ਵਿਸ਼ਵਾਸ਼ਘਾਤੀ ਅਤੇ ਨਮਕ ਹਰਾਮੀਆਂ ਵਲੋਂ ਮੁਆਫੀ ਵਾਲਾ ਆਰਾਟ
ਅੱਜ 15 ਜਨਵਰੀ 2023 ਦਿਨ ਐਤਵਾਰ
ਹੈ। ਇਸੇ ਹਫਤੇ ਕੁੱਝ ਦਿਨ ਪਹਿਲਾਂ ਰਾਹੁਲ ਗਾਂਧੀ ਪੱਗ ਬੰਨ ਕੇ ਸਿੱਖਾਂ ਦੇ ਦਰਬਾਰ ਸਾਹਿਬ ਅਤੇ ਕਈ
ਹੋਰ ਗੁਰਦੁਆਰਿਆਂ ਵਿੱਚ ਜਾ ਕੇ ਆਇਆ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਪੈਦਲ ਤੁਰ ਕੇ ਭਾਰਤ ਜੋੜੋ
ਯਾਤਰਾ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਭਾਜਪਾ ਅਤੇ ਆਰ. ਐੱਸ. ਐੱਸ. ਦੇਸ਼ ਵਿੱਚ ਫਿਰਕੂ ਤਨਾਅ
ਪੈਦਾ ਕਰ ਰਹੇ ਹਨ। ਉਹ ਨਫਰਤ ਵਾਲੀ ਰਾਜਨੀਤੀ ਦੀ ਖੇਡ ਖੇਡ ਰਹੇ ਹਨ। ਰਾਹੁਲ ਦਾ ਕਹਿਣਾ ਹੈ ਕਿ ਮੈਂ
ਸਾਰੇ ਭਾਈਚਾਰਿਆਂ ਨੂੰ ਜੋੜਨ ਦਾ ਕੰਮ ਕਰ ਰਿਹਾ ਹਾਂ ਤੋੜਨ ਦਾ ਨਹੀਂ। ਇਹ ਖਿਆਲ ਤਾਂ ਉਸ ਦੇ ਕਾਫੀ
ਹੱਦ ਤੱਕ ਠੀਕ ਹਨ ਪਰ ਉਹ ਇਸ ਵਿੱਚ ਕਿਤਨਾ ਕੁ ਕਾਮਯਾਬ ਹੁੰਦਾ ਹੈ ਇਸ ਤਾਂ ਅਗਲੀਆਂ ਪਾਰਲੀਮਿੰਟ
ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਸਪਸ਼ਟ ਹੋ ਜਾਵੇਗਾ।
ਹੁਣ ਆਪਾਂ ਗੱਲ ਕਰਦੇ ਹਾਂ 1984 ਦੇ ਕਤਲੇਆਮ ਵਾਲੀ ਮੁਆਫੀ ਦੀ। ਪਿਛਲੇ ਕਈ ਦਿਨਾ ਤੋਂ ਸਿਆਸੀ
ਲੀਡਰਾਂ ਵਲੋਂ, ਸਿੱਖਾਂ ਦੇ ਕਥਿਤ ਵਿਦਵਾਨਾ ਵਲੋਂ ਅਤੇ ਆਮ ਸਿੱਖਾਂ ਵਲੋਂ ਵੀ ਕਾਫੀ ਆਰਾਟ ਪਾਇਆ ਜਾ
ਰਿਹਾ ਹੈ ਕਿ ਕਾਗਰਸ ਸਰਕਾਰ ਵਲੋਂ 1984 ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ ਉਸ ਬਾਰੇ
ਰਾਹੁਲ ਗਾਂਧੀ ਦਰਬਾਰ ਸਾਹਿਬ ਵਿੱਚ ਜਾ ਕੇ ਮੁਆਫੀ ਮੰਗੇ ਜਾਂ ਹੁਣ ਤੱਕ ਮੁਆਫੀ ਕਿਉਂ ਨਹੀਂ ਮੰਗੀ?
ਇਹ ਤਾਂ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਸਿੱਖਾਂ ਦੇ ਤਕਰੀਬਨ ਸਾਰੇ ਹੀ ਵਿਦਵਾਨ
ਰੱਜ ਕੇ ਝੂਠ ਬੋਲਣ ਵਾਲੇ ਹਨ। ਖਾਸ ਕਰਕੇ 1984 ਦੇ ਸਾਕੇ ਬਾਰੇ। ਸਾਰੀ ਦੁਨੀਆ ਵਿਚੋਂ ਸਿੱਖਾਂ ਦੇ
ਕਿਸੇ ਇੱਕ ਵੀ ਵਿਦਵਾਨ ਨੇ ਭਿਡਰਾਂਵਾਲੇ ਸਾਧ ਦੀਆਂ ਕਰਤੂਤਾਂ ਦਾ ਖੁਲ ਕੇ ਜ਼ਿਕਰ ਨਹੀਂ ਕੀਤਾ ਜੋ
ਕੁੱਝ ਉਹ ਉੱਥੇ ਲੁਕ ਬੈਠਾ ਕਰ ਰਿਹਾ ਸੀ। ਉਸ ਨੂੰ ਮਹਾਂਪੁਰਸ਼, ਕਰਨੀ ਵਾਲਾ, ਕਮਾਈ ਵਾਲਾ, ਕੌਮੀ
ਯੋਧਾ, ਪਹੁੰਚਿਆ ਹੋਇਆ, ਜਾਂ-ਬਾਜ਼ ਰਾਖਾ, ਗੁਰੂ ਦੀ ਬਖਸ਼ਸ਼ ਵਾਲਾ, ਸਰਕਾਰ ਨੂੰ ਵੰਗਾਰਨ ਵਾਲਾ ਜਾਂ
ਹੋਰ ਜੋ ਕੁੱਝ ਵੀ ਉਸ ਨੂੰ ਮਹਾਨ ਬਣਾਉਣ ਲਈ ਕਰ ਸਕਦੇ ਹਨ, ਕਰਦੇ ਹਨ। ਕੋਈ ਵਿਰਲਾ-ਵਿਰਲਾ ਆਮ
ਸਾਧਾਰਣ ਬੰਦਾ ਜਰੂਰ ਸੱਚ ਬੋਲ ਦਿੰਦਾ ਹੈ।
ਇਹ ਗੱਲ ਸਾਰੀ ਦੁਨੀਆ ਜਾਣਦੀ ਹੈ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਅਤੇ ਹੋਰ ਕਈ
ਰਾਜਾਂ ਵਿੱਚ ਜਿੱਥੇ ਕਾਗਰਸ ਦੀ ਸਰਕਾਰ ਸੀ ਉਥੇ ਕਤਲੋ ਗਾਰਤ ਕੀਤੀ ਗਈ ਸੀ। ਦਿੱਲੀ ਵਿੱਚ ਹੁਣ ਤੱਕ
ਵਿਧਵਾ ਕਲੋਨੀਆ ਬਣੀਆਂ ਹੋਈਆਂ ਹਨ। ਕੀ ਇਸ ਵਿੱਚ ਸਾਰਾ ਕਸੂਰ ਕਾਂਗਰਸ ਅਤੇ ਇੰਦਰਾ ਗਾਂਧੀ ਦੇ
ਪਰਵਾਰ ਦਾ ਹੀ ਸੀ? ਕੀ ਇਸ ਵਿੱਚ ਸਿੱਖਾਂ ਦਾ ਅਤੇ ਸਿੱਖ ਲੀਡਰਾਂ ਦਾ ਕੋਈ ਕਸੂਰ ਨਹੀਂ ਸੀ? ਕੀ ਉਹ
ਬਿੱਲਕੁੱਲ ਬੇਦਾਗ, ਦੁੱਧ ਧੋਤੇ ਅਤੇ ਨਿਰਦੋਸ਼ੇ ਸਨ? ਕੀ ਸਿੱਖ ਹੁਣ ਸਾਰੀ ਦੁਨੀਆ ਵਿੱਚ ਨਹੀਂ ਵਸਦੇ?
ਕੀ ਦੁਨੀਆ ਦੀ ਕਿਸੇ ਵੀ ਸਰਕਾਰ ਨੇ ਹੁਣ ਤੱਕ ਖੁੱਲ ਕੇ ਕੋਈ ਹਾਂ ਦਾ ਨਾਹਰਾ ਮਾਰਿਆ ਹੈ? ਜੇ ਕਰ
ਨਹੀਂ ਤਾਂ ਕਿਉਂ ਨਹੀਂ? ਸਵਾਏ ਇਕਾ ਦੁੱਕਾ ਮਤੇ ਪਾਸ ਕਰਨ ਦੇ। ਜਿਸ ਦਿਨ ਇੰਦਰਾ ਗਾਂਧੀ ਦੀ ਮੌਤ ਦੀ
ਖਬਰ ਨਸ਼ਰ ਹੋਈ ਸੀ ਤਾਂ ਸਾਰੀ ਦੁਨੀਆ ਵਿੱਚ ਸਿੱਖਾਂ ਨੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਕਈ ਥਾਵਾਂ ਤੇ ਢੋਲ ਵਜਾ ਕੇ ਲੱਡੂ ਵੰਡਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਸਨ। ਫਿਰ ਜਦੋਂ ਪਤਾ ਲੱਗਾ
ਕੇ ਉਸ ਦਾ ਕਤਲ ਦੋ ਸਿੱਖ ਬਾਡੀਗਾਰਡਾਂ ਨੇ ਕੀਤਾ ਹੈ ਤਾਂ ਬਦਲੇ ਦੀ ਭਾਵਨਾ ਵਿੱਚ ਸਿੱਖਾਂ ਦਾ
ਕਤਲੇਆਮ ਸ਼ੁਰੂ ਹੋ ਗਿਆ ਸੀ। ਰਾਜੀਵ ਗਾਂਧੀ ਨੇ ਉਸ ਕਤਲੇਆਮ ਨੂੰ ਜਾਇਜ ਠਹਿਰਾਉਣ ਦੀ ਕੋਸ਼ਿਸ਼ ਕੀਤੀ
ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। ਕੀ ਵਾਕਿਆ ਹੀ ਇੰਦਰਾ ਗਾਂਧੀ
ਦਾ ਕਤਲ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਕੀਤਾ ਸੀ ਜਾਂ ਕਿ ਇਨ੍ਹਾਂ ਨੂੰ ਵਰਤਿਆ ਗਿਆ ਹੈ? ਹੋ
ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੰਦਰਾ ਗਾਂਧੀ ਦੇ ਕਤਲ ਨਾਲ ਸੰਬੰਧਿਤ ਗੁਪਤ ਫਾਈਲਾਂ ਖੁਲਣ
ਨਾਲ ਕੋਈ ਹੋਰ ਸਾਜਿਸ਼ ਸਾਹਮਣੇ ਆ ਜਾਵੇ।
ਇੱਕ ਗੱਲ ਤਾਂ ਸਿੱਖ ਬੜੇ ਮਾਣ ਨਾਲ ਕਹਿੰਦੇ ਹਨ ਕਿ ਅਸੀਂ ਆਪਣੇ ਢੱਠੇ ਅਕਾਲ ਤਖ਼ਤ ਦਾ ਬਦਲਾ ਇੰਦਰਾ
ਗਾਂਧੀ ਨੂੰ ਘਰੇ ਜਾ ਕੇ ਮਾਰ ਕੇ ਲੈ ਲਿਆ ਸੀ ਪਰ ਜਦੋਂ ਉਨ੍ਹਾਂ ਨੇ ਮੁੜਕੇ ਬਦਲੇ ਦਾ ਬਦਲਾ
ਜ਼ੀਉਂਦਿਆਂ ਨੂੰ ਅੱਗਾਂ ਲਾ ਕੇ ਅਤੇ ਗਲਾਂ ਵਿੱਚ ਟਾਇਰ ਪਾ ਕੇ ਲਿਆ ਸੀ ਤਾਂ ਨਸਲਕੁਸ਼ੀ ਦੀ ਦੁਹਾਈ
ਦੇਣ ਲੱਗ ਜਾਂਦੇ ਹਨ। ਭਾਵ ਇਹ ਕਿ ਸਿੱਖ ਦੂਸਰਿਆਂ ਨਾਲ ਜੋ ਮਰਜ਼ੀ ਕਰਕੇ ਬਹਾਦਰੀ ਦੱਸਣ ਪਰ ਜਵਾਬੀ
ਕਾਰਵਾਈ ਵਿੱਚ ਸਾਰਾ ਕੁੱਝ ਇਨ੍ਹਾਂ ਦੀ ਮਰਜ਼ੀ ਅਨੁਸਾਰ ਹੀ ਹੋਵੇ। ਇਹ ਗੱਲ ਕਈ ਵਾਰੀ ਮੀਡੀਏ ਵਿੱਚ
ਛਪ ਚੁੱਕੀ ਹੈ ਖਾਸ ਕਰਕੇ ਬੀ. ਬੀ. ਸੀ. ਦੀ ਵੈੱਬ ਸਾਈਟ ਤੇ ਕਿ ਖੁਫੀਆ ਏਜੰਸੀਆਂ ਨੇ ਇੰਦਰਾ ਗਾਂਧੀ
ਨੂੰ ਸਾਵਧਾਨ ਕੀਤਾ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਸਿੱਖ ਬਾਡੀਗਾਰਡਾਂ ਨੂੰ ਕਿਸੇ ਹੋਰ
ਥਾਂ ਤੇ ਤਬਦੀਲ ਕਰ ਦਿੱਤਾ ਜਾਵੇ। ਅੱਗੋਂ ਉਸ ਦਾ ਜਵਾਬ ਹੁੰਦਾ ਸੀ ਕਿ ਕੀ ਅਸੀਂ ਸੈਕੂਲਰ ਹਾਂ?
ਕਹਿੰਦੇ ਹਨ ਕਿ ਇੰਦਰਾ ਗਾਂਧੀ ਜਦੋਂ ਵੀ ਬਦੇਸ਼ੀ ਦੌਰੇ ਤੇ ਜਾਂਦੀ ਸੀ ਤਾਂ ਉਹ ਬੇਅੰਤ ਸਿੰਘ ਨੂੰ ਕਈ
ਵਾਰੀ ਨਾਲ ਹੀ ਲੈ ਕੇ ਜਾਂਦੀ ਸੀ। ਰਾਹੁਲ ਗਾਂਧੀ ਨੇ ਵੀ ਕਈ ਵਾਰੀ ਕਿਹਾ ਸੀ ਕਿ ਜਦੋਂ ਮੈਂ ਛੋਟਾ
ਹੁੰਦਾ ਸੀ ਤਾਂ ਮੈਂ ਬੇਅੰਤ ਸਿੰਘ ਨਾਲ ਖੇਡਦਾ ਹੁੰਦਾ ਸੀ। ਹੁਣ ਜਦੋਂ ਮੈਨੂੰ ਮੇਰੇ ਦਾਦੀ ਦੀ ਮੌਤ
ਚੇਤੇ ਆਉਂਦੀ ਹੈ ਅਤੇ ਨਾਲ ਹੀ ਬੇਅੰਤ ਸਿੰਘ ਯਾਦ ਆ ਜਾਂਦਾ ਹੈ ਤਾਂ ਮੈਨੂੰ ਗੁੱਸਾ ਆਉਂਦਾ ਹੈ।
ਸਿੱਖ ਇੰਦਰਾ ਗਾਂਧੀ ਦੇ ਨਮਕ ਹਰਾਮੀ ਬਣ ਕੇ ਵਿਸ਼ਵਾਸ ਘਾਤ ਕਰਕੇ ਮਾਰਨ ਵਾਲੇ ਆਪਣੇ ਆਪ ਨੂੰ ਦੁੱਧ
ਧੋਤੇ ਅਖਵਾਉਂਦੇ ਹਨ। ਸ਼ਰਮ ਹਿਆਹ ਤਾਂ ਲਗਦਾ ਹੈ ਕਿ ਇਨ੍ਹਾਂ ਦੇ ਲਾਗੇ ਦੀ ਵੀ ਨਹੀਂ ਲੰਘੀ ਹੁੰਦੀ।
ਜੇ ਕਰ ਇੰਦਰਾ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਕਰਵਾਇਆ ਤਾਂ ਤੁਸੀਂ ਵੀ ਇਸ ਵਿੱਚ ਘੱਟ
ਦੋਸ਼ੀ ਨਹੀਂ। ਕੀ ਤੁਹਾਨੂੰ ਪਤਾ ਨਹੀਂ ਕਿ ਸਰਕਾਰ ਦਾ ਪਾਲਿਆ ਹੋਇਆ ਉਹ ਗੁੰਡਾ ਸਾਧ ਭਿੰਡਰਾਂਵਾਲਾ
ਅਤੇ ਤੁਹਾਡਾ ਮਹਾਨ ਸ਼ਹੀਦ ਵੀ ਇਸ ਕਤਲੇਆਮ ਦਾ ਦੋਸ਼ੀ ਹੈ। ਉਏ ਠੀਢ ਅਤੇ ਨੀਚ ਕਿਸਮ ਦੇ ਸਿੱਖੜਿਓ ਉਸ
ਬਾਰੇ ਕਦੋਂ ਜਬਾਨ ਖੋਲੋਂਗੇ? ਜਦੋਂ ਉਹ ਕਹਿੰਦਾ ਹੁੰਦਾ ਸੀ ਕਿ ਇੱਕ ਸਿੱਖ ਦੇ ਹਿੱਸੇ 35-35 ਹਿੰਦੂ
ਆਉਂਦੇ ਹਨ, ਪਿੰਡਾਂ ਵਿੱਚ ਗੁੱਲੀ ਰਾਮ ਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ, ਇੱਕ ਲੋਹੇ ਦੀ ਬੱਸ
ਬਦਲੇ 5000 ਹਿੰਦੂ ਵੱਢਣ ਦੀ ਗੱਲ, ਲੁੱਟਾਂ ਖੋਹਾਂ ਅਤੇ ਬੈਂਕ ਡਾਕੈਤੀਆਂ ਦੀ ਗੱਲ, ਬੱਸਾਂ ਵਿਚੋਂ
ਹਿੰਦੂ ਕੱਢ ਕੇ ਮਾਰਨ ਦੀ ਗੱਲ ਅਤੇ ਹੋਰ ਵੀ ਬਹੁਤ ਕੁੱਝ ਜੋ ਉਹ ਉੱਥੇ ਲੁਕ ਕੇ ਬੈਠਾ ਕਰਦਾ ਰਿਹਾ
ਹੈ। ਇਨਹਾਂ ਵਿਚੋਂ ਕਿਤਨਾ ਕੁ ਸਰਕਾਰੀ ਏਜੰਸੀਆਂ ਦੇ ਸਿਰ ਮੜ ਕੇ ਬਚਣ ਦੀ ਕੋਸ਼ਿਸ਼ ਕਰੀ ਜਾਉਂਗੇ ਜਾਂ
ਇਹ ਕਹੀ ਜਾਉਂਗੇ ਕਿ ਇਹ ਬਿਆਨ ਜਵਾਬੀ ਕਾਰਵਾਈ ਵਿੱਚ ਦਿੱਤੇ ਸਨ? ਸਰਕਾਰ ਕੋਲ ਤਾਂ ਬੇਅੰਤ ਤਾਕਤ
ਹੁੰਦੀ ਹੈ ਅਤੇ ਸੀ ਪਰ ਤੁਹਾਡੇ ਸਾਧ ਕੋਲ ਤਾਂ ਫੁਕਰੀਆਂ ਮਾਰਨ ਤੋਂ ਬਿਨਾ ਕੁੱਝ ਨਹੀਂ ਸੀ। ਹਾਂ,
ਤੁਸੀਂ ਉਸ ਨੂੰ ਮਹਾਨ ਦੱਸਣ ਲਈ ਜਿਤਨਾ ਝੂਠ ਬੋਲ ਸਕਦੇ ਹੋ, ਜਾਹਲੀ ਕਿਤਾਬਾਂ ਛਾਪ ਕੇ ਕਰ ਸਕਦੇ ਹੋ
ਉਹ ਤਾਂ ਤੁਸੀਂ ਕਰੀ ਹੀ ਜਾਂਦੇ ਹੋ ਪਰ ਜੋ ਸਚਾਈ ਹੈ ਉਸ ਨੇ ਤਾਂ ਸਚਾਈ ਹੀ ਰਹਿਣਾ ਹੈ।
ਸਾਰੀ ਦੁਨੀਆ ਵਿੱਚ ਜਿੱਥੇ ਵੀ ਸਰਕਾਰਾਂ ਨੇ ਇੱਕ ਪਾਸੜ ਜੁਲਮ ਕੀਤੇ ਸਨ। ਉਹ ਭਾਵੇਂ ਜਿਲਿਆਂ ਵਾਲਾ
ਬਾਗ ਹੋਵੇ, ਕਾਮਾਗਾਟਾ ਮਾਰੂ ਦੀ ਘਟਨਾ ਹੋਵੇ, ਔਬਰਿਜ਼ਨਲ (ਇੰਡੀਅਨ) ਪੀਪਲਾਂ ਨਾਲ ਜੁਲਮ ਦੀ ਕਹਾਣੀ
ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਘਟਨਾ ਹੋਵੇ ਤਾਂ ਸਰਕਾਰਾਂ ਮੁਆਫੀ ਮੰਗਦੀਆਂ ਰਹਿੰਦੀਆਂ ਹਨ।
ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜ਼ੁਲਮ ਇੱਕ ਪਾਸੜ ਹੋਏ ਹਨ। ਪਰ ਜਦੋਂ ਕਸੂਰ ਦੋਹਾਂ ਪਾਸਿਆਂ ਦਾ
ਹੋਵੇ ਤਾਂ ਮੁਆਫੀ ਕੋਈ ਘੱਟ ਹੀ ਮੰਗਦਾ ਹੈ। ਅਮਰੀਕਾ ਨੇ ਜਦੋਂ ਹੀਰੋ ਸੀਮਾ ਅਤੇ ਨਾਗਾ ਸਾਕੀ ਉਪਰ
ਐਟਮ ਬੰਬ ਸੁੱਟ ਕੇ ਲੱਖਾਂ ਜਪਾਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਤਾਂ ਕਿਤਨੀ ਕੁ ਮੁਆਫੀ ਮੰਗੀ
ਸੀ। ਇਸ ਤੋਂ ਪਹਿਲਾਂ ਜਪਾਨੀਆਂ ਨੇ ਦਸੰਬਰ 1941 ਨੂੰ ਪੀਅਰਲ ਹਾਰਵਡ ਤੇ ਬੰਬ ਸੁੱਟ ਕੇ ਹਜਾਰਾਂ ਹੀ
ਅਮਰੀਕਨ ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਪਾਨੀਆਂ ਨੇ ਵੀ ਕੋਈ ਮੁਆਫੀ ਨਹੀਂ ਸੀ
ਮੰਗੀ। ਬਹੁਤਿਆਂ ਦਾ ਇਹੀ ਕਹਿਣਾ ਹੈ ਕਿ ਇਨ੍ਹਾਂ ਦੋ ਘਟਨਾਵਾਂ ਕਰਕੇ ਦੂਜੀ ਸੰਸਾਰ ਜੰਗ ਖਤਮ ਹੋਣ
ਦਾ ਮੁੱਖ ਕਾਰਨ ਬਣੀ ਸੀ।
ਸਾਰੀ ਦੁਨੀਆ ਵਿੱਚ ਇੱਕ ਪਾਸੇ ਨਫਰਤ ਦੀਆਂ ਦੀਵਾਰਾਂ ਬਣਾਈਆਂ ਜਾਂ ਰਹੀਆਂ ਹਨ ਅਤੇ ਦੂਸਰੇ ਪਾਸੇ
ਢਾਹੀਆਂ ਵੀ ਜਾ ਰਹੀਆਂ ਹਨ। ਅਮਰੀਕਾ ਵਿੱਚ ਡੌਨਲ ਟਰੰਪ ਅਤੇ ਉਸ ਦੇ ਹਮਾਇਤੀਆਂ ਨੇ ਜੋ ਕੁੱਝ 6
ਜਨਵਰੀ 2021 ਨੂੰ ਵਾਈਟ ਹਾਉਸ ਵਿੱਚ ਕੀਤਾ ਸੀ ਉਹੀ ਕੁੱਝ ਹੁਣ 8 ਜਨਵਰੀ 2023 ਨੂੰ ਬਰਾਜ਼ੀਲ ਵਿੱਚ
ਹੋਇਆ ਹੈ। ਦੋਹੀਂ ਪਾਸੀਂ ਉਹੀ ਸੋਚ ਕੰਮ ਕਰਦੀ ਹੈ। ਕਈ ਤਾਂ ਇਹ ਵੀ ਕਹਿੰਦੇ ਹਨ ਕਿ ਇਹ ਸਾਰਾ ਪਲਾਨ
ਅਮਰੀਕਾ ਵਿੱਚ ਹੀ ਤਿਆਰ ਕੀਤਾ ਗਿਆ ਸੀ। ਪਿਛਲੇ ਸਾਲ ਫਰਵਰੀ ਦੇ ਮਹੀਨੇ ਕਨੇਡਾ ਵਿੱਚ ਵੀ ਪਰਾਈਡ
ਬੋਆਏ ਵਾਲਿਆਂ ਨੇ ਕਨੇਡਾ ਦੀ ਪਾਰਲੀਮੈਂਟ ਦੇ ਲਾਗੇ ਇਕੱਠੇ ਹੋ ਕੇ ਕਾਫੀ ਹੰਗਾਮਾ ਕੀਤਾ ਸੀ।
ਇਨ੍ਹਾਂ ਵਿਚੋਂ ਵੀ ਬਹੁਤੇ ਡੋਨਲ ਟਰੰਪ ਦੇ ਹਮਾਇਤੀ ਸਨ। ਇਜ਼ਰਾਈਲ ਵਿੱਚ ਵੀ ਰਾਈਟਵਿੰਗ ਸਿਆਸਤ ਕਾਫੀ
ਭਾਰੀ ਹੁੰਦੀ ਜਾ ਰਹੀ ਹੈ। ਇਸਲਾਮ ਨੂੰ ਮੰਨਣ ਵਾਲੇ ਕੱਟੜਪੰਥੀਆਂ ਦਾ ਤਾਂ ਕਹਿਣਾ ਹੀ ਕੀ ਹੈ। ਉਹ
ਤਾਂ ਮਾੜੀ ਜਿਹੀ ਵੱਖਰੀ ਗੱਲ ਬਦਲੇ ਹੀ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣ ਜਾਂਦੇ ਹਨ।
ਅਫਗਾਨਿਸਤਾਨ ਦੇ ਮੁਲਾਣੇ ਕੁੜੀਆਂ ਦੀ ਪੜਾਈ ਅਤੇ ਹੋਰ ਕਿੰਨੀਆਂ ਪਬੰਦੀਆਂ ਲਗਾ ਰਹੇ ਹਨ। ਪਰ
ਉਨ੍ਹਾਂ ਨਾਲੋਂ ਵੀ ਜਿਆਦਾ ਕੱਟੜ ਉਨ੍ਹਾਂ ਤੇ ਵੀ ਬੰਬ ਬਲਾਸਟ ਕਰ ਰਹੇ ਹਨ। ਜੇ ਇਸ ਸਮੇਂ ਰਾਹੁਲ
ਗਾਂਧੀ ਵਰਗਾ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਨੂੰ ਕਰਨ ਦੇਈਏ। ਸਿਰਫ ਸਿੱਖਾਂ ਦੀਆਂ ਵੋਟਾਂ ਨਾਲ
ਉਹ ਕੇਂਦਰ ਵਿੱਚ ਸਰਕਾਰ ਨਹੀਂ ਬਣਾ ਸਕਦਾ। ਜੇ ਕਰ ਸਿੱਖ ਇਹ ਸਮਝਦੇ ਹਨ ਕਿ ਪਹਿਲਾਂ ਉਹ ਮੁਆਫੀ
ਮੰਗੇ ਫਿਰ ਵੋਟਾਂ ਪਾਵਾਂਗੇ ਤਾਂ ਤੁਸੀਂ ਭੁਲੇਖੇ ਵਿੱਚ ਹੋ। ਕੀ ਇਸ ਦੇ ਪਿਤਾ ਨੇ ਇੰਦਰਾ ਗਾਂਧੀ ਦੀ
ਮੌਤ ਤੋਂ ਬਾਅਦ ਇਤਨੀਆਂ ਸੀਟਾਂ ਸਿੱਖਾਂ ਵਿਰੁੱਧ ਨਫਰਤ ਨਾਲ ਜਿੱਤੀਆਂ ਸਨ ਜਾਂ ਸਿੱਖਾਂ ਨੂੰ ਪਤਿਆ
ਕੇ ਸਿੱਖਾਂ ਦੀਆਂ ਵੋਟਾਂ ਨਾਲ? ਸੋ ਤੁਹਾਡੇ ਦੋ ਕੁ % ਨਾਲ ਉਨ੍ਹਾਂ ਨੂੰ ਕੋਈ ਬਹੁਤਾ ਫਰਕ ਨਹੀਂ
ਪੈਂਦਾ। ਜੇ ਕਰ ਇਮਾਨਦਾਰੀ ਨਾਲ ਨਿਰਪੱਖ ਹੋ ਕੇ ਸੋਚਿਆ ਜਾਵੇ ਤਾਂ ਇੰਦਰਾ ਗਾਂਧੀ ਦੇ ਸਾਰੇ ਪਰਵਾਰ
ਵਿੱਚ ਸਿੱਖਾਂ ਨਾਲੋਂ ਸਿੱਖੀ ਵਾਲੇ ਗੁਣ ਜ਼ਿਆਦਾ ਹੋਣਗੇ। ਸਿੱਖ ਦਲਿਤ ਭਾਈਚਾਰੇ ਨੂੰ ਕਿਤਨਾ
ਬੇਗਾਨਗੀ ਦਾ ਅਹਿਸਾਸ ਕਰਵਾਉਂਦੇ ਹਨ ਇਹ ਕੋਈ ਗੁੱਝੀ ਛਿਪੀ ਗੱਲ ਨਹੀਂ ਸਾਰੇ ਹੀ ਜਾਣਦੇ ਹਨ।
ਪਿੰਡਾਂ ਵਿੱਚ ਕਿਤਨੀ ਨਫਰਤ ਅਤੇ ਇਨ੍ਹਾਂ ਦੀਆਂ ਵੱਖਰੀਆਂ ਕਲੋਨੀਆਂ ਅਤੇ ਘਰ ਹੁੰਦੇ ਹਨ। ਇਸ ਦੇ
ਉਲਟ ਇੰਦਰਾ ਦਾ ਪਰਵਾਰ ਬ੍ਰਾਹਮਣ ਪਰਵਾਰ ਹੁੰਦਾ ਹੋਇਆ ਵੀ ਬੇਅੰਤ ਸਿੰਘ ਦੇ ਕਿਤਨਾ ਨੇੜੇ ਸੀ। ਚੰਗੇ
ਸਮਾਜ ਲਈ ਅਤੇ ਦੇਸ਼ ਲਈ ਉਹ ਫਿਰ ਵੀ ਉਸ ਦੇ ਕੀਤੇ ਹੋਏ ਵਿਸ਼ਘਾਤ ਨੂੰ ਭੁੱਲਣ ਲਈ ਤਿਆਰ ਹਨ ਤੇ ਤੁਸੀਂ
ਮੁਆਫੀ ਵਾਲਾ ਆਰਾਟ ਪੌਣ ਲੱਗੇ ਹੋਏ ਹੋ। ਕੁੱਝ ਤਾਂ ਸ਼ਰਮ ਕਰੋ। ਪਰ ਤੁਹਾਨੂੰ ਸ਼ਰਮ ਕਿੱਥੇ ਤੁਸੀਂ
ਤਾਂ ਸਾਰੇ ਜਣੇ ਰਲ ਕੇ ਗੁੰਡਾ ਕਰਦੀ ਅਤੇ ਬਦਮਾਸ਼ੀ ਨੂੰ ਧਰਮ ਬਣਾਉਣ ਤੇ ਤੁਲੇ ਹੋਏ ਹੋ।
ਮੱਖਣ ਪੁਰੇਵਾਲ,
ਜਨਵਰੀ 15, 2023.