ਭਾਰਤ ਵਰਸ਼ ਵਿਚ ਅਨੇਕਾਂ ਹੀ ਪੀਰ-ਪੈਗੰਬਰਾਂ ਅਤੇ ਮਹਾਂ ਪੁਰਸ਼ਾਂ ਨੇ ਜਨਮ
ਲਿਆ ਹੈ। ਜਿਨ੍ਹਾਂ ਨੇ ਸਮੇਂ-ਸਮੇਂ ਆਪਣੇ ਅਨੁਭਵ ਅਤੇ ਆਤਮਿਕ ਗਿਆਨ ਰਾਹੀ ਮਨੁੱਖਤਾ ਦੀ ਭਲਾਈ ਨੂੰ
ਹੀ ਆਪਣਾ ਜੀਵਨ ਮਨੋਰਥ ਬਣਾ ਲਿਆ ਸੀ। ਇਹ ਹੀ ਕਾਰਨ ਸੀ ਕਿ ਅਜੇਹੇ ਧਰਮੀ ਪੁਰਸ਼ਾਂ ਦਾ ਜੀਵਨ ਆਮ
ਲੋਕਾਈ ਲਈ ਚਾਨਣ ਮੁਨਾਰਾ ਬਣ ਗਿਆ। ਭਗਤ ਰਵਿਦਾਸ ਜੀ ਦਾ ਨਾਮ ਵੀ ਅਜੇਹੇ ਪੈਗੰਬਰਾਂ `ਚ ਬਹੁਤ ਹੀ
ਸਤਿਕਾਰ ਨਾਲ ਲਿਆ ਜਾਂਦਾ ਹੈ। ਭਗਤ ਜੀ ਨੇ ਆਪਣਾ ਸਾਰਾ ਜੀਵਨ ਹੀ ਬ੍ਰਾਹਮਣ ਵੱਲੋਂ ਸਥਾਪਿਤ ਕੀਤੀ
ਗਈ ਜਾਤ-ਪਾਤ, ਲੁਟ-ਖਸੁਟ, ਬੇਇਨਸਾਫ਼ੀ ਅਤੇ ਕਰਮਕਾਂਡਾਂ ਦੇ ਖਿਲਾਫ਼ ਸੰਘਰਸ਼ ਕਰਨ ਦੇ ਨਾਲਾ ਨਾਲ
ਮਨੁੱਖਤਾ ਨੂੰ ਇਕ ਅਕਾਲ ਪੁਰਖ ਦੇ ਨਾਲ ਜੋੜਿਆ। ਪਰ ਹੈਰਾਨੀ ਦੀ ਗਲ ਹੈ ਕਿ ਭਗਤ ਜੀ ਦੇ ਜੀਵਨ ਕਾਲ
ਵਾਰੇ ਵਿਦਵਾਨਾਂ ਵਿੱਚ ਕਾਫੀ ਮੱਤ ਭੇਦ ਹਨ। ਜਿਸ ਸਮੇ ਭਗਤ ਜੀ ਦਾ ਜਨਮ ਹੋਇਆ ਸੀ, ਉਸ ਸਮੇ
ਅਨਪੜ੍ਹਤਾ ਗਰੀਬੀ ਅਤੇ ਬ੍ਰਾਹਮਣ ਵੱਲੋਂ ਸਥਾਪਿਤ ਕੀਤੀ ਗਈ ਵਰਣ ਵੰਡ ਦਾ ਬੋਲ ਬਾਲਾ ਹੋਣ ਕਾਰਨ
ਅਖੌਤੀ ਨੀਵੀਂਆਂ ਜਾਤਾਂ `ਚ ਪੈਦਾ ਹੋਣ ਵਾਲਿਆਂ ਦੇ ਜਨਮ ਪੱਤਰੇ ਆਦਿ ਨਹੀਂ ਬਣਾਏ ਜਾਂਦੇ ਸਨ। ਪਰ
ਜਦੋਂ ਕੋਈ ਮਹਾ ਪੁਰਖ, ਪ੍ਰਭੂ ਭਗਤੀ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਕਾਰਨ ਸਮਾਜ `ਚ
ਆਪਣਾ ਵੱਖਰਾ ਅਸਥਾਨ ਬਣਾ ਲੈਂਦੇ ਸਨ ਤਾਂ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ, ਉਨ੍ਹਾਂ ਦੀ ਯਾਦ ਨੂੰ
ਤਾਜ਼ਾ ਰੱਖਣ ਅਤੇ ਉਨ੍ਹਾਂ ਦੇ ਉਪਦੇਸ਼ਾਂ ਤੋਂ ਸਿੱਖਿਆ ਲੈਣ ਲਈ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਮਨਾਉਣੇ
ਅਰੰਭ ਕੀਤੇ ਗਏ। ਉਦੋਂ, ਉਨ੍ਹਾਂ ਮਹਾਂਪੁਰਖਾਂ ਸਬੰਧੀ ਕੋਈ ਠੋਸ ਤੱਥਾਂ ਤੇ ਅਧਾਰਿਤ ਜਾਣਕਾਰੀ ਨਾ
ਹੋਣ ਕਰਨ, ਕੋਈ ਇਕ ਦਿਨ ਮੰਨ ਲਿਆ ਜਾਂਦਾ ਸੀ। ਆਮ ਤੌਰ ਤੇ ਇਹ ਪੁੰਨਿਆ ਦਾ ਦਿਨ ਹੁੰਦਾ ਸੀ। ਸ਼ਾਇਦ
ਅਜੇਹਾ ਹੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਵੀ ਹੋਇਆ ਗੋਵੇਗਾ। ਭਗਤ ਜੀ ਦੇ ਜੀਵਨ ਕਾਲ
ਵਾਰੇ ਵਿਦਵਾਨਾਂ ਵਿੱਚ ਕਾਫੀ ਮੱਤ ਭੇਦ ਹਨ।
ਭਗਤ ਜੀ ਦਾ ਨਾਮ ਰਵਿਦਾਸ ਰੱਖਣ ਬਾਰੇ ਕਈ ਵਿਦਵਾਨਾਂ ਦਾ ਮੱਤ ਹੈ ਕਿ ਇਹ
ਨਾਮ ਰਵੀਵਾਰ (ਐਤਵਾਰ) ਤੋਂ ਲਿਆ ਗਿਆ ਹੈ, ਅਤੇ ਭਗਤ ਜੀ ਦਾ ਜਨਮ ਮਾਘ ਦੀ ਪੁੰਨਿਆ ਨੂੰ ਹੋਇਆ ਸੀ।
ਪਰ ਜਨਮ ਦੇ ਸਾਲ ਬਾਰੇ ਵਿਦਵਾਨ ਇਕ ਮੱਤ ਨਹੀ ਹਨ। ਪ੍ਰਚਲਿਤ ਰਵਾਇਤ ਮੁਤਾਬਕ ਇਸ ਸਾਲ ਭਗਤ ਦੀ ਦਾ
643 ਵਾਂ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਮੁਤਾਬਕ ਭਗਤ ਜੀ ਦਾ ਜਨਮ ਸੰਮਤ 1433 ਬਿਕ੍ਰਮੀ
(1377 ਈ:) ਦਾ ਬਣਦਾ ਹੈ। ਜੇ ਇਸ ਸਾਲ ਨੂੰ ਸਹੀ ਮੰਨ ਲਿਆ ਜਾਵੇ ਤਾ ਉਸ ਦਿਨ ਐਤਵਾਰ ਅਤੇ ਪੁੰਨਿਆ
ਵਾਲੀ ਸ਼ਰਤ ਵੀ ਪੂਰੀ ਹੋ ਜਾਂਦੀ ਹੈ। ਉਸ ਦਿਨ 1 ਫੱਗਣ (25 ਜਨਵਰੀ ਜੂਲੀਅਨ) ਸੀ।
ਪ੍ਰਿਥੀ ਸਿੰਘ ਅਜ਼ਾਦ ਵੀ ਆਪਣੀ ਲਿਖਤ "ਰਵਿਦਾਸ ਸਦਸ਼ਨ" ਰਾਹੀ ਇਸੇ ਤਾਰੀਖ
ਨਾਲ ਹੀ ਸਹਿਮਤੀ ਪ੍ਰਗਟ ਕਰਦਾ ਹੈ।
ਚੌਦਹ ਸੈ ਤੈਤੀਸ ਕੀ ਮਾਘ ਸੁਦੀ ਪੰਦਰਾਸ। ਦੁਖੀਓ ਕੇ ਲਕਿਆਣ ਹਿਤ ਪ੍ਰਗਰਟ
ਸ੍ਰੀ ਰਵਿਦਾਸ।।
‘ਸੰਤ ਰਵਿਦਾਸ ਔਰ ਉਨ ਕਾ ਕਾਵਯ’ ਦੇ ਲੇਖਕ ਮੁਤਾਬਕ ਭਗਤ ਜੀ ਦਾ ਜਨਮ 1471
ਬਿਕ੍ਰਮੀ (1414 ਈ:) ਦਾ ਹੈ।
ਡਾ ਤ੍ਰਿਲੋਕੀ ਨਰਾਇਣ ਦਾ ਮਤ ਹੈ ਕਿ ਭਗਤ ਜੀ ਦਾ ਜਨਮ ਕਾਲ 1447 ਤੋਂ
1566ਬਿ: (1390 ਤੋਂ 1499 ਈ:) ਤਕ ਨਿਰਧਾਰਿਤ ਕੀਤਾ ਜਾ ਸਕਦਾ ਹੈ।
ਡਾ ਰਾਮ ਕੁਮਾਰ ਵਰਮਾ ਦੀ ਖੋਜ ਮੁਤਾਬਕ ਭਗਤ ਜੀ ਦਾ ਜਨਮ 1445 ਬਿ: (1388
ਈ:) ਹੈ।
ਅਚਾਰੀਆ ਪ੍ਰਿਥਵੀ ਸਿੰਘ ਅਜ਼ਾਦ ਭਗਤ ਜੀ ਦਾ ਜਨਮ 1433ਬਿ: (1377ਈ:) ਦਾ
ਮੰਨਦੇ ਹਨ।
ਡਾ ਤਾਰਾ ਚੰਦ ਅਤੇ ਮੈਕਾਲਿਫ਼, ਭਗਤ ਜੀ ਦਾ ਜਨਮ 1470 ਬਿ: (1413 ਈ:)
ਮੰਨਦੇ ਹਨ।
ਡਾ ਸ਼ਾਨ, ਭਗਤ