ਸਾਧ ਦੇ ਖਾਲਿਸਤਾਨੀ ਚੇਲਿਓ ਜੇ ਮਾੜੀ ਮੋਟੀ ਸ਼ਰਮ ਹੈ ਤਾਂ ਡੁੱਬ ਕੇ ਮਰ ਜਾਓ
ਜੇ ਕਰ ਕੋਈ ਵਿਆਕਤੀ ਲੋਕਾਂ
ਸਾਹਮਣੇ ਸਚਾਈ ਪੇਸ਼ ਕਰਕੇ ਅਸਲੀਅਤ ਦੱਸਣ ਦੀ ਕੋਸ਼ਿਸ਼ ਕਰੇ ਤਾਂ ਆਪਣੇ ਆਪ ਨੂੰ ਪੰਥ ਦੱਸਣ ਵਾਲੇ ਧਰਮ
ਦੇ ਠੇਕੇਦਾਰ ਖਾਲਿਸਤਾਨੀ ਝੱਟ ਠੱਪਾ ਲਾ ਦਿੰਦੇ ਹਨ ਕਿ ਇਹ ਪੰਥ ਵਿਰੋਧੀ ਸਰਕਾਰ ਦਾ ਬੰਦਾ ਹੈ।
ਇਨ੍ਹਾਂ ਲਈ ਧਰਮੀ ਬਸ ਉਹੀ ਹੈ ਜੋ ਧਰਮ ਦੇ ਨਾਮ ਤੇ ਗੁੰਡਾਗਰਦੀ ਕਰੇ ਅਤੇ ਡਰੱਗ ਸਮਗਲਰ ਹੋਵੇ ਅਤੇ
ਜਾਂ ਫਿਰ ਇਨ੍ਹਾਂ ਦਾ ਹਮਾਇਤੀ ਹੋਵੇ। ਸਿੱਖ ਇੱਕ ਪਾਸੇ ਆਪ ਹੀ ਪਾਕਿਸਤਾਨੀ ਸਰਕਾਰੀ ਏਜੰਸੀਆਂ ਨਾਲ
ਰਲ ਕੇ ਪੰਜਾਬ ਵਿੱਚ ਡਰੱਗ ਭੇਜਦੇ ਹਨ ਅਤੇ ਆਪ ਹੀ ਦੂਸਰੇ ਪਾਸੇ ਰੌਲਾ ਪਉਂਦੇ ਹਨ ਕਿ ਪੰਜਾਬ ਦੀ
ਜੁਆਨੀ ਨਸ਼ਿਆਂ ਨੇ ਖਾਹ ਲਈ ਹੈ। ਪੰਜਾਬ ਦੀ ਸਰਕਾਰ ਲੋਕਾਂ ਨੇ ਚੁਣਨੀ ਹੈ ਅਤੇ ਚੁਣੀ ਹੈ। ਭਗਵੰਤ
ਮਾਨ ਚੰਗਾ ਹੈ ਜਾਂ ਮਾੜਾ ਇਸ ਬਾਰੇ ਲੋਕ ਆਪ ਹੀ ਅਗਲੀਆਂ ਇਲੈਕਸ਼ਨਾ ਵਿੱਚ ਫੈਸਲਾ ਕਰ ਲੈਣਗੇ। ਪਰ
ਇੱਕ ਗੱਲ ਸਾਫ ਹੋ ਗਈ ਹੈ ਜਦੋਂ ਅਜੀਤ ਅਖਬਾਰ ਦੇ ਐਡੀਟਰ ਦੇ ਸੱਦੇ ਤੇ ਪੰਜਾਬ ਨੂੰ ਲੁੱਟ ਕੇ ਖਾਣ
ਵਾਲੇ ਸਾਰੇ ਵਿਰੋਧੀ ਇਕੋ ਮੰਚ ਤੇ ਇਕੱਠੇ ਹੋ ਗਏ ਸਨ। ਇਨ੍ਹਾਂ ਦੀ ਸਰਕਾਰ ਵੇਲੇ ਹੀ ਬਹੁਤਾ ਡਰੱਗ
ਦਾ ਧੰਦਾ ਪੰਜਾਬ ਵਿੱਚ ਹੋਇਆ ਹੋਵੇਗਾ ਕਿਉਂਕਿ ਕਈਆਂ ਤੇ ਸ਼ਰੇਆਮ ਡਰੱਗ ਦੇ ਧੰਦੇ ਦੇ ਦੋਸ਼ ਲਗਦੇ ਰਹੇ
ਹਨ। ਆਪਣੇ ਆਪ ਨੂੰ ਖਾੜਕੂ, ਖਾਲਿਸਤਾਨੀ ਅਤੇ ਪੰਥਕ ਅਖਵਾਉਣ ਵਾਲੇ ਕਿਵੇਂ ਖੁਦ ਹੀ ਡਰੱਗ ਦਾ ਧੰਦਾ
ਕਰਦੇ ਹਨ ਅਤੇ ਸਾਰਾ ਦੋਸ਼ ਸਰਕਾਰਾਂ ਤੇ ਲਉਂਦੇ ਹਨ। ਕੱਲ ਪੰਜ ਜੂਨ 2023 ਦੇ ਲੇਖ ਵਿੱਚ ਜੋ ਵੀਡੀਓ
ਜਸਵੰਤ ਸਿੰਘ ਠੇਕੇਦਾਰ ਦੀ ਪਾਈ ਸੀ ਉਸ ਨੂੰ ਬਾਰ-ਬਾਰ ਧਿਆਨ ਨਾਲ ਸੁਣੋ। ਉਸ ਵਿੱਚ ਉਸ ਨੇ ਡਰੱਗ
ਬਾਰੇ ਕੌੜੀ ਸਚਾਈ ਪੇਸ਼ ਕੀਤੀ ਹੈ ਕਿ ਡਰੱਗ ਸਭ ਤੋਂ ਵੱਧ ਸਿੱਖ ਹੀ ਸਮੱਗਲ ਕਰਦੇ ਹਨ ਅਤੇ ਸਿੱਖ ਹੀ
ਖਾਂਦੇ ਹਨ। ਹੇਠਾਂ ਦੋ ਖਬਰਾਂ ਪੜ੍ਹੋ ਜਿਹੜੀਆਂ ਕਿ ਅਖਬਾਰਾਂ ਵਿਚੋਂ ਲੈ ਕੇ ਪਾਈਆਂ ਹਨ ਅਤੇ ਲਿੰਕ
ਵੀ ਨਾਲ ਹੀ ਪਾਏ ਹਨ। ਜਾਂ ਤੁਸੀਂ ਖੁਦ ਹੀ ਗੂਗਲ ਤੇ ਸਰਚ ਕਰ ਸਕਦੇ ਹੋ। ਇੱਕ ਪੰਜਵੜ ਬਾਰੇ ਹੈ ਅਤੇ
ਦੂਜੀ ਲਖਬੀਰ ਸਿੰਘ ਰੋਡੇ ਬਾਰੇ। ਇਹ ਦੋਵੇਂ ਪੰਜਾਬ ਵਿੱਚ ਡਰੱਗ ਭੇਜਦੇ ਸਨ। ਠੰਡੇ ਦਿਲ ਨਾਲ ਸੋਚੇ
ਅਤੇ ਵਿਚਾਰੋ ਕਿ ਇਹ ਸਹੀ ਹੋ ਰਿਹਾ ਹੈ ਅਤੇ ਇਸ ਨੂੰ ਹੀ ਪੰਥਕ ਅਤੇ ਸਿੱਖੀ ਕਿਹਾ ਜਾਂਦਾ ਹੈ ਜਾਂ
ਇਹ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਹੈ।
ਮੱਖਣ ਪੁਰੇਵਾਲ,
ਜੂਨ 06, 2023.
(ਨੋਟ:- ਹੇਠ ਲਿਖੀ ਖਬਰ ਅਜੀਤ ਅਖਬਾਰ ਵਿੱਚ 7 ਮਈ
2023 ਨੂੰ ਛਪੀ ਸੀ। ਉਸ ਤੋਂ ਅਗਲਾ ਲਿੰਕ ਸਿੱਖ ਨਿਊਜ਼ ਦਾ ਹੈ। ਅਖੀਰ ਵਾਲੀ ਖਬਰ ਹਿੰਦੋਸਤਾਨ ਟਾਈਮਜ਼
ਵਿਚੋਂ ਲਈ ਹੈ ਅਤੇ ਨਾਲ ਹੀ ਉਸ ਦਾ ਲਿੰਕ ਵੀ ਹੈ)
ਪਰਮਜੀਤ ਸਿੰਘ ਪੰਜਵੜ ਦੀ ਲਾਹੌਰ 'ਚ ਹੱਤਿਆ
1990 'ਚ ਪਾਕਿ ਚਲਾ ਗਿਆ ਸੀ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ
ਅੰਮਿ੍ਤਸਰ, 6 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਪਾਸ਼ ਇਲਾਕੇ ਜੌਹਰ ਟਾਊਨ 'ਚ
ਰਹਿ ਰਹੇ ਭਾਰਤ ਦੇ ਲੋੜੀਂਦੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਿਲ ਖ਼ਾਲਿਸਤਾਨ ਕਮਾਂਡੋ ਫੋਰਸ (ਕੇ.
ਸੀ. ਐਫ.) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਉਰਫ ਮਲਿਕ ਸਰਦਾਰ ਸਿੰਘ ਦੀ ਅੱਜ ਸਵੇਰੇ ਤੜਕਸਾਰ ਦੋ
ਅਣਪਛਾਤੇ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਸਰਹੱਦ ਪਾਰ
ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸਵੇਰੇ ਲਗਭਗ 5:30 ਵਜੇ ਜਦੋਂ ਪਰਮਜੀਤ ਸਿੰਘ ਪੰਜਵੜ ਰੋਜ਼ਾਨਾ
ਦੀ ਤਰ੍ਹਾਂ ਜੌਹਰ ਟਾਊਨ ਸਥਿਤ ਸਨ-ਫਲਾਵਰ ਸੁਸਾਇਟੀ 'ਚ ਆਪਣੇ ਘਰ ਦੇ ਕੋਲ ਪਾਰਕ 'ਚ ਸੈਰ ਕਰ ਰਿਹਾ
ਸੀ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਇਸ ਮੌਕੇ
ਉਸ ਦੇ ਦੋ ਗੰਨਮੈਨ ਵੀ ਨਾਲ ਸਨ | ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ 'ਚ ਇਕ ਗੰਨਮੈਨ ਵੀ
ਮਾਰਿਆ ਗਿਆ ਤੇ ਇਕ ਜ਼ਖ਼ਮੀ ਹੋਇਆ ਹੈ | ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪੰਜਵੜ ਲਾਹੌਰ 'ਚ ਰਹਿ
ਰਿਹਾ ਸੀ, ਜਦਕਿ ਉਸ ਦੀ ਪਤਨੀ ਤੇ ਬੱਚੇ ਜਰਮਨੀ 'ਚ ਹਨ | ਸੂਤਰਾਂ ਦੀ ਮੰਨੀਏ ਤਾਂ ਪੰਜਵੜ ਦੀ ਲਾਸ਼
ਫਿਲਹਾਲ ਲਾਹੌਰ ਦੇ ਮੇਆਓ ਹਸਪਤਾਲ 'ਚ ਰੱਖੀ ਗਈ ਹੈ | ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੰਜਵੜ ਦੇ
ਨਿਵਾਸੀ ਪਰਮਜੀਤ ਸਿੰਘ ਪੰਜਵੜ (59) ਦਾ ਪਾਕਿਸਤਾਨ ਸਰਕਾਰ ਦੇ ਅਦਾਰਾ ਨਾਦਰਾ (ਨੈਸ਼ਨਲ ਡਾਟਾਬੇਸ
ਐਂਡ ਰਜਿਸਟਰੇਸ਼ਨ ਅਥਾਰਿਟੀ) ਵਲੋਂ ਬਣਾਏ ਸ਼ਨਾਖ਼ਤੀ ਕਾਰਡ 'ਚ ਨਾਂਅ ਮਲਿਕ ਸਰਦਾਰ ਸਿੰਘ ਲਿਖਿਆ
ਗਿਆ ਹੈ ਤੇ ਉਸ ਦੀ ਪਹਿਚਾਣ ਲਾਹੌਰ ਦੇ ਨਿਵਾਸੀ ਵਜੋਂ ਦੱਸੀ ਗਈ ਹੈ | ਪਰਮਜੀਤ ਸਿੰਘ ਪੰਜਵੜ
ਖ਼ਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ, ਕਤਲ, ਸਾਜਿਸ਼ ਤੇ ਹਥਿਆਰਾਂ ਦੀ ਤਸਕਰੀ ਲਈ ਭਾਰਤ ਸਰਕਾਰ
ਨੂੰ ਲੋੜੀਂਦਾ ਸੀ | ਉਹ ਸਾਬਕਾ ਫ਼ੌਜ ਮੁਖੀ ਜਨਰਲ ਏ. ਐਸ. ਵੈਦਿਆ ਦੇ ਕਤਲ ਤੇ ਲੁਧਿਆਣਾ 'ਚ ਦੇਸ਼
ਦੀ ਸਭ ਤੋਂ ਵੱਡੀ ਬੈਂਕ ਡਕੈਤੀ ਲਈ ਵੀ ਲੋੜੀਂਦਾ ਸੀ | ਉਸ ਨੇ ਕੁਝ ਸਮੇਂ ਲਈ ਪਿੰਡ ਸੋਹਲ ਦੇ
ਕੇਂਦਰੀ ਸਹਿਕਾਰੀ ਬੈਂਕ 'ਚ ਵੀ ਕੰਮ ਕੀਤਾ | ਸਾਲ 1986 'ਚ ਉਸ ਨੇ ਕੇ. ਸੀ. ਐਫ. ਦਾ ਚਾਰਜ
ਸੰਭਾਲਿਆ ਤੇ ਸਾਲ 1990 'ਚ ਪਾਕਿਸਤਾਨ ਚਲਾ ਗਿਆ |
ਕੇਂਦਰ ਸਰਕਾਰ ਦੀ ਅੱਤਵਾਦੀਆਂ ਦੀ ਸੂਚੀ 'ਚ ਪੰਜਵੜ ਦਾ ਨਾਂਅ
ਪਰਮਜੀਤ ਸਿੰਘ ਪੰਜਵੜ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਝਬਾਲ ਥਾਣੇ ਦੇ ਪਿੰਡ ਪੰਜਵੜ ਦਾ ਰਹਿਣ
ਵਾਲਾ ਸੀ | ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸਾਲ 2020 'ਚ 9 ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਗਈ
ਸੀ, ਜਿਸ 'ਚ ਪੰਜਵੜ ਦਾ ਨਾਂਅ 8ਵੇਂ ਸਥਾਨ 'ਤੇ ਸੀ | ਇਸ ਸੂਚੀ 'ਚ ਉਸ ਤੋਂ ਇਲਾਵਾ ਬੱਬਰ ਖ਼ਾਲਸਾ
ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਮੁਖੀ ਵਧਾਵਾ ਸਿੰਘ ਬੱਬਰ ਦਾ ਨਾਂਅ ਵੀ ਸੀ, ਜੋ ਤਰਨ ਤਾਰਨ ਦੇ
ਦਾਸੂਵਾਲ ਪਿੰਡ ਦਾ ਰਹਿਣ ਵਾਲਾ ਹੈ | ਪੰਜਵੜ ਨੇ 90 ਦੇ ਦਹਾਕੇ 'ਚ ਪਾਕਿਸਤਾਨ 'ਚ ਸ਼ਰਨ ਲੈ ਲਈ ਸੀ
|
ਡਰੋਨ ਰਾਹੀਂ ਪੰਜਾਬ 'ਚ ਭੇਜਦਾ ਸੀ ਨਸ਼ੀਲੀਆਂ ਦਵਾਈਆਂ ਤੇ ਹਥਿਆਰ
ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਤੋਂ ਡਰੋਨ
ਰਾਹੀਂ ਪੰਜਾਬ 'ਚ ਨਸ਼ੀਲੇ ਪਦਾਰਥ ਤੇ ਹਥਿਆਰਾਂ ਦੀ ਤਸਕਰੀ ਕਰਦਾ ਸੀ | ਇਸ ਤੋਂ ਮਿਲਣ ਵਾਲੇ ਪੈਸੇ
ਨਾਲ ਹੀ ਉਸ ਨੇ ਖਾਲਿਸਤਾਨ ਕਮਾਂਡੋ ਫੋਰਸ ਨੂੰ ਜੀਵਿਤ ਰੱਖਿਆ ਸੀ
2020 'ਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ 'ਚ ਸੀ ਸ਼ਾਮਿਲ
ਅਕਤੂਬਰ 2020 'ਚ ਪੰਜਾਬ ਦੇ ਤਰਨ ਤਾਰਨ 'ਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ
ਹੋਈ ਸੀ, ਜਿਸ ਪਿੱਛੇ ਪਰਮਜੀਤ ਸਿੰਘ ਪੰਜਵੜ ਦਾ ਹੱਥ ਸੀ | ਬਲਵਿੰਦਰ ਸਿੰਘ ਸੰਧੂ ਦਾ ਪੰਜਾਬ 'ਚ
ਅੱਤਵਾਦ ਖ਼ਿਲਾਫ਼ ਲੜਾਈ ਲੜਨ ਲਈ ਸ਼ੌਰਿਆ ਚੱਕਰ ਨਾਲ ਸਨਮਾਨ ਕੀਤਾ ਗਿਆ ਸੀ | ਪੰਜਵੜ ਉਸੇ ਸਮੇਂ ਤੋਂ
ਬਲਵਿੰਦਰ ਸਿੰਘ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ |
1999 'ਚ ਕਰਵਾਇਆ ਸੀ ਚੰਡੀਗੜ੍ਹ 'ਚ ਬੰਬ ਧਮਾਕਾ
ਪਰਮਜੀਤ ਸਿੰਘ ਪੰਜਵੜ ਨੇ 30 ਜੂਨ 1999 ਨੂੰ ਚਾਡੀਗੜ੍ਹ 'ਚ ਪਾਸਪੋਰਟ ਦਫਤਰ ਨੇੜੇ ਬੰਬ ਧਮਾਕਾ
ਕਰਵਾਇਆ ਸੀ, ਜਿਸ 'ਚ 4 ਲੋਕ ਜ਼ਖ਼ਮੀ ਹੋਏ ਸਨ, ਜਦਕਿ ਕਈ ਵਾਹਨਾਂ ਨੂੰ ਨੁਕਸਾਨ ਪੁੱਜਾ ਸੀ |
https://www.sikh-news.com/region/news/-sikhterrorist-khalistancommandoforcechief-khalistan-sikhreferndum-khalistanchiefinpakistan-pakistanterrorist-11039
ISYF chief Lakhbir Singh Rode is
nephew of Jarnail Singh Bhindranwale. Police
said Rode, who has been declared terrorist by the Government of India, in
collusion with Pakistan’s ISI (Inter-service Intelligence) agents and drug
smugglers, has been pushing weapons and drugs
into India through his associates lodged in jails across Punjab and other
states.
https://www.hindustantimes.com/cities/chandigarh-news/isyf-chief-lakhbir-singh-rode-among-9-booked-for-smuggling-drugs-explosives-from-across-border-101676922056090.html