ਕੁੱਝ ਚਲੰਤ ਮਸਲਿਆਂ ਤੇ ਮੇਰੇ ਕੁੱਝ ਕੁੜੱਤਣ ਦੇਣ ਵਾਲੇ ਵਿਚਾਰ
ਇਹ ਜੋ ਮੈਂ ਚਲੰਤ ਮਸਲਿਆਂ ਤੇ ਆਪਣੇ ਕੁੱਝ ਵਿਚਾਰ ਲਿਖਣ ਲੱਗਿਆ ਹਾਂ ਇਹ ਬਹੁਤ ਹੀ ਘੱਟ ਲੋਕਾਂ ਨੂੰ
ਹਜ਼ਮ ਹੋਣ ਵਾਲੇ ਹਨ। ਜਿਹੜੇ ਕਿਸੇ ਵੀ ਧੜੇ ਜਾਂ ਕਿਸੇ ਖਾਸ ਵਿਆਕਤੀ ਜਾਂ ਵਿਦਵਾਨ ਨਾਲ ਜੁੜੇ ਹੋਏ
ਹਨ ਉਨ੍ਹਾਂ ਨੂੰ ਇਹ ਮੇਰੇ ਵਿਚਾਰ ਬਿੱਲਕੁੱਲ ਪਸੰਦ ਨਹੀਂ ਆਉਂਣਗੇ। ਜਿਹੜੇ ਪੱਕੇ ਕਰਮਕਾਂਡੀ ਅਤੇ
ਅੰਧ ਵਿਸ਼ਵਾਸ਼ੀ ਹਨ ਉਨ੍ਹਾਂ ਨੂੰ ਵੀ ਇਹ ਵਿਚਾਰ ਚੰਗੇ ਨਹੀਂ ਲੱਗਣਗੇ। ਪਰ ਜਿਹੜੇ ਨਿਰੋਲ ਸੱਚ ਨੂੰ
ਸਾਹਮਣੇ ਰੱਖ ਕੇ ਪੜ੍ਹਨਗੇ ਅਤੇ ਸੋਚਣਗੇ ਉਨ੍ਹਾਂ ਨੂੰ ਸ਼ਾਇਦ ਚੰਗੇ ਲੱਗ ਜਾਣ।
ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਹਾਂ ਕਨੇਡਾ ਦੇ ਪ੍ਰਾਂਤ/ਸੂਬੇ ਕਿਊਬਕ ਦੀ। ਉਥੇ ਦੇ ਸੂਬੇ ਦੀ
ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਹੋਇਆ ਹੈ ਕਿ ਉੱਥੇ ਕਿਸੇ ਵੀ ਸਰਕਾਰੀ ਨੌਕਰੀ ਤੇ ਕੋਈ ਵੀ
ਵਿਆਕਤੀ ਧਾਰਮਿਕ ਚਿੰਨ ਪਹਿਨ ਕੇ ਨੌਕਰੀ ਨਹੀਂ ਕਰ ਸਕਦਾ। ਵੱਖ ਵੱਖ ਧਰਮਾਂ ਦੀਆਂ ਕਈ ਜਥੇਬੰਦੀਆਂ
ਨੇ ਰਲ ਕੇ ਇਸ ਕਾਨੂੰਨ ਬਾਰੇ ਕੋਰਟ ਵਿੱਚ ਕੇਸ ਕੀਤਾ ਸੀ। ਕੋਰਟ ਨੇ ਫੈਸਲਾ ਕਿਊਬਕ ਸਰਕਾਰ ਦੇ ਹੱਕ
ਵਿੱਚ ਦਿੱਤਾ ਸੀ। ਇਸ ਬਾਰੇ 17 ਸਤੰਬਰ 2024 ਨੂੰ ਇੱਕ ਵਿਚਾਰ ਚਰਚਾ ਸਪੋਕਸਮੈਨ ਵਲੋਂ ਕਰਵਾਈ ਗਈ
ਸੀ ਜਿਸ ਦਾ ਲਿੰਕ ਇਹ ਹੈ:
https://www.youtube.com/watch?v=MBdwNuTq-1E
ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਨਾ ਤਾਂ ਹੁਣ ਜੰਗਲਾਂ ਵਿੱਚ ਰਹਿੰਦੇ ਹਨ ਅਤੇ ਨਾ ਹੀ ਇਕੱਲੇ
ਪੰਜਾਬ ਵਿੱਚ ਰਹਿੰਦੇ ਹਨ। ਇਹ ਹੁਣ ਤਕਰੀਬਨ ਸਾਰੀ ਦੁਨੀਆ ਵਿੱਚ ਹੀ ਰਹਿੰਦੇ ਹਨ। ਸ਼ਾਇਦ ਹੀ ਕੋਈ
ਦੇਸ਼ ਐਸਾ ਹੋਵੇ ਜਿੱਥੇ ਕਿ ਸਿੱਖਾਂ ਦੇ ਕਕਾਰਾਂ/ ਚਿੰਨਾ ਬਾਰੇ ਕੋਈ ਮਸਲਾ ਸਾਹਮਣੇ ਨਾ ਆਇਆ ਹੋਵੇ।
ਅੱਜ ਤੋਂ ਤਕਰੀਬਨ ਅੱਧੀ ਸਦੀ ਪਹਿਲਾਂ ਦੀ ਗੱਲ ਹੈ ਜਦੋਂ ਇੰਗਲੈਂਡ ਤੋਂ ਛਪਦੇ ਹਪਤਾਵਾਰੀ ਅਖਬਾਰ
ਦੇਸ-ਪ੍ਰਦੇਸ ਵਿੱਚ ਇੱਕ ਖਬਰ ਆਮ ਹੀ ਛਪਦੀ ਹੁੰਦੀ ਸੀ ਕਿ ਮੈਂ ਵਾਰ-ਵਾਰ ਜੇਲ ਵਿੱਚ ਜਾਂਵਾਂਗਾ ਪਰ
ਲੋਹਟੋਪ ਨਹੀਂ ਪਾਵਾਂਗਾ। ਪੂਰਾ ਯਾਦ ਤਾਂ ਨਹੀਂ ਪਰ ਉਸ ਦਾ ਲਾਸਟ ਨੇਮ ਸ਼ਾਇਦ ਚਾਹਲ ਸੀ। ਉਸ ਵੇਲੇ
ਕਨੇਡਾ ਵਿੱਚ ਤਾਂ ਕੋਈ ਪੰਜਾਬੀ ਦਾ ਅਖਬਾਰ ਛਪਦਾ ਨਹੀਂ ਸੀ ਹੁੰਦਾ ਇਸ ਲਈ ਦੇਸ-ਪ੍ਰਦੇਸ ਦੀਆਂ
ਖਬਰਾਂ ਪੜ੍ਹਨ ਲਈ ਇੰਗਲੈਂਡ ਤੋਂ ਮੰਗਵਾਉਣਾ ਪੈਂਦਾ ਸੀ। ਸਾਰੀ ਦੁਨੀਆ ਵਿੱਚ ਸਿੱਖਾਂ ਨੂੰ ਇਹ
ਕਕਾਰਾਂ ਦੀ ਸਮੱਸਿਆ ਸਦੀਆਂ ਤੋਂ ਆ ਰਹੀ ਹੈ। ਕਈ ਵਾਰੀ ਕੋਰਟਾਂ ਵਿੱਚ ਜਿੱਤ ਜਾਂਦੇ ਹਨ ਅਤੇ ਕਈ
ਵਾਰੀ ਹਾਰ ਵੀ ਜਾਂਦੇ ਹਨ। ਜਿਵੇਂ ਕਿ ਹੁਣ ਕਿਊਬਕ ਵਿੱਚ ਹਾਰੇ ਹਨ।
ਕੀ ਵਾਕਿਆ ਹੀ ਸਿੱਖਾਂ ਦੇ ਦਸਵੇਂ ਗੁਰੂ ਨੇ ਸਿੱਖਾਂ ਲਈ ਪੰਜ ਕਕਾਰ ਪਹਿਨਣੇ ਲਾਜਵੀਂ ਕਰਾਰ ਦਿੱਤੇ
ਸਨ? ਇਸ ਬਾਰੇ ਹੋਰ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਦਾ ਹਾਂ ਭਾਂਵੇਂ ਕਿ ਪਹਿਲਾਂ
ਵੀ ਕਈ ਵਾਰੀ ਦੱਸ ਚੁੱਕਾ ਹਾਂ। ਜਿਸ ਤਰ੍ਹਾਂ ਦੇ ਆਮ ਕਰਮਕਾਂਡੀ ਕੱਟੜਵਾਦੀ ਸਿੱਖ ਹਨ ਮੈਂ ਵੀ ਕਾਫੀ
ਸਮਾ ਇਸੇ ਤਰ੍ਹਾਂ ਦਾ ਹੀ ਰਿਹਾ ਹਾਂ। ਅੱਜ ਤੋਂ ਤਕਰੀਬਨ 44 ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਵੀ
ਇੱਕ ਵਾਰੀ ਇੱਥੋਂ ਕਨੇਡਾ ਦੀ ਲੋਕਲ ਫਲਾਈਟ ਵਿੱਚ 9ਕੁ ਇੰਚ ਵਾਲੀ ਕਿਰਪਾਨ ਪਾ ਕੇ ਸਫਰ ਕਰ ਚੁੱਕਾ
ਹਾਂ। ਉਸ ਵੇਲੇ ਇੰਗਲੈਂਡ ਵਿੱਚ ਆਰਜੀ ਤੌਰ ਤੇ ਕੁੱਝ ਸਮਾ ਕਿਰਪਾਨ ਲਿਜਾਣ ਦੀ ਛੋਟ ਮਿਲੀ ਸੀ। ਉਸ
ਖਬਰ ਦੀ ਅੰਗ੍ਰੇਜ਼ੀ ਦੀ ਕਟਿੰਗ ਦਿਖਾ ਕੇ ਮੈਨੂੰ ਜਹਾਜ ਵਿੱਚ ਜਾਣ ਦੀ ਇਜ਼ਾਜਤ ਦੇ ਦਿੱਤੀ ਸੀ। ਜੋ ਆਮ
ਸਿੱਖਾਂ ਦੇ ਅਤੇ ਵਿਦਵਾਨਾ ਦੇ ਕਕਾਰਾਂ ਬਾਰੇ ਵਿਚਾਰ ਹਨ, ਕਾਫੀ ਸਮਾ ਮੇਰੇ ਵੀ ਉਸੇ ਤਰ੍ਹਾਂ ਦੇ
ਰਹੇ ਹਨ। ਪਰ ਜਿੱਦਾਂ ਜਿੱਦਾਂ ਗੁਰਬਾਣੀ ਦੀ ਅਤੇ ਹੋਰ ਦੁਨਿਆਵੀ ਸੂਝ ਹੁੰਦੀ ਗਈ ਇਹ ਕਰਮਕਾਂਡੀ
ਕੱਟੜਤਾ ਅੰਦਰੋਂ ਜਾਂਦੀ ਰਹੀ। ਹੁਣ ਜਦੋਂ ਸਿੱਖ ਆਮ ਰੌਲਾ ਪਉਂਦੇ ਹਨ, ਡੀਬੇਟਾਂ ਕਰਦੇ ਹਨ ਅਤੇ
ਕੋਰਟਾਂ ਵਿੱਚ ਦਲੀਲਾਂ ਦਿੰਦੇ ਹਨ ਕਿ ਕਕਾਰ ਸਾਡੇ ਲਈ ਹਰ ਸਮੇਂ ਪਹਿਨਣੇ ਜਰੂਰੀ ਹਨ ਤਾਂ ਮੈਨੂੰ ਇਸ
ਤਰ੍ਹਾਂ ਲਗਦਾ ਹੈ ਜਿਵੇਂ ਇਹ ਸਾਰੇ ਇਕੱਠੇ ਹੋ ਕੇ ਨਾਨਕ ਦੀ ਸੋਚ ਨੂੰ ਗਾਲ੍ਹਾਂ ਕੱਢ ਰਹੇ ਹੋਣ।
ਜਿਸ ਨਾਨਕ ਨੇ ਧਾਰਮਿਕ ਚਿੰਨਾ ਦੀਆਂ ਗੁਰਬਾਣੀ ਵਿੱਚ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹੋਣ
(ਇਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ) ਇਹ ਸਿੱਖ ਸਾਰਾ
ਉਹੀ ਕੁੱਝ ਨਾਨਕ ਦੇ ਮੱਥੇ ਮੜ ਰਹੇ ਹਨ ਕਿ ਸਾਡਾ ਦਸਵਾਂ ਨਾਨਕ ਸਾਨੂੰ ਇਹ ਕੁੱਝ ਕਹਿ ਕਿ ਗਿਆ ਹੈ।
ਇਹ ਸਾਰਾ ਕੁੱਝ ਕੂੜ ਕਿਤਾਬਾਂ ਅਤੇ ਰਹਿਤ ਨਾਮਿਆਂ ਦੇ ਅਧਾਰ ਤੇ ਘੜਿਆ ਗਿਆ ਹੈ। ਹਾਂ, ਕੁੱਝ ਸਮੇ
ਲਈ ਫੌਜੀ ਵਰਦੀ ਦੇ ਤੌਰ ਤੇ ਜਰੂਰ ਲਾਗੂ ਕੀਤਾ ਗਿਆ ਹੋ ਸਕਦਾ ਹੈ ਪਰ ਸਦੀਵੀ ਤੌਰ ਤੇ ਨਹੀਂ। ਉਂਜ
ਵੀ ਕਕਾਰਾਂ ਬਾਰੇ ਅਤੇ ਨਿੱਤਨੇਮ ਦੀਆਂ ਬਾਣੀਆਂ ਬਾਰੇ ਇਕਸਾਰਤਾ ਨਾਲ ਸਾਰੀਆਂ ਥਾਵਾਂ ਤੇ ਲਿਖਿਆ
ਨਹੀਂ ਮਿਲਦਾ। ਕੇਸਾਂ ਤੋਂ ਬਿਨਾ ਬਾਕੀ ਕਕਾਰਾਂ ਬਾਰੇ ਸਾਰੀਆਂ ਦਲੀਲਾਂ ਥੋਥੀਆਂ ਅਤੇ ਬੇਕਾਰ ਹਨ।
ਕ੍ਰਿਪਾਨ ਦੀ ਗੱਲ ਹੀ ਕਰ ਲਓ ਕਿ ਕੀ ਦਲੀਲਾਂ ਦਿੰਦੇ ਹਨ? ਇਸ ਬਾਰੇ ਕਹਿੰਦੇ ਹਨ ਕਿ ਇਹ ਕਿਰਪਾ ਅਤੇ
ਆਨ ਦੀ ਨਿਸ਼ਾਨੀ ਹੈ। ਕਿਹੜੀ ਕਿਰਪਾ ਅਤੇ ਕਿਹੜੀ ਆਨ ਸ਼ਾਨ? ਹਾਂ ਕਿਤੇ ਕੋਈ ਇੱਕ ਅੱਧੀ ਘਟਨਾ ਇਸ
ਤਰਹਾਂ ਦੀ ਵਾਪਰ ਸਕਦੀ ਹੈ ਕਿ ਜੇ ਕਰ ਕਿਸੇ ਬੀਬੀ ਨੇ ਕ੍ਰਿਪਾਨ ਪਹਿਨੀ ਹੋਈ ਹੈ ਤਾਂ ਕੋਈ ਮਸ਼ਟੰਡਾ
ਉਸ ਨੂੰ ਕਿਸੇ ਕੱਲਮ ਕੱਲੀ ਥਾਂ ਤੇ ਛੇੜਨ ਤੋਂ ਗੁਰੇਜ ਕਰ ਸਕਦਾ ਹੈ। ਪਰ ਇਸ ਦੀ ਥਾਂ ਤੇ ਉਲਟਾ ਹੋਣ
ਦੇ ਜ਼ਿਆਦਾ ਮੌਕੇ ਹਨ। ਮਿਸਾਲ ਦੇ ਤੌਰ ਤੇ ਕੋਈ ਬੱਸ ਡਰਾਈਵਰ ਹੈ। ਉਹ ਆਪਣੇ ਦੋਵੇਂ ਹੱਥਾਂ ਨਾਲ
ਸਟੇਰਿੰਗ ਫੜ ਕੇ ਬੱਸ ਚਲਾ ਰਿਹਾ ਹੈ। ਉਸ ਬੱਸ ਵਿੱਚ ਕੁੱਝ ਨਸਲੀ ਗੋਰੇ ਜਾਂ ਹੋਰ ਸਿੱਖ ਵਿਰੋਧੀ
ਸਫਰ ਕਰ ਰਹੇ ਹਨ। ਹੁਣ ਇੱਥੇ ਜਿਆਦਾ ਮੌਕੇ ਇਹ ਹੋ ਸਕਦੇ ਹਨ ਕਿ ਉਸ ਡਰਾਈਵਰ ਦੀ ਕ੍ਰਿਪਾਨ ਖੋਹ ਕੇ
ਉਸ ਉਪਰ ਹੀ ਵਾਰ ਕਰ ਦੇਣ। ਇੱਥੇ ਕੋਈ ਆਨ ਸ਼ਾਨ ਵਾਲੀ ਦਲੀਲ ਨਹੀਂ ਢੁਕੇਗੀ। ਅੱਜ ਦੇ ਸਮੇਂ ਵਿੱਚ
ਕਿਰਪਾਨ ਨਾਲ ਕੋਈ ਵੀ ਆਪਣੀ ਆਨਸ਼ਾਨ ਨਹੀਂ ਕਾਇਮ ਰੱਖ ਸਕਦਾ। ਤੁਹਾਡਾ ਉਹ ਸਾਧ ਜਿਹੜਾ ਅਕਾਲ ਤਖ਼ਤ ਤੇ
ਲੁਕ ਕੇ ਬੈਠਾ ਸੀ ਉਸ ਨੇ ਕ੍ਰਿਪਾਨ ਨਾਲ ਕਿਤਨੀ ਕੁ ਆਨ ਸ਼ਾਨ ਕਾਇਮ ਰੱਖ ਲਈ ਸੀ? ਜਿਨ੍ਹਾਂ ਕੋਲ
ਜਿਆਦਾ ਤਾਕਤ ਸੀ ਅਗਲਿਆਂ ਨੇ ਅੰਦਰੋਂ ਕੱਢ ਕੇ ਖਤਮ ਕਰ ਦਿੱਤਾ। ਪੰਜਾਬ ਵਿੱਚ ਜਿਹੜੇ ਵਿਹਲੜ
ਕਿਰਪਾਨਾ ਚੁੱਕੀ ਫਿਰਦੇ ਹਨ ਅਵਾਰਾ ਗਰਦੀ ਕਰਕੇ ਬਹਾਨੇ ਬਣਾ ਕੇ ਬੰਦੇ ਵੱਢ ਦਿੰਦੇ ਹਨ ਉਹ ਇਸ ਦੀ
ਨਿਜ਼ਾਇਜ ਵਰਤੋਂ ਕਰਦੇ ਹਨ। ਸਿੱਖਾਂ ਦੇ ਜਿਹੜੇ ਵੱਡੇ ਵਿਦਵਾਨ ਅਖਵਾਉਂਦੇ ਹਨ ਉਨ੍ਹਾਂ ਵਿਚੋਂ ਵੀ
ਬਹੁਤੇ ਕ੍ਰਿਪਾਨ ਨਹੀਂ ਪਉਂਦੇ ਜਾਂ ਨਾਮ ਮਾਤਰ ਛੋਟੀ ਜਿਹੀ ਅੰਦਰ ਦੀ ਪਉਂਦੇ ਹੋਣਗੇ। ਜਿਹੜੇ
ਧਾਰਮਿਕ ਚਿੰਨਾਂ ਦੀਆਂ ਪੰਜ ਸਦੀਆਂ ਪਹਿਲਾਂ ਹੀ ਗਿਆਨ ਦੇਣ ਵਾਲੇ ਨਾਨਕ ਨੇ ਧੱਜੀਆਂ ਉਡਾ ਕੇ ਰੱਖ
ਦਿੱਤੀਆਂ ਸਨ ਅੱਜ ਉਸੇ ਨਾਨਕ ਦੇ ਸਿੱਖ ਸਾਰੀ ਦੁਨੀਆ ਦੇ ਸਾਹਮਣੇ ਆਪਣਾ ਉਜੱਡ ਪੁਣਾ ਜ਼ਾਹਰ ਕਰ ਰਹੇ
ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੇਸ ਅਤੇ ਪੱਗ ਧਾਰਮਿਕ ਚਿੰਨ ਹਨ ਜਾਂ ਨਹੀਂ। ਮੇਰੇ ਖਿਆਲ
ਮੁਤਾਬਕ ਬਿੱਲਕੁੱਲ ਨਹੀਂ। ਕੇਸ ਕੁਦਰਤ ਦੀ ਦੇਣ ਹੈ ਅਤੇ ਕੇਸਾਂ ਨੂੰ ਢੱਕਣ ਲਈ ਸਾਡੀ ਸਭਿਅਤਾ
ਮੁਤਾਬਕ ਪੱਗ ਬੰਨਣ ਦਾ ਰਿਵਾਜ ਹੈ। ਇਹ ਸਾਡੀ ਸਭਿਅਤਾ ਦੀ ਨਿਸ਼ਾਨੀ ਹੈ। ਪੱਗ ਤਾਂ ਇਸਲਾਮ ਧਰਮ ਨੂੰ
ਮੰਨਣ ਵਾਲੇ ਵੀ ਕਈ ਬੰਨਦੇ ਹਨ ਤਾਂ ਫਿਰ ਕੀ ਉਹ ਵੀ ਸਿੱਖਾਂ ਦਾ ਧਾਰਮਿਕ ਚਿੰਨ ਪਹਿਨਦੇ ਹਨ? ਸਿੱਖ
ਦੇ ਕੇਸ ਅਤੇ ਦਸਤਾਰ ਤੋਂ ਬਿਨਾ ਬਾਕੀ ਕਹੇ ਜਾਂਦੇ ਕਕਾਰ ਧਾਰਮਿਕ ਤੌਰ ਤੇ ਕੋਈ ਅਹਿਮੀਅਤ ਨਹੀਂ
ਰੱਖਦੇ। ਕੇਸ ਅਤੇ ਦਸਤਾਰ ਧਾਰਮਿਕ ਚਿੰਨ ਨਹੀਂ ਹਨ। ਕੇਸ ਕੁਦਰਤ ਦੀ ਦੇਣ ਹਨ ਅਤੇ ਸਾਡੀ ਸਭਿਅਤਾ
ਮੁਤਾਬਕ ਬੰਦੇ ਕੇਸਾਂ ਨੂੰ ਢੱਕ ਕੇ ਰੱਖਣ ਲਈ ਦਸਤਾਰ/ਪੱਗ ਬੰਨਦੇ ਹਨ। ਇਸ ਲਈ ਕਿਊਬਕ ਦੇ ਕਾਨੂੰਨ
ਮੁਤਾਬਕ ਇਹ ਗੱਲ ਸਿੱਖਾਂ ਤੇ ਲਾਗੂ ਨਹੀਂ ਹੋਣੀ ਚਾਹੀਦੀ ਕਿਉਂਕਿ ਪੱਗ ਧਾਰਮਿਕ ਚਿੰਨ ਨਹੀਂ ਹੈ। ਇਹ
ਤਾਂ ਪਹਿਲੇ ਨਾਨਕ ਦੇ ਆਉਣ ਤੋਂ ਵੀ ਪਹਿਲਾਂ ਦੀ ਸਮਾਜ ਵਿੱਚ ਪ੍ਰਚੱਲਤ ਸੀ।
ਹੁਣ ਗੱਲ ਕਰਦੇ ਹਾਂ ਆਪਣਾ ਵੱਖਰਾ ਦੇਸ਼ ਮੰਗਣ ਵਾਲੇ ਖਾਲਿਸਤਾਨੀਆਂ ਦੀ। ਇਹ ਸਾਰੇ, ਜਾਣੇ ਜਾਂ
ਅਣਜਾਣੇ ਅਮਰੀਕਾ ਦੀ ਖੁਫੀਆਂ ਏਜੰਸੀ ਸੀ: ਆਈ: ਏ: ਅਤੇ ਪਾਕਿਸਤਾਨ ਦੀ ਖੁਫੀਆਂ ਏਜੰਸੀ ਦੇ ਹੱਥਾਂ
ਵਿੱਚ ਖੇਲ ਰਹੇ ਹਨ। ਇਹ ਦੋਵੇਂ ਏਜੰਸੀਆਂ ਕਦੇ ਵੀ ਸਿੱਖਾਂ ਦਾ ਭਲਾ ਨਹੀਂ ਸੋਚ ਸਕਦੀਆਂ। ਪਹਿਲਾਂ
ਗੰਗਾ ਸਿੰਘ ਢਿੱਲੋਂ ਅਤੇ ਡਾ: ਜਗਜੀਤ ਸਿੰਘ ਚੋਹਾਨ ਇਹ ਗੇਮ ਖੇਲ ਚੁੱਕੇ ਹਨ। ਥੋੜੇ ਸਮੇ ਲਈ ਡਾ:
ਔਲਖ ਵੀ ਖੇਲ ਚੁੱਕਿਆ ਹੈ ਅਤੇ ਹੁਣ ਪੰਨੂੰ ਅਤੇ ਉਸ ਦੇ ਸਾਥੀਆਂ ਰਾਹੀਂ ਖੇਡੀ ਜਾ ਰਹੀ ਹੈ। ਸੁਣਿਆ
ਹੈ ਕਿ ਅਮਰੀਕਾ ਦਾ ਡੌਨਲਡ ਲੂਅ ਜਿਹੜਾ ਕਿ ਅਸਿਸਟੈਂਟ ਸੈਕਟਰੀ ਹੈ, ਇੰਡੀਆ ਵਿੱਚ ਕਈ ਗੇੜੇ ਮਾਰ
ਚੁੱਕਾ ਹੈ ਅਤੇ ਹੁਣ ਫਿਰ ਗਿਆ ਹੋਇਆ ਹੈ। ਉਸ ਨੂੰ ਹੋਰ ਦੇਸ਼ਾਂ ਵਿੱਚ ਜਾ ਕੇ ਰਾਜ ਪਲਟੇ ਕਰਨ ਦਾ
ਮਾਹਰ ਗਿਣਿਆਂ ਜਾਂਦਾ ਹੈ। ਹਾਲੇ ਕੁੱਝ ਹਫਤੇ ਪਹਿਲਾਂ ਉਹ ਬੰਗਲਾ ਦੇਸ਼ ਵਿੱਚ ਇਸ ਤਰ੍ਹਾਂ ਕਰ ਚੁੱਕਾ
ਹੈ। ਅਮਰੀਕਾ ਵਾਲੇ ਸੇਖ ਹਸੀਨਾ ਤੋਂ ਬੰਗਲਾ ਦੇਸ਼ ਦੀ ਮਿਲਟਰੀ ਦਾ ਹਵਾਈ ਅੱਡਾ ਵਰਤਣ ਦੀ ਮੰਗ ਕਰ
ਰਹੇ ਸਨ ਜੋ ਕਿ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਬਸ ਫਿਰ ਕੀ ਸੀ ਕਿ ਡੌਨਲਡ ਲੂਅ ਨੇ ਐਸਾ ਦਾਅ
ਪੇਚ ਖੇਲਿਆ ਕਿ ਉਸ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਖਾਲਿਸਤਾਨੀ ਵੀ ਇਹੀ ਆਸ ਲਾਈ ਬੈਠੇ ਹਨ ਕਿ
ਸਾਡਾ ਵੀ ਹੁਣ ਖਾਲਿਸਤਾਨ ਬਣਿਆ ਕਿ ਬਣਿਆ। ਖਾਲਿਸਤਾਨੀਓ ਇੱਕ ਗੱਲ ਚੇਤੇ ਰੱਖਿਓ ਜਿਸ ਪਾਕਿਸਤਾਨ ਦੀ
ਸ਼ਹਿ ਤੇ ਤੁਸੀਂ ਸਾਰਾ ਕੁੱਝ ਕਰ ਰਹੇ ਹੋ ਉਹ ਕਦੀ ਵੀ ਸਿੱਖਾਂ ਦੇ ਹੱਕ ਵਿੱਚ ਨਹੀਂ ਭੁਗਤ ਸਕਦੇ।
ਸਾਰੀ ਦੁਨੀਆ ਦੇ ਮੁਸਲਮਾਨ ਬਾਕੀ ਸਾਰੀ ਦੁਨੀਆ ਦੇ ਧਰਮਾਂ ਨੂੰ ਨਫਰਤ ਕਰਦੇ ਹਨ। ਜਦੋਂ ਉਨ੍ਹਾਂ ਦਾ
ਧਰਮ ਹੀ ਇਹ ਸਿਖਾਉਂਦਾ ਹੈ ਕਿ ਆਪਣੇ ਵਿਰੋਧੀਆਂ ਨੂੰ ਮਾਰੋ ਅਤੇ ਵਿਰੋਧੀਆਂ ਦੀਆਂ ਜਨਾਨੀਆਂ/ਕੁੜੀਆਂ
ਦੇ ਰੇਪ ਕਰੋ ਤਾਂ ਕਿਸੇ ਦੇ ਸਕੇ ਕਿਵੇਂ ਹੋ ਸਕਦੇ ਹਨ? ਅੱਜ ਤੋਂ ਕੋਈ 20 ਕੁ ਸਾਲ ਪਹਿਲਾਂ
ਪਾਕਿਸਤਾਨੀ ਮੁਸਲਮਾਨਾ ਨੇ ਯੂ: ਕੇ: ਵਿੱਚ ਸਿੱਖਾਂ ਦੀਆਂ ਕੁੜੀਆਂ ਨੂੰ ਕਿਵੇਂ ਆਪਣੇ ਜਾਲ ਵਿੱਚ
ਫਸਾ ਕੇ ਰੇਪ ਕੀਤੇ ਸਨ ਅਤੇ ਪਾਕਿਸਤਾਨ ਵਿੱਚ ਜਾ ਕੇ ਵੇਸਵਾਂਵਾ ਦੇ ਅੱਡਿਆਂ ਤੇ ਜਾ ਕੇ ਵੇਚ ਆਉਂਦੇ
ਸਨ। ਮੁਸਲਮਾਨ ਸ਼ਰੇਆਮ ਸਿੱਖਾਂ ਦਿਆਂ ਗੁਰੂਆਂ ਨੂੰ ਗਾਲਾਂ ਕੱਢਦੇ ਹਨ। ਜਰਮਨੀ ਦੇ ਸ਼ਹਿਰ ਵਰਲਿਨ
ਵਿੱਚ ਇੱਕ ਮੁਸਲਮਾਨ ਨੇ ਪੰਜਾਬੀ ਵਿੱਚ ਵੀਡੀਓ ਬਣਾ ਕੇ ਸ਼ਰੇਆਮ ਸਿੱਖਾਂ ਦੇ ਦਸਵੇਂ ਗੁਰੂ ਨੂੰ
ਗਾਲਾਂ ਕੱਢੀਆਂ ਹੋਈਆਂ ਹਨ ਅਤੇ ਬੇਵਕੂਫ ਸਿੱਖ ਉਨ੍ਹਾਂ ਨੂੰ ਗੁਰਦੁਆਰਿਆਂ ਵਿੱਚ ਨਿਵਾਜਾਂ ਪੜ੍ਹਾ
ਰਹੇ ਹਨ। ਪਾਕਿਸਤਾਨ ਰਹਿੰਦੇ ਸਿੱਖਾਂ ਦੀਆਂ ਕੁੜੀਆਂ ਨੂੰ ਧੱਕੇ ਨਾਲ ਇਸਲਾਮ ਵਿੱਚ ਲਿਆ ਰਹੇ ਹਨ।
ਇਨ੍ਹਾਂ ਵਿੱਚ ਕਈ ਗ੍ਰੰਥੀਆਂ ਦੀਆਂ ਕੁੜੀਆਂ ਵੀ ਸਨ। ਸੰਨ 1947 ਵਿੱਚ ਪਾਕਿਸਤਾਨ ਵਿੱਚ ਸਿੱਖਾਂ ਦੀ
ਅਬਾਦੀ ਕਿਤਨੀ ਸੀ ਅਤੇ ਹੁਣ ਕਿਤਨੀ ਹੈ ਇਸ ਬਾਰੇ ਵੀ ਵਿਚਾਰ ਕਰ ਲਿਓ। ਜੇ ਕਰ ਤੁਹਾਨੂੰ ਇਹ ਖਤਰਾ
ਹੈ ਕਿ ਹਿੰਦੂ ਸਿੱਖਾਂ ਨੂੰ ਆਪਣੇ ਵਿੱਚ ਜ਼ਜਬ ਕਰ ਲੈਣਗੇ ਤਾਂ ਕਸੂਰ ਹਿੰਦੂਆਂ ਦਾ ਨਹੀਂ ਤੁਹਾਡਾ
ਅਤੇ ਤੁਹਾਡੇ ਸੋ ਕਾਲਡ ਬ੍ਰਹਮ ਗਿਆਨੀਆਂ ਦਾ ਹੈ ਜਿਹੜੇ ਕੂੜ ਗ੍ਰੰਥਾਂ ਨੂੰ ਸਿਰ ਤੇ ਚੁੱਕੀ ਫਿਰਦੇ
ਹਨ। ਆਰ: ਐੱਸ: ਐੱਸ: ਅਤੇ ਹੋਰ ਕੱਟੜ ਹਿੰਦੂਆਂ ਨੇ ਸਿੱਖਾਂ ਦੇ ਗੁਰੂਆਂ ਬਾਰੇ ਇੰਨੀ ਮਾੜੀ ਭਾਸ਼ਾ
ਨਹੀਂ ਵਰਤੀ ਹੋਣੀ ਜਿੰਨੀ ਮੁਸਲਮਾਨ ਵਰਤਦੇ ਹਨ। ਪਰ ਖਾਲਿਸਤਾਨੀ ਪਸ਼ੂਓ ਤੁਸੀਂ ਫਿਰ ਉਨ੍ਹਾਂ ਦੇ
ਚੱਡਿਆ ਵਿੱਚ ਜਾ ਕੇ ਵੜਦੇ ਹੋ ਜਿਹੜੇ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਤੋਂ ਬਿਨਾ ਬਾਕੀ ਸਭ ਨੂੰ
ਕਾਫਰ ਸਮਝਦੇ ਹਨ। ਇਸ ਸਾਰੀ ਦੁਨੀਆ ਤੇ ਇਸਲਾਮ ਦਾ ਰਾਜ ਕਾਇਮ ਕਰਨਾ ਚਾਹੁੰਦੇ ਹਨ। ਇਹ ਆਪਸੀ ਭੈਣ
ਭਰਾ ਨਾਲ ਵਿਆਹ ਕਰਨ ਨੂੰ ਕਹਿੰਦੇ ਹਨ। ਜਿੱਥੇ ਇਨ੍ਹਾਂ ਦੀ ਵਸੋਂ ਘੱਟ ਹੁੰਦੀ ਹੈ ਉੱਥੇ ਇਹ ਚੁੱਪ
ਰਹਿੰਦੇ ਹਨ ਪਰ ਜਿੱਥੇ ਇਨ੍ਹਾਂ ਦੀ ਬਹੁ ਗਿਣਤੀ ਹੋ ਜਾਂਦੀ ਹੈ ਉੱਥੇ ਫਿਰ ਇਹ ਆਪਣੇ ਰੰਗ ਦਿਖਾਉਣੇ
ਸ਼ੁਰੂ ਕਰ ਦਿੰਦੇ ਹਨ। ਯੋਰਪ ਦੇਸ਼ਾਂ ਵਿੱਚ ਖਾਸ ਕਰਕੇ ਜਰਮਨੀ ਵਿੱਚ ਬਹੁਤ ਸਾਰੇ ਮੁਸਲਮਾਨ
ਰਿਫਿਊਜੀਆਂ ਨੂੰ ਪਨਾਹ ਦਿੱਤੀ ਹੋਈ ਹੈ। ਕਿਸੇ ਸਮੇਂ ਮੈਂ ਵੀ ਐਂਗਲੋ ਮਾਰਕੋ ਦੀ ਇਸ ਕੰਮ ਬਦਲੇ
ਪ੍ਰਸੰਸਾ ਕੀਤੀ ਸੀ ਉਸ ਵੇਲੇ ਇਨ੍ਹਾਂ ਦੀ ਕੁਰਾਨ ਬਾਰੇ ਮੈਨੂੰ ਇਤਨੀ ਜਾਣਕਾਰੀ ਨਹੀਂ ਸੀ ਕਿ ਉਸ
ਵਿੱਚ ਕੀ ਲਿਖਿਆ ਹੋਇਆ ਹੈ। ਪਰ ਜਦੋਂ ਦੀ ਅਲੀ ਸਿਨਾ ਦੀ ਲਿਖੀ ਕਿਤਾਬ ਮੈਂ ਇੱਥੇ ਸਿੱਖ ਮਾਰਗ ਤੇ
ਪਉਣੀ ਸ਼ੁਰੂ ਕੀਤੀ ਹੈ ਤਾਂ ਬਹੁਤ ਸਾਰੀ ਜਾਣਕਾਰੀ ਵਿੱਚ ਵਾਧਾ ਹੋਇਆ ਹੈ। ਇਸਲਾਮ ਨੂੰ ਮੰਨਣ ਵਾਲੇ
ਲੋਕਾਂ ਬਾਰੇ ਮੈਂ ਹੁਣ ਉਸ ਤਰਹਾਂ ਨਹੀਂ ਸੋਚਦਾ ਜਿਸ ਤਰ੍ਹਾਂ ਪਹਿਲਾਂ ਸੋਚਦਾ ਸੀ। ਨਫਰਤ ਕੋਈ ਨਹੀਂ
ਪਰ ਇਨ੍ਹਾਂ ਤੇ ਇਤਬਾਰ ਵੀ ਕੋਈ ਨਹੀਂ। ਜਿਸ ਤਰ੍ਹਾਂ ਇਜ਼ਰਾਈਲ ਵਾਲੇ ਹਮਾਸ ਵਾਲਿਆਂ ਨੂੰ ਤਬਾਹ ਕਰ
ਰਹੇ ਹਨ ਤਾਂ ਬੱਚਿਆਂ ਦੇ ਮਰਨ ਤੇ ਤਰਸ ਜਰੂਰ ਆਉਂਦਾ ਹੈ। ਜਿਸ ਤਰਹਾਂ ਯੂਰਪ ਵਿੱਚ ਮੁਸਲਮਾਨਾ ਦੀ
ਅਬਾਦੀ ਵਧ ਰਹੀ ਹੈ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਵੋਟਾਂ ਰਾਹੀਂ ਹੀ ਕਈ ਦੇਸ਼ਾਂ
ਤੇ ਕਬਜ਼ੇ ਕਰਕੇ ਆਪਣਾ ਸ਼ਰੀਆ ਲਾਅ ਲਾਗੂ ਕਰ ਦੇਣ।
ਤਕਰੀਬਨ ਸਾਰੇ ਦੇਸ਼ ਹੀ ਦੂਜੇ ਦੇਸ਼ਾਂ ਦੇ ਮਾਮਲਿਆਂ ਵਿੱਚ ਦਖਲ ਅੰਦਜ਼ੀ ਕਰਦੇ ਹਨ। ਸਭ ਤੋਂ ਵੱਧ
ਅਮਰੀਕਾ ਕਰਦਾ ਹੈ ਪਰ ਇਹ ਸਕਾ ਕਿਸੇ ਦਾ ਵੀ ਨਹੀਂ। ਇਸ ਨੂੰ ਸਿਰਫ ਇਹੀ ਹੈਂਕੜ ਹੈ ਕਿ ਮੇਰੀ
ਸਰਦਾਰੀ ਸਾਰੀ ਦੁਨੀਆ ਤੇ ਕਾਇਮ ਰਹਿਣੀ ਚਾਹੀਦੀ ਹੈ। ਹੁਣ ਇਸ ਨੂੰ ਸਭ ਤੋਂ ਵੱਡਾ ਫਿਕਰ ਸਿਰਫ ਇਹੀ
ਹੈ ਕਿ ਚੀਨ ਮੇਰੇ ਤੋਂ ਕਿਤੇ ਅੱਗੇ ਨਾ ਨਿੱਕਲ ਜਾਵੇ। ਇਸੇ ਕਰਕੇ ਇੰਡੀਆ ਦੇ ਆਸ ਪਾਸ ਗੜਵੜੀ ਵਾਲਾ
ਮਹੌਲ ਪੈਦਾ ਕਰ ਰਿਹਾ ਹੈ। ਖਾਲਿਸਤਾਨੀਆਂ ਨੂੰ ਹੱਲਾਸ਼ੇਰੀ ਦੇਣੀ ਵੀ ਇਸੇ ਦਾ ਹੀ ਇੱਕ ਹਿੱਸਾ ਹੈ।
ਸਟੇਟ ਦੇ ਅੰਦਰ ਇੱਕ ਹੋਰ ਡੀਪ ਸਟੇਟ ਕੰਮ ਕਰ ਰਹੀ ਹੁੰਦੀ ਹੈ ਇਸ ਲਈ ਇਹ ਜਰੂਰੀ ਨਹੀਂ ਹੁੰਦਾ ਕਿ
ਲੀਡਰ ਜੋ ਮੀਡੀਏ ਸਾਹਮਣੇ ਕਹਿ ਰਹੇ ਹੁੰਦੇ ਹਨ ਉਹ ਪੂਰਾ ਸੱਚ ਹੁੰਦਾ ਹੈ। ਖੁਫੀਆ ਤੰਤਰ ਪਹਿਲਾਂ
ਕਿਸੇ ਨੂੰ ਕਿਸੇ ਦੇ ਵਿਰੁੱਧ ਉਭਾਰਦਾ ਹੈ ਫਿਰ ਉਸ ਨੂੰ ਹੀ ਖਤਮ ਕਰ ਦਿੰਦਾ ਹੈ। ਇਜ਼ਰਾਈਲ ਜਿਸ ਹਮਾਸ
ਵਿਰੁੱਧ ਲੜਾਈ ਲੜ ਰਿਹਾ ਹੈ ਪਹਿਲਾਂ ਇਸ ਨੂੰ ਪੀ: ਐੱਲ: ਓ: ਵਿਰੁੱਧ ਖੜਾ ਵੀ ਇਸ ਦੀ ਖੁਫੀਆ ਏਜੰਸੀ
ਮੌਸਾਦ ਨੇ ਹੀ ਕੀਤਾ ਸੀ। ਆਈ: ਐੱਸ: ਆਈ: ਨੂੰ ਵੀ ਪਹਿਲਾਂ ਸੀਰੀਆ ਦੇ ਖਿਲਾਫ ਸੀ: ਆਈ: ਏ: ਨੇ ਖੜਾ
ਕੀਤਾ ਸੀ ਜਿਹੜੀ ਕਿ ਇਸਲਾਮ ਨੂੰ ਮੰਨਣ ਵਾਲੀ ਸਭ ਤੋਂ ਵੱਧ ਕੱਟੜਵਾਦੀ ਹਿੰਸਕ ਜਥੇਬੰਦੀ ਹੈ। ਹੁਣ
ਇਹੀ ਜਥੇਬੰਦੀ ਸਾਰੀ ਦੁਨੀਆ ਲਈ ਸਿਰਦਰਦੀ ਬਣੀ ਹੋਈ ਹੈ। ਇਸੇ ਤਰ੍ਹਾਂ ਭਿੰਡਰਾਂ ਵਾਲੇ ਸਾਧ ਦਾ
ਰੱਸਾ ਵੀ ਕਾਂਗਰਸ ਨੇ ਖੁੱਲਾ ਛੱਡਿਆ ਸੀ ਅਤੇ ਖਤਮ ਵੀ ਫਿਰ ਉਨ੍ਹਾਂ ਨੇ ਕੀਤਾ ਸੀ। ਇੰਡੀਆ ਦੀ ਮੋਦੀ
ਸਰਕਾਰ ਦਾ ਸਾਰਾ ਜੋਰ ਲੱਗਾ ਹੋਇਆ ਹੈ ਕਿ ਕਨੇਡਾ ਵਿੱਚ ਅਗਲੀ ਸਰਕਾਰ ਲਿਬਰਲ ਦੀ ਨਹੀਂ ਕਨਸਰਵੇਟਿਵ
ਦੀ ਬਣਨੀ ਚਾਹੀਦੀ ਹੈ। ਇਸ ਲਈ ਮੋਦੀ ਭਗਤ ਪੈਸਾ ਖਰਚਣ ਲਈ ਵੀ ਕਹਿ ਰਹੇ ਹਨ। ਸਰੀ ਦੇ ਇੱਕ ਮੰਦਰ ਦਾ
ਮਸਲਾ ਵੀ ਸਾਹਮਣੇ ਆਇਆ ਹੈ ਜਿਥੇ ਕਿ ਮੋਦੀ ਸਰਕਾਰ ਦੀ ਨੇੜਤਾ ਹੈ। ਭਾਂਵੇਂ ਕਿ ਮੰਦਰ ਦੇ ਪ੍ਰਧਾਨ
ਨੇ ਉਪਰੋਂ ਉਪਰੋਂ ਮੁਆਫੀ ਵੀ ਮੰਗ ਲਈ ਹੈ ਪਰ ਉਸ ਮੰਦਰ ਦੀ ਕਮੇਟੀ ਦੀ ਮਾਨਸਿਕਤਾ ਸਾਹਮਣੇ ਆ ਗਈ
ਹੈ। ਦੂਸਰੇ ਪਾਸੇ ਖਾਲਿਸਤਾਨੀ ਵੀ ਘੱਟ ਨਹੀਂ ਹਨ। ਸ਼ਾਇਦ ਉਹ ਮੰਦਰ ਵਾਲੇ ਐਕਸ਼ਨ ਦਾ ਰੀਐਕਸ਼ਨ ਕਰਦੇ
ਹੋਣ।
ਹੁਣ ਗੱਲ ਕਰਦੇ ਹਾਂ ਰਾਹੁਲ ਗਾਂਧੀ ਦੀ। ਉਸ ਨੇ ਅਮਰੀਕਾ ਵਿੱਚ ਆ ਕੇ ਇੱਕ ਐਸਾ ਬਿਆਨ ਦਿੱਤਾ ਹੈ
ਜਿਸ ਨਾਲ ਇੰਡੀਆ ਵਿੱਚ ਤਰਥੱਲੀ ਮਚ ਗਈ ਹੈ। ਰਵਨੀਤ ਬਿੱਟੂ ਵਰਗੇ ਤਾਂ ਉਸ ਨੂੰ ਅੱਤਵਾਦੀ ਕਹਿਣ ਤੱਕ
ਚਲੇ ਗਏ ਹਨ। ਉਸ ਦੇ ਬਿਆਨ ਵਿੱਚ ਥੋੜੀ ਜਿਹੀ ਸਚਾਈ ਜਰੂਰ ਹੈ ਪਰ ਸਾਰੀ ਸਚਾਈ ਬਿੱਲਕੁੱਲ ਨਹੀਂ।
ਇੰਡੀਆ ਵਿੱਚ ਕਈ ਥਾਵਾਂ ਤੇ ਇਕੋ ਦੁੱਕਾ ਘਟਨਾਵਾਂ ਜਰੂਰ ਵਾਪਰੀਆਂ ਹਨ। ਜਦੋਂ ਰਾਹੁਲ ਗਾਂਧੀ ਪੈਦਲ
ਯਾਤਰਾ ਕਰ ਰਿਹਾ ਸੀ ਤਾਂ ਪੰਜਾਬ ਵਿੱਚ ਉਸ ਨੂੰ ਆਰ: ਐੱਸ: ਐੱਸ: ਬਾਰੇ ਸਵਾਲ ਪੁੱਛਿਆ ਸੀ ਤਾਂ ਉਸ
ਨੇ ਜਵਾਬ ਵਿੱਚ ਕਿਹਾ ਸੀ ਕਿ ਮੈਂ ਸਿਰ ਤਾਂ ਕਟਾ ਸਕਦਾ ਹਾਂ ਪਰ ਕਦੀ ਵੀ ਆਰ: ਐੱਸ: ਐੱਸ: ਦੇ ਹੈੱਡ
ਕੁਆਟਰ ਵਿੱਚ ਨਹੀਂ ਜਾ ਸਕਦਾ। ਹੋ ਸਕਦਾ ਹੈ ਕਿ ਅਮਰੀਕਾ ਵਿੱਚ ਆ ਕੇ ਰਾਹੁਲ ਨੇ ਇਹ ਬਿਆਨ ਸੀ: ਆਈ:
ਏ: ਪ੍ਰਭਾਵ ਥੱਲੇ ਦਿੱਤਾ ਹੋਵੇ। ਕੁੱਝ ਵੀ ਹੋਵੇ ਸਿੱਖਾਂ ਨੂੰ ਨਾ ਤਾਂ ਕਿਸੇ ਲੀਡਰ ਦੀ ਬੇਲੋੜੀ
ਵਿਰੋਧਤਾ ਕਰਨੀ ਚਾਹੀਦੀ ਹੈ ਅਤੇ ਨਾ ਹੀ ਪ੍ਰਸੰਸਾ।
ਹੁਣ ਥੋੜੀ ਜਿਹੀ ਗੱਲ ਮਲਵਿੰਦਰ ਸਿੰਘ ਮਾਲੀ ਦੀ ਵੀ ਕਰ ਲੈਂਦੇ ਹਾਂ ਜੋ ਕਿ ਪਿਛਲੇ 2 ਕੁ ਦਿਨਾਂ
ਤੋਂ ਪੁਲੀਸ ਵਲੋਂ ਗਰਿਫਤਾਰ ਕਰਕੇ ਜੇਲ ਵਿੱਚ ਭੇਜਿਆ ਹੋਇਆ ਹੈ। ਮਲਵਿੰਦਰ ਸਿੰਘ ਮਾਲੀ ਸਿਆਸੀ ਸਖਤ
ਟਿੱਪਣੀਆਂ ਕਰਕੇ ਮੀਡੀਏ ਵਿੱਚ ਜਾਣਿਆਂ ਜਾਂਦਾ ਹੈ। ਉਸ ਦੀ ਬੋਲਬਾਣੀ ਕੁੱਝ ਕੁਰਖਤ ਹੈ ਅਤੇ
ਗਾਲ੍ਹਾਂ ਵੀ ਕੱਢ ਲੈਂਦਾ ਹੈ। ਸ਼ਾਮ ਨੂੰ ਸ਼ਰਾਬ ਪੀ ਕੇ ਕਈਆਂ ਨਾਲ ਕਦੀ-ਕਦੀ ਬਦਤਮੀਜ਼ੀ ਵੀ ਕਰ ਲੈਂਦਾ
ਹੈ। ਆਮ ਆਦਮੀ ਪਾਰਟੀ ਦੀ ਅਲੋਚਨਾ ਕਰਨ ਸਮੇਂ ਉਹ ਬਹਤਾ ਕਰਕੇ ਭਗਵੰਤ ਮਾਨ ਨੂੰ ਸਤੌਜ ਵਾਲੇ ਮਹਿੰਦਰ
ਮਾਸਟਰ ਦਾ ਮੁੰਡਾ ਹੀ ਕਹਿੰਦਾ ਹੈ। ਇਹ ਉਸ ਦੇ ਔਗਣ ਹਨ ਪਰ ਜੋ ਉਸ ਵਿੱਚ ਗੁਣ ਹਨ ਕਿਸੇ-ਕਿਸੇ ਵਿੱਚ
ਹੀ ਹੋ ਸਕਦੇ ਹਨ। ਉਹ ਬਹੁਤਿਆਂ ਨਾਲੋਂ ਸਿੱਧੀ ਅਤੇ ਸਪਸ਼ਟ ਗੱਲ ਕਰਦਾ ਹੈ। ਜੋ ਉਸ ਦੇ ਮਨ ਵਿੱਚ ਹੈ
ਅਤੇ ਉਸ ਨੂੰ ਠੀਕ ਲਗਦਾ ਹੈ ਕਹਿ ਦਿੰਦਾ ਹੈ। ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਕਿ ਮੇਰੇ ਕਹਿਣ
ਨਾਲ ਜੇ ਕਰ ਕੋਈ ਨਰਾਜ਼ ਹੁੰਦਾ ਹੈ ਤਾਂ ਹੋਈ ਜਾਵੇ ਉਸ ਨੂੰ ਕੋਈ ਪ੍ਰਵਾਹ ਨਹੀਂ। ਇਸੇ ਕਰਕੇ
ਖਾਲਿਸਤਾਨੀ ਵੀ ਖਾਸ ਕਰਕੇ ਹੁੱਲੜਵਾਜ਼ ਅੰਮ੍ਰਿਤਪਾਲ ਦੇ ਚੇਲੇ ਉਸ ਨੂੰ ਗਾਲ੍ਹਾਂ ਤੱਕ ਕੱਢਦੇ
ਰਹਿੰਦੇ ਹਨ। ਕਿਉਂਕਿ ਉਸ ਨੇ ਅੰਮ੍ਰਿਤਪਾਲ ਬਾਰੇ ਸੱਚ ਬੋਲਿਆ ਸੀ। ਇਸ ਦੇ ਆਪਣੇ ਪੁਰਾਣੇ ਨਕਸਲੀ
ਸਾਥੀਆਂ ਵਾਂਗ ਝੂਠ ਬੋਲ ਬੋਲ ਕੇ ਲੋਕਾਂ ਨੂੰ ਗੁਮਰਾਹ ਨਹੀਂ ਸੀ ਕੀਤਾ। ਗੁਰਮਤਿ ਬਾਰੇ ਭਾਵੇਂ ਉਸ
ਨੂੰ ਬਹੁਤੀ ਸੋਝੀ ਨਹੀਂ ਪਰ ਫਿਰ ਵੀ ਉਹ ਡੇਰਾਵਾਦ ਅਤੇ ਦਸਮ ਗ੍ਰੰਥ ਦਾ ਵਿਰੋਧੀ ਹੈ। ਪਰ ਕਈ ਵਾਰੀ
ਜਦੋਂ ਦਸਮ ਗ੍ਰੰਥ ਦੀ ਵਿਰੋਧਤਾ ਕਰਦਾ ਹੈ ਉਥੇ ਨਾਲ ਹੀ ਆਪਣੀ ਗੱਲ ਕੋਈ ਸਿੱਧ ਕਰਨ ਲਈ ਦਸਮ ਗ੍ਰੰਥ
ਦੀ ਕੋਈ ਪੰਗਤੀ ਵੀ ਬੋਲ ਦਿੰਦਾ ਹੈ। ਭਾਂਵੇ ਉਹ ਬਹੁਤ ਹੀ ਬੋਲਬੁਲੱਕੜ ਹੈ ਪਰ ਅੰਦਰੋਂ ਸੱਚਾ ਲਗਦਾ
ਹੈ ਇਸੇ ਕਰਕੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਉਸ ਦੀ ਹਮਾਇਤ ਤੇ ਉਤਰ ਆਏ ਹਨ ਉਮੀਦ ਹੈ ਕਿ ਸਰਕਾਰ
ਨੂੰ ਉਸ ਨੂੰ ਛੱਡਣਾ ਹੀ ਪੈਣਾ ਹੈ। ਸ਼ਾਇਦ ਕਿਸੇ ਕਿਸੇ ਨੂੰ ਇਹ ਮੇਰੀ ਲਿਖਤ ਚੰਗੀ ਲੱਗ ਜਾਵੇ ਪਰ
ਬਹੁਤਿਆਂ ਨੂੰ ਨਹੀਂ ਲੱਗੇਗੀ। ਇਸ ਨੂੰ ਪੜ੍ਹਨ ਲਈ ਤੁਹਾਡਾ ਧੰਨਵਾਦ।
ਮੱਖਣ ਪੁਰੇਵਾਲ,
ਸਤੰਬਰ 19, 2024.