1. ਇੱਕ ਅਕਾਲ ਪੁਰਖ ਨੂੰ ਹੀ ਇਸ਼ਟ ਮੰਨਣਾ।
2. ਕਿਸੇ ਦੇਵੀ ਦੇਵਤੇ, ਦੇਹਧਾਰੀ ਜਾਂ ਪ੍ਰਚਲਿਤ ਅਵਤਾਰ ਨੂੰ ਇਸ਼ਟ ਨਹੀਂ
ਮੰਨਣਾ।
3. ਜ਼ਾਤ-ਪਾਤ, ਛੂਤ-ਛਾਤ, ਰੰਗ-ਨਸਲ, ਲਿੰਗ ਭੇਦ (ਵਿਤਕਰੇ) ਨੂੰ ਨਹੀਂ
ਮੰਨਣਾ।
4. ਜੰਤਰ-ਮੰਤਰ, ਜਾਦੂ ਟੂਣੇ, ਧਾਗਾ-ਤਵੀਜ਼, ਮੌਲੀ, ਕਾਲਾ ਇਲਮ, ਹੱਥ ਹੌਲਾ
(ਫਾਂਡਾ), ਝਾੜ ਫੂਕ ਆਦਿ ਤੇ ਵਿਸ਼ਵਾਸ ਨਹੀਂ ਰੱਖਣਾ
5. ਭੂਤ-ਪ੍ਰੇਤ, ਜਿੰਨ, ਡਾਇਣ, ਚੁੜੈਲ, ਸ਼ਹੀਦੀ ਰੂਹ, ਉਪਰੀ ਹਵਾ, ਸ਼ੈਤਾਨ,
ਗੈਬੀ ਰੂਹ ਆਦਿ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਨਾ।
6. ਸੁੱਖਣਾ, ਪੁੱਛਣਾ, ਮੰਨਤ, ਸ਼ੀਰਣੀ, ਪੀਰ, ਬ੍ਰਾਹਮਣ, ਪੁਜਾਰੀ,
ਮਹਾਂਪੁਰਖ, ਸਾਧ-ਸੰਤ-ਬਾਬਾ-ਗੁਰੂ ਆਦਿ ਦੇ ਨਾਂ ਤੇ ਦੇਹਧਾਰੀਆਂ ਦੀ ਪੂਜਾ ਗੁਰਮਤਿ ਵਿੱਚ ਪ੍ਰਵਾਨ
ਨਹੀਂ।
7. ਸ਼ਗਨ-ਅਪਸ਼ਗਨ, ਘੜੀ-ਮੂਹਰਤ, ਗ੍ਰਹਿ, ਲਗਨ, ਪੱਤਰੀ, ਰਾਸ਼ੀਫਲ, ਜੋਤਿਸ਼,
ਥਿਤ-ਵਾਰ ਆਦਿ ਸਾਰੇ ਅੰਧਵਿਸ਼ਵਾਸ ਗੁਰਮਤਿ ਦੇ ਉਲਟ ਹਨ
8. ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਇਕਾਦਸ਼ੀ, ਦੁਆਦਸ਼ੀ, ਪੰਚਮੀ, ਅਸ਼ਟਮੀ,
ਨੌਮੀਂ, ਦਸਵੀਂ ਆਦਿ ਨਾਲ ਜੋੜੇ ਜਾਂਦੇ ਪਵਿਤ੍ਰ ਦਿਹਾੜਿਆਂ ਦੇ ਪਵਿਤ੍ਰ ਹੋਣ ਦੇ ਵਹਿਮ ਨੂੰ ਨਹੀਂ
ਮੰਨਣਾ। ਦੂਜੇ ਫਿਰਕਿਆਂ ਦੇ ਤਿਉਹਾਰਾਂ ਵਿੱਚ ਸ਼ਾਮਿਲ ਹੋਇਆ ਜਾ ਸਕਦਾ ਹੈ, ਪਰ ਉਸ ਵਿਚਲੇ ਕਿਸੇ
ਗੁਰਮਤਿ ਵਿਰੋਧੀ ਕਰਮ (ਕਾਂਡ) ਵਿੱਚ ਹਿੱਸਾ ਨਹੀਂ ਲੈਣਾ।
9. ਹੋਮ (ਹਵਨ), ਬਲੀ, ਜੱਗ, ਧੂਪ, ਦੀਪ-ਜੋਤਿ ਆਦਿਕ ਕਰਮਕਾਂਡਾਂ ਵਿੱਚ
ਵਿਸ਼ਵਾਸ ਨਹੀਂ ਰੱਖਣਾ।
10. ਗੋਰ, ਮੜੀ, ਮਸਾਨ, ਮੱਠ, ਸਮਾਧ, ਗੁੱਗਾ ਮਨਾਉਣਾ, ਵਰਮੀ ਪੂਜਾ, ਪੀਰ
ਸਖੀ ਸਰਵਰ, ਵਿਸ਼ਵਕਰਮਾ ਆਦਿਕ ਅੰਧ ਵਿਸ਼ਵਾਸ ਹਨ।
10. ਵੇਦ-ਸ਼ਾਸ਼ਤਰ-ਸਿੰਮ੍ਰਤੀਆਂ-ਪੁਰਾਣ-ਰਮਾਇਣ-ਮਹਾਂਭਾਰਤ ਆਦਿ, ਹੋਰ ਅਨਮਤੀਂ
ਪੁਸਤਕਾਂ ਜਿਵੇਂ ਕੁਰਾਨ, ਅੰਜੀਲ, ਤੁਰੇਤ, ਜੰਬੂਰ, ਧਮਪਦ ਆਦਿ ਵਿੱਚ ਨਿਸ਼ਚਾ ਨਹੀਂ ਕਰਨਾ। ਨਿੱਜੀ
ਜਾਨਕਾਰੀ ਲਈ ਇਹਨਾਂ ਪੁਸਤਕਾਂ, ਗ੍ਰੰਥਾਂ ਨੂੰ ਪੜਿਆ ਜਾ ਸਕਦਾ ਹੈ।
11. ਤਿਲਕ, ਜੰਝੂ, ਤੁਲਸੀ ਮਾਲਾ, ਸ਼ਿਖਾ-ਸੂਤ, ਮੌਲੀ, ਤਰਪ, ਮੁੱਕਟ ਅਤੇ
ਹੋਰ ਅਨਮਤੀ ਚਿੰਨ੍ਹ ਨਹੀਂ ਮੰਨਣੇ/ਧਾਰਨ ਕਰਣੇ।
12. ਕਿਰਿਆ-ਕਰਮ, ਪਿੰਡ-ਪੱਤਲ, ਪਿੱਤਰ ਪੂਜਣੇ, ਛਿਮਾਹੀ, ਬਰਸੀ/ ਵਰੀਣਾ,
ਚੌਬਰਸੀ, ਸ਼ਰਾਧ ਆਦਿ ਕਰਮ ਗੁਰਮਤਿ ਵਿਰੋਧੀ ਕਰਮਕਾਂਡ ਹਨ।
13. ਵਰ-ਸਰਾਪ, ਮੰਗਲ-ਸ਼ਨੀ ਆਦਿ ਦੀ ਬ੍ਰਾਹਮਣੀ ਵਿਚਾਰ, ਕੰਜਕਾਂ, ਵਰਤ,
ਕਰਵਾ ਚੌਥ, ਰੋਜ਼ੇ ਆਦਿ ਵਿੱਚ ਵਿਸ਼ਵਾਸ ਨਹੀਂ ਰੱਖਣਾ। ਭਵਿੱਖ ਵਿੱਚ ਸਾਹਮਣੇ ਆਉਣ ਵਾਲੇ ਐਸੇ ਗੁਰਮਤਿ
ਵਿਰੋਧੀ ਵਿਸ਼ਵਾਸ਼ਾਂ ਨੂੰ ਵੀ ਨਹੀਂ ਮੰਨਣਾ।
14. ਗੁਰਮਤਿ ਦਾ ਖਰਾ ਸੱਚ ਨਿਡਰਤਾ ਅਤੇ ਦ੍ਰਿੜਤਾ ਨਾਲ ਪੇਸ਼ ਕੀਤਾ ਜਾਵੇ ਪਰ
ਇਸ ਦਾ ਮੰਤਵ ਕਿਸੇ ਦਾ ਦਿਲ ਦੁਖਾਉਣਾ ਨਾ ਹੋਵੇ ਅਤੇ ਨਾ ਹੀ ਕਿਸੇ ਪ੍ਰਤੀ ਮਨ ਵਿੱਚ ਨਫਰਤ ਪਾਲੇ।
15. ਕੋਈ ਵੀ ਘਰੇਲੂ ਗੁਰਮਤਿ ਸਮਾਗਮ ਕਰਵਾਉਣ ਵੇਲੇ ਸ਼ਬਦ ਵੀਚਾਰ/ਕੀਰਤਨ/ਪਾਠ
ਅਰਦਾਸ ਆਦਿ ਘਰ ਵਾਲੇ ਆਪ ਕਰਨ ਜਾਂ ਕਿਸੇ ਨਿਸ਼ਕਾਮ ਪ੍ਰਚਾਰਕ ਤੋਂ ਕਰਵਾਉਣ। ਪੈਸੇ (ਭੇਟਾ) ਲੈ ਕੇ
ਸੇਵਾ ਨਿਭਾਉਣ ਵਾਲੀ ਸ਼੍ਰੇਣੀ ਨੂੰ ਸਮਾਗਮਾਂ ਤੋਂ ਦੂਰ ਹੀ ਰੱਖਿਆ ਜਾਵੇ।
16. ਸਾਰੇ ਘਰੇਲੂ ਸਮਾਗਮ ਸਾਦਗੀ ਵਾਲੇ ਹੋਣ। ਆਡੰਬਰ ਅਤੇ ਵਾਧੂ ਵਿਖਾਵੇ
ਤੋਂ ਗੁਰੇਜ਼ ਕੀਤਾ ਜਾਵੇ।
17. ਬੱਚਿਆਂ ਦੇ ਜਮਾਂਦਰੂ ਕੇਸ ਸਾਬਿਤ ਰੱਖੇ ਜਾਣ। ਮੁੰਡਨ/ਜੁੰਡੀ ਵੱਡਣ
ਆਦਿ ਰਸਮਾਂ ਗੁਰਮਤਿ ਦਾ ਘੋਰ ਨਿਰਾਦਰ (ਦੇ ਖਿਲਾਫ) ਹਨ। ਉਪਰੇਸ਼ਨ ਆਦਿ ਦੌਰਾਨ ਕਟੇ ਗਏ ਕੇਸਾਂ ਦਾ
ਵਹਿਮ ਨਹੀਂ ਕਰਨਾ।
18. ਲਿੰਗ ਵਿਤਕਰੇ ਵਜੋਂ ਬੱਚੇ ਦੀ ਹੱਤਿਆ ਅਤੇ ਭਰੂਣ ਹਤਿਆ ਨਹੀਂ ਕਰਨੀ।
19. ਗੁਰਮੁੱਖੀ/ਪੰਜਾਬੀ ਬੋਲੀ ਦੀ ਜਾਨਕਾਰੀ ਲਾਹੇਵੰਦ ਹੈ। ਇਸ ਨਾਲ
ਗੁਰਬਾਣੀ ਨੂੰ ਉਸਦੇ ਮੂਲ ਰੂਪ ਵਿੱਚ ਖੁਦ ਪੜਣ/ਸਮਝਣ ਵਿੱਚ ਸਹਾਇਤਾ ਮਿਲਦੀ ਹੈ।
20. ਕਿਰਤ ਗੁਰਮਤਿ ਤੋਂ ਉਲਟ ਨਾ ਹੋਵੇ ਅਤੇ ਕਿਰਤ ਸਮੇਤ ਕਿਸੇ ਵੀ ਸਮੇਂ ਮਨ
ਵਿੱਚ ਬੇਈਮਾਨੀ ਨਾ ਲਿਆਏ।
21. ਅਪਣੀ ਕਮਾਈ ਵਿਚੋਂ ਦਸਵੰਧ ਲੋੜਵੰਦਾਂ ਦੇ ਯੋਗ ਮਦਦ, ਗੁਰਮਤਿ ਪ੍ਰਚਾਰ
ਲਈ ਵਰਤੋਂ ਕਰੇ।
22. ਘੁੰਡ ਜਾਂ ਪਰਦੇ ਦੀ ਰਸਮ ਮਨਮੱਤ ਹੈ।
23. ਪਤੀ-ਪਤਨੀ ਇੱਕ ਦੂਜੇ ਪ੍ਰਤੀ ਵਫਾਦਾਰ ਰਹਿਣ।
24. ਸ਼ਰਾਬ, ਤੰਬਾਕੂ ਸਮੇਤ ਕੋਈ ਵੀ ਨਸ਼ਾ ਨਾ ਵਰਤੇ।
25. ਇਕ-ਦੁਜੇ ਨੂੰ ਮਿਲਣ ਸਮੇਂ ‘ਸਤਿ ਸ੍ਰੀ ਅਕਾਲ’ ਬੁਲਾਵੇ।
26. ਕਿਸੇ ਵੀ ਤਰਾਂ ਦੀ ਬੇਈਮਾਨੀ, ਜੂਆ, ਲਾਟਰੀ ਆਦਿ ਵਿੱਚ ਨਾ
ਫਸੇ।
ਗੁਰਦੁਆਰਾ
1. ਗੁਰਦੁਆਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ (ਗੁਰਮਤਿ) ਦੀ ਰੋਸ਼ਨੀ
ਵਿੱਚ ਮਨੁੱਖ ਦੇ ਸਰਬ ਪੱਖੀ ਵਿਕਾਸ ਲਈ ਇੱਕ ਕਾਰਜਸ਼ਾਲਾ ਹੈ।
2. ਗੁਰਦੁਆਰਾ, ਗੁਰਬਾਣੀ ਵਿਚਾਰ ਲਈ ਸੰਗਤ ਦੇ ਜੁੜਨ ਦੀ ਥਾਂ ਹੈ
3. ਗੁਰਦੁਆਰੇ ਦੀ ਹਦੂਦ ਵਿੱਚ ਖੰਡੇ ਸਮੇਤ ਨਿਸ਼ਾਨ ਹੋਣਾ ਲਾਜ਼ਮੀ ਹੈ। ਨਿਸ਼ਾਨ
ਦੇ ਕਪੜੇ ਦਾ ਰੰਗ ਬਸੰਤੀ ਹੋਵੇ।
4. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਉਪੱਰ ਲੋੜ ਅਨੁਸਾਰ
ਚੰਦੋਆ ਤਾਨਿਆ ਜਾਵੇ।
5.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਪੀੜੇ ਉੱਪਰ ਕੀਤਾ ਜਾਵੇ।
6.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਲਈ ਲੋੜੀਂਦਾ ਸਮਾਨ ਵਰਤਿਆ
ਜਾਵੇ। ਰੁਮਾਲੇ ਸਾਫ ਹੋਣ ਪਰ ਸਾਦੇ ਹੋਣ। ਰੁਮਾਲਿਆ ਦਾ ਕਪੜਾ ਮੌਸਮ ਅਨੁਸਾਰੀ (ਗਰਮ-ਸਰਦ) ਚੁਨਣਾ
ਇੱਕ ਵਹਿਮ ਹੈ।
7.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਨਾਲ ਸੰਬੰਧਿਤ ਸਮਾਨ ਦਾ
ਪ੍ਰਬੰਧ ਗੁਰਦੁਆਰਾ ਪ੍ਰਬੰਧਕ ਲੋੜ ਮੁਤਾਬਿਕ ਆਪ ਕਰਨ। ਸ਼ਰਧਾ ਦੇ ਭਰਮ ਹੇਠ ਰੁਮਾਲੇ ਆਦਿ ਨਾ ਚੜਾਏ
ਜਾਨ।
8.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿੱਚ ਧੂਫ, ਦੀਵੇ ਆਦਿ
ਜਲਾਉਣਾ ਜਾਂ ਇਹਨਾਂ ਨਾਲ ਆਰਤੀ ਕਰਨੀ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ, ਕੁੰਭ-ਨਾਰੀਅਲ ਰੱਖਣੇ,
ਘੜਿਆਲ, ਮੂਰਤੀਆਂ, ਫੁੱਲਾਂ ਦੀ ਵਰਖਾ, ਸ਼ਸ਼ਤਰ ਸਜਾਉਣਾ ਆਦਿ ਮਨਮੱਤ ਹੈ।
9.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹਜ਼ੂਰੀ ਵਿੱਚ ਹਾਰ, ਸਜਾਵਟੀ ਚਮਕਾਰੇ
ਮਾਰਦੀਆਂ ਲਾਈਟਾਂ, ਲੜੀਆਂ, ਬੇਲੋੜੀ ਸਜਾਵਟ ਆਦਿ ਸੰਗਤ ਦਾ ਧਿਆਨ ਗੁਰਬਾਣੀ ਤੋਂ ਹਟਾਉਂਦਾ ਹੈ, ਸੋ
ਨਾ ਕੀਤਾ ਜਾਵੇ।
10. ਗੁਰਦੁਆਰੇ ਦੀ ਇਮਾਰਤ ਸਾਦੀ ਹੋਵੇ। ਇਸ ਉਪਰ ਸੋਨਾ, ਬੇਲੋੜਾ ਸੰਗਮਰਮਰ
ਆਦਿ ਨਾ ਲਾਇਆ ਜਾਵੇ।
11. ਗੁਰਦੁਆਰਾ ਕੰਪਲੈਕਸ ਦੀ ਹਦੂਦ ਵਿੱਚ ਸ਼ਿਵਲਿੰਗ /ਸਮਾਧ /ਮੜੀ /ਸ਼ਹੀਦੀ
ਥੜਾ ਸਮੇਤ ਕੋਈ ਵੀ ਗੁਰਮਤਿ ਵਿਰੋਧੀ ਚਿੰਨ੍ਹ/ ਉਸਾਰੀ ਨਾ ਹੋਵੇ।
12. ਸਿਰਫ ਰੁਮਾਲਾ ਚੁੱਕ ਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਦਰਸ਼ਨ ਕਰ
ਲੈਣ ਦਾ ਵਹਿਮ ਮਨਮੱਤ ਹੈ। ਅਸਲ ਦਰਸ਼ਨ ਸ਼ਬਦ-ਵੀਚਾਰ ਹੈ।
13.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪੀੜੇ ਹੇਠ ਪਾਣੀ, ਪਰਚੀਆਂ
ਰੱਖਣੀਆਂ, ਪੀੜੇ ਨੂੰ ਰੱਖੜੀਆਂ ਬੰਣਨੀਆਂ, ਮੁੱਠੀ ਚਾਪੀ ਕਰਨੀ ਆਦਿ ਗੁਰਮਤਿ ਦੇ ਉੱਲਟ ਹੈ।
14. ਦੀਵਾਨ (ਹਾਲ) ਵਿੱਚ ਸਿਰਫ ਤੇ ਸਿਰਫ ‘ਇਕੋ’ ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ ਦੇ ਸਰੂਪ ਦਾ ਪ੍ਰਕਾਸ਼ ਹੋਵੇ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ
ਪ੍ਰਕਾਸ਼/ਸਥਾਪਨਾ ਕਰਨਾ ਮਨਮੱਤ ਹੈ।
15. ਗੁਰਦੁਆਰਾ ਕੰਪਲੈਕਸ ਵਿੱਚ ਗੋਲਕ ਨਹੀਂ ਹੋਣੀ ਚਾਹੀਦੀ। ਜੋ ਵੀ ਭੇਟਾ
ਕਰਨਾ ਹੋਵੇ ੳਹ ਉਚਿਤ ਰਸੀਦ ਕਟਾ ਕੇ ਕੀਤਾ ਜਾਵੇ। ਮੱਥਾ ਟੇਕਣ ਵੇਲੇ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਦੇ ਸਰੂਪ ਸਾਹਮਣੇ ਧਨ ਜਾਂ ਕੋਈ ਹੋਰ ਪਦਾਰਥ ਨਾ ਚੜਾਇਆ ਜਾਵੇ। ਕੀਤਰਨ/ਕਥਾ/ਅਰਦਾਸ ਆਦਿ ਦੀ
ਸੇਵਾ ਨਿਭਾ ਰਹੇ ਵਿਅਕਤੀ ਨੂੰ ਸੇਵਾ ਕਰਦੇ ਸਮੇਂ ਭੇਟਾ ਨਾ ਦਿਤੀ ਜਾਵੇ।
16. ਗੁਰਮਤਿ ਦੀਵਾਨ/ਪ੍ਰਚਾਰ ਵਿੱਚ ਕੀਰਤਨ, ਕਥਾ ਆਦਿ ਦੀ ਸੇਵਾ ਨਿਸ਼ਕਾਮ
ਗੁਰਮੁਖਾਂ ਵਲੋਂ ਹੀ ਨਿਬਾਹੀ ਜਾਵੇ। ਧਨ ਲੈ ਕੇ ਕੋਈ ਧਾਰਮਿਕ ਸੇਵਾ ਨਿਭਾਉਣਾ ‘ਪੁਜਾਰੀਵਾਦ’ ਹੈ,
ਜਿਸ ਨੂੰ ਗੁਰਮਤਿ ਮਾਨਤਾ ਨਹੀਂ ਦਿੰਦੀ।
17.’ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿੱਚ ਗਦੇਲਾ, ਆਸਨ, ਕੁਰਸੀ
ਆਦਿ ਰਾਹੀਂ ਸੰਗਤ ਤੋਂ ਵੱਖਰੇ ਤਰੀਕੇ ਬੈਠਣ ਦਾ ਉਚੇਚ ਗੁਰਮਤਿ ਤੋਂ ਉਲਟ ਹੈ। ਜਿਸਮਾਨੀ
ਬੀਮਾਰੀ/ਮਜ਼ਬੁਰੀ ਦੀ ਹਾਲਾਤ ਵਿੱਚ ਕੁਰਸੀ, ਸਟੂਲ ਆਦਿ ਵਰਤ ਲੈਣਾ ਗਲਤ ਨਹੀਂ, ਪਰ ਐਸਾ ਇੰਤਜ਼ਾਮ
ਦੀਵਾਰਾਂ ਨਾਲ ਯੋਗ ਥਾਂ ਉੱੇਤੇ ਹੋਵੇ।
18. ਦੀਵਾਨ ਵਿੱਚ ਬੈਠਣ, ਲੰਗਰ ਛੱਕਣ ਜਾਂ ਗੁਰਦੁਆਰੇ ਵਿੱਚ ਸੇਵਾ ਕਰਨ ਲਈ
ਦੇਸ਼, ਮਜ਼ਹਬ, ਜ਼ਾਤ, ਨਸਲ, ਲਿੰਗ ਆਦਿ ਕਿਸੇ ਵਿਤਕਰੇ ਦੇ ਆਧਾਰ ਤੇ ਕੋਈ ਮਨਾਹੀ ਹੈ। ਪਰ ਵਿਅਕਤੀ ਕੌਲ
ਤੰਬਾਕੂ, ਸ਼ਰਾਬ, ਅਫੀਮ ਆਦਿ ਕੋਈ ਵੀ ਨਸ਼ੀਲਾ ਪਦਾਰਥ ਨਾ ਹੋਵੇ ਅਤੇ ਨਾ ਹੀ ਐਸੇ ਨਸ਼ੇ ਦੀ ਹਾਲਤ ਵਿੱਚ
ਹੋਵੇ।
19. ਦੀਵਾਨ ਹਾਲ, ਲੰਗਰ ਹਾਲ ਆਦਿ ਵਿੱਚ ਸਿਰ ਢੱਕ ਕੇ ਜਾਣਾ ਲਾਜ਼ਮੀ ਹੈ।
ਪਹਿਰਾਵਾ ਸਾਦਾ ਹੋਵੇ ਅਤੇ ਭੜਕੀਲੇ ਪਹਿਰਾਵੇ ਤੋਂ ਗੁਰੇਜ਼ ਕੀਤਾ ਜਾਵੇ।
20. ਗੁਰਦੁਆਰੇ ਵਿੱਚ ਗੁਰਮਤਿ ਵਿਰੋਧੀ ਕੋਈ ਤਿਉਹਾਰ, ਸੰਸਕਾਰ, ਰਸਮ,
ਸਮਾਗਮ ਆਦਿ ਨਹੀਂ ਕੀਤਾ ਜਾਵੇ।
21. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਥਾਂ ਤੋਂ ਦੂਜੀ ਥਾਂ
ਲਿਜਾਉਣ ਵੇਲੇ ਸਤਿਕਾਰ ਦਾ ਖਿਆਲ ਰੱਖਿਆ ਜਾਵੇ ਪਰ ਨੰਗੇ ਪੈਰ, ਪੈਦਲ ਜਾਂ ਕਿਸੇ ਵਾਹਨ ਆਦਿ ਵਿੱਚ
ਲਿਜਾਉਣ ਸੰਬੰਧੀ ਭਰਮ ਨਾ ਪਾਲਿਆ ਜਾਵੇ। ਸਤਿਕਾਰ ਦੇ ਨਾਂ ਤੇ ਸੋਨੇ ਦੀ ਪਾਲਕੀ ਆਦਿ ਬੋਲੋੜੇ
ਵਿਖਾਵੇ ਗੁਰਮਤਿ ਅਨੁਸਾਰੀ ਨਹੀਂ। ਸਰੂਪ ਦੇ ਸਾਹਮਣੇ ਤੁਬਕਾ-ਤੁਬਕਾ ਪਾਣੀ ਦਾ ਛਿੜਕਾਵ ਕਰਨਾ ਵੀ
ਮਨਮੱਤ ਹੈ।
22. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਰਲ, ਸਾਦੀ ਅਤੇ
ਵਿਖਾਵੇ ਰਹਿਤ ਹੋਵੇ।
23. ਗੁਰਮਤਿ ਦੀਵਾਨ ਵਿੱਚ ਸ਼ਬਦ ਵੀਚਾਰ ਨੂੰ ਪ੍ਰਾਥਮਿਕਤਾ ਦਿਤੀ ਜਾਵੇ।
24. ਲੰਗਰ ਪੰਗਤ ਵਿੱਚ ਬੈਠ ਕੇ ਕੀਤਾ ਜਾਵੇ। ਪੰਗਤ ਤੋਂ ਭਾਵ ਸਿਰਫ ਜ਼ਮੀਨ
ਦੇ ਬੈਠ ਕੇ ਖਾਣਾ ਨਹੀਂ, ਬਲਕਿ ਬਿਨਾਂ ਵਿਤਕਰੇ ਤੋਂ (ਬਰਾਬਰਤਾ ਦਾ) ਵਰਤਾਅ ਕਰਨਾ ਹੈ।
25. ਲੰਗਰ ਅਤੇ ਦੀਵਾਨ ਵਿੱਚ ਸੰਗਤ ਸੁਚੱਜੇ ਢੰਗ ਨਾਲ (ਕਤਾਰਾਂ ਵਿਚ) ਬੈਠੇ
ਤਾਂ ਕਿ ਪ੍ਰਸ਼ਾਦ, ਲੰਗਰ ਵਰਤਾਉਣ ਵੇਲੇ ਕੋਈ ਔਖ ਨਾ ਹੋਵੇ।
26. ਲੰਗਰ, ਪ੍ਰਸ਼ਾਦ ਦਾ ਵਰਤਾਉਣ ਦੀ ਸੇਵਾ ਦੀਵਾਨ ਹਾਲ ਤੋਂ ਵੱਖਰੀ ਥਾਂ ਤੇ
ਹੋਵੇ।
27. ਦੀਵਾਨ ਵਿੱਚ ਆ ਕੇ ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਮੱਥਾ
ਟੇਕ ਕੇ ਯੋਗ ਥਾਂ ਤੇ ਬੈਠਿਆ ਜਾਵੇ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨਾ ਜਾਂ ਥਾਂ
ਥਾਂ ਮੱਥੇ ਟੇਕਣਾ ਗੁਰਮਤਿ ਅਨੁਸਾਰ ਠੀਕ ਨਹੀਂ।
28. ਦੀਵਾਨ ਵੇਲੇ ਸੰਗਤ ਵਿਚੋਂ ਕੋਈ ਆਪਸ ਵਿੱਚ ਗੱਲਬਾਤ ਨਾ ਕਰੇ। ਜੇ ਗੱਲ
ਕਰਨਾ ਬਹੁਤ ਜ਼ਰੂਰੀ ਹੋਵੇ ਤਾਂ ਉਹ ਦੀਵਾਨ ਤੋਂ ਬਾਹਰ ਜਾ ਕੇ ਕੀਤੀ ਜਾਵੇ। ਦੀਵਾਨ ਦੌਰਾਨ ਮੋਬਾਇਲ
ਫੋਨ ਸਵਿਚ ਆਫ ਜਾਂ ਵਾਈਬਰੇਸ਼ਨ ਵਿੱਚ ਰੱਖਿਆ ਜਾਵੇ।
29. ਗੁਰਮਤਿ ਸਮਾਗਮ ਸਾਦੇ ਅਤੇ ਘੱਟ ਖਰਚੀਲੇ ਹੋਣ।
30. ਦੀਵਾਨ ਦੌਰਾਨ ਸਪੀਕਰ ਦੀ ਅਵਾਜ਼ ਗੁਰਦੁਆਰਾ ਕੰਪਲੈਕਸ (ਦੀਵਾਨ ਦੀ ਥਾਂ)
ਤੱਕ ਹੀ ਮਹਿਦੂਦ ਰੱਖੀ ਜਾਵੇ।
31. ਗੁਰਦੁਆਰਾ ਹਦੂਦ ਵਿੱਚ ਰਸਮ ਜਾਂ ਤਿਉਹਾਰ ਵਜੋਂ ਮੋਮਬਤੀਆਂ ਜਲਾਉਣੀਆਂ
ਅਤੇ ਆਤਿਸ਼ਬਾਜ਼ੀ ਮਨਮੱਤ ਹੈ।
32. ਗੁਰਦੁਆਰਾ ਕੰਪਲੈਕਸ ਵਿੱਚ ਲਾਈਬਰੇਰੀ ਅਤੇ ਰਿਆਇਤੀ/ਫ੍ਰੀ
ਡਿਸਪੈਂਸਰੀ/ਹਾਸਪਿਟਲ ਸਮੇਤ ਲੋੜਵੰਦਾਂ ਦੀ ਯੋਗ ਸਹਾਇਤਾ ਲਈ ਹੋਰ ਅਦਾਰੇ ਚਲਾਉਣ ਦਾ ਹਰ ਸੰਭਵ ਜਤਨ
ਕੀਤਾ ਜਾਵੇ।
33. ਗੁਰਦੁਆਰਾ/ਦੀਵਾਨ ਵਿੱਚ ਜਾਉਣ ਵੇਲੇ ਜੋੜੇ/ਜੁਰਾਬਾਂ ਲਾਹ ਕੇ, ਹੱਥ
ਪੈਰ ਸਾਫ ਕਰਕੇ ਅੰਦਰ ਜਾਇਆ ਜਾਵੇ।
34. ਦੀਵਾਨ ਹਾਲ ਵਿੱਚ ਨਾਨਕ ਸਰੂਪਾਂ ਸਮੇਤ ਕਿਸੇ ਦੀ ਵੀ ਤਸਵੀਰ/ਮੂਰਤੀ
ਨਹੀਂ ਹੋਣੀ ਚਾਹੀਦੀ।
35. ਇਤਿਹਾਸ ਦਰਸਾਉਣ ਦੇ ਲਈ ਦੀਵਾਨ ਹਾਲ ਤੋਂ ਵੱਖਰੀ ਥਾਂ ਤੇ ਤਸਵੀਰਾਂ,
ਇਤਿਹਾਸਿਕ ਨਿਸ਼ਾਨੀਆਂ, ਗੁਰਬਾਣੀ ਤੁਕਾਂ ਵਾਲੇ ਬੈਨਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਉਸ ਥਾਂ
ਦੇ ‘ਪ੍ਰਵੇਸ਼ ਦੁਆਰ’ ਤੇ ਵੱਡੇ ਅਤੇ ਆਕਾਰਸ਼ਕ ਲਫਜ਼ਾਂ ਵਿੱਚ ਇਹ ਨੋਟਿਸ ਲਿਖ ਕੇ ਲਾਇਆ ਜਾਵੇ, “ਇਹਨਾਂ
ਤਸਵੀਰਾਂ/ਵਸਤਾਂ ਦਾ ਮਕਸਦ ਸਿਰਫ ਇਤਿਹਾਸ
ਦੀ ਸੋਝੀ ਕਰਵਾਉਣਾ ਹੈ। ਇਹਨਾਂ ਨੂੰ ਮੱਥੇ
ਟੇਕਣਾ/ਚੜਾਵਾ ਚੜਾਉਣਾ ਗਲਤ ਹੈ”।
36. ਇੱਕ ਕਸਬੇ/ਪਿੰਡ ਵਿੱਚ ਇੱਕ ਹੀ ਸਾਂਝਾ ਗੁਰਦੁਆਰਾ ਹੋਵੇ। ਜਾਤ
ਬਰਾਦਰੀਆਂ, ਧੜਿਆਂ ਦੇ ਆਧਾਰ ਤੇ ਥਾਂ ਥਾਂ ਗੁਰਦੁਆਰੇ ਬਣਾਉਣੇ ਮਨਮੱਤ ਦੇ ਨਾਲ ਨਾਲ ਕੌਮੀ ਧਨ ਦੀ
ਬਰਬਾਦੀ ਹੈ।
37. ਨਿਸ਼ਾਨ/ਥੜੇ ਨੂੰ ਕੱਚੀ ਲੱਸੀ ਨਾਲ ਧੋਣਾ ਮਨਮੱਤ ਹੈ।
38. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੀਵਾਨ ਵੇਲੇ ਹੀ ਕੀਤਾ
ਜਾਣਾ ਚਾਹੀਦਾ ਹੈ।
39. ਆਮ ਕਰਕੇ ਦੀਵਾਨ ਦੀ ਰੂਪ ਰੇਖਾ ਇਵੇਂ ਹੋਵੇ- ਪ੍ਰਕਾਸ਼, ਕੀਰਤਨ, ਸ਼ਬਦ
ਵਿਚਾਰ, ਲੈਕਚਰ, ਅਰਦਾਸ, ਪ੍ਰਸ਼ਾਦ/ਲੰਗਰ।
40. ਰੈਣ ਸਬਾਈ/ਰਾਤ ਭਰ ਦੇ ਕੀਰਤਨ ਦਰਬਾਰ ਗੁਰਮਤਿ ਅਨੁਸਾਰ ਸਹੀ ਨਹੀਂ ਹਨ।
41. ਸਿਮਰਨ ਦਾ ਸਿੱਧਾ ਅਤੇ ਸਪਸ਼ਟ ਮਤਲਬ ਗੁਰਮਤਿ ਦੀ ਰੋਸ਼ਨੀ ਵਿੱਚ
ਜੀਵਨ ਜੀਉਣਾ ਹੈ। ਸਿਮਰਨ ਦੇ ਨਾਂ ਤੇ ਰੱਬ ਦੇ ਕਿਸੇ ਇੱਕ ਨਾਂ ਦਾ ਵੱਖ-ਵੱਖ ਤਰੀਕੇ ਰਟਨ ਮਨਮੱਤ
ਹੈ।
ਕੜਾਹ ਪ੍ਰਸ਼ਾਦਿ
1. ਇਕੋ ਜਿਹਾ ਆਟਾ, ਸ਼ੱਕਰ/ਚੀਨੀ/ਖੰਡ ਅਤੇ ਦੇਸੀ ਘਿਉ ਅਤੇ ਚਾਰ
ਗੁਣਾਂ ਪਾਣੀ ਨਾਲ ਸਵੱਛ ਬਰਤਨ ਵਿੱਚ ਕੜਾਹ ਪ੍ਰਸ਼ਾਦਿ ਤਿਆਰ ਕੀਤਾ ਜਾਵੇ।
2. ਗੁਰਮਤਿ ਦੀਵਾਨ ਦੌਰਾਨ ਜਾਂ ਗੁਰਦੁਆਰਾ ਕੰਪਲੈਕਸ ਵਿੱਚ ‘ਪ੍ਰਸ਼ਾਦ’ ਦੇ
ਤੌਰ ਤੇ ਸਿਰਫ ‘ਕੜਾਹ ਪ੍ਰਸ਼ਾਦਿ’ ਹੀ ਵਰਤਾਇਆ ਜਾ ਸਕਦਾ ਹੈ। ਮਿਠਾਈ, ਫੁੱਲੀਆਂ, ਮੱਖਾਣੇ, ਕਾਲੇ
ਛੋਲੇ ਆਦਿ ਸਮੇਤ ਹੋਰ ਕਿਸੇ ਵੀ ਪਦਾਰਥ ਨੂੰ ‘ਪ੍ਰਸ਼ਾਦਿ’ ਵਜੋਂ ਵਰਤਾਣਾ ਯੋਗ ਨਹੀਂ।
3. ਜੇ ਆਰਥਿਕ ਹਾਲਾਤ ਕਾਰਨ ‘ਕੜਾਹ ਪ੍ਰਸ਼ਾਦਿ’ ਵਰਤਾਉਣਾ ਸੰਭਵ ਨਹੀਂ ਤਾਂ
ਬਿਨਾਂ ਪ੍ਰਸ਼ਾਦਿ ਦੇ ਵੀ ਦੀਵਾਨ/ਸਮਾਗਮ ਕਰਨ ਵਿੱਚ ਕੋਈ ਹਰਜ਼ ਨਹੀਂ ਹੈ। ਪਰ ਜਦੋਂ ਵੀ ਵਰਤਾਣਾ ਹੋਵੇ
ਪ੍ਰਸ਼ਾਦਿ ਵਜੋਂ ਸਿਰਫ ‘ਕੜਾਹ ਪ੍ਰਸ਼ਾਦਿ’ ਹੀ ਵਰਤਾਣਾ ਯੋਗ ਹੈ।
4. ਕੜਾਹ ਪ੍ਰਸ਼ਾਦਿ ਦੀ ਪ੍ਰਵਾਨਗੀ ਲਈ ਅਰਦਾਸ ਕਰਨਾ ਜਾਂ ਕਿਰਪਾਨ ਭੇਟ ਕਰਨਾ
ਮਨਮੱਤ ਹੈ। (ਭੋਗ ਲਾਉਣ ਦੀ ਪੁਜਾਰੀਵਾਦੀ ਰਸਮ ਦੀ ਨਕਲ ਹੈ)।
5. ਕੜਾਹ ਪ੍ਰਸ਼ਾਦਿ ਤਿਆਰ ਕਰਕੇ ਦੀਵਾਨ ਵਿੱਚ ਲਿਆਉਣ ਵੇਲੇ ਤੁਪਕਾ ਤੁਪਕਾ
ਪਾਣੀ ਛਿੜਕਣਾ ਮਨਮੱਤ ਹੈ।
6. ਕੜਾਹ ਪ੍ਰਸ਼ਾਦਿ ਵਰਤਾਉਣ ਵੇਲੇ ਪੰਜ ਪਿਆਰਿਆਂ ਆਦਿ ਦਾ ਗੱਫਾ ਕੱਢਣਾ
ਮਨਮੱਤ ਹੈ। ਇਵੇਂ ਹੀ ਪਹਿਲੇ ਪੰਜ ਗੱਫੇ ‘ਪਾਹੁਲਧਾਰੀਆਂ’ (ਪਿਆਰਿਆਂ) ਨੂੰ ਦੇਣ ਦੀ ਸੋਚ ਵੀ ਵਹਿਮ
ਅਤੇ ਮਨਮੱਤ ਹੈ।
7. ਕੜਾਹ ਪ੍ਰਸ਼ਾਦਿ ਵਰਤਾਉਣ ਵੇਲੇ ਕਿਸੇ ਕਿਸਮ ਦਾ ਵਿਤਕਰਾ ਜਾਂ ਨਫਰਤ ਕਰਨਾ
ਗਲਤ ਹੈ।
ਲੰਗਰ
1. ਲੰਗਰ ਦਾ ਮਕਸਦ ਵਿਤਰਕੇ ਰਹਿਤ ਸਾਂਝ ਪੈਦਾ ਕਰਦਿਆਂ ਵੰਡ ਛੱਕਣ ਦੀ
ਪ੍ਰੇਰਨਾ ਦੇਣਾ, ਸਮੇਂ ਦੀ ਲੋੜ ਦੀ ਪੂਰਤੀ ਅਤੇ ਯਾਤਰੂਆਂ ਆਦਿ ਦੀ ਲੋੜ ਪੂਰੀ ਕਰਨਾ ਹੈ।
2. ਲੰਗਰ ਸਭ ਵਲੋਂ ਸਾਂਝਾ ਹੁੰਦਾ ਹੈ। ਕਿਸੇ ਇੱਕ ਵਿਅਕਤੀ/ਪਰਿਵਾਰ ਵਲੋਂ
ਲੰਗਰ ਦੀ ਸੇਵਾ ਵਿਖਾਵੇ ਵਜੋਂ ਕਰਨਾ/ਕਰਵਾਉਣਾ ਹਉਮੈ ਦਾ ਪ੍ਰਤੀਕ ਹੈ।
3. ਲੰਗਰ ਸਵੱਛ, ਪੋਸ਼ਟਿਕ ਪਰ ਸਾਦਾ ਹੋਣਾ ਚਾਹੀਦਾ ਹੈ। ਲੰਗਰ ਦੇ ਨਾਂ ਤੇ
ਭਾਂਤ-ਭਾਂਤ ਦੇ ਪਕਵਾਨਾਂ ਦਾ ਵਿਖਾਵਾ ਗਲਤ ਹੈ।
4. ਲੰਗਰ ਲੋੜ ਅਨੁਸਾਰ ਹੀ ਹੋਣਾ ਚਾਹੀਦਾ ਹੈ। ਬੇਲੋੜੇ ਲੰਗਰ ਕੌਮੀ ਧਨ ਅਤੇ
ਸ਼ਕਤੀ ਦੀ ਬਰਬਾਦੀ ਹਨ।
5. ਲੰਗਰ ਵਿਚਲੇ ਪਦਾਰਥਾਂ ਨੂੰ ਕਿਰਪਾਨ ਭੇਟ ਕਰਨਾ ਜਾਂ ਪ੍ਰਵਾਨਗੀ ਲਈ
ਅਰਦਾਸ ਮਨਮੱਤ ਹੈ।
6. ਲੰਗਰ ਛੱਕਣ ਲਈ ਸਿਰਫ ਜ਼ਮੀਨ ਤੇ ਬੈਠ ਕੇ ਹੀ ਛੱਕਣ ਦੀ ਸੋਚ ਭਰਮ ਹੈ।
ਲੰਗਰ ਕਿਸੇ ਵੀ ਪ੍ਰਚਲਿਤ ਤਰੀਕੇ ਵਰਤਾਇਆ ਜਾ ਸਕਦਾ ਹੈ ਪਰ ਉਸ ਨਾਲ। ਲੰਗਰ ਦੀ ਮੂਲ ਭਾਵਨਾ ਦੀ
ਪੂਰਤੀ ਹੋਣਾ ਜ਼ਰੂਰੀ ਹੈ। ਲੰਗਰ ਵਰਤਾਉਣ ਲਈ ਕਿਸੇ ਕਿਸਮ ਦਾ ਵਿਤਕਰਾ ਜਾਂ ਨਫਰਤ ਨਾ ਕੀਤੀ ਜਾਵੇ।
ਪਹਿਰਾਵਾ
1. ਸਿੱਖ ਲਈ ਕਛਹਿਰੇ ਅਤੇ ਕੇਸਕੀ (ਦਸਤਾਰ, ਚੁੰਨੀ, ਸਕਾਰਫ ਆਦਿ) ਤੋਂ
ਸਿਵਾ ਪਹਿਰਾਵੇ ਦੀ ਕੋਈ ਬੰਦਿਸ਼ ਨਹੀਂ ਹੈ। ਪਹਿਰਾਵਾ ਭੜਕਾਉ ਅਤੇ ਨੰਗੇਜ਼ ਦਿਖਾਉਣ ਵਾਲਾ ਨਾ ਹੋਵੇ।
2. ਕਛਹਿਰਾ ਰੇਵਦਾਰ ਹੋਵੇ। ਨਾੜੇ ਦੀ ਥਾਂ ਇਲਾਸਟਿਕ ਦੀ ਵਰਤੋਂ ਕੀਤੀ ਜਾ
ਸਕਦੀ ਹੈ।
3. ਪਹਿਰਾਵੇ ਵਿੱਚ ਕਿਸੇ ਰੰਗ ਬਾਰੇ ਕੋਈ ਬੰਦਿਸ਼ ਨਹੀਂ ਹੈ।
4. ਵਿਧਵਾ ਇਸਤਰੀ ਲਈ ‘ਸਫੈਦ ਜਾਂ ਕਿਸੇ ਖਾਸ ਰੰਗ’ ਦੀ ਬੰਦਿਸ਼ ਵੀ ਗਲਤ ਹੈ।
ਜਨਮ ਮੌਕੇ ਗੁਰਮਤਿ ਸੇਧਾਂ
1. ਬੱਚੇ ਦੇ ਜਨਮ ਤੋਂ ਬਾਅਦ ਮਾਤਾ-ਸੰਤਾਨ ਦੇ ਨਾਰਮਲ ਹੋ ਜਾਣ ਉਪਰੰਤ
(ਸਮਾਂ ਨਿਸ਼ਚਿਤ ਨਹੀਂ ਹੈ) ਮਾਤਾ-ਪਿਤਾ, ਪਰਿਵਾਰ ਪ੍ਰਮਾਤਮਾ ਪਾਸ ‘ਸ਼ੁਕਰਾਣੇ ਦੀ ਅਰਦਾਸ’ /ਗੁਰਮਤਿ
ਸਮਾਗਮ ਕਰੇ। ਅਰਦਾਸ ਗੁਰਦੁਆਰੇ, ਘਰ ਜਾਂ ਕਿਸੇ ਹੋਰ ਯੋਗ ਥਾਂ ਤੇ ਕੀਤੀ ਜਾ ਸਕਦੀ ਹੈ।
2. ਬੱਚੇ ਦਾ ਨਾਂ ਪਰਿਵਾਰ ਵਾਲੇ ਅਪਣੇ ਸਹੂਲਤ/ਪਸੰਦ ਮੁਤਾਬਕ ਚੁਣ ਲੈਣ।
ਲੜਕੀ ਦੇ ਨਾਂ ਪਿੱਛੇ ‘ਕੌਰ’ ਅਤੇ ਲੜਕੇ ਦੇ ਨਾਂ ਨਾਲ ‘ਸਿੰਘ’ ਲਾਇਆ ਜਾਵੇ। ਨਾਂ ਪਿੱਛੇ ਜਾਤ-ਗੋਤ
ਸੂਚਕ ਲਕਬ ਆਦਿ ਲਾਉਣਾ ਮਨਮੱਤ ਹੈ। ਸਰਨੇਮ ਵਜੋਂ ਕੌਰ ਜਾਂ ਸਿੰਘ ਹੀ ਲਾਇਆ ਜਾਵੇ। ਨਾਮ ਰੱਖਣ ਵੇਲੇ
ਪਹਿਲਾ ਅੱਖਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਕੱਡਵਾਉਣ ਦੀ ਪਰੰਪਰਾ ਗੁਰਮਤਿ ਅਨੁਸਾਰੀ ਨਹੀਂ
ਹੈ। ਨਾਮ ਫਾਈਨਲ ਹੋਣ ਉਪਰੰਤ ਅਰਦਾਸ/ਸਮਾਗਮ ਵਿੱਚ ਇਸ ਸੰਬੰਧੀ ਜਾਨਕਾਰੀ ਦੇ ਕੇ ਜੈਕਾਰਾ ਗਜਾਇਆ
ਜਾਵੇ।
3. ਟੇਵਾ-ਕੁੰਡਲੀ, ਜਨਮ ਪੱਤਰੀ, ਸੂਤਕ-ਪਾਤਕ, ਚੌਕੇਂ ਚੜਾਉਣਾ,
ਨਿੰਮ-ਸ਼ਰ੍ਹੀਂਹ ਬੰਨਣਾ, ਬੱਚੇ ਨੂੰ ਨਜ਼ਰ ਤੋਂ ਬਚਾਉਣ ਦੇ ਭਰਮ ਨਾਲ ਕਾਲਾ ਟਿੱਕਾ ਲਾਉਣਾ ਜਾਂ ਬਾਂਹ
ਤੇ ਕੁੱਝ ਹੋਰ ਬੰਨਣਾ, ਕਿਰਪਾਨ ਨਾਲ ‘ਅੰਮ੍ਰਿਤ’ ਤਿਆਰ ਹੋਇਆ ਮੰਨ ਕੇ ਬੱਚੇ ਨੂੰ ਉਸਦੀ
ਗੁੜਤੀ-ਬੜੂਆਂ- ਚੁੱਲ੍ਹਾ ਪਿਲਾਉਣਾ ਆਦਿ ਸਭ ਅੰਧ ਵਿਸ਼ਵਾਸੀ ਮਨਮੱਤਾਂ ਹਨ।
4. ਬੱਚੇ ਦੇ ਬਿਮਾਰ ਹੋਣ ਦੀ ਸੂਰਤ ਵਿੱਚ ਯੋਗ ਡਾਕਟਰੀ ਇਲਾਜ਼ ਕਰਵਾਇਆ
ਜਾਵੇ। ਐਸੇ ਮੌਕੇ ਨਜ਼ਰ ਲੱਗੀ ਹੋਣ ਆਦਿ ਦਾ ਵਹਿਮ ਕਰਕੇ ਝਾੜਾ ਕਰਵਾਉਣਾ, ਮਿਰਚਾਂ ਵਾਰਣੀਆਂ ਆਦਿ ਸਭ
ਮਨਮੱਤਾਂ ਹਨ।
5. ਬੱਚਾ ਜਦੋਂ ਯੋਗ ਹੋ ਜਾਵੇ ਉਸਨੂੰ ‘ਦਸਤਾਰ’ ਬੰਨਣ ਦੀ ਪ੍ਰੇਰਨਾ ਕੀਤੀ
ਜਾਵੇ। ਇਸ ਲਈ ‘ਦਸਤਾਰਬੰਦੀ’ ਆਦਿ ਰਸਮ ਕਰਨ ਦੀ ਕੋਈ ਲੋੜ ਨਹੀਂ ਹੈ।
ਅਨੰਦ (ਵਿਆਹ) ਕਾਰਜ ਸੰਬੰਧੀ ਸੇਧਾਂ
1. ਅਨੰਦ ਕਾਰਜ ਦੀ ਰਸਮ ਗੁਰਦੁਆਰੇ ਵਿੱਚ ਜਾਂ ਕਿਸੇ ਹੋਰ ਯੋਗ ਥਾਂ ਕੀਤੀ
ਜਾ ਸਕਦੀ ਹੈ। ਉਹ ਥਾਂ ਸਾਫ-ਸੁਥਰੀ ਹੋਵੇ ਅਤੇ ਉਸ ਥਾਂ ਕਿਸੇ ਨਸ਼ੇ ਦੀ ਵਰਤੋਂ ਨਾ ਕੀਤੀ ਜਾ ਰਹੀ
ਹੋਵੇ।
2. ਹਰ ਸਿੱਖ ਅਪਣਾ ਵਿਆਹ ‘ਅਨੰਦ ਮੈਰਿਜ ਐਕਟ’ ਮੁਤਾਬਿਕ ਰਜਿਸਟਰ ਕਰਵਾਏ।
3. ਸਿੱਖ ਦਾ ਵਿਆਹ ਸਿਰਫ ਸਿੱਖ ਨਾਲ ਹੀ ਕੀਤਾ ਜਾਵੇ।
4. ਰਿਸ਼ਤਾ ਤੈਅ ਕਰਨ ਸਮੇਂ ਅਖੌਤੀ ਜਾਤ-ਪਾਤ, ਗੋਤ, ਬਿਰਾਦਰੀ, ਇਲਾਕਾ, ਜਨਮ
ਪੱਤਰੀ-ਟੇਵਾ ਮਿਲਾਉਣ ਆਦਿ ਦੀ ਵਿਚਾਰ ਕਰਨ ਦੀ ਥਾਂ ਲੜਕੇ ਲੜਕੀ ਦੀ ਵਿਚਾਰਧਾਰਾ, ਗੁਣਾਂ ਨੂੰ ਪਹਿਲ
ਦਿਤੀ ਜਾਵੇ।
5. ਰੋਕਾ, ਠਾਕਾ, ਸ਼ਗਨ, ਮੰਗਨੀ ਜਾਂ ਸਮੇਂ ਸਮੇਂ ਬਣ ਗਈਆਂ ਹੋਰ ਰਸਮਾਂ ਦੀ
ਥਾਂ ਰਿਸ਼ਤਾ ਤੈਅ ਕਰਨ ਵੇਲੇ ਸਾਦੇ ਢੰਗ ਨਾਲ ਸਿਰਫ ‘ਸ਼ੁਕਰਾਣੇ ਦੀ ਅਰਦਾਸ’ ਕੀਤੀ ਜਾਵੇ।
6. ਵਿਆਹ/ਅਨੰਦ ਦਾ ਦਿਨ ਮੁਕੱਰਰ ਕਰਨ ਵੇਲੇ ਥਿਤ-ਵਾਰ, ਮਹੂਰਤ, ਸ਼ੁਭ-ਅਸ਼ੁਭ,
ਮੱਲ ਮਾਸ (ਮਹੀਨੇ) ਦਾ ਵਹਿਮ, ਸ਼ਰਾਧਾਂ ਦਾ ਸਮਾਂ ਹੋਣ ਦਾ ਵਹਿਮ, ਪੱਤਰੀ ਵਾਚਨਾ ਆਦਿ ਸਭ ਮਨਮੱਤਾਂ
ਹਨ। ਦੋਹਾਂ ਧਿਰਾਂ ਆਪਸੀ ਵਿਚਾਰ ਰਾਹੀਂ ਸੌਖ ਅਨੁਸਾਰ ਕੋਈ ਵੀ ਦਿਨ ਮੁਕੱਰਰ ਕਰ ਲੈਣ।
7. ਅਨੰਦ (ਵਿਆਹ) ਦੇ ਦੌਰਾਣ ਸਿਹਰਾ ਬੰਨਣਾ, ਘੁੰਡ ਕੱਡਣਾ, ਜੈ-ਮਾਲਾ
ਪਾਉਣੀ, ਕਲਗੀ, ਮੁੱਕਟ, ਹਾਰ ਪਵਾਉਣੇ, ਘੋੜੀ ਚੜਣਾ, ਪਿੱਤਰ-ਜਠੇਰੇ ਪੂਜਣੇ, ਬੇਰੀ-ਜੰਡੀ ਵੱਡਣੀ,
ਘੜੋਲੀ ਭਰਣੀ, ਰੁੱਸਣਾ-ਛੁਪਣਾ, ਛੰਦ-ਪੜਣਾ, ਹਵਨ-ਯੱਗ, ਵੇਦੀ-ਬੇਦੀ ਗੱਡਣੀ, ਬੈਂਡ ਵਾਜੇ,
ਆਰਕੈਸਟਰਾ, ਨਾਚ, ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਸਹੀ ਨਹੀਂ ਹੈ।
8. ਮਿਲਨੀ ਦੀ ਰਸਮ ਸਮੇਂ ਤੋਹਫਿਆਂ-ਪੈਸਿਆਂ ਦੇ ਆਦਾਨ-ਪ੍ਰਦਾਨ ਦੀ ਕਰਨਾ
ਗਲਤ ਹੈ। ਮਿਲਨੀ ਦੀ ਰਸਮ ਗੁਰਮਤਿ ਤੋਂ ਉਲਟ ਹੈ।
9. ਬਰਾਤ ਦਾ ਸੁਆਗਤ ਜੈਕਾਰਾ ਗਜਾ ਕੇ ਕੀਤਾ ਜਾਵੇ।
10. ਅਨੰਦ ਸਮਾਗਮ ਦੀ ਸ਼ੁਰੂਆਤ ਵੇਲੇ ਵਧੂ-ਵਰ ‘ਸ਼ਬਦ ਗੁਰੂ ਗ੍ਰੰਥ ਸਾਹਿਬ’
ਜੀ ਦੇ ਸਾਹਮਣੇ ਨਾਲ ਨਾਲ ਬੈਠ ਜਾਣ। ਬੈਠਣ ਵੇਲੇ ਸੱਜੇ-ਖੱਬੇ ਦਾ ਭਰਮ ਨਹੀਂ ਕਰਨਾ। ਬਾਕੀ ਲੋਕ ਵੀ
ਸੰਗਤ ਵਾਂਗੂ ਬੈਠ ਜਾਣ। ਦੀਵਾਨ ਵਿੱਚ ਲੜਕਾ-ਲੜਕੀ ਦੇ ਬੈਠਣ ਲਈ ਕੋਈ ਸਪੈਸ਼ਲ ਇੰਤਜ਼ਾਮ ਕਰਨਾ ਗਲਤ
ਹੈ। ਉਹ ਸੰਗਤ ਵਾਂਗੂ ਹੀ ਬੈਠਣ।
11. ਦੀਵਾਨ ਵਿੱਚ ਇੱਕ ਗੁਰਮਤਿ ਤੋਂ ਜਾਣੂ ਵਿਅਕਤੀ ਵਲੋਂ ਲੜਕਾ-ਲੜਕੀ ਸਮੇਤ
ਸਾਰੀ ਸੰਗਤ ਨੂੰ ਵਿਆਹੁਤਾ ਜਿੰਦਗੀ ਬਾਰੇ ਗੁਰਮਤਿ ਫਲਸਫੇ ਅਨੁਸਾਰ ਸੇਧਾਂ ਦਿਤੀਆਂ ਜਾਣ। ਉਪਰੰਤ ਉਹ
ਵਿਅਕਤੀ ਵਧੂ-ਵਰ ਦੋਹਾਂ ਨੂੰ ਪੁੱਛੇ ਕਿ ਕੀ ਉਹ ਇਕ-ਦੂਜੇ ਨੂੰ ਅਪਣੇ ਜੀਵਨ ਸਾਥੀ ਵਜੋਂ ਪ੍ਰਵਾਨ
ਕਰਦੇ ਹਨ? ਸਹਿਮਤੀ/ਪ੍ਰਵਾਨਗੀ ਵਜੋਂ ਵਰ-ਵਧੂ ਇੱਕ ਵਾਰ ਦੁਬਾਰਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਸਾਹਮਣੇ ਮੱਥਾ ਟੇਕ ਕੇ ਵਾਪਿਸ ਅਪਣੀ ਥਾਂ ਉਪਰ ਬੈਠ ਜਾਣ। ਇਸ ਸੰਬੰਧੀ ਜੈਕਾਰਾ ਵੀ ਛੱਡਿਆ ਜਾਵੇ।
ਵਧੂ-ਵਰ ਸਮੇਤ ਸਾਰੀ ਸੰਗਤ ਇਕਾਗਰਤਾ ਨਾਲ ਗੁਰਮਤਿ ਅਨੁਸਾਰ ਅਨੰਦ ਕਾਰਜ ਬਾਰੇ ਸ਼ਬਦ ਵਿਚਾਰ, ਕੀਰਤਨ
ਆਦਿ ਸੁਨਣ। ਇਸ ਉਪਰੰਤ ‘ਅਨੰਦ’ ਦੇ ਸੰਪੂਰਨਤਾ ਦੀ ਅਰਦਾਸ ਕੀਤੀ ਜਾਵੇ ਅਤੇ ਪ੍ਰਸ਼ਾਦ ਵਰਤਾਇਆ ਜਾਵੇ।
12. ਅਨੰਦ ਦੌਰਾਨ ਲਾਵਾਂ ਲੈਣ ਦੀ ਰਸਮ ਬ੍ਰਾਹਮਣੀ ਰਸਮ ਦੀ ਨਕਲ ਹੋਣ ਕਾਰਨ
ਮਨਮੱਤ ਹੈ।
13. ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਵੀ ਤਰਾਂ ਦਾਜ ਲੈਣਾ ਜਾਂ ਦੇਣਾ
ਮਨਮੱਤ ਹੈ।
14. ਵਿਆਹ ਸਮਾਗਮ ਦੌਰਾਣ ਹੋਇਆ ਖਰਚਾ ਦੋਵੇਂ ਧਿਰਾਂ ਮਿਲ-ਜੁਲ ਕੇ ਕਰਨ।
15. ਗੁਰਮਤਿ ਅਨੁਸਾਰ ਦੋਹਾਂ ਧਿਰਾਂ ਦਾ ਦਰਜਾ ਬਰਾਬਰ ਹੈ। ਇਸ ਲਈ ਇੱਕ ਧਿਰ
ਨੂੰ ਉੱਚਾ ਅਤੇ ਦੂਜੀ ਧਿਰ ਨੂੰ ਨੀਂਵਾ ਮੰਨਣਾ ਮਨਮੱਤ ਹੈ।
16. ਸਿੱਖ ਦੇ ਪੁਨਰ ਵਿਆਹ ਬਾਰੇ ਕੋਈ ਪਾਬੰਦੀ ਨਹੀਂ ਹੈ। ਪੁਨਰ-ਵਿਆਹ ਦਾ
ਕਾਰਜ ਵੀ ਆਮ ਵਿਆਹ ਜੈਸਾ ਹੀ ਹੈ।
17. ਇੱਕ ਪਤੀ ਜਾਂ ਪਤਨੀ ਦੇ ਹੁੰਦਿਆਂ ਸਿੱਖ ਲਈ ਆਮ ਹਾਲਤਾਂ ਵਿੱਚ ਦੂਜਾ
ਵਿਆਹ ਕਰਨਾ ਵਰਜਿਤ ਹੈ।
ਮ੍ਰਿਤੂ ਸਮੇਂ ਸੰਬੰਧੀ ਸੇਧਾਂ
1. ਪ੍ਰਾਣੀ ਦੀ ਮ੍ਰਿਤੂ ਮਗਰੋਂ ਮੰਜੇ ਤੋਂ ਹੇਠਾਂ ਉਤਾਰਨ ਜਾਂ ਨਾ ਉਤਾਰਨ
ਸੰਬੰਧੀ ਕੋਈ ਭਰਮ ਨਹੀਂ ਕਰਨਾ। ਦੀਵਾ-ਵੱਟੀ, ਗਉ ਮਨਸਾਉਣਾ ਆਦਿ ਕੋਈ ਕਰਮਕਾਂਡ ਨਹੀਂ ਕਰਨਾ।
ਪਿੱਟਣਾ, ਧਾਹਾਂ ਮਾਰਨਾ, ਸਿਆਪਾ ਕਰਨਾ ਆਦਿ ਸਹੀ ਨਹੀਂ ਹੈ। ਮਨ ਨੂੰ ਧਰਵਾਸ ਦੇਣ ਖਾਤਿਰ ਗੁਰਬਾਣੀ
ਸੇਧ ਲਈ ਪਾਠ ਕੀਤਾ ਜਾ ਸਕਦਾ ਹੈ।
2. ਮ੍ਰਿਤਕ ਦੇਹ ਨੂੰ ਜਲਾਉਣਾ ਚਾਹੀਦਾ ਹੈ, ਉਮਰ ਭਾਂਵੇ ਕੋਈ ਵੀ ਹੋਵੇ।
ਜਲਾਉਣ ਖਾਤਿਰ ਬਿਜਲੀ ਵਾਲੇ ਸ਼ਮਸ਼ਾਨ ਘਾਟ ਦਾ ਇਸਤੇਮਾਲ ਕਰਨਾ ਬੇਹਤਰ ਹੈ। ਜੇ ਜਲਾਉਣ ਦਾ ਪ੍ਰਬੰਧ ਨਾ
ਹੋਵੇ ਤਾਂ ਦਫਨਾਉਣ ਜਾਂ ਜਲ-ਪ੍ਰਵਾਹ ਆਦਿ ਕਰ ਲੈਣ ਵਿੱਚ ਕੋਈ ਹਰਜ਼ ਨਹੀਂ ਹੈ।
3. ਮ੍ਰਿਤਕ ਦੇਹ ਦੇ ਕੰਮ ਆਉਣ ਯੋਗ ਅੰਗਾਂ ਨੂੰ ਲੋੜਵੰਦਾਂ ਦੀ ਸਹਾਇਤਾ ਲਈ
ਅਰਪਿਤ ਕਰਨ ਦਾ ਜਤਨ ਕੀਤਾ ਜਾਵੇ। ਪੂਰੀ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਅਰਪਿਤ ਕਰਨਾ ਵੀ
ਬੇਹਤਰ ਹੈ।
4. ਮ੍ਰਿਤਕ ਦੇਹ ਦੀ ਸਸਕਾਰ ਤੋਂ ਪਹਿਲਾਂ ਯੋਗ ਸਫਾਈ ਕਰ ਲੈਣ ਵਿੱਚ ਕੋਈ
ਹਰਜ਼ ਨਹੀਂ ਹੈ ਪਰ ਇਸ ਸੰਬੰਧੀ ਕੋਈ ਭਰਮ ਨਹੀਂ ਕਰਨਾ।
5. ਮ੍ਰਿਤਕ ਦੇਹ ਨੂੰ ਮੱਥਾ ਟੇਕਣਾ ਜਾਂ ਗੁਰਦੁਆਰੇ ਮੱਥਾ ਟੇਕਣ ਲੈ ਜਾਣਾ,
ਦੇਹ ਦੀ ਪ੍ਰਕਰਮਾ ਕਰਨੀ, ਮ੍ਰਿਤਕ ਦਾ ਮੰਜਾ ਖੜਾ ਕਰਨ ਦਾ ਭਰਮ, ਦੀਵਾ ਜਗਾਉਣ ਦਾ ਭਰਮ,
ਵਾਧੂ/ਕਛਹਿਰਾ ਨਾਲ ਬੰਨਣ ਦਾ ਭਰਮ, ਕਕਾਰ ਜੁਦਾ ਨਾ ਕਰਨ ਦਾ ਭਰਮ, ਸ਼ਮਸ਼ਾਨ ਘਾਟ ਦੇ ਰਸਤੇ ਵਿੱਚ
ਬਿਬਾਨ ਰੱਖਣਾ, ਕਿਸੇ ਭਰਮ ਹੇਠ ਪਾਨੀ ਡੋਲਣਾ, ਘੜਾ ਭੰਨਣਾ, ਘਾਹ ਦੇ ਤਿਨਕੇ ਤੋੜਣਾ, ਬਿਬਾਨ
ਸਜਾਉਣਾ/ਵੱਡਾ ਕਰਨਾ/ਬੁੱਢਾ ਮਰਨਾ ਕਰਨਾ, ਫੁਲੀਆਂ-ਮੱਖਾਣੇ ਸੁਟਣਾ/ਲੱਡੂ ਵੰਡਣਾ, ਗੰਗਾ ਜਲ ਜਾਂ
ਹੋਰ ਕਿਸੇ ਜਲ ਨੂੰ ਪਵਿੱਤਰ ਮੰਨ ਕੇ ਮ੍ਰਿਤਕ ਦੇ ਮੁੰਹ ਵਿੱਚ ਪਾਉਣਾ ਜਾਂ ਲਾਸ਼ ਤੇ ਛਿੜਕਨਾ, ਜਲਾਉਣ
ਲਈ ਦਿਨ-ਰਾਤ ਦਾ ਭਰਮ ਕਰਨਾ ਆਦਿ ਸਭ ਮਨਮੱਤਾਂ ਹਨ।
6. ਸ਼ਮਸ਼ਾਨ ਘਾਟ ਵੱਲ ਜਾਂਦੇ ਵੇਲੇ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਨਾ ਯੋਗ
ਹੈ। ਮ੍ਰਿਤਕ ਦੇਹ ਦੀ ਚਿਖਾ ਵਿੱਚ ਚੰਦਨ ਦੀ ਲਕੜਾਂ ਲਾਉਣੀਆਂ, ਦੇਸੀ ਘਿਉ ਪਾਉਣਾ ਆਦਿ ਭਰਮ ਅਤੇ
ਵਿਖਾਵਾ ਹੈ। ਅਗਨ ਭੇਟ ਸਾਦੇ ਢੰਗ ਨਾਲ ਕੀਤਾ ਜਾਵੇ। ਜੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਲਈ ਅਰਪਿਤ
ਕਰਨਾ ਹੋਵੇ ਤਾਂ ਸ਼ਮਸ਼ਾਨ ਘਾਟ ਜਾਉਣ ਦੀ ਲੋੜ ਨਹੀਂ ਹੈ।
7. ਮ੍ਰਿਤਕ ਦੇਹ ਨੂੰ ਕੋਈ ਵੀ ਅਗਨ ਭੇਟ ਕਰ ਸਕਦਾ ਹੈ, ਜ਼ਰੂਰੀ ਨਹੀਂ ਪੁੱਤਰ
ਹੀ ਕਰੇ।
8. ਅੰਗੀਠਾ ਠੰਡਾ ਹੋਣ ਤੇ ਅਸਥੀਆਂ ਰਾਖ (ਸੁਆਹ) ਸਣੇ ਇਕੱਠੀਆਂ ਕਰਕੇ ਥੈਲੇ
ਵਿੱਚ ਪਾ ਲਈਆਂ ਜਾਣ। ਅਸਥੀਆਂ ਨੂੰ ਅਲਗ ਚੁਨਣਾ ਮਨਮੱਤ ਹੈ। ਇਸ ਨੂੰ ਨੇੜੇ ਵੱਗਦੇ ਕਿਸੇ
ਦਰਿਆ/ਨਦੀ/ਨਹਿਰ ਵਿੱਚ ਪ੍ਰਵਾਹ ਕਰ ਦਿਤਾ ਜਾਵੇ। ਅੰਗੀਠੇ ਦੀ ਰਾਖ/ਅਸਥੀਆਂ ਨੂੰ ਕੀਰਤਪੁਰ,
ਗੋਇੰਦਵਾਲ, ਹਰਦੁਆਰ, ਮਟਨ ਸਮੇਤ ਕਿਸੇ ਥਾਸ ਥਾਂ ਪ੍ਰਵਾਹ ਕਰਨ ਦੀ ਸੋਚ ਮਨਮੱਤ ਹੈ।
9. ਮ੍ਰਿਤਕ ਸੰਬੰਧੀ ਕੋਈ ਥੜਾ, ਮੜੀ, ਸਮਾਧ, ਦੇਹੁਰਾ ਆਦਿ ਬਣਾਉਣਾ ਗਲਤ
ਹੈ।
10. ਸਸਕਾਰ ਤੋਂ ਬਾਅਦ ਹੀ ਸ਼ਮਸ਼ਾਨ ਘਾਟ ਵਿੱਚ ਜਾਂ ਘਰ ਆਕੇ ‘ਭਾਣਾ ਮੰਨਣ’
ਦਾ ਬਲ ਮੰਗਣ ਦੀ ਅਰਦਾਸ ਕਰ ਦਿਤੀ ਜਾਵੇ। ਇਹੀ ਅੰਤਿਮ ਅਰਦਾਸ ਹੈ।
11. ਸਸਕਾਰ ਤੋਂ ਕੁੱਝ ਦਿਨ ਬਾਅਦ ਤੱਕ ਪਰਿਵਾਰ ਵਾਲੇ ਚਾਹੁਣ ਤਾਂ ਕੁੱਝ
ਦਿਨ ਸ਼ਬਦ ਕੀਰਤਨ/ਵਿਚਾਰ ਕਰ/ਕਰਵਾ ਸਕਦੇ ਹਨ। ਇਸ ਦਾ ਮਕਸਦ ਗੁਰਮਤਿ ਨਾਲ ਜੁੜਨਾ/ਜੋੜਨਾ ਹੋਵੇ,
ਮ੍ਰਿਤਕ ਦੀ ਮੁਕਤੀ ਦਾ ਭਰਮ ਜਾਂ ਸ਼ਰਧਾਂਜਲੀ ਨਹੀਂ।
12. ਮ੍ਰਿਤਕ ਸੰਬੰਧੀ ਕਿਸੇ ਕਿਸਮ ਦਾ ਰਸਮੀ (ਅਖੰਡ/ਸਪਤਾਹ/ਸਹਿਜ) ਪਾਠ
ਰੱਖਣਾ ਮਨਮੱਤ ਹੈ। ਜੇ ਪਰਿਵਾਰ ਵਾਲੇ ਚਾਹੁਣ ਤਾਂ ਗੁਰਮਤਿ ਪ੍ਰਚਾਰ ਦੇ ਮਕਸਦ ਨਾਲ ਕੁੱਝ ਦਿਨਾਂ
ਬਾਅਦ ਇੱਕ ਸਮਾਗਮ ਕਰਵਾ ਸਕਦੇ ਹਨ। ਪਰ ਇਹ ਸਮਾਗਮ ਕਰਮਕਾਂਡਾਂ ਤੋਂ ਰਹਿਤ ਹੋਵੇ।
ਕਕਾਰ
1. ਕਿਰਪਾਨ 2. ਕੇਸਕੀ 3. ਕਛਹਿਰਾ 4. ਕੜਾ 5. ਕੰਘਾ
ਬਜ਼ਰ ਕੁਰਿਹਤਾਂ
1. ਬੇਈਮਾਨੀ
2. ਕੇਸਾਂ ਦਾ ਕਤਲ ਕਰਵਾਉਣਾ
3. ਪਰ ਨਾਰੀ ਪਰ ਪੁਰਖ ਦਾ ਗਮਨ
4. ਤੰਬਾਕੂ, ਸ਼ਰਾਬ ਸਮੇਤ ਕਿਸੇ ਵੀ ਨਸ਼ੇ ਦਾ ਸੇਵਨ
5. ਕੁੱਠਾ ਮਾਸ (ਉਹ ਮਾਸ ਜੋ ਧਰਮ ਦੇ ਨਾਂ ਨਾਲ ਜੋੜਿਆ ਜਾਂਦਾ ਹੈ ਜਿਵੇਂ
ਹਲਾਲ, ਬਲੀ ਵਾਲਾ ਮਾਸ ਆਦਿ)।
ਖੰਡੇ ਦੀ ਪਾਹੁਲ
ਸੰਕਲਪ: ਖੰਡੇ ਦੀ ਪਾਹੁਲ ਵਾਲੀ ਰਸਮ ਦਾ ਮਕਸਦ ਉਹਨਾਂ ‘ਸਿੱਖਾਂ’ ਦੀ
ਪਹਿਚਾਨ ਕਰਨਾ ਹੈ ਜੋ ਨਾਨਕ ਫਲਸਫੇ (ਗੁਰਮਤਿ) ਨਾਲ ਪੂਰੀ ਸਹਿਮਤੀ ਹੁੰਦਿਆਂ, ਸਮੁੱਚੀ ਮਨੁੱਖਤਾ ਦੇ
ਭਲੇ ਲਈ, ਗੁਰਮਤਿ ਰੋਸ਼ਨੀ ਦੇ ਪ੍ਰਸਾਰ ਲਈ ਨਿਸ਼ਕਾਮਤਾ ਅਤੇ ਸੁਹਿਰਦਤਾ ਨਾਲ ਸਮਰਪਿਤ ਹੋਣਾ ਚਾਹੁੰਦੇ
ਹਨ। ਇਸ ਲਈ ਯੋਗਤਾ ਜਾਂਚਨ ਲਈ ਇੱਕ ‘ਪ੍ਰੀਖਿਆ’ ਵੀ ਹੋਵੇਗੀ ਤਾਂ ਕਿ ਅਯੋਗ ਬੰਦੇ ਨੂੰ ਅੱਗੇ ਆਉਣ
ਤੋਂ ਰੋਕਿਆ ਜਾ ਸਕੇ।
ਇਸ ਰਸਮ ਬਾਰੇ ਕੁੱਝ ਸੇਧਾਂ
1. ਖੰਡੇ ਦੀ ਪਾਹੁਲ ਦੀ ਰਸਮ ਇਕਾਂਤ ਥਾਂ ਤੇ ਹੋਵੇ। ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਲਾਜ਼ਮੀ ਹੈ। ਇਸ ਕਾਰਜ ਵਾਸਤੇ ਘੱਟੋ-ਘੱਟ 6 ਪਾਹੁਲਧਾਰੀ ਸਿੱਖਾਂ ਦਾ
ਹੋਣਾ ਜ਼ਰੂਰੀ ਹੈ। ਇਹਨਾਂ ਵਿਚੋਂ ਇੱਕ ਤਾਬਿਆਂ ਬੈਠ ਕੇ ਚੌਰ ਕਰੇ। ਬਾਕੀ ਪੰਜ ਪਾਹੁਲ ਤਿਆਰ ਕਰਨ।
ਇਹਨਾਂ ਵਿਚੋਂ ਕੋਈ ਫੈਲਣ ਵਾਲੇ ਰੋਗ ਨਾਲ ਗ੍ਰਸਤ ਨਾ ਹੋਵੇ।
2. ਹਰ ਸਿੱਖ ਬਿਨਾਂ ਕਿਸੀ ਭੇਦ-ਭਾਵ ਦੇ ਖੰਡੇ ਦੀ ਪਾਹੁਲ ਲੈਣ ਦਾ ਹੱਕਦਾਰ
ਹੈ, ਬਸ਼ਰਤੇ ਉਹ ਨਿਰਧਾਰਿਤ ‘ਯੋਗਤਾ ਪ੍ਰੀਖਿਆ’ ਪਾਸ ਕਰੇ।
3. ਖੰਡੇ ਦੀ ਪਾਹੁਲ ਲੈਣ ਵੇਲੇ ਉਮਰ ਬਹੁਤ ਛੋਟੀ ਨਾ ਹੋਵੇ। ਹੋਸ਼ ਸੰਭਾਲੀ
ਹੋਵੇ। ਪਾਹੁਲ ਲੈਣ ਸਮੇਂ ਪੰਜ ਕਕਾਰੀ ਵਰਦੀ
ਵਿੱਚ ਹੋਵੇ।
4. ਜੇ ਕਿਸੇ ਨੇ ਪਹਿਲਾਂ ਖੰਡੇ ਦੀ ਪਾਹੁਲ ਲੈ ਕੇ ਕੋਈ ਬਜ਼ਰ ਕੁਰਿਹਤ ਕੀਤੀ
ਹੋਵੇ ਤਾਂ ਉਹ ਰੱਬ ਨੂੰ ਹਾਜ਼ਿਰ ਨਾਜ਼ਿਰ ਸਮਝ ਕੇ, ਨੇਕ ਨੀਅਤੀ ਨਾਲ ਪ੍ਰਾਸ਼ਚਿਤ ਕਰਦਾ ਹੋਇਆ, ਗਲਤੀ
ਦੁਬਾਰਾ ਨਾ ਦੁਹਰਾਉਣ ਦਾ ਪ੍ਰਣ ਕਰੇ। ਮੁੜ ਪਾਹੁਲ ਲੈਣ ਲਈ ਦੁਬਾਰਾ ਪੰਜ ਪਿਆਰਿਆਂ ਸਾਹਮਣੇ ਪੇਸ਼
ਹੋਣ