ਜਿਸ ਬੰਦੇ ਨੂੰ ਮੈਂ ਹੋਰ ਖਾਲਿਸਤਾਨੀਆਂ ਨਾਲੋਂ ਕੁੱਝ ਸਿਆਣਾ ਸਮਝਦਾ ਸੀ ਉਹ ਵੀ ਝੂਠੇ ਬਿਰਤਾਂਤ ਸਿਰਜਣ ਵਾਲਾ
ਅੰਦਰੋਂ ਗੁੰਡਾ ਹੀ ਨਿਕਲਿਆ
ਅੱਜ ਸਾਲ 2024 ਦੇ ਜਨਵਰੀ ਮਹੀਨੇ ਦੀ 21 ਤਾਰੀਖ ਹੈ। ਹਫਤਾ ਕੁ ਪਹਿਲਾਂ ਫਗਵਾੜੇ ਦੇ ਇੱਕ
ਗੁਰਦੁਆਰੇ ਵਿੱਚ ਇੱਕ ਮੁੰਡੇ ਦਾ ਕਤਲ ਕੀਤਾ ਗਿਆ ਸੀ। ਉਸ ਮੁੰਡੇ ਤੇ ਇਹ ਇਲਜਾਮ ਲਗਾਇਆ ਗਿਆ ਸੀ ਕਿ
ਉਹ ਗੁਰਦੁਆਰੇ ਵਿੱਚ ਬੇਅਦਵੀ ਕਰਨ ਆਇਆ ਸੀ। ਇਸ ਬਾਰੇ ਬਹੁਤ ਸਾਰੀਆਂ ਯੂਟਿਊਬ ਵੀਡੀਓ ਤੁਹਾਨੂੰ
ਦੇਖਣ/ਸੁਣਨ ਨੂੰ ਮਿਲ ਜਾਣਗੀਆਂ। ਉਹ ਵਿਚਾਰਾ ਇੱਕ ਸਿਧਰਾ ਜਿਹਾ ਯਤੀਮ ਬੱਚਾ ਸੀ ਜੋ ਕਿ ਕਿਸੇ
ਤਰ੍ਹਾਂ ਡਿਜ਼ੀਟਲ ਮੰਗਤਿਆਂ ਦੇ ਢਹੇ ਚੜ ਗਿਆ। ਅਤੇ ਉਸ ਨੂੰ ਬੇ-ਰਹਿਮੀ ਨਾਲ ਕਤਲ ਕਰ ਦਿੱਤਾ ਗਿਆ
ਸੀ। ਜੇ ਕਰ ਅਜਿਹੇ ਕਾਰੇ ਕਰਨ ਵਾਲੇ ਧਰਮੀ ਹਨ ਤਾਂ ਫਿਰ ਅਧਰਮੀ ਕੌਣ ਹੋਏ? ਇਹ ਗੱਲ ਮੈਂ ਕਿਤਨੇ
ਸਾਲਾਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਸਿੱਖ ਧਰਮ ਹੁਣ ਗੁੰਡਿਆਂ, ਬਦਮਾਸ਼ਾਂ, ਲੁੱਚਿਆਂ, ਲਫੰਗਿਆਂ,
ਚੋਰਾਂ, ਡਾਕੂਆਂ ਅਤੇ ਡਰੱਗ ਸਮਗਲਰਾਂ ਦਾ ਧਰਮ ਬਣ ਚੁੱਕਾ ਹੈ। ਹਜ਼ਾਰਾਂ ਲੱਖਾਂ ਵਿਚੋਂ ਕੋਈ ਵਿਰਲਾ
ਹੀ ਸਿੱਖ ਹੋਵੇਗਾ ਜਿਸ ਦੇ ਅੰਦਰ ਸੱਚ ਅਤੇ ਮਨੁੱਖਤਾ ਦਾ ਦਰਦ ਹੋਵੇਗਾ। ਬਹੁ ਸੰਮਤੀ ਇਨ੍ਹਾਂ ਵਿਚੋਂ
ਪਸ਼ੂ ਬਿਰਤੀ ਵਾਲੀ ਹੈਵਾਨ ਬਣ ਚੁੱਕੀ ਹੈ। ਇਸ ਦੀ ਤਾਜਾ ਮਿਸਾਲ ਤੁਹਾਡੇ ਸਾਹਮਣੇ ਹੈ।
ਉਹ ਮਾਰਿਆ ਗਿਆ ਯਤੀਮ ਬੱਚਾ ਕਿਵੇਂ ਸਹਿਮਿਆ ਅਤੇ ਡਰਿਆ ਹੋਇਆ ਦਿਖਾਈ ਦੇ ਰਿਹਾ ਹੈ। ਉਹ ਵੀਡੀਓ
ਬਣਾਉਣ ਵਾਲੇ ਅਤੇ ਮਾਰਨ ਵਾਲੇ ਨਿਹੰਗ ਨੂੰ ਕਹਿ ਰਿਹਾ ਹੈ ਕਿ ਮੈਨੂੰ ਤੁਸੀਂ ਅਤੇ ਸੁੱਖੀ ਨੇ ਕਿਹਾ
ਸੀ ਆਹ ਕੰਮ ਕਰਨਾ ਹੈ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਸ ਬੱਚੇ ਨੂੰ ਮਾਰਨ ਵਾਲਾ ਹੀ ਕਿਸੇ ਹੋਰ
ਸਾਥੀ ਨਾਲ ਵਰਗਲਾ ਕਿ ਲਿਆਇਆ ਸੀ। ਹੁਣ ਤਾਂ ਗੱਲ ਹੋਰ ਵੀ ਸਾਫ ਹੋ ਗਈ ਹੈ ਜਦੋਂ ਯਤੀਮ ਬੱਚੇ ਨੂੰ
ਮਾਰਨ ਵਾਲੇ ਨਿਹੰਗ ਮੰਗੂ ਮੱਠ ਦੀ ਅਸਲੀਅਤ ਸਾਹਮਣੇ ਆ ਗਈ ਹੈ ਕਿ ਉਹ ਪਹਿਲਾਂ ਵੀ ਕੀ ਕੁੱਝ ਕਰਦਾ
ਰਿਹਾ ਹੈ। ਇਸ ਬਾਰੇ ਜਾਣਕਾਰੀ ਤੁਹਾਨੂੰ ਇਨ੍ਹਾਂ ਕੁੱਝ ਕੁ ਵੀਡਓ ਵਿੱਚ ਦੇਖਣ ਨੂੰ ਮਿਲ ਹੀ ਜਾਵੇਗੀ
ਇਸ ਲਈ ਮੈਂ ਆਪਣੇ ਕੋਲੋਂ ਬਹੁਤਾ ਕੁੱਝ ਨਹੀਂ ਕਹਿੰਦਾ। ਸਿਰਫ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ
ਧਰਮ ਦੇ ਨਾਮ ਤੇ ਅਧਰਮ ਕਮਾਉਣ ਵਾਲੇ ਬਹੁਤ ਹਨ ਐਵੇਂ ਨਾ ਕਿਸੇ ਤੇ ਬਹੁਤਾ ਵਿਸ਼ਵਾਸ਼ ਕਰ ਲਿਆ ਕਰੋ।
ਬਹੁਤਿਆਂ ਲਈ ਧਰਮ ਸਿਰਫ ਇੱਕ ਧੰਦਾ ਹੈ। ਜਿਸ ਬੰਦੇ ਨੂੰ ਮੈਂ ਕਈ ਹੋਰ ਖਾਲਿਸਤਾਨੀਆਂ ਨਾਲੋਂ ਥੋੜਾ
ਜਿਹਾ ਸਿਆਣਾ ਸਮਝਦਾ ਸੀ ਉਹ ਵੀ ਅੰਦਰੋਂ ਗੁੰਡਾ ਹੀ ਨਿਕਲਿਆ ਹੈ। ਉਸ ਦਾ ਨਾਮ ਹੈ ਅਤਿੰਦਰਪਾਲ ਸਿੰਘ
ਖਾਲਿਸਤਾਨੀ। ਆਹ ਹੇਠਾਂ ਦਿੱਤੀ ਵੀਡੀਓ ਸੁਣ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਇਹ
ਡਿਜ਼ਟਲ ਮੰਗਤਿਆਂ ਨੂੰ ਧਰਮ ਦੇ ਨਾਮ ਤੇ ਗੁੰਡਾ ਗਰਦੀ ਕਰਨ ਲਈ ਉਤਸ਼ਾਹਤ ਕਰ ਰਿਹਾ ਹੈ। ਕਿਸ ਤਰ੍ਹਾਂ
ਝੂਠੇ ਬਿਰਤਾਂਤ ਸਿਰਜ ਰਿਹਾ ਹੈ। ਉਸ ਸਹਿਮੇ ਹੋਏ ਯਤੀਮ ਬੱਚੇ ਨੂੰ ਮਾਰਨਾ ਇਹ ਸੈਲਫ ਡੀਫੈਂਸ
ਕਹਿੰਦਾ ਹੈ ਜਿਵੇ ਕਿ ਉਹ ਯਤੀਮ ਬੱਚਾ ਏ-ਕੇ-47 ਚੁੱਕੀ ਫਿਰਦਾ ਹੋਵੇ।
https://www.youtube.com/watch?v=tbQvphDQrsQ
ਹੁਣ ਥੱਲੇ ਇੱਕ ਵੀਡੀਓ ਹੋਰ ਦੇਖੋ ਜਿਸ ਵਿੱਚ
ਨਿਹੰਗ ਰਮਨਦੀਪ ਮੰਗੂ ਮੱਠੂ ਦੀ ਅਸਲੀਅਤ ਦੱਸੀ ਗਈ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਵੀਡੀਓ ਹਨ
ਜਿਨ੍ਹਾਂ ਨੂੰ ਸੁਣ ਕੇ ਇਹ ਸ਼ੱਕ ਹੋਰ ਵੀ ਗੂੜਾ ਹੁੰਦਾ ਜਾਂਦਾ ਹੈ ਕਿ ਪੰਜਾਬ ਵਿੱਚ ਹੋ ਰਹੀਆਂ
ਬੇਅਦਵੀਆਂ ਪਿਛੇ ਕਿਤੇ ਸਿੱਖੀ ਭੇਖ ਵਿੱਚ ਛੁਪੇ ਡਿਜ਼ਟਿਲ ਮੰਗਤਿਆਂ ਦਾ ਹੱਥ ਤੇ ਨਹੀਂ। ਇੱਕ ਸਵਾਲ
ਇਹ ਵੀ ਉਠਦਾ ਹੈ ਕਿ ਪੰਜਾਬ ਤੋਂ ਬਾਹਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਨਹੀਂ ਹੁੰਦੀਆਂ?
https://www.youtube.com/watch?v=aVu4HA1qaEc
ਮੇਰਾ ਖਿਆਲ ਹੈ ਕਿ ਇਹ ਸਾਰੀਆਂ ਵੀਡੀਓ ਦੇਖ ਕੇ ਤੁਹਾਨੂੰ ਅਸਲੀਅਤ ਦੀ ਸਮਝ ਆ ਗਈ ਹੋਵੇਗੀ।
ਮੱਖਣ ਪੁਰੇਵਾਲ,
ਜਨਵਰੀ 21, 2024.