*ਸ਼ਬਦ ਵਾਹਿਗੁਰੂ ਦੀ ਉਤਪਤੀ*
ਪਿਆਰੀ ਸੰਗਤ ਜੀਉ, ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।।
ਦਾਸ ਨੇ ਪਿਛਲੇ ਦਿਨੀ ਇਕ ਲੇਖ ਆਪ
ਸਭ ਨਾਲ ਸਾਂਝਾ ਕੀਤਾ ਸੀ ਜਿਸ ਵਿੱਚ ਮੈਂ ਭਾਈ ਗੁਰਦਾਸ ਜੀ ਦੇ ਕਬਿਤ ਸਵੱਯੇ ਨੂੰ ਅਧਾਰ ਬਣਾਕੇ ਸ਼ਬਦ
*ਵਾਹਿਗੁਰੂ* ਦੀ ਉਤਪੱਤੀ ਬਾਰੇ ਲਿਖਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਸੇ ਲੜੀ ਵਿੱਚ ਇਹ ਦੂਜਾ ਲੇਖ
ਭਾਈ ਮਨੀ ਸਿੰਘ ਜੀ ਲਿਖੀ ਹੋਈ ਕਿਤਾਬ *ਸਿਖਾ ਦੀ ਭਗਤ ਮਾਲਾ* ਦਾ ਹਵਾਲਾ ਦੇ ਕੇ ਲਿਖ ਰਿਹਾ ਹਾਂ।
ਭਾਈ ਮਨੀ ਸਿੰਘ ਜਿਨਾਹ ਦਾ ਸਿਖ ਸਮਾਜ ਵਿੱਚ ਬਹੁਤ ਆਦਰ ਸਤਿਕਾਰ ਹੈ, ਇਕ ਮਹਾਨ ਸ਼ਹੀਦ ਵਜੋਂ ਜਾਣੇ
ਜਾਂਦੇ ਹਨ ਉਨਾੰ ਨੇ ਪਚਾਨਵੇਂ ਸਾਲ ਦੀ ਉਮਰ ਵਿੱਚ ਬੰਦ ਬੰਦ ਕਟਵਾਕੇ ਸ਼ਹਾਦਤ ਦਾ ਜਾਮ ਪੀ ਲਿਆ। ਏਸ
ਕਿਤਾਬ ਵਿੱਚ ਭਾਈ ਮਨੀ ਸਿੰਘ ਜੀ ਨੇ ਪੰਨਾ ਨੰਬਰ ੮੬\੮੭ ਉਤੇ ਲਿਖਿਆ ਹੈ ਕਿ ਗੁਰੂ ਅਰਜਨ ਪਾਤਸ਼ਾਹ
ਜੀ ਕੋਲ ਤਿੰਨ ਸਿੱਖ ਆਏ ਅਤੇ ਸਵਾਲ ਕੀਤਾ ਪਾਤਸ਼ਾਹ ਜੀਉ ਕੋਈ ਵਿਸ਼ਨੂ ਦੀ ਪੂਜਾ ਕਰਦਾ ਹੈ ਕੋਈ ਹਰੀ,
ਕੋਈ ਕਿਸ਼ਨ, ਕੋਈ ਰਾਮ ਅਤੇ ਕੋਈ ਔਮ ਜਾਪਦਾ ਹੈ ਅਸਾਨੂ ਹੁਕਮ ਹੈ ਕਿ ਵਾਹਿਗੁਰੂ ਜਪਣਾ ਹੈ , ਹੁਣ
ਤੁਸੀ ਦਸੋ ਅਸੀਂ ਕਿਹੜਾ ਨਾਮ ਜਪੀਏ ਤਾਂ ਜੋ ਅਸਾਡਾ ਪਾਰ ਉਤਾਰਾ ਹੋਜਾਵੇ। ਗੁਰੂ ਜੀ ਨੇ ਜਵਾਬ
ਦਿੱਤਾ ਭਾਈ ਦਰਿਆ ਕਿਨਾਰੇ ਕਈ ਬੇੜੀਆਂ ਹੁੰਦੀਆ ਹਨ ਕਿਸੇ ਵਿੱਚ ਵੀ ਬੈਠ ਜਾਈਏ ਪਾਰ ਹੋ ਜਾਈਦਾ
ਹੈ।ਇਹ ਸਾਰੇ ਨਾਮ ਪ੍ਰਭੂ ਦੇ ਹੀ ਹਨ। ਇਹ ਕਹਾਣੀ ਭਾਈ ਮਨੀ ਸਿੰਘ ਦਵਾਰਾ ਗੁਰੂ ਅਰਜੁਨ ਪਾਤਸ਼ਾਹ ਦੇ
ਮੂੰਹ ਤੋਂ ਸਿਖਾਂ ਨੂੰ ਸੁਣਾਈ ਜਾ ਰਹੀ ਹੈ, ਪਰ ਇਹ ਕਹਾਣੀ ਜੋ ਉਨਾੰ ਨੇ ਲਿਖੀ ਹੈ ਉਸ ਦਾ ਕੋਈ
ਸ੍ਰੋਤ ਨਹੀ ਦਸਿਆ ਗਿਆ। ਕੋਈ ਆਧਾਰ ਨਹੀ ਦਸਿਆ ੳਹਨਾ ਨੇ ਕਿਸ ਤੋਂ ਸੁਣੀ ਜਾਂ ਕਿਸ ਕਿਤਾਬ ਜਾਂ
ਗ੍ਰੰਥ ਵਿਚੋਂ ਪੜ੍ਹੀ ਕੋਈ ਹਵਾਲਾ ਨਹੀ ਦਿੱਤਾ। ਪਾਠਕਾਂ ਨੂੰ ਇਹ ਨਾ ਲਗੇ ਕਿ ਇਹ ਕਹਾਣੀ ਮੈਂ ਅਪਣੇ
ਕੋਲੋ ਬਣਾਕੇ ਲਿਖ ਰਿਹਾ ਹਾਂ ਏਸ ਲਈ ਉਸ ਕਿਤਾਬ ਦੇ ਪੰਨਿਆਂ ਦਾ ਸਕ੍ਰੀਨ ਸ਼ਾਟ ਵੀ ਨਾਲ ਹੀ ਦੇ ਰਿਹਾ
ਹਾਂ।
ਇਹ ਸਕ੍ਰੀਨ ਸ਼ਾਟ ਕਿਤਾਬ ਸਿਖਾਂ ਦੀ ਭਗਤ ਮਾਲਾ ਤੋਂ ਲਿਆ ਗਿਆ ਹੈ।ਇਸ ਵਿੱਚ ਅਗੇ ਪੰਚਮ ਪਾਤਸ਼ਾਹ ਜੀ
ਕੋਲੋਂ ਕਹਿਲਇਆ ਜਾ ਰਿਹਾ ਹੈ ਕਿ ਗੁਰੂ ਨਾਨਕ ਜੀ ਨੇ ਇਸ ਧਰਤੀ ਉਪਰ ਆਉਣ ਤੋਂ ਪਹਿਲਾ ਨੌ ਜੁਗ
*ਵਾਸਦੇਵ* ਦਾ ਨਾਮ ਜਪਿਆ ਅਤੇ ਵਵਾ ਅੱਖਰ ਲਿਆ ਫੇਰ ਹੋਰ ਨੌ ਜੁਗ *ਹਰੀ* ਦੇ ਨਾਮ ਦਾ ਜਾਪ ਕੀਤਾ
ਅਤੇ ਹਰੀ ਕੋਲੋ ਹਹਾ ਅਖਰ ਲਿਆ ਫੇਰ ਹੋਰ ਨੌ ਜੁਗ *ਗੋਬਿੰਦ* ਨੂੰ ਜਪਿਆ ਅਤੇ ਗੋਬਿੰਦ ਕੋਲੋਂ ਗਗਾ
ਅੱਖਰ ਪ੍ਰਾਪਤ ਕੀਤਾ ਫੇਰ ਨੌ ਜੁਗ *ਰਾਮ* ਨੂੰ ਸਿਮਰਿਆ ਅਤੇ ਰਾਮ ਕੋਲੋਂ ਰਾਰਾ ਅੱਖਰ ਲਿਆ। ਏਨਾ
ਸਾਰਿਆਂ ਅੱਖਰਾਂ ਨੂੰ ਇਕ ਥਾਂਈ ਇੱਕਠਾ ਕਰਕੇ *ਵਾਹਿਗੁਰੂ* ਸ਼ਬਦ ਬਣਾਇਆ ਅਤੇ ਵਾਹਿਗੁਰੂ ਸਿਮਰਿਆ।
ਜੋ ਵਾਹਿਗੁਰੂ ਕਹੇਗਾ ਉਸ ਨੂੰਗੁਰੂ ਨਾਨਕ ਦੀ ਛੱਤੀ ਜੁਗਾਂ ਦੀ ਤਪਸਿਆ ਦਾ ਫਲ ਪ੍ਰਾਪਤ ਹੋਵੇਗਾ।
ਏਥੇ ਇਹ ਨਹੀ ਲਿਖਿਆ ਕਿ ਅੰਤ ਵਿੱਚ ਜੋ ਵਾਹਿਗੁਰੂ ਸਿਮਰਿਆ ਉਹ ਕਿਤਨੇ ਜੁਗ ਸਿਮਰਿਆ। ਇਹ ਕਹਾਣੀ ਜੋ
ਭਾਈ ਮਨੀ ਸਿੰਘ ਦਵਾਰਾ ਗੁਰੂ ਅਰਜਨ ਸਾਹਿਬ ਜੀ ਦੇ ਮੁਖੋਂ ਸੁਣਾਈ ਜਾ ਰਹੀ ਹੈ ਕੋਈ ਮਿਥਿਹਾਸਕ ਜਹੀ
ਕਹਾਣੀ ਲਗਦੀ ਹੈ ।ਕਹਾਣੀ ਸੁਣਾਨ ਵਾਲੇ ਨੇ ਇਹ ਨਹੀ ਦਸਿਆ ਕਿ ਇਹ ਕਹਾਣੀ ਕੀ ਗੁਰੂ ਨਾਨਕ ਜੀ ਨੇ ਆਪ
ਕਿਸੇ ਨੂੰ ਸੁਣਾਈ ਸੀ ਅਤੇ ਅਗੇ ਇਹਨਾ ਨੇ ਕਿਸ ਤੋਂ ਸੁਣੀ ਸੀ। ਬਸ ਬਿਨਾ ਕਿਸੀ ਪ੍ਰਮਾਣ ਦੇ ਬਿਨਾ
ਕਿਸੀ ਇਤਿਹਾਸਕ ਤੱਥ ਦੇ ਇਹ ਮਿਥਿਹਾਸਕ ਕਹਾਣੀ ਗੁਰੂ ਪਾਤਸ਼ਾਹ ਜੀ ਦੇ ਮੁਖੋੰ ਭਾਈ ਮਨੀ ਸਿੰਘ
ਸੁਣਵਾਈ ਜਾ ਰਿਹਾ ਹੈ।ਅਤੇ ਵਾਹਿਗੁਰੂ ਸ਼ਬਦ ਨੂੰ ਸਿਖਾਂ ਵਿੱਚ ਮਸ਼ਹੂਰ ਕਰਨ ਲਈ ਭਾਈ ਗੁਰਦਾਸ ਦਾ
ਹਾਮੀ ਬਣ ਰਿਹਾ ਹੈ , ਸਿਖਾਂ ਨੂੰ ਸਨਾਤਨ ਧਰਮ ਦੇ ਅਵਤਾਰਵਾਦ ਨਾਲ ਜੁੜ ਰਿਹਾ ਹੈ। ਭਾਈ ਗੁਰਦਾਸ ਨੇ
ਪਹਿਲੇ ਇਸ ਸ਼ਬਦ ਨੂੰ ਮਿਥਿਹਾਸਕ ਕਿਰਦਾਰਾ ਨਾਲ ਜੋੜਕੇ ਮਸ਼ਹੂਰ ਕੀਤਾ ਤਾ ਜੋ ਸਿੱਖ ਸਮਾਜ ਗੁਰੂ
ਗ੍ਰੰਥ ਸਾਹਿਬ ਜੀ ਤੋ ਟੁੱਟ ਕੇ ਵਾਹਿਗੁਰੂ ਸਿਮਰਨ ਲੱਗ ਜਾਣ । ਇਹ ਸ਼ਬਦ ਵਿਸ਼ਨੂੰ, ਹਰੀ, ਗੋਬਿੰਦ
ਅਤੇ ਰਾਮ ਦੇ ਅਖਰਾ ਨੂੰ ਜੋੜੇਕੇ ਜੁਗਾਂ ਦੀ ਤਰਤੀਬ ਨੂੰ ੳਲਟ ਪਲਟ ਕੈ ਜੋੜ ਲਿਆ ਗਿਆ ਹੈ। ਭਾਈ
ਗੁਰਦਾਸ ਨੇ ਵਾਹਿਗੁਰੂ ਸ਼ਬਦ ਸਿੱਖਾ ਦੀ ਝੋਲੀ ਵਿੱਚ ਪਾਕੇ ਸਿਖਾਂ ਨੂੰ ਨਾਨਕ ਦੀ ਵਿਚਾਰਧਾਰਾ ਨਾਲੋ
ਤੋੜਨ ਦਾ ਕਮ ਕੀਤਾ ਹੈ। ਨਾਨਕ ਵਿਚਾਰਧਾਰਾ ਇਕ ਵਿਲੱਖਣ ਵਿਚਾਰਧਾਰਾ ਹੈ ਜੋ ਵਿਗਿਆਨ ਅਤੇ ਤਰਕ ਦੀ
ਕਸੌਟੀ ਤੇ ਖਰੀ ੳਤਰਦੀ ਹੈ। ਭਾਈ ਗੁਰਦਾਸ ਦੀ ਇਹ ਵਿਚਾਰਧਾਰਾ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਦੇ
ੳਲਟ ਹੈ।ਗੁਰਮੱਤ ਨੇ ਤਾਂ ਅਵਤਾਰਵਾਦ ਨੂੰ ਸਿਰੇ ਤੋਂ ਹੀ ਨਕਾਰਿਆ ਹੈ। ਗੁਰਬਾਣੀ ਮੁਤਾਬਕ,
ਗੁਰੂ ਨਾਨਕ ਪਾਤਸ਼ਾਹ ਸਿਰਫ ਇਕ ਨਾਲ ਜੁੜੇ ਸਨ। ਉਹਨਾ ਦਾ ਫੁਰਮਾਨ ਹੈ।
ਅਥ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ।।(ਮ:੧ ਅੰਕ ੫੦੪)
ਸੋਈ ਗਿਆਨੀ ਜੇ ਸਿਮਰੈ ਏਕ।ਸੋ ਧਨਵੰਤ ਜਿਸੁ ਥੁਧਿ ਬਿਬੇਕ।।( ਮ; ੫
ਅੰਕ੧੧੫੦ )
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।। ਜਨਮਿ ਨ ਮਰੈ ਨ ਆਵੈ ਨ ਜਾਇ। ਨਾਨਕ ਕਾ ਪ੍ਰਾਭੁ ਰਹਉ
ਸਮਾਇ।। (ਅੰਕ੧੧੩੬)
ਪਰ ਵਾਹਿਗੁਰੂ ਸ਼ਬਦ ਸਾਨੂੰ ਦੇਵੀ ਦੇਵਤੇ ਅਵਤਾਰਵਾਦ ਨਾਲ ਜੋੜਦਾ ਹੈ।ਗੁਰੂ ਨਾਨਕ ਜੀ ਦੀ
ਵਿਚਾਰਧਾਰਾ ਇਹ ਹੈ।
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ। ਸਭ ਕੋ ਸਚਿ ਸਮਾਵੈ।।ਰਿਗੁ ਕਹੈ ਰਹਿਆ
ਭਰਪੂਰਿ। ਰਾਮ ਨਾਮੁ ਦੇਵਾ ਮਹਿ ਸੂਰੁ।।ਨਾਇ ਲਇਐ ਪਰਾਛਤ ਜਾਹਿ।।ਨਾਨਕ ਤਉ ਮੋਖੰਤਰੁ ਪਾਹਿ।। ਜੁਜ
ਮਹਿ ਜੋਰਿ ਛਪੀ ਚੰਦ੍ਰਾਵਲਿ ਕਾਨ੍ ਕ੍ਰਿਸ਼ਨ ਜਾਦਮੁ ਭਾਇਆ।।ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ
ਰੰਗੁ ਕਿਆ।।ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੂਦਾਈ ਅਲਹੁ ਭਇਆ।।ਨੀਲ ਬਸਤ੍ ਲਏ ਕਪੜੇ ਪਹਿਰੇ
ਤੁਰਕ ਪਠਾਣੀ ਅਮਲੁ ਕੀਆ।। ਚਾਰੇ ਵੇਦ ਹੋਏ ਸਚਿਆਰ।।ਪੜਹਿ ਗੁਣਹਿ ਤਿਨ੍ ਚਾਰ ਵੀਚਾਰ ।।ਭਾਉ ਭਗਤੀ
ਕਰਿ ਨੀਚੁ ਸਦਾਏ ।।ਤਉ ਨਾਨਕ ਮੋਖੰਤਰੁ ਪਾਏ।।(ਅੰਕ੪੭੦)
ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਹਨ ਕਲ ਜੁਗ ਵਿੱਚ ਰੱਬ ਦਾ ਨਾਮ ਅੱਲ੍ਹਾ ਪ੍ਰਸਿੱਧ ਹੋਇਆ।
ਪਰ ਭਾਈ ਗੁਰਦਾਸ ਜੀ ਸੈਤੰਬਰ ਦੀ ਬਜਾਏ ਸਤਿਜੁਗ ਵਿੱਚ ਵਿਸ਼ਨੂੰ ,ਰਾਮ ਦੀ ਬਜਾਏ ਤ੍ਰੇਤਾ ਵਿੱਚ ਹਰੀ
ਕ੍ਰਿਸ਼ਨ ਜਦਕਿ ੳਸ ਦਾ ਨਾਮ ਤਾਂ ਕ੍ਰਿਸ਼ਨ ਸੀ, ਫੇਰ ਕ੍ਰਿਸ਼ਨ ਦੀ ਬਜਾਏ ਦੁਆਪਰ ਜੁਗ ਲਈ ਰਾਮ ,ਅਤੇ
ਕਲਿਯੁਗ ਲਈ ਅੱਲ੍ਹਾ ਦੀ ਬਜਾਏ ਗੋਬਿੰਦ ਲਿਖ ਰਹੀਆ ਹੈ। ਇਹ ਤਾਂ ਗੁਰੂ ਨਾਨਕ ਜੀ ਦੀ ਫਿਲਾਸਫੀ ਨੂੰ
ਹੀ ਨਕਾਰ ਰਹਿਆ ਹੈ।ਭਾਈ ਗੁਰਦਾਸ ਦਾ ਤਾਂ ਕਹਿਣਾ ਇਹ ਵੀ ਹੈ ਕਿ ਇਹ ਸਾਰੇ ਮਿਥਿਹਾਸਕ ਪਾਤਰ ਗੁਰੂ
ਨਾਨਕ ਜੀ ਦੇ ਹੀ ਅਵਤਾਰ ਸਨ ਇਸ ਨੇ ਤਾਂ ਗੂਰੂ ਨਾਨਕ ਜੀ ਨੂੰ ਵੀ ਸਨਾਤਨੀ ਬਣਾ ਦਿੱਤਾ ਹੈ। ਵਿਸ਼ਨੂ
ਨੂੰ ਸਤਿਗੁਰ ਅਤੇ ਹੋਰ ਅਵਤਾਰਾ ਦੇ ਨਾਮ ਕਿਤਨੇ ਸਤਿਕਾਰ ਨਾਲ ਲਿਖ ਰਿਹਾ ਹੈ ਪਰ ਗੁਰੂ ਨਾਨਕ ਜੀ
ਅਤੇ ਗੁਰੂ ਗੋਬਿੰਦ ਜੀ ਨਾਲ ਇਹ ਸਤਕਾਰ ਦਾ ਕੋਈ ਸ਼ਬਦ ਨਹੀ ਲਿਖਦਾ। ਇਹ ਕਿੰਨੀ ਮਾੜੀ ਗਲ ਹੈ। ਭਾਈ
ਗੁਰਦਾਸ ਜੀ ਸਨ ੧੬੩੬ ਵਿੱਚ ਅਕਾਲ ਚਲਾਣਾ ਕਰ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸਨ
੧੬੬੬ ਵਿੱਚ ਅਤੈ ਜੋਤੀ ਜੋਤ ਸਮਾ ਗਏ ਸਨ ੧੭੦੮ ਵਿੱਚ। ਫੇਰ ਭਾਈ ਗੁਰਦਾਸ ਨੇ ਉਹਨਾ ਬਾਰੇ ਅਪਣੀ ਵਾਰ
ਵਿੱਚ ਕਿਵੇਂ ਲਿਖ ਦਿਤਾ। ਇਹ ਯਕੀਨਨ ਕਿਸੀ ਹੋਰ ਨੇ ਭਾਈ ਗੁਰਦਾਸ ਦੇ ਨਾਮ ਨਾਲ ਲਿਖਿਆ ਹੈ।ਗੁਰੂ
ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਜਿਨਾਂ ਨੂੰ ਜਪਣ, ਸਿਮਰਨ ਦਾ ਆਦੇਸ਼ ਹੈ ਜਿਵੇਂ ਕਿ ਸਤਿਗੁਰ,
ਸਤਿਕਰਤਾਰ, ਗੋਬਿੰਦ, ਜਗਦੀਸ਼ ਅਤੇ ਏਸ ਤਰਾੰ ਦੇ ਹੋਰ ਵੀ ਕਈ ਪਰ ਉਹ ਸਾਰੇ ਛੱਡਕੇ ਅਸੀਂ ਸਿਰਫ
ਵਾਹਿਗੁਰੂ ਹੀ ਰਟੀ ਜਾ ਰਹੇ ਹਾਂ।
ਹੁਣ ਜੇਕਰ ਗਲ ਕਰੀਏ ਭਾਈ ਮਨੀ ਸਿੰਘ ਦੀ ਤਾਂ ਉਹ ਇਕ ਮਹਾਨ ਅਤੇ ਸਤਿਕਾਰ ਯੋਗ ਸ਼ਹੀਦ ਹਨ। ਪਰ ਔਹਨਾ
ਦਾ ਸਿਖ ਧਰਮ ਲਈ ਕੋਈ ਵੱਡਾ ਯੋਗਦਾਨ ਨਹੀ ਹੈ। ਉਹ ਕਦੀ ਕਿਸੀ ਯੁਧ ਵਿੱਚ ਗੁਰੂ ਗੋਬਿੰਦ ਸਿੰਘ ਜੀ
ਨਾਲ ਨਹੀ ਰਹੇ ਅਤੇ ਨਾਹੀ ਉਨਾ ਨੇ ਗੁਰੂ ਜੀ ਦੀ ਗੈਰਹਾਜ਼ਰੀ ਵੇਲੇ ਵੀ ਸਿਖਾਂ ਨੂੰ ਇੱਕਠਾ ਕਰ ਕੇ
ਕੋਈ ਵਿਉਂਤਬੰਦੀ ਕੀਤੀ ਨਾ ਹੀ ਕੋਈ ਅਗਵਾਈ ਕੀਤੀ। ਜਿਸ ਮੁਗਲੀਆ ਹਕੂਮਤ ਵਿੱਚ ਸਤ ਸਾਲ ਅਤੇ ਨੋ ਸਾਲ
ਦੇ ਬਚਿਆ ਨੂੰ ਸ਼ਹੀਦ ਕਰ ਦਿਤਾ ਗਿਆ ੳਹਨਾ ਦੀ ਬਿਰਦ ਮਾਤਾ ਸ਼ਹੀਦ ਕਰ ਦਿੱਤੀ ਗਈ। ਬਾਬਾ ਬੰਦਾ ਸਿੰਘ
ਬਹਾਦਰ ਸ਼ਹੀਦ ਕੀਤਾ ਗਿਆ ਉਸ ਦਾ ਚਾਰ ਸਾਲ ਦਾ ਬੇਟਾ ਸ਼ਹੀਦ ਕਰ ਦਿੱਤਾ ਗਿਆ। ਏਸ ਤਰਾੰ ਹੋਰ ਕਈ ਸਿੰਘ
ਸਿੰਘਣੀਆਂ ਨੇ ਸ਼ਹਾਦਤ ਦੇ ਜਾਮ ਪੀ ਲਾਏ। ਉਸੀ ਹਕੂਮਤ ਦੇ ਹੇਠ ਭਾਈ ਮਨੀ ਸਿੰਘ ਪਚਾਨਵੇ ਸਾਲ ਦੀ ਉਮਰ
ਤਕ ਅਮ੍ਰਿਤ ਸਰ ਗੁਰਦਵਾਰੇ ਦਰਬਾਰ ਸਾਹਿਬ ਵਿੱਚ ਸੁਰੱਖਿਅਤ ਸੇਵਾ ਕਰਦੇ ਰਹੇ ਛੱਕ ਤਾਂ ਹੁੰਦਾ ਹੈ।
ਕੀ ਉਹਨਾ ਦਾ ਮੁਗਲ ਹਕੂਮਤ ਨਾਲ ਕੁੱਝ ਤੈਅ ਹੋਇਆ ਪਿਆ ਸੀ। ਇਹ ਸਾਰੀਆਂ ਘਟਨਾਵਾ ਵਿਚਾਰ ਮੰਗਦੀਆਂ
ਹਨ। ਪਾਠਕ ਆਪ ਸੋਚਣ ਅਤੇ ਵਿਚਾਰਨ।।
ਮਹਿੰਦਰ ਸਿੰਘ ਡਿਡੱਨ