. |
|
ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥
(ਭਾਗ ੧)
ਗੁਰੂ ਗਰੰਥ ਸਾਹਿਬ ਅਨੁਸਾਰ ਕੀਰਤਨ ਦੀ ਪ੍ਰੀਭਾਸ਼ਾ
Definition of Kirtan according to Guru Granth Sahib
ਲੇਖ ਦਾ ਆਰੰਭ
ਲੇਖ ਦਾ ਸੰਖੇਪ
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ
ਦੁਨੀਆਂ ਵਿੱਚ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਤੇ ਲੋਕਾਂ ਦੇ ਮਨੋਰੰਜਨ
ਕਰਨ ਲਈ ਕਵਿਤਾਵਾਂ, ਗੀਤ, ਕਵਾਲੀਆਂ, ਆਦਿ ਬਹੁਤ ਸਮੇਂ ਤੋਂ ਪ੍ਰਚੱਲਤ ਹਨ। ਗੁਰੂ ਸਾਹਿਬਾਂ ਦੇ
ਸਮੇਂ ਵਿੱਚ ਕੀਰਤਨ ਤੇ ਢਾਡੀਆਂ ਦੀਆਂ ਵਾਰਾਂ ਵੀ ਆਰੰਭ ਕੀਤੀਆਂ ਗਈਆਂ ਸਨ। ਇਨ੍ਹਾਂ ਨੂੰ ਅਸਰਦਾਰ
ਤਰੀਕੇ ਨਾਲ ਪੇਸ਼ ਕਰਨ ਲਈ ਅਕਸਰ ਕਈ ਤਰ੍ਹਾਂ ਦੇ ਦੁਨਿਆਵੀ ਸਾਜ ਵੀ ਵਰਤੇ ਜਾਂਦੇ ਹਨ, ਜਿਹੜੇ ਕਿ
ਤਾਰ, ਚਮੜਾ, ਧਾਤ, ਘੜਾ, ਫੂਕ ਆਦਿ ਨਾਲ ਵੱਜਦੇ ਹਨ। ਸਿੱਖ ਧਰਮ ਵਿੱਚ ਗੁਰੂ ਨਾਨਕ ਸਾਹਿਬ ਦਾ ਸਾਥ
ਦੇਣ ਵਾਲਾ ਪਹਿਲਾ ਕੀਰਤਨੀਆਂ ਭਾਈ ਮਰਦਾਨਾ ਜੀ ਸਨ, ਜਿਹੜੇ ਰਬਾਬ ਵਜਾਇਆ ਕਰਦੇ ਸਨ।
ਆਮ ਤੌਰ ਤੇ ਲੋਕਾਂ ਨੂੰ ਸੁਣਾਉਂਣ ਲਈ, ਮਨੋਰੰਜਨ ਕਰਨ ਲਈ ਤੇ ਪ੍ਰਭਾਵਿਤ
ਕਰਨ ਲਈ ਪੂਰੀ ਦੁਨੀਆਂ ਵਿੱਚ ਬਹੁਤ ਤਰ੍ਹਾਂ ਦੇ ਗੀਤ ਪ੍ਰਚੱਲਤ ਹਨ। ਅੱਜਕਲ ਗੀਤਾਂ ਦੀ ਵਰਤੋਂ ਮਨ
ਨੂੰ ਖਿੰਡਾਉਂਣ ਲਈ ਤੇ ਕਾਮ ਵਾਸਨਾ ਨੂੰ ਉਤੇਜਿਤ ਕਰਨ ਲਈ ਵੀ ਬਹੁਤ ਵਰਤੀ ਜਾਂਦੀ ਹੈ। ਲੋਕਾਂ ਨੂੰ
ਹੋਰ ਪ੍ਰਭਾਵਿਤ ਕਰਨ ਲਈ ਗੀਤ ਦੇ ਨਾਲ ਨਾਲ ਇਸ਼ਾਰੇ ਵੀ ਕੀਤੇ ਜਾਂਦੇ ਹਨ, ਜਾਂ ਅੱਜਕਲ ਨਚਣਾ ਟੱਪਣਾਂ
ਵੀ ਬਹੁਤ ਆਮ ਪ੍ਰਚੱਲਤ ਹੋ ਗਿਆ ਹੈ।
ਆਮ ਲੋਕ ਗੀਤਾਂ ਤੇ ਕੀਰਤਨ ਵਿੱਚ ਬਹੁਤ ਭਾਰੀ ਅੰਤਰ ਹੈ। ਕੀਰਤਨ ਦਾ ਮੰਤਵ
ਹੈ ਕਿ ਆਪਣੇ ਆਪ ਨੂੰ ਗੁਰੁ ਦੇ ਸਨਮੁੱਖ ਭੇਟ ਕਰਨਾ ਹੈ ਤੇ ਕਰਤੇ ਦੀ ਸਿਫਤ ਸਾਲਾਹ ਕਰਨੀ ਹੈ, ਆਪਣੇ
ਅੰਦਰ, ਉਸ ਅਕਾਲ ਪੁਰਖੁ ਵਰਗੇ ਗੁਣ ਪੈਦਾ ਕਰਕੇ ਆਪਣੇ ਜੀਵਨ ਨੂੰ ਸਿਧੇ ਰਸਤੇ ਪਾਉਂਣਾ ਹੈ ਤੇ ਇਹ
ਮਨੁੱਖਾ ਜਨਮ ਸਫਲ ਕਰਨਾ ਹੈ। ਕੀਰਤਨ ਦਾ ਮੁੱਖ ਮੰਤਵ ਇਹ ਹੈ, ਕਿ ਆਪਣੇ ਮਨ ਨੂੰ ਗੁਰੂ ਦੇ ਸਬਦ
ਅਨੁਸਾਰ ਸੋਝੀ ਦੇਣੀ ਹੈ, ਮਨ ਨੂੰ ਸਿਧੇ ਰਸਤੇ ਤੇ ਪਾਉਂਣਾ ਹੈ, ਤੇ ਨਾਲ ਦੀ ਨਾਲ ਕਾਮ ਤੇ ਹੋਰ
ਵਿਕਾਰਾਂ ਤੇ ਕਾਬੂ ਪਾਉਂਣ ਲਈ ਬਿਬੇਕ ਬੁਧੀ ਹਾਸਲ ਕਰਨੀ ਹੈ। ਕੀਰਤਨ ਦਾ ਮੰਤਵ ਮਨ ਤੇ ਕਾਬੂ ਕਰਨਾ
ਹੈ, ਇਸੇ ਲਈ ਕੀਰਤਨ ਵਿੱਚ ਮਨ ਨੂੰ ਖਿੰਡਣ ਤੋਂ ਰੋਕਣ ਲਈ ਇਸ਼ਾਰੇ ਜਾਂ ਨਚਣਾ ਟੱਪਣਾਂ ਬਿਲਕੁਲ ਨਹੀਂ
ਵਰਤਿਆ ਜਾਂਦਾ ਹੈ। ਗੁਰਬਾਣੀ ਅਨੁਸਾਰ ਕੀਰਤਨ ਆਪਣੇ ਮਨ ਨੂੰ ਸੇਧ ਦੇਣ ਲਈ ਤੇ ਆਪਣੇ ਆਪ ਨੂੰ
ਸੁਧਾਰਨ ਲਈ ਕੀਤਾ ਜਾਂਦਾ ਹੈ।
ਭਾਈ ਗੁਰਦਾਸ ਜੀ ਦੀ ਹੇਠ ਲਿਖੀ ਵਾਰ ਸਪੱਸ਼ਟ ਕਰਦੀ ਹੈ, ਕਿ ਗੁਰੂ ਨਾਨਕ
ਸਾਹਿਬ ਨਾਲ ਸਿਰਫ ਭਾਈ ਮਰਦਾਨਾ ਜੀ ਸਨ ਤੇ ਹੋਰ ਕੋਈ ਦੂਸਰਾ ਵਿਅਕਤੀ ਨਾਲ ਨਹੀਂ ਸੀ। ਭਾਈ ਮਰਦਾਨਾ
ਜੀ ਰਬਾਬ ਵਜਾਉਂਦੇ ਸਨ ਤੇ ਗੁਰੂ ਨਾਨਕ ਸਾਹਿਬ ਬਾਣੀ ਉਚਾਰਨ ਕਰਦੇ ਸਨ।
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥॥ ੩੫॥ (੧-੩੫-੨)
ਭਾਈ ਮਰਦਾਨਾ ਜੀ ਕੋਲ ਕਿਸੇ ਤਰ੍ਹਾਂ ਦਾ ਕੋਈ ਹਾਰਮੋਨੀਅਮ ਨਹੀਂ ਸੀ।
ਹਾਰਮੋਨੀਅਮ ਦੀ ਦੇਣ ਤਾਂ ਅੰਗਰੇਜ਼ਾਂ ਦੀ ਹੈ, ਜਿਸ ਨੂੰ ਉਹ ਇਸਾਈ ਧਰਮ ਦਾ ਪ੍ਰਚਾਰ ਕਰਨ ਲਈ ਵਰਤਦੇ
ਸਨ। ਭਾਈ ਗੁਰਦਾਸ ਜੀ ਦੀ ਵਾਰ ਵਿੱਚ ਤਾਂ ਕਿਸੇ ਤਬਲੇ ਵਜਾਉਂਣ ਵਾਲੇ ਦਾ ਵੀ ਕੋਈ ਜਿਕਰ ਨਹੀਂ ਹੈ।
ਇਹ ਸਭ ਕੁੱਝ ਬਾਅਦ ਵਿੱਚ ਪ੍ਰਚੱਲਤ ਕੀਤੀਆਂ ਗਈਆਂ ਹਨ, ਤਾਂ ਜੋ ਸਿੱਖ ਸਬਦ ਗੁਰੂ ਨਾਲੋਂ ਟੁਟ ਕੇ
ਸਾਜ਼ਾ ਨਾਲ ਜੁੜ ਜਾਣ। ਅੱਜਕਲ ਇਹੀ ਕੁੱਝ ਹੋ ਰਿਹਾ ਹੈ, ਸਿਰਫ ਸਾਜ਼ ਵਜਾਉਂਣ ਵਾਲਿਆਂ ਤੇ ਗਾਇਨ ਕਰਨ
ਵਾਲਿਆਂ ਦੀ ਹੀ ਕੀਮਤ ਹੈ, ਸਬਦ ਦੀ ਕੋਈ ਕੀਮਤ ਨਹੀਂ ਰਹਿ ਗਈ ਹੈ। ਭਾਂਵੇਂ ਉਹੀ ਸਬਦ ਗਾਇਨ ਕੀਤਾ
ਜਾ ਰਿਹਾ ਹੋਵੇ, ਪਰੰਤੂ ਪ੍ਰਬੰਧਕ ਤੇ ਆਮ ਲੋਕ, ਮਸ਼ਹੂਰ ਰਾਗੀਆਂ ਨੂੰ ਉਸੇ ਸਬਦ ਲਈ ਹਜਾਰਾਂ ਦੀ
ਗਿਣਤੀ ਵਿੱਚ ਪੈਸੇ ਦੇਂਦੇ ਹਨ, ਆਮ ਰਾਗੀ ਨੂੰ ਸੈਂਕੜਿਆਂ ਦੀ ਗਿਣਤੀ ਵਿਚ, ਤੇ ਕਿਸੇ ਬੀਬੀ ਜਾਂ
ਬੱਚੇ ਨੂੰ ਕੁੱਝ ਵੀ ਨਹੀਂ ਦੇਂਦੇ ਹਨ। ਅੱਜਕਲ ਪ੍ਰਚਾਰ ਵੀ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ
ਲੋਕਾਂ ਦੇ ਦਿਲਾਂ ਵਿੱਚ ਸਿਰਫ ਰਾਗੀਆਂ ਬਾਰੇ ਹੀ ਮਸ਼ਹੂਰੀ ਕੀਤੀ ਜਾਂਦੀ ਹੈ ਤੇ ਗੁਰਬਾਣੀ ਨੂੰ ਕੋਈ
ਵਿਰਲਾ ਹੀ ਤਵੱਜੋਂ ਦੇਂਦਾ ਹੈ। ਰਾਗੀਆਂ ਦੇ ਸਾਹਮਣੇ ਮਾਈਕ
(Microphone)
ਇਸ ਲਈ ਰੱਖਿਆ ਜਾਂਦਾ
ਹੈ, ਤਾਂ ਜੋ ਗੁਰਬਾਣੀ ਦਾ ਸਬਦ ਦੂਰ ਤਕ ਸੁਣਾਈ ਦੇ ਜਾਵੇ। ਅੱਜਕਲ ਜਿਆਦਾਤਰ ਬੋਲਣ ਵਾਲਾ ਸਿਰਫ ਇੱਕ
ਹੀ ਹੁੰਦਾ ਹੈ ਤੇ ਦੂਸਰਾ ਸਾਥੀ ਘਟ ਜਾਂ ਹੌਲੀ ਬੋਲਦਾ ਹੈ, ਤੀਸਰਾ ਤਬਲੇ ਵਾਲਾ ਅਕਸਰ ਗੂੰਗਾ ਹੀ
ਹੁੰਦਾ ਹੈ। ਤਬਲੇ ਵਾਲੇ ਦਾ ਨਾ ਬੋਲਣ ਦਾ ਪੋਲ ਨਾ ਖੁਲ ਜਾਵੇ, ਇਸ ਲਈ ਕੁੱਝ ਸਮੇਂ ਤੋਂ ਇੱਕ ਮਾਈਕ
ਤਬਲੇ ਵਾਲੇ ਅੱਗੇ ਰੱਖਣ ਦੀ ਬਜਾਏ, ਦੋ ਮਾਈਕ ਦੋਵੇਂ ਤਬਲਿਆਂ ਅੱਗੇ ਰੱਖਣ ਦਾ ਰਿਵਾਜ ਪਾ ਦਿਤਾ ਗਿਆ
ਹੈ। ਪਹਿਲਾਂ ਤਾਂ ਗੁਰਬਾਣੀ ਦਾ ਸਬਦ ਕੁੱਝ ਕੁ ਸੁਣਾਈ ਦੇ ਜਾਂਦਾ ਸੀ, ਪਰੰਤੂ ਅੱਜਕਲ ਤਬਲੇ ਦੀ
ਆਵਾਜ ਕਈ ਵਾਰੀ ਇਤਨੀ ਜਿਆਦਾ ਹੁੰਦੀ ਹੈ, ਕਿ ਸਮਝਣ ਦੀ ਗਲ ਤਾਂ ਦੂਰ, ਕਈਆਂ ਨੂੰ ਤਾਂ ਕੰਨਾਂ ਵਿੱਚ
ਉਂਗਲੀਆਂ ਪਾਣੀਆਂ ਪੈ ਜਾਂਦੀਆਂ ਹਨ।
ਜੇ ਕਰ ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਵੇਖੀਏ ਤਾਂ ਇਸ ਕਲਜੁਗ ਦੇ
ਸਮੇਂ ਵਿੱਚ ਕੀਰਤਨ ਹੀ ਇੱਕ ਪਰਧਾਨ ਕਰਮ ਹੈ। ਜੇ ਕਰ ਮਨੁੱਖ ਦੀ ਮਨੁ ਦੀ ਅਵਸਥਾ ਅਨੁਸਾਰ ਜੁਗਾਂ ਦੀ
ਵੰਡ ਕਰਕੇ ਵੇਖੀਏ ਤਾਂ ਇਸ ਕਲਜੁਗ ਦੀ ਅਵਸਥਾ ਵਿਚ, ਜਦੋਂ ਕਿ ਮਨੁੱਖ ਦਾ ਮਨ ਤ੍ਰਿਸ਼ਨਾ ਦੀ ਅੱਗ
ਵਿੱਚ ਸੜ ਰਿਹਾ ਹੈ ਤੇ ਉਸ ਨੂੰ ਪ੍ਰੇਰਨਾ ਦੇਣ ਵਾਲੇ ਕੂੜ ਦਾ ਪਸਾਰਾ ਵੀ ਚਾਰੇ ਪਾਸੇ ਤੋਂ ਹੈ ਤਾਂ
ਅਜੇਹੀ ਸਥਿਤੀ ਵਿੱਚ ਮਨੁੱਖ ਦਾ ਪਾਰ ਉਤਾਰਾ ਵੀ ਸਿਰਫ ਗੁਰਬਾਣੀ ਅਨੁਸਾਰ ਕੀਤੇ ਗਏ ਕੀਰਤਨ ਨਾਲ ਹੀ
ਹੋ ਸਕਦਾ ਹੈ। ਇਸ ਲਈ ਗੁਰੂ ਦੀ ਸਰਨ ਵਿੱਚ ਆ ਕੇ ਗੁਰਮੁਖਾਂ ਦੀ ਤਰ੍ਹਾਂ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਕਰਨੀ ਚਾਹੀਦੀ ਹੈ, ਉਸ ਅਕਾਲ ਪੁਰਖੁ ਨਾਲ ਆਪਣੀ ਸੁਰਤਿ ਜੋੜਨੀ ਚਾਹੀਦੀ ਹੈ, ਤੇ ਸਦਾ ਅਕਾਲ
ਪੁਰਖੁ ਦਾ ਨਾਮੁ ਜਪਣਾ ਚਾਹੀਦਾ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ, ਉਹ ਮਨੁੱਖ
ਆਪ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ
ਲੈਂਦਾ ਹੈ, ਤੇ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਇੱਜ਼ਤ ਨਾਲ ਜਾਂਦਾ ਹੈ।
ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥ ਆਪਿ ਤਰੈ ਸਗਲੇ
ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ॥ ੬॥ (੧੦੭੫-੧੦੭੬)
ਗੁਰੂ ਅਮਰਦਾਸ ਸਾਹਿਬ ਸਰੀਰ ਦੇ ਬਾਕੀ ਅੰਗਾਂ ਦੇ ਨਾਲ ਨਾਲ ਆਪਣੇ ਕੰਨਾਂ
ਨੂੰ ਵੀ ਇਹੀ ਸਮਝਾਂਦੇ ਹਨ ਕਿ, ਹੇ ਮੇਰੇ ਕੰਨੋ! ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਸੁਣਿਆ
ਕਰੋ, ਕਿਉਂਕਿ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਇਸ ਸੰਸਾਰ ਵਿੱਚ
ਭੇਜਿਆ ਹੈ। ਅਕਾਲ ਪੁਰਖੁ ਨੇ ਕੰਨਾਂ ਨੂੰ ਇਸੇ ਲਈ ਬਣਾਇਆ ਹੈ ਤੇ ਇਸ ਸਰੀਰ ਨਾਲ ਲਾਇਆ ਹੈ ਤਾਂ ਜੋ
ਅਸੀਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਸੱਚੀ ਬਾਣੀ ਨੂੰ ਸੁਣ ਸਕੀਏ। ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਦੀ ਬਾਣੀ ਦੇ ਸੁਣਨ ਨਾਲ ਤਨ ਤੇ ਮਨ ਆਨੰਦ ਭਰਪੂਰ ਹੋ ਜਾਂਦਾ ਹੈ, ਤੇ ਜੀਭ ਅਕਾਲ ਪੁਰਖੁ ਦੇ
ਆਨੰਦ ਰੂਪੀ ਨਾਮੁ ਵਿੱਚ ਮਸਤ ਹੋ ਜਾਂਦੀ ਹੈ। ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਤਾਂ ਰੂਪ ਅਸਚਰਜ
ਹੈ, ਉਸ ਦਾ ਕੋਈ ਚੱਕ੍ਰ ਚਿਹਨ ਨਹੀਂ ਦੱਸਿਆ ਜਾ ਸਕਦਾ ਹੈ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ
ਕਿਹੋ ਜਿਹਾ ਹੈ, ਉਸ ਦੇ ਗੁਣ ਕਹਿਣ ਸੁਣਨ ਨਾਲ ਸਿਰਫ਼ ਇਹੀ ਲਾਭ ਹੁੰਦਾ ਹੈ, ਕਿ ਮਨੁੱਖ ਉਸ ਅਕਾਲ
ਪੁਰਖੁ ਵਰਗੇ ਗੁਣ ਆਪਣੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤੇ ਫਿਰ ਮਨੁੱਖ ਉਸ ਅਕਾਲ ਪੁਰਖੁ
ਨਾਲ ਅਭੇਦ ਹੋ ਜਾਂਦਾ ਹੈ ਤੇ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਗੁਰੂ ਅਮਰਦਾਸ ਸਾਹਿਬ
ਕੰਨਾਂ ਨੂੰ ਇਹੀ ਸਮਝਾਂਦੇ ਹਨ ਕਿ, ਆਤਮਕ ਆਨੰਦ ਦੇਣ ਵਾਲਾ ਨਾਮੁ ਸੁਣਿਆ ਕਰੋ, ਤੁਸੀਂ ਪਵਿਤ੍ਰ ਹੋ
ਜਾਵੋਗੇ, ਕਿਉਂਕਿ ਅਕਾਲ ਪੁਰਖੁ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਭੇਜਿਆ ਹੈ। ਜਿਸ ਮਨੁੱਖ ਦੇ ਕੰਨਾਂ
ਨੂੰ ਅਜੇ ਨਿੰਦਾ ਚੁਗ਼ਲੀ ਸੁਣਨ ਦਾ ਚਸਕਾ ਹੈ, ਉਸ ਦੇ ਹਿਰਦੇ ਵਿੱਚ ਆਤਮਕ ਆਨੰਦ ਪੈਦਾ ਨਹੀਂ ਹੋ
ਸਕਦਾ ਹੈ। ਆਤਮਕ ਆਨੰਦ ਦੀ
ਪ੍ਰਾਪਤੀ ਉਸੇ ਮਨੁੱਖ ਨੂੰ ਹੁੰਦੀ ਹੈ, ਜਿਸ ਦੇ ਕੰਨ, ਜੀਭ, ਤੇ ਹੋਰ ਸਾਰੇ ਗਿਆਨ ਇੰਦ੍ਰੇ ਅਕਾਲ
ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਮਗਨ ਰਹਿੰਦੇ ਹਨ।
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥ ਸਾਚੈ ਸੁਨਣੈ ਨੋ ਪਠਾਏ ਸਰੀਰਿ
ਲਾਏ ਸੁਣਹੁ ਸਤਿ ਬਾਣੀ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ॥ ਸਚੁ ਅਲਖ ਵਿਡਾਣੀ ਤਾ
ਕੀ ਗਤਿ ਕਹੀ ਨ ਜਾਏ॥ ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ॥
੩੭॥ (੯੨੨)
ਆਪਣੇ ਆਪ ਨੂੰ ਅਖਵਾਣ ਵਾਲੇ ਸੇਵਕ ਜਾਂ ਆਪਣੇ ਆਪ ਨੂੰ ਅਖਵਾਣ ਵਾਲੇ ਸਿੱਖ
ਸਾਰੇ ਗੁਰੂ ਦੇ ਦਰ ਤੇ ਅਕਾਲ ਪੁਰਖੁ ਦੀ ਪੂਜਾ ਕਰਨ ਵਾਸਤੇ ਆਉਂਦੇ ਹਨ, ਤੇ, ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਇਨ ਕਰਦੇ ਹਨ।
ਪਰੰਤੂ ਅਕਾਲ ਪੁਰਖੁ ਉਨ੍ਹਾਂ ਮਨੁੱਖਾਂ
ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ
ਤਰੀਕੇ ਨਾਲ ਜਾਣ ਲਿਆ ਤੇ ਉਸ ਉਤੇ ਅਮਲ ਵੀ ਕੀਤਾ ਹੈ।
ਇਸ ਲਈ ਸੰਸਾਰ ਰੂਪੀ ਸਮੁੰਦਰ ਤੋਂ ਪਾਰ
ਲੰਘਾਣ ਵਾਲੇ ਸਬਦ ਗੁਰੂ ਨੂੰ ਹੀ ਤੀਰਥ ਸਮਝੋ ਤੇ ਉਸ ਦੀ ਸਰਨ ਵਿੱਚ ਪੈ ਕੇ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਕਰਿਆ ਕਰੋ। ਅਕਾਲ ਪੁਰਖੁ ਦੇ ਦਰ ਤੇ ਉਨ੍ਹਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ,
ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨੂੰ ਗੁਰਬਾਣੀ ਦੁਆਰਾ ਜਾਣ ਲਿਆ ਤੇ ਉਸ ਦੇ
ਨਾਲ ਡੂੰਘੀ ਸਾਂਝ ਪਾ ਲਈ ਹੈ।
ਧਨਾਸਰੀ ਮਹਲਾ ੪॥ ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ
ਬਾਨੀ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ ੧॥
ਬੋਲਹੁ ਭਾਈ ਹਰਿ ਕੀਰਤਿ ਹਰਿ
ਭਵਜਲ ਤੀਰਥਿ॥ ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ॥ ਰਹਾਉ॥ (੬੬੯)
ਜਿਸ ਚੀਜ ਨੂੰ ਪੇਟ ਹਜ਼ਮ ਨਹੀਂ ਕਰ ਸਕਦਾ, ਉਸ ਦੇ ਖਾਣ ਦਾ ਕੋਈ ਲਾਭ ਨਹੀਂ।
ਜਿਸ ਵੀਚਾਰ ਨੂੰ ਮਨ ਸਮਝ ਨਹੀਂ ਕਰ ਸਕਦਾ, ਉਸ ਦਾ ਮਨ ਤੇ ਕੋਈ ਅਸਰ ਨਹੀਂ ਹੁੰਦਾ ਹੈ। ਕੀਰਤਨ ਵਿੱਚ
ਸਬਦ ਨੂੰ ਸਿਰਫ ਰਾਗ ਵਿੱਚ ਸੁਣਨਾ ਹੀ ਕਾਫੀ ਨਹੀਂ, ਗਾਇਨ ਕੀਤੇ ਜਾ ਰਹੇ ਸਬਦ ਦੀ ਸਮਝ ਵੀ ਬਹੁਤ
ਜਰੂਰੀ ਹੈ, ਨਹੀਂ ਤਾਂ ਸਾਡੇ ਮਨ ਅਤੇ ਸੋਚ ਤੇ ਸਬਦ ਦਾ ਅਸਰ ਕਿਸ ਤਰ੍ਹਾਂ ਹੋਵੇਗਾ। ਖਾਣੇ ਦਾ ਲਾਭ
ਤਾਂ ਹੈ, ਜੇ ਕਰ ਉਸ ਦੇ ਬਣੇ ਜੂਸਾ ਦਾ ਅਸਰ ਸਰੀਰ ਦੇ ਹਰੇਕ ਅੰਗ ਤਕ ਪਹੁੰਚ ਜਾਵੇ, ਫੋਕਟ ਪਦਾਰਥ
ਦਾ ਕੋਈ ਲਾਭ ਨਹੀਂ, ਕਿਉਂਕਿ ਉਹ ਸਰੀਰ ਵਿਚੋਂ ਬਾਹਰ ਨਿਕਲ ਜਾਂਦੇ ਹਨ। ਕੱਚੀ ਬਾਣੀ ਵੀ ਫੋਕਟ
ਪਦਾਰਥ ਦੀ ਤਰ੍ਹਾਂ ਹੈ, ਜਿਸ ਨਾਲ ਮਨ ਨੂੰ ਕੋਈ ਸੇਧ ਨਹੀਂ ਮਿਲਦੀ ਹੈ।
ਇਸ ਲਈ ਅਜੇਹਾ ਉੱਦਮ ਕਰਨਾ ਹੈ, ਜਿਸ ਦੇ ਕਰਨ ਨਾਲ ਮਨ ਨੂੰ ਵਿਕਾਰਾਂ ਦੀ
ਮੈਲ ਨ ਲੱਗ ਸਕੇ, ਤੇ ਇਹ ਮਨ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਟਿਕ ਕੇ ਵਿਕਾਰਾਂ ਦੇ ਹੱਲਿਆਂ
ਵਲੋਂ ਸੁਚੇਤ ਰਹੇ ਤੇ ਬਿਬੇਕ ਬੁਧੀ ਵਾਲਾ ਬਣ ਸਕੇ।
ਗਉੜੀ ਮਹਲਾ ੫॥
ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ॥
ਹਰਿ ਕੀਰਤਨ ਮਹਿ ਏਹੁ ਮਨੁ ਜਾਗੈ॥ ੧॥ ਰਹਾਉ॥
ਏਕੋ ਸਿਮਰਿ ਨ ਦੂਜਾ ਭਾਉ॥ ਸੰਤਸੰਗਿ
ਜਪਿ ਕੇਵਲ ਨਾਉ॥ ੧॥ ਕਰਮ ਧਰਮ ਨੇਮ ਬ੍ਰਤ ਪੂਜਾ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ॥ ੨॥ ਤਾ ਕੀ ਪੂਰਨ
ਹੋਈ ਘਾਲ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ॥ ੩॥ ਸੋ ਬੈਸਨੋ ਹੈ ਅਪਰ ਅਪਾਰੁ॥ ਕਹੁ ਨਾਨਕ ਜਿਨਿ
ਤਜੇ ਬਿਕਾਰ॥ ੪॥ ੯੬॥ ੧੬੫॥ (੧੯੯)
ਗੁਰੂ ਸਾਹਿਬ ਰਹਾਉ ਦੀ ਪੰਗਤੀ ਵਿੱਚ ਸਮਝਾ ਰਹੇ ਹਨ, ਕਿ, " ਸੋ
ਕਿਛੁ ਕਰਿ ਜਿਤੁ ਮੈਲੁ ਨ ਲਾਗੈ॥"। ਹੇ
ਭਾਈ! ਉਹ ਧਾਰਮਿਕ ਉੱਦਮ ਕਰ, ਜਿਸ ਦੇ ਕਰਨ ਨਾਲ, ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ। ਉਹ
ਉੱਦਮ ਕੀ ਹੈ? ਉਹ ਉੱਦਮ ਹੈ, "ਹਰਿ
ਕੀਰਤਨ ਮਹਿ ਏਹੁ ਮਨੁ ਜਾਗੈ॥ ੧॥ ਰਹਾਉ॥",
ਤੇਰਾ ਇਹ ਮਨ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਵਿੱਚ ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਰਹੇ। "ਰਹਾਉ" ਦਾ ਭਾਵ ਹੁੰਦਾਂ ਹੈ, ਕਿ ਇਹ
ਪੰਗਤੀ ਇਸ ਸਬਦ ਦਾ ਕੇਂਦਰੀ ਭਾਵ ਹੈ।
"ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ॥
ਹਰਿ ਕੀਰਤਨ ਮਹਿ ਏਹੁ ਮਨੁ ਜਾਗੈ॥ ੧॥ ਰਹਾਉ॥"।
ਜਿਥੇ ਮੈਲ ਹੈ, ਗੰਦਗੀ ਹੈ, ਬਿਮਾਰੀਆਂ ਵੀ ਉਥੇ ਹੀ
ਫੈਲਦੀਆਂ ਹਨ। ਇਸੇ ਤਰ੍ਹਾਂ ਜੇ ਕਰ ਮਨ ਵਿੱਚ ਮੈਲ ਹੈ ਤਾਂ ਵਿਕਾਰ ਹੀ ਪੈਦਾ ਹੋਣਗੇ। ਕਈ ਜਨਮਾਂ ਦੀ
ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ,
"ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ
ਕਾਲਾ ਹੋਆ ਸਿਆਹੁ"।
ਇਸ ਲਈ ਜੇ ਕਰ ਮਨ ਵਿੱਚ ਮੈਲ ਹੈ, ਤਾਂ ਇਸ
ਨੂੰ ਸਾਫ ਕਰਨਾ ਪਵੇਗਾ। ਸਫਾਈ ਦਾ ਤਾਂ ਬੜਾ ਸੌਖਾ ਤੇ ਸਪੱਸ਼ਟ ਤਰੀਕਾ ਜਪੁਜੀ ਸਾਹਿਬ ਵਿੱਚ ਅੰਕਿਤ
ਹੈ, "ਭਰੀਐ
ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ
ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥"
ਗੁਰੂ ਅਰਜਨ ਸਾਹਿਬ ਵੀ ਇਸ ਸਬਦ ਵਿੱਚ ਇਹੀ ਸਮਝਾ ਰਹੇ ਹਨ।
"ਏਕੋ
ਸਿਮਰਿ ਨ ਦੂਜਾ ਭਾਉ॥", ਹੇ ਭਾਈ! ਸਿਰਫ਼
ਇੱਕ ਅਕਾਲ ਪੁਰਖੁ ਦਾ ਨਾਮੁ ਜਪੁ, ਕਿਸੇ ਹੋਰ ਦਾ ਪਿਆਰ ਆਪਣੇ ਮਨ ਵਿੱਚ ਨਾ ਲਿਆ। ਸਿਮਰਨ ਦਾ ਮਤਲਬ
ਇਹ ਨਹੀਂ ਕਿ ਮੂੰਹ ਨਾਲ, "ਵਾਹਿਗੁਰੂ ਵਾਹਿਗੁਰੂ" ਬੋਲੀ ਜਾਣਾ ਹੈ। ਸਿਮਰਨ ਸੰਸਕ੍ਰਿਤ ਦਾ ਲਫਜ਼ ਹੈ,
ਯਾਦ ਕਰਨਾ ਉੜਦੂ ਦਾ ਲਫਜ਼ ਹੈ, ਤੇ ਚੇਤੇ ਕਰਨਾ ਪੰਜਾਬੀ ਦਾ ਲਫਜ਼ ਹੈ, ਇਨ੍ਹਾਂ ਤਿੰਨਾਂ ਦਾ ਅਰਥ ਇੱਕ
ਹੀ ਹੈ ਕਿ ਹਿਰਦੇ ਵਿੱਚ ਅਕਾਲ ਪੁਰਖੁ ਨੂੰ ਵਸਾਉਂਣਾ ਹੈ। ਜਿਸ ਤਰ੍ਹਾਂ ਖੰਡ ਖੰਡ ਬੋਲਣ ਨਾਲ ਮੂੰਹ
ਵਿੱਚ ਖੰਡ ਨਹੀਂ ਆ ਸਕਦੀ ਹੈ। ਠੀਕ ਉਸੇ ਤਰ੍ਹਾਂ, "ਵਾਹਿਗੁਰੂ ਵਾਹਿਗੁਰੂ" ਬੋਲੀ ਜਾਣ ਨਾਲ ਅਕਾਲ
ਪੁਰਖੁ ਨੇ ਹਿਰਦੇ ਵਿੱਚ ਨਹੀਂ ਵਸ ਜਾਣਾ ਹੈ।
http://www.geocities.ws/sarbjitsingh/BookGuruGranthSahibAndNaam.pdf
ਗੁਰਬਾਣੀ ਰਾਹੀਂ ਦੱਸੇ ਗਏ ਅਕਾਲ ਪੁਰਖੁ ਦੇ ਗੁਣ ਆਪਣੇ ਅੰਦਰ ਪੈਦਾ ਕਰਨੇ
ਹਨ, ਤਾਂ ਹੀ ਅਕਾਲ ਪੁਰਖੁ ਦਾ ਨਾਮੁ ਅੰਦਰ ਵਸ ਸਕਦਾ ਹੈ। ਉਸ ਲਈ ਆਸਾਨ ਤਰੀਕਾ ਹੈ।
"ਸੰਤਸੰਗਿ
ਜਪਿ ਕੇਵਲ ਨਾਉ",
ਸਾਧ ਸੰਗਤਿ ਵਿੱਚ ਟਿਕ ਕੇ ਸਿਰਫ਼ ਅਕਾਲ ਪੁਰਖੁ ਦਾ
ਨਾਮੁ ਜਪਿਆ ਕਰ, ਅਕਾਲ ਪੁਰਖੁ ਦੇ ਗੁਣ ਗਾਇਨ ਕਰਿਆ ਕਰ, ਦੂਸਰਿਆ ਨਾਲ ਗੁਰੂ ਦੀ ਮੱਤ ਸਾਂਝੀ ਕਰਿਆ
ਕਰ। ਵਾਰ ਵਾਰ ਗੁਰੂ ਦੀ ਮੱਤ ਨੂੰ ਸਮਝਾਂਗੇ, ਵੀਚਾਰਾਗੇ, ਤਾਂ ਹੀ ਉਹ ਮੱਤ ਸਾਡੇ ਜੀਵਨ ਦਾ ਹਿਸਾ
ਬਣ ਸਕਦੀ ਹੈ, ਤਾਂ ਹੀ, "ਗੁਰੁ
ਮੇਰੈ ਸੰਗਿ ਸਦਾ ਹੈ ਨਾਲੇ",
ਹੋ ਸਕਦਾ ਹੈ। ਮਿਥੇ ਹੋਏ ਧਾਰਮਿਕ ਕਰਮ, ਵਰਤ,
ਪੂਜਾ, ਆਦਿਕ ਬਣਾਏ ਹੋਏ ਨੇਮਾ ਦਾ, ਕੋਈ ਲਾਭ ਨਹੀਂ ਹੋਣਾ ਹੈ,
"ਕਰਮ ਧਰਮ ਨੇਮ ਬ੍ਰਤ ਪੂਜਾ"।
ਅਸੀਂ ਜਿਆਦਾ ਤਰ ਕਰਮ ਕਾਂਡ ਹੀ ਕਰਦੇ ਹਾਂ,
ਕਿਉਕਿ ਉਹ ਬਹੁਤ ਆਸਾਨ ਹਨ। ਮਾਇਆ ਦੇ ਦਿੱਤੀ, ਰੁਮਾਲਾ ਚੜ੍ਹਾ ਦਿਤਾ, ਰਵਾਇਤੀ ਤੌਰ ਤੇ ਕੁੱਝ ਕੁ
ਬਰਤਨ ਸਾਫ ਕਰ ਦਿਤੇ। ਮੱਸਿਆ ਸੰਗਰਾਦ ਦੇ ਸਮੇਂ ਗੁਰਦੁਆਰਾ ਸਾਹਿਬ ਚਲੇ ਗਏ, ਪ੍ਰਸਾਦਿ ਲੈ ਲਿਆ,
ਲੰਗਰ ਖਾ ਲਿਆ, ਅਦਿ। ਮੱਥਾ ਤਾਂ ਅਸੀਂ ਟੇਕਦੇ ਹਾਂ, ਪਰੰਤੂ ਅਸੀਂ ਆਪਣੀ ਹਉਮੈਂ ਛੱਡਣ ਨੂੰ ਤਿਆਰ
ਨਹੀਂ ਹਾਂ। ਗੁਰੂ ਦੀ ਮੱਤ ਪਸੰਦ ਨਹੀਂ,
"ਸੀਸਿ
ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥"
(੪੭੦)।
ਇਥੇ ਤਾਂ ਗੁਰੂ ਸਾਹਿਬ ਸਮਝਾਂ ਰਹੇ ਹਨ, ਕਿ, "ਪਾਰਬ੍ਰਹਮ
ਬਿਨੁ ਜਾਨੁ ਨ ਦੂਜਾ॥", ਅਕਾਲ ਪੁਰਖੁ
ਨੂੰ ਚਿਤ ਵਿੱਚ ਵਸਾਉਣ ਤੋਂ ਬਿਨਾ ਅਜੇਹੇ ਕਿਸੇ ਦੂਜੇ ਕੰਮ ਨੂੰ ਉੱਚੇ ਆਤਮਕ ਜੀਵਨ ਵਾਸਤੇ ਸਹਾਇਕ
ਨਾ ਸਮਝ। "ਤਾ
ਕੀ ਪੂਰਨ ਹੋਈ ਘਾਲ॥", ਸਿਰਫ਼ ਉਸ ਮਨੁੱਖ
ਦੀ ਮਿਹਨਤ ਸਫਲ ਹੁੰਦੀ ਹੈ, "ਜਾ
ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ॥", ਜਿਸ
ਦੀ ਪ੍ਰੀਤਿ ਆਪਣੇ ਅਕਾਲ ਪੁਰਖੁ ਦੇ ਨਾਲ ਬਣੀ ਹੋਈ ਹੈ। ਜਿਹੜੇ ਗੁਰੂ ਨਾਲ ਪ੍ਰੇਮ ਕਰਦੇ ਹਨ,
ਉਨ੍ਹਾਂ ਨਾਲ ਗੁਰੂ ਉਸ ਤੋ ਵੀ ਕਈ ਗੁਣਾ ਜਿਆਦਾ ਪਿਆਰ ਕਰਦਾ ਹੈ।
ਕਰਮ, ਧਰਮ, ਨੇਮ, ਬ੍ਰਤ, ਪੂਜਾ, ਕਰਨ ਵਾਲਾ ਮਨੁੱਖ, ਅਸਲ ਬੈਸਨੋ ਨਹੀਂ ਹੈ,
ਉਹ ਬੈਸਨੋ ਪਰੇ ਤੋਂ ਪਰੇ ਤੇ ਸ੍ਰੇਸ਼ਟ ਹੈ,
"ਸੋ
ਬੈਸਨੋ ਹੈ ਅਪਰ ਅਪਾਰੁ॥" ਅਸਲ ਬੈਸਨੋ
ਉਹ ਹੈ, ਜਿਸ ਨੇ ਸਾਧ ਸੰਗਤਿ ਵਿੱਚ ਟਿਕ ਕੇ ਅਕਾਲ ਪੁਰਖੁ ਦੀ ਕੀਰਤ ਦੁਆਰਾ, ਭਾਵ ਅਕਾਲ ਪੁਰਖੁ ਦੇ
ਗੁਣ ਗਾਇਨ ਕਰਕੇ, ਆਪਣੇ ਅੰਦਰੋਂ ਸਾਰੇ ਵਿਕਾਰ ਦੂਰ ਕਰ ਲਏ ਹਨ,
"ਸੋ
ਬੈਸਨੋ ਹੈ ਅਪਰ ਅਪਾਰੁ॥ ਕਹੁ ਨਾਨਕ ਜਿਨਿ ਤਜੇ ਬਿਕਾਰ॥",
ਜੀਵਨ ਵੀ ਅਜੇਹੇ ਮਨੁੱਖ ਦਾ ਹੀ ਸਫਲ ਹੋ ਸਕਦਾ ਹੈ। ਆਪਣੇ
ਅੰਦਰੋਂ ਵਿਕਾਰ ਦੂਰ ਕਰਨੇ ਹਨ, ਉਸ ਲਈ ਆਪਣੇ ਮਨ ਨੂੰ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਨਾਲ
ਪ੍ਰੇਮ ਪੈਦਾ ਕਰਕੇ ਸਾਫ ਕਰਨਾ ਪਵੇਗਾ। ਇਸ ਲਈ ਗੁਰਬਾਣੀ ਪੜ੍ਹਨੀ ਪਵੇਗੀ, ਸਮਝਣੀ ਪਵੇਗੀ ਤੇ ਜੀਵਨ
ਵਿੱਚ ਅਪਨਾਉਣੀ ਪਵੇਗੀ। ਅਕਾਲ ਪੁਰਖੁ ਦੀ ਕੀਰਤ, ਭਾਵ ਸਿਫਤ ਸਾਲਾਹ, ਹਿਰਦੇ ਤੋਂ ਕਰਨੀ ਪਵੇਗੀ।
ਤਾਂ ਹੀ ਮਨ ਦੀ ਮੈਲ ਹੌਲੀ ਹੌਲੀ ਦੂਰ ਹੋਵੇਗੀ, ਤੇ ਮਨ ਸਾਫ ਹੋ ਸਕੇਗਾ। ਇਸ ਲਈ ਗੁਰਬਾਣੀ ਦੁਆਰਾ
ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਸਿਖੀਈਏ ਤੇ ਅਰਦਾਸ ਵਿੱਚ ਪਦਾਰਥ ਮੰਗਣ ਦੀ ਬਜਾਏ,
ਅਕਾਲ ਪੁਰਖੁ ਦੇ ਨਾਮੁ ਦੀ ਮੰਗ ਮੰਗਈਏ ਜਿਹੜੀ ਪੰਜਵੇ ਪਾਤਸ਼ਾਹ ਨੇ ਸਮਝਾਈ ਹੈ,
"ਤੇਰਾ
ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (੩੯੪)"।
ਹੋਰ ਮਾਇਆ ਸੰਬੰਧੀ ਪੜ੍ਹਨਾ ਵਿਅਰਥ ਉੱਦਮ ਹੈ, ਤੇ ਹੋਰ ਕੂੜ ਬੋਲਣਾ ਵੀ
ਵਿਅਰਥ ਹੈ, ਕਿਉਂਕਿ ਅਜੇਹੇ ਉੱਦਮ ਮਾਇਆ ਨਾਲ ਹੋਰ ਪਿਆਰ ਵਧਾਉਂਦੇ ਹਨ। ਗੁਰੂ ਸਾਹਿਬ ਇਹੀ ਸਮਝਾਂਦੇ
ਹਨ ਕਿ, ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਕੋਈ ਵੀ ਸਦਾ ਲਈ ਨਹੀਂ ਰਹਿਣਾ ਹੈ, ਭਾਵ, ਸਦਾ ਨਾਲ
ਨਹੀਂ ਨਿਭਣਾ ਹੈ, ਇਸ ਵਾਸਤੇ ਜੇ ਕਰ ਕੋਈ ਹੋਰ ਪੜ੍ਹਨੀਆਂ ਹੀ ਪੜ੍ਹਦਾ ਰਹਿੰਦਾ ਹੈ ਤਾਂ ਉਹ ਜੀਵਨ
ਵਿੱਚ ਖ਼ੁਆਰ ਹੁੰਦਾ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨਾ, ਉਸ ਅਕਾਲ ਪੁਰਖੁ ਦਾ ਕੀਰਤਨ ਕਰਨਾ
ਹੈ, ਜੀਵ ਲਈ ਇੱਕ ਬਹੁਤ ਵੱਡੀ ਕਰਣੀ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਬਹੁਤ ਵੱਡੀ ਹੈ, ਕਿਉਂਕਿ
ਉਸ ਦਾ ਨਿਆਂ ਧਰਮ ਦੇ ਅਸੂਲਾਂ ਤੇ ਆਧਾਰਿਤ ਹੈ, ਭਾਵ ਉਸ ਦੇ ਹੁਕਮੁ ਤੇ ਰਜਾ ਅਨੁਸਾਰ ਹੁੰਦਾ ਹੈ,
ਜਿਸ ਨੂੰ ਪਛਾਨਣ ਲਈ ਅਕਾਲ ਪੁਰਖੁ ਦੀ ਰਚਨਾ ਤੇ ਉਸ ਦੇ ਗੁਣਾ ਨੂੰ ਸਮਝਣਾ ਬਹੁਤ ਜਰੂਰੀ ਹੈ। ਅਕਾਲ
ਪੁਰਖੁ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ, ਕਿਉਂਕਿ ਜੀਵ ਦਾ ਅਸਲੀ ਫਲ ਇਹੋ ਹੀ ਹੈ, ਭਾਵ,
ਜੀਵਨ ਦਾ ਮਨੋਰਥ ਇਹੀ ਹੈ। ਅਕਾਲ ਪੁਰਖੁ ਦੀ ਸਿਫ਼ਤਿ ਕਰਨੀ ਇੱਕ ਵੱਡੀ ਕਰਣੀ ਹੈ, ਕਿਉਂਕਿ, ਅਕਾਲ
ਪੁਰਖੁ ਚੁਗਲ ਖੋਰਾਂ ਦੀਆਂ ਗੱਲਾਂ ਵਲ ਕੰਨ ਨਹੀਂ ਧਰਦਾ ਹੈ। ਅਕਾਲ ਪੁਰਖੁ ਕਿਸੋ ਨੂੰ ਪੁੱਛ ਕੇ ਦਾਨ
ਨਹੀਂ ਦੇਂਦਾ ਹੈ, ਇਸ ਲਈ ਉਸ ਅਕਾਲ ਪੁਰਖੁ ਦੀ ਵਡਿਆਈ ਕਰਨੀ ਇੱਕ ਉੱਤਮ ਕੰਮ ਹੈ।
ਮਃ ੩॥ ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ॥ ਨਾਨਕ ਵਿਣੁ
ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ॥ ੨॥ ਪਉੜੀ॥
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ
ਹਰਿ ਕਾ॥ ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ॥
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ॥ ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ
ਕਾ॥ ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ॥ ੬॥ (੮੪)
ਉਪਰ ਲਿਖਿਆ ਸਬਦ ਸਪੱਸ਼ਟ ਸਿਖਿਆ ਦੇਂਦਾ ਹੈ ਕਿ ਅਕਾਲ ਪੁਰਖੁ ਦੀ ਸਿਫ਼ਤਿ
ਕਰਨੀ ਇੱਕ ਬਹੁਤ ਵੱਡੀ ਕਰਣੀ ਹੈ, ਕਿਉਂਕਿ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨਾ ਹੀ ਅਕਾਲ ਪੁਰਖੁ
ਦਾ ਕੀਰਤਨ ਕਰਨਾ ਹੈ। ਅਕਾਲ ਪੁਰਖੁ ਦੀ ਵਡਿਆਈ ਕਰਨ ਨਾਲ ਹੀ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਨੂੰ
ਸਮਝ ਸਕਦੇ ਹਾਂ ਤੇ ਉਸ ਅਨੁਸਾਰ ਚਲ ਸਕਦੇ ਹਾਂ। ਮਨੁੱਖਾ ਜੀਵਨ ਦਾ ਮਨੋਰਥ ਵੀ ਅਕਾਲ ਪੁਰਖੁ ਦੀ
ਸਿਫ਼ਤਿ ਕਰਨੀ ਹੀ ਹੈ ਤਾਂ ਜੋ ਉਸ ਦੇ ਗੁਣਾ ਨੂੰ ਸਮਝ ਸਕੀਏ, ਪਛਾਨ ਸਕੀਏ ਤੇ ਉਸ ਅਕਾਲ ਪੁਰਖੁ ਦੇ
ਹੁਕਮੁ ਤੇ ਰਜਾ ਅਨੁਸਾਰ ਚਲ ਸਕੀਏ।
ਆਪਣੇ
ਮਨ ਵਿੱਚ ਸਦਾ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਸਿੰਜਦੇ ਰਹੋ। ਅਕਾਲ ਪੁਰਖੁ ਦਾ ਕੀਰਤਨੁ ਕਰਨ
ਲਈ ਹਰ ਵੇਲੇ ਉਸ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਿਹਾ ਕਰੋ।
ਆਪਣੇ ਮਨ ਨੂੰ ਸਮਝਾਂਣਾ ਹੈ ਕਿ, ਅਕਾਲ ਪੁਰਖੁ ਨਾਲ ਇਹੋ
ਜਿਹਾ ਪਿਆਰ ਬਣਾ ਕਿ ਅੱਠੇ ਪਹਿਰ, ਭਾਵ, ਹਰ ਵੇਲੇ ਅਕਾਲ ਪੁਰਖੁ ਨੂੰ ਆਪਣੇ ਨੇੜੇ ਵੱਸਦਾ ਸਮਝ
ਸਕੇਂ। ਗੁਰੂ ਸਾਹਿਬ ਸਮਝਾਂਦੇ ਹਨ ਕਿ, ਜਿਸ ਮਨੁੱਖ ਦੇ ਚੰਗੇ ਭਾਗ ਜਾਗਦੇ ਹਨ, ਉਸ ਦਾ ਮਨ ਅਕਾਲ
ਪੁਰਖੁ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ।
ਬਿਲਾਵਲੁ ਮਹਲਾ ੫॥ ਮਨ ਮਹਿ ਸਿੰਚਹੁ ਹਰਿ ਹਰਿ ਨਾਮ॥ ਅਨਦਿਨੁ ਕੀਰਤਨੁ ਹਰਿ
ਗੁਣ ਗਾਮ॥ ੧॥ ਐਸੀ ਪ੍ਰੀਤਿ
ਕਰਹੁ ਮਨ ਮੇਰੇ॥ ਆਠ ਪਹਰ ਪ੍ਰਭ ਜਾਨਹੁ ਨੇਰੇ॥ ੧॥ ਰਹਾਉ॥
ਕਹੁ ਨਾਨਕ ਜਾ ਕੇ ਨਿਰਮਲ ਭਾਗ॥ ਹਰਿ
ਚਰਨੀ ਤਾ ਕਾ ਮਨੁ ਲਾਗ॥ ੨॥ ੭॥ ੨੫॥ (੮੦੭)
ਮਨੁੱਖ ਦੀ ਕਦਰ ਉਸ ਦੇ ਗੁਣਾਂ ਕਰਕੇ ਹੁੰਦੀ ਹੈ। ਗੁਰੂ ਸਾਹਿਬ ਵੀ ਇੱਕ
ਸਵਾਲ ਦੀ ਤਰ੍ਹਾਂ ਜੀਵ ਇਸਤਰੀ ਨੂੰ ਸਮਝਾਂਦੇ ਹਨ, ਕਿ, ਹੇ ਮੇਰੀ ਮਾਂ! ਮੈਂ ਕੇਹੜੇ ਗੁਣਾਂ ਦੀ
ਬਰਕਤਿ ਨਾਲ ਆਪਣੀ ਜਿੰਦ ਦੇ ਮਾਲਕ ਅਕਾਲ ਪੁਰਖੁ ਨੂੰ ਮਿਲ ਸਕਦੀ ਹਾਂ? ਮੇਰੇ ਵਿੱਚ ਤਾਂ ਕੋਈ ਗੁਣ
ਨਹੀਂ ਹੈ, ਮੈਂ ਆਤਮਕ ਰੂਪ ਤੋਂ ਸੱਖਣੀ ਹਾਂ, ਅਕਲ ਹੀਣ ਹਾਂ, ਮੇਰੇ ਅੰਦਰ ਆਤਮਕ ਤਾਕਤ ਵੀ ਨਹੀਂ
ਹੈ, ਫਿਰ ਮੈਂ ਪਰਦੇਸਣ ਹਾਂ, ਅਕਾਲ ਪੁਰਖੁ ਦੇ ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ,
ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ ਇਸ ਮਨੁੱਖਾ ਜਨਮ ਵਿੱਚ ਆਈ ਹਾਂ। ਹੇ ਮੇਰੇ ਪ੍ਰਾਨਾ ਦੇ ਪਤੀ
ਅਕਾਲ ਪੁਰਖੁ! ਮੇਰੇ ਪਾਸ ਤੇਰਾ ਨਾਮੁ ਧਨ ਨਹੀਂ ਹੈ, ਮੇਰੇ ਅੰਦਰ ਆਤਮਕ ਗੁਣਾਂ ਦਾ ਜੋਬਨ ਵੀ ਨਹੀਂ
ਹੈ, ਜਿਸ ਦਾ ਮੈਨੂੰ ਹੁਲਾਰਾ ਆ ਸਕੇ। ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿੱਚ ਜੋੜ ਲੈ। ਆਪਣੇ
ਪ੍ਰਾਨਪਤੀ ਅਕਾਲ ਪੁਰਖੁ ਦੇ ਦਰਸਨ ਵਾਸਤੇ ਮੈਂ ਤਿਹਾਈ ਫਿਰ ਰਹੀ ਹਾਂ, ਉਸ ਨੂੰ ਲੱਭਦੀ ਲੱਭਦੀ ਮੈਂ
ਕਮਲੀ ਹੋਈ ਪਈ ਹਾਂ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ ਕਿ, ਹੇ ਦੀਨਾਂ ਉਤੇ ਦਇਆ ਕਰਨ ਵਾਲੇ!
ਹੇ ਕਿਰਪਾ ਦੇ ਘਰ! ਹੇ ਅਕਾਲ ਪੁਰਖੁ! ਤੇਰੀ ਮਿਹਰ ਨਾਲ ਸਾਧ ਸੰਗਤਿ ਨੇ ਮੇਰੀ ਇਹ ਵਿਛੋੜੇ ਦੀ ਜਲਨ
ਬੁਝਾ ਦਿੱਤੀ ਹੈ। ਇਸ ਲਈ
ਅਕਾਲ ਪੁਰਖੁ ਦੇ ਮਿਲਾਪ ਲਈ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ ਤੇ
ਆਪਣਾ ਹੰਕਾਰ ਤਿਆਗ ਕੇ ਅਕਾਲ ਪੁਰਖੁ ਦੇ ਗੁਣ ਸਿਖਣੇ ਤੇ ਅਪਨਾਉਂਣੇ ਹਨ।
ਰਾਗੁ ਗਉੜੀ ਪੂਰਬੀ ਮਹਲਾ ੫॥ ੴ ਸਤਿਗੁਰ ਪ੍ਰਸਾਦਿ॥
ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ॥
੧॥ ਰਹਾਉ॥ ਰੂਪ ਹੀਨ ਬੁਧਿ ਬਲ
ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ॥ ੧॥ ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ॥
੨॥ ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ॥ ੩॥ ਦੀਨ ਦਇਆਲ ਕ੍ਰਿਪਾਲ ਪ੍ਰਭ
ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ॥ ੪॥ ੧॥ ੧੧੮॥ (੨੦੪)
ਆਪਣੇ ਪਿਆਰੇ ਸਬਦ ਗੁਰੂ ਅੱਗੇ ਇਹੀ ਬੇਨਤੀ ਕਰਨੀ ਹੈ ਕਿ, ਹੇ ਪਿਆਰੇ ਗੁਰੂ!
ਮੇਰੇ ਹਿਰਦੇ ਘਰ ਵਿੱਚ ਆ ਕੇ ਵੱਸ ਜਾ, ਤੇ, ਮੇਰੇ ਕੰਨਾਂ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਸੁਣਾ। ਹੇ ਪਿਆਰੇ ਗੁਰੂ! ਤੇਰੇ ਆਇਆਂ ਮੇਰਾ ਮਨ ਤੇ ਮੇਰਾ ਤਨ ਆਤਮਕ ਜੀਵਨ ਨਾਲ ਖੁਸ਼ਹਾਲ ਹੋ ਜਾਂਦਾ
ਹੈ, ਤੇਰੇ ਚਰਨਾਂ ਵਿੱਚ ਰਹਿ ਕੇ ਹੀ ਅਕਾਲ ਪੁਰਖੁ ਦਾ ਜਸ ਗਾਇਆ ਜਾ ਸਕਦਾ ਹੈ। ਗੁਰੂ ਦੀ ਮਿਹਰ ਨਾਲ
ਹੀ ਅਕਾਲ ਪੁਰਖੁ ਹਿਰਦੇ ਵਿੱਚ ਵੱਸ ਸਕਦਾ ਹੈ, ਤੇ ਮਾਇਆ ਦਾ ਮੋਹ ਦੂਰ ਕੀਤਾ ਜਾ ਸਕਦਾ ਹੈ। ਅਕਾਲ
ਪੁਰਖੁ ਦੀ ਭਗਤੀ ਦੀ ਕਿਰਪਾ ਨਾਲ ਬੁੱਧੀ ਵਿੱਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਤੇ ਖੋਟੀ ਮਤਿ
ਦੇ ਸਾਰੇ ਵਿਕਾਰ ਤਿਆਗੇ ਜਾਂਦੇ ਹਨ ਤੇ ਦੁਖ ਦੂਰ ਹੋ ਜਾਂਦੇ ਹਨ। ਗੁਰੂ ਦਾ ਦਰਸਨ ਕਰਦਿਆਂ ਜੀਵਨ
ਪਵਿੱਤਰ ਹੋ ਜਾਂਦਾ ਹੈ, ਮੁੜ ਮੁੜ ਜੂਨਾਂ ਦੇ ਗੇੜ ਵਿੱਚ ਨਹੀਂ ਪਈਦਾ। ਜਿਹੜਾ ਵਡਭਾਗੀ ਮਨੁੱਖ ਤੇਰੇ
ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ, ਮਾਨੋ ਦੁਨੀਆ ਦੇ ਸਾਰੇ ਹੀ ਨੌ ਖ਼ਜ਼ਾਨੇ ਅਤੇ ਕਰਾਮਾਤੀ
ਤਾਕਤਾਂ ਹਾਸਲ ਕਰ ਲੈਂਦਾ ਹੈ। ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ, ਇਸ ਲਈ ਮੈਨੂੰ ਕਿਸੇ
ਹੋਰ ਥਾਂ ਜਾਣ ਬਾਰੇ ਕੁੱਝ ਨਹੀਂ ਸੁੱਝਦਾ ਹੈ। ਮੇਰੇ ਵਰਗੇ ਗੁਣਹੀਨ ਮਨੁੱਖ ਦੀ ਗੁਰੂ ਤੋਂ ਬਿਨਾ
ਹੋਰ ਕੋਈ ਬਾਂਹ ਨਹੀਂ ਫੜਦਾ, ਇਸ ਲਈ ਸੰਤ ਜਨਾਂ ਦੀ ਸੰਗਤਿ ਵਿੱਚ ਰਹਿ ਕੇ ਹੀ ਅਕਾਲ ਪੁਰਖੁ ਦੇ
ਚਰਨਾਂ ਵਿੱਚ ਲੀਨ ਹੋ ਸਕਦਾ ਹਾਂ। ਗੁਰੂ ਸਾਹਿਬ ਸਮਝਾਂਦੇ ਹਨ ਕਿ, ਸਬਦ ਗੁਰੂ ਨੇ ਮੈਨੂੰ ਅਚਰਜ
ਤਮਾਸ਼ਾ ਵਿਖਾ ਦਿੱਤਾ ਹੈ, ਇਸ ਲਈ ਮੈਂ ਆਪਣੇ ਮਨ ਵਿੱਚ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਸੁਣ ਕੇ ਉਸ ਦੇ ਮਿਲਾਪ ਦਾ ਆਨੰਦ ਮਾਣਦਾ ਰਹਿੰਦਾ ਹਾਂ।
ਮਾਰੂ ਮਹਲਾ ੫॥
ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ
ਸੁਨਾਵਨਾ॥ ੧॥ ਰਹਾਉ॥ ਤੁਧੁ
ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ॥ ੧॥ ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ
ਭਾਉ ਮਿਟਾਵਨਾ॥ ੨॥ ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ॥ ੩॥ ਦਰਸਨੁ ਭੇਟਤ ਹੋਤ
ਪੁਨੀਤਾ ਪੁਨਰਪਿ ਗਰਭਿ ਨ ਪਾਵਨਾ॥ ੪॥ ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ॥ ੫॥ ਸੰਤ
ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ॥ ੬॥ ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ
ਸਮਾਵਨਾ॥ ੭॥ ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ॥ ੮॥ ੨॥ ੫॥ (੧੦੧੮)
ਗਹਿਣੇ
ਬਣਾਂਉਣ ਲਈ ਪਹਿਲਾ ਸੋਨੇ ਨੂੰ ਗਰਮ ਕਰਕੇ ਨਰਮ ਕੀਤਾ ਜਾਂਦਾ ਹੈ, ਤਾਂ ਜੋ ਉਸ ਨੂੰ ਚੰਗੀ ਤਰ੍ਹਾਂ
ਢਾਲਿਆ ਜਾ ਸਕੇ। ਠੀਕ ਉਸੇ ਤਰ੍ਹਾਂ ਕੀਰਤਨ ਮਨ ਨੂੰ ਪਹਿਲਾ ਮਿਠੀ ਆਵਾਜ਼ ਜਾਂ ਰਾਗ ਦੁਆਰਾ ਕੋਮਲ
ਕਰਦਾ ਹੈ ਤੇ ਫਿਰ ਉਸ ਅੰਦਰ ਸਬਦ ਵੀਚਾਰ ਦੁਆਰਾ ਗੁਣ ਪੈਦਾ ਕਰ ਦੇਂਦਾ ਹੈ।
ਇਹ ਧਿਆਨ ਵਿੱਚ ਰੱਖਣਾ ਹੈ ਕਿ, ਕੀਰਤਨ ਅਕਾਲ ਪੁਰਖ ਦੀ
ਸਿਫ਼ਤ ਸਾਲਾਹ ਕਰਨ ਵਾਸਤੇ ਹੈ, ਨਾ ਕਿ ਨੱਚਣ ਕੁਦਣ ਵਾਸਤੇ ਹੈ। ਫਿਲਮੀ ਸੰਗੀਤ ਅਤੇ ਵੱਖ ਵੱਖ
ਤਰ੍ਹਾਂ ਦੀਆਂ ਟਿਊਨਾਂ (ਤਰਜ਼ਾਂ) ਮਨ ਨੂੰ ਤਾਂ ਬਹੁਤ ਚੰਗੀਆਂ ਲਗਦੀਆਂ ਹਨ, ਜਿਸ ਕਰਕੇ ਮਨੁੱਖ ਹੌਲੀ
ਹੌਲੀ ਨੱਚਣਾਂ ਅਤੇ ਝੂਮਣਾਂ ਵੀ ਸ਼ੁਰੂ ਕਰ ਦੇਂਦਾ ਹੈ, ਪਰੰਤੂ ਅਕਾਲ ਪੁਰਖੁ ਤੋਂ ਦੂਰ ਹੋ ਜਾਂਦਾ
ਹੈ। ਮਨੁੱਖ ਨੇ ਜੁੜਨਾਂ ਤਾਂ ਸਬਦ ਗੁਰੂ ਨਾਲ ਸੀ, ਪਰ ਜੁੜ ਜਾਂਦਾ ਹੈ, ਸਾਜ਼ਾ ਅਤੇ ਸੰਗੀਤ ਨਾਲ,
ਜਿਸ ਕਰਕੇ ਗਲਤ ਰਸਤੇ ਵੱਲ ਪੈ ਜਾਂਦਾ ਹੈ, ਤੇ ਮੂਲ ਨਾਲੋਂ ਟੁਟ ਜਾਂਦਾ ਹੈ। ਵੇਖਣ ਵਿੱਚ ਆਂਉਂਦਾ
ਹੈ ਕਿ, ਕਈ ਵਾਰੀ ਕਈ ਰਾਗੀ ਸਬਦ ਦੀਆਂ ਪੰਗਤੀਆਂ ਨੂੰ ਅੱਗੇ ਪਿਛੇ ਕਰਦੇ ਰਹਿੰਦੇ ਹਨ, ਜਾਂ ਕਈ
ਵਾਰੀ ਉਸ ਵਿੱਚ ਆਪਣੇ ਕੋਲੋ ਹੋਰ ਕੁੱਝ ਰਲਾ ਮਿਲਾ ਕੇ ਗਾਇਨ ਕਰਦੇ ਹਨ। ਇਹੋ ਜਿਹੀ ਰਲੀ ਭਗਤ ਮਨ
ਨੂੰ ਤਾਂ ਬਹੁਤ ਚੰਗੀ ਲਗਦੀ ਹੈ, ਪਰੰਤੂ ਗੁਰੂ ਸਾਹਿਬ ਦੀ ਸਮਝਾਈ ਗਈ ਸਿਖਿਆ ਤੇ ਸਹੀ ਮਾਰਗ ਤੋਂ
ਦੂਰ ਲੈ ਜਾਂਦੀ ਹੈ। ਗੁਰਬਾਣੀ ਨੂੰ ਨਾ ਤਾਂ ਤੋੜਨਾਂ ਮੋੜਨਾਂ ਪ੍ਰਵਾਨ ਹੈ ਅਤੇ ਨਾ ਹੀ ਗੁਰਬਾਣੀ
ਵਿੱਚ ਕਿਸੇ ਤਰ੍ਹਾਂ ਦੀ ਮਿਲੀ ਭਗਤ ਕਰਨੀ ਪ੍ਰਵਾਨ ਹੈ। ਫਿਲਮੀ ਗੀਤਾਂ ਦੀ ਫੁਰਮਾਇਸ਼ ਕੀਤੀ ਜਾਂਦੀ
ਹੈ, ਪਰੰਤੂ ਗੁਰਬਾਣੀ ਦੇ ਕੀਰਤਨ ਦੀ ਫੁਰਮਾਇਸ਼ ਨਹੀਂ ਕਰਨੀ ਹੁੰਦੀ ਹੈ। ਜੋ ਗੁਰੂ ਦਾ ਹੁਕਮੁ ਹੋਵੇ
ਉਸ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਹੁੰਦਾਂ ਹੈ।
ਰਾਸਾਂ ਵਿੱਚ ਚੇਲੇ ਸਾਜ ਵਜਾਉਂਦੇ ਹਨ, ਤੇ ਉਨ੍ਹਾਂ ਚੇਲਿਆਂ ਦੇ ਗੁਰੂ
ਨੱਚਦੇ ਹਨ। ਨਾਚ ਨਚਣ ਵੇਲੇ, ਉਹ ਗੁਰੂ ਪੈਰਾਂ ਨੂੰ ਹਿਲਾਉਂਦੇ ਹਨ ਅਤੇ ਆਪਣਾ ਸਿਰ ਫੇਰਦੇ ਹਨ।
ਉਨ੍ਹਾਂ ਦੇ ਪੈਰਾਂ ਨਾਲ ਘੱਟਾ ਉੱਡ ਉੱਡ ਕੇ ਉਨ੍ਹਾਂ ਦੇ ਸਿਰ ਵਿੱਚ ਪੈਂਦਾ ਹੈ। ਰਾਸ ਵੇਖਣ ਆਏ ਹੋਏ
ਲੋਕ, ਉਨ੍ਹਾਂ ਨੂੰ ਨੱਚਦਿਆਂ ਵੇਖਦੇ ਹਨ ਤੇ ਹੱਸਦੇ ਹਨ। ਪਰ ਉਹ ਰਾਸਧਾਰੀਏ ਰੋਜ਼ੀ ਦੀ ਖ਼ਾਤਰ ਨੱਚਦੇ
ਹਨ ਤੇ ਆਪਣੇ ਆਪ ਨੂੰ ਧਰਤੀ ਤੇ ਮਾਰਦੇ ਹਨ। ਉਹ ਗੋਪੀਆਂ ਦੇ ਸਾਂਗ ਬਣਾ ਕੇ ਗਾਉਂਦੇ ਹਨ, ਕਾਨ੍ਹ ਦੇ
ਸਾਂਗ ਬਣਾ ਕੇ ਗਾਉਂਦੇ ਹਨ, ਸੀਤਾ ਰਾਮ ਤੇ ਹੋਰ ਰਾਜਿਆਂ ਦੇ ਸਾਂਗ ਬਣਾ ਕੇ ਗਾਉਂਦੇ ਹਨ। ਜਿਸ ਅਕਾਲ
ਪੁਰਖੁ ਦਾ ਇਹ ਸਾਰਾ ਜਗਤ ਬਣਾਇਆ ਹੋਇਆ ਹੈ, ਜਿਹੜਾ ਨਿਡਰ ਹੈ, ਅਕਾਰ ਰਹਿਤ ਹੈ ਅਤੇ ਜਿਸ ਦਾ ਨਾਮੁ
ਸਦਾ ਅਟੱਲ ਹੈ, ਉਸ ਨੂੰ ਕੇਵਲ ਉਹੀ ਸੇਵਕ ਸਿਮਰਦੇ ਹਨ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖੁ ਦੀ ਮਿਹਰ
ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿੱਚ ਸਿਮਰਨ ਕਰਨ ਦਾ ਉਤਸ਼ਾਹ ਹੈ, ਉਨ੍ਹਾਂ ਸੇਵਕਾਂ ਦੀ
ਜ਼ਿੰਦਗੀ ਰੂਪੀ ਰਾਤ ਸੁਆਦਲੀ ਗੁਜ਼ਰਦੀ ਹੈ। ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ
ਹੈ, ਮਿਹਰ ਦੀ ਨਜ਼ਰ ਵਾਲਾ ਅਕਾਲ ਪੁਰਖੁ ਆਪਣੀ ਬਖ਼ਸ਼ਸ਼ ਦੁਆਰਾ ਉਨ੍ਹਾਂ ਨੂੰ ਸੰਸਾਰ ਰੂਪੀ ਸਮੁੰਦਰ ਤੋਂ
ਪਾਰ ਲੰਘਾ ਦੇਂਦਾ ਹੈ। ਨੱਚਣ, ਘੁੰਮਣ ਅਤੇ ਫੇਰੀਆਂ ਲੈਣ ਨਾਲ ਮਨੁੱਖਾ ਜੀਵਨ ਦਾ ਉਧਾਰ ਨਹੀਂ ਹੋ
ਸਕਦਾ, ਕਿਉਂਕਿ ਬੇਅੰਤ ਪਦਾਰਥ ਤੇ ਜੀਵ ਜੰਤੂ ਸਦਾ ਭੌਂਦੇ ਰਹਿੰਦੇ ਹਨ, ਜਿਸ ਤਰ੍ਹਾਂ ਕਿ, ਕੋਹਲੂ,
ਚਰਖਾ, ਚੱਕੀ, ਚੱਕ, ਥਲਾਂ ਦੇ ਬੇਅੰਤ ਵਰੋਲੇ, ਲਾਟੂ, ਮਧਾਣੀਆਂ, ਫਲ੍ਹੇ, ਪੰਛੀ, ਭੰਭੀਰੀਆਂ ਜੋ
ਇੱਕ ਸਾਹੇ ਉਡਦੀਆਂ ਰਹਿੰਦੀਆਂ ਹਨ, ਇਹ ਸਭ ਭੌਂਦੇ ਰਹਿੰਦੇ ਹਨ। ਸੂਲ ਉੱਤੇ ਚਾੜ੍ਹ ਕੇ ਕਈ ਜੀਵ
ਜੰਤੂ ਭਵਾਏ ਜਾਂਦੇ ਹਨ। ਇਸ ਤਰ੍ਹਾਂ ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ
ਤਰ੍ਹਾਂ ਉਹ ਅਕਾਲ ਪੁਰਖੁ ਜੀਵਾਂ ਨੂੰ ਮਾਇਆ ਦੇ ਬੰਧਨਾਂ ਤੇ ਜ਼ੰਜੀਰਾਂ ਵਿੱਚ ਜਕੜ ਕੇ ਭਵਾਉਂਦਾ
ਰਹਿੰਦਾ ਹੈ, ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ। ਜਿਹੜੇ ਜੀਵ
ਨੱਚ ਨੱਚ ਕੇ ਹੱਸਦੇ ਹਨ, ਉਹ ਅੰਤ ਨੂੰ ਰੋ ਕੇ ਏਥੋਂ ਤੁਰ ਜਾਂਦੇ ਹਨ।
ਉਂਞ ਵੀ ਨੱਚਣ ਟੱਪਣ ਨਾਲ ਕਿਸੇ ਉੱਚੀ
ਅਵਸਥਾ ਤੇ ਨਹੀਂ ਅੱਪੜਿਆ ਜਾ ਸਕਦਾ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ। ਨੱਚਣਾ ਕੁੱਦਣਾ ਤਾਂ
ਕੇਵਲ ਮਨ ਦਾ ਇੱਕ ਸ਼ੌਕ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ, ਅਕਾਲ ਪੁਰਖੁ ਦਾ ਪ੍ਰੇਮ ਕੇਵਲ
ਉਨ੍ਹਾਂ ਦੇ ਮਨ ਵਿੱਚ ਹੀ ਹੈ, ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖੁ ਦਾ ਡਰ ਹੈ।
ਮਃ ੧॥ ਵਾਇਨਿ ਚੇਲੇ ਨਚਨਿ ਗੁਰ॥ ਪੈਰ ਹਲਾਇਨਿ ਫੇਰਨਿੑ ਸਿਰ॥ ਉਡਿ ਉਡਿ ਰਾਵਾ
ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ॥ ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ॥
ਗਾਵਨਿ ਗੋਪੀਆ ਗਾਵਨਿ ਕਾਨੑ॥ ਗਾਵਨਿ ਸੀਤਾ ਰਾਜੇ ਰਾਮ॥ ਨਿਰਭਉ ਨਿਰੰਕਾਰੁ ਸਚੁ ਨਾਮੁ॥ ਜਾ ਕਾ ਕੀਆ
ਸਗਲ ਜਹਾਨੁ॥ ਸੇਵਕ ਸੇਵਹਿ ਕਰਮਿ ਚੜਾਉ॥ ਭਿੰਨੀ ਰੈਣਿ ਜਿਨਾੑ ਮਨਿ ਚਾਉ॥ ਸਿਖੀ ਸਿਖਿਆ ਗੁਰ
ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ॥ ਕੋਲੂ ਚਰਖਾ ਚਕੀ ਚਕੁ॥ ਥਲ ਵਾਰੋਲੇ ਬਹੁਤੁ ਅਨੰਤੁ॥ ਲਾਟੂ
ਮਾਧਾਣੀਆ ਅਨਗਾਹ॥ ਪੰਖੀ ਭਉਦੀਆ ਲੈਨਿ ਨ ਸਾਹ॥ ਸੂਐ ਚਾੜਿ ਭਵਾਈਅਹਿ ਜੰਤ॥ ਨਾਨਕ ਭਉਦਿਆ ਗਣਤ ਨ
ਅੰਤ॥ ਬੰਧਨ ਬੰਧਿ ਭਵਾਏ ਸੋਇ॥ ਪਇਐ ਕਿਰਤਿ ਨਚੈ ਸਭੁ ਕੋਇ॥ ਨਚਿ ਨਚਿ ਹਸਹਿ ਚਲਹਿ ਸੇ ਰੋਇ॥ ਉਡਿ ਨ
ਜਾਹੀ ਸਿਧ ਨ ਹੋਹਿ॥ ਨਚਣੁ ਕੁਦਣੁ ਮਨ ਕਾ ਚਾਉ॥ ਨਾਨਕ ਜਿਨੑ ਮਨਿ ਭਉ ਤਿਨਾੑ ਮਨਿ ਭਾਉ॥ ੨॥ (੪੬੫)
ਜੇ ਕਰ ਸੰਗੀਤ ਵਿੱਚ ਮਸਤ ਹੋ ਕੇ ਕੀਰਤਨ ਸੁਣੋ ਤਾਂ ਝੂਮਣਾਂ ਸ਼ੁਰੂ ਹੋ
ਜਾਂਦਾ ਹੈ ਅਤੇ ਅੱਖਾਂ ਮੀਟੀਆਂ ਜਾਂਦੀਆਂ ਹਨ। ਜੇ ਕਰ ਗੁਰਬਾਣੀ ਵਿੱਚ ਲੀਨ ਹੋ ਕੇ ਕੀਰਤਨ ਸੁਣੋ
ਤਾਂ ਮਨ ਸੁਚੇਤ ਰਹਿੰਦਾਂ ਹੈ ਅਤੇ ਗੁਰੂ ਸਾਹਿਬ ਕਿਹੜੀ ਸਿਖਿਆ ਦੇਂਦੇ ਹਨ, ਉਸ ਵਿੱਚ ਧਿਆਨ
ਰਹਿੰਦਾਂ ਹੈ। ਜੇ ਕਰ ਗੁਰਬਾਣੀ ਅਤੇ ਉਸ ਦੇ ਅਰਥ ਭਾਵ ਵਿੱਚ ਲੀਨ ਹੋ ਕੇ ਕੀਰਤਨ ਸੁਣੋ ਤਾਂ ਅੱਖਾਂ
ਖੁਲੀਆਂ ਰਹਿੰਦੀਆਂ ਹਨ ਤੇ ਗੁਰਬਾਣੀ ਵਿੱਚ ਧਿਆਨ ਰਹਿੰਦਾਂ ਹੈ।
ਜੇ ਕਰ ਕੀਰਤਨ ਸਮੇਂ ਰਾਗ ਹੀ ਗਾਇਆ ਹੈ ਜਾਂ ਰਾਗ ਹੀ ਸੁਣਿਆ ਹੈ, ਤਾਂ ਮਨ
ਨੂੰ ਲਾਭ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਿ, ਪਾਣੀ ਪੀ ਕੇ ਚੂਲੀ ਕਰ ਦਿੱਤੀ ਜਾਂਦੀ ਹੈ। ਭਾਂਵੇ
ਮੂੰਹ ਨੂੰ ਕੁੱਝ ਕੁ ਪਾਣੀ ਲੱਗਿਆ ਰਹਿ ਸਕਦਾ ਹੈ, ਪਰੰਤੂ ਉਸ ਨਾਲ ਪਿਆਸ ਨਹੀਂ ਬੁਝਦੀ। ਇਸ ਦੇ ਉਲਟ
ਜੇ ਕਰ ਕੀਰਤਨ ਵਿੱਚ ਗੁਰੂ ਦੇ ਸਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ, ਧਿਆਨ ਲਗਾ ਕੇ, ਅਤੇ ਸਬਦ
ਵੀਚਾਰ ਨਾਲ ਗਾਇਆ ਜਾਵੇ, ਤਾਂ ਲਾਭ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਪਾਣੀ ਦਾ ਪੂਰਾ ਗਲਾਸ ਪੀ ਲਿਆ
ਹੈ।
ਗੁਰੂ ਗਰੰਥ ਸਾਹਿਬ ਵਿੱਚ ਸਾਰੇ ਸਬਦਾਂ ਦੇ ਸਿਰਲੇਖ ਵਿੱਚ ਇਹ ਖਾਸ ਤੌਰ ਤੇ
ਲਿਖਿਆ ਗਿਆ ਹੈ ਕਿ ਸਬਦ ਨੂੰ ਕਿਸ ਰਾਗ ਵਿੱਚ ਤੇ ਕਿਸ ਤਰ੍ਹਾਂ ਗਾਇਨ ਕਰਨਾ ਹੈ। ਇਹ ਹਦਾਇਤ ਇਸ ਲਈ
ਲਿਖੀ ਗਈ ਹੈ, ਤਾਂ ਜੋ ਸਬਦ ਗਾਇਨ ਕਰਨ ਸਮੇਂ ਉਸ ਸਬਦ ਦਾ ਅਰਥ ਭਾਵ ਸਹੀ ਤਰੀਕੇ ਨਾਲ ਸਮਝ ਆ ਸਕੇ,
ਸਬਦ ਵਿੱਚ ਧਿਆਨ ਲੱਗਾ ਰਹੇ ਤੇ ਸਬਦ ਦੀ ਠੀਕ ਵੀਚਾਰ ਲਈ ਸੇਧ ਮਿਲਦੀ ਰਹੇ। ਕਈ ਰਾਗੀਆਂ ਨੇ ਲੋਕਾਂ
ਨੂੰ ਪ੍ਰਭਾਵਤ ਕਰਨ ਲਈ ਫਿਲਮੀ ਟਿਊਨਾਂ ਵਰਤਣੀਆਂ ਸ਼ੁਰੂ ਕਰ ਦਿਤੀਆਂ ਹਨ, ਇਸ ਨਾਲ ਉਹ ਪੈਸੇ ਤਾਂ
ਜਿਆਦਾ ਇਕੱਠੇ ਕਰ ਸਕਦੇ ਹਨ, ਪਰੰਤੂ ਲੋਕਾਂ ਨੂੰ ਸਹੀ ਮਾਰਗ ਤੋਂ ਦੂਰ ਲਿਜਾ ਰਹੇ ਹਨ। ਮਨ ਦਾ
ਸੁਧਾਰ ਰਾਗ ਜਾਂ ਟਿਊਨ ਨੇ ਨਹੀਂ ਕਰਨਾ ਹੈ, ਬਲਕਿ ਸਬਦ ਦੀ ਠੀਕ ਵੀਚਾਰ ਤੇ ਮਨ ਨੂੰ ਮਿਲੀ ਸੇਧ ਨੇ
ਕਰਨਾ ਹੈ।
ਗੁਰੂ ਸਾਹਿਬ ਸਮਝਾਂਦੇ ਹਨ ਕਿ, ਜਿਸ ਤਰ੍ਹਾਂ ਸਤਿਗੁਰੂ ਨੇ ਮੈਨੂੰ ਉਪਦੇਸ਼
ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਆਪਣੇ ਮਨ ਨੂੰ ਸਮਝਾ ਦਿੱਤਾ ਹੈ, ਕਿ ਅਕਾਲ ਪੁਰਖੁ ਦੇ
ਕੀਰਤਨ ਦੀ ਬਰਕਤਿ ਨਾਲ ਹੀ ਵਿਕਾਰਾਂ ਤੋਂ ਬਚਾਉ ਹੋ ਸਕਦਾ ਹੈ।
ਇਸ ਲਈ
ਕੀਰਤਨ ਗੁਰੂ ਦੇ ਉਪਦੇਸ਼, ਭਾਵ
ਗੁਰਬਾਣੀ ਅਨੁਸਾਰ ਹੀ ਕਰਨਾ ਹੈ, ਤਾਂ ਹੀ ਮਨੁੱਖ ਦਾ ਉਧਾਰ ਹੋ ਸਕਦਾ ਹੈ।
ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ॥ ਨਾਨਕੁ ਕਹੈ ਸੁਨਿ ਰੇ ਮਨਾ
ਕਰਿ ਕੀਰਤਨੁ ਹੋਇ ਉਧਾਰੁ॥ ੪॥ ੧॥ ੧੫੮॥ (੨੧੪)
ਆਮ ਤੌਰ ਤੇ ਸੰਸਾਰੀ ਜੀਵ ਹੰਕਾਰੀ ਹੋਏ ਰਹਿੰਦੇ ਹਨ, ਕੋਈ ਵਡਭਾਗੀ ਮਨੁੱਖ
ਹੀ ਗੁਰੂ ਦੇ ਸਬਦ ਵਿੱਚ ਜੁੜ ਕੇ ਵਿਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰਦਾ ਹੈ। ਗੁਰੂ ਸਾਹਿਬ
ਸਮਝਾਂਦੇ ਹਨ ਕਿ, ਮੈਂ ਉਸ ਅਕਾਲ ਪੁਰਖੁ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਹਾਂ, ਉਸ ਅਕਾਲ ਪੁਰਖੁ
ਦੀ ਮਿਹਰ ਨਾਲ ਹੀ ਮੈਂ ਉਸ ਦੇ ਗੁਣ ਗਾਇਨ ਕਰਦਾ ਹਾਂ, ਤੇ ਗੁਰੂ ਦੇ ਸਬਦ ਦੁਆਰਾ ਹੀ ਉਸ ਅਕਾਲ
ਪੁਰਖੁ ਦੇ ਗੁਣਾਂ ਦੀ ਵੀਚਾਰ ਕਰਦਾ ਹਾਂ। ਅਕਾਲ ਪੁਰਖੁ ਦੀ ਕਿਰਪਾ ਨਾਲ ਹੀ ਮੈਂ ਉਸ ਦਾ ਨਾਮੁ ਜਪਦਾ
ਹਾਂ, ਉਸ ਦੀ ਸਿਫ਼ਤਿ ਸਾਲਾਹ ਕਰਦਾ ਹਾਂ, ਅਤੇ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹਾਂ।
ਇਸ ਲਈ ਗੁਰੂ ਦੇ ਸਬਦ ਦੁਆਰਾ ਹੀ ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ ਹਨ, ਉਸ ਦੀ ਸਿਫ਼ਤਿ ਸਾਲਾਹ ਕਰਨੀ ਹੈ ਤੇ ਗੁਰੂ ਦੇ ਸਬਦ ਦੀ ਵੀਚਾਰ
ਦੁਆਰਾ ਹੀ ਉਸ ਅਕਾਲ ਪੁਰਖੁ ਦੇ ਗੁਣ ਸਮਝ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਨਾ ਹੈ।
ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ॥ ੯॥ ਹਰਿ ਜੀਉ
ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ॥ ੧੦॥ (੯੧੧)
ਜਿਹੜਾ ਮਨੁੱਖ ਗੁਰੂ ਦੇ ਸਬਦ ਨੂੰ ਆਪਣੇ ਹਿਰਦੇ ਵਿੱਚ ਵਸਾਂਦਾ ਹੈ, ਉਹ ਸਬਦ
ਵੀਚਾਰ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਜਾਂਦਾ ਹੈ ਤੇ ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ
ਹੈ। ਜਿਸ ਅਕਾਲ ਪੁਰਖੁ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਅਕਾਲ ਪੁਰਖੁ ਦੀ ਹਸਤੀ ਦਾ
ਉਰਲਾ ਤੇ ਪਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ, ਉਹ ਅਕਾਲ ਪੁਰਖੁ ਉਸ ਮਨੁੱਖ ਦੇ ਹਿਰਦੇ ਵਿੱਚ ਆ
ਵੱਸਦਾ ਹੈ। ਇਸ ਲਈ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੁਆਰਾ ਅਕਾਲ
ਪੁਰਖੁ ਦੀ ਸੇਵਾ ਭਗਤੀ ਕਰਦੇ ਰਿਹਾ ਕਰੋ। ਅਕਾਲ ਪੁਰਖੁ ਗੁਰੂ ਦੇ ਸਬਦ ਵਿੱਚ ਜੋੜ ਕੇ ਮਨੁੱਖ ਨੂੰ
ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜੇ ਮਨੁੱਖ ਅਕਾਲ ਪੁਰਖੁ ਦਾ ਸਿਮਰਨ ਕਰਦੇ ਹਨ, ਮੈਂ ਉਨ੍ਹਾਂ ਤੋਂ
ਕੁਰਬਾਨ ਜਾਂਦਾ ਹਾਂ, ਗੁਰੂ ਦੇ ਸਬਦ ਦੀ ਬਰਕਤ ਨਾਲ ਮੈਂ ਉਨ੍ਹਾਂ ਦੀ ਸੰਗਤਿ ਵਿੱਚ ਮਿਲਦਾ ਰਹਿੰਦਾ
ਹਾਂ। ਜਿਹੜੇ ਮਨੁੱਖ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਹਨ, ਮੈਂ
ਉਨ੍ਹਾਂ ਦੇ ਚਰਨਾਂ ਦੀ ਧੂੜ ਆਪਣੇ ਮੂੰਹ ਉਤੇ, ਆਪਣੇ ਮੱਥੇ ਉਤੇ ਲਾਂਦਾ ਹਾਂ, ਭਾਵ ਮੈਂ ਅਜੇਹੇ
ਗੁਰਮੁਖਾਂ ਦੀ ਸੰਗਤਿ ਵਿੱਚ ਬੈਠ ਕੇ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਜੀਵਨ ਦਾ ਸਹੀ ਮਾਰਗ ਨੂੰ
ਸਮਝ ਕੇ ਉਸ ਅਨੁਸਾਰ ਚਲਦਾ ਹਾਂ। ਮੈਂ ਅਕਾਲ ਪੁਰਖੁ ਦੇ ਗੁਣ ਤਾਂ ਹੀ ਗਾ ਸਕਦਾ ਹਾਂ, ਜੇ ਕਰ ਮੈਂ
ਉਸ ਅਕਾਲ ਪੁਰਖੁ ਨੂੰ ਚੰਗਾ ਲੱਗਾਂ, ਜੇ ਕਰ ਮੇਰੇ ਉਤੇ ਉਸ ਅਕਾਲ ਪੁਰਖੁ ਦੀ ਮਿਹਰ ਹੋਵੇ। ਜੇ ਕਰ
ਮੇਰੇ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਏ, ਤਾਂ ਗੁਰੂ ਦੇ ਸਬਦ ਦੀ ਬਰਕਤ ਨਾਲ ਮੇਰਾ
ਜੀਵਨ ਸੋਹਣਾ ਬਣ ਜਾਂਦਾ ਹੈ। ਜਿਹੜਾ ਮਨੁੱਖ ਗੁਰੂ ਦੀ ਬਾਣੀ ਵਿੱਚ ਜੁੜਦਾ ਹੈ, ਉਹ ਸਾਰੇ ਸੰਸਾਰ
ਵਿੱਚ ਪਰਗਟ ਹੋ ਜਾਂਦਾ ਹੈ, ਨਾਮੁ ਵਿੱਚ ਲੀਨ ਰਿਹਾਂ ਮਨੁੱਖ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ
ਵਿੱਚ ਸਮਾਇਆ ਰਹਿੰਦਾ ਹੈ। ਜਿਹੜਾ ਮਨੁੱਖ ਆਪਣੇ ਹਿਰਦੇ ਨੂੰ ਗੁਰੂ ਦੇ ਸਬਦ ਦੀ ਸਹਾਇਤਾ ਨਾਲ
ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ ਵਿਕਾਰਾਂ ਵਲੋਂ ਅਡੋਲ ਜੀਵਨ ਵਾਲਾ ਬਣ ਜਾਂਦਾ ਹੈ। ਗੁਰੂ ਦੇ ਸਬਦ
ਵਿੱਚ ਜੁੜਿਆਂ ਅਕਾਲ ਪੁਰਖੁ ਉਸ ਮਨੁੱਖ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਜਿਹੜਾ ਮਨੁੱਖ ਗੁਰੂ
ਦੇ ਸਬਦ ਦੁਆਰਾ ਆਤਮਕ ਜੀਵਨ ਦੀ ਸੂਝ ਲਈ ਗਿਆਨ ਦਾ ਸੁਰਮਾ ਵਰਤਦਾ ਹੈ, ਮਿਹਰ ਦਾ ਮਾਲਕ ਅਕਾਲ ਪੁਰਖੁ
ਉਸ ਨੂੰ ਆਪਣੀ ਮਿਹਰ ਨਾਲ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ।
ਇਸ ਲਈ ਗੁਰੂ ਦੇ ਸਬਦ ਤੇ ਉਸ ਦੀ
ਵੀਚਾਰ ਦੁਆਰਾ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ ਤੇ ਸਮਝਣੇ ਹਨ,
ਤਾਂ ਜੋ ਸਾਡਾ ਮਨੁੱਖਾ ਸਰੀਰ ਸਬਦ ਵੀਚਾਰ ਦੀ ਬਰਕਤ ਨਾਲ ਵਿਕਾਰਾਂ ਤੋਂ ਬਚ ਜਾਵੇ ਤੇ ਸੋਨੇ ਵਰਗਾ
ਸੁੱਧ ਹੋ ਸਕੇ, ਜੀਵਨ ਦਾ ਸਹੀ ਮਾਰਗ ਸਮਝ ਸਕਈਏ ਤੇ ਉਸ ਅਨੁਸਾਰ ਚਲ ਸਕਈਏ।
ਮਾਰੂ ਮਹਲਾ ੩॥ ਕਾਇਆ ਕੰਚਨੁ ਸਬਦੁ ਵੀਚਾਰਾ॥ ਤਿਥੈ ਹਰਿ ਵਸੈ ਜਿਸ ਦਾ ਅੰਤੁ
ਨ ਪਾਰਾਵਾਰਾ॥ ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ॥ ੧॥ ਹਰਿ ਚੇਤਹਿ ਤਿਨ
ਬਲਿਹਾਰੈ ਜਾਉ॥ ਗੁਰ ਕੈ ਸਬਦਿ ਤਿਨ ਮੇਲਿ ਮਿਲਾਉ॥ ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ
ਗੁਣ ਗਾਇਦਾ॥ ੨॥ ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ॥ ਅੰਤਰਿ ਹਰਿ ਨਾਮੁ ਸਬਦਿ ਸੁਹਾਵਾ॥
ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ॥ ੩॥ ਸੋ ਜਨੁ ਸਾਚਾ ਜਿ ਅੰਤਰੁ ਭਾਲੇ॥ ਗੁਰ ਕੈ
ਸਬਦਿ ਹਰਿ ਨਦਰਿ ਨਿਹਾਲੇ॥ ਗਿਆਨ ਅੰਜਨੁ ਪਾਏ ਗੁਰ ਸਬਦੀ ਨਦਰੀ ਨਦਰਿ ਮਿਲਾਇਦਾ॥ ੪॥ (੧੦੬੫)
ਜਿਸ ਤਰ੍ਹਾਂ ਰਾਜਾ ਰਾਜ ਦੇ ਕੰਮਾਂ ਵਿੱਚ ਮਗਨ ਰਹਿੰਦਾ ਹੈ, ਲਾਲਚੀ ਮਨੁੱਖ
ਲਾਲਚ ਵਧਾਣ ਵਾਲੇ ਆਹਰਾਂ ਵਿੱਚ ਫਸਿਆ ਰਹਿੰਦਾ ਹੈ, ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ
ਰਹਿੰਦਾ ਹੈ, ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ, ਵਿਦਵਾਨ ਮਨੁੱਖ ਵਿੱਦਿਆ ਪੜ੍ਹਨ ਪੜਾਣ ਵਿੱਚ
ਖ਼ੁਸ਼ ਰਹਿੰਦਾ ਹੈ, ਉਸੇ ਤਰ੍ਹਾਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਅਕਾਲ ਪੁਰਖੁ ਦੇ ਪ੍ਰੇਮ ਰੰਗ
ਵਿੱਚ ਮਸਤ ਰਹਿੰਦਾ ਹੈ। ਜਿਸ ਤਰ੍ਹਾਂ ਅੱਖਾਂ ਪਦਾਰਥ ਵੇਖ ਵੇਖ ਕੇ ਸੁਖ ਮਾਣਦੀਆਂ ਹਨ, ਜੀਭ ਸੁਆਦਲੇ
ਪਦਾਰਥਾਂ ਦੇ ਸੁਆਦ ਚੱਖਣ ਵਿੱਚ ਖ਼ੁਸ਼ ਰਹਿੰਦੀ ਹੈ, ਉਸੇ ਤਰ੍ਹਾਂ ਅਕਾਲ ਪੁਰਖੁ ਦੇ ਭਗਤ ਅਕਾਲ ਪੁਰਖੁ
ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਦੇ ਰਹਿੰਦੇ ਹਨ।
ਅਕਾਲ ਪੁਰਖੁ ਦੇ ਭਗਤ ਨੂੰ ਇਹੀ ਕਾਰ
ਚੰਗੀ ਲੱਗਦੀ ਹੈ, ਕਿ ਉਹ ਅਕਾਲ ਪੁਰਖੁ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ, ਅਕਾਲ ਪੁਰਖੁ ਨੂੰ
ਅੰਗ-ਸੰਗ ਵੇਖ ਕੇ, ਤੇ ਸਬਦ ਵੀਚਾਰ ਦੁਆਰਾ ਗੁਰੂ ਦੀ ਸੇਵਾ ਕਰਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਵਿੱਚ ਹੀ ਪ੍ਰਸੰਨ ਰਹਿੰਦਾ ਹੈ।
ਹਰਿ ਜਨ ਕਉ ਇਹੀ ਸੁਹਾਵੈ॥ ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ
ਤ੍ਰਿਪਤਾਵੈ॥ ਰਹਾਉ॥ (੬੧੩)
http://www.geocities.ws/sarbjitsingh/Bani2250GurMag20160819.pdf ,
http://www.sikhmarg.com/2016/0821-gur-ki-seva.html ,
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਬਾਰੇ ਸੋਝੀ ਆ ਜਾਂਦੀ ਹੈ,
ਤਾਂ ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਜਿਹੜਾ ਮਨੁੱਖ ਸਾਧਸੰਗਤ ਵਿੱਚ ਅਕਾਲ ਪੁਰਖ
ਦੀ ਸਿਫ਼ਤਿ ਸਾਲਾਹ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ। ਜਿਹੜਾ ਮਨੁੱਖ ਹਰ ਰੋਜ਼ ਅਕਾਲ
ਪੁਰਖੁ ਦਾ ਸਿਰਫ ਕੀਰਤਨ ਹੀ ਉੱਚਾਰਦਾ ਰਹਿੰਦਾ ਹੈ, ਉਹ ਮਨੁੱਖ ਗ੍ਰਿਹਸਤ ਵਿੱਚ ਰਹਿੰਦਾ ਹੋਇਆ ਵੀ
ਵਾਸਨਾ ਤੋਂ ਰਹਿਤ ਤੇ ਨਿਰਲੇਪ ਰਹਿੰਦਾ ਹੈ। ਜਿਸ ਮਨੁੱਖ ਦੀ ਆਸ ਇੱਕ ਅਕਾਲ ਪੁਰਖ ਉੱਤੇ ਹੈ, ਉਸ ਦੀ
ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ। ਜਿਸ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਦੇ ਮਿਲਣ ਦੀ ਤਾਂਘ
ਹੈ, ਉਸ ਮਨੁੱਖ ਨੂੰ ਫਿਰ ਕੋਈ ਦੁਖ ਪੋਂਹ ਨਹੀਂ ਸਕਦਾ।
ਗੁਰ ਪ੍ਰਸਾਦਿ ਆਪਨ ਆਪੁ ਸੁਝੈ॥ ਤਿਸ ਕੀ ਜਾਨਹੁ ਤ੍ਰਿਸਨਾ ਬੁਝੈ॥ ਸਾਧਸੰਗਿ
ਹਰਿ ਹਰਿ ਜਸੁ ਕਹਤ॥ ਸਰਬ ਰੋਗ ਤੇ ਓਹੁ ਹਰਿ ਜਨੁ ਰਹਤ॥ ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ॥
ਗ੍ਰਿਹਸਤ ਮਹਿ ਸੋਈ ਨਿਰਬਾਨੁ॥ ਏਕ ਊਪਰਿ ਜਿਸੁ ਜਨ ਕੀ ਆਸਾ॥ ਤਿਸ ਕੀ ਕਟੀਐ ਜਮ ਕੀ ਫਾਸਾ॥
ਪਾਰਬ੍ਰਹਮ ਕੀ ਜਿਸੁ ਮਨਿ ਭੂਖ॥ ਨਾਨਕ ਤਿਸਹਿ ਨ ਲਾਗਹਿ ਦੂਖ॥ ੪॥ (੨੮੧)
ਸਬਦ ਗੁਰੂ (ਸਾਧ) ਦੇ ਪੈਰ ਧੋ ਧੋ ਕੇ ਅਕਾਲ ਪੁਰਖ ਦਾ ਨਾਮੁ ਰੂਪੀ ਅੰਮਿੰਤ
ਜਲ ਪੀਓ, ਗੁਰੂ ਤੋਂ ਆਪਣੀ ਜਿੰਦ ਵਾਰ ਕੇ ਇਹ ਮਨੁੱਖਾ ਜੀਵਨ ਬਤੀਤ ਕਰੋ। ਸਬਦ ਗੁਰੂ ਦੇ ਪੈਰਾਂ ਦੀ
ਖ਼ਾਕ ਵਿੱਚ ਇਸ਼ਨਾਨ ਕਰਕੇ, ਭਾਵ ਗੁਰਬਾਣੀ ਅਨੁਸਾਰ ਜੀਵਨ ਵਿੱਚ ਵਿਚਰ ਕੇ, ਗੁਰੂ ਤੋਂ ਸਦਕੇ ਜਾਵੋ।
ਗੁਰੂ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ, ਗੁਰੂ ਦੀ ਸੰਗਤਿ ਵਿੱਚ ਹੀ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਕੀਤੀ ਜਾ ਸਕਦੀ ਹੈ। ਸਬਦ ਗੁਰੂ ਅਨੇਕਾਂ ਔਕੜਾਂ ਤੋਂ ਜੋ ਕਿ ਆਤਮਕ ਜੀਵਨ ਦੇ ਰਾਹ ਵਿੱਚ
ਆਉਂਦੀਆਂ ਹਨ, ਉਨ੍ਹਾਂ ਤੋਂ ਬਚਾ ਲੈਂਦਾ ਹੈ, ਗੁਰਮੁਖ ਅਕਾਲ ਪੁਰਖੁ ਦੇ ਗੁਣ ਗਾਇਨ ਕਰਕੇ ਨਾਮੁ
ਰੂਪੀ ਅੰਮ੍ਰਿਤ ਦਾ ਸੁਆਦ ਮਾਣਦਾ ਰਹਿੰਦਾ ਹੈ। ਜਿਸ ਮਨੁੱਖ ਨੇ ਗੁਰੂ ਦਾ ਆਸਰਾ ਫੜ ਲਿਆ, ਤੇ ਜਿਹੜਾ
ਮਨੁੱਖ ਗੁਰੂ ਦੇ ਦਰ ਤੇ ਆ ਗਿਆ, ਮਾਨੋ ਉਸ ਨੇ ਜੀਵਨ ਦੇ ਸਾਰੇ ਸੁਖ ਪਾ ਲਏ ਹਨ।
ਇਸ ਲਈ ਗੁਰੂ ਦੀ ਸੰਗਤ ਵਿੱਚ ਹੀ ਅਕਾਲ
ਪੁਰਖੁ ਦਾ ਕੀਰਤਨੁ ਗਾਇਨ ਕਰਨਾ ਹੈ, ਤੇ ਅਕਾਲ ਪੁਰਖੁ ਦੇ ਗੁਣ ਗਾ ਕੇ ਅਕਾਲ ਪੁਰਖ ਦੇ ਨਾਮੁ ਰੂਪੀ
ਅੰਮ੍ਰਿਤ ਦਾ ਸੁਆਦ ਮਾਨਣਾ ਹੈ।
ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ॥ ਸਾਧ ਕੀ ਧੂਰਿ ਕਰਹੁ
ਇਸਨਾਨੁ॥ ਸਾਧ ਊਪਰਿ ਜਾਈਐ ਕੁਰਬਾਨੁ॥ ਸਾਧ ਸੇਵਾ ਵਡਭਾਗੀ ਪਾਈਐ॥ ਸਾਧਸੰਗਿ ਹਰਿ ਕੀਰਤਨੁ ਗਾਈਐ॥
ਅਨਿਕ ਬਿਘਨ ਤੇ ਸਾਧੂ ਰਾਖੈ॥ ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ॥ ਓਟ ਗਹੀ ਸੰਤਹ ਦਰਿ ਆਇਆ॥ ਸਰਬ
ਸੂਖ ਨਾਨਕ ਤਿਹ ਪਾਇਆ॥ ੬॥ (੨੮੩)
ਸ਼ਾਸਤ੍ਰ ਤੇ ਵੇਦ ਪੁੰਨਾਂ ਤੇ ਪਾਪਾਂ ਦੀ ਵੀਚਾਰ ਹੀ ਦੱਸਦੇ ਹਨ, ਇਹ ਦੱਸਦੇ
ਹਨ ਕਿ ਫਲਾਣੇ ਕੰਮ ਪਾਪ ਹਨ, ਫਲਾਣੇ ਕੰਮ ਪੁੰਨ ਹਨ, ਜਿਨ੍ਹਾਂ ਦੇ ਕਰਨ ਨਾਲ ਮੁੜ ਮੁੜ ਕਦੇ ਨਰਕ
ਵਿੱਚ ਤੇ ਕਦੇ ਸੁਰਗ ਵਿੱਚ ਪੈ ਜਾਈਦਾ ਹੈ। ਗ੍ਰਿਹਸਤ ਵਿੱਚ ਰਹਿਣ ਵਾਲਿਆਂ ਨੂੰ ਪਰਿਵਾਰਕ ਚਿੰਤਾ
ਤੰਗ ਕਰਦੀ ਰਹਿੰਦੀ ਹੈ, ਗ੍ਰਿਹਸਤ ਦਾ ਤਿਆਗ ਕਰਨ ਵਾਲੇ ਆਪਣੇ ਹੰਕਾਰ ਨਾਲ ਆਫਰੇ ਰਹਿੰਦੇ ਹਨ, ਤੇ
ਨਿਰੇ ਕਰਮ ਕਾਂਡ ਕਰਨ ਵਾਲਿਆਂ ਦੀ ਜਿੰਦ ਮਾਇਆ ਦੇ ਜੰਜਾਲ ਵਿੱਚ ਫਸੀ ਰਹਿੰਦੀ ਹੈ। ਜੇ ਕਰ ਕਿਸੇ
ਤੀਰਥ ਉਤੇ ਜਾਓ, ਤਾਂ ਉਥੇ ਇਹੀ ਵੇਖਿਆ ਜਾਂਦਾ ਹੈ, ਕਿ ਲੋਕ ਆਪਣੇ ਆਪ ਬਾਰੇ ਹੰਕਾਰ ਵਿੱਚ ਇਹੀ
ਕਹਿੰਦੇ ਰਹਿੰਦੇ ਹਨ, ਕਿ "ਮੈਂ ਧਰਮੀ ਹਾਂ, ਮੈਂ ਧਰਮੀ ਹਾਂ", ਤੇ ਪੰਡਿਤ ਵੀ ਮਾਇਆ ਦੇ ਰੰਗ ਵਿੱਚ
ਰੰਗੇ ਹੋਏ ਰਹਿੰਦੇ ਹਨ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਉਹ ਅਸਥਾਨ ਕਿਹੜਾ ਹੈ ਤੇ ਕਿਥੇ ਹੈ,
ਜਿੱਥੇ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਹੁੰਦੀ ਹੋਵੇ।
ਗੁਰੂ ਸਾਹਿਬ ਇਸ ਦਾ ਉੱਤਰ ਦੇ ਕੇ
ਸਮਝਾਦੇ ਹਨ ਕਿ, ਸਾਧ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ
ਚਾਹੀਦਾ ਹੈ, ਕਿਉਂਕਿ ਇਸ ਦੀ ਬਰਕਤਿ ਨਾਲ ਮਨ ਦੇ ਭਰਮ, ਪਰਿਵਾਰਕ ਮੋਹ ਤੇ ਚਿੰਤਾ, ਹਉਮੈ, ਮਾਇਆ ਦੇ
ਜੰਜਾਲ, ਆਦਿਕ, ਕੋਈ ਵੀ ਪੋਹ ਨਹੀਂ ਸਕਦੇ, ਪਰੰਤੂ ਇਹ ਅਸਥਾਨ ਗੁਰੂ ਪਾਸੋਂ ਹੀ ਪਾਇਆ ਜਾ ਸਕਦਾ ਹੈ।
ਸਾਧਸੰਗਿ ਹਰਿ ਕੀਰਤਨੁ ਗਾਈਐ॥ ਇਹੁ ਅਸਥਾਨੁ ਗੁਰੂ ਤੇ ਪਾਈਐ॥ ੧॥ ਰਹਾਉ
ਦੂਜਾ॥ ੭॥ ੫੮॥ (੩੮੫)
http://www.geocities.ws/sarbjitsingh/Bani2010GurMag200703.pdf
http://www.sikhmarg.com/2007/0325-sadh-sangat.html
ਸਤਿਗੁਰੁ ਦੀ ਕਿਰਪਾ ਨਾਲ ਜਿਸ ਹਿਰਦੇ ਵਿੱਚ ਅਕਾਲ ਪੁਰਖੁ ਆ ਵੱਸਦਾ ਹੈ, ਉਸ
ਹਿਰਦੇ ਵਿੱਚ ਬੜੀ ਉੱਚੀ ਮਤਿ ਪਰਗਟ ਹੋ ਜਾਂਦੀ ਹੈ। ਉਹ ਅਕਾਲ ਪੁਰਖੁ ਸਭ ਜੀਵਾਂ ਵਿੱਚ ਵਿਆਪਕ ਹੈ,
ਪਰੰਤੂ ਸਤਿਗੁਰੁ ਦੀ ਕਿਰਪਾ ਨਾਲ ਹੀ ਉਹ ਮਨੁੱਖ ਦੇ ਹਿਰਦੇ ਵਿੱਚ ਪਰਗਟ ਹੁੰਦਾ ਹੈ। ਅਕਾਲ ਪੁਰਖੁ
ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ।
ਪੂਰੇ ਸਤਿਗੁਰੁ ਨੇ ਆਪ ਸਮਝ ਕੇ ਜਗਤ ਨੂੰ ਸਮਝਾਇਆ ਹੈ, ਕਿ ਅਕਾਲ ਪੁਰਖੁ ਨੇ ਆਪਣੇ ਹੁਕਮ ਵਿੱਚ ਹੀ
ਸਾਰਾ ਜਗਤ ਪੈਦਾ ਕੀਤਾ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦਾ ਹੈ,
ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ। ਅਕਾਲ ਪੁਰਖੁ ਦਾ ਹੁਕਮੁ ਸਾਹਾਂ ਪਾਤਿਸਾਹਾਂ ਦੇ ਸਿਰ ਉਤੇ ਵੀ
ਚੱਲ ਰਿਹਾ ਹੈ, ਤੇ ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ। ਸਤਿਗੁਰੁ ਅਭੁੱਲ ਹੈ, ਠੀਕ ਸਿਖਿਆ ਦੇਣ
ਵਾਲਾ ਹੈ, ਸਹੀ ਮਾਰਗ ਦਰਸ਼ਨ ਕਰਨ ਵਾਲਾ ਹੈ, ਤੇ ਉਸ ਦਾ ਉਪਦੇਸ਼ ਵੀ ਬਹੁਤ ਡੂੰਘਾ ਹੈ। ਸਤਿਗੁਰੁ ਦੇ
ਸਬਦ ਦੁਆਰਾ ਹੀ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ। ਸਤਿਗੁਰੁ ਇਹੀ ਸਮਝਾਂਦਾ ਹੈ
ਕਿ ਅਕਾਲ ਪੁਰਖੁ ਆਪ ਹੀ ਜੀਵਾਂ ਨੂੰ ਪੈਦਾ ਕਰਕੇ, ਆਪ ਹੀ ਉਨ੍ਹਾਂ ਦੀ ਸੰਭਾਲ ਕਰਦਾ ਹੈ, ਸਭਨਾਂ
ਨੂੰ ਸਾਹ ਜਿੰਦ ਵੀ ਅਕਾਲ ਪੁਰਖੁ ਆਪ ਹੀ ਦੇਂਦਾ ਹੈ, ਤੇ ਰੋਜ਼ੀ ਵੀ ਆਪ ਹੀ ਦੇਂਦਾ ਹੈ।
ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ
ਸਤਿਗੁਰੂ ਦੁਆਰਾ ਹੀ ਸਮਝਿਆ ਜਾ ਸਕਦਾ ਹੈ, ਇਸ ਲਈ ਕੀਰਤਨੁ ਵੀ ਸਤਿਗੁਰੁ ਦੇ ਸਬਦ ਦਾ ਹੀ ਹੋ ਸਕਦਾ
ਹੈ, ਸੱਚੀ ਬਾਣੀ ਦਾ ਹੀ ਹੋ ਸਕਦਾ ਹੈ।
ਪੂਰੈ ਸਤਿਗੁਰਿ ਬੂਝਿ ਬੁਝਾਇਆ॥ ਹੁਕਮੇ ਹੀ ਸਭੁ ਜਗਤੁ ਉਪਾਇਆ॥ ਹੁਕਮੁ ਮੰਨੇ
ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ॥ ੩॥ ਸਚਾ ਸਤਿਗੁਰੁ ਸਬਦੁ ਅਪਾਰਾ॥ ਤਿਸ ਦੈ ਸਬਦਿ
ਨਿਸਤਰੈ ਸੰਸਾਰਾ॥ ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ॥ ੪॥ (੧੦੫੫-੧੦੫੬)
ਜਿਸ ਮਨੁੱਖ ਦੇ ਹਿਰਦੇ ਵਿੱਚ ਪੂਰਾ ਸਤਿਗੁਰੁ ਸਦਾ ਥਿਰ ਰਹਿਣ ਵਾਲੇ ਅਕਾਲ
ਪੁਰਖੁ ਦਾ ਨਾਮੁ ਪੱਕਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸਬਦ ਦੁਆਰਾ ਸਦਾ ਥਿਰ ਰਹਿਣ ਵਾਲੇ ਅਕਾਲ
ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਉਸ ਮਨੁੱਖ ਨੂੰ ਇਉਂ ਦਿੱਸਦਾ ਹੈ, ਕਿ ਗੁਣਾਂ ਦਾ ਦਾਤਾ
ਅਕਾਲ ਪੁਰਖੁ ਸਭ ਜੀਵਾਂ ਵਿੱਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਜੀਵਨ ਦਾ ਅੰਤਮ ਸਮਾਂ
(ਸਾਹਾ) ਲਿਖਦਾ ਹੈ, ਜਿਸ ਸਮੇਂ ਜੀਵ ਇਸਤਰੀ ਨੇ ਆਪਣੇ ਸਹੁਰੇ ਘਰ, ਭਾਵ ਪਰਲੋਕ ਲਈ ਤੁਰ ਜਾਣਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਅਕਾਲ ਪੁਰਖੁ ਆਪਣੇ ਅੰਗ ਸੰਗ ਵੱਸਦਾ ਦਿੱਸਦਾ ਹੈ। ਜਿਹੜਾ
ਮਨੁੱਖ ਗੁਰੂ ਦੇ ਸਬਦ ਦੁਆਰਾ ਸੇਵਾ ਭਗਤੀ ਕਰਦਾ ਹੈ, ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜਿਆ
ਰਹਿੰਦਾ ਹੈ। ਜਿਹੜੇ ਮਨੁੱਖ ਸਿਫ਼ਤਿ ਸਾਲਾਹ ਵਾਲੀ ਸੱਚੀ ਬਾਣੀ ਦੁਆਰਾ ਹਰ ਵੇਲੇ ਅਕਾਲ ਪੁਰਖੁ ਦੀ
ਸੇਵਾ ਭਗਤੀ ਕਰਦੇ ਰਹਿੰਦੇ ਹਨ, ਗੁਰੂ ਦੇ ਸਬਦ ਦੀ ਬਰਕਤਿ ਨਾਲ ਉਨ੍ਹਾਂ ਦੇ ਅੰਦਰ ਆਤਮਕ ਆਨੰਦ ਬਣਿਆ
ਰਹਿੰਦਾ ਹੈ। ਇਸ ਲਈ ਸੇਵਾ
ਭਗਤੀ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ ਬਾਣੀ ਅਨੁਸਾਰ ਅਕਾਲ ਪੁਰਖੁ ਗੁਣ ਗਾਇਨ ਕਰਨ ਨਾਲ ਹੀ ਹੋ
ਸਕਦੀ ਹੈ।
ਸਤਿਗੁਰੁ ਪੂਰਾ ਸਾਚੁ ਦ੍ਰਿੜਾਏ॥ ਸਚੈ ਸਬਦਿ ਸਦਾ ਗੁਣ ਗਾਏ॥ ਗੁਣਦਾਤਾ ਵਰਤੈ
ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ॥ ੭॥ ਸਦਾ ਹਦੂਰਿ ਗੁਰਮੁਖਿ ਜਾਪੈ॥ ਸਬਦੇ ਸੇਵੈ ਸੋ ਜਨੁ
ਧ੍ਰਾਪੈ॥ ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ॥ ੮॥ (੧੦੫੫-੧੦੫੬)
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੀ ਭਗਤੀ ਕਰਨ ਲਈ
ਵਿਸ਼ਵਾਸ ਪੈਦਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਵਿੱਚ ਆਪਣਾ
ਚਿੱਤ ਜੋੜ ਲੈਂਦਾ ਹੈ, ਉਸ ਦੇ ਮਨ ਵਿਚ, ਤਨ ਵਿੱਚ ਤੇ ਹਿਰਦੇ ਵਿੱਚ ਸਦਾ ਅਕਾਲ ਪੁਰਖੁ ਵੱਸਿਆ
ਰਹਿੰਦਾ ਹੈ। ਉਹੀ ਭਗਤ ਅਡੋਲ
ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਅਕਾਲ ਪੁਰਖੁ ਦੇ ਮਨ ਵਿੱਚ ਪਿਆਰੇ ਲੱਗਦੇ ਹਨ। ਉਹ ਅਕਾਲ
ਪੁਰਖੁ ਦੇ ਦਰ ਤੇ ਟਿਕ ਕੇ ਸੱਚੀ ਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਨ,
ਗੁਰੂ ਦੇ ਸਬਦ ਦੀ ਬਰਕਤਿ ਨਾਲ ਉਨ੍ਹਾਂ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।
ਉਹ ਭਗਤ ਜਨ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਦੀ ਸੱਚੀ ਬਾਣੀ ਹਰ ਵੇਲੇ ਗਾਇਨ ਕਰਦੇ ਰਹਿੰਦੇ ਹਨ। ਧਨ ਤੋਂ ਸੱਖਣੇ ਨਿਰਧਨ ਮਨੁੱਖਾਂ ਲਈ
ਅਕਾਲ ਪੁਰਖੁ ਦਾ ਨਾਮੁ ਹੀ ਇੱਕ ਓਟ ਅਸਰਾ ਤੇ ਸਰਮਾਇਆ ਹੈ।
ਇਸ ਲਈ ਅਕਾਲ ਪੁਰਖੁ ਦੇ ਕੀਰਤਨ ਵਿੱਚ
ਸਿਰਫ ਗੁਰੂ ਦੇ ਸਬਦ ਦੀ ਸੱਚੀ ਬਾਣੀ ਹੀ ਪਰਵਾਨ ਹੈ।
ਸੇ ਭਗਤ ਸਚੇ ਤੇਰੈ ਮਨਿ ਭਾਏ॥ ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ॥ ਸਾਚੀ
ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ॥ ੧੨॥ (੧੦੫੫-੧੦੫੬)
ਅਕਾਲ ਪੁਰਖੁ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿੱਚ ਜੋੜਦਾ
ਹੈ, ਤੇ ਫਿਰ ਉਨ੍ਹਾਂ ਮਨੁੱਖਾਂ ਨੂੰ ਵਿਛੋੜਦਾ ਨਹੀਂ ਹੈ। ਉਹ ਮਨੁੱਖ ਗੁਰੂ ਦੇ ਸਬਦ ਦੁਆਰਾ ਸਦਾ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਨ। ਹੇ ਅਕਾਲ ਪੁਰਖੁ! ਸਭ ਜੀਵਾਂ ਦੇ ਸਿਰ ਉੱਤੇ
ਤੂੰ ਸਿਰਫ ਇੱਕ ਆਪ ਹੀ ਮਾਲਕ ਹੈ, ਤੇਰੀ ਮਿਹਰ ਨਾਲ ਹੀ ਜੀਵ ਗੁਰੂ ਦੇ ਸਬਦ ਵਿੱਚ ਜੁੜ ਕੇ ਤੇਰਾ
ਨਾਮੁ ਜਪ ਸਕਦੇ ਹਨ, ਤੇ ਤੇਰੀ ਸਿਫ਼ਤਿ ਸਾਲਾਹ ਕਰ ਸਕਦੇ ਹਨ। ਗੁਰੂ ਦੇ ਸਬਦ ਤੋਂ ਬਿਨਾ ਕੋਈ ਮਨੁੱਖ
ਤੇਰੇ ਨਾਲ ਸਾਂਝ ਨਹੀਂ ਪਾ ਸਕਦਾ ਹੈ, ਗੁਰੂ ਦੇ ਸਬਦ ਦੁਆਰਾ ਤੂੰ ਆਪ ਹੀ ਆਪਣੇ ਅਕੱਥ ਸਰੂਪ ਦਾ
ਬਿਆਨ ਕਰਦਾ ਹੈ। ਹੇ ਅਕਾਲ ਪੁਰਖੁ! ਤੂੰ ਆਪ ਹੀ ਸਬਦੁ ਹੈ ਤੇ ਆਪ ਹੀ ਸਬਦ ਗੁਰੂ ਰੂਪ ਹੋ ਕੇ ਸਦਾ
ਸਬਦ ਦੀ ਦਾਤਿ ਦੇਂਦਾ ਆਇਆ ਹੈ, ਸਬਦ ਗੁਰੂ ਰੂਪ ਹੋ ਕੇ ਤੂੰ ਆਪ ਹੀ ਅਕਾਲ ਪੁਰਖੁ ਦਾ ਨਾਮੁ ਜਪ ਕੇ
ਜੀਵਾਂ ਨੂੰ ਵੀ ਇਹ ਦਾਤਿ ਪਹੁੰਚਾਂਦਾ ਆ ਰਿਹਾ ਹੈ।
ਇਹ ਸਬਦ ਹੀ ਹੈ, ਜਿਸ ਦੁਆਰਾ ਅਕਾਲ
ਪੁਰਖੁ ਨਾਲ ਸਬੰਧ ਬਣਾਇਆ ਜਾਂ ਸਕਦਾ ਹੈ, ਗੁਰੂ ਦੇ ਸਬਦ ਦੁਆਰਾ ਸਦਾ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਕੀਤੀ ਜਾ ਸਕਦੀ ਹੈ, ਗੁਰੂ ਦੇ ਸਬਦ ਤੋਂ ਬਿਨਾ ਕੋਈ ਮਨੁੱਖ ਅਕਾਲ ਪੁਰਖੁ ਨਾਲ ਸਾਂਝ ਨਹੀਂ
ਪਾ ਸਕਦਾ ਹੈ, ਇਸ ਲਈ ਕੀਰਤਨੁ ਵੀ ਗੁਰੂ ਦੇ ਸਬਦ ਦਾ ਹੀ ਹੋ ਸਕਦਾ ਹੈ, ਕਿਸੇ ਹੋਰ ਕੱਚੀ ਬਾਣੀ ਦਾ
ਨਹੀਂ ਹੋ ਸਕਦਾ ਹੈ।
ਜਿਨ ਆਪੇ ਮੇਲਿ ਵਿਛੋੜਹਿ ਨਾਹੀ॥ ਗੁਰ ਕੈ ਸਬਦਿ ਸਦਾ ਸਾਲਾਹੀ॥ ਸਭਨਾ ਸਿਰਿ
ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ॥ ੧੩॥ ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ॥ ਤੁਧੁ ਆਪੇ ਕਥੀ
ਅਕਥ ਕਹਾਣੀ॥ ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ॥ ੧੪॥ (੧੦੫੫-੧੦੫੬)
ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਤੇ ਹਿਰਦੇ ਵਿੱਚ ਸਦਾ ਅਕਾਲ ਪੁਰਖੁ ਦੇ
ਨਾਮੁ ਸਿਮਰਨ ਦਾ ਹੀ ਆਹਰ ਹੈ, ਜਿਹੜੇ ਮਨੁੱਖ ਅਕਾਲ ਪੁਰਖੁ ਦੇ ਪ੍ਰੇਮ ਅਤੇ ਅਕਾਲ ਪੁਰਖੁ ਦੀ ਭਗਤੀ
ਦੇ ਮਤਵਾਲੇ ਹਨ, ਜਿਹੜੇ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਵਿੱਚ ਰੁਝੇ ਰਹਿੰਦੇ ਹਨ, ਉਨ੍ਹਾਂ
ਮਨੁੱਖਾਂ ਨੂੰ ਇਹ ਸੰਸਾਰ ਦਾ ਮੋਹ ਪੋਹ ਨਹੀਂ ਸਕਦਾ ਹੈ। ਇਸ ਲਈ ਕੰਨਾਂ ਨਾਲ ਮਾਲਕ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਸੁਣਨੀ, ਜੀਭ ਨਾਲ ਮਾਲਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ, ਇਹ ਸੰਤ ਜਨਾਂ ਦੀ ਇਹ
ਨਿੱਤ ਦੀ ਕਾਰ ਹੋਇਆ ਕਰਦੀ ਹੈ। ਉਨ੍ਹਾਂ ਸੰਤ ਜਨਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਸੋਹਣੇ
ਚਰਨਾਂ ਦਾ ਸਦਾ ਟਿਕਾਉ ਬਣਿਆ ਰਹਿੰਦਾ ਹੈ, ਅਕਾਲ ਪੁਰਖੁ ਦੀ ਪੂਜਾ ਭਗਤੀ ਉਨ੍ਹਾਂ ਦੇ ਪ੍ਰਾਣਾਂ ਦਾ
ਆਸਰਾ ਹੁੰਦਾ ਹੈ।
ਸਾਰਗ ਮਹਲਾ ੫॥
ਮਨਿ ਤਨਿ ਰਾਮ ਕੋ ਬਿਉਹਾਰੁ॥ ਪ੍ਰੇਮ
ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰੁ॥ ੧॥ ਰਹਾਉ॥
ਸ੍ਰਵਣੀ ਕੀਰਤਨੁ ਸਿਮਰਨੁ
ਸੁਆਮੀ ਇਹੁ ਸਾਧ ਕੋ ਆਚਾਰੁ॥ ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ॥ ੧॥ (੧੨੨੨)
ਹੇ ਜੀਵ ਇਸਤਰੀਏ! ਜਿਸ ਸਤਿਸੰਗ ਘਰ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਕੀਤੀ ਜਾਂਦੀ ਹੈ, ਅਤੇ ਇਸ ਸਾਰੀ ਸ੍ਰਿਸ਼ਟੀ ਦੇ ਕਰਤੇ ਦੇ ਗੁਣਾਂ ਦੀ ਵੀਚਾਰ ਹੁੰਦੀ ਹੈ, ਉਸ ਸਤਿਸੰਗ
ਘਰ ਵਿੱਚ ਜਾ ਕੇ ਤੂੰ ਵੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ, ਅਕਾਲ ਪੁਰਖੁ ਦੇ ਮਿਲਾਪ
(ਸੁਹਾਗ) ਦੀ ਤਾਂਘ ਦੇ ਸਬਦ ਗਾਇਆ ਕਰ ਤੇ ਆਪਣੇ ਪੈਦਾ ਕਰਨ ਵਾਲੇ ਅਕਾਲ ਪੁਰਖੁ ਨੂੰ ਯਾਦ ਕਰਿਆ ਕਰ।
ਤੂੰ ਸਤਸੰਗੀਆਂ ਨਾਲ ਮਿਲ ਕੇ ਪਿਆਰੇ ਨਿਰਭਉ ਖਸਮ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾ ਅਤੇ
ਆਖ ਕਿ ਮੈਂ ਸਦਕੇ ਜਾਂਦੀ ਹਾਂ, ਉਸ ਸਿਫ਼ਤਿ ਸਾਲਾਹ ਦੇ ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ
ਮਿਲਦਾ ਹੈ। ਹੇ ਮੇਰੀ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿੱਚ ਸਦਾ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ
ਦਾਤਾਂ ਦੇਣ ਵਾਲਾ ਮਾਲਕ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਜਿਸ ਦਾਤਾਰ ਦੀਆਂ ਦਾਤਾਂ ਦਾ ਮੁੱਲ ਤੇਰੇ
ਪਾਸੋਂ ਨਹੀਂ ਪੈ ਸਕਦਾ ਹੈ, ਤੂੰ ਉਸ ਦਾਤਾਰ ਬਾਰੇ ਕੀ ਅੰਦਾਜ਼ਾ ਲਾ ਸਕਦੀ ਹੈ? ਕਿਉਂਕਿ ਉਹ ਦਾਤਾਰ
ਅਕਾਲ ਪੁਰਖੁ ਬਹੁਤ ਬੇਅੰਤ ਹੈ। ਇਸ ਲਈ ਸਤਿਸੰਗ ਵਿੱਚ ਜਾ ਕੇ ਅਰਜ਼ੋਈਆਂ ਕਰਿਆ ਕਰ, ਕਿਉਂਕਿ ਉਹ
ਸੰਮਤ, ਉਹ ਦਿਹਾੜਾ ਪਹਿਲਾਂ ਹੀ ਮਿਥਿਆ ਹੋਇਆ ਹੈ, ਜਦੋਂ ਅਕਾਲ ਪੁਰਖੁ ਪਤੀ ਦੇ ਦੇਸ ਜਾਣ ਲਈ ਜੀਵ
ਇਸਤਰੀ ਵਾਸਤੇ ਸਾਹੇ ਚਿੱਠੀ ਆਉਣੀ ਹੈ। ਇਹੀ ਅਰਜ਼ੋਈ ਕਰਨੀ ਹੈ, ਕਿ ਹੇ ਸਤਿਸੰਗੀ ਸਹੇਲੀਓ! ਰਲ ਮਿਲ
ਕੇ ਮੈਨੂੰ ਮਾਂਈਏਂ ਪਾਓ, ਤੇ ਮੈਨੂੰ ਸੋਹਣੀਆਂ ਅਸੀਸਾਂ ਵੀ ਦਿਓ, ਭਾਵ, ਮੇਰੇ ਲਈ ਅਰਦਾਸ ਵੀ ਕਰੋ
ਕਿ ਅਕਾਲ ਪੁਰਖੁ ਪਤੀ ਨਾਲ ਮੇਰਾ ਮਿਲਾਪ ਹੋ ਜਾਏ। ਪਰਲੋਕ ਵਿੱਚ ਜਾਣ ਲਈ ਮੌਤ ਦੀ ਇਹ ਸਾਹੇ ਚਿੱਠੀ
ਹਰੇਕ ਘਰ ਵਿੱਚ ਆ ਰਹੀ ਹੈ, ਹਰੇਕ ਜੀਵ ਲਈ ਆਂਉਂਦੀ ਹੈ, ਤੇ ਅਜੇਹੇ ਸੱਦੇ ਨਿਤ ਪੈ ਰਹੇ ਹਨ। ਗੁਰੂ
ਸਾਹਿਬ ਸਮਝਾਂਦੇ ਹਨ ਕਿ, ਉਸ ਸੱਦਾ ਭੇਜਣ ਵਾਲੇ ਅਕਾਲ ਪੁਰਖੁ ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ,
ਕਿਉਂਕਿ ਸਾਡੇ ਲਈ ਵੀ ਉਹ ਦਿਨ ਨੇੜੇ ਆ ਰਹੇ ਹਨ।
ਇਸ ਲਈ ਅਕਾਲ ਪੁਰਖੁ ਦੇ ਗੁਣ ਤੇ ਉਸ
ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਆਪਣੇ ਹਿਰਦੇ ਵਿੱਚ ਲੈ ਕੇ ਆਉਣੀ ਹੀ ਕੀਰਤਨ ਹੈ।
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧॥ ੴ ਸਤਿਗੁਰ ਪ੍ਰਸਾਦਿ॥ ਜੈ ਘਰਿ ਕੀਰਤਿ
ਆਖੀਐ ਕਰਤੇ ਕਾ ਹੋਇ ਬੀਚਾਰੋ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥
੧॥ ਤੁਮ ਗਾਵਹੁ ਮੇਰੇ ਨਿਰਭਉ
ਕਾ ਸੋਹਿਲਾ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥ ੧॥ ਰਹਾਉ॥
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ
ਦੇਵਣਹਾਰੁ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ॥ ੨॥ ਸੰਬਤਿ ਸਾਹਾ ਲਿਖਿਆ ਮਿਲਿ
ਕਰਿ ਪਾਵਹੁ ਤੇਲੁ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥ ੩॥ ਘਰਿ ਘਰਿ ਏਹੋ ਪਾਹੁਚਾ
ਸਦੜੇ ਨਿਤ ਪਵੰਨਿ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ॥ ੪॥ ੧॥ (੧੨)
ਉੱਪਰ ਲਿਖੇ ਸਬਦ ਵਿੱਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ ਕਿ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਨੇ ਹਨ, ਤੇ ਉਸ ਕਰਤਾਰ ਦੇ ਗੁਣਾਂ ਦੀ ਵੀਚਾਰ ਕਰਨੀ ਹੈ, ( ਸੋਹਿਲਾ
= ਕੀਰਤਿ + ਬੀਚਾਰੋ = ਕੀਰਤਨ),
ਕੀਰਤਨ ਉਥੇ ਹੀ ਹੈ, ਜਿਥੇ "ਕਰਤੇ
ਕਾ ਹੋਇ ਬੀਚਾਰੋ" ਹੁੰਦੀ
ਹੈ, ਇਸ ਲਈ ਅਕਾਲ ਪੁਰਖੁ ਦੇ ਗੁਣ ਆਪਣੇ ਹਿਰਦੇ ਵਿੱਚ ਲੈ ਕੇ ਆਉਣੇ ਹੀ ਕੀਰਤਨ ਹੈ। ਕੀਰਤਨ ਤਾਂ ਹੀ
ਸਫਲ ਹੈ, ਜੇ ਕਰ ਹਿਰਦੇ ਵਿੱਚ ਕਰਤੇ ਦੀ ਵੀਚਾਰ ਵੀ ਹੈ।
ਅਕਾਲ ਪੁਰਖੁ ਦੇ ਘਰ ਵਿੱਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ
ਨਾਮੁ ਰੂਪੀ ਅੰਮ੍ਰਿਤ ਨਾਲ ਉਸ ਅਕਾਲ ਪੁਰਖੁ ਦੇ ਖ਼ਜ਼ਾਨੇ ਭਰੇ ਪਏ ਹਨ। ਅਕਾਲ ਪੁਰਖੁ ਬੜੀਆਂ ਤਾਕਤਾਂ
ਦਾ ਮਾਲਕ ਹੈ, ਉਸ ਦਾ ਨਾਮੁ ਚੇਤੇ ਕਰਨ ਨਾਲ ਕੋਈ ਦੁਖ ਪੋਹ ਨਹੀਂ ਸਕਦਾ, ਉਸ ਦਾ ਨਾਮੁ ਸੰਸਾਰ ਰੂਪੀ
ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ਜਗਤ ਦੇ ਸ਼ੁਰੂ ਤੋਂ ਹੀ ਉਹ ਅਕਾਲ ਪੁਰਖੁ ਆਪਣੇ ਭਗਤਾਂ ਦਾ
ਰਾਖਾ ਚਲਿਆ ਆ ਰਿਹਾ ਹੈ। ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ
ਰਿਹਾ ਹਾਂ। ਅਕਾਲ ਪੁਰਖੁ
ਦਾ ਨਾਮੁ ਮਿੱਠਾ ਹੈ, ਸਭ ਰਸਾਂ ਨਾਲੋਂ ਵੱਡਾ ਰਸ ਹੈ, ਮੈਂ ਤਾਂ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ
ਰਸ ਆਪਣੇ ਮਨ ਦੁਆਰਾ, ਗਿਆਨ ਇੰਦ੍ਰਿਆਂ ਦੁਆਰਾ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ ਕਰ ਕੇ ਪੀਂਦਾ
ਰਹਿੰਦਾ ਹਾਂ।
ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ॥ ਨਾਨਕ ਨਾਮੁ ਮਹਾ ਰਸੁ
ਮੀਠਾ ਅਨਦਿਨੁ ਮਨਿ ਤਨਿ ਪੀਵਾ॥ ੧॥ (੭੭੮)
ਕਈ ਮਨੁੱਖ ਦੇਵਤਿਆਂ ਦੀ ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ
ਵਿਚ, ਛੇ ਕਰਮਾਂ ਦੇ ਕਰਨ ਵਿਚ, ਚੌਰਾਸੀ ਆਸਣ ਕਰਨ ਵਿਚ, ਮਸਤ ਰਹਿੰਦੇ ਹਨ, ਪਰੰਤੂ ਉਹ ਵੀ ਇਨ੍ਹਾਂ
ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਸਮਝ ਕੇ ਹੰਕਾਰ ਕਰਦੇ ਰਹਿੰਦੇ ਹਨ
ਤੇ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਜਕੜੇ ਰਹਿੰਦੇ ਹਨ। ਇਨ੍ਹਾਂ ਤਰੀਕਿਆਂ ਨਾਲ ਅਕਾਲ ਪੁਰਖੁ ਨੂੰ
ਨਹੀਂ ਮਿਲਿਆ ਜਾ ਸਕਦਾ। ਕਈ ਮਨੁੱਖ ਰਾਜ ਹਕੂਮਤ ਦਾ ਹੰਕਾਰ ਤੇ ਰੰਗ ਤਮਾਸ਼ੇ ਮਾਣਦੇ ਰਹਿੰਦੇ ਹਨ,
ਸੁੰਦਰ ਇਸਤ੍ਰੀਆਂ ਦੀ ਸੇਜ ਮਾਣਦੇ ਰਹਿੰਦੇ ਹਨ, ਆਪਣੇ ਸਰੀਰ ਉਤੇ ਚੰਦਨ ਤੇ ਅਤਰ ਵਰਤਦੇ ਰਹਿੰਦੇ
ਹਨ। ਪਰੰਤੂ ਇਹ ਸਭ ਕੁੱਝ ਤਾਂ ਮਨੁੱਖ ਨੂੰ ਵਿਕਾਰਾਂ ਤੇ ਭਿਆਨਕ ਨਰਕ ਵਲ ਲੈ ਜਾਣ ਵਾਲੇ ਹਨ। ਇਸ ਲਈ
ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ, ਇਹ ਕੰਮ ਹੋਰ ਸਾਰੇ ਕਰਮਾਂ
ਨਾਲੋਂ ਸ੍ਰੇਸ਼ਟ ਹੈ। ਪਰੰਤੂ, ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ, ਜਿਸ ਦੇ ਮੱਥੇ ਉਤੇ ਪੂਰਬਲੇ
ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ। ਅਕਾਲ ਪੁਰਖੁ ਦਾ ਸੇਵਕ ਉਸ ਦੀ ਸਿਫ਼ਤਿ
ਸਾਲਾਹ ਦੇ ਰੰਗ ਵਿੱਚ ਮਸਤ ਰਹਿੰਦਾ ਹੈ।
ਦੀਨਾਂ ਦੇ ਦੁਖ ਦੂਰ ਕਰਨ ਵਾਲਾ ਅਕਾਲ
ਪੁਰਖੁ ਜਿਸ ਮਨੁੱਖ ਉਤੇ ਦਇਆਲ ਹੁੰਦਾ ਹੈ, ਉਸ ਮਨੁੱਖ ਦਾ ਇਹ ਮਨ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥ ਕਹੁ ਨਾਨਕ ਤਿਸੁ ਭਇਓ
ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥ ੮॥
ਤੇਰੋ ਸੇਵਕੁ ਇਹ ਰੰਗਿ ਮਾਤਾ॥ ਭਇਓ
ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥ ਰਹਾਉ ਦੂਜਾ॥ ੧॥ ੩॥ (੬੪੨)
ਇਸ ਸਰੀਰ ਰੂਪੀ ਕਿਲ੍ਹੇ ਵਿੱਚ ਜਗਤ ਦਾ ਰਾਜਾ ਅਕਾਲ ਪੁਰਖੁ ਆਪ ਵੱਸਦਾ ਹੈ,
ਪਰੰਤੂ ਵਿਕਾਰਾਂ ਦੇ ਸੁਆਦਾਂ ਵਿੱਚ ਢੀਠ ਹੋਏ ਮਨੁੱਖ ਨੂੰ ਆਪਣੇ ਅੰਦਰ ਵੱਸਦੇ ਹੋਏ ਅਕਾਲ ਪੁਰਖੁ ਦੇ
ਮਿਲਾਪ ਦਾ ਕੋਈ ਆਨੰਦ ਨਹੀਂ ਆਉਂਦਾ ਹੈ। ਜਿਸ ਮਨੁੱਖ ਉਤੇ ਦੀਨਾਂ ਉਤੇ ਦਇਆ ਕਰਨ ਵਾਲੇ ਅਕਾਲ ਪੁਰਖੁ
ਨੇ ਆਪਣੀ ਕਿਰਪਾ ਕੀਤੀ, ਉਸ ਨੇ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਰਸ ਚੱਖ ਕੇ ਵੇਖ
ਲਿਆ ਹੈ ਕਿ ਇਹ ਸਚ ਮੁਚ ਹੀ ਮਿੱਠਾ ਹੈ।
ਗੁਰੂ ਦਾ ਸਬਦ ਆਪਣੇ ਮਨ ਵਿੱਚ ਵਸਾਣ
ਨਾਲ ਮਨੁੱਖ ਦੇ ਅੰਦਰੋਂ ਵਿਕਾਰਾਂ ਦਾ ਜ਼ਹਰ ਦੂਰ ਹੋ ਜਾਂਦਾ ਹੈ, ਤੇ ਗੁਰੂ ਦੀ ਸੰਗਤਿ ਵਿੱਚ ਬੈਠਿਆਂ
ਕੌੜਾ ਸੁਭਾਉ ਮਿੱਠਾ ਹੋ ਜਾਂਦਾ ਹੈ। ਇਸ ਲਈ ਗੁਰੂ ਦੇ ਚਰਨਾਂ ਵਿੱਚ ਲਿਵ ਲਾ ਕੇ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰਿਆ ਕਰੋ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦਾ ਰਸ ਦੁਨੀਆ ਦੇ ਹੋਰ ਸਭ ਰਸਾਂ ਨਾਲੋਂ
ਮਿੱਠਾ ਹੈ।
ਗਉੜੀ ਪੂਰਬੀ ਮਹਲਾ ੪॥ ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ
ਧੀਠਾ॥ ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰ ਸਬਦੀ ਚਖਿ ਡੀਠਾ॥ ੧॥
ਰਾਮ
ਹਰਿ ਕੀਰਤਨੁ ਗੁਰ ਲਿਵ ਮੀਠਾ॥ ੧॥ ਰਹਾਉ॥ (੧੭੧)
ਸਤਿਗੁਰੁ ਦੇ ਦੀਦਾਰ ਦੀ ਬਰਕਤਿ ਨਾਲ ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ
ਅੱਗ ਬੁਝਾ ਲੈਂਦਾ ਹੈ। ਮਨੁੱਖ ਆਪਣੇ ਆਪ ਨੂੰ ਸਤਿਗੁਰੁ ਅੱਗੇ ਅਰਪਨ ਕਰਕੇ, ਸਤਿਗੁਰੁ ਨੂੰ ਮਿਲ ਕੇ
ਆਪਣੇ ਮਨ ਵਿਚੋਂ ਹਉਮੈਂ ਮਾਰ ਲੈਂਦਾ ਹੈ। ਸਤਿਗੁਰੁ ਦੀ ਸੰਗਤਿ ਵਿੱਚ ਰਹਿ ਕੇ ਮਨੁੱਖ ਦਾ ਮਨ
ਵਿਕਾਰਾਂ ਵਾਲੇ ਪਾਸੇ ਡੋਲਦਾ ਨਹੀਂ, ਕਿਉਂਕਿ ਸਤਿਗੁਰੁ ਦੀ ਸਰਨ ਪੈ ਕੇ ਮਨੁੱਖ ਆਤਮਕ ਜੀਵਨ ਦੇਣ
ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ। ਸਤਿਗੁਰੁ ਦੀ ਕਿਰਪਾ ਦੁਆਰਾ ਜਦੋਂ ਮਨੁੱਖ ਅਕਾਲ ਪੁਰਖੁ ਨਾਲ
ਡੂੰਘੀ ਸਾਂਝ ਪਾ ਲੈਂਦਾ ਹੈ, ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਪ੍ਰੇਮ ਰੰਗ ਵਿੱਚ ਰੰਗਿਆ
ਰਹਿੰਦਾ ਹੈ, ਫਿਰ ਉਸ ਮਨੁੱਖ ਦਾ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ, ਉਸ ਦੇ ਮਨ ਵਿੱਚ ਸ਼ਾਂਤੀ ਪੈਦਾ
ਹੋ ਜਾਂਦੀ ਹੈ, ਤੇ ਉਸ ਨੂੰ ਸਾਰਾ ਜਗਤ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦਾ ਰੂਪ ਹੀ ਦਿੱਸਦਾ
ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ, ਤੇ ਹਿਰਦੇ ਵਿੱਚ ਵਸਾ ਕੇ
ਰੱਖਦਾ ਹੈ। ਗੁਰੂ ਦੀ
ਕਿਰਪਾ ਨਾਲ ਮਨੁੱਖ ਅਕਾਲ ਪੁਰਖੁ ਦਾ ਕੀਰਤਨ ਗਾਇਨ ਕਰਦਾ ਹੈ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ
ਸਾਰੇ ਦੁਖ ਕਲੇਸ਼ ਮਿਟ ਜਾਂਦੇ ਹਨ, ਕਿਉਂਕਿ ਗੁਰੂ ਦੀ ਮੇਹਰ ਨਾਲ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ
ਤੋਂ ਖ਼ਲਾਸੀ ਪਾ ਲੈਂਦਾ ਹੈ।
ਗਉੜੀ ਗੁਆਰੇਰੀ ਮਹਲਾ ੫॥ ਸਤਿਗੁਰ ਦਰਸਨਿ ਅਗਨਿ ਨਿਵਾਰੀ॥ ਸਤਿਗੁਰ ਭੇਟਤ
ਹਉਮੈ ਮਾਰੀ॥ ਸਤਿਗੁਰ ਸੰਗਿ ਨਾਹੀ ਮਨੁ ਡੋਲੈ॥ ਅੰਮ੍ਰਿਤ ਬਾਣੀ ਗੁਰਮੁਖਿ ਬੋਲੈ॥ ੧॥
ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ॥
ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ॥ ੧॥ ਰਹਾਉ॥
ਸੰਤ ਪ੍ਰਸਾਦਿ ਜਪੈ ਹਰਿ ਨਾਉ॥ ਸੰਤ
ਪ੍ਰਸਾਦਿ ਹਰਿ ਕੀਰਤਨੁ ਗਾਉ॥ ਸੰਤ ਪ੍ਰਸਾਦਿ ਸਗਲ ਦੁਖ ਮਿਟੇ॥ ਸੰਤ ਪ੍ਰਸਾਦਿ ਬੰਧਨ ਤੇ ਛੁਟੇ॥ ੨॥
(੧੮੩)
ਅਕਾਲ ਪੁਰਖੁ ਦੇ ਨਾਮੁ ਰੂਪੀ ਤੀਰਥ ਵਿੱਚ ਇਸ਼ਨਾਨ ਕਰ ਕੇ ਸੁੱਚੇ ਜੀਵਨ ਵਾਲਾ
ਬਣ ਜਾਈਦਾ ਹੈ। ਅਕਾਲ ਪੁਰਖੁ ਦੇ ਨਾਮੁ ਰੂਪੀ ਤੀਰਥ ਵਿੱਚ ਇਸ਼ਨਾਨ ਕੀਤਿਆਂ ਕ੍ਰੋੜਾਂ ਗ੍ਰਹਣਾਂ ਸਮੇਂ
ਕੀਤੇ ਪੁੰਨਾਂ ਦੇ ਫਲਾਂ ਨਾਲੋਂ ਵੀ ਵਧੀਕ ਫਲ ਮਿਲ ਜਾਂਦੇ ਹਨ। ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ
ਪੁਰਖੁ ਦੇ ਚਰਨ ਵੱਸ ਜਾਂਦੇ ਹਨ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ।
ਜਿਸ ਮਨੁੱਖ ਨੇ ਸਾਧ ਸੰਗਤਿ ਵਿੱਚ ਟਿਕ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਫਲ ਪ੍ਰਾਪਤ ਕਰ
ਲਿਆ, ਉਸ ਨੂੰ ਜਮਾਂ ਦਾ ਰਸਤਾ ਨਜ਼ਰ ਨਹੀਂ ਆਉਂਦਾ ਤੇ ਆਤਮਕ ਮੌਤ ਉਸ ਦੇ ਕਿਤੇ ਨੇੜੇ ਵੀ ਨਹੀਂ
ਢੁੱਕਦੀ। ਜਿਸ ਮਨੁੱਖ ਨੇ ਆਪਣੇ ਮਨ ਦਾ, ਆਪਣੇ ਬੋਲਾਂ ਦਾ ਤੇ ਆਪਣੇ ਕੰਮਾਂ ਦਾ ਆਸਰਾ, ਉਸ ਅਕਾਲ
ਪੁਰਖੁ ਦੇ ਨਾਮੁ ਨੂੰ ਬਣਾ ਲਿਆ ਹੈ, ਉਸ ਨੂੰ ਸੰਸਾਰ ਦਾ ਮੋਹ ਹਟ ਜਾਂਦਾ ਹੈ, ਉਸ ਦੇ ਅੰਦਰੋਂ
ਵਿਕਾਰਾਂ ਦਾ ਜ਼ਹਰ ਨਿਕਲ ਜਾਂਦਾ ਹੈ। ਅਕਾਲ ਪੁਰਖੁ ਨੇ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ
ਬਣਾ ਲਿਆ, ਫਿਰ ਉਹ ਮਨੁੱਖ ਸਦਾ ਅਕਾਲ ਪੁਰਖੁ ਦਾ ਜਾਪ ਜਪਦਾ ਰਹਿੰਦਾ ਹੈ, ਅਕਾਲ ਪੁਰਖੁ ਦਾ ਭਜਨ
ਕਰਦਾ ਰਹਿੰਦਾ ਹੈ, ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ।
ਗਉੜੀ ਮਹਲਾ ੫॥ ਹਰਿ ਹਰਿ ਨਾਮਿ ਮਜਨੁ ਕਰਿ ਸੂਚੇ॥ ਕੋਟਿ ਗ੍ਰਹਣ ਪੁੰਨ ਫਲ
ਮੂਚੇ॥ ੧॥ ਰਹਾਉ॥ ਹਰਿ ਕੇ
ਚਰਣ ਰਿਦੇ ਮਹਿ ਬਸੇ॥ ਜਨਮ ਜਨਮ ਕੇ ਕਿਲਵਿਖ ਨਸੇ॥ ੧॥ ਸਾਧ ਸੰਗਿ ਕੀਰਤਨ ਫਲੁ ਪਾਇਆ॥ ਜਮ ਕਾ ਮਾਰਗੁ
ਦ੍ਰਿਸਟਿ ਨ ਆਇਆ॥ ੨॥ ਮਨ ਬਚ ਕ੍ਰਮ ਗੋਵਿੰਦ ਅਧਾਰੁ॥ ਤਾ ਤੇ ਛੁਟਿਓ ਬਿਖੁ ਸੰਸਾਰੁ॥ ੩॥ ਕਰਿ ਕਿਰਪਾ
ਪ੍ਰਭਿ ਕੀਨੋ ਅਪਨਾ॥ ਨਾਨਕ ਜਾਪੁ ਜਪੇ ਹਰਿ ਜਪਨਾ॥ ੪॥ ੮੬॥ ੧੫੫॥ (੧੯੭)
ਆਪਣੇ ਮਨ ਨੂੰ ਸਮਝਾਣਾ ਹੈ, ਕਿ ਤੂੰ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਕਰਦਾ ਰਹੁ, ਜਿਸ ਦਾ ਨਾਮੁ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ, ਹਰੇਕ ਤਰ੍ਹਾਂ ਦੀ
ਬਿਪਤਾ ਟਲ ਜਾਂਦੀ ਹੈ, ਵਿਕਾਰਾਂ ਵਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ, ਕੋਈ ਦੁਖ ਪੋਹ ਨਹੀਂ ਸਕਦਾ,
ਤੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਪੰਜੇ ਕਾਮਾਦਿਕ ਵਿਕਾਰ ਕਾਬੂ ਆ ਜਾਂਦੇ ਹਨ, ਆਤਮਕ ਜੀਵਨ
ਦੇਣ ਵਾਲਾ ਨਾਮੁ ਜਲ ਹਿਰਦੇ ਵਿੱਚ ਇਕੱਠਾ ਕਰ ਸਕਦੇ ਹਾਂ, ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ ਤੇ
ਅਕਾਲ ਪੁਰਖੁ ਦੀ ਦਰਗਾਹ ਵਿੱਚ ਕਾਮਯਾਬ ਹੋ ਜਾਈਦਾ ਹੈ, ਪਿਛਲੇ ਕੀਤੇ ਹੋਏ ਕ੍ਰੋੜਾਂ ਪਾਪ ਮਿਟ
ਜਾਂਦੇ ਹਨ, ਤੇ ਅਗਾਂਹ ਵਾਸਤੇ ਭਲੇ ਮਨੁੱਖ ਬਣ ਜਾਈਦਾ ਹੈ, ਮਨ ਵਿਚੋਂ ਵਿਕਾਰਾਂ ਦੀ ਸਾਰੀ ਮੈਲ ਦੂਰ
ਹੋ ਜਾਂਦੀ ਹੈ, ਮਨੁੱਖ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਰੌ ਚਲੀ ਰਹਿੰਦੀ ਹੈ, ਆਤਮਕ ਆਨੰਦ
ਮਿਲਦਾ ਹੈ, ਆਤਮਕ ਅਡੋਲਤਾ ਵਿੱਚ ਟਿਕਾਣਾ ਮਿਲ ਜਾਂਦਾ ਹੈ। ਗੁਰੂ ਜਿਸ ਮਨੁੱਖ ਦੇ ਹਿਰਦੇ ਵਿੱਚ
ਅਕਾਲ ਪੁਰਖੁ ਦਾ ਨਾਮੁ ਜਪਣ ਦਾ ਉਪਦੇਸ਼ ਵਸਾ ਦੇਂਦਾ ਹੈ, ਉਸ ਮਨੁੱਖ ਉਤੇ ਗੁਰੂ ਨੇ ਮਾਨੋ ਸਭ ਤੋਂ
ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨੂੰ ਆਪਣੀ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ। ਪਰੰਤੂ ਉਹੀ
ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਦਾ ਹੈ, ਜੇਹੜਾ ਗੁਰੂ ਦੇ ਸਬਦ ਦੀ ਵੀਚਾਰ ਕਰਦਾ ਹੈ ਤੇ ਉਸ
ਅਨੁਸਾਰ ਸੇਵਾ ਤੇ ਅਮਲ ਕਰਦਾ ਹੈ, ਉਹ ਮਨੁੱਖ ਗੁਰੂ ਦੀ ਸਰਨ ਵਿੱਚ ਪਿਆ ਰਹਿੰਦਾ ਹੈ, ਤੇ ਅਕਾਲ
ਪੁਰਖੁ ਦੇ ਨਾਮੁ ਵਿੱਚ ਜੁੜਿਆ ਰਹਿੰਦਾ ਹੈ। ਗੁਰੂ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਦੇ ਮੱਥੇ ਉਤੇ
ਭਾਗ ਜਾਗ ਪੈਣ। ਫਿਰ ਉਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖੁ ਆ ਵੱਸਦਾ ਹੈ, ਉਸ ਮਨੁੱਖ ਦਾ ਮਨ
ਸਰੀਰ ਤੇ ਹਿਰਦਾ ਠੰਢਾ ਠਾਰ ਹੋ ਜਾਂਦਾ ਹੈ, ਤੇ ਵਿਕਾਰਾਂ ਵਲੋਂ ਸੁਚੇਤ ਹੋ ਜਾਂਦਾ ਹੈ।
ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ,
ਕਿ ਤੂੰ ਅਕਾਲ ਪੁਰਖੁ ਦੀ ਇਹੋ ਜਿਹੀ ਸਿਫ਼ਤਿ ਸਾਲਾਹ ਕਰਦਾ ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ
ਕੰਮ ਆਵੇ, ਤੇ ਪਰਲੋਕ ਵਿੱਚ ਵੀ ਤੇਰੇ ਕੰਮ ਆਵੇ।
ਗਉੜੀ ਮਹਲਾ ੫॥ ਗੁਰ ਸੇਵਾ ਤੇ ਨਾਮੇ ਲਾਗਾ॥ ਤਿਸ ਕਉ ਮਿਲਿਆ ਜਿਸੁ ਮਸਤਕਿ
ਭਾਗਾ॥ ਤਿਸ ਕੈ ਹਿਰਦੈ ਰਵਿਆ ਸੋਇ॥ ਮਨੁ ਤਨੁ ਸੀਤਲੁ ਨਿਹਚਲੁ ਹੋਇ॥ ੧॥
ਐਸਾ ਕੀਰਤਨੁ ਕਰਿ ਮਨ ਮੇਰੇ॥ ਈਹਾ ਊਹਾ
ਜੋ ਕਾਮਿ ਤੇਰੈ॥ ੧॥ ਰਹਾਉ॥ (੨੩੬)
ਜਿਸ ਮਨੁੱਖ ਦਾ ਪਿਆਰ ਅਕਾਲ ਪੁਰਖੁ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ,
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ
ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ।
ਇਸ ਲਈ
ਕੀਰਤਨ ਤਾਂ ਹੀ ਕਿਹਾ ਜਾ
ਸਕਦਾ ਹੈ, ਜੇ ਕਰ ਮਨੁੱਖ ਦਾ ਮਨ ਨਿਰਮਲ ਹੋ ਗਿਆ ਹੈ, ਮਨੁੱਖ ਦਾ ਮਨ ਵਿਕਾਰਾਂ ਵਲੋਂ ਸਬਦ ਗੁਰੂ ਦਾ
ਗਿਆਨ ਹਾਸਲ ਕਰਕੇ ਜਾਗਰਿਤ ਹੋ ਗਿਆ ਹੈ।
ਚਰਨ ਕਮਲ ਗੋਬਿੰਦ ਰੰਗੁ ਲਾਗਾ॥ ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ
ਮਹਿ ਅਨਦਿਨੁ ਜਾਗਾ॥ ੧॥ ਰਹਾਉ॥ (੩੪੩)
ਜਦੋਂ ਦੀ ਗੁਰੂ ਨੇ ਮੈਨੂੰ ਅਕਾਲ ਪੁਰਖੁ ਦੇ ਨਾਮੁ ਦੀ ਦੱਸ ਪਾਈ ਹੈ, ਉਦੋਂ
ਤੋਂ ਮੈਂ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਤੋਂ ਬਿਨਾ ਇੱਕ ਘੜੀ, ਇੱਕ ਪਲ ਵੀ ਨਹੀਂ ਰਹਿ ਸਕਦਾ
ਹਾਂ। ਮੈਂ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਜਪਦਾ ਰਹਿੰਦਾ ਹਾਂ, ਮੈਂ ਹਰ ਵੇਲੇ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹਾਂ।
ਇਸ ਲਈ ਹਰ ਰੋਜ਼ ਦਿਨ ਰਾਤ ਕੀਰਤਨੁ
ਕਰਦੇ ਰਹਿਣਾ ਹੈ, ਤੇ ਉਹ ਤਾਂ ਹੀ ਸੰਭਵ ਹੈ, ਜੇ ਕਰ ਅਸੀਂ ਹਰ ਵੇਲੇ ਗੁਰਬਾਣੀ ਦੁਆਰਾ ਅਕਾਲ ਪੁਰਖੁ
ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਾਂ।
ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ॥ ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ
ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ॥ ੧॥ ਰਹਾਉ॥
(੩੬੯)
ਅਕਾਲ ਪੁਰਖੁ
ਦੀ ਸਿਫ਼ਤਿ ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਹੀ ਇਹ
ਅੰਮ੍ਰਿਤ ਰਸ ਪੀਂਦਾ ਹੈ। ਜਿਸ ਸੇਵਕ ਨੂੰ ਅਕਾਲ
ਪੁਰਖੁ ਦੇ ਨਾਮੁ ਦਾ ਵਜ਼ੀਫ਼ਾ ਮਿਲ ਜਾਂਦਾ ਹੈ, ਉਹ ਆਪਣੇ ਹਿਰਦੇ ਵਿੱਚ ਇਹ ਅੰਮ੍ਰਿਤ ਨਾਮੁ ਸਦਾ ਜਪ
ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ।
ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ॥ ਵਜਹੁ ਨਾਨਕ ਮਿਲੈ ਏਕੁ ਨਾਮੁ
ਰਿਦ ਜਪਿ ਜਪਿ ਜੀਵੈ॥ ੪॥ ੧੪॥ ੧੧੬॥ (੪੦੦)
ਅਕਾਲ ਪੁਰਖੁ ਦੇ ਨਾਮੁ ਖ਼ਜ਼ਾਨੇ ਦੀ ਬਰਕਤਿ ਨਾਲ, ਅਸੀਂ ਸਤਿਗੁਰੂ ਦੇ ਅਪਾਰ
ਸਬਦ ਦੁਆਰਾ ਸਦਾ ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ, ਭਾਵ ਅਕਾਲ ਪੁਰਖੁ ਦੇ ਗੁਣ ਗਾਉਂਦੇ ਰਹਿੰਦੇ
ਹਾਂ। ਸਤਿਗੁਰੂ ਦਾ ਸਬਦ, ਜੋ ਹਰੇਕ ਜੁਗ ਵਿੱਚ ਅਕਾਲ ਪੁਰਖੁ ਦੇ ਨਾਮੁ ਦੀ ਦਾਤਿ ਵਰਤਾਉਣ ਵਾਲਾ ਹੈ,
ਅਸੀਂ ਸਦਾ ਉਚਾਰਦੇ ਰਹਿੰਦੇ ਹਾਂ।
ਇਸ ਲਈ ਗੁਰੂ ਦੇ ਸਬਦ ਦੁਆਰਾ ਹੀ ਅਕਾਲ
ਪੁਰਖੁ ਦਾ ਨਾਮੁ ਜਪਿਆ ਜਾ ਸਕਦਾ ਹੈ, ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦਾ ਕੀਰਤਨ ਹੋ ਸਕਦਾ
ਹੈ, ਤੇ ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦੇ ਗੁਣ ਗਾਏ ਜਾ ਸਕਦੇ ਹਨ।
ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ॥ ਸਬਦੁ ਗੁਰੂ ਕਾ ਸਦ
ਉਚਰਹਿ ਜੁਗੁ ਜੁਗੁ ਵਰਤਾਵਣਹਾਰਾ॥
(੫੯੩)
ਉਪਰ ਲਿਖਿਆ ਸਬਦ ਸਪੱਸ਼ਟ ਕਰਦਾ ਹੈ ਕਿ ਕੀਰਤਨ ਸਿਰਫ ਗੁਰੂ ਦੇ ਸਬਦ ਦਾ ਹੀ
ਹੋ ਸਕਦਾ ਹੈ, ਭਾਵ ਕੀਰਤਨ ਸਿਰਫ ਸੱਚੀ ਬਾਣੀ ਦਾ ਹੀ ਹੋ ਸਕਦਾ ਹੈ, ਹੋਰ ਕਿਸੇ ਤਰ੍ਹਾਂ ਦੀ ਕੱਚੀ
ਬਾਣੀ ਦਾ ਕੀਰਤਨ ਗੁਰਮਤਿ ਅਨੁਸਾਰ ਪ੍ਰਵਾਨ ਨਹੀਂ ਹੈ।
ਜੇਹੜਾ ਮਨੁੱਖ ਸਤਿਗੁਰੂ ਦੀ ਗੁਰਬਾਣੀ ਗਾਇਨ ਕਰਦਾ ਹੈ, ਗੁਰਬਾਣੀ ਨਾਲ ਪਿਆਰ ਕਰਦਾ ਹੈ, ਗੁਰਬਾਣੀ
ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਦਾ ਹੈ, ਗੁਰਬਾਣੀ ਕੀਰਤਨ ਦੁਆਰਾ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰਦਾ ਹੈ, ਅਕਾਲ ਪੁਰਖੁ ਉਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ, ਤੇ ਉਸ ਮਨੁੱਖ ਦਾ
ਜੀਵਨ ਸੁਖਦਾਈ ਤੇ ਆਤਮਕ ਆਨੰਦ ਵਾਲਾ ਬਣ ਜਾਂਦਾ ਹੈ।
ਇਸ ਲਈ ਪੂਰੇ ਗੁਰੂ ਦੀ ਸਿਫ਼ਤਿ ਸਾਲਾਹ ਦੀ ਬਾਣੀ ਸਦਾ
ਪੜ੍ਹਿਆ ਸਮਝਿਆ ਤੇ ਵੀਚਾਰਿਆ ਕਰੋ, ਤੇ ਅਕਾਲ ਪੁਰਖੁ ਨਾਮੁ ਜਪੁ ਕੇ ਆਤਮਕ ਆਨੰਦ ਮਾਣਿਆ ਕਰੋ, ਅਕਾਲ
ਪੁਰਖੁ ਦੀ ਸਿਫ਼ਤਿ ਸਾਲਾਹ ਹੀ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਕਰਦੀ ਹੈ। ਇਸ ਲਈ ਸਦਾ ਕਾਇਮ
ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਸਿਮਰਨ ਕਰਦੇ ਰਿਹਾ ਕਰੋ, ਸਿਮਰਨ ਦੀ ਬਰਕਤਿ ਨਾਲ ਸਾਧ ਸੰਗਤਿ
ਵਿੱਚ ਸਦਾ ਆਤਮਕ ਆਨੰਦ ਮਾਣ ਸਕਦੇ ਹਾਂ, ਤੇ, ਫਿਰ ਅਕਾਲ ਪੁਰਖੁ ਕਦੇ ਵੀ ਮਨੁੱਖ ਦੇ ਮਨ ਵਿਚੋਂ
ਭੁੱਲਦਾ ਨਹੀਂ।
ਸੋਰਠਿ ਮਹਲਾ ੫॥ ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ॥ ਗੁਰ ਪੂਰੇ
ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ॥ ੧॥
ਹਰਿ ਸਾਚਾ ਸਿਮਰਹੁ ਭਾਈ॥ ਸਾਧ ਸੰਗਿ
ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ॥ ਰਹਾਉ॥ (੬੧੬)
ਪੂਰੇ ਸਤਿਗੁਰੁ ਨੇ ਮੇਰੇ ਉਤੇ ਬਖ਼ਸ਼ਸ਼ ਕੀਤੀ ਹੈ। ਸਤਿਗੁਰੁ ਨੇ ਮੈਨੂੰ ਅਕਾਲ
ਪੁਰਖੁ ਦਾ ਨਾਮੁ ਕੀਰਤਨ ਕਰਨ ਲਈ ਦਿੱਤਾ ਹੈ, ਜਿਸ ਦੀ ਬਰਕਤਿ ਨਾਲ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ
ਹੈ। ਇਸ ਲਈ ਅਕਾਲ ਪੁਰਖੁ ਦੇ ਨਾਮੁ ਦਾ ਕੀਰਤਨ ਪੂਰੇ ਸਤਿਗੁਰੁ ਦੀ ਬਖ਼ਸ਼ਸ਼ ਨਾਲ ਹੀ ਹੋ ਸਕਦਾ ਹੈ।
ਸਤਿਗੁਰਿ ਪੂਰੈ ਕੀਨੀ ਦਾਤਿ॥ ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ
ਗਾਤਿ॥ ਰਹਾਉ॥ (੬੮੧)
ਜੇ ਕਰ ਮਨੁੱਖ ਦਇਆਲ ਸਰਬ ਵਿਆਪੀ ਅਕਾਲ ਪੁਰਖੁ ਦੇ ਨਾਮੁ ਦੀ ਵਡਿਆਈ ਕਰੇ
ਤਾਂ ਅਕਾਲ ਪੁਰਖੁ ਮਨੁੱਖ ਤੇ ਆਪਣੀ ਮੇਹਰ ਕਰਦਾ ਹੈ, ਤੇ ਉਸ ਮਨੁੱਖ ਦੇ ਦੁਖਾਂ ਦਾ ਨਾਸ ਕਰ ਦੇਂਦਾ
ਹੈ। ਉਹ ਦਇਆਲ ਸਰਬ ਵਿਆਪੀ ਅਕਾਲ ਪੁਰਖੁ ਅਜੇਹੇ ਸੁਭਾਅ ਵਾਲਾ ਹੈ, ਕਿ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਕਰਨ ਵਾਲਾ ਉਹ ਮਨੁੱਖ ਫਿਰ ਮਾਇਆ ਦੇ ਮੋਹ ਵਿੱਚ ਨਹੀਂ ਫਸਦਾ ਹੈ।
ਸਲੋਕ॥ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ॥ ਦਇਆਲ ਪੁਰਖ ਭਗਵਾਨਹ
ਨਾਨਕ ਲਿਪਤ ਨ ਮਾਇਆ॥ ੧॥ (੭੦੯-੭੧੦)
ਜਿਸ ਥਾਂ ਤੇ ਅਕਾਲ ਪੁਰਖੁ ਦਾ ਨਾਮੁ ਜਪਿਆ ਜਾਂਦਾ ਹੈ, ਉਹ ਥਾਂ ਭਾਗਾਂ
ਵਾਲਾ ਹੋ ਜਾਂਦਾ ਹੈ, ਉਥੇ ਵੱਸਣ ਵਾਲੇ ਵੀ ਭਾਗਾਂ ਵਾਲੇ ਬਣ ਜਾਂਦੇ ਹਨ।
ਜਿਸ ਥਾਂ ਤੇ ਅਕਾਲ ਪੁਰਖੁ ਦੀ ਕਥਾ
ਕੀਰਤਨੁ ਵੀਚਾਰ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਆਨੰਦ ਦਾ,
ਆਤਮਕ ਅਡੋਲਤਾ ਦਾ ਟਿਕਾਣਾ ਤੇ ਸੋਮਾ ਬਣ ਜਾਂਦਾ ਹੈ।
ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ॥ ਕਥਾ ਕੀਰਤਨੁ ਹਰਿ ਅਤਿ ਘਨਾ
ਸੁਖ ਸਹਜ ਬਿਸ੍ਰਾਮੁ॥ ੩॥ (੮੧੬)
ਸਾਧ ਸੰਗਤਿ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀਆਂ ਕਥਾ ਕਹਾਣੀਆਂ
ਬਾਰੇ ਵੀਚਾਰ ਸੁਣੀ ਜਾਂਦੀ ਹੈ। ਉਥੇ ਦਿਨ ਰਾਤ ਹਰ ਵੇਲੇ ਅਕਾਲ ਪੁਰਖੁ ਦੀਆਂ ਕਥਾ ਕਹਾਣੀਆਂ
ਹੁੰਦੀਆਂ ਰਹਿੰਦੀਆਂ ਹਨ, ਕੀਰਤਨ ਹੁੰਦਾ ਰਹਿੰਦਾ ਹੈ, ਤੇ ਆਤਮਕ ਆਨੰਦ ਲਈ ਹੁਲਾਰੇ ਪੈਦਾ ਕਰਨ ਵਾਲੀ
ਰੌ ਸਦਾ ਚਲਦੀ ਰਹਿੰਦੀ ਹੈ।
ਬਿਲਾਵਲੁ ਮਹਲਾ ੫॥ ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ॥ ਕਥਾ ਕੀਰਤਨੁ ਆਨੰਦ
ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ॥ ੧॥ ਰਹਾਉ॥ (੮੨੦)
ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਗੀਤ ਗਾਇਆ ਕਰੋ, ਕਿਉਂਕਿ ਅਕਾਲ ਪੁਰਖੁ
ਨੂੰ ਵੱਸ ਕਰਨ ਦਾ ਇਹ ਸਭ ਤੋਂ ਸ੍ਰੇਸ਼ਟ ਬੀਜ ਮੰਤ੍ਰ ਹੈ।
ਅਕਾਲ ਪੁਰਖੁ ਦੇ ਕੀਰਤਨ ਦੀ ਬਰਕਤਿ ਨਾਲ ਭਵਿੱਖ ਵਿੱਚ
ਨਿਆਸਰੇ ਜੀਵ ਨੂੰ ਵੀ ਆਸਰਾ ਮਿਲ ਜਾਂਦਾ ਹੈ। ਇਸ ਲਈ ਪੂਰੇ ਗੁਰੂ ਦੇ ਚਰਨਾਂ ਤੇ ਟਿਕਿਆ ਰਹਿ, ਭਾਵ
ਪੂਰੇ ਗੁਰੂ ਦੀ ਸਿਖਿਆ ਅਨੁਸਾਰ ਜੀਵਨ ਬਤੀਤ ਕਰ, ਇਸ ਤਰ੍ਹਾਂ ਕਰਨ ਨਾਲ ਕਈ ਜਨਮਾਂ ਤੋਂ ਮਾਇਆ ਦੇ
ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ ਮਨੁੱਖ ਵੀ ਜਾਗ ਜਾਂਦਾ ਹੈ। ਜਿਸ ਮਨੁੱਖ ਨੇ ਅਕਾਲ ਪੁਰਖੁ ਦੇ
ਨਾਮੁ ਦਾ ਜਾਪ ਜਪਿ ਲਿਆ, ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ
ਨਾਮੁ ਵੱਸ ਜਾਂਦਾ ਹੈ, ਉਹ ਮਨੁੱਖ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਰਾਮਕਲੀ ਮਹਲਾ ੫॥ ਬੀਜ ਮੰਤ੍ਰੁ ਹਰਿ ਕੀਰਤਨੁ ਗਾਉ॥ ਆਗੈ ਮਿਲੀ ਨਿਥਾਵੇ ਥਾਉ॥
ਗੁਰ ਪੂਰੇ ਕੀ ਚਰਣੀ ਲਾਗੁ॥ ਜਨਮ ਜਨਮ ਕਾ ਸੋਇਆ ਜਾਗੁ॥ ੧॥
ਹਰਿ ਹਰਿ ਜਾਪੁ ਜਪਲਾ॥ ਗੁਰ ਕਿਰਪਾ ਤੇ
ਹਿਰਦੈ ਵਾਸੈ ਭਉਜਲੁ ਪਾਰਿ ਪਰਲਾ॥ ੧॥ ਰਹਾਉ॥ (੮੯੧)
ਪਿਆਰੇ ਅਕਾਲ ਪੁਰਖੁ ਦੇ ਨਾਮੁ ਦਾ ਖ਼ਜ਼ਾਨਾ ਐਸਾ ਹੈ, ਜਿਸ ਵਿੱਚ ਉਸ ਦਾ ਨਾਮੁ
ਹੀ ਰਤਨ ਤੇ ਜਵਾਹਰਾਤ ਹਨ, ਉਸ ਵਿੱਚ ਸਤ ਸੰਤੋਖ ਤੇ ਉੱਚੇ ਆਤਮਕ ਜੀਵਨ ਦੀ ਸੂਝ ਵਰਗੇ ਕੀਮਤੀ ਪਦਾਰਥ
ਹਨ। ਅਕਾਲ ਪੁਰਖੁ ਦੇ ਨਾਮੁ ਦਾ ਖ਼ਜ਼ਾਨਾ ਸੁਖ, ਆਤਮਕ ਅਡੋਲਤਾ ਤੇ ਦਇਆ ਦਾ ਸੋਮਾ ਹੈ, ਪਰੰਤੂ ਉਹ
ਨਾਮੁ ਦਾ ਖ਼ਜ਼ਾਨਾ ਅਕਾਲ ਪੁਰਖੁ ਦੇ ਭਗਤਾਂ ਦੇ ਸਪੁਰਦ ਹੋਇਆ ਹੈ। ਪਿਆਰੇ ਅਕਾਲ ਪੁਰਖੁ ਦੇ ਨਾਮੁ ਦਾ
ਖ਼ਜ਼ਾਨਾ ਐਸਾ ਹੈ, ਕਿ ਉਸ ਨੂੰ ਆਪ ਵਰਤਦਿਆਂ ਤੇ ਹੋਰਨਾਂ ਨੂੰ ਵੰਡਦਿਆਂ, ਉਸ ਵਿੱਚ ਕਿਸੇ ਤਰ੍ਹਾਂ ਦੀ
ਕੋਈ ਕਮੀ ਨਹੀਂ ਆਉਂਦੀ ਹੈ। ਉਸ ਅਕਾਲ ਪੁਰਖੁ ਦੇ ਖ਼ਜ਼ਾਨੇ ਦਾ ਅੰਤ ਨਹੀਂ ਲੱਭਿਆ ਜਾ ਸਕਦਾ, ਤੇ ਉਸ
ਅਕਾਲ ਪੁਰਖੁ ਦੀ ਹਸਤੀ ਦਾ ਉਰਲਾ ਪਰਲਾ ਬੰਨਾ ਵੀ ਨਹੀਂ ਲੱਭਿਆ ਜਾ ਸਕਦਾ। ਪਿਆਰੇ ਅਕਾਲ ਪੁਰਖੁ ਦੇ
ਨਾਮੁ ਦਾ ਖ਼ਜ਼ਾਨਾ ਐਸਾ ਹੈ, ਜਿਸ ਵਿੱਚ ਉਸ ਦਾ ਕੀਰਤਨ ਇੱਕ ਅਜਿਹਾ ਹੀਰਾ ਹੈ, ਜਿਸ ਦਾ ਕੋਈ ਮੁੱਲ
ਨਹੀਂ ਪੈ ਸਕਦਾ, ਉਸ ਕੀਰਤਨ ਦੀ ਬਰਕਤਿ ਨਾਲ ਅਕਾਲ ਪੁਰਖੁ ਦੇ ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ ਹੈ,
ਤੇ ਉਸ ਮਾਲਕ ਦੇ ਗੁਣਾਂ ਦਾ ਖ਼ਜ਼ਾਨਾ ਸਮੁੰਦਰ ਦੀ ਤਰ੍ਹਾਂ ਬਹੁਤ ਡੂੰਗਾ ਹੈ।
ਗੁਰਬਾਣੀ ਦੇ ਕੀਰਤਨ ਦੀ ਬਰਕਤ ਨਾਲ
ਪੈਦਾ ਹੋਈ ਇੱਕ ਰਸ ਜਾਰੀ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਰੌ ਮਨੁੱਖ ਲਈ ਸਰਮਾਇਆ ਹੈ, ਪਰੰਤੂ ਅਕਾਲ
ਪੁਰਖੁ ਨੇ ਇਸ ਖ਼ਜ਼ਾਨੇ ਦੀ ਕੁੰਜੀ ਸੰਤਾਂ (ਸਬਦ ਗੁਰੂ) ਦੇ ਹੱਥ ਵਿੱਚ ਰੱਖੀ ਹੋਈ ਹੈ।
ਜਿਸ ਹਿਰਦੇ ਘਰ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਖ਼ਜ਼ਾਨਾ ਆ
ਵੱਸਦਾ ਹੈ, ਉਥੇ ਐਸੀ ਸਮਾਧੀ ਬਣੀ ਰਹਿੰਦੀ ਹੈ, ਜਿਸ ਵਿੱਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, ਉਸ
ਹਿਰਦੇ ਰੂਪੀ ਗੁਫ਼ਾ ਵਿੱਚ ਮਨੁੱਖ ਦੀ ਸੁਰਤੀ ਟਿਕੀ ਰਹਿੰਦੀ ਹੈ, ਤੇ ਉਸ ਹਿਰਦੇ ਘਰ ਵਿੱਚ ਸਿਰਫ਼
ਪੂਰਨ ਅਕਾਲ ਪੁਰਖੁ ਦਾ ਨਿਵਾਸ ਬਣਿਆ ਰਹਿੰਦਾ ਹੈ। ਜਿਸ ਭਗਤ ਦੇ ਹਿਰਦੇ ਵਿੱਚ ਉਹ ਖ਼ਜ਼ਾਨਾ ਪਰਗਟ ਹੋ
ਜਾਂਦਾ ਹੈ, ਉਸ ਭਗਤ ਨਾਲ ਅਕਾਲ ਪੁਰਖੁ ਆਪਣਾ ਮਿਲਾਪ ਆਪ ਬਣਾ ਲੈਂਦਾ ਹੈ, ਫਿਰ ਉਸ ਹਿਰਦੇ ਘਰ ਵਿੱਚ
ਖ਼ੁਸ਼ੀ ਗ਼ਮੀ ਜਾਂ ਜਨਮ ਮਰਨ ਦੇ ਗੇੜ ਦੇ ਡਰ ਦਾ ਕੋਈ ਅਸਰ ਨਹੀਂ ਹੁੰਦਾ। ਸਿਰਫ਼ ਉਸ ਮਨੁੱਖ ਨੇ ਗੁਰੂ
ਦੀ ਸੰਗਤਿ ਵਿੱਚ ਰਹਿ ਕੇ ਅਕਾਲ ਪੁਰਖੁ ਦਾ ਨਾਮੁ ਰੂਪੀ ਧਨ ਲੱਭਾ ਹੈ, ਜਿਸ ਨੂੰ ਅਕਾਲ ਪੁਰਖੁ ਨੇ
ਆਪ ਕਿਰਪਾ ਕਰ ਕੇ ਇਹ ਨਾਮੁ ਧਨ ਦਿਵਾਇਆ ਹੈ। ਹੇ ਦਇਆ ਦੇ ਸੋਮੇ ਅਕਾਲ ਪੁਰਖ! ਤੇਰੇ ਸੇਵਕ ਨਾਨਕ ਦੀ
ਵੀ ਇਹੀ ਬੇਨਤੀ ਹੈ, ਕਿ ਤੇਰਾ ਨਾਮੁ ਮੇਰਾ ਸਰਮਾਇਆ ਬਣਿਆ ਰਹੇ, ਤੇ ਤੇਰਾ ਨਾਮੁ ਮੇਰੀ ਹਰ ਵੇਲੇ ਦੀ
ਵਰਤਣ ਵਾਲੀ ਵਸਤੂ ਬਣੀ ਰਹੇ।
ਰਾਮਕਲੀ ਮਹਲਾ ੫॥ ਰਤਨ ਜਵੇਹਰ ਨਾਮ॥ ਸਤੁ ਸੰਤੋਖੁ ਗਿਆਨ॥ ਸੂਖ ਸਹਜ ਦਇਆ ਕਾ
ਪੋਤਾ॥ ਹਰਿ ਭਗਤਾ ਹਵਾਲੈ ਹੋਤਾ॥ ੧॥
ਮੇਰੇ ਰਾਮ ਕੋ ਭੰਡਾਰੁ॥ ਖਾਤ ਖਰਚਿ
ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ॥ ੧॥ ਰਹਾਉ॥
ਕੀਰਤਨੁ ਨਿਰਮੋਲਕ ਹੀਰਾ॥ ਆਨੰਦ ਗੁਣੀ
ਗਹੀਰਾ॥ ਅਨਹਦ ਬਾਣੀ ਪੂੰਜੀ॥ ਸੰਤਨ ਹਥਿ ਰਾਖੀ ਕੂੰਜੀ॥ ੨॥ ਸੁੰਨ ਸਮਾਧਿ ਗੁਫਾ ਤਹ ਆਸਨੁ॥ ਕੇਵਲ
ਬ੍ਰਹਮ ਪੂਰਨ ਤਹ ਬਾਸਨੁ॥ ਭਗਤ ਸੰਗਿ ਪ੍ਰਭੁ ਗੋਸਟਿ ਕਰਤ॥ ਤਹ ਹਰਖ ਨ ਸੋਗ ਨ ਜਨਮ ਨ ਮਰਤ॥ ੩॥ ਕਰਿ
ਕਿਰਪਾ ਜਿਸੁ ਆਪਿ ਦਿਵਾਇਆ॥ ਸਾਧ ਸੰਗਿ ਤਿਨਿ ਹਰਿ ਧਨੁ ਪਾਇਆ॥ ਦਇਆਲ ਪੁਰਖ ਨਾਨਕ ਅਰਦਾਸਿ॥ ਹਰਿ
ਮੇਰੀ ਵਰਤਣਿ ਹਰਿ ਮੇਰੀ ਰਾਸਿ॥ ੪॥ ੨੪॥ ੩੫॥ (੮੯੩)
ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਸਾਹਿਬ ਨੇ ਇਹੀ ਸਮਝਾਇਆ ਸੀ, ਕਿ ਹੇ ਭਾਈ! ਮੇਰੇ ਪਿੱਛੋਂ
ਨਿਰੋਲ ਕੀਰਤਨ ਕਰਿਓ। ਕੇਸੋ ਗੋਪਾਲ ਅਕਾਲ ਪੁਰਖ ਦੇ ਪੰਡਿਤਾਂ ਨੂੰ ਸੱਦ ਘੱਲਿਓ, ਭਾਵ ਸਤਿਸੰਗਤ ਨੂੰ
ਸੱਦ ਘੱਲਿਓ ਜੋ ਆ ਕੇ ਅਕਾਲ ਪੁਰਖ ਦੀ ਕਥਾ ਵਾਰਤਾ ਰੂਪੀ ਪੁਰਾਣ ਪੜ੍ਹਨ, ਭਾਵ ਗੁਰਬਾਣੀ ਦੁਆਰਾ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇ ਸਬਦ ਦੀ ਵੀਚਾਰ ਕਰਨ।
ਚੇਤਾ ਰੱਖਿਓ, ਕਿ ਮੇਰੇ ਪਿੱਛੋਂ ਅਕਾਲ ਪੁਰਖ ਦੀ ਕਥਾ ਹੀ
ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦੁਆਰਾ ਅਕਾਲ ਪੁਰਖ ਦਾ ਨਾਮੁ ਹੀ ਸੁਣਨਾ ਹੈ, ਬੇਬਾਣ ਵੀ ਗੁਰੂ ਨੂੰ
ਕੇਵਲ ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ ਤਾਂ ਪਿੰਡ ਪਤਲਿ, ਕਿਰਿਆ, ਦੀਵਾ ਅਤੇ
ਫੁੱਲ, ਇਨ੍ਹਾਂ ਸਭਨਾਂ ਨੂੰ ਸਤਿਸੰਗਤ ਤੋਂ ਸਦਕੇ ਕਰਦਾ ਹੈ, ਭਾਵ ਗੁਰਬਾਣੀ ਦੇ ਕੀਰਤਨ ਵਿੱਚ ਹੀ ਇਹ
ਸਭ ਤਰ੍ਹਾਂ ਦੀਆਂ ਕਿਰਿਆਵਾਂ ਆ ਜਾਂਦੀਆਂ ਹਨ। ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ ਉਸ
ਵੇਲੇ ਇਉਂ ਸਮਝਾਇਆ ਕਿ ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ ਹੈ।
ਗੁਰੂ ਅਮਰਦਾਸ ਜੀ ਨੇ ਸੋਢੀ ਗੁਰੂ
ਰਾਮਦਾਸ ਜੀ ਨੂੰ ਗੁਰ ਸਬਦੁ, ਗੁਰਿਆਈ ਦੇ ਤਿਲਕ ਤੌਰ ਤੇ ਦਿਤਾ ਅਤੇ ਗੁਰੂ ਦੀ ਸਬਦ ਰੂਪੀ ਸੱਚੀ
ਰਾਹਦਾਰੀ ਬਖ਼ਸ਼ੀ।
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ
ਗੋਪਾਲ ਪੰਡਿਤ ਸਦਿਅਹੁ, ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ,
ਬੇਬਾਣੁ, ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ, ਹਰਿ ਸਰਿ ਪਾਵਏ॥ ਹਰਿ ਭਾਇਆ
ਸਤਿਗੁਰੁ ਬੋਲਿਆ, ਹਰਿ ਮਿਲਿਆ ਪੁਰਖੁ ਸੁਜਾਣੁ ਜੀਉ॥ ਰਾਮਦਾਸ ਸੋਢੀ ਤਿਲਕੁ ਦੀਆ, ਗੁਰ ਸਬਦੁ ਸਚੁ
ਨੀਸਾਣੁ ਜੀਉ॥ ੫॥ (੯੨੩)
ਇਕੱਲੇ ਸਾਜ਼ ਦੀ ਸੁਰ ਵਿੱਚ ਸਰੀਰ ਝੂਮਦਾ ਹੈ ਤੇ ਮਨ ਸੌ ਜਾਂਦਾ ਹੈ, ਇਸ ਲਈ ਸਿੱਖ ਨੇ ਅਕਾਲ ਪੁਰਖੁ
ਦੇ ਕੀਰਤਨ ਨਾਲ ਆਤਮਿਕ ਤੌਰ ਤੇ ਵੀ ਜਾਗਣਾਂ ਹੈ, ਤਾਂ ਜੋ ਉਸ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ
ਨਾਮੁ ਦਾ ਚਾਨਣ ਹੋ ਜਾਵੇ। ਲੋਕ ਖ਼ੁਸ਼ੀ ਆਦਿਕ
ਦੇ ਮੌਕੇ ਤੇ ਘਰਾਂ ਵਿੱਚ ਦੀਵੇ ਮੋਮਬੱਤੀਆਂ ਆਦਿਕ ਬਾਲ ਕੇ ਚਾਨਣ ਕਰਦੇ ਹਨ, ਪਰੰਤੂ ਮਨੁੱਖ ਦੇ
ਹਿਰਦੇ ਘਰ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਚਾਨਣ ਹੋ ਜਾਣਾ, ਇਹ ਦੁਨਿਆਵੀ ਘਰਾਂ ਵਿੱਚ ਹੋਰ ਸਭ
ਤਰ੍ਹਾਂ ਦੇ ਚਾਨਣ ਕਰਨ ਨਾਲੋਂ ਵਧੀਆ ਚਾਨਣ ਹੈ। ਸਦਾ ਅਕਾਲ ਪੁਰਖੁ ਦਾ ਹੀ ਨਾਮੁ ਸਿਮਰਨਾ, ਇਹ ਸਭ
ਤਰ੍ਹਾਂ ਦੇ ਸਿਮਰਨਾਂ ਨਾਲੋਂ ਸੋਹਣਾ ਸਿਮਰਨ ਹੈ। ਮਾਇਆ ਦੇ ਮੋਹ ਵਿਚੋਂ ਨਿਕਲਣ ਲਈ ਲੋਕ ਗ੍ਰਿਹਸਤ
ਜੀਵਨ ਤਿਆਗ ਦੇਂਦੇ ਹਨ, ਪਰੰਤੂ ਕਾਮ ਕ੍ਰੋਧ ਲੋਭ ਆਦਿਕ ਵਿਕਾਰਾਂ ਨੂੰ ਹਿਰਦੇ ਵਿਚੋਂ ਤਿਆਗ ਦੇਣਾ,
ਇਹ ਹੋਰ ਸਾਰੇ ਤਿਆਗਾਂ ਨਾਲੋਂ ਸ੍ਰੇਸ਼ਟ ਤਿਆਗ ਹੈ।
ਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਦੀ ਖ਼ੈਰ ਮੰਗਣਾ, ਹੋਰ ਸਾਰੀਆਂ ਮੰਗਾਂ ਨਾਲੋਂ ਵਧੀਆ ਮੰਗ ਹੈ।
ਦੇਵੀ ਆਦਿਕ ਦੀ ਪੂਜਾ ਵਾਸਤੇ ਲੋਕ ਜਗਰਾਤੇ ਕਰਦੇ ਹਨ,
ਪਰੰਤੂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਜਾਗਣਾ, ਹੋਰ ਸਾਰੇ ਜਗਰਾਤਰਿਆਂ ਨਾਲੋਂ ਉੱਤਮ ਜਗਰਾਤਾ
ਹੈ। ਗੁਰੂ ਦੇ ਚਰਨਾਂ ਵਿੱਚ ਮਨ ਦਾ ਪਿਆਰ ਬਣ ਜਾਣਾ, ਹੋਰ ਸਾਰੀਆਂ ਲਗਨਾਂ ਨਾਲੋਂ ਵਧੀਆ ਲਗਨ ਹੈ।
ਪਰੰਤੂ, ਇਹ ਜੁਗਤਿ ਉਸੇ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦੇ ਮੱਥੇ ਉੱਤੇ ਅਕਾਲ ਪੁਰਖੁ ਦੀ
ਮਿਹਰ ਦੁਆਰਾ ਭਾਗ ਜਾਗ ਪੈਣ।
ਅੰਤ ਵਿੱਚ ਗੁਰੂ ਸਾਹਿਬ ਸਮਝਾਂਦੇ ਹਨ
ਕਿ, ਜਿਹੜਾ ਮਨੁੱਖ ਅਕਾਲ ਪੁਰਖੁ ਦੀ ਸਰਨ ਵਿੱਚ ਆ ਜਾਂਦਾ ਹੈ, ਉਸ ਨੂੰ ਹਰੇਕ ਤਰ੍ਹਾਂ ਦਾ ਸੋਹਣਾ
ਗੁਣ ਪ੍ਰਾਪਤ ਹੋ ਜਾਂਦਾ ਹੈ।
ੴ ਸਤਿਗੁਰ ਪ੍ਰਸਾਦਿ॥ ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ॥ ੧॥
ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ॥ ੨॥ ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ
ਤਿਆਗਨਾ॥ ੩॥ ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥ ੪॥
ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ
ਜਾਗਨਾ॥ ੫॥ ਲਾਗਨਾ ਲਾਗਨੁ
ਨੀਕਾ ਗੁਰ ਚਰਣੀ ਮਨੁ ਲਾਗਨਾ॥ ੬॥ ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ॥ ੭॥ ਕਹੁ ਨਾਨਕ
ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ॥ ੮॥ ੧॥ ੪॥ (੧੦੧੮)
ਜਗਤ ਵਿੱਚ ਭਾਵੇਂ ਅਨੇਕਾਂ ਹੀ ਮਿੱਤਰ ਸਾਥੀ ਬਣਾ ਲਈਏ, ਪਰੰਤੂ ਗੁਰੂ ਤੋਂ
ਬਿਨਾ ਤੇ ਅਕਾਲ ਪੁਰਖੁ ਤੋਂ ਬਿਨਾ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਦੇ ਜੀਵ ਦਾ ਕੋਈ ਮਦਦਗਾਰ ਨਹੀਂ
ਬਣਦਾ ਹੈ। ਗੁਰੂ ਦੀ
ਸੇਵਾ, ਭਾਵ ਗੁਰੂ ਦੀ ਦੱਸੀ ਹੋਈ ਸਬਦ ਵੀਚਾਰ ਹੀ ਵਿਕਾਰਾਂ ਤੋਂ ਖ਼ਲਾਸੀ ਕਰਵਾਉਂਣ ਲਈ ਸਹਾਈ ਹੁੰਦੀ
ਹੈ, ਤੇ ਜੇਹੜਾ ਮਨੁੱਖ ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ, ਭਾਵ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ।
ਮੀਤ ਸਖੇ ਕੇਤੇ ਜਗ ਮਾਹੀ॥ ਬਿਨੁ ਗੁਰ ਪਰਮੇਸਰ ਕੋਈ ਨਾਹੀ॥ ਗੁਰ ਕੀ ਸੇਵਾ
ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ॥ ੧੧॥ (੧੦੨੮)
ਜਦੋਂ ਕਿਸੇ ਮਨੁੱਖ ਦੇ ਚਿਤ ਵਿੱਚ ਭਾਵ ਹਿਰਦੇ ਵਿੱਚ ਅਕਾਲ ਪੁਰਖੁ ਆ ਵੱਸਦਾ
ਹੈ, ਉਦੋਂ ਉਸ ਦੇ ਮਨ ਅੰਦਰ ਬੜਾ ਆਨੰਦ ਬਣ ਜਾਂਦਾ ਹੈ, ਉਸ ਦੇ ਸਾਰੇ ਦੁਖਾਂ ਦਾ ਨਾਸ ਹੋ ਜਾਂਦਾ
ਹੈ, ਉਸ ਦੀ ਹਰੇਕ ਸੱਧਰ, ਮਨ ਦੀ ਹਰੇਕ ਇਛਾਂ ਪੂਰੀ ਹੋ ਜਾਂਦੀ ਹੈ, ਫਿਰ ਉਹ ਕਦੇ ਵੀ ਕਿਸੇ ਤਰ੍ਹਾਂ
ਦਾ ਕੋਈ ਚਿੰਤਾ ਫ਼ਿਕਰ ਨਹੀਂ ਕਰਦਾ ਹੈ। ਪੂਰੇ ਗੁਰੂ ਦੁਆਰਾ ਜਿਸ ਮਨੁੱਖ ਦੇ ਹਿਰਦੇ ਵਿੱਚ ਸਭ ਦਾ
ਪਾਤਿਸ਼ਾਹ ਅਕਾਲ ਪੁਰਖੁ ਪਰਗਟ ਹੋ ਜਾਂਦਾ ਹੈ, ਤਾਂ ਅਕਾਲ ਪੁਰਖੁ ਉਸ ਮਨੁੱਖ ਦੇ ਮਨ ਅੰਦਰ ਰੰਗ ਲਾ
ਦੇਂਦਾ ਹੈ, ਆਤਮਕ ਆਨੰਦ ਬਣਾ ਦੇਂਦਾ ਹੈ। ਜਦੋਂ ਕਿਸੇ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖੁ ਆ
ਵੱਸਦਾ ਹੈ, ਉਦੋਂ ਉਹ ਮਾਨੋ ਸਭ ਦਾ ਰਾਜਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ
ਹਨ, ਉਹ ਗੂੜ੍ਹੇ ਆਤਮਕ ਪ੍ਰੇਮ ਆਨੰਦ ਵਿੱਚ ਮਸਤ ਰਹਿੰਦਾ ਹੈ, ਉਹ ਸਦਾ ਹੀ ਖਿੜੇ ਮੱਥੇ ਰਹਿੰਦਾ ਹੈ।
ਜਦੋਂ ਅਕਾਲ ਪੁਰਖੁ ਕਿਸੇ ਮਨੁੱਖ ਦੇ ਹਿਰਦੇ ਵਿੱਚ ਆ ਵੱਸਦਾ ਹੈ, ਉਦੋਂ ਉਹ ਮਨੁੱਖ ਸਦਾ ਲਈ ਅਕਾਲ
ਪੁਰਖੁ ਦੇ ਨਾਮੁ ਧਨ ਦਾ ਸ਼ਾਹ ਬਣ ਜਾਂਦਾ ਹੈ, ਉਹ ਸਦਾ ਲਈ ਮਾਇਆ ਦੀ ਖ਼ਾਤਰ ਭਟਕਣ ਤੋਂ ਬਚ ਜਾਂਦਾ
ਹੈ, ਉਹ ਸਾਰੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ।
ਜਦੋਂ ਅਕਾਲ ਪੁਰਖੁ ਕਿਸੇ ਮਨੁੱਖ ਦੇ ਹਿਰਦੇ ਵਿੱਚ ਆ ਪਰਗਟਦਾ ਹੈ, ਉਦੋਂ ਉਹ ਮਨੁੱਖ ਆਤਮਕ ਅਡੋਲਤਾ
ਦਾ ਟਿਕਾਣਾ ਲੱਭ ਲੈਂਦਾ ਹੈ, ਉਹ ਉਸ ਸੁੰਨਿ ਅਵਸਥਾ ਭਾਵ ਆਤਮਕ ਅਵਸਥਾ ਵਿੱਚ ਲੀਨ ਰਹਿੰਦਾ ਹੈ,
ਜਿਥੇ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ, ਉਹ ਮਨੁੱਖ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ
ਰਹਿੰਦਾ ਹੈ, ਉਸ ਦਾ ਮਨ ਅਕਾਲ ਪੁਰਖੁ ਨਾਲ ਪਤੀਜ ਜਾਂਦਾ ਹੈ।
ਇਸ ਲਈ ਕੀਰਤਨੁ ਤਾਂ ਹੋ ਸਕਦਾ ਹੈ, ਜੇ
ਕਰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਨਾਲ, ਅਕਾਲ ਪੁਰਖੁ ਮਨੁੱਖ ਦੇ ਚਿਤ
ਵਿਚ, ਭਾਵ ਉਸ ਮਨੁੱਖ ਦੇ ਹਿਰਦੇ ਘਰ ਵਿੱਚ ਵੱਸ ਜਾਂਦਾ ਹੈ।
ਭੈਰਉ ਮਹਲਾ ੫॥ ਚੀਤਿ ਆਵੈ ਤਾਂ ਮਹਾ ਅਨੰਦ॥ ਚੀਤਿ ਆਵੈ ਤਾਂ ਸਭਿ ਦੁਖ ਭੰਜ॥
ਚੀਤਿ ਆਵੈ ਤਾਂ ਸਰਧਾ ਪੂਰੀ॥ ਚੀਤਿ ਆਵੈ ਤਾਂ ਕਬਹਿ ਨ ਝੂਰੀ॥ ੧॥
ਅੰਤਰਿ ਰਾਮ ਰਾਇ ਪ੍ਰਗਟੇ ਆਇ॥ ਗੁਰਿ
ਪੂਰੈ ਦੀਓ ਰੰਗੁ ਲਾਇ॥ ੧॥ ਰਹਾਉ॥
ਚੀਤਿ ਆਵੈ ਤਾਂ ਸਰਬ ਕੋ ਰਾਜਾ॥ ਚੀਤਿ
ਆਵੈ ਤਾਂ ਪੂਰੇ ਕਾਜਾ॥ ਚੀਤਿ ਆਵੈ ਤਾਂ ਰੰਗਿ ਗੁਲਾਲ॥ ਚੀਤਿ ਆਵੈ ਤਾਂ ਸਦਾ ਨਿਹਾਲ॥ ੨॥ ਚੀਤਿ ਆਵੈ
ਤਾਂ ਸਦ ਧਨਵੰਤਾ॥ ਚੀਤਿ ਆਵੈ ਤਾਂ ਸਦ ਨਿਭਰੰਤਾ॥ ਚੀਤਿ ਆਵੈ ਤਾਂ ਸਭਿ ਰੰਗ ਮਾਣੇ॥ ਚੀਤਿ ਆਵੈ ਤਾਂ
ਚੂਕੀ ਕਾਣੇ॥ ੩॥ ਚੀਤਿ ਆਵੈ ਤਾਂ ਸਹਜ ਘਰੁ ਪਾਇਆ॥ ਚੀਤਿ ਆਵੈ ਤਾਂ ਸੁੰਨਿ ਸਮਾਇਆ॥ ਚੀਤਿ ਆਵੈ ਸਦ
ਕੀਰਤਨੁ ਕਰਤਾ॥ ਮਨੁ ਮਾਨਿਆ ਨਾਨਕ ਭਗਵੰਤਾ॥ ੪॥ ੮॥ ੨੧॥ (੧੧੪੧)
ਛੇ ਸ਼ਾਸਤਰ ਹਨ (ਘਰ = ਸ਼ਾਸਤਰ = ਸਾਂਖ, ਨਿਆਇ, ਵੈਸ਼ੇਸ਼ਿਕ, ਯੋਗ, ਮੀਮਾਂਸਾ,
ਵੇਦਾਂਤ), ਛੇ ਹੀ ਇਨ੍ਹਾਂ ਸ਼ਾਸਤਰਾਂ ਦੇ ਚਲਾਣ ਵਾਲੇ ਹਨ, (ਗੁਰ = ਇਨ੍ਹਾਂ ਸ਼ਾਸਤਰਾਂ ਦੇ ਕਰਤਾ =
ਕਪਲ, ਗੋਤਮ, ਕਣਾਦ, ਪਤੰਜਲੀ, ਜੈਮਨੀ, ਵਿਆਸ), ਛੇ ਹੀ ਇਨ੍ਹਾਂ ਦੇ ਉਪਦੇਸ ਭਾਵ ਸਿੱਧਾਂਤ ਹਨ। ਪਰ
ਇਨ੍ਹਾਂ ਸਾਰਿਆਂ ਦਾ ਮੂਲ ਗੁਰੂ, ਅਕਾਲ ਪੁਰਖੁ ਇੱਕ ਹੈ। ਇਹ ਸਾਰੇ ਸਿਧਾਂਤ ਉਸ ਇੱਕ ਅਕਾਲ ਪੁਰਖੁ
ਦੇ ਹੀ ਅਨੇਕਾਂ ਵੇਸ ਹਨ, ਅਕਾਲ ਪੁਰਖੁ ਦੀ ਹਸਤੀ ਦੇ ਪ੍ਰਕਾਸ਼ ਦੇ ਰੂਪ ਹਨ।
ਜਿਸ ਸਤਿਸੰਗ ਘਰ ਵਿੱਚ ਅਕਾਲ ਪੁਰਖੁ
ਦੀ ਸਿਫ਼ਤਿ ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਰੱਖ, ਉਸ ਸਤਿਸੰਗ ਦਾ ਆਸਰਾ ਲਈ ਰੱਖ, ਇਸੇ ਵਿੱਚ
ਤੇਰੀ ਭਲਾਈ ਹੈ। ਜਿਵੇਂ ਵਿਸੁਏ, ਚਸੇ,
ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ, ਆਦਿਕ ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰੰਤੂ ਸੂਰਜ ਇਕੋ ਹੀ
ਹੈ, ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ, ਤਿਵੇਂ, ਹੀ ਅਕਾਲ ਪੁਰਖੁ ਦੇ ਇਹ ਸਾਰੇ ਸਿਧਾਂਤ ਆਦਿਕ
ਅਨੇਕਾਂ ਹੀ ਸਰੂਪ ਹਨ।
ਰਾਗੁ ਆਸਾ ਮਹਲਾ ੧॥ ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਗੁਰੁ ਗੁਰੁ ਏਕੋ ਵੇਸ
ਅਨੇਕ॥ ੧॥ ਬਾਬਾ ਜੈ ਘਰਿ
ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ॥ ੧॥ ਰਹਾਉ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ
ਮਾਹੁ ਹੋਆ॥ ਸੂਰਜੁ ਏਕੋ ਰੁਤਿ ਅਨੇਕ॥ ਨਾਨਕ, ਕਰਤੇ ਕੇ ਕੇਤੇ ਵੇਸ॥ ੨॥ ੨॥ {੧੨}
ਹੇ ਸਰਬ ਵਿਆਪਕ ਅਕਾਲ ਪੁਰਖੁ! ਤੂੰ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।
ਮੈਨੂੰ ਤੇਰੇ ਹੀ ਸੋਹਣੇ ਚਰਣਾਂ ਦਾ ਆਸਰਾ ਹੈ। ਮੇਰੇ ਉਤੇ ਮੇਹਰ ਕਰ, ਜਦੋਂ ਤਕ ਮੇਰੇ ਸਰੀਰ ਵਿੱਚ
ਸਾਹ ਚੱਲ ਰਿਹਾ ਹੈ, ਮੈਂ ਤੇਰਾ ਨਾਮੁ ਸਿਮਰਦਾ ਰਹਾਂ, ਤੇਰੀ ਸਿਫ਼ਤਿ ਸਾਲਾਹ ਕਰਦਾ ਰਹਾਂ।
ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ॥ ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ
ਘਟਿ ਸਾਸੁ॥ ੧॥ ਰਹਾਉ॥ (੮੧੮)
ਉਹੀ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਦਾ ਹੈ, ਜੇਹੜਾ ਗੁਰੂ ਦੀ ਸਰਨ
ਵਿੱਚ ਰਹਿੰਦਾ ਹੈ, ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੇ ਸਬਦ ਦੀ ਵੀਚਾਰ ਕਰਦਾ ਹੈ ਤੇ ਉਸ ਅਨੁਸਾਰ
ਜੀਵਨ ਬਤੀਤ ਕਰਦਾ ਹੈ। ਅਕਾਲ ਪੁਰਖੁ ਦਾ ਨਾਮੁ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ
ਜਾਗ ਪੈਣ। ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ, ਉਸ ਮਨੁੱਖ ਦੇ ਹਿਰਦੇ ਵਿੱਚ ਵੱਸਦਾ
ਰਹਿੰਦਾ ਹੈ, ਤੇ, ਉਸ ਮਨੁੱਖ ਦਾ ਮਨ ਤੇ ਸਰੀਰ ਠੰਢਾ ਠਾਰ ਹੋ ਜਾਂਦਾ ਹੈ, ਤੇ ਵਿਕਾਰਾਂ ਵਲੋਂ ਅਡੋਲ
ਹੋ ਜਾਂਦਾ ਹੈ। ਇਸ ਲਈ ਹੇ
ਮੇਰੇ ਮਨ! ਤੂੰ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੀ ਇਹੋ ਜਿਹੀ ਸਿਫ਼ਤਿ ਸਾਲਾਹ ਕਰਦਾ
ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ ਕੰਮ ਆਵੇ, ਤੇ ਪਰਲੋਕ ਵਿੱਚ ਵੀ ਤੇਰੇ ਕੰਮ ਆਵੇ।
ਗਉੜੀ ਮਹਲਾ ੫॥ ਗੁਰ ਸੇਵਾ ਤੇ ਨਾਮੇ ਲਾਗਾ॥ ਤਿਸ ਕਉ ਮਿਲਿਆ ਜਿਸੁ ਮਸਤਕਿ
ਭਾਗਾ॥ ਤਿਸ ਕੈ ਹਿਰਦੈ ਰਵਿਆ ਸੋਇ॥ ਮਨੁ ਤਨੁ ਸੀਤਲੁ ਨਿਹਚਲੁ ਹੋਇ॥ ੧॥
ਐਸਾ ਕੀਰਤਨੁ ਕਰਿ ਮਨ ਮੇਰੇ॥ ਈਹਾ ਊਹਾ
ਜੋ ਕਾਮਿ ਤੇਰੈ॥ ੧॥ ਰਹਾਉ॥ (੨੩੬)
ਗੁਰੂ ਤਾਂ ਸਭ ਤੋਂ ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਸਭ ਉਪਰ ਕਰਦਾ ਹੈ,
ਪਰੰਤੂ ਇਹ ਸੁਭ ਦ੍ਰਿਸਟੀ ਉਹੀ ਮਨੁੱਖ ਪ੍ਰਾਪਤ ਕਰਦੇ ਹਨ, ਜਿਹੜੇ ਮਨੁੱਖ ਅਕਾਲ ਪੁਰਖੁ ਦੀ ਮਿਹਰ
ਸਦਕਾ ਨਾਮੁ ਜਪਣ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ। ਜਿਸ ਮਨੁੱਖ ਨੂੰ ਪੂਰਾ ਸਤਿਗੁਰੂ
ਮਿਲ ਪਿਆ, ਉਸ ਨੇ ਸਦਾ ਲਈ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨੂੰ ਆਪਣੀ ਆਤਮਾ ਵਾਸਤੇ ਸੁਆਦਲਾ ਭੋਜਨ
ਬਣਾ ਲਿਆ। ਇਸ ਲਈ ਅਖੰਡ
ਕੀਰਤਨੁ ਤਾਂ ਹੀ ਹੋ ਸਕਦਾ ਹੈ ਜੇ ਕਰ ਮਨੁੱਖ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਸੇਵਾ ਵਿੱਚ ਲੱਗਿਆ
ਰਹੇ ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੁਆਰਾ ਉਸ ਦੇ ਨਾਮੁ ਵਿੱਚ ਸਦਾ ਲੀਨ ਰਹੇ।
ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ॥ ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ॥ ਅਖੰਡ
ਕੀਰਤਨੁ ਤਿਨਿ ਭੋਜਨੁ ਚੂਰਾ॥ ਕਹੁ ਨਾਨਕ ਜਿਸੁ ਸਤਿਗੁਰੁ ਪੂਰਾ॥ ੮॥ ੨॥ (੨੩੬)
ਹੇ ਅਕਾਲ ਪੁਰਖੁ! ਤੇਰੇ ਨਾਮੁ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ,
ਜੋ ਰਾਜੇ ਲੋਕਾਂ ਨੂੰ ਰਾਜ ਕਰਨ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ।
ਜਦੋਂ ਮੈਂ ਤੇਰਾ ਕੀਰਤਨੁ ਗਾਇਨ ਕਰਦਾ
ਹਾਂ, ਤੇਰੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਦਾ ਹਾਂ, ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ
ਜਾਂਦਾ ਹੈ। ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਵਿਚੋਂ ਮਿਲ ਜਾਂਦੇ ਹਨ। ਹੇ ਅਕਾਲ
ਪੁਰਖੁ! ਜਦੋਂ ਤੋਂ ਸਤਿਗੁਰੂ ਨੇ ਆਪਣੇ ਉਪਦੇਸ਼ ਦੁਆਰਾ ਮੇਰੇ ਅੰਦਰੋਂ ਮਾਇਆ ਦੀ ਖ਼ਾਤਰ ਭਟਕਣਾ ਪੈਦਾ
ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ, ਉਦੋਂ ਤੋਂ ਤੇਰੇ ਓਟ
ਆਸਰੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ।
ਆਸਾ ਮਹਲਾ ੫॥ ਰਾਜ ਲੀਲਾ ਤੇਰੈ ਨਾਮਿ ਬਨਾਈ॥ ਜੋਗੁ ਬਨਿਆ ਤੇਰਾ ਕੀਰਤਨੁ
ਗਾਈ॥ ੧॥ ਸਰਬ ਸੁਖਾ ਬਨੇ
ਤੇਰੈ ਓਲੈੑ॥ ਭ੍ਰਮ ਕੇ ਪਰਦੇ ਸਤਿਗੁਰ ਖੋਲੑੇ॥ ੧॥ ਰਹਾਉ॥ (੩੮੫)
ਅਕਾਲ ਪੁਰਖੁ ਦੇ ਨਾਮੁ ਧਨ ਦੀ ਕਿਰਪਾ ਨਾਲ ਮੈਂ ਉਹ ਧਨ ਦੌਲਤ ਦੀ ਥੈਲੀ
ਪ੍ਰਾਪਤ ਕਰ ਲਈ ਹੈ, ਜਿਸ ਨਾਲ ਮੇਰੇ ਸੰਸਾਰ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ। ਗੁਰਬਾਣੀ ਦੁਆਰਾ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਨਾਲ ਮੈਂ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ,
ਪਰੰਤੂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਗੀਤ ਵੱਡੇ ਭਾਗਾਂ ਨਾਲ ਹੀ ਗਾਇਆ ਜਾ ਸਕਦਾ ਹੈ। ਹੇ
ਅਕਾਲ ਪੁਰਖੁ! ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫ਼ਤਿ ਸਾਲਾਹ ਦੀ ਦਾਤਿ ਦੇਵੇਂ ਤਾਂ ਹੀ
ਸਾਨੂੰ ਇਹ ਦਾਤ ਮਿਲ ਸਕਦੀ ਹੈ।
ਗਉੜੀ ਮਹਲਾ ੫॥ ਥਾਤੀ ਪਾਈ ਹਰਿ ਕੋ ਨਾਮ॥ ਬਿਚਰੁ ਸੰਸਾਰ ਪੂਰਨ ਸਭਿ ਕਾਮ॥ ੧॥
ਵਡਭਾਗੀ ਹਰਿ ਕੀਰਤਨੁ ਗਾਈਐ॥
ਪਾਰਬ੍ਰਹਮ ਤੂੰ ਦੇਹਿ ਤ ਪਾਈਐ॥ ੧॥ ਰਹਾਉ॥
(੧੯੬-੧੯੭)
ਅਕਾਲ ਪੁਰਖੁ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਵਿਆਪਕ ਹੈ, ਉਹ
ਅਕਾਲ ਪੁਰਖੁ ਆਪਣੇ ਆਪ ਵਿੱਚ ਪੂਰਨ ਹੈ ਤੇ ਹਰੇਕ ਜੀਵ ਲਈ ਇੱਕ ਮਿੱਤਰ ਦੀ ਤਰ੍ਹਾਂ ਸਹਾਇਕ ਬਣਦਾ
ਹੈ। ਨਿਤਾ ਪ੍ਰਤੀ ਉਸ ਦੇ ਗੁਣ ਗਾਇਨ ਕਰਨ ਨਾਲ ਸਭ ਕਿਸਮ ਦੇ ਭਰਮ ਤੇ ਵਹਿਮ ਨਾਸ ਹੋ ਜਾਂਦੇ ਹਨ। ਉਹ
ਅਕਾਲ ਪੁਰਖੁ ਜਾਗਦਿਆਂ ਹੋਇਆ, ਸੁੱਤਿਆਂ ਹੋਇਆ ਹਰ ਵੇਲੇ ਜੀਵ ਦੇ ਨਾਲ ਰਹਿੰਦਾ ਹੈ ਤੇ ਉਸ ਦੀ
ਰੱਖਿਆ ਕਰਦਾ ਹੈ। ਉਸ ਅਕਾਲ ਪੁਰਖੁ ਦੀ ਹਮੇਸ਼ਾਂ ਸਿਫ਼ਤਿ ਸਾਲਾਹ ਕਰਦੇ ਰਹਿੰਣਾ ਚਾਹੀਦਾ ਹੈ, ਜਿਸ ਦੇ
ਸਿਮਰਨ ਦੀ ਬਰਕਤਿ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ ਤੇ ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ।
ਇਸ ਲਈ ਸਿਮਰਨ ਕਰਨ ਲਈ
ਅਕਾਲ ਪੁਰਖੁ ਦੇ ਨਿਤਾ ਪ੍ਰਤੀ ਗੁਣ ਗਾਇਨ ਕਰਨੇ ਹਨ, ਜਿਨ੍ਹਾਂ ਨਾਲ ਸਭ ਕਿਸਮ ਦੇ ਭਰਮ ਤੇ ਵਹਿਮ
ਨਾਸ ਹੋ ਸਕਣ।
ਗਉੜੀ ਮਹਲਾ ੫॥ ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ॥ ਭ੍ਰਮ ਬਿਨਸੇ ਗਾਏ ਗੁਣ
ਨੀਤ॥ ੧॥ ਊਠਤ ਸੋਵਤ ਹਰਿ
ਸੰਗਿ ਪਹਰੂਆ॥ ਜਾ ਕੈ ਸਿਮਰਣਿ ਜਮ ਨਹੀ ਡਰੂਆ॥ ੧॥ ਰਹਾਉ॥ (੧੯੬-੧੯੭)
ਅਕਾਲ ਪੁਰਖੁ ਦੇ ਭਗਤ ਉਸ ਨੂੰ ਚੇਤੇ ਕਰਦੇ ਰਹਿੰਦੇ ਹਨ ਤੇ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਨ, ਭਗਤ ਸਦਾ ਅਕਾਲ ਪੁਰਖੁ ਦਾ ਕੀਰਤਨ ਗਾਇਨ ਕਰਦੇ ਰਹਿੰਦੇ ਹਨ ਤੇ
ਅਕਾਲ ਪੁਰਖੁ ਦਾ ਸੁਖ ਦੇਣ ਵਾਲਾ ਨਾਮੁ ਜਪਦੇ ਰਹਿੰਦੇ ਹਨ। ਅਕਾਲ ਪੁਰਖੁ ਨੇ ਆਪਣੇ ਭਗਤਾਂ ਨੂੰ ਸਦਾ
ਲਈ ਨਾਮੁ ਜਪਣ ਦਾ ਗੁਣ ਬਖ਼ਸ਼ਿਆ ਹੈ, ਜੋ ਦਿਨੋਂ ਦਿਨ ਸਵਾਇਆ ਵਧਦਾ ਰਹਿੰਦਾ ਹੈ। ਅਕਾਲ ਪੁਰਖੁ ਨੇ
ਹਮੇਸ਼ਾ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਉਨ੍ਹਾਂ ਦੇ ਹਿਰਦੇ ਘਰ ਵਿੱਚ ਅਡੋਲ ਕਰ
ਦਿੱਤਾ ਹੈ, ਭਾਵ, ਅਕਾਲ ਪੁਰਖੁ ਆਪਣੇ ਭਗਤਾਂ ਨੂੰ ਮਾਇਆ ਦੇ ਪਿਛੇ ਨਹੀਂ ਡੋਲਣ ਦੇਂਦਾ ਹੈ।
ਨਿੰਦਕਾਂ ਕੋਲੋਂ ਅਕਾਲ ਪੁਰਖੁ ਲੇਖਾ ਮੰਗਦਾ ਹੈ ਤੇ ਬਹੁਤੀ ਸਜ਼ਾ ਦੇਂਦਾ ਹੈ। ਨਿੰਦਕ ਜਿਹੋ ਜਿਹਾ
ਆਪਣੇ ਮਨ ਵਿੱਚ ਜਾਂ ਜੀਵਨ ਵਿੱਚ ਕਮਾਵਦੇ ਹਨ, ਉਹੋ ਜਿਹਾ ਫਲ ਉਨ੍ਹਾਂ ਨੂੰ ਮਿਲਦਾ ਹੈ, ਕਿਉਂਕਿ
ਅੰਦਰ ਬੈਠ ਕੇ ਵੀ ਕੀਤਾ ਹੋਇਆ ਕੰਮ ਵੀ ਜ਼ਰੂਰ ਪਰਗਟ ਹੋ ਜਾਂਦਾ ਹੈ, ਭਾਵੇਂ ਕੋਈ ਧਰਤੀ ਵਿੱਚ ਕਿਤੇ
ਵੀ ਲੁਕ ਕੇ ਕੀਤਾ ਹੋਵੇ। ਦਾਸ ਨਾਨਕ ਅਕਾਲ ਪੁਰਖੁ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ।
ਇਸ ਲਈ ਅਕਾਲ ਪੁਰਖੁ ਦੇ
ਭਗਤ ਬਣਨ ਲਈ, ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੁਆਰਾ ਉਸ ਨੂੰ ਚੇਤੇ ਕਰਨਾ ਹੈ, ਕੀਰਤਨ ਗਾਇਨ
ਕਰਨ ਲਈ ਅਕਾਲ ਪੁਰਖੁ ਦਾ ਸੁਖ ਦੇਣ ਵਾਲਾ ਨਾਮੁ ਜਪਣਾ ਹੈ, ਤਾਂ ਜੋ ਮਨ ਅੰਦਰੋਂ ਵਿਕਾਰ ਦੂਰ ਕੀਤੇ
ਜਾ ਸਕਣ।
ਮਃ ੪॥ ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ॥ ਹਰਿ ਕੀਰਤਨੁ ਭਗਤ ਨਿਤ
ਗਾਂਵਦੇ ਹਰਿ ਨਾਮੁ ਸੁਖਦਾਈ॥ ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ॥ ਹਰਿ
ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ॥ ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ
ਸਜਾਈ॥ ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ॥ ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ
ਬਹਿ ਧਰਤੀ ਵਿਚਿ ਕਮਾਈ॥ ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ॥ ੨॥ (੩੧੬)
ਜਦੋਂ ਦੀ ਸਤਿਗੁਰੁ ਨੇ ਮੈਨੂੰ ਅਕਾਲ ਪੁਰਖੁ ਦੇ ਨਾਮੁ ਦੀ ਦੱਸ ਪਾਈ ਹੈ,
ਉਦੋਂ ਤੋਂ ਮੈਂ ਅਕਾਲ ਪੁਰਖੁ ਦੇ ਨਾਮੁ ਸਿਮਰਨ ਤੋਂ ਬਿਨਾ ਇੱਕ ਘੜੀ ਪਲ ਵਾਸਤੇ ਵੀ ਨਹੀਂ ਰਹਿ ਸਕਦਾ
ਹਾਂ। ਮੈਂ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਜਪਦਾ ਹਾਂ, ਮੈਂ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਕਰਦਾ ਹਾਂ। ਮੇਰੇ ਲਈ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਤੇ ਅਕਾਲ ਪੁਰਖੁ ਦਾ ਨਾਮੁ
ਜਪਣਾ ਹੀ ਜੀਵਨ ਦਾ ਮੰਤਵ ਹੈ, ਇਸ ਲਈ ਅਕਾਲ ਪੁਰਖੁ ਦੇ ਨਾਮੁ ਜਪਣ ਤੋਂ ਬਿਨਾ ਮੈਂ ਇੱਕ ਪਲ ਲਈ ਵੀ
ਨਹੀਂ ਰਹਿ ਸਕਦਾ ਹਾਂ। ਜਿਸ ਤਰ੍ਹਾਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਹੈ, ਉਸੇ ਤਰ੍ਹਾਂ
ਅਕਾਲ ਪੁਰਖੁ ਦਾ ਭਗਤ ਅਕਾਲ ਪੁਰਖੁ ਦੀ ਸੇਵਾ ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ ਹੈ।
ਇਸ ਲਈ ਅਕਾਲ ਪੁਰਖੁ ਦੇ ਨਾਮੁ ਦਾ
ਕੀਰਤਨ ਹਰ ਰੋਜ ਕਰਨਾਂ ਹੈ, ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੋਂ ਬਿਨਾ ਇੱਕ ਖਿਨ ਪਲ ਵਾਸਤੇ ਵੀ
ਨਹੀਂ ਰਹਿਣਾ ਹੈ।
ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ॥ ੴ ਸਤਿਗੁਰ ਪ੍ਰਸਾਦਿ॥ ਹਉ
ਅਨਦਿਨੁ ਹਰਿ ਨਾਮੁ ਕੀਰਤਨੁ ਕਰਉ॥ ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ
ਰਹਿ ਨ ਸਕਉ॥ ੧॥ ਰਹਾਉ ॥
ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ
ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ॥ ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ
ਕਿਉ ਰਹੈ ਹਰਿ ਸੇਵਾ ਬਿਨੁ॥ ੧॥ (੩੬੯)
ਤੀਰਥ ਯਾਤ੍ਰਾ ਆਦਿਕ ਕ੍ਰੋੜਾਂ ਹੀ ਮਿਥੇ ਹੋਏ ਧਾਰਮਿਕ ਕਰਮ ਕਰਨ ਨਾਲ ਮਨੁੱਖ
ਦਾ ਮਨ ਪਵਿੱਤਰ ਨਹੀਂ ਹੋ ਸਕਦਾ। ਮਨੁੱਖ ਦਾ ਮਨ ਸਾਧ ਸੰਗਤਿ ਵਿੱਚ ਬੈਠਣ ਨਾਲ ਮਾਇਆ ਦੇ ਮੋਹ ਦੀ
ਨੀਂਦ ਵਿਚੋਂ ਜਾਗ ਸਕਦਾ ਹੈ। ਕ੍ਰੋੜਾਂ ਤਰ੍ਹਾਂ ਦੇ ਕਰਮ ਕਰ ਕੇ ਵੀ ਮਾਇਆ ਦੀ ਤ੍ਰਿਸ਼ਨਾ ਨਹੀਂ
ਮਿਟਦੀ, ਪਰੰਤੂ ਅਕਾਲ ਪੁਰਖੁ ਦਾ ਨਾਮੁ ਸਿਮਰਦਿਆਂ ਸਾਰੇ ਸੁਖ ਮਿਲ ਸਕਦੇ ਹਨ। ਇਸ ਲਈ ਹੇ ਮੇਰੀ
ਜੀਭੇ! ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਆ ਕਰ। ਸੰਤ ਜਨਾਂ ਦੇ ਚਰਨਾਂ ਉਤੇ ਅਨੇਕਾਂ
ਵਾਰੀ ਨਮਸਕਾਰ ਕਰਿਆ ਕਰ, ਕਿਉਂਕਿ ਸੰਤ ਜਨਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਚਰਨ ਵੱਸਦੇ ਹਨ।
ਕਾਨੜਾ ਮਹਲਾ ੫॥ ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ॥ ਅਨਿਕ ਬਾਰ ਕਰਿ ਬੰਦਨ
ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ॥ ੧॥ ਰਹਾਉ॥ (੧੨੯੮)
ਜਦੋਂ ਤੋਂ ਗੁਰੂ ਨੇ ਮੇਰੇ ਹਿਰਦੇ ਵਿੱਚ ਅਕਾਲ ਪੁਰਖੁ ਲਈ ਪਿਆਰ ਪੈਦਾ ਕਰ
ਦਿੱਤਾ ਹੈ, ਉਦੋਂ ਤੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਮੇਰੇ ਮਨ ਨੂੰ ਪਿਆਰੀ ਲੱਗਦੀ ਹੈ, ਉਦੋਂ
ਤੋਂ ਮੇਰਾ ਮਨ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਿਆ ਰਹਿੰਦਾ ਹੈ।
ਹੇ ਅਕਾਲ ਪੁਰਖੁ! ਹੇ ਮੇਰੇ ਸੁਆਮੀ!
ਮੇਰੇ ਅੰਦਰ ਤਾਂਘ ਹੈ, ਕਿ ਮੈਂ ਅੱਖਾਂ ਨਾਲ ਤੇਰਾ ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮੁ ਜਪਦਾ
ਰਹਾਂ, ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤਿ ਸਾਲਾਹ ਸੁਣਦਾ ਰਹਾਂ, ਤੇ ਹਿਰਦੇ ਵਿੱਚ ਤੂੰ ਮੈਨੂੰ
ਹਮੇਸ਼ਾਂ ਪਿਆਰਾ ਲੱਗਦਾ ਰਹੇ।
ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ॥ ਸ੍ਰਵਣੀ ਕੀਰਤਨੁ ਸੁਨਉ
ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ॥ ੩॥ (੧੧੯੯-੧੨੦੦)
ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਾਇਕ ਪਦਾਰਥਾਂ ਦੇ ਸਾਰੇ ਤਰ੍ਹਾਂ ਦੇ
ਸੁਆਦ ਫਿੱਕੇ ਹਨ। ਅਕਾਲ
ਪੁਰਖੁ ਦਾ ਕੀਰਤਨ ਹੀ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਲਈ ਹਮੇਸ਼ਾਂ ਅਕਾਲ ਪੁਰਖੁ ਦਾ ਕੀਰਤਨ ਹੀ
ਗਾਣਾ ਚਾਹੀਦਾ ਹੈ, ਤੇ ਜਿਹੜਾ ਮਨੁੱਖ ਅਕਾਲ ਪੁਰਖੁ ਦਾ ਕੀਰਤਨ ਗਾਇਨ ਕਰਦਾ ਰਹਿੰਦਾ ਹੈ, ਉਸ ਦੇ
ਅੰਦਰ ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ।
ਅਕਾਲ ਪੁਰਖੁ ਦਾ ਨਾਮੁ ਸਿਮਰਨ ਕਰਨ ਨਾਲ ਆਤਮਕ ਸ਼ਾਂਤੀ
ਮਿਲਦੀ ਹੈ, ਬੜਾ ਸੁਖ ਪ੍ਰਾਪਤ ਹੁੰਦਾ ਹੈ, ਤੇ ਅੰਦਰੋਂ ਸਾਰੇ ਦੁਖ ਕਲੇਸ਼ ਮਿਟ ਜਾਂਦੇ ਹਨ। ਪਰੰਤੂ
ਅਕਾਲ ਪੁਰਖੁ ਦੇ ਨਾਮੁ ਸਿਮਰਨ ਦਾ ਇਹ ਲਾਭ ਸਾਧ ਸੰਗਤਿ ਵਿੱਚ ਹੀ ਮਿਲਦਾ ਹੈ, ਤੇ ਜਿਹੜੇ ਮਨੁੱਖ
ਗੁਰੂ ਦੀ ਸੰਗਤਿ ਵਿੱਚ ਮਿਲ ਬੈਠਦੇ ਹਨ, ਉਹ ਆਪਣੇ ਹਿਰਦੇ ਘਰ ਵਿੱਚ ਇਹ ਕਮਾਈ ਲੱਦ ਕੇ ਲੈ ਆਉਂਦੇ
ਹਨ। ਅਕਾਲ ਪੁਰਖੁ ਸਭਨਾਂ ਨਾਲੋਂ ਉੱਚਾ ਹੈ, ਉੱਚਿਆਂ ਤੋਂ ਵੀ ਉੱਚਾ ਹੈ, ਤੇ ਉਸ ਦੇ ਹੱਦ ਬੰਨੇ ਦਾ
ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਉਸ ਅਕਾਲ ਪੁਰਖੁ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਕਿਉਂਕਿ ਉਸ
ਦੀ ਵਡਿਆਈ ਵੇਖ ਕੇ ਹੈਰਾਨ ਰਹਿ ਜਾਈਦਾ ਹੈ।
ਸਾਰਗ ਮਹਲਾ ੫॥ ਫੀਕੇ ਹਰਿ ਕੇ ਨਾਮ ਬਿਨੁ ਸਾਦ॥ ਅੰਮ੍ਰਿਤ ਰਸੁ ਕੀਰਤਨੁ ਹਰਿ
ਗਾਈਐ ਅਹਿਨਿਸਿ ਪੂਰਨ ਨਾਦ॥ ੧॥ ਰਹਾਉ॥
ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ
ਜਾਹਿ ਸਗਲ ਬਿਖਾਦ॥ ਹਰਿ ਹਰਿ ਲਾਭੁ ਸਾਧ ਸੰਗਿ ਪਾਈਐ ਘਰਿ ਲੈ ਆਵਹੁ ਲਾਦਿ॥ ੧॥ ਸਭ ਤੇ ਊਚ ਊਚ ਤੇ
ਊਚੋ ਅੰਤੁ ਨਹੀ ਮਰਜਾਦ॥ ਬਰਨਿ ਨ ਸਾਕਉ ਨਾਨਕ ਮਹਿਮਾ ਪੇਖਿ ਰਹੇ ਬਿਸਮਾਦ॥ ੨॥ ੫੫॥ ੭੮॥ (੧੨੧੯)
ਲੇਖ ਦਾ ਆਰੰਭ
ਲੇਖ ਦਾ ਸੰਖੇਪ
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਕੀਰਤਨੁ ਸਬੰਧੀ ਸਿਖਿਆਵਾਂ ਨੂੰ ਇਕੱਠਾ ਕਰੀਏ ਤਾਂ ਅਸੀਂ
ਸੰਖੇਪ ਵਿੱਚ ਕਹਿ ਸਕਦੇ ਹਾਂ ਕਿ:
ਆਮ ਲੋਕ ਗੀਤਾਂ ਤੇ ਕੀਰਤਨ ਵਿੱਚ ਬਹੁਤ ਭਾਰੀ ਅੰਤਰ ਹੈ। ਕੀਰਤਨ ਦਾ ਮੰਤਵ ਹੈ ਕਿ ਆਪਣੇ
ਆਪ ਨੂੰ ਗੁਰੁ ਦੇ ਸਨਮੁੱਖ ਭੇਟ ਕਰਨਾ ਹੈ ਤੇ ਕਰਤੇ ਦੀ ਸਿਫਤ ਸਾਲਾਹ ਕਰਨੀ ਹੈ, ਆਪਣੇ ਅੰਦਰ,
ਉਸ ਅਕਾਲ ਪੁਰਖੁ ਵਰਗੇ ਗੁਣ ਪੈਦਾ ਕਰਕੇ ਆਪਣੇ ਜੀਵਨ ਨੂੰ ਸਿਧੇ ਰਸਤੇ ਪਾਉਂਣਾ ਹੈ ਤੇ ਇਹ
ਮਨੁੱਖਾ ਜਨਮ ਸਫਲ ਕਰਨਾ ਹੈ।
ਕੀਰਤਨ ਦਾ ਮੰਤਵ ਇਹ ਹੈ, ਕਿ ਆਪਣੇ ਮਨ ਨੂੰ ਗੁਰੂ ਦੇ ਸਬਦ ਅਨੁਸਾਰ ਸੋਝੀ ਦੇਣੀ ਹੈ, ਮਨ
ਨੂੰ ਸਿਧੇ ਰਸਤੇ ਤੇ ਪਾਉਂਣਾ ਹੈ, ਤੇ ਨਾਲ ਦੀ ਨਾਲ ਕਾਮ ਤੇ ਹੋਰ ਵਿਕਾਰਾਂ ਤੇ ਕਾਬੂ ਪਾਉਂਣ
ਲਈ ਬਿਬੇਕ ਬੁਧੀ ਹਾਸਲ ਕਰਨੀ ਹੈ। ਗੁਰਬਾਣੀ ਅਨੁਸਾਰ ਕੀਰਤਨ ਆਪਣੇ ਮਨ ਨੂੰ ਸੇਧ ਦੇਣ ਲਈ ਤੇ
ਆਪਣੇ ਆਪ ਨੂੰ ਸੁਧਾਰਨ ਲਈ ਕੀਤਾ ਜਾਂਦਾ ਹੈ।
ਕੀਰਤਨ ਦਾ ਮੰਤਵ ਮਨ ਤੇ ਕਾਬੂ ਕਰਨਾ ਹੈ, ਇਸੇ ਲਈ ਕੀਰਤਨ ਵਿੱਚ ਮਨ ਨੂੰ ਖਿੰਡਣ ਤੋਂ
ਰੋਕਣ ਲਈ ਇਸ਼ਾਰੇ ਜਾਂ ਨਚਣਾ ਟੱਪਣਾਂ ਨਹੀਂ ਵਰਤਿਆ ਜਾਂਦਾ ਹੈ।
ਗੁਰੂ ਅਮਰਦਾਸ ਸਾਹਿਬ ਸਰੀਰ ਦੇ ਬਾਕੀ ਅੰਗਾਂ ਦੇ ਨਾਲ ਨਾਲ ਆਪਣੇ ਕੰਨਾਂ ਨੂੰ ਵੀ ਇਹੀ
ਸਮਝਾਂਦੇ ਹਨ ਕਿ, ਹੇ ਮੇਰੇ ਕੰਨੋ! ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਸੁਣਿਆ ਕਰੋ,
ਕਿਉਂਕਿ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਇਸ ਸੰਸਾਰ ਵਿੱਚ
ਭੇਜਿਆ ਹੈ।
ਆਤਮਕ ਆਨੰਦ ਦੀ ਪ੍ਰਾਪਤੀ ਉਸੇ ਮਨੁੱਖ ਨੂੰ ਹੁੰਦੀ ਹੈ, ਜਿਸ ਦੇ ਕੰਨ, ਜੀਭ, ਤੇ ਹੋਰ
ਸਾਰੇ ਗਿਆਨ ਇੰਦ੍ਰੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਮਗਨ ਰਹਿੰਦੇ ਹਨ।
ਅਕਾਲ ਪੁਰਖੁ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ
ਨੇ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਤਰੀਕੇ ਨਾਲ ਜਾਣ ਲਿਆ ਤੇ ਉਸ ਉਤੇ ਅਮਲ ਵੀ ਕੀਤਾ ਹੈ।
ਅਕਾਲ ਪੁਰਖੁ ਦੇ ਦਰ ਤੇ ਉਨ੍ਹਾਂ ਮਨੁੱਖਾਂ
ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨੂੰ
ਗੁਰਬਾਣੀ ਦੁਆਰਾ ਜਾਣ ਲਿਆ ਤੇ ਉਸ ਦੇ ਨਾਲ ਡੂੰਘੀ ਸਾਂਝ ਪਾ ਲਈ ਹੈ।
ਖਾਣੇ ਦਾ ਲਾਭ ਤਾਂ ਹੈ, ਜੇ ਕਰ ਉਸ ਦੇ ਬਣੇ ਜੂਸਾ ਦਾ ਅਸਰ ਸਰੀਰ ਦੇ ਹਰੇਕ ਅੰਗ ਤਕ
ਪਹੁੰਚ ਜਾਵੇ, ਫੋਕਟ ਪਦਾਰਥ ਦਾ ਕੋਈ ਲਾਭ ਨਹੀਂ। ਕੱਚੀ ਬਾਣੀ ਵੀ ਫੋਕਟ ਪਦਾਰਥ ਦੀ ਤਰ੍ਹਾਂ
ਹੈ, ਜਿਸ ਨਾਲ ਮਨ ਨੂੰ ਕੋਈ ਸੇਧ ਨਹੀਂ ਮਿਲਦੀ ਹੈ।
ਅਜੇਹਾ ਉੱਦਮ ਕਰਨਾ ਹੈ, ਜਿਸ ਦੇ ਕਰਨ ਨਾਲ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ, ਤੇ
ਇਹ ਮਨ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਰਹੇ
ਤੇ ਬਿਬੇਕ ਬੁਧੀ ਵਾਲਾ ਬਣ ਸਕੇ।
ਮਨ ਦੀ ਸਫਾਈ ਦਾ ਤਾਂ ਬੜਾ ਸੌਖਾ ਤੇ ਸਪੱਸ਼ਟ ਤਰੀਕਾ ਜਪੁਜੀ ਸਾਹਿਬ ਵਿੱਚ ਅੰਕਿਤ ਹੈ,
"ਭਰੀਐ ਹਥੁ
ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ
ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥"
ਅਸਲ ਬੈਸਨੋ ਉਹ ਹੈ, ਜਿਸ ਨੇ ਸਾਧ ਸੰਗਤਿ ਵਿੱਚ ਟਿਕ ਕੇ ਅਕਾਲ ਪੁਰਖੁ ਦੀ ਕੀਰਤ ਦੁਆਰਾ,
ਭਾਵ ਅਕਾਲ ਪੁਰਖੁ ਦੇ ਗੁਣ ਗਾਇਨ ਕਰਕੇ, ਆਪਣੇ ਅੰਦਰੋਂ ਸਾਰੇ ਵਿਕਾਰ ਦੂਰ ਕਰ ਲਏ ਹਨ, "ਸੋ
ਬੈਸਨੋ ਹੈ ਅਪਰ ਅਪਾਰੁ॥ ਕਹੁ ਨਾਨਕ ਜਿਨਿ ਤਜੇ ਬਿਕਾਰ॥"
ਅਕਾਲ ਪੁਰਖੁ ਦੀ ਸਿਫ਼ਤਿ ਕਰਨੀ ਇੱਕ ਬਹੁਤ ਵੱਡੀ ਕਰਣੀ ਹੈ, ਕਿਉਂਕਿ, ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰਨਾ ਹੀ ਅਕਾਲ ਪੁਰਖੁ ਦਾ ਕੀਰਤਨ ਕਰਨਾ ਹੈ। ਅਕਾਲ ਪੁਰਖੁ ਦੀ ਵਡਿਆਈ ਕਰਨ ਨਾਲ
ਹੀ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਨੂੰ ਸਮਝ ਸਕਦੇ ਹਾਂ ਤੇ ਉਸ ਅਨੁਸਾਰ ਚਲ ਸਕਦੇ ਹਾਂ।
ਮਨੁੱਖਾ ਜੀਵਨ ਦਾ ਮਨੋਰਥ ਵੀ ਅਕਾਲ ਪੁਰਖੁ ਦੀ ਸਿਫ਼ਤਿ ਕਰਨੀ ਹੀ ਹੈ ਤਾਂ ਜੋ ਉਸ ਦੇ ਗੁਣਾ ਨੂੰ
ਸਮਝ ਸਕੀਏ, ਪਛਾਨ ਸਕੀਏ ਤੇ ਉਸ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲ ਸਕੀਏ।
ਆਪਣੇ ਮਨ ਵਿੱਚ ਸਦਾ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਸਿੰਜਦੇ ਰਹੋ। ਅਕਾਲ ਪੁਰਖੁ
ਦਾ ਕੀਰਤਨੁ ਕਰਨ ਲਈ ਹਰ ਵੇਲੇ ਉਸ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਿਹਾ ਕਰੋ।
ਅਕਾਲ ਪੁਰਖੁ ਦੇ ਮਿਲਾਪ ਲਈ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ
ਹਨ ਤੇ ਆਪਣਾ ਹੰਕਾਰ ਤਿਆਗ ਕੇ ਅਕਾਲ ਪੁਰਖੁ ਦੇ ਗੁਣ ਸਿਖਣੇ ਤੇ ਅਪਨਾਉਂਣੇ ਹਨ।
ਗੁਰੂ ਸਾਹਿਬ ਸਮਝਾਂਦੇ ਹਨ ਕਿ, ਸਬਦ ਗੁਰੂ ਨੇ ਮੈਨੂੰ ਅਚਰਜ ਤਮਾਸ਼ਾ ਵਿਖਾ ਦਿੱਤਾ ਹੈ, ਇਸ
ਲਈ ਮੈਂ ਆਪਣੇ ਮਨ ਵਿੱਚ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣ ਕੇ ਉਸ ਦੇ ਮਿਲਾਪ ਦਾ
ਆਨੰਦ ਮਾਣਦਾ ਰਹਿੰਦਾ ਹਾਂ।
ਗਹਿਣੇ ਬਣਾਂਉਣ ਲਈ ਪਹਿਲਾ ਸੋਨੇ ਨੂੰ ਗਰਮ ਕਰਕੇ ਨਰਮ ਕੀਤਾ ਜਾਂਦਾ ਹੈ, ਤਾਂ ਜੋ ਉਸ ਨੂੰ
ਚੰਗੀ ਤਰ੍ਹਾਂ ਢਾਲਿਆ ਜਾ ਸਕੇ। ਠੀਕ ਉਸੇ ਤਰ੍ਹਾਂ ਕੀਰਤਨ ਮਨ ਨੂੰ ਪਹਿਲਾ ਮਿਠੀ ਆਵਾਜ਼ ਜਾਂ
ਰਾਗ ਦੁਆਰਾ ਕੋਮਲ ਕਰਦਾ ਹੈ ਤੇ ਫਿਰ ਉਸ ਅੰਦਰ ਸਬਦ ਵੀਚਾਰ ਦੁਆਰਾ ਗੁਣ ਪੈਦਾ ਕਰ ਦੇਂਦਾ ਹੈ।
ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜਿਆ ਜਾ ਸਕਦਾ, ਤੇ ਨਾ ਹੀ ਉਹ ਸਿੱਧ
ਬਣ ਜਾਂਦੇ ਹਨ। ਨੱਚਣਾ ਕੁੱਦਣਾ ਤਾਂ ਕੇਵਲ ਮਨ ਦਾ ਇੱਕ ਸ਼ੌਕ ਹੈ। ਅਕਾਲ ਪੁਰਖੁ ਦਾ ਪ੍ਰੇਮ
ਕੇਵਲ ਉਨ੍ਹਾਂ ਦੇ ਮਨ ਵਿੱਚ ਹੀ ਹੈ, ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖੁ ਦਾ ਡਰ ਹੈ।
ਜੇ ਕਰ ਸੰਗੀਤ ਵਿੱਚ ਮਸਤ ਹੋ ਕੇ ਕੀਰਤਨ ਸੁਣੋ ਤਾਂ ਝੂਮਣਾਂ ਸ਼ੁਰੂ ਹੋ ਜਾਂਦਾ ਹੈ ਅਤੇ
ਅੱਖਾਂ ਮੀਟੀਆਂ ਜਾਂਦੀਆਂ ਹਨ। ਜੇ ਕਰ ਗੁਰਬਾਣੀ ਵਿੱਚ ਲੀਨ ਹੋ ਕੇ ਕੀਰਤਨ ਸੁਣੋ ਤਾਂ ਮਨ
ਸੁਚੇਤ ਰਹਿੰਦਾਂ ਹੈ ਅਤੇ ਗੁਰੂ ਸਾਹਿਬ ਕਿਹੜੀ ਸਿਖਿਆ ਦੇਂਦੇ ਹਨ, ਉਸ ਵਿੱਚ ਧਿਆਨ ਰਹਿੰਦਾਂ
ਹੈ। ਜੇ ਕਰ ਗੁਰਬਾਣੀ ਅਤੇ ਉਸ ਦੇ ਅਰਥ ਭਾਵ ਵਿੱਚ ਲੀਨ ਹੋ ਕੇ ਕੀਰਤਨ ਸੁਣੋ ਤਾਂ ਅੱਖਾਂ
ਖੁਲੀਆਂ ਰਹਿੰਦੀਆਂ ਹਨ ਤੇ ਗੁਰਬਾਣੀ ਵਿੱਚ ਧਿਆਨ ਰਹਿੰਦਾਂ ਹੈ।
ਗੁਰੂ ਗਰੰਥ ਸਾਹਿਬ ਵਿੱਚ ਸਾਰੇ ਸਬਦਾਂ ਦੇ ਸਿਰਲੇਖ ਵਿੱਚ ਇਹ ਖਾਸ ਤੌਰ ਤੇ ਲਿਖਿਆ ਗਿਆ
ਹੈ ਕਿ ਸਬਦ ਨੂੰ ਕਿਸ ਰਾਗ ਵਿੱਚ ਤੇ ਕਿਸ ਤਰ੍ਹਾਂ ਗਾਇਨ ਕਰਨਾ ਹੈ। ਇਹ ਹਦਾਇਤ ਇਸ ਲਈ ਲਿਖੀ
ਗਈ ਹੈ ਤਾਂ ਜੋ ਸਬਦ ਗਾਇਨ ਕਰਨ ਸਮੇਂ ਉਸ ਸਬਦ ਦਾ ਅਰਥ ਭਾਵ ਸਹੀ ਤਰੀਕੇ ਨਾਲ ਸਮਝ ਆ ਸਕੇ,
ਸਬਦ ਵਿੱਚ ਧਿਆਨ ਲੱਗਾ ਰਹੇ ਤੇ ਸਬਦ ਦੀ ਠੀਕ ਵੀਚਾਰ ਲਈ ਸੇਧ ਮਿਲਦੀ ਰਹੇ।
ਅਕਾਲ ਪੁਰਖੁ ਦੇ ਕੀਰਤਨ ਦੀ ਬਰਕਤਿ ਨਾਲ ਹੀ ਵਿਕਾਰਾਂ ਤੋਂ ਬਚਾਉ ਹੋ ਸਕਦਾ ਹੈ। ਇਸ ਲਈ
ਕੀਰਤਨ ਗੁਰੂ ਦੇ ਉਪਦੇਸ਼, ਭਾਵ ਗੁਰਬਾਣੀ ਅਨੁਸਾਰ ਹੀ ਕਰਨਾ ਹੈ, ਤਾਂ ਹੀ ਮਨੁੱਖ ਦਾ ਉਧਾਰ ਹੋ
ਸਕਦਾ ਹੈ।
ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ, ਉਸ ਦੀ ਸਿਫ਼ਤਿ ਸਾਲਾਹ
ਕਰਨੀ ਹੈ ਤੇ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਹੀ ਉਸ ਅਕਾਲ ਪੁਰਖੁ ਦੇ ਗੁਣ ਸਮਝ ਕੇ ਆਪਣੇ
ਅੰਦਰੋਂ ਹਉਮੈ ਦੂਰ ਕਰਨਾ ਹੈ।
ਗੁਰੂ ਦੇ ਸਬਦ ਤੇ ਉਸ ਦੀ ਵੀਚਾਰ ਦੁਆਰਾ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ
ਗਾਇਨ ਕਰਨੇ ਹਨ ਤੇ ਸਮਝਣੇ ਹਨ, ਤਾਂ ਜੋ ਸਾਡਾ ਮਨੁੱਖਾ ਸਰੀਰ ਸਬਦ ਵੀਚਾਰ ਦੀ ਬਰਕਤ ਨਾਲ
ਵਿਕਾਰਾਂ ਤੋਂ ਬਚ ਜਾਵੇ ਤੇ ਸੋਨੇ ਵਰਗਾ ਸੁੱਧ ਹੋ ਸਕੇ, ਜੀਵਨ ਦਾ ਸਹੀ ਮਾਰਗ ਸਮਝ ਸਕਈਏ ਤੇ
ਉਸ ਅਨੁਸਾਰ ਚਲ ਸਕਈਏ।
ਅਕਾਲ ਪੁਰਖੁ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ, ਕਿ ਉਹ ਅਕਾਲ ਪੁਰਖੁ ਦੇ ਪ੍ਰੇਮ
ਰੰਗ ਵਿੱਚ ਮਸਤ ਰਹਿੰਦਾ ਹੈ, ਅਕਾਲ ਪੁਰਖੁ ਨੂੰ ਅੰਗ-ਸੰਗ ਵੇਖ ਕੇ, ਤੇ ਸਬਦ ਵੀਚਾਰ ਦੁਆਰਾ
ਗੁਰੂ ਦੀ ਸੇਵਾ ਕਰਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਹੀ ਪ੍ਰਸੰਨ ਰਹਿੰਦਾ ਹੈ।
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਬਾਰੇ ਸੋਝੀ ਆ ਜਾਂਦੀ ਹੈ, ਤਾਂ ਇਹ ਜਾਣ
ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਜਿਹੜਾ ਮਨੁੱਖ ਸਾਧਸੰਗਤ ਵਿੱਚ ਅਕਾਲ ਪੁਰਖ ਦੀ
ਸਿਫ਼ਤਿ ਸਾਲਾਹ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ। ਜਿਹੜਾ ਮਨੁੱਖ ਹਰ ਰੋਜ਼ ਅਕਾਲ
ਪੁਰਖੁ ਦਾ ਸਿਰਫ ਕੀਰਤਨ ਹੀ ਉੱਚਾਰਦਾ ਰਹਿੰਦਾ ਹੈ, ਉਹ ਮਨੁੱਖ ਗ੍ਰਿਹਸਤ ਵਿੱਚ ਰਹਿੰਦਾ ਹੋਇਆ
ਵੀ ਵਾਸਨਾ ਤੋਂ ਰਹਿਤ ਤੇ ਨਿਰਲੇਪ ਰਹਿੰਦਾ ਹੈ। ਜਿਸ ਮਨੁੱਖ ਦੀ ਆਸ ਇੱਕ ਅਕਾਲ ਪੁਰਖ ਉੱਤੇ
ਹੈ, ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ। ਜਿਸ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਦੇ
ਮਿਲਣ ਦੀ ਤਾਂਘ ਹੈ, ਉਸ ਮਨੁੱਖ ਨੂੰ ਫਿਰ ਕੋਈ ਦੁਖ ਪੋਂਹ ਨਹੀਂ ਸਕਦਾ।
ਗੁਰੂ ਦੀ ਸੰਗਤ ਵਿੱਚ ਹੀ ਅਕਾਲ ਪੁਰਖੁ ਦਾ ਕੀਰਤਨੁ ਗਾਇਨ ਕਰਨਾ ਹੈ, ਤੇ ਅਕਾਲ ਪੁਰਖੁ ਦੇ
ਗੁਣ ਗਾ ਕੇ ਅਕਾਲ ਪੁਰਖ ਦੇ ਨਾਮੁ ਰੂਪੀ ਅੰਮ੍ਰਿਤ ਦਾ ਸੁਆਦ ਮਾਨਣਾ ਹੈ।
ਸਾਧ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ ਚਾਹੀਦਾ
ਹੈ, ਕਿਉਂਕਿ ਇਸ ਦੀ ਬਰਕਤਿ ਨਾਲ ਮਨ ਦੇ ਭਰਮ, ਪਰਿਵਾਰਕ ਮੋਹ ਤੇ ਚਿੰਤਾ, ਹਉਮੈ, ਮਾਇਆ ਦੇ
ਜੰਜਾਲ, ਆਦਿਕ, ਕੋਈ ਵੀ ਪੋਹ ਨਹੀਂ ਸਕਦੇ, ਪਰੰਤੂ ਇਹ ਅਸਥਾਨ ਗੁਰੂ ਪਾਸੋਂ ਹੀ ਪਾਇਆ ਜਾ ਸਕਦਾ
ਹੈ।
ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ ਸਤਿਗੁਰੂ ਦੁਆਰਾ ਹੀ ਸਮਝਿਆ ਜਾ ਸਕਦਾ ਹੈ, ਇਸ ਲਈ
ਕੀਰਤਨੁ ਵੀ ਸਤਿਗੁਰੁ ਦੇ ਸਬਦ ਦਾ ਹੀ ਹੋ ਸਕਦਾ ਹੈ, ਸੱਚੀ ਬਾਣੀ ਦਾ ਹੀ ਹੋ ਸਕਦਾ ਹੈ।
ਜਿਹੜੇ ਮਨੁੱਖ ਸਿਫ਼ਤਿ ਸਾਲਾਹ ਵਾਲੀ ਸੱਚੀ ਬਾਣੀ ਦੁਆਰਾ ਹਰ ਵੇਲੇ ਅਕਾਲ ਪੁਰਖੁ ਦੀ ਸੇਵਾ
ਭਗਤੀ ਕਰਦੇ ਰਹਿੰਦੇ ਹਨ, ਗੁਰੂ ਦੇ ਸਬਦ ਦੀ ਬਰਕਤਿ ਨਾਲ ਉਨ੍ਹਾਂ ਦੇ ਅੰਦਰ ਆਤਮਕ ਆਨੰਦ ਬਣਿਆ
ਰਹਿੰਦਾ ਹੈ। ਇਸ ਲਈ ਸੇਵਾ ਭਗਤੀ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ ਬਾਣੀ ਅਨੁਸਾਰ ਅਕਾਲ
ਪੁਰਖੁ ਗੁਣ ਗਾਇਨ ਕਰਨ ਨਾਲ ਹੀ ਹੋ ਸਕਦੀ ਹੈ।
ਉਹੀ ਭਗਤ ਅਡੋਲ ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਅਕਾਲ ਪੁਰਖੁ ਦੇ ਮਨ ਵਿੱਚ ਪਿਆਰੇ
ਲੱਗਦੇ ਹਨ। ਉਹ ਅਕਾਲ ਪੁਰਖੁ ਦੇ ਦਰ ਤੇ ਟਿਕ ਕੇ ਸੱਚੀ ਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਕਰਦੇ ਰਹਿੰਦੇ ਹਨ, ਗੁਰੂ ਦੇ ਸਬਦ ਦੀ ਬਰਕਤਿ ਨਾਲ ਉਨ੍ਹਾਂ ਦਾ ਆਤਮਕ ਜੀਵਨ ਸੋਹਣਾ ਬਣ
ਜਾਂਦਾ ਹੈ। ਇਸ ਲਈ ਅਕਾਲ ਪੁਰਖੁ ਦੇ ਕੀਰਤਨ ਵਿੱਚ ਸਿਰਫ ਗੁਰੂ ਦੇ ਸਬਦ ਦੀ ਸੱਚੀ ਬਾਣੀ ਹੀ
ਪਰਵਾਨ ਹੈ।
ਇਹ ਸਬਦ ਹੀ ਹੈ, ਜਿਸ ਦੁਆਰਾ ਅਕਾਲ ਪੁਰਖੁ ਨਾਲ ਸਬੰਧ ਬਣਾਇਆ ਜਾਂ ਸਕਦਾ ਹੈ, ਗੁਰੂ ਦੇ
ਸਬਦ ਦੁਆਰਾ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ, ਗੁਰੂ ਦੇ ਸਬਦ ਤੋਂ
ਬਿਨਾ ਕੋਈ ਮਨੁੱਖ ਅਕਾਲ ਪੁਰਖੁ ਨਾਲ ਸਾਂਝ ਨਹੀਂ ਪਾ ਸਕਦਾ ਹੈ, ਇਸ ਲਈ ਕੀਰਤਨੁ ਵੀ ਗੁਰੂ ਦੇ
ਸਬਦ ਦਾ ਹੀ ਹੋ ਸਕਦਾ ਹੈ, ਕਿਸੇ ਹੋਰ ਕੱਚੀ ਬਾਣੀ ਦਾ ਨਹੀਂ ਹੋ ਸਕਦਾ ਹੈ।
ਕੰਨਾਂ ਨਾਲ ਮਾਲਕ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ, ਜੀਭ ਨਾਲ ਮਾਲਕ ਅਕਾਲ ਪੁਰਖੁ
ਦਾ ਨਾਮੁ ਚੇਤੇ ਕਰਨਾ, ਇਹ ਸੰਤ ਜਨਾਂ ਦੀ ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ।
ਗੁਰਬਾਣੀ ਵਿੱਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ ਕਿ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ
ਗੀਤ ਗਾਇਨ ਕਰਨੇ ਹਨ ਤੇ ਉਸ ਕਰਤਾਰ ਦੇ ਗੁਣਾਂ ਦੀ ਵੀਚਾਰ ਕਰਨੀ ਹੈ, (ਸੋਹਿਲਾ
= ਕੀਰਤਿ + ਬੀਚਾਰੋ = ਕੀਰਤਨ),
ਕੀਰਤਨ ਉਥੇ ਹੀ ਹੈ, ਜਿਥੇ "ਕਰਤੇ
ਕਾ ਹੋਇ ਬੀਚਾਰੋ"
ਹੁੰਦੀ ਹੈ, ਇਸ ਲਈ ਅਕਾਲ ਪੁਰਖੁ ਦੇ ਗੁਣ ਆਪਣੇ ਹਿਰਦੇ ਵਿੱਚ ਲੈ ਕੇ ਆਉਣੇ ਹੀ ਕੀਰਤਨ ਹੈ।
ਕੀਰਤਨ ਤਾਂ ਹੀ ਸਫਲ ਹੈ, ਜੇ ਕਰ ਹਿਰਦੇ ਵਿੱਚ ਕਰਤੇ ਦੀ ਵੀਚਾਰ ਵੀ ਹੈ।
ਅਕਾਲ ਪੁਰਖੁ ਦਾ ਨਾਮੁ ਮਿੱਠਾ ਹੈ, ਸਭ ਰਸਾਂ ਨਾਲੋਂ ਵੱਡਾ ਰਸ ਹੈ, ਇਸ ਲਈ ਹਰ ਵੇਲੇ
ਅਕਾਲ ਪੁਰਖੁ ਦਾ ਨਾਮੁ ਰਸ ਆਪਣੇ ਮਨ ਦੁਆਰਾ, ਗਿਆਨ ਇੰਦ੍ਰਿਆਂ ਦੁਆਰਾ, ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰ ਕਰ ਕੇ ਪੀਣਾਂ ਚਾਹੀਦਾ ਹੈ।
ਦੀਨਾਂ ਦੇ ਦੁਖ ਦੂਰ ਕਰਨ ਵਾਲਾ ਅਕਾਲ ਪੁਰਖੁ ਜਿਸ ਮਨੁੱਖ ਉਤੇ ਦਇਆਲ ਹੁੰਦਾ ਹੈ, ਉਸ
ਮਨੁੱਖ ਦਾ ਇਹ ਮਨ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਗੁਰੂ ਦਾ ਸਬਦ ਆਪਣੇ ਮਨ ਵਿੱਚ ਵਸਾਣ ਨਾਲ ਮਨੁੱਖ ਦੇ ਅੰਦਰੋਂ ਵਿਕਾਰਾਂ ਦਾ ਜ਼ਹਰ ਦੂਰ ਹੋ
ਜਾਂਦਾ ਹੈ, ਤੇ ਗੁਰੂ ਦੀ ਸੰਗਤਿ ਵਿੱਚ ਬੈਠਿਆਂ ਕੌੜਾ ਸੁਭਾਉ ਮਿੱਠਾ ਹੋ ਜਾਂਦਾ ਹੈ। ਇਸ ਲਈ
ਗੁਰੂ ਦੇ ਚਰਨਾਂ ਵਿੱਚ ਲਿਵ ਲਾ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਿਆ ਕਰੋ, ਕਿਉਂਕਿ ਅਕਾਲ
ਪੁਰਖੁ ਦੇ ਨਾਮੁ ਦਾ ਰਸ ਦੁਨੀਆ ਦੇ ਹੋਰ ਸਭ ਰਸਾਂ ਨਾਲੋਂ ਮਿੱਠਾ ਹੈ।
ਗੁਰੂ ਦੀ ਕਿਰਪਾ ਨਾਲ ਮਨੁੱਖ ਅਕਾਲ ਪੁਰਖੁ ਦਾ ਕੀਰਤਨ ਗਾਇਨ ਕਰਦਾ ਹੈ, ਗੁਰਬਾਣੀ ਦੁਆਰਾ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਤਿਗੁਰੂ ਦੀ
ਕਿਰਪਾ ਨਾਲ ਮਨੁੱਖ ਦੇ ਸਾਰੇ ਦੁਖ ਕਲੇਸ਼ ਮਿਟ ਜਾਂਦੇ ਹਨ।
ਆਪਣੇ ਮਨ ਨੂੰ ਸਮਝਾਣਾ ਹੈ, ਕਿ ਤੂੰ ਅਕਾਲ ਪੁਰਖੁ ਦੀ ਇਹੋ ਜਿਹੀ ਸਿਫ਼ਤਿ ਸਾਲਾਹ ਕਰਦਾ
ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ ਕੰਮ ਆਵੇ, ਤੇ ਪਰਲੋਕ ਵਿੱਚ ਵੀ ਤੇਰੇ ਕੰਮ ਆਵੇ।
ਕੀਰਤਨ ਤਾਂ ਹੀ ਕਿਹਾ ਜਾ ਸਕਦਾ ਹੈ, ਜੇ ਕਰ ਮਨੁੱਖ ਦਾ ਮਨ ਨਿਰਮਲ ਹੋ ਗਿਆ ਹੈ, ਮਨੁੱਖ
ਦਾ ਮਨ ਵਿਕਾਰਾਂ ਵਲੋਂ ਸਬਦ ਗੁਰੂ ਦਾ ਗਿਆਨ ਹਾਸਲ ਕਰਕੇ ਜਾਗਰਿਤ ਹੋ ਗਿਆ ਹੈ।
ਹਰ ਰੋਜ਼ ਦਿਨ ਰਾਤ ਕੀਰਤਨੁ ਕਰਦੇ ਰਹਿਣਾ ਹੈ, ਤੇ ਉਹ ਤਾਂ ਹੀ ਸੰਭਵ ਹੈ, ਜੇ ਕਰ ਅਸੀਂ ਹਰ
ਵੇਲੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਾਂ।
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ ਭਾਗਾਂ ਵਾਲਾ
ਮਨੁੱਖ ਹੀ ਇਹ ਅੰਮ੍ਰਿਤ ਰਸ ਪੀਂਦਾ ਹੈ।
ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦਾ ਨਾਮੁ ਜਪਿਆ ਜਾ ਸਕਦਾ ਹੈ, ਗੁਰੂ ਦੇ ਸਬਦ
ਦੁਆਰਾ ਹੀ ਅਕਾਲ ਪੁਰਖੁ ਦਾ ਕੀਰਤਨ ਹੋ ਸਕਦਾ ਹੈ, ਤੇ ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ
ਦੇ ਗੁਣ ਗਾਏ ਜਾ ਸਕਦੇ ਹਨ।
ਕੀਰਤਨ ਸਿਰਫ ਗੁਰੂ ਦੇ ਸਬਦ ਦਾ ਹੀ ਹੋ ਸਕਦਾ ਹੈ, ਭਾਵ ਕੀਰਤਨ ਸਿਰਫ ਸੱਚੀ ਬਾਣੀ ਦਾ ਹੀ
ਹੋ ਸਕਦਾ ਹੈ, ਹੋਰ ਕਿਸੇ ਤਰ੍ਹਾਂ ਦੀ ਕੱਚੀ ਬਾਣੀ ਦਾ ਕੀਰਤਨ ਗੁਰਮਤਿ ਅਨੁਸਾਰ ਪ੍ਰਵਾਨ ਨਹੀਂ
ਹੈ।
ਜੇਹੜਾ ਮਨੁੱਖ ਸਤਿਗੁਰੂ ਦੀ ਗੁਰਬਾਣੀ ਗਾਇਨ ਕਰਦਾ ਹੈ, ਗੁਰਬਾਣੀ ਨਾਲ ਪਿਆਰ ਕਰਦਾ ਹੈ,
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਦਾ ਹੈ, ਗੁਰਬਾਣੀ ਕੀਰਤਨ ਦੁਆਰਾ ਅਕਾਲ
ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਹੈ, ਅਕਾਲ ਪੁਰਖੁ ਉਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ, ਤੇ
ਉਸ ਮਨੁੱਖ ਦਾ ਜੀਵਨ ਸੁਖਦਾਈ ਤੇ ਆਤਮਕ ਆਨੰਦ ਵਾਲਾ ਬਣ ਜਾਂਦਾ ਹੈ।
ਪੂਰੇ ਸਤਿਗੁਰੁ ਨੇ ਮੇਰੇ ਉਤੇ ਬਖ਼ਸ਼ਸ਼ ਕੀਤੀ ਹੈ। ਸਤਿਗੁਰੁ ਨੇ ਮੈਨੂੰ ਅਕਾਲ ਪੁਰਖੁ ਦਾ
ਨਾਮੁ ਕੀਰਤਨ ਕਰਨ ਲਈ ਦਿੱਤਾ ਹੈ, ਜਿਸ ਦੀ ਬਰਕਤਿ ਨਾਲ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ।
ਇਸ ਲਈ ਅਕਾਲ ਪੁਰਖੁ ਦੇ ਨਾਮੁ ਦਾ ਕੀਰਤਨ ਪੂਰੇ ਸਤਿਗੁਰੁ ਦੀ ਬਖ਼ਸ਼ਸ਼ ਨਾਲ ਹੀ ਹੋ ਸਕਦਾ ਹੈ।
ਜਿਸ ਥਾਂ ਤੇ ਅਕਾਲ ਪੁਰਖੁ ਦੀ ਕਥਾ ਕੀਰਤਨੁ ਵੀਚਾਰ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਆਨੰਦ ਦਾ, ਆਤਮਕ ਅਡੋਲਤਾ ਦਾ ਟਿਕਾਣਾ ਤੇ ਸੋਮਾ ਬਣ ਜਾਂਦਾ
ਹੈ।
ਸਾਧ ਸੰਗਤਿ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀਆਂ ਕਥਾ ਕਹਾਣੀਆਂ ਬਾਰੇ ਵੀਚਾਰ
ਸੁਣੀ ਜਾਂਦੀ ਹੈ। ਉਥੇ ਦਿਨ ਰਾਤ ਹਰ ਵੇਲੇ ਅਕਾਲ ਪੁਰਖੁ ਦੀਆਂ ਕਥਾ ਕਹਾਣੀਆਂ ਹੁੰਦੀਆਂ
ਰਹਿੰਦੀਆਂ ਹਨ, ਕੀਰਤਨ ਹੁੰਦਾ ਰਹਿੰਦਾ ਹੈ, ਤੇ ਆਤਮਕ ਆਨੰਦ ਲਈ ਹੁਲਾਰੇ ਪੈਦਾ ਕਰਨ ਵਾਲੀ ਰੌ
ਸਦਾ ਚਲਦੀ ਰਹਿੰਦੀ ਹੈ।
ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਗੀਤ ਗਾਇਆ ਕਰੋ, ਕਿਉਂਕਿ ਅਕਾਲ
ਪੁਰਖੁ ਨੂੰ ਵੱਸ ਕਰਨ ਦਾ ਇਹ ਸਭ ਤੋਂ ਸ੍ਰੇਸ਼ਟ ਬੀਜ ਮੰਤ੍ਰ ਹੈ।
ਗੁਰਬਾਣੀ ਦੇ ਕੀਰਤਨ ਦੀ ਬਰਕਤ ਨਾਲ ਪੈਦਾ ਹੋਈ ਇੱਕ ਰਸ ਜਾਰੀ ਰਹਿਣ ਵਾਲੀ ਸਿਫ਼ਤਿ ਸਾਲਾਹ
ਦੀ ਰੌ ਮਨੁੱਖ ਲਈ ਸਰਮਾਇਆ ਹੈ, ਪਰੰਤੂ ਅਕਾਲ ਪੁਰਖੁ ਨੇ ਇਸ ਖ਼ਜ਼ਾਨੇ ਦੀ ਕੁੰਜੀ ਸੰਤਾਂ (ਸਬਦ
ਗੁਰੂ) ਦੇ ਹੱਥ ਵਿੱਚ ਰੱਖੀ ਹੋਈ ਹੈ।
ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਸਾਹਿਬ ਨੇ ਇਹੀ ਸਮਝਾਇਆ ਸੀ, ਕਿ ਹੇ ਭਾਈ! ਮੇਰੇ
ਪਿੱਛੋਂ ਨਿਰੋਲ ਕੀਰਤਨ ਕਰਿਓ। ਕੇਸੋ ਗੋਪਾਲ ਅਕਾਲ ਪੁਰਖ ਦੇ ਪੰਡਿਤਾਂ ਨੂੰ ਸੱਦ ਘੱਲਿਓ, ਭਾਵ
ਸਤਿਸੰਗਤ ਨੂੰ ਸੱਦ ਘੱਲਿਓ ਜੋ ਆ ਕੇ ਅਕਾਲ ਪੁਰਖ ਦੀ ਕਥਾ ਵਾਰਤਾ ਰੂਪੀ ਪੁਰਾਣ ਪੜ੍ਹਨ, ਭਾਵ
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇ ਸਬਦ ਦੀ ਵੀਚਾਰ ਕਰਨ।
ਇਕੱਲੇ ਸਾਜ਼ ਦੀ ਸੁਰ ਵਿੱਚ ਸਰੀਰ ਝੂਮਦਾ ਹੈ ਤੇ ਮਨ ਸੌ ਜਾਂਦਾ ਹੈ, ਇਸ ਲਈ ਸਿੱਖ ਨੇ
ਅਕਾਲ ਪੁਰਖੁ ਦੇ ਕੀਰਤਨ ਨਾਲ ਆਤਮਿਕ ਤੌਰ ਤੇ ਵੀ ਜਾਗਣਾਂ ਹੈ, ਤਾਂ ਜੋ ਉਸ ਦੇ ਹਿਰਦੇ ਵਿੱਚ
ਅਕਾਲ ਪੁਰਖੁ ਦੇ ਨਾਮੁ ਦਾ ਚਾਨਣ ਹੋ ਜਾਵੇ। ਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ
ਖ਼ੈਰ ਮੰਗਣਾ, ਹੋਰ ਸਾਰੀਆਂ ਮੰਗਾਂ ਨਾਲੋਂ ਵਧੀਆ ਮੰਗ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੀ ਸਰਨ
ਵਿੱਚ ਆ ਜਾਂਦਾ ਹੈ, ਉਸ ਨੂੰ ਹਰੇਕ ਤਰ੍ਹਾਂ ਦਾ ਸੋਹਣਾ ਗੁਣ ਪ੍ਰਾਪਤ ਹੋ ਜਾਂਦਾ ਹੈ।
ਗੁਰੂ ਦੀ ਸੇਵਾ, ਭਾਵ ਗੁਰੂ ਦੀ ਦੱਸੀ ਹੋਈ ਸਬਦ ਵੀਚਾਰ ਹੀ ਵਿਕਾਰਾਂ ਤੋਂ ਖ਼ਲਾਸੀ
ਕਰਵਾਉਂਣ ਲਈ ਸਹਾਈ ਹੁੰਦੀ ਹੈ, ਤੇ ਜੇਹੜਾ ਮਨੁੱਖ ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ, ਭਾਵ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ।
ਕੀਰਤਨੁ ਤਾਂ ਹੋ ਸਕਦਾ ਹੈ, ਜੇ ਕਰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਕਰਨ ਨਾਲ, ਅਕਾਲ ਪੁਰਖੁ ਮਨੁੱਖ ਦੇ ਚਿਤ ਵਿਚ, ਭਾਵ ਉਸ ਮਨੁੱਖ ਦੇ ਹਿਰਦੇ ਘਰ ਵਿੱਚ ਵੱਸ
ਜਾਂਦਾ ਹੈ।
ਜਿਸ ਸਤਿਸੰਗ ਘਰ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ
ਰੱਖ, ਉਸ ਸਤਿਸੰਗ ਦਾ ਆਸਰਾ ਲਈ ਰੱਖ, ਇਸੇ ਵਿੱਚ ਤੇਰੀ ਭਲਾਈ ਹੈ।
ਹੇ ਮੇਰੇ ਮਨ! ਤੂੰ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੀ ਇਹੋ ਜਿਹੀ ਸਿਫ਼ਤਿ
ਸਾਲਾਹ ਕਰਦਾ ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ ਕੰਮ ਆਵੇ, ਤੇ ਪਰਲੋਕ ਵਿੱਚ ਵੀ ਤੇਰੇ
ਕੰਮ ਆਵੇ।
ਅਖੰਡ ਕੀਰਤਨੁ ਤਾਂ ਹੀ ਹੋ ਸਕਦਾ ਹੈ, ਜੇ ਕਰ ਮਨੁੱਖ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ
ਸੇਵਾ ਵਿੱਚ ਲੱਗਿਆ ਰਹੇ ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੁਆਰਾ ਉਸ ਦੇ ਨਾਮੁ ਵਿੱਚ ਸਦਾ
ਲੀਨ ਰਹੇ।
ਜਦੋਂ ਮੈਂ ਤੇਰਾ ਕੀਰਤਨੁ ਗਾਇਨ ਕਰਦਾ ਹਾਂ, ਤੇਰੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਦਾ
ਹਾਂ, ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ। ਦੁਨੀਆ ਵਾਲਾ ਸੁਖ ਤੇ ਫ਼ਕੀਰੀ
ਵਾਲਾ ਸੁਖ ਦੋਵੇਂ ਹੀ ਮੈਨੂੰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿਚੋਂ ਮਿਲ ਜਾਂਦੇ ਹਨ।
ਸਿਮਰਨ ਕਰਨ ਲਈ ਅਕਾਲ ਪੁਰਖੁ ਦੇ ਨਿਤਾ ਪ੍ਰਤੀ ਗੁਣ ਗਾਇਨ ਕਰਨੇ ਹਨ, ਜਿਨ੍ਹਾਂ ਨਾਲ ਸਭ
ਕਿਸਮ ਦੇ ਭਰਮ ਤੇ ਵਹਿਮ ਨਾਸ ਹੋ ਸਕਣ।
ਅਕਾਲ ਪੁਰਖੁ ਦੇ ਭਗਤ ਬਣਨ ਲਈ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੁਆਰਾ ਉਸ ਨੂੰ ਚੇਤੇ
ਕਰਨਾ ਹੈ, ਕੀਰਤਨ ਗਾਇਨ ਕਰਨ ਲਈ ਅਕਾਲ ਪੁਰਖੁ ਦਾ ਸੁਖ ਦੇਣ ਵਾਲਾ ਨਾਮੁ ਜਪਣਾ ਹੈ, ਤਾਂ ਜੋ
ਮਨ ਅੰਦਰੋਂ ਵਿਕਾਰ ਦੂਰ ਕੀਤੇ ਜਾ ਸਕਣ।
ਅਕਾਲ ਪੁਰਖੁ ਦੇ ਨਾਮੁ ਦਾ ਕੀਰਤਨ ਹਰ ਰੋਜ ਕਰਨਾਂ ਹੈ, ਤੇ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਤੋਂ ਬਿਨਾ ਇੱਕ ਖਿਨ ਪਲ ਵਾਸਤੇ ਵੀ ਨਹੀਂ ਰਹਿਣਾ ਹੈ।
ਹੇ ਅਕਾਲ ਪੁਰਖੁ! ਹੇ ਮੇਰੇ ਸੁਆਮੀ! ਮੇਰੇ ਅੰਦਰ ਤਾਂਘ ਹੈ, ਕਿ ਮੈਂ ਅੱਖਾਂ ਨਾਲ ਤੇਰਾ
ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮੁ ਜਪਦਾ ਰਹਾਂ, ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤਿ
ਸਾਲਾਹ ਸੁਣਦਾ ਰਹਾਂ, ਤੇ ਹਿਰਦੇ ਵਿੱਚ ਤੂੰ ਮੈਨੂੰ ਹਮੇਸ਼ਾਂ ਪਿਆਰਾ ਲੱਗਦਾ ਰਹੇ।
ਅਕਾਲ ਪੁਰਖੁ ਦਾ ਕੀਰਤਨ ਹੀ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਲਈ ਹਮੇਸ਼ਾਂ ਅਕਾਲ ਪੁਰਖੁ
ਦਾ ਕੀਰਤਨ ਹੀ ਗਾਣਾ ਚਾਹੀਦਾ ਹੈ, ਤੇ ਜਿਹੜਾ ਮਨੁੱਖ ਅਕਾਲ ਪੁਰਖੁ ਦਾ ਕੀਰਤਨ ਗਾਇਨ ਕਰਦਾ
ਰਹਿੰਦਾ ਹੈ, ਉਸ ਦੇ ਅੰਦਰ ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ।
ਲੇਖ ਦਾ ਆਰੰਭ
ਲੇਖ ਦਾ ਸੰਖੇਪ
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ
ਗੁਰਬਾਣੀ ਦੀਆਂ ਕੀਰਤਨੁ ਸਬੰਧੀ ਸਿਖਿਆਵਾਂ ਦਾ ਉਪਰ ਲਿਖਿਆ ਸੰਖੇਪ ਸਾਨੂੰ ਸਪੱਸ਼ਟ ਕਰਕੇ ਸਮਝਾਦਾ
ਹੈ, ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਕੀਰਤਨ ਦੇ ਹੇਠ ਲਿਖੇ ਮੁੱਖ ਮੰਤਵ ਹਨ:
(੧) ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ
ਗੁਣ ਗਾਇਨ ਕਰਨੇ ਹਨ:
(੨) ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਨੀ ਹੈ:
(੩) ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ ਸਤਿਗੁਰੂ ਦੁਆਰਾ ਸਮਝਣਾ ਹੈ ਤੇ
ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਹੈ:
(੪) ਮਨ ਨੂੰ ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਕਰਨ ਲਈ ਬਿਬੇਕ ਬੁਧੀ
ਹਾਸਲ ਕਰਨੀ ਹੈ:
(੫) ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਦਾ ਸੁਆਦ ਮਾਨਣਾ ਹੈ:
(੬) ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ ਕਰਨਾ ਹੈ:
(੭) ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ:
(੮) ਕੀਰਤਨ ਦਾ ਮੰਤਵ ਮਨ ਤੇ ਕਾਬੂ ਕਰਨਾ ਤੇ ਮਨ ਨੂੰ ਖਿੰਡਣ ਤੋਂ ਰੋਕਣਾ
ਹੈ:
(੯) ਕੀਰਤਨ ਦੁਆਰਾ ਸਾਰੀਆਂ ਗਿਆਨ ਇੰਦਰੀਆਂ ਨੂੰ ਵਿਕਾਰਾ ਤੋਂ ਰੋਕਣਾ ਹੈ:
(੧੦) ਕੀਰਤਨੁ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ ਬਾਣੀ ਦਾ ਹੀ ਹੋ ਸਕਦਾ
ਹੈ:
(੧) ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ
ਗੁਣ ਗਾਇਨ ਕਰਨੇ ਹਨ:
ਆਪਣੇ ਆਪ ਨੂੰ ਸਬਦ ਗੁਰੁ ਦੇ ਸਨਮੁੱਖ ਭੇਟ ਕਰਨਾ ਹੈ, ਗੁਰੂ ਦੇ ਸਬਦ ਦੁਆਰਾ
ਹੀ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ, ਅਕਾਲ ਪੁਰਖੁ ਦੀ ਸਿਫਤ ਸਾਲਾਹ ਕਰਨੀ ਹੈ, ਗੁਰੂ ਦੇ ਸਬਦ
ਦੀ ਵੀਚਾਰ ਦੁਆਰਾ ਹੀ ਉਸ ਅਕਾਲ ਪੁਰਖੁ ਦੇ ਗੁਣ ਸਮਝ ਕੇ ਆਪਣੇ ਅੰਦਰੋਂ ਹਉਮੈ ਤੇ ਹੋਰ ਵਿਕਾਰ ਦੂਰ
ਕਰਨੇ ਹਨ, ਅਕਾਲ ਪੁਰਖੁ ਵਰਗੇ ਗੁਣ ਆਪਣੇ ਅੰਦਰ ਪੈਦਾ ਕਰਕੇ ਆਪਣੇ ਜੀਵਨ ਨੂੰ ਸਿਧੇ ਰਸਤੇ ਪਾਉਂਣਾ
ਹੈ ਤੇ ਇਹ ਮਨੁੱਖਾ ਜਨਮ ਸਫਲ ਕਰਨਾ ਹੈ। ਆਪਣੇ ਮਨ ਨੂੰ ਸਮਝਾਣਾ ਹੈ, ਕਿ ਤੂੰ ਅਕਾਲ ਪੁਰਖੁ ਦੀ ਇਹੋ
ਜਿਹੀ ਸਿਫ਼ਤਿ ਸਾਲਾਹ ਕਰਦਾ ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ ਕੰਮ ਆਵੇ, ਤੇ ਪਰਲੋਕ ਵਿੱਚ
ਵੀ ਤੇਰੇ ਕੰਮ ਆਵੇ। ਕੀਰਤਨੁ ਤਾਂ ਹੋ ਸਕਦਾ ਹੈ, ਜੇ ਕਰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰਨ ਨਾਲ, ਅਕਾਲ ਪੁਰਖੁ ਮਨੁੱਖ ਦੇ ਚਿਤ ਵਿਚ, ਭਾਵ ਉਸ ਮਨੁੱਖ ਦੇ ਹਿਰਦੇ ਘਰ ਵਿੱਚ
ਵੱਸ ਜਾਂਦਾ ਹੈ।
(੨) ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਨੀ ਹੈ:
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਨੇ ਹਨ
ਤੇ ਉਸ ਕਰਤਾਰ ਦੇ ਗੁਣਾਂ ਦੀ ਵੀਚਾਰ ਕਰਨੀ ਹੈ, (ਕੀਰਤਿ + ਬੀਚਾਰੋ = ਕੀਰਤਨ), ਅਕਾਲ ਪੁਰਖੁ ਦੇ
ਗੁਣ ਆਪਣੇ ਹਿਰਦੇ ਵਿੱਚ ਲੈ ਕੇ ਆਉਣੇ ਹੀ ਕੀਰਤਨ ਹੈ। ਕੀਰਤਨ ਤਾਂ ਹੀ ਸਫਲ ਹੈ, ਜੇ ਕਰ ਹਿਰਦੇ
ਵਿੱਚ ਕਰਤੇ ਦੀ ਵੀਚਾਰ ਵੀ ਹੈ। ਗੁਰੂ ਦੇ ਸਬਦ ਤੇ ਉਸ ਦੀ ਵੀਚਾਰ ਦੁਆਰਾ ਸਾਧ ਸੰਗਤਿ ਵਿੱਚ ਬੈਠ ਕੇ
ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ ਤੇ ਸਮਝਣੇ ਹਨ, ਤਾਂ ਜੋ ਸਾਡਾ ਮਨੁੱਖਾ ਸਰੀਰ ਸਬਦ ਵੀਚਾਰ ਦੀ
ਬਰਕਤ ਨਾਲ ਵਿਕਾਰਾਂ ਤੋਂ ਬਚ ਜਾਵੇ ਤੇ ਸੋਨੇ ਵਰਗਾ ਸੁੱਧ ਹੋ ਸਕੇ, ਜੀਵਨ ਦਾ ਸਹੀ ਮਾਰਗ ਸਮਝ ਸਕਈਏ
ਤੇ ਉਸ ਅਨੁਸਾਰ ਚਲ ਸਕਈਏ। ਜੇਹੜਾ ਮਨੁੱਖ ਸਤਿਗੁਰੂ ਦੀ ਗੁਰਬਾਣੀ ਗਾਇਨ ਕਰਦਾ ਹੈ, ਗੁਰਬਾਣੀ ਨਾਲ
ਪਿਆਰ ਕਰਦਾ ਹੈ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਦਾ ਹੈ, ਗੁਰਬਾਣੀ ਕੀਰਤਨ
ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਹੈ, ਅਕਾਲ ਪੁਰਖੁ ਉਸ ਮਨੁੱਖ ਦਾ ਮਦਦਗਾਰ ਬਣ ਜਾਂਦਾ
ਹੈ, ਤੇ ਉਸ ਮਨੁੱਖ ਦਾ ਜੀਵਨ ਸੁਖਦਾਈ ਤੇ ਆਤਮਕ ਆਨੰਦ ਵਾਲਾ ਬਣ ਜਾਂਦਾ ਹੈ।
(੩) ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ ਸਤਿਗੁਰੂ ਦੁਆਰਾ ਸਮਝਣਾ ਹੈ ਤੇ
ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਹੈ:
ਅਕਾਲ ਪੁਰਖੁ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ
ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਤਰੀਕੇ ਨਾਲ ਜਾਣ ਲਿਆ ਤੇ ਉਸ ਉਤੇ ਅਮਲ ਵੀ
ਕੀਤਾ ਹੈ। ਅਕਾਲ ਪੁਰਖੁ ਦੀ ਵਡਿਆਈ ਕਰਨ ਨਾਲ ਹੀ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਨੂੰ ਸਮਝ ਸਕਦੇ
ਹਾਂ ਤੇ ਉਸ ਅਨੁਸਾਰ ਚਲ ਸਕਦੇ ਹਾਂ। ਮਨੁੱਖਾ ਜੀਵਨ ਦਾ ਮਨੋਰਥ ਵੀ ਅਕਾਲ ਪੁਰਖੁ ਦੀ ਸਿਫ਼ਤਿ ਕਰਨੀ
ਹੀ ਹੈ, ਤਾਂ ਜੋ ਉਸ ਦੇ ਗੁਣਾ ਨੂੰ ਸਮਝ ਸਕੀਏ, ਪਛਾਨ ਸਕੀਏ ਤੇ ਉਸ ਅਕਾਲ ਪੁਰਖੁ ਦੇ ਹੁਕਮੁ ਤੇ
ਰਜਾ ਅਨੁਸਾਰ ਚਲ ਸਕੀਏ। ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ ਸਤਿਗੁਰੂ ਦੁਆਰਾ ਹੀ ਸਮਝਿਆ ਜਾ ਸਕਦਾ
ਹੈ, ਇਸ ਲਈ ਕੀਰਤਨੁ ਵੀ ਸਤਿਗੁਰੁ ਦੇ ਸਬਦ ਦਾ ਹੀ ਹੋ ਸਕਦਾ ਹੈ, ਸੱਚੀ ਬਾਣੀ ਦਾ ਹੀ ਹੋ ਸਕਦਾ ਹੈ।
(੪) ਮਨ ਨੂੰ ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਕਰਨ ਲਈ ਬਿਬੇਕ ਬੁਧੀ
ਹਾਸਲ ਕਰਨੀ ਹੈ:
ਕੀਰਤਨ ਦਾ ਮੁੱਖ ਮੰਤਵ ਇਹ ਹੈ, ਕਿ ਆਪਣੇ ਮਨ ਨੂੰ ਗੁਰੂ ਦੇ ਸਬਦ ਅਨੁਸਾਰ
ਸੋਝੀ ਦੇਣੀ ਹੈ, ਮਨ ਨੂੰ ਸਿਧੇ ਰਸਤੇ ਤੇ ਪਾਉਂਣਾ ਹੈ, ਤੇ ਨਾਲ ਦੀ ਨਾਲ ਕਾਮ ਤੇ ਹੋਰ ਵਿਕਾਰਾਂ ਤੇ
ਕਾਬੂ ਪਾਉਂਣ ਲਈ ਬਿਬੇਕ ਬੁਧੀ ਹਾਸਲ ਕਰਨੀ ਹੈ। ਮਨ ਨੂੰ ਸਿਧੇ ਰਸਤੇ ਤੇ ਪਾਉਂਣਾ ਹੈ, ਤਾਂ ਜੋ ਮਨ
ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ, ਤੇ ਇਹ ਮਨ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਟਿਕ ਕੇ ਕਾਮ
ਤੇ ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਰਹੇ ਤੇ ਬਿਬੇਕ ਬੁਧੀ ਵਾਲਾ ਬਣ ਸਕੇ।
(੫) ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਦਾ ਸੁਆਦ ਮਾਨਣਾ ਹੈ:
ਅਕਾਲ ਪੁਰਖੁ ਦਾ ਨਾਮੁ ਮਿੱਠਾ ਹੈ, ਸਭ ਰਸਾਂ ਨਾਲੋਂ ਵੱਡਾ ਰਸ ਹੈ, ਇਸ ਲਈ
ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਰਸ ਆਪਣੇ ਮਨ ਦੁਆਰਾ, ਗਿਆਨ ਇੰਦ੍ਰਿਆਂ ਦੁਆਰਾ, ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰ ਕਰ ਕੇ ਪੀਣਾਂ ਚਾਹੀਦਾ ਹੈ। ਗੁਰੂ ਦੀ ਸੰਗਤ ਵਿੱਚ ਹੀ ਅਕਾਲ ਪੁਰਖੁ ਦਾ ਕੀਰਤਨੁ
ਗਾਇਨ ਕਰਨਾ ਹੈ, ਤੇ ਅਕਾਲ ਪੁਰਖੁ ਦੇ ਗੁਣ ਗਾ ਕੇ ਅਕਾਲ ਪੁਰਖ ਦੇ ਨਾਮੁ ਰੂਪੀ ਅੰਮ੍ਰਿਤ ਦਾ ਸੁਆਦ
ਮਾਨਣਾ ਹੈ। ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦਾ ਨਾਮੁ ਜਪਿਆ ਜਾ ਸਕਦਾ ਹੈ, ਗੁਰੂ ਦੇ ਸਬਦ
ਦੁਆਰਾ ਹੀ ਅਕਾਲ ਪੁਰਖੁ ਦਾ ਕੀਰਤਨ ਹੋ ਸਕਦਾ ਹੈ, ਤੇ ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦੇ
ਗੁਣ ਗਾਏ ਜਾ ਸਕਦੇ ਹਨ। ਅਕਾਲ ਪੁਰਖੁ ਦੇ ਭਗਤ ਬਣਨ ਲਈ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੁਆਰਾ
ਉਸ ਨੂੰ ਚੇਤੇ ਕਰਨਾ ਹੈ, ਕੀਰਤਨ ਗਾਇਨ ਕਰਨ ਲਈ ਅਕਾਲ ਪੁਰਖੁ ਦਾ ਸੁਖ ਦੇਣ ਵਾਲਾ ਨਾਮੁ ਜਪਣਾ ਹੈ,
ਤਾਂ ਜੋ ਮਨ ਅੰਦਰੋਂ ਵਿਕਾਰ ਦੂਰ ਕੀਤੇ ਜਾ ਸਕਣ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਆਤਮਕ ਜੀਵਨ ਦੇਣ
ਵਾਲਾ ਰਸ ਹੈ, ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਹੀ ਇਹ ਅੰਮ੍ਰਿਤ ਰਸ ਪੀਂਦਾ ਹੈ।
(੬) ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ ਕਰਨਾ ਹੈ:
ਅਖੰਡ ਕੀਰਤਨੁ ਤਾਂ ਹੀ ਹੋ ਸਕਦਾ ਹੈ, ਜੇ ਕਰ ਮਨੁੱਖ ਗੁਰੂ ਦੇ ਸਬਦ ਦੀ
ਵੀਚਾਰ ਦੁਆਰਾ ਸੇਵਾ ਵਿੱਚ ਲੱਗਿਆ ਰਹੇ ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੁਆਰਾ ਉਸ ਦੇ ਨਾਮੁ
ਵਿੱਚ ਸਦਾ ਲੀਨ ਰਹੇ। ਇਸ ਲਈ ਹਰ ਰੋਜ਼ ਦਿਨ ਰਾਤ ਕੀਰਤਨੁ ਕਰਦੇ ਰਹਿਣਾ ਹੈ, ਤੇ ਉਹ ਤਾਂ ਹੀ ਸੰਭਵ
ਹੈ, ਜੇ ਕਰ ਅਸੀਂ ਹਰ ਵੇਲੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਾਂ।
ਆਪਣੇ ਮਨ ਵਿੱਚ ਸਦਾ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਸਿੰਜਦੇ ਰਹੋ, ਤਾਂ ਜੋ ਸਭ ਕਿਸਮ ਦੇ
ਭਰਮ ਤੇ ਵਹਿਮ ਨਾਸ ਹੋ ਸਕਣ। ਜਿਹੜਾ ਮਨੁੱਖ ਅਕਾਲ ਪੁਰਖੁ ਦਾ ਕੀਰਤਨ ਗਾਇਨ ਕਰਦਾ ਰਹਿੰਦਾ ਹੈ, ਉਸ
ਦੇ ਅੰਦਰ ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ। ਅਕਾਲ ਪੁਰਖੁ ਦੇ ਭਗਤ ਸਬਦ ਵੀਚਾਰ
ਦੁਆਰਾ ਗੁਰੂ ਦੀ ਸੇਵਾ ਕਰਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਹੀ ਪ੍ਰਸੰਨ ਰਹਿੰਦੇ ਹਨ। ਅਕਾਲ
ਪੁਰਖੁ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ, ਕਿ ਉਹ ਅਕਾਲ ਪੁਰਖੁ ਦੇ ਪ੍ਰੇਮ ਰੰਗ ਵਿੱਚ ਮਸਤ
ਰਹਿੰਦਾ ਹੈ, ਅਕਾਲ ਪੁਰਖੁ ਨੂੰ ਅੰਗ-ਸੰਗ ਵੇਖ ਕੇ, ਤੇ ਸਬਦ ਵੀਚਾਰ ਦੁਆਰਾ ਗੁਰੂ ਦੀ ਸੇਵਾ ਕਰਕੇ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਹੀ ਪ੍ਰਸੰਨ ਰਹਿੰਦਾ ਹੈ। ਸੇਵਾ ਭਗਤੀ ਪੂਰੇ ਗੁਰੂ ਦੇ ਸਬਦ
ਦੁਆਰਾ, ਸੱਚੀ ਬਾਣੀ ਅਨੁਸਾਰ ਅਕਾਲ ਪੁਰਖੁ ਗੁਣ ਗਾਇਨ ਕਰਨ ਨਾਲ ਹੀ ਹੋ ਸਕਦੀ ਹੈ। ਇਸ ਲਈ ਅਕਾਲ
ਪੁਰਖੁ ਦੇ ਨਾਮੁ ਦਾ ਕੀਰਤਨ ਹਰ ਰੋਜ ਕਰਨਾਂ ਹੈ, ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੋਂ ਬਿਨਾ
ਇੱਕ ਖਿਨ ਪਲ ਵਾਸਤੇ ਵੀ ਨਹੀਂ ਰਹਿਣਾ ਹੈ।
(੭) ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ:
ਅਕਾਲ ਪੁਰਖੁ ਦੇ ਮਿਲਾਪ ਲਈ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ
ਗੁਣ ਗਾਇਨ ਕਰਨੇ ਹਨ ਤੇ ਆਪਣਾ ਹੰਕਾਰ ਤਿਆਗ ਕੇ ਅਕਾਲ ਪੁਰਖੁ ਦੇ ਗੁਣ ਸਿਖਣੇ ਤੇ ਅਪਨਾਉਂਣੇ ਹਨ।
ਅਕਾਲ ਪੁਰਖੁ ਦੀ ਵਡਿਆਈ ਕਰਨ ਨਾਲ ਹੀ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਨੂੰ ਸਮਝ ਸਕਦੇ ਹਾਂ ਤੇ ਉਸ
ਅਨੁਸਾਰ ਚਲ ਸਕਦੇ ਹਾਂ। ਗੁਰੂ ਦੇ ਸਬਦ ਤੇ ਉਸ ਦੀ ਵੀਚਾਰ ਦੁਆਰਾ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ ਹਨ ਤੇ ਸਮਝਣੇ ਹਨ, ਤਾਂ ਜੋ ਸਾਡਾ ਮਨੁੱਖਾ ਸਰੀਰ ਸਬਦ ਵੀਚਾਰ ਦੀ ਬਰਕਤ
ਨਾਲ ਵਿਕਾਰਾਂ ਤੋਂ ਬਚ ਜਾਵੇ ਤੇ ਸੋਨੇ ਵਰਗਾ ਸੁੱਧ ਹੋ ਸਕੇ, ਜੀਵਨ ਦਾ ਸਹੀ ਮਾਰਗ ਸਮਝ ਸਕਈਏ ਤੇ
ਉਸ ਅਨੁਸਾਰ ਚਲ ਸਕਈਏ। ਸਾਧ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣ
ਨਾਲ ਮਨ ਦੇ ਭਰਮ, ਪਰਿਵਾਰਕ ਮੋਹ ਤੇ ਚਿੰਤਾ, ਹਉਮੈ, ਮਾਇਆ ਦੇ ਜੰਜਾਲ, ਆਦਿਕ, ਕੋਈ ਵੀ ਪੋਹ ਨਹੀਂ
ਸਕਦੇ, ਪਰੰਤੂ ਇਹ ਅਸਥਾਨ ਗੁਰੂ ਪਾਸੋਂ ਹੀ ਪਾਇਆ ਜਾ ਸਕਦਾ ਹੈ। ਸਾਧ ਸੰਗਤਿ ਵਿੱਚ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਦੀਆਂ ਕਥਾ ਕਹਾਣੀਆਂ ਬਾਰੇ ਵੀਚਾਰ ਸੁਣੀ ਜਾਂਦੀ ਹੈ। ਉਥੇ ਦਿਨ ਰਾਤ ਹਰ ਵੇਲੇ ਅਕਾਲ
ਪੁਰਖੁ ਦੀਆਂ ਕਥਾ ਕਹਾਣੀਆਂ ਹੁੰਦੀਆਂ ਰਹਿੰਦੀਆਂ ਹਨ, ਕੀਰਤਨ ਹੁੰਦਾ ਰਹਿੰਦਾ ਹੈ, ਤੇ ਆਤਮਕ ਆਨੰਦ
ਲਈ ਹੁਲਾਰੇ ਪੈਦਾ ਕਰਨ ਵਾਲੀ ਰੌ ਸਦਾ ਚਲਦੀ ਰਹਿੰਦੀ ਹੈ। ਜਿਸ ਥਾਂ ਤੇ ਅਕਾਲ ਪੁਰਖੁ ਦੀ ਕਥਾ
ਕੀਰਤਨੁ ਵੀਚਾਰ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਆਨੰਦ ਅਤੇ
ਆਤਮਕ ਅਡੋਲਤਾ ਦਾ ਟਿਕਾਣਾ ਤੇ ਸੋਮਾ ਬਣ ਜਾਂਦਾ ਹੈ।
(੮) ਕੀਰਤਨ ਦਾ ਮੰਤਵ ਮਨ ਤੇ ਕਾਬੂ ਕਰਨਾ ਤੇ ਮਨ ਨੂੰ ਖਿੰਡਣ ਤੋਂ ਰੋਕਣਾ
ਹੈ:
ਕੀਰਤਨ ਦਾ ਮੰਤਵ ਮਨ ਤੇ ਕਾਬੂ ਕਰਨਾ ਹੈ, ਇਸੇ ਲਈ ਕੀਰਤਨ ਵਿੱਚ ਮਨ ਨੂੰ
ਖਿੰਡਣ ਤੋਂ ਰੋਕਣ ਲਈ ਇਸ਼ਾਰੇ ਜਾਂ ਨਚਣਾ ਟੱਪਣਾਂ ਨਹੀਂ ਵਰਤਿਆ ਜਾਂਦਾ ਹੈ। ਨੱਚਣਾ ਕੁੱਦਣਾ ਤਾਂ
ਕੇਵਲ ਮਨ ਦਾ ਇੱਕ ਸ਼ੌਕ ਹੈ। ਅਕਾਲ ਪੁਰਖੁ ਦਾ ਪ੍ਰੇਮ ਕੇਵਲ ਉਨ੍ਹਾਂ ਦੇ ਮਨ ਵਿੱਚ ਹੀ ਹੈ, ਜਿਨ੍ਹਾਂ
ਦੇ ਮਨ ਵਿੱਚ ਅਕਾਲ ਪੁਰਖੁ ਦਾ ਡਰ ਹੈ। ਕੀਰਤਨ ਮਨ ਨੂੰ ਪਹਿਲਾ ਮਿਠੀ ਆਵਾਜ਼ ਜਾਂ ਰਾਗ ਦੁਆਰਾ ਕੋਮਲ
ਕਰਦਾ ਹੈ ਤੇ ਫਿਰ ਉਸ ਅੰਦਰ ਸਬਦ ਵੀਚਾਰ ਦੁਆਰਾ ਗੁਣ ਪੈਦਾ ਕਰ ਦੇਂਦਾ ਹੈ। ਆਪਣੇ ਆਪ ਨੂੰ ਗੁਰੁ ਦੇ
ਸਨਮੁੱਖ ਭੇਟ ਕਰਨਾ ਹੈ, ਆਪਣੇ ਮਨ ਨੂੰ ਗੁਰੂ ਦੇ ਸਬਦ ਅਨੁਸਾਰ ਸੋਝੀ ਦੇਣੀ ਹੈ, ਮਨ ਨੂੰ ਸਿਧੇ
ਰਸਤੇ ਤੇ ਪਾਉਂਣਾ ਹੈ, ਤੇ ਨਾਲ ਦੀ ਨਾਲ ਕਾਮ ਤੇ ਹੋਰ ਵਿਕਾਰਾਂ ਤੇ ਕਾਬੂ ਪਾਉਂਣ ਲਈ ਬਿਬੇਕ ਬੁਧੀ
ਹਾਸਲ ਕਰਨੀ ਹੈ। ਇਕੱਲੇ ਸਾਜ਼ ਦੀ ਸੁਰ ਵਿੱਚ ਸਰੀਰ ਝੂਮਦਾ ਹੈ ਤੇ ਮਨ ਸੌ ਜਾਂਦਾ ਹੈ, ਇਸ ਲਈ ਸਿੱਖ
ਨੇ ਅਕਾਲ ਪੁਰਖੁ ਦੇ ਕੀਰਤਨ ਨਾਲ ਆਤਮਿਕ ਤੌਰ ਤੇ ਵੀ ਜਾਗਣਾਂ ਹੈ, ਤਾਂ ਜੋ ਉਸ ਦੇ ਹਿਰਦੇ ਵਿੱਚ
ਅਕਾਲ ਪੁਰਖੁ ਦੇ ਨਾਮੁ ਦਾ ਚਾਨਣ ਹੋ ਜਾਵੇ। ਜੇ ਕਰ ਸੰਗੀਤ ਵਿੱਚ ਮਸਤ ਹੋ ਕੇ ਕੀਰਤਨ ਸੁਣੋ ਤਾਂ
ਝੂਮਣਾਂ ਸ਼ੁਰੂ ਹੋ ਜਾਂਦਾ ਹੈ ਅਤੇ ਅੱਖਾਂ ਮੀਟੀਆਂ ਜਾਂਦੀਆਂ ਹਨ। ਜੇ ਕਰ ਗੁਰਬਾਣੀ ਵਿੱਚ ਲੀਨ ਹੋ
ਕੇ ਕੀਰਤਨ ਸੁਣੋ ਤਾਂ ਮਨ ਸੁਚੇਤ ਰਹਿੰਦਾਂ ਹੈ ਅਤੇ ਗੁਰੂ ਸਾਹਿਬ ਕਿਹੜੀ ਸਿਖਿਆ ਦੇਂਦੇ ਹਨ, ਉਸ
ਵਿੱਚ ਧਿਆਨ ਰਹਿੰਦਾਂ ਹੈ। ਜੇ ਕਰ ਗੁਰਬਾਣੀ ਅਤੇ ਉਸ ਦੇ ਅਰਥ ਭਾਵ ਵਿੱਚ ਲੀਨ ਹੋ ਕੇ ਕੀਰਤਨ ਸੁਣੋ
ਤਾਂ ਅੱਖਾਂ ਖੁਲੀਆਂ ਰਹਿੰਦੀਆਂ ਹਨ ਤੇ ਗੁਰਬਾਣੀ ਵਿੱਚ ਧਿਆਨ ਰਹਿੰਦਾਂ ਹੈ। ਗੁਰੂ ਗਰੰਥ ਸਾਹਿਬ
ਵਿੱਚ ਸਾਰੇ ਸਬਦਾਂ ਦੇ ਸਿਰਲੇਖ ਵਿੱਚ ਇਹ ਖਾਸ ਤੌਰ ਤੇ ਲਿਖਿਆ ਗਿਆ ਹੈ ਕਿ ਸਬਦ ਨੂੰ ਕਿਸ ਰਾਗ
ਵਿੱਚ ਤੇ ਕਿਸ ਤਰ੍ਹਾਂ ਗਾਇਨ ਕਰਨਾ ਹੈ। ਇਹ ਹਦਾਇਤ ਇਸ ਲਈ ਲਿਖੀ ਗਈ ਹੈ ਤਾਂ ਜੋ ਸਬਦ ਗਾਇਨ ਕਰਨ
ਸਮੇਂ ਉਸ ਸਬਦ ਦਾ ਅਰਥ ਭਾਵ ਸਹੀ ਤਰੀਕੇ ਨਾਲ ਸਮਝ ਆ ਸਕੇ, ਸਬਦ ਵਿੱਚ ਧਿਆਨ ਲੱਗਾ ਰਹੇ ਤੇ ਸਬਦ ਦੀ
ਠੀਕ ਵੀਚਾਰ ਲਈ ਸੇਧ ਮਿਲਦੀ ਰਹੇ। ਕੀਰਤਨ ਤਾਂ ਹੀ ਕਿਹਾ ਜਾ ਸਕਦਾ ਹੈ, ਜੇ ਕਰ ਮਨੁੱਖ ਦਾ ਮਨ
ਨਿਰਮਲ ਹੋ ਗਿਆ ਹੈ, ਮਨੁੱਖ ਦਾ ਮਨ ਵਿਕਾਰਾਂ ਵਲੋਂ ਸਬਦ ਗੁਰੂ ਦਾ ਗਿਆਨ ਹਾਸਲ ਕਰਕੇ ਜਾਗਰਿਤ ਹੋ
ਗਿਆ ਹੈ।
(੯) ਕੀਰਤਨ ਦੁਆਰਾ ਸਾਰੀਆਂ ਗਿਆਨ ਇੰਦਰੀਆਂ ਨੂੰ ਵਿਕਾਰਾ ਤੋਂ ਰੋਕਣਾ ਹੈ:
ਗੁਰੂ ਅਮਰਦਾਸ ਸਾਹਿਬ ਸਰੀਰ ਦੇ ਬਾਕੀ ਅੰਗਾਂ ਦੇ ਨਾਲ ਨਾਲ ਆਪਣੇ ਕੰਨਾਂ
ਨੂੰ ਵੀ ਇਹੀ ਸਮਝਾਂਦੇ ਹਨ ਕਿ, ਹੇ ਮੇਰੇ ਕੰਨੋ! ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਸੁਣਿਆ
ਕਰੋ, ਕਿਉਂਕਿ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਇਸ ਸੰਸਾਰ ਵਿੱਚ
ਭੇਜਿਆ ਹੈ। ਆਪਣੇ ਕੰਨ, ਜੀਭ, ਤੇ ਹੋਰ ਸਾਰੇ ਗਿਆਨ ਇੰਦ੍ਰੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ
ਮਗਨ ਕਰਨੇ ਹਨ। ਕੰਨਾਂ ਨਾਲ ਮਾਲਕ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ, ਜੀਭ ਨਾਲ ਮਾਲਕ ਅਕਾਲ
ਪੁਰਖੁ ਦਾ ਨਾਮੁ ਚੇਤੇ ਕਰਨਾ, ਇਹ ਸੰਤ ਜਨਾਂ ਦੀ ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ। ਆਤਮਕ ਆਨੰਦ
ਦੀ ਪ੍ਰਾਪਤੀ ਉਸੇ ਮਨੁੱਖ ਨੂੰ ਹੁੰਦੀ ਹੈ, ਜਿਸ ਦੇ ਕੰਨ, ਜੀਭ, ਤੇ ਹੋਰ ਸਾਰੇ ਗਿਆਨ ਇੰਦ੍ਰੇ ਅਕਾਲ
ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਮਗਨ ਰਹਿੰਦੇ ਹਨ। ਗੁਰੂ ਦਾ ਸਬਦ ਆਪਣੇ ਮਨ ਵਿੱਚ ਵਸਾਣ ਨਾਲ ਮਨੁੱਖ
ਦੇ ਅੰਦਰੋਂ ਵਿਕਾਰਾਂ ਦਾ ਜ਼ਹਰ ਦੂਰ ਹੋ ਜਾਂਦਾ ਹੈ, ਤੇ ਗੁਰੂ ਦੀ ਸੰਗਤਿ ਵਿੱਚ ਬੈਠਿਆਂ ਕੌੜਾ
ਸੁਭਾਉ ਮਿੱਠਾ ਹੋ ਜਾਂਦਾ ਹੈ। ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਬਾਰੇ ਸੋਝੀ ਆ
ਜਾਂਦੀ ਹੈ, ਤਾਂ ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਜਿਹੜਾ ਮਨੁੱਖ ਸਾਧਸੰਗਤ ਵਿੱਚ
ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ। ਜਿਹੜਾ ਮਨੁੱਖ ਹਰ
ਰੋਜ਼ ਅਕਾਲ ਪੁਰਖੁ ਦਾ ਸਿਰਫ ਕੀਰਤਨ ਹੀ ਉੱਚਾਰਦਾ ਰਹਿੰਦਾ ਹੈ, ਉਹ ਮਨੁੱਖ ਗ੍ਰਿਹਸਤ ਵਿੱਚ ਰਹਿੰਦਾ
ਹੋਇਆ ਵੀ ਵਾਸਨਾ ਤੋਂ ਰਹਿਤ ਤੇ ਨਿਰਲੇਪ ਰਹਿੰਦਾ ਹੈ। ਜਿਸ ਮਨੁੱਖ ਦੀ ਆਸ ਇੱਕ ਅਕਾਲ ਪੁਰਖ ਉੱਤੇ
ਹੈ, ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ। ਜਿਸ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਦੇ ਮਿਲਣ
ਦੀ ਤਾਂਘ ਹੈ, ਉਸ ਮਨੁੱਖ ਨੂੰ ਫਿਰ ਕੋਈ ਦੁਖ ਪੋਂਹ ਨਹੀਂ ਸਕਦਾ। ਅਜੇਹਾ ਉੱਦਮ ਕਰਨਾ ਹੈ, ਜਿਸ ਦੇ
ਕਰਨ ਨਾਲ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ, ਤੇ ਇਹ ਮਨ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ
ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਰਹੇ ਤੇ ਬਿਬੇਕ ਬੁਧੀ ਵਾਲਾ ਬਣ ਸਕੇ। ਉਸ ਵਾਸਤੇ ਇਹੀ
ਅਰਦਾਸ ਕਰਨੀ ਹੈ ਕਿ, ਹੇ ਅਕਾਲ ਪੁਰਖੁ! ਹੇ ਮੇਰੇ ਸੁਆਮੀ! ਮੇਰੇ ਅੰਦਰ ਤਾਂਘ ਹੈ, ਕਿ ਮੈਂ ਅੱਖਾਂ
ਨਾਲ ਤੇਰਾ ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮੁ ਜਪਦਾ ਰਹਾਂ, ਕੰਨਾਂ ਨਾਲ ਦਿਨ ਰਾਤ ਤੇਰੀ
ਸਿਫ਼ਤਿ ਸਾਲਾਹ ਸੁਣਦਾ ਰਹਾਂ, ਤੇ ਹਿਰਦੇ ਵਿੱਚ ਤੂੰ ਮੈਨੂੰ ਹਮੇਸ਼ਾਂ ਪਿਆਰਾ ਲੱਗਦਾ ਰਹੇ।
(੧੦) ਕੀਰਤਨੁ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ ਬਾਣੀ ਦਾ ਹੀ ਹੋ ਸਕਦਾ
ਹੈ:
ਇਹ ਸਬਦ ਹੀ ਹੈ, ਜਿਸ ਦੁਆਰਾ ਅਕਾਲ ਪੁਰਖੁ ਨਾਲ ਸਬੰਧ ਬਣਾਇਆ ਜਾਂ ਸਕਦਾ
ਹੈ, ਗੁਰੂ ਦੇ ਸਬਦ ਦੁਆਰਾ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ, ਗੁਰੂ ਦੇ ਸਬਦ
ਤੋਂ ਬਿਨਾ ਕੋਈ ਮਨੁੱਖ ਅਕਾਲ ਪੁਰਖੁ ਨਾਲ ਸਾਂਝ ਨਹੀਂ ਪਾ ਸਕਦਾ ਹੈ, ਇਸ ਲਈ ਕੀਰਤਨੁ ਵੀ ਗੁਰੂ ਦੇ
ਸਬਦ ਦਾ ਹੀ ਹੋ ਸਕਦਾ ਹੈ, ਕਿਸੇ ਹੋਰ ਕੱਚੀ ਬਾਣੀ ਦਾ ਨਹੀਂ ਹੋ ਸਕਦਾ ਹੈ। ਕੀਰਤਨ ਗੁਰੂ ਦੇ ਉਪਦੇਸ਼
ਭਾਵ ਗੁਰਬਾਣੀ ਅਨੁਸਾਰ ਹੀ ਕਰਨਾ ਹੈ, ਤਾਂ ਹੀ ਮਨੁੱਖ ਦਾ ਉਧਾਰ ਹੋ ਸਕਦਾ ਹੈ। ਜਿਹੜੇ ਮਨੁੱਖ
ਸਿਫ਼ਤਿ ਸਾਲਾਹ ਵਾਲੀ ਸੱਚੀ ਬਾਣੀ ਦੁਆਰਾ ਹਰ ਵੇਲੇ ਅਕਾਲ ਪੁਰਖੁ ਦੀ ਸੇਵਾ ਭਗਤੀ ਕਰਦੇ ਰਹਿੰਦੇ ਹਨ,
ਗੁਰੂ ਦੇ ਸਬਦ ਦੀ ਬਰਕਤਿ ਨਾਲ ਉਨ੍ਹਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਉਹੀ ਭਗਤ ਅਡੋਲ
ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਅਕਾਲ ਪੁਰਖੁ ਦੇ ਦਰ ਤੇ ਟਿਕ ਕੇ ਸੱਚੀ ਬਾਣੀ ਦੁਆਰਾ ਅਕਾਲ
ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਨ, ਗੁਰੂ ਦੇ ਸਬਦ ਦੀ ਬਰਕਤਿ ਨਾਲ ਉਨ੍ਹਾਂ ਦਾ ਆਤਮਕ
ਜੀਵਨ ਸੋਹਣਾ ਬਣ ਜਾਂਦਾ ਹੈ। ਗੁਰਬਾਣੀ ਦੇ ਕੀਰਤਨ ਦੀ ਬਰਕਤ ਨਾਲ ਪੈਦਾ ਹੋਈ ਇੱਕ ਰਸ ਜਾਰੀ ਰਹਿਣ
ਵਾਲੀ ਸਿਫ਼ਤਿ ਸਾਲਾਹ ਦੀ ਰੌ ਮਨੁੱਖ ਲਈ ਸਰਮਾਇਆ ਹੈ, ਪਰੰਤੂ ਅਕਾਲ ਪੁਰਖੁ ਨੇ ਇਸ ਖ਼ਜ਼ਾਨੇ ਦੀ ਕੁੰਜੀ
ਸੰਤਾਂ (ਸਬਦ ਗੁਰੂ) ਦੇ ਹੱਥ ਵਿੱਚ ਰੱਖੀ ਹੋਈ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਅਕਾਲ ਪੁਰਖੁ ਦਾ
ਕੀਰਤਨ ਗਾਇਨ ਕਰਦਾ ਹੈ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਹੈ। ਇਸ ਦਾ ਨਤੀਜਾ
ਇਹ ਨਿਕਲਦਾ ਹੈ ਕਿ ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁਖ ਕਲੇਸ਼ ਮਿਟ ਜਾਂਦੇ ਹਨ। ਖਾਣੇ
ਦਾ ਲਾਭ ਤਾਂ ਹੈ, ਜੇ ਕਰ ਉਸ ਦੇ ਬਣੇ ਜੂਸਾ ਦਾ ਅਸਰ ਸਰੀਰ ਦੇ ਹਰੇਕ ਅੰਗ ਤਕ ਪਹੁੰਚ ਜਾਵੇ, ਫੋਕਟ
ਪਦਾਰਥ ਦਾ ਕੋਈ ਲਾਭ ਨਹੀਂ। ਕੱਚੀ ਬਾਣੀ ਵੀ ਫੋਕਟ ਪਦਾਰਥ ਦੀ ਤਰ੍ਹਾਂ ਹੈ, ਜਿਸ ਨਾਲ ਮਨ ਨੂੰ ਕੋਈ
ਸੇਧ ਨਹੀਂ ਮਿਲਦੀ ਹੈ। ਇਸ ਲਈ ਕੀਰਤਨ ਸਿਰਫ ਗੁਰੂ ਦੇ ਸਬਦ ਦਾ ਹੀ ਹੋ ਸਕਦਾ ਹੈ, ਭਾਵ ਕੀਰਤਨ ਸਿਰਫ
ਸੱਚੀ ਬਾਣੀ ਦਾ ਹੀ ਹੋ ਸਕਦਾ ਹੈ, ਹੋਰ ਕਿਸੇ ਤਰ੍ਹਾਂ ਦੀ ਕੱਚੀ ਬਾਣੀ ਦਾ ਕੀਰਤਨ ਗੁਰਮਤਿ ਅਨੁਸਾਰ
ਪ੍ਰਵਾਨ ਨਹੀਂ ਹੈ।
ਸਮੁੱਚੇ ਤੌਰ ਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਗੁਰਬਾਣੀ ਕੀਰਤਨੁ ਦੀ
ਪ੍ਰੀਭਾਸ਼ਾ ਇਹ ਹੈ:
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ
ਗਾਇਨ ਕਰਨੇ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਨੀ, ਅਕਾਲ ਪੁਰਖੁ ਦੇ ਹੁਕਮੁ
ਨੂੰ ਪੂਰੇ ਸਤਿਗੁਰੂ ਦੁਆਰਾ ਸਮਝਣਾ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ, ਮਨ ਨੂੰ
ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਕਰਨ ਲਈ ਬਿਬੇਕ ਬੁਧੀ ਹਾਸਲ ਕਰਨੀ, ਅਕਾਲ ਪੁਰਖੁ ਦੇ ਨਾਮੁ
ਰੂਪੀ ਅੰਮ੍ਰਿਤ ਦਾ ਸੁਆਦ ਮਾਨਣਾ, ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ ਕਰਨਾ, ਸਾਧ ਸੰਗਤਿ ਵਿੱਚ
ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ, ਮਨ ਤੇ ਕਾਬੂ ਕਰਨਾ ਤੇ ਮਨ ਨੂੰ ਖਿੰਡਣ ਤੋਂ ਰੋਕਣਾ,
ਸਾਰੀਆਂ ਗਿਆਨ ਇੰਦਰੀਆਂ ਨੂੰ ਵਿਕਾਰਾ ਤੋਂ ਰੋਕਣਾ ਅਤੇ ਕੀਰਤਨੁ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ
ਬਾਣੀ ਦਾ ਹੀ ਹੀ ਹੋ ਸਕਦਾ ਹੈ।
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"
(ਡਾ: ਸਰਬਜੀਤ ਸਿੰਘ)
(Dr. Sarbjit Singh)
RH1 / E-8, Sector-8, Vashi, Navi Mumbai - 400703.
Email =
[email protected],
Web =
http://www.geocities.ws/sarbjitsingh,
http://www.sikhmarg.com/article-dr-sarbjit.html
|
. |