ਰੱਬੀ ਮਿਲਨ ਦੀ
ਬਾਣੀ
ਸਲੋਕ ਮ: ੯
ਦੀ ਵਿਚਾਰ
ਛਿਵੰਜਵਾਂ ਸਲੋਕ
ਵੀਰ ਭੁਪਿੰਦਰ
ਸਿੰਘ
56. ਛਿਵੰਜਵਾਂ ਸਲੋਕ -
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥56॥
‘ਗੁਰ ਮੰਤੁ’ ਦਾ ਮਾਇਨਾ ਗੁਰਬਾਣੀ ਵਿਚ ਸਪਸ਼ਟ ਕੀਤਾ ਗਿਆ ਹੈ ਭਾਵ ਸੱਚ ਦਾ ਗਿਆਨ, ਜਿਹੜੀ
ਮੈਨੂੰ ਮੇਰੀ ਭੈੜੀ ਸੋਚਨੀ ਤੋਂ ਛੁੜਾਉਂਦੀ ਹੈ ਉਹ ਹੈ ਗੁਰ, ਵਿਧੀ, ਤਰੀਕਾ।
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ (462) ਉਹ ਗੁਰ ਹੁੰਦਾ ਹੈ ਸੱਚ ਦਾ ਗਿਆਨ। ਉਸ ਗੁਰ ਨੂੰ
ਭਾਈ ਗੁਰਦਾਸ ਜੀ ਕਹਿ ਰਹੇ ਹਨ ਵਾਹ! ਗੁਰੂ! ਇਹੀ ਮੰਤ੍ਰ ਹੈ। ‘ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ
ਖੋਈ’ ਦੁਨੀਆ ਬੜੀ ਕਿਸਮਾਂ ਦੇ ਮੰਤ੍ਰ ਸਮਝਦੀ ਹੈ ਪਰ ਐ ਮਨ ਤੂੰ ਗੁਰ ਨਾਲ ਜੁੜ। ਸੁਮੱਤ ਬਖਸ਼ਣ ਵਾਲੇ
ਸੱਚੇ ਗਿਅਨ (ਗੁਰ) ਨੂੰ (ਜਪਿ) ਦ੍ਰਿੜ ਕਰ ਤਾਂ ਕਿ ਤੇਰੀ ਹਉਮੈ (ਖੋਈ) ਚਲੀ ਜਾਵੇ। ਸੋ ਵਾਹਿਗੁਰੂ
ਦਾ ਉੱਚਾਰਨ ਵਾਹ! ਕਰਾਂਗੇ ਅਤੇ ਗੁਰੂ ਦਾ ਅਰਥ ਹੈ ਸੱਚ ਦਾ ਗਿਆਨ।
ਸਾਧੂ ਦਾ ਮਤਲਬ ਹੈ ਸੱਚ ਦਾ ਗਿਆਨ। ‘ਰਹਿਓ ਗੁਰੁ ਗੋਬਿੰਦੁ’ ਰੱਬ ਦਾ ਨਾਮ, ਰੱਬ ਦਾ ਗਿਆਨ, ਰੱਬ ਦਾ
ਨਾਮ ਭਾਵ ਰੱਬ ਦੀ ਹੋਂਦ, ਰੱਬ ਦੀ ਸਭ ਥਾਂ ਤੇ ਮੌਜੂਦਗੀ। ‘ਕਹੁ ਨਾਨਕ ਇਹ ਜਗਤ ਮੈ’ ‘ਇਹ ਜਗਤ’ ਦਾ
ਭਾਵ ਇਹ ਬਾਹਰਲਾ ਦਿਸਦਾ ਜਗਤ ਨਹੀਂ। ਇਹ ਸਰੀਰ ਅਤੇ ਸੋਚਣੀ ਰੂਪੀ ਅੰਦਰ ਦੇ ਜਗਤ ਦੀ ਗੱਲ ਚਲ ਰਹੀ
ਹੈ। ‘ਕਿਨ ਜਪਿਓ ਗੁਰ ਮੰਤੁ’ ਜਿਸ ਇਨਸਾਨ ਨੇ ਇਸ ਤਰੀਕੇ ਦੇ ਨਾਲ ਸੱਚ ਨੂੰ ਸਮਝਿਆ ਉਸਦੀ ਹੁੳਮੈ
ਚਲੀ ਜਾਂਦੀ ਹੈ। ਉਸ ਇਨਸਾਨ ਦਾ ਹੰਕਾਰ ਹਾਥੀ, ਉਸਦਾ ਤੰਦੂਆ ਵਾਸ਼ਨਾਵਾਂ ਤ੍ਰਿਸ਼ਨਾ ਤੋਂ ਛੁੱਟ ਗਿਆ।
ਹੰਕਾਰ ਤੋਂ ਛੁੱਟ ਗਿਆ।