ਵਿਸ਼ਨੂੰ ਦੇ ਭਗਤਾਂ ਵਿੱਚ ਦੋ ਕਰੋੜ ਦਾ ਵਾਧਾ
ਵਧਾਈਆਂ ਜੀ ਵਧਾਈਆਂ।
ਵਿਸ਼ਨੂੰ ਦੇ ਭਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਵਿਸ਼ਨੂੰ ਦੇ ਭਗਤਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ
ਹੋਵੇਗੀ ਕਿ ਵੱਡੀਆਂ-ਵੱਡੀਆਂ ਕਿਰਪਾਨਾ ਵਾਲੇ, ਵੱਡੀਆਂ-ਵੱਡੀਆਂ ਦਾੜੀਆਂ ਵਾਲੇ, ਵੱਡੇ-ਵੱਡੇ
ਕਛਿਹਰਿਆਂ ਵਾਲੇ, ਨੰਗੀਆਂ ਲੱਤਾਂ ਵਾਲੇ, ਵੱਡੇ-ਵੱਡੇ ਚੋਲਿਆਂ ਵਾਲੇ, ਵੱਡੀਆਂ-ਵੱਡੀਆਂ ਡਿਗਰੀਆਂ
ਵਾਲੇ ਅਤੇ ਹੋਰ ਵੀ ਹਰ ਤਰ੍ਹਾਂ ਦੇ ਸ਼ਰਧਾਲੂ ਤੁਹਾਡੇ ਵਿੱਚ ਸ਼ਾਮਲ ਹੋਣ ਲਈ ਬਹੁਤ ਹੀ ਉਤਾਵਲੇ ਹੋਏ
ਪਏ ਹਨ। ਜਿਹੜਾ ਵੀ ਕੋਈ ਇਨ੍ਹਾਂ ਦੇ ਇਸ ਕੰਮ ਵਿੱਚ ਵਿਘਨ ਪਉਣ ਦਾ ਯਤਨ ਕਰੇਗਾ। ਉਸ ਨੂੰ ਗੁਰ
ਨਿੰਦਕ ਕਹਿ ਕੇ ਦੁਰਕਾਰਿਆ ਜਾਵੇਗਾ। ਲੋੜ ਪੈਣ ਤੇ ਉਸ ਦਾ ਸੋਧਾ ਵੀ ਲਾਇਆ ਜਾ ਸਕਦਾ ਹੈ। ਛੇਕਿਆ ਜਾ
ਸਕਦਾ ਹੈ। ਗਾਲ੍ਹਾਂ ਦੀ ਬੁਛਾੜ ਕੀਤੀ ਜਾ ਸਕਦੀ ਹੈ। ਉਸ ਨੂੰ ਜ਼ਲੀਲ ਕਰਨ ਦੀ ਘਟੀਆ ਤੋਂ ਘਟੀਆ
ਸ਼ਬਦਾਵਲੀ ਵਰਤੀ ਜਾ ਸਕਦੀ ਹੈ। ਕਿਉਂਕਿ ਇਨ੍ਹਾਂ ਦੇ ਇਸ ਸਦੀ ਦੇ ਮਹਾਨ ਸ਼ਹੀਦ ਇਨ੍ਹਾਂ ਗੱਲਾਂ ਨੂੰ
ਪਹਿਲਾਂ ਹੀ ਮਾਨਤਾ ਦੇ ਚੁੱਕੇ ਹਨ। ਉਹ ਤਾਂ ਗਲਤ ਹੋ ਨਹੀਂ ਸਕਦੇ? ਕਿਉਂਕਿ ਦਸਵੇਂ ਗੁਰੂ ਸਾਰਾ
ਕੁੱਝ ਉਨ੍ਹਾਂ ਦੀ ਟਕਸਾਲ ਨੂੰ ਆਪ ਦੱਸ ਕੇ ਗਏ ਹਨ। ਇਹ ਗੁਰੂ ਜੀ ਦੀ ਆਪਣੀ ਵਰੋਸਾਈ ਹੋਈ ਟਕਸਾਲ
ਹੈ। ਕਈ ਵਿਦਵਾਨ ਲਿਖਤੀ ਤੌਰ ਦੇ ਇਸ ਦੀ ਗਵਾਹੀ ਦੇ ਚੁੱਕੇ ਹਨ। ਭਾਂਵੇਂ ਕਿ ਪਿਛੋਂ ਥੋੜਾ ਜਿਹਾ
ਹੱਥ ਪਿਛਾਂ ਵੀ ਖਿੱਚ ਲਿਆ ਸੀ। ਤਕਰੀਬਨ ਸਾਰੇ ਹੀ ਵਿਦਵਾਨ ਇਸ ਮਹਾਨ ਸ਼ਹੀਦ ਦੀਆਂ ਸਿਫਤਾਂ ਕਰਨ
ਵਿੱਚ ਇੱਕ ਦੂਸਰੇ ਤੋਂ ਮੂਹਰੇ ਹੁੰਦੇ ਹਨ। ਹੁਣ ਤਾਂ ਕਹਿੰਦੇ ਹਨ ਕਿ ਉਸ ਦੀ ਯਾਦਗਰ ਵੀ ਬਣਾ ਦਿੱਤੀ
ਗਈ ਹੈ। ਕਹਿੰਦੇ ਹਨ ਕਿ ਉਸ ਨੇ ਹਰਿਮੰਦਰ ਸਾਹਿਬ (ਅਸਲ ਵਿੱਚ ਵਿਸ਼ਨੂੰ ਦੇ ਮੰਦਰ) ਲਈ ਕੁਰਬਾਨੀ
ਦਿੱਤੀ ਹੈ। ਕਿਉਂਕਿ ਇਹ ਤਾਂ ਵਿਸ਼ਨੂੰ ਨੇ ਆਪਣੇ ਲਈ ਬਣਵਾਇਆ ਸੀ। ਅਤੇ ਆਪ ਹੀ ਸਰੀਰ ਧਾਰ ਕੇ ਇਸ ਦੀ
ਉਸਾਰੀ ਸਮੇ ਗਾਰ ਕੱਢ ਕੇ ਗਿਆ ਸੀ। ਤੁਹਾਡਾ ਕਿਹਾ ਜਾਂਦਾ ਅਕਾਲ ਤਖਤ ਵੀ ਉਸ ਨੇ ਆਪਣੇ ਲਈ ਹੀ
ਬਣਾਇਆ ਸੀ। ਇਸ ਦੇ ਸਾਰੇ ਸਬੂਤ ਤੁਹਾਡੀਆਂ ਆਪਣੀਆਂ ਕਿਤਾਬਾਂ ਵਿਚੋਂ ਹੀ ਮਿਲਦੇ ਹਨ। ਜਿਸ ਨੂੰ ਕਿ
ਤੁਸੀਂ ਸਾਰੇ ਹੀ ਮੰਨਦੇ ਹੋ ਇਨਹਾਂ ਦੀ ਕਥਾ ਗੁਰਦੁਆਰਿਆਂ ਵਿੱਚ ਕਰਦੇ ਹੋ। ਤੁਹਾਡੇ ਕਥਿਤ ਜਥੇਦਾਰ
ਇਨ੍ਹਾਂ ਗ੍ਰੰਥਾਂ ਦੀ ਸੰਪਾਦਨਾ ਕਰਕੇ ਕਹਿੰਦੇ ਹਨ ਕਿ ਇਨ੍ਹਾਂ ਦੀ ਕਥਾ ਗੁਰਦੁਆਰਿਆਂ ਵਿੱਚ ਹੋਣੀ
ਚਾਹੀਦੀ ਹੈ। ਤੁਹਾਡੇ 14 ਰਤਨ ਇਨ੍ਹਾਂ ਕਥਿਤ ਜਥੇਦਾਰਾਂ ਦੀ ਅਤੇ ਇਨ੍ਹਾਂ ਗ੍ਰੰਥਾਂ ਦੀ ਪ੍ਰਸੰਸਾ
ਕਰਦੇ ਹਨ। ਹੁਣ ਤੁਹਾਡੇ ਲਈ ਇਨ੍ਹਾਂ ਦੇ ਹੱਕ ਵਿੱਚ ਲਿਖਤੀ ਤੌਰ ਤੇ ਕਹੀਆਂ ਹੋਈਆਂ ਗੱਲਾਂ ਤੋਂ
ਮੁਕਰਨਾ ਮੁਸ਼ਕਲ ਹੋਵੇਗਾ।
ਇਹ ਗੱਲ ਵੀ ਤੁਹਾਨੂੰ ਯਾਦ ਹੀ ਹੋਵੇਗੀ ਕਿ ਜਦੋਂ ਗਿ: ਪੂਰਨ ਸਿੰਘ ਨੂੰ ਤੁਹਾਡੇ ਰੱਬੀ ਤਖਤ ਤੇ
ਬਿਠਾਇਆ ਸੀ ਤਾਂ ਚੈਲਿੰਜ ਕਰਦਾ ਸੀ ਕਿ ਮੇਰੇ ਨਾਲ ਕੋਈ ਵੀ ਵਿਚਾਰ ਕਰਕੇ ਦੇਖ ਲਵੇ, ਸਿੱਖ ਲਵ ਕੁਸ਼
ਦੀ ਔਲਾਦ ਹਨ। ਉਸ ਸਮੇ ਤੁਹਾਡੇ ਕਥਿਤ ਵਿਦਵਾਨਾ ਨੇ ਉਸ ਦਾ ਵਿਰੋਧ ਤਾਂ ਬਥੇਰਾ ਕੀਤਾ ਸੀ ਪਰ ਉਸ ਦੇ
ਚੈਲਿੰਜ ਨੂੰ ਕਿਸੇ ਨੇ ਵੀ ਪ੍ਰਵਾਨ ਨਹੀਂ ਸੀ ਕੀਤਾ। ਪਤਾ ਕਿਉਂ? ਕਿਉਂਕਿ ਉਸ ਦਾ ਚੈਲਿੰਜ ਕਬੂਲ
ਕਰਨ ਲਈ ਤੁਹਾਨੂੰ ਦਸਮ ਗ੍ਰੰਥ ਰੱਦ ਕਰਨਾ ਪੈਣਾ ਸੀ। ਇਸ ਨੂੰ ਸਪਸ਼ਟ ਤੌਰ ਤੇ ਸਾਰੇ ਨੂੰ ਰੱਦ ਕਰਨ
ਲਈ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਸੀ ਝੱਲਣਾ ਅਤੇ ਹਾਲੇ ਵੀ ਨਹੀਂ ਝੱਲਦੀਆਂ। ਇਸ ਲਈ ਗੋਲ ਮੋਲ
ਗੱਲਾਂ ਕਰਕੇ, ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੀ ਵਿਦਵਤਾ ਦਾ ਦਿਖਾਵਾ ਕਰਕੇ ਚਲਦੇ ਬਣਦੇ ਹੋ।
ਜਿਵੇਂ ਕਿ ਹੁਣੇ ਹੀ ਦਸਮੇਂ ਗੁਰੂ ਦੇ ਨਾਮ ਤੇ ਮੜੀ ਜਾ ਰਹੀ ਰਮਾਇਣ ਦੀ ਕਥਾ ਵਾਲੀ ਕਿਤਾਬ ਬਾਰੇ
ਤੁਸੀਂ ਕੀਤਾ ਹੈ। ਵਿਸ਼ਨੂੰ ਦੇ ਹੀ 24 ਅਵਤਾਰ ਸਨ ਜਿਨ੍ਹਾਂ ਦਾ ਜ਼ਿਕਰ ਦਸਮ ਗ੍ਰੰਥ ਵਿੱਚ ਆਉਂਦਾ ਹੈ।
ਰਾਮਾ ਅਵਤਾਰ ਦੀ ਕਥਾ ਵੀ ਉਸ ਦੇ ਵਿੱਚ ਹੀ ਹੈ। ਦਸਮ ਗ੍ਰੰਥ ਵਿੱਚ ਹੀ ਤੁਹਾਡੇ ਕਹਿਣ ਮੁਤਾਬਕ
ਦਸਮੇਂ ਗੁਰੂ ਦੀ ਆਪਣੀ ਕਥਾ ਅਥਵਾ ਸਵੈਜੀਵਨੀ ਵਿੱਚ ਲਵ ਕੁਸ਼ ਦਾ ਵਰਨਣ ਹੈ। ਇਨਹਾਂ ਦਾ ਅੱਗੋਂ
ਸੰਬੰਧ ਗੁਰੂਆਂ ਦੀ ਵੰਸ ਨਾਲ ਜਾ ਜੁੜਦਾ ਹੈ। ਇਹ ਸਾਰਾ ਕੁੱਝ ਗੁਰੂ ਜੀ ਆਪ ਲਿਖ ਕੇ ਗਏ ਹਨ ਅਤੇ
ਅਗਾਂਹ ਟਕਸਾਲ ਨੂੰ ਸਾਰਾ ਕੁੱਝ ਦੱਸ ਕੇ ਗਏ ਹਨ। ਟਕਸਾਲ ਨੇ ਆਪਣੀਆਂ ਕਿਤਾਬਾਂ ਵਿੱਚ ਇਨ੍ਹਾਂ ਦਾ
ਵਰਨਣ ਵਿਸਥਾਰ ਨਾਲ ਕੀਤਾ ਹੋਇਆ ਹੈ। ਇਸ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਲਈ ਤੁਸੀਂ ਮੇਰਾ ਨਵੰਬਰ
17, 2019 ਦਾ ਲਿਖਿਆ ਲੇਖ ਪੜ ਸਕਦੇ ਹੋ ਜਿਸ ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ।
http://www.sikhmarg.com/2019/1117-vishnoo-da-takhat.html
ਜਦੋਂ ਤੁਸੀਂ ਲਿਖਤੀ ਤੌਰ ਤੇ ਸਾਰਾ
ਕੁੱਝ ਮੰਨਦੇ ਹੋ ਕਿ ਤੁਹਾਡਾ ਤਖਤ ਅਤੇ ਹਰਿਮੰਦਰ ਵਿਸ਼ਨੂੰ ਦੇ ਹਨ। ਅਗਾਂਹ 24 ਅਵਤਾਰ ਵੀ ਵਿਸ਼ਨੂੰ
ਦੇ ਹਨ। ਫਿਰ ਇੱਕ ਅਵਤਾਰ ਦੀ ਵੰਸ ਅਗਾਂਹ ਲਵ ਕੁਸ਼ ਤੋਂ ਹੁੰਦੀ ਹੋਈ ਗੁਰੂਆਂ ਨਾਲ ਜੁੜਦੀ ਹੈ।
ਤੁਹਾਡੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਵੀ ਇਸ ਸਾਰੇ ਕਾਸੇ ਨੂੰ ਮਾਨਤਾ ਦਿੰਦੇ ਹਨ। ਅਗਾਂਹ ਜਿਹੜੇ
ਤੁਹਾਡੇ ਵਿਚੋਂ ਉਸ ਦੇ ਜ਼ਿਆਦਾ ਕੱਟੜ ਸ਼ਰਧਾਲੂ ਹਨ ਉਹ ਸ਼ੋਸ਼ਲ ਮੀਡੀਏ ਤੇ ਘਟੀਆ ਤੋਂ ਘਟੀਆ ਸ਼ਬਦਾਵਲੀ
ਵਰਤ ਕੇ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੂੰ ਹੁਣ ਤੱਕ ਧਮਕੀਆਂ ਦਿੰਦੇ ਆਏ ਹਨ। ਫਿਰ ਸਪਸ਼ਟ
ਤੌਰ ਤੇ ਇਹ ਐਲਾਨ ਕਿਉਂ ਨਹੀਂ ਕਰ ਦਿੰਦੇ ਕਿ ਉਸ ਮਹਾਨ ਯੋਧੇ ਨੇ ਵਿਸ਼ਨੂੰ ਦੇ ਮੰਦਰ ਅਤੇ ਤਖਤ ਲਈ
ਕੁਰਬਾਨੀ ਦਿੱਤੀ ਸੀ। ਸਿੱਖਾਂ ਦੇ ਗੁਰੂਆਂ ਦਾ ਸੰਬੰਧ ਲਵ ਕੁਸ਼ ਨਾਲ ਹੈ। ਉਂਜ ਵੀ ਸੀਨਾ-ਵਸੀਨਾ ਚਲੀ
ਆ ਰਹੀ ਮਰਯਾਦਾ ਅਨੁਸਾਰ ਰੋਜ ਤਾਂ ਸ਼ਾਮ ਨੂੰ ਰਹਿਰਾਸ ਦੇ ਪਾਠ ਵਿੱਚ ਵਿਸ਼ਨੂੰ ਨੂੰ ਵੀ ਯਾਦ ਕੀਤਾ
ਜਾਂਦਾ ਹੈ ਅਤੇ ਰਾਮ ਦੀ ਕਥਾ ਨੂੰ ਵੀ। ਫਿਰ ਸੱਚ ਸਵੀਕਾਰ ਕਰਨ ਤੋਂ ਢਿੱਲ ਕਾਹਦੀ?
ਜੇ ਕਰ ਤੁਹਾਡਾ ਮਹਾਨ ਯੋਧਾ ਵਿਸ਼ਨੂੰ ਦੇ ਮੰਦਰ ਲਈ ਇਤਨੀ ਵੱਡੀ ਕੁਰਬਾਨੀ ਦੇ ਸਕਦਾ ਹੈ ਤਾਂ ਫਿਰ
ਆਪਣੇ ਬਲਾਤਕਾਰੀ ਸਾਥੀਆਂ ਲਈ ਕੀ ਕੁੱਝ ਨਹੀਂ ਕਰ ਸਕਦਾ। ਆਪਣੇ ਬਲਾਤਕਾਰੀ ਸਾਥੀ ਸੋਢੀ ਵਰਗਿਆਂ ਦੇ
ਕਾਤਲਾਂ ਤੋਂ ਥੋੜੇ ਘੰਟਿਆਂ ਵਿੱਚ ਹੀ ਬਦਲਾ ਲੈ ਸਕਦਾ ਹੈ। ਆਪਣੇ ਸਾਥੀ ਜਿਸ ਨੂੰ ਸੱਜੀ ਬਾਂਹ
ਸਮਝਦਾ ਸੀ ਉਸ ਤੋਂ ਬਲਾਤਕਾਰ ਦੀ ਪੀੜਤ ਬਲਜੀਤ ਕੌਰ ਨੂੰ ਆਪਣੇ ਸਾਥੀਆਂ ਤੋਂ ਇੰਟੈਰੋਗੇਟ ਕਰਨ ਸਮੇਂ
ਅਲਫ ਨੰਗੀ ਕਰਵਾ ਸਕਦਾ ਹੈ। ਉਸ ਦੀਆਂ ਛਾਤੀਆਂ ਕਟਵਾ ਸਕਦਾ ਹੈ, ਗੁਪਤ ਅੰਗਾਂ ਵਿੱਚ ਡੰਡੇ ਧਸਵਾ
ਸਕਦਾ ਹੈ, ਗਰਮ ਪਰਿੱਸਾ ਲਗਵਾ ਸਕਦਾ ਹੈ ਅਤੇ ਬਲਾਤਕਾਰ ਦੀ ਇੱਕ ਪੀੜਤ ਨੂੰ ਵੱਧ ਤੋਂ ਵੱਧ ਤਸੀਹੇ
ਦੇਣ ਦੀ ਮਿਸਾਲ ਕਾਇਮ ਕਰ ਸਕਦਾ ਹੈ ਫਿਰ ਉਹ ਮਹਾਨ ਯੋਧਾ ਕਿਉਂ ਨਾ ਹੋਵੇ? ਕੀ ਉਸ ਦਾ ਇਹ ਕਾਰਨਾਮਾ
ਵੀ ਤੁਸੀਂ ਲਿਖ ਕੇ ਉਸ ਦੀ ਬਣਾਈ ਗਈ ਯਾਦਗਰ ਤੇ ਸ਼ਸ਼ੋਭਤ ਕਰੋਂਗੇ? ਜੇ ਕਰ ਨਹੀਂ ਤਾਂ ਕਿਉਂ ਨਹੀਂ?
ਕਿਉਂਕਿ ਇਹ ਵੀ ਉਸੇ ਇਤਿਹਾਸ ਦਾ ਹਿੱਸਾ ਹੈ ਜਿਸ ਨੂੰ ਤੁਸੀਂ ਬਹੁਤ ਮਹਾਨ ਦੱਸ ਰਹੇ ਹੋ। ਜੇ ਕਰ ਇਸ
ਸੱਚ ਤੋਂ ਕਿਸੇ ਨੂੰ ਤਕਲੀਫ ਹੈ ਤਾਂ ਦੱਸ ਦਿਓ ਕਿ ਸੱਚ ਕੀ ਹੈ? ਮੈਂ ਇਸ ਵਿੱਚ ਸੋਧ ਕਰ ਦੇਵਾਂਗਾ।
ਕਿਉਂਕਿ ਤੁਹਾਡੇ ਵਿਦਵਾਨਾਂ ਵਾਂਗ ਮੈਂ ਜਾਣਬੁੱਝ ਕੇ ਕੋਈ ਗਲਤ ਜਾਣਕਾਰੀ ਲੋਕਾਂ ਸਾਹਮਣੇ ਨਹੀਂ
ਰੱਖਣੀ ਚਾਹੁੰਦਾ। ਕਿਉਂ ਬਈ ਵਿਸ਼ਨੂੰ ਦਿਓ ਭਗਤੋ ਕਿਵੇਂ ਲੱਗਾ ਇਹ ਲੇਖ? ਕੋਈ ਤਕਲੀਫ ਤਾਂ ਨਹੀਂ
ਹੋਈ?
ਮੱਖਣ ਪੁਰੇਵਾਲ,
ਅਗਸਤ 03, 2021.