ਇਕ ਸਾਬਕਾ ਨਕਸਲੀ ਅਤੇ ਸਾਧ ਦੇ ਚੇਲੇ ਦਾ ਅਕਾਲ ਚਲਾਣਾ
ਇਸ ਦੁਨੀਆ ਤੇ ਜੋ ਵੀ ਆਇਆ ਹੈ ਹਰ
ਇੱਕ ਨੂੰ ਆਪਣੀ ਉਮਰ ਭੋਗ ਕੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੀ ਪੈਣਾ ਹੈ। ਇਹ ਕੁਦਰਤ ਦਾ
ਕਾਨੂੰਨ ਹਰ ਇੱਕ ਪ੍ਰਾਣੀ ਉਪਰ ਲਾਗੂ ਹੈ। ਜੇ ਕਰ ਸਰੀਰ ਬਿਮਾਰੀਆਂ ਤੋਂ ਬਚਿਆ ਰਹੇ ਤਾਂ 80-100 ਕੁ
ਸਾਲ ਤੱਕ ਪ੍ਰਾਣੀ ਉਮਰ ਭੋਗ ਹੀ ਲੈਂਦਾ ਹੈ। ਕਿਸੇ ਵੀ ਦੁਰਘਟਨਾ ਜਾਂ ਲੜਾਈ ਵਿਚ, ਕਿਸੇ ਵੀ ਸਮੇ
ਅਤੇ ਉਮਰ ਵਿੱਚ ਮੌਤ ਹੋ ਸਕਦੀ ਹੈ। ਕਿਸੇ ਵੀ ਵਿਰੋਧੀ ਵਿਚਾਰਾਂ ਵਾਲੇ, ਆਸਤਕ, ਨਾਸਤਕ ਜਾਂ ਕਿਸੇ
ਵੀ ਧਰਮ ਨਾਲ ਸੰਬੰਧਿਤ ਪ੍ਰਾਣੀ ਦੀ ਮੌਤ ਉਤੇ ਕਿਸੇ ਨੂੰ ਵੀ ਕੋਈ ਖੁਸ਼ੀ ਨਹੀਂ ਹੋਣੀ ਚਾਹੀਦੀ
ਕਿਉਂਕਿ ਇਸ ਮੌਤ ਨੇ ਹਰ ਇੱਕ ਤੇ ਆਉਣਾ ਹੀ ਆਉਣਾ ਹੈ। ਇਸ ਕਰਕੇ ਖੁਸ਼ੀ ਗਮੀ ਤੋਂ ਉਪਰ ਉਠ ਕੇ ਹਰ
ਇੱਕ ਨੂੰ ਇਨਸਾਨ ਦੇ ਤੌਰ ਤੇ ਹੀ ਦੇਖਣਾ ਚਾਹੀਦਾ ਹੈ। ਇਸ ਬਾਰੇ ਇੱਕ ਟੋਟਕਾ ਬੜਾ ਪ੍ਰਚੱਲਤ ਹੈ ਕਿ
ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਇੱਕ ਦਿਨ ਸੱਜਣਾ ਵੀ ਮਰ ਜਾਣਾ ਹੈ। ਜੇ ਕਰ ਕੋਈ ਪ੍ਰਾਣੀ ਦੁਨੀਆਂ
ਵਿੱਚ ਜਾਂ ਕਿਸੇ ਧਰਮ, ਫਿਰਕੇ ਜਾਂ ਕਿਸੇ ਗਰੁੱਪ ਵਿੱਚ ਕੋਈ ਜਾਣ ਪਛਾਣ ਰੱਖਦਾ ਹੈ ਤਾਂ ਉਸ ਦੇ ਮਰਨ
ਦੇ ਬਾਅਦ ਉਸ ਦੇ ਵਿਚਾਰਾਂ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ।
ਕੱਲ ਦਸੰਬਰ 28, 2023 ਨੂੰ ਗੁਰਬਚਨ ਸਿੰਘ ਦੀ ਜਲੰਧਰ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ
ਸੀ। ਕਿਹਾ ਜਾਂਦਾ ਹੈ ਕਿ ਉਹ “ਦੇਸ਼ ਮੰਜਾਬ” ਦੇ ਕਿਸੇ ਮੈਗਜ਼ੀਨ ਦੇ ਸੰਪਾਦਕ ਰਹੇ ਹਨ। ਮੈਂ
ਉਹ ਮੈਗਜ਼ੀਨ ਤਾਂ ਕਦੀ ਪੜ੍ਹਿਆ ਨਹੀਂ ਪਰ ਗੁਰਬਚਨ ਸਿੰਘ ਦੇ ਕਈ ਸਾਰੇ ਲੇਖ ਪੰਜਾਬ ਟਾਈਮਜ਼ ਵਿੱਚ
ਜਰੂਰ ਪੜ੍ਹੇ ਹਨ। ਇਨ੍ਹਾਂ ਦੇ ਆਪਣੇ ਸਾਥੀਆਂ ਤੋਂ ਬਿਨਾ ਹੋਰ ਵੀ ਕਾਫੀ ਸਾਰੇ ਹਨ ਖਾਸ ਕਰਕੇ
ਭਿੰਡਰਾਂਵਾਲੇ ਸਾਧ ਦੇ ਚੇਲੇ ਜੋ ਕਿ ਇਸ ਦੇ ਕਾਫੀ ਪ੍ਰਸੰਸਕ ਲੱਗਦੇ ਹਨ। ਕਿਉਂਕਿ ਇਹ ਉਨ੍ਹਾਂ ਦੀ
ਹੀ ਬੋਲੀ ਬੋਲਦਾ ਸੀ ਜਿਹੜੀ ਕਿ ਉਨ੍ਹਾ ਦੇ ਮਨ ਨੂੰ ਭਉਂਦੀ ਸੀ। ਮੇਰੇ ਖਿਆਲ ਇਸ ਬਾਰੇ ਬਿੱਲਕੁੱਲ
ਵੱਖਰੇ ਹਨ। ਇਹ ਪੜ੍ਹੇ ਲਿਖੇ 4-5 ਬੰਦੇ ਐਸੇ ਹਨ ਜਿਹੜੇ ਕਿ ਸ਼ਬਦੀ ਜਾਲ ਬੁਣ ਕੇ ਲੋਕਾਈ ਨੂੰ
ਗੁਰਮਰਾਹ ਕਰਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਤਿੰਨ ਤਾਂ ਉਹ ਹਨ ਜਿਹੜੇ ਕਿਸੇ ਸਮੇ ਇਕੱਠੇ ਨਕਸਲੀ
ਵੀ ਸਨ ਅਤੇ ਦੋਸਤ ਵੀ ਸਨ। ਇਹ ਹਨ ਮਲਵਿੰਦਰ ਸਿੰਘ ਮਾਲੀ, ਗੁਰਬਚਨ ਸਿੰਘ ਅਤੇ ਅਜਮੇਰ ਸਿੰਘ ਉਰਫ
ਕਾਮਰੇਡ ਗੋਬਿੰਦਰ ਸਿੰਘ ਮੰਡੀ। ਚੌਥੇ ਬਾਰੇ ਮੇਰੀ ਜਾਣਕਾਰੀ ਅਧੂਰੀ ਹੈ ਕਿ ਉਹ ਵੀ ਪਹਿਲਾਂ ਤੋਂ ਹੀ
ਇਨ੍ਹਾਂ ਦੇ ਨਾਲ ਦਾ ਹੈ ਜਾਂ ਨਹੀਂ। ਉਹ ਹੈ ਕਰਮਜੀਤ ਸਿੰਘ ਚੰਡੀਗੜ੍ਹ। ਇਨ੍ਹਾਂ ਸਾਰਿਆਂ ਵਿਚੋਂ
ਮਲਵਿੰਦਰ ਸਿੰਘ ਮਾਲੀ ਕਾਫੀ ਚੰਗੀਆਂ ਗੱਲਾਂ ਵੀ ਕਰਦਾ ਹੈ ਅਤੇ ਨਾਲ ਹੀ ਕੁੱਝ ਗਾਲ੍ਹਾਂ ਵੀ ਕੱਢ
ਲੈਂਦਾ ਹੈ। ਉਹ ਆਮ ਪਾਰਟੀ ਦੀ ਮਾਨ ਸਰਕਾਰ ਦਾ ਸਖਤ ਅਲੋਚਕ ਵੀ ਹੈ। ਕਈ ਵਾਰੀ ਤਾਂ ਇਸ ਤਰ੍ਹਾਂ
ਲਗਦਾ ਹੈ ਕਿ ਉਸ ਦਾ ਇਹੋ ਹੀ ਇਕੋ ਇੱਕ ਨੁਕਾਤੀ ਪਰੋਗਰਾਮ ਹੋਵੇ। ਚਲੋ ਇਹ ਤਾਂ ਪੰਜਾਬ ਦੇ ਲੋਕ
ਬਿਹਤਰ ਜਾਣਦੇ ਹੋਣਗੇ ਕਿ ਇਨ੍ਹਾਂ ਵਿਚੋਂ ਕੌਣ ਕਿੰਨਾ ਕਿੰਨਾ ਠੀਕ ਹੈ। ਪਰ ਆਮ ਗਿਆਨ ਉਸ ਦਾ
ਬਾਕੀਆਂ ਨਾਲੋਂ ਕਿਤੇ ਵਧੇਰੇ ਹੈ। ਜਿੱਥੇ ਬਾਕੀ ਇਸ ਦੇ ਸਾਥੀ ਸਾਰੇ ਹੀ ਅੰਮ੍ਰਿਤਪਾਲ ਸਿੰਘ ਦੇ
ਕੱਟੜ ਹਮਾਇਤੀ ਹਨ ਉਥੇ ਇਹ ਸਭ ਤੋਂ ਵੱਧ ਉਸ ਦਾ ਅਲੋਚਕ ਸੀ ਅਤੇ ਹੈ। ਇਸੇ ਕਰਕੇ ਕਥਿਤ ਖਾਲਿਸਤਾਨੀ
ਉਸ ਨੂੰ ਬੁਰਾ ਭਲਾ ਵੀ ਕਾਫੀ ਬੋਲਦੇ ਰਹਿੰਦੇ ਹਨ। ਮਾਲੀ ਦੇ ਬਹੁਤ ਸਾਰੇ ਵਿਚਾਰ ਤੁਹਾਨੂੰ ਯੂ-ਟਿਊਬ
ਤੇ ਸੁਣਨ ਨੂੰ ਮਿਲ ਜਾਣਗੇ। ਆਓ ਹੁਣ ਤੁਹਾਨੂੰ ਇਸ ਦੇ ਪੁਰਾਣੇ ਸਾਥੀ ਗੁਰਬਚਨ ਸਿੰਘ ਜਿਸ ਦੀ ਕਿ
ਕੱਲ ਹੀ ਮੌਤ ਹੋਈ ਹੈ, ਦੀ ਲਿਖਤ ਦੇ ਦਰਸ਼ਨ ਕਰਵਾਈਏ। ਅੱਗੇ ਨੀਲੇ ਅੱਖਰਾਂ ਵਾਲੀ ਲਿਖਤ ਗੁਰਬਚਨ
ਸਿੰਘ ਦੀ ਹੈ ਜਿਹੜੀ ਕਿ ਇਸ ਦੇ ਇੱਕ ਲੇਖ ਵਿਚੋਂ ਲਈ ਹੈ ਜੋ ਕਿ 9 ਦਸੰਬਰ 2023 ਨੂੰ ਪੰਜਾਬ ਟਾਈਮਜ਼
ਦੇ ਪੰਨਾ ਨੰ: 21 ਤੇ ਛਪੀ ਸੀ।
ਇਸਾਈ ਧਰਮ ਦੀ ਤਰਜ ਉਤੇ ਸਿੱਖਾਂ ਵਿੱਚ ਬਣੀ ਮਿਸ਼ਨਰੀ ਪ੍ਰੰਪਰਾ ਸਿੱਖ
ਧਰਮ ਦਾ ਨਿਖੇਧ ਹੈ। ਸਿੱਖ ਧਰਮ ਵਿਆਖਿਆ ਉਤੇ ਨਹੀਂ ਅਮਲ ਉਤੇ ਜੋਰ ਦੇਂਦਾ ਹੈ। ਇਸ ਪ੍ਰਪੰਰਾ ਨੇ
ਸਿੱਖ ਧਰਮ ਦੀ ਇਕਹਿਰੀ ਵਿਆਖਿਆ ਕਰ ਕੇ ਸਾਰੀ ਸਿੱਖ ਲਹਿਰ ਰਾਜਸੀ ਪਹੁੰਚ ਤੋਂ ਦੂਰ ਧਕ ਦਿਤੀ।
ਬਦਕਿਸਮਤੀ ਨਾਲ ਸਿੱਖ ਧਰਮ ਦੀ ਸਾਰੀ ਅਜੋਕੀ ਵਿਆਖਿਆ ਇਸੇ ਧਿਰ ਨੇ ਕੀਤੀ ਹੈ। ਇਹ ਵਿਆਖਿਆ ਸਿੱਖ
ਰਾਜਸੀ ਹੋਂਦ ਤੋਂ ਉਕਾ ਹੀ ਇਨਕਾਰੀ ਹੈ। ਇਸੇ ਨਕਾਰੀ ਸੋਚ ਦਾ ਖਮਿਆਜ਼ਾ ਸਿੱਖਾਂ ਨੇ 1947 ਦੇ ਖੂਨੀ
ਘੱਲੂਘਾਰੇ ਦੇ ਰੂਪ ਵਿੱਚ ਭੁਗਤਿਆ ਹੈ। ਸਿੱਖ ਧਰਮ ਵਿੱਚ ਛਾਈ ਅਜੋਕੀ ਪੁਜਾਰੀ ਪ੍ਰੰਪਰਾ ਇਨ੍ਹਾਂ
ਮਿਸ਼ਨਰੀਆਂ ਨੇ ਪ੍ਰਚਾਰ ਨੂੰ ਧੰਦਾ ਬਣਾ ਕੇ ਆਪਣੇ ਅਮਲ ਰਾਹੀਂ ਪੱਕੀ ਕੀਤੀ ਹੈ। ਸਿੱਖ ਪੰਥ ਦੇ
ਅੱਖਾਂ ਖੋਲ੍ਹਣ ਵਾਲੀ ਗੱਲ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਚੇਤ ਸਿੰਘ ਜੀ
ਸਿੱਖ ਪੰਥ ਪ੍ਰਤੀ ਇਹ ਰੋਸ ਪ੍ਰਗਟ ਕਰ ਰਹੇ ਹਨ, ਕਿ “ਜਿਸ ਤਰ੍ਹਾਂ ਪਾਦਰੀ ਬੜੀ ਸ਼ਾਨ ਨਾਲ ਰਹਿੰਦੇ
ਹਨ ਅਤੇ ਵਿਚਰਦੇ ਹਨ, ਉਹ ਗੱਲ ਸਾਡੇ ਵਿੱਚ ਨਹੀਂ।” (ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸੋਮੇ,
ਸਫਾ 489) ਸਾਰੇ ਸਿੱਖ ਸੰਘਰਸ਼ ਦੌਰਾਨ ਸ਼ਾਇਦ ਹੀ ਕੋਈ ਮਿਸ਼ਨਰੀ ਪ੍ਰਚਾਰਕ ਹੋਵੇ ਜਿਸ ਨੇ ਸਿੱਖਾਂ ਉਤੇ
ਹੁੰਦੇ ਸਰਕਾਰੀ ਜਬਰ ਵਿਰੁੱਧ ਕਦੇ ਹਾਅ ਦਾ ਨਾਹਰਾ ਮਾਰਿਆ ਹੋਵੇ। ਇਹ ਗੱਲ ਐਂਵੇ ਨਹੀਂ ਵਾਪਰ ਗਈ ਕਿ
ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਨੂੰ ਬਿਨਾਂ ਕਿਸੇ ਦੋਸ਼ ਤੋਂ ਗੁਰੂ ਕਲਗੀਧਰ ਪਾਤਸ਼ਾਹ ਦੀ
ਲਹਿਰ ਨੂੰ ਪ੍ਰਚੰਡ ਕਰਨ ਦੇ ਦੋਸ਼ ਵਿੱਚ ਡਿਬਰੂਗੜ੍ਹ ਭੇਜਿਆ ਗਿਆ ਹੈ ਅਤੇ ਦੂਜੇ ਪਾਸੇ ‘ਧੂੰਦੇ’
ਵਰਗਿਆਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾ ਰਹੀ ਹੈ।
ਗੁਰਬਚਨ ਸਿੰਘ ਅੰਮ੍ਰਿਤਪਾਲ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਲਾ ਨਿਰਦੋਸ਼
ਕਹਿ ਰਿਹਾ ਹੈ। ਜਦੋਂ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਇੱਕ ਅਪਰਾਧ ਦੇ ਦੋਸ਼ ਵਿੱਚ ਫੜੇ ਇੱਕ
ਸਾਥੀ ਨੂੰ ਛੁਡਾਉਣ ਲਈ ਮੰਢੀਰ ਇਕੱਠੀ ਕਰਕੇ, ਗੁਰੂ ਗ੍ਰੰਥ ਨੂੰ ਢਾਲ ਬਣਾ ਕੇ ਇੱਕ ਪੁਲੀਸ ਠਾਣੇ
ਅਜਨਾਲੇ ਤੇ ਧਾਵਾ ਬੋਲਦਾ ਹੈ। ਕਈ ਪੁਲੀਸ ਵਾਲੇ ਜਖਮੀ ਹੁੰਦੇ ਹਨ। ਪੁਲੀਸ ਅਫਸਰਾਂ ਨੂੰ ਤੜ ਚਿੱਕ
ਕਰਨ ਦੇ ਤਾਹਨੇ ਮਾਰਦਾ ਹੈ ਅਤੇ ਕਈਆਂ ਨੂੰ ਗਾਲ੍ਹਾਂ ਵੀ ਸ਼ਰੇਆਮ ਕੱਢਦਾ ਸੀ ਜਿਵੇ ਕਿ ਇੱਕ ਪੱਤਰਕਾਰ
ਨੂੰ। ਮਾੜੀ ਜਿਹੀ ਵੀ ਸੂਝ ਰੱਖਣ ਵਾਲੇ ਜਿਨ੍ਹਾਂ ਦਾ ਕਿ ਕਿਸੇ ਮਿਸ਼ਨਰੀ ਕਾਲਜ ਨਾਲ ਦੂਰ ਦਾ ਵਾਸਤਾ
ਨਹੀਂ ਸੀ ਉਹ ਅੰਮ੍ਰਿਤਪਾਲ ਦੇ ਪੰਜਾਬ ਵਿੱਚ ਪਾਏ ਖਰੂਦ ਨੂੰ ਪੰਜਾਬ ਵਿੱਚ ਗੰਦ ਪਉਣਾ ਕਹਿੰਦੇ ਸਨ।
ਇਨ੍ਹਾਂ ਵਿੱਚ ਦੋ ਕੈਪਟਨ ਵੀ ਸਨ। ਇੱਕ ਦਾ ਨਾਮ ਕੈਪਟਨ ਚੰਨਣ ਸਿੰਘ ਹੈ ਅਤੇ ਇਹ ਵੀ ਕਾਫੀ ਵਿਰੋਧਤਾ
ਕਰਦਾ ਸੀ ਅਤੇ ਦੂਸਰਾ ਦਾ ਨਾਮ ਯਾਦ ਨਹੀਂ ਰਿਹਾ ਉਹ ਤਾਂ ਸਿੱਧਾ ਹੀ ਗੰਦ ਪਉਣਾ ਕਹਿੰਦਾ ਹੁੰਦਾ ਸੀ।
ਇਨ੍ਹਾਂ ਦੋਹਾਂ ਦੀਆਂ ਇੰਨਟਰਵਿਊ ਸਪੋਕਸਮੈਨ ਵਾਲਿਆਂ ਨੇ ਕੀਤੀਆਂ ਸਨ। ਹੋਰ ਵੀ ਕਈ ਪੱਤਰਕਾਰ ਸਨ
ਜਿਹੜੇ ਥੋੜਾ ਜਿਹਾ ਸੱਚ ਬੋਲ ਹੀ ਦਿੰਦੇ ਸਨ। ਜਿਵੇਂ ਕਿ ਪੰਜਾਬ ਟੈਲੀਵੀਜਨ ਵਾਲੇ ਹਮੀਰ ਸਿੰਘ ਅਤੇ
ਸਾਥੀ। ਉਹ ਅੰਮ੍ਰਿਤਪਾਲ ਦੇ ਵਰਤਾਰੇ ਨੂੰ ਇੱਕ ਸਕਰਿਪਟ ਦੀ ਤਰ੍ਹਾਂ ਪੇਸ਼ ਕਰਦੇ ਸਨ। ਕਿ ਇਹ ਸਾਰਾ
ਕੁੱਝ ਪਹਿਲਾਂ ਤੋਂ ਹੀ ਤਹਿ ਕੀਤੇ ਅਨੁਸਾਰ ਹੁੰਦਾ ਲਗਦਾ ਹੈ। ਇਹ ਗੱਲ ਉਸ ਵੇਲੇ ਹੋਰ ਵੀ ਸਪਸ਼ਟ ਹੋ
ਗਈ ਜਦੋਂ ਅਜਨਾਲੇ ਥਾਣੇ ਤੇ ਹਮਲੇ ਤੋਂ ਬਾਅਦ ਬਾਦਲ ਦਲ ਦੇ ਆਗੂ ਖਾਸ ਕਰਕੇ ਹਰਸਿਮਰਤ ਕੌਰ ਬਾਦਲ,
ਇਸ ਦਾ ਭਰਾ ਅਤੇ ਹੋਰ ਕਈ ਲਾਅ ਐਂਡ ਆਰਡਰ ਦਾ ਰੌਲਾ ਪਉਂਦੇ ਸਨ ਕਿ ਸਰਕਾਰ ਨਿਕੰਮੀ ਹੈ ਉਹ ਇਨ੍ਹਾਂ
ਤੇ ਕਾਰਵਾਈ ਕਿਉਂ ਨਹੀਂ ਕਰਦੀ। ਜਦੋਂ ਕਾਰਵਾਈ ਹੋ ਗਈ ਫਿਰ ਦੂਜੇ ਪਾਸੇ ਹੋ ਕੇ ਸਰਕਾਰ ਨੂੰ ਬੁੱਚੜ
ਸਰਕਾਰ ਕਹਿਣ ਲੱਗ ਪਏ। ਇਸ ਤੋਂ ਕੀ ਸਾਬਤ ਹੁੰਦਾ ਹੈ? ਇਹ ਕੋਈ ਇਤਨਾ ਔਖਾ ਸਵਾਲ ਤਾਂ ਹੈ ਨਹੀਂ। ਪਰ
ਜਿਨ੍ਹਾਂ ਨੇ ਝੂਠ ਬੋਲ-ਬੋਲ ਕੇ ਲੋਕਾਈ ਨੂੰ ਗੁਮਰਾਹ ਕਰਨਾ ਹੈ ਉਨ੍ਹਾਂ ਨੇ ਕਰੀ ਹੀ ਜਾਣਾ ਹੈ।
ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵਾਹ-ਵਾਹ ਮਿਲਦੀ ਹੈ। ਜੇ ਕਰ ਸੱਚੀ ਗੱਲ ਕਰੋਂਗੇ ਤਾਂ ਗਾਲ੍ਹਾਂ
ਮਿਲਣਗੀਆਂ।
ਇਹ ਗੁੰਡੇ ਸਾਧ ਦੇ ਪੜ੍ਹੇ ਲਿਖੇ ਚੇਲੇ ਲੋਕਾਈ ਨੂੰ ਬੇਵਕੂਫ ਬਣਾਉਣ ਲਈ ਉਸ ਨੂੰ ਨਿਰਦੋਸ਼ ਪ੍ਰਚਾਰਕ
ਸਾਬਤ ਕਰਦੇ ਹਨ। ਇੱਥੇ ਇਹ ਵੀ ਗੱਲ ਯਾਦ ਰਹੇ ਕਿ ਅੰਮ੍ਰਿਤਪਾਲ ਵੀ ਇਸੇ ਤਰ੍ਹਾਂ ਦੀ ਹੀ ਗੁਰਬਚਨ
ਸਿੰਘ ਵਾਲੀ ਬੋਲੀ ਹੀ ਬੋਲਦਾ ਸੀ ਜਦੋਂ ਉਹ ਧੁੰਦੇ ਦੇ ਪਿੰਡ ਜਾ ਕੇ ਧੁੰਦੇ ਦੇ ਪ੍ਰਚਾਰ ਨੂੰ ਕੂੜ
ਪ੍ਰਚਾਰ ਕਹਿੰਦਾ ਸੀ ਕਿ ਇਹ ਕੂੜ ਪ੍ਰਚਾਰ ਕਰਦੇ ਹਨ। ਇਨ੍ਹਾਂ ਮੁਤਾਬਕ ਅਸਲੀ ਪ੍ਰਚਾਰ ਤਾਂ
ਭਿੰਡਰਾਂਵਾਲਾ ਗੁੰਡਾ ਸਾਧ ਕਰਦਾ ਸੀ ਜਾਂ ਇਹ ਕਰਦੇ ਹਨ। ਕਿਉਂਕਿ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ
ਸਿੱਖ ਲਵ ਕੁਛ ਦੀ ਔਲਾਦ ਹਨ। ਇਹ ਸਾਰੇ ਦਸਮ ਗ੍ਰੰਥ ਅਤੇ ਹੋਰ ਲੁੱਚੇ ਗ੍ਰੰਥਾਂ ਨੂੰ ਪਰਮੋਟ ਕਰਦੇ
ਹਨ। ਅੰਮ੍ਰਿਤਪਾਲ ਦੀ ਗਰਿਫਤਾਰੀ ਦਾ ਵਿਚੋਲਾ ਜਸਵੀਰ ਸਿੰਘ ਰੋਡੇ ਬਣਿਆ ਸੀ ਜਿਹੜਾ ਕਿ ਬਾਦਲਾਂ ਦਾ
ਖਾਸਮ ਖਾਸ ਹੈ। ਬਾਦਲਾਂ ਦੀ ਅੱਗੇ ਭਾਜਪਾ ਅਤੇ ਆਰ: ਐੱਸ: ਐੱਸ: ਨਾਲ ਯਾਰੀ ਨੂੰ ਸਾਰੀ ਦੁਨੀਆ
ਜਾਣਦੀ ਹੈ। ਦੁਨੀਆਂ ਦੇ ਗੁਰਦੁਆਰਿਆਂ ਦੇ ਬਹੁਤੇ ਗ੍ਰੰਥੀ ਜਿਸ ਨੂੰ ਗੁਰਬਚਨ ਸਿੰਘ ਪੁਜਾਰੀ ਜਮਾਤ
ਦੱਸਦਾ ਹੈ ਉਹ ਸਭ ਤੋਂ ਵੱਧ ਗੁੰਡਾ ਸਾਧ ਦੇ ਡੇਰੇ ਨਾਲ ਸੰਬੰਧਿਤ ਦਸਮ ਗ੍ਰੰਥੀ ਨਾਗਪੁਰੀ ਸੋਚ ਦੇ
ਧਾਰਨੀ ਹਨ ਨਾ ਕਿ ਮਿਸ਼ਨਰੀ ਜੋ ਕਿ ਬਹੁਤ ਹੀ ਘੱਟ ਗਿਣਤੀ ਵਿੱਚ ਹੋਣਗੇ। ਉਏ ਗੁੰਡੇ ਸਾਧ ਦੇ ਚੇਲਿਓ
ਜਿਨ੍ਹਾਂ ਨੂੰ ਤੁਸੀਂ ਸਰਕਾਰੀ ਸੁਰੱਖਿਆ ਲੈ ਕੇ ਪ੍ਰਚਾਰ ਕਰਨਾ ਸਰਕਾਰੀ ਕਹਿੰਦੇ ਹੋ। ਇਹ ਉਨ੍ਹਾਂ
ਦੀ ਮਜ਼ਬੂਰੀ ਹੈ ਨਹੀਂ ਤਾਂ ਤੁਹਾਡੇ ਵਰਗੇ ਪੜ੍ਹੇ ਲਿਖੇ ਪਸ਼ੂ ਬਿਰਤੀ ਵਾਲੇ ਗੁੰਡਿਆਂ ਨੂੰ ਉਸਕਾ ਕੇ
ਉਨ੍ਹਾਂ ਨੂੰ ਸਰੀਰਕ ਨੁਕਸਾਨ ਪਹੁੰਚਾ ਸਕਦੇ ਹਨ। ਗੁੰਡੇ ਸਾਧ ਦੇ ਗੁੰਡੇ ਚੇਲੇ ਤਾਂ ਆਪਣੇ ਤੋਂ
ਵੱਖਰੇ ਵਿਚਾਰਾਂ ਵਾਲਿਆਂ ਨੂੰ ਨਿੱਤ ਹੀ ਧਮਕੀਆਂ ਦਿੰਦੇ ਰਹਿੰਦੇ ਹਨ। ਇਹੀ ਕੁੱਝ ਤੁਹਾਡਾ ਉਹ ਪਸ਼ੂ
ਬਿਰਤੀ ਵਾਲਾ ਭਿੰਡਰਾਂਵਾਲਾ ਗੁੰਡਾ ਸਾਧ ਕਰਦਾ ਰਿਹਾ ਸੀ। ਤੁਸੀਂ ਕਹਿੰਦੇ ਹੋ ਕਿ ਕਿਸੇ ਮਿਸ਼ਨਰੀ ਨੇ
ਕੋਈ ਹਾਅ ਦਾ ਨਾਹਰਾ ਨਹੀਂ ਮਾਰਿਆ। ਇਹ ਵੀ ਕੋਰਾ ਝੂਠ ਹੈ। ਇੰਦਰ ਸਿੰਘ ਘੱਗਾ ਇੱਕ ਮਿਸ਼ਨਰੀ ਸੀ ਉਸ
ਨੇ 1984 ਤੋਂ ਬਾਅਦ ਕੈਦ ਵੀ ਕੱਟੀ ਹੈ ਪਰ ਵੱਖਰੇ ਵਿਚਾਰਾਂ ਕਾਰਨ ਭਿੰਡਰਾਂਵਾਲੇ ਗੁੰਡੇ ਸਾਧ ਦੇ
ਗੁੰਡੇ ਚੇਲਿਆਂ ਨੇ ਉਸ ਉਪਰ ਅਨੇਕਾਂ ਵਾਰੀ ਹਮਲੇ ਵੀ ਕੀਤੇ ਹਨ। ਘਰੇ ਆ ਕੇ ਵੀ ਉਸ ਦਾ ਨੱਕ ਤੋੜ ਗਏ
ਸਨ। ਇਸੇ ਤਰ੍ਹਾਂ ਢੱਡਰੀਆਂ ਵਾਲੇ ਉਪਰ ਵੀ ਹਮਲੇ ਹੋਏ ਹਨ। ਉਸ ਦਾ ਇੱਕ ਸਾਥੀ ਵੀ ਮਾਰਿਆ ਗਿਆ ਸੀ।
ਜਿਸ ਗੁੰਡਾ ਸੋਚ ਨੇ ਉਸ ਦੇ ਸਾਥੀ ਦਾ ਕਤਲ ਕੀਤਾ ਸੀ ਉਹ ਕਤਲ ਤੋਂ ਬਾਅਦ ਵੀ ਗੁੰਡਾ ਸੋਚ ਨੂੰ
ਉਭਾਰਦਾ ਰਿਹਾ ਸੀ। ਹੁਣ ਉਸ ਦੇ ਕੀ ਵਿਚਾਰ ਹਨ ਮੈਨੂੰ ਬਹੁਤਾ ਨਹੀਂ ਪਤਾ ਕਿਉਂਕਿ ਮੈਂ ਉਸ ਦੀ ਕੋਈ
ਵੀਡੀਓ ਕਈ ਸਾਲਾਂ ਤੋਂ ਨਹੀਂ ਦੇਖੀ। ਪਰ ਜੇ ਕਰ ਕੋਈ ਉਸ ਨੂੰ ਸੁਣਨਾ ਚਾਹੁੰਦਾ ਹੈ ਤਾਂ ਉਸ ਨੂੰ
ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਹੈ। ਤੁਸੀਂ ਧਰਮ ਦੇ ਨਾਮ ਤੇ ਜਿਤਨੀ ਮਰਜੀ ਗੁੰਡਾ ਗਰਦੀ
ਕਰੋ ਉਸ ਦੇ ਦਿਵਾਨ ਬੰਦ ਕਰਵਾਓ ਅਤੇ ਜੇ ਕਰ ਉਸ ਨੇ ਆਪਣੀ ਗੱਲ ਕਹਿਣ ਲਈ ਕੋਈ ਸਕਿਉਰਟੀ ਲੈ ਲਈ ਤਾਂ
ਉਹ ਸਰਕਾਰੀ ਹੋ ਗਿਆ। ਅਸਲ ਵਿੱਚ ਤੁਸੀਂ ਰਾਜ ਨਹੀਂ ਬਲਕਿ ਧਰਮ ਦੇ ਨਾਮ ਤੇ ਇੱਕ ਗੁੰਡਾ ਰਾਜ
ਚਾਹੁੰਦੇ ਹੋ ਜਿਸ ਵਿੱਚ ਵਿਰੋਧੀ ਵਿਚਾਰ ਵਾਲਿਆਂ ਨੂੰ ਆਪਣੇ ਵਿਚਾਰ ਰੱਖਣ ਦੀ ਕੋਈ ਅਜ਼ਾਦੀ ਨਹੀਂ
ਹੋਵੇਗੀ। ਮਾਲੀ ਤੋਂ ਬਿਨਾ ਤੁਹਾਡੇ ਸਾਰਿਆਂ ਦਾ ਇਕੋ ਹੀ ਮਕਸਦ ਸੀ ਅਤੇ ਹੈ। ਉਹ ਹੈ ਪਿਛਉਂ ਆਰਾਂ
ਲਾ-ਲਾ ਕੇ ਜੁਆਨੀ ਨੂੰ ਭੜਕਾ ਕੇ ਗਲਤ ਪਾਸੇ ਵੱਲ ਤੋਰਨਾ। ਇਹੀ ਕੁੱਝ ਤੁਸੀਂ ਕਿਸਾਨ ਮੋਰਚੇ ਵੇਲੇ
ਵੀ ਕਰਦੇ ਰਹੇ ਹੋ। ਜੁਆਨੀ ਵਾਲੇ ਤੱਤੇ ਖੂਨ ਵਾਲਿਆਂ ਨੂੰ ਅਜਿਹੇ ਬੁੱਧੀਜੀਵੀਆਂ ਦੀ ਹਮੇਸ਼ਾਂ ਲੋੜ
ਹੁੰਦੀ ਹੈ ਜੋ ਤੱਤੀਆਂ ਅਤੇ ਝੂਠੀਆਂ ਗੱਲਾਂ ਕਰਕੇ ਇਤਿਹਾਸ ਦੇ ਹਵਾਲੇ ਦੇ ਕੇ ਉਕਸਾਉਂਦੇ ਰਹਿਣ।
ਮਲਵਿੰਦਰ ਸਿੰਘ ਮਾਲੀ ਨੂੰ ਪਤਾ ਨਹੀਂ ਕੀ ਬਿਪਤਾ ਪਈ ਹੋਈ ਹੈ ਥੋੜਾ ਜਿਹਾ ਸੱਚ ਬੋਲ ਕੇ
ਖਾਲਿਸਤਾਨੀਆਂ ਤੋਂ ਗਾਲ੍ਹਾਂ ਖਾਣ ਦੀ। ਜੇ ਕਰ ਆਪਣੇ ਪੁਰਾਣੇ ਸਾਥੀਆਂ ਦੀ ਤਰ੍ਹਾਂ ਇਹ ਵੀ
ਅੰਮ੍ਰਿਤਪਾਲ ਦੀਆਂ ਸਿਫਤਾਂ ਕਰੇ ਅਤੇ ਝੂਠੀਆਂ ਕਹਾਣੀਆਂ ਘੜ ਕੇ ਖਾਲਿਸਤਾਨ ਦਾ ਬਿਰਤਾਂਤ ਸਿਰਜੇ,
ਦਸਮ ਗ੍ਰੰਥ ਅਤੇ ਹੋਰ ਕੁੜ ਗ੍ਰੰਥਾਂ ਨੂੰ ਸਾਲਾਹੇ, ਧੁੰਦੇ ਅਤੇ ਢੰਡਰੀਆਂ ਵਰਗਿਆਂ ਨੂੰ ਨਿੰਦੇ ਤਾਂ
ਦੇਖੇ ਕਿ ਕਿਸ ਤਰ੍ਹਾਂ ਖਾਲਿਸਤਾਨੀ ਇਸ ਨੂੰ ਆਪਣੀਆਂ ਅੱਖਾਂ ਤੇ ਬਿਠਾਂਉਂਦੇ ਹਨ ਜਿਸ ਤਰ੍ਹਾਂ ਇਸ
ਦੇ ਪੁਰਾਣੇ ਸਾਥੀਆਂ ਨੂੰ ਬਿਠਾਂਉਂਦੇ ਹਨ।
ਮੱਖਣ ਪੁਰੇਵਾਲ,
ਦਸੰਬਰ 29, 2023.
(ਨੋਟ:- ਅੱਜ ਜਨਵਰੀ 2024 ਦੀ 06 ਤਾਰੀਖ ਹੈ। ਸ:
ਹਜ਼ਾਰਾ ਸਿੰਘ ਮਿਸੀਸਾਗਾ ਦਾ ਇੱਕ ਲੇਖ ਪੰਜਾਬ ਟਾਈਮਜ਼ ਦੇ 5 ਜਨਵਰੀ 2024 ਦੇ ਅੰਕ ਵਿਚ, ਗੁਰਬਚਨ
ਸਿੰਘ ਬਾਰੇ ਛਪਿਆ ਹੈ। ਉਸ ਲੇਖ ਦਾ ਕੁੱਝ ਹਿੱਸਾ ਹੇਠਾਂ ਪਾ ਰਿਹਾ ਹਾਂ। ਉਸ ਦਾ ਪੂਰਾ ਲੇਖ ਪੰਜਾਬ
ਟਾਈਮਜ਼ ਦੀ ਵੈੱਬ ਸਾਈਟ ਤੇ ਜਾ ਕੇ ਪੜ੍ਹਿਆ ਜਾ ਸਕਦਾ ਹੈ। ਜਿਹੜੇ ਲਕੀਰ ਦੇ ਫਕੀਰ ਨਹੀਂ ਹਨ ਅਤੇ
ਸੱਚ ਬੋਲਣ ਦੀ ਜੁਅਰਤ ਰੱਖਦੇ ਹਨ ਉਹ ਕਿਸੇ ਬਾਰੇ ਵੀ ਸੱਚ ਬੋਲ ਸਕਦੇ ਹਨ।)
ਪੰਜਾਬ ਦੇ ਰਾਜਸੀ ਮਾਹੌਲ ਵਿੱਚ ਠੋਸ ਬਿਰਤਾਂਤ ਦੀ ਘਾਟ ਰਹੀ ਹੈ। ਭਾਵੁਕਤਾ ਦੀਆਂ ਹਨੇਰੀਆਂ ਵਿੱਚ
ਕਈ ਬਿਰਤਾਂਤ ਬਿਖਰਦੇ ਰਹੇ ਹਨ ਅਤੇ ਵਕਤੀ ਤੌਰ `ਤੇ ਕਈ ਥੋੜ੍ਹ ਚਿਰੇ ਭਾਵੁਕ ਬਿਰਤਾਂਤ ਉਸਰਦੇ ਵੀ
ਰਹੇ ਹਨ। ਇਨ੍ਹਾਂ ਭਾਵੁਕ ਹਨੇਰੀਆਂ ਵਿੱਚ ਹੋਰਾਂ ਵਾਂਗ ਗੁਰਬਚਨ ਸਿੰਘ ਵੀ ਕਈ ਵਾਰ ਸਥਿਰ ਨਹੀਂ
ਰਿਹਾ। ਨਤੀਜੇ ਵਜੋਂ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਵਰਗੇ ਵਰਤਾਰੇ ਵਾਪਰਨੇ ਜਾਰੀ ਹਨ।
ਇਹੋ ਜਿਹੇ ਵਰਤਾਰਿਆਂ ਨੂੰ ਸੰਜੀਦਾ ਬਿਰਤਾਂਤ ਵਿੱਚ ਤਬਦੀਲ ਕਰਨ ਲਈ ਗੁਰਬਚਨ ਸਿੰਘ ਵਰਗੇ ਲਿਖਾਰੀਆਂ
ਦਾ ਭਾਵੁਕਤਾ ਤੋਂ ਉੱਪਰ ਬਣੇ ਰਹਿਣਾ ਬੜਾ ਜ਼ਰੂਰੀ ਹੁੰਦਾ ਹੈ ਪਰ ਅਫਸੋਸ ਕਿ ਉਹ ਆਪਣੀ ਜਾਦੂਮਈ
ਨਿਰਛਲਤਾ ਤੇ ਸੁਘੜਤਾ ਦੇ ਬਾਵਜੂਦ ਇਸ ਤਰਾਜੂ `ਤੇ ਖਰੇ ਉਤਰ ਨਾ ਸਕੇ।
‘ਗੁਰੂ ਨਾਨਕ ਦਾ ਧਰਮ: 21ਵੀਂ ਸਦੀ ਦਾ ਸੰਸਾਰ ਧਰਮ’ ਉਨ੍ਹਾਂ ਦੀ ਬੜੀ ਹੀ ਗੂੜ੍ਹ ਪੁਸਤਕ
ਹੈ। ਹੈਰਾਨੀ ਹੁੰਦੀ ਹੈ ਜਦੋਂ ਅਜਿਹਾ ਗੁਣੀ ਵਿਦਵਾਨ ਆਪਣੀਆਂ ਫੇਸਬੁਕ ਪੋਸਟਾਂ ਉਪਰ ‘ਦਇਆ ਆਧਾਰਿਤ
ਖਾਲਸਾ ਰਾਜ’ ਦੀ ਵਿਆਖਿਆ ਕਰਦਿਆਂ ਇਹ ਕਹਿਣ ਤਕ ਚਲਿਆ ਜਾਂਦਾ ਹੈ: ‘ਭਾਈ ਅੰਮ੍ਰਿਤਪਾਲ ਸਿੰਘ ਨੇ
ਜਪੁਜੀ ਸਾਹਿਬ ਦੇ ਮਹਾਂਵਾਕਿ ‘ਧੌਲੁ ਧਰੁਮ ਦਇਆ ਕਾ ਪੂਤ’ ਨੂੰ ਦੁਹਰਾਉਂਦਿਆਂ ਖਾਲਸਾ ਰਾਜ ਦੇ
ਨਿਸ਼ਾਨੇ ਨੂੰ ਇਹ ਦੱਸ ਕੇ ਸਪਸ਼ਟ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਂਗ ਸਾਡਾ ਰਾਜ ‘ਦਇਆ’
`ਤੇ ਆਧਾਰਿਤ ਹੋਵੇਗਾ ਕਿਉਂਕਿ ਦਇਆ ਤੇ ਸੰਤੋਖ ਦੋ ਮੂਲ ਜਜ਼ਬੇ ਹਨ ਜਿਨ੍ਹਾਂ ਦੇ ਆਧਾਰ `ਤੇ ਹੀ ਹੁਣ
ਤਕ ਦੀ ਇਨਸਾਨੀ ਸਭਿਅਤਾ ਵਿਕਸਤ ਹੋਈ ਹੈ। ਗੁਰੂ ਨਾਨਕ ਪਾਤਿਸ਼ਾਹ ਦਾ ਧਰਮ ਇਨ੍ਹਾਂ ਦੋ ਮਨੁਖੀ
ਜਜ਼ਬਿਆਂ `ਤੇ ਹੀ ਖੜ੍ਹਾ ਹੈ: ਪਾਠਕ ਖੁਦ ਹੀ ਅੰਦਾਜ਼ਾ ਲਗਾ ਲੈਣ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ
ਬੋਲ-ਬਾਣੀ ਮੂਲ ਬਾਣੀ ਨਾਲ ਵਿਦਵਾਨ ਸੱਜਣ ਦਾ ਇਹ ਫਤਵਾ ਕਿੰਨਾ ਕੁ ਮੇਲ ਖਾਂਦਾ ਹੈ?
ਗੁਰਬਚਨ ਸਿੰਘ ਨੇ ‘ਪੰਜਾਬ ਟਾਈਮਜ਼’ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਛਪਦੇ ਆ ਰਹੇ ਆਪਣੇ ਅਨੇਕਾਂ
ਲੇਖਾਂ ਵਿੱਚ ਇਹ ਗੱਲ ਕਈ ਵਾਰ ਕਹੀ ਹੈ ਕਿ ਪੰਜਾਬ ਦੇ ਸਭ ਧਿਰਾਂ ਨਾਲ ਸਬੰਧਿਤ ਸਾਰੇ ਹੀ ਕਮਿਊਨਿਸਟ
ਸਿਰੇ ਦੇ ਉਜੱਡ ਸਨ; ਇਨ੍ਹਾਂ ਨੇ ਕਾਰਲ ਮਾਰਕਸ ਦੀ ਫਿਲਾਸਫੀ ਨੂੰ ਕੀ ਸਮਝਣਾ ਸੀ, ਇਨ੍ਹਾਂ ਦੇ
‘ਪਿਤਾਮਾ’ ਕਾਮਰੇਡ ਲੈਨਿਨ ਜਾਂ ਕਾਮਰੇਡ ਮਾਓਜ਼ੇ-ਤੁੰਗ ਨੇ ਵੀ ਆਪਣੇ ਅਮਲਾਂ ਰਾਹੀਂ ਮਾਰਕਸੀ
ਫਿਲਾਸਫੀ ਦਾ ਕਬਾੜਾ ਹੀ ਕੀਤਾ ਪਰ ਇਸ ਪ੍ਰਥਾਇ ਜੇ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਕਿ
ਉਨ੍ਹਾਂ ਨੂੰ ਗੁਰਬਾਣੀ ਅਤੇ ਮਾਰਕਸਵਾਦ ਦੀ ਰੂਹ ਤਕ ਸਮਝ ਸੀ ਤਾਂ ਉਨ੍ਹਾਂ ਨੇ ਖੁਦ ਆਪਣੇ ਪੁਰਾਣੇ
ਕਾਮਰੇਡ ਸਾਥੀਆਂ ਅਤੇ ਜੋਗਿੰਦਰ ਸਿੰਘ ਉਗਰਾਹਾਂ ਵਰਗੇ ਸਿੱਧੇ-ਸਾਦੇ ਕਿਸਾਨ ਨੇਤਾਵਾਂ ਨੂੰ
ਫਿਟਕਾਰਾਂ ਪਾਈ ਜਾਣ ਤੋਂ ਬਿਨਾ ਖੁਦ ਇਨ੍ਹਾਂ ਦੋਹਾਂ ਫਲਸਫਿਆਂ ਨੂੰ ਅਮਲ ਵਿੱਚ ਉਤਾਰਨ ਲਈ ਕਿਹੜੀ
ਕਾਮਯਾਬੀ ਹਾਸਲ ਕੀਤੀ, ਤਾਂ ਉਹ ਖਾਮੋਸ਼ ਹੋ ਜਾਂਦੇ ਸਨ। ‘ਪੰਜਾਬ ਟਾਈਮਜ਼’ ਦੇ ਪੰਨਿਆਂ ਵਿੱਚ ਹੀ
ਹਰਚਰਨ ਸਿੰਘ ਪਰਹਾਰ ਅਤੇ ਕਰਮ ਬਰਸਟ ਨੇ ਆਪਣੇ ਲੇਖਾਂ ਰਾਹੀਂ ਜਦੋਂ ਉਨ੍ਹਾਂ ਨੂੰ ਅਜਿਹੇ ਸਵਾਲ
ਪੁੱਛੇ ਤਾਂ ਉਹ ਕਿਸੇ ਦੀ ਤਸੱਲੀ ਨਾ ਕਰਵਾ ਸਕੇ। ਅਫ਼ਸੋਸ! ਇਨ੍ਹਾਂ ਸਵਾਲਾਂ ਦੇ ਜਵਾਬ ਹੁਣ ਉਨ੍ਹਾਂ
ਕਦੀ ਵੀ ਨਹੀਂ ਦੇ ਸਕਣਾ।