.

ਇਕ ਸਾਬਕਾ ਫੌਜੀ ਵਲੋਂ ਚੋਲਿਆਂ ਵਾਲਿਆਂ ਤੋਂ ਸੁਚੇਤ ਰਹਿਣ ਦਾ ਸੁਝਾਓ


ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਸਿੱਖਾਂ ਦਾ ਕੋਈ ਇੱਕ ਵੀ ਵਿਦਵਾਨ ਜਾਂ ਪ੍ਰਚਾਰਕ ਐਸਾ ਨਹੀਂ ਹੈ ਜਿਹੜਾ ਕਿ ਨਿਰੋਲ ਸੱਚ ਦੀ ਗੱਲ ਕਰਦਾ ਹੋਵੇ। ਸੱਚੋ ਸੱਚ ਲੋਕਾਈ ਨੂੰ ਦੱਸਦਾ ਹੋਵੇ, ਖਾਸ ਕਰਕੇ ਭਿਡਰਾਂਵਾਲੇ ਸਾਧ ਬਾਰੇ ਅਤੇ 1984 ਦੇ ਦੁਖਾਂਤ ਬਾਰੇ। ਵਿਦਵਾਨ ਤੋਂ ਮੇਰਾ ਭਾਵ ਉਸ ਵਿਆਕਤੀ ਤੋਂ ਹੈ ਜਿਹੜਾ ਕਿ ਆਮ ਹੀ ਮੀਡੀਏ ਵਿੱਚ ਬੋਲਦਾ ਹੋਵੇ ਜਾਂ ਵਿਦਵਾਨ ਜਾਣ ਕੇ ਉਸ ਨੂੰ ਸਿੱਖ, ਗੁਰਦੁਆਰਿਆਂ ਵਿਚ, ਸੈਮੀਨਾਰਾਂ ਵਿੱਚ ਅਤੇ ਹੋਰ ਇੰਟਰਵਿਊ ਲੈਣ ਲਈ ਬਲਾਉਂਦੇ ਹੋਣ। ਹਾਂ, ਕੋਈ ਵਿਰਲਾ ਵਿਰਲਾ ਐਸਾ ਹੈ ਜੋ ਆਪਣੇ ਆਪ ਹੀ ਜਿੱਥੋਂ ਤੱਕ ਹੋ ਸਕੇ ਲੋਕਾਈ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਸ: ਬਲਦੇਵ ਸਿੰਘ ਜੀ ਐਂਮ: ਏ: ਉਨ੍ਹਾਂ ਵਿਰਲਿਆਂ ਵਿਚੋਂ ਇੱਕ ਹਨ ਜੋ ਕੂੜ ਗ੍ਰੰਥਾਂ ਦੀ ਸਚਾਈ ਯੂ-ਟਿਊਬ ਉਪਰ ਦੱਸ ਰਹੇ ਹਨ। ਇਸ ਦਾ ਪਹਿਲਾਂ ਵੀ ਮੈਂ ਜ਼ਿਕਰ ਕਰ ਚੁੱਕਾ ਹਾਂ। ਇਸ ਨੂੰ ਕਦੀ ਕਦੀ ਮੈਂ ਸੁਣ ਲੈਂਦਾ ਹਾਂ। ਕਿਉਂਕਿ ਮੈਨੂੰ ਪਤਾ ਹੈ ਕਿ ਜੋ ਕੁੱਝ ਵੀ ਇਹ ਬੋਲ ਕੇ ਦੱਸ ਰਿਹਾ ਹੋਵੇਗਾ ਠੀਕ ਹੀ ਹੋਵੇਗਾ। ਜਿਨ੍ਹਾਂ ਕੂੜ ਗ੍ਰੰਥਾਂ ਦੀ ਅਸਲੀਅਤ ਮੈਂ ਪਹਿਲਾਂ ਹੀ ਜਾਣ ਚੁੱਕਾ ਹਾਂ ਉਨ੍ਹਾਂ ਗ੍ਰੰਥਾਂ ਬਾਰੇ ਕੋਈ ਨਵੀਂ ਗੱਲ ਸੁਣਨ ਨੂੰ ਮਿਲੇ ਤਾਂ ਸੁਣ ਲੈਂਦਾ ਹਾਂ ਨਹੀਂ ਤਾਂ ਮੈਨੂੰ ਭਰੋਸਾ ਹੈ ਕਿ ਇਹ ਸ: ਬਲਦੇਵ ਸਿੰਘ ਜੀ ਠੀਕ ਹੀ ਦੱਸਦੇ ਹੋਣਗੇ। ਕਿਤੇ ਕੋਈ ਮਾੜਾ ਮੋਟਾ ਸਮਝਣ ਵਿੱਚ ਫਰਕ ਹੋ ਸਕਦਾ ਹੈ। ਮੈਂ ਕੱਲ ਹੀ ਦਸੰਬਰ 10, 2024 ਨੂੰ ਇਨ੍ਹਾਂ ਦੀ ਇੱਕ ਵੀਡੀਓ ਦੇਖੀ ਸੀ। ਜਿਸ ਨੁੰ ਦੇਖ ਸੁਣ ਕੇ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਹੈ ਕਿ ਇਹ ਸਾਬਕਾ ਫੌਜੀ ਵੀ ਹਨ। ਜਿੱਥੇ ਇਹ ਕੂੜ ਗ੍ਰੰਥਾਂ ਦਾ ਕੂੜ ਨੰਗਾ ਕਰ ਰਹੇ ਹਨ ਉਥੇ ਇਹ ਜੰਗ ਜਰਨੇਸ਼ਨ ਨੂੰ ਵੀ ਸੁਚੇਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਐਂਵੇਂ ਹੀ ਗੁਰਦੁਆਰਿਆਂ ਵਿੱਚ 1984 ਦੇ ਸਾਕੇ ਬਾਰੇ ਝੂਠ ਸੁਣ ਸੁਣ ਕੇ ਗਲਤ ਰਾਹਾਂ ਤੇ ਨਾ ਤੁਰੋ। ਇਸੇ ਤਰ੍ਹਾਂ ਦਾ ਇੱਕ ਸਬਕਾ ਪੁਲੀਸ ਅਫਸਰ ਸਮਾਜ ਸੇਵੀ ਬਣਿਆ ਹੋਇਆ ਹੈ। ਉਹ ਕਾਫੀ ਕੁੱਝ ਸਹੀ ਵੀ ਕਰਦਾ ਹੈ ਪਰ ਹੈ ਦੋਗਲੇ ਕਿਰਦਾਰ ਵਾਲਾ। ਇੱਕ ਪਾਸੇ ਨੌਜੁਆਨਾ ਨੂੰ ਪੜ੍ਹਾਈ ਵੱਲ ਅਤੇ ਚੰਗੇ ਕੰਮਾ ਵੱਲ ਪਰੇਰ ਰਿਹਾ ਹੈ ਅਤੇ ਦੂਸਰੇ ਪਾਸੇ ਜਿਸ ਸਾਧ ਨੂੰ ਸੁਣ ਕੇ ਲੋਕਾਈ ਗੁਮਰਾਹ ਹੁੰਦੀ ਹੈ ਉਸ ਦੀ ਫੋਟੋ ਵੀ ਘਰੇ ਲਾਈ ਹੋਈ ਹੈ। ਤਕਰੀਬਨ ਸਾਰੇ ਹੀ ਸਿੱਖ ਪ੍ਰਚਾਰਕ ਅਤੇ ਸਿੱਖਾਂ ਦੇ ਵਿਦਵਾਨ ਇਸ ਤਰ੍ਹਾਂ ਦੇ ਦੋਗਲੇ ਜਿਹੇ ਹੀ ਹਨ। ਕਿਉਂਕਿ ਇਸ ਤਰਹਾਂ ਕਰਨ ਨਾਲ ਲੋਕ ਵੀ ਖੁਸ਼ ਹੁੰਦੇ ਹਨ ਅਤੇ ਵਿਊ ਵੀ ਜ਼ਿਆਦਾ ਮਿਲਦੇ ਹਨ। ਨਿਰੋਲ ਸੱਚੀ ਅਤੇ ਸਹੀ ਗੱਲ ਕਰਨ ਵਾਲਿਆਂ ਨੂੰ ਸੁਣਦੇ ਵੀ ਘੱਟ ਹਨ ਅਤੇ ਬੁਰਾ ਭਲਾ ਵਾਧੂ ਦਾ ਸੁਣਨਾ ਪੈਂਦਾ ਹੈ। ਲਓ ਸੁਣੋ ਫਿਰ ਇਸ ਸਾਬਕਾ ਫੌਜੀ ਦੇ ਪੰਜਾਬ ਬਾਰੇ, ਸਾਧਾਂ ਬਾਰੇ, 1984 ਦੇ ਸਾਕੇ ਬਾਰੇ ਅਤੇ ਹੋਰ ਲੀਡਰਾਂ ਬਾਰੇ ਵਿਚਾਰ:

https://www.youtube.com/watch?v=qwmDSsP8Xcg


ਆਹ ਇੱਕ ਹੋਰ ਵੀਡੀਓ ਦਾ ਲਿੰਕ ਵੀ ਜਰੂਰ ਖੋਲ ਕੇ ਦੇਖੋ। ਇਸ ਵਿੱਚ ਡਿਬਰੂਗੜ ਜੇਲ ਵਿੱਚ ਬੰਦ ਅੰਮ੍ਰਿਤਪਾਲ ਬਾਰੇ, ਉਸ ਦੇ ਪਰਵਾਰ ਬਾਰੇ ਅਤੇ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਬਾਰੇ ਜਾਣਕਾਰੀ ਹੈ।

https://www.youtube.com/watch?v=zFjeXPnPe78


ਮੱਖਣ ਪੁਰੇਵਾਲ,
ਦਸੰਬਰ 11, 2024

 




.