.

ਕੀ ਕਨੇਡਾ ਦੀ ਫੈਡਰਲ ਪਾਰਟੀ, ਐਨ. ਡੀ. ਪੀ. ਦਾ ਨੇਤਾ ਜਗਮੀਤ ਸਿੰਘ ਇੱਕ ਅੱਤਵਾਦੀ ਹੈ?

ਆਮ ਕਨੇਡੀਅਨ ਗੋਰੇ ਟਰੂਡੋ ਦੀ ਲਿਬਰਲ ਸਰਕਾਰ ਤੋਂ ਕਾਫੀ ਔਖੇ ਹਨ। ਟਰੂਡੋ ਦੀ ਲਿਬਰਲ ਸਰਕਾਰ ਇਸ ਵੇਲੇ ਐਨ. ਡੀ. ਪੀ. ਦੀਆਂ ਫੌੜੀਆਂ ਦੇ ਸਹਾਰੇ ਚੱਲ ਰਹੀ ਹੈ। ਜਿਸ ਦੇ ਨੇਤਾ ਜਗਮੀਤ ਸਿੰਘ ਹਨ। ਪਾਰਲੀਮਿੰਟ ਵਿੱਚ ਜਦੋਂ ਵੀ ਕੋਈ ਬਿੱਲ ਪਾਸ ਹੋਣਾ ਹੁੰਦਾ ਹੈ ਤਾਂ ਉਸ ਨੂੰ ਐਨ. ਡੀ. ਪੀ. ਪਾਰਟੀ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਤਾਂ ਕਿ ਸਰਕਾਰ ਟੁੱਟਣ ਤੋਂ ਬਚ ਸਕੇ। ਕੁੱਝ ਕੁ ਕੰਮ ਇਨ੍ਹਾਂ ਨੇ ਘੱਟ ਆਮਦਨੀ ਵਾਲੇ ਪਰਵਾਰਾਂ ਲਈ ਚੰਗੇ ਵੀ ਕੀਤੇ ਹਨ। ਜਿਵੇਂ ਕਿ ਫਾਰਮ ਕੇਅਰ ਅਤੇ ਡੈਂਟਲ ਕੇਅਰ। ਪਰ ਮਹਿੰਗਾਈ ਕਾਫੀ ਵੱਧ ਜਾਣ ਦੇ ਕਾਰਨ ਬਹੁਤੇ ਲੋਕ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਦੋਸ਼ੀ ਮੰਨਦੇ ਹਨ। ਜਿਨ੍ਹਾਂ ਵਿੱਚ ਕਾਰਬਨ ਟੈਕਸ ਅਤੇ ਹੱਦ ਤੋਂ ਜਿਆਦਾ ਲੋਕਾਂ ਨੂੰ ਬਾਹਰੋਂ ਸੱਦਣਾ ਮੰਨਦੇ ਹਨ। ਇੰਡੀਆ ਅਤੇ ਖਾਸ ਕਰਕੇ ਪੰਜਾਬ ਤੋਂ ਪੜ੍ਹਨ ਲਈ ਆਏ ਹੋਏ ਹੱਦ ਤੋਂ ਵੱਧ ਵਿਦਿਆਰਥੀ ਕਈ ਗੋਰੇ ਲੋਕਾਂ ਨੂੰ ਝੱਲਣੇ ਔਖੇ ਹੋ ਰਹੇ ਹਨ। ਇਸ ਤਰ੍ਹਾਂ ਦੇ ਗੋਰੇ ਲੋਕ ਇਹੀ ਸੋਚਦੇ ਹਨ ਕਿ ਜੇ ਕਰ ਉਹ ਪੜ੍ਹਨ ਲਈ ਹੀ ਆਏ ਹਨ ਤਾਂ ਉਨ੍ਹਾਂ ਨੂੰ ਪੜ੍ਹਾਈ ਕਰਕੇ ਵਾਪਸ ਆਪਣੇ ਦੇਸ਼ ਚਲੇ ਜਾਣਾਂ ਚਾਹੀਦਾ ਹੈ। ਜਦੋਂ ਕਈ ਸਟੂਡਿੰਟਸ ਕੋਈ ਮੁਜਾਹਰਾ ਕਰਦੇ ਹਨ ਤਾਂ ਕਈ ਯੂ-ਟਿਊਬ ਮੀਡੀਆ ਵਾਲੇ ਗੋਰੇ ਉਨ੍ਹਾਂ ਦਾ ਪੱਖ ਜਾਨਣ ਲਈ ਜਦੋਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਮੂਹਰਿਉਂ ਬਿੱਲਕੁੱਲ ਕੋਈ ਗੱਲਬਾਤ ਨਹੀਂ ਕਰਦੇ। ਪੂਰਾ ਮੋਨ ਧਾਰ ਲੈਂਦੇ ਹਨ। ਇਨਹਾਂ ਵਿੱਚ ਕਈ ਸਿਆਣੀ ਉਮਰ ਦੇ ਵੀ ਹੁੰਦੇ ਹਨ। ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀ ਖਿੱਲੀ ਉਡਾਈ ਜਾਂਦੀਂ ਹੈ ਕਿ ਇਹ ਸਿਰਫ ਇੰਮੀਗਰੇਸ਼ਨ ਲੈਣ ਲਈ ਇੱਕ ਬਹਾਨਾ ਭਾਲਦੇ ਹਨ।
ਕਾਨੂੰਨ ਦੀ ਪਾਲਣਾ ਕਰਨ ਵਾਲੇ ਕਨੇਡਾ ਅਤੇ ਇਸ ਤਰ੍ਹਾਂ ਦੇ ਹੋਰ ਅਮਨ ਅਮਾਨ ਵਾਲੇ ਚੰਗੇ ਦੇਸ਼ਾਂ ਵਿੱਚ ਜਾ ਕੇ ਹਰ ਕੋਈ ਵਸਣਾ ਚਾਹੁੰਦਾ ਹੈ। ਪਰ ਜਦੋਂ ਆਪਣੇ ਪਿਛਲੇ ਦੇਸ਼ਾਂ ਦੀਆਂ ਗਲਤ ਆਦਤਾਂ ਅਤੇ ਹੋਰ ਕੰਮਚੋਰ ਵਰਗੀਆਂ ਭੈੜੀਆਂ ਆਦਤਾਂ ਛੱਡ ਕੇ ਚੰਗੇ ਸ਼ਹਿਰੀ ਬਣਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਨਸਲੀ ਲੋਕਾਂ ਨੂੰ ਨਸਲਵਾਦ ਨੂੰ ਵੜਾਵਾ ਦੇਣ ਦਾ ਮੌਕਾ ਮਿਲ ਜਾਂਦਾ ਹੈ। ਸਾਰੇ ਤਾਂ ਨਹੀਂ ਪਰ ਸਾਡੇ ਪੰਜਾਬੀਆਂ ਵਿੱਚ ਕੰਮਚੋਰ ਵਾਲੀ ਬਿਰਤੀ ਬਾਕੀਆਂ ਨਾਲੋਂ ਕੁੱਝ ਜ਼ਿਆਦਾ ਹੈ। ਵੱਡੀਆਂ ਸਟੋਰਾਂ ਵਿੱਚ ਕੰਮ ਕਰਨ ਵਾਲੇ ਸਟੂਡਿੰਟਸ ਤੁਸੀਂ ਆਮ ਹੀ ਦੇਖਦੇ ਹੋ ਕਿ ਇੱਕ ਦੋ ਇਕੱਠੇ ਹੋ ਕੇ ਗੱਲਾਂ ਕਰੀ ਜਾਣਗੇ ਜਾਂ ਬਾਥਰੂਮ ਵਿੱਚ ਵੜ ਕੇ ਫੂਨਾ ਤੇ ਲੱਗੇ ਰਹਿਣਗੇ। ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਕਨੇਡਾ ਦੇ ਦੋ ਸ਼ਹਿਰਾਂ, ਸਰੀ ਅਤੇ ਬਰੈਂਪਟਨ ਵਿੱਚ ਹੋਰ ਸ਼ਹਿਰਾਂ ਨਾਲੋਂ ਵੱਧ ਆਬਾਦੀ ਹੈ। ਸਰੀ ਸ਼ਹਿਰ ਦੇ ਹਸਪਤਾਲ ਦੀਆਂ ਸੇਹਤ ਸੰਬੰਧੀ ਖਬਰਾਂ ਆਮ ਹੀ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਇਸ ਹਸਪਤਾਲ ਦੇ ਐਡਮਨਿਸਟਰੇਸ਼ਨ ਵਿੱਚ ਕੰਮ ਕਰਨ ਵਾਲੀ ਇੱਕ ਜਾਣ ਪਛਾਣ ਵਾਲੀ ਬੀਬੀ ਕੁੱਝ ਹਫਤੇ ਪਹਿਲਾਂ ਸਾਡੇ ਘਰੇ ਆਈ ਸੀ। ਉਸ ਨੇ ਮੈਨੂੰ ਕੁੱਝ ਸਵਾਲ ਕੀਤੇ ਕਿ ਸਾਡੇ ਲੋਕ ਹਸਪਤਾਲ ਵਿੱਚ ਚੰਗੀਆਂ ਸੇਵਾਵਾਂ ਸੰਬੰਧੀ ਤਾਂ ਸ਼ਿਕਾਇਤਾਂ ਬਹੁਤ ਕਰਦੇ ਹਨ ਪਰ ਆਪਣੀਆਂ ਜ਼ਿਮੇਵਾਰੀਆਂ ਚੰਗੀ ਤਰ੍ਹਾਂ ਕਿਉਂ ਨਹੀਂ ਨਿਭਾਂਉਂਦੇ? ਉਸ ਨੇ ਇਸ ਦੀਆਂ ਦੋ ਮਿਸਾਲਾਂ ਦਿੱਤੀਆਂ। ਇੱਕ ਤਾਂ ਇਹ ਕਿ ਸਾਡੇ ਲੋਕ ਇੰਡੀਆ ਤੋਂ ਆਪਣੇ ਸਿਆਣੇ ਬਜ਼ੁਰਗਾਂ ਨੂੰ ਇੱਥੇ ਵਿਜ਼ਟਰ ਵੀਜੇ ਤੇ ਮੰਗਵਾ ਲੈਂਦੇ ਹਨ ਫਿਰ ਜਦੋਂ ਕੋਈ ਬਿਮਾਰੀ ਲੱਗ ਜਾਂਦੀ ਹੈ ਤਾਂ ਹਸਪਤਾਲ ਵਿੱਚ ਖਰਚਾ ਬਹੁਤ ਆਉਂਦਾ ਹੈ। ਜਦੋਂ ਮੈਂ ਕਿਹਾ ਕਿ ਉਨ੍ਹਾਂ ਦਾ ਇੰਨਸ਼ੋਰਿੰਸ ਹੁੰਦਾ ਹੋਵੇਗਾ। ਤਾਂ ਉਸ ਨੇ ਜਵਾਬ ਵਿੱਚ ਕਿਹਾ ਕਿ ਹੁੰਦਾ ਹੈ ਸਿਰਫ ਇੱਕ ਲੱਖ ਡਾਲਰ ਦਾ। ਇਹ ਤਾਂ ਮਰੀਜ਼ ਨੂੰ ਹਸਪਤਾਲ ਵਿੱਚ ਰੱਖਣ ਦੇ ਕੁੱਝ ਦਿਨਾਂ ਵਿੱਚ ਹੀ ਖਤਮ ਹੋ ਜਾਂਦਾ ਹੈ। ਕਈ ਮਰੀਜ਼ ਇਤਨੇ ਕੁ ਠੀਕ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਘਰੇ ਲਿਜਾ ਕੇ ਰੱਖਿਆ ਜਾ ਸਕਦਾ ਹੈ। ਪਰ ਆਪਣੇ ਬਹੁਤੇ ਲੋਕ ਇਸ ਤਰ੍ਹਾਂ ਨਹੀਂ ਕਰਦੇ। ਜੇ ਕਰ ਉਨ੍ਹਾਂ ਨੂੰ ਕਹੋ ਕਿ ਅਸੀਂ ਖਰਚ ਕਰਕੇ ਇਸ ਨੂੰ ਇੰਡੀਆ ਵਿੱਚ ਕਿਸੇ ਹਸਪਤਾਲ ਵਿੱਚ ਭਿਜਵਾ ਸਕਦੇ ਹਾਂ ਤਾਂ ਇਸ ਤਰ੍ਹਾਂ ਵੀ ਨਹੀਂ ਮੰਨਦੇ। ਕਹਿ ਦਿੰਦੇ ਹਨ ਕਿ ਅਸੀਂ ਟੈਕਸ ਨੀ ਪੇਅ ਕਰਦੇ। ਕਹਿਣ ਤੋਂ ਭਾਵ ਹੈ ਕਿ ਸਾਡੇ ਲੋਕ ਸਿਹਤ ਸੇਵਾਵਾਂ ਦਾ ਮਿਸ ਜੂਜ ਬਹੁਤ ਕਰਦੇ ਹਨ। ਉਸ ਨੇ ਇੱਕ ਹੋਰ ਉਦਾਹਣ ਦਿੱਤੀ ਕਿ ਅਸੀਂ ਦੋ ਨਰਸਾਂ ਇੰਡੀਆਂ ਤੋਂ ਪੜਾਈ ਕਰਕੇ ਆਈਆਂ ਰੱਖੀਆਂ। ਇੱਕ ਪੰਜਾਬ ਦੀ ਸੀ ਅਤੇ ਇੱਕ ਦੱਖਣ ਦੇ ਕਿਸੇ ਸੂਬੇ ਦੀ ਸ਼ਾਇਦ ਕੇਰਲਾ ਦੀ ਸੀ। ਇਨ੍ਹਾਂ ਨੂੰ ਜਿਤਨਾ ਕੰਮ ਕਰਨ ਲਈ ਕਿਹਾ ਜਾਂਦਾ ਸੀ ਤਾਂ ਦੱਖਣ ਦੇ ਸੂਬੇ ਵਾਲੀ ਤਾਂ ਬੜੀ ਖੁਸ਼ੀ ਨਾਲ ਉਤਨਾ ਕੰਮ ਕਰ ਲੈਂਦੀ ਸੀ ਪਰ ਪੰਜਾਬਣ ਨਹੀਂ। ਉਹ ਕਹਿੰਦੀ ਕਿ ਅਸੀਂ ਉਸ ਨੂੰ ਇੱਕ ਮੌਕਾ ਹੋਰ ਦੇਣਾ ਹੈ ਨਹੀਂ ਤਾਂ ਅਸੀਂ ਹਟਾ ਦੇਣੀ ਹੈ। ਉਹ ਕਹਿੰਦੀ ਕਿ ਫਿਰ ਆਪਣੇ ਲੋਕ ਨਸਲਵਾਦ ਦਾ ਰੌਲ੍ਹਾ ਪਾ ਕੇ ਬਹਿ ਜਾਂਦੇ ਹਨ।
ਉਂਨਟੇਰੀਓ ਸੂਬੇ ਵਿੱਚ ਹਰ ਸਾਲ ਲੱਖਾਂ ਡਾਲਰਾਂ ਦੀਆਂ ਕਾਰਾਂ ਚੋਰੀ ਹੁੰਦੀਆਂ ਹਨ। ਪਿਛਲੇ ਕੁੱਝ ਹਫਤਿਆਂ ਵਿੱਚ ਕਾਫੀ ਗਰਿਫਤਾਰੀਆਂ ਵੀ ਹੋਈਆਂ ਹਨ। ਇਨ੍ਹਾਂ ਵਿੱਚ ਬਹੁਤੇ ਪੰਜਾਬੀ ਮੁੰਡੇ ਹੀ ਹਨ। ਇਸੇ ਤਰ੍ਹਾਂ ਟੋਰਾਂਟੋ ਏਅਰ ਪੋਰਟ ਤੋਂ ਜਿਹੜਾ ਸੋਨਾ ਚੋਰੀ ਹੋਇਆ ਸੀ ਉਸ ਵਿੱਚ ਵੀ ਕਈ ਪੰਜਾਬੀ ਸਨ। ਕੱਲ ਹੀ ਸਰੀ ਦੀ ਇੱਕ ਖਬਰ ਸੀ ਜਿਸ ਵਿੱਚ 400 ਤੋਂ ਵੱਧ ਕਾਰਾਂ ਦੇ ਕਨਵਰਟਰ ਚੋਰੀ ਕੀਤੇ ਹੋਏ ਅਗਾਂਹ ਵੇਚਣ ਦੇ ਦੋਸ਼ ਲੱਗੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬੀਆਂ ਦੀ ਮਾਨਸਿਕਤਾ ਅਪਰਾਧੀ ਵਿਰਤੀ ਵਾਲੀ ਅਤੇ ਕੰਮਚੋਰ ਵਾਲੀ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਫੁਕਰੀਆਂ ਮਾਰਨ ਵਾਲੇ ਪੰਜਾਬੀ ਸਿੱਖ ਹੀ ਹਨ। ਧਰਮ ਦੇ ਨਾਮ ਤੇ ਵੀ ਗੁੰਡਾ ਗਰਦੀਆਂ ਅਤੇ ਬਦਮਾਸ਼ੀਆਂ ਕਰਨ ਨੂੰ ਵੀ ਇਹ ਮਹਾਨਤਾ ਵਾਲੀ ਗੱਲ ਸਮਝਦੇ ਹਨ। ਵਿਰੋਧੀ ਵਿਚਾਰਾਂ ਵਾਲਿਆਂ ਨੂੰ ਗਾਲ੍ਹਾਂ ਕੱਢਣੀਆਂ ਅਤੇ ਧਮਕੀਆਂ ਦੇਣੀਆਂ ਵੀ ਇਨ੍ਹਾਂ ਲਈ ਧਰਮ ਦਾ ਕਰਮ ਹੈ। ਸਿੱਖਾਂ ਦੇ ਲਗ ਭੱਗ ਸਾਰੇ ਹੀ ਵਿਦਵਾਨ ਅਤੇ ਲੀਡਰ ਧਰਮ ਦੇ ਨਾਮ ਤੇ ਝੂਠ ਬੋਲ-ਬੋਲ ਕੇ ਲੋਕਾਈ ਦੇ ਮਨਾ ਵਿੱਚ ਜ਼ਹਿਰ ਭਰਨ ਦਾ ਕੰਮ ਕਰ ਰਹੇ ਹਨ। ਇਸ ਕੰਮ ਲਈ ਜਿਤਨਾ ਵੀ ਗਰਕਣਾ ਪਵੇ, ਝੂਠ ਬੋਲਣਾ ਪਵੇ, ਜਾਹਲੀ ਕਿਤਾਬਾਂ ਛਪਵਾਉਣੀਆਂ ਪੈਣ, ਝੂਠੀਆਂ ਕਹਾਣੀਆਂ ਘੜਨੀਆਂ ਪੈਣ ਜਾਂ ਹੋਰ ਵੀ ਜੋ ਘਟੀਆ ਕੰਮ ਕਰਨਾ ਪਵੇ ਕਿਸੇ ਨੂੰ ਮਹਾਨ ਦੱਸਣ ਲਈ ਬੜੀ ਢੀਠਤਾਈ ਨਾਲ ਕਰਦੇ ਹਨ। ਫਿਰ ਇਹ ਸਮਝਦੇ ਹਨ ਕਿ ਅਸੀਂ ਬਹੁਤ ਵੱਡੇ ਧਰਮੀ ਹਾਂ।
ਜਗਮੀਤ ਸਿੰਘ ਨੂੰ ਸ਼ਰੇਆਮ ਬਜ਼ਾਰ ਵਿੱਚ ਸਾਰਿਆਂ ਦੇ ਸਾਹਮਣੇ ਅੱਤਵਾਦੀ ਕਿਉਂ ਕਿਹਾ ਗਿਆ ਹੈ ਇਸ ਬਾਰੇ ਮੈਂ ਕੁੱਝ ਤਲਖ ਸਚਾਈਆਂ ਪੇਸ਼ ਕਰ ਰਿਹਾ ਹਾਂ। ਇਹ ਪੜ੍ਹ ਕੇ ਸ਼ਾਇਦ ਤੁਹਾਨੂੰ ਕੁੱਝ ਤਕਲੀਫ ਵੀ ਹੋਵੇ ਪਰ ਹੈ ਇਹ ਸਚਾਈ। ਜਗਮੀਤ ਸਿੰਘ, ਸਰਕਾਰ ਦੇ ਪਾਲੇ ਹੋਏ ਭਿੰਡਰਾਂਵਾਲੇ ਗੁੰਡੇ ਸਾਧ ਦਾ ਚੇਲਾ ਹੈ। ਕਨੇਡਾ ਵਿੱਚ ਰਹਿੰਦੇ ਗੁੰਡਾਗਰਦੀ ਅਤੇ ਬਦਮਾਸ਼ੀ ਨੂੰ ਧਰਮ ਬਣਾ ਕੇ ਪੇਸ਼ ਕਰਨ ਵਾਲਿਆਂ ਨਾਲ ਉਸ ਦੀ ਨੇੜਤਾ ਹੈ। ਜਦੋਂ ਉਹ ਐਨ. ਡੀ. ਪੀ. ਦਾ ਲੀਡਰ ਬਣਿਆ ਸੀ ਉਸ ਨੂੰ ਏਅਰ ਇੰਡੀਆ ਦੇ ਕਾਂਡ ਬਾਰੇ ਸਵਾਲ ਪੁੱਛੇ ਸਨ। ਉਸ ਨੇ ਬਹੁਤ ਹੀ ਟਾਲ-ਮਟੋਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਸਰਿਆਂ ਪਾਸਿਆਂ ਤੋਂ ਘੇਰਿਆ ਗਿਆ ਤਾਂ ਮੰਨਣਾ ਪਿਆ ਕਿ ਇਹ ਗਲਤ ਹੋਇਆ ਅਤੇ ਤਲਵਿੰਦਰ ਸਿੰਘ ਪਰਮਾਰ ਨੂੰ ਵੀ ਗਲਤ ਕਹਿਣਾ ਪਿਆ। ਸਿੱਖ ਕਹਿੰਦੇ ਹਨ ਇਹ ਕਾਰਾ ਸਰਕਾਰ ਨੇ ਕਰਵਾਇਆ। ਆਪਣੇ ਹੱਕ ਵਿੱਚ ਦਲੀਲ ਲਈ ਉਹ ਕਿਤਾਬ ਸਾਫਟ ਟਾਰਗਿਟ ਦਾ ਹਵਾਲਾ ਦਿੰਦੇ ਹਨ। ਦੂਸਰੇ ਪਾਸੇ ਇੰਡੀਆ ਦੀ ਸਰਕਾਰ ਇਸ ਬਾਰੇ ਸਾਰਾ ਦੋਸ਼ ਸਿੱਖਾਂ ਦੇ ਸਿਰ ਮੜਦੀ ਹੈ। ਅਸਲੀਅਤ ਦਾ ਦੋਹਾਂ ਪਾਸਿਆਂ ਨੂੰ ਪਤਾ ਹੈ ਪਰ ਪੂਰਾ ਸੱਚ ਕੋਈ ਦੱਸਣ ਲਈ ਤਿਆਰ ਨਹੀਂ। ਜੇ ਕਰ ਰਿਪਦੂਮਣ ਸਿੰਘ ਮਲਕ ਦੀ ਸਰਕਾਰ ਨਾਲ ਨੇੜਤਾ ਸੀ ਅਤੇ ਉਸ ਦਾ ਕਤਲ ਵੀ ਹੋ ਚੁੱਕਾ ਹੈ ਤਾਂ ਦੂਸਰੇ ਪਾਸੇ ਉਸ ਦੀ ਨੇੜਤਾ ਉਨ੍ਹਾਂ ਨਾਲ ਵੀ ਸੀ ਜਿਨ੍ਹਾਂ ਤੇ ਇਸ ਦੇ ਦੋਸ਼ ਲਗਦੇ ਹਨ। ਉਨ੍ਹਾਂ ਵਿਚੋਂ ਇੱਕ ਇੰਦਰਜੀਤ ਸਿੰਘ ਰਿਆਤ ਨੂੰ ਦੋ ਵਾਰੀ ਇਸ ਕਾਂਡ ਬਾਰੇ ਸਜਾ ਵੀ ਹੋ ਚੁੱਕੀ ਹੈ ਭਾਵ ਕਿ ਕੋਰਟ ਵਿੱਚ ਦੋਸ਼ੀ ਸਾਬਤ ਹੋ ਚੁੱਕਾ ਹੈ ਕਿ ਬੰਬ ਬਣਾਉਣ ਵਿੱਚ ਉਸ ਦਾ ਹੱਥ ਸੀ। ਇਸ ਦਾ ਮੁੱਖ ਸਰਜਣਾ ਤਲਵਿੰਦਰ ਸਿੰਘ ਪਰਮਾਰ ਨੂੰ ਸਮਝਿਆ ਜਾਂਦਾ ਹੈ। ਜਿਸ ਨੂੰ ਸ਼ਹੀਦ ਮੰਨ ਕੇ ਉਸ ਦੀਆਂ ਫੋਟੋਆਂ ਵੀ ਗੁਰਦੁਰਿਆਂ ਵਿੱਚ ਲਾਈਆਂ ਹੋਈਆਂ ਹਨ। ਖਾਸ ਕਰਕੇ ਹਰਦੀਪ ਸਿੰਘ ਨਿੱਜਰ ਦੇ ਨਾਲ। ਹਰਦੀਪ ਸਿੰਘ ਨਿੱਜਰ ਇੰਡੀਆ ਸਰਕਾਰ ਦੀਆਂ ਨਜ਼ਰਾਂ ਵਿੱਚ ਇੱਕ ਅੱਤਵਦੀ ਸੀ। ਇੰਡੀਆ ਹੀ ਨਹੀਂ ਕਨੇਡਾ ਸਰਕਾਰ ਦੀਆਂ ਨਜ਼ਰਾਂ ਵਿੱਚ ਵੀ ਉਹ ਇੱਕ ਖਤਰਨਾਕ ਵਿਆਕਤੀ ਸੀ। ਇਸੇ ਕਰਕੇ ਉਸ ਦੇ ਹਵਾਈ ਸਫਰ ਕਰਨ ਤੇ ਪਬੰਦੀ ਲੱਗੀ ਹੋਈ ਸੀ ਅਤੇ ਉਸ ਦੇ ਬੈਂਕ ਅਕਾਂਉਂਟ ਵੀ ਸੀਲ ਕੀਤੇ ਹੋਏ ਸਨ। ਕੁੱਝ ਦਿਨ ਪਹਿਲਾਂ ਕਨੇਡਾ ਦੀ ਖਜਾਨਾ ਮੰਤਰੀ ਅਤੇ ਡਿਪਟੀ ਪਰਾਈਮਨਿਸਟਰ ਸਰੀ ਸ਼ਹਿਰ ਵਿੱਚ ਆਈ ਹੋਈ ਸੀ। ਪੰਜਾਬੀ ਮੀਡੀਏ ਨਾਲ ਉਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਜਿਸ ਵਿੱਚ ਦੋ ਪੰਜਾਬੀ ਮੂਲ ਦੇ ਮੈਂਬਰ ਪਾਰਲੀਮਿੰਟ ਵੀ ਮੌਜੂਦ ਸਨ। ਪੰਜਾਬੀ ਮੀਡੀਏ ਦੇ ਇੱਕ ਵਿਆਕਤੀ ਵਲੋਂ ਜਦੋਂ ਉਸ ਮਨਿਸਟਰ ਬੀਬੀ ਨੂੰ ਸਵਾਲ ਕੀਤਾ ਗਿਆ ਕਿ ਹਰਦੀਪ ਸਿੰਘ ਨਿੱਜਰ ਕਤਲ ਤੋਂ ਪਹਿਲਾਂ ਕਨੇਡੀਅਨ ਸਰਕਾਰ ਲਈ ਇੱਕ ਖਤਰਨਾਕ ਵਿਆਕਤੀ ਸੀ। ਉਸ ਦੇ ਹਵਾਈ ਸਫਰ ਤੇ ਪਬੰਦੀ ਸੀ ਅਤੇ ਉਸ ਦਾ ਬੈਂਕ ਅਕਾਂਉਂਟ ਵੀ ਸੀਲ ਕੀਤਾ ਹੋਇਆ ਸੀ। ਉਸ ਦੇ ਕਤਲ ਤੋਂ ਬਾਅਦ ਇਕਦਮ ਉਹ ਕਨੇਡਾ ਸਰਕਾਰ ਲਈ ਸ਼ਹੀਦ ਕਿਵੇਂ ਬਣ ਗਿਆ? ਇਸ ਸਵਾਲ ਦਾ ਤਸੱਲੀ ਬਖਸ਼ ਜਵਾਬ ਉਹ ਮਨਿਸਟਰ ਨਹੀਂ ਦੇ ਸਕੀ ਅਤੇ ਨਾਲ ਬੈਠੇ ਦੋ ਪਾਰਲੀਮੈਂਟ ਮੈਂਬਰਾਂ ਦੇ ਵੀ ਕਸੂਤੇ ਜਿਹੇ ਮੂੰਹ ਬਣ ਗਏ ਸਨ। ਇਹ ਵੀਡੀਓ ਤੁਸੀਂ ਯੂ-ਟਿਊਬ ਤੇ ਦੇਖ ਸਕਦੇ ਹੋ। ਅਗਲੀਆਂ ਪਾਰਲੀਮਿੰਟ ਦੀਆਂ ਚੋਣਾਂ ਵਿੱਚ ਇਸ ਲਿਬਰਲ ਸਰਕਾਰ ਦੀ ਫੱਟੀ ਪੋਚੀ ਜਾਣ ਦੀ ਕਾਫੀ ਸੰਭਾਵਨਾ ਹੈ। ਬਹੁਤੇ ਗੋਰੇ ਇਸ ਸਰਕਾਰ ਤੋਂ ਬਹੁਤੇ ਖੁਸ਼ ਨਹੀਂ ਹਨ। ਉਂਜ ਵੀ ਦੋ ਟਰਮਾਂ ਤੋਂ ਵੱਧ ਲੋਕ ਕੁੱਝ ਤਬਦੀਲੀ ਭਾਲਦੇ ਹਨ। ਸਿੱਖ ਧਰਮ ਨਾਲ ਸੰਬੰਧਿਤ ਹੁੱਲੜਵਾਜਾਂ ਨੇ ਵੀ ਜਗਮੀਤ ਸਿੰਘ ਦੀ ਸ਼ਹਿ ਤੇ ਕਾਫੀ ਅੱਤ ਚੁੱਕੀ ਹੋਈ ਹੈ। ਫਰੀ ਸਪੀਚ ਦੇ ਨਾਮ ਥੱਲੇ ਕਾਫੀ ਨੀਚ ਹਰਕਤਾਂ ਕਰ ਰਹੇ ਹਨ। ਕਦੀ ਉਹ ਨਗਰ ਕੀਰਤਨਾਂ ਵਿੱਚ ਇੰਦਰਾ ਗਾਂਧੀ ਨੂੰ ਮਾਰਨ ਦੀਆਂ ਝਾਕੀਆਂ ਪੇਸ਼ ਕਰ ਰਹੇ ਹਨ ਅਤੇ ਕਦੀ ਏਅਰ ਇੰਡੀਆ ਦੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਜਾ ਕੇ ਖਰੂਦ ਪਉਂਦੇ ਹਨ। ਇਸ ਤਰ੍ਹਾਂ ਦੀਆਂ ਹਰਕਤਾਂ ਦੇਖ ਕੇ ਲੋਕ ਅੰਦਰੋਂ ਅੰਦਰੀ ਉਬਲ ਰਹੇ ਹਨ। ਫਿਰ ਜਦੋਂ ਮੌਕਾ ਮਿਲਦਾ ਹੈ ਤਾਂ ਉਹ ਆਪਣਾ ਗੁਬਾਰ ਕੱਢ ਲੈਂਦੇ ਹਨ। ਲਓ ਸੁਣੋਂ ਅਤੇ ਦੇਖੋ ਫਿਰ ਉਹ ਵੀਡੀਓ ਜਿਸ ਵਿੱਚ ਇੱਕ ਬੀਬੀ ਪਹਿਲਾਂ ਟੋਰੂਡੋ ਨੂੰ ਬੋਲਦੀ ਹੈ ਅਤੇ ਫਿਰ ਜਗਮੀਤ ਸਿੰਘ ਨੂੰ ਬੋਲਦੀ ਹੋਈ ਟੈਰੋਰਿਸਟ ਵੀ ਕਹਿ ਦਿੰਦੀ ਹੈ। ਥੱਲੋ ਲੋਕਾਂ ਦੇ ਕੁਮਿੰਟਸ ਪੜ੍ਹੋ ਸ਼ਾਇਦ ਹੀ ਕੋਈ ਜਗਮੀਤ ਸਿੰਘ ਦੇ ਹੱਕ ਵਿੱਚ ਹੋਵੇਗਾ। ਜਿਹੜੇ ਲੋਕ ਖਾਸ ਕਰਕੇ ਭਿੰਡਰਾਂ ਵਾਲੇ ਗੁੰਡੇ ਸਾਧ ਦੇ ਚੇਲੇ ਹੋਰਨਾਂ ਨੂੰ ਧੀਆਂ ਭੈਣਾਂ ਦੀਆਂ ਗਾਲ੍ਹਾਂ ਕੱਢ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਅਤੇ ਜੇ ਕਰ ਉਹ ਮਾੜੀ ਮੋਟੀ ਅਕਲ ਰੱਖਦੇ ਹਨ ਤਾਂ ਇਸ ਵੀਡੀਓ ਥੱਲੇ ਲੋਕਾਂ ਵਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦਲੀਲ ਨਾਲ ਦੇਣ ਤਾਂ ਸਮਝਿਆ ਜਾ ਸਕਦਾ ਹੈ ਕਿ ਸਾਧ ਦੇ ਚੇਲੇ ਵੀ ਕੋਈ ਮਾੜੀ ਮੋਟੀ ਅਕਲ ਰੱਖਣ ਵਾਲੇ ਹੋ ਸਕਦੇ ਹਨ।
ਮੱਖਣ ਪੁਰੇਵਾਲ,
ਜੂਨ 28, 2024.


ਜਗਮੀਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਵੀਡੀਓ:


https://www.youtube.com/watch?v=FjSBeSEqwrg


ਸਟੂਡਿੰਟਾਂ ਦੇ ਪ੍ਰੋਟੈਸਟ ਬਾਰੇ ਵੀਡੀਓ:
https://www.youtube.com/watch?v=vreFofwPkG8




.