ਨਫਰਤ ਦੀ ਅੱਗ ਵਿੱਚ ਸੜਨ ਵਾਲੇ ਅਖੌਤੀ ਧਰਮੀ
ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ
ਸਿੱਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਪਿਛਲੇ ਕੁੱਝ ਸਮੇ ਤੋਂ ਮੈਂ ਆਪਣੇ ਘਰ ਦੇ
ਨਿੱਜੀ ਕੰਮ ਵਿੱਚ ਬਹੁਤ ਰੁੱਝਾ ਹੋਇਆ ਸੀ ਅਤੇ ਕੁੱਝ ਸਮਾ ਹੋਰ ਰੁਝੇਵੇਂ ਵਿੱਚ ਹਾਂ। ਇਸ ਲਈ ਕੁੱਝ
ਲਿਖ ਕੇ ਪਾ ਨਹੀਂ ਸਕਿਆ ਅਤੇ ਨਾ ਹੀ ਮੁਹੰਮਦ ਨੂੰ ਸਮਝਣ ਵਾਲੀ ਅਲੀ ਸਿਨਾ ਦੀ ਕਿਤਾਬ ਲੜੀਵਾਰ
ਕਿਸ਼ਤਾਂ ਪਾ ਸਕਿਆ ਹਾਂ। ਹੁਣ ਥੋੜਾ ਜਿਹਾ ਸਮਾ ਮਿਲਿਆ ਸੀ ਤਾਂ ਇਹ ਕੁੱਝ ਲਿਖਤਾਂ ਪਾ ਸਕਿਆ ਹਾਂ।
ਸਿੱਖ ਧਰਮ ਨਾਲ ਸੰਬੰਧਿਤ ਲੋਕ, ਜਿਨ੍ਹਾਂ ਡੇਰੇ ਵਾਲੇ ਸਿੱਖਾਂ ਨੂੰ ਬਹੁਤੇ ਧਰਮੀ ਸਮਝਦੇ ਹਨ ਉਹ
ਅਸਲ ਵਿੱਚ ਨਫਰਤ ਦੀ ਅੱਗ ਵਿੱਚ ਸੜਨ ਵਾਲੇ ਅਧਰਮੀ ਅਤੇ ਗੁੰਡੇ ਕਿਸਮ ਦੇ ਲੋਕ ਹਨ। ਜਿਹੜੇ ਖੁਦ
ਗੁੰਡਾ ਅਤੇ ਕਪਟੀ ਬਿਰਤੀ ਰੱਖਦੇ ਹਨ ਉਹ ਅਜਿਹੇ ਗੁੰਡਿਆਂ ਨੂੰ ਬਹੁਤ ਵੱਡੇ ਧਰਮੀ ਬਣਾ ਕੇ ਪੇਸ਼
ਕਰਦੇ ਹਨ। ਇਹ ਗੁੰਡਾ ਬਿਰਤੀ ਵਾਲੀਆਂ ਦੋ ਕੁ ਮਿਸਾਲਾਂ ਤੁਹਾਡੇ ਸਾਹਮਣੇ ਰੱਖਣ ਲੱਗਾ ਹਾਂ। ਇੱਕ ਦਾ
ਸੰਬੰਧ ਹਰਮਿੰਦਰ ਸਿੰਘ ਸੰਧੂ ਦੇ ਕਤਲ ਨਾਲ ਹੈ ਅਤੇ ਦੂਸਰੀ ਦਾ ਕਰਤਾਰਪੁਰੀ ਬੀੜ ਨਾਲ।
ਕੋਈ 32 ਕੁ ਸਾਲ ਪਹਿਲਾਂ ਹਰਮਿੰਦਰ ਸਿੰਘ ਸੰਧੂ ਦਾ ਕਤਲ ਹੋਇਆ ਸੀ। ਇਹ ਇੱਕ ਪੜ੍ਹਿਆ ਲਿਖਿਆ
ਨੌਜੁਆਨ ਸੀ ਅਤੇ ਭਿੰਡਰਾਂ ਵਾਲੇ ਸਾਧ ਨਾਲ ਦੋ-ਭਾਸ਼ੀਏ ਦਾ ਕੰਮ ਕਰਦਾ ਹੁੰਦਾ ਸੀ। ਇਸ ਦੇ ਘਰਵਾਲੀ
1984 ਦੇ ਅਟੈਕ ਵੇਲੇ ਮਾਰੀ ਗਈ ਸੀ। ਫਿਰ ਇਸ ਦੇ ਸਹੁਰੇ ਨੇ ਆਪਣੀ ਦੂਸਰੀ ਲੜਕੀ ਦਾ ਵਿਆਹ ਇਸ ਨਾਲ
ਕਰ ਦਿੱਤਾ ਸੀ ਜਦੋਂ ਇਹ ਜੇਲ ਵਿਚੋਂ ਰਿਹਾ ਹੋ ਕੇ ਬਾਹਰ ਆਇਆ ਸੀ। ਇਸ ਦੇ ਵਿਆਹ ਤੋਂ ਕੁੱਝ ਦਿਨਾ
ਬਾਅਦ ਹੀ ਇਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇਸ ਦੇ ਕਤਲ ਦੀ ਸਾਜਿਸ਼ ਉਸ ਡੇਰੇ ਨਾਲ ਸੰਬੰਧਿਤ
ਲੋਕਾਂ ਵਲੋਂ ਹੀ ਰਚੀ ਜਾਂਦੀ ਹੈ ਜਿਹੜੇ ਇਸ ਦੀਆਂ ਅੰਤਿਮ ਰਸਮਾ ਕਰਦੇ ਹਨ। ਇਸ ਲਈ ਉਸ ਨੂੰ ਕਦੀ
ਸ਼ਹੀਦ ਅਤੇ ਕਦੀ ਗਦਾਰ ਦੇ ਫਤਵੇ ਮਿਲਦੇ ਰਹੇ ਹਨ। ਉਸ ਦੀ ਵਿਚਾਰਧਾਰਾ ਕੀ ਸੀ ਇਸ ਨਾਲ ਸਾਡਾ ਕੋਈ
ਸੰਬੰਧ ਨਹੀਂ ਹੈ। ਅਸੀਂ ਸਿਰਫ ਇਹੀ ਦੱਸਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਲੋਕਾਈ ਵੱਡੇ ਧਰਮੀ
ਸਮਝਦੀ ਹੈ ਅਸਲ ਵਿੱਚ ਉਹ ਕੀ ਹਨ। ਕਿਸ ਤਰ੍ਹਾਂ ਨਫਰਤ ਦੀ ਅੱਗ ਵਿੱਚ ਸੜ ਰਹੇ ਹਨ। ਹਰਮਿੰਦਰ ਸਿੰਘ
ਸੰਧੂ ਦੇ ਭਰਾ ਨਾਲ ਇੱਕ ਇੰਟਰਵਿਊ ਦਾ ਵੀਡੀਓ ਲਿੰਕ ਹੇਠਾਂ ਪਾਇਆ ਜਾ ਰਿਹਾ ਹੈ। ਜਿਸ ਨੂੰ ਸੁਣ ਕੇ
ਤੁਸੀਂ ਆਪ ਹੀ ਅੰਦਾਜਾ ਲਾ ਲਿਓ ਕਿ ਉਸ ਨੂੰ ਕਤਲ ਕਰਨ ਵਾਲੇ ਕੌਣ ਸਨ? ਕਤਲ ਕਰਾਉਣ ਵਾਲੇ ਕੌਣ ਸਨ?
ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਸਿੱਖਾਂ ਦੇ ਵੱਡੇ ਵਿਦਵਾਨ ਅਖਵਾਉਂਦੇ ਹਨ। ਦੀਪ
ਸਿੱਧੂ, ਮੂਸੇਵਾਲੇ ਦਾ ਕਤਲ ਅਤੇ ਕਿਸਾਨੀ ਮੋਰਚੇ ਵੇਲੇ ਅਜਿਹੇ ਲੋਕਾਂ ਨੇ ਕੀ ਭੂਮਿਕਾ ਨਿਭਾਈ ਸੀ
ਇਸ ਬਾਰੇ ਵੀ ਆਪਣੇ ਦਿਮਾਗ ਤੇ ਥੋੜਾ ਜਿਹਾ ਬੋਝ ਪਾ ਕੇ ਸੋਚ ਲਿਓ।
ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਉਸ ਦੇ ਭਰਾ ਦਾ ਇੰਟਰਵਿਊ ਦਾ ਲਿੰਕ:
https://www.youtube.com/watch?v=3e3Ltd5fVxg
ਹੁਣ ਦੂਸਰੀ ਗੱਲ ਕਰਦੇ ਹਾਂ ਗੁਰਬਾਣੀ ਵਿਚਲੀਆਂ
ਅਸ਼ੁੱਧੀਆਂ ਅਤੇ ਕਰਤਾਰਪੁਰੀ ਬੀੜ ਬਾਰੇ। ਕਰਤਾਰਪੁਰੀ ਬੀੜ ਬਾਰੇ ਇੱਥੇ ਸਿੱਖ ਮਾਰਗ ਤੇ ਕਈ ਲੇਖ ਲਿਖ
ਕੇ ਪਾਏ ਹੋਏ ਹਨ। ਅਸੀਂ ਇਸ ਬਾਰੇ ਵਿਚਾਰ ਕਰਨ ਲਈ ਖੁੱਲਾ ਸੱਦਾ ਵੀ ਦਿੱਤਾ ਸੀ ਪਰ ਵਿਚਾਰ ਕਰਨ ਕੋਈ
ਆਇਆ ਤਾਂ ਨਹੀਂ ਸੀ ਪਰ ਬਾਹਰ-ਬਾਹਰ ਰੌਲੀ ਬਥੇਰੀ ਪਾਈ ਸੀ। ਜਦੋਂ ਵਿਚਾਰ ਕਰਨ ਲਈ ਕੋਈ ਨਾ ਆਇਆ ਤਾਂ
15 ਮਾਰਚ 2014 ਨੂੰ ਲਗਭੱਗ 8 ਸਾਲ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਕਰਤਾਰਪੁਰ ਵਾਲੀ ਉਹ ਅਸਲੀ
ਬੀੜ ਨਹੀਂ ਹੈ ਜਿਹੜੀ ਕਿ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਕਹੀ ਜਾਂਦੀ ਹੈ। ਕਰਤਾਰਪੁਰ ਵਾਲੀ ਬੀੜ
ਬਾਰੇ ਲੇਖ ਅਤੇ ਸਿੱਖ ਮਾਰਗ ਦਾ ਫੈਸਲਾ ਹੇਠ ਲਿਖੇ ਲਿੰਕ ਤੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
https://www.sikhmarg.com/bir-kartarpuri.html
ਜਦੋਂ ਮੈਂ ਸਿੱਖ ਧਰਮ ਤੋਂ ਬਾਹਰ ਹੋਇਆ ਸੀ ਤਾਂ
ਆਪਣੇ ਲੇਖ ਵਿੱਚ ਜ਼ਿਕਰ ਕੀਤਾ ਸੀ ਕਿ ਸਿੱਖਾਂ ਦਾ ਇੱਕ ਵੀ ਵਿਦਵਾਨ ਐਸਾ ਨਹੀਂ ਹੈ ਜੋ ਕਿ ਮੌਕੇ
ਮੁਤਾਬਕ ਸੱਚ ਬੋਲਦਾ ਹੋਵੇ ਅਤੇ ਖਾਸ ਕਰਕੇ ਭਿੰਡਰਾਂਵਾਲੇ ਸਾਧ ਬਾਰੇ ਕਿਸੇ ਨੇ ਸੱਚ ਬੋਲਿਆ ਹੋਵੇ।
ਜਾਂ ਤਾਂ ਝੂਠੀਆਂ ਸਿਫਤਾਂ ਕਰਨ ਵਾਲੇ ਹਨ ਅਤੇ ਜਾਂ ਫਿਰ ਗੂੰਗੇ ਬਣ ਕੇ ਚੁੱਪ ਰਹਿਣ ਵਾਲੇ। ਕੋਈ ਦੋ
ਕੁ ਹਫਤੇ ਪਹਿਲਾਂ 15 ਜੁਲਾਈ ਨੂੰ ਸਿੱਖ ਬੁਲਿਟਨ ਵਲੋਂ ਇੱਕ ਈ ਮੇਲ ਆਈ ਸੀ। ਜਿਸ ਵਿੱਚ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਅਸ਼ੁੱਧੀਆਂ ਭਾਗ ਦੂਜਾ ਦਾ ਲਿੰਕ ਸੀ ਜੋ ਕਿ ਹੇਠਾਂ ਦਿੱਤਾ ਜਾ ਰਿਹਾ ਹੈ। ਇਹ
ਵੀਡੀਓ ਦੇਖ ਕੇ ਜਰੂਰ ਕਹਿਣਾ ਪੈ ਰਿਹਾ ਹੈ ਕਿ ਡਾ: ਕਰਮਿੰਦਰ ਸਿੰਘ ਨੇ ਕਰਤਾਰਪੁਰੀ ਬੀੜ ਬਾਰੇ ਅਤੇ
ਗੁਰਬਾਣੀ ਵਿਚਲੀਆਂ ਅਸ਼ੁੱਧੀਆਂ ਬਾਰੇ ਜਿਸ ਸੁਚੱਜੇ ਢੰਗ ਨਾਲ ਸੱਚ ਬਿਆਨ ਕੀਤਾ ਹੈ ਉਸ ਦੀ ਸਿਫਤ
ਕਰਨੀ ਬਣਦੀ ਹੈ। ਇਹ ਵੀਡੀਓ ਸੁਣਨ/ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰੋ:
https://www.youtube.com/watch?v=VGRltqsgYm8
ਡੇਰੇਦਾਰ ਖਾਸ ਕਰਕੇ ਭਿਡਰਾਂਵਾਲੇ ਗੁੰਡੇ ਸਾਧਾਂ
ਦਾ ਡੇਰਾ ਆਪ ਆਪਣੀ ਮਰਜੀ ਨਾਲ ਗੁਰਬਾਣੀ ਵਿੱਚ ਅਦਲਾ ਬਦਲੀ ਵੀ ਕਰ ਰਹੇ ਹਨ। ਆਪਣੀਆਂ ਕਿਤਾਬਾਂ
ਵਿੱਚ ਇਹ ਵੀ ਮੰਨਦੇ ਹਨ ਕਿ ਬੀੜਾਂ ਵਿੱਚ ਗਲਤੀਆਂ ਹਨ। ਪਰ ਜਦੋਂ ਕੋਈ ਹੋਰ ਇਸ ਬਾਰੇ ਅਵਾਜ
ਉਠਾਉਂਦਾ ਹੈ ਤਾਂ ਸ਼ਰਧਾਵਾਨ ਲੋਕਾਈ ਨੂੰ ਭੜਕਾ ਦਿੰਦੇ ਹਨ। ਪੁਜਾਰੀਆਂ ਕੋਲੋਂ ਛੇਕ-ਛਕਾਈ ਕਰਵਾਉਂਦੇ
ਹਨ। ਦੇਖੋ ਜੀ ਇਹ ਗੁਰੂ ਨਾਲੋਂ ਵੀ ਸਿਆਣੇ ਬਣ ਗਏ, ਇਹ ਗੁਰੂ ਵਿੱਚ ਵੀ ਗਲਤੀਆਂ ਕੱਢਣ ਲੱਗ ਪਏ।
ਇਸੇ ਤਰ੍ਹਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗਲਾਚਰਨ ਰਾਗ ਬਾਣੀ ਤੋਂ ਪਹਿਲਾਂ
ਛਾਪਣੇ ਸ਼ੁਰੂ ਕੀਤੇ ਜੋ ਕਿ ਸਹੀ ਥਾਂ ਤੇ ਸਹੀ ਸਨ। ਉਸ ਬਾਰੇ ਵੀ ਇਹ ਡੇਰੇਦਾਰ ਲੋਕਾਂ ਨੂੰ ਭੜਕਾਹ
ਕੇ ਪ੍ਰੈੱਸ ਵਿਚਲੀਆਂ ਮਸ਼ੀਨਾ ਭੰਨ ਆਏ ਸਨ। ਕਹਿੰਦੇ ਕਿ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਬਦਲ ਦਿੱਤੀ
ਹੈ। ਸੋ ਮੇਰਾ ਇਹ ਲੇਖ ਲਿਖਣ ਦਾ ਮਤਲਬ ਇਤਨਾ ਹੀ ਹੈ ਕਿ ਇਹ ਲੋਕ ਦਿਸਣ ਨੂੰ ਧਰਮੀ ਲੱਗਦੇ ਹਨ ਪਰ
ਅਸਲ ਵਿੱਚ ਨਾਨਕ ਧਰਮ ਦੇ ਵਿਰੋਧ ਵਿੱਚ ਕੰਮ ਕਰਨ ਵਾਲੇ ਗੁੰਡੇ ਕਿਸਮ ਦੇ ਲੋਕ ਹਨ ਜੋ ਕਿ ਸਮਾਜ ਨੂੰ
ਧਰਮ ਦੇ ਨਾਮ ਤੇ ਗੰਧਲਾ ਕਰ ਰਹੇ ਹਨ।
ਮੱਖਣ ਪੁਰੇਵਾਲ,
ਜੁਲਾਈ 30, 2022.