ਭਾਈ ਗੁਰਮੀਤ ਸਿੰਘ ਇੰਜਨੀਅਰ ਦੀ ਪੱਕੀ ਜ਼ਮਾਨਤ ਦਾ ਰੱਦ ਹੋਣਾ
ਭਾਈ ਗੁਰਮੀਤ ਸਿੰਘ ਇੰਜਨੀਅਰ ਇੱਕ ਪੜ੍ਹੇ ਲਿਖੇ ਸਾਊ ਵਿਆਕਤੀ ਲਗਦੇ ਹਨ ਜੋ ਕਿ ਜੁਆਨੀ ਵੇਲੇ
ਜ਼ਜਬਾਤੀ ਹੋ ਕਿ ਗਲਤ ਕਦਮ ਚੁੱਕ ਬੈਠੇ ਸਨ। ਇਹ ਕੋਈ ਅਨਹੋਣੀ ਸੋਚ ਨਹੀਂ ਸੀ। ਧਰਮ ਦੇ ਨਾਮ ਤੇ
ਜ਼ਜਬਾਤੀ ਹੋ ਕਿ ਗੁਮਰਾਹ ਹੋਣਾ ਆਮ ਵਰਤਾਰਾ ਹੈ। ਕਿਉਂਕਿ ਸਿੱਖ ਵਿਦਵਾਨਾ ਅਤੇ ਪ੍ਰਚਾਰਕਾਂ ਵਲੋਂ
ਪ੍ਰਚਾਰ ਹੀ ਇਸ ਤਰ੍ਹਾਂ ਦਾ ਕੀਤਾ ਜਾਂਦਾ ਹੈ ਕਿ ਗੁਰਮਤਿ ਦੀ ਅਤੇ ਦੁਨੀਆ ਦੇ ਵਰਤਾਰੇ ਦੀ ਬਹੁਤੀ
ਸੋਝੀ ਨਾ ਹੋਣ ਦੇ ਕਾਰਨ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਗੁਮਰਾਹ ਹੋ ਜਾਂਦੇ ਹਨ। ਕਈ ਜਾਣ ਬੁੱਝ
ਕੇ ਲੋਕਾਈ ਨੂੰ ਗੁਮਰਾਹ ਕਰਨ ਲਈ ਅਸਲੀਅਤ ਨੂੰ ਛੁਪਾ ਕੇ ਸਾਰਾ ਦੋਸ਼ ਵਿਰੋਧੀਆਂ ਤੇ ਜਾਂ ਗੌਰਮਿੰਟ
ਤੇ ਲਾ ਦਿੰਦੇ ਹਨ। ਹੁਣ ਭਾਈ ਗੁਰਮੀਤ ਸਿੰਘ ਦੀ ਜ਼ਮਾਨਤ ਰੱਦ ਹੋਣ ਤੇ ਵੀ ਇਹੀ ਕੁੱਝ ਕੀਤਾ ਜਾ ਰਿਹਾ
ਹੈ। ਭਗਵੰਤ ਮਾਨ ਨੂੰ ਵੱਧ ਤੋਂ ਵੱਧ ਬੁਰਾ ਭਲਾ ਕਹਿ ਕੇ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ।
ਕਿਉਂਕਿ ਜਦੋਂ ਭਾਈ ਗੁਰਮੀਤ ਸਿੰਘ ਇੰਜਨੀਅਰ ਦੀ ਜ਼ਮਾਨਤ ਹੋਈ ਸੀ ਤਾਂ ਉਸ ਦੀ ਇੱਕ ਖ਼ਬਰ ਪੜ੍ਹੀ ਸੀ
ਕਿ ਉਸ ਨੇ ਇੱਕ ਥਰੀ ਵੀਲਰ ਕਿਰਾਏ ਤੇ ਲੈ ਕੇ ਆਪਣੀ ਕਿਰਤ ਸ਼ੁਰੂ ਕਰ ਦਿੱਤੀ ਹੈ। ਉਸ ਦੀ ਬੋਲਬਾਣੀ
ਵਿੱਚ ਠਰੰਮਾ ਸੀ ਅਤੇ ਉਹ ਫੁਕਰੀਆਂ ਮਾਰਨ ਤੋਂ ਵੀ ਦੂਰ ਸੀ। ਕੱਲ ਜਦੋਂ ਅਖਬਾਰਾਂ ਵਿੱਚ ਖ਼ਬਰ ਛਪੀ
ਸੀ ਕਿ ਉਸ ਦੀ ਪੱਕੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਦੁਬਾਰਾ ਜੇਲ ਵਿੱਚ ਬੰਦ ਕਰ
ਦਿੱਤਾ ਗਿਆ ਹੈ। ਇਹ ਪੜ੍ਹ ਕੇ ਮਨ ਵਿੱਚ ਇੱਕ ਉਕਸਤਾ ਪੈਦਾ ਹੋਈ ਸੀ ਕਿ ਇਹ ਬੰਦਾ ਹੁਣ ਦੁਬਾਰਾ ਜਾਣ
ਬੁੱਝ ਕੇ ਕੋਈ ਗਲਤੀ ਕਰਨ ਵਾਲਾ ਤਾਂ ਲਗਦਾ ਨਹੀਂ ਹੈ ਇਸ ਲਈ ਇਹ ਜਾਨਣ ਦੀ ਇੱਛਾ ਹੋਈ ਕਿ ਇਸ ਦੀ
ਜ਼ਮਾਨਤ ਰੱਦ ਹੋਣ ਦੇ ਕਾਰਨਾ ਬਾਰੇ ਕੁੱਝ ਪਤਾ ਲਗਾਇਆ ਜਾਵੇ। ਇੰਟਰਨੈੱਟ ਤੇ ਸਰਚ ਕਰਕੇ ਜੋ ਲੱਭਿਆ
ਹੈ ਉਹ ਤੁਹਾਡੇ ਸਾਰਿਆਂ ਨਾਲ ਥੱਲੇ ਸਾਂਝਾ ਕਰ ਰਿਹਾ ਹਾਂ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ
ਗਲਤੀ ਇਸ ਦੇ ਵਕੀਲ ਦੀ ਹੈ ਪਰ ਸਿੱਖਾਂ ਦੇ ਲੀਡਰ ਅਤੇ ਹੋਰ ਖਾਲਿਸਤਾਨੀ ਪਾਣੀ ਪੀ-ਪੀ ਕੋਸ ਸਰਕਾਰ
ਨੂੰ ਰਹੇ ਹਨ। ਇਹ ਹਰ ਵਾਰੀ ਇੱਦਾਂ ਹੀ ਕਰਦੇ ਹਨ। ਇਸ ਦੀ ਆਪਣੀ ਇੱਕ ਵੀਡੀਓ ਵੀ ਹੈ ਜਿਸ ਵਿੱਚ ਇਹ
ਸਾਰਾ ਕੁੱਝ ਜਾਣਦਾ ਹੋਇਆ ਵੀ ਕਿ ਇਹ ਗਲਤੀ ਮੇਰੇ ਵਕੀਲ ਦੀ ਹੈ ਪਰ ਫਿਰ ਵੀ ਸਾਰਾ ਦੋਸ਼ ਆਪਣੇ ਉਪਰ
ਹੀ ਲੈ ਰਿਹਾ ਹੈ। ਦੂਸਰੇ ਪਾਸੇ ਉਹ ਖਰੂਦੀ ਟੋਲਾ ਅਤੇ ਉਸ ਦੇ ਹਮਾਇਤੀ ਹਨ ਜਿਹੜੇ ਕਿ ਸ਼ਰੇਆਮ ਕੀਤੀ
ਗੁੰਡਾ ਗਰਦੀ ਨੂੰ ਵੀ ਇਗਨੋਰ ਕਰਕੇ ਕਹਿੰਦੇ ਹਨ ਕਿ ਅੰਮ੍ਰਿਤਪਾਲ ਦਾ ਕਸੂਰ ਹੀ ਕੋਈ ਨਹੀਂ ਸੀ। ਉਹ
ਤਾਂ ਲੋਕਾਂ ਦੇ ਨਸ਼ੇ ਛੁਡਵਾ ਕੇ ਅੰਮ੍ਰਿਤ ਛਕਾਉਂਦਾ ਸੀ ਉਨ੍ਹਾਂ ਨੂੰ ਤਾਂ ਐਵੇਂ ਹੀ ਨੈਸ਼ਨਲ
ਸਕਿਉਰਟੀ ਲਗਾ ਕੇ ਡਿਬੜੂਗੜ ਭੇਜ ਦਿੱਤਾ ਸੀ। ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਸ
ਜਸਵੀਰ ਸਿੰਘ ਰੋਡੇ ਰਾਹੀਂ ਉਸ ਦੀ ਗਰਿਫਤਾਰੀ ਹੋਈ ਸੀ ਉਹ ਰੋਡੇ ਬਾਦਲਾਂ ਦਾ ਹੀ ਬੰਦਾ ਹੈ। ਬਾਦਲ
ਦੇ ਘਰਵਾਲੀ ਪਹਿਲਾਂ ਭਗਵੰਤ ਮਾਨ ਤੇ ਇਹ ਦੋਸ਼ ਲਉਂਦੀ ਸੀ ਕਿ ਇਨ੍ਹਾਂ ਤੋਂ ਪੰਜਾਬ ਵਿੱਚ ਲਾਅ ਐਂਡ
ਆਰਡਰ ਦੀ ਸਥਿਤੀ ਸੰਭਾਲ ਨਹੀਂ ਹੁੰਦੀ ਅਤੇ ਅਸੀਂ ਕੁੱਝ ਦਿਨਾਂ ਵਿੱਚ ਹੀ ਠੀਕ ਕਰ ਸਕਦੇ ਹਾਂ। ਜਦੋਂ
ਭਗਵੰਤ ਮਾਨ ਨੇ ਮੌਕਾ ਸੰਭਾਲ ਕੇ ਡਿਬੜੂਗੜ ਭੇਜ ਦਿੱਤੇ ਫਿਰ ਦੂਸਰੇ ਪਾਸੇ ਹੋ ਕੇ ਦੁਹਾਈ ਦੇਣ ਲੱਗ
ਪਏ। ਭਗਵੰਤ ਮਾਨ ਦੀ ਸਰਕਾਰ ਚੰਗੀ ਹੈ ਜਾਂ ਮਾੜੀ, ਇਸ ਦਾ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ।
ਪਰ ਖਰੂਦੀ ਟੋਲਿਆਂ ਨੂੰ ਡਿਬੜੂਗੜ ਭੇਜ ਕੇ ਕੋਈ ਗਲਤ ਨਹੀਂ ਕੀਤਾ। ਪਰ ਉਨ੍ਹਾਂ ਤੇ ਕੋਈ ਅਣਮਨੁੱਖੀ
ਕਾਰੇ ਕਰਨੇ ਗਲਤ ਗੱਲ ਹੈ। ਅਜਿਹੇ ਅਨਸਰ ਸਮਾਜ ਲਈ ਖਤਰਾ ਹਨ। ਪਰ ਭਾਈ ਗੁਰਮੀਤ ਸਿੰਘ ਇੰਜਨੀਅਰ
ਵਰਗੇ ਮੇਰਾ ਨਹੀਂ ਖਿਆਲ ਕਿ ਉਹ ਸਮਾਜ ਲਈ ਕੋਈ ਖਤਰਾ ਹੋ ਸਕਦੇ ਹਨ। ਇਹ ਇੱਥੋਂ ਤੱਕ ਮੇਰੀ ਲਿਖਤ
ਹੈ। ਇਸ ਵਿੱਚ ਜੇ ਕਰ ਕਿਸੇ ਨੂੰ ਕੋਈ ਗਲਤ ਗੱਲ ਲਗਦੀ ਹੈ ਤਾਂ ਉਸ ਵਿੱਚ ਸੁਧਾਈ ਦੀ ਗੁੰਜਾਇਸ ਹੋ
ਸਕਦੀ ਹੈ। ਅਗਾਂਹ ਜੋ ਮੈਨੂੰ ਇੰਟਰਨੈੱਟ ਤੋਂ ਲੱਭਾ ਹੈ ਉਹ ਪਾ ਰਿਹਾ ਹਾਂ।
ਮੱਖਣ ਪੁਰੇਵਾਲ,
ਅਪਰੈਲ 02, 2024.
--------------------------------------
ਭਾਈ ਗੁਰਮੀਤ ਸਿੰਘ ਇੰਜਨੀਅਰ
https://www.youtube.com/watch?v=sf5ZB_F4tsc
ਮੈਂ ਗੁਰਮੀਤ ਸਿੰਘ ਇੰਜੀਨੀਅਰ ਹਾਂ।
ਸਿੱਖਾਂ ਦੇ ਵੰਸ਼ ਬਚਾਉਣ ਲਈ ਮੈਂ ਆਪਣਾਂ ਵੰਸ਼ ਨਹੀਂ ਵਧਾ ਸਕਿਆ।
ਮੈਂ ਉਸ ਸਮੇਂ ਇੰਜਨੀਅਰ ਸੀ ਜਦੋਂ ਹਜ਼ਾਰਾਂ ਪਿੱਛੇ ਇੱਕ ਬੰਦਾ ਇੰਜੀਨੀਅਰ ਹੁੰਦਾ ਸੀ।
ਮੈਂ ਆਪਣਾਂ ਪਿਉ ਵੀ ਗਵਾਇਆ ਜਦ ਉਸਨੂੰ ਤਰੀਕ ਤੋਂ ਵਾਪਸ ਜਾਂਦੇ ਨੂੰ ਖਤਮ ਕਰ ਦਿੱਤਾ ਗਿਆ।
ਅੱਜ ਮੇਰੀ ਬੁੱਢੀ ਮਾਂ ਦਵਾਈਆਂ ਨੂੰ ਵੀ ਤਰਸਦੀ ਹੈ ਉਸਦੀ ਸਾਰ ਲੈਣ ਕੋਈ ਨਹੀਂ ਆਉਂਦਾ।
ਛੱਬੀ ਸਾਲ ਤੋਂ ਜੇਲ੍ਹ ਵਿੱਚ ਬੰਦ ਜਦੋਂ ਮੈਂ ਪੈਰੋਲ ਤੇ ਆਉਂਦਾ ਹਾਂ ਤਾਂ ਥ੍ਰੀ ਵੀਲਰ ਚਲਾਕੇ ਮਾਂ
ਲਈ ਕੁਝ ਪੈਸੇ ਦਵਾਈਆਂ ਲਈ ਜੋੜਕੇ ਜਾਂਦਾ ਹਾਂ।
ਮੇਰੀ ਕੌਮ ਨੇ ਮੈਨੂੰ ਮੇਰੇ ਕਾਰਜ ਲਈ ਨਵਾਜਿਆ ਹੈ ਵਿਸਾਰਗੀ ਤੇ ਬਦਹਾਲੀ ਨਾਲ।
ਮੈਂ ਉਸ ਕੌਮ ਨੂੰ ਸਮਰਪਿਤ ਹਾਂ ਜੋ ਕੌਮੀ ਯੋਧਿਆਂ ਨੂੰ ਵਿਸਾਰ ਕੇ ਮਜਬੂਰੀ ਵੱਸ ਚੁੱਕੇ ਗਏ ਕਦਮਾਂ
ਕਰਕੇ ਗਾਲਾਂ ਅਤੇ ਜ਼ਲੀਲ ਕਰਨ ਵਿੱਚ ਕਮੀ ਨਹੀਂ ਛੱਡਦੀ।
ਮੈਂ ਕੌਣ ਹਾਂ?????
ਮੈਂ ਵਿਸਰਿਆ ਗੁਰਮੀਤ ਹਾਂ।
ਮੈਂ ਗਵਾਚਿਆ ਗੁਰਮੀਤ ਹਾਂ।
'Bandi Singh' Gurmeet Singh Engineer, a victim of Sikh
Sangat's indiscretion, was again sent to jail
A special prayer for the release of the captive Singhs and an appeal to put
pressure on the governments by strengthening the National Justice Front
Chandigarh/Malerkotla, March 28 (Bureau): The National Justice Front has
organized a sit-in on the streets of Chandigarh-Mohali for the release of the
Singhs who have completed their sentences from January 7, 2023. As a result of
which many Bandi Singhs have been granted parole and fixed bails. Under this
series, Bandi Singh Bhai Gurmeet Singh Engineer got bail
six and a half months ago, but due to the negligence of the lawyers pursuing the
cases, his bail was canceled and today he had to go to jail again.
On this occasion, in a special conversation with Adara Abu Zaid News, Bapu
Gurcharan Singh, the guardian of National Justice Front, Jathedar Jagtar Singh
Hawara, told with a very sad heart that it was our own people who neglected Bhai
Gurmeet Singh to go behind the bars again. is lying He said that we could not
present his case properly before the court. The so-called
Chaudhary-turned-leaders of the front diverted the cases of the release of the
captive Singhs. Before this, Jaspal Singh Majhpur had worked very hard in the
case of Bandi Singhs, but the so-called organizers of the front, showing their
arbitrariness, threw the cases off the rails. Bapu Gurcharan Singh said that
Jathedar Hawara has betrayed the Sikh community by ignoring the guidelines given
in the letter. They said that they had been requesting for a long time to take
Bhai Gurmeet Singh's case seriously, but the lawyers gave their wish, the result
of which is before the nation that Bhai Gurmeet Singh has again reached Burail
Jail in Chandigarh.
Bapu Gurcharan Singh appealed to the Sikh Sangat through the medium of the press
to make special prayers for the release of the captive Singhs and to strengthen
it by participating in the national justice front so that the release of the
captive Singhs can be achieved by putting pressure on the governments.