ਨਚ ਬਿਦਿਆ ਨਿਧਾਨ ਨਿਗਮੰ, ਨਚ ਗੁਣਗ੍ਯ੍ਯ ਨਾਮ ਕੀਰਤਨਹ॥
ਨਚ ਰਾਗ ਰਤਨ ਕੰਠੰ, ਨਹ ਚੰਚਲ ਚਤੁਰ ਚਾਤੁਰਹ॥
ਭਾਗ ਉਦਿਮ ਲਬਧ੍ਯ੍ਯੰ ਮਾਇਆ, ਨਾਨਕ ਸਾਧਸੰਗਿ ਖਲ ਪੰਡਿਤਹ॥ ੩੧॥
ਵਿਚਾਰ ਚਰਚਾ—
੧ ਵਰਤਮਾਨ ਜੀਵਨ ਤੋਂ ਪਹਿਲਾਂ ਮੈਂ ਧਰਮ ਦੀ ਵਿਦਿਆ ਹਾਸਲ ਕਰਨ ਦਾ ਯਤਨ
ਨਹੀਂ ਕੀਤਾ। ਭਾਵ ਮੇਰੇ ਪਾਸ ਕੋਈ ਗੂੜ ਗਿਆਨ ਵਾਲੀ ਕੋਈ ਵਿਦਿਆ ਨਹੀਂ ਹੈ।
੨ ਚੰਗੇ ਮਾੜੇ ਦੀ ਪਰਖ ਕਰਨੀ ਨਹੀਂ ਆਉਂਦੀ ਤੇ ਨਾ ਹੀ ਮੈਂ ਕੋਈ ਕੀਰਤਨ ਕਰਨ
ਦੀ ਵਿਦਿਆ ਹਾਸਲ ਕੀਤੀ ਹੈ।
੩ ਨਾ ਤਾਂ ਰਾਗ ਵਿਦਿਆ ਹਾਸਲ ਕੀਤੀ ਹੈ ਤੇ ਨਾ ਹੀ ਮੇਰਾ ਕੋਈ ਗਲ਼ਾ ਵਧੀਆ
ਹੈ।
੪ ਸਭ ਤੋਂ ਵੱਡੀ ਗੱਲ ਕਿ ਦੁਨੀਆਂ ਦੀ ਨਿਗਾਹ ਵਿੱਚ ਚੁਸਤ-ਸਿਆਣਾ ਵੀ ਨਹੀਂ
ਹਾਂ।
੫ ਵਰਤਮਾਨ ਸਮੇਂ ਤੋਂ ਪਹਿਲਾਂ ਕੀਤੇ ਕਰਮਾਂ ਦਾ ਫਲ ਮੇਰੇ ਪਾਸ ਕੋਈ ਨਹੀਂ
ਹੈ। ਇਸ ਦਾ ਭਾਵ ਅਰਥ ਹੈ ਕਿ ਜਾਂ ਤਾਂ ਮੈਂ ਕੁੱਝ ਸਿੱਖਣ ਦਾ ਯਤਨ ਨਹੀਂ ਕੀਤਾ ਜਾਂ ਸਮੇਂ ਅਨੁਸਾਰ
ਮੌਕਾ ਨਹੀਂ ਮਿਲ ਸਕਿਆ।
੬ ਇਹ ਠੀਕ ਹੈ ਕਿ ਕੋਈ ਵੀ ਹੁਨਰ ਸਿੱਖਣ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ
ਪਰ ਬਚਪਨ ਵਿੱਚ ਬੱਚਾ ਹੁਨਰ ਜਲਦੀ ਸਿੱਖ ਜਾਂਦਾ ਹੈ।
੭ ਬਾਹਰਲੇ ਮੁਲਕਾਂ ਵਿੱਚ ਹਰੇਕ ਉਮਰ ਵਿੱਚ ਹੁਨਰ ਸਿੱਖਣ ਦੀ ਨੀਤੀ ਘੜੀ ਹੋਈ
ਹੈ ਕਿ ਕਦੇ ਵੀ ਕੋਈ ਸਮਾਂ ਕੱਢ ਕੇ ਕੁੱਝ ਨਾ ਕੁੱਝ ਨਵਾਂ ਕਰਨ ਦਾ ਮੌਕਾ ਪ੍ਰਾਪਤ ਕਰ ਸਕਦਾ ਹੈ।
੮ ਸਾਡੇ ਮੁਲਕ ਦਾ ਸਭ ਤੋਂ ਵੱਧ ਦੁਖਦਾਈ ਪਹਿਲੂ ਇਹ ਹੈ ਕਿ ਮਨੁੱਖ ਆਪ ਉਦਮ
ਤਾਂ ਨਹੀਂ ਕਰਦਾ ਪਰ ਦੋਸ਼ ਰੱਬ ਜੀ ਨੂੰ ਦੇਂਦਾ ਹੈ ਕਿ ਰੱਬ ਜੀ ਨੇ ਮੇਰੇ `ਤੇ ਕ੍ਰਿਪਾ ਨਹੀਂ ਕੀਤੀ
ਇਸ ਲਈ ਮੈਂ ਕੋਈ ਹੁਨਰ ਆਦ ਨਹੀਂ ਸਿੱਖ ਸਕਿਆ।
੯ ਦੂਸਰਾ ਜੇ ਸਿੱਖਣ ਦੀ ਤਮੰਨਾ ਨਹੀਂ ਹੈ ਤਾਂ ਮਨ ਨੂੰ ਧਰਵਾਸ ਦੇਣ ਲਈ ਇਹ
ਵੀ ਕਹੀ ਜਾਵਾਂਗੇ ਕਿ ਦੇਖੋ ਜੀ ਜਦੋਂ ਰੱਬ ਜੀ ਜਦੋਂ ਹੁਕਮ ਕਰਨਗੇ ਓਦੋਂ ਅਸੀਂ ਆਪੇ ਸਿੱਖ ਲਵਾਂਗੇ।
ਅਜੇਹੀ ਭਾਵਨਾ ਰੱਖਣ ਵਾਲਾ ਕਦੇ ਵੀ ਜੀਵਨ ਵਿੱਚ ਤਰੱਕੀ ਨਹੀਂ ਕਰ ਸਕਦਾ।
੧੦ ਕੋਈ ਵੀ ਹੁਨਰ ਸਿੱਖਣ ਲਈ ਉਦਮ ਤਾਂ ਮਨੁੱਖ ਨੂੰ ਆਪ ਹੀ ਕਰਨਾ ਪੈਣਾ ਹੈ।
੧੧ ਜਦੋਂ ਵੀ ਮਨੁੱਖ ਉਦਮ ਕਰਕੇ ਕੁੱਝ ਸਿੱਖਦਾ ਹੈ ਤਾਂ ਉਸ ਨੂੰ ਗਿਆਨ ਹਾਸਲ
ਹੁੰਦਾ ਹੈ ਤੇ ਸਿਆਣਪ ਆਉਂਦੀ ਹੈ ਇੰਝ ਜੀਵਨ ਖੇਤਰ ਵਿੱਚ ਤਰੱਕੀ ਦੀ ਸੰਭਾਵਨਾ ਬਣ ਜਾਂਦੀ ਹੈ।
੧੨ ਆਪ ਉਦਮ ਕਰਕੇ ਕੁੱਝ ਸਿੱਖਣਾ ਹੀ ਚੰਗੇ ਭਾਗ ਹਨ ਤੇ ਕੁੱਝ ਸਿੱਖਣ ਦੀ
ਭਾਵਨਾ ਨਾਲ ਹੀ ਮਨੁੱਖੀ ਜੀਵਨ ਵਿੱਚ ਧਰਵਾਸ ਬਣਦੀ ਹੈ--