. |
|
ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥
(ਭਾਗ ੬)
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਹੀ ਕੀਰਤਨ ਕਰਨਾ ਹੈ
We have to perform Kirtan according to the guidelines of
Gurbani written in Guru Granth Sahib
ਲੇਖ ਦਾ ਆਰੰਭ ੬
ਲੇਖ ਦਾ ਸੰਖੇਪ ੬
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ ੬
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਕੀਰਤਨੁ ਦੀ ਪ੍ਰੀਭਾਸ਼ਾ
ਇਹ ਹੈ, ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ,
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਕਰਨੀ, ਅਕਾਲ ਪੁਰਖੁ ਦੇ ਹੁਕਮੁ ਨੂੰ ਪੂਰੇ
ਸਤਿਗੁਰੂ ਦੁਆਰਾ ਸਮਝਣਾ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ, ਮਨ ਨੂੰ ਵਿਕਾਰਾਂ ਦੇ
ਹੱਲਿਆਂ ਵਲੋਂ ਸੁਚੇਤ ਕਰਨ ਲਈ ਬਿਬੇਕ ਬੁਧੀ ਹਾਸਲ ਕਰਨੀ, ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ
ਦਾ ਸੁਆਦ ਮਾਨਣਾ, ਹਰ ਵੇਲੇ ਅਕਾਲ ਪੁਰਖੁ ਦਾ ਕੀਰਤਨੁ ਕਰਨਾ, ਸਾਧ ਸੰਗਤਿ ਵਿੱਚ ਬੈਠ ਕੇ ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ, ਮਨ ਤੇ ਕਾਬੂ ਕਰਨਾ ਤੇ ਮਨ ਨੂੰ ਖਿੰਡਣ ਤੋਂ ਰੋਕਣਾ, ਸਾਰੀਆਂ ਗਿਆਨ
ਇੰਦਰੀਆਂ ਨੂੰ ਵਿਕਾਰਾ ਤੋਂ ਰੋਕਣਾ ਅਤੇ ਕੀਰਤਨੁ ਪੂਰੇ ਗੁਰੂ ਦੇ ਸਬਦ ਦੁਆਰਾ, ਸੱਚੀ ਬਾਣੀ ਦਾ ਹੀ
ਹੀ ਹੋ ਸਕਦਾ ਹੈ।
http://www.geocities.ws/sarbjitsingh/Bani2270GurMagPart01D20190821.pdf
http://www.sikhmarg.com/2019/0825-kirtan-prebhasha.html ,
ਇਹ ਧਿਆਨ ਵਿੱਚ ਰੱਖਣਾ ਹੈ ਕਿ ਸਿਰਫ ਸਿੱਖ ਬਣਨ ਨਾਲ ਜਾਂ ਸਿੱਖ ਘਰ ਵਿੱਚ
ਪੈਦਾ ਹੋਣ ਨਾਲ ਧਰਮੀ ਨਹੀਂ ਬਣ ਜਾਈਦਾ ਹੈ। ਸਿੱਖ ਬਣਨਾਂ ਤਾਂ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣ
ਦੀ ਤਰ੍ਹਾਂ ਹੈ। ਜਿਸ ਤਰ੍ਹਾਂ
ਸਕੂਲ ਵਿੱਚ ਦਾਖਲੇ ਤੋਂ ਬਾਅਦ ਪਾਸ ਹੋਣ ਲਈ ਪੜ੍ਹਾਈ ਅਤੇ ਮਿਹਨਤ ਕਰਨੀ ਪੈਂਦੀ ਹੈ, ਠੀਕ ਉਸੇ
ਤਰ੍ਹਾਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹਨਾਂ, ਸੁਣਨਾਂ, ਸਮਝਣਾਂ ਤੇ ਵੀਚਾਰਨਾ ਹੈ
ਤਾਂ ਜੋ ਆਪਣੇ ਅਮਲੀ ਜੀਵਨ ਵਿੱਚ ਅਪਨਾ ਕੇ ਮਨੁੱਖਾ ਜੀਵਨ ਸਫਲ ਕਰ ਸਕੀਏ।
ਜੇਕਰ ਮਨੁੱਖ ਬੈਠਾ ਤਾਂ ਗੁਰਦੁਆਰਾ ਸਾਹਿਬ ਵਿੱਚ ਹੈ,
ਪਰੰਤੂ ਸਿਰਫ ਕੰਮ ਕਾਰ, ਕਾਰੋਬਾਰ, ਚੁਗਲੀਆਂ, ਜਾਂ ਹੋਰ ਖਬਰਾਂ ਦੀਆਂ ਹੀ ਗੱਲਾਂ ਕਰਦਾ ਰਹਿੰਦਾ
ਹੈ, ਤੇ ਗੁਰਬਾਣੀ ਨੂੰ ਸਮਝਦਾਂ ਤੇ ਵੀਚਾਰਦਾ ਨਹੀਂ ਹੈ, ਤਾਂ ਉਸ ਦੀ ਹਾਜਰੀ ਪ੍ਰਵਾਨ ਨਹੀਂ ਹੋ
ਸਕਦੀ ਹੈ। ਆਮ ਵੇਖਣ ਵਿੱਚ ਆਂਉਂਦਾ ਹੈ ਕਿ ਗੁਰੂ ਸਬਦ ਦੀ ਵੀਚਾਰ ਕੋਈ ਵਿਰਲਾ ਹੀ ਕਰਦਾ ਹੈ, ਜਿਆਦਾ
ਤਰ ਲੋਕ ਹੋਰ ਗੱਲ ਵਿੱਚ ਹੀ ਮਸਤ ਰਹਿੰਦੇ ਹਨ।
http://www.geocities.ws/sarbjitsingh/Bani2230GurMag200901.pdf,
http://www.sikhmarg.com/2009/0125-shabad-na-keeto-vichar.html,
ਆਤਮਕ ਜੀਵਨ ਦੀ ਦਾਤਿ ਜੋ ਕਿ ਅਕਾਲ ਪੁਰਖੁ ਵਲੋਂ ਮਿਲਦੀ ਹੈ, ਉਹ ਤਾਂ ਸਭ
ਨਾਲ ਵੰਡੀ ਜਾ ਸਕਦੀ ਹੈ, ਪਰੰਤੂ ਪੇਕੇ ਘਰ ਵਿੱਚ ਭਾਵ ਇਸ ਜਗਤ ਵਿੱਚ ਰਹਿੰਦਿਆਂ, ਮਾਇਆ ਦੇ ਮੋਹ ਦੇ
ਪ੍ਰਭਾਵ ਹੇਠ ਜੀਵ ਇਸਤ੍ਰੀ ਵਿਤਕਰੇ ਕਰਨਾ ਹੀ ਸਿੱਖਦੀ ਰਹੀ। ਮੈਂ ਆਪ ਹੀ ਕੁਚੱਜੀ ਬਣੀ ਰਹੀ, ਭਾਵ
ਸੋਹਣੇ ਜੀਵਨ ਦੀ ਜੁਗਤਿ ਨਾ ਸਿੱਖੀ। ਇਸ ਕੁਚੱਜ ਕਰਕੇ ਮੈਂ ਦੁਖ ਸਹੇੜ ਰਹੀ ਹਾਂ, ਪਰੰਤੂ ਮੈਂ ਕਿਸੇ
ਹੋਰ ਉਤੇ ਇਨ੍ਹਾਂ ਦੁਖਾਂ ਬਾਰੇ ਕੋਈ ਦੋਸ ਨਹੀਂ ਲਾ ਸਕਦੀ, ਕਿਉਂਕਿ ਇਹ ਸਭ ਮੇਰੇ ਕਰਮਾਂ ਦਾ ਹੀ
ਨਤੀਜਾ ਹੈ, ਮੈਨੂੰ ਪਤੀ ਅਕਾਲ ਪੁਰਖੁ ਵਲੋਂ ਮਿਲੀ ਆਤਮਕ ਜੀਵਨ ਦੀ ਦਾਤਿ ਨੂੰ ਸਾਂਭ ਕੇ ਰੱਖਣ ਦੀ
ਜਾਚ ਨਹੀਂ ਆਈ। ਹੇ ਮੇਰੇ
ਮਾਲਕ ਅਕਾਲ ਪੁਰਖੁ! ਮੈਂ ਆਪ ਹੀ ਮਾਇਆ ਦੇ ਮੋਹ ਦੀ ਭਟਕਣਾ ਵਿੱਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ
ਖੁੰਝੀ ਹੋਈ ਹਾਂ। ਮਾਇਆ ਦੇ ਮੋਹ ਵਿੱਚ ਫਸ ਕੇ ਜਿਤਨੇ ਵੀ ਪਿਛਲੇ ਕਰਮ ਮੈਂ ਕਰਦੀ ਚਲੀ ਆ ਰਹੀ ਹਾਂ,
ਉਨ੍ਹਾਂ ਦੇ ਜੋ ਸੰਸਕਾਰ ਮੇਰੇ ਮਨ ਵਿੱਚ ਉੱਕਰੇ ਪਏ ਹਨ, ਮੈਂ ਉਨ੍ਹਾਂ ਨੂੰ ਹੀ ਗਾਂਦੀ ਚਲੀ ਜਾ ਰਹੀ
ਹਾਂ, ਉਨ੍ਹਾਂ ਦੀ ਹੀ ਪ੍ਰੇਰਨਾ ਹੇਠ ਮੁੜ ਮੁੜ ਉਹੋ ਜਿਹੇ ਕਰਮ ਕਰਦੀ ਜਾ ਰਹੀ ਹਾਂ, ਮੈਂ ਮਨ ਦੀ
ਕੋਈ ਘਾੜਤ ਘੜਨੀ ਨਹੀਂ ਜਾਣਦੀ ਹਾਂ, ਮੈਂ ਕੋਈ ਐਸੇ ਕੰਮ ਕਰਨੇ ਨਹੀਂ ਜਾਣਦੀ, ਜਿਨ੍ਹਾਂ ਨਾਲ ਮੇਰੇ
ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰ ਮੁੱਕ ਜਾਣ।
ਜੇਹੜੀਆਂ ਜੀਵ ਇਸਤ੍ਰੀਆਂ ਸ਼ੁਭ ਗੁਣਾਂ ਦੇ ਸੋਹਣੇ ਚਿੱਤਰ ਆਪਣੇ ਮਨ ਵਿੱਚ ਬਣਾ ਕੇ ਮਾਲਕ ਅਕਾਲ
ਪੁਰਖੁ ਦੇ ਪ੍ਰੇਮ ਦਾ ਪਟੋਲਾ ਪਹਿਨਦੀਆਂ ਹਨ, ਉਨ੍ਹਾਂ ਨੂੰ ਹੀ ਸੁਚੱਜੀਆਂ ਇਸਤ੍ਰੀਆਂ ਸਮਝੋ।
ਜੇਹੜੀਆਂ ਜੀਵ ਇਸਤ੍ਰੀਆਂ ਆਪਣਾ ਆਤਮਕ ਜੀਵਨ ਦਾ ਘਰ ਸਾਂਭ ਕੇ ਰੱਖਦੀਆਂ ਹਨ, ਕਿਸੇ ਤਰ੍ਹਾਂ ਦਾ ਕੋਈ
ਵਿਕਾਰ, ਕੋਈ ਭੈੜ ਨਹੀਂ ਚੱਖਦੀਆਂ, ਭਾਵ, ਮਾੜੇ ਕਰਮਾ ਵਾਲੇ ਰਸਾਂ ਵਿੱਚ ਪਰਵਿਰਤ ਨਹੀਂ ਹੁੰਦੀਆਂ,
ਅਜੇਹੀਆਂ ਜੀਵ ਇਸਤ੍ਰੀਆਂ ਖਸਮ ਅਕਾਲ ਪੁਰਖੁ ਨੂੰ ਪਿਆਰੀਆਂ ਲੱਗਦੀਆਂ ਹਨ। ਹੇ ਭਾਈ! ਜੇ ਤੂੰ ਸਚ
ਮੁਚ ਪੜ੍ਹਿਆ ਲਿਖਿਆ ਵਿਦਵਾਨ ਹੈ, ਸਿਆਣਾ ਹੈ, ਤਾਂ ਇਹ ਗੱਲ ਪੱਕੀ ਤਰ੍ਹਾਂ ਸਮਝ ਲੈ ਕਿ ਇਸ ਸੰਸਾਰ
ਰੂਪੀ ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚੋਂ ਪਾਰ ਲੰਘਾਣ ਲਈ ਅਕਾਲ ਪੁਰਖੁ ਦਾ ਨਾਮੁ ਹੀ ਬੇੜੀ
ਹੈ। ਗੁਰੂ ਸਾਹਿਬ ਬੇਨਤੀ
ਕਰਕੇ ਸਮਝਾਂਦੇ ਹਨ, ਕਿ ਸਿਰਫ ਇੱਕ ਅਕਾਲ ਪੁਰਖੁ ਦਾ ਨਾਮੁ ਹੀ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ
ਲੰਘਾਂ ਸਕਦਾ ਹੈ, ਉਹ ਤਾਂ ਹੀ ਸੰਭਵ ਹੈ, ਜੇਕਰ ਮੈਂ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ
ਵਿੱਚ ਟਿਕਿਆ ਰਹਾਂ।
ਬਸੰਤੁ ਮਹਲਾ ੧ ਹਿੰਡੋਲ॥ ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ॥
ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ॥ ੧॥
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ॥
ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ॥ ੧॥ ਰਹਾਉ॥
ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣਹੁ ਨਾਰੀ॥ ਜੇ
ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ॥ ੨॥ ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ
ਨਾਵਾ॥ ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ॥ ੩॥ ੨॥ ੧੦॥ (੧੧੭੧)
http://www.geocities.ws/sarbjitsingh/Bani1200GurMag200608.pdf
http://www.sikhmarg.com/2006/0806-karmi-karmi.html
ਮਨੁੱਖ ਧਨ ਪਦਾਰਥ, ਰਾਜ ਮਾਲ ਨਾਲ ਬੜਾ ਮੋਹ ਕਰਦਾ ਹੈ। ਪਰੰਤੂ ਜਦੋਂ ਮੌਤ
ਦੀ ਫਾਹੀ ਉਸ ਦੇ ਗਲ ਵਿੱਚ ਪੈਂਦੀ ਹੈ, ਤਾਂ ਹਰੇਕ ਚੀਜ਼ ਬਿਗਾਨੀ ਹੋ ਜਾਂਦੀ ਹੈ। ਇਹ ਸਭ ਕੁੱਝ
ਜਾਣਦੇ ਹੋਇਆ ਵੀ ਮਨੁੱਖ ਆਪਣਾ ਕੰਮ ਆਪ ਵਿਗਾੜ ਰਿਹਾ ਹੈ। ਮਨੁੱਖ ਪਾਪ ਕਰਦਾ ਕਦੇ ਸੰਗਦਾ ਨਹੀਂ, ਇਸ
ਧਨ ਪਦਾਰਥ ਦਾ ਮਾਣ ਕਰਨਾ ਵੀ ਨਹੀਂ ਛੱਡਦਾ।
ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ
ਹਨ, ਕਿ ਹੇ ਮਨ! ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਗੀਤ ਗਾਇਆ ਕਰ, ਕਿਉਂਕਿ ਅਕਾਲ ਪੁਰਖੁ ਦੀ ਇਹ
ਸਿਫ਼ਤਿ ਸਾਲਾਹ ਹੀ ਤੇਰਾ ਅਸਲੀ ਸਾਥੀ ਹੈ। ਮੇਰਾ ਇਹ ਬਚਨ ਮੰਨ ਲੈ, ਕਿਉਂਕਿ ਮਨੁੱਖਾ ਜਨਮ ਦਾ ਇਹ
ਅਨਮੋਲ ਸਮਾਂ ਲੰਘਦਾ ਜਾ ਰਿਹਾ ਹੈ। ਇਸ ਲਈ ਅਕਾਲ ਪੁਰਖੁ ਦੀ ਸਰਨ ਵਿੱਚ ਪਿਆ ਰਹਿ ਤੇ ਸਦਾ ਅਕਾਲ
ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਕਰ।
ਤਿਲੰਗ ਮਹਲਾ ੯॥ ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ॥ ਅਉਸਰੁ
ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ॥ ੧॥ ਰਹਾਉ॥ (੭੨੭)
ਜਿਸ ਅਕਾਲ ਪੁਰਖੁ ਨੇ ਤੈਨੂੰ ਪੈਦਾ ਕੀਤਾ ਹੈ, ਉਸ ਦੀ ਸੇਵਾ ਭਗਤੀ ਕਰਿਆ
ਕਰ। ਜਿਸ ਅਕਾਲ ਪੁਰਖੁ ਨੇ ਤੈਨੂੰ ਜਿੰਦ ਜਾਨ ਦਿੱਤੀ ਹੈ, ਉਸ ਨੂੰ ਅਰਾਧਿਆ ਕਰ, ਉਸ ਦਾ ਨਾਮੁ ਚੇਤੇ
ਕਰਿਆ ਕਰ। ਜੇਕਰ ਤੂੰ ਉਸ ਅਕਾਲ ਪੁਰਖੁ ਦਾ ਦਾਸ ਬਣਿਆ ਰਹੇਂ, ਤਾਂ ਤੈਨੂੰ ਜਮ ਆਦਿਕ ਕਿਸੇ ਵਲੋਂ ਵੀ
ਡੰਨ ਨਹੀਂ ਲੱਗ ਸਕਦਾ। ਬੇਅੰਤ ਭੰਡਾਰਿਆਂ ਦੇ ਮਾਲਕ ਉਸ ਅਕਾਲ ਪੁਰਖੁ ਦਾ ਸਿਰਫ਼ ਭੰਡਾਰੀ ਬਣਿਆ ਰਹਿ,
ਫਿਰ ਉਸ ਦੇ ਦਿੱਤੇ ਕਿਸੇ ਪਦਾਰਥ ਦੇ ਖੁੱਸ ਜਾਣ ਤੇ ਤੈਨੂੰ ਕੋਈ ਦੁਖ ਨਹੀਂ ਲੱਗੇਗਾ।
ਜਿਸ ਮਨੁੱਖ ਦੇ ਬੜੇ ਵੱਡੇ ਭਾਗ ਹੋਣ,
ਉਸ ਮਨੁੱਖ ਨੂੰ ਉਹ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।
ਅਕਾਲ ਪੁਰਖੁ ਨੂੰ ਛੱਡ ਕੇ ਕਿਸੇ ਹੋਰ ਦੀ ਖ਼ਿਦਮਤ
ਕਰਨ ਵਿੱਚ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ, ਤੇ ਕੋਈ ਲੋੜ ਵੀ ਪੂਰੀ ਹੁੰਦੀ ਹੋਈ ਅਨੁਭਵ ਨਹੀਂ
ਹੁੰਦੀ ਹੈ। ਕਿਸੇ ਮਨੁੱਖ ਦੀ ਖ਼ਿਦਮਤ ਕਰਨੀ ਬਹੁਤ ਦੁਖਦਾਈ ਹੋਇਆ ਕਰਦੀ ਹੈ।
ਗੁਰੂ ਦੀ ਸੇਵਾ ਸਦਾ ਹੀ ਸੁਖ ਦੇਣ
ਵਾਲੀ ਹੁੰਦੀ ਹੈ। ਜੇਕਰ ਤੂੰ ਚਾਹੁੰਦਾ ਹੈ ਕਿ ਸਦਾ ਆਤਮਕ ਆਨੰਦ ਮਿਲਿਆ ਰਹੇ, ਤਾਂ ਸਾਧ ਸੰਗਤਿ
ਕਰਿਆ ਕਰ, ਤੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲਿਆ ਕਰ। ਸਾਧ ਸੰਗਤਿ ਵਿੱਚ ਸਿਰਫ਼ ਅਕਾਲ ਪੁਰਖੁ
ਦਾ ਨਾਮੁ ਜਪਿਆ ਜਾਂਦਾ ਹੈ, ਸਾਧ ਸੰਗਤਿ ਵਿੱਚ ਟਿਕ ਕੇ ਰਹਿੰਣ ਨਾਲ ਸੰਸਾਰ ਰੂਪੀ ਸਮੁੰਦਰ ਤੋਂ ਪਾਰ
ਲੰਘਣ ਜੋਗਾ ਹੋ ਜਾਵੇਗਾ।
ਅਕਾਲ ਪੁਰਖੁ ਨਾਲ ਜਾਣ ਪਛਾਣ ਬਣਾਣੀ, ਉਸ ਦੇ ਹੁਕਮੁ ਨੂੰ ਪਹਿਚਾਨਣਾ, ਸਭ ਵਿਚਾਰਾਂ ਨਾਲੋਂ ਸ੍ਰੇਸ਼ਟ
ਵਿਚਾਰ ਹੈ। ਅਕਾਲ ਪੁਰਖੁ ਵਿੱਚ ਆਪਣੀ ਸੁਰਤਿ ਟਿਕਾਈ ਰੱਖਣੀ, ਹੋਰ ਸਾਰੀਆਂ ਸਮਾਧੀਆਂ ਨਾਲੋਂ ਵਧੀਆ
ਸਮਾਧੀ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਸੁਰਤਿ ਜੋੜਨੀ ਸਭ ਤੋਂ ਸ੍ਰੇਸ਼ਟ ਕੰਮ ਹੈ। ਇਸ ਲਈ
ਸਬਦ ਗੁਰੂ ਨੂੰ ਮਿਲ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਿਹਾ ਕਰ।
ਬਸੰਤੁ ਮਹਲਾ ੫॥ ਤਿਸੁ ਤੂ ਸੇਵਿ ਜਿਨਿ ਤੂ ਕੀਆ॥ ਤਿਸੁ ਅਰਾਧਿ ਜਿਨਿ ਜੀਉ
ਦੀਆ॥ ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ॥ ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ॥ ੧॥
ਏਵਡ ਭਾਗ ਹੋਹਿ ਜਿਸੁ
ਪ੍ਰਾਣੀ॥ ਸੋ ਪਾਏ ਇਹੁ ਪਦੁ ਨਿਰਬਾਣੀ॥ ੧॥ ਰਹਾਉ॥
ਦੂਜੀ ਸੇਵਾ ਜੀਵਨੁ ਬਿਰਥਾ॥ ਕਛੂ ਨ ਹੋਈ ਹੈ ਪੂਰਨ ਅਰਥਾ॥
ਮਾਣਸ ਸੇਵਾ ਖਰੀ ਦੁਹੇਲੀ॥ ਸਾਧ ਕੀ ਸੇਵਾ ਸਦਾ ਸੁਹੇਲੀ॥ ੨॥
ਜੇ ਲੋੜਹਿ ਸਦਾ ਸੁਖੁ ਭਾਈ॥ ਸਾਧੂ
ਸੰਗਤਿ ਗੁਰਹਿ ਬਤਾਈ॥ ਊਹਾ ਜਪੀਐ ਕੇਵਲ ਨਾਮ॥ ਸਾਧੂ ਸੰਗਤਿ ਪਾਰਗਰਾਮ॥ ੩॥ ਸਗਲ ਤਤ ਮਹਿ ਤਤੁ
ਗਿਆਨੁ॥ ਸਰਬ ਧਿਆਨ ਮਹਿ ਏਕੁ ਧਿਆਨੁ॥ ਹਰਿ ਕੀਰਤਨ ਮਹਿ ਊਤਮ ਧੁਨਾ॥ ਨਾਨਕ ਗੁਰ ਮਿਲਿ ਗਾਇ ਗੁਨਾ॥
੪॥ ੮॥ (੧੧੮੨)
ਹੇ ਅਕਾਲ ਪੁਰਖੁ! ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰਾ ਨਾਮੁ ਵੱਸਦਾ ਹੈ, ਉਹ
ਲੱਖਾਂ ਕ੍ਰੋੜਾਂ ਬੰਦਿਆਂ, ਸਭਨਾਂ ਲੋਕਾਂ ਦੇ ਦਿਲ ਦਾ ਰਾਜਾ ਬਣ ਜਾਂਦਾ ਹੈ। ਜਿਨ੍ਹਾਂ ਮਨੁੱਖਾਂ
ਨੂੰ ਮੇਰੇ ਸਤਿਗੁਰੂ ਨੇ ਅਕਾਲ ਪੁਰਖੁ ਦਾ ਨਾਮੁ ਨਹੀਂ ਦਿੱਤਾ, ਉਹ ਜਨਮ ਮਰਨ ਦੇ ਗੇੜ ਵਿੱਚ ਪਏ
ਰਹਿੰਦੇ ਹਨ, ਤੇ ਗਾਵਾਰਾ ਦੀ ਤਰ੍ਹਾਂ ਇਧਰ ਉਧਰ ਭਟਕਦੇ ਰਹਿੰਦੇ ਹਨ।
ਮੇਰੇ ਸਤਿਗੁਰੂ ਨੇ
ਹੀ ਮੇਰੀ ਇੱਜ਼ਤ ਰੱਖੀ ਹੋਈ ਹੈ। ਹੇ ਅਕਾਲ ਪੁਰਖੁ! ਜਦੋਂ ਤੂੰ ਸਾਡੇ ਜੀਵਾਂ ਦੇ ਚਿੱਤ ਵਿੱਚ ਆ ਕੇ
ਵੱਸਿਆ ਰਹਿੰਦਾ ਹੈ, ਤਾਂ ਸਾਨੂੰ ਲੋਕ ਪਰਲੋਕ ਵਿੱਚ ਪੂਰਨ ਇੱਜ਼ਤ ਮਿਲਦੀ ਰਹਿੰਦੀ ਹੈ। ਜਦੋਂ ਅਸੀਂ
ਤੇਰਾ ਨਾਮੁ ਭੁੱਲ ਜਾਂਦੇ ਹਾਂ, ਤਾਂ ਅਸੀਂ ਮਿੱਟੀ ਵਿੱਚ ਰੁਲ ਜਾਂਦੇ ਹਾਂ, ਭਾਵ ਅਸੀਂ ਤੇਰਾ ਨਾਮੁ
ਵਿਸਾਰਨ ਕਰਕੇ ਜੀਵਨ ਵਿੱਚ ਭਟਕਦੇ ਰਹਿੰਦੇ ਹਾਂ।
ਦੁਨੀਆ ਦੇ ਸਾਰੇ ਰੂਪ ਰੰਗ ਖ਼ੁਸ਼ੀਆਂ, ਮਨ ਦੀਆਂ ਮੌਜਾਂ ਤੇ ਹੋਰ ਵਿਕਾਰ, ਇਹ ਸਾਰੇ ਹੀ ਆਤਮਕ ਜੀਵਨ
ਵਿੱਚ ਛੇਕ ਹਨ, ਆਤਮਕ ਆਨੰਦ ਨੂੰ ਖਤਮ ਕਰ ਦੇਂਦੇ ਹਨ। ਅਕਾਲ ਪੁਰਖੁ ਦਾ ਨਾਮੁ ਹੀ ਸਾਰੇ ਸੁਖਾਂ ਦਾ,
ਸਾਰੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ, ਇਹ ਨਾਮੁ ਹੀ ਸ੍ਰੇਸ਼ਟ ਪਦਾਰਥ ਹੈ ਅਤੇ ਆਤਮਕ ਅਡੋਲਤਾ ਦਾ ਮੂਲ ਹੈ,
ਤੇ ਅਕਾਲ ਪੁਰਖੁ ਦੇ ਨਾਮੁ ਸਦਕਾ ਹੀ ਸਾਡਾ ਕਲਿਆਣ ਹੋ ਸਕਦਾ ਹੈ। ਜਿਸ ਤਰ੍ਹਾਂ ਬੱਦਲਾਂ ਦੀ ਛਾਂ
ਛਿਨ ਭਰ ਲਈ ਹੁੰਦੀ ਹੈ, ਉਸੇ ਤਰ੍ਹਾਂ ਮਾਇਆ ਦੇ ਰੰਗ ਤਮਾਸ਼ੇ ਖਿਨ ਭਰ ਵਿੱਚ ਫਿੱਕੇ ਪੈ ਜਾਂਦੇ ਹਨ।
ਜਿਨ੍ਹਾਂ ਨੇ ਗੁਰੂ ਨੂੰ ਮਿਲ
ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ, ਉਹ ਲਾਲ ਹੋ ਗਏ, ਉਹ ਅਕਾਲ ਪੁਰਖੁ ਦੇ ਗੂੜ੍ਹੇ ਪ੍ਰੇਮ
ਰੰਗ ਵਿੱਚ ਰੰਗੇ ਗਏ, ਫਿਰ ਉਨ੍ਹਾਂ ਦਾ ਆਤਮਕ ਆਨੰਦ ਫਿੱਕਾ ਨਹੀਂ ਪੈਂਦਾ।
ਜਿਨ੍ਹਾਂ ਨੂੰ ਖਸਮ ਅਕਾਲ ਪੁਰਖੁ ਪਿਆਰਾ ਲੱਗਦਾ ਹੈ,
ਉਨ੍ਹਾਂ ਵਾਸਤੇ ਅਕਾਲ ਪੁਰਖੁ ਦਾ ਨਾਮੁ ਹੀ ਦੁਨੀਆ ਦੀ ਵਡਿਆਈ ਹੈ, ਨਾਮੁ ਹੀ ਲੋਕ ਪਰਲੋਕ ਦੀ ਸੋਭਾ
ਹੈ, ਉਹ ਉਸ ਮਾਲਕ ਦੇ ਦਰਬਾਰ ਵਿੱਚ ਪਹੁੰਚੇ ਰਹਿੰਦੇ ਹਨ, ਜੋ ਸਭ ਤੋਂ ਉੱਚਾ ਹੈ, ਜੋ ਸਭ ਤੋਂ ਵੱਡਾ
ਹੈ, ਜੋ ਬੇਅੰਤ ਹੈ, ਤੇ ਅਪਹੁੰਚ ਹੈ।
ਮਾਰੂ ਮਹਲਾ ੫॥ ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ॥ ਜਾ
ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ॥ ੧॥
ਮੇਰੇ ਸਤਿਗੁਰ ਹੀ ਪਤਿ ਰਾਖੁ॥ ਚੀਤਿ
ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ॥ ੧॥ ਰਹਾਉ॥
ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ॥ ਹਰਿ
ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ॥ ੨॥
ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ
ਬਾਦਰ ਕੀ ਛਾਇਆ॥ ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ॥ ੩॥
ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ॥ ਨਾਮੋ ਵਡਿਆਈ ਸੋਭਾ
ਨਾਨਕ ਖਸਮੁ ਪਿਆਰਾ॥ ੪॥ ੭॥ ੧੬॥ (੧੦੦੩)
ਗੁਰਮੁਖਿ ਬਣ ਕੇ ਹੀ ਅਕਾਲ ਪੁਰਖੁ ਦਾ ਨਾਮੁ ਧਿਆਇਆ ਜਾ ਸਕਦਾ ਹੈ, ਗੁਰੂ ਦੀ
ਸਰਨ ਪਿਆਂ ਹੀ ਅਕਾਲ ਪੁਰਖੁ ਦਾ ਨਾਮੁ ਧਿਆਇਆ ਜਾ ਸਕਦਾ ਹੈ, ਪਰੰਤੂ ਇੱਕ ਮਨਮੁਖਿ ਨੂੰ ਅਕਾਲ ਪੁਰਖੁ
ਦੇ ਨਾਮੁ ਧਿਆਨ ਬਾਰੇ ਕੁੱਝ ਸਮਝ ਨਹੀਂ ਆਉਂਦੀ, ਭਾਵ ਆਪਣੇ ਮਨ ਦੇ ਪਿੱਛੇ ਤੁਰਿਆਂ ਅਕਾਲ ਪੁਰਖੁ ਦੇ
ਸਿਮਰਨ ਦੀ ਸੂਝ ਨਹੀਂ ਪੈਂਦੀ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਨ੍ਹਾਂ ਦੇ ਮੁਖ ਸਦਾ
ਊਜਲੇ ਰਹਿੰਦੇ ਹਨ, ਉਹ ਸਦਾ ਆਤਮਕ ਆਨੰਦ ਦੀ ਅਵਸਥਾ ਵਿੱਚ ਰਹਿੰਦੇ ਹਨ, ਉਨ੍ਹਾਂ ਦੇ ਮਨ ਵਿੱਚ ਅਕਾਲ
ਪੁਰਖੁ ਆ ਵੱਸਦਾ ਹੈ ਤੇ ਉਨ੍ਹਾਂ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ। ਆਤਮਕ ਅਡੋਲਤਾ ਦੁਆਰਾ ਹੀ
ਆਤਮਕ ਆਨੰਦ ਮਿਲ ਸਕਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਸਦਾ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ
ਹੈ। ਇਸ ਲਈ ਗੁਰੂ ਦੇ ਸੇਵਕਾਂ
ਦਾ ਸੇਵਕ ਬਣ, ਤਾਂ ਜੋ ਗੁਰੂ ਦੀ ਦੱਸੀ ਹੋਈ ਮਤ ਬਾਰੇ ਚੰਗੀ ਤਰ੍ਹਾਂ ਸਮਝ ਆ ਸਕੇ ਤੇ ਉਸ ਅਨੁਸਾਰ
ਚਲਣ ਦੀ ਜਾਚ ਸਿਖ ਸਕੇ। ਗੁਰੂ ਦੇ ਸਬਦ ਦੀ ਵੀਚਾਰ ਕਰਨੀ ਤੇ ਉਸ ਅਨੁਸਾਰ ਚਲਣਾ ਹੀ ਗੁਰੂ ਦੀ ਦੱਸੀ
ਸੇਵਾ ਹੈ, ਇਹੀ ਹੈ ਗੁਰੂ ਦੀ ਦੱਸੀ ਹੋਈ ਭਗਤੀ, ਪਰੰਤੂ ਇਹ ਦਾਤਿ ਕਿਸੇ ਵਿਰਲੇ ਭਾਗਾਂ ਵਾਲੇ ਨੂੰ
ਮਿਲਦੀ ਹੈ। ਜੇਹੜੀਆਂ ਜੀਵ
ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿੱਚ ਟਿਕ ਕੇ ਗੁਰੂ ਦੇ ਸਬਦ ਅਨੁਸਾਰ ਦਰਸਾਏ ਗਏ ਜੀਵਨ ਦੇ ਰਾਹ ਤੇ
ਤੁਰਦੀਆਂ ਹਨ, ਉਹ ਅਕਾਲ ਪੁਰਖੁ ਪਤੀ ਦੀ ਪ੍ਰਸੰਨਤਾ ਹਾਸਲ ਕਰ ਲੈਂਦੀਆਂ ਹਨ ਤੇ ਅਸਲੀ ਸੁਹਾਗਣਾ ਬਣ
ਜਾਂਦੀਆਂ ਹਨ, ਉਨ੍ਹਾਂ ਦਾ ਇਹ ਸੁਹਾਗਣਪਨ ਸਦਾ ਕਾਇਮ ਰਹਿੰਦਾ ਹੈ।
ਗੁਰੂ ਦੀ ਸਰਨ ਪਿਆਂ ਉਨ੍ਹਾਂ ਨੂੰ ਅਕਾਲ ਪੁਰਖੁ ਪਤੀ ਮਿਲ
ਜਾਂਦਾ ਹੈ, ਜਿਹੜਾ ਸਦਾ ਅਟੱਲ ਹੈ, ਨਾ ਮਰਦਾ ਹੈ ਨਾ ਕਦੇ ਜੰਮਦਾ ਹੈ। ਜੇਹੜੀ ਜੀਵ ਇਸਤ੍ਰੀ ਗੁਰੂ
ਦੇ ਸਬਦ ਦੁਆਰਾ ਉਸ ਅਕਾਲ ਪੁਰਖੁ ਨਾਲ ਮਿਲ ਜਾਂਦੀ ਹੈ, ਉਹ ਮੁੜ ਉਸ ਅਕਾਲ ਪੁਰਖੁ ਤੋਂ ਵਿੱਛੁੜਦੀ
ਨਹੀਂ, ਉਹ ਸਦਾ ਅਕਾਲ ਪੁਰਖੁ ਪਤੀ ਦੀ ਗੋਦ ਵਿੱਚ ਸਮਾਈ ਰਹਿੰਦੀ ਹੈ।
ਅਕਾਲ ਪੁਰਖੁ ਪਵਿਤ੍ਰ ਸਰੂਪ ਹੈ, ਬਹੁਤ
ਹੀ ਪਵਿਤ੍ਰ ਸਰੂਪ ਹੈ, ਸਬਦ ਗੁਰੂ ਦੀ ਸਰਨ ਤੋਂ ਬਿਨਾ ਉਸ ਅਕਾਲ ਪੁਰਖੁ ਨਾਲ ਮਿਲਾਪ ਨਹੀਂ ਹੋ
ਸਕਦਾ। ਜੇਹੜਾ ਮਨੁੱਖ ਧਾਰਮਿਕ
ਪੁਸਤਕਾਂ ਦਾ ਨਿਰਾ ਪਾਠ ਹੀ ਪੜ੍ਹਦਾ ਹੈ, ਉਹ ਇਸ ਭੇਤ ਨੂੰ ਨਹੀਂ ਸਮਝ ਸਕਦਾ, ਨਿਰੇ ਧਾਰਮਿਕ ਭੇਖਾਂ
ਨਾਲ ਸਗੋਂ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ। ਗੁਰੂ ਦੀ ਮਤਿ ਅਨੁਸਾਰ ਚਲ ਕੇ ਹੀ ਅਕਾਲ
ਪੁਰਖੁ ਮਿਲਦਾ ਹੈ, ਤੇ ਮਨੁੱਖ ਦੀ ਜੀਭ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਸੁਆਦ ਸਦਾ ਟਿਕਿਆ ਰਹਿੰਦਾ
ਹੈ। ਜੇਹੜਾ ਮਨੁੱਖ ਗੁਰੂ ਦੀ ਮਤਿ ਅਨੁਸਾਰ ਚਲਦਾ
ਹੈ, ਉਹ ਆਪਣੇ ਅੰਦਰੋਂ ਮਾਇਆ ਦਾ ਮੋਹ ਮੁਕਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ,
ਉਹ ਅਕਾਲ ਪੁਰਖੁ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ।
ਗੁਰੂ ਦੇ ਸਬਦ ਤੋਂ ਬਿਨਾ ਜਗਤ ਮਾਇਆ
ਦੇ ਮੋਹ ਦੇ ਕਾਰਨ ਦੁਖੀ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ
ਤ੍ਰਿਸ਼ਨਾ ਦੁਖੀ ਕਰਦੀ ਰਹਿੰਦੀ ਹੈ, ਤੇ ਉਹ ਮਾਇਆ ਦੀ ਲਪੇਟ ਵਿੱਚ ਫਸੇ ਰਹਿੰਦੇ ਹਨ। ਗੁਰੂ ਦੇ ਸਬਦ
ਦੁਆਰਾ ਹੀ ਅਕਾਲ ਪੁਰਖੁ ਦਾ ਨਾਮੁ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸਬਦ ਦੁਆਰਾ ਹੀ ਸਦਾ ਥਿਰ ਰਹਿਣ
ਵਾਲੇ ਅਕਾਲ ਪੁਰਖੁ ਵਿੱਚ ਲੀਨ ਰਹਿ ਸਕੀਦਾ ਹੈ।
ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ ਸਾਧਨਾਂ ਵਿੱਚ ਪੁੱਗੇ ਹੋਏ ਜੋਗੀ ਤੇ ਸਿਧ ਵੀ ਮਾਇਆ ਦੇ
ਪ੍ਰਭਾਵ ਹੇਠ ਕੁਰਾਹੇ ਪਏ ਰਹਿੰਦੇ ਹਨ ਤੇ ਭਟਕਦੇ ਫਿਰਦੇ ਹਨ, ਅਕਾਲ ਪੁਰਖੁ ਦੇ ਪ੍ਰੇਮ ਵਿੱਚ
ਉਨ੍ਹਾਂ ਦੀ ਸੁਰਤਿ ਨਹੀਂ ਜੁੜਦੀ। ਇਸ ਮਾਇਆ ਨੇ ਤਿੰਨਾਂ ਭਵਨਾਂ ਵਿੱਚ ਆਪਣਾ ਪ੍ਰਭਾਵ ਪਾਇਆ ਹੋਇਆ
ਹੈ, ਤੇ ਸਭ ਜੀਵਾਂ ਨੂੰ ਬਹੁਤ ਚੰਬੜੀ ਹੋਈ ਹੈ।
ਗੁਰੂ ਦੀ ਸਰਨ ਤੋਂ ਬਿਨਾਂ ਮਾਇਆ ਤੋਂ
ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਦਵੈਤ ਭਾਵਨਾ ਤੇ ਵਿਤਕਰਾ ਵੀ
ਦੂਰ ਨਹੀਂ ਹੁੰਦਾ। ਜੇ ਪੁੱਛੋ ਕਿ ਮਾਇਆ ਕਿਸ ਚੀਜ਼
ਦਾ ਨਾਂ ਹੈ? ਮਾਇਆ ਦਾ ਕੀ ਸਰੂਪ ਹੈ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਨ੍ਹਾਂ ਦੁਆਰਾ ਮਾਇਆ ਕੇਹੜੇ
ਕੰਮ ਕਰਦੀ ਹੈ? ਤਾਂ ਉੱਤਰ ਇਹ ਹੈ ਕਿ
ਮਾਇਆ ਦੇ ਪ੍ਰਭਾਵ ਹੇਠ ਇਹ ਜੀਵ ਦੁਖ
ਦੀ ਨਿਵਿਰਤੀ ਵਿੱਚ ਤੇ ਸੁਖ ਦੀ ਲਾਲਸਾ ਵਿੱਚ ਬੱਝਾ ਰਹਿੰਦਾ ਹੈ, ਤੇ ‘ਮੈਂ ਵੱਡਾ ਹਾਂ, ਮੈਂ ਵੱਡਾ
ਬਣ ਜਾਵਾਂ’, ਦੀ ਪ੍ਰੇਰਨਾ ਵਿੱਚ ਹੀ ਸਾਰੇ ਕੰਮ ਕਰਦਾ ਹੈ। ਗੁਰੂ ਦੇ ਸਬਦ ਤੋਂ ਬਿਨਾ ਜੀਵ ਦੇ ਭਰਮ
ਤੇ ਉਨ੍ਹਾਂ ਕਰਕੇ ਪੈਦਾ ਹੋਣ ਵਾਲੀ ਭਟਕਣਾ ਮੁੱਕਦੀ ਨਹੀਂ, ਨਾ ਹੀ ਉਸ ਦੇ ਅੰਦਰੋਂ ਮੈਂ ਤੇ ਮੇਰੀ
ਦੀ ਪ੍ਰੇਰਨਾ ਦੂਰ ਹੁੰਦੀ ਹੈ। ਗੁਰੂ ਦੇ ਸਬਦ ਤੋਂ ਬਿਨਾ ਮਨੁੱਖ ਦੇ ਅੰਦਰ ਅਕਾਲ ਪੁਰਖੁ ਦੇ ਚਰਨਾਂ
ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ ਪ੍ਰੀਤਿ ਤੋਂ ਬਿਨਾ ਜੀਵ ਪਾਸੋਂ ਅਕਾਲ ਪੁਰਖੁ ਦੀ ਭਗਤੀ ਨਹੀਂ
ਹੋ ਸਕਦੀ, ਅਕਾਲ ਪੁਰਖੁ ਦੇ ਦਰ ਤੇ ਜੀਵ ਕਬੂਲ ਨਹੀਂ ਹੁੰਦਾ। ਗੁਰੂ ਦੇ ਸਬਦ ਦੁਆਰਾ ਹੀ ਹਉਮੈ ਮਨ
ਵਿਚੋਂ ਮਾਰੀ ਜਾ ਸਕਦੀ ਹੈ, ਗੁਰੂ ਦੇ ਸਬਦ ਦੁਆਰਾ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ
ਦੂਰ ਹੁੰਦੀ ਹੈ। ਗੁਰੂ ਦੀ ਸਰਨ ਪਿਆਂ ਅਕਾਲ
ਪੁਰਖੁ ਦਾ ਨਾਮੁ ਜੋ ਕਿ ਬਹੁਤ ਕੀਮਤੀ ਪਦਾਰਥ ਹੈ, ਮਨੁੱਖ ਨੂੰ ਮਿਲ ਸਕਦਾ ਹੈ, ਗੁਰਮੁਖਿ ਮਨੁੱਖ ਹੀ
ਆਤਮਕ ਅਡੋਲਤਾ ਵਿੱਚ ਤੇ ਪ੍ਰਭੂ ਦੇ ਪ੍ਰੇਮ ਵਿੱਚ ਸਮਾ ਸਕਦਾ ਹੈ।
ਸਬਦ ਗੁਰੂ ਦੀ ਸਰਨ ਤੋਂ ਬਿਨਾ ਉੱਚੇ
ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਅਕਾਲ
ਪੁਰਖੁ ਦੀ ਭਗਤੀ ਨਹੀਂ ਹੋ ਸਕਦੀ। ਗੁਰੂ ਦੇ ਸਬਦ ਦੁਆਰਾ ਹੀ ਭਗਤੀ ਨਾਲ ਪਿਆਰ ਕਰਨ ਵਾਲਾ ਅਕਾਲ
ਪੁਰਖੁ ਮਨੁੱਖ ਦੇ ਮਨ ਵਿੱਚ ਵੱਸਦਾ ਹੈ, ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ ਤੇ ਆਤਮਕ ਅਡੋਲਤਾ ਵਿੱਚ
ਟਿਕਣ ਨਾਲ ਉਹ ਅਕਾਲ ਪੁਰਖੁ ਮਿਲ ਪੈਂਦਾ ਹੈ। ਗੁਰੂ ਸਾਹਿਬ ਇਹੀ ਸਮਝਾਂਦੇ ਹਨ, ਕਿ ਗੁਰੂ ਦੇ ਸਬਦ
ਦੁਆਰਾ ਹੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ। ਪਰੰਤੂ ਇਹ ਦਾਤਿ ਉਸ ਅਕਾਲ ਪੁਰਖੁ
ਦੀ ਮਿਹਰ ਨਾਲ ਹੀ ਮਿਲਦੀ ਹੈ।
ਸਿਰੀ ਰਾਗੁ ਮਹਲਾ ੩॥ ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ॥ ਗੁਰਮੁਖਿ
ਸਦਾ ਮੁਖ ਊਜਲੇ, ਹਰਿ ਵਸਿਆ ਮਨਿ ਆਇ॥ ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ॥ ੧॥
ਭਾਈ ਰੇ, ਦਾਸਨਿ ਦਾਸਾ ਹੋਇ॥ ਗੁਰ ਕੀ
ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ॥ ੧॥ ਰਹਾਉ॥
ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ॥ ਸਦਾ ਪਿਰੁ
ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ॥
ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ
ਸਮਾਇ॥ ੨॥ ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ
ਪਾਇਆ ਨ ਜਾਇ॥ ਪਾਠੁ ਪੜੈ ਨ
ਬੂਝਈ, ਭੇਖੀ ਭਰਮਿ ਭੁਲਾਇ॥ ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ॥
੩॥ ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ॥
ਬਿਨੁ ਸਬਦੈ ਜਗੁ ਦੁਖੀਆ ਫਿਰੈ,
ਮਨਮੁਖਾ ਨੋ ਗਈ ਖਾਇ॥ ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ॥
੪॥ ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ॥ ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ॥ ਬਿਨੁ
ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ॥ ੫॥ ਮਾਇਆ ਕਿਸ ਨੋ ਆਖੀਐ, ਕਿਆ ਮਾਇਆ ਕਰਮ ਕਮਾਇ॥
ਦੁਖਿ ਸੁਖਿ ਏਹੁ ਜੀਉ ਬਧੁ ਹੈ, ਹਉਮੈ ਕਰਮ ਕਮਾਇ॥
ਬਿਨੁ ਸਬਦੈ ਭਰਮਿ ਨ ਚੁਕਈ ਨਾ ਵਿਚਹੁ
ਹਉਮੈ ਜਾਇ॥ ੬॥ ਬਿਨੁ ਪ੍ਰੀਤੀ ਭਗਤਿ ਨ ਹੋਵਈ
ਬਿਨੁ ਸਬਦੈ ਥਾਇ ਨ ਪਾਇ॥ ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ॥ ਨਾਮੁ ਪਦਾਰਥੁ ਪਾਈਐ ਗੁਰਮੁਖਿ
ਸਹਜਿ ਸੁਭਾਇ॥ ੭॥ ਬਿਨੁ ਗੁਰ
ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ॥ ਭਗਤਿ ਵਛਲੁ ਹਰਿ ਮਨਿ ਵਸਿਆ, ਸਹਜਿ ਮਿਲਿਆ ਪ੍ਰਭੁ ਸੋਇ॥
ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ॥
੮॥ ੪॥ ੨੧॥ {ਪੰਨਾ ੬੬-੬੭}
ਸਦਾ ਥਿਰ ਰਹਿਣ ਵਾਲਾ ਅਕਾਲ ਪੁਰਖੁ ਹੀ ਸਭ ਥਾਂ ਮੌਜੂਦ ਹੈ। ਜਿਸ ਉੱਤੇ
ਅਕਾਲ ਪੁਰਖੁ ਮਿਹਰ ਕਰਦਾ ਹੈ, ਉਸ ਨੂੰ ਇਹ ਭੇਤ ਸਮਝਾ ਦੇਂਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਕਿਰਪਾ
ਨਾਲ ਅਕਾਲ ਪੁਰਖੁ ਦੀ ਸਰਬ ਵਿਆਪਕਤਾ ਦਾ ਭੇਦ ਪਾ ਲਿਆ ਹੈ, ਉਸ ਦੇ ਹਿਰਦੇ ਵਿਚੋਂ ਅਕਾਲ ਪੁਰਖੁ ਨੇ
ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ। ਅਕਾਲ ਪੁਰਖੁ ਆਪਣੀ ਮਿਹਰ ਕਰ ਕੇ ਆਪ ਹੀ ਉਸ ਮਨੁੱਖ ਨੂੰ ਆਪਣੇ
ਵਿੱਚ ਲੀਨ ਕਰ ਲੈਂਦਾ ਹੈ। ਅਕਾਲ ਪੁਰਖੁ ਆਪਣੇ ਹੁਕਮੁ ਵਿੱਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈ,
ਆਪ ਹੀ ਨਾਸ ਕਰਦਾ ਹੈ, ਤੇ ਆਪ ਹੀ ਪੈਦਾ ਕਰਦਾ ਹੈ। ਜਿਨ੍ਹਾਂ ਵਡਭਾਗੀ ਮਨੁੱਖਾਂ ਨੇ ਗੁਰੂ ਨਾਲ
ਪਿਆਰ ਪਾਇਆ ਹੈ, ਉਨ੍ਹਾਂ ਨੇ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ।
ਹੇ ਅਕਾਲ ਪੁਰਖੁ! ਤੇਰੇ ਸਦਾ ਕਾਇਮ
ਰਹਿਣ ਵਾਲੇ ਗੁਣ, ਤੇਰੀ ਮਿਹਰ ਨਾਲ ਮੈਂ ਦਿਨੇ ਰਾਤ ਸਬਦ ਗੁਰੂ ਦੁਆਰਾ ਸਲਾਹੁੰਦਾ ਰਹਿੰਦਾ ਹਾਂ।
ਗੁਰੂ ਸਾਹਿਬ ਇਹੀ ਸਮਝਾਂਦੇ ਹਨ, ਕਿ ਅਕਾਲ ਪੁਰਖੁ ਜੀਵਾਂ ਦੇ ਮੰਗਣ ਤੋਂ ਬਿਨਾ ਹੀ ਹਰੇਕ ਦਾਤਿ
ਬਖ਼ਸ਼ਣ ਵਾਲਾ ਹੈ। ਇਸ ਲਈ ਉਸ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾਈ
ਰੱਖ।
ਤੇਰੀਆ ਸਦਾ ਸਦਾ ਚੰਗਿਆਈਆ॥ ਮੈ ਰਾਤਿ ਦਿਹੈ ਵਡਿਆਈਆਂ॥ ਅਣਮੰਗਿਆ ਦਾਨੁ
ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ॥ ੨੪॥ ੧॥ (੭੩)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਕੀਰਤਨੁ ਸਬੰਧੀ ਸਿਖਿਆਵਾਂ ਨੂੰ ਇਕੱਠਾ ਕਰੀਏ ਤਾਂ ਅਸੀਂ
ਸੰਖੇਪ ਵਿੱਚ ਕਹਿ ਸਕਦੇ ਹਾਂ ਕਿ:
ਲੇਖ ਦਾ ਆਰੰਭ ੬
ਲੇਖ ਦਾ ਸੰਖੇਪ ੬
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ ੬
ਜਿਸ ਤਰ੍ਹਾਂ ਸਕੂਲ ਵਿੱਚ ਦਾਖਲੇ ਤੋਂ ਬਾਅਦ ਪਾਸ ਹੋਣ ਲਈ ਪੜ੍ਹਾਈ ਅਤੇ ਮਿਹਨਤ ਕਰਨੀ
ਪੈਂਦੀ ਹੈ, ਠੀਕ ਉਸੇ ਤਰ੍ਹਾਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹਨਾਂ,
ਸੁਣਨਾਂ, ਸਮਝਣਾਂ ਤੇ ਵੀਚਾਰਨਾ ਹੈ ਤਾਂ ਜੋ ਆਪਣੇ ਅਮਲੀ ਜੀਵਨ ਵਿੱਚ ਅਪਨਾ ਕੇ ਮਨੁੱਖਾ ਜੀਵਨ
ਸਫਲ ਕਰ ਸਕੀਏ।
ਮਾਇਆ ਦੇ ਮੋਹ ਵਿੱਚ ਫਸ ਕੇ ਜਿਤਨੇ ਵੀ ਪਿਛਲੇ ਕਰਮ ਮੈਂ ਕਰਦੀ ਚਲੀ ਆ ਰਹੀ ਹਾਂ, ਉਨ੍ਹਾਂ
ਦੇ ਜੋ ਸੰਸਕਾਰ ਮੇਰੇ ਮਨ ਵਿੱਚ ਉੱਕਰੇ ਪਏ ਹਨ, ਮੈਂ ਉਨ੍ਹਾਂ ਨੂੰ ਹੀ ਗਾਂਦੀ ਚਲੀ ਜਾ ਰਹੀ
ਹਾਂ, ਉਨ੍ਹਾਂ ਦੀ ਹੀ ਪ੍ਰੇਰਨਾ ਹੇਠ ਮੁੜ ਮੁੜ ਉਹੋ ਜਿਹੇ ਕਰਮ ਕਰਦੀ ਜਾ ਰਹੀ ਹਾਂ।
ਸਿਰਫ ਇੱਕ ਅਕਾਲ ਪੁਰਖੁ ਦਾ ਨਾਮੁ ਹੀ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾਂ ਸਕਦਾ
ਹੈ, ਉਹ ਤਾਂ ਹੀ ਸੰਭਵ ਹੈ ਜੇਕਰ ਮੈਂ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਵਿੱਚ
ਟਿਕਿਆ ਰਹਾਂ।
ਹੇ ਮਨ! ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਗੀਤ ਗਾਇਆ ਕਰ, ਕਿਉਂਕਿ ਅਕਾਲ ਪੁਰਖੁ ਦੀ ਇਹ
ਸਿਫ਼ਤਿ ਸਾਲਾਹ ਹੀ ਤੇਰਾ ਅਸਲੀ ਸਾਥੀ ਹੈ। ਮੇਰਾ ਇਹ ਬਚਨ ਮੰਨ ਲੈ, ਕਿਉਂਕਿ ਮਨੁੱਖਾ ਜਨਮ ਦਾ
ਇਹ ਅਨਮੋਲ ਸਮਾਂ ਲੰਘਦਾ ਜਾ ਰਿਹਾ ਹੈ। ਇਸ ਲਈ ਅਕਾਲ ਪੁਰਖੁ ਦੀ ਸਰਨ ਵਿੱਚ ਪਿਆ ਰਹਿ ਤੇ ਸਦਾ
ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਕਰ।
ਜਿਸ ਮਨੁੱਖ ਦੇ ਬੜੇ ਵੱਡੇ ਭਾਗ ਹੋਣ, ਉਸ ਮਨੁੱਖ ਨੂੰ ਉਹ ਆਤਮਕ ਅਵਸਥਾ ਪ੍ਰਾਪਤ ਹੋ
ਜਾਂਦੀ ਹੈ, ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।
ਜੇਕਰ ਤੂੰ ਚਾਹੁੰਦਾ ਹੈ ਕਿ ਸਦਾ ਆਤਮਕ ਆਨੰਦ ਮਿਲਿਆ ਰਹੇ, ਤਾਂ, ਸਾਧ ਸੰਗਤਿ ਕਰਿਆ ਕਰ,
ਤੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲਿਆ ਕਰ। ਸਾਧ ਸੰਗਤਿ ਵਿੱਚ ਸਿਰਫ਼ ਅਕਾਲ ਪੁਰਖੁ ਦਾ
ਨਾਮੁ ਜਪਿਆ ਜਾਂਦਾ ਹੈ, ਸਾਧ ਸੰਗਤਿ ਵਿੱਚ ਟਿਕ ਕੇ ਰਹਿੰਣ ਨਾਲ ਸੰਸਾਰ ਰੂਪੀ ਸਮੁੰਦਰ ਤੋਂ
ਪਾਰ ਲੰਘਣ ਜੋਗਾ ਹੋ ਜਾਵੇਗਾ।
ਅਕਾਲ ਪੁਰਖੁ ਨਾਲ ਜਾਣ ਪਛਾਣ ਬਣਾਣੀ, ਉਸ ਦੇ ਹੁਕਮੁ ਨੂੰ ਪਹਿਚਾਨਣਾ, ਸਭ ਵਿਚਾਰਾਂ
ਨਾਲੋਂ ਸ੍ਰੇਸ਼ਟ ਵਿਚਾਰ ਹੈ। ਅਕਾਲ ਪੁਰਖੁ ਵਿੱਚ ਆਪਣੀ ਸੁਰਤਿ ਟਿਕਾਈ ਰੱਖਣੀ, ਹੋਰ ਸਾਰੀਆਂ
ਸਮਾਧੀਆਂ ਨਾਲੋਂ ਵਧੀਆ ਸਮਾਧੀ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਸੁਰਤਿ ਜੋੜਨੀ ਸਭ
ਤੋਂ ਸ੍ਰੇਸ਼ਟ ਕੰਮ ਹੈ। ਇਸ ਲਈ ਸਬਦ ਗੁਰੂ ਨੂੰ ਮਿਲ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ
ਰਿਹਾ ਕਰ।
ਹੇ ਅਕਾਲ ਪੁਰਖੁ! ਜਦੋਂ ਤੂੰ ਸਾਡੇ ਜੀਵਾਂ ਦੇ ਚਿੱਤ ਵਿੱਚ ਆ ਕੇ ਵੱਸਿਆ ਰਹਿੰਦਾ ਹੈ,
ਤਾਂ ਸਾਨੂੰ ਲੋਕ ਪਰਲੋਕ ਵਿੱਚ ਪੂਰਨ ਇੱਜ਼ਤ ਮਿਲਦੀ ਰਹਿੰਦੀ ਹੈ। ਜਦੋਂ ਅਸੀਂ ਤੇਰਾ ਨਾਮੁ ਭੁੱਲ
ਜਾਂਦੇ ਹਾਂ, ਤਾਂ ਅਸੀਂ ਮਿੱਟੀ ਵਿੱਚ ਰੁਲ ਜਾਂਦੇ ਹਾਂ, ਭਾਵ ਅਸੀਂ ਤੇਰਾ ਨਾਮੁ ਵਿਸਾਰਨ ਕਰਕੇ
ਜੀਵਨ ਵਿੱਚ ਭਟਕਦੇ ਰਹਿੰਦੇ ਹਾਂ।
ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ, ਉਹ ਲਾਲ ਹੋ ਗਏ,
ਉਹ ਅਕਾਲ ਪੁਰਖੁ ਦੇ ਗੂੜ੍ਹੇ ਪ੍ਰੇਮ ਰੰਗ ਵਿੱਚ ਰੰਗੇ ਗਏ, ਫਿਰ ਉਨ੍ਹਾਂ ਦਾ ਆਤਮਕ ਆਨੰਦ
ਫਿੱਕਾ ਨਹੀਂ ਪੈਂਦਾ।
ਗੁਰੂ ਦੇ ਸੇਵਕਾਂ ਦਾ ਸੇਵਕ ਬਣ, ਤਾਂ ਜੋ ਗੁਰੂ ਦੀ ਦੱਸੀ ਹੋਈ ਮਤ ਬਾਰੇ ਚੰਗੀ ਤਰ੍ਹਾਂ
ਸਮਝ ਆ ਸਕੇ ਤੇ ਉਸ ਅਨੁਸਾਰ ਚਲਣ ਦੀ ਜਾਚ ਸਿਖ ਸਕੇ। ਗੁਰੂ ਦੇ ਸਬਦ ਦੀ ਵੀਚਾਰ ਕਰਨੀ ਤੇ ਉਸ
ਅਨੁਸਾਰ ਚਲਣਾ ਹੀ ਗੁਰੂ ਦੀ ਦੱਸੀ ਸੇਵਾ ਹੈ, ਇਹੀ ਹੈ ਗੁਰੂ ਦੀ ਦੱਸੀ ਹੋਈ ਭਗਤੀ, ਪਰੰਤੂ ਇਹ
ਦਾਤਿ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦੀ ਹੈ।
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿੱਚ ਟਿਕ ਕੇ ਗੁਰੂ ਦੇ ਸਬਦ ਅਨੁਸਾਰ ਦਰਸਾਏ
ਗਏ ਜੀਵਨ ਦੇ ਰਾਹ ਤੇ ਤੁਰਦੀਆਂ ਹਨ, ਉਹ ਅਕਾਲ ਪੁਰਖੁ ਪਤੀ ਦੀ ਪ੍ਰਸੰਨਤਾ ਹਾਸਲ ਕਰ ਲੈਂਦੀਆਂ
ਹਨ ਤੇ ਅਸਲੀ ਸੁਹਾਗਣਾ ਬਣ ਜਾਂਦੀਆਂ ਹਨ, ਉਨ੍ਹਾਂ ਦਾ ਇਹ ਸੁਹਾਗਣਪਨ ਸਦਾ ਕਾਇਮ ਰਹਿੰਦਾ ਹੈ।
ਅਕਾਲ ਪੁਰਖੁ ਪਵਿਤ੍ਰ ਸਰੂਪ ਹੈ, ਬਹੁਤ ਹੀ ਪਵਿਤ੍ਰ ਸਰੂਪ ਹੈ, ਸਬਦ ਗੁਰੂ ਦੀ ਸਰਨ ਤੋਂ
ਬਿਨਾ ਉਸ ਅਕਾਲ ਪੁਰਖੁ ਨਾਲ ਮਿਲਾਪ ਨਹੀਂ ਹੋ ਸਕਦਾ।
ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਹੀ ਪੜ੍ਹਦਾ ਹੈ, ਉਹ ਇਸ ਭੇਤ ਨੂੰ ਨਹੀਂ
ਸਮਝ ਸਕਦਾ, ਨਿਰੇ ਧਾਰਮਿਕ ਭੇਖਾਂ ਨਾਲ ਸਗੋਂ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ।
ਗੁਰੂ ਦੀ ਮਤਿ ਅਨੁਸਾਰ ਚਲ ਕੇ ਹੀ ਅਕਾਲ ਪੁਰਖੁ ਮਿਲਦਾ ਹੈ, ਤੇ ਮਨੁੱਖ ਦੀ ਜੀਭ ਵਿੱਚ ਅਕਾਲ
ਪੁਰਖੁ ਦੇ ਨਾਮੁ ਦਾ ਸੁਆਦ ਸਦਾ ਟਿਕਿਆ ਰਹਿੰਦਾ ਹੈ।
ਗੁਰੂ ਦੇ ਸਬਦ ਤੋਂ ਬਿਨਾ ਜਗਤ ਮਾਇਆ ਦੇ ਮੋਹ ਦੇ ਕਾਰਨ ਦੁਖੀ ਰਹਿੰਦਾ ਹੈ। ਆਪਣੇ ਮਨ ਦੇ
ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਦੁਖੀ ਕਰਦੀ ਰਹਿੰਦੀ ਹੈ, ਤੇ ਉਹ ਮਾਇਆ
ਦੀ ਲਪੇਟ ਵਿੱਚ ਫਸੇ ਰਹਿੰਦੇ ਹਨ। ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦਾ ਨਾਮੁ ਸਿਮਰਿਆ
ਜਾ ਸਕਦਾ ਹੈ, ਗੁਰੂ ਦੇ ਸਬਦ ਦੁਆਰਾ ਹੀ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਲੀਨ ਰਹਿ
ਸਕੀਦਾ ਹੈ।
ਗੁਰੂ ਦੀ ਸਰਨ ਤੋਂ ਬਿਨਾਂ ਮਾਇਆ ਤੋਂ ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ
ਕਾਰਨ ਪੈਦਾ ਹੋਇਆ ਦਵੈਤ ਭਾਵਨਾ ਤੇ ਵਿਤਕਰਾ ਵੀ ਦੂਰ ਨਹੀਂ ਹੁੰਦਾ।
ਮਾਇਆ ਦੇ ਪ੍ਰਭਾਵ ਹੇਠ ਇਹ ਜੀਵ ਦੁਖ ਦੀ ਨਿਵਿਰਤੀ ਵਿੱਚ ਤੇ ਸੁਖ ਦੀ ਲਾਲਸਾ ਵਿੱਚ ਬੱਝਾ
ਰਹਿੰਦਾ ਹੈ, ਤੇ ‘ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ’, ਦੀ ਪ੍ਰੇਰਨਾ ਵਿੱਚ ਹੀ ਸਾਰੇ ਕੰਮ
ਕਰਦਾ ਹੈ। ਗੁਰੂ ਦੇ ਸਬਦ ਤੋਂ ਬਿਨਾ ਜੀਵ ਦੇ ਭਰਮ ਤੇ ਉਨ੍ਹਾਂ ਕਰਕੇ ਪੈਦਾ ਹੋਣ ਵਾਲੀ ਭਟਕਣਾ
ਮੁੱਕਦੀ ਨਹੀਂ, ਨਾ ਹੀ ਉਸ ਦੇ ਅੰਦਰੋਂ ਮੈਂ ਤੇ ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ। ਗੁਰੂ ਦੇ
ਸਬਦ ਤੋਂ ਬਿਨਾ ਮਨੁੱਖ ਦੇ ਅੰਦਰ ਅਕਾਲ ਪੁਰਖੁ ਦੇ ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ
ਪ੍ਰੀਤਿ ਤੋਂ ਬਿਨਾ ਜੀਵ ਪਾਸੋਂ ਅਕਾਲ ਪੁਰਖੁ ਦੀ ਭਗਤੀ ਨਹੀਂ ਹੋ ਸਕਦੀ, ਅਕਾਲ ਪੁਰਖੁ ਦੇ ਦਰ
ਤੇ ਜੀਵ ਕਬੂਲ ਨਹੀਂ ਹੁੰਦਾ। ਗੁਰੂ ਦੇ ਸਬਦ ਦੁਆਰਾ ਹੀ ਹਉਮੈ ਮਨ ਵਿਚੋਂ ਮਾਰੀ ਜਾ ਸਕਦੀ ਹੈ,
ਗੁਰੂ ਦੇ ਸਬਦ ਦੁਆਰਾ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ।
ਸਬਦ ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ,
ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਅਕਾਲ ਪੁਰਖੁ ਦੀ ਭਗਤੀ ਨਹੀਂ ਹੋ ਸਕਦੀ। ਗੁਰੂ ਦੇ ਸਬਦ
ਦੁਆਰਾ ਹੀ ਭਗਤੀ ਨਾਲ ਪਿਆਰ ਕਰਨ ਵਾਲਾ ਅਕਾਲ ਪੁਰਖੁ ਮਨੁੱਖ ਦੇ ਮਨ ਵਿੱਚ ਵੱਸਦਾ ਹੈ, ਆਤਮਕ
ਅਡੋਲਤਾ ਪ੍ਰਾਪਤ ਹੁੰਦੀ ਹੈ ਤੇ ਆਤਮਕ ਅਡੋਲਤਾ ਵਿੱਚ ਟਿਕਣ ਨਾਲ ਉਹ ਅਕਾਲ ਪੁਰਖੁ ਮਿਲ ਪੈਂਦਾ
ਹੈ। ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ। ਪਰੰਤੂ ਇਹ
ਦਾਤਿ ਉਸ ਅਕਾਲ ਪੁਰਖੁ ਦੀ ਮਿਹਰ ਨਾਲ ਹੀ ਮਿਲਦੀ ਹੈ।
ਹੇ ਅਕਾਲ ਪੁਰਖੁ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ, ਤੇਰੀ ਮਿਹਰ ਨਾਲ ਮੈਂ ਦਿਨੇ ਰਾਤ
ਸਬਦ ਗੁਰੂ ਦੁਆਰਾ ਸਲਾਹੁੰਦਾ ਰਹਿੰਦਾ ਹਾਂ। ਗੁਰੂ ਸਾਹਿਬ ਇਹੀ ਸਮਝਾਂਦੇ ਹਨ, ਕਿ ਅਕਾਲ ਪੁਰਖੁ
ਜੀਵਾਂ ਦੇ ਮੰਗਣ ਤੋਂ ਬਿਨਾ ਹੀ ਹਰੇਕ ਦਾਤਿ ਬਖ਼ਸ਼ਣ ਵਾਲਾ ਹੈ। ਇਸ ਲਈ ਉਸ ਸਦਾ ਥਿਰ ਰਹਿਣ ਵਾਲੇ
ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾਈ ਰੱਖ।
ਗੁਰਬਾਣੀ ਦੀਆਂ ਸਿਖਿਆਵਾਂ ਦਾ ਉਪਰ ਲਿਖਿਆ ਸੰਖੇਪ ਸਾਨੂੰ ਸਪੱਸ਼ਟ ਕਰਕੇ
ਸਮਝਾਦਾ ਹੈ, ਕਿ ਕੀਰਤਨ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਹੀ ਕਰਨਾ ਹੈ ਤਾਂ ਜੋ
ਅਸੀਂ ਸਬਦ ਗੁਰੂ ਦਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ ਸਕੀਏ, ਅਕਾਲ ਪੁਰਖੁ ਦੇ ਗੁਣ ਗਾਇਨ ਕਰ
ਸਕੀਏ, ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾ ਸਕੀਏ, ਆਪਣੀ ਸੋਚ ਤੇ ਕਰਮ ਠੀਕ ਕਰ ਸਕੀਏ,
ਅਕਾਲ ਪੁਰਖੁ ਦੇ ਹੁਕਮੁ ਨੂੰ ਪਹਿਚਾਨਣ ਸਕੀਏ, ਅਕਾਲ ਪੁਰਖੁ ਵਿੱਚ ਆਪਣੀ ਸੁਰਤਿ ਟਿਕਾਈ ਰੱਖੀਏ,
ਦਿਨ ਰਾਤ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਵਿੱਚ ਲੀਨ ਰਹਿ ਸਕੀਏ, ਸਬਦ ਗੁਰੂ ਦੀ ਸਰਨ ਵਿੱਚ ਰਹਿ ਕੇ
ਆਪਣੇ ਅੰਦਰ ਉੱਚੇ ਆਤਮਕ ਜੀਵਨ ਵਾਲੇ ਗੁਣਾਂ ਪੈਦਾ ਕਰ ਸਕੀਏ, ਤੇ ਆਤਮਕ ਅਡੋਲਤਾ ਵਿੱਚ ਟਿਕ ਕੇ
ਆਪਣਾ ਮਨੁਖਾ ਜਨਮ ਸਫਲ ਕਰ ਸਕੀਏ।
ਲੇਖ ਦਾ ਆਰੰਭ ੬
ਲੇਖ ਦਾ ਸੰਖੇਪ ੬
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ ੬
ਜਿਸ ਤਰ੍ਹਾਂ ਸਕੂਲ ਵਿੱਚ ਦਾਖਲੇ ਤੋਂ ਬਾਅਦ ਪਾਸ ਹੋਣ ਲਈ ਪੜ੍ਹਾਈ ਅਤੇ ਮਿਹਨਤ ਕਰਨੀ
ਪੈਂਦੀ ਹੈ, ਠੀਕ ਉਸੇ ਤਰ੍ਹਾਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹਨਾਂ,
ਸੁਣਨਾਂ, ਸਮਝਣਾਂ ਤੇ ਵੀਚਾਰਨਾ ਹੈ ਤਾਂ ਜੋ ਆਪਣੇ ਅਮਲੀ ਜੀਵਨ ਵਿੱਚ ਅਪਨਾ ਕੇ ਮਨੁੱਖਾ ਜੀਵਨ
ਸਫਲ ਕਰ ਸਕੀਏ।
ਮਨੁੱਖ ਆਪਣੀ ਸੋਚ ਅਨੁਸਾਰ ਕਰਮ ਕਰਦਾ ਹੈ, ਇਸ ਲਈ ਕਰਮ ਠੀਕ ਕਰਨ ਲਈ ਆਪਣੀ ਸੋਚ ਵੀ ਠੀਕ
ਕਰਨੀ ਹੈ।
ਮਨੁੱਖਾ ਜਨਮ ਦਾ ਇਹ ਅਨਮੋਲ ਸਮਾਂ ਲੰਘਦਾ ਜਾ ਰਿਹਾ ਹੈ। ਇਸ ਲਈ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਦਾ ਗੀਤ ਗਾਇਆ ਕਰ, ਅਕਾਲ ਪੁਰਖੁ ਦੀ ਸਰਨ ਵਿੱਚ ਪਿਆ ਰਹਿ ਤੇ ਸਦਾ ਅਕਾਲ ਪੁਰਖੁ ਦਾ
ਨਾਮੁ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਕਰ।
ਸਾਧ ਸੰਗਤਿ ਵਿੱਚ ਸਿਰਫ਼ ਅਕਾਲ ਪੁਰਖੁ ਦਾ ਨਾਮੁ ਜਪਿਆ ਜਾਂਦਾ ਹੈ, ਇਸ ਲਈ ਸਾਧ ਸੰਗਤਿ
ਕਰਿਆ ਕਰ, ਤੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲਿਆ ਕਰ ਤਾਂ ਜੋ ਸਦਾ ਆਤਮਕ ਆਨੰਦ ਮਿਲਿਆ
ਰਹੇ, ਤੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਸਕੇ।
ਜਦੋਂ ਅਕਾਲ ਪੁਰਖੁ ਜੀਵਾਂ ਦੇ ਚਿੱਤ ਵਿੱਚ ਆ ਕੇ ਵੱਸਿਆ ਰਹਿੰਦਾ ਹੈ, ਤਾਂ ਲੋਕ ਪਰਲੋਕ
ਵਿੱਚ ਪੂਰਨ ਇੱਜ਼ਤ ਮਿਲਦੀ ਰਹਿੰਦੀ ਹੈ। ਜਦੋਂ ਅਸੀਂ ਅਕਾਲ ਪੁਰਖੁ ਦਾ ਨਾਮੁ ਭੁੱਲ ਜਾਂਦੇ ਹਾਂ,
ਤਾਂ ਅਸੀਂ ਜੀਵਨ ਵਿੱਚ ਭਟਕਦੇ ਰਹਿੰਦੇ ਹਾਂ।
ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਹੀ ਪੜ੍ਹਦਾ ਹੈ, ਉਹ ਇਸ ਭੇਤ ਨੂੰ ਨਹੀਂ
ਸਮਝ ਸਕਦਾ, ਨਿਰੇ ਧਾਰਮਿਕ ਭੇਖਾਂ ਨਾਲ ਸਗੋਂ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ।
ਗੁਰੂ ਦੀ ਮਤਿ ਅਨੁਸਾਰ ਚਲ ਕੇ ਹੀ ਅਕਾਲ ਪੁਰਖੁ ਮਿਲਦਾ ਹੈ।
ਅਕਾਲ ਪੁਰਖੁ ਨਾਲ ਜਾਣ ਪਛਾਣ ਬਣਾਣੀ, ਉਸ ਦੇ ਹੁਕਮੁ ਨੂੰ ਪਹਿਚਾਨਣਾ, ਅਕਾਲ ਪੁਰਖੁ ਵਿੱਚ
ਆਪਣੀ ਸੁਰਤਿ ਟਿਕਾਈ ਰੱਖਣੀ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਸੁਰਤਿ ਜੋੜਨੀ, ਸਭ ਤੋਂ
ਸ੍ਰੇਸ਼ਟ ਕੰਮ ਹਨ। ਇਸ ਲਈ ਸਬਦ ਗੁਰੂ ਨੂੰ ਮਿਲ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਿਹਾ
ਕਰ।
ਗੁਰੂ ਦੇ ਸੇਵਕਾਂ ਦਾ ਸੇਵਕ ਬਣ, ਤਾਂ ਜੋ ਗੁਰੂ ਦੀ ਦੱਸੀ ਹੋਈ ਮਤ ਬਾਰੇ ਚੰਗੀ ਤਰ੍ਹਾਂ
ਸਮਝ ਆ ਸਕੇ ਤੇ ਉਸ ਅਨੁਸਾਰ ਚਲਣ ਦੀ ਜਾਚ ਸਿਖ ਸਕੇ। ਗੁਰੂ ਦੇ ਸਬਦ ਦੀ ਵੀਚਾਰ ਕਰਨੀ ਤੇ ਉਸ
ਅਨੁਸਾਰ ਚਲਣਾ ਹੀ ਗੁਰੂ ਦੀ ਦੱਸੀ ਸੇਵਾ ਹੈ, ਇਹੀ ਹੈ ਗੁਰੂ ਦੀ ਦੱਸੀ ਹੋਈ ਭਗਤੀ, ਪਰੰਤੂ ਇਹ
ਦਾਤਿ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦੀ ਹੈ।
ਗੁਰੂ ਦੇ ਸਬਦ ਤੋਂ ਬਿਨਾ ਜਗਤ ਮਾਇਆ ਦੇ ਮੋਹ ਦੇ ਕਾਰਨ ਦੁਖੀ ਰਹਿੰਦਾ ਹੈ। ਆਪਣੇ ਮਨ ਦੇ
ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਦੁਖੀ ਕਰਦੀ ਰਹਿੰਦੀ ਹੈ, ਤੇ ਉਹ ਮਾਇਆ
ਦੀ ਲਪੇਟ ਵਿੱਚ ਫਸੇ ਰਹਿੰਦੇ ਹਨ। ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦਾ ਨਾਮੁ ਸਿਮਰਿਆ
ਜਾ ਸਕਦਾ ਹੈ, ਗੁਰੂ ਦੇ ਸਬਦ ਦੁਆਰਾ ਹੀ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਲੀਨ ਰਹਿ
ਸਕੀਦਾ ਹੈ।
ਗੁਰੂ ਦੇ ਸਬਦ ਤੋਂ ਬਿਨਾ ਜੀਵ ਦੇ ਭਰਮ, ਦਵੈਤ ਭਾਵਨਾ, ਵਿਤਕਰਾ ਤੇ ਉਨ੍ਹਾਂ ਕਰਕੇ ਪੈਦਾ
ਹੋਣ ਵਾਲੀ ਭਟਕਣਾ ਮੁੱਕਦੀ ਨਹੀਂ, ਨਾ ਹੀ ਉਸ ਦੇ ਅੰਦਰੋਂ ਮੈਂ ਤੇ ਮੇਰੀ ਦੀ ਪ੍ਰੇਰਨਾ ਦੂਰ
ਹੁੰਦੀ ਹੈ। ਗੁਰੂ ਦੇ ਸਬਦ ਤੋਂ ਬਿਨਾ ਮਨੁੱਖ ਦੇ ਅੰਦਰ ਅਕਾਲ ਪੁਰਖੁ ਦੇ ਚਰਨਾਂ ਦੀ ਪ੍ਰੀਤਿ
ਪੈਦਾ ਨਹੀਂ ਹੁੰਦੀ, ਤੇ ਪ੍ਰੀਤਿ ਤੋਂ ਬਿਨਾ ਜੀਵ ਪਾਸੋਂ ਅਕਾਲ ਪੁਰਖੁ ਦੀ ਭਗਤੀ ਨਹੀਂ ਹੋ
ਸਕਦੀ, ਅਕਾਲ ਪੁਰਖੁ ਦੇ ਦਰ ਤੇ ਜੀਵ ਕਬੂਲ ਨਹੀਂ ਹੁੰਦਾ। ਗੁਰੂ ਦੇ ਸਬਦ ਦੁਆਰਾ ਹੀ ਹਉਮੈ ਮਨ
ਵਿਚੋਂ ਮਾਰੀ ਜਾ ਸਕਦੀ ਹੈ, ਗੁਰੂ ਦੇ ਸਬਦ ਦੁਆਰਾ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ
ਭਟਕਣਾ ਦੂਰ ਹੁੰਦੀ ਹੈ।
ਜੇਹੜੀਆਂ ਜੀਵ ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿੱਚ ਟਿਕ ਕੇ ਗੁਰੂ ਦੇ ਸਬਦ ਅਨੁਸਾਰ ਦਰਸਾਏ
ਗਏ ਜੀਵਨ ਦੇ ਰਾਹ ਤੇ ਤੁਰਦੀਆਂ ਹਨ, ਉਹ ਅਕਾਲ ਪੁਰਖੁ ਪਤੀ ਦੀ ਪ੍ਰਸੰਨਤਾ ਹਾਸਲ ਕਰ ਲੈਂਦੀਆਂ
ਹਨ ਤੇ ਅਸਲੀ ਸੁਹਾਗਣਾ ਬਣ ਜਾਂਦੀਆਂ ਹਨ।
ਸਬਦ ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ,
ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਅਕਾਲ ਪੁਰਖੁ ਦੀ ਭਗਤੀ ਨਹੀਂ ਹੋ ਸਕਦੀ। ਗੁਰੂ ਦੇ ਸਬਦ
ਦੁਆਰਾ ਹੀ ਭਗਤੀ ਨਾਲ ਪਿਆਰ ਕਰਨ ਵਾਲਾ ਅਕਾਲ ਪੁਰਖੁ ਮਨੁੱਖ ਦੇ ਮਨ ਵਿੱਚ ਵੱਸਦਾ ਹੈ, ਆਤਮਕ
ਅਡੋਲਤਾ ਪ੍ਰਾਪਤ ਹੁੰਦੀ ਹੈ ਤੇ ਆਤਮਕ ਅਡੋਲਤਾ ਵਿੱਚ ਟਿਕਣ ਨਾਲ ਉਹ ਅਕਾਲ ਪੁਰਖੁ ਮਿਲ ਪੈਂਦਾ
ਹੈ। ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ। ਪਰੰਤੂ ਇਹ
ਦਾਤਿ ਉਸ ਅਕਾਲ ਪੁਰਖੁ ਦੀ ਮਿਹਰ ਨਾਲ ਹੀ ਮਿਲਦੀ ਹੈ।
ਹੇ ਅਕਾਲ ਪੁਰਖੁ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ, ਤੇਰੀ ਮਿਹਰ ਨਾਲ ਮੈਂ ਦਿਨੇ ਰਾਤ
ਸਬਦ ਗੁਰੂ ਦੁਆਰਾ ਸਲਾਹੁੰਦਾ ਰਹਿੰਦਾ ਹਾਂ। ਗੁਰੂ ਸਾਹਿਬ ਇਹੀ ਸਮਝਾਂਦੇ ਹਨ, ਕਿ ਅਕਾਲ ਪੁਰਖੁ
ਜੀਵਾਂ ਦੇ ਮੰਗਣ ਤੋਂ ਬਿਨਾ ਹੀ ਹਰੇਕ ਦਾਤਿ ਬਖ਼ਸ਼ਣ ਵਾਲਾ ਹੈ। ਇਸ ਲਈ ਉਸ ਸਦਾ ਥਿਰ ਰਹਿਣ ਵਾਲੇ
ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾਈ ਰੱਖ।
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"
(ਡਾ: ਸਰਬਜੀਤ ਸਿੰਘ)
(Dr. Sarbjit Singh)
RH1 / E-8, Sector-8, Vashi, Navi Mumbai - 400703.
Email =
[email protected]
Web =
http://www.geocities.ws/sarbjitsingh
http://www.sikhmarg.com/article-dr-sarbjit.html
|
. |