ਰੱਬ ਦੀ ਹੋਂਦ ਦੇ ਸਵਾਲ ਨਾਲ ਸੰਬੰਧਿਤ ਤੀਜਾ ਹਿੱਸਾ
ਗੁਰਮਤਿ ਦੇ ਰੱਬ ਜਾਂ ਕੁਦਰਤ ਦੇ ਨਿਯਮਾਂ ਦੀ ਸਹੀ ਪਰਿਭਾਸ਼ਾ ਕੀ ਹੋ ਸਕਦੀ ਹੈ?
ਰੱਬ ਦੀ ਹੋਂਦ ਬਾਰੇ ਜੋ ਸਵਾਲ ਇੱਥੇ ਸਿੱਖ ਮਾਰਗ ਤੇ 26
ਅਪ੍ਰੈਲ 2020 ਨੂੰ ਪਾਇਆ ਗਿਆ ਸੀ ਅਤੇ ਉਸ ਨੂੰ ਦੋ ਹਿੱਸਿਆਂ ਵਿੱਚ ਵਿਚਾਰਿਆ ਗਿਆ ਸੀ। ਇਹ ਤੀਸਰਾ
ਹਿੱਸਾ ਵੀ ਉਸ ਪਹਿਲੇ ਸਵਾਲ ਨਾਲ ਹੀ ਸੰਬੰਧਿਤ ਹੈ ਇਸ ਲਈ ਇਸ ਨੂੰ ਪਹਿਲੇ ਸਵਾਲ ਦਾ ਹੀ ਤੀਸਰਾ
ਹਿੱਸਾ ਸਮਝਣਾ ਚਾਹੀਦਾ ਹੈ। ਜਿਹੜੇ ਵੀ ਪਾਠਕਾਂ/ਲੇਖਕਾਂ ਨੇ ਆਪਣੇ ਵਿਚਾਰ ਇਸ ਰੱਬ ਦੀ ਹੋਂਦ ਬਾਰੇ
ਦਿੱਤੇ ਸਨ, ਉਹ ਤਕਰੀਬਨ ਸਾਰੇ ਹੀ ਇਸ ਗੱਲ ਨਾਲ ਸਹਿਮਤ ਸਨ ਕਿ ਕੁਦਰਤੀ ਜਾਂ ਰੱਬੀ ਨਿਯਮਾ ਨੂੰ ਕੋਈ
ਵੀ ਵਆਕਤੀ ਆਪਣੀ ਮਰਜ਼ੀ ਨਾਲ ਕਿਸੇ ਵੀ ਤਰ੍ਹਾਂ ਦੇ ਪਾਠ ਪੂਜਾ ਜਾਂ ਧਾਰਮਿਕ ਰਸਮਾ ਨਾਲ ਬਦਲ ਨਹੀਂ
ਸਕਦਾ। ਕੁੱਝ ਇੱਕ ਨੂੰ ਛੱਡ ਕੇ ਬਾਕੀ ਸਾਰੇ ਇਸ ਗੱਲ ਨਾਲ ਵੀ ਸਹਿਮਤ ਸਨ ਕਿ ਇਹ ਕੁਦਰਤੀ ਨਿਯਮ
ਆਪਣੇ ਆਪ ਹੋਂਦ ਵਿੱਚ ਆਏ ਸਨ। ਹੁਣ ਸਵਾਲ ਹੱਲ ਕਰਨ ਵਾਲਾ ਇਹ ਰਹਿੰਦਾ ਹੈ ਕਿ ਜੇ ਕਰ ਕੋਈ ਵੀ
ਵਿਆਕਤੀ ਜਿਹੜਾ ਕਿ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਾ ਹੋਵੇ
ਅਤੇ ਉਹ ਗੁਰਬਾਣੀ ਨੂੰ ਮੰਨਣ ਵਾਲੇ, ਜਿਨ੍ਹਾਂ ਵਿੱਚ ਤਕਰੀਬਨ ਤੁਸੀਂ ਵੀ ਸਾਰੇ ਸ਼ਾਮਲ ਹੋ, ਇਹ
ਪੁੱਛੇ ਕਿ ਜਿਸ ਰੱਬ ਵਿੱਚ ਜਾਂ ਕੁਦਰਤੀ ਨਿਯਮ ਵਿੱਚ ਤੁਸੀਂ ਵਿਸ਼ਵਾਸ਼ ਰੱਖਦੇ ਹੋ, ਉਸ ਦੀ ਸਹੀ
ਪਰਿਭਾਸ਼ਾ ਕੀ ਹੈ? ਜਾਂ ਇਉਂ ਕਹਿ ਲਓ ਕਿ “ਸੈਭੰ” ਦੀ ਵਿਆਖਿਆ ਲਈ ਤੁਹਾਡੇ ਲਈ ਸਭ ਤੋਂ ਢੁਕਵੇਂ ਸ਼ਬਦ
ਕਿਹੜੇ ਹੋ ਸਕਦੇ ਹਨ ਜਿਸ ਨਾਲ ਸਵਾਲ ਕਰਤਾ ਨੂੰ ਥੋੜੇ ਸ਼ਬਦਾਂ ਵਿੱਚ ਸਹੀ ਜਵਾਬ ਮਿਲ ਸਕਦਾ ਹੋਵੇ।
ਡਾ: ਇਕਬਾਲ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਪਹਿਲਾਂ ਹੀ ਇਸ ਬਾਰੇ ਦਿੱਤੇ ਹੋਏ ਹਨ ਅਤੇ ਉਹ ਇਸ ਨੂੰ
“ਬ੍ਰਹਮੰਡੀ ਨਿਯਮ-ਤੰਤਰ” ਦਾ ਨਾਮ ਦਿੰਦੇ ਹਨ। ਕੀ ਤੁਸੀਂ ਇਸ ਨਾਮ ਨਾਲ ਸਹਿਮਤ ਹੋ? ਜੇ ਕਰ ਨਹੀਂ
ਤਾਂ ਤੁਹਾਡੀ ਸੋਚਣੀ ਅਨੁਸਾਰ ਗੁਰਮਤਿ ਵਾਲੇ ਰੱਬ ਜਾਂ ਕੁਦਰਤੀ ਨਿਯਮਾ ਦੀ ਸੈਭੰ ਦੀ ਸਹੀ ਪਰਿਭਾਸ਼ਾ
ਜਾਂ ਸ਼ਬਦਾਵਲੀ ਕੀ ਹੋ ਸਕਦੀ ਹੈ?
(ਨੋਟ:- ਇਸ ਲੇਖ ਨਾਲ
ਸੰਬੰਧਿਤ ਕੁਮਿੰਟਸ ਪੜ੍ਹਨ ਲਈ ਇੱਥੇ ਇਸ ਲਾਈਨ ਤੇ ਕਲਿਕ ਕਰੋ। ਇਹ ਫਾਈਲ ਪੀ.ਡੀ.ਐੱਫ. ਫੌਰਮੇਟ ਵਿਚ
ਹੈ-ਸੰਪਾਦਕ)