ਅੱਜ
31 ਮਈ, 2020 ਦਾ ਸਵਾਲ
ਕੀ
ਸਿੱਖ ਧਰਮ ਚੋਰਾਂ ਅਤੇ ਡਾਕੂਆਂ ਦਾ ਧਰਮ ਹੈ?
ਗੁਰਬਾਣੀ ਦਾ ਸਿਧਾਂਤ ਇਨਸਾਨ ਲਈ ਚੰਗੀ ਸੇਧ ਦਿੰਦਾ ਹੈ। ਗੁਰਬਾਣੀ ਨੂੰ ਸਮਝ ਕੇ ਅਤੇ ਇਸ ਨੂੰ
ਆਪਣੇ ਜੀਵਨ ਵਿੱਚ ਅਪਣਾ ਕੇ ਅਸੀਂ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਪਰ
ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਿੱਖਾਂ ਨੇ ਗੁਰਬਾਣੀ ਨੂੰ ਸਿਰਫ ਆਪਣੇ ਪਾਠ-ਪੂਜਾ ਲਈ ਜਾਂ ਪੈਸੇ
ਇਕੱਠੇ ਕਰਨ ਲਈ ਹੀ ਵਰਤਿਆ ਹੈ। ਆਪਣੇ ਜੀਵਨ ਜਾਂਚ ਲਈ ਤਕਰੀਬਨ ਸਾਰੀ ਸੇਧ ਹੋਰ ਕੂੜ ਗ੍ਰੰਥਾਂ ਤੋਂ
ਹੀ ਲਈ ਹੈ ਅਤੇ ਲੈ ਰਹੇ ਹਨ। ਇਸ ਲਈ ਇਨ੍ਹਾਂ ਦੀ ਅਕਲ ਵਿੱਚ ਸੁਧਾਰ ਹੋਣਾ ਬਹੁਤ ਮੁਸ਼ਕਲ ਕੰਮ ਹੈ।
ਮੈਂ ਕੋਸ਼ਿਸ਼ ਕਰਾਂਗਾ ਕਿ ਘੱਟ ਤੋਂ ਘੱਟ ਸ਼ਬਦਾਂ ਵਿੱਚ ਦੱਸਿਆ ਜਾਵੇ ਤਾਂ ਕਿ ਅੱਜ ਦਾ ਸਵਾਲ
ਸਾਰਿਆਂ ਦੀ ਸਮਝ ਵਿੱਚ ਆ ਜਾਵੇ। ਆਪਾਂ ਗੱਲ ਸ਼ੁਰੂ ਕਰਦੇ ਹਾਂ ਛੇਵੇਂ ਪਾਤਸ਼ਾਹ ਨਾਲ ਜੁੜੀ ਹੋਈ ਉਹ
ਘੋੜਿਆਂ ਵਾਲੀ ਸਾਖੀ/ਕਹਾਣੀ ਤੋਂ ਜਿਹੜੀ ਕਿ ਭਾਈ ਬਿਧੀ ਚੰਦ ਨਾਲ ਸੰਬੰਧਿਤ ਹੈ। ਇਹ ਕਹਾਣੀ ਗੁਰ
ਬਿਲਾਸ ਪਾਤਸ਼ਾਹੀ ਛੇਵੀਂ ਅਤੇ ਗੁਰਪਰਤਾਪ ਸੂਰਜ ਪ੍ਰਕਾਸ਼, ਦੋਹਾਂ ਗ੍ਰੰਥਾਂ ਵਿੱਚ ਹੀ ਥੋੜੇ ਬਹੁਤ
ਫਰਕ ਨਾਲ ਲਿਖੀ ਹੋਈ ਹੈ। ਇਹ ਸਾਖੀ ਜੋ ਆਮ ਤੌਰ ਤੇ ਗੁਰਦੁਆਰਿਆਂ ਵਿੱਚ ਰਾਗੀ ਢਾਡੀ ਅਤੇ ਹੋਰ
ਪ੍ਰਚਾਰਕਾਂ ਵਲੋਂ ਸੁਣਾਈ ਜਾਂਦੀ ਹੈ ਉਹ ਤਕਰੀਬਨ ਤੁਸੀਂ ਸਾਰਿਆਂ ਨੇ ਹੀ ਸੁਣੀ ਹੋਵੇਗੀ। ਸੁਣਾਉਣ
ਵਾਲੇ ਤਾਂ ਇਹੀ ਸੁਣਾਉਂਦੇ ਹਨ ਕਿ ਕਾਬਲ ਦੀ ਸੰਗਤ ਗੁਰੂ ਜੀ ਲਈ ਘੋੜੇ ਲੈ ਕੇ ਆਉਂਦੀ ਸੀ ਜੋ ਕਿ
ਰਾਹ ਵਿੱਚ ਹੀ ਬਾਦਸ਼ਾਹ ਸ਼ਾਹ ਜਹਾਨ ਵਲੋਂ ਖੋਹ ਲਏ ਗਏ ਸਨ। ਪਰ ਜੋ ਕਹਾਣੀ ਇਨ੍ਹਾਂ ਗ੍ਰੰਥਾਂ ਵਿੱਚ
ਲਿਖੀ ਗਈ ਹੈ ਉਸ ਵਿੱਚ ਪਹਿਲਾਂ ਤਾਂ ਇਹੀ ਦਰਸਾਇਆ ਗਿਆ ਹੈ ਕਿ ਇਹ ਘੋੜੇ ਬਾਦਸ਼ਾਹ ਦੇ ਆਪਣੇ ਸਨ। ਪਰ
ਜਦੋਂ ਗੁਰੂ ਜੀ ਨੇ ਕਾਬਲ ਦੀ ਸੰਗਤ ਕੋਲੋਂ ਪੁੱਛਿਆ ਸੀ ਕਿ ਕਿੱਧਰ ਦੀ ਆਏ ਹੋ ਅਤੇ ਬਾਦਸ਼ਾਹ ਬਾਰੇ
ਤੁਸੀਂ ਕੀ ਦੇਖਿਆ ਅਤੇ ਸੁਣਿਆਂ ਹੈ। ਤਾਂ ਇਸ ਦੇ ਜਵਾਬ ਵਿੱਚ ਉਹ ਇਨ੍ਹਾਂ ਦੋ ਦਰਿਆਈ ਘੋੜਿਆਂ ਦਾ
ਜ਼ਿਕਰ ਕਰਦੇ ਹਨ ਜਿਨ੍ਹਾਂ ਦੇ ਨਾਮ ਗੁਲਬਾਗ ਅਤੇ ਦਿਲਬਾਗ ਸਨ। ਇਨ੍ਹਾਂ ਦੋਹਾਂ ਘੋੜਿਆਂ ਦੀ ਅੰਤਾਂ
ਦੀ ਸਿਫਤ ਕਰਕੇ ਕਹਿੰਦੇ ਹਨ ਕਿ ਇਹੋ ਜਿਹੇ ਘੋੜੇ ਤਾਂ ਸਤਿਗੁਰੂ ਜੀ ਤੁਹਾਡੇ ਕੋਲ ਹੋਣੇ ਚਾਹੀਦੇ
ਹਨ। ਇਨ੍ਹਾਂ ਦੀਆਂ ਗੱਲਾਂ ਸੁਣ ਕੇ ਸਤਿਗੁਰ ਦਾ ਮੰਨ ਵੀ ਲਲਚਾ ਗਿਆ ਅਤੇ ਘੋੜੇ ਲੈਣ ਦੀ ਗੱਲ ਸੋਚਣ
ਲੱਗੇ। ਗੁਰੂ ਜੀ ਸੋਚਦੇ ਹਨ ਕਿ ਪੈਸੇ ਨਾਲ ਤਾਂ ਬਾਦਸ਼ਾਹ ਨੇ ਦੇਣੇ ਨਹੀਂ ਕਿਉਂਕਿ ਬਾਦਸ਼ਾਹ ਕੋਲ
ਪੈਸੇ ਤਾਂ ਵਥੇਰੇ ਹੁੰਦੇ ਹਨ। ਇਸ ਲਈ ਭਾਈ ਬਿਧੀ ਚੰਦ ਦੀ ਡਿਊਟੀ ਲਗਾਈ ਲਗਾਈ ਜਾਵੇ ਤਾਂ ਕਿ ਉਹ
ਚੋਰੀ ਕਰਕੇ ਲਿਆ ਸਕੇ। ਫਿਰ ਜਦੋਂ ਬਿਧੀ ਚੰਦ ਦੋਵੇਂ ਘੋੜੇ ਚੋਰੀ ਕਰ ਲਿਆਇਆ ਤਾਂ ਗੁਰੂ ਜੀ ਨੇ
ਕਿਹਾ ਸੀ, “ਬਿਧੀ ਚੰਦ ਛੀਨਾ ਗੁਰ ਸੀਨਾ”।
ਜਦੋਂ ਬਿਧੀ ਚੰਦ ਚੋਰੀਆਂ ਕਰਨ ਕਰਕੇ ਮਸ਼ਹੂਰ ਹੋ ਗਿਆ ਤਾਂ ਮਾਤਾ ਨਾਨਕੀ ਜੀ ਕਹਿਣ ਲੱਗੇ ਕਿ
ਮੇਰੇ ਲਈ ਵੀ ਬੇਗਮਾਂ ਦੇ ਗਹਿਣੇ ਚੋਰੀ ਕਰਕੇ ਲਿਆ। ਬਿਧੀ ਚੰਦ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ
ਛੇਤੀਂ ਹੀ ਬੇਗਮਾਂ ਦੇ ਗਹਿਣੇ ਅਤੇ ਹੋਰ ਹੀਰੇ ਜਵਾਹਰ ਚੋਰੀ ਕਰਕੇ ਮਾਤਾ ਜੀ ਦੇ ਅੱਗੇ ਲਿਆ ਧਰੇ।
ਮਾਤਾ ਨਾਨਕੀ ਜੀ ਦੇਖ ਕੇ ਬੜੇ ਪ੍ਰਸੰਨ ਹੋਏ। ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਭਾਈ ਬਿਧੀ ਚੰਦ ਨੂੰ
ਕਿਹਾ ਸੀ ਕਿ ਤੇਰੇ ਲੇਖਾਂ ਵਿੱਚ ਚੋਰੀ ਦਾ ਵੱਡਾ ਕਰਮ ਹੈ।
ਸ਼੍ਰੀ ਅਰਜਨ ਮੁਝ ਸੰਗ ਉਚਾਰਾ। ਤੁਵ ਸਿਰ ਚੋਰੀ ਲੇਖ ਉਦਾਰਾ।
ਜੇ ਅਬਿ ਚਹਹੁ ਕਰਹੁ ਉਪਕਾਰਾ। ਪਰ ਧਨ ਆਪ ਨ ਲਿਹੁ ਕਰ ਧਾਰਾ। ਸੂਰਜ ਪ੍ਰਕਾਸ਼- ਰਾਸ 8-
ਅਧਿਆਇ 4
ਭਾਈ ਬਿਧੀ ਚੰਦ ਵਲੋਂ ਕੀਤੀਆਂ ਚੋਰੀਆਂ ਦੀਆਂ ਹੋਰ ਵੀ ਕਈ ਕਹਾਣੀਆਂ ਇਨ੍ਹਾਂ ਗ੍ਰੰਥਾਂ ਵਿੱਚ
ਦਰਜ਼ ਹਨ। ਇੱਕ ਥਾਂ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਭਾਈ ਬਿਧੀ ਚੰਦ ਹੁਣ ਚੋਰੀ ਦੀ ਆਦਤ
ਛੱਡ ਦੇ ਅਤੇ ਨਾਮ ਜਪਿਆ ਕਰ। ਭਾਈ ਬਿਧੀ ਚੰਦ ਕਹਿੰਦਾ ਕਿ ਮੇਰੀ ਆਦਤ ਬਣ ਚੁੱਕੀ ਹੈ ਹੁਣ ਛੱਡ ਨਹੀਂ
ਸਕਦਾ ਤਾਂ ਗੁਰੂ ਜੀ ਕਹਿੰਦੇ ਤਾਂ ਪਰਉਪਕਾਰ ਲਈ ਕਰ ਲਿਆ ਕਰ। ਇਨ੍ਹਾਂ ਗ੍ਰੰਥਾਂ ਵਿੱਚ ਭਾਈ ਬਿਧੀ
ਚੰਦ ਦੀਆਂ ਚੋਰੀਆਂ ਤੋਂ ਬਾਅਦ ਗੁਰੂ ਜੀ ਤੋਂ ਸਿਫਤਾਂ ਕਰਵਾਈਆਂ ਹੋਈਆਂ ਹਨ। ਪਰ ਗੁਰਬਾਣੀ ਵਿੱਚ
ਇਹੀ ਗੁਰੂ ਪਹਿਲੇ ਨਾਨਕ ਦੇ ਸਰੀਰ ਵਿੱਚ ਕੁੱਝ ਹੋਰ ਕਹੀ ਜਾਂਦਾ ਹੈ। ਉਥੇ ਤਾਂ ਕਹਿੰਦਾ ਹੈ:
ਧਨਾਸਰੀ ਮਹਲਾ ੧॥ ਚੋਰੁ ਸਲਾਹੇ ਚੀਤੁ ਨ ਭੀਜੈ॥ ਜੇ ਬਦੀ ਕਰੇ
ਤਾ ਤਸੂ ਨ ਛੀਜੈ॥ ਚੋਰ ਕੀ ਹਾਮਾ ਭਰੇ ਨ ਕੋਇ॥ ਚੋਰੁ ਕੀਆ ਚੰਗਾ ਕਿਉ ਹੋਇ॥ ੧॥ ਸੁਣਿ ਮਨ ਅੰਧੇ
ਕੁਤੇ ਕੂੜਿਆਰ॥ ਬਿਨੁ ਬੋਲੇ ਬੂਝੀਐ ਸਚਿਆਰ॥ ੧॥ ਰਹਾਉ॥ ਚੋਰੁ ਸੁਆਲਿਉ ਚੋਰੁ ਸਿਆਣਾ॥ ਖੋਟੇ ਕਾ
ਮੁਲੁ ਏਕੁ ਦੁਗਾਣਾ॥ ਜੇ ਸਾਥਿ ਰਖੀਐ ਦੀਜੈ ਰਲਾਇ॥ ਜਾ ਪਰਖੀਐ ਖੋਟਾ ਹੋਇ ਜਾਇ॥ ੨॥ ਜੈਸਾ ਕਰੇ ਸੁ
ਤੈਸਾ ਪਾਵੈ॥ ਆਪਿ ਬੀਜਿ ਆਪੇ ਹੀ ਖਾਵੈ॥ ਜੇ ਵਡਿਆਈਆ ਆਪੇ ਖਾਇ॥ ਜੇਹੀ ਸੁਰਤਿ ਤੇਹੈ ਰਾਹਿ ਜਾਇ॥ ੩॥
ਜੇ ਸਉ ਕੂੜੀਆ ਕੂੜੁ ਕਬਾੜੁ॥ ਭਾਵੈ ਸਭੁ ਆਖਉ ਸੰਸਾਰੁ॥ ਤੁਧੁ ਭਾਵੈ ਅਧੀ ਪਰਵਾਣੁ॥ ਨਾਨਕ ਜਾਣੈ
ਜਾਣੁ ਸੁਜਾਣੁ॥ ੪॥ ੪॥ ੬॥ {ਪੰਨਾ ੬੬੨}
ਆਓ ਹੁਣ ਥੋੜਾ ਅੱਗੇ ਚੱਲੀਏ ਇਨ੍ਹਾਂ ਕੂੜ ਗ੍ਰੰਥਾਂ ਨੂੰ ਸਾਹਮਣੇ ਰੱਖ ਕੇ ਸਰਕਾਰ ਦੇ ਪਾਲੇ ਹੋਏ
ਗੰਦੇ ਅਤੇ ਗੁੰਡੇ ਸਾਧ ਭਿੰਡਰਾਂਵਾਲੇ ਦੇ 1982-1984 ਦੇ ਕੀਤੇ ਹੋਏ ਲੈਕਚਰ ਸੁਣੋ। ਜਿਨ੍ਹਾਂ ਵਿੱਚ
ਉਹ ਆਮ ਹੀ ਕਿਹਾ ਕਰਦਾ ਸੀ ਕਿ ਹਥਿਆਰ ਇਨ੍ਹਾਂ ਟੋਪੀਆਂ ਵਾਲਿਆਂ ਕੋਲੋਂ ਖੋਹ ਲਿਆ ਕਰੋ। ਜੇ ਕਰ ਕੋਈ
ਟੀ. ਵੀ. ਵਾਲਾ ਇੰਟਰਵਿਊ ਕਰਨ ਜਾਂਦਾ ਸੀ ਤਾਂ ਕਈ ਵਾਰੀ ਕਹਿ ਦਿੰਦਾ ਸੀ ਕਿ ਇਸ ਨੂੰ ਕਹੋ ਕਿ
ਇੱਥੋਂ ਚਲੇ ਜਾਵੇ ਨਹੀਂ ਦਾ ਇਸ ਦਾ ਬਕਸਾ ਜਿਹਾ ਕੋਈ ਖੋਹ ਲਵੇਗਾ। ਬਿਧੀ ਚੰਦ ਛੀਨਾ ਗੁਰ ਸੀਨਾ ਨੂੰ
ਵੀ ਉਹ ਦੁਹਰਾਇਆ ਕਰਦਾ ਸੀ। ਭਾਵ ਕਿ ਧਰਮ ਦੇ ਨਾਮ ਤੇ ਲੁੱਟਾਂ ਖੋਹਾਂ ਕਰਨੀਆਂ ਜ਼ਾਇਜ ਹਨ। ਬੀ.
ਬੀ. ਸੀ. ਦੇ ਰਿਪੋਰਟਰ ਮਾਰਕ ਟੱਲੀ ਦੀ ਕਿਤਾਬ, “ਅੰਮ੍ਰਿਤਸਰ: ਸ਼੍ਰੀ ਮਤੀ ਗਾਂਧੀ ਦੀ ਅੰਤਲੀ ਲੜਾਈ”
ਦੇ ਪੰਨਾ ਨੰ: 88 ਤੇ ਲਿਖਿਆ ਹੋਇਆ ਹੈ, “ਗਣਤੰਤਰ ਦਿਵਸ ਤੋਂ ਅਗਲੇ ਦਿਨ ਭਿੰਡਰਾਂਵਾਲੇ ਦੇ ਬੰਦਿਆਂ
ਨੇ ਪਹਿਲੀ ਵਾਰ ਬੈਂਕ ਲੁੱਟਿਆ। ਇਹ ਅੰਮ੍ਰਿਤਸਰ ਵਿੱਚ ਹੀ ਸਿੰਡੀਕੇਟ ਬੈਂਕ ਦੀ ਬਰਾਂਚ ਸੀ। ਅਪਰੈਲ
ਵਿੱਚ ਇੱਕ ਹੋਰ ਬੈਂਕ ਡਕੈਤੀ ਹੋਈ”।
ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ: ਅਮਰਜੀਤ ਸਿੰਘ ਨੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਸੰਪਾਦਨਾ
ਕੀਤੀ ਸੀ। ਇਨ੍ਹਾਂ ਦੀ ਇਸ ਕੀਤੀ ਗਈ ਸੇਵਾ ਬਦਲੇ ਸਿੱਖਾਂ ਦੇ 12 ਹੋਰ ਵਿਦਵਾਨਾਂ, ਮਸਕੀਨ ਅਤੇ
ਤਲਵਾੜੇ ਸਮੇਤ ਅਤੇ ਕਥਿਤ ਸਿੰਘ ਸਹਿਬਾਨਾਂ ਨੇ ਪ੍ਰਸੰਸਾ ਪੱਤਰ ਲਿਖੇ ਸਨ। ਸਿੱਖਾਂ ਦੇ ਕ਼ੁੱਲ ਇਹ
14 ਰਤਨ ਸਨ ਜਿਹੜੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਰੱਜ ਕੇ ਪ੍ਰਸੰਸਾ ਕਰਦੇ ਹਨ। ਇਸ ਕਿਤਾਬ ਦੀ
ਚੀਰ-ਫਾੜ ਕਾਲੇ ਅਫਗਾਨੇ ਨੇ ਕੀਤੀ ਸੀ ਜੋ ਕਿ ਇੱਥੇ ਸਿੱਖ ਮਾਰਗ ਤੇ ਪਾਈ ਗਈ ਸੀ। ਇਸ ਵਿੱਚ ਵੀ ਉਹੀ
ਕੂੜ-ਕਬਾੜ ਹੈ ਜੋ ਕਿ ਗੁਰਪਰਤਾਪ ਸੂਰਜ ਗ੍ਰੰਥ ਵਿੱਚ ਹੈ। ਉਹ ਭਾਵੇਂ ਕੌਲਾਂ ਨੂੰ ਕੱਢ ਕੇ ਲਿਆਉਣ
ਵਾਲੀ ਸਾਖੀ ਹੈ ਭਾਵੇਂ ਘੋੜੇ ਚੋਰੀ ਕਰਨ ਵਾਲੀ ਅਤੇ ਭਾਵੇਂ ਹੋਰ ਚੋਰੀਆਂ ਵਾਲੀ।
ਫਰਵਰੀ 1987 ਵਿਚ, ਪੰਜਾਬ ਨੈਸ਼ਨਲ ਬੈਂਕ ਵਿਚ, 5 ਕਰੋੜ 70 ਲੱਖ ਦਾ ਡਾਕਾ ਪਿਆ ਸੀ। ਇਸ ਡਾਕੇ
ਵਿੱਚ ਕਈ ਪੜ੍ਹੇ ਲਿਖੇ ਸਿੱਖ ਸ਼ਾਮਲ ਸਨ। ਇਸ ਡਾਕੇ ਨਾਲ ਸੰਬੰਧਿਤ, ਅਪ੍ਰੈਲ 23, 2020 ਨੂੰ
ਹਰਪ੍ਰੀਤ ਸਿੰਘ ਮੱਖੂ ਨੇ ਇੱਕ ਇੰਟਰਵਿਊ ਯੂ-ਟਿਊਬ ਤੇ ਪਾਈ ਸੀ। ਇਸ ਦਾ ਲਿੰਕ ਹੇਠਾਂ ਪਾ ਰਿਹਾ
ਹਾਂ। ਹੁਣ ਤੱਕ ਇਸ ਵੀਡੀਓ ਨੂੰ 6 ਲੱਖ 63 ਹਜ਼ਾਰ ਤੋਂ ਉਪਰ ਲੋਕ ਦੇਖ ਚੁੱਕੇ ਹਨ। ਇਸ ਦੇ ਹੇਠਾਂ
ਕੀਤੇ ਕੁਮਿੰਟਸ ਵਿੱਚ ਤਕਰੀਬਨ ਸਾਰੇ ਹੀ ਇਸ ਡਾਕੇ ਦੀ ਪ੍ਰਸੰਸਾ ਕਰਦੇ ਹਨ। ਇੰਟਰਵਿਊ ਦੇਣ ਵਾਲਾ
ਬੜੇ ਮਾਣ ਨਾਲ ਕਹਿੰਦਾ ਹੈ ਕਿ ਦੁਨੀਆ ਨੂੰ ਡਾਕੇ ਮਾਰਨੇ ਅਸੀਂ ਸਿਖਾਏ। ਉਂਜ ਇੱਕ ਹੋਰ ਵੀਡੀਓ ਵਿੱਚ
ਇੱਕ ਹੋਰ ਵਿਆਕਤੀ ਇਸ ਦੀਆਂ ਕਈ ਗੱਲਾਂ ਨੂੰ ਗਲਤ ਕਹਿੰਦਾ ਹੈ। ਜਿਵੇਂ ਕਿ ਕੋਠੀਆਂ ਖਰੀਦਣ ਵਾਲੀ
ਗੱਲ ਨੂੰ। ਖੈਰ! ਮੇਰਾ ਇਹ ਵਿਸ਼ਾ ਨਹੀਂ ਕਿ ਇਸ ਵਿੱਚ ਕੌਣ ਸੱਚ ਅਤੇ ਕੌਣ ਝੂਠ ਬੋਲਦਾ ਹੈ। ਮੇਰਾ
ਵਿਸ਼ਾ ਸਿਰਫ ਸਿੱਖਾਂ ਦੀ ਮਾਨਸਿਕਤਾ ਹੈ ਜਿਹੜੀ ਕਿ ਸਿੱਖਾਂ ਨੇ ਗੁਰਬਾਣੀ ਦੀ ਬਿਜਾਏ ਹੋਰ ਕੂੜ
ਗ੍ਰੰਥਾਂ ਅਤੇ ਭਿੰਡਰਾਂਵਾਲੇ ਸਰਕਾਰ ਦੇ ਪਾਲੇ ਹੋਏ ਗੁੰਡੇ ਸਾਧ ਦੀਆਂ ਸਪੀਚਾਂ ਤੋਂ ਲਈ ਹੈ। ਇਸ
ਨੂੰ ਹੀ ਸਿੱਖ ਧਰਮ ਸਮਝਦੇ ਹਨ। ਇਹ ਇੰਟਰਵਿਊ ਅਕਾਲ ਚੈਨਲ ਨਾਲ ਸੰਬੰਧਿਤ ਹੈ ਅਤੇ ਮੇਰਾ ਖਿਆਲ ਹੈ
ਕਿ ਇਸ ਦਾ ਹੈੱਡ ਹਾਫਿਸ ਯੂ. ਕੇ. ਵਿੱਚ ਹੈ।
(ਡਾਕਿਆਂ ਵਾਲੀ ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ ਜੀ)
ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਸਵਾਲ ਮਨ ਵਿੱਚ ਉਠਦੇ ਹਨ। ਪੰਥ ਕਦੋਂ ਅਤੇ ਕਿਥੇ ਇਕੱਠਾ
ਹੋਇਆ ਸੀ ਕਿ ਪੰਥ ਦਾ ਦਿਵਾਲਾ ਨਿਕਲ ਗਿਆ ਹੈ ਹੁਣ ਸਾਨੂੰ ਡਾਕੇ ਮਾਰਨੇ ਪੈਣੇ ਹਨ? ਸੰਨ 1984 ਦੇ
ਅਟੈਕ ਬਾਰੇ ਇੰਦਰਾ ਗਾਂਧੀ ਨੇ ਯੂ. ਕੇ. ਦੀ ਸਰਕਾਰ ਕੋਲੋਂ ਵੀ ਸਲਾਹ ਲਈ ਸੀ। ਯੂ. ਕੇ. ਦੇ ਰਹਿਣ
ਵਾਲੇ ਸਿੱਖ ਇਸ ਦੇ ਦਸਤਾਵੇਜ਼ ਮੰਗ ਰਹੇ ਹਨ। ਕੀ ਉਹ ਮਿਲ ਗਏ ਹਨ? ਕੀ ਮਰਦਮ ਸ਼ੁਮਾਰੀ ਦੇ ਵੱਖਰੇ
ਖਾਨੇ ਦੀ ਗੱਲ ਮੰਨ ਲਈ ਗਈ ਹੈ? ਕੀ ਯੂ. ਕੇ. ਦੇ ਸਿੱਖ ਆਪਣੀ ਕੋਈ ਮੰਗ ਮੰਗਵਾਉਣ ਲਈ ਕਿਸੇ ਨੂੰ
ਅਗਵਾ ਕਰਨਗੇ? ਜੇ ਕਰ ਹਥਿਆਰ ਖਰੀਦਣ ਲਈ ਪੈਸੇ ਦੀ ਲੋੜ ਪਈ ਤਾਂ ਕੀ ਸਿੱਖ ਯੂ. ਕੇ. ਦੀ ਕਿਸੇ ਬੈਂਕ
ਵਿੱਚ ਡਾਕਾ ਮਾਰਨਗੇ ਅਤੇ ਬਾਕੀ ਸਾਰੇ ਸਿੱਖ ਇਨ੍ਹਾਂ ਦਾ ਸਾਥ ਦੇਣਗੇ?
ਮੱਖੂ ਇੱਕ ਪੜ੍ਹਿਆ ਲਿਖਿਆ ਬੰਦਾ ਹੈ। ਸ਼ਾਇਦ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਵੀ ਰਿਹਾ ਹੋਵੇ।
ਜੇ ਕਰ ਅਕਾਲ ਚੈਨਲ ਵਾਲੇ ਅਤੇ ਹੋਰ ਪੜ੍ਹੇ ਲਿਖੇ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਹੈ ਤਾਂ ਆਮ
ਬੰਦੇ ਦੀ ਕੀ ਹੋਵੇਗੀ? ਦੁਨੀਆ ਵਿੱਚ ਇੱਕ ਵੀ ਪ੍ਰਚਾਰਕ ਐਸਾ ਨਹੀਂ ਹੈ ਜਿਸ ਨੇ 1984 ਦੇ ਸਾਕੇ
ਬਾਰੇ ਲੋਕਾਂ ਨੂੰ ਸੱਚ ਦੱਸਿਆ ਹੋਵੇ। ਪਿਛਲੇ 36 ਸਾਲਾਂ ਵਿੱਚ ਹੁਣ ਤੱਕ ਵੱਧ ਤੋਂ ਵੱਧ ਝੂਠ ਬੋਲ
ਕੇ, ਜਾਹਲੀ ਕਿਤਾਬਾਂ ਛਪਵਾ ਕੇ ਅਤੇ ਫਿਰ ਉਨ੍ਹਾਂ ਦੇ ਹਵਾਲੇ ਦੇ ਕੇ, ਲੋਕਾਂ ਦੇ ਸਿਰਾਂ ਵਿੱਚ ਝੂਠ
ਭਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ।
ਦਸਮ ਗ੍ਰੰਥ, ਸੂਰਜ ਪ੍ਰਕਾਸ਼, ਗੁਰਬਲਿਾਸ ਪਾਤਸ਼ਾਹੀ ਛੇਵੀਂ ਵਰਗੇ ਗ੍ਰੰਥ ਤਾਂ ਸਦੀਆਂ ਪਹਿਲਾਂ ਹੀ
ਅੱਗ ਲਾ ਕੇ ਸਾੜ ਦੇਣੇ ਚਾਹੀਦੇ ਸਨ ਜਾਂ ਘੱਟੋ-ਘੱਟ ਕਹਿ ਦੇਣਾ ਚਾਹੀਦਾ ਸੀ ਕਿ ਸਿੱਖ ਉਹੀ ਹੈ
ਜਿਹੜਾ ਗੁਰਬਾਣੀ ਅਨੁਸਾਰ ਜੀਵਨ ਜੀਵੇ। ਕੀ ਲੈਣਾ ਇਸ ਤਰ੍ਹਾਂ ਦੇ ਗ੍ਰੰਥਾਂ ਤੋਂ? ਕੀ ਥੁੜਿਆ ਪਿਆ
ਇਸ ਤਰ੍ਹਾਂ ਦੇ ਇਤਹਾਸ ਬਿਨਾ ਜਿਹੜਾ ਚੋਰੀਆਂ ਡਾਕੇ ਮਾਰਨੇ ਸਿਖਾਵੇ। ਅੱਜ ਕਈ ਘੰਟੇ ਮੈਂ ਸੂਰਜ
ਪ੍ਰਕਾਸ਼ ਪੜ੍ਹਿਆ ਅਤੇ ਜਿਤਨਾ ਕੁ ਪੜ੍ਹਿਆ ਹੈ ਉਸ ਵਿਚੋਂ ਮੈਨੂੰ ਕੋਈ ਵੀ ਗੱਲ ਚੱਜ ਦੀ ਨਹੀਂ ਲੱਗੀ।
ਸਿਰਫ ਚੋਰੀਆਂ ਦੀਆਂ ਸਿਫਤਾਂ। ਸਿੱਖ ਵਿਦਵਾਨ ਕਹਿੰਦੇ ਹਨ ਕਿ ਇਨ੍ਹਾਂ ਗ੍ਰੰਥਾਂ ਦੀ ਕਥਾ ਤਾਂ
ਗੁਰਦੁਆਰਿਆਂ ਵਿੱਚ ਹੋਣੀ ਚਾਹੀਦੀ ਹੈ ਅਤੇ ਕਈਆਂ ਵਿੱਚ ਹੁੰਦੀ ਵੀ ਹੈ।
ਮੇਰਾ ਖਿਆਲ ਹੈ ਕਿ ਅੱਜ ਦਾ ਸਵਾਲ ਸਮਝ ਆ ਗਿਆ
ਹੋਵੇਗਾ। ਜੇ ਕਰ ਕੋਈ ਜਵਾਬ ਦੇਣਾ ਚਾਹੇ ਤਾਂ ਦੇ ਸਕਦਾ ਹੈ ਪਰ ਹੁਣ ਮੈਂ ਹੋਰ ਕੋਈ ਸਵਾਲ ਨਹੀਂ
ਕਰਨਾ। ਕਿਉਂਕਿ ਉਸ ਦਾ ਕੋਈ ਫਾਇਦਾ ਨਹੀਂ ਹੈ। ਕਿਉਂਕਿ ਸਿੱਖਾਂ ਦੀ ਮਾਨਸਿਕਤਾ ਵਿੱਚ ਤਬਦੀਲੀ
ਲਿਆਉਣੀ ਮੁਸ਼ਕਲ ਹੈ। ਉਂਝ ਵੀ ਤਕਰੀਬਨ 25 ਸਾਲਾਂ ਤੋਂ ਮੈਂ ਸਿੱਖ ਮਾਰਗ ਰਾਹੀਂ ਗੁਰਬਾਣੀ ਦਾ ਸੱਚ
ਦੱਸਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹਾਂ ਪਰ ਬਹੁਤੀ ਕਾਮਯਾਬੀ ਨਹੀਂ ਮਿਲੀ। ਕਿਉਂਕਿ ਉਲਟੇ ਪਾਸੇ ਜ਼ਿਆਦਾ
ਪ੍ਰਚਾਰ ਹੋ ਰਿਹਾ ਹੈ। ਉਂਜ ਵੀ ਜਿਹੜੇ ਲੋਕ ਸਰਕਾਰ ਦੇ ਪਾਲੇ ਹੋਏ ਇੱਕ ਗੁੰਡੇ ਜਿਹੇ ਸਾਧ ਨੂੰ ਜਿਸ
ਨੇ ਧਰਮ ਦੇ ਨਾਮ ਤੇ ਰੱਜ ਕੇ ਗੰਦ ਪਾਇਆ ਹੋਵੇ। ਜਿਹੜਾ ਜਨਾਨੀਆਂ ਦੇ ਗੁਪਤ ਅੰਗਾਂ ਵਿੱਚ ਡੰਡੇ
ਧਸਵਾ ਕੇ ਅਣਮਨੁੱਖੀ ਕਾਰੇ ਕਰਕੇ ਕਹੇ ਕਿ ਇਤਨੇ ਘੰਟਿਆਂ ਵਿੱਚ ਬਦਲਾ ਲੈ ਲਿਆ ਹੈ। ਜਿਹੜਾ ਚੋਰੀਆਂ
ਡਾਕੇ ਕਰਵਾਉਣ ਵਾਲੇ ਗ੍ਰੰਥਾਂ ਦਾ ਮੁਦਈ ਹੋਵੇ ਅਤੇ ਸਿੱਖ ਉਸ ਨੂੰ ਮਹਾਨ ਸ਼ਹੀਦ ਮੰਨਣ, ਉਸ ਧਰਮ
ਵਿੱਚ ਮੈਂ ਨਹੀਂ ਰਹਿ ਸਕਦਾ। ਇਸ ਲਈ ਅੱਜ ਤੋਂ ਬਾਅਦ ਮੈਂ ਸਿੱਖ ਧਰਮ ਨੂੰ ਸਦਾ ਲਈ ਛੱਡਿਆ।
ਇਨਸਾਨੀਅਤ ਹੀ ਮੇਰਾ ਧਰਮ ਹੈ। ਅੱਜ ਤੋਂ ਬਾਅਦ ਮੈਂ ਕਦੀ ਵੀ ਕਿਸੇ ਵੀ ਗੁਰਦੁਆਰੇ ਨਹੀਂ ਜਾਵਾਂਗਾ
ਅਤੇ ਨਾ ਹੀ ਕੋਈ ਧਾਰਮਿਕ ਰਸਮ ਕਰਾਂਗਾ। ਸਿੱਖ ਮਾਰਗ ਬਾਰੇ ਕੀ ਕਰਨਾ ਹੈ? ਮੇਰੇ ਕੋਲ ਬਹੁਤ ਸਾਰੀਆਂ
ਕਿਤਾਬਾਂ ਅਤੇ ਗ੍ਰੰਥ ਹਨ ਉਨ੍ਹਾਂ ਬਾਰੇ ਕੀ ਕਰਨਾ ਹੈ? ਘਰ ਵਾਲੀ ਅਤੇ ਬੱਚਿਆਂ ਨਾਲ ਕਿਸ ਤਰ੍ਹਾਂ
ਐਡਜਸਟਮੈਂਟ ਕਰਨੀ ਹੈ ਅਤੇ ਇਸ ਤਰ੍ਹਾਂ ਦੇ ਜੋ ਵੀ ਹੋਰ ਸਵਾਲ ਹਨ ਉਹ ਇੱਕ ਵੱਖਰੇ ਲੇਖ ਵਿੱਚ ਲਿਖ
ਕੇ ਦੱਸ ਦੇਵਾਂਗਾ। ਕਿਰਪਾ ਕਰਕੇ ਮੈਨੂੰ ਇਸ ਬਾਰੇ ਕੋਈ ਵੀ ਫੂਨ ਜਾਂ ਈ-ਮੇਲ ਨਾ ਕਰੇ। ਸਾਰਿਆਂ ਦਾ
ਧੰਨਵਾਦ।
ਮੱਖਣ ਸਿੰਘ ਪੁਰੇਵਾਲ,
ਮਈ 31, 2020.
Question of May
31, 2020
Is Sikhism a religion of thieves and robbers?
The doctrine of Gurbani gives good guidance to man. By understanding Gurbani and
applying it in our life we can contribute to the creation of a good society.
But sad to say, Sikhs have used Gurbani only for their recitation or to raise
money. Almost all the guidance for examining one's life is taken from other
false Granths and is being taken. So it is very difficult to improve their
intellect.
I will try to put it in as few words as possible so that today's question is
understood by all. We start with the story of the horses associated with the
Sixth Patshah which is related to Bhai Bidhi Chand. This story is written with a
slight difference in both Gur Bilas Patshahi VI and Gurpartap Suraj Prakash.
This sakhi which is usually recited in Gurdwaras by Ragi Dhadi and other
preachers has been heard by almost all of you. The narrators say that the sangat
of Kabul used to bring horses for Guru Ji which were snatched by Emperor Shah
Jahan on the way. But the story that is written in these Granths first shows
that these horses belonged to the king. But when Guru Ji asked the sangat of
Kabul where you came from and what you have seen and heard about the king. In
response, he mentions two hippopotamus horses named Gulbagh and Dilbag. Praising
the endings of these two horses, they say that such horses should be with you,
SatGuru Ji. Hearing their words, Satguru's mind also became tempted and started
thinking of taking horses. The Guru thinks that the king should not pay with
money because the king has a lot of money. Therefore, the duty of Bhai Bidhi
Chand should be imposed so that he can steal it. Then when Bidhi Chand stole
both the horses, Guru Ji had said, "Bidhi Chand Chhina Gur Sina".
When Bidhi Chand became famous for stealing, Mata Nanaki started saying that he
also stole Begum's jewelery for me. Bidhi Chand did the same and soon stole the
jewels and other diamonds of the Begums and brought them before Mata ji. Mata
Nanaki was very happy to see him. Because Guru Arjan Dev Ji had told Bhai Bidhi
Chand that there is a great act of theft in your writings.
Śrī arajana mujha saga ucārā. Tuva sira cōrī lēkha udārā.
Jē abi cahahu karahu upakārā. Para dhana āpa na lihu kara dhārā. Sūraja prakāśa-
rāsa 8- adhi'ā'i 4
Many other stories of thefts committed by Bhai Bidhi Chand are recorded in these
Granths. At one place Guru Arjan Dev Ji says that Bhai Bidhi Chand should give
up the habit of stealing and chant Naam. Bhai Bidhi Chand used to say that I
have become accustomed to it, now I can't give up, then Guru Ji would say, do it
for Parupkaar. In these Granths, after the thefts of Bhai Bidhi Chand, the Guru
is praised. But in Gurbani the same Guru is said to be something else in the
body of the first Nanak. There it says:
DHANAASAREE, FIRST MEHL: If a thief praises someone, his mind is not pleased. If
a thief curses him, no damage is done. No one will take responsibility for a
thief. How can a thief's actions be good? || 1 || Listen, O mind, you blind,
false dog! Even without your speaking, the Lord knows and understands. || 1 ||
Pause || A thief may be handsome, and a thief may be wise, but he is still just
a counterfeit coin, worth only a shell. If it is kept and mixed with other
coins, it will be found to be false, when the coins are inspected. || 2 || As
one acts, so does he receive. As he plants, so does he eat. He may praise
himself gloriously, but still, according to his understanding, so is the path he
must follow. || 3 || He may tell hundreds of lies to conceal his falsehood, and
all the world may call him good. If it pleases You, Lord, even the foolish are
approved. O Nanak, the Lord is wise, knowing, all-knowing. || 4 || 4 || 6 ||
Now let's go a little further and listen to the lectures given by the government
Sadh Bhindranwale from 1982-1984. In which he used to say that the weapons
should be taken away from the people wearing these hats. When TV media went to
do the interview, he would sometimes tell them not to leave or someone would
snatch his box. He also repeated Bidhi Chand Chhina Gur Sina. This means that
looting in the name of religion is permissible. BBC reporter mention his book on
page 88 that Bhindranwale's men robbed a bank for the first time the day after
Republic Day. It was a branch of Syndicate Bank in Amritsar. Another bank
robbery took place in April.
Joginder Singh Vedanti and Dr. Amarjit Singh edited Gurbilas Patshahi VI.
Letters of appreciation were written by 12 other Sikh scholars, including Muskin
and Talwara, and Kathit Singh Sehiban for their service. There were a total of
14 gems of the Sikhs which are full of praise for Gur Bilas Patshahi VI. The
book was exposed by Kala Afghana who was found here on Sikh Marg. It also has
the same rubbish that is in the Gurpartap Suraj Granth. Uha bhāvēṁ kaulāṁ nū
kaḍha kē li'ā'uṇa vālī sākhī hai bhāvēṁ ghōṛē cōrī karana vālī atē bhāvēṁ hōra
cōrī'āṁ vālī.
In February 1987, there was a robbery of Rs 57 million in the Punjab National
Bank. Many educated Sikhs were involved in the robbery. Harpreet Singh Makhu
posted an interview on YouTube on April 23, 2020 related to this robbery. I am
putting the link below. So far this video has been watched by over 6 lakh 63
thousand people. In the comments below, almost everyone praises this robbery.
The interviewer proudly says that we have taught the world to rob. However, in
another video, another person misrepresents many of these things. Like buying a
house. Well! It is not my subject who is telling the truth and who is lying. My
subject is only the mentality of the Sikhs which the Sikhs have taken from other
false scriptures instead of Gurbani and from the speeches of the Bhindranwale .
This is what the Sikhs consider to be their religion. This interview is related
to Akal Channel and I think its head office is in UK.
(Please click here to watch the postal video of robbery)
Many questions come to mind after watching this video. When and where did the
Panth come together that the Panth has gone bankrupt now we have to commit
robberies? About the 1984 attack, Indira Gandhi told the U.K. By. He had also
sought advice from the government. U.K. Sikhs living in India are demanding
documents. Have they met? Is a separate census box accepted? What? By. Sikhs
will kidnap someone to get their demands met? If money was needed to buy tax
weapons, would the Sikh U.K. By. Will rob a bank and all other Sikhs will
support them?
Makhu is an educated man. He may also have been a pracharak of the Shiromani
Committee. If this is the mindset of the people of Akal Channel and other
educated people then what will happen to the common man? There is not a single
preacher in the world who has told the truth about the 1984 massacre. In the
last 36 years, by lying as much as possible, by publishing fake books and then
handing them over, there has been no cancer left in the minds of the people.
Granths like Dasam Granth, Suraj Prakash, Gurbalias Patshahi Chhevi should have
been set on fire centuries ago or at least it should have been said that a Sikh
is the one who lives according to Gurbani. What to take from such Granths? What
is lacking without such a history that teaches theft and robbery. I read Suraj
Prakash for many hours today and I did not like any of the things I have read.
Praises for theft only. Sikh scholars say that the narration of these texts
should be in gurdwaras and in many.
I think today's question is understood. Taxes can be given if anyone wants to
answer but now I will not ask any more questions. Because it is of no use.
Because it is difficult to change the mindset of Sikhs. After all, for almost 25
years I have been trying to tell the truth of Gurbani through the Sikh path but
have not had much success. Because the opposite is happening. Even so, owning
one is still beyond the reach of the average person. Bhindranwala said that he
has taken revenge in so many hours by sticking sticks in the genitals of women
and committing inhuman acts. I can't live in a religion that is a plaintiff of
the scriptures that cause theft and robbery and the Sikhs consider him a great
martyr. So from today on I left Sikhism forever. Humanity is my religion. From
now on, I will never go to any gurdwara or perform any religious rites. What to
do about Sikh Marg? I have a lot of books and Granths, what to do about them? I
will explain in a separate article how to make adjustments with housewives and
children and any other such questions. Please don't call or email me about this.
Thank you all.
Makhan Singh Purewal,
May 31, 2020.
(ਨੋਟ:- ਇਸ ਲੇਖ ਨਾਲ
ਸੰਬੰਧਿਤ ਕੁਮਿੰਟਸ ਪੜ੍ਹਨ ਲਈ ਇੱਥੇ ਇਸ ਲਾਈਨ ਤੇ ਕਲਿਕ ਕਰੋ। ਇਹ ਫਾਈਲ ਪੀ.ਡੀ.ਐੱਫ. ਫੌਰਮੇਟ ਵਿਚ
ਹੈ-ਸੰਪਾਦਕ)