05/11/14)
ਸਰਵਜੀਤ ਸਿੰਘ
ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਨਾਲ ਜੁੜੇ ਸਮੂਹ ਸੱਜਣੋ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
‘ਕੱਤਕ ਕਿ ਵੈਸਾਖ’ ਸਬੰਧੀ ਚਲ ਰਹੀ ਵਿਚਾਰ ਚਰਚਾ ਸਬੰਧੀ ਬੇਨਤੀ ਹੈ ਕਿ, ਕੱਤਕ ਦੀ ਪੂਰਨਮਾਸ਼ੀ ਦਾ
ਜਿਕਰ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮ ਸਾਖੀ `ਚ ਮਿਲਦਾ ਹੈ। ਭਾਈ ਬਾਲੇ ਵਾਲੀ ਜਨਮ ਸਾਖੀ
ਬਾਰੇ ਇਹ ਸਪੱਸ਼ਟ ਹੋ ਚੁਕਾ ਹੈ ਕਿ ਇਹ ਜਨਮ ਸਾਖੀ ਹੰਦਾਲੀਆਂ ਨੇ 1658 ਦੇ ਇਰਦ-ਗਿਰਦ ਲਿਖੀ/ਲਿਖਵਾਈ
ਸੀ। ਬਾਲੇ ਵਾਲੀ ਜਨਮ ਸਾਖੀ, ਜੋ 1658 ਈ: ਦੀ ਪਹਿਲੀ ਹੱਥ ਲਿਖਤ ਮਿਲਦੀ ਹੈ ਉਸ ਵਿਚ ਗੁਰੂ ਜੀ ਦੇ
ਜੋਤੀ ਜੋਤ ਸਮਾਉਣ ਦਾ ਦੀ ਸਾਖੀ ਦਰਜ ਨਹੀ ਹੈ। 1869 ਦੀ ਜਨਮ ਸਾਖੀ ਵਿੱਚ ਅੱਸੂ ਸੁਦੀ ਦਸਮੀ ਦਰਜ
ਹੈ ਪਰ 1883 ਦੀ ਵਿਕਟੋਰੀਆ ਪ੍ਰੈਸ ਲਾਹੋਰ `ਚ ਛਪੀ ਵਿੱਚ ਅੱਸੀ ਵਦੀ ੧੦ । ਸਪੱਸ਼ਟ ਹੈ ਕਿ ਇਹ ਸਾਖੀ
ਮਗਰੋ ਕਿਸੇ ਨੇ ਦਰਜ ਕੀਤੀ ਹੈ ਅਤੇ ਉਸ ਵੇਲੇ ਤਾਈ ਜੋਤੀ ਜੋਤ ਸਮਾਉਣ ਦੀਆ ਦੋਵੇ ਤਾਰੀਖਾਂ ਹੀ
(ਅੱਸੂ ਵਦੀ ਦਸਮੀ ਅਤੇ ਅੱਸੂ ਸੁਦੀ ਦਸਮੀ) ਪ੍ਰਚੱਲਤ ਹੋ ਚੁਕੀਆ ਸਨ ਅਤੇ ਦੋਵੇ ਤਾਰੀਖਾਂ ਠੀਕ ਨਹੀ
ਹੋ ਸਕਦੀਆਂ।
ਡਾ. ਕਿਰਪਾਲ ਸਿੰਘ ਜੀ ਲਿਖਦੇ ਹਨ, “ਮਿਹਰਬਾਨ ਵਾਲੀ ਜਨਮ ਸਾਖੀ ਅਤੇ ਬਾਲੇ ਵਾਲੀ ਜਨਮਸਾਖੀ
(ਹੱਥ ਲਿਖਤ 1658 ਈ:) ਵਿੱਚ ਜੋਤੀ-ਜੋਤ ਸਮਾਉਣ ਵਾਲੀ ਸਾਖੀ ਨਹੀਂ ਹੈ।” (ਜਨਮਸਾਖੀ ਪਰੰਪਰਾ
ਪੰਨਾ 165) ਦੂਜੇ ਪਾਸੇ ਡਾ ਦਿਲਗੀਰ ਜੀ ਲਿਖਦੇ ਹਨ, “ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ
ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤਿ ਦਿਨ ਵੀ ਗਲਤ ਲਿਖਿਆ ਹੈ, ਜੋ ਅਸਲ ਵਿੱਚ ਅੱਸੂ ਵਦੀ
10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਅੱਸੂ ਸੁਦੀ 10 ਯਾਨੀ 22 ਸਤੰਬਰ 1539
ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ”। (ਨਾਨਕਸ਼ਾਹੀ
ਕੈਲੰਡਰ, ਪੰਨਾ 49) ਇਸ ਤੋਂ ਇਹ ਹੀ ਸਪੱਸ਼ਟ ਹੁੰਦਾ ਹੈ ਕਿ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਵੀ
ਜੋਤੀ ਜੋਤ ਸਮਾਉਣ ਵਾਲੀ ਸਾਖੀ ਕਿਸੇ ਨੇ ਪਿਛੋਂ ਦਰਜ ਕੀਤੀ ਹੈ।
ਮਿਹਰਬਾਨ ਨੇ ਸਿਰਫ ਜਨਮ ਤਾਰੀਖ ਵੈਸਾਖ ਸੁਦੀ ਤੀਜ ਹੀ ਦਰਜ ਕੀਤੀ ਹੈ ਜੋਤੀ ਜੋਤ ਸਮਾਉਣ ਦੀ ਤਾਰੀਖ
ਦਰਜ ਨਹੀ ਕੀਤੀ ਅਤੇ ਨਾ ਹੀ ਕੁਲ ਉਮਰ ਦਰਜ ਕੀਤੀ ਹੈ। ਪੂਰੀ ਜਾਣਕਾਰੀ ਉਪਲੱਬਧ ਨਾ ਹੋਣ ਕਾਰਨ ਕਿਸੇ
ਨਤੀਜੇ ਤੇ ਨਹੀ ਪੁੱਜਿਆ ਜਾ ਸਕਦਾ। ਉਪ੍ਰੋਕਤ ਜੋਤੀ ਜੋਤ ਸਮਾਉਣ ਦੀਆਂ ਦੋਵਾਂ ਤਾਰੀਖਾਂ ਸਹੀ ਨਹੀਂ
ਹੋ ਸਕਦੀਆਂ। ਸਹੀ ਤਾਰੀਖ ਦਾ ਪਤਾ ਕਰਨ ਲਈ ਕਿਸੇ ਹੋਰ ਵਸੀਲੇ ਦਾ ਆਸਰਾ ਲੈਣਾ ਪੈਣਾ ਹੈ।
ਵੀਰ ਗੁਰਦੀਪ ਸਿੰਘ ਬਾਗ਼ੀ ਅਤੇ ਗੁਰਮੀਤ ਸਿੰਘ ਬਰਸਾਲ ਦੀ ਚਲ ਰਹੀ ਵਿਚਾਰ ਚਰਚਾ `ਚ ਪੈਦਾ ਹੋਏ ਸਵਾਲ
ਕਿ ਮਿਹਰਬਾਨ ਦਾ ਵਸੀਲਾ ਕਿ ਹੋ ਸਕਦਾ ਹੈ? ਸੰਤ ਸਿੰਘ ਪਦਮ ਦੀ ਖੋਜ ਮੁਤਾਬਕ ਮਿਹਰਬਾਨ ਦੀ
ਜਾਣਕਾਰੀ ਦਾ ਵਸੀਲਾ ਸੀਹਾਂ ਉਪਲ ਵੱਲੋ ਲਿਖੀ ਗਈ ਜਨਮ ਸਾਖੀ ‘ਸਾਖੀ ਮਹਲੁ ਪਹਿਲੇ ਕੀ’ ਹੈ।
“ਮਨੋਹਰ ਦਾਸ ਮਿਹਰਬਾਨ ਇਕ ਪ੍ਰਤਿਭਾਵਨ ਲੇਖਕ ਸੀ, ਜਿਸ ਦੇ ਨਾ ਨਾਲ ਜਾਣੀ ਜਾਂਦੀ ਜਨਮ ਸਾਖੀ ਸ੍ਰੀ
ਗੁਰੂ ਨਾਨਕ ਦੇਵ ਜੀ ਦੀ ਪਹਿਲੀ ਪੋਥੀ ਸੱਚਖੰਡ ਉਸ ਦੀ ਆਪਣੀ ਲਿਖਤ ਮੰਨੀ ਜਾਂਦੀ ਹੈ। ਸਾਖੀ ਮਹਲੁ
ਪਹਿਲੇ ਕੀ ਉਸ ਦੀ ਸਰੋਤ ਸਮੱਗਰੀ ਦਾ ਹਿੱਸਾ ਸੀ, ਇਸ ਦੇ ਪੱਕੇ ਸਬੂਤ ਮਿਲਦੇ ਹਨ”। (ਸਾਖੀ ਮਹਲੁ
ਪਹਿਲੇ ਕੀ ਪੰਨਾ 20)
ਹੁਣ ਤਾਈ ਹੋਈ ਵਿਚਾਰ ਚਰਚਾ ਤੋਂ ਇਹ ਤਾਂ ਸਪੱਸ਼ਟ ਹੋ ਗਿਆ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਵੈਸਾਖ
ਵਿੱਚ ਹੋਇਆ ਸੀ। ਜਿਵੇ ਕਿ ਪਹਿਲਾ ਵੀ ਕਈ ਵਾਰੀ ਜਿਕਰ ਆ ਚੁਕਾ ਹੈ ਕਿ ਜਨਮ ਤਾਰੀਖ, ਕੁਲ ਉਮਰ ਅਤੇ
ਜੋਤੀ ਜੋਤ ਸਮਾਉਣ ਦੀ ਤਾਰੀਖ ਵਿਚੋਂ ਦੋ ਦੀ ਜਾਣਕਾਰੀ ਹੋਣੀ ਜਰੂਰੀ ਹੈ ਤਾ ਹੀ ਕਿਸੇ ਨਤੀਜੇ ਤੇ
ਪੁੱਜਿਆ ਜਾ ਸਕਦਾ ਹੈ। ਪੁਰਾਨਤ ਜਨਮ ਸਾਖੀਆਂ ਤੋਂ ਤਾਂ ਸਿਰਫ ਜਨਮ ਦੀ ਤਾਰੀਖ ਦੀ ਹੀ ਜਾਣਕਾਰੀ
ਮਿਲਦੀ ਹੈ। ਮੇਰਾ ਨਿਜੀ ਵਿਚਾਰ ਹੈ ਕਿ ਵੱਖ-ਵੱਖ ਵਸੀਲਿਆਂ ਤੋਂ ਮਿਲਦੀਆਂ ਜੋਤੀ ਜੋਤ ਸਮਾਉਣ ਦੀਆਂ
ਵੱਖ ਵੱਖ ਤਾਰੀਖਾਂ ਅਤੇ ਕੁਲ ਉਮਰ ਦੀ ਪੜਤਾਲ ਕਰਨ ਤੋਂ ਪਹਿਲਾ, ਹੁਣ ਤਾਈ ਹੋਈ ਵਿਚਾਰ ਦੇ ਅਧਾਰ
ਤੇ ਇਸ ਨਤੀਜੇ ਤੇ ਤਾ ਪੁੱਜਿਆ ਜਾ ਸਕਦਾ ਹੈ ਕਿ ਗੁਰੂ ਜੀ ਦਾ ਜਨਮ ਵੈਸਾਖ ਵਿਚ ਹੀ ਹੋਇਆ ਸੀ।
ਸ਼੍ਰੋਮਣੀ ਕਮੇਟੀ ਵੀ ਇਸ ਨਾਲ ਸਹਿਮਤ ਹੈ। ਜਨਮ ਤਾਰੀਖ, ਜੋਤੀ ਜੋਤ ਸਮਾਉਣ ਦੀ ਤਾਰੀਖ ਅਤੇ ਕੁਲ
ਉਮਰ ਦੀ ਪੜਤਾਲ ਵਾਸਤੇ, ਜੇ ਲੇਖਕ/ਪਾਠਕ ਚਾਹੁਣ ਤਾਂ ਵੱਖਰੀ ਅਰੰਭ ਕੀਤੀ ਜਾ ਸਕਦੀ ਹੈ।
ਸਤਿਕਾਰ ਸਹਿਤ
ਸਰਵਜੀਤ ਸਿੰਘ
31/10/14)
ਡਾ: ਗੁਰਮੀਤ ਸਿੰਘ ਬਰਸਾਲ
ਵੀਰ
ਗੁਰਦੀਪ ਸਿੰਘ ਬਾਗੀ ਜੀ,
ਆਪ ਜੀ ਨੇ ਮੇਥੌਂ ਮੁੜ ਉਹੀ ਸਵਾਲ ਕੀਤਾ ਹੈ ਜਿਸ ਵਾਰੇ ਮੈ ਆਪ ਜੀ ਨੂੰ ੨੬ ਤਰੀਕ ਨੂੰ
ਕਹਿ ਦਿੱਤਾ ਸੀ ਕਿ ਇਹ ਜਾਨਣਾ ਮੁਸ਼ਕਲ ਹੈ ਕਿ ਇਹਨਾਂ ਤਰੀਕਾਂ ਦੇਣ ਦੇ ਕੀ ਸੋਰਸ ਰਹੇ ਹੋਣਗੇ ।
ਵੀਰ ਜੀਓ ਤੁਸੀਂ ਹੀ ਇਹ ਜਾਣਕਾਰੀ ਮੁਹੱਈਆ ਕਰਵਾ ਦੇਵੋ ਜੀ ।
ਤੁਸੀਂ ੨੫ ਅਪਰੈਲ ਦੀ ਚਿੱਠੀ ਵਿੱਚ ਵੀ ਵਰਿੰਦਰ ਸਿੰਘ ਗੋਲਡੀ ਨਾਲ ਸੰਵਾਦ ਕਰਦਿਆ ਕਿਹਾ ਸੀ ਕਿ
ਤੁਸੀਂ ਗੁਰੂ ਜੀ ਦੀ ਕੁਲ ਉਮਰ ਕਿਨੀਂ ਸੀ ਦਾ ਜਵਾਬ ਜਰੂਰ ਦੇਵੋਗੇ ਪਰ ਕੁਝ ਤੱਥਾਂ ਨੂੰ ਸਮਝਣਾ
ਜਰੂਰੀ ਹੈ । ਸੋ ਅਗਰ ਤੁਸਾਂ ਹੁਣ ਤੱਕ ਉਹ ਤੱਤ ਸਮਝ ਲਏ ਹਨ ਤਾਂ ਸਾਨੂੰ ਵੀ ਸਮਝਾ ਦੇਵੋ ਜੀ
।ਧੰਨਵਾਦੀ ਹੋਵਾਂਗਾ।
30/10/14)
ਗੁਰਦੀਪ ਸਿੰਘ ਬਾਗੀ
ਆਦਰਜੋਗ ਗੁਰਮੀਤ ਸਿੰਘ ਬਰਸਾਲ ਜੀ,
ਸਵਾਲ ਬਹੁਤ ਸਿੱਧਾ ਹੈ "ਕਿ ਤੂੰਸੀ ਸਾਬਿਤ ਕਰ ਸਕਦੇ ਹੋ ਕਿ ਮੇਹਰਬਾਨ ਨੂੰ ਕੁਲ ਉਮਰ ਪਤਾ ਸੀ
ਅਤੇ ਉਸ ਨੇ ਕੁਲ ਉਮਰ ਨੂੰ ਜੋਤੀ-ਜੋਤ ਸਮਾਉਣ ਦੀ ਤਾਰੀਖ ਵਿੱਚੋਂ ਘਟਾ ਕੇ ਬੈਸਾਖ ਦੀ ਤਾਰੀਖ ਦਿੱਤੀ
ਹੈ", ਏਸ ਦਾ ਜਵਾਬ ਤੂੰਸੀ ਨਹੀ ਦੇ ਸਕਦੇ ਪਰ ਮੈ ਦੇ ਰਹਿਆ ਹਾਂ 'ਨਹੀ ਏਹ ਸਾਬਿਤ ਨਹੀ ਹੋ
ਸਕਦਾ'। ਦੂਜੀ ਗਲ ਪਾਲ ਸਿੰਘ ਪੁਰੇਵਾਲ ਸਾਹਿਬ ਤੂਹਾਨੂੰ ਪੁਰਨਮਾਸੀ ਦੀ ਤਾਰੀਖ ਹੀ ਦੇ ਰਹੇ ਹਨ
ਸਿਰਫ ਮਹੀਨੇ ਬਦਲ ਰਹੇ ਹਨ, ਦੁਖ ਨਾਲ ਕਹਿਨਾ ਪੈ ਰਹਿਆ ਹੈ ਕਿ ਹਵਾਈ ਕਿਲੇ ਬਨਾ ਕੇ ਏਹ ਕਮ ਕਰ ਰਹੇ
ਹਨ।
ਤੁਹਾਡੀ ਏਹ ਗਲ ਮੇਰੇ ਸਮਝ ਨਹੀ ਆਈ " ਸਾਨੂੰ ਕੁਲ ਉਮਰ ਅਤੇ ਜੋਤੀ ਜੋਤ ਪੁਰਬ ਵਿੱਚੋਂ ਦੋ ਗਲਾਂ
ਪਤਾ ਹੋਵੇ........", ਡਾ ਸਾਹਿਬ ਪਹਿਲਾਂ ਸਾਬਿਤ ਤੇ ਕਰੋ ਕਿ ਮੇਹਰਬਾਨ ਨੇ ਏਸ ਆਧਾਰ ਤੇ ਗੁਰੂ
ਪੁਰਬ ਬੈਸਾਖ ਦਿੱਤਾ ਹੈ'। ਉਮੀਦ ਕਰਦਾ ਹਾਂ ਪਾਣੀ ਵਿੱਛ ਮਦਾਨੀ ਨਹੀ ਪਾਉਗੇ ਤੇ ਸਿੱਧੇ ਸਿੱਧੇ
ਸਵਾਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰੋਗੇ।
ਗੁਰਦੀਪ ਸਿੰਘ ਬਾਗੀ
27/10/14)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਵੀਰ ਗੁਰਦੀਪ ਸਿੰਘ ਬਾਗੀ ਜੀਓ,
ਆਪ ਜੀ ਦੇ ਵਿਚਾਰਾਂ ਤੋਂ ਇਹ ਕਲੀਅਰ ਹੁੰਦਾ ਹੈ ਕਿ ਤੁਸੀਂ ਵੈਸ਼ਾਖ ਨਾਲ ਸਹਿਮਤ ਹੋ ਪਰ ਵੈਸਾਖ ਦੀ
ਕਿਹੜੀ ਤਾਰੀਕ ਹੈ ਇਹ ਅੱਗੇ ਵਿਚਾਰਨ ਵਾਲਾ ਵਿਸ਼ਾ ਹੈ ।ਜਿਸ ਤਰਾਂ ਤੁਸਾਂ ਕਿਹਾ ਸੀ ਕਿ ਜਨਮ ਤਰੀਕ ,
ਕੁਲ ਉਮਰ ਅਤੇ ਜੋਤੀ ਜੋਤ ਪੁਰਬ ਵਿੱਚੋਂ ਅਗਰ ਦੋ ਗੱਲਾਂ ਦਾ ਪਤਾ ਹੋਵੇ ਤਾਂ ਤੀਜੀ ਲੱਭੀ ਜਾ ਸਕਦੀ
ਹੈ । ਪਰ ਵੀਰ ਜੀਓ ਮਿਲ ਰਹੇ ਕਿਸੇ ਸਰੋਤ ਵਿੱਚ ਇਹ ਤਿੰਨੇ ਕਿਸੇ ਇਕ ਲੇਖਕ ਦੇ ਲਿਖੇ ਨਹੀਂ ਮਿਲ
ਰਹੇ, ਇਥੌਂ ਤੱਕ ਕਿ ਭਾਈ ਬਾਲੇ ਦੇ ਨਾ ਤੇ ਛਪੀ ਜਨਮਸਾਖੀ ਦੇ ਵੱਖ ਵੱਖ ਸਮਿਆਂ ਤੇ ਛਪੇ ਤਿੰਨਾਂ
ਅੰਕਾਂ ਵਿੱਚ ਵੀ ਤਰੀਕਾਂ ਵੱਖ ਵੱਖ ਹਨ । ਜਿਆਦਾ ਲਿਖਾਰੀਆਂ ਨੇ ਤਾਂ ਕੇਵਲ ਇਕ ਫੈਕਟਰ ਹੀ ਦਰਜ
ਕੀਤਾ ਹੈ । ਜਦੋਂ ਮਹੀਨੇ ਤੇ ਇਕ ਰਾਇ ਹੋ ਜਾਵੇ ਤਾਂ ਤਰੀਕ ਵਾਰੇ ਬੋਧ ਲਈ ਕੁਝ ਵੱਖਰੇ ਫੈਕਟਰ
ਇਸ਼ਾਰਾ ਕਰਦੇ ਹਨ ਜਿਨਾਂ ਤੇ ਸ ਪਾਲ ਸਿੰਘ ਪੁਰੇਵਾਲ ਵਰਗੇ ਕੈਲੰਡਰੀਕਲ ਸਾਇੰਸ ਦੇ ਗਿਆਤਾ ਹੀ ਦੱਸ
ਸਕਦੇ ਹਨ ।
ਕੁਝ ਲਿਖਾਰੀਆਂ ਦਾ ਵਿਚਾਰ ਹੈ ਕਿ ਸੰਨ ੧੮੧੫ ਈਸਵੀ ਤੱਕ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ
ਜੀ ਦਾ ਜਨਮ ਪੁਰਬ ਵੈਸਾਖ ਵਿੱਚ ਮਨਾਇਆ ਜਾਦਾ ਸੀ । ਮਹਾਂਰਾਜਾ ਰਣਜੀਤ ਸਿੰਘ ਦੇ ਸਮੇ ਭਾਈ ਸੰਤ
ਸਿੰਘ ਗਿਆਨੀ ਹੋਰਾ ਦੇ ਕਹਿਣ ਤੇ ਗੁਰਪੁਰਬ ਮਨਾਉਣ ਦੀ ਤਰੀਕ ਨਵੰਬਰ ਦੀ ਕਰ ਦਿੱਤੀ ਗਈ । ਇਸਦਾ ਇਕ
ਸੰਭਵ ਕਾਰਣ ਇਹ ਵੀ ਹੋ ਸਕਦਾ ਹੈ ਕਿ ਵੈਸਾਖ ਦੇ ਮਹੀਨੇ ਹੀ ਆਨੰਦਪੁਰ ਵਿਖੇ ਖਾਲਸੇ ਦਾ ਸਾਜਨਾ ਪੁਰਬ
ਮਨਾਇਆ ਜਾਂਦਾ ਸੀ । ਇਸ ਤੋਂ ਬਿਨਾ ਸਿੱਖ ਕਿਸਾਨ ਸੰਗਤਾਂ ਵਿੱਚ ਵੀ ਇਕੋ ਮਹੀਨੇ ਦੋ ਪੁਰਬਾਂ ਵਿੱਚ
ਸ਼ਾਮਿਲ ਹੋਣਾ ਮੁਸ਼ਕਿਲ ਹੁੰਦਾ ਹੋਵੇਗਾ।
ਇਕ ਜਗਹ ਭਾਈ ਵੀਰ ਸਿੰਘ ਇੰਝ ਵੀ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਉਣ ਦੀ
ਸਿੱਖਾਂ ਨੇ ਤਿਆਰੀ ਕੀਤੀ ਹੋਈ ਸੀ ਪਰ ਗੁਰੂ ਸਾਹਿਬ ਉਦਾਸੀ ਤੋਂ ਕਈ ਮਹੀਨੇ ਲੇਟ ਪਹੁੰਚੇ । ਸੋ
ਜਿਸ ਦਿਨ ਗੁਰੂ ਸਾਹਿਬ ਵਾਪਿਸ ਪਹੁੰਚੇ ਤਾਂ ਸਿੱਖਾਂ ਨੇ ਜਨਮ ਦਿਨ ਮਨਾਇਆ । ਉਸ ਦਿਨ ਕੱਤਕ ਦੀ
ਪੂਰਨਮਾਸ਼ੀ ਸੀ , ਇਸ ਤਰਾਂ ਹਰ ਸਾਲ ਕੱਤਕ ਨੂੰ ਮਨਾਉਣਾ ਸ਼ੁਰੂ ਹੋ ਗਿਆ ।
ਵੈਸੇ ਤਾਂ ਮੌਸਮੀ ਮੇਲਿਆਂ ਤੇ ਵੀ ਇਕੱਠ ਹੁੰਦੇ ਰਹਿੰਦੇ ਸਨ ਪਰ ਖਾਲਸਾ ਸਾਜਨਾ ਵਰਗੇ ਮਹਾਨ ਕਾਰਜ
ਲਈ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਚੁਨਣਾ , ਸੰਗਤ ਦੇ ਭਰਵੇਂ ਇਕੱਠ ਕਰਨ ਲਈ ਜਿਆਦਾ
ਠੀਕ ਲਗਦਾ ਹੈ ।
26/10/14)
ਗੁਰਦੀਪ ਸਿੰਘ ਬਾਗੀ
ਆਦਰਜੋਗ ਡਾ ਗੁਰਮੀਤ ਸਿੰਘ ਬਰਸਾਲ ਜੀ
ਏਹ ਗਲ ਤੇ ਸਾਫ ਹੈ ਕਿ ਨ ਤੇ ਮੇਹਰਬਾਨ ਨੇ, ਨ ਤੇ ਹਿਂਦਾਲੀਆਂ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ
ਦੇਣ ਵੇਲੇ ਕੋਈ ਗਿਨਤੀ ਵਾਲਾ ਨੁਕਤਾ ਵਰਤੇਆ ਸੀ। ਬਹੁਤੀ ਭਰੋਸੇਜੋਗ ਤਾਰੀਖ ਮੇਹਰਬਾਨ ਵਾਲੀ
ਜਨਮਸਾਖੀ ਦੀ ਹੈ ਕਉਂਕਿ ਉਹ ਗੁਰੂ ਪਰਿਵਾਰ ਨਾਲ ਸੰਬਧ ਰਖਦਾ ਸੀ। ਹਿਂਦਾਲੀਆਂ ਦੀ ਜਨਮਸਾਖੀ ਦਾ
ਮੁੱਖ ਮਕਸਦ ਸਿੱਖ ਤਵਾਰੀਖ ਨੂੰ ਬਿਗਾੜਨਾ ਤੇ ਏਸ ਜਨਮਸਾਖੀ ਵਿੱਚ ਗੁਰੂ ਸਾਹਿਬ ਬਾਰੇ ਵੀ ਬਹੁਤ ਕੁਛ
ਗਲਤ ਲਿਖੀਆ ਗਿਆ ਹੈ ਏਸ ਦੀ ਗਵਾਹੀ ਮਨੰਨਜੋਗ ਤੇ ਨਹੀਂ ਲਗਦੀ। ਜੇ ਅਸੀਂ ਗੁਰੂ ਕਿਆਂ ਸਾਖੀਆਂ
ਦੇ ਕਰਤਾ ਦੀ ਗਵਾਹੀ ਨੂੰ ਸਚ ਮੰਨ ਕੇ ਪ੍ਰਕਾਸ਼ ਪੁਰਬ ਕੱਤਕ ਦੀ ਪੁਰਨਮਾਸੀ ਨੂੰ ਥਾਪ ਲੇਣੇ ਹਾਂ ਤੇ
ਅਪਾਂ ਗਲਤੀ ਕਰ ਰਹੇ ਹਾਂ। ਬਾਕੀ ਰਹੀ ਗਲ ਪਹਿਲੀ ਬੈਸਾਖ ਵਾਲੀ ਤਾਰੀਖ ਏਹ ਤੇ ਗਲਤ ਹੈ।
ਗੁਰਦੀਪ ਸਿੰਘ ਬਾਗੀ
25/10/14)
ਡਾ: ਗੁਰਮੀਤ ਸਿੰਘ ਬਰਸਾਲ
ਗੁਰਦੀਪ ਸਿੰਘ ਬਾਗ਼ੀ ਜੀ,
ਵੀਰ ਜੀ, ਸਵਾਲ ਸਪੱਸ਼ਟ ਕਰਨ ਲਈ ਧੰਨਵਾਦ, ਪਰ ਮੇਰੇ ਦੂਜੇ ਸਵਾਲ ਦਾ ਜਵਾਬ ਨਹੀ ਦਿੱਤਾ
ਸ਼ਾਇਦ ਆਪ ਦੇ ਧਿਆਨ `ਚ ਨਾ ਆਇਆ ਹੋਵੇ। ਸ਼ਾਇਦ ਅੱਜ ਇਹ ਸਾਬਿਤ ਨਾਂ ਕੀਤਾ ਜਾ ਸਕੇ ਕਿ 17 ਵੀਂ ਸਦੀ
`ਚ ਜਨਮ ਸਾਖੀਆਂ ਲਿਖਣ ਵਾਲਿਆਂ ਦੇ ਕੀ ਵਸੀਲੇ ਹੋਣਗੇ। ਇਹ ਮੰਨਿਆ ਹੀ ਜਾ ਸਕਦਾ ਹੈ ਕਿ ਉਨ੍ਹਾਂ ਨੇ
ਆਪਣੇ ਬਜ਼ੁਰਗਾਂ ਤੋਂ ਸਾਖੀਆਂ ਸੁਣ ਕੇ ਲਿਖਿਆ ਹੋਵੇਗਾ। ਅੱਜ ਜੋ ਵੀ ਜਾਣਕਾਰੀ ਜਨਮ ਸਾਖੀਆਂ ਜਾ ਗੁਰ
ਪ੍ਰਣਾਲੀਆਂ ਤੋਂ ਸਾਨੂੰ ਮਿਲਦੀ ਹੈ ਉਸੇ ਅਧਾਰ ਤੇ ਕਿਸੇ ਨਤੀਜੇ ਤੇ ਪੁੱਜਿਆ ਜਾ ਸਕਦਾ ਹੈ।
ਵੀਰ ਜੀ ਤੁਸੀਂ ਵੀ ਖੋਜੀ ਵਿਰਤੀ ਵਾਲੇ ਹੋ, ਤੁਹਾਡੀ ਖੋਜ ਮੁਤਾਬਕ 17 ਵੀਂ ਸਦੀ ਦੇ ਲੇਖਕਾਂ ਦੇ
ਕੀ ਵਸੀਲੇ ਹੋ ਸਕਦੇ ਹਨ। ਅੱਜ ਕਿਸੇ ਨਤੀਜੇ ਤੇ ਪੁੱਜਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
ਗੁਰਮੀਤ ਸਿੰਘ ਬਰਸਾਲ
24/10/14)
ਗੁਰਦੀਪ ਸਿੰਘ ਬਾਗੀ
ਆਦਰਜੋਗ ਡਾ. ਗੁਰਮੀਤ ਸਿੰਘ ਬਰਸਾਲ ਜੀ,
ਸੀਧਾ ਸਵਾਲ ਹੈ ਕਿ ਤੂੰਸੀ ਏਹ ਸਾਬਿਤ ਕਰ ਸਕਦੇ ਹੋ ਕਿ ਹਿਂਦਾਲੀਆਂ ਵਾਲੀ ਜਨਮ ਸਾਖੀ ਜਿਨ੍ਹੂੰ
ਬਾਲੇ ਵਾਲੀ ਜਨਮਸਾਖੀ ਕਹੇਆ ਜਾਂਦਾ ਹੈ, ਉਸ ਦੇ ਲਿਖਾਰੀ ਨੂੰ ਗੁਰੂ ਨਾਨਕ ਸਾਹਿਬ ਦੀ ਕੂਲ ਉਮਰ ਪਤਾ
ਸੀ ਅਤੇ ਉਸ ਨੇ ਕੁਲ ਉਮਰ ਨੂੰ ਗੁਰੂ ਨਾਨਕ ਸਾਹਿਬ ਦੀ ਜੋਤੀ-ਜੋਤ ਸਮਾਉਣ ਦੀ ਤਾਰੀਖ ਵਿੱਚੋਂ ਘਟਾ
ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਤਾਰੀਖ ਕੱਤਕ ਦੀ ਪੁਰਨਮਾਸੀ ਦਿੱਤੀ ਹੈ।
ਏਸੀ ਤਰਹ ਤੁਹਾਡੇ ਉਤੇ ਜਿੱਮੇਵਾਰੀ ਆਂਦੀ ਹੈ ਕਿ ਤੂੰਸੀ ਸਾਬਿਤ ਕਰੋ ਕਿ ਮੇਹਰਬਾਨ ਨੂੰ ਵੀ ਗੁਰੂ
ਨਾਨਕ ਸਾਹਿਬ ਦੀ ਕੁਲ ਉਮਰ ਪਤਾ ਸੀ ਤੇ ਉਸ ਨੇ ਵੀ ਗੁਰੂ ਸਾਹਿਬ ਦੀ ਜੋਤੀ-ਜੋਤ ਸਮਾਉਣ ਦੀ ਤਾਰੀਖ
ਵਿੱਚੇਂ ਕੁਲ ਉਮਰ ਘਟਾ ਕੇ ਬੈਸਾਖ ਵਾਲੀ ਤਾਰੀਖ ਦਿੱਤੀ ਹੈ।
ਸ: ਪਾਲ ਸਿੰਘ ਪੁਰੇਵਾਲ ਜੀ ਸਿਰਫ ਕੁਲ ਉਮਰ ਵਾਲੇ ਨੁਕਤੇ ਨੂੰ ਵਰਤ ਰਹੇ ਹਨ ਉਨਹਾਂ ਦਾ ਭਾਵ ਹੈ ਕਿ
"ਸਾਨੂੰ ਕੁਲ ਉਮਰ ਪਤਾ ਹੋਵੇ ਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਕਾਸ਼ ਦੀ ਸਹੀ ਤਾਰੀਖ ਕੱਢ ਸਕਦੇ
ਹਾਂ।" ਜੋ ਕੁਲ ਉਮਰ ਵਾਲਾ ਨੁਕਤਾ ਪੁਰੇਵਾਲ ਸਾਹਿਬ ਵਰਤ ਰਹੇ ਹਨ, ਉਹ ਕੁਲ ਉਮਰ 18ਵੀਂ ਤੇ 19ਵੀਂ
ਸਦੀ ਵਿੱਚ ਗੁਰਪ੍ਰਨਾਲੀਆਂ ਦੇ ਲਿਖਾਰੀਆਂ ਦੀ ਦੇਣ ਹੈ। ਜੋ ਸਾਡੇ ਕੋਲ ਗੁਰੂ ਨਾਨਕ ਸਾਹਿਬ ਦੀ
ਪ੍ਰਕਾਸ਼ ਦੀਆਂ ਤਾਰੀਖਾਂ ਮੌਜੂਦ ਹਨ ਉਹ 17ਵੀਂ ਸਦੀ ਦੀਆਂ ਹਨ ਅਤੇ ਏਹ ਸਾਬਿਤ ਕੀਤਾ ਜਾਵੇ ਜਿਨ੍ਹਾਂ
ਲਿਖਾਰੀਆਂ ਨੇ ਏਹ ਤਾਰੀਖਾਂ ਦੀੱਤੀਆਂ ਹਨ ਕਿ ਉਨ੍ਹਾਂ ਨੇ ਕਦੇ ਕੁਲ ਉਮਰ ਦਾ ਹਿਸਾਬ ਕਰ ਕੇ
ਤਾਰੀਖਾਂ ਦਿੱਤੀਆਂ ਹਨ।
ਗੁਰਦੀਪ ਸਿੰਘ ਬਾਗੀ
23/10/14)
ਡਾ: ਗੁਰਮੀਤ ਸਿੰਘ ਬਰਸਾਲ
ਗੁਰਦੀਪ ਸਿੰਘ ਬਾਗ਼ੀ ਜੀ,
ਆਪ ਜੀ ਦੇ ਪੱਤਰ ਤੋਂ ਕੁਝ ਜਿਆਦਾ ਸਪੱਸ਼ਟ ਨਹੀ ਹੋ ਰਿਹਾ ਕਿ ਤੁਸੀਂ ਕੀ ਕਹਿਣਾ
ਚਾਹੁੰਦੇ ਹੋ ।ਕੁਝ ਹੋਰ ਵਿਸਥਾਰ ਦਿਓ। ਮੇਰੇ ਖਿਆਲ ਨਾਲ ਤਾ ਇਹ ਬੜਾ ਹੀ ਸੌਖਾ ਹੈ ਕਿ ਜੇ ਸਾਨੂੰ
ਜਨਮ ਦੀ ਤਾਰੀਖ, ਕੁਲ ਉਮਰ ਜਾਂ ਜੋਤੀ ਜੋਤ ਸਮਾਉਣ ਦੀ ਤਾਰੀਖ ਭਾਵ ਤਿੰਨਾਂ `ਚ ਕਿਸੇ ਦੋ ਦੀ
ਜਾਣਕਾਰੀ ਹੋਵੇ ਤਾ ਤੀਜੀ ਜਾਣਕਾਰੀ ਪਤਾ ਕੀਤੀ ਜਾ ਸਕਦੀ ਹੈ।
ਚੰਗਾ ਹੋਵੇ ਜੇ ਤੁਸੀਂ ਕੱਤਕ ਜਾਂ ਵੈਸਾਖ ਬਾਰੇ ਆਪਣੀ ਜਾਣਕਾਰੀ ਸਾਂਝੀ ਕਰੋ। ਤਾ ਜੋ ਕਿਸੇ
ਨਤੀਜੇ ਤੇ ਪੁੱਜਿਆ ਜਾ ਸਕੇ।
ਗੁਰਮੀਤ ਸਿੰਘ ਬਰਸਾਲ
20/10/14)
ਗੁਰਦੀਪ ਸਿੰਘ ਬਾਗੀ
ਆਦਰਜੋਗ ਪਾਲ ਸਿੰਘ ਪੁਰੇਵਾਲ ਜੀ,
ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤੇਹ
ਏਹ ਮੁੱਦਾ ਹੁਣ ਤੇ ਮੌਸਮੀ ਮੁੱਦਾ ਹੋ ਗਿਆ, ਪੰਥ ਕੱਤਕ ਦੀ ਪੁਰਨਮਾਸੀ ਨੂੰ ਗੁਰੂ
ਨਾਨਕ ਸਾਹਿਬ ਦਾ ਪ੍ਰਕਾਸ਼ ਪੂਰਬ ਮਨਾਏਗਾ ਤੇ ਚਰਚਾ ਵੀ ਹੋਵੇਗੀ ਕੱਤਕ ਕਿ ਬੈਸਾਖ। ਆਪ ਜੀ ਜੋ ਤਾਰੀਖ
ਦੇਂਦੇ ਪਏ ਹੋ ਅਤੇ ਜਿਨ੍ਹਾਂ ਦਲੀਲਾਂ ਦੇ ਸਹਾਰੇ ਏਸ ਤਾਰੀਖ ਤੇ ਪੁੱਜ ਰਹੇ ਹੋ ਉਸ ਵਿੱਚ ਸਬ ਤੂੰ
ਵੱਡੀ ਕੱਮੀ ਹੈ ਕਿ ਤੂੰਸੀ ਏਹ ਸਾਬਿਤ ਨਹੀ ਕਰ ਪਾ ਰਹੇ ਕਿ ਜਿਸ ਨੇ ਵੀ ਗੁਰੂ ਨਾਨਕ ਸਾਹਿਬ ਦੀ
ਪ੍ਰਕਾਸ਼ ਤਾਰੀਖ ਕੱਤਕ ਯਾ ਬੈਸਾਖ ਦਿੱਤੀ ਹੈ, ਉਸ ਨੂੰ ਗੁਰੂ ਨਾਨਕ ਸਾਹਿਬ ਦੀ ਕੁਲ ਉਮਰ ਪਤਾ ਸੀ ਤੇ
ਉਸ ਨੇ ਗੁਰੂ ਸਾਹਿਬ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ ਤੂੰ ਕੁਲ ਉਮਰ ਘਟਾ ਕੇ ਇਕ ਤਾਰੀਖ ਕੱਢੀ
ਚਾਹੇ ਕੱਤਕ ਹੋਵੇ ਯਾ ਬੈਸਾਖ। ਆਪ ਜੀ ਪਹਿਲਾਂ ਏਹ ਸਾਬਿਤ ਕਰੋ ਕਿ ਭਾਈ ਬਾਲੇ ਦੇ ਨਾਮ ਨਾਲ ਜੋੜ੍ਹੀ
ਜਾਉਣ ਵਾਲੀ ਸਾਖੀ ਦੇ ਲਿਖਾਰੀ ਨੇ ਜੋਤੀ-ਜੋਤ ਦੀ ਤਾਰੀਖ ਤੂੰ ਕੁਲ ਉਮਰ ਘਟਾ ਕੇ ਕੱਤਕ ਦੀ ਤਾਰੀਖ
ਕੱਢੀ ਤੇ ਏਸ ਤਰੀਕੇ ਨਾਮ ਮੇਹਰਬਾਨ ਨੇ ਬੈਸਾਖ ਦੀ ਤਾਰੀਖ ਕੱਢੀ।
ਜਿਥੇ ਤਕ ਸਬ ਨੂੰ ਪਤਾ ਹੈ ਕਿ ਜਨਮ-ਸਾਖੀਆਂ 17ਵੀਂ ਸਦੀ ਤੇ ਉਸ ਦੇ ਬਾਦ ਦੀਆਂ ਲਿਖਤਾਂ ਹਨ ਅਤੇ
ਗੁਰ ਪ੍ਰਨਾਲੀਆਂ 18ਵੀਂ-19ਵੀਂ ਸਦੀ ਵਿੱਚ ਲਿਖੀਆਂ ਗਈਆਂ, ਜਿਨ੍ਹਾਂ ਵਿੱਚ ਕੁਲ ਉਮਰ ਦਿੱਤੀ ਹੋਈ
ਹੋਂਦੀ ਸੀ। ਇਨ੍ਹਾਂ ਗੁਰ ਪ੍ਰਨਾਲੀ ਦੇ ਲਿਖਾਰੀਆਂ ਨੇ ਕੁਲ ਉਮਰ ਕੱਢਣ ਦਾ ਸਿੱਧਾ ਤਰੀਕਾ ਇਸਤੇਮਾਲ
ਕੀਤਾ, ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀਆਂ ਜੋਤੀ-ਜੋਤ ਦੀ ਤਾਰੀਖਾਂ ਨੂੰ ਜਨਮ ਸਾਖੀਆਂ
ਵਿੱਚ ਦਿੱਤੀਆ ਪ੍ਰਕਾਸ਼ ਪੁਰਬ ਦੀ ਤਾਰੀਖਾਂ ਨੂੰ ਘਟਾ ਕੇ ਕੁਲ ਉਮਰ ਮਿਥ ਦਿੱਤੀ। ਕਿਰਪਾ ਕਰ ਕੇ
ਪਹਿਲਾਂ ਏਹ ਸਾਬਿਤ ਕਰੋ ਕਿ ਕੁਲ ਉਮਰ ਦਾ ਸਹਾਰਾ ਲੇ ਕੇ ਹਿਂਦਾਲਿਆਂ ਨੇ ਯਾ ਮੇਹਰਬਾਨ ਨੇ ਪ੍ਰਕਾਸ਼
ਪੁਰਬ ਦੀ ਤਾਰੀਖ ਦਿੱਤੀ ਹੈ।
ਧੰਨਵਾਦੀ
ਗੁਰਦੀਪ ਸਿੰਘ ਬਾਗੀ
20/10/14)
ਗੁਰਮੀਤ ਸਿੰਘ ਆਸਟ੍ਰੇਲੀਆ
ੴ
ਸਤਿਗੁਰ ਪ੍ਰਸਾਦਿ॥
ਸਿੱਖ ਇਤਿਹਾਸਕ ਕੈਲੰਡਰ ਬਾਰੇ!
ਸਿੱਖ ਮਾਰਗ ਦੇ ਮੌਡਰੇਟਰ ਗੁਰਮੁੱਖ ਪਿਆਰੇ ਸਰਦਾਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਿੱਖ ਇਤਿਹਾਸਕ ਕੈਲੰਡਰ ਬਾਰੇ ਸਿੱਖ ਵਿਦਵਾਨਾਂ ਅਤੇ ਖ਼ੋਜੀਆਂ ਨੂੰ ਬੇਨਤੀ ਹੈ ਜੀ ਕਿ ਲੂਨਰ-ਚੰਦ ਦੇ
ਅਨੁਸਾਰ ਹਿੰਦੂਆਂ ਦਾ ਬਿਕਰਮੀ ਕੈਲੰਡਰ ਚੇਤ/ਚੈਤਰ ਤੋਂ ਅਰੰਭ ਹੁੰਦਾ ਹੈ ਅਤੇ ਇੰਜ ਹੀ ਹਿੰਦੂਆਂ ਦੀ
ਹਿੰਦੋਸਤਾਨ ਸਰਕਾਰ ਨੇ ਆਪਣਾ ਰਾਸ਼ਟਰੀ ਕੈਲੰਡਰ ਭੀ ਚੈਤਰ ਤੋਂ ਹੀ ੧੯੫੭ ਨੂੰ ਅਰੰਭ ਕੀਤਾ ਸੀ। ਜੇ
ਨਾਨਕਸ਼ਾਹੀ ਕੈਲੰਡਰ ਦੁਆਰਾ ੭-੮ ਦਿਨ ਦਾ ਫਰਕ ਪਾ ਲਿਆ ਹੈ ਤਾਂ ਕੈਲੰਡਰ ਦਾ ਅਰੰਭ ਤਾਂ ਚੈਤਰ/ਚੇਤ
ਤੋਂ ਹੀ ਮੰਨ ਲਿਆ ਹੋਇਆ ਹੈ। ਇਸ ਲਈ, ਇਸ ਦੀ ਹੋਂਦ ਬਿਕਰਮੀ/ਸਾਕਾ ਕੈਲੰਡਰ ਦੇ ਆਧਾਰ `ਤੇ ਮੰਨੀ
ਜਾਵੇਗੀ।
ਜੇ ਕੋਈ ਪ੍ਰਾਣੀ ਇਹ ਵਿਚਾਰ ਪ੍ਰਗਟ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਵੈਸਾਖ ਨੂੰ ਹੋਇਆ ਸੀ
ਅਤੇ ਉਸ ਦਿਨ ਤਾਰੀਕ ੨੭ ਮਾਰਚ ਜਾਂ ੧੫ ਅਪ੍ਰੈਲ (੧੪੬੯) ਸੀ ਤਾਂ ਫਿਰ ਨਾਨਕਸ਼ਾਹੀ ਕੈਲੰਡਰ ਵੈਸਾਖ
ਤੋਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ। ਇਸ ਦੀ ਵਿਰੋਧਤਾ ਕਰਨ ਵਾਲੇ ਹੁਕਮ ਫੁਰਮਾਨ ਕਰ ਦਿੰਦੇ ਹਨ ਕਿ
ਇਹ ਗੁਰਬਾਣੀ ਅਨੁਸਰ ਕੀਤਾ ਗਿਆ ਹੈ। ਇੰਜ, ਖਿਚੜੀ ਬਹੁਤ ਸੁਆਦਲੀ ਬਣ ਜਾਂਦੀ ਹੈ ਭਾਵੇਂ ਗੁਰੂ ਗਰੰਥ
ਸਾਹਿਬ ਵਿੱਚ ਜਿਥੇ ਬਾਰਹ ਮਾਹਾ ਬਾਰੇ ਗੁਰਬਾਣੀ ਬਿਆਨ ਕੀਤੀ ਹੋਈ ਹੈ, ਉੱਥੇ ਕਿਸੇ ਮਹੀਨੇ ਅਨੁਸਾਰ
ਦਿਨਾਂ ਦੀ ਗਿਣਤੀ ਨਹੀਂ ਦਿੱਤੀ ਹੋਈ ਅਤੇ ਨਾ ਹੀ ਲੀਪ ਸਾਲ ਦਾ ਜ਼ਿਕਰ ਹੈ: ਦੇਖੋ ਪੰਨੇ ੧੩੩ ਤੋਂ
੧੩੬, ੯੨੭ ਤੋਂ ੯੨੯ ਅਤੇ ੧੧੦੭ ਤੋਂ ੧੧੧੦। ਇਸ ਲਈ, ਬਾਰਹ ਮਾਹਾ ਗੁਰਬਾਣੀ ਭੀ ਅਕਾਲ ਪੁਰਖ ਨਾਲ
ਜੋੜਣ ਦਾ ਹੀ ਉਪਦੇਸ਼ ਹੈ ਜਿਵੇ ਹੋਰ ਬਾਣੀਆਂ, ਨਾ ਕਿ ਇਨ੍ਹਾਂ ਦੇ ਆਧਾਰ `ਤੇ ਹਿੰਦੂਆਂ ਦਾ
ਬਿਕਰਮੀ/ਸਾਕਾ ਕੈਲੰਡਰ ਥੋੜੇ ਜਿਹੇ ਹੇਰ-ਫੇਰ ਨਾਲ ਸਿੱਖਾਂ ਉੱਪਰ ਥੋਪ ਦਿੱਤਾ ਜਾਵੇ।
ਮਸਾਲ ਦੇ ਤੌਰ ਤੇ ਸਾਰੇ ਹੀ ਹਿਸਟੋਰੀਅਨ ਸਹਿਮਤ ਹਨ ਕਿ ਗੁਰੂ ਅਰਜਨ ਸਾਹਿਬ ਨੂੰ ੩੦ ਮਈ ੧੬੦੬ ਨੂੰ
ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ। ਇਸ ਤਾਰੀਕ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਦੂਜੀਆਂ
ਤਾਰੀਕਾਂ। ਭਾਵੇਂ ਸ਼ਹੀਦੀ ਦਿਵਸ ਹੁਣ ਯਾਦ ਕਰਦੇ ਹਾਂ ਪਰ ਉਹ ਵਾਕਿਆ ੩੦ ਮਈ ਨੂੰ ਹੋਇਆ ਮਿਲਦਾ ਹੈ।
ਜੇ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਬਾਹਰਲੇ ਦੇਸ਼ਾ ਵਿਖੇ ਅੰਮ੍ਰਿਤਸਰ ਵਾਲਾ ਨਾਨਕਸ਼ਾਹੀ
ਕੈਲੰਡਰ ਮੰਨ ਰਹੇ ਹਨ ਤਾਂ ਉਨ੍ਹਾਂ ਨੂੰ ਮੁਬਾਰਕ ਹੋਵੇ ਅਤੇ ਮੈਨੂੰ ਕੀ ਰੋਸ ਹੋ ਸਕਦਾ, ਪਰ ਮੈਂ
ਆਸਟ੍ਰੇਲੀਆ ਵਿਖੇ ਇਸ ਨੂੰ ਨਹੀਂ ਮੰਨਦਾ।
ਧੰਨਵਾਦ ਸਹਿਤ।
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)
੨੩ ਜੂਨ ੨੦੧੧
(ਟਿੱਪਣੀ:- ਸ: ਗੁਰਮੀਤ
ਸਿੰਘ ਜੀ ਤੁਹਾਡੀ ਇਹ ਚਿੱਠੀ 23 ਜੂਨ 2011 ਨੂੰ ਪਾਠਕਾਂ ਦੇ ਪੰਨੇ ਤੇ ਪਹਿਲਾਂ ਹੀ ਛਪ ਚੁੱਕੀ ਹੈ।
ਕੱਲ 19 ਅਕਤੂਬਰ ਨੂੰ ਪਾਲ ਸਿੰਘ ਪੁਰੇਵਾਲ ਦਾ ਲੇਖ ਪੜ੍ਹ ਕੇ ਅਤੇ ਮੇਰਾ ਨੋਟ ਪੜ੍ਹ ਕੇ ਹੁਣ ਫਿਰ
ਦੁਬਾਰਾ ਭੇਜੀ ਹੈ ਅਤੇ ਨਾਲ ਹੀ ਡਾ: ਦਿਲਗੀਰ ਦਾ ਕੈਲੰਡਰ ਬਾਰੇ ਦਿੱਤਾ ਜਵਾਬ ਭੇਜਿਆ ਹੈ। ਤੁਹਾਡੇ
ਸਮੇਤ ਸਾਰੇ ਪਾਠਕਾਂ ਨੂੰ ਇਹ ਪਤਾ ਹੈ ਕਿ ਇਹ ਵਿਚਾਰ ਕੈਲੰਡਰ ਬਾਰੇ ਨਹੀਂ ਹੋ ਰਹੀ ਇਹ ਸਿਰਫ ਗੁਰੂ
ਨਾਨਕ ਦੇਵ ਜੀ ਦੀ ਜਨਮ ਤਾਰੀਕ ਬਾਰੇ ਹੋ ਰਹੀ ਹੈ ਕਿ ਕੱਤਕ ਦਾ ਸੀ ਜਾਂ ਵਿਸਾਖ ਦਾ। ਕੈਲੰਡਰ ਦੇ
ਵਿਸ਼ੇ ਬਾਰੇ ਵਿਚਾਰ ਡਾ: ਦਿਲਗੀਰ ਦੀ ਅਤੇ ਦੂਸਰਿਆਂ ਦੀ ਪਹਿਲਾਂ ਹੀ ‘ਡੇਲੀ ਸਿੱਖ ਨਿਊਜ਼’ ਤੇ ਹੋ
ਚੁੱਕੀ ਹੈ। ਕੈਲੰਡਰ ਦੇ ਵਿਰੋਧ ਵਿੱਚ ਤੁਹਾਡੀਆਂ ਸਿਰਫ ਦੋ ਦਲੀਲਾਂ ਹੀ ਵਜ਼ਨਦਾਰ ਹਨ। ਇੱਕ ਇਹ ਕਿ
ਇਹ ਕੈਲੰਡਰ ਗੁਰੂ ਨਾਨਕ ਦੇਵ ਜੀ ਦੇ ਜਨਮ ਤਾਰੀਖ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਦੂਸਰੀ ਇਹ ਕਿ
ਬਾਰਹ ਮਾਹ ਗੁਰਬਾਣੀ ਉਪਦੇਸ਼ ਵਾਲੀ ਇੱਕ ਕਾਵਿ ਰਚਨਾ ਹੈ। ਕੱਤਕ ਕਿ ਵਿਸਾਖ ਬਾਰੇ ਤੁਸੀਂ ਪਹਿਲਾਂ
ਆਪਣੇ ਕੁੱਝ ਵਿਚਾਰ ਪੇਸ਼ ਕਰ ਚੁੱਕੇ ਹੋ ਅਤੇ ਜੇ ਕਰ ਕੋਈ ਹੋਰ ਕਰਨੇ ਚਾਹੋ ਤਾਂ ਕਰ ਸਕਦੇ
ਹੋ-ਸੰਪਾਦਕ)
19/10/14)
ਪਾਲ ਸਿੰਘ ਪੁਰੇਵਾਲ
ਗੁਰੂ ਨਾਨਕ ਜੀ ਦਾ ਜਨਮ ਦਿਨ
ਪਾਲ ਸਿੰਘ ਪੁਰੇਵਾਲ
ਪਿਛਲੇ ੧੦੦ ਸਾਲਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮ ਤਾਰੀਖ਼ ਬਾਰੇ ਇਨ੍ਹਾਂ ਕੁੱਝ ਲਿਖਿਆ ਜਾ
ਚੁੱਕਾ ਹੈ ਕਿ ਹੋਰ ਕੁੱਝ ਲਿਖਣਾ ਸ਼ਾਇਦ ਵਾਲ ਦੀ ਖੱਲ ਲਾਹੁਣੀ ਸਮਝਿਆ ਜਾਵੇ। ਪਰ ਇਕ ਐਸਾ ਦ੍ਰਿਸ਼ਟੀ
ਕੋਣ ਹੈ ਜਿਸ ਤੋਂ ਅਜੇ ਤਕ ਇਸ ਵਿਸ਼ੇ ਨੂੰ ਕਿਸੇ ਨੇ ਛੋਹਿਆ ਨਹੀਂ। ਇਸ ਪੇਪਰ ਵਿਚ ਅਸੀਂ ਇਸ ਨਵੇਂ
ਦ੍ਰਿਸ਼ਟੀ ਕੋਣ ਨੂੰ ਉਜਾਗਰ ਕਰਨ ਦਾ ਯਤਨ ਕਰਾਂਗੇ।
ਇਸ ਤੋਂ ਪਹਿਲਾਂ ਕਿ ਇਹ ਦ੍ਰਿਸ਼ਟੀ ਕੋਣ ਪੇਸ਼ ਕੀਤਾ ਜਾਵੇ ਅੱਜ ਤਕ ਜੋ ਵਿਚਾਰ ਇਸ ਸੰਦਰਭ ਵਿਚ ਆਏ ਹਨ
ਉਨ੍ਹਾਂ ਦਾ ਸਾਰੰਸ਼ ਦੇਣਾ ਅਣ ਉਚਿਤ ਨਹੀਂ ਹੋਵੇਗਾ।
ਪਹਿਲਾ ਪੱਖ
ਇਹ ਪੱਖ ਪੁਰਾਣੀਆਂ ਜਨਮ ਸਾਖੀਆਂ ਦੇ ਹਵਾਲੇ ਰਾਹੀਂ ਕੱਤਕ ਸੁਦੀ ਪੂਰਨਮਾਸ਼ੀ ੧੫੨੬
ਬਿਕ੍ਰਮੀ ਪ੍ਰਕਾਸ਼ ਦਿਵਸ ਮੰਨਣ ਵਾਲਿਆਂ ਦਾ ਹੈ। ਪੁਰਾਣੀਆਂ ਜਨਮ ਸਾਖੀਆਂ ਵਿੱਚ ਗੁਰੂ ਨਾਨਕ ਦੇਵ ਜੀ
ਦੀ ਆਯੂ ੭੦ ਸਾਲ, ੫ ਮਹੀਨੇ ਅਤੇ ੭ ਦਿਨ ਲਿਖੀ ਹੋਈ ਹੈ, ਅਤੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਦੀ
ਤਾਰੀਖ਼ ਅੱਸੂ ਵਦੀ ੧੦, ੧੫੯੬ ਬਿ: ਮਿਲਦੀ ਹੈ। ਇਸ ਪੱਖ ਦੇ ਵਿਚਾਰਵਾਨ ਜੋਤੀ ਜੋਤ ਸਮਾਉਣ ਦੀ ਤਾਰੀਖ਼
ਅਤੇ ਪ੍ਰਕਾਸ਼ ਦੀਆਂ ਤਾਰੀਖਾਂ ਨੂੰ ਤਾਂ ਸਹੀ ਮੰਨਦੇ ਹਨ ਪਰ ਆਯੂ ੭੦ ਸਾਲ, ੫ ਮਹੀਨੇ ਤੇ ੭ ਦਿਨ ਨੂੰ
ਠੀਕ ਨਹੀਂ ਮੰਨਦੇ ਕਿਉਂਕਿ ਕੱਤਕ ਸੁਦੀ ਪੂਰਨਮਾਸ਼ੀ, ੧੫੨੬ ਬਿ: ਤੋਂ ਅੱਸੂ ਵਦੀ ੧੦,੧੫੯੬ ਬਿ: ਤੱਕ
ਸਮਾਂ ੭੦ ਸਾਲ ਤੋਂ ਘੱਟ ਬਣਦਾ ਹੈ।
ਇਸ ਵਿਚਾਰ ਧਾਰਾ ਦੇ ਸਭ ਤੋਂ ਵੱਡੇ ਸਮਰਥਕ ਗਿਆਨੀ ਈਸ਼ਰ ਸਿੰਘ ਜੀ ਨਾਰਾਂ ਸਨ। ਉਨ੍ਹਾਂ ਨੇ ਆਪਣੀ
ਪੁਸਤਕ ਵਿਸਾਖ ਨਹੀਂ ਕੱਤਕ ਵਿੱਚ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਜਿਸ ਟੇਵੇ ਨੂੰ ਕਰਮ ਸਿੰਘ
ਹਿਸਟੋਰੀਅਨ ਨੇ ਕੱਤਕ ਕਿ ਵਿਸਾਖ ਵਿੱਚ ਦਲੀਲਾਂ ਰਾਹੀਂ ਗਲਤ ਸਿੱਧ ਕੀਤਾ ਸੀ, ਦਰਅਸਲ ਉਹ ਟੇਵਾ ਠੀਕ
ਹੈ। ਗਿਆਨੀ ਜੀ ਨੂੰ ਕੈਲੰਡਰਾਂ ਬਾਰੇ ਗਿਆਨ ਬਹੁਤ ਘੱਟ ਸੀ। ਇਸ ਗੱਲ ਤੇ ਵਿਚਾਰ ਅਸੀਂ ਅਗਾਂਹ ਚਲ
ਕੇ ਕਰਾਂਗੇ।
ਉਪਰਲੀਆਂ ਤਾਰੀਖਾਂ ਨੂੰ ਬਿਕ੍ਰਮੀ ਸੂਰਜੀ (ਸੰਗ੍ਰਾਂਦਾਂ ਤੇ ਆਧਾਰਿਤ) ਕੈਲੰਡਰ ਅਤੇ ਪ੍ਰਚਲਤ ਸਾਂਝੇ
ਸੰਨ - ਜਿਸ ਨੂੰ ਈਸਵੀ ਸੰਨ ਵੀ ਕਹਿੰਦੇ ਹਨ ਪਰ ਈਸਾਈ ਦੇਸਾਂ ਤੋਂ ਬਿਨਾਂ ਹੋਰ ਦੇਸਾਂ ਵਿੱਚ ਵੀ
ਪ੍ਰਚੱਲਤ ਹੋਣ ਕਾਰਨ ਨਵਾਂ ਨਾਂਅ ਸਾਂਝਾ ਸੰਨ ਪਿਆ ਹੈ - ਦੀਆਂ ਤਾਰੀਖ਼ਾਂ ਵਿੱਚ ਬਦਲੀਏ:
ਕੱਤਕ ਸੁਦੀ ਪੂਰਨਮਾਸ਼ੀ, ੧੫੨੬ ਬਿ:
=੨੦ ਅਕਤੂਬਰ, ੧੪੬੯ ਈ: =੨੧ ਕੱਤਕ, ੧੫੨੬ ਬਿ: ਸੂਰਜੀ =ਸ਼ੁੱਕਰਵਾਰ
ਅੱਸੂ ਵਦੀ ੧੦, ੧੫੯੬ ਬਿ:
=੭ ਸਤੰਬਰ, ੧੫੩੯ ਈ: =੮ ਅੱਸੂ, ੧੫੯੬ ਬਿ: ਸੂਰਜੀ =ਐਤਵਾਰ
ਗੁਰੂ ਜੀ ਦੀ ਆਯੂ
(ੳ) ਕੱਤਕ ਸੁਦੀ ਪੂਰਨਮਾਸ਼ੀ, ੧੫੨੬ ਬਿ: ਤੋਂ ਅੱਸੂ ਵਦੀ ੧੦, ੧੫੯੬ ਬਿ: ਤੱਕ =੬੯ ਸਾਲ, ੧੦
ਮਹੀਨੇ, ੧੦ ਦਿਨ (ਚੰਦ੍ਰਸਾਲ ਅਨੁਸਾਰ)
(ਅ) ੨੧ ਕੱਤਕ, ੧੫੨੬ ਬਿ: ਤੋਂ ੮ ਅੱਸੂ, ੧੫੯੬ ਬਿ: ਤੱਕ =੬੯ ਸਾਲ ੧੦ ਮਹੀਨੇ, ੧੭ ਦਿਨ
(ਸੂਰਜੀ ਸਾਲ ਅਨੁਸਾਰ)
(ੲ) ੨੦ ਅਕਤੂਬਰ, ੧੪੬੯ ਸ:ਸ: ਤੋਂ ੭ ਸਤੰਬਰ, ੧੫੩੯ ਸ:ਸ: ਤੱਕ
=੬੯ ਸਾਲ, ੧੦ ਮਹੀਨੇ, ੧੭ ਦਿਨ =੨੫੫੨੪ ਦਿਨ =੩੬੪੬ ਹਫ਼ਤੇ, ੨ ਦਿਨ
ਦੂਜਾ ਪੱਖ
ਆਧੁਨਿਕ ਖੋਜਕਾਰਾਂ ਦੀ ਵਿਚਾਰ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼
ਅੱਸੂ ਸੁਦੀ ੧੦, ੧੫੯੬ ਬਿ: ਹੈ। ਇਹ ਤਾਰੀਖ਼ ਪਹਿਲੇ ਪੱਖ ਵਾਲਿਆਂ ਨਾਲੋਂ ੧੫ ਦਿਨ ਬਾਅਦ ਦੀ ਹੈ,
ਕਿਉਂਕਿ ਉੱਤਰੀ ਭਾਰਤ ਵਿੱਚ ਪ੍ਰਚੱਲਤ ਚੰਦ੍ਰਮਾਸ ਵਿੱਚ ਸੁਦੀ ਦਾ ਪੱਖ (ਚਾਨਣਾ ਪੱਖ), ਵਦੀ ਪੱਖ
(ਅਨ੍ਹੇਰਾ ਪੱਖ) ਤੋਂ ਪਿੱਛੋਂ ਆਉਂਦਾ ਹੈ। ਇਸ ਵਿਚਾਰ ਵਾਲੇ ਗੁਰੂ ਜੀ ਦੀ ਆਯੂ ੭੦, ਸਾਲ, ੫
ਮਹੀਨੇ, ਅਤੇ ੭ ਦਿਨ ਮੰਨਦੇ ਹਨ। ਆਯੂ ਨੂੰ ਜੋਤੀ ਜੋਤ ਦੀ ਤਾਰੀਖ (ਚੰਦ੍ਰਮਾਸ ਅਨੁਸਾਰ) ਚੋਂ ਘਟਾ
ਕੇ ਗੁਰੂ ਜੀ ਦੀ ਜਨਮ ਤਾਰੀਖ਼ ਵੈਸਾਖ ਸੁਦੀ ੩, ੧੫੨੬ ਬਿ: ਬਣਾ ਲੈਂਦੇ ਹਨ।
ਹੁਣ ਇਨ੍ਹਾਂ ਚੰਦ੍ਰਮਾਸੀ ਤਾਰੀਖਾਂ ਨੂੰ ਵੀ ਬਿ: (ਸੂਰਜੀ) ਅਤੇ ਈ: ਦੀਆਂ ਤਾਰੀਖਾਂ ਵਿੱਚ ਬਦਲੀਏ:
ਵੈਸਾਖ ਸੁਦੀ ੩, ੧੫੨੬ ਬਿ: =੧੫ ਅਪ੍ਰੈਲ, ੧੪੬੯ ਸ:ਸ: =੨੦ ਵੈਸਾਖ,੧੫੨੬ ਬਿ: (ਸੂਰਜੀ)
=ਸ਼ਨਿਚਰਵਾਰ
ਅੱਸੂ ਸੁਦੀ ੧੦, ੧੫੯੬ ਬਿ: =੨੨ ਸਤੰਬਰ, ੧੫੩੯ ਸ:ਸ: =੨੩ ਅੱਸੂ, ੧੫੯੬ ਬਿ: (ਸੂਰਜੀ) =ਸੋਮਵਾਰ
ਗੁਰੂ ਜੀ ਦੀ ਆਯੂ
(ਸ) ਵੈਸਾਖ ਸੁਦੀ ੩, ੧੫੨੬ ਬਿ: ਤੋਂ ਅੱਸੂ ਸੁਦੀ ੧੦,੧੫੯੬ ਬਿ: ਤੱਕ =੭੦ ਸਾਲ, ੫ ਮਹੀਨੇ, ੭
ਦਿਨ
(ਹ) ੨੦ ਵੈਸਾਖ, ੧੫੨੬ ਬਿ: ਤੋਂ ੨੩ ਅੱਸੂ, ੧੫੯੬ ਬਿ: ਤੱਕ =੭੦ ਸਾਲ, ੫ ਮਹੀਨੇ, ੩ ਦਿਨ
(ਕ) ੧੫ ਅਪ੍ਰੈਲ, ੧੪੬੯ ਈ: ਤੋਂ ੨੨ ਸਤੰਬਰ, ੧੫੩੯ ਸ:ਸ: ਤੱਕ =੭੦ ਸਾਲ, ੫ ਮਹੀਨੇ, ੭ ਦਿਨ
=੨੫੭੨੭ ਦਿਨ =੩੬੭੫ ਹਫ਼ਤੇ, ੨ ਦਿਨ
(ੳ ਤੇ (ਸ) ਦੀਆਂ ਤਾਰੀਖ਼ਾਂ ਬਿਕ੍ਰਮੀ ਸੰਮਤ ਦੇ ਚੰਦ੍ਰਮਾਂ ਦੇ ਸੁਦੀ ਤੇ ਵਦੀ ਦੇ ਪੱਖ ਅਨੁਸਾਰ ਹਨ।
(ਅ) ਤੇ (ਹ) ਦੀਆਂ ਤਾਰੀਖ਼ਾਂ ਉਸ ਸੰਮਤ ਦੇ ਸੂਰਜੀ (ਸੰਗ੍ਰਾਂਦੀਂ) ਮਹੀਨਿਆਂ ਅਨੁਸਾਰ ਹਨ।
ਉੱਤਰੀ ਭਾਰਤ ਵਿੱਚ ਚੰਦ੍ਰਮਾਸ ਵਦੀ ਏਕਮ ਨਾਲ ਅਰੰਭ ਹੁੰਦਾ ਹੈ ਜੋ ਕਿ ਆਮ ਤੌਰ ਤੇ ਪਿਛਲੇ ਮਹੀਨੇ
ਦੀ ਪੂਰਨਮਾਸ਼ੀ ਤੋਂ ਅਗਲੇ ਦਿਨ ਹੁੰਦੀ ਹੈ, ਅਤੇ ਪੂਰਨਮਾਸ਼ੀ ਵਾਲੇ ਦਿਨ ਮਹੀਨਾ ਪੂਰਾ ਹੁੰਦਾ ਹੈ।
ਸੂਰਜੀ ਮਹੀਨੇ ਸੰਗ੍ਰਾਂਦ ਤੋਂ ਸ਼ੁਰੂ ਹੁੰਦੇ ਹਨ।
ਸਾਧਾਰਨ ਚੰਦ੍ਰ ਸਾਲ ਸੂਰਜੀ ਸਾਲ ਤੋਂ ੧੧ ਦਿਨ ਛੋਟਾ ਹੈ। ਇਸ ਲਈ ਚੰਦ੍ਰ ਸਾਲ ਦਾ ਸੂਰਜੀ ਸਾਲ ਨਾਲ
ਮੇਲ ਰੱਖਣ ਲਈ ਹਰ ਤੀਜੇ ਜਾਂ ਚੌਥੇ ਸਾਲ ਚੰਦ੍ਰ ਸਾਲ ਵਿੱਚ ੧ ਮਹੀਨਾ ਵਧਾ ਦਿੱਤਾ ਜਾਂਦਾ ਹੈ। ਇਸ
ਤਰਾਂ ਇਸ ਸਾਲ ਵਿੱਚ ੧੩ ਮਹੀਨੇ ਹੋ ਜਾਂਦੇ ਹਨ, ਅਤੇ ਇਕੋ ਨਾਂ ਦੇ ੨ ਮਹੀਨੇ ਹੁੰਦੇ ਹਨ। ਵਾਧੂ
ਮਹੀਨੇ ਨੂੰ ਮਲ ਮਾਸ ਜਾਂ ਲੌਂਦ ਦਾ ਮਹੀਨਾ ਆਖਿਆ ਜਾਂਦਾ ਹੈ। ੧੯ ਸਾਲਾਂ ਵਿੱਚ ੭ ਮਲ ਮਾਸ ਹੁੰਦੇ
ਹਨ।
ਕਿਉਂਕਿ ਚੰਦ੍ਰਮਾਸ ਦੇ ਮਹੀਨੇ ੨੯ ਜਾਂ ੩੦ ਦਿਨ ਦੇ ਹੁੰਦੇ ਹਨ, ਅਤੇ ਸੂਰਜੀ ਬਿਕ੍ਰਮੀ ੨੯,੩੦, ੩੧,
ਜਾਂ ੩੨ ਦਿਨ ਦੇ, ਅਤੇ ਕਿਉਂਕਿ ਚੰਦ੍ਰਮਾਸਾਂ ਵਿੱਚ ਲੌਂਦ ਦੇ ਮਹੀਨੇ ਆ ਜਾਂਦੇ ਹਨ, ਇਸ ਕਰਕੇ ਆਯੂ
ਦੀ ਗਣਿਤ ਦੋਹਾਂ (ਸੂਰਜੀ ਅਤੇ ਚੰਦ੍ਰੀ) ਕੈਲੰਡਰਾਂ ਅਨੁਸਾਰ ਕਰਨ ਨਾਲ ਕਦੇ ਹੀ ਮੇਲ ਖਾਵੇਗੀ,
ਜਿਵੇਂ ਕਿ (ੳ) ਦੀ (ਅ) ਨਾਲ, ਅਤੇ (ਸ) ਦੀ (ਹ) ਨਾਲ ਤੁਲਨਾ ਕੀਤਿਆਂ ਸਪਸ਼ਟ ਹੁੰਦਾ ਹੈ। ਜੇ ਆਯੂ
ਦੇ ਨਾਲ ਇਹ ਨਹੀਂ ਦੱਸਿਆ ਜਾਂਦਾ ਕਿ ਆਯੂ ਕਿਸ ਕੈਲੰਡਰ ਅਨੁਸਾਰ ਹੈ ਤਾਂ ਪਾਠਕ ਗਲਤ ਸਿੱਟੇ ਤੇ
ਪਹੁੰਚ ਸਕਦੇ ਹਨ।
ਹੇਠ ਲਿਖੀ ਉਦਾਹਰਣ ਇਸ ਨੂੰ ਹੋਰ ਵੀ ਸਪਸ਼ਟ ਕਰ ਦੇਵੇਗੀ:
(ਖ) ਚੇਤ ਸੁਦੀ ੧, ੨੦੪੯ ਬਿ: ੨੨ ਚੇਤ ਨੂੰ ਸੀ
(ਗ) ਚੇਤ ਸੁਦੀ ੧, ੨੦੫੦ ਬਿ: ੧੧ ਚੇਤ ਨੂੰ ਸੀ
(ਘ) ਚੇਤ ਸੁਦੀ ੧, ੨੦੫੧ ਬਿ: ੨੯ ਚੇਤ ਨੂੰ ਸੀ
ਭਾਵੇਂ (ਖ) ਤੇ (ਗ) ਵਿੱਚ, ਅਤੇ (ਗ) ਤੇ (ਘ) ਵਿੱਚ ਚੰਦ੍ਰਸਾਲ ਅਨੁਸਾਰ ਪੂਰੇ ੧ ਸਾਲ ਦਾ ਫਰਕ ਹੈ,
ਪਰ ਪਹਿਲੀ ਹਾਲਤ ਵਿੱਚ ਸੰਗ੍ਰਾਂਦਾਂ ਮੁਤਾਬਿਕ ੧ ਸਾਲ ਤੋਂ ੧੧ ਦਿਨ ਘੱਟ ਹਨ ਅਤੇ ਦੂਜੀ ਵਿੱਚ ੧
ਸਾਲ ਤੋਂ ੧੮ ਦਿਨ ਵੱਧ। (ਖ) ਤੇ (ਘ) ਵਿੱਚ ਚੰਦ੍ਰਸਾਲ ਅਨੁਸਾਰ ਪੂਰੇ ੨ ਸਾਲ ਹਨ, ਪਰ ਸੰਗ੍ਰਾਂਦਾਂ
ਮੁਤਾਬਿਕ ੨ ਸਾਲ ਅਤੇ ੭ ਦਿਨ।
ਵੈਸਾਖ ਸੁਦੀ ੩ ਦਾ ਪੱਖ ਪੂਰਨ ਵਾਲਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਚੰਦ੍ਰ-ਸੂਰਜੀ ਸੰਮਤ
ਦੁਆਰਾ ਗਣਿਤ ਕੀਤੀ ਹੋਈ ਤਾਰੀਖ਼ ਹੈ, ਉਨ੍ਹਾਂ ਵੱਲੋਂ ਪਰਮਾਣਿਤ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ
ਸੁਦੀ ੧੦, ੧੫੯੬ ਬਿ: ਵਿੱਚੋਂ ੭੦ ਸਾਲ, ੫ ਮਹੀਨੇ, ੭ ਦਿਨ ਘਟਾ ਕੇ। ਇਸ ਗੱਲ ਨਾਲ ਕੋਈ ਫ਼ਰਕ ਨਹੀਂ
ਪੈਦਾ ਕਿ ਇਸ ਦੀ ਗਣਿਤ ਭਾਈ ਮਨੀ ਸਿੰਘ ਨੇ ਕੀਤੀ ਸੀ ਜਾਂ ਹੋਰ ਕਿਸੇ ਪ੍ਰਾਚੀਨ ਲਿਖਾਰੀ ਨੇ।
ਇਸ ਤੋਂ ਪਹਿਲਾਂ ਕਿ ਅਸੀਂ ਇਨ੍ਹਾਂ ਦੋਹਾਂ ਵਿਚਾਰਧਾਰਾਂ ਤੋਂ ਵੱਖਰੀ ਤੇ ਵਿਲੱਖਣਤਾ ਵਾਲੀ ਤਾਰੀਖ਼
ਪੇਸ਼ ਕਰੀਏ, ਗਿਆਨੀ ਈਸ਼ਰ ਸਿੰਘ ਨਾਰਾ ਵੱਲੋਂ ਜਿਸ ਟੇਵੇ ਨੂੰ ਆਪਣੀ ਪੁਸਤਕ ਵਸਾਖ ਨਹੀਂ ਕੱਤਕ ਵਿੱਚ
ਸਹੀ ਸਾਬਿਤ ਕਰਨ ਦਾ ਯਤਨ ਕੀਤਾ ਗਿਆ ਸੀ, ਉਸ ਵਿੱਚ ਕੁੱਝ ਸ੍ਵੈ-ਵਿਰੋਧੀ ਤੱਥਾਂ ਤੇ ਵਿਚਾਰ ਕਰੀਏ:
ਟੇਵਾ ਕੱਤਕ ਪੂਰਨਮਾਸ਼ੀ ਦਾ
ਸੰਮਤ ੧੫੨੬ ਮੱਘਰ ਦਿਨ ੯, ਬ੍ਰਹਸਪਤ ਵਾਰ, ਇਸ਼ਟ ੪੧ ਘੜੀਆਂ ੧੮ ਪਲ
੧) ਇਸ ਟੇਵੇ ਵਿੱਚ ਕੱਤਕ ਪੂਰਨਮਾਸ਼ੀ ੯ ਮੱਘਰ, ੧੫੨੬ ਬਿ: ਨੂੰ ਦਿਖਾਈ ਗਈ ਹੈ। ਪਰ ਕੱਤਕ ਸੁਦੀ
ਪੂਰਨਮਾਸ਼ੀ, ੧੫੨੬ ਬਿ: ੨੧, ਕੱਤਕ, ੨੦ ਅਕਤੂਬਰ, ੧੪੬੯ ਸ:ਸ:, ਸ਼ੁੱਕਰਵਾਰ ਨੂੰ ਸੀ। ਕੱਤਕ
ਪੂਰਨਮਾਸ਼ੀ ਤੋਂ ਅਗਲੀ ਪੂਰਨਮਾਸ਼ੀ ੧੯ ਨਵੰਬਰ, ੧੪੬੯ ਈ:, ੨੨ ਮੱਘਰ ਐਤਵਾਰ ਨੂੰ ਸੀ। ਇਹ ਪੂਰਨਮਾਸ਼ੀ
ਮੱਘਰ ਸੁਦੀ ੧੫ ਸੀ, ਨਾਂ ਕਿ ਕੱਤਕ ਸੁਦੀ ੧੫, ਦਰ ਅਸਲ ੯ ਮੱਘਰ ਨੂੰ ਮੱਘਰ ਸੁਦੀ ਦੂਜ ਸੀ।
੨) ਟੇਵੇ ਵਿੱਚ ਦਿੱਤਾ ਦਿਨ ਵੀਰਵਾਰ ਹੈ। ਇਹ ਵੀ ਗਲਤ ਹੈ। ਕੱਤਕ ਪੂਰਨਮਾਸ਼ੀ ਨੂੰ ਸ਼ੁੱਕਰਵਾਰ ਸੀ।
ਵੀਰਵਾਰ ੯ ਮੱਘਰ ਨੂੰ ਵੀ ਨਹੀਂ ਸੀ, ਬਲਕਿ ਉਸ ਮਿਤੀ ਨੂੰ ਸੋਮਵਾਰ ਸੀ। ਸੂਰਜ ਚੰਦ੍ਰਮਾਂ ਨੂੰ ਜ਼ਰੂਰ
ਪੂਰਨਮਾਸ਼ੀ ਦੀ ਸਥਿਤੀ ਵਿੱਚ ਦਿਖਾਇਆ ਹੈ, ਪਰ ਸਾਰੇ ਗ੍ਰਹਾਂ ਦੀਆਂ ਰਾਸ਼ੀਆਂ ਗਲਤ ਹਨ । ਰਾਹੂ ਦੀ
ਥਾਂ ਕੇਤੂ ਅਤੇ ਕੇਤੂ ਦੀ ਥਾਂ ਰਾਹੂ ਹੈ ।
੩) ਗਿਆਨੀ ਜੀ ਨੇ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਹੈ ਕਿ ੫੦੦ ਸਾਲ ਬਾਅਦ ੨੦੨੬ ਬਿ: ਨੂੰ ਪੂਰਨਮਾਸ਼ੀ
ਫਿਰ ੯ ਮੱਘਰ ਨੂੰ ਵਾਪਰੀ ਤੇ ਇਸ ਨੂੰ ਗੁਰੂ ਜੀ ਦਾ ਕ੍ਰਿਸ਼ਮਾ ਦੱਸਿਆ ਹੈ।
ਇਹ ਠੀਕ ਹੈ ਕਿ ੨੦੨੬ ਬਿ: ਕੱਤਕ ਪੂਰਨਮਾਸ਼ੀ ੯ ਮੱਘਰ ਮੁਤਾਬਿਕ ੨੩ ਨਵੰਬਰ, ੧੯੬੯ ਈ: ਨੂੰ ਹੀ ਸੀ।
ਪਰ ਬੜੀ ਸਰਲ ਗਣਿਤ ਨਾਲ ਸਿੱਧ ਕੀਤਾ ਜਾ ਸਕਦਾ ਹੈ ਕਿ ੫੦੦ ਸਾਲ ਪਹਿਲਾਂ ਬਿ: ਸੂਰਜੀ ਕੈਲੰਡਰ
ਅਨੁਸਾਰ ਉਹੀ ਤਿਥ ਉਸੇ ਮਹੀਨੇ ਦੀ ਉਸੀ ਤਾਰੀਖ ਨੂੰ ਨਹੀਂ ਹੋ ਸਕਦੀ। ਗਣਿਤ ਇਸ ਪ੍ਰਕਾਰ ਹੈ:-
੯ ਮੱਘਰ ੧੫੨੬ ਬਿ: = ੬ ਨਵੰਬਰ, ੧੪੬੯ ਈ:
੯ ਮੱਘਰ ੨੦੨੬ ਬਿ: =੨੩ ਨਵੰਬਰ, ੧੯੬੯ ਈ:
ਇਨ੍ਹਾਂ ਦੋਨਾਂ ਤਾਰੀਖ਼ਾਂ ਵਿੱਚ ਦਿਨਾਂ ਦੀ ਸੰਖਿਆ ਦੀ ਗਣਿਤ:
੬ ਨਵੰਬਰ ੧੪੬੯ ਤੋਂ ੬ ਨਵੰਬਰ ੧੫੬੯ ਈ: ਤੱਕ = ੩੬੫੨੫
੬ ਨਵੰਬਰ ੧੫੬੯ ਤੋਂ ੬ ਨਵੰਬਰ ੧੬੬੯ ਈ: ਤੱਕ = ੩੬੫੨੫
੬ ਨਵੰਬਰ ੧੬੬੯ ਤੋਂ ੬ ਨਵੰਬਰ ੧੭੬੯ ਸ:ਸ: ਤੱਕ = ੩੬੫੧੪
(੧੭੫੨ ਈ: ਵਿੱਚ ੧੧ ਦਿਨ ਖੋਰੇ ਗਏ)
੬ ਨਵੰਬਰ ੧੭੬੯ ਤੋਂ ੬ ਨਵੰਬਰ ੧੮੬੯ ਈ: ਤੱਕ = ੩੬੫੨੪
(੧੮੦੦ ਈ: ਲੀਪ ਦਾ ਸਾਲ ਨਹੀਂ ਸੀ)
੬ ਨਵੰਬਰ ੧੮੬੯ ਤੋਂ ੬ ਨਵੰਬਰ ੧੯੬੯ ਈ: ਤੱਕ = ੩੬੫੨੪
(੧੯੦੦ ਈ: ਲੀਪ ਦਾ ਸਾਲ ਨਹੀਂ ਸੀ)
੬ ਨਵੰਬਰ ੧੯੬੯ ਤੋਂ ੨੩ ਨਵੰਬਰ ਤੱਕ = ੧੭
------------------------------------------------------
ਕੁੱਲ =੧੮੨੬੨੯ ਦਿਨ
(੨੬੦੮੯ ਹਫ਼ਤੇ, ੬ ਦਿਨ)
ਦੂਜੇ ਤਰੀਕੇ ਨਾਲ
ਸੂਰਜ ਸਿਧਾਂਤ ਅਨੁਸਾਰ ੧ ਸਾਲ = ੩੬੫ ਦਿਨ, ੧੫ ਘੜੀ, ੩੧ ਪਲ, ੩੦ ਬਿਪਲ
੫੦੦ ਸਾਲ = ੧੮੨੬੨੯ ਦਿਨ, ੨੨ ਘੜੀ, ੩੦ ਪਲ
(ਸਿੱਟਾ ਉੱਪਰ ਵਾਂਗ ਹੀ)
੧ ਚੰਦ੍ਰਮਾਸ = ੨੯ ਦਿਨ, ੧੨ ਘੰਟੇ, ੪੪ ਮਿੰਟ, ੩ ਸੈ:
੧੮੨੬੨੯ ਦਿਨ = ੬੧੮੪ ਚੰਦ੍ਰਮਾਸ, ੧੨ ਦਿਨ
ਉਪਰਲਿਆਂ ਅੰਕੜਿਆਂ ਤੋਂ ਸਿੱਟਾ ਇਹ ਨਿਕਲਿਆ ਕਿ ਜੋ ਤਿਥੀ ਸੂਰਜ ਸਿਧਾਂਤ ਅਨੁਸਾਰ ਕਿਸੇ ਵੀ ਮਹੀਨੇ
ਦੀ ਕਿਸੇ ਤਾਰੀਖ਼ (ਪ੍ਰਵਿਸ਼ਟੇ) ਨੂੰ ਹੋਵੇਗੀ, ੫੦੦ ਸਾਲ ਪਹਿਲਾਂ ਉਸੇ ਮਹੀਨੇ ਦੇ ਉਸੇ ਪ੍ਰਵਿਸ਼ਟੇ
ਨੂੰ ਉਸ ਤੋਂ ੧੨ ਤਿਥੀਆਂ ਪਹਿਲਾਂ ਦੀ ਤਿਥ ਹੋਏਗੀ।
ਹੁਣ, ੯ ਮੱਘਰ, ੨੦੨੬ ਬਿ: ਨੂੰ ਪੂਰਨਮਾਸ਼ੀ ਸੀ, ਇਸ ਲਈ ੫੦੦ ਸਾਲ ਪਹਿਲਾ ੯ ਮੱਘਰ ਨੂੰ ਪੂਰਨਮਾਸ਼ੀ
ਤੋਂ ੧੨ ਤਿੱਥਾਂ ਪਹਿਲਾਂ ਸੁਦੀ ਤੀਜ ਹੋਵੇਗੀ। ਲੇਖਕ ਕ੍ਰਿਤ ਜੰਤਰੀ ੫੦੦ ਸਾਲਾਂ, ੧੫੨੬ ਬਿ: ਦਾ
ਕੈਲੰਡਰ ਵੇਖਣ ਤੋਂ ਪਤਾ ਲੱਗਦਾ ਹੈ ਕਿ ਉਸ ਦਿਨ ਮੱਘਰ ਸੁਦੀ ਦੂਜ ਸੀ। ਉਪ੍ਰੋਕਤ ਗਣਿਤ ਤੋਂ ੧ ਤਿਥ
ਦਾ ਫ਼ਰਕ ਇਸ ਕਰਕੇ ਹੈ ਕਿ ਇਥੇ ਦਿੱਤੀ ਗਣਿਤ ਔਸਤ ਤੇ ਸਥੂਲ ਗਣਿਤ ਹੈ। ਸੂਖਸ਼ਮ ਗਣਿਤ ਨਾਲੋਂ ੧ ਤਿਥ
ਦਾ ਫ਼ਰਕ ਹੋ ਸਕਦਾ ਹੈ।
ਹਫ਼ਤੇ ਦੇ ਦਿਨਾਂ ਅਨੁਸਾਰ ੫੦੦ ਸਾਲਾਂ ਵਿੱਚ ੬ ਦਿਨਾਂ ਦਾ ਫਰਕ ਪਿਆ ਹੈ। ੯ ਮੱਘਰ, ੨੦੨੬ ਬਿ: ਨੂੰ
ਐਤਵਾਰ ਸੀ। ਇਸ ਲਈ ੯ ਮੱਘਰ ੧੫੨੬ ਬਿ: ਨੂੰ ਐਤਵਾਰ ਤੋਂ ੬ ਦਿਨ ਪਹਿਲਾਂ ਦਾ ਦਿਨ ਸੋਮਵਾਰ ਸੀ।
ਇਸ ਲਈ ਟੇਵੇ ਵਿੱਚ ਦਿੱਤਾ ਦਿਨ ਵੀਰਵਾਰ ਵੀ ਗਲਤ ਹੈ।
ਉਪ੍ਰੋਕਤ ਸਾਰੀ ਗਣਿਤ ਕਰਨ ਤੋਂ ਬਗ਼ੈਰ ਲੇਖਕ ਕ੍ਰਿਤ ਜੰਤਰੀ 500 ਸਾਲਾਂ ਵਿੱਚੋਂ ਦੇਖਿਆ ਜਾ ਸਕਦਾ
ਹੈ ਕਿ ੯ ਮੱਘਰ ੧੫੨੬ ਬਿ: ਨੂੰ ਮੱਘਰ ਸੁਦੀ ੨, ਸੋਮਵਾਰ ਸੀ।
੪) ਟੇਵੇ ਵਿੱਚ ਦਿੱਤੇ ਗ੍ਰਹਿ ਰਾਹੂ, ਕੇਤੂ, ਸ਼ਨੀ, ਬ੍ਰਹਸਪਤਿ, ਬੁੱਧ ਅਤੇ ਸ਼ੁੱਕਰ ਸਭ ਗ਼ਲਤ ਸਥਾਨਾਂ
ਤੇ ਹਨ ।
੫) ਦੋਹਾਂ ਪੱਖਾਂ ਦੇ ਵਿਚਾਰਵਾਨ ਇਸ ਤੇ ਸਹਿਮਤ ਹਨ ਕਿ ਗੁਰੂ ਜੀ ਦਾ ਜਨਮ ਅੱਧੀ ਰਾਤ ਤੋਂ ਬਆਦ ਦਾ
ਹੈ । ਪਰ ਟੇਵੇ ਵਿੱਚ ਦਿੱਤਾ ਜਨਮ ਦਾ ਸਮਾਂ ੪੧ ਘੜੀ ੧੮ ਪਲ ਅੱਧੀ ਰਾਤ ਤੋਂ ਪਹਿਲਾਂ ਦਾ ਬਣਦਾ ਹੈ
। ਇਹ ਵੀ ਗਲਤ ਹੈ ।
ਅਸੀਂ ਬੜੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਜਾਂ ਤਾਂ ਇਹ ਟੇਵਾ ਕਿਸੇ ਪੰਡਿਤ ਦਾ ਨਹੀਂ ਬਣਾਇਆ
ਹੋਇਆ ਅਤੇ ਜਾਂ ਫਿਰ ਉਸ ਪੰਡਿਤ ਨੂੰ ਪਤਾ ਹੀ ਨਹੀਂ ਸੀ ਕਿ ਟੇਵੇ ਕੀ ਹੁੰਦੇ ਹਨ ।
ਹੁਣ ਅਸੀਂ ਸ: ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ‘ਕੱਤਕ ਕਿ ਵਿਸਾਖ’ ਵਿੱਚ ਦਿੱਤੇ ਟੇਵੇ ਤੇ ਵਿਚਾਰ
ਕਰਾਂਗੇ । ਇਹ ਟੇਵਾ ਹੇਠ ਦਿੱਤਾ ਜਾਂਦਾ ਹੈ । ਸ: ਕਰਮ ਸਿੰਘ ਲਿਖਦੇ ਹਨ, “--- ਟੇਵੇ ਦੀ ੮ ਵਿਸਾਖ
ਬੁਧਵਾਰ ਦੀ ਲਿਖਤ ਅਸ਼ੁੱਧ ਹੈ । ਪਰ ਜਦ ਸੰਮਤ ੧੫੨੭ ਦੀ ਵਿਸਾਖ ਸੁਦੀ ੩ ਤੋਂ ਹਿਸਾਬ ਕਰੀਦਾ ਹੈ ਤਾਂ
ਇਸ ਸਾਲ ਵਿਸਾਖ ਸੁਦੀ ੩ ਬੁਧਵਾਰ ੮ ਵਿਸਾਖ ਹੀ ਬਣਦੀ ਹੈ, ਇਸ ਤੋਂ ਮਲੂਮ ਹੁੰਦਾ ਹੈ ਕਿ ਟੇਵਾ ਬਣਾਣ
ਵਾਲੇ ਨੇ ਇੱਕ ਸਾਲ ਦਾ ਭੁਲੇਖਾ ਖਾਧਾ ਹੈ । --- ਮਾਲੂਮ ਹੁੰਦਾ ਹੈ ਕਿ ਟੇਵਾ ਬਣਾਣ ਵਾਲੇ ਨੇ ੧੫੨੬
ਨੂੰ ਗਤ ਮੰਨ ਕੇ ਉਸਦਾ ੧੫੨੭ ਵਰਤਮਾਨ ਕਰ ਦਿੱਤਾ ਅਤੇ ਫੇਰ ਭੁੱਲ ਕੇ ਸੰਮਤ ੧੫੨੭ ਵਰਤਮਾਨ ਦਾ ਟੇਵਾ
ਬਣਾਣ ਦੀ ਥਾਂ ਸੰਮਤ ੧੫੨੭ ਗਤ ਦਾ ਟੇਵਾ ਬਣਾ ਦਿੱਤਾ ਜਿਸ ਨਾਲ ਟੇਵੇ ਵਿਚ ਪੂਰੇ ਇਕ ਸਾਲ ਦਾ ਫਰਕ
ਪੈ ਗਿਆ”।
ਸ: ਕਰਮ ਸਿੰਘ ਦੇ ਉਪ੍ਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਉਹ ਇਸ ਟੇਵੇ ਨੂੰ ਵਿਸਾਖ ਸੁਦੀ ੩ ਦਾ ਮੰਨਦੇ
ਹਨ। ਉਨ੍ਹਾਂ ਨੂੰ ਵੀ ਟੇਵਿਆਂ ਬਾਰੇ ਇਲਮ ਨਹੀਂ ਸੀ, ਨਹੀਂ ਤਾਂ ਉਹ ਇਸ ਟੇਵੇ ਨੂੰ ਵਿਸਾਖ ਸੁਦੀ
ਤੀਜ ਦੀ ਪੁਸ਼ਟੀ ਲਈ ਕਦਾਚਿਤ ਨਾ ਵਰਤਦੇ ।
ਇਹ ਟੇਵਾ ਵਦੀ ਤੀਜ ਦਾ ਤਾਂ ਹੋ ਸਕਦਾ ਹੈ ਪਰ ਸੁਦੀ ਤੀਜ ਦਾ ਬਿਲਕੁਲ ਨਹੀ। ਇਹ ਗੱਲ ਚੰਦ੍ਰਮਾ ਅਤੇ
ਸੂਰਜ ਦੀਆਂ ਟੇਵੇ ਵਿੱਚ ਸਥਿਤੀਆਂ ਤੋਂ ਸਪਸ਼ਟ ਹੈ। ਜੇ ਇਹ ਟੇਵਾ ਕੁੱਝ ਦੱਸਦਾ ਹੈ ਤਾਂ ਉਹ ਕੇਵਲ ਇਹ
ਕਿ ਕਿਸੇ ਨੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ੧੫੯੬ ਬਿ: ਵਿੱਚੋਂ ੭੦ ਸਾਲ
੫ ਮਹੀਨੇ ੭ ਦਿਨ ਘਟਾ ਕੇ ਵੈਸਾਖ ਵਦੀ ੩ ਦਾ ਟੇਵਾ ਬਣਾਉਣ ਦਾ ਯਤਨ ਕੀਤਾ ਹੈ, ਨਾ ਕਿ ਸੁਦੀ ੩ ਦਾ ।
ਇਸ ਨਾਲ ਘੱਟੋ ਘੱਟ ਇਕ ਹੋਰ ਸੋਮੇ ਤੋਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਵਦੀ ੧੦ ਹੋਣ ਦੀ
ਪ੍ਰੋੜਤਾ ਹੋ ਜਾਂਦੀ ਹੈ। ਅਚੰਭੇ ਵਾਲੀ ਗੱਲ ਇਹ ਹੈ ਕਿ ਗੁਰੂ ਜੀ ਦੀ ਜੋਤੀ ਜੋਤ ਸਮਾਉਣ ਦੀ ਜਿਸ
ਤਾਰੀਖ ਨੂੰ ਸ: ਕਰਮ ਸਿੰਘ ਸਹੀ ਨਹੀਂ ਮੰਨਦੇ ਉਸੇ ਦੀ ਪ੍ਰੋੜਤਾ ਉਨ੍ਹਾਂ ਦੇ ਦਿੱਤੇ ਟੇਵੇ ਤੋਂ ਹੀ
ਹੋ ਜਾਂਦੀ ਹੈ !
ਟੇਵਾ ਵਿਸਾਖ ਦਾ ਸੰਮਤ ੧੫੨੬, ਵਿਸਾਖ ਦਿਨ ੮, ਬੁੱਧਵਾਰ, ਇਸ਼ਟ ੫੧ ਘੜੀ ੩੦ ਪਲ
ਸ: ਕਰਮ ਸਿੰਘ ਹਿਸਟੋਰੀਅਨ ਦੀ ਗਣਿਤ ਠੀਕ ਨਹੀਂ ਹੈ । ਸੰਮਤ ੧੫੨੭ ਬਿ: ੮ ਵੈਸਾਖ ਨੂੰ ਮੰਗਲਵਾਰ,
ਅਤੇ ਵੈਸਾਖ ਸੁਦੀ ੨ ਸੀ, ਨਾ ਕਿ ਬੁਧੱਵਾਰ ਅਤੇ ਵੈਸਾਖ ਸੁਦੀ ੩ ।
ਕੱਤਕ ਪੂਰਨਮਾਸ਼ੀ ਵਾਲੇ ਟੇਵੇ ਵਿੱਚ ਬ੍ਰਹਸਪਤਿ ਗਿਆਰ੍ਹਵੀਂ ਰਾਸ਼ੀ ਵਿੱਚ ਹੈ, ਅਤੇ ਵੈਸਾਖ ਦੇ ਟੇਵੇ
ਵਿੱਚ ਚੌਥੀ ਰਾਸ਼ੀ ਵਿੱਚ । ਬ੍ਰਹਸਪਤਿ ਇੱਕ ਰਾਸ਼ੀ ਵਿੱਚ ਤਕਰੀਬਨ ਇੱਕ ਸਾਲ ਰਹਿੰਦਾ ਹੈ। ਇਸ ਲਈ
ਇਨ੍ਹਾਂ ਦੋਹਾਂ ਟੇਵਿਆਂ ਵਿੱਚ ਘੱਟ ਤੋਂ ਘੱਟ ੬ ਸਾਲ ਅਤੇ ਵੱਧ ਤੋਂ ਵੱਧ ੮ ਸਾਲ ਦਾ ਫਰਕ ਹੈ।
ਦੋਹਾਂ ਟੇਵਿਆਂ ਵਿੱਚ ਬਹੁਤ ਗਲਤੀਆਂ ਹਨ ।
ਹੁਣ ਅਸੀਂ ਇੱਕ ਨਵੀਨ ਪੱਖ ਪੇਸ਼ ਕਰਦੇ ਹਾਂ :
ਇਹ ਆਮ ਗਿਆਨ ਹੈ ਕਿ ਕਿਸੇ ਵਿਅਕਤੀ ਦੀ ਆਯੂ ਸੂਰਜੀ ਸਾਲਾਂ ਨਾਲ ਗਿਣੀ ਜਾਂਦੀ ਹੈ ਨਾਂ ਕਿ ਚੰਦ੍ਰ
ਸਾਲਾਂ ਨਾਲ। ਇਸ ਗੱਲ ਦੀ ਪੁਸ਼ਟੀ ਬੜੀ ਅਸਾਨੀ ਨਾਲ ਕਿਸੇ ਪਿੰਡ ਵਿੱਚ ਜਾ ਕੇ ਕਿਸੇ ਬਜ਼ੁਰਗ ਤੋਂ, ਜੋ
ਪੜ੍ਹੇ ਲਿਖੇ ਨਾ ਹੋਣ, ਉਨ੍ਹਾਂ ਦੀ ਜਨਮ ਤਾਰੀਖ਼ ਪੁੱਛਣ ਨਾਲ ਕੀਤੀ ਜਾ ਸਕਦੀ ਹੈ। ਜਵਾਬ ਹਮੇਸ਼ਾ ਇਹੀ
ਹੋਵੇਗਾ ਕਿ ਅਜੋਕਾ ਮਹੀਨਾ ਇਨ੍ਹੇਂ ਦਿਨ ਗਿਆ ਸੀ (ਜੇ ਉਨ੍ਹਾਂ ਨੂੰ ਜਨਮ ਤਾਰੀਖ਼ ਦਾ ਪਤਾ ਹੋਵੇ!)
ਉਹ ਇਹ ਕਹਿਣਗੇ ਕਿ ਚੇਤ ੮ ਦਿਨ, ਜਾਂ ਵੈਸਾਖ ੨੦ ਦਿਨ ਗਿਆ ਸੀ, ---- ਇਤ ਆਦਿ। ਉਹ ਕਦੇ ਸੁਦੀ ਜਾਂ
ਵਦੀ ਦੀ ਤਾਰੀਖ ਨਹੀ ਦੱਸਣਗੇ।
ਆਓ ਹੁਣ ਗਣਿਤ ਬਿ: ਸੂਰਜੀ ਕੈਲੰਡਰ ਅਨੁਸਾਰ ਕਰੀਏ:
ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਆਯੂ ੭੦ ਸਾਲ, ੫ ਮਹੀਨੇ, ੭ ਦਿਨ (ਬਿਕ੍ਰਮੀ ਸੂਰਜੀ ਕੈਲੰਡਰ
ਅਨੁਸਾਰ), ਸਹੀ ਮੰਨੀ ਹੈ। ਇਹੀ ਪੁਰਾਣੀਆਂ ਜਨਮ ਸਾਖੀਆਂ ਵਿੱਚ ਲਿਖੀ ਮਿਲਦੀ ਹੈ। ਅਤੇ ਅਜੋਕੇ
ਵਿਦਵਾਨ ਵੀ ਇਸ ਨੂੰ ਠੀਕ ਮੰਨਦੇ ਹਨ।
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦, ੧੫੯੬ ਬਿ: ਨੂੰ ਠੀਕ ਮੰਨਿਆ ਹੈ। ਇਹ
ਤਾਰੀਖ਼ ਕਰਤਾਰਪੁਰ ਵਾਲੀ ਬੀੜ ਅਤੇ ਹੋਰ ਹੱਥ ਲਿਖਤ ਉਤਾਰਿਆਂ ਵਿੱਚ ਦਰਜ ਹੈ। ਡਾ: ਪਿਆਰ ਸਿੰਘ
ਅਨੁਸਾਰ ਇਹ ਤਾਰੀਖ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਪ੍ਰਚੱਲਤ ਹੋ ਚੁੱਕੀ ਸੀ। ਇਸ ਤੇ ਇਹ
ਟਿੱਪਣੀ ਕੀਤੀ ਜਾ ਸਕਦੀ ਹੈ ਕਿ ਜੇ ਇਹ ਗਲਤ ਹੁੰਦੀ ਤਾਂ ਗੁਰੂ ਸਾਹਿਬ ਇਸ ਦੀ ਸੋਧ ਲਈ ਜ਼ਰੂਰ ਕੋਈ
ਕਦਮ ਚੁੱਕਦੇ।
ਇਨ੍ਹਾਂ ਤਾਰੀਖ਼ਾਂ ਦੇ ਆਧਾਰ ਤੇ ਗਣਿਤ ਇਸ ਪ੍ਰਕਾਰ ਹੈ:
ਅੱਸੂ ਵਦੀ ੧੦, ੧੫੯੬ ਬਿ: = ੮ ਅੱਸੂ, ੧੫੯੬
ਆਯੂ ਘਟਾਓ (-) = ੭ ੫ ੭੦
-------------------
ਪ੍ਰਕਾਸ਼ ਦੀ ਮਿਤੀ = ੧ ਵੈਸਾਖ, ੧੫੨੬
(ਗੁਰੂ ਜੀ ਦੀ ਆਯੂ ੨੫੭੩੧ ਦਿਨ = ੩੬੭੫ ਹਫ਼ਤੇ, ੬ ਦਿਨ)
ਇਸ ਤਰ੍ਹਾਂ ਗੁਰੂ ਜੀ ਦੇ ਪ੍ਰਕਾਸ਼ ਹੋਣ ਦੀ ਤਾਰੀਖ਼ ੧ ਵੈਸਾਖ
(ਵੈਸਾਖੀ ਜਾਂ ਵਸੋਆ) ਬਣਦੀ ਹੈ। ਰਹੱਸ ਵਾਲੀ ਗੱਲ ਇਹ ਹੈ ਕਿ ਉਸ ਵੈਸਾਖੀ ਨੂੰ ਪੂਰਨਮਾਸ਼ੀ ਵੀ ਸੀ,
ਸੋਮਵਾਰ ਦਾ ਦਿਨ ਅਤੇ ੨੭ ਮਾਰਚ ੧੪੬੯ ਈ: (ਜੂਲੀਅਨ)।
ਇਸ ਸਿੱਟੇ ਤੇ ਪਹਿਲਾਂ ਕੋਈ ਨਹੀਂ ਪੁੱਜਿਆ ਇਸ ਦੇ ਦੋ ਕਾਰਨ ਹਨ। ਪਹਿਲਾ ਇਹ ਕਿ ਸਭ ਖੋਜਕਾਰ ਗਣਿਤ
ਚੰਦ੍ਰਸਾਲ ਨਾਲ ਕਰਦੇ ਰਹੇ। ਦੂਜੇ, ਜੇ ਗਣਿਤ ਸੂਰਜੀ ਸਾਲ ਨਾਲ ਵੀ ਕਰਦੇ ਤਾਂ ਕਿਉਂਕਿ ਡਾ: ਗੰਡਾ
ਸਿੰਘ ਨੇ ਅੱਸੂ ਵਦੀ ੧੦, ੧੫੯੬ ਬਿ: ਨੂੰ ੭ ਅੱਸੂ ਦੱਸਿਆ ਹੈ, ਇੱਕ ਦਿਨ ਦਾ ਫਰਕ ਪੈ ਜਾਣਾ ਸੀ (ਜਦ
ਕਿ ਉੱਪਰ ਦੱਸੇ ਅਨੁਸਾਰ ਸਹੀ ੮ ਅੱਸੂ ਹੈ)।
ਲੇਖਕ ਦੀ ਗਣਿਤ ਸਿੱਧ ਕਰਦੀ ਹੈ ਕਿ ਕੱਤਕ ਸੁਦੀ ਪੂਰਨਮਾਸ਼ੀ ਵਾਲੇ ਵਿਚਾਰਵਾਨਾਂ ਦੀ ਪੂਰਨਮਾਸ਼ੀ
ਠੀਕ ਹੈ, ਮਹੀਨਾ ਗਲਤ, ਅਤੇ ਵੈਸਾਖ ਸੁਦੀ ਤੀਜ ਵਾਲਿਆਂ ਦੀ ਸੁਦੀ ਤੀਜ ਗਲਤ ਹੈ ਪਰ ਸੂਰਜੀ ਮਹੀਨਾ
ਠੀਕ।
ਵਿਦਵਾਨਾਂ ਦੇ ਵਿਚਾਰਨ ਲਈ ਜੋ ਤਾਰੀਖ਼ ਇਸ ਪੇਪਰ ਰਾਹੀਂ ਪੇਸ਼ ਕੀਤੀ ਜਾ ਰਹੀ ਹੈ, ਉਹ ਇਸ ਪ੍ਰਕਾਰ
ਹੈ:
੧ ਵੈਸਾਖ ੧੫੨੬ ਬਿ: (ਵੈਸਾਖੀ, ਵਸੋਆ)
ਚੇਤ ਸੁਦੀ ੧੫, ਪੂਰਨਮਾਸ਼ੀ
੨੭ ਮਾਰਚ, ੧੪੬੯ ਈ: ਸੋਮਵਾਰ
ਭਾਈ ਗੁਰਦਾਸ ਦੀ ਵਾਰ ਵਿੱਚ ਸਤਿਗੁਰ ਨਾਨਕ ਪ੍ਰਗਟਿਆਂ ਵਾਲੀ ਪਉੜੀ ਵਿੱਚ ਵਸੋਆਂ ਸ਼ਬਦ ਕੇਵਲ ਤੇ
ਕੇਵਲ ਵੈਸਾਖੀ ਅਤੇ ਵੈਸਾਖ ੧ ਦਾ ਪ੍ਰਤੀਕ ਹੈ। ਇਸ ਦੇ ਵਿੰਗੇ ਟੇਢੇ ਅਰਥ ਕਰਨ ਦੀ ਲੋੜ ਨਹੀਂ
ਪੈਂਦੀ।
ਲੇਖਕ ਦੇ ਵਿਚਾਰ ਵਿੱਚ ਗੁਰੂ ਅਮਰਦਾਸ ਜੀ ਵੱਲੋਂ ਬਾਉਲੀ ਸਾਹਿਬ ਤਿਆਰ ਕਰਵਾਉਣ ਉਪ੍ਰੰਤ ਵਸੋਆ ਪੁਰਬ
ਮਨਾਉਣ ਦੀ ਆਗਿਆ ਦੇਣ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਸਾਖੀ ਦੇ ਦਿਹਾੜੇ ਨੂੰ ਖਾਲਸਾ ਪੰਥ ਦੀ
ਸਿਰਜਣਾ ਲਈ ਚੁਣਨ ਦਾ ਕਾਰਨ ਇਸ ਦਿਹਾੜੇ ਦਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੋਣਾ ਸੀ।
ਇਸ ਤਾਰੀਖ਼ ਨਾਲ ਹੇਠ ਲਿਖੇ ਸਾਰੇ ਤੱਤ ਮੇਲ ਖਾ ਜਾਂਦੇ ਹਨ :-
ਗੁਰੂ ਜੀ ਦੀ ਆਯੂ ੭੦ ਸਾਲ ੫ ਮਹੀਨੇ ੭ ਦਿਨ।
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਮਿਤੀ - ਅੱਸੂ ਵਦੀ ੧੦, ੧੫੯੬ ਬਿ:।
ਪੂਰਨਮਾਸ਼ੀ ਗੁਰੂ ਜੀ ਦੇ ਆਗਮਨ ਸੰਬੰਧੀ ਭਾਈ ਗੁਰਦਾਸ ਜੀ ਵੱਲੋਂ ਵਸੋਆ ਸ਼ਬਦ ਦੀ ਵਰਤੋਂ ।
ਗੁਰੂ ਅਮਰਦਾਸ ਜੀ ਵੱਲੋਂ ਬਾਉਲੀ ਸਾਹਿਬ ਤਿਆਰ ਕਰਵਾਉਣ ਉਪ੍ਰੰਤ ਵਸੋਆ ਪੁਰਬ ਮਨਾਉਣ ਦੀ ਆਗਿਆ ।
ਗੁਰੂ ਗੋਬਿੰਦ ਸਿੰਘ ਜੀ ਦਾ ਵਿਸਾਖੀ ਦੇ ਦਿਹਾੜੇ ਨੂੰ ਖਾਲਸਾ ਪੰਥ ਦੀ ਸਿਰਜਣਾ ਲਈ ਚੁਣਨਾ।
07/05/14)
ਸਰਵਜੀਤ ਸਿੰਘ
ਮਹਿੰਦਰ ਸਿੰਘ ਘੱਗ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦੇ ਖੋਜ ਭਰਪੂਰ ਲੇਖ, ‘ਕਤੱਕ ਜਾਂ ਵਿਸਾਖ ਕਸੌਟੀ ਤੇ’
ਲਈ ਬਹੁਤ-ਬਹੁਤ ਧੰਨਵਾਦ। ਆਪ ਜੀ ਨੇ ਇਕ ਰੁੱਖੇ ਅਤੇ ਗੁੰਝਲਦਾਰ ਵਿਸ਼ੇ ਨੂੰ ਅਜੇਹਾ ਸਾਹਿਤਕ ਰੰਗ `ਚ
ਲਿਖਿਆ ਹੈ ਕਿ ਕਈ ਪੁਰਾਣੀਆਂ ਯਾਦਾਂ ਚੇਤੇ `ਚ ਆ ਹਾਜ਼ਰ ਹੋਈਆਂ ਹਨ। ਆਪ ਜੀ ਲਿਖਦੇ ਹੋ, “ਉਹ
ਨਰੈਣਿਆਂ, ਤੈਨੂੰ ਪਤਾ ਦੋ ਦਿਨਾ ਨੂੰ ਬਾਬੇ ਵਾਗੁਰੂ (ਵਾਹਿਗੁਰੂ) ਦਾ ਗੁਪੁਰਬ ਆ (ਗੁਰਪੁਰਬ) ਚੰਗੀ
ਤਰਾਂ ਨ੍ਹਾ ਕੇ ਨਵਾ ਝਗਾ ਪਾ ਕੇ ਆਮੀਂ। ‘ਮੇਰੀ ਬੇਬੇ ਕਹਿੰਦੀ ਸੀ ਐਤਕੀ ਤੈਨੂੰ ਡਬੀਦਾਰ ਖੱਦਰ ਦਾ
ਝੱਗਾ ਬਣਾ ਕੇ ਦੇਣਾ.’ਨਰੈਣੇ ਕਿਹਾ.’ਕੀਮਿਆਂ ਐਮੇਂ ਘਰ ਹੀ ਨਾ ਬੈਠਾ ਰਹੀਂ ਤੂੰ ਵੀ ਚੰਗੇ ਕਪੜੇ ਪਾ
ਕੇ ਆਮੀ, ਆਊਂ ਕਿਊਂ ਨਾ, ਜਦ ਆਪਾਂ ਸਾਰੇ ਕਠੇ ਬੈਠਕੇ ਵਾਗੁਰੂ ਵਾਗੁਰੂ ਕਰਾਂਗੇ ਤਾਂ ਭਾਈ ਖੁਸ਼ ਹੋ
ਕੇ ਚੰਗਾ ਕੜਾਹ ਦਿਊ.’ਇਹ ਸੁਣ ਕੇ ਸਾਰੇ ਹੱਸ ਪਏ”। ਪੜ੍ਹ ਕੇ ਮੈਨੂੰ ਇਕ ਗੱਲ ਯਾਦ ਆ ਗਈ। ਪਿਛਲੀ
ਸਦੀ ਦੇ ਆਖਰੀ ਸਾਲ ਵਿਚ ਇਕ ਪ੍ਰਚਾਰਕ ਦੀ ਕਥਾ ਸੁਨਣ ਦਾ ਮੌਕਾ ਮਿਲਿਆ। ਉਸ ਨੇ ਵੀ ਗੁਰੂ ਜੀ ਦਾ
ਪ੍ਰਕਾਸ਼ ਦਿਹਾੜਾ ਕੱਤਕ ਦਾ ਹੀ ਸਾਬਿਤ ਕੀਤਾ ਸੀ। ਉਸ ਦੀ ਖੋਜ ਸਾਂਝੀ ਕਰ ਰਿਹਾ ਹਾਂ।
ਉਸ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੇ ਕਰਕੇ ਕਮੇਟੀ ਨੇ ਮੈਨੂੰ ਨਨਕਾਣਾ ਸਾਹਿਬ
ਜਾਣ ਵਾਲੇ ਜਥੇ ਦਾ ਮੁਖੀ ਬਣਾ ਕੇ ਭੇਜਿਆ। ਉਥੇ ਅਸੀਂ ਇਕ ਬਜ਼ੁਰਗ ਨੂੰ ਪੁੱਛਿਆ ਕਿ ਗੁਰੂ ਨਾਨਕ ਜੀ
ਦਾ ਜਨਮ ਕਦੋਂ ਹੋਇਆ ਸੀ। ਤਾਂ ਉਸ ਨੇ ਦੱਸਿਆ ਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਜਦੋਂ
ਕਣਕਾਂ ਬੀਜੀਆਂ ਜਾਦੀਆਂ ਹਨ। ਲਓ ਸੰਗਤ ਜੀ ਹੁਣ ਦੱਸੋ ਕਿ ਕਣਕਾਂ ਕੱਤਕ `ਚ ਬੀਜੀਆਂ ਜਾਦੀਆਂ ਹਨ
ਜਾਂ ਵੈਸਾਖ `ਚ?
ਘੱਗ ਜੀ, ਆਪ ਨੇ ਇਕ ਗੱਲ ਬਹੁਤ ਹੀ ਕਮਾਲ ਦੀ ਲਿਖੀ ਹੈ ਕਿ ਇਕ ਧਿਰ ਨੇ ਭਾਈ ਬਾਲੇ ਵਾਲੀ ਜਨਮ ਸਾਖੀ
ਤੋਂ ਨਕਲ ਕਰਕੇ ਕੱਤਕ ਦੀ ਪੁੰਨਿਆ ਲਿਖੀ ਹੈ ਅਤੇ ਦੁਜੀ ਧਿਰ ਨੇ ਮਿਹਰਬਾਨ ਵਾਲੀ ਜਨਮ ਸਾਖੀ ਤੋਂ
ਨਕਲ ਕਰਕੇ ਵੈਸਾਖ ਸੁਦੀ ਤੀਜ ਲਿਖੀ ਹੈ। ਆਪ ਜੀ ਦੇ ਬਚਨ, “ਬਾਕੀ ਸਾਰੇ ਲੇਖਕ ਗੁਰੂ ਬਾਬੇ ਦਾ ਜਨਮ
ਦਿਨ ਚਾਹੇ ਕੱਤਕ ਸੂਦੀ ਪੂਰਨਮਾਸ਼ੀ ਮੰਨਦੇ ਹਨ ਜਾਂ ਵਿਸਾਖ ਸ਼ੂਦੀ ਤੀਜ ਇਹਨਾਂ ਦੋ ਜਨਮ ਸਾਖੀਆਂ ਤੋਂ
ਪਰਭਾਵਤ ਹੋ ਕੇ ਹੀ ਲਿਖਦੇ ਹਨ। ਕਿਸੇ ਵੀ ਹੋਰ ਗਰੰਥ ਦਾ ਜ਼ਿਕਰ ਕੀਤੇ ਬਗੈਰ, ਮੈਂ ਪੂਰੀ ਤਰ੍ਹਾਂ
ਨਿਰਪਖ ਹੋ ਕੇ ਆਪਣੀ ਖੋਜ ਦਾ ਵਿਸ਼ਾ ਇਨਹਾਂ ਦੋਵਾਂ ਸਾਖੀਆਂ ਤੇ ਹੀ ਸੀਮਤ ਰਖਾਂਗਾ”। ਮੈ ਆਪ ਜੀ ਨਾਲ
16 ਆਨੇ ਸਹਿਮਤ ਹਾਂ। ਅਜੇਹਾ ਮੰਨਣ/ਲਿਖਣ ਨਾਲ ਸਾਡਾ ਬਹੁਤ ਸਾਰਾ ਸਮਾਂ ਬਚ ਜਾਂਦਾ ਹੈ ਵਰਨਾ ਇਥੇ
ਤਾਂ ਅਜੇਹੇ ਵਿਦਵਾਨ ਦੀ ਭਰਮਾਰ ਹੈ ਜੋ ਬਾਲੇ ਵਾਲੀ ਜਨਮ ਸਾਖੀ ਤੋਂ ਨਕਲ ਮਾਰ ਕੇ ਤਾਰੀਖ ਲਿਖਣ
ਵਾਲਿਆਂ ਦੀ ਸੂਚੀ ਬਣਾਉਣ ਨੂੰ ਹੀ ਖੋਜ ਸਮਝੀ ਬੈਠੇ ਹਨ।
ਘੱਗ ਜੀ, ਹੁਣ ਜੇ ਅਸੀਂ ਉਪਲੱਬਧ ਵਸੀਲਿਆਂ ਨਾਲ ਭਾਈ ਬਾਲੇ ਨੂੰ
ਮਨਫ਼ੀ ਕਰ ਦੇਈਏ ਤਾਂ ਸਾਡੇ ਪਾਸ ਸਿਰਫ ਤੇ ਸਿਰਫ ਮਿਹਰਬਾਨ ਵਾਲੀ ਜਨਮ ਸਾਖੀ ਹੀ ਬਚਦੀ ਹੈ। ਆਪ ਜੀ
ਦਾ ਕੀ ਵਿਚਾਰ ਹੈ?
ਆਪ ਨੇ ਆਪਣੇ ਇਸੇ ਲੇਖ ਵਿੱਚ ਨਾਨਕ ਸ਼ਾਹੀ ਕੈਲੰਡਰ ਦਾ ਵੀ ਜਿਕਰ ਕੀਤਾ ਹੈ। ਇਸ `ਚ
ਕੋਈ ਸ਼ੱਕ ਨਹੀ ਕਿ ਆਪ ਜੀ ਇਤਿਹਾਸ ਦੇ ਖੋਜੀ ਅਤੇ ਲੇਖਕ ਹੋਣ ਦੇ ਨਾਲ-ਨਾਲ ਕੈਲੰਡਰ ਦੇ ਵੀ ਮਾਹਿਰ
ਹੋ; ਆਪ ਜੀ ਦੋ-ਤਿੰਨ ਵਿਸਿਆ ਤੇ ਇਕੋ ਸਮੇਂ ਹੀ ਲਿਖ ਸਕਦੇ ਹੋ; ਪਰ ਮੇਰਾ ਵਿਚਾਰ ਹੈ ਕਿ ਇਨ੍ਹਾਂ
ਦੋਹਾਂ ਵਿਸ਼ਿਆਂ ਨੂੰ ਵੱਖ-ਵੱਖ ਵਿਚਾਰਿਆ ਜਾਵੇ। ਬਾਕੀ ਜਿਵੇ ਆਪ ਜੀ ਦੀ ਇੱਛਾ।
ਸਤਿਕਾਰ ਸਹਿਤ
ਸਰਵਜੀਤ ਸਿੰਘ
05/05/14)
ਮੁਹਿੰਦਰ ਸਿੰਘ ਘੱਗ
ਕਤੱਕ
ਜਾਂ ਵਿਸਾਖ ਕਸੌਟੀ ਤੇ
ਦੀਵਾਲੀ ਤੋਂ ਦੂਜੀ ਰਾਤ ਹੀ ਜਦ ਇਕ
ਕਾਤਰ ਦੇ ਰੂਪ ਵਿੱਚ ਚੰਦਰਮਾਂ ਪੱਛਮ ਵਿੱਚ ਜਿਥੇ ਧਰਤਿ ਅਕਾਸ਼ ਮਿਲਦੇ ਲਗਦੇ ਹਨ ਦਿਖਾਈ ਦਿੰਦਾ ਹੈ
ਤਾਂ ਕੱਤਕ ਸ਼ੁਦੀ ਦਾ ਅਰੰਭ ਹੋ ਜਾਂਦਾ ਹੈ। ਹਰ ਰੋਜ ਚੰਦਰਮਾ ਦੀ ਹਾਜ਼ਰੀ ਵਧਦੀ ਵਧਦੀ ਇੱਕ ਦਿਨ ਜਦ
ਉਹ ਪੂਰਨ ਰੂਪ ਵਿੱਚ ਢਲਦੇ ਸੂਰਜ ਤੋਂ ਲੈ ਕੇ ਦੂਸਰੇ ਦਿਨ ਚੜਦੇ ਸੂਰਜ ਤਕ ਸਾਰੀ ਰਾਤ ਚਾਨਣ ਹੀ
ਚਾਨਣ ਬਖੇਰ ਦਿੰਦੀ ਹੈ ਤਾਂ ਨਾਨਕ ਨਾਮ ਲੇਵਾ ਹੀ ਨਹੀਂ ਸੰਸਾਰ ਦੇ ਹੋਰ ਸੂਝਵਾਨ ਲੋਕ ਵੀ ਇਸ ਆਸ
ਨਾਲ ਖੁਸ਼ੀ ਮਨਾਉਂਦੇ ਹਨ ਕਿ ਇਸ ਪੂਰਨ ਚੰਦਰਮਾਂ ਦੀ ਰਾਤ ਨੂੰ ਪਰਗਟ ਹੋ ਕੇ ਇੱਕ ਮਹਾਨ ਸ਼ਕਤੀ ਨੇ
ਸੰਸਾਰ ਨੂੰ ਜੋ ਅਮਨ ਸੁਨੇਹਾ ਦਿਤਾ ਸੀ ਕਿਤੇ ਝਗੜਾਲੂ ਬਿਰਤੀ ਵਾਲਿਆਂ ਨੂੰ ਵੀ ਮਿਲਵੇ ਕੀ ਮੈਹਮਾਂ
ਦੀ ਸੋਝੀ ਆ ਜਾਏ ਤਾਂ ਇਸ ਸੜਦੇ ਬਲਦੇ ਸੰਸਾਰ ਵਿੱਚ ਕੁੱਝ ਸ਼ਾਂਤੀ ਪਰਤ ਆਵੇ। ਪਰ ਜਦ ਸਾਡੇ
ਵਿਦਵਾਨਾਂ ਵਲੋਂ ਪੈਦਾ ਕੀਤਾ ਹੋਇਆ ਕੱਤਕ ਵਿਸਾਖ ਦਾ ਵਾਵਰੋਲਾ ਦੇਖਦਾ ਹਾਂ ਤਾਂ ਦਿਲ ਦਹਿਲ ਜਾਂਦਾ
ਹੈ ਕਿ ਜੇ ਇਦਾਂ ਹੀ ਚਲਦਾ ਰਿਹਾ ਤਾਂ ਸਿਖ ਸੰਗਰਾਂਦ ਅਤੇ ਹਿੰਦੂ ਸੰਗਰਾਂਦ ਦੀ ਤਰ੍ਹਾਂ ਕਿਤੇ
ਸਾਂਝੇ ਗੁਰੂ ਦੀਆਂ ਵੀ ਵੰਡੀਆਂ ਨਾ ਪਾ ਦੇਣ। ਰੱਬ ਖੈਰ ਕਰੇ।
ਜੀਵਨ ਦੇ ਸਫਰ ਵਿੱਚ ਅਠਵੇਂ ਦਹਾਕੇ ਦੀ ਬਰੂਹਾਂ ਤੇ ਖੜਾ ਜਦ ਬਚਪਨ ਵਲ ਝਾਤ ਮਾਰਦਾ ਹਾਂ ਤਾਂ ਇੱਕ
ਅਤੀਅੰਤ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਵੀ ਦਿਨ ਸਨ ਜਦ ਬਗੈਰ ਧਾਰਮਕ ਅਤੇ ਜ਼ਾਤੀ ਭਿਨ ਭੇਦ ਦੇ ਅਸੀਂ
ਬਚੇ ਵੀ ਇਸ ਖੁਸ਼ੀਆਂ ਭਰੇ ਦਿਨ ਦੀ ਉਡੀਕ ਕਰਦੇ ਸਾਂ।
‘ਉਹ ਨਰੈਣਿਆਂ, ਤੈਨੂੰ ਪਤਾ ਦੋ ਦਿਨਾ ਨੂੰ ਬਾਬੇ ਵਾਗੁਰੂ (ਵਾਹਿਗੁਰੂ) ਦਾ ਗੁਪੁਰਬ ਆ (ਗੁਰਪੁਰਬ)
ਚੰਗੀ ਤਰਾਂ ਨ੍ਹਾ ਕੇ ਨਵਾ ਝਗਾ ਪਾ ਕੇ ਆਮੀਂ। ‘ਮੇਰੀ ਬੇਬੇ ਕਹਿੰਦੀ ਸੀ ਐਤਕੀ ਤੈਨੂੰ ਡਬੀਦਾਰ
ਖੱਦਰ ਦਾ ਝੱਗਾ ਬਣਾ ਕੇ ਦੇਣਾ.’ਨਰੈਣੇ ਕਿਹਾ.’ਕੀਮਿਆਂ ਐਮੇਂ ਘਰ ਹੀ ਨਾ ਬੈਠਾ ਰਹੀਂ ਤੂੰ ਵੀ ਚੰਗੇ
ਕਪੜੇ ਪਾ ਕੇ ਆਮਂੀੰ.’ਆਊਂ ਕਿਊਂ ਨਾ, ਜਦ ਆਪਾਂ ਸਾਰੇ ਕਠੇ ਬੈਠਕੇ ਵਾਗੁਰੂ ਵਾਗੁਰੂ ਕਰਾਂਗੇ ਤਾਂ
ਭਾਈ ਖੁਸ਼ ਹੋ ਕੇ ਚੰਗਾ ਕੜਾਹ ਦਿਊ.’ਇਹ ਸੁਣ ਕੇ ਸਾਰੇ ਹੱਸ ਪਏ। ਅਸੀਂ ਖੁਸ਼ ਹੁੰਦੇ ਸਾਂ ਸਾਨੂੰ
ਨਵੇਂ ਕਪੜੇ ਮਿਲਦੇ ਸਨ ਕੜਾਹ-ਪਰਸ਼ਾਦ ਮਿਲਦਾ ਸੀ। ਅਜ ਬਲਡ ਪਰੈਸ਼ਰ, ਸ਼ੂਗਰ ਨੇ ਜਾਨ ਕਢ ਦਿਤੀ ਹੈ ਅਗਾ
ਨੇੜੇ ਆਉਂਦਾ ਦੇਖ ਅੰਗੂਠੇ ਅਤੇ ਨਾਲ ਦੀਆਂ ਦੋ ਉਂਗਲਾਂ ਦਾ ਯੂ ਜਿਹਾ ਬਣਾ ਕੇ ਪਰਸ਼ਾਦ ਵਰਤਾਉਂਣ
ਵਾਲੇ ਨੂੰ ਸਵਾਏ ਗਫੇ ਦੀ ਬੇਨਤੀ ਕਰਦੇ ਹਾਂ। ਪਰ ਬਚੇ ਅਜ ਵੀ ਕੜਾਹ ਪਰਸ਼ਾਦ ਲੈ ਕੇ ਨਿਹਾਲ ਨਿਹਾਲ
ਹੋ ਜਾਂਦੇ ਹਨ. ਦੀਵਾਲੀ ਦੀ ਰਾਤ ਵੀ ਖੁਸ਼ੀਆਂ ਭਰੀ ਜ਼ਰੂਰ ਹੁੰਦੀ ਸੀ, ਵਿਤ ਅਨੁਸਾਰ ਮਾਂ ਬਾਪ ਮਠਿਆਈ
ਵੀ ਖਰੀਦਦੇ ਸਨ ਪਰ ਬਚਿਆ ਲਈ ਖਾਸ ਕਰ ਜੇਠੇ ਬਚੇ ਲਈ ਤਾਂ ਕੈਦ ਹੁੰਦੀ ਸੀ। ਟੂਣੇ ਟਪਰੇ ਤੋਂ
ਡਰਦਿਆਂ ਮਾਵਾਂ ਆਪਣੇ ਬਚਿਆਂ ਨੂੰ ਘਰੋਂ ਬਾਹਰ ਨਹੀਂ ਸਨ ਜਾਣ ਦਿੰਦੀਆਂ। ਦੁਜੇ ਦਿਨ ਸਵੇਰ ਨੂੰ
ਕੁੱਝ ਘੁਸਰ ਮੁਸਰ ਚਲਦੀ, ਕਿ ਫਲਾਣੇ ਬਚੇ ਦੇ ਵਾਲਾਂ ਦੀ ਇੱਕ ਲਿਟ ਕਿਸੇ ਨੇ ਕਟ ਲਈ ਬਚਾ ਭਾਵੇਂ
ਜ਼ਿਆਦਾ ਖਾਣ ਕਰਕੇ ਬੋਝ ਨਾਲ ਬੀਮਾਰ ਹੋਇਆ ਹੋਵੇ ਪਰ ਸਮਝਿਆ ਇਹੋ ਜਾਂਦਾ ਸੀ ਕਿ ਕਿਸੇ ਨੇ ਟੂਣਾ ਕਰ
ਦਿਤਾ ਹੈ। ਇਸਦੇ ਉਲਟ ਗੁਰਪੁਰਬ ਵਾਲੇ ਦਿਨ ਬਚਿਆਂ ਤੇ ਕੋਈ ਪਾਬੰਦੀ ਨਹੀਂ ਸੀ ਹੁੰਦੀ। ਇਸੇ ਲਈ ਉਹ
ਦੀਵਾਲੀ ਨਾਲੋਂ ਗੁਰਪੁਰਬ ਨੂੰ ਤੀਬਰਤਾ ਨਾਲ ਉਡੀਕਦੇ ਸਨ। ਅਜ ਸਮਾਂ ਬਦਲ ਗਿਆਂ ਹੈ. ਪੱਛਮੀ ਗਲਬਾ
ਦਿਨ ਬਦਿਨ ਭਾਰੂ ਹੋ ਰਿਹਾ ਹੈ। ਅਜ ਦੇ ਬਚਿਆਂ ਲਈ ਤਾਂ ਕਰਿਸਮਸ ਹੀ ਸਭ ਕੁੱਝ ਹੋ ਨਿਬੜੀ ਹੈ।
ਗੂਰਪੁਰਬ ਤਾਂ ਹੁਣ ਇੱਕ ਸੋਸ਼ਲ ਰਸਮ ਬਣਦਾ ਜਾ ਰਿਹਾ ਹੈ।
ਇੰਝ ਲਗਦਾ ਹੈ ਜਿਵੇਂ ਸਿਖ ਕੌਮ ਵਿੱਚ ਵਿਦਵਾਨਾਂ ਦਾ ਹੜ ਆ ਗਿਆ ਹੋਵੇ ਅਤੇ ਹਰ ਕੋਈ ਦੀਵਾਲੀ ਨੂੰ
ਵਰਤੀ ਜਾਂਦੀ ਚਕੂੰਦਰ ਵਾਂਗ ਬਗੈਰ ਸਬੂਤਾਂ ਤੋਂ ਹੀ ਕੋਈ ਨਾ ਕੋਈ ਸ਼ੋਸ਼ਾ ਛਡ ਕੇ ਆਪਣੀ ਹਾਜ਼ਰੀ
ਲਵਾਉਣੀ ਚਾਹੁੰਦਾ ਹੋਵੇ। ਰਾਗਮਾਲਾ ਗੁਰਬਾਣੀ ਦਾ ਹਿਸਾ ਹੈ ਜਾਂ ਨਹੀਂ, ਦਸਮ ਗਰੰਥ ਬਾਰੇ ਰਾਮ
ਰੌਲਾ, ਅਰਦਾਸ ਤੇ ਕਿੰਤੂ ਪਰੰਤੂ, ਪੁਰੇਵਾਲ ਕੈਲੰਡਰ (ਬਾਬਾ ਨਾਨਕ ਤਾਂ ਜਗਤ ਨੂੰ ਇੱਕਠਿਆਂ ਕੀਤਾ
ਸੀ ਇਸ ਕੈਲੰਡਰ ਕਾਰਨ ਦੋਫਾੜ ਹੋਏ ਹਾਂ ਇਸ ਲਈ ਇਸ ਕੈਲੰਡਰ ਨੂੰ ਨਾਨਕ ਸ਼ਾਹੀ ਕੈਲੰਡਰ ਕੈਹਣ ਤੋਂ
ਕੁੱਝ ਝਿਜਕ ਮਹਿਸੂਸ ਹੋਈ ਹੈ) ਅਤੇ ਕੋਈ ਸੌ ਸਾਲ ਤੋਂ ਬਾਬੇ ਨਾਨਕ ਦੇ ਆਗਮਨ ਦਿਵਸ ਕੱਤਕ ਜਾਂ
ਵਿਸਾਖ ਬਾਰੇ ਚਲ ਰਹੇ ਵਿਵਾਦ ਨੂੰ ਮਿਸ਼ਨਰੀ ਸਕੂਲ ਵਾਲੇ ਅਜ ਵੀ ਜੀਵਤ ਰਖਣ ਲਈ ਬਿਆਨਾਂ ਦੇ ਕੁਸ਼ਤੇ
ਛਕਾਉਂਦੇ ਰਹਿੰਦੇ ਹਨ। ਅਫਸੋਸ ਇਸ ਗੱਲ ਦਾ ਹੈ ਕਿ ਕੌਮ ਖੇਰੂੰ ਖੇਰੂੰ ਹੋ ਰਹੀ ਹੈ ਅਤੇ ਅਸੀਂ ਹਾਂ
ਕਿ ਮੋੜਾ ਪਾਉਂਣ ਦਾ ਨਾਂ ਹੀ ਨਹੀਂ ਲੈਂਦੇ। “ਕੱਤਕ ਜਾਂ ਵਿਸਾਖ ਕਸੋਟੀ ਤੇ” ਦੇ ਸਿਰਲੇਖ ਨਾਲ ਇਸ
ਵਿਸ਼ੇ ਤੇ ਕੁੱਝ ਦਲੀਲਾਂ ਪਾਠਕਾਂ ਦੇ ਸਨਮੁਖ ਪੇਸ਼ ਕਰਨ ਜਾ ਰਿਹਾ ਹਾਂ, ਸਚ ਝੂਠ ਦਾ ਨਿਸਤਾਰਾ
ਪਾਠਕਾਂ ਨੇ ਕਰਨਾ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਦੇਖ ਰੇਖ ਹੇਠ ਭਾਈ ਬਾਲੇ ਜੀ ਦੀਆਂ
ਬਾਬੇ ਨਾਨਕ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਅਤੇ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਉਦਾਸੀਆਂ ਸਮੇ
ਲਿਖੀ ਪੁਸਤਕ ਅਨੁਸਾਰ ਲਿਖਵਾਈ। ਉਸ ਜਨਮ ਸਾਖੀ ਵਿੱਚ ਜਨਮ ਪਤਰੇ ਦੇ ਅਧਾਰ ਤੇ ਗੁਰੂ ਬਾਬੇ ਦਾ ਆਗਮਨ
ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ 1526 ਮੁਤਾਬਕ ਸੰਨ 1469 ਈ: ਦਰਜ ਹੈ।
ਉਸ ਦੀ ਪੁਸ਼ਟੀ ਭਾਈ ਗੁਰਦਾਸ ਜੀ ਦਾ ਸਲੋਕ ਕਰਦਾ ਹੈ।
“ਕਾਰਤਕ ਮਾਸ ਰੁਤਿ ਸਰਤ ਪੂਰਨਮਾਸ਼ੀ
ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ.
ਅਉਸਰ ਅਭੀਚ ਬਹੁ ਨਾਇਕ ਕੇ ਨਾਇਕਾ ਹੈਵ,
ਰੂਪ ਗੁਣ ਜੋਬਨ ਸ਼ਿੰਗਾਰ ਅਧੀਕਾਰੀ ਹੈ.
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ,
ਸੁੰਪਦਾ ਸਮਗਰੀ ਸੁਖ ਸਹਿਜ ਸੁੰਚਾਰੀ ਹੈ.
ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ,
ਜੀਵਨ ਜਨਮ ਧੀਨ ਪ੍ਰੀਤਮ ਪਿਆਰੈ ਹੈ॥”
ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਦੂਜੀ ਸਾਖੀ ਮਿਹਰਬਾਨ ਲਿਖਦਾ ਹੈ। ਮਿਹਰਬਾਨ ਵਾਲੀ ਜਨਮਸਾਖੀ
ਵਿੱਚ ਜਨਮ ਮਿਤੀ ਵਿਸਾਖ ਸ਼ੁਦੀ ਤੀਜ ਹੈ। (ਭਾਈ ਕਾਨ੍ਹ ਸਿੰਘ ਨਾਭਾ ਵਾਲਿਆਂ ਦੇ ਮਹਾਨਕੋਸ਼ ਵਿੱਚ
ਮਿਹਰਬਾਨ ਦੀ ਪਛਾਣ ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ ਬਾਬਾ ਪ੍ਰਿਥੀਚੰਦ ਦੇ ਪੁਤ੍ਰ ਵਜੋਂ ਕੀਤੀ ਗਈ
ਹੈ.”ਬਾਬਾ ਪ੍ਰਿਥੀਚੰਦ ਦਾ ਪੁਤ੍ਰ, ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ, ਜਿਸ ਨੇ ਵੀ ਪਿਤਾ ਵਾਂਗ
ਗੁਰੂ ਸਾਹਿਬ ਨਾਲ ਝਗੜਾ ਰੱਖਿਆ, ਅਰ ਇੱਕ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ, ਜਿਸ
ਵਿੱਚ ਬਹੁਤ ਬਾਤਾਂ ਗੁਰਮਤ ਵਿਰੁਧ ਹਨ।” ਇਥੇ ਹੀ ਵਸ ਨਹੀਂ ਮਿਹਰਬਾਨ ਨੇ ਆਪਣੇ ਆਪ ਨੂੰ ਗੁਰੂ
ਕਹਾਉਣ ਦਾ ਵੀ ਯਤਨ ਕੀਤਾ ਹੈ “ਦੀਨ ਦਿਯਾਲ ਸਰਨਿਕ ਸੂਰਾ॥ ਗੁਰੂ ਮਿਹਰਬਾਨੁ ਸਚੁ ਭਗਿਤ ਕਮਾਈ॥”
ਬਾਕੀ ਸਾਰੇ ਲੇਖਕ ਗੁਰੂ ਬਾਬੇ ਦਾ ਜਨਮ ਦਿਨ ਚਾਹੇ ਕੱਤਕ ਸੂਦੀ ਪੂਰਨਮਾਸ਼ੀ ਮੰਨਦੇ ਹਨ ਜਾਂ ਵਿਸਾਖ
ਸ਼ੂਦੀ ਤੀਜ ਇਹਨਾਂ ਦੋ ਜਨਮ ਸਾਖੀਆਂ ਤੋਂ ਪਰਭਾਵਤ ਹੋ ਕੇ ਹੀ ਼ਲਿਖਦੇ ਹਨ। ਕਿਸੇ ਵੀ ਹੋਰ ਗਰੰਥ ਦਾ
ਜ਼ਿਕਰ ਕੀਤੇ ਬਗੈਰ, ਮੈਂ ਪੂਰੀ ਤਰ੍ਹਾਂ ਨਿਰਪਖ ਹੋ ਕੇ ਆਪਣੀ ਖੋਜ ਦਾ ਵਿਸ਼ਾ ਇਨਹਾਂ ਦੋਵਾਂ ਸਾਖੀਆਂ
ਤੇ ਹੀ ਸੀਮਤ ਰਖਾਂਗਾ
ਜਿਥੋਂ ਤਕ ਮੈਂ ਜਾਣਿਆ ਹੈ ਦੋਵਾਂ ਸਾਖੀਆਂ ਵਿੱਚ ਇੱਕ ਸਾਂਝੀ ਕੜੀ ਹੈ। ਮੇਰੀ ਕੌਮ ਪਾਸ ਉਚ ਕੋਟੀ
ਦੇ ਵਿਦਵਾਨ ਹਨ ਪਰ ਅਫਸੋਸ ਕਿਸੇ ਨੇ ਵੀ ਇਹਨਾਂ ਸਾਖੀਆਂ ਨੂੰ ਨਿਰਪਖ ਹੋ ਕੇ ਵਿਚਾਰਨ ਦੀ ਜ਼ਹਿਮਤ ਹੀ
ਨਹੀਂ ਉਠਾਈ। ਜੇ ਕਿਤੇ ਉਸ ਸਾਂਝੀ ਕੜੀ ਵਲ ਧਿਆਨ ਦਿਤਾ ਜਾਂਦਾ ਤਾਂ ਇੱਡਾ ਬਖੇੜਾ ਹੀ ਨਹੀਂ ਸੀ ਖੜਾ
ਹੋਣਾ। ਪਰ ਕੋਣ ਕਰੇ ਜੀ ਇਡਾ ਝਮੇਲਾ, ਕਿਸ ਪਾਸ ਸਮਾਂ ਹੈ। ਜੋ ਇੱਕ ਨੇ ਲਿਖ ਦਿਤਾ ਬਾਕੀਆਂ ਨੇ
ਜੈਕਾਰੇ ਛਡਦਿਆਂ ਨੇ ਪੱਕੀ ਸੜਕ ਬਣਾ ਧਰੀ।
ਇਸ ਸਾਂਝੀ ਕੜੀ ਦੀ ਗੁੱਥੀ ਸੁਲਝਾਉਣ ਲਈ ਬਚਿਤ੍ਰ ਨਾਟਕ ਵਿੱਚ ਦਰਜ ਹੇਠ ਲਿਖੀਆਂ ਲਾਈਨਾਂ ਸਹਾਈ ਹੋਣ
ਗੀਆਂ।
“ਮੁਰ ਪਿਤ ਪੁਰਬ ਕੀ ਆਸ ਪਿਯਾਨਾ॥ ਭਾਂਤ ਭਾਂਤ ਕੇ ਤੀਰਥ ਨਾਨਾ॥ ਜਬ ਹੀ ਜਾਤ ਤ੍ਰਿਬੈਣੀ ਭਯੇ॥ ਪੁੰਨ
ਦਾਨ ਦਿਨ ਕਰਤ ਬਿਤਏ॥ ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸ਼ਹਿਰ ਵਿਖੇ ਭਵ ਲਯੋ॥”
ਇਸ ਬੰਦ ਦੀ ਰੌਸ਼ਨੀ ਵਿੱਚ ਮੈਂ ਵਖ ਵਖ ਧਰਮਾਂ ਅਤੇ ਅਜ ਦੀ ਟੈਕਨੋਲਜੀ ਦੇ ਅਧਾਰ ਤੇ ਹੀ ਵਿਚਾਰ ਪੇਸ਼
ਕਰਾਂਗਾ। ਇਬਰਾਨ ਮਤ ਵਾਲੇ (ਕ੍ਰਸ਼ਿਚੀਅਨ, ਜੂਡੇਇਜ਼ਮ ਅਤੇ ਇਸਲਾਮ) ਤਾਂ ਬਚੇ ਦੇ ਨਿਮਣ ਨੂੰ ਹੀ ਜਨਮ
ਸਮਝਦੇ ਹਨ ਅਤੇ ਨਿਮਣ ਤੋਂ ਜਨਮ ਤਕ ਕਿਸੇ ਵੇਲੇ ਵੀ ਗਰਭਪਾਤ ਕਰਨ ਨੂੰ ਗੁਨਾਹ ਸਮਝਿਆ ਜਾਂਦਾ ਹੈ।
ਪਰੋ ਚੋਇਸ (ਜੋ ਗਰਭਪਾਤ ਦੇ ਹਕ ਵਿੱਚ ਹਨ) ਅਤੇ ਪਰੋ ਲਾਈਫ (ਜੋ ਗਰਭਪਾਤ ਦੇ ਖਿਲਾਫ ਸਖਤ ਕਾਨੂੰਨ
ਬਣਾਉਣ ਦੇ ਹਾਮੀ ਹਨ) ਦੀ ਖਿਚੋਤਾਣ ਵਿੱਚ ਜਦ ਕਾਨੂੰਨ ਨੇ ਦਖਲ ਅੰਦਾਜ਼ੀ ਕੀਤੀ ਤਾਂ ਇਹਨਾਂ ਧਰਮਾਂ
ਦੇ ਆਊਆਂ ਨੂੰ ਵੀ ਕੁੱਝ ਲੱਚਕ ਦਿਖਾਉਣੀ ਪਈ. ਇਹਨਾ ਨੇ ਦਲੀਲ ਦਿਤੀ ਕਿ ਜਦ ਜਿਸਮ ਵਿੱਚ ਖੂਨ ਚੱਲਣ
ਲੱਗ ਜਾਵੇ ਉਸ ਵੇਲੇ ਦਾ ਗਰਭਪਾਤ ਜੁਰਮ ਗਿਣਿਆ ਜਾਣਾ ਚਾਹੀਦਾ ਹੈ (ਬਾਈਬਲ ਵਿੱਚ ਖੂਨ ਦਾ ਡੋਲਣਾ
ਭਾਵ ਕਿਸੇ ਨੂੰ ਕਤਲ ਕਰ ਦੇਣਾ ਬੱਜਰ ਗੁਨਾਹ ਹੈ। ਨਿਮਣ ਤੋਂ ਕੋਈ ਵੀਹ ਦਿਨ ਅੰਦਰ ਖੂਨ ਬਣਨਾਂ ਸ਼ੁਰੂ
ਹੋ ਜਾਂਦਾ ਹੈ, ਪਰ ਮਨੁਖੀ ਬਚੇ ਵਰਗੀ ਹਾਲੇ ਕੋਈ ਗੱਲ ਨਹੀਂ ਹੁੰਦੀ. ਸੋ ਉਹਨਾਂ ਦੀ ਦਲੀਲ ਕਾਨੂੰਨ
ਨੇ ਨਕਾਰ ਦਿਤੀ।
ਦਸ ਹਫਤਿਆਂ ਦਾ ਗਰਭ ਕੁੱਝ ਕੁੱਝ ਮਨੁਖੀ ਬਚੇ ਵਰਗਾ ਲੱਗਣ ਲੱਗ ਜਾਂਦਾ ਹੈ। ਉਸ ਦੇ ਅੰਦਰ ਦਿਲ ਵੀ
ਧੜਕਦਾ ਹੈ ਲੜਕੇ ਲੜਕੀ ਦੀ ਪਛਾਣ ਵੀ ਹੋ ਸਕਦੀ ਹੈ ਪਰ ਹਾਲੇ ਵੀ ਕੁੱਝ ਕਮੀਆਂ ਹਨ ਜੋ ਕੋਈ ਤੇਰਾਂ
ਹਫਤਿਆਂ ਵਿੱਚ ਪੂਰੀਆਂ ਹੋ ਜਾਂਦੀਆਂ ਹਨ। ਇਥੋਂ ਤਕ ਕਾਨੂੰਨ ਗਰਭਪਾਤ ਨੂੰ ਜੁਰਮ ਨਹੀਂ ਗਿਣਦਾ।
ਇਸ ਤੋਂ ਅਗਲੀ ਗੱਲ ਧਿਆਨ ਮੰਗਦੀ ਹੈ ਮਕਾਨ ਤਿਆਰ ਹੋ ਚੁੱਕਾ ਹੈ, ਬਿਜਲੀ ਦਾ ਕੁਨੈਕਸ਼ਨ ਵੀ ਮਿਲ
ਚੁੱਕਾ ਹੈ। (ਭਾਵ ਦਿਲ ਧੜਕਦਾ ਹੈ) ਠੰਡੇ ਗਰਮ ਪਾਣੀ ਦਾ ਵੀ ਪ੍ਰਬੰਧ ਹੋ ਚੁੱਕਾ ਹੈ (ਖੂਨ ਦੌਰਾ ਕਰ
ਰਿਹਾ ਹੈ)। ਅੰਦਰ ਬਾਹਰ ਦੀ ਸਜਾਵਟ ਮੁਕੰਮਲ ਹੋ ਚੁਕੀ ਹੈ (ਲਿੰਗ ਤੋਂ ਲੈ ਕੇ ਹਥ ਰੇਖਾ ਤਕ ਦੇਖੀਆਂ
ਜਾ ਸਕਦੀਆਂ ਹਨ)। ਹੁਣ ਕਮੀ ਹੈ ਤਾਂ ਸਿਰਫ ਕਿਸੇ ਆਤਮਾਂ ਦੀ ਜਿਸ ਨੇ ਉਸ ਵਜੂਦ ਵਿੱਚ ਪ੍ਰਵੇਸ਼ ਕਰਨਾ
ਹੈ (ਮਾਲਕ ਮਕਾਨ)। ਜਿਸ ਤਰਾ ਮੈਂ ਉਪਰ ਲਿਖ ਆਇਆ ਹਾਂ ਕਿ ਤੇਰਾਂ ਹਫਤੇ ਦਾ ਗਰਭ ਬਚੇ ਦੇ ਵਜੂਦ ਨੂੰ
ਹਰ ਪੱਖੌਂ ਮੁਕੱਮਲ ਕਰ ਚੁੱਕਾ ਹੈ। ਚੌਦਵੇਂ ਹਫਤੇ ਕਿਸੇ ਵੇਲੇ ਵੀ ਕੋਈ ਆਤਮਾਂ ਜਦ ਉਸ ਚੋਲੇ ਨੂੰ
ਅਪਨਾ ਲੈਂਦੀ ਹੈ ਤਾਂ ਉਸ ਆਤਮਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਬਚਿਤ੍ਰ ਨਾਟਕ ਵਿੱਚ ਇਸ ਹੀ ਸਮੇਂ ਦਾ
ਜ਼ਿਕਰ ਹੈ (ਤਹੀ ਪ੍ਰਕਾਸ਼ ਹਮਾਰਾ ਭਯੋ)। ਮਿਹਰਬਾਨ ਵਾਲੀ ਜਨਮ ਸਾਖੀ ਵੀ ਜਦ ਵਿਸਾਖ ਸ਼ੁਦੀ ਤੀਜ ਦੀ
ਗੱਲ ਕਰਦੀ ਹੈ ਤਾਂ ਇਸੇ ਪਰਕਾਸ਼ ਦੀ ਗੱਲ ਕਰਦੀ ਹੈ। ਪੁਰਾਣੇ ਸਮੇਆਂ ਵਿਚ ਬਚੇ ਦੀ ਪੇਟ ਵਿੱਚ ਪਹਿਲੀ
ਹਿਲਜੁਲ ਤੇ ਹੀ ਗਰਭ ਗਿਣਿਆ ਜਾਂਦਾ ਸੀ। ਜੇ ਚੌਦਵੇਂ ਹਫਤੇ ਕੋਈ ਆਤਮਾਂ ਉਸ ਜਾਂਮੇ ਵਿੱਚ ਪ੍ਰਵੇਸ਼
ਨਾ ਕਰੇ ਤਾਂ ਕੁਦਰਤ ਰਾਣੀ ਉਸ ਵਜੂਦ ਨੂੰ ਨਕਾਰ ਦਿੰਦੀ ਹੈ, ਜਿਸ ਨੂੰ ਸਾਦੀ ਬੋਲੀ ਵਿੱਚ ਗਰਭ ਗਿਰ
ਗਿਆ ਕਿਹਾ ਜਾਂਦਾ ਹੈ।
ਯੂ. ਐਨ. ਓ. ਵੀ ਪੰਦਰਾਂ ਹਫਤੇ ਦੇ ਬਾਅਦ ਗਰਭਪਾਤ ਨੂੰ ਸਹੀ ਨਹੀਂ ਮਨਦੀ।
ਹੁਣ ਦੇਖਣਾ ਹੈ ਕਿ ਕੀ ਇਹ ਦਲੀਲ ਗਣਿਤ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ।
ਪਰਕਾਸ਼ ਤਕ ਚੌਦਾਂ ਹਫਤੇ ਗਿਣੀਏ ਤਾਂ 98 ਦਿਨ ਹੋਏ। ਵਿਸਾਖ ਸ਼ੁਦੀ
ਤੀਜ ਤੋਂ ਕੱਤਕ ਸ਼ੁਦੀ ਪੂਰਨਮਾਸ਼ੀ ਤਕ ਕੁਲ ਦਿਨ ਬਣਦੇ ਹਨ 186. 186+ 98 ਜਮਾ ਕਰੀਏ ਤਾਂ ਕੁਲ ਦਿਨ
ਹੋਏ 284. 30 ਦਿਨ ਦਾ ਮਹੀਨਾ ਗਿਣੀਏ ਤਾਂ ਨਿਮਣ ਤੋਂ ਲੈ ਕੇ ਜਨਮ ਤਕ 9 ਮਹੀਨੇ ਅਤੇ 14 ਦਿਨ ਬਣੇ,
ਜੋ ਗਰਭ ਕਿਰਿਆ ਮੁਕੱਮਲ ਹੋਣ ਲਈ ਬਿਲਕੁਲ ਸਹੀ ਹਨ। ਇਸ ਤੋਂ ਸਿਧ ਹੁੰਦਾ ਹੈ ਕਿ ਮਿਹਰਬਾਨ ਵਿਸਾਖ
ਸ਼ੁਦੀ ਤੀਜ ਨੁੰ ਪਰਕਾਸ਼ ਦੀ ਗੱਲ ਕਰਦਾ ਹੈ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵਰਤਿਆ ਜਨਮ ਪਤਰਾ
ਕੱਤਕ ਸ਼ੂਦੀ ਪੂਰਨਮਾਸ਼ੀ ਨੂੰ ਜਨਮ ਦੀ ਸਹੀ ਭਰਦਾ ਹੈ।
ਪੁਰਾਤਨ ਗਰੰਥਾਂ ਵਿੱਚ ਬਾਬੇ ਨਾਨਕ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਸੰਮਤ 1526 ਮੁਤਾਬਕ
1469 ਈ: ਹੈ ਅਤੇ ਜੋਤੀ ਜੋਤਿ ਸਮਾਉਣ ਦੀ ਮਿਤੀ ਅਸੂ ਵਦੀ ਦਸ ਸੰਮਤ 1596 ਮੁਤਾਬਕ 1539 ਈ: ਹੈ।
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ.
“ਉਰਜ ਮਾਸ ਕੀ ਪੂਰਨਮਾਸ਼ੀ ਹਰਕੀਰਤ ਸੋ ਜੌਨ ਪਰਕਾਸ਼ੀ॥ 20॥ ਸੰਬਤ ਨੌ ਖਟ ਸਹਸ ਛਬੀਸਾ ਭੋ ਅਵਤਾਰ
ਪਰਗਟ ਜਗਦੀਸਾ”। ਅਰਥ, ਸੰਮਤ 1526 ਬਿਕ੍ਰਮੀ ਕੱਤਕ ਸ਼ੁਦੀ ਪੂਰਨਮਾਸ਼ੀ ਵਾਲੇ ਦਿਨ ਸਤਗੁਰਾਂ ਨੇ
ਅਵਤਾਰ ਧਾਰਿਆ।
ਉਸ ਤੋਂ ਅਗਲੀ ਲਾਈਨ ਹੈ “ਭਯੋ ਅਚਾਨਕ ਸਭਿਨਿ ਉਛਾਹਾ॥ 7॥ ਸੰਮਤ ਸੱਤਰ ਪਛਾਨ ਪੰਚ ਮਾਸ ਬੀਤੇ ਬਹੁਰ
ਸਪਤ ਦਿਨ ਪਰਵਾਨ॥ ਪਾਤਸ਼ਾਹੀ ਸਰੀ ਪਰਭ ਕਰੀ॥ 90॥ ਸੰਮਤ ਪੰਦਰਾ ਸੈ ਅਧਕ ਛਨਵਾ ਅਸੂਜ ਵਦੀ ਦਸਵੀਂ
ਵਿਖੈ ਸਚਖੰਡ ਪਰਸਥਾਨ॥
ਭਾਵ, ਭਾਈ ਸੰਤੋਖ ਸਿੰਘ ਜੀ ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ
ਸੰਮਤ ਸੱਤਰ ਪਛਾਨ। ਪਛਾਨ ਅਤੇ ਉਸਤੋਂ ਅਗੇ ਪ੍ਰਵਾਨ ਸ਼ਬਦ ਦੀ ਵਰਤੋਂ ਕਰਦੇ ਹਨ। ਪਛਾਨ ਸ਼ਬਦ ਦੀ
ਵਰਤੋਂ ਕਰਕੇ ਭਾਈ ਸਾਹਿਬ ਬਾਬੇ ਨਾਨਕ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਆਖਦੇ ਹਨ। ਅਗੋਂ
ਆਖਦੇ ਹਨ ਸਪਤ ਦਿਨ ਪਰਵਾਨ ਨਾਲ ਸਤ ਦਿਨਾਂ ਤੇ ਮੋਹਰ ਲਾ ਦਿੰਦੇ ਹਨ। ਇਸ ਤਰ੍ਹਾਂ ਭਾਈ ਸਾਹਿਬ ਦਸ
ਰਹੇ ਹਨ ਕਿ ਬਾਬਾ ਜੀ ਦੀ ਆਯੂ ਦਾ ਸਤਰਵਾਂ ਸਾਲ ਚਲ ਰਿਹਾ ਸੀ ਕਿ ਪੰਜ ਮਹੀਨੇ ਸਤ ਦਿਨ ਬੀਤਿਆਂ
ਬਾਬਾ ਨਾਨਕ ਜੀ ਜੋਤੀ ਜੋਤ ਸਮਾਂ ਗਏ।
ਭਾਈ ਸੰਤੋਖ ਸਿੰਘ ਜੀ ਖਾਲਸਈ ਕੈਲੰਡਰ ਜੋ ਵਿਸਾਖ ਤੋਂ ਸੁਰੂ ਹੁੰਦਾ ਹੈ ਨੂੰ ਆਪਣੀ ਗਿਣਤੀ ਦਾ ਧੁਰਾ
ਬਣਾ ਰਹੇ ਹਨ. ਵਿਸਾਖ, ਜੇਠ, ਹਾੜ, ਸਾਵਨ ਭਾਦੋਂ ਪੰਜ ਮਹੀਨੇ ਹੋ ਗਏ ਅਸੂ ਵਦੀ ਦਸਵੀਂ ਅਸੂ ਸਤ ਨੂੰ
ਪੈਂਦੀ ਹੈ. ਇਸ ਤਰਾਂ ਪੰਜ ਮਹੀਨੇ ਸਤ ਦਿਨ ਬਣ ਜਾਂਦੇ ਹਨ। ਵਿਸ਼ਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ
ਭਾਈ ਸੰਤੋਖ ਸਿੰਘ ਜੀ ਦੀ ਲ਼ਿਖਤ ਦੇ ਗੱਲਤ ਅਰਥ ਕਰ ਕੇ ਬਾਬਾ ਜੀ ਦੀ ਆਯੂ 70 ਸਾਲ 5 ਮਹੀਨੇ ਅਤੇ ਸਤ
ਦਿਨ ਮਿਥਦੇ ਹਨ। ਵਿਸਾਖ ਸ਼ੁਦੀ ਤੀਜ ਦਾ ਜਨਮ ਮਨਣ ਵਾਲੇ ਈ: ਸੰਨ ਮੁਤਾਬਕ 15 ਅਪਰੈਲ 1469 ਨੂੰ ਜਨਮ
ਮਿਤੀ ਅਤੇ 7 ਸਤੰਬਰ 1539 ਨੂੰ ਜੋਤੀ ਜੋਤ ਸਮਾਉਣ ਦੀ ਮਿਤੀ ਮਨਦੇ ਹਨ ਦੇਖੋ (ਪ੍ਰਿਸੀਪਲ ਸਤਵੀਰ
ਸਿੰਘ, ਸਾਡਾ ਇਤਹਾਸ)। ਜੇ ਦਿਨ ਗਿਣੀਏ ਤਾਂ ਬਾਬਾ ਜੀ ਦੀ ਆਯੂ 70 ਸਾਲ ਪੰਜ ਮਹੀਨੇ ਸਤ ਦਿਨ ਦੀ
ਗਣਿਤ ਤੇ ਪੂਰੀ ਨਹੀਂ ਉਤਰਦੀ। ਇਸ ਤਰ੍ਹਾਂ ਵਿਸਾਖ ਸ਼ੁਦੀ ਤੀਜ ਦਾ ਆਗਮਨ ਦਿਵਸ ਸ਼ਕ ਦੇ ਘੇਰੇ ਵਿੱਚ ਆ
ਜਾਦਾ ਹੈ। ਇਸ ਕਰਕੇ ਹਰ ਸੂਝਵਾਨ ਪੁਰਖ ਵਿਸਾਖ ਸ਼ੁਦੀ ਤੀਜ ਦੀ ਜਨਮ ਮਿਤੀ ਮਨਣ ਤੋਂ ਹਿਚਕਚਾਏ ਗਾ।
ਦਲੀਲ ਦਿਤੀ ਜਾਂਦੀ ਹੈ ਕਿ ਕਰਮ ਸਿੰਘ ਹਿਸਟੋਰੀਅਨ ਅਤੇ ਆਪਣੇ ਆਪ ਨੂੰ ਕੈਲੰਡਰ ਦਾ ਮਾਹਰ ਦਸਣ ਵਾਲੇ
ਪਾਲ ਸਿੰਘ ਪੁਰੇਵਾਲ ਨੇ ਕੱਤਕ ਸ਼ੁਦੀ ਪੂਰਨਮਾਸ਼ੀ ਦੇ ਆਗਮਨ ਦਿਵਸ ਨੂੰ ਨਕਾਰ ਦਿਤਾ ਹੈ।
ਪਹਿਲਾਂ ਕਰਮ ਸਿੰਘ ਹਿਸਟੋਰੀਅਨ ਦੀ ਗੱਲ ਕਰਦੇ ਹਾਂ। ਕਰਮ ਸਿੰਘ ਹਿਸਟੋਰੀਅਨ ਆਪਣੀ ਪੁਸਤਕ “ਕੱਤਕ
ਜਾਂ ਵਿਸਾਖ ਦੇ ਅਖੀਰ ਵਿੱਚ ਲਿਖਦਾ ਹੈ “ਪਾਠਕ ਜੀ! ਜੋ ਕੁੱਝ ਮੈਂ ਕਹਿਣਾ ਸੀ ਆਪ ਦੀ ਸੇਵਾ ਵਿੱਚ
ਕਹਿ ਦਿਤਾ ਹੈ, ਆਸ਼ਾ ਹੈ ਕਿ ਆਪ ਜੀ ਨਿਰਪੱਖ ਹੋ ਕੇ ਇਸ ਲੇਖ ਨੂੰ ਦੇਖੋਗੇ ਅਤੇ ਵਿਚਾਰੋਗੇ ਕਿ ਇਸ
ਵਿੱਚ ਕਿਥੋਂ ਤਕ ਸਚਾਈ ਹੈ ਅਤੇ ਕਿਥੋਂ ਤਕ ਕਚਿ ਲਿਖਿਆ ਹੈ, ਸਚ ਹੀ ਸਚ ਹੈ, ਪਰ ਇਹ ਮੈਂ ਆਪ ਜੀ
ਨੂੰ ਨਿਸਚਾ ਕਰਵਾਉਂਦਾ ਹਾਂ ਕਿ ਜੋ ਕੁੱਝ ਮੈਂ ਲਿਖਿਆ ਹੈ ਆਪਣੇ ਵਲੋਂ ਸੋਚ ਕੇ ਲਿਖਿਆ ਹੈ ਕਿਤੇ ਵੀ
ਇਹ ਯਤਨ ਨਹੀ ਂਕੀਤਾ ਕਿ ਅਖਰਾਂ ਦੇ ਹੇਰ ਫੇਰ ਜਾਂ ਗਪਲ ਮੋਲ ਨਾਲ ਸਚੀ ਗੱਲ ਨੂੰ ਝੂਠੀ ਸਿਧ ਕਰਾਂ
ਮੈਨੂ ਵਿਸਾਖ ਸੁਦੀ ਤੀਜ ਤੇ ਹਠ ਨਹੀਂ, ਕੱਤਕ ਪੂਰਨਮਾਸ਼ੀ ਨਾਲ ਵੈਰ ਨਹੀਂ ਜਿਸ ਗੱਲ ਨੂੰ ਮੈਂ ਸਚ
ਸਮਝਦਾ ਹਾਂ ਉਹੀ ਆਪ ਨੂੰ ਦੱਸੀ ਹੈ। ਆਸ਼ਾ ਹੈ ਕਿ ਆਪ ਵੀ ਪੱਖਪਾਤ ਤੋਂ ਰਹਿਤ ਹੋ ਕੇ ਨਿਰਪੱਖ ਵਿਚਾਰ
ਕਰੋਗੇ।”
ਕਰਮ ਸਿੰਘ ਹਿਸਟੋਰੀਅਨ ਨੇ ਨਿਰਪਖ ਵਿਚਾਰ ਕਰਨ ਲਈ ਕਿਹਾ ਹੈ। ਬਸ ਕੌਣ ਮਗਜ਼-ਮਾਰੀ ਕਰੇ ਜੀ! ਜੋ
ਕੁੱਝ ਲਿਖਿਆ ਗਿਆ ਸਚ ਹੀ ਹੋਣਾ। ਇਸ ਤਰਾਂ ਕਿਸੇ ਦੀ ਕਹੀ ਲਿਖਤ ਦਾ ਪਰਮਾਣ ਦੇਣਾ ਬਗੈਰ ਪੜ੍ਹਿਓਂ
ਕਿਸੇ ਦਸਤਾਵੇਜ਼ ਤੇ ਹਸਤਾਖਸ਼ਰ ਕਰਨ ਦੇ ਬਰਾਬਰ ਹੁੰਦਾ ਹੈ।
ਵੀਰ ਪਾਲ ਸਿੰਘ ਪੁਰੇਵਾਲ ਦੀ ਗੱਲ ਕਰਨ ਵਾਲੇ ਪੁਰੇਵਾਲ ਜੀ ਦਾ ਸਿਖ ਕੋਲੀਸ਼ਨ’ ਤੇ ਲਿਖਿਆ ਲੇਖ “ਬਰਥ
ਡੇ ਗੁਰੂ ਨਾਨਕ ਸਾਹਿਬ” ਪੜ੍ਹਨ ਦੀ ਜ਼ਰੂਰ ਖੇਚਲ ਕਰਨ। ਜੇ ਆਪ ਨਹੀਂ ਤਾਂ ਕਿਸੇ ਕੈਲੰਡਰ ਦੇ ਵਿਦਵਾਨ
ਤੋਂ ਰਾਏ ਲੈ ਲੈਣ ਤਾਂ ਵੀਰ ਪੁਰੇਵਾਲ ਨੇ ਜਿਸ ਤਰਾਂ ਤਿਨ ਚਾਰ ਕੈਲੰਡਰਾਂ ਦੀ ਖਿਚੜੀ ਬਣਾ ਕੇ ਈਸ਼ਰ
ਸਿੰਘ ਨਾਰਾ ਦੇ ਲੇਖ ਵਿਸਾਖ ਨਹੀਂ ਕੱਤਕ ਨੂੰ ਝੁਠਲਾਉਣ ਦਾ ਯਤਨ ਕੀਤਾ ਹੈ ਉਸ ਦਾ ਨਿਤਾਰਾ ਵੀ ਹੋ
ਜਾਵੇਗਾ ਅਤੇ ਨਾਲ ਹੀ ਇਹ ਵੀ ਸਾਬਤ ਹੋ ਜਾਵੇਗਾ ਕਿ ਕੀ ਵੀਰ ਪੁਰੇਵਾਲ ਸਚੀਂ ਮੁਚੀਂ ਕੈਲੰਡਰ ਦੀ
ਜਾਣਕਾਰੀ ਰਖਦਾ ਹੈ ਜਾਂ ਸੰਗਰਾਂਦ ਦੇ ਦਿਨ ਅਗੇ ਪਿਛੇ ਕਰਕੇ ਹਿੰਦੂ ਸੰਗਰਾਂਦ ਅਤੇ ਸਿਖ ਸੰਗਰਾਂਦ
ਤਕ ਹੀ ਉਸ ਦੀ ਸੋਚ ਹੈ।
ਵੀਰ ਪੁਰੇਵਾਲ ਤਾਂ ਵਿਸਾਖ ਸ਼ੁਦੀ ਤੀਜ ਨੂੰ ਵੀ ਨਿਕਾਰਦਾ ਹੈ। ਉਸ ਦੀ ਗਣਤ ਅਨੁਸਾਰ ਜੋਤੀ ਜੋਤ
ਸਮਾਉਣ ਦਾ ਦਿਨ ਅਸੂ 8 ਹੈ ਅਤੇ 70 ਸਾਲ 5 ਮਹੀਨੇ 7 ਦਿਨ ਪੂਰੇ ਕਰਨ ਲਈ ਉਹ ਪਿਛਲ ਖੁਰੀ ਤੁਰਦਾ ਹੈ
ਅਤੇ ਵਿਸਾਖ ਪਹਿਲੀ ਨੂੰ ਗੁਰੂ ਮਹਾਰਾਜ ਦਾ ਜਨਮ ਅੰਗਦਾ ਹੈ ਅਤੇ ਨਾਲ ਇਹ ਵੀ ਲਿਖਦਾ ਹੈ ਕਿ ਉਸ ਦਿਨ
ਪੂਰਨਮਾਸ਼ੀ ਸੀ। ਗੁਰੂ ਨਾਨਕ ਦੇਵ ਜੀ ਦਾ ਪੁਰਵ ਵਿਸਾਖੀ ਤੇ ਮਨਾਉਣ ਲਈ ਪਰੇਰਦਾ ਹੈ। ਮੂਲ ਮੁਦਾ ਗੁਰ
ਨਾਨਕ ਦੇਵ ਜੀ ਦੇ ਗੁਰਪੁਰਬ ਅਤੇ ਵਿਸਾਖੀ ਨੂੰ ਰਲਗਢ ਕਰਨਾ ਹੈ। ਮੇਰੇ ਵੀਰੋ ਅਗਰ ਇਸੇ ਤਰਾਂ ਚਲਦਾ
ਰਿਹਾ ਤਾਂ ਅੱਧੀ ਸਿਖ ਕੌਮ ਵਿਸਾਖੀ ਮਨਾਇਆ ਕਰੇਗੀ ਅਤੇ ਅੱਧੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਵਸ।
ਹੌਲੀ ਹੌਲੀ ਸਿਖ ਕੌਮ ਵਿਸਾਖੀ ਦੇ ਦਿਨ ਤੋਂ ਦੂਰ ਹੁੰਦੀ ਹੁੰਦੀ ਖਾਲਸੇ ਦੀ ਸਿਰਜਣਾ ਦਿਵਸ ਨੂੰ ਵੀ
ਵਿਸਾਰ ਦੇਵੇਗੀ। ਮਹਾਤਮਾਂ ਗਾਂਧੀ ਨੇ ਚਰਖਾ ਫੜਾ ਕੇ ਜੋ ਮਰਦਾਂ ਦਾ ਬਾਹੂ ਬਲ ਕਮਜ਼ੋਰ ਕਰਨ ਦਾ ਯਤਨ
ਕੀਤਾ ਸੀ ਸਾਡੇ ਵਿਦਵਾਨ ਵਿਸਾਖੀ ਅਤੇ ਗੁਰੂ ਬਾਬਾ ਨਾਨਕ ਦੇਵ ਜੀ ਦਾ ਗੁਰਪੁਰਬ ਰਲਗਢ ਕਰਕੇ ਖਾਲਸਾ
ਕੌਮ ਦੀ ਆਨ ਸ਼ਾਨ ਨੂੰ ਸਟ ਮਾਰਨਗੇ।
ਸਿਖ ਕੌਮ ਵਿੱਚ ਲੇਖਕਾਂ ਦੀ ਕੋਈ ਕਮੀ ਨਹੀਂ, ਕਮੀ ਹੈ ਇਤਹਾਸ ਦੀ ਖੋਜ ਕਰਨ ਵਾਲਿਆਂ ਦੀ। ਜਿਸ ਦੇ
ਨਾਂ ਨਾਲ ਡਾਕਟਰ ਜਾਂ ਪ੍ਰਿਨਸੀਪਲ ਜਾਂ ਕੋਈ ਹੋਰ ਉਪਾਧੀ ਲਗੀ ਹੋਈ ਹੋਵੇ ਉਸ ਬਾਰੇ ਕੋਈ ਟਿਪਣੀ
ਨਹੀਂ ਕਰਦਾ, ਸਭ ਸਚ ਮੰਨ ਲਿਆ ਜਾਂਦਾ ਹੈ। ਪੜ੍ਹਨ ਗੁੜ੍ਹਨ ਵਾਲਿਆਂ ਦੀ ਕਮੀ ਹੋਣ ਕਾਰਨ ਜਿਸ ਦਾ ਜੋ
ਜੀ ਚਾਹਿਆ ਲਿਖ ਮਾਰਦਾ ਹੈ।
ਮੇਰੇ ਮਿਸ਼ਨਰੀ ਵੀਰ ਵੀ ਅਜ ਕਲ ਵਿਸ਼ਾ ਕੋਈ ਵੀ ਹੋਵੇ ਬਾਬੇ ਨਾਨਕ ਦੇ ਜਨਮ ਉਤਸਵ ਵਿਸਾਖ ਸ਼ੁਦੀ ਤੀਜ
ਦਾ ਤੋੜਾ ਜ਼ਰੂਰ ਝਾੜ ਦੇਣਗੇ। ਇਤਹਾਸ ਵਿੱਚ ਬਗੈਰ ਸਿਰ ਪੈਰ ਤੋਂ ਲਿਖਿਆ ਸ਼ੰਕਾ ਦਾ ਬੀਜ ਬੀਜ ਦੇਣ ਦੇ
ਬਰਾਬਰ ਹੋ ਜਾਂਦਾ ਹੈ। ਰਵਿਊ ਕਰਨ ਵਾਲੇ ਪਗ ਵਟ ਭਰਾ ਬਣ ਜਾਂਦੇ ਹਨ ਹੌਲੀ ਹੌਲੀ ਉਹ ਬਿਗਾੜਿਆ ਹੋਇਆ
ਇਤਹਾਸ ਹੀ ਇਤਹਾਸ ਹੋ ਨਿਬੜਦਾ ਹੈ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਆਓ ਪ੍ਰਣ ਕਰੀਏ ਕਿ ਖੌਹਰੀ
ਬੋਲੀ ਨਹੀਂ ਵਰਤਾਂ ਗੇ ਦੁਸਰੇ ਦੇ ਵਿਚਾਰ ਵੀ ਬੜੇ ਤੱਹਮਲ ਨਾਲ ਸੁਣਾਗੇ ਅਤੇ ਕੌਮ ਨੂੰ ਖੇਰੂੰ
ਖੇਰੂੰ ਹੋਣ ਤੋ ਬਚਾਵਾਂਗੇ।
ਮੁਹਿੰਦਰ ਸਿੰਘ ਘੱਗ
(530) 695-1318
27/04/14)
ਗੁਰਦੀਪ ਸਿੰਘ ਬਾਗੀ
ਸਤਿਕਾਰ ਯੋਗ ਵਰਿੰਦਰ ਸਿੰਘ ਜੀ ਗੋਲਡੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਇਕ ਵਾਰ ਫਿਰ ਤੁਹਾਡਾ ਧੰਨਵਾਦ ਤੂੰਸੀ ਇਹ ਚੇਤੇ ਕਰਵਾਇਆ ਕਿ ਵਿਚਾਰ ਚਰਚਾ ਨੂੰ ਪੜ੍ਹ
ਲਿਆ ਜਾਵੇ।
ਤੁਹਾਡੇ ਇਸ ਤੱਥ ਨੂੰ ਮੈ ਸਮਝ ਗਿਆ “ਪੁਰਾਤਨ ਵਸੀਲਿਆਂ ‘ਚ ਗੁਰੂ ਜੀ ਦੀ ਕੁਲ ਉਮਰ 70 ਸਾਲ 5
ਮਹੀਨੇ 7 ਦਿਨ ਅਤੇ 69 ਸਾਲ 10 ਮਹੀਨੇ 10 ਦਿਨ ਮਿਲਦੀ ਹੈ” ਅਤੇ ਤੁਹਾਡੇ ਇਸ ਸਵਾਲ ਦਾ ਜਵਾਬ
ਲਭਣ ਦੀ ਕੋਸ਼ਿਸ਼ ਕੀਤੀ ਜਾਵੇਗੀ “ਜੇ ਸਾਨੂੰ ਗੁਰੂ ਸਾਹਿਬ ਦੀ ਸਹੀ ਜੋਤੀ ਜੋਤ ਸਮਾਉਣ ਦੀ ਤਰੀਕ ਮਿਲ
ਜਾਵੇ ਅਤੇ ਓਹਨਾ ਦੀ ਕੁੱਲ ਉਮਰ ਦਾ ਜੋੜ ਪਤਾ ਲਗ ਜਾਵੇ ਤਾਂ ਓਹਨਾ ਦੀ ਜਨਮ ਦੀ ਤਰੀਕ ਲਭਣ ਦੀ
ਸਮਸਿਆ ਨਹੀਂ ਰਹੇਗੀ” (21/04/14)
ਹੁਣ ਆਪ ਜੀ ਦੇ ਇਸ ਸਵਾਲ ਦਾ ਜਵਾਬ ਦੇਣਾ ਬਣਦਾ ਹੈ “ਗੁਰਦੀਪ ਸਿੰਘ ਬਾਗ਼ੀ ਜੀ, ਆਪ ਜੀ ਦੀ ਖੋਜ
ਮੁਤਾਬਕ ਗੁਰੂ ਜੀ ਦੀ ਕੁਲ ਉਮਰ ਕਿੰਨੀ ਸੀ? ਬਾਕੀ ਪਾਠਕਾਂ ਨੂੰ ਵੀ ਬੇਨਤੀ ਹੈ ਕਿ ਜੇ ਕਿਸੇ ਸੱਜਣ
ਨੂੰ ਗੁਰੂ ਜੀ ਦੀ ਉਮਰ ਬਾਰੇ ਜਾਣਕਾਰੀ ਹੋਵੇ ਤਾਂ ਸਬੂਤਾਂ ਸਹਿਤ ਸਾਂਝੀ ਕਰਨ ਦੀ ਕ੍ਰਿਪਾਲਤਾ ਕਰੋ
ਜੀ।“(24/04/14)
ਤੂੰਸੀ ਇਸ ਤੱਥ ਤੇ ਸਹਿਮਤ ਹੋਵੋਗੇ ਕਿ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤ ਸਮਾਉਣ ਦਾ ਦਿਨ ਅਸੂ ਵਦੀ
10 ਸੰਮਤ 1596 (7 ਸਤੰਬਰ 1539) ਹੈ, ਇਹ ਤਾਰੀਖ ਪੁਰਾਤਣ ਹੱਥ-ਲਿਖਤ ਬੀੜਾਂ ਵਿੱਚ ਲਿਖੀ ਮਿਲਦੀ
ਹੈ ਅਤੇ ਪ੍ਰਮਾਣਿਕ ਵੀ ਮੰਨੀ ਜਾਂਦੀ ਹੈ। ਹੁਣ ਸਾਨੂੰ ਗੁਰੂ ਨਾਨਕ ਸਾਹਿਬ ਦੀ ਕੁਲ ਉਮਰ ਜਾਣਨੀ
ਹੋਵੇ ਤੇ ਸਾਨੂੰ ਪ੍ਰਕਾਸ਼ ਤਾਰੀਖਾਂ ਨੂੰ ਜੋਤੀ-ਜੋਤ ਸਮਾਉਣ ਦੀ ਤਾਰੀਖ ਵਿੱਚੋਂ ਘਟਾ ਕੇ ਕੁਲ ਉਮਰ
ਮਿਲ ਜਾਵੇਗੀ।
ਜੇ ਅਸੀਂ ਕੱਤਕ ਦੀ ਪੁਰਨਮਾਸੀ ਦੇ ਹਿਸਾਬ ਨਾਲ ਤਾਰੀਖ ਕੱਢਨੇ ਹਾਂ ਤਾਂ ਜਵਾਬ ਡਾ. ਹਰਜਿੰਦਰ ਸਿੰਘ
ਦਿਲਗੀਰ ਜੀ ਮੁਤਾਬਕ “ਕੁਲ ਉਮਰ 69 ਸਾਲ 10 ਮਹੀਨੇ 19 ਦਿਨ(ਸੂਰਜੀ ਕੈਲੰਡਰ ਮੁਤਾਬਿਕ; ਉਦੋਂ
ਜੂਲੀਅਨ ਤੇ ਹੁਣ ਗਰੈਗੋਰੀਅਨ ਕੈਲੰਡਰ ਮੁਤਾਬਿਕ)” ਬਣਦੀ ਹੈ।
ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਬੈਸਾਖ ਸੁਦੀ 3 ਮੰਨ ਕੇ ਅਤੇ ਇਸ ਤਾਰੀਖ ਨੂੰ ਗੁਰੂ ਨਾਨਕ
ਸਾਹਿਬ ਦੀ ਅਸਲੀ ਜੋਤੀ-ਜੋਤ ਸਮਾਉਣ ਦੀ ਤਾਰੀਖ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਵਿੱਚੇਂ
ਘਟਾ ਕੇ ਕੁਲ ਉਮਰ ਦਾ ਹਿਸਾਬ ਕਰਨੇ ਹਾਂ ਤਾਂ “ਕੁਲ ਉਮਰ 70 ਸਾਲ 4 ਮਹੀਨੇ 22 ਦਿਨ” ਬਣਦੀ ਹੈ, ਇਸ
ਕੁਲ ਉਮਰ ਵਿੱਚ ਇਕ-ਦੋ ਦਿਨ ਦਾ ਘਾਟਾ-ਵਾਧਾ ਹੋਵੇਂ ਤੇ ਖਿਮਾ ਕਰਨਾ।
ਮੇਰੇ ਮੁਤਾਬਕ ਇਸ
ਵਿਚਾਰ-ਚਰਚਾ ਦਾ ਕੁਲ ਹਾਸਿਲ ਹੈ ਕਿ ਬੈਸਾਖ ਸੁਦੀ ਤਿੰਨ ਦੇ ਹਿਸਾਬ ਨਾਲ “ਕੁਲ ਉਮਰ 70 ਸਾਲ 5
ਮਹੀਨੇ 7 ਦਿਨ” ਨਹੀਂ ਹੈ, ਇਸ ਦੀ ਜਗਹ “ਕੁਲ ਉਮਰ 70 ਸਾਲ 4 ਮਹੀਨੇ 22 ਦਿਨ” ਮੰਨਣੀ ਚਾਹਿਦੀ ਹੈ।
ਧੰਨਵਾਦੀ
ਗੁਰਦੀਪ ਸਿੰਘ ਬਾਗੀ
26/04/14)
ਵਰਿੰਦਰ ਸਿੰਘ (ਗੋਲਡੀ)
ਸਤਿਕਾਰ ਯੋਗ ਗੁਰਦੀਪ ਸਿੰਘ ਬਾਗੀ ਜੀਓ
ਵਾਹੇਗੁਰੂ ਜੀ ਕਾ ਖਾਲਸਾ। ਵਾਹੇਗੁਰੂ ਜੀ ਕਿ ਫਤਹਿ।
ਬਾਗੀ ਜੀ, ਕਿੰਨਾ ਚੰਗਾ ਹੁੰਦਾ ਜੈ ਆਪ ਜੀ ਪੱਤਰ ਲਿਖਣ ਤੋਂ ਪਹਿਲਾ ਮੇਰੇ ਸੁਝਾਓ ਤੇ ਅਮਲ ਕਰ
ਲੈਂਦੇ।
ਆਪ ਦੇ ਸਵਾਲ, “ਆਪ ਜੀ ਦਾ ਇਹ ਮੱਤ ਹੈ ਕਿ ਮਹਿਰਬਾਨ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਕੁਲ ਉਮਰ ਜੋ
ਤੁਹਾਡੇ ਮੁਤਾਬਿਕ “70 ਸਾਲ 5 ਮਹੀਨੇ 7 ਦਿਨ ਸੀ” ਇਹ ਪਤਾ ਸੀ, ਤਾਂਹੀ ਉਸ ਨੇ ਗੁਰੂ ਨਾਨਕ ਸਾਹਿਬ
ਦੀ ਜੋਤੀ-ਜੋਤ ਸਮਾਉਣ ਦੀ ਤਾਰੀਖ ਵਿੱਚੋ ਇਹ ਕੁਲ ਉਮਰ ਘਟਾ ਕੇ ਵੈਸਾਖ ਸੁਦੀ ਤਿੰਨ ਦੀ ਤਾਰੀਖ ਲਿਖੀ
ਹੈ”?
ਮੈਂ ਅਜੇਹਾ ਕਿਥੇ ਲਿਖਿਆ ਹੈ?
ਮੈਂ ਤਾਂ ਇਹ ਲਿਖਿਆ ਸੀ, “ਪੁਰਾਤਨ ਵਸੀਲਿਆਂ `ਚ ਗੁਰੂ ਜੀ ਦੀ ਕੁਲ
ਉਮਰ 70 ਸਾਲ 5 ਮਹੀਨੇ 7 ਦਿਨ ਅਤੇ 69 ਸਾਲ 10 ਮਹੀਨੇ 10 ਦਿਨ ਮਿਲਦੀ ਹੈ”।
ਬਾਗੀ ਜੀ, ਇਹ ਖੋਜ ਦਾ ਵਿਸ਼ਾ ਹੈ, ਸੁਹਿਰਦ ਹੋਵੋ ਤਾਂ ਜੋ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ।
ਵਰਿੰਦਰ ਸਿੰਘ (ਗੋਲਡੀ)
25/04/14)
ਗੁਰਦੀਪ ਸਿੰਘ ਬਾਗੀ
ਸਤਿਕਾਰ ਯੋਗ ਵਰਿੰਦਰ ਸਿੰਘ ਜੀ ਗੋਲਡੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਦਾ ਧੰਨਵਾਦ ਕਿ ਆਪ ਜੀ ਨੇ ਮੈਨੂੰ ਇਹ ਯਾਦ ਕਰਾਇਆ ਕਿ ਪਹਿਲਾਂ ਸਾਰੀ ਵਿਚਾਰ ਚਰਚਾ ਨੂੰ
ਪੜ੍ਹ ਲਵਾਂ, ਆਪ ਜੀ ਦੇ ਇਸ ਸੁਝਾਅ ਤੇ ਅਮਲ ਕੀਤਾ ਜਾਵੇਗਾ।
ਇਹ ਆਪ ਜੀ ਦੀ ਰਾਯ ਹੈ “ਗੁਰੂ ਜੀ ਦੀ ਕੁਲ ਉਮਰ
70 ਸਾਲ 5 ਮਹੀਨੇ 7 ਦਿਨ ਸੀ” ਇਸ ਨੁਕਤੇ ਬਾਰੇ ਕੁਛ ਤੱਥ ਜਾਣਨੇ ਦਾ ਚਾਹਵੰਦ ਹਾਂ-----
ਕਿ ਆਪ ਜੀ ਦਾ ਇਹ ਮੱਤ ਹੈ ਕਿ ਮਹਿਰਬਾਨ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਕੁਲ ਉਮਰ ਜੋ ਤੁਹਾਡੇ
ਮੁਤਾਬਿਕ “70 ਸਾਲ 5 ਮਹੀਨੇ 7 ਦਿਨ ਸੀ”
ਇਹ ਪਤਾ ਸੀ, ਤਾਂਹੀ ਉਸ ਨੇ ਗੁਰੂ ਨਾਨਕ ਸਾਹਿਬ ਦੀ ਜੋਤੀ-ਜੋਤ ਸਮਾਉਣ ਦੀ ਤਾਰੀਖ ਵਿੱਚੋ ਇਹ ਕੁਲ
ਉਮਰ ਘਟਾ ਕੇ ਵੈਸਾਖ ਸੁਦੀ ਤਿੰਨ ਦੀ ਤਾਰੀਖ ਲਿਖੀ ਹੈ?
ਕਿ ਤੂੰਸੀ ਇਹ ਤੱਥ ਸਾਬਿਤ ਕਰ ਸਕਦੇ ਹੋ ਕਿ ਮਿਹਰਬਾਨ ਨੇ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼
ਤਾਰੀਖ ਇਸ ਤਰਹ ਕੱਢੀ ਹੈ?
ਗੁਰੂ ਨਾਨਕ ਸਾਹਿਬ ਦੀ ਜੋਤੀ-ਜੋਤ ਸਮਾਉਣ ਦੀ ਤਾਰੀਖ ਅੱਸੂ ਸੁਦੀ 10 ਸੰਮਤ 1596 ਬਾਰੇ
ਜਨਮਸਾਖੀ ਪਰੰਪਰਾ ਦੇ ਕਰਤਾ ਕਿਰਪਾਲ ਸਿਘ ਨੇ ਅਪਣੀ ਖੋਜ ਇਸ ਤਰਹ ਦਰਜ ਕੀਤੀ ਹੈ “ ਵਲਾਇਤ ਵਾਲੀ
ਤੇ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿੱਚ ਇਹ ਹੀ ਮਿਤੀ ਦਿੱਤੀ ਹੈ। ਮਿਹਰਬਾਨ ਵਾਲੀ ਜਨਮ ਸਾਖੀ ਅਤੇ
ਬਾਲੇ ਵਾਲੀ ਜਨਮਸਾਖੀ(ਹਥਲਿਖਤ 1658 ਇਸਵੀ) ਵਿੱਚ ਜੋਤੀ-ਜੋਤ ਸਮਾਉਣ ਵਾਲੀ ਸਾਖੀ ਨਹੀਂ ਹੈ।“
ਆਪ ਜੀ ਇਸ ਤੱਥ ਬਾਰੇ ਕਿ ਰਾਯ ਰਖਦੇ ਹੋ ਕਿ ਮਿਹਰਬਾਨ ਨੇ ਜੋਤੀ-ਜੋਤ ਸਮਾਉਣ ਵਾਲੀ ਸਾਖੀ ਲਿਖੀ ਹੀ
ਨਹੀਂ?
ਆਪ ਜੀ ਦੇ ਸਵਾਲ “ਗੁਰਦੀਪ ਸਿੰਘ ਬਾਗ਼ੀ ਜੀ, ਆਪ ਜੀ ਦੀ ਖੋਜ ਮੁਤਾਬਕ ਗੁਰੂ ਜੀ ਦੀ ਕੁਲ ਉਮਰ
ਕਿੰਨੀ ਸੀ?” ਦਾ ਜਵਾਬ ਜਰੁਰ ਦੇਵਾਂਗਾ, ਪਰ ਕੁਛ ਤੱਥ ਨੂੰ ਸਮਝਨਾ ਜਰੁਰੀ ਹੈ, ਇਸ ਕਰਕੇ ਆਪ
ਜੀ ਨੂੰ ਵੇਨਤੀ ਹੈ ਆਪ ਜੀ ਮੇਰੇ ਕੁਛ ਸ਼ੰਕੇ ਦੁਰ ਕਰਨ ਦੀ ਕਿਰਪਾਲਤਾ ਕਰੋ ਤਾਂਕਿ ਕੋਈ ਗਲਤਫਹਮੀ ਨ
ਰਹਿ ਜਾਵੇ।
ਧੰਨਵਾਦੀ
ਗੁਰਦੀਪ ਸਿੰਘ ਬਾਗੀ
24/04/14)
ਵਰਿੰਦਰ ਸਿੰਘ (ਗੋਲਡੀ)
ਸਤਿਕਾਰ ਯੋਗ ਗੁਰਦੀਪ ਸਿੰਘ ਬਾਗੀ ਜੀਓ
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕਿ ਫਤਹਿ !
ਆਪ ਜੀ ਦੇ ਸਵਾਲ, “ਇਸ ਪੰਕਤੀ ਦਾ ਮਤਲਬ ਸਮਝਾਉਣ ਦੀ ਕਿਰਪਾਲਤਾ ਕਰਨਾ, ਜੇ ਸਾਨੂੰ
ਗੁਰੂ ਸਾਹਿਬ ਦੀ ਸਹੀ ਜੋਤੀ ਜੋਤ ਸਮਾਉਣ ਦੀ ਤਰੀਕ ਮਿਲ ਜਾਵੇ ਅਤੇ ਓਹਨਾ ਦੀ ਕੁੱਲ ਉਮਰ ਦਾ ਜੋੜ
ਪਤਾ ਲਗ ਜਾਵੇ ਤਾਂ ਓਹਨਾ ਦੀ ਜਨਮ ਦੀ ਤਰੀਕ ਲਭਣ ਦੀ ਸਮਸਿਆ ਨਹੀਂ ਰਹੇਗੀ ”।
ਬਾਗੀ ਜੀ ਜੇ ਤੁਸੀਂ ਹੁਣ ਤਾਈ ਹੋਈ ਸਾਰੀ ਵਿਚਾਰ ਚਰਚਾ ਨੂੰ ਪੜ੍ਹਿਆ ਹੁੰਦਾ ਤਾਂ ਤੁਹਾਨੁੰ ਇਹ
ਸਵਾਲ ਪੁੱਛਣ ਦੀ ਲੋੜ ਨਹੀ ਸੀ ਪੈਣੀ।
ਗੁਰੂ ਨਾਨਕ ਜੀ ਦੇ ਜਨਮ ਦੀਆਂ ਹੀ ਦੋ ਤਰੀਕਾਂ ਨਹੀ ਸਗੋਂ ਕੁਲ ਉਮਰ ਅਤੇ ਜੋਤੀ ਜੋਤ ਸਮਾਉਣ ਦੀਆ ਵੀ
ਵੱਖ-ਵੱਖ ਤਰੀਕਾਂ ਮਿਲਦੀਆਂ ਹਨ। ਗੁਰੂ ਨਾਨਕ ਜੀ ਦੀ ਜਨਮ ਤਰੀਕ ਬਾਰੇ ਮੱਤ ਭੇਦ ਹਨ। ਕਿਹੜੀ ਤਰੀਕ
ਸਹੀ ਹੈ, ਇਹ ਜਾਨਣ ਲਈ ਅਸੀਂ ਜੋਤੀ ਜੋਤ ਸਮਾਉਣ ਦੀ ਤਰੀਕ ਵਿਚੋ ਕੁਲ ਉਮਰ ਘਟਾ ਕੇ ਵੀ ਜਨਮ ਤਰੀਕ
ਬਾਰੇ ਜਾਣ ਸਕਦੇ ਹਾਂ।
ਡਾਕਟਰ ਦਿਲਗੀਰ ਨੇ ਆਪਣੀ ਕਿਤਾਬ ‘ਸਿੱਖ ਤਵਾਰੀਖ ਭਾਗ ਪਹਿਲਾ’ ਵਿੱਚ ਤਰੀਕ ਗਲਤ ਲਿੱਖੀ ਹੈ।
“ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਅਸਲ
ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ ਨੂੰ ਅੱਸੂ ਸੁਦੀ 10,
ਯਾਨਿ 22 ਸਤੰਬਰ 1539) ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ
ਹੈ”। (ਪੰਨਾ 177)
ਈ ਮੇਲ ਰਾਹੀ ਹੋਈ ਗੱਲਬਾਤ ਵਿਚ ਦਿਲਗੀਰ ਨੇ ਲਿਖਤੀ ਰੂਪ ਵਿਚ ਮੰਨਿਆ ਹੈ ਕੇ ਸਿੱਖ ਤਵਾਰੀਖ ਵਿੱਚ
ਓਹਨਾ ਕੋਲੋਂ ਗਲਤ ਤਰੀਕ ਲਿੱਖੀ ਗਈ ਹੈ|
ਹੁਣ ਤਾਈ ਹੋਈ ਵਿਚਾਰ ਚਰਚਾ ਤੋਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 (7
ਸਤੰਬਰ 1539 ਯੂਲੀਅਨ) ਸਹੀ ਜਾਪਦੀ ਹੈ।
ਆਓ ਹੁਣ ਕੁਲ ਉਮਰ ਬਾਰੇ ਵਿਚਾਰ ਕਰੀਏ । ਪੁਰਾਤਨ ਵਸੀਲਿਆਂ `ਚ ਗੁਰੂ ਜੀ ਦੀ ਕੁਲ ਉਮਰ 70 ਸਾਲ 5
ਮਹੀਨੇ 7 ਦਿਨ ਅਤੇ 69 ਸਾਲ 10 ਮਹੀਨੇ 10 ਦਿਨ ਮਿਲਦੀ ਹੈ। ਡਾ ਦਿਲਗੀਰ ਨੇ ਜੋ ਉਮਰ ਦੱਸੀ ਹੈ 69
ਸਾਲ 10 ਮਹੀਨੇ 19 ਦਿਨ ਜਾਂ 18 ਦਿਨ ਇਹ ਮੈਂ ਪਹਿਲੀ ਵਾਰੀ ਪੜ੍ਹੀ ਹੈ। ਦਿਲਗੀਰ ਨੇ ਕਿਸੇ ਪੁਰਾਤਨ
ਵਸੀਲੇ ਦਾ ਹਵਾਲਾ ਵੀ ਨਹੀ ਦਿੱਤਾ।
ਗੁਰਦੀਪ ਸਿੰਘ ਬਾਗ਼ੀ ਜੀ, ਆਪ ਜੀ ਦੀ ਖੋਜ ਮੁਤਾਬਕ
ਗੁਰੂ ਜੀ ਦੀ ਕੁਲ ਉਮਰ ਕਿੰਨੀ ਸੀ? ਬਾਕੀ ਪਾਠਕਾਂ ਨੂੰ ਵੀ ਬੇਨਤੀ ਹੈ ਕਿ ਜੇ ਕਿਸੇ ਸੱਜਣ ਨੂੰ
ਗੁਰੂ ਜੀ ਦੀ ਉਮਰ ਬਾਰੇ ਜਾਣਕਾਰੀ ਹੋਵੇ ਤਾਂ ਸਬੂਤਾਂ ਸਹਿਤ ਸਾਂਝੀ ਕਰਨ ਦੀ ਕ੍ਰਿਪਾਲਤਾ ਕਰੋ ਜੀ।
##############
ਸਤਿਕਾਰ ਯੋਗ ਗੁਰਮੀਤ ਸਿੰਘ ਜੀਓ
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕਿ ਫਤਹਿ !
ਗੁਰਮੀਤ ਸਿੰਘ ਜੀ, 31 ਮਾਰਚ ਤੋਂ ਪਿਛੋਂ ਆਪ ਜੀ ਨੇ ਕੋਈ ਪੱਤਰ ਨਹੀਂ ਲਿਖਿਆ, ਕੀ ਆਪ ਜੀ ਨਹੀ
ਚਾਹੁੰਦੇ ਕਿ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ?
ਵਰਿੰਦਰ ਸਿੰਘ (ਗੋਲਡੀ)
22/04/14)
ਗੁਰਦੀਪ ਸਿੰਘ ਬਾਗੀ
ਸਤਿਕਾਰ ਯੋਗ ਵਰਿੰਦਰ ਸਿੰਘ ਗੋਲਡੀ ਜੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਇਸ ਪੰਕਤੀ ਦਾ ਮਤਲਬ ਸਮਝਾਉਣ ਦੀ ਕਿਰਪਾਲਤਾ ਕਰਨਾ “ਜੇ ਸਾਨੂੰ ਗੁਰੂ ਸਾਹਿਬ ਦੀ ਸਹੀ ਜੋਤੀ ਜੋਤ
ਸਮਾਉਣ ਦੀ ਤਰੀਕ ਮਿਲ ਜਾਵੇ ਅਤੇ ਓਹਨਾ ਦੀ ਕੁੱਲ ਉਮਰ ਦਾ ਜੋੜ ਪਤਾ ਲਗ ਜਾਵੇ ਤਾਂ ਓਹਨਾ ਦੀ ਜਨਮ
ਦੀ ਤਰੀਕ ਲਭਣ ਦੀ ਸਮਸਿਆ ਨਹੀਂ ਰਹੇਗੀ ”
ਇਹ ਤਾਂ ਮੰਨਣਯੋਗ ਗਲ ਹੈ ਕਿ ਗੁਰੂ ਸਾਹਿਬਾਨ ਦੀ ਜੋਤੀ-ਜੋਤ ਸਮਾਉਣ ਦੀ ਸਹੀ ਤਾਰੀਖ ਜਾਣਨਾ ਕੁਛ
ਔਖਾ ਨਹੀ ਹੈ, ਇਹ ਤਾਰੀਖਾਂ ਗੁਰੂ ਗ੍ਰੰਥ ਸਾਹਿਬ ਦੀ ਹਥ-ਲਿਖਤ ਬੀੜਾਂ ਵਿੱਚ ਲਿਖੀਆ ਮਿਲਦੀਆਂ ਹਨ।
ਤੂੰਸੀ ਇਸ ਗੱਲ ਨੂੰ ਜਰਾ ਹੋਰ ਸਮਝਾਉਣ ਦੀ ਵੀ ਕਿਰਪਾਲਤਾ ਕਰਨਾ "ਕਿਉਂਕੇ ਡਾਕਟਰ ਦਲਗੀਰ ਮੰਨ
ਚੁੱਕੇ ਹਨ ਕੇ ਓਹਨਾ ਨੇ ਤਵਾਰੀਖ ਵਿੱਚ ਤਰੀਕ ਗਲਤ ਲਿੱਖੀ ਹੈ ਇਸ ਲਈ ਓਹਨਾ ਨਾਲ ਗੁਰੂ ਸਾਹਿਬ ਦੀ
ਅਸਲੀ ਜੋਤੀ ਜੋਤ ਸਮਾਉਣ ਦੀ ਤਰੀਕ ਅਤੇ ਕੁੱਲ ਆਯੁ ਦੀ ਗਲ ਚੱਲ ਰਹੀ ਸੀ |"
ਧੰਨਵਾਦੀ
ਗੁਰਦੀਪ ਸਿੰਘ ਬਾਗੀ
21/04/14)
ਵਰਿੰਦਰ ਸਿੰਘ (ਗੋਲਡੀ)
ਸਤਿਕਾਰ ਯੋਗ ਗੁਰਦੀਪ ਸਿੰਘ ਬਾਗੀ ਜੀਓ
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕਿ ਫਤਹਿ !
ਇਸ ਗਲ ਦਾ ਜਵਾਬ ਤਾਂ ਡਾਕਟਰ ਦਲਗੀਰ ਹੀ ਦੇ ਸਕਦੇ ਹਨ ? ਸ਼ਾਇਦ ਤੁਸੀ
ਮੇਰਾ ਕਮੈਂਟ ਧਿਆਨ ਨਾਲ ਨਹੀਂ ਪੜਿਆ ਇਹ ਮੇਰਾ ਨਹੀਂ ਓਹਨਾ ਦਾ ਜਵਾਬ ਸੀ ਜੋ ਮੈਨੂੰ ਈ-ਮੇਲ ਰਾਹੀਂ
ਆਇਆ ਸੀ ਅਤੇ ਮੈ ਜਿਉਂ ਦਾ ਤਿਉਂ ਸਿੱਖ ਮਾਰਗ ਨੂੰ ਭੇਜ ਦਿੱਤਾ ਸੀ |
ਜੇ ਸਾਨੂੰ ਗੁਰੂ ਸਾਹਿਬ ਦੀ ਸਹੀ ਜੋਤੀ ਜੋਤ ਸਮਾਉਣ ਦੀ ਤਰੀਕ ਮਿਲ ਜਾਵੇ ਅਤੇ ਓਹਨਾ ਦੀ ਕੁੱਲ
ਉਮਰ ਦਾ ਜੋੜ ਪਤਾ ਲਗ ਜਾਵੇ ਤਾਂ ਓਹਨਾ ਦੀ ਜਨਮ ਦੀ ਤਰੀਕ ਲਭਣ ਦੀ ਸਮਸਿਆ ਨਹੀਂ ਰਹੇਗੀ |
ਕਿਉਂਕੇ ਡਾਕਟਰ ਦਲਗੀਰ ਮੰਨ ਚੁੱਕੇ ਹਨ ਕੇ ਓਹਨਾ ਨੇ ਤਵਾਰੀਖ ਵਿੱਚ ਤਰੀਕ ਗਲਤ ਲਿੱਖੀ ਹੈ ਇਸ
ਲਈ ਓਹਨਾ ਨਾਲ ਗੁਰੂ ਸਾਹਿਬ ਦੀ ਅਸਲੀ ਜੋਤੀ ਜੋਤ ਸਮਾਉਣ ਦੀ ਤਰੀਕ ਅਤੇ ਕੁੱਲ ਆਯੁ ਦੀ ਗਲ ਚੱਲ ਰਹੀ
ਸੀ |
ਵਰਿੰਦਰ ਸਿੰਘ (ਗੋਲਡੀ)
20/04/14)
ਗੁਰਦੀਪ ਸਿੰਘ ਬਾਗੀ
ਸਤਿਕਾਰ ਯੋਗ ਵਰਿੰਦਰ ਸਿੰਘ ਜੀ ਗੋਲਡੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਇਹ ਜਾਨਕਾਰੀ ਆਪ ਜੀ ਦੀ ਰਾਹੀਂ ਆਈ ਹੈ “70 ਸਾਲ 5 ਮਹੀਨੇ 10 ਦਿਨ ਦੀ ਕਹਾਣੀ ਉਨ੍ਹਾਂ ਨੇ ਘੜੀ
ਸੀ ਜਿਨ੍ਹਾਂ ਨੇ ਵਿਸਾਖ ਸੁਦੀ ਤਿੰਨ ਵਾਲੀ ਗ਼ਲਤ ਤਾਰੀਖ਼ ਦਾ ਪ੍ਰਾਪੇਗੰਡਾ ਕੀਤਾ ਸੀ।” ਇਸ
ਜਾਨਕਾਰੀ ਦਾ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼ ਪੁਰਬ ਦੀ ਤਾਰੀਖ ਦੇ ਵਿਵਾਦ ਨਾਲ ਕੀ ਸੰਬੰਧ ਹੈ?
ਧੰਨਵਾਦੀ
ਗੁਰਦੀਪ ਸਿੰਘ ਬਾਗੀ
19/04/14)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਵਰਿੰਦਰ ਸਿੰਘ ਜੀ ਗੋਲਡੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਇਹ ਜਾਣਕਾਰੀ ਦਿਤੀ ਹੈ ਕਿ, “ਵੀਰਜਿਓ ਗੁਰੂ ਨਾਨਕ
ਸਾਹਿਬ ਜੀ ਦੀਆਂ ਅਸਲੀ ਤਰੀਕਾਂ ਜਾਣਨ ਵਾਸਤੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਨਾਲ ਜੋ ਗਲਬਾਤ ਹੋਈ
ਹੈ ਉਸ ਵਿੱਚ ਓਹਨਾ ਨੇ ਮੰਨਿਆ ਹੈ ਕੇ ਤਵਾਰੀਖ ਵਿੱਚ ਓਹਨਾ ਕੋਲੋਂ ਗਲਤ ਤਰੀਕ ਲਿੱਖੀ ਗਈ ਹੈ”|
ਵੀਰ ਜੀ, ਕੀ ਡਾ. ਦਲਗੀਰ ਜੀ ਇਹ ਕਹਿੰਦੇ ਹਨ ਕਿ ਉਹਨਾ ਵੱਲੋਂ ਲਿਖੀ ਗਈ ‘ਸਿੱਖ ਤਵਾਰੀਖ’ ਵਿਚ
ਗੁਰੂ ਜੀ ਦੀ ਜੋਤੀ ਜੋਤ ਸਮਾਉਣ ਦੀ ਤਰੀਖ ਗਲਤ ਲਿਖੀ ਹੈ ? ਕਿਉਂਕਿ ਤੁਸੀਂ ਲਿਖਿਆ ਹੈ ਕਿ ਦਲਗੀਰ
ਜੀ ਜੋਤੀ ਜੋਤ ਸਮਾਉਣ ਦੀ ਤਰੀਖ 7 ਸਤੰਬਰ 1539 ਈਸਵੀ ਦੱਸਦੇ ਹਨ । ‘ਸਿੱਖ ਤਵਾਰੀਖ’ ਦੇ ਪੰਨਾ
177 ‘ਤੇ 22 ਸਤੰਬਰ 1539 ਈਸਵੀ ਹੈ ।
ਦੂਜੀ ਗੱਲ ਜੋ ਤੁਸੀਂ ਲਿਖੀ ਹੈ ਕਿ ਡਾ ਦਲਗੀਰ ਜੀ ਗੁਰੂ ਜੀ ਦੀ ਕੁਲ ਉਮਰ 69 ਸਾਲ 10 ਮਹੀਨੇ
19 ਦਿਨ ਦੱਸਦੇ ਹਨ, ਇਹ ਪਹਿਲਾਂ ਤਾਂ ਕਦੀ ਨਹੀਂ ਸੁਣੀ ਪੜ੍ਹੀ । ਇਹ ਤਾਂ ਕਲੰਡਰ ਬਣਾਉਣ ਦੇ
ਮਾਹਰ ਹੀ ਦੱਸ ਸਕਦੇ ਹਨ ਕਿ ਠੀਕ ਹੈ ਜਾਂ ਨਹੀਂ ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
12/04/14)
ਵਰਿੰਦਰ ਸਿੰਘ (ਗੋਲਡੀ)
ਸਤਿਕਾਰ ਯੋਗ ਗੁਰਸ਼ਰਨ ਸਿੰਘ ਕਸੇਲ ਜੀਓ
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕਿ ਫਤਿਹ
ਵੀਰਜਿਓ ਗੁਰੂ ਨਾਨਕ ਸਾਹਿਬ ਜੀ ਦੀਆਂ ਅਸਲੀ ਤਰੀਕਾਂ ਜਾਣਨ ਵਾਸਤੇ ਡਾਕਟਰ ਹਰਜਿੰਦਰ ਸਿੰਘ ਦਲਗੀਰ
ਨਾਲ ਜੋ ਗਲਬਾਤ ਹੋਈ ਹੈ ਉਸ ਵਿੱਚ ਓਹਨਾ ਨੇ ਮੰਨਿਆ ਹੈ ਕੇ ਤਵਾਰੀਖ ਵਿੱਚ ਓਹਨਾ ਕੋਲੋਂ ਗਲਤ ਤਰੀਕ
ਲਿੱਖੀ ਗਈ ਹੈ| ਇਹ ਹੈ ਓਹਨਾ ਦੀ ਈ-ਮੇਲ ..
ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਅਸਲ ਵਿਚ
ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ ਨੂੰ ਅੱਸੂ ਸੁਦੀ 10, ਯਾਨਿ
22 ਸਤੰਬਰ 1539) ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ। ਗੁਰੂ
ਨਾਨਕ ਸਾਹਿਬ ਇਸ ਫ਼ਾਨੀ ਦੁਨੀਆਂ ਵਿਚ 69 ਸਾਲ 10 ਮਹੀਨੇ 19 ਦਿਨ ਰਹੇ (ਸੂਰਜੀ ਕੈਲੰਡਰ ਮੁਤਾਬਿਕ;
ਉਦੋਂ ਜੂਲੀਅਨ ਤੇ ਹੁਣ ਗਰੈਗੋਰੀਅਨ ਕੈਲੰਡਰ ਮੁਤਾਬਿਕ)। 70 ਸਾਲ 5 ਮਹੀਨੇ 10 ਦਿਨ ਦੀ ਕਹਾਣੀ
ਉਨ੍ਹਾਂ ਨੇ ਘੜੀ ਸੀ ਜਿਨ੍ਹਾਂ ਨੇ ਵਿਸਾਖ ਸੁਦੀ ਤਿੰਨ ਵਾਲੀ ਗ਼ਲਤ ਤਾਰੀਖ਼ ਦਾ ਪ੍ਰਾਪੇਗੰਡਾ ਕੀਤਾ
ਸੀ।
ਵਰਿੰਦਰ ਸਿੰਘ (ਗੋਲਡੀ)
09/04/14)
ਸਰਵਜੀਤ ਸਿੰਘ
ਸਤਿਕਾਰ ਯੋਗ ਸ. ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਡਾ. ਤ੍ਰਿਲੋਚਨ ਸਿੰਘ ਜੀ ਕਿਤਾਬ “ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ”, ਜਿਸ ਦੀ ਆਪ ਜੀ
ਵਕਾਲਤ ਕਰਦੇ ਹੋ, ਵਿੱਚ ਤਾਂ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਦਰਜ
ਹੈ, “ਸੰਮਤ ੧੫੯੬ ਅਸੂ ਵਦੀ ੧੦ ਨੂੰ ਗੁਰੂ ਬਾਬਾ ਨਾਨਕ ਜੀ ਸਮਾਏ। ਇਹ ਥਿਤ ਅੰਗਰੇਜੀ ਸੰਮਤ ੭
ਸਤੰਬਰ, ੧੫੩੯ ਈ: ਬਣਦਾ ਹੈ” (ਪੰਨਾ 424)
ਆਪ ਜੀ ਵੱਲੋਂ ਬਣਾਇਆ ਹੋਇਆ ‘ਸਿੱਖ ਕੈਲੰਡਰ 2013 ਵੇਖ ਰਿਹਾ ਸੀ ਉਸ ਵਿੱਚ ਆਪ ਨੇ 22 ਸਤੰਬਰ ਦਰਜ
ਕੀਤੀ ਹੈ ਜਿਸ ਮੁਤਾਬਕ ਇਹ ਅੱਸੂ ਸੁਦੀ 10 ਬਣਦੀ ਹੈ।
ਸ. ਗੁਰਮੀਤ ਸਿੰਘ ਜੀ, ਆਪ ਜੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਇਹ ਦੋਵੇਂ ਤਾਰੀਖਾਂ, ਅੱਸੂ ਵਦੀ 10,
ਅੱਸੂ ਸੁਦੀ 10, ਜਿਨ੍ਹਾਂ `ਚ 15 ਦਿਨਾਂ ਦਾ ਫਰਕ ਹੈ, ਸਹੀ ਨਹੀ ਹੋ ਸਕਦੀਆਂ।
ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਜੀ ਕਿ ਡਾ. ਤ੍ਰਿਲੋਚਨ ਸਿੰਘ ਵੱਲੋਂ ਆਪਣੀ ਕਿਤਾਬ ਵਿਚ
ਲਿਖੀ ਗਈ ਅੱਸੂ ਵਦੀ 10 (7 ਸਤੰਬਰ) ਤਾਰੀਖ ਗਲਤ ਹੈ ਜਾਂ ਤੁਹਾਡੇ ਵੱਲੋਂ ‘ਸਿੱਖ ਕੈਲੰਡਰ’ ਵਿੱਚ
ਦਰਜ ਕੀਤੀ ਗਈ ਅੱਸੂ ਸੁਦੀ 10 (22 ਸਤੰਬਰ) ਤਾਰੀਖ ਗਲਤ ਹੈ?
ਸਤਿਕਾਰ ਸਹਿਤ
ਸਰਵਜੀਤ ਸਿੰਘ
07/04/14)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਸੱਭ ਪਾਠਕਾਂ ਵਿਚੋਂ ਜੇ ਕਿਸੇ ਨੂੰ ਇਹ ਪਤਾ ਹੋਵੇ ਕਿ ਅੱਜ-ਕੱਲ੍ਹ ਦੇ ਸਿੱਖ
ਇਤਿਹਾਸਕਾਰਾਂ ਵਿਚੋਂ, ਜਿਵੇਂ ਕਿ ਸ੍ਰ ਸੰਗਤ ਸਿੰਘ ਜੀ, ਡਾਕਟਰ ਹਰਜਿੰਦਰ ਸਿੰਘ ਜੀ ਦਿਲਗੀਰ ਜਾਂ
ਕਿਸੇ ਹੋਰ ਇਤਿਹਾਸਕਾਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ, ਜੋਤੀ ਜੋਤ ਸਮਾਉਣ ਅਤੇ ਗੁਰੂ ਜੀ
ਦੀ ਕੁਲ ਉਮਰ ਲਿਖੀ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ ਜੀ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
05/04/14)
ਸਰਵਜੀਤ ਸਿੰਘ
ਵਦੀ ਅਤੇ
ਸੁਦੀ ਦਾ ਝਮੇਲਾ
ਸਰਵਜੀਤ ਸਿੰਘ
ਕੈਲੰਡਰ, ਮੁਖ ਤੌਰ ਤੇ ਦੋ
ਪ੍ਰਣਾਲੀਆਂ ਅਨੁਸਾਰ ਬਣਾਏ ਜਾਂਦੇ ਹਨ, ਇਕ ਚੰਦ ਅਧਾਰਿਤ ਅਤੇ ਦੂਜੇ ਸੂਰਜ ਅਧਾਰਿਤ। ਹਿਜਰੀ
ਕੈਲੰਡਰ, ਚੰਦ ਅਧਾਰਿਤ ਸੁਧ ਕੈਲੰਡਰ ਹੈ। ਜੋ ਇਸਲਾਮ ਧਰਮ ਨੂੰ ਮੰਨਣ ਵਾਲੇ ਧਾੜਵੀਆਂ ਦੇ ਨਾਲ ਹੀ
ਦੇਸ਼ ਵਿੱਚ ਆਇਆ। ਗੁਰੂ ਕਾਲ ਵੇਲੇ ਹਿੰਦੋਸਤਾਨ, ਜੋ ਈਸਟ ਇੰਡੀਆ ਕੰਪਨੀ ਦੇ ਰਾਜ ਵੇਲੇ ਇੰਡੀਆ
ਅਖਵਾਇਆ, ਵਿਚ ਮੁਖ ਰੂਪ ਵਿੱਚ ਦੋ ਕੈਲੰਡਰ ਲਾਗੂ ਸਨ, ਸੂਰਜੀ ਬਿਕ੍ਰਮੀ ਅਤੇ ਚੰਦਰ ਸੂਰਜੀ
ਬਿਕ੍ਰਮੀ। ਸੂਰਜੀ ਬਿਕ੍ਰਮੀ ਸਾਲ ਦੇ ਮਹੀਨੇ ਦਾ ਅਰੰਭ ਸੰਗ੍ਰਾਂਦ ਤੋਂ ਹੁੰਦਾ ਹੈ ਜਿਸ ਦੇ ਦਿਨਾਂ
ਨੂੰ ਪ੍ਰਵਿਸ਼ਟੇ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਗਿਣਤੀ 29 ਤੋਂ 32 ਹੁੰਦੀ ਹੈ। ਚੰਦਰ ਸੂਰਜੀ
ਬਿਕ੍ਰਮੀ ਕੈਲੰਡਰ ਵਿੱਚ ਮਹੀਨਾ ਚੰਦਾ ਦਾ (29.53 ਦਿਨ) ਹੁੰਦਾ ਹੈ ਪਰ ਸਾਲ ਸੂਰਜ ਦਾ। ਇਹ ਬਹੁਤ
ਹੀ ਗੁੰਝਲਦਾਰ ਕੈਲੰਡਰ ਹੈ। ਯੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਵੀ ਸੂਰਜੀ ਕੈਲੰਡਰ ਹਨ। ਈਸਟ ਇੰਡੀਆ
ਕੰਪਨੀ ਜੋ ਇੰਗਲੈਂਡ ਨਾਲ ਸਬੰਧਿਤ ਸੀ, ਦੇ ਹਿੰਦੋਸਤਾਨ ਵਿੱਚ ਪੱਕੇ ਤੌਰ ਤੇ ਪੈਰ ਪਸਾਰਨ ਤੋਂ
ਪਹਿਲਾ ਹੀ 1752 ਵਿੱਚ ਇੰਗਲੈਂਡ ਨੇ, ਯੂਲੀਅਨ ਕੈਲੰਡਰ ਵਿੱਚ 1582 ਈ: `ਚ ਕੀਤੀ ਗਈ ਸੋਧ ਨੂੰ
ਪ੍ਰਵਾਨ ਕਰਕੇ ਗਰੈਗੋਰੀਅਨ ਕੈਲੰਡਰ ਅਪਣਾ ਲਿਆ ਸੀ। ਸੋ ਸਪੱਸ਼ਟ ਹੈ ਕਿ ਯੂਲੀਅਨ ਕੈਲੰਡਰ ਕਦੇ ਵੀ
ਆਪਣੇ ਖਿਤੇ `ਚ ਲਾਗੂ ਨਹੀਂ ਸੀ ਹੋਇਆ। ਗੋਰਿਆਂ ਨੇ ਹਿੰਦੋਸਤਾਨ ਦੇ ਇਤਹਾਸ ਅਤੇ ਪੁਰਾਣੀਆਂ ਲਿਖਤਾਂ
`ਚ ਦਰਜ ਸੂਰਜੀ ਬਿਕ੍ਰਮੀ ਅਤੇ ਚੰਦਰ ਸੂਰਜੀ ਬਿਕ੍ਰਮੀ ਕੈਲੰਡਰਾਂ ਦੀਆ ਤਾਰੀਖਾਂ ਨੂੰ ਸਮਝਣ ਜਾਂ
ਆਪਣੀ ਸਹੂਲਤ ਲਈ, ਵਦੀ-ਸੁਦੀ ਅਤੇ ਪ੍ਰਵਿਸ਼ਟਿਆਂ `ਚ ਦਰਜ ਤਾਰੀਖਾਂ ਨੂੰ ਸਤੰਬਰ 1752 ਤਾਂਈ
ਗਰੈਗੋਰੀਅਨ ਅਤੇ ਉਸ ਤੋਂ ਪਹਿਲੀਆਂ ਨੂੰ ਯੂਲੀਅਨ `ਚ ਬਦਲ ਜਾਂ ਬਦਲਵਾਂ ਲਿਆ। ਅੱਜ ਬਹੁਤੇ
ਇਤਿਹਾਸਕਾਰ ਬਿਨਾ ਸੋਚੇ ਸਮਝੇ ਹੀ ਗੁਰ ਇਤਹਾਸ ਨੂੰ ਅੰਗਰੇਜੀ ਤਾਰੀਖਾਂ ਵਿੱਚ ਹੀ ਲਿਖੀ ਜਾ ਰਹੇ
ਹਨ। ਉਹ ਭੁਲ ਜਾਂਦੇ ਹਨ ਕਿ ਰਣਜੀਤ ਸਿੰਘ ਦੇ ਰਾਜ ਦੀ ਸਾਰੀ ਕਾਰਵਾਈ ਬਿਕ੍ਰਮੀ ਕੈਲੰਡਰ ਵਿੱਚ ਦਰਜ
ਹੈ। (ਪੜ੍ਹੋ ਕਰਮ ਸਿੰਘ ਹਿਸਟੋਰੀਅਨ ਦੀ ‘ਇਤਿਹਾਸਕ ਖੋਜ’ ਸੰਪਾਦਕ ਹੀਰਾ ਸਿੰਘ ਦਰਦ)
ਗੁਰੂ ਨਾਨਕ ਜੀ ਦੇ ਜਨਮ ਤਾਰੀਖ ਦੀ ਤਰ੍ਹਾਂ ਹੀ, ਜੋਤੀ ਜੋਤ ਸਮਾਉਣ ਦੀ ਤਾਰੀਖ ਬਾਰੇ ਵੀ ਵਿਦਵਾਨਾਂ
`ਚ ਮਤ ਭੇਤ ਹਨ। ਕੁਝ ਸਰੋਤਾ ਵਿੱਚ ਅੱਸੁ ਸੁਦੀ 10 ਦਰਜ ਹੈ ਅਤੇ ਕੁਝ ਸਰੋਤਾ ਵਿਚ ਅੱਸੂ ਵਦੀ 10
ਦਰਜ ਹੈ। ਡਾ ਹਰਜਿੰਦਰ ਸਿੰਘ ਦਿਲਗੀਰ ਆਪਣੀ ਕਿਤਾਬ ‘ਸਿੱਖ ਤਵਾਰੀਖ਼, ਪਹਿਲਾ ਹਿੱਸਾ’ ਵਿਚ ਤਾਂ
ਅੱਸੂ ਸੁਦੀ 10 ਲਿਖਦਾ ਹੈ, “22 ਸਤੰਬਰ 1539 ਦੇ ਦਿਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿਚ ਜੋਤੀ
ਜੋਤ ਸਮਾ ਗਏ” (ਪੰਨਾ 177) ਅਤੇ ਆਪਣੀ ਇਕ ਹੋਰ ਕਿਤਾਬ ‘ਨਾਨਕਸ਼ਾਹੀ ਕੈਲੰਡਰ” ਵਿੱਚ ਅੱਸੂ ਵਦੀ 10,
“ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗ਼ਲਤ
ਲਿਖਿਆ ਹੈ, ਜੋ ਅਸਲ ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ
ਨੂੰ ਅੱਸੂ ਸੁਦੀ 10, ਯਾਨਿ 22 ਸਤੰਬਰ 1539) ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ
ਚੜ੍ਹਾਈ ਕਰਨ ਦਾ ਦਿਨ ਹੈ” (ਪੰਨਾ 49) (ਇਹ ਲੇਖ ਪਾਠਕ 23 ਮਾਰਚ, ਸ. ਗੁਰਮੀਤ ਸਿੰਘ ਦੇ ਪੱਤਰ `ਚ
ਪੜ੍ਹ ਸਕਦੇ ਹਨ) ਇਸ ਤੋਂ ਸਪੱਸ਼ਟ ਹੈ ਕਿ ਪਹਿਲਾ ਪਹਿਲ ਕੋਈ ਵਿਦਵਾਨ ਲਿਖਣ ਵੇਲੇ ਵਦੀ-ਸੁਦੀ ਦੇ ਚਕਰ
`ਚ ਉਲਝ ਗਿਆ ਅਤੇ ਮਗਰਲਿਆਂ ਨੇ ਬਿਨਾ ਸੋਚੇ ਸਮਝੇ ਮੱਖੀ ਤੇ ਮੱਖੀ ਮਾਰ ਦਿੱਤੀ। ਸਾਡੇ ਵੇਲੇ
ਸਕੂਲਾਂ `ਚ ਇਕ ਕਹਾਵਤ ਪ੍ਰਚੱਲਤ ਸੀ, “ਨਕਲ ਵੀ ਅਕਲ ਨਾਲ ਹੀ ਮਾਰੀ ਜਾ ਸਕਦੀ ਹੈ ਤੇ ਅਕਲ ਵਾਲੇ
ਨੂੰ ਨਕਲ ਮਾਰਨ ਦੀ ਲੋੜ ਨਹੀ ਹੁੰਦੀ”। ਹੈਰਾਨੀ ਹੁੰਦੀ ਹੈ ਆਪਣੇ ਆਪ ਨੂੰ ਇਤਿਹਾਸਕਾਰ ਸਮਝਣ
ਵਾਲਿਆਂ ਦੀਆ ਲਿਖਤਾਂ ਪੜ੍ਹ ਕੇ, ਉਨ੍ਹਾਂ ਨੂੰ ਤਾਂ ਨਕਲ ਮਾਰਨ ਜੋਗੀ ਵੀ ਅਕਲ ਨਹੀ ਹੈ। ਇਕ ਕਿਤਾਬ
ਲਿਖਣ ਵੇਲੇ ਕਿਸੇ ਕਿਤਾਬ `ਚ ਨਕਲ ਮਾਰ ਕੇ ਅੱਸੂ ਵਦੀ 10 ਲਿਖ ਦਿੱਤਾ ਅਤੇ ਦੂਜੀ ਕਿਤਾਬ ਲਿਖਣ
ਵੇਲੇ ਕਿਸੇ ਹੋਰ ਕਿਤਾਬ `ਚ ਨਕਲ ਮਾਰ ਕੇ ਅੱਸੁ ਸੁਦੀ 10 ਲਿਖ ਦਿੱਤਾ।
ਵਦੀ-ਸੁਦੀ :- ਚੰਦ ਧਰਤੀ ਦੁਵਾਲੇ ਚੱਕ ਲਾਉਂਦਾ ਹੈ। 360 ਡਿਗਰੀ ਦਾ ਇਕ ਚੱਕਰ 29.53 ਦਿਨਾਂ ਵਿਚ
ਪੂਰਾ ਹੁੰਦਾ ਹੈ। ਇਸ ਦਰਮਿਆਨ ਚੰਦ ਦੇ ਆਪਣੇ 30 ਦਿਨ, ਜਿਸ ਨੂੰ ਥਿੱਤ ਜਾਂ ਤਿੱਥ ਕਿਹਾ ਜਾਂਦਾ
ਹੈ, ਹੁੰਦੇ ਹਨ। ਭਾਵ ਇਕ ਤਿੱਥ 360/30=12 ਡਿਗਰੀ ਦੇ ਬਰਾਬਰ ਹੁੰਦੀ ਹੈ। 15 ਤਿੱਥਾਂ ਦਾ ਇਕ ਪੱਖ
ਅਤੇ ਦੋ ਪੱਖਾਂ ਦਾ ਇਕ ਮਹੀਨਾ (ਚੰਦ੍ਰਮਾਸ) ਹੁੰਦਾ ਹੈ। ਇਕ ਪੱਖ ਹਨੇਰਾ ਅਤੇ ਦੂਜਾ ਚਾਨਣਾ ਹੁੰਦਾ
ਹੈ। ਜਦੋਂ ਚੰਦ ਧਰਤੀ ਅਤੇ ਸੂਰਜ ਦੇ ਦਰਮਿਆਨ ਹੁੰਦਾ ਹੈ ਉਸ ਨੂੰ ਮੱਸਿਆ ਕਹਿੰਦੇ ਹਨ । ਉਸ ਤੋਂ
ਅੱਗਲੇ ਦਿਨ ਨੂੰ ਸੁਦੀ ਇਕ ਕਿਹਾ ਜਾਂਦਾ ਹੈ ਅਤੇ ਸੁਦੀ 15 ਨੂੰ ਪੁੰਨਿਆ ਹੁੰਦੀ ਹੈ ਇਸੇ ਤਰ੍ਹਾਂ
ਪੁੰਨਿਆ ਤੋਂ ਅਗਲੇ ਦਿਨ ਨੂੰ 1 ਵਦੀ ਕਿਹਾ ਜਾਂਦਾ ਹੈ ਅਤੇ ਵਦੀ 15 ਮੱਸਿਆ ਹੁੰਦੀ ਹੈ। ਹੁਣ ਜੇ
ਕੋਈ ਵਿਦਵਾਨ ਜਾਣੇ ਅਣਜਾਣੇ `ਚ ਵਦੀ-ਸੁਦੀ ਦੇ ਚੱਕਰ ਵਿੱਚ ਉਲਝ ਜਾਵੇ ਤਾਂ 15 ਦਿਨਾਂ ਦਾ ਫਰਕ ਪੈ
ਜਾਂਦਾ ਹੈ।
ਜਿਵੇ ਅੱਸੂ ਵਦੀ 10 ਸੰਮਤ 1596 ਬਿਕ੍ਰਮੀ ਨੂੰ 8 ਅੱਸੂ 1596 ਬਿਕ੍ਰਮੀ
ਜਾਂ 7 ਸਤੰਬਰ 1539 ਯੂਲੀਅਨ ਸੀ। ਪਰ ਅੱਸੂ ਸੁਦੀ 10 ਸੰਮਤ 1596 ਬਿਕ੍ਰਮੀ ਨੂੰ 23 ਅੱਸੂ 1596
ਬਿਕ੍ਰਮੀ ਜਾਂ 22 ਸਤੰਬਰ 1539 ਯੂਲੀਅਨ ਸੀ। ਭਾਰਤ ਵਿਚ ਚੰਦ ਦਾ ਮਹੀਨਾ ਪੁੰਨਿਆ ਤੋਂ
ਪੁੰਨਿਆ (ਪੂਰਨਮੰਤਾ) ਅਤੇ ਮੱਸਿਆ ਤੋਂ ਮੱਸਿਆ (ਅੰਮਤਾ) ਭਾਵ ਦੋਵੇਂ ਤਰ੍ਹਾਂ ਹੀ ਗਿਣਿਆ ਜਾਂਦਾ
ਹੈ। ਉਤਰੀ ਭਾਰਤ ਵਿੱਚ ਚੰਦ ਦੇ ਮਹੀਨੇ ਦਾ ਅਰੰਭ 1 ਵਦੀ ਤੋਂ ਹੁੰਦਾ ਹੈ ਪਰ ਸਾਲ ਚੇਤ ਸੁਦੀ 1 ਤੋਂ
ਦਾ ਅਰੰਭ ਹੁੰਦਾ ਹੈ। ਭਾਵ ਚੇਤ ਦਾ ਅੱਧਾ ਮਹੀਨਾ (ਹਨੇਰਾ ਪੱਖ) ਤਾਂ ਪਿਛਲੇ ਸਾਲ ਵਿੱਚ ਗਿਣਿਆ
ਜਾਂਦਾ ਹੈ ਅਤੇ ਅੱਧਾ ਮਹੀਨਾ (ਚਾਨਣਾ ਪੱਖ) ਨਵੇ ਸਾਲ ਵਿੱਚ।
ਸੋ ਸਪੱਸ਼ਟ ਹੈ ਕਿ ਜੇ ਕੋਈ ਮੇਰੇ ਵਰਗਾ ਨੀਮ
ਹਕੀਮ, ਵਦੀ ਸੁਦੀ ਦੇ ਇਸ ਚੱਕਰ ਵਿੱਚ ਉਲਝ ਜਾਵੇ ਤਾਂ 15 ਦਿਨਾਂ ਦਾ ਫਰਕ ਪਾ ਦੇਵੇਗਾ।
ਜਿਵੇ ਡਾ ਦਿਲਗੀਰ ਨੇ ਇਕ ਥਾਂ ਅੱਸੁ ਸੁਦੀ 10 (ਜੋ ਗਲਤ ਹੈ) ਲਿਖਿਆ ਹੈ ਅਤੇ ਦੁਜੀ ਥਾਂ ਅੱਸੁ ਵਦੀ
10 (ਜੋ ਠੀਕ ਹੈ) ਲਿਖ ਕੇ 15 ਦਿਨਾਂ ਦਾ ਫਰਕ ਪਾ ਦਿੱਤਾ ਹੈ। ਕਰਤਾਰਪੁਰੀ ਬੀੜ ਵਿੱਚ ਅਸੂ ਵਦੀ 10
ਹੀ ਦਰਜ ਹੈ, “ਸੰਮਤ ੧੫੯੬ ਅਸੂ ਵਦੀ ੧੦ ਸ੍ਰੀ ਬਾਬਾ ਨਾਨਕ ਦੇਵ ਜੀ ਸਮਾਏ” (ਕਰਤਾਰਪੁਰੀ ਬੀੜ ਦੇ
ਦਰਸ਼ਨ ਪੰਨਾ ਅ) ਪਾਠਕ ਨੋਟ ਕਰਨ ਇਥੇ ਵੀ ਬਾਬਾ
ਨਾਨਕ ਦੇ ਨਾਮ ਨਾਲ ਦੇਵ ਲਿਖਿਆ ਹੋਇਆ ਹੈ। ਡਾ. ਤਿਰਲੋਚਨ ਸਿੰਘ ਜੀ ਨੇ ਵੀ ਅੱਸੁ ਵਦੀ 10
ਹੀ ਲਿਖਿਆ ਹੈ “ਸੰਮਤ ੧੫੯੬ ਅਸੂ ਵਦੀ ੧੦ ਨੂੰ ਗੁਰੂ ਬਾਬਾ ਨਾਨਕ ਜੀ ਸਮਾਏ। ਇਹ ਥਿਤ ਅੰਗਰੇਜੀ
ਸੰਮਤ ੭ ਸਤੰਬਰ, ੧੫੩੯ ਈ: ਬਣਦਾ ਹੈ” (ਪੰਨਾ 424)
ਇਹ ਸਵਾਲ ਦੋ ਵਾਰੀ ਪੁੱਛਿਆ ਗਿਆ ਹੈ ਕਿ ਅਸੂ ਵਦੀ
10 ਅਤੇ ਅਸੂ ਸੁਦੀ 10 `ਚ ਕਿਹੜੀ ਤਾਰੀਖ ਠੀਕ ਹੈ। ਸਾਰੇ ਲਿਖਤੀ ਸਬੂਤ ਸਾਹਮਣੇ ਹੋਣ ਦੇ
ਬਾਵਜੂਦ ਵੀ ਸਬੰਧਿਤ ਧਿਰ ਨੇ ਜਾਂ ਕਿਸੇ ਪਾਠਕ ਨੇ ਕੋਈ ਰਾਏ ਨਹੀ ਦਿੱਤੀ।
ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਇੰਨੀ ਛੋਟੀ
ਜੇਹੀ ਗੱਲ, ਜਿਸ ਦਾ ਲਿਖਤੀ ਸਬੂਤ ਸਾਹਮਣੇ ਮੌਜੂਦ ਹੈ, ਤੇ ਆਪਣੀ ਸਪੱਸ਼ਟ ਰਾਏ ਦੇ ਕੇ ਕਿਸੇ ਇਕ
ਨੁਕਤੇ ਤੇ ਵੀ ਸਹਿਮਤੀ ਪ੍ਰਗਟ ਕਰਨ ਨੂੰ ਤਿਆਰ ਨਹੀ ਤਾਂ ‘ਕੱਤਕ ਕਿ ਵੈਸਾਖ’ ਦਾ ਗੁੰਝਲਦਾਰ ਮਸਲਾ
ਕਿਵੇਂ ਹਲ ਹੋਵੇਗਾ?
31/03/14)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਿਤ ਸੰਪਾਦਕ ਜੀਓ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ!!
ਕਿਸੇ ਵੀ ਵਿਚਾਰ ਲਈ ਦੋਹਾਂ ਧਿਰਾਂ ਦਾ ਕਿਸੇ ਖਾਸ ਨੁਕਤੇ ਤੇ ਵਿਚਾਰਾਂ ਦਾ ਵੱਖ ਹੋਣਾ ਅਤੇ ਆਪਣੇ
ਆਪਣੇ ਪੱਖ ਨੂੰ ਠੀਕ ਸਾਬਤ ਕਰਨ ਲਈ ਹਵਾਲੇ ਦੇਣਾ ਬੜਾ ਜਰੂਰੀ ਹੁੰਦਾ ਹੈ । ਕਈ ਵਾਰ ਅਸੀਂ ਕੇਵਲ
ਆਪਣੀ ਗਲ ਨੂੰ ਸਹੀ ਸਾਬਤ ਕਰਨ ਲਈ ਸੁਣੇ ਸੁਣਾਏ ਜਾਂ ਕਿਸੇ ਦੇ ਲਿਖੇ ਹਵਾਲਿਆਂ ਦੀ ਲੰਬੀ ਲਿਸਟ ਤਾਂ
ਪੇਸ਼ ਕਰ ਦਿੰਦੇ ਹਾਂ ਪਰ ਹਵਾਲਿਆਂ ਦੇ ਸਰੋਤਾਂ ਨੂੰ ਸਾਂਝੇ ਕਰਨ ਤੋਂ ਅਸਮਰੱਥ ਹੁੰਦੇ ਹਾਂ । ਅਕਸਰ
ਦੇਖਿਆ ਗਿਆ ਹੈ ਕਿ ਕੁਝ ਖਾਸ ਘਟਨਾਵਾ ਜਾਂ ਤਰੀਕਾਂ ਆਮ ਤੌਰ ਤੇ ਕੁਝ ਕੁ ਲੇਖਕ ਦੀਆਂ ਹੀ ਅੱਗੇ ਤੋਂ
ਅੱਗੇ ਕਾਪੀ ਕੀਤੀਆਂ ਮਿਲਦੀਆਂ ਹਨ। ਅਸਲ ਨਤੀਜਾ ਤਾਂ ਹੀ ਮਿਲ ਸਕਦਾ ਹੈ ਅਗਰ ਅਗਰ ਦੋਨਾਂ ਧਿਰਾਂ
ਜਾਂ ਵਿਚਾਰਾਂ ਦੇ ਹਵਾਲਿਆਂ ਨੂੰ ਸਰੋਤਾਂ ਸਮੇਤ ਡੂੰਘਾ ਵਿਚਾਰਿਆ ਜਾਵੇ। ਹਵਾਲਾ ਪੇਸ਼ ਕਰਨ ਵਾਲੇ ਦੀ
ਇਹ ਨੈਤਿਕ ਜਿਮੇਵਾਰੀ ਬਣ ਜਾਦੀ ਹੈ ਕਿ ਉਦੋਂ ਤੱਕ ਉਹ ਹਵਾਲਾ ਪੇਸ਼ ਨਾ ਕਰੇ ਜਿਸਦੀ ਕਿ ਕਾਪੀ ਸੰਗਤ
ਨਾਲ ਸਾਂਝੀ ਨਹੀਂ ਹੋ ਸਕਦੀ। ਇਸ ਮਕਸਦ ਲਈ ਇਕ ਇੱਕ ਹਵਾਲੇ ਤੇ ਵਿਚਾਰ ਕਰਨੀ ਬਹੁਤ ਜਰੂਰੀ ਹੈ।
ਕਤੱਕ ਕਿ ਵੈਸਾਖ ਦੀ ਜਾਣਕਾਰੀ, ਸਰਬਜੀਤ ਸਿੰਘ ਸੈਕਰਾਮੈਂਟੋ ਦੇ ਕਹੇ ਅਨੁਸਾਰ ਵੱਖ ਵੱਖ ਹਵਾਲਿਆਂ
ਰਾਹੀਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਮਿਤੀ ਵਿੱਚੋਂ ਉਹਨਾਂ ਦੀ ਕੁੱਲ ਉਮਰ ਨੂੰ ਘਟਾਉਣ ਨਾਲ
ਮਿਲ ਸਕਦੀ ਹੈ।
ਗੁਰਮੀਤ ਸਿੰਘ ਬਰਸਾਲ
31/03/14)
ਸਰਵਜੀਤ ਸਿੰਘ
ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਪਿਛਲੇ ਦਿਨੀਂ ਸਿੱਖ ਮਾਰਗ ਤੇ ਛਪੇ ਇਕ ਲੇਖ, ਜਿਸ ਵਿਚ, ਗੁਰੂ ਨਾਨਕ ਜੀ ਦਾ ਜਨਮ
ਦਿਹਾੜਾ, ਕੱਤਕ `ਚ ਸਿੱਧ ਕਰਨ ਲਈ 18 ਵਿਦਵਾਨਾਂ ਦੀਆ ਲਿਖਤਾਂ `ਦੀ ਸੂਚੀ ਅਤੇ ਅਧੂਰੀ ਜਾਣਕਾਰੀ
ਦਰਜ ਹੈ, ਦੀ ਪੜਤਾਲ, ਮੈਂ ਆਪਣੇ ਸੀਮਤ ਸਾਧਨਾ ਰਾਹੀ ਕਰਕੇ ਪਾਠਕਾਂ ਨਾਲ ਸਾਂਝੀ ਕੀਤੀ ਸੀ। ਸਿੱਖ
ਮਾਰਗ ਦੇ ਪਾਠਕ ਇਹ ਪੜ੍ਹ ਚੁਕੇ ਹਨ ਕਿ, ਗੁਰੂ ਜੀ ਦਾ ਜਨਮ ਕੱਤਕ ਵਿੱਚ ਲਿਖਣ ਵਾਲਿਆਂ ਦੀ ਪੈੜ,
ਬਾਲੇ ਵਾਲੀ ਜਨਮ ਸਾਖੀ ਵੱਲ ਨੂੰ ਹੀ ਜਾ ਰਹੀ ਹੈ। ਲੇਖਕ ਦੀ ਜਿੰਮੇਵਾਰੀ ਬਣਦੀ ਹੈ ਕਿ ਜਦੋਂ ਵੀ
ਕਿਸੇ ਦੀ ਲਿਖਤ ਦਾ ਹਵਾਲਾ ਦਿੱਤਾ ਜਾਵੇ ਤਾਂ ਉਤ ਲਿਖਤ ਵਿੱਚ ਦਰਜ ਪੂਰੀ ਅਤੇ ਸਹੀ ਜਾਣਕਾਰੀ ਪਾਠਕ
ਤਾਈ ਪੁੱਜਦੀ ਕੀਤੀ ਜਾਵੇ। ਭਾਵ ਲੇਖਕ ਦਾ ਨਾਮ, ਕਿਤਾਬ ਦਾ ਨਾਮ ਅਤੇ ਉਸ ਵਿੱਚ ਕੀ ਲਿਖਿਆ ਹੋਇਆ
ਹੈ, ਪਾਠਕ ਤਾਈ ਪੁਜਦਾ ਕੀਤਾ ਜਾਵੇ, ਪਰ ਅੱਜ ਕੱਲ ਕਈ ਲੇਖਕਾਂ ਦੀਆ ਲਿਖਤਾਂ `ਚ ਇਹ ਘਾਟ ਰੜਕਦੀ
ਹੈ। ਸ਼ਾਇਦ ਉਹ ਸਿੱਖਾਂ ਦੀ ਕਿਤਾਬਾਂ ਨਾ ਪੜ੍ਹਨ ਦੀ ਰੁਚੀ ਦਾ ਲਾਹਾ ਖੱਟ ਰਹੇ ਹਨ।
ਇਕ ਪਾਠਕ ਲਈ ਇਹ ਸੰਭਵ ਨਹੀ ਹੁੰਦਾ ਕਿ ਕਿਸੇ ਲਿਖਤ ਵਿੱਚ ਦਿੱਤੇ ਗਏ ਸਾਰੇ ਹਵਾਲਿਆ ਦੀ ਪੜਤਾਲ ਕਰ
ਸਕੇ, ਖਾਸ ਤੌਰ ਤੇ ਉਸ ਵੇਲੇ ਤਾਂ ਇਹ ਅਸੰਭਵ ਹੀ ਹੋ ਜਾਂਦਾ ਹੈ ਜਦੋਂ ਲੇਖਕ ਅਤੇ ਕਿਤਾਬ ਦਾ ਨਾਮ
ਵੀ ਸਹੀ ਨਾ ਹੋਵੇ। ਪਿਛਲੇ ਦਿਨੀਂ ਚਰਚਾ ਦਾ ਵਿਸ਼ਾ ਬਣੇ ਇਕ ਲੇਖ, “ਗੁਰੂ ਨਾਨਕ ਸਾਹਿਬ ਦੀ ਅਸਲ ਜਨਮ
ਤਾਰੀਖ਼ ਵਿਸਾਖ ਕਿ ਕੱਤਕ” ਵਿੱਚ ਦਿੱਤੇ ਗਏ 18 ਹਵਾਲਿਆ `ਚ ਬਹੁਤਿਆਂ ਦੀ ਪੜਤਾਲ ਸਿੱਖ ਮਾਰਗ ਦੇ
ਪਾਠਕਾਂ ਨਾਲ ਸਾਂਝੀ ਕੀਤੀ ਸੀ ਅਤੇ ਕੁਝ ਇਕ ਵਸੀਲਿਆਂ ਵਿੱਚ ਦਰਜ ਜਾਣਕਾਰੀ ਪ੍ਰਾਪਤ ਕਰਨ ਲਈ
ਸਬੰਧਿਤ ਧਿਰਾਂ ਅਤੇ ਪਾਠਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਇਸੇ ਸਬੰਧ `ਚ ਕੁਝ ਨਵੀਂ
ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ।
ਲੇਖ ਦੇ ਅਸਲ ਲੇਖਕ ਨੇ ਆਪਣੀ ਸੂਚੀ ਵਿੱਚ ਗੁਲਾਬ ਸਿੰਘ ਨਾਮ ਦੇ ਦੋ ਲਿਖਾਰੀਆਂ ਦਾ ਜਿਕਰ ਕੀਤਾ ਹੈ।
(1) “ਗੁਲਾਬ ਸਿੰਘ (ਦੂਜਾ) ‘ਗੁਰ ਪ੍ਰਣਾਲੀ’ (ਲਿਖਤ 1851 ਦੀ) ਵਿਚ ਸ਼ਰੇਆਮ ਲਿਖਦਾ ਹੈ:
ਪ੍ਰਮਾਣੀਕ ਜਨਮ ਸਾਖੀਆਂ ਅਤੇ ਗੁਰੂ ਨਾਨਕ ਚੰਦਰੋਦਯ ਤੇ ਗੁਰਪ੍ਰਣਾਲੀਆਂ ਵਿਚ ਕਤਕ ਪੂਰਨਮਾਸ਼ੀ ਜਨਮ
ਦਿਨ ਲਿਖਿਆ ਹੈ। ਪਰ ਮਿਹਰਬਾਨ ਨੇ ਵਿਸਾਖ ਸੁਦੀ ਤੀਜ ਲਿਖਆ ਹੈ। ਸ਼ੁਧ ਦਿਨ ਕਤਕ ਪੂਰਨਮਾਸ਼ੀ ਹੈ।”
(2) ਗੁਲਾਬ ਸਿੰਘ ਨਿਰਮਲਾ ਦੀ 1753 ਦੀ ਲਿਖਤ।
‘ਸਿੱਖ ਹਿਸਟਰੀ ਸੋਸਾਇਟੀ’ ਵੱਲੋਂ ਛਾਪੀ ਗਈ ਕਿਤਾਬ ‘ਗੁਰ ਪ੍ਰਣਾਲੀਆਂ’ ਵਿੱਚ ਤਾਂ 5-6 ਗੁਲਾਬ
ਸਿੰਘਾਂ ਦਾ ਜਿਕਰ ਮਿਲਦਾ ਹੈ, ਪਰ ਲਿਖਤ ਦੋ ਦੀ ਹੀ ਦਰਜ ਹੈ। ‘ਗੁਰ ਪ੍ਰਣਾਲੀਆਂ’ ਵਿੱਚ ਜਾਣ ਪਛਾਣ
ਦੇ ਸਿਰਲੇਖ ਹੇਠ ਇਹ ਵੀ ਦਰਜ ਹੈ, “ਪਰ ਬੋਲੀ ਤੇ
ਵਰਣਨ ਢੰਗ, ਭਾਈ ਗੁਲਾਬ ਸਿੰਘ ਜੀ ਦੀ ਪਿਛੇ ਆ ਚੁਕੀ ‘ਗੁਰ ਪ੍ਰਣਾਲੀ’ ਨਾਲ ਇੰਨ ਬਿੰਨ ਮਿਲਦਾ ਹੈ।
ਸਗੋਂ ਐਉਂ ਜਾਪਦਾ ਇ, ਜਿਵੇਂ ਇਹ ਭਾਈ ਗੁਲਾਬ ਦੇ ਲਿਖੇ ਅਸਲ ਨੋਟ ਹਨ ਤੇ ਉਹ ਇਨ੍ਹਾਂ ਨੂੰ ਦਿੱਤਾ
ਕਾਵਿ ਰੂਪ। ਇਸੇ ਕਾਰਣ ਇਸ ਵਿਚ ਹੋਈਆਂ ਉਕਾਇਆਂ ਉਸ ‘ਪ੍ਰਨਾਲੀ’ ਵਿਚ ਭੀ ਦੁਹਰਾਇਆਂ ਗਈਆਂ ਹਨ।
ਬਰਾਬਰ ਰੱਖ ਕੇ ਦੋਹਾਂ ਦਾ ਪਾਠ ਕਰਨ ਨਾਲ ਇਹ ਗੱਲ ਚਾਨਣ ਵਿਚ ਆ ਜਾਂਦੀ ਹੈ” (ਪੰਨਾ ੳ)
ਇਕ ਗੁਲਾਬ ਸਿੰਘ ਦੀ ਲਿਖਤ ‘ਗੁਰ ਪ੍ਰਣਾਲੀਆਂ’ ਦੇ ਪੰਨਾ 19 ਤੋਂ ਅਰੰਭ ਹੁੰਦੀ ਹੈ।
“ਪੰਦਰਾਂ ਸੌ ਬੀਸ ਖਟ ਸਮਮਤ ਹੂਮ ਕਾਤਿਕ ਕੀ ਸ਼ੁਦੀ ਹੂੰ ਪੂਰਨਮਾਸੀ ਜਾਨ ਵੀਰਵਾਰ ਹੈ...ਕਤਿਕ
ਅਠਾਰ੍ਹਵੀਂ ਹੂੰ ਸਾਵ ਪਹਿਰ ਰਾਤ ਰਹੀ ਅਨੁਰਾਧਾ ਨਿਛੱਤ੍ਰ ਲਿਖਤੇ ਲਿਖਾਰੀਐ।। ਅਰੁ ਮਹਿਰਵਾਨ ਕ੍ਰਿਤ
ਜਨਮ ਸਾਖੀ ਹੂੰ ਲਿਖਯੋ ਭਾਖਯੋ ਬਿਸਾਖ ਮਾਸ ਸੁਦੀ ਤੀਜ ਜਾਨੀਐ”। (ਪੰਨਾ 23)
ਦੂਜੇ ਗੁਲਾਬ ਸਿੰਘ ਦੀ ਲਿਖਤ ‘ ਗੁਰ ਪ੍ਰਣਾਲੀਆਂ’ ਦੇ ਪੰਨਾ 89 ਤੋਂ ਅਰੰਭ ਹੁੰਦੀ ਹੈ;
“ਸ੍ਰੀ ਸਤਿਗੁਰੂ ਨਾਨਕ ਦੇਵ (ਪਾਠਕ ਨੋਟ ਕਰਨ,
ਇਥੇ ਵੀ ਨਾਨਕ ਦੇਵ ਲਿਖਿਆ ਹੋਇਆ ਹੈ) ਰਾਇ ਭੋਇ ਕੀ ਤਲਵੰਡੀ ਮਦ੍ਰ ਦੇਸ ਬਾਰ ਕਰਕੈ ਪ੍ਰਸਿਧ
ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ ਬਿਰਸਪਤਵਾਰ ਅਰਧ ਰਾਤ੍ਰ ਕਿਰਤਕਾ ਨਛਤ੍ਰ
ਪਰਘ ਜੋਹਯ ਬਿਵਾਖਯ ਕਰਨ ਸਿੰਘ ਲਗਣੇ।... ਅਰ ਇਹੀ ਲਗਨ ਆਦਿ ਸਮਸਕ੍ਰਿਤੀ ਜੁ ਇਹ ਸਾਖੀ ਨਾਨਕ
ਚੰਦ੍ਰੋਦਯ ਬਿਖੇ ਬਰਨ ਹੈ।... ਅਰ ਅੰਮ੍ਰਿਤਸਰ ਗੁਰਪ੍ਰਣਾਲੀ ਬਿਖੇ ਕਾਰਤਕ ਕੀ ਅਠਾਰਵੀ ਬੁਧਵਾਰ ਸਵਾ
ਪਹਿਰ ਰਾਤ ਰਹਦੀ ਅਨੁਰਾਧਾ ਨਿਛਤ੍ਰ ਲਿਖਿਆ ਹੈ। ਅਰੂ ਮਿਹਰਵਾਨ ਕ੍ਰਿਤ ਟਿਕੇ ਬਿਖੈ ਬਿਸਾਖ ਸੁਦੀ ੩
ਤੀਜ ਪੁਰਦਪੁਰ ਮਾਂਗੇ ਕੇ ਨਿਕਟ ਬਾਠਾਂ ਨਾਮ ਅਸਥਾਨ ਬਿਖੇ ਲਿਖਿਆ ਹੈ।...ਸਹੀ ਵਾਰਤਾ ਨਾਨਕ
ਚੰਦ੍ਰੋਦਯ ਕੀ ਰੱਖਣੀ ਹੈ”। (ਇਥੇ ਟੇਵੇ ਦੀ ਫੋਟੋ ਵੀ ਛਾਪੀ ਹੋਈ ਹੈ)...ਗੁਰੂ ਨਾਨਕ ਪਾਤਸਾਹ 69
ਉਣਹਤ੍ਰ ਬਰਖ ਦਸ ਮਹੀਨੇ ਦਸ ਦਿਨ ਸੰਸਾਰ ਕਉ ਪ੍ਰਗਟ ਦਰਸਨ ਦੇਤੇ ਭਏ। ...ਪਸਚਾਤ ਸੰਮਤ 1596
ਪੰਦ੍ਰਾ ਸਉ ਛਿਆਣਵਾ ਅਸੂ ਵਦੀ 10 ਦਸਮੀ ਐਤਵਾਰ ਰਾਵੀ ਬਖਯਾਤ ਕੇ ਤਟ ਪਰ ਕਰਤਾਰਪੁਰ ਜੋ ਨਿਜ ਰਚਤ
ਥਾ ਜੋਤੀ ਜੋਤਿ ਸਮਾਵਣ ਭਯਾ”। (ਪੰਨਾ 93)
ਇਸ ਲਿਖਤ ਵਿੱਚ ਆਏ ‘ਨਾਨਕ ਚੰਦ੍ਰੋਦਯ’ ਸਬੰਧੀ ਇਕ ਟਿੱਪਣੀ ਵੀ ਦਰਜ ਹੈ, “ਇਹ ਗ੍ਰੰਥ ਕੋਈ ਬਹੁਤਾ
ਪੁਰਾਣਾ ਤੇ ਪ੍ਰਮਾਣਿਕ ਨਹੀਂ, ਭਾਈ ਬਾਲੇ ਦੇ ਨਾਂ ਪਰ ਲਿਖੀ ਜਨਮ ਸਾਖੀ ਦੇ ਅਧਾਰ ਪਰ ਹੀ ਲਿਖਿਆ
ਗਿਆ ਹੈ। ਇਸੇ ਨੂੰ ਕਵੀ ਗਣੇਸ਼ ਸਿੰਘ ਬੇਦੀ ਨੇ ਸੰਮਤ ੧੯੨੬ ਬਿ: ਵਿਚ ‘ਨਾਨਕ ਸੂਰਜੋਦਯ’ ਨਾਮ ਦੇ ਕੇ
ਸਰਲ ਬੋਲੀ ਵਿਚ ਲਿਖਿਆ ਹੈ” (ਪੰਨਾ 91)
ਉਪ੍ਰੋਕਤ ਹਵਾਲਿਆ ਨੂੰ ਪੜ੍ਹਨ ਉਪ੍ਰੰਤ ਪਾਠਕ ਸਹਿਜੇ ਹੀ ਇਸ ਨਤੀਜੇ ਤੇ ਪੁਜ ਜਾਂਦਾ ਹੈ ਕਿ ਇਨ੍ਹਾਂ
ਦੀ ਪੈੜ ਵੀ ਬਾਲੇ ਵਾਲੀ ਜਨਮ ਸਾਖੀ ਵੱਲ ਨੂੰ ਹੀ ਜਾਂਦੀ ਹੈ। ਆਓ ਇਕ ਹੋਰ ਹਵਾਲੇ ਦੀ ਪਰਖ ਕਰੀਏ।
ਇਤਿਹਾਸਕਾਰ ਨੇ ਆਪਣੀ ਸੂਚੀ ਵਿੱਚ 5 ਨੰਬਰ ਤੇ
ਸੰਤ ਸਿੰਘ ਛਿਬਰ ਦੀ ਲਿਖਤ ‘ਜਨਮ ਸਾਖੀ ਬਾਬਾ ਨਾਨਕ ਕੀ’ (1810-15 ਦੀ ਲਿਖਤ) ਦਾ ਹਵਾਲਾ ਦਿੱਤਾ
ਹੈ।
ਲੇਖਕ ਵੱਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਤਾ ਇਸ ਕਿਤਾਬ ਦਾ ਨਾਮ ‘ਜਨਮ ਸਾਖੀ ਬਾਬਾ ਨਾਨਕ ਕੀ’
ਲੇਖਕ ਦਾ ਸੰਤ ਸਿੰਘ ਛਿਬਰ ਅਤੇ ਲਿਖਣ ਦਾ ਸਾਲ 1810-15 ਸੰਮਤ ਹੈ।
ਉਪ੍ਰੋਕਤ ਫ਼ੋਟੋ ਤੋਂ ਸਪੱਸ਼ਟ ਹੈ ਕਿ ਇਥੇ ਵੀ, ਲੇਖ ਦੇ ਲੇਖਕ ਵੱਲੋਂ ਦਿੱਤੀ ਗਈ ਜਾਣਕਾਰੀ ਸਹੀ ਨਹੀਂ
ਹੈ। ਕਿਤਾਬ ਦਾ ਨਾਮ ਹੈ ‘ਜਨਮ ਸਾਖੀ ਸ਼੍ਰੀ ਗੁਰੂ ਨਾਨਕ ਸ਼ਾਹ ਕੀ’, ਲੇਖਕ ਦਾ ਨਾਮ ਹੈ ਸੰਤ
ਦਾਸ ਛਿਬਰ ਅਤੇ ਕਿਤਾਬ ਦੇ ਲਿਖਣ ਦਾ 1810-15 ਹੈ ਪਰ ਕਿਤਾਬ ਵਿੱਚ ਦਰਜ ਜਾਣਕਾਰੀ ਇਓ ਹੈ, “ਸੰਤ
ਦਾਸ ਛਿਬਰ ਨੇ 1777 ਈ: ਵਿੱਚ ‘ਜਨਮ ਸਾਖੀ ਸ਼੍ਰੀ ਗੁਰੂ ਨਾਨਕ ਸ਼ਾਹ ਕੀ’, ਲਿਖੀ” (ਪੰਨਾ
VIII)
(1777ਈ: +57=1834 ਸੰਮਤ) ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਥੇ ਵੀ, ਸਬੰਧਿਤ ਲੇਖ ਦੇ ਲੇਖਕ
ਨੇ, ਸੁਣੇ-ਸੁਣਾਏ ਜਾਂ ਕਿਤਿਉਂ ਨਕਲ ਮਾਰ ਹੀ ਕਿਤਾਬ ਦੇ ਲਿਖਣ ਦਾ ਸਾਲ, ਕਿਤਾਬ ਦਾ ਨਾਮ ਅਤੇ ਲੇਖਕ
ਦੇ ਨਾਮ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਮੇਰਾ ਇਹ ਦਾਅਵਾ ਉਨੀ ਦੇਰ
ਤੱਕ ਕਾਇਮ ਰਹੇਗਾ ਜਦੋਂ ਤਾਈ ਸਬੰਧਿਤ ਧਿਰ ਵੱਲੋਂ ਠੋਸ ਸਬੂਤ ਪੇਸ਼ ਨਹੀ ਕੀਤੇ ਜਾਂਦੇ।
ਇਹ ਜਨਮ ਸਾਖੀ ਵੀ ਬਾਲੇ ਬਾਲੀ ਜਨਮ ਸਾਖੀ ਦਾ
ਬਦਲਿਆ ਹੋਇਆ ਰੂਪ ਹੈ।
“ਸੰਤ ਦਾਸ ਛਿਬਰ ਨੇ ‘ਜਨਮ ਸਾਖੀ ਭਾਈ ਬਾਲਾ’ ਤੋਂ ਪ੍ਰਭਾਵ ਹੀ ਗ੍ਰਹਿਣ ਨਹੀਂ ਕੀਤਾ ਬਲਕਿ
ਇਸ ਨੂੰ ਆਪਣੀ ਕਥਾ ਦਾ ਅਧਾਰ ਵੀ ਬਣਾਇਆ ਹੈ। ਇਸੇ ਜਨਮ ਸਾਖੀ ਦਾ ਅਨੁਸਰਣ ਕਰਦਿਆਂ ਛਿੱਬਰ ਨੇ ਸਾਰੀ
ਕਥਾ ਬਾਲੇ ਦੇ ਮੁਖ ਤੋਂ ਅਤੇ ਗੁਰੂ ਅੰਗਦ ਜੀ ਦੀ ਹਜ਼ੂਰੀ ਵਿੱਚ ਅਖਵਾਈ ਹੈ। ਅਰਥਾਤ ਗੁਰੂ ਅੰਗਦ ਜੀ
ਸਰੋਤਾ ਹਨ ਤੇ ਪੈੜਾ ਮੋਖਾ ਲਿਖਾਰੀ ਹੈ। ਛਿੱਬਰ ਨੇ ਕਥਾ ਵਿੱਚ ਵੀ ਬਹੁਤੀ ਤਬਦੀਲੀ ਨਹੀਂ ਕੀਤੀ ਅਤੇ
ਨਾ ਹੀ ਕਿਸੇ ਸਾਖੀ ਵਿਸ਼ੇਸ਼ ਦੀ ਕੋਈ ਨਵੀਂ ਜਾਂ ਵਿਲੱਖਣ ਵਿਆਖਿਆ ਹੀ ਪ੍ਰਸਤੁਤ ਕੀਤੀ ਹੈ। ਉਸ ਦੀ
ਲਿਖੀ ਜਨਮ ਸਾਖੀ ਨੂੰ ‘ਜਨਮ ਸਾਖੀ ਭਾਈ ਬਾਲਾ’ ਦਾ ਕਾਵਿਕ ਰੂਪ ਕਹਿ ਦੇਈਏ ਤਾਂ ਕੋਈ ਅਤਿਕਥਨੀ ਨਹੀ
ਹੋਵੇਗੀ”। (ਪੰਨਾ XVI)
ਹੁੰਗਾਰੇ ਦੀ ਉਡੀਕ ਵਿੱਚ
ਸਰਵਜੀਤ ਸਿੰਘ
##############
ਸ. ਵਰਪਾਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਆਪ ਜੀ ਦਾ ਬਹੁਤ-ਬਹੁਤ ਧੰਨਵਾਦ, ਆਪ ਜੀ ਨੇ ਬਹੁਤ ਹੀ ਕੀਮਤੀ ਜਾਣਕਾਰੀ ਸਾਂਝੀ ਕੀਤੀ
ਹੈ। ਮੈਨੂੰ ਪੁਰੀ ਆਸ ਹੈ ਕਿ ਜੇ ਆਪ ਜੀ ਵਾਂਗੂੰ ਹੋਰ ਵੀ ਸੁਹਿਰਦ ਸੱਜਣ ਇਸ ਵਿਚਾਰ ਚਰਚਾ ਵਿੱਚ
ਸ਼ਾਮਲ ਹੋਣ ਤਾ ਸਹਿਜੇ ਹੀ ਕਿਸੇ ਨਤੀਜੇ ਤੇ ਪੁੱਜਿਆ ਜਾ ਸਕਦਾ ਹੈ।
ਧੰਨਵਾਦ ਸਹਿਤ
ਸਰਵਜੀਤ ਸਿੰਘ
30/03/14)
ਸਰਵਜੀਤ ਸਿੰਘ
ਸਤਿਕਾਰ ਯੋਗ ਸ. ਗੁਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਸਤਿਕਾਰ ਯੋਗ ਸ. ਗੁਰਮੀਤ ਸਿੰਘ ਜੀ, ਆਪ ਜੀ ਦੇ ਪੱਤਰ ਤੋਂ ਮਹਿਸੂਸ ਹੋਇਆ ਹੈ ਕਿ
ਮੇਰੇ ਵੱਲੋਂ ਲਿਖੇ ਕੁਝ ਸ਼ਬਦ ਆਪ ਨੂੰ ਪਸੰਦ ਨਹੀ ਆਏ। ਜਿਸ ਦਾ ਮੈਨੂੰ ਅਫ਼ਸੋਸ ਹੈ ਪਰ ਸਵਾਲ ਇਹ ਹੈ
ਕਿ ਕਿਸੇ ਨਤੀਜੇ ਤੇ ਪੁੱਜਣ ਲਈ, ਸਬੰਧਿਤ ਲੇਖ ਤੇ ਵਿਚਾਰ ਚਰਚਾ, ਜੋ ਬਹੁਤ ਜਰੂਰੀ ਹੈ, ਕਿਸ ਨਾਲ
ਕੀਤੀ ਜਾਵੇ?
ਆਪ ਜੀ ਦੇ ਪੱਤਰ ਸਬੰਧੀ ਬੇਨਤੀ ਇਹ ਹੈ, ਕੀ ਇਹ ਸੱਚ ਨਹੀ ਕਿ ਤੁਸੀਂ
ਆਪਣੇ ਕੈਲੰਡਰ (ਸਿੱਖ ਇਤਿਹਾਸਿਕ ਕੈਲੰਡਰ 2013) ਵਿੱਚ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ 15
ਅਪ੍ਰੈਲ ਦਾ ਦਰਜ ਕੀਤਾ ਸੀ ਅਤੇ 2014 ਦੇ ਕੈਲੰਡਰ ਵਿੱਚ ਗੁਰੂ ਦਾ ਪ੍ਰਕਾਸ਼ ਪੁਰਬ 20 ਅਕਤੂਬਰ ਦਾ
ਦਰਜ ਕੀਤਾ ਹੈ?
ਸ. ਗੁਰਮੀਤ ਸਿੰਘ ਜੀ, ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਕਿ
ਪਿਛਲੇ ਇਕ ਸਾਲ ਵਿਚ ਕਿਹੜੀ ਨਵੀਂ ਖੋਜ ਆਈ ਹੈ ਜਿਸ ਦੇ ਅਧਾਰ ਤੇ, ਇਸ ਸਾਲ ਗੁਰੂ ਜੀ ਦਾ ਪ੍ਰਕਾਸ਼
ਪੁਰਬ 20 ਅਕਤੂਬਰ ਭਾਵ ਕੱਤਕ ਵਦੀ 12 ਦਾ ਦਰਜ ਕੀਤਾ ਹੈ ਜਦੋਂ ਕਿ ਕੱਤਕ ਦੀ ਪੂਰਨਮਾਸ਼ੀ ਤਾਂ 6
ਨਵੰਬਰ ਨੂੰ ਹੈ?
ਮੰਨ ਲੈਂਦੇ ਹਾਂ ਕਿ ਆਪ ਜੀ ਡਾ ਦਿਲਗੀਰ ਜੀ ਦੇ ਲੇਖ ‘ਚ ਦਿੱਤੇ ਹਵਾਲਿਆ ਪ੍ਰਤੀ ਜਿੰਮੇਵਾਰ ਨਹੀ
ਹੋ, ਪਰ ਡਾ ਤ੍ਰਿਲੋਚਨ ਸਿੰਘ ਜੀ ਦੀ ਕਿਤਾਬ, ਜਿਸ ਦਾ ਆਪ ਜੀ ਨੇ ਪਹਿਲਾ ਵੀ ਕਈ ਵਾਰੀ ਜਿਕਰ ਕੀਤਾ
ਹੈ, ਇਸ ਕਿਤਾਬ ਦੇ ਕੁਝ ਪੰਨੇ (6 ਅਤੇ 426) ਤਾਂ ਆਪ ਜੀ ਨੇ ਹੀ ਪਾਠਕਾਂ ਦੀ ਜਾਣਕਾਰੀ ਭੇਜੇ ਹਨ।
ਇਸ ਸਬੰਧੀ ਚਰਚਾ ਕਰਨਾ ਤਾਂ ਆਪ ਜੀ ਦਾ ਫਰਜ਼ ਬਣਦਾ ਹੈ।
ਡਾ ਤ੍ਰਿਲੋਚਨ ਸਿੰਘ ਜੀ ਆਪਣੀ ਕਿਤਾਬ ਦਾ ਅਰੰਭ ‘ਚ ਲਿਖਦੇ ਹਨ, “ਗੁਰੂ
ਨਾਨਕ ਦੇਵ ਜੀ ਦੇ ਪੂਰਵਜ ਤੇ ਪਿੱਤਰ-ਪੁਰਖ ਪੰਜਾਬ ਦੇ ਚੱਕਰਵਰਤੀ ਰਾਜੇ ਸਨ।...ਅਤੇ ਵੇਦਾਂ
ਸ਼ਾਸਤ੍ਰਾਂ ਦੇ ਗਿਆਤਾ ਹੋਣ ਕਾਰਨ ਬੇਦੀ (ਵੇਦੀ) ਅਖਵਾਏ” (ਪੰਨਾ 1)
ਸ. ਗੁਰਮੀਤ ਸਿੰਘ ਜੀ, ਜਿਵੇ ਕਿ ਮੈਂ ਪਹਿਲਾ ਵੀ ਬੇਨਤੀ ਕੀਤੀ ਸੀ,
ਇਸ ਬਾਰੇ ਜੇ ਆਪਣੀ ਕੀਮਤੀ ਰਾਏ ਤੋਂ ਜਾਣੂ ਕਰਵਾ ਸਕੋ ਤਾਂ ਧੰਨਵਾਦੀ ਹੋਵਾਂਗਾ।
ਡਾ ਹਰਜਿੰਦਰ ਸਿੰਘ ਦਿਲਗੀਰ ਜੀ ਦੀ ਖੋਜ ਮੁਤਾਬਕ ਗੁਰੂ ਜੀ ਜੋਤੀ ਜੋਤ
ਅੱਸੁ ਸੁਦੀ 10 ਨੂੰ ਸਮਾਏ ਸਨ। “ਜੋਤੀ
ਜੋਤ ਸਮਾਉਣਾ:- 22 ਸਤੰਬਰ 1539 ਦੇ ਦਿਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿਚ ਜੋਤੀ ਜੋਤ ਸਮਾ ਗਏ”
(ਸਿੱਖ ਤਵਾਰੀਖ਼, ਪਹਿਲਾ ਹਿੱਸਾ, ਪੰਨਾ 177)
ਡਾ. ਤ੍ਰਿਲੋਚਨ ਸਿੰਘ ਜੀ ਅੱਸੂ ਵਦੀ 10 ਲਿਖਦੇ
ਹਨ, “ ਸੰਮਤ ੧੫੯੬ ਅਸੂ ਵਦੀ ੧੦ ਨੂੰ ਗੁਰੂ ਬਾਬਾ ਨਾਨਕ ਜੀ ਸਮਾਏ। ਇਹ ਥਿਤ ਅੰਗਰੇਜੀ
ਸੰਮਤ ੭ ਸਤੰਬਰ, ੧੫੩੯ ਈ: ਬਣਦਾ ਹੈ” (ਪੰਨਾ 424)
ਦੋਵੇਂ ਵਿਦਵਾਨ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਵੱਖ-ਵੱਖ
ਲਿਖਦੇ ਹਨ। ਇਹ ਦੋਵੇਂ ਤਾਰੀਖਾਂ ਸਹੀ ਨਹੀ ਹੋ ਸਕਦੀਆਂ।
ਸ. ਗੁਰਮੀਤ ਸਿੰਘ ਜੀ, ਆਪ ਜੀ ਕਿਸ
ਵਿਦਵਾਨ ਦੀ ਖੋਜ ਨਾਲ ਸਹਿਮਤ ਹੋ?
ਸਤਿਕਾਰ ਸਹਿਤ ਸਰਵਜੀਤ ਸਿੰਘ
30/03/14)
ਵਰਪਾਲ ਸਿੰਘ
ਪਿਆਰੇ ਅਡੀਟਰ ਜੀ,
ਮੈਂ ਤੁਹਾਡੀ ਵੈੱਬਸਾਈਟ ਤੇ “ਕੱਤਕ ਕੇ ਵਿਸਾਖ” ਸਿਰਲੇਖ ਹੇਠ ਚੱਲ
ਰਿਹਾ ਵਿਚਾਰ-ਵਟਾਂਦਰਾ ਬੜੀ ਦਿਲਚਸਪੀ ਨਾਲ ਪੜ੍ਹਿਆ। ਕਈ ਆਪਾ-ਵਿਰੋਧੀ ਤੱਥ ਇਕ ਥਾਂ ਇਕੱਠੇ ਹੋਣ
ਨਾਲ ਸੁਹਿਰਦ ਪਾਠਕਾਂ ਨੂੰ ਇਸ ਵਿਸ਼ੇ ਬਾਰੇ ਘੋਖ-ਪੜਤਾਲ ਕਰਨ ਵਿਚ ਕਾਫੀ ਮਦਦ ਮਿਲੇਗੀ। ਦਿਲਗੀਰ
ਸਾਬ੍ਹ ਦਾ ਇਸ ਵਿਸ਼ੇ ਤੇ ਲੇਖ ਦੁਬਾਰਾ ਵੇਖ ਕੇ ਮੈਨੂੰ ਲੱਗਿਆ ਕਿ ਇਸ ਬਾਬਤ ਪ੍ਰਤੀਕਰਮ ਵਜੋਂ ਜਿਹੜਾ
ਲੇਖ ਮੈਂ ੨੦੧੧ ਵਿਚ ਲਿਖਿਆ ਸੀ ਉਹ ਤੁਹਾਡੇ ਪਾਠਕਾਂ ਨਾਲ ਸਾਂਝਾ ਕਰਾਂ। ਆਸ ਹੈ ਤੁਸੀਂ ਇਸ ਨੂੰ
ਛਾਪਣ ਦੀ ਕਿਰਪਾਲਤਾ ਕਰੋਗੇ।
ਧੰਨਵਾਦ ਸਹਿਤ,
ਵਰਪਾਲ ਸਿੰਘ
ਔਕਲੈਂਡ, ਨਿਊਜ਼ੀਲੈਂਡ
http://sikhcentre.wordpress.com/2011/07/09/date-of-birth-of-guru-nanak/
ਗੁਰੂ ਨਾਨਕ ਸਾਹਿਬ ਦੀ ਜਨਮ ਮਿਤੀ
ਕੁੱਝ ਦਿਨ ਪਹਿਲਾਂ ਈ-ਮੇਲ ਰਾਹੀਂ ਡਾ ਹਰਜਿੰਦਰ ਸਿੰਘ ਦਿਲਗੀਰ ਦਾ ਗੁਰੂ
ਨਾਨਕ ਸਾਹਿਬ ਦੇ ਜਨਮ ਦੀ ਮਿਤੀ ਬਾਰੇ ਇਕ ਲੇਖ ਮੇਰੇ ਕੋਲ ਪਹੁੰਚਾ। ਪੜ੍ਹ ਕੇ ਬੜੀ ਹੈਰਾਨੀ ਹੋਈ ਕਿ
ਦਿਲਗੀਰ ਸਾਹਿਬ ਨੇ ਇਹ ਸਾਬਤ ਕਰਣ ਲਈ ਕਿ “ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਵਿਚ ਨਹੀਂ ਸਗੋਂ
ਕੱਤਕ ਵਿਚ ਹੋਇਆ ਸੀ” ਇਕ ਖਿਆਲੀ ਪੁਲਾਅ ‘ਅਸਲ ਜਨਮਸਾਖੀ ਭਾਈ ਬਾਲਾ’ ਪਕਾ ਲਿਆ।
ਸੰਖੇਪ ਵਿਚ ਉਨ੍ਹਾਂ ਦੀ ਦਲੀਲ ਇਹ ਸੀ ਕਿ ਕਰਮ ਸਿੰਘ ਹਿਸਟੋਰੀਅਨ ਨੇ ਬਾਲਾ
ਜਨਮਸਾਖੀ ਰੱਦ ਕੀਤੀ ਸੀ ਇਸ ਕਰਕੇ ਉਸਨੇ ਕੱਤਕ ਨੂੰ ਵੀ ਰੱਦ ਕਰ ਦਿੱਤਾ ਤੇ ਕੇਵਲ ਮਿਹਰਬਾਨ ਵਾਲੀ
ਜਨਮਸਾਖੀ ਦੇ ਅਧਾਰ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਵਿਸਾਖ ਦਾ ਗਰਦਾਨ ਦਿੱਤਾ।
ਹੁਣ ਕਿਉਂਕਿ ਦਿਲਗੀਰ ਸਾਹਿਬ ਨੇ ਆਪ ਕੱਤਕ ਨੂੰ ਸਹੀ ਦੱਸਣਾ ਸੀ ਤੇ ਕੱਤਕ
ਦਾ ਜ਼ਿਕਰ ਪਹਿਲੀ ਵਾਰ ਬਾਲੇ ਵਾਲੀ ਜਨਮਸਾਖੀ ਵਿੱਚ ਹੀ ਆਉਂਦਾ ਹੈ (ਜਿਸਨੂੰ ਕਰਮ ਸਿੰਘ ਹਿਸਟੋਰੀਅਨ
ਨੇ ਬੜੇ ਸੁਹਣੇ ਤਰੀਕੇ ਨਾਲ ਸੌ ਸਾਲ ਪਹਿਲਾਂ ਹੰਦਾਲੀਆਂ ਦੀ ਕਿਰਤ ਸਾਬਤ ਕਰ ਦਿੱਤਾ ਸੀ) ਉਹਨਾਂ ਲਈ
ਇਹ ਜਰੂਰੀ ਬਣ ਗਿਆ ਕਿ ਮੁੜ ਬਾਲੇ ਵਾਲੀ ਜਨਮਸਾਖੀ ਨੂੰ ਸਹੀ ਕਰਾਰ ਦੇਣ। ਇਸ ਮਨੋਰਥ ਨੂੰ ਪੂਰਾ ਕਰਣ
ਲਈ ਉਹਨਾਂ ਹਵਾ ਵਿਚੋਂ ਹੀ ਇਕ ‘ਅਸਲ ਜਨਮਸਾਖੀ ਭਾਈ ਬਾਲਾ’ ਪੇਸ਼ ਕਰ ਦਿੱਤੀ। ਉਹਨਾਂ ਦੇ
ਆਪਣੇ ਸ਼ਬਦਾਂ ਵਿੱਚ ਇਹ ਕਰਿਸ਼ਮਾ ਇਸ ਤਰਾਂ ਵਾਪਰਿਆ: “ਇੱਥੇ ‘ਭਾਈ ਬਾਲੇ ਵਾਲੀ ਜਨਮ ਸਾਖੀ’ ਦੀ ਗੱਲ
ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ (ਜਨਮਸਾਖੀ) ਲਿਖਵਾਈ
ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼
(ਅਸਲ ਜਨਮ ਸਾਖੀ) ਨੂੰ ਸੰਭਾਲ ਨਹੀਂ ਸਕੀ। ਜਿਹੜੀ ‘ਭਾਈ ਬਾਲੇ ਵਾਲੀ ਜਨਮ ਸਾਖੀ’ ਅੱਜ ਮਿਲਦੀ ਹੈ
ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ
ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ
ਵਿਚ ਖੋਟ ਸ਼ਾਮਿਲ ਕਰ ਕੇ, ਅਸਲ ਜਨਮਸਾਖੀ ਕਹਿ ਕੇ ਪ੍ਰਚਾਰਿਆ। ਪਰ, ਅਜਿਹਾ ਜਾਪਦਾ ਹੈ ਕਿ ਜਦ ਭਾਈ
ਗੁਰਦਾਸ ਨੇ ਆਪਣੀ ਪਹਿਲੀ ਵਾਰ ਲਿਖੀ ਤਾਂ ਉਨ੍ਹਾਂ ਕੋਲ ਉਹ ਜਨਮ ਸਾਖੀ ਅਜੇ ਮੌਜੂਦ ਸੀ ਕਿਉਂ ਕਿ ਉਸ
ਤੋਂ ਬਿਨਾਂ ਭਾਈ ਗੁਰਦਾਸ ਉਸ ਵਾਰ ਵਿਚ ਏਨੀ ਤਫ਼ਸੀਲ ਨਹੀਂ ਸਨ ਦੇ ਸਕਦੇ।”
ਇਸ ਇਕ ਪਹਿਰੇ ਵਿਚ ਇੰਨੀਆਂ ਕੁ ਕੁਤਾਹੀਆਂ ਹਨ ਕਿ ਸੁਹਿਰਦ ਪਾਠਕ ਦਿਲਗੀਰ
ਸਾਹਿਬ ਦੀ ਦਿਆਨਤਦਾਰੀ ਤੇ ਸ਼ੱਕ ਕਰਣ ਲਈ ਮਜਬੂਰ ਹੋ ਜਾਂਦਾ ਹੈ।
ਪਹਿਲੀ ਕੁਤਾਹੀ ਇਹ ਕਿ ਡਾ ਦਿਲਗੀਰ ਆਪਣੇ ਇਸ ਬਿਆਨ ਦੇ ਹੱਕ ਵਿਚ ਕੋਈ ਸਬੂਤ
ਨਹੀਂ ਦਿੰਦੇ ਕਿ ਗੁਰੂ ਅੰਗਦ ਸਾਹਿਬ ਨੇ ਕਦੇ ਕੋਈ ਜਨਮਸਾਖੀ ਲਿਖਵਾਈ। ਖਿਆਲ ਰਹੇ ਕਿ ਜਨਮਸਾਖੀ
ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਦੀ ਹੀ ਲਿਖੀ ਗਈ ਹੈ, ਹੋਰ ਕਿਸੇ ਗੁਰੂ ਸਾਹਿਬ ਦੀ ਕਦੇ ਵੀ
ਨਹੀਂ – ਇਸ ਗੱਲ ਦੀ ਅਹਮੀਅਤ ਨੂੰ ਅਸੀਂ ਅਗਾਂਹ ਵਿਚਾਰਾਂਗੇ। ਸੋ ਬਿਨਾਂ ਸਬੂਤ ਦੇ ਪਾਠਕਾਂ ਤੋਂ ਇਹ
ਤਵੱਕੋ ਕੀਤੀ ਜਾ ਰਹੀ ਹੈ ਕਿ ਡਾ ਦਿਲਗੀਰ ਦੇ ਕਹੇ ਨੂੰ ਸਿਰ-ਮੱਥੇ ਜਾਣ ਕੇ ਸਾਰੇ ਇਹ ਮੰਨ ਲੈਣ ਕਿ
ਦੂਜੇ ਪਾਤਸ਼ਾਹ ਨੇ ਕੋਈ ਜਨਮਸਾਖੀ ਲਿਖਵਾਈ ਸੀ।
ਦੂਜੀ ਕੁਤਾਹੀ ਇਹ ਕਿ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ” ਦਾ
ਗਲਤ ਹਵਾਲਾ ਦੇ ਕੇ “ਅਸਲ ਜਨਮਸਾਖੀ” ਦੇ ਗੁੰਮ ਹੋ ਜਾਣ ਨੂੰ ਸਾਬਤ ਕਰਣ ਦੀ ਕੋਸ਼ਿਸ਼। ਜੇਕਰ
ਇਹ ਦਲੀਲ ਸਹੀ ਹੁੰਦੀ ਤਾਂ ਇਹ ਪੁਰਾਤਨ ਜਨਮਸਾਖੀ ਤੇ ਵੀ ਲਾਗੂ ਹੋਣੀ ਚਾਹੀਦੀ ਸੀ ਤੇ ਮਿਹਰਬਾਨ
ਵਾਲੀ ਜਨਮਸਾਖੀ ਤੇ ਵੀ। ਅਤੇ ਸੱਭ ਤੋਂ ਵੱਡੀ ਗੱਲ – ਹਰ ਤਰ੍ਹਾਂ ਦੀ ਘਮਾਸਾਨ ਲੜਾਈ ਵਿਚ ਵੀ ਸਿੱਖ
ਕੌਮ ਨੇ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਿਚ ਕੋਈ ਗੁਸਤਾਖੀ ਨਹੀਂ ਹੋਣ ਦਿੱਤੀ। ਡਾ ਦਿਲਗੀਰ ਦਾ ਅਤੇ
ਕਈਆਂ ਹੋਰਨਾਂ ‘ਇਤਿਹਾਸਕਾਰਾਂ’ ਦਾ ਇਹ ਬਿਆਨ ਕਿ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਵਿਚ ਸਿੱਖ
ਆਪਣੇ ਇਤਿਹਾਸਕ ਗ੍ਰੰਥਾਂ ਨੂੰ ਗੁਆ ਬੈਠੇ” ਕੋਈ ਬਹੁਤਾ ਸੁਹਿਰਦ ਨਹੀਂ ਲਗਦਾ, ਖਾਸ ਕਰਕੇ ਜਦੋਂ
ਅਸੀਂ ਇਸ ਗੱਲ ਵੱਲ ਧਿਆਨ ਦਿੰਦੇ ਹਾਂ ਕਿ ਇਹ ਬਿਆਨ ਅਜੇ ਤੱਕ ਸਿਰਫ ਉਹਨਾਂ ਲਿਖਤਾਂ ਤੇ ਹੀ ਲਾਗੂ
ਕੀਤਾ ਗਿਆ ਜਿਹੜੀਆਂ 18ਵੀਂ-19ਵੀਂ ਸਦੀ ਵਿਚ “ਦਸਮੇਂ ਪਾਤਸ਼ਾਹ ਦਾ ਗ੍ਰੰਥ” ਸਿਰਲੇਖ ਹੇਠ
ਇਕ ਜਿਲਦ ਵਿਚ ਇਕੱਠੀਆਂ ਕੀਤੀਆਂ ਗਈਆਂ। ਮੈਨੂੰ ਤਾਂ ਇਹ ਵੀ ਸ਼ੱਕ ਹੋ ਰਿਹਾ ਹੈ ਕਿ ਦਿਲਗੀਰ ਸਾਹਿਬ
ਕਿਤੇ ਹੁਣ ਇਹ ਨਾ ਕਹਿਣ ਕਿ ਜਦੋਂ ਉਹਨਾਂ 1984 ਵਿਚ ਭਾਰਤ ਛੱਡਿਆ ਉਹ ਕਈ ਹੱਥ-ਲਿਖਤਾਂ ਆਪਣੇ ਨਾਲ
ਲੈ ਆਏ ਸਨ ਜਿਹਨਾਂ ਵਿਚ “ਅਸਲ ਭਾਈ ਬਾਲੇ ਵਾਲੀ ਜਨਮਸਾਖੀ” ਵੀ ਇਕ ਹੈ!
ਇਹ ਵੀ ਯਾਦ ਰਹੇ ਕਿ ਕੌਮ ਉਤੇ ਜੁਲਮ ਦੇ ਦੌਰ ਵਿਚ ਵੀ ਅਫਗਾਨੀ ਸੰਗਤ ਅਤੇ
ਹਿੰਦੋਸਤਾਨ ਵਿਚ ਪੰਜਾਬ ਤੋਂ ਬਾਹਰ ਹੋਰਨਾਂ ਇਲਾਕਿਆਂ ਦੀਆਂ ਸਿੱਖ ਸੰਗਤਾਂ ਆਪਣੀ ਰੋਜਾਨਾ ਦੀ
ਜਿੰਦਗੀ ਪਹਿਲਾਂ ਵਾਂਗ ਹੀ ਜੀਊ ਰਹੀਆਂ ਸਨ। ਪੰਜਾਬ ਵਿਚ ਵੀ ਸੁਬੇਗ ਸਿੰਘ (ਤੇ ਸ਼ਾਹਬਾਜ਼ ਸਿੰਘ)
ਵਰਗੇ ਸਿੱਖ ਸਰਕਾਰੀ ਨੌਕਰੀਆਂ ਵਿਚ ਸਨ। ਇੱਥੇ ਮੁੱਦਾ ਇਹ ਨਹੀਂ ਕਿ “ਜੰਗਾਂ ਤੇ ਜ਼ੁਲਮਾਂ ਦੀ
ਹੰਗਾਮੀ ਹਾਲਤ” ਤੋਂ ਸਾਨੂੰ ਕੀ ਸਮਝਣਾ ਚਾਹੀਦਾ ਹੈ ਤੇ ਕੌਮ ਤੇ ਵਰਤੇ ਦੋ ਘੱਲੂਘਾਰਿਆਂ ਨੂੰ ਅਸੀਂ
ਉਸ ਸਮੇਂ ਦੀ ਆਮ ਜਿੰਦਗੀ ਵਿਚ ਕਿਵੇਂ ਬਿਠਾਉਣਾ ਹੈ (ਇਸ ਵਿਸ਼ੇ ਨੂੰ ਵੀ ਕਿਸੇ ਮੌਕੇ ਲੇਖ ਦੇ ਰੂਪ
ਵਿਚ ਨਜਿੱਠਾਂਗੇ)। ਮੁੱਦਾ ਸਾਡੇ ਸਾਹਮਣੇ ਇਹ ਹੈ ਕਿ ਇਕ ਹਵਾ ਵਿਚੋਂ ਹਾਜਰ ਕੀਤੀ “ਅਸਲ ਜਨਮਸਾਖੀ
ਭਾਈ ਬਾਲਾ” ਨੂੰ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ” ਦੇ ਹਵਾਲੇ ਰਾਹੀਂ ਨਦਾਰਦ ਵੀ ਕਰ ਦਿੱਤਾ
ਜਾਂਦਾ ਹੈ। ਡਾ ਦਿਲਗੀਰ ਇਸ ਸਾਰੇ ਖਿਆਲੀ ਪੁਲਾਅ ਵਿਚ ਸਿੱਖ ਕੌਮ ਦੀ ਮਾਨਸਿਕਤਾ ਤੇ ੧੮ਵੀਂ ਸਦੀ ਦੇ
ਤਸ਼ੱਦਦ ਦੀਆਂ ਡੂੰਘੀਆਂ ਸੱਟਾਂ ਦੇ ਨਿਸ਼ਾਨਾਂ ਦਾ ਲੂਣ ਰਲਾ ਕੇ ਇਸ ਨੂੰ ਪਾਚਣ ਯੋਗ ਬਣਾਉਣ ਦੀ ਕੋਸ਼ਿਸ਼
ਕਰਦੇ ਜਾਪਦੇ ਹਨ।
ਤੀਜੀ ਕੁਤਾਹੀ ਇਹ ਕਿ ਆਪਣਾ ਪਹਿਲਾਂ ਤੋਂ ਮਿਥਿਆ ਵਿਚਾਰ ਕੌਮ ਤੇ ਥੋਪਣ ਲਈ
ਡਾ ਦਿਲਗੀਰ ਇਤਿਹਾਸ ਨਾਲ ਵੀ ਖਿਲਵਾੜ ਕਰ ਜਾਂਦੇ ਹਨ। ਕਰਮ ਸਿੰਘ ਹਿਸਟੋਰੀਅਨ ਵਲੋਂ ਬਾਲੇ ਵਾਲੀ
ਜਨਮਸਾਖੀ ਵਿਚੋਂ ਕੱਢੇ ਨੁਕਸਾਂ ਦਾ ਡਾ ਦਿਲਗੀਰ ਜਾਂ ਕਿਸੇ ਹੋਰ ਕੋਲ ਕੋਈ ਇਲਾਜ ਨਹੀਂ ਕਿਉਂਕਿ ਇਹ
ਨੁਕਸ ਸਾਰਿਆਂ ਦੇ ਸਾਹਮਣੇ ਹਨ। ਬਿਨਾਂ ਇਹਨਾਂ ਨੁਕਸਾਂ ਦੇ ਇਲਾਜ ਤੋਂ ਬਾਲੇ ਵਾਲੀ ਜਨਮਸਾਖੀ ਨੂੰ
ਕੌਮ ਨੇ ਕਦੇ ਵੀ ਸਵਿਕਾਰਣਾ ਨਹੀਂ। ਪਰ ਕੱਤਕ ਨੂੰ ਸਹੀ ਦੱਸਣ ਲਈ ਬਾਲੇ ਵਾਲੀ ਜਨਮਸਾਖੀ ਨੂੰ
ਸਵਿਕਾਰਣਾ ਇਕ ਮਜਬੂਰੀ ਬਣ ਜਾਂਦਾ ਹੈ ਕਿਉਂਕਿ ਬਾਲੇ ਵਾਲੀ ਜਨਮਸਾਖੀ ਪਹਿਲੀ ਲਿਖਤ ਹੈ ਜਿਹੜੀ ਗੁਰੂ
ਨਾਨਕ ਸਹਿਬ ਦੀ ਜਨਮ ਮਿਤੀ ਕੱਤਕ ਦੀ ਦੱਸਦੀ ਹੈ। ਸੋ ਇਸ ਸਾਰੀ ਗੁੰਝਲ ਨੂੰ ਸੁਲਝਾਉਣ ਲਈ ਡਾ
ਦਿਲਗੀਰ “ਅਸਲ ਜਨਮਸਾਖੀ ਭਾਈ ਬਾਲਾ” ਦਾ ਕਬੂਤਰ ਆਪਣੀ ਇਤਿਹਾਸਕਾਰ ਦੀ ਟੋਪੀ ਵਿਚੋਂ ਇਸ ਲੇਖ ਵਿਚ
ਕੱਢਦੇ ਨਜਰ ਆਉਂਦੇ ਹਨ। ਪਰ ਫਿਰ ਵੀ ਉਹ ਇਹ ਨਹੀਂ ਸਮਝ ਰਹੇ ਜਾਪਦੇ ਕਿ ਜਦੋਂ ਲੋਕਾਂ ਨੇ ਜਾਦੂਗਰ
ਨੂੰ ਟੋਪੀ ਅੰਦਰ ਕਬੂਤਰ ਲੁਕਾਉਂਦੇ ਹੀ ਵੇਖ ਲਿਆ ਤਾਂ ਕਬੂਤਰ ਬਾਹਰ ਕੱਢਣ ਤੇ ਲੋਕਾਂ ਤਾੜੀਆਂ ਨਹੀਂ
ਮਾਰਣੀਆਂ ਸਗੋਂ ਹੱਸਣਾ ਹੀ ਹੈ। ਖਿਆਲ ਕਰਿਓ ਕਿ ਡਾ ਦਿਲਗੀਰ ਦੀ “ਅਸਲ ਜਨਮਸਾਖੀ ਭਾਈ ਬਾਲਾ”
ਦੀ ਦਲੀਲ ਇੰਨੀ ਕਮਜੋਰ ਹੈ ਕਿ ਇਹ ਆਪਣੇ ਆਪ ਨੂੰ ਆਪੇ ਹੀ ਖਤਮ ਕਰ ਦਿੰਦੀ ਹੈ। ਆਓ ਥੋੜ੍ਹਾ ਇਸ ਤੇ
ਵਿਚਾਰ ਕਰੀਏ।
ਇਤਿਹਾਸਕਾਰ ਲਈ ਇਹ ਮੁੱਢਲਾ ਅਸੂਲ ਹੈ ਕਿ ਉਹ ਉਨੀਂ ਦੇਰ ਕਿਸੇ ਜਾਣਕਾਰੀ ਤੇ
ਯਕੀਨ ਨਹੀਂ ਕਰਦਾ ਜਿੰਨਾ ਚਿਰ ਉਸ ਜਾਣਕਾਰੀ ਦੀ ਪ੍ਰੋੜਤਾ ਕਿਸੇ ਹੋਰ ਅਜਾਦ ਲਿਖਾਰੀ ਵਲੋਂ ਵੀ ਨਾ
ਕੀਤੀ ਗਈ ਹੋਵੇ, ਤੇ ਜਾਂ ਫਿਰ ਲਿਖਾਰੀ ਦੀਆਂ ਹੋਰਨਾਂ ਲਿਖਤਾਂ ਤੋਂ ਇਹ ਸਾਬਤ ਹੋ ਚੁੱਕਾ ਹੋਵੇ ਕਿ
ਉਹ ਲਿਖਾਰੀ ਸਹੀ ਜਾਣਕਾਰੀ ਹੀ ਦਿੰਦਾ ਹੈ ਤੇ ਗਲਤੀ ਘੱਟ ਹੀ ਕਰਦਾ ਹੈ। ਜਦੋਂ ਅਸੀਂ ਇਹ ਅਸੂਲ
ਮੌਜੂਦਾ ਬਾਲੇ ਵਾਲੀ ਜਨਮਸਾਖੀ ਤੇ ਲਾਉਂਦੇ ਹਾਂ ਤਾਂ ਸਾਫ਼ ਹੋ ਜਾਂਦਾ ਹੈ ਕਿ ਜੇਕਰ ਅਸੀਂ ਇਹ ਮੰਨ
ਵੀ ਲਈਏ ਕਿ ਸ਼ਾਇਦ ਡਾ ਦਿਲਗੀਰ ਦੇ ਖਿਆਲੀ ਪੁਲਾਅ ਮੁਤਾਬਕ ਕੋਈ “ਅਸਲੀ ਜਨਮਸਾਖੀ ਭਾਈ ਬਾਲਾ” ਕਦੇ
ਹੁੰਦੀ ਸੀ, ਪਰ ਕੱਤਕ ਦਾ ਮਹੀਨਾ ਫਿਰ ਵੀ ਹੰਦਾਲੀਆਂ ਦੀ ਮਿਲਾਵਟ ਹੀ ਸਾਬਤ ਹੁੰਦਾ ਹੈ ਕਿਉਂਕਿ ਇਸ
ਤੋਂ ਪਹਿਲਾਂ ਵਾਲੀਆਂ ਜਨਮਸਾਖੀਆਂ (ਪੁਰਾਤਨ ਜਨਮਸਾਖੀ ਤੇ ਮਿਹਰਬਾਨ ਵਾਲੀ ਜਨਮਸਾਖੀ) ਦੋਵੇਂ ਵਿਸਾਖ
ਦੇ ਮਹੀਨੇ ਵਿਚ ਗੁਰੂ ਨਾਨਕ ਦਾ ਜਨਮ ਦੱਸਦੀਆਂ ਹਨ, ਤੇ ਅਸੀਂ ਇਹ ਜਾਣਦੇ ਹਾਂ ਕਿ ਪੁਰਾਤਨ ਜਨਮਸਾਖੀ
ਤੇ ਮਿਹਰਬਾਨ ਵਾਲੀ ਜਨਮਸਾਖੀ ਵਿਚ ਕੋਈ ਮਿਲਾਵਟ ਨਹੀਂ। ਇਹੀ ਕਾਰਣ ਹੈ ਕਿ ਡਾ ਦਿਲਗੀਰ ਨੂੰ
ਮਿਹਰਬਾਨ ਦੀ ਸੋਚ ਤੇ ਹਮਲਾ ਕਰਨਾ ਪੈਂਦਾ ਹੈ ਤੇ ਪੁਰਾਤਨ ਜਨਮਸਾਖੀ ਨੂੰ ਮਿਹਰਬਾਨ ਦੀ ਜਨਮਸਾਖੀ ਤੇ
ਅਧਾਰਤ ਗਰਦਾਨਣਾ ਪੈਂਦਾ ਹੈ ਜਦ ਕਿ ਇਤਿਹਾਸਕਾਰ ਇੱਕ-ਮੱਤ ਹਨ ਕਿ ਪੁਰਾਤਨ ਜਨਮਸਾਖੀ ਸੱਭ ਤੋਂ
ਪਹਿਲਾਂ ਲਿਖੀ ਗਈ।
ਹੁਣ ਅਸੀਂ ਆਈਏ ਡਾ ਦਿਲਗੀਰ ਦੀ ਸੱਭ ਤੋਂ ਵੱਡੀ ਕੁਤਾਹੀ ਤੇ। ਉਹਨਾਂ ਦੇ
ਬਿਆਨ ਮੁਤਾਬਕ ਭਾਈ ਗੁਰਦਾਸ ਆਪਣੀ ਪਹਿਲੀ ਵਾਰ ਵਿਚ ਗੁਰੂ ਨਾਨਕ ਸਾਹਿਬ ਦੀ ਜਿੰਦਗੀ ਬਾਰੇ ਇੰਨੀ
ਤਫਸੀਲ ਨਹੀਂ ਸਨ ਦੇ ਸਕਦੇ ਜੇਕਰ ਉਹਨਾਂ ਕੋਲ ਕੋਈ ਜਨਮਸਾਖੀ ਨਾ ਹੁੰਦੀ, ਤੇ ਇਸ ਦਲੀਲ ਨੂੰ ਉਹ
ਸਬੂਤ ਵਜੋਂ ਪੇਸ਼ ਕਰਦੇ ਹਨ ਕਿ ਕਿਸੇ ਸਮੇਂ ਵਾਕਈ ਕੋਈ “ਅਸਲੀ ਜਨਮਸਾਖੀ ਭਾਈ ਬਾਲਾ” ਹੋਂਦ ਵਿਚ ਸੀ,
ਜਿਹੜੀ ਗੁਰੂ ਅੰਗਦ ਸਾਹਿਬ ਨੇ ਲਿਖਵਾਈ। ਇਸ ਦਲੀਲ ਦੀਆਂ ਖਾਮੀਆਂ ਸਾਨੂੰ ਇਹ ਪੁੱਛਣ ਤੇ ਮਜਬੂਰ
ਕਰਦੀਆਂ ਹਨ ਕਿ ਕੀ ਡਾ ਦਿਲਗੀਰ ਸਿੱਖ ਇਤਿਹਾਸ ਨੂੰ ਜਰਾ ਵੀ ਨਹੀਂ ਸਮਝਦੇ, ਤੇ ਜੇ ਸਮਝਦੇ ਹਨ ਤਾਂ
ਕੀ ਉਹ ਆਪਣੇ ਪਾਠਕਾਂ ਨੂੰ ਇੰਨਾਂ ਨਲਾਇਕ ਸਮਝਦੇ ਹਨ ਕਿ ਉਹ ਬਿਨਾਂ ਸਵਾਲ ਕੀਤਿਆਂ ਡਾ ਸਾਹਿਬ ਦੀਆਂ
ਕਹਾਣੀਆਂ ਨੂੰ ਇਤਹਾਸ ਮੰਨ ਲੈਣਗੇ। ਅਸੀਂ ਨੰਬਰਵਾਰ ਇਹ ਖਾਮੀਆਂ ਹੇਠ ਦਿੰਦੇ ਹਾਂ:
੧.ਜੇਕਰ ਭਾਈ ਗੁਰਦਾਸ ਨੇ ਅਖੌਤੀ “ਅਸਲੀ ਜਨਮਸਾਖੀ ਭਾਈ ਬਾਲਾ” ਤੇ ਅਧਾਰਤ
ਆਪਣੀ ਪਹਿਲੀ ਵਾਰ ਲਿਖੀ ਹੁੰਦੀ (ਜਵੇਂ ਡਾ ਦਿਲਗੀਰ ਕਹਿੰਦੇ ਹਨ) ਤਾਂ ਇਸ ਵਿਚ ਕਿਤੇ ਕੱਤਕ ਦਾ ਜਾਂ
ਭਾਈ ਬਾਲੇ ਦਾ ਜ਼ਿਕਰ ਕਿਉਂ ਨਹੀਂ ਆਉਂਦਾ? ਇਸ ਤੋਂ ਉਲਟ ਭਾਈ ਮਰਦਾਨੇ ਦਾ ਜ਼ਿਕਰ ਇਉਂ ਆਉਂਦਾ ਹੈ:
ਵਾਰ ੧ – “ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ
ਮਰਦਾਨਾ॥” ਵਾਰ ੧੧ – “ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥” (ਇਹ ਦੋਵੇਂ
ਗੱਲਾਂ ਕਰਮ ਸਿੰਘ ਹਿਸਟੋਰੀਅਨ ਨੂੰ ਸਹੀ ਤੇ ਡਾ ਦਿਲਗੀਰ ਨੂੰ ਗਲਤ ਸਾਬਤ ਕਰਦੀਆਂ ਹਨ।)
੨.ਕੀ ਅਸੀਂ ਇਹ ਮੰਨ ਕੇ ਤੁਰੀਏ ਕਿ ਨਾ ਗੁਰੂ ਅੰਗਦ ਸਾਹਿਬ ਕੋਲ ਤੇ ਨਾ
ਬਾਬਾ ਬੁੱਢਾ ਜੀ ਕੋਲ ਗੁਰੂ ਨਾਨਕ ਸਾਹਿਬ ਦੇ ਜੀਵਣ ਬਾਰੇ ਇੰਨੀ ਜਾਣਕਾਰੀ ਸੀ ਕਿ ਉਹ ਗੁਰੂ ਨਾਨਕ
ਸਾਹਿਬ ਦੀ ਜਿੰਦਗੀ ਲਿਖਤੀ ਰੂਪ ਵਿਚ ਬਿਆਨ ਕਰ ਦਿੰਦੇ? ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬਾ ਬੁੱਢਾ
ਜੀ ਦੀ ਮੌਤ 1631 ਵਿਚ 125 ਸਾਲ ਦੀ ਉਮਰ ਵਿਚ ਹੋਈ। ਸਾਡੀ ਪਰੰਪਰਾ ਇਹ ਵੀ ਦੱਸਦੀ ਹੈ ਕਿ ਉਹ ਗੁਰੂ
ਨਾਨਕ ਸਾਹਿਬ ਨੂੰ ਪਹਿਲੀ ਵਾਰ 11 ਸਾਲ ਦੀ ਉਮਰ ਵਿਚ ਮਿਲੇ। ਹਿਸਾਬ ਲਾਈਏ ਤਾਂ ਬਾਬ ਬੁੱਢਾ ਜੀ ਦੀ
ਗੁਰੂ ਨਾਨਕ ਪਾਤਸ਼ਾਹ ਨਾਲ ਪਹਿਲੀ ਮੁਲਾਕਾਤ ਦਾ ਸਾਲ 1517 ਬਣਦਾ ਹੈ। ਇਸ ਤੱਥ ਦੀ ਮਹੱਤਤਾ
ਜਨਮਸਾਖੀਆਂ ਦੇ ਸਬੰਧ ਵਿਚ ਨਕਾਰੀ ਨਹੀਂ ਜਾ ਸਕਦੀ।
੩.ਕੀ ਬਾਬਾ ਸ੍ਰੀ ਚੰਦ ਜਾਂ ਬਾਬਾ ਲਖਮੀ ਦਾਸ ਕੋਲ ਵੀ ਆਪਣੇ ਪਿਤਾ ਗੁਰੂ
ਨਾਨਕ ਸਾਹਿਬ ਦੀ ਜਿੰਦਗੀ ਬਾਰੇ ਜਾਣਕਾਰੀ ਨਹੀਂ ਸੀ?
੪.ਜੇਕਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਜਨਮਸਾਖੀ ਲਿਖਵਾਈ
ਹੁੰਦੀ ਤਾਂ ਲਾਜ਼ਮੀ ਹੈ ਕਿ ਗੁਰੂ ਅਮਰਦਾਸ ਨੇ ਗੁਰੂ ਅੰਗਦ ਸਾਹਿਬ ਦੀ ਜਨਮਸਾਖੀ ਲਿਖਵਾਉਣੀ ਸੀ ਤੇ
ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਦੀ, ਆਦਿ। ਤੇ ਇਹ ਜਨਮਸਾਖੀਆਂ ਵੀ ਗੁਰਬਾਣੀ ਵਾਂਗ ਹੀ ਹਰੇਕ ਗੁਰੂ
ਸਾਹਿਬ ਨੇ ਆਪਣੇ ਗੱਦੀ-ਨਸ਼ੀਨ ਨੂੰ ਗੁਰਿਆਈ ਵਿਚ ਦੇਣੀਆਂ ਸੀ। ਜਿਹੜੀ ਗੱਲ ਇਸ ਬਿਆਨ ਨੂੰ ਕਿ “ਗੁਰੂ
ਅੰਗਦ ਪਾਤਸ਼ਾਹ ਨੇ ਕੋਈ ਜਨਮਸਾਖੀ ਲਿਖਵਾਈ ਸੀ” ਪੂਰੀ ਤਰ੍ਹਾਂ ਨਕਾਰਦੀ ਹੈ ਉਹ ਹੈ 1539 ਤੋਂ ਲੈ ਕੇ
1634 ਦੇ ਸਮੇਂ ਵਿਚ ਕਿਸੇ ਹੋਰ (ਜੇ ਅਸੀਂ ਇਹ ਮੰਨ ਕੇ ਤੁਰੀਏ ਕਿ ਵਾਕਈ ਗੁਰੂ ਸਾਹਿਬ ਨੇ ਕੋਈ
ਜਨਮਸਾਖੀ ਲਿਖਵਾਈ ਸੀ) ਜਨਮਸਾਖੀ ਦੀ ਅਣਹੋਂਦ। ਇਸ ਦੇ ਉਲਟ ਭਾਈ ਗੁਰਦਾਸ ਦੀ ਪਹਿਲੀ ਵਾਰ ਤੋਂ ਬਾਦ
ਪਹਿਲਾਂ ਪੁਰਾਤਨ ਜਨਮਸਾਖੀ ਤੇ ਫਿਰ ਮਿਹਰਬਾਨ ਵਾਲੀ ਜਨਮਸਾਖੀ ਕੁੱਝ ਸਾਲਾਂ ਵਿਚ ਹੀ ਹੋਂਦ ਵਿਚ ਆ
ਜਾਂਦੀਆਂ ਹਨ। ਤੇ ਇਸ ਤੋਂ ਬਾਦ ਤਾਂ ਜਿਵੇਂ ਜਨਮਸਾਖੀਆਂ ਦੀ ਝੜੀ ਹੀ ਲੱਗ ਜਾਂਦੀ ਹੈ। ਇਸ ਗੱਲ ਦੀ
ਮਹੱਤਤਾ ਇਸ ਲਈ ਵੀ ਹੈ ਕਿ ਜਿਹੜੇ ਬੰਦੇ ਕੱਚੀ ਬਾਣੀ “ਨਾਨਕ ਨਿਸ਼ਾਨ” ਹੇਠ ਲਿਖ ਕੇ ਆਪਣੇ ਆਪ ਨੂੰ
ਸਿੱਖਾਂ ਦੇ “ਗੁਰੂ” ਵਜੋਂ ਪਰਚਾਰਦੇ ਸਨ ਸੱਭ ਤੋਂ ਪਹਿਲਾਂ ਉਹਨਾਂ ਨੇ ਹੀ ਜਨਮਸਾਖੀਆਂ ਦੀ ਝੜੀ
ਲਾਉਣੀ ਸੀ – ਤੇ ਅਜਿਹਾ ਹੀ ਹੋਇਆ ਵੀ ਜਦੋਂ ਪੁਰਾਤਨ ਜਨਮਸਾਖੀ 1634 ਵਿਚ ਹੋਂਦ ਵਿਚ ਆਈ।
੫.ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬਾ ਬੁੱਢਾ ਜੀ ਦੀ ਮੌਤ ਛੇਵੇਂ ਪਾਤਸ਼ਾਹ
ਦੇ ਜੀਵਣ-ਕਾਲ ਵਿਚ ਹੋਈ, ਤੇ ਉਹ ਪਹਿਲੇ ਛੇ ਗੁਰੂ ਸਾਹਿਬਾਨ ਦੇ ਦਰਬਾਰ ਵਿਚ ਮੋਢੀ ਸਿੱਖ ਵਜੋਂ
ਹਾਜਰ ਰਹੇ। ਕੀ ਇਹ ਕਹਿਣਾ ਗਲਤ ਹੋਵੇਗਾ ਕਿ ਬਾਬਾ ਬੁੱਢਾ ਜੀ ਪਹਿਲੀਆਂ ਛੇ ਪਾਤਸ਼ਾਹੀਆਂ ਦੇ
ਜੀਵਣ-ਬਿਓਰੇ ਤੋਂ ਭਲੀ-ਭਾਂਤ ਜਾਣੂ ਸਨ? ਜੇਕਰ ਬਾਬਾ ਬੁੱਢਾ ਜੀ ਨੇ ਇਹ ਜੀਵਣ-ਬਿਓਰੇ ਨਹੀਂ ਲਿਖੇ
ਤਾਂ ਸਾਨੂੰ ਇਸ ਬਾਰੇ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਕਿਤੇ ਉਹਨਾਂ ਨੂੰ ਗੁਰਮਤਿ ਦਾ ਕੋਈ
ਸਿਧਾਂਤ ਤਾਂ ਨਹੀਂ ਸੀ ਰੋਕ ਰਿਹਾ।
੬.ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬਾ ਬੁਢਾ ਜੀ ਦੀ ਮੌਤ 1631 ਵਿਚ ਹੋਈ ਤੇ
ਪਹਿਲੀ ਜਨਮਸਾਖੀ 1634 ਵਿਚ ਲਿਖੀ ਗਈ। ਤਕਰੀਬਨ ਉਦੋਂ ਕੁ ਹੀ ਮਿਹਰਬਾਨ ਦੀ ਜਨਮਸਾਖੀ ਹੋਂਦ ਵਿਚ
ਆਈ। ਭਾਈ ਗੁਰਦਾਸ ਦੀ ਮੌਤ 1636 ਵਿਚ ਹੋਈ ਤੇ ਮਿਹਰਬਾਨ ਦੀ 1640 ਵਿਚ। ਇਹ ਕੋਈ ਅਤਿਕਥਨੀ ਨਹੀਂ
ਹੋਵੇਗੀ ਕਿ ਭਾਈ ਗੁਰਦਾਸ ਦੀ ਵਾਰ ਹੀ ਪੁਰਾਤਨ ਜਨਮਸਾਖੀ ਤੇ ਮਿਹਰਬਾਨ ਵਾਲੀ ਜਨਮਸਾਖੀ ਦਾ ਅਧਾਰ
ਸੀ। ਇਸ ਤੋਂ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਦੇ ਜੀਵਣ ਬਾਰੇ
ਜਾਣਕਾਰੀ ਦਾ ਕੋਈ ਸੋਮਾ ਸੀ ਤਾਂ ਉਹ ਕੇਵਲ ਬਾਬਾ ਬੁੱਢਾ ਜੀ ਹੀ ਸਨ, ਨਾ ਕਿ ਕੋਈ ਖਿਆਲੀ ਭਾਈ
ਬਾਲਾ।
ਹੁਣ ਅਸੀਂ ਆਈਏ ਇਸ ਮੁੱਦੇ ਨਾਲ ਜੁੜੇ ਇਕ ਹੋਰ ਸਵਾਲ ਵੱਲ। ਅਸੀਂ ਜਾਣਦੇ
ਹਾਂ ਕਿ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਇਕ ਪੋਥੀ ਵਿਚ ਦਰਜ ਕਰਦੇ ਸਨ। ਜਦੋਂ ਉਹਨਾਂ ਗੁਰੂ ਅੰਗਦ
ਸਾਹਿਬ ਨੂੰ ਗੁਰਿਆਈ ਦਿੱਤੀ ਤਾਂ ਗੁਰਿਆਈ ਵਿਚ ਕੋਈ ਜਾਇਦਾਦ ਨਹੀਂ ਦਿੱਤੀ। ਕਰਤਾਰਪੁਰ ਦਾ ਸ਼ਹਿਰ
ਗੁਰੂ ਨਾਨਕ ਨੇ ਵਸਾਇਆ ਪਰ ਗੁਰੂ ਅੰਗਦ ਨੂੰ ਹੁਕਮ ਸੀ ਖਡੂਰ ਜਾ ਕੇ ਆਪਣੇ ਘਰ ਰਹਿਣ ਦਾ। ਜਦੋਂ
ਗੁਰੂ ਅੰਗਦ ਨੇ ਗੁਰੂ ਅਮਰਦਾਸ ਨੂੰ ਗੁਰਿਆਈ ਬਖਸ਼ੀ ਤਾਂ ਗੁਰੂ ਅਮਰਦਾਸ ਖਡੂਰ ਨਹੀਂ ਰਹੇ ਸਗੋਂ
ਗੋਇੰਦਵਾਲ ਜਾ ਕੇ ਰਹੇ। ਯਾਨਿ ਗੁਰਦੁਆਰਾ ਕੋਈ ਖਾਸ ਜਗਹ ਨਹੀਂ ਸੀ ਬਲਕਿ ਉਹ ਜਗਹ ਸੀ ਜਿੱਥੇ ਗੁਰੂ
ਸਾਹਿਬ ਜਾ ਬਿਰਾਜਣ। ਉਹੀ ਸਿਧਾਂਤ ਅੱਜ ਵੀ ਲਾਗੂ ਹੈ – ਗੁਰਦੁਆਰਾ ਉਹ ਹੈ ਜਿੱਥੇ ਗੁਰੂ (ਗੁਰੂ
ਗ੍ਰੰਥ ਸਾਹਿਬ) ਬਿਰਾਜਮਾਨ ਹੋਣ। ਇੱਕੋ-ਇੱਕ ਚੀਜ ਜਿਹੜੀ ਗੁਰੂ ਅੰਗਦ ਨੂੰ ਗੁਰੂ ਬਣਨ ਤੇ ਮਿਲੀ ਉਹ
ਸੀ ਗੁਰਬਾਣੀ ਦੀ ਪੋਥੀ। ਇਹੀ ਸਿਲਸਿਲਾ ਦਸਵੇਂ ਪਾਤਸ਼ਾਹ ਤੱਕ ਚੱਲਿਆ – ਜਦੋਂ ਦਸਵੇਂ ਪਾਤਸ਼ਾਹ ਨੇ
ਖਾਲਸੇ ਨੂੰ ਗੁਰਿਆਈ ਬਖਸ਼ੀ ਤਾਂ ਖਾਲਸੇ ਨੂੰ ਵੀ ਕੋਈ ਜਾਇਦਾਦ ਨਹੀਂ ਮਿਲੀ, ਸਿਰਫ਼ ਗੁਰੂ ਗ੍ਰੰਥ
ਸਾਹਿਬ ਦੀ ਹੀ ਬਖਸ਼ਿਸ਼ ਹੋਈ।
ਜਦੋਂ ਲਿਖਤੀ ਅੱਖਰ ਦੀ ਸਿੱਖ ਕੌਮ ਲਈ ਇੰਨੀ ਮਹਤੱਤਾ ਹੈ ਤਾਂ ਲਾਜਮੀ ਹੈ ਕਿ
ਜੇਕਰ ਗੁਰੂ ਨਾਨਕ ਸਾਹਿਬ (ਤੇ ਹੋਰ ਗੁਰੂ ਸਾਹਿਬਾਨ) ਨੇ ਆਪਣੀ ਜੀਵਣੀ ਨਹੀਂ ਲਿਖੀ ਤਾਂ ਇਹ ਇੱਕ
ਸੋਚਿਆ-ਸਮਝਿਆ ਫੈਸਲਾ ਸੀ। ਇਸ ਪਿਛੇ ਕਈ ਕਾਰਣ ਹੋ ਸਕਦੇ ਹਨ, ਪਰ ਜਿਹੜਾ ਸਹਿਜੇ ਹੀ ਦਿਮਾਗ ਵਿਚ
ਆਉਂਦਾ ਹੈ ਉਹ ਹੈ ਜਨਮ ਸਮੇਂ ਨਾਲ ਜੁੜੇ ਬ੍ਰਾਹਮਣੀ ਕਰਮ-ਕਾਂਡ। ਸਿੱਖ ਇਤਿਹਾਸਕਾਰਾਂ ਨੇ ਬਾਖੂਬੀ
ਇਹ ਸਿੱਧ ਕਰ ਦਿੱਤਾ ਹੈ ਕਿ ਜਿਹੜਾ “ਟੇਵਾ” ਬਾਹਮਣ ਗੁਰੂ ਨਾਨਕ ਸਾਹਿਬ ਦਾ ਕਹਿ ਕੇ ਪ੍ਰਚਾਰਦੇ ਹਨ
ਉਹ ਕਿਸੇ ਠੱਗ ਦੇ ਦਿਮਾਗ ਦੀ ਕਾਢ ਹੈ। ਪਰ ਜਰਾ ਸੋਚ ਕੇ ਵੇਖੋ ਕਿ ਜੇਕਰ ਅਸੀਂ ਜਾਣਦੇ ਹੁੰਦੇ ਕਿ
ਗੁਰੂ ਨਾਨਕ ਸਾਹਿਬ ਦਾ (ਜਾਂ ਦੂਸਰੇ ਗੁਰੂ ਸਾਹਿਬਾਨ ਦਾ) ਜਨਮ ਕਿਹੜੀ ਥਿਤ-ਵਾਰ ਨੂੰ ਹੋਇਆ ਸੀ ਤਾਂ
ਉਸੇ ਥਿਤ-ਵਾਰ ਨੂੰ ਜੰਮੇ ਬੱਚੇ ਸ਼ਾਇਦ ਵੱਡੇ ਹੋ ਕੇ ਪੰਥ ਵਿਚ ਉਚੇਰੀ ਜਗਾ੍ਹ ਮੰਗਦੇ ਜਾਂ ਉਹ ਸਿੱਖ
ਜਿਹੜੇ ਸੰਤਾਂ-ਬਾਬਿਆਂ ਮਗਰ ਜਾਂਦੇ ਹਨ, ਫਿਰ ਇਹਨਾਂ “ਥਿਤੀ-ਸਿੱਖਾਂ” ਮਗਰ ਲੱਗ ਜਾਂਦੇ।
ਇਸੇ ਸੋਚ ਨੂੰ ਹੀ ਹੋਰ ਅਗਾਂਹ ਲੈ ਕੇ ਜਾਈਏ। ਬ੍ਰਾਹਮਣ ਦੇ ਟੇਵੇ ਪੁਰਾਤਨ
ਸਮਾਜ ਵਿਚ ਆਮ ਲੋਕਾਂ ਵਲੋਂ ਜੀਵਣ ਦਾ ਹਰੇਕ ਫੈਸਲਾ ਕਰਣ ਲਈ ਵਰਤੇ ਜਾਂਦੇ ਸਨ। ਤੇ ਅਸੀਂ ਇਹ ਵੀ
ਜਾਣਦੇ ਹਾਂ ਕਿ ਬਾਹਮਣ ਦਾ “ਸ਼ੁੱਭ” ਤੇ “ਅਸੁੱਭ” ਵਿਚ ਟਪਲਾ ਖਾਣਾ ਲਾਜਮੀ ਸੀ। ਇਸਦਾ ਤੋੜ ਉਸ ਕੋਲ
ਇਹ ਸੀ ਕਿ ਉਹ “ਅਸੁੱਭ” ਨੂੰ ਕਿਸੇ ਬੰਦੇ ਦੇ ਜੰਮਣ ਸਮੇਂ ਨਾਲ ਜੋੜ ਲੈਂਦਾ ਸੀ। ਜਿਵੇਂ ਮੰਗਲੀਕ ਦੀ
ਪ੍ਰਥਾ – ਅੱਜ ਦੇ ਜਮਾਨੇ ਵਿਚ ਵੀ ਹਿੰਦੂ ਪਰਿਵਾਰਾਂ ਵਿਚ ਮੰਗਲੀਕ ਮੁੰਡੇ ਜਾਂ ਕੁੜੀ ਨਾਲ ਵਿਆਹ
ਤੋਂ ਗੁਰੇਜ ਕੀਤਾ ਜਾਂਦਾ ਹੈ। ਇਕ ਹੋਰ ਉਦਾਹਰਣ ਵਜੋਂ ਰਾਜਸੀ ਨਿਜਾਮ ਲਵੋ। ਬਾਹਮਣ ਅਕਸਰ ਹੀ ਕਿਸੇ
ਰਾਜੇ ਦੀ ਜੰਗੀ ਹਾਰ ਨੂੰ ਉਸਦੇ ਜੰਮਣ ਦੇ ਸਮੇਂ ਨਾਲ ਜੋੜ ਦਿੰਦਾ ਸੀ ਤਾਂਕਿ ਉਸ ਵਲੋਂ ਦੱਸੇ ਸਮੇਂ
ਅਨੁਸਾਰ ਲੜੀ ਲੜਾਈ ਵਿਚ ਹਾਰ ਦਾ ਮਤਲਬ ਇਹ ਨਾ ਕੱਢ ਲਿਆ ਜਾਵੇ ਕਿ ਬਾਹਮਣ ਕੋਲ “ਸ਼ੁੱਭ ਸਮਾਂ” ਲੱਭਣ
ਦੀ ਵਿਦਿਆ ਨਹੀਂ। ਅਸੀਂ ਇਹ ਵੀ ਜਾਣਦੇ ਹਾਂ ਕਿ ਹਿੰਦੂ ਰਾਜਿਆਂ ਦਾ ਇਤਿਹਾਸ ਅਜਿਹੀਆਂ ਕਹਾਣੀਆਂ
ਨਾਲ ਭਰਿਆ ਪਿਆ ਹੈ ਜਿੱਥੇ ਕਿਸੇ “ਅਸ਼ੁੱਭ ਸਮੇਂ” ਵਿਚ ਜੰਮੇ ਬੱਚੇ ਨੂੰ ਕਿਸੇ ਸਨਿਆਸੀ ਕੋਲ ਭੇਜ
ਦਿੱਤਾ ਜਾਂਦਾ ਸੀ (ਜਾਂ ਮਾਰ ਹੀ ਦਿੱਤਾ ਜਾਂਦਾ ਸੀ) ਤਾਂਕਿ ਉਹ ਰਾਜੇ ਦੇ ਰਾਜ ਨੂੰ ਨੁਕਸਾਨ ਨਾ
ਪਹੁੰਚਾ ਸਕੇ। ਮਿਸਾਲ ਵਜੋਂ ਕ੍ਰਿਸ਼ਣ ਦੇ ਜਨਮ ਦੀ ਕਹਾਣੀ ਲੈ ਲਵੋ।
ਸੋ ਇਸ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਨਮ
ਮਿਤੀ ਨੂੰ ਕੱਤਕ ਵਿਚ ਲਿਜਾਉਣ ਪਿੱਛੇ ਟੀਚਾ ਇਹ ਹੋਵੇਗਾ ਕਿ ਜਿਹੜੇ ਆਮ ਹਿੰਦੂ ਗੁਰੂ ਨਾਨਕ ਸਾਹਿਬ
ਦੀ ਸਿਖਿਆ ਮੰਨ ਕੇ ਬਾਹਮਣ ਨੂੰ ਦਾਨ ਦੇਣ ਜਾਂ ਆਪਣੇ ਘਰ ਸੱਦਾ ਦੇਣ ਤੋਂ ਵੀ ਗੁਰੇਜ ਕਰਣ ਲੱਗ ਪਏ
ਸਨ ਬਾਹਮਣ ਉਹਨਾਂ ਨੂੰ ਇਹ ਕਹਿ ਸਕੇ ਕਿ ਵੇਦਾਂ ਮੁਤਾਬਕ ਤਾਂ ਕੱਤਕ ਵਿਚ ਜੰਮੇ ਗੁਰੂ ਨਾਨਕ
“ਅਸ਼ੁੱਭ” ਹੈਨ। ਇਹ ਵੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਪੁਰਾਤਨ ਜਨਮਸਾਖੀ ਅਤੇ ਮਿਹਰਬਾਨ
ਵਾਲੀ ਜਨਮਸਾਖੀ ਨਾਲ ਗੁਰੂ ਨਾਨਕ ਸਾਹਿਬ ਵਲੋਂ ਹਰਦੁਆਰ ਅਤੇ ਪੁਰੀ ਆਦਿ ਵਿਚ ਬਾਹਮਣਾਂ ਨੂੰ ਵਿਚਾਰ
ਦੀ ਹਾਰ ਦੇਣ ਦੀਆਂ ਕਹਾਣੀਆਂ ਗੈਰ-ਸਿੱਖਾਂ (ਯਾਨਿ ਹਿੰਦੂਆਂ) ਤੱਕ ਵੀ ਪਹੁੰਚਣ ਲੱਗ ਪਈਆਂ ਹੋਣਗੀਆਂ
ਤੇ ਬਾਹਮਣ ਨੂੰ ਆਪਣਾ ਸਦੀਆਂ ਦਾ ਬਣਿਆ ਨਿਜਾਮ ਡੋਲਦਾ ਦਿੱਖਣ ਲੱਗ ਪਿਆ ਹੋਣੈ। ਅਤੇ ਵਿਚਾਰਾਂ ਦੀ
ਲੜਾਈ ਵਿਚ ਗੁਰੂ ਨਾਨਕ ਸਾਹਿਬ ਦਾ ਜਵਾਬ ਦੇਣ ਤੋਂ ਅਸਮਰਥ ਬਾਹਮਣ ਨੇ ਗੁਰੂ ਨਾਨਕ ਸਾਹਿਬ ਦੀ ਹੋਂਦ
ਨੂੰ ਹੀ “ਅਸ਼ੁੱਭ” ਕਰਾਰ ਦੇਣ ਦਾ ਢੋਂਗ ਰੱਚ ਲਿਆ ਹੋਵੇਗਾ। ਇਸਦਾ ਹੀ ਨਤੀਜਾ ਹੈ ਕਿ ਬਾਹਮਣੀ ਸੋਚ
ਨੇ ਗੁਰੂ ਸਾਹਿਬ ਦਾ ਜਨਮ ਕੱਤਕ ਵਿਚ ਲਿਜਾ ਕੇ “ਟੇਵਾ” ਵੀ ਬਣਾ ਦਿੱਤਾ, ਜਿਹੜਾ ਫਿਰ ਕਰਮ ਸਿੰਘ
ਹਿਸਟੋਰੀਅਨ ਨੇ ਨਕਲੀ ਸਾਬਤ ਕੀਤਾ।
ਮੁੱਕਦੀ ਗੱਲ ਕਿ ਕੱਤਕ ਦੀ ਕਹਾਣੀ ਗੈਰ-ਸਿੱਖਾਂ ਲਈ ਸੀ ਤਾਂਕਿ ਉਹ ਜਿਵੇਂ
ਮੰਗਲੀਕ ਨਾਲ ਆਪਣੇ ਬੱਚੇ ਦਾ ਵਿਆਹ ਕਰਨ ਤੋਂ ਡਰਦੇ ਹਨ ਉਵੇਂ ਹੀ ਕੱਤਕ ਦੇ ਜੰਮੇ ਗੁਰੂ ਨਾਨਕ ਦੀ
ਸਿਖਿਆ ਨੂੰ ਸ਼ੱਕ ਨਾਲ ਵੇਖਣ ਤੇ ਬਾਹਮਣ ਦੇ ਜੂਲੇ ਹੇਠੋਂ ਨਾ ਨਿੱਕਲਣ।
ਇਸ ਨਾਲ ਇਹ ਸਾਬਤ ਹੋ ਜਾਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਦੀ ਜਨਮ ਮਿਤੀ
ਦੀ ਗੁਰਮਤਿ ਵਿਚ ਕੋਈ ਖਾਸ ਮਹੱਤਤਾ ਨਹੀਂ। ਇਤਿਹਾਸ ਵਿਚ ਇਹ ਮਿਤੀਆਂ ਅਹਿਮ ਹੋ ਸਕਦੀਆਂ ਹਨ ਗੁਰਮਤਿ
ਵਿਚ ਨਹੀਂ। ਸਿੱਖ ਨੂੰ ਇਤਿਹਾਸ ਦਾ ਭਾਵੇਂ ਕੁੱਝ ਵੀ ਨਾ ਪਤਾ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਨੂੰ
ਸਮਝ ਕੇ ਗੁਰਮਤਿ ਅਨੁਸਾਰ ਜੀਵਣ ਜਿਊਣਾ ਹਰੇਕ ਸਿੱਖ ਦੇ ਵੱਸ ਵਿਚ ਹੈ। ਇਸ ਦਾ ਇਹ ਵੀ ਮਤਲਬ ਨਹੀਂ
ਕਿ ਅਸੀਂ ਇਤਿਹਾਸ ਵਲੋਂ ਅਵੇਸਲੇ ਹੋ ਜਾਣਾ ਹੈ ਪਰ ਪਹਿਲ ਹਮੇਸ਼ਾ ਗੁਰਮਤਿ ਨੂੰ ਹੈ ਇਤਿਹਾਸ ਨੂੰ
ਨਹੀਂ – ਯਾਨਿ ਸਿੱਖ ਨੇ ਇਤਿਹਾਸ ਗੁਰਮਤਿ ਦੀ ਕਸਵੱਟੀ ਤੇ ਸਮਝਣਾ ਹੈ ਗੁਰਮਤਿ ਨੂੰ ਇਤਿਹਾਸ ਜਾਂ
ਮਿਥਿਹਾਸ ਦੀ ਰੌਸ਼ਨੀ ਵਿਚ ਨਹੀਂ।
29/03/14)
ਗੁਰਮੀਤ ਸਿੰਘ (ਸਿੱਡਨੀ)
ਖ਼ਾਲਸਾ ਮੱਖਣ ਸਿੰਘ ਜੀ, ਮੈਂ ਤਾਂ
ਸਿਰਫ ਡਾ. ਤ੍ਰਿਲੋਚਨ ਸਿੰਘ ਦੀ ਕਿਤਾਬ ਵਿਚੋਂ ਇਕਸਟਰੈਕਟ ਭੇਜੇ ਸਨ। ਹੋਰ ਪੁਰਾਤਨ ਲਿਖਤਾਂ ਦਾ
ਵੇਰਵਾ ਮੇਰਾ ਨਹੀਂ ਲਿਖਿਆ ਹੋਇਆ। ਪਰ, ਸ. ਸਰਬਜੀਤ ਸਿੰਘ ਦੇ ਕੁਮੈਂਟਸ ਤੋਂ ਇੰਜ ਜਾਪਦਾ ਹੈ ਕਿ
‘ਗੁਰਮੀਤ ਸਿੰਘ’ ਦਾ ਨਾਂ ਬਹੁਤ ਚੰਗਾ ਲਗ ਰਿਹਾ ਹੈ ਤਾਂ ਹੀ ਉਹ ਬਾਰ ਬਾਰ ਮੇਰੇ ਪਾਸੋਂ ਹੋਰ
ਜਾਣਕਾਰੀ ਲੈਣ ਲਈ ਲਿਖੀ ਜਾ ਰਹੇ ਹਨ? ਸ਼ਾਇਦ ਤੁਸੀਂ ਹੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ
ਕਿਉਂਕਿ ਮੈਂ ਨਾ ਤਾਂ ੨੦੦੩ ਜਾਂ ਬਾਅਦ ਵਿੱਚ ਬਦਲਿਆ ਹੋਇਆ ਕੈਲੰਡਰ ਮੰਨਦਾ ਹਾਂ। ਐਸੀ ਅਵਗਿਆ ਲਈ
ਜੇ ਕਿਸੇ ਨੇ ਮੇਰੇ ਉਪਰ ਕੋਈ ਕਾਰਵਾਈ ਕਰਨੀ ਹੋਵੇ ਤਾਂ ਜ਼ਰੂਰ ਕਰ ਸਕਦਾ ਹੈ! ਆਪ ਜੀ ਦੇ ਹੋਰ
ਪਾਠਕਾਂ ਨੂੰ ਪਤਾ ਹੀ ਹੈ ਕਿ ਵਿੱਬਸਾਈਟ ਅਤੇ ਇੰਟਰਨਿੱਟ ਵਿਖੇ ਜੇਹੜੀ ਡਿਸਕੱਸ਼ਨ ਹੁੰਦੀ ਹੈ, ਉਸ
ਨਾਲ ਇਹ ਜ਼ਰੂਰੀ ਨਹੀਂ ਕਿ ਸਾਰੇ ਸਹਿਮਤ ਹੋਣ, ਅਤੇ ਨਾ ਹੀ ਕਿਸੇ ਨੂੰ ਲਾਈਸੈਂਸ ਮਿਲ ਜਾਂਦਾ ਹੈ ਕਿ
ਉਹ ਆਪਣੀ ਹੀ ਧੌਂਸ ਦਿਖਾਈ ਜਾਵੇ। ਜੇ ਕਿਸੇ ਪਾਸ ਪੁਰਾਤਨ ਕਿਤਾਬਾਂ ਨਹੀਂ ਹਨ ਤਾਂ ਉਹ ਪੰਜਾਬ ਤੋਂ
ਲੈ ਕੇ ਪੜ੍ਹ ਸਕਦਾ ਹੈ! ਇਸ ਬਾਰੇ ਮੇਰੇ ਪਾਸ ਹੋਰ ਕੋਈ ਜਾਣਕਾਰੀ ਨਹੀਂ ਜਿਵੇਂ ਮੈਂ ਪਹਿਲਾਂ ਹੀ
ਇੱਕ ਇੰਗਲਿਸ਼ ਵਿੱਚ ਲਿਖੀ ਈਮੇਲ ਦੁਆਰਾ ਕਹਿ ਚੁੱਕਾ ਹਾਂ। ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ)
(ਸੰਪਾਦਕੀ
ਟਿਪੱਣੀ:- ਸ: ਗੁਰਮੀਤ ਸਿੰਘ ਜੀ ਤੁਹਾਡੀ ਇਹ ਗੱਲ ਬਿੱਲਕੁੱਲ ਠੀਕ ਹੈ ਕਿ ਕਿਸੇ ਵੀ ਵਿਚਾਰ-ਚਰਚਾ
ਨਾਲ ਸਾਰਿਆਂ ਦਾ ਸਹਿਮਤ ਹੋਣਾਂ ਜਰੂਰੀ ਨਹੀਂ ਹੁੰਦਾ। ਤੁਹਾਡੀ 11 ਮਾਰਚ ਨੂੰ ਪਾਠਕਾਂ ਦੇ ਪੰਨੇ ਤੇ
ਅਤੇ 23 ਮਾਰਚ ਨੂੰ ਕੱਤਕ ਕਿ ਵਿਸਾਖ ਵਾਲੇ ਪੰਨੇ ਤੇ ਛਪੀ ਚਿੱਠੀ ਤੋਂ ਇੰਜ ਮਹਿਸੂਸ ਹੁੰਦਾ ਸੀ ਕਿ
ਤੁਸੀਂ ਡਾ: ਤ੍ਰਿਲੋਚਨ ਸਿੰਘ ਦੀ ਕਿਤਾਬ ਨੂੰ ਬਹੁਤ ਮਹੱਤਤਾ ਦਿੰਦੇ ਹੋ। ਇਸ ਕਿਤਾਬ ਵਿੱਚ ਜੋ
ਹਵਾਲੇ ਕੱਤਕ ਦੇ ਹੱਕ ਵਿੱਚ ਦਿੱਤੇ ਹੋਏ ਹਨ, ਉਸੇ ਤਰ੍ਹਾਂ ਦੇ ਰਲਦੇ ਮਿਲਦੇ ਡਾ: ਦਿਲਗੀਰ ਦੇ ਲੇਖ
ਵਿੱਚ ਸਨ। ਸਰਵਜੀਤ ਸਿੰਘ ਦਾ ਤੁਹਾਨੂੰ ਹੋਰਨਾਂ ਕਿਤਾਬਾਂ ਦੇ ਹਵਾਲਿਆਂ ਬਾਰੇ ਸਵਾਲ ਪੁੱਛਣ ਦਾ ਢੰਗ
ਬਹੁਤਾ ਠੀਕ ਨਹੀਂ ਸੀ। ਪਰ ਜਿਸ ਕਿਤਾਬ ਦੇ ਹਵਾਲਿਆਂ ਨੂੰ ਤੁਸੀਂ ਜ਼ਿਆਦਾ ਮਹੱਤਤਾ ਦੇ ਰਹੇ ਹੋ ਉਸ
ਕਿਤਾਬ ਬਾਰੇ ਤਾਂ ਸਵਾਲ ਕੀਤੇ ਜਾ ਸਕਦੇ ਹਨ। ਇਹ ਗੱਲ ਵੱਖਰੀ ਹੈ ਕਿ ਤੁਸੀਂ ਜਵਾਬ ਦੇਣਾ ਚਾਹੁੰਦੇ
ਹੋ ਜਾਂ ਨਹੀਂ)
27/03/14)
ਸਰਵਜੀਤ ਸਿੰਘ
ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਪਿਛਲੇ ਦਿਨੀਂ ਸ. ਗੁਰਮੀਤ ਸਿੰਘ ਜੀ ਨੇ ‘ਕੱਤਕ ਕੇ ਵੈਸਾਖ’ ਦੇ ਸਬੰਧ ਵਿੱਚ
ਪੱਤਰ ਲਿਖ ਕੇ, ਕਿਸੇ ਕਾਰਨ ਬੰਦ ਪਈ ਚਰਚਾ ਨੂੰ ਮੁੜ ਚਾਲੂ ਕੀਤਾ ਹੈ। ਇਸ ਲਈ ਉਨ੍ਹਾਂ ਦਾ
ਬਹੁਤ-ਬਹੁਤ ਧੰਨਵਾਦ।
ਮਾਰਚ 24 ਦੇ ਆਪਣੇ ਪੱਤਰ ਰਾਹੀ, ਮੈਂ ਇਕ ਸੁਝਾਓ ਦਿੱਤਾ ਸੀ, “ਕੀ ਅਸੀਂ
ਗੁਰੂ ਜੀ ਦੀ ਕੁਲ ਉਮਰ ਅਤੇ ਜੋਤੀ ਜੋਤ ਸਮਾਉਣਾ ਦੀ ਤਾਰੀਖ ਬਾਰੇ ਖੋਜ ਕਰਕੇ ਕਿਸੇ ਨਤੀਜੇ ਤੇ ਪੁਜ
ਸਕਦੇ ਹਾਂ
?” ਇਸ ਸਬੰਧੀ ਸ.
ਗੁਰਮੀਤ ਸਿੰਘ ਸਮੇਤ ਕਿਸੇ ਵੀ ਪਾਠਕ ਨੇ ਕੋਈ ਹੁੰਘਾਰਾ ਨਹੀ ਭਰਿਆ। ਪਾਠਕ ਸੱਜਣੋ ਜੇ ਅੱਜ ਇੰਨੇ
ਸਾਧਨ ਹੋਣ ਦੇ ਬਾਵਜੂਦ ਵੀ ਅਸੀਂ ਕਿਸੇ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਅੱਗੇ ਨਹੀ ਆਉਂਦੇ ਤਾਂ
ਸੋਚੋ ਅੱਜ ਤੋਂ 100 ਸਾਲ ਪਹਿਲਾ ਕੀ ਹਾਲਾਤ ਹੋਣਗੇ। ਜੋ ਕਿਸੇ ਨੇ ਕਹਿ ਦਿੱਤਾ ਜਾਂ ਲਿਖ ਦਿੱਤਾ ਉਹ
ਹੀ ਕਾਨੂੰਨ, ਮਰਯਾਦਾ ਅਤੇ ਇਤਿਹਾਸ ਬਣਾ ਜਾਂਦਾ ਸੀ। ਸ. ਗੁਰਮੀਤ ਸਿੰਘ ਜੀ ਵੱਲੋਂ ਭੇਜੇ ਗਏ ਇਕ
ਲੇਖ, ਜੋ ਗੁਰੂ ਜੀ ਦਾ ਜਨਮ ਕੱਤਕ ਦਾ ਸਾਬਿਤ ਕਰਦਾ ਹੈ, ਵਿੱਚ 18 ਵਿਦਵਾਨਾਂ ਦੀਆਂ ਲਿਖਤਾਂ ਦੇ
ਹਵਾਲੇ ਦਿੱਤੇ ਗਏ ਹਨ। ਮੈਂ ਆਪਣੇ ਸੀਮਤ ਸਾਧਨਾ ਰਾਹੀ ਉਨ੍ਹਾਂ ਹਵਾਲਿਆ ਦੀ ਪੜਤਾਲ ਕੀਤੀ ਹੈ ਜੋ
ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ।
1. ਸੰਤੋਖ ਸਿੰਘ ਵੀ “ਨਾਨਕ ਪ੍ਰਕਾਸ਼” (1832 ਦੀ ਲਿਖਤ) ਵਿਚ ਗੁਰੂ ਨਾਨਕ
ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਲਿਖਦਾ ਹੈ।
ਵਿਚਾਰ:-
ਸੰਤੋਖ ਸਿੰਘ ਜੀ ਦੀ
ਜਾਣਕਾਰੀ ਦਾ ਸੋਮਾ ਬਾਲੇ ਵਾਲੀ ਜਨਮ ਸਾਖੀ ਹੈ।
ਸੰਮਤ ਸੱਤ੍ਰ ਪਛਾਨ ਪੰਨ ਮਾਸ ਬੀਤੇ ਬਹੁਰ ਸਪਤ ਦਿਨ ਪਰਵਾਨ ਪਤਿਸਾਹੀ ਸ਼ਰਿ
ਪ੍ਰਬੁ ਕਰੀ।।੯੦।।
ਸੰਮਤ ਪੰਦਰਾ ਸੈ ਲਖੋ ਅਧਿਕ ਛ੍ਯਾਨਵਾ ਜਾਨਿ, ਅਸਜੁ ਵਦੀ ਦਸਮੀ ਵਿਖੈ ਸੱਚ
ਖੱਡ ਪ੍ਰਸਥਾਨ।।੯੧।।
ਨੋਟ:-ਵਿਸ਼ੇਸ ਖੋਜ- ਇਹ ਸੋਰਠਾ ਕਿਸੇ ਲਿਖਤੀ ਨੁਸਖ਼ੇ ਵਿੱਚ ਹੈ ਕਿਸੇ ਵਿੱਚ
ਨਹੀਂ ਇਹ ਹਿਸਾਬ ਮਹਿਮਾ ਪ੍ਰਕਾਸ਼ ਵਾਰਤਿਕ ਵਿੱਚ ਦਰਜ ਹੈ। ਇਸ ਹਿਸਾਬ ਆਪ ਦਾ ਅਵਤਾਰ ਦਿਨ ਵਿਸਾਖ ਦੀ
ਤ੍ਰਿਤੀਆ ੧੫੨੬ ਬਿ: ਤੇ ਜਾ ਪੈਦਾ ਹੈ। (ਨਾਨਕ ਪ੍ਰਕਾਸ਼)
ਸੰਤੋਖ ਸਿੰਘ ਜੀ ਦੀ ਲਿਖਤ ਮੁਤਾਬਕ ਜਨਮ ਕੱਤਕ ਦੀ ਪੁੰਨਿਆ ਦਾ ਹੈ। ਇਸ ਤੋਂ
ਇਲਾਵਾ, ਇਥੋਂ ਸਾਨੂੰ ਗੁਰੂ ਜੀ ਦੀ ਕੁਲ ਉਮਰ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ ਦੀ ਜਾਣਕਾਰੀ ਵੀ
ਮਿਲਦੀ ਹੈ।
2. ਬਾਬਾ ਬਿਨੋਦ ਸਿੰਘ ਦਾ ਗ੍ਰੰਥ: “ਉਰਜ ਮਾਸ ਕੀ ਪੂਰਨਮਾਸ਼ੀ। ਹਰਿ ਕੀਰਤ
ਸੀ ਜੌਨ ਪ੍ਰਕਾਸ਼ੀ। ਸੰਮਤ ਨੌ ਖਟ ਸਹਿਸ ਛਬੀਸਾ। ਭੈ ਅਵਤਾਰ ਪ੍ਰਗਟ ਜਗਦੀਸ਼ਾ।”
ਵਿਚਾਰ:-
ਇਹ ਕਿਤਾਬ ਮੇਰੇ ਪਾਸ
ਨਹੀ ਹੈ। ਸ. ਗੁਰਮੀਤ ਸਿੰਘ ਜੀ ਜਾਂ ਕਿਸੇ ਹੋਰ ਪਾਠਕ ਨੂੰ ਜਿਸ ਪਾਸ ਇਹ ਕਿਤਾਬ ਹੋਵੇ, ਬੇਨਤੀ ਹੈ
ਕਿ ਉਹ ਇਸ ਕਿਤਾਬ ਵਿਚੋਂ ਗੁਰੂ ਜੀ ਦੀ ਕੁਲ ਉਮਰ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ ਸਬੰਧੀ
ਜਾਣਕਾਰੀ ਸਾਂਝੀ ਕਰਨ।
3. ਕੇਸਰ ਸਿੰਘ ਛਿਬਰ (ਬੰਸਾਵਲੀਨਮਾ ਦਸਾਂ ਪਾਤਸਾਹੀਆਂ ਦਾ, ਲਿਖਤ 1780
ਦੀ): “ਸੰਮਤ ਪੰਦਰਾਂ ਸੈ ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜਨਮ ਲਏ। ਮਹਾਂ ਕਾਰਤਕ ਪੁੰਨਿਆ ਰਾਤ
ਗੁਰੂ ਨਾਨਕ ਲੀਨਾ ਅਵਤਾਰ।”
ਵਿਚਾਰ:-
“ਸੰਮਤ ਪੰਦਰਾਂ ਸੈ
ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜਨਮ ਲਏ। ਮਹਾਂ ਕਾਤਕ ਦਿਨ ਚਉਦਾ ਚਾਰ। ਪੁੰਨਿਆ ਰਾਤ ਗੁਰੂ ਨਾਨਕ
ਲੀਨਾ ਅਵਤਾਰ।।੧੨੦।।
(ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਸੰਪਾਦਕ ਪਿਆਰਾ ਸਿੰਘ ਪਦਮ ਪੰਨਾ ੪੬) ਇਸ ਪੰਨੇ ਦੇ ਅਖੀਰ
ਤੇ ਸੰਪਾਦਕੀ ਨੋਟ ਦਰਜ ਹੈ, “ਜਾਪਦਾ ਹੈ ਕਿ ਬਾਲੇ ਵਾਲੀ ਜਨਮ ਸਾਖੀ ਦੇ ਅਧਾਰ ਤੇ ਕਵੀ ਲਿਖ ਰਿਹਾ
ਹੈ। ਇਸੇ ਕਿਤਾਬ ਦੇ ਪੰਨਾ 32 ਉਪਰ ਦਰਜ ਹੈ,
“ਬਾਲੇ ਵਾਲੀ ਜਨਮ ਸਾਖੀ ਦੇ ਪ੍ਰਭਾਵ ਕਰਕੇ
ਹੀ ਛਿੱਬਰ ਨੇ ਗੁਰੂ ਨਾਨਕ ਸਾਹਿਬ ਦੀ ਜਨਮ ਤਿਥੀ ਕੱਤਕ ਦੀ ਪੂਰਨਮਾਸ਼ੀ ਲਿਖੀ ਹੈ।
ਜਦੋਂ ਕਿ ਇਸ ਤੋਂ ਪਹਿਲੀਆਂ ਪੁਰਾਨਤ
ਜਨਮ ਸਾਖੀਆਂ ਵਿਚ ਵਧੇਰੇ ਕਰਕੇ ਵਿਸਾਖ ਸੁਦੀ ਤ੍ਰਿਤੀਆ ਹੀ ਅੰਕਿਤ ਹੈ”।
ਸਪੱਸ਼ਟ ਹੈ ਕਿ ਛਿੱਬਰ ਜੀ ਦੀ ਜਾਣਕਾਰੀ ਦਾ ਸੋਮਾ ਵੀ ਬਾਲੇ ਵਾਲੀ
ਜਨਮ ਸਾਖੀ ਹੈ। ਛਿੱਬਰ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦੀ ਤਾਰੀਖ ‘ਅੱਸੂ ਵਦੀ ਦਸਮੀ ਸੰਮਤ
ਪੰਦਰਾ ਸੈ ਛਿਆਨਵੇਂ ਹੀ ਲਿਖੀ ਹੈ। (ਪੰਨਾ 53)
ਇਥੇ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਬੰਧਿਤ ਲੇਖ ਦੇ ਲੇਖਕ ਨੇ,
ਆਪਣੇ ਲੇਖ ਵਿਚ ਛਿੱਬਰ ਦੀਆ ਪੰਗਤੀ ਨੂੰ “ਮਹਾਂ ਕਾਰਤਕ ਪੁੰਨਿਆ ਰਾਤ ਗੁਰੂ ਨਾਨਕ ਲੀਨਾ ਅਵਤਾਰ”
ਅਧੂਰਾ ਕੋਟ ਕੀਤਾ ਹੈ। ਜਦੋਂ ਕਿ ਅਸਲ ਪੰਗਤੀ ਹੈ “ਮਹਾਂ ਕਾਤਕ ਦਿਨ ਚਉਦਾ ਚਾਰ। ਪੁੰਨਿਆ ਰਾਤ ਗੁਰੂ
ਨਾਨਕ ਲੀਨਾ ਅਵਤਾਰ”
ਭਾਵ
ਇਤਿਹਾਸਕਾਰ ਜੀ ਨੇ ‘ਦਿਨ ਚਉਦਾ ਚਾਰ’ ਲਿਖਣ ਦੀ ਖੇਚਲ ਨਹੀ ਕੀਤੀ।
‘ਮਹਾਂ ਕਾਰਤਕ ਦਿਨ ਚਉਦਾ ਚਾਰ’ਦਾ ਭਾਵ ਹੈ 14+4=18 ਕੱਤਕ।
“ਕਲਿਆਣ ਦਾਸ ਕੇ ਘਰ ਮਹਲ ਬੀਬੀ ਜੀ। ਤਿਨ ਕੇ ਘਰ ਸ੍ਰੀ ਸਤਿਗੁਰੂ ਬਾਬਾ
ਨਾਨਕ ਦੇਵ ਜੀ ਜਨਮੇ ਰਾਇ ਭੋਏ ਭੱਟੀ ਦੀ ਤਲਵੰਡੀ ਬਾਰ ਵਿੱਚ।
ਸੰਮਤ 1526 ਕੱਤਕ ਦਿਨ ਗਿਆਂ ਅਠਾਰਾਂ 18
ਬੁਧਵਾਰ, ਪੁੰਨਿਯਾ ਸੁਦੀ ਦੁਇਓ ਪਹਿਰ ਅਤੇ ਇਕ ਘੜੀ ਰਾਤ
ਗਈ।... ਸੱਤਰ ਵਰ੍ਹੇ ਤੇ ਪੰਜ
ਮਹੀਨੇ ਸੱਤ ਦਿਨ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ
ਕਿਤੀ। ਸੰਮਤ 1596, ਅੱਸੂ ਵਦੀ 10,
ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਸਮਾਏ, ਡੇਹਰੇ ਵਿਚ। (ਕੇਸਰ ਸਿੰਘ ਛਿੱਬਰ, ਗੁਰ ਪ੍ਰਣਾਲੀਆਂ,
ਪੰਨਾ 3)
ਜੇ. ਡੀ. ਕਨਿੰਘਮ ਲਿਖਦਾ ਹੈ, “
This
one narrative gives the 13th, and another the
18thof
the month Kartik of the year
1526 of vikramajit”. ਕੀ ਇਕ
ਇਤਿਹਾਸਕਾਰ ਨੂੰ ਕਿਸੇ ਪੰਗਤੀ ਲਿਖਣ ਵੇਲੇ, ਵਿਚੋਂ ਕੁਝ ਛੱਡ ਦੇਣਾ (ਦਿਨ ਚਉਦਾ ਚਾਰ) ਸੋਭਾ ਦਿੰਦਾ
ਹੈ?
ਪਾਠਕ ਨੋਟ ਕਰਨ, ਇਥੇ ਨਾਨਕ ਦੇਵ ਲਿਖਿਆ ਹੋਇਆ ਹੈ,
“ਸ੍ਰੀ ਸਤਿਗੁਰੂ ਨਾਨਕ ਦੇਵ”
ਜਦੋਂ ਕਿ ਇਤਿਹਾਸਕਾਰ ਜੀ ਬੜੇ ਦਾਅਵੇ ਨਾਲ ਲਿਖਦੇ ਹਨ, “ ਇਕ
ਹੋਰ ਗੱਲ ਅਹਿਮ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ
ਗੁਰੂ ਨਾਨਕ ਸਾਹਿਬ ਨੂੰ “ਦੇਵ” ਨਹੀਂ ਲਿਖਿਆ
ਬਲਕਿ ਗੁਰੂ ਨਾਨਕ ਜਾਂ ਬਾਬਾ ਨਾਨਕ ਹੀ ਲਿਖਿਆ ਹੈ”।
4. ਗੁਲਾਬ ਸਿੰਘ ਨਿਰਮਲਾ ਦੀ 1753 ਦੀ ਲਿਖਤ।
ਇਸ ਲਿਖਤ ਵਿੱਚ ਕੀ ਲਿਖਿਆ ਹੋਇਆ ਹੈ, ਇਹ ਜਾਣਕਾਰੀ ਦੇਣ ਦੀ ਜਿੰਮੇਵਾਰੀ ਸ.
ਗੁਰਮੀਤ ਸਿੰਘ ਜੀ ਦੀ ਬਣਦੀ ਹੈ।
5. ਸੰਤ ਸਿੰਘ ਛਿਬਰ ‘ਜਨਮ ਸਾਖੀ ਬਾਬਾ ਨਾਨਕ ਕੀ’ (1810-15 ਦੀ ਲਿਖਤ)।
ਇਸ ਲਿਖਤ ਬਾਰੇ ਜਾਣਕਾਰੀ ਦੇਣ ਦੀ ਜਿੰਮੇਵਾਰੀ ਵੀ ਸ. ਗੁਰਮੀਤ ਸਿੰਘ ਜੀ ਦੀ
ਹੀ ਬਣਦੀ ਹੈ।
6. ਗੁਲਾਬ ਸਿੰਘ (ਦੂਜਾ) ‘ਗੁਰ ਪ੍ਰਣਾਲੀ’ (ਲਿਖਤ 1851 ਦੀ) ਵਿਚ ਸ਼ਰੇਆਮ
ਲਿਖਦਾ ਹੈ: “ਪ੍ਰਮਾਣੀਕ ਜਨਮ ਸਾਖੀਆਂ ਅਤੇ ਗੁਰੂ ਨਾਨਕ ਚੰਦਰੋਦਯ ਤੇ ਗੁਰਪ੍ਰਣਾਲੀਆਂ ਵਿਚ ਕਤਕ
ਪੂਰਨਮਾਸ਼ੀ ਜਨਮ ਦਿਨ ਲਿਖਿਆ ਹੈ। ਪਰ ਮਿਹਰਬਾਨ ਨੇ ਵਿਸਾਖ ਸੁਦੀ ਤੀਜ ਲਿਖਆ ਹੈ। ਸ਼ੁਧ ਦਿਨ ਕਤਕ
ਪੂਰਨਮਾਸ਼ੀ ਹੈ।”
ਵਿਚਾਰ:-
“ਸ੍ਰੀ ਸਤਿਗੁਰੂ ਨਾਨਕ
ਦੇਵ ਰਾਇ ਭੋਇ ਕੀ ਤਲਵੰਡੀ ਮਦ੍ਰ ਦੇਸ ਬਾਰ ਕਰਕੈ ਪ੍ਰਸਿਧ ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ
ਸੁਦੀ ਪੁਰਨਮਾਸੀ ਬਿਰਸਪਤਵਾਰ ਅਰਧ ਰਾਤ੍ਰ ਕਿਰਤਕਾ ਨਛਤ੍ਰ ਪਰਘ ਜੋਹਯ ਬਿਵਾਖਯ ਕਰਨ ਸਿੰਘ ਲਗਣੇ।...ਗੁਰੂ
ਨਾਨਕ ਪਾਤਸਾਹ 69 ਉਣਹਤ੍ਰ ਬਰਖ ਦਸ ਮਹੀਨੇ ਦਸ ਦਿਨ ਸੰਸਾਰ ਕਉ ਪ੍ਰਗਟ ਦਰਸਨ ਦੇਤੇ ਭਏ।...ਪਸਚਾਤ
ਸੰਮਤ 1596 ਪੰਦ੍ਰਾ ਸਉ ਛਿਆਣਵਾ ਅਸੂ ਵਦੀ 10 ਦਸਮੀ ਐਤਵਾਰੀ ਰਾਵੀ ਬਖਯਾਤ
ਕੇ ਤਟ ਪਰ ਕਰਤਾਰਪੁਰ ਜੋ ਨਿਜ ਰਚਤ ਥਾ ਜੋਤੀ ਜੋਤਿ ਸਮਾਵਣ ਭਯਾ”। (‘ਗੁਰ ਪ੍ਰਣਾਲੀ’ ਪੰਨਾ 93)
ਇਸ ਲਿਖਤ ਵਿੱਚ ਵੀ ਸਾਨੂੰ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਅਤੇ ਕੁਲ ਉਮਰ
ਬਾਰੇ ਜਾਣਕਾਰੀ ਮਿਲਦੀ ਹੈ।
ਪਾਠਕ
ਇਥੇ ਵੀ ਨੋਟ ਕਰਨ, ਇਥੇ ਵੀ ਨਾਨਕ ਦੇਵ ਲਿਖਿਆ ਹੋਇਆ
ਹੈ, “ਸ੍ਰੀ ਸਤਿਗੁਰੂ ਨਾਨਕ ਦੇਵ” ਜਦੋਂ ਕਿ ਇਤਿਹਾਸਕਾਰ ਜੀ ਬੜੇ ਦਾਅਵੇ ਨਾਲ ਲਿਖਦੇ ਹਨ, “ਇਕ
ਹੋਰ ਗੱਲ ਅਹਿਮ ਇਹ ਵੀ ਹੈ ਕਿ
ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ ਗੁਰੂ
ਨਾਨਕ ਸਾਹਿਬ ਨੂੰ “ਦੇਵ” ਨਹੀਂ ਲਿਖਿਆ ਬਲਕਿ ਗੁਰੂ
ਨਾਨਕ ਜਾਂ ਬਾਬਾ ਨਾਨਕ ਹੀ ਲਿਖਿਆ ਹੈ”।
7. ਗਣੇਸ਼ਾ ਸਿੰਘ ਬੇਦੀ, ‘ਗੁਰੂ ਬੰਸ ਬਿਨੋਦ’, ਲਿਖਤ 1879 ਦੀ।
ਇਸ ਲਿਖਤ ਬਾਰੇ ਜਾਣਕਾਰੀ ਦੇਣ ਦੀ ਜਿੰਮੇਵਾਰੀ ਵੀ ਸ. ਗੁਰਮੀਤ ਸਿੰਘ ਜੀ ਦੀ
ਬਣਦੀ ਹੈ।
8. ਨਿਹਾਲ ਸਿੰਘ, ਗੁਰਮੁਖ ਸਿੰਘ ‘ਖੁਰਸ਼ੀਦ ਖਾਲਸਾ’, ਲਿਖਤ 1890 ਦੀ।
ਇਸ ਲਿਖਤ ਬਾਰੇ ਜਾਣਕਾਰੀ ਦੇਣ ਦੀ ਜਿੰਮੇਵਾਰੀ ਵੀ ਸ. ਗੁਰਮੀਤ ਸਿੰਘ ਜੀ ਦੀ
ਬਣਦੀ ਹੈ।
9. ਤਾਰਾ ਸਿੰਘ ਨਰੋਤਮ ‘ਗੁਰ ਤੀਰਥ ਸੰਗ੍ਰਹਿ’ 1884 ਦੀ ਲਿਖਤ।
ਵਿਚਾਰ:- ਇਥੇ ਲੇਖਕ ਨੇ ਅਸਲ ਲਿਖਤ ਦਾ ਹਵਾਲਾ ਦੇਣ ਤੋਂ ਬਿਨਾ ਹੀ ਤਾਰਾ
ਸਿੰਘ ਨਰੋਤਮ ਨੂੰ ਆਪਣੇ ਹੱਕ `ਚ ਭੁਗਤਾਉਣ ਦਾ ਯਤਨ ਕੀਤਾ ਹੈ ਜਦੋਂ ਕਿ ਅਸਲ ਲਿਖਤ ਇਓ ਹੈ, “ਸੰਮਤ
੧੫੨੬ ਮੇਂ ਕਾਤਕ ਸੁਦੀ ਪੁੰਨਿਆ,
ਕਾਤਕ ਪ੍ਰਵਿਸ਼ਟੇ ਤੇਰਾਂ, ਗੁਰਵਾਰ , ਆਧੀ ਰਾਤ ਕੋ ਗੁਰੂ
ਨਾਨਕ ਸਾਹਿਬ ਕਾ ਅਵਤਾਰ ਹੂਆ (ਪੰਨਾ 13)
13 ਕੱਤਕ ਨੂੰ ਕੱਤਕ ਸੁਦੀ 7 ਸੀ ਨਾ ਕਿ ਕੱਤਕ ਦੀ ਪੁੰਨਿਆ।
“
This one narrative gives
the 13th,
and another the 18thof the month Kartik of the yeart
1526 of vikramajit,
which corresponds with latter end of 1469 of
Christ.
(Cunningham-page 35)
ਤਾਰਾ ਹਰਿ ਨਰੋਤਮ ਦੀ ਲਿਖਤ ਮੁਤਾਬਕ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ
ਤਾਰੀਖ ,
“ਸੰਮਤ ੧੫੯੬ ਅੱਸੂ ਵਦੀ
੧੦ ਭਾਵ ਸ਼ਰਾਧੋਂ ਕੀ ਦਸਮੀ ਕੋ ਜੋਤੀ ਜੋਤ ਸਮਾਏ” (ਪੰਨਾ
28)
ਤਾਰਾ ਸਿੰਘ ਨਰੋਤਮ ਜਾਂ ਤਾਰਾ ਹਰਿ ਨਰੋਤਮ:-
ਮੈਨੂੰ ਮਹਿਸੂਸ ਹੁੰਦਾ ਹੈ ਕਿ ਇਤਿਹਾਸਕਾਰ ਜੀ ਨੇ ਤਾਰਾ ਸਿੰਘ
ਨਰੋਤਮ , ਡਾ ਤਿਰਲੋਚਨ ਸਿੰਘ ਜੀ ਦੀ ਲਿਖਤ, ‘ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ’ (ਪੰਨਾ 430) ਤੋਂ
ਨਕਲ ਮਾਰ ਕੇ ਹੀ ਲਿਖ ਦਿੱਤਾ ਹੈ ਅਸਲ `ਚ ਨਾਮ ‘ਸ਼੍ਰੀ ਮਾਨ ਪੰਡਿਤ ਤਾਰਾ ਹਰਿ ਨਰੋਤਮ’ ਹੈ।
10. 1892 ਵਿਚ ਛਪੀ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਜਨਮ
ਸਾਖੀ ਵਿਚ ਵੀ, ਸੁਧਾਈ ਕਰ ਕੇ, ਤਾਰੀਖ਼ ਕੱਤਕ ਕਰ ਦਿੱਤੀ ਗਈ ਸੀ।
ਵਿਚਾਰ:- ਇਤਿਹਾਸਕਾਰ ਜੀ ਮੰਨਦੇ ਹਨ ਕਿ ਭਾਈ ਮਨੀ ਸਿੰਘ ਜੀ ਨੇ ਵੈਸਾਖ ਦੀ
ਤਾਰੀਖ ਹੀ ਲਿਖੀ ਸੀ ਪਰ 1892 ਵਿੱਚ ਵੈਸਾਖ ਤੋਂ ਕੱਤਕ ਕਰ ਦਿੱਤੀ ਗਈ। ਸਵਾਲ ਪੈਦਾ ਹੁੰਦਾ ਹੈ ਕਿ,
ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਵਿੱਚ 1892 ਵਿੱਚ ਸੁਧਾਈ ਕਰਨ ਦਾ ਹੱਕ, ਮਿਹਰ ਚੰਦ, ਲਛਮਣ ਦਾਸ
ਨੂੰ ਕਿਸ ਨੇ ਦਿੱਤਾ ਸੀ?
11. ਜੇ. ਡੀ. ਕਨਿੰਘਮ (1848 ਦੀ ਲਿਖਤ)।
ਇਤਿਹਾਸਕਾਰ ਜੀ ਨੇ ਅਸਲ ਲਿਖਤ ਦਾ ਹਵਾਲਾ ਦੇਣ ਤੋਂ ਬਿਨਾ ਹੀ ਕਨਿੰਘਮ ਨੂੰ
ਆਪਣੇ ਹੱਕ `ਚ ਭੁਗਤਾਉਣ ਦਾ ਯਤਨ ਕਿਤਾ ਹੈ। ਆਉ ਕਨਿੰਘਮ ਦੀ ਲਿਖਤ ਦੇ ਦਰਸ਼ਨ ਕਰ ਲਈਏ;
The accountants agree as to the year of Nanak’s birth, but
differ, while they affect precision, with regard to the day of the month on
which he was born. This one narrative gives the
13th,
and another the 18thof
the month Kartik of the yeart 1526 of
vikramajit,
which corresponds with latter end of 1469 of
Christ.
(page 35)
ਇਤਿਹਾਸਕਾਰ ਨੇ ਕਨਿੰਘਮ ਦੀ ਲਿਖਤ ਦਾ ਹਵਾਲਾ ਦੇਣ ਦੇ ਪਾਠਕਾਂ ਨੂੰ ਭੁਲੇਖਾ
ਪਾਉਣ ਦਾ ਅਸਫਲ ਯਤਨ ਕੀਤਾ ਹੈ।
12. ਗਿਆਨੀ ਗਿਆਨ ਸਿੰਘ ‘ਗੁਰ ਤੀਰਥ ਸੰਗ੍ਰਹਿ’ (1891), ‘ਤਵਾਰੀਖ਼ ਗੁਰੂ
ਖਾਲਸਾ’ (1899), ਪੰਥ ਪ੍ਰਕਾਸ਼ (1909)
ਵਿਚਾਰ:- ਗਿਆਨੀ ਗਿਆਨ ਸਿੰਘ ਜੀ ਦੀ ਜਾਣਕਾਰੀ ਦਾ ਸੋਮਾ ਕਵੀ ਸੰਤੋਖ ਸਿੰਘ
ਅਤੇ ਬਾਲੇ ਵਾਲੀ ਜਨਮ ਸਾਖੀ ਹੈ।
“ਸਤਿਗੁਰੂ ਨਾਨਕ ਦੇਵ ਜੀ ਕੱਤਕ ਸੁਦੀ ਪੂਰਨਮਾਸ਼ੀ ਸੰਮਤ ੧੫੨੬ ਨੂੰ ਰਾਏ ਭੋਏ
ਦੀ ਤਲਵੰਡੀ ਵਿੱਚ ਪ੍ਰਗਟੇ ਅਰ
੬੯
ਬਰਸ, ੧੦ ਮਹੀਨੇ, ੧੦ ਦਿਨ ਸੰਸਾਰ ਵਿੱਚ ਰਹਿ ਕੇ ਅੱਸੂ ਵਦੀ ਦਸਮੀ
ਸੰਮਤ ੧੫੯੬ ਬਿਕ੍ਰਮੀ ਨੂੰ ਕਰਤਾਰਪੁਰ ਜੋਤੀ ਜੋਤ ਸਮਾ ਗਏ”।
(ਤਵਾਰੀਖ਼ ਗੁਰੂ ਖਾਲਸਾ)
“ਅੰਗਦ ਕੋ ਗੁਰ ਥਪਿ ਪੰਦ੍ਰਾਂ ਸੈ ਛ੍ਯਾਨਵੇਂ ਮੈ
ਦਸਮੀ ਅਸੌਜ ਬਦੀ
ਗਏ ਸੋ ਸਮਾਇ ਹੈਂ ।।੧੩੨।।“ (ਪੰਥ ਪ੍ਰਕਾਸ਼)
ਸ. ਗੁਰਮਤਿ ਸਿੰਘ ਜੀ, ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਕਿ ‘ਗੁਰ
ਤੀਰਥ ਸੰਗ੍ਰਹਿ’ (1891) ਵਿੱਚ ਗਿਆਨੀ ਗਿਆਨ ਸਿੰਘ ਨੇ ਕਿਸ ਪੰਨੇ ਤੇ ਕੀ ਲਿਖਿਆ ਹੈ?
13. ਸੇਵਾ ਦਾਸ ‘ਪਰਚੀਆਂ’
।
ਵਿਚਾਰ:- ਇਹ ਕਿਤਾਬ ਤਾਂ ਮੇਰੇ ਪਾਸ ਹੈ ਪਰ ਮੈਨੂੰ ਸਬੰਧਿਤ ਜਾਣਕਾਰੀ ਨਹੀ
ਮਿਲੀ। ਮੈਨੂੰ ਪੁਰੀ ਆਸ ਹੈ ਕਿ ਸ. ਗੁਰਮੀਤ ਸਿੰਘ ਜੀ ਇਸ ਕਿਤਾਬ `ਚ ਜਨਮ ਤਾਰੀਖ, ਕੁਲ ਉਮਰ ਅਤੇ
ਜੋਤੀ ਜੋਤ ਸਮਾਉਣ ਦੀ ਤਾਰੀਖ ਬਾਰੇ ਜਾਣਕਾਰੀ ਦਾ ਹਵਾਲਾ ਦੇ ਕੇ ਧੰਨਵਾਦ ਕਰਨ ਦਾ ਮੌਕਾ ਪ੍ਰਦਾਨ
ਕਰਨਗੇ।
14. ਸੁਮੇਰ ਸਿੰਘ ਪਟਨਾ ‘ਸ੍ਰੀ ਬੇਦੀ ਬੰਸੋਤਮ ਸਹੰਸ੍ਰ।
ਇਸ ਲਿਖਤ ਬਾਰੇ ਜਾਣਕਾਰੀ ਦੇਣ ਦੀ ਜਿੰਮੇਵਾਰੀ ਵੀ ਸ. ਗੁਰਮਤਿ ਸਿੰਘ ਜੀ ਦੀ
ਹੀ ਬਣਦੀ ਹੈ।
15. ਖ਼ਜ਼ਾਨ ਸਿੰਘ ‘ਹਿਸਟਰੀ ਐਂਡ ਫ਼ਿਲਾਸਫ਼ੀ ਆਫ਼ ਦ ਸਿੱਖਜ਼’
।
ਵਿਚਾਰ:- ਖ਼ਜ਼ਾਨ ਸਿੰਘ ਜੀ ਲਿਖਦੇ ਹਨ,
“Our
on conclusion is that , we must hold the katak puranmashi as the birthday of
Guru Nanak , unless and until more velar, definite and unquestionable proof is
produced to the contrary. (Page 35)
ਖਜਾਨ ਸਿੰਘ ਦੀ ਲਿਖਤ ਤੋਂ ਇਹ ਨਤੀਜਾ ਕੱਢਣਾ ਕਿ ਉਹ ਵੀ ਕੱਤਕ ਦੀ ਪੁੰਨਿਆ
ਲਿਖਦੇ ਹਨ, ਕੀ ਇਤਿਹਾਸਕਾਰ ਜੀ ਦੀ ਇਮਾਨਦਾਰੀ ਮੰਨੀ ਜਾ ਸਕਦੀ ਹੈ?
16. ਰਾਮ ਨਾਰਾਇਣ ‘ਗੁਰੂ ਚੰਦ੍ਰੋਦਯ ਕਮਉਦੀ’
।
ਇਸ ਲਿਖਤ ਬਾਰੇ ਜਾਣਕਾਰੀ ਦੇਣ ਦੀ ਜਿੰਮੇਵਾਰੀ ਵੀ ਸ. ਗੁਰਮੀਤ ਸਿੰਘ ਜੀ ਦੀ
ਹੀ ਬਣਦੀ ਹੈ।
17. ਗਿਆਨੀ ਕਰਤਾਰ ਸਿੰਘ ਕਲਾਸਵਾਲੀਆ (ਹੈੱਡ ਗ੍ਰੰਥੀ ਦਰਬਾਰ ਸਾਹਿਬ
1925-30)
।
ਇਸ ਲਿਖਤ ਬਾਰੇ ਜਾਣਕਾਰੀ ਦੇਣ ਦੀ ਜਿੰਮੇਵਾਰੀ ਵੀ ਸ. ਗੁਰਮਤਿ ਸਿੰਘ ਜੀ ਦੀ
ਹੀ ਬਣਦੀ ਹੈ।
18. ਡਾ ਬੀ.ਵੀ ਰਮਨ ‘ਨੋਟੇਬਲ ਹੌਰੋ ਸਕੋਪਜ਼’
।
ਵਿਚਾਰ
:- I am therefore
inclined to feel that the correct date of is 8-11-1470. (Page 75)
ਸ. ਗੁਰਮਤਿ ਸਿੰਘ ਜੀ, ਕੀ ਤੁਸੀਂ ਡਾ ਬੀ.ਵੀ ਰਮਨ ਦੀ ਤਾਰੀਖ (8-11-1470)
ਨਾਲ ਸਹਿਮਤ ਹੋ?
ਮੰਨ ਲਓ ਕਿ ਡਾ ਰਮਨ 20-11-1469 ਹੀ ਲਿਖ ਦਿੰਦਾ ਤਾ ਵੀ ਇਹ ਕਿਵੇਂ ਸਾਬਿਤ
ਕੀਤਾ ਜਾ ਸਕਦਾ ਹੈ ਕਿ ਗੁਰੂ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਹੋਇਆ ਸੀ? ਡਾ ਰਨਮ ਨੇ ਤਾਂ
ਇਹ ਟੇਵਾ, ਉਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਹੀ ਬਣਾਇਆ ਹੈ। “
I
am indebted to Mr. Nahar Singh Gyani of Gujjarawal, Ludhiana District, for the
birth of Guru Nanak”. (Page 75)
ਡਾ ਰਮਨ ਦੀ ਕਿਤਾਬ
Notable-Horoscopes ਪਹਿਲੀ ਵਾਰ 1956 ਵਿੱਚ ਛਪੀ
ਸੀ। ਜਿਸ ਵਿੱਚ ਸਭ ਤੋਂ ਪਹਿਲਾ ਟੇਵਾ ਭਗਵਾਨ ਕ੍ਰਿਸ਼ਨ ਜੀ ਦਾ ਹੈ। ਜਿਸ ਮੁਤਾਬਕ ਕ੍ਰਿਸ਼ਨ ਜੀ ਦੀ
ਜਨਮ ਤਾਰੀਖ 19 ਜੁਲਾਈ 3228 B C
ਹੈ।
ਉਪ੍ਰੋਕਤ ਹਵਾਲਿਆ ਮੁਤਾਬਕ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੁ
ਵਦੀ 10 ਹੈ। ਕੁਲ ਉਮਰ 69 ਸਾਲ 10 ਮਹੀਨੇ 10 ਦਿਨ ਜਾਂ 70 ਸਾਲ 5 ਮਹੀਨੇ 7 ਦਿਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਤਿਹਾਸਕਾਰ ਜੀ
ਨੇ ਜੋ ਹਵਾਲੇ ਦਿੱਤੇ ਹਨ ਉਨ੍ਹਾਂ ਮੁਤਾਬਕ ਤਾਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੁ
ਵਦੀ 10 ਹੈ ਪਰ ਵਿਦਵਾਨ ਜੀ ਦੀ ਆਪਣੀ ਖੋਜ ਮੁਤਾਬਕ ਅੱਸੂ ਸੁਦੀ 10 ਹੈ।
“ਜੋਤੀ ਜੋਤ ਸਮਾਉਣਾ:- 22 ਸਤੰਬਰ 1539 ਦੇ ਦਿਨ ਗੁਰੂ ਨਾਨਕ ਸਾਹਿਬ
ਕਰਤਾਰਪੁਰ ਵਿਚ ਜੋਤੀ ਜੋਤ ਸਮਾ ਗਏ” (ਡਾ ਹਰਜਿੰਦਰ ਸਿੰਘ ਦਿਲਗੀਰ-ਸਿੱਖ ਤਵਾਰੀਖ਼, ਪਹਿਲਾ ਹਿੱਸਾ,
ਪੰਨਾ 177) 22 ਸਤੰਬਰ 1539 ਨੂੰ ਅੱਸੂ ਸੁਦੀ 10 ਸੀ
।
ਅੱਜ ਇਕ ਸੱਜਣ ਨੇ ਫੇਸ ਬੁਕ ਰਾਹੀ, ਡਾ ਹਰਜਿੰਦਰ ਸਿੰਘ ਦਿਲਗੀਰ ਜੀ ਦਾ ਲੇਖ
‘
ਗੁਰੂ ਨਾਨਕ ਸਾਹਿਬ ਦੀ ਅਸਲ
ਜਨਮ ਤਾਰੀਖ਼ ਵਿਸਾਖ ਕਿ ਕੱਤਕ’ ਉਨ੍ਹਾਂ ਦੀ ਵਾਲ ਤੋਂ ਕਾਪੀ ਕਰਕੇ ਭੇਜਿਆ ਹੈ। ਉਹ ਲੇਖ ਉਹੀ ਹੈ ਜੋ
ਸਿੱਖ ਮਾਰਗ ਤੇ ਭੇਜਿਆ ਹੈ ਅਤੇ ਦਿਲਗੀਰ ਜੀ
ਕਿਤਾਬ 'ਨਾਨਕਸ਼ਾਹੀ
ਕੈਲੰਡਰ'
ਵਿੱਚ ਦਰਜ ਹੈ ਪਰ ਇਸ ਲੇਖ ਵਿੱਚ ਕੁਝ ਵਾਧਾ
ਕੀਤਾ ਗਿਆ ਹੈ ਜੋ ਇਸ ਪ੍ਰਕਾਰ ਹੈ,
“ਗੁਰੂ ਨਾਨਕ ਸਾਹਿਬ ਇਸ ਫ਼ਾਨੀ ਦੁਨੀਆਂ ਵਿਚ
69
ਸਾਲ
10
ਮਹੀਨੇ
19
ਦਿਨ ਰਹੇ (ਸੂਰਜੀ ਕੈਲੰਡਰ ਮੁਤਾਬਿਕ;
ਉਦੋਂ ਜੂਲੀਅਨ ਤੇ ਹੁਣ ਗਰੈਗੋਰੀਅਨ
ਕੈਲੰਡਰ ਮੁਤਾਬਿਕ)। 70
ਸਾਲ
5
ਮਹੀਨੇ
10
ਦਿਨ ਦੀ ਕਹਾਣੀ ਉਨ੍ਹਾਂ ਨੇ ਘੜੀ ਸੀ
ਜਿਨ੍ਹਾਂ ਨੇ ਵਿਸਾਖ ਸੁਦੀ ਤਿੰਨ ਵਾਲੀ ਗਲਤ ਤਾਰੀਖ਼ ਦਾ ਪ੍ਰਾਪੇਗੰਡਾ ਕੀਤਾ ਸੀ”।
ਡਾ ਦਿਲਗੀਰ ਜੀ ਦੀ ਖੋਜ ਮੁਤਾਬਕ ਗੁਰੂ ਜੀ ਉਮਰ 69 ਸਾਲ 10 ਮਹੀਨੇ 19 ਦਿਨ
ਬਣਦੀ ਹੈ। ਪਰ ਜਿਵੇ ਪਾਠਕ ਉਪਰ ਪੜ੍ਹ ਚੁਕੇ ਹਨ ਕਿ ਉਹ ਹਵਾਲੇ ਜੋ ਦਿਲਗੀਰ ਜੀ ਨੇ ਹੀ ਦਿੱਤੇ ਹਨ,
ਉਨ੍ਹਾਂ ਵਿਚ ਗੁਰੂ ਜੀ ਦੀ ਉਮਰ 69 ਸਾਲ 10 ਮਹੀਨੇ 10 ਦਿਨ ਜਾਂ 70 ਸਾਲ 5 ਮਹੀਨੇ 7 ਦਿਨ ਦਰਜ
ਹੈ। ਡਾ. ਦਿਲਗੀਰ ਜੀ ਨੇ ਆਪਣੀ ਆਦਤ ਮੁਤਾਬਕ ਇਥੇ ਵੀ ਕਿਸੇ ਲਿਖਤ ਦਾ ਹਵਾਲਾ ਦੇਣਾ ਦੀ ਲੋੜ ਨਹੀ
ਸਮਝੀ। ਖੈਰ!
ਆਓ ਹੁਣ ਦਿਲਗੀਰ ਜੀ ਵੱਲੋਂ ਦਿੱਤੀ ਗਈ ਜੋਤੀ ਜੋਤ ਸਮਾਉਣ ਦੀ ਤਾਰੀਖ 22
ਸਤੰਬਰ 1539 ਅਤੇ ਕੁਲ ਉਮਰ 69 ਸਾਲ 10 ਮਹੀਨੇ 19 ਦਿਨ ਮੁਤਾਬਕ ਗੁਰੂ ਜੀ ਦੇ ਜਨਮ ਦੀ ਤਾਰੀਖ ਪਤਾ
ਕਰੀਏ।
1539 9 22
69 10 19
_____________________________
1469 11 3
ਭਾਵ 3 ਨਵੰਬਰ 1469 (ਯੂਲੀਅਨ) ਇਸ ਦਿਨ ਮੱਘਰ ਦੀ ਮੱਸਿਆ ਸੀ।
ਸ. ਗੁਰਮੀਤ ਸਿੰਘ ਜੀ ਕੀ ਤੁਸੀਂ ਇਸ ਨਾਲ ਸਹਿਮਤ ਹੋ?
ਹੁੰਘਾਰੇ ਦੀ ਉਡੀਕ `ਚ
ਸਰਵਜੀਤ ਸਿੰਘ
24/03/14)
ਸਰਵਜੀਤ ਸਿੰਘ
ਸਤਿਕਾਰ ਯੋਗ ਸ. ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਆਪ ਜੀ ਦੇ ਪੱਤਰ ਸਬੰਧੀ ਬੇਨਤੀ ਹੈ ਕਿ ਮੈਂ ਆਪ ਜੀ ਨਾਲ ਪੁਰੀ ਤਰ੍ਹਾਂ ਸਹਿਮਤ ਹਾਂ ਕਿ ਅੱਜ ਸਾਡੇ
ਪਾਸ ਇੰਨੇ ਸਾਧਨ ਅਤੇ ਵਿਦਵਾਨ ਹੋਣ ਦੇ ਬਾਵਜੂਦ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਦੀ
ਤਾਰੀਖ ਪੱਕੀ ਨਹੀਂ ਕਰ ਸਕੇ।
ਇਹ ਠੀਕ ਹੈ ਬਾਲੇ ਵਾਲੀ ਜਨਮ ਸਾਖੀ ਵਿੱਚ ਕੱਤਕ ਲਿਖੀ ਹੋਈ ਹੈ ਅਤੇ ਬਾਕੀ ਜਨਮ ਸਾਖੀਆਂ ਵਿਚ
ਵੈਸਾਖ। ਅੱਜ ਇਸ ਗੱਲ ਦਾ ਬਹੁਤਾ ਮਹੱਤਵ ਨਹੀ ਹੋਣਾ ਚਾਹੀਦਾ ਕਿ ਕਿਸ ਧਿਰ ਨੇ ਕਿਥੋਂ ਨਕਲ ਕੀਤੀ
ਹੈ। ਸਾਨੂੰ ਕਿਸੇ ਨਤੀਜੇ ਤੇ ਪੁੱਜਣ ਲਈ ਹੁਣ ਇਸ ਤੋਂ ਅੱਗੇ ਵਧਣਾ ਪੈਣਾ ਹੈ। ਆਪ ਜੀ ਵੱਲੋਂ ਭੇਜੇ
ਲੇਖ ‘ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ਼ ਵਿਸਾਖ ਕਿ ਕੱਤਕ’ ਵਿੱਚ 18 ਹਵਾਲੇ ਕੱਤਕ ਨੂੰ ਸਹੀ
ਸਾਬਿਤ ਕਰਨ ਲਈ ਦਿੱਤੇ ਗਏ ਹਨ। ਦੂਜੇ ਪਾਸੇ ਮੈਂ 20 ਨਾਮ ਲਿਖ ਸਕਦਾ ਹਾਂ ਜੋ ਵੈਸਾਖ ਨੂੰ ਸਹੀ
ਮੰਨਦੇ ਹਨ। ਜਿਸ ਵਿੱਚ ਸਭ ਤੋਂ ਪਹਿਲਾ ਨਾਮ ਆਪ ਜੀ ਦਾ ਹੋਵੇਗਾ। (ਸਿੱਖ ਇਤਿਹਾਸਿਕ ਕੈਲੰਡਰ
2013) ਡਾ ਤ੍ਰਿਲੋਚਨ ਸਿੰਘ ਜੀ ਨੇ ਆਪਣੀ ਕਿਤਾਬ ‘ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ’ ਵਿੱਚ
8-9 ਭਾਸ਼ਾਵਾਂ `ਚ ਲਿਖੀਆਂ 150 ਤੋਂ ਵੀ ਵੱਧ ਕਿਤਾਬਾਂ ਦੇ ਸੂਚੀ ਦਿੱਤੀ ਹੈ ਪਰ ਮਸਲਾ ਹੱਲ ਨਹੀ
ਹੋਇਆ।
ਡਾ ਤ੍ਰਿਲੋਚਨ ਸਿੰਘ ਜੀ ਆਪਣੀ ਕਿਤਾਬ ਦਾ ਅਰੰਭ
`ਚ ਲਿਖਦੇ ਹਨ, “ਗੁਰੂ ਨਾਨਕ ਦੇਵ ਜੀ ਦੇ ਪੂਰਵਜ ਤੇ ਪਿੱਤਰ-ਪੁਰਖ ਪੰਜਾਬ ਦੇ ਚੱਕਰਵਰਤੀ ਰਾਜੇ
ਸਨ...ਅਤੇ ਵੇਦਾਂ ਸ਼ਾਸਤ੍ਰਾਂ ਦੇ ਗਿਆਤਾ ਹੋਣ ਕਾਰਨ ਬੇਦੀ (ਵੇਦੀ) ਅਖਵਾਏ” (ਪੰਨਾ 1)
ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਕੀ ਆਪ ਜੀ ਇਸ ਨਾਲ ਸਹਿਮਤ
ਹੋ?
ਕੀ ਅਸੀਂ ਗੁਰੂ ਜੀ ਦੀ ਕੁਲ ਉਮਰ ਅਤੇ
ਜੋਤੀ ਜੋਤ ਸਮਾਉਣਾ ਦੀ ਤਾਰੀਖ ਬਾਰੇ ਖੋਜ ਕਰਕੇ ਕਿਸੇ ਨਤੀਜੇ ਤੇ ਪੁਜ ਸਕਦੇ ਹਾਂ?
ਸਤਿਕਾਰ ਸਹਿਤ
ਸਰਵਜੀਤ ਸਿੰਘ
(‘ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ਼ ਵਿਸਾਖ ਕਿ ਕੱਤਕ’ ਇਹ ਲੇਖ ਡਾ ਦਿਲਗੀਰ ਜੀ ਦੀ ਕਿਤਾਬ,
‘ਨਾਨਕ ਸ਼ਾਹੀ ਕੈਲੰਡਰ’ ਦੇ ਪੰਨਾ 46-49 ਉਪਰ ਦਰਜ ਹੈ)
23/03/14)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ …. .
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਆਪਜੀ ਭਲੀ-ਭਾਂਤ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਬਾਰੇ ਸਿੱਖ ਕੌਮ ਕੋਈ ਵੀ
ਤਾਰੀਕ ਪੱਕੀ ਨਹੀਂ ਕਰ ਸਕੀ! ਸਗੋਂ ਪ੍ਰਕਾਸ਼ ਦਿਵਸ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਉਂਦੇ ਹਨ।
ਬਹੁਤ ਸਾਰੇ ਸਿੱਖ, ਕਰਮ ਸਿੰਘ ਹਿਸਟੋਰੀਅਨ ਨਾਲ ਸਹਿਮਤ ਹਨ। ਕਈ ਜਨਮ ਸਾਖੀਆਂ ਅਤੇ ਟੇਵੇ ਦੇ ਆਧਾਰ
`ਤੇ ਉਹ ਇਸ ਨਤੀਜੇ ਉਪਰ ਪਹੁੰਚੇ ਸਨ: “ਹਿਸਾਬ ਕੀਤਿਆਂ ਪਤਾ ਲੱਗਦਾ ਹੈ ਕਿ ਵਿਸਾਖ ਸੁਦੀ ੩ ਸੰਮਤ
੧੫੨੬ ਹੈ- ਸਨਿਚਰ ਵਾਰ ੨੦ ਵਿਸਾਖ = ੧੫ ਅਪ੍ਰੈਲ ੧੪੬੯ ਈ: “ਪਰ, ਇਸ ਕਿਤਾਬ ਵਿਚ, ਜੋਤੀ-ਜੋਤਿ ਦੀ
ਤਾਰੀਕ ਲਿਖੀ ਨਹੀਂ ਮਿਲਦੀ ਜਾਂ ਮੈਂ ਨਾ ਪੜ੍ਹ ਸਕਿਆ ਹੋਵਾਂਗਾ!
ਇਸ ਤੋਂ ਬਾਅਦ ਡਾ: ਤ੍ਰਿਲੋਚਨ ਸਿੰਘ ਨੇ ਵੀ ਕਿਤਾਬ ਲਿਖੀ ਸੀ, ਜਿਸ ਦਾ ਨਾਮ: “ਜੀਵਨ ਚਰਿੱਤ੍ਰ
ਗੁਰੂ ਨਾਨਕ ਦੇਵ”, ਜਿਸ ਦੇ ਪ੍ਰਕਾਸ਼ਕ ਹਨ: ਦਿੱਲੀ ਸਿੱਖ ਗੁਰਦਵਾਰਾ ਬੋਰਡ, ਸੀਸ ਗੰਜ, ਚਾਂਦਨੀ
ਚੌਕ, ਦਿੱਲੀ, ਜਨਵਰੀ ੧੯੭੨। ਇਸ ਲੇਖਕ ਅਨੁਸਾਰ … ਜਦ ਨਾਨਕੀ ਪੰਜਾਂ ਸਾਲਾਂ ਦੀ ਹੋਈ ਤਾਂ ਤ੍ਰਿਪਤਾ
ਦੀ ਕੁੱਖੋਂ, ਅਕਤੂਬਰ ੨੦, ੧੪੬੯ ਈ: , ਕੱਤਕ ਪੂਰਨਮਾਸ਼ੀ ਬਿ: ੧੫੨੬ ਨੂੰ ਤਲਵੰਡੀ ਵਿਖੇ ਇੱਕ ਅਨੋਖੇ
ਆਤਮ-ਜਮਾਲ ਵਾਲਾ ਗਗਨ ਦੀ ਲਾਲੀ ਵਾਂਗ ਅਛੁਹ ਸੁੰਦਰਤਾ ਵਾਲਾ ਪੁੱਤਰ ਜਨਮਿਆ।
ਫਿਰ, ਉਹ ਲਿਖਦੇ ਹਨ: ਗੁਰੂ ਨਾਨਕ ਦੇਵ ਜੀ ਅਸੂ ਵਦੀ ੧੦, ੧੫੯੫, ਮੁਤਾਬਕ ੭ ਸਤੰਬਰ ੧੫੩੯ ਈ: ਨੂੰ
ਜੋਤੀ ਜੋਤਿ ਸਮਾਏ।
ਇਸ ਕਿਤਾਬ ਵਿਚੋਂ ਰੈਲੇਵਿੰਟ ਐਕਸਟਰੈਕਟ ਮੈਂ ਆਪਜੀ ਨੇ ਭੇਜੇ ਸਨ। ਆਪਜੀ ਦੀ ਬਹੁਤ ਮਿਹਰਬਾਨੀ
ਹੋਵੇਗੀ ਜੇ ਉਹ ਪੰਨੇ ਆਪਣੀ ਵਿੱਬਸਾਈਟ ਵਿਖੇ: “ਕੱਤਕ ਕਿ ਵਿਸਾਖ” ਬਾਰੇ ਵਿਚਾਰ ਚਰਚਾ, ਜਿਸ ਦਾ
ਵਾਧਾ ਕੀਤਾ ਜਨਵਰੀ ੧੮ ੨੦੧੪ ਸਾਂਝੇ ਕਰ ਸਕੋਂ ਜਾਂ ਜਨਮ ਤੇ ਜੋਤੀ-ਜੋਤਿ ਦੀਆਂ ਤਾਰੀਕਾਂ ਵਲੋਂ ਡਾ.
ਤ੍ਰਿਲੋਚਨ ਸਿੰਘ (ਜਨਵਰੀ ੧੯੭੨) ਇਸ ਸੇਵਾ ਲਈ ਮੈਂ ਧੰਨਵਾਦੀ ਹੋਵਾਂਗਾ ਕਿਉਂਕਿ ਮੈਨੂੰ ਇੰਜ
ਪ੍ਰਤੀਤ ਹੁੰਦਾ ਹੈ ਕਿ ਆਪਜੀ ਦੇ ਬਹੁਤੇ ਪਾਠਕਾਂ ਨੇ ਇਹ ਕਿਤਾਬ ਨਹੀਂ ਪੜ੍ਹੀ!
ਸ. ਪਾਲ ਸਿੰਘ ਪੂਰੇਵਾਲ (ਕੈਨੇਡਾ) ਅਨੁਸਾਰ ਗੁਰੂ ਨਾਨਕ ਦੇਵ ਦਾ ਪ੍ਰਕਾਸ਼: ਚੇਤ ਸੁਦੀ ੧੫, ੧੫੨੬ =
੧ ਵੈਸਾਖ, ੧੫੨੬ ਬਿਕਰਮੀ = ੨੭ ਮਾਰਚ ੧੪੬੯ ਸੀ. ਈ. ਅਤੇ ਜੋਤੀ ਜੋਤਿ: ਅੱਸੂ ਵਦੀ ੧੦, ੧੫੯੬ = ੮
ਅੱਸੂ, ੧੫੯੬ = ੭ ਸਤੰਬਰ ੧੫੩੯ ਸੀ. ਈ.
ਧੰਨਵਾਦ ਸਹਿਤ,
ਆਪਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
(ਸੰਪਾਦਕੀ ਨੋਟ:- ਸ: ਗੁਰਮੀਤ ਸਿੰਘ ਅਸਟ੍ਰੇਲੀਆ
ਦੀ ਉਪਰ ਵਾਲੀ ਚਿੱਠੀ, ਪਾਠਕਾਂ ਦੇ ਪੰਨੇ ਤੇ 11 ਮਾਰਚ 2014 ਨੂੰ ਛਪ ਚੁੱਕੀ ਹੈ। ਕਿਉਂਕਿ ਇਹ
ਚਿੱਠੀ ਕੱਤਕ ਕਿ ਵਿਸਾਖ ਵਾਲੇ ਵਿਸ਼ੇ ਨਾਲ ਸੰਬੰਧਿਤ ਸੀ ਅਤੇ ਇਹ ਇਸ ਵਿਚਰ-ਚਰਚਾ ਵਾਲੇ ਪੰਨੇ ਤੇ
ਪਉਣੀ ਹੀ ਢੁਕਵੀਂ ਸੀ। ਪਰ ਉਸ ਸਮੇਂ ਸਾਡਾ ਰੁਝੇਵਾਂ ਕਿਸੇ ਹੋਰ ਪਾਸੇ ਸੀ ਇਸ ਲਈ ਨਾਲ ਨੋਟ ਪਾ ਕੇ
ਉਥੇ ਛਾਪ ਦਿੱਤੀ ਸੀ। ਗੁਰਮੀਤ ਸਿੰਘ ਨੇ ਸਾਨੂੰ ਕੁੱਝ ਪੰਨੇ ਡਾ: ਤ੍ਰਿਲੋਚਨ ਸਿੰਘ ਦੀ ਕਿਤਾਬ
ਵਿਚੋਂ ਫੋਟੋ ਕਾਪੀ ਕਰਕੇ ਭੇਜੇ ਸਨ ਅਤੇ ਉਹਨਾ ਨੂੰ ਇਸ ਚਰਚਾ ਵਾਲੇ ਪੰਨੇ ਤੇ ਪਉਣ ਲਈ ਕਿਹਾ ਸੀ।
ਇਹ ਸਾਰੇ ਪੰਨੇ ਪਉਣ ਲਈ ਕਾਫੀ ਸਮਾ ਚਾਹੀਦਾ ਸੀ ਅਤੇ ਪਾਠਕਾਂ ਦੇ ਪੜ੍ਹਨ ਲਈ ਵੀ ਕੁੱਝ ਮੁਸ਼ਕਲ ਆਉਣੀ
ਸੀ। ਹਵਾਲੇ ਵਜੋਂ ਕੁੱਝ ਇਮਜ਼ ਪਾ ਰਹੇ ਹਾਂ। ਕਿਉਂਕਿ ਡਾ: ਦਿਲਗੀਰ ਦੇ ਵੀ ਇਹੀ ਵਿਚਾਰ ਹਨ ਜੋ
ਗੁਰਮੀਤ ਸਿੰਘ ਦੇ ਹਨ ਇਸ ਲਈ ਉਹਨਾ ਨੇ ਸਾਡੀ ਜਾਣਕਾਰੀ ਲਈ 11 ਮਾਰਚ ਨੂੰ ਗੁਰਮੀਤ ਸਿੰਘ ਨੂੰ ਭੇਜੀ
ਇੱਕ ਈ-ਮੇਲ ਸਾਨੂੰ ਵੀ ਭੇਜ ਦਿੱਤੀ ਸੀ। ਉਸ ਵਿੱਚ ਲਿਖਤੀ ਤੌਰ ਤੇ ਤਕਰੀਬਨ ਰਲਦਾ-ਮਿਲਦਾ ਉਹੀ ਕੁੱਝ
ਹੈ ਜਿਹੜਾ ਕਿ ਡਾ: ਤ੍ਰਿਲੋਚਨ ਸਿੰਘ ਦੀ ਕਿਤਾਬ ਵਿੱਚ ਹੈ। ਇਸ ਲਿਖਤ ਨੂੰ ਅਸੀਂ ਪਾਠਕਾਂ ਦੇ ਸੌਖ
ਲਈ ਹਵਾਲੇ ਵਜੋਂ ਪਾ ਰਹੇ ਹਾਂ ਪਰ ਡਾ: ਦਿਲਗੀਰ ਨੂੰ ਕਿਸੇ ਵੀ ਚਰਚਾ ਵਿੱਚ ਸ਼ਾਮਲ ਨਹੀਂ ਕਰ ਰਹੇ।
ਇਸ ਲਈ ਪਾਠਕਾਂ ਨੂੰ ਬੇਨਤੀ ਹੈ ਕਿ ਕੋਈ ਵੀ ਪਾਠਕ/ਲੇਖਕ ਡਾ: ਦਿਲਗੀਰ ਨੂੰ ਕੋਈ ਵੀ ਸਵਾਲ ਨਾ ਕਰੇ।
ਜੋ ਸਵਾਲ ਕਰਨੇ ਹਨ ਗੁਰਮੀਤ ਸਿੰਘ ਨੂੰ ਕਰਨ ਜਾਂ ਆਪਣੇ ਤੌਰ ਤੇ ਉਂਜ ਹੀ ਆਪਣੇ ਵਿਚਾਰ ਪ੍ਰਗਟ
ਕਰਨ।)
ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ਼ ਵਿਸਾਖ ਕਿ ਕੱਤਕ
ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ 1526 (20 ਅਕਤੂਬਰ 1469) ਦੇ ਦਿਨ ਹੋਇਆ
ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਇਕ ਹੋਰ ਤਾਰੀਖ ਵਿਸਾਖ ਸੁਦੀ ਤਿੰਨ (15 ਅਪਰੈਲ 1469) ਵੀ
ਲਿਖੀ ਜਾਂਦੀ ਹੈ। ਵਿਸਾਖ (ਅਪਰੈਲ) ਵਾਲੀ ਗ਼ਲਤ ਤਾਰੀਖ਼ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਮੀਣਾ ਦੇ
ਪੁਤਰ ਮਿਹਰਬਾਨ ਨੇ ਲਿਖੀ ਸੀ। ਉਹ ਸਿੱਖ ਹਿਸਟਰੀ ਵਿਗਾੜਨ ਵਾਲਾ ਪਹਿਲਾ ਸਿੱਖ-ਦੋਖੀ ਸੀ। ਦੂਜਾ,
ਕੁਝ ਹਿੰਦੂਆਂ ਵਿਚ ਇਹ ਭਰਮ ਹੈ ਕਿ ਕਤਕ ਮਹੀਨੇ ਵਿਚ ਜੰਮਿਆ ਬੱਚਾ ਨਹਿਸ਼ ਹੁੰਦਾ ਹੈ। ਅਜਿਹਾ
ਜਾਪਦਾ ਹੈ ਕਿ ਹਿੰਦੂ ਅਤੇ ਹਿੰਦੂ-ਨੁਮਾ ਲੇਖਕਾਂ ਨੇ ਸਿੱਖਾਂ ਨੂੰ ਇਸ ਵਹਿਮ (ਸੂਤਕ) ਦਾ ਡਰ ਪਾ ਕੇ
ਵਿਸਾਖ ਦੇ ਜਨਮ ਦਾ ਪ੍ਰਚਾਰ ਕੀਤਾ ਸੀ, ਜੋ ਕੁਝ ਭੋਲੇ ਸਿੱਖਾਂ ਨੇ ਚੁਪਚਾਪ ਮੰਨ ਲਿਆ।
ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਨਾਨਕ ਸਾਹਿਬ ਦਾ ਜਨਮ ਕਤਕ ਦੀ ਬਜਾਇ ਵਿਸਾਖ ਮੰਨਿਆ ਸੀ। ਦਰਅਸਲ
ਉਸ ਨੇ ‘ਬਾਲੇ ਵਾਲੀ ਜਨਮਸਾਖੀ’ ਨੂੰ ਰੱਦ ਕੀਤਾ ਸੀ ਤੇ ਸਿਰਫ਼ ਇਸੇ ਕਰ ਕੇ ਹੀ ਉਸ ਨੇ ਕੱਤਕ ਨੂੰ
ਵੀ ਰੱਦ ਕਰ ਦਿੱਤਾ ਸੀ ਕਿਉਂਕਿ ਉਸ ਜਨਮਸਾਖੀ ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦਾ ਲਿਖਿਆ
ਹੋਇਆ ਸੀ।(ਕਿਉਂਕਿ ਉਸ ਨੇ ਹੰਦਾਲੀਆਂ ਵੱਲੋਂ ਤਿਆਰ ਕੀਤੀ ‘ਜਨਮ ਸਾਖੀ ਭਾਈ ਬਾਲਾ’ ਹੀ ਵੇਖੀ ਸੀ ਤੇ
ਅਸਲ ਜਨਮਸਾਖੀ ਭਾਈ ਬਾਲਾ ਨਹੀਂ)।
ਕਰਮ ਸਿੰਘ ਜੀ ਇਹ ਨਾ ਸਮਝ ਸਕੇ ਕਿ ਵਿਸਾਖ ਵਿਚ ਗੁਰੂ ਸਾਹਿਬ ਦੇ ਜਨਮ ਦਾ ਪ੍ਰਚਾਰ ਮੀਣਿਆਂ ਦੇ ਆਗੂ
ਮਿਹਰਬਾਨ ਨੇ ਕੀਤਾ ਸੀ। ਕਰਮ ਸਿੰਘ ਨੇ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵਿਸਾਖ ਹੋਣ ਨੂੰ ਸਿਰਫ਼
ਮੀਣਿਆਂ ਦੀ ਲਿਖੀ ਜਨਮ ਸਾਖੀ ਦੇ ਅਧਾਰ ’ਤੇ ਮੰਨ ਲਿਆ ਸੀ। ਉਨ੍ਹਾਂ ਨੇ ਕੋਈ ਹੋਰ ਸੋਮਾ/ਸਬੂਤ ਨਹੀਂ
ਦਿੱਤਾ ਸੀ। ਉਨ੍ਹਾਂ ਨੇ ਸੰਤੋਖ ਸਿੰਘ, ਭਾਈ ਗੁਰਦਾਸ. ਸਾਖੀ ਪੋਥੀਆਂ ਨੂੰ ਵੀ ਨਜ਼ਰ ਅੰਦਾਜ਼ ਕਰ
ਦਿੱਤਾ ਸੀ। ਫਿਰ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ ਜਨਮਸਾਖੀ ਜਾਂ ਪੁਰਾਤਨ/ ਵਿਲਾਇਤ ਵਾਲੀ
ਜਨਮਸਾਖੀ ਦਾ ਆਧਾਰ ਮਿਹਰਬਾਨ ਦੀ ਜਨਮਸਾਖੀ ਹੈ। ਇਸ ਕਰ ਕੇ ਇਨ੍ਹਾਂ ਵਿਚ ਉਹੀ ਤਾਰੀਖ਼ (ਵਿਸਾਖ
ਵਾਲੀ) ਆਉਣੀ ਹੀ ਸੀ।
ਇੱਥੇ ‘ਭਾਈ ਬਾਲੇ ਵਾਲੀ ਜਨਮ ਸਾਖੀ’ ਦੀ ਗੱਲ ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ
ਨਾਨਕ ਸਾਹਿਬ ਦੀ ਤਵਾਰੀਖ਼ (ਜਨਮਸਾਖੀ) ਲਿਖਵਾਈ ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ
ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼ (ਅਸਲ ਜਨਮ ਸਾਖੀ) ਨੂੰ ਸੰਭਾਲ ਨਹੀਂ ਸਕੀ। ਜਿਹੜੀ
“ਭਾਈ ਬਾਲੇ ਵਾਲੀ ਜਨਮ ਸਾਖੀ” ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ
ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ
ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸ਼ਾਮਿਲ ਕਰ ਕੇ, ਅਸਲ ਜਨਮਸਾਖੀ ਕਹਿ
ਕੇ ਪ੍ਰਚਾਰਿਆ। ਪਰ, ਅਜਿਹਾ ਜਾਪਦਾ ਹੈ ਕਿ ਜਦ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਲਿਖੀ ਤਾਂ
ਉਨ੍ਹਾਂ ਕੋਲ ਉਹ ਜਨਮ ਸਾਖੀ ਅਜੇ ਮੌਜੂਦ ਸੀ ਕਿਉਂ ਕਿ ਉਸ ਤੋਂ ਬਿਨਾਂ ਭਾਈ ਗੁਰਦਾਸ ਉਸ ਵਾਰ ਵਿਚ
ਏਨੀ ਤਫ਼ਸੀਲ ਨਹੀਂ ਸਨ ਦੇ ਸਕਦੇ।
ਪਰ ਇਸ ਦਾ ਮਾਅਨਾ ਇਹ ਨਾ ਲੈ ਲਿਆ ਜਾਵੇ ਕਿ ਬਾਲਾ ਨਾਂ ਦਾ ਕੋਈ ਸਾਥੀ ਗੁਰੂ ਨਾਨਕ ਸਾਹਿਬ ਦੇ ਨਾਲ
ਰਿਹਾ ਸੀ; ਗੁਰੂ ਸਾਹਿਬ ਦੇ ਨਾਲ ਸਿਰਫ਼ ਮਰਦਾਨਾ ਹੀ ਸੀ, ਜੋ ਕਿ ਇਕ ਮਹਾਨ ਰਬਾਬੀ ਸੀ। ਬਾਲਾ ਤਾਂ
ਇਕ ਖਡੂਰ ਵਾਸੀ ਸਿੱਖ ਸੀ ਜਿਸ ਕੋਲੋਂ ਗੁਰੂ ਅੰਗਦ ਸਾਹਿਬ ਨੇ ਜਨਮਸਾਖੀ ਲਿਖਵਾਈ ਸੀ।
ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਛਪਣ ਤੋਂ ਕੁਝ ਚਿਰ ਮਗਰੋਂ ਇਹ ਚਰਚਾ ਵੀ ਚਲਇਆ ਗਿਆ ਕਿ ਗੁਰੂ
ਨਾਨਕ ਸਾਹਿਬ ਦਾ ਜਨਮ ਦਿਨ ਪਹਿਲਾਂ ਵਿਸਾਖ ਸੁਦੀ ਤੀਜ ਨੂੰ ਮਨਾਇਆ ਜਾਂਦਾ ਸੀ ਪਰ ਸਿੰਘ ਸਭਾ ਲਹਿਰ
ਵੇਲੇ ਇਸ ਨੂੰ ਕੱਤਕ ਵਿਚ ਮਨਾਇਆ ਜਾਣ ਲਗ ਪਿਆ ਸੀ।
ਮੈਕਾਲਿਫ਼ ਨੇ ਤਾਂ ਇਹ ਵੀ ਲਿਖ ਦਿੱਤਾ ਕਿ ਰਣਜੀਤ ਸਿੰਘ (ਮਹਾਰਾਜਾ) ਵੇਲੇ ਤਕ ਗੁਰੂ ਨਾਨਕ ਸਾਹਿਬ
ਦਾ ਦਾ ਜਨਮ ਦਿਨ ਵਿਸਾਖ ਵਿਚ ਮਨਾਇਆ ਜਾਂਦਾ ਸੀ। ਪਰ ਉਨ੍ਹੀਂ ਦਿਨੀ ਹੀ ਰਾਮ ਨੌਮੀ ਆਉਣ ਕਰ ਕੇ
ਪੰਜਾਬ ਵਾਸੀ ਗੁਰੂ ਸਾਹਿਬ ਦਾ ਦਿਨ ਮਨਾਉਣ ਦੀ ਥਾਂ ਰਾਮ ਨੌਮੀ ਦਾ ਮੇਲਾ ਮਨਾਉਣ ਮਗਰੋਂ ਥੱਕੇ
ਹੁੰਦੇ ਸੀ ਤੇ ਗੁਰਪੁਰਬ ’ਤੇ ਰੌਣਕ ਨਹੀਂ ਸੀ ਹੁੰਦੀ। ਇਸ ਕਰ ਕੇ ਰਣਜੀਤ ਸਿੰਘ (ਮਹਾਰਾਜਾ) ਨੇ ਕਤਕ
ਵਿਚ ਮਨਾਉਣਾ ਸ਼ੁਰੂ ਕਰਵਾ ਦਿੱਤਾ। ਇਹ ਬਿਲਕੁਲ ਗ਼ਲਤ ਹੈ। ਇਸ ਨੁਕਤੇ ਵਿਚ ਤਿੰਨ ਵੱਡੀਆਂ ਗ਼ਲਤੀਆਂ
ਹਨ: 1. ਕਿਸੇ ਵੀ ਸੋਮੇ ਵਿਚ, ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵਿਸਾਖ ਵਿਚ ਮਨਾਏ ਜਾਣ ਦਾ ਇਕ ਵੀ
ਸਬੂਤ ਨਹੀਂ ਹੈ (ਹਾਂ ਕੱਤਕ ਦੇ ਦਿਨ ਦੀਆਂ ਬਹੁਤ ਹੀ ਮਿਸਾਲਾਂ ਹਨ) 2. ਪਹਿਲੀ ਗੱਲ, ਪੰਜਾਬ ਦੇ
ਹਿੰਦੂ ਰਾਮ ਨੌਮੀ ਦਾ ਦਿਨ ਨਹੀਂ ਸਨ ਮਨਾਉਂਦੇ, ਪਰ, ਜੇ ਕਰ ਮਨਾਉਂਦੇ ਵੀ ਹੋਣ ਤਾਂ ਵੀ ਸਿੱਖ ਤਾਂ
ਇਹ ਦਿਨ (ਰਾਮ ਨੌਮੀ) ਜਾਂ ਕੋਈ ਹੋਰ ਹਿੰਦੂ ਤਿਉਹਾਰ ਹਰਗਿਜ਼ ਨਹੀਂ ਸਨ ਮਨਾਉਂਦੇ। ਸੋ ਉਨ੍ਹਾਂ ਨੂੰ
ਕੋਈ ਫ਼ਰਕ ਨਹੀਂ ਸੀ ਪੈਂਦਾ ਕਿ ਕੋਈ ਹੋਰ ਧਰਮ ਕਿਸ ਦਿਨ ਆਪਣਾ ਤਿਉਹਾਰ ਮਨਾਉਂਦਾ ਹੈ। ਇੰਞ ਤਾਂ
ਮੁਸਲਮਾਨਾਂ ਦੀ ਈਦ ਵੀ ਕਈ ਵਾਰ ਕੱਤਕ/ਵਿਸਾਖ ਵਿਚ ਆਉਂਦੀ ਹੋਵੇਗੀ। ਕੀ ਇਸ ਦਾ ਸਿੱਖਾਂ ਦੇ
ਗੁਰਪੁਰਬ ’ਤੇ ਕੋਈ ਅਸਰ ਪੈ ਸਕਦਾ ਹੈ? ਹਰਗਿਜ਼ ਨਹੀਂ। 3. ਤੀਜਾ ਉਨ੍ਹੀਂ ਦਿਨੀਂ ਇਸ ਪੱਧਰ ’ਤੇ
ਗੁਰਪੁਰਬ ਜਾਂ ਹਿੰਦੂ ਤਿਉਹਾਰ ਨਹੀਂ ਸਨ ਮਨਾਏ ਜਾਂਦੇ ਕਿ ਕਿਸੇ ਦੇ ਤਿਉਹਾਰ ਦਾ ਕਿਸੇ ਹੋਰ ਪੁਰਬ
ਨਾਲ ਝਗੜਾ/ਮੁਕਾਬਲਾ ਹੁੰਦਾ ਹੋਵੇ। ਉਂਞ ਰਣਜੀਤ ਸਿੰਘ ਦੇ ਦਰਬਾਰ ਦੇ ਰੋਜ਼ਾਨਾ ਦੀ ਕਾਰਵਾਈ ਦੇ
ਰਿਕਾਰਡ (ਉਮਦਾਤੁਤ ਤਵਾਰੀਖ਼) ਵਿਚ ਕਿਸੇ ਥਾਂ ’ਤੇ ਵੀ ਇਸ ਬਾਰੇ ਜ਼ਰਾ ਮਾਸਾ ਵੀ ਇਸ਼ਾਰਾ ਨਹੀਂ
ਹੈ। ਉਂਞ ਮੈਕਾਲਿਫ਼ ਨੇ ਤਾਂ ਛੇਵੇਂ ਪਾਤਸ਼ਾਹ ਦੇ ਪੁੱਤਰ ਅਟਲ ਰਾਏ ਅਤੇ ਗੁਰਦਿੱਤਾ ਦਾ ਜਨਮ ਵੀ
ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ। ਉਹ ਤਾਂ ਇਕ ਥਾਂ ਇਹ ਵੀ ਲਿਖ ਬੈਠਾ ਸੀ: “ਸੰਮਤ 1670
ਬੁਧਵਾਰ ਕੱਤਕ ਦੀ ਪੁਰਨਮਾਸ਼ੀ ਦੀ ਰਾਤ ਨੂੰ ਮਾਤਾ ਜੀ ਦੇ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ
ਪਿੱਛੋਂ ਗੁਰਦਿੱਤਾ ਰਖਿਆ ਗਿਆ। ਉਸ ਦੀ ਸ਼ਕਲ ਗੁਰੂ ਨਾਨਕ ਨਾਲ ਹੂਬਹੂ ਮਿਲਦੀ ਸੀ।” (ਦ ਸਿਖ
ਰਿਲੀਜਨ, ਜਿਲਦ 4, ਸਫ਼ਾ 56)।
ਵਿਸਾਖ ਸੁਦੀ ਤਿੰਨ ਦਾ ਪਹਿਲਾ ਪਰਚਾਰ ਕਰਮ ਸਿੰਘ ਨੇ ਨਹੀਂ ਬਲਕਿ ਪ੍ਰੋ: ਗੁਰਮੁਖ ਸਿੰਘ ਨੇ ਕੀਤਾ
ਸੀ। ਉਸ ਸਿੰਘ ਸਭਾ ਲਹਿਰ ਦਾ ਮੁਖੀ ਆਗੂ ਸੀ ਪਰ ਅੰਗਰੇਜ਼-ਭਗਤ ਵੀ ਸੀ। ਜਦ ਅੰਗਰੇਜ਼ਾਂ ਨੇ ਗੁਰੂ
ਨਾਨਕ ਪੁਰਬ ਦੀ ਛੁੱਟੀ ਮਨਜ਼ੂਰ ਕੀਤੀ ਤਾਂ ਉਨ੍ਹਾਂ ਨੇ ਸਾਰਿਆਂ ਦੇ ਵਿਚਾਰ ਲੈ ਕੇ ਇਹ ਤਾਰੀਖ਼
ਕੱਤਕ ਹੀ ਮੰਨੀ ਹਾਲਾਂ ਕਿ ਪ੍ਰੋ: ਗੁਰਮੁਖ ਸਿੰਘ ਦੀ ਸਰਕਾਰੇ ਦਰਬਾਰੇ ਵਧੇਰੇ ਚਲਦੀ ਸੀ।
ਦੂਜੇ ਪਾਸੇ ਕੱਤਕ ਦੀ ਪੂਰਨਮਾਸ਼ੀ ਦੇ ਦਿਨ ਗੁਰੂ ਸਾਹਿਬ ਦਾ ਪੁਰਬ ਮਨਾਉਣ ਬਾਰੇ ਪੁਰਾਣੀਆਂ ਲਿਖਤਾਂ
ਵਿਚ ਬਹੁਤ ਸਬੂਤ ਮਿਲਦੇ ਹਨ, ਮਿਸਾਲ ਵਜੋਂ:
ਗੁਰੂ ਕੀਆਂ ਸਾਖੀਆਂ, 1790 ਦੀ ਲਿਖਤ:
(ਸਾਖੀ 24):
…ਸਤਿਗੁਰਾਂ ਧੰਮਤਾਨ ਨਗਰੀ ਸੇ ਤਿਆਰੀ ਕੀ। ਭਾਈ ਦਗੋ ਨੇ ਬੇਨਤੀ ਕਰ ਕੇ ਗੁਰੂ ਜੀ ਕੋ ਕਾਰਤਕ ਕੀ
ਪੂਰਨਮਾਸ਼ੀ ਤੀਕ ਇਥੇ ਹੀ ਠਹਿਰਾਇ ਲਿਆ। ਬਚਨ ਹੋਆ ਮਹਾਰਾਜ! ਗੁਰੂ ਨਾਨਕ ਜੀ ਕੇ ਅਵਤਾਰ ਧਾਰਨ ਕਾ
ਸ਼ੁਭ ਦਿਹਾੜਾ ਆਇ ਗਿਆ ਹੈ, ਯਹਾਂ ਹੀ ਮਨਾਨਾ ਚਾਹੀਏ।…
(ਸਾਖੀ 51):
…ਪਾਤੀ ਮੇਂ ਲਿਖਾ ਥਾ- ਗਰੀਬਨਿਵਾਜ਼! ਤੋਕੀ ਕਾਰਤਕ ਕੀ ਪੂਰਨਮਾਂ ਕਾ ਗੁਰਪੁਰਬ ਖੁਰਵੱਧੀ ਨਗਰ ਮੇਂ
ਆਇ ਕੇ ਮਨਾਈਏ…
(ਸਾਖੀ ਪੋਥੀ, 1745):
“…ਦੀਵਾਲੀ ਦਾ ਮੇਲਾ ਆਇਆ, ਸੰਗਤਾਂ ਆਈਆਂ। ਗੁਰੂ ਜੀ ਬਚਨ ਕੀਤਾ ਪੰਦਰਾਂ ਦਿਨ ਇਥੇ ਹੋਰ ਰਹਿਣਾ ਹੈ।
ਗੁਰੂ ਨਾਨਕ ਜੀ ਕਾ ਪੂਰਣਿਮਾਂ ਕਾ ਪੁਰਬ ਕਰ ਕੇ ਚੜ੍ਹਾਂਗੇ…।”
ਸਿਰਫ਼ ਏਨਾ ਹੀ ਨਹੀਂ ਹੋਰ ਬਹੁਤ ਸਾਰੀਆਂ ਪੁਰਾਣੀਆਂ ਲਿਖਤਾਂ ਵਿਚ ਵੀ ਗੁਰੂ ਨਾਨਕ ਜਨਮ ਦਿਨ ਕੱਤਕ
ਦੀ ਪੂਰਨਮਾਸ਼ੀ ਹੋਣ ਦਾ ਜ਼ਿਕਰ ਮਿਲਦਾ ਹੈ:
ਭਾਈ ਗੁਰਦਾਸ (ਮੌਤ 1638):
ਕਾਰਤਕ ਮਾਸ ਰੁਤਿ ਸ਼ਰਤ ਪੂਰਨਮਾਸ਼ੀ, ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ।
ਅਉਸਰ ਅਭੀਚ ਬਹੁ ਨਾਇਕ ਕੀ ਨਾਇਕਾ ਹੈ, ਰੂਪ ਗੁਣ ਜੋਬਨ ਸ਼ਿੰਗਾਰ ਅਧਿਕਾਰੀ ਹੈ।
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ, ਸੰਪਦਾ ਸਮਗਰੀ ਸੁਖ ਸਜਿਹ ਸੰਚਾਰੀ ਹੈ।
ਸੁੰਦਰ ਮੰਦਰ ਸਦਿਨ ਚਾਰ। ਸ਼ੁਭ ਲਗਨ ਸੰਜੋਗ ਭੋਗ, ਜੀਵਨ ਜਨਮ ਧੰਨ ਪ੍ਰੀਤਮ ਪਿਆਰੀ ਹੈ॥345॥ (ਕਬਿਤ
345)
1. ਸੰਤੋਖ ਸਿੰਘ ਵੀ “ਨਾਨਕ ਪ੍ਰਕਾਸ਼” (1832 ਦੀ ਲਿਖਤ) ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ
ਦੀ ਪੂਰਨਮਾਸ਼ੀ ਲਿਖਦਾ ਹੈ।
2. ਬਾਬਾ ਬਿਨੋਦ ਸਿੰਘ ਦਾ ਗ੍ਰੰਥ:
“ਉਰਜ ਮਾਸ ਕੀ ਪੂਰਨਮਾਸ਼ੀ। ਹਰਿ ਕੀਰਤ ਸੀ ਜੌਨ ਪ੍ਰਕਾਸ਼ੀ। ਸੰਮਤ ਨੌ ਖਟ ਸਹਿਸ ਛਬੀਸਾ। ਭੈ ਅਵਤਾਰ
ਪ੍ਰਗਟ ਜਗਦੀਸ਼ਾ।”
3. ਕੇਸਰ ਸਿੰਘ ਛਿਬਰ (ਬੰਸਾਵਲੀਨਮਾ ਦਸਾਂ ਪਾਤਸਾਹੀਆਂ ਦਾ, ਲਿਖਤ 1780 ਦੀ): “ਸੰਮਤ ਪੰਦਰਾਂ ਸੈ
ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜਨਮ ਲਏ। ਮਹਾਂ ਕਾਰਤਕ ਪੁੰਨਿਆ ਰਾਤ ਗੁਰੂ ਨਾਨਕ ਲੀਨਾ ਅਵਤਾਰ।”
4. ਗੁਲਾਬ ਸਿੰਘ ਨਿਰਮਲਾ ਦੀ 1753 ਦੀ ਲਿਖਤ।
5. ਸੰਤ ਸਿੰਘ ਛਿਬਰ ‘ਜਨਮ ਸਾਖੀ ਬਾਬਾ ਨਾਨਕ ਕੀ’ (1810-15 ਦੀ ਲਿਖਤ)।
6. ਗੁਲਾਬ ਸਿੰਘ (ਦੂਜਾ) ‘ਗੁਰ ਪ੍ਰਣਾਲੀ’ (ਲਿਖਤ 1851 ਦੀ) ਵਿਚ ਸ਼ਰੇਆਮ ਲਿਖਦਾ ਹੈ: “ਪ੍ਰਮਾਣੀਕ
ਜਨਮ ਸਾਖੀਆਂ ਅਤੇ ਗੁਰੂ ਨਾਨਕ ਚੰਦਰੋਦਯ ਤੇ ਗੁਰਪ੍ਰਣਾਲੀਆਂ ਵਿਚ ਕਤਕ ਪੂਰਨਮਾਸ਼ੀ ਜਨਮ ਦਿਨ ਲਿਖਿਆ
ਹੈ। ਪਰ ਮਿਹਰਬਾਨ ਨੇ ਵਿਸਾਖ ਸੁਦੀ ਤੀਜ ਲਿਖਆ ਹੈ। ਸ਼ੁਧ ਦਿਨ ਕਤਕ ਪੂਰਨਮਾਸ਼ੀ ਹੈ।”
7. ਗਣੇਸ਼ਾ ਸਿੰਘ ਬੇਦੀ, ‘ਗੁਰੂ ਬੰਸ ਬਿਨੋਦ’, ਲਿਖਤ 1879 ਦੀ।
8. ਨਿਹਾਲ ਸਿੰਘ, ਗੁਰਮੁਖ ਸਿੰਘ ‘ਖੁਰਸ਼ੀਦ ਖਾਲਸਾ’, ਲਿਖਤ 1890 ਦੀ।
9. ਤਾਰਾ ਸਿੰਘ ਨਰੋਤਮ ‘ਗੁਰ ਤੀਰਥ ਸੰਗ੍ਰਹਿ’ 1884 ਦੀ ਲਿਖਤ।
ਇਨ੍ਹਾਂ ਤੋਂ ਇਲਾਵਾ ਕਈ ਹੋਰ ਲਿਖਤਾਂ ਵਿਚ ਵੀ ਕੱਤਕ ਦੀ ਪੂਰਨਮਾਸ਼ੀ ਤਾਰੀਖ਼ ਹੀ ਮਿਲਦੀ ਹੈ (ਤੇ
ਇਹ ਸਾਰੀਆਂ ਕਰਮ ਸਿੰਘ ਹਿਸਟੋਰੀਅਨ ਤੋਂ ਪਹਿਲਾਂ ਦੀਆਂ ਹਨ):
10. 1892 ਵਿਚ ਛਪੀ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਜਨਮਸਾਖੀ ਵਿਚ ਵੀ, ਸੁਧਾਈ ਕਰ
ਕੇ, ਤਾਰੀਖ਼ ਕੱਤਕ ਕਰ ਦਿੱਤੀ ਗਈ ਸੀ।
11. ਜੇ.ਡੀ. ਕਨਿੰਘਮ (1848 ਦੀ ਲਿਖਤ)।
12. ਗਿਆਨੀ ਗਿਆਨ ਸਿੰਘ ‘ਗੁਰ ਤੀਰਥ ਸੰਗ੍ਰਹਿ’ (1891), ‘ਤਵਾਰੀਖ਼ ਗੁਰੂ ਖਾਲਸਾ’ (1899), ਪੰਥ
ਪ੍ਰਕਾਸ਼ (1909)।
13. ਸੇਵਾ ਦਾਸ ‘ਪਰਚੀਆਂ’।
14. ਸੁਮੇਰ ਸਿੰਘ ਪਟਨਾ ‘ਸ੍ਰੀ ਬੇਦੀ ਬੰਸੋਤਮ ਸਹੰਸ੍ਰ।
15. ਖ਼ਜ਼ਾਨ ਸਿੰਘ ‘ਹਿਸਟਰੀ ਐਂਡ ਫ਼ਿਲਾਸਫ਼ੀ ਆਫ਼ ਦ ਸਿੱਖਜ਼’।
16. ਰਾਮ ਨਾਰਾਇਣ ‘ਗੁਰੂ ਚੰਦ੍ਰੋਦਯ ਕਮਉਦੀ’।
17. ਗਿਆਨੀ ਕਰਤਾਰ ਸਿੰਘ ਕਲਾਸਵਾਲੀਆ (ਹੈੱਡ ਗ੍ਰੰਥੀ ਦਰਬਾਰ ਸਾਹਿਬ 1925-30)।
18. ਡਾ ਬੀ.ਵੀ ਰਮਨ ‘ਨੋਟੇਬਲ ਹੌਰੋ ਸਕੋਪਜ਼’।
ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗ਼ਲਤ
ਲਿਖਿਆ ਹੈ, ਜੋ ਅਸਲ ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ
ਨੂੰ ਅੱਸੂ ਸੁਦੀ 10, ਯਾਨਿ 22 ਸਤੰਬਰ 1539) ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ
ਚੜ੍ਹਾਈ ਕਰਨ ਦਾ ਦਿਨ ਹੈ।
ਇਕ ਹੋਰ ਗੱਲ ਅਹਿਮ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ ਗੁਰੂ ਨਾਨਕ ਸਾਹਿਬ ਨੂੰ
“ਦੇਵ” ਨਹੀਂ ਲਿਖਿਆ ਬਲਕਿ ਗੁਰੂ ਨਾਨਕ ਜਾਂ ਬਾਬਾ ਨਾਨਕ ਹੀ ਲਿਖਿਆ ਹੈ।
18/01/14)
ਸਰਵਜੀਤ ਸਿੰਘ
ਸ.
ਵਰਿੰਦਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ
ਆਪ ਜੀ ਦੇ ਪੱਤਰ ਸਬੰਧੀ ਬੇਨਤੀ ਹੈ ਕਿ ਸਾਨੂੰ ਗੁਰੂ ਜੀ ਦੇ ਜਨਮ ਦੀਆਂ ਹੀ ਦੋ
ਤਾਰੀਖਾਂ ਨਹੀ ਮਿਲਦੀਆਂ ਸਗੋਂ ਜੋਤੀ ਜੋਤ ਸਮਾਉਣ ਦੀਆਂ ਵੀ ਦੋ ਤਾਰੀਖਾਂ ਮਿਲਦੀਆਂ ਹਨ। ਹੁਣ ਜਦੋਂ
ਇਨ੍ਹਾਂ ਦੀ ਪੜਤਾਲ ਹੋਵੇਗੀ ਤਾਂ ਕੁਲ ਉਮਰ ਵੀ ਇਕ ਨਹੀ, ਉਹ ਵੀ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ
ਹੀ ਲਿਖੀ ਹੈ।
ਯੂਲੀਅਨ ਅਤੇ ਗਰੈਗੋਰੀਅਨ ਦਾ ਝਮੇਲਾ- ਯੂਲੀਅਨ ਕੈਲੰਡਰ
ਸੂਰਜੀ ਕੈਲੰਡਰ ਸੀ। ਇਸ ਦੇ ਸਾਲ ਦੀ ਲੰਬਾਈ 365.25 ਦਿਨ ਸੀ ਭਾਵ 365 ਦਿਨ 6 ਘੰਟੇ ਸੀ। ਇਸ ਵਾਧੂ
ਸਮੇ ਨੂੰ ਚਾਰ ਸਾਲ ਪਿਛੋਂ, ਜੋ ਇਕ ਦਿਨ ਬਣ ਜਾਂਦਾ ਹੈ ਫਰਵਰੀ ਮਹੀਨੇ `ਚ ਜੋੜ ਦਿੱਤਾ ਜਾਂਦਾ ਸੀ
ਅਤੇ ਇਸ ਸਾਲ ਫਰਵਰੀ 29 ਦਿਨਾਂ ਦੀ ਹੁੰਦੀ ਸੀ। 1582 ਵਿਚ ਰੋਮ ਵਾਸੀਆਂ ਨੂੰ ਇਹ ਪਤਾ ਲੱਗਾ ਕਿ
ਸਾਡੇ ਦਿਨ ਤਿਉਹਾਰਾਂ ਦਾ ਸਬੰਧ ਮੌਸਮ ਨਾਲੋਂ ਟੁੱਟ ਗਿਆ ਹੈ। ਪੋਪ ਦੇ ਹੁਕਮ ਤੇ ਵਿਦਵਾਨਾਂ ਨੇ ਇਸ
ਸਮੱਸਿਆ ਦਾ ਕਾਰਨ ਲੱਭਿਆ। ਕਾਰਨ ਇਹ ਸੀ ਕਿ ਸਾਲ ਦੀ ਲੰਬਾਈ (365.25 ਦਿਨ) ਅਸਲ `ਚ ਉਸ ਸਮੇ ਤੋਂ
ਵੱਧ ਸੀ, ਜਿੰਨੇ ਸਮੇ `ਚ (365.2422 ਦਿਨ) ਧਰਤੀ ਸੂਰਜ ਦੁਵਾਲੇ ਇਕ ਚੱਕਰ ਪੂਰਾ ਕਰਦੀ ਹੈ ।
ਵਿਦਵਾਨਾਂ ਨੇ ਨਵੇ ਸਿਧਾਂਤ ਰਾਹੀ ਸਾਲ ਦੀ ਲੰਬਾਈ ਕੁਝ ਘੱਟ ਕਰ ਦਿੱਤੀ। ਅੱਜ ਇਸ ਨੂੰ ਗਰੈਗੋਰੀਅਨ
ਕੈਲੰਡਰ ਕਿਹਾ ਜਾਂਦਾ ਹੈ ਅਤੇ ਸਾਲ ਦੀ ਲੰਬਾਈ 365.2425 ਦਿਨ ਹੈ। ਯੂਲੀਅਨ ਕੈਲੰਡਰ ਦੀ ਲੰਬਾਈ
ਲੱਗ ਭੱਗ 11.25 ਮਿੰਟ ਵੱਧ ਹੋਣ ਕਾਰਨ 128 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਸੀ। 1582
ਵਿਚ 4 ਅਕਤੂਬਰ ਤੋਂ ਪਿਛੋਂ 15 ਅਕਤੂਬਰ ਕਰ ਕੇ 10 ਦਿਨਾਂ ਦੇ ਪੈ ਚੁਕੇ ਫਰਕ ਨੂੰ ਬਰਾਬਰ ਕਰ ਲਿਆ
ਗਿਆ ਸੀ। ਇੰਗਲੈਂਡ ਨੇ ਇਹ ਸੋਧ 1752 ਵਿੱਚ ਕੀਤੀ ਸੀ ਉਦੋਂ ਤਾਈ ਇਕ ਦਿਨ ਦਾ ਹੋਰ ਫਰਕ ਪੈ ਚੁੱਕਾ
ਅਤੇ ਉਨ੍ਹਾਂ ਨੇ 2 ਸਤੰਬਰ ਤੋਂ ਪਿਛੋਂ 14 ਸਤੰਬਰ ਕਰ ਦਿੱਤਾ ਸੀ। ਯੂਲੀਅਨ ਕੈਲੰਡਰ ਕਦੇ ਵੀ ਆਪਣੇ
ਦੇਸ਼ `ਚ ਲਾਗੂ ਨਹੀ ਹੋਇਆ। ਗੋਰਿਆਂ ਦੇ ਆਉਣ ਤੋਂ ਪਿਛੋਂ ਗਰੈਗੋਰੀਅਨ ਕੈਲੰਡਰ ਹੀ ਲਾਗੂ ਹੋਇਆ ਸੀ।
ਗੋਰਿਆਂ ਨੇ ਆਪਣੀ ਸਹੂਲਤ ਲਈ ਭਾਰਤ ਦੇ ਇਤਹਾਸ ਦੀਆਂ ਤਾਰੀਖਾਂ, ਜੋ ਚੰਦਰ ਸੂਰਜੀ ਜਾ ਸੂਰਜੀ
ਬਿਕ੍ਰਮੀ ਕੈਲੰਡਰ ਵਿੱਚ ਸਨ, ਨੂੰ ਯੂਲੀਅਨ `ਚ ਬਦਲ ਲਿਆ ਸੀ।
ਸਾਲ ਦੀ ਲੰਬਾਈ ਘੱਟ ਕਿਵੇਂ ਕੀਤੀ- ਯੂਲੀਅਨ ਕੈਲੰਡਰ
`ਚ ਹਰ ਉਹ ਸਾਲ ਜੋ ਚਾਰ ਨਾਲ ਤਕਸੀਮ ਹੋ ਜਾਂਦਾ ਸੀ ਉਹ ਲੀਪ ਦਾ ਸਾਲ ਹੁੰਦਾ ਸੀ ਭਾਵ ਚ 400 ਸਾਲ
ਵਿੱਚ 100 ਸਾਲ ਲੀਪ ਦਾ ਇਸ ਕਰਕੇ ਹੀ ਸਾਲ ਦਿ ਲਭਾਈ (365*400+100/400) 365.25 ਦਿਨ ਬਣਦੀ ਸੀ।
ਹੁਣ ਉਹ ਸਾਲ ਜੋ 4 ਨਾਲ ਤਕਸੀਮ ਹੁੰਦਾ ਹੈ ਉਹ ਲੀਪ ਦਾ ਸਾਲ ਹੁੰਦਾ ਹੈ ਪਰ ਸਦੀ ਸਾਲ ਭਾਵ 100,
200, 300 ਅਤੇ 400 ਨੂੰ 4 ਨਾਲ ਨਹੀਂ ਸਗੋਂ 400 ਨਾਲ ਤਕਸੀਮ ਕੀਤਾ ਜਾਂਦਾ ਹੈ। 100,200 ਅਤੇ
300 ਸਾਲ 400 ਨਾਲ ਤਕਸੀਮ ਨਹੀ ਹੁੰਦੇ ਇਸ ਲਈ ਇਹ ਲੀਪ ਦੇ ਸਾਲ ਨਹੀ ਗਿਣੇ ਜਾਂਦੇ। ਇਨ੍ਹਾਂ ਸਾਲਾਂ
`ਚ ਫਰਵਰੀ 28 ਦਿਨਾਂ ਦੀ ਹੁੰਦੀ ਹੈ । ਇਸ ਨਵੇਂ ਫਾਰਮੂਲੇ ਮੁਤਾਬਕ ਸਾਲ ਦੀ ਲੰਬਾਈ
(365*400+97/400) 365.2425 ਦਿਨ ਰਹਿ ਗਈ ਜੋ ਕੁਦਰਤੀ ਸਾਲ ਦੀ ਲੰਬਾਈ 365.2422 ਦਿਨਾਂ ਦੇ
ਬਹੁਤ ਹੀ ਨੇੜੇ ਹੈ । ਯੂਲੀਅਨ ਕੈਲੰਡਰ ਜੋ 128 ਸਾਲ ਪਿਛੋਂ 1 ਦਿਨ ਦਾ ਫਰਕ ਪਾਉਂਦਾ ਸੀ ਹੁਣ ਇਹ
ਫਰਕ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਾਵੇਗਾ। ਕਿੰਨੀ ਹੈਰਾਨੀ ਦੀ ਗੱਲ ਹੈ ਜਿਹੜੀ ਗੱਲ ਦੂਜੀਆਂ
ਕੌਮਾਂ ਨੂੰ ਸੋਲਵੀਂ ਸਦੀ `ਚ ਸਮਝ ਆ ਗਈ ਸੀ ਉਹ ਸਾਨੂੰ 21ਵੀਂ ਸਦੀ `ਚ ਵੀ ਨਹੀ ਆ ਰਹੀ। ਜਿਨਾਂ ਦੇ
ਸਾਲ ਦੀ ਲੰਬਾਈ 365.2563 ਦਿਨ ਹੈ।
ਗੁਰੂ ਜੀ ਦਾ ਜਨਮ ਜੇ ਕੱਤਕ ਦੀ ਪੁੰਨਿਆ ਨੂੰ ਮੰਨ ਲਿਆ ਜਾਵੇ ਤਾਂ ਉਸ ਦਿਨ 21 ਕੱਤਕ ਸੀ। ਹੈਰਾਨੀ
ਹੁੰਦੀ ਹੈ ਇਹ ਵੇਖ ਕੇ ਕਿ ਕੁਝ ਵਿਦਵਾਨ ਗੁਰੂ ਜੀ ਦਾ ਜਨਮ 20 ਅਕਤੂਬਰ ਨੂੰ ਹੀ ਲਿਖੀ ਜਾ ਰਹੇ
ਹਨ । ਉਹ ਇਹ ਭੁਲ ਜਾਂਦੇ ਹਨ ਕਿ ਇਹ ਤਾਰੀਖ ਯੂਲੀਅਨ ਕੈਲੰਡਰ ਹੈ ਜੋ ਕਦੇ ਸਾਡੇ ਦੇਸ਼ `ਚ ਲਾਗੂ ਹੀ
ਨਹੀ ਹੋਇਆ। ਇਸੇ ਤਰ੍ਹਾਂ ਹੀ ਖਾਲਸਾ ਪ੍ਰਗਟ ਦਿਵਸ ਦੀ ਤਾਰੀਖ 30 ਮਾਰਚ (2 ਵੈਸਾਖ) ਜਾਂ 29
ਮਾਰਚ ਲਿਖੀ ਜਾ ਰਹੇ ਹਨ। ਯਾਦ ਰਹੇ ਅੱਜ 18 ਜਨਵਰੀ ਨੂੰ ਯੂਲੀਅਨ ਦੀ 5 ਜਨਵਰੀ ਬਣਦੀ ਹੈ। ਇਸ ਲਈ
ਅੱਜ ਯੂਲੀਅਨ ਕੈਲੰਡਰ ਦੀਆ ਤਾਰੀਖਾਂ ਮੁਤਾਬਕ ਗਰੈਗੋਰੀਅਨ ਕੈਲੰਡਰ `ਚ ਦਿਨ ਤਿਉਹਾਰ ਮਨਾਉਣ ਨੂੰ
ਕਿਸੇ ਤਰ੍ਹਾਂ ਵੀ ਜਾਇਜ਼ ਨਹੀ ਮੰਨਿਆ ਜਾ ਸਕਦਾ।
ਤੁਹਾਡੇ ਸਵਾਲ ਸਬੰਧੀ ਬੇਨਤੀ ਹੈ ਕਿ ਜੇ ਕਿਸੇ ਇਕ ਸੱਜਣ ਨੇ ਅੱਸੁ ਸੁਦੀ 10 ਨੂੰ ਅੱਸੁ ਵਦੀ 10
ਲਿਖ ਦਿੱਤਾ ਤਾ ਬਾਕੀਆਂ ਨੇ ਬਿਨਾ ਸੋਚੇ ਸਮਝੇ ਇਕ ਜਾਂ ਦੂਜੇ ਦੀ ਨਕਲ ਕਰਕੇ ਹੀ ਲਿਖ ਦਿੱਤਾ ਹੈ।
ਹੈਰਾਨੀ ਤਾ ਉਦੋਂ ਹੁੰਦੀ ਹੈ ਜਦੋਂ ਇਕ ਇਤਿਹਾਸਕਾਰ ਹੀ ਇਕ ਕਿਤਾਬ `ਚ ਵਦੀ ਅਤੇ ਦੁਜੀ ਸੁਦੀ ਲਿਖ
ਦਿੰਦਾ ਹੈ।
ਧੰਨਵਾਦ ਸਹਿਤ
ਸਰਵਜੀਤ ਸਿੰਘ
15/01/14)
ਵਰਿੰਦਰ ਸਿੰਘ (ਗੋਲਡੀ)
ਸਤਿਕਾਰ ਯੋਗ ਸਰਬਜੀਤ ਸਿੰਘ ਅਤੇ ਗੁਰਸ਼ਰਨ ਸਿੰਘ ਜੀਓ
ਆਪ ਦੋਨਾ ਦਾ ਮੇਰੀ ਚਿੱਠੀ ਦਾ ਜਵਾਬ ਦੇਣ ਵਾਸਤੇ ਬਹੁਤ ਬਹੁਤ ਧਨਵਾਦ, ਸਰਬਜੀਤ ਸਿੰਘ ਜੀਓ ਤੁਸੀ
ਹਮੇਸ਼ਾਂ ਦੀ ਤਰਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ | ਮੈ ਤਾਂ ਕਰਤਾਰਪੁਰੀ ਬੀੜ ਦਾ ਹਵਾਲਾ ਤਾਂ
ਦਿੱਤਾ ਸੀ ਕਿਉਂਕੇ ਇਹ ਭਾਈ ਕਾਹਨ ਸਿੰਘ ਹੁਣਾ ਦੀ ਹੀ ਲਿੱਖੀ ਹੋਈ ਚਿੱਠੀ ਹੈ, ਬਾਕੀ ਕਰਤਾਰਪੁਰੀ
ਬੀੜ ਵਿੱਚ ਕੀ ਸਹੀ ਹੈ ਤੇ ਕੀ ਨਹੀਂ ਓਹ ਤਾਂ ਵਿਦਵਾਨਾ ਨੂੰ ਹੀ ਪਤਾ ਹੋਵੇਗਾ (ਵੈਸੇ ਉਸ ਵਿੱਚ ਤਾਂ
ਪਾਰੇ ਦਾ ਜ਼ਹਰ ਲਾਉਣ ਦਾ ਨੁਸਕਾ ਵੀ ਲਿਖਿਆ ਹੋਇਆ ਹੈ ?)
ਸਰਬਜੀਤ ਸਿੰਘ ਜੀ ਮੇਰੇ ਦਿਮਾਗ ਵਿੱਚ ਇੱਕ ਹੋਰ ਗਲ ਆ ਰਹੀ ਹੈ ਤੁਸੀ ਕਲੰਡਰ ਦੇ ਐਕਸਪਰਟ ਹੋ ਜਰੂਰ
ਦਸਿਓ :- ਜੁਲੀਅਨ ਕਲੰਡਰ
ਵਿੱਚ ਗਰੈਗੋਰੀਅਨ ਨੇ ੧੫੮੨ ਅਤੇ ਬ੍ਰਿਟਿਸ਼ ਨੇ ਸ਼ਾਇਦ ੧੭੫੨ ੦.੦੦੨ % ਦੀ ਜਿਹੜੀ ਸੋਧ ਕੀਤੀ ਸੀ ਜੇ
ਉਸ ਨੂੰ ੩੧ ਮਾਰਚ ਵਿੱਚ ਜੋੜਿਆ ਜਾਵੇ ਤਾਂ ਤਰੀਕ ੧੪ ਅਪ੍ਰੈਲ ਹੀ ਬਣਦੀ ਹੈ | ਹੋ ਸਕਦਾ ਹੈ
ਸਾਡੇ ਵਿਦਵਾਨਾ ਨੇ ਖੋਜ ਕਰਦੇ ਸਮੇ ਇਸ ਗਲ ਨੂੰ ਨਾ ਵਿਚਾਰਿਆ ਹੋਵੇ ਤੇ ਸੁਦੀ ਅਤੇ ਵਦੀ ਦਾ ਚੱਕਰ
ਪੈ ਗਿਆ ਕਿਉਂਕੇ ਦਿਨ ਓਹ ਵੀ ੧੫ ਹੀ ਬਣਦੇ ਹਨ| ਕੀ ਇਹ ਹੋ ਸਕਦਾ ਹੈ ਕੇ ਇਹ ਇੱਕ ਇਮਾਨਦਾਰ ਗਲਤੀ
ਹੋਵੇ ?
ਵਰਿੰਦਰ ਸਿੰਘ (ਗੋਲਡੀ)
14/01/14)
ਸਰਵਜੀਤ ਸਿੰਘ
ਸ.
ਵਰਿੰਦਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਨੇ ਬਹੁਤ ਹੀ ਅਹਿਮ ਨੁਕਤਾ ਸਾਹਮਣੇ ਲਿਆਂਦਾ ਹੈ। ਭਾਈ ਕਾਨ ਸਿੰਘ ਜੀ ਨੇ ਮਹਾਨ
ਕੋਸ਼ ਵਿੱਚ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ, ਅੱਸੂ ਸੁਦੀ 10, ਸੰਮਤ 1596 ਭਾਵ 22
ਸਤੰਬਰ 1539 ਈਸਵੀ ਦਰਜ ਕੀਤੀ ਗਈ ਹੈ। ਆਪ ਨੇ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਵਿੱਚ ਦਰਜ
ਭਾਈ ਕਾਹਨ ਸਿੰਘ ਜੀ ਦੇ ਪੱਤਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰਤਾਰਪਰੀ ਬੀੜ ਵਿੱਚ ਗੁਰੂ ਜੀ ਦੇ
ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਦਰਜ ਹੈ।
ਸ. ਗੁਰਸ਼ਰਨ ਸਿੰਘ ਜੀ ਨੇ ਆਪਣੇ ਪੱਤਰ ਵਿੱਚ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦੀ ਕਿਤਾਬ ‘ਸਿੱਖ
ਤਵਾਰੀਖ਼ ਭਾਗ ਪਹਿਲਾ’ ਦੇ ਹਵਾਲੇ ਨਾਲ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 22 ਸਤੰਬਰ
1539 ਈਸਵੀ (ਜੋ ਅੱਸੂ ਸੁਦੀ 10 ਬਣਦੀ ਹੈ) ਦਰਜ ਕੀਤੀ ਸੀ।
ਤੁਹਾਡਾ ਪੱਤਰ ਪੜ੍ਹਨ ਪਿਛੋਂ ਜਦੋਂ ਮੈਂ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦੀ ਇਕ ਹੋਰ ਕਿਤਾਬ
‘ਨਾਨਕਸ਼ਾਹੀ ਕੈਲੰਡਰ’ ਵੇਖੀ ਤਾਂ ਉਸ ਵਿੱਚ ਉਹ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ
ਅੱਸੂ ਵਦੀ 10 ਲਿਖਦੇ ਹਨ,
“ਇੰਞ ਹੀ ਮਿਹਰਬਾਨ
ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤਿ ਦਿਨ ਵੀ ਗਲਤ ਲਿਖਿਆ ਹੈ, ਜੋ ਅਸਲ
ਵਿੱਚ ਅੱਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਅੱਸੂ ਸੁਦੀ 10 ਯਾਨੀ 22
ਸਤੰਬਰ 1539 ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ”।
(ਨਾਨਕਸ਼ਾਹੀ ਕੈਲੰਡਰ, ਪੰਨਾ 49)
ਮੈਂ ਤਾਂ ਸਮਝਦਾ ਸੀ ਕੇ ਵਦੀ-ਸੁਦੀ ਦੇ ਚੱਕਰ `ਚ, ਮੇਰੇ ਵਰਗਾ ਸਿਖਾਂਦਰੂ ਹੀ ਉਲਝਦਾ ਹੈ ਪਰ ਮੈਨੂੰ
ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਮੰਨੇ-ਪ੍ਰਮੰਨੇ ਵਿਦਵਾਨ ਵੀ ਇਸ ਉਲਝਣ ਤੋਂ ਬਚ ਨਹੀਂ
ਸਕੇ।
ਵਦੀ-ਸੁਦੀ ਦਾ ਚੱਕਰ:- ਚੰਦ ਧਰਤੀ ਦੇ ਦੁਵਾਲੇ ਘੁੰਮਦਾ
ਹੈ। 360 ਡਿਗਰੀ ਦਾ ਇਕ ਚੱਕਰ 30 ਤਿੱਥਾਂ ਵਿੱਚ ਪੂਰਾ ਕਰਦਾ ਹੈ। ਚੰਦ ਦੇ 30 ਦਿਨ, ਜਿਨ੍ਹਾਂ ਨੂੰ
ਤਿੱਥ ਕਿਹਾ ਜਾਂਦਾ ਹੈ, ਸੂਰਜੀ 29.53 ਦਿਨਾਂ ਦੇ ਬਰਾਬਰ ਹੁੰਦੇ ਹਨ। ਉਹ ਸਮਾਂ ਜਿਸ ਵਿੱਚ ਚੰਦ
(360/30) 12 ਡਿਗਰੀ ਦਾ ਸਫਰ ਤਹਿ ਕਰਦਾ ਹੈ। ਇਕ ਤਿਥ ਕਿਹਾ ਜਾਂਦਾ ਹੈ। ਪੁੰਨਿਆ ਤੋਂ ਮੱਸਿਆ ਤਾਈ
ਹਨੇਰਾ ਪੱਖ ਜਾਂ ਵਦੀ ਕਿਹਾ ਜਾਂਦਾ ਹੈ ਅਤੇ ਮੱਸਿਆ ਤੋਂ ਪੁੰਨਿਆ ਤਾਈ ਚਾਨਣਾ ਪੱਖ ਜਾਂ ਸੁਦੀ ਕਿਹਾ
ਜਾਂਦਾ ਹੈ। ਉਤਰੀ ਭਾਰਤ ਵਿਚ ਚੰਦ ਦਾ ਮਹੀਨਾ ਪੁੰਨਿਆ ਤੋਂ ਪੁੰਨਿਆ ਤਾਂਈ ਮੰਨਿਆ ਜਾਂਦਾ ਹੈ।
ਪੁੰਨਿਆ ਤੋਂ ਅਗਲੇ ਦਿਨ 1 ਵਦੀ ਹੁੰਦੀ ਹੈ ਅਤੇ ਮੱਸਿਆ ਤੋਂ ਅੱਗਲਾ ਦਿਨ 1 ਸੁਦੀ। ਜੇ ਕਰ ਕੋਈ
ਮੇਰੇ ਵਰਗਾ ਤਾਰੀਖ ਲਿਖਣ ਵੇਲੇ ਵਦੀ-ਸੁਦੀ `ਚ ਉਲਝ ਜਾਵੇ ਤਾਂ ਤਾਰੀਖ ਵਿੱਚ 15 ਦਿਨ ਦਾ ਫਰਕ ਪੈ
ਜਾਂਦਾ ਹੈ।
ਸ. ਵਰਿੰਦਰ ਸਿੰਘ ਜੀ, ਆਪ ਨੇ ਕਰਤਾਰਪੁਰੀ ਬੀੜ ਦੇ ਹਵਾਲੇ ਨਾਲ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ
ਤਾਰੀਖ ਅੱਸੂ ਵਦੀ 10 ਲਿਖੀ ਹੈ, ਇਹ ਤਾਰੀਖ ਅੱਸੂ ਸੁਦੀ 10 (22 ਸਤੰਬਰ) ਤੋਂ 15 ਦਿਨ ਪਹਿਲਾ ਦੀ
ਬਣਦੀ ਹੈ। ਜਿਵੇ ਕਿ ਡਾ ਦਿਲਗੀਰ ਜੀ ਨੇ ਵੀ 7 ਸਤੰਬਰ ਹੀ ਲਿਖੀ ਹੈ ਅਤੇ ਇਸ ਤਾਰੀਖ ਨੂੰ ਹੀ ਸਹੀ
ਮੰਨਿਆ ਹੈ।
ਆਉ ਹੁਣ ਇਸ ਤਾਰੀਖ ਨੂੰ ਮੁਖ ਰੱਖ ਕੇ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਪਤਾ ਕਰੀਏ।
ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਸੰਮਤ 1596 ਭਾਵ 7 ਸਤੰਬਰ 1539 ਦਿਨ ਐਤਵਾਰ।
ਕੁਲ ਉਮਰ 70 ਸਾਲ 5 ਮਹੀਨੇ 7 ਦਿਨ।
ਇਸ ਮੁਤਾਬਕ ਗੁਰੂ ਜੀ ਦੇ
ਜਨਮ ਦੀ ਤਾਰੀਖ 31 ਮਾਰਚ 1469 ਬਣਦੀ ਹੈ।
ਇਹ ਤਾਰੀਖ ਵੀ ਗੁਰੂ ਜੀ ਦਾ ਜਨਮ ਵੈਸਾਖ ਦਾ ਹੀ ਸਿਧ ਕਰਦੀ ਹੈ।
ਧੰਨਵਾਦ ਸਹਿਤ
ਸਰਵਜੀਤ ਸਿੰਘ
14/01/14)
ਗੁਰਸ਼ਰਨ ਸਿੰਘ ਕਸੇਲ
ਸ੍ਰ
ਵਰਿੰਦਰ ਸਿੰਘ ਗੋਲਡੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੀ ਅਸਲੀ ਤਰੀਖ ਜਾਣਨ ਦੇ ਚਾਹਵਾਨ ਹੋਣ, ਇਸ ਕਰਕੇ ਆਪ
ਵਧਾਈ ਦੇ ਪਾਤਰ ਹੋ । ਅਪਾਂ ਸਾਰੇ ਵੇਖਦੇ ਹੀ ਹਾਂ ਕਿ ਬਹੁਗਿਣਤੀ ਸਿੱਖ ਤਾਂ ਕਹਿੰਦੇ ਹਨ ਕਿ, “ਚਲੋ
ਜੀ ਕੀ ਫਰਕ ਪੈਂਦਾ ਹੈ ਭਾਂਵੇਂ ਕੱਤਕ ਵਿਚ ਮਨਾ ਲਿਆ ਜਾਂ ਵਿਸਾਖ ਵਿਚ” । ਉਂਝ ਭਾਂਵੇਂ ਕ੍ਰਿਸਮਿਸ
ਦੀਆਂ ਵਧਾਈਆਂ ਸਿੱਖ ਆਪੋ ਵਿਚ ਹੀ ਦਈ ਜਾਣ ਪਰ ਆਪਣੀ ਕੌਮ ਵਿਚ ਪਈ ਦੁਬਿਧਾ ਦਾ ਕੋਈ ਫਿਕਰ ਨਹੀਂ ।
ਇਹ ਅੱਜ ਸਾਡੀ ਕੌਮ/ਧਰਮ ਦੀ ਹਾਲਤ ਹੈ ।
ਵੀਰ ਜੀ, ਤੁਹਾਨੂੰ ਸ਼ਾਇਦ ਮੇਰੀ ਚਿੱਠੀ ਪੜ੍ਹਨ ਵਿਚ ਭੁਲੇਖਾ ਲੱਗਾ ਹੈ । ਮੈਂ ਕੋਈ ਕੈਲੰਡਰ ਦਾ
ਵਿਦਵਾਨ ਨਹੀਂ ਹਾਂ ਅਤੇ ਨਾਂ ਹੀ ਮੇਰੀ ਏਨੀ ਔਕਾਤ ਹੈ ਕਿ ਮੈਂ “ਵੈਸਾਖ ਜਾਂ ਕੱਤਕ” ਬਾਰੇ ਕੋਈ
ਫੈਸਲਾ ਕਰਾਂ, ਇਹ ਕੈਲੰਡਰ ਦੇ ਮਾਹਰਾਂ ਦਾ ਵਿਸਾ ਹੈ । ਜਿਹੜੇ ਕੈਲੰਡਰ ਬਾਰੇ ਲੇਖ ਲਿਖਦੇ ਰਹਿੰਦੇ
ਹਨ ਜਾਂ ਕੈਲੰਡਰ ਬਣਾਉਂਦੇ ਹਨ । ਮੇਰੇ ਕੋਲ ਜਿਹੜੀਆਂ ਕਿਤਾਬਾਂ ਹਨ, ਸਿਰਫ ਉਹਨਾਂ ਦਾ ਹਵਾਲਾ
ਦਿੱਤਾ ਹੈ। ਉਹਨਾਂ ਵਿਚੋਂ ਕਿਹੜੀ ਠੀਕ ਹੈ ਤੇ ਕਿਹੜੀ ਗਲਤ, ਇਹ ਫੈਸਲਾ ਵਿਦਵਾਨਾਂ ਨੇ ਕਰਨਾ ਹੈ ।
ਚੰਗਾ ਹੋਵੇ ਜੇਕਰ ਦੋਵੇਂ ਪੱਖਾਂ ਦੇ ਵਿਦਵਾਨ ਰਾਹੇ- ਬਗਾਹੇ ਗੱਲਾਂ ਕਰਨ ਨਾਲੋਂ ਹੁਣ ਇਸ ਵਿਵਾਚ
ਚਰਚਾ ਵਿਚ ਹਿੱਸਾ ਲੈਣ ਤਾਂ ।
ਤੁਸੀਂ ਮੇਰੇ ਵੱਲੋ ਮਹਾਨ ਕੋਸ਼ ਵਿਚੋਂ ਦਿਤੇ ਹਵਾਲੇ ਬਾਰੇ ਪੁੱਛਿਆ ਹੈ,ਕਿ “ ਵੈਸਾਖ ਸੁਦੀ 3 (20
ਵੈਸਾਖ) ਸੰਮਤ 1526 ( 15 ਅਪ੍ਰੈਲ, 1469 ਈ: । ਜੋਤੀ ਜੋਤ ਸਮਾਏ, (ਅਸੂ ਸੁਦੀ 10, ਸੰਮਤ 1596)
22 ਸਤੰਬਰ 1539 ਈਸਵੀ । ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ (ਪੰਨਾ 692-93) ਪਰ ਜਦੋਂ ਮੈ ਸ੍ਰੀ
ਕਰਤਾਰ ਪੂਰੀ ਬੀੜ ਦੇ ਦਰਸ਼ਨ ਨੂੰ ਪੜਿਆ ਤਾਂ ਉਸ ਵਿੱਚ ਭਾਈ ਕਾਹਨ ਸਿੰਘ ਨਾਭਾ ਦੀ ਜੋ ਚਿੱਠੀ ਦਰਜ਼
ਹੈ ਉਸ ਮੁਤਾਬਿਕ ਓਹ ਲਿਖਦੇ ਹਨ :- ਸੰਮਤ ੧੫੯੬ ਅਸੂ ਵਦੀ ੧੦ ਸ੍ਰੀ ਬਾਬਾ ਨਾਨਕ ਦੇਵ ਜੀ ਸਮਾਣੇ
ਕਿਰਪਾ ਕਰਕੇ ਦੱਸੋ ਕੇ ਇਹ ਸੁਦੀ ਹੈ ਜਾਂ ਵਦੀ ?
ਵੀਰ ਜੀ, ਉਸ ਵਿਚ “ਸੁਦੀ” ਹੀ ਲਿਖੀ ਹੈ । ਕਿਹੜੀ ਲਿਖਤ ਠੀਕ ਹੈ,
ਇਹ ਤਾਂ ਵਿਦਵਾਨ ਹੀ ਦੱਸ ਸਕਦੇ ਹਨ ।
ਤੁਸੀਂ ਭਾਈ ਜੋਧ ਸਿੰਘ ਵਾਲੀ ਕਿਤਾਬ “ਕਰਤਾਰਪੁਰੀ ਬੀੜ ਦੇ ਦਰਸ਼ਨ” ਵਿਚ ਭਾਈ
ਕਾਹਨ ਸਿੰਘ ਨਾਭਾ ਜੀ ਦੀ ਚਿੱਠੀ ਦੀ ਗੱਲ ਕੀਤੀ ਹੈ, ਉਸ ਵਿਚ ਤਾਂ ਇਹ ਵੀ ਲਿਖਿਆ ਹੈ ਕਿ,
“ਸੰਮਤ 1655 ਜਹਾਂਗੀਰ ਪਾਤਸ਼ਾਹ ਨੇ ਗੁਰੂ ਅਰਜਨ ਜੀ ਨੂੰ ਰਕਬਾ ਕਰਤਾਰਪੁਰ ਦਿਤਾ ਧਰਮਸਾਲ ਨੂੰ 1964
ਘੁਮਾਂ ਕਨਾਲ 7 ਮਰਲੇ 15” ।(ਤੀਜੀ ਵਾਰ 2000)
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
13/01/14)
ਵਰਿੰਦਰ ਸਿੰਘ ਗੋਲਡੀ
ਸਤਿਕਾਰ ਯੋਗ ਸਰਬਜੀਤ ਸਿੰਘ ਜੀਓ
ਆਪ ਜੀ ਦੀ ਅਤੇ ਸ ਗੁਰਸ਼ਰਨ ਸਿੰਘ ਕਸੇਲ ਹੁਣਾ ਦੀਆਂ ਚਿਠੀਆਂ ਪੜੀਆਂ, ਪੜ ਕੇ ਬਹੁਤ
ਖੁਸ਼ੀ ਹੋਈ ਕੇ ਤੁਸੀ ਇਸ ਮਸਲੇ ਬਾਰੇ ਵਿਚਾਰ ਕਰ ਰਹੇ ਹੋ |
ਤੁਹਾਡੀ ਦੋਨਾ ਵਿਦਵਾਨਾ ਦੀ ਇਸ ਮਾਮਲੇ ਵਿੱਚ ਬਹੁਤ ਰਿਸਰਚ ਲਗਦੀ ਹੈ, ਮੈਨੂੰ ਇੱਕ ਸਵਾਲ ਕਾਫੀ ਸਮੇ
ਤੋਂ ਪ੍ਰੇਸ਼ਾਨ ਕਰ ਰਿਹਾ ਹੈ ਉਮੀਦ ਹੈ ਤੁਸੀ ਜਵਾਬ ਜਰੂਰ ਦਵੋਗੇ |
ਤੁਸੀ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦਾ ਹਵਾਲਾ ਦਿੱਤਾ ਹੈ :-ਵੈਸਾਖ
ਸੁਦੀ 3 (20 ਵੈਸਾਖ) ਸੰਮਤ 1526 ( 15 ਅਪ੍ਰੈਲ, 1469 ਈ: । ਜੋਤੀ ਜੋਤ ਸਮਾਏ, (ਅਸੂ ਸੁਦੀ 10,
ਸੰਮਤ 1596) 22 ਸਤੰਬਰ 1539 ਈਸਵੀ । ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ (ਪੰਨਾ 692-93)
ਪਰ ਜਦੋਂ ਮੈ ਸ੍ਰੀ ਕਰਤਾਰ ਪੂਰੀ ਬੀੜ ਦੇ ਦਰਸ਼ਨ ਨੂੰ ਪੜਿਆ ਤਾਂ ਉਸ ਵਿੱਚ ਭਾਈ ਕਾਹਨ ਸਿੰਘ ਨਾਭਾ
ਦੀ ਜੋ ਚਿੱਠੀ ਦਰਜ਼ ਹੈ ਉਸ ਮੁਤਾਬਿਕ ਓਹ ਲਿਖਦੇ ਹਨ :- ਸੰਮਤ ੧੫੯੬
ਅਸੂ ਵਦੀ ੧੦ ਸ੍ਰੀ ਬਾਬਾ ਨਾਨਕ ਦੇਵ ਜੀ ਸਮਾਣੇ
ਕਿਰਪਾ ਕਰਕੇ ਦੱਸੋ ਕੇ ਇਹ
ਸੁਦੀ ਹੈ ਜਾਂ ਵਦੀ ?
ਵਰਿੰਦਰ ਸਿੰਘ ਗੋਲਡੀ
12/01/14)
ਸਰਵਜੀਤ ਸਿੰਘ
ਸ.
ਗੁਰਸ਼ਰਨ ਸਿੰਘ ਕਸੇਲ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਸ. ਗੁਰਸ਼ਰਨ ਸਿੰਘ ਜੀ, ਆਪ ਨੇ ਖੋਜ ਕਰਕੇ, ਵਿਦਵਾਨਾਂ ਦੇ ਹਵਾਲਿਆਂ ਨਾਲ ਗੁਰੂ ਨਾਨਕ
ਦੇਵ ਜੀ ਦੇ ਪ੍ਰਕਾਸ਼ ਅਤੇ ਜੋਤੀ ਜੋਤ ਦਿਹਾੜਿਆਂ ਦੀਆਂ ਤਾਰੀਖਾਂ ਅਤੇ ਗੁਰੂ ਜੀ ਕੁਲ ਉਮਰ ਲਿਖੀ ਹੈ।
ਆਪ ਜੀ ਦੇ ਪੱਤਰ `ਚ ਜੋ ਜਾਣਕਾਰੀ ਮਿਲਦੀ ਹੈ ਉਹ ਹੇਠ ਲਿਖੇ ਅਨੁਸਾਰ ਹੈ;
ਜਨਮ ਤਾਰੀਖ
1- ਕਰਮ ਸਿੰਘ ਹਿਸਟੋਰੀਅਨ:- 15 ਅਪ੍ਰੈਲ 1469 ਈਸਵੀ, ਵੈਸਾਖ ਸੁਦੀ 3, ਵੈਸਾਖ 20 ਸੰਮਤ
1526।
2- ਭਾਈ ਕਾਹਨ ਸਿੰਘ ਨਾਭਾ:- ਵੈਸਾਖ ਮਹੀਨੇ ਦੀ 20 ਤਰੀਕ ਸੀ, ਅਪ੍ਰੈਲ ਸੰਨ 1469 ਈਸਵੀ।
3- ਪ੍ਰੋ. ਕਰਤਾਰ ਸਿੰਘ :- ਵੈਸਾਖ ਮਹੀਨੇ ਦੀ 20 ਤਰੀਕ ਸੀ । ਅਪ੍ਰੈਲ ਸੰਨ 1469 ਈਸਵੀ ।
4- ਡਾ. ਹਰਜਿੰਦਰ ਸਿੰਘ ਦਿਲਗੀਰ:- 20 ਅਕਤੂਬਰ 1469 ਈਸਵੀ।
5- ਭਾਈ ਬਾਲੀ ਵਾਲੀ ਸਾਖੀ:- ਸੰਮਤ 1526 ਕੱਤਕ ਦੀ ਪੂਰਨਮਾਸ਼ੀ ।
6- ਭਾਈ ਸੰਤੋਖ ਸਿੰਘ ਜੀ:- ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526।
ਜੋਤੀ ਜੋਤ ਦੀ ਤਾਰੀਖ
1-ਕਰਮ ਸਿੰਘ ਹਿਸਟੋਰੀਅਨ:- ਅੱਸੂ ਸੁਦੀ 10, ਸੰਮਤ 1596, 22 ਸਤੰਬਰ 1539 ਈਸਵੀ ।
2- ਭਾਈ ਕਾਹਨ ਸਿੰਘ ਨਾਭਾ :- ਅੱਸੂ ਸੁਦੀ 10, ਸੰਮਤ 1596, 22 ਸਤੰਬਰ 1539 ਈਸਵੀ ।
3-ਡਾ. ਹਰਜਿੰਦਰ ਸਿੰਘ ਦਿਲਗੀਰ :- 22 ਸਤੰਬਰ 1539 ਈਸਵੀ ।
4- ਭਾਈ ਸੰਤੋਖ ਸਿੰਘ ਜੀ:- ਅੱਸੂ ਸੁਦੀ ਦਸਵੀਂ ਸੰਮਤ 1596 ਬਿਕ੍ਰਮੀ।
ਕੁਲ ਉਮਰ
1- ਪ੍ਰੋ. ਕਰਤਾਰ ਸਿੰਘ ਜੀ:- 70 ਸਾਲ 5 ਮਹੀਨੇ 7 ਦਿਨ।
2- ਭਾਈ ਸੰਤੋਖ ਸਿੰਘ ਜੀ:- 70 ਸਾਲ, 5 ਮਹੀਨੇ 7 ਦਿਨ
ਸ. ਗੁਰਸ਼ਰਨ ਸਿੰਘ ਜੀ, ਆਪ ਜੀ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ `ਚ, ਜੋ ਸਪੱਸ਼ਟ ਹੁੰਦਾ ਹੈ ;
1- ਜੋਤੀ ਜੋਤ:-ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਬਾਰੇ ਵਿਦਵਾਨਾਂ `ਚ ਕੋਈ ਮਤਭੇਦ ਨਹੀ
ਹਨ।
2- ਕੁਲ ਉਮਰ:- ਗੁਰੂ ਜੀ ਦੀ ਕੁਲ ਉਮਰ ਬਾਰੇ ਵੀ ਕੋਈ ਮਤਭੇਦ ਨਹੀ ਹਨ।
3-ਜਨਮ ਤਾਰੀਖ:- ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਸਬੰਧੀ ਵਿਦਵਾਨਾਂ `ਚ ਕੁਝ ਮਤਭੇਦ ਹੈ।
ਉਪ੍ਰੋਕਤ ਤਿੰਨ ਤੱਥਾ ਵਿੱਚੋਂ ਕਿਸੇ ਦੋ ਤੱਥਾ ਦੀ ਜਾਣਕਾਰੀ ਹੋਵੇ ਤਾਂ ਅਸੀਂ ਤੀਜੇ ਤੱਥ ਬਾਰੇ ਪਤਾ
ਕਰ ਸਕਦੇ ਹਾਂ। ਇਸ ਮੁਤਾਬਕ;
1- ਗੁਰੂ ਜੀ ਦੀ ਕੁਲ ਉਮਰ 70 ਸਾਲ, 5 ਮਹੀਨੇ 7 ਦਿਨ ਹੈ।
2- ਜੋਤੀ ਜੋਤ ਸਮਾਉਣ ਦੀ ਤਾਰੀਖ, ਅੱਸੂ ਸੁਦੀ 10, ਸੰਮਤ 1596, 22 ਸਤੰਬਰ 1539 (ਯੂਲੀਅਨ)
ਇਸ ਮੁਤਾਬਕ ਗੁਰੂ ਜੀ ਦੇ
ਜਨਮ ਦੀ ਤਾਰੀਖ 15 ਅਪ੍ਰੈਲ 1469 ਯੂਲੀਅਨ ਬਣਦੀ ਹੈ।
ਧੰਨਵਾਦ
ਸਰਵਜੀਤ ਸਿੰਘ
11/01/14)
ਗੁਰਸ਼ਰਨ ਸਿੰਘ ਕਸੇਲ
ਡਾ.
ਗੁਰਮੀਤ ਸਿੰਘ ਬਰਸਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਜਿਵੇਂ ਤੁਸੀਂ ਆਪਣੀ 07-01-14 ਵਾਲੀ ਚਿਠੀ ਵਿਚ ਲਿਖਿਆ ਹੈ ਕਿ, “ਮੇਰਾ ਸੁਝਾਓ ਹੈ ਕਿ ਜਿਵੇ
‘ਸਿੱਖ ਮਾਰਗ’ ਤੇ ਪਹਿਲਾ ਵੀ ਕਈ ਸੰਵੇਦਨਸ਼ੀਲ ਮੁੰਦਿਆਂ ਤੇ ਵਿਚਾਰ ਚਰਚਾ ਹੋ ਚੁਕੀ ਹੈ ਇਸੇ ਤਰ੍ਹਾਂ
ਹੀ ‘ਕੱਤਕ ਕਿ ਵਿਸਾਖ’
ਵਿਸ਼ੇ ਤੇ ਵੀ ਹੋਣੀ ਚਾਹੀਦੀ ਹੈ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਤਰੀਕ ਸਬੰਧੀ ਕਿਸੇ ਠੋਸ
ਨਤੀਜੇ ਤੇ ਪੁੱਜਿਆ ਜਾ ਸਕੇ”।
ਸੋ, ਬੇਨਤੀ ਹੈ ਕਿ ਇਹ ਬਹੁਤ ਚੰਗਾ ਹੋਵੇ ਜੇਕਰ ਸਿੱਖ ਵਿਦਵਾਨ, ਸਿੱਖਾਂ ਵਿਚ ਪਏ ਇਸ ਝਮੇਲੇ ਨੂੰ
ਖਤਮ ਕਰਨ ਲਈ ਆਪਣੀ-ਆਪਣੀ ਹਉਮੇਂ ਅਤੇ ਕਿਸੇ ਵਿਦਵਾਨ ਨਾਲ ਈਰਖਾ ਬਾਜੀ ਛੱਡਕੇ, ਨਿਰੋਲ ਸਿੱਖ ਕੌਮ
ਦਾ ਮਸਲਾ ਸਮਝਕੇ ਵਿਚਾਰ-ਵਿਟਾਂਦਰਾ ਕਰਨ ਤਾਂ ਜੋ ਗੁਰੂ ਜੀ ਦੇ ਪ੍ਰਕਾਸ਼ / ਗੁਰਪੁਰਬ ਵਾਲੀ ਕਿਸੇ ਇਕ
ਤਰੀਖ ਨਾਲ ਸਹਿਮਤ ਹੋ ਸਕਣ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਬਾਰੇ ਜਿੰਨੇ ਕੁ ਵਿਦਵਾਨਾ ਦੀ ਮੇਰੇ ਕੋਲ ਜਾਣਕਾਰੀ ਹੈ, ਉਹ
ਆਪ ਸੱਭ ਪਾਠਕਾਂ ਨਾਲ ਸਾਂਝੀ ਕਰਦਾ ਹਾਂ:
ਜਿਵੇਂ ਕਈ ਵਿਦਵਾਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਵੈਸਾਖ ਵਿਚ ਦੱਸਣ ਸਮੇ ਭਾਈ ਗੁਰਦਾਸ ਜੀ
ਦੀ ਵਾਰ ਪਹਿਲੀ ਦੀ 27ਵੀਂ ਪਾਉੜੀ ਵਿਚ ਆਏ ਸ਼ਬਦ “ਵਿਸੋਆ” ਤੋਂ ਲੈਂਦੇ ਹਨ, ਅਤੇ ਨਾਲ ਇਹ
ਦਲੀਲ ਵੀ ਦੇਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਰਕੇ ਖੰਡੇ ਬਾਟੇ ਦੀ ਪਾਹੁਲ ਦਾ ਦਿਨ ਵੀ
ਵੈਸਾਖ ਦਾ ਮਹੀਨਾ ਰੱਖਿਆ ਸੀ । ਇਹ ਕਿਥੋਂ ਤੀਕਰ ਠੀਕ ਹੈ ਇਹ ਤਾਂ ਕੈਲੰਡਰ ਦੇ ਜਾਣੂ ਵਿਦਵਾਨ ਹੀ
ਦੱਸ ਸਕਦੇ ਹਨ ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ
ਪਲੋਆ॥ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥ ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ
ਸੋਆ॥ ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥ ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ
ਵਿਸੋਆ॥ ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥ ਗੁਰਮੁਖ ਕਲਿ ਵਿਚ ਪਰਗਟ ਹੋਆ ॥
ਉਹਨਾਂ ਦੇ ਪ੍ਰਕਾਸ਼ ਦਿਵਸ ਬਾਰੇ ਕਿਤਾਬ, “ਕੱਤਕ ਕਿ ਵਿਸਾਖ” ਵਿਚ ਸ੍ਰ
ਕਰਮ ਸਿੰਘ ਹਿਸਟੋਰੀਅਨ ਨੇ 15 ਅਪ੍ਰੈਲ 1469 ਈਸਵੀ ਲਿਖੀ ਹੈ ।
ਵੈਸਾਖ ਸੁਦੀ 3 (20 ਵੈਸਾਖ) ਸੰਮਤ 1526 ( 15 ਅਪ੍ਰੈਲ, 1469 ਈ: । ਜੋਤੀ ਜੋਤ ਸਮਾਏ, (ਅਸੂ
ਸੁਦੀ 10, ਸੰਮਤ 1596) 22 ਸਤੰਬਰ 1539 ਈਸਵੀ । ਭਾਈ ਕਾਹਨ ਸਿੰਘ
ਨਾਭਾ, ਮਹਾਨ ਕੋਸ਼ (ਪੰਨਾ 692-93)
ਵੈਸਾਖ ਮਹੀਨੇ ਦੀ 20 ਤਰੀਕ ਸੀ । ਅਪ੍ਰੈਲ ਸੰਨ 1469 ਈਸਵੀ । ਸਿੱਖ ਇਤਿਹਾਸ ਸ਼ੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਅੰਮ੍ਰਿਤਸਰ । ਪ੍ਰੋ. ਕਰਤਾਰ ਸਿੰਘ । ਗੁਰੂ ਜੀ ਦੀ
ਕੁਲ ਉਮਰ 70 ਸਾਲ 5 ਮਹੀਨੇ 7 ਦਿਨ
ਡਾ. ਹਰਜਿੰਦਰ ਸਿੰਘ ਦਿਲਗੀਰ ਹੁਰੀਂ 20 ਅਕਤੂਬਰ 1469 ਈਂ ਨੂੰ ਠੀਕ
ਸਮਝਦੇ ਹਨ । ਸਿੱਖ ਤਵਾਰੀਖ ਭਾਗ ਪਹਿਲਾ ਪੰਨਾ 116 (ਜੋਤੀ ਜੋਤ ਸਮਾਉਣਾ 22 ਸਤੰਬਰ 1539 ਈਸਵੀ ।(
ਪੰਨਾ 177)
ਭਾਈ ਬਾਲੀ ਵਾਲੀ ਸਾਖੀ ਸੰਮਤ 1526 ਕੱਤਕ ਦੀ ਪੂਰਨਮਾਸ਼ੀ । (ਪੰਨਾ 11)
ਸੂਰਜ ਪ੍ਰਕਾਸ਼ ਭਾਈ ਸੰਤੋਖ ਸਿੰਘ ਜੀ, ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526 ਨੂੰ ਸਵਾ ਪਹਿਰ
ਤੜਕੇ । (ਪੰਨਾ 17) ਜੋਤੀ ਜੋਤ ਸਮਾਉਣਾ ਅੱਸੂ ਸੁਦੀ ਦਸਵੀਂ ਸੰਮਤ 1596 । ਕੁਲ 70 ਸਾਲ, 5 ਮਹੀਨੇ
7 ਦਿਨ (ਅੱਸੂ ਸੁਦੀ 10 ਸੰਮਤ 1596)
ਸੋ, ਸ੍ਰ ਗੁਰਮੀਤ ਸਿੰਘ ਜੀ, ਆਸ ਕਰਦਾ ਹਾਂ ਕਿ ਸਿੱਖ ਕੌਮ ਦੇ ਕੈਲੰਡਰ ਵਾਲੇ ਵਿਦਵਾਨ ਇਸ ਮਸਲੇ
ਬਾਰੇ ਕਿਸੇ ਇਕ ਤਰੀਖ ਨਾਲ ਸਹਿਮਤ ਹੋ ਕੇ ਸਿੱਖ ਕੌਮ ਨੂੰ ਇਸ “ਕੱਤਕ
ਕਿ ਵਿਸਾਖ” ਵਾਲੇ ਪਏ ਭੰਬਲਭੂਸੇ ਤੋਂ ਕੱਢ ਦਿਉਗੇ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ