.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਇੱਕਵੰਜਵਾਂ ਸਲੋਕ

ਵੀਰ ਭੁਪਿੰਦਰ ਸਿੰਘ

51. ਇੱਕਵੰਜਵਾਂ ਸਲੋਕ -
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥51॥

ਐ ਮੇਰੇ ਮਨ! ਇਸ ਸੰਸਾਰ ਦੇ ਜੀਵਨ ਵਿਚ ਤੂੰ ਜਿਹੜਾ ਆਪਣਾ ਜੀਵਨ ਰਚਕੇ ਬੈਠਾ ਹੋਇਆਂ ਹੈਂ ਉਹ ‘ਜਗ ਰਚਨਾ ਸਭ ਝੂਠ ਹੈ’ ਇਹ ਝੂਠੀ ਰਚਨਾ ਅਸੀਂ ਆਪ ਰਚੀ ਹੋਈ ਹੈ, ਇਹੋ ਝੂਠ ਹੈ। ਇਸਦੇ ਬਾਰੇ ਸੋਚ ਲੈ। ਅਸੀਂ ਇਹ ਸਮਝਦੇ ਹਾਂ ਕਿ ਸਾਡਾ ਕੋਈ ਨਾ ਮਰੇ ਪਰ ਆਪਣੇ ਆਲ਼ੇ-ਦੁਆਲੇ ਅਸੀਂ ਹਰ ਰੋਜ਼ ਵੇਖਦੇ ਹਾਂ ਕਿ ਲੋਕੀ ਮਰਦੇ ਹਨ। ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ੀ ਤੂ ਜਣਿਓਹਿ ॥ ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥ (1381) ਸਾਨੂੰ ਸਮਝਾ ਰਹੇ ਹਨ ਤਾਂਕਿ ਅਸੀਂ ਇਸ ਸੱਚ ਨੂੰ ਸਮਝ ਜਾਈਏ।
ਐ ਮਨੁੱਖ ਤੂੰ ਚਿੰਤਾ ਕਰਦਾ ਫਿਰਦਾ ਹੈਂ, ਚਿੰਤਾ ਤੇ ਤਾਂ ਕਰ ਜੇ ਕੁਝ ਅਨਹੋਣੀ ਹੋਏ। ਇਸ ਸ੍ਰਿਸ਼ਟੀ ਵਿਚ ਅਨਹੋਣੀ ਕਦੀ ਨਹੀਂ ਹੁੰਦੀ। ਇਸ ਸ੍ਰਿਸ਼ਟੀ ਵਿਚ ਜੋ ਕੁਝ ਹੁੰਦਾ ਹੈ ਉਹ ਰੱਬੀ ਨਿਯਮਾਂ ਮੁਤਾਬਕ ਹੀ ਹੁੰਦਾ ਹੈ। ਕੁਝ ਅਨਹੋਣੀ ਹੋ ਹੀ ਨਹੀਂ ਸਕਦੀ। ਪੰਜਾਂ ਤੱਤਾਂ ਦੀ ਸ੍ਰਿਸ਼ਟੀ ਸਜੀ ਹੈ ਇਸ ਸ੍ਰਿਸ਼ਟੀ ਵਿਚ, ਗੁਰੂ ਸਾਹਿਬ ਕਹਿੰਦੇ ਹਨ ਛੇਵਾਂ ਕੁਝ ਹੋ ਹੀ ਨਹੀਂ ਸਕਦਾ, ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ (736)
ਜਿਹੜੀ ਅਨਹੋਣੀ ਸਾਨੂੰ ਲਗਦੀ ਹੈ ਉਸਨੂੰ ਵੇਖਣ ਲਈ ਸਾਡੀ ਅੱਖ ਸਮਰੱਥ ਨਹੀਂ ਹੈ। ਉਸਨੂੰ ਵੇਖਣ ਲਈ ਸਾਡੇ ਕੋਲ ਗਿਆਨ ਨਹੀਂ ਹੈ। ਇਸ ਲਈ ਤਾਂਤਰਿਕ ਲੋਗ ਸਾਨੂੰ ਕਹਿੰਦੇ ਹਨ ਕਿ ਅੱਛਾ! ਦਸੋ ਫਿਰ ਨਾਰੀਅਲ ਵਿਚੋਂ ਖੂਨ ਕਿਵੇਂ ਨਿਕਲਿਆ? ਪਰ ਵਿਗਿਆਨੀ ਨੂੰ ਪਤਾ ਹੈ ਕਿ ਨਾਰੀਅਲ ਨੂੰ ਪੋਟੈਸ਼ੀਅਮ-ਪਰ-ਮੈਗਨੇਟ ਦਾ ਟੀਕਾ ਲਗਾਇਆ ਹੈ, ਉਸਦੇ ਅੰਦਰ ਜਿਹੜਾ ਪਾਣੀ ਹੈ ਉਹ ਲਾਲ ਹੋ ਗਿਆ। ਪਰ ਜਿਹੜਾ ਬੀਮਾਰ ਹੈ ਉਹ ਸੱਮਰਥ ਨਹੀਂ ਹੈ ਉਹ ਘਬਰਾਇਆ ਹੋਇਆ ਹੈ, ਡਰਿਆ ਹੋਇਆ ਹੈ, ਉਹ ਇਸਨੂੰ ਕਰਾਮਾਤ ਸਮਝ ਲੈਂਦਾ ਹੈ।
ਦੁਨੀਆ ਦਾ ਕੋਈ ਵੀ ਜਿਹੜੀ ਅਸੀਂ ਕਰਾਮਾਤ ਸਮਝਦੇ ਰਹਿੰਦੇ ਹਨ ਉਸ ਕਰਾਮਾਤ ਪਿੱਛੇ, ਜ਼ਰੂਰ ਕੋਈ ਗਲ ਹੁੰਦੀ ਹੈ। ਸਾਨੂੰ ਪਿੱਛੇ ਸੱਚ ਨਹੀਂ ਪਤਾ ਹੁੰਦਾ ਕੀ ਹੈ। ਉਸਨੂੰ ਅਸੀਂ ਅਨਹੋਣੀ ਜਾਂ ਕਰਾਮਾਤ ਸਮਝ ਲੈਂਦੇ ਹਾਂ ਇਸ ਸ੍ਰਿਸ਼ਟੀ ਵਿਚ ਜੋ ਕੁਝ ਵਾਪਰਦਾ ਹੈ ਹੋਣੀ ਮੁਤਾਬਕ ਵਾਪਰਦਾ ਹੈ। ਅਨਹੋਣੀ ਹੁੰਦੀ ਹੀ ਨਹੀਂ ਇਸ ਲਈ ਸਾਡੀ ਚਿੰਤਾ ਲੱਥ ਜਾਏਗੀ।




.