(ਸੰਪਾਦਕੀ ਨੋਟ:- ਸਾਡੀ
ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ‘ਸਿੱਖ ਮਾਰਗ’ ਗੁਰਬਾਣੀ ਦੇ ਸੱਚ ਨੂੰ ਸਮਰਪਿਤ ਹੋ ਕਿ ਸਚਾਈ
ਨੂੰ ਸਾਰਿਆਂ ਦੇ ਸਾਹਮਣੇ ਰੱਖਣ ਲਈ ਕੋਸ਼ਿਸ਼ ਕਰਦਾ ਰਹੇ। ਇਸ ਉਪਰ ਅਸੀਂ ਜਿੱਥੋਂ ਤੱਕ ਹੋ ਸਕੇ ਚੱਲਣ
ਦੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਬਦਲੇ ਅਸੀਂ ਅਨੇਕਾਂ ਦਾ ਹੀ ਵਿਰੋਧ ਸਹੇੜਿਆ ਹੈ ਅਤੇ ਅਨੇਕਾਂ ਹੀ
ਪਾਠਕ ਸਚਾਈ ਨੂੰ ਸਮਝੇ ਵੀ ਹਨ। ਅਸੀਂ ਕਦੀ ਵੀ ਇਸ ਗੱਲ ਦੀ ਚਿੰਤਾ ਨਹੀਂ ਕੀਤੀ ਕਿ ਇਸ ਤਰ੍ਹਾਂ ਕਰਨ
ਨਾਲ ਸਾਡੇ ਨਾਲ ਕਈ ਨਿਰਾਜ਼ ਵੀ ਹੋ ਸਕਦੇ ਹਨ ਅਤੇ ਕਈ ਹੋਏ ਵੀ ਹਨ। ਇਹ ਗੱਲ ਭਾਵੇਂ ਦਸਮ ਗ੍ਰੰਥ ਦੀ
ਹੋਵੇ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਹੋਵੇ, ਰਾਗਮਾਲਾ ਦੀ ਹੋਵੇ, ਕਿਸੇ ਡੇਰੇ ਵਾਲੇ ਸਾਧ ਦੀ
ਹੋਵੇ, ਕਰਤਾਰਪੁਰੀ ਬੀੜ ਦੀ ਹੋਵੇ ਅਤੇ ਜਾਂ ਫਿਰ ਕਿਸੇ ਹੋਰ ਨੁਕਤੇ ਬਾਰੇ ਹੋਵੇ। ਪਰ ਕਈਆਂ ਦਾ ਇਹ
ਵਿਚਾਰ ਹੈ ਕਿ ਜਿਹੜਾ ਸਿੱਖ ਝੂਠ ਬੋਲ ਕੇ ਧਰਮ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਨਾ ਕਰੇ ਉਹ ਪੰਥ
ਦੋਖੀ ਹੋ ਸਕਦਾ ਹੈ ਚੰਗਾ ਸਿੱਖ ਨਹੀਂ। ਇਸੇ ਕਰਕੇ ਕਈ ਸਾਨੂੰ ਇਸ ਤਰ੍ਹਾਂ ਦੇ ਸਰਟੀਫਿਕੇਟ ਜ਼ਾਰੀ
ਕਰਦੇ ਰਹਿੰਦੇ ਹਨ। ਸਿੱਖ ਮਾਰਗ ਤੋਂ ਕਈਆਂ ਨੂੰ ਪਹਿਲੇ ਦਿਨ ਤੋਂ ਹੀ ਨਫਰਤ ਹੈ ਕਿ ਇੱਥੇ ਸੱਚ ਕਿਉਂ
ਦੱਸਿਆ ਜਾਂਦਾ ਹੈ। ਪਰ ਅਸੀਂ ਵੀ ਪੂਰੀ ਲਗਨ ਨਾਲ ਹੁਣ ਤੱਕ ਸੱਚ ਦੱਸਦੇ ਆ ਰਹੇ ਹਾਂ ਅਤੇ ਅੱਗੋਂ ਵੀ
ਅਕਾਲ ਪੁਰਖ ਦੀ ਮਿਹਰ ਨਾਲ ਦੱਸਦੇ ਰਹਾਂਗੇ। ਇਸ ਸੱਚ ਦੇ ਅਧਾਰ ਤੇ ਅਸੀਂ ਪਹਿਲਾਂ ਵੀ ਕਈ ਫੈਸਲੇ
ਕੀਤੇ ਸਨ ਅਤੇ ਅੱਜ 15 ਮਾਰਚ 2014 ਨੂੰ ਇੱਕ ਹੋਰ ਕਰ ਰਹੇ ਹਾਂ। ਉਹ ਫੈਸਲਾ ਇਹ ਹੈ ਕਿ ਅਸੀਂ
‘ਸਿੱਖ ਮਾਰਗ’ ਵਾਲੇ, ਹੁਣ ਤੱਕ ਇੱਥੇ ਛਪੇ ਲੇਖਾਂ ਦੇ ਅਧਾਰ ਤੇ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ
ਦੀ ਲਿਖੀ ਨਹੀਂ ਮੰਨਦੇ। ਇਸ ਬਾਰੇ ਅਸੀਂ ਵਿਚਾਰ ਕਰਨ ਲਈ ਇਸ ਦੇ ਹਮਾਇਤੀਆਂ ਨੂੰ ਖੁੱਲਾ ਸੱਦਾ
ਪਿਛਲੇ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਦਿੱਤਾ ਹੋਇਆ ਸੀ ਜਿਸ ਦੀ ਅੱਜ ਆਖਰੀ ਤਾਰੀਕ ਸੀ ਪਰ
ਵਿਚਾਰ ਕਰਨ ਲਈ ਕੋਈ ਨਹੀਂ ਆਇਆ। ਇਸ ਲਈ ਅੱਜ ਤੋਂ ਬਾਅਦ ਅਸੀਂ ਕਿਸੇ ਨਾਲ ਵੀ ਇਸ ਮੁੱਦੇ ਤੇ ਕੋਈ
ਵਿਚਾਰ ਨਹੀਂ ਕਰਨੀ। ਇੱਥੇ ‘ਸਿੱਖ ਮਾਰਗ’ ਤੇ ਲਿਖਣ ਵਾਲਾ ਜੇ ਕਰ ਕੋਈ ਲੇਖਕ/ਪਾਠਕ ਸਾਡੇ ਇਸ ਫੈਸਲੇ
ਨਾਲ ਨਹੀਂ ਸਹਿਮਤ ਤਾਂ ਉਸ ਨੂੰ ਇਹ ਵਿਚਾਰ ਰੱਖਣ ਦਾ ਪੂਰਾ ਹੱਕ ਹੈ ਪਰ ਅਸੀਂ ਉਸ ਦੀ ਕੋਈ ਵੀ ਲਿਖਤ
ਕਰਤਾਰਪੁਰੀ ਬੀੜ ਦੀ ਪ੍ਰੋੜਤਾ ਕਰਨ ਵਾਲੀ ਨਹੀਂ ਛਾਪ ਸਕਦੇ। ਜਿਵੇਂ ਕਿ ਪਹਿਲਾਂ ਵੀ ਦਸਮ ਗ੍ਰੰਥ
ਅਤੇ ਰਾਗਮਾਲਾ ਦੇ ਹੱਕ ਵਿੱਚ ਭੁਗਤਣ ਵਾਲੀ ਲਿਖਤ ਅਸੀਂ ਨਹੀਂ ਛਾਪਦੇ। ਅਗਾਂਹ ਅਸੀਂ ਕਰਤਾਰਪੁਰ
ਵਾਲੀ ਬੀੜ ਨਾਲ ਸੰਬੰਧਿਤ ਲੇਖ ਪਾ ਰਹੇ ਹਾਂ। ਇਹਨਾ ਤੋਂ ਬਿਨਾ ਕੁੱਝ ਲੇਖ ਪਾਠਕਾਂ ਦੇ ਪੰਨੇ ਤੇ ਵੀ
ਛਪੇ ਸਨ।)
ਨੋਟ:- ਹੇਠ
ਲਿਖਿਆ ਨੋਟ 22 ਜਨਵਰੀ 2014 ਤੋਂ 15 ਮਾਰਚ 2014 ਤੱਕ, ਪਾਠਕਾਂ ਦੇ ਪੰਨੇ ਤੇ ਪਾਇਆ ਗਿਆ ਸੀ। ਇਸ
ਤੋਂ ਪਹਿਲਾਂ ਇੱਕ ਨੋਟ 11 ਜਨਵਰੀ 2014 ਨੂੰ ਪਾਠਕਾਂ ਦੇ ਪੰਨੇ ਤੇ ਪਾਇਆ ਸੀ। ਇਸ 11 ਜਨਵਰੀ ਵਾਲੇ
ਨੋਟ ਵਿੱਚ ਪ੍ਰੋ: ਦਰਸ਼ਨ ਸਿੰਘ ਦਾ ਨਾਮ ਵੀ ਸ਼ਾਮਲ ਸੀ। ਕਿਉਂਕਿ ਜਿਹਨਾ ਵੀਡੀਓ ਦੇ ਅਧਾਰ ਤੇ ਇਹ ਨੋਟ
ਪਾਇਆ ਗਿਆ ਸੀ, ਉਹ ਵੀਡੀਓ ‘ਗੁਰੂ ਗ੍ਰੰਥ ਦੇ ਖ਼ਾਲਸਾ ਪੰਥ’ ਵਲੋਂ ਇੰਟਰਨੈੱਟ ਤੇ ਪਾਈਆਂ ਗਈਆਂ ਸਨ।
ਜਦੋਂ ਸਾਨੂੰ ਨਵੀਂ ਜਾਣਕਾਰੀ ਮਿਲ ਗਈ ਤਾਂ ਅਸੀਂ ਪ੍ਰੋ: ਦਰਸ਼ਨ ਸਿੰਘ ਦਾ ਨਾਮ ਇਸ ਵਿਚੋਂ ਹਟਾ
ਦਿੱਤਾ ਸੀ।
ਮਨਜੀਤ ਸਿੰਘ ਮੁਹਾਲੀ ਅਤੇ ਇਸ ਦੇ ਸਹਿਯੋਗੀਆਂ
ਨੂੰ ਕਰਤਾਰ ਪੁਰੀ ਬੀੜ ਬਾਰੇ ‘ਸਿੱਖ ਮਾਰਗ’ ਵੱਲੋਂ ਖੁੱਲਾ ਚੈਲਿੰਜ।
ਮਨਜੀਤ ਸਿੰਘ ਮੁਹਾਲੀ ਅਤੇ ਇਸ ਦੇ ਸਹਿਯੋਗੀ, ਡਾ: ਜੋਧ ਸਿੰਘ ਵੱਲੋਂ ਲਿਖੀ ਕਿਤਾਬ, ‘ਕਰਤਾਰਪੁਰੀ
ਬੀੜ ਦੇ ਦਰਸ਼ਨ’ ਦੇ ਅਧਾਰ ਤੇ ਹਿੰਮਤ ਕਰਕੇ ਦਲੇਰੀ ਦਿਖਾ ਕੇ ਸਵਾਲਾਂ ਦੇ ਜਵਾਬ ਦੇ ਕੇ ਤਸੱਲੀ
ਕਰਵਾਉਣ ਦੀ ਕੋਸ਼ਿਸ਼ ਕਰਨ। ਇਹ ਸਵਾਲ ਜਵਾਬ ਪੰਜਾਬੀ ਵਿੱਚ ਹੋਣਗੇ ਅਤੇ ਇਨ੍ਹਾਂ ਦੀ ਚੰਗੀ ਸ਼ਬਦਾਵਲੀ
ਵਿੱਚ ਲਿਖੀ ਹਰ ਲਿਖਤ ਹੂ-ਬ-ਹੂ ਪਾਈ ਜਾਵੇਗੀ। ਜੇ ਕਰ ਉਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਨ੍ਹਾਂ
ਨੂੰ ਕੋਈ ਹੱਕ ਨਹੀਂ ਹੈ ਕਿ ਉਹ ਝੂਠ ਬੋਲ ਕੇ ਆਮ ਸਿੱਖਾਂ ਨੂੰ ਗੁਮਰਾਹ ਕਰਨ। ਜੇ ਕਰ ਮਨਜੀਤ ਸਿੰਘ
ਖ਼ਾਲਸਾ/ਮੁਹਾਲੀ ਅਤੇ ਇਸ ਦੇ ਸਹਿਯੋਗੀ ਕਰਤਾਰਪੁਰੀ ਬੀੜ ਬਾਰੇ ਤੱਥਾਂ ਦੇ ਅਧਾਰਤ ਵਿਚਾਰ ਚਰਚਾ ਕਰਨ
ਤੋਂ ਭਜਦੇ ਹਨ ਤਾਂ ਇਨ੍ਹਾਂ ਨੂੰ ਝੂਠੇ, ਬੇਈਮਾਨ ਅਤੇ ਕਪਟੀ ਸਮਝਿਆ ਜਾਣਾ ਚਾਹੀਦਾ ਹੈ। ਜਨਵਰੀ 22,
2014.
ਕਰਤਾਰਪੁਰੀ ਬੀੜ ਬਾਰੇ ...--- ਬਲਦੀਪ ਸਿੰਘ ਰਾਮੂੰਵਾਲੀਆ
ਕੀ ਹੁਣ ਸੱਚ ਬੋਲਣਾ ਗੁਨਾਹ ਹੈ ਅਤੇ ਝੂਠ ਬੋਲਣਾ ਹੀ ਸਿੱਖੀ ਹੈ?---
ਕਰਤਾਰਪੁਰੀ ਬੀੜ ਬਾਰੇ ਸੱਚੋ-ਸੱਚ--- ਸਰਵਜੀਤ ਸਿੰਘ
ਭਾਈ ਮਨੀ ਸਿੰਘ ਦੀ ਬੀੜ --- ਗੁਰਦੀਪ ਸਿੰਘ ਬਾਗੀ
ਭੇਖੀ, ਝੂਠੇ ਅਤੇ ਕਪਟੀ ਸਿੱਖਾਂ ਨੂੰ ਸੱਚ ਤੋਂ ਕਿਉਂ ਨਫਰਤ ਹੈ?---
ਕਰਤਾਰਪੁਰੀ ਬੀੜ ਬਾਰੇ ਕੁੱਝ ਸ਼ੰਕੇ--- ਹਾਕਮ ਸਿੰਘ
ਮੂਲ ਮੰਤਰ (ਮੰਗਲਾ ਚਰਨ)-ਸਰੂਪ ਅਤੇ ਅਸਥਾਨ --- ਸਰਵਜੀਤ ਸਿੰਘ
‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’--- ਸਰਵਜੀਤ ਸਿੰਘ ਸੈਕਰਾਮੈਂਟੋ
ਸੁ ਕਹੁ ਟਲ ਗੁਰੁ ਸੇਵੀਐ...--- ਸਰਵਜੀਤ ਸਿੰਘ ਸੈਕਰਾਮੈਂਟੋ
ਕਰਤਾਰਪੁਰੀ ਬੀੜ ਨਾਲ ਸਬੰਧਿਤ ਕੁੱਝ ਅਹਿਮ ਨੁਕਤੇ--- ਡਾ: ਇਕਬਾਲ ਸਿੰਘ ਢਿੱਲੋਂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣੀਕਤਾ ਬਾਰੇ ਵਿਚਾਰ-ਚਰਚਾ ਦਾ ਅਧਾਰ ਅਤੇ ਉਸ ਦਾ ਸਦੀਵੀ ਹੱਲ:--- ਜਗਤਾਰ ਸਿੰਘ ਜਾਚਕ
ਕਰਤਾਰਪਰੀ ਬੀੜ ਦੀ ਅਸਲੀਅਤ--- ਸਰਵਜੀਤ ਸਿੰਘ
ਕਰਤਾਰਪੁਰੀ ਬੀੜ ਦਾ ਸੱਚ--- ਡਾ: ਇਕਬਾਲ ਸਿੰਘ ਢਿੱਲੋਂ
ਪੋਥੀ ਸਾਹਿਬ (ਕਰਤਾਰਪੁਰੀ ਸਰੂਪ)--- ਮਹਿੰਦਰ ਸਿੰਘ ਜੋਸ਼
ਭਾਈ ਬੰਨੋਂ ਵਾਲੀ ਬੀੜ – ਉਤਪਤੀ ਅਤੇ ਪਰਭਾਵ--- ਡਾ: ਇਕਬਾਲ ਸਿੰਘ ਢਿੱਲੋਂ
ਕੀ ਭੁੱਲਾਂ ਨੂੰ ਸੁਧਾਰਨਾ ਅੱਵਗਿਆ ਹੈ?---ਸਰਵਜੀਤ ਸਿੰਘ