. |
|
ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥
(ਭਾਗ ੨)
ਕੀਰਤਨ ਕਰਨ ਸਮੇਂ ਰਹਾਉ ਦੀ ਪੰਗਤੀ ਦੀ ਟੇਕ ਲੈਣੀ ਜਰੂਰੀ ਹੈ
Necessity of taking the Rahoo as main central idea while
reciting Gurbani
ਲੇਖ ਦਾ ਆਰੰਭ ੨
- ਲੇਖ ਦਾ ਸੰਖੇਪ ੨
-ਲੇਖ ਦਾ ਸਾਰ,
ਨਿਚੋੜ ਜਾਂ ਮੰਤਵ ੨
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਕੀਰਤਨੁ ਦੀ ਪ੍ਰੀਭਾਸ਼ਾ
ਇਹ ਹੈ, ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ,
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਨੀ, ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ
ਸਤਿਗੁਰੂ ਦੁਆਰਾ ਸਮਝਣਾ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ, ਮਨ ਨੂੰ ਵਿਕਾਰਾਂ ਦੇ
ਹੱਲਿਆਂ ਵਲੋਂ ਸੁਚੇਤ ਕਰਨ ਲਈ ਬਿਬੇਕ ਬੁਧੀ ਹਾਸਲ ਕਰਨੀ, ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ
ਦਾ ਸੁਆਦ ਮਾਨਣਾ, ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ ਕਰਨਾ, ਸਾਧ ਸੰਗਤਿ ਵਿੱਚ ਬੈਠ ਕੇ ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ, ਮਨ ਤੇ ਕਾਬੂ ਕਰਨਾ ਤੇ ਮਨ ਨੂੰ ਖਿੰਡਣ ਤੋਂ ਰੋਕਣਾ, ਸਾਰੀਆਂ ਗਿਆਨ
ਇੰਦਰੀਆਂ ਨੂੰ ਵਿਕਾਰਾ ਤੋਂ ਰੋਕਣਾ ਅਤੇ ਕੀਰਤਨੁ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ ਬਾਣੀ ਦਾ ਹੀ
ਹੀ ਹੋ ਸਕਦਾ ਹੈ।
ਇਸ ਲਈ ਇਹ ਜਰੂਰੀ ਹੈ, ਕਿ ਗੁਰਬਾਣੀ ਨੂੰ ਠੀਕ ਤਰੀਕੇ ਨਾਲ ਪੜ੍ਹਿਆ, ਸਮਝਿਆ
ਤੇ ਵੀਚਾਰਿਆ ਜਾਵੇ। ਜੇ ਕਰ ਗੁਰਬਾਣੀ ਦੇ ਸਬਦ ਨੂੰ ਠੀਕ ਤਰੀਕੇ ਨਾਲ ਗਾਇਨ ਨਹੀਂ ਕੀਤਾ ਜਾਂਦਾ ਹੈ,
ਤਾਂ ਉਸ ਦੇ ਅਰਥ ਭਾਵ ਬਦਲ ਜਾਂਦੇ ਹਨ। ਜੇ ਕਰ ਅਰਥ ਭਾਵ ਹੀ ਬਦਲ ਗਏ ਤਾਂ ਅਸੀਂ ਠੀਕ ਵੀਚਾਰ ਕਿਸ
ਤਰ੍ਹਾਂ ਕਰ ਸਕਦੇ ਹਾਂ? ਠੀਕ ਗਿਆਨ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ? , ਅਕਾਲ ਪੁਰਖੁ ਦੇ ਹੁਕਮੁ
ਨੂੰ ਕਿਸ ਤਰ੍ਹਾਂ ਪਛਾਨ ਸਕਦੇ ਹਾਂ? , ਸਹੀ ਬਿਬੇਕ ਬੁਧੀ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ? ,
ਨਾਮੁ ਰੂਪੀ ਅੰਮ੍ਰਿਤ ਦਾ ਸੁਆਦ ਕਿਸ ਤਰ੍ਹਾਂ ਮਾਨ ਸਕਦੇ ਹਾਂ? , ਆਪਣੇ ਮਨ ਤੇ ਕਾਬੂ ਕਿਸ ਤਰ੍ਹਾਂ
ਕਰ ਸਕਦੇ ਹਾਂ? ਤੇ ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਨੂੰ ਵਿਕਾਰਾ ਤੋਂ ਕਿਸ ਤਰ੍ਹਾਂ ਰੋਕ ਸਕਦੇ
ਹਾਂ?
ਉਦਾਹਰਣ ਦੇ ਤੌਰ ਤੇ, ਜਿਸ ਤਰ੍ਹਾਂ ਕਿ
"ਤੁਸੀਂ ਦਿੱਲੀ ਜਾ ਰਹੇ ਹੋ"।
ਇਸ ਵਾਕ ਨੂੰ ਵੱਖ ਵੱਖ ਥਾਂ ਤੇ ਜੋਰ ਦੇ ਕੇ ਬੋਲਣ
ਨਾਲ ਅਰਥ ਭਾਵ ਬਦਲ ਜਾਂਦੇ ਹਨ। "ਤੁਸੀਂ
ਦਿੱਲੀ ਜਾ ਰਹੇ ਹੋ", (ਜੇ ਕਰ ਬੋਲਣ ਸਮੇਂ ਜੋਰ
ਤੁਸੀਂ
ਤੇ ਦਿਤਾ ਜਾਂਦਾ ਹੈ ਤਾਂ ਅਰਥ ਬਣ ਜਾਂਦੇ ਹਨ: "ਤੁਸੀਂ ਜਾਂ ਹੋਰ ਕੋਈ ਦਿੱਲੀ ਜਾ ਰਿਹਾ ਹੈ" )।
"ਤੁਸੀਂ ਦਿੱਲੀ
ਜਾ ਰਹੇ ਹੋ", (ਜੇ ਕਰ ਬੋਲਣ ਸਮੇਂ ਜੋਰ
ਦਿੱਲੀ
ਤੇ ਦਿਤਾ ਜਾਂਦਾ ਹੈ ਤਾਂ ਅਰਥ ਬਣ ਜਾਂਦੇ ਹਨ: "ਤੁਸੀਂ ਦਿੱਲੀ ਜਾਂ ਕਿ ਕਿਸੇ ਹੋਰ ਸ਼ਹਿਰ ਨੂੰ ਜਾ
ਰਹੇ ਹੋ" )। "ਤੁਸੀਂ ਦਿੱਲੀ
ਜਾ ਰਹੇ ਹੋ", (ਜੇ ਕਰ ਬੋਲਣ ਸਮੇਂ ਜੋਰ
ਜਾ ਰਹੇ ਹੋ
ਤੇ ਦਿਤਾ ਜਾਂਦਾ ਹੈ ਤਾਂ ਅਰਥ ਬਣ ਜਾਂਦੇ ਹਨ: "ਤੁਸੀਂ ਦਿੱਲੀ ਜਾਂ ਵੀ ਰਹੇ ਹੋ ਕਿ ਅਜੇ ਕੱਚਾ
ਪ੍ਰੋਗਰਾਮ ਹੀ ਹੈ" )। ਇਸੇ ਤਰ੍ਹਾਂ ਅੱਜਕਲ ਗੁਰਬਾਣੀ ਦੇ ਸਬਦ ਵਿਚੋਂ ਗਲਤ ਟੇਕ ਲੈ ਕੇ, ਜਾਂ ਰਹਾਓ
ਦੀ ਪੰਗਤੀ ਤੋਂ ਇਲਾਵਾ ਕਿਸੇ ਹੋਰ ਪੰਗਤੀ ਦੀ ਟੇਕ ਲੈ ਕੇ ਗੁਰਬਾਣੀ ਦੇ ਸਬਦਾਂ ਦੇ ਭਾਵ ਅਰਥ ਬਦਲ
ਕੇ ਲੋਕਾਂ ਨੂੰ ਅਕਸਰ ਗੁਮਰਾਹ ਕੀਤਾ ਜਾ ਰਿਹਾ ਹੈ।
ਗੁਰੂ ਦੀ ਸਰਨ ਤੋਂ ਬਿਨਾ ਅਕਾਲ ਪੁਰਖੁ ਦਾ ਦਰ ਨਹੀਂ ਲੱਭਦਾ, ਅਕਾਲ ਪੁਰਖੁ
ਦਾ ਨਾਮੁ ਨਹੀਂ ਮਿਲਦਾ। ਇਸ ਲਈ ਅਜੇਹਾ ਗੁਰੂ ਲੱਭਣਾ ਹੈ, ਜਿਸ ਦੀ ਸਹਾਇਤਾ ਨਾਲ ਉਹ ਸਦਾ ਥਿਰ ਰਹਿਣ
ਵਾਲਾ ਅਕਾਲ ਪੁਰਖੁ ਮਿਲ ਪਏ। ਜੇਹੜਾ ਮਨੁੱਖ ਗੁਰੂ ਦੀ ਸਹਾਇਤਾ ਨਾਲ ਅਕਾਲ ਪੁਰਖੁ ਨੂੰ ਲੱਭ ਲੈਂਦਾ
ਹੈ, ਉਹ ਆਪਣੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ, ਉਹ ਆਤਮਕ ਆਨੰਦ ਵਿੱਚ ਟਿਕਿਆ ਰਹਿੰਦਾ ਹੈ,
ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ, ਜੋ ਕੁੱਝ ਅਕਾਲ ਪੁਰਖੁ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
ਕੋਈ ਵੀ ਮਨੁੱਖ ਗੁਰੂ ਦੇ ਚਰਨਾਂ ਵਿੱਚ ਸਰਧਾ ਬਣਾ ਕੇ ਵੇਖ ਲਏ, ਸਤਿਗੁਰੂ ਨੂੰ ਜਿਹੋ ਜਿਹਾ ਕਿਸੇ
ਨੇ ਸਮਝਿਆ ਹੈ, ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ। ਜਿਸ ਸਿੱਖ ਦਾ ਗੁਰੂ ਨਾਲ,
ਗੁਰੂ ਦੇ ਸ਼ਬਦ ਦੁਆਰਾ ਮਿਲਾਪ ਹੋ ਜਾਂਦਾ ਹੈ, ਉਸ ਸਿੱਖ ਅਤੇ ਗੁਰੂ ਦੀ ਜੋਤਿ ਇੱਕ ਹੋ ਜਾਂਦੀ ਹੈ।
ਇਸ ਜਗਤ ਵਿੱਚ ਤ੍ਰਿਗੁਣੀ ਮਾਇਆ ਦੇ ਮੋਹ ਦਾ ਪਸਾਰਾ ਚਲ ਰਿਹਾ ਹੈ, ਜੇਹੜਾ ਮਨੁੱਖ ਗੁਰੂ ਦੇ ਸਨਮੁਖ
ਰਹਿੰਦਾ ਹੈ, ਉਹ ਮਨੁੱਖ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ। ਅਕਾਲ ਪੁਰਖੁ ਨੇ ਆਪਣੀ ਮਿਹਰ
ਕਰ ਕੇ, ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿੱਚ ਮਿਲਾਇਆ ਹੈ, ਉਨ੍ਹਾਂ ਦੇ ਮਨ ਵਿੱਚ ਅਕਾਲ
ਪੁਰਖੁ ਦਾ ਨਾਮੁ ਆ ਵੱਸਦਾ ਹੈ। ਜਿਨ੍ਹਾਂ ਦੇ ਭਾਗਾਂ ਵਿੱਚ ਨੇਕੀ ਹੈ, ਅਕਾਲ ਪੁਰਖੁ ਉਨ੍ਹਾਂ ਨੂੰ
ਸਾਧ ਸੰਗਤਿ ਵਿੱਚ ਮਿਲਾਂਦਾ ਹੈ।
ਇਸ ਲਈ ਹੇ ਭਾਈ! ਗੁਰੂ ਦੀ ਮਤਿ ਲੈ
ਕੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਟਿਕੇ ਰਹੁ। ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ
ਸਿਮਰਨ ਦੀ ਹੀ ਕਮਾਈ ਕਰੋ, ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਜੁੜੇ ਰਹੋ।
ਗੁਰੂ ਸਾਹਿਬ ਸਮਝਾਂਦੇ ਹਨ ਕਿ, ਮੈਂ ਉਨ੍ਹਾਂ
ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਅਕਾਲ ਪੁਰਖੁ ਦਾ ਨਾਮੁ ਪਛਾਣ ਲਿਆ, ਅਕਾਲ ਪੁਰਖੁ
ਦੇ ਨਾਮੁ ਦੀ ਕਦਰ ਸਮਝੀ ਹੈ। ਆਪਾ ਭਾਵ ਤਿਆਗ ਕੇ, ਮੈਂ ਉਨ੍ਹਾਂ ਦੀ ਚਰਨੀਂ ਲੱਗਦਾ ਹਾਂ, ਮੈਂ
ਉਨ੍ਹਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ। ਜੇਹੜਾ ਮਨੁੱਖ ਨਾਮੁ ਜਪਣ ਵਾਲਿਆਂ ਦੀ ਸਰਨ ਪੈਂਦਾ
ਹੈ, ਉਹ ਆਤਮਕ ਅਡੋਲਤਾ ਦੁਆਰਾ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਹੋ ਜਾਂਦਾ ਹੈ, ਉਸ ਨੂੰ ਅਕਾਲ
ਪੁਰਖੁ ਦਾ ਨਾਮੁ ਰੂਪੀ ਲਾਭ ਹਾਸਲ ਹੋ ਜਾਂਦਾ ਹੈ।
ਭਾਈ ਰੇ ਗੁਰਮਤਿ ਸਾਚਿ ਰਹਾਉ॥ ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ॥ ੧॥
ਰਹਾਉ ॥
ਜਿਨੀ ਨਾਮੁ ਪਛਾਣਿਆ ਤਿਨ ਵਿਟਹੁ
ਬਲਿ ਜਾਉ॥ ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ॥ ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ॥
੨॥ (੩੦-੩੧)
ਮਨੁੱਖ ਦੀ ਕਦਰ ਉਸ ਦੇ ਗੁਣਾਂ ਕਰਕੇ ਹੁੰਦੀ ਹੈ। ਗੁਰੂ ਸਾਹਿਬ ਵੀ ਇੱਕ
ਸਵਾਲ ਦੀ ਤਰ੍ਹਾਂ ਜੀਵ ਇਸਤਰੀ ਨੂੰ ਸਮਝਾਂਦੇ ਹਨ, ਕਿ, ਹੇ ਮੇਰੀ ਮਾਂ! ਮੈਂ ਕੇਹੜੇ ਗੁਣਾਂ ਦੀ
ਬਰਕਤਿ ਨਾਲ ਆਪਣੀ ਜਿੰਦ ਦੇ ਮਾਲਕ ਅਕਾਲ ਪੁਰਖੁ ਨੂੰ ਮਿਲ ਸਕਦੀ ਹਾਂ? ਮੇਰੇ ਵਿੱਚ ਤਾਂ ਕੋਈ ਗੁਣ
ਨਹੀਂ ਹੈ, ਮੈਂ ਆਤਮਕ ਰੂਪ ਤੋਂ ਸੱਖਣੀ ਹਾਂ, ਅਕਲ ਹੀਣ ਹਾਂ, ਮੇਰੇ ਅੰਦਰ ਆਤਮਕ ਤਾਕਤ ਵੀ ਨਹੀਂ
ਹੈ, ਫਿਰ ਮੈਂ ਪਰਦੇਸਣ ਹਾਂ, ਅਕਾਲ ਪੁਰਖੁ ਦੇ ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ,
ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ ਇਸ ਮਨੁੱਖਾ ਜਨਮ ਵਿੱਚ ਆਈ ਹਾਂ। ਹੇ ਮੇਰੇ ਪ੍ਰਾਨਾ ਦੇ ਪਤੀ
ਅਕਾਲ ਪੁਰਖੁ! ਮੇਰੇ ਪਾਸ ਤੇਰਾ ਨਾਮੁ ਧਨ ਨਹੀਂ ਹੈ, ਮੇਰੇ ਅੰਦਰ ਆਤਮਕ ਗੁਣਾਂ ਦਾ ਜੋਬਨ ਵੀ ਨਹੀਂ
ਹੈ, ਜਿਸ ਦਾ ਮੈਨੂੰ ਹੁਲਾਰਾ ਮਿਲ ਸਕੇ। ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿੱਚ ਜੋੜ ਲੈ। ਆਪਣੇ
ਪ੍ਰਾਨਪਤੀ ਅਕਾਲ ਪੁਰਖੁ ਦੇ ਦਰਸਨ ਵਾਸਤੇ ਮੈਂ ਤਿਹਾਈ ਫਿਰ ਰਹੀ ਹਾਂ, ਉਸ ਨੂੰ ਲੱਭਦੀ ਲੱਭਦੀ ਮੈਂ
ਕਮਲੀ ਹੋਈ ਪਈ ਹਾਂ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ ਕਿ, ਹੇ ਦੀਨਾਂ ਉਤੇ ਦਇਆ ਕਰਨ ਵਾਲੇ!
ਹੇ ਕਿਰਪਾ ਦੇ ਘਰ! ਹੇ ਅਕਾਲ ਪੁਰਖੁ! ਤੇਰੀ ਮਿਹਰ ਨਾਲ ਸਾਧ ਸੰਗਤਿ ਨੇ ਮੇਰੀ ਇਹ ਵਿਛੋੜੇ ਦੀ ਜਲਨ
ਬੁਝਾ ਦਿੱਤੀ ਹੈ। ਇਸ ਸਬਦ
ਵਿੱਚ ਇਹੀ ਸਮਝਾਇਆ ਗਿਆ ਹੈ ਕਿ, ਅਕਾਲ ਪੁਰਖੁ ਦੇ ਮਿਲਾਪ ਲਈ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ ਹਨ ਤੇ ਆਪਣਾ ਹੰਕਾਰ ਤਿਆਗ ਕੇ ਅਕਾਲ ਪੁਰਖੁ ਦੇ ਗੁਣ ਸਿਖਣੇ ਤੇ
ਅਪਨਾਉਂਣੇ ਹਨ।
ਰਾਗੁ ਗਉੜੀ ਪੂਰਬੀ ਮਹਲਾ ੫॥ ੴ ਸਤਿਗੁਰ ਪ੍ਰਸਾਦਿ॥
ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ॥
੧॥ ਰਹਾਉ॥ ਰੂਪ ਹੀਨ ਬੁਧਿ ਬਲ
ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ॥ ੧॥ ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ॥
੨॥ ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ॥ ੩॥ ਦੀਨ ਦਇਆਲ ਕ੍ਰਿਪਾਲ ਪ੍ਰਭ
ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ॥ ੪॥ ੧॥ ੧੧੮॥ (੨੦੪)
ਉਪਰ ਲਿਖਿਆ ਸਬਦ ਗਾਇਨ ਕਰਨ ਸਮੇਂ ਰਹਾਉ
(ਕਵਨ ਗੁਨ
ਪ੍ਰਾਨਪਤਿ ਮਿਲਉ ਮੇਰੀ ਮਾਈ॥ ੧॥ ਰਹਾਉ॥)
ਦੀ ਟੇਕ ਲੈਣ ਦੀ ਬਜਾਏ, ਅਕਸਰ ਕਈ ਗਾਇਕ, "ਦੂਰ
ਤੇ ਆਈ" ਦੀ ਟੇਕ ਲੈਂਦੇ ਹਨ, ਜਿਸ ਨਾਲ
ਸਬਦ ਦੇ ਭਾਵ ਅਰਥ ਹੀ ਬਦਲ ਜਾਂਦੇ ਹਨ। ਵਾਰ ਵਾਰ ਇਹ ਸੁਣ ਕੇ ਆਮ ਮਨੁੱਖ ਦੇ ਮਨ ਵਿੱਚ ਇਹੀ ਵਿਚਾਰ
ਆਉਂਦਾ ਹੈ ਕਿ, ਉਹ ਵੀ ਦੂਰੇ ਚਲ ਕੇ ਗੁਰਦੁਆਰਾ ਸਾਹਿਬ ਆਇਆ ਹੈ, ਇਸ ਲਈ ਇਸ ਸਬਦ ਅਨੁਸਾਰ ਉਸ ਦੀ
ਅਰਦਾਸ, ਇਛਾ ਜਾਂ ਮਰਜੀ ਹੁਣ ਸੁਣੀ ਜਾਵੇਗੀ। ਅਜੇਹਾ ਵਾਰ ਵਾਰ ਗਾਇਨ ਕਰਕੇ ਲੋਕਾਂ ਦੇ ਮਨ ਵਿੱਚ
ਕੁੱਝ ਹੋਰ ਹੀ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਜੇ ਕਰ ਮਨ ਲਿਆ
ਜਾਵੇ ਕਿ ਅਕਾਲ ਪੁਰਖੁ ਇੱਕ ਅਫਸਰ ਹੈ ਤੇ ਉਸ ਕੋਲ ਅਸੀਂ ਮਿਲਣ ਜਾਂਦੇ ਹਾਂ। ਵਾਰ ਵਾਰ ਉਸ ਨੂੰ ਇਹੀ
ਕਿਹਾ ਜਾਵੇ ਕਿ ਮੈਂ ਦੂਰੋਂ ਆਈ ਹਾਂ! , ਮੈਂ ਦੂਰੋਂ ਆਈ ਹਾਂ! , ਮੈਂ ਦੂਰੋਂ ਆਈ ਹਾਂ। ਤਾਂ ਹੋ
ਸਕਦਾ ਹੈ ਕਿ ਉਹ ਅਫਸਰ ਤੰਗ ਆ ਕੇ ਆਪਣੇ ਚਪੜਾਸੀ ਨੂੰ ਇਹੀ ਕਹੇਗਾ ਕਿ, ਇਸ ਪਾਗਲ ਤੋਂ ਮੇਰਾ ਪਿਛਾ
ਛਡਾਓ। ਇਸ ਦੇ ਉਲਟ ਜੇ ਕਰ ਅਫਸਰ ਦੇ ਅੱਗੇ ਬੇਨਤੀ ਕੀਤੀ ਜਾਵੇ, ਕਿ ਸ਼੍ਰੀਮਾਨ ਜੀ ਮੇਰੇ ਕੋਲੋ
ਕਿਹੜੀ ਗਲਤੀ ਹੋ ਗਈ ਹੈ ਜਾਂ ਮੇਰੇ ਵਿੱਚ ਕਿਹੜੀ ਖਾਮੀ ਰਹਿ ਗਈ ਹੈ, ਜਿਸ ਨੂੰ ਸੁਧਾਰਨ ਦੀ ਕੋਸ਼ਿਸ਼
ਕਰਾਂ, ਜਿਸ ਨਾਲ ਮੇਰਾ ਕੰਮ ਠੀਕ ਹੋ ਸਕੇ, ਮੇਰਾ ਜੀਵਨ ਵਿੱਚ ਸੁਧਾਰ ਹੋ ਸਕੇ। ਹੁਣ ਇਹੋ ਜਿਹੇ ਬੋਲ
ਸੁਣ ਕੇ ਤੇ ਅਜੇਹੀ ਆਰਦਾਸ ਸੁਣ ਕੇ ਕੋਈ ਵੀ ਅਫਸਰ ਧਿਆਨ ਨਾਲ ਸੁਣੇਗਾ ਤੇ ਸਹਾਇਤਾ ਕਰਨ ਦਾ ਜਤਨ
ਕਰੇਗਾ। ਠੀਕ ਇਸੇ ਤਰ੍ਹਾਂ
ਜਦੋਂ ਅਸੀਂ ਆਪਣੇ ਔਗੁਣ ਤਿਆਗ ਕੇ ਗੁਰੂ ਦੀ ਮਤ ਲਈ ਅਰਦਾਸ ਕਰਦੇ ਹਾਂ, ਅਕਾਲ ਪੁਰਖ ਦੇ ਗੁਣ ਆਪਣੇ
ਅੰਦਰ ਪੈਦਾ ਕਰਨ ਦਾ ਉਪਰਾਲਾ ਕਰਦੇ ਹਾਂ, ਤਾਂ ਸਾਡਾ ਸੁਧਾਰ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ ਹੈ,
ਜਿਸ ਸਕਦਾ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਇਸ ਲਈ ਸਬਦ ਗਾਇਨ ਕਰਨ ਸਮੇਂ ਰਹਾਉ ਦੀ ਪੰਗਤੀ ਦੀ ਟੇਕ
ਲੈਣੀ ਬਹੁਤ ਜਰੂਰੀ ਹੈ ਤਾਂ ਜੋ ਸਾਨੂੰ ਜੀਵਨ ਦਾ ਸਹੀ ਰਸਤਾ ਸਮਝ ਆ ਸਕੇ, ਤੇ ਜੀਵਨ ਵਿੱਚ ਗੁਮਰਾਹ
ਹੋਣ ਤੋਂ ਬਚ ਸਕੀਏ।
ਕਦੀ ਵੀ ਉੱਚੀ ਆਵਾਜ਼ ਵਿੱਚ ਮੰਗਿਆ ਨਹੀਂ ਜਾਂਦਾ ਹੈ। ਨਿਮਰਤਾ ਨਾਲ ਨੀਵੇਂ
ਹੋ ਕੇ ਮੰਗਿਆ ਜਾਂਦਾ ਹੈ। ਰੋਹਬ ਵਾਲੀ ਆਵਾਜ਼ ਨਾਲ ਮੰਗਿਆ ਕਦੀ ਪ੍ਰਵਾਨ ਨਹੀਂ ਹੁੰਦਾਂ ਹੈ। ਮੰਗਤਾਂ
ਉਚੀ ਆਵਾਜ਼ ਵਿੱਚ ਮੰਗਦਾ ਹੈ ਤਾਂ ਬਾਹਰ ਕੱਡ ਦਿਤਾ ਜਾਂਦਾ ਹੈ। ਜੇ ਕਰ ਕੋਈ ਰਾਜੇ ਕੋਲੋਂ ਉਚੀ ਆਵਾਜ਼
ਵਿੱਚ ਮੰਗਦਾ ਹੈ ਤਾਂ ਰਾਜਾ ਉਸ ਨੂੰ ਜੇਲ ਵਿੱਚ ਵੀ ਬੰਦ ਕਰ ਦੇਂਦਾ ਹੈ।
ਇਸ ਲਈ ਜੇ ਕਰ ਗੁਰੂ ਕੋਲੋ ਕੁੱਝ ਮੰਗਣ
ਵਾਲੇ ਸਬਦ ਦਾ ਕੀਰਤਨ ਹੋ ਰਿਹਾ ਹੈ, ਤਾਂ ਕਦੀ ਵੀ ਉਚੀ ਆਵਾਜ਼ ਵਿੱਚ ਨਹੀਂ ਕਰਨਾ ਚਾਹੀਦਾ ਹੈ। ਉਚੀ
ਆਵਾਜ਼ ਸਿਰਫ ਫਿਲਮੀ ਗੀਤਾਂ ਵਿੱਚ ਹੀ ਲੋਕਾਂ ਨੂੰ ਚੰਗੀ ਲਗਦੀ ਹੈ। ਪਰੰਤੂ ਗੁਰਬਾਣੀ ਕੀਰਤਨ ਵਿੱਚ
ਉੱਚੀ ਆਵਾਜ਼ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀ ਹੈ।
ਜੇ ਕਰ ਬੇੜੀ ਕਿਲੇ (ਐਂਕਰ) ਨਾਲ ਬੱਝੀ ਹੈ ਤਾਂ ਬੇੜੀ ਕਦੀ ਸਮੁੰਦਰ ਵਿੱਚ
ਰੁੜਦੀ ਨਹੀਂ, ਗਵਾਚਦੀ ਨਹੀਂ। ਜੇ ਕਰ ਅਸੀਂ ਵੀ ਸਬਦ ਗੁਰੂ ਨਾਲ ਜੁੜੇ ਹਾਂ ਤਾਂ ਠੀਕ ਹੈ, ਨਹੀਂ
ਤਾਂ ਅਸੀਂ ਵੀ ਗੁਮਰਾਹ ਹੋ ਜਾਵਾਂਗੇ।
ਇਸੇ ਤਰ੍ਹਾਂ ਜੇ ਕਰ ਅਸੀਂ ਸਬਦ ਗਾਇਨ
ਕਰਨ ਸਮੇਂ ਰਹਾਉ (ਸਬਦ ਦਾ ਕੇਂਦਰੀ ਭਾਵ) ਦੀ ਟੇਕ ਨਹੀਂ ਲੈਂਦੇ ਹਾਂ, ਤਾਂ ਅਸੀਂ ਸਬਦ ਦੇ ਮੂਲ਼ ਭਾਵ
ਤੋਂ ਦੂਰ ਹੋ ਜਾਵਾਂਗੇ।
ਗੁਰੂ ਗ੍ਰੰਥ ਸਾਹਿਬ ਦੇ ਹਰੇਕ ਸਬਦ ਵਿੱਚ ‘ਰਹਾਉ’ ਦੀਆਂ ਇੱਕ ਜਾਂ ਦੋ
ਤੁਕਾਂ ਆਉਂਦੀਆਂ ਹਨ। ‘ਰਹਾਉ’ ਦਾ ਅਰਥ ਹੈ ‘ਟਿਕਾਉ’, ‘ਠਹਿਰਨਾ’। ਸੋ ਸਾਰੇ ਸਬਦ ਨੂੰ ਸਮਝਣ ਲਈ
ਪਹਿਲਾਂ ਉਸ ਤੁਕ ਉਤੇ ਠਹਿਰਨਾ ਹੈ, ਜਿਸ ਦੇ ਨਾਲ ‘ਰਹਾਉ’ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ
ਸ਼ਬਦਾਂ ਨੂੰ ਸਮਝਣ ਦਾ ਮੂਲ-ਨਿਯਮ ਇਹੀ ਹੈ ਕਿ ਪਹਿਲਾਂ ‘ਰਹਾਉ’ ਦੀ ਤੁਕ ਨੂੰ ਜਾਂ ਪਦ ਨੂੰ ਚੰਗੀ
ਤਰ੍ਹਾਂ ਸਮਝ ਲਿਆ ਜਾਏ। ਮੁਖ-ਭਾਵ ਇਸ ਤੁਕ ਜਾਂ ਪਦ ਵਿੱਚ ਹੁੰਦਾ ਹੈ, ਬਾਕੀ ਦੇ ਪਦ ਇਸ ਮੁੱਖ ਭਾਵ
ਦਾ ਵਿਸਥਾਰ ਹੁੰਦੇ ਹਨ।
(ਸ਼੍ਰੀ ਗੁਰੂ ਗਰੰਥ ਦਰਪਨ, ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਪੰਨਾਂ ੭੯੪ ਦੇ ਸਬਦ ਦੇ ਨਾਲ)
ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਤਵੀਤ ਤੇ ਜੰਤ੍ਰ-ਮੰਤ੍ਰ ਆਦਿਕ ਦੀ
ਸ਼ਕਲ ਵਿੱਚ ਵੇਚਦੇ ਹਨ, ਉਨ੍ਹਾਂ ਦੇ ਜੀਉਣ ਨੂੰ ਲਾਹਨਤ ਹੈ, ਜੇ ਉਹ ਬੰਦਗੀ ਵੀ ਕਰਦੇ ਹਨ ਤਾਂ ਵੀ
ਉਨ੍ਹਾਂ ਦੀ ‘ਨਾਮੁ’ ਵਾਲੀ ਫ਼ਸਲ ਇਸ ਤਰ੍ਹਾਂ ਨਾਲੋ ਨਾਲ ਹੀ ਉੱਜੜਦੀ ਰਹਿੰਦੀ ਹੈ, ਤੇ ਜਿਨ੍ਹਾਂ ਦੀ
ਫ਼ਸਲ ਨਾਲੋ ਨਾਲ ਉੱਜੜਦੀ ਜਾਏ, ਉਨ੍ਹਾਂ ਦਾ ਖਲਵਾੜਾ ਕਿੱਥੇ ਬਣਨਾ ਹੋਇਆ? ਅਜੇਹੀ ਬੰਦਗੀ ਦਾ ਕੋਈ
ਚੰਗਾ ਸਿੱਟਾ ਨਹੀਂ ਨਿਕਲ ਸਕਦਾ ਹੈ, ਕਿਉਂਕਿ ਉਹ ਬੰਦਗੀ ਦੇ ਸਹੀ ਰਾਹ ਤੋਂ ਖੁੰਝੇ ਰਹਿੰਦੇ ਹਨ।
ਸਹੀ ਉੱਦਮ ਤੇ ਮਿਹਨਤ ਤੋਂ ਬਿਨਾ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਵੀ ਉਨ੍ਹਾਂ ਦੀ ਕੋਈ ਕਦਰ ਨਹੀਂ
ਹੁੰਦੀ, ਤੇ ਕਿਸੇ ਤਰ੍ਹਾਂ ਦੀ ਸ਼ਾਬਾਸ਼ ਨਹੀਂ ਮਿਲਦੀ। ਅਕਾਲ ਪੁਰਖੁ ਨੂੰ ਚਿਤ ਵਿੱਚ ਵਸਾਉਂਣਾ ਨਾਲ
ਤੇ ਉਸ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਬੜੀ ਸੁੰਦਰ ਤੇ ਅਕਲ ਦੀ ਗੱਲ ਹੈ, ਪਰੰਤੂ ਤਵੀਤ ਜਾਂ
ਧਾਗੇ ਬਣਾ ਕੇ ਦੇਣ ਵਿੱਚ ਰੁੱਝ ਪੈਣ ਨਾਲ ਇਸ ਅਕਲ ਨੂੰ ਵਿਅਰਥ ਗਵਾ ਲੈਣਾ, ਇਸ ਨੂੰ ਅਕਲ ਨਹੀਂ
ਆਖਿਆ ਜਾ ਸਕਦਾ। ਇਸ ਲਈ ਸਬਦ ਗੁਰੂ ਦੁਆਰਾ ਪਾਈ ਗਈ ਅਕਲ ਵਰਤ ਕੇ ਹੀ ਅਕਾਲ ਪੁਰਖੁ ਦੀ ਸੇਵਾ ਕਰੀਏ,
ਭਾਵ ਸਬਦ ਵੀਚਾਰ ਦੁਆਰਾ ਅਕਾਲ ਪੁਰਖੁ ਵਰਗੇ ਗੁਣ ਆਪਣੇ ਅੰਦਰ ਪੈਦਾ ਕਰੀਏ, ਤਾਂ ਜੋ ਬਿਬੇਕ ਬੁਧੀ
ਹਾਸਲ ਕਰਕੇ ਜੀਵਨ ਦੇ ਸਹੀ ਰਸਤੇ ਤੇ ਚਲ ਸਕੀਏ। ਅਕਲ ਵਰਤ ਕੇ ਹੀ ਅਕਾਲ ਪੁਰਖੁ ਨੂੰ ਚੇਤੇ ਕੀਤਾ ਜਾ
ਸਕਦਾ ਹੈ ਤੇ ਉਸ ਦੇ ਦਰ ਤੇ ਇੱਜ਼ਤ ਖੱਟੀ ਜਾ ਸਕਦੀ ਹੈ। ਅਕਲ ਇਹ ਹੈ ਕਿ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਵਾਲੀ ਬਾਣੀ ਪੜ੍ਹੀਏ, ਇਸ ਦੇ ਡੂੰਘੇ ਭੇਤ ਸਮਝੀਏ ਤੇ ਹੋਰਨਾਂ ਨੂੰ ਅਕਾਲ ਪੁਰਖੁ ਦੇ ਗੁਣ ਤੇ
ਉਸ ਦੇ ਹੁਕਮੁ ਤੇ ਰਜਾ ਬਾਰੇ ਸਮਝਾਈਏ। ਗੁਰਬਾਣੀ ਦੁਆਰਾ ਪਾਈ ਗਈ ਅਕਲ ਵਰਤ ਕੇ ਹੀ ਕਿਸੇ ਤਰ੍ਹਾਂ
ਦਾ ਦਾਨ ਤੇ ਸਹਾਇਤਾ ਕੀਤੀ ਜਾਵੇ, ਇਹ ਨਾ ਹੋਵੇ ਕਿ ਦਾਨ ਕਰਨ ਨਾਲ ਅਸੀਂ ਨਖੱਟੂ ਤੇ ਮੰਗਤੇ ਹੀ
ਪੈਦਾ ਕਰੀ ਜਾਈਏ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ ਤੇ ਉਸ ਦੇ ਹੁਕਮੁ ਤੇ ਰਜਾ ਬਾਰੇ ਸਮਝਣ ਤੇ ਚਲਣਾ ਹੈ, ਬਿਬੇਕ ਬੁਧੀ
ਹਾਸਲ ਕਰਨੀ ਹੈ, ਇਸ ਤੋਂ ਇਲਾਵਾ ਹੋਰ ਸਭ ਤਰ੍ਹਾਂ ਦੀਆਂ ਗੱਲਾਂ ਇੱਕ ਸ਼ੈਤਾਨ ਦੀ ਤਰ੍ਹਾਂ ਹਨ,
ਜਿਹੜੀਆਂ ਜਾਂ ਤਾਂ ਸਾਨੂੰ ਸ਼ੈਤਾਨ ਬਣਾ ਸਕਦੀਆਂ ਹਨ, ਤੇ ਜਾਂ ਅਸੀਂ ਸ਼ੈਤਾਨ ਪੈਦਾ ਕਰਨ ਦਾ ਕਾਰਨ ਬਣ
ਸਕਦੇ ਹਾਂ।
ਸਲੋਕ ਮਃ ੧॥ ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥ ਖੇਤੀ
ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥ ਅਕਲਿ ਏਹ ਨ ਆਖੀਐ ਅਕਲਿ
ਗਵਾਈਐ ਬਾਦਿ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ
ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥
੧॥ (੧੨੪੫)
ਵਿਹਲੇ ਮੰਗਤਿਆਂ ਨੂੰ ਪੈਸੇ ਦੇ ਕੇ ਜਾਂ ਲੰਗਰ ਖਵਾ ਕੇ ਉਨ੍ਹਾਂ ਦੀਆਂ
ਆਦਤਾਂ ਖਰਾਬ ਕਰਨ ਦਾ ਕੋਈ ਲਾਭ ਨਹੀਂ ਹੈ।
"ਅਕਲੀ ਸਾਹਿਬੁ ਸੇਵੀਐ ਅਕਲੀ
ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ
ਸੈਤਾਨੁ॥ ੧॥", ਇਹ ਸਬਦ ਸਾਨੂੰ ਸੁਚੇਤ
ਕਰਦਾ ਹੈ, ਕਿ ਦਾਨ ਵੀ ਅਕਲ ਨਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਨਹੀਂ ਤਾਂ ਸੈਤਾਨ ਪੈਦਾ ਕਰਨ ਦੇ
ਕਸੂਰਵਾਰ ਅਸੀਂ ਖੁਦ ਆਪ ਹੋਵਾਂਗੇ। ਇਸ ਲਈ ਅੱਖਾਂ ਮੀਟ ਕੇ ਦਾਨ ਕਰਨ ਦੀ ਬਜਾਏ, ਸੋਚ ਸਮਝ ਕੇ ਮਾਇਆ
ਦੇਣੀ ਚਾਹੀਦੀ ਹੈ, ਜਿਸ ਨਾਲ ਕਿਸੇ ਲੋੜਵੰਦ ਦੀ ਭਲਾਈ ਹੋ ਸਕੇ।
ਕਿਸੇ ਗਰੀਬ ਕਿਰਤੀ ਨੂੰ ਰੁਜਗਾਰ ਜਾਂ
ਧਨ ਦੀ ਲੋੜ ਹੋ ਸਕਦੀ ਹੈ, ਤੇ ਕਿਸੇ ਅਮੀਰ ਨੂੰ ਸਬਦ ਗੁਰੂ ਅਨੁਸਾਰ ਜੀਵਨ ਜਾਚ ਦੀ ਲੋੜ ਹੋ ਸਕਦੀ
ਹੈ, ਕਿਸੇ ਲੋੜਵੰਦ ਬੱਚੇ ਨੂੰ ਵਿਦਿਆ ਤੇ ਗਿਆਨ ਦੀ ਲੋੜ ਹੋ ਸਕਦੀ ਹੈ। ਮੰਗਤੇ ਨੂੰ ਪੈਸੇ ਦੇ ਕੇ
ਉਸ ਦੀ ਆਦਤ ਹੋਰ ਵਿਗਾੜਨੀ ਨਹੀਂ ਚਾਹੀਦੀ, ਬਲਕਿ ਉਸ ਨੂੰ ਕਿਰਤ ਕਰਨ ਲਈ ਪ੍ਰੇਰਨਾ ਚਾਹੀਦਾ ਹੈ।
ਮਨੁੱਖਾ ਜੀਵ ਦੇ ਕੀਹ ਵੱਸ? ਜੀਵ ਉਹੀ ਕੁੱਝ ਕਰਦਾ ਹੈ, ਜੋ ਅਕਾਲ ਪੁਰਖੁ ਉਸ
ਤੋਂ ਕਰਾਂਦਾ ਹੈ। ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁੱਝ ਅਕਾਲ ਪੁਰਖੁ ਕਰਨਾ ਚਾਹੁੰਦਾ
ਹੈ, ਉਹੀ ਕਰ ਰਿਹਾ ਹੈ।
ਜੇਹੜਾ ਜੀਵ ਅਕਾਲ ਪੁਰਖੁ ਨੂੰ ਚੰਗਾ ਲਗਦਾ ਹੈ, ਉਸ ਨੂੰ ਅਕਾਲ ਪੁਰਖੁ ਦੀ ਰਜ਼ਾ ਮਿੱਠੀ ਲੱਗਣ ਲੱਗ
ਪੈਂਦੀ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ, ਅਕਾਲ ਪੁਰਖੁ ਦੇ ਦਰ ਤੋਂ ਉਸ ਜੀਵ ਨੂੰ ਆਦਰ ਮਿਲਦਾ
ਹੈ, ਜਿਹੜਾ ਉਸ ਦੀ ਰਜ਼ਾ ਵਿੱਚ ਰਹਿ ਕੇ ਉਸ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਵਿੱਚ
ਲੀਨ ਰਹਿੰਦਾ ਹੈ। ਸਾਡੇ ਕੀਤੇ ਹੋਏ ਕੰਮਾਂ
ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿੱਚ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ
ਦੀ ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਫਿਰ ਜੇਹੋ ਜੇਹਾ
ਜੀਵਨ ਦਾ ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ ਜੀਵਨ ਦਾ ਸਫ਼ਰ ਉਘੜਦਾ ਚਲਾ ਆਉਂਦਾ ਹੈ, ਕੋਈ ਮਨੁੱਖ
ਉਨ੍ਹਾਂ ਲੀਹਾਂ ਨੂੰ ਆਪਣੇ ਉੱਦਮ ਨਾਲ ਮਿਟਾ ਨਹੀਂ ਸਕਦਾ, ਉਨ੍ਹਾਂ ਨੂੰ ਮਿਟਾਣ ਦਾ ਇਕੋ ਇੱਕ ਤਰੀਕਾ
ਹੈ, ਕਿ ਅਕਾਲ ਪੁਰਖੁ ਦੀ ਰਜ਼ਾ ਵਿੱਚ ਤੁਰ ਕੇ ਉਸ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ ਹੈ। ਜੇ ਕਰ ਕੋਈ
ਜੀਵ ਇਸ ਧੁਰੋਂ ਲਿਖੇ ਹੁਕਮੁ ਦੇ ਉਲਟ ਬੜੇ ਇਤਰਾਜ਼ ਕਰੀ ਜਾਏ, ਹੁਕਮੁ ਅਨੁਸਾਰ ਤੁਰਨ ਦੀ ਜਾਚ ਨ
ਸਿੱਖੇ, ਉਸ ਦਾ ਸੰਵਰਦਾ ਕੁੱਝ ਨਹੀਂ, ਸਗੋਂ ਉਸ ਦਾ ਨਾ ਬੜਬੋਲਾ ਹੀ ਪੈ ਸਕਦਾ ਹੈ। ਜੀਵਨ ਦੀ ਬਾਜ਼ੀ
ਸ਼ਤਰੰਜ ਦੀ ਬਾਜ਼ੀ ਵਰਗੀ ਹੈ, ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜ਼ੀ ਜਿੱਤੀ ਨਹੀਂ ਜਾ
ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ, ਪੁੱਗਦੀਆਂ ਸਿਰਫ਼ ਉਹੀ ਹਨ, ਜੋ ਪੁੱਗਣ ਵਾਲੇ ਘਰ ਵਿੱਚ
ਜਾ ਪਹੁੰਚਦੀਆਂ ਹਨ। ਇਸ ਰਸਤੇ ਵਿੱਚ ਨਾ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾ ਕੋਈ
ਅਨਪੜ੍ਹ ਮੂਰਖ ਭੈੜਾ ਮੰਨਿਆ ਜਾ ਸਕਦਾ ਹੈ। ਜੀਵਨ ਦੇ ਸਹੀ ਰਸਤੇ ਵਿੱਚ ਨਾ ਨਿਰੀ ਵਿੱਦਵਤਾ ਸਫਲਤਾ
ਦਾ ਵਸੀਲਾ ਹੈ, ਤੇ ਨਾ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ ਹੈ। ਉਹੀ ਜੀਵ ਬੰਦਾ ਅਖਵਾ ਸਕਦਾ ਹੈ,
ਜਿਸ ਨੂੰ ਅਕਾਲ ਪੁਰਖੁ ਆਪਣੀ ਰਜ਼ਾ ਵਿੱਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ ਸਾਲਾਹ ਕਰਾਂਦਾ ਹੈ।
ਆਸਾ ਮਹਲਾ ੧॥ ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ॥ ਜੋ ਕਿਛੁ
ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ॥ ੧॥
ਤੇਰਾ ਹੁਕਮੁ ਭਲਾ ਤੁਧੁ ਭਾਵੈ॥ ਨਾਨਕ
ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ॥ ੧॥ ਰਹਾਉ॥
ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ॥ ਜੈਸਾ
ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ॥ ੨॥ ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ॥ ਸਤਰੰਜ
ਬਾਜੀ ਪਕੈ ਨਾਹੀ ਕਚੀ ਆਵੈ ਸਾਰੀ॥ ੩॥
ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ
ਮੂਰਖੁ ਮੰਦਾ॥ ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ॥
੪॥ ੨॥ ੩੬॥ (੩੫੯)
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਵਾਲਾ ਕੀਰਤਨ ਤਾਂ ਹੀ ਸਫਲ ਹੋ ਸਕਦਾ
ਹੈ, ਜੇ ਕਰ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਨੂੰ ਠੀਕ ਤਰੀਕੇ ਨਾਲ ਸਮਝ ਤੇ ਪਛਾਨ
ਸਕੀਏ। ਜਿਸ ਲਈ ਜਰੂਰੀ ਹੈ, ਕਿ ਗੁਰਬਾਣੀ ਨੂੰ ਵੀਚਾਰਨ ਸਮੇਂ ਗੁਰਬਾਣੀ ਦੀ ਰਹਾਉ ਦੀ ਪੰਗਤੀ ਜਾਂ
ਕਿਸੇ ਉਚਿਤ ਪੰਗਤੀ ਦੀ ਟੇਕ ਲਈ ਜਾਵੇ।
ਸੁਖਮਨੀ ਸਾਹਿਬ ਦੇ ਪੂਰੇ ਪਾਠ ਵਿੱਚ ਰਹਾਉ ਦੀ ਸਿਰਫ ਇੱਕ ਹੀ ਪੰਗਤੀ ਹੈ,
"ਸੁਖਮਨੀ ਸੁਖ
ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥ ਰਹਾਉ॥"।
ਅਕਾਲ ਪੁਰਖੁ ਦਾ ਅੰਮ੍ਰਿਤ ਰੂਪੀ
ਨਾਮੁ, ਅਕਾਲ ਪੁਰਖੁ ਦਾ ਅਮਰ ਕਰਨ ਵਾਲਾ ਨਾਮੁ, ਅਕਾਲ ਪੁਰਖੁ ਦਾ ਸੁਖਦਾਈ ਨਾਮੁ, ਹੀ ਸਭ ਤਰ੍ਹਾਂ
ਦੇ ਸੁਖਾਂ ਦੀ ਮਣੀ ਹੈ। ਅਕਾਲ ਪੁਰਖੁ ਦਾ ਨਾਮੁ ਜੋ ਕਿ ਸਭ ਸੁਖਾਂ ਦਾ ਮੂਲ ਹੈ, ਉਸ ਦਾ ਟਿਕਾਣਾ
ਭਗਤਾਂ ਜਨਾਂ ਦੇ ਹਿਰਦੇ ਵਿੱਚ ਹੁੰਦਾ ਹੈ। ਰਹਾਉ
ਦੀ ਪੰਗਤੀ ਵਿੱਚ ਗੁਰੂ ਸਾਹਿਬ ਸਮਝਾਂਦੇ ਹਨ, ਕਿ, ਅਕਾਲ ਪੁਰਖੁ ਦਾ ਨਾਮੁ ਜੀ ਸਭ ਸੁਖਾਂ ਦਾ ਮੂਲ
ਹੈ, ਸਭ ਸੁਖਾਂ ਦੀ ਮਣੀ ਹੈ, ਤੇ ਸਭ ਤੋਂ ਸ੍ਰੇਸ਼ਟ ਸੁਖ ਹੈ, ਅਤੇ ਇਹ ਅਕਾਲ ਪੁਰਖੁ ਦਾ ਨਾਮੁ
ਗੁਰਮੁਖਾਂ ਦੇ ਹਿਰਦੇ ਵਿੱਚ ਵੱਸਦਾ ਹੈ।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥ ਰਹਾਉ॥
(੨੬੨)
http://www.geocities.ws/sarbjitsingh/BookGuruGranthSahibAndNaam.pdf
http://www.sikhmarg.com/pdf-files/sggs-naam.pdf ,
ਅਕਾਲ
ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਵਾਲਾ ਕੀਰਤਨ ਤਾਂ ਹੀ ਸਫਲ ਹੋ ਸਕਦਾ ਹੈ, ਜੀਵਨ ਵਿੱਚ ਸੁਖ ਤਾਂ ਹੀ
ਪ੍ਰਾਪਤ ਹੋ ਸਕਦਾ ਹੈ, ਜੇ ਕਰ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਠੀਕ ਤਰੀਕੇ ਨਾਲ ਸਮਝ
ਸਕੀਏ, ਆਪਣੇ ਅੰਦਰ ਅਕਾਲ ਪੁਰਖੁ ਦੇ ਨਾਮੁ ਨੂੰ ਵਸਾ ਸਕੀਏ।
ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਨੂੰ ਠੀਕ ਤਰੀਕੇ ਨਾਲ
ਸਮਝ ਤੇ ਪਛਾਨ ਸਕੀਏ। ਜਿਸ ਲਈ ਜਰੂਰੀ ਹੈ, ਕਿ ਗੁਰਬਾਣੀ ਨੂੰ ਵੀਚਾਰਨ ਸਮੇਂ ਗੁਰਬਾਣੀ ਦੀ ਰਹਾਉ ਦੀ
ਪੰਗਤੀ ਜਾਂ ਕਿਸੇ ਉਚਿਤ ਪੰਗਤੀ ਦੀ ਟੇਕ ਲਈ ਜਾਵੇ।
ਸਬਦ ਗਾਇਨ ਕਰਨ ਸਮੇਂ ਟੇਕ, ਰਹਾਉ
ਦੀ ਪੰਗਤੀ ਦੀ ਜਾਂ ਕਿਸੇ ਉਚਿਤ ਪੰਗਤੀ ਦੀ ਹੀ ਲੈਣੀ ਹੈ, ਨਾ ਕਿ ਕਿਸੇ ਵੀ ਪੰਗਤੀ ਦੀ। ਰਹਾਉ ਦੀ
ਪੰਗਤੀ ਵਿੱਚ ਪੂਰੇ ਸਬਦ ਦਾ ਕੇਂਦਰੀ ਭਾਵ ਹੁੰਦਾਂ ਹੈ। ਜੇ ਕਰ ਟੇਕ ਕਿਸੇ ਹੋਰ ਪੰਗਤੀ ਦੀ ਲਵਾਂਗੇ
ਤਾਂ ਅਸਲੀਅਤ ਤੋਂ ਦੂਰ ਹੋ ਜਾਵਾਂਗੇ।
ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ ਪਰਮੇਸਰ ਨੇ ਵਿਕਾਰਾਂ ਦੇ ਰਾਹ ਵਿੱਚ
ਡੱਕਾ ਮਾਰ ਦਿੱਤਾ, ਉਸ ਮਨੁੱਖ ਦੇ ਅੰਦਰੋਂ ਪਰਮੇਸਰ ਨੇ ਦੁਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ
ਦਿੱਤਾ। ਜਿਨ੍ਹਾਂ ਜੀਵਾਂ ਉਤੇ ਅਕਾਲ ਪੁਰਖੁ ਨੇ ਇਹ ਕਿਰਪਾ ਕਰ ਦਿੱਤੀ, ਉਹ ਸਾਰੇ ਜੀਵ ਆਤਮਕ ਆਨੰਦ
ਮਾਣਦੇ ਹਨ। ਹੇ ਸੰਤ ਜਨੋ!
ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿੱਚ ਮੌਜੂਦ
ਹੈ, ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਸੁਖ ਹੀ ਪ੍ਰਤੀਤ ਹੁੰਦਾ ਹੈ।
ਜਿਸ ਮਨੁੱਖ ਦੇ ਅੰਦਰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ
ਬਾਣੀ ਆ ਕੇ ਵੱਸ ਗਈ, ਉਸ ਮਨੁੱਖ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ। ਦਇਆ ਦਾ ਸੋਮਾ ਅਕਾਲ ਪੁਰਖੁ
ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ, ਜਿਹੜਾ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਅਕਾਲ
ਪੁਰਖੁ ਦਾ ਨਾਮੁ ਗੁਰਬਾਣੀ ਦੁਆਰਾ ਸਦਾ ਉਚਾਰਦਾ ਰਹਿੰਦਾ ਹੈ।
ਸੋਰਠਿ ਮਹਲਾ ੫॥
ਪਰਮੇਸਰਿ ਦਿਤਾ ਬੰਨਾ॥ ਦੁਖ ਰੋਗ ਕਾ
ਡੇਰਾ ਭੰਨਾ॥ ਅਨਦ ਕਰਹਿ ਨਰ ਨਾਰੀ॥ ਹਰਿ ਹਰਿ
ਪ੍ਰਭਿ ਕਿਰਪਾ ਧਾਰੀ॥ ੧॥
ਸੰਤਹੁ ਸੁਖੁ ਹੋਆ ਸਭ ਥਾਈ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ॥ ਰਹਾਉ॥
ਧੁਰ ਕੀ ਬਾਣੀ ਆਈ॥ ਤਿਨਿ
ਸਗਲੀ ਚਿੰਤ ਮਿਟਾਈ॥ ਦਇਆਲ ਪੁਰਖ ਮਿਹਰਵਾਨਾ॥ ਹਰਿ
ਨਾਨਕ ਸਾਚੁ ਵਖਾਨਾ॥ ੨॥ ੧੩॥ ੭੭॥ (੬੨੭-੬੨੮
ਇਸ ਸਬਦ ਵਿਚ, ਜੇ ਕਰ ਅਸੀਂ ਟੇਕ, " ਪਰਮੇਸਰਿ
ਦਿਤਾ ਬੰਨਾ॥ ਦੁਖ ਰੋਗ ਕਾ ਡੇਰਾ ਭੰਨਾ॥",
ਦੀ ਲੈਂਦੇ ਹਾਂ। ਤਾਂ ਅਸੀਂ ਮੂਲ਼ ਭਾਵ ਤੋਂ ਦੂਰ ਹੋ ਜਾਂਦੇ ਹਾਂ। ਅਕਸਰ ਰਾਗੀ ਸਿੰਘਾਂ ਨੂੰ ਇਸ ਸਬਦ
ਦੀ ਫੁਰਮਾਇਸ਼ ਉਦੋਂ ਕੀਤੀ ਜਾਂਦੀ ਹੈ, ਜਦੋਂ ਕਿਸੇ ਦੇ ਘਰ ਪੁਤਰ ਪੈਦਾ ਹੁੰਦਾਂ ਹੈ। ਕਿ ਪਰਮੇਸ਼ਵਰ
ਨੇ ਪੁਤਰ ਦੇ ਦਿਤਾ ਹੈ, ਹੁਣ ਉਨ੍ਹਾਂ ਦੇ ਸਾਰੇ ਦੁਖ ਦੂਰ ਹੋ ਜਾਣਗੇ। ਜਦ ਕਿ
ਬੰਨਾ
ਦੇ ਅਰਥ ਤਾਂ ਪੁਤਰ ਨਹੀਂ, ਬਲਕਿ ਡੱਕਾ, ਰੁਕਾਵਟ, ਬੰਨ੍ਹਾ ਹਨ।
ਜੇ ਕਰ ਅਸੀ ਟੇਕ, " ਧੁਰ
ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥",
ਦੀ ਲੈਂਦੇ ਹਾਂ, ਤਾਂ ਵੀ ਅਸੀਂ ਮੂਲ਼ ਭਾਵ ਤੋਂ ਦੂਰ ਹੋ ਜਾਂਦੇ ਹਾਂ। ਕਿਉਂਕਿ ਲੋਕ ਇਹ ਸਮਝਣ ਲਗ
ਜਾਂਦੇ ਹਨ, ਕਿ ਗੁਰੂ ਗਰੰਥ ਸਾਹਿਬ ਦੀ ਬਾਣੀ "ਧੁਰ
ਕੀ ਬਾਣੀ ਆਈ॥", ਦਾ ਇਹ ਸਬਦ ਅੱਜ ਆ ਗਿਆ
ਹੈ, ਇਸ ਲਈ ਅੱਜ ਸਾਡੀਆਂ ਸਾਰੀਆਂ ਚਿੰਤਾਂਵਾਂ ਦੂਰ ਹੋ ਜਾਣਗੀਆਂ, "ਤਿਨਿ
ਸਗਲੀ ਚਿੰਤ ਮਿਟਾਈ॥"।
ਪਰੰਤੂ ਗੁਰੂ ਸਾਹਿਬ ਤਾਂ ਕੁੱਝ ਹੋਰ
ਹੀ ਸਮਝਾਂਦੇ ਹਨ, ਕਿ, "ਸੰਤਹੁ
ਸੁਖੁ ਹੋਆ ਸਭ ਥਾਈ॥",
ਵਾਲੀ ਅਵਸਥਾ ਬਣਾਉਂਣ ਲਈ ਅਕਾਲ ਪੁਰਖੁ ਨੂੰ ਸਰਬ ਵਿਆਪਕ ਸਮਝਣਾ ਤੇ ਵੇਖਣਾਂ ਹੈ,
"ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ
ਰਹਿਆ ਸਭਨੀ ਜਾਈ॥"।
ਇਸ ਲਈ ਸਾਨੂੰ ਆਪਣੀ ਮਨ ਦੀ ਅਵਸਥਾ ਤੇ ਸੋਚ, ਗੁਰਬਾਣੀ ਦੁਆਰਾ ਇਸ ਤਰ੍ਹਾਂ ਦੀ ਬਣਾਨੀ ਹੈ, ਕਿ
ਸਾਨੂੰ ਅਕਾਲ ਪੁਰਖੁ ਹਮੇਸ਼ਾਂ ਸਰਬ ਵਿਆਪਕ ਦਿਖਾਈ ਦੇਵੇ, ਹਰੇਕ ਦੇ ਹਿਰਦੇ ਵਿੱਚ ਵਸਦਾ ਦਿਖਾਈ
ਦੇਵੇ। ਫਿਰ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ, ਕਿ ਪਾਰਬ੍ਰਹਮ ਪੂਰਨ ਪਰਮੇਸਰ ਸਭ
ਥਾਵਾਂ ਵਿੱਚ ਮੌਜੂਦ ਹੈ, ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਸੁਖ ਹੀ ਪ੍ਰਤੀਤ ਹੁੰਦਾ ਹੈ।
ਇਸ ਲਈ ਟੇਕ ਰਹਾਉ ਦੀ
ਪੰਗਤੀ ਦੀ ਲੈਣੀਂ ਹੈ, ਤਾਂ ਜੋ ਸਾਨੂੰ ਸਹੀ ਗਿਆਨ ਦਾ ਮਾਰਗ ਮਿਲ ਸਕੇ, ਤੇ ਸਾਡਾ ਜੀਵਨ
ਸਫਲਾ ਹੋ ਸਕੇ। ਪਰੰਤੂ ਜੇ ਕਰ ਗਲਤ ਟੇਕ
ਲਵਾਗੇ, "(ਪਰਮੇਸਰਿ ਦਿਤਾ
ਬੰਨਾ॥) " ਜਾਂ "(ਧੁਰ ਕੀ ਬਾਣੀ ਆਈ॥) ",
ਤਾਂ ਗੁਮਰਾਹ ਹੁੰਦੇ ਰਹਾਂਗੇ।
ਇਸ ਸਬਦ ਦੀ ਰਹਾਉ ਦੀ ਪੰਗਤੀ ਦਾ ਭਾਵ ਗਉੜੀ ਸੁਖਮਨੀ ਮਃ ੫ ਦੇ ਹੇਠ ਲਿਖੇ
ਸਲੋਕ ਦੀ ਤਰ੍ਹਾਂ ਹੈ। ਅਕਾਲ ਪੁਰਖੁ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈ ਤੇ ਪੂਰਨ ਹੈ, ਉਹ ਅਕਾਲ
ਪੁਰਖੁ ਸਭ ਜੀਵਾਂ ਦੇ ਦੁਖ ਦਰਦ ਜਾਣਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ, ਜਿਸ ਅਕਾਲ ਪੁਰਖੁ ਦੇ
ਸਿਮਰਨ ਨਾਲ ਵਿਕਾਰਾਂ ਤੋਂ ਬਚ ਸਕੀਦਾ ਹੈ, ਉਸ ਅਕਾਲ ਪੁਰਖੁ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ।
ਸਲੋਕੁ॥ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ॥ ਜਾ ਕੈ ਸਿਮਰਨਿ ਉਧਰੀਐ
ਨਾਨਕ ਤਿਸੁ ਬਲਿਹਾਰ॥ ੧॥ (੨੮੨)
ਗੁਰੂ ਸਾਹਿਬ ਗੁਰਬਾਣੀ ਵਿੱਚ ਜਿਥੇ ਕਈ ਵਾਰੀ ਇੱਕ ਮਿੱਤਰ ਦੇ ਤੌਰ ਤੇ
ਸਮਝਾਂਦੇ ਹਨ, ਉਹ ਹੇਠ ਲਿਖੇ ਸਬਦ ਵਿੱਚ ਇੱਕ ਮਾਂ ਨੂੰ ਉਸ ਦਾ ਫਰਜ ਸਮਝਾਂਦੇ ਹੋਏ, ਪੁੱਤਰ ਨੂੰ
ਅਸੀਸ ਦੇ ਤੌਰ ਤੇ ਸਮਝਾਂਦੇ ਹਨ ਕਿ, ਜਿਸ ਅਕਾਲ ਪੁਰਖੁ ਦੇ ਨਾਮੁ ਸਿਮਰਨ ਨਾਲ ਸਾਰੇ ਪਾਪ ਨਾਸ ਹੋ
ਜਾਂਦੇ ਹਨ, ਜਿਸ ਅਕਾਲ ਪੁਰਖੁ ਦੇ ਨਾਮੁ ਸਿਮਰਨ ਨਾਲ ਪਿਤਰਾਂ ਦਾ ਵੀ ਸੰਸਾਰ ਰੂਪੀ ਸਮੁੰਦਰ ਤੋਂ
ਪਾਰ ਉਤਾਰਾ ਹੋ ਜਾਂਦਾ ਹੈ, ਜਿਸ ਅਕਾਲ ਪੁਰਖੁ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ
ਅਕਾਲ ਪੁਰਖੁ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ, ਤੂੰ ਸਦਾ ਉਸ ਅਕਾਲ ਪੁਰਖੁ ਦਾ
ਨਾਮੁ ਜਪਦਾ ਰਹੁ। ਹੇ
ਪੁੱਤਰ! ਤੈਨੂੰ ਮਾਂ ਦੀ ਇਹ ਅਸੀਸ ਹੈ, ਕਿ ਤੈਨੂੰ ਅਕਾਲ ਪੁਰਖੁ ਅੱਖ ਝਮਕਣ ਜਿਤਨੇ ਸਮੇਂ ਲਈ ਵੀ ਨਾ
ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਅਕਾਲ ਪੁਰਖੁ ਦਾ ਨਾਮੁ ਜਪਦਾ ਰਹੁ।
ਹੇ ਪੁੱਤਰ! ਸਤਿਗੁਰੂ ਤੇਰੇ ਉਤੇ ਸਦਾ ਦਇਆਵਾਨ ਰਹੇ, ਤੇ
ਗੁਰੂ ਦੀ ਸਤਿਸੰਗਤ ਨਾਲ ਤੇਰਾ ਪਿਆਰ ਬਣਿਆ ਰਹੇ। ਜਿਵੇਂ ਕੱਪੜਾ ਮਨੁੱਖ ਦਾ ਪਰਦਾ ਢੱਕਦਾ ਹੈ,
ਤਿਵੇਂ ਅਕਾਲ ਪੁਰਖੁ ਤੇਰੀ ਇੱਜ਼ਤ ਰੱਖੇ, ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇਰੀ ਆਤਮਾ ਦੀ
ਖ਼ੁਰਾਕ ਬਣੀ ਰਹੇ। ਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਜਲ ਅੰਮ੍ਰਿਤੁ ਸਦਾ ਪੀਂਦਾ ਰਹੁ,
ਜਿਸ ਨਾਲ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ, ਅਕਾਲ ਪੁਰਖੁ ਦਾ ਸਿਮਰਨ ਕੀਤਿਆਂ ਤੇਰੇ ਅੰਦਰ ਅਮੁੱਕ
ਆਨੰਦ ਬਣਿਆ ਰਹੇ। ਹੇ ਪੁੱਤਰ! ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਨਾਲ ਆਤਮਕ
ਖ਼ੁਸ਼ੀਆਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ, ਸਭ ਆਸਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਹਨ, ਤੇ ਚਿੰਤਾ
ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ। ਹੇ ਪੁੱਤਰ! ਤੇਰਾ ਇਹ ਮਨ ਭੌਰੇ ਦੀ ਤਰ੍ਹਾਂ ਬਣਿਆ ਰਹੇ, ਅਕਾਲ
ਪੁਰਖੁ ਦੇ ਚਰਨ ਤੇਰੇ ਮਨ ਵਾਸਤੇ ਭੌਰੇ ਦੀ ਤਰ੍ਹਾਂ ਕੌਲ ਫੁੱਲ ਬਣੇ ਰਹਿਣ। ਗੁਰੂ ਸਾਹਿਬ ਸਮਝਾਂਦੇ
ਹਨ, ਕਿ, ਅਕਾਲ ਪੁਰਖੁ ਦਾ ਸੇਵਕ ਅਕਾਲ ਪੁਰਖੁ ਦੇ ਚਰਨਾਂ ਨਾਲ ਇਸ ਤਰ੍ਹਾਂ ਲਪਟਿਆ ਰਹਿੰਦਾ ਹੈ;
ਜਿਸ ਤਰ੍ਹਾਂ ਇੱਕ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜ ਜਾਂਦਾ ਹੈ।
ਗੂਜਰੀ ਮਹਲਾ ੫॥ ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥ ਸੋ
ਹਰਿ ਹਰਿ ਤੁਮੑ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥ ੧॥
ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ
ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ ੧॥ ਰਹਾਉ॥
ਸਤਿਗੁਰੁ ਤੁਮੑ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ॥ ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ
ਕੀਰਤਨੁ ਨੀਤਿ॥ ੨॥ ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥ ਰੰਗ ਤਮਾਸਾ
ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ॥ ੩॥ ਭਵਰੁ ਤੁਮਾੑਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ॥
ਨਾਨਕ ਦਾਸੁ ਉਨਿ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ॥ ੪॥ ੩॥ ੪॥ (੪੯੬)
ਇਹ ਧਿਆਨ ਵਿੱਚ
ਰੱਖਣਾ ਹੈ ਕਿ, ਗਾਇਨ ਕਰਦੇ ਸਮੇਂ ਸਿਰਫ,
"ਪੂਤਾ ਮਾਤਾ ਕੀ ਆਸੀਸ॥"
ਉਪਰ ਹੀ ਜੋਰ ਨਹੀਂ ਦੇਈ ਜਾਣਾ
ਹੈ, ਉਸ ਤੋਂ ਅੱਗੇ ਜੋ ਲਿਖਿਆ ਗਿਆ ਹੈ,
"ਨਿਮਖ ਨ ਬਿਸਰਉ ਤੁਮੑ ਕਉ ਹਰਿ
ਹਰਿ ਸਦਾ ਭਜਹੁ ਜਗਦੀਸ॥",
ਉਸ ਉਪਰ ਵੀ ਉਤਨਾਂ ਹੀ ਜੋਰ ਦੇਣਾ ਹੈ,
ਤਾਂ ਜੋ ਠੀਕ ਸਿਖਿਆ ਤੇ ਮਾਰਗ ਦਰਸਨ ਹੋ ਸਕੇ।
ਕਿਤੇ ਇਹ ਭੁਲੇਖੇ ਵਿੱਚ ਨਹੀਂ ਰਹਿੰਣਾ ਹੈ ਕਿ, ਅੱਜ ਇਹ ਸਬਦ ਗਾਇਨ ਕਰਨ ਲਈ ਆ ਗਿਆ ਹੈ, ਇਸ ਲਈ
ਆਪਣੇ ਆਪ ਮਾਂ ਦੀ ਅਸੀਸ ਮਿਲ ਜਾਵੇਗੀ। ਅਸੀਸ ਤਾਂ ਮਿਲਣੀ ਹੈ, ਜੇ ਕਰ, "ਨਿਮਖ
ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥",
ਵਾਲੀ ਅਵਸਥਾ ਬਣਦੀ ਹੈ।
ਰਹਾਉ
ਦੀ ਪੰਗਤੀ ਬੰਦੂਕ ਦੀ ਗੋਲੀ ਦੀ ਤਰ੍ਹਾਂ ਹੈ, ਜਾਂ ਤੀਰ ਦੀ ਨੋਕ ਦੀ ਤਰ੍ਹਾਂ ਹੈ, ਜਿਹੜਾ ਕਿ ਸਿਧਾ
ਅੰਦਰ ਮਨੁੱਖ ਦੇ ਮਨ ਦੇ ਅੰਦਰ ਧਸ ਜਾਂਦਾ ਹੈ ਤੇ ਅੰਦਰੋਂ ਵਿਕਾਰ ਬਾਹਰ ਕੱਡ ਦੇਂਦਾ ਹੈ।
ਪਰੰਤੂ ਇਹ ਧਿਆਨ ਵਿੱਚ ਰੱਖਣਾ ਹੈ, ਕਿ ਉਲਟੇ ਪਾਸੇ ਵੱਲੋਂ
ਚੱਲਿਆ ਹੋਇਆ ਤੀਰ ਕੁੱਝ ਵੀ ਨਹੀਂ ਕਰ ਸਕਦਾ ਹੈ। ਜਾਂ ਕਹਿ ਲਓ ਕਿ ਜੇ ਕਰ, ਰਹਾਉ ਦੀ ਪੰਗਤੀ ਦੀ
ਥਾਂ ਤੇ ਕਿਸੇ ਹੋਰ ਪੰਗਤੀ ਦੀ ਟੇਕ ਲੈਂਦੇ ਹਾਂ, ਤਾਂ ਉਤਨਾਂ ਪ੍ਰਭਾਵ ਨਹੀਂ ਪਵੇਗਾ, ਤੇ ਇਹ ਵੀ ਹੋ
ਸਕਦਾ ਹੈ, ਕਿ ਅਸੀਂ ਗੁਮਰਾਹ ਹੋ ਜਾਈਏ।
ਜੇ ਕਰ ਮਨੁੱਖ ਨੂੰ ਇੱਕ ਅਕਾਲ ਪੁਰਖੁ ਮਿਲ ਪਏ, ਤਾਂ ਦੁਨੀਆ ਦੇ ਹੋਰ ਸਾਰੇ
ਪਦਾਰਥ ਮਿਲ ਜਾਂਦੇ ਹਨ, ਕਿਉਂਕਿ ਦੇਣ ਵਾਲਾ ਤਾਂ ਉਹ ਅਕਾਲ ਪੁਰਖੁ ਆਪ ਹੀ ਹੈ। ਜੇ ਕਰ ਗੁਰੂ ਦੇ
ਸਬਦ ਦੁਆਰਾ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹੀਏ, ਤਾਂ ਇਹ ਕੀਮਤੀ
ਮਨੁੱਖਾ ਜਨਮ ਸਫਲ ਹੋ ਸਕਦਾ ਹੈ। ਪਰ ਉਸੇ ਮਨੁੱਖ ਨੂੰ ਗੁਰੂ ਪਾਸੋਂ ਅਕਾਲ ਪੁਰਖੁ ਦੇ ਚਰਨਾਂ ਦਾ
ਨਿਵਾਸ ਪ੍ਰਾਪਤ ਹੁੰਦਾ ਹੈ, ਜਿਸ ਦੇ ਮੱਥੇ ਉੱਤੇ ਚੰਗਾ ਭਾਗ ਲਿਖਿਆ ਹੋਇਆ ਹੋਵੇ।
ਇਸ ਲਈ ਹੇ ਮੇਰੇ ਮਨ! ਸਿਰਫ਼ ਇੱਕ
ਅਕਾਲ ਪੁਰਖੁ ਨਾਲ ਆਪਣੀ ਸੁਰਤਿ ਜੋੜ। ਇੱਕ ਅਕਾਲ ਪੁਰਖੁ ਦੇ ਪਿਆਰ ਤੋਂ ਬਿਨਾ ਦੁਨੀਆ ਦੀ ਸਾਰੀ ਦੌੜ
ਭੱਜ ਜੰਜਾਲ ਬਣ ਜਾਂਦੀ ਹੈ, ਤੇ ਇਹ ਮਾਇਆ ਦਾ ਮੋਹ ਸਾਰਾ ਵਿਅਰਥ ਹੀ ਹੈ।
ਜੇ ਕਰ ਮੇਰਾ ਸਤਿਗੁਰੂ ਮੇਰੇ ਉੱਤੇ ਮਿਹਰ ਦੀ ਨਿਗਾਹ ਕਰੇ,
ਤਾਂ ਮੈਂ ਸਮਝਦਾ ਹਾਂ ਕਿ ਮੈਨੂੰ ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ, ਕਿਉਂਕਿ ਜਦੋਂ
ਗੁਰੂ ਮੈਨੂੰ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਵੀ ਅਕਾਲ ਪੁਰਖੁ ਦਾ ਨਾਮੁ ਬਖ਼ਸ਼ਦਾ ਹੈ, ਤਾਂ ਮੇਰਾ
ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ, ਮੇਰੇ ਗਿਆਨ ਇੰਦਰੇ ਵਿਕਾਰਾਂ ਵਲੋਂ ਹਟ
ਜਾਂਦੇ ਹਨ। ਪਰੰਤੂ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ, ਉਹੀ ਮਨੁੱਖ ਸਤਿਗੁਰੂ ਦਾ ਆਸਰਾ
ਲੈਂਦਾ ਹੈ, ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ ਚੰਗਾ ਲੇਖ ਮਿਲਦਾ ਹੈ, ਜਿਸ ਦੇ ਚੰਗੇ
ਭਾਗ ਜਾਗਦੇ ਹਨ। ਉਹ ਸਮਾਂ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿੱਚ ਸਦਾ ਥਿਰ ਰਹਿਣ
ਵਾਲੇ ਰਹਿਣ ਵਾਲੇ ਅਕਾਲ ਪੁਰਖੁ ਨਾਲ ਪਿਆਰ ਬਣੇ। ਜਿਸ ਮਨੁੱਖ ਨੂੰ ਅਕਾਲ ਪੁਰਖੁ ਦੇ ਨਾਮੁ ਦਾ ਆਸਰਾ
ਮਿਲ ਜਾਂਦਾ ਹੈ, ਉਸ ਨੂੰ ਕੋਈ ਦੁਖ, ਕੋਈ ਕਲੇਸ਼ ਪੋਹ ਨਹੀਂ ਸਕਦਾ। ਜਿਸ ਮਨੁੱਖ ਨੂੰ ਗੁਰੂ ਨੇ ਬਾਂਹ
ਫੜ ਕੇ ਵਿਕਾਰਾਂ ਵਿਚੋਂ ਬਾਹਰ ਕੱਢ ਲਿਆ, ਉਹ ਸੰਸਾਰ ਰੂਪੀ ਸਮੁੰਦਰ ਵਿਚੋਂ ਸਹੀ ਸਲਾਮਤਿ ਪਾਰ ਲੰਘ
ਗਿਆ। ਇਹ ਸਾਰੀ ਬਰਕਤਿ, ਗੁਰੂ ਦੀ ਹੈ ਤੇ ਸਾਧ ਸੰਗਤਿ ਦੀ ਹੈ। ਜਿੱਥੇ ਸਾਧ ਸੰਗਤਿ ਜੁੜਦੀ ਹੈ, ਉਹ
ਥਾਂ ਸੋਹਣਾ ਹੈ ਤੇ ਪਵਿਤ੍ਰ ਹੈ। ਜਿਸ ਮਨੁੱਖ ਨੇ ਸਾਧ ਸੰਗਤਿ ਵਿੱਚ ਆ ਕੇ ਪੂਰਾ ਗੁਰੂ ਲੱਭ ਲਿਆ
ਹੈ, ਉਸ ਨੂੰ ਹੀ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਆਸਰਾ ਮਿਲਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ
ਫਿਰ ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਤੇ ਬਣਾ ਲਿਆ ਹੈ, ਜਿਥੇ ਆਤਮਕ ਮੌਤ ਨਹੀਂ; ਜਿੱਥੇ
ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ।
ਸਿਰੀਰਾਗੁ ਮਹਲਾ ੫॥ ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ॥ ਜਨਮੁ ਪਦਾਰਥੁ
ਸਫਲੁ ਹੈ ਜੇ ਸਚਾ ਸਬਦੁ ਕਥਿ॥ ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ॥ ੧॥
ਮੇਰੇ ਮਨ ਏਕਸ ਸਿਉ
ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ ੧॥ ਰਹਾਉ॥
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ
ਨਦਰਿ ਕਰੇਇ॥ ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ
ਤਨੁ ਸੀਤਲੁ ਹੋਇ॥ ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ॥ ੨॥ ਸਫਲ ਮੂਰਤੁ ਸਫਲਾ ਘੜੀ
ਜਿਤੁ ਸਚੇ ਨਾਲਿ ਪਿਆਰੁ॥ ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ॥ ਬਾਹ ਪਕੜਿ ਗੁਰਿ
ਕਾਢਿਆ ਸੋਈ ਉਤਰਿਆ ਪਾਰਿ॥ ੩॥ ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥ ਢੋਈ ਤਿਸ ਹੀ ਨੋ ਮਿਲੈ
ਜਿਨਿ ਪੂਰਾ ਗੁਰੂ ਲਭਾ॥ ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ॥ ੪॥ ੬॥ ੭੬॥ (੪੪)
ਇਸ ਸਬਦ ਦੀ,
"ਲਖ ਖੁਸੀਆ ਪਾਤਿਸਾਹੀਆ
ਜੇ ਸਤਿਗੁਰੁ ਨਦਰਿ ਕਰੇਇ॥",
ਵਾਲੀ ਟੇਕ ਨੂੰ ਵਾਰ ਵਾਰ ਬੋਲਣ ਨਾਲ
ਲੋਕ ਅਕਸਰ ਇਹੀ ਸਮਝਣ ਲਗ ਜਾਂਦੇ ਹਨ, ਕਿ ਉਹ ਦੀਵਾਨ ਵਿੱਚ ਆ ਗਏ ਹਨ, ਗੁਰੂ ਸਾਹਿਬ ਦੀ ਬੀੜ ਦੇ
ਦਰਸਨ ਹੋ ਗਏ ਹਨ, ਹੁਣ ਇਹ ਸਬਦ ਸੁਣ ਕੇ ਉਨ੍ਹਾਂ ਨੂੰ ਸਭ ਤਰ੍ਹਾਂ ਦੀਆ ਖੁਸ਼ੀਆਂ ਮਿਲ ਜਾਣਗੀਆਂ।
ਜੇਕਰ ਕੋਈ ਵਿਆਹ ਜਾਂ ਘਰੇਲੂ
ਕਾਰਜ ਹੈ, ਤਾਂ ਅਕਸਰ ਰਾਗੀ ਇਹ ਸਬਦ ਗਾਇਨ ਕਰਦੇ ਹਨ, ਤੇ ਕਈ ਗ੍ਰਥੀਆਂ ਨੇ ਵੀ ਇਹ ਵਾਕ ਲੈਣ ਲਈ
ਆਪਣੇ ਚਿੰਨ ਜਾ ਨਿਸ਼ਾਨ ਬਣਾਏ ਹੁੰਦੇ ਹਨ। ਅਜੇਹਾ ਕਰਨ ਨਾਲ ਲੋਕ ਭਾਵਕ ਹੋ ਕੇ ਅਕਸਰ ਭੇਟਾ ਵੀ
ਜਿਆਦਾ ਦੇ ਦੇਂਦੇ ਹਨ। ਪਰੰਤੂ
ਇਹ ਧਿਆਨ ਵਿੱਚ ਰੱਖਣਾ ਹੈ, ਕਿ ਗੁਰੂ ਸਾਹਿਬ ਤਾਂ ਕੋਈ ਹੋਰ ਹੀ ਸਿਖਿਆ ਦੇ ਰਹੇ ਹਨ,
ਕਿ ਹੇ ਮੇਰੇ ਮਨ! ਤੂੰ ਸਿਰਫ਼ ਇੱਕ
ਅਕਾਲ ਪੁਰਖੁ ਨਾਲ ਆਪਣੀ ਸੁਰਤਿ ਜੋੜ, "ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ
ਮਿਥਿਆ ਮੋਹੁ ਮਾਇ॥ ੧॥ ਰਹਾਉ॥"।
ਉਹ ਅਕਾਲ ਪੁਰਖੁ ਆਪਣੇ ਸੇਵਕ ਨੂੰ ਕੋਈ
ਅਉਖੀ ਘੜੀ,
ਭਾਵ ਦੁਖ ਦੇਣ ਵਾਲਾ ਸਮਾਂ ਨਹੀਂ ਵੇਖਣ ਦੇਂਦਾ, ਉਹ ਆਪਣਾ
ਮੁੱਢ ਕਦੀਮਾਂ ਦਾ ਪਿਆਰ ਵਾਲਾ ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ
ਦੀ ਰਾਖੀ ਕਰਦਾ ਹੈ, ਸੇਵਕ ਨੂੰ ਉਸ ਦੇ ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।
ਗੁਰੂ ਸਾਹਿਬ ਸਮਝਾਂਦੇ ਹਨ, ਕਿ
ਹੇ ਭਾਈ! ਮੇਰਾ ਮਨ ਵੀ ਉਸ
ਅਕਾਲ ਪੁਰਖੁ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਮਦਦਗਾਰ ਬਣਿਆ ਰਹਿੰਦਾ ਹੈ।
ਸਾਡਾ ਉਹ ਮਿੱਤਰ ਅਕਾਲ ਪੁਰਖੁ ਧੰਨ ਹੈ, ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ।
ਮਾਲਕ ਅਕਾਲ ਪੁਰਖੁ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ,
ਉਸ ਦੀ ਵਡਿਆਈ ਵੇਖ ਕੇ, ਸੇਵਕ ਦੇ ਮਨ ਵਿੱਚ ਵੀ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਵੀ
ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ, ਕਿਉਂਕਿ ਜਿਸ ਵੀ ਮਨੁੱਖ ਨੇ ਅਕਾਲ ਪੁਰਖੁ
ਦਾ ਸਿਮਰਨ ਕੀਤਾ, ਅਕਾਲ ਪੁਰਖੁ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।
ਧਨਾਸਰੀ ਮਹਲਾ ੫॥
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ
ਸਮਾਲੇ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ
ਪ੍ਰਤਿਪਾਲੇ॥ ੧॥ ਪ੍ਰਭ ਸਿਉ
ਲਾਗਿ ਰਹਿਓ ਮੇਰਾ ਚੀਤੁ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ॥ ਰਹਾਉ॥
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ॥ ਹਰਿ ਸਿਮਰਿ
ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ॥ ੨॥ ੧੫॥ ੪੬॥ (੬੮੨)
ਇਸ ਸਬਦ ਦੀ " ਅਉਖੀ
ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥",
ਵਾਲੀ ਟੇਕ ਨੂੰ ਵਾਰ ਵਾਰ ਬੋਲਣ ਨਾਲ ਲੋਕ ਅਕਸਰ ਇਹੀ ਸਮਝਣ ਲਗ ਜਾਂਦੇ ਹਨ, ਕਿ ਉਹ ਦੀਵਾਨ ਵਿੱਚ ਆ
ਗਏ ਹਨ, ਗੁਰੂ ਸਾਹਿਬ ਦੀ ਬੀੜ ਦੇ ਦਰਸਨ ਹੋ ਗਏ ਹਨ, ਹੁਣ ਇਹ ਸਬਦ ਸੁਣ ਕੇ ਉਨ੍ਹਾਂ ਨੂੰ ਕਿਸੇ
ਤਰ੍ਹਾਂ ਦੀ ਮੁਸ਼ਕਲ ਨਹੀਂ ਹੋਵੇਗੀ ਤੇ ਉਨ੍ਹਾਂ ਦੀ ਅਰਦਾਸ ਪ੍ਰਵਾਨ ਹੋ ਗਈ ਹੈ ਤੇ ਪੂਰੀ ਹੋ
ਜਾਵੇਗੀ। ਅਜੇਹਾ ਕਰਨ ਨਾਲ ਲੋਕ ਭਾਵਕ ਹੋ ਕੇ ਅਕਸਰ ਭੇਟਾ ਵੀ ਜਿਆਦਾ ਦੇ ਦੇਂਦੇ ਹਨ।
ਪਰੰਤੂ ਗੁਰੂ ਸਾਹਿਬ ਤਾਂ ਕੁੱਝ ਹੋਰ
ਹੀ ਕਰਨ ਦੀ ਸਿਖਿਆ ਦੇ ਰਹੇ ਹਨ,
"ਪ੍ਰਭ ਸਿਉ ਲਾਗਿ ਰਹਿਓ ਮੇਰਾ
ਚੀਤੁ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ॥ ਰਹਾਉ॥",
ਭਲਾ ਤਾਂ ਹੀ ਹੋਣਾ ਹੈ ਜੇ ਕਰ ਅਸੀਂ,
"ਪ੍ਰਭ ਸਿਉ ਲਾਗਿ ਰਹਿਓ
ਮੇਰਾ ਚੀਤੁ॥", ਵਾਲੀ
ਅਵਸਥਾ ਬਣਾਉਂਦੇ ਹਾਂ।
ਬਾਬਰ ਮੁਗ਼ਲ ਬਾਦਸ਼ਾਹ ਨੇ ਖੁਰਾਸਾਨ ਦੀ ਸਪੁਰਦਗੀ ਕਿਸੇ ਹੋਰ ਨੂੰ ਕਰ ਕੇ
ਹਿੰਦੁਸਤਾਨ ਤੇ ਹਮਲਾ ਕਰਨ ਲਈ ਆਇਆ ਤੇ ਹਮਲੇ ਦੇ ਦੌਰਾਨ ਬਾਬਰ ਦੀਆਂ ਮੁਗ਼ਲ ਫੌਜਾਂ ਨੇ ਬਹੁਤ
ਬਰਬਾਦੀ ਕੀਤੀ ਤੇ ਹਿੰਦੁਸਤਾਨੀਆਂ ਨੂੰ ਬਹੁਤ ਡਰਾ ਦਿਤਾ, ਤੇ ਉਥੋਂ ਦੇ ਲੋਕ ਬੁਰੀ ਤਰ੍ਹਾਂ ਸਹਮ
ਗਏ। ਉਸ ਸਮੇਂ ਗੁਰੂ ਨਾਨਕ ਸਾਹਿਬ ਸੈਦਪੁਰ (ਐਮਨਾਬਾਦ) ਵਿੱਚ ਸਨ। ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ
ਰੰਗ ਰਲੀਆਂ ਵਿੱਚ ਪੈ ਜਾਂਦੇ ਹਨ, ਉਨ੍ਹਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ ਅਕਾਲ
ਪੁਰਖੁ ਆਪਣੇ ਉਤੇ ਕੋਈ ਦੋਸ਼ ਨਹੀਂ ਆਉਣ ਦੇਂਦਾ ਹੈ। ਆਪਣੇ ਫ਼ਰਜ਼ ਭੁਲਾ ਕੇ ਵਿਕਾਰਾਂ ਵਿੱਚ ਮਸਤ ਹੋਏ
ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਅਕਾਲ ਪੁਰਖੁ ਨੇ ਮੁਗ਼ਲ ਬਾਦਸ਼ਾਹ ਬਾਬਰ ਨੂੰ ਜਮਰਾਜ ਬਣਾ ਕੇ
ਹਿੰਦੁਸਤਾਨ ਤੇ ਚੜ੍ਹਾਈ ਕਰਕੇ ਭੇਜਿਆ। ਅਕਾਲ ਪੁਰਖੁ ਨੇ ਜਿਥੇ ਬਦ ਚਲਣ ਤੇ ਵਿਕਾਰਾਂ ਵਿੱਚ ਮਸਤ
ਹੋਏ ਪਠਾਣ ਹਾਕਮਾਂ ਨੂੰ ਸਜਾ ਦਿਤੀ, ਉਸ ਦੇ ਨਾਲ ਨਾਲ ਗਰੀਬ ਤੇ ਨਿਹੱਥੇ ਲੋਕ ਵੀ ਪੀਸੇ ਗਏ। ਇਤਨੀ
ਮਾਰ ਪਈ ਕਿ ਉਹ ਲੋਕ ਹਾਇ ਹਾਇ ਕਰਕੇ ਪੁਕਾਰ ਉਠੇ। ਇਹ ਸਭ ਕੁੱਝ ਵੇਖ ਕੇ, ਹੇ ਅਕਾਲ ਪੁਰਖੁ! ਤੈਨੂੰ
( ਤੈਕੀ)
ਕੋਈ ਦਰਦ ਨਹੀਂ ਆਇਆ। ਅਸਲੀਅਤ ਇਹ ਹੈ ਕਿ ਦਰਦ ਕਿਉਂ ਆਵੇ,
ਜਦੋਂ ਕਿ ਸਾਰੀ ਖਲਕਤ ਉਸ ਅਕਾਲ ਪੁਰਖੁ ਦੀ ਹੀ ਹੈ, ਸਭ ਜੀਵ ਵੀ ਉਸ ਅਕਾਲ ਪੁਰਖੁ ਦੇ ਹੀ ਹਨ, ਤੇ
ਸਭ ਕੁੱਝ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਹੀ ਹੋ ਰਿਹਾ ਹੈ, ਤੇ ਉਸ ਅਕਾਲ ਪੁਰਖੁ ਦਾ
ਨਿਯਮ ਅਟੱਲ ਹੈ। ਹੇ ਅਕਾਲ
ਪੁਰਖੁ! ਤੂੰ ਸਭਨਾਂ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ। ਜੇ ਕੋਈ ਤਾਕਤਵਰ ਦੂਸਰੇ ਤਾਕਤਵਰ ਦੀ ਮਾਰ
ਕੁਟਾਈ ਕਰੇ ਤਾਂ ਵੇਖਣ ਵਾਲਿਆਂ ਦੇ ਮਨ ਵਿੱਚ ਗੁੱਸਾ ਗਿਲਾ ਜਾਂ ਰੋਸ ਨਹੀਂ ਹੁੰਦਾ, ਕਿਉਂਕਿ ਦੋਵੇਂ
ਧਿਰਾਂ ਇੱਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ।
ਪਰੰਤੂ ਜੇ ਕੋਈ ਸ਼ੇਰ ਵਰਗਾ ਤਾਕਤਵਰ ਗਾਈਆਂ ਦੇ ਵੱਗ ਵਰਗੇ
ਕਮਜ਼ੋਰ ਨਿਹੱਥਿਆਂ ਗਰੀਬਾਂ ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ ਵੱਗ ਦੇ ਖਸਮ
ਨੂੰ ਹੀ ਹੁੰਦੀ ਹੈ। ਇਥੇ ਇਹ ਵੀ ਧਿਆਨ ਵਿੱਚ ਰੱਖਣਾ ਹੈ, ਕਿ ਪਰਜਾ ਪ੍ਰਤੀ ਜੁਮੇਵਾਰੀ ਰਾਜੇ ਦੀ ਵੀ
ਹੁੰਦੀ ਹੈ, ਤੇ ਹਿੰਦੁਸਤਾਨ ਦੇ ਰਾਜੇ ਵਿਕਾਰੀ ਹੋ ਚੁਕੇ ਸਨ ਤੇ ਪਰਜਾ ਤੇ ਜੁਲਮ ਕਰਦੇ ਸਨ। ਜਿਸ
ਤਰ੍ਹਾਂ ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਤੇ ਇੱਕ ਦੂਜੇ ਨੂੰ ਪਾੜ ਖਾਂਦੇ ਹਨ।
ਇਸੇ ਤਰ੍ਹਾਂ ਮਨੁੱਖਾਂ ਨੂੰ ਪਾੜ ਖਾਣ ਵਾਲੇ ਇਹਨਾਂ ਮੁਗ਼ਲਾਂ ਨੇ ਰਤਨਾਂ ਵਰਗੇ ਸੋਹਣੇ ਇਸਤ੍ਰੀਆਂ
ਮਰਦਾਂ ਨੂੰ ਮਾਰ ਮਾਰ ਕੇ ਮਿੱਟੀ ਵਿੱਚ ਰੋਲ ਦਿੱਤਾ, ਤੇ ਮਰੇ ਪਿਆਂ ਦੀ ਕੋਈ ਸਾਰ ਲੈਣ ਵਾਲਾ ਨਹੀਂ।
ਹੇ ਅਕਾਲ ਪੁਰਖੁ! ਤੇਰੀ ਰਜ਼ਾ ਤੂੰ ਹੀ ਜਾਣਦਾ ਹੈ, ਇਹ ਸਭ ਤੇਰੀ ਤਾਕਤ ਦਾ ਹੀ ਕਰਿਸ਼ਮਾ ਹੈ, ਕਿ ਤੂੰ
ਆਪ ਹੀ ਸੰਬੰਧ ਜੋੜਨ ਵਾਲਾ ਹੈ, ਤੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪਣਿਆਂ ਨਾਲੋਂ
ਵਿਛੋੜਨ ਵਾਲਾ ਹੈ। ਧਨ ਪਦਾਰਥ
ਹਕੂਮਤ ਆਦਿਕ ਦੇ ਨਸ਼ੇ ਵਿੱਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ
ਹੋਰਨਾਂ ਨੂੰ ਦੁਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ ਜੇ ਕੋਈ ਮਨੁੱਖ ਆਪਣੇ ਆਪ ਨੂੰ ਕਿਨਾਂ ਵੀ
ਵੱਡਾ ਅਖਵਾ ਲਏ, ਤੇ ਮਨ ਮੰਨੀਆਂ ਰੰਗ ਰਲੀਆਂ ਮਾਣ ਲਏ, ਤਾਂ ਵੀ ਉਹ ਖਸਮ ਅਕਾਲ ਪੁਰਖੁ ਦੀਆਂ ਨਜ਼ਰਾਂ
ਵਿੱਚ ਇੱਕ ਕੀੜਾ ਹੀ ਦਿੱਸਦਾ ਹੈ, ਜੋ ਧਰਤੀ ਤੋਂ ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ, ਹਉਮੈ ਦੀ
ਮਸਤੀ ਵਿੱਚ ਉਹ ਮਨੁੱਖ ਆਪਣੀ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਸਮਝਾਂਦੇ ਹਨ, ਕਿ
ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ ਆਤਮਕ ਜੀਵਨ ਜੀਊਂਦਾ ਹੈ, ਤੇ ਅਕਾਲ ਪੁਰਖੁ ਦਾ ਨਾਮੁ
ਚੇਤੇ ਰੱਖਦਾ ਹੈ, ਉਹੀ ਮਨੁੱਖ ਇਥੋਂ ਕੁੱਝ ਖੱਟ ਸਕਦਾ ਹੈ।
ਆਸਾ ਮਹਲਾ ੧॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ
ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ
ਆਇਆ॥ ੧॥
ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ
ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ ੧॥ ਰਹਾਉ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ
ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥ ੨॥ ਜੇ ਕੋ
ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥ ਮਰਿ ਮਰਿ ਜੀਵੈ
ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥ ੩॥ ੫॥ ੩੯॥
ਕੁਝ ਲੋਕ ਇਹ ਪਰਚਾਰਦੇ ਹਨ, ਕਿ ਗੁਰੂ ਨਾਨਕ ਸਾਹਿਬ ਅਕਾਲ ਪੁਰਖੁ ਤੇ ਦੋਸ਼
ਲਾ ਰਹੇ ਹਨ, ਕਿ ਹੇ ਅਕਾਲ ਪੁਰਖੁ! ਲੋਕਾਂ ਨੂੰ ਇਤਨੀ ਮਾਰ ਪਈ, ਕਿ ਉਹ ਹਾਇ ਹਾਇ ਕਰਕੇ ਪੁਕਾਰ
ਉਠੇ, ਕੀ ਤੈਨੂੰ ਕੋਈ ਦਰਦ ਨਹੀਂ ਆਇਆ? ਜੇ ਕਰ ਅਸੀਂ ਅਜੇਹਾ ਦੋਸ਼ ਲਾਣ ਵਾਲੇ ਅਰਥ ਕਰੀਏ, ਤਾਂ ਅਸੀਂ
ਗੁਰੂ ਨਾਨਕ ਸਾਹਿਬ ਦੇ ਸਿੱਖ ਧਰਮ ਦੇ ਮੁਢਲੇ ਸਿਧਾਂਤ, " ਹੁਕਮਿ
ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (੧) ",
ਦੇ ਉਲਟ ਜਾ ਰਹੇ ਹਾਂ, ਕਿਉਂਕਿ ਸਭ
ਕੁੱਝ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਹੀ ਹੋਇਆ ਹੈ। ਜੇ ਕਰ ਇਸ ਸਬਦ ਦੀ ਰਹਾਉ ਦੀ
ਪੰਗਤੀ ਨੂੰ ਧਿਆਨ ਨਾਲ ਵੀਚਾਰੀਏ ਤਾਂ ਅਰਥ ਸਪੱਸ਼ਟ ਹੋ ਜਾਂਦੇ ਹਨ ਕਿ ਗੁਰੂ ਨਾਨਕ ਸਾਹਿਬ ਅਕਾਲ
ਪੁਰਖੁ ਤੇ ਅਜੇਹਾ ਕੋਈ ਦੋਸ਼ ਨਹੀਂ ਲਾ ਰਹੇ ਹਨ,
"ਕਰਤਾ
ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ ੧॥ ਰਹਾਉ॥"।
ਸਾਰੀ ਖਲਕਤ ਉਸ ਅਕਾਲ ਪੁਰਖੁ ਦੀ ਹੀ ਹੈ, ਸਭ ਜੀਵ ਵੀ
ਉਸ ਅਕਾਲ ਪੁਰਖੁ ਦੇ ਹੀ ਹਨ, ਤੇ ਸਭ ਕੁੱਝ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਹੀ ਹੋ ਰਿਹਾ
ਹੈ, ਤੇ ਉਸ ਅਕਾਲ ਪੁਰਖੁ ਦਾ ਨਿਯਮ ਅਟੱਲ ਹੈ। ਇੱਕ ਪਾਸੇ ਮੁਗ਼ਲ ਬਾਦਸ਼ਾਹ ਬਾਬਰ ਹੈ, ਤੇ ਦੂਸਰੇ
ਪਾਸੇ ਵਿਕਾਰਾਂ ਵਿੱਚ ਮਸਤ ਹੋਏ ਪਠਾਣ ਹਾਕਮ ਹਨ। ਇਤਨਾਂ ਜਰੂਰ ਹੋਇਆ ਹੈ ਕਿ, ਉਸ ਦੇ ਨਾਲ ਨਾਲ
ਗਰੀਬ ਤੇ ਨਿਹੱਥੇ ਲੋਕ ਵੀ ਪੀਸੇ ਗਏ।
ਉਸ ਗੁਨਾਹ ਲਈ ਉਹ ਲੋਕ ਵੀ ਜੁਮੇਵਾਰ
ਹਨ, ਕਿਉਂਕਿ ਉਨ੍ਹਾਂ ਲੋਕਾਂ ਨੇ ਆਪਣੇ ਫਰਜ ਨੂੰ ਨਹੀਂ ਪਛਾਣਿਆ, ਸਚ ਤੇ ਪਹਿਰਾ ਨਹੀਂ ਦਿਤਾ ਤੇ
ਵਿਕਾਰੀ ਹਾਕਮਾਂ ਦਾ ਸਾਥ ਦੇਂਦੇ ਰਹੇ। ਅੱਜ ਦੇ ਲੋਕ ਰਾਜ ਵਿੱਚ ਵੀ ਇਹੀ ਹਾਲ ਹੈ, ਵੋਟਾਂ ਪਾਣ
ਵੇਲੇ ਤਾਂ ਲੋਕ ਆਪਣਾ ਫਰਜ ਸਮਝਦੇ ਨਹੀਂ, ਤੇ ਬਾਅਦ ਵਿੱਚ ੫ ਸਾਲ ਲਈ ਨੇਤਾਵਾਂ ਦੇ ਨੁਕਸ ਕੱਡਦੇ
ਰਹਿੰਦੇ ਹਨ ਤੇ ਪਛਤਾਂਦੇ ਰਹਿੰਦੇ ਹਨ।
ਪਉੜੀ॥
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
(੧੦੮੮)
ਇਹ ਜਗਤ ਦੁਖਾਂ ਦਾ ਸਮੁੰਦਰ ਹੈ, ਇਨ੍ਹਾਂ ਦੁਖਾਂ ਨੂੰ ਵੇਖ ਕੇ ਮੇਰੀ ਜਿੰਦ
ਕੰਬਦੀ ਹੈ। ਅਕਾਲ ਪੁਰਖੁ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ, ਜਿਸ ਦੇ ਪਾਸ ਮੈਂ
ਮਿੰਨਤਾਂ ਕਰਾਂ। ਹੋਰ ਆਸਰੇ ਛੱਡ ਕੇ ਮੈਂ ਦੁਖਾਂ ਦੇ ਨਾਸ ਕਰਨ ਵਾਲੇ ਅਕਾਲ ਪੁਰਖੁ ਨੂੰ ਹੀ ਸਿਮਰਦਾ
ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।
ਫਿਰ ਉਹ ਮੇਰਾ ਮਾਲਿਕ ਸਦਾ ਹੀ
ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ, ਪਰੰਤੂ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ,
ਬਖ਼ਸ਼ਸ਼ਾਂ ਵਿੱਚ ਨਿੱਤ ਇਉਂ ਹੈ, ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।
ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਿਆ ਕਰ,
ਕਿਉਂਕਿ, ਦੁਖਾਂ ਵਿਚੋਂ ਆਖ਼ਰ ਉਹ ਹੀ ਬਚਾਂਦਾ ਹੈ। ਹੇ ਮੇਰੀ ਜਿੰਦੇ! ਧਿਆਨ ਨਾਲ ਸੁਣ ਉਸ ਮਾਲਿਕ ਦਾ
ਆਸਰਾ ਲਿਆਂ ਹੀ ਦੁਖਾਂ ਦੇ ਸਮੁੰਦਰ ਵਿਚੋਂ ਪਾਰ ਲੰਘ ਸਕੀਦਾ ਹੈ।
ਹੇ ਦਿਆਲ ਅਕਾਲ ਪੁਰਖੁ! ਮੈਂ
ਤੈਥੋਂ ਸਦਾ ਸਦਕੇ ਜਾਂਦਾ ਹਾਂ, ਮੇਹਰ ਕਰ, ਆਪਣਾ ਨਾਮੁ ਦੇਹ, ਤਾਂ ਕਿ ਤੇਰੇ ਨਾਮੁ ਦੁਆਰਾ ਮੈਂ
ਦੁਖਾਂ ਦੇ ਇਸ ਸਮੁੰਦਰ ਵਿਚੋਂ ਪਾਰ ਲੰਘ ਸਕਾਂ।
ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਹੀ ਸਭ ਥਾਈਂ ਮੌਜੂਦ
ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦੀ
ਸੇਵਾ ਕਰਦਾ ਹੈ, ਉਸ ਦੇ ਗੁਣਾਂ ਦੀ ਵੀਚਾਰ ਕਰਦਾ ਹੈ, ਉਸ ਨੂੰ ਹਮੇਸ਼ਾਂ ਯਾਦ ਕਰਦਾ ਰਹਿੰਦਾ ਹੈ।
ਹੇ ਪਿਆਰੇ ਅਕਾਲ ਪੁਰਖੁ!
ਤੇਰੀ ਯਾਦ ਤੋਂ ਬਿਨਾ ਮੈਂ ਕਿਸ ਤਰ੍ਹਾਂ ਰਹਿ ਸਕਦਾ ਹਾਂ, ਮੈਂ ਤਾਂ ਤੇਰੇ ਬਿਨਾ ਵਿਆਕੁਲ ਹੋ ਜਾਂਦਾ
ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮੁ ਵਿੱਚ ਜੁੜਿਆ ਰਹਾਂ। ਹੇ
ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।
ਦੁਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ ਮੈਂ ਆਪਣੇ
ਮਾਲਿਕ ਅਕਾਲ ਪੁਰਖੁ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ
ਆਪਣੇ ਉਸ ਮਾਲਿਕ ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਪਲ ਪਲ ਸਦਕੇ ਜਾਂਦਾ ਹਾਂ।
ਹੇ ਮੇਰੇ ਮਾਲਿਕ ਅਕਾਲ
ਪੁਰਖੁ! ਮੈਂ ਤੇਰੇ ਨਾਮੁ ਤੋਂ ਖਿਨ ਖਿਨ ਪਲ ਪਲ
ਕੁਰਬਾਨ ਜਾਂਦਾ ਹਾਂ।
ਧਨਾਸਰੀ ਮਹਲਾ ੧ ਘਰੁ ੧ ਚਉਪਦੇ॥ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ॥ ਦੂਖ
ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ॥ ੧॥
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ
ਦਾਤਾਰੁ॥ ੧॥ ਰਹਾਉ॥ ਅਨਦਿਨੁ ਸਾਹਿਬੁ ਸੇਵੀਐ
ਅੰਤਿ ਛਡਾਏ ਸੋਇ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ॥ ੨॥
ਦਇਆਲ ਤੇਰੈ ਨਾਮਿ ਤਰਾ॥ ਸਦ ਕੁਰਬਾਣੈ
ਜਾਉ॥ ੧॥ ਰਹਾਉ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ
ਕੋਇ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ॥ ੩॥
ਤੁਧੁ ਬਾਝੁ ਪਿਆਰੇ ਕੇਵ ਰਹਾ॥ ਸਾ
ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ॥ ੧॥
ਰਹਾਉ॥ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ॥
ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ॥ ੪॥
ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ
ਚੁਖ ਚੁਖ ਹੋਇ॥ ੧॥ ਰਹਾਉ॥ ੪॥ ੧॥ (੬੬੦)
ਇਸ ਇੱਕ ਸਬਦ ਵਿੱਚ ੪ ਰਹਾਉ ਹਨ, ਤੇ ਉਹ ਚਾਰੇ ਹੀ ਬਹੁਤ ਮਹੱਤਵ ਪੂਰਨ ਹਨ।
ਉਸ ਅਕਾਲ ਪੁਰਖੁ ਤੋਂ ਸਦਾ
ਸਦਕੇ ਜਾਣਾ ਹੈ, ਉਸ ਅਕਾਲ ਪੁਰਖੁ ਦੇ ਨਾਮੁ ਲਈ ਅਰਦਾਸ ਕਰਨੀ ਹੈ, ਹਮੇਸ਼ਾਂ ਉਸ ਅਕਾਲ ਪੁਰਖੁ
ਦੀ ਸੇਵਾ ਕਰਨੀ ਹੈ, ਉਸ ਦੇ ਗੁਣਾਂ ਦੀ ਵੀਚਾਰ ਕਰਨੀ ਹੈ, ਉਸ ਅਕਾਲ ਪੁਰਖੁ ਨੂੰ ਹਮੇਸ਼ਾਂ ਯਾਦ ਕਰਦੇ
ਰਹਿਣਾ ਹੈ, ਉਸ ਅਕਾਲ ਪੁਰਖੁ ਤੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਅਸੀਂ
ਅਰਜ਼ੋਈ ਕਰ ਸਕਦੇ ਹਾਂ, ਇਸ ਲਈ ਉਸ ਅਕਾਲ ਪੁਰਖੁ ਦੇ ਨਾਮੁ ਤੋਂ ਖਿਨ ਖਿਨ ਪਲ ਪਲ ਕੁਰਬਾਨ
ਜਾਣਾ ਹੈ।
ਕਈ ਸਬਦਾਂ ਵਿੱਚ ਰਹਾਉ ਨਹੀਂ ਹੁੰਦਾ ਹੈ, ਇਸ ਲਈ ਗਾਇਨ ਕਰਦੇ ਸਮੇਂ ਉਸ ਸਬਦ
ਲਈ ਉਚਿਤ ਪੰਗਤੀ ਦੀ ਟੇਕ ਲੈਣੀ ਹੁੰਦੀ ਹੈ। ਜੇ ਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਬਹੁਤ ਵਾਰੀ ਸਬਦ
ਦੀ ਆਖਰੀ ਪੰਗਤੀ ਵਿੱਚ ਮਹੱਤਵ ਪੂਰਨ ਸੰਦੇਸ਼ ਦਿਤਾ ਹੁੰਦਾ ਹੈ। ਇਸ ਲਈ ਟੇਕ ਆਖਰੀ ਪੰਗਤੀ ਦੀ ਜਾਂ,
ਨਾਨਕ ਸਬਦ ਵਾਲੀ ਪੰਗਤੀ ਦੀ ਵੀ ਲਈ ਜਾ ਸਕਦੀ ਹੈ।
ਹੇ ਮਨ ਨੂੰ ਮੋਹ ਲੈਣ ਵਾਲੇ ਅਕਾਲ ਪੁਰਖੁ! ਤੇਰੇ ਉੱਚੇ ਮੰਦਰ ਹਨ, ਤੇਰੇ
ਮਹਲ ਐਸੈ ਹਨ ਕਿ, ਉਨ੍ਹਾਂ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਦਿੱਸਦਾ। ਹੇ ਅਕਾਲ ਪੁਰਖੁ! ਤੇਰੇ ਦਰ
ਤੇ ਤੇਰੇ ਧਰਮ ਅਸਥਾਨਾਂ ਵਿਚ, ਤੇਰੇ ਸੰਤ ਜਨ ਬੈਠੇ ਸੋਹਣੇ ਲੱਗ ਰਹੇ ਹਨ। ਹੇ ਬੇਅੰਤ ਅਕਾਲ ਪੁਰਖੁ!
ਹੇ ਦਇਆਲ ਅਕਾਲ ਪੁਰਖੁ! ਹੇ ਠਾਕੁਰ! ਤੇਰੇ ਧਰਮ ਅਸਥਾਨਾਂ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਦਿੱਸਦਾ
ਹੈ, ਤੂੰ ਸਭ ਉਪਰ ਦਇਆ ਕਰਨ ਵਾਲਾ ਹੈ, ਤੇ ਤੇਰੇ ਧਰਮ ਅਸਥਾਨਾਂ ਵਿਚ, ਤੇਰੇ ਸੰਤ ਜਨ ਸਦਾ ਤੇਰਾ
ਕੀਰਤਨ ਗਾਂਦੇ ਹਨ। ਹੇ ਅਕਾਲ ਪੁਰਖੁ! ਜਿਥੇ ਵੀ ਸਾਧ ਸੰਤ ਇਕੱਠੇ ਹੁੰਦੇ ਹਨ, ਉਥੇ ਤੈਨੂੰ ਹੀ
ਧਿਆਉਂਦੇ ਹਨ। ਹੇ ਦਇਆ ਦੇ ਘਰ ਅਕਾਲ ਪੁਰਖੁ! ਹੇ ਸਭ ਦੇ ਮਾਲਕ ਅਕਾਲ ਪੁਰਖੁ! ਤੂੰ ਦਇਆ ਕਰ ਕੇ,
ਤਰਸ ਕਰ ਕੇ ਗਰੀਬਾਂ ਅਨਾਥਾਂ ਉਤੇ ਕਿਰਪਾਲ ਹੁੰਦਾ ਹੈ। ਹੇ ਅਕਾਲ ਪੁਰਖੁ! ਨਾਨਕ ਬੇਨਤੀ ਕਰਦਾ ਹੈ
ਕਿ, ਤੇਰੇ ਦਰਸ਼ਨ ਦੇ ਪਿਆਸੇ ਤੇਰੇ ਸੰਤ ਜਨ, ਤੈਨੂੰ ਮਿਲ ਕੇ ਤੇਰੇ ਦਰਸਨ ਦਾ ਸੁਖ ਮਾਣਦੇ ਹਨ।
ਗਉੜੀ ਮਹਲਾ ੫॥
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ॥
ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ॥ ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ॥
ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ॥ ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ
ਕ੍ਰਿਪਾਰਾ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ॥ ੧॥
(੨੪੮)
ਇਸ ਸਬਦ ਵਿੱਚ
ਪਹਿਲੀ ਪੰਗਤੀ, "ਮੋਹਨ
ਤੇਰੇ ਊਚੇ ਮੰਦਰ ਮਹਲ ਅਪਾਰਾ॥",
ਦੀ ਬਜਾਏ ਆਖਰੀ ਨਾਨਕ ਪਦ ਵਾਲੀ
ਪੰਗਤੀ, "ਬਿਨਵੰਤਿ ਨਾਨਕ
ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ॥",
ਦੀ ਟੇਕ ਲੈਣੀ ਜਿਆਦਾ ਉਚਿਤ ਰਹੇਗੀ,
ਕਿਉਂਕਿ ਉਸ ਵਿੱਚ ਅਰਦਾਸ, ਨਿਮਰਤਾ, ਤੇ ਅਕਾਲ ਪੁਰਖੁ ਦੇ ਦਰਸਨਾਂ ਲਈ ਤਾਂਘ ਹੈ।
ਹੇ ਅਕਾਲ ਪੁਰਖੁ! ਤੇਰੀ ਸਿਫ਼ਤਿ ਸਾਲਾਹ ਦੇ ਬਚਨ ਸੋਹਣੇ ਲੱਗਦੇ ਹਨ, ਤੇਰੀ
ਚਾਲ ਅਨੋਖੀ ਹੇ ਤੇ ਜਗਤ ਦੇ ਜੀਵਾਂ ਦੀ ਚਾਲ ਨਾਲੋਂ ਵੱਖਰੀ ਹੈ। ਹੇ ਅਕਾਲ ਪੁਰਖੁ ਜੀ! ਸਾਰੇ ਜੀਵ
ਸਿਰਫ਼ ਤੈਨੂੰ ਹੀ ਸਦਾ ਕਾਇਮ ਰਹਿਣ ਵਾਲਾ ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨੇ ਮਿੱਟੀ ਹੋ ਜਾਣਾ ਹੈ,
ਭਾਵ ਹੋਰ ਸਭ ਨਾਸਵੰਤ ਹੈ। ਹੇ ਅਕਾਲ ਪੁਰਖੁ! ਸਿਰਫ਼ ਤੈਨੂੰ ਇੱਕ ਨੂੰ ਅਸਥਿਰ ਮੰਨਦੇ ਹਨ, ਜਿਸ ਦਾ
ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਤੂੰ ਸਭ ਦਾ ਪਾਲਣਹਾਰ ਹੈ, ਤੇ ਜਿਸ ਨੇ ਸਾਰੀ ਸ੍ਰਿਸ਼ਟੀ ਵਿੱਚ
ਆਪਣੀ ਸੱਤਾ ਵਰਤਾਈ ਹੋਈ ਹੈ। ਹੇ ਅਕਾਲ ਪੁਰਖੁ! ਤੈਨੂੰ ਤੇਰੇ ਭਗਤਾਂ ਨੇ ਗੁਰੂ ਦੇ ਬਚਨ ਦੁਆਰਾ
ਤੈਨੂੰ ਪਿਆਰ ਵੱਸ ਕੀਤਾ ਹੋਇਆ ਹੈ, ਤੂੰ ਸਭ ਦਾ ਮੁੱਢ ਹੈ, ਤੂੰ ਸਰਬ ਵਿਆਪਕ ਹੈ, ਤੂੰ ਸਾਰੇ ਜਗਤ
ਦਾ ਮਾਲਕ ਹੈ। ਹੇ ਅਕਾਲ ਪੁਰਖੁ! ਸਾਰੇ ਜੀਵਾਂ ਵਿੱਚ ਮੌਜੂਦ ਹੋਣ ਕਰਕੇ ਤੂੰ ਆਪ ਹੀ ਉਮਰ ਭੋਗ ਕੇ
ਜਗਤ ਤੋਂ ਚਲਾ ਜਾਂਦਾ ਹੈ, ਫਿਰ ਵੀ ਤੂੰ ਹੀ ਆਪ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਹੀ ਜਗਤ ਵਿੱਚ
ਆਪਣੀ ਸੱਤਾ ਵਰਤਾਈ ਹੋਈ ਹੈ। ਨਾਨਕ ਬੇਨਤੀ ਕਰਦਾ ਹੈ, ਆਪਣੇ ਸੇਵਕਾਂ ਦੀ ਤੂੰ ਆਪ ਹੀ ਲਾਜ ਰੱਖਦਾ
ਹੈ, ਸਾਰੇ ਸੇਵਕ ਭਗਤ ਜਨ ਤੇਰੀ ਸਰਨ ਪੈਂਦੇ ਹਨ।
ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ॥ ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ
ਰਾਲੀ॥ ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ॥ ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ
ਪੁਰਖੁ ਬਨਵਾਰੀਆ॥ ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ॥ ਬਿਨਵੰਤਿ ਨਾਨਕ ਪੈਜ ਰਾਖਹੁ ਸਭ
ਸੇਵਕ ਸਰਨਿ ਤੁਮਾਰੀਆ॥ ੨॥ (੨੪੮)
ਇਸ
ਸਬਦ ਵਿੱਚ ਪਹਿਲੀ ਪੰਗਤੀ, "ਮੋਹਨ
ਤੇਰੇ ਬਚਨ ਅਨੂਪ ਚਾਲ ਨਿਰਾਲੀ॥",
ਦੀ ਬਜਾਏ ਆਖਰੀ ਨਾਨਕ ਪਦ ਵਾਲੀ
ਪੰਗਤੀ, "ਬਿਨਵੰਤਿ ਨਾਨਕ
ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ॥",
ਦੀ ਟੇਕ ਲੈਣੀ ਜਿਆਦਾ ਉਚਿਤ ਰਹੇਗੀ,
ਕਿਉਂਕਿ ਉਸ ਵਿੱਚ ਅਰਦਾਸ, ਨਿਮਰਤਾ, ਤੇ ਅਕਾਲ ਪੁਰਖੁ ਦੀ ਸਰਨ ਵਿੱਚ ਆਉਂਣ ਦੀ ਤੇ ਉਸ ਦਾ ਸੇਵਕ
ਬਣਨ ਲਈ ਤਾਂਘ ਹੈ।
ਹੇ ਅਕਾਲ ਪੁਰਖੁ! ਤੈਨੂੰ ਸਾਧ ਸੰਗਤਿ ਧਿਆਉਂਦੀ ਹੈ, ਤੇਰੇ ਦਰਸਨ ਦਾ ਧਿਆਨ
ਧਰਦੀ ਹੈ। ਹੇ ਅਕਾਲ ਪੁਰਖੁ! ਜੇਹੜੇ ਜੀਵ ਤੈਨੂੰ ਜਪਦੇ ਹਨ, ਅੰਤ ਵੇਲੇ ਮੌਤ ਦਾ ਸਹਮ ਉਨ੍ਹਾਂ ਦੇ
ਨੇੜੇ ਨਹੀਂ ਢੁਕਦਾ। ਜੇਹੜੇ ਤੈਨੂੰ ਇਕਾਗਰ ਮਨ ਨਾਲ ਧਿਆਉਂਦੇ ਹਨ, ਮੌਤ ਦੇ ਜਮਕਾਲੁ ਦਾ ਸਹਮ
ਉਨ੍ਹਾਂ ਨੂੰ ਪੋਹ ਨਹੀਂ ਸਕਦਾ, ਆਤਮਕ ਮੌਤ ਉਨ੍ਹਾਂ ਉਤੇ ਪ੍ਰਭਾਵ ਨਹੀਂ ਪਾ ਸਕਦੀ। ਜੇਹੜੇ ਮਨੁੱਖ
ਆਪਣੇ ਮਨ ਦੁਆਰਾ, ਆਪਣੇ ਬੋਲਾਂ ਦੁਆਰਾ, ਤੇ ਆਪਣੇ ਕਰਮਾਂ ਦੁਆਰਾ, ਅਕਾਲ ਪੁਰਖੁ ਨੂੰ ਯਾਦ ਕਰਦੇ
ਰਹਿੰਦੇ ਹਨ, ਉਹ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲੈਂਦੇ ਹਨ। ਹੇ ਸਰਬ ਵਿਆਪਕ! ਹੇ ਅਕਾਲ ਪੁਰਖੁ!
ਉਹ ਮਨੁੱਖ ਵੀ ਤੇਰਾ ਦਰਸਨ ਕਰ ਕੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ, ਜਿਹੜੇ ਪਹਿਲਾਂ ਗੰਦੇ, ਕੁਕਰਮੀ
ਤੇ ਮਹਾ ਮੂਰਖ ਹੁੰਦੇ ਹਨ। ਨਾਨਕ ਬੇਨਤੀ ਕਰਦਾ ਹੈ, ਹੇ ਅਕਾਲ ਪੁਰਖੁ! ਤੇਰਾ ਰਾਜ ਨਿਹਚਲੁ ਹੈ, ਸਦਾ
ਕਾਇਮ ਰਹਿਣ ਵਾਲਾ ਹੈ, ਤੂੰ ਆਪਣੇ ਆਪ ਵਿੱਚ ਸੰਪੂਰਨ ਹੈ।
ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ॥ ਮੋਹਨ ਜਮੁ ਨੇੜਿ ਨ ਆਵੈ ਤੁਧੁ
ਜਪਹਿ ਨਿਦਾਨਾ॥ ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇੱਕ ਮਨਿ ਧਿਆਵਹੇ॥ ਮਨਿ ਬਚਨਿ ਕਰਮਿ ਜਿ ਤੁਧੁ
ਅਰਾਧਹਿ ਸੇ ਸਭੇ ਫਲ ਪਾਵਹੇ॥ ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ॥ ਬਿਨਵੰਤਿ
ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ॥ ੩॥ (੨੪੮)
ਇਸ ਸਬਦ ਵਿੱਚ ਪਹਿਲੀ
ਪੰਗਤੀ, "ਮੋਹਨ ਤੁਧੁ
ਸਤਸੰਗਤਿ ਧਿਆਵੈ ਦਰਸ ਧਿਆਨਾ॥",
ਦੀ ਬਜਾਏ ਆਖਰੀ ਨਾਨਕ ਪਦ ਵਾਲੀ
ਪੰਗਤੀ, "ਬਿਨਵੰਤਿ ਨਾਨਕ
ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ॥",
ਦੀ ਟੇਕ ਲੈਣੀ ਜਿਆਦਾ ਉਚਿਤ ਰਹੇਗੀ,
ਕਿਉਂਕਿ ਉਸ ਵਿੱਚ ਅਰਦਾਸ, ਨਿਮਰਤਾ, ਤੇ ਅਕਾਲ ਪੁਰਖੁ ਦੇ ਰਾਜ ਦੀ ਵਿਸ਼ਾਲਤਾ ਤੇ ਉਸ ਪੂਰਨ ਅਕਾਲ
ਪੁਰਖੁ ਦੇ ਗੁਣ ਗਾਏ ਜਾ ਰਹੇ ਹਨ।
ਹੇ ਅਕਾਲ ਪੁਰਖੁ! ਤੂੰ ਬੜਾ ਸੋਹਣਾ ਫਲਿਆ ਹੋਇਆ ਹੈ, ਤੂੰ ਬੜੇ ਵੱਡੇ ਪਰਵਾਰ
ਵਾਲਾ ਹੈ। ਹੇ ਅਕਾਲ ਪੁਰਖੁ! ਪੁੱਤਰਾਂ ਭਰਾਵਾਂ ਮਿੱਤਰਾਂ ਵਾਲੇ ਵੱਡੇ ਵੱਡੇ ਟੱਬਰ ਤੂੰ ਸਾਰੇ ਦੇ
ਸਾਰੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ਹੇ ਅਕਾਲ ਪੁਰਖੁ! ਜਿਨ੍ਹਾਂ ਨੇ ਤੇਰਾ
ਦਰਸਨ ਕੀਤਾ, ਉਨ੍ਹਾਂ ਦੇ ਅੰਦਰੋਂ ਤੂੰ ਹੰਕਾਰ ਦੂਰ ਕਰ ਦਿੱਤਾ। ਤੂੰ ਸਾਰੇ ਜਹਾਨ ਨੂੰ ਹੀ ਤਾਰਨ ਦੀ
ਸਮਰੱਥਾ ਰੱਖਦਾ ਹੈ। ਹੇ ਅਕਾਲ ਪੁਰਖੁ! ਜਿਨ੍ਹਾਂ ਵਡਭਾਗੀਆਂ ਨੇ ਤੇਰੀ ਸਿਫ਼ਤਿ ਸਾਲਾਹ ਕੀਤੀ, ਆਤਮਕ
ਮੌਤ ਉਨ੍ਹਾਂ ਦੇ ਨੇੜੇ ਨਹੀਂ ਢੁਕਦੀ। ਹੇ ਸਭ ਤੋਂ ਵੱਡੇ! ਸਰਬ ਵਿਆਪਕ ਅਕਾਲ ਪੁਰਖੁ! ਤੇਰੇ ਗੁਣ
ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ। ਨਾਨਕ ਬੇਨਤੀ ਕਰਦਾ ਹੈ ਕਿ, ਮੈਂ ਤੇਰਾ ਹੀ ਆਸਰਾ ਲਿਆ
ਹੈ, ਜਿਸ ਆਸਰੇ ਦੀ ਬਰਕਤਿ ਨਾਲ ਮੈਂ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ।
ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ॥ ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ
ਤਾਰੇ॥ ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ॥ ਜਿਨੀ ਤੁਧਨੋ ਧੰਨੁ ਕਹਿਆ ਤਿਨ ਜਮੁ
ਨੇੜਿ ਨ ਆਇਆ॥ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ॥ ਬਿਨਵੰਤਿ ਨਾਨਕ ਟੇਕ ਰਾਖੀ
ਜਿਤੁ ਲਗਿ ਤਰਿਆ ਸੰਸਾਰੇ॥ ੪॥ ੨॥ (੨੪੮)
ਇਸ
ਸਬਦ ਵਿੱਚ ਪਹਿਲੀ ਪੰਗਤੀ, "ਮੋਹਨ
ਤੂੰ ਸੁਫਲੁ ਫਲਿਆ ਸਣੁ ਪਰਵਾਰੇ॥",
ਦੀ ਬਜਾਏ ਆਖਰੀ ਨਾਨਕ ਪਦ ਵਾਲੀ
ਪੰਗਤੀ, "ਬਿਨਵੰਤਿ ਨਾਨਕ
ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ॥",
ਦੀ ਟੇਕ ਲੈਣੀ ਜਿਆਦਾ ਉਚਿਤ ਰਹੇਗੀ,
ਕਿਉਂਕਿ ਉਸ ਵਿੱਚ ਅਰਦਾਸ ਤੇ ਨਿਮਰਤਾ ਹੈ, ਅਤੇ ਸਮਝਾਇਆ ਜਾ ਰਿਹਾ ਹੈ, ਕਿ ਜਿਸ ਮਨੁੱਖ ਨੇ ਅਕਾਲ
ਪੁਰਖੁ ਦਾ ਓਟ ਆਸਰਾ ਲੈ ਲਿਆ, ਉਹ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਵੇਗਾ।
ਗੁਰੂ ਗ੍ਰੰਥ ਸਾਹਿਬ ਵਿੱਚ ਲਗਭਗ ੨੨ ਵਾਰਾਂ ਹਨ, ਵਾਰਾਂ ਵਿੱਚ ਪਹਿਲਾਂ
ਸਲੋਕ ਤੇ ਫਿਰ ਪਉੜੀ ਆਉਂਦੀ ਹੈ, ਕੁੱਝ ਵਾਰਾਂ ਵਿੱਚ ਸਿਰਫ ਪਉੜੀ ਹੀ ਹੁੰਦੀ ਹੈ। ਅਕਸਰ ਇਹ ਹੀ
ਵੇਖਣ ਵਿੱਚ ਆਉਂਦਾ ਹੈ, ਕਿ ਕਈ ਵਾਰੀ ਗੁਰਬਾਣੀ ਗਾਇਨ ਕਰਨ ਵਾਲੇ ਸਿਰਫ ਸਲੋਕ ਹੀ ਗਾਇਨ ਕਰਦੇ ਹਨ,
ਜਦੋਂ ਕਿ ਸਲੋਕਾਂ ਦਾ ਸਬੰਧ ਪਉੜੀ ਨਾਲ ਹੁੰਦਾ ਹੈ, ਤੇ ਵਾਰ ਦਾ ਕੇਂਦਰੀ ਭਾਵ ਪਉੜੀ ਵਿੱਚ ਹੁੰਦਾ
ਹੈ। ਇਸ ਲਈ ਗਾਇਨ ਕਰਦੇ ਸਮੇਂ ਟੇਕ ਵੀ ਪਉੜੀ ਵਿਚੋਂ ਹੀ ਲੈਣੀ ਚਾਹੀਦੀ ਹੈ। ਇਹ ਵੀ ਧਿਆਨ ਰੱਖਣਾ
ਹੁੰਦਾ ਹੈ, ਕਿ ਪਉੜੀ ਵਿਚੋਂ ਕਿਹੜੀ ਪੰਗਤੀ ਜਿਆਦਾ ਉਚਿਤ ਰਹੇਗੀ। ਜਿਆਦਾ ਤਰ ਆਖਰੀ ਪੰਗਤੀ ਜਾਂ
ਨਾਨਕ ਪਦ ਵਾਲੀ ਪੰਗਤੀ ਦੀ ਟੇਕ ਲੈਣੀ ਜਿਆਦਾ ਉਚਿਤ ਰਹਿੰਦੀ ਹੈ।
ਭਾਈ ਗੁਰਦਾਸ ਜੀ ਆਪਣੀਆਂ ਸਾਰੀਆਂ ਵਾਰਾਂ ਵਿੱਚ ਸਿੱਖੀ ਸਿਧਾਂਤ ਨੂੰ ਸਮਝਾਣ
ਲਈ ਪਹਿਲਾਂ ਇੱਕ ਉਦਾਹਰਣ ਦੇਂਦੇ ਹਨ, ਉਸ ਸਿਧਾਂਤ ਨੂੰ ਹੋਰ ਸਪੱਸ਼ਟ ਕਰਨ ਲਈ ਫਿਰ ਦੂਸਰੀ, ਤੀਸਰੀ,
ਚੌਥੀ, ਪੰਜਵੀ, ਉਦਾਹਰਣ ਦੇਂਦੇ ਹਨ। ਭਾਈ ਗੁਰਦਾਸ ਜੀ ਦੀਆਂ ਸਾਰੀਆਂ ਵਾਰਾਂ ਵਿੱਚ ਸਿੱਖੀ ਸਿਧਾਂਤ,
ਵਾਰ ਦੀ ਆਖਰੀ ਪੰਗਤੀ ਵਿੱਚ ਦਿਤਾ ਹੁੰਦਾ ਹੈ। ਇਸ ਲਈ ਸਿੱਖੀ ਸਿਧਾਂਤਾਂ ਨੂੰ ਠੀਕ ਤਰ੍ਹਾਂ ਸਮਝਣ
ਲਈ, ਗਾਇਨ ਕਰਦੇ ਸਮੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਖਰੀ ਪੰਗਤੀ ਦੀ ਟੇਕ ਹੀ ਲੈਣੀਂ ਹੈ,
ਨਹੀਂ ਤਾਂ ਗੁਮਰਾਹ ਹੋ ਜਾਵਾਂਗੇ।
ਭਾਈ ਗੁਰਦਾਸ ਜੀ ਦੀ ਹੇਠ ਲਿਖੀ ਵਾਰ ਵਿਚੋਂ " ਵਾਹਿਗੁਰੂ
ਗੁਰੂ ਮੰਤ੍ਰ ਹੈ ਜਪ ਹਉਮੈਂ ਖੋਈ" ਵਾਲੀ
ਪੰਗਤੀ ਤਾਂ ਲੋਕਾਂ ਕੋਲੋਂ ਅਨੇਕਾਂ ਵਾਰੀ ਸੁਣੀ ਜਾਂਦੀ ਹੈ, ਪਰੰਤੂ ਇਸ ਪੂਰੀ ਵਾਰ ਬਾਰੇ ਕੋਈ
ਵਿਰਲਾ ਹੀ ਪੜ੍ਹਨ ਤੇ ਜਾਨਣ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਇਸ ਪੰਗਤੀ ਵਿੱਚ "ਵਾਹਿਗੁਰੂ
ਗੁਰੂ ਮੰਤ੍ਰ ਹੈ" ਲਿਖਿਆ ਹੈ, ਪ੍ਰਚਾਰਕਾਂ
ਨੇ ਇਸ ਦਾ ਅੱਖਰੀ ਅਰਥ ਲੋਕਾਂ ਮਨ ਵਿੱਚ ਵਾਰ ਵਾਰ ਪਾ ਕੇ, ਇਹ ਨਤੀਜਾ ਕੱਢ ਦਿਤਾ ਹੈ, ਕਿ ਗੁਰਬਾਣੀ
ਅਨੁਸਾਰ "ਵਾਹਿਗੁਰੂ"
ਅੱਖਰ, ਗੁਰਮੰਤ੍ਰ ਹੈ, ਤੇ ਨਾਲ ਹੀ ਆਪਣੇ ਕੋਲੋ
ਬਣਾ ਲਿਆ ਕਿ ਮੰਤ੍ਰ ਦਾ ਅਰਥ ਰਟਨ ਕਰਨਾ ਹੈ। ਪੂਰੇ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਇਹ ਨਹੀਂ
ਲਿਖਿਆ ਗਿਆ ਹੈ ਕਿ
"ਵਾਹਿਗੁਰੂ" ਅਕਾਲ ਪੁਰਖ ਦਾ ਨਾਮੁ ਹੈ। ਇਹ ਵੀ
ਲੋਕਾਂ ਨੇ ਵਾਰ ਵਾਰ ਪ੍ਰਾਪੇਗੰਡਾ ਕਰਕੇ ਆਪਣੇ ਕੋਲੋਂ ਬਣਾ ਲਿਆ ਹੈ, ਕਿ
"ਵਾਹਿਗੁਰੂ"
ਨਾਮੁ ਹੈ। ਇਸ ਤਰ੍ਹਾਂ ਦੇ ਪ੍ਰਚਾਰ ਕਰਕੇ ਅੱਜਕਲ ਅਕਸਰ
ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਵਿੱਚ ਇਹੀ ਹੋ ਰਿਹਾ ਹੈ, ਕਿ ਕੋਈ ਬਾਣੀ ਪੜ੍ਹੇ ਜਾਂ ਨਾ ਪੜ੍ਹੇ,
ਪਰੰਤੂ "ਵਾਹਿਗੁਰੂ" ਦਾ ਰਟਨ ਜਰੂਰ ਕੀਤਾ ਜਾਂਦਾ ਹੈ। ਕਈ ਰਾਗੀਆਂ ਨੇ ਤਾਂ ਗੁਰਬਾਣੀ ਦੇ
ਗਾਇਨ ਕਰਨ ਸਮੇਂ ਇਸ ਦੀ ਮਿਲਾਵਟ ਵੀ ਖੁਲੇ ਆਮ ਕਰਨੀ ਸ਼ੁਰੂ ਦਿਤੀ ਹੈ।
ਗੁਰ ਸਿਖਹੁ ਗੁਰ ਸਿਖ ਹੈ ਪੀਰ ਪੀਰਹੁੰ ਕੋਈ॥ ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ
ਸੋਈ॥ ਦਰਸ਼ਨ ਦ੍ਰਿਸ਼ਟਿ ਧਿਆਨ ਧਰ ਗੁਰੁ ਮੂਰਤਿ ਹੋਈ॥ ਸ਼ਬਦ ਸੁਰਤਿ ਕਰ ਕੀਰਤਨ ਸਤਸੰਗ ਵਿਲੋਈ॥
ਵਾਹਿਗੁਰੂ ਗੁਰੂ ਮੰਤ੍ਰ ਹੈ ਜਪ ਹਉਮੈਂ ਖੋਈ॥
ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ॥ ੨॥
(੧੩-੨-੬)
ਭਾਈ
ਗੁਰਦਾਸ ਜੀ ਦੀ ਇਸ ਵਾਰ ਵਿੱਚ ਸਿੱਖੀ ਸਿਧਾਂਤ ਆਖਰੀ ਪੰਗਤੀ ਵਿੱਚ ਹੈ,
"ਆਪ ਗਵਾਏ ਆਪ ਹੈ ਗੁਣ ਗੁਣੀ
ਪਰੋਈ॥ ੨॥"। ਇਸ
ਵਾਰ ਦੀ ਆਖਰੀ ਪੰਗਤੀ ਦਾ ਸਿਧਾ ਸਬੰਧ ਗੁਰਬਾਣੀ ਦੇ ਸਬਦ,
"ਮਨੁ ਬੇਚੈ ਸਤਿਗੁਰ ਕੈ ਪਾਸਿ॥
ਤਿਸੁ ਸੇਵਕ ਕੇ ਕਾਰਜ ਰਾਸਿ॥ ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥ (੨੮੬) ",
ਨਾਲ ਹੈ। ਇਸ ਲਈ ਗਾਇਨ ਕਰਦੇ ਸਮੇਂ ਭਾਈ ਗੁਰਦਾਸ ਜੀ ਦੀ ਵਾਰ ਦੀ ਆਖਰੀ ਪੰਗਤੀ ਦੀ ਹੀ ਟੇਕ
ਲੈਣੀਂ ਹੈ, ਨਹੀਂ ਤਾਂ ਗੁਮਰਾਹ ਹੋ ਜਾਵਾਂਗੇ।
http://www.geocities.ws/sarbjitsingh/Bani2280GurMag20160825.pdf ,
http://www.sikhmarg.com/2016/0828-mantar-ki-hann.html ,
ਭਾਈ ਗੁਰਦਾਸ ਜੀ ਦੀ ਹੇਠ ਲਿਖੀ ਵਾਰ ਵਿੱਚ ਪਹਿਲੀ ਪੰਗਤੀ ਦੀ ਟੇਕ ਲੈ ਕੇ
ਦੀਵਾਲੀ ਮਨਾਉਂਣ ਲਈ ਆਮ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਇਸ ਵਾਰ ਵਿੱਚ ਭਾਈ ਗੁਰਦਾਸ ਜੀ
ਉਦਾਹਰਣ ਦੇ ਕੇ ਸਮਝਾ ਰਹੇ ਹਨ ਕਿ, ਦੀਵਾਲੀ ਦੀ ਰਾਤਿ ਨੂੰ ਲੋਕ ਦੀਵੇ ਬਾਲਦੇ ਹਨ, ਜਿਹੜੇ ਕਿ ਕੁੱਝ
ਸਮੇਂ ਬਾਅਦ ਬੁਝ ਜਾਂਦੇ ਹਨ। ਜਾਤ ਕੁਜਾਤ ਦੇ ਨਿੱਕੇ ਵੱਡੇ ਤਾਰੇ, ਆਕਾਸ਼ ਵਿੱਚ ਰਾਤ ਨੂੰ ਦਿਖਾਈ
ਦੇਂਦੇ ਹਨ, ਜਿਹੜੇ ਕਿ ਦਿਨ ਸਮੇਂ ਅਲੋਪ ਹੋ ਜਾਂਦੇ ਹਨ। ਲੋਕ ਬਾਗ ਵਿਚੋਂ ਚੁਣ ਚੁਣ ਕੇ ਫੁਲ ਤੋੜ
ਕੇ ਲੈ ਜਾਂਦੇ ਹਨ, ਪਰੰਤੂ ਉਨ੍ਹਾਂ ਦੀ ਖੁਸ਼ਬੋ ਕੁੱਝ ਦਿਨ ਵਾਸਤੇ ਹੀ ਹੁੰਦੀ ਹੈ। ਲੋਕ ਤੀਰਥਾਂ ਤੇ
ਯਾਤਰਾ ਲਈ ਜਾਂਦੇ ਹਨ ਤੇ ਉਥੇ ਅੱਖਾਂ ਨਾਲ ਵੇਖ ਕੇ ਆਪਣੇ ਆਪ ਨੂੰ ਕੁੱਝ ਦਿਨਾਂ ਲਈ ਨਿਹਾਲ ਕਰਦੇ
ਹਨ। ਹਰਿ ਚੰਦਉਰੀ ਦੇ ਕਲਪਿਤ ਨਗਰ ਦਾ ਨਜ਼ਾਰਾ ਰਾਤ ਨੂੰ ਵਸਾ ਕੇ ਦਿਨ ਨੂੰ ਚੁੱਕ ਲਿਆ ਜਾਂਦਾ ਹੈ।
ਇਹ ਸਭ, ਕੁੱਝ ਸਮੇਂ ਲਈ ਬਾਹਰੀ ਨਜਾਰੇ ਜਾਂ ਖੁਸ਼ੀਆਂ ਦੇਂਦੇ ਹਨ।
ਪਰੰਤੂ ਗੁਰਮੁਖਿ ਆਤਮਿਕ ਆਨੰਦ ਰੂਪੀ
ਸੁਖਾਂ ਦੀ ਦਾਤ, ਗੁਰੂ ਦੇ ਸ਼ਬਦ ਦੁਆਰਾ ਸਦੀਵੀ ਕਾਲ ਲਈ ਸੰਭਾਲ ਕੇ ਰੱਖਦੇ ਹਨ। ਗੁਰਮੁਖਿ ਗੁਰੂ ਦੇ
ਸ਼ਬਦ ਨੂੰ ਹਮੇਸ਼ਾਂ ਯਾਦ ਰੱਖਦੇ ਹਨ ਤੇ ਸਦਾ ਆਨੰਦ ਮਾਣਦੇ ਰਹਿੰਦੇ ਹਨ।
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥ ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ॥
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥ ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ॥ ਹਰਿ ਚੰਦਉਰੀ
ਝਾਤਿ ਵਸਾਇ ਉਚਾਲੀਅਨਿ॥
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ॥
(੧੯-੬-੬)
ਭਾਈ ਗੁਰਦਾਸ
ਜੀ ਇਸ ਵਾਰ ਵਿੱਚ ਆਰਜੀ ਨਜਾਰੇ ਜਾਂ ਬਾਹਰੀ ਖੁਸ਼ੀਆਂ ਦੀ ਥਾਂ, ਗੁਰੂ ਦੇ ਸ਼ਬਦ ਦੁਆਰਾ ਸਦੀਵੀ ਆਤਮਿਕ
ਅਨੰਦ ਦੀ ਅਵਸਥਾ ਕਾਇਮ ਕਰਨ ਲਈ ਸਿਖਿਆ ਦੇ ਰਹੇ ਹਨ,
"ਗੁਰਮੁਖਿ ਸੁਖ ਫਲ ਦਾਤਿ ਸਬਦਿ
ਸਮ੍ਹਾਲੀਅਨਿ॥"। ਇਸ
ਲਈ ਆਖਰੀ ਪੰਗਤੀ ਦੀ ਥਾਂ ਕਿਸੇ ਹੋਰ ਪੰਗਤੀ ਦੀ ਟੇਕ ਲੈ ਕੇ ਗੁਮਰਾਹ ਕਰਨ ਵਾਲੇ ਗਾਇਕਾਂ ਤੋਂ ਬਚਣਾ
ਹੈ।
ਸਿੱਖ ਧਰਮ ਵਿੱਚ ਪਾਠ, ਕੀਰਤਨ, ਸਬਦ ਵੀਚਾਰ ਦੇ ਨਾਲ ਨਾਲ ਢਾਡੀਆਂ ਦੀ
ਵਾਰਾਂ ਅਤੇ ਕਵੀ ਦਰਬਾਰ ਦੀ ਖਾਸ ਮਹੱਤਤਾ ਹੈ, ਪਰੰਤੂ ਗੁਰੂ ਘਰ ਵਿੱਚ ਅਧੂਰੀ ਬਾਣੀ ਪਰਵਾਨ ਨਹੀਂ
ਹੈ। ਢਾਡੀਆਂ ਅਤੇ ਕਵੀਆਂ ਦੀਆਂ ਰਚਨਾਵਾਂ ਦੀਵਾਨ ਵਿੱਚ ਗਾਇਨ ਹੋ ਸਕਦੀਆਂ ਹਨ, ਪਰੰਤੂ ਉਨ੍ਹਾਂ ਨੂੰ
ਕੀਰਤਨ ਨਹੀਂ ਕਿਹਾ ਜਾ ਸਕਦਾ ਹੈ, ਕੀਰਤਨ ਸਿਰਫ ਸੱਚੀ ਬਾਣੀ ਦਾ ਹੀ ਹੋ ਸਕਦਾ ਹੈ।
ਉਹੀ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਦਾ ਹੈ, ਜੇਹੜਾ ਗੁਰੂ ਦੀ ਸਰਨ
ਪੈਂਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਲੱਗਦਾ ਹੈ, ਤੇ ਗੁਰੂ ਉਸ
ਮਨੁੱਖ ਨੂੰ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ ਜਾਗ ਪੈਣ। ਫਿਰ ਉਸ ਮਨੁੱਖ ਦੇ ਹਿਰਦੇ ਵਿੱਚ ਉਹ
ਅਕਾਲ ਪੁਰਖੁ ਆ ਵੱਸਦਾ ਹੈ ਤੇ, ਉਸ ਦਾ ਮਨ ਤੇ ਸਰੀਰ ਠੰਢਾ ਠਾਰ ਹੋ ਜਾਂਦਾ ਹੈ, ਵਿਕਾਰਾਂ ਵਲੋਂ
ਅਡੋਲ ਹੋ ਜਾਂਦਾ ਹੈ। ਹੇ
ਮੇਰੇ ਮਨ! ਤੂੰ ਅਕਾਲ ਪੁਰਖੁ ਦੀ ਇਹੋ ਜਿਹੀ ਸਿਫ਼ਤਿ ਸਾਲਾਹ ਕਰਦਾ ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ
ਵਿੱਚ ਵੀ ਕੰਮ ਆਵੇ, ਤੇ ਪਰਲੋਕ ਵਿੱਚ ਵੀ ਤੇਰੇ ਕੰਮ ਆਵੇ।
ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਕਰਦਾ ਰਹੁ, ਜਿਸ ਦਾ ਨਾਮੁ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ, ਹਰੇਕ ਬਿਪਤਾ ਟਲ ਜਾਂਦੀ
ਹੈ, ਵਿਕਾਰਾਂ ਵਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ, ਜਿਸ ਦਾ ਨਾਮੁ ਜਪਿਆਂ ਫਿਰ ਕੋਈ ਦੁਖ ਪੋਹ
ਨਹੀਂ ਸਕਦਾ, ਤੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਜਿਸ ਦਾ ਨਾਮੁ ਜਪਿਆਂ ਕਾਮਾਦਿਕ ਪੰਜੇ ਵਿਕਾਰ
ਕਾਬੂ ਆ ਜਾਂਦੇ ਹਨ, ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਜਲ ਹਿਰਦੇ ਵਿੱਚ ਇਕੱਠਾ ਕਰ ਸਕੀਦਾ ਹੈ,
ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ ਤੇ ਅਕਾਲ ਪੁਰਖੁ ਦੀ ਦਰਗਾਹ ਵਿੱਚ ਵੀ ਕਾਮਯਾਬ ਹੋ ਜਾਈਦਾ ਹੈ।
ਹੇ ਭਾਈ! ਤੂੰ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹੁ ਜਿਸ ਦਾ ਨਾਮੁ ਜਪਿਆਂ ਪਿਛਲੇ ਕੀਤੇ
ਹੋਏ ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਤੇ ਅਗਾਂਹ ਵਾਸਤੇ ਭਲੇ ਮਨੁੱਖ ਬਣ ਜਾਈਦਾ ਹੈ, ਜਿਸ ਦਾ ਨਾਮੁ
ਜਪਿਆਂ ਮਨ ਵਿਕਾਰਾਂ ਦੀ ਤਪਸ਼ ਵਲੋਂ ਠੰਢਾ ਠਾਰ ਹੋ ਜਾਂਦਾ ਹੈ ਤੇ ਆਪਣੇ ਅੰਦਰ ਦੀ ਵਿਕਾਰਾਂ ਦੀ
ਸਾਰੀ ਮੈਲ ਦੂਰ ਕਰ ਲੈਂਦਾ ਹੈ। ਜਿਸ ਦਾ ਜਾਪ ਕੀਤਿਆਂ ਮਨੁੱਖ ਨੂੰ ਅਕਾਲ ਪੁਰਖੁ ਦਾ ਨਾਮੁ ਰੂਪੀ
ਰਤਨ ਪ੍ਰਾਪਤ ਹੋ ਜਾਂਦਾ ਹੈ, ਸਿਮਰਨ ਦੀ ਬਰਕਤਿ ਨਾਲ ਮਨੁੱਖ ਅਕਾਲ ਪੁਰਖੁ ਨਾਲ ਇਤਨਾ ਰਚ ਮਿਚ
ਜਾਂਦਾ ਹੈ ਕਿ ਪ੍ਰਾਪਤ ਕੀਤੇ ਹੋਏ, ਉਸ ਨਾਮੁ ਰੂਪੀ ਰਤਨ ਨੂੰ ਮੁੜ ਨਹੀਂ ਛੱਡਦਾ, ਜਿਸ ਦਾ ਨਾਮੁ
ਜਪਿਆਂ ਆਤਮਕ ਆਨੰਦ ਮਿਲਦਾ ਹੈ, ਆਤਮਕ ਅਡੋਲਤਾ ਵਿੱਚ ਟਿਕਾਣਾ ਮਿਲ ਜਾਂਦਾ ਹੈ, ਤੇ ਮਾਨੋ, ਅਨੇਕਾਂ
ਬੈਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ। ਹੇ ਭਾਈ! ਤੂੰ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਕਰਦਾ ਰਹੁ ਜਿਸ ਦਾ ਨਾਮੁ ਜਪਿਆਂ ਤ੍ਰਿਸ਼ਨਾਂ ਦੀ ਅੱਗ ਪੋਹ ਨਹੀਂ ਸਕੇਗੀ, ਮੌਤ ਦਾ ਸਹਮ ਨੇੜੇ ਨਹੀਂ
ਢੁੱਕੇਗਾ ਆਤਮਕ ਮੌਤ ਆਪਣਾ ਜ਼ੋਰ ਨਹੀਂ ਪਾਇਗੀ, ਹਰ ਥਾਂ ਤੇ ਤੇਰਾ ਮੁਖ ਉੱਜਲ ਰਹੇਂਗਾ, ਤੇ ਹਰੇਕ
ਕਿਸਮ ਦਾ ਦੁਖ ਦੂਰ ਹੋ ਜਾਇਗਾ। ਹੇ ਭਾਈ! ਤੂੰ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹੁ, ਜਿਸ
ਦਾ ਨਾਮੁ ਜਪਿਆਂ ਮਨੁੱਖ ਦੇ ਜੀਵਨ ਸਫ਼ਰ ਵਿੱਚ ਕੋਈ ਔਖਿਆਈ ਨਹੀਂ ਬਣਦੀ, ਤੇ ਮਨੁੱਖ ਇੱਕ ਰਸ ਆਤਮਕ
ਆਨੰਦ ਦੇ ਗੀਤ ਦੀ ਧੁਨਿ ਸੁਣਦਾ ਰਹਿੰਦਾ ਹੈ, ਮਨੁੱਖ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਰੌ ਚਲੀ
ਰਹਿੰਦੀ ਹੈ, ਜਿਸ ਦਾ ਨਾਮੁ ਜਪਿਆਂ ਮਨੁੱਖ ਦਾ ਹਿਰਦਾ ਰੂਪੀ ਕਮਲ ਦਾ ਫੁਲ ਵਿਕਾਰਾਂ ਵਲੋਂ ਉਲਟ ਕੇ,
ਅਕਾਲ ਪੁਰਖੁ ਦੀ ਯਾਦ ਵਲ ਸਿੱਧਾ ਪਰਤ ਪੈਂਦਾ ਹੈ, ਤੇ ਮਨੁੱਖ ਲੋਕ ਪਰਲੋਕ ਵਿੱਚ ਪਵਿਤ੍ਰ ਸੋਭਾ
ਖੱਟਦਾ ਹੈ। ਗੁਰੂ ਸਾਹਿਬ
ਸਮਝਾਂਦੇ ਹਨ, ਕਿ ਗੁਰੂ ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਜਪਣ ਦਾ ਉਪਦੇਸ਼
ਵਸਾਂਦਾ ਹੈ, ਉਸ ਮਨੁੱਖ ਉਤੇ ਗੁਰੂ ਨੇ ਮਾਨੋ ਸਭ ਤੋਂ ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਅਕਾਲ ਪੁਰਖੁ ਦੀ ਇੱਕ ਰਸ ਸਿਫ਼ਤਿ ਸਾਲਾਹ ਨੂੰ ਆਪਣੇ
ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ।
ਗਉੜੀ ਮਹਲਾ ੫॥
ਗੁਰ ਸੇਵਾ ਤੇ ਨਾਮੇ ਲਾਗਾ॥ ਤਿਸ ਕਉ
ਮਿਲਿਆ ਜਿਸੁ ਮਸਤਕਿ ਭਾਗਾ॥ ਤਿਸ ਕੈ ਹਿਰਦੈ ਰਵਿਆ ਸੋਇ॥ ਮਨੁ ਤਨੁ ਸੀਤਲੁ ਨਿਹਚਲੁ ਹੋਇ॥
੧॥ ਐਸਾ ਕੀਰਤਨੁ ਕਰਿ ਮਨ
ਮੇਰੇ॥ ਈਹਾ ਊਹਾ ਜੋ ਕਾਮਿ ਤੇਰੈ॥ ੧॥ ਰਹਾਉ॥
ਜਾਸੁ ਜਪਤ ਭਉ ਅਪਦਾ ਜਾਇ॥ ਧਾਵਤ ਮਨੂਆ ਆਵੈ ਠਾਇ॥ ਜਾਸੁ ਜਪਤ ਫਿਰਿ ਦੂਖੁ ਨ ਲਾਗੈ॥ ਜਾਸੁ ਜਪਤ ਇਹ
ਹਉਮੈ ਭਾਗੈ॥ ੨॥ ਜਾਸੁ ਜਪਤ ਵਸਿ ਆਵਹਿ ਪੰਚਾ॥ ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ॥ ਜਾਸੁ ਜਪਤ ਇਹ
ਤ੍ਰਿਸਨਾ ਬੁਝੈ॥ ਜਾਸੁ ਜਪਤ ਹਰਿ ਦਰਗਹ ਸਿਝੈ॥ ੩॥ ਜਾਸੁ ਜਪਤ ਕੋਟਿ ਮਿਟਹਿ ਅਪਰਾਧ॥ ਜਾਸੁ ਜਪਤ ਹਰਿ
ਹੋਵਹਿ ਸਾਧ॥ ਜਾਸੁ ਜਪਤ ਮਨੁ ਸੀਤਲੁ ਹੋਵੈ॥ ਜਾਸੁ ਜਪਤ ਮਲੁ ਸਗਲੀ ਖੋਵੈ॥ ੪॥ ਜਾਸੁ ਜਪਤ ਰਤਨੁ ਹਰਿ
ਮਿਲੈ॥ ਬਹੁਰਿ ਨ ਛੋਡੈ ਹਰਿ ਸੰਗਿ ਹਿਲੈ॥ ਜਾਸੁ ਜਪਤ ਕਈ ਬੈਕੁੰਠ ਵਾਸੁ॥ ਜਾਸੁ ਜਪਤ ਸੁਖ ਸਹਜਿ
ਨਿਵਾਸੁ॥ ੫॥ ਜਾਸੁ ਜਪਤ ਇਹ ਅਗਨਿ ਨ ਪੋਹਤ॥ ਜਾਸੁ ਜਪਤ ਇਹੁ ਕਾਲੁ ਨ ਜੋਹਤ॥ ਜਾਸੁ ਜਪਤ ਤੇਰਾ
ਨਿਰਮਲ ਮਾਥਾ॥ ਜਾਸੁ ਜਪਤ ਸਗਲਾ ਦੁਖੁ ਲਾਥਾ॥ ੬॥ ਜਾਸੁ ਜਪਤ ਮੁਸਕਲੁ ਕਛੂ ਨ ਬਨੈ॥ ਜਾਸੁ ਜਪਤ ਸੁਣਿ
ਅਨਹਤ ਧੁਨੈ॥ ਜਾਸੁ ਜਪਤ ਇਹ ਨਿਰਮਲ ਸੋਇ॥ ਜਾਸੁ ਜਪਤ ਕਮਲੁ ਸੀਧਾ ਹੋਇ॥ ੭॥
ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ॥
ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ॥ ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ॥ ਕਹੁ ਨਾਨਕ ਜਿਸੁ ਸਤਿਗੁਰੁ
ਪੂਰਾ॥ ੮॥ ੨॥ (੨੩੬)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਕੀਰਤਨੁ ਸਬੰਧੀ ਸਿਖਿਆਵਾਂ ਨੂੰ ਇਕੱਠਾ ਕਰੀਏ ਤਾਂ ਅਸੀਂ
ਸੰਖੇਪ ਵਿੱਚ ਕਹਿ ਸਕਦੇ ਹਾਂ ਕਿ:
ਲੇਖ ਦਾ ਆਰੰਭ ੨
-ਲੇਖ ਦਾ ਸੰਖੇਪ ੨-ਲੇਖ
ਦਾ ਸਾਰ, ਨਿਚੋੜ ਜਾਂ ਮੰਤਵ ੨
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਕੀਰਤਨੁ ਦੀ ਪ੍ਰੀਭਾਸ਼ਾ ਇਹ ਹੈ, ਕਿ
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ,
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਨੀ, ਅਕਾਲ ਪੁਰਖੁ ਦੇ ਹੁਕਮੁ ਨੂੰ
ਪੂਰੇ ਸਤਿਗੁਰੂ ਦੁਆਰਾ ਸਮਝਣਾ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ, ਮਨ ਨੂੰ
ਵਿਕਾਰਾਂ ਦੇ ਹੱਲਿਆਂ ਵਲੋਂ ਸੁਚੇਤ ਕਰਨ ਲਈ ਬਿਬੇਕ ਬੁਧੀ ਹਾਸਲ ਕਰਨੀ, ਅਕਾਲ ਪੁਰਖੁ ਦੇ ਨਾਮੁ
ਰੂਪੀ ਅੰਮ੍ਰਿਤ ਦਾ ਸੁਆਦ ਮਾਨਣਾ, ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ ਕਰਨਾ, ਸਾਧ ਸੰਗਤਿ
ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ, ਮਨ ਤੇ ਕਾਬੂ ਕਰਨਾ ਤੇ ਮਨ ਨੂੰ ਖਿੰਡਣ ਤੋਂ
ਰੋਕਣਾ, ਸਾਰੀਆਂ ਗਿਆਨ ਇੰਦਰੀਆਂ ਨੂੰ ਵਿਕਾਰਾ ਤੋਂ ਰੋਕਣਾ ਅਤੇ ਕੀਰਤਨੁ ਪੂਰੇ ਗੁਰੂ ਦੇ ਸਬਦ
ਦੁਆਰਾ, ਸੱਚੀ ਬਾਣੀ ਦਾ ਹੀ ਹੀ ਹੋ ਸਕਦਾ ਹੈ।
ਜੇ ਕਰ ਗੁਰਬਾਣੀ ਦੇ ਸਬਦ ਨੂੰ ਠੀਕ ਤਰੀਕੇ ਨਾਲ ਗਾਇਨ ਨਹੀਂ ਕੀਤਾ ਜਾਂਦਾ ਹੈ, ਤਾਂ ਉਸ
ਦੇ ਅਰਥ ਭਾਵ ਬਦਲ ਜਾਂਦੇ ਹਨ। ਜੇ ਕਰ ਅਰਥ ਭਾਵ ਹੀ ਬਦਲ ਗਏ ਤਾਂ ਅਸੀਂ ਠੀਕ ਵੀਚਾਰ ਕਿਸ
ਤਰ੍ਹਾਂ ਕਰ ਸਕਦੇ ਹਾਂ? ਠੀਕ ਗਿਆਨ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ? , ਅਕਾਲ ਪੁਰਖੁ ਦੇ
ਹੁਕਮੁ ਨੂੰ ਕਿਸ ਤਰ੍ਹਾਂ ਪਛਾਨ ਸਕਦੇ ਹਾਂ? , ਸਹੀ ਬਿਬੇਕ ਬੁਧੀ ਕਿਸ ਤਰ੍ਹਾਂ ਹਾਸਲ ਕਰ ਸਕਦੇ
ਹਾਂ? , ਨਾਮੁ ਰੂਪੀ ਅੰਮ੍ਰਿਤ ਦਾ ਸੁਆਦ ਕਿਸ ਤਰ੍ਹਾਂ ਮਾਨ ਸਕਦੇ ਹਾਂ? , ਆਪਣੇ ਮਨ ਤੇ ਕਾਬੂ
ਕਿਸ ਤਰ੍ਹਾਂ ਕਰ ਸਕਦੇ ਹਾਂ? ਤੇ ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਨੂੰ ਵਿਕਾਰਾ ਤੋਂ ਕਿਸ
ਤਰ੍ਹਾਂ ਰੋਕ ਸਕਦੇ ਹਾਂ?
ਅੱਜਕਲ ਗੁਰਬਾਣੀ ਦੇ ਸਬਦ ਵਿਚੋਂ ਗਲਤ ਟੇਕ ਲੈ ਕੇ, ਜਾਂ ਰਹਾਓ ਦੀ ਪੰਗਤੀ ਤੋਂ ਇਲਾਵਾ
ਕਿਸੇ ਹੋਰ ਪੰਗਤੀ ਦੀ ਟੇਕ ਲੈ ਕੇ, ਗੁਰਬਾਣੀ ਦੇ ਸਬਦਾਂ ਦੇ ਭਾਵ ਅਰਥ ਬਦਲ ਕੇ ਲੋਕਾਂ ਨੂੰ
ਅਕਸਰ ਗੁਮਰਾਹ ਕੀਤਾ ਜਾ ਰਿਹਾ ਹੈ।
ਇਸ ਲਈ ਗੁਰੂ ਦੀ ਮਤਿ ਲੈ ਕੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਟਿਕੇ ਰਹੁ। ਸਦਾ
ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ ਥਿਰ ਰਹਿਣ ਵਾਲੇ ਅਕਾਲ
ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਜੁੜੇ ਰਹੋ।
ਅਕਾਲ ਪੁਰਖੁ ਦੇ ਮਿਲਾਪ ਲਈ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ
ਹਨ ਤੇ ਆਪਣਾ ਹੰਕਾਰ ਤਿਆਗ ਕੇ ਅਕਾਲ ਪੁਰਖੁ ਦੇ ਗੁਣ ਸਿਖਣੇ ਤੇ ਅਪਨਾਉਂਣੇ ਹਨ।
ਜਦੋਂ ਅਸੀਂ ਆਪਣੇ ਔਗੁਣ ਤਿਆਗ ਕੇ ਗੁਰੂ ਦੀ ਮਤ ਲਈ ਅਰਦਾਸ ਕਰਦੇ ਹਾਂ, ਅਕਾਲ ਪੁਰਖ ਦੇ
ਗੁਣ ਆਪਣੇ ਅੰਦਰ ਪੈਦਾ ਕਰਨ ਦਾ ਉਪਰਾਲਾ ਕਰਦੇ ਹਾਂ, ਤਾਂ ਸਾਡਾ ਸੁਧਾਰ ਆਪਣੇ ਆਪ ਹੋਣਾ ਸ਼ੁਰੂ
ਹੋ ਜਾਂਦਾ ਹੈ, ਜਿਸ ਸਕਦਾ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਇਸ ਲਈ ਸਬਦ ਗਾਇਨ ਕਰਨ ਸਮੇਂ
ਰਹਾਉ ਦੀ ਪੰਗਤੀ ਦੀ ਟੇਕ ਲੈਣੀ ਬਹੁਤ ਜਰੂਰੀ ਹੈ ਤਾਂ ਜੋ ਸਾਨੂੰ ਜੀਵਨ ਦਾ ਸਹੀ ਰਸਤਾ ਸਮਝ ਆ
ਸਕੇ, ਤੇ ਜੀਵਨ ਵਿੱਚ ਗੁਮਰਾਹ ਹੋਣ ਤੋਂ ਬਚ ਸਕੀਏ।
ਜੇ ਕਰ ਗੁਰੂ ਕੋਲੋ ਕੁੱਝ ਮੰਗਣ ਵਾਲੇ ਸਬਦ ਦਾ ਕੀਰਤਨ ਹੋ ਰਿਹਾ ਹੈ, ਤਾਂ ਕਦੀ ਵੀ ਉਚੀ
ਆਵਾਜ਼ ਵਿੱਚ ਨਹੀਂ ਕਰਨਾ ਚਾਹੀਦਾ ਹੈ। ਉਚੀ ਆਵਾਜ਼ ਸਿਰਫ ਫਿਲਮੀ ਗੀਤਾਂ ਵਿੱਚ ਹੀ ਲੋਕਾਂ ਨੂੰ
ਚੰਗੀ ਲਗਦੀ ਹੈ। ਪਰੰਤੂ ਗੁਰਬਾਣੀ ਕੀਰਤਨ ਵਿੱਚ ਉੱਚੀ ਆਵਾਜ਼ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀ
ਹੈ।
ਜੇ ਕਰ ਅਸੀਂ ਸਬਦ ਗਾਇਨ ਕਰਨ ਸਮੇਂ ਰਹਾਉ (ਸਬਦ ਦਾ ਕੇਂਦਰੀ ਭਾਵ) ਦੀ ਟੇਕ ਨਹੀਂ ਲੈਂਦੇ
ਹਾਂ, ਤਾਂ ਅਸੀਂ ਸਬਦ ਦੇ ਮੂਲ਼ ਭਾਵ ਤੋਂ ਦੂਰ ਹੋ ਜਾਵਾਂਗੇ।
ਅਕਲ ਇਹ ਹੈ ਕਿ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਾਲੀ ਬਾਣੀ ਪੜ੍ਹੀਏ, ਇਸ ਦੇ ਡੂੰਘੇ ਭੇਤ
ਸਮਝੀਏ ਤੇ ਹੋਰਨਾਂ ਨੂੰ ਅਕਾਲ ਪੁਰਖੁ ਦੇ ਗੁਣ ਤੇ ਉਸ ਦੇ ਹੁਕਮੁ ਤੇ ਰਜਾ ਬਾਰੇ ਸਮਝਾਈਏ।
ਗੁਰਬਾਣੀ ਦੁਆਰਾ ਪਾਈ ਗਈ ਅਕਲ ਵਰਤ ਕੇ ਹੀ ਕਿਸੇ ਤਰ੍ਹਾਂ ਦਾ ਦਾਨ ਤੇ ਸਹਾਇਤਾ ਕੀਤੀ ਜਾਵੇ,
ਇਹ ਨਾ ਹੋਵੇ ਕਿ ਦਾਨ ਕਰਨ ਨਾਲ ਅਸੀਂ ਨਖੱਟੂ ਤੇ ਮੰਗਤੇ ਹੀ ਪੈਦਾ ਕਰੀ ਜਾਈਏ।
ਕਿਸੇ ਗਰੀਬ ਕਿਰਤੀ ਨੂੰ ਰੁਜਗਾਰ ਜਾਂ ਧਨ ਦੀ ਲੋੜ ਹੋ ਸਕਦੀ ਹੈ, ਤੇ ਕਿਸੇ ਅਮੀਰ ਨੂੰ
ਸਬਦ ਗੁਰੂ ਅਨੁਸਾਰ ਜੀਵਨ ਜਾਚ ਦੀ ਲੋੜ ਹੋ ਸਕਦੀ ਹੈ, ਕਿਸੇ ਲੋੜਵੰਦ ਬੱਚੇ ਨੂੰ ਵਿਦਿਆ ਤੇ
ਗਿਆਨ ਦੀ ਲੋੜ ਹੋ ਸਕਦੀ ਹੈ।
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਵਾਲਾ ਕੀਰਤਨ ਤਾਂ ਹੀ ਸਫਲ ਹੋ ਸਕਦਾ ਹੈ, ਜੇ ਕਰ
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਨੂੰ ਠੀਕ ਤਰੀਕੇ ਨਾਲ ਸਮਝ ਤੇ ਪਛਾਨ ਸਕੀਏ।
ਜਿਸ ਲਈ ਜਰੂਰੀ ਹੈ, ਕਿ ਗੁਰਬਾਣੀ ਨੂੰ ਵੀਚਾਰਨ ਸਮੇਂ ਗੁਰਬਾਣੀ ਦੀ ਰਹਾਉ ਦੀ ਪੰਗਤੀ ਜਾਂ
ਕਿਸੇ ਉਚਿਤ ਪੰਗਤੀ ਦੀ ਟੇਕ ਲਈ ਜਾਵੇ। ਰਹਾਉ ਦੀ ਪੰਗਤੀ ਵਿੱਚ ਪੂਰੇ ਸਬਦ ਦਾ ਕੇਂਦਰੀ ਭਾਵ
ਹੁੰਦਾਂ ਹੈ। ਜੇ ਕਰ ਟੇਕ ਕਿਸੇ ਹੋਰ ਪੰਗਤੀ ਦੀ ਲਵਾਂਗੇ ਤਾਂ ਅਸਲੀਅਤ ਤੋਂ ਦੂਰ ਹੋ ਜਾਵਾਂਗੇ।
ਸਾਨੂੰ ਆਪਣੀ ਮਨ ਦੀ ਅਵਸਥਾ ਤੇ ਸੋਚ, ਗੁਰਬਾਣੀ ਦੁਆਰਾ ਇਸ ਤਰ੍ਹਾਂ ਦੀ ਬਣਾਨੀ ਹੈ ਕਿ,
ਸਾਨੂੰ ਅਕਾਲ ਪੁਰਖੁ ਹਮੇਸ਼ਾਂ ਸਰਬ ਵਿਆਪਕ ਦਿਖਾਈ ਦੇਵੇ, ਹਰੇਕ ਦੇ ਹਿਰਦੇ ਵਿੱਚ ਵਸਦਾ ਦਿਖਾਈ
ਦੇਵੇ। ਫਿਰ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ
ਵਿੱਚ ਮੌਜੂਦ ਹੈ, ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਸੁਖ ਹੀ ਪ੍ਰਤੀਤ ਹੁੰਦਾ ਹੈ।
ਇਹ ਧਿਆਨ ਵਿੱਚ ਰੱਖਣਾ ਹੈ ਕਿ, "ਪੂਤਾ
ਮਾਤਾ ਕੀ ਆਸੀਸ॥" ਵਾਲਾ ਸਬਦ ਗਾਇਨ
ਕਰਦੇ ਸਮੇਂ ਸਿਰਫ, "ਪੂਤਾ
ਮਾਤਾ ਕੀ ਆਸੀਸ॥" ਉਪਰ ਹੀ ਜੋਰ ਨਹੀਂ
ਦੇਈ ਜਾਣਾ ਹੈ, ਉਸ ਤੋਂ ਅੱਗੇ ਜੋ ਲਿਖਿਆ ਗਿਆ ਹੈ, "ਨਿਮਖ
ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥",
ਉਸ ਉਪਰ ਵੀ ਉਤਨਾਂ ਹੀ ਜੋਰ ਦੇਣਾ ਹੈ, ਤਾਂ ਜੋ ਠੀਕ
ਸਿਖਿਆ ਤੇ ਮਾਰਗ ਦਰਸਨ ਹੋ ਸਕੇ। ਕਿਤੇ ਇਹ ਭੁਲੇਖੇ ਵਿੱਚ ਨਹੀਂ ਰਹਿੰਣਾ ਹੈ ਕਿ, ਅੱਜ ਇਹ ਸਬਦ
ਗਾਇਨ ਕਰਨ ਲਈ ਆ ਗਿਆ ਹੈ, ਇਸ ਲਈ ਆਪਣੇ ਆਪ ਮਾਂ ਦੀ ਅਸੀਸ ਮਿਲ ਜਾਵੇਗੀ। ਅਸੀਸ ਤਾਂ ਮਿਲਣੀ
ਹੈ, ਜੇ ਕਰ, "ਨਿਮਖ
ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥",
ਵਾਲੀ ਅਵਸਥਾ ਬਣਦੀ ਹੈ।
ਰਹਾਉ ਦੀ ਪੰਗਤੀ ਬੰਦੂਕ ਦੀ ਗੋਲੀ ਦੀ ਤਰ੍ਹਾਂ ਹੈ ਜਾਂ ਤੀਰ ਦੀ ਨੋਕ ਦੀ ਤਰ੍ਹਾਂ ਹੈ,
ਜਿਹੜਾ ਕਿ ਸਿਧਾ ਅੰਦਰ ਮਨੁੱਖ ਦੇ ਮਨ ਦੇ ਅੰਦਰ ਧਸ ਜਾਂਦਾ ਹੈ ਤੇ ਅੰਦਰੋਂ ਵਿਕਾਰ ਬਾਹਰ ਕੱਡ
ਦੇਂਦਾ ਹੈ।
ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿੱਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ
ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁਖ ਦੇਂਦਾ ਹੈ, ਹਉਮੈ ਦੀ ਮਸਤੀ ਵਿੱਚ ਉਹ ਮਨੁੱਖ ਆਪਣੀ
ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸਮਝਾਂਦੇ ਹਨ, ਕਿ ਜੇਹੜਾ ਮਨੁੱਖ
ਵਿਕਾਰਾਂ ਵਲੋਂ ਆਪਾ ਮਾਰ ਕੇ ਆਤਮਕ ਜੀਵਨ ਜੀਊਂਦਾ ਹੈ, ਤੇ ਅਕਾਲ ਪੁਰਖੁ ਦਾ ਨਾਮੁ ਚੇਤੇ
ਰੱਖਦਾ ਹੈ, ਉਹੀ ਮਨੁੱਖ ਇਥੋਂ ਕੁੱਝ ਖੱਟ ਸਕਦਾ ਹੈ।
ਕਈ ਸਬਦਾਂ ਵਿੱਚ ਰਹਾਉ ਨਹੀਂ ਹੁੰਦਾ ਹੈ, ਇਸ ਲਈ ਗਾਇਨ ਕਰਦੇ ਸਮੇਂ ਉਸ ਸਬਦ ਲਈ ਉਚਿਤ
ਪੰਗਤੀ ਦੀ ਟੇਕ ਲੈਣੀ ਹੁੰਦੀ ਹੈ। ਜੇ ਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਬਹੁਤ ਵਾਰੀ ਸਬਦ ਦੀ
ਆਖਰੀ ਪੰਗਤੀ ਵਿੱਚ ਮਹੱਤਵ ਪੂਰਨ ਸੰਦੇਸ਼ ਦਿਤਾ ਹੁੰਦਾ ਹੈ। ਇਸ ਲਈ ਟੇਕ ਆਖਰੀ ਪੰਗਤੀ ਦੀ ਜਾਂ,
ਨਾਨਕ ਸਬਦ ਵਾਲੀ ਪੰਗਤੀ ਦੀ ਵੀ ਲਈ ਜਾ ਸਕਦੀ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਲਗਭਗ ੨੨ ਵਾਰਾਂ ਹਨ, ਵਾਰਾਂ ਵਿੱਚ ਪਹਿਲਾਂ ਸਲੋਕ ਤੇ ਫਿਰ
ਪਉੜੀ ਆਉਂਦੀ ਹੈ, ਵਾਰ ਦਾ ਕੇਂਦਰੀ ਭਾਵ ਪਉੜੀ ਵਿੱਚ ਹੁੰਦਾ ਹੈ। ਇਸ ਲਈ ਗਾਇਨ ਕਰਦੇ ਸਮੇਂ
ਟੇਕ ਵੀ ਪਉੜੀ ਵਿਚੋਂ ਹੀ ਲੈਣੀ ਚਾਹੀਦੀ ਹੈ। ਇਹ ਵੀ ਧਿਆਨ ਰੱਖਣਾ ਹੁੰਦਾ ਹੈ, ਕਿ ਪਉੜੀ
ਵਿਚੋਂ ਕਿਹੜੀ ਪੰਗਤੀ ਜਿਆਦਾ ਉਚਿਤ ਰਹੇਗੀ। ਜਿਆਦਾ ਤਰ ਆਖਰੀ ਪੰਗਤੀ ਜਾਂ ਨਾਨਕ ਪਦ ਵਾਲੀ
ਪੰਗਤੀ ਦੀ ਟੇਕ ਲੈਣੀ ਜਿਆਦਾ ਉਚਿਤ ਰਹਿੰਦੀ ਹੈ।
ਭਾਈ ਗੁਰਦਾਸ ਜੀ ਆਪਣੀਆਂ ਸਾਰੀਆਂ ਵਾਰਾਂ ਵਿੱਚ ਸਿੱਖੀ ਸਿਧਾਂਤ ਨੂੰ ਸਮਝਾਣ ਲਈ ਪਹਿਲਾਂ
ਇੱਕ ਉਦਾਹਰਣ ਦੇਂਦੇ ਹਨ, ਉਸ ਸਿਧਾਂਤ ਨੂੰ ਹੋਰ ਸਪੱਸ਼ਟ ਕਰਨ ਲਈ ਫਿਰ ਦੂਸਰੀ, ਤੀਸਰੀ, ਚੌਥੀ,
ਪੰਜਵੀ, ਉਦਾਹਰਣ ਦੇਂਦੇ ਹਨ। ਭਾਈ ਗੁਰਦਾਸ ਜੀ ਦੀਆਂ ਸਾਰੀਆਂ ਵਾਰਾਂ ਵਿੱਚ ਸਿੱਖੀ ਸਿਧਾਂਤ,
ਵਾਰ ਦੀ ਆਖਰੀ ਪੰਗਤੀ ਵਿੱਚ ਦਿਤਾ ਹੁੰਦਾ ਹੈ। ਇਸ ਲਈ ਸਿੱਖੀ ਸਿਧਾਂਤਾਂ ਨੂੰ ਠੀਕ ਤਰ੍ਹਾਂ
ਸਮਝਣ ਲਈ, ਗਾਇਨ ਕਰਦੇ ਸਮੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਖਰੀ ਪੰਗਤੀ ਦੀ ਟੇਕ ਹੀ
ਲੈਣੀਂ ਹੈ, ਨਹੀਂ ਤਾਂ ਗੁਮਰਾਹ ਹੋ ਜਾਵਾਂਗੇ। ਇਸ ਲਈ ਆਖਰੀ ਪੰਗਤੀ ਦੀ ਥਾਂ ਕਿਸੇ ਹੋਰ ਪੰਗਤੀ
ਦੀ ਟੇਕ ਲੈ ਕੇ ਗੁਮਰਾਹ ਕਰਨ ਵਾਲੇ ਗਾਇਕਾਂ ਤੋਂ ਬਚਣਾ ਹੈ।
ਸਿੱਖ ਧਰਮ ਵਿੱਚ ਪਾਠ, ਕੀਰਤਨ, ਸਬਦ ਵੀਚਾਰ ਦੇ ਨਾਲ ਨਾਲ ਢਾਡੀਆਂ ਦੀ ਵਾਰਾਂ ਅਤੇ ਕਵੀ
ਦਰਬਾਰ ਦੀ ਖਾਸ ਮਹੱਤਤਾ ਹੈ, ਪਰੰਤੂ ਗੁਰੂ ਘਰ ਵਿੱਚ ਅਧੂਰੀ ਬਾਣੀ ਪਰਵਾਨ ਨਹੀਂ ਹੈ। ਢਾਡੀਆਂ
ਅਤੇ ਕਵੀਆਂ ਦੀਆਂ ਰਚਨਾਵਾਂ ਦੀਵਾਨ ਵਿੱਚ ਗਾਇਨ ਹੋ ਸਕਦੀਆਂ ਹਨ, ਪਰੰਤੂ ਉਨ੍ਹਾਂ ਨੂੰ ਕੀਰਤਨ
ਨਹੀਂ ਕਿਹਾ ਜਾ ਸਕਦਾ ਹੈ, ਕੀਰਤਨ ਸਿਰਫ ਸੱਚੀ ਬਾਣੀ ਦਾ ਹੀ ਹੋ ਸਕਦਾ ਹੈ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਅਕਾਲ ਪੁਰਖੁ ਦੀ ਇੱਕ ਰਸ ਸਿਫ਼ਤਿ ਸਾਲਾਹ
ਨੂੰ ਆਪਣੇ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ।
ਗੁਰਬਾਣੀ ਦੀਆਂ ਰਹਾਉ ਸਬੰਧੀ ਸਿਖਿਆਵਾਂ ਦਾ ਉਪਰ ਲਿਖਿਆ ਸੰਖੇਪ ਸਾਨੂੰ ਸਪੱਸ਼ਟ ਕਰਕੇ ਸਮਝਾਦਾ
ਹੈ, ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦਾ ਕੀਰਤਨ ਕਰਨ ਸਮੇਂ ਰਹਾਉ ਦੀ ਪੰਗਤੀ ਦੀ ਟੇਕ
ਲੈਣੀ ਜਰੂਰੀ ਹੈ
ਲੇਖ ਦਾ ਆਰੰਭ ੨
-ਲੇਖ ਦਾ ਸੰਖੇਪ ੨
-ਲੇਖ ਦਾ ਸਾਰ, ਨਿਚੋੜ
ਜਾਂ ਮੰਤਵ ੨
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਨੂੰ ਠੀਕ ਤਰੀਕੇ ਨਾਲ ਸਮਝਣ ਵੀਚਾਰਨ ਤੇ ਗਿਆਨ
ਹਾਸਲ ਕਰਨ ਲਈ ਗੁਰਬਾਣੀ ਦੇ ਸਬਦ ਨੂੰ ਠੀਕ ਤਰੀਕੇ ਨਾਲ ਗਾਇਨ ਕਰਨਾ ਬਹੁਤ ਜਰੂਰੀ ਹੈ। ਤਾਂ ਹੀ
ਅਸੀਂ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਨ ਸਕਦੇ ਹਾਂ, ਸਹੀ ਬਿਬੇਕ ਬੁਧੀ ਹਾਸਲ ਕਰ ਸਕਦੇ ਹਾਂ,
ਤੇ ਨਾਮੁ ਰੂਪੀ ਅੰਮ੍ਰਿਤ ਦਾ ਸੁਆਦ ਮਾਨ ਸਕਦੇ ਹਾਂ।
ਅੱਜਕਲ ਗੁਰਬਾਣੀ ਦੇ ਸਬਦ ਵਿਚੋਂ ਗਲਤ ਟੇਕ ਲੈ ਕੇ, ਜਾਂ ਰਹਾਓ ਦੀ ਪੰਗਤੀ ਤੋਂ ਇਲਾਵਾ
ਕਿਸੇ ਹੋਰ ਪੰਗਤੀ ਦੀ ਟੇਕ ਲੈ ਕੇ, ਗੁਰਬਾਣੀ ਦੇ ਸਬਦਾਂ ਦੇ ਭਾਵ ਅਰਥ ਬਦਲ ਕੇ ਲੋਕਾਂ ਨੂੰ
ਅਕਸਰ ਗੁਮਰਾਹ ਕੀਤਾ ਜਾ ਰਿਹਾ ਹੈ।
ਸਬਦ ਗਾਇਨ ਕਰਨ ਸਮੇਂ ਰਹਾਉ ਦੀ ਪੰਗਤੀ (ਸਬਦ ਦਾ ਕੇਂਦਰੀ ਭਾਵ) ਦੀ ਟੇਕ ਲੈਣੀ ਬਹੁਤ
ਜਰੂਰੀ ਹੈ ਤਾਂ ਜੋ ਸਾਨੂੰ ਜੀਵਨ ਦਾ ਸਹੀ ਰਸਤਾ ਸਮਝ ਆ ਸਕੇ, ਤੇ ਜੀਵਨ ਵਿੱਚ ਗੁਮਰਾਹ ਹੋਣ
ਤੋਂ ਬਚ ਸਕੀਏ। ਜੇ ਕਰ ਅਸੀਂ ਸਬਦ ਗਾਇਨ ਕਰਨ ਸਮੇਂ ਰਹਾਉ ਦੀ ਟੇਕ ਨਹੀਂ ਲੈਂਦੇ ਹਾਂ, ਤਾਂ
ਅਸੀਂ ਸਬਦ ਦੇ ਮੂਲ਼ ਭਾਵ ਤੋਂ ਦੂਰ ਹੋ ਜਾਵਾਂਗੇ। , ਤੇ ਫਿਰ ਜੀਵਨ ਦੀ ਅਸਲੀਅਤ ਤੋਂ ਦੂਰ ਹੋ
ਜਾਵਾਂਗੇ।
ਰਹਾਉ ਦੀ ਪੰਗਤੀ ਬੰਦੂਕ ਦੀ ਗੋਲੀ ਦੀ ਤਰ੍ਹਾਂ ਹੈ ਜਾਂ ਤੀਰ ਦੀ ਨੋਕ ਦੀ ਤਰ੍ਹਾਂ ਹੈ,
ਜਿਹੜਾ ਕਿ ਸਿਧਾ ਅੰਦਰ ਮਨੁੱਖ ਦੇ ਮਨ ਦੇ ਅੰਦਰ ਧਸ ਜਾਂਦਾ ਹੈ ਤੇ ਅੰਦਰੋਂ ਵਿਕਾਰ ਬਾਹਰ ਕੱਡ
ਦੇਂਦਾ ਹੈ।
ਅਕਲ ਇਹ ਹੈ ਕਿ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਾਲੀ ਬਾਣੀ ਪੜ੍ਹੀਏ, ਇਸ ਦੇ ਡੂੰਘੇ ਭੇਤ
ਸਮਝੀਏ ਤੇ ਹੋਰਨਾਂ ਨੂੰ ਅਕਾਲ ਪੁਰਖੁ ਦੇ ਗੁਣ ਤੇ ਉਸ ਦੇ ਹੁਕਮੁ ਤੇ ਰਜਾ ਬਾਰੇ ਸਮਝਾਈਏ।
ਗੁਰਬਾਣੀ ਦੁਆਰਾ ਪਾਈ ਗਈ ਅਕਲ ਵਰਤ ਕੇ ਹੀ ਕਿਸੇ ਤਰ੍ਹਾਂ ਦਾ ਦਾਨ ਤੇ ਸਹਾਇਤਾ ਕੀਤੀ ਜਾਵੇ,
ਇਹ ਨਾ ਹੋਵੇ ਕਿ ਦਾਨ ਕਰਨ ਨਾਲ ਅਸੀਂ ਨਖੱਟੂ ਤੇ ਮੰਗਤੇ ਹੀ ਪੈਦਾ ਕਰੀ ਜਾਈਏ।
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਵਾਲਾ ਕੀਰਤਨ ਤਾਂ ਹੀ ਸਫਲ ਹੋ ਸਕਦਾ ਹੈ, ਜੇ ਕਰ
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਨੂੰ ਠੀਕ ਤਰੀਕੇ ਨਾਲ ਸਮਝ ਤੇ ਪਛਾਨ ਸਕੀਏ।
ਜਿਸ ਲਈ ਜਰੂਰੀ ਹੈ, ਕਿ ਗੁਰਬਾਣੀ ਨੂੰ ਵੀਚਾਰਨ ਸਮੇਂ ਗੁਰਬਾਣੀ ਦੀ ਰਹਾਉ ਦੀ ਪੰਗਤੀ ਜਾਂ
ਕਿਸੇ ਉਚਿਤ ਪੰਗਤੀ ਦੀ ਟੇਕ ਲਈ ਜਾਵੇ।
ਕਈ ਸਬਦਾਂ ਵਿੱਚ ਰਹਾਉ ਨਹੀਂ ਹੁੰਦਾ ਹੈ, ਇਸ ਲਈ ਗਾਇਨ ਕਰਦੇ ਸਮੇਂ ਉਸ ਸਬਦ ਲਈ ਉਚਿਤ
ਪੰਗਤੀ ਦੀ ਟੇਕ ਲੈਣੀ ਹੁੰਦੀ ਹੈ। ਜੇ ਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਬਹੁਤ ਵਾਰੀ ਸਬਦ ਦੀ
ਆਖਰੀ ਪੰਗਤੀ ਵਿੱਚ ਮਹੱਤਵ ਪੂਰਨ ਸੰਦੇਸ਼ ਦਿਤਾ ਹੁੰਦਾ ਹੈ। ਇਸ ਲਈ ਟੇਕ ਆਖਰੀ ਪੰਗਤੀ ਦੀ ਜਾਂ,
ਨਾਨਕ ਸਬਦ ਵਾਲੀ ਪੰਗਤੀ ਦੀ ਵੀ ਲਈ ਜਾ ਸਕਦੀ ਹੈ।
ਵਾਰ ਦਾ ਕੇਂਦਰੀ ਭਾਵ ਪਉੜੀ ਵਿੱਚ ਹੁੰਦਾ ਹੈ। ਇਸ ਲਈ ਗਾਇਨ ਕਰਦੇ ਸਮੇਂ ਟੇਕ ਵੀ ਪਉੜੀ
ਵਿਚੋਂ ਹੀ ਲੈਣੀ ਚਾਹੀਦੀ ਹੈ। ਇਹ ਵੀ ਧਿਆਨ ਰੱਖਣਾ ਹੁੰਦਾ ਹੈ, ਕਿ ਪਉੜੀ ਵਿਚੋਂ ਕਿਹੜੀ
ਪੰਗਤੀ ਜਿਆਦਾ ਉਚਿਤ ਰਹੇਗੀ। ਜਿਆਦਾ ਤਰ ਆਖਰੀ ਪੰਗਤੀ ਜਾਂ ਨਾਨਕ ਪਦ ਵਾਲੀ ਪੰਗਤੀ ਦੀ ਟੇਕ
ਲੈਣੀ ਜਿਆਦਾ ਉਚਿਤ ਰਹਿੰਦੀ ਹੈ।
ਭਾਈ ਗੁਰਦਾਸ ਜੀ ਦੀਆਂ ਸਾਰੀਆਂ ਵਾਰਾਂ ਵਿੱਚ ਸਿੱਖੀ ਸਿਧਾਂਤ, ਵਾਰ ਦੀ ਆਖਰੀ ਪੰਗਤੀ
ਵਿੱਚ ਦਿਤਾ ਹੁੰਦਾ ਹੈ। ਇਸ ਲਈ ਸਿੱਖੀ ਸਿਧਾਂਤਾਂ ਨੂੰ ਠੀਕ ਤਰ੍ਹਾਂ ਸਮਝਣ ਲਈ, ਗਾਇਨ ਕਰਦੇ
ਸਮੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਖਰੀ ਪੰਗਤੀ ਦੀ ਟੇਕ ਹੀ ਲੈਣੀਂ ਹੈ, ਨਹੀਂ ਤਾਂ
ਗੁਮਰਾਹ ਹੋ ਜਾਵਾਂਗੇ। ਇਸ ਲਈ ਆਖਰੀ ਪੰਗਤੀ ਦੀ ਥਾਂ ਕਿਸੇ ਹੋਰ ਪੰਗਤੀ ਦੀ ਟੇਕ ਲੈ ਕੇ
ਗੁਮਰਾਹ ਕਰਨ ਵਾਲੇ ਗਾਇਕਾਂ ਤੋਂ ਬਚਣਾ ਹੈ।
ਸਿੱਖ ਧਰਮ ਵਿੱਚ ਪਾਠ, ਕੀਰਤਨ, ਸਬਦ ਵੀਚਾਰ ਦੇ ਨਾਲ ਨਾਲ ਢਾਡੀਆਂ ਦੀ ਵਾਰਾਂ ਅਤੇ ਕਵੀ
ਦਰਬਾਰ ਦੀ ਖਾਸ ਮਹੱਤਤਾ ਹੈ, ਪਰੰਤੂ ਗੁਰੂ ਘਰ ਵਿੱਚ ਅਧੂਰੀ ਬਾਣੀ ਪਰਵਾਨ ਨਹੀਂ ਹੈ। ਢਾਡੀਆਂ
ਅਤੇ ਕਵੀਆਂ ਦੀਆਂ ਰਚਨਾਵਾਂ ਦੀਵਾਨ ਵਿੱਚ ਗਾਇਨ ਹੋ ਸਕਦੀਆਂ ਹਨ, ਪਰੰਤੂ ਉਨ੍ਹਾਂ ਨੂੰ ਕੀਰਤਨ
ਨਹੀਂ ਕਿਹਾ ਜਾ ਸਕਦਾ ਹੈ, ਕੀਰਤਨ ਸਿਰਫ ਸੱਚੀ ਬਾਣੀ ਦਾ ਹੀ ਹੋ ਸਕਦਾ ਹੈ।
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"
(ਡਾ: ਸਰਬਜੀਤ ਸਿੰਘ)
(Dr. Sarbjit Singh)
RH1 / E-8, Sector-8, Vashi, Navi Mumbai - 400703.
Email =
[email protected],
Web =
http://www.geocities.ws/sarbjitsingh,
http://www.sikhmarg.com/article-dr-sarbjit.html
|
. |