ਦਸਮ ਗ੍ਰੰਥ ਨੂੰ ਗੁਰੂ ਦੀ ਬਾਣੀ ਕਹਿਣ ਵਾਲੇ ਸਮਾਜ ਵਿਰੋਧੀ ਅਤੇ ਧਰਮ ਵਿਰੋਧੀ ਪਸ਼ੂ ਬਿਰਤੀ ਵਾਲੇ ਗੰਦੇ ਲੋਕ ਹਨ
ਧਰਮ ਦਾ ਮਤਲਬ ਹੁੰਦਾ ਹੈ ਕਿ ਵੱਧ
ਤੋਂ ਵੱਧ ਚੰਗੇ ਗੁਣ ਧਾਰਨ ਕਰਨੇ ਤਾਂ ਕਿ ਸਮਾਜ ਚੰਗਾ ਬਣ ਸਕੇ। ਜਦੋਂ ਦੁਨੀਆ ਵਿੱਚ ਚੰਗੀਆਂ
ਸਰਕਾਰਾਂ ਜਾਂ ਚੰਗੇ ਕਾਨੂੰਨ ਨਹੀਂ ਸਨ ਤਾਂ ਸਮਾਜ ਨੂੰ ਚੰਗਾ ਬਣਾਉਣ ਲਈ ਧਰਮ ਅਹਿਮ ਰੋਲ ਅਦਾ ਕਰਦਾ
ਹੁੰਦਾ ਸੀ। ਕਿਉਂਕਿ ਸਾਰਾ ਸੰਸਾਰ ਸੰਸਾਰਕ ਜੀਵਾਂ ਦੇ ਅੰਦਰ ਪਾਏ ਜਾ ਰਹੇ ਕਾਮ, ਕ੍ਰੋਧ, ਲੋਭ ਮੋਹ,
ਅਤੇ ਹੰਕਾਰ ਦੇ ਅਧੀਨ ਹੀ ਵਿਚਰਦਾ ਹੈ। ਜੀਵ ਜੰਤੂਆਂ ਅਤੇ ਜਾਨਵਰਾਂ ਵਿੱਚ ਵੀ ਇਹ ਪਾਏ ਜਾਂਦੇ ਹਨ।
ਇਹ ਸਾਰੇ ਗੁਣ ਵੀ ਹਨ ਅਤੇ ਔਗਣ ਵੀ। ਮਿਸਾਲ ਦੇ ਤੌਰ ਤੇ ਕੁੱਤੇ ਵਿੱਚ ਦੋ ਗੱਲਾਂ ਸਾਰੀ ਦੁਨੀਆ
ਵਿੱਚ ਪ੍ਰਚੱਲਤ ਹਨ। ਗੁਰਬਾਣੀ ਵਿੱਚ ਵੀ ਇਨ੍ਹਾਂ ਦਾ ਕਾਫੀ ਜ਼ਿਕਰ ਮਿਲਦਾ ਹੈ। ਇਹ ਹਨ ਲੋਭ ਅਤੇ
ਵਫਾਦਾਰੀ ਜਿਸ ਨੂੰ ਮੋਹ ਜਾਂ ਪ੍ਰੇਮ ਵੀ ਕਹਿ ਸਕਦੇ ਹਾਂ। ਕੁੱਤੇ ਦੇ ਸੁਭਾਅ ਬਾਰੇ ਦੋ ਮੁਹਾਵਰੇ
ਸਾਰੀ ਦੁਨੀਆ ਵਿੱਚ ਬੜੇ ਪ੍ਰਚੱਲਤ ਹਨ। ਇੱਕ ਤਾਂ ਇਹ ਕਿ ਕੁੱਤਾ ਮਨੁੱਖ ਦਾ ਸਭ ਤੋਂ ਵੱਧ ਦੋਸਤ ਅਤੇ
ਵਫਾਦਾਰ ਜਾਨਵਰ ਹੈ। ਅਤੇ ਨਾਲ ਹੀ ਜੇ ਕਰ ਕਿਸੇ ਲਾਲਚੀ ਮਨੁੱਖ ਦੀ ਤੁਲਨਾ ਕਰਨੀ ਹੋਵੇ ਤਾਂ ਗਰੀਡੀ
ਡੌਗ ਦੇ ਨਾਮ ਨਾਲ ਕੀਤੀ ਜਾਂਦੀ ਹੈ। ਭਾਵ ਕਿ ਕੁੱਤਾਂ ਵਫਾਦਾਰ ਵੀ ਬਹੁਤ ਹੈ ਅਤੇ ਲਾਲਚੀ ਵੀ।
ਭਾਂਵੇਂ ਕਿ ਸਾਰੀ ਦੁਨੀਆਂ ਦੇ ਲੋਕ ਡੈਮੋਕਰੈਟਿਕ ਸਰਕਾਰਾਂ ਤੋਂ ਵੀ ਖੁਸ਼ ਨਹੀਂ ਹੁੰਦੇ ਪਰ ਉਨ੍ਹਾਂ
ਕੋਲ ਸਰਕਾਰਾਂ ਬਦਲਣ ਲਈ ਵੋਟ ਦਾ ਅਧਿਕਾਰ ਹੁੰਦਾ ਹੈ ਅਤੇ ਉਹ ਖੁਦ ਵੀ ਚੋਣਾਂ ਵਿੱਚ ਹਿੱਸਾ ਲੈਣਾਂ
ਚਾਹੁਣ ਤਾਂ ਲੈ ਸਕਦੇ ਹਨ। ਡਿਕਟੇਟਰਸ਼ਿਪ ਨਾਲੋਂ ਤਾਂ ਫਿਰ ਵੀ ਬਿਹਤਰ ਹੈ। ਇੱਕ ਗੱਲ ਹੋਰ ਵੀ ਯਾਦ
ਰੱਖਣ ਵਾਲੀ ਹੈ ਕਿ ਸਾਰੀ ਦੁਨੀਆ ਵਿੱਚ ਰੰਗ ਦੀ ਨਫਰਤ, ਵੱਖਰੇ ਧਰਮ ਦੀ ਨਫਰਤ ਅਤੇ ਜਾਤ-ਪਾਤ ਦੀ
ਨਫਰਤ ਕਦੀ ਵੀ ਮੁੱਢੋਂ ਖ਼ਤਮ ਨਹੀਂ ਕੀਤੀ ਜਾ ਸਕਦੀ। ਘਟਾਈ ਜਰੂਰ ਜਾ ਸਕਦੀ ਹੈ ਅਤੇ ਘਟ ਵੀ ਰਹੀ ਹੈ।
ਕਿਸੇ ਸਮੇ ਕਨੇਡਾ ਵਿੱਚ ਸਰਕਾਰਾਂ ਵੀ ਕਿਤਨੀਆਂ ਰੰਗ ਅਤੇ ਧਰਮ ਦੇ ਅਧਾਰ ਤੇ ਨਫਰਤ ਕਰਨ ਵਾਲੀਆਂ
ਹੁੰਦੀਆਂ ਸਨ। ਪਰ ਹੁਣ ਪਿਛਲੇ ਕੀਤੇ ਦੀਆਂ ਮੁਆਫੀਆਂ ਵੀ ਮੰਗ ਰਹੀਆਂ ਹਨ ਅਤੇ ਹਰ ਇੱਕ ਨੂੰ
ਸਰਕਾਰਾਂ ਵਿੱਚ ਹਿੱਸਾ ਲੈਣ ਦਾ ਬਰਾਬਰ ਦਾ ਅਧਿਕਾਰ ਵੀ ਦਿੰਦੀਆਂ ਹਨ। ਕਨੇਡਾ ਵਿੱਚ ਇਸ ਵੇਲੇ
ਪੰਜਾਬੀ ਭਾਈਚਾਰੇ ਦੇ ਕਿਤਨੇ ਲੋਕ ਸੁਬਾਈ ਅਤੇ ਫੈਡਰਲ ਲੈਵਲ ਤੇ ਮਨਿਸਟਰ ਹਨ। ਸਰਕਾਰਾਂ ਵਿੱਚ
ਉਨ੍ਹਾਂ ਦੀ ਗੱਲ ਸੁਣੀ ਜਾਂਦੀ ਹੈ। ਫੈਡਰਲ ਲੈਵਲ ਤੇ ਜਗਮੀਤ ਸਿੰਘ ਦੇ ਪਾਰਲੀਮੈਂਟ ਦੇ ਮੈਂਬਰਾਂ ਦੇ
ਸਹਿਯੋਗ ਨਾਲ ਹੀ ਇਸ ਵੇਲੇ ਟਰੂਡੋ ਦੀ ਸਰਕਾਰ ਚੱਲ ਰਹੀ ਹੈ।
ਆਓ ਹੁਣ ਆਪਾਂ ਅਸਲੀ ਗੱਲ ਵੱਲ ਆਈਏ। ਦਸਮ ਗ੍ਰੰਥ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਇੰਟਰਨੈੱਟ ਤੇ
ਬਹੁਤ ਕੁੱਝ ਪਿਆ ਹੈ। ਇੱਥੇ ਸਿੱਖ ਮਾਰਗ ਤੇ ਵੀ ਇਸ ਦੇ ਵਿਰੋਧ ਵਿੱਚ ਸਭ ਤੋਂ ਵੱਧ ਲਿਖਤਾਂ ਪਈਆਂ
ਹੋਣਗੀਆਂ। ਬਾਰ-ਬਾਰ ਮੁੜ-ਮੁੜ ਕੇ ਉਹੀ ਗੱਲਾਂ ਦੁਹਰਾਉਣ ਦੀ ਬਹੁਤੀ ਕੋਈ ਤੁਕ ਨਹੀਂ ਬਣਦੀ। ਇਸ ਲਈ
ਮੈਂ ਸਮੁਚੇ ਰੂਪ ਵਿੱਚ ਇਸ ਦਸਮ ਗ੍ਰੰਥ ਦੇ ਸਿਧਾਂਤ ਦਾ ਕੁੱਝ ਵਰਨਣ ਕਰਦਾ ਹਾਂ। ਕਿਉਂਕਿ ਅਸਲੀਅਤ
ਨੂੰ ਛੁਪਾ ਕੇ ਜਾਂ ਫੋਕੀ ਧੌਂਸ ਨਾਲ ਦਸਮ ਗ੍ਰੰਥੀਆਂ ਵਲੋਂ ਬਹੁਤ ਕੁੱਝ ਬੋਲਿਆ ਜਾ ਰਿਹਾ ਹੈ ਇਸ ਲਈ
ਜੇ ਕਰ ਕੋਈ ਸੂਝਵਾਨ ਸੱਜਣ ਥੋੜੇ ਜਿਹੇ ਲਫਜਾਂ ਵਿੱਚ ਸਮਝਣਾ ਚਾਹੇ ਤਾਂ ਇਸ ਦੀ ਅਸਲੀਅਤ ਸਮਝ ਸਕਦਾ
ਹੈ। ਦਸਮ ਗ੍ਰੰਥ ਬਾਰੇ ਮਸਕੀਨ ਦੇ, ਭੰਗ ਪੀਣੇ ਨਿਹੰਗਾਂ ਦੇ, ਸਾਧਾਂ ਦੇ, ਕਥਿਤ ਬ੍ਰਹਮ ਗਿਆਨੀਆਂ
ਦੇ ਅਤੇ ਪੀ. ਐੱਚ. ਡੀ. ਡਿਗਰੀ ਵਾਲਿਆਂ ਦੇ ਵਿਚਾਰ ਮੈਂ ਬਹੁਤ ਪੜ੍ਹੇ ਸੁਣੇ ਹੋਏ ਹਨ। ਮਸਕੀਨ ਦੀਆਂ
ਟੇਪਾਂ ਤਾਂ ਟਰੰਕਾਂ ਦੇ ਟਰੰਕ ਭਰ ਕੇ ਸੁਣੀਆਂ ਹੋਈਆਂ ਹਨ। ਜਦੋਂ ਪਹਿਲਾਂ ਪਹਿਲ ਮਸਕੀਨ ਕਨੇਡਾ ਦੇ
ਰੌਸ ਗੁਰਦੁਆਰੇ ਆਇਆ ਸੀ ਤਾਂ ਉਸ ਦੀਆਂ ਟੇਪਾਂ ਸਤਨਾਮ ਟਰਸਟ ਭਾਵ ਕਿ ਰਿਪੂਦਮਨ ਸਿੰਘ ਮਲਕ ਵਲੋਂ
ਵੇਚੀਆਂ ਜਾਂਦੀਆਂ ਸਨ। ਛੋਟੇ-ਛੋਟੇ ਬਰੀਫ ਕੇਸ ਵਰਗੇ ਟਰੰਕਾਂ ਵਿੱਚ 48 ਟੇਪਾਂ ਦਾ ਸੈੱਟ ਵੀ ਹੁੰਦਾ
ਸੀ ਅਤੇ ਮੈਂ ਕਈ ਲੈ ਕੇ ਸੁਣੇ ਸਨ। ਇਨ੍ਹਾਂ ਟੇਪਾਂ ਦੀ ਕੀਮਤ ਕਾਫੀ ਘੱਟ ਹੁੰਦੀ ਸੀ।
ਦਸਮ ਗ੍ਰੰਥ ਦਾ ਅੱਧ ਤੋਂ ਜ਼ਿਆਦਾ ਹਿੱਸਾ ਇਸਤ੍ਰੀਆਂ ਨੂੰ ਘਟੀਆ ਦੱਸਣ ਵਾਲਾ ਅਤੇ ਕਾਮ ਕਰੀੜਾਂ
ਵਾਲੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ। ਸਿੱਖਾਂ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਲਿਖਤ, ਬੇਨਤੀ
ਚੌਪਈ ਇਸੇ ਲਿਖਤ ਦਾ ਹਿੱਸਾ ਹੈ। ਇਸ ਚੌਪਈ ਦੇ ਅਰਥ ਆਪਣੀ ਸੋਚ ਅਨੁਸਾਰ ਤੋਰ ਮਰੋੜ ਕੇ ਭਾਵੇਂ ਕੋਈ
ਜਿਵੇਂ ਮਰਜ਼ੀ ਕਰੀ ਜਾਵੇ ਕਿ ਇਹ ਗੁਰਬਾਣੀ ਅਨੁਕੂਲ ਹੈ। ਪਰ ਇਹ ਬਿੱਲਕੁੱਲ ਨਹੀਂ ਹੈ। ਇਸੇ ਕਰਕੇ
ਪ੍ਰੋ: ਸਾਹਿਬ ਸਿੰਘ ਨੇ ਨਿੱਤਨੇਮ ਦੀਆਂ ਬਾਣੀਆਂ ਵਿੱਚ ਇਸ ਦੇ (ਅਰਥ) ਟੀਕਾ ਨਹੀਂ ਸੀ ਕੀਤਾ। ਹਰ
ਇੱਕ ਇਸਤ੍ਰੀ ਪੁਰਸ਼ ਦੇ ਅੰਦਰ ਕਾਮ ਵਾਸ਼ਨਾ ਹੁੰਦੀ ਹੈ ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਇਸ ਦੀ
ਸਹੀ ਵਰਤੋਂ ਜੀਵਨ ਦਾ ਅਤੇ ਸਮਾਜ ਦਾ ਇੱਕ ਹਿੱਸਾ ਹੈ ਜਿਸ ਤੋਂ ਅਗਾਂਹ ਪੀੜੀਆਂ ਚਲਦੀਆਂ ਹਨ। ਆਪਸੀ
ਸਰੀਰਕ ਸੰਬੰਧ ਅਤੇ ਵਿਆਹ ਵਰਗੀਆਂ ਰਸਮਾਂ, ਵੱਖਰੀ ਸਭਿਅਤਾ, ਸਮਾਜਿਕ ਬਣਤਰ ਅਤੇ ਧਰਮ ਅਨੁਸਾਰ
ਵੱਖਰੀਆਂ ਵੱਖਰੀਆਂ ਹਨ। ਵਿਆਹ, ਤਲਾਕ ਅਤੇ ਸਰੀਰਕ ਸੰਬੰਧ ਬਣਾਉਣੇ ਵੀ ਵੱਖਰੀ ਸੋਚ ਅਨੁਸਾਰ ਹਨ। ਇਹ
ਵੀ ਸਚਾਈ ਹੈ ਕਿ ਸਾਰੀ ਦੁਨੀਆਂ ਦੇ ਧਰਮੀ ਅਤੇ ਗੈਰ ਧਰਮੀ ਲੋਕ ਇਸਤ੍ਰੀਆਂ ਨੂੰ ਬੰਦਿਆਂ ਨਾਲੋਂ
ਕੁੱਝ ਘਟੀਆ ਸਮਝਦੇ ਹਨ। ਇਸਤ੍ਰੀਆਂ ਨੂੰ ਵੋਟ ਪਉਣ ਦਾ ਅਧਿਕਾਰ ਵੀ ਪਹਿਲਾਂ ਨਹੀਂ ਸੀ ਹੁੰਦਾ।
ਕਨੇਡਾ ਵਿੱਚ ਵੀ ਨਹੀਂ ਸੀ। ਧਾਰਮਿਕ ਅਤੇ ਹੋਰ ਸਾਹਿਤ ਬਹੁਤਾ ਪੁਰਸ਼ਾਂ ਦਾ ਲਿਖਿਆ ਹੋਇਆ ਹੀ ਹੈ ਇਸ
ਲਈ ਇਸਤ੍ਰੀਆਂ ਨੂੰ ਬਰਾਬਰ ਰੱਖਣਾ ਬੰਦਿਆਂ ਦੀ ਮਾਨਸਿਕਤਾ ਵਿੱਚ ਨਹੀਂ ਸੀ। ਦਸਮ ਗ੍ਰੰਥ ਦਾ ਲਿਖਾਰੀ
ਆਪਣੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਲਿਖਦਾ ਹੈ ਕਿ ਰੱਬ ਵੀ ਇਸਤ੍ਰੀਆਂ ਨੂੰ ਬਣਾ ਕੇ
ਪਛਤਾਇਆ ਸੀ।
ਇਨ ਇਸਤ੍ਰਿਨ ਕੇ ਚਰਿਤ ਅਪਾਰਾ। ਸਜਿ ਪਛੁਤਾਨਯੋ ਇਨ ਕਰਤਾਰਾ।
ਜਿਸ ਚਰਿਤ੍ਰ ਦੀ ਇਹ ਪੰਗਤੀ ਹੈ ਉਸ ਦੀ ਕਹਾਣੀ ਵੀ ਨਿਰੇ ਝੂਠੇ ਗਪੌੜ ਹਨ। ਚਲੋ ਇਸ ਪਾਸੇ ਵੀ
ਆਪਾਂ ਨਹੀਂ ਜਾਂਦੇ। ਇਹ ਝੂਠੀ ਹੋਵੇ ਜਾਂ ਸੱਚੀ। ਜੇ ਕਰ ਇਹ ਦਸਮੇ ਗੁਰੂ ਦੀ ਲਿਖਤ ਹੋਵੇ ਜਿਵੇਂ ਕਿ
ਸਾਰੇ ਭੰਗ ਪੀਣੇ ਅਤੇ ਡੇਰਿਆਂ ਵਾਲੇ ਸਾਧ ਅਤੇ ਉਹਨਾ ਦੇ ਤਕਰੀਬਨ ਸਾਰੇ ਚੇਲੇ ਕੁੱਝ ਇੱਕ ਨੂੰ ਛੱਡ
ਕੇ ਮੰਨਦੇ ਹਨ ਤਾਂ ਸੋਚੋ ਕਿ ਜੇ ਕਰ ਕਿਸੇ ਸਿੱਖ ਨੇ ਉਸ ਵੇਲੇ ਮਾਤਾ ਗੁਜਰੀ ਜੀ ਨੂੰ ਜਾ ਕੇ ਦੱਸਿਆ
ਹੋਵੇ ਕਿ ਮਾਤਾ ਜੀ ਤੁਹਾਡੇ ਪੁੱਤਰ ਨੇ ਆਹ ਕੁੱਝ ਲਿਖਿਆ ਹੈ। ਅਤੇ ਮਾਤਾ ਗੁਜਰੀ ਜੀ ਆਪ ਜਾ ਕੇ
ਪੁੱਛਦੇ ਕਿ ਪੁੱਤਰ ਆ ਤੂੰ ਹੀ ਲਿਖਿਆ ਹੈ? ਜੇ ਕਰ ਪੁੱਤਰ ਜੀ ਅੱਗੋਂ ਜਵਾਬ ਦਿੰਦੇ ਕਿ ਹਾਂ ਮਾਤਾ
ਜੀ, ਇਹ ਮੈਂ ਹੀ ਲਿਖਿਆ ਹੈ। ਤਾਂ ਫਿਰ ਮਾਤਾ ਗੁਜਰੀ ਜੀ ਨੇ ਜੇ ਇਹ ਕਿਹਾ ਹੋਵੇ ਕਿ ਪੁੱਤਰ ਜੇ ਮੈਂ
ਨਾ ਜੰਮਦੀ ਤਾਂ ਤੂੰ ਵੀ ਨਹੀਂ ਸੀ ਜੰਮਣਾ। ਤਾਂ ਸ਼ਾਇਦ ਫਿਰ ਇਹੀ ਕਿਹਾ ਹੋਵੇਗਾ ਕਿ ਮੈਂ ਤਾਂ ਜੰਮਣਾ
ਹੀ ਨਹੀਂ ਸੀ ਚਾਹੁੰਦਾ ਮੈਂ ਤਾਂ ਹੇਮਕੁੰਟ ਵਿਖੇ ਹੀ ਮੌਜ ਵਿੱਚ ਬੈਠਾ ਸੀ ਤੁਸੀਂ ਤਾਂ ਐਵੇ ਹੀ
ਤੀਰਥਾਂ ਤੇ ਇਸ਼ਨਾਨ ਕਰ-ਕਰਕੇ ਮੈਨੂੰ ਜੰਮ ਕੇ ਹੋਰ ਹੀ ਬਿਪਤਾ ਪਾ ਦਿੱਤੀ ਹੈ। ਜੇ ਕਰ ਦਸਮ ਗ੍ਰੰਥੀਏ
ਇਸ ਨੂੰ ਗੁਰੂ ਦੀ ਕਿਰਤ ਮੰਨਦੇ ਹਨ ਫਿਰ ਤਾਂ ਉਹ ਵੀ ਜੰਮ ਕੇ ਪਛਤਾਉਂਦੇ ਹੋਣਗੇ ਕਿ ਇਸਤ੍ਰੀ ਦੇ
ਪੇਟੋਂ ਕਿਉਂ ਜੰਮੇ ਹਨ? ਕਿਉਂਕਿ ਹੁਣ ਤੱਕ ਤਾਂ ਸਾਰੇ ਇਸਤ੍ਰੀਆਂ ਨੇ ਹੀ ਜੰਮੇ ਹਨ। ਜਦੋਂ ਇਹਨਾ ਦੇ
ਕਹਿਣ ਮੁਤਾਬਕ ਕਰਤਾਰ/ਅਕਾਲ ਪੁਰਖ ਹੀ ਇਸਤ੍ਰੀਆਂ ਨੂੰ ਸਾਜ ਕੇ ਪਛਤਾਉਂਦਾ ਹੈ ਤਾਂ ਫਿਰ ਕੀ ਇਹਨਾ
ਨੂੰ ਨਹੀਂ ਪਛਤਾਉਣਾ ਚਾਹੀਦਾ ਕਿ ਸਾਡੀਆਂ ਮਾਵਾਂ ਨੇ ਸਾਨੂੰ ਕਿਉਂ ਜੰਮਿਆਂ ਹੈ? ਕੀ ਇਹਨਾ ਸਾਰਿਆਂ
ਨੂੰ ਸਮੁੰਦਰ ਵਿੱਚ ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ ਅਤੇ ਉਸ ਵੇਲੇ ਹੀ ਜੰਮਣਾ ਚਾਹੀਦਾ ਹੈ ਜਦੋਂ
ਵਿਗਿਆਨੀ ਕਿਸੇ ਨਵੀਂ ਤਕਨੀਕ ਨਾਲ ਬਿਨਾ ਕਿਸੇ ਇਸਤ੍ਰੀ ਦੇ ਅੰਡਕੋਸ਼ ਤੋਂ ਇਹਨਾ ਨੂੰ ਲਿਬਾਟਰੀ ਵਿੱਚ
ਬਣਾ ਦੇਣ। ਹੁਣ ਤੁਸੀਂ ਦੱਸੋ ਕਿ ਤੁਸੀਂ ਤਾਂ ਜੰਮ ਕੇ ਨਹੀਂ ਪਛਤਾਉਂਦੇ ਜਾਂ ਆਪਣੇ ਧੀਆਂ ਪੁਤਰਾਂ
ਨੂੰ ਜਮਾ ਕੇ ਤਾਂ ਨਹੀਂ ਪਛਤਾਉਂਦੇ?
ਦਸਮ ਗ੍ਰੰਥ ਦੇ ਹੱਕ ਵਿੱਚ
ਦਲੀਲਾਂ ਦੇਣ ਵਾਲਿਆਂ ਦੀ ਸਭ ਤੋਂ ਵੱਡੀ ਦਲੀਲ ਇਹ ਹੁੰਦੀ ਹੈ ਕਿ ਇਹ ਗੁਰੂ ਜੀ ਨੇ ਸਿੱਖਾਂ ਨੂੰ
ਸੁਚੇਤ ਕਰਨ ਬਾਰੇ ਸਿੱਖਿਆ ਦਿੱਤੀ ਹੈ ਕਿ ਆਪਣੇ ਜਤ ਸਤ ਕਿਵੇਂ ਕਾਇਮ ਰੱਖਣਾ ਹੈ? ਕੀ ਇਸਤ੍ਰੀਆਂ
ਬੰਦਿਆਂ ਦਾ ਸੱਤ ਭੰਗ ਕਰਦੀਆਂ ਹਨ ਜਾਂ ਬੰਦੇ ਕਰਦੇ ਹਨ? ਸਾਰੀ ਦੁਨੀਆਂ ਵਿਚੋਂ ਕਿਸੇ ਵੀ ਦੇਸ਼ ਦਾ
ਡਾਟਾ ਕਢਵਾ ਕੇ ਦੇਖ ਲਓ ਕਿ ਬੰਦੇ ਰੇਪ ਕਰਦੇ ਹਨ ਜਾਂ ਇਸਤ੍ਰੀਆਂ? ਮੇਰਾ ਖਿਆਲ ਹੈ ਕਿ 98% ਤੋਂ
ਉਪਰ ਇਲਜ਼ਾਮ ਬੰਦਿਆਂ ਤੇ ਲਗਦੇ ਹੋਣਗੇ ਸਿਰਫ ਇੱਕ ਦੋ ਪਰਸਿੰਟ ਇਸਤ੍ਰੀਆਂ ਹੋਣਗੀਆਂ ਜਿਹੜੀਆਂ ਕਿ
ਜਾਣ ਬੁੱਝ ਕੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸੰਬੰਧ ਬਣਾਉਂਦੀਆਂ ਹੋਣਗੀਆਂ। ਦਸਮ ਗ੍ਰੰਥ
ਸਾਰਾ ਕਸੂਰ ਇਸਤ੍ਰੀਆਂ ਦਾ ਕੱਢਦਾ ਹੈ ਪਰ ਦੁਨੀਆਂ ਦੀ ਜੋ ਅਸਲੀਅਤ ਹੈ ਉਹ ਬਿੱਲਕੁੱਲ ਉਲਟ ਹੈ। ਇਸ
ਕਰਕੇ ਦਸਮ ਗ੍ਰੰਥ ਦਾ ਲਿਖਾਰੀ ਅਤੇ ਇਸ ਨੂੰ ਮੰਨਣ ਵਾਲੇ ਨਿਰੇ ਝੂਠੇ, ਧਰਮ ਵਿਰੋਧੀ ਅਤੇ ਸਮਾਜ
ਵਿਰੋਧੀ ਸੋਚ ਰੱਖਣ ਵਾਲੇ ਲੋਕ ਹਨ। ਇੱਥੇ ਇੱਕ ਸੱਚੀ ਅਤੇ ਕਨੇਡਾ ਵਿੱਚ ਵਰਤੀ ਇੱਕ ਵੇਸਵਾ ਦੀ
ਕਹਾਣੀ ਸਾਂਝੀ ਕਰਦਾ ਹਾਂ ਜੋ ਕਿ ਮੈਂ ਇੰਟਰਨੈੱਟ ਤੇ ਸੁਣੀ ਸੀ। ਇਹ ਗਿਆਨੀ ਲਖਬੀਰ ਸਿੰਘ ਨੇ ਸੁਣਾਈ
ਸੀ। ਉਸ ਨੇ ਸ਼ਹਿਰ ਦਾ ਨਾਮ ਤਾਂ ਨਹੀਂ ਸੀ ਲਿਆ ਪਰ ਮੇਰਾ ਖਿਆਲ ਹੈ ਕਿ ਉਹ ਇੱਥੇ ਹੀ ਵਾਪਰੀ
ਹੋਵੇਗੀ। ਲਖਬੀਰ ਸਿੰਘ ਕਿਸੇ ਰਾਗੀ ਜਥੇ ਬਾਰੇ ਦੱਸ ਰਿਹਾ ਸੀ ਕਿ ਰਾਗੀ ਜਥੇ ਨੇ ਰਾਤ ਵੇਲੇ ਇੱਕ
ਵੇਸਵਾ ਭੋਗ ਕਰਨ ਲਈ ਲਿਆਂਦੀ ਸੀ। ਜਦੋਂ ਉਸ ਵੇਸਵਾ ਨੂੰ ਪਤਾ ਲੱਗਾ ਕਿ ਇਹ ਮੈਨੂੰ ਇੱਕ ਧਾਰਮਿਕ
ਸਥਾਨ ਦੇ ਅੰਦਰ ਲੈ ਕੇ ਚੱਲੇ ਹਨ ਅਤੇ ਉਥੇ ਮੇਰੇ ਨਾਲ ਸੰਭੋਗ ਕਰਨਗੇ, ਤਾਂ ਉਸ ਵੇਸਵਾ ਨੇ ਉਸ
ਧਾਰਮਿਕ ਅਸਥਾਨ ਦੇ ਅੰਦਰ ਜਾ ਕੇ ਸੰਭੋਗ ਕਰਨ ਤੋਂ ਇਨਕਾਰ ਕਰ ਦਿੱਤਾ। ਕਹਿਣ ਤੋਂ ਭਾਵ ਇਹ ਹੈ ਕਿ
ਜਿਸ ਔਰਤ ਦਾ ਇਹ ਕਿੱਤਾ ਹੈ, ਕੋਈ ਮਜਬੂਰੀ ਹੈ ਅਤੇ ਰੋਟੀ ਰੋਜੀ ਦਾ ਸਾਧਨ ਹੈ। ਉਸ ਦੇ ਅੰਦਰ ਵੀ
ਕੋਈ ਭਾਵਨਾ ਹੈ, ਕੋਈ ਸਮਝ ਹੈ, ਕੋਈ ਅਸੂਲ ਹਨ ਅਤੇ ਆਪਣੇ ਕਾਮ ਤੇ ਕਾਬੂ ਪਉਣ ਦੀ ਸਮਰੱਥਾ ਹੈ। ਪਰ
ਇਹ ਦਸਮ ਗ੍ਰੰਥ ਬਿੱਲਕੁੱਲ ਉਲਟਾ ਝੂਠ ਦੱਸ ਰਿਹਾ ਹੈ। ਇਸ ਲਈ ਰੱਜ ਕਿ ਥੂਹ ਹੈ ਅਜਿਹੇ ਦਸਮ ਗ੍ਰੰਥ
ਨੂੰ ਗੁਰੂ ਕ੍ਰਿਤ ਮੰਨਣ ਵਾਲਿਆਂ ਲਈ।
ਬਚਿੱਤਰ ਨਾਟਕ ਦੀ ਕਥਾ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਪਹਿਲੇ ਜਨਮਾ ਦਾ ਲਿੰਕ ਰਾਮਚੰਦਰ ਨਾਲ
ਜੁੜਦਾ ਹੈ। ਕਿਸੇ ਸਮੇ ਸਿੱਖਾਂ ਦੇ ਕਥਿਤ ਅਕਾਲ ਤਖਤ ਦੇ ਰਹੇ ਜਥੇਦਾਰ ਗਿ: ਪੂਰਨ ਸਿੰਘ ਨੇ ਕਿਹਾ
ਸੀ ਕਿ ਸਿੱਖ ਲਵ ਕੁਸ਼ ਦੀ ਔਲਾਦ ਹਨ। ਉਸ ਸਮੇਂ ਸਿੱਖਾਂ ਨੇ ਬੁਰਾ ਮੁਨਾਇਆ ਸੀ। ਪਰ ਹਕੀਕਤ ਵਿੱਚ ਉਸ
ਨੇ ਕੋਈ ਗਲਤ ਨਹੀਂ ਸੀ ਕਿਹਾ। ਉਸ ਨੇ ਉਹੀ ਕਿਹਾ ਸੀ ਜੋ ਦਸਮ ਗ੍ਰੰਥ ਕਹਿੰਦਾ ਹੈ। ਜੇ ਕਰ ਸਿੱਖ
ਆਵਾਗਉਣ ਭਾਵ ਕਿ ਅਗਲੇ ਪਿਛਲੇ ਜਨਮਾ ਤੇ ਵਿਸ਼ਵਾਸ਼ ਕਰਦੇ ਹਨ ਅਤੇ ਦਸਮ ਗ੍ਰੰਥ ਨੂੰ ਵੀ ਗੁਰੂ ਦੀ
ਲਿਖਤ ਮੰਨਦੇ ਹਨ ਫਿਰ ਤਾਂ ਇਹੀ ਕਹਿਣਾ ਬਣਦਾ ਹੈ ਕਿ ਸਿੱਖਾਂ ਦੇ ਗੁਰੂਆਂ ਨੇ ਕੋਈ ਨਵਾਂ ਸਿਧਾਂਤ
ਨਹੀਂ ਸੀ ਦਿੱਤਾ। ਸਿਰਫ ਬੇਦ, ਪੁਰਾਣ ਅਤੇ ਸਿਮਰਤੀਆਂ ਆਦਿ ਦੇ ਵਿਚਾਰਾਂ ਨੂੰ ਥੋੜਾ ਹੋਰ ਵਿਸਥਾਰ
ਨਾਲ ਖੋਲ ਕੇ ਦੱਸਿਆ ਹੈ ਉਂਜ ਸਿੱਖ ਹਿੰਦੂਆਂ ਤੋਂ ਕੋਈ ਵੱਖਰੇ ਨਹੀਂ ਹਨ। ਜਨੇਊ ਦੀ ਥਾਂ ਤੇ
ਕਿਰਪਾਨਾ ਕਛਿਹਰੇ ਪਾਏ ਹੋਏ ਹਨ। ਪਰ ਮੇਰਾ ਇਹ ਮੰਨਣਾ ਹੈ ਜਿਸ ਤਰ੍ਹਾਂ ਬਿਪਰ ਨੇ ਸਾਰੇ ਭਗਤਾਂ ਨਾਲ
ਕਹਾਣੀਆਂ ਜੋੜੀਆਂ ਹੋਈਆਂ ਹਨ ਕਿ ਉਹ ਪਿਛਲੇ ਜਨਮਾਂ ਵਿੱਚ ਜਾਂ ਤਾਂ ਬ੍ਰਾਹਮਣ ਸਨ ਅਤੇ ਜਾਂ ਫਿਰ
ਕਿਸੇ ਤਰੀਕੇ ਨਾਲ ਬ੍ਰਾਹਮਣ ਤੋਂ ਹੀ ਸਿੱਖਿਆ ਲੈ ਕੇ ਭਗਤ ਬਣੇ ਸਨ। ਇਸੇ ਤਰ੍ਹਾਂ ਗੁਰੂ ਨਾਨਕ
ਸਾਹਿਬ ਵੀ ਪਿਛਲੇ ਜਨਮਾ ਵਿੱਚ ਬੇਦ ਪੜ੍ਹਦੇ ਰਹੇ ਹੋਣ ਕਰਕੇ ਹੀ ਗੁਰੂ ਬਣੇ ਸਨ।
ਤਿਨ ਬੇਦੀਯਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਇ।।
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ।।
ਜਫਰਨਾਮੇ ਵਿੱਚ ਸਿੱਖਾਂ ਦਾ ਦਸਵਾਂ ਗੁਰੂ ਔਰੰਗਜੇਬ ਤੋਂ ਘੋੜੇ ਦੀ ਮੰਗ ਕਰਦਾ ਹੈ ਅਤੇ ਆਪਣੇ
ਆਪ ਨੂੰ ਬੜਾ ਲਾਚਾਰ ਜਿਹਾ ਦਸਦਾ ਹੈ ਕਿ ਮੈਨੂੰ ਛੇਤੀਂ ਆ ਕੇ ਮਿਲ। ਇੱਕ ਕਿਸਮ ਦੇ ਮਿਲਣ ਲਈ ਹਾੜੇ
ਜਿਹੇ ਕੱਢਦਾ ਹੈ ਜੋ ਕਿ ਉਸ ਦੀ ਸ਼ਖਸ਼ੀਅਤ ਨੂੰ ਦਾਗੀ ਕਰਦਾ ਹੈ। ਸਿੱਖ ਝੂਠ ਬੋਲ ਬੋਲ ਕੇ ਲੋਕਾਂ ਦੇ
ਮਨਾ ਵਿੱਚ ਕੁੱਝ ਹੋਰ ਹੀ ਧੱਸੀ ਜਾ ਰਹੇ ਹਨ। ਇਤਿਹਾਸ ਵਿੱਚ ਵੀ ਬਹੁਤ ਰੌਲ-ਘਚੌਲਾ ਹੈ। ਇਸ ਬਾਰੇ
ਬਹੁਤਾ ਨਹੀਂ ਸੰਕੇਤ ਮਾਤਰ ਹੀ ਜ਼ਿਕਰ ਕਰਦੇ ਹਾਂ। ਇੱਕ ਪਾਸੇ ਦਸਵੇਂ ਗੁਰੂ ਨੂੰ ਬਹਾਦਰ ਸ਼ਾਹ ਦੀ ਮਦਦ
ਕਰਦੇ ਦੱਸਿਆ ਗਿਆ ਹੈ ਦੂਸਰੇ ਪਾਸੇ ਉਹੀ ਬਹਾਦਰ ਸ਼ਾਹ ਦਸਵੇਂ ਪਾਤ਼ਸਾਹ ਵਲੋਂ ਪੰਜਾਬ ਵਿੱਚ ਭੇਜੇ
ਬੰਦਾ ਬਹਾਦਰ ਨੂੰ ਬੜੀ ਬੇਰਹਿਮੀ ਨਾਲ ਫੜ ਕੇ ਕਤਲ ਕਰਵਾਉਂਦਾ ਹੈ। ਭਾਵ ਕਿ ਸਿੱਖਾਂ ਦਾ ਗੁਰੂ
ਬਹੁਤਾ ਕੋਈ ਦੂਰ ਅੰਦੇਸ਼ ਨਹੀਂ ਸੀ।
ਸਿੱਖਾਂ ਦੀ ਅਰਦਾਸ, ਜਾਪ ਸਾਹਿਬ ਅਤੇ ਹੋਰ ਰਚਨਾਵਾ ਵੀ ਦੇਵੀ ਅੱਗੇ ਤਰਲੇ ਹਨ। ਕਿਉਂਕਿ ਦਸਮ ਗ੍ਰੰਥ
ਦਸਵੇਂ ਪਾਤਸ਼ਾਹ ਦੀ ਮੌਤ ਤੋਂ ਕਾਫੀ ਦੇਰ ਬਾਅਦ ਹੋਂਦ ਵਿੱਚ ਆਇਆ ਸੀ ਇਸ ਲਈ ਇਸ ਨੂੰ ਗੁਰੂ ਦੀ ਬਾਣੀ
ਕਹਿਣਾ ਠੀਕ ਨਹੀਂ ਹੈ। ਚਲੋ ਜਿਨ੍ਹਾਂ ਨੇ ਕਹਿਣਾ ਉਨ੍ਹਾਂ ਨੂੰ ਝੂਠ ਬੋਲ ਕੇ ਜੋ ਮਰਜੀ ਕਰਣਾ ਪਵੇ
ਉਨ੍ਹਾਂ ਨੇ ਕਰਨਾ ਹੀ ਕਰਨਾ ਹੈ। ਜਿਹੜੇ ਮੌਜੂਦਾ ਸਮੇ ਵਿੱਚ ਭਿੰਡਰਾਂਵਾਲੇ ਸਾਧ ਨੂੰ ਮਹਾਨ ਦੱਸਣ
ਲਈ ਜਾਹਲੀ ਕਿਤਾਬਾਂ ਛਾਪ ਛਾਪ ਕੇ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹਨ ਉਨ੍ਹਾਂ ਲਈ ਭਾਈ ਮਨੀ ਸਿੰਘ
ਦੇ ਨਾਮ ਤੇ ਜਾਹਲੀ ਚਿੱਠੀਆਂ ਦੀ ਕਹਾਣੀ ਘੜ ਕੇ ਦਸਮ ਗ੍ਰੰਥ ਦੇ ਝੂਠੇ ਅਤੇ ਗੰਦੇ ਪੋਥੇ ਨੂੰ ਗੁਰੂ
ਦੀ ਬਾਣੀ ਕਹਿਣਾ ਕਿਹੜਾ ਔਖਾ ਲਗਦਾ ਹੈ।
ਸਾਰੀ ਦੁਨੀਆ ਦੇ ਸਿੱਖ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਾਦਲ ਪਰਵਾਰ ਨੇ ਸਾਰੇ ਪੰਜਾਬ ਨੂੰ
ਰੱਜ ਕੇ ਲੁੱਟ ਕੇ ਖਾਧਾ ਹੈ ਅਤੇ ਦੁਨੀਆ ਦੇ ਸਾਰੇ ਸਿੱਖਾਂ ਨੂੰ ਅਕਾਲ ਤਖ਼ਤ ਦੇ ਡੰਡੇ ਨਾਲ ਡਰਾ ਕੇ
ਵੀ ਰੱਖਿਆ ਸੀ। ਭਾਜਪਾ ਅਤੇ ਸਾਧਾਂ ਨਾਲ ਇਸ ਦੀ ਯਾਰੀ ਸੀ। ਸਾਧ ਸਾਰੇ ਦਸਮ ਗ੍ਰੰਥ ਨੂੰ ਮੰਨਣ ਵਾਲੇ
ਹਨ। ਉਧਰ ਭਾਜਪਾ ਤੇ ਆਰ. ਐੱਸ. ਐੱਸ. ਦਸਮ ਗ੍ਰੰਥ ਅਤੇ ਦਸਮ ਗ੍ਰੰਥੀਆਂ ਨੂੰ ਪਰਮੋਟ ਕਰਦੇ ਹਨ।
ਬਿਦੇਸ਼ਾਂ ਵਿੱਚ ਵੀ ਬਹੁਤੇ ਗੁਰਦੁਆਰੇ ਦਸਮ ਗ੍ਰੰਥੀਏ ਸਾਧਾਂ ਦੇ ਚੇਲਿਆਂ ਕੋਲ ਹਨ। ਇਸ ਲਈ ਇਹ ਸਾਰੇ
ਰਲ ਕੇ ਪ੍ਰਚਾਰਕਾਂ ਨੂੰ ਡਰਾਉਂਦੇ ਵੀ ਹਨ ਅਤੇ ਹਮਲੇ ਵੀ ਕਰਦੇ ਹਨ। ਯੂ-ਟਿਊਬ ਤੇ ਵੀ ਇਹ ਬਹੁਤਾਤ
ਵਿੱਚ ਹਨ। ਕਥਿਤ ਵਿਦਵਾਨ ਵੀ ਜਾਂ ਤਾਂ ਦੋਗਲੀਆਂ ਗੱਲਾਂ ਕਰਦੇ ਹਨ ਅਤੇ ਜਾਂ ਫਿਰ ਇਨ੍ਹਾਂ ਦੇ ਪਾਸੇ
ਹੀ ਭੁਗਤਦੇ ਹਨ। ਕਿਉਂਕਿ ਇਨ੍ਹਾਂ ਦਾ ਪੱਖ ਪੂਰਿਆਂ ਵਾਹ-ਵਾਹ ਮਿਲਣੀ ਹੈ ਅਤੇ ਸੱਚ ਬੋਲਿਆਂ
ਗਾਲ੍ਹਾਂ। ਇਸ ਗੱਲ ਦੀ ਪੱਕੀ ਗ੍ਰੰਟੀ ਹੈ ਕਿ ਜਿਹੜਾ ਕੋਈ ਸ਼ੋਸ਼ਲ ਮੀਡੀਏ ਤੇ ਸੱਚ ਬੋਲੇਗਾ ਉਸ ਨੂੰ
ਗਾਲ੍ਹਾਂ ਅਵੱਸ਼ ਮਿਲਣਗੀਆਂ ਅਤੇ ਨਾਲ ਹੀ ਧਮਕੀਆਂ ਵੀ।
ਦਸਮ ਗ੍ਰੰਥ ਇੱਕ ਪਾਸੇ ਇਸਤ੍ਰੀਆਂ ਨੂੰ ਭੰਡਦਾ ਹੈ ਅਤੇ ਦੂਸਰੇ ਪਾਸੇ ਸਿੱਖਾਂ ਦਾ ਦਸਵਾਂ ਗੁਰੂ ਜਾਂ
ਕੋਈ ਹੋਰ ਪਾਤਰ ਰਾਤ ਨੂੰ ਭੇਸ ਵਟਾ ਕੇ ਇਸਤ੍ਰੀ ਕੋਲ ਮੰਤਰ ਲੈਣ ਜਾਂਦਾ ਹੈ। ਪਰਾਈ ਇਸਤ੍ਰੀ ਦੀ ਸੇਜ
ਤੇ ਬੈਠ ਕੇ ਇਹ ਕਹਿੰਦਾ ਹੈ ਕਿ:
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥ ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ ॥ ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥੫੧॥
ਕਈ ਰਾਗੀ ਵੀ ਵਿਆਹ ਦੀ ਰਸਮ ਸਮੇਂ ਇਸ ਨੂੰ ਗੁਰਦੁਆਰੇ ਵਿੱਚ ਪੜ੍ਹਦੇ ਹਨ। ਸਿੱਖਾਂ ਦਾ ਦਸਵਾਂ
ਗੁਰੂ ਜਾਂ ਕੋਈ ਹੋਰ ਦੋਗਲਾ ਜਿਹਾ ਪਾਤਰ ਇੱਕ ਪਾਸੇ ਤਾਂ ਇਹ ਕਹਿੰਦਾ ਹੈ ਕਿ ਮੇਰੇ ਗੁਰੂ ਨੇ ਮੈਨੂੰ
ਇਹ ਸਿੱਖਿਆ ਦਿੱਤੀ ਹੈ ਕਿ ਭੁੱਲ ਕੇ ਵੀ ਪਰਾਈ ਨਾਰੀ ਦੀ ਸੇਜ ਤੇ ਨਹੀਂ ਜਾਣਾ ਅਤੇ ਦੂਸਰੇ ਪਾਸੇ ਆਪ
ਹੀ ਰਾਤ ਨੂੰ ਭੇਸ ਬਦਲ ਕੇ ਪਰਾਈ ਨਾਰੀ ਕੋਲ ਜਾਂਦਾ ਹੈ। ਜਦ ਉਹ ਇਸਤ੍ਰੀ ਸੰਭੋਗ ਕਰਨ ਲਈ ਕਹਿੰਦੀ
ਹੈ ਤਾਂ ਆਪਣੀ ਜੁੱਤੀ ਅਤੇ ਰੇਸ਼ਮੀ ਫਰਦ ਛੱਡ ਕੇ ਭੱਜ ਜਾਂਦਾ ਹੈ। ਉਹ ਚੋਰ–ਚੋਰ ਦਾ ਰਉਲਾ ਪਾਉਂਦੀ
ਹੈ। ਇਹ ਪਾਤਰ, ਰਾਜਾ ਜਾਂ ਸਿੱਖਾਂ ਦਾ ਗੁਰੂ ਪਹਲਾਂ ਤਾਂ ਇਹ ਕਹਿੰਦਾ ਹੈ ਕਿ ਮੇਰੀ ਜੁੱਤੀ ਅਤੇ
ਰੇਸ਼ਮੀ ਫਰਦ ਕਿਸੇ ਨੇ ਚੋਰੀ ਕਰ ਲਈ ਹੈ ਫਿਰ ਆਪ ਹੀ ਗਲਤੀ ਮੰਨ ਕੇ ਉਸ ਇਸਤ੍ਰੀ ਨੂੰ 20 ਹਜ਼ਾਰ
ਛਿਮਾਹੀ ਪੈਂਨਸ਼ਨ ਲਾ ਦਿੰਦਾ ਹੈ। ਕਈ ਇਸ ਚਰਿੱਤਰ ਨੂੰ ਗੁਰੂ ਦੀ ਹੱਡਬੀਤੀ ਮੰਨਦੇ ਹਨ ਅਤੇ ਕਈ
ਨਹੀਂ। ਜੋ ਵੀ ਹੈ ਇਹ ਨਿਰਾ ਝੂਠ ਦਾ ਪਲੰਦਾ ਹੈ ਇਸ ਤੋਂ ਕੋਈ ਨੈਤਿਕ ਸਿੱਖਿਆ ਨਹੀਂ ਮਿਲਦੀ। ਇੱਕ
ਹੋਰ ਥਾਂ ਤੇ ਗੁਰੂ ਨੂੰ ਜਾਂ ਰਾਜੇ ਨੂੰ ਜਬਰਦਸਤੀ ਲੋਕਾਂ ਦੀਆਂ ਪੱਗਾਂ ਲਉਂਦੇ ਦਰਸਾਇਆ ਗਿਆ ਹੈ।
ਫਿਰ ਉਹ ਪੱਗਾਂ ਸਿੱਖਾਂ ਨੂੰ ਸਿਰੋਪੇ ਵਜੋਂ ਦਿੱਤੀਆਂ ਜਾਂਦੀਆਂ ਹਨ ਅਤੇ ਬਾਕੀ ਬਚੀਆਂ ਬਜ਼ਾਰ ਵਿੱਚ
ਵੇਚ ਦਿੱਤੀਆਂ ਜਾਂਦੀਆਂ ਹਨ। ਭਾਵ ਕਿ ਨੰਗੀ ਚਿੱਟੀ ਗੁੰਡਾਗਰਦੀ।
ਸੋ ਮੁੱਕਦੀ ਗੱਲ ਇਹ ਹੈ ਕਿ ਇਸ ਗ੍ਰੰਥ ਨੂੰ ਮੰਨਣ ਵਾਲੇ ਜਾਂ ਗੁਰੂ ਦੀ ਬਾਣੀ ਕਹਿਣ ਵਾਲੇ ਸਮਾਜ
ਵਿਰੋਧੀ ਅਤੇ ਧਰਮ ਵਿਰੋਧੀ ਵਿਚਾਰ ਰੱਖਣ ਵਾਲੇ ਸਮਾਜ ਨੂੰ ਗੰਧਲਾ ਕਰਨ ਵਾਲੇ ਪਸ਼ੂ ਬਿਰਤੀ ਵਾਲੇ
ਗੰਦੇ ਲੋਕ ਹਨ। ਪਰ ਇਹ ਸਮਝਦੇ ਹਨ ਕਿ ਅਸੀਂ ਹੀ ਧਾਰਮਿਕ ਹਾਂ ਬਾਕੀ ਸਾਰੇ ਕਾਮਰੇਡ ਜਾਂ ਧਰਮ
ਵਿਰੋਧੀ। ਅਜਿਹੇ ਧਾਰਮਿਕ ਦਿਸਣ ਵਾਲੇ ਭੇਖੀਆਂ ਤੋਂ ਅਤੇ ਸਮਾਜ ਵਿਰੋਧੀ ਅਨਸਰਾਂ ਤੋਂ ਜਿਤਨਾ ਵੀ
ਦੂਰ ਰਹਿ ਸਕਦੇ ਹੋ ਉਤਨਾ ਹੀ ਚੰਗਾ ਹੈ।
ਮੱਖਣ ਪੁਰੇਵਾਲ,
ਜੁਲਾਈ 26, 2023.