. |
|
ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥
(ਭਾਗ ੪)
ਗੁਰੂ ਗਰੰਥ ਸਾਹਿਬ ਅਨੁਸਾਰ ਕੀਰਤਨ ਕੋਈ ਰਾਗ ਗਾਇਨ ਕਰਨਾ ਨਹੀਂ ਹੈ
Kirtan is not a musical singing according to Guru Granth Sahib
ਲੇਖ ਦਾ ਆਰੰਭ ੪ ---
ਲੇਖ ਦਾ ਸੰਖੇਪ ੪
-----ਲੇਖ ਦਾ ਸਾਰ,
ਨਿਚੋੜ ਜਾਂ ਮੰਤਵ ੪
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਕੀਰਤਨੁ ਦੀ ਪ੍ਰੀਭਾਸ਼ਾ
ਇਹ ਹੈ, ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ,
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਨੀ, ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ
ਸਤਿਗੁਰੂ ਦੁਆਰਾ ਸਮਝਣਾ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ, ਮਨ ਨੂੰ ਵਿਕਾਰਾਂ ਦੇ
ਹੱਲਿਆਂ ਵਲੋਂ ਸੁਚੇਤ ਕਰਨ ਲਈ ਬਿਬੇਕ ਬੁਧੀ ਹਾਸਲ ਕਰਨੀ, ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ
ਦਾ ਸੁਆਦ ਮਾਨਣਾ, ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ ਕਰਨਾ, ਸਾਧ ਸੰਗਤਿ ਵਿੱਚ ਬੈਠ ਕੇ ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ, ਮਨ ਤੇ ਕਾਬੂ ਕਰਨਾ ਤੇ ਮਨ ਨੂੰ ਖਿੰਡਣ ਤੋਂ ਰੋਕਣਾ, ਸਾਰੀਆਂ ਗਿਆਨ
ਇੰਦਰੀਆਂ ਨੂੰ ਵਿਕਾਰਾ ਤੋਂ ਰੋਕਣਾ ਅਤੇ ਕੀਰਤਨੁ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ ਬਾਣੀ ਦਾ ਹੀ
ਹੀ ਹੋ ਸਕਦਾ ਹੈ।
ਇਸ ਲਈ ਇਹ ਜਰੂਰੀ ਹੈ, ਕਿ ਗੁਰਬਾਣੀ ਨੂੰ ਠੀਕ ਤਰੀਕੇ ਨਾਲ ਪੜ੍ਹਿਆ, ਸਮਝਿਆ
ਤੇ ਵੀਚਾਰਿਆ ਜਾਵੇ। ਜੇ ਕਰ ਗੁਰਬਾਣੀ ਦੇ ਸਬਦ ਨੂੰ ਠੀਕ ਤਰੀਕੇ ਨਾਲ ਗਾਇਨ ਨਹੀਂ ਕੀਤਾ ਜਾਂਦਾ ਹੈ,
ਤਾਂ ਉਸ ਦੇ ਅਰਥ ਭਾਵ ਬਦਲ ਜਾਂਦੇ ਹਨ। ਜੇ ਕਰ ਅਰਥ ਭਾਵ ਹੀ ਬਦਲ ਗਏ ਤਾਂ ਅਸੀਂ ਠੀਕ ਵੀਚਾਰ ਕਿਸ
ਤਰ੍ਹਾਂ ਕਰ ਸਕਦੇ ਹਾਂ? ਠੀਕ ਗਿਆਨ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ? , ਅਕਾਲ ਪੁਰਖੁ ਦੇ ਹੁਕਮੁ
ਨੂੰ ਕਿਸ ਤਰ੍ਹਾਂ ਪਛਾਨ ਸਕਦੇ ਹਾਂ? , ਸਹੀ ਬਿਬੇਕ ਬੁਧੀ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ? ,
ਨਾਮੁ ਰੂਪੀ ਅੰਮ੍ਰਿਤ ਦਾ ਸੁਆਦ ਕਿਸ ਤਰ੍ਹਾਂ ਮਾਨ ਸਕਦੇ ਹਾਂ? ਆਪਣੇ ਮਨ ਤੇ ਕਾਬੂ ਕਿਸ ਤਰ੍ਹਾਂ ਕਰ
ਸਕਦੇ ਹਾਂ? ਤੇ ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਨੂੰ ਵਿਕਾਰਾ ਤੋਂ ਕਿਸ ਤਰ੍ਹਾਂ ਰੋਕ ਸਕਦੇ ਹਾਂ?
ਗੁਰੂ ਗਰੰਥ ਸਾਹਿਬ ਵਿੱਚ ਸਾਰੇ ਸਬਦਾਂ ਦੇ ਸਿਰਲੇਖ ਵਿੱਚ ਇਹ ਖਾਸ ਤੌਰ ਤੇ
ਲਿਖਿਆ ਗਿਆ ਹੈ ਕਿ ਸਬਦ ਨੂੰ ਕਿਸ ਰਾਗ ਵਿੱਚ ਤੇ ਕਿਸ ਤਰ੍ਹਾਂ ਗਾਇਨ ਕਰਨਾ ਹੈ। ਇਹ ਹਦਾਇਤ ਇਸ ਲਈ
ਲਿਖੀ ਗਈ ਹੈ, ਤਾਂ ਜੋ ਸਬਦ ਗਾਇਨ ਕਰਨ ਸਮੇਂ ਉਸ ਸਬਦ ਦਾ ਅਰਥ ਭਾਵ ਸਹੀ ਤਰੀਕੇ ਨਾਲ ਸਮਝ ਆ ਸਕੇ,
ਸਬਦ ਵਿੱਚ ਧਿਆਨ ਲੱਗਾ ਰਹੇ ਤੇ ਸਬਦ ਦੀ ਠੀਕ ਵੀਚਾਰ ਲਈ ਸੇਧ ਮਿਲਦੀ ਰਹੇ। ਕਈ ਰਾਗੀਆਂ ਨੇ ਲੋਕਾਂ
ਨੂੰ ਪ੍ਰਭਾਵਤ ਕਰਨ ਲਈ ਫਿਲਮੀ ਟਿਊਨਾਂ ਵਰਤਣੀਆਂ ਸ਼ੁਰੂ ਕਰ ਦਿਤੀਆਂ ਹਨ, ਇਸ ਨਾਲ ਉਹ ਪੈਸੇ ਤਾਂ
ਜਿਆਦਾ ਇਕੱਠੇ ਕਰ ਸਕਦੇ ਹਨ, ਪਰੰਤੂ ਲੋਕਾਂ ਨੂੰ ਸਹੀ ਮਾਰਗ ਤੋਂ ਦੂਰ ਲਿਜਾ ਰਹੇ ਹਨ। ਮਨ ਦਾ
ਸੁਧਾਰ ਰਾਗ ਜਾਂ ਟਿਊਨ ਨੇ ਨਹੀਂ ਕਰਨਾ ਹੈ, ਬਲਕਿ ਸਬਦ ਦੀ ਠੀਕ ਵੀਚਾਰ ਤੇ ਮਨ ਨੂੰ ਮਿਲੀ ਸੇਧ ਨੇ
ਕਰਨਾ ਹੈ।
ਅਸੀਂ ਜਿਹੜੀਆਂ ਵੀ ਧਾਰਮਕ ਰਵਾਇਤਾਂ ਕਰਦੇ ਹਾਂ, ਉਨ੍ਹਾਂ ਨੂੰ ਜਾਂ ਤਾਂ
ਅਸੀਂ ਵੇਖ ਸਕਦੇ ਹਾਂ ਤੇ ਜਾਂ ਦੂਸਰੇ ਵੇਖ ਸਕਦੇ ਹਨ। ਅਕਾਲ ਪੁਰਖੁ ਦੇ ਦਰ ਤੇ ਰਵਾਇਤਾਂ ਪ੍ਰਵਾਨ
ਨਹੀਂ ਹਨ। ਸਾਡੀ ਭਾਸ਼ਾ ਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੀ ਭਾਸ਼ਾ ਵਿੱਚ ਹੁਣ ਬਹੁਤ ਅੰਤਰ
ਆ ਚੁਕਾ ਹੈ। ਜਿਨ੍ਹੀ ਦੇਰ ਤਕ ਗਾਇਨ ਕੀਤੇ ਗਏ ਸਬਦ ਦੀ ਸਮਝ ਨਹੀਂ ਆਉਂਦੀ, ਉਤਨੀ ਦੇਰ ਤਕ ਕੀਰਤਨ
ਦਾ ਕੋਈ ਲਾਭ ਨਹੀਂ ਹੋ ਸਕਦਾ ਹੈ। ਇਸ ਲਈ ਅੱਜਕਲ ਦੀ ਭਾਸ਼ਾ ਵਿੱਚ ਠੀਕ ਤੇ ਸਪੱਸ਼ਟ ਅਰਥ ਭਾਵ
ਸਮਝਾਂਣੇ ਬਹੁਤ ਜਰੂਰੀ ਹਨ। ਜਿਆਦਾ ਤਰ ਰਾਗੀ ਗਾਇਕਾਂ ਵਾਂਗੂ ਰਾਗ ਤੇ ਤਬਲਾ ਕੁਟਣ ਤੇ ਹੀ ਜਿਆਦਾ
ਜੋਰ ਦੇਂਦੇ ਹਨ। ਰਹਾਉ ਦੀ ਪੰਗਤੀ ਦੀ ਟੇਕ ਤਾਂ ਹੁਣ ਕੋਈ ਵਿਰਲਾ ਰਾਗੀ ਹੀ ਲੈਂਦਾ ਹੈ।
ਗੁਰੂ ਹਰਿਰਾਏ ਸਾਹਿਬ ਨੇ ਤਾਂ ਇੱਕ
ਅੱਖਰ ਬਦਲਣ ਕਰਕੇ ਆਪਣੇ ਪੁੱਤਰ ਨੂੰ ਬੇਦਖਲ ਕਰ ਦਿਤਾ ਸੀ, ਪਰੰਤੂ ਅੱਜਕਲ ਤਾਂ ਸਬਦ ਗਾਇਨ ਕਰਦੇ
ਸਮੇਂ ਉਸ ਵਿੱਚ ਆਪਣੇ ਕੋਲੋਂ ਹੋਰ ਵਾਧੂ ਅੱਖਰ ਲਾਉਂਣੇ ਤਾਂ ਆਮ ਰਿਵਾਜ ਹੋ ਗਿਆ ਹੈ।
ਜੇਕਰ ਦੁਧ ਨੂੰ ਜਾਗ ਲਾ ਕੇ ਹਿਲਾਈ ਜਾਉ ਤਾਂ ਉਸ ਦਾ ਦਹੀ ਨਹੀਂ ਜੰਮ ਸਕਦਾ।
ਇਸੇ ਤਰ੍ਹਾਂ ਜੇਕਰ ਮਨੁੱਖ ਨੇ ਅਕਾਲ ਪੁਰਖੁ ਤੱਕ ਪਹੁੱਚਣਾ ਹੈ ਤਾਂ ਆਪਣੇ ਮਨ ਨੂੰ ਗੁਰੂ ਦੇ ਸਬਦ
ਨਾਲ ਟਿਕਾਉ ਵਿੱਚ ਲਿਆਣਾ ਪਵੇਗਾ। ਇਹ ਸੰਸਾਰ ਚਲਾਏਮਾਨ ਹੈ, ਇਸ ਲਈ ਜੇਕਰ ਸੰਸਾਰ ਦੇ ਨਾਲ ਚੱਲਾਂਗੇ
ਤਾਂ ਅਕਾਲ ਪੁਰਖੁ ਤੱਕ ਨਹੀਂ ਪਹੁੱਚ ਸਕਾਗੇ। ਸੰਗੀਤ ਬਾਹਰੀ ਸਾਜ਼ਾਂ ਨਾਲ ਪੈਦਾ ਹੁੰਦਾ ਹੈ ਤੇ ਇਹ
ਸਿਰਫ ਕੰਨ ਰਸ ਲਈ ਹੁੰਦਾ ਹੈ, ਜਿਹੜਾ ਕਿ ਕੁੱਝ ਸਮੇਂ ਲਈ ਠੰਡਕ ਦੇਂਦਾ ਹੈ, ਬਾਅਦ ਵਿੱਚ ਮਨੁੱਖ ਦੀ
ਉਹੀ ਹਾਲਤ ਹੋ ਜਾਂਦੀ ਹੈ। ਅਨਹਦ ਨਾਦ ਗੁਰੂ ਦੇ ਸਬਦ ਦੁਆਰਾ ਮਨੁੱਖ ਦੇ ਹਿਰਦੇ ਵਿਚੋਂ ਪੈਦਾ ਹੁੰਦਾ
ਹੈ। ਅਕਾਲ ਪੁਰਖੁ ਅਟੱਲ ਹੈ ਤੇ ਸਦਾ ਕਾਇਮ ਰਹਿੰਣ ਵਾਲਾ ਹੈ, ਇਸ ਲਈ ਗੁਰੂ ਦੇ ਸਬਦ ਦੁਆਰਾ ਪੈਦਾ
ਹੋਇਆ ਆਨੰਦ ਸਦਾ ਲਈ ਕਾਇਮ ਰਹਿੰਦਾ ਹੈ ਤੇ ਖਤਮ ਨਹੀਂ ਹੁੰਦਾਂ ਹੈ।
ਗੁਰਬਾਣੀ ਕੀਰਤਨ ਵਿੱਚ ਸਾਜ਼ ਵਰਤੇ
ਜਾਂਦੇ ਹਨ ਤਾਂ ਜੋ ਮਨ ਨੂੰ ਕੋਮਲ ਕੀਤਾ ਜਾ ਸਕੇ ਤੇ ਉਸ ਉਪਰ ਸਬਦ ਦਾ ਲੇਪ ਚੰਗੀ ਤਰ੍ਹਾਂ ਕੀਤਾ ਜਾ
ਸਕੇ। ਪਰੰਤੂ ਇਹ ਧਿਆਨ ਵਿੱਚ ਰੱਖਣਾਂ ਹੈ ਕਿ, ਸਾਜ਼ਾਂ ਨਾਲ ਸਬਦ ਗਾਇਨ ਕਰਨ ਤਕ ਸੀਮਤ ਨਹੀਂ
ਰਹਿੰਣਾਂ ਹੈ, ਸਫਲ ਜੀਵਨ ਤੇ ਸਫਲ ਕੀਰਤਨ ਲਈ ਸਬਦ ਦਾ ਭਾਵ ਆਪਣੇ ਹਿਰਦੇ ਵਿੱਚ ਵਸਾਣਾ ਹੈ ਤੇ ਅੱਗੇ
ਅਨਹਦ ਨਾਦ ਦੀ ਦਿਸ਼ਾ ਵੱਲ ਜਾਣਾ ਹੈ।
ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਮਨੁੱਖ ਹਉਮੈਂ ਤੇ ਵਿਕਾਰਾਂ ਦੀ ਮੈਲ
ਨਾਲ ਲਿਬੜਿਆ ਰਹਿੰਦਾ ਹੈ। ਪਰੰਤੂ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿੱਚ ਟਿਕ ਕੇ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ। ਵੇਦ ਪੁਰਾਣ
ਸਿੰਮ੍ਰਤੀਆਂ ਤੇ ਕੁਰਾਨ ਅੰਜੀਲ ਆਦਿਕ ਦੀਆਂ ਪੁਸਤਕਾਂ ਦੇ ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ
ਨਹੀਂ ਮਿਲਦੀ। ਪਰੰਤੂ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇੱਕ ਅਬਿਨਾਸੀ ਅਕਾਲ ਪੁਰਖੁ ਦਾ ਨਾਮੁ
ਜਪਦਾ ਰਹਿੰਦਾ ਹੈ, ਉਹ ਆਪਣੇ ਆਪ ਨੂੰ ਪਵਿਤ੍ਰ ਕਰ ਲੈਂਦਾ ਹੈ। ਅਕਾਲ ਪੁਰਖੁ ਦਾ ਨਾਮੁ ਸਿਮਰਨ ਦਾ
ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। ਕਿਸੇ ਵੀ
ਵਰਨ ਦਾ ਹੋਵੇ ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ,
ਉਹ ਜਗਤ ਵਿੱਚ ਵਿਕਾਰਾਂ ਤੋਂ ਬਚ ਜਾਂਦਾ ਹੈ। ਉਸ ਮਨੁੱਖ ਨੂੰ ਅਕਾਲ ਪੁਰਖੁ ਹਰੇਕ ਸਰੀਰ ਵਿੱਚ
ਵੱਸਦਾ ਦਿਖਾਈ ਦੇਂਦਾ ਹੈ। ਤੀਰਥ ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮ, ਸਭ ਵਿਖਾਵੇ ਵਾਲੇ ਕੰਮ
ਹਨ, ਇਹ ਕੰਮ ਜਿਤਨੇ ਵੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਚੂੰਗੀ ਦਾ ਮਸੂਲੀਆ ਲੈਂਣ ਵਾਲਾ ਜਮ
ਹੀ ਰਸਤੇ ਵਿਚੋਂ ਲੁੱਟ ਲੈਂਦਾ ਹੈ। ਇਸ ਲਈ ਵਾਸਨਾ ਰਹਿਤ ਹੋ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਨਿਮਖ ਭਰ ਦੇ ਸਮੇਂ ਲਈ ਅਕਾਲ ਪੁਰਖੁ ਦਾ ਨਾਮ ਸਿਮਰਿਆਂ ਹੀ
ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।
ਹੇ ਸੰਤ ਜਨੋ!
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ
ਬਰਕਤਿ ਨਾਲ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਜੇ ਕੋਈ ਮਨੁੱਖ ਸੰਤ ਜਨਾਂ
ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾ ਲਏ, ਤਾਂ ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸੰਸਾਰ ਰੂਪੀ ਸਮੁੰਦਰ
ਤੋਂ ਪਾਰ ਲੰਘ ਜਾਂਦਾ ਹੈ।
ਸੂਹੀ ਮਹਲਾ ੫॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ੧॥
ਸੰਤਹੁ ਸਾਗਰੁ ਪਾਰਿ ਉਤਰੀਐ॥ ਜੇ ਕੋ
ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ॥ ੧॥ ਰਹਾਉ॥ (੭੪੭, ੭੪੮)
ਗੁਰਬਾਣੀ ਅਨੁਸਾਰ ਤਾਂ ਅਸੀਂ ਇੱਕ ਪਲ ਵਿੱਚ ਹੀ ਮੁਕਤ ਹੋ ਸਕਦੇ ਹਾਂ, ਜੇ
ਕਰ ਪੂਰੀ ਲਗਨ ਨਾਲ ਸਤਿਗੁਰ ਦੇ ਬਚਨਾਂ ਦੁਆਰਾ ਅਕਾਲ ਪੁਰਖੁ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਈਏ।
ਖਾਲੀ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੁੱਝ ਨਹੀਂ ਹੋਣਾ ਹੈ। ਸੱਚੀ ਬਾਣੀ ਨੂੰ ਆਪਣੇ ਜੀਵਨ ਦਾ
ਆਧਾਰ ਬਣਾਣਾ ਹੈ।
ਪੂਰਨ ਆਤਮਕ ਆਨੰਦ ਤਾਂ ਹੀ ਮਾਣਿਆ ਜਾ ਸਕਦਾ ਹੈ, ਜਦੋਂ ਅਕਾਲ ਪੁਰਖੁ ਦਾ
ਨਾਮੁ ਮਨੁੱਖ ਦੇ ਮੂੰਹ ਵਿੱਚ ਗੁਰੂ ਦੇ ਸ਼ਬਦ ਦੁਆਰਾ ਟਿਕ ਜਾਂਦਾ ਹੈ। ਰਾਗ ਤੇ ਨਾਦ ਵੀ ਗੁਰੂ ਦੇ
ਸ਼ਬਦ ਦੁਆਰਾ ਤਾਂ ਹੀ ਸੋਹਣੇ ਲੱਗਦੇ ਹਨ, ਜੇਕਰ ਸ਼ਬਦ ਦੀ ਬਰਕਤ ਨਾਲ ਮਨੁੱਖ ਦੀ ਸੁਰਤਿ ਆਤਮਕ ਅਡੋਲਤਾ
ਵਿੱਚ ਅਕਾਲ ਪੁਰਖੁ ਦੇ ਨਾਮੁ ਵਿੱਚ ਟਿਕੀ ਰਹਿੰਦੀ ਹੈ।
ਸੰਸਾਰਕ ਰਾਗ ਰੰਗ ਦਾ ਰਸ ਛੱਡ ਕੇ
ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਤਾਂ ਹੀ ਅਕਾਲ
ਪੁਰਖੁ ਦੀ ਹਜ਼ੂਰੀ ਵਿੱਚ ਆਦਰ ਮਿਲ ਸਕਦਾ ਹੈ। ਗੁਰੂ ਸਾਹਿਬ ਇਹੀ ਸਮਝਾਂਦੇ ਹਨ ਕਿ, ਜੇਕਰ ਗੁਰੂ ਦੇ
ਸਨਮੁਖ ਹੋ ਕੇ ਅਕਾਲ ਪੁਰਖੁ ਦੀ ਯਾਦ ਨੂੰ ਮਨ ਵਿੱਚ ਟਿਕਾਈਏ, ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ
ਦੇ ਗੁਣਾ ਦੀ ਵੀਚਾਰ ਕਰੀਏ, ਤਾਂ ਮਨ ਵਿੱਚ ਟਿਕਿਆ ਹੋਇਆ ਹੰਕਾਰ ਦੂਰ ਹੋ ਜਾਂਦਾ ਹੈ।
ਮਃ ੩॥ ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥
ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ
ਧਿਆਨੁ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ
ਚੂਕੈ ਮਨਿ ਅਭਿਮਾਨੁ॥ ੨॥ (੮੪੯)
ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸਬਦ ਕੋਈ ਸਧਾਰਨ ਜਿਹਾ ਗੀਤ ਹੀ ਹੈ,
ਪਰੰਤੂ ਇਹ ਤਾਂ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਹੈ, ਜਿਹੜੀ ਕਿ ਮਨੁੱਖ ਨੂੰ ਜਿਊਂਦਿਆਂ ਹੀ
ਹਉਮੈ ਤੋਂ ਮੁਕਤੀ ਦਿਵਾਉਂਦੀ ਹੈ। ਜਿਵੇਂ
ਕਾਂਸ਼ੀ ਵਿੱਚ ਮਨੁੱਖ ਨੂੰ ਮਰਨ ਵੇਲੇ ਸ਼ਿਵ ਜੀ ਦਾ ਮੁਕਤੀ ਦਾਤਾ ਉਪਦੇਸ਼ ਮਿਲਦਾ ਖ਼ਿਆਲ ਕੀਤਾ ਜਾਂਦਾ
ਹੈ। ਭਾਵੇਂ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰੰਤੂ ਸਤਿਗੁਰੂ ਦਾ ਸਬਦ
ਐਥੇ ਹੀ ਜਿਊਂਦੇ ਜੀ ਮਨੁੱਖ ਨੂੰ ਜੀਵਨ ਮੁਕਤ ਕਰ ਦੇਂਦਾ ਹੈ।
ਗੁਰੂ ਦੀ
ਕਿਰਪਾ ਨਾਲ ਜਿਸ ਮਨੁੱਖ ਦਾ ਮਨ ਅਕਾਲ
ਪੁਰਖੁ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ, ਉਸ ਨੂੰ ਹਉਮੈ ਕਿਸ ਤਰ੍ਹਾ ਦੁਖੀ ਕਰ ਸਕਦਾ ਹੈ?
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ ਜਿਉ ਕਾਸੀ ਉਪਦੇਸੁ ਹੋਇ
ਮਾਨਸ ਮਰਤੀ ਬਾਰ॥ (੩੩੫)
ਸਾਰੇ ਰਾਗਾਂ ਵਿੱਚ ਉਹ ਅਕਾਲ ਪੁਰਖੁ ਦਾ ਨਾਮੁ ਸਿਮਰਨ ਹੀ ਚੰਗਾ ਉੱਦਮ ਹੈ,
ਕਿਉਂਕਿ ਉਸ ਸਿਮਰਨ ਦੁਆਰਾ ਹੀ ਅਕਾਲ ਪੁਰਖੁ ਮਨੁੱਖ ਦੇ ਮਨ ਵਿੱਚ ਆ ਕੇ ਵੱਸਦਾ ਹੈ। ਸਦਾ ਥਿਰ
ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਸਿਮਰਨ ਹੀ ਮਨੁੱਖ ਵਾਸਤੇ ਸਭ ਕੁੱਝ ਹੈ,
ਸਦਾ ਥਿਰ ਰਹਿੰਣ ਵਾਲੇ ਅਕਾਲ
ਪੁਰਖੁ ਦਾ ਨਾਮੁ ਹੀ ਮਨੁੱਖ ਵਾਸਤੇ ਰਾਗ ਹੈ ਅਤੇ ਨਾਦ ਹੈ, ਪਰੰਤੂ ਅਕਾਲ ਪੁਰਖੁ ਦੇ ਨਾਮੁ ਸਿਮਰਨ
ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ। ਅਕਾਲ ਪੁਰਖੁ ਦਾ ਨਾਮੁ ਤੇ ਉਸ ਦਾ ਮਿਲਾਪ ਰਾਗ ਦੀ ਕੈਦ ਤੋਂ
ਪਰੇ ਹੈ, ਤੇ ਨਾਦ ਦੀ ਕੈਦ ਤੋਂ ਵੀ ਪਰੇ ਹੈ। ਇਨ੍ਹਾਂ ਰਾਗਾਂ ਨਾਦਾਂ ਦੁਆਰਾ ਅਕਾਲ ਪੁਰਖੁ ਦੇ
ਹੁਕਮੁ ਤੇ ਉਸ ਦੀ ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ।
ਜਿਹੜੇ ਮਨੁੱਖ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਦੀ ਰਜ਼ਾ
ਨੂੰ ਸਮਝ ਲੈਂਦੇ ਹਨ, ਉਹਨਾਂ ਵਾਸਤੇ ਰਾਗ ਵੀ ਸਹਾਈ ਹੋ ਸਕਦਾ ਹੈ, ਵੈਸੇ ਨਿਰੇ ਰਾਗ ਮਨੁੱਖ ਦੇ
ਆਤਮਕ ਜੀਵਨ ਵਿੱਚ ਸਹਾਈ ਨਹੀਂ ਹੁੰਦੇ ਹਨ। ਗੁਰੂ ਪਾਸੋਂ ਇਹ ਸਮਝ ਪੈਂਦੀ ਹੈ ਕਿ ਸਭ ਕੁੱਝ ਉਸ ਅਕਾਲ
ਪੁਰਖੁ ਤੋਂ ਹੀ ਹੋ ਰਿਹਾ ਹੈ, ਜਿਵੇਂ ਉਸ ਦੀ ਰਜ਼ਾ ਹੈ, ਉਸ ਤਰ੍ਹਾਂ ਹੀ ਸਭ ਕੁੱਝ ਹੋ ਰਿਹਾ ਹੈ।
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ॥ ਰਾਗੁ ਨਾਦੁ ਸਭੁ ਸਚੁ
ਹੈ ਕੀਮਤਿ ਕਹੀ ਨ ਜਾਇ॥ ਰਾਗੈ
ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ॥ ਨਾਨਕ
ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ॥ ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ
ਰਜਾਇ॥ ੨੪॥ (੧੪੨੩, ੧੪੨੪)
ਹੇ ਮੇਰੇ ਮੂਰਖ ਮਨ! ਆਤਮਕ ਜੀਵਨ ਦੇ ਲਾਭ ਵਾਲੇ ਕਰਮਾਂ ਵਲੋਂ ਤੂੰ ਬਹੁਤ
ਆਲਸੀ ਹੈ, ਪਰੰਤੂ ਆਤਮਕ ਜੀਵਨ ਦੀ ਰਾਸਿ ਦੇ ਘਾਟੇ ਵਾਲੇ ਕਰਮਾਂ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈ!
ਹੇ ਪਾਪੀ! ਤੂੰ ਚੰਗਾ ਤੇ ਸਸਤਾ ਸੌਦਾ ਨਹੀਂ ਲੈਂਦਾ ਹੈ, ਸਗੋਂ ਵਿਕਾਰਾਂ ਦੇ ਮਹਿੰਗੇ ਕਰਜ਼ੇ ਨਾਲ
ਬੱਝਾ ਪਿਆ ਹੈ। ਹੇ
ਸਤਿਗੁਰੂ! ਮੈਨੂੰ ਤੇਰੀ ਸਹਾਇਤਾ ਦੀ ਆਸ ਹੈ। ਹੇ ਅਕਾਲ ਪੁਰਖੁ! ਮੈਂ ਬਹੁਤ ਵਿਕਾਰੀ ਹਾਂ, ਪਰੰਤੂ
ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮੁ ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ।
ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈ ਤੇ
ਸੁਣ ਕੇ ਮਸਤ ਹੁੰਦਾ ਹੈ, ਪਰੰਤੂ ਅਕਾਲ ਪੁਰਖੁ ਦਾ ਨਾਮੁ ਲੈਂਣ ਲਈ ਤੂੰ ਆਲਸ ਕਰ ਜਾਂਦਾ ਹੈ। ਕਿਸੇ
ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ
ਸਮਝੀ ਹੋਈ ਹੈ।
ਆਸਾ ਮਹਲਾ ੫॥ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ॥
ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ॥ ੧॥
ਸਤਿਗੁਰ ਤੇਰੀ ਆਸਾਇਆ॥ ਪਤਿਤ ਪਾਵਨੁ
ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ॥ ੧॥ ਰਹਾਉ॥
ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ
ਅਲਕਾਇਆ॥ ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ॥ ੨॥
(੪੦੨)
ਸਭ ਰਾਗਾਂ
ਵਿਚੋਂ ਸ੍ਰੀ ਰਾਗ ਤਾਂ ਹੀ ਸ੍ਰੇਸ਼ਟ ਕਿਹਾ ਜਾ ਸਕਦਾ ਹੈ, ਜੇਕਰ ਉਸ ਦੁਆਰਾ ਜੀਵ ਸਦਾ ਥਿਰ ਰਹਿੰਣ
ਵਾਲੇ ਅਕਾਲ ਪੁਰਖੁ ਦੇ ਨਾਮੁ ਨਾਲ ਪਿਆਰ ਪਾ ਲਵੇ ਤੇ ਉਸ ਵਿੱਚ ਆਪਣੀ ਲਿਵ ਜੋੜ ਲਵੇ।
ਫਿਰ ਅਕਾਲ ਪੁਰਖੁ ਉਸ ਦੇ ਮਨ ਵਿੱਚ ਸਦਾ ਲਈ ਵੱਸ ਜਾਂਦਾ
ਹੈ ਤੇ ਅਪਾਰ ਅਕਾਲ ਪੁਰਖੁ ਨੂੰ ਯਾਦ ਕਰਨ ਵਾਲੀ ਬੁੱਧੀ ਅਡੋਲ ਹੋ ਜਾਂਦੀ ਹੈ। ਇਸ ਦਾ ਸਿੱਟਾ ਇਹ
ਹੁੰਦਾ ਹੈ ਕਿ ਗੁਰਬਾਣੀ ਦੀ ਵਿਚਾਰ ਦੁਆਰਾ ਮਨੁੱਖ ਨਾਮੁ ਰੂਪੀ ਅਮੋਲਕ ਰਤਨ ਪ੍ਰਾਪਤ ਕਰ ਲੈਂਦਾ ਹੈ।
ਉਸ ਜੀਵ ਦੀ ਜੀਭ ਸੱਚੀ ਹੋ ਜਾਂਦੀ ਹੈ, ਮਨ ਸੱਚਾ ਹੋ ਜਾਂਦਾ ਹੈ ਤੇ ਉਸ ਦਾ ਮਨੁੱਖਾ ਜਨਮ ਹੀ ਸਫਲ
ਹੋ ਜਾਂਦਾ ਹੈ। ਗੁਰੂ
ਸਾਹਿਬ ਸਮਝਾਂਦੇ ਹਨ, ਕਿ ਇਹ ਸੱਚਾ ਵਾਪਾਰ ਤਾਂ ਹੀ ਕੀਤਾ ਜਾ ਸਕਦਾ ਹੈ, ਜੇਕਰ ਗੁਰਬਾਣੀ ਦੀ ਵੀਚਾਰ
ਦੁਆਰਾ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੀ ਸੇਵਾ ਕਰੀਏ, ਸਬਦ ਗੁਰੂ ਅਨੁਸਾਰ ਦਰਸਾਏ ਗਏ ਅਕਾਲ
ਪੁਰਖੁ ਦੇ ਹੁਕਮ ਨੂੰ ਸਮਝੀਏ ਤੇ ਉਸ ਅਨੁਸਾਰ ਚਲੀਏ ਤੇ ਅਕਾਲ ਪੁਰਖੁ ਦੇ ਨਾਮੁ ਦਾ ਵਾਪਾਰ ਕਰੀਏ।
ਸਲੋਕ ਮਃ ੩॥
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ
ਧਰੇ ਪਿਆਰੁ॥ ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ॥
ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ॥ ਜਿਹਵਾ ਸਚੀ
ਮਨੁ ਸਚਾ ਸਚਾ ਸਰੀਰ ਅਕਾਰੁ॥ ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ॥ ੧॥ (੮੩)
ਜਿਸ ਹਿਰਦੇ ਘਰ ਵਿੱਚ ਅਕਾਲ ਪੁਰਖੁ ਨੇ ਗੁਰੂ ਦੇ ਸਬਦ ਦੁਆਰਾ ਸੋਝੀ ਪਾਈ
ਹੈ, ਉਸ ਭਾਗਾਂ ਵਾਲੇ ਹਿਰਦੇ ਘਰ ਵਿੱਚ ਮਾਨੋ ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੁਰਾਂ ਵੱਜ
ਪੈਂਦੀਆਂ ਹਨ, ਭਾਵ, ਉਸ ਹਿਰਦੇ ਘਰ ਵਿੱਚ ਪੂਰਨ ਆਨੰਦ ਬਣ ਜਾਂਦਾ ਹੈ। ਹੇ ਅਕਾਲ ਪੁਰਖੁ: ਤੂੰ ਉਸ
ਮਨੁੱਖ ਦੇ ਪੰਜੇ ਕਾਮਾਦਿਕ ਵੈਰੀ ਕਾਬੂ ਵਿੱਚ ਕਰ ਦੇਂਦਾ ਹੈ, ਤੇ ਡਰਾਣ ਵਾਲਾ ਕਾਲ ਭਾਵ, ਮੌਤ ਦਾ
ਡਰ ਦੁਰ ਕਰ ਦੇਂਦਾ ਹੈ। ਪਰੰਤੂ ਸਿਰਫ਼ ਉਹੀ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਦੇ ਹਨ,
ਜਿਨ੍ਹਾਂ ਦੇ ਭਾਗਾਂ ਵਿੱਚ ਤੂੰ ਧੁਰ ਤੋਂ ਹੀ ਆਪਣੀ ਮੇਹਰ ਨਾਲ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ
ਹੈ। ਗੁਰੂ ਸਾਹਿਬ
ਸਮਝਾਂਦੇ ਹਨ, ਕਿ ਜਿਸ ਹਿਰਦੇ ਘਰ ਵਿੱਚ ਗੁਰੂ ਦੇ ਸਬਦ ਦੁਆਰਾ ਸੋਝੀ ਆ ਜਾਂਦੀ ਹੈ, ਉਸ ਹਿਰਦੇ ਘਰ
ਵਿੱਚ ਸੁਖ ਪੈਦਾ ਹੁੰਦਾ ਹੈ, ਤੇ ਉਸ ਹਿਰਦੇ ਵਿੱਚ ਮਾਨੋ ਇੱਕ ਰਸ ਵਾਜੇ ਵੱਜਦੇ ਹਨ।
ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ॥ ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ
ਧਾਰੀਆ॥ ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ॥ ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ
ਨਾਮਿ ਹਰਿ ਕੈ ਲਾਗੇ॥ ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ॥ ੫॥ (੯੧੭)
ਅਕਾਲ ਪੁਰਖੁ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿੱਚ ਨਾਮੁ
ਸਿਮਰਨ ਦਾ ਲੇਖ ਲਿਖ ਦੇਂਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜੇ ਰਹਿੰਦੇ ਹਨ। ਅਕਾਲ
ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵੈਰੀ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ ਹਨ।
ਗੁਰੂ ਦੇ ਸਬਦ ਦੁਆਰਾ ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਕੀਰਤਨੁ ਸਬੰਧੀ ਸਿਖਿਆਵਾਂ ਨੂੰ ਇਕੱਠਾ ਕਰੀਏ ਤਾਂ ਅਸੀਂ
ਸੰਖੇਪ ਵਿੱਚ ਕਹਿ ਸਕਦੇ ਹਾਂ ਕਿ:
ਲੇਖ ਦਾ ਆਰੰਭ ੪
---ਲੇਖ ਦਾ ਸੰਖੇਪ ੪----
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ ੪
ਗੁਰੂ ਗਰੰਥ ਸਾਹਿਬ ਵਿੱਚ ਸਾਰੇ ਸਬਦਾਂ ਦੇ ਸਿਰਲੇਖ ਵਿੱਚ ਇਹ ਖਾਸ ਤੌਰ ਤੇ ਲਿਖਿਆ ਗਿਆ
ਹੈ ਕਿ ਸਬਦ ਨੂੰ ਕਿਸ ਰਾਗ ਵਿੱਚ ਤੇ ਕਿਸ ਤਰ੍ਹਾਂ ਗਾਇਨ ਕਰਨਾ ਹੈ। ਇਹ ਹਦਾਇਤ ਇਸ ਲਈ ਲਿਖੀ
ਗਈ ਹੈ, ਤਾਂ ਜੋ ਸਬਦ ਗਾਇਨ ਕਰਨ ਸਮੇਂ ਉਸ ਸਬਦ ਦਾ ਅਰਥ ਭਾਵ ਸਹੀ ਤਰੀਕੇ ਨਾਲ ਸਮਝ ਆ ਸਕੇ,
ਸਬਦ ਵਿੱਚ ਧਿਆਨ ਲੱਗਾ ਰਹੇ ਤੇ ਸਬਦ ਦੀ ਠੀਕ ਵੀਚਾਰ ਲਈ ਸੇਧ ਮਿਲਦੀ ਰਹੇ।
ਮਨ ਦਾ ਸੁਧਾਰ ਰਾਗ ਜਾਂ ਟਿਊਨ ਨੇ ਨਹੀਂ ਕਰਨਾ ਹੈ, ਬਲਕਿ ਸਬਦ ਦੀ ਠੀਕ ਵੀਚਾਰ ਤੇ ਮਨ
ਨੂੰ ਮਿਲੀ ਸੇਧ ਨੇ ਕਰਨਾ ਹੈ।
ਗੁਰੂ ਹਰਿਰਾਏ ਸਾਹਿਬ ਨੇ ਤਾਂ ਇੱਕ ਅੱਖਰ ਬਦਲਣ ਕਰਕੇ ਆਪਣੇ ਪੁੱਤਰ ਨੂੰ ਬੇਦਖਲ ਕਰ ਦਿਤਾ
ਸੀ, ਪਰੰਤੂ ਅੱਜਕਲ ਤਾਂ ਸਬਦ ਗਾਇਨ ਕਰਦੇ ਸਮੇਂ ਉਸ ਵਿੱਚ ਆਪਣੇ ਕੋਲੋਂ ਹੋਰ ਵਾਧੂ ਅੱਖਰ
ਲਾਉਂਣੇ ਤਾਂ ਆਮ ਰਿਵਾਜ ਹੋ ਗਿਆ ਹੈ।
ਗੁਰਬਾਣੀ ਕੀਰਤਨ ਵਿੱਚ ਸਾਜ਼ ਵਰਤੇ ਜਾਂਦੇ ਹਨ ਤਾਂ ਜੋ ਮਨ ਨੂੰ ਕੋਮਲ ਕੀਤਾ ਜਾ ਸਕੇ ਤੇ
ਉਸ ਉਪਰ ਸਬਦ ਦਾ ਲੇਪ ਚੰਗੀ ਤਰ੍ਹਾਂ ਕੀਤਾ ਜਾ ਸਕੇ। ਪਰੰਤੂ ਇਹ ਧਿਆਨ ਵਿੱਚ ਰੱਖਣਾਂ ਹੈ ਕਿ,
ਸਾਜ਼ਾਂ ਨਾਲ ਸਬਦ ਗਾਇਨ ਕਰਨ ਤਕ ਸੀਮਤ ਨਹੀਂ ਰਹਿੰਣਾਂ ਹੈ, ਸਫਲ ਜੀਵਨ ਤੇ ਸਫਲ ਕੀਰਤਨ ਲਈ ਸਬਦ
ਦਾ ਭਾਵ ਆਪਣੇ ਹਿਰਦੇ ਵਿੱਚ ਵਸਾਣਾ ਹੈ ਤੇ ਅੱਗੇ ਅਨਹਦ ਨਾਦ ਦੀ ਦਿਸ਼ਾ ਵੱਲ ਜਾਣਾ ਹੈ।
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ
ਸਕੀਦਾ ਹੈ। ਜੇ ਕੋਈ ਮਨੁੱਖ ਸੰਤ ਜਨਾਂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾ ਲਏ, ਤਾਂ ਉਹ ਮਨੁੱਖ
ਗੁਰੂ ਦੀ ਕਿਰਪਾ ਨਾਲ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਗੁਰਬਾਣੀ ਅਨੁਸਾਰ ਤਾਂ ਅਸੀਂ ਇੱਕ ਪਲ ਵਿੱਚ ਹੀ ਮੁਕਤ ਹੋ ਸਕਦੇ ਹਾਂ, ਜੇ ਕਰ ਪੂਰੀ ਲਗਨ
ਨਾਲ ਸਤਿਗੁਰ ਦੇ ਬਚਨਾਂ ਦੁਆਰਾ ਅਕਾਲ ਪੁਰਖੁ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਈਏ। ਖਾਲੀ
ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੁੱਝ ਨਹੀਂ ਹੋਣਾ ਹੈ, ਸੱਚੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ
ਬਣਾਣਾ ਹੈ।
ਸੰਸਾਰਕ ਰਾਗ ਰੰਗ ਦਾ ਰਸ ਛੱਡ ਕੇ ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੀ
ਸੇਵਾ ਭਗਤੀ ਕਰਨੀ ਚਾਹੀਦੀ ਹੈ, ਤਾਂ ਹੀ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਆਦਰ ਮਿਲ ਸਕਦਾ ਹੈ।
ਜੇਕਰ ਗੁਰੂ ਦੇ ਸਨਮੁਖ ਹੋ ਕੇ ਅਕਾਲ ਪੁਰਖੁ ਦੀ ਯਾਦ ਨੂੰ ਮਨ ਵਿੱਚ ਟਿਕਾਈਏ, ਗੁਰੂ ਦੇ ਸ਼ਬਦ
ਦੁਆਰਾ ਅਕਾਲ ਪੁਰਖੁ ਦੇ ਗੁਣਾ ਦੀ ਵੀਚਾਰ ਕਰੀਏ, ਤਾਂ ਮਨ ਵਿੱਚ ਟਿਕਿਆ ਹੋਇਆ ਹੰਕਾਰ ਦੂਰ ਹੋ
ਜਾਂਦਾ ਹੈ।
ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸਬਦ ਕੋਈ ਸਧਾਰਨ ਜਿਹਾ ਗੀਤ ਹੀ ਹੈ, ਪਰੰਤੂ ਇਹ ਤਾਂ
ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਹੈ, ਜਿਹੜੀ ਕਿ ਮਨੁੱਖ ਨੂੰ ਜਿਊਂਦਿਆਂ ਹੀ ਹਉਮੈ ਤੋਂ
ਮੁਕਤੀ ਦਿਵਾਉਂਦੀ ਹੈ।
ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਹੀ ਮਨੁੱਖ ਵਾਸਤੇ ਰਾਗ ਹੈ ਅਤੇ ਨਾਦ ਹੈ,
ਪਰੰਤੂ ਅਕਾਲ ਪੁਰਖੁ ਦੇ ਨਾਮੁ ਸਿਮਰਨ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ। ਅਕਾਲ ਪੁਰਖੁ ਦਾ
ਨਾਮੁ ਤੇ ਉਸ ਦਾ ਮਿਲਾਪ ਰਾਗ ਤੇ ਨਾਦ ਦੀ ਕੈਦ ਤੋਂ ਪਰੇ ਹੈ। ਇਨ੍ਹਾਂ ਰਾਗਾਂ ਨਾਦਾਂ ਦੁਆਰਾ
ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ।
ਸਭ ਰਾਗਾਂ ਵਿਚੋਂ ਸ੍ਰੀ ਰਾਗ ਤਾਂ ਹੀ ਸ੍ਰੇਸ਼ਟ ਕਿਹਾ ਜਾ ਸਕਦਾ ਹੈ, ਜੇਕਰ ਉਸ ਦੁਆਰਾ ਜੀਵ
ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਨਾਲ ਪਿਆਰ ਪਾ ਲਵੇ ਤੇ ਉਸ ਵਿੱਚ ਆਪਣੀ ਲਿਵ
ਜੋੜ ਲਵੇ। ਇਹ ਸੱਚਾ ਵਾਪਾਰ ਤਾਂ ਹੀ ਕੀਤਾ ਜਾ ਸਕਦਾ ਹੈ, ਜੇਕਰ ਗੁਰਬਾਣੀ ਦੀ ਵੀਚਾਰ ਦੁਆਰਾ
ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੀ ਸੇਵਾ ਕਰੀਏ, ਸਬਦ ਗੁਰੂ ਅਨੁਸਾਰ ਦਰਸਾਏ ਗਏ ਅਕਾਲ
ਪੁਰਖੁ ਦੇ ਹੁਕਮ ਨੂੰ ਸਮਝੀਏ ਤੇ ਉਸ ਅਨੁਸਾਰ ਚਲੀਏ ਤੇ ਅਕਾਲ ਪੁਰਖੁ ਦੇ ਨਾਮੁ ਦਾ ਵਾਪਾਰ
ਕਰੀਏ।
ਗੁਰੂ ਸਾਹਿਬ ਸਮਝਾਂਦੇ ਹਨ, ਕਿ ਜਿਸ ਹਿਰਦੇ ਘਰ ਵਿੱਚ ਗੁਰੂ ਦੇ ਸਬਦ ਦੁਆਰਾ ਸੋਝੀ ਆ
ਜਾਂਦੀ ਹੈ, ਉਸ ਹਿਰਦੇ ਘਰ ਵਿੱਚ ਸੁਖ ਪੈਦਾ ਹੁੰਦਾ ਹੈ, ਤੇ ਉਸ ਹਿਰਦੇ ਵਿੱਚ ਮਾਨੋ ਇੱਕ ਰਸ
ਵਾਜੇ ਵੱਜਦੇ ਹਨ।
ਗੁਰਬਾਣੀ ਦੀਆਂ ਸਿਖਿਆਵਾਂ ਦਾ ਉਪਰ ਲਿਖਿਆ ਸੰਖੇਪ ਸਾਨੂੰ ਸਪੱਸ਼ਟ ਕਰਕੇ
ਸਮਝਾਦਾ ਹੈ, ਕਿ ਮਨ ਨੂੰ ਕੋਮਲ ਕਰਕੇ ਉਸ ਉਪਰ ਸਬਦ ਦਾ ਲੇਪ ਚੰਗੀ ਤਰ੍ਹਾਂ ਕਰਨਾ ਹੈ ਤਾਂ ਜੋ
ਗੁਰਬਾਣੀ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੇ ਹੁਕਮ ਨੂੰ ਸਮਝੀਏ ਤੇ ਆਪਣਾ ਜੀਵਨ ਸਫਲ ਕਰ ਸਕੀਏ।
ਲੇਖ ਦਾ ਆਰੰਭ ੪
---ਲੇਖ ਦਾ ਸੰਖੇਪ ੪
----ਲੇਖ ਦਾ ਸਾਰ, ਨਿਚੋੜ
ਜਾਂ ਮੰਤਵ ੪
ਗੁਰੂ ਗਰੰਥ ਸਾਹਿਬ ਦੇ ਹਰੇਕ ਸਬਦ ਨੂੰ ਸਿਰਲੇਖ ਵਿੱਚ ਅੰਕਿਤ ਕੀਤੇ ਲਿਖੇ ਗਏ ਰਾਗ
ਅਨੁਸਾਰ ਹੀ ਗਾਇਨ ਕਰਨਾ ਹੈ, ਤਾਂ ਜੋ ਉਸ ਸਬਦ ਦਾ ਅਰਥ ਭਾਵ ਸਹੀ ਤਰੀਕੇ ਨਾਲ ਸਮਝ ਆ ਸਕੇ,
ਸਬਦ ਵਿੱਚ ਧਿਆਨ ਲੱਗਾ ਰਹੇ ਤੇ ਸਬਦ ਦੀ ਠੀਕ ਵੀਚਾਰ ਲਈ ਸੇਧ ਮਿਲਦੀ ਰਹੇ।
ਗੁਰਬਾਣੀ ਕੀਰਤਨ ਵਿੱਚ ਸਾਜ਼ ਵਰਤੇ ਜਾਂਦੇ ਹਨ ਤਾਂ ਜੋ ਮਨ ਨੂੰ ਕੋਮਲ ਕੀਤਾ ਜਾ ਸਕੇ ਤੇ
ਉਸ ਉਪਰ ਸਬਦ ਦਾ ਲੇਪ ਚੰਗੀ ਤਰ੍ਹਾਂ ਕੀਤਾ ਜਾ ਸਕੇ। ਪਰੰਤੂ ਇਹ ਧਿਆਨ ਵਿੱਚ ਰੱਖਣਾਂ ਹੈ ਕਿ,
ਸਾਜ਼ਾਂ ਨਾਲ ਸਬਦ ਗਾਇਨ ਕਰਨ ਤਕ ਸੀਮਤ ਨਹੀਂ ਰਹਿੰਣਾਂ ਹੈ, ਸਫਲ ਜੀਵਨ ਤੇ ਸਫਲ ਕੀਰਤਨ ਲਈ ਸਬਦ
ਦਾ ਭਾਵ ਆਪਣੇ ਹਿਰਦੇ ਵਿੱਚ ਵਸਾਣਾ ਹੈ ਤੇ ਅੱਗੇ ਅਨਹਦ ਨਾਦ ਦੀ ਦਿਸ਼ਾ ਵੱਲ ਜਾਣਾ ਹੈ।
ਮਨ ਦਾ ਸੁਧਾਰ ਰਾਗ ਜਾਂ ਟਿਊਨ ਨੇ ਨਹੀਂ ਕਰਨਾ ਹੈ, ਬਲਕਿ ਸਬਦ ਦੀ ਠੀਕ ਵੀਚਾਰ ਤੇ ਮਨ
ਨੂੰ ਮਿਲੀ ਸੇਧ ਨੇ ਕਰਨਾ ਹੈ। ਗੁਰਬਾਣੀ ਅਨੁਸਾਰ ਤਾਂ ਅਸੀਂ ਇੱਕ ਪਲ ਵਿੱਚ ਹੀ ਮੁਕਤ ਹੋ ਸਕਦੇ
ਹਾਂ, ਜੇ ਕਰ ਪੂਰੀ ਲਗਨ ਨਾਲ ਸਤਿਗੁਰ ਦੇ ਬਚਨਾਂ ਦੁਆਰਾ ਅਕਾਲ ਪੁਰਖੁ ਵਿੱਚ ਪੂਰੀ ਤਰ੍ਹਾਂ
ਲੀਨ ਹੋ ਜਾਈਏ।
ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸਬਦ ਕੋਈ ਸਧਾਰਨ ਜਿਹਾ ਗੀਤ ਹੀ ਹੈ, ਪਰੰਤੂ ਇਹ ਤਾਂ
ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਹੈ, ਜਿਹੜੀ ਕਿ ਮਨੁੱਖ ਨੂੰ ਜਿਊਂਦਿਆਂ ਹੀ ਹਉਮੈ ਤੋਂ
ਮੁਕਤੀ ਦਿਵਾਉਂਦੀ ਹੈ। ਸਭ ਰਾਗਾਂ ਵਿਚੋਂ ਸ੍ਰੀ ਰਾਗ ਤਾਂ ਹੀ ਸ੍ਰੇਸ਼ਟ ਕਿਹਾ ਜਾ ਸਕਦਾ ਹੈ,
ਜੇਕਰ ਉਸ ਦੁਆਰਾ ਜੀਵ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਨਾਲ ਪਿਆਰ ਪਾ ਲਵੇ ਤੇ
ਉਸ ਵਿੱਚ ਆਪਣੀ ਲਿਵ ਜੋੜ ਲਵੇ।
ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਹੀ ਮਨੁੱਖ ਵਾਸਤੇ ਰਾਗ ਹੈ ਅਤੇ ਨਾਦ ਹੈ।
ਅਕਾਲ ਪੁਰਖੁ ਦਾ ਨਾਮੁ ਤੇ ਉਸ ਦਾ ਮਿਲਾਪ ਰਾਗ ਤੇ ਨਾਦ ਦੀ ਕੈਦ ਤੋਂ ਪਰੇ ਹੈ। ਇਨ੍ਹਾਂ ਰਾਗਾਂ
ਨਾਦਾਂ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ।
ਸੰਸਾਰਕ ਰਾਗ ਰੰਗ ਦਾ ਰਸ ਛੱਡ ਕੇ ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੀ
ਸੇਵਾ ਭਗਤੀ ਕਰਨੀ ਚਾਹੀਦੀ ਹੈ, ਤਾਂ ਹੀ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਆਦਰ ਮਿਲ ਸਕਦਾ ਹੈ,
ਮਨ ਵਿੱਚ ਟਿਕਿਆ ਹੋਇਆ ਹੰਕਾਰ ਦੂਰ ਹੋ ਜਾਂਦਾ ਹੈ। ਇਸ ਲਈ ਸਬਦ ਗੁਰੂ ਅਨੁਸਾਰ ਦਰਸਾਏ ਗਏ
ਅਕਾਲ ਪੁਰਖੁ ਦੇ ਹੁਕਮ ਨੂੰ ਸਮਝੀਏ ਤੇ ਉਸ ਅਨੁਸਾਰ ਚਲੀਏ ਤੇ ਅਕਾਲ ਪੁਰਖੁ ਦੇ ਨਾਮੁ ਦਾ
ਵਾਪਾਰ ਕਰੀਏ।
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"
(ਡਾ: ਸਰਬਜੀਤ ਸਿੰਘ) (Dr.
Sarbjit Singh)
RH1 / E-8, Sector-8, Vashi, Navi Mumbai - 400703.
Email =
[email protected]
Web =
http://www.geocities.ws/sarbjitsingh
http://www.sikhmarg.com/article-dr-sarbjit.html
|
. |