. |
|
ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥
(ਭਾਗ ੫)
ਗੁਰੂ ਗਰੰਥ ਸਾਹਿਬ ਅਨੁਸਾਰ ਕੀਰਤਨ ਕਰਨ ਲਈ ਅਕਾਲ ਪੁਰਖੁ ਦੇ ਗੁਣ ਗਾਇਨ
ਕਰਨੇ ਹਨ, ਆਪਣੇ ਜੀਵਨ ਵਿੱਚ ਅਪਨਾਉਣੇ ਹਨ ਅਤੇ ਅਕਾਲ ਪੁਰਖੁ ਦੀ ਸਿਫਤ ਸਾਲਾਹ ਤੇ ਵਡਿਆਈ ਕਰਨੀ ਹੈ
According to Guru Granth Sahib Kirtan involves understanding
and adopting the Qualities of Akal Purkh, Praising Him and considering Him Great
ਲੇਖ ਦਾ ਆਰੰਭ ੫
ਲੇਖ ਦਾ ਸੰਖੇਪ ੫
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ ੫
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਕੀਰਤਨੁ ਦੀ ਪ੍ਰੀਭਾਸ਼ਾ
ਇਹ ਹੈ, ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ,
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਨੀ, ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ
ਸਤਿਗੁਰੂ ਦੁਆਰਾ ਸਮਝਣਾ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ, ਮਨ ਨੂੰ ਵਿਕਾਰਾਂ ਦੇ
ਹੱਲਿਆਂ ਵਲੋਂ ਸੁਚੇਤ ਕਰਨ ਲਈ ਬਿਬੇਕ ਬੁਧੀ ਹਾਸਲ ਕਰਨੀ, ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ
ਦਾ ਸੁਆਦ ਮਾਨਣਾ, ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ ਕਰਨਾ, ਸਾਧ ਸੰਗਤਿ ਵਿੱਚ ਬੈਠ ਕੇ ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ, ਮਨ ਤੇ ਕਾਬੂ ਕਰਨਾ ਤੇ ਮਨ ਨੂੰ ਖਿੰਡਣ ਤੋਂ ਰੋਕਣਾ, ਸਾਰੀਆਂ ਗਿਆਨ
ਇੰਦਰੀਆਂ ਨੂੰ ਵਿਕਾਰਾ ਤੋਂ ਰੋਕਣਾ ਅਤੇ ਕੀਰਤਨੁ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ ਬਾਣੀ ਦਾ ਹੀ
ਹੀ ਹੋ ਸਕਦਾ ਹੈ।
ਕੁਦਰਤ ਦਾ ਹਰੇਕ ਕਾਰਜ ਅਕਾਲ ਪੁਰਖ ਦੇ ਹੁਕਮੁ ਤੇ ਰਜਾ ਅਨੁਸਾਰ ਹੋ ਰਿਹਾ
ਹੈ। ਇਸ ਲਈ ਇਹ ਘਰ, ਇਹ ਹਕੂਮਤ, ਇਹ ਧਨ ਦੌਲਤ ਇਨ੍ਹਾਂ ਵਿਚੋਂ ਕੋਈ ਵੀ ਆਤਮਕ ਜੀਵਨ ਦੇ ਕੰਮ ਨਹੀਂ
ਆ ਸਕਦਾ ਹੈ। ਮਾਇਕ ਪਦਾਰਥਾਂ ਦਾ ਝੰਬੇਲਾ ਵੀ ਆਤਮਕ ਜੀਵਨ ਨੂੰ ਲਾਭ ਨਹੀਂ ਦੇ ਸਕਦਾ, ਸਿਰਫ਼ ਅਕਾਲ
ਪੁਰਖੁ ਦਾ ਨਾਮੁ ਹੀ ਸਾਥ ਦੇ ਸਕਦਾ ਹੈ। ਅਕਾਲ
ਪੁਰਖੁ ਦੇ ਨਾਮੁ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ ਹੋ ਜਾਂਦੇ ਹਨ। ਗੁਰੂ ਦਾ ਸ਼ਬਦ ਚੇਤੇ ਕਰਦੇ ਰਹਿਣ
ਨਾਲ ਮਨ ਨੂੰ ਆਨੰਦ ਮਿਲਦਾ ਹੈ। ਮਾਇਆ ਦੇ ਧੰਧੇ ਕਰਨ ਨਾਲ ਵੀ ਤ੍ਰਿਸ਼ਨਾ ਨਹੀਂ ਮੁੱਕਦੀ। ਜੇਹੜਾ ਕੋਈ
ਵਿਰਲਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ, ਉਸ ਦੀ ਆਸ ਪੂਰੀ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ
ਮੁੱਕ ਜਾਂਦੀ ਹੈ। ਅਕਾਲ ਪੁਰਖੁ ਦੇ ਭਗਤਾਂ ਵਾਸਤੇ ਅਕਾਲ ਪੁਰਖੁ ਦਾ ਨਾਮੁ ਹੀ ਜੀਵਨ ਦਾ ਆਸਰਾ
ਹੁੰਦਾ ਹੈ, ਅਕਾਲ ਪੁਰਖੁ ਦਾ ਸੰਤ ਜੋ ਕੁੱਝ ਕਰਦਾ ਹੈ, ਉਹ ਅਕਾਲ ਪੁਰਖੁ ਦੀਆਂ ਨਜ਼ਰਾਂ ਵਿੱਚ ਕਬੂਲ
ਹੁੰਦਾ ਹੈ। ਗੁਰੂ ਸਾਹਿਬ ਇੱਕ
ਮਿੱਤਰ ਦੀ ਤਰ੍ਹਾਂ ਇਹੀ ਸਮਝਾਂਦੇ ਹਨ ਕਿ, ਇਸ ਮਨੁੱਖਾ ਜਨਮ ਵਿੱਚ ਅਕਾਲ ਪੁਰਖੁ ਦੇ ਨਾਮੁ ਦੇ ਗੁਣ
ਗਾ ਲੈ। ਅਕਾਲ ਪੁਰਖੁ ਦਾ ਨਾਮੁ ਸਿਮਰਿਆਂ ਹੀ ਲੋਕ ਤੇ ਪਰਲੋਕ ਵਿੱਚ ਤੇਰੀ ਇੱਜ਼ਤ ਰਹਿ ਸਕਦੀ ਹੈ।
ਅਕਾਲ ਪੁਰਖੁ ਦਾ ਨਾਮੁ ਸਿਮਰਿਆਂ ਜਮਰਾਜ ਵੀ ਕੁੱਝ ਨਹੀਂ ਆਖਦਾ।
ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ॥ ਹਰਿ ਸਿਮਰਤ ਜਮੁ
ਕਛੁ ਨ ਕਹੈ॥ ੧॥ ਰਹਾਉ॥ (੮੮੯)
http://www.geocities.ws/sarbjitsingh/BookGuruGranthSahibAndNaam.pdf
http://www.sikhmarg.com/pdf-files/sggs-naam.pdf ,
ਅਕਾਲ ਪੁਰਖੁ ਦੇ ਘਰ ਵਿੱਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ
ਨਾਮੁ ਰੂਪੀ ਅੰਮ੍ਰਿਤ ਨਾਲ ਉਸ ਅਕਾਲ ਪੁਰਖੁ ਦੇ ਖ਼ਜ਼ਾਨੇ ਭਰੇ ਪਏ ਹਨ। ਅਕਾਲ ਪੁਰਖੁ ਬੜੀਆਂ ਤਾਕਤਾਂ
ਦਾ ਮਾਲਕ ਹੈ, ਉਸ ਦਾ ਨਾਮੁ ਚੇਤੇ ਕਰਨ ਨਾਲ ਕੋਈ ਦੁਖ ਪੋਹ ਨਹੀਂ ਸਕਦਾ, ਉਸ ਦਾ ਨਾਮੁ ਸੰਸਾਰ ਰੂਪੀ
ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ਜਗਤ ਦੇ ਸ਼ੁਰੂ ਤੋਂ ਹੀ ਉਹ ਅਕਾਲ ਪੁਰਖੁ ਆਪਣੇ ਭਗਤਾਂ ਦਾ
ਰਾਖਾ ਚਲਿਆ ਆ ਰਿਹਾ ਹੈ। ਉਸ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਅਕਾਲ ਪੁਰਖੁ ਦਾ
ਨਾਮੁ ਮਿੱਠਾ ਹੈ, ਸਭ ਰਸਾਂ ਨਾਲੋਂ ਵੱਡਾ ਰਸ ਹੈ, ਮੈਂ ਤਾਂ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਰਸ
ਆਪਣੇ ਮਨ ਦੁਆਰਾ, ਗਿਆਨ ਇੰਦ੍ਰਿਆਂ ਦੁਆਰਾ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ ਕਰ ਕੇ ਪੀਂਦਾ
ਰਹਿੰਦਾ ਹਾਂ।
ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ॥ ਨਾਨਕ ਨਾਮੁ ਮਹਾ ਰਸੁ
ਮੀਠਾ ਅਨਦਿਨੁ ਮਨਿ ਤਨਿ ਪੀਵਾ॥ ੧॥ (੭੭੮)
ਅਕਾਲ ਪੁਰਖੁ ਦੇ ਦਰ ਤੇ ਰਾਸ ਪਾਣ ਵਾਲਾ ਮਨੁੱਖ ਸਿਰਫ਼ ਇੱਕ ਅਕਾਲ ਪੁਰਖੁ ਦੇ
ਚਰਨਾਂ ਵਿੱਚ ਲਿਵ ਲਾਈ ਰੱਖਦਾ ਹੈ, ਸਿਰਫ਼ ਇੱਕ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਦਾ
ਰਹਿੰਦਾ ਹੈ, ਸਿਰਫ਼ ਇੱਕ ਅਕਾਲ ਪੁਰਖੁ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ, ਤੇ ਹੋਰਨਾਂ ਨੂੰ ਵੀ
ਉਹ ਇੱਕ ਅਕਾਲ ਪੁਰਖੁ ਦਾ ਹੀ ਉਪਦੇਸ਼ ਕਰਦਾ ਹੈ, ਫਿਰ ਉਸ ਰਾਸਧਾਰੀਏ ਨੂੰ ਇੱਕ ਅਕਾਲ ਪੁਰਖੁ ਹੀ ਹਰ
ਥਾਂ ਵੱਸਦਾ ਦਿਖਾਈ ਦੇਂਦਾ ਹੈ। ਉਸ ਦੀ ਸੁਰਤਿ ਸਿਰਫ਼ ਇੱਕ ਅਕਾਲ ਪੁਰਖੁ ਵਿੱਚ ਹੀ ਲੱਗੀ ਰਹਿੰਦੀ
ਹੈ, ਉਹ ਸਿਰਫ਼ ਇੱਕ ਅਕਾਲ ਪੁਰਖੁ ਦੀ ਹੀ ਭਗਤੀ ਕਰਦਾ ਰਹਿੰਦਾ ਹੈ। ਗੁਰੂ ਪਾਸੋਂ ਸਿੱਖਿਆ ਲੈ ਕੇ ਉਹ
ਸਿਰਫ਼ ਇੱਕ ਅਕਾਲ ਪੁਰਖੁ ਦਾ ਹੀ ਨਾਮੁ ਜਪਦਾ ਰਹਿੰਦਾ ਹੈ।
ਜੇਹੜਾ ਮਨੁੱਖ ਮਾਇਆ ਦੇ ਧੰਧੇ ਛੱਡ
ਕੇ, ਮਾਇਆ ਦੀ ਗ਼ਰਜ਼ ਛੱਡ ਕੇ, ਉਸ ਸਰਬ ਵਿਆਪਕ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਉਹੀ
ਹੈ ਸਭ ਤੋਂ ਚੰਗਾ ਰਾਸਧਾਰੀਆ ਹੈ। ਇੱਕ
ਅਕਾਲ ਪੁਰਖੁ ਦੇ ਦਰ ਦਾ ਰਾਸਧਾਰੀਆ ਸਤ
ਸੰਤੋਖ ਆਦਿਕ ਗੁਣਾਂ ਨੂੰ ਪੰਜ ਕਿਸਮ ਦੇ ਸਾਜ ਬਣਾਂਦਾ ਹੈ, ਅਕਾਲ ਪੁਰਖੁ ਦੇ ਚਰਨਾਂ ਵਿੱਚ ਲੀਨ ਰਹਿ
ਕੇ ਉਹ ਦੁਨੀਆ ਦੀ ਕਿਰਤ ਵਿਹਾਰ ਕਰਦਾ ਹੈ, ਇਹੀ ਉਸ ਵਾਸਤੇ ਸੱਤ ਸੁਰਾਂ (ਸਾ, ਰੇ, ਗਾ, ਮਾ, ਪਾ,
ਧਾ, ਨੀ) ਦਾ ਆਲਾਪ ਹੈ। ਉਹ
ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ, ਇਹੀ ਉਸ ਦਾ ਵਾਜਾ ਵਜਾਣਾ ਹੈ। ਉਹ ਮਨੁੱਖ ਮੰਦੇ ਪਾਸੇ
ਪੈਰ ਨਹੀਂ ਧਰਦਾ ਹੈ, ਇਹੀ ਉਸ ਵਾਸਤੇ ਤਾਨ, ਪਲਟਾ, ਤੇ ਆਲਾਪ ਹੈ।
ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ
ਪੱਲੇ ਬੰਨ੍ਹੀ ਰੱਖਦਾ ਹੈ, ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ। ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ
ਕਦੇ ਜਨਮ ਮਰਨ ਦਾ ਗੇੜ ਨਹੀਂ ਹੁੰਦਾ ਹੈ, ਗੁਰੂ ਦਾ ਸਬਦ ਹੀ ਰਾਸ ਪਾਣ ਵੇਲੇ ਉਸ ਰਾਸਧਾਰੀਏ
ਲਈ ਨਾਚ ਤੇ ਭੁਆਂਟਣੀ ਹੈ।
ਇੱਕ
ਅਕਾਲ ਪੁਰਖੁ ਦੇ ਦਰ ਦਾ ਰਾਸਧਾਰੀਆ
ਅਕਾਲ ਪੁਰਖੁ ਨੂੰ ਸਦਾ ਆਪਣੇ ਅੰਗ ਸੰਗ ਜਾਣਦਾ ਹੈ, ਇਹੀ ਹੈ ਉਸ ਦੇ ਵਾਸਤੇ ਨਾਰਦ ਭਗਤੀ ਵਾਲਾ ਨਾਚ।
ਇਸ ਤਰ੍ਹਾਂ ਉਹ ਦੁਨੀਆ ਦੇ ਸਾਰੇ ਚਿੰਤਾ ਝੋਰੇ
ਤਿਆਗ ਦੇਂਦਾ ਹੈ, ਇਹੀ ਹੈ ਉਸ ਲਈ ਘੂੰਘਰੂਆਂ ਦੀ ਛਣਕਾਰ। ਇੱਕ ਅਕਾਲ ਪੁਰਖੁ ਦੇ ਦਰ ਦਾ ਰਾਸਧਾਰੀਆ
ਆਤਮਕ ਅਡੋਲਤਾ ਦਾ ਸੁਖ ਮਾਣਦਾ ਹੈ ਮਾਨੋ, ਉਹ ਨਿਰਤਕਾਰੀ ਦੇ ਕਲੋਲ ਵਿਖਾ ਰਿਹਾ ਹੈ। ਜੇਹੜਾ ਵੀ
ਮਨੁੱਖ ਇਹ ਨਿਰਤਕਾਰੀ ਕਰਦਾ ਹੈ, ਉਹ ਜਨਮਾਂ ਦੇ ਗੇੜ ਵਿੱਚ ਨਹੀਂ ਪੈਂਦਾ।
ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ
ਹੀ ਆਪਣੇ ਅਕਾਲ ਪੁਰਖੁ ਨੂੰ ਪਿਆਰਾ ਲਗਦਾ ਹੈ, ਤੇ ਜਦੋਂ ਉਹ ਮਨੁੱਖ ਅਕਾਲ ਪੁਰਖੁ ਨੂੰ ਪਿਆਰਾ ਲੱਗਣ
ਲੱਗ ਪੈਂਦਾ ਹੈ ਤਾਂ ਉਹ ਅਕਾਲ ਪੁਰਖੁ ਦਾ ਕੀਰਤਨ ਗਾਇਨ ਕਰਦਾ ਹੈ, ਉਸ ਦੀ ਸਿਫ਼ਤਿ ਸਾਲਾਹ ਕਰਦਾ ਹੈ।
ਗੁਰੂ ਸਾਹਿਬ ਇਹੀ ਸਮਝਾਂਦੇ ਹਨ ਕਿ, ਮੈਂ ਤਾਂ ਸਾਧ ਸੰਗਤਿ ਦੀ ਸਰਨੀਂ ਪੈਂਦਾ ਹਾਂ, ਕਿਉਂਕਿ ਸਾਧ
ਸੰਗਤਿ ਨੂੰ ਅਕਾਲ ਪੁਰਖੁ ਦਾ ਕੀਰਤਨ ਹੀ ਜ਼ਿੰਦਗੀ ਦਾ ਇਕੋ ਇੱਕ ਸਹਾਰਾ ਹੈ।
ਰਾਮਕਲੀ ਮਹਲਾ ੫॥ ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ॥ ਏਕਾ ਦੇਸੀ
ਏਕੁ ਦਿਖਾਵੈ ਏਕੋ ਰਹਿਆ ਬਿਆਪੈ॥ ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ॥ ੧॥
ਭਲੋ ਭਲੋ ਰੇ ਕੀਰਤਨੀਆ॥ ਰਾਮ ਰਮਾ
ਰਾਮਾ ਗੁਨ ਗਾਉ॥ ਛੋਡਿ ਮਾਇਆ ਕੇ ਧੰਧ ਸੁਆਉ॥ ੧॥ ਰਹਾਉ॥
ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ॥ ਬਾਜਾ
ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ॥
ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ
ਬੰਧਿ ਪਾਲੈ॥ ੨॥ ਨਾਰਦੀ ਨਰਹਰ ਜਾਣਿ ਹਦੂਰੇ॥
ਘੂੰਘਰ ਖੜਕੁ ਤਿਆਗਿ ਵਿਸੂਰੇ॥ ਸਹਜ ਅਨੰਦ ਦਿਖਾਵੈ ਭਾਵੈ॥ ਏਹੁ ਨਿਰਤਿਕਾਰੀ ਜਨਮਿ ਨ ਆਵੈ॥ ੩॥
ਜੇ ਕੋ ਅਪਨੇ ਠਾਕੁਰ ਭਾਵੈ॥
ਕੋਟਿ ਮਧਿ ਏਹੁ ਕੀਰਤਨੁ ਗਾਵੈ॥ ਸਾਧਸੰਗਤਿ ਕੀ ਜਾਵਉ ਟੇਕ॥ ਕਹੁ ਨਾਨਕ ਤਿਸੁ ਕੀਰਤਨੁ ਏਕ॥ ੪॥ ੮॥
(੮੮੫)
ਉਪਰ ਲਿਖਿਆ ਸਬਦ ਸਪੱਸ਼ਟ ਕਰਦਾ ਹੈ ਕਿ ਗੁਰਬਾਣੀ ਅਨੁਸਾਰ ਹੋਰ ਸਭ ਤਰ੍ਹਾਂ
ਦੇ ਸਾਜ, ਸੱਤ ਸੁਰਾਂ ਦਾ ਆਲਾਪ, ਨਾਚ, ਭੁਆਂਟਣੀਆਂ, ਘੂੰਘਰੂਆਂ ਦੀ ਛਣਕਾਰ, ਨਿਰਤਕਾਰੀ, ਰਾਗਾ ਦਾ
ਅਲਾਪਣਾ ਆਦਿ ਦਾ ਕੋਈ ਆਤਮਿਕ ਲਾਭ ਨਹੀਂ ਹੁੰਦਾ ਹੈ। ਕੀਰਤਨ ਦਾ ਮੰਤਵ ਸਿਰਫ ਤੇ ਸਿਰਫ ਗੁਰੂ ਦੇ
ਸਬਦ ਨਾਲ ਹੈ। ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ, ਤਾਂ ਜੋ ਉਹ ਗੁਣ ਸਾਡੇ
ਅੰਦਰ ਪੈਦਾ ਹੋ ਸਕਣ, ਤੇ ਅਸੀਂ ਮਾਇਆ ਦੇ ਧੰਧੇ ਛੱਡ ਸਕੀਏ, ਅਕਾਲ ਪੁਰਖੁ ਦੇ ਚਰਨਾਂ ਵਿੱਚ ਲੀਨ
ਰਹਿ ਕੇ ਦੁਨੀਆ ਦੀ ਕਿਰਤ ਵਿਹਾਰ ਕਰ ਸਕੀਏ, ਆਪਣੇ ਪੰਜ ਵਿਕਾਰਾਂ ਤੇ ਕਾਬੂ ਪਾ ਸਕੀਏ, ਅਕਾਲ ਪੁਰਖੁ
ਨੂੰ ਸਦਾ ਆਪਣੇ ਅੰਗ ਸੰਗ ਜਾਣ ਸਕੀਏ, ਦੁਨੀਆ ਦੇ ਸਾਰੇ ਚਿੰਤਾ ਝੋਰੇ ਤਿਆਗ ਸਕੀਏ, ਤੇ ਆਤਮਕ
ਅਡੋਲਤਾ ਦਾ ਸੁਖ ਮਾਣ ਸਕੀਏ।
ਹੇ ਸਭ ਤੋਂ ਉੱਚੇ ਅਕਾਲ ਪੁਰਖੁ! ਤੂੰ ਸਭ ਦਾ ਮਾਲਕ ਹੈ, ਤੂੰ ਸਾਰੇ ਗੁਣਾਂ
ਦਾ ਖ਼ਜ਼ਾਨਾ ਹੈ, ਤੂੰ ਸਭ ਦੀ ਪਾਲਣਾ ਕਰਨ ਵਾਲਾ ਹੈ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ
ਸਿਫ਼ਤਿ ਸਾਲਾਹ ਕਰ ਸਕਦਾ ਹਾਂ? ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ਹਾਂ।
ਹਮੇਸ਼ਾਂ ਇਹੀ ਬੇਨਤੀ ਕਰਨੀ ਹੈ ਕਿ,
ਹੇ ਅਕਾਲ ਪੁਰਖੁ! ਮੇਰੇ ਵਾਸਤੇ ਤੇਰਾ ਉਹ ਨਾਮੁ ਹੀ ਓਟ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ
ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ।
ਹੇ ਅਕਾਲ ਪੁਰਖੁ! ਤੂੰ ਹੀ ਮੇਰੇ ਵਾਸਤੇ
ਬਲ ਹੈ, ਤੂੰ ਹੀ ਮੇਰੇ ਵਾਸਤੇ ਆਸਰਾ ਹੈ, ਤੂੰ ਹੀ ਮੇਰਾ ਮਾਲਕ ਹੈ, ਤੇ ਮੈਂ ਤੇਰੇ ਅੱਗੇ ਹੀ ਅਰਜ਼ੋਈ
ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ
ਆਪਣਾ ਹਰੇਕ ਸੁਖ, ਹਰੇਕ ਦੁਖ, ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ। ਹੇ ਮੇਰੇ ਮਨ! ਵੇਖ, ਪਾਣੀ ਦੇ
ਵਿੱਚ ਹੀ ਧਰਤੀ ਹੈ, ਭਾਵ ਸਮੁੰਦਰ ਵਿੱਚ ਇਹ ਧਰਤੀ ਕਾਇਮ ਹੈ, ਤੇ ਧਰਤੀ ਦੇ ਵਿੱਚ ਹੀ ਪਾਣੀ ਹੈ,
ਜਿਹੜਾ ਕਿ ਅਸੀਂ ਆਪਣੇ ਪੀਣ ਲਈ ਤੇ ਹੋਰ ਕਾਰ ਵਿਹਾਰ ਲਈ ਵਰਤਦੇ ਹਾਂ। ਅਕਾਲ ਪੁਰਖੁ ਨੇ ਲੱਕੜ ਵਿੱਚ
ਹੀ ਅੱਗ ਰੱਖੀ ਹੋਈ ਹੈ, ਕਿਉਂਕਿ ਲੱਕੜ ਨੂੰ ਗਰਮ ਕਰਨ ਨਾਲ ਅੱਗ ਬਲਦੀ ਹੈ, ਤੇ ਉਹੀ ਅੱਗ ਲੱਕੜ ਨੂੰ
ਸਾੜ ਦੇਂਦੀ ਹੈ। ਮਾਲਕ ਅਕਾਲ ਪੁਰਖੁ ਨੇ, ਮਾਨੋ ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ।
ਹੇ ਮਨ! ਤੂੰ ਕਿਉਂ ਡਰਦਾ ਹੈ? ਅਜੇਹੀ
ਸ਼ਕਤੀ ਵਾਲੇ ਅਕਾਲ ਪੁਰਖੁ ਦਾ ਨਾਮੁ ਜਪ ਕੇ, ਸਬਦ ਦੁਆਰਾ ਸਮਝ ਕੇ ਤੇ ਵੀਚਾਰ ਕੇ, ਤੂੰ ਆਪਣਾ ਹਰੇਕ
ਤਰ੍ਹਾਂ ਦਾ ਡਰ ਤੇ ਭਰਮ ਦੂਰ ਕਰ ਲਿਆ ਕਰ। ਹੇ ਸੰਤ ਜਨੋ! ਵੇਖੋ ਅਕਾਲ ਪੁਰਖੁ ਦੀ ਕਿਨੀ ਵੱਡੀ ਤਾਕਤ
ਹੈ, ਕਿ ਅਕਾਲ ਪੁਰਖੁ ਉਨ੍ਹਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ।
ਹੇ ਨਾਨਕ! ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਣ ਤੇ ਉਸ ਦੇ ਉੱਪਰ ਆ ਜਾਂਦੀ ਹੈ, ਤਿਵੇਂ
ਅਕਾਲ ਪੁਰਖੁ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿੱਚ ਪਾ ਦੇਂਦਾ ਹੈ।
ਸੂਹੀ ਮਹਲਾ ੪ ਘਰੁ ੭॥ ੴ ਸਤਿਗੁਰ ਪ੍ਰਸਾਦਿ॥ ਤੇਰੇ ਕਵਨ ਕਵਨ ਗੁਣ ਕਹਿ ਕਹਿ
ਗਾਵਾ ਤੂ ਸਾਹਿਬ ਗੁਣੀ ਨਿਧਾਨਾ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥
੧॥ ਮੈ ਹਰਿ ਹਰਿ ਨਾਮੁ ਧਰ
ਸੋਈ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ॥ ੧॥ ਰਹਾਉ॥
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ
ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ॥ ੨॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ॥
ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ॥ ੩॥
ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ
ਨਿਮਾਣਿਆ ਮਾਣੁ ਦੇਵਾਏ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ
ਪੈਰੀ ਪਾਏ॥ ੪॥ ੧॥ ੧੨॥ (੭੩੫)
http://www.geocities.ws/sarbjitsingh/BookGurmatAndScience.pdf ,
http://www.sikhmarg.com/2017/1022-gurmat-ate-science.html ,
ਅਕਾਲ ਪੁਰਖੁ ਦੇ ਨਾਮੁ ਤੋਂ ਵਿਛੁੜੇ ਹੋਏ ਮਨੁੱਖ ਕਦੇ ਵੀ ਆਤਮਕ ਆਨੰਦ ਨਹੀਂ
ਮਾਣ ਸਕਦੇ। ਅਕਾਲ ਪੁਰਖੁ ਦੇ ਨਾਮੁ ਤੋਂ ਖੁੰਝ ਕੇ, ਮਾਇਆ ਦੀ ਮਮਤਾ ਦਾ ਖ਼ਿਆਲ ਮਨ ਵਿੱਚ ਟਿਕਾ ਕੇ,
ਲੋਕ ਮੋਹ ਦੇ ਬੰਧਨਾਂ ਵਿੱਚ ਬੱਝੇ ਰਹਿੰਦੇ ਹਨ। ਨਿਰੀ ਮਾਇਆ ਦੇ ਝੰਬੇਲਿਆਂ ਦੇ ਕਾਰਨ, ਉਹ ਲੋਕ ਦੁਖ
ਭੋਗਦੇ ਰਹਿੰਦੇ ਹਨ। ਅਕਾਲ ਪੁਰਖੁ ਦੇ ਨਾਮੁ ਤੋਂ ਵਾਂਜੇ ਰਹਿਣ ਵਾਲੇ ਮਨੁੱਖਾ ਜਨਮ ਦੀ ਬਾਜ਼ੀ ਹਾਰ
ਜਾਂਦੇ ਹਨ। ਆਤਮਕ ਜੀਵਨ ਦੀ ਸੂਝ ਤੋਂ ਬਿਨਾ ਉਨ੍ਹਾਂ ਦਾ ਸਾਰਾ ਹੀ ਉੱਦਮ ਵਿਅਰਥ ਚਲਾ ਜਾਂਦਾ ਹੈ।
ਜਿਨ੍ਹਾਂ ਮਨੁੱਖਾਂ ਉਤੇ ਅਕਾਲ ਪੁਰਖੁ ਦਇਆਵਾਨ ਹੁੰਦਾ ਹੈ, ਉਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ
ਹੁੰਦੀ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ ਨਾਮੁ ਜਪਦੇ ਰਹਿੰਦੇ ਹਨ। ਅਕਾਲ ਪੁਰਖੁ ਆਪ ਜਿਸ
ਮਨੁੱਖ ਨੂੰ ਸੂਝ ਬਖ਼ਸ਼ਦਾ ਹੈ, ਉਸ ਮਨੁੱਖ ਨੂੰ ਅਕਾਲ ਪੁਰਖੁ ਦੀ ਨੇੜਤਾ ਮਿਲ ਜਾਂਦੀ ਹੈ।
ਅਕਾਲ ਪੁਰਖੁ ਦੇ ਨਾਮੁ ਦਾ ਬੇਅੰਤ
ਖ਼ਜ਼ਾਨਾ ਅਕਾਲ ਪੁਰਖੁ ਦੇ ਭਗਤਾਂ ਦੇ ਹਿਰਦੇ ਵਿੱਚ ਵੱਸਦਾ ਹੈ। ਗੁਰੂ ਦੀ ਸੰਗਤਿ ਵਿੱਚ ਨਾਮੁ ਜਪਿਆਂ
ਜਨਮ ਮਰਨ ਦਾ ਦੁਖ ਅਤੇ ਮੋਹ ਆਦਿਕ ਹਰੇਕ ਤਰ੍ਹਾਂ ਦਾ ਕਲੇਸ਼ ਦੂਰ ਹੋ ਜਾਂਦਾ ਹੈ।
ਗੁਰੂ ਸਾਹਿਬ ਇਹੀ ਸਮਝਾਂਦੇ ਹਨ ਕਿ,
ਅਕਾਲ ਪੁਰਖੁ ਦੇ ਚਰਨਾਂ ਵਿੱਚ ਅਰਦਾਸ ਕਰ, ਤੇ ਆਖ, ਕਿ ਹੇ ਦਾਤਾਰ! ਮੇਰੇ ਅੰਦਰ ਇਹ ਤਾਂਘ ਹੈ ਕਿ
ਮੈਂ ਦਿਨ ਰਾਤ ਤੇਰੇ ਗੁਣ ਗਾਇਨ ਕਰਦਾ ਰਹਾਂ। ਮੈਨੂੰ ਆਪਣਾ ਨਾਮੁ ਬਖ਼ਸ਼, ਤਾਂ ਜੋ ਮੈਂ ਤੈਨੂੰ ਕਦੇ
ਵੀ ਨਾ ਭੁਲਾਵਾਂ ਤੇ ਤੂੰ ਹਮੇਸ਼ਾਂ ਮੇਰੇ ਅੰਗਸੰਗ ਰਹੇ।
ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ
ਏਹੁ॥ ੮॥ ੨॥ ੫॥ ੧੬॥ (੭੬੧, ੭੬੨)
http://www.geocities.ws/sarbjitsingh/Bani3710GurMag200607.pdf
http://www.sikhmarg.com/2006/0716-ardaas.html
ਹੇ ਮੇਰੀ ਮਾਂ! ਮੇਰਾ ਮਨ ਤਰਸਦਾ ਹੈ, ਕਿ ਮੈਂ ਅਕਾਲ ਪੁਰਖੁ ਦੇ ਗੁਣ ਗਾਇਨ
ਕਰਦਾ ਰਹਾਂ, ਗੁਣਾਂ ਦਾ ਵਿਸਥਾਰ ਕਰਦਾ ਰਹਾਂ ਤੇ ਅਕਾਲ ਪੁਰਖੁ ਦੇ ਗੁਣ ਉਚਾਰਦਾ ਰਹਾਂ। ਗੁਰੂ ਦੇ
ਸਨਮੁਖ ਰਹਿਣ ਵਾਲਾ ਕੋਈ ਸੰਤ ਜਨ ਹੀ ਅਕਾਲ ਪੁਰਖੁ ਦੇ ਗੁਣ ਗਾਵਣ ਦੀ ਇਹ ਸਿਫ਼ਤਿ ਸਾਲਾਹ ਮਨੁੱਖ ਦੇ
ਮਨ ਅੰਦਰ ਪੈਦਾ ਕਰ ਸਕਦਾ ਹੈ। ਕਿਸੇ ਗੁਰਮੁਖਿ ਨੂੰ ਮਿਲ ਕੇ ਹੀ ਕੋਈ ਮਨੁੱਖ ਅਕਾਲ ਪੁਰਖੁ ਦੇ ਗੁਣ
ਗਾਇਨ ਕਰਨੇ ਸਿਖ ਸਕਦਾ ਹੈ।
ਜੇਹੜਾ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਹੈ, ਉਸ ਦਾ ਹੀਰੇ ਵਰਗਾ ਮਨ, ਅਨਮੋਲ ਹੀਰੇ ਵਰਗੇ
ਗੁਰੂ ਨੂੰ ਮਿਲ ਕੇ, ਉਸ ਦੇ ਸਬਦ ਨਾਲ ਵਿਨਿਆ ਜਾਂਦਾ ਹੈ, ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਹੋ ਕੇ
ਉਹ ਮਨੁੱਖ ਅਕਾਲ ਪੁਰਖੁ ਦੇ ਗੂੜ੍ਹੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ।
ਹਮੇਸ਼ਾਂ ਇਹੀ ਅਰਦਾਸ ਕਰਨੀ ਹੈ ਕਿ,
ਹੇ ਮੇਰੇ ਗੋਬਿੰਦ! ਮੇਰੇ ਤੇ
ਕਿਰਪਾ ਕਰ ਕਿ ਮੈਂ ਤੇਰੇ ਗੁਣ ਗਾਇਨ ਕਰਦਾ ਰਹਾਂ, ਤੇਰੇ ਗੁਣ ਗਾਂਇਨ ਕਰਨ ਨਾਲ ਮਨੁੱਖ ਦਾ ਮਨ
ਤ੍ਰਿਪਤ ਹੋ ਜਾਂਦਾ ਹੈ ਤੇ ਮਨ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਹੇ ਗੋਬਿੰਦ! ਮੇਰੇ
ਅੰਦਰ ਤੇਰੇ ਨਾਮੁ ਨੂੰ ਪ੍ਰਾਪਤ ਕਰਨ ਦੀ ਪਿਆਸ ਹੈ, ਇਸ ਲਈ ਮੈਨੂੰ ਗੁਰੂ ਦਾ ਮਿਲਾਪ ਕਰਵਾ ਦੇ ਤਾਂ
ਜੋ ਗੁਰੂ ਪ੍ਰਸੰਨ ਹੋ ਕੇ ਉਸ ਅਕਾਲ ਪੁਰਖੁ ਦੇ ਨਾਮੁ ਦਾ ਮਿਲਾਪ ਕਰਵਾ ਦੇਵੇ।
ਸਿਰੀਰਾਗੁ ਮਹਲਾ ੪॥ ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ॥ ਗੁਰਮੁਖਿ
ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ॥ ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ॥ ੧॥
ਮੇਰੇ ਗੋਵਿੰਦਾ ਗੁਣ ਗਾਵਾ
ਤ੍ਰਿਪਤਿ ਮਨਿ ਹੋਇ॥ ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ॥ ੧॥ ਰਹਾਉ॥ (੪੦)
ਹੇ ਬੇਅੰਤ ਦਾਤਾਂ ਦੇਣ ਵਾਲੇ ਅਕਾਲ ਪੁਰਖੁ! ਮੇਰੇ ਉੇਤੇ ਕਿਰਪਾ ਕਰ, ਕਿ
ਮੈਂ ਤੈਨੂੰ ਕਦੇ ਨਾ ਭੁਲਾਵਾਂ। ਮੈਨੂੰ ਇਹ ਦਾਨ ਦੇਹ ਕਿ ਜਿਵੇਂ ਵੀ ਹੋ ਸਕੇ ਮੈਂ ਦਿਨ ਰਾਤ ਤੇਰੇ
ਚਰਨਾਂ ਦਾ ਧਿਆਨ ਧਰਦਾ ਰਹਾਂ। ਜਿਸ ਅਕਾਲ ਪੁਰਖੁ ਦਾ ਦਿੱਤਾ ਹੋਇਆ ਸਭ ਕੁੱਝ ਸਾਨੂੰ ਮਿਲ ਰਿਹਾ ਹੈ,
ਜਿਸ ਦੀ ਮਿਹਰ ਨਾਲ ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ, ਆਰਾਮ ਕਰਨ ਲਈ ਸੁਖਦਾਈ ਮੰਜੇ
ਬਿਸਤ੍ਰੇ ਸਾਨੂੰ ਮਿਲੇ ਹੋਏ ਹਨ, ਠੰਢੀ ਹਵਾ ਅਸੀਂ ਮਾਣ ਰਹੇ ਹਾਂ, ਤੇ ਬੇਫ਼ਿਕਰੀ ਦੇ ਕਈ ਖੇਡ ਤਮਾਸ਼ੇ
ਕਰਦੇ ਰਹਿੰਦੇ ਹਾਂ, ਉਸ ਅਕਾਲ ਪੁਰਖੁ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ।
ਹੇ ਅਕਾਲ ਪੁਰਖੁ! ਮੈਨੂੰ ਅਜੇਹੀ ਅਕਲ
ਦੇ, ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਕਦੇ ਨਾ ਭੁਲਾਵਾਂ, ਮੈਨੂੰ ਅਜੇਹੀ ਮਤਿ ਦੇਹ, ਕਿ ਮੈਂ ਤੈਨੂੰ
ਸਦਾ ਚੇਤੇ ਕਰਦਾ ਰਹਾਂ। ਮੈਨੂੰ ਸਬਦ ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਂ ਜੋ ਮੈਂ ਹਰੇਕ ਸਾਹ ਦੇ
ਨਾਲ ਤੇਰੇ ਗੁਣ ਗਾਇਨ ਕਰਦਾ ਰਹਾਂ।
ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ॥ ਸਾਸ
ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ॥ ੪॥ ੧੨॥ ੧੯॥ (੧੦੦)
ਜਿਸ ਮਨੁੱਖ ਦਾ ਨਿਵਾਸ ਗੁਰੂ ਦੀ ਸੰਗਤਿ ਵਿੱਚ ਬਣਿਆ ਰਹਿੰਦਾ ਹੈ, ਉਸ ਦੇ
ਹਿਰਦੇ ਵਿੱਚ ਅਕਾਲ ਪੁਰਖੁ ਦੇ ਚਰਨ ਸਦਾ ਟਿਕੇ ਰਹਿੰਦੇ ਹਨ, ਉਸ ਦੇ ਅੰਦਰੋਂ ਸਭ ਤਰ੍ਹਾਂ ਦੇ ਝਗੜੇ
ਦੁਖ ਕਲੇਸ਼ ਦੂਰ ਹੋ ਜਾਂਦੇ ਹਨ ਤੇ ਉਸ ਦੇ ਹਿਰਦੇ ਵਿੱਚ ਆਤਮਕ ਅਡੋਲਤਾ ਦੀ ਲਹਿਰ ਪੈਦਾ ਹੋ ਜਾਂਦੀ
ਹੈ। ਅਕਾਲ ਪੁਰਖੁ ਦੇ ਚਰਨਾਂ
ਨਾਲ ਲੱਗੀ ਹੋਈ, ਮਨੁੱਖ ਦੀ ਪ੍ਰੀਤਿ ਬਿਲਕੁਲ ਹੀ ਨਹੀਂ ਟੁੱਟਦੀ, ਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ
ਜਗਤ ਵਿੱਚ ਹਰ ਥਾਂ ਅਕਾਲ ਪੁਰਖੁ ਹੀ ਵਿਆਪਕ ਦਿੱਸਦਾ ਰਹਿੰਦਾ ਹੈ। ਜੇਹੜਾ ਮਨੁੱਖ ਸਦਾ ਅਕਾਲ ਪੁਰਖੁ
ਦਾ ਨਾਮੁ ਸਿਮਰ ਸਿਮਰ ਕੇ ਉਸ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਦਾ ਰਹਿੰਦਾ ਹੈ, ਉੇਸ ਦੀ ਜਮਾਂ
ਦੀ ਫਾਹੀ ਕੱਟੀ ਜਾਂਦੀ ਹੈ।
ਲਾਗੀ ਪ੍ਰੀਤਿ ਨ ਤੂਟੈ ਮੂਲੇ॥ ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ॥ ਸਿਮਰਿ
ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ॥ ੨॥ (੧੦੫)
ਅਕਾਲ ਪੁਰਖੁ ਸਭ ਦਾ ਮੁੱਢ ਹੈ, ਸਰਬ ਵਿਆਪਕ ਹੈ, ਉਸ ਦੀ ਹਸਤੀ ਦਾ ਕੋਈ
ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ, ਅਕਾਲ ਪੁਰਖੁ ਆਪਣੇ ਵਰਗਾ ਆਪ ਹੀ ਹੈ, ਅਕਾਲ ਪੁਰਖੁ ਆਪ ਹੀ
ਜਗਤ ਨੂੰ ਰਚਦਾ ਹੈ, ਤੇ ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ। ਉਹ ਅਕਾਲ ਪੁਰਖੁ ਸਭ ਜੀਵਾਂ ਵਿੱਚ
ਆਪ ਹੀ ਆਪ ਮੌਜੂਦ ਹੈ, ਫਿਰ ਵੀ ਉਹੀ ਮਨੁੱਖ ਉਸ ਦੇ ਦਰ ਤੇ ਸੋਭਾ ਪਾਂਦਾ ਹੈ, ਜਿਹੜਾ ਗੁਰੂ ਦੇ
ਸਨਮੁਖ ਰਹਿੰਦਾ ਹੈ। ਮੈਂ
ਉਨ੍ਹਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਨਿਰੰਕਾਰ ਅਕਾਲ ਪੁਰਖੁ ਦਾ ਨਾਮੁ
ਸਿਮਰਦੇ ਹਨ। ਉਸ ਅਕਾਲ ਪੁਰਖੁ ਦਾ ਕੋਈ ਖਾਸ ਰੂਪ ਨਹੀਂ, ਕੋਈ ਖ਼ਾਸ ਚਿਹਨ ਚੱਕਰ ਨਹੀਂ ਦੱਸਿਆ ਜਾ
ਸਕਦਾ, ਪਰੰਤੂ ਉਹ ਅਕਾਲ ਪੁਰਖੁ ਗੁਰਮੁਖਾਂ ਨੂੰ ਹਰੇਕ ਸਰੀਰ ਵਿੱਚ ਵੱਸਦਾ ਦਿਖਾਈ ਦੇਂਦਾ ਹੈ, ਉਸ
ਅਦ੍ਰਿਸ਼ਟ ਅਕਾਲ ਪੁਰਖੁ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ।
ਹੇ ਅਕਾਲ ਪੁਰਖੁ! ਤੂੰ ਦਇਆ ਦਾ ਘਰ ਹੈ, ਕਿਰਪਾ ਦਾ ਸੋਮਾ
ਹੈ, ਤੂੰ ਆਪ ਹੀ ਸਭ ਜੀਵਾਂ ਦਾ ਮਾਲਕ ਹੈ, ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਜੀਵ ਨਹੀਂ ਹੈ। ਜਿਸ
ਮਨੁੱਖ ਉੱਤੇ ਗੁਰੂ ਕਿਰਪਾ ਕਰਦਾ ਹੈ, ਉਸ ਨੂੰ ਤੇਰਾ ਨਾਮੁ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮੁ
ਵਿੱਚ ਹੀ ਮਸਤ ਰਹਿੰਦਾ ਹੈ। ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਆਪ ਹੀ ਸਭ ਨੂੰ ਪੈਦਾ
ਕਰਨ ਵਾਲਾ ਹੈ, ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ। ਜੇਹੜਾ ਮਨੁੱਖ ਗੁਰੂ ਦੀ ਸਰਨ
ਪੈਂਦਾ ਹੈ, ਉਸ ਨੂੰ ਗੁਰੂ ਪਾਸੋਂ ਤੇਰਾ ਨਾਮੁ ਮਿਲ ਜਾਂਦਾ ਹੈ, ਉਸ ਦਾ ਮਨ ਤੇਰੇ ਨਾਮੁ ਦੀ ਯਾਦ
ਵਿੱਚ ਰਸਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿੱਚ ਸਮਾਧੀ ਲਾਈ ਰੱਖਦਾ ਹੈ, ਤੇ ਟਿਕਿਆ
ਰਹਿੰਦਾ ਹੈ। ਹੇ ਅਕਾਲ
ਪੁਰਖੁ! ਹੇ ਮੇਰੇ ਪ੍ਰੀਤਮ! ਮੇਰੇ ਉੱਤੇ ਮਿਹਰ ਕਰ ਕਿ ਮੈਂ ਹਰ ਰੋਜ਼ ਹਰ ਵੇਲੇ ਤੇਰੇ ਗੁਣ ਗਾਇਨ
ਕਰਦਾ ਰਹਾਂ, ਮੈਂ ਤੇਰੀ ਹੀ ਸਿਫ਼ਤਿ ਸਾਲਾਹ ਕਰਦਾ ਰਹਾਂ। ਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ ਕੁੱਝ
ਨਾ ਮੰਗਾਂ। ਗੁਰੂ ਦੀ ਕਿਰਪਾ ਨਾਲ ਹੀ ਤੈਨੂੰ ਮਿਲ ਸਕੀਦਾ ਹੈ।
ਤੂੰ ਅਪਹੁੰਚ ਹੈ, ਮਨੁੱਖ ਦੀਆਂ ਗਿਆਨ ਇੰਦ੍ਰੀਆਂ ਦੀ ਤੇਰੇ
ਤਕ ਪਹੁੰਚ ਨਹੀਂ ਹੋ ਸਕਦੀ। ਤੂੰ ਕੇਡਾ ਵੱਡਾ ਹੈ, ਇਹ ਗੱਲ ਕੋਈ ਜੀਵ ਨਹੀਂ ਦੱਸ ਸਕਦਾ। ਜਿਸ ਮਨੁੱਖ
ਉੱਤੇ ਤੂੰ ਮਿਹਰ ਕਰਦਾ ਹੈ, ਉਸਨੂੰ ਤੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ।
ਉਸ ਅਕਾਲ ਪੁਰਖੁ ਨੂੰ ਪੂਰੇ ਗੁਰੂ ਦੇ
ਸ਼ਬਦ ਦੁਆਰਾ ਹੀ ਸਿਮਰਿਆ ਜਾ ਸਕਦਾ ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਧਾਰ ਕੇ ਆਤਮਕ
ਆਨੰਦ ਮਾਣ ਸਕਦਾ ਹੈ। ਉਹ ਜੀਭ ਭਾਗਾਂ ਵਾਲੀ ਹੈ,
ਜੇਹੜੀ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੀ ਹੈ। ਉਹੀ ਮਨੁੱਖ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ
ਨੂੰ ਪਿਆਰਾ ਲੱਗਦਾ ਹੈ, ਜੇਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਨੂੰ ਸਲਾਹੁੰਦਾ ਹੈ। ਗੁਰੂ ਦੇ
ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਸਦਾ ਅਕਾਲ ਪੁਰਖੁ ਦੇ ਨਾਮੁ ਵਿੱਚ ਰੰਗੀ ਰਹਿੰਦੀ ਹੈ। ਗੁਰੂ ਦੇ
ਸਨਮੁਖ ਰਹਿਣ ਵਾਲਾ ਮਨੁੱਖ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਚਰਨਾਂ ਵਿੱਚ ਮਿਲ ਕੇ ਲੋਕ
ਪਰਲੋਕ ਵਿੱਚ ਸੋਭਾ ਖੱਟਦਾ ਹੈ। ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਭਾਵੇਂ ਆਪਣੇ ਵੱਲੋਂ
ਮਿੱਥੇ ਹੋਏ ਧਾਰਮਿਕ ਕੰਮ ਕਰਦਾ ਹੈ, ਪਰੰਤੂ ਉਹ ਆਪਣੇ ਅਹੰਕਾਰ ਵਿੱਚ ਮਸਤ ਰਹਿੰਦਾ ਹੈ, ਕਿ ਮੈਂ
ਧਰਮੀ ਹਾਂ, ਉਹ ਮਨੁੱਖ ਮਾਨੋ ਜੂਏ ਵਿੱਚ ਆਪਣਾ ਇਹ ਅਨਮੋਲ ਮਨੁੱਖਾ ਜੀਵਨ ਹਾਰ ਦੇਂਦਾ ਹੈ, ਉਹ
ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਉਸ ਦੇ ਅੰਦਰ ਮਾਇਆ ਦਾ ਲੋਭ ਪ੍ਰਬਲ ਰਹਿੰਦਾ ਹੈ, ਉਸ ਦੇ
ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਿਆ
ਰਹਿੰਦਾ ਹੈ। ਪਰੰਤੂ ਜੀਵਾਂ ਦੇ ਕੀ ਵੱਸ?
ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿੱਚ
ਅਕਾਲ ਪੁਰਖੁ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮੁ ਸਿਮਰਨ ਦੀ ਦਾਤਿ ਦਾ ਲੇਖ ਲਿਖ ਦਿੱਤਾ ਹੈ,
ਉਨ੍ਹਾਂ ਨੂੰ ਉਹ ਕਰਤਾਰ ਆਪ ਹੀ ਨਾਮੁ ਸਿਮਰਨ ਦੀ ਵਡਿਆਈ ਬਖ਼ਸ਼ਦਾ ਹੈ। ਉਨ੍ਹਾਂ ਵਡਭਾਗੀਆਂ ਨੂੰ
ਦੁਨੀਆ ਦੇ ਸਾਰੇ ਡਰ ਦੂਰ ਕਰਨ ਵਾਲਾ ਅਕਾਲ ਪੁਰਖੁ ਦਾ ਨਾਮੁ ਮਿਲ ਜਾਂਦਾ ਹੈ, ਗੁਰੂ ਦੇ ਸ਼ਬਦ ਵਿੱਚ
ਜੁੜ ਕੇ ਉਹ ਆਤਮਕ ਆਨੰਦ ਮਾਣਦੇ ਹਨ।
ਮਾਝ ਮਹਲਾ ੪॥ ਆਦਿ ਪੁਰਖੁ ਅਪਰੰਪਰੁ ਆਪੇ॥ ਆਪੇ ਥਾਪੇ ਥਾਪਿ ਉਥਾਪੇ॥ ਸਭ ਮਹਿ
ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ॥ ੧॥
ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ
ਧਿਆਵਣਿਆ॥ ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ॥ ੧॥ ਰਹਾਉ॥
ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ॥ ਤੁਧੁ ਬਿਨੁ ਦੂਜਾ ਅਵਰੁ
ਨ ਕੋਈ॥ ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ॥ ੨॥ ਤੂੰ ਆਪੇ ਸਚਾ ਸਿਰਜਣਹਾਰਾ॥
ਭਗਤੀ ਭਰੇ ਤੇਰੇ ਭੰਡਾਰਾ॥ ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ॥ ੩॥
ਅਨਦਿਨੁ ਗੁਣ ਗਾਵਾ ਪ੍ਰਭ ਤੇਰੇ॥ ਤੁਧੁ
ਸਾਲਾਹੀ ਪ੍ਰੀਤਮ ਮੇਰੇ॥ ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ॥ ੪॥
ਅਗਮੁ ਅਗੋਚਰੁ ਮਿਤਿ ਨਹੀ ਪਾਈ॥ ਅਪਣੀ ਕ੍ਰਿਪਾ ਕਰਹਿ ਤੂੰ
ਲੈਹਿ ਮਿਲਾਈ॥ ਪੂਰੇ ਗੁਰ ਕੈ
ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ॥ ੫॥
ਰਸਨਾ ਗੁਣਵੰਤੀ ਗੁਣ ਗਾਵੈ॥
ਨਾਮੁ ਸਲਾਹੇ ਸਚੇ ਭਾਵੈ॥ ਗੁਰਮੁਖਿ ਸਦਾ ਰਹੈ ਰੰਗ
ਰਾਤੀ ਮਿਲਿ ਸਚੇ ਸੋਭਾ ਪਾਵਣਿਆ॥ ੬॥ ਮਨਮੁਖੁ ਕਰਮ ਕਰੇ ਅਹੰਕਾਰੀ॥ ਜੂਐ ਜਨਮੁ ਸਭ ਬਾਜੀ ਹਾਰੀ॥
ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ॥ ੭॥ ਆਪੇ ਕਰਤਾ ਦੇ ਵਡਿਆਈ॥ ਜਿਨ ਕਉ ਆਪਿ
ਲਿਖਤੁ ਧੁਰਿ ਪਾਈ॥ ਨਾਨਕ
ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ॥ ੮॥ ੧॥ ੩੪॥ {੧੩੦}
ਪਾਲਣਹਾਰ ਅਕਾਲ ਪੁਰਖੁ ਦਾ ਮੈਂ ਇੱਕ ਨਿਮਾਣਾ ਜਿਹਾ ਸੇਵਕ ਹਾਂ, ਤੇ ਮੈਂ ਉਸ
ਅਕਾਲ ਪੁਰਖੁ ਦਾ ਬਖ਼ਸ਼ਿਆ ਹੋਇਆ ਅੰਨ ਦਾਣਾ ਖਾਂਦਾ ਹਾਂ।
ਮੇਰਾ ਖਸਮ ਅਕਾਲ ਪੁਰਖੁ ਇਹੋ ਜਿਹਾ ਹੈ, ਕਿ ਇੱਕ ਖਿਨ
ਵਿੱਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ।
ਜੇਕਰ ਮੇਰੇ ਉਤੇ ਉਸ ਠਾਕੁਰ ਅਕਾਲ
ਪੁਰਖੁ ਦੀ ਕਿਰਪਾ ਹੋਵੇ, ਤਾਂ ਮੈਂ ਉਸ ਦਾ ਹੀ ਕੰਮ ਕਰਦਾ ਹਾਂ, ਉਸ ਅਕਾਲ ਪੁਰਖੁ ਦੇ ਹੁਕਮੁ ਤੇ
ਰਜਾ ਅਨੁਸਾਰ ਚਲਦਾ ਹਾਂ। ਉਸ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਹਾਂ, ਉਸ ਦੀ ਸਿਫ਼ਤਿ ਸਾਲਾਹ ਦੇ
ਗੀਤ ਗਾਇਨ ਕਰਦਾ ਹਾਂ। ਮੈਂ ਉਸ ਠਾਕੁਰ ਅਕਾਲ
ਪੁਰਖੁ ਦੇ ਵਜ਼ੀਰਾਂ ਭਾਵ ਸੰਤ ਜਨਾਂ ਦੀ ਸਰਨ ਆ ਪਿਆ ਹਾਂ। ਉਨ੍ਹਾਂ ਸੰਤ ਜਨਾਂ ਦਾ ਦਰਸਨ ਕਰ ਕੇ
ਮੇਰੇ ਮਨ ਨੂੰ ਵੀ ਹੌਸਲਾ ਬਣਿਆ ਰਹਿੰਦਾ ਹੈ, ਕਿ ਮੈਂ ਉਸ ਮਾਲਕ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ
ਸਕਦਾ ਹਾਂ। ਗੁਰੂ ਸਾਹਿਬ
ਸਮਝਾਂਦੇ ਹਨ ਕਿ ਦਾਸ ਨਾਨਕ ਨੇ ਅਕਾਲ ਪੁਰਖੁ ਦੇ ਸੰਤ ਜਨਾਂ ਦੀ ਸਰਨ ਪੈ ਕੇ ਇੱਕ ਅਕਾਲ ਪੁਰਖੁ ਨੂੰ
ਹੀ ਆਪਣੇ ਜੀਵਨ ਦਾ ਓਟ ਆਸਰਾ ਬਣਾਇਆ ਹੋਇਆ ਹੈ, ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਕਾਰ ਵਿੱਚ
ਲੱਗਾ ਰਹਿੰਦਾ ਹਾਂ।
ਗਉੜੀ ਮਹਲਾ ੫॥ ਮੋਹਿ ਦਾਸਰੋ ਠਾਕੁਰ ਕੋ॥ ਧਾਨੁ ਪ੍ਰਭ ਕਾ ਖਾਨਾ॥ ੧॥ ਰਹਾਉ ॥
ਐਸੋ ਹੈ ਰੇ ਖਸਮੁ ਹਮਾਰਾ॥ ਖਿਨ ਮਹਿ ਸਾਜਿ ਸਵਾਰਣਹਾਰਾ॥ ੧॥
ਕਾਮੁ ਕਰੀ ਜੇ ਠਾਕੁਰ ਭਾਵਾ॥ ਗੀਤ
ਚਰਿਤ ਪ੍ਰਭ ਕੇ ਗੁਨ ਗਾਵਾ॥ ੨॥ ਸਰਣਿ ਪਰਿਓ
ਠਾਕੁਰ ਵਜੀਰਾ॥ ਤਿਨਾ ਦੇਖਿ ਮੇਰਾ ਮਨੁ ਧੀਰਾ॥ ੩॥ ਏਕ ਟੇਕ ਏਕੋ ਆਧਾਰਾ॥ ਜਨ ਨਾਨਕ ਹਰਿ ਕੀ ਲਾਗਾ
ਕਾਰਾ॥ ੪॥ ੧੧॥ ੧੪੯॥ (੨੧੨)
ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ, ਪੁੱਤਰ ਨਾਲ, ਭਰਾ ਨਾਲ ਸਾਥ ਗੰਢਿਆ
ਹੋਇਆ ਹੈ। ਕਿਸੇ ਨੇ ਆਪਣੇ ਸੱਕੇ ਕੁੜਮ ਨਾਲ, ਜਵਾਈ ਨਾਲ ਧੜਾ ਬਣਾਇਆ ਹੋਇਆ ਹੈ। ਕਿਸੇ ਮਨੁੱਖ ਨੇ
ਆਪਣੀ ਗ਼ਰਜ਼ ਦੀ ਖ਼ਾਤਰ ਪਿੰਡ ਦੇ ਸਰਦਾਰ ਨਾਲ, ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ। ਪਰੰਤੂ ਮੇਰਾ ਸਾਥੀ
ਉਹ ਅਕਾਲ ਪੁਰਖੁ ਹੈ, ਜਿਹੜਾ ਸਭ ਥਾਈਂ ਮੌਜੂਦ ਹੈ।
ਗੁਰੂ ਸਾਹਿਬ ਸਮਝਾਂਦੇ ਹਨ ਕਿ, ਅਸਾਂ
ਅਕਾਲ ਪੁਰਖੁ ਨਾਲ ਸਾਥ ਬਣਾਇਆ ਹੈ, ਅਕਾਲ ਪੁਰਖੁ ਹੀ ਮੇਰਾ ਆਸਰਾ ਹੈ। ਅਕਾਲ ਪੁਰਖੁ ਤੋਂ ਬਿਨਾ
ਮੇਰਾ ਹੋਰ ਕੋਈ ਪੱਖ ਨਹੀਂ, ਕੋਈ ਧੜਾ ਨਹੀਂ। ਮੈਂ ਅਕਾਲ ਪੁਰਖੁ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ
ਗਾਇਨ ਕਰਦਾ ਰਹਿੰਦਾ ਹਾਂ। ਲੋਕ ਜਿਨ੍ਹਾਂ ਬੰਦਿਆਂ
ਨਾਲ ਧੜੇ ਗੰਢਦੇ ਹਨ, ਉਹ ਆਖ਼ਰ ਇੱਕ ਦਿਨ ਜਗਤ ਤੋਂ ਕੂਚ ਕਰ ਜਾਂਦੇ ਹਨ। ਧੜੇ ਬਣਾਣ ਵਾਲੇ ਲੋਕ ਇਹ
ਝੂਠਾ ਅਡੰਬਰ ਕਰ ਕੇ, ਇਹ ਧੜੇ ਬਣਾ ਕੇ, ਉਨ੍ਹਾਂ ਦੇ ਮਰਨ ਤੇ ਪਛੁਤਾਂਦੇ ਹਨ। ਧੜੇ ਬਣਾਣ ਵਾਲੇ ਆਪ
ਵੀ ਸਦਾ ਦੁਨੀਆ ਵਿੱਚ ਟਿਕੇ ਨਹੀਂ ਰਹਿੰਦੇ, ਵਿਅਰਥ ਹੀ ਧੜਿਆਂ ਦੀ ਖ਼ਾਤਰ ਆਪਣੇ ਮਨ ਵਿੱਚ ਠੱਗੀ
ਫ਼ਰੇਬ ਕਰਦੇ ਰਹਿੰਦੇ ਹਨ। ਪਰੰਤੂ ਮੈਂ ਤਾਂ ਉਸ ਅਕਾਲ ਪੁਰਖੁ ਨਾਲ ਆਪਣਾ ਸਾਥ ਬਣਾਇਆ ਹੈ, ਜਿਸ ਦੇ
ਬਰਾਬਰ ਦੀ ਤਾਕਤ ਰੱਖਣ ਵਾਲਾ ਹੋਰ ਕੋਈ ਨਹੀਂ ਹੈ। ਦੁਨੀਆ ਦੇ ਇਹ ਸਾਰੇ ਧੜੇ ਮਾਇਆ ਦਾ ਖਿਲਾਰਾ ਹਨ,
ਮੋਹ ਦਾ ਖਿਲਾਰਾ ਹਨ। ਧੜੇ ਬਣਾਣ ਵਾਲੇ ਮੂਰਖ ਲੋਕ ਮਾਇਆ ਦੀ ਖ਼ਾਤਰ ਹੀ ਆਪੋ ਵਿੱਚ ਲੜਦੇ ਰਹਿੰਦੇ
ਹਨ। ਇਸ ਕਾਰਨ ਉਹ ਆਤਮਿਕ ਤੌਰ ਤੇ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਉਹ ਮਾਨੋ ਜੂਏ ਵਿੱਚ ਹੀ
ਆਪਣੇ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ ਹਨ, ਜਿਸ ਵਿਚੋਂ ਹਾਸਲ ਕੁੱਝ ਨਹੀਂ ਹੁੰਦਾ।
ਪਰੰਤੂ ਮੇਰੇ ਨਾਲ ਤਾਂ ਮੇਰਾ ਸਾਥੀ ਅਕਾਲ ਪੁਰਖੁ ਹੈ, ਜਿਹੜਾ ਮੇਰਾ ਲੋਕ ਤੇ ਪਰਲੋਕ ਸਭ ਕੁੱਝ
ਸਵਾਰਨ ਵਾਲਾ ਹੈ। ਅਕਾਲ ਪੁਰਖੁ ਨਾਲੋਂ ਵਿਛੜ ਕੇ ਕਲਿਜੁਗੀ ਸੁਭਾਵ ਵਿੱਚ ਫਸ ਕੇ ਮਨੁੱਖਾਂ ਦੇ ਧੜੇ
ਬਣਦੇ ਹਨ, ਕਾਮਾਦਿਕ ਪੰਜਾਂ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ, ਅਕਾਲ ਪੁਰਖੁ ਨਾਲੋਂ ਵਿਛੋੜਾ
ਮਨੁੱਖਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਨੂੰ ਵਧਾਂਦਾ ਹੈ। ਜਿਸ ਮਨੁੱਖ ਉਤੇ ਅਕਾਲ
ਪੁਰਖੁ ਆਪਣੀ ਮੇਹਰ ਕਰਦਾ ਹੈ, ਉਸ ਨੂੰ ਸਾਧ ਸੰਗਤਿ ਵਿੱਚ ਆਪਣਾ ਮਿਲਾਪ ਕਰਵਾ ਦੇਂਦਾ ਹੈ ਤੇ ਉਹ
ਇਨ੍ਹਾਂ ਪੰਜਾਂ ਚੋਰਾਂ ਦੀ ਮਾਰ ਤੋਂ ਬਚ ਜਾਂਦਾ ਹੈ। ਮੇਰੀ ਮਦਦ ਕਰਨ ਵਾਲਾ ਤਾਂ ਅਕਾਲ ਪੁਰਖੁ ਆਪ
ਹੀ ਹੈ, ਜਿਸ ਨੇ ਮੇਰੇ ਅੰਦਰੋਂ ਇਹ ਸਾਰੇ ਧੜੇ ਮੁਕਾ ਦਿੱਤੇ ਹੋਏ ਹਨ।
ਅਕਾਲ ਪੁਰਖੁ ਨੂੰ ਛੱਡ ਕੇ ਮਾਇਆ ਦਾ
ਝੂਠਾ ਪਿਆਰ ਮਨੁੱਖ ਦੇ ਅੰਦਰ ਟਿਕ ਕੇ ਧੜੇ ਬਾਜ਼ੀਆਂ ਪੈਦਾ ਕਰਦਾ ਹੈ, ਮਾਇਆ ਦੇ ਮੋਹ ਦੇ ਪ੍ਰਭਾਵ
ਹੇਠ ਮਨੁੱਖ ਹੋਰਨਾਂ ਦਾ ਐਬ ਜਾਚਦਾ ਫਿਰਦਾ ਹੈ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ ਆਪਣਾ
ਅਹੰਕਾਰ ਵਧਾਂਦਾ ਹੈ। ਹੋਰਨਾਂ ਦੇ ਐਬ ਫਰੋਲ ਕੇ ਤੇ ਆਪਣੇ ਆਪ ਨੂੰ ਨੇਕ ਮਿਥ ਮਿਥ ਕੇ, ਮਨੁੱਖ ਆਪਣੇ
ਆਤਮਕ ਜੀਵਨ ਵਾਸਤੇ, ਜਿਹੋ ਜਿਹਾ ਬੀਜ ਬੀਜਦਾ ਹੈ, ਉਹੋ ਜਿਹਾ ਫਲ ਹਾਸਲ ਕਰਦਾ ਹੈ। ਦਾਸ ਨਾਨਕ ਦਾ
ਪੱਖ ਕਰਨ ਵਾਲਾ ਸਾਥੀ ਤਾਂ ਅਕਾਲ ਪੁਰਖੁ ਆਪ ਹੀ ਹੈ, ਅਕਾਲ ਪੁਰਖੁ ਦਾ ਆਸਰਾ ਹੀ ਨਾਨਕ ਦਾ ਧਰਮ ਹੈ,
ਜਿਸ ਦੀ ਬਰਕਤਿ ਨਾਲ ਮਨੁੱਖ ਸਾਰੀ ਸ੍ਰਿਸ਼ਟੀ ਨੂੰ ਜਿੱਤ ਕੇ ਆ ਸਕਦਾ ਹੈ।
ੴ ਸਤਿਗੁਰ ਪ੍ਰਸਾਦਿ॥ ਰਾਗੁ ਆਸਾ ਘਰੁ ੨ ਮਹਲਾ ੪॥ ਕਿਸ ਹੀ ਧੜਾ ਕੀਆ ਮਿਤ੍ਰ
ਸੁਤ ਨਾਲਿ ਭਾਈ॥ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ
ਨਾਲਿ ਆਪਣੈ ਸੁਆਈ॥ ਹਮਾਰਾ ਧੜਾ ਹਰਿ ਰਹਿਆ ਸਮਾਈ॥ ੧॥
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ
ਟੇਕ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ॥ ੧॥ ਰਹਾਉ॥
ਜਿਨੑ ਸਿਉ ਧੜੇ ਕਰਹਿ ਸੇ ਜਾਹਿ॥ ਝੂਠੁ ਧੜੇ ਕਰਿ ਪਛੋਤਾਹਿ॥ ਥਿਰੁ ਨ ਰਹਹਿ ਮਨਿ ਖੋਟੁ ਕਮਾਹਿ॥ ਹਮ
ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ॥ ੨॥ ਏਹ ਸਭਿ ਧੜੇ ਮਾਇਆ ਮੋਹ ਪਸਾਰੀ॥ ਮਾਇਆ ਕਉ
ਲੂਝਹਿ ਗਾਵਾਰੀ॥ ਜਨਮਿ ਮਰਹਿ ਜੂਐ ਬਾਜੀ ਹਾਰੀ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ॥ ੩॥
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ॥ ਜਿਸ ਨੋ ਕ੍ਰਿਪਾ
ਕਰੇ ਤਿਸੁ ਸਤਸੰਗਿ ਮਿਲਾਏ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ॥ ੪॥ ਮਿਥਿਆ ਦੂਜਾ ਭਾਉ ਧੜੇ
ਬਹਿ ਪਾਵੈ॥ ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ॥ ਜੈਸਾ ਬੀਜੈ ਤੈਸਾ ਖਾਵੈ॥
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ
ਸ੍ਰਿਸਟਿ ਜਿਣਿ ਆਵੈ॥ ੫॥ ੨॥ ੫੪॥ (੩੬੬)
ਗੁਰੂ ਦੀ ਸਰਨ ਪੈ ਕੇ ਮੈਂ ਵੀ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ
ਹਾਂ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹਾਂ, ਗੁਰੂ ਦੇ ਸਨਮੁਖ ਹੋ ਕੇ,
ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਅਕਾਲ ਪੁਰਖੁ ਦੇ ਗੁਣ ਉਚਾਰ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ।
ਅਕਾਲ ਪੁਰਖੁ ਦਾ ਨਾਮੁ ਜਪ ਜਪ
ਕੇ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰੂ ਨੇ ਸੱਚਾ
ਨਾਮੁ, ਸਦਾ ਕਾਇਮ ਰਹਿਣ ਵਾਲਾ ਅਟੱਲ ਨਾਮੁ ਪੱਕਾ ਕਰ ਦਿੱਤਾ, ਉਸ ਨੇ ਬੜੇ ਪ੍ਰੇਮ ਨਾਲ ਪਰਮਾਨੰਦ
ਅਕਾਲ ਪੁਰਖੁ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
ਗੁਰੁ ਦੀ ਸਰਨ ਪੈ ਕੇ ਹੀ ਅਕਾਲ ਪੁਰਖੁ ਦੇ ਭਗਤ, ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ,
ਤੇ ਵੱਡੀ ਕਿਸਮਤ ਨਾਲ ਉਸ ਨਿਰਲੇਪ ਅਕਾਲ ਪੁਰਖੁ ਦਾ ਮਿਲਾਪ ਕਰ ਲੈਂਦੇ ਹਨ। ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਤੋਂ ਵਾਂਜੇ ਰਹਿਣ ਵਾਲੇ ਮਨੁੱਖ ਮਾਇਆ ਦੇ ਮੋਹ ਦੀ ਮੈਲ ਆਪਣੇ ਮਨ ਵਿੱਚ ਟਿਕਾਈ ਰੱਖਦੇ ਹਨ।
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੋਂ ਬਿਨਾ ਅਹੰਕਾਰ ਵਿੱਚ ਮਸਤ ਹੋਏ ਮਨੁੱਖ ਮੁੜ ਮੁੜ ਜੰਮਦੇ ਮਰਦੇ
ਰਹਿੰਦੇ ਹਨ। ਗੁਰੂ ਨੇ ਮਨੁੱਖ ਦੇ ਇਸ ਸਰੀਰ ਸਰੋਵਰ ਵਿੱਚ ਅਕਾਲ ਪੁਰਖੁ ਦੇ ਗੁਣ ਪਰਗਟ ਕੀਤੇ ਹਨ,
ਭਾਵ ਗੁਰੂ ਦੀ ਬਾਣੀ ਦੁਆਰਾ, ਅਕਾਲ ਪੁਰਖੁ ਦੇ ਗੁਣ ਮਨੁੱਖ ਦੇ ਹਿਰਦੇ ਵਿੱਚ ਪਰਗਟ ਕੀਤੇ ਜਾ ਸਕਦੇ
ਹਨ। ਜਿਸ ਤਰ੍ਹਾਂ ਦੁੱਧ ਰਿੜਕ ਕੇ ਮੱਖਣ ਕੱਢੀਦਾ ਹੈ, ਉਸੇ ਤਰ੍ਹਾਂ ਗੁਰੂ ਦੀ ਸਰਨ ਪੈਣ ਵਾਲਾ
ਮਨੁੱਖ ਅਕਾਲ ਪੁਰਖੁ ਦੇ ਗੁਣਾਂ ਨੂੰ ਗੁਰਬਾਣੀ ਦੁਆਰਾ ਵਾਰ ਵਾਰ ਵੀਚਾਰ ਕੇ ਮਨੁੱਖਾ ਜੀਵਨ ਦਾ ਅਸਲੀ
ਤਤੁ, ਮਨੁੱਖਾ ਜੀਵਨ ਦਾ ਅਸਲ ਮਨੋਰਥ ਸਮਝ ਸਕਦਾ ਹੈ, ਤੇ ਉੱਚਾ ਸੁੱਚਾ ਜੀਵਨ ਪ੍ਰਾਪਤ ਕਰ ਸਕਦਾ ਹੈ।
ਆਸਾ ਮਹਲਾ ੪॥ ਗੁਣ ਗਾਵਾ ਗੁਣ ਬੋਲੀ ਬਾਣੀ॥ ਗੁਰਮੁਖਿ ਹਰਿ ਗੁਣ ਆਖਿ ਵਖਾਣੀ॥
੧॥
ਜਪਿ ਜਪਿ ਨਾਮੁ ਮਨਿ ਭਇਆ ਅਨੰਦਾ॥ ਸਤਿ
ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ॥ ੧॥ ਰਹਾਉ॥
ਹਰਿ ਗੁਣ ਗਾਵੈ ਹਰਿ ਜਨ ਲੋਗਾ॥ ਵਡੈ ਭਾਗਿ ਪਾਏ ਹਰਿ ਨਿਰਜੋਗਾ॥ ੨॥
ਗੁਣ ਵਿਹੂਣ ਮਾਇਆ ਮਲੁ ਧਾਰੀ॥ ਵਿਣੁ
ਗੁਣ ਜਨਮਿ ਮੁਏ ਅਹੰਕਾਰੀ॥ ੩॥ ਸਰੀਰਿ ਸਰੋਵਰਿ
ਗੁਣ ਪਰਗਟਿ ਕੀਏ॥ ਨਾਨਕ ਗੁਰਮੁਖਿ ਮਥਿ ਤਤੁ ਕਢੀਏ॥ ੪॥ ੫॥ ੫੭॥ (੩੬੭)
ਸਾਧ ਸੰਗਤਿ ਵਿੱਚ ਮਿਲ ਕੇ, ਗੁਰੂ ਦੇ ਸ਼ਬਦ ਵਿੱਚ ਜੁੜਨ ਨਾਲ, ਪ੍ਰੀਤਮ
ਗੋਵਿੰਦ ਅਕਾਲ ਪੁਰਖੁ ਮੇਰੇ ਮਨ ਵਿੱਚ ਆ ਵੱਸਿਆ ਹੈ, ਤੇ, ਮੇਰੇ ਮਨ ਨੂੰ ਮੋਹ ਰਿਹਾ ਹੈ। ਇਸ ਲਈ
ਗੋਵਿੰਦ ਅਕਾਲ ਪੁਰਖੁ ਨੂੰ ਗੁਰੂ ਦੇ ਸ਼ਬਦ ਦੁਆਰਾ ਜਪਿਆ ਕਰੋ, ਗੋਵਿੰਦ ਦਾ ਭਜਨ ਕਰਿਆ ਕਰੋ, ਹਮੇਸ਼ਾਂ
ਉਸ ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ, ਕਿਉਂਕਿ ਉਹੀ ਅਕਾਲ ਪੁਰਖੁ ਸਭ ਜੀਵਾਂ ਨੂੰ ਦਾਤਾਂ ਦੇਂਦਾ
ਹੈ। ਹੇ ਮੇਰੇ ਭਰਾਵੋ! ਮੈਨੂੰ
ਪ੍ਰਿਥਵੀ ਦਾ ਪਾਲਕ ਅਕਾਲ ਪੁਰਖੁ ਮਿਲ ਪਿਆ ਹੈ, ਗੋਵਿੰਦ ਅਕਾਲ ਪੁਰਖੁ ਮੇਰੇ ਮਨ ਨੂੰ ਖਿੱਚ ਪਾ
ਰਿਹਾ ਹੈ। ਮੈਂ ਹੁਣ ਹਰ ਵੇਲੇ ਗੋਵਿੰਦ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹਾਂ। ਗੁਰੂ ਨੂੰ
ਮਿਲ ਕੇ ਸਾਧ ਸੰਗਤਿ ਵਿੱਚ ਮਿਲ ਕੇ, ਗੋਵਿੰਦ ਅਕਾਲ ਪੁਰਖੁ ਦੇ ਗੁਣ ਗਾ ਕੇ, ਮਨੁੱਖ ਸੋਹਣੇ ਆਤਮਕ
ਜੀਵਨ ਵਾਲਾ ਬਣ ਜਾਂਦਾ ਹੈ।
ਗੂਜਰੀ ਮਹਲਾ ੪॥ ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ
ਸਬਦਿ ਮਨੁ ਮੋਹੈ॥ ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥
੧॥ ਮੇਰੇ ਭਾਈ ਜਨਾ ਮੋ ਕਉ
ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ॥ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ
ਸਾਧਸੰਗਤਿ ਜਨੁ ਸੋਹੈ॥ ੧॥ ਰਹਾਉ॥ (੪੯੨, ੪੯੩)
ਹੇ ਅਕਾਲ ਪੁਰਖੁ! ਤੂੰ ਸਭ ਤੋਂ ਵੱਡਾ ਦਾਤਾ ਹੈ, ਤੂੰ ਜੀਵਾਂ ਦੇ ਦਿਲ ਦੀ
ਜਾਣਨ ਵਾਲਾ ਹੈ, ਤੂੰ ਸਰਬ ਵਿਆਪਕ ਹੈ, ਸਭ ਦੇ ਅੰਦਰ ਮੌਜੂਦ ਹੈ, ਤੂੰ ਆਪਣੇ ਆਪ ਵਿੱਚ ਪੂਰਨ ਹੈ ਤੇ
ਸਭ ਦਾ ਸੁਆਮੀ ਹੈ, ਸਭ ਕੁੱਝ ਤੇਰੇ ਹੁਕਮੁ ਤੇ ਰਜਾ ਅਨੁਸਾਰ ਹੋ ਰਿਹਾ ਹੈ।
ਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮੁ
ਮੇਰੀ ਜ਼ਿੰਦਗੀ ਦਾ ਆਸਰਾ ਹੈ। ਤੇਰਾ ਨਾਮੁ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।
ਹੇ ਮੇਰੇ ਪੂਰੇ ਸਤਿਗੁਰੂ! ਮੈਂ ਤੇਰੀ ਸਰਨ ਆਇਆ ਹਾਂ,
ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਾਲ ਮਨ ਪਵਿਤ੍ਰ ਹੋ ਜਾਂਦਾ ਹੈ। ਮੈਂ ਤੇਰੇ ਦਰਸਨ ਤੋਂ
ਕੁਰਬਾਨ ਜਾਂਦਾ ਹਾਂ, ਤੇਰੇ ਸੋਹਣੇ ਕੋਮਲ ਚਰਨ ਮੈਂ ਆਪਣੇ ਹਿਰਦੇ ਵਿੱਚ ਟਿਕਾਏ ਹੋਏ ਹਨ।
ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ
ਹਨ ਕਿ, ਹੇ ਅਕਾਲ ਪੁਰਖੁ! ਮੇਰੇ ਤੇ ਮੇਹਰ ਕਰ ਤਾਂ ਜੋ ਮੈਂ ਤੇਰੇ ਗੁਣ ਗਾਇਨ ਕਰਦਾ ਰਹਾਂ, ਤੇ
ਤੇਰਾ ਨਾਮੁ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ।
ਵਡਹੰਸੁ ਮਹਲਾ ੫॥ ਤੂ ਵਡ ਦਾਤਾ ਅੰਤਰਜਾਮੀ॥ ਸਭ ਮਹਿ ਰਵਿਆ ਪੂਰਨ ਪ੍ਰਭ
ਸੁਆਮੀ॥ ੧॥ ਮੇਰੇ ਪ੍ਰਭ
ਪ੍ਰੀਤਮ ਨਾਮੁ ਅਧਾਰਾ॥ ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ॥ ੧॥ ਰਹਾਉ॥
ਤੇਰੀ ਸਰਣਿ ਸਤਿਗੁਰ ਮੇਰੇ ਪੂਰੇ॥ ਮਨੁ ਨਿਰਮਲੁ ਹੋਇ ਸੰਤਾ ਧੂਰੇ॥ ੨॥ ਚਰਨ ਕਮਲ ਹਿਰਦੈ ਉਰਿ ਧਾਰੇ॥
ਤੇਰੇ ਦਰਸਨ ਕਉ ਜਾਈ ਬਲਿਹਾਰੇ॥ ੩॥
ਕਰਿ ਕਿਰਪਾ ਤੇਰੇ ਗੁਣ ਗਾਵਾ॥ ਨਾਨਕ
ਨਾਮੁ ਜਪਤ ਸੁਖੁ ਪਾਵਾ॥ ੪॥ ੫॥ (੫੬੩)
ਹੇ ਅਕਾਲ ਪੁਰਖੁ! ਤੇਰੀ ਸਿਫ਼ਤਿ ਸਾਲਾਹ ਕਰ ਕੇ ਮੈਂ ਤੇਰੀ ਵਡਿਆਈ ਨਹੀਂ ਕਰ
ਰਿਹਾ, ਇਹ ਤਾਂ ਇਉਂ ਹੀ ਹੈ ਕਿ ਤੂੰ ਬਾਦਸ਼ਾਹ ਹੈ, ਤੇ ਮੈਂ ਤੈਨੂੰ ਮੀਆਂ ਆਖ ਰਿਹਾ ਹਾਂ। ਪਰੰਤੂ
ਇਤਨੀ ਕੁ ਸਿਫ਼ਤਿ ਸਾਲਾਹ ਕਰਨੀ ਵੀ ਮੇਰੀ ਆਪਣੀ ਸਮਰੱਥਾ ਵਿੱਚ ਨਹੀਂ ਹੈ, ਹੇ ਮੇਰੇ ਮਾਲਕ ਅਕਾਲ
ਪੁਰਖੁ! ਸਿਫ਼ਤਿ ਸਾਲਾਹ ਕਰਨ ਦਾ ਜਿਤਨਾ ਕੁ ਬਲ ਤੂੰ ਦੇਂਦਾ ਹੈ, ਮੈਂ ਉਤਨੇ ਕੁ ਤੇਰੇ ਗੁਣ ਆਖ
ਲੈਂਦਾ ਹਾਂ। ਮੇਰੇ ਵਰਗੇ ਮੂਰਖ ਮਨੁੱਖ ਪਾਸੋਂ ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।
ਹੇ ਰਜ਼ਾ ਦੇ ਮਾਲਕ ਅਕਾਲ ਪੁਰਖੁ! ਤੂੰ
ਸਦਾ ਕਾਇਮ ਰਹਿਣ ਵਾਲਾ ਹੈ। ਮੈਨੂੰ ਅਜੇਹੀ ਸਮਝ ਬਖ਼ਸ਼ ਕਿ ਮੈਂ ਤੇਰੀ ਸਿਫ਼ਤਿ ਸਾਲਾਹ ਕਰ ਸਕਾਂ, ਤੇ
ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮੈਂ ਤੇਰੇ ਚਰਨਾਂ ਵਿੱਚ ਟਿਕਿਆ ਰਹਿ ਸਕਾਂ।
ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧॥ ਤੂ ਸੁਲਤਾਨੁ ਕਹਾ ਹਉ ਮੀਆ ਤੇਰੀ
ਕਵਨ ਵਡਾਈ॥ ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥ ੧॥
ਤੇਰੇ ਗੁਣ ਗਾਵਾ ਦੇਹਿ ਬੁਝਾਈ॥ ਜੈਸੇ
ਸਚ ਮਹਿ ਰਹਉ ਰਜਾਈ॥ ੧॥ ਰਹਾਉ॥ (੭੯੫)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਕੀਰਤਨੁ ਸਬੰਧੀ ਸਿਖਿਆਵਾਂ ਨੂੰ ਇਕੱਠਾ ਕਰੀਏ ਤਾਂ ਅਸੀਂ
ਸੰਖੇਪ ਵਿੱਚ ਕਹਿ ਸਕਦੇ ਹਾਂ ਕਿ:
ਲੇਖ ਦਾ ਆਰੰਭ ੫
ਲੇਖ ਦਾ ਸੰਖੇਪ ੫
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ ੫
ਕੁਦਰਤ ਦਾ ਹਰੇਕ ਕਾਰਜ ਅਕਾਲ ਪੁਰਖ ਦੇ ਹੁਕਮੁ ਤੇ ਰਜਾ ਅਨੁਸਾਰ ਹੋ ਰਿਹਾ ਹੈ। ਇਸ ਲਈ ਇਹ
ਘਰ, ਇਹ ਹਕੂਮਤ, ਇਹ ਧਨ ਦੌਲਤ ਇਨ੍ਹਾਂ ਵਿਚੋਂ ਕੋਈ ਵੀ ਆਤਮਕ ਜੀਵਨ ਦੇ ਕੰਮ ਨਹੀਂ ਆ ਸਕਦਾ
ਹੈ। ਮਾਇਕ ਪਦਾਰਥਾਂ ਦਾ ਝੰਬੇਲਾ ਵੀ ਆਤਮਕ ਜੀਵਨ ਨੂੰ ਲਾਭ ਨਹੀਂ ਦੇ ਸਕਦਾ, ਸਿਰਫ਼ ਅਕਾਲ
ਪੁਰਖੁ ਦਾ ਨਾਮੁ ਹੀ ਸਾਥ ਦੇ ਸਕਦਾ ਹੈ। ਗੁਰੂ ਸਾਹਿਬ ਇੱਕ ਮਿੱਤਰ ਦੀ ਤਰ੍ਹਾਂ ਇਹੀ ਸਮਝਾਂਦੇ
ਹਨ ਕਿ, ਇਸ ਮਨੁੱਖਾ ਜਨਮ ਵਿੱਚ ਅਕਾਲ ਪੁਰਖੁ ਦੇ ਨਾਮੁ ਦੇ ਗੁਣ ਗਾ ਲੈ। ਅਕਾਲ ਪੁਰਖੁ ਦਾ
ਨਾਮੁ ਸਿਮਰਿਆਂ ਹੀ ਲੋਕ ਤੇ ਪਰਲੋਕ ਵਿੱਚ ਤੇਰੀ ਇੱਜ਼ਤ ਰਹਿ ਸਕਦੀ ਹੈ। ਅਕਾਲ ਪੁਰਖੁ ਦਾ ਨਾਮੁ
ਸਿਮਰਿਆਂ ਜਮਰਾਜ ਵੀ ਕੁੱਝ ਨਹੀਂ ਆਖਦਾ।
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਅਕਾਲ
ਪੁਰਖੁ ਦਾ ਨਾਮੁ ਮਿੱਠਾ ਹੈ, ਸਭ ਰਸਾਂ ਨਾਲੋਂ ਵੱਡਾ ਰਸ ਹੈ, ਮੈਂ ਤਾਂ ਹਰ ਵੇਲੇ ਅਕਾਲ ਪੁਰਖੁ
ਦਾ ਨਾਮੁ ਰਸ ਆਪਣੇ ਮਨ ਦੁਆਰਾ, ਗਿਆਨ ਇੰਦ੍ਰਿਆਂ ਦੁਆਰਾ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ
ਕਰ ਕੇ ਪੀਂਦਾ ਰਹਿੰਦਾ ਹਾਂ।
ਜੇਹੜਾ ਮਨੁੱਖ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ, ਉਸ ਸਰਬ ਵਿਆਪਕ ਅਕਾਲ
ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਉਹੀ ਸਭ ਤੋਂ ਚੰਗਾ ਰਾਸਧਾਰੀਆ ਹੈ।
ਗੁਰਬਾਣੀ ਅਨੁਸਾਰ ਹੋਰ ਸਭ ਤਰ੍ਹਾਂ ਦੇ ਸਾਜ, ਸੱਤ ਸੁਰਾਂ ਦਾ ਆਲਾਪ, ਨਾਚ, ਭੁਆਂਟਣੀਆਂ,
ਘੂੰਘਰੂਆਂ ਦੀ ਛਣਕਾਰ, ਨਿਰਤਕਾਰੀ, ਰਾਗਾ ਦਾ ਅਲਾਪਣਾ ਆਦਿ ਦਾ ਕੋਈ ਆਤਮਿਕ ਲਾਭ ਨਹੀਂ ਹੁੰਦਾ
ਹੈ। ਕੀਰਤਨ ਦਾ ਮੰਤਵ ਸਿਰਫ ਤੇ ਸਿਰਫ ਗੁਰੂ ਦੇ ਸਬਦ ਨਾਲ ਹੈ। ਗੁਰੂ ਦੇ ਸਬਦ ਦੁਆਰਾ ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ ਹਨ, ਤਾਂ ਜੋ ਉਹ ਗੁਣ ਸਾਡੇ ਅੰਦਰ ਪੈਦਾ ਹੋ ਸਕਣ, ਤੇ ਅਸੀਂ ਮਾਇਆ
ਦੇ ਧੰਧੇ ਛੱਡ ਸਕੀਏ, ਅਕਾਲ ਪੁਰਖੁ ਦੇ ਚਰਨਾਂ ਵਿੱਚ ਲੀਨ ਰਹਿ ਕੇ ਦੁਨੀਆ ਦੀ ਕਿਰਤ ਵਿਹਾਰ ਕਰ
ਸਕੀਏ, ਆਪਣੇ ਪੰਜ ਵਿਕਾਰਾਂ ਤੇ ਕਾਬੂ ਪਾ ਸਕੀਏ, ਅਕਾਲ ਪੁਰਖੁ ਨੂੰ ਸਦਾ ਆਪਣੇ ਅੰਗ ਸੰਗ ਜਾਣ
ਸਕੀਏ, ਦੁਨੀਆ ਦੇ ਸਾਰੇ ਚਿੰਤਾ ਝੋਰੇ ਤਿਆਗ ਸਕੀਏ, ਤੇ ਆਤਮਕ ਅਡੋਲਤਾ ਦਾ ਸੁਖ ਮਾਣ ਸਕੀਏ।
ਹਮੇਸ਼ਾਂ ਇਹੀ ਬੇਨਤੀ ਕਰਨੀ ਹੈ ਕਿ, ਹੇ ਅਕਾਲ ਪੁਰਖੁ! ਮੇਰੇ ਵਾਸਤੇ ਤੇਰਾ ਉਹ ਨਾਮੁ ਹੀ
ਓਟ ਆਸਰਾ ਹੈ, ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ, ਤੈਥੋਂ ਬਿਨਾ ਮੇਰਾ ਹੋਰ
ਕੋਈ ਸਹਾਰਾ ਨਹੀਂ ਹੈ। ਅਕਾਲ ਪੁਰਖੁ ਉਨ੍ਹਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ
ਨਹੀਂ ਸੀ ਕਰਦਾ। ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਣ ਤੇ ਉਸ ਦੇ ਉੱਪਰ ਆ ਜਾਂਦੀ
ਹੈ, ਤਿਵੇਂ ਅਕਾਲ ਪੁਰਖੁ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿੱਚ ਪਾ ਦੇਂਦਾ ਹੈ।
ਇਸ ਲਈ ਅਜੇਹੀ ਸ਼ਕਤੀ ਵਾਲੇ ਅਕਾਲ ਪੁਰਖੁ ਦਾ ਨਾਮੁ ਜਪ ਕੇ, ਸਬਦ ਦੁਆਰਾ ਸਮਝ ਕੇ ਤੇ ਵੀਚਾਰ
ਕੇ, ਤੂੰ ਆਪਣਾ ਹਰੇਕ ਤਰ੍ਹਾਂ ਦਾ ਡਰ ਤੇ ਭਰਮ ਦੂਰ ਕਰ ਲਿਆ ਕਰ।
ਅਕਾਲ ਪੁਰਖੁ ਦੇ ਨਾਮੁ ਦਾ ਬੇਅੰਤ ਖ਼ਜ਼ਾਨਾ ਅਕਾਲ ਪੁਰਖੁ ਦੇ ਭਗਤਾਂ ਦੇ ਹਿਰਦੇ ਵਿੱਚ
ਵੱਸਦਾ ਹੈ। ਗੁਰੂ ਦੀ ਸੰਗਤਿ ਵਿੱਚ ਨਾਮੁ ਜਪਿਆਂ ਜਨਮ ਮਰਨ ਦਾ ਦੁਖ ਅਤੇ ਮੋਹ ਆਦਿਕ ਹਰੇਕ
ਤਰ੍ਹਾਂ ਦਾ ਕਲੇਸ਼ ਦੂਰ ਹੋ ਜਾਂਦਾ ਹੈ। ਗੁਰੂ ਸਾਹਿਬ ਇਹੀ ਸਮਝਾਂਦੇ ਹਨ ਕਿ, ਅਕਾਲ ਪੁਰਖੁ ਦੇ
ਚਰਨਾਂ ਵਿੱਚ ਅਰਦਾਸ ਕਰ, ਤੇ ਆਖ, ਕਿ ਹੇ ਦਾਤਾਰ! ਮੇਰੇ ਅੰਦਰ ਇਹ ਤਾਂਘ ਹੈ ਕਿ ਮੈਂ ਦਿਨ ਰਾਤ
ਤੇਰੇ ਗੁਣ ਗਾਇਨ ਕਰਦਾ ਰਹਾਂ। ਮੈਨੂੰ ਆਪਣਾ ਨਾਮੁ ਬਖ਼ਸ਼, ਤਾਂ ਜੋ ਮੈਂ ਤੈਨੂੰ ਕਦੇ ਵੀ ਨਾ
ਭੁਲਾਵਾਂ ਤੇ ਤੂੰ ਹਮੇਸ਼ਾਂ ਮੇਰੇ ਅੰਗਸੰਗ ਰਹੇ।
ਜੇਹੜਾ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਹੈ, ਉਸ ਦਾ ਹੀਰੇ ਵਰਗਾ ਮਨ, ਅਨਮੋਲ
ਹੀਰੇ ਵਰਗੇ ਗੁਰੂ ਨੂੰ ਮਿਲ ਕੇ, ਉਸ ਦੇ ਸਬਦ ਨਾਲ ਵਿਨਿਆ ਜਾਂਦਾ ਹੈ, ਅਕਾਲ ਪੁਰਖੁ ਦੇ ਨਾਮੁ
ਵਿੱਚ ਲੀਨ ਹੋ ਕੇ ਉਹ ਮਨੁੱਖ ਅਕਾਲ ਪੁਰਖੁ ਦੇ ਗੂੜ੍ਹੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ।
ਹਮੇਸ਼ਾਂ ਇਹੀ ਅਰਦਾਸ ਕਰਨੀ ਹੈ ਕਿ, ਹੇ ਮੇਰੇ ਗੋਬਿੰਦ! ਮੇਰੇ ਤੇ ਕਿਰਪਾ ਕਰ ਕਿ ਮੈਂ ਤੇਰੇ
ਗੁਣ ਗਾਇਨ ਕਰਦਾ ਰਹਾਂ, ਤੇਰੇ ਗੁਣ ਗਾਂਇਨ ਕਰਨ ਨਾਲ ਮਨੁੱਖ ਦਾ ਮਨ ਤ੍ਰਿਪਤ ਹੋ ਜਾਂਦਾ ਹੈ ਤੇ
ਮਨ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਮੇਰੇ ਅੰਦਰ ਤੇਰੇ ਨਾਮੁ ਨੂੰ ਪ੍ਰਾਪਤ ਕਰਨ
ਦੀ ਪਿਆਸ ਹੈ, ਇਸ ਲਈ ਮੈਨੂੰ ਗੁਰੂ ਦਾ ਮਿਲਾਪ ਕਰਵਾ ਦੇ ਤਾਂ ਜੋ ਗੁਰੂ ਪ੍ਰਸੰਨ ਹੋ ਕੇ ਉਸ
ਅਕਾਲ ਪੁਰਖੁ ਦੇ ਨਾਮੁ ਦਾ ਮਿਲਾਪ ਕਰਵਾ ਦੇਵੇ।
ਹੇ ਅਕਾਲ ਪੁਰਖੁ! ਮੈਨੂੰ ਅਜੇਹੀ ਅਕਲ ਦੇ, ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਕਦੇ ਨਾ
ਭੁਲਾਵਾਂ, ਮੈਨੂੰ ਅਜੇਹੀ ਮਤਿ ਦੇਹ, ਕਿ ਮੈਂ ਤੈਨੂੰ ਸਦਾ ਚੇਤੇ ਕਰਦਾ ਰਹਾਂ। ਮੈਨੂੰ ਸਬਦ
ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਂ ਜੋ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਇਨ ਕਰਦਾ
ਰਹਾਂ।
ਅਕਾਲ ਪੁਰਖੁ ਦੇ ਚਰਨਾਂ ਨਾਲ ਲੱਗੀ ਹੋਈ, ਮਨੁੱਖ ਦੀ ਪ੍ਰੀਤਿ ਬਿਲਕੁਲ ਹੀ ਨਹੀਂ ਟੁੱਟਦੀ,
ਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿੱਚ ਹਰ ਥਾਂ ਅਕਾਲ ਪੁਰਖੁ ਹੀ ਵਿਆਪਕ ਦਿੱਸਦਾ
ਰਹਿੰਦਾ ਹੈ। ਜੇਹੜਾ ਮਨੁੱਖ ਸਦਾ ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ ਉਸ ਦੀ ਸਿਫ਼ਤਿ ਸਾਲਾਹ
ਦੇ ਗੀਤ ਗਾਇਨ ਕਰਦਾ ਰਹਿੰਦਾ ਹੈ, ਉੇਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
ਮੈਂ ਉਨ੍ਹਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਨਿਰੰਕਾਰ ਅਕਾਲ
ਪੁਰਖੁ ਦਾ ਨਾਮੁ ਸਿਮਰਦੇ ਹਨ। ਉਸ ਅਕਾਲ ਪੁਰਖੁ ਦਾ ਕੋਈ ਖਾਸ ਰੂਪ ਨਹੀਂ, ਕੋਈ ਖ਼ਾਸ ਚਿਹਨ
ਚੱਕਰ ਨਹੀਂ ਦੱਸਿਆ ਜਾ ਸਕਦਾ, ਪਰੰਤੂ ਉਹ ਅਕਾਲ ਪੁਰਖੁ ਗੁਰਮੁਖਾਂ ਨੂੰ ਹਰੇਕ ਸਰੀਰ ਵਿੱਚ
ਵੱਸਦਾ ਦਿਖਾਈ ਦੇਂਦਾ ਹੈ, ਉਸ ਅਦ੍ਰਿਸ਼ਟ ਅਕਾਲ ਪੁਰਖੁ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ
ਜਾ ਸਕਦਾ ਹੈ।
ਹੇ ਅਕਾਲ ਪੁਰਖੁ! ਮੇਰੇ ਉੱਤੇ ਮਿਹਰ ਕਰ ਕਿ ਮੈਂ ਹਰ ਰੋਜ਼ ਹਰ ਵੇਲੇ ਤੇਰੇ ਗੁਣ ਗਾਇਨ
ਕਰਦਾ ਰਹਾਂ, ਮੈਂ ਤੇਰੀ ਹੀ ਸਿਫ਼ਤਿ ਸਾਲਾਹ ਕਰਦਾ ਰਹਾਂ। ਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ
ਕੁੱਝ ਨਾ ਮੰਗਾਂ। ਉਸ ਅਕਾਲ ਪੁਰਖੁ ਨੂੰ ਪੂਰੇ ਗੁਰੂ ਦੇ ਸ਼ਬਦ ਦੁਆਰਾ ਹੀ ਸਿਮਰਿਆ ਜਾ ਸਕਦਾ
ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਧਾਰ ਕੇ ਆਤਮਕ ਆਨੰਦ ਮਾਣ ਸਕਦਾ ਹੈ।
ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿੱਚ ਅਕਾਲ ਪੁਰਖੁ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮੁ ਸਿਮਰਨ
ਦੀ ਦਾਤਿ ਦਾ ਲੇਖ ਲਿਖ ਦਿੱਤਾ ਹੈ, ਉਨ੍ਹਾਂ ਨੂੰ ਉਹ ਕਰਤਾਰ ਆਪ ਹੀ ਨਾਮੁ ਸਿਮਰਨ ਦੀ ਵਡਿਆਈ
ਬਖ਼ਸ਼ਦਾ ਹੈ।
ਪਾਲਣਹਾਰ ਅਕਾਲ ਪੁਰਖੁ ਦਾ ਮੈਂ ਇੱਕ ਨਿਮਾਣਾ ਜਿਹਾ ਸੇਵਕ ਹਾਂ, ਤੇ ਮੈਂ ਉਸ ਅਕਾਲ ਪੁਰਖੁ
ਦਾ ਬਖ਼ਸ਼ਿਆ ਹੋਇਆ ਅੰਨ ਦਾਣਾ ਖਾਂਦਾ ਹਾਂ। ਜੇਕਰ ਮੇਰੇ ਉਤੇ ਉਸ ਠਾਕੁਰ ਅਕਾਲ ਪੁਰਖੁ ਦੀ ਕਿਰਪਾ
ਹੋਵੇ, ਤਾਂ ਮੈਂ ਉਸ ਦਾ ਹੀ ਕੰਮ ਕਰਦਾ ਹਾਂ, ਉਸ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ
ਚਲਦਾ ਹਾਂ। ਉਸ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਹਾਂ, ਉਸ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ
ਕਰਦਾ ਹਾਂ।
ਗੁਰੂ ਸਾਹਿਬ ਸਮਝਾਂਦੇ ਹਨ ਕਿ, ਅਸਾਂ ਅਕਾਲ ਪੁਰਖੁ ਨਾਲ ਸਾਥ ਬਣਾਇਆ ਹੈ, ਅਕਾਲ ਪੁਰਖੁ
ਹੀ ਮੇਰਾ ਆਸਰਾ ਹੈ। ਅਕਾਲ ਪੁਰਖੁ ਤੋਂ ਬਿਨਾ ਮੇਰਾ ਹੋਰ ਕੋਈ ਪੱਖ ਨਹੀਂ, ਕੋਈ ਧੜਾ ਨਹੀਂ।
ਮੈਂ ਅਕਾਲ ਪੁਰਖੁ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਇਨ ਕਰਦਾ ਰਹਿੰਦਾ ਹਾਂ। ਅਕਾਲ ਪੁਰਖੁ
ਨੂੰ ਛੱਡ ਕੇ ਮਾਇਆ ਦਾ ਝੂਠਾ ਪਿਆਰ ਮਨੁੱਖ ਦੇ ਅੰਦਰ ਟਿਕ ਕੇ ਧੜੇ ਬਾਜ਼ੀਆਂ ਪੈਦਾ ਕਰਦਾ ਹੈ,
ਮਾਇਆ ਦੇ ਮੋਹ ਦੇ ਪ੍ਰਭਾਵ ਹੇਠ ਮਨੁੱਖ ਹੋਰਨਾਂ ਦਾ ਐਬ ਜਾਚਦਾ ਫਿਰਦਾ ਹੈ ਤੇ ਇਸ ਤਰ੍ਹਾਂ
ਆਪਣੇ ਆਪ ਨੂੰ ਚੰਗਾ ਸਮਝ ਕੇ ਆਪਣਾ ਅਹੰਕਾਰ ਵਧਾਂਦਾ ਹੈ। ਹੋਰਨਾਂ ਦੇ ਐਬ ਫਰੋਲ ਕੇ ਤੇ ਆਪਣੇ
ਆਪ ਨੂੰ ਨੇਕ ਮਿਥ ਮਿਥ ਕੇ, ਮਨੁੱਖ ਆਪਣੇ ਆਤਮਕ ਜੀਵਨ ਵਾਸਤੇ, ਜਿਹੋ ਜਿਹਾ ਬੀਜ ਬੀਜਦਾ ਹੈ,
ਉਹੋ ਜਿਹਾ ਫਲ ਹਾਸਲ ਕਰਦਾ ਹੈ।
ਗੁਰੂ ਦੀ ਸਰਨ ਪੈ ਕੇ ਮੈਂ ਵੀ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹਾਂ, ਅਕਾਲ
ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹਾਂ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ
ਦੱਸੇ ਰਾਹ ਤੇ ਤੁਰ ਕੇ ਅਕਾਲ ਪੁਰਖੁ ਦੇ ਗੁਣ ਉਚਾਰ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ। ਅਕਾਲ
ਪੁਰਖੁ ਦਾ ਨਾਮੁ ਜਪ ਜਪ ਕੇ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ। ਜਿਸ ਮਨੁੱਖ ਦੇ
ਹਿਰਦੇ ਵਿੱਚ ਸਤਿਗੁਰੂ ਨੇ ਸੱਚਾ ਨਾਮੁ, ਸਦਾ ਕਾਇਮ ਰਹਿਣ ਵਾਲਾ ਅਟੱਲ ਨਾਮੁ ਪੱਕਾ ਕਰ ਦਿੱਤਾ,
ਉਸ ਨੇ ਬੜੇ ਪ੍ਰੇਮ ਨਾਲ ਪਰਮਾਨੰਦ ਅਕਾਲ ਪੁਰਖੁ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
ਗੁਰੂ ਨੂੰ ਮਿਲ ਕੇ, ਸਾਧ ਸੰਗਤਿ ਵਿੱਚ ਮਿਲ ਕੇ, ਗੋਵਿੰਦ ਅਕਾਲ ਪੁਰਖੁ ਦੇ ਗੁਣ ਗਾ ਕੇ,
ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।
ਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮੁ ਮੇਰੀ ਜ਼ਿੰਦਗੀ ਦਾ ਆਸਰਾ ਹੈ। ਤੇਰਾ ਨਾਮੁ ਸੁਣ
ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ ਕਿ, ਹੇ
ਅਕਾਲ ਪੁਰਖੁ! ਮੇਰੇ ਤੇ ਮੇਹਰ ਕਰ ਤਾਂ ਜੋ ਮੈਂ ਤੇਰੇ ਗੁਣ ਗਾਇਨ ਕਰਦਾ ਰਹਾਂ, ਤੇ ਤੇਰਾ ਨਾਮੁ
ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ।
ਹੇ ਰਜ਼ਾ ਦੇ ਮਾਲਕ ਅਕਾਲ ਪੁਰਖੁ! ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਮੈਨੂੰ ਅਜੇਹੀ ਸਮਝ
ਬਖ਼ਸ਼ ਕਿ ਮੈਂ ਤੇਰੀ ਸਿਫ਼ਤਿ ਸਾਲਾਹ ਕਰ ਸਕਾਂ, ਤੇ ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮੈਂ ਤੇਰੇ
ਚਰਨਾਂ ਵਿੱਚ ਟਿਕਿਆ ਰਹਿ ਸਕਾਂ।
ਗੁਰਬਾਣੀ ਦੀਆਂ ਸਿਖਿਆਵਾਂ ਦਾ ਉਪਰ ਲਿਖਿਆ ਸੰਖੇਪ ਸਾਨੂੰ ਸਪੱਸ਼ਟ ਕਰਕੇ
ਸਮਝਾਦਾ ਹੈ, ਕਿ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ, ਸਿਫਤ ਸਾਲਾਹ ਕਰਨੀ, ਵਡਿਆਈ ਕਰਨੀ ਤੇ ਅਕਾਲ
ਪੁਰਖੁ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਂਣਾਂ ਹੀ ਕੀਰਤਨ ਹੈ।
ਲੇਖ ਦਾ ਆਰੰਭ ੫
ਲੇਖ ਦਾ ਸੰਖੇਪ ੫
ਲੇਖ ਦਾ ਸਾਰ,ਨਿਚੋੜ ਜਾਂ ਮੰਤਵ ੫
ਗੁਰੂ ਗਰੰਥ ਸਾਹਿਬ ਵਿੱਚ ਉਪਰ ਸਾਂਝੇ ਕੀਤੇ ਗਏ ਸਬਦ ਤੇ ਹੋਰ ਬਹੁਤ ਸਾਰੇ ਸਬਦ ਹਨ,
ਜਿਨ੍ਹਾਂ ਵਿੱਚ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਲਈ ਸਿਖਿਆ ਦਿਤੀ ਗਈ ਹੈ।
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ ਕੇ ਹੀ ਆਤਮਕ ਜੀਵਨ ਹਾਸਲ ਕੀਤਾ ਜਾ ਸਕਦਾ ਹੈ। ਇਸ ਲਈ
ਆਪਣੀਆਂ ਗਿਆਨ ਇੰਦ੍ਰਿਆਂ ਦੁਆਰਾ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ ਕਰ ਕੇ, ਅਕਾਲ ਪੁਰਖੁ
ਦੇ ਨਾਮੁ ਦਾ ਮਿੱਠਾ ਰਸ ਜੋ ਕਿ ਸਭ ਰਸਾਂ ਨਾਲੋਂ ਵੱਡਾ ਰਸ ਹੈ ਆਪਣੇ ਮਨ ਦੁਆਰਾ ਪੀਂਦੇ
ਰਹਿੰਣਾ ਹੈ। ਗੁਰਮੁਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਅਕਾਲ ਪੁਰਖੁ ਦੇ ਗੁਣ ਉਚਾਰ ਉਚਾਰ ਕੇ
ਵੀਚਾਰਦਾ ਰਹਿੰਦਾ ਹਾਂ।
ਕੁਦਰਤ ਦਾ ਹਰੇਕ ਕਾਰਜ ਅਕਾਲ ਪੁਰਖ ਦੇ ਹੁਕਮੁ ਤੇ ਰਜਾ ਅਨੁਸਾਰ ਹੋ ਰਿਹਾ ਹੈ। ਇਸ ਲਈ ਇਹ
ਘਰ, ਇਹ ਹਕੂਮਤ, ਇਹ ਧਨ ਦੌਲਤ ਇਨ੍ਹਾਂ ਵਿਚੋਂ ਕੋਈ ਵੀ ਆਤਮਕ ਜੀਵਨ ਦੇ ਕੰਮ ਨਹੀਂ ਆ ਸਕਦਾ
ਹੈ। ਮਾਇਕ ਪਦਾਰਥਾਂ ਦਾ ਝੰਬੇਲਾ ਵੀ ਆਤਮਕ ਜੀਵਨ ਨੂੰ ਲਾਭ ਨਹੀਂ ਦੇ ਸਕਦਾ, ਸਿਰਫ਼ ਅਕਾਲ
ਪੁਰਖੁ ਦਾ ਨਾਮੁ ਹੀ ਸਾਥ ਦੇ ਸਕਦਾ ਹੈ। ਗੁਰੂ ਸਾਹਿਬ ਇੱਕ ਮਿੱਤਰ ਦੀ ਤਰ੍ਹਾਂ ਇਹੀ ਸਮਝਾਂਦੇ
ਹਨ ਕਿ, ਇਸ ਮਨੁੱਖਾ ਜਨਮ ਵਿੱਚ ਅਕਾਲ ਪੁਰਖੁ ਦੇ ਨਾਮੁ ਦੇ ਗੁਣ ਗਾ ਲੈ। ਅਕਾਲ ਪੁਰਖੁ ਦਾ
ਨਾਮੁ ਸਿਮਰਿਆਂ ਹੀ ਲੋਕ ਤੇ ਪਰਲੋਕ ਵਿੱਚ ਤੇਰੀ ਇੱਜ਼ਤ ਰਹਿ ਸਕਦੀ ਹੈ।
ਅਕਾਲ ਪੁਰਖੁ ਦੇ ਨਾਮੁ ਦਾ ਹੀ ਓਟ ਆਸਰਾ ਲੈਂਣਾ ਹੈ, ਉਸ ਦੇ ਹੁਕਮੁ ਤੇ ਰਜਾ ਵਿੱਚ
ਰਹਿੰਣਾ ਹੈ, ਅਕਾਲ ਪੁਰਖੁ ਦਾ ਨਾਮੁ ਜਪ ਕੇ, ਸਬਦ ਦੁਆਰਾ ਸਮਝ ਕੇ ਤੇ ਵੀਚਾਰ ਕੇ, ਆਪਣਾ ਹਰੇਕ
ਤਰ੍ਹਾਂ ਦਾ ਡਰ ਤੇ ਭਰਮ ਦੂਰ ਕਰਨਾ ਹੈ। ਗੁਰੂ ਦੀ ਸੰਗਤਿ ਵਿੱਚ ਨਾਮੁ ਜਪਣ ਨਾਲ ਜਨਮ ਮਰਨ ਦਾ
ਦੁਖ ਅਤੇ ਮੋਹ ਆਦਿਕ ਹਰੇਕ ਤਰ੍ਹਾਂ ਦਾ ਕਲੇਸ਼ ਦੂਰ ਹੋ ਜਾਂਦਾ ਹੈ।
ਗੁਰਬਾਣੀ ਅਨੁਸਾਰ ਹੋਰ ਸਭ ਤਰ੍ਹਾਂ ਦੇ ਸਾਜ, ਸੱਤ ਸੁਰਾਂ ਦਾ ਆਲਾਪ, ਨਾਚ, ਰਾਗਾ ਦਾ
ਅਲਾਪਣਾ ਆਦਿ ਦਾ ਕੋਈ ਆਤਮਿਕ ਲਾਭ ਨਹੀਂ ਹੁੰਦਾ ਹੈ। ਕੀਰਤਨ ਦਾ ਮੰਤਵ ਸਿਰਫ ਤੇ ਸਿਰਫ ਗੁਰੂ
ਦੇ ਸਬਦ ਨਾਲ ਹੈ। ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ, ਤਾਂ ਜੋ ਉਹ
ਗੁਣ ਸਾਡੇ ਅੰਦਰ ਪੈਦਾ ਹੋ ਸਕਣ, ਤੇ ਅਸੀਂ ਮਾਇਆ ਦੇ ਧੰਧੇ ਛੱਡ ਸਕੀਏ, ਅਕਾਲ ਪੁਰਖੁ ਦੇ
ਚਰਨਾਂ ਵਿੱਚ ਲੀਨ ਰਹਿ ਕੇ ਦੁਨੀਆ ਦੀ ਕਿਰਤ ਵਿਹਾਰ ਕਰ ਸਕੀਏ, ਆਪਣੇ ਪੰਜ ਵਿਕਾਰਾਂ ਤੇ ਕਾਬੂ
ਪਾ ਸਕੀਏ, ਅਕਾਲ ਪੁਰਖੁ ਨੂੰ ਸਦਾ ਆਪਣੇ ਅੰਗ ਸੰਗ ਜਾਣ ਸਕੀਏ, ਦੁਨੀਆ ਦੇ ਸਾਰੇ ਚਿੰਤਾ ਝੋਰੇ
ਤਿਆਗ ਸਕੀਏ, ਤੇ ਆਤਮਕ ਅਡੋਲਤਾ ਦਾ ਸੁਖ ਮਾਣ ਸਕੀਏ। ਜੇਹੜਾ ਮਨੁੱਖ ਮਾਇਆ ਦੇ ਧੰਧੇ ਛੱਡ ਕੇ,
ਮਾਇਆ ਦੀ ਗ਼ਰਜ਼ ਛੱਡ ਕੇ, ਉਸ ਸਰਬ ਵਿਆਪਕ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਉਹੀ
ਸਭ ਤੋਂ ਚੰਗਾ ਰਾਸਧਾਰੀਆ ਹੈ।
ਅਕਾਲ ਪੁਰਖੁ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ, ਕਿ ਮੈਂ ਦਿਨ ਰਾਤ ਤੇਰੇ ਗੁਣ ਗਾਇਨ
ਕਰਦਾ ਰਹਾਂ, ਤਾਂ ਜੋ ਮੈਂ ਤੈਨੂੰ ਕਦੇ ਵੀ ਨਾ ਭੁਲਾਵਾਂ, ਤੈਨੂੰ ਸਦਾ ਚੇਤੇ ਕਰਦਾ ਰਹਾਂ, ਤੇ
ਤੂੰ ਹਮੇਸ਼ਾਂ ਮੇਰੇ ਅੰਗਸੰਗ ਰਹੇ। ਗੁਣ ਗਾਂਇਨ ਕਰਨ ਨਾਲ ਮਨੁੱਖ ਦਾ ਮਨ ਤ੍ਰਿਪਤ ਹੋ ਜਾਂਦਾ ਹੈ
ਤੇ ਮਨ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।
ਜੇਹੜਾ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਹੈ, ਉਸ ਦਾ ਹੀਰੇ ਵਰਗਾ ਮਨ, ਅਨਮੋਲ
ਹੀਰੇ ਵਰਗੇ ਗੁਰੂ ਨੂੰ ਮਿਲ ਕੇ, ਉਸ ਦੇ ਸਬਦ ਨਾਲ ਵਿਨਿਆ ਜਾਂਦਾ ਹੈ, ਅਕਾਲ ਪੁਰਖੁ ਦੇ ਨਾਮੁ
ਵਿੱਚ ਲੀਨ ਹੋ ਕੇ ਉਹ ਮਨੁੱਖ ਅਕਾਲ ਪੁਰਖੁ ਦੇ ਗੂੜ੍ਹੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ। ਉਸ
ਅਕਾਲ ਪੁਰਖੁ ਨੂੰ ਪੂਰੇ ਗੁਰੂ ਦੇ ਸ਼ਬਦ ਦੁਆਰਾ ਹੀ ਸਿਮਰਿਆ ਜਾ ਸਕਦਾ ਹੈ।
ਅਕਾਲ ਪੁਰਖੁ ਦੇ ਚਰਨਾਂ ਨਾਲ ਲੱਗੀ ਹੋਈ, ਮਨੁੱਖ ਦੀ ਪ੍ਰੀਤਿ ਬਿਲਕੁਲ ਹੀ ਨਹੀਂ ਟੁੱਟਦੀ,
ਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿੱਚ ਹਰ ਥਾਂ ਅਕਾਲ ਪੁਰਖੁ ਹੀ ਵਿਆਪਕ ਦਿੱਸਦਾ
ਰਹਿੰਦਾ ਹੈ। ਜੇਹੜਾ ਮਨੁੱਖ ਸਦਾ ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ ਉਸ ਦੀ ਸਿਫ਼ਤਿ ਸਾਲਾਹ
ਦੇ ਗੀਤ ਗਾਇਨ ਕਰਦਾ ਰਹਿੰਦਾ ਹੈ, ਉੇਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
ਗੁਰੂ ਸਾਹਿਬ ਸਮਝਾਂਦੇ ਹਨ ਕਿ, ਅਸਾਂ ਅਕਾਲ ਪੁਰਖੁ ਨਾਲ ਸਾਥ ਬਣਾਇਆ ਹੈ, ਅਕਾਲ ਪੁਰਖੁ
ਹੀ ਮੇਰਾ ਆਸਰਾ ਹੈ। ਅਕਾਲ ਪੁਰਖੁ ਤੋਂ ਬਿਨਾ ਮੇਰਾ ਹੋਰ ਕੋਈ ਪੱਖ ਨਹੀਂ, ਕੋਈ ਧੜਾ ਨਹੀਂ।
ਮੈਂ ਅਕਾਲ ਪੁਰਖੁ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਇਨ ਕਰਦਾ ਰਹਿੰਦਾ ਹਾਂ। ਅਕਾਲ ਪੁਰਖੁ
ਨੂੰ ਛੱਡ ਕੇ ਮਾਇਆ ਦਾ ਝੂਠਾ ਪਿਆਰ ਮਨੁੱਖ ਦੇ ਅੰਦਰ ਟਿਕ ਕੇ ਧੜੇ ਬਾਜ਼ੀਆਂ ਪੈਦਾ ਕਰਦਾ ਹੈ,
ਆਪਣਾ ਅਹੰਕਾਰ ਵਧਾਂਦਾ ਹੈ। ਫਿਰ ਮਨੁੱਖ ਜਿਹੋ ਜਿਹਾ ਬੀਜ ਬੀਜਦਾ ਹੈ, ਉਹੋ ਜਿਹਾ ਫਲ ਹਾਸਲ
ਕਰਦਾ ਹੈ।
ਅਕਾਲ ਪੁਰਖੁ ਦਾ ਕੋਈ ਖਾਸ ਰੂਪ ਨਹੀਂ, ਕੋਈ ਖ਼ਾਸ ਚਿਹਨ ਚੱਕਰ ਨਹੀਂ ਦੱਸਿਆ ਜਾ ਸਕਦਾ,
ਪਰੰਤੂ ਉਹ ਅਕਾਲ ਪੁਰਖੁ ਗੁਰਮੁਖਾਂ ਨੂੰ ਹਰੇਕ ਸਰੀਰ ਵਿੱਚ ਵੱਸਦਾ ਦਿਖਾਈ ਦੇਂਦਾ ਹੈ, ਉਸ
ਅਦ੍ਰਿਸ਼ਟ ਅਕਾਲ ਪੁਰਖੁ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ। ਗੁਰੂ ਨੂੰ ਮਿਲ
ਕੇ, ਸਾਧ ਸੰਗਤਿ ਵਿੱਚ ਮਿਲ ਕੇ, ਗੋਵਿੰਦ ਅਕਾਲ ਪੁਰਖੁ ਦੇ ਗੁਣ ਗਾ ਕੇ, ਮਨੁੱਖ ਸੋਹਣੇ ਆਤਮਕ
ਜੀਵਨ ਵਾਲਾ ਬਣ ਜਾਂਦਾ ਹੈ।
ਜੇਕਰ ਮੇਰੇ ਉਤੇ ਉਸ ਠਾਕੁਰ ਅਕਾਲ ਪੁਰਖੁ ਦੀ ਕਿਰਪਾ ਹੋਵੇ, ਤਾਂ ਮੈਂ ਉਸ ਦਾ ਹੀ ਕੰਮ
ਕਰਦਾ ਹਾਂ, ਉਸ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਦਾ ਹਾਂ। ਉਸ ਅਕਾਲ ਪੁਰਖੁ ਦੇ
ਗੁਣ ਗਾਇਨ ਕਰਦਾ ਹਾਂ, ਉਸ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਦਾ ਹਾਂ। ਇਸ ਲਈ ਹਮੇਸ਼ਾਂ ਇਹੀ
ਅਰਦਾਸ ਕਰਨੀ ਹੈ, ਕਿ ਹੇ ਅਕਾਲ ਪੁਰਖੁ! ਮੈਨੂੰ ਅਜੇਹੀ ਸਮਝ ਬਖ਼ਸ਼ ਕਿ ਮੈਂ ਤੇਰੀ ਸਿਫ਼ਤਿ ਸਾਲਾਹ
ਕਰ ਸਕਾਂ, ਤੇ ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮੈਂ ਤੇਰੇ ਚਰਨਾਂ ਵਿੱਚ ਟਿਕਿਆ ਰਹਾਂ।
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"
(ਡਾ: ਸਰਬਜੀਤ ਸਿੰਘ)
(Dr. Sarbjit Singh)
RH1 / E-8, Sector-8, Vashi, Navi Mumbai - 400703.
Email =
[email protected]
Web =
http://www.geocities.ws/sarbjitsingh
http://www.sikhmarg.com/article-dr-sarbjit.html
|
. |