. |
|
☬ਰਾਮਕਲੀ
ਕੀ ਵਾਰ ਮਹਲਾ ੩ ☬
(ਪੰ: ੯੪੭ ਤੋ ੯੫੬)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਇਕੱਤੀਵੀਂ)
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬
(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ
ਤੀਹ ਭਾਗ ਵੀ ਪੜੋ ਜੀ)
ਪਉੜੀ ਨੰ: ੧੮ਦਾ ਮੂਲ ਪਾਠ ਸਲੋਕਾਂ ਸਹਿਤ:-
ਸਲੋਕ ਮਃ ੨॥ ਨਾਨਕ ਚਿੰਤਾ ਮਤਿ ਕਰਹੁ, ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ
ਉਪਾਇਅਨੁ, ਤਿਨਾ ਭਿ ਰੋਜੀ ਦੇਇ॥ ਓਥੈ ਹਟੁ ਨ ਚਲਈ, ਨਾ ਕੋ ਕਿਰਸ ਕਰੇਇ॥ ਸਉਦਾ ਮੂਲਿ ਨ ਹੋਵਈ, ਨਾ
ਕੋ ਲਏ ਨ ਦੇਇ॥ ਜੀਆ ਕਾ ਆਹਾਰੁ, ਜੀਅ ਖਾਣਾ ਏਹੁ ਕਰੇਇ॥ ਵਿਚਿ ਉਪਾਏ ਸਾਇਰਾ, ਤਿਨਾ ਭਿ ਸਾਰ ਕਰੇਇ॥
ਨਾਨਕ ਚਿੰਤਾ ਮਤ ਕਰਹੁ, ਚਿੰਤਾ ਤਿਸ ਹੀ ਹੇਇ॥ ੧ ॥
ਮਃ ੧॥ ਨਾਨਕ ਇਹੁ ਜੀਉ ਮਛੁਲੀ, ਝੀਵਰੁ ਤ੍ਰਿਸਨਾ ਕਾਲੁ॥ ਮਨੂਆ ਅੰਧੁ ਨ
ਚੇਤਈ, ਪੜੈ ਅਚਿੰਤਾ ਜਾਲੁ॥ ਨਾਨਕ ਚਿਤੁ ਅਚੇਤੁ ਹੈ, ਚਿੰਤਾ ਬਧਾ ਜਾਇ॥ ਨਦਰਿ ਕਰੇ ਜੇ ਆਪਣੀ, ਤਾ
ਆਪੇ ਲਏ ਮਿਲਾਇ॥ ੨ ॥
ਪਉੜੀ॥ ਸੇ ਜਨ ਸਾਚੇ ਸਦਾ ਸਦਾ, ਜਿਨੀ ਹਰਿ ਰਸੁ ਪੀਤਾ॥ ਗੁਰਮੁਖਿ ਸਚਾ ਮਨਿ
ਵਸੈ, ਸਚੁ ਸਉਦਾ ਕੀਤਾ॥ ਸਭੁ ਕਿਛੁ ਘਰ ਹੀ ਮਾਹਿ ਹੈ, ਵਡਭਾਗੀ ਲੀਤਾ॥ ਅੰਤਰਿ ਤ੍ਰਿਸਨਾ ਮਰਿ ਗਈ,
ਹਰਿ ਗੁਣ ਗਾਵੀਤਾ॥ ਆਪੇ ਮੇਲਿ ਮਿਲਾਇਅਨੁ, ਆਪੇ ਦੇਇ ਬੁਝਾਈ॥ ੧੮ ॥
( ਪਉੜੀ
ਨੰ: ੧੮ ਦੀ ਸਟੀਕ-ਸਲੋਕਾਂ
ਅਤੇ
ਲੋੜੀਂਦੇ
‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)
ਸਲੋਕ ਮਃ ੨॥ ਨਾਨਕ ਚਿੰਤਾ ਮਤਿ ਕਰਹੁ, ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ
ਉਪਾਇਅਨੁ, ਤਿਨਾ ਭਿ ਰੋਜੀ ਦੇਇ॥ ਓਥੈ ਹਟੁ ਨ ਚਲਈ, ਨਾ ਕੋ ਕਿਰਸ ਕਰੇਇ॥ ਸਉਦਾ ਮੂਲਿ ਨ ਹੋਵਈ, ਨਾ
ਕੋ ਲਏ ਨ ਦੇਇ॥ ਜੀਆ ਕਾ ਆਹਾਰੁ, ਜੀਅ ਖਾਣਾ ਏਹੁ ਕਰੇਇ॥ ਵਿਚਿ ਉਪਾਏ ਸਾਇਰਾ, ਤਿਨਾ ਭਿ ਸਾਰ ਕਰੇਇ॥
ਨਾਨਕ ਚਿੰਤਾ ਮਤ ਕਰਹੁ, ਚਿੰਤਾ ਤਿਸ ਹੀ ਹੇਇ॥ ੧॥
{ਪੰਨਾ ੯੫੫}
ਪਦ ਅਰਥ :
—ਚਿੰਤਾ—ਫ਼ਿਕਰ।
ਤਿਸ ਹੀ—ਉਸ
ਕਰਤੇ ਪ੍ਰਭੂ ਨੂੰ ਹੀ। ਕੋਇ—ਹੈ।
ਉਪਾਇਅਨੁ—ਉਸ
ਪ੍ਰਭੂ ਨੇ ਉਪਾਏ ਤੇ ਪੈਦਾ ਕੀਤੇ ਹੋਏ ਹਨ।
ਰੋਜੀ—ਰਿਜ਼ਕ।
ਓਥੈ—ਪਾਣੀ
`ਚ। ਕਿਰਸ—ਖੇਤੀ,
ਵਾਹੀ। ਆਹਾਰੁ—ਖ਼ੁਰਾਕ।
ਸਾਇਰਾ—ਸਮੁੰਦਰਾਂ।
ਸਾਰ—ਸੰਭਾਲ।
ਅਰਥ :
— "ਨਾਨਕ ਚਿੰਤਾ ਮਤਿ ਕਰਹੁ,
ਚਿੰਤਾ ਤਿਸ ਹੀ ਹੇਇ" - ਹੇ
ਨਾਨਕ! ਆਪਣੀ ਰੋਜ਼ੀ ਲਈ ਫ਼ਿਕਰ, ਚਿੰਤਾ ਨਾ ਕਰੋ, ਉਸਦੀ ਫ਼ਿਕਰ ਵੀ ਪ੍ਰਭੂ ਆਪ ਹੀ ਕਰਦਾ ਹੈ।
"ਜਲ ਮਹਿ ਜੰਤ ਉਪਾਇਅਨੁ, ਤਿਨਾ ਭਿ ਰੋਜੀ ਦੇਇ" - ਉਸ
ਪ੍ਰਭੂ ਨੇ ਪਾਣੀ `ਚ ਵੀ ਜੀਵ ਪੈਦਾ ਕੀਤੇ ਹੋਏ ਹਨ ਤੇ ਉਨ੍ਹਾਂ ਨੂੰ ਰਿਜ਼ਕ ਵੀ ਪ੍ਰਭੂ ਆਪ ਹੀ ਦਿੰਦਾ
ਹੈ।
ਓਥੈ ਹਟੁ ਨ ਚਲਈ, ਨਾ ਕੋ ਕਿਰਸ ਕਰੇਇ" -
ਜਦਕਿ ਪਾਣੀ `ਚ ਨਾ ਕੋਈ ਦੁਕਾਨ ਚੱਲਦੀ
ਹੈ ਨਾ ਓਥੇ ਕੋਈ ਵਾਹੀ ਆਦਿ ਹੀ ਕਰਦਾ ਹੈ।
"ਸਉਦਾ ਮੂਲਿ ਨ ਹੋਵਈ, ਨਾ ਕੋ ਲਏ ਨ ਦੇਇ" -
ਓਥੇ ਪਾਣੀ `ਚ ਤਾਂ ਨਾ ਕੋਈ ਸਉਦਾ-ਸੂਤ ਹੋ ਰਿਹਾ ਹੁੰਦਾ ਹੈ ਤੇ ਨਾ ਉਥੇ ਕੋਈ ਲੈਣ-ਦੇਣ ਵਾਲਾ ਵਪਾਰ
ਹੀ ਹੈ।
"ਜੀਆ ਕਾ ਆਹਾਰੁ, ਜੀਅ ਖਾਣਾ ਏਹੁ ਕਰੇਇ" -
ਪਰ ਪ੍ਰਭੂ ਨੇ ਓਥੇ ਪਾਣੀ ਵਿੱਚਲੇ ਜੀਵਾਂ ਲਈ ਇਹ ਖ਼ੁਰਾਕ ਬਣਾ ਦਿੱਤੀ ਹੈ ਕਿ ਜੀਵਾਂ ਦਾ ਖਾਣਾ ਵੀ
ਓਥੇ ਜੀਵ ਹੀ ਹਨ।
"ਵਿਚਿ ਉਪਾਏ ਸਾਇਰਾ, ਤਿਨਾ ਭਿ ਸਾਰ ਕਰੇਇ" -
ਇਥੋਂ ਤੀਕ ਕਿ ਪ੍ਰਭੂ ਨੇ ਜਿਨ੍ਹਾਂ
ਨੂੰ ਸਮੁੰਦ੍ਰਾਂ `ਚ ਪੈਦਾ ਕੀਤਾ ਹੋਇਆ ਹੈ ਓਥੇ ਉਨ੍ਹਾਂ ਦੀ ਸੰਭਾਲ ਵੀ ਉਹ ਪ੍ਰਭੂ ਆਪ ਹੀ ਕਰਦਾ
ਹੈ।
"ਨਾਨਕ ਚਿੰਤਾ ਮਤ ਕਰਹੁ, ਚਿੰਤਾ ਤਿਸ ਹੀ ਹੇਇ" -॥ ੧ ॥
ਹੇ ਨਾਨਕ! ਤਾਂ ਤੇ ਰੋਜ਼ੀ ਲਈ
ਚਿੰਤਾ ਨਾ ਕਰੋ, ਉਸ ਦਾ ਫ਼ਿਕਰ ਵੀ ਪ੍ਰਭੂ ਨੂੰ ਆਪਣੇ ਆਪ ਨੂੰ ਹੀ ਹੈ। ੧।
ਯਥਾ:-
() "ਕਾਹੇ ਰੇ ਮਨ ਚਿਤਵਹਿ ਉਦਮੁ, ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ
ਜੰਤ ਉਪਾਏ, ਤਾ ਕਾ ਰਿਜਕੁ
ਆਗੈ ਕਰਿ ਧਰਿਆ … ਊਡੇ ਊਡਿ
ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ
ਮਨ ਮਹਿ ਸਿਮਰਨੁ ਕਰਿਆ" (ਪੰ: ੧੦)
() "ਅਕਿਰਤਘਣਾ ਨੋ ਪਾਲਦਾ, ਪ੍ਰਭ ਨਾਨਕ ਸਦ ਬਖਸਿੰਦੁ"
(ਪੰ: ੪੭)
() "ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ॥ ਤੁਧੁ
ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ"
(ਪੰ: ੧੩੦)
() "ਪਰੰਦਏ ਨ ਗਿਰਾਹ ਜਰ॥ ਦਰਖਤ ਆਬ ਆਸ ਕਰ॥ ਦਿਹੰਦ ਸੁਈ॥ ਏਕ ਤੁਈ ਏਕ
ਤੁਈ" {ਪੰਨਾ ੧੪੪} ਆਦਿ
ਮਃ ੧॥ ਨਾਨਕ ਇਹੁ ਜੀਉ ਮਛੁਲੀ, ਝੀਵਰੁ ਤ੍ਰਿਸਨਾ ਕਾਲੁ॥ ਮਨੂਆ ਅੰਧੁ ਨ
ਚੇਤਈ, ਪੜੈ ਅਚਿੰਤਾ ਜਾਲੁ॥ ਨਾਨਕ ਚਿਤੁ ਅਚੇਤੁ ਹੈ, ਚਿੰਤਾ ਬਧਾ ਜਾਇ॥ ਨਦਰਿ ਕਰੇ ਜੇ ਆਪਣੀ, ਤਾ
ਆਪੇ ਲਏ ਮਿਲਾਇ॥ ੨॥ {ਪੰਨਾ
੯੫੫}
ਪਦ ਅਰਥ :
—ਮਛੁਲੀ—ਨਿੱਕੀ
ਮੱਛਲੀ। ਝੀਵਰੁ—ਮਾਛੀ।
ਕਾਲੁ—ਮੌਤ,
ਆਤਮਕ ਮੌਤ ਲਿਆੳੇੁਣ ਵਾਲਾ।
ਮਨੂਆ—ਮੂਰਖਾ ਮਨ।
ਅਚਿੰਤਾ—ਅਚਨਚੇਤ
ਹੀ, ਬੇ-ਖ਼ਬਰੀ ਚ ਹੀ। ਅਚੇਤੁ—ਗਾਫ਼ਲ,
ਬੇਪਰਵਾਹ।
ਅਰਥ :
— "ਨਾਨਕ ਇਹੁ ਜੀਉ ਮਛੁਲੀ,
ਝੀਵਰੁ ਤ੍ਰਿਸਨਾ ਕਾਲੁ" -ਹੇ
ਨਾਨਕ! ਮਨੁੱਖਾ ਸਰੀਰ ਅੰਦਰਲੀ ਜਿੰਦ ਮਾਨੋ ਜਿਵੇਂ ਕਿ ਨਿੱਕੀ ਜਿਹੀ ਮੱਛਲੀ ਸਮਾਨ ਹੀ ਹੈ, ਤੇ ਇਸ
ਲਈ ਆਤਮਕ ਮੌਤ ਨੂੰ ਲਿਆਉਣ ਵਾਲੀ ਇਸਦੇ ਸੁਭਾਆਂ ਅੰਦਰ ਤ੍ਰਿਸ਼ਨਾ ਹੀ ਮਾਛੀ ਹੈ।
"ਮਨੂਆ ਅੰਧੁ ਨ ਚੇਤਈ, ਪੜੈ ਅਚਿੰਤਾ ਜਾਲੁ" -
ਮਨਮੁਖ ਮਨੁੱਖ ਮੂਰਖ ਹੁੰਦਾ ਹੈ ਉਸ ਦਾ ਮਨ ਇਸ ਤ੍ਰਿਸ਼ਨਾ ਦੀ ਅੱਗ `ਚ ਹੀ ਅੰਨ੍ਹਾ ਹੋਇਆ-ਹੋਇਆ
ਪ੍ਰਮਾਤਮਾ ਨੂੰ ਕਦੇ ਯਾਦ ਨਹੀਂ ਕਰਦਾ, ਇਸੇ ਬੇਖ਼ਬਰੀ `ਚ ਹੀ ਇਸਦੇ ਜੀਵਨ `ਤੇ ਆਤਮਕ ਮੌਤ ਦਾ ਜਾਲ
ਪੈਂਦਾ ਜਾਂਦਾ ਹੈ।
"ਨਾਨਕ ਚਿਤੁ ਅਚੇਤੁ ਹੈ, ਚਿੰਤਾ ਬਧਾ ਜਾਇ" -
ਹੇ ਨਾਨਕ! ਤ੍ਰਿਸ਼ਨਾ `ਚ ਫਸਿਆ ਹੋਇਆਂ
ਮਨੁੱਖ ਦਾ ਮਨ ਪ੍ਰਭੂ ਵੱਲੋਂ ਗ਼ਾਫ਼ਿਲ ਹੁੰਦਾ ਹੈ ਤੇ ਇਸੇ ਲਈ ਇਹ ਸਦਾ ਚਿੰਤਾਂਵਾਂ ਨਾਲ ਹੀ ਜੱਕੜਿਆ
ਰਹਿੰਦਾ ਹੈ।
"ਨਦਰਿ ਕਰੇ ਜੇ ਆਪਣੀ, ਤਾ ਆਪੇ ਲਏ ਮਿਲਾਇ"॥ ੨॥ -
ਤਾਂ ਵੀ ਸੱਚ ਇਹੀ ਹੈ ਕਿ ਜੇ ਪ੍ਰਭੂ ਆਪ ਆਪਣੀ ਮਿਹਰ ਦੀ ਨਜ਼ਰ ਕਰ ਦੇਵੇ ਤਾਂ ਇਸ ਮਨੁੱਖਾ ਜਿੰਦ ਨੂੰ
ਉਸ ਤ੍ਰਿਸ਼ਨਾ ਦੀ ਅੱਗ `ਚੋਂ ਕੱਢ ਕੇ ਆਪਣੇ ਨਾਲ ਮਿਲਾ ਲੈਂਦਾ ਤੇ ਆਣੇ `ਚ ਅਭੇਦ ਕਰ ਲੈਂਦਾ ਹੈ। ੨।
ਯਥਾ:-
() "ਤਿਸਨਾ ਅਗਨਿ ਜਲੈ ਸੰਸਾਰਾ॥ ਲੋਭੁ ਅਭਿਮਾਨੁ ਬਹੁਤੁ ਅਹੰਕਾਰਾ॥ ਮਰਿ
ਮਰਿ ਜਨਮੈ, ਪਤਿ ਗਵਾਏ ਆਪਣੀ, ਬਿਰਥਾ ਜਨਮੁ ਗਵਾਵਣਿਆ" (ਪੰ: ੧੨੦)
() "ਆਖਣੁ ਆਖਿ ਨ ਰਜਿਆ, ਸੁਨਣਿ ਨ ਰਜੇ ਕੰਨ॥ ਅਖੀ ਦੇਖਿ ਨ ਰਜੀਆ, ਗੁਣ
ਗਾਹਕ ਇੱਕ ਵੰਨ॥ ਭੁਖਿਆ ਭੁਖ ਨ ਉਤਰੈ, ਗਲੀ ਭੁਖ ਨ ਜਾਇ॥
ਨਾਨਕ ਭੁਖਾ ਤਾ ਰਜੈ, ਜਾ ਗੁਣ ਕਹਿ
ਗੁਣੀ ਸਮਾਇ" (ਪੰ: ੧੪੭)
() "ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ॥ ਗੁਰ ਤੇ ਸਾਂਤਿ ਵਸੈ ਮਨਿ ਆਏ"
(ਪੰ: ੧੫੮)
() "ਸਹਸ ਖਟੇ ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥
ਅਨਿਕ ਭੋਗ ਬਿਖਿਆ ਕੇ ਕਰੈ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ॥ ਬਿਨਾ ਸੰਤੋਖ ਨਹੀ ਕੋਊ ਰਾਜੈ॥ ਸੁਪਨ
ਮਨੋਰਥ ਬ੍ਰਿਥੇ ਸਭ ਕਾਜੈ॥ ਨਾਮ ਰੰਗਿ ਸਰਬ ਸੁਖੁ ਹੋਇ ॥ ਬਡਭਾਗੀ ਕਿਸੈ ਪਰਾਪਤਿ ਹੋਇ॥ ਕਰਨ ਕਰਾਵਨ
ਆਪੇ ਆਪਿ ਸਦਾ ਸਦਾ ਨਾਨਕ ਹਰਿ ਜਾਪਿ"
(ਪੰ: ੨੭੮-੭੯) ਆਦਿ
ਪਉੜੀ॥ ਸੇ ਜਨ ਸਾਚੇ, ਸਦਾ ਸਦਾ ਜਿਨੀ ਹਰਿ ਰਸੁ ਪੀਤਾ॥ ਗੁਰਮੁਖਿ ਸਚਾ ਮਨਿ
ਵਸੈ, ਸਚੁ ਸਉਦਾ ਕੀਤਾ॥ ਸਭੁ ਕਿਛੁ ਘਰ ਹੀ ਮਾਹਿ ਹੈ, ਵਡਭਾਗੀ ਲੀਤਾ॥ ਅੰਤਰਿ ਤ੍ਰਿਸਨਾ ਮਰਿ ਗਈ,
ਹਰਿ ਗੁਣ ਗਾਵੀਤਾ॥ ਆਪੇ ਮੇਲਿ ਮਿਲਾਇਅਨੁ, ਆਪੇ ਦੇਇ ਬੁਝਾਈ॥ ੧੮॥
{ਪੰਨਾ ੯੫੫}
ਪਦ ਅਰਥ :
—ਮਨਿ—ਮਨ
`ਚ। ਵਡਭਾਗੀ—ਪ੍ਰਭੂ
ਦੀ ਵੱਡੀ ਮਿਹਰ ਨਾਲ।
ਗਾਵੀਤਾ—ਗਾਵਿਆਂ।
ਮਿਲਾਇਅਨੁ—ਪ੍ਰਭੂ
ਨੇ ਆਪ ਮਿਲਾਏ ਹਨ। ਬੁਝਾਈ—ਮੱਤ,
ਸਮਝ।
ਅਰਥ :
— "ਸੇ ਜਨ ਸਾਚੇ, ਸਦਾ ਸਦਾ
ਜਿਨੀ ਹਰਿ ਰਸੁ ਪੀਤਾ" -
ਜਿਹੜੇ ਮਨੁੱਖ ਨਾਮ ਸਿਮਰਨ ਰੂਪੀ ਪ੍ਰਭੂ ਦੀ ਸਿਫ਼ਤ-ਸਲਾਹ ਦਾ ਨਾਮ-ਅੰਮ੍ਰਿਤ ਪੀਂਦੇ ਹਨ ਉਹ ਨਿੱਤ
ਪ੍ਰਭੂ ਨਾਲ ਹੀ ਇਕ-ਮਿੱਕ ਹੋਏ ਰਹਿੰਦੇ ਹਨ ਤੇ ਜੀਂਦੇ-ਜੀਅ ਵੀ ਉਸੇ `ਚ ਹੀ ਸਮਾਏ ਰਹਿੰਦੇ ਹਨ।
"ਗੁਰਮੁਖਿ ਸਚਾ ਮਨਿ ਵਸੈ, ਸਚੁ ਸਉਦਾ ਕੀਤਾ" -
ਉਹ ਸੁਆਸ-ਸਆਸ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ ਜਿਸ ਤੋਂ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ
ਉਨ੍ਹਾਂ ਦੇ ਮਨ `ਚੋਂ ਪ੍ਰਗਟ ਹੋ ਜਾਂਦਾ ਹੈ ਤੇ ਉਹ ਸੁਆਸ-ਸੁਆਸ ਪ੍ਰਭੂ ਦੇ ਨਾਮ-ਰਸ ਦਾ ਵਣਜ ਹੀ
ਕਰਦੇ ਹਨ।
"ਸਭੁ ਕਿਛੁ ਘਰ ਹੀ ਮਾਹਿ ਹੈ, ਵਡਭਾਗੀ ਲੀਤਾ" -
ਉਂਝ ਇਹ ਨਾਮ-ਰੂਪ ਸਉਦਾ ਤਾਂ ਸਦਾ ਹਰੇਕ ਮਨੁੱਖ ਦੇ ਆਪਣੇ ਹਿਰਦੇ `ਚ ਹੀ ਹੁੰਦਾ ਹੈ ਜਦਕਿ ਜੀਵ ਇਸ
ਨੂੰ ਵਣਜਦੇ ਕੇਵਲ ਪ੍ਰਭੂ ਦੀ ਆਪਣੀ ਬਖ਼ਸ਼ਿਸ਼ ਤੇ ਮਿਹਰ ਨਾਲ ਹੀ ਹਨ।
"ਅੰਤਰਿ ਤ੍ਰਿਸਨਾ ਮਰਿ ਗਈ, ਹਰਿ ਗੁਣ ਗਾਵੀਤਾ" - ਇਸ
ਤਰ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਪ੍ਰਭੂ ਦੀ ਸਿਫ਼ਤ-ਸਲਾਹ ਰਾਹੀਂ ਇਸ ਪ੍ਰਭੂ ਪਿਆਰ ਵਾਲੇ ਸੌਦੇ ਨੂੰ
ਵਣਜ ਲਿਆ ਹੁੰਦਾ ਹੈ ਉਨ੍ਹਾਂ ਦੇ ਜੀਵਨ ਅੰਦਰੋਂ ਤ੍ਰਿਸ਼ਨਾ ਵਾਲੀ ਭੁਖ ਆਪਣੇ ਆਪ ਮੁੱਕ ਤੇ ਮਰ ਗਈ ਹੁੰਦੀ
ਹੈ।
"ਆਪੇ ਮੇਲਿ ਮਿਲਾਇਅਨੁ, ਆਪੇ ਦੇਇ ਬੁਝਾਈ"॥ ੧੮॥ - ਦਰਅਸਲ
ਜੀਵਾਂ ਨੂੰ ਇਹ ਨਾਮ-ਸਿਮਰਨ ਰੂਪ ਸਉਦਾ ਕਰਣ ਵਾਲੀ ਮੱਤ ਵੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ, ਤੇ ਜੀਵਾਂ
ਨੂੰ ਨਾਮ ਦੇ ਵਪਾਰੀ ਬਣਾਉਣ ਵਾਲੇ ਇਹ ਮੇਲ ਵੀ ਪ੍ਰਭੂ ਆਪ ਹੀ ਮਿਲਾਂਦਾ ਹੈ। ੧੮।
ਯਥਾ:-
()
"ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ॥
੧ ॥
ਰਹਾਉ॥ ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ ਪਰੈ ਪਰੈ ਹੀ ਕਉ ਲੁਝੀ ਹੇ॥ ੧ ॥
ਸੁੰਦਰ ਨਾਰੀ ਅਨਿਕ ਪਰਕਾਰੀ, ਪਰ ਗ੍ਰਿਹ ਬਿਕਾਰੀ॥ ਬੁਰਾ ਭਲਾ ਨਹੀ ਸੁਝੀ ਹੇ॥ ੨ ॥
ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ, ਗੁਣ ਨਿਧਿ ਨਹੀ ਗਾਇਆ॥ ਮਨ ਬਿਖੈ ਹੀ ਮਹਿ ਲੁਝੀ ਹੇ॥ ੩ ॥
ਜਾ ਕਉ ਰੇ ਕਿਰਪਾ ਕਰੈ, ਜੀਵਤ ਸੋਈ ਮਰੈ ਸਾਧਸੰਗਿ ਮਾਇਆ ਤਰੈ॥ ਨਾਨਕ ਸੋ ਜਨੁ ਦਰਿ, ਹਰਿ ਸਿਝੀ ਹੇ"
(ਪੰ: ੨੧੩)
() "ਗੁਰ ਪਰਸਾਦਿ ਮੇਰੈ ਮਨਿ ਵਸਿਆ, ਜੋ ਮਾਗਉ ਸੋ ਪਾਵਉ ਰੇ॥ ਨਾਮ ਰੰਗਿ
ਇਹੁ ਮਨੁ ਤ੍ਰਿਪਤਾਨਾ, ਬਹੁਰਿ ਨ ਕਤਹੂੰ ਧਾਵਉ ਰੇ"
(ਪੰ: ੪੦੪) ਆਦਿ
(ਚਲਦਾ)
#Instt.Pau.18.
Instt.31st.v....Ramkali ki vaar M.-3-02.20-P.18th
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ
ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ
‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
ਰਾਮਕਲੀ
ਕੀ ਵਾਰ ਮਹਲਾ ੩
(ਪੰ: ੯੪੭ ਤੋ ੯੫੬)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ- ਇਕੱਤੀਵੀਂ))
For all the Self Learning Gurmat Lessons ( Excluding
Books) written by ‘Principal Giani Surjit Singh’ Sikh
Missionary, Delhi-All the rights are reserved with the writer himself; but
easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 400/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
Emails- [email protected]
& [email protected]
web sites-
www.gurbaniguru.org
theuniqeguru-gurbani.com
gurmateducationcentre.com
|
. |