.

ਕਵੀ ਆਲਮ ਦੀ ਕ੍ਰਿਤ
ਕਿੱਸਾ ਮਾਧਵ ਨਲ ਕਾਮ ਕੰਦਲਾ


ਸਤਿ ਸ੍ਰੀ ਗਣੇਸਾਯਨਮ:॥
ਅਬ ਮਾਧਵ ਨਲ ਕਾਮ ਕੰਦਲਾ
ਚੌਪਈ
ਪ੍ਰਥਮੈ ਪਾਰਬ੍ਰਹਮ ਕਉ ਪਰਨੌ। ਪੁਨ ਕਛੁ ਜਗਤ ਰੀਤਿ ਰਸੁ ਬਰਨੌ।
ਪਾਰਬ੍ਰਹਮ ਪਰਿਪੂਰਨ ਸੁਆਮੀ। ਘਟਿ ਘਟਿ ਰਹੈ ਸੁ ਅੰਤਰਜਾਮੀ।
ਘਟਿ ਘਟਿ ਰਹੈ ਲਖੈ ਨਹਿਂ ਕੋਈ। ਜਲ ਥਲ ਰਹੈ ਸਰਬ ਮੈ ਸੋਈ।
ਜਾ ਕੀ ਆਦਿ ਅੰਤਿ ਨਹੀ ਜਾਨੀ। ਪੰਡਿਤ ਕਥਾ ਗਿਆਨ ਸੋ ਮਾਨੀ।
ਗਿਆਨੀ ਹੋਇ ਸੁ ਗੁਰਮੁਖਿ ਧਿਆਵੈ। ਖੋਜੀ ਹੋਇ ਸੁ ਖੋਜਤਿ ਪਾਵੈ।
ਦੋਹਰਾ
ਮਨ ਬਚ ਕ੍ਰਮ ਸੋਵਤ ਚਲਤ, ਜਾਗਤਿ ਚਿਤਵਤ ਨਿਤ।
ਸੰਗਿ ਲਾਗੋ ਡੋਲਤ ਫਿਰਤ, ਸੋ ਕਰਤਾ ਧਰ ਚਿਤ॥੧॥
ਚੌਪਈ
ਹੁਤੋ ਨਗਰ ਪੁਹਮ ਪੁਰ ਚੀਨਾ। ਤਾ ਮੈ ਪੁਰਖ ਮਹਿਮਦ ਕੀਨਾ।
ਤਾ ਕੀ ਪ੍ਰੀਤ ਲਗੀ ਸੰਸਾਰੂ। ਚੰਦ ਸੂਰ ਦੋ ਕੀਨ ਅਉਤਾਰੂ।
ਧਰਮ ਰੂਪ ਉਪਜਿਓ ਹੈ ਆਪੂ। ਅਪਨੇ ਜਨਮਿ ਨ ਕੀਨਾ ਪਾਪੂ।
ਉਸ ਕੋ ਨਾਮ ਲੇਤ ਜੋ ਰਹਈ। ਤਾਂ ਤੇ ਜਰਾ ਰੋਗ ਨਹੀ ਰਹਈ।
ਚਾਰ ਮੀਤ ਬੈਠੇ ਇਕ ਸਾਥਾ। ਬੋਲਹਿ ਬਚਨ ਜੋਰ ਕੈ ਗਾਥਾ।
ਸੋਰਠਾ
ਅਬੂ ਬਕਰ ਉਮਰ ਉਸਮਾਨ, ਐ ਚੌਥੇ ਅਲੀ ਸੁਜਾਨ।
ਗੁਨੀ ਕਥੈ ਕਹਿ ਗਿਆਨ, ਜੋ ਕਥਾ ਮੁਖਿ ਬਾਚਈ॥੨॥
ਚੌਪਈ
ਗਉਸੁ ਕੁਤਬ ਕਾਦਰੀ ਕਹਾਇਓ। ਜਗ ਮੈ ਸੈਦ ਮਹੰਮਦੀ ਆਇਓ।
ਬੰਸ ਰਸੂਲ ਕੀਓ ਪ੍ਰਗਾਸਾ। ਪੁਰਵਏ ਨਾਮੁ ਲੈਤ ਜੋ ਆਸਾ।
ਮੀਰਾ ਨਾਮੁ ਸਕਲ ਗੁਨ ਰਟਈ। ਦੁਖ ਦਰਦ ਪਾਪ ਸਭ ਘਟਈ।
ਸੋ ਉਨ ਕੋ ਜਨ ਜਗਤ ਕਹਾਵੈ। ਨਿਰਭਉ ਰਹੈ ਸਦਾ ਫਲੁ ਪਾਵੈ।
ਜਨ ਆਲਮ ਨਿਹਚਾ ਕਰ ਜਾਨਾ। ਤਿਨ ਕੇ ਚਰਨ ਧੋਇ ਮਨੁ ਮਾਨਾ।
ਸੋਰਠਾ
ਜੋ ਮਨੁ ਲਾਵਹਿ ਤਾਹਿ, ਸੈਦ ਮਹੰਮਦੀ ਪੀਰ ਸੋ।
ਮਨ ਬੰਛਤ ਫਲ ਪਾਹਿ, ਤੀਨ ਲੋਕ ਦੀ ਸੰਪਦਾ॥੩॥
ਚੌਪਈ
ਜਗਪਤਿ ਰਾਜ ਕੋਟ ਜੁਗ ਕੀਚੈ। ਸਾਹ ਜਲਾਲ ਛਤ੍ਰਪਤਿ ਜੀਜੈ।
ਦਿਲੀਪਤਿ ਅਕਬਰ ਸੁਲਤਾਨਾ। ਸਪਤ ਦੀਪ ਮਹਿ ਜਾ ਕੀ ਆਨਾ।
ਸਿਧਨ ਪਤਿ ਜਗ ਨਾਥੁ ਸੁਹੇਲਾ। ਆਪਨ ਗੁਰੁ ਜਗਤ ਸਭ ਚੇਲਾ।
ਖਰ ਭੂਮਹਿ ਵਹ ਪਾਨਾ ਕਰਈ। ਬਾਸਕ ਇੰਦਰਆਸਨ ਬਰ ਹਰਈ।
ਰਹਿ ਤ੍ਰਿਣ ਦੰਤ ਸਰਣਿ ਜੋ ਆਵਹਿ। ਦੁਆਰੈ ਭੀਰ ਬਾਰ ਨਹੀਂ ਪਾਵਹਿ।
ਦੋਹਰਾ
ਦੰਡ ਭਰਹਿ ਸੇਵਾ ਕਰਹਿ, ਬਾਸਕ ਇੰਦ੍ਰ ਕੁਮੇਰ।
ਗਣ ਗੰਧ੍ਰਬ ਕਿੰਨਰ ਸਭੈ ਛਜ ਰਹੈ ਹੁਏ ਚੇਰ॥੪॥
ਚੌਪਈ
ਦੇਸ ਦੇਸ ਕੇ ਭੂਪਤਿ ਆਵਹਿ। ਦੁਆਰੈ ਭੀਰ ਬਾਰੁ ਨਹਿਂ ਪਾਵਹਿ।
ਕਾਪਹਿ ਬਹੁਤ ਤ੍ਰਾਸ ਜੀਅ ਲੇਹੀ। ਲੇ ਅਕੋਰ ਪਰ ਦੁਆਰੈ ਦੇਹੀ।
ਇਕ ਛਤੁ ਰਾਜੁ ਬਿਦਾਤੇ ਕੀਨਾ। ਕਤਹੂ ਦੁਰਜਨ ਰਹਿਓ ਨ ਚੀਨਾ।
ਧਰਮ ਰੂਪ ਸਭ ਦੇਸ ਚਲਾਵੈ। ਹਿੰਦੂ ਤੁਰਕ ਪੰਥ ਦੋ ਗਾਵੈ।
ਆਗੈ ਨੇਬ ਮਹਾਮਨ ਮੰਤ੍ਰੀ। ਨ੍ਰਿਪ ਰਾਜ਼ਾ ਟੋਡਰ ਮਲ ਛੱਤ੍ਰੀ।
ਦੋਹਰਾ
ਜਿਉ ਮੰਤ੍ਰੀ ਬਿਕ੍ਰਮ ਸੈਨ ਕੇ ਮੰਤ੍ਰ ਕਰਹਿ ਅਰਥਾਇ।
ਸੁਨਤ ਬੇਦ ਸੰਮਤ ਕਥਾ ਪੁੰਨ ਕਰਤ ਦਿਨ ਜਾਇ॥੫॥
ਚੌਪਈ
ਸੰਮਤੁ ਨੌ ਸੈ ਇਕਾਨਵਾ ਆਹੀ। ਕਰਉ ਕਥਾ ਅਬ ਬੋਲਹੁ ਤਾਹੀ।
ਕਹੋ ਬਾਤ ਸੁਨਹੋ ਸਭ ਲੋਗਾ। ਕਰੋਂ ਕਥਾ ਸਿੰਗਾਰ ਬਿਓਗਾ।
ਕਛੁ ਆਪਨ ਕਛੁ ਪਰ ਕ੍ਰਿਤ ਜੋਰੈ। ਜਥਾ ਸਕਤ ਕਰ ਅਚਰ ਜੋਰੇ।
ਸਰਬ ਸਿੰਗਾਰ ਬ੍ਰਿਹ ਕੀ ਰੀਤੀ। ਮਾਧਵ ਨਲ ਕਾਮ ਕੰਦਲਾ ਪ੍ਰੀਤੀ।
ਕਥਾ ਸਹਸਕ੍ਰਿਤ ਸੁਨ ਕਛੁ ਥੋਰੀ। ਭਾਖਾ ਬਾਂਧਿ ਚੌਪਈ ਜੋਰੀ।
ਦੋਹਰਾ
ਮਾਧਵ ਨਲਿ ਸਭ ਬਿਧ ਚਤੁਰ, ਕਾਮ ਕੰਦਲਾ ਜੋਗੁ।
ਕਰੋ ਕਥਾ ਆਲਿਮ ਸੁਮਤਿ ਉਸਤਤਿ ਬਿਰਹਿ ਬਿਓਗ॥੬॥
ਚੌਪਈ
ਪਹੁਪਾਵਤੀ ਨਗਰੁ ਇਕ ਸੁਨਾ। ਗੋਬਿੰਦ ਚੰਦੁ ਰਾਜਾ ਬਹੁ ਗੁਨਾ।
ਧਰਮ ਪੰਥ ਦਿਨਪ੍ਰਤਿ ਪਗੁ ਧਰਈ। ਪਰਮ ਪਵਿੱਤ੍ਰ ਪਾਪ ਪਰਹਰਈ।
ਤਾ ਮਹਿ ਰਹੈ ਸਦਾ ਸਖ ਤਿਆਗੀ। ਮਾਧਵ ਨਲ ਬ੍ਰਾਹਮਨ ਬੈਰਾਗੀ।
ਰਾਜੈ ਪਾਸ ਪ੍ਰਾਤ ਉਠਿ ਆਵੈ। ਲੇ ਤੁਲਸੀ ਦਲ ਦੇਵ ਪੂਜਾਵੈ।
ਦੇਵ ਪੂਜਾਇ ਬੋਲੈ ਸੁਭ ਬੈਨਾ। ਬਹੁਰਿ ਜਾਇ ਗ੍ਰਿਹ ਮੂਰਤਿ ਮੈਨਾ।
ਸੋਰਠਾ
ਬਾਚੇ ਬੇਦ ਪੁਰਾਨ, ਨਉ ਬਿਆਕਰਨ ਬਖਾਨਈ।
ਜੋਤਕ ਆਗਮ ਜਾਨ, ਸਾਮੁਦ੍ਰਿਕ ਸੰਗੀਤ॥੭॥
ਚੌਪਈ
ਅਤਿ ਰੂਪਵੰਤ ਸਗਲ ਗੁਨ ਭਰਿਓ। ਪੁਹਮੀ ਕਾਮਦੇਵ ਅਉਤਰਿਓ।
ਤਾ ਕਾ ਰੂਪ ਨਾਰ ਜੋ ਦੇਖਹਿ। ਪਲਕ ਓਟ ਜੁਗ ਜੁਗ ਸਮ ਲੇਖਹਿ।
ਦੇਖ ਰੂਪ ਸਭ ਰੀਝਿ ਰਹਾਈ। ਸ੍ਰਵਨ ਸੁਨਹਿ ਬਿਸਮੇ ਹੋਇ ਜਾਈ।
ਚਿਤਵਤ ਤ੍ਰਿਆ ਚਤੁਰਗਤਿ ਕੋਈ। ਦ੍ਰਵੈ ਮਦਨ ਤਨੁ ਬਿਆਕੁਲ ਹੋਈ।
ਗਾਵੈ ਸਰਬ ਬਜਾਵੈ ਬੈਨਾ। ਸਭ ਨਾਰੀ ਮੋਹੇ ਮ੍ਰਿਗ ਨੈਨਾ।
ਅੜਿਲ
ਮਨੁ ਲਾਗੈ ਜਿਹ ਧਾਇ, ਸੋ ਤੋ ਮਨ ਹੀ ਮੈ ਬਸੈ।
ਸੋਵਤ ਜਾਗਤ ਨੈਕੁ ਨ ਆਖਿਨ ਸੋ ਨਸੈ।
ਬਿਨ ਦੇਖੇ ਅਕੁਲਾਹਿ ਪ੍ਰਾਨ ਨਹ ਧੀਰਹੀ।
ਨਿਸ ਦਿਨ ਭੀਜਹਿ ਤੀਰ, ਨੈਨ ਕੇ ਨੀਰ ਹੀ॥੮॥
ਚੌਪਈ
ਇਕ ਦਿਨ ਪ੍ਰਾਤ ਭਯੋ ਉਜੀਆਰਾ। ਮਾਧਵ ਨਲ ਇਸਨਾਨ ਸਿਧਾਰਾ।
ਕਰ ਮਜਨ ਪੁਨ ਤਿਲਕ ਸਵਾਰੈ। ਲੈ ਬੈਨਾ ਸੁਰ ਰਾਗ ਉਚਾਰੈ।
ਸੁਨਤ ਨਾਦ ਮੋਹੀ ਪਨਹਾਰੀ। ਸੀਸਨ ਤੇ ਗਾਗਰ ਭੁਇ ਡਾਰੀ।
ਨਾਦ ਸੁਨਤ ਤਿਨ ਦੀਨੇ ਕਾਨਾ। ਜਨ ਮ੍ਰਿਗੁ ਜੂਹ ਥਕਤ ਉਦਿਆਨਾ।
ਕਰਤ ਨਾਦ ਮਨ ਮੋਹਨ ਭੇਸਾ। ਜਨ ਠਗ-ਮੂਰਿ ਕੀਓ ਪ੍ਰਵੇਸਾ।
ਸੋਰਠਾ
ਥਕੀ ਕੁਰੰਗਨ ਜੂਹ ਸੁਨਤ ਨਾਦ ਸੁ ਗਾਨ ਸਭ।
ਤਰ ਧਾਈ ਦੈ ਹੂਹ, ਕਾਮ ਕੁਵੰਡ ਚਢਾਇਕੈ॥੯॥
ਚੌਪਈ
ਇਕ ਤ੍ਰਿਯ ਮੋਹ ਮੂਰਛ ਧਰ ਪਰਹੀ। ਇਕ ਤ੍ਰਿਅ ਗਿਰਤ ਆਪੁ ਸੰਭਰਹੀ।
ਇਕ ਨਨ ਸੌ ਨੈਨ ਨੈ ਮਿਲਾਵਹਿ। ਤਜਿ ਸਰ ਏਕ ਨਿਕਟ ਚਲਿ ਆਵਹਿ।
ਏਕਨ ਪਰਤਨ ਚੀਰ ਸੰਭਾਰਾ। ਬਿਆਕਲ ਭਈ ਛੂਟਿ ਗਏ ਬਾਰਾ।
ਏਕਨ ਭੂਖਨ ਧਰੇ ਉਤਾਰੀ। ਏਕਨ ਤਜੀ ਕੁੰਚਰੀ ਸਾਰੀ।
ਇਕ ਤੌ ਨਾਰ ਚਲੀ ਉਠਿ ਸੰਗਾ। ਜੈਸੇ ਧੁਨਿ ਸੁਨਿ ਚਲੇ ਕੁਰੰਗਾ।
ਦੋਹਰਾ
ਕਾਮ ਧਨੁਖ ਸਰ ਪੰਚ ਲੈ, ਮਾਰੀ ਤ੍ਰੀਆ ਸੁ ਠਾਇ।
ਤੇ ਮ੍ਰਿਗ ਗਤਿ ਮੋਹੀ ਸਕਲ, ਦਿਜ ਪਾਰਧਿ ਕੀ ਨਾਇ॥੧੦॥
ਚੌਪਈ
ਏਕ ਨਾਰ ਹਸਿ ਹਸਿ ਮੁਖ ਜੋਵਹਿ। ਨੀਰਜ ਏਕ ਨੈਨ ਭਰ ਰੋਵਹਿ।
ਡੋਲਹਿ ਏਕ ਪਵਨ ਜਿਉਂ ਦੀਆ। ਛੂਟੇ ਕੇਸ ਉਘਾਰੇ ਹੀਆ।
ਕਰੇ ਰਾਗ ਮਾਧਵ ਨਲ ਰਾਗੀ। ਜਿਉਂ ਤਿਨ ਜਾਨ ਠਗਉਰੀ ਲਾਗੀ।
ਮਾਧਵ ਨਲ ਦੇਖੀ ਪਨਿਹਾਰੀ। ਬਿਆਕੁਲ ਭਈ ਨਗਰ ਕੀ ਨਾਰੀ।
ਤਬ ਉਠਿ ਚਲਿਓ ਨਗਰ ਕੌ ਸੋਈ। ਕਹਤ ਚਰਿਤ੍ਰ ਸਾਤ ਦਿਨ ਸੋਈ।
ਸੋਰਠਾ
ਗਇਓ ਮਦਨੁ ਸਰ ਮਾਰ, ਡਾਰ ਨਾਰ ਅਹਾਰੁ ਭੁਇ।
ਬਿਰਹ ਅਗਨ ਤਨੁ ਜਾਰ, ਪਲ ਉਦ੍ਵੇਗ ਸੁਪ ੂਰ ਸਭ॥੧॥
ਚੌਪਈ
ਨਗਰ ਖੋਰ ਮਾਧਵ ਨਲ ਆਵੈ। ਤ੍ਰੀਆ ਪੁਰਖ ਮਤਿ ਅੰਨ ਜਿਵਾਵੈ।
ਸੁਨਤ ਨਾਦ ਕਰ ਛਲ ਨ ਸੰਭਾਰੀ। ਭੂਮਿ ਅਹਾਰੁ ਦੀਓ ਸਭ ਡਾਰੀ।
ਬੋਲੈ ਪੁਰਖ, “ਨਾਰ! ਸੁਨਿ ਮੋਹੀ। ਐਸੇ ਨੈਨ ਦੀਏ ਬਿਧਿ ਤੋਹੀ।
ਕਤ ਤੈ ਭੋਜਨ ਦੀਨੋ ਡਾਰੀ? ਫੁਨਿ ਕਹੁ ਬੇਗ ਨ ਘਾਲਉ ਮਾਰੀ”।
ਬੋਲੈ ਨਾਰਿ, “ਕੰਤ! ਸੁਨ ਲੀਜੈ! ਸੁਆਮੀ ਮੋਹਿ ਦੋਸ ਨਹੀ ਦੀਜੈ।
ਸੋਰਠਾ
ਮਾਧਵ ਨਲ ਕੀਓ ਰਾਗੁ, ਸੁਨਿ ਧੁਨਿ ਹਉ ਬਿਸਮੈ ਭਈ।
ਤਈ ਜਾਇ ਮਨੁ ਲਾਗ, ਤਾਂ ਤੇ ਗਿਰਿਓ ਅਹਾਰੁ ਭੁਇ”॥੧੨॥
ਚੌਪਈ
ਸੁਨਤ ਬਚਨ ਉਹ ਉਠਿਓ ਰਿਸਾਈ। ਨਗਰ ਲੋਗ ਸਭ ਲੀਏ ਬੁਲਾਈ।
ਚਲਹੁ ਰਾਇ ਕੈ ਸਨਮੁਖ ਹੋਹੀ। ਬੋਲੈ ਬਿਪ੍ਰ ਤ੍ਰੀਆ ਸਭ ਮੋਹੀ।
ਨਗਰ ਲੋਗ ਸਭ ਮਿਲੇ ਅਪਾਰਾ। ਰਾਜਾ ਆਗੈ ਕਰਹਿ ਪੁਕਾਰਾ।
“ਸੁਨਹੁ, ਰਾਇ! ੀੲਕ ਬਚਨੁ ਹਮਾਰਾ। ਮਾਧਵ ਨਲ ਮੋਹੈ ਸਭ ਦਾਰਾ”।
ਬੋਲੈ ਰਾਇ, “ਕਵਨ ਗੁਨ ਕਰਈ? ਕਿਹ ਬਿਧਿ ਬਿਪੁ ਲੋਗ ਮਨ ਹਰਈ”?
“ਕਰੈ ਰਾਗ ਸਭ ਤ੍ਰੀਆ ਲੁਭਾਹੀ। ਮ੍ਰਿਗ ਗਤਿ ਮੋਹਿ ਸਕਲ ਸੰਗਿ ਜਾਹੀ”।
ਦੋਹਰਾ
ਕਹੈ ਪਰਜਾ, “ਰਾਜਾ! ਸੁਨੋ, ਹਮ ਨ ਬਸਹਿ ਇਹ ਗਾਉਂ।
ਕੈ ਵਗ ਬੇਗ ਨਿਕਾਰੀਏ, ਜਿਹ ਮਾਧਵ ਨਲ ਨਾਉਂ”॥੧੩॥
ਚੌਪਈ
ਸੁਣਿ ਰਾਜਾ ਜੀ ਚਿੰਤਾ ਕਰਈ। “ਮੈਂ ਕਹਾ ਕਰਉਂ, ਪਰਜਾ ਜਰਹੀ।
ਪਹਿਲੇ ਸਗਲ ਬੂਝਿ ਵਿਵਹਾਰਾ। ਤਬ ਮਾਧਵ ਕਉ ਦੇਉਂ ਨਿਕਾਰਾ”।
ਤਬ ਰਾਜਾ ਪਠਿਓ ਇਕ ਬਾਰੀ। ਮਾਧਵ ਨਲ ਕਉ ਲਿਆ ਹਕਾਰੀ।
ਗਇਓ ਪਵਰੀਆ ਮਾਧਵ ਜਹ ਰਹਈ। ਹਾਥ ਜੋਰ ਕੈ ਬਿਨਤੀ ਕਰਹੀ।
“ਚਲਹੁ ਬਿਪੁ, ਤੁਮ ਰਾਇ ਬੁਲਾਏ। ਪਰਜਾ ਵਚਨ ਕਹਤ ਕਛੁ ਆਏ”।
ਦੋਹਰਾ
ਮਾਧਵ ਨਲ ਜੀਅ ਚਿੰਤ ਕਰਿ, ਮਨ ਮੈਂ ਭਯੋ ਉਦਾਸ।
ਕਾਂਧੇ ਬੇਨ ਸੁਰ ਤੇ ਚਲਿਓ, ਆਇਓ ਰਾਜਾ ਪਾਸ॥੧੪॥
ਚੌਪਈ
ਮਧੁਰ ਮਧੁਰ ਧੁਨਿ ਬੈਨ ਬਜਾਵੈ। ਸਰਸ ਰਾਗ ਰਾਗਨੀ ਮਿਲਾਵੈ।
ਚੇਰੀ ਬੀਸਕ ਰਾਇ ਹਕਾਰੀ। ਸਭਿ ਪਹਿਰਾਇ ਕੁਸੁੰਭੀ ਸਾਰੀ।
ਤਬ ਰਾਜਾ ਪ੍ਰਤੱਗਿਆ ਲੇਈ। ਕਮਲ ਪਤ੍ਰ ਬੈਠਨ ਕਉ ਦੇਈ।
ਮਾਧਵ ਨਲ ਬੀਨਾ ਕਰ ਗਹਈ। ਦ੍ਰਵੈ ਮਦਨੁ ਧੀਰਜ ਨਹਿ ਰਹਈ।
ਮਾਧਵ ਬਿਪ੍ਰ ਨਾਦ ਅਸ ਕਹਾ। ਭੀਜੋ ਚੀਰ ਮਦਨ ਨਹਿੰ ਰਹਾ।
ਦੋਹਰਾ
ਤਬ ਰਾਜੇ ਆਗਿਆ ਕਰੀ ਚੇਰੀ ਦਈ ਉਠਾਇ।
ਸਭਹੂੰ ਕੇ ਪਾਛੈ ਰਹਾ ਕਵਲ ਪਤ੍ਰ ਲਪਟਾਇ॥੧੫॥
ਚੌਪਈ
ਅਚਰਜੁ ਦੇਖਿ ਰਾਇ ਤਬ ਰਹਾ। ਮਿਲ ਪ੍ਰਤੱਗਿਆ ਲੋਗਨ ਕਹਾ।
ਤਬ ਹੀ ਰਾਜਾ ਬੋਲ ਪੁਕਾਰੈ। “ਤੁਮ ਕਉ ਬਿਪ! ਨ ਠਉਰ ਹਮਾਰੈ”।
ਸੁਨ ਕੈ ਬਚਨੁ ਅਠਾਰਹ ਪਤੀ। ਚਲਿਓ ਛਾਡਿ ਕੈ ਪੁਹਪਾਵਤੀ।
ਬੀਨਾ ਗਹੈ ਬਜਾਵੈ ਰਾਗਾ। ਛਿਨੁ ਛਿਨੁ ਉਪਜਾਵੈ ਵੈਰਾਗਾ।
ਦਿਨ ਦਸ ਮਾਰਗ ਰਹਿਓ ਸੁਜਾਨਾ। ਕਾਮਾਵਤੀ ਨਗਰ ਨਿਯਰਾਨਾ।
ਦੋਹਰਾ
ਕਾਮਾਵਤੀ ਨਗਰੀ ਭਲੀ, ਕਾਮਸੈਨ ਨ੍ਰਿਪ ਨਾਮ।
ਸੁਰਜਨ ਸੋ ਮਾਧਵ ਕਹੈ, “ਈਹਾਂ ਕਰੌ ਬਿਸਰਾਮ”॥੧੬॥
ਚੌਪਈ
ਨਗਰ ਲੋਗ ਸਭ ਬਸਹਿ ਸੁ ਕਰਮੀ। ਬ੍ਰਹਮਨ ਖਤ੍ਰੀ ਵੈਸ ਸੁ ਧਰਮੀ।
ਤਿਹ ਪੁਰ ਮੱਧ ਗਯੰਦ ਸੋ ਰਹਈ। ਮਦਰਾ ਨਾਮੁ ਅਵਰ ਕੋ ਕਹਈ।
ਮਾਰ ਸੋਇ ਸਤਰੰਜ ਮਹਿ ਹੋਈ। ਪੁਹਪ ਪਤ੍ਰ ਲੈ ਬਾਂਧੈ ਕੋਈ।
ਚੰਚਲ ਚੋਰ ਕਟਾਛ ਤ੍ਰੀਆ ਕੇ। ਜੋ ਨਿਤ ਚੋਰ ਹੋ ਚਿਤ ਪਿਆ ਕੇ।
ਦੰਡੁ ਸੋਇ ਜੋ ਜੋਗੀ ਲੇਈ। ਅਵਰੁ ਨ ਦੰਡੁ ਤਾਹਿ ਕੋ ਦੇਈ।
ਦੋਹਰਾ
ਦੀਪਕ ਮਧਿ ਬਸੈ ਤਹਾਂ, ਜੋ ਨਿਸ ਬਧਹਿ ਪਤੰਗ।
ਐਸੋ ਨਗਰ ਰਚਿਓ ਬਲੀ, ਕਾਮਸੈਨ ਚਤੁਰੰਗ॥੧੭॥
ਚੌਪਈ
ਤਿਹ ਪੁਰ ਬਸੈ ਚੰਦ ਕੀ ਕਲਾ। ਪਾਤਰਿ ਗੁਨੀ ਕਾਮ ਕੰਦਲਾ।
ਤਾਂ ਕੋ ਰੂਪ ਬਰਨਿ ਕੋ ਪਾਰੈ। ਬਰਨਤ ਜੀਭ ਸਹਸ ਫਨਿ ਹਾਰੈ।
ਕੁੰਚਿਤ ਚਿਕੁਰ ਛੋਰਿ ਕੈ ਬਾਲਾ। ਮੇਘ ਕਿ ਧਾਰਿ ਕਿਧੋ ਅਲਿਮਾਲਾ।
ਮਧਿ ਮਾਂਗ ਚੰਦਨ ਘਸਿ ਭਰੀ। ਜਨੁ ਪਯ ਧਾਰ ਸਾਂਪ ਮੁਖ ਪਰੀ।
ਤਿਹ ਮਹਿ ਮਾਂਗ ਦਿਪੈ ਗਜ ਮੋਤੀ। ਜਨ ਘਨ ਮੈਂ ਤਾਰਨ ਕੀ ਜੋਤੀ।
ਦੋਹਰਾ
ਮਾਗ ਅਗ੍ਰ ਮਾਨਕ ਦਿਪੈ, ਅਰੁ ਮੁਕਤਾਹਲ ਸੰਗ।
ਛਿਨ ਛਿਨ ਜੋਤਿ ਧਰੈ ਮਨੋ, ਮਣਿ ਛਬਿ ਲੈਤ ਭੁਯੰਗ॥੧੮॥
ਚੌਪਈ
ਕਰਨ ਫੁਲ ਦੁਇ ਕਰਨਨ ਸੋਹੈ। ਸੁਰ ਨਰ ਮੁਨਿ ਗੰਧਰਬ ਮਨ ਮੋਹੈ।
ਮਨ ਮੁਕਤਾ ਲਾਗੈ ਵੈਦੂਰਜ। ਘਨ ਤਰ ਤਰਲਿ ਦਿਪੈ ਦੋਊ ਸੂਰਜ।
ਮਿਲੇ ਕਪੋਲ ਦਿਪੈ ਉਜਿਆਰੇ। ਜਨੁ ਸਸੰਕ ਕੇ ਕੋਇਨ ਤਾਰੇ।
ਮੀਨ ਮਧੁਪ ਮ੍ਰਿਗ ਖੰਜਨ ਹਾਰੇ। ਨਿਰਖਤ ਲੋਚਨ ਜੁਗਲ ਡਰਾਰੇ।
ਮਧਿ ਸਿਆਮਤਾਈ ਜਗੁ ਜਾਨੈ। ਕਵਨ ਪਤ੍ਰ ਪਰ ਭਵਰ ਲੁਭਾਨੈ।
ਸੋਰਠਾ
ਪਲਟ ਓਟ ਅਕੁਲਾਹਿ, ਚੰਚਲ ਨੈਨੁ ਨ ਥਿਰ ਰਹੈ।
ਸ੍ਰਵਨ ਕੇਰ ਲਗਿ ਲਾਹਿ, ਨਿਰਖਤ ਤ੍ਰੀਆ ਕਟਾਛ ਜਬ॥੧੯॥
ਚੌਪਈ
ਲਟਕਤ ਅਲਕ ਬਦਨ ਪਰਿ ਆਵੈ। ਚੰਦ੍ਰ ਗ੍ਰਹਨ ਕੋ ਰਾਹੁ ਦਿਖਾਵੈ।
ਕੈ ਭੁਯੰਗ ਸੁਤ ਅੰਮ੍ਰਿਤ ਲੋਭਾ। ਕੈ ਅਲਿ ਮਾਲ ਕਮਲ ਪਰ ਸੋਭਾ।
ਨਾਸਕ ਅਗ੍ਰ ਬੇਸਰ ਕੋ ਮੋਤੀ। ਚੰਦ੍ਰ ਬਿੰਬ ਰੋਹਨ ਕੀ ਜੋਤੀ।
ਨਾਸਕ ਅਗ੍ਰ ਜੋਤੀ ਅਸ ਰਹਾ। ਦੀਪਕ ਪੁਹਪ ਝਰੈ ਜਨ ਚਹਾ।
ਮ੍ਰਿਗ ਮਦ ਤਿਲਕੁ ਭਾਲ ਪਰ ਲਿਖਾ। ਦੀਪਕ ਅਗ੍ਰ ਧੂਮ ਕੀ ਸਿਖਾ।
ਦੋਹਰਾ
‘ਆਲਮ’ ਅਲਕ ਲਟਕਿ ਰਹੀ ਬੇਸਰ ਸੋ ਉਰਝਾਇ।
ਮਾਨੁ ਚਾਰੁ ਸੁਕ ਚੌਂਚ ਤੇ ਅਹਿ ਸੁਤ ਲੇਤ ਛੁਡਾਇ॥੨੦॥
ਚੌਪਈ
ਬਿੰਦ੍ਰਮ ਬਿੰਬ ਬੰਧੂ ਕੁਲ ਜਾਹੀ। ਅਧਰ ਬਾਸ ਪਰ ਭਵਰ ਲੁਭਾਈ।
ਸਿਤ ਅਰੁ ਅਸਿਤ ਦਸਨ ਕੇ ਧੀਰਾ। ਦਾਮਨ ਦੰਤ ਦਿਪੈ ਜਨੁ ਹੀਰਾ।
ਸਖੀ ਸੌਂ ਹਾਸ ਕਰੈ ਜਬ ਕਾਮਨਿ। ਕਵਨ ਮਧ ਕਉਧੈ ਜਨ ਦਾਮਨਿ।
ਸੁਰ ਸੌ ਬਚਨਾ ਬੋਲਿ ਸੁਨਾਵੈ। ਸਹੰਸ ਜਾਨ ਬਾਂਸਰੀ ਬਜਾਵੈ।
ਲੋਗ ਕਹੈਂ ਕੋਕਲਿ ਕਲ ਨੀਕੀ। ਤਿਨ ਕੀ ਧੁਨਿ ਸੁਨਿ ਲਾਗੈ ਫੀਕੀ।
ਸੋਰਠਾ
ਅਬਲਾ ਬਚਨ ਅਮੋਲ, ਪ੍ਰਾਨ ਧਰਨ ਚਿੰਤਾ ਹਰਨ।
ਸ੍ਰਵਨ ਸੁਨਤ ਵੈ ਬੋਲ, ਸੁਨਿ ਮਨਸਾ ਨਹਿ ਥਿਰ ਰਹੈ॥੨੧॥
ਚੌਪਈ
ਉਦਰ ਖੀਨ ਰੋਮਾਵਲਿ ਦੇਖਾ। ਕਨਿਕ ਖੰਭ ਮ੍ਰਿਗ ਮਦ ਕੀ ਰੇਖਾ।
ਨਾਭਿ ਬਿੰਬ ਤੇ ਨਾਗਨਿ ਚਲੀ। ਜੁਗ ਕੁਚ ਕਵਲ ਨਾਲ ਇਕ ਭਲੀ।
ਨਾਭਿ ਕੋਸ਼ ਸੈਂ ਉਠੀ ਸੁਹਾਈ। ਕਵਲਹੁ ਤੇ ਅਲਿ ਵਲਿ ਚਲ ਆਈ।
ਹਦਿ ਕਰ ਬ੍ਰਹਮਾ ਲੀਕ ਜੋ ਕਾਢੀ। ਕੰਚਨ ਖੰਭ ਬੇਲ ਜਨ ਚਾਢੀ।
ਕੈ ਉਲਟੀ ਕਾਲਿੰਦ੍ਰੀ ਬਹੀ। ਹਰ ਗੰਗਾ ਸੋ ਭੇਟਨ ਚਹੀ।
ਦੋਹਰਾ
ਉਤ ਤੇ ਗੰਗਾ ਜਲੁ ਚਲਿਓ, ਇਤ ਤੇ ਜਮਨਾ ਅੰਭ।
ਕੁੰਕਮ ਪੰਕ ਤਰੰਗ ਗਤਿ, ਮਿਲਿ ਪਰਸਤ ਭੁਜ ਸੰਗ॥੨੨॥
ਚੌਪਈ
ਮ੍ਰਿਗ ਬਿਸਾਲ ਸਿੰਘ ਜਨੁ ਭਾਗੇ। ਦੇਖ ਮਧਿ ਹਿਯ ਉਪਮਾ ਲਾਗੇ।
ਮਧਿ ਖੀਨ ਡੋਲੈ ਦੋਊ ਆਧੇ। ਕਸਤ ਕਸਤ ਕਸ ਨੀਕੇ ਸਾਧੇ।
ਜੰਘ ਜੁਗਲ ਕਦਲੀ ਕੇ ਖੰਭਾ। ਤਿਹ ਉਪਮਾ ਉਪਮਾ ਨਹਿ ਰੰਭਾ।
ਨੂਪਰ ਚੂਰਾ ਜੇ ਹਰਿ ਬਾਜੈ। ਕਟਿ ਮਹਿ ਛੁਦ੍ਰ ਘੰਟਿਕਾ ਰਾਜੈ।
ਕਛੁਨੀ ਪਹਿਰ ਪਿਟਾਰੇ ਲੀਨੀ। ਘਸਿ ਚੰਦਨ ਉਰ ਚੋਲਿ ਦੀਨੀ।
ਦੋਹਰਾ
ਕਸੁੰਭੀ ਸਾਰੀ ਪਹਿਰ ਕੈ, ਬੇਨੀ ਗੁਹੀ ਸਵਾਰਿ।
ਰਾਮ ਮੰਦਰਿ ਕਉ ਚਲੀ, ਕਾਮ ਕੰਦਲਾ ਨਾਰਿ॥੨੩॥
ਚੌਪਈ
ਅਵਸਰ ਚਲੀ ਸੁ ਕਾਮ ਕੰਦਲਾ। ਨਗਰ ਲੋਗ ਸਭ ਕੌਤਕ ਚਲਾ।
ਮਾਧਵ ਬਿਪ ਬਾਤ ਯਹ ਸੁਨੀ।
ਕਹੀਅਤ ਕਾਮ ਕੰਦਲਾ ਗੁਨੀ।
ਤਬਿ ਉਠਿ ਮਾਧਵ ਨਲ ਸੰਗਿ ਲਾਗਾ। ਬੀਨਾ ਕਾਂਧੇ ਗਹਿ ਬੇਰਾਗਾ।
ਭੀਤਰ ਪਵਰ ਗਏ ਸਭ ਲੋਕਾ। ਮਾਧਵ ਬਿਪ ਪਵਰੀਏ ਰੋਕਾ।
ਮਾਧਵ ਕਹੈ, “ਜਾਨਿ ਦੇਹ ਮੋਕਉ”। “ਹੌਂ ਜਾਨਿ ਦੇਓਂ ਦਿਜ ਤੋ ਕਉ।
ਦੋਹਰਾ
ਰਾਜ ਮੰਦਰ ਕੈਲਾਸ ਸਮ, ਹੌਂ ਨ ਜਾਨਿ ਦਿਓਂ ਤੋਹਿ”।
ਬ੍ਰਾਹਮਨ ਦੇਖ ਨ ਕਛੁ ਕਹੈ, ਰਾਉ ਰਿਸਾਵੈ ਮੋਹਿ॥੨੪॥
ਚੌਪਈ
ਪੂਛੈ ਰਾਉ, “ਉਤਰ ਕਹੁ ਦੇਸੀ। ਜੋ ਤੁਹਿ ਪਹਿਚਾਨੈ ਪਰਦੇਸੀ”।
ਬੈਨੋ ਮਾਧਵ ਪਵਰ ਦੁਆਰਾ। ਰਾਜ ਮੰਦਰਿ ਮਹਿ ਹੋਇ ਅਖਾਰਾ।
ਤੰਤ ਰਾਗ, ਗਾਇਨ ਬਹੁ ਗਾਵੈ। ਦੁਆਦਸ ਤਹਿ ਮ੍ਰਿਦੰਗ ਬਜਾਵੈ।
ਦੁਆਦਸ ਮਾਹਿ ਤੁਰੀਆ ਅਨਾਰੀ। ਦਛਨ ਹਾਥਿ ਅੰਗੁਰੀਆ ਚਾਰੀ।
ਟੂਟੇ ਤਾਲੁ ਭੰਗ ਸੁਰ ਹੋਈ। ਮੂਰਖ ਲੋਗ ਨ ਬੂਝੈ ਕੋਈ।
ਸੋਰਠਾ
ਐਸੋ ਕੋ ਸੁਰ ਗਿਆਨ, ਰਾਜ-ਸਭਾ ਮੂਰਖ ਸਭੈ।
ਥਾਲ ਭੰਗ ਕੋ ਜਾਨ, ਦੁਯਾਦਸ ਜਹਾਂ ਮ੍ਰਿਦੰਗ ਧੁਨਿ॥੨੫॥
ਚੌਪਈ
ਤਾਲ ਭੰਗ ਮਾਧਵ ਜਬ ਸੁਨੈ। ਦੁਆਰੈ ਬੈਠਾ ਮਾਥਾ ਧੁਨੈ।
ਤਾਲ ਕੁਤਾਲ ਸਪਤ ਸੁਰ ਜਾਨੈ। ਸਭ ਪ੍ਰਬੀਨ, ਸੰਗੀਨ ਬਖਾਨੈ।
ਮਾਧਵ ਕਹੈ, “ਪਵਰੀਆ ਜਾਊ। ਰਾਜਾ ਆਗੈ ਬਾਤ ਜਨਾਉ।
ਦੁਆਰੈ ਬੈਠਾ ਬਿਪੁ ਇਕੁ ਅਹਈ। ਸਕਲ ਸਭਾ ਕਉ ਮੂਰਖ ਕਹਈ।
ਦੁਆਦਸ ਮਾਝਿ ਤੁਰੀਆ ਦੀਨਾ। ਦਛਨ ਹਾਥਿ ਅੰਗੂਠਾ ਹੀਨਾ।
ਦੋਹਰਾ
ਸਾਤ ਚਾਰ ਕੈ ਮਧਿ ਹੈ, ਉਠਿ ਕੇ ਦੇਖਹੁ ਤਾਹਿ।
ਚੂਕੇ ਪਾਉ ਨ ਤਾਲ ਮਿਲ, ਪਾਤਰ ਦੋਸ ਨ ਆਹਿ”॥੨੬॥
ਚੌਪਈ
ਸੁਨਤ ਪਵਰੀਆ ਉਠ ਕੈ ਧਾਵਾ। ਰਾਜਾ ਆਗੈ ਬਾਤ ਜਨਾਵਾ।
“ਬਿਪੁ ਏਕੁ ਹੈ ਪਵਰਿ ਦੁਆਰਾ। ਨਿਰਤ ਤਾਲ ਸਭ ਕਰੈ ਬਿਚਾਰਾ।
ਕਰ ਮੀਜੈ ਸਿਰੁ ਧੁਨਿ ਧੁਨਿ ਰਹੈ। ਸਕਲ ਸਭਾ ਕਉ ਮੂਰਖ ਕਹੈ।
ਕਹੈ ਸੁ ਤੁਰੀਆ ਦੁਆਦਸ ਮਾਹੀ। ਦੱਛਲ ਹਾਥ ਅੰਗੂਠਾ ਨਾਹੀਂ।
ਸਾਤਿ ਚਾਰਿ ਕੈ ਅੰਤਰਿ ਰਹੈ। ਐਸੀ ਬਾਤ ਬਿਪ ਇਕ ਕਹੈ”।
ਦੋਹਰਾ
ਤਿਹੀ ਠਉਰ ਤੇ ਤੁਰੀਆ, ਰਾਜੈ ਲੀਆ ਹਕਾਰ।
ਕੀਓ ਅੰਗੂਠਾ ਮੈਨ ਕਾ, ਹੁਤੀ ਅੰਗੁਰੀਆ ਚਾਰ॥੨੭॥
ਚੌਪਈ
ਮਿਲੀ ਬਾਤ ਜੋ ਮਾਧਵ ਕਹੀ। ਸਕਲ ਸਭ ਚਕ੍ਰਿਤ ਹੁਇ ਰਹੀ।
ਕਹੈ ਰਾਓ, “ਓ ਸੁਨੋ ਦਰਬਾਰੀ! ਬੇਗ ਬ੍ਰਿਪ ਲੈ ਆਉ ਹਕਾਰੀ”।
ਆਗਿਆ ਰਾਇ ਪਵਰੀਆ ਮਾਨੀ। ਜਾਇ ਪਵਰੀਆ ਮਾਧਵ ਠਾਨੀ।
“ਪਾਇ ਧਾਰੀਏ, ਬਿਪ ਗੁਸਾਈ! ਰਾਜਾ ਤੁਝੈ ਬੁਲਾਵਤਿ ਸਾਈ”।
ਉਠਿ ਮਾਧਵ ਰਾਜਾ ਪਹਿ ਚਲਾ। ਸੁੰਦਰ ਬਿਪੁ ਕਾਮ ਕੀ ਕਲਾ।
ਕੰਠ ਬਨੀ ਮੋਤਨ ਕੀ ਮਾਲਾ। ਕਾਨਨ ਕੁੰਡਲਿ ਨੈਨ ਬਿਸ਼ਾਲਾ।
ਦੋਹਰਾ
ਝੀਨੇ ਪਟਕੀ ਧੋਤੀਆ, ਉਪਰਿ ਉਪਰਨਾ ਝੀਨ।
ਸੀਸ ਪਾਗ ਬੀਨਾ ਗਹੇ, ਰਾਜ ਮੰਦਰ ਪਗੁ ਦੀਨ॥੨੮॥
ਚੌਪਈ
ਸਭਾ ਮਾਹਿ ਮਾਧਵ ਜਬ ਗਇਓ। ਦੇਖ ਲੋਗ ਸਭ ਠਾਢਾ ਭਇਓ।
ਆਵਤ ਮਾਧਵ ਰਾਇ ਨਿਹਾਰਾ। ਸਿੰਘਾਸਨ ਤਜਿ ਭਇਓ ਨਿਆਰਾ।
ਚਿਰੰਜੀਵ ਦੁਇ ਕਰ ਸੌ ਕੀਨੋ। ਅਸੀਰਬਾਦ ਬਹੁ ਤਾ ਕੈ ਦੀਨੋ।
ਰਾਜਾ ਦੀਓ ਸਿੰਘਾਸਨ ਚਾਰੀ। ਬੈਠਉ ਉਪਰਿ ਰੂਪ ਮੁਰਾਰੀ।
ਬੈਠੋ ਬਿਪੁ ਸਿੰਘਾਸਨ ਜਾਈ। ਦੇਖਿ ਲੋਗ ਸਭ ਗਏ ਭੁਲਾਈ।
ਦੋਹਰਾ
ਕੈ ਇੰਦ ਕੈ ਚੰਦ ਹੈ, ਕੈ ਕਿੰਨਰ ਕੈ ਕਾਮੁ।
ਕੈ ਕਿੰਨਰੁ ਕੋ ਜਛੁ ਹੈ, ਕੈ ਕੁਬੇਰ ਕੈ ਰਾਮ॥੨੯॥
ਚੌਪਈ
ਕਨਕ ਮੁਕਟ ਮਣਿ ਮੁਦ੍ਰ ਕਮਾਲਾ। ਮਾਧਵ ਨਲ ਕਉ ਦੀਓ ਭੂਪਾਲਾ।
ਕੁੰਡਲ ਟੋਡਰ ਦੀਏ ਉਤਾਰੀ। ਪਹਿਰਾਏ ਭੂਖਨ ਸਭ ਝਾਰੀ।
ਟਕਾ ਕੋਟਿ ਦੁਇ ਦਛਨਾ ਦੀਨੇ। ਸ੍ਵਸਤਿ ਬੋਲਿ ਮਾਧਵ ਨਲ ਲੀਨੇ।
ਚੰਦਨ ਖਉਰ ਲਿਲਾਰਹਿ ਸਾਧੇ। ਪੋਥੀ ਕਾਂਖ ਜਨੇਊ ਕਾਂਧੇ।
ਬੈਠਿ ਸਿੰਘਾਸਨਿ ਪਰਮ ਸੁਖ ਪਾਵਾ। ਦੁਖ ਸੰਤਾਪ ਸਮੁੰਦਰ ਬਹਾਵਾ।
ਦੋਹਰਾ
ਗੁਨ ਦੇਖੇ ਗੁਨਿ ਜਨ ਸੁਖੀ, ਨਿਰਗੁਨੁ ਸੁਖੀ ਨ ਕੋਇ।
ਰਾਉ ਰੰਕ ਸਭ ਮਾਨਹੀ, ਜਾ ਉਰਿ ਪੇਟ ਨ ਹੋਇ॥੩੦॥
ਚੌਪਈ
ਊਚ ਨੀਚ ਕੁਲ ਬਡੋ ਨ ਕੋਈ। ਬੈਠੇ ਸਭਾ ਜਉਰੇ ਗੁਨ ਹੋਈ।
ਗੁਨੀ ਪੁਰਖੁ ਜੇ ਪਰ-ਭੂਮਿ ਜਾਈ। ਤੌ ਅਤਿ ਮਹਗੈ ਮੋਲਿ ਬਿਕਾਈ।
ਜੈਸੇ ਪੁਤ੍ਰਹਿ ਪਾਲੈ ਮਾਈ। ਤਿਵ ਗੁਨ ਰਹੇ ਸਦਾ ਸੁਖਦਾਈ।
ਗੁਨ ਬਿਨ ਪੁਰਖੁ ਪੁਤ੍ਰ ਜਿਮ ਡੋਲੈ। ਗੁਨ ਬਿਨ ਦੀਨ ਬਚਨ ਮੁਖ ਬੋਲੈ।
ਗੁਨ ਬਿਨ ਪੁਰਖ ਅੰਧ ਬਿਨ ਆਖੀ। ਗੁਨ ਬਿਨ ਪੁਰਖੁ ਪੰਖ ਬਿਨ ਪਾਂਖੀ।
ਸੋਰਠਾ
ਬਿਪਤ ਪਰੀ ਧਨੁ ਜਾਇ, ਜੇ ਗੁਨ ਹੋਇ ਤ ਥਿਰ ਰਹੇ।
ਬਹੁਰਿ ਮਿਲੈ ਧਨੁ ਆਇ, ਜਉ ਗੁਨ ਹੋਇ ਸਰੀਰ ਮੈ॥੩੧॥
ਚੌਪਈ
ਬੋਲੈ ਕਾਮ ਕੰਦਲਾ ਨਾਰੀ। ਆਵਾ ਚਤੁਰੁ ਬਿਚਛਨੁ ਭਾਰੀ।
ਰਾਜ ਮੰਦਰਿ ਮੈ ਅਵਸਰ ਹੋਈ। ਗੁਨ ਅਵਗੁਨ ਬੁਝੈ ਨਹਿਂ ਕੋਈ।
ਇਹੁ ਆਵਾ ਸੂਰਜ ਕੀ ਕਲਾ। ਤਾਲ ਗ੍ਰਾਮ ਸੁਰ ਸੂਝੇ ਭਲਾ।
ਅਬ ਅਵਗੁਨ ਲੈ ਦੂਰਹਿ ਡਾਰੋ। ਸਪਤ ਭੇਦ ਗਤਿ ਗੁਨ ਸੰਚਾਰੋ।
ਫੇਰ ਸਿੰਗਾਰਾ ਕੰਦਲਾ ਕਰਈ। ਸੀਸ ਮਧਿ ਚੰਦਨੁ ਘਸਿ ਭਰਈ।
ਸੋਰਠਾ
ਅੰਜਨ ਦੇ ਖੰਜਨ ਨਯਨ, ਜਾਨਿ ਚਤਰ ਰਸ ਭੀਨ।
ਚੰਦਨ ਚੋਲੀ ਫਿਰਿ ਰਹੀ, ਜਗੁ ਜਾਨੈ ਪਟ ਝੀਨ॥੩੨॥
ਚੌਪਈ
ਮੁਖ ਤੇ ਉਘਟ ਮ੍ਰਿਦੰਗ ਬਜਾਵਹਿ। ਧੁਨਿ ਕਿੰਨਰ ਸੋ ਬੀਨ ਮਿਲਾਵਹਿ।
ਬੀਨ ਉਪੰਗੁ ਬਾਂਸੁਰੀ ਬਾਜੈ। ਢਾਢੀ ਜੰਤ੍ਰ ਅਮਮ੍ਰਿਤੀ ਰਾਜੇ।
ਸੁਰ ਮੰਡਲ ਬਾਜੈ ਘਣ ਤੰਤੀ। ਰੁਦ੍ਰ ਬੀਨ ਬਾਜੈ ਬਹੁ ਭੰਤੀ।
ਅਵਜ ਤਾਲ ਕੰਠ ਤਾਲ ਬਜਾਵਹਿ। ਅਗਨਿਤ ਤਾਲ ਤਰੰਗ ਸੁਨਾਵਹਿ।
ਜਲ ਤਰੰਗ ਅਮਮ੍ਰਿਤ ਕੁੰਡਲੀ। ਕੁੰਭਰ ਬਾਜੈ ਮਿਲੀ ਧੁਨਿ ਭਲੀ।
ਦੋਹਰਾ
ਬਾਜੈ ਸਰਬ ਸੰਗੀਤ ਗਤਿ, ਤਤ ਬਿਰਤ ਘਨ ਤਾਲ।
ਬਹੁਤ ਅਲਾਪਹਿ ਰਾਗ ਖਟ, ਪੰਚ ਪੰਚ ਸੰਗ ਬਾਲ॥੩੩॥
ਚੌਪਈ
ਰਾਗ ਏਕ ਸੰਗ ਪੰਚ ਬਰੰਗਨ।
ਸੰਗ ਅਲਾਪਹਿ ਆਠਉ ਨੰਦਨ।
ਪ੍ਰਥਮ ਰਾਗ ਭੇਰਵ ਵੈ ਕਰਹੀ। ਪੰਚ ਰਾਗਨੀ ਸੰਗ ਉਚਰਹੀ।
ਪ੍ਰਥਮ ਭੈਰਵੀ ਬਿਲਾਵਲੀ। ਪੁਨਿਆ ਕੀ ਗਾਵਹਿ ਬੰਗਲੀ।
ਪੁਨ ਅਸਲੇਖੀ ਕੀ ਭਈ ਬਾਰੀ। ਇਹ ਭੇਰੋਂ ਕੀ ਪਾਂਚੋਂ ਨਾਰੀ।
ਪੰਚਮ ਹਰਖ ਦਿਸਾਖ ਸੁਨਾਵਹਿ। ਬੰਗਾਲਾ ਮਧੁ ਮਾਧਵ ਗਾਵਹਿ।
ਦੋਹਰਾ
ਲਲਿਤ ਬਿਲਾਵਲਿ ਗਾਵਹੀ, ਅਪਨੀ ਅਪਨੀ ਭਾਤਿ।
ਆਠ ਪੁਤ੍ਰ ਭੈਰਵ ਕੇ, ਗਾਇਨ ਗਾਵਹਿ ਪ੍ਰਾਤਿ॥੩੪॥
ਚੌਪਈ
ਦੁਤੀਆ ਮਾਲਿ ਕਉਸਕ ਅਲਾਪਹਿ। ਸੰਗ ਰਾਗਨੀ ਪਾਂਚੋਂ ਥਾਪਹਿ।
ਗੌਡ ਕਰੀ ਅਰ ਦੇਵ ਕੰਧਾਰੀ। ਗੰਧਾਰੀ ਸੀਹੁਤੀ ਉਚਾਰੀ।
ਧੰਨਾਸਰੀ ਏ ਪਾਂਚੋ ਗਾਈ। ਮਾਲ ਕੌਸ ਰਾਗ ਸੰਗ ਲਾਈ।
ਮਾਰੂ ਮਸਤ ਅੰਗ ਮੇ ਵਾਰਾ। ਪ੍ਰਬਲ ਚੰਦ ਕਉਸਕ ਉਭਾਰਾ।
ਕੌਖਟ ਅਉ ਭਉਰਾਨੰਦ ਗਾਏ। ਮਾਲ ਕੌਸ ਰਾਗ ਸੰਗ ਲਾਏ।
ਸੋਰਠਾ
ਪੁਨਿ ਆਯੋ ਹਿੰਡੋਲ, ਪਾਂਚ ਨਾਰ ਸੰਗ ਅਸਟ ਸੁਤ।
ਉਠੈ ਤਾਨ ਕਲੋਲ, ਗਾਵਹਿ ਤਾਲਿ ਮਿਲਾੲਕੈ॥੩੫॥
ਚੌਪਈ
ਤਿਲੰਗੀ ਦੇਵਕਰੀ ਆਈ। ਬਾਸੰਤੀ ਸਿੰਧੂਰ ਸੁਹਾਈ।
ਸਰਸ ਅਹੀਰੀ ਲੈ ਭਾਰਜਾ। ਸੰਗ ਲਾਈ ਪਾਂਚੋਂ ਆਰਜਾ।
ਸੁਰਮਾਨੰਦ ਭਾਸਕਰ ਆਏ। ਚੰਦ੍ਰ ਬਿੰਬ ਮੰਗਲਨਿ ਸੁਹਾਏ।
ਪੰਚ ਬਾਨ ਯਉ ਆਹਿ ਬਿਨੋਦਾ। ਗਾਵਹਿ ਸਰਸ ਬਸੰਤ ਕਮੋਦਾ।
ਅਸਟ ਪੁਤ੍ਰ ਉਨ ਕਹੇ ਸਵਾਰੀ। ਪੁਨ ਆਈ ਦੀਪਕ ਕੀ ਬਾਰੀ।
ਦੋਹਰਾ
ਕਾਛੇਲੀ ਪਟ ਮੰਜਰੀ, ਟੋਡੀ ਕਹੀ ਅਲਾਪਿ।
ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪ॥੩੬॥
ਚੌਪਈ
ਕਾਲਿੰਗਾ ਕੁੰਤਲ ਅਉ ਰਾਮਾ। ਕਮਲ ਕੁਸਮ ਪੰਚਨ ਕੇ ਨਾਮਾ।
ਗੌਰਾ ਅਉ ਕਾਨਰਾ ਕਲਿਆਨਾ। ਅਸਟ ਪੁਤ੍ਰ ਦੀਪਕ ਕੇ ਜਾਨਾ।
ਸਭ ਮਿਲਿ ਸਿਰੀ ਰਾਗ ਵੈ ਗਾਵਹਿ। ਪਾਂਚੋ ਸੰਗ ਬਰੰਗਨ ਲਾਵਹਿ।
ਬੈਰਾਟੀ ਕਰਨਾਟੀ ਧਰੀ। ਗੌਰੀ ਗਾਵਹਿ ਆਸਾਵਰੀ।
ਪੁਨਿ ਪਾਛੈ ਸਿੰਧਵੀ ਅਲਾਪੀ। ਸਿਰੀ ਰਾਗ ਸੰਗ ਪਾਂਚੋ ਥਾਪੀ।
ਦੋਹਰਾ
ਮਾਲਵ ਸਾਰੰਗ ਸਾਗਰਾ, ਅਉਰ ਗੌਡ ਗੰਭੀਰ।
ਆਠ ਪੁਤ੍ਰ ਸਿਰੀ ਰਾਗ ਕੇ, ਗੁੰਡ ਕੁੰਭ ਹਮੀਰ॥੩੭॥
ਚੌਪਈ
ਖਸਟਮ ਮੇਘ ਰਾਗ ਵੈ ਗਾਵਹਿ। ਪਾਂਚੋ ਸੰਗ ਬਰੰਗਨਿ ਲਾਵਹਿ।
ਸੋਰਠ ਗੌਡ ਮਲਾਰੀ ਧੁਨੀ। ਪੁਨ ਗਾਵਹਿ ਆਸਾ ਗੁਨ ਗੁਨੀ।
ਊਚੇ ਸੁਰ ਸੂਹਵਿ ਪੁਨਿ ਕੀਨੀ। ਮੇਘ ਰਾਗ ਸੋ ਪਾਂਚੋ ਚੀਨੀ।
ਬੈਰਾਟੀ ਗਜਧਰ ਕੇਦਾਰਾ। ਜਲਧਰ ਅਉ ਨਟ ਜਬਲੀ ਧਾਰਾ।
ਪੁਨ ਗਾਵਹਿ ਸੰਕਰ ਅਰੁ ਸਿਆਮਾ। ਮੇਘ ਰਾਗ ਪੁਤ੍ਰਨਿ ਕੇ ਨਾਮਾ।
ਦੋਹਰਾ
ਖਸਟ ਰਾਗ ਉਨ ਮਿਲ ਕਹੇ, ਸੰਗ ਰਾਗਨੀ ਤੀਸ।
ਸਭੈ ਪੁਤ੍ਰ ਰਾਗੰਨ ਕੇ, ਆਠਾਰਹਿ ਦਸਬੀਸ॥੩੮॥

ਚੌਪਈ
ਗਾਏ ਰਾਗ ਰਾਗਨਿ ਸੰਚੀਤਾ। ਪੁਨਵੈ ਮੁਖ ਉਘਟੈ ਸੰਗੀਤਾ।
ਰੰਗ ਭੂਮਿ ਬਹੁ ਭਾਂਤਿ ਸਵਾਰੀ। ਤਾਲਿ ਮਿਲਾਇ ਕਰੈ ਨ੍ਰਿਤਕਾਰੀ।
ਦੀਵਟ ਦੀਪ ਜਰੈ ਬਹੁ ਭਾਂਤੀ। ਬਹੁਤ ਮਸਾਲ ਮੈਨ ਕੀ ਬਾਤੀ।
ਅੰਤਰਿ ਓਰ ਪਿਛੋਰੀ ਕੀਨੀ। ਪੁਹਪ ਮੰਜਰੀ ਦੁਹੁ ਕਰ ਲੀਨੀ।
ਸਭ ਮਿਲਿ ਸਿਰਿ ਰਾਗ ਵੈ ਗਾਵਹਿ। ਸੰਕਰ ਗੌਰ ਗਨੇਸ ਮਨਾਵਹਿ।
ਦੋਹਰਾ
ਖੜਜ ਰਿਖਭ ਗੰਧਾਰ, ਮਧਿਮ ਪੰਚਮ ਧੈਵਤਾ।
ਅੋਰੁ ਨਿਖਾਦ ਉਚਾਰ, ਏ ਸਭ ਗਾਏ ਸਪਤ ਸੂਰ॥੩੯॥
ਚੌਪਈ
ਪੁਨਿ ਮਿਲਿ ਸਕਲ ਏਕ ਸੁਰ ਕੀਨੇ। ਰੰਗ ਭੁਮਿ ਪਾਤਰ ਪਗ ਦੀਨੇ।
ਸਰਸ ਰਾਗ ਸੁਰਪਰਿ ਮਿਲ ਬੋਲਹਿ। ਤਾਲ ਧਰ ਸੰਗਿ ਲਾਗੇ ਡੋਲਹਿ।
ਤੱਥੇਹੀ ਤੱਥੇਹੀ ਕਰਹੀ। ਤੰਬੁਕ ਤੰਬੁਕ ਮੁਖ ਉਚਰਹੀ।
ਧਧਸਥ ਧਧਸਥ ਧਧਸਥ ਧੰਗਾ। ਦਿਮ ਦਿਮ ਧੁਨ ਬਾਜੈ ਮਿਰਦੰਗਾ।
ਝਿਟਕ ਝਿਟਕ ਕਰਤੀ ਅਉ ਕਉਤਕ। ਝਟਕ ਝਟਕ ਨਾਚੈ ਬਹੁਤੀ ਗਤਿ।
ਦੋਹਰਾ
ਝੁਟਕਿ ਝੁਟਕਿ ਝੁਟਕੇ ਝੁਟਕ, ਉਠਹਿ ਅਨੇਕ ਤਰੰਗ।
ਅਕਿਅਕਿ ਅਕਿਅਕਿ ਉਚਰਹਿ, ਦਿਮਦਿਮ ਦਿਮਦਿਮ ਮਿਰਦੰਗ॥੪੦॥
ਚੌਪਈ
ਬ੍ਰਹਮ ਤਾਲ ਅਰੁ ਝਟਕੁ ਪਟ ਤਾਲੀ। ਸਗਲ ਤਾਲ ਮਿਲ ਗਾਵਹਿ ਬਾਲੀ।
ਲਾਗ ਡਾਕ ਏ ਸਭ ਪਰਵਾਨਾ। ਪ੍ਰਗਟੇ ਸਪਤ ਭੇਦ ਸੁਰ ਗਿਆਨਾ।
ਸੁਰ ਮੀਠੀ ਧੁਰਪਦ ਸੰਚਾਰੇ। ਠਟੀ ਰੀਤਿ ਜਨ ਇੰਦ੍ਰ ਅਖਾਰੇ।
ਪੁਨਿ ਦੇਸੀ ਕੰਦਲਾ ਦਿਖਾਵੈ। ਅਚਰ ਹਰਖ ਹਸਤ ਪਰ ਲਾਵੈ।
ਫਿਰਕੀ ਫੇਰ ਤਾਲ ਜਬ ਤੋਰੈ। ਨੈਨ ਕੋਰ ਮਾਧਵ ਸੋ ਜੋਰੈ।
ਦੋਹਰਾ
ਸੁਰ ਮਧੁਰਾ ਅਰੁ ਧੁਰਪਦਾ, ਛੰਤ ਬਿਸਨ ਪਦ ਗਾਇ।
ਬੂਝੈ ਚਤੁਰ ਬਿਚਛਨਾ, ਮਾਧਵ ਨਲ ਸਭੁ ਭਾਇ॥੪੧॥
ਚੌਪਈ
ਪੁਨ ਗੁਨ ਕਾਮ ਕੰਦਲਾ ਕਰਿਈ। ਜਲਿ ਭਰਿ ਸੀਸ ਕਠਰੀਆ ਧਰਈ।
ਜਹ ਤਹ ਡੀਠ ਹਸਤ ਦਿੜ ਰਹਈ। ਰਾਗ ਸਹਿਤ ਮੁਖ ਅੱਛਰ ਕਹਈ।
ਦੀਪ ਜੋਤਿ ਇਕੁ ਭਵਰ ਉਡਾਈ। ਕੁਚ ਕੇ ਅਗ੍ਰ ਸੁ ਬੈਠੋ ਆਈ।
ਚੰਦਨ ਬਾਸ ਲੋਭ ਕੈ ਰਹਾ। ਬਿ ਥਕਿਓ ਭਵਰ ਪ੍ਰੇਮ ਰਸ ਗਹਾ।
ਛਬਿ ਲਾਗੈ ਦੁਖਦਾਈ ਵਾਂ ਕੀ। ਮਨਹੁ ਠੋਕ ਮਨ ਮਥ ਸਰ ਤਾ ਕੀ।
ਦੋਹਰਾ
ਛਿਨੁ ਛਿਨੁ ਕਾਟੈ ਮਧੁਕਰਾ, ਹਸਤ ਨ ਭੇਦਨ ਹੋਇ।
ਮਾਧਵ ਨਲ ਤਿਹ ਬੂਝਈ, ਅਵਰੁ ਨ ਬੂਝੈ ਕੋਇ॥੪੨॥
ਚੌਪਈ
ਜਾਕਰ ਛੂਟੈ ਚਕ੍ਰ ਭੁਇ ਪਰਈ। ਕਾਮ ਕੰਦਲਾ ਗੁਨ ਸੰਚਰਈ।
ਖੈਂਚ ਪਵਨ ਮੁਖ ਸਾਸ ਨ ਆਵੈ। ਅਸਤਨ ਸ੍ਰੋਤ ਸਮੀਰ ਚਲਾਵੈ।
ਪਵਨ ਤੇਜ ਮਧਕਰ ਉਠਿ ਚਲਾ। ਮਾਧਵ ਨਲ ਬੂਝੀ ਏਹ ਕਲਾ।
ਤਬ ਰਾਜਾ ਕੈ ਨੈਨ ਨਿਹਾਰੈ। ਮੂਰਖ ਰਾਉ ਨ ਕਲਾ ਬਿਚਾਰੈ।
ਰੀਝਿਓ ਮਾਧਵ ਕਲਾ ਬਿਚਾਰੀ। ਮੁੰਦਰਾ ਟੋਡਰ ਦੀਨ ਉਤਾਰੀ।
ਦੋਹਰਾ
ਕਨਿਕ ਮੁਕਟ ਮਨਿ ਮੁਦ੍ਰਿਕਾ ਕੁੰਡਲ ਦੀਏ ਉਤਾਰ।
ਟਕਾ ਕੋਟ ਦੁਇ ਦੱਛਨਾ, ਸਉਪੇ ਮਾਧਵ ਝਾਰ॥੪੩॥
ਚੌਪਈ
ਚਤੁਰ ਚਤੁਰ ਸਿਉ ਭਯੋ ਮਿਲਾਵਾ। ਦੁਹੂੰ ਤਨ ਮਦਨ ਉਮਕ ਭਰਿ ਆਵਾ।
ਨੈਨ ਸੈਨ ਸੋ ਨੈਨ ਮਿਲਾਹੀ। ਮਨ ਸੋ ਮਨ ਦੋਊ ਉਰਝਾਈ।
ਦੁਰਿ ਦੁਰਿ ਦੇਖਹਿ ਮੁਰ ਮੁਸਕਾਈ। ਐਮੇ ਨੈਨ ਰੂਪ ਅਤਿ ਘਾਈ।
ਪਹਿਲੇ ਨੈਨ ਰੂਪ ਰਸ ਲੇਹੀ। ਤਿਹ ਪਾਛੈ ਮਨੁ ਪਰ ਹਥ ਦੇਹੀ।
ਲੋਭੀ ਨੈਨ ਸਕਲ ਜਗੁ ਜਾਨੈ। ਨਿਰਖਤਿ ਰੂਪ ਨ ਨੈਨ ਅਘਾਨੇ।
ਸੋਰਠਾ
ਐਸੋ ਲੋਚਨ ਢੀਠ, ਪਲਕ ਓਟ ਲੱਜਾ ਤਜਹਿ।
ਆਪਨ ਹੋਹਿ ਬਸੀਠ, ਲੈ ਕੇ ਮਨੁ ਪਰ ਹਥ ਧਰਹਿ॥੪॥
ਚੌਪਈ
ਸਭ ਸਰਬੰਸੁ ਮਾਧਵ ਜਬ ਦਿਯੋ। ਕ੍ਰੋਧਵੰਤ ਰਾਜਾ ਤਬ ਭਯੋ।
ਕਹੇ ਰਾਇ, “ਸੁਨ ਬਿਪ”! ਅਜਾਨਾ। ਜੁਗਲਕੋਟ ਮੈਂ ਦੀਨੇ ਦਾਨਾ।
ਮਨਿ ਭੂਖਨਿ ਸਭ ਧਰੇ ਉਤਾਰੀ। ਸਕਲ ਤਿਆਗ ਪੁਨਿ ਭਯੋ ਭਿਖਾਰੀ।
ਤੂੰ ਮਤਿ ਹੀਨ ਦੀਨ ਕਹਾ ਕੀਨਾ। ਸਭ ਸਰਬੰਸੁ ਗਨਕਾ ਕੋ ਦੀਨਾ।
ਤੂੰ ਭਿਛਕੁ ਕਹੂੰ ਆਢ ਨ ਪਾਵਹਿ। ਮੋਰੈ ਆਗੈ ਦਾਨੁ ਜਨਾਵਹਿ।
ਦੋਹਰਾ
ਕਵਨ ਕਲਾ ਤੇ ਰੀਝਿਓ ਸਰਬੰਸ ਦੀਓ ਉਤਾਰਿ।
ਦੀਨ ਛਨਿ ਮਤਿ ਹੀਨ ਤੂੰ ਅਮਤਿ ਭਿਖਾਰਿ ਭਿਖਾਰ॥੪੫॥
ਚੌਪਈ
ਮਾਧਵ ਕਹੈ, “ਸੁਨਹੁ ਨਰ ਨਾਹਾ। ਮ੍ਰਿਗ ਪਸੂ ਸਦਾ ਬਨ ਮਾਹਾ।
ਜਬ ਪਾਰਧੀ ਨਾਧ ਮੁਖਿ ਕਹਿਹੀ। ਸੁਨਿ ਮ੍ਰਿਗਮੋਹਿ ਥਕਤਿ ਹੋਇ ਰਹਿਈ।
ਹਰਨ ਪੂਛੈ ਹਰਨੀ ਕਹਾਂ ਕੀਜੈ। ਰੀਝੈ ਕਹਾ ਪਾਰਧੀ ਦੀਜੈ।
ਹਮਰੈ ਕਹਾ ਦੇਨ ਕੋ ਦਾਨਾ। ਚਲਹੁ ਕੁਰੰਗਨਿ ਦੀਜਹਿ ਪ੍ਰਾਨਾ।
ਤਬਹਿ ਪਾਰਧੀ ਬਾਨੁ ਕਰ ਲੀਨੋ। ਮ੍ਰਿਗ ਹਿਯਰਾ ਆਗੈ ਕਰ ਦੀਨੋ।
ਦੋਹਰਾ
ਧੰਨ ਕੁਰੰਗ ਤੂ ਨਾਦੁ ਸੁਨਿ, ਰੀਝਿ ਨ ਰਾਖੇ ਪ੍ਰਾਨ।
ਬੇਨ ਕਰਨ ਬਲਿ ਬਿਕ੍ਰਮਾ, ਦੀਓ ਨ ਐਸੋ ਦਾਨ॥੪੬॥
ਚੌਪਈ
ਬੈਨ ਕਰਨ ਬਲ ਬਿਕ੍ਰਮ ਭਏ। ਧਾਰੂ ਭੋਜ ਲਛ ਜਿਨ ਦਏ।
ਵੇ ਸਭ ਮੁਏ ਮੀਚ ਕੇ ਮਾਰੇ। ਰੀਝਿ ਪ੍ਰਾਨ ਤਿਨ ਦੇ ਨਹੀ ਡਾਰੇ।
ਲਛ ਲਛ ਉਨ ਦੀਨੇ ਦਾਨਾ। ਤਉ ਨ ਪੂਜਹਿ ਹਰਨ ਸਮਾਨਾ”।
ਕਹੈ ਰਾਇ, “ਸੁਨ, ਬਿਪ! ਉਦਾਸੀ। ਕਵਨ ਕਲਾ ਤੈ ਤਿਆਗੀ ਰਾਸੀ”?
ਕਹੈ ਬਿਪੁ, “ਮੈ ਕਲਾ ਬੀਚਾਰੀ। ਅਵਰ ਮੂੜ੍ਹ ਸਭ ਸਭਾ ਤੁਮਾਰੀ।
ਦੋਹਰਾ
ਨਿਰਤ ਤ੍ਰਿਆ ਕੁਚ ਅਗ੍ਰ ਪਰ, ਮਧੁਕਰ ਬੈਠੋ ਆਇ।
ਅਸਤਨ ਸ੍ਰੋਤ ਸਮੀਰ ਸੋ, ਸੋ ਇਨ ਦੀਓ ਉਡਾਇ॥੪੭॥
ਚੌਪਈ
ਤੂੰ ਰਾਜਾ! ਅਬਿਬੇਕੀ ਆਹੀ। ਗੁਨ ਅਵਗੁਨ ਬੂਝੈ ਨਹੀਂ ਤਾਹੀ।
ਮੈ ਵਿਦਿਆ ਪਰਬੀਨ ਸੁਜਾਨਾ। ਰੀਝੇ ਕਲਾ ਨ ਰਾਖੋ ਪ੍ਰਾਨਾ”।
ਕ੍ਰੋਧਵੰਤ ਹੋਇ ਰਾਜਾ ਕਹਈ। “ਢੀਠ ਬਿਪ੍ਰ! ਛੁਪਕੇ ਨਹਿ ਰਹਈ।
ਮਾਰਉ ਖੜਗ ਟੂਕ ਦੁਇ ਕਰਉ। ਬਿਪ ਦੋਖ ਅਪਜਸ ਤੇ ਡਰਉ”।
“ਜੇ ਰਾਜਾ! ਤੂੰ ਮਾਰਹਿ ਮੋਹੀ। ਕਾਲ ਰੂਪ ਹੋਇ ਬਿਆਪੋ ਤੋਹੀ।
ਦੋਹਰਾ
ਪਤਤਿ ਕਰਉ ਸੁਰ ਸਭ ਮੈ, ਦੇਵ ਲੋਕ ਹਰਿਦ੍ਵਾਰ।
ਜਗ ਮਹਿ ਅਪਜਸ ਪਾਵਹੀ, ਸਭੈ ਕਹੈ ਹਤਿਆਰ॥੪੮॥
ਚੌਪਈ
ਰਾਇ! ਬ੍ਰਹਮ ਹਤਿਆ ਜੋ ਕਰਈ। ਕਲ ਮਹਿ ਕੁਸ਼ਟੀ ਹੋਇ ਉਤਰਈ।
ਤੀਰਥ ਕੋਟ ਜਗ ਜੇ ਕਰਈ। ਤਉ ਨ ਬ੍ਰਾਹਮਨ ਹਤਿਆ ਟਰਈ।”
ਸੁਨਿ ਰਾਜਾ ਮਨਿ ਕਛੂ ਨ ਪਾਰੈ। ਕ੍ਰੋਧਵੰਤ ਮਨ ਮੋ ਰਿਸ ਮਾਰੈ।
ਕਹੈ ਰਾਇ, “ਜਹ ਲਗੁ ਮੋਹਿ ਰਾਜੂ। ਛਾਡਹੁ ਬੇਗ ਤਹਾਂ ਲਗ ਆਜੂ।
ਜਾ ਕੇ ਮੰਦਰ ਮੈ ਸੁਨਿ ਪਾਊਂ। ਕੁਲ ਸਮੇਤ ਤਿਹ ਮਾਰ ਮੁਕਾਊਂ”।
ਸੋਰਠਾ
ਬੋਲੈ ਕ੍ਰੋਧ ਭੂਪਾਲ, “ਬੇਗ ਨਿਕਾਲਹੁ ਨਗਰ ਤੇ।
ਭੂਸੈ ਭਰਾਵੋ ਖਾਲ, ਜਾ ਕੈ ਮੰਦਰਿ ਮੈ ਸੁਨਉ”॥੪੯॥
ਚੌਪਈ
ਸੁਨ ਸੁ ਬਚਨ ਮਧਾਵਨਲ ਕਹਈ। “ਤੇਰੇ ਨਗਰ ਰਾਇ ਕੇ ਰਹਈ।
ਮੈ ਗਵਨੋ ਪਰ ਭੁਇ ਪ੍ਰਦੇਸਾ। ਚਰਨ ਧੋਇ ਸਭ ਪੀਅਹਿ ਨਰੇਸਾ”।
ਏਹ ਸੁਨਿ ਰਾਇ ਮੰਦਿਰ ਮਹਿ ਜਾਈ। ਮਾਧਵਨਲ ਫੁਨਿ ਚਿੰਤ ਕਰਾਈ।
ਸੋਚੈ ਮਨ ਮਹਿ ਬਿਪੁ ਬਿਨਾਨੀ। ਆਦਿ ਰੀਤ ਕਛੁ ਜਾਇ ਨ ਜਾਨੀ।
ਨੀਚ ਮਾਥ ਕਰ ਸਾਸੈ ਲੇਈ। ਫਿਰ ਫਿਰ ਦੋਸ ਕਰਮ ਕਉ ਦੇਈ।
ਦੋਹਰਾ
ਜੋ ਦਛਨ ਧੂ ਆਵਈ, ਤਪਤ ਅਗਨਿ ਸੀਅਰਾਇ।
ਪਛਮ ਭਾਨ ਉਦੈ ਕਰੈ, ਤਉ ਨ ਕਰਮ ਗਤਿ ਜਾਇ॥੫੦॥
ਚੌਪਈ
ਸਮੁੰਦ ਗੰਭੀਰ ਹੋਇ ਜੌ ਥਾਹਾ। ਗੰਗ ਬਹੇ ਪਛਮ ਪਰਵਾਹਾ।
ਪੰਖ ਲਾਇ ਜੇ ਸੈਲ ਉਡਾਹੀ। ਪਾਹਨ ਫੋਰ ਕਵਲ ਬਿਗਸਾਹੀ।
ਜੋ ਇਤਨੀ ਬਿਪ੍ਰੀਤ ਚਲਾਵੇ। ਤਉ ਨ ਕਰਮ ਤੇ ਛੂਟਨ ਪਾਵੈ।
ਕਰਮ ਰੇਖ ਰਘੁਪਤਿ ਫਲ ਖਾਏ। ਕਰਮ ਰੇਖ ਪਾਂਡਵ ਬਨਿ ਆਏ।
ਕਰਮ ਰੇਕ ਹਰੀ ਚੰਦ ਜਲ ਭਰਾ। ਕਰਮ ਰੇਖ ਬਲ ਸਰਬ ਸੁ ਹਰਾ।
ਦੋਹਰਾ
ਸੋਈ ਕਰਮ ਮਾਨੁਖ ਤੇ ਕੋਟ ਕਰਾਵੈ ਭੇਖ।
ਸੋ ਕਬਿ ਆਲਿਮ ਨਹਿ ਮਿਟੈ, ਕਠਿਨ ਕਰਮ ਕੀ ਰੇਖ॥੫੧॥
ਚੌਪਈ
ਚਿਤ ਚਿੰਤਾ ਕਰ ਮਾਧਵ ਰਹਾ। ਤਬ ਉਠਿ ਕਾਮ ਕੰਦਲਾ ਕਹਾ।
“ਤੂੰ ਕਾਹੇ ਸੋਚੈ ਸੁਰ ਗਿਆਨਾ। ਬਿਦਿਆ ਧਰ ਸਭ ਅਮਗ ਸੁਜਾਨਾ।
ਤੂੰ ਸੁਜਾਨ ਜਾਨੈ ਗੁਨ ਮੋਰਾ। ਮੈ ਕਛੁ ਗੁਨ ਪਹਿਚਾਨੋ ਤੋਰਾ।
ਮਧੁਕਰ ਆਇ ਕਵਲ ਗੁਨ ਜਾਨੈ। ਦਾਦੁਰ ਕਹਾ ਪੇਡ ਪਹਿਚਾਨੈ।
ਨਾਚ ਕੋੜ ਕਛੁ ਅੰਧੁ ਨ ਪੇਖੈ। ਰੂਪ ਕੁਰੂਪ ਏਕ ਸਮ ਲੇਖੈ।
ਦੋਹਰਾ
ਬਹਰੈ ਆਗੈ ਜੇ ਕੋਉ, ਸੰਖੁ ਬਜਾਵੈ ਆਇ।
ਵਹ ਅਪਨੇ ਜੀਅ ਇਉ ਕਹੈ, ਕਛੇ ਅਮਮ੍ਰਿਤ ਫਲ ਖਾਇ॥੫੨॥
ਚੌਪਈ
ਚਲਹੁ ਬਿਪੁ! ਬੈਠਹੁ ਘਰ ਮੋਰੈ। ਚਰਨ ਧੋਇ ਪੀਵੌ ਕਰ ਜੋਰੈ।
ਨੇਹ ਕਥਾ ਕਛੁ ਮੋਹਿ ਸੁਨਾਵਹੁ। ਕਾਮ ਅਗਨਿ ਕੀ ਤਪਤ ਬੁਝਾਵਹੁ।
ਮੈ ਰੋਗਨਿ ਤੂੰ ਬੈਦ ਬਿਨਾਨੀ। ਮੋਹਿ ਸਜੀਵਨ ਦੇਵਹੁ ਆਨੀ।
ਕਾਹੇ ਗੋਰਖ! ਫਿਰਹਿ ਅਕੇਲਾ। ਅਥ ਸੰਗਿ ਲਾਇ ਕਰਹੁ ਮੁਹਿ ਚੇਲਾ।
ਮੈਕਵਲਾ ਤੂੰ ਮਧੁਕਰੁ ਮੋਰਾ। ਤੂੰ ਹੈ ਚੰਦੁ ਮੈਂ ਭਈ ਚਕੋਰਾ।
ਦੋਹਰਾ
ਮੈ ਰੇ ਕਮਲ ਤੂੰ ਮਧੁਕਰਾ, ਆਇ ਬਾਸੁ ਰਸੁ ਲੇਹ।
ਮੈ ਰੇ ਸੀਪ ਤੂੰ ਸ੍ਵਾਂਤੀਆ, ਆਸ ਬੂੰਦ ਮੁਖਿ ਦੇਹੁ”॥੫੩॥
ਚੌਪਈ
“ਸੁਨਹੁ, ਨਾਰਿ!” ਮਾਧਵ ਨਲ ਕਹਈ। “ਏਹ ਜਗ ਨੇਹੁ ਨਾਹਿ ਥਿਰੁ ਰਹਈ।
ਜੇ ਥਿਰੁ ਹੋਇ ਤ ਕੀਜੈ ਨੇਹਾ। ਬਿਛਰੁ ਸੰਤਾਪ ਦਹੈ ਤਬ ਦੇਹਾ।
ਨੇਹੁ ਲਾਇ ਜੇ ਬਿਛਰੈ ਕੋਈ। ਨਿਸ ਦਿਨ ਰੋਮ ਰੋਮ ਦੁਖ ਹੋਈ।
ਏਹ ਜੀਅ ਜਾਨਿ ਨੇਹੁ ਨਹਿ ਕੀਜੈ। ਬਿਛਰੁ ਸੰਤਾਪ ਆਪ ਦੁਖ ਲੀਜੈ।
ਨੇਹੁ ਜੈਸੇ ਖੰਡੇ ਕੀ ਧਾਰਾ। ਦੁਹੁ ਦਿਸ ਪੈਨੀ ਛੁਵੈ ਨ ਪਾਰਾ।
ਸੋਰਠਾ
ਜਾਨੈ ਨੇਹੁ ਪਤੰਗ, ਮਿਲਤ ਨੈਨ ਨਹਿ ਰਹਿ ਸਕੈ।
ਦੇਖਤ ਹੋਮੈ ਅੰਗੁ, ਛੂਟੈ ਬਿਰਹ ਬਿਓਗ ਤੇ”॥੫੪॥
ਚੌਪਈ
ਸੁਨਤ ਬਚਨ ਧੀਰਜ ਨਹਿ ਰਹਈ। ਤਬ ਉਠਿ ਕਾਮ ਕੰਦਲਾ ਕਹਈ।
“ਮੈ ਅਜਾਨ ਰਸ ਨੇਹੁ ਨ ਜਾਨੋ। ਅਨ ਜਾਨਤ ਕਹੁ ਕਹਾ ਬਖਾਨੋ।
ਉਠਹੁ ਬਿਪ! ਮੋਰੈ ਘਰਿ ਆਵਹੁ। ਨੇਹੁ ਰੀਤਿ ਕਛੁ ਮੋਹਿ ਸਿਖਾਵਹੁ”।
ਬਚਨ ਹੇਤ ਮਾਧਵ ਉਠ ਚਲਾ। ਲੈ ਸੰਗਿ ਚਲੀ ਕਾਮ ਕੰਦਲਾ।
ਸਖੀ ਬੀਸ ਦਸ ਆਗੈ ਭਈ। ਮਾਧਵ ਕੋ ਮੰਦਰਿ ਲੈ ਗਈ।
ਦੋਹਰਾ
ਬੈਠੋ ਮਾਧਵ ਸਭਾ ਮੈ, ਅਰੁ ਕਾਮ ਕੰਦਲਾ ਸਮੀਪ।
ਸਖੀਆ ਸੇਜ ਸਵਾਰ ਹੀ, ਬਹੁਤੁ ਧੁਪ ਕਰਿ ਦੀਪ॥੫॥
ਚੌਪਈ
ਪਚਰੰਗ ਪਾਟ ਸੁਪੇਦੀ ਡਾਰੀ। ਝੀਨ ਪਿਛੌਰਾ ਫੂਲ ਨਿਵਾਰੀ।
ਤਿਹ ਪਰ ਦੋਊ ਗੇਂਦੂਆ ਕਰੇ। ਫੂਲਾ ਲਾਗੇ ਸੋਭਾ ਭਰੇ।
ਬਹੁ ਫੂਲਨ ਕੇ ਗੇਂਦ ਸਵਾਰੇ। ਕੁੰਕਮਿ ਛਿਰਕਿ ਸੇਜ ਪਰ ਡਾਰੇ।
ਅਰੁਣ ਪੀਤ ਫੂਲਨ ਕੇ ਹਾਰਾ। ਗੂੰਦਿ ਸੇਜ ਪਰ ਧਰੇ ਅਪਾਰਾ।
ਕਨਿਕ ਕਚੋਲਾ ਚੰਦਨ ਭਰੇ। ਪਾਨ ਜੋਰ ਬਹੁ ਬੀਰੇ ਧਰੇ।
ਸੋਰਠਾ
ਚੋਆ ਮੇਦ ਅਨੂਪ, ਮ੍ਰਿਗਮਦ ਬਸ ਸਿਲਾਰ ਰਸੁ।
ਮਲਿਆਗਰ ਕੀ ਧੂਪ, ਮਹਿਕ ਹਰੀ ਮੰਦਰ ਸਕਲ॥੫੬॥
ਚੌਪਈ
ਲੌਂਗ ਕਪੂਰ ਲਾਇਚੀ ਆਨੀ। ਪਾਨ ਧੋਇ ਕੁੰਕਮ ਕੇ ਪਾਨੀ।
ਸਗਰੇ ਮੰਦਰ ਪਾਟ ਵਿਛਾਏ। ਕਰ ਅਰਗਜਾ ਖੰਭ ਛਿਰਕਾਏ।
ਸਖੀ ਏਕ ਮਾਧਵ ਪਹਿ ਆਈ। “ਚਲਹੁ ਸੇਜ ਪਰ ਬੈਠਹੁ ਜਾਈ”।
ਉਠ ਮਾਧਵ ਨਲ ਬੈਠੇ ਸੇਜਾ। ਦੇਖਤ ਨੈਨ ਤਜੇ ਉਰ ਤੇਜਾ।
ਸੋਨ ਮੁਕਟ ਕਰ ਕੰਕਨ ਸੋਹੈ। ਦੇਖਤ ਮਕਰਾਧ੍ਵਜ ਮਨ ਮੋਹੈ।
ਸੋਰਠਾ
ਉਰ ਫੂਲਨ ਕੀ ਮਾਲ, ਰਤਨ ਜੜਿਤ ਕੁੰਡਲ ਦਿਪੈ।
ਮ੍ਰਿਗ ਨਦ ਤਿਲਕੁ ਸੁਭਾਲ, ਕਰ ਬੀਨਾ ਮਾਧਵ ਗਹੈ॥੫੭॥
ਚੌਪਈ
ਕਹੈ ਕੰਦਲਾਂ, “ਸੁਨਹੁ ਸਹੇਲੀ! ਮੋਹਿ ਸਿਖਾਵਹੁ ਪ੍ਰੇਮ-ਪਹੇਲੀ।
ਪੁਰਖ ਸੰਗ ਮਿਲਿ ਸੇਜ ਨਾ ਜਾਨੋ। ਪ੍ਰਥਮ ਸਮਾਗਮ ਜੀਅ ਡਰਾਨੋ।
ਵਹ ਸੁਜਾਨ ਮਾਧਵ ਨਲ ਆਹੀ। ਚੌਦਹਿ ਬਿਦਿਆ ਜਾਨਤ ਤਾਹੀ।
ਸਪਤ ਕੋਕ ਕੇ ਭੇਦ ਬਖਾਨੈ। ਅੰਗ ਬਾਸੁ ਮਨ ਮਥ ਕੇ ਜਾਨੈ।
ਕੋਕ ਕਲਾ ਕਛੁ ਹੋ ਭੀ ਜਾਨੋ। ਮੈ ਮਾਧਵ ਤੇ ਅਤਿ ਡਰ ਮਾਨੋ।
ਦੋਹਰਾ
ਕੋਕ ਕਲਾ ਮੈ ਭੀ ਪੜ੍ਹੀ, ਜਾਨੋ ਅਰਥ ਬਖਾਨ।
ਅਉਰ ਸਿਖਾਵਹੁ ਮੋਹ ਕਛੁ, ਪੂਛੌ ਗੁਨਿ ਜਨ ਜਾਨ”॥੫੮॥
ਚੌਪਈ
ਕਹੇ ਸਖੀ, “ਏ ਕਾਮ ਕੰਦਲਾ! ਤੂੰਹੀ ਕੋਕ ਰਸ ਜਾਨਹਿ ਭਲਾ।
ਜਹਾਂ ਬਾਸ ਮਨ ਮਥ ਕੋ ਜਾਨਹੁ। ਤਿਹ ਠਾਹਰਿ ਨਿਕਟਿ ਜਿਨ ਆਨਹੁ।
ਜਾਨਿ ਅੰਗੁ ਮਨਮਥ ਕੋ ਜਹਾ। ਚੁੰਬਨ ਕੀਏ ਰਹੈ ਨਹੀ ਤਹਾ”।
ਕੋਕ ਰੀਤਿ ਕੰਦਲਾ ਸਿਖਾਈ। ਮਾਧਵ ਨਲ ਪੈ ਸਖੀ ਪਠਾਈ।
ਮਾਧਵ ਨਿਰਖਿ ਰੀਝ ਕੈ ਰਹਾ। ਤਤ ਖਿਨ ਆਇ ਮਦਨ ਤਨੁ ਗਹਾ।
ਦੋਹਰਾ
ਮਦਨ ਧਨੁਖ ਸਰ ਪੰਚ ਲੈ, ਮਾਧਵ ਸਨਮੁਖ ਆਵ।
ਕਾਮ ਕੰਦਲਾ ਕੇ ਨਿਕਟ, ਸਰਨਿ ਸਰਨਿ ਗੁਹਿਰਾਵ॥੫੯॥
ਚੌਪਈ
ਮਿਲਿ ਪ੍ਰਜੰਕ ਪਰ ਜੁਗਲ ਕਲੋਲਹਿ। ਬਚਨ ਚਾਤੁਰੀ ਦੋਊ ਬੋਲਹਿ।
ਦੋਊ ਕਾਮਵੰਤ ਭਰਿ ਜੋਬਨ। ਸੁੰਦਰ ਸੁਘਰ ਸੁਜਾਨ ਦੋਊ ਜਨ।
ਕੋਕ ਕਲਾ ਮੈ ਮਗਨ ਸੁ ਬਾਲਾ। ਸਹਿ ਨ ਸਕਤ ਮਨਮਥ ਕੀ ਝਾਲਾ।
ਜੋ ਕੁਛ ਕੋਕ ਕਲਾ ਕੀ ਰੀਤਾ। ਤੈਸੀ ਕੇਲ ਰਚੀ ਬ੍ਰਿਹ ਪੀਤਾ।
ਜੌ ਵੈ ਕਰਹਿ ਸੁ ਕੋਊ ਨ ਜਾਨੈ। ਅਨ ਜਾਨਤ ਕੋ ਕਹਾ ਬਖਾਨੈ।
ਦੋਹਰਾ
ਅਨ ਦੇਖੇ ਬਰਨੋ ਕਹਾ, ਸੋ ਸੁਖ ਸਭ ਰਸ ਪੂਰ।
ਤਿਹ ਠਾ ਪਵਨੁ ਨ ਸੰਚਰੈ, ਚੰਦ ਨ ਦੇਖੈ ਸੂਰ॥੬੦॥
ਚੌਪਈ
ਕਿਲਕਤ ਬੋਲਤ ਕੋਕ ਕਹਾਨੀ। ਕੇਲ ਕਰਤ ਉਨਿ ਰੈਨਿ ਬਿਹਾਨੀ।
ਭਇਓ ਪ੍ਰਾਤ ਪ੍ਰਗਟਿਓ ਜਗ ਭਾਨਾ। ਸਖੀ ਸਕਲ ਮਿਲਿ ਆਇ ਸੁਜਾਨਾ।
ਕਾਮ ਕੰਦਲਾ ਪਰਹਰਿ ਸੇਜਾ। ਅਤਿ ਬਿਹਬਲ ਤਨ ਰਹਿਓ ਨ ਤੇਜਾ।
ਝਮਕੈ ਪਲਕ ਉਨੀਦੇ ਨੈਨਾ। ਅਤਿ ਜੰਭਾਇ ਮੁਖਿ ਕਹੈ ਨ ਬੈਨਾ।
ਕਮਲ ਪ੍ਰਵੇਸ ਭਵਰ ਜਿਉ ਕੀਓ। ਰਸਿ ਝਕਝੋਰ ਸਕਲ ਰਸੁ ਪੀਓ।
ਦੋਹਰਾ
ਸਿਥਲ ਗਾਤ ਕੰਚੁਕਿ ਦਰਕਿ ਬਿਥਰਿ ਮਾਂਗ ਲਟਿ ਲੂਟਿ।
ਅਧਰ ਦਸਨ ਉਰ ਨਖ ਨਿਰਖਿ ਕਰਕਿ ਬਲੈ ਗਈ ਫੂਟਿ॥੬੧॥
ਚੌਪਈ
ਪੂਰਨ ਜੋਤਿ ਕਾਮ ਕੰਦਲਾ। ਹੈ ਪ੍ਰਗਟੀ ਪਰਵਾ ਕੀ ਕਲਾ।
ਸਖੀ ਆਨਿ ਸੀਚਹਿ ਮੁਖਿ ਪਾਨੀ। ਸੁਰਤ ਰੀਤਿ ਉਨ ਸਭਹਿ ਪਛਾਨੀ।
ਉਰਝੇ ਬਾਰ ਹਾਰ ਨਿਰਵਾਰੇ। ਸਖੀਅਨ ਭੂਖਨ ਸਕਲ ਸੁਧਾਰੇ।
ਮੁਖੁਪਾਰਿ ਪੁਨਿ ਪਾਨ ਖਵਾਵਹਿ। ਨਖ ਛਾਤੀ ਪਰਿ ਕੁੰਕਮ ਲਾਵਹਿ।
ਡੋਲਤ ਚਲਤ ਜਾਨੁ ਮਤਵਾਰੀ। ਪੀਵਤ ਵਰਨ ਮੁਖ ਕੰਦਲਾ ਨਾਰੀ।
ਦੋਹਰਾ
ਭਵਰ ਬਾਸੁ ਰਸੁ ਲਏ ਤੇ ਕਵਲ ਰਹਤ ਮੁਰਝਾਇ।
ਸੂਰ ਤੇਜ ਤੇ ਕੁਮੁਦਨੀ ਰਹੀ, ਕੋਪ ਕੁਮਲਾਇ॥੬੨॥
ਚੌਪਈ
ਬੋਲਹਿ ਸਖੀ, ਚਲਹੁ ਮਨ ਰੰਜਨ। ਸਰਵਰ ਜਾਇ ਕਰਹਿ ਹਮ ਮੰਜਨ।
ਮਾਧਵ ਬਿਪੁ ਧਾਮ ਕਰ ਧੀਰਾ। ਗਈ ਸਕਲ ਸਰਵਰ ਕੇ ਤੀਰਾ।
ਗਈ ਕੰਦਲਾ ਸਰਵਰ ਪਾਸਾ। ਚਕਵੀ ਜਾਨਿਓ ਚੰਦ ਪ੍ਰਕਾਸਾ।
ਚਕਵੀ ਬਿਛੁਰ ਚਲੀ ਭ੍ਰਮ ਭੂਲੀ। ਬਾਧਿਓ ਕਮਲ ਕੁਮੁਦਨੀ ਫੂਲੀ।
ਚਕ੍ਰਵਾਕ ਉਡਿ ਚਲਿਓ ਨਿਰਾਸਾ। ਅਥਿਓ ਸੂਰ ਚੰਦ ਪ੍ਰਕਾਸਾ।
ਸੋਰਠਾ
ਸਖੀ ਤਾਰਾਗਨ ਸੰਗ, ਕਾਮ ਕੰਦਲਾ ਬਿਧੁ ਬਦਨ।
ਚਕਵੀ ਮਨ ਭਯੋ ਭੰਗ, ਕਵਲ ਦੇਖਿ ਸੰਪੁਟ ਭਇਓ॥੬੩॥
ਚੌਪਈ
ਤੇਲੁ ਸੁਗੰਧ ਅਰਗਜਾ ਲੀਨਾ। ਅੰਗ ਮਰਦਨ ਕੈ ਮਜਨ ਕੀਨਾ।
ਕਰਿ ਮੱਜਨੁ ਉਠਿ ਬਾਹਰਿ ਆਈ। ਚੰਪਕ ਬਰਨ ਸੋ ਦੇਹਿ ਸੁਹਾਈ।
ਕਹੂਕਹੂ ਅੰਗ ਬੂੰਦ ਛਬਿ ਬਨੀ। ਚੰਪਕ ਲਤਾ ਓਸ ਕੀ ਕਨੀ।
ਸਜਲ ਅਲਕ ਡੋਲੈ ਘੁੰਘਰਾਰੀ। ਮਾਨਹੁ ਛਾਰੀ ਮਦਨ ਲੈ ਮਾਰੀ।
ਚਿੰਨ ਤੇ ਬੂੰਦ ਚਵੈ ਧਰਜੋਤੀ। ਜਨੁ ਭੁਯੰਗ ਉਗਰੈ ਗਨ ਮੋਤੀ।
ਸਿਆਮਲ ਕੁਟਿਲ ਚਿਕਰੁ ਘੁੰਘਰਾਰੇ। ਡੋਲਹਿ ਮਧੁਕਰ ਪੈ ਜਾਨੋ ਮਤਵਾਰੇ।
ਦੋਹਰਾ
ਨੀਰ ਧਰਿ ਚਿਕੁਰ ਸ੍ਰਵਨ, ਬਦਨ ਨਿਕਟ ਜੁ ਰਸਾਲ।
ਮਾਨੋ ਪਾਨ ਮਕਰੰਦ ਕਰਿ, ਬਵਨ ਕਰਤ ਅਲਿ ਮਾਲ॥੬੪॥
ਚੌਪਈ
ਬੋਲੈ ਕਾਮ ਕੰਦਲਾ ਬਾਲਾ। ਚਿਕੁਰ ਚਵਤਿ ਜਨ ਮੋਤਿਨ ਮਾਲਾ।
ਨਿਰਖਤਿ ਅਲਕ ਸਲਕ ਘੁੰਘਰਾਰੀ। ਅੰਮ੍ਰਿਤਹਿਤ ਲਗੀ ਨਾਗਨਿ ਕਾਰੀ।
ਕੇਸਾਵਕ ਅਲਿਬਲਿ ਰਸ ਡੋਲਹਿ। ਸਖੀ ਇਹੈ ਉਪਮਾ ਮੁਖ ਬੋਲਹਿ।
ਕਿਧੋ ਰਸਕ ਮਨ ਫਾਸੀ ਕੀਨੀ। ਬਾਂਧਿ ਪੋਟ ਕੁੰਚਰ ਜਯੋਂ ਦੀਨੀ।
ਸੋਰਠਾ
ਮੂਲਿ ਨ ਚਿਕੁਰਾ ਚਾਹਿ ਸਖੀ ਕਹੈ, “ਕੰਦੁਲਾ ਸੁਨੋ।
ਬੰਧਨ ਸੋਚਿ ਕਰਾਹਿ, ਬਚਨ ਬਧੇ ਚਿਕੁਰਾ ਰੁਦਤੁ”॥੬੫॥
ਚੌਪਈ
ਪੁਨਿ ਕੰਦਲਾ ਧਾਮ ਕੋ ਚਲੀ। ਨਖ ਸਖ ਚਰਨ ਚੰਪਕ ਕੀ ਕਲੀ।
ਕਹੈ ਸਖੀਅਨ ਸੋ, “ਚਲਹੁ ਅਵਾਸਾ। ਮਾਧਵ ਨਲ ਜਿਨ ਹੋਇ ਉਦਾਸਾ।
ਮੰਦ ਗਜਗਵਨ ਮਰਾਲ ਕੀ ਨਿਆਂਈ। ਖਿਨ ਇਕ ਮਾਝ ਮੰਦਰ ਮੈਂ ਆਈ।
ਸਖੀ ਗਈ ਸਭ ਅਪਨੈ ਧਾਮਾ। ਮਾਧੋ ਨਲ ਪਹਿ ਆਈ ਕਾਮਾ।
ਕਹੇ ਕੰਦਲਾ ਮਾਧਵ ਠਾਉ। “ਅਬ ਸਰਵਰ ਮੰਜਨ ਨਹੀਂ ਜਾਉ”।
ਦੋਹਰਾ
ਕਮਲ ਦੇਖਿ ਸੰਪਟ ਗਇਓ, ਚਕਵੀ ਸੰਗਿ ਬਿਛੋਹਿ।
ਮੈਂ ਮੁਖੁ ਪੂਨੋ ਚੰਦ ਸਸਿ ਨਿਰਖਤਿ ਤਿਹ ਦੁਖ ਹੋਇ॥੬॥
ਚੌਪਈ
ਵਹ ਕਲੰਕ ਕੀ ਕਲਾ ਦਿਖਾਵੈ। ਪੂਨੋ ਚੰਦ ਨਤੁ ਔਸਰ ਪਾਵੈ।
ਤੂੰ ਗੰਭੀਰ ਸਹਸ ਦਸ ਕਲਾ। ਸਮ ਤੁਅ ਲੇਇ ਨ ਏਕੇ ਪਲਾ।
ਤੁਅ ਮੁਖ ਰੂਪ ਰੈਨਿ ਦਿਨ ਕੀਨੋ। ਸੂਰ ਉਦੋਤ ਹੋਤ ਵਹ ਛੀਨੋ।
ਐਸਾ ਬਚਨੁ ਮਾਧਵ ਜਬ ਕਹਾ। ਭੁਜ ਭਰ ਕਾਮ ਕੰਦਲਾ ਗਹਾ।
ਬੈਠ ਸੇਜ ਪਰ ਕਰਤ ਬਿਲਾਸਾ। ਮਹਿਰ ਰਹੀ ਤਹ ਸਕਲ ਸੁਬਾਸਾ।
ਦੋਹਰਾ
ਮਧੁਕਰ ਲੁਭਧੋ ਕਵਲ ਰਸ, ਕੀਓ ਪ੍ਰਾਨ ਮਧੁ ਨੇਮ।
ਨੈਨ ਪ੍ਰਾਨ ਤਨ ਮਨ ਫਧੇ, ਛਿਨੁ ਨ ਪ੍ਰੇਮ ਕੇ ਪ੍ਰੇਮ॥੬੭॥
ਚੌਪਈ
ਰੈਨ ਬਚਨ ਰਾਜਾ ਜੋ ਕਹੇ। ਮਾਧਵ ਸੁਮਰ ਚਿੰਤ ਮਨ ਰਹੇ।
“ਬੂਝਉ ਕਾਮ ਕੰਦਲਾ! ਤੋਹੀ। ਅਬ ਮੈਂ ਚਲੌ, ਬਿਦਾ ਦੇ ਮੋਹੀ।
ਜੋ ਇਹ ਬਾਤ ਰਾਉ ਸੁਨ ਪਾਵੈ। ਵਹ ਸੁ ਸਠੁ ਆਇ ਤੋਹਿ ਸੰਤਾਵੈ।
ਅਬ ਹੌ ਬਿਰਹ ਪੰਥ ਪਗ ਧਾਰੌ। ਭਰ ਭਰ ਸ੍ਵਾਸ ਤੋਹਿ ਸੰਭਾਰੌ।
ਤੋਹਿ ਚਲੈ ਮੋਹਿ ਪ੍ਰਾਨ ਚਲਾਈ। ਪਲਕ ਓਟ ਅਖੀਆ ਅਕੁਲਾਹੀ”।
ਸੋਰਠਾ
ਚਲਨ ਕਹਿਤ ਹੈ ਮੀਤ, ਪ੍ਰਾਨ ਸੰਗ ਹੀ ਉਠਿ ਚਲੇ।
ਅਤਿ ਬਿਓਗ ਚਿਤਿ ਚੀਤ, ਨੈਨ ਸਜਲ ਭਰ ਭਰ ਢਰਹਿ॥੬੮॥
ਚੌਪਈ
ਬੋਲੈ ਨਾਰਿ ਬਚਨ ਅਨ ਚੈਨੀ। “ਮਾਧਵ! ਰਹੌ ਆਜ ਕੀ ਰੈਨੀ।
ਲਲਿਤ ਕੁਸਮ ਭਰਿ ਸੇਜ ਬਿਛਾਵੇ। ਭੁਜ ਭਰ ਅੰਕ ਅੰਕ ਸੌ ਲਾਵੌ”।
ਪਰ ਸਾਂਝ ਨਿਸ ਭਈ ਉਜਾਰੀ। ਸਖਿਨਿ ਪੁਹਪ ਭਲ ਸੇਜ ਸਵਾਰੀ।
ਫੇਰ ਸਿੰਗਾਰ ਕੰਦਲਾ ਕੀਨੇ। ਅੰਗ ਅਮਗ ਅਭਰਨ ਕਰ ਲੀਨੇ।
ਕਰਿ ਸਿੰਗਾਰ ਮਾਧਵ ਪਹਿ ਆਈ। ਜੁਗਲ ਸੇਜਿ ਪਰਿ ਬੈਠੇ ਜਾਈ।
ਸੋਰਠਾ
ਆਲਿਮ ਬਿਰਹ ਬਿਓਗ, ਬਿਛਰਨ ਸੂਲ ਸੁ ਮਨਿ ਬਸੀ।
ਬਿਰਹ ਸੰਜੋਗ ਅਜੋਗ, ਬੈਨ ਬਿਓਗੀ ਉਰ ਚਢੈ॥੬੯॥
ਚੌਪਈ
ਬਚਨੁ ਜੁ ਕਾਮ ਕੰਦਲਾ ਕਹਈ। ਰਜਨੀ ਬੀਤਿ ਅਲਪ ਹੁਇ ਰਹਈ।
ਐਸਾ ਕਛੂ ਕੀਜੈ ਉਪਚਾਰਾ। ਬਾਢੈ ਰੈਨ ਨ ਪਾਈਐ ਪਾਰਾ।
ਤਬ ਮਾਧਵ ਬੀਨਾ ਕਰ ਲੀਨਾ। ਬਿਧ ਰਥ ਮ੍ਰਿਗਨ ਸ੍ਰਵਨ ਸੁਨਿ ਲੀਨਾ।
ਸਰਸ ਬਜਾਵੈ ਬੀਨ ਸੁਰੰਗਾ। ਰਹਿਓ ਚੰਦੁ ਥਕਿ ਰਹੇ ਕੁਰੰਗਾ।
ਸਰਵਰ ਚਕ੍ਰਵਾਕ ਅਕੁਲਾਨਾ। ਬਾਢੀ ਰੈਨ ਨ ਹੋਇ ਬਿਹਾਨਾ।
ਸੋਰਠਾ
ਰਹੈ ਸਦਾ ਅਧਰਾਤ, ਰਾਹੁ ਜਾਇ ਸੂਰਹਿ ਗ੍ਰਸੈ।
ਚਲਨ ਕਹਤ ਪੀਅ ਪ੍ਰਾਤ, ਰੈਨ ਛਿਮਾਹੀ ਕਰਹੁ ਬਿਧ॥੭੦॥
ਚੌਪਈ
ਬਾਢੀ ਰੈਨ ਨ ਹੋਇ ਉਜਾਰਾ। ਤਬ ਮਾਧਵ ਕਰ ਬੀਨ ਨਿਵਾਰਾ।
ਰਹਿਓ ਨਾਦ ਮ੍ਰਿਗ ਚਲੈ ਅਵਾਸਾ। ਅਥਿਓ ਚੰਦੁ ਸੂਰ ਪ੍ਰਕਾਸਾ।
ਪ੍ਰਾਤ ਭਈ ਪ੍ਰਿਥਵੀ ਸਭ ਜਾਗੀ। ਮਾਧਵ ਨਲ ਹੋਇਓ ਬੈਰਾਗੀ।
ਤਬ ਕਾਮਾ ਸਿਉ ਆਗਿਆ ਲੇਈ। ਲੈ ਆਗਿਆ ਮਾਰਗੁ ਪਗੁ ਦੇਈ।
ਕਹਿਤ ਨਾਰਿ, “ਜੀਅਤ ਜਉ ਉਛਾਹੂ। ਹੌ ਨ ਕਹੌ ਮੁਖ ਮਾਧਵ ਜਾਹੂ।
ਸੋਰਠਾ
ਰਸਨਾ ਥਾਕੇ ਸੋਇ, ਚਲਨੁ ਕਹੈ ਜੋ ਮਿਤ੍ਰ ਕੋ।
ਮੰਦ ਡੀਠ ਦ੍ਰਿਗ ਹੋਇ, ਜੇ ਨਿਰਖੈ ਬਿਛੁਰਤਿ ਸਜਨ”॥੭੧॥
ਚੌਪਈ
ਕਰਿ ਪੋਥੀ ਧੋਤੀ ਕਟਿ ਬਾਂਧੈ। ਉਠਿਓ ਬਿਪੁ ਬੀਨ ਧਰਿ ਕਾਂਧੈ।
ਗਹਿ ਰਹੀ ਕਾਮ ਕੰਦਲਾ ਬਾਂਹਾ। “ਹੌ ਤੁਹਿ ਜਾਨਿ ਦੇਉ ਨਹਿ ਨਾਹਾ।
ਕਹਿ ਤੇ ਆਇਓ ਮਿਤ੍ਰ ਬਟਾਊ। ਲੈ ਜੁ ਚਲਿਓ ਮੇਰੋ ਚਿਤ ਲੁਟਾਊ।
ਜੌ ਤੁਮ ਜਾਨ ਕਹੋ ਪਰਦੇਸੀ। ਬਿਦਿਆਧਰ ਮਨ ਮੋਹਨ ਭੇਸੀ।
ਮਾਰ ਕਟਾਰੀ ਮੇਟਹੁ ਦਾਹੂ। ਤਿਹ ਪਾਛੈ ਤੁਮ ਪਰ ਭੁਇ ਜਾਹੂ” ।
ਸੋਰਠਾ
ਨੈਨ ਝਰਹਿ ਜਿਉ ਮੇਹ, ਦੇਹ ਗੇਹ ਭੀਜਉ ਸਕਲ।
ਬਿਛੁਰਤਿ ਨਏ ਸਨੇਹੁ, ਮਨ ਬਿਆਕੁਲ ਤਨ ਥਕਿਤ ਹੁਇ॥੭੨॥
ਚੌਪਈ
ਨੇਹੁ ਨਾਉਂ ਤੁਮ ਗੁਨੁ ਕਰ ਲੀਨਾ। ਛਾਡਿ ਬਿਓਗੁ ਸਮੁੰਦ੍ਰ ਮਹਿ ਦੀਨਾ।
ਬਿਨੁ ਗੁਨ ਨਾਉ ਨ ਲਾਗੈ ਤੀਰਾ। ਕਰੀਆ ਹੀਨ ਝਕੋਰੈ ਨੀਰਾ।
ਜੋ ਕਰੀਆ ਮਾਧਵ ਨਲ ਚਾਹੀ। ਤਿਹ ਛਿਨ ਬੂਡੈ ਨੈਨ ਪ੍ਰਵਾਹੀ।
ਮਿਤ੍ਰ ਕਹਾ ਸੋ ਧਰਿ ਦਿਵੈਯਾ। ਤਿਹ ਜਲ ਬੂਡੈ ਬਹੁਤ ਖਿਵੈਯਾ।
ਅਤਿ ਅਧੀਰ ਦੁਖ ਹਰਹੀ ਲੋਰੈ। ਬਿਰਹ ਬਿਯਾਰਿ ਭਾਹਿ ਝਕਝੋਰੈ।
ਸੋਰਠਾ
ਮੈਨ ਸਮੁੰਦ੍ਰ ਤਰੰਗ, ਬਿਰਹ ਝਕੋਰਤਿ ਪਵਨ ਮਿਸ।
ਬਿਨ ਗੁਨ ਬੋਹਥ ਅੰਗ, ਬੂਡੈ ਤਿਰੀਆ ਕੰਤ ਬਿਨ॥੭੩॥
ਚੌਪਈ
“ਤਜਿ ਸਮੀਪ ਮੁਹਿ ਕਰਹੁ ਬਿਓਗਨ। ਤੁਹ ਬਿਛੁਰਤ ਹੋਵਉ ਹੌ ਜੋਗਨ।
ਖਿੰਥਾ ਪਹਰੋ ਭਸਮ ਕਰ ਕੇਸਾ। ਬਨ ਬਨ ਫਿਰਉ ਤਾਪਸੀ ਭੋਸਾ।
ਮੁੰਦ੍ਰਾ ਪਹਰ ਭਸਮ ਤਨ ਲਾਵਉ। ਕਰ ਕਿੰਗਰਿ ਦਿਨ ਰੈਨਿ ਵਜਾਵਉ।
ਜੋਗਨ ਹੋਇ ਮਾਧਵ ਗੁਨ ਗਾਵਉ। ਸ੍ਰੀ ਗੋਰਖ ਗੋਰਖ ਗੁਹਰਾਵਉ।
ਤੀਰਥ ਸਕਲ ਪੁਹਮ ਪਰ ਧਾਵਉ। ਸਾਂਤ ਹੋਇ ਜੌ ਮਾਧਵ ਪਾਵਉ।
ਦੋਹਰਾ
ਖੰਡ ਖੰਡ ਤੀਰਥ ਕਰਉ, ਕਾਂਸੀ ਕਰਵਤ ਲੇਉ।
ਮਨ ਇਛਾ ਕਰਿ ਮਰਿ ਜਰਉ ਢੁਢਿ ਮੀਤ ਤੁਹਿ ਲੇਉ॥੭੪॥
ਚੌਪਈ
ਜਿਨ ਦੇ ਜਾਉ ਬਿਰਹ ਕੇ ਹਾਥਾ। ਪਾਇਨ ਪਰਉ ਲੇਹੁ ਮੁਹ ਸਾਥਾ।
ਅਹੋ ਮਿਤ੍ਰ ਪੰਡਿਤ ਪੈਡੋਰੀ। ਮਾਝ ਵਾਟ ਜਿਨ ਛਾਡਹੁ ਮੋਹੀ”।
ਮਾਧਵ ਨੈਨ ਨੀਰ ਭਰ ਆਏ। “ਕਾਮ ਕੰਦਲਾ ਬਚਨ ਸੁਨਾਏ”।
ਬੋਲੇ ਬਿਪੁ ਨੈਨ ਭਰ ਸਾਹੀਂ। ਅਹੋ ਨਾਰਿ! ਅਬ ਛੋਡਹੁ ਬਾਹੀਂ।
ਸਖੀਅਨਿ ਆਨਿ ਬਾਹੁ ਛੁਟਕਾਈ। ਚਲਿਓ ਬਿਪੁ ਵਹਿ ਅਤਿ ਮੁਰਝਾਈ।
ਦੋਹਰਾ
ਆਲਿਮ ਬਿਛੁਰਤ ਪੀਉ, ਦੇਹ ਸੁਰਤਿ ਭੂਲੀ ਸਕਲ।
ਲੈ ਸੰਗਿ ਚਲਿਓ ਸੁ ਜੀਉ, ਛਾਡਿ ਕੰਚੁਕੀ ਉਰਗ ਜਿਉ॥੭੫॥
ਚੌਪਈ
ਕਾਮਾ ਮੁਰਛ ਧਰਨਿ ਪਰ ਪਰੀ। ਸਖੀਅਨਿ ਆਇ ਅੰਕ ਮਹਿ ਧਰੀ।
ਲੈ ਤਬ ਹੀ ਸੇਜੈ ਪੌਢਾਈ। ਤਨਿ ਬਿਆਕੁਲ ਜਨੁ ਮਿਰਗੀ ਆਈ।
ਸੀਤਲ ਗਾਤ ਨ ਸੁਰਤ ਸਰੀਰਾ। ਇਸਮੈ ਭਈ ਨ ਪਾਵਹਿ ਧੀਰਾ।
ਅਧਰ ਸੂਕ ਤਨ ਰਹਿਓ ਨ ਸ੍ਵਾਸਾ। ਸਖੀਆ ਛਾਡੀ ਜੀਨ ਕੀ ਆਸਾ।
ਮੂੰਦਿ ਨਾਸਿਕਾ ਸੀਚਹਿ ਪਾਨੀ। ਬਹੁਤੁ ਮੂਰਿ ਅਉਖਦੁ ਉਨ ਆਨੀ।
ਦੋਹਰਾ
ਕਰਿ ਉਪਚਾਰੁ ਸਭੈ ਰਹੀ, ਤ੍ਰਿਆ ਬਿਸੂਰਿ ਬਿਸੂਰਿ।
ਬਿਰਹ ਭੁਅੰਗਮ ਸੋ ਡਸੀ, ਜਾ ਕੋ ਮੰਤ ਨ ਮੂਰ॥੭੬॥
ਚੌਪਈ
ਪੁਨਿ ਫਿਰਿ ਮੰਤ੍ਰ ਸਖੀ ਮਿਲਿ ਥਾਪਹਿ। ਕਾਨਿ ਲਾਗਿ ਮਾਧਵਨਲ ਜਾਪਹਿ।
ਮਾਧਵ ਮਾਧਵ ਉਨ ਗੁਨ ਗੁਹਰਾਵਾ। ਜਾਗੀ ਨਾਰਿ ਪੇਟ ਜੀਉ ਆਵਾ।
ਸੁਨਤ ਨਾਉ ਉਨ ਨੈਨ ਉਘਾਰੇ। ਸ੍ਰਵਹਿ ਅਸ੍ਰੁ ਅਤਿ ਦੀਨ ਦੁਖਾਰੇ।
ਸੂਨੋ ਭਵਨ ਦੇਖਿ ਬਿਨ ਮੀਤਾ। ਪੀਤ ਬਦਨ ਬਿਆਕੁਲ ਭਇਓ ਚੀਤਾ।
ਬਿਨ ਪਾਨੀ ਜਿਵ ਕਵਲ ਸੁਕਾਹੀ। ਛਿਨੁ ਛਿਨੇ ਸੂਰ ਤੇਜੁ ਮੁਰਝਾਹੀ।
ਸੋਰਠਾ
ਜੈਸੇ ਜਲ ਬਿਨ ਮੀਨੁ, ਏਕ ਘਰੀ ਕੇ ਬੀਛੁਰੇ।
ਰਹੈ ਦੀਨ ਤਨ ਛੀਨ, ਛਿਨ ਹੀ ਛਿਨੁ ਦੁਖ ਸੰਗ੍ਰਹੈ॥੭॥
ਚੌਪਈ
ਇਹੁ ਜੀਅ ਬ੍ਰਜ ਬ੍ਰਜ ਤੇ ਗਾਢੋ। ਪਾਲਿਓ ਬਜ੍ਰ ਬਜ੍ਰ ਮੈ ਬਾਢੋ।
ਜਾ ਦਿਲ ਮਿਤ੍ਰ ਬਿਛੋਰਾ ਭਣੋ। ਤਬ ਕਿ ਨ ਖੰਡ ਖੰਡ ਹੁਇ ਗਯੋ।
ਬਿਛੁਰਤਿ ਜਲ ਸਿਉ ਕੰਵਲ ਤਰਕੈ। ਪਾਪੀ ਹੀਓ ਨ ਨੈਨ ਫਰਕੈ।
ਐਸੇ ਨਿਲਜ ਰਹੌ ਘਟ ਪ੍ਰਾਨਾ। ਮਿਤ੍ਰ ਬਿਛੋਹ ਸੁਨਨ ਕੋ ਕਾਨਾ।
ਘਏ ਨ ਪ੍ਰਾਨ ਮਿਤ੍ਰ ਕੇ ਸੰਗਾ। ਐਸੇ ਨਿਜਲ ਰਹੇ ਗਹਿ ਅੰਗਾ।
ਦੋਹਰਾ
ਆਲਿਮ ਮਿਤ੍ਰ ਬਿਓਗੀਆ, ਲੈ ਗਇਓ ਸੰਪਤਿ ਸੁੱਖ।
ਨੈਨ ਪ੍ਰਾਨ ਤਨ ਬਿਰਹ ਬਸ, ਰਹੇ ਸਹਿਨ ਕੌ ਦੁੱਖ॥੭੮॥
ਚੌਪਈ
ਗਇਓ ਮਿਤ੍ਰ ਕਰ ਚਿਤੁ ਲੁਟਾਉ। ਅਬ ਕਹਿ ਭੇਟੇ ਮਿਤ੍ਰ ਜੁ ਬਟਾਊ।
ਪ੍ਰਦੇਸੀ ਸੌ ਨੇਹੁ ਨ ਕੀਜੈ। ਬਿਛੁਰਿ ਸੰਤਾਪ ਆਪ ਕੋ ਲੀਜੈ।
ਜੋਗੀ ਭਵਰਾ ਮਿਤ੍ਰ ਬਟਾਊ। ਤੀਨੋ ਆਪ ਨ ਹੋਵਹਿ ਕਾਹੂ।
ਛਿਨੁ ਇਕੁ ਬੈਠਹਿ ਚਿਤੁ ਮਿਲਾਵਹਿ। ਭੁਗਤਿ ਬਾਸੁ ਮਨੁ ਸਭ ਲੈ ਜਾਵਹਿ।
ਏ ਪ੍ਰੀਤਮ ਪਰ ਪੀਰ ਨ ਜਾਨਹਿ। ਮਿਲਿ ਬਿਛੁਰਹਿ ਮਨ ਸੰਕ ਨ ਆਨਹਿ।
ਸੋਰਠਾ
ਚੰਦ ਨਾ ਜਾਨੈ ਪੀਰ, ਤਾ ਬਿਨ ਭਰੈ ਚਕੋਰ ਦੁਖ।
ਬਿਆਕਲ ਰਹੈ ਸਰੀਰ, ਨਿਸ ਅਮਧਿਕਾਰੀ ਸੀਸ ਧੁਨਿ॥੭੯॥
ਚੌਪਈ
ਤਜਿ ਸਨੇਹ ਮਾਧਵ ਨਲ ਗਇਓ। ਕਾਮ ਕੰਦਲਾ ਜੀਅ ਦੁਖ ਭਯੋ।
ਦਿਨ ਬੀਤੈ ਰਜਨੀ ਜਬ ਆਵੈ। ਝਰਹਿ ਨੈਨ ਜਲ, ਪਲਕ ਨ ਲਾਵੈ।
ਛਿਨ ਮਾਧਵ ਮਾਧਵ ਗੁਹਰਾਵੈ। ਛਿਨ ਬਾਹਰ ਛਿਨ ਭੀਤਰ ਆਵੈ।
ਬਿਰਹ ਤਾਪ ਛਿਨੁ ਸਜੇ ਨ ਸੋਵੈ। ਅਹਿਨਿਸਿ ਲੋਕ ਟੇਰ ਕੈ ਰੋਵੈ।
ਐਸੀ ਬਿਧਿ ਸਭ ਰੈਨ ਗਵਾਵੈ। ਕੋਟ ਕਸਟ ਕਰਿ ਬਾਸੁਰ ਪਾਵੈ।
ਦੋਹਰਾ
ਜੌ ਦਿਨੁ ਹੋਇ ਤ ਨਿਸ ਰਹੈ, ਜੌ ਨਿਸ ਹੋਇ ਤ ਪ੍ਰਾਤ।
ਨ ਦਿਨ ਸਾਂਤਿ ਨ ਰੈਨ ਸੁਖ, ਬਿਰਹੁ ਸੰਤਾਵੈ ਗਾਤ॥੮੦॥
ਚੌਪਈ
ਕਾਮਾ ਜਬ ਬਿਰਹੈ ਬਸ ਭਈ। ਬਿਦਿਆ ਬੁਧਿ ਬਿਸਰ ਸਭ ਗਈ।
ਨਿਰਤ ਗੀਤ ਚਿਤ ਕੀ ਚਤੁਰਾਈ। ਮਤ ਗਤਿ ਆਇ ਬਿਰਹ ਬਿਸਰਾਈ।
ਬਿਰਹੁ ਪ੍ਰਵੇਸ ਕਰੈ ਜਿਹ ਅੰਗਾ। ਸੂਕਿ ਜਾਹਿ ਸਗਰੈ ਸੁਖ ਰੰਗਾ।
ਜਿਹ ਤਨ ਮੈ ਬਿਰਹਾ ਸੰਚਰਈ। ਸੋ ਪ੍ਰਾਨੀ ਤਨ ਜੀਵਤ ਮਰਈ।
ਚਾਉ ਹਰਖ ਸੁਖ ਰਹੈ ਨ ਕੋਈ। ਜਿਹ ਤਨ ਮੈ ਬਿਰਹਾਨਲ ਹੋਈ।
ਸੋਰਠਾ
ਬੁਧਿ ਬਿਦਿਆ ਗੁਨ ਗਿਆਨ, ਨੇਮ ਚਾਉ ਸੁਖ ਹਰਖ ਬਲ।
ਸਭ ਤਜਿ ਹੋਇ ਅਯਾਨ, ਜਾ ਘਟ ਬਿਰਹਾ ਸੰਚਰੈ॥੮੧॥
ਚੌਪਈ
ਪਲਕ ਪਾਟ ਤੇ ਹੋਹਿ ਨਿਆਰੈ। ਨਗਨ ਭਏ ਨੈਨਨਿ ਕੇ ਤਾਰੇ।
ਮਾਧਵ ਕਾਮ ਕੰਦਲਾ ਬਿਆਪੀ। ਬਿਰਹੀ ਤਾਪ ਸਗਲ ਤਨ ਤਾਪੀ।
ਡਾਰੇ ਤਨੁ ਮਾਰੇ ਮਨੁ ਰਹਈ। ਹੀਅਰੇ ਪੀਰ ਨ ਕਾਹੂ ਕਹਈ।
ਛਿਨੁ ਚੇਤੇ ਛਿਨ ਚੇਤ ਨ ਆਵੈ। ਜਨ ਬਿਖੁ ਲਹਰਿ ਦੇਹ ਮੈ ਧਾਵੈ।
ਸਾਸ ਲੇਤ ਪਿੰਜਰ ਸਭ ਡੋਲੈ। ਛਿਨ ਮੈ ਮਰੈ, ਸਖੀ ਇਉਂ ਬੋਲੈ।
ਸੋਰਠਾ
ਰਕਤ ਨ ਰਹਿਓ ਸਰੀਰ, ਪੀਤ ਬਰਨ ਕਾਮਾ ਭਈ।
ਡੋਲਤ ਗਾਤੁ ਅਧੀਰ, ਪਵਨ ਪਰਸ ਨ ਰਹਿ ਸਕੈ॥੮੨॥
ਚੌਪਈ
ਸਖੀ ਆਨਿ ਮੁਖਿ ਨੀਰੁ ਚੁਆਵਹਿ। ਇਤੋ ਤਾਪੁ ਘਸਿ ਚੰਦਨ ਲਾਵਹਿ।
ਕੁਸਮ ਸੇਜਿ ਪਰ ਜੋ ਪਗੁ ਧਰਈ। ਤਉ ਤਨਿ ਕਾਮ ਅਗਨਿ ਪਰ ਜਰਈ।
ਤ੍ਰਿਬਿਧ ਪਵਨ ਰਹੈ ਤ੍ਰੀਆ ਪਾਰੈ। ਚੰਦਨ ਚੰਦ ਅਗਨਿ ਤਨ ਜਾਰੈ।
ਪਿਕ ਮਯੂਰ ਬਨਿ ਬੋਲਿ ਸੁਨਾਵਹਿ। ਮਜਨ ਘਾਉ ਪਰਜਨੁ ਬਿਖੁ ਲਾਵਹਿ।
ਗੀਤ ਨਾਦ ਰਸ ਕਵਿਤ ਕਹਾਨੀ। ਸ੍ਰਵਨ ਸੁਨਤਿ ਬਿਖ ਸਮ ਕਰਿ ਜਾਨੀ।
ਦੋਹਰਾ
ਅੰਗ ਲਾਇ ਸੁਨ ਪਰਸ ਲਖਿ, ਸੰਜੋਗਨਿ ਮੁਖ ਦੇਹਿ।
ਜੋ ਸਬ ਕੰਤ ਬਿਓਗਨੀ, ਨਿਸ ਬਾਸੁਰ ਦੁਖ ਲੇਹਿ॥੮੩॥
ਚੌਪਈ
ਬਿਛਰਤ ਕਾਮ ਕੰਦਲਾ ਨਾਰੀ। ਮਾਧਵ ਨਲਹਿ ਭਇਓ ਦੁਖ ਭਾਰੀ।
ਬਿਰਹ ਸਾਸ ਹੀਅਰੈ ਜੋ ਬਾਢੈ। ਛਿਨੁ ਛਿਨੁ ਆਹਿ ਆਹਿ ਮੁਖ ਕਾਢੈ।
ਬਨੁ ਬਨੁ ਫਿਰੈ ਨੈਨ ਜਲੁ ਰੋਵੈ। ਬਿਰਹ ਸੰਤਾਪ ਨੀਂਦ ਨਹਿ ਸੋਵੈ।
ਛਿਨੁ ਬੈਰਾਗੀ ਬੀਨ ਬਜਾਵੈ। ਸੂਕੈ ਕਾਠਿ ਅਗਨਿ ਜਨ ਲਾਵੈ।
ਮਨਿ ਚਿੰਤਾ ਕਰਿ ਤ੍ਰਿਆ ਬਿਓਗੀ। ਗੋਰਖ ਗਿਆਨ ਗਹੇ ਜਿਮ ਜੋਗੀ।
ਦੋਹਰਾ
ਅਗਮ ਅਥਾਹ ਅਲੇਖ ਗਤਿ, ਬਿਰਹ ਸਮੁੰਦ੍ਰ ਅਗਾਧ।
ਪਰਤ ਹਿਰਾਨੇ ਬੁੱਧ ਜਨ, ਭੂਲੀ ਧਰਮ ਸਮਾਧ॥੮੪॥
ਚੌਪਈ
ਬਿਰਹਿ ਸਮੁੰਦ ਅਗਮ ਅਤਿ ਆਹੀ। ਬੂਡ ਮਰੈ ਪੈ ਥਾਹ ਨ ਪਾਹੀ।
ਬੁਧ ਬਲੁ ਛਲੁ ਕੋਊ ਥਾਹੁ ਨ ਪਾਵੈ। ਜਿਉਨਰੁ ਸਪਤ ਗਗਨਿ ਚੜਿ ਧਾਵੈ।
ਬਿਰਹ ਦਸਤ ਨਰ ਜੀਉ ਨ ਕੋਈ। ਜਰਿ ਮਰਿ ਜੀਐ ਸੋ ਬੌਰਾ ਹੋਈ।
ਬਿਰਹ ਅਗਨਿ ਤਿਹ ਤਨ ਪਰਜਰੈ। ਛਿਨੁ ਛਿਨੁ ਬਿਰਹਿ ਅਗਨਿ ਬਿਸਤਰੈ।
ਸੋ ਅਬ ਅਗਨਿ ਮਾਧਵ ਹੈ ਲਾਗੀ। ਬਨੁ ਬਨੁ ਫਿਰੈ ਬਿਰਹ ਬੈਰਾਗੀ।
ਦੋਹਰਾ
ਹੀਐ ਹੂਕ ਭਰ ਨੈਨ ਜਲ, ਬਿਰਹ ਕਰਤ ਤਨਿ ਹੋਮ।
ਅੰਤਰਿ ਬਰ ਪਿੰਜਰੁ ਜਰੈ, ਸ੍ਵਾਸ ਪ੍ਰਗਟਿਕੈ ਧੂਮ॥੮੫॥
ਚੌਪਈ
ਮਾਧਵ ਸੂਕ ਪਤ੍ਰ ਜਿਮ ਡੋਲੈ। ਸੂਲ ਸਹੈ ਮੁਖ ਤੇ ਨਹੀ ਬੋਲੈ।
ਛਿਨੁ ਛਿਨੁ ਟੇਰ ਟੇਰ ਕੈ ਰੋਵੈ। ਬਨ ਪੰਖੀ ਨਿਸ ਨੀਂਦ ਨ ਸੋਵੈ।
ਬਾਘਸਿੰਘ ਕੋਊ ਨਿਕਟਿ ਨ ਆਵੈ। ਚਹੁਦਿਸਿ ਬਿਰਹਿਅਗਨਿ ਉਠਿ ਧਾਵੈ।
ਬਿਰਹੀ ਨੈਨ ਸਜਲ ਮੁਖ ਪੀਅਰੋ। ਸੀਤਲ ਹਸਤ ਤਪਤ ਤਨੁ ਹੀਅਰੋ।
ਸ੍ਵਾਸ ਮੂੰਦ ਨੈਨਨਿ ਭਰਿ ਪਾਨੀ। ਸੋ ਨਰੁ ਜਗੁ ਬ੍ਰਿਹੀ ਕਰਿ ਜਾਨੀ।
ਦੋਹਰਾ
ਬਸਤ੍ਰ ਮਲੀਨ ਉਦਾਸ ਮਨ, ਬਿਰਹ ਸ੍ਵਾਸ ਭਰ ਲੇਹ।
ਨੀਂਦ ਭੂਖ ਲਜਾ ਤਜਤ, ਬਿਰਹੀ ਲੱਛਨ ਏਹ॥੮੬॥
ਚੌਪਈ
ਮਾਧਵ ਨੈਨ ਲੀਏ ਭਰਿ ਆਂਸੂ। ਸੂਕੋ ਚਾਮੁਰੁ ਧਰ ਅਰ ਮਾਸੂ।
ਤਬ ਮਾਧਵ ਮਨ ਮਾਹਿ ਬਿਚਾਰੈ। ਬਿਰਹ ਨੇਹ ਸੌ ਆਪੁ ਸੰਭਾਰੈ।
ਇਹ ਮਨ ਬਿਰਹ ਜਰੇ ਮਰ ਜਾਊ। ਕਾਮ ਕੰਦਲਾ ਤਊ ਨ ਮਿਲਾਊ।
ਅਬ ਕੋਊ ਖੋਜੈ ਉਪਕਾਰੀ। ਮਿਲਵੈ ਕਾਮ ਕੰਦਲਾ ਨਾਰੀ।
ਢੂਢੌ ਪਰ ਬੇਦਨ ਜਿਹ ਹੋਈ। ਦੁਖੁ ਖੰਡਨੁ ਨਰੁ ਕਹੂੰ ਨ ਕੋਈ।
ਦੋਹਰਾ
ਲੱਛ ਦੈਨ ਸੰਕਟ ਹਰਨ, ਤੇ ਪ੍ਰਾਨੀ ਮਤਿ ਧੀਰ।
ਤਿਹ ਕਲ ਮੈ ਉਤਮ ਕ੍ਰਿਆ, ਜੋ ਖੰਡਹਿ ਪਰ ਪੀਰ॥੮੭॥
ਚੌਪਈ
ਇਹੈ ਮੰਤ੍ਰ ਮਾਧਵ ਨਲੁ ਜਾਗਾ। ਬਲੁ ਸੰਭਾਰ ਬਨੁ ਤਜਿ ਮਗਿ ਲਾਗਾ।
ਕੌ ਨ ਭਯੋ ਜਗ ਤ੍ਰਿਅ ਬਿਓਗੀ। ਰਾਘਵ ਨਲ ਭਰਥਰ ਹਰਿ ਜੋਗੀ।
ਸੋ ਕਹੁ ਜੁ ਅਨੇਹੀ ਮਗ ਗਇਓ। ਕਾਮ ਬਾਨ ਬਸਿ ਕੋ ਨਹਿ ਭਇਓ।
ਯਿਹ ਬਿਚਾਰ ਮਾਧਵ ਨਲ ਕਹਈ। ਚਲਿਓ ਤਹਾ ਜਹਾ ਬਿਕ੍ਰਮੁ ਰਹਈ।
ਪਰ ਦੁਖ ਹਰਨ ਦੀਨ ਸੁਖ ਦੈਨੀ। ਕਹੀਅਤ ਬਿਕ੍ਰਮ ਨਗਰ ਉਜੈਨੀ।
ਦੋਹਰਾ
ਸਾਹਸੀ ਕਕਰੀ ਬਾਂਧਿ ਹੌ, ਮਮ ਆਤਮ ਕਰ ਲੇਇ।
ਪਰ ਦੁਖ ਖੰਡਨ ਤੌ ਗਨੋ, ਨੇਹੁ ਦਾਨੁ ਮੁਹਿ ਦੇਇ॥੮॥
ਚੌਪਈ
ਕਾਮਾ ਬਸ ਮਾਧਵ ਨਲ ਚਲਾ। ਕਿਹ ਬਿਧਿ ਮਿਲਉ ਕਾਮ ਕੰਦਲਾ।
ਬੀਨਾ ਬਿਰਹ ਸਾਥ ਦੋਊ ਲੀਨੇ। ਨਿੰਦ੍ਰਾ ਭੂਖ ਪਿਆਸ ਬਸਿ ਕੀਨੇ।
ਮਾਰਗ ਚਲਤ ਹਸਤ ਚੁਖ ਲੈਨੀ। ਪਹੁਚਿਓ ਆਇ ਸੁ ਨਗਰ ਉਜੈਨੀ।
ਧਰਮ ਪੁਰੀ ਸਭ ਨਗਰ ਸੁਹਾਵਾ। ਹਟ ਪਾਟ ਦੇਖਿਤ ਮਨ ਭਾਵਾ।
ਚਹੁ ਦਿਸ ਨਗਰ ਬਾਗ ਫੁਲਵਾਰੀ। ਤਾਲ ਕੂਪ ਸਰਤਾ ਬਹੁ ਭਾਰੀ।
ਦੋਹਰਾ
ਕਨਕ ਖਚਿਤ ਮੰਦਰ ਦਿਪਹਿ, ਕਲਸ ਧੁਜਾ ਫਹਰਾਹਿ।
ਰਾਉ ਰੰਕ ਨਹ ਚੀਨੀਅਹਿ, ਮੁਖ ਤੰਬੋਲ ਸਭ ਖਾਹਿ॥੮੯॥
ਚੌਪਈ
ਅਤਿ ਉਦਾਸ ਮਾਧਵ ਨਲ ਭਯੋ। ਤਤ ਖਿਨ ਰਾਜ ਦ੍ਵਾਰ ਚਲਿ ਗਇਓ।
ਰਾਜ ਮੰਦਰ ਮਨਿ ਗਨ ਉਜੀਆਰਾ। ਕੈ ਬਿਧਨਾ ਕੈਲਾਸ ਸਵਾਰਾ।
ਦੁਆਰੇ ਬੈਠ ਪੰਡਿਤੁ ਬੁਧਿ ਗਿਆਨੀ। ਦੇਸ ਦੇਸ ਕੇ ਨ੍ਰਿਪਤ ਬਿਨਾਨੀ।
ਦੁਆਰੇ ਭਰਿ ਰਾਜਨ ਕੀ ਹੋਈ। ਬੇਗ ਮਿਲਣ ਪਾਵੈ ਨਹ ਕੋਈ।
ਦੇਖਿ ਬ੍ਰਿਪ ਮਨ ਭਇਓ ਉਦਾਸਾ। ਰਾਜ ਭੇਟ ਕੀ ਛਾਡੀ ਆਸਾ।
ਦੋਹਰਾ
ਦਿਨ ਉਦਾਸ ਦਹ ਦਿਸ ਫਿਰੈ, ਰੈਨ ਭਰੈ ਦ੍ਰਿਗ ਨੀਰ।
ਏਕ ਨ ਕਾਹੂੰ ਸੋ ਕਹੈ, ਅਮਤਰਿਗਤਿ ਕੀ ਪੀਰ॥੯੦॥
ਚੌਪਈ
ਦਿਨ ਇਕ ਮਾਧਵ ਗਇਓ ਸੁਜਾਨਾ। ਮੰਡਪ ਮਹਾ ਦੇਉ ਕੋ ਥਾਨਾ।
ਮੰਡਪ ਫਟਕ ਦੇਖਿ ਮਨ ਭਾਵੈ। ਤਹ ਰਾਜਾ ਬਿਕ੍ਰਮ ਦਿਨ ਆਵੈ।
ਤਿਹ ਮੰਡਪ ਮਾਧਵ ਨਲ ਗਇਓ। ਬਿਰਹ ਤਾਪ ਬਿਆਕੁਲ ਤਨੁ ਭਇਉ।
ਜਾ ਮੈ ਬਿਰਹੁ ਹੋਇ ਸੋ ਜਾਨੈ। ਅਨ ਜਾਨਤ ਕੋ ਕਹਿ ਪਹਿਚਾਨੈ।
ਮਨ ਉਦਾਸ ਮਾਧਵ ਜਬ ਭਇਉ। ਦੋਹਾ ਲਿਖਿ ਮੰਡਪ ਮੈਂ ਗਇਉ।
ਦੋਹਰਾ
ਕਹਾ ਕਰਉ ਕਤ ਜਾਉ ਹਉ, ਰਾਜਾ ਰਾਮ ਨ ਆਹਿ।
ਸੀਆ ਬਿਉਗ ਸੰਤਾਪ ਦੁਖੁ, ਰਾਘੋ ਜਾਨਤ ਨਾਹਿ॥੯੧॥
ਚੌਪਈ
ਰਾਮ ਚੰਦ ਨਹਿ ਜਗ ਮੈ ਆਹੀ। ਸੀਆ ਬਿਓਗ ਭਇਓ ਦੁਖੁ ਜਾਹੀ।
ਰਾਜਾ ਨਲੁ ਪ੍ਰਿਥਵੀ ਸੋ ਗਇਓ। ਦਮਯੰਤੀ ਬਿਛਰਤ ਦੁਖੁ ਭਇਓ।
ਨਹ ਰਾਜਾ ਪੁੰਡਰ ਅਰੁ ਭੋਗੀ। ਬਨਬਾਸੀ ਉਰਬਸੀ ਬਿਓਗੀ।
ਭਰਥਰਿ ਨ੍ਰਿਪ ਸੁ ਪਿੰਗਲੁ ਬਿਓਗੀ। ਬਿਛੁਰਤ ਤਾਹਿ ਭਇਓ ਤਨੁ ਜੋਗੀ।
ਇੰਦ੍ਰ ਮਤੀ ਹਿਤ ਅਜ ਤਜ ਦੇਸਾ। ਛਾਡਿ ਰਾਜੁ ਤਪਸੀ ਕੀਓ ਵੇਸਾ।
ਦੋਹਰਾ
ਮਧੁਕਰੁ ਕੁਆਰ ਨ ਆਹਿ ਕਲ, ਜਿਹ ਮਾਲਤੀ ਬਿਓਗੁ।
ਏ ਸਭ ਗਏ ਜਗਤ੍ਰ ਸੋ, ਬਿਰਹੀ ਕਪਿ ਕਰਿ ਜੋਗੁ॥੯੨॥
ਚੌਪਈ
ਦੋਹਾ ਲਿਖਿ ਮਾਧਵ ਵੈਰਾਗੀ। ਗਯੋ ਨਗਰ ਕਾਮਾ ਅਨੁਰਾਗੀ।
ਤਿਹ ਮੰਡਪ ਰਾਜਾ ਪਗ ਧਰਈ। ਮਹਾ ਰੁਦ੍ਰ ਕੀ ਸੇਵਾ ਕਰਈ।
ਕਰ ਪੂਜਾ ਪ੍ਰਦਛਨਾ ਦੀਨੀ। ਰਾਇ ਦਿਸਟ ਦੋਹਾ ਪਰ ਕੀਨੀ।
ਦੋਹਾ ਬਾਚ ਰਾਇ ਅਸ ਕਹਈ। ਬਿਰਹੀ ਅਗਨਿ ਕੋ ਬਿਆਪਿਆ ਅਹਈ।
ਮੋਰੇ ਪੁਰ ਬਿਰਹੀ ਕੋ ਆਵਾ। ਬਿਰਹ ਸੰਤਾਪ ਨਿਸ ਦਿਨ ਦੁਖ ਪਾਵਾ।
ਦੋਹਰਾ
ਆਲਮ ਤੇ ਨਰ ਤੁਛ ਮਤਿ, ਜੋ ਪਰ ਹਤਿ ਮਨ ਦੇਹ।
ਸੁਖ ਸੰਪਤਿ ਲੱਜਾ ਤਜਹਿ, ਦੁਖ ਬਿਰਹਾ ਜਿਉ ਲੇਹ॥੯੩॥
ਚੌਪਈ
ਰਾਜਾ ਕਹੇ, “ਸੁਨਹੁ, ਸਭ ਕੋਈ। ਦੇਖਹੁ ਨਗਰ ਬ੍ਰਿਹੀ ਕਹੂੰ ਕੋਈ।
ਮੇਰੇ ਨਗਰ ਦੁਖੀ ਜੋ ਰਹੈ। ਸਕਬੰਧੀ ਬਿਕ੍ਰਮ ਕੋ ਕਹੈ।
ਅਬ ਜੋ ਸੋ ਬਿਰਹੀ ਨਰ ਪਾਊ। ਸੁਨ ਬੇਦਨ ਸੰਤਾਪ ਮਿਟਾਊ।
ਕੋ ਜੋ ਪੁਰਖੁ ਢੂੰਢ ਕੈ ਲਿਆਵੈ”। ਰਾਜਾ ਕਹੈ, “ਲੱਛ ਸੋ ਪਾਵੈ।
ਪਰਹਿਤ ਕਾ ਜਿ ਕਲਮਲੈ ਹੋਈ। ਜਿਹ ਪਰ ਪੀਰ ਬਿਆਪਤ ਹੋਈ।
ਦੋਹਰਾ
ਦੁਖੁ ਖੰਡਨ ਨ੍ਰਿਪ ਦਯਾ ਨਿਧਿ, ਤਨੁ ਪਿਯਰੋ ਅਰ ਪੀਰ।
ਪੁਨਿ ਪੁਨਿ ਚਿਤਿ ਚਿੰਤਾ ਕਰੈ, ਸੋ ਬਿਕ੍ਰਮ ਮਤਿ ਧੀਰ॥੯੪॥
ਚੌਪਈ
ਰਾਜਾ ਅੰਨ ਪਾਨੁ ਨਹੀ ਖਾਈ। ਮਨ ਬਚ ਜਬ ਲਗੁ ਸੋ ਨ ਮਿਲਾਈ।
ਨਰ ਨਾਰੀ ਸਭ ਢੂੰਢਿਨ ਧਾਏ। ਬਿਰਹੀ ਲੱਛਨ ਸਕਲ ਬਤਾਏ।
ਢੂੰਢਹਿ ਹਾਟ ਪਾਟ ਫੁਲਵਾਰੀ। ਢੂੰਢਹਿ ਬਨ ਬਨ ਦੂਤੀ ਨਾਰੀ।
ਗਿਆਨ ਮਤੀ ਦੂਤੀ ਇਕ ਆਹੀ। ਬਿਰਹ ਬਿਓਗ ਖੇਲ ਸਭ ਰਾਹੀ।
ਸੋ ਚਲ ਸਿਵ ਮੰਡਪ ਮਹਿ ਜਾਈ। ਮਾਧਵ ਨਲ ਤਿਹ ਛਿਨ ਗਯੋ ਆਈ।
ਦੋਹਰਾ
ਤਨੁ ਦੁਰਬਲ ਅਖੀਆਂ ਸੁਜਲ, ਗਹਿ ਗਹਿ ਲੇਤ ਉਦਾਸ।
ਚਿਤ ਉਚਾਵ ਅਤਿ ਚਟਪਟੀ, ਬਿਰਹੀ ਲੱਛਨ ਤਾਸ॥੯੫॥
ਚੌਪਈ
ਮਨ ਉਦਾਸ ਛਿਨੁ ਬੀਨ ਬਜਾਵੈ। ਜੋਰੈ ਸੁਨੈ ਬਿਰਹ ਸੰਤਾਵੈ।
ਖਿਨ ਖਿਨ ਕਾਮ ਕੰਦਲਾ ਰਟੈ। ਅਗਟ ਬਿਰਹ ਤਨ ਲੋਹੂ ਘਟੈ।
ਗਿਆਨ ਮਤੀ ਤਿਹ ਸੁਨ ਦੁਖ ਬਾਨੀ। ਬਿਰਹ ਰੀਤ ਉਨ ਸਭ ਪਹਿਚਾਨੀ।
ਬਿਰਹੀ ਪੁਰਖੁ ਆਹਿ ਏਹੁ ਹੋਈ। ਜਾ ਕਾ ਦੁਖ ਰਾਜਾ ਕਹੈ ਜੋਈ।
ਕਾਮ ਕੰਦਲਾ ਬਿਰਹ ਬਿਓਗੀ। ਤਨ ਬਲ ਛਨਿ ਭਯੋ ਜਿਮ ਰੋਗੀ।
ਦੋਹਰਾ
ਬਸਤ੍ਰ ਅੰਗ ਮਲੀਨ ਦ੍ਰਿਗ, ਭਰ ਭਰ ਲੇਤ ਉਸਾਸ।
ਤਨ ਝੰਝਰ ਪਿੰਜਰ ਝਲਕ, ਰੰਚਕ ਰਕਤ ਨ ਮਾਸ॥੯੬॥
ਚੌਪਈ
ਗਿਆਨ ਮਤੀ ਛਿਨੁ ਏਕੁ ਖਟਾਨੀ। ਸਖੀ ਬੀਸ ਦਸ ਆਇ ਤੁਲਾਨੀ।
ਕਹੈ ਸਖੀਅਨ ਸੋ, “ਇਹੁ ਸੋਈ ਆਹੀ। ਨਰ ਨਾਰੀ ਢੂਢਹਿ ਸਭ ਜਾਹੀ।
ਅਬ ਲੈ ਚਲਹੁ ਲੇਹੁ ਗਹਿ ਬਾਹਾ। ਸੁਖ ਪਾਵੌ ਬਿਕ੍ਰਮ ਨਰ ਨਾਹਾ।
ਪੂਛਹਿ ਬਾਤ ਨ ਮਾਧਵ ਬੋਲੈ। ਦੁਰਬਲ ਗਾਤ ਪਵਨੁ ਲਗਿ ਡੋਲੈ।
ਨੀਚੇ ਨੈਨ ਸਾਸ ਭਰ ਲੇਈ। ਜੋ ਕੋਊ ਬੋਲੈ ਉਤਰ ਨ ਦੇਈ।
ਸੋਰਠਾ
ਰਹੈ ਤਾਹਿ ਕੋ ਧਿਆਨ, ਸ੍ਰਵਨ ਸੁਨਤੇ ਨਹਿ ਬਕਤ ਮੁਖ।
ਜਿਮ ਜੋਗੀ ਸੁਰ ਗਿਆਨ, ਮਨ ਮਾਲਾ ਮੰਤ੍ਰ ਜਪਤ॥੯੭॥
ਚੌਪਈ
ਬੋਲੇ ਸਖੀ, “ਸੁਨਹੁ ਬੈਰਾਗੀ। ਬਿਰਹਾ ਬਸਤ ਸੰਪਤ ਸਭ ਤਿਆਗੀ।
ਬੋਲਹੁ ਬਚਨੁ ਪੀਰ ਸਭ ਕਹਿਹੂ। ਕਾਹੇ ਦੀਨ ਛਨਿ ਤਨ ਰਹਿਹੂ।
ਤਾਕੀ ਸਪਤ ਮਾਨ ਸੁਖ ਬੋਲਹੁ। ਜਿਹ ਬਿਓਗ ਬਿਰਹਾ ਵਸ ਡੋਲਹੁ।
ਤਾ ਕੀ ਸਪਤ ਮਾਨ ਕੈ ਭੋਲਾ। ਬਿਰਹ ਸੰਤਾਪ ਹੀਐ ਕਾ ਖੋਲਾ।
ਛਿਨੁ ਇਕੁ ਬਚਨ ਬੋਲਿ ਛਿਨ ਰੋਵੈ। ਨੀਰਜ ਰਕਤ ਨੈਨ ਭਰ ਧੋਵੈ।
ਦੋਹਰਾ
ਦੁਖ ਕੀ ਬਾਤ ਦੁਖੀਆ ਕਹੈ, ਦੁਖ ਬੇਧਿਓ ਸੁਖ ਤਿਆਗ।
ਦੁਖ ਸਮੁੰਦ ਮਹਿ ਜੋ ਪਰੈ, ਅਮਤਰ ਰਹੈ ਦੁਖ ਲਾਗ॥੯੮॥
ਚੌਪਈ
ਪੁਨਿ ਮੁਖਿ ਕਹੈ ਨੇਹੁ ਕੀ ਰੀਤੀ। ਅਪਨੀ ਕਾਮ ਕੰਦਲਾ ਪ੍ਰੀਤੀ।
ਅਤਿ ਉਚਾਟ ਦੁਖ ਬਿਰਹੁ ਬਖਾਨੈ। ਜਿਵ ਵਹਿ ਬ੍ਰਿਥਾ ਹੋਇ ਸੋ ਜਾਨੈ।
ਮਾਧਵ ਪੀਰ ਸਖੀਅਨ ਕੋ ਬਿਆਪੀ। ਬਿਰਹ ਸੰਤਾਪੁ ਸਕਲ ਤਨ ਤਾਪੀ।
ਸੁਨਤ ਬਚਨ ਤਿਨ ਅਮਗ ਪ੍ਰਸੀਜੈ। ਨੈਨਹੁ ਨੀਰ ਕੰਚਕੀ ਭੀਜੈ।
ਹਉ ਬਲ ਤਿਹ ਪਰ-ਪੀਰਹਿ ਜਾਨੈ। ਪਰ-ਬੇਦਨ ਅਪਨੀ ਕਰ ਮਾਨੈ।
ਸੋਰਠਾ
ਹਉ ਬਲਿ ਬਲਿ ਤਿਹ ਜੀਅ, ਪਰ-ਬੇਦਨ ਜੋ ਬੇਧੀਅਹਿ।
ਧ੍ਰਿਗੁ ਤੇ ਬੱਜਰ ਹੀਅ, ਨੀਰ ਨ ਭਿਗੈ ਪਖਾਣ ਜਿਮ॥੯॥
ਚੌਪਈ
ਬੋਲੈ ਗਿਆਨ ਮਤੀ ਗੁਨ ਨਾਰੀ। “ਚਲਹੁ ਬਿਪ! ਅਬ ਨਗਰ ਮਝਾਰੀ।
ਹਮ ਰਾਜਾ ਬਿਕ੍ਰਮ ਕੀ ਦਾਸੀ। ਤੁਮ ਬੇਦਨ ਮਨ ਅਧਿਕ ਉਦਾਸੀ।
ਹਮ ਰਾਜਾ ਪਠਈ ਤੁਮ ਪਾਸਾ। ਚਲਹੁ ਬੇਗ ਪੁਰਵਏ ਸਭ ਆਸਾ”।
ਚਲਿਓ ਬਿਪੁ ਮਾਧਵ ਉਠ ਸੰਗਾ। ਨਰ ਵਿਓਗੀ ਦਹੋ ਅਨੰਗਾ।
ਰਾਜ ਮੰਦ੍ਰ ਮੈ ਕੀਨ ਪ੍ਰਵੇਸਾ। ਜਹ ਸਕਬੰਧੀ ਹੁਤੋ ਨਰੇਸਾ।
ਦੋਹਰਾ
ਗਿਆਨ ਮਤੀ ਇਮ ਉਚਰੈ, “ਯਿਹ ਬਿਰਹੀ ਸੌ ਆਵ”।
ਬਿਪ ਦੇਖਿ ਰਾਜਾ ਉਠਿਓ, ਕੀਨੋ ਆਦਰ ਭਾਵ॥੧੦॥
ਚੌਪਈ
ਰਾਜਾ ਬਦਨੁ ਦੇਖ ਕੈ ਰਹਾ। ਨਖ ਸਿਖ ਬਿਰਹ ਅਗਨ ਤਨ ਦਹਾ।
ਮੂਰਤ ਮੈਨ ਨੈਨ ਜਲੁ ਢਾਰੈ। ਕੁੰਦਨ ਦੇਹ ਨੇਹ ਬਸ ਮਾਰੈ।
ਪੂਛੈ ਰਾਉ, “ਸੁਨੌ, ਦ੍ਵਿਜ ਦੇਵਾ। ਆਗਿਆ ਹੋਇ ਕਰਉ ਸੋ ਸੇਵਾ।
ਕਵਨ ਦੇਸ਼ ਕਹਾਂ ਸੌ ਪਧਾਰੇ। ਦਰਸ ਦੇਖਿ ਵਡਭਾਗ ਹਮਾਰੇ।
ਕਉਨ ਨਾਮ ਤੁਮ ਕਹੋ ਬਰਾਗੀ। ਕਿਹ ਕੇ ਨੇਹੁ ਦੇਹ ਨਿਧ ਤਿਆਗੀ।
ਦੋਹਰਾ
ਕਿਹ ਕਾਰਨ ਭਏ ਬਿਰਹ ਬਸਿ, ਦੁਖੁ ਸੰਗ ਫਿਰਹਿ ਉਦਾਸ।
ਕਹਹੁ ਪੀਰ ਸੋ ਬਿਪ ਜੀ, ਬਿਧ ਪੂਰੈ ਸਭ ਆਸ”॥੧੦੧॥
ਚੌਪਈ
ਰਾਜਾ! ਮੁਹਿ ਮਾਧਵ ਨਲ ਨਾਮਾ। ਉੱਤਮ ਨਿਕਟਿ ਕਰਉ ਬਿਸਾਮਾ।
ਪੜ੍ਹੋ ਬੇਦ ਬਿਆਕਰਨ ਸੰਗੀਤਾ। ਸਾਮੁਦ੍ਰਿਕ ਜੋਤਿਕ ਅਰੁ ਗੀਤਾ।
ਕਾਬਿ ਕੋਕ ਆਗਮੀ ਬਖਾਨੋ। ਪਿੰਗੁਲ ਪੜ੍ਹੋ ਸਕਲ ਗੁਨ ਜਾਨੋ।
ਕਰ ਮ੍ਰਿਦੰਗ ਗਤਿ ਬੀਨ ਵਜਾਵੋ। ਖਸਟ ਰਾਗ ਰਾਗਨੀ ਮਿਲਾਵਉ।
ਨ੍ਰਿਤ ਚਿਤ੍ਰ ਕਬਿ ਬੈਨ ਬਿਨਾਨੀ। ਖੇਲ ਚਾਤੁਰੀ ਉਕਤ ਕਹਾਨੀ।
ਦੋਹਰਾ
ਪਸੁ ਭਾਖਾ ਜਲ ਤਰਨ ਬਹੁ, ਧਾਤ ਰਸਾਇਨ ਜਾਨ।
ਰਤਨ ਪਾਰਖੂ ਤੁਰੀਆ ਚਢ ਸਕਲ ਅੰਗ ਸੁਰ ਗਿਆਨ॥੧੦੩॥
ਚੌਪਈ
ਪਹੁਪਾਵਤੀ ਨਗਰ ਮੈ ਠਾਉ। ਗੋਬਿੰਦ ਚੰਦ ਰਾਇ ਉਹ ਨਾਉ।
ਕਰਿ ਬਿਬੇਕ ਅਬਿਬੇਕੀ ਭਇਓ। ਤਿਹ ਮੁਹਿ ਦੇਸ ਨਿਕਾਰਾ ਦਇਓ।
ਤਬ ਮੈ ਅਤਿ ਉਦਾਸ ਮਨ ਕੀਨਾ। ਕਾਮਾਵਤਿ ਨਗਰੀ ਪਗੁ ਦੀਨਾ।
ਕਾਮ ਸੈਨ ਰਾਜਾ ਤਹ ਆਹੀ। ਸੁਰ ਨਰ ਸਕਲ ਸਰਾਹਹਿ ਤਾਹੀ।
ਤਿਹ ਪੁਰ ਕਾਮ ਕੰਦਲਾ ਨਾਰੀ। ਰੂਪ ਰਾਜ ਬਿਦਿਆ ਦਸ ਚਾਰੀ।
ਸੋਰਠਾ
ਨੈਨ ਲਗੇ ਤਿਹ ਰੂਪ, ਤਜਿ ਬੁਧਿ ਬਲ ਗੁਨ ਚਾਤੁਰੀ।
ਜਿਮ ਦਾਦਰ ਬਸਿ ਕੂਪ, ਸੋ ਸਰਿਤਾ ਸੁ ਸਮੁੰਦ੍ਰ ਗਨਿ॥੧੦੪॥
ਚੌਪਈ
ਜਾ ਦਿਨ ਮੋਰ ਜਨਮ ਜਗ ਭਯੋ। ਚਿਤ ਪਰ ਤਾਹਿ ਬ੍ਰਹਮ ਲਿਖਿ ਗਯੋ।
ਸੋ ਤ੍ਰੀਅ ਨਿਮਖ ਨ ਬਿਸਰੈ ਮੋਹੀ। ਜਿਤਿ ਕਰ ਧਿਆਨ ਕਰਉ ਦ੍ਰਿਗ ਜੋਹੀ।
ਅਖੀਅਨ ਰਹੈ ਤੇ ਆਖੀਆ ਲਾਗੀ। ਜੇ ਅਖੀਅਨਿ ਦੇਖਤ ਨਿਧਿ ਤਿਆਗੀ।
ਅਕਥ ਰੂਪ ਬਿਧ ਤਾਕਹੁ ਦੀਨਾ। ਅਖੀਅਨ ਪੈਠ ਜੀਉ ਹਰ ਲੀਨਾ।
ਜੀਅ ਬਿਨੁ ਕਾਇ ਰਹੈ ਇਹੁ ਆਸਾ। ਹੀਅਰੇ ਮਾਝ ਕੀਓ ਤਿਹ ਵਾਸਾ।
ਦੋਹਰਾ
ਯਹਿ ਮਨ ਮਾਨਕ ਸੁਖ ਕਰਨ, ਕਤ ਅਨਤੋਲੇ ਦੇਹੁ।
ਬਿਰਹਾ ਬਸਿ ਮਨਿ ਤਿਆਗਿ ਕੈ, ਦੁਖ ਬਿਰਹਾ ਸੋ ਦੇਹੁ॥੧੦੫॥
ਚੌਪਈ
“ਸੁਨਹੁ ਰਾਇ!” ਮਾਧਵ ਨਲੁ ਕਹਈ। “ਯਹਿ ਮਨ ਜੋ ਅਪਨੈ ਕਰ ਰਹਈ।
ਨੈਨ ਬਸੀਠ ਢੀਠ ਅਤਿ ਆਹੀ। ਲੈ ਮਨੁ ਦੇਹਿ ਆਪ ਅਕੁਲਾਹੀ।
ਨਿਰਖਤ ਨੈਨ ਕੰਦਲਾ ਨਾਰੀ। ਲਾਗੋ ਮਨੁ ਦੀਨੋ ਤਨੁ ਡਾਰੀ।
ਤਿਹ ਬਿਛੁਰਤ ਜਲੁ ਅੰਨੁ ਨ ਭਾਵੈ। ਤਿਸੁ ਬਿਨੁ ਆਇ ਬਿਰਹੁ ਸੰਤਾਵੈ।
ਮਿਤ੍ਰ ਬਿਓਗ ਬਿਰਹ ਦੁਖ ਹੋਈ। ਜਿਹ ਦੁਖ ਪਰੈ ਜਾਨ ਹੈ ਸੋਈ।
ਸੋਰਠਾ
ਹੀਅਰੇ ਅੰਤਰ ਦਾਹੁ, ਪੀਰ ਨ ਕੋਈ ਬੂਝਈ।
ਬਿਰਹਾ ਅਨਿਲ ਉਮਾਹੁ, ਜਿਹ ਬਿਆਪੈ ਸੋਈ ਸਹੈ”॥੧੦੬॥
ਚੌਪਈ
ਰਾਜਾ ਕਹੈ, “ਸੁਨਹੁ, ਗੁਨ ਰਾਈ! ਘਨਿਕਾ ਸਿਉ ਤੁਹਿ ਪ੍ਰੀਤ ਲਗਾਈ।
ਰਾਜ ਪੂਜ ਤੁਮ ਬਿਪ ਸੁਜਾਨਾ। ਕਤ ਧਾਰਹੁ ਗਨਿਕਾ ਕਰ ਧਿਆਨਾ।
ਜਗ ਲਗੁ ਗਾਂਠਿ ਗੰਠ ਪਰਤੀਤੀ। ਤਬ ਲਗ ਹੈ ਗਨਿਕਾ ਸੌ ਪ੍ਰੀਤੀ।
ਗਨਿਕਾ ਪ੍ਰੀਤਿ ਨ ਸਦਾ ਚਲਾਈ। ਧਨੁ ਸੋ ਹਿਤੁ ਨਿਰਧਨ ਤਜਿ ਜਾਈ।
ਗਨਿਕਾ ਸੌ ਹਿਤ ਥਿਰ ਨ ਰਹਾਈ। ਜਿਹ ਚਿਤੁ ਚੰਚਲ ਦਹ ਦਿਸ ਜਾਈ।
ਦੋਹਰਾ
ਅਨਤ ਨੈਨ ਬੈਨਾ ਅਨਤ, ਅਨਤੈ ਚਿਤੁ ਨਿਵਾਸ।
ਜਿਨ ਪਤੀਆਵਹੁ ਪ੍ਰੀਤ ਕੈ, ਬਿਸੁ ਬੇਸ੍ਵਾ ਬਿਸ੍ਵਾਸ”॥੧੦੭॥
ਚੌਪਈ
ਬੋਲੈ ਬਿਪੁ, “ਸੁਨਹੁ ਨ੍ਰਿਪ! ਭਾਰੀ! ਅਖੀਅਨ ਪੈਠਿ ਸੁ ਦੇਖਹੁ ਨਾਰੀ।
ਜੋ ਜਿਹ ਰਾਤਾ ਸੋ ਤਿਹ ਭਾਵੈ। ਤਿਹ ਬਿਨੁ ਜਗੁ ਸੂਨਾ ਦ੍ਰਿਸਟਾਵੈ।
ਜੋ ਜਿਹਕੇ ਮਨ ਮਾਹਿ ਬਸਾਈ। ਤਜਿ ਚੰਦਨ ਸਾਲਹਿ ਗਜੁ ਖਾਈ।
ਸਪਤ ਸਮੁੰਦ੍ਰ ਸਰਿਤਾ ਜਲੁ ਬਹਈ। ਸੀਪ ਸੁ ਸ੍ਵਾਂਤ ਬੂੰਦ ਜੋ ਤਹਈ।
ਤਾਰਾ ਗਗਨ ਭਰੇ ਦੁਤਿ ਸੰਦਾ। ਦੁਖਿਤ ਚਕੋਰ ਰਹੈ ਬਿਨ ਚੰਦਾ।
ਸੋਰਠਾ
ਜੋ ਜਿਹ ਰਾਤਾ ਹੋਇ, ਨਿਸ ਬਾਸੁਰ ਸੋ ਚਿਤ ਚਹੈ।
ਤਿਹ ਬਿਨੁ ਜੀ ਐਨ ਸੋਇ, ਮੀਨ ਨੀਰ ਅਲਿ ਕਮਲ ਜਿਉ”॥੧੦੮॥
ਚੌਪਈ
ਰਾਜਾ ਕਹੈ, “ਬਿਪ! ਸੁਨ ਲੈਹੂ। ਤਜਹੁ ਬਿਪ ਗਨਿਕਾ ਸੋ ਨੇਹੂ”।
“ਮੈ ਤੋ ਤਜੋ ਨੇਹੁ ਕਰ ਧੋਈ। ਯਹ ਮਨ ਜਉ ਅਪਨੇ ਬਸਿ ਹੋਈ।
ਮਨੁ ਜਨੁ ਜੀਉ ਕੰਦਲਾ ਲੀਨਾ। ਦੁੰਦ ਉਦ੍ਵੇਗ ਬਿਰਹ ਮਹਿ ਦੀਨਾ।
ਦੁੰਦ ਉਦ੍ਵੇਗ ਬ੍ਰਿਹੁ ਮੈ ਲੀਓ। ਅਖੀਅਨ ਨੀਰ ਰੋਇ ਕੈ ਪੀਓ।
ਜਬ ਲਗੁ ਦ੍ਰਿਸਟਿ ਪ੍ਰਾਨ ਤਨ ਸ੍ਵਾਸਾ। ਤਬ ਲਗੁ ਚਿਤੁ ਨ ਛਾਡੋ ਆਸਾ।
ਦੋਹਰਾ
ਜਬ ਲੲ ਜੀਉ ਨ ਮਰਜੀਓ, ਸ੍ਵਰਗ ਨਰਕ ਬਿਸ੍ਰਾਮ।
ਤਬ ਲਗ ਰਟੋ ਬਿਹੰਗ ਜਿਮ, ਕਾਮ ਕੰਦਲਾ ਨਾਮ”॥੧੦੯॥
ਚੌਪਈ
ਸਠੁ ਨਰੁ ਹੀਏ ਬਜ੍ਰ ਜਨ ਸੋਊ। ਸੰਗ ਰਹਤ ਨੇਹੁ ਤਜਤ ਹੈ ਜੋਊ।
ਪੂਰਬ ਜਨਮ ਕੋਟ ਫਲ ਕਰਈ। ਤਬ ਸੋ ਨੇਹੁ ਪੰਥ ਪਗੁ ਧਰਈ।
ਮਾਨੁਖ ਨਰੁ ਅੰਤਰਿ ਇਹ ਆਹੀ। ਮਾਨੁਖ ਸੋਇ ਨੇਹੁ ਹੈ ਜਾਹੀ।
ਨੇਹ ਕੀ ਦੇਹ ਅਮਰ ਜਗ ਰਹੈ। ਜਲ ਨਹ ਬੂਡੈ ਅਗਨਿ ਨ ਦਹੈ।
ਬ੍ਰਹਮ ਗਿਆਨ ਫੁਨਿ ਪਾਵੈ ਸੋਈ। ਜਿਹ ਤਨ ਹੇਤ ਨੇਹੁ ਕਰ ਹੋਈ।
ਸੋਰਠਾ
ਅੰਧ ਕੂਪ ਗ੍ਰਿਹ, ਦੇਹ, ਗੁਪਤ ਪ੍ਰਗਟ ਨਹਿ ਕੋ ਲਖੈ।
ਜਾਨੈ ਦੀਪਕੁ ਨੇਹੁ, ਤਦ ਜੋ ਨਿਰਖੈ ਰੂਧ ਗੁਨੁ॥੧੦॥
ਚੌਪਈ
ਮਾਧਵ ਬਚਨ ਸੁਨੈ ਜਬ ਕੋਈ। ਸਕਲ ਸਭਾ ਕਉ ਆਵੈ ਰੋਈ।
ਜੋਰੈ ਸੁਨੈ ਸੁ ਦੇਖਨ ਧਾਵੈ। ਜੋ ਦੇਖੈ ਤਿਹ ਬਿਰਹੁ ਸੰਤਾਵੈ।
ਨਗਰ ਉਜੈਨ ਬਾਤ ਚਲ ਆਈ। ਨਰ ਨਾਰੀ ਸਭ ਬਿਰਹ ਸੰਤਾਈ।
ਨਾਰ ਚਾਰਿ ਬੈਠਹਿ ਇਕ ਸੰਗਾ। ਕਹੈ ਬਚਨ ਤਿਹ ਦਹੈ ਅਨੰਗਾ।
ਨਗਰ ਏਕੁ ਆਯੋ ਬੈਰਾਗੀ। ਅਤਿ ਸੁਜਾਨ ਸੁੰਦਰ ਸੁਖ ਤਿਆਗੀ।
ਦੋਹਰਾ
ਪ੍ਰੇਮ ਨੇਮ ਗਹਿ ਰੈਨਿ ਦਿਨ, ਅੰਗ ਚਢਾਵੈ ਰਾਖ।
ਸੁਨੈ ਧੁਨੈ ਸੋ ਸੀਸ ਕਰਿ, ਦੁੰਦ ਬਿਰਹ ਅਸ ਭਾਖ॥੧॥
ਚੌਪਈ
ਏਕੁ ਸਮੈ ਬਿਕ੍ਰਮ ਨਰ ਨਾਹਾ। ਗਹਿ ਲੀਨੀ ਮਾਧਵ ਕੀ ਬਾਹਾ।
ਬਿਪੁ ਸੰਗ ਲੈ ਮੰਦਰਿ ਸਿਧਾਰਾ। ਦੀਪਕ ਪੁਹਪ ਦਿਪੈ ਉਜੀਆਰਾ।
ਮੰਦਰਿ ਜੋਤ ਜਾਨੁ ਕੈਲਾਸਾ। ਚੰਦਨ ਮਲੈ ਅਨੁਪ ਸੁਬਾਸਾ।
ਕਰਨ ਭੁਮ ਪਾਟੰਬਰ ਡਾਸੈ। ਕੁੰਕਮ ਛਿਰਕੇ ਫੂਲਨ ਬਾਸੇ।
ਸਭ ਊਪਰਿ ਸਿੰਘਾਸਨ ਛਾਜਾ। ਤਿਹ ਪਰ ਬੈਠਿ ਬਿਪ ਅਰੁ ਰਾਜਾ।
ਦੋਹਰਾ
ਗੀਤ ਕਵਿਤ ਗੁਨ ਚਾਤੁਰੀ, ਅਰਥ ਗਿਆਨੁ ਸਿੰਗਾਰ।
ਜੋ ਰਾਜਾ ਮੁਖ ਪੂਛਈ, ਮਾਧਵ ਮੁਖਹੁ ਉਚਾਰ॥੧੨॥
ਚੌਪਈ
ਜੋ ਬਿਦਿਆ ਬੈਝੂ ਨਰ ਨਾਹਾ। ਸੋ ਸੰਪੂਰਨ ਮਾਧਵ ਮਾਹਾ।
ਤਬ ਰਾਜਾ ਉਠਿ ਚਰਨ ਪਖਾਰੇ। “ਅਹੋ, ਬਿਪ! ਹਮ ਦਾਸ ਤੁਮਾਰੇ।
ਮਾਗਹੁ ਜੋ ਮਨ ਇੱਛਾ ਹੋਈ। ਅਰਤ ਦਰਬ ਹੌ ਅਰਪੌ ਸੋਈ”।
“ਮਾਗਉ ਯਹੈ ਬਾਤ ਸੁਨ ਲੀਜੈ। ਲੈ ਮੁਹਿ ਕਾਮ ਕੰਦਲਾ ਦੀਜੈ।
ਜਿਹ ਕਾਰਨਿ ਮੈ ਤਨੁ ਮਨੁ ਖੋਇਓ। ਰਕਤ ਧਾਰ ਨੈਨਨ ਭਰ ਰੋਇਓ।
ਸੋਰਠਾ
ਬੇਗ ਦੇਹੁ ਕਰਤਾਰ, ਇਨ ਅਖੀਅਨਿ ਕੋ ਪੰਖ ਬਲ।
ਉਡਿ ਦੇਖਹੁ ਇਕ ਬਾਰ, ਭਾਵੰਤਾ ਕੇ ਦਰਸ ਕੋ”॥੧੩॥
ਚੌਪਈ
ਸੁਨਿ ਰਾਜਾ ਮਨ ਮਾਹਿ ਬੀਚਾਰੈ। ਪ੍ਰੇਮ ਪੰਥ ਸੌ ਬਿਪੁ ਨਿਹਾਰੈ।
ਜਉ ਕਰ ਬਾਰ ਰਖਉ ਬਉਰਾਈ। ਇਕ ਦਿਹੁ ਬਿਪੁ ਬਿਰਹ ਮਰ ਜਾਈ।
ਅਬ ਸਕੇਲ ਸੈਨਾ ਸਭ ਲੇਹੁ। ਜਿਹ ਦਿਗ ਚਹੈ ਤਾਹ ਲੈ ਦੇਊ।
ਉਠਿ ਰਾਜਾ ਮੰਦਰਹਿ ਸਿਧਾਰਾ। ਅਗਵਾਨੀ ਪਰ ਦੁਆਰ ਹਕਾਰਾ।
“ਨਗਰ ਲੋਕ ਕੋਊ ਦੇਹੁ ਢੰਡੋਰਾ। ਜਹ ਲਗ ਰਾਜ ਤਪਾਵਸੁ ਮੋਰਾ।
ਦੋਹਰਾ
ਜਹ ਲਗੁ ਸੂਰਉ ਬੀਰ ਹੈ, ਬਾਲ ਬੂਢ ਅਸਵਾਰ।
ਬੀਰ ਪਖਰੀਆ ਬਹੁ ਜੁਰੈਂ, ਧਨੁਖ ਫਰੀ ਤਰਵਾਰ”॥੧੪॥
ਚੌਪਈ
ਛਪਨ ਕੋਟਿ ਨੀਸਾਨ ਬਜਾਏ। ਦੇਸ ਦੇਸ ਕੇ ਰਾਜਾ ਆਏ।
ਸ਼ਾਜਹਿ ਰਥ ਮਾਂਜਹਿ ਹਥੀਆਰਾ। ਧਣਖ ਟਕੋਰ ਹੋਇ ਅਸਵਾਰਾ।
ਟਾਟਰ ਪਾਖਰ ਔਰ ਪਲਾਨਾ। ਕਰਹਿ ਸਾਜ ਰਾਜਾ ਔਰ ਰਾਨਾ।
ਰਾਜਾ ਚੜ੍ਹਿਓ ਨਿਸਾਨ ਬਜਾਈ। ਨਦੀ ਤੀਰ ਹੀ ਉਤਰਿਓ ਆਈ।
ਨਵ ਸਹੰਸ੍ਰ ਗਜ ਇੰਦ੍ਰ ਬਨਾਏ। ਬੀਸ ਲਾਖ ਅਸਵਾਰ ਗਿਨਾਏ।
ਦੋਹਰਾ
ਅਗਨਤ ਰਥ ਕੰਚਨਹਿ ਕੇ, ਜੋਤੇ ਧਵਲ ਤੁਰੰਗ।
ਪਾਇਕ ਪੈਦਲ ਕੋੜਿ ਗਿਨ, ਹਾਟਿ ਪਟਣ ਬਹੁ ਸੰਗ॥੧੫॥
ਚੌਪਈ
ਚਲਿਓ ਕਟਕੁ ਕਾਮਾਵਤਿ ਦੇਸਾ। ਧਰਨਿ ਧਸੈ, ਭਾਰੁ ਸਹੈ ਨ ਸੇਸਾ।
ਜਾ ਦਿਨ ਰਾਇ ਪਯਾਨੋ ਕਰਈ। ਦਸ ਹੂੰ ਦਿਸ ਦਿਗਪਤੀ ਥਰਹਰਈ।
ਤੂਰੀ ਖੁਰੀ ਅਸ ਖੇਹ ਉਡਾਈ। ਧਰਤੀ ਸ੍ਵਰਗ ਏਕ ਹੋਇ ਜਾਈ।
ਜਿਹ ਰਾਜਾ ਕੀ ਸੀਵ ਵਜਾਈ। ਲੈ ਗਜ ਦੰਡ ਮਿਲਹਿ ਸੋ ਆਈ।
ਮਾਧਵਨਲੁ ਆਗੇ ਕਰ ਲੀਨਾ। ਜਿਨ ਇਹੁ ਪ੍ਰੇਮ ਪਸਾਰਾ ਕੀਨਾ।
ਦੋਹਰਾ
ਧਨ ਰਾਜਾ ਸਨਬੰਧੀਆ, ਪਰ ਦੁਖੁ ਹਰਨ ਨਰੇਸ।
ਬਿਪ ਕਾਜ ਕਉ ਉਠਿ ਚਲਿਓ, ਛਾਡ ਆਪਨੌ ਦੇਸ॥੧੬॥
ਚੌਪਈ
ਜੋਜਨ ਦਸ ਨਗਰੀ ਸੋ ਰਹੀ। ਰਾਜਾ ਸੀਮ ਆਨ ਸੋ ਗਹੀ।
ਤਬ ਰਾਜਾ ਆਪਣੇ ਜੀਅ ਕਹਈ। ਦੇਖੈ ਸੋ ਤ੍ਰੀਅ ਕੈਸੇ ਰਹਈ।
ਜਿਹ ਕੇ ਬਿਰਹ ਬਿਪੁ ਇਹੁ ਦੁਖੀ। ਦੇਖੋ ਸੋ ਤ੍ਰੀਅ ਦੁਖੀ ਕਿ ਸੁਖੀ।
ਇਕ ਪਾਇਕ ਰਾਇ ਅਸਵਾਰਾ। ਆਯੋ ਨਗਰ ਨ ਲਾਗੀ ਬਾਰਾ।
ਏਕੁ ਪੈਹਰੁ ਜਬ ਨੀਕੋ ਭਯੋ। ਰਾਜਾ ਕਾਮਾਵਤਿ ਪੁਰਿ ਗਯੋ।
ਦੋਹਰਾ
ਰਾਜਾ ਪੂਛੈ ਨਗਰ ਮਹਿ, “ਕਾਮ ਕੰਦਲਾ ਨਾਮ।
ਸੁਨੀਅਤਿ ਗੁਨੀ ਬਚਿਤ੍ਰ ਸੋ, ਕਵਨ ਤਾਹਿ ਕੋ ਧਾਮ”॥੧੭॥
ਚੌਪਈ
ਮੰਦਰ ਪੂਛਿ ਸੋ ਚਲੋ ਨਰੇਸਾ। ਉਤਰ ਪਉਰ ਮਹਿ ਕੀਓ ਪ੍ਰਵੇਸਾ।
ਭੀਤਰ ਮੰਦਰ ਪਵਰੀਆ ਜਾਈ। ਕਾਮ ਕੰਦਲਹਿ ਬਾਤ ਜਨਾਈ।
“ਉਤਮ ਪੁਰਖ ਪੌਰ ਕੋਉ ਆਵਾ। ਰਾਜ ਬੰਸ ਕੋ ਰੂਪ ਦਿਖਾਵਾ”।
ਸ਼ੁਨਤ ਪੌਰ ਦਾਸੀ ਇਕ ਆਈ। ਰਾਜਾ ਮੰਦਰ ਲੀਓ ਬੁਲਾਈ।
ਚਿਤ੍ਰ ਸਾਰ ਰਾਜਾ ਬੈਠਾਰਾ। ਪੁਹਪ ਧੂਪ ਕੀਓ ਉਜੀਆਰਾ।
ਦੋਹਰਾ
ਕਾਮ ਕੰਦਲਾ ਬਿਰਹ ਬਸਿ, ਬਸਤਰ ਗਾਤ ਮਲੀਨ।
ਮੁਖ ਮਾਧਵ ਮਾਧਵ ਰਟੈ, ਹੋਵਤ ਛਿਨੁ ਛਿਨੁ ਛਨਿ॥੧੮॥
ਚੌਪਈ
ਨਿਰਤ ਗੀਤ ਬਿਦਿਆ ਚਤੁਰਾਈ। ਗਈ ਬਿਸਰਿ ਗੁਨ ਕੀ ਸੁਘਰਾਈ।
ਬਦਨ ਮਲੀਨ ਪੀਤ ਰੰਗੁ ਭਣੋ। ਮਾਸੁ ਰੁਧਰ ਸੂਕ ਸਭ ਗਯੋ।
ਰਾਜਾ ਕਹੈ ਨੇਹੁ ਕੇ ਬੈਨਾ। ਬਿਰਹਨਿ ਨਾਰਿ ਨ ਖੋਲੈ ਨੈਨਾ।
ਰਾਜ ਬੁਲਾਵੈ ਉਤਰ ਨ ਦੇਈ। ਬਰਸੈ ਨੈਨ ਘੁਟ ਜਲੁ ਲੇਈ।
ਰੋਸ ਬਚਨ ਰਾਜਾ ਉਚਰਈ। “ਇਤੋ ਗਰਬ ਗਨਿਕਾ ਨਹਿ ਕਰਈ।
ਸੋਰਠਾ
ਗਨਕਾ ਗਨ ਸੌ ਕਾਜ, ਊਚ ਨੀਚ ਨਹਿ ਚੀਨਈ।
ਬੋਲੈ ਬਚਨੁ ਨਿਲਾਜ, ਬਸਿ ਕਰਿ ਰਾਖੈ ਪੁਰਖ ਕਉ”॥੧੯॥
ਚੌਪਈ
ਬੋਲੈ ਕਾਮ ਕੰਦਲਾ ਬਾਲਾ। “ਐਸੇ ਬਚਨ ਨ ਕਹੋ ਭੂਪਾਲਾ।
ਮੈ ਬਿਪਹਿ ਜੀਉ ਦਛਨਾ ਦੀਨਾ। ਦੇਖਨੁ ਤਜਿ ਨੈਨਹਿ ਬਸਿ ਕੀਨਾ।
ਬੋਲਉ ਜਾਸੌ ਸੋ ਮਨ ਮਾਹੀ। ਜਿਹ ਦੇਖੌ ਦੋਊ ਨੈਨ ਸਿਰਾਹੀ।
ਤਨੁ ਧਨੁ ਜੀਉ ਬਿਪੁ ਲੈ ਗਯੋ। ਤਿਹ ਬਿਨੁ ਸੂਨਾ ਜਗੁ ਸਭ ਭਯੋ।
ਸੋ ਪ੍ਰੀਤਮ ਦੇ ਗਯੋ ਠਗਉਰੀ। ਤਜਿ ਗੁਨ ਰੂਪ ਭਈ ਜਿਮ ਬਉਰੀ।
ਦੋਹਰਾ
ਜਿਹ ਮਾਰਗ ਪ੍ਰੀਤਮ ਗਏ, ਨੈਨ ਗਏ ਤਿਹ ਮੱਗਿ।
ਦੂਨੋ ਦੁਖੁ ਭਯੋ ਬਿਰਹ ਕੋ, ਕੈ ਸੁਨੋ ਸਭ ਜਗ”॥੧੨੦॥
ਚੌਪਈ
ਰਾਜਾ ਬੂਝਿ ਦੇਖਿ ਯਹ ਬਾਤਾ। ਇਹ ਉਤੁ ਰਾਤੀ ਉਹ ਇਤ ਰਾਤਾ।
ਇਸ ਕੇ ਬਿਰਹ ਬਿਪੁ ਅਤਿ ਦੀਨਾ। ਦਿਜ ਕੇ ਬਿਰਹ ਤ੍ਰੀਅ ਤਨੁ ਛੀਨਾ।
ਚਾਰਉ ਨੈਨ ਨੀਦ ਨਹਿ ਆਵੈ। ਦੁਹੁ ਤਨੁ ਪਾਨੀ ਅੰਨ ਨ ਭਾਵੈ।
ਬਿਰਹ ਰੀਤਿ ਦੁਹੁ ਤਨ ਮੈ ਪਾਈ। ਉਹ ਇਹ ਮੈ ਇਹਿ ਉਤ ਉਰਝਾਈ।
ਇਨ ਮੈ ਐਸੀ ਪ੍ਰੀਤਿ ਕੀ ਟੇਕਾ। ਜਿਮਿ ਅਖੀਅਨ ਕੋ ਮਾਰਗੁ ਏਕਾ।
ਦੋਹਰਾ
ਮਾਲਤਿ ਲੁਭਧੀ ਅਲਿਕ ਰਸੁ, ਅਲਿ ਮਾਲਤਿ ਮਕਰੰਦ।
ਇਨ ਕੀ ਐਸੀ ਪ੍ਰੀਤ ਹੈ, ਸਮਝੀ ਬਿਕ੍ਰਮ ਚੰਦ॥੧੨੧॥
ਚੌਪਈ
ਨਰ ਕੇ ਪ੍ਰਾਨ ਨਾਰ ਕੇ ਅੰਗਾ। ਨਾਰੀ ਪ੍ਰਾਨ ਪੁਰਖੁ ਕੈ ਸੰਗਾ।
ਰਾਜਾ ਨਿਰਖ ਬੂਝਿ ਮਨ ਮਾਹੀ। ਇਨ ਮੈ ਪ੍ਰੀਤਿ ਕਪਟ ਕੀ ਨਾਹੀ।
ਪ੍ਰੇਮ ਪ੍ਰੀਤ ਜੋ ਸੁਨੀਅਤ ਆਈ। ਸੋ ਕਾਮਾ ਮਾਧਵ ਮੈ ਪਾਈ।
ਜੋ ਇਹ ਪ੍ਰੀਤ ਕਪਟ ਕੀ ਹੋਈ। ਦੁਹੁ ਤਨ ਬਿਰਹ ਨਹਿ ਬਿਆਪੈ ਸੋਈ।
ਐਸੀ ਪ੍ਰੀਤਿ ਪਰ ਸਰਬਸੁ ਦੀਜੈ। ਬ੍ਰਿਹ ਬਿਓਗ ਆਪ ਮਹਿ ਲੀਜੈ।
ਦੋਹਰਾ
ਆਲਿਮ ਐਸੀ ਪ੍ਰੀਤ ਧਰ, ਤਨ ਮਨੁ ਦੀਜੈ ਵਾਰ।
ਗੁਪਤ ਪ੍ਰਗਟ ਅਖੀਅਨਿ ਮਿਲੈ, ਦੀਓ ਕਪਟ ਪਟ ਡਾਰ॥੧੨॥
ਚੌਪਈ
ਰਾਜਾ ਨਿਰਖ ਬਿਓਗਨਿ ਨਾਰੀ। ਪੂਛੈ ਗੁਰ ਜਨ ਸਖੀ ਹਕਾਰੀ।
“ਕਿਹ ਬਿਧਿ ਇਹਕੀ ਸੁਧਿ ਬੁਧਿ ਗਈ। ਕਿਹ ਕੈ ਨੇਹਿ ਬ੍ਰਿਹ ਬਸ ਭਈ”।
ਕਹੈ ਸਖੀ ਕਾਮਨਿ ਕੀ ਪੀਰਾ। ਸੁਨਤ ਨੈਨ ਭਰਿ ਆਵਹਿ ਨੀਰਾ।
“ਬਿਪੁ ਏਕੁ ਮਾਧਵ ਨਲ ਨਾਮਾ। ਤਿਹ ਕੇ ਬ੍ਰਿਹ ਦਹੀ ਯਹ ਕਾਮਾ।
ਸੋ ਪੰਖੀ ਦੇ ਗਯੋ ਠਗੌਰੀ। ਤਨ ਮਨ ਲਾਇ ਪ੍ਰੇਮ ਕੀ ਡੋਰੀ।
ਦੋਹਰਾ
ਯਹਿ ਪਪੀਹਾ ਪ੍ਰਿਉ ਪ੍ਰਿਉ ਰਟੇ, ਛਿਨ ਅਚੇਤੁ ਛਿਨੁ ਚੇਤ।
ਸ੍ਰੋਨ ਸੂਖ ਬਿਰਹਾ ਅਨਿਲ, ਭਯੋ ਅਨਿਲ ਤਨੁ ਸੇਤ॥੧੨੩॥
ਚੌਪਈ
ਮੋਹਰ ਰੂਪ ਬਿਪੁ ਵਹੁ ਆਵਾ। ਨੈਨ ਲਾਇ ਤਿਹ ਮਨ ਬੌਰਾਵਾ।
ਕੈਧੋ ਇੰਦਰ ਆਇ ਛਲ ਗਯੋ। ਕੈਧੋ ਦਰਸ ਮਦਨ ਕੋ ਭਯੋ।
ਤਿਹ ਕੀ ਚਾਹ ਕੋਊ ਨਹ ਕਹਈ। ਮਰ ਮਰ ਬਿਰਹ ਉਸਾਸਨ ਰਹਈ।
ਅਨ ਰੀਤੇ ਇਨ ਨੀਂਦ ਨ ਆਵੈ। ਦਿਨ ਉਦ੍ਵੇਗ ਨਿਸ ਰੋਇ ਗਵਾਵੈ।
ਮਿਤ੍ਰ ਨੇਹ ਕਾਮਾ ਦੁਖ ਪਾਵਤ। ਸੁਮਰ ਸਨੇਹ ਆਸੂ ਭਰਿ ਆਵਤ।
ਸੋਰਠਾ
ਮਿਤ੍ਰ ਬਿਓਗੀ ਨਾਰ, ਬਾਰ ਨਾਰਿ ਭਰਿ ਨੈਨ ਜਲ।
ਰਹੀ ਰੋਇ ਪਚਿ ਹਾਰ, ਡਾਰਿ ਮਾਰਿ ਤਨੁ ਖੇਹ ਕਰਿ”॥੧੨੪॥
ਚੌਪਈ
“ਕਪਟ ਨੇਹ” ਰਾਜਾ ਉਚਰਈ। ਦੁਹੁ ਤਨੁ ਪ੍ਰੀਤਿ ਪ੍ਰੀਛਿਆ ਕਰਈ।
ਮੈ ਦੇਖਿਓ ਮਾਧਵ ਨਲ ਜੋਗੀ। ਪੁਰ ਉਜੈਨ ਮਹਿ ਬ੍ਰਿਹ ਬਿਓਗੀ।
ਨਾਰਿ ਬਿਓਗ ਤਾਹਿ ਦੁਖ ਭਇਓ। ਬ੍ਰਿਹ ਸੂਲ ਬਿਪ ਮਰਿ ਗਯੋ”।
ਐਸਾ ਬਚਨ ਜਬ ਰਾਇ ਸੁਨਾਵਾ। ਤ੍ਰੀਆ ਮਾਰਨ ਕੌ ਜਮ ਉਠ ਧਾਵਾ।
ਸੁਨ ਕੰਦਲਾ ਬਿਸਮੈ ਹੁਇ ਗਈ। ਧਰਨ ਪਛਾਰ ਖਾਇ ਮਰਿ ਗਈ।
ਦੋਹਰਾ
ਮਿਤ੍ਰ ਬਿਓਗੀ ਸਬਦੁ ਸੁਨਿ, ਸਭ ਦੁਖ ਸਾਲਤ ਕਾਨ।
ਲੋਭ ਨ ਕੀਨੋ ਸੁਆਸ ਕੌ, ਗਏ ਆਹਿ ਸੰਗਿ ਪ੍ਰਾਨ॥੧੨੫॥
ਚੌਪਈ
ਸੁਨਤ ਹੀ ਜੈਸੇ ਪਿੰਗਲਾ ਕੀਨਾ। ਵੈਸੇ ਜੀਉ ਕੰਦਲਾ ਦੀਨਾ।
ਸਖੀਅਨ ਜਾਨ ਜੁ ਨਾਰੀ ਧਰੀ। ਜਾਨੋ ਬਰਸ ਏਕ ਕੀ ਮਰੀ।
ਬੈਠੇ ਦਸਨ ਜੀਭ ਭਈ ਕਾਰੀ। ਝਮਕੇ ਨੈਨ ਛੂਟਿ ਗਈ ਨਾਰੀ।
ਰੋਵਹਿ ਸਖੀ ਛੋਰਿ ਕੈ ਕੇਸਾ। ਰਾਜਾ ਜੀਅ ਮੈ ਕਰੈ ਅੰਦੇਸਾ।
ਜਿਹ ਲਗ ਬਿਪ ਇਤੋ ਦੁਖ ਕੀਨਾ। ਤਿਨ ਤ੍ਰੀਅ ਬਚਨ ਸੁਨਤ ਜੀਉ ਦੀਨਾ।
ਦੋਹਰਾ
ਅਲਿ ਬਿਓਗ ਜਿਮ ਮਾਲਤੀ, ਸੂਖੀ ਪੱਲਵ ਸੂਲ।
ਦੁਖਤ ਸੂਲ ਭਈ ਕਾਲ ਬਸ, ਸਹਿ ਨ ਸਕਤ ਉਰਿ ਸੂਲ॥੧੨੬॥
ਚੌਪਈ
ਗਏ ਪ੍ਰਾਨ ਕਾਮਾ ਮਰਿ ਗਈ। ਰਾਜਾ ਕੇ ਮਨ ਚਿੰਤਾ ਭਈ।
ਸਿਰੁ ਧੁਨਿ ਧੁਨਿ ਰਾਜਾ ਪਛੁਤਾਈ। ਬਡਾ ਅਪਰਾਧ ਕੀਓ ਮੈ ਆਈ।
ਜੌ ਜਾਨੌ ਤ੍ਰਿਅ ਦੈਹੈ ਪ੍ਰਾਨਾ। ਕਤ ਹੌ ਬਚਨ ਸੁਨਾਵਉ ਕਾਨਾ।
ਕਉਨ ਉਤਰਿ ਹੌ ਬਿਪਹਿ ਦੈਹੌਂ। ਵਹ ਮਰਿ ਜਾਇ ਦੋਖ ਯੋਹਿ ਲੈਹੌ।
ਛਲਿ ਕਰਿ ਤ੍ਰਿਹ ਬਧ ਮੈ ਕੀਨਾ। ਜਾਨਿ ਬੂਝ ਪਾਪੁ ਮੈ ਲੀਨਾ।
ਦੋਹਰਾ
ਗਾਤ ਸਰੋਵਰਿ ਬਚਨ ਬਗ, ਪ੍ਰਾਨ ਹੰਸ ਤਿਹ ਬਾਰ।
ਬਿਸਨ ਬਚਨ ਗਏ ਬਿਆਧ ਬਲ, ਦੀਨੇ ਸੰਕ ਬਿਦਾਰ॥੧੨੭॥
ਚੌਪਈ
ਰਾਜ ਕਹੈ ਸਖੀਅਨ ਸੌ ਬੈਨਾ। ਬਿਰਹੁ ਤਾਪ ਇਨਿ ਮੂੰਦੇ ਨੈਨਾ।
ਬਿਰਹਿ ਭੁਅੰਗ ਡਸੀ ਏਹ ਨਾਰੀ। ਲਿਆਵਉ ਕੋਉ ਗਾਰੜੁ ਹਕਾਰੀ।
ਇਨ ਕੇ ਪ੍ਰਾਨ ਸੁਰਗ ਨਹ ਗਏ। ਪੰਚ ਭੂਤ ਮੂਰਛਹਿ ਨਹ ਭਏ।
ਅਵਧ ਨ ਘਟੀ ਕਾਲ ਨਹਿ ਆਵਾ। ਆਹਿ ਕੇ ਸੰਗਿ ਜੀਉ ਉਠਿ ਧਾਵਾ।
ਜਿਹ ਜਨ ਮੈ ਬਿਰਹਾਨਲੁ ਰਹਈ। ਸੋ ਤਨੁ ਕਾਲ ਆਇ ਨਹਿ ਗਹਈ।
ਦੋਹਰਾ
ਕਾਲ ਰੂਪ ਤੇ ਕਠਨ ਹੈ, ਜਿਹ ਬਿਆਪੈ ਵਹ ਸਾਲ।
ਜਸ ਨੇਰੈ ਆਵੈ ਨਹੀ, ਬ੍ਰਿਹ ਕਾਲ ਕੋ ਕਾਲੁ॥੧੨੮॥
ਚੌਪਈ
ਇਹ ਕਹਿ ਬਿਕ੍ਰਮ ਭਯੋ ਉਦਾਸਾ। ਨਾਰਿ ਮਾਰ ਉਠਿਓ ਚਲਿ ਨਿਰਾਸਾ।
ਕਰ ਮੀਜਤ ਪਛਤਾਇ ਨਰੇਸਾ। ਨੀਚ ਮਾਥ ਕਰਕਰੇ ਅੰਦੇਸਾ।
ਧਨੁ ਹਰਾਇ ਜਿਉ ਚਲੈ ਜੂਆਰੀ। ਤੈਸੇ ਚਲਿਓ ਰਾਉ ਮਨ ਹਾਰੀ।
ਜਾਮ ਤੀਨ ਜਾਮਨ ਕੇ ਭਏ। ਰਾਜਾ ਉਠਤ ਕਟਕ ਮੈ ਗਏ।
ਜਿਹ ਤੰਬੂ ਸਜੀ ਜਿਵਨਾਰੀ। ਤਿਹ ਤੰਬੂ ਰਾਜਾ ਪਗੁ ਧਾਰੀ।
ਦੋਹਰਾ
ਰਾਜਾ ਨੈਨਨਿ ਨੀਦ ਅਹਿ, ਅੰਨ ਨ ਭਾਵੈ ਪ੍ਰਾਨ।
ਮਨ ਝੰਖਤ ਝੁਰਵਤ ਖਪਤ, ਸੋਚਤ ਭਯੋ ਬਿਹਾਨ॥੧੨੯॥
ਚੌਪਈ
ਭਯੋ ਪ੍ਰਾਤ ਬੈਠੋ ਦਰਬਾਰਾ। ਰਾਜਾ ਮਾਧਵ ਨਲ ਹਕਾਰਾ।
ਸਭਾ ਮਾਹਿ ਨਲੁ ਬੈਠੋ ਆਈ। ਰਾਜਾ ਬਿਪਹਿ ਬਾਤ ਜਨਾਈ।
ਜਿਹ ਲਗ ਬਿਪ ਕਥਾ ਯਹਿ ਭਈ। ਸੋ ਤ੍ਰੀਅ ਬਚਨ ਸੁਨਤ ਮਰਿ ਗਈ।
ਸੁਨਿਤ ਬਚਨ ਮਾਧਨ ਨਲ ਕਾਨਾ। ਤੁਮ ਬਿਨੁ ਦੀਏ ਕੰਦਲਾ ਪ੍ਰਾਨਾ।
ਸੁਨਤ ਬਚਨ ਦਿਜ ਬਿਸੁਰਤ ਭਯੋ। ਧਰਨਿ ਪਰਤ ਮਾਧਵ ਮਰਿ ਗਯੋ।
ਦੋਹਰਾ
ਅਲ ਦਧੀ ਮਾਲਤ ਸੁਨੀ, ਅਲਿ ਦਧੋ ਤਿਹ ਠਾਇ।
ਮਾਲਤ ਬਿਨੁ ਅਲਿ ਨਾ ਜੀਐ, ਅਲਿ ਬਿਨ ਮਾਲਤਿ ਕਾਇ॥੧੩੦॥
ਚੌਪਈ
ਰਾਜਾ ਬਚਨ ਸੁਨੇ ਦਿਜ ਕਾਨਾ। ਆਹਿ ਸੰਗ ਦੀਏ ਦਿਜ ਪ੍ਰਾਨਾ।
ਮਾਧਵ ਪਰਤ ਸਭਾ ਸਭ ਧਾਈ। ਸ੍ਵਾਸ ਨਾਸਿਕਾ ਮੂੰਦੇ ਆਈ।
ਪੰਡਿਤ ਗੁਨੀ ਬੈਦ ਬਹੁ ਧਾਇ। ਜੋਗੀ ਮੰਤ੍ਰੀ ਗਾਰੜੂ ਆਏ।
ਅਉਖਧ ਮੂਰ ਮੰਤ੍ਰ ਪੜਿ ਥਾਕੇ। ਫੁਰੈ ਨ ਏਕੈ ਜੁ ਗੁਨੁ ਜਾ ਕੇ।
ਸੀਤਲ ਗਾਤ ਬਿਪੁ ਕੋ ਭਯੋ। ਮਨ ਧਨ ਜੀਉ ਸ੍ਵਾਸ ਸੰਗ ਗਯੋ।
ਦੋਹਰਾ
ਆਲਮ ਐਸੀ ਪ੍ਰੀਤ ਯਹ, ਜਿਮ ਬਾਰਜ ਅਰੁ ਬਾਰਿ।
ਵਹ ਸੂਕੇ ਵਹ ਨ ਰਹੈ, ਮਿਟੈ ਮੂਲ ਦਲ ਜਾਰ॥੧੩੧॥
ਚੌਪਈ
ਕਰ ਉਪਚਾਰ ਲੋਕ ਸਭ ਹਾਰੇ। ਨਿਰਖਤ ਰਾਜਾ ਆਂਸੂ ਢਾਰੈ।
ਪ੍ਰਥਮੇ ਤ੍ਰੀਆ ਬਧੁ ਮੈ ਕੀਨੋ। ਪੁਨਿ ਮੈ ਜੀਉ ਬਿਪੁ ਕੋ ਲੀਨੋ।
ਨਾਰਿ ਮਾਰ ਤੇ ਦੂਸ਼ਨੁ ਪਾਵਹਿ। ਬ੍ਰਹਮਨ ਬਧਹਿ ਨਰਕ ਤੇ ਜਾਵਹਿ।
ਦੋਨੋ ਬਧ ਕੀਨੇ ਮੈ ਆਈ। ਸਰ ਰਚ ਅਗਨ ਜਰੌ ਮੈ ਜਾਈ।
ਮੈ ਬਿਸ੍ਵਾਸ ਕਪਟ ਜੀਅ ਹਰਾ। ਛਲ ਕਰ ਜੀਉ ਦੁਹਨ ਕੋ ਹਰਾ।
ਦੋਹਰਾ
ਪ੍ਰੇਮ ਨੇਮ ਜੇ ਨਰ ਗਹਤ ਰਹਤ ਤਾਹਿ ਨਾਹਿ ਦੋਖੁ।
ਭੰਗੁ ਕਰਤ ਜੋ ਪ੍ਰੀਤ ਮਹ, ਤਾਹਿ ਨ ਚਾਹਤ ਮੋਖੁ॥੧੩੨॥
ਚੌਪਈ
ਨਗਰ ਕਟਕ ਮੈ ਪਰ ਗਈ ਰੌਰਾ। ਛੂਟੇ ਫਿਰਹਿ ਹਾਥੀ ਅਰ ਘੋਰਾ।
ਰਾਂਧੋ ਅੰਨ ਨ ਕੋਈ ਖਾਈ। ਸੈਨਾ ਸਕਲ ਉਠੀ ਅਕੁਲਾਈ।
ਜਿਤ ਕਾਰਨ ਰਾਜਾ ਇਤ ਕੀਓ। ਤਿਹ ਦਿਜ ਬਚਨ ਸੁਨਤ ਜੀਉ ਦੀਓ।
ਉਠਿ ਰਾਜਾ ਬਿਕ੍ਰਮ ਬਲ ਬੀਰਾ। ਬੈਠੋ ਜਾਏ ਨਦੀ ਕੇ ਤੀਰਾ।
ਮਲਿਆਗਰ ਕੇ ਕਾਠ ਮੰਗਾਏ। ਚੰਦਨ ਅਗਰ ਬਹੁਤ ਲੈ ਆਏ।
ਦੋਹਰਾ
ਘੀਉ ਤੇਲ ਤਹ ਡਾਰ ਕੈ, ਸਾਜੀ ਚਿਖਾ ਸਵਾਰ।
ਗਊ ਹੇਮ ਸੰਕਲਪ ਕੈ, ਰਾਜਾ ਕਰ ਲੈ ਵਾਰ॥੧੩॥
ਚੌਪਈ
ਲੋਗ ਬੈਠਿ ਰਾਜੇ ਸਮਝਾਵਹਿ। ਨੇਗੀ ਨੇਬ ਲੋਗ ਬਹੁ ਆਵਹਿ।
“ਕਿਹ ਕਾਰਨ ਰਾਜਾ ਤੂੰ ਜਰਈ? ਥੋਰੀ ਬਾਤ ਲਾਗ ਜਿਨ ਮਰਈ”।
ਰਾਜਨ ਕਹਾ, “ਇਤੋ ਦੁਖ ਕਰਈ। ਕੋਟਕ ਪੁਰਖ ਤ੍ਰਿਆ ਜਉ ਮਰਈ।
ਉਠ ਕੈ ਚਲਉ ਕਟਕ ਮੈ ਧਾਈ। ਨਾ ਤੌ ਸਬਹਿ ਜਰਹਿ ਸੰਗਿ ਆਹੀ।
ਖਰ ਭਰ ਲੋਗ ਕਟਕ ਸਭ ਭਰਈ। ਉਠਕਰ ਚਲਹੁ ਸੀਤਿ ਸਭ ਕਰਈ।
ਦੋਹਰਾ
ਜਗ ਸਮੁੰਦ੍ਰ ਦੁਖ ਸੁਖ ਕਰਨ, ਨਰ ਤ੍ਰਿਅ ਮਰਹਿ ਅਪਾਰ।
ਰਾਜ ਮਰਨੁ ਬਿਆਪੈ ਕਸਟਿ, ਜਿਨਹਿ ਭੁਮਿ ਕੋ ਭਾਰ॥੧੩੪॥
ਚੌਪਈ
ਰਾਜਾ ਕਹੈ, “ਸੁਨਹੁ, ਨਰ ਲੋਈ। ਇਹ ਬਿਧਿ ਹਾਨਿ ਧਰਮ ਕੀ ਹੋਈ।
ਇਹ ਜਗਿ ਮਾਹਿ ਮਰਨ ਸਭ ਆਏ। ਰਾਉ ਰੰਕ ਸਭ ਕਾਲ ਸੰਤਾਏ।
ਕਾਲ ਦੰਡ ਸਭ ਜਗ ਮਰ ਜਾਈ। ਧਰਮ ਰੇਖ ਥਿਰ ਸਦਾ ਰਹਾਈ।
ਜਾ ਕੋ ਸਭ ਜਗੁ ਅਪਜਸੁ ਕਰਈ। ਜੀਅਤ ਮੂਓ ਪਾਛੇ ਕਹ ਕਰਈ”।
ਉਠਿ ਰਾਜਾ ਕੀਨਾ ਇਸਨਾਨਾ। ਧੋਤੀ ਪਹਰ ਦੀਓ ਬਹੁ ਦਾਨਾ।
ਦੋਹਰਾ
ਮੁਖਿ ਗੰਗਾ ਜਲੁ ਮੇਲਿ ਕੈ, ਦੁਆਦਸ ਤਿਲਕੁ ਲਗਾਇ।
ਨਮਸਕਾਰ ਕਰ ਸੂਰ ਕਉ, ਚਿਤ ਪਰ ਬੈਠੋ ਆਇ॥੧੩੫॥
ਚੌਪਈ
ਸ੍ਵਰਗ ਲੋਕ ਬਾਤ ਚਲਿ ਆਈ। ਜੀਅਤ ਜਰਤਿ ਹੈ ਬਿਕ੍ਰਮ ਰਾਈ।
ਦੇਵ ਸੰਗ ਉਠਿ ਉਰਬਸਿ ਧਾਏ। ਚੜਿ ਬਿਬਾਨ ਸਭ ਦੇਖਨ ਆਏ।
ਗਨ ਗੰਧ੍ਰਬ ਕਿੰਨਰ ਸਭ ਗੁਨੀ। ਤਬ ਬੈਤਾਲ ਬਾਤ ਯਹ ਸੁਨੀ।
ਰਾਜਾ ਕੋ ਮਿਤ ਬੀਰ ਬੈਤਾਲਾ। ਸੁਨਤ ਬਚਨ ਆਯੋ ਤਤਕਾਲਾ।
ਰਾਜਾ ਅਗਨ ਦੇਨ ਕਉ ਚਹਈ। ਤਿਹ ਖਿਨ ਆਇ ਬਾਂਹ ਵਹਿ ਗਹਈ।
ਦੋਹਰਾ
“ਤੂੰ ਸਕਬੰਧੀ ਚਕ੍ਰਵੈ, ਕੰਪਹਿ ਸੁਰ ਪਤਿ ਸੇਸ।
ਕਿਹ ਕਾਰਨ ਚਹਿਯਤ ਜਰਨ, ਸਭ ਦੁਖ ਹਰੌ ਨਰੇਸ॥੧੩੬॥
ਚੌਪਈ
ਰਾਜਾ ਕਹੈ, “ਸੁਨਹੁ ਬੈਤਾਲਾ। ਮੈ ਬਡ ਪਾਪ ਆਪ ਕਉ ਘਾਲਾ।
ਪਹਿਲੇ ਤ੍ਰੀਆ ਬਧ ਮੈ ਕੀਨਾ। ਪੁਨਿ ਮੈ ਜੀਉ ਬਿਪੁ ਕਾ ਲੀਨਾ।
ਤਿਹ ਕਾਰਨ ਚਿਤਈ ਮੈ ਜਰਉ। ਜਮ ਕੀ ਤ੍ਰਾਸ ਨਰਕ ਤੇ ਡਰਉ”।
ਕਹਿ ਬੈਤਾਲ, “ਰਾਜਾ ਜਿਨ ਜਰਈ। ਥੋਰੀ ਬਾਤਿ ਲਾਗਿ ਕਤ ਮਰਈ।
ਘਟਿ ਅੰਮ੍ਰਿਤ ਮੈਂ ਪਾਵਉਂ ਲਿਆਈ। ਬਿਪੁ ਨਾਰ ਤਹਿ ਦੇਉ ਜੀਆਈ”।
ਸੋਰਠਾ
ਆਲਮ ਉਤਮ ਸਾਇ, ਅਪਜਸ ਸੋਂ ਸੰਕਾ ਕਰਹਿ।
ਮਰਹਿ ਤੇਲੀਆ ਭੋਇ, ਆਪ ਮੰਦਾਈ ਸ੍ਰਵਨ ਸੁਨਹਿ॥੧੩੭॥
ਚੌਪਈ
ਕਹਿ ਬੈਤਾਲ, “ਸੁਨਹੁ ਬਲ ਬੀਰਾ। ਮੈ ਲਿਆਵਉ ਜੀਵਨ ਕੋ ਨੀਰਾ”।
ਬੇਗਹਿ ਗਯੋ ਬੀਰ ਬੈਤਾਲਾ। ਸੁਧ ਕੁੰਡ ਜਹਿ ਹੁਤੋ ਪਤਾਲਾ।
ਭਰਿ ਘਟੁ ਲੀਨ ਬਿਲੰਬ ਨਹਿ ਲਾਵਾ। ਤੁਰਤ ਬੀਰੁ ਅੰਮ੍ਰਿਤ ਲੈ ਆਵਾ।
ਪਹਿਲਾ ਲੇ ਮਾਧਵ ਮੁਖ ਮੇਲਾ। ਜਿਨ ਇਹ ਖੇਤ ਪ੍ਰੇਮ ਕਾ ਖੇਲਾ।
ਸੁਧਾ ਪਰਤ ਮਾਧਵ ਨਲੁ ਜਾਗਾ। ਪ੍ਰਗਟੇ ਪ੍ਰਾਨ ਸਭੈ ਭ੍ਰਮ ਭਾਗਾ।
ਦੋਹਰਾ
ਚਲਿਓ ਸ੍ਵਾਸ ਅਖੀਆ ਉਘਰ, ਕੀਓ ਪ੍ਰਾਨ ਬਿਸ੍ਰਾਮ।
ਕਾਮ ਕੰਦਲਾ ਕੰਦਲਾ, ਲੇਤ ਉਠੋ ਮੁਖ ਨਾਮ॥੧੩੮॥
ਚੌਪਈ
ਉਠਿਓ ਬਿਪ ਰਾਜਾ ਸੁਖ ਪਾਵਾ। ਤਤ ਖਿਨ ਉਤਰ ਚਿਤ ਸੌ ਆਵਾ।
ਤਬ ਬੈਤਾਲ ਕੇ ਚਰਨ ਪਖਾਰੇ। ਜਾਤ ਪ੍ਰਾਨ ਤੁਮ ਰਖੇ ਹਮਾਰੇ।
ਕਰਿ ਆਨੰਦ ਬਾਜਨ ਬਜਾਵਾ। ਅਰਬ ਖਰਬ ਬਹੁ ਦਰੁਬ ਲੁਟਾਵਾ।
ਸੁਨਿ ਸੁਖਿ ਸਾਂਤਿ ਕਟਕ ਮੈ ਭਈ। ਨਰ ਨਾਰੀ ਕੀ ਚਿੰਤਾ ਗਈ।
ਰਾਜਾ ਕਹੈ ਤਬੈ ਸੁਖ ਪਾਊ। ਲੇ ਅੰਮ੍ਰਿਤ ਕੰਦਲਾ ਜੀਵਾਊ।
ਸੋਰਠਾ
ਫਿਰੈ ਤ ਕੌਤਕ ਦੇਖ, ਸੁਰਨਰ ਗਨ ਗੰਧ੍ਰਬ ਗੁਨੀ।
ਸਾਹਸ ਦੇਖਿ ਬਿਸੇਖ, ਧਨੁ ਧਨੁ ਬਿਕ੍ਰਮ ਚਕ੍ਰਵੈ॥੧੩੯॥
ਚੌਪਈ
ਕਰਨ ਕਲਸੁ ਅਮ੍ਰਿਤ ਭਰ ਲੀਨਾ। ਰਾਜੇ ਭੇਸ ਬੈਦ ਕਾ ਕੀਨਾ।
ਕਾਮ ਕੰਦਲਾ ਕੇ ਗ੍ਰਹ ਆਵੈ। ਪਰ ਦਾਰੀ ਸੌ ਬਾਤ ਜਨਾਵੈ।
ਸੁਨ ਕੈ ਬੈਦੁ ਪਵਰੀਆ ਜਾਈ। ਸਖੀਅਨ ਆਗੈ ਬਾਤ ਜਨਾਈ।
ਬੇਗਹਿ ਦ੍ਵਾਰ ਸਖੀ ਇਕ ਆਈ। ਮੰਦਰ ਮੈ ਲੈ ਗਈ ਬੁਲਾਈ।
ਸੁੰਦਰੁ ਬੈਦੁ ਸੁ ਮੂਰਤ ਕਾਮਾ। ਇਹ ਕੀ ਮੂਰ ਜੀਅ ਹੈ ਭਾਮਾ।
ਦੋਹਰਾ
ਪੰਡਿਤ ਬੈਦ ਬਿਦੇਸੀਆ, ਗੁਨੀ ਸੁ ਸੁੰਦਰ ਆਹਿ।
ਸਨਮੁਖ ਆਵਤ ਦੇਖ ਕੈ, ਰਹੀ ਸਬੈ ਸੁਖ ਚਾਹਿ॥੧੪੦॥
ਚੌਪਈ
ਸਖੀਅਨ ਬਹੁ ਤਿਹ ਆਦਰ ਕੀਨਾ। ਪਾਟੰਬਰ ਪਰ ਬੈਠਨ ਦੀਨਾ।
ਜਹਾ ਕੰਦਲਾ ਮਿਰਤਕ ਹ੍ਵੈ ਪਰੀ। ਬੈਦ ਆਇ ਕੈ ਨਾਰੀ ਧਰੀ।
ਤਬੈ ਸਭਨ ਸੌ ਬੋਲੇ ਤਾਤਾ। “ਨਾਹਿਨ ਤਾਪੁ ਜੁੜੀ ਸਨਿਪਾਤਾ।
ਨਾਹੀ ਰੋਗੁ ਬੇਦਨ ਜਿਹ ਹਰਉ। ਮ੍ਰਿਤਕ ਪਰੀ ਅਵਖਧਿ ਕਹ ਕਰਉ।
ਅੰਤਕ ਹਨੇ ਫਿਰਹਿ ਤੇ ਲੋਈ। ਬਿਰਹ ਸੰਘਾਰੇ ਫਿਰਿਓ ਨਹ ਕੋਈ।
ਦੋਹਰਾ
ਸ੍ਵਰਗ ਗਏ ਤੇਊ ਫਿਰਹਿ, ਪ੍ਰਾਨ ਲੇਇ ਜਮਕਾਲ।
ਤਾ ਕੋ ਮੰਤ੍ਰ ਨ ਮੂਲ ਕਛੁ, ਡਸੇ ਦਿਰਹਿ ਜਿਹ ਕਾਲ”॥੧੪੧॥
ਚੌਪਈ
“ਸੁਨਹੁ, ਬੈਦ! ਜੇ ਨਾਰਿ ਜੀਵਾਵਹੁ। ਮੁਖ ਮਾਗਹੁ ਸੋਈ ਕਛੁ ਪਾਵਹੁ।
ਮ੍ਰਿਤਕ ਪਰੀ ਜੋ ਬੈਦ ਜੀਵਾਵੈ। ਸੋ ਆਪਨ ਕੌ ਬ੍ਰਹਮ ਕਹਾਵੈ”।
“ਬੈਦ ਰੋਗ ਕੋ ਅਵਖਧਿ ਕਰਈ। ਤਿਹ ਪੈ ਕਹਾ ਚਲੈ ਜਉ ਮਰਈ”।
ਐਸੇ ਬਚਨ ਜੋ ਬੈਦ ਸੁਨਾਏ। ਸਭਹਨ ਕੇ ਆਂਸੂ ਭਰ ਆਏ।
ਸ਼ਾਚੁ ਹੀ ਮੂਈ ਕੰਦਲਾ ਨਾਰੀ। ਕਰਹੈ ਖੇਹ ਦੇਹੀ ਮਰਿ ਡਾਰੀ।
ਦੋਹਰਾ
ਗੁਨ ਸੁੰਦਰਤਾ ਚਾਤਰੀ, ਤਬ ਲਗ ਜਬ ਬਗ ਪ੍ਰਾਨ।
ਸ੍ਵਾਸ ਗਏ ਜਬ ਦੇਹ ਤੇ, ਸਭ ਕੋ ਕਹੈ ਮਸਾਨ॥੧੪੨॥
ਚੌਪਈ
ਪੁਨ ਸਭ ਸਖੀ ਛੋਰ ਕੈ ਬਾਰਾ। ਰੋਇ ਖੇਹ ਮੈ ਖਾਹਿ ਪਛਾਰਾ।
ਨਿਰਖ ਬੈਦ ਜੀਅ ਸੰਕਾ ਕਰਈ। ਔਖਧੁ ਕਰੋਂ ਸਖੀ ਮਤ ਮਰਈ।
ਕਹੈ ਬੈਦ ਜਿਨ ਤੋਰਹੁ ਬਾਰਾ। ਦੇਖਹੁ ਕਛੁਕ ਕਰ ਹਉ ਉਪਚਾਰਾ।
ਸਕਲ ਸਖੀ ਕਉ ਧੀਰਜ ਦੀਨਾ। ਅੰਮ੍ਰਿਤ ਬੈਦ ਹਾਥ ਕਰ ਲੀਨਾ।
ਜਹ ਵਹ ਹੁਤੀ ਕੰਦਲਾ ਨਾਰੀ। ਸੀਚਿਓ ਅੰਮ੍ਰਿਤ ਬਦਨੁ ਉਘਾਰੀ।
ਦੋਹਰਾ
ਅੰਮ੍ਰਿਤ ਬੂੰਦਿ ਜੌ ਮੁਖਿ ਪਰੀ, ਆਇ ਚਲਾ ਤਨ ਸਾਸ।
ਬੋਲੀ ਨਾਰੀ ਨਾਰਿ ਕੀ, ਭਈ ਸਖਿਯਨ ਮਨ ਆਸ॥੧੪੩॥
ਚੌਪਈ
ਪ੍ਰਗਟੇ ਪ੍ਰਾਨ ਕੰਦਲਾ ਜਾਗੀ। ਉਘਰੈ ਨੈਨ ਚਿੰਤ ਸਭ ਭਾਗੀ।
ਲੇਤ ਉਠੀ ਮਾਧਵ ਸੁਖ ਨਾਮਾ। ਪਾਂਚਉ ਭੂਤ ਕੀਤੇ ਬਿਸ੍ਰਾਮਾ।
ਕਹੈ ਸਖੀਅਨ ਸੋ ਤ੍ਰੀਆ ਸੁਨਾਈ। “ਇਤੀ ਬੇਰ ਮੁਹਿ ਨਿਦ੍ਰਾ ਆਈ”।
ਤਬ ਸੁ ਬਚਨ ਬੋਲੈ ਬੇਹਾਲਾ। “ਤੂੰ ਮੂਈ ਹੁਤੀ ਕੰਦਲਾ ਬਾਲਾ।
ਇਹ ਗਾਰੜੂ ਧਨੰਤਰ ਆਵਾ। ਮੂਰ ਮੰਤ੍ਰ ਪੜਿ ਤੋਹਿ ਜੀਵਾਵਾ।
ਦੋਹਰਾ
ਏਹੁ ਹਣਵੰਤ ਮਹਾ ਬਲੀ, ਪਰ ਕਾਰਜ ਚਲਿਦੂਰ।
ਲਛਮਨ ਪਰਿਓ ਸਰਾਪ ਮਹਿ, ਦੀਓ ਸੁ ਜੀਵਨ ਮੂਰ”॥੧੪॥
ਚੌਪਈ
ਤਬ ਸੁਖ ਕਾਮ ਕੰਦਲਾ ਭਈ। ਸਭ ਸਖੀਅਨ ਕੀ ਚਿੰਤਾ ਗਈ।
ਅਭਰਣ ਸਭੈ ਉਤਾਰ ਲਿਆਈ। ਕਹੈ, “ਲੈਹੁ ਤੁਮ ਵੈਦ ਗੁਸਾਈ”।
ਕਹੈ ਬੈਦ, “ਹੌ ਦਾਨ ਨ ਲੇਉ। ਮਾਂਗਹੁ ਔਰ ਜੁ ਤੁਮ ਕੋ ਦੇਊ।
ਜੋ ਰੇ ਗੁਨੀ ਲੋਭ ਬਸਿ ਹੋਈ। ਤਿਹ ਕ੍ਰਿਤ ਹੋਤ ਨ ਭਾਖੈ ਕੋਈ।
ਜਿਹ ਜੀਅ ਲੋਭ ਸੁ ਗੁਨੀ ਨ ਕਹੀਐ। ਗੁਨ ਸੰਗ੍ਰਹ ਅੋਗਨ ਕਤ ਲਹੀਐ।
ਦੋਹਰਾ
ਜਿਹ ਜੀਅ ਲੋਭ ਤ ਗੁਨ ਕਛੂ, ਜੌ ਗੁਨ ਤੌ ਧਨ ਜਾਇ।
ਗੁਨ ਬਿਨ ਰੂਪਹਿ ਨ ਗਨੋ, ਗੁਨ ਬਿਨ ਪੁਰਖ ਅਸਾਇ”॥੧੪੫॥
ਚੌਪਈ
ਕਹੈ ਕੰਦਲਾ, “ਬਚਨ ਸੁਨ ਮੋਹੀ। ਬੰਦ ਰੂਪ ਨਹਿ ਦੇਖੋ ਤੋਹੀ।
ਕੈ ਤੁਮ ਦੇਵ ਰੂਪ ਧਰਿ ਆਏ। ਮੁਖ ਅੰਮ੍ਰਿਤ ਦੇ ਮੋਹਿ ਜੀਵਾਏ।
ਮਨ ਬਚ ਬੋਲਹੁ ਅਪਨੀ ਬਾਤਾ। ਕਹੌ ਬਾਤ ਸਪਤ ਸੌ ਜਾਤਾ”।
ਕਹੈ ਬੇਦ ਤਦ ਆਪਨ ਸਾਜਾ। “ਮੈ ਸਕਬੰਧੀ ਬਿਕ੍ਰਮ ਰਾਜਾ।
ਨਗਰ ਉਜੈਨ ਰਾਜ ਤਹਿ ਕਰਉ। ਦੁਖੀਆ ਦੇਖ ਸਕਲ ਦੁਖ ਹਰਉ।
ਦੋਹਰਾ
ਮਾਧਵ ਨਲ ਕੈ ਕਾਰਨੇ, ਚਲਿ ਆਯੋ ਇਹ ਦੇਸ।
ਤੁਮ ਤਨ ਮਿਰਤਕ ਦੇਖ ਕੈ, ਕੀਉ ਬੈਦ ਕੌ ਭੇਸ॥੧੪੬॥
ਚੌਪਈ
ਤੋਹਿ ਮਰਨੁ ਮਾਧਵ ਜਬ ਸੁਨਾ। ਵਹਿ ਮਰ ਗਯੋ ਸੀਸੁ ਧੁਨ ਧੁਨਾ।
ਮੈਂ ਛਲਿ ਝੂਠ ਦੋਖ ਸਿਰ ਲੀਨਾ। ਤਬ ਉਪਚਾਰ ਜਰਨ ਕਾ ਕੀਨਾ।
ਜਰਤੇ ਦੇਖੇ ਬੀਰ ਬੈਤਾਲਾ। ਸੋ ਅੰਮ੍ਰਿਤ ਲਿਆਯੋ ਤਤਕਾਲਾ।
ਪਹਿਲੇ ਮਾਧਵ ਬਿਪੁ ਜੀਆਵਾ। ਤਿਹ ਪਾਛੈ ਮੈਂ ਤੁਮ ਪਹਿ ਆਵਾ।
ਪਰ ਪੀਰਹਿ ਦੇਖੈ ਉਪਕਾਰੀ। ਤਿਹ ਕੀਰਤ ਪੂਰਨ ਜੁਗ ਚਾਰੀ।
ਦੋਹਰਾ
ਪਰਉਪਕਾਰੀ ਦੁਖ ਹਰਨ, ਜੇ ਅਵਗਤ ਆਭਾਰ।
ਬ੍ਰਹਬ ਬ੍ਰਹਮ ਕੌ ਅੰਸ਼ ਦੈ, ਤੇ ਸਿਰਜੈ ਕਰਤਾਰ”॥੧੪੭॥
ਚੌਪਈ
ਐਸੇ ਬਚਨ ਰਾਇ ਜਬ ਕਹੈ। ਉਠਿ ਦੋਊ ਚਰਨ ਕੰਦਲਾ ਗਹੇ।
ਦਯਾ ਰੂਪ ਤੁਮ ਰੂਪ ਮੁਰਾਰੀ। ਰਾਜਨ ਕੇ ਰਾਜਾ ਬੁਧ ਭਾਰੀ।
ਏਹ ਸੰਸਾਰੁ ਸਮੁੰਦ੍ਰ ਅਕਥਾ। ਤਹ ਤੁਮ ਤਾਰਨ ਕੋ ਸਮਰਥਾ।
ਬਿਰਹਿ ਘਾਉ ਪਰ ਅਉਖਧੁ ਦੇਹੀ। ਤੇ ਨਰ ਤਿਹੁ ਲੋਗਨ ਜਸ ਲੇਹੀ।
ਬੂਡਤ ਨਾਉ ਜੁ ਤੀਰ ਲਗਾਵੈ। ਸੋ ਨਰ ਤੀਨ ਲੋਕ ਜਸ ਪਾਵੈ।
ਦੋਹਰਾ
ਬਿਰਲਾ ਨਰ ਪੰਡਿਤੁ ਗੁਨੀ, ਬਿਰਲਾ ਬੂਝਨ ਹਾਰ।
ਦੁਖ ਖੰਡਨ ਬਿਰਲਾ ਪੁਰਖੁ, ਤੇ ਉਤਮ ਸੰਸਾਰਿ॥੧੪੮॥
ਚੌਪਈ
ਗਏ ਪ੍ਰਾਨ ਪੁਨ ਕੀਓ ਉਪਾਊ। ਅਬ ਕੇ ਗਏ ਨ ਆਵਹਿ ਕਾਊ।
ਤੁਮ ਬਿਨੁ ਭਈ ਬਿਪਤ ਕੀ ਬੇਰਾ। ਜੋਗੀ ਭੇਸ ਨ ਕੀਨੋ ਫੇਰਾ।
ਬਾਰ ਏਕ ਅਖੀਅਨ ਦਿਖਰਾਵਹੁ। ਨਿਰਖ ਬਿਰਹ ਕੀ ਜਲਨ ਬੁਝਾਵਹੁ।
ਪੰਖ ਹੋਇ ਜੋ ਨੈਨਹਿ ਮਾਹੀ। ਖਿਨ ਇਕ ਭੀਤਰ ਏ ਉਡਿ ਜਾਹੀ।
ਮਨ ਉਠਿ ਚਲਿਓ ਤਿਹਾਰੇ ਸੰਗਾ। ਗੁਨ ਮੇਂ ਸ੍ਵਾਸ ਰਹੈ ਲੈ ਅੰਗਾ।
ਦੋਹਰਾ
ਇਨ ਅਖੀਅਨ ਕੀ ਤਾਰਕਨ, ਮੂਰਤਿ ਦੇਖੋ ਮੈਨ।
ਤਵਗੁਨ ਮਾਲਾ ਕਰ ਰਹੌਂ, ਜਪੋ ਸੁ ਬਾਸੁਰ ਰੈਨ॥੧੪੯॥
ਚੌਪਈ
ਬਿਪਤ ਕੀ ਬਾਤ ਸੁਨੋ ਸਭ ਮੋਰੀ। ਨ੍ਰਿਪ! ਬਿਨਵੋ ਕਹੀਓ ਕਰ ਜੋਰੀ।
ਨਿਸਦਿਨ ਮਦਨ ਦਹਤ ਹੈ ਦੇਹਾ। ਹੀਅ ਫਰਕਤ ਤੁਮ ਸਿਮਰਿ ਸਨੇਹਾ।
ਥਰਹਰ ਸੇਜ ਨੀਰ ਭਰ ਰੋਈ। ਰਜਨੀ ਸਕਲ ਸੁ ਸਿਮਰਹਿ ਹੋਈ।
ਨਿਸਦਿਨ ਗਾਤ ਅਗਨ ਜਿਉ ਜਰਈ। ਰੋਮ ਰੋਮ ਬੇਦਨ ਸੰਚਰਈ।
ਸੋਚਤ ਪਚਤ ਸਭੈ ਨਿਸ ਜਾਗੀ। ਨੈਨ ਰਹੈ ਦੋਊ ਮਾਰਗ ਲਾਗੀ।
ਦੋਹਰਾ
ਕਰ ਕਪੋਲ ਅਰੁ ਨੈਨ ਏ, ਸਦਾ ਰਹਤ ਇਕ ਸੰਗ।
ਰੋਇ ਰਕਤ ਗਯੋ ਨੈਨ ਮਗ, ਸੇਤ ਬਰਨ ਭਇਓ ਅੰਗ॥੧੫੦॥
ਚੌਪਈ
ਰੁਤਿ ਬਸੰਤ ਕੋਕਲ ਮੁਹਿ ਦਹਈ। ਮਲਯ ਸਮੀਰ ਅਗਨ ਜਨ ਬਹਈ।
ਪਾਵਸ ਰੁਤ ਬਰਸੈ ਜਬ ਮੇਰਾ। ਝੰਖਉ ਝੁਰਵਉ ਸਿਮਰ ਸਨੇਹਾ।
ਚਾਤ੍ਰਿਕ ਮੋਰਨ ਖਰੀ ਸੰਤਾਈ। ਦਾਮਨਿ ਚਮਕ ਪ੍ਰਾਨ ਲੈ ਜਾਈ।
ਸਰਦ ਚੰਦ ਸੀਤਲ ਸਬ ਕਹਈ। ਨਿਰਖਤ ਨੈਨ ਅਗਨ ਜਨੁ ਦਹਈ।
ਤੇ ਸਭ ਮੋਹ ਭਏ ਦੁਖਦਾਈ। ਜੋ ਜਨ ਸੀਤਲ ਸੁਘਰ ਸੁਹਾਈ।
ਦੋਹਰਾ
ਚੰਦਨ ਚੰਦ ਜੁ ਕਮਲੁ ਕਲਿ, ਕਿਯ ਚਾਤ੍ਰਿਕ ਜੁ ਸੁਮੀਰ।
ਏ ਸਭ ਬੈਰੀ ਮੋਹਿ ਤਨ, ਕੈਸੇ ਬਾਂਧੋ ਧੀਰ॥੧੫੧॥
ਚੌਪਈ
ਬਿਰਹ ਬਾਲ ਤਰਛਤ ਤਨ ਰਹਈ। ਉਠਤ ਅਗਨਿ ਨਖ ਸਿਖ ਸਭ ਦਹਈ।
ਮੰਜਨੁ ਅੰਜਨੁ ਗੁਨ ਸਿੰਗਾਰਾ। ਸੁਰਤ ਨ ਭਾਵੈ ਨੀਂਦ ਅਹਾਰਾ।
ਮਾਧਵ ਨਲ ਸੌ ਕਹੌ ਬੁਝਾਈ। ਜੋ ਮੈਂ ਅਪਨੀ ਪੀਰ ਸੁਨਾਈ।
ਬਿਨਵਤ ਹੌ ਸਕਬੰਧੀ ਰਾਈ। ਬਿਰਹ ਤਪਤ ਤੇ ਲੇਹੁ ਛੁਡਾਈ।
ਸੋ ਉਪਕਾਰ ਕਰਹੁ ਮਨ ਮਾਹੀ। ਕਾਮਾਵਤ ਜਿਮ ਨਲਹਿ ਮਿਲਾਹੀ।
ਦੋਹਰਾ
ਚਕਵਾ ਦੇਖੇ ਸੂਰ ਜਿਉਂ, ਪੂਰਨ ਸਸਿਹਿ ਚਕੋਰ।
ਅਲਿ ਸੰਪਤ ਮਾਲਤ ਮਿਲੈ, ਕਮਲ ਬਿਗਾਸੈ ਭੋਰ॥੧੫੨॥
ਚੌਪਈ
ਤ੍ਰਿਆ ਬਿਰਹ ਦੁਖ ਰਾਜੇ ਸੁਨਾ। ਦੇਖਤ ਸੁਨਤ ਸੀਸੁ ਕਰ ਪੁਨਾ।
ਕਾਮ ਕੰਦਲਹਿ ਧੀਰਜੁ ਦੀਨਾ। ਰਾਜਾ ਜੀਉ ਕਟਕ ਮੈ ਦੀਨਾ।
ਸਕਲ ਸਖੀ ਮਿਲ ਦੇਹਿ ਅਸੀਸਾ। “ਚਿਰੰਜੀਵ, ਰਾਜਾ ਜੁਗ ਬੀਸਾ”।
ਤੁਰੀ ਭਯੋ ਰਾਜਾ ਅਸਵਾਰਾ। ਆਯੋ ਕਟਕ ਨ ਲਾਗੀ ਬਾਰਾ।
ਸਿੰਘਾਸਨ ਪਰ ਬੈਠੇ ਜਾਈ। ਲੋਗ ਸਭਾ ਸਭ ਵੈਠੇ ਆਈ।
ਦੋਹਰਾ
ਬਿਰਹੈ ਕਥਾ ਰਾਜਾ ਕਹੈ, ਸੁਨੋ ਬੁਧ ਜਨ ਲੋਗ।
ਸੁਨੈ ਧੁਨੈ ਸੋ ਸੀਸ ਕਰਿ, ਬਿਆਪੈ ਬਿਰਹ ਬਿਓਗ॥੧੫੩॥
ਚੌਪਈ
ਰਾਜਾ ਕਹੈ, “ਸੁਨਹ ਸਭ ਕੋਈ। ਇਹ ਜਗ ਐਸੀ ਪ੍ਰੀਤ ਨ ਹੋਈ।
ਇਨ ਕੀ ਪ੍ਰੀਤਿ ਦੁਹੂੰ ਜਗ ਜਾਨੀ। ਜਗੁ ਮੈ ਜੁਗੁ ਜੁਗੁ ਚਲੈ ਕਹਾਨੀ।
ਕਲ ਮਹਿ ਅਮਰ ਭਯੋ ਯਹ ਨੇਹਾ। ਬਿਰਹ ਕੀ ਅਗਨਿ ਦਹੀ ਜੌ ਦੇਹਾ”।
ਪੁਨ ਰਾਜਾ ਮੰਤ੍ਰਿਨ ਸੌ ਕਹਈ। “ਸੋ ਕਛੁ ਕਰਹੁ ਕਥਾ ਨਿਰਬਹਈ”।
ਕਾਮ ਸੈਨ ਪਹਿ ਪਠਿਓ ਬਸੀਠਾ। ਬੁਧ ਜਨ ਸਭਾ ਚਾਤੁਰੀ ਡੀਠਾ।
ਦੋਹਰਾ
ਉਤਮ ਬੰਸ ਸੁ ਰੂਪ ਗੁਨ, ਬੁਧ ਬਿਦਿਆ ਸੁ ਪ੍ਰਮਾਨ।
ਧੀਰ ਬੀਰ ਬਚਨਨ ਚਤੁਰ, ਪਠੋ ਬਸੀਠ ਪ੍ਰਧਾਨ॥੧੫੪॥
ਚੌਪਈ
ਪਹਿਲੇ ਰਾਜੇ ਬਾਤ ਜਨਾਈ। ਕਾਮ ਕੰਦਲਾ ਮਾਂਗ ਪਠਾਈ।
ਮਾਂਗੀ ਦੇਹੁ ਦੇਸੁ ਕਛੁ ਦੇਊ। ਨਾਤਰ ਜੁਧ ਜੀਤ ਕੈ ਲੇਊ।
ਰਘੁਬੰਸੀ ਇਕ ਸ੍ਰੀ ਪਤੀ ਰਾਊ। ਪਠਿਓ ਕਾਮ ਸੈਨ ਕੇ ਠਾਊ।
ਚਤੁਰ ਸ੍ਰੀ ਪਤਿ ਚਲਿ ਗਯੋ। ਰਾਜ ਦ੍ਵਾਰ ਜਾਇ ਠਾਂਢੋ ਭਯੋ।
ਚੌਰ ਪਵਰੀਆ ਜਾਇ ਜਨਾਵਾ। ਰਾਜਾ ਕਾਹੂ ਦੂਤ ਪਠਾਵਾ।
ਦੋਹਰਾ
ਦੂਤ ਸੁਨਤ ਆਗਿਆ ਭਈ। ਬੇਗ ਸੁ ਲੇਹੁ ਹਕਾਰ।
ਆਦਰ ਕਰ ਤਿਹ ਲੇਨ ਕੌ, ਉਠਿ ਧਾਏ ਜਨ ਚਾਰ॥੧੫॥
ਚੌਪਈ
ਰਾਜਾ ਨੈਨ ਦੂਤ ਮੁਖ ਲਏ। “ਕਵਨ ਨਾਉ ਕਿਹ ਰਾਜ ਪਠਾਏ”?
ਕਹੈ ਦੂਤ, “ਸੁਨਹੋ ਬਲ ਬੀਰਾ। ਮੁਹਿ ਪਠਿਓ ਬਿਕ੍ਰਮ ਮਤਿ ਧੀਰਾ।
ਆਯੋ ਬਿਕ੍ਰਮ ਰਾਉ ਨਰੇਸਾ। ਜਾ ਕੀ ਡੰਕ ਬਜੈ ਸਭ ਦੇਸਾ।
ਸਕਬੰਧੀ ਬਲ ਬਿਕ੍ਰਮ ਰਾਜਾ। ਤੀਨ ਲੋਕ ਪਰ ਰਹਿਓ ਬਿਰਾਜਾ।
ਸੀਵ ਦੇਸ ਕੀ ਉਤਰਿਓ ਆਈ। ਕਰਿ ਬਸੀਠ ਭੇਜਿਓ ਮੁਹ ਰਾਈ।
ਕਾਮ ਕੰਦਲਾ ਮਾਂਗੀ ਨਾਰੀ। ਬਿਪ ਕਾਜੁ ਆਯੋ ਚਲਿ ਭਾਰੀ।
ਦੋਹਰਾ
ਮਾਧਵ ਨਲ ਦ੍ਵਿਜ ਕਾਰਨੇ, ਚਲ ਆਯੋ ਇਹ ਦੇਸ।
ਕਾਮ ਕੰਦਲਾ ਬਿਪ ਕਉ, ਮਾਂਗੀ ਦੇਹੁ ਨਰੇਸ॥੧੫੬॥
ਚੌਪਈ
ਕਾਮਸੈਨ ਰਾਜਾ ਤਬ ਕਹਈ। ਰਿਸ ਕਰ ਕਰੁਵਾ ਬਚਨ ਨ ਸਹਈ।
ਨਿਡਰ ਬਚਨ ਕਸ ਸਹੈ ਬਸੀਠਾ। ਬੋਲਹਿ ਔਰ ਸਭਾ ਕੌ ਨੀਠਾ।
“ਜਉ ਤੁਹਿ ਕਾਮ ਕੰਦਲਾ ਦੇਊਂ। ਸਭ ਰਾਜਨ ਮਹਿ ਅਪਜਸ ਲੇਊਂ।
ਦੇਸ ਦੇਸ ਕੇ ਕਹਹਿ ਨਰੇਸਾ। ਦੀਨੋ ਦੰਡ ਬਚਾਯੋ ਦੇਸਾ।
ਜਗ ਲਗ ਜੀਊਂ ਸ੍ਵਾਸ ਭਰਿ ਲੇਊਂ। ਤਬ ਲਗ ਮਾਂਗੇ ਦੰਡ ਨ ਦੇਊਂ।
ਦੋਹਰਾ
ਚਲਿ ਕਿ ਆਵੈ ਰਾਊ ਅਬ, ਸੂਰ ਬੀਰ ਸੰਗ ਲਾਏ।
ਇੰਦ ਗਇੰਦ ਦਲ ਸਾਜ ਕੈ, ਉਠਿ ਰਣ ਮੰਡਹਿ ਆਇ॥੧੫੭॥
ਚੌਪਈ
ਕਹੈ ਬਸੀਠ, “ਰਾਇ! ਸੁਨ ਲੀਜੈ। ਇਤਨੀ ਢਲਿ ਕਤਹਿ ਨਹ ਕੀਜੈ।
ਦੇਸ ਗੁਰ ਰਾਜਾ ਚਲਿ ਆਵਾ। ਜਾ ਕਉ ਸੀਸੁ ਨਰੇਸ ਨਿਵਾਵਾ।
ਆੋ ਬਿਕ੍ਰਮਚੰਦ ਨਰੇਸਾ। ਜਿਹ ਸੋ ਕਾਂਪਹਿ ਸੁਰ ਨਰ ਸੇਸਾ।
ਅਸ ਦਲ ਗਜ ਦਲ ਕਹਤ ਨ ਆਵੈ। ਉਡੈ ਰੇਤ ਰਵਿ ਮੰਡਲ ਛਾਵੈ।
ਬਿਕ੍ਰਮਚੰਦ ਚਕ੍ਰਵੈ ਭਾਰੀ। ਸਭ ਰਾਜਾ ਜਿਹ ਆਗਿਆਕਾਰੀ” ।
ਦੋਹਰਾ
ਜੋ ਕਰਤਾਰ ਬਡੇ ਕਰੇ, ਮਗ ਪਗੁ ਧਰਹਿ ਬਿਚਾਰ।
ਦੁਰਜਨਹੂੰ ਸੋਂ ਮਿਲਿ ਲਹਿ, ਬੋਲਹਿ ਰੋਸ ਨਿਵਾਰ॥੧੫੮॥
ਚੌਪਈ
ਰਾਜਾ ਕਹੈ, “ਬਸੀਠ ਸੁਨ ਬੈਨਾ। ਭੌਹ ਚੜ੍ਹਾਇ ਰੋਸ ਕੈ ਨੈਨਾ।
ਉਠਿ ਬਸੀਠ ਬਿਕ੍ਰਮ ਕੇ ਨੇਗੀ। ਕਹਿ ਰਾਜਾ ਸੋ ਆਵੈ ਬੇਗੀ।
ਕਾਮਸੈਨ ਰਾਜਾ ਮੋ ਨਾਊ। ਬਿਨ ਬਿਧਨਾ ਕਾਹੂ ਨ ਸੰਤਾਊ”।
ਲੇ ਸੰਦੇਸ ਬੇਗ ਉਠ ਚਲਾ। ਗਯੋ ਤਹਾਂ ਜਹਿ ਬਿਕ੍ਰਮ ਭਲਾ।
“ਸੁਨਹੁ ਸੁਰਪਤਿ ਬਿਕ੍ਰਮ ਰਾਈ। ਸੈਨ ਸਾਜ ਰਣ ਮੰਡਹੁ ਧਾਈ”।
ਦੋਹਰਾ
ਕਹਤ ਦੂਤ, “ਰਾਜਾ! ਸੁਨਹੁ, ਉਠਿ ਰਣ ਮੰਡਹੁ ਜਾਇ।
ਸਿੰਘ ਰੂਪ ਹੋਇ ਗਾਜਹੁ, ਸਭ ਮ੍ਰਿਗ ਜਾਹਿ ਪਰਾਇ”॥੧੫੯॥
ਚੌਪਈ
ਸੁਨ ਰਾਜਾ ਤਬ ਬੋਲੈ ਬੈਨਾ। “ਹੈ ਦਲ, ਗੈ ਦਲ, ਸਾਜਹੁ ਸੈਨਾ।
ਸਾਜਹੁ ਮੇਘ ਪਵਨ ਗਜ ਕਾਰੇ। ਚਵਹਿ ਸੁੰਡ ਝੂਮਹਿ ਮਤਵਾਰੇ।
ਪਰਬਤ ਸੇ ਆਗੈ ਚਲੈ। ਧਰਨ ਧਸਕਿ ਸਭ ਦ੍ਰਿਗ ਪਤਿ ਹਲੈ।
ਧੂਰਮ ਧਵਲ ਆਨਿ ਰਥ ਜੋਤੇ। ਛੂਟੇ ਸਿੰਘ ਰੂਪ ਜਿਹ ਹੋਤੇ।
ਜਬਰ ਜੰਗ ਗੋਲੇ ਅਤ ਭਾਰੇ। ਅਸਟ ਧਾਤੁ ਸਾਚੇ ਸੰਗ ਢਾਰੇ।
ਦੋਹਰਾ
ਅਸੁ ਦਲ ਗਲ ਦਲ ਪੈਦਲਾ, ਰਥ ਜੋਤੇ ਕਰਸੰਗ।
ਸੂਰਬੀਰ ਬਾਨੇ ਬਨੇ, ਚਲੀ ਚੰਮੂ ਚਤੁਰੰਗ॥੧੬੦॥
ਚੌਪਈ
ਦੁਹੁ ਦਿਸ ਸੌ ਉਮਡੇ ਅਸਵਾਰਾ। ਲੋਹ ਲਪੇਟੇ ਅੰਗ ਕਿਅ ਭਾਰਾ।
ਬਰਨ ਬਰਨ ਕੇ ਬਨੇ ਤੁਰੰਗਾ। ਪਾਇਨ ਸੋ ਉਛਲਹਿ ਕੁਰੰਗਾ।
ਉਤਮ ਜਾਤ ਪਛਮ ਕੇ ਤਾਜੀ। ਤਿਹ ਪਰ ਚੜ੍ਹੇ ਸੁਭਟ ਸਭ ਸਾਜੀ।
ਬਾਂਧ ਨਿਖੰਗ ਧਨੁਖ ਕਰ ਲੀਨੇ। ਝਮਕਹਿ ਕੁੰਡਲ ਸੀਸ ਪਰਬੀਨੇ।
ਸਿਪਰ ਸਾਂਗ ਖਰਗ ਚਮਕਾਰਾ। ਚਮਕਤ ਲੋਹ ਅਗਨ ਕੀ ਧਾਰਾ।
ਦੋਹਰਾ
ਰਣ ਮੰਡਣ ਖੰਡਣ ਦੁਜਨ, ਆਨੰਦੇ ਸਭ ਸ੍ਵਰ।
ਚਲੇ ਚਪਲ ਸੁ ਚਾਪ ਡਰਤੇ ਕਾਇਰ ਕੂਰ॥੧੬੧॥
ਚੌਪਈ
ਮੇਘ ਸਬਦ ਜਨੁ ਹਨੇ ਨਿਸਾਨਾ। ਉਟਿਓ ਅਕੂਰ ਅਮਰੁ ਘਹਰਾਨਾ।
ਭੇਰਿ ਭਾਂਝ ਧੁਨ ਸੰਖ ਅਪਾਰੂ। ਸੁਰ ਸਹਨਾਇ ਬਜਾਵਹਿ ਮਾਰੂ।
ਮਾਰੂ ਸਬਦ ਸੁਨਹਿ ਸੇ ਬੀਰਾ। ਪੁਲਕਤ ਰੋਮ ਹੋਹਿ ਮਨ ਧੀਰਾ।
ਇਕ ਸੂਰੇ ਰਥ ਜੋਰ ਚਲਾਏ। ਇਕ ਦਿਸ ਸੋ ਗਜ ਢਲਕਤ ਆਏ।
ਬੀਚ ਚਲੇ ਪੈਦਲ ਦਲ ਭਾਰੀ। ਤਿਹ ਪਾਛੈ ਆਵੈ ਅਸਵਾਰੀ
ਦੋਹਰਾ
ਸੇਲ ਸਹਨ ਖਗ ਅੰਗ ਵਨ, ਧਾਏ ਮੰਡਨ ਜੁੱਧ।
ਰਵਿ ਮੰਡਲ ਭੇਦਨ ਨਮਿਤ, ਸੂਰ ਬਿਸਾਰਹਿ ਸੁੱਧ॥੧੬੨॥
ਚੌਪਈ
ਬੀਚਿ ਬਿਕ੍ਰਮ ਹਸਤੀ ਅਸਵਾਰਾ। ਰਣ ਅਭਰਣ ਪਹਰੇ ਸਭ ਸਾਰਾ।
ਚਮਰ ਢਾਰ ਚਾਮਰ ਸਿਰ ਢਾਰਾ। ਦਹਦਿਸ ਘੰਟ ਊਠੈ ਝਨਕਾਰਾ।
ਦਸ ਦਿਸ ਬੀਰ ਪਖਰੀਆ ਚਲੇ। ਦਾਨ ਸੁਧ ਦੁਹਅਨਿ ਬਿਧਿ ਭਲੇ।
ਝੁੰਡ ਝੁੰਡ ਸੂਰਨ ਕੇ ਕੀਨੇ। ਗਜ ਸਮੂਹ ਸੂਰਨ ਕਰ ਦੀਨੇ।
ਸੂਰ ਸਿੰਘ ਸਿੰਘਨਿ ਕੇ ਜਾਏ। ਜੂਝਨ ਸਿੰਘ ਰੂਪ ਹੋਇ ਆਏ।
ਦੋਹਰਾ
ਸਿੰਘਨਿ ਜਾਯੋ ਸਿੰਘ ਪਰਬਤ ਖੰਡਨ ਰਾਇ।
ਕੁੰਭ ਬਿਦਾਰਨ ਗਜ ਦਲਨ, ਰਨ ਭੁਇ ਚੌਪਿ ਰਹਾਇ॥੧੬੩॥
ਚੌਪਈ
ਜਧੁ ਰਾਗ ਧੁਨਿ ਪਰ ਗਈ ਕਾਨਾ। ਕਾਮਾਵੰਤ ਪਰ ਸੁਨੋ ਨਿਸਾਨਾ।
ਪਰੀ ਰੌਰ ਨਗਰੀ ਅਕੁਲਾਈ। ਪ੍ਰਜਾ ਲੋਕੁ ਸਭ ਚਲਿੋ ਪਰਾਈ।
ਰਾਜਾ ਕਾਮਸੈਨ ਤਬ ਬੋਲਾ। “ਚਹੁਦਿਸ ਦੇਹੁ ਜੁਝਾਊ ਢੋਲਾ”।
ਤਿਹ ਖਿਨ ਸਿਮਟਿ ਸੁਭਟ ਸਭ ਆਏ। ਕਰ ਕੁਵੰਡ ਦਹੂੰ ਦਿਸ ਦੇ ਧਾਏ।
ਅਬ ਰਾਜਾ ਜੋ ਆਗਿਆ ਦੇਈ। ਪਕਰ ਜਾਇ ਆਗੇ ਹੁਇ ਲੇਈ।
ਕਹਿ ਜਬ ਤਬ ਜਾਨਰਿ ਦੇਊ। ਜਬ ਲਗ ਸੈਨ ਸਾਜ ਕਰ ਲੇਊ।
ਦੋਹਰਾ
ਜਊ ਸਿੰਘ ਅਤਿ ਦਰਬਲਾ, ਸੀਵਾ ਮ੍ਰਿਗ ਹੁਇ ਜਾਇ।
ਤਉ ਦੁਰਜਨ ਕੀ ਹੂਕ ਸੁਨਿ, ਰਹੈ ਨ ਕੰਦਰ ਮਾਹਿ॥੧੬੪॥
ਚੌਪਈ
ਕਵਚਿ ਅੰਗ ਖਾਜਹਿ ਰਜਿਪੂਤਾ। ਦੁਰਡਨ ਕਉ ਲਾਗਹਿ ਹੋਇ ਭੂਤਾ।
ਸੋਮ ਬੰਸਿ ਰਘੁ ਬੰਸ ਚੰਦੇਲੇ। ਚੜ੍ਹੇ ਪਵਾਰਿ ਚਉਹਾਨਿ ਬਘੇਲੇ।
ਤੂੰ ਅਰਿ ਚੜ੍ਹੇ ਸਾਜਿ ਕੈ ਬਾਨਾ। ਮਿਲਿ ਕੈ ਚੜ੍ਹੇ ਰਾਉ ਅਰ ਰਾਨਾ।
ਕਾਮਸੈਨ ਰਾਜਾ ਦਲ ਸਾਜਾ। ਚਲੇ ਜੁਧ ਕਉ ਮਾਰੂ ਬਾਜਾ।
ਚਲੇ ਬਜਾਇ ਜੁਧ ਮਨਿ ਠਾਨੀ। ਚਢੀ ਧਉਲਹਰ ਦੇਖਹਿ ਰਾਨੀ।
ਦੋਹਰਾ
ਸਖੀਏ ਸਾਜਨ ਰਨ ਚਲੇ ਮਨਿ ਅਨੰਦ ਕਰੇਹੁ।
ਦੁਹਦਿਸ ਮਾਗ ਸੰਧੂਰ ਭਰ ਹਾਥ ਸਿਧਉਰਾ ਲੇਹੁ॥੧੬੫॥
ਚੌਪਈ
ਇਤ ਤੇ ਕਾਮ ਸੈਨ ਚਲਿ ਗਯੋ। ਉਤ ਨ੍ਰਿਪ ਬਿਕ੍ਰਮ ਸਨਮੁਖ ਭਯੋ।
ਏਕ ਖੇਤ ਦੋਊ ਦਲ ਗਏ। ਏਕ ਏਕ ਕੌ ਸਨਮੁਖ ਭਏ।
ਹਿਸਹਿ ਤੁਰੇ ਝਿੰਗਾਰਹਿ ਹਾਥੀ। ਹੂਕਹਿ ਸੁਭਟ ਪਖਰੀਆ ਸਾਥੀ।
ਦੁਹ ਦਲ ਦੁੰਦ ਰਾਗ ਭਲ ਬਾਜੇ। ਕਾਇਰ ਡਰੇ ਸੁਭਟ ਮਨ ਗਾਜੇ।
ਬੰਧੀ ਬਾਨੇ ਬਿਰਦ ਸੁਨਾਵਹਿ। ਸੁਨ ਸੁਨ ਸੁਭਟ ਉਮਗ ਮਨ ਆਵਹਿ।
ਸੋਰਠਾ
ਸੁਨ ਕਰ ਮਾਰੂ ਰਾਗ, ਭੁਜਾ ਫਰਕਹਿ ਭਿਰਨ ਕਉ।
ਸੂਰਾ ਭਲੇ ਸੁਭਾਗ, ਤਨ ਮਨ ਹੀ ਸੰਗ ਉਲਸਹਿ॥੧੬॥
ਚੌਪਈ
ਅਗਨਿਤ ਬਾਨ ਛੁਟਹਿ ਚਹੁ ਓਰਾ। ਚਮਕ ਪਰਹਿ ਹਾਥੀ ਅਰੁ ਘੋਰਾ।
ਛਟਕਹਿ ਧਨੁਖ ਬੀਰ ਜਉ ਤਾਨਾ। ਅਟਕਹਿ ਬੀਚ ਬਾਨ ਸੋਬਾਨਾ।
ਚਲੈ ਚਕ੍ਰ ਗੋਲਾ ਹਥ ਨਾਰਾ। ਪਸਰੇ ਧੂਮ ਹੋਇ ਅੰਧਿਆਰਾ।
ਛਿਨ ਇਕ ਧਨੁਖ ਬਾਨ ਲੈ ਲਰੇ। ਚਮਕਤ ਬਹੁਤ ਖਰਗ ਨੀਸਰੇ।
ਬੀਰ ਬਾਨ ਜੇ ਸਹਨ ਨ ਪਾਰਹਿ। ਦੁਹ ਦਿਸ ਤੁਰੀ ਭਿਰਨ ਕਉ ਡਾਰਹਿ।
ਦੋਹਰਾ
ਥਿਰੁ ਗਰਜਹਿ ਸੀਵਾ ਚਰਹਿ, ਮ੍ਰਿਗ ਗਜ ਸਿੰਘ ਸਰਦੂਲ।
ਖੜਗ ਖੁਲੇ ਪੈ ਜਾਨੀਅਹਿ, ਇਕ ਕਾਇਰ ਇਕਨ ਸੂਰ॥੧੬੭॥
ਚੌਪਈ
ਰਾਵਤ ਪਰ ਰਾਵਤ ਚਲਿ ਆਇ। ਧਾਨੁਖ ਪਰ ਧਾਨੁਖ ਚੜ੍ਹਿ ਧਾਏ।
ਪਾਇਕ ਸੋ ਪਾਇਕ ਭਯਾ ਜੋਰਾ। ਭਿਰ ਗਏ ਬੀਰ ਬਾਗਨਹਿ ਮੋਰਾ।
ਗਜ ਸੌ ਗਜ ਕੀਨੇ ਮੈ ਮੰਤਾ। ਝਿੰਗਾਰਹਿ ਗਰਜਹਿ ਚੌਦੰਤਾ।
ਫੂਟਹਿ ਕੁੰਭ ਸੀਸ ਕਟਿ ਜਾਹੀ। ਬਾਜੈ ਸਾਚ ਸਾਰ ਝਨਕਾਹੀ।
ਬਾਜੈ ਲੋਹ ਉਠੇ ਠਨਕਾਰਾ। ਥਾਭਹਿ ਫਿਰੀ ਖੜਗ ਕੀ ਧਾਰਾ।
ਦੋਹਰਾ
ਸੇਲ ਧਮੰਕਾ ਜੋ ਸਹੈ, ਖਾਹਿ ਖੜਗ ਕੀ ਧਾਰ।
ਸੂਰਬੀਰ ਤੇਈ ਗਨੋ, ਸਹੈ ਲੋਹ ਕੀ ਮਾਰ॥੧੬੮॥
ਚੌਪਈ
ਰਾਵਤ ਸੋ ਰਾਵਤ ਜਬ ਭਿਰਹੀ। ਏਕਰਿ ਮਾਰ ਏਕ ਪਗ ਧਰਈ।
ਸੁਭਟਿ ਬੀਰ ਜੋ ਬਿਰਦਿ ਬੁਲਾਵਹਿ। ਗਹਿ ਤਰਵਾਰ ਸੁ ਸਨਮੁਖ ਧਾਵਹਿ।
ਹੂਕਰ ਬੀਰ ਖੜਗ ਜੋ ਲਰਈ। ਘਾਇਲ ਘੂਮਿ ਘੂਮਿ ਭੁਇ ਪਰਈ।
ਮਾਰਹਿ ਖੜਗ ਉਤਾਰਹਿ ਮੁੰਡਾ। ਤਰਫਾਰਹਿ ਧਰਨੀ ਪਰ ਰੁਡਾ।
ਸੁਰ ਜੂਝ ਜੇ ਧਰਨੀ ਪਰਹੀ। ਤੇਊ ਮਾਰੋ ਮਾਰ ਉਚਰਹੀ।
ਸੋਰਠਾ
ਕੌਨ ਕਰੈ ਬਿਸ੍ਰਾਮ, ਘਾਉ ਸਨਮੁਖ ਤੇਊ ਸਹੈ।
ਜੇ ਜੂਝਹਿ ਸੰਗ੍ਰਾਮ, ਤੇਈ ਬੀਰ ਅਪਛਰ ਬਰਹਿ॥੧੬੯॥
ਚੌਪਈ
ਸੰਕਰ ਮੁੰਡ ਬੀਨ ਕਰ ਲੀਨੇ। ਗੁੰਥ ਗੁੰਥ ਉਰ ਮਾਲਾ ਕੀਨੇ।
ਸਨਮੁਖ ਜੁਧ ਦੇਹ ਜੋ ਪ੍ਰਾਨਾ। ਤਿਨ ਕਉ ਆਗੇ ਲੇਹਿ ਬਿਬਾਨਾ।
ਅੰਗ ਸੰਗ ਨਿਕਸੈ ਦੁਹੁ ਪਾਰਾ। ਦੁਹੁਦਿਸ ਚਲੈ ਰਕਤ ਕੀ ਧਾਰਾ।
ਝਰਹਿ ਕਰੰਗ ਟੂਟਹਿ ਤਰਵਾਰਾ। ਤਬ ਕਰ ਕਾਢਹਿ ਛੁਰੀ ਕਟਾਰਾ।
ਸੁਭਟ ਬੀਰ ਜੋ ਛੁਰੀਅਨ ਲਰਹੀ। ਦੋਨੋ ਜੂਝ ਧਰਨਿ ਪਰ ਧਰਹੀ।
ਦੋਹਰਾ
ਗਜ ਹਾਂਕਹਿ ਸਨਮੁਖ ਲਰਹਿ, ਜੋ ਜੂਝਹਿ ਤਜਿ ਰੋਗ।
ਸੂਰਾ ਲੌਭੀ ਰਨ ਭਿਰਹਿ, ਅਪਛਰ ਬਿਆਹਨ ਜੋਗ॥੧੭੦॥
ਚੌਪਈ
ਬਾਂਕੇ ਸੂਰਬੀਰ ਜੋ ਭਾਰੀ। ਗਜ ਕੁੰਭਸਬਲ ਹਨਹਿ ਪਚਾਰੀ।
ਲਾਗਹਿ ਖਰਗ ਜਾਹਿ ਝਰ ਦੰਤਾ। ਟੂਟਹਿ ਸੁੰਡ ਮੁੰਡ ਮਯ ਮੰਤਾ।
ਸੁਭਟ ਵਰਨ ਹਸਤੀ ਜੋ ਪਾਵੈ। ਪਟਕਿ ਪੁਹਮਿ ਪਰ ਧੂਰ ਉਡਾਵੈ।
ਟੂਟਹਿ ਸੁੰਡ ਹੋਹਿ ਮੁਖ ਭੰਗਾ। ਪਰਬਤ ਤੇ ਜਨੁ ਗਿਰੇ ਭੁਯੰਗਾ।
ਗਜ ਇੰਦ੍ਰਨ ਜਹ ਤਹ ਲਰੇ। ਜਨ ਧਰਨੀ ਪਰ ਪਰਬਤ ਖਰੇ।
ਦੋਹਰਾ
ਸਿੰਘਨਿ ਐਸੋ ਪੁਤ੍ਰ ਜਨਿ, ਕੁੰਭ ਬਿਦਾਰਨ ਜੋਗ।
ਘਰ ਭਾਰੋ ਰਨ ਭਾਗਨੋ, ਕਾਇ ਹਸਾਵੈ ਲੋਗ॥੧੭੨॥
ਚੌਪਈ
ਬੋਲਹਿ ਘਾਉ ਸ੍ਰਵਨ ਉਛਰਈ। ਜਹ ਤਹ ਰੁਧਰ ਪ੍ਰਨਾਰੇ ਪਰਈ।
ਘੂਮਹਿ ਨਰ ਘਾਇਲ ਮਤਵਾਰੇ। ਸਾਲਹਿ ਸਾਰ ਭਏ ਬਿਸੰਭਾਰੇ।
ਕੁੰਡਨਿ ਉਪਰਿ ਚਲਿਓ ਅਤਿ ਲੋਹੁ। ਦੁਹੁ ਦਲ ਸਬਲ ਕੀਓ ਅਤਿ ਕੋਹੂ।
ਜੋਗਨ ਭੈਰਵ ਭੂਤ ਮਸਾਨਾ। ਬੈਠਿ ਕਰਹਿ ਲੋਹੂ ਇਸਨਾਨਾ।
ਭੈਰਉ ਧਾਇ ਲੋਥ ਲੈ ਜਾਈ। ਮਾਸੁ ਭਖਤਿ ਤਾ ਰਕਤ ਪਿਆਈ।
ਦੋਹਰਾ
ਜੋਗਨ ਭਰਹਿ ਸੁ ਖੋਪਰੀ, ਜੰਬੁਕ ਭਖਹਿ ਜੁ ਮਾਸੁ।
ਸੂਰਨ ਕੀ ਗਤਿ ਦੇਖ ਕੇ, ਕੂਰਾ ਹੋਇ ਉਦਾਸ॥੧੭੩॥
ਚੌਪਈ
ਕਊਆ ਆਖਿ ਕਾਢਿ ਲੈ ਜਾਈ। ਗਿਰਝਨ ਤਾਹਿ ਟਟੋਰੈ ਆਈ।
ਲੋਹੂ ਭਰ ਛੂਟੇ ਸਿਰ ਬਾਰਾ। ਮਾਰੈ ਸੂਰ ਬਰਿ ਬਿਕਰਾਰਾ।
ਇਕ ਦਿਸ ਜੋਗਨ ਖਿੰਚਹਿ ਬਾਰਾ। ਇਕ ਦਿਸਮਾਸੁ ਭਖਹਿ ਸੁਸਿਆਰਾ।
ਜੰਬੁਕ ਭਖਨਿ ਜਬਹਿ ਨੀਆਰਾਹੀ। ਭਭਕਤ ਘਾਉ ਸੁ ਛਾਡਿ ਪਰਾਹੀ।
ਜੂਝੈ ਸੂਰ ਪਰੇ ਭੁਇ ਸੇਜਾ। ਲੈ ਗਈ ਜੋਗਨਿ ਕਾਢਿ ਕਲੇਜਾ।
ਦੋਹਰਾ
ਪਰ ਦਲ ਪੈਲਹਿ ਰਨ ਭਿਰਹਿ, ਖਾਇ ਜੁ ਸਨਮੁਖ ਘਾਉ।
ਸੁਆਮੀ ਸੰਕਟ ਨ ਤਜਹਿ, ਛਤ੍ਰੀ ਕੁਲਹਿ ਸੁਭਾਉ॥੧੭੪॥
ਚੌਪਈ
ਪਹਰ ਚਾਰਿ ਲਗਿ ਬਿਗ੍ਰਹੁ ਭਯੋ। ਦੁਹ ਦਿਸ ਲੋਗ ਜੂਝ ਸਭ ਗਯੋ।
ਬਹੁਤ ਸੂਰ ਬਿਕ੍ਰਮ ਕੇ ਬਾਚੇ। ਜੂਝੇ ਸੂਰ ਸਨਮੁਖ ਹੁਇ ਸਾਚੇ।
ਕਾਮ ਸੈਨ ਸਬ ਸੈਨਿ ਬੁਲਾਈ। ਜੂਝੋ ਕਾਮ ਸੈਨ ਕੋ ਭਾਈ।
ਜੂਝਿ ਸੁਭਟ ਤੇ ਚੜੇ ਬਿਬਾਨਾ। ਗਏ ਸੁ ਬੀਰ ਸੁਰਗ ਕੇ ਥਾਨਾ।
ਸ੍ਵਾਮਿ ਕਾਜ ਜੋ ਕਟਿ ਕਟਿ ਮਰੇ। ਤੇ ਸਭ ਆਨਿ ਅਪਛਰਨਿ ਬਰੇ।
ਦੋਹਰਾ
ਜੂੰਝਤਾ ਸੂਰਾ ਭਲਾ, ਘਾਉ ਜੁ ਸਨਮੁਖ ਖਾਹਿ।
ਜੀਵਹਿ ਤੇ ਭੁਅ ਭੋਗਵਹਿ, ਮਰਹਿ ਤ ਸੁਰਗਪੁਰ ਜਾਹਿ॥੧੭੫॥
ਚੌਪਈ
ਕਾਮਸੈਨ ਰਾਜਾ ਮਨ ਹਾਰਾ। ਕਹੈ ਕਿ ਮਿਲਉ ਛਾਡਿ ਹਥੀਆਰਾ।
ਹਾਥ ਜੋਰ ਕੇ ਸਨਮੁਖ ਆਵਾ। ਬਿਕ੍ਰਮ ਆਗੈ ਸੀਸ ਨਿਵਾਵਾ।
“ਸੁਨਹੁ ਰਾਇ! ਮੈ ਦੀਨੋ ਦੇਸਾ। ਸਕਬੰਧੀ ਪਰਹਰਹੁ ਕਲੇਸਾ।
ਚੜ੍ਹਤ ਥਰ ਹਰਹਿ ਸੁਰਪਤਿ ਸੇਸਾ। ਬਿਕ੍ਰਮ ਜਿਹ ਦਿਸ ਕਰੈ ਪ੍ਰਵੇਸਾ।
ਮਿਲ ਕਰ ਰਾਉ ਨਗਰ ਮਹਿ ਚਲਾ। ਦੀਨੀ ਜਾਇ ਕਾਮ ਕੰਦਲਾ।
ਦੋਹਰਾ
ਕਮਲ ਬਿਓਗੀ ਨਿਸ ਰਹੈ, ਭਰ ਭਰ ਬਿਰਹਿ ਉਸਾਸ।
ਖਿਰੈ ਪਖੁਰੀਆ ਪ੍ਰਾਤ ਹ੍ਵੈ, ਕੀਨੋ ਸੂਰ ਪ੍ਰਕਾਸ॥੧੭੬॥
ਚੌਪਈ
ਮਾਧਵ ਕੋ ਦਈ ਕਾਮ ਕੰਦਲਾ। ਮਿਲ ਕੈ ਦੁਹੂੰ ਬਿਰਹਿ ਦੁਖੁ ਦਲਾ।
ਮਿਲਿ ਇਕ ਸੰਗਦੁਹਨ ਸੁਖ ਪਾਇਓ। ਦੁਖ ਸੰਤਾਪ ਸਮੁੰਦ੍ਰ ਬਹਾਇਓ।
ਮਿਲਿਓ ਸੋ ਜਾਸੋ ਮਨ ਭਾਵਤ। ਰਾਜਾ ਨਲ ਰਾਨੀ ਕਾਮਾਵਤ।
ਮਿਲਿਓ ਭਰਥਰੀ ਜਿਊਰੇ ਪਿੰਗੁਲਾ। ਮਾਧਵ ਨਲ ਕਉ ਕਾਮਕੰਦਲਾ।
ਪੂਰਨ ਸਸਿ ਜਿਮ ਸੁਖਦ ਚਕੋਰਾ। ਕੁਮੁਦਨਿ ਚਕ੍ਰ ਵਾਕ ਭਏ ਭੋਰਾ।
ਦੋਹਰਾ
ਭਾਵੰਤਾ ਜਾ ਦਿਨ ਮਿਲੈ, ਤਾ ਦਿਨ ਮਨ ਆਨੰਦ।
ਦੰਪਤਿ ਹੀਏ ਹੁਲਾਸ ਹ੍ਵੈ, ਕਟਤ ਬਿਰਹ ਦੁਖ ਦੁੰਦ॥੧੭॥
ਚੌਪਈ
ਮਾਧਵ ਕਾਮ ਕੰਦਲਾ ਮਿਲਾਈ। ਪੁਨਿ ਬਿਕ੍ਰਮ ਉਜੈਨੀ ਜਾਈ।
ਸੰਗ ਬਿਪ ਮਾਧਵ ਨਲ ਲੀਨਾ। ਜਿਹ ਕਾਰਨ ਰਾਜਾ ਇਤ ਕੀਨਾ।
ਰਾਜਾ ਨਗਰ ਉਜੈਨੀ ਗਇਓ। ਤਬ ਹੀ ਅੰਤੁ ਕਤਾ ਕੋ ਭਇਓ।
ਮਾਧਵ ਕਾਮ ਕੰਦਲਾ ਨਾਰੀ। ਬੁਧਿ ਜਨ ਜੋਰੀ ਦਈ ਸਵਾਰੀ।
ਦਿਨ ਦਿਨ ਪ੍ਰੀਤ ਅਧਿਕ ਮਨ ਧਰਈ। ਬਹੁ ਅਸੀਸ ਰਾਜਾ ਕਉ ਕਰਈ।
ਦੋਹਰਾ
ਆਪਨ ਸੁਖ ਤਜਿ ਦੁਖ ਸਹੈ, ਪਰ ਦੁਖ ਖੰਡਨ ਜਾਇ।
ਓਰ ਨਿਬਾਹਨ ਏਕ ਸਮ, ਧੰਨਿ ਸਕਬੰਧੀ ਰਾਇ॥੧੭੮॥
ਚੌਪਈ
ਕਥਾ ਚੌਪਈ ਆਲਿਮ ਕੀਨੀ। ਪਹਿਲੇ ਕਥਾ ਸ੍ਰਵਨ ਸੁਨਿ ਲੀਨੀ।
ਕਹੂੰ ਕਹੂੰ ਬੀਚ ਦੋਹਰਾ ਪਰੇ। ਕਹੂੰ ਕਹੂੰ ਬੀਚ ਸੋਰਠਾ ਧਰੇ।
ਸੁਨਤ ਸ੍ਰਵਨ ਯਹਿ ਕਥਾ ਸੁਹਾਈ। ਅਤਿ ਰਸਾਲ ਪੰਡਿਤ ਮਨਿ ਭਾਈ।
ਪ੍ਰੀਤਵੰਤ ਹੋਇ ਸੁਨੈ ਜੁ ਕੋਈ। ਬਾਢੈ ਪ੍ਰੀਤ ਹੀਏ ਸੁਖ ਹੋਈ।
ਕਾਮੀ ਰਸਿਕ ਪੁਰਖੁ ਜੋ ਸੁਨਹੀ। ਤੇ ਯਹ ਕਥਾ ਰੈਨ ਦਿਨ ਗੁਨਹੀ।

ਦੋਹਰਾ
ਪੰਡਿਤ ਬੁਧਵੰਤਾ ਗੁਨੀ, ਕਬ ਜਨ ਅਚਰ ਏਕ।
ਨਾਮ ਨਮਿਤ ਗੁਨ ਉਚਰਹਿ, ਕਹਿ ਕਹਿ ਕਥਾ ਅਨੇਕ॥੧੭੯॥
ਇਤਿ ਮਾਧਵ ਨਲ ਕਾਮ ਕੰਦਲਾ ਕੀ ਕਥਾ ਸੰਪੂਰਨ ਸਮਾਪਤੰ। (ਸ਼ਮਸ਼ੇਰ ਸਿੰਘ ਅਸ਼ੋਕ ਦੀ ਕ੍ਰਿਤ ‘ਰਾਗਮਾਲਾ ਨਿਰਯਣ’ `ਚ ਧੰਨਵਾਦ ਸਹਿਤ)




.