ਮੋਦੀ ਭਗਤਾਂ ਨੂੰ ਬਿਦੇਸ਼ੀ ਖਾਲਿਸਤਾਨੀਆਂ ਦੇ ਕਤਲਾਂ ਤੇ ਮਾਣ?
ਦੁਨੀਆ ਦੇ ਚਾਰ ਵੱਡੇ ਦੇਸ਼ਾਂ ਵਿਚੋਂ ਇਸ ਵੇਲੇ ਦੋ ਦੇਸ਼ਾਂ ਵਿੱਚ ਡਿਕਟੇਟਰਸ਼ਿੱਪ ਹੈ। ਅਤੇ ਦੂਸਰੇ ਦੋ
ਡਿਕਟੇਟਰਸ਼ਿੱਪ ਵੱਲ ਵਧ ਰਹੇ ਹਨ। ਇਹ ਚਾਰ ਦੇਸ਼ ਹਨ: ਚੀਨ, ਰੂਸ, ਅਮਰੀਕਾ ਅਤੇ ਭਾਰਤ। ਚੀਨ ਅਤੇ ਰੂਸ
ਦੋ ਕਮਿਊਨਿਸਟ ਦੇਸ਼ ਹਨ। ਅਮਰੀਕਾ ਅਤੇ ਭਾਰਤ ਦੋ ਵੱਡੇ ਡੈਮੋਕਰੇਸੀ ਵਾਲੇ ਦੇਸ਼ ਹਨ। ਇਹ ਦੋਵੇਂ ਵੀ
ਹੌਲੀ-ਹੌਲੀ ਡਿਕਟੇਟਰ਼ਸਿੱਪ ਵੱਲ ਵੱਧ ਰਹੇ ਹਨ। ਅੱਜ ਦਸੰਬਰ 2023 ਦੀ 10 ਤਾਰੀਖ ਹੈ। ਅੱਜ ਤੋਂ ਦੋ
ਕੁ ਦਿਨ ਪਹਿਲਾਂ ਅਮਰੀਕਾ ਦੇ ਟੀਵੀ ਤੇ ਸੁਣਿਆ ਸੀ ਜਿਸ ਵਿੱਚ ਰਿਪਬਲਿਕ ਪਾਰਟੀ ਦੀ, ਡਿਕ ਚੇਨੀ ਦੀ
ਲੜਕੀ ਕਹਿ ਰਹੀ ਸੀ ਕਿ ਜੇ ਕਰ 2024 ਵਿੱਚ ਡੋਨਲ ਟਰੰਪ ਦੁਬਾਰਾ ਪ੍ਰੈਜ਼ੀਡਿੰਟ ਬਣ ਜਾਂਦਾ ਹੈ ਤਾਂ
ਉਸ ਨੇ ਡਿਕਟੇਟਰ ਬਣ ਜਾਣਾ ਹੈ। ਪਹਿਲਾਂ ਵੀ ਸਾਰੀ ਦੁਨੀਆ ਜਾਣਦੀ ਹੀ ਹੈ ਕਿ ਜੋਅ ਬਾਈਡਨ ਨੂੰ ਸੱਤਾ
ਸੰਭਾਲਣ ਤੋਂ ਪਹਿਲਾਂ ਉਸ ਨੇ ਆਪਣੇ ਕੱਟੜ ਹਮਾਇਤੀਆਂ ਰਾਹੀਂ ਵਾਈਟ ਹਾਊਸ ਵਿੱਚ 6 ਜਨਵਰੀ ਨੂੰ
ਕਿਹੜੀ ਖੇਡ, ਖੇਡੀ ਸੀ। ਜਦੋਂ ਮੀਡੀਆ ਵਾਲੇ ਨੇ ਡੋਨਲ ਟਰੰਪ ਨੂੰ ਡਿਕਟੇਟਰਸ਼ਿੱਪ ਬਾਰੇ ਸਵਾਲ ਕੀਤਾ
ਤਾਂ ਉਸ ਦਾ ਜਵਾਬ ਸੀ ਕਿ ਡਿਕਟੇਟਰ ਕਈ ਚੰਗੇ ਵੀ ਹੁੰਦੇ ਹਨ। ਇਸ ਵਿੱਚ ਉਸ ਨੇ ਚੀਨ ਦੇ ਡਿਕਟੇਟਰ
ਦਾ ਨਾਮ ਵੀ ਲਿਆ ਸੀ ਕਿ ਉਹ ਆਪਣੇ ਦੇਸ਼ ਲਈ ਬਹੁਤ ਚੰਗੇ ਕੰਮ ਕਰ ਰਿਹਾ ਹੈ। ਇਸ ਵੇਲੇ ਇੰਡੀਆ ਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋਅ ਬਾਈਡਨ ਨਾਲੋਂ ਟਰੰਪ ਦੇ ਬਹੁਤ ਨੇੜੇ ਹੈ। ਨਰਿੰਦਰ ਮੋਦੀ ਅਤੇ
ਇਸ ਦੇ ਪਿੱਛੇ ਖੜੀ ਸੰਘ/ਭਾਜਪਾ ਵੀ ਹੌਲੀ-ਹੌਲੀ ਉਧਰ ਨੂੰ ਹੀ ਜਾ ਰਹੀ ਹੈ। ਰੂਸ ਦਾ ਪੂਤਨ ਵੀ ਹਾਲੇ
ਸੱਤਾ ਤੋਂ ਲਾਂਭੇ ਨਹੀਂ ਹੋਣਾ ਚਾਹੁੰਦਾ। ਆਰਟੀਫੀਸ਼ੀਅਲ ਤਕਨੀਕ ਵੀ ਕਾਬੂ ਤੋਂ ਬਾਹਰ ਹੋ ਕੇ ਸਮਾਜ
ਲਈ ਖਤਰਾ ਹੋ ਸਕਦੀ ਹੈ।
ਸ਼ੋਸਲ ਮੀਡੀਆ ਤੇ ਇਸ ਵੇਲੇ ਜੋ ਮੋਦੀ ਭਗਤ ਉਸ ਦੇ ਪਿੱਛੇ ਖੜ ਕੇ ਜਿਸ ਜੋਜਨਾ ਬੰਧ ਤਰੀਕੇ ਨਾਲ ਇੱਕ
ਲਹਿਰ ਚਲਾ ਰਹੇ ਹਨ ਉਸ ਦਾ ਟਾਕਰਾ ਕਰਨਾ ਹਾਲ ਦੀ ਘੜੀ ਮੁਸ਼ਕਲ ਲੱਗਦਾ ਹੈ। ਸੰਘ ਨੂੰ ਰੋਕਣ ਲਈ ਇਕੋ
ਹੀ ਕਾਂਗਰਸ ਨੈਸ਼ਨਲ ਪਾਰਟੀ ਹੈ। ਇਹ ਆਪਸ ਵਿੱਚ ਵੀ ਕਾਫੀ ਖਿੰਡੀ ਹੋਈ ਹੈ ਅਤੇ ਇਨ੍ਹਾਂ ਦੇ ਕਈ ਲੀਡਰ
ਖਾਸ ਕਰਕੇ ਪੰਜਾਬ ਦੇ, ਭਾਜਪਾ ਨੇ ਪਹਿਲਾਂ ਹੀ ਖਰੀਦ ਲਏ ਹਨ। ਭਾਜਪਾ ਨੇ ਬਾਦਲਾਂ ਨਾਲ ਰਲ ਕੇ
ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਦੁਸ਼ਮਣ ਬਣਾ ਦਿੱਤਾ ਹੈ। ਆਮ ਸਿੱਖ ਵੀ ਅਤੇ ਸਿੱਖ ਲੀਡਰ ਵੀ ਇਸੇ
ਮਾਨਸਿਕਤਾ ਦਾ ਸ਼ਿਕਾਰ ਹਨ। ਇਨ੍ਹਾਂ ਦੀ ਜੁਬਾਨ ਤੇ ਸਿਰਫ ਇਕੋ ਹੀ ਗੱਲ ਹੁੰਦੀ ਹੈ ਕਿ ਇੰਦਰਾ ਦੀ
ਕਾਂਗਰਸ ਸਰਕਾਰ ਨੇ ਸਾਡੇ ਅਕਾਲ ਤਖ਼ਤ ਤੇ ਟੈਕਾਂ ਟੋਪਾਂ ਨਾਲ ਹਮਲਾ ਕੀਤਾ ਹੈ ਇਸ ਲਈ ਇਹ ਸਾਡੀ ਦਸ਼ਮਣ
ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ 1985 ਦੀਆਂ ਇਲੈਕਸ਼ਨਾ
ਜਿੱਤਣ ਲਈ, ਇੱਕ ਖੜਜੰਤਰ ਰਚਿਆ ਸੀ ਜੋ ਕਿ ਕਾਬੂ ਤੋਂ ਬਾਹਰ ਹੋ ਗਿਆ। ਇਸ ਵਿੱਚ ਜਿੱਥੇ ਕਾਂਗਰਸ
ਦੋਸ਼ੀ ਹੈ ਉਥੇ ਤੁਹਾਡਾ ਸਾਧ ਦੋਸ਼ੀ ਕਿਉਂ ਨਹੀਂ? ਜਿਹੜਾ ਉਸ ਦੇ ਜਾਲ ਵਿੱਚ ਫਸਿਆ ਸੀ। ਉਸ ਨੂੰ ਮਹਾਨ
ਬਣਾਉਣ ਲਈ ਤੁਸੀਂ ਜਿਸ ਨੀਚਤਾ ਦੀ ਹੱਦ ਤੱਕ ਗਿਰ ਸਕਦੇ ਸੀ ਗਿਰ ਕੇ ਦਿਖਾਇਆ। ਜਿਤਨਾ ਲੋਕਾਈ ਨੂੰ
ਬੇਵਕੂਫ ਬਣਾ ਸਕਦੇ ਸੀ ਰੱਜ ਕੇ ਬਣਾਇਆ। ਜਿਸ ਢੀਥਤਾ ਨਾਲ ਝੂਠੀਆਂ ਕਹਾਣੀਆਂ ਘੜ ਕੇ ਅਤੇ ਜਾਹਲੀ
ਕਿਤਾਬਾ ਛਪਾ ਕੇ ਧਰਮ ਦੇ ਨਾਮ ਤੇ ਅਧਰਮ ਕਮਾਇਆ ਤਾਂ ਤੁਹਾਨੂੰ ਧਰਮ ਦੇ ਲਿਬੇਸ ਵਿੱਚ ਛੁਪੇ ਅਧਰਮੀ
ਕਮੀਨੇ ਹਰਾਮਖੌਰ ਕਿਉਂ ਨਾ ਕਿਹਾ ਜਾਵੇ?
ਪਹਿਲਾਂ ਸਿੱਖਾਂ ਨੇ ਸਾਧਾਂ ਦੇ ਮਗਰ ਲੱਗ ਕੇ ਗੁਰਦੁਆਰੇ ਢੁਆਏ ਅਤੇ ਕੁੱਟ ਖਾਧੀ। ਫਿਰ ਰਾਜਨੀਤਕ
ਲੋਕਾਂ (ਬਾਦਲਾਂ) ਦੇ ਮਗਰ ਲੱਗ ਕੇ ਆਪਣੇ ਗੁਰਦੁਆਰੇ ਆਰ: ਐੱਸ: ਐੱਸ: ਦੇ ਬੰਦਿਆਂ ਅਧੀਨ ਕੀਤੇ।
ਹੁਣ ਪੂਰੀ ਤਰ੍ਹਾਂ ਤੁਸੀਂ ਉਨ੍ਹਾਂ ਦੀ ਜਕੜ ਵਿੱਚ ਆ ਚੁੱਕੇ ਹੋ ਅਤੇ ਅਗਲੀ ਕੁੱਟ ਖਾਣ ਲਈ ਤਿਆਰ
ਰਹੋ ਜੋ ਕਿ ਸ਼ੁਰੂ ਹੋ ਚੁੱਕੀ ਹੈ। ਬਿਦੇਸ਼ਾਂ ਦੀਆਂ ਸਰਕਾਰਾਂ ਤੇ ਤੁਸੀਂ ਜਿਤਨੀ ਮਰਜ਼ੀ ਲੌਬੀ ਕਰ ਲਓ
ਤੁਹਾਡੇ ਬਹੁਤਾ ਕੰਮ ਨਹੀਂ ਆਉਣੀ। ਉਹ ਆਪਣੇ ਨਫੇ ਨੁਕਸਾਨ ਦੇਖ ਕੇ ਕੁੱਝ ਹੱਦ ਤੱਕ ਹੀ ਤੁਹਾਡੇ ਲਈ
ਥੋੜਾ ਜਿਹਾ ਹਾਂ ਦਾ ਨਾਅਰਾ ਮਾਰ ਸਕਦੇ ਹਨ ਜਿਸ ਨੂੰ ਤੁਸੀਂ ਫੁਕਰੀਆਂ ਮਾਰ ਕੇ ਹਵਾਈ ਕਿਲਿਆਂ ਵਿੱਚ
ਉਸਾਰ ਦਿੰਦੇ ਹੋ। ਕਨੇਡਾ, ਅਮਰੀਕਾ ਬਿਨਾ ਸਾਹ ਵੀ ਨਹੀਂ ਲੈ ਸਕਦਾ। ਬਹੁਤੀ ਟਰੇਡ ਅਮਰੀਕਾ ਨਾਲ
ਹੁੰਦੀ ਹੈ। ਕਨੇਡਾ ਦੀ ਸੁਰੱਖਿਆ ਬਹੁਤੀ ਅਮਰੀਕਾ ਦੀ ਮਿਲਟਰੀ ਤੇ ਹੀ ਨਿਰਭਰ ਕਰਦੀ ਹੈ। ਅਮਰੀਕਾ ਨੇ
ਜੋ ਕਨੇਡਾ ਨੂੰ ਕਹਿਣਾ, ਇਸ ਨੂੰ ਕਰਨਾ ਹੀ ਪੈਣਾ ਹੈ। ਟਰੂਡੋ ਦਾ ਬਿਆਨ ਵੀ ਇਸੇ ਸੰਧਰਵ ਵਿੱਚ
ਦੇਖਿਆ ਜਾਣਾ ਚਾਹੀਦਾ ਹੈ। ਅਮਰੀਕਾ ਵਾਲੇ ਪੰਨੂੰ ਦੇ ਮਾਮਲੇ ਵਿੱਚ ਜੋ ਕੁੱਝ ਹੋ ਰਿਹਾ ਹੈ ਉਹ ਇਕ
ਤਰ੍ਹਾਂ ਨਾਲ ਇੰਡੀਆ ਦੀ ਬਾਂਹ ਮਰੋੜ ਕੇ ਦੇਖਣ ਦੀ ਤਰ੍ਹਾਂ ਲਗਦਾ ਹੈ ਕਿ ਉਹ ਥੋੜਾ ਜਿਹਾ ਚੀਕਦਾ ਹੈ
ਜਾਂ ਨਹੀਂ। ਹੁਣ ਪਹਿਲਾਂ ਵਾਲਾ ਭੁਖਮਰੀ ਨਾਲ ਜੂਝਣ ਵਾਲਾ ਇੰਡੀਆ ਨਹੀਂ ਰਹਾ। ਕਿਉਂਕਿ ਪਿਛਲਿਆਂ
ਸਮਿਆਂ ਵਿੱਚ ਅਮਰੀਕਾ ਨੇ ਜੋ ਕੁੱਝ ਇੰਡੀਆ ਨਾਲ ਕੀਤਾ ਸੀ ਉਹ ਸਾਰੇ ਪੱਤੇ ਖੇਲਣ ਲਈ ਉਨ੍ਹਾਂ ਦੇ
ਕੋਲ ਹਨ। ਉਨ੍ਹਾਂ ਪੱਤਿਆਂ ਵਿੱਚ ਅਮਰੀਕਾ ਦੀ ਖੁਫੀਆਂ ਏਜੰਸੀ ਵਲੋਂ ਇੰਡੀਆ ਦੇ ਕਈ ਵਿਗਆਨੀਆਂ ਦੇ
ਕਤਲਾਂ ਦੀ ਗੱਲ ਵੀ ਚੱਲਦੀ ਹੈ। ਦੁਨੀਆ ਦੇ ਲੈਵਲ ਤੇ ਹੋਰ ਵੀ ਬਹੁਤ ਕੁੱਝ ਹੋ ਰਿਹਾ ਹੈ। ਇਸ ਨੂੰ
ਜਾਨਣ ਲਈ ਪਹਿਲਾਂ ਇੱਕ ਹੇਠਾਂ ਦਿੱਤੀ ਵੀਡੀਓ ਸੁਣੋ। ਇਸ ਵਿਚੋਂ ਤੁਹਾਨੂੰ ਕਾਫੀ ਕੁੱਝ ਸਮਝ ਆ
ਜਾਵੇਗਾ। ਇਸ ਦੀਆਂ ਦਲੀਲਾਂ ਵਿੱਚ ਕਾਫੀ ਵਜ਼ਨ ਹੁੰਦਾ ਹੈ ਅਤੇ ਇਸ ਦੇ ਵਿਚਾਰ ਅਸਲੀਅਤ ਦੇ ਕਾਫੀ
ਨੇੜੇ ਹੁੰਦੇ ਹਨ।
https://www.youtube.com/watch?v=39xv__T8yQY
https://www.youtube.com/watch?v=ejyzZ3vXxm0
ਕੁੱਝ ਦਿਨ ਪਹਿਲਾਂ ਦਸੰਬਰ ਦੇ ਪਹਿਲੇ ਹਫਤੇ ਪਾਕਿਸਤਾਨ ਵਿੱਚ ਇੱਕ ਹੋਰ ਖਾਲਿਸਤਾਨੀ ਲਖਬੀਰ ਸਿੰਘ
ਰੋਡੇ ਦੀ ਮੌਤ ਹੋ ਜਾਂਦੀ ਹੈ। ਜਿਸ ਦਾ ਕਾਰਨ ਹਰਟ ਅਟੈਕ ਦੱਸਿਆ ਜਾਂਦਾ ਹੈ। ਪਰ ਆਹ ਮੋਦੀ ਭਗਤ
ਬੀਬੀ ਜਿਸ ਦੀ ਉਪਰ ਵੀਡੀਓ ਹੈ ਇਹ ਤਾਂ ਕੋਈ ਹੋਰ ਹੀ ਗੱਲ ਦੱਸ ਕੇ ਮਾਣ ਕਰ ਰਹੀ ਹੈ। ਉਹ ਕਹਿੰਦੀ
ਹੈ ਕਿ ਉਸ ਦੀ ਗਰਦਣ ਵਿੱਚ ਇੱਕ ਸੂਈ (ਟੀਕਾ) ਲਾਈ ਗਈ ਸੀ ਫਿਰ ਉਸ ਤੋਂ ਬਾਅਦ ਹਰਟ ਅਟੈਕ ਹੋਇਆ ਸੀ।
ਉਹ ਇਹ ਵੀ ਕਹਿੰਦੀ ਹੈ ਕਿ ਇਸ ਵੇਲੇ ਤਿੰਨ ਦੇਸ਼ਾਂ ਦੀਆਂ ਖੁਫੀਆਂ ਏਜੰਸੀਆਂ ਇਸ ਕੰਮ ਵਿੱਚ ਲੱਗੀਆਂ
ਹੋਈਆਂ ਹਨ। ਮੋਦੀ ਸਰਕਾਰ ਇੱਕ ਪਾਸੇ ਬਿਦੇਸ਼ਾਂ ਵਿਚਲੇ ਖਾਲਿਸਤਾਨੀਆਂ ਦੇ ਕਤਲਾਂ ਤੋਂ ਇਨਕਾਰ ਕਰ
ਰਹੀ ਹੈ ਅਤੇ ਦੂਸਰੇ ਪਾਸੇ ਉਸ ਦੇ ਆਪਣੇ ਭਗਤ ਅਸਿੱਧੇ ਤੌਰ ਤੇ ਇਸ ਸਾਰੀ ਖੇਡ ਨੂੰ ਖੁਫੀਆਂ
ਏਜੰਸੀਆਂ ਦੇ ਕਾਰਨਾਮੇ ਦੱਸ ਕੇ ਮਾਣ ਮਹਿਸੂਸ ਕਰ ਰਹੇ ਹਨ। ਦਿੱਲੀ ਕਮੇਟੀ ਅਤੇ ਸ਼੍ਰੌਮਣੀ ਕਮੇਟੀ
ਸਿੱਧੇ ਜਾਂ ਅਸਿੱਧੇ ਤੌਰ ਤੇ ਮੋਦੀ ਦੀ ਸੋਚ ਦੇ ਗੁਲਾਮਾਂ ਅਧੀਨ ਹੀ ਹਨ। ਇੱਕ ਸਾਧ ਮਗਰ ਲੱਗ ਕੇ
ਅਤੇ ਰਾਜਸੀ ਲੋਕਾਂ ਦੇ ਝਾਂਸੇ ਵਿੱਚ ਆ ਕੇ ਕਾਂਗਰਸ ਨੂੰ ਪਹਿਲਾਂ ਹੀ ਸਿੱਖਾਂ ਨੇ ਆਪਣੀ ਦੁਸ਼ਮਣ
ਮੰਨਿਆ ਹੋਇਆ ਹੈ। ਫਿਰ ਵਿਰੋਧੀ ਧਿਰ ਵਲੋਂ ਪਾਰਲੀਮਿੰਟ ਵਿੱਚ ਸਿੱਖਾਂ ਦੇ ਹੱਕ ਵਿੱਚ ਕੋਈ ਵੀ
ਬਹੁਤੀ ਅਵਾਜ਼ ਨਹੀਂ ਉਠਾ ਸਕਦਾ। ਆਹ ਬਿਦੇਸ਼ਾਂ ਵਿੱਚ ਬੈਠੇ ਜਿਹੜੇ ਪੰਨੂੰ ਮਗਰ ਲੱਗ ਕੇ
ਅਜ਼ਾਦੀ/ਖਾਲਿਸਤਾਨ ਬਾਰੇ ਚੀਕ ਚਿਹਾੜਾ ਪਾ ਰਹੇ ਹਨ ਇਨ੍ਹਾਂ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆਂ ਚੋਣਾਂ ਹੋਣ ਵਾਲੀਆਂ ਹਨ ਜਾਂ ਜਦੋਂ ਵੀ ਹੋਣ ਤਾਂ ਆਪਣੇ ਵੱਖਰੇ
ਕੈਂਡੀਡੇਟ ਖੜੇ ਕਰਨ। ਉਹ ਦੱਸਣ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਚਲਾ ਕੇ ਦੱਸਾਂਗੇ ਕਿ ਸਾਡਾ
ਖਾਲਿਸਤਾਨ ਕਿਹਾ ਜਿਹਾ ਹੋਵੇਗਾ। ਜੇ ਕਰ ਪੰਜਾਬ ਦੇ ਸਿੱਖ ਵੋਟਾਂ ਪਾ ਕੇ ਇਨ੍ਹਾਂ ਨੂੰ ਜਿਤਾ ਦਿੰਦੇ
ਹਨ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਸਿੱਖ ਵਾਕਿਆ ਹੀ ਇਨ੍ਹਾਂ ਦੇ ਨਾਲ ਹਨ ਅਤੇ ਆਪਣਾ ਵੱਖਰਾ
ਦੇਸ਼ ਖਾਲਿਸਤਾਨ ਚਾਹੁੰਦੇ ਹਨ। ਉਹ ਵੀ ਇੱਕ ਤਰ੍ਹਾਂ ਦਾ ਰੈਫਰੈਂਡਮ ਹੀ ਹੋਵੇਗਾ। ਇੱਕ ਗੱਲ ਹੋਰ ਵੀ
ਸੋਚਣ ਵਾਲੀ ਹੈ। ਬਿਦੇਸ਼ਾਂ ਵਿੱਚ ਜਿਨ੍ਹਾਂ ਵੀ ਗੁਰਦੁਆਰਿਆਂ ਉਤੇ ਖਾਲਿਸਤਾਨੀਆਂ ਦਾ ਕਬਜ਼ਾ ਹੈ ਉਹ
ਤਕਰੀਬਨ ਸਾਰੇ ਹੀ ਦਸਮ ਗ੍ਰੰਥੀਏ ਅਤੇ ਹੋਰ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਹਨ। ਜਿਨ੍ਹਾਂ ਵਿੱਚ
ਸਿੱਖ ਗੁਰੂਆਂ ਦੀ ਰੱਜ ਕੇ ਬੇਅਦਵੀ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ਵਿੱਚ ਲਵ ਕੁਛ ਦੀ ਔਲਾਦ ਵਾਲੀ
ਆਰ: ਐੱਸ: ਐੱਸ: ਦੀ ਸੋਚ ਭਾਰੂ ਹੈ। ਇਨ੍ਹਾਂ ਨੂੰ ਪਿੱਛਿਉਂ ਆਰਾਂ ਲਉਣ ਵਾਲੇ ਵੀ ਇਹੀ ਸੋਚ ਰੱਖਦੇ
ਹਨ ਜਿਹੜੇ ਕਿ ਆਪਣੇ ਆਪ ਨੂੰ ਪੜ੍ਹੇ ਲਿਖੇ ਅਖਵਾਉਂਦੇ ਹਨ ਅਤੇ ਇਨ੍ਹਾਂ ਵਿਚੋਂ ਬਹੁਤਿਆਂ ਦਾ
ਪਿਛੋਕੜ ਨਕਸਲੀ ਰਿਹਾ ਹੈ। ਕਿਉਂਕਿ ਜਿਸ ਸਾਧੜੇ ਨੂੰ ਇਹ ਮਹਾਨ ਕਹਿੰਦੇ ਹਨ ਉਸ ਦੀ ਵੀ ਇਹੀ ਸੋਚ
ਸੀ। ਉਸ ਦੀ ਹੀ ਨਹੀਂ ਉਸ ਡੇਰੇ ਨਾਲ ਸੰਬੰਧਿਤ ਸਾਰਿਆਂ ਦੀ ਹੀ ਇਹੀ ਸੋਚ ਹੈ। ਇਸ ਡੇਰੇ ਦਾ ਮੁਖੀ
ਬਾਦਲਾਂ ਦੇ ਪੈਰਾਂ ਵਿੱਚ ਬਹਿੰਦਾ ਹੈ ਅਤੇ ਭਗਵੇਂ ਕੱਪੜਿਆਂ ਵਾਲਿਆਂ ਨਾਲ ਵੀ ਸਾਂਝ ਭਿਆਲੀ ਰੱਖਦਾ
ਹੈ। ਬਿਦੇਸ਼ਾਂ ਵਿਚਲੇ ਖਾਲਿਸਤਾਨੀਆਂ ਦੀ ਇੱਕ ਗੱਲ ਹੋਰ ਵੀ ਨੋਟ ਕਰੋ। ਇਹ ਤਕਰੀਬਨ ਸਾਰੇ ਹੀ ਆਪਣੇ
ਇਸ਼ਤਿਹਾਰ ਉਸ ਪੇਪਰ ਵਿੱਚ ਛਪਵਾਉਂਦੇ ਹਨ ਜਿਸ ਦੀ ਭਾਈਬੰਦੀ ਬਾਦਲਾਂ ਨਾਲ ਹੈ। ਬਾਦਲਾਂ ਦੀ ਸੋਚ ਨੂੰ
ਅਪਣਾ ਕੇ ਦੂਸਰੇ ਅਖਬਾਰ ਨੂੰ ਇਹ ਸਿੱਖ ਵਿਰੋਧੀ ਸਮਝਦੇ ਹਨ। ਮੈਂ ਨਹੀਂ ਕਹਿੰਦਾ ਕਿ ਉਹ ਸਾਰਾ ਕੁੱਝ
ਠੀਕ ਕਰਦਾ ਹੈ ਪਰ ਘੱਟੋ ਘੱਟ ਉਹ ਕੂੜ ਗ੍ਰੰਥਾਂ ਦਾ ਪ੍ਰਚਾਰ ਤਾਂ ਨਹੀਂ ਕਰਦਾ। ਇਹ ਬਾਦਲਾਂ ਨੂੰ
ਗਾਲਾਂ ਵੀ ਕੱਢਦੇ ਹਨ ਅਤੇ ਉਸ ਦੇ ਚਰਨਾ ਵਿੱਚ ਵੀ ਬੈਠਦੇ ਹਨ। ਇਸ ਸਾਰੀ ਅਨੋਖੀ ਖੇਡ ਦੀ ਸਮਝ
ਆਉਂਦੀ ਹੈ ਕਿ ਨਹੀਂ?
ਮੱਖਣ ਪੁਰੇਵਾਲ,
ਦਸੰਬਰ 10, 2023.