ਮਿਸ਼ਨਰੀ ਅਤੇ ਸਪੋਕਸਮੈਨ ਵਾਲੇ ਵੀ ਸਮਾਜ ਵਿਰੋਧੀ ਅਤੇ ਧਰਮ ਵਿਰੋਧੀ ਲੋਕ ਹਨ
ਅੱਜ 2024 ਅਪ੍ਰੈਲ ਮਹੀਨੇ ਦੀ ਅੱਠ ਤਾਰੀਖ ਹੈ। ਅੱਜ ਤੋਂ 6 ਦਿਨ ਬਾਅਦ ਇਨ੍ਹਾਂ ਦੇ ਕਹੇ ਜਾਂਦੇ
ਉੱਚਾ ਦਰ ਬਾਬੇ ਨਾਨਕ ਦਾ ਅਰੰਭ ਹੋ ਰਿਹਾ ਹੈ। ਜਿਸ ਵਿੱਚ ਸਮਾਜ ਅਤੇ ਧਰਮ ਵਿਰੋਧੀ ਲੋਕ ਇਕੱਠੇ ਹੋ
ਕੇ ਧਰਮ ਦੇ ਨਾਮ ਤੇ ਅਧਰਮ ਫੈਲਾਉਣਗੇ। ਜਿਵੇਂ ਕਿ ਡੇਰੇਦਾਰ ਸਾਧ, ਟਕਸਾਲੀ ਅਤੇ ਭੰਗਪੀਣੇ, ਧਰਮ ਦੇ
ਨਾਮ ਤੇ ਅਧਰਮ ਫੈਲਾਉਂਦੇ ਹਨ। ਇਹ ਸਾਰੇ ਕੂੜ ਗ੍ਰੰਥਾਂ ਨੂੰ ਪ੍ਰਮੋਟ ਕਰਨ ਵਾਲੇ ਹਨ। ਸਪੋਕਸਮੈਨ
ਅਖਬਾਰ ਦੇ 8 ਅਪ੍ਰੈਲ ਦੇ ਅੰਕ ਵਿੱਚ ਜੋ ਮੁੱਖ ਪੰਨੇ ਤੇ ਛਪਿਆ ਹੈ ਉਸ ਦੇ ਇੱਕ ਹਿੱਸੇ ਦਾ ਸਕਰੀਨ
ਸ਼ੌਟ ਤੁਸੀਂ ਇਹ ਹੇਠਾਂ ਦੇਖ ਸਕਦੇ ਹੋ ਜਾਂ ਪੂਰਾ ਪੰਨਾ ਸਪੋਕਸਮੈਨ ਦੀ ਵੈੱਬ ਸਾਈਟ ਤੇ ਜਾ ਕੇ ਦੇਖ
ਸਕਦੇ ਹੋ।
ਅੱਜ ਭਾਵੇਂ ਹਾਲੇ ਕਨੇਡਾ ਵਿੱਚ ਅਪ੍ਰੈਲ ਦੀ 8 ਤਾਰੀਖ ਹੈ ਪਰ ਸਪੋਕਸਮੈਨ ਦਾ 9 ਅਪ੍ਰੈਲ ਵਾਲਾ ਅੰਕ
ਵੀ ਛਪ ਕੇ ਵੈੱਬ ਸਾਈਟ ਉਪਰ ਅੱਪਲੋਡ ਹੋ ਚੁੱਕਾ ਹੈ। ਪਹਿਲਾਂ ਮੈਂ ਸੋਚਦਾ ਸੀ ਕਿ ਸ਼ਾਇਦ ਇਹ 8
ਅਪ੍ਰੈਲ ਵਾਲੇ ਮੁੱਖ ਪੰਨੇ ਦੀ ਜਾਣਕਾਰੀ ਕਿਸੇ ਅਣਗਹਿਲੀ ਕਾਰਨ ਛਪ ਗਈ ਹੋਵੇਗੀ ਅਤੇ ਅਗਲੇ ਦਿਨ ਇਸ
ਦਾ ਸਪਸ਼ਟੀ ਕਰਨ ਛਪੇਗਾ। ਪਰ ਇਸ ਬਾਰੇ ਕੁੱਝ ਨਹੀਂ ਛਪਿਆ। ਜਿਸ ਤੋਂ ਲਗਦਾ ਹੈ ਕਿ ਦਾਲ ਵਿੱਚ ਕੁੱਝ
ਕਾਲਾ ਜਰੂਰ ਹੈ ਜਾਂ ਫਿਰ ਸਾਰੀ ਦਾਲ ਹੀ ਕਾਲੀ ਹੈ। ਕਿਸੇ ਵੀ ਅਖਬਾਰ ਨੂੰ ਇੱਕ ਬਿਜ਼ਨਸ ਦੇ ਤੌਰ ਤੇ
ਚਲਾਉਣਾ ਉਸ ਅਖਬਾਰ ਵਾਲੇ ਦਾ ਪੂਰਾ ਹੱਕ ਹੈ ਕਿ ਉਹ ਆਪਣੇ ਬਿਜ਼ਨਸ ਲਈ ਕਾਨੂੰਨ ਦੇ ਦਾਇਰੇ ਵਿੱਚ ਰਹਿ
ਕੇ ਜੋ ਮਰਜੀ ਛਾਪੇ। ਪਰ ਧਰਮ ਦਾ ਨਾਮ ਲੈ ਕੇ ਲੋਕਾਂ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ ਜਿਸ
ਤਰ੍ਹਾਂ ਇਹ ਕਰ ਰਹੇ ਹਨ। ਬੜੇ ਵੱਡੇ ਮਿਸ਼ਨਰੀ ਪ੍ਰਚਾਰਕ ਅਤੇ ਵੱਡੀਆਂ ਡਿਗਰੀਆਂ ਵਾਲੇ ਵਿਦਵਾਨ
ਜਿਨ੍ਹਾਂ ਵਿਚੋਂ ਬਹੁਤੇ ਇੱਥੇ ਸਿੱਖ ਮਾਰਗ ਤੇ ਵੀ ਲਿਖਦੇ ਰਹੇ ਹਨ ਉਹ ਸਾਰੇ ਹੀ ਸਪੋਕਸਮੈਨ ਦੀਆਂ
ਸਿਫਤਾਂ ਵੀ ਕਰਦੇ ਰਹੇ ਹਨ ਅਤੇ ਸਪੋਕਸਮੈਨ ਅਖਬਾਰ ਵਿੱਚ ਲਿਖਦੇ ਵੀ ਰਹੇ ਹਨ। ਜਦੋਂ ਕੋਈ ਭਾਜਪਾ,
ਮੋਦੀ ਸਰਕਾਰ ਜਾਂ ਆਰ: ਆਰ: ਐੱਸ: ਵਾਲੇ ਕੋਈ ਐਸਾ ਬਿਆਨ ਦਿੰਦੇ ਸਨ ਜਿਸ ਤੋਂ ਇਨ੍ਹਾਂ ਦੇ ਧਰਮ ਨੂੰ
ਕੋਈ ਖਤਰਾ ਭਾਸਦਾ ਸੀ ਤਾਂ ਉਸ ਦੇ ਜਵਾਬ ਵਿੱਚ ਇਹ ਆਪਣੇ ਬਿਆਨ ਸਪੋਕਸਮੈਨ ਰਾਹੀਂ ਦਾਗਦੇ ਹਨ। ਹੁਣ
ਇਹ ਸਾਰੇ ਕਿਉਂ ਚੁੱਪ ਹਨ? ਕੀ ਸਾਰਿਆਂ ਨੂੰ ਮੋਦੀ ਨੇ ਡਰਾ ਲਿਆ ਹੈ ਜਾਂ ਕੋਈ ਲਾਲਚ ਦੇ ਕੇ ਆਪਣੀ
ਝੋਲੀ ਪਾ ਲਿਆ ਹੈ? ਬਹੁਤਾ ਕੁੱਝ ਲਿਖਣ ਦੀ ਲੋੜ ਨਹੀਂ ਇਹ ਸਾਰੇ ਮਿਸ਼ਨਰੀ ਅਤੇ ਹੋਰ ਲੋਕ ਇਨ੍ਹਾਂ
ਗੱਲਾਂ ਤੋਂ ਜਾਣੂ ਹਨ।
ਦਸਮ ਗ੍ਰੰਥ ਇੱਕ ਸਮਾਜ ਵਿਰੋਧੀ, ਇਸਤ੍ਰੀ ਵਿਰੋਧੀ ਅਤੇ ਅਣਹੋਣੀਆਂ ਗੱਪਾਂ ਮਾਰਨ ਵਾਲਾ ਗ੍ਰੰਥ ਹੈ
ਜਿਸ ਦੀ ਮਸ਼ਹੂਰੀ ਇਹ ਸਪੋਕਸਮੈਨ ਵਾਲਾ ਕਰ ਰਿਹਾ ਹੈ। ਹਾਲਾਂ ਕਿ ਹੁਣ ਤੱਕ ਇਸ ਗ੍ਰੰਥ ਦੇ ਵਿਰੋਧ
ਵਿੱਚ ਬਹੁਤ ਕੁੱਝ ਇੱਥੇ ਛਾਪ ਵੀ ਚੁੱਕਾ ਹੈ। ਜਿਸ ਅਖਬਾਰ ਨੂੰ ਮੈਂ ਵੀ ਬਾਕੀ ਅਖਬਾਰਾਂ ਵਾਲਿਆਂ
ਨਾਲੋਂ ਕੁੱਝ ਚੰਗਾ ਸਮਝਦਾ ਸੀ ਪਰ ਇਹ ਤਾਂ ਅੰਦਰੋਂ ਕੁੱਝ ਹੋਰ ਹੀ ਨਿਕਲਿਆ। ਇਹ ਬਚਿੱਤਰ ਨਾਟਕ ਦੀ
ਸਵੈ-ਜੀਵਨੀ ਵਾਲੀ ਕਹਾਣੀ ਨੂੰ ਕਹਿੰਦਾ ਹੈ ਕਿ ਇਸ ਵਿੱਚ ਕੁੱਝ ਵੀ ਮਿਥਿਆ ਨਹੀਂ ਹੈ। ਪ੍ਰਮਾਤਮਾ
ਅਤੇ ਗੁਰੂ ਨਾਨਕ ਮੇਰੇ ਭਾਵ ਕਿ ਦਸਵੇਂ ਗੁਰੂ ਦੇ ਗਵਾਹ ਹਨ। ਇਸ ਤੋਂ ਪਰੇ ਹੋਰ ਕਮੀਨਗੀ ਕੀ ਹੋ
ਸਕਦੀ ਹੈ?
ਇਸ ਸਵੈ-ਜੀਵਨੀ ਵਿੱਚ ਹੀ ਲਿਖਿਆ ਹੋਇਆ ਹੈ ਕਿ ਕਾਲ ਨੇ (ਜਿਸ ਨੂੰ ਮਹਾਂਕਾਲ ਵੀ ਕਿਹਾ ਜਾਂਦਾ ਹੈ।
ਇਸ ਮਹਾਂਕਾਲ ਦਾ ਸਿੱਖ ਬਣਨ ਲਈ ਸ਼ਰਾਬ ਅਤੇ ਭੰਗ ਦਾ ਸੇਵਨ ਜਰੂਰੀ ਹੈ) ਆਪਣੇ ਇੱਕ ਕੰਨ ਵਿਚੋਂ ਮੈਲ
ਕੱਢ ਕੇ ਦੋ ਦੈਂਤ, ਮਧੁ ਅਤੇ ਕੈਟਭ ਪੈਦਾ ਕੀਤੇ ਅਤੇ ਦੂਸਰੇ ਕੰਨ ਵਿਚੋਂ ਮੈਲ ਕੱਢ ਕੇ ਸਾਰੀ
ਸ਼੍ਰਿਸ਼ਟੀ ਦੀ ਰਚਨਾ ਕੀਤੀ। ਕੀ ਇਸ ਵਿੱਚ ਰਾਈ ਮਾਤਰ ਵੀ ਝੂਠ ਨਹੀਂ ਹੈ? ਕਿਉਂਕਿ ਪ੍ਰਮਾਤਮਾ ਅਤੇ
ਨਾਨਕ ਦਸਵੇਂ ਗੁਰੂ ਦੇ ਗਵਾਹ ਹਨ। ਕੀ ਸ਼੍ਰਿਸ਼ਟੀ ਦੀ ਰਚਨਾ ਇਸੇ ਤਰ੍ਹਾਂ ਹੀ ਹੋਈ ਸੀ? ਫਿਰ ਇਹ
ਸਕੂਲਾਂ ਵਿੱਚ ਪੜ੍ਹਾਇਆ ਕਿਉਂ ਨਹੀਂ ਜਾਂਦਾ?
ਦਕਸ਼ ਪਰਜਾਪਤੀ ਦੇ ਘਰ ਦਸ ਹਜ਼ਾਰ ਲੜਕੀਆਂ ਪੈਦਾ ਹੋਈਆਂ ਅਤੇ ਇਹ ਸਾਰੀਆਂ ਰਾਜਿਆਂ ਨੂੰ ਵਿਆਹੀਆਂ
ਗਈਆਂ। ਕੀ ਇਹ ਵੀ ਸਾਰਾ ਕੁੱਝ ਸੱਚ ਹੀ ਹੈ? ਸੱਪ ਤੋਂ ਲੈ ਕੇ ਸੂਰਜ ਤੱਕ ਕੀ ਇਹ ਸਾਰੇ ਇਸਤ੍ਰੀਆਂ
ਦੇ ਪੇਟੋਂ ਹੀ ਜੰਮੇ ਸਨ ਜੋ ਕਿ ਤੁਹਾਡਾ ਬਚਿੱਤਰ ਨਾਟਕ ਕਹਿ ਰਿਹਾ ਹੈ। ਸੂਰਜ ਇੱਕ ਇਸਤ੍ਰੀ ਦੇ
ਪੇਟੋਂ ਜੰਮਿਆਂ ਜਿਸ ਤੋਂ ਸੂਰਜ ਵੰਸ ਚੱਲੀ। ਸੂਰਜ ਵੰਸ ਵਿਚੋਂ ਹੀ ਅਗਾਂਹ ਰਘੂਬੰਸ ਚੱਲਿਆ ਫਿਰ
ਅਗਾਂਹ ਰਾਮ ਅਤੇ ਲਵ ਕੁਸ਼ ਪੈਦਾ ਹੋਏ ਉਸ ਤੋਂ ਅਗਾਂਹ ਫਿਰ ਸੋਢੀ-ਬੇਦੀਆਂ ਦੀ ਵੰਸ ਚੱਲੀ। ਭਾਵ ਕਿ
ਸਿੱਖਾਂ ਦੇ ਦਸਵੇਂ ਗੁਰੂ ਨੇ ਜੋ ਆਪਣੀ ਸਵੈ-ਜੀਵਨੀ ਲਿਖੀ ਹੈ ਜਿਸ ਵਿੱਚ ਕਿ ਪਰਮਾਤਮਾ ਅਤੇ ਨਾਨਕ
ਨੂੰ ਸਾਖੀ ਜਾਣਕੇ ਸੱਚੋ ਸੱਚ ਲਿਖਿਆ ਹੈ ਉਸ ਅਨੁਸਾਰ ਗੁਰੂਆਂ ਦੀ ਵੰਸ ਵਿੱਚ ਇਸਤ੍ਰੀਆਂ ਸੱਪ ਵੀ
ਜੰਮਦੀਆਂ ਰਹੀਆਂ ਹਨ ਅਤੇ ਸੂਰਜ ਵੀ ਇਸਤਰੀ ਦੇ ਪੇਟੋਂ ਹੀ ਜੰਮਿਆਂ ਹੈ। ਵਾਹ ਕਿੱਡੀ ਕਮਾਲ ਦੀ ਖੋਜ਼
ਹੈ ਸਿੱਖਾਂ ਦੀ। ਸਿੱਖਾਂ ਦਾ ਬਚਿੱਤਰ ਨਾਟਕ ਇੱਕ ਪਾਸੇ ਤਾਂ ਇਹ ਕਹਿੰਦਾ ਹੈ ਕਿ ਰੱਬ ਇਸਤਰੀਆਂ ਨੂੰ
ਬਣਾ ਕੇ ਪਛਤਾਇਆ ਸੀ ਦੂਸਰੇ ਪਾਸੇ ਆਪ ਵੀ ਸਾਰੇ ਇਸਤਰੀਆਂ ਦੇ ਪੇਟੋਂ ਜੰਮੇ ਹਨ ਅਤੇ ਨਾਲ ਹੀ ਸੱਪ
ਅਤੇ ਸੂਰਜ ਵੀ ਇਸਤਰੀਆਂ ਦੇ ਪੇਟੋਂ ਜਮਾਈ ਜਾਂਦੇ ਹਨ। ਵਾਹ ਕਿੱਡੀ ਕਮਾਲ ਦੀ ਸੋਚਣੀ ਹੈ ਸਿੱਖਾਂ
ਦੀ? ਬਲਿਹਾਰੇ ਜਾਈਏ ਉਹ ਸਿੱਖੋ ਤੁਹਾਡੀ ਸੋਚਣੀ ਦੇ। ਆਹ ਜਿਹੜਾ ਕੰਮ ਇਕੱਠੇ ਹੋ ਕਿ ਤੁਸੀਂ
ਸਪੋਕਸਮੈਨ ਨਾਲ ਰਲ ਕੇ ਕਰਨ ਜਾ ਰਹੇ ਹੋ ਇਹ ਤੁਹਾਡੀ ਸਾਰਿਆਂ ਦੀ ਮਰੀਆਂ ਹੋਈਆਂ ਜਮੀਰਾਂ ਦੀ
ਨਿਸ਼ਾਨੀ ਹੈ। ਇਹ ਤਾਂ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਕੋਈ ਬਹੁਤ ਹੀ ਸੁਘੜ ਸਿਆਣੀ ਇਸਤਰੀ 36
ਪ੍ਰਕਾਰ ਦੇ ਭੋਜਨ ਬਣਾ ਕੇ ਖਾਣ ਵੇਲੇ ਉਸ ਸਾਰੇ ਖਾਣੇ ਦੇ ਉਪਰ ਸਵਾਹ ਭੁੱਕ ਦੇਵੇ। ਇਸ ਤਰਹਾਂ ਹੀ
ਤੁਸੀ ਸਾਰੇ ਰਲ ਕੇ ਕਰ ਰਹੇ ਹੋ। ਲੱਖ ਲਾਹਣਤ ਹੈ ਤੁਹਾਡੇ ਸਾਰਿਆਂ ਦੇ ਧਰਮ ਦੇ ਨਾਮ ਤੇ ਸਮਾਜ ਨੂੰ
ਗੰਧਲਾ ਕਰਨ ਦੀ। ਪਹਿਲਾਂ ਤਾਂ ਪਸ਼ੂ ਬਿਰਤੀ ਵਾਲੇ ਅਤੇ ਗੁੰਡਾ ਬਿਰਤੀ ਵਾਲੇ ਸਾਧ ਅਤੇ ਉਨ੍ਹਾਂ ਦੇ
ਚੇਲੇ ਹੀ ਇਸ ਤਰ੍ਹਾਂ ਕਰਦੇ ਸਨ ਪਰ ਹੁਣ ਤਾਂ ਪੜ੍ਹੇ ਲਿਖੇ ਮਿਸ਼ਨਰੀ ਅਤੇ ਸਪੋਕਸਮੈਨ ਵਾਲਿਆਂ ਨੇ ਵੀ
ਉਹੀ ਕੰਮ ਸ਼ੁਰੂ ਕਰ ਦਿੱਤਾ ਹੈ। ਮਰੀਆਂ ਹੋਈਆਂ ਜਮੀਰਾਂ ਵਾਲੇ ਧਰਮ ਦੇ ਨਾਮ ਤੇ ਅਧਰਮ ਕਮਾਉਣ ਵਾਲੇ,
ਗੰਦੇ, ਲੁੱਚੇ ਲਫੰਗੇ ਅਤੇ ਗਪੌੜ ਕਹਾਣੀਆਂ ਨਾਲ ਭਰਪੂਰ ਗ੍ਰੰਥਾਂ ਨੂੰ ਪਰਮੋਟ ਕਰਨ ਵਾਲੇ ਪਸ਼ੂ
ਬਿਰਤੀ ਵਾਲੇ ਲੋਕ।
ਮੱਖਣ ਪੁਰੇਵਾਲ,
ਅਪ੍ਰੈਲ 08, 2024.