ਕੀ ਅਮਰੀਕਾ ਨੇ ਇੰਡੀਆ ਨੂੰ 1971 ਵਿੱਚ ਪ੍ਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ?
ਦੁਨੀਆ ਵਿੱਚ ਇਸ ਵੇਲੇ ਬਾਹਰੀ ਤੌਰ ਤੇ ਅਤੇ ਅੰਦਰੂਨੀ ਤੌਰ ਤੇ ਬਹੁਤ ਕੁੱਝ ਚੱਲ ਰਿਹਾ ਹੈ। ਇੱਕ
ਪਾਸੇ ਰੂਸ ਅਤੇ ਯੂਕਰੇਨ ਦੀ ਲੜਾਈ ਚੱਲ ਰਹੀ ਹੈ। ਦੂਜੇ ਪਾਸੇ ਇਜ਼ਰਾਈਲ ਹਮਾਸ ਨੂੰ ਤਬਾਹ ਕਰਨ ਤੇ
ਤੁਲਿਆ ਹੋਇਆ ਹੈ। ਭਾਂਵੇਂ ਕਿ ਕਿਸੇ ਸਮੇ ਹਮਾਸ ਵੀ ਇਜ਼ਰਾਈਲ ਵਲੋਂ ਹੀ ਖੜਾ ਕੀਤਾ ਗਿਆ ਸੀ। ਇਸਲਾਮ
ਦੇ ਨਾਮ ਤੇ ਜ਼ਹਾਦ ਖੜਾ ਕਰਨ ਵਾਲੇ ਜ਼ਹਾਦੀਆਂ ਦੀ ਕੋਈ ਵੀ ਅਕਲਮੰਦ ਵਿਆਕਤੀ ਪ੍ਰਸੰਸਾ ਨਹੀਂ ਕਰ ਸਕਦਾ
ਪਰ ਜੋ ਬੱਚੇ, ਬੁੱਢੇ, ਇਸਤ੍ਰੀਆਂ ਅਤੇ ਹੋਰ ਹਜਾਰਾਂ ਹੀ ਨਿਰਦੋਸ਼ ਵਿਆਕਤੀ ਮਾਰੇ ਜਾ ਰਹੇ ਹਨ
ਉਨ੍ਹਾਂ ਨਾਲ ਹਰ ਇੱਕ ਦੀ ਹਮਦਰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ। ਅਮਰੀਕਾ ਅਰਬਾਂ ਡਾਲਰਾਂ ਦੀ
ਸਹਾਇਤਾ ਯੂਕਰੇਨ ਅਤੇ ਇਜ਼ਰਾਈਲ ਨੂੰ ਦੇ ਰਿਹਾ ਹੈ। ਕਨੇਡਾ ਅਤੇ ਯੋਰਪੀਅਨ ਯੂਨੀਅਨ ਦੇ ਦੇਸ਼ ਵੀ
ਯੂਕਰੇਨ ਦੀ ਸਹਾਇਤਾ ਕਰ ਰਹੇ ਹਨ। ਇੰਡੀਆ ਅਤੇ ਕੁੱਝ ਕੁ ਹੋਰ ਦੇਸ਼ਾਂ ਨੂੰ ਛੱਡ ਕੇ ਤਕਰੀਬਨ ਸਾਰੇ
ਹੀ ਰੂਸ ਦੇ ਵਿਰੋਧ ਵਿੱਚ ਖੜੇ ਹਨ। ਘੱਟੋ ਘੱਟ ਬਾਹਰੀ ਤੌਰ ਤੇ ਤਾਂ ਇਸੇ ਤਰ੍ਹਾਂ ਲੱਗ ਰਿਹਾ ਹੈ।
ਅੰਦਰੂਨੀ ਤੌਰ ਤੇ ਸਾਰੇ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਕਿਸੇ ਹੋਰ ਮਕਸਦ ਲਈ ਕੰਮ ਕਰ ਰਹੀਆਂ
ਹੁੰਦੀਆਂ ਹਨ। ਸਾਰੇ ਦੇਸ਼ਾਂ ਵਿੱਚ ਹੀ ਇਸੇ ਤਰ੍ਹਾਂ ਚਲਦਾ ਹੈ। ਹਰ ਇੱਕ ਦੇਸ਼ ਦੀ ਖੁਫੀਆ ਏਜੰਸੀ ਦਾ
ਮੁੱਖ ਕੰਮ ਹੁੰਦਾ ਹੈ ਕਿ ਉਸ ਦੇਸ਼ ਨੂੰ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਕਿਵੇ ਬਚਾਉਣਾਂ ਹੈ।
ਕਨੇਡਾ ਵਰਗੇ ਬਹੁਤੇ ਦੇਸ਼ ਤਾਂ ਆਪਣੇ ਆਪ ਨੂੰ ਇੱਥੋਂ ਤੱਕ ਹੀ ਸੀਮਤ ਰੱਖਦੇ ਹਨ। ਉਹ ਹੋਰ ਦੇਸ਼ਾਂ
ਵਿੱਚ ਬਹੁਤ ਘੱਟ ਦਖਲ-ਅੰਦਾਜ਼ੀ ਕਰਦੇ ਹਨ। ਪਰ ਅਮਰੀਕਾ ਅਤੇ ਰੂਸ ਹੋਰ ਦੇਸ਼ਾਂ ਵਿੱਚ ਵੀ ਦਖਲ ਅੰਦਾਜ਼ੀ
ਕਰਦੇ ਹਨ। ਸਭ ਤੋਂ ਵੱਧ ਅਮਰੀਕਾ ਕਰਦਾ ਹੈ। ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਖਾਲਿਸਤਾਨੀ
ਲੀਡਰ ਅਮਰੀਕਾ ਦੀ ਸੀ: ਆਈ: ਏ: ਦੇ ਪੇਅ ਰੋਲ ਤੇ ਕੰਮ ਕਰਦੇ ਹਨ ਅਤੇ ਕੁੱਝ ਹੋਰ ਪਾਕਿਸਤਾਨੀ ਖੁਫੀਆ
ਏਜੰਸੀ ਦੇ ਅੰਡਰ ਕੰਮ ਕਰਦੇ ਹਨ। ਇਹ ਸਾਰੀ ਜਾਣਕਾਰੀ ਤੁਸੀਂ ਪਵਨੀਤ ਸਿੰਘ ਦੇ ਯੂ-ਟਿਊਬ ਚੈਨਲ ਤੋਂ
ਲੈ ਸਕਦੇ ਹੋ। ਕਿਸੇ ਸਮੇਂ ਡਾ: ਜਗਜੀਤ ਸਿੰਘ ਚੌਹਾਨ ਵੀ ਇਨ੍ਹਾਂ ਦੋ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ
ਦੇ ਕਹਿਣ ਅਨੁਸਾਰ ਕੰਮ ਕਰਦਾ ਦੱਸਿਆ ਜਾਂਦਾ ਸੀ। ਜਿਸ ਤਰ੍ਹਾਂ ਹੁਣ ਬਹੁਤੇ ਖਾਸਿਲਤਾਨੀਆਂ ਨੂੰ ਆਸ
ਹੈ ਕਿ ਸਾਡਾ ਖਾਲਿਸਤਾਨ ਤਾਂ ਬਸ ਬਣਿਆਂ ਕਿ ਬਣਿਆਂ। ਇਸੇ ਤਰ੍ਹਾਂ ਡਾ: ਜਗਜੀਤ ਸਿੰਘ ਚੌਹਾਨ 1984
ਦੇ ਅਟੈਕ ਤੋਂ ਬਾਅਦ ਕਹਿੰਦਾ ਹੁੰਦਾ ਸੀ। ਉਸ ਵੇਲੇ ਕੋਈ ਸ਼ੋਸ਼ਲ ਮੀਡੀਆ ਤੇ ਹੈ ਨਹੀਂ ਸੀ ਅਤੇ ਉਸ ਦੇ
ਲੇਖ ਹਰ ਹਫਤੇ ਕਨੇਡਾ ਅਤੇ ਯੂ: ਕੇ: ਦੇ ਅਖਬਾਰਾਂ ਵਿੱਚ ਛਪਦੇ ਹੁੰਦੇ ਸਨ। ਜਦੋਂ ਡਾ: ਮਨਮੋਹਣ
ਸਿੰਘ ਨੂੰ ਇੰਡੀਆ ਦਾ ਖਜ਼ਾਨਾਂ ਮੰਤਰੀ ਬਣਾਇਆ ਗਿਆ ਸੀ ਤਾਂ ਇਸ ਨੇ ਲਿਖਿਆ ਸੀ ਕਿ ਇੰਡੀਆ ਦਾ ਦਵਾਲਾ
ਨਿੱਕਲਣ ਵਾਲਾ ਹੈ। ਇਸ ਨੂੰ ਕੋਈ ਨਹੀਂ ਰੋਕ ਸਕਦਾ। ਡਾ: ਮਨਮੋਹਣ ਸਿੰਘ ਨੂੰ ਇਸ ਕਰਕੇ ਖਜ਼ਾਨਾ
ਮੰਤਰੀ ਬਣਾਇਆ ਹੈ ਤਾਂ ਕਿ ਦੇਸ਼ ਦਾ ਦਿਵਾਲਾ ਨਿਕਲਣ ਦਾ ਦੋਸ਼ ਵੀ ਸਿੱਖਾਂ ਸਿਰ ਮੜਿਆ ਜਾ ਸਕੇ। ਪਰ
ਡਾ: ਮਨਮੋਹਣ ਸਿੰਘ ਨੇ ਜੋ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ। ਤੁਸੀਂ ਸਾਧਾਂ ਦੀਆਂ ਅਤੇ
ਉਨ੍ਹਾਂ ਦੇ ਚੇਲਿਆਂ ਦੀਆਂ ਧਰਮ ਦੇ ਨਾਮ ਤੇ ਮਾਰੀਆਂ ਗੱਪਾਂ ਤਾਂ ਬਹੁਤ ਸੁਣੀਆਂ ਹੋਣਗੀਆਂ। ਪਰ ਆਹ
ਇੱਕ ਵੀਡੀਓ ਜਰੂਰ ਸੁਣਿਉਂ। ਇਸ ਵਿਚੋਂ ਤੁਹਾਨੂੰ ਬਹੁਤ ਸਾਰਾ ਦੁਨੀਆ ਦਾ ਗਿਆਨ ਹਾਸਲ ਹੋਵੇਗਾ।
ਮੱਖਣ ਪੁਰੇਵਾਲ,
ਅਪ੍ਰੈਲ 22, 2024.
https://www.youtube.com/watch?v=_yMFVycL6pw