. |
|
ਇਸ ਮਹੀਨੇ ਦੀ ਵਿਚਾਰ-ਚਰਚਾ ਖਤਮ ਹੋਣ ਤੇ
ਸੰਪਾਦਕੀ ਟਿੱਪਣੀ
ਇਸ ਮਹੀਨੇ ਦਾ
ਵਿਸ਼ਾ ਅਸੀਂ ਰੱਖਿਆ ਸੀ, “ਗੁਰੂ ਗ੍ਰੰਥ ਸਾਹਿਬ ਜੀ”। ਇਸ ਬਾਰੇ ਅਸੀਂ ਆਪਣੇ ਵਿਚਾਰ ਪਹਿਲਾਂ ਹੀ ਲਿਖ
ਦਿੱਤੇ ਸਨ ਅਤੇ ਨਾਲ ਹੀ ਪਾਠਕਾਂ ਨੂੰ ਵੀ ਬੇਨਤੀ ਕਰ ਦਿੱਤੀ ਸੀ ਕਿ ਵਿਚਾਰ ਇਸ ਤਰ੍ਹਾਂ ਹੋਣੀ
ਚਾਹੀਦੀ ਹੈ। ਪਰ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ ਉਹ ਹੋ ਨਹੀਂ ਸਕੀ। ਕਈ ਪਾਠਕ/ਲੇਖਕ ਤਾਂ ਇਸ
ਤਰ੍ਹਾਂ ਦੀ ਵਿਚਾਰ ਖੁੱਲੇ ਰੂਪ ਵਿੱਚ ਕਰਨ ਨੂੰ ਵੀ ਠੀਕ ਨਹੀਂ ਸਮਝਦੇ ਅਤੇ ਇੱਕ ਪਾਠਕ ਨੇ ਤਾਂ ਇਹ
ਵੀ ਲਿਖ ਦਿੱਤਾ ਸੀ ਕਿ ਕਈ ਗਾਲੀ ਗਲੋਚ ਵੀ ਕਰ ਸਕਦੇ ਹਨ। ਹੋ ਸਕਦਾ ਹੈ ਕਿ ਕਿਸੇ ਨੇ ਕੀਤਾ ਵੀ
ਹੋਵੇ। ਕੀ ਇਸ ਤਰ੍ਹਾਂ ਕਰਨ ਨਾਲ ਸੱਚ ਨੇ ਝੂਠ ਵਿੱਚ ਬਦਲ ਜਾਣਾਂ ਹੈ? ਕੁੱਝ ਬਿਪਰਵਾਦੀ ਟੋਲੇ ਤਾਂ
ਪਹਿਲੇ ਦਿਨ ਤੋਂ ਹੀ ‘ਸਿੱਖ ਮਾਰਗ’ ਦੀ ਵਿਰੋਧਤਾ ਕਰਦੇ ਹਨ। ਕੀ ਉਹਨਾ ਦੀ ਵਿਰੋਧਤਾ ਕਰਨ ਦੇ ਨਾਲ
ਸੱਚ ਨੂੰ ਸਮਝਣ ਵਾਲਿਆਂ ਨੇ ਸੱਚ ਨੂੰ ਸਮਝਣਾ ਬੰਦ ਕਰ ਦਿੱਤਾ ਹੈ? ਮੈਂ ਅੱਜ ਤੱਕ ਕਦੀ ਵੀ ਨਹੀਂ
ਕਿਹਾ ਕਿ ਮੈਂ ਕੋਈ ਗੁਰਮਤਿ ਦੀ ਲਹਿਰ ਚਲਾਈ ਹੈ ਜਾਂ ਹੋਰ ਕੋਈ ਭਰਮ ਹੈ ਕਿ ਜੇ ਆਹ ਨਾ ਕੀਤਾ ਤਾਂ
ਔਹ ਹੋ ਜਾਵੇਗਾ। ਹਾਂ, ਇਹ ਜਰੂਰ ਕਹਿੰਦਾ ਹਾਂ ਕਿ ਜਿਤਨਾ ਸਮਾਂ ਆਪਣੇ ਕੰਮਕਾਰ ਵਿਚੋਂ ਕੱਢ ਕੇ ਮੈਂ
ਇੱਥੇ ਲਾਇਆ ਹੈ, ਸ਼ਾਇਦ ਹੀ ਹੋਰ ਕਿਸੇ ਸਿੱਖ ਨੇ ਲਾਇਆ ਹੋਵੇ। ਭਾਵੇਂ ਹੁਣ ਹੋਰ ਵੀ ਕਈ ਸਾਈਟਾਂ ਨੇ
ਗੁਰਮਤਿ ਦੀ ਸਹੀ ਜਾਣਕਾਰੀ ਦੇਣੀ ਸ਼ੁਰੂ ਕੀਤੀ ਹੋਈ ਹੈ ਅਤੇ ਇਸ ਲਈ ਮੈਂ ਆਪਣਾ ਕੰਮ ਕੁੱਝ ਘੱਟ ਕਰਨ
ਲਈ ਇਹ ਵੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਮੁੱਖ ਪੰਨੇ ਤੇ ਉਹੀ ਲੇਖ ਪਾਏ ਜਾਣਗੇ ਜਿਹੜੇ ਕਿ ਪਹਿਲਾਂ
ਹੋਰ ਕਿਤੇ ਨਹੀਂ ਛਪੇ ਹੋਏ ਤਾਂ ਕਿ ਕੰਮ ਕੁੱਝ ਵੰਡ ਕੇ ਘਟ ਜਾਵੇ। ਇਸ ਦੇ ਵੀ ਕਈਆਂ ਨੇ ਉਲਟੇ ਅਰਥ
ਕੱਢੇ ਸਨ। ਇਸ ਤੇ ਜਿੱਥੋਂ ਤੱਕ ਹੋ ਸਕੇ ਮੈਂ ਅਮਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੋ ਸਕਦਾ ਹੈ ਕਿ
ਕੋਈ ਲੇਖਕ ਇਸ ਤੇ ਅਮਲ ਨਾ ਵੀ ਕਰਦਾ ਹੋਵੇ। ਪਰ ਜਦੋਂ ਮੈਨੂੰ ਪਤਾ ਲੱਗ ਜਾਂਦਾ ਹੈ ਤਾਂ ਫਿਰ ਭਾਵੇਂ
ਮੈਂ ਲੇਖ ਤਿਆਰ ਕਰਕੇ ਰੱਖਿਆ ਵੀ ਹੋਵੇ ਤਾਂ ਵੀ ਉਸ ਨੂੰ ਨਹੀਂ ਪਉਂਦਾ। ਇਤਨਾ ਕੁੱਝ ਕਰਨ ਦੇ
ਬਾਵਜੂਦ ਵੀ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ। ਜੇ ਕਰ ਦੋ
ਟੁਟਦੇ ਹਨ ਤਾਂ ਸਮਾਂ ਪਾ ਕੇ ਦੋ ਹੋਰ ਰਲ ਜਾਂਦੇ ਹਨ।
ਜਦੋਂ ਕੋਈ ਵੀ ਨਵਾਂ ਪਾਠਕ ‘ਸਿੱਖ ਮਾਰਗ’ ਤੇ ਲਿਖਣਾ ਸ਼ੁਰੂ ਕਰਦਾ ਹੈ ਤਾਂ ਉਸ ਨਾਲ ਮੈਂ ਆਮ ਪਾਠਕਾਂ
ਵਾਂਗ ਹੀ ਵਰਤਾਓ ਕਰਦਾ ਹਾਂ। ਉਸ ਨੂੰ ਪਹਿਲੇ ਸੱਟੇ ਹੀ ਨਹੀਂ ਕਹਿੰਦਾ ਕਿ ਤੂੰ ਆਹ ਸਵਾਲ ਕਿਉਂ
ਪੁੱਛਿਆ ਜਾਂ ਆਹ ਚਿੱਠੀ ਕਿਉਂ ਲਿਖੀ? ਕੁੱਝ ਸਮਾਂ ਜ਼ਰੂਰ ਦਿੰਦਾ ਹਾਂ ਤਾਂ ਕਿ ਆਮ ਪਾਠਕ ਸਮਝ ਸਕਣ।
ਇਸੇ ਤਰ੍ਹਾਂ ਇੱਕ ਪਾਠਕ ਇਸ ਪੰਨੇ ਤੇ ਕਈ ਹਫਤੇ ਲਿਖਦਾ ਰਿਹਾ ਅਤੇ ਜਦੋਂ ਇਹ ਮਹਿਸੂਸ ਹੋਇਆ ਕਿ ਇਸ
ਦੀ ਮਨਸ਼ਾ ਵਿਚਾਰ ਚਰਚਾ ਕਰਕੇ ਕੋਈ ਸਿੱਖਣ ਸਿਖਾਉਣ ਦੀ ਨਹੀਂ ਕੋਈ ਹੋਰ ਹੈ, ਤਾਂ ਨੋਟ ਲਗਾ ਕੇ ਉਸ
ਦੀਆਂ ਹੋਰ ਲਿਖਤਾਂ ਪਉਣ ਤੇ ਰੋਕ ਲਗਾ ਦਿੱਤੀ। ਇਹ ਗੱਲ ਚਾਰ ਕੁ ਦਿਨ ਪਹਿਲਾਂ ਦੀ ਹੈ। ਇਸ ਤੋਂ
ਬਾਅਦ ਉਸ ਨੇ ਮੈਨੂੰ ਕਈ ਕੁੱਝ ਲਿਖਿਆ ਜਿਸਦਾ ਮੈਂ ਕੋਈ ਜਵਾਬ ਨਹੀਂ ਦਿੱਤਾ। ਇਸ ਦਾ ਮਤਲਬ ਇਹ ਨਹੀਂ
ਕਿ ਮੇਰੇ ਕੋਲ ਉਸ ਦਾ ਜਵਾਬ ਨਹੀਂ ਹੈ। ਜੇ ਕਰ ਮੈਂ ਇਸ ਤਰ੍ਹਾਂ ਜਵਾਬ ਦੇਣ ਲੱਗਾਂ ਤਾਂ ਫਿਰ ‘ਸਿੱਖ
ਮਾਰਗ’ ਤੇ ਹੋਰ ਕੋਈ ਕੰਮ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਹੋਰ ਵੀ ਕਈਆਂ ਨਾਲ ਵਾਹ ਪੈਂਦਾ ਹੈ। ਦੋ
ਕੁ ਦਿਨ ਪਹਿਲਾਂ ਇਸ ਦੀ ਅਸਲੀਅਤ ਸਾਹਮਣੇ ਆ ਗਈ ਕਿ ਇਹ ਕਿੱਥੋਂ ਬੋਲਦਾ ਹੈ। ‘ਸਿੱਖ ਮਾਰਗ’ ਦੇ ਇੱਕ
ਪਾਠਕ ਨੇ ਯੂ-ਟਿਊਬ ਤੇ ਇਸ ਬਾਰੇ ਇੱਕ ਵੀਡੀਓ ਦਾ ਲਿੰਕ ਭੇਜਿਆ ਸੀ ਅਤੇ ਉਸ ਦੇ ਥੱਲੇ ਇਸ ਨੂੰ ਦੇਖਣ
ਵਾਲਿਆਂ ਦੇ ਖਿਆਲ ਲਿਖੇ ਹੋਏ ਸਨ। ਤੁਸੀਂ ਵੀ ਖੁਦ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਦੀ ਤਾਰ
ਕਿਥੇ ਜੁੜਦੀ ਹੋਵੇਗੀ। ਇਹ ਸਾਰਾ ਕੁੱਝ ਤੁਸੀਂ ਯੂ-ਟਿਊਬ ਤੇ ਸਰਚ ਕਰਕੇ ਦੇਖ ਸਕਦੇ ਹੋ।
ਜਿਸ ਤਰ੍ਹਾਂ ਡੇਰਿਆਂ ਵਾਲੇ ਸਾਧਾਂ ਦੇ ਚੇਲੇ ਬਾਲਕੇ ਆਪਣੇ ਕਥਿਤ ਮਹਾਂਪੁਰਸ਼ ਦੇ ਬਚਨਾ ਨੂੰ ਅੰਤਿਮ
ਮੰਨਦੇ ਹਨ। ਹੋਣ ਭਾਵੇ ਉਹ ਮਹਾਂ-ਮੂਰਖ ਅਤੇ ਅੱਤ ਦਰਜ਼ੇ ਦੇ ਝੂਠੇ। ਇਸ ਤਰ੍ਹਾਂ ਕਈ ਹੋਰ ਵੀ ਕਰਦੇ
ਹਨ। ਸਪੋਕਸਮੈਨ ਦੇ ਜੋਗਿੰਦਰ ਸਿੰਘ ਇਸ ਦੀ ਇੱਕ ਮਿਸਾਲ ਹਨ। ਇਸ ਦੀ ਸਾਧਾਂ ਨਾਲ ਤਾਂ ਤੁਲਨਾ ਨਹੀਂ
ਕੀਤੀ ਜਾ ਸਕਦੀ ਪਰ ਇਸ ਦੇ ਸ਼ਰਧਾਲੂਆਂ ਦੀ ਸਾਧਾਂ ਦੇ ਚੇਲਿਆਂ ਨਾਲ ਕੀਤੀ ਜਾ ਸਕਦੀ ਹੈ। ਸਾਧਾਂ ਦੇ
ਚੇਲੇ ਤਾਂ ਅੰਧਵਿਸ਼ਵਾਸ਼ੀ ਵਿੱਚ ਸੱਚ ਨਹੀਂ ਬੋਲ ਸਕਦੇ ਪਰ ਇਹ ਜਾਣਦੇ ਬੁੱਝਦੇ ਹੋਏ ਵੀ ਸੱਚ ਨਹੀਂ
ਬੋਲ ਸਕਦੇ। ਜਿਸ ਤਰ੍ਹਾਂ ਸਪੋਕਸਮੈਂਨ ਬਹੁਤ ਸਾਰੀਆਂ ਸਿਆਣੀਆਂ ਗੱਲਾਂ ਕਰਕੇ ਲੋਕਾਂ ਨੂੰ ਜਾਗਰਤ
ਕਰਦਾ ਹੈ ਪਰ ਇਸ ਨੂੰ ਬਿੱਲਕੁੱਲ ਹੀ ਗਲਤੀ ਰਹਿਤ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਹੀ ਹੋਰ ਵੀ
ਵਿਦਵਾਨ ਹਨ ਜਿਹਨਾ ਨੇ ਕਿ ਸਿੱਖ ਧਰਮ ਲਈ ਮਹਾਨ ਕੰਮ ਕੀਤਾ ਹੈ ਪਰ ਉਹਨਾ ਨੂੰ ਵੀ ਗਲਤੀ ਰਹਿਤ ਨਹੀਂ
ਕਿਹਾ ਜਾ ਸਕਦਾ। ਅਸੀਂ ਵੀ ਕੋਈ ਦਾਅਵਾ ਨਹੀਂ ਕਰਦੇ ਕਿ ਅਸੀਂ ਕੋਈ ਗਲਤੀ ਨਹੀਂ ਕਰ ਸਕਦੇ।
ਪ੍ਰੋ: ਸਾਹਿਬ ਸਿੰਘ ਦੀ ਸਿੱਖ ਕੌਮ ਨੂੰ ਮਹਾਨ ਦੇਣ ਹੈ। ਜਿਤਨਾ ਕੰਮ ਉਸ ਨੇ ਇਕੱਲੇ ਨੇ ਹੀ ਦਿਨ
ਰਾਤ ਇੱਕ ਕਰਕੇ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਵਿਦਵਾਨ ਨੇ ਕੀਤਾ ਹੋਵੇ। ਅਨੇਕਾਂ ਹੀ ਸਿੱਖ ਉਹਨਾਂ
ਦੀਆਂ ਲਿਖਤਾਂ ਤੋਂ ਸੇਧ ਲੈ ਚੁੱਕੇ ਹਨ ਅਤੇ ਲੈ ਰਹੇ ਹਨ। ਪਰ ਇਹਨਾ ਦੀਆਂ ਲਿਖਤਾਂ ਜਾਂ ਗੁਰਬਾਣੀ
ਦੇ ਟੀਕੇ ਨੂੰ ਵੀ ਗਲਤੀ ਰਹਿਤ ਨਹੀਂ ਮੰਨਿਆਂ ਜਾ ਸਕਦਾ। ਇਸ ਬਾਰੇ ਕਈਆਂ ਦੇ ਲੇਖ ਪਹਿਲਾਂ ਹੀ ਇੱਥੇ
ਛਪ ਚੁੱਕੇ ਹਨ। ਪਰ ਹਾਲੇ ਤੱਕ ਮਾਰਕੀਟ ਵਿੱਚ ਕੋਈ ਐਸਾ ਟੀਕਾ ਵੀ ਨਹੀਂ ਆਇਆ ਜਿਹੜਾ ਕਿ ਇਸ ਨਾਲੋਂ
ਜ਼ਿਆਦਾ ਪ੍ਰਵਾਣਤ ਹੋਵੇ ਅਤੇ ਗਲਤੀਆਂ ਰਹਿਤ ਹੋਵੇ। ਅਸੀਂ ਹਾਲੇ ਤੱਕ ਕੋਈ ਅਜਿਹਾ ਗੁਰਮੁਖ ਵੀ ਨਹੀਂ
ਦੇਖਿਆ ਕਿ ਜਿਸ ਨੇ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਹੀ ਅਰਥ ਲਿਖਤੀ ਰੂਪ ਵਿੱਚ ਕੀਤੇ ਹੋਵਣ,
ਦਸਮ ਗ੍ਰੰਥ ਦੇ ਲੁਚਪੁਣੇ ਨੂੰ ਵੀ ਨਿਕਾਰਦਾ ਹੋਵੇ ਅਤੇ ਧਰਮ ਦੇ ਨਾਮ ਤੇ ਵੱਡੀਆਂ–ਵੱਡੀਆਂ ਗੱਪਾਂ
ਵੀ ਨਾ ਮਾਰਦਾ ਹੋਵੇ। ਜੇ ਕਰ ਕਿਸੇ ਨੂੰ ਅਜਿਹੇ ਗੁਰਮੁਖ ਬਾਰੇ ਜਾਣਕਾਰੀ ਹੋਵੇ ਤਾਂ ਉਹ ਜਰੂਰ ਸਾਡੇ
ਪਾਠਕਾਂ ਨਾਲ ਸਾਂਝੀ ਕਰੇ।
ਅੰਤ ਵਿੱਚ ਸਾਰਿਆਂ ਦਾ ਧੰਨਵਾਦ ਜਿਹਨਾ ਨੇ ਇਸ ਵਿਚਾਰ ਵਿੱਚ ਹਿੱਸਾ ਲਿਆ। ਜੋ ਅਸੀਂ ਚਾਹੁੰਦੇ ਸੀ
ਉਹ ਨਹੀਂ ਹੋ ਸਕਿਆ ਅਤੇ ਨਾ ਹੀ ਉਸ ਤਰ੍ਹਾਂ ਵਿਚਾਰ ਹੋ ਸਕੀ ਹੈ। ਅਸੀਂ ਚਾਹੁੰਦੇ ਸੀ ਜੇ ਕਰ
ਸਪੋਕਸਮੈਨ ਦੇ ਸ਼ਰਧਾਲੂ ਸੱਚ ਬੋਲ ਦੇਣ ਤਾਂ ਫਿਰ ਸਾਰੇ ਇਕੱਠੇ ਹੋ ਕੇ ਬਪਰਵਾਦੀਆਂ ਵਿਰੁੱਧ ਜੂਝਣ।
ਹੋ ਸਕਦਾ ਹੈ ਕਿ ਜਿਸ ਤਰ੍ਹਾਂ ਸਾਨੂੰ ਲਿਖਣਾ ਚਾਹੀਦਾ ਸੀ ਉਸ ਤਰ੍ਹਾਂ ਨਹੀਂ ਲਿਖ ਸਕੇ। ਚਲੋ ਜੋ ਹੋ
ਗਿਆ ਸੋ ਹੋ ਗਿਆ। ਇਹ ਵਿਚਾਰ ਅੱਜ ਇਥੇ ਹੀ ਬੰਦ ਹੈ। ਜੇ ਕਰ ਹੋਰ ਕਿਸੇ ਵਿਸ਼ੇ ਬਾਰੇ ਪਾਠਕ ਵਿਚਾਰ
ਕਰਨਾ ਚਾਹੁੰਦੇ ਹੋਣ ਤਾਂ ਉਹ ਸਾਨੂੰ ਲਿਖ ਦੇਣ। ਇਹਨਾ ਵਿੱਚ ਇਥੇ ਰੈਗੂਲਰ ਲਿਖਣ ਵਾਲੇ ਦੋ ਤਿੰਨ
ਪਾਠਕ ਜਰੂਰ ਹੋਵਣ ਅਤੇ ਉਹ ਵੀ ਤਾਂ ਜੇ ਕਰ ਉਹ ਕਿਸੇ ਜਾਬਤੇ ਵਿੱਚ ਰਹਿ ਕੇ ਕਰਨ ਦੇ ਇੱਛਕ ਹੋਵਣ।
(31/01/11)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ
ਧੰਨ ਧੰਨ
‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ
ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ। ਮੈਂਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ:
ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956
ਅਕਾਲ ਪੁਰਖ, ਸ਼ਬਦ ਗੁਰੂ, ਸਤਿਗੁਰੂ ਗੁਰੂ ਨਾਨਕ ਸਾਹਿਬ ਅਤੇ ਸਾਹਿਬ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਭਿੰਨ ਭਿੰਨ ਨਹੀਂ, ਇਕੋ ਹੀ ਹਨ।
ਪਰ ਕਿਵੇਂ? ਲੋੜ ਤਾਂ ਹੈ ਕਿ ਇਸ ਰੱਬੀ ਸੱਚ ਨੂੰ ਪਹਿਚਾਨਣ ਦੀ--ਆਓ
ਵਿਚਾਰੀਏ!
# ਜਿਵੇਂ ਫੁਲ ਤੇ ਉਸ
ਦੀ ਖੁਸ਼ਬੂ, ਫੁਲ ਦੀ ਸੁੰਦਰਤਾ, ਰੰਗ, ਵਰਤੋਂ ਜਾਂ ਲੋੜ, ਇਕੋ ਹੀ ਫੁਲ ਲਈ ਸ਼ਬਦਾਵਲੀ ਹੈ। ਫ਼ਿਰ ਵੀ
ਸਾਡੇ ਆਪਣੇ ਸਮਝਣ ਤੇ ਪ੍ਰਗਟਾਵੇ ਲਈ ਉਸੇ ਇੱਕੋ ਫੁਲ ਦੇ ਇਹ ਸਾਰੇ ਵੱਖ ਵੱਖ ਰੂਪ ਤੇ ਪ੍ਰਗਟਾਵੇ
ਹਨ, ਉਸ ਤੋਂ ਭਿੰਨ ਨਹੀਂ। ਜਦਕਿ ਇਹ ਇੱਕ ਸੰਸਾਰਕ ਮਿਸਾਲ ਹੈ ਉਸ ਇਲਾਹੀ ਸੱਚ ਨੂੰ ਸਮਝਣ ਲਈ।
ਇਸੇ ਤਰ੍ਹਾਂ ਗੁਰਬਾਣੀ ਰਾਹੀਂ ਗੁਰੂ ਤੇ ਸਿੱਖ ਦੇ ਰਿਸ਼ਤੇ ਸਬੰਧੀ ‘ਗੁਰੂ
ਪਦ’ ਵੀ ‘ਅਕਾਲਪੁਰਖ’ ਤੋਂ ਭਿੰਨ ਜਾਂ ਵੱਖਰਾ ਨਹੀਂ। ਉਹ ‘ਗੁਰੂ’ ਵੀ
‘ਅਕਾਲਪੁਰਖ’ ਦਾ ਹੀ ਨਿਜ ਗੁਣ ਹੈ। ਗੁਰਬਾਣੀ `ਚ ਸਿੱਖ ਲਈ, ਜਿਸ ਗੁਰੂ ਦੀ ਗੱਲ ਕਹੀ ਹੈ, ਉਹ
ਗੁਰੂ-ਕਰਤੇ ਅਕਾਲਪੁਰਖ ਦੇ ਹੀ ਸਰਬਵਿਆਪਕ, ਸਦੀਵੀ ਗੁਣ ਦਾ ਪ੍ਰਗਟਾਵਾ ਹੈ। ਗੁਰਬਾਣੀ ਅਨੁਸਾਰ ਉਸ
ਗੁਰੂ ਦਾ ਸਬੰਧ ਹੈ ਹੀ ਕੇਵਲ ਮਨੁੱਖਾ ਜੂਨ ਦੀ ਸਫ਼ਲਤਾ ਤੇ ਸੰਭਾਲ ਨਾਲ, ਬਾਕੀ ਜੂਨਾਂ ਨਾਲ ਨਹੀਂ।
# “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਇਲਾਹੀ ਸੱਚ ਅਤੇ
ਅਸਲੀਅਤ ਨੂੰ ਸਮਝਣ ਲਈ, ਨਿਸ਼ਚੇ ਕਰਣਾ ਹੈ ਕਿ: ‘ਗੁਰੂ ਨਾਨਕ ਪਾਤਸ਼ਾਹ, ਗੁਰਬਾਣੀ ਤੇ ਇਲਾਹੀ ਗੁਰੂ,
ਸਤਿਗੁਰੂ - ਇਕੋ ਹੀ ਸਦੀਵੀ ਸੱਚ ਦੇ ਕੇਵਲ ਵੱਖ-ਵੱਖ ਪ੍ਰਗਟਾਵ, ਰੂਪ ਸ਼ਬਦਾਵਲੀ ਹੈ।
# ਗੁਰਬਾਣੀ ਅਨੁਸਾਰ-ਸਾਰੇ ਸੰਸਾਰ ਦਾ ਗੁਰੂ “ਇਕੋ ਹੈ ਭਿੰਨ ਭਿੰਨ
ਨਹੀਂ ਹਨ। ਗੁਰਬਾਣੀ `ਚ ਉਸੇ ਨੂੰ ਹੀ ਸਤਿਗਰੂ, ਸ਼ਬਦ ਗੁਰੂ, ਆਤਮਕ ਸੋਝੀ ਵੀ ਕਿਹਾ ਹੈ। ਉਹ ਗੁਰੂ
ਸਦ ਥਿਰ ਹੈ ਜਨਮ ਮਰਣ `ਚ ਨਹੀਂ ਆਉਂਦਾ। ਗੁਰਬਾਣੀ `ਚ ਸਿੱਖ ਨੂੰ ਉਸੇ ਗੁਰੂ ਦੇ ਲੜ ਲਗਣ ਦੀ ਹੀ
ਗੱਲ ਸਮਝਾਈ ਹੈ।
# ਸਦੀਵੀ ਗੁਰੂ ਤੋਂ ਬਿਨਾ, ਮਨੁੱਖ-ਮਨੁੱਖਾ ਜੀਵਨ ਦੀ ਸਚਾਈ ਨੂੰ ਨਾ ਸਮਝ
ਸਕਦਾ ਹੈ ਤੇ ਨਾ ਅਪਨਾ ਤੇ ਮਾਨ ਸਕਦਾ ਹੈ। ਸਦੀਵੀ ਗੁਰੂ ਤੋਂ ਬਿਨਾ ਅਕਾਲਪੁਰਖ ਦੀ ਬਖਸ਼ਿਸ਼ ਪ੍ਰਾਪਤ
ਨਹੀਂ ਹੁੰਦੀ।
ਬੰਦਾ ਫ਼ਿਰ ਤੋਂ ਜਨਮ-ਮਰਨ ਦੇ ਗੇੜ੍ਹ `ਚ ਹੀ ਫ਼ਸਿਆ ਰਹਿੰਦਾ ਹੈ।
# ਗੁਰੂ ਨਾਨਕ ਪਾਤਸ਼ਾਹ ਤੇ ਉਨ੍ਹਾਂ ਦੇ ਦਸ ਜਾਮੇ, ਅਕਾਲ ਪੁਰਖ ਦੇ ਉਸੇ
ਇਲਾਹੀ, ਸਰਬ ਵਿਆਪਕ ਤੇ ਸਦੀਵੀ ਗੁਣ “ਗੁਰੂ” ਦਾ ਹੀ ਸਰੀਰਕ ਪ੍ਰਗਟਾਵਾ ਹਨ। ਉਪ੍ਰ੍ਰੰਤ ਉਨ੍ਹਾਂ ਦੀ
ਹੀ ਦੇਣ, ਉਸੇ ਸਦਾ ਥਿਰ ਗੁਰੂ ਭਾਵ ਸਤਿਗੁਰੂ ਦਾ ਹੀ ਪ੍ਰਕਾਸ਼ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ”।
# “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯) ਅਨੁਸਾਰ
ਜੇ ਕਰ ਸੰਸਾਰ `ਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੀ ਨਾ ਹੋਇਆ ਹੁੰਦਾ ਤਾਂ ਅੱਜ ਸੰਸਾਰ
ਸਦਾ ਥਿਰ-ਸ਼ਬਦ ਗੁਰੂ, ਸਤਿਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਤੋਂ ਵੀ ਵਾਂਝਾ
ਹੁੰਦਾ।
# ਉਪ੍ਰੰਤ ਗੁਰੂ ਸਾਹਿਬਾਨ ਰਾਹੀਂ ਪ੍ਰਗਟ ਗੁਰਬਾਣੀ ਤੇ ਗੁਰਬਾਣੀ ਦਾ
ਸਰੂਪ ਇਕੋ ਇੱਕ ਸਦੀਵੀ ਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਹੀ ਹਨ ਸਿਧੇ ਜੋ ਅਕਾਲ
ਪੁਰਖ ਦੇ ਹੀ ਮਿਲਾਵੇ ਹਨ।
# ਇਸ ਦਾ ਪ੍ਰਗਟ ਸਬੂਤ ਹੈ ਕਿ ਸਦੀਆਂ ਪਹਿਲਾਂ ਗੁਰਬਾਣੀ ਅਥਵਾ
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਰਾਹੀਂ ਪ੍ਰਗਟ ਸੱਚਾਈਆਂ ਸੰਸਾਰ ਤੱਲ `ਤੇ ਅੱਜ ਵੀ
ਉੱਤਣੀਆਂ ਹੀ ਸੱਚ ਹਨ, ਜਿੱਤਣੀਆਂ ਸਦੀਆਂ ਪਹਿਲਾਂ ਸਨ।
# ਬੇਅੰਤ ਖੌਜਾਂ ਤੋਂ ਬਾਅਦ ਵਿਗਿਆਨ (ਸਾਇੰਸ) ਜਿਸ ਕਾਢ ਨੂੰ ਸੰਸਾਰ
ਸਾਹਮਣੇ ਪ੍ਰਗਟ ਕਰਦਾ ਹੈ, ਗੁਰਬਾਣੀ `ਚ ਉਸ ਦੀ ਵਿਆਖਿਆ, ਪਹਿਲਾਂ ਤੋਂ ਹੀ ਕੀਤੀ ਮਿਲਦੀ ਹੈ। ਬਲਕਿ
ਗੁਰਬਾਣੀ ਤਾਂ ਉਨ੍ਹਾਂ ਰੱਬੀ ਸੱਚਾਈਆਂ ਨੂੰ ਪ੍ਰਗਟ ਕਰ ਰਹੀ ਹੈ, ਜਿਨ੍ਹਾਂ ਤੱਕ ਸਾਇੰਸ ਦਾ ਪੁੱਜਣਾ
ਹੀ ਸੰਭਵ ਨਹੀਂ। ਕਾਰਨ, ਗੁਰਬਾਣੀ ਅਕਾਲਪੁਰਖ ਦਾ ਪ੍ਰਗਟਾਵਾ ਹੈ ਜਦਕਿ ਸਾਇੰਸ, ਉਸ ਕਰਤਾਰ ਦੀ ਬਣਾਈ
ਹੋਈ ਬੇਅੰਤ ਕੁੱਦਰਤ `ਚੋਂ ਕੇਵਲ ਇੱਕ ਖੋਜ ਮਾਤ੍ਰ ਹੈ।
# ਸੰਸਾਰ ਤੱਲ `ਤੇ ਜਿਤਨੇ ਵੀ ਰਾਜੇ, ਮਹਾਰਾਜੇ, ਬਾਦਸ਼ਾਹ, ਗੱਦੀਦਾਰ
ਹੋਏ ਹਨ, ਕਦੇ ਨਹੀਂ ਹੋਇਆ, ਜੋ ਇੱਕ ਦਾ ਕਾਰਜ, ਲਿਆਕਤ, ਸੋਚਣੀ ਆਪਣੇ ਤੋਂ ਪਹਿਲੇ ਨਾਲ ਲੜੀ `ਚ
ਹੋਵੇ। ਭਾਵ ਇੱਕ ਨੇ ਜਿੱਥੇ ਕਿਸੇ ਕਾਰਜ ਨੂੰ ਇੱਕ ਨੇ ਛੱਡਿਆ, ਆਉਣ ਵਾਲੇ ਨੇ ਉਸੇ ਲੜੀ ਨੂੰ ਤੇ
ਉਸੇ ਹੀ ਤਰ੍ਹਾਂ ਅਗੇ ਟੋਰਿਆ ਹੋਵੇ। ਇਹ ਵਿਲੱਖਣਤਾ ਵੀ ਕੇਵਲ ਗੁਰੂ ਨਾਨਕ ਦਰ ਤੇ ਹੀ ਹੈ ਕਿ ਜਿਸ
`ਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੋ ਗਈ, ਉਹ ਇਨਸਾਨ ਕਰਣੀ, ਵਿਚਾਰਧਾਰਾ ਅਤੇ ਹਰੇਕ ਪੱਖੋਂ
ਗੁਰੂ ਨਾਨਕ ਹੀ ਸਾਬਤ ਹੋਇਆ। ਬਾਕੀ ਨੌਂ ਦੇ ਨੋੰ ਜਾਮੇ ਹੀ ਇਸੇ ਰੱਬੀ ਸੱਚਾਈ ਦਾ ਸਬੂਤ ਹਨ।
# ਇਸੇ ਕਾਰਨ ਜਿਹੜਾ ਇਲਾਹੀ ਪ੍ਰੋਗਰਾਮ ਗੁਰੂਨਾਨਕ ਪਾਤਸ਼ਾਹ ਨੇ ਆਪਣੇ
ਪਹਿਲੇ ਜਾਮੇ `ਚ ਉਲੀਕਿਆ, ਦੱਸਵੇਂ ਜਾਮੇ `ਚ ਉਸ ਕਾਰਜ ਨੂੰ ਸੰਪੂਰਣਤਾ ਵੀ ਆਪ ਨੇ ਹੀ ਬਖਸ਼ੀ। ਜਦਕਿ
ਸੰਸਾਰਕ ਤੇ ਪ੍ਰਵਾਰਕ ਉਤਾਰ ਚੜ੍ਹਾਵ, ਰੁਕਾਵਟਾਂ ਨਿੱਤ ਆਈਆਂ, ਪਰ ਇਸ ਰੱਬੀ ਪ੍ਰੋਗਰਾਮ `ਚ ਉੱਕਾ
ਰੁਕਾਵਟ ਨਾ ਬਣ ਸਕੀਆਂ।
# ਸੰਸਾਰ ਪੱਧਰ ਤੇ ਕਿੱਧਰੇ ਵੀ ਇਸ ਰੱਬੀ ਸੱਚ ਦੀ ਦੂਜੀ ਮਿਸਾਲ ਨਹੀਂ ਮਿਲ ਸਕਦੀ। ਉਪ੍ਰੰਤ
ਇਸੇ ਇਲਾਹੀ ਖੇਡ ਤੇ ਰੱਬੀ ਸੱਚ ਦਾ ਸਦੀਵ ਕਾਲ ਲਈ ਪ੍ਰਗਟਾਵਾ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ”।
(31/01/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਭੈਣ ਅਮਰਜੀਤ ਕੌਰ ਪੁਰੇਵਾਲ ਨਾਲ ਮੇਰੀ ਵਿਚਾਰ ਚਰਚਾ ਚੱਲ ਰਹੀ ਸੀ। ਮੇਰੇ ਵੱਲੋਂ ਪੇਸ਼
ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ:
“ਪਰਮਾਤਮਾ ਵੱਲੋਂ ਗੁਰੂ ਸਾਹਿਬਾਂ ਨੂੰ ਵਿਚਾਰਾਂ ਦੇ ਜਰੀਏ ਜਿਸ ਤਰ੍ਹਾਂ ਦਾ ਗਿਆਨ ਹਾਸਲ ਹੋਇਆ ਉਸ
ਨੂੰ ਗੁਰੂ ਸਾਹਿਬਾਂ ਨੇ ਸਮੇਂ ਅਤੇ ਸਥਾਨ ਦੀ ਪ੍ਰਚੱਲਤ ਬੋਲੀ ਦੇ ਆਧਾਰ ਤੇ ਪ੍ਰਚੱਲਤ ਗੁਰਮੁਖੀ
ਲੀਪੀ ਅਤੇ ਵਿਆਕਰਣ ਵਰਤ ਕੇ ਦਰਜ ਕਰ ਦਿੱਤੀ”।
ਇਸ ਵਿਸ਼ੇ ਤੇ ਹੋਰ ਵੀ ਕਈ ਸੱਜਣਾਂ ਦੇ ਵਿਚਾਰ ਆਏ ਹਨ। ਸਾਰੀ ਵਿਚਾਰ ਦਾ ਕੀ ਨਿਚੋੜ ਹੈ ਜਾਂ ਪਾਠਕ
ਕੀ ਸੋਚਦੇ ਹਨ, ਫ਼ੈਸਲਾ ਪਾਠਕਾਂ ਦੇ ਹੱਥ ਹੈ। ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
****************************
ਸ: ਚਰਨਜੀਤ ਸਿੰਘ
(ਬਰੈਂਪਟਨ ਜੀ!
ਆਪ ਜੀ ਨੇ ਜੋ ਲਿੰਕ ਦੱਸਿਆ ਹੈ ਉਸ ਲਈ ਆਪ ਜੀ ਦਾ ਧੰਨਵਾਦ ਹੈ। (ਵੈਸੇ ਮੈਂ ਅਜੇ
ਲਿੰਕ ਦੇਖ ਨਹੀਂ ਸਕਿਆ)। ਆਪ ਜੀ ਦੇ ਖੋਜੀ ਦ੍ਰਿਸ਼ਟੀਕੋਨ ਦੀ ਮੈਂ ਕਦਰ ਕਰਦਾ ਹਾਂ।
ਜਸਬੀਰ ਸਿੰਘ (ਕੈਲਗਰੀ)
(30/01/11)
ਬਲਦੇਵ ਸਿੰਘ ਫਿਰੋਜ਼ਪੁਰ
ੴਸਤਿਨਾਮ
ਸਾਰੇ ਪਾਠਕ ਤੇ ਲਿਖਾਰੀ ਵੀਰਾਂ ਨੂੰ ਗੁਰੂ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।
ਤੱਤ ਗੁਰਮੱਤ ਪਰਿਵਾਰ ਜੀਓ।
ਆਦਰ ਸਹਿਤ ਬੇਨਤੀ ਹੈ ਜੀ, ਕਿ ਬੇਨਤੀ ਕਰਨ ਦੇ ਬਾਵਜ਼ੂਦ ਵੀ ਮੈਨੂੰ ਬਿਲਕੁਲ ਹੀ ਇਹ ਆਸ ਨਹੀਂ ਸੀ,
ਫਿਰ ਵੀ ਆਪ ਜੀ ਨੂੰ ਬੁਰਾ ਲੱਗਾ ਹੈ, ਇਸ ਵਾਸਤੇ ਮੈਂ ਆਪ ਜੀ (ਸਾਰੇ ਪਰੀਵਾਰ) ਤੋਂ ਮਾਫੀ ਮੰਗਦਾ
ਹਾਂ ਜੀ।
ਮੈਂ ਤਾਂ ਸ਼ਾਇਦ ਆਪਣੀਂ ਸਫਾਈ ਵੀ ਨਾਂ ਦੇਂਦਾ, ਜੇ ਤੁਸੀਂ ਆਪਣੇਂ ਪੱਤਰ ਦਾ ਸਿਰਲੇਖ, ਸ੍ਰ.
ਬਲਦੇਵ ਸਿੰਘ ਜੀ ਫਿਰੋਜ਼ਪੁਰ ਵੱਲੋਂ ‘ਤੱਤ ਗੁਰਮਤਿ ਪਰਿਵਾਰ’ ਬਾਰੇ ਗਲਤ ਬਿਆਨੀਆਂ। ਨਾਂ ਰਖਿਆ
ਹੁੰਦਾ। ਅਤੇ ਸ਼ਾਇਦ ਕੋਈ ਪਾਠਕ ਵੀ, ਇਸ ਗੱਲ ਦਾ ਨੋਟਸ ਵੀ ਨਾਂ ਲੈਂਦਾ, ਜਿਹੜੀ ਗੱਲ ਕੇ ਤੁਸਾਂ ਨੇਂ
ਪਾਠਕਾਂ ਦੇ ਨੋਟ ਵਿੱਚ ਲੈ ਆਂਦੀ ਹੈ। ਕਿਉਂ ਕੇ ਮੇਰੀ ਨੀਅਤ, ਜਾਂ ਮੇਰੇ ਪੱਤਰ ਦਾ ਵਿਸ਼ਾ ਐਸਾ ਨਹੀਂ
ਸੀ, ਕੇ ਇਹ ਗੱਲ ਮੈਂ ਤੁਹਾਡੀ ਕਿਸੇ ਗੱਲ ਨੂੰ ਕੱਟਣ ਨੀਅਤ ਨਾਲ ਲਿਖੀ ਹੋਵੇ।
ਜੇ ਤਾਂ ਮੇਰੇ ਲਿਖੇ ਅੱਖਰਾਂ ਨਾਲ, ਆਪ ਜੀ ਦੇ ਲਿਖੇ ਅੱਖਰ ਭਿੜਾਉਣੇਂ ਹਨ, ਤਾਂ ਫਿਰ ਤਾਂ ਇਹ
ਅੱਖਰਾਂ ਦੀ ਤੋੜ ਮਰੋੜ ਵੀ ਹੈ, ਅਤੇ ਇਹ ਮੇਰੀ ਗਲਤ ਬਿਆਨੀਂ ਵੀ ਜਰੂਰ ਕਹੀ ਜਾ ਸੱਕਦੀ ਹੈ, ਪਰ ਜੇ
ਮੇਰੀ ਅਤੇ ਤੁਹਾਡੀ ਲਿਖੀ ਗੱਲ ਦਾ ਭਾਵ ਮਿਲਾਉਣਾਂ ਹੈ, ਤਾਂ ਇਹ ਗਲਤ ਬਿਆਨੀਂ ਨਹੀਂ ਹੈ। ਅਤੇ ਨਾਂ
ਹੀ ਇਹ ਐਡੀ ਵੱਡੀ ਗਲਤੀ ਹੈ, (ਕੀ ਤੁਸੀਂ ਕਦੇ ਦੂਸਰੇ ਦੇ ਵਿਚਾਰਾਂ ਉਤੇ ਆਪਣੇਂ ਵਿਚਾਰ ਵਿਅਕਤ
ਨਹੀਂ ਕੀਤੇ, ਜਦ ਕਿ ਮੇਰੀ ਤਾਂ ਇਥੇ ਐਸੀ ਵੀ, ਕੋਈ ਨੀਅਤ ਵੀ ਨਹੀਂ ਸੀ) ਫਿਰ ਵੀ ਹੋ ਸੱਕਦਾ ਮੈਥੋ
ਸਮਝਣ ਵਿੱਚ ਭੁੱਲ ਹੋਈ ਹੋਵੇ। ਪਰ ਮੇਰੀ ਬੱਜਰ ਗਲਤੀ ਤਾਂ ਹੋਰ ਹੈ, ਜੋ ਮੈਂ ਬਿਨਾਂ ਸੋਚੇ ਹੀ ਕਰ
ਗਿਆ ਸੀ, ਅਤੇ ਉਹ ਗਲਤੀ ਇਹ ਹੈ, ਜੋ ਮੈਂ ਆਪ ਜੀ ਦਾ ਨਾਂ ਵਰਤਿਆ ਹੈ, ਇਹ ਮੇਰੀ ਵੱਡੀ ਭੁੱਲ ਹੈ
ਜੀ। ਆਪਣੀਂ ਇਹ ਗੱਲ ਮੈਂ ਕਿਸੇ ਹੋਰ ਤਰੀਕੇ ਵੀ ਕਹਿ ਸੱਕਦਾ ਸੀ। ਸੋ ਜਾਣੇਂ ਅਨਜਾਣੇਂ ਵਿੱਚ ਹੋਈ
ਇਸ ਗਲਤੀ ਵਾਸਤੇ ਮੈਂ ਆਪ ਸੱਭ ਪਰਿਵਾਰ ਤੋਂ, ਅਤੇ ਸੱਭ ਪਾਠਕਾਂ ਤੋਂ ਵੀ ਬੇਨਤੀ ਸਹਿਤ ਮੁਆਫੀ
ਮੰਗਦਾ ਹਾਂ ਜੀ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ
(30/01/11)
ਅਮਰਜੀਤ ਕੌਰ ਪੁਰੇਵਾਲ
ਸਿੱਖ ਮਾਰਗ ਦੇ ਪਾਠਕ ਗੁਰਮੁਖ ਵੀਰੋ, ਭੈਣੌ ਅਤੇ ਵੀਰ ਜਸਬੀਰ ਸਿੰਘ (ਕੈਲਗਰੀ) ਜੀ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
ਤੁਸੀ ਲਿਖਿਆ:
ਬਹਿਸ ਨੂੰ ਜਿੰਨਾ ਮਰਜੀ ਵਧਾਈ ਜਾਵੋ ਕਦੇ ਖ਼ਤਮ ਨਹੀਂ ਹੁੰਦੀ। ਨਾ ਹੀ ਇਸ ਵਿੱਚੋਂ ਕੁੱਝ ਹਾਸਲ
ਹੁੰਦਾ ਹੈ। ਸੋ ਮੈਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਮੁਖ ਮੁੱਦੇ ਦੀ ਗੱਲ ਬਾਰੇ ਵਿਚਾਰ ਕਰਨੀ
ਚਾਹੁੰਦਾ ਹਾਂ।
ਵੀਰ ਜੀ ਠੀਕ ਹੈ, ਪਰ ਵਿਚਾਰ ਅਤੇ ਬਹਿਸ ਦਾ ਫ਼ਰਕ ਮੈਂ ਮਹਿਸੂਸ ਕਰ ਰਹੀ ਹਾਂ, ਕਿਉਕਿ ਬਹਿਸ ਉਥੇ
ਹੁੰਦੀ ਹੈ, ਜਿਥੇ ਕੋਈ ਆਪਣੀ ਗੱਲ ਮਨਵਾਉਣ ਲਈ ਬਜਿੱਦ ਹੋਵੇ, ਵਿਚਾਰ ਹੁੰਦੀ ਹੈ, ਜਦੋ ਸਮਝ ਦਾ
ਸੰਚਾਰ ਹੋਵੇ। ਮੈਂ ਇਹ ਵਿਚਾਰ ਕੁਝ ਸੰਚਾਰ ਕਰਨ ਲਈ ਅੱਗੇ ਵਧਾਈ ਸੀ।
ਤੁਸੀ ਲਿਖਿਆ: ਮੁੱਖ ਮੁੱਦਾ ਸੀ ਕਿ ਕੀ ਗੁਰਬਾਣੀ ਵਿਆਕਰਣ ਦੇ ਆਧਾਰ ਤੇ ਲਿਖੀ ਗਈ ਹੈ ਕਿ ਨਹੀਂ? ਇਸ
ਸੰਬੰਧ ਵਿੱਚ।
ਵੀਰ ਜੀ, ਪਹਿਲਾਂ ਆਪ ਜੀ ਜੇ ਕਰ ਦੱਸ ਦਿੰਦੇ ਕਿ ਆਪ ਜੀ ਕਿਸ ਵਿਆਕਰਣ ਨੂੰ ਅਧਾਰ ਮੰਨਦੇ ਹੋ ਤਾਂ
ਇਸ ਬਾਰੇ ਵਿਚਾਰ ਅੱਗੇ ਤੋਰਨ ਵਿੱਚ ਆਸਾਨੀ ਹੁੰਦੀ। ਤੁਸੀ ਆਪ ਕਹਿੰਦੇ ਹੋ ਕਿ ਪ੍ਰੋ ਸਾਹਿਬ ਦੀ
ਵਿਆਕਰਣ ਠੀਕ ਨਹੀਂ, ਜੋ ਹੁਣ ਅਧਾਰ ਮੰਨੀ ਜਾਂਦੀ ਹੈ, ਜੇ ਅਧਾਰ/ਨੀਂਹ ਹੀ ਠੀਕ ਨਹੀਂ ਤਾਂ ਇਸ ਉਪਰ
ਉਸਰੇ ਮਹਿਲ ਬਾਰੇ ਤੁਹਾਡੇ ਕੀ ਵਿਚਾਰ ਹਨ??? ਕਿਸੇ ਵੀ ਮਹਿਲ ਦੀਆ ਦੋ ਨੀਹਾਂ ਤਾਂ ਹੋ ਨਹੀ ਸਕਦੀਆ,
ਅਧਾਰ ਤਾਂ ਇਕ ਹੀ ਹੋਵੇਗਾ, ਫਿਰ ਉਹ ਕੀ ਹੈ???? ਤੁਸੀ ਲਿਖਿਆ: ਪਹਿਲਾਂ ਮੈਂ ਆਪਣੇ ਵਿਚਾਰ ਦੱਸ
ਦਿਆਂ: ਪਰਮਾਤਮਾ ਵੱਲੋਂ ਗੁਰੂ ਸਾਹਿਬਾਂ ਨੂੰ ਵਿਚਾਰਾਂ ਦੇ ਜਰੀਏ ਜਿਸ ਤਰ੍ਹਾਂ ਦਾ ਗਿਆਨ ਹਾਸਲ
ਹੋਇਆ ਉਸ ਨੂੰ ਗੁਰੂ ਸਾਹਿਬਾਂ ਨੇ ਸਮੇਂ ਅਤੇ ਸਥਾਨ ਦੀ ਪ੍ਰਚੱਲਤ ਬੋਲੀ ਦੇ ਆਧਾਰ ਤੇ ਪ੍ਰਚੱਲਤ
ਗੁਰਮੁਖੀ ਲੀਪੀ ਅਤੇ ਵਿਆਕਰਣ ਵਰਤ ਕੇ ਦਰਜ ਕਰ ਦਿੱਤਾ।
ਵੀਰ ਜੀ, ਤੁਸੀ "ਪ੍ਰਚੱਲਤ ਬੋਲੀ" ਅਤੇ "ਪ੍ਰਚੱਲਤ ਲਿਪੀ" ਬਾਰੇ ਕਿਹਾ ਹੈ, ਇਸ ਤੋਂ ਭਾਵ ਹੈ ਕਿ ਇਹ
ਆਮ ਵਰਤੀ ਜਾਣ ਵਾਲੀ ਬੋਲੀ/ਲਿਪੀ ਸੀ। ਆਪ ਜੀ ਕਿ੍ਰਪਾ ਕਰਕੇ ਦਸਵੀ, ਗਿਆਰਵੀ, ਬਾਰਵੀ ਅਤੇ ਤੇਰਵੀ
ਸਦੀ ਦੀਆ ਸਾਹਿਤਕ ਰਚਨਾਵਾਂ (ਗੁਰੂ ਸਾਹਿਬ ਅਤੇ ਭਗਤਾਂ ਨੂੰ ਛੱਡ ਕੇ) ਬਾਰੇ ਦਾ ਹਵਾਲਾ ਦੇਣ ਦੀ
ਕਿਰਪਾਲਤਾ ਕਰਨੀ ਜੀ।
ਤੁਸੀ ਲਿਖਿਆ:
(ਆਪ ਜੀ ਦੇ 28-01-11 ਵਾਲੇ ਪੱਤਰ ਵਿੱਚ ਆਏ ਸਵਾਲ ਕਿ ‘ਵਿਚਾਰ ਪਹਿਲਾਂ ਆਏ ਜਾਂ ਲੀਪੀ ਪਹਿਲਾਂ
ਬਣੀ?’):-
ਲੀਪੀ ਪਹਿਲਾਂ ਬਣੀ ਹੋਈ ਸੀ। ਗੁਰੂ ਸਾਹਿਬਾਂ ਨੂੰ ਧੁਰੋਂ ਜਿਸ ਤਰ੍ਹਾਂ ਦੇ ਵਿਚਾਰ ਆਏ ਉਨ੍ਹਾਂ ਨੂੰ
ਪ੍ਰਚੱਲਤ ਲੀਪੀ ਵਰਤ ਕੇ ਕਲਮਬਧ ਕਰ ਦਿੱਤਾ।
ਵੀਰ ਜੀ, ਜੇਕਰ ਲਿਪੀ ਅਤੇ ਵਿਆਕਰਣ ਪਹਿਲਾਂ ਬਣੀ ਹੋਈ ਸੀ (ਅੱਜ ਵਾਂਗ ਟਕਸਾਲੀ ਬੋਲੀ ਨਿਸ਼ਚਿਤ ਸੀ)
ਤਾਂ ਫਿਰ ਸਾਰੀ ਲੇਖਣੀ ਵਿੱਚ ਇਕਸਾਰਤਾ ਕਿਉ ਨਹੀ??? ਕੀ ਪੱਟੀਆ, ਬਾਵਨ ਅੱਖਰੀਆ ਸਭ ਇਕਸਾਰ ਹਨ????
ਕੋਈ ਵੀ ਭਾਸ਼ਾ ਦੀ ਖੋਜ ਦਾ ਆਧਾਰ ਉਸ ਦਾ ਮੋਖਿਕ/ਬਾਣੀ ਰੂਪ ਹੁੰਦਾ ਹੈ ਨਾ ਕਿ ਲਿਖਤੀ/ਅੱਖਰ ਰੂਪ।
ਸਿਧ ਗੋਸਿਟ (ਗੁਰੂ ਸਾਹਿਬ ਦੇ ਸਮਕਾਲੀ) ਵਿੱਚ ਵਰਤੇ ਭਾਸ਼ਾ ਚਿੰਨ (ਸਬਦ) "ਗੁਰੂ", "ਸੁੰਨ" ਆਦਿ ਦਾ
ਵਰਤੋ ਦੋਨੋ ਕਰ ਰਿਹੇ ਹਨ, ਪਰ ਦੋਨਾ ਦੇ ਸੰਕਲਪ ਵੱਖਰੇ ਵੱਖਰੇ ਹਨ। ਇਸ ਲਈ ਜ਼ਰੂਰੀ ਹੈ ਕਿ ਸੰਕਲਪ
ਖੋਜੇ ਜਾਣ ਨਾ ਕਿ ਅੱਖਰਾ ਦੀ ਬਣਤਰ, ਉਦਾਹਰਣ ਦੇ ਤੌਰ ਤੇ "ਲਾਲ" ਰੰਗ ਦੀ ਗੱਲ ਕਰਦੇ ਹਾਂ, ਲਾਲ
ਕਿਹੋ ਜਿਹਾ, ਜੋ ਦੱਸਣ ਵਾਲਾ ਹੈ ਉਸਦੇ ਸੰਕਲਪ ਜੈਸਾ, ਪਰ ਜੇ ਕਿਸੇ ਦੇ ਕੌਲ ਉਸ ਜੈਸਾ ਧੁਨੀਬਿੰਬ
ਨਹੀ ਫੇਰ?? ਵਿਆਕਰਣ ਸਮਝੇ?????
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥ ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੦
ਮੈਂ ਆਪ ਜੀ ਨੂੰ ਇਹਨਾ ਭਾਸ਼ਾ ਚਿੰਨਾ ਪਿਛੇ ਜੁੜੇ ਸੰਕਲਪਾ ਨੂੰ ਬਾਣੀ ਰਾਹੀ ਖੋਜਣ ਦੀ ਗੱਲ ਕਹਿ ਰਹੀ
ਹਾਂ ਪਰ ਆਪ ਜੀ ਇਹਨਾ ਦੀ ਬਣਤਰ ਅਤੇ ਕੁਝ ਕੁ ਕੋਸ਼ਾ/ਟੀਕਆਂ ਤੋਂ ਅਰਥ ਰਾਹੀ ਸੰਕਲਪ ਨਿਸ਼ਚਿਤ ਕਰਨ ਦੀ
ਗੱਲ ਕਰਦੇ ਹੋ। ਮੇਰੀ ਸਮਝ ਕਹਿਦੀ ਹੈ ਕਿ ਇਸ ਨਾਲ ਜਗਿਆਸੂ ਦੀ ਸਮਝ ਗੁਰੂ ਦੇ ਦੱਸੇ ਸੰਕਲਪ ਤੱਕ
ਨਹੀ ਪਹੁੰਚਦੀ, ਕਿਸੇ ਹੋਰ ਦੇ ਦੱਸੇ ਝੂਠੇ ਸੰਕਲਪ ਤੇ ਰੁਕ ਜਾਦੀ ਹੈ।
ਤੁਸੀ ਲਿਖਿਆ:
ਆਪ ਜੀ ਦੇ ਇਸ ਵਿਸ਼ੇ ਤੇ ਵਿਚਾਰ-
25-01-11 “ਗੁਰਬਾਣੀ ਜਦੋਂ ਲਿਖੀ ਹੀ ਨਹੀਂ ਗਈ ਤਾਂ ਇਹ ਵਿਆਕਰਣ ਕਿੱਥੋਂ ਆ ਗੀ, ਗੁਰਬਾਣੀ ਬੋਲੀ
ਗਈ ਹੈ। ਖਸਮ ਦੇ ਬੁਲਾਇਆ, ਜਿਸ ਤਰ੍ਹਾਂ ਬੁਲਾਇਆ ਬੋਲਿਆ ਗਿਆ, ਜੋ ਭਾਸ਼ਾ ਦੇ ਚਿਨ੍ਹਾ ਦੀਆਂ ਧੁਨੀਆਂ
ਆਵਾਜ਼ ਨਿਸਚਿਤ ਸਨ, ਉਹ ਉਸੀ ਤਰ੍ਹਾ ਵਰਤ ਕੇ ਬੋਲਿਆ ਗਿਆ। ਇਹ ਕੋਈ ਬੈਠ ਕੇ ਲਿਖੀ ਕਵਿਤਾ ਨਹੀਂ ਹੈ।
ਇਹ ਖਸਮ ਕੀ ਬਾਣੀ ਹੈ, ਉਹਾਂ ਦਾ ਸੰਦੇਸ਼ ਹੈ, ਹਰਿ ਦਰਗਹ ਕੀਆਂ ਬਾਤਾ ਨੇ। ਇਸ ਨੂੰ ਖਿੱਚ ਖਿੱਚ ਕੇ
ਸੰਸਾਰੀ ਭਾਸ਼ਾ ਦੀ ਕਵਿਤਾ ਬਰਾਬਰ ਕਰਨ ਨਾਲ ਪਹਿਲਾਂ ਹੀ ਹਰ ਸਿੱਖ ਦੀ ਗੁਰੂ ਤੋਂ ਦੂਰੀ ਬਹੁਤ ਵਧ
ਚੁੱਕੀ ਹੈ”।
ਵੀਰ ਜੀ, ਮੈ ਜੋ ਲਿਖਿਆ ਸੀ, ਉਹ ਹੈ, "ਜੇ ਦਾ ਤਾਂ ਮਤਲਬ ਹੀ ਨਹੀ, ਗੁਰਬਾਣੀ ਜਦੋ ਲਿਖੀ ਹੀ ਨਹੀ
ਗਈ ਤਾਂ ਇਹ ਵਿਆਕਰਣ ਕਿਥੋ ਆ ਗੀ, ਗੁਰਬਾਣੀ ਬੋਲੀ ਗਈ ਹੈ, ਖਸਮ ਦੇ ਬੁਲਾਇਆ, ਜਿਸ ਤਰਾ ਬੁਲਾਇਆ
ਬੋਲਿਆ ਗਿਆ, ਜੋ ਭਾਸ਼ਾ ਦੇ ਚਿੰਨਾ ਦੀਆ ਧੁਨੀਆ/ਆਵਜ਼ਾ ਨਿਸ਼ਚਤ ਸਨ, ਉਹ ਉਸੀ ਤਰਾ ਵਰਤ ਕੇ ਲਿਖ ਦਿਤਾ
ਗਿਆ"।
ਵੀਰ ਜੀ, ਤੁਸੀ "ਉਹ ਉਸੀ ਤਰਾ ਵਰਤ ਕੇ ਲਿਖ ਦਿਤਾ ਗਿਆ" ਨੂੰ "ਉਹ ਉਸੀ ਤਰ੍ਹਾ ਵਰਤ ਕੇ ਬੋਲਿਆ
ਗਿਆ" ਕਰ ਲਿਆ ਹੈ। ਵੀਰ ਜੀ, ਭਾਸ਼ਾ ਚਿਨ (ਸਬਦ) ਅਤੇ ਧੁਨੀ ਚਿਨ ਲਿਖੇ ਦਾ ਰੂਪ ਨਿਸ਼ਚਿਤ ਕਰਦੇ ਹਨ,
ਇਹਨਾਂ ਨਾਲ ਦਰਸਾਏ ਸੰਕਲਪ/ਵਿਚਾਰ ਨਹੀ, ਮੈ ਕਲ "ਜਨਕ" ਦੀ ਉਦਾਹਰਣ ਦਿਤੀ ਸੀ।
ਵੀਰ ਜੀ, ਕੋਈ ਵੀ ਬੋਲ ਚਾਲ਼ ਦੀ ਭਾਸ਼ਾ ਅਤੇ ਕਵਿਤਾ ਵਿਆਕਰਣ ਤੋਂ ਮੁਕਤ ਹੁੰਦੀ ਹੈ, ਇਸ ਨੂੰ ਸਿਰਫ
ਲਿਖਣ ਵਾਲੀ (ਇਕਾਗੀ) ਬੋਲੀ (ਟਕਸਾਲੀ ਬੋਲੀ) ਤੇ ਹੀ ਲਾਗੂ ਕੀਤਾ ਜਾਦਾ ਹੈ। ਕਿਉ ਜੋ ਗੁਰਬਾਣੀ
ਬੋਲੀ ਗਈ ਕਵਿਤਾ ਰੂਪ ਵਿੱਚ ਹੈ, ਇਸ ਲਈ ਇਹ ਸਨਾਤਨੀ ਵਿਆਕਰਣ ਤੋਂ ਮੁਕਤ ਹੈ, ਪਰ ਵਿਚਾਰ ਅਤੇ
ਸੰਕਲਪ ਇਕ ਰੂਪ ਵਿੱਚ ਨਿਯਮ ਬੱਧ ਹਨ, ਮੈਂ ਇਕ ਸਬਦ ਦੀ ਉਦਾਹਰਣ ਕਲ਼ ਦਿਤੀ ਸੀ, ਨਿਯਮ ਤੋੜਦੇ ਹੀ
ਵਿਚਾਰ ਬਦਲ ਗਈ। ਵੀਰ ਜੀ, ਬੋਲਣਾ ਅਤੇ ਲਿਖਣਾ ਦੋ ਅੱਲਗ ਅੱਲਗ ਕਿਰਿਆਵਾਂ ਹਨ, ਅਨੁਭਵ ਦਾ ਸੰਚਾਰ
ਲਿਖਣ ਨਾਲ ਨਹੀ ਬੋਲਣ ਨਾਲ ਜਲਦੀ ਹੁੰਦਾ ਹੈ, ਇਸ ਲਈ ਹੀ ਗੁਰਬਾਣੀ ਗਾਣ/ਬੋਲਣ, ਬੋਲ ਕੇ ਵਿਚਾਰਨ,
ਸੰਗਤ ਆਦਿ ਸਿੱਖ ਦੇ ਮੁਢਲੇ ਨਿੱਤ ਕਰਮ ਹਨ। ਗੁਰੂ ਸਾਹਿਬ ਨੇ ਇਸ ਤੇ ਬਹੁਤ ਜੋਰ ਦਿੱਤਾ ਹੈ। ਕਿਤੇ
ਸਿੱਖ ਨੂੰ ਗੁਰਬਾਣੀ ਨੂੰ ਲਿਖ ਲਿਖ ਕੇ ਦੇਖਣ ਬਾਰੇ ਨਹੀ ਕਿਹਾ!!!!
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਗਉੜੀ ਕੀ ਵਾਰ:੧ (ਮਃ ੪)
ਗੁਰੂ ਗ੍ਰੰਥ ਸਾਹਿਬ - ਅੰਗ ੩੦੫
ਤੁਸੀ ਲਿਖਿਆ:
ਭੈਣ ਜੀ! ਆਪ ਜੀ ਦੇ ਅਤੇ ਮੇਰੇ ਵਿਚਾਰਾਂ ਦਾ ਮੈਨੂੰ ਬਹੁਤ ਹੀ ਥੋੜ੍ਹਾ ਜਿਹਾ ਫ਼ਰਕ ਲੱਗ ਰਿਹਾ ਹੈ।
ਵੀਰ ਜੀ, ਜਦੋ ਕੋਈ ਰਸਤਾ ਪਾਟਦਾ ਹੈ ਤਾਂ ਦੋਹਾਂ ਵਿਚਲੀ ਦੂਰੀ ਥੌੜੀ ਲਗਦੀ/ਹੁੰਦੀ ਹੈ ਪਰ ਅੱਗੇ
ਦੂਰੀ ਵੱਧਦੀ ਜਾਦੀ ਹੈ। ਤਹਾਨੂੰ ਫ਼ਰਕ ਥੌੜਾ ਲਗਦਾ ਹੈ ਪਰ ਇਹ ਪੂਰਾ ਅਧਾਰ ਬਦਲ ਦਿੰਦਾ ਹੈ ਜਗਿਆਸੂ
ਦੇ ਨਿਰਾਕਾਰ ਨੂੰ ਸਮਝਣ ਦਾ।
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥ ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੭੫੯
ਛੋਟੀ ਭੈਣ ਸਮਝ ਭੁੱਲਾ ਦੀ ਖਿਮਾਂ ਕਰਨੀ ਜੀ।
ਅਮਰਜੀਤ ਕੌਰ ਪੁਰੇਵਾਲ
(30/01/11)
ਬਲਬੀਰ ਸਿੰਘ
ਸਤਿ ਸ੍ਰੀ ਅਕਾਲ,
ਜਸਬੀਰ ਸਿੰਘ ਜੀ,
ਆਪ ਜੀ ਦੀ ਅਣ-ਉੱਤਰਿਤ ਟਿੱਪਣੀ ਤੋਂ ਲਾਭ ਮਿਲਦਾ ਤਾਂ ਜ਼ਰੂਰ ਦਸਦਾ। ਸ਼ਾਂਤਿ ਸੁਭਾਉ ਵਾਲੇ
ਅਧਿਆਪਕਾਂ ਦੇ ਸਕੂਲ ਤੋਂ ਉੱਤਰ ਨ ਮਿਲੇ ਤਾਂ ਨੁਕਸਾਨ ਕੈਸਾ। ਆਪ ਜੀ ਨੇ ਅੱਗੇ ਲਿਖਿਆ ‘ਆਪਾਂ ਆਪਸ
ਵਿੱਚ ਸਵਾਲਾਂ ਜਵਾਬਾਂ ਤੋੱ ਵਿਹਲੇ ਹੋਵਾਂਗੇ ਤਾਂ ਗੁਰਮਤਿ ਤੇ ਬਾਹਰੀ ਹਮਲਿਆਂ ਬਾਰੇ ਸੋਚ ਸਕਾਂਗੇ।
` ਵੀਰ ਜੀ, ਕਿ ਗੁਰਬਾਣੀ ਵਿਆਕਰਣ ਬਾਰੇ ਪ੍ਰਸ਼ਨ ਗੁਰਮਤਿ ਨਹੀਂ? ਜੇ ਜਾਨਣ ਦੇ ਇੱਛੁਕ ਨੂੰ ਆਪ ਹੀ
ਜਵਾਬ ਲਭਦਾ ਹੈ ਤਾਂ ਸਕੂਲਾਂ ਦੀ ਲੋੜ ਕਿਉਂ?
*****************************
ਅਮਰਜੀਤ ਕੌਰ ਪੁਰੇਵਾਲ ਜੀ,
ਆਪ ਜੀ ਦਾ ਪੱਤਰ (੨੮/੧/੧੧) ਪੜਿਆ। ਅੱਖਰਾਂ ਰਾਹੀਂ ਵਿਚਾਰ ਸਮਸੁਰ ਢੰਗ ਨਾਲ ਰਚਣ ਹੋਏ ਹਨ।
ਪ੍ਰਭੁ ਜੀ ਆਪ ਨੂੰ ਹੋਰ ਪ੍ਰੇਰਨਾ ਦੇਣ ਅਤੇ ਸੇਵਾ ਲਾਉਣ। ਧੰਨਵਾਦ।
*****************************
ਸਜਣੋ,
ਸੰਸਾਰੀ ਸਚੁ ਦਾ ਵਰਣਨ ਗੁਰਦੇਵ ਦੀ ਰਾਹੀਂ ਸੁਣੋ।
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ।।
ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ।। (੧੧੨੭)
ਵਾਹਿਗੁਰੂ ਜੀ ਕਾ ਬਲਬੀਰ ਸਿੰਘ
(29/01/11)
ਗੁਰਇੰਦਰ ਸਿੰਘ ਪਾਲ
ਗੁਰੂ ਗ੍ਰੰਥ ਵਿਚਾਰ-ਚਰਚਾ ਬਾਰੇ …….
‘ਸਿੱਖ ਮਾਰਗ’ ਦਾ ਉਦੇਸ਼ ਗ੍ਰੰਥ-ਬਾਣੀ ਨੂੰ ਨਿਸ਼ਕਾਮਤਾ ਨਾਲ ਇਸ ਦੇ ਅਸਲੀ
ਰੂਪ ਤੇ ਅਰਥਾਂ ਵਿੱਚ ਪੇਸ਼ ਕਰਕੇ ਸਾਧਾਰਨ ਪਾਠਕਾਂ ਨੂੰ ਜਾਗ੍ਰਿਤ ਕਰਦਿਆਂ ਹੋਇਆਂ ਕਪਟੀ
ਭੇਖ-ਧਾਰੀਆਂ ਦੇ ਫੈਲਾਏ ਹੋਏ ਅੰਧਵਿਸ਼ਵਾਸ ਦੇ ਅਨ੍ਹੇਰੇ ਵਿੱਚੋਂ ਕੱਢ ਕੇ ਗੁਰਮੱਤ ਵਾਲੇ ਮਾਰਗ `ਤੇ
ਲਿਆਉਣ ਦਾ ਨਿਮਾਣਾ ਜਿਹਾ ਯਤਨ ਕਰਨਾਂ ਹੈ। ਸੰਪਾਦਕ ਦੇ ਆਪਣੇ ਸ਼ਬਦਾਂ ਵਿੱਚ, “ ‘ਸਿੱਖ
ਮਾਰਗ’ ਦਾ ਮੁੱਖ ਮਕਸਦ ਗੁਰਬਾਣੀ ਦੇ ਸੱਚ ਨੂੰ ਪ੍ਰਗਟ ਕਰਨਾਂ ਹੈ…”।
ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਸੰਪਾਦਕ ਨੇ ਇਸ ਮਹੀਨੇ
(ਜਨਵਰੀ, 2011)
ਤੋਂ ਗੁਰੁ ਗ੍ਰੰਥ ਵਿਸ਼ੇ `ਤੇ ਵਿਚਾਰ-ਚਰਚਾ ਆਰੰਭ ਕੀਤੀ। ਸੰਪਾਦਕ ਦਾ ਇਹ ਉੱਦਮ ਪ੍ਰਸ਼ੰਸਨੀਯ ਹੈ। ਇਸ
ਵਿਚਾਰ-ਚਰਚਾ ਦਾ ਪਹਿਲਾ ਵਿਸ਼ਾ ਹੈ,
“…ਕੀ ‘ਸਿੱਖ ਮਾਰਗ’ ਤੇ ਰੈਗੂਲਰ ਲਿਖਣ
ਵਾਲੇ ਸਾਰੇ ਪਾਠਕ/ਲੇਖਕ ਇਸ ਗਲ ਨਾਲ ਸਹਿਮਤ ਹਨ ਜਾਂ ਨਹੀਂ ਕਿ ਗੁਰੁ ਗ੍ਰੰਥ ਸਾਹਿਬ ਜੀ, ੴ ਤੋਂ ਲੈ
ਕੇ ਮੁੰਦਾਵਨੀ ਤੱਕ ਸੰਪੂਰਨ ਗਿਆਨ ਦੇ ਗੁਰੂ ਹਨ? … …. ਰਾਗ ਮਾਲਾ ਗੁਰਬਾਣੀ ਨਹੀਂ ਅਤੇ ਨਾ ਹੀ ਇਹ
ਗੁਰੂ ਕ੍ਰਿਤ ਹੋ ਸਕਦੀ ਹੈ……”।
ਦੋ-ਢਾਈ ਮਹੀਨੇ ਆਪਣੇ ਆਲ੍ਹਣੇ ਤੋਂ ਦੂਰ ਹੋਣ ਕਾਰਣ ਮੈ ਨਾ ਤਾਂ ਇਹ
ਵਿਚਾਰ-ਚਰਚਾ ਪੜ੍ਹ ਸਕਿਆ ਅਤੇ ਨਾ ਹੀ ਇੱਸ ਵਿੱਚ ਯੋਗ ਹਿੱਸਾ ਹੀ ਪਾ ਸਕਿਆ। ਹੁਣ ਜਦ ਸਾਰੀ ਚਰਚਾ
ਉੱਤੇ ਸਰਸਰੀ ਜਿਹੀ ਨਿਗ੍ਹਾ ਮਾਰੀ ਤਾਂ ਇਉਂ ਲੱਗਿਆ ਕਿ ਮੈ ਆਪਣੀ ਗ਼ੈਰ-ਹਾਜ਼ਰੀ ਕਾਰਣ ਕੁੱਛ ਵੀ ਨਹੀਂ
ਗਵਾਇਆ! ਮੇਰੇ ਇਸ ਕਥਨ ਦਾ ਆਧਾਰ ਨਿਮਿਨ ਲਿਖਿਤ ਹੈ:-
ਪਹਿਲਾ, ਇਸ ਵਿਚਾਰ-ਚਰਚਾ ਵਿੱਚ ਹਿੱਸਾ ਲੈਣ ਵਾਲੇ ਬਹੁਤੇ ਲੇਖਕ ਅਸਲੀ ਵਿਸ਼ੇ
ਤੋਂ ਭਟਕ ਗਏ ਹਨ। ਉਪਰੋਕਤ ਨਿਰਧਾਰਤ ਮਜ਼ਮੂਨ ਵੱਲ ਧਿਆਨ ਨਾ ਦਿੰਦੇ ਹੋਏ ਉਹ ਕਈ ਹੋਰ ਵਿਸ਼ਿਆਂ (ਚਾਰ
ਪਦਾਰਥ, ਗੁਰਬਾਣੀ ਵਿਆਕਰਣ, ਭਾਸ਼ਾ ਤੇ ਲਿਪੀ, ਵਰਣ-ਮਾਲਾ, ਸਾਹਿਬ ਸਿੰਘ ਜੀ ਤੇ ਭਾਈ ਕਾਨ੍ਹ ਸਿੰਘ
ਜੀ ਨਾਭਾ ਦੀਆਂ ਗ਼ਲਤੀਆਂ…ਆਦਿ) ਨੂੰ ਛੇੜ ਕੇ ਉਨ੍ਹਾਂ ਵਿੱਚ ਆਪ ਤਾਂ ਉਲਝੇ ਹੀ ਹਨ ਨਾਲ ਪਾਠਕਾਂ ਨੂੰ
ਵੀ ਭੰਬਲਭੂਸਿਆਂ ਵਿੱਚ ਪਾ ਦਿੱਤਾ ਹੈ। ਬਹੁਤੇ ਲੇਖਕਾਂ ਦੀ ਇਸ ਵਿਚਲਨ ਕਾਰਣ ਪੂਰੇ ਮਹੀਨੇ ਦੀ ਚਰਚਾ
ਦੇ ਬਾਵਜੂਦ ਵੀ ਅਸੀਂ ਕਿਸੇ ਠੋਸ ਸਿੱਟੇ `ਤੇ ਨਹੀਂ ਪਹੁੰਚ ਸਕੇ।
ਦੂਜਾ, ਸੰਪਾਦਕ ਦੀ ਬਿਨਤੀ ਕਿ,
“…ਇਹ ਵੀ ਖ਼ਿਆਲ ਰੱਖਣਾ ਕਿ ਤੁਹਾਡੇ
ਵਿਚਾਰ ਕਿਸੇ ਦੂਸਰੇ ਦੇ ਵਿਚਾਰ ਕੱਟਣ ਲਈ ਨਹੀਂ ਬਲਕਿ ਆਪਣੇ ਵਿਚਾਰ ਦੱਸਣ ਲਈ ਹੋਣੇ ਚਾਹੀਦੇ
ਹਨ……”। , ਵੱਲ ਵੀ ਲੇਖਕਾਂ ਨੇ ਧਿਆਨ ਨਹੀਂ
ਦਿੱਤਾ।
ਤੀਜਾ, ਸੰਪਾਦਕ ਨੇ ਹਦਾਇਤ ਕੀਤੀ ਸੀ ਕਿ,
“ਸੰਬੋਧਨ ਵੀ ‘ਸਿੱਖ ਮਾਰਗ’ ਦੇ ਸਾਰੇ
ਪਾਠਕਾਂ/ਲੇਖਕਾਂ ਨੂੰ ਸਾਂਝਾ ਹੋਣਾ ਚਾਹੀਦਾ ਹੈ ਅਤੇ ਸ਼ਬਦਾਵਲੀ ਵੀ ਚੰਗੀ ਹੋਣੀ ਚਾਹੀਦੀ ਹੈ ਤਾਂ ਕਿ
ਮਾਹੌਲ ਠੀਕ ਰਹੇ”। ਲਿਖਣ ਸਮੇ ਲੇਖਕਾਂ ਨੇ ਇਸ
ਹਦਾਇਤ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਬਣਿਆ ਮਾਹੌਲ ਨਜ਼ਰ ਆ ਹੀ ਰਿਹਾ ਹੈ!
ਚੌਥਾ, ਬਹੁਤੇ ਲੇਖਕਾਂ ਦੁਆਰਾ ਦਿੱਤੇ ਗਏ ਵਿਚਾਰ ਦਲੀਲ-ਰਹਿਤ ਹਨ।
ਵਿਚਾਰ-ਚਰਚਾ ਦਾ ਆਧਾਰ ਤਰਕ ਹੁੰਦਾ ਹੈ। ਪਰ ਅਸੀਂ ਇਸ ਦੀ ਪਰਵਾਹ ਘਟ ਹੀ ਕਰਦੇ ਹਾਂ! ਆਪਣੀ ਸਮਝ ਤੇ
ਵਿਸ਼ਵਾਸ (ਭਾਵੇਂ ਇਹ ਵਿਸ਼ਵਾਸ ਅੰਧਾ ਹੀ ਹੋਵੇ) ਨੂੰ ਅੰਤਿਮ ਸੱਚ ਸਮਝ ਕੇ ਬਿਬੇਕ ਵੱਲ ਪਿੱਠ ਕਰ
ਲੈਂਦੇ ਹਾਂ। ਇਸ ਚਰਚਾ ਵਿੱਚ ਦਿੱਤੇ ਗਏ ਬਹੁਤੇ ਵਿਚਾਰ ਦਲੀਲ-ਯੁਕਤ ਨਹੀਂ।
ਕਈ ਵਾਰ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਜੇ ਅਸੀਂ ਸੰਪਾਦਕ ਦੀ ਸਿੱਧੀ ਸਪਸ਼ਟ
ਬੋਲੀ ਵਿੱਚ ਲਿਖੀ ਬੇਨਤੀ ਸਮਝ ਕੇ ਉਸ `ਤੇ ਅਮਲ ਨਹੀਂ ਕਰ ਸਕਦੇ ਤਾਂ ਫ਼ਿਰ ਗੁਰਬਾਣੀ ਨੂੰ ਸਮਝਣ ਤੇ
ਉਸ ਉੱਤੇ ਅਮਲ ਕਰਨ ਦਾ ਦਾਅਵਾ ਕਿਵੇਂ ਕਰ ਸਕਦੇ ਹਾਂ! ! !
ਸੰਪਾਦਕ ਨੂੰ ਪਹਿਲੀ ਜਨਵਰੀ ਤੋਂ ਲੈ ਕੇ ਅੱਜ ਤੱਕ ਵਿਚਾਰ-ਚਰਚਾ ਦੇ ਕਾਲਮ
ਲਈ 11-12
ਅਤੇ ਇਤਨੇ ਹੀ ਪੱਤਰਾਂ ਵਾਲੇ ਕਾਲਮ ਲਈ ਸੰਪਾਦਕੀ ਨੋਟ ਲਿੱਖਣੇ ਪਏ ਹਨ। ਇਹ ਬੜਾ ਵੱਡਾ, ਸਿਰ-ਦਰਦੀ
ਵਾਲਾ ਤੇ ਵਕਤ-ਖਾਊ ਕੰਮ ਹੈ। ਜੇ ਲੇਖਕ ਚਾਹੁਣ ਤਾਂ, ਸੰਪਾਦਕ ਦੇ ਸੁਝਾਵਾਂ/ਨਿਯਮਾ ਦੀ ਪਾਬੰਦੀ
ਵਿੱਚ ਰਹਿ ਕੇ ਵਿਚਾਰ-ਚਰਚਾ ਨੂੰ ਸਫ਼ਲ ਤੇ ਸਾਰਥਕ ਬਣਾਉਣ ਦੇ ਨਾਲ ਨਾਲ ਸੰਪਾਦਕ ਦਾ ਬੋਝ ਵੀ ਘਟਾਇਆ
ਜਾ ਸਕਦਾ ਹੈ! !
ਗੁਰਇੰਦਰ ਸਿੰਘ ਪਾਲ
(29/01/11)
ਕਿਰਪਾਲ ਸਿੰਘ ਬਠਿੰਡਾ
ਪੰਥਕ ਏਕਤਾ ਸਮੇ ਦੀ ਲੋੜ ਹੈ, ਪਰ ਇਸ ਦਾ ਅਧਾਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ
ਹੋਵੇ
ਮੁਖ ਸੰਪਾਦਕ ਸ: ਮੱਖਣ ਸਿੰਘ ਜੀ, ਸ:
ਗੁਰਿੰਦਰ ਸਿੰਘ ਜੀ ਕੋਟਕਪੂਰਾ ਅਤੇ ਸਿੱਖ ਮਾਰਗ ਦੇ ਸਮੁੱਚੇ ਪਾਠਕ ਵੀਰ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ
ਫਤਹਿ।।
ਸ: ਗੁਰਿੰਦਰ ਸਿੰਘ ਕੋਟਕਪੂਰਾ ਪੱਤਰਕਾਰ `ਰੋਜ਼ਾਨਾ ਸਪੋਕਸਮੈਨ` ਨੇ ਆਪਣੇ ੨੪
ਜਨਵਰੀ ਨੂੰ ਲਿਖੇ ਪੱਤਰ ਵਿੱਚ `ਗੁਰੂ ਗ੍ਰੰਥ ਸਾਹਿਬ ਜੀ` ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਉਹ
ਕੁੱਝ ਕਹਿ ਦਿੱਤਾ ਹੈ ਜੋ ਸ: ਮੱਖਣ ਸਿੰਘ ਜੀ ਆਪਣੇ ੧੦ ਜਨਵਰੀ ਦੇ ਸੰਪਾਦਕੀ ਨੋਟ ਦੇ ਜਵਾਬ ਵਿੱਚ
ਅਖਵਾਉਣਾ ਚਾਹੁੰਦੇ ਸਨ, ਪਰ ਇਹ ਕਿਸੇ ਮਜ਼ਬੂਰੀ ਵੱਸ ਕਹਿ ਨਹੀਂ ਸਕੇ। ਪਰ ਹਾਲੀ ਵੀ ਇਨ੍ਹਾਂ ਆਪਣੇ
ਵੀਚਾਰ ਹੀ ਦੱਸੇ ਹਨ, ਇਹ ਨਹੀਂ ਮੰਨਿਆ ਕਿ ਇਸ ਵਿਸ਼ੇ `ਤੇ ਆਪਣੇ ਅਖ਼ਬਾਰ ਦੇ ਸੰਪਾਦਕ ਵਲੋਂ ਪ੍ਰਗਟ
ਕੀਤੇ ਗਏ ਵੀਚਾਰਾਂ ਨਾਲ ਉਹ ਸਹਿਮਤ ਹਨ ਜਾਂ ਨਹੀਂ। ਆਪਣੇ ਪੱਤਰ ਦੇ ਅਖੀਰਲੇ ਪਹਿਰੇ ਵਿੱਚ ਇਹ
ਲਿਖਣਾ:-
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦਾ
ਇਰਾਦਾ ਰੱਖਣ ਵਾਲੇ ਵਿਦਵਾਨਾਂ ਖਿਲਾਫ ਝੂਠੇ ਪੁਲਿਸ ਕੇਸ ਦਰਜ ਕਰਕੇ ਉਨਾਂ ਨੂੰ ਪੁਲਿਸ ਥਾਣਿਆਂ ਤੇ
ਅਦਾਲਤਾਂ `ਚ ਜਲੀਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਪੰਥਕ
ਵਿਦਵਾਨਾਂ ਦਾ ਆਪਸੀ ਕਾਟੋ-ਕਲੇਸ਼ ਸਿੱਖ ਵਿਰੋਧੀ ਤਾਕਤਾਂ ਦੇ ਹੌਂਸਲੇ ਬੁਲੰਦ ਕਰ ਰਿਹਾ ਹੈ ਤੇ ਸਿੱਖ
ਮੁਖੌਟਿਆਂ `ਚ ਛੁਪੀਆਂ ਸਿੱਖ ਵਿਰੋਧੀ ਤਾਕਤਾਂ ਦਿਨ-ਪ੍ਰਤੀ-ਦਿਨ ਸਿੱਖੀ ਦਾ ਘਾਣ ਕਰਨ `ਚ ਕਾਮਯਾਬ
ਹੋ ਰਹੀਆਂ ਹਨ। ਮੈਂ ਨਿੱਜੀ ਤੌਰ `ਤੇ ਦੁਨੀਆਂ ਭਰ ਦੇ ਸਿੱਖੀ ਸੋਚ ਰੱਖਣ ਵਾਲੇ ਪੰਥ ਦਰਦੀਆਂ ਨੂੰ
ਅਪੀਲ ਕਰਦਾ ਹਾਂ ਕਿ ਉਹ ਇਕ-ਦੂਜੇ ਖਿਲਾਫ ਤੋਹਮਤਾਂ ਲਾਉਣ, ਨਿੱਜੀ ਹਉਮੈ ਤਿਆਗ ਕੇ ਅਤੇ ਫੋਕੀ ਸ਼ੋਰਤ
ਤੋਂ ਪ੍ਰਹੇਜ਼ ਕਰਨ ਤੇ ਏਕਤਾ ਦਾ ਸਬੂਤ ਦਿੰਦਿਆਂ ਪੰਥ ਦੀ ਡੁੱਬਦੀ ਬੇੜੀ ਨੂੰ ਬਚਾਉਣ ਦਾ ਉਪਰਾਲਾ
ਕਰਨ। ਕਿਉਂਕਿ ਸਿੱਖ ਵਿਰੋਧੀ ਤਾਕਤਾਂ ਨੇ ਸਿੱਖ ਸੱਭਿਆਚਾਰ, ਅਮੀਰ-ਵਿਰਸੇ, ਇਤਿਹਾਸਕ ਗੁਰਦਵਾਰਿਆਂ
ਸਮੇਤ ਸਿੱਖੀ ਦੀ ਹਰ ਬਹੁਮੁੱਲੀ ਸ਼ੈਅ `ਤੇ ਕਬਜ਼ਾ ਕਰ ਲਿਆ ਹੈ। ਜੇਕਰ ਪੰਥ ਦਾ ਦਰਦ ਰੱਖਣ ਵਾਲੇ ਵੀਰ
ਸੁਚੇਤ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਹਨਤਾਂ ਪਾਉਣਗੀਆਂ।
ਸਿੱਧੇ ਰੂਪ ਵਿੱਚ, ਆਪਣੇ ਅਖ਼ਬਾਰ ਦੇ ਸੰਪਾਦਕ ਦੇ ਵੀਚਾਰਾਂ ਨਾਲ ਸਹਿਮਤੀ
ਪ੍ਰਗਟ ਕਰਦਿਆਂ ਉਨ੍ਹਾਂ ਨਾਲ ਹਮਦਰਦੀ ਜਤਾਉਂਦੇ ਹੋਏ, ਉਨ੍ਹਾਂ `ਤੇ ਦਰਜ਼ ਹੋਏ ਕੇਸ `ਤੇ ਅਫਸੋਸ
ਕੀਤਾ ਹੈ ਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਕ-ਦੂਜੇ ਖ਼ਿਲਾਫ ਤੋਹਮਤਾਂ ਲਾਉਣ ਤੇ ਫੋਕੀ
ਸ਼ੋਰਤ ਤੋਂ ਪ੍ਰਹੇਜ਼ ਕਰਨ ਅਤੇ ਨਿੱਜੀ ਹਉਮੈ ਤਿਆਗ ਕੇ ਏਕਤਾ ਦਾ ਸਬੂਤ ਦਿੰਦਿਆਂ ਉਨ੍ਹਾਂ ਦੀ ਪਿੱਠ
ਪੂਰਨ। ਮੈਂ ਇਸ ਅਪੀਲ ਵਿੱਚ ਕੁੱਝ ਵੀ ਗਲਤ ਨਹੀਂ ਸਮਝਦਾ ਪਰ ਬੁਝਾਰਤਾਂ ਪਾ ਕੇ ਨਿਰੀਆਂ ਅਪੀਲਾਂ
ਕਰਨ ਨਾਲ ਉਤਨੀ ਦੇਰ ਕੁੱਝ ਨਹੀਂ ਸਵਰਨਾ ਜਿੰਨੀ ਦੇਰ ਤੱਕ ਗੱਲ ਸਿੱਧੇ ਤੇ ਸਪਸ਼ਟ ਰੂਪ ਵਿੱਚ ਨਹੀਂ
ਕਹੀ ਜਾਂਦੀ ਅਤੇ ਦੂਜੇ ਨੂੰ ਦਿੱਤੀ ਜਾ ਰਹੀ ਨਸੀਹਤ ਖ਼ੁਦ ਆਪਣੇ `ਤੇ ਲਾਗੂ ਨਹੀਂ ਕੀਤੀ ਜਾਂਦੀ।
ਪਹਿਲੀ ਗੱਲ ਤਾਂ ਇਹ ਹੈ ਕਿ ਏਕਤਾ, ਟੀਚੇ ਤੇ ਸਿਧਾਂਤ ਨੂੰ ਮੁੱਖ ਰੱਖ ਕੇ ਹੋਈ ਇਕੱਤ੍ਰਤਾ ਨੂੰ
ਕਿਹਾ ਜਾ ਸਕਦਾ ਹੈ ਨਾ ਕਿ ਖੁਸ਼ਾਮਦੀਆਂ ਤੇ ਸੁਆਰਥੀਆਂ ਦੇ ਇਕੱਠ ਨੂੰ। ਸਾਡਾ ਸਿਧਾਂਤ ਹੈ,
ੴ
ਤੋਂ ਲੈ ਕੇ `ਨਾਨਕ
ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। `
ਤੱਕ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਤੌਰ `ਤੇ ਗੁਰੂ
ਮੰਨਣਾ, ਤੇ ਟੀਚਾ ਹੈ: ੧. ਇਸ `ਤੇ ਕਿਸੇ ਕਿਸਮ ਦੇ ਕਿੰਤੂ ਪ੍ਰੰਤੂ ਤੇ ਵਾਦ-ਵਿਵਾਦ ਨੂੰ ਰੋਕਣਾ।
੨. ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਬਹਾਲ ਕਰਵਾਉਣ ਲਈ ਇਸ ਦੇ ਬਰਾਬਰ ਲਾਏ ਜਾ ਰਹੇ ਕਿਸੇ ਹੋਰ
ਗ੍ਰੰਥ, ਵਿਅਕਤੀ, ਮੂਰਤੀ ਦੇ ਆਸਣ ਦਾ ਵਿਰੋਧ ਕਰਨਾ। ੩. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਉਪਦੇਸ਼
ਨੂੰ ਆਪ ਸਮਝਣਾ, ਮੰਨਣਾ ਅਤੇ ਦੁਨੀਆਂ ਦੇ ਹਰ ਕੋਨੇ ਵਿੱਚ ਪ੍ਰਚਾਰਨਾ।
ਸ: ਗੁਰਿੰਦਰ ਸਿੰਘ ਜੀ ਆਪਣੇ ਪੱਤਰ ਅਨੁਸਾਰ ਖ਼ੁਦ ਤਾਂ ੬ ਗੁਰੂ ਸਾਹਿਬਾਨ,
੧੫ ਭਗਤਾਂ, ੧੧ ਭੱਟਾਂ ਅਤੇ ੪ ਗੁਰਸਿੱਖਾਂ (੪ ਨਹੀਂ ੩ ਹਨ) ਦੀ ਬਾਣੀ ਅਤੇ ੧੪੩੦ ਪੰਨਿਆਂ ਵਾਲੇ
ਗ੍ਰੰਥ ਨੂੰ ਸਿਰਫ ਸਿੱਖਾਂ ਦਾ ਹੀ ਨਹੀਂ ਬਲਕਿ ਸਾਰੇ ਸੰਸਾਰ ਦੇ ਲੋਕਾਂ, ਭਾਵ ਸਮੁੱਚੀ ਮਾਨਵਤਾ ਦਾ
ਗੁਰੂ ਮੰਨ ਰਹੇ ਹਨ ਹਾਲਾਂ ਕਿ ਜਿਨ੍ਹਾਂ ਨੂੰ ਉਹ ਏਕਤਾ ਲਈ ਸੱਦਾ ਦੇ ਰਹੇ ਹਨ ਉਹ ੧੪੩੦ ਨਹੀਂ ੧੪੨੯
ਪੰਨਿਆਂ `ਤੇ ਦਰਜ਼ ਗੁਰਬਾਣੀ ਨੂੰ ਗੁਰੂ ਮੰਨਦੇ ਹਨ ਤੇ ੧੪੩੦ਵੇਂ ਪੰਨੇ `ਤੇ ਦਰਜ਼ ਰਾਗਮਾਲਾ ਨੂੰ
ਬਾਣੀ ਨਹੀਂ ਮੰਨਦੇ ਪਰ ਜਿਸ ਸੰਪਾਦਕ ਦੇ ਸਮਰਥਨ ਵਿੱਚ ਏਕਤਾ ਕਰਨ ਦੀਆਂ ਅਪੀਲਾਂ ਕਰ ਰਹੇ ਹਨ ਉਹ
ਤਾਂ ਕਹਿੰਦੇ ਹਨ ਕਿ ਸਿਰਫ ਬਾਬੇ ਨਾਨਕ ਦੀ ਬਾਣੀ ਹੀ ਮੰਨਣਯੋਗ ਹੈ ਤੇ ਬਾਕੀ ਸਭ ਰਲਾਵਟ ਹੈ, ਬਾਬੇ
ਨਾਨਕ ਦੀ ਅਸਲ ਬਾਣੀ ਵੀ ਸ੍ਰੀਚੰਦੀਆਂ ਨੇ ਸਾੜ ਦਿੱਤੀ ਹੈ ਤੇ ਮੌਜੂਦਾ ਬਾਣੀ ਵਿੱਚ ਬੇਅੰਤ
ਤਬਦੀਲੀਆਂ ਕਰ ਦਿੱਤੀਆਂ ਹਨ। ਉਹ ਤਾਂ ਇਹ ਵੀ ਲਿਖ ਰਹੇ ਹਨ ਕਿ ਸ਼ਬਦ ਗੁਰੂ ਜਿਸ ਨੂੰ ਬਾਬੇ ਨਾਨਕ ਨੇ
ਆਪਣਾ ਗੁਰੂ ਕਿਹਾ ਸੀ ਉਹ ਸ਼ਬਦ ਮੌਜੂਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੀ ਨਹੀਂ ਅਤੇ ਨਾ ਹੀ ਉਹ
ਦੁਨੀਆਂ ਦੀ ਕਿਸੇ ਮਨੁਖੀ ਭਾਸ਼ਾ ਵਿੱਚ ਬਿਆਨ ਹੀ ਕੀਤਾ ਜਾ ਸਕਦਾ ਹੈ। ਸਿੱਖ ਮਾਰਗ ਦੇ ਮੁੱਖ ਸੰਪਾਦਕ
ਸਾਹਿਬ ਵੀ ਆਪਣੀਆਂ ਸੰਪਾਦਕੀ ਟਿੱਪਣੀਆਂ ਲਿਖ ਲਿਖ ਕੇ ਜੋਰ ਲਾ ਹਟੇ, ਕਿ ਸਪੋਕਸਮੈਨ ਦੇ ਸਮਰਥਕ
ਦੱਸਣ ਕਿ ਉਹ ਉਨ੍ਹਾਂ ਦੀਆਂ ਇਨ੍ਹਾਂ ਲਿਖਤਾਂ ਨਾਲ ਸਹਿਮਤ ਹਨ ਜਾਂ ਨਹੀਂ। ੧੦ ਜਨਵਰੀ ਨੂੰ ਸੰਪਾਦਕ
ਸਾਹਿਬ ਨੂੰ ਇਥੋਂ ਤੱਕ ਲਿਖਣਾ ਪਿਆ:-
ਤੁਹਾਡੇ ਕੋਲ ਝੂਠੀ ਖੁਸ਼ਾਮਦੀ ਹੈ, ਸੱਚ
ਨਹੀਂ। ਜੇ ਕਰ ਤੁਹਾਡੇ ਕੋਲ ਸੱਚ ਹੈ ਤਾਂ ਸੱਚੀ ਗੱਲ ਕਰਕੇ ਜਵਾਬ ਦਿਓ ਕਿ ਜੋਗਿੰਦਰ ਸਿੰਘ ਨੇ ਜੋ
ਲਿਖਆ ਹੈ ਉਸ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ? ਝੂਠੇ ਬਹਾਨੇ ਇੱਥੇ ਨਹੀਂ ਚੱਲਣੇ। ਗੱਲ ਸਿੱਧੀ ਤੇ
ਸਪਸ਼ਟ ਕਰੋ। ਇਸ ਬਾਰੇ ਤੁਹਾਡੇ ਕੋਲ ੩੧ ਜਨਵਰੀ ਤੱਕ ਸਮਾ ਹੈ ਸੋਚ ਕੇ ਜਵਾਬ ਦੇਣ ਦਾ।
ਪਰ ਸ: ਅਤਿੰਦਰਪਾਲ ਸਿੰਘ ਵੈਨਕੂਵਰ ਨੂੰ ਛੱਡ ਕੇ ਗੁਰਿੰਦਰ
ਸਿੰਘ ਕੋਟਕਪੂਰੇ ਸਮੇਤ ਸਪੋਕਸਮੈਨ ਦੇ ਕਿਸੇ ਸਮਰਥਕ ਨੇ ਇਹ ਦੱਸਣ ਦਾ ਹੌਸਲਾ ਨਹੀਂ ਕੀਤਾ ਕਿ ਉਹ
ਇਨ੍ਹਾਂ ਲਿਖਤਾਂ ਨਾਲ ਸਹਿਮਤ ਹਨ ਜਾਂ ਨਹੀਂ।
ਸਪੋਕਸਮੈਨ ਵਿੱਚ ਵਰਤੀਆਂ ਗਈਆਂ ਗੁਰਬਾਣੀ ਦੀਆਂ ਤੁਕਾਂ `ਚ ਸ਼ਬਦ ਜੋੜਾਂ
ਦੀਆਂ ਗਲਤੀਆਂ ਦਾ ਵੇਰਵਾ ਦੇ ਕੇ ੨੬ ਜਨਵਰੀ ਨੂੰ ਭੈਣ ਦਲਜੀਤ ਕੌਰ ਬੀ. ਟੈੱਕ. ਨੇ ਲਿਖਿਆ:-
ਜਿਸ ਅਖਬਾਰ ਵਿਚ, ਜਿਨ੍ਹਾਂ ਵਿਦਵਾਨਾਂ ਦੀ ਨਿਗਰਾਨੀ ਹੇਠ, ਪੰਦਰਾਂ ਦਿਨਾਂ ਦੀਆਂ, ਅੱਠ ਤੁੱਕਾਂ ਦੇ
ਉਤਾਰੇ ਵਿੱਚ ਹੀ ਦਰਜਣਾ ਗਲਤੀਆਂ ਹੋਣ, ਉਸ ਨੂੰ ਬੇਨਤੀ ਕਰਨੀ ਕਿ ਉਹ ਦੂਸਰਿਆਂ ਨੂੰ ਗਲਤੀਆਂ ਕਰਨ
ਤੋਂ ਰੋਕਣ, ਕਿੰਨੀ ਕੁ ਜਾਇਜ਼ ਮੰਨੀ ਜਾ ਸਕਦੀ ਹੈ? ਉਨ੍ਹਾਂ ਵਲੋਂ ਗੁਰਬਾਣੀ ਦੇ ਸਿਧਾਂਤ ਨੂੰ
ਦੁਨੀਆਂ ਵਿਚ, ਕਿਸ ਰੂਪ `ਚ ਪੇਸ਼ ਕੀਤਾ ਜਾਵੇਗਾ? ਕੀ ਸਪੋਕਸਮੈਨ ਦੇ ਸ਼ੁਭਚਿੰਤਕ, ਸਮਰਥਿਕ, ਸ.
ਜੋਗਿੰਦਰ ਸਿੰਘ ਜੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਉਹ, ਅਖਬਾਰ ਦਾ ਕੰਮ, ਅਖਬਾਰ ਵਾਂਗ ਚਲਾ
ਕੇ, ਪੰਥ ਦੀ ਸੇਵਾ ਕਰਦੇ ਹੋਏ, ਗੁਰਬਾਣੀ ਨਾਲ ਖਿਲਵਾੜ ਕਰਨਾ ਬੰਦ ਕਰਨ?
ਪਰ ਅੱਜ ਤੱਕ ਇਸ ਪ੍ਰਸ਼ਨ ਦਾ ਵੀ ਕਿਸੇ ਨੇ ਜਵਾਬ ਨਹੀਂ
ਦਿੱਤਾ। ਕੀ ਇਸ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਸਪੋਕਸਮੈਨ ਦੇ ਸਮਰਥਕਾਂ ਨੇ ਖੁਸ਼ਾਮਦੀ ਹੋਣ ਦੀਆਂ
ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ?
੧੦ ਜਨਵਰੀ ਨੂੰ ਸਪੋਕਸਮੈਨ ਦੇ ਇੱਕ ਸਮਰਥਕ ਸ: --- ਨੇ ਸੰਪਾਦਕ ਸ: ਮੱਖਣ
ਸਿੰਘ ਨੂੰ ਲਿਖਿਆ:- ਗੁਲਾਮ
ਬਿਰਤੀ ਵਾਲਾ ਬੰਦਾ ਸਿੱਖ ਨਹੀ ਹੁੰਦਾ। ਸਿੱਖ, (ਖਾਲਸੇ) ਦਾ ਮਤਲਬ ਉਹ ਅਜਾਦ ਹਸਤੀ ਜਿਹੜੀ ਸਿਰਫ
ਪਰਮਾਤਮਾ ਦੇ ਅਧੀਨ ਹੈ ਜੋ ਕਿਸੇ ਦੇ ਅੰਡਰ ਕੰਮ ਨਹੀ ਕਰਦੀ।
ਕੀਸ:
-- ਸਮੇਤ ਸਪੋਕਸਮੈਨ ਦੇ ਸਮਰਥਕ ਇਹ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਆਪਣਾ ਫ਼ੁਰਮਾਨ ਉਨ੍ਹਾਂ ਖ਼ੁਦ `ਤੇ
ਤੇ ਵੀ ਲਾਗੂ ਹੋ ਸਕਦਾ ਹੈ ਜਾਂ ਨਹੀਂ? ਕੀ ਉਹ ਦੱਸ ਸਕਦੇ ਹਨ ਕਿ ਖੁਸ਼ਾਮਦੀ ਹੋਣ ਜਾਂ ਗੁਲਾਮ
ਬ੍ਰਿਤੀ ਹੋਣ ਵਿੱਚੋਂ ਕਿਹੜਾ ਕਾਰਣ ਹੈ ਕਿ ਉਹ ਆਪਣੀ ਜ਼ਮੀਰ ਦੀ ਅਵਾਜ਼ ਨਹੀਂ ਦੱਸ ਸਕੇ।
ਸ: ਗੁਰਿੰਦਰ ਸਿੰਘ ਜੀ ਨੇ
ਨਿੱਜੀ ਤੌਰ `ਤੇ ਦੁਨੀਆਂ ਭਰ ਦੇ
ਸਿੱਖੀ ਸੋਚ ਰੱਖਣ ਵਾਲੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਕ-ਦੂਜੇ ਖਿਲਾਫ ਤੋਹਮਤਾਂ ਲਾਉਣ
ਤੋਂ ਪ੍ਰਹੇਜ਼ ਕਰਕੇ, ਨਿੱਜੀ ਹਉਮੈ ਅਤੇ ਫੌਕੀ ਸ਼ੌਹਰਤ ਦਾ ਤਿਆਗ ਕਰਕੇ ਤੇ ਏਕਤਾ ਦਾ ਸਬੂਤ ਦਿੰਦਿਆਂ
ਪੰਥ ਦੀ ਡੁੱਬਦੀ ਬੇੜੀ ਨੂੰ ਬਚਾਉਣ ਦਾ ਉਪਰਾਲਾ ਕਰਨ।
ਪਰ ਸ: ਗੁਰਿੰਦਰ ਸਿੰਘ ਜੀ ਦੀਆਂ ਨਜ਼ਰਾਂ ਵਿੱਚ ਜੋਗਿੰਦਰ
ਸਿੰਘ ਤੋਂ ਵੱਡਾ ਸਿੱਖੀ ਸੋਚ ਰੱਖਣ ਵਾਲਾ ਕੋਈ ਹੋਰ ਪੰਥ ਦਰਦੀ ਤਾਂ ਹੈ ਹੀ ਨਹੀਂ। ਇਸ ਲਈ ਉਹ ਦੱਸਣ
ਕਿ ਕੀ ਕਦੀ ਇਹ ਅਪੀਲ ਉਸ ਨੇ ਇਸ ਪੰਥ ਦਰਦੀ ਨੂੰ ਵੀ ਕੀਤੀ ਹੈ? ਜੇ ਕੀਤੀ ਹੈ ਤਾਂ ਕੀ ਉਨ੍ਹਾਂ ਨੇ
ਇਸ `ਤੇ ਕੋਈ ਅਮਲ ਕੀਤਾ ਹੈ? ਉਹ ਤਾਂ ਉਕਤ ਸਵਾਲ ਪੁੱਛਣ ਵਾਲਿਆਂ `ਤੇ ਝੱਟ ਗੋਲਕਾਂ `ਤੇ ਪਲਣ ਵਾਲੇ
ਪੁਜਾਰੀਵਾਦ ਦਾ ਹਿੱਸਾ ਹੋਣ ਦੀਆਂ ਤੂਹਮਤਾਂ ਲਾ ਦਿੰਦਾ ਹੈ। ਘੱਟ ਤਾਂ ਗੁਰਿੰਦਰ ਸਿੰਘ ਸਮੇਤ
ਉਨ੍ਹਾਂ ਦੇ ਹੋਰ ਸਮਰਥਕ ਵੀ ਨਹੀਂ ਹਨ। ਉਹ ਵੀ ਆਪਣੀ ਖੁਸ਼ਾਮਦੀ ਦੇ ਨੰਬਰ ਵਧਾਉਣ ਖ਼ਾਤਰ ਇਹ ਸਵਾਲ
ਪੁੱਛਣ ਵਾਲਿਆਂ `ਤੇ ਤੂਹਮਤਾਂ ਲਾਉਣ ਦੀ ਝੜੀ ਲਾ ਦਿੰਦੇ ਹਨ। (ਜੇ ਉਹ ਚਾਹੁਣ ਤਾਂ ਉਨ੍ਹਾਂ ਵਾਲੋਂ
ਲਾਈਆਂ ਤੂਹਮਤਾਂ ਦੀ ਸੂਚੀ ਪੇਸ਼ ਕੀਤੀ ਜਾ ਸਕਦੀ ਹੈ)। ਸ: ਬਲਦੇਵ ਸਿੰਘ ਜੀ ਫਿਰੋਜ਼ਪੁਰ ਨੇ ੨੮
ਜਨਵਰੀ ਨੂੰ ਬੜਾ ਸੋਹਣਾ ਲਿਖਿਆ ਹੈ:
ਸ਼ਰਾਬ ਦੇ ਨੱਸ਼ੇ ਨੂੰ ਸਾਰੇ ਹੀ ਮਾੜਾ
ਗਿਣਦੇ ਹਨ, ਪੀਣ ਵਾਲੇ ਵੀ ਇਸ ਨੂੰ ਮਾੜਾ ਕਹਿੰਦੇ ਹਨ, ਪਰ ਮਾੜਾ ਕਹਿਣ ਵਾਲੇ ਵੀ, ਪੀਤੀ ਫਿਰ ਵੀ
ਜਾਂਦੇ ਹਨ। ਝਗੜੇ ਨੂੰ ਸਾਰੇ ਹੀ ਮਾੜਾ ਕਹਿੰਦੇ ਹਨ, ਪਰ ਕਰੀ ਫਿਰ ਵੀ ਸਾਰੇ ਹੀ ਜਾਂਦੇ ਹਨ।
ਇਸ ਦਾ ਮੁੱਖ ਕਾਰਣ ਇਹੋ ਹੈ ਕਿ ਨਸੀਹਤਾਂ ਦੇਣ
ਵਾਲੇ ਸਿਰਫ ਦੂਸਰਿਆਂ ਨੂੰ ਨਸੀਹਤਾਂ ਦੇਣ `ਤੇ ਹੀ ਸਾਰਾ ਜ਼ੋਰ ਲਾਈ ਜਾ ਰਹੇ ਹਨ ਆਪ ਖ਼ੁਦ ਉਨ੍ਹਾਂ
`ਤੇ ਅਮਲ ਕਰਨ ਤੋਂ ਕੋਹਾਂ ਦੂਰ ਹਨ। ਸੋ ਏਕਤਾ ਚਾਹੁਣ ਵਾਲੇ ਸ: ਗੁਰਿੰਦਰ ਸਿੰਘ ਸਮੇਤ ਸਾਰਿਆਂ ਨੂੰ
ਬੇਨਤੀ ਹੈ ਕਿ ਪਹਿਲਾਂ ਤਾਂ ਉਹ ਇਹ ਨਿਸ਼ਾਨਦੇਹੀ ਕਰਨ ਕਿ ਗੋਲਕਾਂ `ਤੇ ਪਲਣ ਵਾਲੇ ਤੇ ਪੁਜਾਰੀਵਾਦ
ਦੇ ਸਮਰਥਕ ਕਿਹੜੇ ਹਨ ਤੇ ਇਨ੍ਹਾਂ ਦਾ ਵਿਰੋਧ ਕਰਨ ਵਾਲੇ ਕਿਹੜੇ ਹਨ। ਦੂਸਰੇ ਨੰਬਰ `ਤੇ ਉਨ੍ਹਾਂ
ਲੇਖਕਾਂ ਤੇ ਵਿਦਵਾਨਾਂ ਦੀ ਨਿਸ਼ਾਨਦੇਹੀ ਕਰਨ ਜਿਹੜੇ ਦੋਵਾਂ ਧਿਰਾਂ ਵਿੱਚੋਂ ਕਿਸੇ ਇੱਕ ਧਿਰ ਤੋਂ
ਤਨਖ਼ਾਹ ਲੈ ਕੇ ਜਾਂ ਕੋਈ ਹੋਰ ਸੁਆਰਥ ਪੂਰਾ ਕਰਨ ਲਈ ਖੁਸ਼ਾਮਦੀ ਕਰਨ ਲਈ ਹੀ ਲਿਖ ਰਹੇ ਹਨ ਪਰ ਉਨ੍ਹਾਂ
ਦੀਆਂ ਲਿਖਤਾਂ ਵਿੱਚ ਕੋਈ ਸੱਚਾਈ ਨਹੀਂ ਹੈ। ਤੀਸਰੇ ਨੰਬਰ `ਤੇ ੧੦ ਜਨਵਰੀ ਦੀ ਸੰਪਾਦਕੀ ਟਿੱਪਣੀ ਦਾ
ਜਵਾਬ ਦੇਣ ਲਈ ਤੁਹਾਡੇ ਸਾਰਿਆਂ ਪਾਸ ਸਿਰਫ ਦੋ ਦਿਨ ਬਾਕੀ ਰਹਿੰਦੇ ਹਨ ਇਸ ਲਈ ੩੧ ਜਨਵਰੀ ਤੱਕ ਸਪਸ਼ਟ
ਸ਼ਬਦਾਂ ਵਿੱਚ ਜਵਾਬ ਦੇ ਕੇ ਲਾਈਨ ਦੇ ਇੱਕ ਪਾਸੇ ਖੜ੍ਹੇ ਹੋਣ ਦੀ ਖੇਚਲ ਕੀਤੀ ਜਾਵੇ ਜੀ ਤਾ ਕਿ ਏਕਤਾ
ਕਰਨ ਦੇ ਚਾਹਵਾਨ ਆਪਣੀ ਮਨਪਸੰਦ ਦੀ ਸੋਚ ਵਾਲਿਆਂ ਨਾਲ ਏਕਤਾ ਕਰਨ ਦਾ ਰਾਹ ਤਲਾਸ਼ ਕਰ ਸਕਣ। ਵੀਚਾਰਾਂ
ਦੀ ਸਾਂਝ ਅਤੇ ਸਿਧਾਂਤ ਤੇ ਟੀਚਾ ਤਹਿ ਕੀਤੇ ਬਿਨਾਂ ਏਕਤਾ ਦੀਆਂ ਗੱਲਾਂ ਕਰਨੀਆਂ ਰੇਤ ਦੇ ਕਿਲੇ
ਉਸਾਰਣ ਦੇ ਬਰਾਬਰ ਹੈ। ਪਰ ਜੇ ਏਕਤਾ ਲਈ ਆਪਣੇ ਆਪਣੇ ਪੈਮਾਨੇ ਮਿਥ ਲਏ ਜਾਣ ਜਿਵੇਂ ਸ਼੍ਰੋਮਣੀ ਕਮੇਟੀ
ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਨੇ ਏਕਤਾ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਨੂੰ ਹੀ
ਪੈਮਾਨਾ ਮਿੱਥ ਲਿਆ। ਇੱਕ ਹੋਰ ਧਿਰ ਏਕਤਾ ਦਾ ਸੂਤਰਧਾਰ ਸਿੱਖ ਰਹਿਤ ਮਰਯਾਦਾ ਨੂੰ ਮੰਨ ਰਹੀ ਹੈ।
ਤੀਜੀ ਸਪੋਕਸਮੈਨ ਦੀ ਧਿਰ ਹੈ ਜੋ ਸਿਧਾਂਤ ਦੀ ਕੀਮਤ `ਤੇ ਕਿਸੇ ਨਾਲ ਵੀ ਏਕਤਾ ਕਰਨ ਦੇ ਹਾਮੀ ਨਹੀਂ
ਹਨ ਪਰ ਆਪਣਾ ਸਿਧਾਂਤ ਦੱਸਣ ਲਈ ਤਿਆਰ ਨਹੀਂ ਹਨ। ਇੱਕ ਹੋਰ ਧਿਰ ਨੂੰ ਅਨੰਦ ਕਾਰਜ਼ ਸਮੇਂ ਲੜਕੀ ਦਾ
ਖੱਬੇ ਪਾਸੇ ਤੇ ਲੜਕੇ ਦਾ ਸੱਜੇ ਪਾਸੇ ਬੈਠਣਾ, ਲਾਵਾਂ ਦਾ ਪਾਠ ਕਰਨਾ, ਪ੍ਰਕਰਮਾ ਕਰਨੀਆਂ ਸਾਰਾ ਹੀ
ਬ੍ਰਹਮਣੀ ਕਰਮ ਦਿੱਸ ਰਿਹਾ ਹੈ। ਜੇ ਇਹ ਬ੍ਰਹਮਣੀ ਕਰਮ ਹੈ ਤਾਂ ਕ੍ਰਿਪਾ ਕਰਕੇ ਦੱਸੋ ਕਿ ਗੁਰੂ
ਗ੍ਰੰਥ ਸਾਹਿਬ `ਚੋਂ ਹੁਕਮ ਲੈਣ ਦੀ ਜੋ ਮਰਯਾਦਾ ਤੁਸੀਂ ਲਿਖੀ ਹੈ: `ਹੁਕਮ`
ਲੈਣ ਲੱਗਿਆਂ ਖੱਬੇ ਪੰਨੇ ਦੇ ਉੱਤਲੇ ਪਾਸਿਉਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ
ਚਾਹੀਦਾ ਹੈ, ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ
ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸਲੋਕ ਤੇ ਪਉੜੀ
ਪੜ੍ਹਨੀ ਚਾਹੀਦੀ ਹੈ। ਸ਼ਬਦ ਦੇ ਅੰਤ ਵਿੱਚ ਜਿੱਥੇ `ਨਾਨਕ` ਨਾਮ ਆ ਜਾਵੇ, ਉਸ ਤੁੱਕ ਤੇ ਭੋਗ ਪਾਇਆ
ਜਾਵੇ। ਕੀ ਇਹ ਬ੍ਰਹਮਣੀ ਕਰਮ ਨਹੀਂ ਹੈ? ਜੇ
ਸਿਧਾਂਤ ਹੀ ਸਮਝਣਾ ਹੈ ਤਾਂ ਖੱਬੇ ਸੱਜੇ ਪਾਸੇ ਦਾ ਕੀ ਫਰਕ ਹੈ, ਕੋਈ ਵੀ ਸ਼ਬਦ ਪੜ੍ਹਿਆ ਜਾ ਸਕਦਾ
ਹੈ? ਜੇ ਇਹ ਸਿਰਫ ਏਕਤਾ ਤੇ ਇਕਸਾਰਤਾ ਲਈ ਹੈ, ਤਾਂ ਅਨੰਦ ਕਾਰਜ਼ ਦੀ ਮਰਯਾਦਾ ਵਿੱਚ ਕੀ ਗਲਤੀ ਹੈ?
ਗੁਰਿੰਦਰ ਸਿੰਘ ਜੀ ਨੇ ਲਿਖਆ ਹੈ:
ਅਫਸੋਸ ਇਸ ਗੱਲ ਦਾ ਹੈ ਕਿ ਪੰਥਕ
ਵਿਦਵਾਨਾਂ ਦਾ ਆਪਸੀ ਕਾਟੋ-ਕਲੇਸ਼ ਸਿੱਖ ਵਿਰੋਧੀ ਤਾਕਤਾਂ ਦੇ ਹੌਂਸਲੇ ਬੁਲੰਦ ਕਰ ਰਿਹਾ
ਹੈ। ਪਰ ਕੀ ਤੁਸੀਂ ਨਹੀਂ ਸਮਝ ਰਹੇ ਕਿ ਇਸ ਕਾਟੋ ਕਲੇਸ਼ ਦਾ
ਮੁੱਖ ਕਾਰਣ ਹੈ ਕਿ ਫੋਕੀ ਸ਼ੋਹਰਤ ਲਈ ਅਤੇ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਲਈ ਬਿਨਾਂ ਮਤਲਬ ਤੁਸੀਂ
ਸਭ ਪੰਥਕ ਮਾਨਤਾਵਾਂ ਨੂੰ ਰੱਦ ਕਰਨ `ਤੇ ਤੁਲੇ ਹੋਏ ਹੋ? ਕੀ ਪੰਥ ਵਿੱਚ ਸਿਧਾਂਤਕ ਏਕਤਾ ਲਈ ਤੁਸੀਂ
ਕੋਈ ਯਾਰਡਸਟਿੱਕ ਤਹਿ ਕੀਤੀ ਹੈ? ਮੇਰੇ ਖ਼ਿਆਲ ਵਿੱਚ ਕੋਈ ਵੀ ਨਹੀਂ। ਮੇਰੇ ਇਸ ਖ਼ਿਆਲ ਦਾ ਆਧਾਰ ਇਹ
ਹੈ ਕਿ ਜਿਹੜਾ ਵਿਅਕਤੀ ਆਜ਼ਾਦ ਰੂਪ ਵਿੱਚ ਆਪਣੀ ਨਿੱਜੀ ਰਾਇ ਨਹੀਂ ਦੱਸ ਸਕਦਾ ਉਹ ਪੰਥਕ ਏਕਤਾ ਲਈ
ਯਾਰਡਸਟਿੱਕ ਤਹਿ ਕਰਨ ਦੀ ਕਾਬਲੀਅਤ ਕਿਥੋਂ ਰੱਖ ਸਕਦਾ ਹੈ? ਤੁਹਾਡੀ ਯਰਡਸਟਿੱਕ ਸਿਰਫ ਇਹ ਹੈ ਕਿ
ਪੁਜਾਰੀਵਾਦ, ਅਖੌਤੀ ਜਥੇਦਾਰਾਂ ਤੇ ਦਸਮ ਗ੍ਰੰਥ ਦੀ ਜੋ ਮਿੱਟੀ ਪਲੀਤ ਸਪੋਕਸਮੈਨ ਨੇ ਕੀਤੀ ਹੈ ਹੋਰ
ਕੋਈ ਨਹੀਂ ਕਰ ਸਕਦਾ। ਤੁਹਾਡੇ ਇਸ ਕਥਨ ਨਾਲ ਅਸੀਂ ਸਹਿਮਤ ਹਾਂ ਤੇ ਤੁਹਾਡੀ ਇਸ ਦਲੇਰੀ ਦੀ ਦਾਦ
ਦਿੰਦੇ ਹਾਂ ਪਰ ਇਸ ਹੱਦ ਤੋਂ ਅੱਗੇ ਜਾ ਕੇ ਸਮਰਥਨ ਉਸ ਸਮੇਂ ਤੱਕ ਨਹੀਂ ਦਿੱਤਾ ਜਾ ਸਕਦਾ ਜਦ ਤੱਕ
ਇਹ ਯਕੀਨ ਨਹੀਂ ਦਿਵਾਇਆ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਸਬੰਧੀ ਵਿਵਾਦ ਉਠਾ ਕੇ ਭਾਰੀ ਗਲਤੀ ਕੀਤੀ
ਹੈ ਤੇ ਅੱਗੇ ਤੋਂ ਇਹ ਗਲਤੀ ਦੁਹਰਾਈ ਨਹੀਂ ਜਾਵੇਗੀ।
ਸ: ਬਲਦੇਵ ਸਿੰਘ ਫਿਰੋਜ਼ਪੁਰ ਨੇ ਬੜਾ ਸੋਹਣਾ ਲਿਖਿਆ ਹੈ:
ਜੇ ਕੋਈ ਗਲਤੀ ਨਾਲ ਕਿਸੇ ਦੇ ਗੁਣ ਦੀ
ਤਰੀਫ ਕਰ ਬੈਠੇ ਤਾਂ ਅਸੀਂ ਦੁਖੀ ਹੋ ਜਾਂਦੇ ਹਾਂ। ਆਪਣੇਂ ਔਗੁਣ ਜਾਂ ਗਲਤੀਆਂ ਸਾਨੂੰ ਕਿਸੇ ਨੂੰ ਵੀ
ਨਜ਼ਰ ਨਹੀਂ ਆਉਂਦੇ। ਜੇ ਕੋਈ ਸਾਨੂੰ ਦੱਸੇ ਤਾਂ ਜਿੰਨਾਂ ਚਿਰ ਅਸੀਂ ਬਦਲੇ ਵਿੱਚ ਉਸ ਦੀਆਂ ਦਸ ਵੀਹ
ਜਾਇਜ ਨਜਾਇਜ ਗਲਤੀਆਂ ਨਹੀਂ ਗਿਣਾ ਦੇਂਦੇ ਸਾਨੂੰ ਸ਼ਾਤੀ ਨਹੀਂ ਮਿਲਦੀ, ਸਾਡਾ ਬਦਲਾ ਪੂਰਾ ਨਹੀਂ
ਹੁੰਦਾ। ਇਸ ਲਈ ਮੈਨੂੰ ਪਤਾ ਹੈ ਕਿ ਤੁਸੀਂ
ਆਪਣੀਆਂ ਗਲਤੀਆਂ ਮੰਨਣ ਦੀ ਥਾਂ ਮੇਰੀਆਂ ਗਲਤੀਆਂ ਦੀ ਲੰਬੀ ਸੂਚੀ ਜਰੂਰ ਪੇਸ਼ ਕਰੋਗੋ। ਮੈਂ ਆਪਣੀਆਂ
ਗਲਤੀਆਂ ਸੁਣਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਪਰ ਬੇਨਤੀ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਡੀਆਂ
ਲਿਖਤਾਂ ਦੀ ਕੱਟਪੇਸਟ ਤਰੀਕਾਂ ਸਹਿਤ ਪੇਸ਼ ਕੀਤੀ ਹੈ ਇਸੇ ਤਰ੍ਹਾਂ ਤੁਸੀਂ ਵੀ ਸਬੂਤ ਨੱਥੀ ਜਰੂਰ ਕਰ
ਦੇਣਾ ਜੀ ਤਾ ਕਿ ਮੇਰੇ ਸਮੇਤ ਸਾਰੇ ਪਾਠਕ ਇਸ ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕਰ ਸਕਣ ਜੀ।
ਧੰਨਵਾਦ
ਕਿਰਪਾਲ ਸਿੰਘ ਬਠਿੰਡਾ
+੯੧ ੯੮੫੫੪ ੮੦੭੯੭
(29/01/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਅਮਰਜੀਤ ਕੌਰ ਪੁਰੇਵਾਲ ਜੀ!
ਬਹਿਸ ਨੂੰ ਜਿੰਨਾ ਮਰਜੀ ਵਧਾਈ ਜਾਵੋ ਕਦੇ ਖ਼ਤਮ ਨਹੀਂ ਹੁੰਦੀ। ਨਾ ਹੀ ਇਸ
ਵਿੱਚੋਂ ਕੁੱਝ ਹਾਸਲ ਹੁੰਦਾ ਹੈ। ਸੋ ਮੈਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਮੁਖ ਮੁੱਦੇ ਦੀ ਗੱਲ ਬਾਰੇ
ਵਿਚਾਰ ਕਰਨੀ ਚਾਹੁੰਦਾ ਹਾਂ।
ਮੁੱਖ ਮੁੱਦਾ ਸੀ ਕਿ ਕੀ ਗੁਰਬਾਣੀ ਵਿਆਕਰਣ ਦੇ ਆਧਾਰ ਤੇ ਲਿਖੀ ਗਈ ਹੈ ਕਿ
ਨਹੀਂ? ਇਸ ਸੰਬੰਧ ਵਿੱਚ। ਪਹਿਲਾਂ ਮੈਂ ਆਪਣੇ ਵਿਚਾਰ ਦੱਸ ਦਿਆਂ:
ਪਰਮਾਤਮਾ ਵੱਲੋਂ ਗੁਰੂ ਸਾਹਿਬਾਂ ਨੂੰ ਵਿਚਾਰਾਂ ਦੇ ਜਰੀਏ ਜਿਸ ਤਰ੍ਹਾਂ ਦਾ
ਗਿਆਨ ਹਾਸਲ ਹੋਇਆ ਉਸ ਨੂੰ ਗੁਰੂ ਸਾਹਿਬਾਂ ਨੇ ਸਮੇਂ ਅਤੇ ਸਥਾਨ ਦੀ ਪ੍ਰਚੱਲਤ ਬੋਲੀ ਦੇ ਆਧਾਰ ਤੇ
ਪ੍ਰਚੱਲਤ ਗੁਰਮੁਖੀ ਲੀਪੀ ਅਤੇ ਵਿਆਕਰਣ ਵਰਤ ਕੇ ਦਰਜ ਕਰ ਦਿੱਤਾ।
(ਆਪ ਜੀ ਦੇ 28-01-11 ਵਾਲੇ ਪੱਤਰ ਵਿੱਚ ਆਏ ਸਵਾਲ ਕਿ ‘ਵਿਚਾਰ ਪਹਿਲਾਂ ਆਏ
ਜਾਂ ਲੀਪੀ ਪਹਿਲਾਂ ਬਣੀ?’ ):-
ਲੀਪੀ ਪਹਿਲਾਂ ਬਣੀ ਹੋਈ ਸੀ। ਗੁਰੂ ਸਾਹਿਬਾਂ ਨੂੰ ਧੁਰੋਂ ਜਿਸ ਤਰ੍ਹਾਂ ਦੇ
ਵਿਚਾਰ ਆਏ ਉਨ੍ਹਾਂ ਨੂੰ ਪ੍ਰਚੱਲਤ ਲੀਪੀ ਵਰਤ ਕੇ ਕਲਮਬਧ ਕਰ ਦਿੱਤਾ।
ਆਪ ਜੀ ਦੇ ਇਸ ਵਿਸ਼ੇ ਤੇ ਵਿਚਾਰ-
25-01-11 “ਗੁਰਬਾਣੀ ਜਦੋਂ ਲਿਖੀ ਹੀ ਨਹੀਂ ਗਈ ਤਾਂ ਇਹ ਵਿਆਕਰਣ ਕਿੱਥੋਂ ਆ
ਗੀ, ਗੁਰਬਾਣੀ ਬੋਲੀ ਗਈ ਹੈ। ਖਸਮ ਦੇ ਬੁਲਾਇਆ, ਜਿਸ ਤਰ੍ਹਾਂ ਬੁਲਾਇਆ ਬੋਲਿਆ ਗਿਆ ,
ਜੋ ਭਾਸ਼ਾ ਦੇ ਚਿਨ੍ਹਾ ਦੀਆਂ ਧੁਨੀਆਂ ਆਵਾਜ਼ ਨਿਸਚਿਤ ਸਨ, ਉਹ ਉਸੀ ਤਰ੍ਹਾ ਵਰਤ ਕੇ ਬੋਲਿਆ ਗਿਆ।
ਇਹ ਕੋਈ ਬੈਠ ਕੇ ਲਿਖੀ ਕਵਿਤਾ ਨਹੀਂ ਹੈ। ਇਹ
ਖਸਮ ਕੀ ਬਾਣੀ ਹੈ, ਉਸ ਦਾ ਸੰਦੇਸ਼ ਹੈ, ਹਰਿ ਦਰਗਹ ਕੀਆਂ ਬਾਤਾ ਨੇ। ਇਸ ਨੂੰ ਖਿੱਚ ਖਿੱਚ ਕੇ
ਸੰਸਾਰੀ ਭਾਸ਼ਾ ਦੀ ਕਵਿਤਾ ਬਰਾਬਰ ਕਰਨ ਨਾਲ ਪਹਿਲਾਂ ਹੀ ਹਰ ਸਿੱਖ ਦੀ ਗੁਰੂ ਤੋਂ ਦੂਰੀ ਬਹੁਤ ਵਧ
ਚੁੱਕੀ ਹੈ”।
28-01-11:-
“ਵਿਚਾਰ/ਸਮਝ/ ਸੰਕਲਪ ਦੀ ਕੋਈ
ਲਿਪੀ ਨਹੀਂ ਹੁੰਦੀ, ਵਿਚਾਰ/ ਸਮਝ ਨੂੰ ਕਿਸੇ ਵੀ ਲਿਪੀ ਵਿੱਚ ਲਿਖਿਆ ਜਾ ਸਕਦਾ ਹੈ।
ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਵਿਚਾਰ ਪਹਿਲਾਂ
ਆਏ ਜਾਂ ਲੀਪੀ ਪਹਿਲਾਂ ਬਣੀ?”
ਭੈਣ ਜੀ! ਆਪ ਜੀ ਦੇ ਅਤੇ ਮੇਰੇ ਵਿਚਾਰਾਂ ਦਾ ਮੈਨੂੰ ਬਹੁਤ ਹੀ ਥੋੜ੍ਹਾ
ਜਿਹਾ ਫ਼ਰਕ ਲੱਗ ਰਿਹਾ ਹੈ।
ਮੇਰਾ ਕਹਿਣਾ ਹੈ:
ਗੁਰੂ ਸਾਹਿਬਾਂ ਨੇ ਸਮੇਂ ਅਤੇ ਸਥਾਨ ਦੀ
ਪ੍ਰਚੱਲਤ ਬੋਲੀ ਦੇ ਆਧਾਰ ਤੇ ਪ੍ਰਚੱਲਤ
ਗੁਰਮੁਖੀ ਲੀਪੀ ਅਤੇ ਵਿਆਕਰਣ ਵਰਤ ਕੇ ਬਾਣੀ ਦਰਜ ਕਰ ਦਿੱਤੀ।
ਆਪ ਜੀ ਦਾ ਕਹਿਣਾ ਹੈ:
ਵਿਚਾਰ/ਸਮਝ/ ਸੰਕਲਪ ਦੀ ਕੋਈ ਲਿਪੀ
ਨਹੀਂ ਹੁੰਦੀ, ਵਿਚਾਰ/ ਸਮਝ ਨੂੰ ਕਿਸੇ ਵੀ ਲਿਪੀ ਵਿੱਚ ਲਿਖਿਆ ਜਾ ਸਕਦਾ ਹੈ।
ਜੋ ਭਾਸ਼ਾ ਦੇ ਚਿਨ੍ਹਾ ਦੀਆਂ ਧੁਨੀਆਂ ਆਵਾਜ਼ “ਨਿਸਚਿਤ ਸਨ”, ਉਹ ਉਸੀ ਤਰ੍ਹਾ
ਵਰਤ ਕੇ ਬੋਲਿਆ ਗਿਆ।
ਇਸੇ ਪ੍ਰਚੱਲਤ ਬੋਲੀ, ਲੀਪੀ, ਵਿਆਕਰਣ, ‘ਨਿਸਚਿੱਤ ਧੁਨੀ-ਆਵਾਜ਼’ ਆਦਿ ਨੂੰ
ਵੱਖ ਵੱਖ ਵਿਦਵਾਨਾਂ ਨੇ ਜਿਸ ਤਰ੍ਹਾਂ ਬਿਆਨ ਕੀਤਾ ਹੈ ਉਸ ਸੰਬੰਧੀ, ਪ੍ਰਸਤੁਤ ਹਨ ਕੁੱਝ ਹਵਾਲੇ:
ਤੱਤ ਗੁਰਮਤਿ ਪਰਿਵਾਰ (ਪੱਤਰ 23-12-10):
“ਕਿਸੇ ਵੀ ਭਾਸ਼ਾ ਵਿੱਚ ਲਿਖੀ ਰਚਨਾ ਕੁੱਝ ਨਿਯਮਾਂ ਹੇਠ ਹੀ ਲਿਖੀ
ਜਾਂਦੀ ਹੈ। ਇਨ੍ਹਾਂ ਨਿਯਮਾਂ ਨੂੰ ਹੀ ਉਸ ਭਾਸ਼ਾ ਦੀ
“ਵਿਆਕਰਣ”
ਕਿਹਾ ਜਾਂਦਾ ਹੈ। ਗੁਰਬਾਣੀ ਵੀ ਪੰਜਾਬੀ ਭਾਸ਼ਾ
(ਗੁਰਮੁਖੀ ਲੀਪੀ) ਵਿੱਚ ਲਿਖਿਆ ਕਾਵਿ ਸੰਗ੍ਰਿਹ ਹੈ, ਇਸ ਲਈ ਇਹ ਵੀ ਕੁੱਝ
ਨਿਯਮਾਂ
( “ਵਿਆਕਰਣ” )
ਅਨੁਸਾਰ ਹੀ ਲਿਖੀ ਮਿਲਦੀ ਹੈ”।
ਗੁਰਪ੍ਰੀਤ ਸਿੰਘ ਕੈਲੀਫੋਰਨੀਆ
(ਪੱਤਰ-25-01-11):
“ਹੁਣ ਗੱਲ ਕਰੀਏ
ਵਿਆਕਰਣ
ਦੀ ਤਾਂ ਜੋ ਲਗਾਂ ਮਾਤਰਾ ਗੁਰੂ ਗ੍ਰੰਥ ਸਾਹਿਬ ਵਿੱਚ ਪਈਆਂ ਹਨ ‘ਓਹ ਵਿਅਰਥ ਨਹੀਂ ਹਨ। ਇਹ ਉਸ
ਵੇਲੇ ਦੀ ਭਾਸ਼ਾ ਹੈ’। ਜਿਸ ਵਿੱਚ ਤੱਤ ਗਿਆਨ ਹੈ”।
ਚਰਨਜੀਤ ਸਿੰਘ ਬਰੈਂਪਟਨ-
“ਭਾਸ਼ਾ ਅਤੇ ਲਿਪੀ ਗੁਰੂ ਨਾਨਕ ਤੋਂ ਪਹਿਲਾਂ ਤੋਂ ਹੀ ਮੌਜੂਦ ਸੀ”।
ਭਾਈ ਕਾਨ੍ਹ ਸਿੱੰਘ ਨਾਭਾ-
ਬਿਆਕਰਣ, ਵ੍ਯਾਕਰਣ= ਜਿਸ ਤੋਂ ਸ਼ਬਦਾਂ ਦੇ ਅਰਥਾਂ ਦੀ ਸਿੱਧੀ ਅਤੇ
ਉਨ੍ਹਾਂ ਦਾ ਸ਼ੁੱਧ ਸਰੂਪ
ਜਾਣਿਆ ਜਾਵੇ ਉਹ ਸ਼ਾਸਤ੍ਰ,
Grammar.
ਭੈਣ ਜੀ! ਮੈਂ ਤਾਂ ਇਸ ਨਿਚੋੜ ਤੇ ਪਹੁੰਚਿਆ ਹਾਂ ਕਿ ਗੁਰੂ ਸਾਹਿਬਾਂ ਨੇ
ਪ੍ਰਚੱਲਤ (ਨਿਸਚਿਤ ਕੀਤੀ ਹੋਈ) ਬੋਲੀ, ਲੀਪੀ, ਵਿਆਕਰਣ ਦਾ ਪ੍ਰਯੋਗ ਕਰਕੇ ਬਾਣੀ ਲਿਖੀ ਹੈ।
ਹੁਣ ਆਪ ਜੀ ਦੇ ਅਤੇ ਮੇਰੇ ਵਿਚਾਰਾਂ ਦਾ ਜਿੱਥੇ ਅਤੇ ਜੋ ਫ਼ਰਕ ਆਪ ਜੀ ਨੂੰ
ਲੱਗਦਾ ਹੈ ਆਪ ਦੱਸਣ ਦੀ ਖੇਚਲ ਕਰੋ ਜੀ।
----------
ਬਲਦੇਵ ਸਿੰਘ (ਫਿਰੋਜਪੁਰ) ਜੀ!
ਆਪ ਜੀ ਨੇ ਲਿਖਿਆ ਹੈ ਕਿ “ਜਿਨ੍ਹਾਂ ਲਾਇਨਾਂ ਨੂੰ ਮੈਂ ਅੰਡਰ ਲਾਈਨ ਕੀਤਾ
ਹੈ ਇਹ ਉਹ ਲਾਈਨਾਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸ਼ਾਇਦ ਹਰ ਪਾਠਕ ਦੇ ਮਨ ਵਿੱਚ ਜਰੂਰ ਆਨੰਦ ਦੀ
ਹਿਲੋਰ ਉਠਦੀ ਹੋਵੇਗੀ”।
“ਹਾਲਾਂ ਕਿ ਆਪ ਜੀ ਨੇ ਹੋਰ ਵੀ ਬਹੁਤ ਵਿਚਾਰ ਲਿਖੇ ਹਨ ਆਪਣੇ ਪੱਤਰ ਵਿੱਚ।
ਪਰ ਮੈਨੂੰ ਤਾਂ ਤੁਹਾਡਾ ਇਕੋ ਪਹਿਰਾ ਪੜ੍ਹ ਕੇ ਹੀ ਬਹੁਤ ਗਿਆਨ ਮਿਲਿਆ ਹੈ ਜੀ। ਕਿਰਪਾ ਕਰਕੇ ਇਸ
ਨੂੰ ਹੋਰ ਵੀ ਖੋਲ੍ਹ ਕੇ ਸਮਝਾਉ ਜੀ”।
ਵੀਰ ਜੀ! ਮੇਰੀ ਲਿਖਤ ਤੋਂ ਆਪ ਜੀ ਨੂੰ ਜਿੰਨਾ ਕੁ ਆਨੰਦ ਪਰਾਪਤ ਹੋਇਆ ਹੈ
ਅਤੇ ਜਿੰਨਾ ਕੁ ਗਿਆਨ ਪਰਾਪਤ ਹੋਇਆ ਹੈ ਉਸੇ ਨਾਲ ਹੀ ਗੁਜ਼ਾਰਾ ਕਰ ਲਵੋ। ਇਸ ਤੋਂ ਵੱਧ ਮੈਂ ਆਪ ਜੀ
ਵਾਸਤੇ ਕੁੱਝ ਨਹੀਂ ਕਰ ਸਕਦਾ ਜੀ। ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
*********************************
ਸ:
ਬਲਬੀਰ ਸਿੰਘ ਜੀ!
ਆਪ ਜੀ ਨੇ ਗੁਰਬਾਣੀ ਵਿਆਕਰਣ ਸਿੱਖਣ ਦੀ ਇੱਛਾ ਜਾਹਰ ਕੀਤੀ ਹੈ। ਅਤੇ ਪੁੱਛਿਆ ਹੈ ਕਿ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਈ ਪਹਿਲੀ ਮਾਤਰਾ ਕਿਹੜੀ ਹੈ?
ਵੀਰ ਜੀ! ਜੇ ਇਸ ਗੱਲ ਦਾ ਪਤਾ ਆਪ ਜੀ ਨੂੰ ਲੱਗ ਜਾਵੇ ਤਾਂ ਇਸ ਨਾਲ ਆਪ ਜੀ ਨੂੰ ਕੀ ਲਾਭ ਹੋਵੇਗਾ?
ਅਤੇ ਹੁਣ ਆਪ ਜੀ ਨੂੰ ਨਹੀਂ ਪਤਾ ਤਾਂ ਕੀ ਨੁਕਸਾਨ ਹੈ?
ਵੀਰ ਜੀ! ਸਿਰਫ ਸਵਾਲ ਕਰਨ ਲਈ ਹੀ ਸਵਾਲ ਖੜ੍ਹੇ ਨਾ ਕਰੋ ਜੀ। ਅੱਗੇ ਹੀ ਪੰਥ ਦੇ ਸਾਮ੍ਹਣੇ ਬਹੁਤ
ਸਵਾਲ ਖੜ੍ਹੇ ਹਨ। ਆਪਾਂ ਆਪਸ ਵਿੱਚ ਸਵਾਲਾਂ ਜਵਾਬਾਂ ਤੋਂ ਵਿਹਲੇ ਹੋਵਾਂਗੇ ਤਾਂ ਗੁਰਮਤਿ ਤੇ ਬਾਹਰੀ
ਹਮਲਿਆਂ ਬਾਰੇ ਸੋਚ ਸਕਾਂਗੇ।
ਰਹੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਪਹਿਲੀ ਮਾਤਰਾ ਦੀ ਗੱਲ। ਜਦੋਂ ਤੁਸੀਂ ਸੱਚ ਮੁੱਚ ਹੀ ਇਹ
ਜਾਨਣ ਦੇ ਇੱਛੁਕ ਹੋਵੋਗੇ, ਯਕੀਨ ਮੰਨੋਂ ਆਪ ਜੀ ਨੂੰ ਜਵਾਬ ਵੀ ਆਪਣੇ ਆਪ ਹੀ ਲੱਭ ਜਾਵੇਗਾ।
ਜਸਬੀਰ ਸਿੰਘ (ਕੈਲਗਰੀ)
(29/01/11)
ਤੱਤ ਗੁਰਮਤਿ ਪਰਿਵਾਰ
ਸ੍ਰ. ਬਲਦੇਵ ਸਿੰਘ ਜੀ ਫਿਰੋਜ਼ਪੁਰ ਵੱਲੋਂ ‘ਤੱਤ ਗੁਰਮਤਿ ਪਰਿਵਾਰ’ ਬਾਰੇ ਗਲਤ
ਬਿਆਨੀਆਂ।
ਸਤਿਕਾਰਯੋਗ ਬਲਦੇਵ ਸਿੰਘ ਜੀ ਫਿਰੋਜ਼ਪੁਰ ਦਾ ਪੱਤਰ 29-1-2011 ਨੂੰ ਸਿੱਖ
ਮਾਰਗ ਤੇ ‘ਗੁਰੂ ਗ੍ਰੰਥ
ਸਾਹਿਬ ਜੀ’ ਸਬੰਧੀ ਵਿਚਾਰ ਚਰਚਾ’
ਕਾਲਮ ਵਿਚ ਛਪਿਆ। ਇਸ ਵਿਚ ਵੀਰ ਜੀ ਨੇ ਜਾਣੇ-ਅੰਨਜਾਣੇ ‘ਪਰਿਵਾਰ’ ਪ੍ਰਤੀ ਕੁਝ ਬਜਰ ਗਲਤ ਬਿਆਨੀਆਂ
ਕੀਤੀਆਂ ਹਨ। ਇਸ ਨਾਲ ਤੱਥਾਂ ਤੋਂ ਅੰਨਜਾਣ ਪਾਠਕਾਂ ਦੇ ਮਨ ਵਿਚ ‘ਪਰਿਵਾਰ’ ਪ੍ਰਤੀ ਭੁਲੇਖੇ ਪੈਦਾ
ਹੋ ਸਕਦੇ ਹਨ। ਇਸ ਲਈ ਇਨ੍ਹਾਂ ਗਲਤ ਬਿਆਨੀਆਂ ਬਾਰੇ ‘ਪਰਿਵਾਰ’ ਦਾ ਸਪਸ਼ਟੀਕਰਨ ਪਾਠਕਾਂ ਦੀ ਕਚਿਹਰੀ
ਵਿਚ ਪੇਸ਼ ਕਰ ਰਹੇ ਹਾਂ।
ਵੀਰ ਬਲਦੇਵ ਸਿੰਘ ਜੀ ਨੇ ‘ਪਰਿਵਾਰ’ ਬਾਰੇ
ਦੋ ਨੁਕਤੇ
ਲਿਖੇ ਹਨ।
(1) ‘ਪਰਿਵਾਰ’ ਨੇ ਕਿਹਾ ਹੈ ਕਿ
“ਕਿਉਂਕਿ ਕੂਝ ਹੋਰ ਮੱਤਾਂ ਵਾਲੇ ਆਪਣੇ
ਮਹਾਂਪੁਰਖਾਂ ਨੂੰ ‘ਗੁਰੂ’ ਕਹਿੰਦੇ ਹਨ, ਇਸ ਲਈ ਨਾਨਕ ਸਰੂਪਾਂ ਨੁੰ ‘ਗੁਰੂ’ ਕਹਿਣਾ ਗਲਤ ਹੈ”।
ਪਰਿਵਾਰ ਦਾ ਪੱਖ :
‘ਪਰਿਵਾਰ’ ਨੇ ਕਦੀ ਐਸਾ ਨਹੀਂ ਕਿਹਾ ਬਲਕਿ ਅਸੀਂ ਤਾਂ ਕਿਹਾ ਹੈ ਕਿ
‘ਜੇ ਕੱਲ ਦੂਜੇ ਮੱਤਾਂ ਵਾਲੇ ਆਪਣੇ
ਰਹਿਬਰਾਂ ਨੂੰ ‘ਗੁਰੂ’ ਪੁਕਾਰਦੇ ਹਨ ਤਾਂ ਇਹ ਉਨਹਾਂ ਦੀ ਮਰਜ਼ੀ ਪਰ ਸਾਡੀ ਸਮਝ ਅਨੁਸਾਰ ਗੁਰਮਤਿ
ਕਿਸੇ ਵੀ ਦੇਹਧਾਰੀ ਦੇ ‘ਗੁਰੂ’ ਹੋਣ ਦਾ ਖੰਡਨ ਕਰਦੀ ਹੈ। ਇਸ ਕਰਕੇ ਨਾਨਕ ਸਰੂਪਾਂ ਸਮੇਤ ਕਿਸੇ ਵੀ
ਦੇਹਧਾਰੀ ਲਈ ‘ਗੁਰੂ’ ਕਹਿਣਾ ਗੁਰਮਤਿ ਅਨੁਸਾਰ ਸਹੀ ਨਹੀਂ ਲਗਦਾ’।
ਇਸ ਗੱਲ ਨੂੰ ਤੋੜ-ਮਰੋੜ ਕੇ ਇਹ ਕਹਿਣਾ “ਇਸ ਕਰਕੇ ਨਾਨਕ ਸਰੂਪਾਂ ਨੂੰ ਗੁਰੂ ਕਹਿਣ ਦਾ ਖੰਡਨ ਕਰਦੇ
ਹਾਂ, ਕਿਉਂਕਿ ਹੋਰ ਮੱਤਾਂ ਵਾਲੇ ਆਪਣੇ ਰਹਿਬਰਾਂ ਨੁੰ ‘ਗੁਰੂ’ ਕਹਿੰਦੇ ਹਨ”,
ਜੋ ਕਿ ਬਿਲਕੁਲ ਗਲਤ ਹੈ।
(2) ਵੀਰ ਬਲਦੇਵ ਸਿੰਘ ਜੀ ਨੇ ਹੋਰ ਲਿਖਿਆ ਹੈ ਕਿ
“ਪਰਿਵਾਰ ਕਹਿੰਦਾ ਹੈ ਕਿ ਅਕਾਲ ਪੁਰਖ
ਨੂੰ ਅਕਾਲ ਪੁਰਖ ਨਾ ਕਹੋ ਕਿਉਂਕਿ ਸੰਤ ਬਾਬੇ ਅਕਾਲ ਪੁਰਖ ਕਹਿੰਦੇ ਹਨ”।
ਪਰਿਵਾਰ ਦਾ ਪੱਖ :
ਪਰਿਵਾਰ ਨੇ ਕਿਧਰੇ ਵੀ ਨਹੀਂ ਕਿਹਾ ਕਿ ਅਕਾਲ ਪੁਰਖ ਨੂੰ ਅਕਾਲ ਪੁਰਖ ਨਾ ਕਹੋ। ਇਹ ਹੋ ਸਕਦਾ ਹੈ ਕਿ
ਅਸੀਂ ਕਿਸੇ ਥਾਂ ਲਿਖਿਆ ਹੋਵੇ ਕਿ ਦਸਮ ਗ੍ਰੰਥ ਵਿਚ ਆਇਆ ‘ਕਾਲ ਪੁਰਖ’ (ਕਾਲ ਪੁਰਖ ਕੀ ਆਗਿਆ ਪਾਇ)
ਗੁਰਬਾਣੀ ਵਾਲਾ ਅਕਾਲ ਪੁਰਖ ਨਹੀਂ ਹੈ। ਗੁਰਬਾਣੀ ਵਿਚ ਕਿਧਰੇ ਵੀ ਪ੍ਰਮਾਤਮਾ ਨੂੰ
‘ਕਾਲ ਪੁਰਖ’
ਨਹੀਂ ਕਿਹਾ ਗਿਆ ਨਾ ਹੀ ਭਗੌਤੀ ਕਿਹਾ ਗਿਆ ਹੈ। ਕਾਲ ਪੁਰਖ ਨੂੰ ਪ੍ਰਮਾਤਮਾ ਮੰਨਣ ਦੀ ਸੋਚ ਨੂੰ ਰੱਦ
ਕਰਦਾ ਇਹ ਗੁਰਬਾਣੀ ਵਾਕ ਜ਼ਰੂਰ ਮਿਲਦਾ ਹੈ:
“ਕਾਲ ਪੁਰਖ ਕਾ ਮਰਦੈ ਮਾਨੁ॥” (ਪੰਨਾ 1159)
ਅਸੀਂ ਵੀਰ ਬਲਦੇਵ ਸਿੰਘ ਜੀ ਸਮੇਤ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ
ਚਾਹੁੰਦੇ ਹਾਂ ਕਿ “ਸ਼ਾਇਦ”
ਦੀ ਵਰਤੋਂ ਕਰਕੇ ਕਿਸੇ ਗੱਲ
ਨੂੰ ਤੋੜ-ਮਰੋੜ ਕੇ ਪੇਸ਼ ਨਾ ਕੀਤਾ ਜਾਵੇ। ਇਸ ਨਾਲ ਪਾਠਕਾਂ ਅਤੇ ਆਪਸ ਵਿਚ ਭੁਲੇਖੇ ਪੈਦਾ ਹੋਣ ਦਾ
ਖਦਸ਼ਾ ਰਹਿੰਦਾ ਹੈ।
ਸਤਿਕਾਰ ਅਤੇ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(29/01/11)
ਚਰਨਜੀਤ ਸਿੰਘ ਬਰੈਂਮਪਟਨ
ਗੁਰਬਾਣੀ ਦੀਆਂ ਰਮਜਾਂ
ਇਸ ਤੋਂ ਪਹਿਲਾਂ ਕਿ 31 ਜਨਵਰੀ ਨੂੰ ਇਹ ਟੋਪਿਕ ਤੇ ਹੋਰ ਵਿਚਾਰ ਬੰਦ ਕਰ
ਦਿੱਤੇ ਜਾਣ, ਕੁੱਝ ਪੰਕਤੀਆਂ ਜੋ ਆਹਮੋ ਸਾਹਮਣੇ ਰੱਖ ਕੇ ਵਿਚਾਰ ਕਰਨ ਦੀਆਂ ਮੁਹਤਾਜ ਹਨ। ਨੀਲੇ ਅਤੇ
ਲਾਲ ਅੱਖਰਾਂ ਤੇ ਤਵਜੂ ਦੇਣ ਦੀ ਲੋੜ ਹੈ।
1. ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ
ਅਗਮਾ ਅਗਮ ਅਪਾਰਾ
॥(10)
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥ ਤੂ
ਭਗਤਾ ਕੈ ਵਸਿ
ਭਗਤਾ ਤਾਣੁ ਤੇਰਾ ॥੧੦॥
{ਪੰਨਾ 962}
ਭਗਤਾ ਕਾ ਆਗਿਆਕਾਰੀ ਸਦਾ
ਸਦਾ ਸੁਖਦਾਈ ॥੨॥(1005)
2.
ਸਿਖੀ ਸਿਖਿਆ ਗੁਰ ਵੀਚਾਰਿ ॥(465)
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥(935)
3.
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ
ਚਿਤਾਰੇ ॥(784)
ਜੋ ਜੋ ਸੰਤਿ
ਸਰਾਪਿਆ
ਸੇ ਫਿਰਹਿ ਭਵੰਦੇ ॥(306)
4.
ਸਤਿਗੁਰ ਪੂਛਿ ਸੰਗਤਿ ਜਨ ਕੀਜੈ ॥(905)
ਸਤਿਗੁਰ ਬਾਝਹੁ ਸੰਗਤਿ ਨ ਹੋਈ ॥(1068)
5. ਰਾਮਕਲੀ ਮਹਲਾ ੧ ਸਿਧ
ਗੋਸਟਿ ੴ ਸਤਿਗੁਰ ਪ੍ਰਸਾਦਿ ॥
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ
ਜੈਕਾਰੋ ॥ ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ
ਅਪਾਰੋ ॥ ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥ ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ
ਭਾਇ ਜਸੁ ਲੇਉ ॥੧॥(938)
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥(930)
ਅਕਸਰ ਇੰਝ ਹੁੰਦਾ ਹੈ ਕਿ ਬਾਣੀ ਪੜਦੇ ਸੁਣਦੇ, ਖਾਸ ਕਰ ਕੇ ਜਦੋਂ ਕੋਈ
ਕੀਰਤਨੀਆ ਇਤਨੀ ਮਧੁਰਤਾ ਨਾਲ ਗਾ ਰਿਹਾ ਹੋਵੇ ਕਿ ਮੰਨ ਇੱਕ ਦਮ ਕੀਲਿਆ ਜਾਂਦਾ ਹੈ। ਉਹਦੋਂ ਮੰਨ ਦੀ
ਨਿਰਮਲ ਅੱਵਸਥਾ ਹੁੰਦੀ ਹੈ। ਉਹਦੋਂ ਮੰਨ ਅਰਥਾਂ ਦੇ ਚੱਕਰ ਵਿੱਚ ਨਹੀਂ ਪੈਂਦਾ। ਸਮਝਾ ਸਮਝਾਈ ਵਿੱਚ
ਵੀ ਨਹੀਂ ਪੈਂਦਾ। ਬਸ ਇਕੋ ਹੀ ਮੰਗ ਮੰਗਦਾ ਹੈ ਕਿ ਗੁਰੂ ਦੇ ਚਰਣ ਹੋਣ ਤੇ ਸਿੱਖ ਦਾ ਸਿਰ।
ਪਉੜੀ ॥ ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥
ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ
ਕੀਰਤਨੁ ਗਾਇ ਗੁਣੀ ਜਨ ਬਣਤਿਆ ॥ ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥
ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥੧੮॥(649)
ਚਰਨਜੀਤ ਸਿੰਘ
ਬਰੈਂਮਪਟਨ
*********************************
ਸ: ਜਸਬੀਰ ਸਿੰਘ ਕੈਲਗਰੀ ਜੀ,
ਇੰਟਰਨੈਟ ਤੇ ਲੱਭਦੇ ਲੱਭਦੇ, ਮੈਨੂੰ ਸਿੱਖਨੈਟ ਡਾੱਟ ਕਾੱਮ ਤੇ ਵੀ ਗੁਰਬਾਣੀ ਦੀ ਭਾਸ਼ਾ ਅਤੇ
ਲਿਪੀ ਬਾਰੇ ਹੋਈ ਡਿਸਕਸ਼ਨ ਲੱਭੀ ਹੈ। ਤੁਸੀ ਹੇਠ ਲਿਖੇ ਲਿੰਕ ਤੇ ਜਾ ਕੇ ਪੜ ਸਕਦੇ ਹੋ। ਮੈਨੂੰ ਊਮੀਦ
ਹੈ ਤੁਹਾਡੀ ਜਾਣਕਾਰੀ ਵਿੱਚ ਜਰੂਰ ਵਾਧਾ ਹੋਵੇਗਾ।
http://www.sikhnet.com/discussion/viewtopic.php?f=2&t=4413
ਚਰਨਜੀਤ ਸਿੰਘ
ਬਰੈਂਮਪਟਨ
(28/01/11)
ਬਲਦੇਵ ਸਿੰਘ ਫਿਰੋਜ਼ਪੁਰ
ੴਸਤਿਨਾਮ
ਸਾਰੇ ਪਾਠਕ ਤੇ ਲਿਖਾਰੀ ਵੀਰਾਂ ਨੂੰ ਗੁਰੂ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।
ਸ਼ਰਾਬ ਦੇ ਨੱਸ਼ੇ ਨੂੰ ਸਾਰੇ ਹੀ ਮਾੜਾ ਗਿਣਦੇ ਹਨ, ਪੀਣ ਵਾਲੇ ਵੀ ਇਸ ਨੂੰ
ਮਾੜਾ ਕਹਿੰਦੇ ਹਨ, ਪਰ ਮਾੜਾ ਕਹਿਣ ਵਾਲੇ ਵੀ, ਪੀਤੀ ਫਿਰ ਵੀ ਜਾਂਦੇ ਹਨ। ਝਗੜੇ ਨੂੰ ਸਾਰੇ ਹੀ
ਮਾੜਾ ਕਹਿੰਦੇ ਹਨ, ਪਰ ਕਰੀ ਫਿਰ ਵੀ ਸਾਰੇ ਹੀ ਜਾਂਦੇ ਹਨ। ਗਲਤ ਸੰਵਾਦਾਂ ਕਾਰਨ, ਜਾਂ ਮਾੜੀ ਭਾਸ਼ਾ
ਕਾਰਨ ਤਾਂ ਝਗੜਾ ਹੁੰਦਾ ਹੀ ਹੈ। ਵਿਚਾਰਾਂ ਦਾ ਆਪਸੀ ਟਕਰਾਉ ਵੀ ਤਾਂ ਝਗੜਾ ਹੀ ਹੈ। ਵਿਆਕਰਨ ਦੇ
ਵਿਸ਼ੇ ਵਿੱਚ ਬਹਿਸ ਹੋਵੇ ਜਾਂ ਕਿਸੇ ਹੋਰ ਵਿਸ਼ੇ ਤੇ ਇਹ ਵੀ ਤਾਂ ਝਗੜਾ ਹੀ ਹੈ।
ਕੋਈ ਵੀ ਵਿਸ਼ਾ ਲੈ ਲਵੋ, ਹਰ ਗੱਲ ਦਾ ਝਗੜਾ ਹੈ, ਜਦ ਵੀ ਵਿਆਕਰਨ ਦੀ ਗੱਲ
ਚੱਲਦੀ ਹੈ, ਜਾਂ ਵਿਆਕਰਨ ਦੇ ਵਿਸ਼ੇ ਤੇ ਚਰਚਾ ਹੁੰਦੀ ਹੈ ਤਾਂ, ਪ੍ਰੋਫੈਸਰ ਸਾਹਿਬ ਸਿੰਘ ਜੀ ਦੇ
ਕੀਤੇ ਹੋਇ ਟੀਕੇ ਦਾ ਜਿਕਰ ਚਰਚਾ ਵਿੱਚ ਕਿਸੇ ਨਾਂ ਕਿਸੇ ਤਰਾਂ ਜਰੂਰ ਹੀ ਆ ਜਾਂਦਾ ਹੈ। ਬੇਸ਼ੱਕ
ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਵਿੱਚ ਕੁੱਝ ਗਲਤੀਆਂ ਹਨ, ਇਹ ਸਾਰੇ ਹੀ ਮੰਨਦੇ ਹਨ। (ਵਿਆਕਰਨ ਦੇ
ਹੱਕ ਵਿੱਚ ਬੋਲਣ ਵਾਲੇ ਵੀ ਇਸ ਗੱਲ ਨੂੰ ਮੰਨਦੇ ਹਨ) ਮੈਂ ਤਾਂ ਕਹਾਂ ਗਾ ਉਹਨਾਂ ਗਲਤੀਆਂ ਨੂੰ
ਗਲਤੀਆਂ ਨਾਂ ਕਹੋ, ਕੁੱਝ ਕਮੀਆਂ ਜਰੂਰ ਹਨ। ਵਿਆਕਰਨ ਦੇ ਹਿਸਾਬ ਨਾਲ ਉਹਨਾਂ ਨੇਂ ਆਪਣਾਂ ਪੂਰਾ ਜੋਰ
ਲਗਾ ਦਿੱਤਾ ਹੈ। (ਉਹਨਾਂ ਦੀ ਇਹ ਕੋਈ ਮਮੂਲੀ ਕਿਰਤ ਨਹੀਂ ਹੈ) ਪਰ ਗੁਰਮੁਖਤਾ ਦੀ ਗੱਲ ਕਰਨਾਂ ਵੀ
ਨਾਂ ਤਾਂ ਕੋਈ ਪਾਪ ਹੈ, ਅਤੇ ਨਾਂ ਹੀ ਗੁਰਮੱਤ ਦੇ ਉਲਟ। ਗੁਰਮੱਤ ਜਾਂ ਗੁਰਮੁਖਤਾ ਦੇ ਹਿਸਾਬ ਨਾਲ
ਅਗਰ ਕਿਸੇ ਵੀਰ ਭੈਣ ਨੂੰ ਕੋਈ ਕਮੀਂ ਨਜਰ ਆਉਂਦੀ ਹੈ ਤਾਂ, ਵਿਚਾਰ ਕਰਨਾਂ ਗੁਨਾਹ ਨਹੀਂ ਹੈ। ਹੋ
ਸੱਕਦਾ ਹੈ ਬਾਕੀ ਕਮੀਆਂ ਗੁਰਮੁਖਤਾ ਜਾਂ ਗੁਰਮੱਤ ਨਾਲ ਦੂਰ ਹੋ ਜਾਣ। ਜੇ ਵਿਆਕਰਨ ਦੇ ਹਿਸਾਬ ਨਾਲ
ਬਾਣੀਂ ਦੇ ਅਰਥਾਂ ਨੂੰ ਸਹੀ ਮੰਨਿਆਂ ਜਾ ਸੱਕਦਾ ਹੈ ਤਾਂ ਗੁਰਮੁਖਤਾ ਦੇ ਹਿਸਾਬ ਨਾਲ ਕਿਉਂ ਨਹੀਂ।
ਮੇਰਾ ਖਿਆਲ ਹੈ ਕੇ ਇਹ ਪਹਿਲੀ ਵਾਰ ਹੋ ਰਿਹਾ ਹੈ ਕੇ ਗੁਰਮੁਖ ਲਫਜ਼ ਬਾਰੇ ਵੀ
ਕੁੜੱਤਣ ਜਿਹੀ ਵੇਖਣ ਨੂੰ ਮਿਲ ਰਹੀ ਹੈ। ਭਾਵੇਂ ਕੇ ਇਹ ਕਿਸੇ ਲਿਖਾਰੀ ਦੀ ਗਲਤੀ ਕਾਰਨ ਹੋਇਆ ਹੈ।
ਡੇਰਿਆਂ ਵਾਲੇ ਜੇ ਆਪਣੇਂ ਆਪ ਨੂੰ ਗੁਰਮੁਖ ਸਮਝਦੇ ਹਨ ਤਾਂ ਇਸ ਵਿੱਚ ਗੁਰਮੁਖਤਾ ਦਾ ਕੀ ਦੋਸ਼।
ਡੇਰਿਆ ਵਾਲੇ ਜੇ ਨਾਮ ਦੀ ਗੱਲ ਕਰਦੇ ਜਾਂ ਨਾਮ ਦਾ ਪ੍ਰਚਾਰ ਕਰਦੇ ਹਨ, ਤਾਂ ਇਸ ਵਿੱਚ ਨਾਮ ਦਾ ਕੀ
ਕਸੂਰ।
ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਤਾਂ ਨਹੀਂ ਪਰ ਸੁਣਨ ਵਿੱਚ ਆਉਂਦਾ ਹੈ,
ਕੇ ਜਦ ਮੁਸਲਮਾਨ ਧਰਮ ਦੇ ਮੋਢੀ (ਸ਼ਾਇਦ ਮੁਹੰਮਦ ਸਾਹਿਬ ਦੇ ਵੇਲੇ ਦੀ ਗੱਲ ਹੈ) ਆਪਣੇਂ ਦੀਨ ਦੀ
ਮਰਿਆਦਾ ਜਾਂ ਸ਼ਰ੍ਹਾ ਕਾਇਮ ਕਰਨ ਲੱਗੇ, ਬਹੁਤ ਵਿਚਾਰਾਂ ਹੋਈਆਂ ਕੇ ਆਪਣੇਂ ਧਰਮ ਦੇ ਕੀ ਅਸੂਲ ਹੋਣੇਂ
ਚਾਹੀਦੇ ਹਨ। ਅਖੀਰ ਤੇ ਇਹ ਫੈਸਲਾ ਹੋਇਆ ਕੇ ਹਿੰਦੂ ਧਰਮ ਦੇ ਜੋ ਜੋ ਅਸੂਲ ਕਨੂਨ ਹਨ, ਆਪਣੇਂ ਸਾਰੇ
ਅਸੂਲ ਕਨੂਨ ਮਰਿਆਦਾ, ਆਦੀ ਉਸ ਤੋਂ ਉਲਟ ਰੱਖ ਲਵੋ, ਭਾਵ ਸਾਰੇ ਕੰਮ ਹਿੰਦੂਆਂ ਤੋਂ ਉਲਟ ਕਰੋ। ਕੁੱਝ
ਉਧਾਰਨਾਂ ਹਨ, ਜਿਵੇਂ ਕੇ ਹਿੰਦੂ ਸੂਰਜ ਦੀ ਪੂਜਾ ਕਰਦੇ ਹਨ, ਤਾਂ ਮੁਸਲਮਾਨ ਚੰਦ ਦੀ। ਹਿੰਦੂ ਗਾਂ
ਦੀ ਪੂਜਾ ਕਰਦੇ ਹਨ, ਮੁਸਲਮਾਨ ਸੂਰ ਦੀ। ਹਿੰਦੂ ਆਪਣੇਂ ਗੋਤਰ ਦੀ ਕਿਸੇ ਲੜਕੀ ਨਾਲ ਵਿਆਹ ਨਹੀਂ
ਕਰਾਉਂਦੇ। ਮੁਸਲਮਾਨਾਂ ਵਿੱਚ ਵਿੱਚ ਸਿਰਫ ਇੱਕ ਆਪਣੀਂ ਸੱਕੀ ਭੈਣ ਨੂੰ ਛੱਡ ਕੇ, ਚਾਚੇ ਤਾਏ, ਮਾਮੇਂ
ਫੁਫੀਆਂ, ਆਦੀ ਦੀਆਂ ਸਭ ਲੜਕੀਆਂ ਨਾਲ ਨਿਕਾਹ ਕਰਨ ਦੀ ਖੁੱਲ ਹੈ। ਹਿੰਦੂ ਮੁਰਦੇ ਨੂੰ ਸਾੜਦੇ ਹਨ,
ਮੁਸਲਮਾਨ ਦੱਬਦੇ ਹਨ। ਹਿੰਦੂ ਪੂਰਬ ਦਿਸ਼ਾ ਨੂੰ ਮੂੰਹ ਕਰਕੇ ਅਰਾਧਨਾਂ (ਪੂਜਾ) ਕਰਦੇ ਹਨ, ਤਾਂ
ਮੁਸਲਮਾਨ ਪੱਛਿਮ ਨੂੰ ਮੂੰਹ ਕਰਕੇ ਇਬਾਦਤ ਕਰਦੇ ਹਨ, ਆਦੀ, ਆਦੀ, ।
ਵੀਰੋ! ਕਿਤੇ ਸਾਡੇ ਅੰਦਰ ਵੀ ਇਹੀ ਉਲਟੀ ਸੋਚ ਵਾਲੀ ਧਾਰਨਾਂ ਤੇ ਕੰਮ ਨਹੀਂ
ਕਰ ਰਹੀ। ਇਹ ਸੋਚ ਤਾਂ ਮੈਨੂੰ ਉਸ ਵੇਲੇ ਆਈ ਸੀ, ਜਦ ਗੁਰਮੱਤ ਪਰਵਾਰ ਵਾਲੇ ਸਾਨੂੰ ਗੁਰੂ ਸਾਹਿਬਾਂ
ਨੂੰ ਗੁਰੂ ਨਾਂ ਕਹਿਣ ਦਾ ਮਸ਼ਵਰਾ ਇਸ ਕਰਕੇ ਦੇ ਰਹੇ ਸਨ, ਕੇ ਕੁੱਝ ਧਰਮਾਂ ਜਾਂ ਮੱਤਾਂ ਵਾਲੇ ਆਪਣੇਂ
ਗੁਰੂਆਂ ਨੂੰ ਗੁਰੂ ਕਹਿੰਦੇ ਹਨ। ਸ਼ਾਇਦ ਉਹਨਾਂ ਨੇਂ ਹੋਰ ਵੀ ਲਿਖਿਆ ਸੀ, ਅਕਾਲ ਪੁਰਖ ਨੂੰ ਅਕਾਲ
ਪੁਰਖ ਵੀ ਨਾਂ ਕਹੋ ਕਿਉਂ ਕੇ ਡੇਰਿਆਂ ਵਾਲੇ ਅਕਾਲ ਪੁਰਖ ਕਹਿੰਦੇ ਹਨ। (ਬੇਨਤੀ ਹੈ ਜੀ ਕੇ ਕੋਈ ਵੀਰ
ਜਾਂ ਗੁਰਮੱਤ ਪਰਵਾਰ ਵਾਲੇ ਇਸ ਗੱਲ ਦੀ ਬਹਿਸ ਨਾਂ ਬਨਾਉਣ, ਕਿਉਂ ਕੇ ਇਹ ਤਾਂ ਅੱਜ ਗੁਰਮੁੱਖਤਾ ਦਾ
ਜਿਕਰ ਹੋਇਆ ਤਾਂ ਪਿਛਲੀ ਗੱਲ ਚੇਤੇ ਆ ਗਈ, ਜੇ ਮੈਂ ਉਹਨਾਂ ਦੀ ਗੱਲ ਕੱਟਣੀਂ ਹੁੰਦੀ ਤਾਂ ਉਦੋਂ ਹੀ
ਕੱਟਦਾ)
ਦੋ ਦੋਸਤ ਕਿਸੇ ਰਿਸਤੇਦਾਰ ਦੇ ਘਰ ਗਏ, ਘਰ ਵਾਲੇ ਨੇਂ ਦੋਹਾਂ ਦੇ ਪੀਣ
ਵਾਸਤੇ ਦੁੱਧ ਦੇ ਦੋ ਗਿਲਾਸ ਪੇਸ਼ ਕੀਤੇ, ਦੁੱਧ ਦੇ ਗਿਲਾਸ ਅੱਧੇ ਨਾਲੋਂ ਕਾਫੀ ਜਿਆਦਾ ਭਰੇ ਹੋਏ ਸਨ,
ਇੱਕ ਦੋਸਤ ਗਿਲਾਸ ਦਾ ਊਪਰ ਵਾਲਾ ਖਾਲੀ ਹਿੱਸਾ ਵੇਖ ਕੇ, ਮਨ ਵਿੱਚ ਕੁੜ੍ਹਣ ਲੱਗਾ, ਕਿ ਗਿਲਾਸ ਖਾਲੀ
ਹੈ। ਕਿਉਂ ਕੇ ਉਹ ਸਿਰਫ ਗਿਲਾਸ ਦੇ ਖਾਲੀ ਹਿੱਸੇ ਨੂੰ ਦੇਖ ਰਿਹਾ ਸੀ। ਦੂਸਰਾ ਦੋਸਤ ਦੁੱਧ ਵੇਖ ਕੇ
ਬਹੁਤ ਖੁਸ਼ ਹੋਇਆ ਕਿਉਂ ਕੇ ਉਹ ਦੁੱਧ ਨੂੰ ਦੇਖ ਰਿਹਾ ਸੀ। ਸਾਨੂੰ ਦੁੱਧ ਦੇ ਗਿਲਾਸ ਦਾ ਊਪਰਲਾ ਥੋੜਾ
ਜਿਹਾ ਖਾਲੀ ਹਿੱਸਾ ਨਜਰ ਆਉਂਦਾ ਹੈ, ਥੱਲੇ ਵਾਲਾ ਭਰਿਆ ਹੋਇਆ ਹਿਸਾ ਨਜ਼ਰ ਨਹੀਂ ਆਉਂਦਾ। ਕਿ ਸਾਡੀ
ਆਦਤ ਬਨ ਚੁੱਕੀ ਹੈ, ਸਿਰਫ ਅਤੇ ਸਿਰਫ ਦੂਸਰਿਆਂ ਦੀਆਂ ਗਲਤੀਆਂ ਦੇਖਣਾਂ। ਕੋਈ ਵੀਰ ਦੱਸੇ ਜੇ ਅੱਜ
ਤੱਕ ਕਿਸੇ ਨੂੰ ਕਿਸੇ ਦੂਸਰੇ ਵਿੱਚ ਇੱਕ ਵੀ ਗੁਣ ਦਿੱਸਿਆ ਹੋਵੇ। ਕਿਸੇ ਕੋਲੋਂ ਸਬੂਤ ਮੰਗਣ ਦੀ ਲੋੜ
ਨਹੀਂ, ਸਾਰਿਆ ਦੇ ਪੱਤਰ ਅਤੇ ਲੇਖ ਸੱਭ ਦੇ ਸਾਹਮਣੇਂ ਪਏ ਹਨ। ਜੇ ਕੋਈ ਗਲਤੀ ਨਾਲ ਕਿਸੇ ਦੇ ਗੁਣ ਦੀ
ਤਰੀਫ ਕਰ ਬੈਠੇ ਤਾਂ ਅਸੀਂ ਦੁਖੀ ਹੋ ਜਾਂਦੇ ਹਾਂ। ਆਪਣੇਂ ਔਗੁਣ ਜਾਂ ਗਲਤੀਆਂ ਸਾਨੂੰ ਕਿਸੇ ਨੂੰ ਵੀ
ਨਜ਼ਰ ਨਹੀਂ ਆਉਂਦੇ। ਜੇ ਕੋਈ ਸਾਨੂੰ ਦੱਸੇ ਤਾਂ ਜਿੰਨਾਂ ਚਿਰ ਅਸੀਂ ਬਦਲੇ ਵਿੱਚ ਉਸ ਦੀਆਂ ਦਸ ਵੀਹ
ਜਾਇਜ ਨਜਾਇਜ ਗਲਤੀਆਂ ਨਹੀਂ ਗਿਣਾ ਦੇਂਦੇ ਸਾਨੂੰ ਸ਼ਾਤੀ ਨਹੀਂ ਮਿਲਦੀ, ਸਾਡਾ ਬਦਲਾ ਪੂਰਾ ਨਹੀਂ
ਹੁੰਦਾ। ਗਲਤੀ ਦੀ ਸਫਾਈ ਦੇਣ ਦਾ ਕੋਈ ਹਰਜ਼ ਨਹੀਂ।
ਗਲਤੀ ਦੱਸਣ ਦੀ ਤਾਂ ਛੱਡੋ ਗੱਲ, ਆਪਣੇਂ ਵਰੋਧੀ ਵਿਚਾਰਾਂ ਵਾਲੇ ਵੱਲੋਂ ਪੇਸ਼
ਕੀਤੀ ਕਿਸੇ ਗੁਰਬਾਣੀਂ ਦੀ ਪੰਗਤੀ ਤੇ ਵਿਚਾਰ ਕਰਨ ਦੀ ਬਜਾਏ, ਉਸ ਪੰਗਤੀ ਨੂੰ ਕੱਟਣ ਵਾਸਤੇ ਅਸੀਂ
ਗੁਰਬਾਣੀਂ ਵਿਚੋਂ ਅਸੀਂ ਪੰਗਤੀਆਂ ਲੱਭਣ ਦੀ ਪੂਰੀ ਕੋਸ਼ਿਸ ਕਰਦੇ ਹਾਂ। ਜਿਵੇਂ ਕੇ ਦੂਸਰੇ ਵੱਲੋਂ
ਪੇਸ਼ ਕੀਤੀ ਪੰਗਤੀ ਗੁਰਬਾਣੀਂ ਦੀ ਨਾਂ ਹੋਕੇ, ਉਸ ਦੀ ਆਪਣੀਂ ਪੰਗਤੀ ਹੋਵੇ। ਕੋਈ ਵੀਰ ਦੱਸੇ ਜੇ ਕਦੇ
ਕਿਸੇ ਨੇਂ ਦੂਸਰੇ ਵੱਲੋਂ ਦਰਸਾਈ ਪੰਗਤੀ ਤੇ ਕਦੇ ਵਿਚਾਰ ਕੀਤੀ ਹੋਵੇ, ਜਾਂ ਉਸ ਨੂੰ ਮੰਨਿਆ ਹੋਵੇ।
ਇਹ ਕੈਸੀ ਵਿਚਾਰ ਹੈ, ਇਹ ਵਿਚਾਰ ਹੈ ਜਾਂ ਮੁਕਾਬਲਾ। ਭਾਵੇਂ ਕੋਈ ਇਕੱਲਾ
ਲਿਖਾਰੀ ਹੈ, ਜਾਂ ਕੋਈ ਗਰੁਪ, ਸੱਭ ਦੂਸਰੇ ਦੀ ਗੱਲ ਨੂੰ ਮੂਲੋਂ ਹੀ ਕੱਟ ਕੇ ਸਿਰਫ ਆਪਣੀਂ ਵਿਦਿਆ
ਅਤੇ ਅਕਲ ਦੀ ਨਮਾਇਸ਼ ਕਰਨੀਂ ਚਾਹੁੰਦਾ ਹੈ। ਮੇਰਾ ਤਾਂ ਵਿਚਾਰ ਹੈ, ਕਿ ਜੇ ਕਿਸੇ ਦੀ ਸੌ ਗੱਲ ਗਲਤ
ਹੋਵੇ, ਪਰ ਜੇ ਉਸ ਦੀ ਇੱਕ ਗੱਲ ਵੀ ਸਹੀ ਲੱਗੇ ਤਾਂ ਉਸ ਨੂੰ ਮੰਨਣ ਵਿੱਚ ਕੋਈ ਹਰਜ ਨਹੀਂ।
ਅੱਜ ਤੱਕ ਕਿਤਨੀ ਵਿਚਾਰ ਹੋ ਚੁਕੀ ਹੈ ਕੀ ਇਸ ਦਾ ਕੁੱਝ ਲੇਖਾ ਜੋਖਾ ਨਹੀਂ
ਕਰਨਾਂ ਚਾਹੀਦਾ, ਕੇ ਅੱਜ ਤੱਕ ਅਸੀਂ ਕੀ ਸਿੱਖਿਆ ਅਤੇ ਕੀ ਸਿਖਾਇਆ ਹੈ। , ਜਿਹੜੇ ਵਿਦਵਾਨ ਜਾਂ
ਲਿਖਾਰੀ ਹਨ ਉਹ ਵੀਰ, ਪਾਠਕਾਂ ਨੂੰ, ਕੀ ਸਿਖਾਉਣਾਂ ਚਾਹੁੰਦੇ ਹਨ। ਇਹਨਾਂ ਦਾ ਆਪਣਾਂ ਕੋਈ ਨਿਸ਼ਾਨਾਂ
ਜਾਂ ਮਕਸਦ (ਗੁਰਮੱਤ ਬਾਰੇ) ਕੀ ਹੈ। ਕਿਸੇ ਨੂੰ ਗੁਰਮੱਤ ਸਿਖਾਉਣ ਵਾਸਤੇ ਪਹਿਲੇ ਕੀ ਆਪ ਨੂੰ
ਗੁਰਮੱਤ ਦੀ ਜਾਣਕਾਰੀ ਹੋਣੀਂ ਚਾਹੀਦੀ ਜਾਂ ਨਹੀਂ। ਜੇ ਗੁਰੂ ਦੀ ਮੱਤ ਨੂੰ ਗੁਰਮੱਤ ਕਹਿੰਦੇ ਹਾਂ,
ਤਾਂ ਇਸ ਨੂੰ ਮੰਨਣਾਂ ਚਾਹੀਦਾ ਹੈ ਜਾਂ ਨਹੀਂ। ਗੁਰੂ ਦੀ ਮੱਤ ਲੈ ਵੀ ਜੇ ਕੋਈ ਦੁਬਿਦਾ, ਜਾਂ ਵਹਿਮ
ਭਰਮ, ਜਾਂ ਝਗੜਾ ਹੁੰਦਾ ਹੈ, ਤਾਂ ਇਸ ਦਾ ਕੀ ਕਾਰਨ ਹੈ, ਇਹ ਕਮੀਂ ਕਿੱਥੇ ਹੈ। ਕੀ ਇਸ ਦੀ ਵਿਚਾਰ
ਜਰੂਰੀ ਨਹੀਂ।
-----------------------------
ਵੀਰ ਜਸਬੀਰ ਸਿੰਘ ਜੀ ਕੈਲਗਰੀ
ਜੀ।
ਮੇਰੇ ਵਿਚਾਰ ਜਾਂ ਮੇਰਾ ਸੁਭਾਉ ਬਹੁਤ ਲੱਚਕ ਦਾਰ ਹੈ। ਕਿਸੇ ਵਿੱਚ ਇੱਕ ਵੀ
ਖੂਬੀ ਦਿੱਸੇ ਤਾਂ ਮੈਂਨੂੰ ਬਹੁਤ ਖੁਸ਼ੀ ਹੁੰਦੀ ਹੈ, ਪਰ ਪਤਾ ਨਹੀਂ ਇਹ ਮੇਰਾ ਗੁਣ ਹੈ ਜਾਂ ਔਗੁਣ,
ਇਹ ਤਾਂ ਪਾਠਕ ਹੀ ਦੱਸ ਸੱਕਦੇ ਹਨ। ਮੈ ਆਪ ਜੀ ਦੇ ਵੀ ਕਾਫੀ ਸਾਰੇ ਵਿਚਾਰਾਂ ਨਾਲ ਸਹਿਮਤ ਹਾਂ, ਜਿਸ
ਦਾ ਕੇ ਮੈਂ ਸਬੂਤ ਵੀ ਆਪ ਜੀ ਨੂੰ ਦੇ ਚੁੱਕਾ ਹਾਂ। ਵਿਆਕਰਨ ਦੇ ਮਾਮਲੇ ਵਿੱਚ ਵੀ ਮੈਂ ਕੱਟੜ ਸੁਭਾਅ
ਨਹੀਂ ਰੱਖਦਾ। ਪਰ ਵਿਆਕਰਨ ਨਾਲੋਂ ਮੈਂ ਗੁਰਮੁਖਤਾ ਨੂੰ ਜਿਆਦਾ ਤਰਜ਼ੀਹ ਜਰੂਰ ਦੇਂਦਾ ਹਾਂ। ਵੀਰ ਜੀ,
ਆਪ ਜੀ ਨੇਂ ਭੈਣ ਅਮਰਜੀਤ ਕੌਰ ਜੀ ਨਾਲ ਵਿਆਕਰਨ ਦੇ ਵਿਸ਼ੇ ਤੇ ਵਿਚਾਰ ਕਰਦਿਆਂ, ਆਪਣੇਂ ਪੱਤਰ ਵਿਚਲੇ
ਅਗਲੇ ਪਹਿਰੇ ਵਿੱਚ ਆਪਣੇਂ ਜੋ ਵਿਚਾਰ ਲਿਖੇ ਹਨ, ਪੜ੍ਹ ਕੇ ਸੱਚਮੁਚ ਮੇਰਾ ਮਨ ਆਨੰਦ ਨਾਲ ਭਰ ਗਿਆ
ਹੈ। ਕਾਸ਼ ਕਿਤੇ ਇਸ ਤਰਾਂ ਹੋ ਜਾਵੇ, ਭਾਵੇਂ ਇਹ ਵਿਆਕਰਨ ਨਾਲ ਹੀ ਹੋ ਜਾਵੇ। ਜੇ ਵਿਆਕਰਨ ਨਾਲ ਇਸ
ਤਰਾਂ ਹੋ ਜਾਵੇ, ਜਾਂ ਅਸੀਂ ਇਹ ਸੱਭ ਕੁੱਝ ਪਾ ਲਈਏ ਤਾਂ, ਇਸ ਵਿੱਚ ਗਲਤ ਵੀ ਕੀ ਹੈ। ਇਸ ਵਾਸਤੇ
ਜਰੂਰੀ ਨਹੀਂ ਕੇ ਅਸੀਂ ਗੁਰਮੁਖਤਾ ਤੇ ਬਹਿਸ ਕਰ ਕੇ ਵਕਤ ਖਰਾਬ ਕਰੀਏ। ਜਿਨ੍ਹਾਂ ਲਾਈਨਾਂ ਨੂੰ ਮੈਂ
ਅੰਡਰ ਲਾਈਨ ਕੀਤਾ ਹੈ, ਇਹ ਉਹ ਲਾਈਨਾਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸ਼ਾਇਦ ਹਰ ਪਾਠਕ ਦੇ ਮਨ ਵਿੱਚ
ਜਰੂਰ ਆਨੰਦ ਦੀ ਹਿਲੋਰ ਉਠਦੀ ਹੋਵੇ ਗੀ, ਕਿ ਐਸਾ ਗਿਆਨ ਤਾਂ ਜਰੂਰ ਮਿਲਣਾਂ ਚਾਹੀਦਾ ਹੈ। ਆਪਣੇਂ
ਲਿਖੇ ਨੂੰ ਦੁਬਾਰਾ ਵਿਚਾਰ ਕੇ ਦੇਖੋ, ਤੁਹਾਨੂੰ ਮੇਰੀ ਇਹ ਗੱਲ ਜਰੂਰ ਸੱਚ ਪਰਤੀਤ ਹੋਵੇ ਗੀ ਜੀ।
ਭੈਣ ਜੀ! ਰਸਤਾ ਤੇ ਮੰਜਿਲ ਵੱਖ ਨਹੀਂ ਹੁੰਦੇ ਪਰ ਠੀਕ ਰਸਤੇ ਦੀ ਚੋਣ ਕਰਨ ਦੇ ਬਾਵਜੂਦ ਰਸਤਾ,
ਰਸਤਾ ਅਤੇ ਮੰਜਿਲ, ਮੰਜਿਲ ਹੀ ਰਹੇਗੀ ਜਿੰਨੀਂ ਦੇਰ ਉਸ ਰਸਤੇ ਦੇ ਕਾਨੂੰਨਾਂ ਦਾ ਸਹੀ ਪਾਲਣ
ਕਰਦੇ ਹੋਏ ਮੰਜਿਲ ਤੱਕ ਪਹੁੰਚ ਨਹੀਂ ਜਾਂਦੇ। ਗੁਰੂ ਗ੍ਰੰਥ ਸਾਹਿਬ ਵਿੱਚ ਨਿਰਾਕਾਰ ਤੱਕ
ਪਹੁੰਚਣ ਦਾ ਰਸਤਾ ਦੱਸਿਆ ਹੈ ਪਰ ਗੁਰੂ ਗ੍ਰੰਥ ਸਾਹਿਬ ਖੁਦ ਨਿਰਾਕਾਰ ਨਹੀਂ ਹੈ। ਵਿਆਕਰਣ ਤਾਂ
ਇੱਕ ਤਰ੍ਹਾਂ ਨਾਲ ਗੁਰਬਾਣੀ ਪੜ੍ਹਨ ਅਤੇ ਸਮਝਣ ਵਾਲੇ ਰਸਤੇ ਤੇ ਤੁਰਨ ਦੇ ਕਾਨੂੰਨ ਹਨ। ਜੋ ਵੀ ਰਸਤਾ
ਚੁਣਿਆ ਜਾਵੇਗਾ ਉਸੇ ਰਸਤੇ ਦੇ ਕਾਨੂੰਨ ਅਪਨਾਉਣੇ ਪੈਣੇ ਹਨ। ਰਸਤੇ ਦੇ ਕਾਨੂੰਨਾਂ ਦਾ ਪਾਲਣ
ਨਹੀਂ ਕਰਾਂਗੇ ਤਾਂ ਮੰਜਿਲ ਤੱਕ ਨਹੀਂ ਪਹੁੰਚਿਆ ਜਾ ਸਕੇਗਾ। ਵਿਆਕਰਣ ਨੇ ਵਿਦਵਾਨ ਪੈਦਾ ਕੀਤੇ
ਹਨ ਤਾਂ ਇਸ ਵਿੱਚ ਕੀ ਗ਼ਲਤ ਹੈ? ਕੀ ਵਿਦਵਾਨ ਹੋਣਾ ਮਾੜੀ ਗੱਲ ਹੈ? ਇਸੇ ਵਿਆਕਰਨ ਦਾ ਪ੍ਰਯੋਗ ਕਰਕੇ
ਘਟੀਆ ਸਾਹਿਤ ਵੀ ਲਿਖਿਆ ਜਾ ਸਕਦਾ ਹੈ ਅਤੇ ਉੱਚ ਕੋਟੀ ਦਾ ਬ੍ਰਹਮ ਸੰਦੇਸ਼ ਵੀ। ਜਿਵੇਂ ਸਾਜ਼ ਨੇਂ ਤਾਂ
ਜੋ ਉਸ ਦੀ ਆਵਾਜ ਹੈ ਉਹੀ ਕਢ੍ਹਣੀ ਹੈ, ਉਸ ਨਾਲ ਚਾਹੇ ਫਿਲਮੀ ਗਾਣੇ ਗਾ ਲਵੋ ਜਾਂ ਨਿਰਾਕਾਰੀ ਦੇ
ਗੁਣ। ਵਿਆਕਰਣ ਦਾ ਤਾਂ ਏਨਾ ਹੀ ਕੰਮ ਹੈ ਕਿ ਸੁਨੇਹਾਂ ਦੇਣ ਵਾਲਾ ਜੋ ਸੁਨੇਹਾ ਅੱਗੇ ਪਹੁੰਚਾਉਣਾ
ਚਾਹੁੰਦਾ ਹੈ ਉਹ ਸਹੀ ਸਹੀ ਸੁਨੇਹਾਂ ਅੱਗੇ ਪਹੁੰਚ ਸਕੇ। ਇਸੇ ਵਿਆਕਰਣ ਦੁਆਰਾ ਲਿਖਿਆ ਹੋਇਆ
ਕੋਈ ਕਾਂਸ਼ੀ ਵਾਲਾ ਗਿਆਨ ਪੜ੍ਹੇਗਾ ਤਾਂ ਉਹ ਕਾਂਸ਼ੀ ਦਾ ਵਿਦਵਾਨ ਬਣ ਜਾਵੇਗਾ। ਇਸੇ ਵਿਆਕਰਣ
ਦੁਆਰਾ ਲਿਖੀ ਹੋਈ ਗੁਰਬਾਣੀ ਨੂੰ ਪੜ੍ਹਕੇ ਕੋਈ ਅਮਲ ਕਰੇਗਾ ਤਾਂ ਉਹ ਗੁਰਮਤਿ ਦਾ ਵਿਦਵਾਨ ਬਣ
ਜਾਵੇਗਾ ਅਤੇ ਬੇਗਮ ਪੁਰੇ ਪਹੁੰਚ ਜਾਵੇਗਾ। ਜੇ ਇਸ ਵਿਆਕਰਣ ਨੂੰ ਨਜ਼ਰ-ਅੰਦਾਜ ਕਰਕੇ ਕੋਈ
ਗੁਰਬਾਣੀ ਪੜ੍ਹੇਗਾ ਤਾਂ ਉਹ ਆਪਣੀ ਹੀ ਬਣੀ ਹੋਈ ਸੋਚ ਦਾ ਵਿਦਵਾਨ ਬਣੇਗਾ।
ਅੱਗੇ ਮੈਂ ਇਹਨਾਂ ਚੋਣਵੀਆ ਮੁੱਖ ਲਾਈਨਾਂ ਨੂੰ ਵਿਚਾਰ ਵਾਸਤੇ ਨੰਬਰ ਵਾਈਜ਼
ਲਿਖ ਰਿਹਾ ਹਾਂ।
(1) ਮੰਜਿਲ, ਮੰਜਿਲ ਹੀ ਰਹੇਗੀ ਜਿੰਨੀਂ ਦੇਰ ਉਸ ਰਸਤੇ ਦੇ ਕਾਨੂੰਨਾਂ ਦਾ
ਸਹੀ ਪਾਲਣ ਕਰਦੇ ਹੋਏ ਮੰਜਿਲ ਤੱਕ ਪਹੁੰਚ ਨਹੀਂ ਜਾਂਦੇ। ਗੁਰੂ ਗ੍ਰੰਥ ਸਾਹਿਬ ਵਿੱਚ
ਨਿਰਾਕਾਰ ਤੱਕ ਪਹੁੰਚਣ ਦਾ ਰਸਤਾ ਦੱਸਿਆ ਹੈ। ਵੀਰ
ਜੀ ਮੇਰਾ ਵੀ ਵਿਚਾਰ ਹੈ ਕਿ ਮੰਜਿਲ ਤੇ ਪਹੁੰਚਣਾਂ ਹੀ ਸਾਡਾ ਪਰਮ ਕਰਮ ਜਾਂ ਧਰਮ ਹੋਣਾਂ ਚਾਹੀਦਾ
ਹੈ। ਕਿਰਪਾ ਕਰ ਕੇ ਆਪ ਖੋਲ ਕੇ ਸਮਝਾਉ ਜੀ ਕੇ ਮੰਜਿਲ ਤੇ ਕਿਵੇਂ ਪਹੁੰਚਣਾਂ ਹੈ ਜੀ। ਅਤੇ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਨਿਰਾਕਾਰ ਤੱਕ ਪਹੁੰਚਣ ਦਾ ਜੋ ਰਸਤਾ ਦੱਸਿਆ ਹੋਇਆ ਹੈ ਉਹ ਕਿਹੜਾ ਰਸਤਾ ਹੈ
ਜੀ।
(2) ਜੋ ਵੀ ਰਸਤਾ ਚੁਣਿਆ ਜਾਵੇਗਾ ਉਸੇ ਰਸਤੇ ਦੇ ਕਾਨੂੰਨ ਅਪਨਾਉਣੇ ਪੈਣੇ
ਹਨ। ਰਸਤੇ ਦੇ ਕਾਨੂੰਨਾਂ ਦਾ ਪਾਲਣ ਨਹੀਂ ਕਰਾਂਗੇ ਤਾਂ ਮੰਜਿਲ ਤੱਕ ਨਹੀਂ ਪਹੁੰਚਿਆ ਜਾ ਸਕੇਗਾ।
ਵੀਰ ਜੀ ਆਪ ਜੀ ਨੇਂ ਬਿਲਕੁਲ ਹੀ ਸਹੀ ਲਿਖਿਆ ਹੈ
ਇਸ ਨੂੰ ਕੋਈ ਵੀ ਗਲਤ ਨਹੀਂ ਕਹੇ ਗਾ। ਮੈਂ ਤਾਂ ਵਿਆਕਰਨ ਦੇ ਹੱਕ ਵਿੱਚ ਪਹਿਲੇ ਹੀ ਸਹਿਮਤੀ ਜਤਾ
ਚੁਕਾ ਹਾਂ, ਫਿਰ ਦੁਬਾਰਾ ਬੇਨਤੀ ਕਰਦਾ ਹਾਂ ਜੀ, ਕਿ ਚਲੋ ਆਪਾਂ ਵਿਆਕਰਨ ਵਾਲਾ ਰਸਤਾ ਹੀ ਚੁਣ ਲੈਦੇ
ਹਾਂ। ਆਪ ਤਾਂ ਜਾਣਦੇ ਹੀ ਹੋ, ਕੇ ਮੈਨੂੰ ਵਿਆਕਰਨ ਦੀ ਬਹੁਤੀ ਸਮਝ ਨਹੀਂ ਹੈ, ਸੋ ਕਿਰਪਾ ਕਰ ਕੇ
ਵਿਆਕਰਨ ਦੇ ਕਨੂੰਨ ਸਾਨੂੰ ਸਮਝਾਉ ਜੀ। ਜਿਸ ਨਾਲ ਕੇ ਅਸੀਂ ਮੰਜ਼ਿਲ (ਨਿਰਾਕਾਰ) ਤੱਕ ਪਹੁੰਚ ਸਕੀਏ
ਜੀ।
(3) ਵਿਆਕਰਣ ਦਾ ਤਾਂ ਏਨਾ ਹੀ ਕੰਮ ਹੈ ਕਿ ਸੁਨੇਹਾਂ ਦੇਣ ਵਾਲਾ ਜੋ ਸੁਨੇਹਾ
ਅੱਗੇ ਪਹੁੰਚਾਉਣਾ ਚਾਹੁੰਦਾ ਹੈ ਉਹ ਸਹੀ ਸਹੀ ਸੁਨੇਹਾਂ ਅੱਗੇ ਪਹੁੰਚ ਸਕੇ। ਇਸੇ ਵਿਆਕਰਣ ਦੁਆਰਾ
ਲਿਖੀ ਹੋਈ ਗੁਰਬਾਣੀ ਨੂੰ ਪੜ੍ਹਕੇ ਕੋਈ ਅਮਲ ਕਰੇਗਾ ਤਾਂ ਉਹ ਗੁਰਮਤਿ ਦਾ ਵਿਦਵਾਨ ਬਣ ਜਾਵੇਗਾ ਅਤੇ
ਬੇਗਮ ਪੁਰੇ ਪਹੁੰਚ ਜਾਵੇਗਾ। ਵੀਰ ਜੀ ਬੇਗਮ ਪੁਰੇ
ਪਹੁੰਚਣ ਦਾ ਇਹ ਤਾਂ ਬਹੁਤ ਹੀ ਆਸਨ ਰਸਤਾ ਆਪ ਜੀ ਨੇਂ ਦੱਸ ਦਿੱਤਾ ਹੈ ਜੀ। ਸੋ ਵੀਰ ਜੀ ਉਹ ਸਹੀ
ਸੁਨੇਹਾਂ ਵੀ ਦੱਸ ਦੇਵੋ ਜੀ, ਜੋ ਵਿਆਕਰਣ ਸਾਨੂੰ ਦੇਂਦੀ ਹੈ ਜੀ। ਸ਼ਾਇਦ ਕਈ ਹੋਰ ਵੀਰ ਵੀ ਵਿਆਕਰਨ
ਜਨਣਾਂ ਚਾਹੁੰਦੇ ਹਨ ਜੀ।
ਵੀਰ ਜੀ ਹਾਲਾਂ ਕੇ ਆਪ ਜੀ ਨੇਂ ਹੋਰ ਵੀ ਬਹੁਤ ਵਿਚਾਰ ਲਿਖੇ ਹਨ ਆਪਣੇਂ
ਪੱਤਰ ਵਿਚ। ਪਰ ਮੈਨੂੰ ਤਾਂ ਤੁਹਾਡਾ ਇਕੋ ਪਹਿਰਾ ਪੜ੍ਹ ਕੇ ਹੀ, ਬਹੁਤ ਗਿਆਨ ਮਿਲਿਆ ਹੈ ਜੀ। ਕਿਰਪਾ
ਕਰ ਕੇ ਇਸ ਨੂੰ ਹੋਰ ਵੀ ਖੋਲ ਕੇ ਸਮਝਾਉ ਜੀ।
ਧੰਨਵਾਦ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ
(28/01/11)
ਅਮਰਜੀਤ ਕੌਰ ਪੁਰੇਵਾਲ
ਸਿੱਖ ਮਾਰਗ ਦੇ ਪਾਠਕ ਗੁਰਮੁਖ
ਵੀਰੋ, ਭੈਣੌ ਅਤੇ ਵੀਰ ਜਸਬੀਰ ਸਿੰਘ (ਕੈਲਗਰੀ) ਜੀ
ਵਾਹਿਗੁਰੂ ਜੀ ਕਾ
ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
ਭੈਣ ਜੀ! ਰਸਤਾ ਤੇ ਮੰਜਿਲ ਵੱਖ ਨਹੀਂ ਹੁੰਦੇ ਪਰ ਠੀਕ ਰਸਤੇ ਦੀ ਚੋਣ ਕਰਨ ਦੇ ਬਾਵਜੂਦ…..
ਵੀਰ ਜੀ, ਰਸਤਾ ਬਣਾਉਣ ਵਾਲੇ ਅਤੇ ਰਸਤੇ ਤੇ ਚਲਣ ਵਾਲੇ ਵੱਖ ਵੱਖ ਹਨ। ਰਸਤਾ ਬਣਾਉਣ ਵਾਲੇ
ਨਿਯਮਾਂ/ਕਾਨੂੰਨ ਨੂੰ ਨਿਰਧਾਰਤ ਕਰਨ ਤਾਂ ਗੱਲ ਸਮਝ ਪੈਂਦੀ ਹੈ, ਪਰ ਕੋਈ ੩੦੦ ਸਾਲ ਬਾਅਦ ਰਸਤੇ ਦੇ
ਨਿਯਮਾਂ ਨੂੰ ਨਿਰਧਾਰਤ ਕਰੇ ਅਤੇ ਚਲਣ ਲਈ ਕਹੇ, ਤਾਂ ਮੰਜਿਲ ਤੋਂ ਭਟਕਣਾ ਸੰਭਵ ਹੋ ਸਕਦਾ ਹੈ। ਫੇਰ
ਵੀ ਤੁਸੀ ਵਧਾਈ ਦੇ ਪਾਤਰ ਹੋ ਕਿ ਤੁਸੀ ਮੰਜਿਲ ਪਾ ਲਈ ਹੈ, ਭਾਵੇ ਗੁਰੂ ਦੀ ਦੱਸੀ ਨ ਹੋ ਕੇ, ਤੀਜੀ
ਧਿਰ ਦੀ ਦੱਸੀ ਹੀ ਸਹੀ, ਮੰਜਿਲ ਤਾਂ ਮੰਜਿਲ ਹੀ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਨਿਰਾਕਾਰ ਤੱਕ ਪਹੁੰਚਣ ਦਾ ਰਸਤਾ ਦੱਸਿਆ ਹੈ ਪਰ ਗੁਰੂ ਗ੍ਰੰਥ ਸਾਹਿਬ
ਖੁਦ ਨਿਰਾਕਾਰ ਨਹੀਂ ਹੈ….
ਵੀਰ ਜੀ, ਉਪਰੋਤਕ ਅਨੁਸਾਰ ਤਾਂ ਫੇਰ ਗ੍ਰੰਥ ਨੂੰ ਵੀ ਗੁਰੂ ਕਹਿਣਾ ਠੀਕ ਨਹੀ, ਕਿਉਕਿ ਗੁਰੂ ਤਾਂ
ਸਿਰਫ ਨਿਰਾਕਾਰ ਹੋ ਸਕਦਾ ਹੈ। ਕੀ ਤੁਹਾਡੇ ਅਨੁਸਾਰ ਰਸਤਾ ਹੀ ਗੁਰੂ ਹੈ। ਆਪਣੇ ਵਿਚਾਰ ਦੱਸਣੇ ਜੀ।
ਵਿਆਕਰਣ ਨੇ ਵਿਦਵਾਨ ਪੈਦਾ ਕੀਤੇ ਹਨ ਤਾਂ ਇਸ ਵਿੱਚ ਕੀ ਗ਼ਲਤ ਹੈ? ਕੀ ਵਿਦਵਾਨ ਹੋਣਾ ਮਾੜੀ ਗੱਲ ਹੈ?
ਵੀਰ ਜੀ, ਇਸ ਵਿੱਚ ਗਲਤ ਕੁਝ ਵੀ ਨਹੀ, ਇਹ ਵਿਦਵਾਨ ਹੀ ਪੈਦਾ ਕਰ ਸਕਦੀ ਹੈ। ਬਿਲਕੁਲ ਮਾੜੀ ਗੱਲ
ਹੈ, ਗੁਰੂ ਨੇ ਸਿੱਖ ਨੂੰ ਕੀ ਬਣਨ ਦੀ ਪ੍ਰੇਰਨਾ ਦਿੱਤੀ? ਆਪਣੇ ਵਿਚਾਰ ਦੱਸਣੇ ਜੀ।
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥ ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥ ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥
ਰਾਮਕਲੀ ਓਅੰਕਾਰ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੯੩੮ ਇਸੇ ਵਿਆਕਰਨ ਦਾ ਪ੍ਰਯੋਗ ਕਰਕੇ ਘਟੀਆ
ਸਾਹਿਤ ਵੀ ਲਿਖਿਆ ਜਾ ਸਕਦਾ ਹੈ…..
ਵੀਰ ਜੀ, ਸਾਹਿਤ/ਕਵਿਤਾ ਲਿਖਣ ਅਤੇ ਗੁਰਬਾਣੀ ਬੋਲਣ/ਲਿਖਣ ਦੇ ਫਰਕ ਨੂੰ ਸਮਜਣਾ ਜੀ, ਮੈਂ ਪਹਿਲਾ ਵੀ
ਬਹੁਤ ਵਾਰੀ ਲਿਖਿਆ ਹੈ ਜੀ।
ਜੇ ਇਸ ਵਿਆਕਰਣ ਨੂੰ ਨਜ਼ਰ-ਅੰਦਾਜ ਕਰਕੇ ਕੋਈ ਗੁਰਬਾਣੀ ਪੜ੍ਹੇਗਾ ਤਾਂ ਉਹ ਆਪਣੀ ਹੀ ਬਣੀ ਹੋਈ ਸੋਚ
ਦਾ ਵਿਦਵਾਨ ਬਣੇਗਾ।.......
ਵੀਰ ਜੀ, ਆਪਣੀ ਸੋਚ ਵਾਲਾ ਸਿੱਖ ਨਹੀ ਹੋ ਸਕਦਾ, ਗੁਰਮੱਤ ਦੇ ਧਾਰਨੀ ਦੀ ਆਪਣੀ ਸੋਚ ਕੁਝ ਵੀ ਨਹੀ
ਹੁੰਦੀ। ਜੋ ਹੁੰਦੀ ਹੈ ਗੁਰੂ ਦੀ ਹੁੰਦੀ ਹੈ। ਤੀਜੀ ਧਿਰ ਦੀ ਸੋਚ, ਗੁਰੂ ਦੀ ਸੋਚ ਦੇ ਬਰਾਬਰ ਕਰਨ
ਦਾ ਕੋਈ ਜਿਨਾ ਮਰਜੀ ਜੋਰ ਲਗਾ ਲੇ ਬਰਾਬਰ ਕਰ ਨਹੀ ਸਕਦਾ। ਆਖਰ ਅਸਲ ਅਸਲ ਹੈ ਅਤੇ ਨਕਲ ਨੇ ਨਕਲ ਹੀ
ਰਹਿਣਾ ਹੈ, ਸਿਰਫ ਪਹਿਚਾਨ ਕਰਨ ਦੀ ਜਾਚ ਆਣੀ ਚਾਹਦੀ ਹੈ।
ਇਹ ਸ਼ਾਇਦ ਤੁਸੀਂ ਅਜੇ ਨਹੀਂ ਸਮਝ ਸਕਦੇ ਇਹ ਵਕਤ ਹੀ ਦੱਸੇਗਾ।…….
ਵੀਰ ਜੀ, ਵਕਤ ਨੇ ਬਹੁਤ ਕੁਝ ਦੱਸ ਦਿਤਾ ਹੈ। ਅਸੀ ਹੀ ਆਪਣੀ ਅਗਿਆਨਤਾ ਦੀ ਗਹਰੀ ਨੀਂਦ ਤੋ ਜਾਗਣਾ
ਨਹੀ ਚਾਹੁੰਦੇ।
ਮੈਂ ਦੋ ਉਦਾਹਰਣਾਂ ਦੇ ਰਿਹਾ ਹਾਂ ਪਹਿਲੀ, …….
ਵੀਰ ਜੀ, ਪਹਿਲੀ ਉਦਾਹਰਣ ਵਿਚ ਆਇਆ "ਜਿਸ ਦਾ ਨਾਮ ਹੋਂਦ ਵਾਲਾ ਹੈ", ਵਿਚਾਰ ਮਗਦਾ ਹੈ, ਕੀ ਉਸਦਾ
ਨਾਮ ਹੋ ਸਕਦਾ ਹੈ, ਇਥੇ ਨਾਮੁ ਦਾ ਸੰਕਲਪ/ਵਿਚਾਰ ਹੀ ਹੋਰ ਦਾ ਹੋਰ ਬਣਾ ਦਿੱਤਾ ਹੈ, ਸਾਰੇ ਸਿੱਖ
ਵਾਹਿਗੁਰੂ, ਵਾਹਿਗੁਰੂ... ਕਰਨ ਲਾ ਤੇ!!!! ਇਹ ਵੰਨਗੀ ਮਾਤਰ ਹੈ, ਸਮਾ ਮਿਲਿਆ ਤਾਂ ਇਸ ਸਭ ਤੇ
ਪੂਰਾ ਵਿਚਾਰ ਆਪ ਸਭ ਨਾਲ ਸਾਝਾ ਕਰਾਗੀ।
ਵੀਰ ਜੀ, ਮੈਂ ਆਪ ਦੇ ਧਿਆਨ ਵਿੱਚ ਇਕ ਉਦਾਹਰਣ ਲੈ ਕੇ ਆਂਦੀ ਹਾਂ, ਜਿਸ ਤੋ ਤਹਾਨੂੰ ਪਤਾ ਚਲੇ ਗਾ
ਕਿ ਟੀਕੇ ਗੁਰਬਾਣੀ ਦੇ ਸੱਚ ਨੂੰ ਕਿਵੇਂ ਝੂਠ ਬਣਾਦੇ ਹਨ।
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਜੈਤਸਰੀ (ਮਃ ੪) ਗੁਰੂ ਗ੍ਰੰਥ
ਸਾਹਿਬ - ਅੰਗ ੬੯੭
ਪਦਅਰਥ:- ਜਿਨ ਹਿਰਦੇ=ਜਿਨ੍ਹਾਂ ਮਨੁਖਾਂ ਦੇ ਹਿਰਦੇ ਵਿਚ। ਤਿਨ ਮਾਤ=ਉਹਨਾਂ ਦੀ ਮਾਂ। ਬਾਂਝਾ=ਸੰਢ,
ਜਿਸ ਦੇ ਘਰ ਸੰਤਾਨ ਪੈਦਾ ਨਾਹ ਹੋ ਸਕੇ। ਹੇ ਭਾਈ! ਜਿਨ੍ਹਾਂ ਮਨੁਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ
ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ)
ਉਹਨਾਂ ਦਾ ਸਰੀਰ ਹਰਿ ਨਾਮ ਤੋਂ ਸੁੰਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ,
ਅਤੇ, ਉਹ ਕ੍ਰਝ ਕ੍ਰਝ ਕੇ ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥
ਮਾਤਾ ਮਤਿ ਪਿਤਾ ਸੰਤੋਖੁ ॥ ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੫੧
ਵੀਰ ਜੀ, ਊਪਰੋਕਤ ਅਰਥ ਵਿੱਚ ਮਾਂ ਨੂੰ ਬਾਂਝ ਕਰਨ ਦੀ ਗੱਲ ਕਹੀ ਹੈ, ਜਿਹ੍ੜੀ ਮਾਂ ਹੋ ਗੀ, ਉਸ ਨੂੰ
ਬਾਂਝ ਕਿਹਾ ਜਾ ਸਕਦਾ ਹੈ?? ਇਹ ਸ਼ਰਤ ਤਾ ਗੁਰੂ ਸਾਹਿਬਾ ਦੇ ਘਰ ਨੀ ਲਾਗੂ ਹੋਈ, ਗੱਲ ਤਾਂ ਸੀ, ਕਿ
ਜਿਸ ਹਿਰਦੇ ਵਿੱਚ ਗੁਰ ਗਿਆਨ (ਗੁਰਮੱਤ) ਨਹੀ ਵੱਸਦੀ, ਉਸ ਦੀ ਮੱਤ ਨੂੰ ਬਾਂਝ ਕਰ ਦੇ ਤਾਂ ਕਿ ਉਸ
ਮੱਤ ਦਾ ਕੋਈ ਚੇਲਾ/ਧਾਰਨੀ ਨਾ ਬਣੇ।
ਮੈਂ ਆਪ ਦੇ ਧਿਆਨ ਵਿੱਚ ਇਕ ਉਦਾਹਰਣ ਲੈ ਕੇ ਆਂਦੀ ਹਾਂ, ਕੇਸਵਾ= ਲਮੇ ਕੇਸਾਂ ਵਾਲਾ ਪ੍ਰਭੂ, ਵੀਰ
ਜੀ, ਲੰਮੇ ਕੇਸਾ ਵਾਲਾ ਪ੍ਰਭੂ ਕੀ ਹੋਇਆ, ਤੁਸੀ ਪਹਿਲੀ ਉਦਾਹਰਣ ਨਿਰਾਕਾਰ ਦੀ ਦਿਤੀ ਹੈ, ਉਸਦੇ ਨਾਲ
ਮਿਲਾਨ ਕਰ ਦੱਸਣਾ ਜੀ।
ਜਿਹੜੀ ‘ਗੁਰਮੁਖ’ ਹੋਣ ਵਾਲੀ ਗੱਲ ਤੁਸੀਂ ਕਹਿ ਰਹੇ ਹੋ ਇਹ ਤੁਸੀਂ ਆਪਣੇ ਬਣ ਚੁਕੇ ਵਿਸ਼ਵਾਸ਼ ਦੇ
ਆਧਾਰ ਤੇ ਕਹਿ ਰਹੇ ਹੋ। ਜਦੋਂ ਕੋਈ ਦਯਾਨੰਦ ਸਰਸਵਤੀ ਗੁਰੂ ਨਾਨਕ ਦੇਵ ਜੀ ਨੂੰ ਅਨਪੜ੍ਹ ਸਾਬਤ ਕਰਨ
ਦੀ ਕੋਸ਼ਿਸ਼ ਕਰਦਾ ਹੈ ਤਾਂ ਤਰਕਾਂ ਨਾਲ ਹੀ ਨਿਬੇੜਾ ਹੁੰਦਾ ਹੈ। ਉਸ ਵਕਤ ਆਪਣੇ ਵਿਸ਼ਵਾਸ਼ ਕੰਮ ਨਹੀਂ
ਆਉਂਦੇ।……
ਵੀਰ ਜੀ, ਵੈਸੇ ਤਾਂ ਮੈਂ ਵੀ ਇਹ ਗੱਲ ਆਪ ਜੀ ਕਹਿ ਸਕਦੀ ਹਾਂ, ਪਰ ਜੇ ਗੁਰੂ ਦੀ ਗੱਲ ਤੇ ਧਿਆਨ ਦੇ
ਕੇ ਦੇਖੀਏ ਤਾਂ ਠੀਕ ਇਹੀ ਹੈ, ਕਿ ਗੁਰਮੁੱਖ ਭਾਸ਼ਾ ਚਿੰਨਾ ਪੀਛੇ ਜੁੜੇ ਸੱਚ ਸੰਕਲਪ ਖੋਜਦਾ ਹੈ ਅਤੇ
ਵਿਦਵਾਨ .....!!!!! ਵੀਰ ਜੀ, ਇਹ ਮੇਰਾ ਵਿਸ਼ਵਾਸ ਤਾਂ ਗੁਰੂ ਦੀ ਕੱਸਵੱਟੀ ਦਾ ਅਨੁਸਰਣ ਕਰਦਾ ਹੈ।
ਵੀਰ ਜੀ, ਜਨਕ ਬਾਰੇ ਤੁਸੀ ਪੜਿਆ ਹੋਵੇਗਾ, ਗੁਰੂ ਦਾ ਜਨਕ ਭਾਸ਼ਾ ਚਿੰਨ ਬਾਰੇ ਸੰਕਲਪ ਹੈ। ਜਨਕੁ ਸੋਇ
ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥ ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ - ਅੰਗ
੧੩੯੮
ਖਖਾ ਖੋਜਿ ਪਰੈ ਜਉ ਕੋਈ ॥ ਜੋ ਖੋਜੈ ਸੋ ਬਹੁਰਿ ਨ ਹੋਈ ॥ ਖੋਜ ਬੂਝਿ ਜਉ ਕਰੈ ਬੀਚਾਰਾ ॥ ਤਉ ਭਵਜਲ
ਤਰਤ ਨ ਲਾਵੈ ਬਾਰਾ ॥੪੦॥ ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੨
ਤੁਸੀ ਬਿਲਕੁਲ ਸਹੀ ਸ਼ਾਜਸ਼ ਦੀ ਜੜ ਤੇ ਪਹੁੰਚੇ ਹੋ, ਕਿ ਦਯਾਨੰਦ ਵਰਗੇ ਮੂਰਖ ਦੇ ਗੁਰੂ ਸਾਹਿਬ ਨੂੰ
ਅਨਪੜ੍ ਕਹਿਣ ਤੇ ਅਸੀ ਬੌਖਲਾ ਗਏ, ਬਜਾਏ ਇਸਦੇ ਕੀ ਅਸੀ ਇਸਦਾ ਜੁਆਬ ਗੁਰਬਾਣੀ ਵਿੱਚ ਪਸਰੇ ਬ੍ਰਹਮ
ਗਿਆਨ ਨੂੰ ਉਜਾਗਰ ਕਰਕੇ ਦਿੰਦੇ, ਅਸੀ ਉਸਦੇ ਬਰਾਬਰ ਦਾ ਝੁਠ ਆਪਣੇ ਘਰ ਵਾੜ ਲਿਆ, ਅਤੇ ਹੁਣ ਖੁਸ਼
ਹਾਂ ਕੇ ਗੁਰੂ ਸਾਹਿਬ ਅਨਪੜ੍ ਨਾ ਰਹਿ ਕੇ ਉਸ ਜੈਸੇ ਉਚ ਕੋਟੀ ਦੇ ਵਿਦਵਾਨ ਸਨ। ਹੁਣ ਦੱਸੋ ਇਕ ਮੂਰਖ
ਦੇ ਬਰਾਬਰ ਗੂਰੁ ਸਾਹਿਬ ਦੀ ਤੁਲਨਾ ਕਰਨ ਹਿੱਤ ਜੋ ਕੁਝ ਉਪਜਿਆ ਉਹ ਅੱਜ ਸਾਡਾ ਮਾਰਗ/ਰਸਤਾ ਬਣ ਗਿਆ।
ਉਸ ਨੇ ਤਾਂ ਸਾਡੇ ਬੂਟਾ ਲਗਾ ਕਿ ਛਾਂ ਆਪਨੇ ਘਰ ਪਹੁੰਚਾਈ, ਪਰ ਅਸੀ ਉਹ ਬੂਟਾ ਪਾਲ ਕੇ ਰੱਖ ਰਹੇ
ਹਾਂ, ਜਿੰਨਾ ਸੰਘਣਾ ਹੋ ਰਿਹਾ ਹੈ, ਉਨਾ ਹੀ ਸਿੱਖ ਸਨਾਤਨੀ ਹੋ ਰਿਹਾ ਹੈ। ਵੈਸੇ ਵੀ ਵੀਰ ਜੀ
ਦਯਾਨੰਦ ਵਰਗੇ ਮੂਰਖ ਦੇ ਕਹਿਣ ਨਾਲ ਗੁਰੂ ਸਾਹਿਬ ਅਨਪੜ੍ ਨਹੀ ਹੋਣ ਲਗੇ, ਅਨਪੜ੍ਤਾ ਤਾਂ ਹਮੇਸ਼ਾ
with reference
ਹੁੰਦੀ ਹੈ। ਇਕ ਡਾਕਟਰ ਲਈ ਅਸੀ ਅਨਪੜ੍ ਹੋ ਸਕਦੇ ਹਾਂ ਭਾਵੇ ਕਿਸੀ ਹੋਰ ਵਿਸ਼ੇ ਤੇ
PhD ਕੀਤੀ
ਹੋਵੇ।
ਭੈਣ ਜੀ! ਇਹ ਸਿਰਫ ਮਿਸਾਲ ਵਜੋਂ ਆਪ ਜੀ…..
ਵੀਰ ਜੀ, ਹਰ ਭਾਸ਼ਾ ਦੀ ਲਿਪੀ ਲਈ ਅੱਲਗ ਅੱਲਗ ਧੁਨੀ ਚਿੰਨ ਹੁੰਦੇ ਹਨ। ਇਹਨਾਂ ਧੁਨੀ ਚਿੰਨਾ ਨੂੰ
ਮਿਲਾ ਕੇ ਭਾਸ਼ਾ ਚਿੰਨ (ਸਬਦ) ਬਣਦੇ ਹਨ ਅਤੇ ਹਰ ਭਾਸ਼ਾ ਚਿੰਨ (ਸਬਦ) ਅੱਲਗ ਅੱਲਗ ਧੁਨੀ ਚਿੰਨਾ ਨਾਲ
ਬਣਦਾ ਹੈ। ਇਹ ਹਰ ਵੱਖਰੇ ਵਿਚਾਰ (ਸੰਕਲਪ) ਲਈ ਹੁੰਦਾ ਹੈ। ਭਾਸ਼ਾ ਚਿੰਨ=ਸੰਕਲਪ
(Signified)/
ਧੁੰਨੀ ਬਿੰਬ (Signifier)
ਤੁਸੀ ਦੋ ਭਾਸ਼ਾ ਚਿੰਨ (ਸਬਦ) ਅ+ਰ, ਅ+ਿ+ਰ ਅਤੇ ਚਾਰ ਭਾਸ਼ਾ ਚਿੰਨ (ਸਬਦ) ਜ+ਰ, ਜ+ਿ+ਰ, ਜ+ਰ+ੁ,
ਜ਼+ਰ+ਾ ਬਾਰੇ ਜਿਕਰ ਕੀਤਾ ਹੈ। ਜਦੋ ਇਹ ਛੇ ਭਾਸ਼ਾ ਚਿੰਨਾ ਬਣੇ ਅੱਲਗ ਅੱਲਗ ਧੁਨੀ ਚਿੰਨਾ ਤੋਂ ਹਨ,
ਤਾਂ ਇਹਨਾਂ ਦੇ ਦਰਸਾਏ ਛੇ ਅੱਲਗ ਅੱਲਗ ਸੰਕਲਪ ਵੀ ਹੋਣਗੇ। ਤਹਾਨੂੰ ਇਹ ਦੋ ਅਤੇ ਚਾਰੇ ਧੁਨੀਆ ਇਕੋ
ਕਿਵੇਂ ਲਗਦੀਆ ਹਨ, ਮੇਰੀ ਸਮਝ ਤੋਂ ਬਾਹਰ ਹੈ, ਇਹ ਤਾ ਕੋਈ ਨਿਰਾਕਾਰ ਦੀ ਵੀ ਗੱਲ ਨਹੀ, ਜੋ ਸੰਸਾਰੀ
ਅੱਖ ਨਾਲ ਨਾ ਦੇਖੀ ਜਾ ਸਕੇ, ਜਿਸ ਲਈ ਬ੍ਰਹਮ ਗਿਆਨ ਦੀ ਲੌੜ ਹੋਵੇ।
ਭੈਣ ਜੀ! ਅੱਜ ਤੋਂ ਦੋ-ਤਿੰਨ ਸਾਲ ਪਹਿਲਾਂ ਕੁੱਝ ਸਿੱਖ ਵਿਰੋਧੀ ਅਨਸਰਾਂ ਨੇ ਗੁਰੂ......
ਵੀਰ ਜੀ, ਗੁਰਬਾਣੀ ਦਾ ਰੂਪ ਬਦਲਣਾ ਜਾ ਛੇੜ ਛਾੜ ਕਰਨਾ ਨਿੰਦਣ ਯੋਗ ਹੈ। ਪਰ ਜਿਸ ਤਰਾ ਗੁਰਬਾਣੀ ਦੇ
ਉਚਾਰਣ ਬਦਲਣ ਲਈ ਜੋ ਵਿਦਵਾਨ ਯਤਨਸ਼ੀਲ ਹਨ, ਇਸ ਬਾਰੇ ਆਪ ਜੀ ਜੈਸੇ ਵਿਦਵਾਨ ਨੂੰ ਫਰਕ ਨਹੀ ਪੈਂਦਾ,
ਕਿਉਕਿ ਸਨਾਤਨੀ ਵਿਆਕਰਣ ਨੇ ਵਿਚਾਰ ਅਤੇ ਸੰਕਲਪ ਨਿਸ਼ਚਿਤ ਕਰ ਦਿੱਤੇ ਹਨ।
ਭੈਣ ਜੀ! ਮੈਂ ਕਿਤੇ ਨਹੀਂ ਲਿਖਿਆ ਕਿ ਪ੍ਰੋ: ਸਾਹਿਬ ਦੀ ਵਿਆਕਰਣ ਬਿਲਕੁਲ ਠੀਕ ਹੈ।…
ਵੀਰ ਜੀ, ਦੁੱਧ ਦੇ ਡੰਰਮ ਵਿਚੋ ਟੈਸਟ ਕਰਨ ਲਈ ਕੁਝ ਸੈਂਪਲ ਲਿਆ ਜਾਦਾ ਹੈ, ਕਿਉਕਿ ਸਬ ਕੁਝ ਇਕਸਾਰ
ਪਸਰਿਆ ਹੁੰਦਾ ਹੈ, ਜੇ ਠੀਕ ਨਾ ਹੋਵੇ ਤਾਂ ਸਾਰਾ ਰੋੜਨਾ ਪੈਂਦਾ ਹੈ, ਨਹੀ ਹਰ ਪੀਣ ਵਾਲਾ ਰੋਗੀ ਹੋ
ਜਾਦਾ ਹੈ।
ਭੈਣ ਜੀ! ਇਸ ਗੱਲ ਨੂੰ ਜ਼ਰਾ ਵਿਸਥਾਰ ਨਾਲ ਸਮਝਾਉਣ ਦੀ ਖੇਚਲ ਕਰਨੀ ਜੀ।…..
ਵੀਰ ਜੀ, ਵਿਚਾਰ/ਸਮਝ/ਸੰਕਲਪ ਦੀ ਕੋਈ ਲਿਪੀ ਨਹੀ ਹੁੰਦੀ, ਵਿਚਾਰ/ਸਮਝ ਨੂੰ ਕਿਸੀ ਵੀ ਲਿਪੀ ਵਿੱਚ
ਲਿਖਿਆ ਜਾ ਸਕਦਾ ਹੈ। ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਵਿਚਾਰ ਪਹਿਲਾ ਆਏ ਜਾ ਲਿਪੀ ਪਹਿਲਾ
ਬਣੀ????
ਭੈਣ ਜੀ! ਅੱਜ ਤੋਂ ਪੰਜ ਛੇ ਸੌ ਸਾਲ ਪਹਿਲਾਂ ਵਰਤੀ ਜਾਂਦੀ ਜਿਸ ਭਾਸ਼ਾ ਵਿੱਚ ਗੁਰਬਾਣੀ....
ਵੀਰ ਜੀ, ਇਸ ਤੀਜੀ ਧਿਰ ਨੇ ਕਾਸ਼ੀ ਨੂੰ ਹੀ ਬੇਗਮਪੁਰਾ ਬਿਆਨਿਆ ਹੈ, ਇਸ ਲਈ ਤੁਹਾਡੀ ਨਜ਼ਰ ਨਹੀ ਗਈ।
ਜਦੋਂ ਤੀਜੀ ਧਿਰ ਦੀ ਕਾਲੀ ਐਨਕ ਉਤਰੇਗੀ ਫਿਰ ਹੀ ਪਤਾ ਚਲੇ ਗਾ ਜੀ। ਕਬੀਰ ਸਿਖ ਸਾਖਾ ਬਹੁਤੇ ਕੀਏ
ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥ ਸਲੋਕ (ਭ. ਕਬੀਰ) ਗੁਰੂ
ਗ੍ਰੰਥ ਸਾਹਿਬ - ਅੰਗ ੧੩੬੯
ਭੈਣ ਜੀ! ਜੇ ਕਿਸੇ ਨੂੰ ਆਪ ਪੜ੍ਹ ਕੇ ਗੁਰਬਾਣੀ ਸਮਝ ਨਾ ਆਵੇ ਤਾਂ ਉਸਨੂੰ ਕੀ ਕਰਨਾ ਚਾਹੀਦਾ
ਹੈ?....
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥ ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥ ਸਚੀ
ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥ ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ
ਹਾਰੁ ॥੫੪॥੧॥ ਰਾਮਕਲੀ ਓਅੰਕਾਰ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੯੩੮
ਛੋਟੀ ਭੈਣ ਸਮਝ ਭੁੱਲਾ ਦੀ ਖਿਮਾਂ ਕਰਨੀ ਜੀ।
ਅਮਰਜੀਤ ਕੌਰ ਪੁਰੇਵਾਲ
(27/01/11)
ਕਿਰਪਾਲ ਸਿੰਘ ਬਠਿੰਡਾ
ਰਾਗਮਾਲਾ ਸਬੰਧੀ ਵੀਚਾਰ ਚਰਚਾ
ਮੁਖ ਸੰਪਾਦਕ ਸ: ਮੱਖਣ ਸਿੰਘ ਜੀ ਅਤੇ ਸਿੱਖ ਮਾਰਗ ਦੇ ਸਮੁੱਚੇ ਪਾਠਕ ਵੀਰ
ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ।।
੨੬ ਜਨਵਰੀ ਨੂੰ ਸ: ਗੁਰਪ੍ਰੀਤ ਸਿੰਘ ਜੀ ਕੈਲੇਫ਼ੋਰਨੀਆਂ ਵਲੋਂ ਮੈਨੂੰ
ਸੰਬੋਧਨ ਕਰਕੇ ਲਿਖੀ ਚਿੱਠੀ ਨਾਲ ਮੁੱਖ ਸੰਪਾਦਕ ਜੀ ਨੇ ਆਪਣੇ ਸੰਪਾਦਕੀ ਨੋਟ ਵਿੱਚ ਲਿਖਿਆ ਹੈ:-
ਜੇ ਕਰ ਉਹ (ਕਿਰਪਾਲ ਸਿੰਘ)
ਜਾਂ ਕੋਈ ਹੋਰ ਸਪਸ਼ਟ ਸ਼ਬਦਾਂ ਵਿੱਚ ਕਹੇ ਕਿ ਮੈਂ ਇਸ ਬਾਰੇ ਤੁਹਾਡੇ (ਗੁਰਪ੍ਰੀਤ ਸਿੰਘ) ਨਾਲ ਚਰਚਾ
ਕਰਨੀ ਚਾਹੁੰਦਾ ਹਾਂ ਤਾਂ ਸ਼ੁਰੂ ਹੋ ਸਕਦੀ ਹੈ ਨਹੀਂ ਤਾਂ ਨਹੀਂ।
ਵੈਸੇ ਤਾਂ ਸਮੇਂ ਦੀ ਮੰਗ ਇਹੋ ਹੈ ਕਿ ਪੰਥ ਵਿੱਚ ਵਧ ਰਹੇ ਵਿਵਾਦਾਂ ਦੇ ਹੱਲ
ਲਈ ਵਿਰੋਧੀ ਵੀਚਾਰਾਂ ਵਾਲਿਆਂ ਨਾਲ ਉਸਾਰੂ ਵੀਚਾਰ ਚਰਚਾ ਹੋਣੀ ਚਾਹੀਦੀ ਹੈ, ਤਾ ਕਿ ਸਮੁਚੇ
ਵਿਵਾਦਾਂ ਦਾ ਹੱਲ ਕਰਕੇ ਪੰਥ ਵਿੱਚ ਏਕਤਾ ਹੋ ਸਕੇ ਤੇ ਵਿਵਾਦਾਂ ਵਿੱਚ ਅਜਾਂਈ ਕੀਤੀ ਜਾ ਰਹੀ ਸ਼ਕਤੀ
ਤੇ ਸਮਾ ਪੰਥ ਦੇ ਉਸਾਰੂ ਕੰਮਾਂ ਲਈ ਵਰਤਿਆ ਜਾ ਸਕੇ। ਪਰ ਜਿਸ ਤਰ੍ਹਾਂ ਸ: ਗੁਰਪ੍ਰੀਤ ਸਿੰਘ ਜੀ ਦਾ
ਵਤੀਰਾ ਹੈ ਇਸ ਨੂੰ ਵੇਖ ਕੇ ਲਗਦਾ ਹੈ ਕਿ ਇਸ ਨਾਲ ਵੀਚਾਰ ਚਰਚਾ ਕਰਨਾ ਸਮਾ ਤੇ ਸ਼ਕਤੀ ਨਸ਼ਟ ਕੀਤੇ
ਜਾਣ ਤੋਂ ਵੱਧ ਕੁੱਝ ਵੀ ਹਾਸਲ ਹੋਣ ਵਾਲਾ ਨਹੀਂ। ਤੁਸੀਂ ਵੇਖ ਰਹੇ ਹੋ ਕਿ ਇਹ ਮੰਨ ਕੇ ਵੀ ਕਿ
`ਤੀਨਿ` ਦੇ ਅਰਥ `ਤਿੰਨ` ਹੀ ਹਨ ਆਪਣੀ ਲੱਤ ਉੱਪਰ ਰੱਖਦੇ ਹੋਏ ਲਿਖ ਰਹੇ ਹਨ:-
ਇਥੇ ਤਿੰਨ ਹੀ ਹੈ। ਇਸ ਗਲ ਵਿੱਚ ਕੋਈ ਦੋ ਰਾਏ ਨਹੀ ਹੈ। ਪਰ ਵੀਰ ਜੀਓ ਅਗਰ
ਆਪ ਨੇ ਇਤਨਾ ਲੰਬਾ ਲੇਖ ਲਿਖਣ ਦੀ ਬਜਾਏ ਇਹਨਾ ਪੰਗਤੀਆਂ ਨੂੰ ਧਿਆਨ ਨਾਲ ਪੜਿਆ ਹੁੰਦਾ ਤਾਂ ਆਪ ਨੂੰ
ਪਤਾ ਹੁੰਦਾ ਕੀ ਆਪ ਕੀ ਲਿਖ ਰਹੇ ਹੋ। ਗਲਤੀ ਆਪ ਦੀ ਵੀ ਨਹੀ ਹੈ ਹੁਣ ਸੰਪਾਦਕ ਦੇ ਜਿਮੇਦਾਰੀ ਵੀ ਆਪ
ਜੀ ਤੇ ਹੀ ਆ ਗਈ ਹੈ। … … …. . ਪਰ ਵੀਰ ਜੀ ਕੀ ਆਪ ਨੂੰ ਤਿਨਿ ਅਤੇ ਤੀਨਿ ਵਿੱਚ ਸਚੀਂ ਕੋਈ ਫ਼ਰਕ
ਨਜ਼ਰ ਨਹੀ ਆ ਰਿਹਾ? ਪਤਾ ਚੱਲ ਗਿਆ ਕੇ ਜਿੰਨੀ ਕੋ ਬਾਣੀ ਤੁਸੀਂ ਮੰਨਦੇ ਹੋ ਉਸ ਬਾਰੇ ਵੀ ਕੀਨੇ ਕੁ
ਜਾਗਰੂਕ ਹੋ।
ਹੁਣ ਜਿਸ ਵਿਅਕਤੀ ਨੂੰ ਤਿਨਿ ਅਤੇ ਤੀਨਿ ਦੇ ਫ਼ਰਕ ਜਾਂ ਸਮਾਨਤਾ ਦੀ ਸੋਝੀ
ਨਹੀਂ ਉਹ ਕੀ ਸਮਝੇਗਾ ਕਿ:-
ਜਿਨਿ ਸੇਵਿਆ ਤਿਨਿ ਪਾਇਆ ਮਾਨੁ।। (ਜਪੁਜੀ ਸਾਹਿਬ ਪਉੜੀ ੫)
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।। (ਜਪੁਜੀ ਸਾਹਿਬ ਪਉੜੀ ੩੦)
ਉਕਤ ਦੋ ਤੁਕਾਂ ਵਿੱਚ ਵਰਤਿਆ ਗਿਆ ਸ਼ਬਦ `ਤਿਨਿ` ਦਾ ਇੱਕੋ ਰੂਪ ਹੋਣ ਦੇ
ਬਾਵਯੂਦ ਵੀ ਇਨ੍ਹਾਂ ਦਾ ਉਚਾਰਣ ਅਤੇ ਅਰਥ ਵੱਖੋ ਵਖਰੇ ਹਨ। ਫਿਰ ਇਸ ਨੂੰ ਕਿਵੇਂ ਸਮਝਾਈਏ ਕਿ
`ਮੁੰਦਾਵਣੀ` ਦੇ ਦੋ ਅਰਥ ਵੀ ਹੋ ਸਕਦੇ ਹਨ। ਹੋਰ ਵੇਖੋ ਇਹ ਤਾਂ-` ਵੈਸੇ
ਵੀ ਗੁਰੂ ਗਰੰਥ ਸਾਹਿਬ ਅਕਾਲ ਦੀ ਉਸਤਤ ਹੈ ਅਤੇ ਅਕਾਲ ਦੀ ਉਸਤਤ ਤੇ ਸੰਪੂਰਨਤਾ ਦੇ ਮੋਹਰ ਕਿਵੇ ਲਗ
ਸਕਦੀ ਹੈ? ` ਲਿਖ ਕਿ ਗੁਰੂ ਗ੍ਰੰਥ ਸਾਹਿਬ ਨੂੰ
ਵੀ ਅਧੂਰਾ ਦੱਸ ਕੇ `ਪੂਰੇ ਕਾ
ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ।। ` (ਪੰਨਾ ੧੪੧੨)
ਦੇ ਗੁਰਫ਼ੁਰਮਾਨ ਨੂੰ ਵੀ ਚੁਣੌਤੀ ਦੇ ਰਿਹਾ ਹੈ ਫਿਰ ਇਸ
ਨਾਲ ਵੀਚਾਰ ਚਰਚਾ ਕਰਨ ਦਾ ਕੋਈ ਲਾਭ ਹੋ ਸਕਦਾ ਹੈ? ਪਰ ਇਸ ਦੇ ਬਾਵਯੂਦ ਜੇ ਸੰਪਾਦਕ ਸਾਹਿਬ ਅਤੇ
ਪਾਠਕ ਸਾਹਿਬਾਨ ਚਾਹੁੰਣ ਤਾਂ ਮੈਂ ਇਸ ਨਾਲ ਵੀਚਾਰ ਚਰਚਾ ਕਰਨ ਲਈ ਤਿਆਰ ਹਾਂ ਬਸ਼ਰਤੇ ਕਿ ਪਹਿਲਾਂ ਇਹ
ਆਪਣੀਆਂ ਇਨ੍ਹਾਂ ਲਿਖਤਾਂ ਦਾ ਜਵਾਬ ਦੇਣ।
ਤੁਸੀਂ ਪੰਡਿਤ ਦਾ ਪਰਚਾਰ ਕਰੋ ਤਾਂ ਵੀ ਤੁਸੀਂ ਸਿਖ। ਜਾਈ ਮੈਂ ਗੁਰਬਾਣੀ ਦਾ
ਸਚ ਦਸਾਂ ਤਾਂ ਮੈਂ ਪੰਡਿਤ ਬੋਹੁਤ ਅੱਛੇ। ਚਾਰ ਪਾਦਰਥ ਪੰਡਿਤ ਵਾਲੇ ਤੁਸੀਂ ਪ੍ਰਚਾਰੋ ਤੇ ਫਿਰ
ਗੁਰਬਾਣੀ ਵਿਚੋ ਇਹਨਾ ਨੂੰ ਸਾਬਿਤ ਵੀ ਨਾ ਕਰ ਸਕੋ। ਸਚ ਅਗੇ ਅੜੋ ਤੇ ਪੰਡਿਤ ਵਾਲੀ ਬਿਰਤੀ ਮੇਰੀ।
ਕ੍ਰਿਪਾ ਕਰਕੇ ਦੱਸੋ ਕਿ ਪੰਡਿਤ ਦਾ ਪ੍ਰਚਾਰ ਕਿਹੜਾ ਹੈ ਅਤੇ ਗੁਰਬਾਣੀ ਦਾ
ਸੱਚ ਕਿਹੜਾ ਹੈ? ਕੀ ਸਾਕਤ ਮਤੀਆਂ ਦੀ ਰਚਨਾ ਬਚਿੱਤਰ ਨਾਟਕ ਅਤੇ ਅਸ਼ਲੀਲ ਤ੍ਰਿਆ ਚਰਿਤਰਾਂ ਦਾ
ਪ੍ਰਚਾਰ ਕਰਨਾ, ਮਾਧਵਾਨਲ ਕਾਮਕੰਦਲਾ ਦੀ ਕਾਮ ਉਕਸਾਊ ਰਚਨਾ ਦਾ ਹਿੱਸਾ `ਰਾਗਮਾਲਾ` ਦਾ ਪ੍ਰਚਾਰ
ਕਰਨਾ, ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਬਿਕ੍ਰਮੀ ਦੇ ਚੰਦਰਮਾ ਸਾਲ {ਜਿਸ ਦੀ ਲੰਬਾਈ ਕਦੀ ੧੨
ਮਹੀਨੇ (੩੫੪ ਦਿਨ) ਅਤੇ ਕਦੀ ੧੩ ਮਹੀਨੇ ਹੈ} ਨਾਲ ਜੁੜੇ ਰਹਿਣ ਦਾ ਪ੍ਰਚਾਰ ਕਰਨਾ, ਪੰਡਿਤ ਦਾ
ਪ੍ਰਚਾਰ ਹੈ ਜਾਂ ਗੁਰਬਾਣੀ ਦਾ ਸੱਚ। ਮੈਂ ਅੱਜ ਤੱਕ ਆਪਣੇ ਕਿਸੇ ਲੇਖ ਜਾਂ ਚਿੱਠੀ ਪੱਤਰ ਵਿੱਚ ਕਦੀ
ਵੀ ਚਾਰ ਪਦਾਰਥਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਤਾ ਗੁਰਪ੍ਰੀਤ ਸਿੰਘ ਜੀ ਨੂੰ ਕਿਥੋਂ ਇਲਹਾਮ ਹੋ ਗਿਆ
ਕਿ ਮੈਂ ਪੰਡਿਤਾਂ ਵਾਲੇ ਚਾਰ ਪਦਾਰਥਾਂ ਦਾ ਪ੍ਰਚਾਰ ਕਰ ਰਿਹਾ ਹਾਂ। ਜੇ ਮੇਰੀ ਕਿਸੇ ਲਿਖਤ ਵਿੱਚ
ਪੰਡਤਾਂ ਵਾਲੇ ਚਾਰ ਪਦਾਰਥਾਂ ਦਾ ਵੇਰਵਾ ਹੈ ਤਾ ਉਸ ਦਾ ਹਵਾਲਾ ਦਿੱਤਾ ਜਾਵੇ ਜੀ।
ਹੁਣ ਸ: ਕਿਰਪਾਲ ਸਿੰਘ ਬਠਿੰਡਾ ਰਾਗਮਾਲਾ ਤੇ ਚਰਚਾ ਕਰਨਾ ਚੋਉਂਦੇ ਹਨ। ਇਹ
ਚਰਚਾ ਤਾਂ ਹੀ ਹੋ ਸਕਦੇ ਹੈ ਅਗਰ ਇਸ ਨੂੰ ਫਿਰ ਵਿਚਾਲੇ ਹੀ ਬੰਦ ਨਾ ਕਰ ਦਿਤਾ ਜਾਵੇ।
ਮੈਂ ਕਿਹੜੇ ਪੱਤਰ ਵਿੱਚ, ਕਿਹੜੇ ਸ਼ਬਦਾਂ ਵਿੱਚ ਗੁਰਪ੍ਰੀਤ ਸਿੰਘ ਨਾਲ ਚਰਚਾ
ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
੨੦ ਜਨਵਰੀ ਨੂੰ ਲਿਖ ਰਹੇ ਹਨ:-
ਪਹਿਲੀ ਗਲ ਹਾਂ ਜੀ ਮੈਂ ਸੰਤੁਸ਼ਟ ਹੋ
ਜਾਵਾਂਗਾ ਅਗਰ ਆਪ ਉਸ ਪੰਗਤੀ ਦੇ ਅਰਥ ਸਹੀ ਸਹੀ ਕਰ ਸਕੋ ਜਿਸ ਦੀ ਕੀ ਉਮੀਦ ਨਹੀ।
ਇਸ ਨੇ ਸਿਰਫ ਇੱਕ ਤੁਕ ਦੇ ਅਰਥ ਪੁੱਛੇ ਸਨ, ੨੫ ਜਨਵਰੀ ਨੂੰ ਮੈਂ ਮੁੰਦਾਵਣੀ
ਮਹਲਾ ੫ ਅਤੇ ਸਲੋਕ ਮਹਲਾ ੫ ਦੇ ਪੂਰੇ ਅਰਥ ਲਿਖ ਦਿੱਤੇ। ੨੬ ਜਨਵਰੀ ਵਾਲੇ ਆਪਣੇ ਪੱਤਰ ਵਿੱਚ
ਗੁਰਪ੍ਰੀਤ ਸਿੰਘ ਨੇ ਉਨ੍ਹਾਂ ਅਰਥਾਂ `ਤੇ ਕੋਈ ਟਿੱਪਣੀ ਨਹੀਂ ਕੀਤੀ ਇਸ ਦਾ ਮਤਲਬ ਹੋਇਆ ਕਿ ਇਸ ਨੇ
ਉਨ੍ਹਾਂ ਅਰਥਾਂ ਨੂੰ ਸਹੀ ਮੰਨ ਲਿਆ ਹੈ। ਫਿਰ ਹੋਰ ਵੀਚਾਰ ਚਰਚਾ ਦੀ ਕੀ ਲੋੜ ਰਹਿ ਗਈ। ਇਹ ਕਿਉਂ
ਨਹੀਂ ਮੰਨੇ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ।
੨੬ ਜਨਵਰੀ ਨੂੰ ਲਿਖ ਰਹੇ ਹਨ:-
ਵੀਰ ਜੀ ਬੇਨਤੀ ਹੈ ਕੇ ਗੁਰੂ ਗਰੰਥ
ਸਾਹਿਬ ਬਾਰੇ ਕਿਤਾਬਾਂ ਤੋ ਨਹੀ ਗੁਰੂ ਗਰੰਥ ਸਾਹਿਬ ਤੋਂ ਹੀ ਪੜਿਆ ਕਰੋ। ਇਹੀ ਬੇਨਤੀ ਅਹਿ ਮੇਰੀ ਸਭ
ਵੀਰਾਂ ਨੂੰ। … …. . ਹੁਣ ਸਿਖਾਂ ਨੇ ਗੁਰੂ ਗਰੰਥ ਸਾਹਿਬ ਨੂੰ ਮੰਨਣਾ ਹੈ ਯਾਂ ਵਿਦਵਾਨਾ ਨੂੰ ਇਹ
ਓਹਨਾ ਦੀ ਮਰਜ਼ੀ।
ਗੁਰਪ੍ਰੀਤ ਸਿੰਘ ਪਹਿਲਾਂ ਇਹ ਸਪਸ਼ਟ ਕਰਨ ਕਿ ਉਹ ਸੰਪ੍ਰਦਾਈਆਂ ਵਲੋਂ ਕੀਤੇ
ਟੀਕੇ ਅਤੇ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਵਲੋਂ ਲਿਖੀ ਵਡ ਆਕਾਰੀ ਪੁਸਤਕ `ਗੁਰਬਾਣੀ ਪਾਠ
ਨਿਰਣੈ` ਨੂੰ ਰੱਦ ਕਰਦੇ ਹਨ। ਜੇ ਪੰਥ ਦੇ ਮਹਾਨ ਵਿਦਵਾਨਾਂ ਦੀਆਂ ਕਿਤਾਬਾਂ ਤੋਂ ਕੋਈ ਸੇਧ ਨਹੀਂ
ਲੈਣੀ ਤਾਂ ਅਸੀਂ ਗੁਰਪ੍ਰੀਤ ਸਿੰਘ ਦੀਆਂ ਸਿਰਫ ਵਿਵਾਦ/ਚਰਚਾ ਦਾ ਸੌਂਕ ਪੂਰਾ ਕਰਨ ਲਈ ਲਿਖੀਆਂ
ਚਿੱਠੀਆਂ ਹੀ ਕਿਉਂ ਪੜ੍ਹ ਕੇ ਉਨ੍ਹਾਂ ਦਾ ਜਵਾਬ ਦੇਣ ਵਿੱਚ ਸਮਾਂ ਤੇ ਸ਼ਕਤੀ ਨਸ਼ਟ ਕਰੀਏ? ਕੀ ਇਹ
ਆਪਣੇ ਆਪ ਨੂੰ ਉਨ੍ਹਾਂ ਵਿਦਵਾਨਾਂ ਤੋਂ ਬਿਹਤਰ ਸਮਝਦੇ ਹਨ?
ਜੇ ਉਕਤ ਜਵਾਬ ਦੇਣ ਉਪ੍ਰੰਤ ਇਹ ਰਾਗਮਾਲਾ ਸਬੰਧੀ ਕੋਈ ਵੀਚਾਰ ਚਰਚਾ ਕਰਨੀ
ਚਾਹੁੰਣ ਤਾਂ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ `ਮੁੰਦਾਵਣੀ` ਦੇ ਪੰਨਾ ਨੰ: ੧ ਤੋਂ ਲੜੀਵਾਰ ਸ਼ੁਰੂ
ਕਰਕੇ ਦਸਦੇ ਜਾਣ ਕਿ ਇਹ ਇਸ ਦੀ ਕਿਹੜੀ ਲਿਖਤ ਨਾਲ ਸਹਿਮਤ ਹਨ ਅਤੇ ਕਿਹੜੀ ਨਾਲ ਨਹੀਂ। ਵੀਚਾਰ
ਤਰਤੀਬਵਾਰ ਹੋਣੀ ਚਾਹੀਦੀ ਹੈ, ਇਹ ਨਹੀਂ ਕਿ ਕਦੀ ਟੰਗ ਫੜ ਲਈ ਅਤੇ ਕਦੀ ਬਾਂਹ। ਕਦੀ ਚਾਰ ਪਦਰਥਾਂ
ਦੀ ਗੱਲ ਤੋਰ ਲੈਣ ਤੇ ਕਦੀ ਇੱਕ ਵਸਤੂ ਦੀ। ਕਦੀ ਤਿੰਨਿ, ਤਿਨਿ, ਤਿਨ ਅਤੇ ਤੀਨਿ ਦਾ ਫਰਕ ਪੁੱਛ
ਲੈਣ। ਜੇ ਕਰ ਇਨ੍ਹਾਂ ਸ਼ਬਦਾਂ ਦੇ ਅੰਤਰ ਦਾ ਇਸ ਨੂੰ ਨਹੀਂ ਪਤਾ ਤਾਂ ਹੋਰ ਚਰਚਾ ਕਰਨ ਤੋਂ ਪਹਿਲਾਂ
ਇਹ ਸਿੱਖ ਕੇ ਆਉਣ। ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ `ਮੁੰਦਾਵਣੀ` ਦੇ ਪੰਨਾ ਨੰ: ੧ ਤੋਂ ਲੜੀਵਾਰ
ਸ਼ੁਰੂ ਕਰਕੇ ਜਿਸ ਲਿਖਤ ਸਬੰਧੀ ਇਨ੍ਹਾਂ ਨੂੰ ਕੁੱਝ ਸਪਸ਼ਟੀਕਰਨ ਚਾਹੀਦਾ ਹੋਵੇ ਉਹ ਤਰਤੀਬ ਵਾਰ ਦੱਸਦੇ
ਜਾਣ ਉਨ੍ਹਾਂ ਦਾ ਸਪੱਸ਼ਟੀਕਰਨ ਨਾਲੋਂ ਨਾਲ ਦੇਣ ਲਈ ਤਿਆਰ ਹਾਂ। ਇਸ ਪੁਸਤਕ ਦੀ ਸਮਾਪਤੀ ਉਪ੍ਰੰਤ ਵੀ
ਜੇ ਇਨ੍ਹਾਂ ਦੀ ਕੋਈ ਹੋਰ ਸ਼ੰਕਾ ਰਹਿ ਜਾਵੇ ਤਾਂ ਉਹ ਬਾਅਦ ਵਿੱਚ ਵੀਚਾਰੇ ਜਾਣ, ਪਹਿਲਾਂ ਨਹੀਂ।
ਧੰਨਵਾਦ ਜੀ।
ਕਿਰਪਾਲ ਸਿੰਘ ਬਠਿੰਡਾ
+੯੧ ੯੮੫੫੪ ੮੦੭੯੭
(27/01/11)
ਬਲਬੀਰ ਸਿੰਘ
ਸਤਿ ਸ੍ਰੀ ਅਕਾਲ,
ਗੁਰਪ੍ਰੀਤ ਸਿੰਘ ਜੀ,
ਗੁਰਦੇਵ ਦੇ ਵਾਕ ਮੈਨੂੰ ਅਨੰਦ ਦੀ ਹਿਲੋਰਾਂ ਦੇਂਦੇ ਹਨ। ਤੁਹਾਡੇ ਵਾਕ ਪਰ ਪੁੱਠੇ
ਜਾਪਦੇ ਹਨ, ਕਿਉਂ। ਆਪ ਜੀ ਦੀ ਵਿਕਸਿਤ ਅਵਸਥਾ ਤੇ ਜਗ ਜਾਹਰ ਹੈ ਪਰ ਉਸ ਦਾ ਸਿਹਰਾ ਉਨ੍ਹਾਂ ਤੇ
ਥੋਪਣਾ ਹੀ ਸੋਭਾ ਦੇਂਦਾ ਹੈ ਜਿਨ੍ਹਾਂ ਨੇ ਐਸੇ ਅਰਥ ਆਪ ਜੀ ਨੂੰ ਸਮਝਾਏ ਹਨ। ਅਰਥ ਪੜ ਪੜ ਕੇ
ਵਿਸ਼ੇਸ਼ੱਗ ਹੋ ਜਾਣ ਵਾਲੇ ਗੁਰਬਾਣੀ (ਬਾਣੀ ਦੇ ਗੁਰ) ਤੋਂ ਚੂਕ ਜਾਣ ਤਾਂ ਅਸਚਰਜ ਦੀ ਗਲ ਨਹੀਂ।
ਵਾਹਿਗੁਰੂ ਜੀ ਕਾ ਬਲਬੀਰ ਸਿੰਘ
************************************************************
ਸਤਿ ਸ੍ਰੀ ਅਕਾਲ,
ਗੁਰਬਾਣੀ ਵਿਆਕਰਣ ਸਿਖਣ ਦੀ ਜਗਿਆਸਾ ਅਕਸਰ ਮਨ ਵਿੱਚ ਉਠਦੀ ਹੈ। ਸ਼ਾਇਦ ਸਿੱਖ ਮਾਰਗ ਤੇ
ਚਲਦਿਆ ਪੂਰੀ ਵੀ ਹੋ ਜਾਵੇ। ਪਹਿਲੀ ਕਲਾਸ ਦਾ ਪ੍ਰਸ਼ਨ ਪੁਛਣ ਦੀ ਸਵੀਕ੍ਰਿਤੀ ਦੇਣੀ ਜੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਈ ਪਹਿਲੀ ਮਾਤਰਾ ਕਿਹੜੀ ਹੈ?
ਵਾਹਿਗੁਰੂ ਜੀ ਕਾ ਬਲਬੀਰ ਸਿੰਘ
(27/01/11)
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
ਸ:
ਜਸਬੀਰ ਸਿੰਘ ਜੀ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਆਪ ਜੀ ਨੇ ਜੋ ਲਿਖਿਆ ਸੀ ਕੇ ਤੁਸੀਂ ਲਿਖਿਆ ਹੈ: ਗੁਰਬਾਣੀ ਵਿਦਵਾਨਾਂ ਦਾ ਨਹੀਂ
ਗੁਰਮੁਖਾਂ ਦਾ ਵਿਸ਼ਾ ਹੈ’। ਵੀਰ ਜੀ! ਡੇਰਿਆਂ ਵਾਲੇ ਜਿੰਨੇ ਵੀ ਬਾਬੇ ਹਨ ਕੋਈ ਵੀ ਵਿਆਕਰਣ ਦੇ
ਆਧਾਰ ਤੇ ਵਿਆਖਿਆ ਨਹੀਂ ਕਰਦਾ, ਪਰ (ਆਪਣੇ ਆਪ ਨੂੰ) ਗੁਰਮੁਖ ਉਹ ਰੱਜ ਕੇ (ਸਮਝਦੇ) ਹਨ। ਤਾਂ ਫੇਰ
ਕੀ ਉਨ੍ਹਾਂ ਦੀਆਂ ਵਿਆਖਿਆਵਾਂ ਹੀ ਸਹੀ ਮੰਨ ਲਈਆਂ ਜਾਣ?
ਅਗਰ ਮੈਨੂ ਕੋਈ ਭੁਲੇਖਾ ਲਗਾ ਹੈਂ ਤਾਂ ਮੈਂ ਖਿਮਾ ਦਾ ਜਾਚਕ ਹਾਂ | ਵੀਰ ਜੀ ਜੋ ਸ਼ਬਦ ਮੈਂ ਆਪ ਜੀ
ਨੂੰ ਲਿਖਿਆ ਸੀ ਕੀ ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ ਇਹੁ ਮਨੁ ਪੰਚ ਤਤੁ ਤੇ ਜਨਮਾ ॥ਪੰਨਾ ੪੧੫||
ਇਥੇ ਸਾਹਿਬ ਸਿੰਘ ਇਹੁ ਮਨੁ ਪੰਚ ਤਤੁ ਤੇ ਜਨਮਾ ॥ਪੰਨਾ ੪੧੫|| ਦੇ ਅਰਥ ਕਰਦੇ ਹਨ ਕੇ ਇਹ ਮਨ ਪੰਜਾਂ
ਤਤਾਂ ਤੋਂ ਬਣਿਆ ਹੈ | ਇਥੇ ਹੁਣ ਸਮਝਣ ਦੀ ਲੋੜ ਹੈ ਕੇ ਅਗਰ ਮਨ ਪੰਜਾਂ ਤਤਾਂ ਤੋਂ ਬਣਿਆ ਹੈ ਤਾਂ
ਸ਼ਰੀਰ ਦੀ ਤਰਹ ਮਨ ਵੀ ਅੱਖਾਂ ਨਾਲ ਦਿਸਣਾ ਚਾਹਿਦਾ ਹੈ | ਮਨ ਐਕਸਰੇ ਵਿੱਚ ਆਉਣਾ ਚਾਹਿਦਾ ਹੈ |
ਚਲੋ ਇਹ ਤਾਂ ਛਡੋ
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ||੧|| ਇਥੇ ਸੋਚੇ ਦੇ ਅਰਥ ਸਾਹਿਬ ਸਿੰਘ ਨੇ ਨਹਾਉਣ ਕਰ
ਦਿਤਾ | ਜੋ ਕੀ ਗਲਤ ਹੈ | ਸੋਚ ਦੇ ਅਰਥ ਨਹਾਉਣ ਹਨ ਗੁਰੂ ਗਰੰਥ ਸਾਹਿਬ ਵਿੱਚ ਅਜੇਹੀ ਹੋਰ ਕੋਈ ਵੀ
ਪੰਗਤੀ ਨਹੀ ਮਿਲਦੀ | ਤਿਨਿ ਚੇਲੇ ਪਰਵਾਨ || ਦੇ ਅਰਥ ਤਿੰਨ ਚੇਲੇ ਪਰਵਾਨ ਕਰ ਦਿਤੇ | ਜਦ ਕੇ ਇਕੁ
ਸੰਸਾਰੀ ਇਕੁ ਭੰਡਾਰੀ ਹੈ ਕ ਦੇ ਪੈਰ ਵਿੱਚ ਕੁ ਹੈ | ਕੀ ਇਥੇ ਸਾਹਿਬ ਸਿੰਘ ਜੀ ਦੀ ਵਿਆਕਰਣ ਕਿਥੇ
ਗਈ ਸੀ | ਏਕਾ ਮਾਈ ਦੇ ਅਰਥ ਕਰਨ ਲਗਿਆਂ ਕਿਸੇ ਹਿੰਦੂ ਗਰੰਥ ਵਿਚੋ ਕਹਾਣੀ ਦਾ ਜ਼ਿਕਰ ਕਰ ਦੇ ਹਨ
|ਜਿਸ ਦਾ ਜ਼ਿਕਰ ਇੰਦਰ ਸਿੰਘ ਘ੍ਗਾ ਵੀ ਕਰ ਦੇ ਹਨ | ਗੁਰੂ ਨਾਨਕ ਸਾਹਿਬ ਨੂੰ ਵਿਸ਼੍ਣੁ ਦਾ ਅਵਤਾਰ
ਦਸ ਦੇ ਹਨ | ਜੇਹੜੀ ਕਹਾਣੀ ਪੰਡਿਤ ਤਾਰਾ ਸਿੰਘ ਨਿਰੋਤਮ ਨੇ ਲਿਖੀ ਸੀ ਓਹੀ ਕਹਾਣੀ ਸਾਹਿਬ ਸਿੰਘ
ਲਿਖਦੇ ਹਨ | ਜਮ ਦੇ ਡਰ ਨੂੰ ਓਹ ਆਤਮਾ ਦੀ ਮੌਤ ਦਾ ਡਰ ਦਸਦੇ ਹਨ | ਆਤਮਾ ਦੀ ਮੌਤ ? ਮਜ਼ਾਕ ਲਗਦਾ
ਹੈ | ਬਾਕੀ ਕੀ ਕੀ ਲਿਖਾਂ ?
}ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ਗਚੁ ਜਿ
ਲਗਾ ਗਿੜਵੜੀ ਸਖੀਏ ਧਉਲਹਰੀ ॥ ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥ {ਪੰਨਾ ੧੪੧੦ } ਦੇ
ਅਰਥ ਓਹਨਾ ਨੇ ਜੋ ਕੀਤੇ ਹਨ ਕੀ ਦਸਾਂ ? ਲਿਖਣ ਬੇਠਾਂ ਤਾਂ ਕਈ ਸਾਲ ਲਗ ਜਾਣ ਗੇ | ਅਗਰ ਆਪ ਨੂੰ
ਓਹਨਾ ਦਾ ਅਰਥਿਆ ਕੋਈ ਸ਼ਬਦ ਸਹੀ ਲਗਦਾ ਹੈ ਤਾਂ ਦਸੋ | ਸਾਰੀਆਂ ਹੀ ਮੁੰਦਾਵਣੀਆ ਗਲਤ ਅਰਥ ਗਏ |
ਸ਼ਕ ਹੋਵੇ ਤਾਂ ਕੋਈ ਵੀ ਮੁੰਦਾਵਣੀ ਗੁਰਬਾਣੀ ਵਿਚੋ ਲਵੋ ਉਸ ਤੇ ਚਰਚਾ ਹੋ ਸਕਦੀ ਹੈ |
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
****************
ਸ: ਬਲਬੀਰ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਵੀਰ ਜੀ ਬੇਨਤੀ ਹੈ ਕੇ ਇਹ ਆਪ ਇਹ ਦਸਣ ਦੀ ਕਿਰਪਾਲਤਾ ਕਰੋ ਕੇ ਮੈਂ ਇਹ ਕਿਥੇ ਲਿਖਿਆ ਹੈ ਕੇ ਗੁਰੂ
ਨੇ ਕਿਸੇ ਜੀਵ ਨੂੰ ਚਾਰ ਪੈਰਾਂ ਵਾਲਾ ਬਣਾਇਆ ਹੈ ਜਾਂ ਐਸਾ ਭਰੋਸਾ ਦਿਵਾਇਆ ਹੈ \ ਜੋ ਮੈਂ ਲਿਖਿਆ
ਸੀ ਓਹ ਇਹ ਸੀ |
ਅਰਥ - ਗੁਰਬਾਣੀ ਦਾ ਫੁਰਮਾਨ ਹੈ ਕੀ ਚਾਰ ਪਾਦਰਥ ਧਰਮ ਦੇ ਚਾਰੇ ਪੈਰ ਹਨ |(ਜਿਵੇਂ ਕੀ ਪ੍ਰਚਲਿਤ ਸੀ
ਕੀ ਕਲਯੁਗ ਵਿਚ ਧਰਮ ਦਾ ਇਕੋ ਹੀ ਪੈਰ ਰਹਿ ਗਿਆ ਹੈ ) ਗੁਰਮਤਿ ਅਨੁਸਾਰ ਆਪਣੇ ਮੂਲ ਦੇ ਨਾਲ ਜੁੜੇ
ਰਹਨ ਦੇ ਨਾਲ ਇਹ ਚਾਰੋਂ
ਹੀ ਪ੍ਰਾਪਤ ਹੁੰਦੇ ਹਨ | ਬੇਸ਼ਕ ਗੁਰਬਾਣੀ ਨੇ ਸਾਨੂ ਸਿਰਫ ਦੋ ਪਾਦ੍ਰ੍ਥਾਂ ਤਕ ਹੀ ਲੈ ਕੇ ਜਾਣਾ ਹੈ
ਬਾਕੀ ਦੋ ਅਸਾਂ ਨੂੰ ਪ੍ਰਮੇਸ਼ਵਰ ਦੀ ਕਿਰਪਾ ਨਾਲ ਹੀ ਮਿਲਨੇ ਹਨ | ਪਰ ਫਿਰ ਮਿਲਨੇ ਸਾਨੂ ਗੁਰਬਾਣੀ
ਰਾਹੀਂ ਹੀ ਹਨ | ਦਰਅਸਲ ਪੰਡਿਤ ਦੇ ਕੀਤੇ ਹੋਏ ਅਰਥਾਂ ਕਾਰਣ ਸਾਡੇ ਪ੍ਰਚਾਰਕ ਸਾੰਨੂ ਆਪਣੇ ਮੂਲ ਨਾਲ
ਜੋੜਨ ਦੇ ਥਾਂ ਬਾਹਰ ਕਿਸੇ ਰਬ ਜੀ ਨੋ ਮਿਲਣ ਦੀ ਗਲ ਕਰ ਦੇ ਹਨ|
ਬਾਕੀ ਜੋ ਆਪ ਨੇ ਸਵਾਲ ਕੀਤਾ ਹੈ ਕੀ :ਆਪ ਜੀ ਨੇ ਲਿਖਿਆ ਹੈ (ਪੱਤਰ ੨੦/੦੧/੧੧) ‘ਗੁਰਬਾਣੀ ਦਾ
ਢੁਰਮਾਨ ਹੈ ਕੀ ਚਾਰ ਪਾਦਰਥ ਧਰਮ ਦੇ ਚਾਰੇ ਪੈਰ ਹਨ। . . . ਗੁਰਮਤਿ ਅਨੁਸਾਰ ਆਪਣੇ ਮੂਲ ਦੇ ਨਾਲ
ਜੁੜੇ ਰਹਨ ਦੇ ਨਾਲ ਇਹ ਚਾਰੋਂ ਹੀ ਪ੍ਰਾਪਤ ਹੁੰਦੇ ਹਨ। ‘
ਵੀਰ ਜੀ ਮੈਨੂੰ ਐਸਾ ਗੁਰਬਾਣੀ ਦਾ ਫੁਰਮਾਨ ਕਿਧਰੇ ਮਿਲਿਆ ਨਹੀਂ। ਤੁਹਾਡੀ ਮਦਦ ਦੀ ਲੋਣ ਪੈ ਰਹੀ
ਹੈ।
ਜੋ ਪੰਗਤੀ ਮੈਂ ਦਿਤੀ ਓਹ ਮੈਂ ਕਿਤੋਂ ਬਾਹਰੋ ਨਹੀ ਸੀ ਲਈ ਓਹ ਫੁਰਮਾਨ :ਚਾਰਿ ਪਦਾਰਥ ਚਾਰੇ ਪਾਏ
ਗੁਰਮਤਿ ਨਾਨਕ ਹਰਿ ਭਜਹੁ॥
)
ਬਾਕੀ ਅਗਰ ਆਪ ਨੂੰ ਹੋਰ ਪੰਗਤੀ ਚਾਹੀਦੀ ਹੈ ਤਾਂ : ਸਤਜੁਗਿ ਧਰਮੁ ਪੈਰ ਹੈ ਚਾਰਿ || ਗੁਰਮੁਖਿ
ਬੁਝੈ ਕੋ ਬੀਚਾਰਿ|| ੮੮੦||
ਇਥੇ ਸਤਿਯੁਗ ਗੁਰਮਤਿ ਵਾਲਾ ਹੈ ਸ੍ਨਾਤ੍ਨੀਆਂ ਵਾਲਾ ਨਹੀ | ਇਥੇ ਵੀ ਸਪਸ਼ਟ ਹੈ ਕੀ ਗੁਰਮੁਖਿ ਬੁਝੈ
( ਵਿਦਵਾਨ ਬੂਝੈ ਨਹੀ ) ਗੁਰਬਾਣੀ ਗੁਰਮੁਖਾਂ ਦਾ ਵਿਸ਼ਾ ਹੈ | ਵਿਦਵਾਨਾ ਦਾ ਨਹੀ |
ਜਿਸ ਪੰਗਤੀ ਦੇ ਅਰਥ ਆਪ ਨੇ ਪੁਛੇ ਸਨ |
‘ਸੌ ਨਿਸਤਰੈ ਜੌ ਪੂਜੈ ਪੈਰ।। (੧੧੪੫)
ਅਰਥ : ਓਹੀ ਜੀਵ ਅਗਿਆਨਤਾ ਦੇ ਹਨੇਰੇ ਤੋ ਬਾਹਰ ਨਿਕਲੇ ਗਾ ਜੋ ਗੁਰ ਦੇ ਪੈਰਾਂ ( ਸ਼ਬਦ ) ਨਾਲ
ਜੁੜੇ ਗਾ |
ਅਨਦਿਨ ਪੂਜਹਿ ਗੁਰ ਕੇ ਪੈਰ ||੨੯੨|| ਗੁਰ ਕੇ ਪੈਰ ਗੁਰ ਕੇ ਚਰਨ ਏਕ ਹੀ ਗਲ ਹੈ | ਗੁਰ ਕੇ ਚਰਨ
(ਸ਼ਬਦ ) ਹੈ |
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
n *******************
ਸ:ਮਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ||ਵਾਹਿਗੁਰੂ ਜੀ ਕੀ ਫ਼ਤਿਹ ||
ਸ: ਮਖਣ ਸਿੰਘ ਜੀ ਮੈੰਨੂ ਕੁਝ ਕੁ ਗੱਲਾਂ ਸਮਝ ਨਹੀ ਆ ਰਹੀਆਂ | ਮੈਂ ਤੇ ਕੀਤੇ ਨਹੀ
ਲਿਖਿਆ ਕੇ ਕੇ ਤੁਸੀਂ ਇਹ ਲਿਖਿਆ ਹੈ ਕੇ ਗੁਰਚਰਨ ਸਿੰਘ ਉਲਝ ਗਿਆ | ਤੁਸੀਂ ਕਿਥੇ ਪੜਿਆ | ਮੈਂ ਤੇ
ਲਿਖਿਆ ਸੀ ਕੇ ਤੁਸੀਂ ਸਮਝ ਗਏ ਸੀ | ਤੁਸੀਂ ਵੀ ਬਿਲਕੁਲ ਗੁਰਚਰਨ ਸਿੰਘ ਵਾਲੀ ਹੀ ਗੱਲ ਕੀਤੀ | ਉਸ
ਨੇ ਵੀ ਮੇਰੀ ਚਿੱਠੀ ਦੇ ਜਵਾਬ ਵਿੱਚ ਕਈਆਂ ਨੂੰ ਬੁਰਾ ਭਲਾ ਲਿਖ ਮਾਰਿਆ | ਤੇ ਤੁਸੀਂ ਵੀ ਆਜ ਜਿਸ
ਜਿਸ ਨੂੰ ਮਹਾਪੁਰਖ ਲਿਖ ਕੇ ਲਿਖਿਆ ਹੈ ਮੈਂ ਸਮਝ ਗਿਆ ਸੀ | ਮੈਂ ਅਗੇ ਵੀ ਸਪਸ਼ਟ ਕਰ ਚੁਕਾ ਹਾਂ ਕੀ
ਮੇਰਾ ਕਿਸੇ ਵੀ ਸਾਮ੍ਪ੍ਰਦਾ ਨਾਲ ਜੁੜਿਆ ਹੋਇਆ ਨਹੀ ਹਾਂ | ਮੈਂ ਬਿਨਾ ਵਜਾਹ ਕਿਸੇ ਦੀ ਨਿੰਦਾ ਦਾ
ਕਾਰਨ ਬਣਨਾ ਚਾਹੁੰਦਾ | ਬਾਕੀ ਉਹ ਮਹਾ ਪੁਰਖ ਇੰਦਰ ਸਿੰਘ ਘੱਗਾ ਨਾਲੋਂ ਤਾਂ ਕੀਤੇ ਚੰਗਾ ਸੀ ਜੋ ਇਹ
ਲਿਖਣ ਦੀ ਜੁਰਤ ਕਰ ਦਾ ਹੈ ਕੀ ਗਰੂ ਨਾਨਕ ਦੇਵ ਜੀ ਨੇ ਹਲਾਲ ਮਾਸ ਖਾਦਾ ਹੋਵੇ ਗਾ | ਇੰਦਰ ਸਿੰਘ
ਘੱਗਾ ਇਥੋਂ ਤਕ ਵੇ ਕੇਹਨ ਤੋ ਗੁਰੇਜ਼ ਨਹੀ ਕਰਦਾ ਕੇ ਪੰਚਮ ਨਾਨਕ ਤਤੀ ਤਵੀ ਦੇ ਬੈਠੇ ਤਾਂ ਦਰਦ ਨਾ
ਸਹਾਰਦੇ ਹੋਏ ਬੇਹੋਸ਼ ਹੋ ਗਏ | ਬਾਕੀ ਆਪ ਆਪ ਕੀ ਮੰਨ ਦੇ ਹੋ ਕੀ ਨਹੀ ਇਸ ਨਾਲ ਸਚ ਨਹੀ ਬਦਲਣ ਲੱਗਾ
| ਇਧ੍ਰ੍ਲੀਆਂ ਉਧਰਲੀਆਂ ਕੋਣ ਮਾਰ ਰੇਹਾ ਹੈ ਇਹ ਤਾਂ ਸਾਰੇ ਪਾਠਕ ਦੇਖ ਹੀ ਰਹੇ ਹਨ | ਸੋ ਘਟੋ ਘਟ
ਆਪ ਤੋਂ ਤਾਂ ਇਹ ਉਮੇਦ ਨਹੀ ਕੀਤੀ ਜਾ ਸਕਦੀ | ਕਿਸੇ ਗੱਲ ਨਾਲ ਦੁੱਖ ਲਗਾ ਹੋਵੇ ਤਾਂ ਖਿਮਾ ਦਾ
ਜਾਚਕ ਹੋਵਾਂਗਾ
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
(ਟਿੱਪਣੀ:- ਗੁਰਪ੍ਰੀਤ
ਸਿੰਘ ਜੀ ਤੁਹਾਡੇ ਕ੍ਰਿਪਾਲ ਸਿੰਘ ਬਠਿੰਡਾ ਨੂੰ ਦਿੱਤੇ ਅਖੀਰਲੇ ਜਵਾਬ ਵਿੱਚ ਦੀਆਂ ਪੰਗਤੀਆਂ ਇਹ
ਹਨ, "ਇਹ ਗਲ ਮਖਣ ਸਿੰਘ ਜੀ ਵੇ ਜਾਂਦੇ ਹਨ ਤਾਂ ਓਹ ਇਹ ਵੀ ਜਾਣ ਗਏ ਸਨ ਕੇ ਗੁਰਚਰਨ ਸਿੰਘ
ਜਿਉਣਵਾਲਾ ਉਲਝਿਆ ਹੋਇਆ ਹੈ ਤਾਂ ਹੀ ਤਾਂ ਰਾਗਮਾਲਾ ਦਾ ਵਿਸ਼ ਬੰਦ ਕਰ ਦਿਤਾ”
ਉਲਝ ਗਿਆ ਤੁਹਾਡੇ ਲਫਜ਼ ਹਨ ਮੇਰੇ ਨਹੀਂ। ‚ਸਿੱਖ ਮਾਰਗ’ ਤੇ ਰੈਗੂਲਰ ਲਿਖਣ ਵਾਲੇ ਤਕਰੀਬਨ ਸਾਰੇ
ਲੇਖਕ ਹੀ ਰਾਗਮਾਲਾ ਅਤੇ ਦਸਮ ਗ੍ਰੰਥ ਨੂੰ ਰੱਦ ਕਰਦੇ ਹਨ। ਜਿਤਨੀ ਕੁ ਤੁਹਾਨੂੰ ਪੰਜਾਬੀ ਲਿਖਣੀ
ਆਉਂਦੀ ਹੈ ਅਤੇ ਜਿਸ ਤਰ੍ਹਾਂ ਦੀ ਤੁਸੀਂ ਵਿਚਾਰ ਕਰਦੇ ਹੋ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਵੀ ਵਿਚਾਰ
ਕਰਨ ਨੂੰ ਤਿਆਰ ਨਹੀਂ ਹੈ। ਇਸੇ ਲਈ ਬਹੁਤੇ ਲੇਖਕਾਂ ਨੇ ਇਸ ਵਿੱਚ ਦਖਲ ਨਹੀਂ ਦਿੱਤਾ। ਇੱਕ ਲੇਖਕ
ਤਾਂ ਤੁਹਾਡੀ ਪਹਿਲੀ ਚਿੱਠੀ ਨਾਲ ਹੀ ਖਿਝ ਗਿਆ ਸੀ ਕਿ ਮੈਂ ਇਹ ਕੀ ਕਰ ਰਿਹਾ ਹਾਂ। ਪਰ ਮੈਂ ਥੋੜੇ
ਕੀਤੇ ਕਿਸੇ ਨੂੰ ਇੱਥੇ ਦੁਰ-ਦੁਰ ਨਹੀਂ ਕਰਦਾ। ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦਾ
ਹਾਂ। ਜਦੋਂ ਹੱਦ ਹੀ ਹੋ ਜਾਵੇ ਤਾਂ ਫਿਰ ਕਿਸੇ ਨਾਲ ਕੋਈ ਲਿਹਾਜ਼ ਵੀ ਨਹੀਂ ਹੈ। ਤੁਹਾਨੂੰ ਲੱਗਭੱਗ
ਤਿੰਨ ਹਫਤੇ ਹੋ ਗਏ ਹਨ ਇੱਥੇ ਲਿਖਦਿਆਂ ਨੂੰ, ਤੁਸੀਂ ਨਾ ਤਾਂ ਆਪਣੀ ਸ਼ਬਦ ਜੋੜਾਂ ਵਿੱਚ ਕੋਈ ਸੁਧਾਰ
ਕੀਤਾ ਹੈ ਅਤੇ ਨਾ ਹੀ ਆਪਣੀ ਕਿਸੇ ਇੱਕ ਗੱਲ ਤੇ ਖੜੇ ਰਹੇ ਹੋ। ਇਸ ਲਈ ਤੁਹਾਡੇ ਨਾਲ ਕੋਈ ਵੀ ਖੁਸ਼
ਹੋ ਕੇ ਵਿਚਾਰ ਨਹੀਂ ਕਰਨਾ ਚਾਹੁੰਦਾ। ਸਿੱਖ ਮਾਰਗ ਤੇ ਲਿਖਣ ਵਾਲਿਆਂ ਵਿਚੋਂ, ਜਸਬੀਰ ਸਿੰਘ
ਕੈਲਗਿਰੀ ਅਤੇ ਕ੍ਰਿਪਾਲ ਸਿੰਘ ਬਠਿੰਡਾ ਬਹੁਤਿਆਂ ਨਾਲੋਂ ਠੰਡਾ ਜ਼ਿਗਰਾ ਰੱਖ ਕੇ ਲਿਖਣ ਵਾਲੇ ਹਨ ਪਰ
ਉਹਨਾ ਦੇ ਜਵਾਬ ਵੀ ਤੁਸੀਂ ਪੜ੍ਹ ਹੀ ਲਏ ਹਨ ਕਿ ਉਹ ਤੁਹਾਡੇ ਬਾਰੇ ਕੀ ਸੋਚਦੇ ਹਨ। ਇਸ ਲਈ ਅੱਜ ਤੋਂ
ਬਾਅਦ ਤੁਹਾਡੀ ਕੋਈ ਵੀ ਲਿਖਤ ਇੱਥੇ ਨਹੀਂ ਛਪੇਗੀ। ਤੁਸੀਂ ਆਪਣੇ ਟੋਲੇ ਦੀ ਗੁਰਮੁਖਤਾਈ ਅਥਵਾ ਦਸਮ
ਗ੍ਰੰਥ ਦੇ ਲੁਚਪੁਣੇ ਦੀ ਅਤੇ ਰਾਗਮਾਲਾ ਨੂੰ ਗੁਰੂ ਕ੍ਰਿਤ ਸਿੱਧ ਕਰਨ ਦੀ ਢੀਠਤਾਈ ਕਿਤੇ ਹੋਰ ਥਾਂ
ਤੇ ਜਾ ਕੇ ਕਰੋ ਜੀ-ਸੰਪਾਦਕ)
(27/01/11)
ਤੱਤ ਗੁਰਮਤਿ ਪਰਿਵਾਰ
ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਬਾਰੇ ਵਿਚਾਰ
ਸਿੱਖ ਮਾਰਗ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਵਿਚਾਰ ਨੂੰ ਇਸ ਮਹੀਨੇ
ਦਾ ਵਿਸ਼ਾ ਬਣਾਇਆ ਗਿਆ ਸੀ। ਇਸ ਵਿਸ਼ੇ ਵਿਚ ਕਈ ਗੁਰਸਿੱਖਾਂ ਨੇ ਆਪਣੇ ਵਿਚਾਰ ਦਿੱਤੇ ਹਨ। ਇਸ
ਵਿਚਾਰ-ਚਰਚਾ ਵਿਚ ਕੁਝ ਗੁਰਮੁਖਾਂ ਦਾ ਆਪਸੀ ਟਕਰਾਅ ਅਫਸੋਸਜਨਕ ਹੈ। ਤੱਤ ਗੁਰਮਤਿ ਪਰਿਵਾਰ ਵੀ ਇਸ
ਮੌਜ਼ੂ ’ਤੇ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੈ।
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪਾਂ ਵਿਚ ‘ਰਾਗਮਾਲਾ’
ਦੇ ਮਿਲਾਵਟ ਹੋਣ ਬਾਰੇ ਕੋਈ ਦੋ ਰਾਏ ਨਹੀਂ ਹੈ। ਇਸ ਨੂੰ ਬਾਹਰ ਕਢੱਣ ਲਈ ਗੰਭੀਰ ਜਤਨ ਹੋਣੇ ਚਾਹੀਦੇ
ਹਨ। ਬਾਕੀ, ਜਪੁ ਤੋਂ ਪਹਿਲਾਂ ਮੰਗਲਾਚਰਨ ਤੋਂ ਲੈ ਕੇ ‘ਤਨੁ ਮਨੁ ਥੀਵੈ
ਹਰਿਆ’ ਤੱਕ ਬਾਣੀ ਪ੍ਰਮਾਣਿਕ ਹੈ। ਮੰਗਲਾਚਰਨਾਂ ਦੀ ਤਰਤੀਬ ਵਿਚ ਪ੍ਰਕਾਸ਼ਨ ਵੇਲੇ ਪਏ
ਭੁਲੇਖੇ ਅਤੇ ਉਤਾਰੇ ਵੇਲੇ ਲਗਾਂ-ਮਾਤਰਾਂ ਵਿਚ ਹੋਈਆਂ ਗਲਤੀਆਂ ਤੋਂ ਵੀ ਇੰਨਕਾਰ ਨਹੀਂ ਕੀਤਾ ਜਾ
ਸਕਦਾ। ਇਸ ਤਰ੍ਹਾਂ ਹੀ ਭਗਤ ਸੂਰਦਾਸ ਜੀ ਦੇ ਇਕ ਸ਼ਬਦ ਦੇ ਅਧੂਰੇ ਹੋਣ ਬਾਰੇ ਸ਼ੰਕਾ ਪੈਦਾ ਹੁੰਦਾ ਹੈ
ਪਰ ਇਹ ਕੋਈ ਬਹੁਤ ਵੱਡੇ ਮਸਲੇ ਨਹੀਂ ਹਨ।
ਪਰਿਵਾਰ ਅਨੁਸਾਰ ਇਸ ਹੱਲ ਲਈ ਯੋਗ ਵਿਦਵਾਨਾ ਦਾ ਇਕ ਪੈਨਲ ਬਣਾਉਣਾ ਚਾਹੀਦਾ ਹੈ। ਉਸ ਪੈਨਲ ਵੱਲੋਂ
ਨਿਸ਼ਚਿਤ ਸਮੇਂ ਵਿਚ ਇਸ ਸਬੰਧੀ ਆਪਣੀ ਇਕ ਰਿਪੋਰਟ ਤਿਆਰ ਕੀਤੀ ਜਾਣੀ ਚਾਹੀਦੀ ਹੈ। ਫਿਰ ਉਸ ਰਿਪੋਰਟ
ਨੂੰ ਲੋਕਾਂ ਵੱਲੋਂ ਆਪਣੇ ਵਿਚਾਰ ਦੇਣ ਲਈ ਜਨਤਕ ਕੀਤਾ ਜਾਵੇ। ਆਏ ਸੁਝਾਵਾਂ/ਵਿਚਾਰਾਂ ਦੀ ਪੜਚੋਲ
ਕਰਕੇ, ਉਹ ਪੈਨਲ ਇਸ ਬਾਰੇ ਦ੍ਰਿੜਤਾ ਪੂਰਵਕ ਯੋਗ ਫੈਸਲਾ ਲਵੇ।
ਗੁਰ ਫਤਿਹ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
************************************************************
ਸਤਿਕਾਰਯੋਗ ਜਸਬੀਰ ਸਿੰਘ ਜੀ ਕੈਲਗਰੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗ੍ਰੰਥ ਸਾਹਿਬ ਵਿਚਾਰ-ਚਰਚਾ ਵਿਚ ਆਪ ਜੀ ਦਾ ਤੱਤ ਗੁਰਮਤਿ ਪਰਿਵਾਰ ਨੂੰ ਸੰਬੋਧਿਤ ਖੱਤ
ਪੜ੍ਹਿਆ। ਇਸ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਪਾਦਕ ਜੀ ਸਿੱਖ ਮਾਰਗ ਨੇ ‘ਗਾਈਡ ਲਾਈਨ’ ਤੈਅ
ਕਰਦੇ ਹੋਏ ਕਿਹਾ ਸੀ ਕਿ “ਇਹ ਵੀ ਖਿਆਲ ਰੱਖਣਾ ਕਿ ਤੁਹਾਡੇ ਵਿਚਾਰ ਕਿਸੇ ਦੂਸਰੇ ਦੇ ਵਿਚਾਰ ਕੱਟਣ
ਲਈ ਨਹੀਂ ਬਲਕਿ ਆਪਣੇ ਵਿਚਾਰ ਦੱਸਣ ਲਈ ਹੋਣੇ ਚਾਹੀਦੇ ਹਨ। ਇੱਥੇ ਕੋਈ ਕਿਸੇ ਨੂੰ ਸਵਾਲ ਨਹੀਂ ਕਰ
ਸਕਦਾ ਸਿਰਫ ਆਪਣੇ ਵਿਚਾਰ ਹੀ ਦੱਸ ਸਕਦਾ ਹੈ”। ਪਰ ਆਪ ਜੀ ਸਮੇਤ ਸਭ ਜਾਣਦੇ ਹਨ ਕਿ ਇਸ ਵਿਚਾਰ-ਚਰਚਾ
ਦੀ ਵੀ ਹਾਲਤ ਉਹੀ ਹੋ ਗਈ ਹੈ, ਜੋ ਸਿੱਖ ਮਾਰਗ ਦੇ ਪੱਤਰਾਂ ਵਾਲੇ ਕਾਲਮ ਦੀ ਹੁੰਦੀ ਰਹੀ ਹੈ।
ਮਜਬੂਰਨ ਸੰਪਾਦਕ ਜੀ ਨੂੰ 31 ਜਨਵਰੀ ਤੋਂ ਬਾਅਦ ਇਸ ਵਿਚਾਰ-ਚਰਚਾ ਨੂੰ ਰੋਕ ਦੇਣ ਦਾ ਫੈਸਲਾ ਲੈਣਾ
ਪਿਆ। ਪਤਾ ਨਹੀਂ ਕਦੋਂ ਅਸੀਂ ਕਿਸੇ ਵਿਚਾਰ-ਚਰਚਾ ਨੂੰ ਸੁਹਿਰਦਤਾ ਨਾਲ ਜਾਬਤੇ ਵਿਚ ਰਹਿੰਦੇ ਹੋਏ,
ਅੱਗੇ ਤੋਰਨ ਦੀ ਜਾਚ ਸਿੱਖਾਂਗੇ ?
ਦੂਜੀ ਗੱਲ, ਇਹ ਵਿਚਾਰ-ਚਰਚਾ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨਾਲ ਸਬੰਧਿਤ ਹੈ ਨਾ ਕਿ
ਇਸ ਦੇ ਅਰਥਾਂ ਜਾ ਵਿਆਕਰਣ ਨਾਲ। ਇਹ ਗੱਲ ਵਿਚਾਰ-ਚਰਚਾ ਵਿਚ ਹਿੱਸਾ ਲੈਣ ਵਾਲੇ ਸਤਿਕਾਰਯੋਗ ਸਜੱਣ
ਕਿਉਂ ਨਹੀਂ ਸਮਝ ਪਾ ਰਹੇ ?
ਅਸੀਂ ਇਸ ਵਿਚਾਰ-ਚਰਚਾ ਵਿਚ ਕਿਸੇ ਨੂੰ ਸੰਬੋਧਿਤ ਕਰਕੇ ਨਾ ਲਿਖਣ ਦਾ ਫੈਸਲਾ ਲਿਆ ਸੀ ਪਰ ਆਪ ਜੀ ਨੇ
ਸਾਨੂੰ ਇਸ ਲਈ ਮਜਬੂਰ ਕਰ ਦਿੱਤਾ। ਇਸ ਲਈ ਅਸੀਂ ਸੰਪਾਦਕ ਜੀ ਸਿੱਖ ਮਾਰਗ ਅਤੇ ਪਾਠਕਾਂ ਤੋਂ ਖਿਮਾ
ਦੇ ਜਾਚਕ ਹਾਂ। ਸਾਰੇ ਵਿਦਵਾਨ ਸੱਜਣਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਵਿਚਾਰ-ਚਰਚਾ ਦੇ ਸੂਤਰਧਾਰ
(ਸੰਪਾਦਕ ਜੀ) ਵੱਲੋਂ ਤੈਅ ਕੀਤੇ ਜਾਬਤੇ (ਨਿਯਮਾਂ) ਅਨੁਸਾਰ ਤੁਰਨ ਦਾ ਜਤਨ ਕਰੀਏ ਤਾਂ ਕਿ
ਵਿਚਾਰ-ਚਰਚਾ ਸਹੀ ਤਰੀਕੇ ਅੱਗੇ ਵੱਧ ਸਕੇ। ਇਕ ਦੂਜੇ ਦੀ ਗੱਲ ਨੂੰ ਕੱਟ ਕੇ, ਨੀਵਾਂ ਵਿਖਾਉਣ ਦੀ
ਪ੍ਰਵਿਰਤੀ ਆਪਸ ਵਿਚ ਕੁੜੱਤਨ ਹੀ ਪੈਦਾ ਕਰਦੀ ਹੈ, ਕੋਈ ਫਾਇਦਾ ਨਹੀਂ ਦੇਂਦੀ। ਆਪ ਜੀ ਵੱਲੋਂ
ਵਿਆਕਰਣ ਸਬੰਧੀ ਪੁੱਛੇ ਸਵਾਲ ਇਸ ਵਿਚਾਰ-ਚਰਚਾ ਦੇ ਵਿਸ਼ੇ ਤੋਂ ਹੱਟਵੇਂ ਹਨ, ਇਸ ਲਈ ਉਨ੍ਹਾਂ ਦਾ
ਜਵਾਬ ਸਮੇਂ ਨਾਲ ਆਪ ਜੀ ਦੀ ਨਿੱਜੀ ਇ-ਮੇਲ ’ਤੇ ਦੇਣ ਦਾ ਜਤਨ ਕੀਤਾ ਜਾਵੇਗਾ।
ਸਤਿਕਾਰਯੋਗ ਸੰਪਾਦਕ ਜੀ ਸਿੱਖ ਮਾਰਗ ਨੂੰ ਵੀ ਬੇਨਤੀ ਹੈ ਕਿ ‘ਵਿਚਾਰ-ਚਰਚਾ’ ਦਾ ਇਹ ਵੱਡਮੁੱਲਾ
ਕਾਲਮ ਬੰਦ ਕਰਨ/ਰੋਕ ਦੇਣ ਦੀ ਥਾਂ ਵਿਚਾਰ-ਚਰਚਾ ਬਾਰੇ ਜਾਬਤੇ (ਨਿਯਮਾਂ) ਨੂੰ ਇਕ ਵਾਰ ਫੇਰ ਚੰਗੀ
ਤਰ੍ਹਾਂ ਸਪਸ਼ਟ ਕਰ ਦਿੱਤਾ ਜਾਵੇ, ਉਸ ਜਾਬਤੇ ਅਨੁਸਾਰ ਆਏ ਵਿਚਾਰ ਹੀ ਛਾਪੇ ਜਾਣ।
ਗੁਰ ਫਤਿਹ।
ਸਤਿਕਾਰ ਅਤੇ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(27/01/11)
ਚਰਨ ਸਿੰਘ
ਗੁਰੂ ਪਿਆਰੇ ਜੀਉ
ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥ ਅੰਕ ੫੦੩ ॥
ਮਹਾਵਾਕ ਅਨੁਸਾਰ ਇੰਜ ਜਾਪਦਾ ਹੈ ਭਾਈ ਸਾਹਿਬ ਸਾਹਿਬ ਸਿੰਘ ਜੀ ਦੇ ਵਿਆਕਰਨ ਦੀ ਭੁਖ ਮਿਟੀ ॥ ਅਜੋਕੇ
ਸਮੇ ਵਿਚ ਅਗਰ ਕੋਈ ਵਿਗਾਯਨ ਦੀ ਭੁਖ ਲੈ ਕੀ ਗੁਰੂ ਪਾਸ ਆਏ ਤਾ ਉਸ ਦੀ ਭੁਖ ਵੀ ਮਿਟੈ ਗੀ ਜੀ॥ ਪਰ
ਸਵਾਲਾ ਇਹ ਹੈ
ਕਿ ਵਿਆਕਰਨ ਜਾ ਵਿਗਾਯਨ ਬਾਰੇ ਭੁਖ ਮਿਟਾ ਲੇਣਾ ਪੂਰਨ ਗੁਰਗਿਆਨ ਹੈ ?
ਨਿਮਰਤਾ ਸਹਿਤ
ਚਰਨ ਸਿੰਘ
ਓਸ਼ਾਵਾ
(26/01/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਗੁਰਪ੍ਰੀਤ ਸਿੰਘ (ਕੈਲੀਫੋਰਨੀਆ) ਜੀ!
ਵੀਰ ਜੀ! ਮੈਂ ਕਿਤੇ ਨਹੀਂ ਲਿਖਿਆ ਕਿ ਤੁਸੀਂ ਕਿਸੇ ਸਾਧ ਜਾਂ ਬਾਬੇ ਨੂੰ
ਮੰਨਦੇ ਹੋ। ਤੁਸੀਂ ਲਿਖਿਆ ਸੀ ਕਿ ਗੁਰਬਾਣੀ ਵਿਦਵਾਨਾਂ ਦਾ ਨਹੀਂ ਗੁਰਮੁਖਾਂ ਦਾ ਵਿਸ਼ਾ ਹੈ”। ਇਸ ਦੇ
ਜਵਾਬ ਵਿੱਚ ਮੈਂ ਲਿਖਿਆ ਸੀ ਕਿ ਡੇਰਿਆਂ ਵਾਲੇ ਜਿੰਨੇ ਵੀ ਬਾਬੇ ਹਨ ਕੋਈ ਵੀ ਵਿਆਕਰਣ ਦੇ ਆਧਾਰ ਤੇ
ਵਿਆਖਿਆ ਨਹੀਂ ਕਰਦਾ। ਪਰ (ਆਪਣੇ ਆਪ ਨੂੰ) ਗੁਰਮੁਖ ਉਹ ਰੱਜ ਕੇ (ਸਮਝਦੇ) ਹਨ। ਗੁਰਮੁਖ ਹੋਣ ਦਾ
ਕੋਈ ਸਰਟੀਫਿਕੇਟ ਤਾਂ ਹੁੰਦਾ ਨਹੀਂ।
ਤੁਸੀਂ ਲਿਖਿਆ ਹੈ:-
“ਜੋ ਲਗਾਂ ਮਾਤ੍ਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਪਈਆਂ ਹਨ ਓਹ ਵਿਅਰਥ ਨਹੀਂ
ਹਨ। ਇਹ ਉਸ ਵੇਲੇ ਦੀ ਭਾਸ਼ਾ ਹੈ। ਜਿਸ ਵਿੱਚ ਤੱਤ ਗਿਆਨ ਹੈ। ਪਰ ਜਿਸ ਵਿਆਕਰਨ ਨੂੰ ਸਾਹਿਬ ਸਿੰਘ ਜੀ
ਨੇ ਵਰਤ ਕੇ ਗੁਰਬਾਣੀ ਅਰਥਾਈ ਹੈ ਓਹ ਵਿਆਕਰਨ ਗਲਤ ਹੈ”।
ਵੀਰ ਜੀ! ਮੈਂ ਕਿਤੇ ਨਹੀਂ ਲਿਖਿਆ ਕਿ ਪ੍ਰੋ: ਸਾਹਿਬ ਸਿੰਘ ਦੀ ਵਿਆਕਰਨ
ਬਿਲਕੁਲ ਠੀਕ ਹੈ। ਤੁਹਾਨੂੰ ਜੋ ਗ਼ਲਤੀਆਂ ਨਜ਼ਰ ਆਉਂਦੀਆਂ ਹਨ ਉਨ੍ਹਾਂ ਨੂੰ ਦਰੁਸਤ ਕਰਕੇ ਪੇਸ਼ ਕਰ ਦਿਉ
ਜੀ। ਜਾਂ ਤੁਸੀਂ ਕਿਸੇ ਵਿਦਵਾਨ ਦੀ ਵਿਆਕਰਨ ਜਾਣਦੇ ਹੋ ਜੋ ਬਿਲਕੁਲ ਠੀਕ ਹੈ ਤਾਂ ਦੱਸ ਦਿਉ ਉਸ ਤੋਂ
ਲਾਭ ਉਠਾ ਲਿਆ ਜਾਵੇਗਾ।
25-01-11 ਵਾਲੇ ਪੱਤਰ ਵਿੱਚ ਇੱਕ ਜਗ੍ਹਾ ਤੇ ਤੁਸੀਂ ਲਿਖਿਆ ਹੈ: “ਜੋ
ਲਗਾਂ ਮਾਤ੍ਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਪਈਆਂ ਹਨ ਓਹ ਵਿਅਰਥ ਨਹੀਂ ਹਨ। ਇਹ ਉਸ ਵੇਲੇ ਦੀ ਭਾਸ਼ਾ
ਹੈ। ਜਿਸ ਵਿੱਚ ਤੱਤ ਗਿਆਨ ਹੈ। ਪਰ ਜਿਸ ਵਿਆਕਰਨ ਨੂੰ ਵਰਤ ਕੇ ਗੁਰਬਾਣੀ ਅਰਥਾਈ ਹੈ ਓਹ ਗਲਤ ਹੈ।
ਇਸੇ 25-01-11 ਵਾਲੇ ਪੱਤਰ ਵਿੱਚ ਅੱਗੇ ਤੁਸੀਂ ਲਿਖਿਆ ਹੈ: “ਬਾਕੀ ਇਹ
ਵਿਆਕਰਨ ਗੁਰਬਾਣੀ ਤੇ ਲਾਗੂ ਹੋ ਹੀ ਨਹੀਂ ਸਕਦੀ”।
ਵੀਰ ਜੀ! ਪਹਿਲਾਂ ਤੁਸੀਂ ਆਪ ਫੈਸਲਾ ਕਰ ਲਵੋ ਕਿ
ਜੋ ਵਿਆਕਰਨ ਪ੍ਰੋ: ਸਾਹਿਬ ਸਿੰਘ ਨੇ ਵਰਤ ਕੇ ਅਰਥ ਕੀਤੇ ਹਨ ਉਹ ਗ਼ਲਤ ਹੈ, ਜਾਂ ਗੁਰਬਾਣੀ ਤੇ
ਵਿਆਕਰਣ ਲਾਗੂ ਹੋ ਹੀ ਨਹੀਂ ਸਕਦੀ?
ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥਾਂ ਵਿੱਚ ਹਜਾਰਾਂ ਹੀ ਗ਼ਲਤੀਆਂ ਬਾਰੇ-
ਵੀਰ ਜੀ! ਜੇ ਤੁਹਾਨੂੰ ਪ੍ਰੋ: ਸਾਹਿਬ ਸਿੰਘ ਦਾ ਟੀਕਾ ਬਿਲਕੁਲ ਗ਼ਲਤ ਲੱਗਦਾ
ਹੈ ਤਾਂ ਮੈਂ ਇਹੀ ਸਲਾਹ ਦੇ ਸਕਦਾ ਹਾਂ ਕਿ ਤੁਸੀਂ ਇਸ ਨੂੰ ਨਾ ਅਪਨਾਵੋ ਜੀ।
-----------
ਅਮਰਜੀਤ ਕੌਰ ਪੁਰੇਵਾਲ ਜੀ!
ਤੁਸੀਂ ਲਿਖਿਆ ਹੈ: “ਰਸਤਾ ਅਤੇ ਮੰਜਿਲ ਕਦੀ ਵੀ ਵੱਖ ਨਹੀਂ ਹੁੰਦੇ। ਰਸਤਾ
ਮੰਜਿਲ ਤੇ ਪਹੁੰਚਣ ਦਾ ਸਾਧਨ ਤਾਂ ਹੀ ਬਣ ਸਕਦਾ ਹੈ। ਜੇ ਰਸਤੇ ਦੀ ਚੋਣ ਠੀਕ ਹੋਵੇ। ਮੇਰੀ ਵੀਚਾਰ
ਰਸਤੇ ਬਾਰੇ ਹੀ ਸੀ। ਕੀ ਜੋ ਰਸਤਾ ਤੁਸੀਂ ਇਸ ਸਨਾਤਨੀ (ਗੁਰਬਾਣੀ) ਵਿਆਕਰਣ ਰਾਹੀ ਦੱਸਦੇ ਹੋ
ਗੁਰਬਾਣੀ ਵਿੱਚ ਪਸਰੇ ਨਿਰਾਕਾਰੀ ਸੱਚ ਦਾ ਉਹ ਆਖਰ ਕਿਸ ਮੰਜ਼ਿਲ ਤੇ ਲੈ ਕੇ ਗਿਆ। ਇਸ ਨੇ ਗੁਰਮੁਖ
ਨਹੀਂ ਵਿਦਵਾਨ ਪੈਦਾ ਕੀਤੇ ਹਨ। ਜੋ ਕਾਸ਼ੀ ਦੇ ਪੰਡਿਤ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ।
ਗੁਰਬਾਣੀ ਦਾ ਤੱਤ ਇਨਾਂ ਵਿਦਵਾਨ/ ਪੰਡਿਤਾ ਨੇ ਸਨਾਤਨੀ ਸੋਚ ਨੇ ਇੱਕ ਸਾਜਸ਼ ਅਧੀਨ ਲੋਪ ਕਰ ਦਿੱਤਾ
ਹੈ।
ਭੈਣ ਜੀ! ਰਸਤਾ ਤੇ ਮੰਜਿਲ ਵੱਖ ਨਹੀਂ ਹੁੰਦੇ ਪਰ ਠੀਕ ਰਸਤੇ ਦੀ ਚੋਣ ਕਰਨ
ਦੇ ਬਾਵਜੂਦ ਰਸਤਾ, ਰਸਤਾ ਅਤੇ ਮੰਜਿਲ, ਮੰਜਿਲ ਹੀ ਰਹੇਗੀ ਜਿੰਨੀਂ ਦੇਰ ਉਸ ਰਸਤੇ ਦੇ ਕਾਨੂੰਨਾਂ ਦਾ
ਸਹੀ ਪਾਲਣ ਕਰਦੇ ਹੋਏ ਮੰਜਿਲ ਤੱਕ ਪਹੁੰਚ ਨਹੀਂ ਜਾਂਦੇ। ਗੁਰੂ ਗ੍ਰੰਥ ਸਾਹਿਬ ਵਿੱਚ ਨਿਰਾਕਾਰ ਤੱਕ
ਪਹੁੰਚਣ ਦਾ ਰਸਤਾ ਦੱਸਿਆ ਹੈ ਪਰ ਗੁਰੂ ਗ੍ਰੰਥ ਸਾਹਿਬ ਖੁਦ ਨਿਰਾਕਾਰ ਨਹੀਂ ਹੈ। ਵਿਆਕਰਣ ਤਾਂ ਇੱਕ
ਤਰ੍ਹਾਂ ਨਾਲ ਗੁਰਬਾਣੀ ਪੜ੍ਹਨ ਅਤੇ ਸਮਝਣ ਵਾਲੇ ਰਸਤੇ ਤੇ ਤੁਰਨ ਦੇ ਕਾਨੂੰਨ ਹਨ। ਜੋ ਵੀ ਰਸਤਾ
ਚੁਣਿਆ ਜਾਵੇਗਾ ਉਸੇ ਰਸਤੇ ਦੇ ਕਾਨੂੰਨ ਅਪਨਾਉਣੇ ਪੈਣੇ ਹਨ। ਰਸਤੇ ਦੇ ਕਾਨੂੰਨਾਂ ਦਾ ਪਾਲਣ ਨਹੀਂ
ਕਰਾਂਗੇ ਤਾਂ ਮੰਜਿਲ ਤੱਕ ਨਹੀਂ ਪਹੁੰਚਿਆ ਜਾ ਸਕੇਗਾ। ਵਿਆਕਰਣ ਨੇ ਵਿਦਵਾਨ ਪੈਦਾ ਕੀਤੇ ਹਨ ਤਾਂ ਇਸ
ਵਿੱਚ ਕੀ ਗ਼ਲਤ ਹੈ? ਕੀ ਵਿਦਵਾਨ ਹੋਣਾ ਮਾੜੀ ਗੱਲ ਹੈ? ਇਸੇ ਵਿਆਕਰਨ ਦਾ ਪ੍ਰਯੋਗ ਕਰਕੇ ਘਟੀਆ ਸਾਹਿਤ
ਵੀ ਲਿਖਿਆ ਜਾ ਸਕਦਾ ਹੈ ਅਤੇ ਉੱਚ ਕੋਟੀ ਦਾ ਬ੍ਰਹਮ ਸੰਦੇਸ਼ ਵੀ। ਜਿਵੇਂ ਸਾਜ਼ ਨੇਂ ਤਾਂ ਜੋ ਉਸ ਦੀ
ਆਵਾਜ ਹੈ ਉਹੀ ਕਢ੍ਹਣੀ ਹੈ, ਉਸ ਨਾਲ ਚਾਹੇ ਫਿਲਮੀ ਗਾਣੇ ਗਾ ਲਵੋ ਜਾਂ ਨਿਰਾਕਾਰੀ ਦੇ ਗੁਣ। ਵਿਆਕਰਣ
ਦਾ ਤਾਂ ਏਨਾ ਹੀ ਕੰਮ ਹੈ ਕਿ ਸੁਨੇਹਾਂ ਦੇਣ ਵਾਲਾ ਜੋ ਸੁਨੇਹਾ ਅੱਗੇ ਪਹੁੰਚਾਉਣਾ ਚਾਹੁੰਦਾ ਹੈ ਉਹ
ਸਹੀ ਸਹੀ ਸੁਨੇਹਾਂ ਅੱਗੇ ਪਹੁੰਚ ਸਕੇ। ਇਸੇ ਵਿਆਕਰਣ ਦੁਆਰਾ ਲਿਖਿਆ ਹੋਇਆ ਕੋਈ ਕਾਂਸ਼ੀ ਵਾਲਾ ਗਿਆਨ
ਪੜ੍ਹੇਗਾ ਤਾਂ ਉਹ ਕਾਂਸ਼ੀ ਦਾ ਵਿਦਵਾਨ ਬਣ ਜਾਵੇਗਾ। ਇਸੇ ਵਿਆਕਰਣ ਦੁਆਰਾ ਲਿਖੀ ਹੋਈ ਗੁਰਬਾਣੀ ਨੂੰ
ਪੜ੍ਹਕੇ ਕੋਈ ਅਮਲ ਕਰੇਗਾ ਤਾਂ ਉਹ ਗੁਰਮਤਿ ਦਾ ਵਿਦਵਾਨ ਬਣ ਜਾਵੇਗਾ ਅਤੇ ਬੇਗਮ ਪੁਰੇ ਪਹੁੰਚ
ਜਾਵੇਗਾ। ਜੇ ਇਸ ਵਿਆਕਰਣ ਨੂੰ ਨਜ਼ਰ-ਅੰਦਾਜ ਕਰਕੇ ਕੋਈ ਗੁਰਬਾਣੀ ਪੜ੍ਹੇਗਾ ਤਾਂ ਉਹ ਆਪਣੀ ਹੀ
ਬਣੀ ਹੋਈ ਸੋਚ ਦਾ ਵਿਦਵਾਨ ਬਣੇਗਾ।
ਸਾਜਿਸ਼ ਕੋਣ ਰਚ ਰਿਹਾ ਹੈ, ਕੌਣ ਗੁਰਬਾਣੀ ਵਿੱਚ ਲਿਖੇ ਸੱਚ ਤੋਂ ਖੁੰਝਾ ਕੇ
ਹੋਰ ਹੋਰ ਪਾਸੇ ਉਲਝਾਉਣਾ ਚਾਹੁੰਦਾ ਹੈ ਇਹ ਸ਼ਾਇਦ ਤੁਸੀਂ ਅਜੇ ਨਹੀਂ ਸਮਝ ਸਕਦੇ ਇਹ ਵਕਤ ਹੀ
ਦੱਸੇਗਾ। (ਭੈਣ ਜੀ! ਮੇਰਾ ਇਸ਼ਾਰਾ ਆਪ ਜੀ ਵੱਲ ਬਿਲਕੁਲ ਨਹੀਂ ਹੈ। ਅਸਲੀ ਗੁਰਮਤਿ ਤੋਂ ਖੁੰਝਾਉਣ
ਵਾਲੇ ਲੋਕ ਹੋਰ ਹਨ। “ਸਿੱਖ ਮਾਰਗ” ਦੀ ਬਦੌਲਤ ਸੱਚ ਝੂਠ ਦਾ ਨਿਖੇੜਾ ਹੋ ਕੇ ਹੀ ਰਹੇਗਾ)।
ਤੁਸੀਂ ਵਿਆਕਰਣ ਅਤੇ ਨਿਰਾਕਾਰ ਬਾਰੇ ਉਦਾਹਰਣ ਦੀ ਮੰਗ ਕੀਤੀ ਹੈ।
ਮੈਂ ਦੋ ਉਦਾਹਰਣਾਂ ਦੇ ਰਿਹਾ ਹਾਂ ਪਹਿਲੀ, ਜਿਸ ਵਿੱਚ ਵਿਆਕਰਣ, ਨਿਰਾਕਾਰ
ਦੀ ਗੱਲ ਵਿੱਚ ਅੜਿੱਕਾ ਨਹੀਂ ਪਾਉਂਦੀ (ਬਲਕਿ ਸਹੀ ਸੁਨੇਹਾਂ ਪਹੁੰਚਾਉਂਦੀ ਹੈ): “ੴ ਸਤਿਨਾਮੁ ਕਰਤਾ
ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥”
ਪ੍ਰੋ: ਸਾਹਿਬ ਸਿੰਘ ਦੀ ਵਿਆਕਰਣ ਅਨੁਸਾਰ ਅਰਥ ਹਨ: “ਅਕਾਲ ਪੁਰਖ ਇੱਕ ਹੈ।
ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਣਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ
ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ),
ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ
ਕਿਰਪਾ ਨਾਲ ਮਿਲਦਾ ਹੈ”। ਇਸ ਸਲੋਕ ਵਿੱਚ ਵਰਤੀਆਂ ਗਈਆਂ ਲਗਾਂ ਮਾਤਰਾਂ ਦੇ ਵਿਆਕਰਣਕ ਨਿਯਮਾਂ ਬਾਰੇ
ਪ੍ਰੋ: ਸਾਹਿਬ ਸਿੰਘ ਨੇ ਵਿਸਥਾਰ ਨਾਲ ਸਮਝਾ ਦਿੱਤਾ ਹੈ। ਅਤੇ ਗੁਰਬਾਣੀ ਨਿਰਾਕਾਰ ਬਾਰੇ ਜੋ
ਸੁਨੇਹਾਂ ਦੇ ਰਹੀ ਹੈ ਵਿਆਕਰਣਕ ਨਿਯਮ ਵਰਤਣ ਨਾਲ ਉਨ੍ਹਾਂ ਵਿੱਚ ਅੜਿੱਕਾ ਵੀ ਨਹੀਂ ਪਾ ਰਹੀ ਬਲਕਿ
ਸੁਨੇਹੇ ਨੂੰ ਇਸ ਦੇ ਅਸਲੀ ਰੂਪ ਵਿੱਚ ਸਮਝਣ ਲਈ ਮਦਦ ਕਰ ਰਹੀ ਹੈ।
ਦੂਸਰੀ ਉਦਾਹਰਣ, ਵਿਆਕਰਣ ਦਾ ਧਿਆਨ ਨਾ ਰੱਖਣ ਨਾਲ ਜਾਂ ਗ਼ਲਤ ਵਿਆਕਰਣ ਵਰਤਣ
ਨਾਲ ਜੋ ਅਸਲੀ ਦੀ ਬਜਾਏ ਗ਼ਲਤ ਸੁਨੇਹਾਂ ਮਿਲਦਾ ਹੈ:-
“ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ॥
ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ॥” (ਪੰਨਾ-524)।
ਇਨ੍ਹਾਂ ਤੁਕਾਂ ਦੇ ਅਰਥ ਕਰਨ ਲੱਗੇ ਵੀਰ ਭੁਪਿੰਦਰ ਸਿੰਘ ਜੀ ਵਿਆਕਰਣ ਦਾ
ਧਿਆਨ ਰੱਖਣ ਦੀ ਗੱਲ ਕਰਦੇ ਹੋਏ ਕਹਿੰਦੇ ਹਨ: ਇਸ ਸ਼ਬਦ ਦਾ ਸਾਰੇ ਦਾ ਸਾਰਾ ਮਜਬੂਨ ਵਰਤਮਾਨ ਕਾਲ
ਲਈ ਹੈ ਅਤੇ ‘ਗਈਹੈ, ਪਰਿਹੈ, ਲੁਕਈ ਹੈ’ ਦੇ ਅਰਥ, ‘ਗਾਉਂਦਾ ਹੈਂ, ਪੈਂਦਾ ਹੈ, ਲੁਕਾਉਂਦਾ ਹੈਂ’
ਕਰਦੇ ਹਨ।
ਹੁਣ ਦੇਖੋ ਵਿਆਕਰਣ ਦੇ ਨਿਯਮ ਕੀ ਕਹਿੰਦੇ ਹਨ: “ਭਵਿੱਖਤ ਕਾਲ-
ਪੱਛਮੀ ਅਵਧੀ ਦੇ ‘ਭਵਿੱਖਤ ਕਾਲ’ ਵਿੱਚ ਅੱਨ ਪੁਰਖ ਇੱਕ ਵਚਨ ਦਾ ਰੂਪ ‘ਬ੍ਰਜ ਭਾਸ਼ਾ ਵਾਂਗ
‘ਹੈ’ ਹੁੰਦਾ ਹੈ”।
ਇਸ ਤੋਂ ਇਲਾਵਾ ਤੁਕਾਂ ਵਿੱਚ ਆਏ ਲਫ਼ਜ਼ “ਤਬ” (ਉਸ ਵਕਤ) ਤੋਂ ਸਾਫ
ਦਿਸ ਰਿਹਾ ਹੈ ਕਿ ਸ਼ਬਦ ‘ਭਵਿੱਖਤ ਕਾਲ’ ਲਈ ਸੁਨੇਹਾ ਦੇ ਰਿਹਾ ਹੈ। ਜਿਸ ਨੂੰ ਕਿ ਵੀਰ
ਭੁਪਿੰਦਰ ਸਿੰਘ ਜੀ ਵਰਤਮਾਨ ਕਹਿ ਕੇ ਅਰਥ ਕਰ ਰਹੇ ਹਨ। ਸ਼ਾਇਦ ਇਹ ਦੱਸਣ ਦੀ ਜਰੂਰਤ ਨਹੀਂ ਕਿ
ਭਵਿੱਖਤ ਕਾਲ ਦੀ ਬਜਾਏ ਵਰਤਮਾਨ ਕਾਲ ਵਿੱਚ ਅਰਥ ਕਰਨ ਨਾਲ ਸਾਰੀ ਫਲੌਸਫੀ ਹੀ ਬਦਲ ਜਾਂਦੀ ਹੈ।
ਗ਼ਲਤ ਲਗਾਂ ਮਾਤ੍ਰਾਂ ਲਗਣ ਬਾਰੇ-
ਭੈਣ ਜੀ! ਇਹ ਸਿਰਫ ਮਿਸਾਲ ਵਜੋਂ ਆਪ ਜੀ ਦੀ ਲਿਖਤ ਵਿੱਚੋਂ ਉਦਾਹਰਣ ਦਿੱਤੀ
ਗਈ ਸੀ। ਪਰ ਬਹੁਤ ਸਾਰੇ ਸ਼ਬਦ/ ਲਫ਼ਜ਼ ਐਸੇ ਹਨ ਜਿਨ੍ਹਾਂ ਵਿੱਚ ਗ਼ਲਤ ਲਗਾਂ ਮਾਤਰਾਂ ਲੱਗਣ ਨਾਲ ਅਰਥ
ਬਦਲ ਜਾਂਦੇ ਹਨ। ਜਿਵੇਂ ‘ਅਰ’ ਦਾ ਅਰਥ ਹੈ ‘ਅਤੇ’। ‘ਅਰਿ’ ਦਾ ਅਰਥ ਹੈ ‘ਵੈਰੀ’।
ਭੈਣ ਜੀ! ਵੈਸੇ ਵਿਆਕਰਣ ਚਰਚਾ ਦਾ ਵਿਸ਼ਾ ਸ਼ਾਇਦ ਨਾ ਵੀ ਬਣਦੀ। ਪਰ ਅੱਜ ਕਲ੍ਹ
ਗੁਰਬਾਣੀ ਦੇ ਅਰਥਾਂ ਦੇ ਜੋ ਅਨਰਥ ਕਰ ਕੇ ਸਾਰੀ ਗੁਰਮਤਿ ਫ਼ਲੌਸਫ਼ੀ ਹੀ ਬਦਲੀ ਜਾ ਰਹੀ ਹੈ ਇਸ ਪਾਸੇ
ਧਿਆਨ ਦੇਣਾ ਜਰੂਰੀ ਹੋ ਗਿਆ ਹੈ। ਗੁਰਬਾਣੀ ਇੱਕ ਹੈ, ਇਸ ਵਿਚਲਾ ਗਿਆਨ ਵੀ ਇੱਕ ਹੋਣਾ ਚਾਹੀਦਾ ਹੈ।
ਇਸ ਦੇ ਬਾਵਜੂਦ ਕੋਈ ਵਿਦਵਾਨ ਕਹਿ ਰਿਹਾ ਹੈ ਗੁਰਮਤਿ ਅਨੁਸਾਰ ‘ਆਤਮਾ, ਕਰਮ, ਆਵਾਗਉਣ’ ਕੁੱਝ ਨਹੀਂ
ਹੁੰਦਾ ਅਤੇ ਕੋਈ ਵਿਦਵਾਨ ਕਹਿ ਰਿਹਾ ਹੈ ‘ਆਤਮਾ, ਕਰਮ, ਆਵਾਗਉਣ ਹੁੰਦਾ ਹੈ। ਹੁਣ ਦੱਸੋ ਕਿਸ
ਤਰ੍ਹਾਂ ਪਤਾ ਲੱਗੇ ਕਿ ਕਿਹੜਾ ‘ਗੁਰਮੁਖ’ ਅਤੇ ਕਿਹੜਾ (ਗੁਰਮੁਖ ਨਹੀਂ ਸਿਰਫ਼) ‘ਵਿਦਵਾਨ’ ਹੈ?
ਲਗਾਂ ਮਾਤ੍ਰਾ ਦੀ ਗਿਣਤੀ ਮਿਣਤੀ ਬਾਰੇ-
ਭੈਣ ਜੀ! ਵਿਆਕਰਣ ਦੀ ਜਰੂਰਤ ਬਾਰੇ ਮੈਂ ਕਾਫ਼ੀ ਵਿਚਾਰ ਦੇ ਚੁੱਕਾ ਹਾਂ।
ਜਿਹੜੀ ‘ਗੁਰਮੁਖ’ ਹੋਣ ਵਾਲੀ ਗੱਲ ਤੁਸੀਂ ਕਹਿ ਰਹੇ ਹੋ ਇਹ ਤੁਸੀਂ ਆਪਣੇ ਬਣ ਚੁਕੇ ਵਿਸ਼ਵਾਸ਼ ਦੇ
ਆਧਾਰ ਤੇ ਕਹਿ ਰਹੇ ਹੋ। ਜਦੋਂ ਕੋਈ ਦਯਾਨੰਦ ਸਰਸਵਤੀ ਗੁਰੂ ਨਾਨਕ ਦੇਵ ਜੀ ਨੂੰ ਅਨਪੜ੍ਹ ਸਾਬਤ ਕਰਨ
ਦੀ ਕੋਸ਼ਿਸ਼ ਕਰਦਾ ਹੈ ਤਾਂ ਤਰਕਾਂ ਨਾਲ ਹੀ ਨਿਬੇੜਾ ਹੁੰਦਾ ਹੈ। ਉਸ ਵਕਤ ਆਪਣੇ ਵਿਸ਼ਵਾਸ਼ ਕੰਮ ਨਹੀਂ
ਆਉਂਦੇ।
ਭੈਣ ਜੀ! ‘ਡੂਬਤ’ ਅਤੇ ‘ਬੂਡਤ’ ਇਹ ਲਫ਼ਜ਼ ਦੋਨਾਂ ਰੂਪਾਂ ਵਿੱਚ ਆਉਂਦਾ ਹੈ ਇਸ
ਵਿੱਚ ਮੈਂ ਕੀ ਕਹਿਣਾ ਹੈ? ਹੇਠਾਂ ਕੁੱਝ ਪੰਗਤੀਆਂ ਦੇ ਰਿਹਾ ਹਾਂ, ‘ਜ਼ਰਾ’ (ਥੋੜ੍ਹੀ ਜਿਹੀ)
ਗ਼ੋਰ ਕਰੋ:
“ਜੋਬਨੁ ਗਇਆ ਬਿਤੀਤਿ ‘ਜਰੁ’ ਮਲਿ ਬੈਠੀਆ॥” (ਪੰਨਾ-705)।
“ਮਾਣੁ ਮਹਤਾ ਤੇਜੁ ਆਪਣਾ ਆਪਿ ‘ਜਰਿ’॥” (ਪੰਨਾ-965)।
“ਪਰੰਦਏ ਨ ਗਿਰਾਹ ‘ਜਰ’॥” (ਪੰਨਾ-144)
ਇੱਥੇ ‘ਜਰ’ ਲਫ਼ਜ਼ ਤਿੰਨਾਂ (ਚਾਰ) ਵੱਖ ਵੱਖ ਰੂਪਾਂ ਵਿੱਚ ਆਇਆ ਹੈ।
ਜੇ ਲਗਾਂ ਮਾਤਰਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ਤਾਂ ਕੀ ਇੱਥੇ ‘ਜ਼ਰਾ’ ‘ਜਰੁ’ ‘ਜਰਿ’ ਅਤੇ ‘ਜਰ’
ਤਿੰਨਾਂ (ਚਾਰਾਂ) ਥਾਵਾਂ ਕੇ ਇਸ ਲਫ਼ਜ਼ ਦੇ ਇੱਕੋ ਹੀ ਅਰਥ ਹੋਣਗੇ? ਜੇ ਹਾਂ ਤਾਂ ਕੀ ਅਰਥ ਹੋਣਗੇ?
ਭੈਣ ਜੀ! ਅੱਜ ਤੋਂ ਦੋ-ਤਿੰਨ ਸਾਲ ਪਹਿਲਾਂ ਕੁੱਝ ਸਿੱਖ ਵਿਰੋਧੀ ਅਨਸਰਾਂ ਨੇ
ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀਆਂ ਗਈਆਂ ਲਗਾਂ ਮਾਤਰਾਂ ਬਦਲ ਕੇ/ ਹਟਾ ਕੇ ਛੇੜ-ਛਾੜ ਕੀਤੀ ਸੀ। ਆਪ
ਜੀ ਨੂੰ ਤਾਂ ਸ਼ਾਇਦ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੋਣਾ। ਪਰ ਜਿਨ੍ਹਾਂ ਨੂੰ
ਫ਼ਰਕ ਪੈਂਦਾ ਹੈ ਉਨ੍ਹਾਂ ਨੇ ਇਸ ਨੀਚ ਕੰਮ ਨੂੰ ਜਗ ਜਾਹਰ ਕੀਤਾ ਸੀ। ਇਸ ਤਰ੍ਹਾਂ ਦੇ ਕੰਮ ਚੁਪ
ਚੁਪੀਤੇ ਚੋਰੀਂ ਚੋਰੀਂ ਹੁੰਦੇ ਹਨ। ਆਪ ਜੀ ਵਰਗੇ ਬ੍ਰਹਮ ਗਿਆਨੀਆਂ ਤੋਂ ਇਸ ਕਿਸਮ ਦੀ ਸਿੱਖ ਵਿਰੋਧੀ
ਕਾਰਵਹੀ ਪ੍ਰਤੀ ਨਿਗਰਾਨੀ ਦੀ ਕੀ ਆਸ ਰੱਖੀ ਜਾ ਸਕਦੀ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਲਗਾਂ ਮਾਤਰਾਂ
ਦੇ ਹੋਣ ਜਾਂ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਬ੍ਰਹਮ ਗਿਆਨ ਦੀ ਡੁੰਘਾਈ ਬਾਰੇ-
ਭੈਣ ਜੀ! ਇਹ ਆਪਣੇ ਆਪਣੇ ਨਿਜੀ ਤਜਰਬੇ ਦੀ ਗੱਲ ਹੈ। ਤੁਹਾਨੂੰ ਲੱਗਦਾ ਹੈ
ਕਿ ਤੁਸੀਂ ਵਿਆਕਰਣ ਨੂੰ ਨਜ਼ਰ-ਅੰਦਾਜ ਕਰਕੇ ਬ੍ਰਹਮ ਗਿਆਨ ਦੀ ਜਿਆਦਾ ਡੁੰਘਾਈ ਤੱਕ ਪਹੁੰਚੇ ਹੋ।
ਮੈਨੂੰ ਲੱਗਦਾ ਹੈ ਕਿ ਗੁਰਬਾਣੀ ਵਿਚਲਾ ਬ੍ਰਹਮ ਗਿਆਨ, ਗੁਰਬਾਣੀ ਨੂੰ ਇਸ ਦੇ ਅਸਲੀ ਰੂਪ ਵਿੱਚ
ਪੜ੍ਹਨ ਨਾਲ ਹਾਸਲ ਹੁੰਦਾ ਹੈ।
ਪ੍ਰੋ: ਸਾਹਿਬ ਸਿੰਘ ਦੀ ਵਿਆਕਰਣ ਹਰ ਹਾਲ ਵਿੱਚ ਠੀਕ ਹੈ, ਬਾਰੇ-
ਭੈਣ ਜੀ! ਮੈਂ ਕਿਤੇ ਨਹੀਂ ਲਿਖਿਆ ਕਿ ਪ੍ਰੋ: ਸਾਹਿਬ ਦੀ ਵਿਆਕਰਣ ਬਿਲਕੁਲ
ਠੀਕ ਹੈ। ਮੈਂ ਇਹ ਲਿਖਿਆ ਹੈ ਕਿ ਜੇ ਇਸ ਵਿੱਚ ਕੋਈ ਕਮੀਆਂ ਹਨ ਤਾਂ ਉਨ੍ਹਾਂ ਨੂੰ ਠੀਕ ਕਰ ਲਿਆ
ਜਾਵੇ।
ਤੁਸੀਂ ਲਿਖਿਆ ਹੈ: “ਗੁਰਬਾਣੀ ਜਦੋਂ ਲਿਖੀ ਹੀ ਨਹੀਂ ਗਈ ਤਾਂ ਇਹ ਵਿਆਕਰਣ
ਕਿੱਥੋਂ ਆ ਗਈ, ਗੁਰਬਾਣੀ ਬੋਲੀ ਗਈ ਹੈ, ਖਸਮ ਦੇ ਬੁਲਾਇਆਂ, ਜਿਸ ਤਰ੍ਹਾਂ ਬੁਲਾਇਆ ਬੋਲਿਆ ਗਿਆ। ਜੋ
ਭਾਸ਼ਾ ਦੇ ਚਿੰਨਾਂ ਦੀਆਂ ਧੁਨੀਆਂ/ ਆਵਾਜ਼ਾਂ ਨਿਸ਼ਚਤ ਸਨ, ਉਹ ਉਸੀ ਤਰ੍ਹਾਂ ਵਰਤ ਕੇ ਲਿਖ ਦਿੱਤਾ
ਗਿਆ”।
ਭੈਣ ਜੀ! ਇਸ ਗੱਲ ਨੂੰ ਜ਼ਰਾ ਵਿਸਥਾਰ ਨਾਲ ਸਮਝਾਉਣ ਦੀ ਖੇਚਲ ਕਰਨੀ ਜੀ। ਕੀ
ਪਰਮਾਤਮਾ ਤੋਂ ਬਾਣੀ ਬਣੇ ਬਣਾਏ ਲਫ਼ਜ਼ਾਂ ਦੇ ਰਾਹੀਂ ਆਈ ਸੀ? ‘ਜੋ ਭਾਸ਼ਾ ਦੇ ਚਿਨਾਂ ਦੀਆਂ
ਧੁਨੀਆਂ/ ਆਵਾਜ਼ਾਂ ਨਿਸ਼ਚਤ ਸਨ’ ਦਾ ਕੀ ਭਾਵ ਹੋਇਆ? ਕੀ ਗੁਰੂ ਸਾਹਿਬਾਂ ਨੂੰ ਧੁਨੀਆਂ /ਆਵਾਜਾਂ ਦੇ
ਜਰੀਏ ਬਾਣੀ ਸੁਣੀ ਜਾਂਦੀ ਸੀ, ਅਤੇ ਉਹੀ ਬੋਲੇ ਹੋਏ ਲਫ਼ਜ਼ ਸੁਣ ਕੇ ਗੁਰੂ ਸਾਹਿਬ ਨੇਂ ਅੰਕਿਤ ਕਰ
ਦਿੱਤੇ?
ਤੁਸੀਂ ਲਿਖਿਆ ਹੈ “ਤੁਸੀਂ ਇਸ ਵਿਆਕਰਣ ਦੇ ਗੁਰੂ ਸਾਹਿਬ ਤੋਂ ਪਹਿਲਾਂ
ਨਿਰਧਾਰਿਤ ਹੋਣ ਬਾਰੇ ਜ਼ਿਕਰ ਕੀਤਾ ਹੈ, ਚੰਗਾ ਹੁੰਦਾ ਤੁਸੀਂ ਇਸ ਬਾਰੇ ਕੋਈ ਰੈਫਰੈਂਸ ਦਿੰਦੇ”।
ਭੈਣ ਜੀ! ਇਸ ਬਾਰੇ ਮੈਂ ਚਰਨਜੀਤ ਸਿੰਘ ਬਰੈਂਪਟਨ ਵਾਲਿਆਂ ਦੇ ਨਾਮ ਇਸੇ
ਚੱਲਦੀ ਵਿਚਾਰ ਚਰਚਾ ਵਿੱਚ ਜ਼ਿਕਰ ਕਰ ਚੁੱਕਾ ਹਾਂ, ਉੱਥੇ ਤੁਸੀਂ ਪੜ੍ਹ ਲਵੋ ਜੀ। ਗੁਰਪ੍ਰੀਤ ਸਿੰਘ
ਕੈਲੇਫੋਰਨੀਆਂ ਵਾਲਿਆਂ ਦਾ ਇਸੇ ਚੱਲਦੀ ਵਿਚਾਰ ਚਰਚਾ ਦੇ 25-01-11 ਦੇ ਪੱਤਰ ਵਿੱਚ ਵੀ ਪੜ੍ਹ ਸਕਦੇ
ਹੋ। ਉਹ ਲਿਖਦੇ ਹਨ: “ਹੁਣ ਗੱਲ ਕਰੀਏ ਵਿਆਕਰਣ ਦੀ ਤਾਂ ਜੋ ਲਗਾਂ ਮਾਤਰਾਂ ਗੁਰੂ ਗ੍ਰੰਥ ਸਾਹਿਬ
ਵਿੱਚ ਪਈਆਂ ਹਨ ਓਹ ਵਿਅਰਥ ਨਹੀਂ ਹਨ। ਇਹ ਉਸ ਵੇਲੇ ਦੀ ਭਾਸ਼ਾ ਹੈ। ਜਿਸ ਵਿੱਚ ਤਤੁ ਗਿਆਨ
ਹੈ”।
ਗੁਰੂ ਦਾ ਸੰਦੇਸ਼ ਮੁੱਖ. . ਬਾਰੇ-
ਭੈਣ ਜੀ! ਇਸ ਵਿਸ਼ੇ ਤੇ ਉਪਰ ਇਸੇ ਪੱਤਰ ਵਿੱਚ ਕਾਫ਼ੀ ਵਿਚਾਰ ਹੋ ਚੁੱਕੀ ਹੈ।
ਜੇ ਆਪ ਜੀ ਦੀ ਤਸੱਲੀ ਅਜੇ ਨਹੀਂ ਹੋਈ ਤਾਂ ਆਪਣਾ ਸਵਾਲ ਦੁਬਾਰਾ ਦੁਹਰਾ ਦੇਣਾ ਜੀ। ਫੇਰ ਤੋਂ ਵਿਚਾਰ
ਦੇ ਦਿੱਤੇ ਜਾਣਗੇ।
ਬੇਗਮ ਪੁਰੇ ਦਾ ਰਸਤਾ ਬਾਰੇ-
ਭੈਣ ਜੀ! ਅੱਜ ਤੋਂ ਪੰਜ ਛੇ ਸੌ ਸਾਲ ਪਹਿਲਾਂ ਵਰਤੀ ਜਾਂਦੀ ਜਿਸ ਭਾਸ਼ਾ ਵਿੱਚ
ਗੁਰਬਾਣੀ ਲਿਖੀ ਗਈ ਹੈ ਉਹ ਭਾਸ਼ਾ ਮੈਨੂੰ ਸਮਝ ਨਹੀਂ ਆਉਂਦੀ ਇਸ ਲਈ ਮੈਨੂੰ ਟੀਕੇ ਦੀ ਮਦਦ ਲੈਣੀ
ਪੈਂਦੀ ਹੈ। ਆਪ ਜੀ ਨੂੰ ਨਹੀਂ ਪੈਂਦੀ ਆਪ ਭਾਗਾਂ ਵਾਲੇ ਹੋ। ਟੀਕੇ ਨੇ ਮੈਨੂੰ ਗੁਰਬਾਣੀ ਦੇ ਅਰਥ
ਸਮਝਾਣੇ ਹਨ, ਉਸ ਗੁਰਬਾਣੀ ਵਿੱਚ ਬੇਗਮਪੁਰੇ ਦਾ ਅਤੇ ਕਾਸ਼ੀ ਦੇ ਦੋ ਵੱਖ ਵੱਖ ਰਸਤੇ ਦੱਸੇ ਗਏ ਹਨ ਇਸ
ਬਾਰੇ ਫਿਲਹਾਲ ਮੈਂ ਨਹੀਂ ਪੜ੍ਹ ਸਕਿਆ। ਫਿਲਹਾਲ ਮੈਂ ਬੇਗਮਪੁਰੇ ਦੇ ਰਸਤੇ ਬਾਰੇ ਹੀ ਪੜ੍ਹ ਸਕਿਆ
ਹਾਂ।
ਭੈਣ ਜੀ! ਜੇ ਕਿਸੇ ਨੂੰ ਆਪ ਪੜ੍ਹ ਕੇ ਗੁਰਬਾਣੀ ਸਮਝ ਨਾ ਆਵੇ ਤਾਂ ਉਸਨੂੰ
ਕੀ ਕਰਨਾ ਚਾਹੀਦਾ ਹੈ?
---------
ਤੱਤ ਗੁਰਮਤਿ ਪਰਿਵਾਰ ਦੇ ਮੁਖੀ ਸ:. . ? ? ?. ਸਿੰਘ ਜੀ!
ਵੀਰ ਜੀ! ਵਿਆਕਰਣ ਸੰਬੰਧੀ ਵਿਚਾਰ ਚਰਚਾ ਚੱਲ ਰਹੀ ਸੀ। ਇਸ ਸੰਬੰਧ ਵਿੱਚ ਆਪ
ਜੀ ਵੀ ਕੁੱਝ ਵਿਚਾਰ ਦੇ ਦਿੰਦੇ ਤਾਂ ਚੰਗੀ ਗੱਲ ਸੀ।
ਵਿਆਕਰਣ ਸੰਬੰਧੀ ਮੇਰੇ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ (23/12/10
ਵਾਲੇ ਪੱਤਰ ਵਿੱਚ) ਆਪ ਜੀ ਨੇ ਲਿਖਿਆ ਹੈ: ਕਿਸੇ ਵੀ ਭਾਸ਼ਾ ਵਿੱਚ ਲਿਖੀ ਰਚਨਾ ਕੁੱਝ ਨਿਯਮਾਂ ਹੇਠ
ਹੀ ਲਿਖੀ ਜਾਂਦੀ ਹੈ। ਇਨ੍ਹਾਂ ਨਿਯਮਾਂ ਨੂੰ ਹੀ ਉਸ ਭਾਸ਼ਾ ਦੀ ਵਿਆਕਰਣ ਕਿਹਾ ਜਾਂਦਾ ਹੈ। ਗੁਰਬਾਣੀ
ਵੀ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖਿਆ ਕਾਵਿ ਸੰਗ੍ਰਿਹ ਹੈ। ਇਸ ਲਈ ਇਹ ਵੀ ਕੁੱਝ
ਨਿਯਮਾਂ (ਵਿਆਕਰਣ) ਅਨੁਸਾਰ ਹੀ ਲਿਖੀ ਮਿਲਦੀ ਹੈ।
ਅੱਗੇ ਆਪ ਜੀ ਨੇ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਲਿਖੀ ਗਈ ਵਿਆਕਰਣ ਵਿੱਚ
ਕੁੱਝ ਗ਼ਲਤੀਆਂ ਦੱਸੀਆਂ ਹਨ।
ਸਵਾਲ: ਵੀਰ ਜੀ! ਆਪ ਜੀ ਨੇ ਉਨ੍ਹਾਂ ਕਮੀਆਂ ਵਿੱਚ ਸੁਧਾਰ ਲਿਆਉਣ ਲਈ
ਕੋਈ ਉਪਰਾਲਾ ਕੀਤਾ ਹੈ?
ਕੀ ਆਪ ਜੀ ਦੀ ਨਿਗਾਹ ਵਿੱਚ ਕਿਸੇ ਹੋਰ ਵਿਦਵਾਨ ਦੀ ਲਿਖੀ ਵਿਆਕਰਣ ਹੈ ਜਿਸ
ਤੇ ਪੂਰੀ ਠੀਕ ਹੋਣ ਦਾ ਜਾਂ ਪ੍ਰੋ: ਸਾਹਿਬ ਸਿੰਘ ਦੀ ਵਿਆਕਰਣ ਤੋਂ ਵੱਧ ਠੀਕ ਹੋਣ ਦਾ ਭਰੋਸਾ ਕੀਤਾ
ਜਾ ਸਕੇ?
ਵੀਰ ਜੀ! ਬੜੇ ਸੌਖੇ ਜਿਹੇ ਸਵਾਲ ਹਨ ਇਸ ਲਈ ਇਹ ਨਾ ਕਹਿਣਾ ਕਿ ਸਮੇਂ ਦੀ
ਕਮੀਂ ਕਰਕੇ ਜਵਾਬ ਨਹੀਂ ਦੇ ਸਕੇ। ਆਪ ਜੀ ਨੇ ਸਿਰਫ਼ ਇਹ ਦੱਸਣਾ ਹੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ
ਦੀ ਲਿਖੀ ਵਿਆਕਰਣ ਵਿੱਚ ਜੋ ਕਮੀਆਂ ਹਨ ਉਨ੍ਹਾਂ ਬਾਰੇ ਆਪ ਜੀ ਨੇ ਕੋਈ ਉਪਰਾਲਾ ਕੀਤਾ ਹੈ ਜਾਂ
ਨਹੀਂ। ਅਤੇ ਤੁਹਾਡੀ ਨਜ਼ਰ ਵਿੱਚ ਕਿਸੇ ਹੋਰ ਵਿਦਵਾਨ ਦੀ ਕੋਈ ਪੂਰੀ ਤਰ੍ਹਾਂ ਠੀਕ ਵਿਆਕਰਣ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(26/01/11)
ਮਨਜੀਤ ਸਿੰਘ
ਹੁਕਮ ਲੈਣ ਦੀ ਮਰਯਾਦਾ
ਸਰਦਾਰ ਗੁਰਿੰਦਰ ਸਿੰਘ ਜੀ ਅਤੇ ਸਰਦਾਰ ਮਖਣ ਸਿੰਘ ਜੀ,
‘ਹੁਕਮ’ ਲੈਣ ਲੱਗਿਆਂ ਖੱਬੇ ਪੰਨੇ ਦੇ ਉੱਤਲੇ ਪਾਸਿਉਂ ਪਹਿਲਾ ਸ਼ਬਦ ਜੋ ਜਾਰੀ ਹੈ,
ਮੁੱਢ ਤੋਂ ਪੜ੍ਹਨਾ ਚਾਹੀਦਾ ਹੈ, ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ
ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ
ਸਲੋਕ ਤੇ ਪਉੜੀ ਪੜ੍ਹਨੀ ਚਾਹੀਦੀ ਹੈ। ਸ਼ਬਦ ਦੇ ਅੰਤ ਵਿੱਚ ਜਿੱਥੇ ‘ਨਾਨਕ’ ਨਾਮ ਆ ਜਾਵੇ, ਉਸ ਤੁੱਕ
ਤੇ ਭੋਗ ਪਾਇਆ ਜਾਵੇ।
ਕੀ ਇਹ ਦਸਣ ਦੀ ਕਿਰਪਾਲਤਾ ਕਰੋਗੇ ਕਿ ਸਜੇ ਪੰਨੇ ਦੇ ਉਤਲੇ ਪਾਸੇ ਵਾਲੀ ਗੁਰਬਾਣੀ, ਸ਼ਬਦ ਜਾਂ ਹੁਕਮ
ਕਿਉਂ ਨਹੀਂ ਹੋ ਸਕਦੀ? ਕੀ ਗੁਰੂ ਦਾ “ਹੁਕਮ” ਲੈਣ ਲਈ ਵੀ ਪਹਿਲਾਂ “ਸਜੇ” “ਖਬੇ” ਦੇ ਕਰਮ-ਕਾਂਡ
ਕਰਨੇ ਜਰੂਰੀ ਹਨ?
ਮਨਜੀਤ ਸਿੰਘ
(ਮਨਜੀਤ ਸਿੰਘ ਜੀ ਇਹ
ਖੱਬੇ ਪੰਨੇ ਦੇ ਉਤਲੇ ਪਾਸਿਉਂ, ਇਕਸਾਰਤਾ ਕਾਇਮ ਰੱਖਣ ਲਈ ਮਰਯਾਦਾ ਵਿੱਚ ਲਿਖਿਆ ਹੈ। ਹੋਰ ਕਿਸੇ
ਕਰਮਕਾਂਡ ਨਾਲ ਇਸ ਦਾ ਕੋਈ ਵੀ ਸੰਬੰਧ ਨਹੀਂ ਹੈ। ਬਾਣੀ ਸਭ ਇੱਕ ਬਰਾਬਰ ਹੈ ਜਿੱਥੋਂ ਮਰਜ਼ੀ ਪੜ੍ਹ
ਲਓ। ਮੈਂ ਤਾਂ ਕਈ ਡੇਰਿਆਂ ਨਾਲ ਸੰਬੰਧਿਤ ਵਿਆਕਤੀਆਂ ਕੋਲੋਂ ਇਹ ਵੀ ਸੁਣਿਆ ਹੈ ਕਿ ਸਵੇਰ ਵੇਲੇ
ਖੱਬੇ ਪਾਸਿਉਂ ਉਪਰ ਤੋਂ, ਦੁਪਹਿਰ ਵੇਲੇ ਥੱਲਿਉਂ, ਦੁਪਹਿਰ ਤੋਂ ਬਾਅਦ ਸੱਜੇ ਪੰਨੇ ਤੋਂ ਅਤੇ ਸ਼ਾਮ
ਨੂੰ ਸੱਜੇ ਪਾਸੇ ਥੱਲੇ ਤੋਂ ਹੁਕਮ ਲੈਣਾ ਚਾਹੀਦਾ ਹੈ। ਇਸ ਤਰਹਾਂ ਦੇ ਲੋਕ ਹੀ ਗੁਰੂ ਗ੍ਰੰਥ ਸਾਹਿਬ
ਨੂੰ ਗਰਮੀ ਸਰਦੀ ਤੋਂ ਵੀ ਬਚਾਉਂਦੇ ਹਨ-ਸੰਪਾਦਕ)
(26/01/11)
ਚਰਨਜੀਤ ਸਿੰਘ ਬਰੈਂਮਪਟਨ
ਸ.
ਜਸਬੀਰ ਸਿੰਘ ਕੈਲਗਰੀ ਜੀ,
1. ਸ. ਮੱਖਣ ਸਿੰਘ ਜੀ ਨੇ ਵਿਸ਼ਾ ਗੁਰੁ ਗ੍ਰੰਥ ਸਾਹਿਬ ਅਤੇ ਇਸ ਦੀ ਤਰਤੀਬ ਅਤੇ ਹੱਦ ਚੁਣਿਆ ਸੀ।
ਮੰਗਲਾਚਰਣ ਦਾ ਵਿਸ਼ੇਸ਼ ਜ਼ਿਕਰ ਕੀਤਾ ਸੀ। ਗੁਰਪ੍ਰੀਤ ਸਿੰਘ ਦੇ ਵਿਚਾਰਾਂ ਦੇ ਜਵਾਬ ਤੋਂ ਇਲਾਵਾ,
19/1/11 ਤੱਕ ਮੈਂ ਇਸੇ ਵਿਸ਼ੇ ਤੇ ਲਿਖਦਾ ਰਿਹਾਂ ਹਾਂ। ਭਾਸ਼ਾ, ਲਿਪੀ ਅਤੇ ਵਿਆਕਰਣ ਦੀ ਗੱਲ ਇਸੇ
ਵਿਸ਼ੇ ਨੂੰ ਮੁੱਖ ਰੱਖ ਕੇ ਕੀਤੀ ਸੀ। ਪਰ ਜਿਵੇਂ ਕਿ ਆਮ ਹੀ ਸਾਡੇ ਨਾਲ ਹੁੰਦਾ ਹੈ, ਗੱਲ ਚਲਦੀ ਚਲਦੀ
ਕਿਤੇ ਹੋਰ ਹੀ ਪਹੁੰਚ ਜਾਂਦੀ ਹੈ। ਪਰ ਮੈਂ ਸਮਝਦਾ ਹਾਂ ਕਿ ਜਿੱਥੇ ਗੱਲ ਅੱਪੜ ਗਈ ਹੈ, ਉਹ ਵੀ
ਦਿਲਚਸਪ ਹੈ। ਮੰਗਲਾਚਰਣ ਦਾ ਵਿਸ਼ਾ ਨਿਯਮਾਂ ਨਾਲ ਜੁੜਿਆ ਸੀ ਅਤੇ ਨਿਯਮ ਭਾਸ਼ਾ ਅਤੇ ਵਿਆਕਰਣ ਨਾਲ।
ਤੁਸੀ ਠੀਕ ਲਿਖੀਆ ਹੈ ਕਿ ਵਿਸ਼ਾ ਇਹ ਨਹੀਂ ਹੈ ਕਿ ਗੁਰਬਾਣੀ ਕਿਵੇਂ ਸਮਝਣੀ ਹੈ ਪਰ ਜਦੋਂ ਹਰ ਇੱਕ
ਕਿਸਮ ਦੀ ਚਰਚਾ ਇਥੇ ਗੁਰਬਾਣੀ ਦਿਵਾਲੇ ਹੀ ਘੁੰਮਦੀ ਹੈ ਤੇ ਕੁੱਝ ਹੋਰ ਪਹਿਲੂਆਂ ਤੇ ਗੱਲ ਹੋਏ ਬਗੈਰ
ਵੀ ਨਹੀਂ ਰਹਿ ਸਕਦੀ।
2. ਭਾਸ਼ਾ ਦਾ ਵਿਚਾਰ ਨਵੇਂ ਸਿਰੇ ਤੋਂ ਤਰਤੀਬ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ
ਇਹ ਵੇਖੀਏ ਕਿ ਗੁਰੁ ਨਾਨਕ ਤੋਂ ਇੱਕ ਦਮ ਪਹਿਲਾਂ ਤੱਕ ਪੰਜਾਬੀ ਦਾ ਕੀ ਹਾਲ ਸੀ।
3. ਬਾਹਰਲੇ ਹਮਲਿਆਂ ਦੇ ਕਾਰਣ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ। ਯਮੁਨਾ ਪਾਰ ਵਾਲਿਆਂ ਵਾਸਤੇ ਇਹ
ਰਾਜ ਪਲਟਾ ਹੁੰਦਾ ਸੀ ਪਰ ਪੰਜਾਬ ਵਾਸਤੇ ਨਿਰੀ ਬਰਬਾਦੀ। ਪੰਜਾਬ ਦੀ ਸਿਰਫ ਆਰਥਿਕਤਾ ਹੀ ਨਸ਼ਟ ਨਹੀਂ
ਸੀ ਹੁੰਦੀ, ਸਗੋਂ ਇਸ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਤੇ ਵੀ ਸਿੱਧੀ ਅਤੇ ਡੂੰਘੀ ਸੱਟ ਵਜਦੀ ਸੀ।
ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਸਿੱਧਾ ਸੰਬੰਧ ਭਾਸ਼ਾ ਨਾਲ ਹੁੰਦਾ ਹੈ ਅਤੇ ਭਾਸ਼ਾ ਦਾ ਸਾਹਿਤ ਨਾਲ।
ਗੁਰੂ ਨਾਨਕ ਤੋਂ ਪਹਿਲਾਂ ਪੰਜਾਬੀ ਸਾਹਿਤ ਦੀ ਬਿਲਕੁਲ ਅਣਹੋਂਦ ਹੈ। ਜੇ ਕੋਝ ਮਿਲਦਾ ਵੀ ਹੈ ਤਾਂ ਨਾ
ਬਰਾਬਰ ਹੀ ਹੈ।
4. ਇਸ ਦਾ ਕਾਰਨ ਵੀ ਸਮਝ ਲਈਏ। ਗੁਰਮਤ ਦੀ ਤਰਾਂ ਜੋਗਮੱਤ ਵੀ ਪੰਜਾਬ ਵਿੱਚ ਹੀ ਪੈਦਾ ਹੋਇਆ। ਪੰਜਾਬ
ਤੋਂ ਜਿਉਂ ਜਿਉਂ ਪੂਰਬ ਵੱਲ ਨੂੰ ਜਾਈਏ ਤਾਂ ਬ੍ਰਾਹਮਣਵਾਦ ਦਾ ਪ੍ਰਭਾਵ ਵੱਧਦਾ ਜਾਂਦਾ ਹੈ। ਪਰ
ਪੰਜਾਬ ਵਿੱਚ ਜੋਗਮੱਤ ਦਾ ਜੋਰ ਸੀ। ਇਹਨਾਂ ਜੋਗੀਆਂ ਦੀ ਭਾਸ਼ਾ ਪੰਜਾਬੀ ਸੀ। ਪਰ ਜੋਗੀ ਆਪਣੇ ਉਚੇ
ਸੁੱਚੇ ਜੀਵਨ ਤੋਂ ਥਿੜਕ ਚੁੱਕੇ ਹੋਏ ਸਨ ਅਤੇ ਨਾ ਹੀ ਇੱਕ ਥਾਂ ਤੇ ਸਥਾਈ ਰਹਿੰਦੇ ਸਨ, ਇਹਨਾਂ ਨੇ
ਕਿਸੇ ਕਿਸਮ ਦੀਆਂ ਕੋਈ ਸਾਹਿਤਕ ਰਚਨਾਵਾਂ ਨਹੀਂ ਕੀਤੀਆਂ ਅਤੇ ਨਾ ਹੀ ਰੱਚਣ ਵਿੱਚ ਸਮੱਰਥ ਸਨ। ਪੜਾਈ
ਦਾ ਕੰਮ ਬ੍ਰਾਹਮਣ ਕੋਲ ਸੀ ਜਾਂ ਫਿਰ ਮੁੱਲਾ ਕੋਲ। ਜਿਵੇਂ ਅੱਜ ਕੱਲ ਪੰਜਾਬੀ ਹਿੰਦੂ ਆਪਣੇ ਆਪ ਨੂੰ
ਪੰਜਾਬ ਨਾਲੋਂ ਜਿਆਦਾ, ਪੂਰਬੀ ਭਾਰਤ ਨਾਲ ਜੋੜਨਾ ਪਸੰਦ ਕਰਦੇ ਹਨ ਅਤੇ ਪੰਜਾਬੀ ਮੁਸਲਮਾਨ ਅਰਬ
ਦੇਸ਼ਾਂ ਨਾਲ, ਉਸੇ ਤਰਾਂ ਉਸ ਵੇਲੇ ਪੰਜਾਬੀ ਬ੍ਰਾਹਮਣ ਆਪਣੀ ਸਿਖਿਆ ਵਿੱਚ ਕਾਸ਼ੀ ਦਾ ਰੰਗ ਘੋਲਦੇ ਸਨ
ਤੇ ਮੁੱਲਾਂ ਤੇ ਪੜਾਉਂਦੇ ਹੀ ਫਾਰਸੀ ਸਨ।। ਖੱਤਰੀ ਆਪਣੀ ਨੌਕਰੀਆਂ ਅਤੇ ਧੰਦਿਆਂ ਕਾਰਨ ਪੰਜਾਬੀ ਨੂੰ
ਤਿਆਗ ਚੁੱਕੇ ਸੰਨ। ਇਸ ਦੇ ਪ੍ਰਮਾਣ ਬਾਣੀ ਵਿਚੋਂ ਵੀ ਮਿਲਦੇ ਹਨ। ਸ਼਼ੂਦਰ ਅਤੇ ਜੱਟ ਤੇ ਹੈ ਹੀ
ਅਨਪੜਾ ਦੀ ਜਮਾਤ ਸੀ। ਇਹ ਵੀ ਕੋਈ ਸਾਹਿਤਕ ਰਚਨਾਵਾਂ ਕਰਨ ਦੇ ਸਮਰੱਥ ਨਹੀਂ ਸਨ। ਇਹੀ ਕਾਰਨ ਹੈ ਕਿ
ਗੁਰੁ ਨਾਨਕ ਤੋਂ ਪਹਿਲਾਂ ਸਾਹਿੱਤਕ ਰਚਨਾਵਾਂ ਦੀ ਅਣਹੋਂਦ ਦਾ। ਸਾਹਿਤ ਵਿੱਚ ਭਾਸ਼ਾ ਸੰਭਾਲੀ ਜਾਂਦੀ
ਹੈ, ਸਾਹਿਤ ਦੇ ਰਾਹੀਂ ਭਾਸ਼ਾ ਵਿੱਚ ਨਵੀਨਤਾ ਆਉਂਦੀ ਹੈ ਜੋ ਕਿ ਇਸ ਨੂੰ ਜਿਉਂਦਾ ਰਖਣ ਲਈ ਲਾਜ਼ਮੀ
ਹੈ। ਜਿਸ ਭਾਸ਼ਾ ਵਿੱਚ ਸਾਹਿਤ ਹੀ ਨਹੀਂ ਰਚਿਆ ਜਾਂਦਾ, ਉਹ ਮਰਨ ਦਵਾਰੇ ਖਲੌਤੀ ਹੋਵੇਗੀ ਕਿ ਨਹੀਂ?
ਜੋਗੀਆਂ ਦੀ ਅਤੇ ਭੱਟਾਂ ਦੀ ਸਾਨੂੰ ਇਹ ਬੜੀ ਅਣਮੁਲੀ ਦੇਣ ਹੈ ਕਿ ਜਿਵੇਂ ਕਿਂਵੇ ਉਹ ਪੰਜਾਬੀ ਨੂੰ
ਖਿੱਚੀ ਲਿਆਏ ਅਤੇ ਪੰਜਾਬ ਵਿਚੋਂ ਜੋਗ ਮੱਤ ਖਤਮ ਹੋਣ ਤੋਂ ਪਹਿਲਾਂ, ਇਸ ਦਮ ਤੋੜਦੀ ਭਾਸ਼ਾ ਨੂੰ
ਗੁਰੂਆਂ ਦੀ ਝੋਲੀ ਵਿੱਚ ਪਾ ਗਏ। ਗੁਰੂਆਂ ਨੇ ਇਸ ਨੂੰ ਸਜਾਇਆ, ਸਵਾਰਿਆ ਅਤੇ ਮੁੜ ਪੈਰਾਂ ਤੇ ਖੜਾ
ਕੀਤਾ। ਗੁਰੂ ਨਾਨਕ ਪਹਿਲੇ ਵਿਅਕਤੀ ਸਨ, ਜ੍ਹਿਨਾਂ ਨੇ ਕਈ ਸ਼ਤਾਬਦੀਆਂ ਤੋਂ ਬਾਅਦ ਪੰਜਾਬੀ ਵਿੱਚ
ਬਾਣੀ ਲਿਖਣੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਸ਼ੇਖ ਫਰੀਦ ਸਾਹਿਬ ਨੇ ਭਾਵੇਂ ਪੰਜਾਬੀ ਵਿੱਚ ਬਾਣੀ
ਉਚਾਰੀ ਪਰ ਪੰਜਾਬੀ ਵਿੱਚ ਲਿਖੀ ਨਹੀਂ। ਗੁਰੂ ਨਾਨਕ ਤੋਂ ਬਾਅਦ ਪੰਜਾਬੀ ਵਿੱਚ ਲਿਖਣ ਦਾ ਰੁਝਾਨ
ਸ਼ੁਰੂ ਹੋਇਆ। ਇਸ ਦੇ ਵਿੱਚ ਫਿਰ ਤੋਂ ਨਵੀਨਤਾ ਆਉਣੀ ਸ਼ੁਰੂ ਹੋਈ। ਹੋਲੀ ਹੋਲੀ ਇਸ ਦਾ ਨਾਮ ਗੁਰਮੁਖੀ
ਪੈ ਗਿਆ। (ਰੈਫਰੈਂਸ: ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ)
5. ਹੁਣ ਬਾਣੀ ਵਿਚੋਂ, ਉਪਰ ਲਿਖੇ ਦੇ ਪ੍ਰਮਾਣ ਲਭੀਏ। ਜਦੋਂ ਅਸੀ ਗੁਰੂ ਨਾਨਕ ਅਤੇ ਗੁਰੂ ਅਰਜਨ ਦੀ
ਬਾਣੀ ਦੀ ਤੁਲਨਾ ਕਰਦੇ ਹਾਂ ਤੇ ਗੁਰੂ ਨਾਨਕ ਦੀ ਬਾਣੀ ਨਾਲੋਂ ਗੁਰੂ ਅਰਜਨ ਦੀ ਬਾਣੀ ਦੀ ਭਾਸ਼ਾ ਵਿੱਚ
ਨਵੀਨਤਾ ਸਾਫ ਨਜਰ ਆਉਂਦੀ ਹੈ। ਗੁਰੂ ਨਾਨਕ ਅਤੇ ਗੁਰੂ ਅਰਜਨ ਵਿੱਚ ਤਕਰੀਬਨ 80/90 ਸਾਲ ਦਾ ਅੰਤਰ
ਹੈ। ਪਹਿਲੇ ਅਤੇ ਨੌਵੇਂ ਗੁਰੂ ਵਿੱਚ ਤਕਰੀਬਨ 150 ਸਾਲ ਦਾ ਅੰਤਰ ਹੈ ਪਰ ਫਿਰ ਵੀ ਗੁਰੂ ਤੇਗ
ਬਹਾਦੁਰ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਨੀ ਬਾਣੀ ਦੀ ਭਾਸ਼ਾ ਨਾਲੋਂ ਕਿਤੇ ਜਿਆਦਾ ਸਰਲਤਾ ਅਤੇ
ਨਵੀਨਤਾ ਹੈ। ਜੇ ਪੁਰਾਣੇ ਹੁਕਮਨਾਮੇ ਵੇਖੋ, ਤਾਂ ਉਹਨਾਂ ਲਿਖਤਾਂ ਵਿੱਚ ਇੱਕ ਰਵਾਨਗੀ
(flow) ਨਜਰ
ਆਉਂਦੀ ਹੈ। ਇਹ ਵਿਕਾਸ ਦੀਆਂ ਨਿਸ਼ਾਨੀਆਂ ਹਨ। ਬਾਬਾ ਫਰੀਦ ਅਤੇ ਗੁਰੂ ਨਾਨਕ ਵਿੱਚ ਤਕਰੀਬਨ 300 ਸਾਲ
ਦਾ ਅੰਤਰ ਹੈ ਪਰ ਫਿਰ ਵੀ ਗੁਰੂ ਨਾਨਕ ਦੇ ਕਾਫੀ ਸ਼ਬਦਾਂ ਦੀ ਭਾਸ਼ਾ ਫਰੀਦ ਜੀ ਦੀ ਭਾਸ਼ਾ ਨਾਲ ਮੇਲ
ਖਾਂਦੀ ਹੈ। ਵੇਖੋ।
ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ
ਨਿਵਣੁ ਨ ਜਾਇ ਥਣੀ ॥ ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥ ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ
ਥਣੀ ॥੧॥ {ਪੰਨਾ 1410}
ਸਲੋਕ ਸੇਖ ਫਰੀਦ ਕੇ ੴ ਸਤਿਗੁਰ ਪ੍ਰਸਾਦਿ ॥ ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ ਮਲਕੁ ਜਿ
ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ ਸਾਹੇ ਲਿਖੇ ਨ ਚਲਨੀ
ਜਿੰਦੂ ਕੂੰ ਸਮਝਾਇ ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥ ਆਪਣ ਹਥੀ ਜੋਲਿ ਕੈ ਕੈ ਗਲਿ
ਲਗੈ ਧਾਇ ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ
॥੧॥ {ਪੰਨਾ 1377}
ਕਬੀਰ ਜੀ ਵੀ ਗੁਰੂ ਨਾਨਕ ਦੇ ਸਮਕਾਲੀਨ ਸਨ। ਜੇ ਦੋਹਾਂ ਦੀ ਭਾਸ਼ਾ ਦੀ ਤੁਲਨਾ ਕਰੀਏ ਤਾਂ ਕਬੀਰ ਜੀ
ਦੀ ਭਾਸ਼ਾ ਜਿਆਦਾ ਸੌਖੀ ਹੈ। ਉਸ ਵਿੱਚ ਨਵੀਨਤਾ ਜਿਆਦਾ ਹੈ। ਉਹ ਇਸੇ ਕਰ ਕੇ ਉਹ ਹਿੰਦੀ ਭਾਸ਼ੀ ਖੇੱਤਰ
ਵਿੱਚ ਰਹਿੰਦੇ ਸਨ ਅਤੇ ਉਸ ਭਾਸ਼ਾ ਦਾ ਵਿਕਾਸ ਲਗਾਤਾਰ ਹੁੰਦਾ ਰਿਹਾ ਹੈ। ਗੁਰੂ ਨਾਨਕ ਦੀ ਆਪਣੀ ਬਾਣੀ
ਵਿੱਚ ਵੀ ਕਿਤੇ ਪੁਰਾਤਨਤਾ ਅਤੇ ਕਿਤੇ ਨਵੀਨਤਾ ਝਲਕਦੀ ਹੈ। ਉਹਦਾ ਕਾਰਨ ਇਹੀ ਹੋਵੇਗਾ ਕਿ ਜਦੋਂ
ਗੁਰੂ ਨਾਨਕ ਨੇ ਲਿਖਨਾ ਸ਼ੁਰੂ ਕੀਤਾ ਤਾਂ ਹੌਲੀ ਹੌਲੀ ਉਸ ਵਿੱਚ ਨਵੀਨਤਾ ਵੀ ਆਉਣੀ ਸ਼ੁਰੂ ਹੋ ਗਈ।
ਔਂਕਾਰ ਅਤੇ ਸਿੱਧ ਗੋਸ਼ਠ, ਦੋਵੇਂ ਹੀ ਗੁਰੂ ਨਾਨਕ ਦੀਆਂ ਬਾਣੀਆਂ ਹਨ। ਪਰ ਦੋਹਾਂ ਵਿੱਚ ਭਾਸ਼ਾ ਦਾ
ਅੰਤਰ ਸਾਫ ਝਲਕਦਾ ਹੈ।
6 ਗੁਰੂ ਨਾਨਕ ਤੋਂ ਪਹਿਲਾਂ ਸਾਹਿਤ ਦੀ ਅਣਹੋਂਦ, ਅਤੇ ਗੁਰੂ ਨਾਨਕ ਅਤੇ ਫਰੀਦ ਜੀ ਦੀ ਭਾਸ਼ਾ ਵਿੱਚ
ਸਮਾਨਤਾ, ਇਸ ਗੱਲ ਦੀ ਸੂਚਕ ਹੈ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਬਿਲਕੁਲ ਰੁਕ ਗਿਆ ਸੀ। ਬਾਣੀ ਵਿਚਲੇ
ਪ੍ਰਮਾਣ ਇਸ ਦੀ ਗਵਾਹੀ ਭਰਦੇ ਹਨ ਕੇ ਲੋਕ ਇਸ ਭਾਸ਼ਾ ਨੂੰ ਤਿਆਗ ਰਹੇ ਸਨ। ਵੇਖੋ:
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ
ਧਰਮ ਕੀ ਗਤਿ ਰਹੀ ॥੩॥(662) ਪ੍ਰੋ: ਸਾਹਿਬ ਸਿੰਘ ਨੇ ਇਸ ਦੀ ਵਿਆਖਿਆ ਇਸ ਤਰਾਂ ਕੀਤੀ ਹੈ।
(ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ,
ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ
ਚੁਕੇ ਹਨ, (ਇਹਨਾਂ ਦੇ) ਧਰਮ ਦੀ ਮਰਯਾਦਾ ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ
ਹੈ (ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ)।੩।
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥ ਘਰਿ ਘਰਿ ਮੀਆ ਸਭਨਾਂ
ਜੀਆਂ ਬੋਲੀ ਅਵਰ ਤੁਮਾਰੀ ॥੬॥(1190)
ਗੁਰੂ ਨਾਨਕ ਤੋਂ ਬਾਅਦ ਦੇ ਗੁਰੂਆਂ ਦੀ ਬਾਣੀ ਦੀ ਭਾਸ਼ਾ ਵਿੱਚ ਨਿੰਰਤਰ ਪਰਿਵਰਤਨ ਇਸ ਗੱਲ ਦੀ ਗਵਾਹੀ
ਭਰਦੀ ਹੈ ਕਿ ਪੰਜਾਬੀ ਭਾਸ਼ਾ ਵਿੱਚ ਨਵੀਨਤਾ ਅਤੇ ਵਿਕਾਸ ਗੁਰੂ ਨਾਨਕ ਤੋਂ ਬਾਅਦ ਆਉਣਾ ਸ਼ੁਰੂ ਹੋਇਆ।
ਹੁਣ ਇਹ ਕਿੰਨੀ ਕੂ ਅਣਹੋਣੀ ਗੱਲ ਹੋ ਸਕਦੀ ਹੈ ਕਿ ਲਿਪੀ, ਵਰਣਮਾਲਾ ਅਤੇ ਵਿਆਕਰਣ ਦੇ ਨਿਯਮ ਵੀ
ਜਰੂਰਤ ਮੁਤਾਬਿਕ ਬਾਅਦ ਵਿੱਚ ਸੋਧ ਲਏ ਗਏ ਹੋਣ? ਭਾਵ ਤਿਆਰ ਕੀਤੇ ਗਏ ਹੋਣ।
7 ਹੁਣ ਗੱਲ ਕਰੀਏ ਵਰਣਮਾਲਾ ਦੀ। ਇਸ ਗੱਲ ਦਾ ਜਵਾਬ ਤੇ ਮੇਰੇ ਕੋਲ ਨਹੀਂ ਹੈ ਕਿ ਗੁਰੂ ਅਮਰਦਾਸ ਜੀ
ਦੀ ਵਰਣਮਾਲਾ ਅੱਜ ਦੀ ਵਰਣਮਾਲਾ ਦੇ ਜਿਆਦਾ ਨਜਦੀਕ ਕਿਉਂ ਨਹੀਂ ਹੈ ਜਦ ਕਿ ਗੁਰੂ ਨਾਨਕ ਸਾਹਿਬ ਦੀ
ਹੈ। ਪਰ ਗੁਰੂ ਨਾਨਕ ਸਾਹਿਬ ਨੇ ਵੀ ਦੋ ਵਰਣਮਾਲਾਵਾਂ ਦਿੱਤੀਆਂ ਹਨ ਜੋ ਕਿ ਆਪਸ ਵਿੱਚ ਮੇਲ ਨਹੀਂ
ਖਾਂਦੀਆਂ। ਇੱਕ “ਪਟੀ ਲਿਖੀ’ ਅਤੇ ਦੂਜੀ “ਔਂਕਾਰ”।
8 ‘ਪਟੀ ਲਿਖੀ’ ਬਾਰੇ ਪ੍ਰਚਲਿਤ ਹੈ ਕਿ ਇਹ ਬਾਣੀ ਗੁਰੂ ਸਾਹਿਬ ਨੇ ਛੋਟੀ ਉਮਰੇ ਪਾਂਧੇ ਅੱਗੇ
ਉੱਚਾਰੀ। ਔਂਕਾਰ ਬਾਰੇ ਪ੍ਰਚਲਿਤ ਹੈ ਕਿ ਇਹ ਕਿਸੇ ਦੱਖਣ ਦੇਸ਼ ਦੇ ਪਾਂਡੇ ਨੂੰ ਮੱਤ ਦਿੱਤੀ। ਪਰ
ੲ੍ਹਿਨਾਂ ਦੋਵਾਂ ਬਾਣੀਆਂ ਦੀ ਅੰਦਰਲੀ ਗਵਾਹੀ ਦੱਸਦੀ ਹੈ ਕਿ ਇਹ ਦੋਵੇਂ ਹੀ ਸਥਾਪਨਾਵਾਂ ਠੀਕ ਨਹੀਂ
ਹਨ।’ ਪਟੀ ਲਿਖੀ’ ਬਾਣੀ ਦੇ ਅਖੀਰ ਵਿੱਚ ਗੁਰੂ ਨਾਨਕ ਨੇ ਆਪਣੇ ਲਈ “ਸਾਇਰ” ਲਫਜ ਵਰਤਿਆ ਹੈ। ‘ਪਟੀ
ਲਿਖੀ ਦੇ ਅਖੀਰ ਵਿੱਚ ਗੁਰੂ ਨਾਨਕ ਨੇ ਆਪਣੇ ਲਈ “ਸਾਇਰ” ਲਫਜ ਵਰਤਿਆ ਹੈ। ਇਸ ਤੋਂ ਜਾਹਿਰ ਹੁੰਦਾ
ਹੈ ਕਿ ਇਹ ਗੁਰੂ ਨਾਨਕ ਦੀ ਪ੍ਰੋੜ ਅੱਵਸਥਾ ਦੀ ਬਾਣੀ ਹੈ। ਵੇਖੋ: ਕਰੇ
ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥ {ਪੰਨਾ 434} (ਰੈਫਰੈਂਸ:
ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ, ਰਤਨ ਸਿੰਘ ਜੱਗੀ) ਦੂਸਰਾ ਇਹ ਕਿ ਜੇ ‘ਪਟੀ ‘ਛੋਟੀ ਉਮਰੇ ਹੀ
ਲਿਖੀ ਜਾਂਦੀ ਹੈ ਤਾਂ ਫਿਰ ਗੁਰੂ ਅਮਰਦਾਸ ਜੀ ਨੇ ਕਿਸ ਉਮਰੇ ਲਿਖੀ ਸੀ?’ ਔਂਕਾਰ” ਬਾਣੀ ਵੀ ਕਿਸੇ
ਪੰਜਾਬੀ ਪਾਂਧੇ ਨੂੰ ਹੀ ਸੰਬੋਧਿਤ ਕਿਤੀ ਗਈ ਹੈ ਕਿਉਂਕਿ ਇਸ ਵਿੱਚ ਅਖਰਾਂ ਦਾ ਪੰਜਾਬੀ ਉਚਾਰਣ ਹੈ।
ਹਿੰਦੀ ਭਾਸ਼ੀ ‘ਸ’ ਨੂੰ ‘ਸੈ’ ਕਹਿੰਦੇ ਹਨ ਨਾ ਕਿ “ਸਸੈ’
ਵੇਖੋ: ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥ (930) ਧਧੈ
ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥ (930)
9 ਜੇ ਗੁਰੂ ਨਾਨਕ ਦੀਆਂ ਦੋਹਾਂ ‘ਪਟੀਆਂ’ ਵਿੱਚ ਅੰਤਰ ਹੈ ਤਾਂ ਇਸ ਦੇ ਦੋ ਹੀ ਕਾਰਣ ਹੋ ਸਕਦੇ ਹਨ।
ਜਾਂ ਤੇ ਉਸ ਵੇਲੇ ਇੱਕ ਤੋਂ ਵੱਧ ਵਰਣਮਾਲਾਵਾਂ ਸਨ ਜਾਂ ਫਿਰ ਪੁਰਾਣੀ ਵਰਣਮਾਲਾ ਨੂੰ ਗੁਰੂ ਨਾਨਕ ਨੇ
ਸੋਧਿਆ। ਜੇ ਗੁਰੂਆਂ ਨੇ ਇਸ ਭਾਸ਼ਾ ਨੂੰ ਅਪਣਾਇਆ ਹੈ ਤਾਂ ਜਰੂਰ ਇਸ ਨੂੰ ਸਜਾਇਆ ਸਵਾਰਿਆ ਵੀ ਹੈ।
ਜਿਉਂ ਜਿਉਂ ਇਸ ਦੀ ਵਰਤੋਂ ਵਧਦੀ ਗਈ, ਇਸ ਦੇ ਨਿਯਮ ਤੈਅ ਹੁੰਦੇ ਗਏ। ਪਹਿਲਾਂ, ਜੇ ਮੈਂ ਗਲਤ ਨਹੀਂ,
ਇਸ ਨੂੰ ਅਪਭ੍ਰਸ਼ (ਭਾਵ, ਜਾਂਗਲੀ) ਭਾਸ਼ਾ ਕਿਹਾ ਜਾਂਦਾ ਸੀ। ਜਦੋਂ ਗੁਰੂਆਂ ਨੇ ਇਸ ਦੀ ਸਾਰ ਲਈ, ਫਿਰ
ਇਸ ਦਾ ਨਾਮ ਗੁਰਮੁਖੀ ਪਿਆ।
ਚਰਨਜੀਤ ਸਿੰਘ
ਬਰੈਂਮਪਟਨ
(26/01/11)
ਬਲਬੀਰ ਸਿੰਘ
ਸਤਿ
ਸ੍ਰੀ ਅਕਾਲ,
ਗੁਰਪ੍ਰੀਤ ਸਿੰਘ ਜੀ,
ਆਪ ਜੀ ਨੇ ਲਿਖਿਆ ਹੈ (ਪੱਤਰ ੨੦/੦੧/੧੧) ‘ਗੁਰਬਾਣੀ ਦਾ ਢੁਰਮਾਨ ਹੈ ਕੀ ਚਾਰ ਪਾਦਰਥ
ਧਰਮ ਦੇ ਚਾਰੇ ਪੈਰ ਹਨ। . . . ਗੁਰਮਤਿ ਅਨੁਸਾਰ ਆਪਣੇ ਮੂਲ ਦੇ ਨਾਲ ਜੁੜੇ ਰਹਨ ਦੇ ਨਾਲ ਇਹ ਚਾਰੋਂ
ਹੀ ਪ੍ਰਾਪਤ ਹੁੰਦੇ ਹਨ। `
ਵੀਰ ਜੀ ਮੈਨੂੰ ਐਸਾ ਗੁਰਬਾਣੀ ਦਾ ਫੁਰਮਾਨ ਕਿਧਰੇ ਮਿਲਿਆ ਨਹੀਂ। ਤੁਹਾਡੀ ਮਦਦ ਦੀ ਲੋਣ ਪੈ ਰਹੀ
ਹੈ।
ਸਾਚੇ ਗੁਰੂ ਨੇ ਨਾ ਤੇ ਕਿਸੇ ਮਨੁਖ ਨੂੰ ਚਾਰ ਪੈਰ ਵਾਲਾ ਜੀਵ ਬਣਾਇਆ ਨਾ ਹੀ ਐਸਾ ਭਰੋਸਾ ਦਿਵਾਇਆ।
ਆਪ ਜੀ ਨੂੰ ਚਾਰ ਪੈਰ ਮਿਲਣ ਦਾ ਅਨੁਭਵ ਕਿਸ ਤਰਹਿ ਹੋਇਆ?
ਗੁਰੂ ਜੀ ਨੇ ਤਾਂ ਕਈ ਸੌ ਵਾਰੀ ‘ਪਾਏ` ਸਬਦ ਦੀ ਵਰਤੋ ਕੀਤੀ ਹੈ, ਪ੍ਰਾਪਤ ਕਰਨ ਦੇ ਅਰਥ ਵਿਚ। ਨ ਕਿ
ਮੰਜੇ ਦੇ ਚਾਰ ਪਾਵਿਆਂ ਜਾਂ ਧਰਮ ਦੇ ਚਾਰ ਪੈਰਾਂ ਦੀ ਯਾਦ ਦੁਆਉਣ ਲਈ।
ਮਨ ਵਿੱਚ ਇੱਕ ਜਗਿਆਸਾ ਵਧ ਰਹੀ ਹੈ। ਦਿਲ ਕਰਦਾ ਹੈ ਪੁਛ ਹੀ ਲਵਾਂ। ਜਦ ਤਕ ਚਾਰੇ ਪੈਰ ਨ ਮਿਲਣ ਤਦ
ਤਕ ਕਿਹੜੇ ਪੈਰਾਂ ਦੀ ਪੂਜਾ ਕਰਾਂ- ਗੁਰਦੇਵ ਗਾ ਰਹੇ ਹਨ ‘ਸੌ ਨਿਸਤਰੈ
ਜੌ ਪੂਜੈ ਪੈਰ।। (੧੧੪੫)
ਵਾਹਿਗੁਰੂ ਜੀ ਕਾ ਬਲਬੀਰ ਸਿੰਘ
(26/01/11)
ਗੁਰਪ੍ਰੀਤ ਸਿੰਘ ਕੈਲੀਫੋਨੀਆ
ਅਮਰਜੀਤ ਕੌਰ ਪੁਰੇਵਾਲ ਜੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਧੰਨਵਾਦ ਆਪਣਾ ਗਿਆਨ ਸਾਰੇ ਪਾਠਕਾਂ ਨਾਲ ਸਾਂਝਾ ਕਰਨ ਲਈ
|
ਆਪ
ਜੀ ਦੀ ਖੋਜ ਬਹੁਤ ਹੀ ਕਮਾਲ ਦੀ ਹੈ | ਸਾਡੇ ਵਿਦਵਾਨਾ ਨੇ ਹੋ ਕਾਸ਼ੀ ਮਤੁ ਦਾ ਪਰਚਾਰ ਗੁਰਮਤਿ ਦੀ
ਆੜ ਵਿੱਚ ਸਾਡੇ ਵਿੱਚ ਵਾਦ ਦਿਤੇ ਹਨ ਓਹਨਾ ਬਾਰੇ ਪਰਚਾਰ ਹੋਣਾ ਹੀ ਚਾਹਿਦਾ ਹੈ | ਪ੍ਰਮੇਸ਼ਰ ਆਪ
ਨੂੰ ਹੋਰ ਬੁਧਿ ਬਖਸ਼ੇ |
ਗੁਰਪ੍ਰੀਤ ਸਿੰਘ
ਕੈਲੀਫ਼ੋਰਨਿਆ
--
ਗੁਰਪ੍ਰੀਤ ਸਿੰਘ ਕੈਲੀਫੋਨੀਆ
***********************
ਬਲਬੀਰ ਸਿੰਘ ਜੀ ਜਰਮਨੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
ਵੀਰ ਜੀ ਜਿਵੇਂ ਕੇ ਆਪ ਨੇ ਨੋਟਿਸ ਕੀਤਾ ਹੀ ਹੋਵੇ ਗਾ ਕੀ ਮੈਂ ਹਰ ਚਿੱਠੀ ਦਾ ਜਵਾਬ
ਨਿੱਕੀਆਂ ਨਿੱਕੀਆਂ ਚਿੱਠੀਆਂ ਵਿੱਚ ਦਿੰਦਾ ਹਾਂ ਕਿਓਂ ਕੇ ਇਹ ਕੋਈ ਬਹਿਸ ਦਾ ਮੁੱਦਾ ਨਹੀ ਹੈ | ਗਲ
ਵਿਚਾਰਾਂ ਦੀ ਹੈ | ਸੋ ਮੈਂ ਨਿੱਕੇ ਨਿੱਕੇ ਨੁਕਤਿਆਂ ਨੂੰ ਅਲਗ ਅਲਗ ਰਖ ਦਾ ਹਾਂ |
ਰਹੀ ਗਲ ਆਪ ਦੇ ਸਵਾਲ ਦੀ ਆਪ ਜੀ ਤਾਂ ਭਾਗਾਂ ਵਾਲੇ ਜਾਪਦੇ ਹੋ ਜਿਸ ਨੂੰ ਜਨਮ ਤੋਂ ਪਹਿਲਾਂ ਹੀ
ਨਾਮ, ਗਿਆਨ ਅਤੇ ਮੁਕਤ ਪਦਾਰਥ
ਮਿਲਿਆ ਹੈ |ਜਿਸ ਨੂੰ ਆਪ ਜਨਮ ਲਿਖ ਰਹੇ ਹੋ ਗੁਰਬਾਣੀ ਉਸ ਨੂੰ ਜਨਮ ਨਹੀ ਮੰਨਦੀ | ਜੀਵ ਦੇ ਸ਼ਰੀਰ
ਧਾਰਨ ਨੂੰ ਗੁਰਬਾਣੀ ਆਵਨ ਜਾਣ ਦਸਦੀ ਹੈ || ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਏ || ਜਨਮ
ਪਦਾਰਥ ਬਾਰੇ ਗੁਰਬਾਣੀ ਦਾ ਹੁਕਮ ਹੈ |
ਹਰਿ ਕੇ ਭਾਣੇ ਜਨਮੁ ਪਦਾਰਥੁ ਪਾਇਆ ਮਤਿ ਉਤਮ ਹੋਈ ||੩੬੫|| ਪ੍ਰਮੇਸ਼ਰ ਦੇ ਭਾਣੇ ਵਿੱਚ ਰਹ ਕੇ ਜਨਮ
ਪਾਦਰਥ ਮਿਲਣਾ ਹੈ | ਭਾਵ ਅਰਥ ਸਾਫ਼ ਹੈ ਕੀ ਇਸ ਜਮਣ ਨੂੰ ਗੁਰਬਾਣੀ ਜਨਮ ਨਹੀ ਮੰਨਦੀ | ਵੀਰ ਜੀ
ਬੇਨਤੀ ਹੈ ਕੇ ਅਸੀਂ ਗੁਰਬਾਣੀ ਤੋਂ ਹੀ ਸੇਧ ਲੇਨੀ ਹੈ |
ਨਾਮ ਪਦਾਰਥ ਬਾਰੇ ਗੁਰਬਾਣੀ ਦਾ ਫ੍ਰੁਮਾਨ ਹੈ |
ਨਾਮ ਪਦਾਰਥੁ ਪਾਈਏ ਗੁਰਮੁਖਿ ਸਹਿਜ ਸੁਭਾਇ||੭|| ੬੭|| ਭਾਵ ਨਾਮ ਪਦਾਰਥ ਸਹਿਜ ਅਵਸਥਾ ਵਿੱਚ ਹੀ
ਪ੍ਰਾਪਤ ਹੁੰਦਾ ਹੈ | ਸਹਿਜ ਅਵਸਥਾ ਹੀ ਮੁਕਤੁ ਅਵਸਥਾ ਹੈ | ਸੋ ਮੁਕਤੁ ਪਦਾਰਥ ਤੋਂ ਹੀ ਨਾਮ ਪਾਦਰਥ
ਮਿਲਦਾ ਹੈ | ਵੀਰ ਜ਼ਰਾ ਇਸ ਨੂੰ ਫਿਰ ਸੁਹਿਰ੍ਧ ਭਾਵਨਾ ਨਾਲ ਵਿਚਾਰੋ |
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
************************
ਬਲਬੀਰ ਸਿੰਘ ਜੀ ਜਰਮਨੀ
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫ਼ਤਿਹ ||
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।। ਅੰਮ੍ਰਿਤ ਨਾਮੁ
ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ।। (੧੪੨੯)
ਕਿਰਪਾ ਕਰ ਕੇ ਗੁਰਬਾਣੀ ਦੀਆਂ ਪੰਗਤੀਆਂ ਰਹੀ ਦਸੋ ਕੇ ਹੋਰ ਦੋ ਵਸਤਾਂ
ਕੇਹੜੀਆਂ ਹਨ | ਕਿਓਕੇ ਗੁਰੂ ਗਰੰਥ ਸਾਹਿਬ ਵਿੱਚ ਵਸਤ ਕੇਵਲ ਇਕ ਹੀ ਹੈ | ਸ਼ਾਇਦ ਮੈਂ ਗਲਤ ਹਾਂ
ਕਿਰਪਾ ਕਰ ਕੇ ਦੋ ਹੋਰ ਵਸਤਾਂ ਕੇਹੜੀਆਂ ਹਨ ਦਸਣ ਦੇ ਕਿਰਪਾਲਤਾ ਕਰੋ ਜੀ
|
ਗੁਰਪ੍ਰੀਤ ਸਿੰਘ
ਕੈਲੀਫ਼ੋਰਨਿਆ
ਗੁਰਪ੍ਰੀਤ ਸਿੰਘ ਕੈਲੀਫੋਨੀਆ
ਬਲਬੀਰ
ਸਿੰਘ ਜਰਮਨੀ ਜੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਵੀਰ ਜੀ ਆਪ ਨੇ ਜੋ ਪੰਗਤੀ ਦਿਤੀ ਹੈ
‘ਧਰਮ ਅਰਥ ਅਰੁ ਕਾਮ ਮੋਖ ਮੁਕਤਿ
ਪਦਾਰਥ ਨਾਥ।
ਵੀਰ ਜੀ ਮੈਂ ਤਾਂ ਪੜੀ ਕਿਰਪਾ ਆਪ ਵੀ ਜ਼ਰਾ ਧਿਆਨ ਦੇਵੋ ਜੀ | ਇਥੇ ਧਰਮ
ਅਰਥ ਕਾਮ ਮੋਖ ਦੇ ਨਾਲ ਨਹੀ ਮੁਕਤਿ ਦੇ ਨਾਲ ਪਾਦਰਥ ਹੈ | ਇਸ ਪੰਗਤੀ ਨੂੰ ਇਸ ਤਰਹ ਪੜਿਆ ਜਾਵੇ ਗਾ
|
ਧਰਮ ਅਰਥ ਅਰੁ ਕਾਮ ਮੋਖ, ਮੁਕਤਿ
ਪਾਦਰਥ ਨਾਥ || ਵੀਰ ਜੀ ਮੇਰਾ ਵਿਰੋਧ ਤਾਂ ਕਰੋ
ਜੇ ਮੈਂ ਕੋਈ ਵੀ ਗਲ ਗੁਰੂ ਗਰੰਥ ਸਾਹਿਬ ਤੋ ਬਾਹਰੋਂ ਕਰ ਰਿਹਾ ਹੋਵਾਂ | ਅਤੇ ਗੁਰਬਾਣੀ ਰਹੀ ਸਿਧ
ਨਾ ਕਰ ਸਕਦਾ ਹੋਵਾਂ |ਸਿੱਖ ਭਰਾ ਹਾਂ ਮੈਂ ਤੋਹਾਡਾ ਕੋਈ ਪੰਡਿਤ ਨਹੀ | ਬਸ ਜੋ ਪੰਡਿਤ ਨੇ ਤੇ ਸਾਧ
ਟੋਲੀਆਂ ਨੇ ਜੋ ਸਾਡੇ ਵਿੱਚ ਹਿੰਦੂ ਵਾਦ ਭਰ ਦਿਤਾ ਹੈ
ਉਸ ਨੂੰ ਖਤਮ ਕਰਨ ਲਈ ਆਪ ਵੀਰਾਂ ਦੀ ਮਦਦ ਮਾਨੰਗ ਰਿਹਾਂ ਹਾਂ
ਗੁਰਪ੍ਰੀਤ ਸਿੰਘ
ਕੈਲੀਫ਼ੋਰਨਿਆ |
ਗੁਰਪ੍ਰੀਤ ਸਿੰਘ ਕੈਲੀਫੋਨੀਆ
************************************
ਬਲਬੀਰ ਸਿੰਘ ਜਰਮਨੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਆਪ ਜੀ ਦੀ ਚਿੱਠੀ (੨੫/੦੧/੧੧) ਪੜੀ ਯਕੀਨ ਨਹੀ ਹੋਇਆ ਕੀ ਇਹ ਆਪ ਨੇ ਹੀ
ਲਿਖੀ ਹੈ ? ਹੁਣ ਆਪ ਜੀ ਨੂੰ ਪ੍ਰਮੇਸ਼ਰ ਦੇ ਇਕ ਹੋਣ ਤੇ ਵੀ ਸ਼ੰਕਾ ਹੈ ? ਮੈਂ ਅਕਸਰ ਲਿਖਦਾਂ ਹਾਂ
ਕੇ ਚਿੱਠੀ ਪੜ ਕੇ ਨਹੀ ਸਮਝ ਕੇ ਲਿਖਿਆ ਕਰੋ ਕਿਓਂ ਕੇ ਹਜ਼ਾਰਾ ਹੀ ਪਾਠਕ ਇਸ ਸਾਇਟ ਨੂੰ ਪੜ ਦੇ ਹਨ
| ਸੂਰਜ ਤਾਂ ਇਕ ਹੀ ਹੈ ਪਰ ਉਸ ਦੀਆਂ ਕਿਰਨਾ ਹਰ ਜਗਾਹ ਵਿਆਪਕ ਹਨ | ਇੰਝ ਹੀ ਪ੍ਰਮੇਸ਼ਰ ਏਕ ਹੀ ਹੈ
| ਅਗਰ ਆਪ ਨੂੰ ਏਕ ਤੋਂ ਜਿਆਦਾ ਪ੍ਰ੍ਮੇਸ਼ਾਰਾਂ ਨੂੰ ਜਾਂਦੇ ਹੋ ਤਾਂ ਕਿਰਪਾ ਕਰੋ | ਆਪ ਜੀ ਦੇ ਇਸ
ਸਵਾਲ ਤੂੰ ਮੈੰਨੂ ਭਗਤ ਕਬੀਰ ਸਾਹਿਬ ਦਾ ਸ਼ਬਦ ਯਾਦ ਆਇਆ |
ਜਬ ਹਮ ਏਕੋ ਏਕੁ ਕਰ ਜਾਨਿਆ || ਤਬ ਲੋਗਨ ਕਾਹੇ ਦੁਖੁ ਮਾਨਿਆ || ੩੨੪||
ਕਬੀਰ ਜੀ ||
ਬਾਕੀ ਜੋ ਆਪ ਨੇ ਪੰਗਤੀ ਦਿਤੀ ਹੈ |
ਮੋਹਿ ਨਿਰਗੁਣ ਜੀਓ ਸਭਿ ਗੁਣ ਤੇਰੇ
ਰਾਮ || ੫੭੭ || ਇਹ ਆਪ ਦੀ ਚਿੱਠੀ ਟੀ ਬਿਲਕੁਲ
ਨਹੀ ਢੁਕਦੀ |
ਬਾਕੀ ਪ੍ਰਮੇਸ਼ਰ ੮ ਹੀ ਗੁਣ ਤਾਂ ਗੁਰ ਨਾਨਕ ਦੇਵ ਜੀ ਨੇ ਦਿਤੇ ਹਨ | ਅਗਰ
ਆਪ ਜੀ ਕੋਲ ਗੁਰ ਜੀ ਤੋਂ ਜਿਆਦਾ ਗਿਆਨ ਹੋ ਗਿਆ ਹੈ ਤਾਂ ਕਿਰਪਾ ਕਰੋ ਤਾਂ ਕੀ ਪਾਠਕ ਵੀ ਫਾਇਦਾ ਉਠਾ
ਸਕਣ
ਗੁਰਪ੍ਰੀਤ ਸਿੰਘ
ਕੈਲੀਫ਼ੋਰਨਿਆ
--
ਗੁਰਪ੍ਰੀਤ ਸਿੰਘ ਕੈਲੀਫੋਨੀਆ
ਸਿੱਖ ਮਾਰਗ ਦੇ ਪਾਠਕ ਵੀਰੋ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਮੈਂ ਆਪਣੀ ਏਕ ਚਿੱਠੀ ਵਿਚ ਲਿਖਿਆ ਸੀ ਕੀ ਪ੍ਰਮੇਸ਼ਰ ਦੇ ੮ ਗੁਣਾ ਦਾ ਹੀ
ਵਰਣਨ ਹੈ | ਜਿਸਨੂੰ ਮੰਗਲਾਚਰਨ ਸਾਡੇ ਵਿਦਵਾਨਾ ਨੇ ਪ੍ਰਚਾਰਿਆ ਹੈ | ਦਰਅਸਲ ਮੰਗਲਾਚਰਨ ਕਿਸੇ ਨਾ
ਕਿਸੇ ਦਾਵੀ ਜਾਂ ਦੇਵਤੇ ਦੀ ਉਸਤਤ ਹੁੰਦੀ ਹੈ | ਹੁਣ ਗੁਰੂ ਗਰੰਥ ਸਾਹਿਬ ਵਿਚ ਕਿਸ ਦੇਵਤੇ ਦੀ ਉਸਤਤ
ਹੈ ਆਪ ਸਭ ਜਾਣਦੇ ਹੀ ਹੋ | ਬਾਕੀ ਇਹ ਪ੍ਰਮੇਸ਼ਰ ਦੀ ਕਾਇਆ ਹੈ | ਜਿਸ ਬਾਰੇ ਭਗਤ ਕਬੀਰ ਸਾਹਿਬ ਜੀ
ਦਾ ਫੁਰਮਾਨ ਹੈ ਕੇ |
ਅਸ਼੍ਟਮੀ ਅਸ਼੍ਟ ਧਾਤੁ ਕੀ ਕਾਇਆ || ਤਾ ਮਹਿ ਅਕੁਲ ਮਹਾ ਨਿਧਿ ਰਾਇਆ ||
੩੪੩ || ਕਬੀਰ ਜੀ ||
ਧਾਤੁ ਕਿਸੇ ਵੀ ਸ਼ਬਦ ਦਾ ਮੂਲ ਹੁੰਦਾ ਹੈ ਜਿਸ ਤੋਂ ਕਿਸੇ ਸ਼ਬਦ ਦਾ ਜਨਮ
ਹੋਇਆ ਹੋਵੇ | | ਪੰਡਿਤ ਨੇ ਧੋਕਾ ਖਾ ਕੇ ੮ ਧਾਤਾਂ ਦੀ ਮੂਰਤੀ ਬਣਾ ਦਿਤੀ | ਉਹ ਮੂਰਖ ਕਾਇਆ ਤੇ
ਮਾਇਆ ਵਿਚ ਅੰਤਰ ਨਹੀ ਸਮਝ ਸਕਿਆ | ਗੁਰ ਨਾਨਕ ਦੇਵ ਜੀ ਮਹਾਰਾਜ ਨੇ ੮ ਸ਼ਬਦਾਂ (ਗੁਣਾ ਦੀ ) ਕਾਇਆ
ਬਣਾ ਕੇ ਦਸ ਦਿਤੀ | ਸੋ ਪ੍ਰਮੇਸ਼ਰ ਦੇ ਗੁਣ ੮ ਹੀ ਹਨ | ਬਾਕੀ ਸਾਰੇ ਗੁਣ ਓਹਨਾ ੮ ਗੁਣਾ ਵਿਚ ਹੀ
ਸਮਾ ਜਾਦੇ ਹਨ |
ਗੁਰਪ੍ਰੀਤ ਸਿੰਘ
ਕੈਲੀਫ਼ੋਰਨਿਆ
--
ਗੁਰਪ੍ਰੀਤ ਸਿੰਘ ਕੈਲੀਫੋਨੀਆ
ਕਿਰਪਾਲ ਸਿੰਘ ਜੀ ਬਠਿੰਡਾ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਵੀਰ ਜੀ ਤਹਿ ਦਿਲੋਂ ਧੰਨਵਾਦੀ ਹਾਂ ਜੀ ਆਪ ਜੀ ਦਾ | ਸਾਹਿਬ ਗੁਰੂ ਗਰੰਥ
ਸਾਹਿਬ ਦੇ ਜਿਸ ਵਿਚਾਰ ਨੂੰ ਆਪ ਵੀਰਾਂ ਨਾਲ ਸਾਂਝਾ ਕੀਤਾ ਸੀ ਕੇ ਤਿਨਿ ਗੁਰਬਾਣੀ ਵਿੱਚ ਤਿੰਨ
ਵਾਸਤੇ ਕੀਤੇ ਵੀ ਵਰਤਿਆ ਨਹੀ ਗਿਆ | ਜੋ ਪੰਗਤੀਆਂ ਆਪ ਨੇ ਦਿਤੀਆਂ ਹਨ ਓਹ ਵੀ ਇਸੇ ਹੀ ਗਲ ਦੀ
ਪ੍ਰੋੜਤਾ ਕਰਦੀਆਂ ਹਨ | ਇਸ ਲਈ ਆਪ ਦਾ ਧੰਨਵਾਦ |
ਤੀਨਿ ਸਮਾਏ ਏਕ ਕ੍ਰਿਤਾਰਥ।। ੫।। (ਪੰਨਾ ੧੩੪੫)
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ।। ੨੧੮।। (ਪੰਨਾ ੧੩੭੬)
ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ।। (ਪੰਨਾ ੧੩੯੪)
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ
ਕੈ ਸਾਹਿ ਜੀਉ।। (ਪੰਨਾ ੧੪੦੩)
ਤੀਨਿ ਭਵਨ ਭਰਪੂਰਿ ਰਹਿਓ ਸੋਈ।। (ਪੰਨਾ ੧੪੦੫)
ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ।। (ਪੰਨਾ ੧੪੨੮
ਇਥੇ ਤਿੰਨ ਹੀ ਹੈ | ਇਸ ਗਲ ਵਿੱਚ ਕੋਈ ਦੋਰਾਏ ਨਹੀ ਹੈ | ਪਰ ਵੀਰ ਜੀਓ ਅਗਰ
ਆਪ ਨੇ ਇਤਨਾ ਲੰਬਾ ਲੇਖ ਲਿਖਣ ਦੀ ਬਜਾਏ ਇਹਨਾ ਪੰਗਤੀਆਂ ਨੂੰ ਧਿਆਨ ਨਾਲ ਪੜਿਆ ਹੁੰਦਾ ਤਾਂ ਆਪ ਨੂੰ
ਪਤਾ ਹੁੰਦਾ ਕੀ ਆਪ ਕੀ ਲਿਖ ਰਹੇ ਹੋ | ਗਲਤੀ ਆਪ ਦੀ ਵੀ ਨਹੀ ਹੈ ਹੁਣ ਸੰਪਾਦਕ ਦੇ ਜਿਮੇਦਾਰੀ ਵੀ
ਆਪ ਜੀ ਤੇ ਹੀ ਆ ਗਈ ਹੈ |...........ਪਰ ਵੀਰ ਜੀ ਕੀ ਆਪ ਨੂੰ
ਤਿਨਿ
ਅਤੇ ਤੀਨਿਵਿੱਚ
ਸਚੀਂ ਕੋਈ ਫ਼ਰਕ ਨਜ਼ਰ ਨਹੀ ਆ ਰਿਹਾ ? ਪਤਾ ਚੱਲ ਗਿਆ ਕੇ ਜਿੰਨੀ ਕੋ ਬਾਣੀ ਤੁਸੀਂ ਮੰਨ ਦੇ ਹੋ ਉਸ
ਬਾਰੇ ਵੀ ਕੀਨੇ ਕੁ ਜਾਗਰੂਕ ਹੋ |
ਬਾਕੀ ਜੋ ਆਪ ਜੀ ਮੁੰਦਾਵਣੀ ਨੂੰ ਮੋਹਰ ਦਸ ਰਹੇ ਹੋ |ਵੀਰ ਜੀ ਬੇਨਤੀ ਹੈ ਕੇ
ਗੁਰੂ ਗਰੰਥ ਸਾਹਿਬ ਬਾਰੇ ਕਿਤਾਬਾਂ ਤੋ ਨਹੀ ਗੁਰੂ ਗਰੰਥ ਸਾਹਿਬ ਤੋਂ ਹੀ ਪੜਿਆ ਕਰੋ | ਇਹੀ ਬੇਨਤੀ
ਅਹਿ ਮੇਰੀ ਸਭ ਵੀਰਾਂ ਨੂੰ |
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ ਏਹ ਮੁਦਾਵਣੀ
ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥ {ਪੰਨਾ੬੪5]
ਵਿੱਚ ਸਪਸ਼ਟ ਹੈ ਕੀ ਮੁੰਦਾਵਣੀ ਮੋਹਰ ਨਹੀ
ਬੁਝਾਰਤ ਹੈ | ਵੈਸੇ ਵੀ ਗੁਰੂ ਗਰੰਥ ਸਾਹਿਬ ਅਕਾਲ ਦੀ ਉਸਤਤ ਹੈ ਅਤੇ ਅਕਾਲ ਦੀ ਉਸਤਤ ਤੇ ਸੰਪੂਰਨਤਾ
ਦੇ ਮੋਹਰ ਕਿਵੇ ਲਗ ਸਕਦੀ ਹੈ ? ਬਾਕੀ ਜੋ ਮੁੰਦਾਵਣੀ ਨੂੰ ਮੋਹਰ ਦਸਦੇ ਹਨ ਓਹਨਾ ਦਾ ਗੁਰਬਾਣੀ ਨਾਲ
ਕੋਈ ਸਾਂਝ ਨਹੀ ਸੀ | ਹੁਣ ਸਿਖਾਂ ਨੇ ਗੁਰੂ ਗਰੰਥ ਸਾਹਿਬ ਨੂੰ ਮੰਨਣਾ ਹੈ ਯਾਂ ਵਿਦਵਾਨਾ ਨੂੰ ਇਹ
ਓਹਨਾ ਦੀ ਮਰਜ਼ੀ
ਹੈ | ਵੀਰ ਜੀ ਮੇਰੇ ਵਿਚਾਰ ਸਪਸ਼ਟ ਹਨ ਮੈਂ ਰਾਗ ਮਾਲਾ ਦੀ ਚਰਚਾ ਸੰਪਾਦਕ
ਜੀ ਦੇ ਕੇਹਨ ਤੇ ਬੰਦ ਹੋਈ ਸੀ | ਇਹ ਤਾਂ ਬਹੁਤ ਦੂਰ ਦੀਆਂ ਗਾਲਾਂ ਹਨ | ਪਹਲਾ ਗੁਰਮਤਿ ਦੀ ਆੜ
ਵਿੱਚ ਜੋ ਪੰਡਿਤ ਦਾ ਪਰਚਾਰ ਸਾਡੇ ਵਿੱਚ ਵੜ ਗਿਆ ਹੈ ਉਸ ਨੂੰ ਤਾਂ ਪਕੜ ਲੀਏ ਪਹਿਲਾਂ | ਜਿਨਾ ਨੂੰ
ਆਪ ਵਡੇ ਮਸਲੇ ਸਮਝੀ ਬੇਠੇ ਹੋ ਵੀਰ ਮੇਰੇ ਓਹ ਤਾਂ ਗਲ ਹੀ ਕੁਝ ਨਹੀ | ਅਸਲੀ ਮਸਲਾ ਤਾਂ ਅਜੇ ਹੈ
ਪਾਠ ਅੰਤਰ ਦਾ |
ਗੁਰਪ੍ਰੀਤ ਸਿੰਘ
ਕੈਲੀਫ਼ੋਰਨਿਆ
ਗੁਰਪ੍ਰੀਤ ਸਿੰਘ ਕੈਲੀਫੋਨੀਆ
ਕਿਰਪਾਲ ਸਿੰਘ ਜੀ ਬਠਿੰਡਾ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਉੱਤਰ: ਜੇ ਤੁਹਾਡੀ ਰਾਗਮਾਲਾ ਵਿੱਚ ਰਾਗਾਂ ਦੀਆਂ ਪਤਨੀਆਂ ਤੇ ਪੁੱਤਰ ਹਨ
ਤਾਂ ਉਨ੍ਹਾਂ ਦੇ ਦਾਦੇ ਪੜਦਾਦੇ ਅਤੇ ਪੋਤਰੇ ਪੜਪੋਤਰੇ ਵੀ ਜਰੂਰ ਹੋਣੇ ਚਾਹੀਦੇ ਐ। ਜੇ ਮੈਂ ਇਨ੍ਹਾਂ
ਬਾਰੇ ਕਿਤੇ ਨਹੀਂ ਪੜ੍ਹਿਆ ਤਾਂ ਹੀ ਤਾਂ ਤੁਹਾਨੂੰ ਬੇਨਤੀ ਕੀਤੀ ਗਈ ਸੀ ਕਿ ਜੇ ਹੈ ਤਾਂ ਉਨ੍ਹਾਂ
ਸਬੰਧੀ ਜਾਣਕਾਰੀ ਦਿੱਤੀ ਜਾਵੇ ਜੀ। ਮੈਂ ਮੰਨਦਾ ਹਾਂ ਕਿ ਨਿਰੰਕਾਰੀ ਦੁਨੀਆਂ ਵਿੱਚ ਲਿੰਗਭੇਦ ਨਹੀਂ
ਹੁੰਦਾ ਪਰ ਉਥੇ ਸਭ ਜੀਵਾਂ ਦਾ ਸਾਂਝਾ ਬਾਪ ਜਾਂ ਭਰਤਾ ਪ੍ਰਮਾਤਮਾ ਹੁੰਦਾ ਹੈ। ਉਥੇ ਇਹ ਗਿਣਤੀ ਵੀ
ਨਹੀਂ ਹੁੰਦੀ ਕਿ ਆਹ ਪੰਜ ਪਤਨੀਆਂ ਤੇ ਅੱਠ ਪੁੱਤਰ ਇਸ ਦੇ ਹਨ, ਉਹ ਪੰਜ ਪਤਨੀਆਂ ਤੇ ਅੱਠ ਪੁੱਤਰ ਉਸ
ਦੇ ਹਨ। ਜਿਥੇ ਪਤੀ ਪਤਨੀਆਂ ਅਤੇ ਬੱਚਿਆਂ ਦੇ ਵੱਖ ਵੱਖ ਪ੍ਰਵਾਰ ਜਾਂ ਖਾਨਦਾਨ ਹੋਣਗੇ ਉਥੇ ਲਿੰਗਭੇਦ
ਵੀ ਜਰੂਰ ਹੋਣਗੇ। ਇਹੋ ਅਚੰਭਾ ਤਾਂ ਮੈਨੂੰ ਲੱਗਾ ਕਿ ਸਿਰੀਰਾਗ ਦਾ ਪੁੱਤਰ ਰਾਗੁ ਗੋਂਡ, ਰਾਗੁ ਮੇਘ
ਦੀ ਪਤਨੀ ਕਿਵੇਂ ਬਣ ਗਿਆ? ਜੇ ਤੁਹਾਡੇ ਮੁਤਾਬਕ ਇਹ ਠੀਕ ਨਹੀਂ ਤਾਂ ਕਹਿ ਦਿਓ ਕਿ ਇਹ ਸਭ ਗਲਤ ਹੈ।
ਪਰ ਮੈਨੂੰ ਪਤਾ ਹੈ ਕਿ ਤੁਸੀਂ ਇਸ ਸਬੰਧੀ ਸਪੱਸ਼ਟ ਰਾਇ ਵੀ ਨਹੀਂ ਦੇਣੀ, ਗਲਤ ਵੀ ਨਹੀਂ ਕਹਿਣਾ ਅਤੇ
ਸਪੋਕਸਮੈਨ ਦੇ ਸਮਰਥਕਾਂ ਵਾਂਗ ਰੋਸ ਵੀ ਕਰੀ ਜਾਣਾ ਹੈ। ਤੁਹਾਡੀ ਸਥਿਤੀ ਬਿਲਕੁਲ ਉਨ੍ਹਾਂ ਵਾਲੀ ਹੀ
ਬਣੀ ਪਈ ਹੈ। ਫ਼ਰਕ ਸਿਰਫ ਇਤਨਾ ਹੈ ਕਿ ਉਨ੍ਹਾਂ ਨੂੰ ਸਵਾਲ ਕਰਦਾ ਮੈਂ ਤੁਹਾਨੂੰ ਵਿਦਵਾਨ ਪ੍ਰਤੀਤ
ਹੁੰਦਾ ਸੀ ਪਰ ਹੁਣ ਤੁਹਾਡੀ ਆਪਣੀ ਵਾਰੀ ਹੈ ਤਾਂ ਤੁਹਾਨੂੰ ਪਤਾ ਚੱਲ ਗਿਆ ਕਿ ਜਿਤਨਾ ਤੁਸੀਂ ਸਮਝ
|
ਜਵਾਬ : ਪਤਾ ਨਹੀ ਸੀ ਕੇ ਆਪ ਨਿਤਨੇਮ ਵੇ ਨਹੀ ਕਰਦੇ | ਵਰਨਾ ਹਰ ਰੋਜ਼
ਅਨੰਦੁ ਸਾਹਿਬ ਪੜਨ ਵਾਲਾ ਸਿੱਖ ਅਜੇਹੇ ਸਵਾਲ ਨਹੀ ਕਰਦਾ :
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ||
ਰਾਗ ਰਤਨ ਪਰਵਾਰ ਦਾ ਕੀ ਅਰਥ ਹੈ | ਜ਼ਰਾ ਦਸਾਂ ਦੀ
ਕਿਰਪਾਲਤਾ ਕਰੋਗੇ |
ਰਾਗ ਰਾਗਨੀ ਮੰਗਲ ਗਾਇਆ||
ਧਰਮ ਕਿਆਸ ਏ ਨਹੀ ਭਰੋਸੇ ਤੇ ਗਿਆਨ ਤੇ ਖੜਾ ਹੈ |
ਫਿਰ ਤਾਂ ਤੁਸੀਂ ਇਹ ਵੀ ਪੁਛੋ ਗੇ ਕੀ |
ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ
||ਅਗਰ
ਪਿਤਾ ਮਾਤਾ ਹੈ ਤਾਂ ਦਾਦਾ ਦਾਦੀ ਵੀ ਹੋਣੇ ਚਾਹੀਦੇ ਹਨ | ਬਾਕੀ ਰਾਗ ਪਰਿਵਾਰ ਦਾ ਵੇਰਵਾ ਮੈਂ ਮਖਣ
ਸਿੰਘ ਜੀ ਨੂੰ ਭੇਜ ਚੁਕਾ ਹਾਂ | ਤੇ ਗੋੰਡ ਕੋਣ ਹੈ ਅਤੇ ਕਿਸ ਦੇ ਖਾਨਦਾਨ ਵਿਚੋਂ ਹੈ ਮੈਂ ਲਿਖ
ਚੁਕਾ ਹਾਂ | ਇਕੋ ਗਲ ਬਾਰ ਬਾਰ | ਬਾਕੀ ਕਿਰਪਾਲ ਸਿੰਘ ਜੀ ਮੈਂ ਆਪਣੀ ਰਹ ਗਲ ਸਪਸ਼ਟ ਕਰ ਚੁਕਾ ਹਾਂ
| ਚਿੱਠੀਆਂ ਦੋਬਾਰਾ ਪੜੋ |
ਉੱਤਰ: ਆਪ ਜੀ ਦੇ ਇਸ ਵੀਚਾਰ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਇਸ
ਵਿੱਚ ਥੋਹੜਾ ਜਿਹਾ ਹੋਰ ਵਾਧਾ ਕਰੋ ਕਿ ਸਿਰਫ ਉਹੀ ਸੁਆਲ ਪੁੱਛੋ ਜਿਸ ਦੇ ਉੱਤਰ ਦਾ ਤੁਹਾਨੂੰ ਪਤਾ
ਨਾ ਹੋਵੇ ਜਾਂ ਦੋਵਾਂ ਵਲੋਂ ਪ੍ਰਗਟ ਕੀਤੇ ਜਾ ਚੁੱਕੇ ਵੀਚਾਰਾਂ ਦੀ ਭਿੰਨਤਾ ਘਟਾਉਣ ਲਈ ਹੋਵੇ। ਕਿਸੇ
ਨੂੰ ਸਵਾਲ ਪੁੱਛ ਕੇ ਉਸ ਨੂੰ ਗਲਤ ਸਾਬਤ ਕਰਨਾ ਪੰਡਤ ਲਾਲ ਚੰਦ ਵਾਲੀ ਹੰਕਾਰੀ ਬ੍ਰਿਤੀ ਹੈ। ਤੁਸੀਂ
ਇਸ ਬ੍ਰਿਤੀ ਦਾ ਪ੍ਰਦਰਸ਼ ਨ ਕਰ ਚੁੱਕੇ ਹੋ।
ਜਵਾਬ : ਵੀਰ ਜੀਓ ਚਾਰ ਪਾਦਰਥ ਇਕ ਹੀ ਵਸਤੂ, ਰਾਗਮਾਲਾ ਹਰ ਵਿਸ਼ੀ ਤੇ ਮੈਂ
ਸਪਸ਼ਟ ਹਾਂ | ਇਹ ਗਲ ਮਖਣ ਸਿੰਘ ਜੀ ਵੇ ਜਾਂਦੇ ਹਨ ਤਾਂ ਓਹ ਇਹ ਵੀ ਜਾਣ ਗਏ ਸਨ ਕੇ ਗੁਰਚਰਨ ਸਿੰਘ
ਜਿਉਣਵਾਲਾ ਉਲਝਿਆ ਹੋਇਆ ਹੈ ਤਾਂ ਹੀ ਤਾਂ ਰਾਗਮਾਲਾ ਦਾ ਵਿਸ਼ ਬੰਦ ਕਰ ਦਿਤਾ | ਤੁਸੀਂ ਪੰਡਿਤ ਦਾ
ਪਰਚਾਰ ਕਰੋ ਤਾਂ ਵੀ ਤੁਸੀਂ ਸਿਖ | ਜਾਈ ਮੈਂ ਗੁਰਬਾਣੀ ਦਾ ਸਚ ਦਸਾਂ ਤਾਂ ਮੈਂ ਪੰਡਿਤ ਬੋਹੁਤ ਅਛੇ|
ਚਾਰ ਪਾਦਰਥ ਪੰਡਿਤ ਵਾਲੇ ਤੁਸੀਂ ਪ੍ਰਚਾਰੋ ਤੇ ਫਿਰ ਗੁਰਬਾਣੀ ਵਿਚੋ ਇਹਨਾ ਨੂੰ ਸਾਬਿਤ ਵੀ ਨਾ ਕਰ
ਸਕੋ | ਸਚ ਅਗੇ ਅੜੋ ਤੇ ਪੰਡਿਤ ਵਾਲੀ ਬਿਰਤੀ ਮੇਰੀ
|
****************
ਸ:
ਮਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਆਪ ਨੇ ਮੇਰੇ ਤੇ ਗੁਰਚਰਨ ਸਿੰਘ ਬਰਾਰ ਵਿੱਚ ਰਾਗਮਾਲਾ ਤੇ ਚਰਚਾ ਇਹ ਕਹ ਕੇ
ਬੰਦ ਕਰ ਦਿਤੀ ਸੀ | ਹੁਣ ਸ: ਕਿਰਪਾਲ ਸਿੰਘ ਬਠਿੰਡਾ ਰਾਗਮਾਲਾ ਤੇ ਚਰਚਾ ਕਰਨਾ ਚੋਉਂਦੇ ਹਨ | ਇਹ
ਚਰਚਾ ਤਾਂ ਹੀ ਹੋ ਸਕਦੇ ਹੈ ਅਗਰ ਇਸ ਨੂੰ ਫਿਰ ਵਿਚਾਲੇ ਹੀ ਬੰਦ ਨਾ ਕਰ ਦਿਤਾ ਜਾਵੇ
|
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ *********************
(ਸੰਪਾਦਕੀ ਟਿੱਪਣੀ:-
ਗੁਰਪ੍ਰੀਤ ਸਿੰਘ ਜੀ ਗੱਲ ਨੂੰ ਜਾਣ ਬੁੱਝ ਕੇ ਬਦਲ ਕੇ ਝੂਠੀ ਬਣਾ ਕੇ ਨਾ ਪੇਸ਼ ਕਰੋ। ਮੈਂ ਇਹ ਕਿਤੇ
ਵੀ ਨਹੀਂ ਲਿਖਿਆ ਕਿ ਰਾਗਮਾਲਾ ਬਾਰੇ ਜਿਉਣਵਾਲਾ ਉਲਝਿਆ ਹੋਇਆ ਹੈ। ਜੋ ਮੈਂ 12 ਦਸੰਬਰ ਨੂੰ ਨੋਟ
ਲਿਖਿਆ ਸੀ ਉਸ ਦੀ ਕਾਪੀ ਪੇਸਟ ਹੇਠਾਂ ਕਰ ਰਿਹਾ ਹਾਂ ਜੋ ਕਿ ਇਸ ਤਰ੍ਹਾਂ ਹੈ:
ਅੱਜ ਦੋ ਚਿੱਠੀਆਂ
ਰਾਗਮਾਲਾ ਦੇ ਸੰਬੰਧ ਵਿੱਚ ਆਈਆਂ ਸਨ। ਇੱਕ ਗੁਰਪ੍ਰੀਤ ਸਿੰਘ ਦੀ ਅਤੇ ਦੂਸਰੀ ਚਰਣ ਸਿੰਘ ਦੀ ਸੀ।
ਗੱਲ ਦੋਹਾਂ ਨੇ ਤਕਰੀਬਨ ਇਕੋ ਜਿਹੀ ਹੀ ਕੀਤੀ ਹੈ। ਕਿਉਂਕਿ ਇਹਨਾ ਚਿੱਠੀਆਂ ਦਾ ਸੰਬੰਧ ਗੁਰਚਰਨ
ਸਿੰਘ ਨਾਲ ਹੈ ਅਤੇ ਸਭ ਨੂੰ ਇਹ ਵੀ ਪਤਾ ਹੈ ਕਿ ਉਹ ਕਿਸੇ ਲਈ ਵੀ ਸ਼ਬਦਾਵਲੀ ਚੰਗੀ ਨਹੀਂ ਵਰਤਦਾ। ਇਸ
ਲਈ ਹਾਲ ਦੀ ਘੜੀ ਉਸ ਦੀਆਂ ਲਿਖਤਾਂ ਨਾਲ ਸੰਬੰਧਿਤ ਚਿੱਠੀਆਂ ਅਸੀਂ ਪਉਣ ਤੋਂ ਰੋਕ ਰਹੇ ਹਾਂ।
ਪਹਿਲਾਂ ਤਾਂ ਇਹ ਦੇਖਦੇ ਹਾਂ ਕਿ 31 ਜਨਵਰੀ ਤੱਕ ਉਸ ਦਾ ਸੰਬੰਧ ‘ਸਿੱਖ ਮਾਰਗ’ ਨਾਲ ਰਹਿੰਦਾ ਹੈ ਕਿ
ਨਹੀਂ। ਕਿਉਂਕਿ ਮੇਰੇ ਆਪਣੇ ਵਿਚਾਰ ਇਹ ਹਨ ਕਿ ਮੈਂ ਨਾ ਤਾਂ ਰਾਗਮਾਲਾ ਨੂੰ ਗੁਰੂ ਕ੍ਰਿਤ ਮੰਨਦਾ
ਹਾਂ ਅਤੇ ਨਾ ਹੀ ਦਸਮ ਗ੍ਰੰਥ ਨੂੰ। ਪਰ ਮੇਰੇ ਕੋਲ ਇਤਨਾ ਸਮਾ ਨਹੀਂ ਕਿ ਮੈਂ ਹਰ ਇੱਕ ਨੂੰ ਜਵਾਬ
ਦੇਵਾਂ। ਮੇਰੇ ਕੋਲ ਤਾਂ ਆਪਣੇ ਨਿੱਜੀ ਕੰਮ ਕਰਨ ਤੋਂ ਬਾਅਦ ਸਿਰਫ ਇਸ ਸਾਈਟ ਨੂੰ ਅੱਪਡੇਟ ਕਰਨ ਜੋਗਾ
ਹੀ ਸਮਾਂ ਮਸੀਂ ਬਚਦਾ ਹੈ। ਪਰ ਮੈਂ ਉਹਨਾ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਪੂਰਾ ਮੌਕਾ ਦੇਣਾ
ਚਾਹੁੰਦਾ ਹਾਂ ਜੋ ਕਿ ਇਹਨਾ ਦੇ ਹੱਕ ਵਿੱਚ ਹਨ। ਜਦੋਂ ‘ਸਿੱਖ ਮਾਰਗ’ ਨਾਲ ਸੰਬੰਧਿਤ ਹੋਰ ਸੱਜਣ
ਕਹਿਣਗੇ ਕਿ ਅਸੀਂ ਚੰਗੀ ਸ਼ਬਦਾਵਲੀ ਵਿੱਚ ਵਿਚਾਰ ਕਰਨ ਨੂੰ ਤਿਆਰ ਹਾਂ ਤਾਂ ਫਿਰ ਕਿਸੇ ਵੀ ਮੁੱਦੇ
ਬਾਰੇ ਵਿਚਾਰ ਸ਼ੁਰੂ ਕੀਤੀ ਜਾ ਸਕਦੀ ਹੈ। ਐਸ ਵੇਲੇ ਨਾਨਕਸ਼ਾਹੀ ਜੰਤਰੀ ਬਾਰੇ ਵੀ ਅਖਬਾਰਾਂ ਵਿੱਚ
ਚਰਚਾ ਚੱਲ ਰਹੀ ਹੈ। ਜੇ ਕਰ ਉਸ ਬਾਰੇ ਵੀ ਦੋਹਾਂ ਪਾਸਿਆਂ ਤੋਂ ਵਿਚਾਰ ਚੱਲ ਪਈ ਤਾਂ ਫਿਰ ਇਤਨੇ
ਮੁੱਦੇ ਇਕੱਠੇ ਵਿਚਾਰਨੇ ਮੁਸ਼ਕਲ ਹਨ। ਸੰਤ ਸਿੰਘ ਬਰਲਿੰਗਟਨ ਉਂਜ ਤਾਂ ਭਾਸ਼ਾ ਚੰਗੀ ਵਰਤਦਾ ਹੈ ਪਰ
ਅੱਜ ਦੀ ਚਿੱਠੀ ਵਿੱਚ ਉਸ ਨੇ ਵੀ ਨਹੀਂ ਵਰਤੀ ਜੋ
ਕਿ ਚੰਗੀ ਗੱਲ ਨਹੀਂ ਹੈ।
ਇਹ
ਗੱਲ ਤੁਸੀਂ ਸਾਰੇ ਜਣੇ ਚੰਗੀ ਤਰ੍ਹਾਂ ਨੋਟ ਕਰ ਲਓ ਕਿ ਸਾਰੀ ਦੁਨੀਆਂ ਦੇ ਗੰਦ ਅਤੇ ਝੂਠ ਵਾਲੇ ਦਸਮ
ਗ੍ਰੰਥ ਨੂੰ ਮੈਂ ਕਦੀ ਵੀ ਗੁਰੂ ਕ੍ਰਿਤ ਨਹੀਂ ਮੰਨ ਸਕਦਾ। ਇਸੇ ਤਰ੍ਹਾਂ ਹੀ ਰਾਗਮਾਲਾ ਨੂੰ ਨਾ ਤਾਂ
ਗੁਰਬਾਣੀ ਮੰਨ ਸਕਦਾ ਹਾਂ ਅਤੇ ਨਾ ਹੀ ਗੁਰੂ ਦੀ ਕ੍ਰਿਤ। ਜਿਸ ਤਰ੍ਹਾਂ ਸਾਰੀ ਗੁਰਬਾਣੀ ਕਿਸੇ ਤਰਤੀਬ
ਵਿੱਚ ਲਿਖੀ ਗਈ ਹੈ ਉਹ ਇਸ ਰਾਗਮਾਲਾ ਵਿੱਚ ਨਹੀਂ ਹੈ। ਜਿਵੇਂ ਕਿ ਅੰਕਾਂ ਦੀ ਤਰਤੀਬ, ਮਹਲਾ ਅਤੇ
ਨਾਨਕ ਦਾ ਨਾਮ। ਰਾਗ ਆਸਾ ਅਤੇ ਗੁਜਰੀ ਦੇ ਪਹਿਲੇ ਨੌਂ ਸ਼ਬਦ ਜਿਹਨਾ ਦਾ ਤੁਸੀਂ ਆਪਣੀ ਚਿੱਠੀ ਵਿੱਚ
ਜ਼ਿਕਰ ਕੀਤਾ ਸੀ ਅਤੇ ਉਹ ਪਾਈ ਨਹੀਂ ਸੀ ਗਈ, ਰਾਗ ਦੱਸਣ ਲਈ ਨਹੀਂ ਬਲਕਿ ਇਹ ਉਸ ਵੇਲੇ ਦੇ ਨਿਤਨੇਮ
ਦਾ ਹਿੱਸਾ ਸੀ ਇਸੇ ਕਰਕੇ ਇਹ ਸ਼ਬਦ ਦੁਬਾਰਾ ਵੀ ਆਏ ਹਨ। ਅੰਧਵਿਸ਼ਵਾਸ਼ੀ ਵਿੱਚ ਇਧਰਲੀਆਂ ਉਧਰਲੀਆਂ
ਐਂਵੇਂ ਹੀ ਛੱਡੀ ਜਾਣੀਆਂ ਕੋਈ ਸਿਆਣਪ ਨਹੀਂ। ਇੱਥੇ ਇੱਕ ਅਜਿਹੇ ਕਥਿਤ ਮਹਾਂ ਪੁਰਸ਼ ਦੀ ਗੱਲ ਦੁਹਰਾ
ਰਿਹਾ ਹਾਂ ਜਿਸ ਦੇ ਨਾਮ ਨਾਲ ਅਨੇਕਾਂ ਹੀ ਹੋਰ ਵਿਸ਼ੇਸ਼ਣ ਲੱਗੇ ਹੋਏ ਹਨ। ਉਹ ਵੀ ਰਾਗਮਾਲਾ ਦੇ ਆਪਣੇ
ਹੀ ਅਨੋਖੇ ਅਰਥ ਕਰਦਾ ਸੀ। ਇਸ ਨੂੰ ਨਾ ਪੜ੍ਹਨ ਵਾਲਿਆਂ ਲਈ ਉਸ ਨੇ ਕਈ ਸਰਾਪ ਲੱਗੇ ਵੀ ਲਿਖੇ ਹਨ।
ਉਹ ਕਥਿਤ ਮਹਾਂ ਪੁਰਸ਼ ਆਪਣੇ ਕਿਸੇ ਵਿਸਮਾਦੀ ਰੰਗ ਵਿੱਚ ਦਸਦਾ ਹੈ ਕਿ “ਕਲਯੁਗ ਵੱਛੀ ਬਣਕੇ ਗਾਰੇ
ਵਿੱਚ ਖੁਭ ਗਿਆ, ਸ਼ਿਵ ਪਾਰਬਤੀ ਨੇ ਕੰਨ ਪੂਛ ਫੜ ਖਿਚਿਆ ਤਾਂ ਕੰਨ ਪੂਛ ਪੁੱਟੇ ਗਏ। ਪੂਛ ਦੱਬਕੇ
ਧਰਤੀ ਵਿੱਚ ਉੱਪਰ ਕੰਨ ਲਾ ਦਿੱਤੇ ਤੇ ਕਿਹਾ ਇਹਨਾਂ ਤੋਂ ਤੰਬਾਕੂ ਬਣੇਗਾ”। ਇਸ ਤਰ੍ਹਾਂ ਦੀਆਂ
ਸੈਂਕੜੇ ਹੀ ਗੱਲਾਂ ਉਸ ਨੇ ਲਿਖੀਆਂ ਹਨ। ਕੀ ਕੋਈ ਮਾੜੀ ਜਿਹੀ ਵੀ ਅਕਲ ਵਾਲਾ ਅਜਿਹੀਆਂ ਯਬਲੀਆਂ ਨੂੰ
ਮੰਨੇਗਾ? ਹਾਂ, ਜਿਹਨਾ ਨੇ ਆਪਣੀਆਂ ਅੱਖਾਂ, ਕੰਨ ਤੇ ਦਿਮਾਗ ਨੂੰ ਬਿੱਲਕੁੱਲ ਬੰਦ ਕੀਤਾ ਹੋਇਆ ਹੈ
ਉਹ ਜ਼ਰੂਰ ਮੰਨਣਗੇ। ਕਿਰਪਾਲ ਸਿੰਘ ਨੇ ਕਿਤੇ ਨਹੀਂ ਲਿਖਿਆ ਕਿ ਉਹ ਰਾਗਮਾਲਾ ਬਾਰੇ ਚਰਚਾ ਕਰਨੀ
ਚਾਹੁੰਦੇ ਹਨ। ਤੁਸੀਂ ਉਹਨਾ ਨੂੰ ਕੁੱਝ ਸਵਾਲ ਕੀਤੇ ਸੀ ਤਾਂ ਉਹਨਾ ਨੇ ਜਵਾਬ ਦਿੱਤੇ। ਜੇ ਕਰ ਉਹ
ਜਾਂ ਕੋਈ ਹੋਰ ਸਪਸ਼ਟ ਸ਼ਬਦਾਂ ਵਿੱਚ ਕਹੇ ਕਿ ਮੈਂ ਇਸ ਬਾਰੇ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ ਹਾਂ
ਤਾਂ ਸ਼ੁਰੂ ਹੋ ਸਕਦੀ ਹੈ ਨਹੀਂ ਤਾਂ ਨਹੀਂ)
(25/01/11)
ਕਿਰਪਾਲ ਸਿੰਘ ਬਠਿੰਡਾ
ਸ: ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆ ਜੀ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ
ਫਤਹਿ।।
ਵੀਰ ਜੀ ਕੁੱਝ ਦਿਨ ਘਰੋਂ ਬਾਹਰ ਰਹਿਣ ਕਰਕੇ ਆਪ ਜੀ ਦੇ ਪੱਤਰ ਦਾ ਜਵਾਬ
ਨਹੀਂ ਦੇ ਸਕਿਆ ਸੋ ਖਿਮਾ ਦਾ ਜਾਚਕ ਹਾਂ। ਆਪ ਜੀ ਨੇ ਆਪਣੇ ੨੦ ਜਨਵਰੀ ਦੇ ਪੱਤਰ ਵਿੱਚ ਲਿਖਿਆ ਹੈ,
`ਵੀਰ ਜੀ ਮੈਂ ਤਾਂ ਆਪ ਜੀ ਦੀ ਹੀ ਚਿੱਠੀ ਵਿਚੋਂ ਆਪ ਜੀ ਦੁਆਰਾ ਵਰਤੀ ਗਈ ਗੁਰਬਾਣੀ ਦੀ ਪੰਗਤੀ ਦੇ
ਹੀ ਅਰਥ ਪੁਛੇ ਸਨ …. . ਤੁਸੀਂ ਤਾਂ ਇੱਕ ਦਮ ਹੀ ਬੋਖਲਾ ਗਏ। ਆਪ ਨੂੰ ਇਹ ਵੀ ਨਹੀ ਪਤਾ ਚੱਲ ਰਿਹਾ
ਕੇ ਕੀ ਸਵਾਲ ਪੁਛਣਾ, ਕੀ ਪ੍ਰਮਾਨ ਦੇਣਾ ਹੈ ਅਤੇ ਕੀ ਲਿਖਨਾ ਹੈ। `
ਸ਼ਾਇਦ ਤੁਹਾਡੇ ੧੮ ਜਨਵਰੀ ਵਾਲੇ ਪੱਤਰ ਦਾ ਜਵਾਬ ਦੇਣ ਤੋਂ ਪਹਿਲਾਂ ਤੁਹਾਥੋਂ
ਕੁੱਝ ਸਵਾਲ ਪੁੱਛੇ ਜਾਣ ਨੂੰ ਤੁਸੀਂ ਮੇਰੀ ਬੁਖਲਾਹਟ ਸਮਝ ਲਿਆ ਹੈ। ਇਸ ਦਾ ਭਾਵ ਇਹ ਹੈ ਕਿ ਹਾਲੀ
ਤਕ ਤੁਸੀਂ ਇਹ ਨਹੀਂ ਸਮਝ ਸਕੇ ਕਿ ਮੈਂ ਤੁਹਾਥੋਂ (ਅਣਸੁਖਾਵੇਂ) ਸਵਾਲ ਕਿਉਂ ਪੁੱਛੇ ਸਨ? ਆਓ
ਤੁਹਾਨੂੰ ਇਸ ਦਾ ਕਾਰਣ ਦੱਸੀਏ। ਮੁਖ ਸੰਪਾਦਕ ਸ: ਮੱਖਣ ਸਿੰਘ ਜੀ ਨੇ ਇਹ ਵੀਚਾਰ ਚਰਚਾ ਸ਼ੁਰੂ ਕਰਨ
ਦੇ ਪਹਿਲੇ ਹੀ ਦਿਨ ਇਹ ਸਪੱਸ਼ਟ ਕਰ ਦਿੱਤਾ ਸੀ:- ` (`ਸਿੱਖ ਮਾਰਗ` ਤੇ ਵਿਚਾਰ ਚਰਚਾ ਕਰਨ ਲਈ ਇਸ
ਮਹੀਨੇ, ਜਨਵਰੀ ੨੦੧੧ ਦਾ ਵਿਸ਼ਾ ਹੈ, ੧. ਕੀ ਸਿੱਖ ਮਾਰਗ ਤੇ ਰੈਗੂਲਰ
ਲਿਖਣ ਵਾਲੇ ਸਾਰੇ ਪਾਠਕ/ਲੇਖਕ ਇਸ ਗੱਲ ਨਾਲ ਸਹਿਮਤ ਹਨ ਜਾਂ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ, ੴ
ਤੋਂ ਲੈ ਕੇ ਮੁੰਦਾਵਣੀ ਤੱਕ ਸੰਪੂਰਨ ਗਿਆਨ ਦੇ ਗੁਰੂ ਹਨ? ਰਾਗਮਾਲਾ ਗੁਰਬਾਣੀ ਨਹੀਂ ਅਤੇ ਨਾ ਹੀ ਇਹ
ਗੁਰੂ ਦੀ ਕ੍ਰਿਤ ਹੋ ਸਕਦੀ ਹੈ
੨. ਵਿਦਵਾਨਾ ਨੇ ਹੱਥ ਲਿਖਤ ਬੀੜਾਂ ਦੀ ਘੋਖ
ਪੜਤਾਲ ਕਰਕੇ ਇਹ ਹੀ ਨਤੀਜਾ ਕੱਢਿਆ ਸੀ ਕਿ ਸਾਰੇ ਹੀ ਮੰਗਲਾ ਚਰਨ ਸਭ ਤੋਂ ਪਹਿਲਾਂ ਉਪਰ ਸੱਜੇ ਹੱਥ
ਲਿਖੇ ਹੋਏ ਹਨ। ਪਰ ਅੱਜਕੱਲ ਇਹ ਬੀੜਾਂ ਵਿੱਚ ਅਤੇ ਗੁਟਕਿਆਂ ਵਿੱਚ ਅਘੜੇ ਦੁਘੜੇ ਛਪ ਰਹੇ ਹਨ। ਇੱਕ
ਵਾਰ ਜਦੋਂ ਸ਼੍ਰੋਮਣੀ ਕਮੇਟੀ ਨੇ ਇਹਨਾ ਨੂੰ ਇਕੋ ਹੀ ਤਰਤੀਬ ਨਾਲ ਸਭ ਤੋਂ ਪਹਿਲਾਂ ਛਾਪਣ ਦਾ ਨਿਰਣਾ
ਲਿਆ ਤਾਂ ਡੇਰੇਦਾਰ ਸਾਧਾਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਅਤੇ ਆਮ ਲੋਕਾਂ ਨੂੰ ਭੜਕਾ ਦਿੱਤਾ ਕਿ ਇਹ
ਬਾਣੀ ਵਿੱਚ ਅਦਲਾ ਬਦਲੀ ਕਰਨ ਲੱਗੇ ਹਨ। ਮਿਸਾਲ ਦੇ ਤੌਰ ਤੇ ਸੁਖਮਨੀ ਬਾਣੀ ਦੀ ਸ਼ੁਰੂਆਤ ਦੇਖੋ।
ਬਹੁਤੀ ਥਾਂਈਂ ਜੋ ਲਿਖਿਆ ਹੋਇਆ ਹੈ ਉਹ ਹੈ:
ਗਉੜੀ ਸੁਖਮਨੀ ਮ: ੫।। ਸਲੋਕੁ।। ੴ ਸਤਿਗੁਰ
ਪ੍ਰਸਾਦਿ।। ਆਦਿ ਗੁਰਏ ਨਮਹ।।
ਹੁਣ ਸਲੋਕੁ ਤੋਂ ਬਾਅਦ ਚਾਹੀਦਾ ਤਾਂ ਸੀ ਸਲੋਕੁ, “ਆਦਿ ਗੁਰਏ ਨਮਹ” ਪਰ ਵਿੱਚ ਆ ਗਿਆ ਮੰਗਲਾ ਚਰਨ
ਜੋ ਕਿ ਸਭ ਤੋਂ ਪਹਿਲਾਂ ਚਾਹੀਦਾ ਸੀ। ਸਭ ਤੋਂ ਜ਼ਿਆਦਾ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਵੀ
ਕਿਸਮ ਦੀ ਕੋਈ ਤਬਦੀਲੀ ਕਰਨਾ ਜਾਂ ਰਾਗਮਾਲਾ ਤੋਂ ਬਿਨਾ ਕੋਈ ਬੀੜ ਛਾਪਣਾ, ਇਹ ਸਾਡੇ ਅਧਿਕਾਰ ਖੇਤਰ
ਵਿੱਚ ਨਹੀਂ ਆਉਂਦਾ। `ਸਿੱਖ ਮਾਰਗ` ਦਾ ਮੁਖ ਮਕਸਦ ਗੁਰਬਾਣੀ ਦੇ ਸੱਚ ਨੂੰ ਪ੍ਰਗਟ ਕਰਨਾ ਹੈ। ਜੋ
ਅਸਲੀਅਤ ਜਾਂ ਸਚਾਈ ਹੈ ਉਸ ਨੂੰ ਹੀ ਸਾਰਿਆਂ ਦੇ ਸਾਹਮਣੇ ਰੱਖਣਾ ਹੈ।
੩. ਇਹ ਵੀ ਖਿਆਲ ਰੱਖਣਾ ਕਿ ਤੁਹਾਡੇ ਵਿਚਾਰ
ਕਿਸੇ ਦੂਸਰੇ ਦੇ ਵਿਚਾਰ ਕੱਟਣ ਲਈ ਨਹੀਂ ਬਲਕਿ ਆਪਣੇ ਵਿਚਾਰ ਦੱਸਣ ਲਈ ਹੋਣੇ ਚਾਹੀਦੇ ਹਨ। ਇੱਥੇ
ਕੋਈ ਕਿਸੇ ਨੂੰ ਸਵਾਲ ਨਹੀਂ ਕਰ ਸਕਦਾ ਸਿਰਫ ਆਪਣੇ ਵਿਚਾਰ ਹੀ ਦੱਸ ਸਕਦਾ ਹੈ
ਆਪ ਜੀ ਨੇ ਮੁੱਖ ਸੰਪਾਦਕ ਵਲੋਂ ਦਿੱਤੀਆਂ ਉਕਤ ਹਦਾਇਤਾਂ ਵਿੱਚੋਂ ਇੱਕ ਵੀ
ਨਹੀਂ ਮੰਨੀ। ਰਾਗਮਾਲਾ ਅਤੇ ਮੰਗਲਾਚਰਨਾਂ ਦੀ ਤਰਤੀਬ ਸਬੰਧੀ ਤੁਸੀਂ ਅੱਜ ਤੱਕ ਆਪਣੇ ਵੀਚਾਰ ਪੇਸ਼
ਨਹੀਂ ਕੀਤੇ। ਆਪ ਜੀ ਕਦੀ ਸਵਾਲ ਕਰਦੇ ਹੋ ਚਾਰ ਪਦਾਰਥ ਕਿਹੜੇ ਹਨ? ਵੈਸੇ ਇਹ ਸਵਾਲ ਵੀਚਾਰ ਚਰਚਾ ਦਾ
ਵਿਸ਼ਾ ਨਹੀਂ ਹੈ ਪਰ ਜਦੋਂ ਕੋਈ ਪਾਠਕ ਚਾਰ ਪਦਾਰਥਾਂ ਸਬੰਧੀ ਕੋਈ ਜਾਣਕਾਰੀ ਦਿੰਦਾ ਹੈ ਤਾਂ ਤੁਸੀਂ
ਆਪਣੀ ਵਿਦਵਤਾ ਦਾ ਲੋਹਾ ਮਨਵਾਉਣ ਲਈ ਉਸ ਵਲੋਂ ਦੱਸੇ ਗਏ ਚਾਰ ਪਦਾਰਥਾਂ ਨੂੰ ਗਲਤ ਦੱਸ ਕੇ ਆਪਣੇ
ਵਲੋਂ ਚਾਰ ਪਦਾਰਥ ਦੱਸ ਦਿੰਦੇ ਹੋ। ਕਦੀ ਵਸਤੂਆਂ ਦੀ ਗੱਲ ਤੋਰ ਲੈਂਦੇ ਹੋ ਅਤੇ ਦਸਦੇ ਹੋ ਕਿ:-
`ਮੁੰਦਾਵਣੀ ਮਹਲਾ ੫।। ਥਾਲ ਵਿਚਿ ਤੀਨਿ ਵਸਤੂ ਪਇਓ।। ` ਜਿਸ ਦਾ ਅਸਲ ਰੂਪ ਹੈ: ` ਥਾਲ
ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।। `
ਪਰ ਤੁਸੀਂ ਲਿਖ ਰਹੇ ਹੋ ਇਥੇ ਲਫਜ਼ ਤੀਨਿ ਹੈ ਉਪਰ ਟਿਪੀ
ਹਾਨੀ (ਨਹੀਂ) ਹੈ। ਅਤੇ ਗੁਰੂ ਗਰੰਥ ਸਾਹਿਬ ਵਿੱਚ ਤੀਨਿ ਤਿੰਨ ਦੇ ਭਾਵ ਵਿੱਚ ਕੀਤੇ (ਕਿਤੇ) ਨਹੀ
ਆਇਆ ਹੋਇਆ। ਅਗਰ ਤੀਨਿ ਦੇ ਅਰਥ ਤਿੰਨ ਹਨ ਤਾਂ *`ਤੀਨਿ ਕਵਣ ਖਿਲਾਵੇ ਕਵਣ ਚੁਗਾਵੈ।। ` ਜਿਸ ਦਾ
ਅਸਲ ਰੂਪ ਹੈ: `ਤਿਨ ਕਵਣੁ
ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ।। ੩।। `
ਦੇ ਕੀ ਅਰਥ ਕਰੋਗੇ। ਅਤੇ ਮੁੰਦਾਵਣੀ ਵਿੱਚ ਵਸਤੂ ਜਾਂ ਵਸਤ
ਇੱਕ ਵਚਨ ਹੈ ਤੀਨਿ ਤੋ ਭਾਵ ਹੈ ਤਿਨਾ ਦੇ, ਵਸਤੂਆਂ ਤਿੰਨ ਨਹੀਂ ਇੱਕ ਹੀ ਹੈ। (੧੬ ਜਨਵਰੀ)
ਜੇ ਸੰਪਾਦਕ ਸਾਹਿਬ ਨੇ ਆਪ ਜੀ ਦਾ ਧਿਆਨ ਸਪੈਲਿੰਗਾਂ ਦੀ ਗਲਤੀ ਵਲ ਦਿਵਾਇਆ
ਤਾਂ ਤੁਸੀਂ ਆਪਣੀ ਵਿਦਵਤਾ ਦਾ ਮੁਜਾਹਰਾ ਕਰਦਿਆਂ ਲਿਖ ਦਿੱਤਾ ਕਿ:- ਤੀਨਿ, ਤਿੰਨ ਦੇ ਵਾਸਤੇ ਗੁਰੂ
ਗਰੰਥ ਸਾਹਿਬ ਵਿੱਚ ਕੀਤੇ ਵੀ ਨਹੀ ਵਰਤਿਆ ਗਿਆ। (੧੭ ਜਨਵਰੀ)
ਜੇ ਤੁਹਾਡਾ ਦਾਅਵਾ ਠੀਕ ਹੈ ਤਾਂ ਹੇਠ ਲਿਖੀਆਂ ਤੁਕਾਂ ਦੇ ਅਰਥ ਦੱਸਣ ਦੀ
ਖੇਚਲ ਕਰਨੀ ਜੀ:-
ਤੀਨਿ ਸਮਾਏ ਏਕ ਕ੍ਰਿਤਾਰਥ।। ੫।। (ਪੰਨਾ ੧੩੪੫)
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ।। ੨੧੮।। (ਪੰਨਾ ੧੩੭੬)
ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ।। (ਪੰਨਾ ੧੩੯੪)
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ
ਕੈ ਸਾਹਿ ਜੀਉ।। (ਪੰਨਾ ੧੪੦੩)
ਤੀਨਿ ਭਵਨ ਭਰਪੂਰਿ ਰਹਿਓ ਸੋਈ।। (ਪੰਨਾ ੧੪੦੫)
ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ।। (ਪੰਨਾ ੧੪੨੮)
ਤੁਹਾਡੀ ਗੁਰਬਾਣੀ ਸਬੰਧੀ ਜਾਚਕਾਰੀ ਤਾਂ ਸਿਰਫ ਇਤਨੀ ਕੁ ਹੈ ਪਰ ਤੁਸੀਂ
ਦਾਅਵਾ ਕਰਦੇ ਹੋ ਕਿ ` ਬੇਨਤੀ ਹੈ ਕੀ ਮੈਂ ਇਥੇ ਕਿਸੇ ਨੂੰ ਛੋਟਾ ਦਿਖੋਉਣ ਨਹੀ ਆਇਆ ਸਿਰਫ ਸਚ ਦਾ
ਸੰਦੇਸ਼ ਲੈ ਕੇ ਆਇਆ ਹਾਂ। ` (੧੬ ਜਨਵਰੀ) ਇਸ ਦਾ ਭਾਵ ਹੈ ਕਿ ਅਖੌਤੀ ਬ੍ਰਹਮਗਿਆਨੀਆਂ ਵਾਂਗ ਤੁਸੀਂ
ਤਾਂ ਮੰਨੀ ਬੈਠੇ ਹੋ ਕਿ ਤੁਸੀਂ ਸੱਚ ਪਾ ਲਿਆ ਹੈ ਤੇ ਸਿੱਖ ਮਾਰਗ ਦੇ ਪਾਠਕਾਂ ਲਈ ਸੱਚ ਦਾ ਸੰਦੇਸ਼
ਲੈ ਕੇ ਆਏ ਹੋ। ਫਿਰ ਤੁਹਾਨੂੰ ਇੱਕ ਤੁਕ ਦੇ ਅਰਥ ਦੱਸਣੇ ਤਾਂ ਤੁਹਾਡੇ ਮੁਤਾਬਕ ਸੂਰਜ ਨੂੰ ਦੀਵਾ
ਵਿਖਾਉਣਾ ਹੀ ਹੈ ਤਾਂ ਮੈਂ ਅਰਥ ਦੱਸ ਕੇ ਇਹ ਗੁਸਤਾਖ਼ੀ ਕਿਉਂ ਕਰਾਂ?
ਦੂਸਰੀ ਗੱਲ, ੧੮ ਜਨਵਰੀ ਨੂੰ ਤੁਸੀ ਲਿਖ ਰਹੇ ਹੋ: ਆਪ ਵੀਰ ਬਾਰ ਬਾਰ ਲਿਖਦੇ
ਹੋ ਕੀ ਆਪ ਗੁਰੂ ਗਰੰਥ ਸਾਹਿਬ ਦੀ ਬਾਣੀ ਸਿਰਫ
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।।
ਤੱਕ ਹੈ।
ਜ਼ਰਾ ਇਸ ਪੰਗਤੀ ਦੇ ਅਰਥ ਤਾਂ ਕਰ ਕੇ ਸੁਨਾਓ। ਪਤਾ ਤਾਂ ਚਲੇ ਕੀ ਅਸੀਂ ਕਿਥੇ
ਗਲਤ ਹਾਂ ਅਤੇ ਤੁਸੀਂ ਕਿਥੇ ਸਹੀ।
ਵੀਰ ਜੀ ਇੱਥੇ ਮੈਂ ਇਹ ਤੁਕ ਕੋਈ ਅਰਥ ਸਪੱਸ਼ਟ ਕਰਨ ਲਈ ਨਹੀਂ ਲਿਖੀ ਸੀ ਸਗੋਂ
ਗੁਰਬਾਣੀ ਦੀ ਹੱਦਬੰਦੀ ਕਰਦਿਆਂ ਲਿਖਿਆ ਸੀ ਕਿ ਗੁਰਬਾਣੀ ਸਿਰਫ ਇੱਥੋਂ ਤੱਕ ਹੈ। ਮੈਨੂੰ ਪਤਾ ਹੈ ਕਿ
ਤੁਸੀਂ ਰਾਗਮਾਲਾ ਨੂੰ ਗੁਰਬਾਣੀ ਮੰਨਦੇ ਹੋ ਇਸ ਲਈ ਤੁਸੀਂ ਮੇਰੇ ਇਸ ਕਥਨ ਲਈ ਸਹਿਮਤ ਨਹੀਂ ਹੋ।
ਮੇਰੇ ਕਥਨ ਨੂੰ ਗਲਤ ਸਿੱਧ ਕਰਨ ਲਈ ਤੁਸੀਂ ਆਪਣੀ ਕੋਈ ਹੋਰ ਦਲੀਲ ਦੇ ਸਕਦੇ ਸੀ, ਜਾਂ ਮੇਰੇ `ਤੋਂ
ਇਹ ਸਵਾਲ ਪੁੱਛ ਸਕਦੇ ਸੀ ਕਿ ਮੈਂ ਰਾਗਮਾਲਾ ਨੂੰ ਗੁਰਬਾਣੀ ਕਿਉਂ ਨਹੀਂ ਮੰਨਦਾ? ਤਾਂ ਮੈਂ ਬੜੀ
ਖੁਸ਼ੀ ਨਾਲ ਆਪਣੀ ਯੋਗਤਾ ਅਨੁਸਾਰ ਤੁਹਾਨੂੰ ਜਵਾਬ ਦੇਣੇ ਸਨ। ਪਰ ਤਹਾਡੇ ਵਲੋਂ ਗੁਰਬਾਣੀ ਦੀ ਆਖਰੀ
ਤੁਕ ਦੇ ਅਰਥ ਪੁੱਛਣ ਦਾ ਭਾਵ ਤਾਂ ਸਿਰਫ ਇਹ ਹੀ ਸੀ ਕਿ ਜਿਸ ਤਰ੍ਹਾਂ ਚਾਰ ਪਦਾਰਥਾਂ ਸਬੰਧੀ ਸਵਾਲ
ਪੁੱਛ ਕੇ ਫਿਰ ਉਨ੍ਹਾਂ ਨੂੰ ਗਲਤ ਦੱਸਣਾਂ ਤੇ ਆਪਣੇ ਵਲੋਂ ਠੀਕ ਅਰਥ ਦੱਸਣੇ। ਉਸੇ ਤਰ੍ਹਾਂ ਮੇਰੇ
ਵਲੋਂ ਦੱਸੇ ਗਏ ਅਰਥਾਂ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਆਪਣੇ ਵਲੋਂ ਨਵੇਂ ਅਰਥ ਦੱਸ ਕੇ ਨੀਯਤ ਕੀਤੇ
ਵਿਸ਼ੇ ਦੀ ਚਰਚਾ ਦਾ ਰੁੱਖ ਬਦਲਣਾ। {ਇਸ ਦਾ ਸੰਕੇਤ ਤੁਸੀਂ ੨੦ ਜਨਵਰੀ ਨੂੰ ਦੇ ਵੀ ਦਿੱਤਾ ਹੈ ਕਿ
ਮੇਰੇ (ਕਿਰਪਾਲ ਸਿੰਘ) ਵਲੋਂ ਸਹੀ ਅਰਥ ਕੀਤੇ ਜਾਣ ਦੀ ਉਮੀਦ ਨਹੀਂ ਹੈ।} ਮੈਂ ਤਾਂ ਅਰਥ ਠੀਕ ਕਰਾਂ
ਜਾਂ ਗਲਤ ਉਹ ਵਿਸ਼ਾ ਵਖਰਾ ਹੈ ਪਰ ਉਨ੍ਹਾਂ ਅਰਥਾਂ ਵਿੱਚ ਨਾ ਤਾਂ ਇਹ ਲਿਖਿਆ ਹੋਵੇਗਾ ਕਿ ਗੁਰਬਾਣੀ
ਸਿਰਫ ਇੱਥੋਂ ਤੱਕ ਹੈ ਅਤੇ ਨਾ ਹੀ ਇਹ ਲਿਖਿਆ ਹੋਵੇਗਾ ਕਿ ਰਾਗਮਾਲਾ ਵੀ ਗੁਰਬਾਣੀ ਦਾ ਹਿੱਸਾ ਹੈ।
ਫਿਰ ਸਲੋਕ ਮਹਲਾ ੫ ਦੀ ਅਖੀਰਲੀ ਤੁਕ ` ਨਾਨਕ
ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। `
ਦੇ ਠੀਕ ਅਰਥ ਦੱਸਣ ਨਾਲ ਤੁਹਾਨੂੰ ਕਿਵੇਂ ਪਤਾ ਚਲੇਗਾ ਕਿ
ਤੁਸੀਂ ਕਿੱਥੇ ਗਲਤ ਹੋ ਅਤੇ ਮੈਂ ਕਿਥੇ ਸਹੀ। ਜੇ ਕਰ ਸਹੀ ਗਲਤ ਦਾ ਪਤਾ ਹੀ ਕਰਨਾ ਹੈ ਤਾਂ ਤੁਹਾਨੂੰ
`ਮੁੰਦਾਵਣੀ` ਦੇ ਅਰਥ ਪੁੱਛਣੇ ਚਾਹੀਦੇ ਸਨ। ਮੁੰਦਾਵਣੀ ਦੇ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸੰਪ੍ਰਦਾਈ ਟੀਕਾ ਛਾਪਕ ਸ੍ਰੀ ਅਮੀਰ ਭੰਡਾਰ ਟੀਕਾਕਾਰ ਸੰਤ ਕਿਰਪਾਲ ਸਿੰਘ ਜੀ ਅਤੇ ਫਰੀਦਕੋਟੀ ਟੀਕਾ
ਜਿਨ੍ਹਾਂ ਨੂੰ ਤੁਸੀਂ ਜਿਆਦਾ ਮਾਨਤਾ ਦਿੰਦੇ ਹੋ ਦੋਵਾਂ ਵਿੱਚ ਹੀ ਲੱਗਪੱਗ ਇੱਕੋ ਅਰਥ ਹਨ:
ਮੁੰਦਾਵਣੀ ਦਾ ਅਰਥ ਮੋਹਰ ਛਾਪ ਹੈ। ਜਿਵੇਂ ਬਾਦਸ਼ਾਹ ਆਪਣੇ ਰੁਬਰੂ ਥੈਲੇ ਵਿੱਚ ਹੀਰੇ ਰਤਨ ਜਵਾਹਰ
ਆਦਿਕਾਂ ਨੂੰ ਪਾ ਕੇ ਉਪਰੋਂ ਮੋਹਰ ਲਗਵਾ ਦਿੰਦੇ ਹਨ ਤਾਂ ਕਿ ਇਸ ਥੈਲੇ ਨੂੰ ਕੋਈ ਖੋਲ੍ਹ ਨਾ ਸਕੇ,
ਨਾ ਹੀ ਕੋਈ ਅਦਲਾ ਬਦਲੀ ਕਰ ਸਕੇ। ਭਾਵ ਨਾ ਕੋਈ ਕੁੱਝ ਕੱਢ ਸਕੇ, ਨਾ ਕੁੱਝ ਪਾ ਸਕੇ। ਏਸੇ ਤਰ੍ਹਾਂ
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਬਾਣੀ ਰੂਪ ਥੈਲੇ ਵਿੱਚ…. . ਇਤਿਆਦਿਕ ਸ਼ੁਭ-ਗੁਣ ਪਾ ਕੇ
ਹੁਣ ਮੁੰਦਾਵਣੀ = ਮੋਹਰਛਾਪ ਲਾਉਂਦੇ ਹਨ ਤਾ ਕਿ ਇਸ ਨੂੰ ਕੋਈ ਆਪਣੀ ਮਨਮਤ ਅਨੁਸਾਰ ਘਟਾ ਵਧਾ ਨਾ
ਸਕੇ। ਮੋਹਰਛਾਪ ਮੁੰਦਾਵਣੀ ਮਹਲਾ ੫ ਦੇ ਪ੍ਰੋ: ਸਾਹਿਬ ਸਿੰਘ ਜੀ ਵਲੋਂ ਕੀਤੇ ਅਰਥ:- ਹੇ ਭਾਈ! (ਉਸ
ਮਨੁੱਖ ਦੇ ਹਿਰਦੇ-) ਥਾਲ ਵਿੱਚ ਉੱਚਾ ਆਚਰਨ, ਸੰਤੋਖ ਅਤੇ ਆਤਮਕ ਜੀਵਨ ਦੀ ਸੂਝ—ਇਹ ਤਿੰਨ ਵਸਤੂਆਂ
ਟਿਕੀਆਂ ਰਹਿੰਦੀਆਂ ਹਨ, (ਜਿਸ ਮਨੁੱਖ ਦੇ ਹਿਰਦੇ-ਥਾਲ ਵਿਚ) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ
ਨਾਮ ਆ ਵੱਸਦਾ ਹੈ (ਇਹ ‘ਅੰਮ੍ਰਿਤ ਨਾਮੁ` ਐਸਾ ਹੈ) ਕਿ ਇਸ ਦਾ ਆਸਰਾ ਹਰੇਕ ਜੀਵ ਲਈ (ਜ਼ਰੂਰੀ) ਹੈ।
(ਇਸ ਆਤਮਕ ਭੋਜਨ ਨੂੰ) ਜੇ ਕੋਈ ਮਨੁੱਖ ਸਦਾ ਖਾਂਦਾ ਰਹਿੰਦਾ ਹੈ, ਤਾਂ ਉਸ ਮਨੁੱਖ ਦਾ ਵਿਕਾਰਾਂ ਤੋਂ
ਬਚਾਉ ਹੋ ਜਾਂਦਾ ਹੈ।
ਹੇ ਭਾਈ! (ਜੇ ਆਤਮਕ ‘ਉਧਾਰ` ਦੀ ਲੋੜ ਹੈ ਤਾਂ) ਆਤਮਕ ਪ੍ਰਸੰਨਤਾ ਦੇਣ ਵਾਲੀ
ਇਹ ਨਾਮ-ਵਸਤੂ ਤਿਆਗੀ ਨਹੀਂ ਜਾ ਸਕਦੀ, ਇਸ ਨੂੰ ਸਦਾ ਹੀ ਆਪਣੇ ਹਿਰਦੇ ਵਿੱਚ ਸਾਂਭ ਰੱਖ। ਹੇ ਨਾਨਕ!
(ਇਸ ਨਾਮ ਵਸਤੂ ਦੀ ਬਰਕਤਿ ਨਾਲ) ਪ੍ਰਭੂ ਦੀ ਚਰਨੀਂ ਲੱਗ ਕੇ ਘੁੱਪ ਹਨੇਰਾ ਸੰਸਾਰ-ਸਮੁੰਦਰ ਤਰਿਆ ਜਾ
ਸਕਦਾ ਹੈ ਅਤੇ ਹਰ ਥਾਂ ਪਰਮਾਤਮਾ ਦੇ ਆਪੇ ਦਾ ਪਰਕਾਸ਼ ਹੀ (ਦਿੱਸਣ ਲੱਗ ਪੈਂਦਾ ਹੈ)। ੧।
ਸੰਪ੍ਰਦਾਈ ਟੀਕਾ, ਫਰੀਦਕੋਟੀ ਟੀਕਾ, ਸ਼ਬਦਾਰਥ ਅਤੇ ਗਿਆਨੀ ਹਰਬੰਸ ਸਿੰਘ
ਪਟਿਆਲਾ ਨੇ ਥਾਲ ਦੇ ਅਰਥ `ਮਨੁੱਖ ਦੇ ਹਿਰਦੇ-ਥਾਲ` ਦੀ ਥਾਂ `ਗੁਰੂ ਗ੍ਰੰਥ ਸਾਹਿਬ ਰੂਪੀ ਥਾਲ`
ਕੀਤੇ ਹਨ, ਜੋ ਕਿ ਜਿਆਦਾ ਢੁਕਵੇਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੀ ਇਹ ਮੋਹਰ ਲਾਉਣ
ਪਿੱਛੋਂ ਅਕਾਲ ਪੁਰਖ਼ ਦਾ ਸ਼ੁਕਰਾਨਾ ਕਰਦਿਆਂ ਸਲੋਕ ਦਰਜ਼ ਕੀਤਾ ਹੈ:
ਸਲੋਕ ਮਹਲਾ ੫।।
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ।।
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ।।
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ।।
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।।
ਅਰਥ:- ਹੇ ਨਾਨਕ! (ਆਖ—ਹੇ ਪ੍ਰਭੂ!) ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ, (ਉਪਕਾਰ
ਦੀ ਦਾਤਿ ਸਾਂਭਣ ਲਈ) ਤੂੰ (ਆਪ ਹੀ) ਮੈਨੂੰ ਫਬਵਾਂ ਭਾਂਡਾ ਬਣਾਇਆ ਹੈ। ਮੈਂ ਗੁਣ-ਹੀਨ ਵਿੱਚ ਕੋਈ
ਗੁਣ ਨਹੀਂ ਹੈ। ਤੈਨੂੰ ਆਪ ਨੂੰ ਹੀ ਮੇਰੇ ਉਤੇ ਤਰਸ ਆ ਗਿਆ। ਹੇ ਪ੍ਰਭੂ! ਤੇਰੇ ਮਨ ਵਿੱਚ ਮੇਰੇ
ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ (ਤੇਰਾ
ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ)। (ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ
ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ
ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ। ੧।
ਸਵਾਲ ਨੰ: ੨ ਅਗਰ ਆਪ ਭਾਰਤ ਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਕਹੋ ਤਾਂ ਤਾਂ ਮੈਨੂ ਕੋਈ ਇਤਰਾਜ਼
ਨਹੀ ਅਗਰ ਆਪ ਇਹ ਕਹੋ ਕੀ ਆਪ ਭਾਰਤ ਨੂੰ ਕੰਨਿਆਕੁਮਾਰੀ ਤੋਂ ਬਗੈਰ ਹੀ ਮੰਨਦੇ ਹੋ ਤਾਂ ਆਪ ਦੀ ਅਕਲ
ਤੇ ਸਵਾਲ ਉਠ ਸਕਦੇ ਹਨ। (ਪ੍ਰਮਾਨ ਦੇਣ ਤੋਂ ਪਹਿਲਾਂ ਜ਼ਰਾ ਸੋਚੋ ਜੀ … … … …. .)।
ਉੱਤਰ: ਤੁਹਾਡੀ ਇਸ ਦਲੀਲ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਜੇ
ਤੁਸੀਂ ਕਹੋ ਕਿ ਕੰਨਿਆਂ ਕੁਮਾਰੀ ਤੋਂ ਅੱਗੇ ਲੰਘ ਕੇ ਸ਼੍ਰੀ ਲੰਕਾ ਵੀ ਭਾਰਤ ਦਾ ਹਿੱਸਾ ਹੈ ਤਾਂ ਇਹ
ਮੰਨਣਯੋਗ ਨਹੀਂ ਹੈ। ਇਸੇ ਤਰ੍ਹਾਂ ਜੇ ਕਰ ਤੁਸੀਂ ਕਹੋ ਕਿ ਗੁਰੂ ਅਰਜਨ ਦੇਵ ਜੀ ਵਲੋਂ ਸੰਪੂਰਨਤਾ ਦੀ
ਮੋਹਰ ਲਗਾ ਕੇ ਕੀਤੇ ਸ਼ੁਕਰਾਨੇ ਪਿਛੋਂ ਕਿਸੇ ਵਲੋਂ ਲਿਖੀ ਗਈ ਰਾਗਮਾਲਾ ਵੀ ਗੁਰਬਾਣੀ ਦਾ ਹਿੱਸਾ ਹੈ
ਤਾਂ ਇਹ ਵੀ ਮੰਨਣਯੋਗ ਨਹੀਂ ਹੈ ਜੀ।
ਸਵਾਲ ਨੰ: ੩ ਪਹਿਲਾਂ ਤੁਸੀਂ ਦਸੋ ਕੀ ਆਪ ਜੀ ਨੂੰ ਕਿਸ ਨੇ ਕਿਹਾ ਹੈ ਕੇ
ਰਾਗਾਂ ਦੇ ਪੁੱਤਰ ੪੮ ਬਣਦੇ ਹਨ? ਇਸ ਤੋਂ ਸਾਫ਼ ਪਤਾ ਚਲਦਾ ਹੈ ਕੇ ਆਪ ਨੂੰ ਜਿੰਨੀ ਕੁ ਬਾਣੀ ਆਪ
ਮੰਨਦੇ ਹੋ ਉਸ ਬਾਰੇ ਵੀ ਕਿਨਾ ਕੁ ਗਿਆਨ ਹੈ ….
ਉੱਤਰ: ਤੁਹਾਡੇ ਸੰਪ੍ਰਾਈਆਂ ਅਤੇ ਫਰੀਦਕੋਟੀ ਟੀਕੇ ਹੀ ਦਸਦੇ ਹਨ ਕਿ ੬
ਰਾਗਾਂ ਦੀਆਂ ੫-੫ ਪਤਨੀਆਂ ਅਤੇ ੮-੮ ਪੁੱਤਰ ਹਨ। ਇਸ ਹਿਸਾਬ ਉਨ੍ਹਾਂ ਦੀਆਂ ੩੦ ਪਤਨੀਆਂ ਤੇ ੪੮
ਪੁੱਤਰ ਬਣ ਗਏ। ਸਭੈ ਪੁਤ੍ਰ
ਰਾਗੰਨ ਕੇ ਅਠਾਰਹ ਦਸ ਬੀਸ।। ੧।। ੧।। ਦਾ ਵੀ
ਇਹੋ ਅਰਥ ਹੈ: ਰਾਗਾਂ ਦੇ ਸਾਰੇ ਹੀ ਪੁੱਤਰ ੧੮+੧੦+੨੦=੪੮। ਜੇ ਤੁਹਾਡੇ ਮੁਤਾਬਕ ਕੋਈ ਹੋਰ ਗਿਣਤੀ
ਬਣਦੀ ਹੈ ਤਾਂ ਕ੍ਰਿਪਾ ਕਰਕੇ ਉਹ ਦੱਸ ਦੇਣਾ ਜੀ।
ਸਵਾਲ ਨੰ: ੪ ਆਪ ਨੇ ਕਿਥੇ ਪੜ੍ਹਿਆ ਹੈ ਕਿ ਰਾਗਾਂ ਦੇ ਦਾਦੇ ਪੜਦਾਦੇ,
ਪੋਤਰੇ ਪੜਪੋਤ੍ਰੇ ਹਨ? (ਲੋਗ ਵੀ ਕੀ ਕੀ ਸੋਚਦੇ ਰਹਿੰਦੇ ਹਨ) ਜਿਨੀ ਕੁ ਮੈਂ ਸਮਝਦਾ ਸੀ ਆਪ ਜੀ ਨੂੰ
ਤਾਂ ਉਨੀ ਵੀ ਗੁਰਬਾਣੀ ਦੀ ਸਮਝ ਹੁੰਦੀ ਤਾਂ ਆਪ ਨੂੰ ਪਤਾ ਹੁੰਦਾ ਕੀ ਨਿਰਾਕਰੀ ਦੁਨਿਆ ਵਿੱਚ
ਲਿੰਗਭੇਦ ਨਹੀ ਹੁੰਦਾ।
ਉੱਤਰ: ਜੇ ਤੁਹਾਡੀ ਰਾਗਮਾਲਾ ਵਿੱਚ ਰਾਗਾਂ ਦੀਆਂ ਪਤਨੀਆਂ ਤੇ ਪੁੱਤਰ ਹਨ
ਤਾਂ ਉਨ੍ਹਾਂ ਦੇ ਦਾਦੇ ਪੜਦਾਦੇ ਅਤੇ ਪੋਤਰੇ ਪੜਪੋਤਰੇ ਵੀ ਜਰੂਰ ਹੋਣੇ ਚਾਹੀਦੇ ਐ। ਜੇ ਮੈਂ ਇਨ੍ਹਾਂ
ਬਾਰੇ ਕਿਤੇ ਨਹੀਂ ਪੜ੍ਹਿਆ ਤਾਂ ਹੀ ਤਾਂ ਤੁਹਾਨੂੰ ਬੇਨਤੀ ਕੀਤੀ ਗਈ ਸੀ ਕਿ ਜੇ ਹੈ ਤਾਂ ਉਨ੍ਹਾਂ
ਸਬੰਧੀ ਜਾਣਕਾਰੀ ਦਿੱਤੀ ਜਾਵੇ ਜੀ। ਮੈਂ ਮੰਨਦਾ ਹਾਂ ਕਿ ਨਿਰੰਕਾਰੀ ਦੁਨੀਆਂ ਵਿੱਚ ਲਿੰਗਭੇਦ ਨਹੀਂ
ਹੁੰਦਾ ਪਰ ਉਥੇ ਸਭ ਜੀਵਾਂ ਦਾ ਸਾਂਝਾ ਬਾਪ ਜਾਂ ਭਰਤਾ ਪ੍ਰਮਾਤਮਾ ਹੁੰਦਾ ਹੈ। ਉਥੇ ਇਹ ਗਿਣਤੀ ਵੀ
ਨਹੀਂ ਹੁੰਦੀ ਕਿ ਆਹ ਪੰਜ ਪਤਨੀਆਂ ਤੇ ਅੱਠ ਪੁੱਤਰ ਇਸ ਦੇ ਹਨ, ਉਹ ਪੰਜ ਪਤਨੀਆਂ ਤੇ ਅੱਠ ਪੁੱਤਰ ਉਸ
ਦੇ ਹਨ। ਜਿਥੇ ਪਤੀ ਪਤਨੀਆਂ ਅਤੇ ਬੱਚਿਆਂ ਦੇ ਵੱਖ ਵੱਖ ਪ੍ਰਵਾਰ ਜਾਂ ਖਾਨਦਾਨ ਹੋਣਗੇ ਉਥੇ ਲਿੰਗਭੇਦ
ਵੀ ਜਰੂਰ ਹੋਣਗੇ। ਇਹੋ ਅਚੰਭਾ ਤਾਂ ਮੈਨੂੰ ਲੱਗਾ ਕਿ ਸਿਰੀਰਾਗ ਦਾ ਪੁੱਤਰ ਰਾਗੁ ਗੋਂਡ, ਰਾਗੁ ਮੇਘ
ਦੀ ਪਤਨੀ ਕਿਵੇਂ ਬਣ ਗਿਆ? ਜੇ ਤੁਹਾਡੇ ਮੁਤਾਬਕ ਇਹ ਠੀਕ ਨਹੀਂ ਤਾਂ ਕਹਿ ਦਿਓ ਕਿ ਇਹ ਸਭ ਗਲਤ ਹੈ।
ਪਰ ਮੈਨੂੰ ਪਤਾ ਹੈ ਕਿ ਤੁਸੀਂ ਇਸ ਸਬੰਧੀ ਸਪੱਸ਼ਟ ਰਾਇ ਵੀ ਨਹੀਂ ਦੇਣੀ, ਗਲਤ ਵੀ ਨਹੀਂ ਕਹਿਣਾ ਅਤੇ
ਸਪੋਕਸਮੈਨ ਦੇ ਸਮਰਥਕਾਂ ਵਾਂਗ ਰੋਸ ਵੀ ਕਰੀ ਜਾਣਾ ਹੈ। ਤੁਹਾਡੀ ਸਥਿਤੀ ਬਿਲਕੁਲ ਉਨ੍ਹਾਂ ਵਾਲੀ ਹੀ
ਬਣੀ ਪਈ ਹੈ। ਫ਼ਰਕ ਸਿਰਫ ਇਤਨਾ ਹੈ ਕਿ ਉਨ੍ਹਾਂ ਨੂੰ ਸਵਾਲ ਕਰਦਾ ਮੈਂ ਤੁਹਾਨੂੰ ਵਿਦਵਾਨ ਪ੍ਰਤੀਤ
ਹੁੰਦਾ ਸੀ ਪਰ ਹੁਣ ਤੁਹਾਡੀ ਆਪਣੀ ਵਾਰੀ ਹੈ ਤਾਂ ਤੁਹਾਨੂੰ ਪਤਾ ਚੱਲ ਗਿਆ ਕਿ ਜਿਤਨਾ ਤੁਸੀਂ ਸਮਝ
ਰਹੇ ਸੀ ਮੈਨੂੰ ਉਤਨੀ ਸੋਝੀ ਨਹੀਂ ਹੈ। ਤੁਹਾਡੀ ਸਮਝ ਤੁਹਾਨੂੰ ਮੁਬਾਰਕ ਹੋਵੇ।
ਸਵਾਲ ਨੰ: ੫ ਆਪ ਨਾ ਤਾਂ ਸੰਪਾਦਕ ਹੋ ਅਤੇ ਨਾ ਹੀ ਆਪ ਇਹ ਨਿਰਨਾ ਕਰ ਸਕਦੇ
ਹੋ ਕੀ ਮੈਂ ਕਿਵੇਂ ਅਤੇ ਕਿਸ ਨੂੰ ਸਵਾਲ ਕਰ ਸਕਦਾ ਹਾਂ।
ਉੱਤਰ: ਇਹ ਨਿਰਨਾ ਮੇਰਾ ਨਹੀਂ ਬਲਕਿ ਸੰਪਾਦਕ ਸਾਹਿਬ ਦਾ ਹੀ ਹੈ ਕਿ `ਇਹ ਵੀ
ਖਿਆਲ ਰੱਖਣਾ ਕਿ ਤੁਹਾਡੇ ਵਿਚਾਰ ਕਿਸੇ ਦੂਸਰੇ ਦੇ ਵਿਚਾਰ ਕੱਟਣ ਲਈ ਨਹੀਂ ਬਲਕਿ ਆਪਣੇ ਵਿਚਾਰ ਦੱਸਣ
ਲਈ ਹੋਣੇ ਚਾਹੀਦੇ ਹਨ। ਇੱਥੇ ਕੋਈ ਕਿਸੇ ਨੂੰ ਸਵਾਲ ਨਹੀਂ ਕਰ ਸਕਦਾ ਸਿਰਫ ਆਪਣੇ ਵਿਚਾਰ ਹੀ ਦੱਸ
ਸਕਦਾ ਹੈ। ` ਬਿਨਾਂ ਵੀਚਾਰ ਦੱਸਿਆਂ ਸਭ ਤੋਂ ਪਹਿਲਾਂ ਚਾਰ ਪਦਾਰਥਾਂ ਸਬੰਧੀ ਸਵਾਲ ਤੁਸੀਂ ਪਾਏ ਤੇ
ਫਿਰ ਉਨ੍ਹਾਂ ਦੇ ਜਵਾਬ ਤੁਸੀਂ ਆਪ ਹੀ ਰੱਦ ਕੀਤੇ। ਉਹੀ ਹਾਲ ਤੁਸੀਂ ਮੇਰਾ ਕਰਨਾ ਚਹੁੰਦੇ ਸੀ
ਰਾਗਮਾਲਾ ਸਬੰਧੀ ਤੁਸੀਂ ਆਪਣੇ ਵੀਚਾਰ ਦੱਸੇ ਨਹੀਂ ਪਰ ਮੇਰੇ ਜਾਂ ਤੁਹਾਡੇ ਸਹੀ ਜਾਂ ਗਲਤ ਹੋਣ ਦਾ
ਨਿਰਣਾ ਕਰਨ ਲਈ ਤੁਸੀਂ ਮੈਥੋਂ ਉਸ ਤੁਕ ਦੇ ਅਰਥ ਪੁੱਛਣ ਲੱਗ ਪਏ ਜਿਸ ਦਾ ਆਪਣੇ ਵੀਚਾਰਾਂ ਦੇ ਸਹੀ
ਜਾਂ ਗਲਤ ਹੋਣ ਦਾ ਕੋਈ ਸਬੰਧ ਹੀ ਨਹੀਂ ਹੈ।
ਸਵਾਲ ਨੰ: ੬ ਅਗਰ ਤੁਸੀਂ ਬਾਂਹ ਛੁਡਾ ਕੇ ਭਜਨਾ ਚਾਹੁੰਦੇ ਹੋ ਤਾਂ ਅਸੀਂ
ਕਦੀ ਭਜਦੇ ਹੋਏ ਤੇ ਵਾਰ ਨਹੀ ਕੀਤਾ
ਉੱਤਰ: ਤੁਹਾਡਾ ਇਹ ਕਟਾਕਸ਼ ਸਿੱਧ ਕਰਦਾ ਹੈ ਕਿ ਤੁਸੀਂ ਸਿੱਖ ਮਾਰਗ `ਤੇ
ਉਸਾਰੂ ਵੀਚਾਰ ਚਰਚਾ ਕਰ ਕੇ ਵੀਚਾਰਧਾਰਕ ਏਕਤਾ ਕਰਨ ਲਈ ਨਹੀਂ ਆਏ ਬਲਕਿ ਵਿਰੋਧੀਆਂ ਨੂੰ ਭਜਾਉਣ
ਵਾਸਤੇ ਹੀ ਆਏ ਹੋ। ਤੁਹਾਡੀ ਇਹ ਭਾਵਨਾ ਸੱਭਿਅਕ ਨਹੀਂ ਲਗਦੀ।
ਸਵਾਲ ਨੰ: ੭ ਗੁਰਬਾਣੀ ਦੀ ਓਹੀ ਪੰਗਤੀ ਦੀ ਵਰਤੋਂ ਕਰੋ ਜਿਸ ਦੇ ਆਪ ਨੂੰ
ਅਰਥ ਪਤਾ ਹੋਣ ਅਤੇ ਓਹੀ ਲਿਖੋ ਜਿਸਦਾ ਆਪ ਉਤਰ ਦੇ ਸਕਦੇ ਹੋ।
ਉੱਤਰ: ਆਪ ਜੀ ਦੇ ਇਸ ਵੀਚਾਰ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਇਸ
ਵਿੱਚ ਥੋਹੜਾ ਜਿਹਾ ਹੋਰ ਵਾਧਾ ਕਰੋ ਕਿ ਸਿਰਫ ਉਹੀ ਸੁਆਲ ਪੁੱਛੋ ਜਿਸ ਦੇ ਉੱਤਰ ਦਾ ਤੁਹਾਨੂੰ ਪਤਾ
ਨਾ ਹੋਵੇ ਜਾਂ ਦੋਵਾਂ ਵਲੋਂ ਪ੍ਰਗਟ ਕੀਤੇ ਜਾ ਚੁੱਕੇ ਵੀਚਾਰਾਂ ਦੀ ਭਿੰਨਤਾ ਘਟਾਉਣ ਲਈ ਹੋਵੇ। ਕਿਸੇ
ਨੂੰ ਸਵਾਲ ਪੁੱਛ ਕੇ ਉਸ ਨੂੰ ਗਲਤ ਸਾਬਤ ਕਰਨਾ ਪੰਡਤ ਲਾਲ ਚੰਦ ਵਾਲੀ ਹੰਕਾਰੀ ਬ੍ਰਿਤੀ ਹੈ। ਤੁਸੀਂ
ਇਸ ਬ੍ਰਿਤੀ ਦਾ ਪ੍ਰਦਰਸ਼ਨ ਕਰ ਚੁੱਕੇ ਹੋ।
ਕੋਈ ਹੋਰ ਸ਼ੰਕਾ ਹੋਵੇ ਤਾਂ ਲਿਖ ਭੇਜਣਾ ਜੀ। ਧੰਨਵਾਦ
ਕਿਰਪਾਲ ਸਿੰਘ ਬਠਿੰਡਾ
+੯੧ ੯੮੫੫੪ ੮੦੭੯੭
(25/01/11)
ਅਮਰਜੀਤ ਕੌਰ ਪੁਰੇਵਾਲ
ਸਿੱਖ ਮਾਰਗ ਦੇ ਪਾਠਕ ਗੁਰਮੁਖ ਵੀਰੋ ਅਤੇ ਭੈਣੌ ਅਤੇ ਵੀਰ ਜਸਬੀਰ ਸਿੰਘ (ਕੈਲਗਰੀ) ਜੀ ਵਾਹਿਗੁਰੂ
ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
ਭੈਣ ਜੀ! ਇਸ ਗੱਲ ਨੂੰ ਸਮਝਣ ਦੀ………
ਵੀਰ ਜੀ, ਰਸਤਾ ਅਤੇ ਮੰਜ਼ਿਲ ਕਦੀ ਵੀ ਵੱਖ ਨਹੀ ਹੁੰਦੇ, ਰਸਤਾ ਮੰਜ਼ਿਲ ਤੇ ਪਹੁੰਚਣ ਦਾ ਸਾਧਨ ਤਾਂ
ਹੀ ਬਣ ਸਕਦਾ ਹੈ ਜੇ ਰਸਤੇ ਦੀ ਚੋਣ ਠੀਕ ਹੋਵੇ। ਕਾਸ਼ੀ ਦੇ ਰਸਤੇ ਪੈ ਕੇ ਬੇਗਮਪੁਰੇ ਨਹੀ ਪਹੁੰਚਿਆ
ਜਾ ਸਕਦਾ। ਮੇਰੀ ਵੀ ਵੀਚਾਰ ਰਸਤੇ ਬਾਰੇ ਹੀ ਸੀ। ਕੀ ਜੋ ਰਸਤਾ ਤੁਸੀ ਇਸ ਸਨਾਤਨੀ ਵਿਆਕਰਣ ਰਾਹੀ
ਦਸਦੇ ਹੋ, ਗੁਰਬਾਣੀ ਵਿੱਚ ਪਸਰੇ ਨਿਰਾਕਾਰੀ ਸੱਚ ਦਾ ਉਹ ਆਖਰ ਕਿਸ ਮੰਜ਼ਿਲ ਤੇ ਲੈ ਕੇ ਗਿਆ। ਇਸ ਨੇ
ਗੁਰਮੁਖ ਨਹੀ ਵਿਦਵਾਨ ਪੈਦਾ ਕੀਤੇ ਹਨ, ਜੋ ਕਾਸ਼ੀ ਦੇ ਪੰਡਿਤ ਤੋ ਕਿਸੇ ਤਰਾ ਵੀ ਘੱਟ ਨਹੀ ਹਨ।
ਗੁਰਬਾਣੀ ਦਾ ਤੱਤ ਇਹਨਾ ਵਿਦਵਾਨ/ਪੰਡਿਤਾ ਨੇ ਸਨਾਤਨੀ ਸੋਚ ਨੇ ਇਕ ਸ਼ਾਜ਼ਸ ਅਧੀਨ ਲੋਪ ਕਰ ਦਿਤਾ ਹੈ।
ਗੁਰਬਾਣੀ ਵਿੱਚ ਜਿੱਥੇ ਵੀ ਨਿਰਾਕਾਰ ਬਾਰੇ ਵਿਚਾਰ ਦਿੱਤੀ ਗਈ ਹੈ…….
ਤੁਹਾਡੀ ਵਿਚਾਰ ਕਿ ਇਹ ਸਨਾਤਨੀ ਵਿਆਕਰਣ ਨਿਰਾਕਾਰ ਦੀ ਗੱਲ ਵਿਚ ਅੜਿਕਾ ਨਹੀ ਪਾਂਦੀ, ਜੇ ਕਰ ਤੁਸੀ
ਕੋਈ ਉਦਹਾਰਣ ਦਿੰਦੇ ਨਿਰਾਕਾਰ ਦੀ ਗੱਲ ਬਾਰੇ ਤਾਂ ਮੈ ਗੱਲ ਅੱਗੇ ਤੋਰਦੀ। ਘੱਟੋ ਘੱਟ ਸਾਨੂੰ ਸਭ
ਨੂੰ ਨਿਰਾਕਾਰ ਦੀ ਸਮਝ ਬਾਰੇ ਵੀ ਕੁਝ ਗਿਆਨ ਹੁੰਦਾ। ਬੇਨਤੀ ਹੈ ਕੀ ਉਦਹਾਰਣ ਦੇਣ ਦੀ ਕਿਰਪਾਲਤਾ
ਕਰਨੀ ਜੀ।
“ਭੈਣ ਜੀ! ਉਪਰ ਕੁੱਝ ਕੁ ਅੱਖਰ ਹਨ”……..
ਵੈਸੇ ਤਾਂ ਵੀਰ ਜੀ ਪੰਜਾਬੀ ਟਾਇਪ ਯੂਨੀਕਾਡ ਵਿਚ ਕਰਨ ਕਰਕੇ ਇਹ ਹੋਇਆ, ਜਿਸ ਨੂੰ ਤੁਸੀ ਵਿਆਕਰਣ ਦੀ
ਸਮਝ ਕਹਿ ਰਹੇ ਹੋ। ਪਰ ਫਿਰ ਵੀ ਇਹ ਐੇਸੀ ਗਲਤੀ ਨਹੀ ਕਿ ਅੱਖਰ ਨੂੰ ਸਮਝਿਆ ਨਾ ਜਾ ਸਕੇ। ਉਦਹਾਰਣ
ਦੇ ਤੋਰ ਤੇ ਸ਼ਬਦ "ਟੀਕਇਆ" ਅਤੇ "ਟੀਕਿਆ" ਦੇ ਉਚਾਰਣ ਵਿੱਚ ਕੋਈ ਫਰਕ ਨਹੀ ਹੈ। ਿ ਅਤੇ ਇ ਦੀ
ਧੁਨੀ/ਆਵਾਜ਼ ਇਕੋ ਹੇ। ਵੀਰ ਜੀ, ਇਹ ਹੀ ਤਾਂ ਫਰਕ ਹੈ ਗੁਰਮੁਖ ਵਿਚ ਅਤੇ ਵਿਦਵਾਨ ਵਿਚ, ਉਹ ਇਹ
ਦੇਖਦਾ ਹੈ ਕਿ ਅੱਖਰ ਦੀ ਬਣਤਰ ਕਿਸ ਤਰਾ ਦੀ ਹੈ, ਇਹ ਭੁੱਲ ਜਾਂਦਾ ਹੈ ਕਿ ਭਾਸ਼ਾ ਦਾ ਮਕਸਦ ਤਾਂ
ਵਿਚਾਰ ਦਾ ਪ੍ਰਵਾਹ ਕਰਨਾ ਹੈ।
ਗੁਰਮੁਖਿ ਬੂਝੈ ਤਤੁ ਬੀਚਾਰਾ ॥ ਮਾਝ (ਮਃ ੧) ਗੁਰੂ ਗ੍ਰੰਥ ਸਾਹਿਬ -
ਅੰਗ ੧੦੯
ਗੁਰਮੁਖ ਇਸ ਬੋਲੀ ਬਾਣੀ ਦੇ ਡੂੰਘੇ ਨਿਰਾਕਾਰੀ ਰੱਹਸ ਨੂੰ ਬੂਝਣ ਲਈ ਘਾਲਨਾ ਕਰਦਾ ਹੋਇਆ
ਵਿਚਾਰ ਕੇ ਤੱਤ ਤੱਕ ਪੰਹੁਚਦਾ ਹੈ, ਅਤੇ ਵਿਦਵਾਨ ਇਹਨਾ ਸ਼ਬਦਾ ਦੀਆ ਲਗਾ ਮਾਤਰਾ ਮਿਣਦਾ ਤੱਤ ਵਿਚਾਰ
ਹੀਣ ਅਤੇ ਤੱਤ ਹੀਣ ਹੋ ਨਿਬੜਦਾ ਹੈ।
ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥ ਆਸਾ ਪਟੀ (ਮਃ
੧) ਗੁਰੂ ਗ੍ਰੰਥ ਸਾਹਿਬ - ਅੰਗ ੪੩੨
ਗੁਰਬਾਣੀ ਦਾ ਰੂਪ ਤਾਂ ਸਾਰਾ ਸਹੀ ਲਿਖਇਆ ਹੈ, ਕਿਥੇ "ਡੂਬਤ" ਹੈ ਅਤੇ ਕਿਥੇ "ਬੂਡਤ"। ਹੁਣ
ਤੁਸੀ ਕਹੋ ਗੇ ਕਿ ਬੋਲਣ/ਲਿਖਣ ਵਾਲੇ ਨੂੰ ਪਤਾ ਨਹੀ ਸੀ, ਠੀਕ ਉਚਾਰਨ "ਡੂਬਤ" ਹੈ, ਕਿ ਤੁਸੀ ਹੁਣ
ਸਾਰੇ ਕਿਤੇ ਠੀਕ ਕਰਨ ਲਈ ਕਿਹਣਾ ਚਾਹੁੰਦੇ ਹੋ?? ਆਪਣੇ ਵਿਚਾਰ ਦੱਸਣੇ ਜੀ।
ਵੀਰ ਜੀ, ਬ੍ਰਹਮ ਗਿਆਨ ਤਾਂ ਗੁਰਬਾਣੀ ਦੀ ਨਿਰਾਕਾਰੀ ਡੂੰਘਾਈ ਨੂੰ ਸਮਝਣ ਵਿਚਾਰਣ ਤੋਂ ਪ੍ਰਾਪਤ
ਹੋਣਾ ਸੀ, ਪਰ ਉਸ ਡੂੰਘਾਈ ਤੱਕ ਤਾਂ ਇਹ ਸਨਾਤਨੀ ਵਿਆਕਰਣ ਜਗਆਸੂ ਦੀ ਸੋਚ/ਸਮਝ ਨੂੰ ਪੁੰਹਚਣ ਹੀ
ਨਹੀ ਦਿੰਦੀ। ਇਹ ਗੁਰਬਾਣੀ ਵਿਚਲੇ ਬ੍ਰਹਮ ਗਿਆਨ ਨੂੰ ਘਟਾ ਨਹੀ ਸਕਦੀ ਪਰ ਜਗਆਸੂ ਦੀ ਯਥਾ ਸਕਤੀ ਨੂੰ
ਜ਼ਰੂਰ ਘਟਾ ਦਿੰਦੀ ਹੈ।
“ਭੈਣ ਜੀ! ਜੇ ਇਨ੍ਹਾਂ ਟੀਕਿਆਂ ਦੀ ਮਦਦ ਨਹੀਂ ਲੈਣੀ ਚਾਹੀਦੀ”………
ਵੀਰ ਜੀ, ਬਾਬੇਆ ਤੋਂ ਟੀਕਿਆਂ ਤੱਕ ਸਿਰਫ ਅੰਧ ਵਿਸ਼ਵਾਸ਼ ਦਾ ਰੂਪ ਹੀ ਬਦਲਿਆਂ ਹੈ। ਅਸੀ ਗੁਰੂ ਤੋਂ
ਪੜਨ ਦੀ ਜਾਚ ਸਿਖਣੀ ਸੀ, ਗੁਰਬਾਣੀ ਨੂੰ ਗੁਰਬਾਣੀ ਰਾਹੀ ਸਮਝਣ ਲਈ ਯਤਨਸ਼ੀਲ ਹੋ ਗੁਰਮੱਤ ਮਾਰਗ ਦਾ
ਖੋਜੀ ਬਣਨਾ ਸੀ।
“ਭੈਣ ਜੀ! ਜੇ ਗੁਰਬਾਣੀ ਸਨਾਤਨੀ ਵਿਆਕਰਣ ਅਨੁਸਾਰ ਲਿਖੀ ਗਈ ਹੈ ਤਾਂ ਹੀ ਪ੍ਰੋ: ਸਾਹਿਬ ਨੇ ਇਸ ਦੇ
ਅਰਥ ਸਨਾਤਨੀ ਵਿਆਕਰਣ ਅਨੁਸਾਰ ਕੀਤੇ ਹਨ”।……….
ਤੁਹਾਡੇ ਕਹਿਣ ਤੋਂ ਭਾਵ ਹੈ ਕਿ ਪ੍ਰੋ ਸਾਹਿਬ ਦੀ ਸਨਾਤਨੀ ਵਿਆਕਰਣ ਹਰ ਹਾਲ ਠੀਕ ਹੈ, ਭਾਵੇਂ
ਗੁਰਬਾਣੀ ਸਨਾਤਨੀ ਵਿਆਕਰਣ ਅਨੁਸਾਰ ਬੋਲੀ ਮੰਨਣੀ ਪੈ ਜੇ, ਤੁਹਾਨੂੰ ਤੁਹਾਡੀ ਸੋਚ ਮੁਬਾਰਕ ਜੀ, ਐਸੇ
ਪੜੇ ਲਿਖੇ ਵਿਦਵਾਨ ਨਾਲੋ ਤਾਂ ਅਨਪੜ੍ ਚੰਗੇ, ਘੱਟੋ ਘੱਟ ਉਹਨਾ ਨੂੰ ਗੁਰੂ ਤੇ ਆਸਥਾ ਤਾਂ ਹੈ,
ਮਹਿਸੂਸ ਹੁੰਦਾ ਹੈ ਕਿ ਤੁਹਾਡੀ ਆਸਥਾ ਗੁਰਬਾਣੀ ਗੁ੍ਰੂ ਨਾਲੋ ਕਿਸੀ ਤੀਜੀ ਧਿਰ (ਪ੍ਰੋ ਸਾਹਿਬ) ਤੇ
ਜਿਆਦਾ ਹੈ। ਵੀਰ ਜੀ, ਇਹ ਵੀ ਸੀਮਤ ਸੋਚ ਅਤੇ ਫਿਕਸ ਸੋਚ ਦਾ ਨਤੀਜਾ ਹੈ ਜੀ, ਕੋਈ ਗੱਲ ਕੌੜੀ ਲਗੇ
ਛੋਟੀ ਭੈਣ ਸਮਝ ਖਿਮਾਂ ਕਰਨੀ ਜੀ।
ਜੇ ਦਾ ਤਾਂ ਮਤਲਬ ਹੀ ਨਹੀ, ਗੁਰਬਾਣੀ ਜਦੋ ਲਿਖੀ ਹੀ ਨਹੀ ਗਈ ਤਾਂ ਇਹ ਵਿਆਕਰਣ ਕਿਥੋ ਆ ਗੀ,
ਗੁਰਬਾਣੀ ਬੋਲੀ ਗਈ ਹੈ, ਖਸਮ ਦੇ ਬੁਲਾਇਆ, ਜਿਸ ਤਰਾ ਬੁਲਾਇਆ ਬੋਲਿਆ ਗਿਆ, ਜੋ ਭਾਸ਼ਾ ਦੇ ਚਿੰਨਾ
ਦੀਆ ਧੁਨੀਆ/ਆਵਜ਼ਾ ਨਿਸ਼ਚਤ ਸਨ, ਉਹ ਉਸੀ ਤਰਾ ਵਰਤ ਕੇ ਲਿਖ ਦਿਤਾ ਗਿਆ।
ਵੀਰ ਜੀ, ਇਹ ਕੋਈ ਬੈਠ ਕੇ ਲਿਖੀ ਕਵਿਤਾ ਨਹੀ ਹੈ, ਇਹ ਖਸਮ ਕੀ ਬਾਣੀ ਹੈ, ਉਹਾਂ ਦਾ ਸੰਦੇਸ਼ ਹੈ,
ਹਰਿ ਦਰਗਹ ਕੀਆ ਬਾਤਾ ਨੇ, ਇਸ ਨੂੰ ਖਿੱਚ ਖਿੱਚ ਕੇ ਸੰਸਾਰੀ ਭਾਸ਼ਾ ਦੀ ਕਵਿਤਾ ਬਰਾਬਰ ਕਰਨ ਨਾਲ
ਪਹਿਲਾ ਹੀ ਹਰ ਸਿੱਖ ਦੀ ਗੁਰੂ ਤੋਂ ਦੂਰੀ ਬਹੁਤ ਵੱਧ ਚੁਕੀ ਹੈ।
“ਇਹ ਵਿਆਕਰਣ ਗੁਰੂ ਸਾਹਿਬਾਂ ਤੋਂ ਪਹਿਲਾਂ ਤੋਂ ਹੀ ਨਿਰਧਾਰਿਤ ਸੀ”।……….
ਤੁਸੀ ਇਸ ਵਿਆਕਰਣ ਦੇ ਗੁਰੂ ਸਾਹਿਬ ਤੋ ਪਹਿਲਾ ਨਿਰਧਾਰਤ ਹੋਣ ਦਾ ਜ਼ਿਕਰ ਕੀਤਾ ਹੈ, ਚੰਗਾ ਹੁੰਦਾ
ਤੁਸੀ ਇਸ ਬਾਰੇ ਕੋਈ Reference
ਦੇਂਦੇ, ਜਿਸ ਤੋ ਪਤਾ ਚਲਦਾ ਕਿ ਤੁਹਾਡੇ ਦਾਵਏ ਦਾ ਆਧਾਰ ਕੀ ਹੈ।
“ਮੁੱਖ ਗੱਲ ਤਾਂ ਗੁਰਬਾਣੀ ਵਿਚਲੇ ਸੰਦੇਸ਼ ਨੂੰ ਸਮਝਣ ਦੀ ਹੈ”।………
ਤੁਸੀ ਗੁਰਬਾਣੀ ਵਿਚਲੇ ਸੰਦੇਸ਼ ਨੂੰ ਮੁੱਖ ਹੌਣ ਬਾਰੇ ਲਿਖਿਆ ਹੈ, ਜੇ ਸੰਦੇਸ਼ ਮੁੱਖ ਹੈ ਤਾਂ ਫਿਰ
ਮੁੱਖ ਚੀਜ਼ ਤੇ ਸਭ ਤੋਂ ਘੱਟ ਧਿਆਨ ਕਿਉਂ ਹੈ? ਸੰਦੇਸ਼ ਤਾਂ ਟੀਕਾ ਪੜੇ ਬਿਨਾ ਵੀ ਗੁਰੂ (ਗੁਰੂਬਾਣੀ)
ਤੋਂ ਪੜਿਆ ਸਮਝਿਆ ਅਤੇ ਵਿਚਾਰਿਆ ਜਾ ਸਕਦਾ ਹੈ। ਫਿਰ ਸਿੱਖ ਅਤੇ ਗੁਰੂ ਵਿਚਾਲੇ ਇਹ ਤੀਜੀ ਧਿਰ ਟੀਕਾ
ਕਿਥੋਂ ਆ ਗਈ? ਤਹਾਨੂੰ ਨਹੀ ਲਗਦਾ ਹੁਣ ਅਸੀ ਗੁਰੂ ਦੇ ਸੰਦੇਸ਼ ਨਾਲੋ ਤੀਜੀ ਧਿਰ ਦੇ ਸੰਦੇਸ਼ ਨੂੰ
ਜਿਆਦਾ ਪੜਦੇ ਸਮਝਦੇ ਹਾਂ ।
“ਭੈਣ ਜੀ! ਮੈਂ ਆਪ ਜੀ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹਾਂ”।…..
ਵੀਰ ਜੀ, ਵੈਸੇ ਮੈਂ ਗੁਰੂ ਦੀ ਭਾਵਨਾ ਤੱਕ ਮਨ ਬੁਧੀ ਲੈ ਕੇ ਜਾਣ ਦੀ ਗੱਲ ਕਹੀ ਸੀ, ਲਗਦਾ ਗੁਰੂ ਦੀ
ਗੱਲ ਤੁਹਾਡੀ ਨਜ਼ਰ ਆਈ ਨਹੀ, ਤੁਹਾਡੀ ਭਾਵਨਾ ਦੀ ਕਹਾਣੀ ਦਾ ਮਤਲਬ ਇਹ ਸਮਝ ਪੈੱਦਾ ਹੈ ਕਿ ਤਹਾਨੂੰ
ਗੁਰੂ ਤੋਂ ਸਿਧੀ ਗੱਲ ਸਮਝ ਨਹੀ ਆਈ ਅਤੇ ਤੀਜੀ ਧਿਰ ਨੇ ਤੁਹਾਡੀ ਗੁਰਬਾਣੀ ਦੀ ਸਮਝ ਪੱਕੀ ਕੀਤੀ। ਇਹ
ਉਹੀ ਰਸਤਾ ਹੈ ਜੋ ਬੇਗਮਪੁਰੇ ਨਹੀ ਕਾਸ਼ੀ ਜ਼ਾਦਾ ਹੈ ਅਤੇ ਗੁਰਮੁਖ ਨਹੀ ਵਿਦਵਾਨ ਬਣਾਦਾ ਹੈ।
ਛੋਟੀ ਭੈਣ ਸਮਝ ਭੁੱਲਾ ਦੀ ਖਿਮਾਂ ਕਰਨੀ ਜੀ।
ਅਮਰਜੀਤ ਕੌਰ ਪੁਰੇਵਾਲ
(25/01/11)
ਬਲਬੀਰ ਸਿੰਘ ਜਰਮਨੀ
ਸਤਿ
ਸ੍ਰੀ ਅਕਾਲ,
ਗੁਰਪ੍ਰੀਤ ਸਿੰਘ ਜੀ,
ਅਗੇ ਵਧੀ ਵਿਚਾਰ ਚਰਚਾ ਬਾਰੇ ਪੜਨ ਅਤੇ ਲਿਖਣ ਦਾ ਅਜ ਕੁੱਝ ਸਮਾਂ ਮਿਲਿਆ ਹੈ।
ਆਪ ਜੀ ਨੇ ਪਤਰ (੧੩/੦੧/੧੧) ਵਿੱਚ ਇੱਕ ਖਾਹਸ਼ ਕੀਤੀ ਹੈ ‘ਕਿਰਪਾ ਆਪ ਕੋਈ ਅਸੀਂ ਪੰਗਤੀ ਸੰਕੇਤ ਕਰੋ
ਜਿਸ ਵਿੱਚ ਅਰਥ ਧਰਮ ਅਤੇ ਕਾਮ ਨਾਲ ਪਾਦਰਥ ਲਾਗਿਆ ਹੋਵੇ। `
ਕਿਰਪਾ ਧਿਆਨ ਨਾਲ ਗੁਰੂ ਅਰਜਨ ਦੇਵ ਜੀ ਦੇ ਸਲੋਕ ਦੀ ਇਸ ਪੰਗਤੀ ਨੂੰ ਪੜੋ
‘ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ।। (੯੨੭)
********************
ਚਰਨਜੀਤ ਸਿੰਘ ਜੀ,
ਗੁਰਦੇਵ ਦੇ ਵਾਕ ਮੈਨੂੰ ਇਸ ਤਰਹ ਸਮਝ ਆਏ।
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।। ਅੰਮ੍ਰਿਤ ਨਾਮੁ
ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ।। (੧੪੨੯)
ਥਾਲ ਵਿੱਚ ਤਿੰਨਾ ਦੇ ਵਸਤੂ ਪਈ ਓ ਹਨ ਸਤੁ ਸੰਤੋਖੁ ਵੀਚਾਰੋ। ਅੰਮ੍ਰਿਤ ਨਾਮੁ ਠਾਕੁਰ ਕਾ
ਪਇਆ ਓ ਜਿਸ ਕਾ ਸਭ ਸੁ ਅਧਾਰ ਹੈ।
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ।। 1. । (੧੩੨੦)
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰੈ ਹੈ।।
***************
ਗੁਰਪ੍ਰੀਤ ਸਿੰਘ ਜੀ,
ਤੁਹਾਡੇ ਵੇਰਵੇ ਅਜੀਬੋ-ਗਰੀਬ ਹਨ। ਆਪ ਜੀ ਨੇ ਪਰਮੇਸ਼ਰ ਨੂੰ ਗਿਣਤੀ ਵਾਲਾ ੧ ਲਿਖਿਆ
ਹੈ। (ਪੱਤਰ ੧੬/੦੧/੧੧) ਕਿਆ ਪਰਮੇਸ਼ਰ ਕੇਵਲ ਉਥੇ ਹੀ ਹੈ ਜਿਥੇ ਜਿਥੇ ਗੁਰਦੇਵ ਨੇ ੧ ਲਿਖਿਆ ਹੈ।
ਗੁਰੂ ਜੀ ਤਾਂ ਮਸਤੀ ਵਿੱਚ ਗਾਉਂਦੇ ਨੇ ‘ਮੋਹਿ ਨਿਰਗੁਣ ਜੀਉ ਸਭਿ ਗੁਣ
ਤੇਰੇ ਰਾਮ।। ` (੫੭੭)
ਆਪ ਜੀ ਨੇ ਪਰਮੇਸ਼ਰ ਨੂੰ ੮ ਗੁਣ ਦੇ ਕਰ ਬਾਕੀ ਦੇ ਗੁਣ ਕਿਸ ਝੋਲੀ ਵਿੱਚ ਛੁਪਾ ਲਏ ਹਨ?
ਆਪ ਨੇ ਪੱਤਰ (੧੭/੦੧/੧੧) ਵਿੱਚ ਲਿਖਿਆ ਹੈ ‘ਜਨਮ ਪਾਦਰਥ ਨਾਮ ਪਾਦਰਥ ਤੋਂ ਮਿਲਦਾ ਹੈ। ਗਿਆਨ ਅਤੇ
ਮੁਕਤ ਪਦਾਰਥ ਤੋਂ ਬਾਅਦ। `
ਆਪ ਜੀ ਤਾਂ ਭਾਗਾਂ ਵਾਲੇ ਜਾਪਦੇ ਹੋ ਜਿਸ ਨੂੰ ਜਨਮ ਤੋਂ ਪਹਿਲਾਂ ਹੀ ਨਾਮ, ਗਿਆਨ ਅਤੇ ਮੁਕਤ ਪਦਾਰਥ
ਮਿਲਿਆ ਹੈ।
ਬਲਬੀਰ ਸਿੰਘ ਜਰਮਨੀ
(25/01/11)
ਗੁਰਪ੍ਰੀਤ ਸਿੰਘ ਕੈਲੀਫੋਨੀਆ
ਜਸਬੀਰ ਸਿੰਘ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਵੀਰ ਜੀ ਪਹਿਲਾਂ ਤਾਂ ਮੈਂ ਇਕ ਬੇਨਤੀ ਕਰ ਦੇਵਾਂ ਕੇ ਮੈਂ ਕਿਸੇ ਵੀ ਲੁਚੇ ਸਾਧ , ਚੋਰ ਸੰਤ , ਜਾਣ
ਕਿਸੇ ਵੀ ਬਲਾਤਕਾਰੀ ਡੇਰਾਦਰ ਦਾ ਚੇਲਾ ਨਹੀ ਹਾਂ | ਇਹਨਾ ਸਾਰੀਆਂ ਨੂੰ ਤਾਂ ਸਿਖਾਂ ਦੇ ਖਿਲਾਫ਼
ਖੜਾ ਕੀਤਾ ਗਿਆ ਹੈ | ਸਿਖਾਂ ਵਿੱਚ ਕਰਮਕਾਂਡ ਇਹਨਾ ਹੀ ਮਹਾਂ ਪੁਰਸ਼ਾਂ ਦੀ ਮੇਹਰਬਾਨੀ ਹੈ | ਗੁਰ
ਨਾਨਕ ਦੇਵ ਜੀ ਮਹਾਰਾਜ ਨੇ ਤਾਂ ਸਿਖ ਬਨਾਏ ਸਨ | ਪਰ ਇਹ ਸੰਤ ਹੀ ਰਹਿ ਗਏ | ਸੰਤ ਹਿੰਦੁਆਂ ਵਿੱਚ
ਸਨ ਸਿਖਾਂ ਵਿੱਚ ਆਕੇ ਅਗਰ ਇਹ ਨਹੀ ਬਦਲੇ ਤਾਂ ਇਹ ਹਿੰਦੂ ਹੀ ਹਨ ਸਿਖਾਂ ਦੇ ਰੂਪ ਵਿੱਚ |
ਕਬੀਰ ਸਾਹਿਬ ਵੀ ਪਹਿਲਾਂ ਸੰਤ ਕਬੀਰ ਸਨ ਜਦ ਸਚ ਦਾ ਗਿਆਨ ਹੋਇਆ ਤਾਂ ਓਹ ਭਗਤ ਬਣ ਗਏ | ਗੁਰੂ ਗਰੰਥ
ਸਾਹਿਬ ਵਿੱਚ ਕਿਸੇ ਵੀ ਸੰਤ ਦੇ ਸਿਰਲੇਖ ਹੇਠ ਬਾਣੀ ਦਰਜ ਨਹੀ ਹੈ |
ਹੁਣ ਗਲ ਕਰੀਏ ਵਿਆਕਰਨ ਦੀ ਤਾਂ ਜੋ ਲਗਾਂ ਮਾਤਰਾਂ ਗੁਰੂ ਗਰੰਥ ਸਾਹਿਬ ਵਿੱਚ ਪਇਆਂ ਹਨ ਓਹ ਵਿਅਰਥ
ਨਹੀ ਹਨ | ਇਹ ਉਸ ਵੇਲੇ ਦੀ ਭਾਸ਼ਾ ਹੈ | ਜਿਸ ਵਿੱਚ ਤਤੁ ਗਿਆਨ ਹੈ | ਪਰ ਜਿਸ ਵਿਆਕਰਨ ਨੂੰ ਸਾਹਿਬ
ਸਿੰਘ ਜੀ ਨੇ ਵਰਤ ਕੇ ਗੁਰਬਾਣੀ ਅਰਥਾਇ ਹੈ ਓਹ ਵਿਆਕਰਨ ਗਲਤ ਹੈ | ਜਿਸ ਨੇ ਤਤੁ ਗਿਆਨ ਵਿਚੋਂ ਤਤੁ
ਤਾਂ ਖਤਮ ਹੀ ਕਰ ਦਿਤਾ | ਬ੍ਰਹਮ ਗਿਆਨ ਨੂੰ ਸੰਸਾਰੀ ਬਣਾ ਕੇ ਰਖ ਦਿਤਾ | ਜਿਵੇਂ ਸਭੁ ਤੇ ਵਡਾ
ਸਤਿਗੁਰੁ ਨਾਨਕ " ਇਥੇ ਹੁਣ ਗੁਰੁ ਦੇ ਰ ਦੇ ਪੈਰ ਵਿੱਚ ਰੁ ਹੈ ਇਥ ਕੋਮਾ ਹੈ ਸੋ ਵਡਾ ਸਤਿਗੁਰੁ ਹੈ
ਨਾ ਕੇ ਨਾਨਕ | ਸਿਖ ਵਿਅਕਤੀ ਪੂਜਕ ਨਹੀ ਹੈ ਪਰ ਸਾਹਿਬ ਸਿੰਘ ਜੀ ਨੇ ਇਥੇ ਸਿਖ ਨੂੰ ਵਿਅਕਤੀ ਪੂਜਕ
ਬਣਾ ਦਿਤਾ | ਏਕੁ ਸੰਸਾਰੀ ਏਕੁ ਭੰਡਾਰੀ ਏਕੁ ਲਾਏ ਦੀਬਾਣੁ " ਹੈ ਇਸ ਦੇ ਅਰਥ ਸਾਹਿਬ ਸਿੰਘ ਜੀ ਨੇ
ਸ਼ਿਵ ਜੀ ਬ੍ਰਹਮਾ ਵਿਸ਼੍ਣੁ ਕਰ ਕੇ ਕੀ ਹਿੰਦੂ ਮਤੁ ਨੂੰ ਵਦਾਵਾ ਨਹੀ ਦਿਤਾ | ਅਜ੍ਹੀਆਂ ਹਜ਼ਾਰਾ
ਗਲਤੀਆਂ ਟੀਕਿਆਂ ਵਿੱਚ ਕੀਤੀਆਂ ਹੋਈਆਂ ਹਨ | ਬਾਕੀ ਇਹ ਵਿਆਕਰਣ ਗੁਰਬਾਣੀ ਤੇ ਲਾਗੂ ਹੋ ਹੀ ਨਹੀ
ਸਕਦੀ |
ਬਾਕੀ ਜੋ ਆਪ ਨੇ ਕਿਹਾ ਸੀ ਕੇ ਕੋਈ ਸ਼ਬਦ ਜਿਸ ਦੇ ਅਰਥ ਸਾਹਿਬ ਸਿੰਘ ਜੀ ਨੇ ਗਲਤ ਕੀਤੇ ਹੋਣ |
ਵੇਸੇ ਤਾਂ ਵੀਰ ਜੀ ਆਪ ਕੋਈ ਸ਼ਬਦ ਦੇਵੋ ਜਿਸ ਦੇ ਅਰਥ ਸਾਹਿਬ ਸਿੰਘ ਜੀ ਨੇ ਸਹੀ ਕੀਤੇ ਹੋਣ ਪੰਨਾ
੪੧੫ ਤੋਂ
ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ ਇਹੁ ਮਨੁ ਪੰਚ ਤਤੁ ਤੇ ਜਨਮਾ ॥ਪੰਨਾ
੪੧੫|| ਇਸ ਦੇ ਅਰਥ ਸਾਹਿਬ ਸਿੰਘ ਜੀ ਨੇ ਕੀ ਕੀਤੇ ਹਨ ਤੇ ਜੋ ਕੀਤੇ ਹਨ ਓਹ ਠੀਕ ਕਿਵੇਂ ਹਨ
|
ਗੁਰਪ੍ਰੀਤ ਸਿੰਘ ਕੈਲੀਫੋਨੀਆ
*********************************
ਗੁਰਿੰਦਰ ਸਿੰਘ ਜੀ ਕੋਟਕਪੂਰਾ
ਵਾਹਿਗੁਰੂ ਜੀ ਕਾ ਖਾਲਸਾ ||ਵਾਹਿਗੁਰੂ ਜੀ ਕੀ ਫ਼ਤਿਹ ||
ਸ੍ਰੀ ਗੁਰੂ ਗਰੰਥ ਸਾਹਿਬ ਬਾਰੇ ਇਤਨੀ ਜਾਣਕਾਰੀ ਦੇਣ ਲਈ ਧੰਨਵਾਦ | ਪਰ ਬੇਨਤੀ ਹੈ ਕੀ ਕੁਝ ਕੁ
ਗਾਲਾਂ ਵਿੱਚ ਸੰਸ਼ੋਦਨ ਕਰਨ ਦੀ ਜ਼ਰੂਰਤ ਹੈ |
ਸਤਿਕਾਰਤ ਗੁਰਸਿਖ ਚਾਰ ਨਹੀ ਤਿੰਨ ਹਨ | ਭਾਈ ਮਰਦਾਨਾ ਜੀ ਦਾ ਕੋਈ ਸਲੋਕ ਸ੍ਰੀ ਗੁਰੂ ਗਰੰਥ ਸਾਹਿਬ
ਵਿੱਚ ਨਹੀ ਹੈ |
ਗੁਰੂ ਨਾਨਕ ਸਾਹਿਬ ਦੇ ਤਿੰਨ ਸਲੋਕ ਮਰਦਾਨਾ ਸਨ | ਭਾਈ ਮਰਦਾਨਾ ਜੀ ਦੇ ਨਹੀ ਸਨ |
ਗੁਰੂ ਗਰੰਥ ਸਾਹਿਬ ਦੇ ਰਾਗ | ਆਪ ਨੇ ੩੧ ਕਿਸ ਅਧਾਰ ਤੇ ਗਿਣੇ ? ਤਕਰੀਬਨ ੧੨ ਪ੍ਰਕਾਰ ਦੀ ਤਾਂ
ਗੋਉੜੀ ਹੈ | ਹੋਰ ਵੀ ਮਿਸ਼ਰਤ ਰਾਗ ਹਨ | ਕਿਰਪਾ ਕਰ ਕੇ ਗਿਣਤੀ ਦੋਬਾਰਾ ਕਰ ਕੇ ਦਸੋ ਜੀ ਤਾਂ ਕੀ
ਪਠਾਕ ਇਸ ਤੋਂ ਫਾਇਦਾ ਉਠਾ ਸਕਣ |
ਸ਼ਬਦ ਗੁਰੂ ਕਿਵੇਂ ਹੈ ? ਪਹਲੀ ਗਲ ਕੀ ਸਿਧਆਂ ਨਾਲ ਚਰਚਾ ਗੁਰੂ ਨਾਨਕ ਸਾਹਿਬ ਦੀ ਜਗਾਹ ਜਗਾਹ ਤੇ
ਹੋਈ ਸੀ ਬਾਦ ਵਿੱਚ ਸਾਰੀ ਇਕਤ੍ਰਤ ਕੀਤੀ ਗਈ | ਜਿਵੇਂ ਨਾਨਕ ਮਤੇ , ਅਚਲ , ਵਗੈਰਾ | ਦੂਸਰਾ ਜੋ
ਪ੍ਰਮਾਣ ਆਪ ਨੇ ‘ਸ਼ਬਦ ਗੁਰੂ ਸੁਰਤਿ ਧੁਨਿ ਚੇਲਾ।।
ਦੇ ਲਈ ਦਿਤੇ ਹਨ ਪੇਹ੍ਲਾਂ ਤਾਂ ਆਪਸ ਵਿੱਚ ਹੀ ਆਪਾਵਿਰੋਧੀ ਹਨ | ਜਿਵੇਂ :‘ਪੋਥੀ ਪਰਮੇਸਰ ਕਾ
ਥਾਨ।।’ਅਤੇ ‘ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ।।’
ਪਹਿਲਾਂ ਤਾਂ ਬਾਣੀ ਤੇ ਗੁਰਬਾਣੀ ਵਿਚਲਾ ਫ਼ਰਕ ਦਸਣ ਦੀ ਜਰੂਰਤ ਹੈ ਪਾਠਕਾਂ ਨੂੰ ਦੂਸਰਾ ਸ਼ਬਦ ਗੁਰੂ
ਅਤੇ ਪਵਨ ਗੁਰੂ ਦਾ ਫ਼ਰਕ ਦਸਣ ਦੀ ਜਰੂਰਤ ਹੈ | ਜੋ ਸ਼ਬਦ ਗੁਰੂ ਹੈ ਓਹ ਕੇਹੜਾ ਹੈ ? ਪੋਥੀ ਗੁਰੂ
ਗਰੰਥ ਸਾਹਿਬ ਦੇ ਪ੍ਰਥਾਏ ਆਇਆ ਹੈ | ਅਖਰੀ ਲਿਖਣੁ || ਬਾਣੀ ਕੰਨਾ ਦਾ ਵਿਸ਼ਾ ਹੈ | ਬਾਕੀ ੫
ਪ੍ਮਾਨਾ ਵਿਚੋ ਦੋ ਹੀ ਕੁਝ ਕੁਝ ਢੁਕ ਦੇ ਹਨ |
ਆਪ ਦੋਆਰ ਦਿਤੇ ਹੋਏ ੫ ਪ੍ਰਮਾਣ ਵਿਚੋ ਸਿਰਫ ‘ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ
ਸਾਰੇ।। ਅਤੇ ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰੁ ਨਾ ਕੋਇ।।’
ਕੁਝ ਕੁਝ ਢੁਕ ਦੇ ਹਨ |
ਜੀਵਨ ਦੇ ਚਾਨਣ ਮੁਨਾਰੇ : ਪਹਲੀ ਗਲਤੀ ........ਗੁਰੂ ਗਰੰਥ ਸਾਹਿਬ ਨੂੰ ਵਿਗਿਆਨਿਕ ਗਰੰਥ ਕਹ ਕੇ
ਇਸ ਅਪਮਾਨ ਨਾ ਕਰੋ | ਵਿਗਿਆਨ ਤਾਂ ਕਲ ਕੁਝ ਹੋਰ ਸੀ ਅਜ ਕੁਝ ਹੋਰ ਹੈ ਅਤੇ ਕਲ ਕੁਝ ਹੋਰ ਹੋਵੇ ਗਾ
| ਪਰ ਗੁਰਬਾਣੀ ਤਿੰਨਾ ਕਲਾਂ ਵਿੱਚ ਸਚ ਹੈ | ਗੁਰਬਾਣੀ ਨਿਰਾਕਾਰ ਸਚ ਦੀ ਖੋਜ੍ਹ ਹੈ | ਵਿਗਿਆਨ ਝੂਠ
( ਮਾਯਾ ) ਦੀ ਖੋਜ੍ਹ ਹੈ | ਬਾਕੀ ਜਿਨਾ ਬਿਮਾਰੀਆਂ ਨੂੰ ਆਪ ਦੁਖ ਦਸ ਰਹੇ ਹੋ ਓਹ ਸੰਸਾਰੀ ਗਲ ਹੈ
ਗੁਰਬਾਣੀ ਇਹਨਾ ਛੋਟੀਆਂ ਮੋਟੀਆਂ ਗਲਾਂ ਨੂੰ ਸਮਝਾਣ ਲਈ ਸੰਸਾਰ ਤੇ ਨਹੀ ਉਤਾਰੀ ਗਈ | ਗੁਰਬਾਣੀ
ਸਿਰਫ ਆਵਨ ਜਾਣ ਨੂੰ ਹੀ ਦੁਖ ਮੰਨ ਦੀ ਹੈ ਅਤੇ ਸ਼ਰੀਰ ਦੋਆਰ ਕੀਤਾ ਕਮ ਸਾਡੇ ਵਸ ਨਹੀ ਓਹ ਪ੍ਰਮੇਸ਼ਰ
ਦੀ ਖੇਡ ਹੈ | ਜੋ ਸਾਡੇ ਵਸ ਨਹੀ ਉਸ ਬਾਰੇ ਚਿੰਤਾ ਕਿਓਂ ?
ਵਿਲਖਣਤਾ | ਜੋ ਵਿਲਖਣਤਾ ਆਪ ਨੇ ਦਸੀ ਹੈ ਓਹ ਤਾਂ ਬੋਹੁਤ ਹੀ ਮਾਮੂਲੀ ਗਲ ਹੈ | ਜੋ ਕਿਤਾਬਾਂ ਵਿੱਚ
ਆਮ ਹੀ ਲਿਖੀ ਮਿਲਦੀ ਹੈ |
ਅਸਲੀਅਤ ਇਹ ਹੈ ਕੀ ਦੁਨੀਆਂ ਦੇ ਸਾਰੇ ਹੀ ਧਰਮ ਗਰੰਥ ਸਿਰਫ ਜਿਆਦਾ ਤੋ ਜਿਆਦਾ ਬ੍ਰਹਮ ਤਕ ਦਾ ਹੀ
ਗਿਆਨ ਦਿੰਦੇ ਹਨ ਸਿਰਫ ਗੁਰਬਾਣੀ | ਬ੍ਰਹਮ ਤੋਂ ਸ਼ੁਰੂ ਹੋ ਕੀ ਪਾਰਬ੍ਰਹਮ ਬਣਨ ਤਕ ਦੇ ਸਾਰੇ
ਪੜਾਵਾਂ ਦਾ ਗਿਆਨ ਦੇਂਦੀ ਹੈ | ਵਿਲਖਣਤਾ ਇਹ ਹੈ ?
ਬਾਕੀ ਜੋ ਵੀ ਆਪ ਨੇ ਅਗੇ ਲਿਖਿਆ ਹੈ ਉਸ ਦਾ ਮੈਂ ਜਵਾਬ ਦੇਣਾ ਠੀਕ ਨਹੀ ਸਮਝਦਾ | ਕਿਸੇ ਵੀ ਹੋਰ
ਨਤੀਜੇ ਤਕ ਪਹੋਚ੍ਨ ਤੋ ਪਹਲਾ ਗੁਰੂ ਗਰੰਥ ਸਾਹਿਬ ਦਾ ਸਮ੍ਪੂਰਨ ਗਿਆਨ ਹੋਣ ਜਰੂਰੀ ਹੈ
ਗੁਰਪ੍ਰੀਤ ਸਿੰਘ ਕੈਲੀਫੋਨੀਆ
(24/01/11)
ਗੁਰਿੰਦਰ ਸਿੰਘ ਕੋਟਕਪੂਰਾ
ਵੀਰ
ਮੱਖਣ ਸਿੰਘ ਜੀ,
ਸਿੱਖ ਮਾਰਗ ਨਿਰੋਲ ਧਾਰਮਿਕ ਵੈਬਸਾਈਟ ਹੈ ਤੇ ਮੇਰੇ ਖਿਆਲ ਮੁਤਾਬਕ ਦੁਨੀਆਂ ਭਰ `ਚ ਅਜਿਹੀ ਹੋਰ ਕੋਈ
ਵੀ ਧਾਰਮਿਕ ਵੈਬਸਾਈਟ ਨਹੀਂ ਹੈ। ਜਿਸ ਰਾਹੀਂ ਸਿੱਖ ਧਰਮ ਦੀ ਐਨੀ ਜਾਣਕਾਰੀ ਉਪਲਬੱਧ ਹੋ ਸਕੇ। ਇਸ
ਤੋਂ ਇਲਾਵਾ ਆਪ ਜੀ ਨੇ 1 ਜਨਵਰੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਵੱਖ-ਵੱਖ ਵਿਦਵਾਨਾਂ
ਦੀ ਰਾਇ ਮੰਗੀ ਸੀ। ਜਿਸ ਰਾਹੀਂ ਆਮ ਸੰਗਤਾਂ ਦੀ ਜਾਣਕਾਰੀ `ਚ ਵੀ ਵਾਧਾ ਹੁੰਦਾ ਅਤੇ ਵੱਖ-ਵੱਖ
ਵਿਦਵਾਨਾਂ ਦੀ ਰਾਇ ਦਾ ਵੀ ਪਤਾ ਲੱਗਦਾ ਪਰ ਮੇਰੇ ਖਿਆਲ `ਚ ਇਸ ਵਿਸ਼ੇ `ਤੇ ਵੀ ਕੁੱਝ ਵੀਰ ਸਿੰਗ
ਫਸਾਉਣ ਲਈ ਤਤਪਰ ਜਾਪਦੇ ਹਨ। ਕਿਉਂਕਿ ਆਮ ਸਿੱਖ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ
ਜਾਣਕਾਰੀ ਦੇਣ ਦੀ ਬਜਾਇ ਇਹ ਵੀਰ ਇਸ ਵਿਸ਼ੇ ਰਾਹੀਂ ਵੀ ਇੱਕ ਦੂਜੇ `ਤੇ ਊਜਾਂ ਲਾਉਣ ਤੋਂ ਗੁਰੇਜ਼ ਨਹੀ
ਕਰ ਰਹੇ।
ਸਤਿਕਾਰ ਯੋਗ ਗੁਰੂ ਸਾਹਿਬਾਨ
ਸ਼੍ਰੀ ਗੁਰੂ ਨਾਨਕ ਸਾਹਿਬ ਜੀ (ਸ਼ਬਦ 974)
ਸ਼੍ਰੀ ਗੁਰੂ ਅੰਗਦ ਸਾਹਿਬ ਜੀ (ਸ਼ਬਦ 62)
ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ (ਸ਼ਬਦ 907)
ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ (ਸ਼ਬਦ 679)
ਸ਼੍ਰੀ ਗੁਰੂ ਅਰਜਨ ਸਾਹਿਬ ਜੀ (ਸ਼ਬਦ 2218)
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (ਸ਼ਬਦ 116)
ਸਤਿਕਾਰ ਯੋਗ ਭਗਤ
ਸਾਹਿਬਾਨ
ਭਗਤ ਸ਼ੇਖ਼ ਫਰੀਦ ਜੀ (ਸ਼ਬਦ 116)
ਭਗਤ ਜੈਦੇਵ ਜੀ (ਸ਼ਬਦ 2)
ਭਗਤ ਤਰਲੋਚਨ ਜੀ (ਸ਼ਬਦ 4)
ਭਗਤ ਨਾਮਦੇਵ ਜੀ (ਸ਼ਬਦ 61)
ਭਗਤ ਸਧਨਾ ਜੀ (ਸ਼ਬਦ 1)
ਭਗਤ ਬੇਣੀ ਜੀ (ਸ਼ਬਦ 3)
ਭਗਤ ਰਾਮਾਨੰਦ ਜੀ (ਸ਼ਬਦ 1)
ਭਗਤ ਕਬੀਰ ਜੀ (ਸ਼ਬਦ 541)
ਭਗਤ ਰਵੀਦਾਸ ਜੀ (ਸ਼ਬਦ 40)
ਭਗਤ ਪੀਪਾ ਜੀ (ਸ਼ਬਦ 1)
ਭਗਤ ਸੈਣ ਜੀ (ਸ਼ਬਦ 1)
ਭਗਤ ਧੰਨਾ ਜੀ (ਸ਼ਬਦ 3)
ਭਗਤ ਭੀਖਨ ਜੀ (ਸ਼ਬਦ 2)
ਭਗਤ ਪਰਮਾਨੰਦ ਜੀ (ਸ਼ਬਦ 1)
ਭਗਤ ਸੂਰਦਾਸ ਜੀ (ਸ਼ਬਦ 1)
ਸਤਿਕਾਰਤ ਗੁਰਸਿੱਖ
ਸਾਹਿਬਾਨ
ਭਾਈ ਮਰਦਾਨਾ ਜੀ (ਸ਼ਬਦ 3)
ਬਾਬਾ ਸੁੰਦਰ ਜੀ (ਸ਼ਬਦ 6)
ਭਾਈ ਬਲਵੰਡ ਜੀ (ਸ਼ਬਦ 5)
ਭਾਈ ਸੱਤਾ ਜੀ (ਸ਼ਬਦ 3)
ਸਤਿਕਾਰਤ ਭੱਟ
ਸਾਹਿਬਾਨ
ਭੱਟ ਕਲ੍ਹ ਜੀ (ਸ਼ਬਦ 54)
ਭੱਟ ਕੀਰਤ ਜੀ (ਸ਼ਬਦ 8)
ਭੱਟ ਨਲ੍ਹ ਜੀ (ਸ਼ਬਦ 16)
ਭੱਟ ਮਥੁਰਾ ਜੀ (ਸ਼ਬਦ 14)
ਭੱਟ ਸਲ੍ਹ ਜੀ (ਸ਼ਬਦ 3)
ਭੱਟ ਹਰਿਬੰਸ ਜੀ (ਸ਼ਬਦ 2)
ਭੱਟ ਜਲ੍ਹ ਜੀ (ਸ਼ਬਦ 5)
ਭੱਟ ਭੀਖਾ ਜੀ (ਸ਼ਬਦ 2)
ਭੱਟ ਗਯੰਦ ਜੀ (ਸ਼ਬਦ 13)
ਭੱਟ ਬਲ੍ਹ ਜੀ (ਸ਼ਬਦ 5)
ਭੱਟ ਭਲ੍ਹ ਜੀ (ਸ਼ਬਦ 1)
ਰਾਗਾਂ ਤੋਂ ਪਹਿਲਾਂ
ਦੀਆਂ ਬਾਣੀਆਂ
ਜਪੁ, ਸੋ ਦਰੁ, ਸੋ ਪੁਰਖੁ, ਸੋਹਿਲਾ
ਰਾਗਾਂ ਦਾ ਵੇਰਵਾ
ਸਿਰੀ ਰਾਗੁ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ,
ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲੁ, ਗੋਂਡ, ਰਾਮਕਲੀ, ਨਟ ਨਾਰਾਇਨ, ਮਾਲੀ ਗਉੜਾ,
ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤੁ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ, ਜੈਜਾਵੰਤੀ।
ਕੁਲ ਰਾਗ 31
ਰਾਗਾਂ ਤੋਂ ਬਾਅਦ
ਵਾਲੀਆਂ ਬਾਣੀਆਂ ਦਾ ਵੇਰਵਾ
ਸਲੋਕ ਸਹਸਕ੍ਰਿਤੀ ਮਹਲਾ 1, ਸਲੋਕ ਸਹਸਕ੍ਰਿਤੀ ਮਹਲਾ 5, ਮਹਲਾ 5 ਗਾਥਾ, ਫੁਨਹੇ ਮਹਲਾ 5, ਚਉਬੋਲੇ
ਮਹਲਾ 5, ਸਲੋਕ ਭਗਤ ਕਬੀਰ ਜੀਉਕੇ, ਸਲੋਕ ਸ਼ੇਖ਼ ਫਰੀਦ ਕੇ, ਸਵਯੇ ਸ਼੍ਰੀ ਮੁਖਬਾਕ੍ਹ ਮਹਲਾ 5, ਸਲੋਕ
ਵਾਰਾਂ ਤੇ ਵਧੀਕ, ਸਲੋਕ ਮਹਲਾ 9, ਮੁੰਦਾਵਣੀ ਮਹਲਾ 5
ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਕੁੱਲ ਅੰਗ: 1430
ਹੁਕਮ ਲੈਣ ਦੀ ਮਰਯਾਦਾ
‘ਹੁਕਮ’ ਲੈਣ ਲੱਗਿਆਂ ਖੱਬੇ ਪੰਨੇ ਦੇ ਉੱਤਲੇ ਪਾਸਿਉਂ ਪਹਿਲਾ ਸ਼ਬਦ ਜੋ ਜਾਰੀ ਹੈ,
ਮੁੱਢ ਤੋਂ ਪੜ੍ਹਨਾ ਚਾਹੀਦਾ ਹੈ, ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ
ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ
ਸਲੋਕ ਤੇ ਪਉੜੀ ਪੜ੍ਹਨੀ ਚਾਹੀਦੀ ਹੈ। ਸ਼ਬਦ ਦੇ ਅੰਤ ਵਿੱਚ ਜਿੱਥੇ ‘ਨਾਨਕ’ ਨਾਮ ਆ ਜਾਵੇ, ਉਸ ਤੁੱਕ
ਤੇ ਭੋਗ ਪਾਇਆ ਜਾਵੇ।
ਸ਼ਬਦ ਗੁਰੂ ਕਿਵੇਂ ਹੈ?
ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸੁਮੇਰ ਪਰਬਤ ਤੇ ਸਿੱਧਾਂ
ਵੱਲੋਂ ਸਵਾਲ ਕੀਤਾ ਗਿਆ,’ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ।।’ ਸ਼੍ਰੀ ਗੁਰੂ ਨਾਨਕ ਸਾਹਿਬ ਜੀ
ਵੱਲੋਂ ਦਿੱਤਾ ਗਿਆ ਜਵਾਬ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਿੱਧ ਕਰਦਾ ਸੀ, ‘ਸ਼ਬਦ ਗੁਰੂ ਸੁਰਤਿ ਧੁਨਿ
ਚੇਲਾ।।’ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਿੱਧ ਕਰਨ ਵਾਲੇ ਕੁੱਝ ਕੁ ਹੋਰ ਪ੍ਰਮਾਣ:
‘ਪੋਥੀ ਪਰਮੇਸਰ ਕਾ ਥਾਨ।।’
‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰੁ ਨਾ ਕੋਇ।।’
‘ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ।।’
‘ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ।।’
‘ਜੈਸੀ ਮੈ ਆਵ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ।।’
ਜੀਵਨ ਦੇ ਮਾਰਗ ਦਰਸ਼ਕ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦੇ ਪੰਜ ਸੌ ਸਾਲਾਂ
ਦਾ ਅਧਿਆਤਮਕ, ਰਾਜਨੀਤਿਕ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਵਿਰਸਾ ਸਮਾਇਆ ਹੈ। ਇਸ ਗ੍ਰੰਥ ਵਿੱਚ
ਹੱਕ, ਸੱਚ, ਇਨਸਾਫ਼, ਕਿਰਤ ਕਰਨੀ, ਨਿਆਂ, ਬਰਾਬਰਤਾ, ਦਇਆ, ਖਿਮਾ, ਸੇਵਾ, ਸਿਮਰਨ ਆਦਿ ਚੰਗੇ ਗੁਣਾਂ
ਦੀ ਪ੍ਰੋੜਤਾ ਕੀਤੀ ਹੈ। ਇਸ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜਾਤ-ਪਾਤ, ਪਰਾਇਆ ਹੱਕ
ਖਾਣਾ, ਜ਼ੁਲਮ ਆਦਿ ਅਵਗੁਣਾਂ ਤੋਂ ਦੂਰ ਰਹਿਣ ਦੀ ਗੁਰੂ ਸਾਹਿਬ ਨੇ ਬੜੇ ਕਰੜੇ ਸ਼ਬਦਾਂ ਵਿੱਚ ਹਦਾਇਤ
ਕੀਤੀ ਹੋਈ ਹੈ। ਜੀਵਨ ਦੇ ਹਰ ਮੁਹਾਜ਼ `ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਮਾਰਗ ਦਰਸ਼ਕ
ਵਾਂਗ ਸਾਡੀ ਅਗਵਾਈ ਕਰਦੇ ਹਨ, ਲੋੜ ਹੈ ਤਾਂ ਸਿਰਫ ਆਪਣਾ ਵਿਸ਼ਵਾਸ਼ ਅਤੇ ਅਕੀਦਾ ਉਸ ਜਾਗਤਿ ਜੋਤਿ
ਉੱਪਰ ਟਿਕਾਈ ਰੱਖਣ ਦੀ।
ਜੀਵਨ ਦੇ ਚਾਨਣ
ਮੁਨਾਰੇ
ਇਸ ਪੂਰਨ ਤੌਰ `ਤੇ ਵਿਗਿਆਨਿਕ ਗ੍ਰੰਥ ਵਿੱਚ ਜੋ ਖੋਜਾਂ ਅੱਜ ਵਿਗਿਆਨੀ ਕਰ ਰਹੇ ਹਨ, ਉਸ ਬਾਰੇ ਗੁਰੂ
ਨਾਨਕ ਪਾਤਸ਼ਾਹ ਨੇ 500 ਸਾਲ ਪਹਿਲਾਂ ਹੀ ਲਿਖ ਛੱਡਿਆ ਹੈ, ਜੋ ਬਿਮਾਰੀਆਂ ਅੱਜ ਸਾਡੇ ਸਮਾਜ ਵਿੱਚ
ਲਾਇਲਾਜ ਹਨ, ਜਿਵੇਂ ਏਡਜ਼, ਟੈਨਸ਼ਨ ਆਦਿ ਇਨਾਂ ਦਾ ਇਲਾਜ ਗੁਰਮਤਿ ਦੇ ਗਾਡੀ ਰਾਹ `ਤੇ ਚੱਲ ਕੇ ਮਿਲ
ਸਕਦਾ ਹੈ। ਜਿਨਾਂ ਦੁੱਖਾਂ, ਸੰਤਾਪਾਂ, ਝਗੜਿਆਂ ਵਿੱਚ ਅਸੀਂ ਅੱਜ ਗ੍ਰਸੇ ਹੋਏ ਹਾਂ, ਉਨਾਂ ਦਾ ਹੱਲ
ਸਿਰਫ ਅਤੇ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਤੋਂ ਸੇਧ ਲੈ ਕੇ ਹੀ ਹਾਸਲ
ਕੀਤਾ ਜਾ ਸਕਦਾ ਹੈ।
ਵਿਸ਼ਵ ਵਿਆਪਕ ਗੁਰੂ
ਅੱਜ ਸੰਸਾਰ ਦੇ ਲੋਕ ਇਸ ਗੱਲ ਦੇ ਕਾਇਲ ਹਨ, ਜੇ ਸਮੁੱਚੇ ਸੰਸਾਰ ਤੇ ਸ਼ਾਂਤੀ ਤਰੱਕੀ ਚਾਹੁੰਦੇ ਹੋ
ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਨੂੰ ਅਪਨਾਉਣਾ ਪਵੇਗਾ। ਡਬਲਯੂ. ਐਚ. ਓ. ਅਤੇ ਯੂ. ਐਨ.
ਓ. ਵਰਗੀਆਂ ਸੰਸਥਾਵਾਂ ਨੇ ਡੰਕੇ ਦੀ ਚੋਟ `ਤੇ ਇਹ ਗੱਲ ਕਹੀ ਹੈ, ‘ਐ ਸੰਸਾਰ ਦੇ ਲੋਕੋ, ਜੇ ਤੁਸੀਂ
ਸੰਸਾਰ ਤੇ ਅਮਨ, ਸ਼ਾਂਤੀ, ਚੈਨ, ਸੁੱਖ ਚਾਹੁੰਦੇ ਹੋ ਅਤੇ ਭਿਆਨਕ ਬਿਮਾਰੀਆਂ ਤੋਂ ਨਿਜ਼ਾਤ ਪਾਉਣਾ
ਚਾਹੁੰਦੇ ਹੋ ਤਾਂ ਅੱਜ ਦੇ ਜ਼ਮਾਨੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਆਪਣਾ
ਗਾਈਡ ਮੰਨ ਕੇ ਚੱਲ ਪਓ। ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ। ਅੱਜ ਦੁਨੀਆਂ ਦੇ ਦੂਜੇ
ਧਰਮਾਂ ਅਤੇ ਕੌਮਾਂ ਨੇ ਤਾਂ ਇਹ ਗੱਲ ਤਸਲੀਮ ਕਰ ਲਈ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ
ਸਿੱਖਾਂ ਦੇ ਗੁਰੂ ਨਹੀਂ ਇਹ ਤਾਂ ਸਾਰੇ ਸੰਸਾਰ ਦੇ ਲੋਕਾਂ ਲਈ
(The Holy Book of The Universe)
ਭਾਵ ਸਮੁੱਚੀ ਮਾਨਵਤਾ ਦਾ ਗੁਰੂ ਹੈ। ਜਿਸ ਵਿੱਚ ਸਮੁੱਚੀ
ਲੋਕਾਈ ਨੂੰ ਉਸਦੇ ਧਰਮ ਵਿੱਚ ਰਹਿ ਕੇ ਮੁਕਤੀ ਦਾ ਸਾਧਨ ਦੱਸਿਆ ਗਿਆ ਹੈ।
ਸਾਂਝੀਵਾਲਤਾ ਦੇ
ਰਹਿਬਰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ-ਸਾਂਝੀਵਾਲਤਾ ਦੇ ਰਹਿਬਰ ਹਨ। ਇਨਾਂ ਦਾ ਉਪਦੇਸ਼ ਬਿਨਾਂ
ਜਾਤ-ਪਾਤ, ਲਿੰਗ ਭੇਦ, ਦੇਸ ਕਾਲ ਆਦਿ ਸਭ ਵਰਨਾਂ ਲਈ ਸਾਂਝਾ ਹੈ। ਇਸ ਵਿੱਚ 6 ਗੁਰੂ ਸਾਹਿਬਾਨ, 15
ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ। ਇਹ ਬਾਣੀਕਾਰ ਵੱਖ-ਵੱਖ ਧਰਮਾਂ,
ਇਲਾਕਿਆਂ ਅਤੇ ਅਖੌਤੀ ਜਾਤਾਂ ਨਾਲ ਸਬੰਧਤ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਂਝੀਵਾਲਤਾ
ਦਾ ਉਪਦੇਸ਼ ਹੈ:-
ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਓ।। 3. । (ਪੰਨਾ 97)
ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।। (ਪੰਨਾ 1349)
ਅੱਜ ਸੰਸਾਰ ਪੱਧਰ ਉੱਪਰ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਯੋਗ ਅਗਵਾਈ ਰੱਖਦੀ ਹੈ।
ਵਿਲੱਖਣਤਾ
ਸੰਸਾਰ ਵਿੱਚ ਵੱਖ-ਵੱਖ ਧਰਮਾਂ ਦੇ ਇਤਿਹਾਸ ਦੀ ਪੜਚੋਲ ਕਰੀਏ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਵਿਲੱਖਣਤਾ ਦੇ ਝਲਕਾਰੇ ਸਪਸ਼ਟ ਨਜ਼ਰ ਆਉਂਦੇ ਹਨ, ਕਿਉਂਕਿ ਧਰਮਾਂ ਦੇ ਇਤਿਹਾਸ ਵਿੱਚ ਇਹ
ਇਕੋ-ਇਕ ਅਜਿਹਾ ਧਰਮ-ਗ੍ਰੰਥ ਹੈ। ਜਿਸ ਨੂੰ ਗੁਰੂ ਰੂਪ ਵਿੱਚ ਪ੍ਰਵਾਨ ਕੀਤਾ ਹੋਇਐ। ਇਹ ਇਕੋ ਇੱਕ
ਅਜਿਹਾ ਧਰਮ-ਗ੍ਰੰਥ ਹੈ। ਜਿਸ ਦੀ ਸੰਪਾਦਨਾ ਖੁਦ ਧਰਮ ਦੇ ਬਾਨੀਆਂ ਵੱਲੋਂ ਆਪ ਕੀਤੀ ਹੋਈ ਹੈ। ਇਹ
ਇਕੋ-ਇਕ ਅਜਿਹਾ ਧਰਮ ਗ੍ਰੰਥ ਹੈ, ਜਿਸ ਵਿੱਚ ਅਨੇਕਾਂ ਧਰਮਾਂ ਦੇ ਪੈਰੋਕਾਰਾਂ ਦੀ ਬਾਣੀ ਸ਼ਾਮਲ ਕੀਤੀ
ਗਈ ਹੋਵੇ। ਇਤਨੇ ਵਿਸ਼ਾਲ ਗ੍ਰੰਥ ਵਿੱਚ ਗੁਰੂ ਸਾਹਿਬ ਜੀ ਵੱਲੋਂ ਸੰਪਾਦਨਾ ਸਮੇਂ ਵਰਤੇ ਗਏ ਸੂਤਰਧਾਰ
ਸਦਕਾ ਇਕੋਂ ਹੀ ਵਿਚਾਰਧਾਰਾ, ਇਕੋਂ ਹੀ ਸਿਧਾਂਤ ਪ੍ਰਗਟ ਹੁੰਦਾ ਹੈ।
ਬਾਣੀਆਂ ਦੇ ਪੰਨੇ
ਜਪੁਜੀ ਸਾਹਿਬ-1, ਸੋਹਿਲਾ-12, ਬਾਰਹ ਮਾਹਾ ਮਾਝ-133, ਬਾਵਨ ਅੱਖਰੀ-250,
ਸੁਖਮਨੀ ਸਾਹਿਬ-262, ਆਸਾ ਦੀ ਵਾਰ-462, ਅਨੰਦ ਸਾਹਿਬ-917, ਰਾਮਕਲੀ ਸਦ-923,
ਦਖਣੀ ਓਅੰਕਾਰ-929, ਸਿਧ ਗੋਸਟਿ-938, ਬਾਰਹ ਮਾਹਾ ਤੁਖਾਰੀ-1107, ਸਲੋਕ ਮਹਲਾ 9-1426
ਸਭ ਸਿੱਖਣ ਕੋ ਹੁਕਮ
ਹੈ
ਗੁਰੂ ਮਾਨਿਓ ਗ੍ਰੰਥ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਆਪ ਜੀ ਨੇ ਬਹੁਤ ਠੀਕ ਸਮੇਂ `ਤੇ ਚੁਣਿਆ ਹੈ ਤਾਂ ਕਿ
ਵੱਖ-ਵੱਖ ਵਿਦਵਾਨ ਆਪਣੀ ਰਾਇ ਦੇ ਸਕਣ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਆੜ `ਚ ਸਾਡੇ ਪੰਜਾਂ ਤਖਤਾਂ ਦੇ ਮੁੱਖ ਸੇਵਾਦਾਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,
ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥੇ ਜਾਂ ਅਜਿਹੀਆਂ ਦਰਜਨਾਂ ਹੋਰ ਸੰਸਥਾਵਾਂ ਦਾ ਜ਼ਿਕਰ ਕੀਤਾ ਜਾ
ਸਕਦਾ ਹੈ। ਜਿਨਾਂ ਦਾ ਬੱਜਟ ਭਾਵੇਂ ਕਰੋੜਾਂ-ਅਰਬਾਂ ਰੁਪੈ ਸਲਾਨਾ ਦਾ ਹੋਵੇ ਪਰ ਉਹ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਅਸਲ ਉਦੇਸ਼ ਸੰਗਤਾਂ ਤੱਕ ਪਹੁੰਚਾਉਣਾ ਜਰੂਰੀ ਨਹੀ ਸਮਝਦੇ। ਇਸ ਤੋਂ ਬਿਨਾਂ ਇਹ
ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ `ਚ ਗੁਰਬਾਣੀ ਦੇ ਉਲਟ ਅਨੇਕਾਂ ਅਡੰਬਰ ਰਚਦੇ ਹਨ ਤੇ
ਸੰਗਤਾਂ ਨੂੰ ਗੁੰਮਰਾਹ ਕਰਦੇ ਹਨ। ਉਕਤ ਵਰਤਾਰੇ ਦਾ ਦੁਖਦਾਇਕ ਪਹਿਲੂ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਬਰਾਬਰ ਅਸ਼ਲੀਲ ਗ੍ਰੰਥ ਨੂੰ ਸਥਾਪਤ ਕਰਨ ਵਾਲੇ ਲੋਕ ਇਨਾਂ ਦੀ ਪਿੱਠ ਥਾਪੜਦੇ ਹਨ ਅਤੇ
ਇਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਜਾਂ ਕਿਸੇ ਹੋਰ ਅਖੌਤੀ ਗ੍ਰੰਥ
ਨੂੰ ਸਥਾਪਤ ਕਰਨ ਲਈ ਸਗੋਂ ਉਤਸ਼ਾਹਿਤ ਕਰਦੇ ਹਨ, ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਪੰਥ ਦੇ ਨਾਂਅ
`ਤੇ ਵੋਟਾਂ ਬਟੋਰਨ ਵਾਲੇ, ਕਰੋੜਾਂ-ਅਰਬਾਂ ਰੁਪਿਆ ਇਕੱਤਰ ਕਰਨ ਵਾਲੇ ਲੋਕ ਇਨਾਂ ਸਿੱਖ ਵਿਰੋਧੀ
ਤਾਕਤਾਂ ਦਾ ਵਿਰੋਧ ਕਰਨ ਪਰ ਉਲਟਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੁਨੀਆਂ ਭਰ `ਚ ਪ੍ਰਚਾਰ ਕਰਨ
ਲਈ ਯਤਨਸ਼ੀਲ ਲੋਕਾਂ ਨੂੰ ਤਾਂ ਅਖੌਤੀ ਹੁਕਮਨਾਮੇ ਜਾਰੀ ਕਰਕੇ ਪੰਥ `ਚੋਂ ਛੇਕਿਆ ਜਾ ਰਿਹਾ ਹੈ, ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦਾ ਇਰਾਦਾ ਰੱਖਣ ਵਾਲੇ ਵਿਦਵਾਨਾਂ
ਖਿਲਾਫ ਝੂਠੇ ਪੁਲਿਸ ਕੇਸ ਦਰਜ ਕਰਕੇ ਉਨਾਂ ਨੂੰ ਪੁਲਿਸ ਥਾਣਿਆਂ ਤੇ ਅਦਾਲਤਾਂ `ਚ ਜਲੀਲ ਹੋਣ ਲਈ
ਮਜਬੂਰ ਕੀਤਾ ਜਾ ਰਿਹਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਪੰਥਕ ਵਿਦਵਾਨਾਂ ਦਾ ਆਪਸੀ ਕਾਟੋ-ਕਲੇਸ਼
ਸਿੱਖ ਵਿਰੋਧੀ ਤਾਕਤਾਂ ਦੇ ਹੌਂਸਲੇ ਬੁਲੰਦ ਕਰ ਰਿਹਾ ਹੈ ਤੇ ਸਿੱਖ ਮੁਖੌਟਿਆਂ `ਚ ਛੁਪੀਆਂ ਸਿੱਖ
ਵਿਰੋਧੀ ਤਾਕਤਾਂ ਦਿਨ-ਪ੍ਰਤੀ-ਦਿਨ ਸਿੱਖੀ ਦਾ ਘਾਣ ਕਰਨ `ਚ ਕਾਮਯਾਬ ਹੋ ਰਹੀਆਂ ਹਨ। ਮੈਂ ਨਿੱਜੀ
ਤੌਰ `ਤੇ ਦੁਨੀਆਂ ਭਰ ਦੇ ਸਿੱਖੀ ਸੋਚ ਰੱਖਣ ਵਾਲੇ ਪੰਥ ਦਰਦੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ
ਇਕ-ਦੂਜੇ ਖਿਲਾਫ ਤੋਹਮਤਾਂ ਲਾਉਣ, ਨਿੱਜੀ ਹਉਮੈ ਤਿਆਗ ਕੇ ਅਤੇ ਫੌਕੀ ਸ਼ੌਹਰਤ ਤੋਂ ਪ੍ਰਹੇਜ਼ ਕਰਨ ਤੇ
ਏਕਤਾ ਦਾ ਸਬੂਤ ਦਿੰਦਿਆਂ ਪੰਥ ਦੀ ਡੁੱਬਦੀ ਬੇੜੀ ਨੂੰ ਬਚਾਉਣ ਦਾ ਉਪਰਾਲਾ ਕਰਨ। ਕਿਉਂਕਿ ਸਿੱਖ
ਵਿਰੋਧੀ ਤਾਕਤਾਂ ਨੇ ਸਿੱਖ ਸੱਭਿਆਚਾਰ, ਅਮੀਰ-ਵਿਰਸੇ, ਇਤਿਹਾਸਕ ਗੁਰਦਵਾਰਿਆਂ ਸਮੇਤ ਸਿੱਖੀ ਦੀ ਹਰ
ਬਹੁਮੁੱਲੀ ਸ਼ੈਅ `ਤੇ ਕਬਜ਼ਾ ਕਰ ਲਿਆ ਹੈ। ਜੇਕਰ ਪੰਥ ਦਾ ਦਰਦ ਰੱਖਣ ਵਾਲੇ ਵੀਰ ਸੁਚੇਤ ਨਾ ਹੋਏ ਤਾਂ
ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਹਨਤਾਂ ਪਾਉਣਗੀਆਂ।
ਨਿਮਾਣਾ ਸੇਵਕ
ਗੁਰਿੰਦਰ ਸਿੰਘ ਕੋਟਕਪੂਰਾ
ਪੱਤਰਕਾਰ ‘ਰੋਜ਼ਾਨਾ ਸਪੋਕਸਮੈਨ’
01635-223277, 500036
(ਟਿੱਪਣੀ:- ਗੁਰਿੰਦਰ ਸਿੰਘ ਕੋਟਕਪੂਰਾ ਜੀ,
ਤੁਹਾਡੀ ਇਸ ਲਿਖਤ ਦੀ ਤਕਰੀਬਨ ਸਾਰੀ ਜਾਣਕਾਰੀ ਹੀ ਠੀਕ ਹੈ ਪਰ ਮਰਦਾਨੇ ਦੇ ਤਿੰਨ ਸਲੋਕਾਂ ਵਾਲੀ
ਗੱਲ ਠੀਕ ਨਹੀ ਲਗਦੀ-ਸੰਪਾਦਕ)
(24/01/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਚਰਨਜੀਤ ਸਿੰਘ ਬਰੈਂਪਟਨ ਜੀ!
ਤੁਸੀਂ ਲਿਖਿਆ ਹੈ: “ਇਸੇ ਲਈ ‘ਪੱਟੀ’ ਦੀ ਉਦਾਹਰਣ ਦੇਣ ਤੋਂ ਪਹਿਲਾਂ ਮੈਂ
ਲਿਖਿਆ ਸੀ ‘ਇਸ ਵਿਸ਼ੇ ਤੇ ਅਜੇ ਕਿਤਨੀ ਖੋਜ ਹੋਣੀ ਬਾਕੀ ਹੈ’ ਇਸ ਬਾਰੇ ਵੀ ਗੱਲ ਕਰ ਲੈਣੀ ਅਸੰਗਤ
ਨਹੀਂ ਹੋਵੇਗੀ”।
ਵੀਰ ਜੀ! ‘ਪੱਟੀ’ ਦੀ ਉਦਾਹਰਣ ਦੇ ਕੇ ਕੁੱਝ ਵਿਚਾਰ ਤੁਸੀਂ ਦਿੱਤੇ ਅਤੇ
ਕੁੱਝ ਵਿਚਾਰ ਮੈਂ ਦਿੱਤੇ। ਇਸ ਤੋਂ ਮਗ਼ਰੋਂ (23-01-11 ਨੂੰ) ਕੁੱਝ ਭੈਣ ਭਰਾਵਾਂ ਦੇ ਵਿਚਾਰ ਹੋਰ ਆ
ਗਏ, ਖੋਜ ਇਸੇ ਤਰ੍ਹਾਂ ਹੀ ਹੁੰਦੀ ਹੈ।
ਨੁਕਤਾ ਨੰ: 2 ਵਿੱਚ ਤੁਸੀਂ ਲਿਖਿਆ ਹੈ ਕਿ “… ਮੈਨੂੰ ਜੋ ਸਮਝ ਲੱਗੀ ਹੈ ਉਹ
ਇਹ ਕਿ ਭਾਸ਼ਾ ਅਤੇ ਲੀਪੀ ਗੁਰੂ ਨਾਨਕ ਤੋਂ ਪਹਿਲਾਂ ਤੋਂ ਹੀ ਮੌਜੂਦ ਸੀ ਪਰ ….”।
ਆਪ ਜੀ ਨੇ ਆਪਣੇ 19-01-11 ਦੇ ਪੱਤਰ ਵਿੱਚ ਲਿਖਿਆ ਹੈ: “ਅਸੀਂ ਸਭ ਨੇ
ਸੁਣਿਆ ਹੈ ਕਿ ਗੁਰਮੁਖੀ ਲੀਪੀ ਗੁਰੂ ਅੰਗਦ ਦੇਵ ਜੀ ਨੇ ਤਿਆਰ ਕੀਤੀ। ਮੇਰਾ ਖਿਆਲ
ਹੈ ਕਿ ਇਸ ਸੰਬੰਧ ਵਿੱਚ ਪਹਿਲੇ ਅਤੇ ਦੂਜੇ ਗੁਰੂ ਨੇ ਰਲ਼ ਕੇ ਕੰਮ ਕੀਤਾ”। ਅਤੇ 23-01-11 ਦੇ ਪੱਤਰ
ਵਿੱਚ ਤੁਸੀਂ ਲਿਖਿਆ ਹੈ: “ਇਹ ਭਾਸ਼ਾ ਅਤੇ ਲੀਪੀ ਗੁਰੂ ਨਾਨਕ ਤੋਂ ਪਹਿਲਾਂ ਹੀ ਮੌਜੂਦ ਸੀ
…. . ਦੇਵਨਾਗਰੀ ਜਾਂ ਭਾਰਤ ਦੀਆਂ ਹੋਰ ਭਾਸ਼ਾਵਾਂ ਤੇ ਵਿਕਾਸ ਕਰਦੀਆਂ ਰਹੀਆਂ ਪਰ ਗੁਰੂ ਨਾਨਕ ਦੇ
ਵੇਲੇ ਤੱਕ ਪੰਜਾਬੀ ਮਰਣ ਦਵਾਰੇ ਖਲੋਤੀ ਸੀ। ਗੁਰੂਆਂ ਨੇ ਇਸ ਮਰਦੀ ਜਾਂਦੀ ਭਾਸ਼ਾ ਨੂੰ ਮੁੜ ਸੁਰਜੀਤ
ਕੀਤਾ। ਅੱਖਰਾਂ ਦੀ ਨਿਸਚਿਤ ਬਨਾਵਟ ਅਤੇ ਵਰਣਮਾਲਾ ਦਾ ਕ੍ਰਮ ਨਿਸਚਿਤ ਕੀਤਾ। ਕੁਦਰਤੀ ਹੈ ਕਿ
ਵਿਆਕਰਣ ਦੀ ਵਾਰੀ ਬਾਅਦ ਵਿੱਚ ਆਈ ਹੋਣੀ ਹੈ”।
ਵੀਰ ਜੀ! ਮੈਂ ਪਹਿਲਾਂ ਵੀ ਦੱਸ ਚੁਕਾ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ
ਪੱਟੀ ਵਾਲਾ ਕ੍ਰਮ ਅੱਜ ਦੇ ਕ੍ਰਮ ਨਾਲ ਜਿਆਦਾ ਮੇਲ ਖਾਂਦਾ ਹੈ ਗੁਰੂ ਅਮਰ ਦਾਸ ਜੀ ਦੀ ਪੱਟੀ ਵਾਲਾ
ਕ੍ਰਮ ਬਿਲਕੁਲ ਵੀ ਮੇਲ ਨਹੀਂ ਖਾਂਦਾ। ਅਤੇ ਗੁਰੂ ਅਮਰਦਾਸ ਜੀ ਦੀ ਪੱਟੀ ਬਾਅਦ ਵਿੱਚ ਲਿਖੀ ਗਈ ਸੀ।
ਇਸ ਲਈ ਆਪ ਜੀ ਦਾ ਇਹ ਕਹਿਣਾ ਫਿੱਟ ਨਹੀਂ ਬੈਠਦਾ ਕਿ ਗੁਰੂ ਸਾਹਿਬਾਂ ਨੇ ਅੱਖਰਾਂ ਦਾ ਕ੍ਰਮ ਨਿਸਚਿਤ
ਕੀਤਾ ਅਤੇ ਬਾਅਦ ਵਿੱਚ ਵਿਆਕਰਣ (ਨੂੰ ਸੁਧਾਰਣ) ਦੀ ਵਾਰੀ ਆਈ। ਪਤਾ ਨਹੀਂ ਤੁਸੀਂ ਇਹ ਕਿਸ ਆਧਾਰ ਤੇ
ਕਹਿ ਰਹੇ ਹੋ ਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ ਪੰਜਾਬੀ ਮਰਣ ਦਵਾਰੇ ਖਲੋਤੀ ਸੀ”। ਇੱਕ ਜਗ੍ਹਾ ਤੇ
ਤੁਸੀਂ ਕਹਿ ਰਹੇ ਹੋ ਪੰਜਾਬੀ ਗੁਰੂ ਸਾਹਿਬਾਂ ਨੇ ਤਿਆਰ ਕੀਤੀ। ਦੂਸਰੀ ਜਗ੍ਹਾਂ ਤੇ ਕਹਿ ਰਹੇ ਹੋ
ਪੰਜਾਬੀ ਭਾਸ਼ਾ ਗੁਰੂ ਸਾਹਿਬਾਂ ਤੋਂ ਪਹਿਲਾਂ ਮੌਜੂਦ ਸੀ ਪਰ ਗੁਰੂ ਸਾਹਿਬਾਂ ਵੇਲੇ ਮਰਨ ਕਿਨਾਰੇ ਸੀ।
ਦੋਨੋਂ ਗੱਲਾਂ ਆਪਾ ਵਿਰੋਧੀ ਜਾਪਦੀਆਂ ਹਨ।
ਅੱਗੇ ਤੁਸੀਂ ਲਿਖਿਆ ਹੈ: “ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੇ ਰਲ ਕੇ
ਕੰਮ ਕਰਨ ਬਾਰੇ ਲਿਖਣ ਤੋਂ ਪਹਿਲਾਂ ਮੇਰੇ ਲਫ਼ਜ਼ ਸਨ ‘ਮੇਰਾ ਖਿਆਲ ਹੈ’। ਸੋ ਫ਼ਿਰ ਦੁਹਰਾ ਦੇਵਾਂ ਕਿ
ਮੈਂ ਨਹੀਂ ਸਮਝਦਾ ਕਿ ਇਸ ਵਿਸ਼ੇ ਤੇ ਸਾਡੇ ਵਿੱਚੋਂ ਕੋਈ ਵੀ ਦ੍ਰਿੜਤਾ ਨਾਲ ਗੱਲ ਕਰ ਸਕਣ ਦੇ ਯੋਗ
ਹੈ”।
ਵੀਰ ਜੀ! ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਵਿਸ਼ੇ ਤੇ ਜੋ ਲਿਖਿਆ ਹੈ ਪੂਰੀ
ਦ੍ਰਿੜਤਾ ਨਾਲ ਹੀ ਲਿਖਿਆ ਹੈ। ਅਤੇ ਮੈਂ ਜੋ ਹਵਾਲੇ ਦਿੱਤੇ ਹਨ ਪੂਰੀ ਦ੍ਰਿੜਤਾ ਨਾਲ ਦਿੱਤੇ ਹਨ। ਪਰ
ਇਸ ਦਾ ਇਹ ਵੀ ਮਤਲਬ ਨਹੀਂ ਕਿ ਕਿਸੇ ਕੋਲੋਂ ਭੁਲ ਹੋ ਹੀ ਨਹੀਂ ਸਕਦੀ।
ਨੁਕਤਾ ਨੰ: 3 ਦੇ ਸੰਬੰਧ ਵਿੱਚ- ਤੁਸੀਂ ਲਿਖਿਆ ਹੈ: “ਵਿਆਕਰਣ, ਸ਼ਬਦਾਂ ਦੇ
ਅਰਥ ਤੇ ਸਮਝਾ ਸਕਦੀ ਹੈ, ਪਰ ਸਿਰਲੇਖਾਂ ਨੂੰ ਨਹੀਂ ਸਮਝਾ ਸਕਦੀ”।
ਵੀਰ ਜੀ! ਮੁਖ ਗੱਲ ਸਿਰਲੇਖ ਤੈਅ ਕਰਨ ਦੀ ਹੀ ਸੀ। ਵਿਆਕਣ ਦੀ ਗੱਲ ਤਾਂ
ਤੁਸੀਂ ਖੁਦ ਹੀ ਕੀਤੀ ਸੀ। ਕੁੱਝ ਸ਼ਬਦਾਂ/ ਸਲੋਕਾਂ ਦੇ ਸਿਰਲੇਖ ਜੇਕਰ ਅਗਲੇ ਪਿਛਲੇ ਸ਼ਬਦਾਂ ਤੋਂ
ਨਿਸਚਿਤ ਕਰਨੇ ਪੈਂਦੇ ਹਨ ਤਾਂ ਫੇਰ ਵੀ ਤਾਂ ਅਗਲੇ ਪਿਛਲੇ ਸ਼ਬਦਾਂ /ਸਲੋਕਾਂ ਨੂੰ ਪੜ੍ਹ, ਸਮਝ ਕੇ ਹੀ
ਤੈਅ ਕੀਤੇ ਜਾਣਗੇ। ਗੱਲ ਤਾਂ ਫੇਰ ਵੀ ਓਥੇ ਹੀ ਆ ਗਈ ਕਿ ਸ਼ਬਦਾਂ/ ਸਲੋਕਾਂ ਦੇ ਸਹੀ ਅਰਥ ਕਿਸ
ਤਰ੍ਹਾਂ ਕੀਤੇ ਜਾਣਗੇ?
ਤੁਸੀਂ ਲਿਖਿਆ ਹੈ: “ਵਿਆਕਰਣ ਬਾਣੀ ਸਮਝਣ ਵਾਸਤੇ ਸਹਾਈ ਹੋ ਸਕਦੀ ਹੈ ਪਰ
ਆਧਾਰ ਨਹੀਂ ਹੈ। ਆਧਾਰ ਨਾਮ ਹੈ। ਗਿਆਨ ਨਹੀਂ ਹੈ।
ਵੀਰ ਜੀ! ਨਾਮ ਅਤੇ ਆਧਾਰ ਤਾਂ ਆਪਣੀ ਚੱਲ ਰਹੀ ਵਿਚਾਰ ਦਾ ਵਿਸ਼ਾ ਹੀ ਨਹੀਂ
ਹੈ। ਅਤੇ ‘ਗਿਆਨ’ ਤਾਂ ਸ਼ਬਦ ਦੇ ਅਰਥ ਸਮਝ ਕੇ ਹੀ ਹਾਸਲ ਹੋਵੇਗਾ। ‘ਭਾਵਾਰਥ’ ਜਾਂ ‘ਗਿਆਨ’ ਤੱਕ
ਪਹੁੰਚਣ ਲਈ ਬਾਣੀ ਦੇ ਅਰਥਾਂ ਵਾਲੇ ਰਸਤੇ ਤੋਂ ਹੀ ਹੋ ਕੇ ਗੁਜ਼ਰਨਾ ਪਵੇਗਾ। ਬਾਣੀ ਦੇ ਅਰਥ ਸਮਝੇ
ਬਿਨਾਂ ਸਿੱਧੇ ਹੀ ਗਿਆਨ ਤੱਕ ਕਿਸ ਤਰ੍ਹਾਂ ਪਹੁੰਚਿਆ ਜਾ ਸਕਦਾ ਹੈ? ਤੁਸੀਂ ਲਿਖਿਆ ਹੈ “ਵਿਆਕਰਣ
ਬਾਣੀ ਸਮਝਣ ਵਾਸਤੇ ਸਹਾਈ ਹੋ ਸਕਦੀ ਹੈ”। ਜੇ ਤੁਸੀਂ ਇਹ ਗੱਲ ਮੰਨਦੇ ਹੋ ਤਾਂ ਬਾਕੀ ਹੋਰ ਕੋਈ
ਸਮੱਸਿਆ ਤਾਂ ਹੈ ਹੀ ਨਹੀਂ। ਜੇ ਹੈ ਤਾਂ ਦੱਸੋ?
ਨੁਕਤਾ ਨੰ: 4- ਮੰਗਲਾਚਰਨ ਦੇ ਸਥਾਨ ਬਾਰੇ- ਇਸ ਵਿੱਚ ਕੋਈ ਛੱਕ ਨਹੀਂ ਕਿ
ਕਈ ਹੱਥ ਲਿਖਤ ਅਤੇ ਛਾਪੇ ਵਾਲੀਆਂ ਬੀੜਾਂ ਵਿੱਚ ਮੰਗਲਾਚਰਣ ਲਿਖਣ ਵਿੱਚ ਗ਼ਲਤੀ ਹੋਈ ਹੈ। ਪ੍ਰੋ:
ਸਾਹਿਬ ਸਿੰਘ ਸਮੇਤ ਹੋਰ ਕਈ ਵਿਦਵਾਨਾਂ ਨੇ ਇਸ ਪਾਸੇ ਧਿਆਨ ਵੀ ਦਿਵਾਇਆ ਹੈ। ਜੇ ਇਸ ਭੁਲ ਦੀ ਸੋਧ
ਉਸੇ ਵਕਤ ਹੋ ਜਾਂਦੀ ਤਾਂ ਚੰਗੀ ਗੱਲ ਸੀ ਪਰ ਹੁਣ ਅੱਜ ਦੇ ਦੌਰ ਵਿੱਚ ਇਸ ਦੀ ਸੋਧ ਸੁਧਾਈ ਬਾਰੇ
ਸੋਚਣਾ ਬਹੁਤ ਵੱਡੀ ਭੁੱਲ ਹੋਵੇਗੀ। ਇਸ ਵਕਤ ਸਥਿਤੀ ਏਨੀਂ ਵਿਗੜ ਚੁੱਕੀ ਹੈ ਕਿ ਮੰਗਲਾਚਰਨ ਬਾਰੇ
ਤਾਂ ਸੋਧ ਨਹੀਂ ਹੋ ਸਕਣੀ, ਬਲਕਿ ਸੈਂਕੜੇ ਝਮੇਲੇ ਹੋਰ ਖੜ੍ਹੇ ਹੋ ਜਾਣਗੇ। ਝਮੇਲੇ ਖੜੇ ਕਰਨ ਵਾਲੇ
ਕਿਤੋਂ ਬਾਹਰੋਂ ਨਹੀਂ ਆਉਣੇ ਆਪਣੇ ਹੀ ਭਰਾਵਾਂ ਨੇ ਖੜੇ ਕਰ ਦੇਣੇ ਹਨ।
---------
ਸ: ਗੁਰਪ੍ਰੀਤ ਸਿੰਘ (ਕੈਲੀਫੋਰਨੀਆ) ਜੀ!
ਤੁਸੀਂ ਲਿਖਿਆ ਹੈ: “ਗੁਰਬਾਣੀ ਵਿਆਕਰਣ ਲਾਗੂ ਹੋ ਹੀ ਨਹੀਂ ਸਕਦੀ। ਗੁਰਬਾਣੀ
ਨਿਰਾਕਾਰੀ (ਦੀ) ਗੱਲ ਕਰਦੀ ਹੈ। ਜਿੱਥੇ ਲਿੰਗ ਭੇਦ ਨਹੀਂ ਹੁੰਦਾ। ਵਿਆਕਰਣ ਭਾਸ਼ਾ ਦਾ ਇਤਿਹਾਸ
ਦੱਸਦੀ ਹੈ ਸੋ ਭਾਸ਼ਾ ਤੋਂ ਵਿਆਕਰਣ ਬਣਦੀ ਹੈ। ਕਵਿਤਾ ਤੇ ਵਿਆਕਰਣ ਕਿਤੇ ਵੀ ਲਾਗੂ ਨਹੀਂ ਹੁੰਦੀ ਤਾਂ
ਹੀ ਤਾਂ …. । … ਗੁਰਬਾਣੀ ਵਿਦਵਾਨਾਂ ਦਾ ਨਹੀਂ ਗੁਰਮੁਖਾਂ ਦਾ ਵਿਸ਼ਾ ਹੈ”।
ਵੀਰ ਜੀ! ਆਪ ਜੀ ਦਾ ਪਹਿਲਾ ਨੁਕਤਾ: ਜਿਸ ਬਾਰੇ ਮੈਂ ਆਪਣੇ 22-01-11 ਵਾਲੇ
ਪੱਤਰ ਵਿੱਚ ਵੀ ਲਿਖਿਆ ਸੀ, ਜੇ ਗੁਰਬਾਣੀ ਵਿਆਕਰਣ ਲਾਗੂ ਹੋ ਹੀ ਨਹੀਂ ਸਕਦੀ ਤਾਂ ਗੁਰਾਬਾਣੀ ਵਿੱਚ
ਜਿਹੜੀਆਂ ਲਗਾਂ ਮਾਤ੍ਰਾਵਾਂ ਵਰਤੀਆਂ ਗਈਆਂ ਹਨ ਕੀ ਉਹ ਵਿਅਰਥ ਹਨ? ਕੀ ਗੁਰੂ ਸਾਹਿਬਾਂ ਨੇ ਜਿੱਥੇ
ਜੀ ਕੀਤਾ, ਜਿਹੜੀ ਲਗ ਮਾਤ੍ਰਾ ਹੱਥ ਵਿੱਚ ਆਈ ਜੜ ਦਿੱਤੀ? ਯਾਦ ਰਹੇ ਕਿ ਸਾਰੀ ਹੀ ਗੁਰਬਾਣੀ ਵਿੱਚ
ਬਹੁਤ ਸਾਰੇ ਇਕੋ ਹੀ ਕਿਸਮ ਦੇ ਲਫ਼ਜ਼ਾਂ ਨਾਲ ਵੱਖ ਵੱਖ ਮਾਤ੍ਰਾਵਾਂ ਲੱਗੀਆਂ ਹੋਈਆਂ ਹਨ, ਮਿਸਾਲ ਦੇ
ਤੌਰ ਤੇ- ‘ਸਬਦ, ਸਬਦੁ, ਸਬਦਿ’, ਤਾਂ ਕੀ ਉਹ ਸ਼ੌਂਕੀਆ ਹੀ ਇਸ ਤਰ੍ਹਾਂ ਵੱਖ ਵੱਖ ਰੂਪਾਂ ਵਿੱਚ ਸ਼ਬਦ
ਲਿਖੇ ਗਏ ਹਨ? ਕਿਉਂ ਕਿ ਇਸ ਨੁਕਤੇ ਤੇ ਮੈਂ ਪਹਿਲਾਂ ਹੀ ਆਪਣੇ ਵਿਚਾਰ ਦੇ ਚੁੱਕਾ ਹਾਂ ਅਤੇ ਇਸ
ਸੰਬੰਧ ਵਿੱਚ ਮੈਂ ਕੁੱਝ ਸਵਾਲ ਲਿਖੇ ਸੀ। ਚੰਗਾ ਹੁੰਦਾ ਜੇ ਤੁਸੀਂ ਮੇਰਾ ਸਾਰਾ ਪੱਤਰ ਪਹਿਲਾਂ ਧਿਆਨ
ਨਾਲ ਪੜ੍ਹ ਲੈਂਦੇ। ਅਤੇ ਮੇਰੇ ਸਾਰੇ ਪੱਤਰ ਸੰਬੰਧੀ ਆਪਣੇ ਵਿਚਾਰ ਦਿੰਦੇ।
‘ਵਿਆਕਰਣ ਭਾਸ਼ਾ ਦਾ ਇਤਿਹਾਸ ਦੱਸਦੀ ਹੈ’ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ
ਜੀ।
“ਲਿੰਗ ਭੇਦ” ਵਾਲੀ ਗੱਲ ਮੈਂ ਨਹੀਂ ਸਮਝ ਸਕਿਆ।
ਤੁਸੀਂ ਲਿਖਿਆ ਹੈ: “ਤਾਂ ਹੀ ਦਿਆਨੰਦ ਸਰਸਵਤੀ ਨੇ ਗੁਰੂ ਨਾਨਕ ਨੂੰ ਅਨਪੜ੍ਹ
ਕਿਹਾ ਸੀ”।
ਵੀਰ ਜੀ ਇਹ ਗੱਲ ਤੁਹਾਨੂੰ ਨੋਟ ਕਰਨੀ ਚਾਹੀਦੀ ਹੈ ਕਿ ਪ੍ਰੋ: ਸਾਹਿਬ ਸਿੰਘ
ਨੇ ਹੀ ਵਿਆਕਰਣ ਅਤੇ ਭਾਸ਼ਾ ਸੰਬੰਧੀ ਖੋਜ ਦੇ ਆਧਾਰ ਤੇ ਦਿਆਨੰਦ ਸਰਸਵਤੀ ਨੂੰ ਮੂਹ-ਤੋੜ ਜਵਾਬ ਦਿੱਤਾ
ਸੀ। ਕਿਸੇ ਕਹਾਣੀਆਂ ਘੜਨ ਵਾਲੇ ਬਾਬੇ ਨੇ ਨਹੀਂ। ਗੁਰੂ ਸਾਹਿਬ ਪ੍ਰਤੀ ਅਪ-ਸ਼ਬਦ ਸੁਣ ਕੇ ਜਵਾਬ ਦੇਣ
ਲਈ ਕੋਈ ਬਾਬਾ ਸਾਮ੍ਹਣੇ ਨਹੀਂ ਆਇਆ।
ਤੁਸੀਂ ਲਿਖਿਆ ਹੈ: ਗੁਰਬਾਣੀ ਵਿਦਵਾਨਾਂ ਦਾ ਨਹੀਂ ਗੁਰਮੁਖਾਂ ਦਾ ਵਿਸ਼ਾ
ਹੈ’। ਵੀਰ ਜੀ! ਡੇਰਿਆਂ ਵਾਲੇ ਜਿੰਨੇ ਵੀ ਬਾਬੇ ਹਨ ਕੋਈ ਵੀ ਵਿਆਕਰਣ ਦੇ ਆਧਾਰ ਤੇ ਵਿਆਖਿਆ ਨਹੀਂ
ਕਰਦਾ, ਪਰ (ਆਪਣੇ ਆਪ ਨੂੰ) ਗੁਰਮੁਖ ਉਹ ਰੱਜ ਕੇ (ਸਮਝਦੇ) ਹਨ। ਤਾਂ ਫੇਰ ਕੀ ਉਨ੍ਹਾਂ ਦੀਆਂ
ਵਿਆਖਿਆਵਾਂ ਹੀ ਸਹੀ ਮੰਨ ਲਈਆਂ ਜਾਣ?
ਤੁਸੀਂ ਲਿਖਿਆ ਹੈ ਗੁਰਬਾਣੀ ‘ਨਿਰਾਕਾਰ ਦੀ’ ਗੱਲ ਕਰਦੀ ਹੈ’। ਵੀਰ ਜੀ! ਕੀ
ਗੁਰਬਾਣੀ ਨੂੰ ਇਸ ਦੇ ਲਿਖੇ ਹੋਏ ਸਹੀ ਰੂਪ ਵਿੱਚ ਪੜ੍ਹੇ ਅਤੇ ਅਰਥਾਏ ਬਿਨਾ ਹੀ ਨਿਰਾਕਾਰ ਦੀ ਗੱਲ
ਸਮਝ ਆ ਜਾਵੇਗੀ?
ਤੁਸੀਂ ਲਿਖਿਆ ਹੈ: “ਬਾਕੀ ਰਹੀ ਪ੍ਰੋ: ਸਾਹਿਬ ਸਿੰਘ ਦੀ ਗੱਲ ਵਿਆਕਰਣ ਦੇ
ਪੱਖੋਂ ਬਹੁਤ ਸਾਰੀਆਂ ਗ਼ਲਤੀਆਂ ਸਨ। ਸਿਧੁ ਗੋਸ਼ਟ ਨੂੰ ਪਰਮਾਤਮਾ ਨਾਲ ਚਰਚਾ ਲਿਖਿਆ। …. ਹੋਰ ਵੀ
ਹਜਾਰਾਂ ਗ਼ਲਤੀਆਂ ਕੀਤੀਆਂ। … ਅਰਥਾਂ ਵਿੱਚ ਹਜ਼ਾਰਾਂ ਗਲਤੀਆਂ ਕੀਤੀਆਂ। ਭੱਟਾਂ ਦੇ ਸਵਈਏ ਤਾਂ
ਬਿਲਕੁਲ ਹੀ ਤਾਰਾ ਸਿੰਘ ਨਿਰੋਤਮ ਦੀ ਹੀ ਨਕਲ ਹਨ”।
ਵੀਰ ਜੀ! ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਵਿੱਚ ਆਪ ਜੀ ਨੂੰ ਜੋ ਜੋ ਵੀ
ਗ਼ਲਤੀਆਂ ਲੱਗਦੀਆਂ ਹਨ ਵਿਸਥਾਰ ਨਾਲ ਲਿਖਕੇ ਸਿੱਖ ਮਾਰਗ ਤੇ ਪਾ ਦਿਉ। ਮੈਂ ਜਾਂ ਕੋਈ ਵੀ ਹੋਰ ਸੱਜਣ
ਆਪ ਜੀ ਦੇ ਸਵਾਲਾਂ ਬਾਰੇ ਵਿਚਾਰ ਸਾਂਝੇ ਕਰ ਲਵੇਗਾ। ਇਹ ਚਾਲੂ ਵਿਸ਼ਾ ਪ੍ਰੋ: ਸਾਹਿਬ ਸਿੰਘ ਜੀ ਦੀ
ਵਿਆਖਿਆ ਨੂੰ ਠੀਕ ਜਾਂ ਗ਼ਲਤ ਸਾਬਤ ਕਰਨਾ ਨਹੀਂ ਹੈ।
ਸ: ਮੱਖਣ ਸਿੰਘ ਜੀ ਅਗੇ ਬੇਨਤੀ:
ਬੇਨਤੀ ਹੈ ਕਿ ਭੈਣ ਅਮਰਜੀਤ ਕੌਰ ਜੀ ਦੇ ਪੱਤਰ ਵਿੱਚ ਜਿਆਦਾਤਰ ਵਿਸ਼ੇ ਤੋਂ
ਹਟਕੇ ਗਲਾਂ ਹਨ। ਮਿਹਰਬਾਨੀ ਕਰਕੇ ਇਸ ਨੂੰ ਪਹਿਲਾਂ ਵਾਲੇ ਪੱਤਰਾਂ ਵਾਲੇ ਕਾਲਮ ਤੇ ਪਾ ਦਿਉ ਤਾਂ
ਮਿਹਰਬਾਨੀ ਹੋਵੇਗੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਭੈਣ ਅਮਰਜੀਤ ਕੌਰ (ਪੁਰੇਵਾਲ) ਜੀ!
ਤੁਸੀਂ ਲਿਖਿਆ ਹੈ: “ਵਿਆਕਰਣ ਗੁਰਬਾਣੀ ਦਾ ਵਿਸ਼ਾ ਨਹੀਂ ਹੈ ਅਤੇ ਸਿੱਖ
ਅਵਚੇਤਨ ਵਿੱਚ ਇਸ ਨੂੰ ਇੱਕ ਸਨਾਤਨੀ ਸੋਚ ਕਾਰਨ ਹੀ ਪਾਇਆ ਗਿਆ ਹੈ। ਸਿੱਖ ਦਾ ਵਿਸ਼ਾ ਤਾਂ ਗੁਰਬਾਣੀ
ਵਿਚਲੇ ਬ੍ਰਹਮ ਵਿਚਾਰ ਨੂੰ ਜਾਨਣ ਲਈ ਯਤਨਸ਼ੀਲ ਹੋ ਕੇ ਗੁਰਬਾਣੀ ਵਿੱਚ ਦਰਸਾਏ ਬ੍ਰਹਮ ਤੱਕ ਪਹੁੰਚਣਾ
ਹੈ”।
ਭੈਣ ਜੀ! ਇਸ ਸੰਬੰਧ ਵਿੱਚ ਮੈਂ ਸ: ਚਰਨਜੀਤ ਸਿੰਘ ਜੀ ਦੇ ਨਾਮ ਪੱਤਰ ਵਿੱਚ
ਵਿਚਾਰ ਦੇ ਦਿੱਤੇ ਹਨ ਪੜ੍ਹ ਲੈਣੇ ਜੀ।
ਤੁਸੀਂ ਲਿਖਿਆ ਹੈ: “ਤੁਸੀਂ ਆਪ ਹੀ ਲਿਖਦੇ ਹੋ ਕਿ ਵਿਆਕਰਣ ਵਿੱਚ ਪ੍ਰੋ:
ਸਾਹਿਬ ਸਿੰਘ ਤੋਂ ਗਲਤੀ ਰਹਣ ਦੀ ਸੰਭਾਵਨਾ ਨਹੀਂ ਹੈ ਪਰ ਨਾਲ ਹੀ ਲਿਖਦੇ ਹੋ ਕੀ ਜੇ ਭਾਵ ਅਰਥ ਵਿੱਚ
ਗਲਤੀ ਲੱਗਦੀ ਹੈ ਤਾਂ ਵਿਚਾਰ ਕਰ ਲਈ ਜਾਵੇ। ਪਰ ਵੀਰ ਜੀ! ਇਹ ਦੱਸੋ, ਕੀ ਜਿਸ ਵਿਆਕਰਣ ਦੇ ਨਾਲ/
ਕਾਰਣ ਜੋ ਨਿਰਾਕਾਰੀ ਸੋਚ ਨੂੰ ਅਕਾਰੀ ਸੋਚ ਵਿੱਚ ਫਿਕਸ ਕੀਤਾ ਗਯਾ ਹੈ ਉਹ ਤਾਂ ਆਪਣੇ ਆਪ ਵਿੱਚ
ਮੁੱਢੋਂ ਹੀ ਗਲਤ ਨੀਂਹ ਹੈ”।
ਭੈਣ ਜੀ! ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਨਿਰਾਕਾਰ ਅਤੇ ਨਿਰਾਕਾਰ
ਤੱਕ ਪਹੁੰਚਣ ਦਾ ਜਰੀਆ ਦੋ ਵੱਖ ਵੱਖ ਗੱਲਾਂ ਹਨ। ਤੁਸੀਂ ਰਸਤੇ ਨੂੰ ਹੀ ਮੰਜਿਲ ਸਮਝ ਰਹੇ ਹੋ।
ਗੁਰਬਾਣੀ ਅਸੀਂ ਇਸ ਲਈ ਪੜ੍ਹਨੀ ਹੈ ਤਾਂ ਕਿ ਨਿਰਾਕਾਰ ਬਾਰੇ ਸਾਨੂੰ ਗਿਆਨ ਹੋ ਸਕੇ। ਗੁਰਬਾਣੀ ਵਿੱਚ
ਵਿਆਕਰਣ ਦਾ ਪ੍ਰਯੋਗ ਕੀਤਾ ਗਿਆ ਹੈ ਕਿ ਨਹੀਂ ਅਤੇ ਇਸ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੋਣੇ ਹਨ ਕਿ
ਨਹੀਂ ਇਸ ਬਾਰੇ ਮੈਂ ਆਪਣੇ ਪੱਤਰ ਵਿੱਚ ਕੁੱਝ ਸਵਾਲ ਕੀਤੇ ਸੀ ਉਨ੍ਹਾਂ ਬਾਰੇ ਆਪਣੇ ਵਿਚਾਰ ਦੇ ਸਕੋਂ
ਤਾਂ ਮਿਹਰਬਾਨੀ ਹੋਵੇਗੀ। ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥਾਂ ਅਤੇ ਭਾਵਾਰਥਾਂ ਦੇ ਗ਼ਲਤ ਹੋਣ ਬਾਰੇ
ਮੈਂ ਜਿਸ ਤਰ੍ਹਾਂ ਲਿਖਿਆ ਹੈ ਉਸ ਨੂੰ ਇੱਕ ਵਾਰੀਂ ਦੁਬਾਰਾ ਪੜ੍ਹੋ ਜੀ।
ਗੁਰਬਾਣੀ ਵਿੱਚ ਜਿੱਥੇ ਵੀ ਨਿਰਾਕਾਰ ਬਾਰੇ ਵਿਚਾਰ ਦਿੱਤੀ ਗਈ ਹੈ ਉਸ ਦੇ
ਅਰਥ ਕਰਨ ਲੱਗਿਆਂ ਵਿਆਕਰਣ ਕੋਈ ਅੜਿੱਕਾ ਨਹੀਂ ਪਾਉਂਦੀ। ਵਿਆਕਰਣ ਨੇ ਤਾਂ ਅਰਥ ਕਰਨ ਵਿੱਚ ਹੀ ਆਪਣਾ
ਕੰਮ ਕਰਨਾ ਹੈ। ਬਾਣੀ ਵਿੱਚ ਦੁਨਿਆਵੀ ਸੋਚ ਬਾਰੇ ਗੱਲ ਕੀਤੀ ਗਈ ਹੋਵੇ ਜਾਂ ਨਿਰਾਕਾਰ ਬਾਰੇ, ਇਸ
ਨਾਲ ਕੋਈ ਫਰਕ ਨਹੀਂ ਪੈਂਦਾ।
ਤੁਸੀਂ ਲਿਖਿਆ ਹੈ: “ਜੋ ਸਿੱਖ ਗੁਰਬਾਣੀ ਨਾਲ ਏਨਾ
(ਏਨ੍ਹਾਂ) ਟੀਕਇਆ (ਟੀਕਿਆਂ) ਰਾਹੀ (ਰਾਹੀਂ) ਜੁੜਦਾ ਹੈ ਉਹ
ਗੁਰਬਾਣੀ ਦੇ ਅਕਾਰੀ ਰੂਪ (ਵਰਤੇ ਸੰਸਾਰੀ ਸ਼ਬਦ ਦੇ ਸੰਸਾਰੀ ਅਰਥ) ਨੂੰ ਜਾਨਣ ਲੀ
(ਲਈ) ਸੀਮਤ (ਸੀਮਿਤ) ਹੋ ਜਾਂਦਾ ਹੈ ਅਤੇ ਸਿੱਖ ਦੀ ਸੋਚ ਸਨਾਤਨੀ ਲੋਕਾ
(ਲੋਕਾਂ) ਦੀ ਸਾਜਸ (ਸਾਜਸ਼) ਕਰ ਕੇ ਬਨ (ਬੱਨ੍ਹ) ਦੀਤੀ
(ਦਿੱਤੀ) ਗਈ ਹੈ”।
ਭੈਣ ਜੀ! ਉਪਰ ਕੁੱਝ ਕੁ ਅੱਖਰ ਹਨ ਜਿਨ੍ਹਾਂ ਨੂੰ ਲਿਖਣ ਲੱਗਿਆਂ ਤੁਸੀਂ
ਵਿਆਕਰਣ ਦੀਆਂ ਲਗਾਂ ਮਾਤ੍ਰਾਵਾਂ ਦਾ ਧਿਆਨ ਨਹੀਂ ਦਿੱਤਾ। ਤੁਹਾਡੇ ਲਿਖੇ ਅੱਖਰਾਂ ਨੂੰ ਜੇ ਇਸੇ ਰੂਪ
ਵਿੱਚ ਪੜ੍ਹਿਆ ਜਾਵੇ ਤਾਂ ਸਹੀ ਅਰਥ ਨਹੀਂ ਬਣ ਸਕਦੇ। ਮਿਸਾਲ ਦੇ ਤੌਰ ਤੇ ‘ਟੀਕਇਆ’ ਇਸ ਸ਼ਬਦ ਦਾ ਕੋਈ
ਅਰਥ ਨਹੀਂ ਹੁੰਦਾ। ਵਿਆਕਰਣ ਨੇ ਤਾਂ ਕਿਸੇ ਸ਼ਬਦ ਨੂੰ ਇਸ ਦੇ ਸਹੀ ਰੂਪ ਵਿੱਚ ਲਿਖਣ ਜਾਂ ਪੜ੍ਹਨ
ਵਿੱਚ ਮਦਦ ਕਰਨੀ ਹੈ। ਜੇ ਸ਼ਬਦ ਆਪਣੇ ਸਹੀ ਰੂਪ ਵਿੱਚ ਲਿਖਿਆ ਗਿਆ ਹੋਵੇਗਾ ਅਤੇ ਪੜ੍ਹਨ ਵਾਲਾਂ ਇਸ
ਨੂੰ ਸਹੀ ਰੂਪ ਵਿੱਚ ਪੜ੍ਹੇਗਾ ਤਾਂ ਹੀ ਸਹੀ ਅਰਥ ਜਾਂ ਭਾਵਾਰਥ ਕੀਤੇ ਜਾ ਸਕਦੇ ਹਨ। ਜੇ ਗੁਰਬਾਣੀ
ਕਵਿਤਾ ਰੂਪ ਵਿੱਚ ਲਿਖੀ ਗਈ ਹੈ ਅਤੇ ਇਸ ਦੇ ਡੂੰਘੇ ਭਾਵ ਇਸ ਵਿੱਚ ਛੁਪੇ ਹੋਏ ਹਨ ਤਾਂ ਵਿਆਕਰਣ
ਇਨ੍ਹਾਂ ਡੂੰਘੇ ਭਾਵਾਂ ਦੀ ਗਹਿਰਾਈ ਜਾਂ ਇਸ ਵਿਚਲੇ ਬ੍ਰਹਮ ਗਿਆਨ ਨੂੰ ਘਟਾਉਂਦੀ ਨਹੀਂ। ਇਸ ਦੇ ਉਲਟ
ਜਿਸ ਰੂਪ ਵਿੱਚ ਗੁਰਬਾਣੀ ਲਿਖੀ ਗਈ ਹੈ ਉਸ ਦਾ ਧਿਆਨ ਨਾ ਰੱਖਣ ਦੇ ਕਾਰਣ ਹੀ ਗੁਰੂ ਸਾਹਿਬਾਂ ਅਤੇ
ਭਗਤਾਂ ਨਾਲ ਅਨਗਿਣਤ ਮਨਘੜਤ ਕਹਾਣੀਆਂ ਜੁੜੀਆਂ ਹੋਈਆਂ ਹਨ।
ਭੈਣ ਜੀ! ਜੇ ਇਨ੍ਹਾਂ ਟੀਕਿਆਂ ਦੀ ਮਦਦ ਨਹੀਂ ਲੈਣੀ ਚਾਹੀਦੀ ਤਾਂ ਇਸ ਦਾ
ਸਾਫ਼ ਮਤਲਬ ਹੈ ਕਿ ਬਾਬਿਆਂ ਦੀ ਸ਼ਰਣ ਲੈਣੀ ਚਾਹੀਦੀ ਹੈ। ਚਾਹੇ ਇਹ ਬਾਬੇ ਡੁੰਘਾਈ ਅਤੇ ਬ੍ਰਹਮ ਗਿਆਨ
ਦੇ ਨਾਮ ਤੇ ਲੋਕਾਂ ਨੂੰ ਬੇਵਕੂਫ਼ ਹੀ ਬਣਾਈ ਜਾਣ।
ਤੁਸੀਂ ਲਿਖਿਆ ਹੈ: “ਜਦੋਂ ਤੋਂ ਇਹ ਸਨਾਤਨੀ ਟੀਕੇ ਦਾ ਰੁਝਾਨ ਸ਼ੁਰੂ ਹੋਇਆ
ਹੈ ਸਿੱਖ ਦੀ ਗੁਰਬਾਣੀ ਤੋਂ ਦੂਰੀ ਵਧਦੀ ਗਈ ਅਤੇ ਏਸ ਵਿਚਲਾ ਬ੍ਰਹਮ ਗਿਆਨ ਲੋਪ ਹੁੰਦਾ ਗਿਆ। ਹੁਣ
ਜਗਿਆਸੂ ਦੀ ਵਿਚਾਰ/ਸੋਚ ਨੂੰ ਫਿਕਸ ਕਰ ਦਿੱਤਾ ਗਿਆ”।
ਭੈਣ ਜੀ! ਜੇ ਗੁਰਬਾਣੀ ਸਨਾਤਨੀ ਵਿਆਕਰਣ ਅਨੁਸਾਰ ਲਿਖੀ ਗਈ ਹੈ ਤਾਂ ਹੀ
ਪ੍ਰੋ: ਸਾਹਿਬ ਨੇ ਇਸ ਦੇ ਅਰਥ ਸਨਾਤਨੀ ਵਿਆਕਰਣ ਅਨੁਸਾਰ ਕੀਤੇ ਹਨ। ਪ੍ਰੋ: ਸਾਹਿਬ ਸਿੰਘ ਦੇ ਟੀਕੇ
ਨੇ ਜਗਿਆਸੂ ਦੀ ਸੋਚ ਨੂੰ ਫਿਕਸ ਨਹੀਂ ਕੀਤਾ ਬਲਕਿ ਅੰਧਵਿਸ਼ਵਾਸ਼ ਚੋਂ ਕੱਢਕੇ ਸੋਚਣ ਵਾਲੇ ਪਾਸੇ
ਲਗਾਇਆ ਹੈ। ਜਿਹੜੇ ਲੋਕ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨ ਦੀ ਬਜਾਏ ਗਿਣਤੀਆਂ ਦੇ ਪਾਠਾਂ ਵਿੱਚ
ਯਕੀਨ ਰੱਖਦੇ ਹਨ ਅਤੇ ਸਮਝਦੇ ਹਨ ਕਿ ਹੁਣ ਦੇ ਕੀਤੇ ਹੋਏ ਪਾਠ ਕਿਤੇ ਜਮ੍ਹਾਂ ਹੋਈ ਜਾਂਦੇ ਹਨ,
ਜਿਨ੍ਹਾਂ ਦਾ ਮਹਾਤਮ ਅਗਲੇ ਜਨਮ ਵਿੱਚ ਮਿਲੇਗਾ, ਉਨ੍ਹਾਂਦੀ ਸੋਚ ਸੀਮਿਤ ਅਤੇ ਫਿਕਸ ਹੈ।
ਤੁਸੀਂ ਲਿਖਿਆ ਹੈ: “ਜੋ ਵਿਆਕਰਣ ਦੇ ਅਰਥ ਹਨ ਅਤੇ ਜੋ ਭਾਵ ਅਰਥ ਹਨ ਉਨ੍ਹਾਂ
ਵਿੱਚ ਮੁੱਢੋਂ ਬਹੁਤ ਦੂਰੀ ਹੈ ਜਿਸ ਨੂੰ ਆਪ ਜੀ ਮਹਿਸੂਸ ਕਰਦੇ ਹੋ”।
ਭੈਣ ਜੀ! ਪਹਿਲੀ ਗੱਲ ਇਹ ਚੇਤੇ ਰੱਖਣ ਵਾਲੀ ਹੈ ਕਿ ਜੇ ਗੁਰਬਾਣੀ ਵਿਆਕਰਣ
ਦੇ ਆਧਾਰ ਤੇ ਲਿਖੀ ਗਈ ਹੈ ਤਾਂ ਗੁਰਬਾਣੀ ਲਿਖਣ ਵਾਲੇ ਨੇਂ ਕੁੱਝ ਸੋਚ ਕੇ ਹੀ ਵਿਆਕਰਣ ਦਾ ਧਿਆਨ
ਰੱਖ ਕੇ ਗੁਰਬਾਣੀ ਲਿਖੀ ਹੋਵੇਗੀ। ਅਤੇ ਉਸ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੀ ਠੀਕ ਹੋ ਸਕਦੇ ਹਨ।
ਰਹੀ ਗੱਲ ਅਰਥਾਂ ਅਤੇ ਭਾਵਾਰਥਾਂ ਦੀ। (ਸਾਰੇ ਸ਼ਬਦਾਂ ਦੇ ਨਹੀਂ) ਕਈ ਸ਼ਬਦਾਂ ਦੇ ਅਰਥ ਕਰਨ ਲੱਗਿਆਂ
ਭਾਵਾਰਥ ਹੀ ਲੈਣੇ ਪੈਂਦੇ ਹਨ ਪਰ ਉਹ ਭਾਵਾਰਥ ਕਿਤੋਂ ਬਾਹਰੋਂ ਨਹੀਂ ਆਉਣੇ ਗੁਰਬਾਣੀ ਦੇ ਵਿੱਚੋਂ ਹੀ
ਆਉਣੇ ਹਨ। ਇਸ ਤਰ੍ਹਾਂ ਦੇ ਸ਼ਬਦ ਜਿਨ੍ਹਾਂ ਦੇ ਅਰਥਾਂ ਦੀ ਬਜਾਇ ਭਾਵਾਰਥ ਲੈਣੇ ਹਨ ਉਨ੍ਹਾਂ ਬਾਰੇ
ਪ੍ਰੋ: ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿੱਚੋਂ ਹੀ ਭਰਪੂਰ ਉਦਾਹਰਣਾਂ ਦੇ ਕੇ ਭਾਵਾਰਥ ਸਮਝਾ ਦਿੱਤੇ
ਹਨ।
ਤੁਸੀਂ ਲਿਖਿਆ ਹੈ: “ਜੇ ਕਰ ਤੁਹਾਨੂੰ ਇਹ ਬਹਾਨਾ ਲੱਗਦਾ ਹੈ ਕੀ ਗੁਰਬਾਣੀ
ਦੀ ਇਹ ਸਨਾਤਨੀ ਵਿਆਕਰਣ ਗੁਰੂ ਸਾਹਿਬ ਵਕਤ ਨਿਰਧਾਰਿਤ ਨਹੀਂ ਹੋਈ ਸੀ ਅਤੇ ਹੁਣ ਪ੍ਰੋ: ਸਾਹਿਬ ਨੇ
ਨਿਰਧਾਰਿਤ ਕਰ ਦਿੱਤੀ ਹੈ”।
ਭੈਣ ਜੀ! ਆਪ ਜੀ ਨੇ ਮੇਰੇ ਹਵਾਲੇ ਨਾਲ ਜੋ ਲਿਖਿਆ ਹੈ ਮੈਨੂੰ ਸਮਝ ਨਹੀਂ
ਆਇਆ ਕਿ ਮੈਂ ਕੀ ਲਿਖਿਆ ਸੀ ਅਤੇ ਤੁਸੀਂ ਕੀ ਬਿਆਨ ਕਰ ਰਹੇ ਹੋ। ਪਰ ਫੇਰ ਵੀ ਮੈਂ ਇਹ ਦੱਸ ਦਿਆਂ ਕਿ
ਮੈਂ ਕਿਤੇ ਨਹੀਂ ਲਿਖਿਆ ਕਿ ਵਿਆਕਰਣ ਪ੍ਰੋ: ਸਾਹਿਬ ਸਿੰਘ ਜੀ ਨੇ ਨਿਰਧਾਰਿਤ ਕੀਤੀ। ਬਲਕਿ ਇਹ
ਵਿਆਕਰਣ ਗੁਰੂ ਸਾਹਿਬਾਂ ਤੋਂ ਪਹਿਲਾਂ ਤੋਂ ਹੀ ਨਿਰਧਾਰਿਤ ਸੀ। ਗੁਰੂ ਸਾਹਿਬਾਂ ਨੇ ਪਹਿਲਾਂ ਤੋਂ
ਨਿਰਧਾਰਿਤ ਵਿਆਕਰਣ ਵਰਤ ਕੇ ਗੁਰਬਾਣੀ ਲਿਖੀ ਅਤੇ ਪ੍ਰੋ: ਸਾਹਿਬ ਸਿੰਘ ਨੇ ਇਸ ਦੀ ਪਛਾਣ ਕਰਕੇ ਇਸ
ਦੇ ਨਿਯਮ ਆਮ ਲੋਕਾਂ ਲਈ ਉਜਾਗਰ ਕੀਤੇ।
ਤੁਸੀਂ ਤਿੰਨ ਸਵਾਲ ਕੀਤੇ ਹਨ:
ਜੋ ਗੁਰਸਿੱਖ ਏਸ ਸਨਾਤਨੀ ਵਿਆਕਰਣ ਦੀ ਇਜਾਦ ਤੋਂ ਪਹਿਲਾਂ ਗੁਰਬਾਣੀ ਦੇ ਸੱਚ
ਤੱਕ ਪਹੁੰਚੇ ਉਹ ਕਿਸ ਤਰ੍ਹਾਂ ਪਹੁੰਚੇ? ? ? ? ਅਤੇ ਜੋ ਹੁਣ ਪਹੁੰਚੇ ਹਨ (ਸਨਾਤਨੀ ਵਿਆਕਰਣ ਨਾਲ)
ਉਨ੍ਹਾਂ ਦੇ ਨਾਮ ਦੱਸਣ ਦੀ ਕਿਰਪਾਲਤਾ ਕਰਨੀ ਜੀ? ? ? ? ਜਾਂ ਹੁਣ ਏਸ ਸਨਾਤਨੀ ਵਿਆਕਰਣ ਨੂੰ ਸਮਝ
ਕੇ ਆਪਾ ਸਭ ਗੁਰਮੁਖ ਹੋ ਗਏ ਅਤੇ ਏਸ ਦੀ ਇਜਾਦ ਤੋਂ ਪਹਿਲਾਂ ਸਭ ਮਨਮੁਖ ਹੀ ਗੁਰਬਾਣੀ ਪੜ੍ਹਨ /ਸਮਝਣ
ਕਰਦੇ ਹੋਏ ਪੰਥ ਵਿੱਚ ਵਿਚਰਦੇ ਰਹੇ।
ਭੈਣ ਜੀ! ਸਭ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ
ਸਨਾਤਨੀ ਵਿਆਕਰਣ ਨਾਮ ਨਾ ਦਿਉ ਇਹ ਗੁਰਬਾਣੀ ਵਿਆਕਰਣ ਹੈ। ਆਪ ਜੀ ਦੇ ਤਿੰਨਾਂ ਸਵਾਲਾਂ ਦਾ ਸਾਂਝਾ
ਜਵਾਬ: ਜਿਸ ਨੇ ਵੀ ਗੁਰਬਾਣੀ ਨੂੰ ਪੜ੍ਹਕੇ, ਇਸ ਨੂੰ ਸਮਝਿਆ, ਉਸ ਨੂੰ ਇਸ ਵਿਚਲੇ ਸੱਚ ਦੀ ਸਮਝ ਆ
ਗਈ। ਜਿਸ ਨੇ ਸਮਝ ਕੇ ਇਸ ਤੇ ਅਮਲ ਕੀਤਾ ਉਹ ਬ੍ਰਹਮ ਦਾ ਹੀ ਰੂਪ ਹੋ ਗਿਆ। ਇਸ ਸੰਸਾਰ ਰੂਪੀ ਭਵਸਾਗਰ
ਤੋਂ ਪਾਰ ਹੋ ਗਿਆ। ਪੜ੍ਹਨਾ, ਪੜ੍ਹਕੇ ਸਮਝਣਾ, ਸਮਝ ਕੇ ਅਮਲ ਕਰਨਾ ਇਹ ਤਿੰਨ ਪੜਾਵ ਹਨ। ਅੱਖਾਂ ਮੀਚ
ਕੇ ਬਿਨਾ ਵਿਚਾਰੇ ਗਿਣਤੀ ਮਿਣਤੀ ਦੇ ਪਾਠ ਕਰਨ ਨਾਲ ਬ੍ਰਹਮਗਿਆਨ ਹਾਸਲ ਨਹੀਂ ਹੁੰਦਾ। ਜਿਸ ਭਾਸ਼ਾ
ਵਿੱਚ ਗੁਰਬਾਣੀ ਲਿਖੀ ਗਈ ਹੈ ਇਹ ਗੁਰੂ ਸਾਹਿਬਾਂ ਦੇ ਵਕਤ ਆਮ ਸਮਝੀ ਜਾਣ ਵਾਲੀ ਭਾਸ਼ਾ ਸੀ। ਮੁੱਖ
ਗੱਲ ਤਾਂ ਗੁਰਬਾਣੀ ਵਿਚਲੇ ਸੰਦੇਸ਼ ਨੂੰ ਸਮਝਣ ਦੀ ਹੈ।
ਤੁਸੀਂ ਗੁਰਬਾਣੀ ਦੇ ਸੱਚ ਤੱਕ ਪਹੁੰਚਣ ਵਾਲਿਆਂ ਦੇ ਨਾਮ ਪੁੱਛੇ ਹਨ। ਭੈਣ
ਜੀ! ਜਿਹੜੇ ਸੱਜਣ ਬਿਨਾ ਵਿਆਕਰਣ ਤੋਂ ਗੁਰਬਾਣੀ ਦੇ ਸੱਚ ਨੂੰ ਸਮਝ ਸਕੇ ਹਨ ਉਨ੍ਹਾਂ ਦੇ ਨਾਮ ਤੁਸੀਂ
ਗਿਣਵਾ ਦਿਉਂਗੇ ਤਾਂ ਮੈਨੂੰ ਵੀ ਨਾਮ ਗਿਣਵਾਉਣ ਵਿੱਚ ਆਸਾਨੀ ਹੋ ਜਾਵੇਗੀ।
ਤੁਸੀਂ ਲਿਖਿਆ ਹੈ: “ਕਿਰਪਾ ਕਰਕੇ ਏਸ ਵਿਚਾਰ ਨੂੰ ਸਮਝਣਾ ਅਤੇ ਏਸ ਵਿਚਲੀ
ਭਾਵਨਾ ਨੂੰ ਸਮਝਣ ਲਈ ਕੁੱਝ ਸਮੇਂ ਲਈ ਕਿਸੇ ਵਿਅਕਤੀ ਨਾਲ ਜੁੜੀ ਭਾਵਨਾ ਤੱਕ ਆਪਣੀ ਮਨ ਬੁੱਧੀ ਨੂੰ
ਲੈ ਕੇ ਜਾਣਾ ਜੀ”।
ਭੈਣ ਜੀ! ਮੈਂ ਆਪ ਜੀ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ
ਹਾਂ। ਉਹ ਇਸ ਲਈ ਕਿ ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਮੈਂ ਖੁਦ ਵੀ ਇਸੇ ਰਸਤੇ ਦਾ ਮੁਸਾਫਿਰ
ਰਿਹਾ ਹਾਂ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ। ਉਸ ਵਕਤ ਮੇਰੇ ਅੰਦਰ ਜਿਹੜੀਆਂ ਭਾਵਨਾਵਾਂ ਸੀ ਉਹ
ਦੱਸਣ ਦਾ ਨਹੀਂ ਮਹਿਸੂਸ ਕਰਨ ਦਾ ਵਿਸ਼ਾ ਹੈ। ਲੇਕਿਨ ਸਵੱਬ ਨਾਲ ਮੈਨੂੰ ਪ੍ਰੋ: ਸਾਹਿਬ ਸਿੰਘ ਦਾ
ਸੁਖਮਣੀ ਸਾਹਿਬ ਦਾ ਟੀਕਾ ਪੜ੍ਹਨ ਦਾ ਮੌਕਾ ਮਿਲਿਆ। ਜਿਸ ਦਿਨ ਮੈਂ ਉਹ ਟੀਕਾ ਪੜ੍ਹਿਆ ਉਸ ਦਿਨ ਮੈਂ
ਮਹਿਸੂਸ ਕੀਤਾ ਕਿ ਮੈਂ ਅੱਜ ਤੱਕ ਸਿਰਫ਼ ਖਵਾਬਾਂ ਦੀ ਦੁਨੀਆਂ ਵਿੱਚ ਹੀ ਵਿਚਰ ਰਿਹਾ ਸੀ ਅਤੇ ਅਸਲੀਅਤ
ਕੁੱਝ ਹੋਰ ਹੀ ਹੈ। ਸੋ ਭੈਣ ਜੀ ਮੇਰੇ ਸਾਮ੍ਹਣੇ ਦੋਨੋਂ ਹੀ ਪਹਿਲੂ ਪਏ ਹਨ, ਭਾਵਨਾਵਾਂ ਵਾਲਾ ਵੀ
ਅਤੇ ਹਕੀਕਤ ਵਾਲਾ ਵੀ। ਇਸ ਲਈ ਮੈਂ ਆਪ ਜੀ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ
ਹਾਂ।
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(24/01/11)
ਦਰਸ਼ਨ ਸਿੰਘ ‘ਅਸਟ੍ਰੇਲੀਆ`
ਸਾਰੇ ਲੇਖਕ ਅਤੇ ਪਾਠਕ ਵੀਰਾਂ-ਭੈਣਾਂ ਨੂੰ,
ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ
ਕੀ ਫਤਹਿ.
ਕੁੱਝ ਪਰਵਾਰਿਕ ਰੁਝੇਵਿਆਂ ਕਰਕੇ ਗੈਰਹਾਜ਼ਰੀ ਲਈ ਖਿਮਾਂ ਦਾ ਜਾਚਕ ਹਾਂ।
ਤਕਰੀਬਨ ਪਿਛਲੇ ਦੋ ਸਾਲ ਤੋਂ ਸਿੱਖੀ/ਗੁਰਮਤਿ ਦੇ ਪ੍ਰਚਾਰ/ਪ੍ਰਸਾਰ ਦੀ ਸੇਵਾ ਕਰ ਰਹੀ, ਇਸ ਵੈਬਸਾਇਟ
ਸਿੱਖ-ਮਾਰਗ. ਕਾਮ ਨਾਲ ਸਬੰਧਿਤ/ਜੁੜੇ, ਲੇਖਕ ਅਤੇ ਪਾਠਕ ਵੀਰ-ਭੈਣ, ਜੋ ਸਿੱਖੀ/ਗੁਰਮਤਿ ਦੇ
ਪ੍ਰਚਾਰ/ਪ੍ਰਸਾਰ ਦੀ ਸੇਵਾ ਵਿੱਚ ਲੱਗੇ ਹਨ, ਉਹਨਾਂ ਵਿਚੋਂ ਦਾਸ ਵੀ ਇੱਕ (ਪਾਠਕ) ਹੈ ਅਤੇ
ਸਿੱਖ-ਮਾਰਗ. ਕਾਮ ਤੋਂ ਗੁਰਬਾਣੀ ਗਿਆਨ ਦੇ ਸਿੱਖਣ/ਸਮਝਣ ਦਾ ਬਹੁਤ ਲਾਹਾ ਲਿਆ ਹੈ। ਇਸ ਸਮੇਂ ਦੌਰਾਨ
ਬਹੁਤ ਵਾਰ, ਲੇਖਕ ਵੀਰਾਂ-ਭੈਣਾਂ ਦੇ ਵਿਚਾਰ ਪੜ੍ਹਕੇ, ਉਹਨਾਂ ਦੀ ਲਿਖਤਾਂ ਵਿਚੋਂ ਤਲਖੀ/
ਤਕਰਾਰ/ਮਨਾਂ ਦੀ ਉਥੱਲ-ਪੁੱਥਲ/ਇਕ ਦੂਜੇ ਤੇ ਦੂਸ਼ਣ-ਬਾਜ਼ੀ/ਮਨਮੱਤੀ ਵਿਚਾਰਾਂ ਦੇ ਸਵਾਲਾਂ ਦੀ
ਝੜੀ/ਆਪਣੇ ਹੀ ਵਿਚਾਰਾਂ ਨੂੰ ਸਹੀ ਸਾਬਿਤ ਕਰਨਾ/ਸਹੀ ਦੱਸਣਾ, ! ! ਪੜ੍ਹਕੇ ਮਨ
ਦੁਖੀ/ਉਦਾਸ/ਪਰੇਸ਼ਾਨ/ਦੁਬਿਧਾ ਵਿੱਚ ਵੀ ਆਇਆ/ਹੋਇਆ। ਕਈ ਲੇਖਕ ਵੀਰ-ਭੈਣ ਅੱਜ ਵੀ ਉਸੇ ਤਰਜ਼/ਅੰਦਾਜ਼
ਵਿੱਚ ਪੇਸ਼ ਆ ਰਹੇ ਹਨ। ਸਿੱਖੀ/ਗੁਰਮਤਿ ਦੇ ਪ੍ਰਚਾਰ/ਪ੍ਰਸਾਰ ਦੀ ਸੇਵਾ ਕਰ ਰਹੀ, ਇਸ ਵੈਬਸਾਇਟ
ਸਿੱਖ-ਮਾਰਗ. ਕਾਮ ਤੇ ਜਿਨ੍ਹੇਂ ਵੀ ਤਲਖੀ ਭਰੇ ਵਿਚਾਰ ਲਿਖਤ ਵਿੱਚ ਆਉਂਦੇ ਹਨ,
ਉਹ ਨਹੀ ਸੋਭਦੇ।
ਬੇਸ਼ੱਕ, ਅਸੀਂ ਕੋਈ ਵੀ ਦੋ ਮਨੁੱਖ, ਇੱਕ ਵਿਚਾਰਾਂ ਦੇ
ਨਹੀਂ ਹੋ ਸਕਦੇ। (ਦਾਸ ਦੀ ਲਿਖਤ 22/12/10 ਸਿੱਖ ਮਾਰਗ ਤੇ) ਪਰ ਫਿਰ ਭੀ ਇੱਕ ਸ਼ਿਸਟਾਚਾਰ/
ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਤਰੀਕੇ/ਸਲੀਕੇ ਦੀ ਵੀ ਇੱਕ ਮਰਿਆਦਾ ਹੁੰਦੀ ਹੈ। ਇਹ ਇਕਸਾਰਤਾ/
ਇਕਸੁਰਤਾ ਬਨਾਉਣੀ/ਲਿਆਉਣੀ/ ਵਰਤਨੀ ਸਾਡਾ ਮਨੁੱਖਾਂ ਦਾ ਆਪਣਾ ਆਪਣਾ ਫਰਜ਼ ਹੈ, ਕਿਉਂਕਿ ਸਾਡੇ ਪਾਸ
ਬੁੱਧੀ/ਅਕਲ/ਗਿਆਨ ਹੈ। ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾਂ ਨੂੰ, ਇਸ ਸ੍ਰਿਸ਼ਟੀ ਦੇ ਬਾਕੀ ਜੀਆਂ
ਨਾਲੋਂ ਸੁਪਰ-ਸਪੈਸ਼ਲ ਬਣਾਇਆ/ਘੜਿਆ/ ਸਾਜਿਆ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਮਨੁੱਖਾਂ
ਨੂੰ ਵਾਹਿਗੁਰੂ ਜੀ ਨੇ ਆਪਣੇ ਵਰਗਾ ਹੀ ਬਣਾਇਆ ਹੈ।
“ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ।। ੨੯।। “ ॥ “ਹਰਿ ਜਨੁ ਐਸਾ
ਚਾਹੀਐ ਜੈਸਾ ਹਰਿ ਹੀ ਹੋਇ” ॥149॥
ਭਗਤ ਕਬੀਰ ਸਾਹਿਬ ਜੀ ਦੇ ਇਹ ਸਲੋਕ ਆਪਾਂ ਮਨੁੱਖਾਂ ਨੂੰ ਇਹ ਇਕਸਾਰਤਾ/
ਇਕਸੁਰਤਾ, ਬਨਾਉਣ/ ਲਿਆਉਣ/ ਵਰਤਨ ਵਾਸਤੇ ਬਹੁਤ ਹੀ ਕਾਰਗਾਰ ਹਨ।
“ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ ਐਸਾ ਕੋਈ ਦਾਸੁ
ਹੋਇ ਤਾਹਿ ਮਿਲੈ ਭਗਵਾਨੁ ॥146॥ ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥ ਐਸਾ ਤੇਰਾ
ਦਾਸੁ ਹੈ ਜਿਉ ਧਰਨੀ ਮਹਿ ਖੇਹ ॥147॥ ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥ ਹਰਿ ਜਨੁ
ਐਸਾ ਚਾਹੀਐ ਜਿਉ ਪਾਨੀ ਸਰਬੰਗ ॥148॥ ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥ ਹਰਿ ਜਨੁ
ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥149॥“
(ਕਾਸ਼, ਸਿੱਖ ਕੌਮ
ਇਹਨਾਂ ਸਲੋਕਾਂ ਨੂੰ ਪੜ੍ਹਨ ਤੱਕ ਹੀ ਨਾ ਰਹਿਕੇ, ਇਹਨਾ ਸਲੋਕਾਂ ਦਾ ਤੱਤ-ਸਾਰ ਆਪਣੇ ਜੀਵਨ ਵਿੱਚ
ਅਪਨਾ ਲਵੈ। ਆਪਾਂ ਸਿੱਖਾਂ ਅੰਦਰ ਇਹ ਸਮਝ ਏਨੀ ਬਲਵਾਨ/ਤਕੜੀ/ਮਜ਼ਬੂਤ ਹੋ ਜਾਏ ਕਿ ਅਸੀਂ ਸਾਰੇ ਸਿੱਖ
ਵੀਰ-ਭੈਣ ਏਹਨਾਂ ਬਾਣੀ ਦੇ ਉਪਦੇਸਾਂ/ਗਿਆਨ ਤੇ ਪਹਿਰਾ ਦੇਣਾ ਸੁਰੂ ਕਰ ਦੇਈਏ)
{ਹਰ ਗੁਰਸਿੱਖ ਦਾ
ਟਾਰਗੈਟ/ਅਕੀਦਾ/ਵਿਸਵਾਸ਼/ਭਾਵਨਾ/ਆਸਥਾ/ਮਨ/ਬਚਨ/ਕਰਮ ਕੇਵਲ ਤੇ ਕੇਵਲ ਗੁਰੂ ਨਾਨਕ ਆਸ਼ੇ ਦੇ ਅਨੁਸਾਰ/
ਗੁਰਬਾਣੀ ਦੇ ਅਨੁਸਾਰ, ਹੀ ਬਣ ਜਾਏ/ਹੋਣਾ ਚਾਹੀਦਾ ਹੈ।} {{ਦਾਸ ਦੀ ਇਹੀ ਦਿਲੀ ਅਰਦਾਸ/ਬੇਨਤੀ ਹੈ}}
ਸੋ ਆਪਾਂ ਸਾਰੇ ਹੀ ਵੀਰਾਂ-ਭੈਣਾਂ ਨੂੰ ਇਸ ਮਰਿਆਦਾ ਦਾ ਪਾਲਣ ਕਰਨਾ ਹੀ
ਬਣਦਾ ਹੈ ਤਾਂ ਕਿ ਸਿੱਖ ਮਾਰਗ. ਕਾਮ ਦੀ ਇਸ ਸਿੱਖੀ/ਗੁਰਮਤਿ ਦੇ ਪ੍ਰਚਾਰ/ਪ੍ਰਸਾਰ ਦੀ ਸੇਵਾ ਦਾ
ਲਾਹਾ ਆਪਾਂ ਸਾਰੇ ਲੈ ਕੇ ਸਿੱਖ ਕੌਮ/ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਜਾ ਸਕੀਏ। ਅੱਜ
ਖਾਲਸਾ ਪੰਥ/ਸਿੱਖ ਕੌਮ ਦੀ ਢਹਿੰਦੀ ਕਲਾ ਲਈ, ਜਿੰਮੇਵਾਰ ਕੋਈ ਬਾਹਰੋਂ ਨਹੀਂ, ਬਲਕਿ ਅਸੀਂ ਖ਼ੁਦ ਆਪ
ਜਿੰਮੇਵਾਰ ਹਾਂ। ਬਹੁਤ ਸੋਚਣ ਦੀ ਲੋੜ ਹੈ। ਬਹੁਤ ਕੁੱਝ ਕਰਨ ਦੀ ਲੋੜ ਹੈ। ਪਰ ਅਸੀਂ ਤਾਂ ਆਪਸ ਵਿੱਚ
ਹੀ ਉਲਝੇ/ਗੁਥੱਮ-ਗੁੱਥਾ ਹੋਏ ਪਏ ਹਾਂ। ਸਿੱਖ, ਸਿੱਖ ਦਾ ਦੁਸ਼ਮਨ ਬਣ ਬੈਠਾ ਹੈ। ਕੌਮ ਦੋਫਾੜ ਹੋਈ ਪਈ
ਹੈ। ਟਕਸਾਲਾਂ, ਸੰਪ੍ਰਦਾਵਾਂ, ਡੇਰੇਦਾਰਾਂ, ਸਾਧਾਂ, ਸੰਤਾਂ, ਮਹੰਤਾਂ ਮਸੰਦਾਂ, ਬਾਬਿਆਂ ਅਤੇ ਹੋਰ
ਅਨੇਕਾਂ ਆਪੂੰ ਬਣੇ ਸੰਤ-ਸਮਾਜ ਨੇ ਖਾਲਸਾ ਪੰਥ/ਸਿੱਖ ਕੌਮ ਦੀਆਂ ਬੇੜੀਆਂ ਦੇ ਵਿੱਚ ਵੱਟੇ ਭਰਨ ਦਾ
ਬੀੜਾ ਚੁਕਿਆ ਹੋਇਆ ਹੈ। ਇਹਨਾਂ ਖਾਲਸਾ ਪੰਥ/ਸਿੱਖ ਕੌਮ ਦੇ ਦੋਖੀ/ਮਨਮੱਤੀਏ/ ਅਗਿਆਨੀ/ ਕਰਮਕਾਡੀਂ/
ਵਹਿਮਾਂ/ਭਰਮਾਂ/ ਪਾਖੰਡਾਂ/ ਆਡੰਬਰੀ, ਅਨਸਰਾਂ ਨੂੰ, ਮਾਨਤਾ ਵੀ ਸਾਡੀ ਆਪਣੀ ਸਿੱਖ ਕੌਮ ਦੇ
ਅਗਿਆਨੀ/ਅਨਪੜ੍ਹ/ਅਣਜਾਣ/ਭੋਲੇ-ਭਾਲੇ ਵੀਰਾਂ-ਭੈਣਾਂ ਨੇ ਦਿੱਤੀ ਹੋਈ ਹੋਣ ਕਰਕੇ, ਇਹ ਅਨਸਰ
ਵੱਧ-ਫੁੱਲ ਰਹੇ ਹਨ। ਅੱਜ ਖਾਲਸਾ ਪੰਥ/ਸਿੱਖ ਕੌਮ ਦੇ ਅਨੇਕਾਂ ਛੋਟੇ-ਵੱਡੇ ਮਸਲੇ ਮੂੰਹ ਅੱਡੀ ਖਲੋਤੇ
ਹਨ।
ਮੇਰਾ ਆਪਣਾ ਨਿਜੀ ਵਿਚਾਰ ਹੈ ਕਿ ਸਾਡੀ ਸਿੱਖ ਕੌਮ, ਕਿਸੇ
ਚਮਤਕਾਰ/ਕਰਾਮਾਤ
ਦੀ ਉਡੀਕ ਵਿੱਚ ਹੈ? ? ? ਕਿ ਕੋਈ
ਗੁਰੂ ਬਾਬਾ/ਭਗਤ ਬਹੁੜੀ ਕਰੇਗਾ ਅਤੇ ਸਾਡੀਆਂ ਉਲੱਝਨਾਂ/ਤਕਲੀਫਾਂ/ ਪਰੌਬਲਮਾਂ/ਝਗੜੇ/ਝੇੜਿਆਂ ਨੂੰ
ਅੱਖ ਦੇ ਫੋਰ ਵਿੱਚ ਸੁਲਝਾ/ਦੂਰ ਕਰ ਦੇਵੇਗਾ। ਇਸੇ ਲਈ ਤਾਂ ਅਸੀਂ ਸਿੱਖ ਆਪਣੀਆਂ
ਉਲੱਝਨਾਂ/ਤਕਲੀਫਾਂ/ਪਰੌਬਲਮਾਂ/ਝਗੜੇ/ ਝੇੜਿਆਂ ਨੂੰ ਘਟਾਉਣ ਦੀ ਬਜਾਏ ਵਧਾਉਂਦੇ ਜਾ ਰਹੇ ਹਾਂ।
ਸਿੱਖ ਕੌਮ ਦੀ ਅੱਜ ਦੀ ਹਾਲਤ,
ਸਾਇਦ ਬਾਬੇ ਨਾਨਕ ਦੇ ਸਮੇਂ (1469) ਤੋਂ ਵੀ ਬਦਤਰ ਹੈ, ਹੁੰਦੀ ਜਾ ਰਹੀ ਹੈ। ਇਸ ਬਦਤਰੀ ਦੀ
ਵਜ਼ਹ/ਕਾਰਨ ਵੀ ਸਾਡੇ ਆਪਣੇ ਹੀ ਹਨ। (ਕਾਸ਼
ਮੇਰੀ ਸਿੱਖ ਕੌਮ ਨੂੰ ਇਹ ਜਾਗ ਆ ਜਾਏ ਕਿ ਬਾਬਾ/ਵਾਹਿਗੁਰੂ ਤਾਂ ਹਮੇਸਾਂ ਕੌਮ ਦੇ ਅੰਗ-ਸੰਗ ਹੈ। ਪਰ
ਸਾਡੀ ਕੌਮ ਹੀ ਸੁੱਤੀ ਹੋਈ ਹੈ। ਕਿਸੇ ਨੇ ਬਾਹਰੋਂ ਨਹੀਂ ਆਉਣਾ। ਕੌਮ ਆਪ ਸਿਰ ਜੋੜ ਕੇ ਬੇਠੈ ਅਤੇ
ਗੁਰੂ/ਗੁਰਬਾਣੀ ਅਨੁਸਾਰੀ ਹੋ ਕੇ ਆਪਣੇ ਮਸਲੇ ਆਪ ਹੀ ਹੱਲ ਕਰੇ।”
ਸਤਿਗੁਰੁ ਜਾਗਤਾ ਹੈ ਦੇਉ॥1॥ ਰਹਾਉ॥
479॥“ ਗੁਰੂ ਸਾਹਿਬਾਂ ਨੇ,
ਸਾਨੂੰ ਸਿੱਖਾਂ ਨੂੰ, ਗਿਆਨ ਦੇ ਸਾਗਰ, ਗਿਆਨ ਦੇ ਭੰਡਾਰੇ, ਗਿਆਨ ਦੇ ਦਾਤੇ, ਸਾਹਿਬ ਸ੍ਰੀ ਗੁਰੂ
ਗਰੰਥ ਸਾਹਿਬ ਜੀ ਦੇ ਲੜ ਤਾਂ ਇਸ ਲਈ ਹੀ ਲਾਇਆ ਸੀ, ਕਿ ਸਿੱਖ ਇਸ ਗੁਰਬਾਣੀ ਗਿਆਨ ਦੇ ਰਾਹੀਂ
ਹਮੇਂਸਾ ਚੜ੍ਹਦੀਆਂ ਕਲਾਂ ਵਿੱਚ ਰਹਿਣਗੇ। ਚਾਰੇ ਪਾਸੇ ਸਿੱਖ ਕੌਮ ਵਿੱਚ ਖ਼ੁਸੀਆਂ/ਖੇੜਿਆਂ ਦੀ ਬਹਾਰ
ਹੋਵੇਗੀ। ਸਿੱਖੀ ਵੱਧੇਗੀ/ਫੁਲੇਗੀ/ਫੇਲੈਗੀ। ਪਰ ਅਫਸੋਸ ਅਸੀਂ ਜਾਗਣ ਦੀ ਬਜਾਏ ਸੌਣ ਨੂੰ ਜ਼ਿਆਦਾ
ਤਰਜ਼ੀਹ ਦਿੱਤੀ ਹੋਈ ਹੈ) {{ਲੋਟੂ ਟੋਲਾ ਐਸ਼ ਕਰ ਰਿਹਾ ਹੈ}}
ਅੱਜ ਹਰ ਪੰਥ ਦਰਦੀ ਦੇ ਅੰਦਰ ਦਰਦ ਹੈ/ਦੁਬਿਧਾ ਹੈ/। ਪਰ ਖੁਦਗਰਜ਼/ਲਾਲਚੀ
ਧਾਰਮਿਕ ਅਤੇ ਰਾਜਸੀ ਲੀਡਰਾਂ/ਜੱਥੇਦਾਰਾਂ ਅਤੇ ਲੋਕਾਂ ਨੇ ਖਾਲਸਾ ਪੰਥ/ਸਿੱਖ ਕੌਮ ਨੂੰ ਹਨੇਰਿਆਂ ਵਲ
ਨੂੰ ਧੱਕਾ ਦਿੱਤਾ ਹੋਇਆ ਹੈ। ਹਰ ਗੁਰਸਿੱਖ ਵੀਰ-ਭੈਣ ਨੂੰ ਜਾਗਣ ਦੀ ਲੋੜ ਹੈ। ਹਰ ਜਾਗਿਆ ਹੋਇਆ
ਗੁਰਸਿੱਖ ਆਪਣਾ ਫਰਜ਼ ਸਮਝੇ/ਪਛਾਣੇ, ਕਿ ਮੈਂ ਅੱਗੇ ਹੋਰਨਾਂ ਵੀਰਾਂ-ਭੈਣਾਂ ਨੂੰ ਜਗਾਉਣਾਂ ਹੈ। ਇਹ
ਜਗਾਉਣਾਂ ਵੀ ਗੁਰਬਾਣੀ/ਗੁਰਮਤਿ ਅਨੁਸਾਰੀ ਹੋਵੇ।
ਕਿਸੇ ਦੂਜੇ, ਵੀਰ-ਭੈਣ ਨੂੰ ਗਲਤ ਜਾਂ ਸਹੀ ਕਹਿਣਾ ਜਾਂ ਉਸ ਦੇ ਗੁਰਬਾਣੀ
ਪ੍ਰਤੀ ਵਿਚਾਰਾਂ ਦੀ ਪਰਖ, ਅਸੀਂ ਅਲਪੱਗ ਜੀਵ ਕੀ ਕਰ ਸਕਦੇ ਹਾਂ? ।
ਕੀ ਇਹ ਸਾਡਾ ਕੰਮ ਹੈ? ।
ਕੀ ਅਸੀਂ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦੇ ਹਾਂ? ।
ਕੀ ਅਸੀਂ ਕਿਸੇ ਹੋਰ ਵੀਰ-ਭੈਣ ਦੇ ਗੁਰੂ, ਗੁਰਬਾਣੀ ਪ੍ਰਤੀ ਸ਼ਰਧਾ ਨਾਲ ਕੀਤੇ
ਪ੍ਰਚਾਰ/ ਪ੍ਰਸਾਰ ਦਾ ਇਤਨਾ ਹੀ ਮੁੱਲ ਪਾ ਰਹੇ ਹਾਂ?
ਕੀ ਅਸੀਂ ਉਸ ਵੀਰ-ਭੈਣ ਨੂੰ ਸਾਬਾਸ਼ੇ ਦੇਣ ਦੀ ਬਜਾਏ, ਕੋਈ ਕਰੈਡਿੱਟ ਦੇਣ ਦੀ
ਬਜਾਏ, ਆਪਣੀ ਕੋਈ ਪੌਜੇਟਿੱਵ ਸੋਚ/ਵਿਚਾਰ ਦੇਣ ਦੀ ਬਜਾਏ, ਉਸਦੇ ਵਿਚਾਰਾਂ ਨੂੰ ਨਿੰਦਣਾਂ ਸੁਰੂ ਕਰ
ਦੇਈਏ?
ਆਪਾਂ ਇਨਸਾਨਾਂ ਦਾ ਇੱਕ ਬਹੁਤ ਹੀ ਦੁਖਦਾਈ/ਤਰਸਯੋਗ ਪਹਿਲੂ ਇਹ ਹੈ, ਅਸੀਂ
ਆਪਣੇ ਅਉਗੁਣਾਂ/ ਭੈੜੀਆਂ ਆਦਤਾਂ/ ਭੈੜੇ ਵੀਚਾਰਾਂ/ ਭੈੜੇ ਸੁਭਾਉੇ ਨੂੰ, ਆਪਣੇ ਆਪ ਨਹੀਂ ਪਕੜ
ਪਾਉਦੇ/ ਸਮਝ ਸਕਦੇ/ ਜਾਣ ਸਕਦੇ/ਬੁੱਝ ਸਕਦੇ। ਹਮੇਸਾਂ ਅਸੀਂ ਆਪਣੇ ਆਪ ਨੂੰ ਸਹੀ, ਦੂਜੇ ਵਿਆਕਤੀ
ਨੂੰ ਗਲਤ ਕਹਿ ਕੇ ਆਪਣੀ ਪਿੱਠ, ਆਪ ਹੀ ਠੋਕ ਲੈਂਦੇ ਹਾਂ।
ਕੀ ਇਹੀ ਸਾਡੀ ਸਹਜ ਅਵਸਥਾ ਦੀ ਨਿਸ਼ਾਨੀ ਹੈ?
ਕੀ ਇਹੀ ਸਾਡੀ ਨਿਮਰਤਾ ਦਾ ਅੰਦਾਜ਼/ਤਰੀਕਾ ਹੈ?
ਕੀ ਗੁਰਬਾਣੀ ਸਾਨੂੰ ਇਸ ਤਰਾਂ ਦਾ ਅਦਬ/ਆਦਰ/ਮਾਣ/ਸਤਿਕਾਰ, ਕਰਨ/ਕਰਾਉਣ ਦਾ,
ਤਰੀਕਾ/ਸਲੀਕਾ ਸਿਖਾਉਦੀ ਹੈ?
ਕੀ ਆਪਣੇ ਆਪ ਨੂੰ ਸਿਆਣਾ ਅਤੇ ਦੂਸਰੇ ਕਿਸੇ ਨੂੰ ਮੂਰਖ ਸਮਝਣ ਵਿੱਚ ਹੀ
ਸਾਡੀ ਵਿਦਵਤਾ ਹੈ? ਵਾਹ!
ਨਹੀਂ ਗੁਰੂ/ਗੁਰਬਾਣੀ ਨੇ ਸਾਨੂੰ ਸਿੱਖਾਂ ਨੂੰ ਇਹ ਰਾਹ ਨਹੀਂ ਦਿੱਤਾ।
ਗੁਰਬਾਣੀ ਦਾ ਫੁਰਮਾਨ ਹੈ।
ਨਾ ਕੋ ਮੂਰਖੁ ਨਾ ਕੋ ਸਿਆਣਾ ॥ਵਰਤੈ ਸਭ ਕਿਛੁ ਤੇਰਾ ਭਾਣਾ ॥ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ
ਕਹਣੁ ਨ ਜਾਈ ਜੀਉ ॥੩॥
98॥
ਪੰਨਾ 51, ਸਤਰ 3
ਛੋਡਿ ਸਗਲ ਸਿਆਣਪਾ
ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥
ਪੰਨਾ 1007, ਸਤਰ 9
ਚੇਤਿ ਮਨ ਮਹਿ ਤਜਿ ਸਿਆਣਪ ਛੋਡਿ
ਸਗਲੇ ਭੇਖ ॥
ਪੰਨਾ 1251, ਸਤਰ 3
ਬਹੁਤੁ ਸਿਆਣਪ ਹਉਮੈ
ਮੇਰੀ ॥
ਇਸ ਵੈਬਸਾਇਟ ਨੂੰ ਗੁਰਬਾਣੀ/ਗੁਰਮਤਿ ਅਨੁਸਾਰੀ ਬਣਾਈ ਰੱਖਣ ਵਿੱਚ ਸੰਪਾਦਕ
ਵੀਰ ਮੱਖਣ ਸਿੰਘ ਪੁਰੇਵਾਲ ਨਿਸ਼ਕਾਮਤਾ ਨਾਲ ਆਪਣਾ ਫ਼ਰਜ ਨਿਭਾਉਂਦੇ ਆ ਰਹੇ ਹਨ। ਵਧਾਈ ਦੇ ਪਾਤਰ ਹਨ।
ਆਉ, ਆਪਾਂ ਸਾਰੇ ਵੀਰ-ਭੈਣ ਰਲ-ਮਿਲ ਕੇ ਇਹਨਾਂ ਦਾ ਸਾਥ ਦੇਈਏ ਅਤੇ ਇੱਕ ਦੂਜੇ ਦੇ ਗੁਰਬਾਣੀ/ਗੁਰਮਤਿ
ਅਨੁਸਾਰੀ ਵਿਚਾਰ ਜਾਣਕੇ/ਪੜ੍ਹਕੇ ਲਾਹਾ ਲਈਏ ਅਤੇ ਆਪਣਾ ਆਪਣਾ ਜੀਵਨ ਸਫਲ ਕਰੀਏ।
“ਹੋਇ ਕਿਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ
ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ 1185॥
ਕਿਸੇ ਵੀ ਭੁੱਲ ਲਈ ਖਿੰਮਾਂ ਦਾ ਜਾਚਕ ਹਾਂ
ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ.
ਦਰਸ਼ਨ ਸਿੰਘ ‘ਅਸਟ੍ਰੇਲੀਆ`
Tele: +91 98885 28313***** +91 94782 28484
(24/01/11)
ਚਰਨਜੀਤ ਸਿੰਘ ਬਰੈਂਮਪਟਨ
ਭੈਣ
ਅਮਰਜੀਤ ਕੌਰ ਪੁਰੇਵਾਲ ਜੀ,
ਆਪ ਜੀ ਦੇ ਵਿਚਾਰਾਂ ਵਿੱਚ ਮੈਂ ਕੁੱਝ ਹੋਰ ਜੋੜਨਾ ਚਾਹੁੰਦਾ ਹਾਂ। ਜੇ ਗੁਰਬਾਣੀ ਕਿਸੇ
ਨਿਯਮਾਂ ਦੇ ਤਹਤ ਹੀ ਸਮਝੀ ਜਾ ਸੱਕਦੀ ਹੁੰਦੀ ਤੇ ਗੁਰੁ ਸਾਹਿਬ ਇਹ ਕਦੇ ਨਾ ਲਿਖਦੇ:
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥(935)
ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥(498)
ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਬਾਵਨ ਅਛਰ
ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥ ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥ {ਪੰਨਾ
340}
ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਨਿਕਲਦਾ ਕਿ ਗੁਰਬਾਣੀ ਵਿੱਚ ਵਿਆਕਰਣ ਦੇ ਨਿਯਮ ਬਿਲਕੁਲ
ਹੀ ਨਹੀਂ ਲਾਗੂ ਹੁੰਦੇ। ਇਸ ਦਾ ਮਤਲਬ ਸਿਰਫ ਇਤਨਾ ਹੀ ਹੈ ਕਿ ਵਿਆਕਰਣ ਦੀ ਆਪਣੀ ਇੱਕ ਸੀਮਾ ਹੈ। ਜੇ
ਵਿਆਕਰਣ ਦੇ ਨਿਯਮਾਂ ਨੂੰ ਫੜ ਕੇ ਤੱਤ ਗੁਰਮਤ ਪਰਿਵਾਰ ਵਾਲੇ ਨਾਨਕ ਦੇ ਨਾਮ ਨਾਲ ਗੁਰੂ ਵੀ ਨਹੀਂ
ਲਾਉਣਾ ਚਾਹੁੰਦੇ ਤੇ ਇਸ ਵਿੱਚ ਨਾ ਵਿਆਕਰਣ ਦੇ ਨਿਯਮਾਂ ਦਾ ਦੋਸ਼ ਹੈ ਅਤੇ ਨਾ ਹੀ ਪ੍ਰੋ: ਸਾਹਿਬ
ਸਿੰਘ ਦਾ। ਮੈਂ ਸਮਝਦਾ ਹਾਂ ਕਿ ਪ੍ਰੋ: ਸਾਹਿਬ ਸਿੰਘ ਦਾ ਕੰਮ ਬਹੁਤ ਪ੍ਰੇਰਣਾਦਾਯਕ ਹੈ। ਪ੍ਰੋ:
ਸਾਹਿਬ ਸਿੰਘ ਤੋਂ ਪਹਿਲਾਂ ਵੀ ਗੁਰਬਾਣੀ ਵਿਚਾਰਨ ਵਾਲੇ ਬਿਰਲੇ ਹੀ ਹੋਣਗੇ।
ਚਰਨਜੀਤ ਸਿੰਘ
ਬਰੈਂਮਪਟਨ
(24/01/11)
ਬਲਦੇਵ ਸਿੰਘ ਫਿਰੋਜ਼ਪੁਰ
ੴਸਤਿਨਾਮ।
ਸਾਰੇ ਪਾਠਕ ਤੇ ਲਿਖਾਰੀ ਵੀਰਾਂ ਨੂੰ ਗੁਰੂ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।
ਵਿਆਕਰਨ ਦੇ ਵਿਸ਼ੇ ਵਿੱਚ ਆਪਣੇਂ ਵਿਚਾਰ ਮੈਂ ਸਿੱਖ ਮਾਰਗ ਤੇ ਲਿਖੇ ਆਪਣੇਂ ਸੱਭ ਤੋਂ ਪਹਿਲੇ ਪੱਤਰ
ਵਿੱਚ ਵੀ ਲਿਖ ਚੁੱਕਾ ਹਾਂ ਜੀ। ਵੀਰ ਚਰਨਜੀਤ ਸਿੰਘ ਜੀ ਬਰੈਂਮਪਟਨ, ਗੁਰਪ੍ਰੀਤ ਸਿੰਘ ਜੀ
ਕੈਲੀਫੋਰਨੀਆ, ਜਸਬੀਰ ਸਿੰਘ ਜੀ ਕੈਲਗਰੀ, ਭੈਣ ਅਮਰਜੀਤ ਕੌਰ ਪੁਰੇਵਾਲ, ਆਦਿ ਭੈਣਾਂ ਭਾਈਆ ਦੇ
ਵਿਆਕਰਨ ਸਬੰਧੀ ਬਹੁਤ ਸੁਲਝੇ ਸਲੀਕੇ ਦੇ ਵਿਚਾਰ ਪੱੜ੍ਹੇ। ਮੈਂ ਵੀ ਆਪਣੇਂ ਕੁੱਝ ਸਿੱਧੇ ਸਾਦੇ ਜਿਹੇ
ਵਿਚਾਰ ਆਪ ਸੱਭ ਨਾਲ ਸਾਂਝੇ ਕਰਨੇਂ ਚਾਹੁੰਦਾ ਹਾਂ ਜੀ। ਥੋੜੇ ਲਫਜਾਂ ਵਿੱਚ ਗੱਲ ਮੁਕਾਉਂਦਾ ਹਾਂ,
ਮੈਂ ਵੀਰ ਚਰਨਜੀਤ ਸਿੰਘ ਜੀ ਬਰੈਂਮਪਟਨ, ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ, ਅਤੇ ਭੈਣ ਅਮਰਜੀਤ ਕੌਰ
ਪੁਰੇਵਾਲ, ਦੇ ਵਿਚਾਰਾਂ ਨਾਲ ਸਹਿਮਤ ਹਾਂ।
ਆਪਣੀਂ ਆਪ ਬੀਤੀ ਇੱਕ ਗੱਲ ਦੱਸਦਾ ਹਾਂ ਜੀ, ਮੈਂ ਜੋ ਗੁਰਬਾਣੀਂ ਦੇ ਇਹ ਅਰਥ ਕਰ ਰਿਹਾ ਹਾਂ, ਇਹਨਾਂ
ਬਾਰੇ ਮੁੱਢਲਾ ਗਿਆਨ ਮੈਨੂੰ ਇੱਕ ਐਸੇ ਸ਼ਖਸ ਪਾਸੋਂ ਮਿਲਿਆ ਸੀ, ਜਿਹੜਾ ਸ਼ਾਇਦ ਇੱਕ ਦਿਨ ਵੀ ਸਕੂਲ
ਨਹੀਂ ਗਿਆ ਸੀ। (ਉਸ ਨੇਂ ਵਿਆਕਰਨ ਕੀ ਪੜਨੀਂ ਸੀ) ਉਹ ਮੈਨੂੰ ਜੋ ਗੁਰਬਾਣੀਂ ਦੀਆਂ ਗੱਲਾਂ ਦੱਸਦਾ
ਹੁੰਦਾ ਸੀ, ਉਦੋਂ (ਬਚਪਨ ਵਿਚ) ਤਾਂ ਮੈਨੂੰ ਉਹ ਇੱਕ (ਦਿਲਚਸਪ ਕਹਾਣੀਆਂ) ਵਾਂਗ ਲੱਗਦੀਆਂ ਹੁੰਦੀਆਂ
ਸਨ। ਇੰਜ ਲੱਗਦੀਆਂ ਹੁੰਦੀਆ ਸਨ, ਜਿਵੇਂ ਉਹ ਕਿਸੇ ਅੱਖੀਂ ਦੇਖੀ ਹੋਈ ਫਿਲਮ ਦੀ ਕਹਾਣੀਂ ਦੱਸ ਰਿਹਾ
ਹੋਵੇ। ਕੁੱਝ ਚਿਰ ਦੇ ਸਾਥ ਤੋਂ ਬਾਦ ਉਹ ਤਾਂ ਇਸ ਸੰਸਾਰ ਤੋਂ ਚਲੇ ਗਏ, ਪਰ ਬਾਦ ਵਿੱਚ ਜਿਵੇਂ
ਜਿਵੇਂ ਸਮੇਂ ਦੇ ਨਾਲ, ਮੈਨੂੰ ਗੁਰਬਾਣੀਂ ਨੂੰ ਪੜ੍ਹਨ ਵਿਚਾਰਨ ਦਾ ਅਵਸਰ ਮਿਲਿਆ। ਮੈਂ ਦੇਖਿਆ ਕੇ
ਗੁਰਬਾਣੀਂ ਹਰ ਉਸ ਗੱਲ ਦੀ ਗਵਾਹੀ ਦੇ ਰਹੀ ਹੈ, ਜੋ ਗੱਲ/ਗੱਲਾਂ ਮੈਨੂੰ ਬਚਪਨ ਵਿੱਚ ਉਹਨਾਂ ਨੇਂ
ਦੱਸੀ ਸੀ। ਇਸੇ ਵਾਸਤੇ ਮੇਰੀਆਂ ਗੱਲਾਂ ਆਮ ਵਿਦਵਾਨਾਂ ਜਾਂ ਟੀਕਾਕਾਰਾਂ ਨਾਲੋਂ ਕੁੱਝ ਅਲੱਗ
ਹੁੰਦੀਆਂ ਹਨ। ਕਿਉਂ ਕੇ ਗੁਰਬਾਣੀਂ ਬਾਰੇ ਮੇਰੀ ਮੁੱਢਲੀ ਸਿੱਖਿਆ ਕਿਸੇ ਵਿਦਵਾਨ ਜਾਂ ਟੀਕਾਕਾਰ ਦੀ
ਕਿਸੇ ਕਿਤਾਬ ਜਾਂ ਗ੍ਰੰਥ ਵਿਚੋਂ ਨਹੀਂ, ਬਲਕਿ ਕਿਸੇ ਗੁਰਸਿੱਖ (ਜਾਂ ਗੁਰਮੁੱਖ ਕਹਿ ਲਵੋ) ਸੱਜਨ ਦੇ
ਸੰਗ ਨਾਲ ਮਿਲੀ ਸੀ।
ਵੀਰ ਗੁਰਪ੍ਰੀਤ ਸਿੰਘ ਜੀ ਨੇਂ ਠੀਕ ਹੀ ਲਿਖਿਆ ਹੈ, “ਗੁਰਬਾਣੀਂ ਵਿਦਵਾਨਾਂ ਦਾ ਨਹੀਂ ਗੁਰਮੁਖਾਂ ਦਾ
ਵਿਸ਼ਾ ਹੈ।
ਚਰਨਜੀਤ ਸਿੰਘ ਜੀ ਬਰੈਂਮਟਨ ਜੀ ਨੇਂ ਵੀ ਸੱਚ ਲਿਖਿਆ ਹੈ।
ਰਾਗ ਗੌਂਡ ਵਿੱਚ ਭਗਤ ਨਾਮਦੇਵ ਜੀ ਬਾਣੀ ਦੀ ਇੱਕ ਤੁਕ “ਹਿੰਦੁ ਅੰਨਾ ਤੁਰਕੁ ਕਾਣਾ” ਹੈ।
ਵਿਆਕਰਣ ਇਸ ਦੇ ਅਰਥ ਕਰ ਸਕਦੀ ਹੈ ਪਰ ਇਹ ਨਹੀਂ ਸਮਝਾ ਸਕਦੀ ਕਿ ਨਾਮਦੇਵ ਜੀ ਨੇ ਇਹ ਪੰਕਤੀ ਕਿਂਉ
ਲਿਖ ਦਿੱਤੀ?
ਕਾਮਨ ਸੈਂਸ ਕਹਿੰਦੀ ਹੈ ਕਿ ਸੰਤ ਦੀ ਅੱਵਸਥਾ ਪਹਿਲਾਂ ਆਉਂਦੀ ਹੈ, ਫਿਰ ਸਾਧ ਦੀ ਅਤੇ ਫਿਰ
ਬ੍ਰਹਮਗਿਆਨੀ ਦੀ। ਪਰ ਸੁਖਮਨੀ ਵਿੱਚ ਸੰਤ ਦੀ ਅਸ਼ਟਪਦੀ ਬਾਅਦ ਵਿੱਚ ਕਿਂਉ ਰਖੀ ਗਈ ਹੈ? ਕੋਈ ਵਿਆਕਰਣ
ਇਸ ਭੇਦ ਨੂੰ ਨਹੀਂ ਸਮਝਾ ਸਕਦੀ। ਵਿਆਕਰਣ ਦੀ ਆਪਣੀ ਥਾਂ ਹੈ। ਜ੍ਹਿੰਨਾ ਇਸ ਨੂੰ ਸਮਝਿਆ ਜਾਵੇ,
ਚੰਗਾ ਹੈ। ਪਰ ਗੁਰਬਾਣੀ ਨੂੰ ਸਮਝਣ ਅਤੇ ਹਿਰਦੇ ਵਿੱਚ ਵਸਾਉਣ ਵਾਸਤੇ, ਵਿਆਕਰਣ ਤੋਂ ਬਾਹਰ ਵੀ ਜਾਣਾ
ਪੈਂਦਾ ਹੈ।
ਭੈਣ ਅਮਰਜੀਤ ਕੌਰ ਪੁਰੇਵਾਲ ਜੀ ਨੇਂ ਵੀ ਬਹੁਤ ਸੁਹਣੇਂ ਅਤੇ ਸਹੀ ਪ੍ਰਮਾਣ ਦਿੱਤੇ ਹਨ।
ਧੰਨਵਾਦ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ
(24/01/11)
ਗੁਰਪ੍ਰੀਤ ਸਿੰਘ ਕੈਲੀਫੋਨੀਆ
ਬਲਦੇਵ ਸਿੰਘ ਜੀ ਫਿਰੋਜਪੁਰ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ਪੰਗਤੀ ਵਿੱਚ ਗੁਰੂ ਸਾਹਿਬ ਨੇ ਪੰਡਿਤ
ਦੋਆਰਾ ਪ੍ਰਚਾਰੇ ਹੋਏ ਚਾਰ ਪਾਦ੍ਰਥਾਂ ਦੀ ਗਲ ਕੀਤੀ ਹੈ ਕੇ ਇਹ ਤਾਂ ਜਨ ਦੇ ਪੀਛੇ ਲਗੇ ਫਿਰਦੇ ਹਨ |
ਅਤੇ ਵੀਰ ਜੀ ਇਹਨਾ ਨਾ ਕੀਤੇ ਵੀ ਪਾਦਰਥ ਨਹੀ ਲਗਾ ਹੋਇਆ | ਅਤੇ ਜੋ ਪਾਦਰਥ ਸ: ਦਰਸ਼ਨ ਸਿੰਘ ਜੀ ਨੇ
੧੬੭ ਪਾਦ੍ਰਥਾਂ ਦਾ ਜ਼ਿਕਰ ਕੀਤਾ ਸੀ ਓਹ ਤਾਂ ਨਾਮ ਪਾਦਰਥ ਦੇ ਹੀ ਗੁਣਵਾਚਕ
ਹਨ | ਹੁਣ ਗਲ ਕਰੀਏ ਕੀ ਚਾਰ ਪਾਦਰਥ
੧ ਗਿਆਨ ਪਾਦਰਥ ੨ ਮੁਕਤ ਪਾਦਰਥ ੩ ਨਾਮ ਪਾਦਰਥ ੪ ਜਨਮ ਪਾਦਰਥ ਹੀ ਕਿਓਂ ਹਨ |
ਗੁਰਬਾਣੀ ਦੀਆਂ ਪੰਗਤੀਆਂ ਮੈਂ ਵਿਆਖਿਆ ਰੂਪ ਵਿੱਚ ਹੀ ਲਾਵਾਂ ਗਾ ਕਿਓਂ ਕੀ ਮੇਰੇ ਕੋਲ ਗੁਰਬਾਣੀ
ਸੋਫਟਵੇਅਰ ਨਹੀ ਹੈ |
ਗਿਆਨ ਪਾਦਰਥ : ਗੁਰੂ ਗਰੰਥ ਸਾਹਿਬ ਵਿੱਚ ਉਸ ਨਿਰਾਕਾਰੀ ਪਿਤਾ ਦੇ ਗੁਣਾ ਦਾ ਗਿਆਨ ਰੂਪੀ ਖਜਾਨਾ ਹੈ
| ਇਹ ਗਿਆਨ ਸਾਨੂੰ ਸਿਮਰਨ ਕਰਵਾਉਂਦਾ ਹੈ ਕੇ ਕੀ ਅਸੀਂ ਇਸ ਰਾਮ ਗਰਭ ਵਿੱਚ ਕਿਓਂ ਆਏ ਹਾਂ | ਇਸ
ਗਿਆਨ ਤੋਂ ਪਤਾ ਚਲਦਾ ਹੈ ਕੀ ਇਕ ਤੋਂ ਦਾਲ ਰੂਪ ਹੋਇਆ ਜੀਵ ਇਸ ਸੰਸਾਰ ਵਿੱਚ ਫ਼ੋਰ ਇਕ ਹੋਣ ਹੀ ਆਇਆ
ਹੈ | ਇਕ ਤਾਂ ਹੀ ਹੋਇਆ ਜਾ ਸਕਦਾ ਹੈ ਅਗਰ ਮਾਇਆ ਤੋਂ ਨਿਰਲੇਪ ਹੋਇਆ ਜਾ ਸਕੇ | ਇਹ ਸਾਰਾ ਗਿਆਨ
ਬਰ੍ਮ ਨੂੰ ਹੈ | ਹੁਣ ਇਸ ਗਿਆਨ ਦੋਆਰਾ ਜੀਵ ਮਾਇਆ ਨੂੰ ਤਿਆਗਣ ਯੋਗ ਹੋ ਗਿਆ |
੨ ਮੁਕਤੁ ਪਾਦਰਥ :. ਗੁਰੂ ਗਰੰਥ ਸਾਹਿਬ ਤੋ ਗਿਆਨ ਲੈਕੇ ਜੀਵ ਮਾਇਆ ਨੂੰ ਤਿਆਗ ਕੇ ਮੁਕਤ ਹੋ ਜਾਂਦਾ
ਹੈ | ਗੁਰਬਾਣੀ ਇਸੇ ਨੂੰ ਹੁਕਤੀ ਮਨਦੀ ਹੈ | ਜਿਸ ਨੂੰ ਪੰਡਿਤ ਮੁਕਤੀ ਮੰਨਦਾ ਹੈ ਉਸ ਨੂੰ ਗੁਰਬਾਣੀ
ਮੁਕਤੀ ਨਹੀ ਮੰਨਦੀ | ਇਸ ਮੁਕਤੁ ਪਾਦਰਥ ਨੂੰ ਪਾਕੇ ਬਰ੍ਮ, ਪੂਰਨ ਬਰ੍ਮ ਹੋ ਜਾਂਦਾ ਹੈ | ਇਸ ਅਵਸਥਾ
ਵਿੱਚ ਸਿਰਫ ਅਰਾਧਨਾ ਹੀ ਹੁੰਦੀ ਹੈ | ਮੰਗ ਸਿਰਫ ਨਾਮ ਦੀ ਹੀ ਹੁੰਦੀ ਹੈ | ਹੁਣ ਅਵਸਥਾ ਹੈ ਕੀ "
ਜਿਵੇਂ ਜਲ ਦੇ ਏਕ ਬੂੰਦ ਕਰਨ ਚਾਤ੍ਰਿਕ ਤੜਫਦਾ ਹੈ , ਮਰਨ ਤੋਂ ਬਾਅਦ ਜੇ ਸਾਗਰ ਵੀ ਮਿਲ ਜਾਵੇ ਤਾਂ
ਓਹ ਕਮ ਨਹੀ ਆਓਂਦਾ | | ਅਵਸਥਾ ਇੰਝ ਹੁੰਦੀ ਹੈ ਜਿਵੇਂ ਬਦਲ ਹੋਇਆ ਹੋਵੇ ਪਰ ਬਾਰਿਸ਼ ਨਾ ਹੋ ਰਹੀ
ਹੋਵੇ ਤਾਂ ਮਨੁੱਖ ਆਸ ਭਰੀਆਂ ਅਖਾਂ ਨਾਲ ਅਸਮਾਨ ਵਲ ਦੇਖਦਾ ਹੈ | ਇੰਝ ਹੀ ਇਕੁ ਹੋਇਆ ਹੋਇਆ ਜੀਵ
ਪ੍ਰਮੇਸ਼ਰ ਵਲ ਆਸ ਦੀਆਂ ਨਿਗਾਹਾਂ ਨਾਲ ਦੇਖਦਾ ਹੈ ਕੀ ਕਦੋਂ ਨਾਮ ਦੀ ਬਾਰਿਸ਼ ਹਿਵੈ ਗੀ | ਹੁਣ ਇਧਰ
ਮੰਗ ਜਾਰੀ ਹੈ ਉਧਰ ਪ੍ਰਮੇਸ਼ਰ ਕਿਰਪਾ ਕਰਨ ਨੂੰ ਤਿਆਰ ਹੈ | ਅਮ੍ਰਿਤ ਵੇਲਾ ਹੋ ਗਿਆ ਬਬੀਹਾ ਬੋਲ
ਰਹਾ ਹੈ | ਸਮਾ ਆ ਗਿਆ ਜਿਵੇਂ ਘੜੀ ਦੀਆਂ ਦੋਨੋ ਸੂਈਆਂ ਇਕ ਜਗਾਂ ਤੇ ਇਕਠੀਆਂ ਹੋ ਗਿਆਂ | ‘ਨਾਨਕ
ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧। ਵਾਲੀ ਪੰਗਤੀ ਇਸੇ ਹੀ ਅਵਸਥਾ ਦੀ ਹੈ |
ਨਾਮੁ ਪਾਦਰਥ : ਹੁਣ ਪ੍ਰਮੇਸ਼ਰ ਦੀ ਅਪਾਰ ਕਿਰਪਾ ਹੋਈ ਨਾਮ ਦੀ ਬਰਖਾ ਹੋਈ | ਅਪਾਰ ਬਰਖਾ | ਜਿਵੇਂ
ਬਾਰਿਸ਼ ਹੋਣ ਦੇ ਨਾਲ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੁੰਦੀ ਹੈ | ਹੁਣ ਨਾਮ ਦੀ ਬਾਰਿਸ਼ ਨਾਲ ਤਨੁ
ਮਨੁ ਹਾਰਿਆ ਹੋ ਜਾਂਦਾ ਹੈ | ਇਹ ਨਾਮ ਕੰਨਾ ਬਾਝੋਂ ਸੁਣਨ ਵਾਲਾ ਹੈ | ਜਿਸ ਨੂੰ ਗੁਰਬਾਣੀ ਵਿੱਚ
ਹੁਕਮ ਕਿਹਾ ਗਿਆ ਹੈ | ਇਸ ਹੁਕਮ ਨੂੰ ਸੁਣਨ ਵਾਲਾ ਕਦੀ ਵੀ ਇਸ ਹੁਕਮ ਦੀ ਅਦੂਲੀ ਨਹੀ ਕਰ ਸਕਦਾ
ਹੁਕਮ ਹੋਇਆ ਤਾਂ ਤਤੀ ਤਵੀ ਤੇ ਬੇਠ ਗਏ , ਦਿਲੀ ਸੀਸ ਕਟਵਾ ਲਿਆ, ਹੁਕਮ ਵਿੱਚ ਸਰਬੰਸ ਸਚੁ ਦੀ ਖਾਤੀ
ਵਾਰ ਦਿਤਾ |
ਜ੍ਮ੍ਨੁ ਪਾਦਰਥ : ਨਾਮ ਪਾਦਰਥ ਦੇ ਮਿਲਦੀਆਂ ਹੀ ਸਤਿਗੁਰ ਦਾ ਜਨਮ ਹੁੰਦਾ ਹੈ |" ਸਤਿਗੁਰ ਕੇ ਜਨਮੇ
ਗ੍ਮ੍ਨੁ ਮਿਟਾਇਆ '
ਇਸੇ ਨੂੰ ਹੀ ਕਿਹਾ ਜਾਂਦਾ ਹੈ | ਇਥੇ ਹੀ ਪੂਰਨ ਬਰ੍ਮ ਪਰ੍ਬ੍ਰਮ ਬੰਦਾ ਹੈ | ਪੰਡਿਤ ਕੋਲ ਸਿਰਫ
ਬਰ੍ਮ ਕਤ ਦਾ ਹੀ ਗਿਆਨ ਹੈ | ਇਥੇ ਹੀ ਜੀਵ ਇਕ ਹੋ ਕੇ ਉਗਦਾ ਹੈ | ਗੁਰਬਾਣੀ ਇਸੇ ਨੂੰ ਹੀ ਜਨਮ
ਮੰਨਦੀ ਹੈ ਸੰਸਾਰੀ ਜਨੰਮ ਨੂੰ ਤਾਂ ਗੁਰਬਾਣੀ ਆਵਨ ਜਾਣ ਦਸਦੀ ਹੈ |
ਇਸ ਅਵਸਥਾ ਵਿੱਚ ਜੀਵ ਬਾਣੀ ਸੁਣਦਾ ਹੈ ਸਾਰੇ ਹੀ ਭਗਤ ਜਿਨਾ ਦੀਆਂ ਰਚਨਾਵਾ ਗੁਰੂ ਗਰੰਥ ਸਾਹਿਬ
ਵਿੱਚ ਦਰਜ ਹਨ ਓਹ ਸਾਰੇ ਹੀ ਚਾਰ ਪਾਦ੍ਰਥਾਂ ਨੂੰ ਪ੍ਰਾਪਤ ਹੋ ਚੁਕੇ ਸਨ | ਗੁਰੂ ਸਾਹਿਬ ਵੀ ਚਾਰਾਂ
ਪਾਦ੍ਰਥਾਂ ਨੂੰ ਪ੍ਰਾਪਤ ਹੋ ਚੁਕੇ ਸਨ | ਇਸੇ ਹੀ ਅਵਸਥਾ ਵਿੱਚ ਹੀ ਜੀਵ ਬੁਲਾਇਆਂ ਬੋਲਦਾ ਹੈ | ਇਹੀ
ਹੈ ਹਰ ਸਿਖ ਦੀ ਜਿੰਦਗੀ ਦਾ ਸਫ਼ਰ ਅਤੇ ਇਹੀ ਮਕਸਦ ਹੈ | ਕੀ ਅਸੀਂ ਵੇ ਇਸੇ ਹੀ ਮਕਸਦ ਲਈ ਕੋਸ਼ਿਸ਼
ਕਰ ਰਹੇ ਹਾਂ ?
(23/01/11)
ਬਲਦੇਵ ਸਿੰਘ ਫਿਰੋਜ਼ਪੁਰ
ੴਸਤਿਨਾਮ
ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੀ, ਅਤੇ ਸਿੱਖ ਮਾਰਗ ਦੇ ਸਾਰੇ ਪਾਠਕ ਵੀਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪ ਸੱਭ ਪਾਠਕ ਵੀਰਾਂ ਨੂੰ ਪਤਾ ਹੀ ਹੈ, ਕੇ ਇਸ ਪੰਨੇ ਤੇ “ਗੁਰੂ ਗ੍ਰੰਥ
ਸਾਹਿਬ” ਜੀ ਦੇ ਵਿਸ਼ੇ ਦੇ ਨਾਲ ਨਾਲ ਗੁਰਬਾਣੀਂ ਦੀ ਵਿਚਾਰ ਵੀ ਚੱਲ ਰਹੀ ਹੈ ਜੀ। ਗੁਰਬਾਣੀਂ ਦੀ
ਵਿਚਾਰ ਕਰਦਿਆਂ, ਲਿਖਾਰੀ ਵੀਰਾਂ ਵਿੱਚ ਕੁੱਝ ਕੁੜੱਤਣ ਜਿਹੀ ਆ ਗਈ ਜਾਪਦੀ ਹੈ। ਅੱਜ ਐਤਵਾਰ ਦਾ ਦਿਨ
ਸੀ, ਕੁੱਝ ਵਕਤ ਮਿਲਿਆ, ਸੋ ਲਿਖਾਰੀ ਵੀਰਾਂ ਵਿੱਚ ਪੈਦਾ ਹੋਇ ਆਪਸੀ ਮੱਤਭੇਦ ਨੂੰ ਸੁਲਝਾਉਣ ਵਾਸਤੇ
ਕੁੱਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ ਜੀ।
ਵੀਰ ਗੁਰਪ੍ਰੀਤ ਸਿੰਘ ਜੀ ਜਿੰਨ੍ਹਾਂ ਚਾਰ ਪਦਾਰਥਾਂ ਬਾਰੇ ਆਪ ਜੀ ਨੇਂ
ਲਿਖਿਆ ਹੈ, ਉਹ ਗਲਤ ਨਹੀਂ ਹਨ। ਪਰ ਜਿੰਨਾਂ ਪਦਾਰਥਾਂ ਦਾ ਜਿਕਰ ਵੀਰ ਦਰਸ਼ਨ ਸਿੰਘ ਜੀ ਅਸਟ੍ਰੇਲੀਆ
ਨੇਂ ਕੀਤਾ ਹੈ, ਜੋ ੧੬੭ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਹਨ, ਉਹ ਵੀ ਤਾਂ ਗਲਤ ਨਹੀਂ ਹਨ।
ਕੀ ਉਹਨਾਂ ਵਿਚੋਂ ਕਿਸੇ ਵੀ ਪਦਾਰਥ ਨੂੰ ਆਪਾਂ ਰੱਦ ਕਰ ਸੱਕਦੇ ਹਾਂ।
ਵੀਰ ਦਰਸ਼ਨ ਸਿੰਘ ਜੀ ਨੇਂ ਲਿਖਿਆ ਹੈ ( ਗੁਰੂ
ਨਾਨਕ ਦੀ ਸਿੱਖੀ ਦਾ ਇਸ ਤਰਾਂ ਦੀਆਂ ਗਿਣਤੀਆਂ ਮਿਣਤੀਆਂ ਦੇ ਵਿਸਵਾਸਾਂ/ਮਿੱਥਾਂ ਨਾਲ ਕੋਈ ਵੀ
ਵਾਸਤਾ ਨਹੀਂ ਹੈ।ਗੁਰਸਿੱਖ ਨੇ ਇਹਨਾਂ ਦੇ ਚੱਕਰਾਂ ਵਿਚ ਨਹੀਂ ਪੈਣਾ।)
ਤਾਂ ਵੀਰ ਬਲਬੀਰ ਸਿੰਘ ਜੀ ਨੇਂ ਉੱਤਰ ਵਿੱਚ ਲਿਖ ਦਿੱਤਾ,
ਗੁਰਦੇਵ ਗਿਣ ਕੇ ਦਸ ਰਹੇ ਹਨ ‘ਚਾਰਿ
ਪਦਾਰਥ ਚਾਰੇ ਪਾਏ. . . ‘। ਆਪ ਜੀ ਨੇ ਲਿਖ ਕੇ ਦਸਿਆ ‘ਗੁਰੂ ਨਾਨਕ ਦੀ ਸਿੱਖੀ ਦਾ ਇਸ ਤਰਾਂ ਦੀਆਂ
ਗਿਣਤੀਆਂ ਮਿਣਤੀਆਂ ਦੇ ਵਿਸਵਾਸਾਂ/ਮਿੱਥਾਂ ਨਾਲ ਕੋਈ ਵੀ ਵਾਸਤਾ ਨਹੀਂ ਹੈ। ਗੁਰਸਿਖ ਨੇ ਇਹਨਾਂ ਦੇ
ਚੱਕਰਾਂ ਵਿੱਚ ਨਹੀਂ ਪੈਣਾਂ’। ਸਿਖ ਗੁਰੂ ਦੀ ਸੁਣੇ ਜਾਂ ਤੁਹਾਡੀ।
ਹੁਣ ਗੱਲਾਂ ਤਾਂ ਦੋਹਾਂ ਵੀਰਾਂ ਦੀਆਂ ਹੀ ਠੀਕ ਹਨ, ਪਰ ਹੈਨ ਇੱਕ ਦੂਜੇ ਦੇ
ਸਾਫ ਉਲਟ। ਕਿਸੇ ਵੇਲੇ ਬਸ ਏਨੀ ਕੂ ਗੱਲ ਹੀ ਵਿਵਾਦ ਦਾ ਕਾਰਨ ਬਣ ਜਾਂਦੀ ਹੈ। ਵੀਰ ਬਲਬੀਰ ਸਿੰਘ ਜੀ
ਜਰਮਨੀ ਦੀ ਗੱਲ ਤਾਂ ਵੈਸੇ ਹੀ ਸਪੱਸ਼ਟ ਹੈ। ਇਸ ਵਾਸਤੇ ਵੀਰ ਦਰਸ਼ਨ ਸਿੰਘ ਜੀ ਦੀ ਗੱਲ ਵੀ ਠੀਕ ਹੋਣ
ਦੀ ਪ੍ਰੋੜਤਾ ਵਿੱਚ ਆਉ ਅਗਲਾ ਸ਼ਬਦ ਪੱੜ੍ਹਦੇ ਹਾਂ।
ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ॥
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ
ਜਨ ਪੀਛੈ ਲਗਿ ਫਿਰਥਈ॥ ੧॥ ਰਹਾਉ॥
ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ
ਜਿਸੁ ਬਡਭਾਗ ਮਥਈ॥ ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ॥ ੧॥ ਹਮਰੇ ਦੋਖ ਬਹੁ
ਜਨਮ ਜਨਮ ਕੇ ਦੁਖੁ ਹਉਮੈ ਮੈਲੁ ਲਗਥਈ॥ ਗੁਰਿ ਧਾਰਿ ਕ੍ਰਿਪਾ ਹਰਿ ਜਲਿ ਨਾਵਾਏ ਸਭ ਕਿਲਬਿਖ ਪਾਪ
ਗਥਈ॥ ੨॥ ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ ਹਰਿ ਨਾਮੁ ਭਜਥਈ॥ ਜਹ ਅੰਤੀ ਅਉਸਰੁ ਆਇ ਬਨਤੁ
ਹੈ ਤਹ ਰਾਖੈ ਨਾਮੁ ਸਾਥਈ॥ ੩॥ ਜਨ ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ ਹਰਿ ਜਪਿਓ ਜਗੰਨਥਈ॥ ਜਨ ਨਾਨਕ
ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖੁ ਬੁਡਥਈ॥ ੪॥ (੧੩੨੦)
ਇਸ ਸ਼ਬਦ ਦੀ ਰਹਾਉ ਵਾਲੀ ਪੰਗਤੀ ਵਿੱਚ ਸਾਫ ਲਿਖਿਆ ਹੈ ਕੇ ਧਰਮੁ ਅਰਥੁ ਕਾਮੁ
ਅਤੇ ਮੋਖੁ ਚਾਰੋਂ ‘ਜਨ’ ਦੇ ਪਿੱਛੇ ਪਿੱਛੇ ਲਗੇ ਫਿਰਦੇ ਹਨ। ਪਰ ਜਿਸ ਕਾਰਨ ਜਾਂ ਜਿਸ ਕੰਮ ਨਾਲ ਇਹ
ਚਾਰੋਂ ‘ਜਨ’ ਦੇ ਪਿੱਛੇ ਲੱਗਦੇ (ਦਾਸ ਬਣ ਕੇ) ਹਨ, ਸਾਨੂੰ ਉਹ ਕੰਮ ਕਰਨਾਂ ਚਾਹੀਦਾ ਹੈ, (ਉਹ ਕੰਮ
ਕੀ ਹੈ, ਉਹ ਵੀ ਇਸੇ ਹੀ ਸ਼ਬਦ ਵਿੱਚ ਲਿਖਿਆ ਜਾਂ ਦੱਸਿਆ ਹੋਇਆ ਹੈ, ਉਹ ਕੰਮ ਹੈ ਨਾਮ) ਸਾਨੂੰ ਧਰਮੁ
ਅਰਥੁ ਕਾਮੁ ਅਤੇ ਮੋਖੁ ਦੇ ਪਿੱਛੇ ਨਹੀਂ ਦੌੜਨਾਂ ਚਾਹੀਦਾ। (ਇਹਨਾਂ ਚਾਰਾਂ ਨੂੰ ਆਪਣੇਂ ਪਿੱਛੇ
ਦੜੌਣਾਂ ਚਾਹੀਦਾ ਹੈ) ਅੰਤ ਸਮੇਂ ਜਿੱਥੇ ਲੇਖਾ ਮੰਗਿਆ ਜਾਣਾਂ ਹੈ, ਉਥੇ ਸਿਰਫ ਨਾਮ ਕੰਮ ਆਉਣਾਂ ਹੈ।
ਜਹ ਦਰਗਹਿ ਪ੍ਰਭੁ ਲੇਖਾ ਮਾਗੈ
ਤਹ ਛੁਟੈ ਨਾਮੁ ਧਿਆਇਥਈ॥ ੧॥ ਜਹ ਅੰਤੀ ਅਉਸਰੁ ਆਇ ਬਨਤੁ ਹੈ ਤਹ ਰਾਖੈ ਨਾਮੁ ਸਾਥਈ॥ ੩॥
ਇਸ ਸ਼ਬਦ ਵਿਚੋਂ ਵੀ ਇਸ ਗੱਲ ਦੀ ਗਵਾਹੀ ਮਿਲਦੀ ਹੈ ਕੇ,
ਗਿਨਤੀਆ ਮਿਣਤੀਆਂ ਛੱਡੋ ਅਸਲ ਕੰਮ ਕਰੋ। ਪਰ ਅਸਲ ਕੰਮ ਤਾਂ ਕੋਈ ਵੱਡੇ ਭਾਗਾਂ ਵਾਲਾ ਹੀ ਕਰੇ ਗਾ,
ਜਿਸ ਦੇ ਮੱਥੇ ਵਿੱਚ ਧੁਰੋਂ ਹੀ ਲਿਖਿਆ ਹੋਵੇ ਗਾ।
ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ
ਜਿਸੁ ਬਡਭਾਗ ਮਥਈ॥ ੪॥
ਇਸ ਵਾਸਤੇ ਵੀਰ ਦਰਸ਼ਨ ਸਿੰਘ ਜੀ ਅਸਟ੍ਰੇਲੀਆ ਜੀ ਦੀ ਗੱਲ ਵੀ ਗਲਤ ਨਹੀਂ ਹੈ।
ਵੀਰ ਗੁਰਪ੍ਰੀਤ ਸਿੰਘ ਜੀ, ਹਾਲਾਂ ਕੇ ਮੈਨੂੰ ਆਪ ਜੀ ਦੇ ਗੁਰਬਾਣੀਂ ਗਿਆਨ
ਨਾਲ ਬਹੁਤ ਖੁਸ਼ੀ ਹੈ, ਅਤੇ ਆਪ ਜੀ ਦੀਆਂ ਬਹੁਤੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ। ਆਪ ਜੀ ਨੇਂ
ਸਾਰਿਆਂ ਦੀ ਗੱਲ ਰੱਦ ਕਰ ਕੇ ਆਪਣੇਂ ਸਵਾਲ ਸੱਭ ਦੇ, ਜਾਂ ਵੀਰ ਦਰਸ਼ਨ ਸਿੰਘ ਜੀ ਦੇ ਸਾਹਮਣੇਂ ਰੱਖੇ
ਹਨ। ਆਉ ਹੁਣ ਆਪਾਂ ਤੁਹਾਡੇ ਸਵਾਲਾਂ ਤੇ ਵੀ ਵਿਚਾਰ ਕਰੀਏ। ਜਿਵੇਂ ਕੇ ਆਪ ਜੀ ਨੇਂ ਲਿਖਿਆ ਹੈ।
ਵੀਰ ਜੀ ਆਪ ਨੇ ਇਹ ਤਾਂ ਲਿਖ ਦਿਤਾ ਕੀ ਸਾਰੇ ਪਾਦਰਥ ਸਿਖ ਨੇ ਤਿਆਗਣੇ ਹਨ | ਪਰ ਇਹ ਨਹੀ ਦਸਿਆ
ਕੀ
ਗਿਆਨ ਪਾਦਰਥ ਵੀ ਤਿਆਗਣਾ ਹੈ ?
ਮੁਕਤ ਪਾਦਰਥ ਵੀ ਤਿਆਗਣਾ ਹੈ ?
ਨਾਮ ਪਾਦਰਥ ਵੀ ਤਿਆਗਣਾ ਹੈ ?
ਜਨਮ ਪਾਦਰਥ ਵੀ ਤਿਆਗਣਾ ਹੈ ?
(੧) ਮੁਕਤ ਪਦਾਰਥ ਦੀ ਵਿਚਾਰ:-
ਸੁਰਗ ਮੁਕਤਿ ਬੈਕੁੰਠ ਸਭਿ
ਬਾਂਛਹਿ ਨਿਤਿ ਆਸਾ ਆਸ ਕਰੀਜੈ॥ ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ
ਮਨੁ ਧੀਜੈ॥ ੧॥ (੧੩੨੪)
ਵੀਰ ਜੀ ਬਾਣੀਂ ਦੀ ਇਹ ਕੜੀ ਦੱਸ ਰਹੀ ਹੈ, ਕਿ ਜਿੱਨ੍ਹਾਂ ਨੂੰ ਹਰੀ ਦੇ
ਦਰਸ਼ਨ ਦੀ ਪਿਆਸ ਹੈ, ਉਹ ਮੁਕਤੀ ਨਹੀਂ ਮੰਗਦੇ। ਕੀ ਇਹ ਮੁਕਤੀ ਦਾ ਤਿਆਗ ਨਹੀਂ ਹੈ।
ਕਈ ਬੈਕੁੰਠ ਨਾਹੀ ਲਵੈ ਲਾਗੇ॥ ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥
ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ॥ ੮॥ (੧੦੭੭)
ਵੀਰ ਜੀ ਇਹ ਮੁਕਤੀ ਤਾਂ ਵਿਚਾਰੀ ਇੱਕ ਨਿਮਾਣੀ ਜਿਹੀ ਚੀਜ ਹੈ, ਜਿਹੜੇ
ਗਿਆਨੀਂ ਹਨ, ਜਾਂ ਜਿੱਨ੍ਹਾਂ ਨੂੰ ਗਿਆਨ ਹੈ, ਉਹ ਮੁਕਤੀ ਦੀ ਪਰਵਾਹ ਨਹੀਂ ਕਰਦੇ, ਉਹ ਮੁਕਤੀ ਦਾ
ਤਿਆਗ ਕਰ ਦੇਂਦੇ ਹਨ। ਉਹ ਤਾਂ ਇੱਕ ਪਦਾਰਥ (ਰਤਨ ਪਦਾਰਥ) ਏਕੰਕਾਰ ਨੂੰ ਪਾਉਂਦੇ ਹਨ, ਜਾਂ ਪਾਉਣਾਂ
ਚਾਹੁੰਦੇ ਹਨ।
ਜੋ ਆਪ ਜੀ ਨੇਂ ਲਿਖਿਆ ਹੈ, ਧਰਮੁ ਅਰਥੁ ਕਾਮੁ ਅਤੇ ਮੋਖੁ ਨਾਲ ਕਿਤੇ ਵੀ
ਪਦਾਰਥ ਨਹੀਂ ਆਇਆ। ਸੋ ਵੀਰ ਜੀ ਹਰ ਥਾਂ ਮੁਕਤ ਦੇ ਨਾਲ ਵੀ, ਪਦਾਰਥ ਨਹੀਂ ਆਇਆ, ਬਲਕਿ ਮੁਕਤੀ
ਦਾ ਤਿਆਗ ਕਰਨ ਦੀ ਗਵਾਹੀ ਤਾਂ ਉਪਰ ਵਾਲੀਆਂ ਪੰਗਤੀਆਂ ਵਿੱਚ ਵੀ ਮਿਲ ਗਈ ਹੈ।
(੨) ਜਨਮ ਪਦਾਰਥ ਦੀ ਵਿਚਾਰ:-
ਜਨਮ ਪਦਾਰਥ ਹੈ ਤਾਂ ਚੰਗਾ, (ਵੱਡ ਮੁੱਲਾ) ਅਸੀਂ ਇਸ ਦਾ ਫਾਇਦਾ ਉਠਾਉਣਾਂ ਹੈ, ਪਰ ਇਸ ਦੀ ਆਸ ਨਹੀਂ
ਰੱਖਣੀਂ। ਜੇ ਆਸ ਰੱਖੀ ਤਾਂ ਚੌਰਾਸੀ ਦੇ ਚੱਕਰ ਵਿੱਚ ਪੈ ਜਾਵਾਂ ਗੇ। ਕੀ ਸਾਨੂੰ ਦੁਬਾਰਾ ਜਨਮ ਦੀ
ਆਸ ਰੱਖਣੀਂ ਚਾਹੀਦੀ ਹੈ? ਜੇ ਨਹੀਂ! ਤਾਂ ਕੀ ਇਹ ਜਨਮ ਪਦਾਰਥ ਦਾ ਤਿਆਗ ਨਹੀਂ ਹੈ? ।
ਬਾਣੀਂ ਦੱਸਦੀ ਹੈ, ਅੱਜ ਤੱਕ ਅਸੀਂ ਕਰੋੜਾਂ ਵਾਰ ਜਨਮ ਲੈ ਚੁੱਕੇ ਹਾਂ, ਹੁਣ ਵੇਲਾ ਹੈ ਇਸ ਨੂੰ
ਤਿਆਗਣ ਦਾ। ਇਸ ਨੂੰ ਤਿਆਗਣਾਂ ਹੈ, ਤਾਂ ਜੋ ਸਾਡਾ ਦੁਬਾਰਾ ਜਨਮ ਨਾਂ ਹੋਵੇ। ਵੀਰ ਜੀ ਮੇਰੀ ਇਸ
ਬੇਨਤੀ ਤੇ ਵਿਚਾਰ ਕਰਕੇ ਤੁਸੀਂ ਆਪ ਹੀ ਦੱਸਣਾਂ ਕੇ ਜਨਮ ਪਦਾਰਥ ਨੂੰ ਤਿਆਗਣਾਂ ਚਾਹੀਦਾ ਹੈ, ਜਾਂ
ਇਸ ਨੂੰ ਦੁਬਾਰਾ ਪਾਉਣ ਦੀ ਆਸ ਕਰਨੀਂ ਚਾਹੀਦੀ ਹੈ ਜੀ।
ਕਿਉਂ ਕੇ ਜਨਮ ਦੇ ਨਾਲ ਮਰਨ ਵੀ ਜੁੜਿਆ ਹੋਇਆ ਹੈ, ਅਤੇ ਜਨਮ ਅਤੇ ਮਰਨ
ਦੋਹਾਂ ਦੇ ਨਾਲ ਹੀ ਦੁੱਖ ਜੁੜਿਆ ਹੋਇਆ ਹੈ। ਬਾਣੀਂ ਦੱਸਦੀ ਹੈ, ਉਸ ਪ੍ਰਭੂ ਨੇਂ ਜਿੰਨੇਂ ਵੀ ਜੀਵ
ਜਾਂ ਜੰਤ ਇਸ ਸੰਸਾਰ ਵਿੱਚ ਪੈਦਾ ਕੀਤੇ ਹਨ, (ਹਰੀ ਨੇਂ ਜਿੰਨਾਂ ਨੂੰ ਵੀ ਜਨਮ ਪਦਾਰਥ ਦਿੱਤਾ ਹੈ)
ਸਾਰਿਆਂ ਨੂੰ ਹੀ ਕਾਲ ਨੇਂ ਆਪਣੇਂ ਮੂੰਹ ਰਾਹੀਂ ਖਾਧਾ ਹੈ, ਅਤੇ ਖਾਂਦਾ ਰਹੇ ਗਾ।
ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ॥ (੧੩੧੯)
ਵੀਰ ਜੀ ਇਸ ਜਨਮ ਪਦਾਰਥ ਦਾ ਸਾਨੂੰ ਅੱਜ ਤੱਕ ਕੀ ਫਾਇਦਾ ਹੋਇਆ ਹੈ, ਇਸ ਦੀ
ਵਿਚਾਰ ਆਪਾਂ ਅਗਲੇ ਸ਼ਬਦ ਵਿੱਚ ਕਰਦੇ ਹਾਂ।
ਸਲੋਕੁ ਮਃ ੩॥ ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ
ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ
ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ॥ ੧॥ (੬੫੧)
ਜਦੋਂ ਤੋਂ ਸਾਨੂੰ ਇਹ ਜਨਮ ਪਦਾਰਥ ਮਿਲਿਆ ਹੈ, ਕਰੋੜਾਂ ਜਨਮ ਹੋ ਗਏ ਹਨ।
ਅਤੇ ਕਰੋੜਾਂ ਜਨਮਾਂ ਦੀਆਂ ਮੈਲਾਂ ਲੱਗ ਲੱਗ ਕੇ ਸਾਡਾ ਮਨ ਕਾਲਾ ਸ਼ਾਹ ਹੋ ਚੁਕਾ ਹੈ। ਜਿਵੇਂ ਤੇਲੀ
ਦਾ ਕੱਪੜਾ ਭਾਵੇਂ ਸੌ ਵਾਰੀਂ ਲਵੋ, ਚਿੱਟਾ ਨਹੀਂ ਹੁੰਦਾ, ਇਸੇ ਤਰਾਂ ਸਾਡੇ ਮਨ ਦਾ ਹਾਲ ਹੈ। ਜੇ
ਕਿਤੇ ਗੁਰੂ ਦੀ ਕਿਰਪਾ ਨਾਲ ਅਸੀਂ ਜਿਉਂਦੇ ਜੀ (ਮਰਨ ਤੋਂ ਪਹਿਲਾਂ) ਮਰ ਗਏ, ਜਦੋਂ ਦੁਨੀਆਂ ਨਾਲੋਂ
ਸਾਡੀ ਖੇਡ ਉਲਟੀ ਹੋ ਗਈ, (ਉਲਟੀ ਮੱਤ, ਦੁਨੀਆਂ ਸਾਨੂੰ ਮੂਰਖ ਸਮਝਣ ਲੱਗ ਪਈ, ਤੇ ਅਸੀਂ ਦੁਨੀਆਂ
ਨੂੰ ਮੂਰਖ ਆਖਣ ਲੱਗੇ) ਤਾਂ ਫਿਰ ਨਾਂ ਇਹ ਜਨਮ ਪਦਾਰਥ ਹੀ ਰਹੇ ਗਾ, ਅਤੇ ਨਾਂ ਹੀ ਸਾਨੂੰ ਅੱਗੇ ਤੋਂ
ਕੋਈ ਮੈਲ ਹੀ ਲੱਗੇ ਗੀ। ਜਨਮ ਪਦਾਰਥ ਪਾਕੇ, ਇਸ ਦਾ ਲਾਭ ਲੈ ਕੇ, ਜੇ ਹੁਣ ਅਸੀਂ ਜਿਉਂਦੇ ਜੀ ਮਰ
ਕੇ, ਇਸ ਦਾ ਤਿਆਗ ਨਾਂ ਕੀਤਾਂ, ਤਾਂ ਕਰੋੜਾਂ ਹੀ ਜਨਮ ਜਾਂ ਜਨਮ ਪਦਾਰਥ ਸਾਡੇ ਵਾਸਤੇ ਫਿਰ ਤਿਆਰ
ਹਨ।
(੩) ਗਿਆਨ ਪਦਾਰਥ ਦੀ ਵਿਚਾਰ:-
ਵੀਰ ਜੀ ਗਿਆਨ ਵੀ ਕਈ ਤਰਾਂ ਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਿਆਨ ਦੇ ਨਾਲ ਵੀ ਹਰ ਥਾਂ
ਪਦਾਰਥ ਸ਼ਬਦ ਨਹੀਂ ਆਇਆ। ਗਿਆਨ ਬਹੁਤ ਹੀ ਚੰਗੀ ਚੀਜ ਹੈ, ਪਰ ਅਸਲੀ ਗਿਆਨ ਨਾਮ ਹੈ।
ਐਸਾ ਗਿਆਨੁ ਪਦਾਰਥੁ ਨਾਮੁ॥ ਗੁਰਮੁਖਿ
ਪਾਵਸਿ ਰਸਿ ਰਸਿ ਮਾਨੁ॥ ੧॥ ਰਹਾਉ॥ ਪਰ ਅਸੀਂ ਵਾਦ
ਵਿਵਾਦ ਕਰਨ ਨੂੰ ਗਿਆਨ ਸਮਝਦੇ ਹਾਂ। ਜੇ ਗਿਆਨ ਦੇ ਕਥਨ ਜਾਂ ਕਰਨ ਨਾਲ, ਵਿਵਾਦ ਪੈਦਾ ਹੋਵੇ, ਜੇ
ਆਪਸ ਵਿੱਚ ਝਗੜਾ ਪੈਦਾ ਹੋਵੇ, ਗਿਆਨ ਦੇ ਨਾਂ ਤੇ ਜੇ ਕਿਸੇ ਦਾ ਮਨ ਦੁਖਾਇਆ ਜਾਵੇ, ਗਿਆਨ ਦੂਜਿਆਂ
ਨੂੰ ਤਾਂ ਕਰੀਏ ਪਰ ਆਪ ਅਮਲ ਨਾਂ ਕਰੀਏ, ਅਤੇ ਜੇ ਰਸ ਨਹੀਂ ਆਇਆ, ਤਾਂ ਐਸੇ ਗਿਆਨ ਬਾਰੇ ਵੀ
ਗੁਰਬਾਣੀਂ ਅਗੇ ਸਮਝਾ ਰਹੀ ਹੈ।
ਗਿਆਨੁ ਗਿਆਨੁ ਕਥੈ ਸਭੁ ਕੋਈ॥ ਕਥਿ ਕਥਿ ਬਾਦੁ ਕਰੇ ਦੁਖੁ ਹੋਈ॥ ਕਥਿ ਕਹਣੈ ਤੇ ਰਹੈ ਨ ਕੋਈ॥
ਬਿਨੁ ਰਸ ਰਾਤੇ ਮੁਕਤਿ ਨ ਹੋਈ॥ ੨॥ ਗਿਆਨੁ ਧਿਆਨੁ ਸਭੁ ਗੁਰ ਤੇ ਹੋਈ॥ ਸਾਚੀ ਰਹਤ ਸਾਚਾ ਮਨਿ ਸੋਈ॥
ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ॥ ਨਾਵਹੁ ਭੂਲੇ ਥਾਉ ਨ ਕੋਈ॥ ੩॥
(੮੩੧)
ਸਾਰਾ ਗਿਆਨ ਵੀ ਨਾਮ ਦੇ ਨਾਲ ਹੀ ਹੈ, ਨਾਮ ਤੋਂ ਭੁਿਲਆਂ ਦਾ ਕੋਈ ਥਾਂ ਨਹੀਂ ਹੈ।
(੪) ਨਾਮ ਪਦਾਰਥ ਦੀ ਵਿਚਾਰ:-
ਅਤੇ ਇਸੇ ਤਰਾਂ ਨਾਮ ਵੀ ਲੱਖਾਂ, ਕਰੋੜਾਂ ਨਹੀ ਬਲਕਿ ਅਸੰਖਾਂ ਹੀ ਕਿਸਮਾਂ ਦੇ ਹਨ, ਜਿਸ ਦੀ ਕੋਈ
ਗਮਤਾ ਨਹੀਂ ਹੈ। ਕਿਹੜਾ ਮੰਨੀਏਂ ਤੇ ਕਿਹੜਾ ਤਿਆਗੀਏ। ਵੱਡੇ ਵੱਡੇ ਗੁਣੀਂ ਗਿਆਨੀਂ ਹਾਰ ਗਏ, ਨਾਮ
ਦਾ ਇੱਕ ਤਿਲ ਜਿਨਾਂ ਵੀ ਭੇਦ ਨਹੀਂ ਪਾ ਸਕੇ। ਸੋ
ਨਾਮ ਵੀ ਸਪੱਸ਼ਟ ਨਹੀਂ ਹੈ।
ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ॥ ਗੁਣੀ ਗਿਆਨੀ ਸੁਰਤਿ
ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ॥ ੧॥ (੧੩੧੯)
ਗੁਰਬਾਣੀਂ ਤਾਂ ਇਹ ਵੀ ਇਸ਼ਾਰਾ ਕਰਦੀ ਹੈ, ਕਿ ਵੇਦਾਂ ਵਿੱਚ ਵੀ ਨਾਮ ਹੈ,
ਜਾਂ ਨਾਮ ਦਾ ਜਿਕਰ ਹੈ।
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥ ਕਹੈ ਨਾਨਕੁ ਜਿਨ ਸਚੁ ਤਜਿਆ
ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ॥ ੧੯॥ (੯੧੯)
ਅਤੇ ਉਸ ਉੱਤਮ ਨਾਮ ਨੂੰ ਕੋਈ ਸੁਣਦਾ ਨਹੀਂ ਹੈ, ਇਸ ਵਾਸਤੇ ਜੀਵ ਭੂਤਨਾਂ
ਬਣਿਆਂ ਹੋਇਆ ਹੈ। ਸ੍ਰੀ ਗੁਰੂ ਅਮਰ ਦਾਸ ਜੀ ਫਰਮਾਉਂਦੇ ਹਨ, ਜਿਸ ਨੇਂ ਇਹ ਸੱਚ ਤਜ ਦਿੱਤਾ ਹੈ, ਜਾਂ
ਜਿਹੜੇ ਇਸ ਸੱਚ ਨੂੰ ਨਹੀਂ ਮੰਨਦੇ, ਉਸ ਨੇਂ ਸਮਝੋ ਇਹ ਜਨਮ (ਜਨਮ ਪਦਾਰਥ) ਜੂਏ ਵਿੱਚ ਹਾਰ ਦਿੱਤਾ
ਹੈ।
ਬਾਣੀਂ ਦੀ ਅਗਲੀ ਕੜੀ ਦੱਸਦੀ ਹੈ। ਕਲ ਜੁਗ ਵਿੱਚ ਸਾਰੇ ਪਾਸੇ ਇੱਕ ਗੁਪਤ ਨਾਮ ਵੀ ਵਿਆਪ ਰਿਹਾ
ਹੈ।
ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ॥ (੧੩੩੪)
ਅਗਲੀ ਪੰਗਤੀ ਵਿੱਚ ਬਾਣੀਂ ਇੱਕ ਪਾਸੇ ਕਰਤਾਰ ਨੂੰ ਸਭ ਕੁੱਝ ਕਰਨ ਕਾਰਨ ਦੱਸ ਰਹੀ ਹੈ। ਦੂਜੇ
ਪਾਸੇ ਕਹਿ ਰਹੀ ਹੈ ਨਾਮ ਜਿੱਡਾਵੱਡਾ ਦਾਤਾ ਹੋਰ ਕੋਈ ਨਹੀਂ ਹੈ। ਇਸ ਦਾ ਕੀ ਅਰਥ ਲਈਏ, ਨਾਮ ਵੱਡਾ
ਹੈ, ਜਾਂ ਕਰਤਾਰ ਵੱਡਾ ਹੈ।
ਜੋ ਤੂ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ॥ ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ
ਪੂਰੇ ਗੁਰ ਤੇ ਪਾਈ॥ ੪॥ ੨॥ (੧੩੩੩)
ਨਾਮੈ ਤੇ ਸਭਿ ਊਪਜੇ ਭਾਈ ਨਾਇ ਵਿਸਰਿਐ ਮਰਿ ਜਾਇ॥ (੬੦੩)
ਉਹ ਨਾਮ ਕਿਹੜਾ ਹੈ, ਜਿਸ ਤੋਂ ਸਾਰੇ ਹੀ ਪੈਦਾ ਹੋਏ ਹਨ।
ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ॥ ੧॥ (੬੩੨)
ਸ਼ਾਇਦ ਇਸੇ ਹੀ ਵਾਸਤੇ ਅਖੀਰ ਤੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਮਹਾਂਰਾਜ ਵੀ ਆਪਣੀਂ ਬਾਣੀਂ ਵਿੱਚ ਇਹੋ ਹੀ ਸਵਾਲ ਕਰਦੇ ਹਨ। ਕਿ ਦੱਸੋ! ਉਹ ਕਿਹੜਾ ਨਾਮ ਹੈ, ਜਿਸ
ਦੇ ਸਿਮਰਨ ਨਾਲ ਇਸ ਜਗਤ ਦੇ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਵੇ। ਸੋ ਨਾਮ ਪਦਾਰਥ ਤਿਆਗਣਾਂ ਨਹੀਂ
ਹੈ, ਪਰ ਨਾਮ ਤਾਂ ਪਹਿਲੇ ਹੀ ਗੁਪਤ ਹੈ, ਇਸ ਵਾਸਤੇ ਨਾਮ ਕੀ ਹੈ, ਇਸ ਦੀ ਤਾਂ ਖੋਜ ਕਰਨੀ ਹੈ।
ਸੋ ਵੀਰ ਜੀ, ਵੀਰ ਜੀ ਹੁਣ ਤੁਸੀਂ ਆਪ ਹੀ ਫੈਸਲਾ ਕਰ ਲਵੋ ਜੀ, ਕਿ ਕਿਹੜਾ
ਪਦਾਰਥ ਤਿਆਗਣਾਂ ਹੈ ਅਤੇ ਕਿਹੜਾ ਰੱਖਣਾਂ ਹੈ।
ਵੀਰ ਜੀ, ਜੇ ਸਾਡੇ ਪਾਸ “ਇਕ” ਵਸਤ ਹੈ, ਤਾਂ ਸਾਰੇ ਪਦਾਰਥ ਸਾਡੇ ਪਿੱਛੇ
ਪਿੱਛੇ ਲੱਗੇ ਫਿਰਨ ਗੇ, ਜੇ ਸਾਡੇ ਪਾਸ ਇੱਕ ਨਹੀਂ, ਤਾਂ ਕਿਸੇ ਵੀ ਪਦਾਰਥ ਨੇਂ ਸਾਡੇ ਕੰਮ ਨਹੀਂ
ਆਉਣਾਂ। ਜੇ ਸਾਡੇ ਪਾਸ ਇੱਕ ਨਹੀਂ ਹੈ, ਤਾਂ ਸਮਝੋ ਸਾਡੇ ਪਾਸ ਕੁੱਝ ਵੀ ਨਹੀਂ ਹੈ। ਸੋ ਵੀਰ ਜੀ ਇਸ
ਵਾਸਤੇ ਪਦਾਰਥਾਂ ਦੀਆਂ ਗਿਣਤੀਆਂ ਛੱਡੋ, ਅਤੇ ਇੱਕ ਦੀ ਖੋਜ ਕਰੋ। ਅੱਗੇ ਬਾਣੀਂ ਦੱਸਦੀ ਹੈ।
ਮਃ ੫॥ ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ॥ ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ
ਬਾਦਿ॥ (੯੫੭)
ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਹਨ, ਜੇ ਤਾਂ ਉਹ ਇੱਕ ਸਾਡਾ ਮਿੱਤਰ ਹੈ, ਤਾਂ
ਸਾਰੇ ਹੀ ਸਾਡੇ ਸੱਜਨ ਹਨ, ਮਿੱਤਰ ਹਨ। ਜੇ ਉਹ ਇੱਕ ਸਾਡਾ ਵੈਰੀ ਹੈ, ਤਾਂ ਸਾਰੇ ਹੀ ਸਾਡੇ ਵੈਰੀ
ਹਨ,
ਇਥੇ ਹੁਣ ਸਾਡੇ ਵਿਚਾਰਨ ਵਾਲੀ ਗੱਲ ਇਹ ਹੈ, ਕੇ ਉਸ ਦੇ ਇਹਨਾਂ ਦੋਨੋਂ ਰੂਪਾਂ ਵਿਚੋਂ ਸਾਡਾ
ਨਾਤਾ ਕਿਸ ਨਾਲ ਹੈ? । ਸੱਜਣ ਨਾਲ, ਜਾਂ ਵੈਰੀ ਨਾਲ, (ਪਹਿਲੋਂ ਤਾਂ ਸਾਨੂੰ ਇਹ ਭਰਮ ਸੀ, ਕੇ “ਇਕ”
ਤਾਂ ਕਿਸੇ ਦਾ ਵੈਰੀ ਹੋ ਹੀ ਨਹੀਂ ਸੱਕਦਾ) ਪਰ ਬਾਣੀਂ ਸਾਬਤ ਕਰ ਰਹੀ ਹੈ ਕੇ ਉਸ ਦੇ ਦੋਨੋਂ ਹੀ ਰੂਪ
ਹਨ।
ਹੁਣ ਦੱਸੋ ਉਸ ‘ਇਕ’ ਨੂੰ ਕਿਵੇਂ ਪਛਾਣੀਏਂ, ਅਤੇ ਉਸ ਦੇ ਮਿੱਤਰ ਅਤੇ ਵੈਰੀ
ਵਾਲੇ ਰੂਪ ਦੀ ਪਰਖ ਕਿਵੇਂ ਕਰੀਏ। ਭਾਵ ਇਹ ਕਿਵੇਂ ਪਤਾ ਲੱਗੇ, ਕੇ ਉਹ ਸਾਡਾ ਮਿੱਤਰ ਹੈ ਜਾਂ ਵੈਰੀ।
ਨਾਮ ਵਾਂਗੂੰ ‘ਇਕ’ ਦੇ ਵੀ ਅਸੰਖਾਂ ਹੀ ਰੂਪ ਹਨ।
ਏਕਸ ਮਹਿ ਸਭੁ ਜਗਤੋ ਵਰਤੈ ਵਿਰਲਾ ਏਕੁ ਪਛਾਣੈ॥ (੧੨੩੪)
ਕੋਈ ਗੱਲ ਗਲਤ ਲਿਖੀ ਗਈ ਹੋਵੇ ਮਾਫ ਕਰਨਾਂ ਜੀ ਆਖਿਰ ਬੰਦਾ ਤਾਂ ਭੁੱਲਣ ਹਾਰ ਹੈ ਜੀ
ਬਲਦੇਵ ਸਿੰਘ ਫਿਰੋਜ਼ਪੁਰ
(23/01/11)
ਅਮਰਜੀਤ ਕੌਰ ਪੁਰੇਵਾਲ
ਸਿੱਖ ਮਾਰਗ ਦੇ ਪਾਠਕ ਗੁਰਮੁਖ ਵੀਰੋ ਅਤੇ ਵੀਰ ਜਸਬੀਰ ਸਿੰਘ (ਕੈਲਗਰੀ) ਜੀ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
ਵੀਰ ਜੀ ਆਪ ਜੀ ਦੇ ਵਿਚਾਰ ਪੜੇ ਤਾਂ ਲਿਖਣ ਨੂੰ ਮਲੋ ਮਲੀ ਹਥ ਚਲ ਪਏ ਭਾਵੇ ਵਿਆਕਰਣ
ਗੁਰਬਾਣੀ ਦਾ ਵਿਸ਼ਾ ਨਹੀ ਹੈ ਅਤੇ ਸਿਖ ਅਵਚੇਤਨ ਵਿਚ ਇਸ ਨੂੰ ਇਕ ਸਨਾਤਨੀ ਸੋਚ ਕਾਰਨ ਹੀ ਪਾਇਆ
ਗਿਆ ਹੈ ਸਿਖ ਦਾ ਵਿਸਾ ਤਾਂ ਗੁਰਬਾਣੀ ਵਿਚਲੇ ਬਰਹਮ ਵਿਚਾਰ ਨੂੰ ਜਾਨਣ ਲਈ ਯਤਨਸ਼ੀਲ ਹੋ ਕੇ
ਗੁਰਬਾਣੀ ਵਿਚ ਦਰਸਾਏ ਬਰਹਮ ਤੱਕ ਪਹੁੰਚਣਾ ਹੈ।
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ ਗਉੜੀ ਕੀ
ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੩੦੮
ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥ ਜੋ ਸੁਣੇ ਕਮਾਵੈ ਸੁ ਉਤਰੈ ਪਾਰਿ ॥ ਜਨਮਿ ਨ ਮਰੈ ਨ ਆਵੈ ਨ ਜਾਇ
॥ ਹਰਿ ਸੇਤੀ ਓਹੁ ਰਹੈ ਸਮਾਇ ॥੪॥੨॥ ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੩੭੦ ਏਸ ਤੋ ਪਹਲਾ
ਕੇ ਆਪਾ ਕਿਸੀ ਵਿਦਵਾਨ ਬਾਰੇ ਕੋਏ ਗਲ ਕਰੀਏ ਪਹਲਾ ਗੁਰੂ (ਗੁਰਬਾਣੀ) ਤੋ ਸਮਝੀਏ ਕੀ ਇਹ ਨਿਰਾਕਾਰ
ਦੀ ਗਲ ਜੋ ਸੰਸਾਰੀ ਭਾਸ਼ਾ ਰਾਹੀ ਕੀਤੀ ਗਈ ਹੈ, ਇਹ ਗੀਤ, ਕਵਿਤਾ, ਕਿਸੀ ਲੇਖਕ ਦੀ ਲੇਖਣੀ ਹੈ ਜਾ
ਧੁਰ ਕੇ ਬਾਨੀ, ਖਸਮ ਕੀ ਬਾਨੀ, ਜੋ ਬੋਲਣ ਵਾਲੇ ਤੋ ਖਸਮ ਨੇ ਮੁਹੋ ਕਡਵਾਈ ਹੈ। ਗੁਰੂ ਸਾਹਿਬ ਅਤੇ
ਭਗਤ ਸੇਹ੍ਬਾਨ ਦਾ ਉਦੇਸ਼ ਇਹ ਸਬ ਸੰਸਾਰੀ ਭਾਸ਼ਾ ਵਿਚ ਲਿਖਣ ਦਾ ਕੀ ਕਾਰਨ ਹੋ ਸਕਦਾ? ਕੇ ਅਸੀ ਸਬ ਉਸ
ਨਿਰ੍ਕਾਰੀ ਪਰ੍ਮੇਸ਼ੇਰ ਤਕ ਏਸ ਗੁਰਬਾਣੀ ਤੋ ਸੇਧ ਲੈ ਕੇ, ਏਸ ਵਿਚਲੇ ਬਰ੍ਹਮ ਵਿਚਾਰ ਨੂੰ ਬੁਝ ਕੇ ਉਨਾ
ਵਾਂਗ ਦਰਸ਼ਨ ਕਰ/ ਪੁਹਂਚ ਸਕੀਏ। ਜੇ ਕਰ ਏਸ ਬਾਰੇ ਲੋੜ ਮਹ੍ਸੂਸ ਹੁੰਦੀ ਤਾ ਗੁਰੂ ਸਾਹਿਬ ਨੇ ਏਨਾ
ਕੁਛ ਲਿਖਇਆ ਹੈ ਤਾ ਉਹ ਏਸ ਬਾਰੇ ਕੁਛ ਜੁਰੁਰ ਲਿਖਦੇ, ਪਰ ਉਹ ਲਿਖਦੇ ਹਨ .....
ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥ ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥੨॥
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੪੭੭
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥ ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ
ਨਾਮ ਬਿਨੁ ਉਰਝਿ ਮਰੈ ॥੨॥ ਭੈਰਉ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੧੨੭
ਤੁਸੀਂ ਆਪ ਹੀ ਲਿਖਦੇ ਹੋ ਕੇ ਵਿਆਕਰਣ ਵਿਚ ਪ੍ਰੋ: ਸਾਹਿਬ ਤੋ ਗਲਤੀ ਰਹਣ ਦੀ ਸੰਭਵਾਨਾ ਨਹੀ ਹੈ ਪਰ
ਨਾਲ ਹੀ ਲਿਖਦੇ ਹੋ ਕੀ ਜੇ ਭਾਵ ਅਰਥ ਵਿਚ ਗਲਤੀ ਲਗਦੀ ਹੈ ਤਾ ਵਿਚਾਰ ਕਰ ਲੀ ਜਾਵੇ। ਪਰ ਵੀਰ ਜੀ ਇਹ
ਦਸੋ ਕੀ ਜਿਸ ਵਿਆਕਰਣ ਦੇ ਨਾਲ/ ਕਾਰਣ ਜੋ ਗੁਰਬਾਣੀ ਦੀ ਨਿਰਾਕਾਰੀ ਸੋਚ ਨੂੰ ਅਕਾਰੀ ਸੋਚ ਵਿਚ ਫਿਕ੍ਸ
ਕੀਤਾ ਗਯਾ ਹੈ ਉਹ ਤਾ ਆਪਣੇ ਆਪ ਵਿਚ ਮੁਢੋ ਹੀ ਗਲਤ ਨੀਹ ਹੈ। ਜੋ ਸਿਖ ਗੁਰਬਾਣੀ ਨਾਲ ਏਨਾ ਟੀਕਇਆ
ਰਾਹੀ ਜੁੜਦਾ ਹੈ ਉਹ ਗੁਰਬਾਣੀ ਦੇ ਅਕਾਰੀ ਰੂਪ (ਵਰਤੇ ਸੰਸਾਰੀ ਸਬਦ ਦੇ ਸੰਸਾਰੀ ਅਰਥ) ਨੂੰ ਜਾਨਣ ਲੀ
ਸੀਮਤ ਹੋ ਜਾਂਦਾ ਹੈ ਅਤੇ ਸਿਖ ਦੀ ਸੋਚ ਸਨਾਤਨੀ ਲੋਕਾ ਦੀ ਸਾਜਸ ਕਰ ਕੇ ਬਨ ਦੀਤੀ ਗਯੀ ਹੈ। ਏਸ ਦਾ
ਮਤਲਬ ਜੋ ਵਿਆਕਰਣ ਦੇ ਅਰਥ ਹਨ ਅਤੇ ਜੋ ਭਾਵ ਅਰਥ ਹਨ ਉਨਾ ਵਿਚ ਮੁਢੋ ਬੁਹਤ ਦੂਰੀ ਹੈ ਜਿਸ ਨੂ ਆਪ
ਜੀ ਮਹਸੂਸ ਕਰਦੇ ਹੋ। ਸਾਡੀ ਆਮ ਸੰਸਾਰੀ ਭਾਸ਼ਾ ਵਿਚ ਵੀ ਕਵਿਤਾ ਭਾਵ ਲੀ ਲਿਖੇ ਹੋਏ ਅਖਰਾ ਦੇ ਅਖਰੀ
ਅਰਥਾ ਤੋ ਬਾਹਰ ਹੁੰਦੀ ਹੈ, ਏਸ ਵਰਤੇ ਸੰਸਾਰੀ ਭਾਸ਼ਾ ਦੇ ਸਬਦਾ ਦੇ ਪੀਛੇ ਇਕ ਡੂੰਘੀ ਸੋਚ ਪਸਰੀ
ਹੁੰਦੀ ਹੈ। ਤੁਹਾਨੂ ਨੀ ਲਗਦਾ ਹੈ ਕੀ ਏਸ ਦਾ ਖਯਾਲ ਲਗਭਗ ੫੦੦ ਸਾਲ ਬਾਦ ਕੀਸੀ ਨੂ ਆਇਆ ਤਾ ਅਸੀ
ਗੁਰਬਾਣੀ ਵਿਚ ਪਸਰੇ ਨਿਰ੍ਕਾਰੀ ਬਰ੍ਹਮ ਵਿਚਾਰ ਦੇ ਵਿਸ਼ਾਲ ਗਿਯਾਨ ਨੂੰ ਸੀਮਤ ਕਰ ਕੇ ਉਸ ਦਾ ਸਨਾਤਨੀ
ਕਰਨ ਕਰ ਦੀਤਾ ਹੈ। ਜਦੋ ਤੋ ਇਹ ਸਨਾਤਨੀ ਟੀਕੇ ਦਾ ਰੁਝਾਨ ਸੁਰੂ ਹੋਏਆ ਹੈ, ਸਿਖ ਦੀ ਗੁਰਬਾਣੀ ਤੋ
ਦੂਰੀ ਵਧਦੀ ਗਯੀ ਅਤੇ ਏਸ ਵਚਲਾ ਬਰ੍ਹਮ ਵਿਚਾਰ ਲੋਪ ਹੁੰਦਾ ਗਯਾ। ਹੁਣ ਜਗਆਸੂ ਦੀ ਵਿਚਾਰ/ਸੋਚ ਨੂ
ਫਿਕ੍ਸ ਕਰ ਦੀਤਾ ਗਯਾ ਅਤੇ ਏਸ ਟੀਕੇ ਨੇ ਉਸਦੀ ਸੋਚ/ ਸਮ੍ਹਜ ਦੇ ਫਿਕ੍ਸ ਵਿਚਾਰ ਤੋ ਅਗੇ ਜਾਣ ਤੋ
ਰੋਕ ਲਗਾ ਦੀਤੀ ਹੈ। ਗੁਰਬਾਣੀ ਦੇ ਨਿਰਾਕਾਰੀ ਦਰਸਨ ਦਾ ਰੂਪ ਗਵਾਚ ਗਯਾ ਅਤੇ ਏਨਾ ਟੀਕੇਆ ਨੇ
ਗੁਰਬਾਣੀ ਨੂੰ ਖੀਚ ਖੀਚ ਕੇ ਅਕਾਰੀ ਦੁਨੀਆ ਦਾ ਹਾਣੀ ਬਣਾ ਦੀਤਾ ਹੈ।
ਗੁਰਬਾਣੀ ਦੇ ਅਖਰੀ ਅਰਥ ਕਰਨ ਲਗੇ ਅਸੀ ਅਤੇ ਪ੍ਰੋ: ਸਾਹਿਬ ਭੁਲ ਗਏ ਕੀ ਏਨਾ ਸਬਦਾ ਦੇ ਥਲੇ ਇਕ
ਡੂੰਘੀ ਨਿਰ੍ਕਾਰੀ ਸੋਚ ਪਸਰੀ ਪ੍ਯੀ ਹੈ ਅਤੇ ਗੁਰੂ ਸਾਹਿਬ ਦਾ ਉਦੇਸ਼ ਤਾ ਹਰ ਗੁਰਬਾਣੀ ਪੜਨ/ ਸਮ੍ਜਣ
ਵਾਲੇ ਨੂ ਉਸ ਨਿਰਾਕਾਰੀ ਸੋਚ ਤਕ ਪੁਚਾਣਾ ਹੈ। ਉਹ (ਪ੍ਰੋ: ਸਾਹਿਬ) ਇਕ ਸਨਾਤਨੀ ਸੋਚ ਦੇ ਪਸਰੇ
ਜਾਲ ਵਿਚ ਆਪ ਮੁਹਾਰੇ ਧਸ ਗਏ। ਸਾਰਾ ਸਿਖ ਜਗਤ ਤਾ ਪਹਲਾ ਹੀ ਏਸ ਦੇ ਪ੍ਰਭਾਵ ਕਾਰਣ ਏਸ ਦੀ ਲੇਪ੍ਟ
ਵਿਚ ਸੀ, ਉਨਾ ਇਕ ਹੋਰ ਮੀਲ ਪਥਰ ਗੁਰੂ ਤੋ ਦੁਰ ਹੋਣ ਲੀ ਲਗਾ ਦੀਤਾ। ਅਸੀ ਇਹ ਦੇਖਣਾ ਹੈ ਕੀ
ਗੁਰਬਾਣੀ ਬਰ੍ਹਮ ਵਿਚਾਰ ਹੈ ਜਾ ਕੋਈ ਲਿਖੀ ਹੋਈ ਕਵਿਤਾ, ਜਿਸ ਨੂ ਬੈਠ ਕੇ ਗੁਰੂ ਸਾਹਿਬ ਨੇ ਅਤੇ
ਭਗਤ ਸਾਹਿਬਾਨ ਨੇ ਆਮ ਸੰਸਾਰੀ ਵਿਅਕਤੀ ਵਾਂਗ ਲਿਖ ਦੀਤਾ। - ਜੇ ਗੁਰਬਾਣੀ ਬਰ੍ਹਮ ਵਿਚਾਰ ਹੈ ਤਾ ਓਹ
ਟੀਕੇ ਵਿਚੋ ਕਿਥੋ ਲ੍ਬਦੀ ਹੈ ? - ਕੀ ਸਾਡਾ ਗੁਰਬਾਣੀ ਪੜਨ/ਸਮ੍ਜਣ ਦਾ ਉਦੇਸ਼ ਉਸ ਵਿਚਲੇ ਬ੍ਰਹਮ
ਵਿਚਾਰ/ ਆਤਮ ਗਿਯਾਨ ਨੂੰ ਜਾਨਣਾ ਹੈ ਜਾ ਉਸਦੇ ਸੰਸਾਰੀ ਅਰਥ ਕਰਨੇ/ਸੀਖਣੇ ਹਨ?
ਜੋ ਤੁਹਾਡੀ ਭਾਵਨਾ ਹੈ ਕੀ ਏਸ ਸਨਾਤਨੀ ਸੋਚ ਦੀ ਵਿਆਕਰਣ ਗੁਰਬਾਣੀ ਦੇ ਅਰਥ ਠੀਕ ਕਰਦੀ ਹੈ ਅਤੇ ਹਰ
ਸਿਖ ਨੂੰ ਮਜਬੂਰੀ ਵਸ ਏਸ ਦੇ ਜਾਲ ਵਿਚ ਫਸਣਾ ਪੈ ਗਯਾ ਹੈ ਇਹ ਬੁਹਤ ਖਤਰਨਾਕ ਰੁਝਾਨ ਹੈ। ਪਰ ਤੁਸੀਂ
ਏਸ ਬਾਰੇ ਵਿਚਾਰ ਕੇ ਦੇਖਣਾ ਕੇ ਏਸ ਮਜਬੂਰੀ ਨੇ ਗੁਰਬਾਣੀ ਵਿਚਲੀ ਆਤਮਾ ਤੋ ਹਰ ਸਿਖ ਦਾ ਨਾਤਾ ਤੋੜ
ਦੀਤਾ ਹੈ। ਮਨ ਮਰਜੀ ਤਾ ਏਨਾ ਟੀਕਾ ਕਰਨ ਵਾਲੇ ਸਬ ਸੰਜਣਾ ਨੇ ਬੁਹਤ ਕੀਤੀ ਹੈ ਏਸ ਤੇ ਪੂਰਾ ਗਰੰਥ
ਲਿਖਇਆ ਜਾ ਸਕਦਾ ਹੈ, ਪਰ ਸਾਡਾ ਮਕਸਦ ਕਿਸੇ ਨੂੰ ਗਲਤ ਸਾਬਤ ਕਰਨਾ ਨਹੀ, ਜੇ ਕਰ ਅਚੇਤ ਜਾ ਚੇਤ ਇਹ
ਵਾਪਰਿਹਾ ਹੈ ਉਸਨੂੰ ਵਿਚਾਰ ਕੇ ਅਗੇ ਤੁਰਨਾ ਹੈ। ਜੇ ਕਰ ਤੁਹਾਨੂੰ ਇਹ ਬਹਾਨਾ ਲਗਦਾ ਹੈ ਕੀ ਗੁਰਬਾਣੀ
ਦੀ ਇਹ ਸਨਾਤਨੀ ਵਿਆਕਰਣ ਗੁਰੂ ਸਾਹਿਬ ਵਕਤ ਨਿਰਧਾਰਤ ਨਹੀ ਹੋਈ ਸੀ ਅਤੇ ਹੁਣ ਪ੍ਰੋਫ਼ ਸਾਹਿਬ ਨੇ
ਨਿਰਧਾਰਤ ਕਰ ਦੀਤੀ ਹੈ, ਨਾਲ ਹੀ ਏਸ ਤੋ ਬਿਨਾ ਗੁਰਬਾਣੀ ਦੇ ਨਿਰ੍ਕਾਰੀ ਸਚ ਤਕ ਅਪੜਨ੍ਨਾ ਮੁਸਕਲ
ਹੈ, ਤਾ ਆਪ ਜੀ ਇਹ ਦਸਣ ਦੀ ਕਿਰਪਾਲਤਾ ਕਰੋ ਕੀ ਜੋ ਗੁਰਸਿਖ ਏਸ ਸਨਾਤਨੀ ਵਿਆਕਰਣ ਦੀ ਇਜਾਦ ਤੋ
ਪਹਲਾ ਗੁਰਬਾਣੀ ਦੇ ਸਚ ਤਕ ਪੁਹੰਚੇ ਉਹ ਕਿਸ ਤਰਾ ਪੁਹੰਚੇ ???? ਅਤੇ ਜੋ ਹੁਣ ਪੁਹੰਚੇ ਹਨ (ਸਨਾਤਨੀ
ਵਿਆਕਰਣ ਨਾਲ) ਉਨਾ ਦੇ ਨਾਮ ਦਸਣ ਦੀ ਕਿਰਪਾਲਤਾ ਕਰਨੀ ਜੀ ???? ਜਾ ਹੁਣ ਏਸ ਸਨਾਤਨੀ ਵਿਆਕਰਣ ਨੂੰ
ਸਮਝ ਕੇ ਆਪਾ ਸਬ ਗੁਰਮੁਖ ਹੋ ਗਏ ਅਤੇ ਏਸ ਦੀ ਇਜਾਦ ਤੋ ਪਹਲਾ ਸਬ ਮਨਮੁਖ ਹੀ ਗੁਰਬਾਣੀ ਪੜਨ /ਸਮ੍ਜਣ
ਕਰਦੇ ਹੋਏ ਪੰਥ ਵਿਚ ਵਿਚਰਦੇ ਰਹੇ।
ਕਿਰਪਾ ਕਰ ਕੇ ਏਸ ਵਿਚਾਰ ਨੂੰ ਸਮ੍ਜਣਾ ਅਤੇ ਏਸ ਵਿਚਲੀ ਭਾਵਨਾ ਨੂੰ ਸਮ੍ਜਣ ਲੀ ਕੁਛ ਸਮੇ ਲੀ ਕਿਸੇ
ਵਿਅਕਤੀ ਨਾਲ ਜੁੜੀ ਭਾਵਨਾ ਨੂੰ ਛਡ ਕੇ ਗੁਰੂ ਦੀ ਭਾਵਨਾ ਤਕ ਆਪਣੀ ਮਨ ਬੁਧੀ ਨੂ ਲੈ ਕੇ ਜਾਣਾ ਜੀ।
ਜਹਾ ਬੋਲ ਤਹ ਅਛਰ ਆਵਾ ॥ ਜਹ ਅਬੋਲ ਤਹ ਮਨੁ ਨ ਰਹਾਵਾ ॥ ਬੋਲ ਅਬੋਲ ਮਧਿ ਹੈ ਸੋਈ ॥ ਜਸ ਓਹੁ ਹੈ ਤਸ
ਲਖੈ ਨ ਕੋਈ ॥੨॥ ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੦
ਅਮਰਜੀਤ ਕੌਰ ਪੁਰੇਵਾਲ
(23/01/11)
ਚਰਨਜੀਤ ਸਿੰਘ ਬਰੈਂਮਪਟਨ
ਜਸਬੀਰ ਸਿੰਘ ਕੈਲਗਰੀ ਜੀ,
1. ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਾਨੂੰ ਸਭ ਨੂੰ ਇਸ ਵਿਸ਼ੇ ਤੇ ਕਿਤਨੀ ਥੋੜੀ ਜਾਨਕਾਰੀ
ਹੈ ਨਾ ਕਿ ਇਹ ਕਿ ਮੈਨੂੰ ਕਿਤਨੀ ਜਿਆਦਾ। ਇਸੇ ਲਈ “ਪਟੀ’ ਦਾ ਉਦਾਹਰਣ ਦੇਣ ਤੋਂ ਪਹਿਲਾਂ ਮੈਂ
ਲਿਖੀਆ ਸੀ “ਇਸ ਵਿਸ਼ੇ ਤੇ ਅਜੇ ਕਿਤਨੀ ਖੋਜ ਹੋਣੀ ਬਾਕੀ ਹੈ, ਇਸ ਬਾਰੇ ਵੀ ਗੱਲ ਕਰ ਲੈਣੀ ਅਸੰਗਤ
ਨਹੀਂ ਹੋਵੇਗੀ”। ਇਸੇ ਤਰਾਂ ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੇ ਰੱਲ ਕੇ ਕੰਮ ਕਰਨ ਬਾਰੇ
ਲਿਖਣ ਤੋਂ ਪਹਿਲਾਂ ਮੇਰੇ ਲਫ਼ਜ ਸਨ “ਮੇਰਾ ਖਿਆਲ ਹੈ”। ਸੋ ਫਿਰ ਦੁਹਰਾ ਦੇਵਾਂ ਕਿ ਮੈਂ ਨਹੀਂ ਸਮਝਦਾ
ਕਿ ਇਸ ਵਿਸ਼ੇ ਤੇ ਸਾਡੇ ਵਿਚੋਂ ਕੋਈ ਵੀ ਦ੍ਰੜਿਤਾ ਨਾਲ ਗੱਲ ਕਰ ਸਕਣ ਦੇ ਯੋਗ ਹੈ। ਰਾਗਮਾਲਾ ਅਤੇ
ਬਚਿਤਰ ਨਾਟਕ ਜੇਹੀ ਦ੍ਰੜਿਤਾ ਤੋਂ ਅਸੀ ਕੋਸਾਂ ਦੂਰ ਹਾਂ।
2. ਪੰਜਾਬੀ ਭਾਸ਼ਾ ਅਤੇ ਲਿਪੀ ਬਾਰੇ ਥੋੜਾ ਬਹੁਤ ਪੜ ਕੇ ਜੋ ਮੈਨੂੰ ਸਮਝ ਲੱਗੀ ਹੈ ਉਹ ਇਹ ਕਿ ਇਹ
ਭਾਸ਼ਾ ਅਤੇ ਲਿਪੀ ਗੁਰੂ ਨਾਨਕ ਤੋਂ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਵੱਖ ਵੱਖ ਇਲਾਕਿਆਂ ਅਤੇ
ਫਿਰਕਿਆਂ ਵਲੋਂ ਅੱਖਰਾਂ ਵਿੱਚ ਵੀ ਕੁੱਝ ਅੰਤਰ ਸੀ ਅਤੇ ਵਰਣਮਾਲਾ ਵੀ ਵੱਖ ਵੱਖ ਕ੍ਰਮ ਅਨੁਸਾਰ ਸੀ।
ਕਿਉਂਕਿ ਬਾਹਰਲੇ ਹਮਲਾਵਰਾਂ ਦੇ ਕਾਰਣ ਸਭ ਤੋਂ ਜਿਆਦਾ ਬਰਬਾਦੀ ਪੰਜਾਬ ਦੀ ਹੀ ਹੁੰਦੀ ਸੀ। ਜਮੁਨਾ
ਪਾਰ ਤੇ ਬਹੁਤ ਥੋੜੀ ਜਾਂ ਨਾ ਬਰਾਬਰ ਹੀ ਹੁੰਦੀ ਸੀ। ਇਸੇ ਕਰ ਕੇ ਦੇਵਨਾਗਰੀ ਜਾਂ ਭਾਰਤ ਦੀਆਂ ਹੋਰ
ਭਾਸ਼ਾਵਾਂ ਤੇ ਵਿਕਾਸ ਕਰਦੀਆਂ ਰਹੀਆਂ ਪਰ ਗੁਰੂ ਨਾਨਕ ਦੇ ਵੇਲੇ ਤੱਕ ਪੰਜਾਬੀ ਮਰਣ ਦਵਾਰੇ ਖਲੌਤੀ
ਸੀ। ਗੁਰੂਆਂ ਨੇ ਇਸ ਮਰਦੀ ਜਾਂਦੀ ਭਾਸ਼ਾ ਨੂੰ ਮੁੜ ਸੁਰਜੀਤ ਕੀਤਾ। ਅੱਖਰਾਂ ਦੀ ਨਿਸਚਿਤ ਬਨਾਵਟ ਅਤੇ
ਵਰਚਮਾਲਾ ਦਾ ਕ੍ਰਮ ਨਿਸਚਿਤ ਕੀਤਾ। ਕੁਦਰਤੀ ਹੈ ਕਿ ਵਿਆਕਰਣ ਦੀ ਵਾਰੀ ਬਾਅਦ ਵਿੱਚ ਹੀ ਆਈ ਹੋਣੀ
ਹੈ। ਵਧੇਰੀ ਜਾਨਕਾਰੀ ਲਈ ਜੀ ਬੀ ਸਿੰਘ ਦੀ “ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ” ਪੜ ਸਕਦੇ ਹੋ।
3. ਤੁਹਾਨੂ ਜਾਂ ਕਿਸੇ ਨੂੰ ਵੀ ਜੇ ਗੁਰਬਾਣੀ ਵਿਆਕਰਣ ਦੇ ਰਾਹੀਂ ਸਮਝ ਆਉਂਦੀ ਹੈ ਤਾਂ ਮੈਂ ਉਸ ਨੂੰ
ਚੈਂਲਜ ਨਹੀਂ ਕਰ ਸਕਦਾ। ਜਿਸ ਤਰੀਕੇ ਨਾਲ ਵੀ ਗੁਰਬਾਣੀ ਸਮਝ ਆ ਜਾਵੇ, ਉਹੀ ਚੰਗਾ ਹੈ। ਪਰ ਮੇਰਾ
ਆਪਣਾ ਅਨੁਭਵ ਹੈ ਕਿ ਕਿਸੇ ਵੀ ਸ਼ਬਦ ਨੂੰ ਸਮਝਣ ਲਈ ਉਸ ਦਾ ਰਾਗ, ਘਰ, ਸਿਰਲੇਖ, ਉਸ ਦੇ ਅੰਤ ਵਿੱਚ
ਲਿਖੇ ਅੰਕ ਅਤੇ ਦੋ ਚਾਰ ਅਗਲੇ ਪਿਛਲੇ ਸ਼ਬਦ ਪੜ ਲਵੋ ਤੇ ਗੱਲ ਸਮਝ ਲੱਗ ਹੀ ਜਾਂਦੀ ਹੈ। ਵੈਸੇ ਵੀ
6000 ਦੇ ਲਗਭਗ ਸ਼ਬਦਾਂ ਵਿੱਚ ਕੋਈ 6000 ਵੱਖ ਵੱਖ ਸਿਧਾਂਤ ਨਹੀਂ ਹਨ। ਗੱਲ ਤੇ ਉਂਨੀ ਕੁ ਹੀ ਹੈ।
ਉਸੇ ਗੱਲ ਨੂੰ ਕਦੇ ਪ੍ਰੇਰਣਾ ਬਣਾ ਕੇ ਤੇ ਕਦੇ ਚੇਤਾਵਨੀ ਦੇ ਕੇ, ਕਦੇ ਗੁਰੂ ਬਨ ਕੇ ਤੇ ਕਦੇ ਸਿੱਖ
ਬਨ ਕੇ, ਕਦੇ ਅਰਦਾਸ ਰੂਪ ਵਿੱਚ ਤੇ ਕਦੇ ਛੰਤ ਵਿਚ, ਕਿਤੇ ਸਿਖਯਾ ਦੇ ਕੇ ਤੇ ਕਿਤੇ ਆਪਣਾ ਨੀਜੀ
ਤਜੁਰਬਾ ਦੱਸ ਕੇ, ਕਦੇ ਮਿਥਿਆਸ ਵਿਚਾਰ ਕੇ ਤੇ ਕਦੇ ਵਰਤਮਾਨ, ਕਦੇ ਪਸ਼ੁ ਜਗਤ ਵਿਚੋ ਉਦਾਹਰਣ ਚੁਕ ਲਈ
ਤੇ ਕਦੇ ਬਨਸਪਤੀ ਵਿਚੋਂ। ਭਾਵੇਂ ਗੁਰਬਾਣੀ ਦੇ ਅਰਥ ਵਿਆਕਰਣ ਨਾਲ ਕਰੋ ਜਾਂ ਫਿਰ ਹਿਟ ਐਂਡ ਟਰਾਇਲ
ਨਾਲ, ਤਰੀਕਾ ਉਹੀ ਸਫਲ ਹੈ ਜਿਸ ਨਾਲ ਜੀਵਨ ਨੂੰ ਕੋਈ ਚੰਗੀ ਸੇਧ ਮਿਲ ਜਾਏ। ਕਿਸੇ ਵੀ ਸ਼ਬਦ ਦੇ ਅਰਥ
ਭਾਵੇਂ ਇੱਕ ਕਰੋ ਜਾਂ ਇੱਕ ਤੋਂ ਵੱਧ, ਜੀਵਨ ਨੁੰ ਕੋਈ ਚੰਗੀ ਸੇਧ ਜਰੂਰ ਮਿਲਨੀ ਚਾਹੀਦੀ ਹੈ।
ਵਿਆਕਰਣ ਭਾਵੇਂ ਹਰ ਇੱਕ ਸ਼ਬਦ ਦੇ ਅਰਥ ਨਿਸਚਿਤ ਕਰਦੀ ਹੋਵੇ, ਪਰ ਜਿਹੜਾ ਤਰੀਕਾ ਮੈਂ ਵਰਤਦਾ ਹਾਂ,
ਉਹ ਵੀ ਕਦੇ ਭਟਕਨ ਨਹੀਂ ਦਿਂਦਾ। ਵਿਆਕਰਣ ਸ਼ਬਦਾਂ ਦੇ ਅਰਥ ਤੇ ਕਰ ਸਕਦੀ ਹੈ, ਪਰ ਸਿਰਲੇਖਾਂ ਨੂੰ
ਨਹੀਂ ਸਮਝਾ ਸਕਦੀ। ਉਦਾਹਰਣ ਦੇ ਤੌਰ ਤੇ ਗਉੜੀ ਰਾਗ ਵਿੱਚ “ਘਰ” ਦੇ ਬਜਾਏ ਰਾਗਾਂ ਦੇ ਉਪ ਨਾਮ
ਦਿੱਤੇ ਗਏ ਹਨ। ਗਉੜੀ ਬੈਰਾਗਣ, ਗਉੜੀ ਦੀਪਕੀ ਆਦਿ। ਕਿਉਂ। ਰਾਗ ਧਨਾਸਰੀ ਵਿੱਚ ਗੁਰੁ ਨਾਨਕ ਦੀ
ਬਾਣੀ ‘ਘਰਾਂ’ ਵਿੱਚ ਸ਼ੁਰੂ ਹੁੰਦੀ ਹੈ ਪਰ ਚਲਦੇ ਚਲਦੇ ਸਿਰਲੇਖ “ਆਰਤੀ” ਆ ਜਾਂਦਾ ਹੈ। ਕਿਉਂ? ਕੋਈ
ਵਿਆਕਰਣ ਇਸ ਭੇਦ ਨੂੰ ਨਹੀਂ ਸਮਝਾ ਸਕਦੀ। ਇਥੇ ਸਿਰਫ ਅਗਲੇ ਪਿਛਲੇ ਸ਼ਬਦ ਵਿਚਾਰ ਕੇ ਹੀ ਗੱਲ ਬਨਦੀ
ਹੈ। ਰਾਗ ਗੌਂਡ ਵਿੱਚ ਭਗਤ ਨਾਮਦੇਵ ਜੀ ਬਾਣੀ ਦੀ ਇੱਕ ਤੁਕ “ਹਿੰਦੁ ਅੰਨਾ ਤੁਰਕੁ ਕਾਣਾ” ਹੈ।
ਵਿਆਕਰਣ ਇਸ ਦੇ ਅਰਥ ਕਰ ਸਕਦੀ ਹੈ ਪਰ ਇਹ ਨਹੀਂ ਸਮਝਾ ਸਕਦੀ ਕਿ ਨਾਮਦੇਵ ਜੀ ਨੇ ਇਹ ਪੰਕਤੀ ਕਿਂਉ
ਲਿਖ ਦਿੱਤੀ? ਹਿੰਦੁ ਦੇ ਅੰਨੇਪੁਣੇ ਦੀ ਗੱਲ ਤੇ ਨਾਮਦੇਵ ਜੀ ਪਿੱਛੇ ਕਰਦੇ ਆਏ ਹਨ। ਸੋ ਉਹ ਤੇ ਸਮਝ
ਲੱਗ ਜਾਂਦੀ ਹੈ ਪਰ ‘ਤੁਰਕੁ’ ਨੂੰ ਕਿਂਉ ਘਸੀਟ ਕੇ ਵਿੱਚ ਲੈ ਆਉਂਦਾ? ਤੁਰਕ ਦੀ ਤੇ ਕੋਈ ਗੱਲ ਹੀ
ਨਹੀਂ ਕਿਤੀ ਗਈ। (ਮੇਰਾ ਖਿਆਲ ਹੈ ਕਿ ਇਸ ਦਾ ਜਵਾਬ ਇਸ ਦੇ ਸਿਰਲੇਖ ਵਿੱਚ ਛੁਪਿਆ ਹੋਇਆ ਹੈ) ਗੁਰੁ
ਅਰਜਨ ਪਾਤਸ਼ਾਹ ਦਾ ਬਾਰਹਮਾਹ ‘ਥਰ’ ਵਿੱਚ ਲਿਖੀਆ ਹੈ ਪਰ ਗੁਰੁ ਨਾਨਕ ਦਾ ‘ਛੰਤ’ ਵਿਚ। ਕਿਂਉ?
ਵਿਆਕਰਣ ਸ਼ਬਦ ਦੇ ਅਰਥ ਤੇ ਕਰ ਸਕਦੀ ਹੈ ਪਰ ਇਹ ਨਹੀਂ ਸਮਝਾ ਸਕਦੀ ਕਿ ਇਹ ਸ਼ਬਦ ਦੀ ਥਾਂ ਕਿਵੇਂ
ਨਿਸਚਿਤ ਕਿਤੀ ਗਈ ਹੈ। ਕਾਮਨ ਸੈਂਸ ਕਹਿੰਦੀ ਹੈ ਕਿ ਸੰਤ ਦੀ ਅੱਵਸਥਾ ਪਹਿਲਾਂ ਆਉਂਦੀ ਹੈ, ਫਿਰ ਸਾਧ
ਦੀ ਅਤੇ ਫਿਰ ਬ੍ਰਹਮਗਿਆਨੀ ਦੀ। ਪਰ ਸੁਖਮਨੀ ਵਿੱਚ ਸੰਤ ਦੀ ਅਸ਼ਟਪਦੀ ਬਾਅਦ ਵਿੱਚ ਕਿਂਉ ਰਖੀ ਗਈ ਹੈ?
ਕੋਈ ਵਿਆਕਰਣ ਇਸ ਭੇਦ ਨੂੰ ਨਹੀਂ ਸਮਝਾ ਸਕਦੀ। ਵਿਆਕਰਣ ਦੀ ਆਪਣੀ ਥਾਂ ਹੈ। ਜ੍ਹਿੰਨਾ ਇਸ ਨੂੰ
ਸਮਝਿਆ ਜਾਵੇ, ਚੰਗਾ ਹੈ। ਪਰ ਗੁਰਬਾਣੀ ਨੂੰ ਸਮਝਣ ਅਤੇ ਹਿਰਦੇ ਵਿੱਚ ਵਸਾਉਣ ਵਾਸਤੇ, ਵਿਆਕਰਣ ਤੋਂ
ਬਾਹਰ ਵੀ ਜਾਣਾ ਪੈਂਦਾ ਹੈ। ਵਿਆਕਰਣ ਬਾਣੀ ਸਮਝਣ ਵਾਸਤੇ ਸਹਾਈ ਹੋ ਸਕਦੀ ਹੈ ਪਰ ਆਧਾਰ ਨਹੀਂ ਹੈ।
ਆਧਾਰ ਨਾਮ ਹੈ। ਗਿਆਨ ਨਹੀਂ ਹੈ। ਵਿਆਕਰਣ ਫੂਲ ਪਰੂਫ ਵੀ ਨਹੀਂ ਹੈ। ਦੁਨੀਆ ਦੇ ਦੇਸ਼ਾਂ ਦਾ ਸਵਿਧਾਨ
ਵਰਿਤਕ ਵਿੱਚ ਲਿਖਿਆ ਜਾਂਦਾ ਹੇ ਅਤੇ ਇਸ ਨੂੰ ਲਿਖਣ ਵੇਲੇ ਸ਼ਬਦਾਂ ਦੀ ਬੜੀ ਸਾਵਧਾਨੀ ਨਾਲ ਚੋਣ ਕਿਤੀ
ਜਾਂਦੀ ਹੈ। ਪਰ ਇਸ ਦੀ ਇਂਟਰਪ੍ਰੀਟੇਸ਼ਨ ਜੱਜ ਵਿਸ਼ੇ ਨੂੰ ਮੁੱਖ ਰੱਖ ਕੇ ਕਰਦਾ ਹੈ।
4. ਜੇ ਕੋਈ ਨਿਸਚਿਤ ਤੌਰ ਤੇ ਗੁਰਬਾਣੀ ਦੇ ਵਿਆਕਰਣ ਦੇ ਨਿਯਮਾਂ ਨੂੰ ਬਖਾਨ ਵੀ ਕਰ ਦੇਵੇ, ਤਾਂ ਵੀ
ਉਹਣਾਂ ਨਿਯਮਾਂ ਦੇ ਆਧਾਰ ਤੇ ਗੁਰਬਾਣੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਮੰਗਲਾਚਰਣ ਦੀ
ਵੀ ਨਹੀਂ। ਗੁਰਬਾਣੀ ਦੀ ਛਪਾਈ ਦਾ ਆਧਾਰ ਸਿਰਫ ਤੇ ਸਿਰਫ ਪੁਰਾਤਿਨ ਬੀੜਾਂ ਹੀ ਹੋਣਾ ਚਾਹੀਦਾ ਹੈ।
ਉਹ ਇਸ ਕਰ ਕੇ ਕਿ ਗੁਰਬਾਣੀ ਸਿਰਫ ਇੱਕ ਧਾਰਮਿਕ ਗ੍ਰੰਥ ਹੀ ਨਹੀਂ ਹੈ, ਸਗੋਂ ਇੱਕ ਇਤਿਹਾਸਕ ਗ੍ਰੰਥ
ਵੀ ਹੈ। ਇੱਕ ਤੇ ਇਸ ਦਾ ਸੰਕਲਣ ਆਪਣੇ ਆਪ ਵਿੱਚ ਇੱਕ ਇਤਿਹਾਸਕ ਘਟਨਾ ਹੈ ਅਤੇ ਦੂਸਰਾ ਇਹ ਕਿ ਇਸ
ਵਿੱਚ ਬਹੁਤ ਇਤਿਹਾਸਕ ਤੱਥ ਹਨ। ਕੁੱਝ ਉਜਾਗਰ ਅਤੇ ਕੁੱਝ ਛੁਪੇ ਹੋਏ। ਲਿਖਾਰੀਆਂ ਦੀ ਗਲਤੀਆਂ ਵੀ
ਇੱਕ ਇਤਿਹਾਸਕ ਘਟਨਾ ਹੈ ਜੋ ਕਿ ਕਈ ਨਵੇਂ ਤੱਥ ਸਾਹਮਣੇ ਲਿਆ ਸਕਦੀਆਂ ਹਨ। ਇਹਨਾਂ ਗਲਤੀਆਂ ਨੂੰ
ਦੁਰੁਸਤ ਕਰਨਾ ਉਂਝ ਹੀ ਹੋਵੇਗਾ ਜਿਵੇਂ ਸੰਗਮਰਮਰ ਚਾੜ ਕੇ ਇਤਿਹਾਸਕ ਗੁਰਧਾਮਾਂ ਦੀ ਇਤਿਹਾਸਕਤਾ ਹੀ
ਖੱਤਮ ਕਰ ਦਿੱਤੀ ਗਈ ਹੈ।
ਚਰਨਜੀਤ ਸਿੰਘ
ਬਰੈਂਮਪਟਨ
(23/01/11)
ਗੁਰਪ੍ਰੀਤ ਸਿੰਘ ਕੈਲੀਫੋਨੀਆ
ਜਸਬੀਰ ਸਿੰਘ ਜੀ ਕੈਲਗਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਿਹ \\
ਵੀਰ ਜੀ ਪਤਾ ਨਹੀ ਕੀ ਮੈਂ ਆਪ ਜੀ ਦੀ ਇਸ ਚਰਚਾ ਦਾ ਹਿਸਾ ਬਣ ਸਕਦਾ ਹਾਂ ਕੇ ਨਹੀ | ਅਗਰ ਹਾਂ ਤਾਂ
ਬੇਨਤੀ ਹੈ ਕੇ ਗੁਰਬਾਣੀ ਵਿਆਕਰਨ ਲਾਗੋ ਹੋ ਹੀ ਨਹੀ ਸਕਦੀ | ਗੁਰਬਣੀ ਨਿਰਾਕਾਰੀ ਗਲ ਕਰਦੀ ਹੈ ਜਿਥੇ
ਲਿੰਗ ਭੇਦ ਨਹੀ ਹੁੰਦਾ | ਵਿਆਕਰਣ ਭਾਸ਼ਾ ਦਾ ਇਤਹਾਸ ਦਸਦੀ ਹੈ ਸੋ ਭਾਸ਼ਾ ਤੋਂ ਵਿਆਕਰਣ ਬਣਦੀ ਹੈ |
ਕਵਿਤਾ ਤੇ ਵਿਆਰਾਂ ਕੀਤੇ ਵੀ ਲਾਗੂ ਨਹੀ ਹੁੰਦਾ ਤਾਂ ਹੀ ਤਾਂ ਦਿਆ ਨੰਦ ਸਰਸ੍ਵਤੀ ਤੇ ਗੁਰ ਨਾਨਕ
ਨੂੰ ਅਨਪੜ ਇਹ ਸੀ | ਅਤੇ ਕਬੀਰ: ਸਾਹਿਬ ਨੂੰ ਕ੍ਫਿਰ ਦਸਿਆ ਸੀ | ਗੁਰਬਾਣੀ ਵਿਦਵਾਨਾ ਦਾ ਨਹੀ
ਗੁਰਮੁਖਾਂ ਦਾ ਵਿਸ਼ਾ ਹੈ | ਬਾਕੀ ਰਹੀ ਪ੍ਰੋ: ਸਾਹਿਬ ਸਿੰਘ ਦੀ ਗਲ ਵਿਆਕਰਣ ਦੇ ਪਖੋਂ ਬਹੁਤ
ਸਾਰੀਆਂ ਗਲਤੀਆਂ ਸਨ | ਸਿਧੁ ਗੋਸ਼੍ਤ ਨੂੰ ਪ੍ਰਮਾਤਮਾ ਨਾਲ ਚਰਚਾ ਲਿਖਿਆ |
ਸਿਧ ਨੂੰ ਉਗਿਆ ਹੋਯਾ ਸਾਧੂ , ਚਤੁਰਭੁਜੁ ਨੂੰ ਚਾਰ ਬਾਹਵਾਂ ਵਾਲਾ ਵਿਸ਼੍ਣੁ ,ਸੋਚ ਨੂੰ ਨਹਾਉਣਾ ,
ਤੀਨਿ ਵਸਤੂ ਨੂੰ ਤਿੰਨ ਵਸਤਾਂ , ਹੋਰ ਵੀ ਹਜ਼ਰਾਂ ਗਲਤੀਆਂ ਕੀਤੀਆਂ |
ਅਰਥਾਂ ਵਿਚ ਵੀ ਹਜ਼ਰਾਂ ਗਲਤੀਆਂ ਕੀਤੀਆਂ | ਭਟਾਂ ਦੇ ਸਵਈਏ ਤਾਂ ਬਿਲਕੁਲ ਹੀ ਤਾਰਾ ਸਿੰਘ ਨਿਰੋਤਮ
ਦੀ ਹੀ ਨਕਲ ਹਨ | ਅਗਰ ਚਰਚ ਅਗੇ ਵਦਾਓ ਤਾਂ ਕਾਫੀ ਕੁਝ ਵਿਚਾਰਿਆ ਸਕਦਾ ਹੀ ਪਰ ਅਸੀਂ ਵਿਚਾਰ ਨੂੰ
ਤਕਰਾਰ ਨਹੀ ਬਨਾਉਣਾ |
*************************
ਸ: ਮੱਖਨ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਵੀਰ ਜੀ ਮੈੰਨੂ ਇਕ ਗਲ ਸਮਝ ਨਹੀ ਆਈ ਕੀ ਮੈਂ ਆਪਣੀ ਹਰ ਗਲ ਸਪਸ਼ਟ ਕੀਤੀ ਸੀ ਹਰ ਗਲ ਦਾ ਜਵਾਬ ਦਿਤਾ
ਹੈ | ਫਿਰ ਆਪ ਜੀ ਦੀ ਸੰਪਾਦਕੀ ਚਿੱਠੀ ਕਿਰਪਾਲ ਸਿੰਘ ਬਠਿੰਡਾ ਦੀ ਜਗਾਹ ਮੇਰੀ ਚਿੱਠੀ ਨੂੰ ਕਿਓਂ
ਲਗੀ ? ਮੈਂ ਤਾਂ ਵਿਚਾਰ ਹੀ ਕਰ ਰਿਹਾ ਹਾਂ ਹਰ ਗਲ ਦਾ ਜਵਾਬ ਸਪਸ਼ਟ ਦੇ ਰਿਹਾ ਹਾਂ | ਕਿਰਪਾਲ ਸਿੰਘ
ਬਠਿੰਡਾ ਦੇ ਸਵਾਲ ਵੀ ਦੇ ਬੁਨਿਆਦ ਸਨ | ਗੋੰਡ ਰਾਗਨੀ ਨਹੀ ਰਾਗ ਹੀ ਹੈ ਅਤੇ ਮੇਘ ਗੋੰਡ ਯਾਂ ਸ੍ਰੀ
ਨਹੀ ਬਿਲਾਵਲ ਦੇ ਖਾਨਦਾਨ ਵਿਚੋਂ ਹੈ | ਸੋ ਇਸ ਤਰਾਹ ਦੇ ਬੇਬੁਨਿਆਦ ਸਵਾਲਾ ਦਾ ਜਵਾਬ ਜੋ ਮੈਂ ਦਿਤਾ
ਸੀ ਠੀਕ ਸੀ \
ਗੁਰਪ੍ਰੀਤ ਸਿੰਘ ਕੈਲੀਫੋਨੀਆ
(ਟਿੱਪਣੀ:- ਗੁਰਪ੍ਰੀਤ
ਸਿੰਘ ਜੀ ਇਹ ਗੱਲ ਮੈਂ 10 ਜਨਵਰੀ ਨੂੰ ਪਹਿਲਾਂ ਵੀ ਸਪਸ਼ਟ ਕਰ ਚੁੱਕਾ ਹਾਂ ਕਿ ਜੋ ਟਿੱਪਣੀ ਰੰਗਦਾਰ
ਲਾਈਨ ਤੋਂ ਬਾਅਦ ਕਿਸੇ ਦੇ ਨਾਮ ਲਏ ਤੋਂ ਬਿਨਾ ਕੀਤੀ ਹੁੰਦੀ ਹੈ ਉਹ ਸਾਰਿਆਂ ਲਈ ਸਾਂਝੀ ਹੁੰਦੀ ਹੈ
ਨਾ ਕਿ ਕਿਸੇ ਇੱਕ ਵਿਆਕਤੀ ਲਈ। ਅੱਜ ਦੀਆਂ ਚਿੱਠੀਆਂ ਵਿੱਚ ਤੁਹਾਡੇ ਸਮੇਤ ਪ੍ਰੋ: ਸਾਹਿਬ ਸਿੰਘ ਨੂੰ
ਗਲਤ ਕਹਿਣ ਦੀ ਗੱਲ ਕੀਤੀ ਹੈ। ਇਸ ਦਾ ਪੂਰਾ ਜਵਾਬ ਤਾਂ ਜਸਬੀਰ ਸਿੰਘ ਹੀ ਦੇ ਸਕਦੇ ਹਨ ਕਿਉਂਕਿ ਇਹ
ਉਹਨਾ ਦੀ ਚਿੱਠੀ ਨਾਲ ਸੰਬੰਧਿਤ ਹੈ। ਪਰ ਮੈਂ ਇਹ ਜਰੂਰ ਕਹਾਂਗਾ ਕਿ ਪ੍ਰੋ: ਸਾਹਿਬ ਸਿੰਘ 100% ਠੀਕ
ਨਹੀਂ ਹੋ ਸਕਦੇ ਪਰ ਉਹ ਕੁੱਝ ਗਲਤ ਹੁੰਦੇ ਹੋਏ ਵੀ ਉਹਨਾ ਡੇਰੇਦਾਰਾਂ ਅਤੇ ਹੋਰ ਦਸਮ ਗ੍ਰੰਥੀਆਂ
ਨਾਲੋਂ ਸੌ ਗੁਣਾਂ ਚੰਗੇ ਹੋਣਗੇ ਜਿਹੜੇ ਧਰਮ ਦੇ ਨਾਮ ਤੇ ਰੱਜ ਕੇ ਝੂਠ ਬੋਲ ਕੇ ਆਪਣੇ ਆਪ ਨੂੰ
ਮਹਾਂਪੁਰਸ਼ ਜਾਂ ਗੁਰਮੁਖ ਕਹਿਲਾ ਕੇ ਦੁਨੀਆਂ ਭਰ ਦੇ ਗੰਦ ਅਤੇ ਝੂਠ ਦੇ ਪਲੰਦੇ ਦਸਮ ਗ੍ਰੰਥ ਨੂੰ
ਦਸਮੇਂ ਗੁਰੂ ਦੇ ਨਾਮ ਨਾਲ ਜੋੜ ਕੇ ਕੁਫਰ ਤੋਲ ਕੇ ਗੁਰੂ ਨਿੰਦਕ ਬਣਦੇ ਹਨ-ਸੰਪਾਦਕ)
(22/01/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਚਰਨਜੀਤ ਸਿੰਘ (ਬਰੈਂਪਟਨ) ਜੀ!
ਨੁਕਤਾ ਨੰ: 3- ਆਪ ਜੀ ਨੇ ਰਤਨ ਸਿੰਘ ਜੱਗੀ ਦੀ ਲਿਖਤ ਦਾ ਹਵਾਲਾ ਦੇ ਕੇ
ਦੱਸਿਆ ਹੈ ਕਿ “ਪ੍ਰੋ: ਸਾਹਿਬ ਸਿੰਘ ਵਿਆਕਰਣ ਸੰਬੰਧੀ ਆਪਣੀਆਂ ਸਥਾਪਨਾਵਾਂ ਵਿੱਚ ਇਤਨੇ ਗੁਆਚ ਗਏ
ਕਿ ਭਾਵਨਾਵਾਂ ਦੀਆਂ ਗਹਿਰਾਈਆਂ ਵਿੱਚ ਉਤਰਨ ਦੀ ਉਨ੍ਹਾਂ ਦੀ ਰੂਚੀ ਹੀ ਦੱਬ ਗਈ”।
(ਨੋਟ: ਮੈਂ ਸ: ਰਤਨ ਸਿੰਘ ਜੱਗੀ ਜੀ ਦੀ ਕਿਤਾਬ ‘ਇਤਿਹਾਸ ਸ੍ਰੀ ਗੁਰੂ
ਗ੍ਰੰਥ ਸਾਹਿਬ’ ਨਹੀਂ ਪੜ੍ਹੀ, ਇਸ ਲਈ ਉਸ ਕਿਤਾਬ ਦੇ ਸੰਬੰਧ ਵਿੱਚ ਇੱਥੇ ਮੈਂ ਵਿਸਥਾਰ ਨਾਲ ਗੱਲ
ਨਹੀਂ ਕਰ ਸਕਦਾ)।
ਵੀਰ ਜੀ! ਤੁਹਾਡੇ ਦਿੱਤੇ ਹਵਾਲੇ ਤੋਂ ਇੱਕ ਗੱਲ ਤਾਂ ਸਾਬਤ ਹੈ ਕਿ ਪ੍ਰੋ:
ਸਾਹਿਬ ਸਿੰਘ ਜੀ ਗੁਰਬਾਣੀ ਦੇ ਅਰਥ ਕਰਨ ਲੱਗੇ ਵਿਆਕਰਣ ਸੰਬੰਧੀ ਵਿਸ਼ੇ ਵਿੱਚ ਪੂਰੀ ਤਰ੍ਹਾਂ ਖੁਭ ਗਏ
ਸੀ ਅਰਥਾਤ ਵਾਹ ਲੱਗਦੀ ਵਿਆਕਰਣ ਸੰਬੰਧੀ ਉਨ੍ਹਾਂ ਕੋਲੋਂ ਗ਼ਲਤੀ ਰਹਿਣ ਦੀ ਬਹੁਤ ਹੀ ਘੱਟ ਸੰਭਾਵਨਾ
ਸੀ। ਜੇ ਕੋਈ ਗ਼ਲਤੀ ਰਹਿ ਗਈ ਹੋਵੇਗੀ ਤਾਂ ਨਾਂਹ ਮਾਤਰ ਹੀ ਹੋਣੀ ਚਾਹੀਦੀ ਹੈ। ਦੂਸਰੀ ਗੱਲ
ਭਾਵਨਾਵਾਂ ਸੰਬੰਧੀ; ਪ੍ਰੋ: ਸਾਹਿਬ ਨੇ ਆਪਣੇ ਵੱਲੋਂ ਇਸ ਪਾਸੇ ਵੀ ਕੋਈ ਕਸਰ ਨਹੀਂ ਰਹਿਣ ਦਿੱਤੀ,
ਬਾਕਾਇਦਾ ਨੋਟ ਲਿਖ ਕੇ ਅਤੇ ਗੁਰਬਾਣੀ ਹਵਾਲੇ ਦੇ ਕੇ ਭਾਵਾਰਥ ਸਮਝਾਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਦੇ ਭਾਵਾਰਥ ਜੇ ਅਜੋਕੇ ਵਿਦਵਾਨਾਂ ਨਾਲ ਨਹੀਂ ਮਿਲਦੇ ਤਾਂ ਉਨ੍ਹਾਂ ਨੂੰ ਗ਼ਲਤੀਆਂ ਨਹੀਂ
ਕਿਹਾ ਜਾ ਸਕਦਾ। ਇਸ ਦੇ ਬਾਵਜੂਦ ਵੀ ਜੇ ਕੁਝਕੁ ਸ਼ਬਦਾਂ ਦੇ ਭਾਵਾਰਥ ਗ਼ਲਤ ਮਹਿਸੂਸ ਹੁੰਦੇ ਹਨ ਤਾਂ
ਉਨ੍ਹਾਂ ਕੁਝਕੁ ਸ਼ਬਦਾਂ ਬਾਰੇ ਹੀ ਗੱਲ ਕਰਨੀ ਚਾਹੀਦੀ ਹੈ। ਨਾ ਕਿ ਕੁੱਝ ਕੁ ਵਿਆਖਿਆਵਾਂ ਦੇ ਹਵਾਲੇ
ਦੇ ਕੇ ਉਨ੍ਹਾਂ ਦੇ ਸਾਰੇ ਸਟੀਕ ਅਤੇ ਸਾਰੀ ਵਿਆਕਰਣ ਨੂੰ ਹੀ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ
ਜਾਵੇ।
ਯਾਦ ਰਹੇ ਕਿ ਸਿਰਫ ਗੁਰਬਾਣੀ ਵਿਆਕਰਣ ਹੀ ਹੈ ਜੋ ਗੁਰਬਾਣੀ ਦੇ ਇੱਕ ਅਤੇ
ਸਹੀ ਅਰਥ ਰੱਖਣ ਲਈ ਸਭ ਨੂੰ ਮਜਬੂਰ ਕਰਦੀ ਹੈ। ਇਹੀ ਕਾਰਣ ਹੈ ਕਿ ਬਹੁਤ ਸਾਰੇ ਪੜ੍ਹੇ ਲਿਖੇ ਵਿਦਵਾਨ
ਵੀ ਇਸ ਵਿਆਕਰਣ ਤੋਂ ਤੰਗ ਆਏ ਹੋਏ ਹਨ, ਕਿਉਂਕਿ ਵਿਆਕਰਣ ਦੇ ਹੁੰਦਿਆਂ ਆਪਣੀ ਮਰਜੀ ਦੇ ਅਰਥ ਨਹੀਂ
ਕੀਤੇ ਜਾ ਸਕਦੇ।
ਨੁਕਤਾ ਨੰ: 7- ਤੁਸੀਂ ਲਿਖਿਆ ਹੈ “ਅਸੀਂ ਸਭ ਨੇ ਸੁਣਿਆ ਹੈ ਕਿ ਗੁਰਮੁਖੀ
ਲਿਪੀ ਗੁਰੂ ਅੰਗਦ ਦੇਵ ਜੀ ਨੇ ਤਿਆਰ ਕੀਤੀ। ਮੇਰਾ ਖਿਆਲ ਹੈ ਕਿ ਇਸ ਸੰਬੰਧ ਵਿੱਚ ਪਹਿਲੇ ਅਤੇ ਦੂਜੇ
ਗੁਰੂ ਨੇ ਰੱਲ ਕੇ ਕੰਮ ਕੀਤਾ ਹੈ। ਵੇਖੋ, ‘ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ
ਕੈ ਗੁਰੁ ਰਾਮਦਾਸੁ॥ 1॥ (1406)”।
ਵੀਰ ਜੀ! ਮਹਾਨਕੋਸ਼ ਅਨੁਸਾਰ ਗੁਰਮੁਖੀ ਲੀਪੀ ਗੁਰੂ ਅੰਗਦ ਦੇਵ ਜੀ ਨੇ ਨਹੀਂ
ਬਣਾਈ। ਇਹ ਸ਼ਾਰਦਾ ਅਤੇ ਟਾਂਕਰੀ ਵਿੱਚੋਂ ਨਿਕਲੀ ਹੈ। ਗੁਰੂ ਅੰਗਦ ਦੇਵ ਜੀ ਨੇ ਇਸ ਦਾ ਪ੍ਰਚਾਰ ਕੀਤਾ
ਹੈ। ਉਪਰਲੀ ਜਿਹੜੀ ਉਦਾਹਰਣ ਤੁਸੀਂ ਦਿੱਤੀ ਹੈ ਇਸ ਨਾਲ ਵੀ ਇਹ ਅਰਥ ਜਾਂ ਭਾਵਾਰਥ ਬਿਲਕੁਲ ਵੀ ਨਹੀਂ
ਬਣਦਾ ਕਿ ਗੁਰਮੁਖੀ ਲੀਪੀ ਤਿਆਰ ਕਰਨ ਲਈ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਨੇ
ਮਿਲ ਕੇ ਕੰਮ ਕੀਤਾ। ਤੁਕ ਦੇ ਅਰਥ ਇਸ ਤਰ੍ਹਾਂ ਹਨ:
“ਜਿਵੇਂ (ਗੁਰੂ) ਅੰਗਦ (ਸਾਹਿਬ ਜੀ) ਸਦਾ ਗੁਰੂ ਨਾਨਕ ਦੇਵ ਜੀ ਨਾਲ (ਰਹੇ,
ਭਾਵ, ਸਦਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਰਹੇ), ਤਿਵੇਂ ਗੁਰੂ ਰਾਮਦਾਸ (ਜੀ) ਗੁਰੂ ਅਮਰਦਾਸ
(ਜੀ) ਦੇ (ਨਾਲ ਰਹੇ)। 1. (ਅਰਥ- ਪ੍ਰੋ: ਸਾਹਿਬ ਸਿੰਘ)।
ਪਤਾ ਨਹੀਂ ਤੁਸੀਂ ਇਹ ਕਿਸ ਤਰ੍ਹਾਂ ਅੰਦਾਜਾ ਲਗਾ ਲਿਆ ਕਿ ਗੁਰੂ ਅੰਗਦ ਦੇਵ
ਜੀ ‘ਗੁਰਮੁਖੀ ਲੀਪੀ’ ਤਿਆਰ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ?
ਹਰ ਬੋਲੀ ਵਿੱਚ ਸਮੇਂ ਸਮੇਂ ਤੇ ਥੋੜ੍ਹਾ ਬਹੁਤ ਫਰਕ ਆਉਂਦਾ ਹੀ ਰਹਿੰਦਾ ਹੈ।
ਇਸ ਲਈ ਗੁਰੂ ਸਾਹਿਬਾਂ ਦੇ ਵੇਲੇ ਵਰਤੀ ਜਾਂਦੀ ਬੋਲੀ ਅਤੇ ਲੀਪੀ ਵਿੱਚ ਅਤੇ ਹੁਣ ਦੀ ਬੋਲੀ ਅਤੇ
ਲੀਪੀ ਵਿੱਚ ਵੀ ਫਰਕ ਆਇਆ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਅਦਕ (ੱ) ਅਤੇ ਅਰਧ-ਵਿਰਾਮ
(,) ਦੀ ਵਰਤੋਂ ਨਹੀਂ ਕੀਤੀ ਗਈ ਪਰ ਅੱਜ ਕਲ੍ਹ ਇਨ੍ਹਾਂ ਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ। ਗੁਰੂ
ਸਾਹਿਬਾਂ ਦੇ ਵਕਤ ਬਿੰਦੀ (ਂ) ਵਰਤਣ ਦਾ ਚਲਣ ਤਾਂ ਸੀ ਪਰ ਹੁਣ ਜਿੰਨੀਂ ਪ੍ਰਚੱਲਤ ਨਹੀਂ ਸੀ।
ਪਹਿਲਾਂ ‘ਲ’ ਦੇ ਹੇਠਾਂ ਬਿੰਦੀ (ਲ਼) ਦਾ ਰਿਵਾਜ ਬਿਲਕੁਲ ਵੀ ਨਹੀਂ ਸੀ ਪਰ ਅੱਜ ਕਲ੍ਹ (ਕੁਝ ਕੁ
ਦਹਾਕਿਆਂ ਤੋਂ) “ਲ਼” ਲਿਖਣ ਦਾ ਚਲਣ ਵੀ ਚੱਲ ਪਿਆ ਹੈ। ਇਸੇ ਤਰ੍ਹਾਂ ਹਿੰਦੀ ਦੇ ਅੱਖਰ “ਅ” ਅਤੇ “ਣ”
ਦਾ ਰੂਪ ਵੀ (ਕੁੱਝ ਕੁ ਦਹਾਕਿਆਂ ਵਿੱਚ ਹੀ) ਬਦਲ ਗਿਆ ਹੈ।
ਨੁਕਤਾ 8 ਅਤੇ 9- “ਗੁਰੂ ਨਾਨਕ ਅਤੇ ਗੁਰੂ ਅਮਰਦਾਸ ਜੀ ਦੀ ‘ਪੱਟੀ’ ਦੀ
ਤੁਲਨਾ ਕਰਦੇ ਹੋਏ ਰਤਨ ਸਿੰਘ ਜੱਗੀ ਲਿਖਦੇ ਹਨ: ਪਰ ਇਹਨਾਂ ਦੋਹਾਂ ‘ਪੱਟੀਆਂ’ ਦਾ ਅੱਖਰ ਕ੍ਰਮ ਇੱਕ
ਸਮਾਨ ਨਹੀਂ ਹੈ”। ਅੱਗੇ ਤੁਸੀਂ (ਨੁਕਤਾ 9 ਵਿੱਚ) ਲਿਖਿਆ ਹੈ “ਜੇ ਗੁਰੂ ਅਮਰਦਾਸ ਜੀ ਤੱਕ ਗੁਰਮੁਖੀ
ਵਰਣਮਾਲਾ ਹੀ ਨਿਸਚਿੱਤ ਨਹੀਂ ਸੀ ਹੋਈ ਤਾਂ ਵਿਆਕਰਣ ਦੇ ਨਿਯਮ ਨਿਸਚਿਤ ਹੋਣ ਦਾ ਤੇ ਸਵਾਲ ਹੀ ਨਹੀਂ
ਪੈਦਾ ਹੁੰਦਾ। ਜੇ ਗੁਰੂਆਂ ਨੇ ਆਪਣੀ ਬਾਣੀ ਲੋਕਾਂ ਵਿੱਚ ਵੰਡੀ ਹੁੰਦੀ ਤਾਂ ਥੋੜੀਆਂ ਬਹੁਤ ਤੇ ਅੱਜ
ਤੱਕ ਜਰੂਰ ਮਿਲਣੀਆਂ ਸਨ। ਕਿਉਂਕਿ ਜੋ ਚੀਜ ਅਜੇ ਤੱਕ ਨਾ ਮੁਕੰਮਲ ਹੋਈ ਅਤੇ ਨਾ ਹੀ ਨਿਸਚਿੱਤ
ਹੋਈ ਹੈ, ਉਸ ਨੂੰ ਵੰਡਣਾ ਜਾਇਜ਼ ਨਹੀਂ ਹੋ ਸਕਦਾ”।
ਵੀਰ ਜੀ! ਆਪਣੇ ਮੌਜੂਦਾ ਸਮੇਂ ਵਿੱਚ ਹਰ ਬੋਲੀ ਮੁਕੱਮਲ ਹੀ
ਹੁੰਦੀ ਹੈ। ਸਮੇਂ ਸਮੇਂ ਸਿਰ ਇਸ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਅੱਜ ਜਿਸ ਬੋਲੀ
ਜਾਂ ਲੀਪੀ ਨੂੰ ਆਪਾਂ ਮੁਕੱਮਲ ਸਮਝਦੇ ਹਾਂ ਆਉਣ ਵਾਲੇ ਸੌ-ਦੋ ਸੌ ਸਾਲਾਂ ਵਿੱਚ ਇਸ ਵਿੱਚ ਅਨੇਕਾਂ
ਤਬਦੀਲੀਆਂ ਆ ਜਾਣਗੀਆਂ। ਸੋ ਇਹ ਕਹਿਣਾ ਉਚਿਤ ਨਹੀਂ ਕਿ ਉਸ ਵਕਤ ਗੁਰਮੁਖੀ ਲੀਪੀ ਦਾ ਕ੍ਰਮ ਵੀ
ਨਿਸਚਿੱਤ ਨਹੀਂ ਸੀ ਹੋਇਆ। ਵੀਰ ਜੀ! ਕੋਈ ਵੀ ਨਵੀਂ ਲੀਪੀ ਜਦੋਂ ਹੋਂਦ ਵਿੱਚ ਆਉਂਦੀ ਹੈ ਤਾਂ ਉਹ
ਆਪਣੇ ਵਰਣਾਂ ਦਾ ਕੋਈ ਕ੍ਰਮ ਨਿਸਚਿਤ ਕਰਕੇ ਹੀ ਹੋਂਦ ਵਿੱਚ ਆਉਂਦੀ ਹੈ। ਜੇ ਆਪਣਾ ਕੋਈ ਕ੍ਰਮ
ਨਿਸਚਿਤ ਨਹੀਂ ਕੀਤਾ ਤਾਂ ਉਸ ਨੇ ਜਿਸ ਲੀਪੀ ਤੋਂ ਅਸਰ ਕਬੂਲਿਆ ਹੁੰਦਾ ਹੈ ਉਸੇ ਕ੍ਰਮ ਨੂੰ ਹੀ ਅਪਣਾ
ਲਿਆ ਹੁੰਦਾ ਹੈ। ਜਿਹੜਾ ਤੁਸੀਂ/ (ਜੱਗੀ ਜੀ ਨੇ) ਲਿਖਿਆ ਹੈ ਕਿ ਦੋਨਾਂ ਪੱਟੀਆਂ ਦਾ ਕ੍ਰਮ ਆਪਸ
ਵਿੱਚ ਨਹੀਂ ਮਿਲਦਾ। ਪਹਿਲੀ ਗੱਲ ਤਾਂ ਇਹ ਹੈ ਕਿ, ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ ਹੋ ਸਕਦੀ ਕਿ
ਗੁਰੂ ਨਾਨਕ ਦੇਵ ਜੀ ਦੀ ਪੱਟੀ ਪਹਿਲਾਂ ਲਿਖੀ ਗਈ ਸੀ ਅਤੇ ਗੁਰੂ ਅਮਰਦਾਸ ਜੀ ਦੀ ਬਾਅਦ ਵਿੱਚ। ਪਰ
ਗੁਰੂ ਨਾਨਕ ਦੇਵ ਜੀ ਦੀ ਪੱਟੀ ਵਿੱਚ ਜੋ ਕ੍ਰਮ ਵਰਤਿਆ ਗਿਆ ਹੈ ਉਹ ਅੱਜ ਦੇ ਕ੍ਰਮ ਨਾਲ ਜਿਆਦਾ ਮੇਲ
ਖਾਂਦਾ ਹੈ, ਗੁਰੂ ਅਮਰਦਾਸ ਜੀ ਦੀ ਪੱਟੀ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ। (ਹਾਂ ਜੇ ਗੁਰੂ
ਅਮਰਦਾਸ ਜੀ ਦੀ ਪੱਟੀ ਪਹਿਲਾਂ ਲਿਖੀ ਗਈ ਹੁੰਦੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਅਦ ਵਿੱਚ, ਫੇਰ
ਤਾਂ ਇਹ ਸੋਚਣ ਦੀ ਗੁੰਜਾਇਸ਼ ਸੀ ਕਿ ਹੋ ਸਕਦਾ ਹੈ ਉਸ ਵਕਤ ਲੀਪੀ ਦਾ ਕ੍ਰਮ ਨਿਰਧਾਤਿ ਨਾ ਹੋਇਆ
ਹੋਵੇ, ਬਾਅਦ ਵਿੱਚ ਦੂਸਰੀ ਪੱਟੀ (ਗੁਰੂ ਨਾਨਕ ਦੇਵ ਜੀ ਵਾਲ਼ੀ) ਲਿਖੀ ਜਾਣ ਵੇਲੇ ਇਸ ਵਿੱਚ ਸੁਧਾਰ ਆ
ਗਿਆ)।
ਜ਼ਰਾ ਗੁਰੂ ਅਮਰਦਾਸ ਜੀ ਦੀ ਪੱਟੀ ਵੱਲ ਗ਼ੋਰ ਕਰੋ।
ਪਹਿਲਾ ਬੰਦ: “ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ॥ ਰੀਰੀ ਲਲੀ
ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ॥” (434)
ਪਦਅਰਥ:- ਅਯੋ—ਅ, ੲ, ੳ {ਯੁ=ੲ+ੳ} ਅੰਙੈ—ਅੰ, ਅ: । ਕਾਖੈ ਘੰਙੈ—ਕ, ਖ, ਗ,
ਘ, ਙ। ਨੋਟ:- ਅਯੋ ਅੰਙੈ ਕਾਖੈ ਘੰਙੈ—ਇਹ ਸਿਰਫ਼ ਅ, ੲ, ੳ, ਕ, ਖ, ਗ, ਘ, ਙ ਅੱਖਰ ਹੀ ਹਨ।
ਰੀ ਰੀ ਲ ਲੀ—ਇਹ ਭੀ ਹਿੰਦੀ ਦੇ ਹੇਠ ਲਿਖੇ ਅੱਖਰ ਹਨ —
¢ ¡ lã, lá,
(ਰਿ, ਰੀ, ਲ੍ਰਿ, ਲ੍ਰੀ)। (ਇੱਥੇ ਨੀਲੇ ਰੰਗ
ਵਿੱਚ ਲਿਖੇ ਗਏ ਲਫ਼ਜ਼ GuruDevan
ਫੌਂਟ ਵਿੱਚ ਹਨ ਸ਼ਾਇਦ ਪ੍ਰਿੰਟ ਨਾ ਹੋ ਸਕਣ)।
ਗੁਰੂ ਸਾਹਿਬ ਨੇ ਪਹਿਲੇ ਬੰਦ ਵਿੱਚ ਜੋ ਕ੍ਰਮ ਲਿਖਿਆ ਹੈ ਉਹ ਇਸ ਪ੍ਰਕਾਰ
ਹੈ: ‘ਅ, ੲ, ੳ, ਅੰ, ਅ: , ਕ, ਖ, ਗ, ਘ, ਙ. ਰ੍ਰਿ, ਲ੍ਰਿ ਆਦਿ। ਪਰ ਪੱਟੀ ਵਿੱਚ ਕ੍ਰਮ ਹੈ: ਅ,
ਸ, ਬ, ਜ, ਤ, ਸ, ਮ, ਕ, ਤ …. । ਇਹ ਪੱਟੀ ਵਾਲਾ ਕ੍ਰਮ ਨਾ ਤਾਂ ਗੁਰੂ ਨਾਨਕ ਦੇਵ ਜੀ ਦੀ ਪੱਟੀ
ਨਾਲ ਮੇਲ ਖਾਂਦਾ ਹੈ ਅਤੇ ਨਾ ਹੀ ਅੱਜ ਕਲ੍ਹ ਵਰਤੀ ਜਾਂਦੀ ਪੰਜਾਬੀ ਲੀਪੀ ਨਾਲ। ਅਤੇ ਨਾ ਹੀ ਗੁਰੂ
ਅਮਰਦਾਸ ਜੀ ਦੇ ਖੁਦ ਦੇ ਲਿਖੇ ਗਏ ਪਹਿਲੇ ਬੰਦ ਵਾਲੇ ਕ੍ਰਮ ਨਾਲ। ਪਹਿਲੇ ਬੰਦ ਵਿੱਚ ਲਿਖੇ ਗਏ ਲਫ਼ਜ਼
ਅ: , ਰਿ, ਰੀ ਲ੍ਰਿ, ਲ੍ਰੀ ਆਦਿ (ਆਪਣੇ ਅਸਲੀ ਰੂਪ ਵਿੱਚ) ਪੱਟੀ ਵਿੱਚ ਤਾਂ ਕੀ ਸਾਰੇ ਗੁਰੂ ਗ੍ਰੰਥ
ਸਾਹਿਬ ਵਿੱਚ ਕਿਤੇ ਵੀ ਨਹੀਂ ਵਰਤੇ ਗਏ। ਦੂਸਰੀ ਗੱਲ ਤੁਹਾਡੇ ਮੁਤਾਬਕ ਗੁਰੂ ਨਾਨਕ ਦੇਵ ਜੀ ਅਤੇ
ਗੁਰੂ ਅੰਗਦ ਦੇਵ ਜੀ ਨੇ ਰਲ਼ ਕੇ ਗੁਰਮੁਖੀ ਲੀਪੀ ਬਨਾਉਣ ਵਿੱਚ ਸਾਂਝਾ ਕੰਮ ਕੀਤਾ। ਪਰ ਗੁਰੂ ਅਮਰਦਾਸ
ਜੀ ਦੀ ਪੱਟੀ ਪੜ੍ਹਕੇ ਕੀ ਅੰਦਾਜਾ ਲਗਾਇਆ ਜਾਵੇ? ਜਦਕਿ ਗੁਰੂ ਅਮਰਦਾਸ ਜੀ ਨੇ ਪਹਿਲੇ ਬੰਦ ਵਿੱਚ ਜੋ
ਕ੍ਰਮ ਲਿਖਿਆ ਹੈ ਉਹ ਪ੍ਰਚੱਲਤ ਹਿੰਦੀ/ ਸੰਸਕ੍ਰਿਤ ਕ੍ਰਮ ਅਨੁਸਾਰ ਹੀ ਹੈ। ਪਰ ਪੱਟੀ ਵਿੱਚ ਉਹ ਕ੍ਰਮ
ਨਹੀਂ ਅਪਨਾਇਆ ਗਿਆ। ਸੋ ਇਹ ਕਹਿਣਾਂ ਬਿਲਕੁਲ ਵੀ ਤਰਕਸੰਗਤ ਨਹੀਂ ਹੈ ਕਿ ਉਸ ਵਕਤ ਲੀਪੀ ਦਾ ਕ੍ਰਮ
ਮੁਕੰਮਲ ਨਹੀਂ ਸੀ ਹੋਇਆ, ਇਸ ਲਈ ਦੋਨਾਂ ਪੱਟੀਆਂ ਦਾ ਕ੍ਰਮ ਮੇਲ ਨਹੀਂ ਖਾਂਦਾ। ਜੇ ਉਹੀ ਕ੍ਰਮ ਨਹੀਂ
ਵਰਤਿਆ ਗਿਆ ਤਾਂ ਇਸ ਦਾ ਕੋਈ ਹੋਰ ਕਾਰਣ ਹੋ ਸਕਦਾ ਹੈ, ਲੀਪੀ ਦਾ ਕ੍ਰਮ ਨਿਰਧਾਰਿਤ ਨਾ ਹੋਣਾ ਨਹੀਂ।
ਇਹ ਵੀ ਨਹੀਂ ਹੋ ਸਕਦਾ ਕਿ (ਤੁਹਾਡੇ ਮੁਤਾਬਕ) ਗੁਰੂ ਨਾਨਕ ਦੇਵ ਜੀ ਅਤੇ
ਗੁਰੂ ਅੰਗਦ ਦੇਵ ਜੀ ਦੁਆਰਾ ਤਿਆਰ ਕੀਤਾ ਗਿਆ (ਅਧੂਰਾ ਹੀ ਸਹੀ) ਕ੍ਰਮ ਗੁਰੂ ਅਮਰਦਾਸ ਜੀ ਭੁੱਲ ਗਏ
ਹੋਣਗੇ। ਜਾਂ ਫੇਰ ਉਨ੍ਹਾਂ ਵਾਲਾ ਕ੍ਰਮ ਅਪਨਾਉਣ ਤੋਂ ਇਨਕਾਰੀ ਹੋ ਗਏ ਹੋਣਗੇ।
ਤੁਹਾਡੀ ਇਹ ਦਲੀਲ ਵੀ ਬੜੀ ਅਜੀਬ ਜਿਹੀ ਜਾਪਦੀ ਹੈ ਕਿ ਗੁਰੂ ਸਾਹਿਬਾਂ ਨੇ
ਆਪਣੀ ਬਾਣੀ ਲੋਕਾਂ ਵਿੱਚ ਇਸ ਲਈ ਨਹੀਂ ਵੰਡੀ ਕਿਉਂਕਿ ਲੀਪੀ ਦੇ ਕ੍ਰਮ ਦੇ ਆਧਾਰ ਤੇ ਇਹ ਅਜੇ
ਮੁਕੰਮਲ ਨਹੀਂ ਸੀ। (ਅਜੀਬ ਲੱਗਣ ਦਾ ਕਾਰਣ ਉਪਰ ਦੱਸਿਆ ਜਾ ਚੁੱਕਾ ਹੈ)।
ਨੁਕਤਾ ਨੰ: 10 ‘ਸੁਧੁ ਅਤੇ ਸੁਧੁ ਕੀਚੇ’ ਦੇ ਸੰਬੰਧ ਵਿੱਚ।
‘ਸੁਧੁ’ ਜਾਂ ‘ਸੁਧੁ ਕੀਚੇ’ ਲਫ਼ਜ਼ ਸਿਰਫ਼ ਵਾਰਾਂ ਦੇ ਅਖੀਰ ਵਿੱਚ ਹੀ
ਆਏ ਹਨ। ਕਿਉਂਕਿ ਵਾਰਾਂ ਵਿੱਚ ਵੱਖ ਵੱਖ ਗੁਰੂ ਸਾਹਿਬਾਂ ਦੇ ਸਲੋਕ ਦਰਜ ਹਨ। ਪ੍ਰੋ: ਸਾਹਿਬ ਸਿੰਘ
ਨੇ ਤਕਰੀਬਨ ਸਾਰੀਆਂ ਵਾਰਾਂ ਨਾਲ ਨੋਟ ਲਿਖਕੇ ਬੜੇ ਵਿਸਥਾਰ ਨਾਲ ਸਮਝਾ ਦਿੱਤਾ ਹੈ ਕਿ ਲਫ਼ਜ਼ ‘ਸੁਧ’
ਜਾਂ ‘ਸੁਧੁ ਕੀਚੇ’ ਸਲੋਕਾਂ ਦੇ ਹੈਡਿੰਗ ਨਾਲ ਸੰਬੰਧ ਰੱਖਦੇ ਹਨ। ਇਹ ਨਿਸਚਿਤ ਕਰਨ ਲਈ ਕਿ ਜਿਸ ਗੁਰ
ਵਿਅਕਤੀ ਦਾ ਕੋਈ ਸਲੋਕ, ਪਉੜੀ ਦੇ ਨਾਲ ਦਰਜ ਕੀਤਾ ਗਿਆ ਹੈ ਸਿਰਲੇਖ ਵੀ ਉਸੇ ਗੁਰ ਵਿਅਕਤੀ ਦਾ
ਲਿਖਿਆ ਗਿਆ ਹੈ ਜਾਂ ਨਹੀਂ। ਪ੍ਰੋ: ਸਾਹਿਬ ਨੇ ਇਹ ਵੀ ਨਿਰਣਾ ਦਿੱਤਾ ਹੈ ਕਿ ‘ਸੁਧ ਜਾਂ ਸੁਧ ਕੀਚੇ’
ਲਫ਼ਜ਼ਾਂ ਦਾ ਬਾਣੀ ਨਾਲ ਕੋਈ ਸੰਬੰਧ ਨਹੀਂ ਸਿਰਫ਼ ਹੈਡਿੰਗ ਨਾਲ ਹੈ।
ਨੁਕਤਾ 11: ਤੁਸੀਂ ਲਿਖਿਆ ਹੈ “ਮੇਰਾ ਕਹਿਣ ਤੋਂ ਭਾਵ ਸਿਰਫ਼ ਇਤਨਾ ਹੀ ਹੈ
ਕਿ ਇੱਕ ਗੱਲ ਨਿਸਚਿਤ ਹੈ ਕਿ ਗੁਰੂ ਨਾਨਕ ਤੋਂ ਪਹਿਲਾਂ ਦੇ ਭਾਸ਼ਾ ਅਤੇ ਸਾਹਿਤ ਦੇ ਨਿਯਮ ਗੁਰਬਾਣੀ
ਤੇ ਲਾਗੂ ਨਹੀਂ ਹੁੰਦੇ”।
ਵੀਰ ਜੀ! ਜਿਸ ਤਰ੍ਹਾਂ ਕਿ ਉਪਰ ਦੱਸਿਆ ਜਾ ਚੁਕਾ ਹੈ ਕਿ ਹਰ ਸਮੇਂ ਹਰ ਭਾਸ਼ਾ
ਦੇ ਵਰਣਮਾਲਾ ਦਾ ਕ੍ਰਮ ਅਤੇ ਵਿਆਕਰਣ ‘ਉਸ ਸਮੇਂ ਦੇ ਹਿਸਾਬ ਨਾਲ’ ਮੁਕੰਮਲ ਹੁੰਦੇ ਹਨ।
ਮਗ਼ਰੋਂ ਸਮੇਂ ਸਮੇਂ ਤੇ ਹਰ ਭਾਸ਼ਾ ਵਿੱਚ ਬਦਲਾਵ ਆਉਂਦੇ ਹੀ ਰਹਿੰਦੇ ਹਨ। ਦੂਸਰੇ ਲਫ਼ਜ਼ਾਂ ਵਿੱਚ ਇਹ
ਕਹਿ ਸਕਦੇ ਹਾਂ ਕਿ “ਹਰ ਭਾਸ਼ਾ ਆਪਣੇ ਮੌਜੂਦਾ ਸਮੇਂ ਅਨੁਸਾਰ ਹਰ ਲਿਹਾਜ ਨਾਲ ਮੁਕੰਮਲ ਹੁੰਦੀ ਹੈ
ਅਤੇ ਕੋਈ ਵੀ ਭਾਸ਼ਾ ਹਮੇਸ਼ਾਂ ਲਈ ਕਦੇ ਵੀ ਮੁਕੰਮਲ ਨਹੀਂ ਹੁੰਦੀ”।
ਸੋ ਜਿਸ ਵਕਤ ਗੁਰਬਾਣੀ ਜਿਸ ਲੀਪੀ ਵਿੱਚ ਲਿਖੀ ਗਈ ਸੀ ਉਸ ਵਕਤ ਉਹ
(ਵਿਆਕਰਣਕ ਨਿਯਮਾਂ ਸਮੇਤ) ਹਰ ਲਿਹਾਜ ਨਾਲ ਮੁਕੰਮਲ ਸੀ। ਪਰ ਸਮੇਂ ਦੇ ਫ਼ੇਰ ਨਾਲ (ਵਿਆਕਰਣਕ ਨਿਯਮਾਂ
ਸਮੇਤ) ਉਸ ਵਕਤ ਦੀ ਭਾਸ਼ਾ ਅੱਜ ਦੀ ਭਾਸ਼ਾ ਨਾਲੋਂ ਬਹੁਤ ਬਦਲ ਚੁੱਕੀ ਹੈ। ਇਸ ਲਈ ਗੁਰਬਾਣੀ ਦੇ ਸਹੀ
ਅਰਥ ਕਰਨ ਲਈ ਉਸ ਵਕਤ ਦੇ ਵਿਆਕਰਣਕ ਨਿਯਮ ਵਰਤੇ ਬਿਨਾਂ ਸਹੀ ਅਰਥ ਕਰਨੇ ਨਾ-ਮੁਮਕਿਨ ਹਨ।
ਯਾਦ ਰਹੇ ਕਿ ਗੁਰਬਾਣੀ ਵਿੱਚ ਬਹੁਤ ਸਾਰੇ ਲਫ਼ਜ ਐਸੇ ਮਿਲਦੇ ਹਨ ਜਿਨ੍ਹਾਂ
ਨਾਲ ਦੋ-ਦੋ ਲਗਾਂ ਵਰਤੀਆਂ ਗਈਆਂ ਹਨ। ਜਿਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਵਿਆਕਰਣ ਦੇ ਨਿਯਮਾਂ ਦਾ
ਕਿੰਨਾਂ ਧਿਆਨ ਰੱਖਿਆ ਗਿਆ ਹੈ। ਜਿੱਥੇ ਕਿਤੇ ਛੰਦ ਦੀ ਚਾਲ ਨੂੰ ਮੁਖ ਰੱਖਦਿਆਂ ਹੋਇਆਂ ਕਿਸੇ ਲਗ,
ਮਾਤ੍ਰਾ ਨੂੰ ਬਦਲਣ ਦੀ ਲੋੜ ਪਈ, ਗੁਰੂ ਸਾਹਿਬ ਨੇ ਵਿਆਕਰਣ ਦੇ ਲਿਹਾਜ ਨਾਲ ਵਰਤੀ ਜਾਣ ਵਾਲੀ
ਮਾਤ੍ਰਾ ਨੂੰ ਨਹੀਂ ਹਟਾਇਆ। ਬਲਕਿ ਛੰਦ ਦੀ ਜਰੂਰਤ ਅਨੁਸਾਰ ਵਰਤੀ ਜਾਣ ਵਾਲੀ ਇੱਕ ਹੋਰ ਲਗ ਨਾਲ ਲਗਾ
ਦਿੱਤੀ।
ਇਹ ਸਵਾਲ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ ਕਿ ਗੁਰਬਾਣੀ ਵਿੱਚ ਲਗਾਂ
ਮਾਤ੍ਰਾਵਾਂ ਦਾ ਜੋ ਇਸਤੇਮਾਲ ਹੋਇਆ ਹੈ ਕੀ ਉਹ ਐਵੇਂ ਬੇ ਮਤਲਬ ਹੀ ਹੋਇਆ ਹੈ? ਜਿੱਥੇ ਜੀ ਕੀਤਾ
ਜਿਹੜੀ ਲਗ ਮਾਤ੍ਰਾ ਗੁਰੂ ਸਾਹਿਬ ਨੇ ਜੜ ਦਿੱਤੀ?
ਤੁਸੀਂ ਲਿਖਿਆ ਹੈ “ਜਿੱਥੇ ਲੱਗਦਾ ਹੈ ਕਿ ‘ਇਹ ਗੁਰਬਾਣੀ ਦਾ ਨਿਯਮ ਹੈ ਤਦੋਂ
ਹੀ ਉਸ ਨਿਯਮ ਦੀ ਉਲੰਘਣਾ ਦਾ ਸਬੂਤ ਗੁਰਬਾਣੀ ਵਿੱਚੋਂ ਹੀ ਮਿਲ ਜਾਂਦਾ ਹੈ”।
ਵੀਰ ਜੀ! ਸਭ ਤੋਂ ਪਹਿਲਾਂ ਇਹ ਤੈਅ ਕਰਨ ਦੀ ਜਰੂਰਤ ਹੈ ਕਿ: ਕੀ ਗੁਰਬਾਣੀ
ਵਿਆਕਰਣਕ ਨਿਯਮਾਂ ਅਨੁਸਾਰ ਲਿਖੀ ਗਈ ਹੈ ਕਿ ਨਹੀਂ? ਇਸ ਦਾ ਜਵਾਬ ਸਪੱਸ਼ਟ ਰੂਪ ਵਿੱਚ ਹਾਂ ਜਾਂ ਨਾਂਹ
ਵਿੱਚ ਤੈਅ ਕਰਨਾ ਜਰੂਰੀ ਹੈ।
ਜੇ ਨਹੀਂ, ਤਾਂ ਗੁਰਬਾਣੀ ਵਿੱਚ ਵਰਤੀਆਂ ਗਈਆਂ ਲਗਾਂ ਮਾਤ੍ਰਾਵਾਂ ਕੀ ਬੇ
ਮਤਲਬ ਹਨ?
ਜੇ ਗੁਰਬਾਣੀ ਵਿਆਕਰਣਕ ਨਿਯਮਾਂ ਅਨੁਸਾਰ ਲਿਖੀ ਗਈ ਹੈ ਤਾਂ, ਪ੍ਰੋ: ਸਾਹਿਬ
ਸਿੰਘ ਨੇ ਗੁਰਬਾਣੀ ਵਿਆਕਰਣ ਦੀ ਜੋ ਖੋਜ ਕੀਤੀ ਹੈ ਉਹ ਮੁਕੰਮਲ ਹੈ? ਅਧੂਰੀ ਹੈ? ਜਾਂ ਸਾਰੀ ਦੀ
ਸਾਰੀ ਗ਼ਲਤ ਹੈ/ ਵਿਅਰਥ ਹੈ? ਇਸ ਗੱਲ ਦਾ ਵੀ ਸਾਫ਼ ਅਤੇ ਸਪੱਸ਼ਟ ਲਫ਼ਜ਼ਾਂ ਵਿੱਚ ਜਵਾਬ ਤੈਅ ਕਰਨ ਦੀ
ਜਰੂਰਤ ਹੈ।
ਜਿੱਥੇ ਵੀ ਲੱਗਦਾ ਹੈ ਕਿ ਗੁਰਬਾਣੀ ਨਿਯਮਾਂ ਦਾ ਉਲੰਘਣ ਹੋਇਆ ਹੈ, ਉਥੇ
ਵਧੇਰੇ ਖੋਜ ਦੀ ਜਰੂਰਤ ਹੈ? ਜਾਂ ਕਿ ਵਿਆਕਰਣਕ ਨਿਯਮਾਂ ਦੀ ਜਰੂਰਤ ਤੋਂ ਹੀ ਇਨਕਾਰੀ ਹੋ ਜਾਣਾ
ਚਾਹੀਦਾ ਹੈ?
ਵੀਰ ਜੀ! ਅਨਮਤੀਆਂ ਨੂੰ ਤਾਂ ਕੀ ਬਹੁਤ ਸਾਰੇ ਗੁਰਸਿੱਖ ਵਿਦਵਾਨਾਂ ਨੂੰ ਵੀ
ਇਸ ਗਰਬਾਣੀ ਵਿਆਕਰਣ ਨੇ ਵਖ਼ਤ ਪਾਇਆ ਹੋਇਆ ਹੈ। ਇਸੇ ਲਈ ਜਲਦੀ ਤੋਂ ਜਲਦੀ ਇਸ ਤੋਂ ਛੁਟਕਾਰਾ ਪਾਉਣ
ਦੀ ਕੋਸ਼ਿਸ਼ ਵਿੱਚ ਵਿਦਵਾਨ ਜੁਟੇ ਪਏ ਹਨ। ਕਿਸੇ ਦਾ ਬਹਾਨਾ ਇਹ ਹੈ ਕਿ ਉਸ ਵਕਤ ਗੁਰਬਾਣੀ ਵਿਆਕਰਣ
ਨਿਰਧਾਰਿਤ ਹੀ ਨਹੀਂ ਹੋਈ ਸੀ, ਇਸ ਲਈ ਇਸ ਦੀ ਜਰੂਰਤ ਹੀ ਨਹੀਂ। ਅਤੇ ਕੋਈ ਕਹਿੰਦਾ ਹੈ ਉਤਾਰੇ ਦੇ
ਵਕਤ ਵਿਆਕਰਣ ਸੰਬੰਧੀ ਗ਼ਲਤੀਆਂ ਹੋਈਆਂ ਹਨ। ਹਰ ਪਾਸੇ ਤੋਂ ਵਿਦਵਾਨ ਇਸ ਵਿਆਕਰਣ ਤੋਂ ਛੁਟਕਾਰਾ ਪਾਉਣ
ਲਈ ਆਪਣਾ ਆਪਣਾ ਜ਼ੋਰ ਲਗਾਉਣ ਲੱਗੇ ਹੋਏ ਹਨ। ਰੱਬ ਜਾਣੇ ਊਠ ਕਿਸ ਕਰਵਟ ਬੈਠਦਾ ਹੈ?
ਜਸਬੀਰ ਸਿੰਘ (ਕੈਲਗਰੀ)
(21/01/11)
ਬਲਦੇਵ ਸਿੰਘ ਫਿਰੋਜ਼ਪੁਰ
ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ, ਆਪ ਜੀ ਨੇਂ ਗੁਰਬਾਣੀਂ ਦੀ ਪੰਗਤੀ ਦੇ ਅਰਥ ਤਕਰੀਬਨ ਸਹੀ ਕੀਤੇ ਹਨ ਜੀ, ਹਰੀ
ਦੇ ਭਜਨ ਵਿੱਚ ਸੱਚਮੁੱਚ ਹੀ ਕਲਜੁਗ ਵਿੱਚ ਵੀ ਚਾਰੇ ਪਾਏ ਕਾਇਮ ਰਹਿੰਦੇ ਹਨ। ਚਾਰ ਪਦਾਰਥ ਜਾਂ ਚਾਰੇ
ਪਾਏ ਹੀ ਨਹੀਂ, ਹਰਿ ਦੇ ਭਜਨ ਵਿੱਚ ਕੀ ਕੀ ਨਹੀਂ ਮਿਲਦਾ।
ਵੀਰ ਜੀ ਗੁਰਬਾਣੀਂ ਪ੍ਰਤੀ ਆਪ ਜੀ ਦਾ ਗਿਆਨ ਪੜ੍ਹ ਕੇ ਖੁਸ਼ੀ ਹੋਈ ਹੈ ਜੀ, ਪਰ ਕ੍ਰਿਪਾਲ ਸਿੰਘ ਜੀ
ਬਠਿੰਡਾ ਜੀ ਨਾਲ ਆਪ ਜੀ ਦੇ ਸੰਵਾਦ ਪੜ੍ਹ ਕੇ ਬਹੁਤ ਨਿਰਾਸ਼ਾ ਹੋਈ ਹੈ ਜੀ।
ਬਲਦੇਵ ਸਿੰਘ ਫਿਰੋਜ਼ਪੁਰ
(20/01/11)
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
ਬਲਦੇਵ ਸਿੰਘ ਜੀ
ਫਿਰੋਜਪੁਰ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਪਹਿਲਾਂ ਤਾਂ ਖਿਮਾਂ ਦਾ ਜਾਚਕ ਹੋਵਾਂ ਗਾ ਲਿਖਤ ਵਿਚ ਆਪਣਿਆ ਗਲਤੀਆਂ ਦੇ ਲਈ | ਵੀਰ ਮਖਣ ਸਿੰਘ ਨੇ
ਜੋ ਸੀਤੇ ਦਾਸੀ ਸੀ ਹੁਣ ਉਸ ਦੀ ਮਦਦ ਲੈ ਰਹਿਆ ਹਾਂ | ਸੋ ਆਸ ਹੈ ਕੀ ਇਸ ਵਾਰ ਗਲਤੀਆਂ ਘਟ ਹੋਣਗੀਆਂ
| ਸੋ ਆਪ ਦਾ ਜੋ ਸਵਾਲ ਸੀ
ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ॥ (੮੦੦)
ਚਾਰਿ ਪਾਦਰਥ - ਗਿਆਨ ਪਾਦਰਥ -ਮੁਕਤੁ ਪਾਦਰਥ - ਨਾਮੁ ਪਾਦਰਥ - ਜਨਮੁ ਪਾਦਰਥ
ਚਾਰੇ ਪਾਏ - ਧਰਮ ਦੇ ਚਾਰੇ ਪੈਰ
ਗੁਰਮਤਿ - ਗੁਰ ਦੀ ਮਤੁ
ਹਰਿ - ਅਪਨਾ ਮੂਲ
ਭਜਹੁ - ਜੁੜਨਾ
ਅਰਥ - ਗੁਰਬਾਣੀ ਦਾ ਫੁਰਮਾਨ ਹੈ ਕੀ ਚਾਰ ਪਾਦਰਥ ਧਰਮ ਦੇ
ਚਾਰੇ ਪੈਰ ਹਨ |(ਜਿਵੇਂ ਕੀ ਪ੍ਰਚਲਿਤ ਸੀ ਕੀ ਕਲਯੁਗ ਵਿਚ ਧਰਮ ਦਾ ਇਕੋ ਹੀ ਪੈਰ ਰਹਿ ਗਿਆ ਹੈ )
ਗੁਰਮਤਿ ਅਨੁਸਾਰ ਆਪਣੇ ਮੂਲ ਦੇ ਨਾਲ ਜੁੜੇ ਰਹਨ ਦੇ ਨਾਲ ਇਹ ਚਾਰੋਂ
ਹੀ ਪ੍ਰਾਪਤ ਹੁੰਦੇ ਹਨ | ਬੇਸ਼ਕ ਗੁਰਬਾਣੀ ਨੇ ਸਾਨੂ ਸਿਰਫ ਦੋ ਪਾਦ੍ਰ੍ਥਾਂ ਤਕ ਹੀ ਲੈ ਕੇ ਜਾਣਾ ਹੈ
ਬਾਕੀ ਦੋ ਅਸਾਂ ਨੂੰ ਪ੍ਰਮੇਸ਼ਵਰ ਦੀ ਕਿਰਪਾ ਨਾਲ ਹੀ ਮਿਲਨੇ ਹਨ | ਪਰ ਫਿਰ ਮਿਲਨੇ ਸਾਨੂ ਗੁਰਬਾਣੀ
ਰਾਹੀਂ ਹੀ ਹਨ | ਦਰਅਸਲ ਪੰਡਿਤ ਦੇ ਕੀਤੇ ਹੋਏ ਅਰਥਾਂ ਕਾਰਣ ਸਾਡੇ ਪ੍ਰਚਾਰਕ ਸਾੰਨੂ ਆਪਣੇ ਮੂਲ ਨਾਲ
ਜੋੜਨ ਦੇ ਥਾਂ ਬਾਹਰ ਕਿਸੇ ਰਬ ਜੀ ਨੋ ਮਿਲਣ ਦੀ ਗਲ ਕਰ ਦੇ ਹਨ
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
*******************************************
ਕਿਰਪਾਲ ਸਿੰਘ ਬਠਿੰਡਾ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਵੀਰ ਜੀ ਮੈਂ ਤਾਂ ਆਪ ਜੀ ਦੀ ਹੀ ਚਿੱਠੀ ਵਿਚੋਂ ਆਪ ਜੀ ਦੁਆਰਾ ਵਰਤੀ ਗਈ ਗੁਰਬਾਣੀ ਦੀ ਪੰਗਤੀ ਦੇ
ਹੀ ਅਰਥ ਪੁਛੇ ਸਨ .....ਤੁਸੀਂ ਤਾਂ ਇਕ ਦਮ ਹੀ ਬੋਖ੍ਲਾ ਗਏ | ਆਪ ਨੂੰ ਇਹ ਵੀ ਨਹੀ ਪਤਾ ਚੱਲ ਰਿਹਾ
ਕੇ ਕੀ ਸਵਾਲ ਪੁਛਣਾ ਕੀ ਪ੍ਰਮਾਨ ਦੇਣਾ ਹੈ ਅਤੇ ਕੀ ਲਿਖਨਾ ਹੈ | ਪਹਿਲੀ ਗਲ ਹਾਂ ਜੀ ਮੈਂ ਸੰਤੁਸ਼ਟ
ਹੋ ਜਾਵਾਂ ਗਾ ਅਗਰ ਆਪ ਉਸ ਪੰਗਤੀ ਦੇ ਅਰਥ ਸਹੀ ਸਹੀ ਕਰ ਸਕੋ ਜਿਸ ਦੀ ਕੀ ਉਮੀਦ ਨਹੀ | ਬਾਕੀ ਅਗਰ
ਆਪ ਭਾਰਤ ਨੂੰ ਕਸ਼ਮੀਰ ਤੋਂ ਕਾਨਿਆਕੁਮਾਰੀ ਤਕ ਕਹੋ ਤਾਂ ਤਾਂ ਮੈਨੂ ਕੋਈ ਇਤਰਾਜ਼ ਨਹੀ ਅਗਰ ਆਪ ਇਹ
ਕਹੋ ਕੀ ਆਪ ਭਾਰਤ ਨੂੰ ਕ੍ਨਿਆਕੁਮਾਰੀ ਤੋਨ ਬਗੈਰ ਹੀ ਮੰਨਦੇ ਹੋ ਤਾਂ ਆਪ ਦੀ ਅਕਲ ਤੇ ਸਵਾਲ ਉਠ
ਸਕਦੇ ਹਨ | ( ਪ੍ਰਮਾਨ ਦੇਣ ਤੋਂ ਪਹਿਲਾਂ ਜ਼ਰਾ ਸੋਚੋ ਜੀ ..............) | ਪੇਹ੍ਲਾਂ ਤੁਸੀਂ
ਦਸੋ ਕੀ ਆਪ ਜੀ ਨੂੰ ਕਿਸ ਨੇ ਕਿਹਾ ਹੈ ਕੇ ਰਾਗਾਂ ਦੇ ਪੁਤਰ ੪੮ ਬਣਦੇ ਹਨ ? ਇਸ ਤੋਂ ਸਾਫ਼ ਪਤਾ
ਚਲਦਾ ਹੈ ਕੇ ਆਪ ਨੂੰ ਜਿੰਨੀ ਕੁ ਬਾਣੀ ਆਪ ਮਨ ਦੇ ਹੋ ਉਸ ਬਾਰੇ ਵੀ ਕਿਨਾ ਕੁ ਗਿਆਨ ਹੈ ...
ਆਪ ਨੇ ਕਿਥੇ ਪੜਿਆ ਹੈ ਕੀ ਰਾਗਾਂ ਦੇ ਦਾਦੇ ਪ੍ਰ੍ਦਾਦੇ , ਪੋਤਰੇ ਪ੍ਰ੍ਪੋਤ੍ਰੇ ਹਨ ? (ਲੋਗ ਵੀ ਕੀ
ਕੀ ਸੋਚਦੇ ਰਹੰਦੇ ਹਨ ) ਜਿਨਿ ਕੁ ਮੈਂ ਸਮਝਦਾ ਸੀ ਆਪ ਜੀ ਨੂੰ ਤਾਂ ਉਨੀ ਵੀ ਗੁਰਬਾਣੀ ਦੀ ਸਮਝ
ਹੁੰਦੀ ਤਾਂ ਆਪ ਨੂੰ ਪਤਾ ਹੁੰਦਾ ਕੀ ਨਿਰਾਕਰੀ ਦੁਨਿਆ ਵਿੱਚ ਲਿੰਗਭੇਦ ਨਹੀ ਹੁੰਦਾ | ਲਿੰਗ
ਪਰਿਵਰਤਨ , ਸਮਲੈੰਗਿਕ ਵਿਵਾਹ , ਹਸਪਤਾਲ, ਆਪ ਨੇ ਇਹ ਸਭ ਕਿਥੇ ਪੜਿਆ ਹੈ | ਇਸ ਤੋਂ ਪਤਾ ਚਲਗਿਆ
ਕੀ ਆਪ ਦੀ ਸੋਚ ਕੀ ਹੈ | ਆਪ ਨਾ ਤਾਂ ਸਮ੍ਪਾਦਕ ਹੋ ਅਤੇ ਨਾ ਹੀ ਆਪ ਇਹ ਨਿਰਨਾ ਕਰ ਸਕਦੇ ਹੋ ਕੀ
ਮੈਂ ਕਿਵੇਂ ਅਤੇ ਕਿੰਨੂ ਸਵਾਲ ਕਰ ਸਕਦਾ ਹਾਂ | ਬਾਕੀ ਅਗਰ ਤੁਸੀਂ ਬਾਂਹ ਛੁਡਾ ਕੀ ਭਜਨਾ ਚੋਉਂਦੇ
ਹੋ ਤਾਂ ਅਸੀਂ ਕਦੀ ਭਜਦੇ ਹੋਏ ਤੇ ਵਾਰ ਨਹੀ ਕੀਤਾ | ਬੇਨਤੀ ਹੈ ਗੁਰਬਾਣੀ ਦੀ ਓਹੀ ਪੰਗਤੀ ਦੀ
ਵਰਤੋਂ ਕਰੋ ਜਿਸ ਦੇ ਆਪ ਨੂੰ ਅਰਥ ਪਤਾ ਹੋਣ ਅਤੇ ਓਹੀ ਲਿਖੋ ਜਿਸਦਾ ਆਪ ਉਤਰ ਦੇ ਸਹਦੇ ਹੋ .
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
(ਸੰਪਾਦਕੀ ਨੋਟ:- ਇਸ ਵਿਚਾਰ ਚਰਚਾ ਵਾਲੇ ਪੰਨੇ
ਦੇ ਸ਼ੁਰੂ ਵਿੱਚ ਹੀ ਅਸੀਂ ਬੇਨਤੀ ਕੀਤੀ ਸੀ ਕਿ ਪਾਠਕ ਕਿਸੇ ਦੂਸਰੇ ਦੇ ਵਿਚਾਰ ਕੱਟਣ ਦੀ ਬਿਜਾਏ
ਆਪਣੇ ਵਿਚਾਰ ਦੱਸਣ ਅਤੇ ਨਾਲ ਇਹ ਵੀ ਬੇਨਤੀ ਕੀਤੀ ਸੀ ਕਿ ਕੋਈ ਦੂਸਰੇ ਨੂੰ ਸਵਾਲ ਨਾ ਕਰੇ ਤਾਂ ਕਿ
ਵਿਚਾਰ ਚਰਚਾ ਵਿੱਚ ਕੋਈ ਕੁੜੱਤਣ ਪੈਦਾ ਨਾ ਹੋਵੇ। ਪਾਠਕਾਂ ਨੇ ਇਸ ਤੇ ਬਹੁਤਾ ਕੋਈ ਅਮਲ ਨਹੀਂ
ਕੀਤਾ। ਇਸ ਲਈ 31 ਜਨਵਰੀ ਨੂੰ ਅਸੀਂ ਆਪਣੇ ਵਲੋਂ ਵਿਚਾਰ ਦੇ ਕੇ ਇਸ ਨੂੰ ਬੰਦ ਕਰ ਰਹੇ ਹਾਂ ਅਤੇ
ਅਗਾਂਹ ਨੂੰ ਕੋਈ ਹੋਰ ਨਵੀਂ ਵਿਚਾਰ ਤਦ ਹੀ ਸ਼ੁਰੂ ਕੀਤੀ ਜਾ ਸਕੇਗੀ ਜੇ ਕਰ ਸਾਰੇ ਪਾਠਕ/ਲੇਖਕ ਕਿਸੇ
ਜ਼ਾਬਤੇ ਵਿੱਚ ਰਹਿ ਕੇ ਕਰਨਾ ਚਾਹੁਣਗੇ, ਨਹੀਂ ਤਾਂ ਨਹੀਂ)
(19/01/11)
ਕਿਰਪਾਲ ਸਿੰਘ ਬਠਿੰਡਾ
ਸ:
ਗੁਰਪ੍ਰੀਤ ਸਿੰਘ ਕੈਲੇਫੋਰਨੀਆ ਜੀ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ।।
ਵੀਰ ਜੀ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਕਿਸੇ ਨਤੀਜੇ `ਤੇ ਪੁੱਜਣ ਲਈ ਨਹੀਂ ਬਲਕਿ
ਤੁਸੀਂ ਚਰਚਾ ਕਰਨ ਲਈ ਹੀ ਪੱਤਰ ਲਿਖਣ ਦਾ ਸ਼ੌਕ ਪੂਰਾ ਕਰ ਰਹੇ ਹੋ। ਤੁਸੀਂ ਮੈਥੋਂ
‘ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। `
ਪੰਕਤੀ ਦੇ ਅਰਥ ਪੁੱਛੇ ਹਨ। ਪਰ ਪਹਿਲਾਂ ਇਹ ਦੱਸੋ ਕਿ ਜੇ ਮੈਂ ਇਸ ਦੇ ਅਰਥ ਦੱਸ ਦੇਵਾਂ ਤਾਂ ਕੀ
ਤੁਹਾਡੀ ਤਸੱਲੀ ਹੋ ਜਾਵੇਗੀ ਕਿ ਗੁਰਬਾਣੀ ਸਿਰਫ ਇੱਥੋਂ ਤੱਕ ਹੀ ਹੈ। ਜੇ ਤੁਹਾਨੂੰ ਕੋਈ ਇਹ ਦੱਸ
ਦੇਵੇ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਹੈ। ਤਾ ਕੀ ਤੁਸੀਂ ਉਸ ਤੋਂ ਇਹ ਪੁੱਛੋਗੇ
ਕਿ ਕੰਨਿਆ ਕੁਮਾਰੀ ਦੇ ਕੀ ਅਰਥ ਹਨ। ਜੇ ਅਰਥ ਦੱਸਣ ਨਾਲ ਹੀ ਤੁਹਾਡੀ ਤਸੱਲੀ ਹੋਵੇਗੀ ਤਾਂ ਕਿਰਪਾ
ਕਰਕੇ ਇਹ ਦੱਸੋ ਕਿ ‘ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ।। ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ
ਬੀਸ।। ੧।। ੧।। ` ਦਾ ਕੀ ਅਰਥ ਹੈ, ਇਹ ੬ ਰਾਗ, ਉਨ੍ਹਾਂ ਦੀਆਂ ੩੦ ਪਤਨੀਆਂ ਅਤੇ ੪੮
ਪੁੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਕਿਹੜੇ ਪੰਨੇ `ਤੇ ਦਰਜ਼ ਹਨ। ਕ੍ਰਿਪਾ ਕਰਕੇ ਇਹ ਵੀ ਦੱਸ
ਦੇਣਾ ਕਿ ਉਨ੍ਹਾਂ ੬ ਰਾਗਾਂ ਦੇ ਪਿਉ ਦਾਦੇ ਦਾ ਕੀ ਨਾਮ ਸੀ, ਪੋਤੇ ਪੜਪੋਤਿਆਂ ਦਾ ਕੀ ਨਾਮ ਸੀ ਅਤੇ
ਜੇ ਉਨ੍ਹਾਂ ਦੀ ਮੌਜੂਦਾ ਪੀੜ੍ਹੀ ਦੇ ਕਿਸੇ ਰਾਗ ਦੇ ਦਰਸ਼ਨ ਕਰਨੇ ਹੋਣ ਤਾਂ ਉਨ੍ਹਾਂ ਦੀ ਕਿਹੜੀ
ਪੀੜ੍ਹੀ ਚੱਲ ਰਹੀ ਹੈ ਤੇ ਉਨ੍ਹਾਂ ਦਾ ਮੌਜੂਦਾ ਡੇਰਾ ਕਿੱਥੇ ਹੈ? ਕ੍ਰਿਪਾ ਕਰਕੇ ਲਗਦੇ ਹੱਥ ਇਹ ਵੀ
ਦੱਸ ਦੇਣਾ ਕਿ ਸਿਰੀਰਾਗ ਦੇ ਪੁੱਤਰ ਰਾਗੁ ਗੋਂਡ ਦਾ ਲਿੰਗ ਪ੍ਰੀਵਰਤਣ ਕਿਹੜੇ ਹਸਪਤਾਲ ਵਿੱਚ ਹੋਇਆ
ਸੀ ਜਿਸ ਨਾਲ ਉਹ ਰਾਗੁ ਮੇਘ ਦੀ ਪਤਨੀ ਬਣਨ ਦੇ ਕਾਬਲ ਹੋਇਆ। ਜਾਂ ਕੀ ਸਮਲਿੰਗੀ ਵਿਆਹਾਂ ਦੀ ਰੀਤ
ਕਦੀ ਇਨ੍ਹਾਂ ਰਾਗਾਂ ਨੇ ਹੀ ਤਾਂ ਸ਼ੁਰੂ ਨਹੀਂ ਸੀ ਕੀਤੀ?
ਆਪ ਜੀ ਨੂੰ ਬੇਨਤੀ ਹੈ ਕਿ ਜਦ ਤੱਕ ਤੁਸੀਂ ਮੇਰੇ ਇਨ੍ਹਾਂ ਸੁਆਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ
ਦਿੰਦੇ ਉਤਨੀ ਦੇਰ ਤੱਕ ਸਿੱਖ ਮਾਰਗ ਦੇ ਕਿਸੇ ਪਾਠਕ ਨੂੰ ਹੋਰ ਨਵਾਂ ਸਵਾਲ ਨਾ ਪਾਉਣਾ ਨਹੀਂ ਤਾਂ
ਸਿਰਫ ਇਹੀ ਸਮਝਿਆ ਜਾਵੇਗਾ ਕਿ ਤੁਸੀਂ ਕੁੱਝ ਸਿੱਖਣ ਲਈ ਨਹੀਂ ਬਲਕਿ ਸਿੰਗ ਫਸਾਉਣ ਲਈ ਸਵਾਲ ਕਰ ਰਹੇ
ਹੋ। ਇਸ ਲਈ ਸਿਰਫ ਸਿੰਗ ਫਸਾਉਣ ਲਈ ਹੀ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਵਾਂਗਾ।
ਕਿਰਪਾਲ ਸਿੰਘ ਬਠਿੰਡਾ
+੯੧ ੯੮੫੫੪ ੮੦੭੯੭
(19/01/11)
ਬਲਦੇਵ ਸਿੰਘ ਫਿਰੋਜ਼ਪੁਰ
ਸੱਭ
ਪਾਠਕ ਵੀਰਾਂ ਨੂੰ ਗੁਰੂ ਫਤਿਹ ਬੁਲਾਈ ਪ੍ਰਵਾਣ ਹੋਵੇ ਜੀ।
ਵੀਰ ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਜੀ,
ਵੀਰ ਦਰਸ਼ਨ ਸਿੰਘ ਅਸਟ੍ਰੇਲੀਆ ਜੀ,
ਵੀਰ ਬਲਬੀਰ ਸਿੰਘ ਜਰਮਨੀਂ ਜੀ,
ਆਪ ਸੱਭ ਵੀਰਾਂ ਦੇ ਵਿਚਾਰ ਪੱੜ੍ਹ ਕੇ ਬਹੁਤ ਹੀ ਖੁਸ਼ੀ ਹੋਈ ਹੈ ਜੀ। ਸਰਦਾਰ ਚਰਨਜੀਤ ਸਿੰਘ ਜੀ
ਬਰੈਂਮਪਟਨ ਜੀ ਤਾਂ ਸਮੇਂ ਸਮੇਂ ਤੇ ਪਹਿਲੇ ਵੀ ਆਪਣੇਂ ਵਿਚਾਰ ਲਿਖਦੇ ਹੀ ਰਹਿੰਦੇ ਹਨ। ਇਸ ਸਤਿਸੰਗ
ਵਾਸਤੇ ਆਪ ਸਾਰੇ ਵੀਰ ਵਧਾਈ ਦੇ ਪਾਤਰ ਹੋ ਜੀ। ਮੇਰੀਆਂ ਆਪ ਸਾਰੇ ਵੀਰਾਂ ਵਾਸਤੇ ਸ਼ੁੱਭ ਕਾਮਨਾਵਾਂ
ਹਨ ਜੀ।
ਵੀਰ ਗੁਰਪ੍ਰੀਤ ਸਿੰਘ ਜੀ ਦੇ ਪੱਤਰਾਂ ਵਿੱਚ ਲਗਾਂਮਾਤਰਾਂ ਦੀਆਂ ਕਾਫੀ ਗਲਤੀਆਂ ਤਾਂ ਹੁੰਦੀਆਂ ਹੀ
ਹਨ। ਪਰ ਮੈਂ ਇਹ ਵੀ ਮਹਿਸੂਸ ਕੀਤਾ ਹੈ ਕੇ, ਸ਼ਾਇਦ ਇਹਨਾਂ ਨੂੰ ਪੰਜਾਬੀ ਉਚਾਰਨ ਦੀ ਵੀ ਕੁੱਝ
ਸਮੱਸਿਆ ਹੈ। (ਹੋ ਸੱਕਦਾ ਹੈ ਇਹਨਾਂ ਦੀ ਲਿਖਣ ਜਾਂ ਲਗਾਂਮਾਤਰਾਂ ਦੀਆਂ ਗਲਤੀਆਂ ਕਾਰਨ ਮੈਨੂੰ ਇੰਜ
ਮਹਿਸੂਸ ਹੋਇਆ ਹੋਵੇ) ਇਸ ਵਾਸਤੇ ਇਹ ਆਪਣੀਂ ਗੱਲ ਦੇ ਭਾਵ ਨੂੰ ਸਹੀ ਢੰਗ ਨਾਲ ਬਿਆਨ ਨਾਂ ਕਰ ਸੱਕਦੇ
ਹੋਣ। ਜੇ ਇੰਜ ਹੈ ਤਾਂ ਮੈਂ ਦੂਜੇ ਵੀਰਾਂ ਨੂੰ ਗੁਰਪ੍ਰੀਤ ਸਿੰਘ ਜੀ ਦੀ ਤਰਫੋਂ ਬੇਨਤੀ ਕਰਨੀਂ
ਚਾਹਾਂਗਾ ਕੇ, ਉਹ ਵੀਰ ਗੁਰਪ੍ਰੀਤ ਸਿੰਘ ਜੀ ਦੀਆਂ ਅਜੇਹੀਆਂ ਕਮੀਆਂ ਨੂੰ ਫਿਲਹਾਲ ਵਿਚਾਰ ਦੇ ਆੜੇ
ਨਾਂ ਆਉਣ ਦੇਣ।
ਗੁਰਪ੍ਰੀਤ ਸਿੰਘ ਜੀ ਤੁਸੀਂ ਵੀ ਜਲਦੀ ਤੋਂ ਜਲਦੀ ਇਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਜੇ
ਕਿਸੇ ਸਹਾਇਤਾ ਦੀ ਲੋੜ ਹੋਵੇ ਤਾਂ, ਮੇਰਾ ਖਿਆਲ ਹੈ, ਕਿ ਇਸ ਵਾਸਤੇ ਤਾਂ ਸਰਦਾਰ ਮੱਖਣ ਸਿੰਘ ਜੀ ਵੀ
ਤੁਹਾਡੀ ਸਹਾਇਤਾ ਕਰ ਸੱਕਦੇ ਹਨ। ਆਪ ਗੁਰਬਾਣੀਂ ਦੀਆਂ ਪੰਗਤੀਆਂ ਕੱਟ ਪੇਸਟ ਕਰ ਕੇ ਲਿਖਿਆ ਕਰੋ ਜੀ।
ਅਤੇ ਸਵਾਲਾਂ ਦੇ ਉਚਾਰਨ ਵਿੱਚ ਥੋੜੀ ਜਿਹੀ ਸਹਿਜਤਾ ਲਿਆਉ ਜੀ। ਕੋਈ ਪਾਠਕ ਵੀਰ ਗੁਰਪ੍ਰੀਤ ਸਿੰਘ ਜੀ
ਨੂੰ, ਇੰਟਰਨੈੱਟ ਦਾ ਕੋਈ ਲਿੰਕ ਦੇ ਸੱਕੇ ਤਾਂ ਜਰੂਰ ਦੇਵੇ ਜੀ, ਜਿੱਥੋਂ ਕਿ ਉਹ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀਂ ਡਾਉਨਲੋਡ ਕਰ ਸੱਕਣ।
ਤੁਹਾਡੇ ਸਾਰੇ ਹੀ ਵੀਰਾਂ ਦੇ ਵਿਚਾਰ, ਗਿਆਨ, ਲੱਗਨ, ਅਤੇ ਖੋਜ ਪ੍ਰਸੰਸਾ ਯੋਗ ਹੈ ਜੀ। ਮੇਰੀ ਆਪ
ਸੱਭ ਵੀਰਾਂ ਨੂੰ ਬੇਨਤੀ ਹੈ ਜੀ ਕਿ ਆਪਸ ਵਿੱਚ ਕਿਸੇ ਦੇ ਵਿਚਾਰ ਨੂੰ ਸਿਰਫ ਕੱਟਨ ਦੀ ਹੀ ਕੋਸ਼ਿਸ਼
ਨਾਂ ਕਰੋ, ਦੂਸਰੇ ਦੇ ਵਿਚਾਰਾਂ ਵਿਚੋਂ ਸਿੱਖੋ ਵੀ ਅਤੇ ਸਿਖਾਉ ਵੀ। ਸੱਚਮੁੱਚ ਤੁਹਾਡੇ ਸਾਰਿਆ ਦੀ
ਹੀ ਗੱਲ ਬਾਤ ਵਿੱਚ ਪਾਠਕਾਂ ਦੇ ਸਿੱਖਣ ਵਾਸਤੇ ਬਹੁਤ ਕੁੱਝ ਹੈ ਜੀ। ਮੈਨੂੰ ਤਾਂ ਤੁਸੀਂ ਸਾਰੇ ਹੀ
ਇੱਕ ਦੂਜੇ ਦੇ ਵਿਚਾਰਾਂ ਦੇ ਪੂਰਕ ਲੱਗਦੇ ਹੋ, ਇਸ ਵਾਸਤੇ ਇੱਕ ਦੂਸਰੇ ਦੇ ਵਿਚਾਰਾਂ ਦਾ ਸਤਿਕਾਰ
ਕਰੋ ਜੀ। ਤੁਹਾਡੇ ਸਾਰਿਆਂ ਦੇ ਹੀ ਵਿਚਾਰ ਕਾਫੀ ਹੱਦ ਤੱਕ ਸਹੀ ਹਨ ਜੀ। ਬੱਸ ਸਾਂਝੇ ਕਰਨ ਦੀ ਲੋੜ
ਹੈ ਜੀ।
ਵੀਰ ਗੁਰਪ੍ਰੀਤ ਸਿੰਘ ਜੀ, ਬਾਣੀਂ ਤਾਂ ਸਮੁੰਦਰ ਹੈ, ਇਸ ਵਿੱਚ ਕਈ ਵਿਸ਼ੇ ਐਸੇ ਵੀ ਹਨ, ਜਿੰਨਾਂ ਦੀ
ਵਿਚਾਰ ਸਚਮੁੱਚ ਮੈਂ ਵੀ ਕਦੇ ਨਹੀਂ ਕੀਤੀ। ਜਿਨਾਂ ਵਿਚੋਂ ਇੱਕ ਵਿਸ਼ਾ ਇਹ ਵੀ ਹੈ “ਚਾਰ ਪਦਾਰਥ”
ਵਾਲਾ। ਜਿਸ ਦੀ ਵਿਚਾਰ ਆਪ ਜੀ ਨੇਂ ਗੁਰਬਾਣੀਂ ਦੀ ਇਸ ਪੰਗਤੀ ਨਾਲ ਸ਼ੁਰੂ ਕੀਤੀ ਸੀ, ਕਿ ਦੱਸੋ ਇਸ
ਪੰਗਤੀ ਦੇ ਕੀ ਅਰਥ ਹਨ।
ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ॥ (੮੦੦)
ਕੁੱਝ ਵੀਰਾਂ ਨੇਂ ਆਪਣੇਂ ਆਪਣੇਂ ਵਿਚਾਰਾਂ ਅਨੂੰਸਾਰ ਇਸ ਦਾ ਉੱਤਰ ਦਿੱਤਾ ਹੈ ਜੀ। ਵੀਰ ਜੀ, ਮੇਰੀ
ਬੇਨਤੀ ਹੈ ਜੀ ਕੇ ਹੁਣ ਆਪ ਜੀ ਇਸ ਪੰਗਤੀ ਦੇ ਸਹੀ ਅਰਥ ਸੱਭ ਵੀਰਾਂ ਨੂੰ ਸਮਝਾਉ ਜੀ।
ਬਲਦੇਵ ਸਿੰਘ ਫਿਰੋਜ਼ਪੁਰ
(19/01/11)
ਚਰਨਜੀਤ ਸਿੰਘ ਬਰੈਂਮਪਟਨ
ਡਾ.
ਗੁਰਮੀਤ ਸਿੰਘ ਬਰਸਾਲ ਜੀ
1. ਸ. ਮੱਖਣ ਸਿੰਘ ਜੀ ਨੇ ਮੰਗਲਾਚਰਣ ਦੀ ਥਾਂ ਨਿਸਚਿਤ ਕਰਨ ਦਾ ਟੋਪਿਕ ਸ਼ੁਰੂ ਕੀਤਾ
ਸੀ। ਮੇਰਾ ਖਿਆਲ ਹੈ ਕਿ ਤੁਸੀ ਉਸੇ ਨੂੰ ਮੁਖ ਰੱਖ ਕੇ ਲੇਖ “ਸੰਪਾਦਨਾ ਬਨਾਮ ਵਿਆਕਰਣਿਕ
ਦਰੁੱਸਤੀਆਂ” ਲਿਖੀਆ ਹੈ।
2. ਡਾ. ਰਤਨ ਸਿੰਘ ਜੱਗੀ ਨੇ ਆਪਣੀ ਪੁਸਤਕ “ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ” ਵਿੱਚ ਲਿਖੀਆ ਹੈ
ਕਿ “ਗੁਰੂ ਨਾਨਕ ਦੇਵ ਜੀ ਤੋ ਪਹਿਲਾਂ ਨਾਥਾਂ ਸਿੱਧਾਂ ਦੁਆਰਾ ਅਪਭ੍ਰੰਸ਼ ਭਾਸ਼ਾ ਵਿੱਚ ਮਿਲਦੇ ਪਦਿਆਂ
ਵਿੱਚ ਆਮ ਤੌਰ ਤੇ ਦੋ ਸਮ-ਤੁਕਾਂਤ ਤੁਕਾਂ ਹੁੰਦੀਆਂ ਸਨ। ਪਰ ਗੁਰਬਾਣੀ ਵਿਚਲੇ ਪਦਿਆਂ ਦੀਆਂ ਤੁਕਾਂ
ਦੀ ਗਿਣਤੀ ਬਾਣੀਕਾਰਾਂ ਦੀ ਰੁਚੀ ਉਤੇ ਛਡੀ ਗਈ ਹੈ। ਇਹ ਚਉਪਦੇ ਕਿਸੇ ਪ੍ਰਕਾਰ ਦੀ ਮਾਤ੍ਰਾ-ਗਿਣਤੀ
ਜਾਂ ਕਿਸੇ ਹੋਰ ਛੰਦ ਬੰਧਨ ਤੋਂ ਮੁਕਤ ਹਨ। (ਪੰਨਾ 23) “
3. ਗੁਰਬਾਣੀ ‘ਭਾਵਗਤ’ ਕ੍ਰਮ ਅਨੁਸਾਰ ਹੈ ਨਾ ਕਿ ਲਿਖਣ ਦੇ ਨਿਯਮਾਂ ਅਨੁਸਾਰ। ਗੁਰਬਾਣੀ ਜ੍ਹਿੰਨਾਂ
ਪੂਰਵਜੀ ਨਿਯਮਾਂ ਤੋਂ ਬਾਹਰ ਹੈ, ਉਹਨਾਂ ਨਿਯਮਾਂ ਦੇ ਆਧਾਰ ਤੇ ਗੁਰਬਾਣੀ ਵਿੱਚ ਕੋਈ ਤਬਦੀਲੀ ਕਰਨੀ
ਜਾਇਜ ਨਹੀਂ ਹੈ। ਗੁਰਬਾਣੀ ਨੂੰ ਜੇ ਧਿਆਨ ਨਾਲ ਵਿਚਾਰਿਏ ਤਾਂ ਗਿਆਨ ਨਾਲੋਂ ਵਿਚਾਰ ਤੇ ਜਿਆਦਾ ਜੋਰ
ਦਿੱਤਾ ਗਿਆ ਹੈ। ਵਿਚਾਰ ਪ੍ਰਾਇਮਰੀ ਹੈ। ਗਿਆਨ ਸਕੈਂਡਰੀ। ਰਤਨ ਸਿੰਘ ਜੱਗੀ, ਪ੍ਰੋ. ਸਾਹਿਬ ਸਿੰਘ
ਬਾਰੇ ਲਿਖਦੇ ਹਨ: ਪ੍ਰੋ. ਸਾਹਿਬ ਸਿੰਘ ਵਿਆਕਰਣ ਸਬੰਧੀ ਆਪਣੀਆਂ ਸਥਾਪਨਾਵਾਂ ਵਿੱਚ ਇਤਨੇ ਗੁਆਚ ਗਏ
ਕਿ ਭਾਵਨਾਵਾਂ ਦੀਆਂ ਗਹਿਰਾਈਆਂ ਵਿੱਚ ਉਤਰਨ ਦੀ ਉਨ੍ਹਾਂ ਦੀ ਰੁਚੀ ਹੀ ਦੱਬ ਗਈ। (ਇਤਿਹਾਸ ਸ੍ਰੀ
ਗੁਰੂ ਗ੍ਰੰਥ ਸਾਹਿਬ ਪੰਨਾ 214)
4. ਸਬਜੈਕਟਿਵ ਅਧਿਐਨ ਦੇ ਆਧਾਰ ਤੇ ਕੋਈ ਮੌਲਿਕ ਪਰਿਵਰਤਨ ਕਰਨ ਦੀ ਹਿਮਾਇਤ ਕਰਨਾ ਵੀ ਠੀਕ ਨਹੀਂ
ਹੈ। ਉਦਹਾਰਣ ਦੇ ਤੌਰ ਤੇ ਭਾਈ ਕਾਹਨ ਸਿੰਘ ਨਾਭਾ ਅਤੇ ਭਾਈ ਜੋਧ ਸਿੰਘ ਵਿਚੋਂ ਅਸੀ ਕਿਸ ਨੂੰ ਠੀਕ
ਮੰਨੀਏ? ਭਾਈ ਕਾਹਨ ਸਿੰਘ ਨਾਭਾ ਕਹਿੰਦੇ ਹਨ ਕਿ ਕਰਤਾਰਪੁਰੀ ਬੀੜ ਵਿੱਚ ਲਿਖੀਆ ਹੈ “ਸਾਰੇ ਪਤਰੇ
ਗੁਰੂ ਬਾਬੇ ਦੇ 974”। ਭਾਈ ਜੋਧ ਸਿੰਘ ਕਹਿੰਦੇ ਹਨ ਕਿ ਐਸਾ ਕੁੱਝ ਨਹੀਂ ਲਿਖੀਆ। ਇਸੇ ਤਰਾਂ ਇੱਕ
ਤੋਂ ਬਾਅਦ ਇੱਕ ਨਾਮਵਰ ਇਤਿਹਾਸਕਾਰਾਂ ਨੇ ਲਿਖੀਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਦੇ ਨਾਮ ਤੇ
ਸਿੱਕਾ ਚਲਾਇਆ। ਪਰ ਕਿਸੇ ਨੇ ਵੀ ਅਸਲ ਸਿੱਕਿਆਂ ਨੂੰ ਪਰੱਖਣ ਦੀ ਖੇਚਲ ਨਾ ਕਿਤੀ। ਸੁਰਿੰਦਰ ਸਿੰਘ
ਨੇ ਪੁਰਾਤਿਨ ਸਿੱਕੇ ਇੱਕਠੇ ਕੀਤੇ, ਉਹਨਾਂ ਨੂੰ ਆਪ ਪਰਖਿਆ ਤੇ ਫਿਰ ਸਾਬਿਤ ਕੀਤਾ ਕਿ ਇਹ ਕਿਸੇ
ਪੌਦੇ ਦੇ ਪੱਤੇ ਹਨ ਨਾ ਕਿ ਮੋਰ ਦੇ ਪੰਖ ਜਿਸ ਨੂੰ ਕਿ ਮੋਰਾਂ ਨਾਲ ਜੋੜਿਆ ਜਾ ਰਿਹਾ ਸੀ। ਵਿਦਵਾਨ
ਕਿਵੇਂ ਇੱਕ ਦੂਜੇ ਦੀ ਕਾਟ ਕਰਦੇ ਹਨ, ਇਸ ਦਾ ਇੱਕ ਨਮੂਨਾ ਮੈਂ ਅੱਜ ਤੋਂ ਇੱਕ ਡੇਢ ਸਾਲ ਪਹਿਲਾਂ
ਸਿੱਖ ਮਾਰਗ ਤੇ ਵਿਖਾਇਆ ਸੀ।
5. ਆਮ ਸਿੱਖਾਂ ਦੀ ਤੇ ਗੱਲ ਹੀ ਛੱਡੋ, ਕਿੰਨੇ ਕੂ ਵਿਦਵਾਨ ਹੋਣਗੇ, ਜ੍ਹਿੰਨਾਂ ਨੇ ਰੀਜਨੇਬਲ ਸੰਖਿਆ
ਵਿੱਚ ਪੁਰਾਤਿਨ ਬੀੜਾਂ ਵੇਖਿਆਂ ਹੋਣਗੀਆਂ? ਉਹਨਾਂ ਦੀ ਪਰਖ ਤੇ ਬਾਅਦ ਦੀ ਗੱਲ ਹੈ। ਉਸ ਤੋਂ ਵੀ ਘੱਟ
ਗਿਣਤੀ ਉਹਨਾਂ ਦੀ ਹੋਵੇਗੀ ਜਿਹਨਾਂ ਨੇ ਭਾਸ਼ਾ, ਲਿਪੀ ਅਤੇ ਵਿਆਕਰਣ ਦੀ ਉਚ ਦਰਜੇ ਦੀ ਪੜਾਈ ਕੀਤੀ
ਹੋਵੇਗੀ। ਮੇਰੇ ਵਰਗੇ ਨੂੰ ਤੇ ਇਹ ਵੀ ਨਹੀਂ ਪਤਾ ਕਿ ਅਸਲ ਲਫ਼ਜ ਕੀ ਹੈ? ਮੰਗਲਚਾਰ, ਮੰਗਲਾਚਾਰ ਜਾਂ
ਮੰਗਲਾਚਰਣ। ਸ.ਮੱਖਣ ਸਿੰਘ ਜੀ ਦੀ ਵੇਖਾ ਵੇਖੀ ਮੈਂ ਵੀ ਮੰਗਲਾ ਚਰਨ ਹੀ ਲਿਖਦਾ ਰਿਹਾ ਹਾਂ।
6. ਇਸ ਤੋਂ ਪਹਿਲਾਂ ਕਿ ਮੰਗਲਾਚਰਣ ਦੀ ਥਾਂ ਤੇ ਵੀਚਾਰ ਕੀਤੀ ਜਾਵੇ, ਗੁਰਬਾਣੀ ਵਿਚਲੀ ਭਾਸ਼ਾਵਾਂ
ਦਾ, ਗੁਰਬਾਣੀ ਦੀ ਲਿਪੀ ਅਤੇ ਵਿਆਕਰਣ, ਗੁਰੂ ਨਾਨਕ ਤੋਂ ਪਹਿਲੀਆਂ ਲਿਪੀਆਂ, ਕਵਿਤਾ ਅਤੇ ਸਾਹਿਤ ਦੇ
ਨਿਯਮ ਅਤੇ ਪਰਂਪਰਾਵਾਂ ਅਤੇ ਇਸ ਨਾਲ ਸੰਬਧਤ ਹੋਰ ਵਿਸ਼ਇਆਂ ਤੇ ਰੱਜ ਕੇ ਵਿਚਾਰ ਕਰਨੀ ਚਾਹੀਦੀ ਹੈ।
ਪਹਿਲਾਂ ਸਾਨੂੰ ਪਤਾ ਹੋਵੇ ਕਿ ਮੰਗਲਾਚਰਣ ਕਿਸ ਵਿਸ਼ੇ/ਉਪਵਿਸ਼ੇ ਦੇ ਅਧੀਨ ਆਉਂਦਾ ਹੈ। ਫ਼ਿਰ ਅਸੀ ਇਸ
ਯੋਗ ਹੋਵਾਂਗੇ ਕਿ ਮੰਗਲਾਚਰਣ ਤੇ ਵਿਚਾਰ ਕਰ ਸਕੀਏ।
7. ਇਸ ਵਿਸ਼ੇ ਤੇ ਅਜੇ ਕਿਤਨੀ ਖੋਜ ਹੋਣੀ ਬਾਕੀ ਹੈ, ਇਸ ਬਾਰੇ ਵੀ ਗੱਲ ਕਰ ਲੈਣੀ ਅਸੰਗਤ ਨਹੀਂ
ਹੋਵੇਗੀ। ਅਸੀ ਸਭ ਨੇ ਸੁਣਿਆ ਹੈ ਕਿ ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਜੀ ਤਿਆਰ ਕਿਤੀ। ਮੇਰਾ ਖਿਆਲ
ਹੈ ਕਿ ਇਸ ਸੰਬਧ ਵਿੱਚ ਪਹਿਲੇ ਅਤੇ ਦੂਜੇ ਗੁਰੂ ਨੇ ਰੱਲ ਕੇ ਕੰਮ ਕੀਤਾ ਹੈ। ਵੇਖੋ, ਜਿਵ ਅੰਗਦੁ
ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥੧॥ (1406) ਗੁਰੂ ਨਾਨਕ ਦੀ ਆਸਾ
ਰਾਗ ਵਿੱਚ “ਪੱਟੀ” ਦੇ ਸੰਬਧ ਵਿੱਚ ਰਤਨ ਸਿੰਘ ਜੱਗੀ ਲਿਖਦੇ ਹਨ।
ਵਿਚਾਰਾਧੀਨ ‘ਪਟੀ’ ਗੁਰਮੁਖੀ ਦੀ ਕਿਸੇ ਪੂਰਵਜ ਲਿਪੀ ਦੇ 35 ਵਰਣਾਂ ਉਤੇ ਆਧਾਰਿਤ ਹੈ। ਇਸ ਵਿੱਚ
‘ੜ’ ਅੱਖਰ ਵੀ ਸ਼ਾਮਿਲ ਹੈ। ਵਰਤਮਾਨ ਗੁਰਮੁਖੀ ਲਿਪੀ ਤੋਂ ਇਸ ਦਾ ਕ੍ਰਮ ਕੁੱਝ ਵਖ ਹੈ। ਇਸ ਵਰਣ ਮਾਲਾ
ਦੇ ਚਵਰਗ, ਟਵਰਗ, ਤਵਰਗ, ਪਵਰਗ ਅਤੇ ਯ, ਰ, ਲ, ਵ, ੜ ਕ੍ਰਮ ਦੀ ਦ੍ਰਿਸ਼ਟੀ ਤੇਂ ਗੁਰਮੁਖੀ ਲਿਪੀ
ਨਾਲ ਖਾਂਦੇ ਹਨ। ਕਵਰਗ ਵਿੱਚ ‘ਝ’ ਨੂੰ ਛਡ ਕੇ ਬਾਕੀ ਚਾਰ ਵਰਣਾਂ ਦਾ ਕ੍ਰਮ ਗੁਰਮੁਖੀ ਨਾਲ ਸਮਾਨਤਾ
ਰਖਦਾ ਹੈ। ਸ, ੲ। ੳ ਅਤੇ ਝ ਆਰਂਭ ਵਿੱਚ ਆਏ ਹਨ ਅਤੇ’ ਹ’ ਅਤੇ ‘ਅ’ ਅੰਤ ਵਿਚ। ਇਸ ਤੋਂ ਚੰਗੀ
ਤਰ੍ਹਾਂ ਅਪਸ਼ਟ ਹੈ ਕਿ ਇਸ ‘ਪਟੀ’ ਦੀ ਰਚਨਾ ਤਕ ਗੁਰਮੁਖੀ ਦਾ ਵਰਤਮਾਨ ਕ੍ਰਮ ਨਿਸਚਿਤ ਨਹੀਂ ਹੋਇਆ
ਸੀ, ਪਰ ਇਸ ਦੇ ਅੱਖਰਾਂ ਦੀ ਗਿਣਤੀ (35) ਅਤੇ ਉੱਚਾਰਣ ਜਰੂਰ ਨਿਸਚਿਤ ਹੋ ਚੁਕਿਆ ਸੀ। (ਇਤਿਹਾਸ
ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 86)
8. ਗੁਰੂ ਨਾਨਕ ਅਤੇ ਗੁਰੂ ਅਮਰਦਾਸ ਜੀ ਦੀ ‘ਪਟੀ’ ਦੀ ਤੁਲਨਾ ਕਰਦੇ ਹੋਏ ਰਤਨ ਸਿੰਘ ਜੱਗੀ ਲਿਖਦੇ
ਹਨ।
ਪਰ ੲ੍ਹਿਨਾਂ ਦੋਹਾਂ ‘ਪਟਿਆਂ’ ਦਾ ਅੱਖਰ ਕ੍ਰਮ ਇੱਕ ਸਮਾਨ ਨਹੀਂ ਹੈ। (ਇਤਿਹਾਸ ਸ੍ਰੀ ਗੁਰੂ ਗ੍ਰੰਥ
ਸਾਹਿਬ ਪੰਨਾ 88)
9. ਜੇ ਗੁਰੂ ਅਮਰਦਾਸ ਜੀ ਤੱਕ ਗੁਰਮੁਖੀ ਵਰਣਮਾਲਾ ਹੀ ਨਿਸਚਿਤ ਨਹੀਂ ਸੀ ਹੋਈ ਤਾਂ ਵਿਆਕਰਣ ਦੇ
ਨਿਯਮ ਨਿਸਚਿਤ ਹੋਣ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਗੁਰੂਆਂ ਨੇ ਆਪਣੀ ਬਾਣੀ ਲੋਕਾਂ ਵਿੱਚ
ਵੰਡੀ ਹੁੰਦੀ ਤਾਂ ਥੋੜੀਆਂ ਬਹੁਤ ਤੇ ਅੱਜ ਤੱਕ ਜਰੂਰ ਮਿਲਣੀਆਂ ਸਨ। ਕਿਉਂਕਿ ਜੋ ਚੀਜ ਅਜੇ ਤੱਕ ਨਾ
ਮੁੰਕਮਲ ਹੋਈ ਹੈ ਅਤੇ ਨਾ ਹੀ ਨਿਸਚਿਤ ਹੋਈ ਹੈ, ਉਸ ਨੂੰ ਵੰਡਣਾ ਜਾਇਜ ਨਹੀਂ ਹੋ ਸਕਦਾ।
10. ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਗੁਰੂ ਅਰਜਨ ਸਾਹਿਬ ਤੱਕ ਵਿਆਕਰਣ ਦੇ ਨਿਯਮ ਨਿਸਚਿਤ ਹੋ
ਚੁਕੇ ਸਨ? ਸ਼ਾਇਦ ਹਾਂ। ਪਰ ਪੱਕਾ ਨਹੀਂ। ਜੇ ਹਾਂ, ਤਾਂ ਕਿ ਫ਼ਿਰ ਪੰਜਵੇ ਪਾਤਸ਼ਾਹ ਨੇ ਪਹਿਲੇ ਗੁਰੂਆਂ
ਦੀ ਬਾਣੀ ਨੂੰ ਸੋਧ ਕੇ ਬੀੜਬੰਧ ਕੀਤਾ? ਜੇ ਹਾਂ ਤਾਂ ਕਿਸ ਹੱਦ ਤੱਕ? ਕਈ ਰਾਗਾਂ ਵਿੱਚ ‘ਸੁਧ’ ਜਾਂ
‘ਸੁਧ ਕੀਚੈ’ ਲਿਖੀਆ ਮਿਲਦਾ ਹੈ। ਪਰ ਕਈਆਂ ਮਗਰ ਕੁੱਝ ਵੀ ਨਹੀਂ ਲਿਖੀਆ ਮਿਲਦਾ। ਜੇ ਇਹ ਮੰਨ ਲਿਆ
ਜਾਵੇ ਕਿ ‘ਸੁਧ’ ਵਾਲੀ ਬਾਣੀਆਂ ਸੋਧ ਲਈਆਂ ਗਈਆਂ ਹਨ ਅਤੇ’ ਸੁਧ ਕੀਚੈ’ ਵਾਲੀਆਂ ਅਜੇ ਸੋਧਨ ਵਾਲੀਆਂ
ਹਨ, ਤੇ ਜ੍ਹਿਨਾਂ ਪਿਛੇ ਕੁੱਝ ਵੀ ਨਹੀਂ ਲਿਖੀਆ, ਉਹਦਾ ਕੀ ਅਰਥ ਕੱਢੀਏ?
11. ਮੇਰਾ ਕਹਿਣ ਤੋਂ ਭਾਵ ਸਿਰਫ ਇਤਨਾ ਹੀ ਹੈ ਕਿ ਇੱਕ ਗੱਲ ਨਿਸਚਿਤ ਹੈ ਕਿ ਗੁਰੂ ਨਾਨਕ ਤੋਂ
ਪਹਿਲਾਂ ਦੇ ਭਾਸ਼ਾ ਅਤੇ ਸਾਹਿਤ ਦੇ ਨਿਯਮ ਗੁਰਬਾਣੀ ਤੇ ਲਾਗੂ ਨਹੀਂ ਹੁੰਦੇ। ਗੁਰਬਾਣੀ ਦੇ ਆਪਣੇ
ਨਿਯਮਾਂ ਤੇ ਅਜੇ ਬਹੁਤ ਖੋਜ ਹੋਣੀ ਬਾਕੀ ਹੈ। ਜਦੋਂ ਵੀ ਲੱਗਦਾ ਹੈ ਕਿ ਇਹ ਬਾਣੀ ਦਾ ਨਿਯਮ ਹੈ,
ਤਦੋਂ ਹੀ ਉਸ ਨਿਯਮ ਦੀ ਉਲੰਘਨਾ ਦਾ ਸਬੂਤ ਗੁਰਬਾਣੀ ਵਿਚੋਂ ਹੀ ਮਿਲ ਜਾਂਦਾ ਹੈ। ਫ਼ਿਰ ਇਹ ਤੈਅ ਕਰਨਾ
ਔਖਾ ਹੋ ਜਾਂਦਾ ਹੈ ਕਿ ਸਾਡੀ ਸਮਝ ਵਿੱਚ ਫ਼ਰਕ ਹੈ, ਲਿਖਾਰੀਆਂ ਦੀ ਗਲਤੀ ਹੈ ਜਾਂ ਇਸ ਤਰੀਕੇ ਨਾਲ
ਗੁਰਬਾਣੀ ਨੂੰ ਸਮਝਣਾ ਹੀ ਗੱਲਤ ਹੈ।
ਚਰਨਜੀਤ ਸਿੰਘ
ਬਰੈਂਮਪਟਨ
***********************************
ਗੁਰਪ੍ਰੀਤ ਸਿੰਘ ਜੀ
ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ (15)
ਸਤੁ = ਉੱਚਾ ਆਚਰਨ (ਵੇਖੋ ਗੁਰੁ ਗ੍ਰੰਥ ਦਰਪਨ)
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥(62)
ਚਰਨਜੀਤ ਸਿੰਘ
ਬਰੈਂਮਪਟਨ
(18/01/11)
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
ਚਰਨਜੀਤ ਸਿੰਘ ਜੀ
ਬ੍ਰੇਮ੍ਪ੍ਟਣ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
ਵੀਰ ਜੀਓ ਆਪ ਆਪਣੀ ਪਹਿਲੀ ਚਿੱਟੀ ਵਿਚ ਸਤੁ , ਸੰਤੋਖ , ਵਿਚਾਰ , ਅਮ੍ਰਿਤ ਨਾਮ ਨੂੰ ਤਿੰਨ ਵਸਤਾਂ
ਕਹਿ ਰਹਿ ਸੀ | ਇਥੇ ਆਪ ਏਹਨਾ ਨੂੰ ਚਾਰ ਪਾਦਰਥ ਆਖ ਰਹਿ ਹੋ | ਨਾ ਤਾਂ ਉਥੇ ਇਹ ਤਿੰਨ ਵਸਤਾਂ ਸਨ
ਨਾ ਹੀ ਇਥੇ ਚਾਰ ਪਾਦਰਥ | ਗੁਰੂ ਗਰੰਥ ਸਾਹਿਬ ਵਿਚ ਇਕੁ ਵਸਤ ਹੈ ਅਤੇ ਚਾਰ ਪਾਦਰਥ ਸੋ ਦੋਨੋ ਅਲਗ
ਅਲਗ ਹਨ ਇਕੁ ਨਹੀਂ |
ਸਤੁ ( ਉਚਾ ਆਚਰਣ ਹੈ ਤੁਸੀਂ ਕਿਥੇ ਪੜਿਆ ਹੈ ) ਨਾਮ ਦੋ ਪ੍ਰਕਾਰ ਨਾਲ ਗੁਰੂ ਗਰੰਥ ਸਾਹਿਬ ਵਿਚ ਆਇਆ
ਹੈ | ਜੋ ਨਾਮ ਗੁਣਾ ਅਤੇ ਭਾਵਨਾ ਦਾ ਸੁਮੇਲ ਹੈ ਓਹ ਨਾਮ ਕੇਹੜਾ ਹੈ ?
ਨਾਮ ਤੇ ਚਰਚਾ ਬਾਦ ਵਿਚ ਕਾਰਾਂ ਗੇ ਪੇਹ੍ਲਾਂ ਚਾਰ ਪਦਾਰਥਾਂ ਨੂੰ ਸਮਝ ਲੀਏ |
******************************
ਦਰਸ਼ਨ ਸਿੰਘ ਅਸਟ੍ਰੇਲੀਆ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਵੀਰ ਜੀ ਆਪ ਨੇ ਇਹ ਤਾਂ ਲਿਖ ਦਿਤਾ ਕੀ ਸਾਰੇ ਪਾਦਰਥ ਸਿਖ ਨੇ ਤਿਆਗਣੇ ਹਨ | ਪਰ ਇਹ ਨਹੀ ਦਸਿਆ ਕੀ
ਗਿਆਨ ਪਾਦਰਥ ਵੀ ਤਿਆਗਣਾ ਹੈ ?
ਮੁਕਤ ਪਾਦਰਥ ਵੀ ਤਿਆਗਣਾ ਹੈ ?
ਨਾਮ ਪਾਦਰਥ ਵੀ ਤਿਆਗਣਾ ਹੈ ?
ਜਨਮ ਪਾਦਰਥ ਵੀ ਤਿਆਗਣਾ ਹੈ ?
ਜੇ ਸਭ ਤਿਆਗਣੇ ਹੈਂ ਤਾਂ ਮਨੁਖ ਕਿਸ ਪ੍ਰਾਪਤੀ ਲਈ ਇਸ ਭਰਮ ਦੇ ਅੰਡੇ ਵਿਚ ਪਿਆ ਹੈ ?
**********************
ਸ: ਕਿਰਪਾਲ ਸਿੰਘ ਜੀ ਬਠਿੰਡਾ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫ਼ਤਿਹ ||
ਆਪ ਨੇ ਜੋ ਨਿਰਪਖ ਹੋ ਕੇ ਗੁਰਚਰਨ ਸਿੰਘ ਜਿਉਣਵਾਲਾ ਬਾਰੇ ਜੋ ਲਿਖਿਆ ਹੈ | ਧੰਨਵਾਦ ਦੇ ਪਾਤਰ ਹੋ |
ਬਾਕੀ ਜੋ ਆਪ ਵੀਰ ਬਾਰ ਬਾਰ ਲਿਖਦੇ ਹੋ ਕੀ ਆਪ ਗੁਰੂ ਗਰੰਥ ਸਾਹਿਬ ਦੀ ਬਾਣੀ ਸਿਰਫ
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ||੧||
ਜ਼ਰਾ ਇਸ ਪੰਗਤੀ ਦੇ ਅਰਥ ਤਾਂ ਕਰ ਕੇ ਸੁਨਾਓ | ਪਤਾ ਤਾਂ ਚਲੇ ਕੀ ਅਸੀਂ ਕਿਥੇ ਗਲਤ ਹਾਂ ਅਤੇ
ਤੁਸੀਂ ਕਿਥੇ ਸਹੀ |
ਉਮੀਦ ਹੈ ਕੇ ਤੁਸੀਂ ਉਤਰ ਸਾਫ਼ ਸੁਥਰੇ ਲਫਜਾਂ ਵਿਚ ਦੇਵੋ ਗੇ |
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ (੫੧੦-੫੮੯-੨੧੨੪)
(17/01/11)
ਚਰਨਜੀਤ ਸਿੰਘ ਬਰੈਂਮਪਟਨ
ਗੁਰਪ੍ਰੀਤ ਸਿੰਘ ਜੀ
ਜੇ ਤੁਹਾਡੀ ਇੰਟਰਪਰੀਟੇਸ਼ਨ ਠੀਕ ਵੀ ਮੰਨ ਲਈ ਜਾਵੇ ਤਾਂ ਵੀ ਤੇ ਏਹੀ ਚਾਰ ਪਦਾਰਥ ਬੰਨਦੇ ਹਨ।
ਸਤੁ = ਉਚਾ ਕਿਰਦਾਰ
ਸੰਤੋਖ = ਸਹਜ ਅਵਸਥਾ
ਵੀਚਾਰ = ਇੱਕ ਪ੍ਰਿਕ੍ਰਆ ਜਿਸ ਵਿਚੋਂ ਲੰਘ ਕੇ ਗਿਆਨ ਪ੍ਰਾਪਤ ਹੁੰਦਾ ਹੈ।
ਨਾਮ = ਗੁਣ ਅਤੇ ਭਾਵਨਾ ਦਾ ਸੁਮੇਲ
ਇਕ ਹੋਰ ਤਰੀਕੇ ਨਾਲ ਵੀ ਮੁੰਦਾਵਨੀ ਨੂੰ ਵੀਚਾਰਿਆ ਜਾ ਸਕਦਾ ਹੈ।
ਗੁਰੁ ਜੀ ਕਹਿਦੇਂ ਹਨ, ਹੇ ਬੰਦੇ, ਤੇਰੀ ਜਿੰਦਗੀ:-
ਸਤੁ = Truthful
ਸੰਤੋਖੁ = Joyful (ਆਨੰਦੁ
ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥ ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ
॥ ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥ ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ
ਸਚੈ ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥
{ਪੰਨਾ
917})
ਵੀਚਾਰ = Meaningful
ਹੋਵੇ।
ਪਰ ਇਹ ਤਾਂ ਹੀ ਸੰਭਵ ਹੈ ਜੇ ਤੇਰੇ ਅੰਦਰ ਨਾਮ ਹੈ।
ਚਰਨਜੀਤ ਸਿੰਘ
ਬਰੈਂਮਪਟਨ
**********************************
ਦਰਸ਼ਨ ਸਿੰਘ ਅਸਟ੍ਰੇਲੀਆ ਜੀ
ਇਕ ਗੱਲ ਹੋਰ।
ਜੇ ਇਹ ਸਲੋਕ ਮਰਦਾਨਾ ਜੀ ਦੇ ਹੁੰਦੇ ਤਾਂ ਅੰਕ 1 ਨਹੀਂ ਸੀ ਲਿਖੀਆ ਹੋਣਾ।
ਚਰਨਜੀਤ ਸਿੰਘ
ਬਰੈਂਮਪਟਨ
(17/01/11)
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
ਬਲਬੀਰ ਸਿੰਘ
ਜੀ ਜ੍ਰਮੇਨੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
ਆਪ ਚਰਚਾ ਤੋਂ ਹਟਨਾ ਚੋਉਂਦੇ ਹੋ ਠੀਕ ਹੈ ਜੀਓ | ਪਰ ਓ ਮਿਲਦਾ ਨਹੀ ਹੈ ਓ ਜੀਵ ਹੀ ਬਣਦਾ ਹੈ ਜਨਮ
ਪਾਦਰਥ ਪਾ ਕੇ | ਜਨਮ ਪਾਦਰਥ ਨਾਮ ਪਾਦਰਥ ਤੋਂ ਮਿਲਦਾ ਹੈ | ਗਿਆਨ ਅਤੇ ਮੁਕਤ ਪਾਦ੍ਰਤ੍ਢ਼ ਤੋਂ
ਬਾਅਦ |
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
*********************************
ਸ. ਮਖਣ ਸਿੰਘ
ਜੀ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
ਵੀਰ ਜੀਓ ਖਿਮਾ ਦਾ ਜਾਚਕ ਹਾਂ ਗਲਤੀਆਂ ਦੇ ਲਈ | ਵੀਰ ਜੀਓ ਟੀਕਾਕਾਰ ਨੇ ਭਾਵੇਂ ਤਿੰਨ ਜਾਂ ਤਿੰਨਿ
ਜਾਂ ੩ ਹੀ ਕਿਓਂ ਨਾ ਲਿਖਿਆ ਹੋਵੇ ਸਵਾਲ ਇਹ ਨਹੀ ਹੈ | ਤਿੰਨ ਵਸਤਾਂ ਗੁਰੂ ਗਰੰਥ ਸਾਹਿਬ ਵਿਚ ਹੋਰ
ਕੀਤੇ ਨਹੀ ਆਈਆਂ |
ਅਗਰ ਕੋਈ ਸ਼ਕ ਹੋਵੇ ਤਾਂ ਆਪ ਖੁਦ ਖੋਜ ਕੇ ਜਾਂ ਕਿਸੇ ਵਿਦਵਾਨ ਵੀਰ ਕੋਲੋ ਪਤਾ ਕਰ ਸਕਦੇ ਹੋ | ਵਸਤ
ਇਕ ਹੀ ਆਈ ਹੈ | ਅਤੇ ਤੀਨਿ , ਤਿੰਨ ਦੇ ਵਾਸਤੇ ਗੁਰੂ ਗਰੰਥ ਸਾਹਿਬ ਵਿਚ ਕੀਤੇ ਵੀ ਨਹੀ ਵਰਤਿਆ ਗਿਆ
| ਪਹੇਲਾਂ ਤੋਂ ਚਲੀਆਂ ਆ ਰਹੀਆਂ ਗਲਤੀਆਂ ਨੂੰ ਸੁਧਾਰਨ ਦੇ ਜਾਰੂਤ ਹੈ |
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
(16/01/11)
ਦਰਸ਼ਨ ਸਿੰਘ ‘ਅਸਟ੍ਰੇਲੀਆ`
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਹੇਠਾਂ ਲਿਖੇ ਤਿੰਨ ਸਲੋਕ ਦਰਜ਼
ਹਨ, ਦੋ ਸਲੋਕਾਂ ਵਿੱਚ ਭਾਈ ਮਰਦਾਨਾ ਜੀ ਦਾ ਨਾਮ ਲਿਖਿਆ ਹੈ।
ਸਲੋਕੁ ਮਰਦਾਨਾ ੧।।
ਕਲਿ ਕਲਵਾਲੀ ਕਾਮੁ ਮਦੁ ਮਨੂਆ
ਪੀਵਣਹਾਰੁ।। ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ।। ਮਜਲਸ ਕੂੜੇ ਲਬ ਕੀ ਪੀ ਪੀ ਹੋਇ
ਖੁਆਰੁ।। ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ।। ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ
ਆਹਾਰੁ।। ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ।। ੧।।
ਮਰਦਾਨਾ ੧।।
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ
ਧਾਤੁ।। ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ।। ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ
ਬਿਕਾਰ।। ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ।। ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ
ਆਧਾਰੁ।। ੨।।
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ।। ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ
ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ।। ੩।।
“ ਗੁਰੂ ਮਾਨਿਉ ਗਰੰਥ”
ਨਾਮੀ ਇੱਕ ਪੁਸਤਕ ‘ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ, ਜਿਲ੍ਹਾ-ਸਿਰਮੌਰ (ਹਿਮਾਚਲ
ਪ੍ਰਦੇਸ਼) ਵਲੋਂ 400 ਸਾਲਾ ਪ੍ਰਕਾਸ਼ ਉਤਸਵ ਅਤੇ 300 ਸਾਲਾ ਗੁਰਗੱਦੀ ਉੱਸਵ ਤੇ ਮਿਤੀ 12-2-2008
ਨੂੰ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਸੰਗਤਾਂ ਦੀ ਜਾਣਕਾਰੀ ਲਈ ਰਲੀਜ਼ ਕੀਤੀ ਗਈ। ਇਸ ਪੁਸਤਕ ਦੇ
ਪੰਨਾ ਨੰਬਰ 45 ਤੇ ਲਿਖਿਆ ਹੈ, “ਸ੍ਰੀ ਗੁਰੂ ਗਰੰਥ ਸਾਹਿਬ ਵਿੱਚ 4 ਗੁਰ ਸੇਵਕਾਂ ਦੀ ਬਾਣੀ ਦਰਜ਼
ਹੈ”, 1. ਭਾਈ ਸੱਤਾ- 3 ਸ਼ਬਦ, 2. ਭਾਈ ਬਲਵੰਡਿ- 5 ਸ਼ਬਦ, 3. ਭਾਈ ਸੁੰਦਰ ਜੀ -6 ਸ਼ਬਦ, 4. ਭਾਈ
ਮਰਦਾਨਾ ਜੀ- 3 ਸ਼ਬਦ।
ਹੇਠਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਗੁਰੂ ਗਰੰਥ ਦਰਪਨ ਟੀਕੇ ਵਿਚੋਂ
ਕਾਪੀ/ਪੇਸਟ ਦਿੱਤਾ ਹੈ।
ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ
ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬਕੀ ਪੀ ਪੀ ਹੋਇਖੁਆਰੁ॥ ਕਰਣੀ ਲਾਹਣਿ ਸਤੁ
ਗੁੜੁ ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥ ਗੁਰਮੁਖਿ ਪਾਈਐ
ਨਾਨਕਾ ਖਾਧੈ ਜਾਹਿ ਬਿਕਾਰ ॥੧॥ {ਪੰਨਾ 553}
ਮਰਦਾਨਾ ੧ ॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥
ਮਨਸਾਕਟੋਰੀਕੂੜਿ ਭਰੀ ਪੀਲਾਏ ਜਮਕਾਲੁ ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ਗਿਆਨੁ
ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁਨਾਮੁ ਆਧਾਰੁ॥੨॥ {ਪੰਨਾ
553}
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀਧਾਰ ॥ ਸਤਸੰਗਤਿ ਸਿਉ ਮੇਲਾਪੁ
ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀਕਟਹਿ ਬਿਕਾਰ॥੩॥ {ਪੰਨਾ 553}
ਨੋਟ:- ਭਾ: ਮਰਦਾਨਾ ਆਪਣੀ ਕਿਸੇ ਰਚਨਾ ਵਿੱਚ ਲਫ਼ਜ਼ ‘ਨਾਨਕ` ਨਹੀਂ ਸੀ ਵਰਤ
ਸਕਦਾ। ਸਲੋਕ ਮ: 1 ਹੈ ਅਤੇ ਮਰਦਾਨੇ ਨੂੰ ਸੰਬੋਧਨ ਕੀਤਾ ਹੈ। ਤਿੰਨੇ ਹੀ ਸਲੋਕ ਮ: 1 ਦੇ ਹਨ।
( ਸ੍ਰੀ
ਗੁਰੂ ਗਰੰਥ ਸਾਹਿਬ ਦਰਪਣ ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ)
ਗੁਰੂ ਕਿਰਪਾ ਸਦਕਾ ਜੋ ਵਿਚਾਰ ਮੇਰੀ ਆਪਣੀ ਬੁੱਧੀ ਅਨੁਸਾਰ ਮੇਰੇ ਜ਼ਿਹਨ
ਵਿੱਚ ਹਨ, ਕਿ ਅਗਰ ਇਹ ਸਲੋਕ ਭਾਈ ਮਰਦਾਨਾ ਜੀ ਦੇ ਉਚਾਰੇ ਹਨ ਤਾਂ ਉਹਨਾ ਦੇ ਆਪਣੇ ਨਾਮ ਦੀ ਛਾਪ
ਹੋਣੀ ਚਾਹੀਦੀ ਸੀ। ਉਹ ਨਾਨਕ ਨਾਮ ਦੀ ਵਰਤੋਂ ਨਹੀਂ ਕਰ ਸਕਦੇ। ਭਾਈ ਮਰਦਾਨਾ ਜੀ ਦਾ ਕੋਈ ਅਧਿਕਾਰ
ਵੀ ਨਹੀਂ ਬਣਦਾ ਕਿ ਉਹ ਨਾਨਕ ਨਾਮ ਦੀ ਵਰਤੋਂ ਕਰਨ। ਇਹ ਸਲੋਕ ਗੁਰੂ ਨਾਨਕ ਸਾਹਿਬ ਜੀ ਦੇ ਹੀ ਹਨ
ਅਤੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਉਚਾਰੇ ਹਨ।
ਆਪ ਸਾਰੇ ਵੀਰਾਂ ਭੈਣਾਂ ਨੇ ਆਪਣੇ ਵਿਚਾਰ ਸਾਝੇਂ ਕਰਨੇ। ਤਾਂ ਕਿ ਸਾਰੀ
ਸਿੱਖ ਸੰਗਤ ਇਸ ਤਰਾਂ ਦੇ ਭੁਲੇਖੇ/ਦੁਬਿੱਦਾ ਵਿੱਚ ਨਾ ਪਵੇ ਕਿ ਸਚਾਈ ਕੀ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
ਦਰਸ਼ਨ ਸਿੰਘ ‘ਅਸਟ੍ਰੇਲੀਆ `
Tele: +91 98885 28313 && +91 94782 28484
(16/01/11)
ਬਲਬੀਰ ਸਿੰਘ ਜਰਮਨੀ
ਸਤਿ ਸ੍ਰੀ ਅਕਾਲ,
ਗੁਰਪ੍ਰੀਤ ਸਿੰਘ ਜੀ।
ਪ੍ਰਭੁ ਜੀ ਨੇ ਆਪ ਨੂੰ ਸਹੀ ਥਾਂ ਤੇ ਸੋਭਿ ਕਰ ਸੰਸਾਰ ਮੁਕੰਮਲ ਕੀਤਾ ਜਾਪਦਾ ਹੈ। ਏ
ਥਾਂ ਆਪ ਜੀ ਨੂੰ ਮੁਬਾਰਕ ਹੋਵੇ।
ਚਰਨਜੀਤ ਸਿੰਘ ਜੀ,
ਆਪ ਦਾ ਪੱਤਰ ਸਤਿਸੰਗਿ ਲਈ ਪ੍ਰੇਰਣਾ ਦੇਂਦਾ ਹੈ। ਯਾਤਰਾ ਤੋਂ ਕੁੱਝ ਸਮਾਂ ਮਿਲਿਆ ਤਾਂ ਅਗਲੇ ਦਿਨਾਂ
ਵਿੱਚ ਵੀ ਸਿਖ ਮਾਰਗ ਤੇ ਮਿਲਾਂਗੇ।
ਦਰਸ਼ਨ ਸਿੰਘ ਜੀ,
ਪਦਾਰਥ ਬਾਰੇ ਜਾਣਕਾਰੀ ਦੇਂਣ ਦਾ ਧੰਨਵਾਦ। ਓ ਕੀ ਹੈ ਅਤੇ ਕਿਸ ਤਰਾਂ ਮਿਲਦਾ ਹੈ ਜਿਸ ਦੇ ਬਾਦ
ਜਾਣਕਾਰਿਆਂ ਦੀ ਲੋੜ ਹੀ ਨਹੀਂ ਰਹਿੰਦੀ।
ਬਲਬੀਰ ਸਿੰਘ
ਜਰਮਨੀ
(16/01/11)
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
ਵੀਰ
ਦਰਸ਼ਨ ਸਿੰਘ ਜੀ ਅਸਟ੍ਰੇਲੀਆ
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
ਵੀਰ ਜੀਓ ਆਪ ਨੇ ਕਾਫੀ ਖੋਜ ਕੀਤੀ ਹੈ ਪਾਦ੍ਰਥਾਂ ਤੇ ਪਰ ਵੀਰ ਜੀ ਆਪ ਇਸ ਖੋਜ ਦੋਰਾਨ
ਮੇਰਾ ਸਵਾਲ ਅਤੇ ਆਪਣਾ ਜਵਾਬ ਭੁਲ ਗਏ | ਮੇਰਾ ਸਵਾਲ ਸੀ ਕੇ ਚਾਰ ਪਦਾਰਥ ਕੀ ਹਨ ? ਆਪ ਦਾ ਜਵਾਬ ਸੀ
ਕੀ ਧਰਮ ਅਰਥ ਕਾਮ ਮੋਖ | ਆਪ ਨੇ ਕਿਹਾ ਕੇ ਗੁਰੂ ਗਰੰਥ ਸਾਹਿਬ ਵਿਚ ੧੬੭ ਵਾਰੀ ਪਾਦਰਥ ਆਇਆ ਹੈ |
ਪਰ ਧਰਮ ਕਾਮ ਅਤੇ ਅਰਥ ਦੇ ਨਾਲ ਪਾਦਰਥ ਕਿਥੇ ਆਇਆ ਹੈ | ਅਗਰ ਨਹੀ ਆਇਆ ਤੇ ਜੋ ਤੁਸੀਂ ਚਾਰ ਪਦਾਰਥ
ਮੇਨੂ ਦਸੇ ਸਨ ਓਹ ਕਿਥੇ ਪੜੇ ? ਬੇਨਤੀ ਹੈ ਕੀ ਮੈਂ ਇਥੇ ਕਿਸੇ ਨੂੰ ਛੋਟਾ ਦਿਖੋਉਣ ਨਹੀ ਆਇਆ ਸਿਰਫ
ਸਚ ਦਾ ਸੰਦੇਸ਼ ਲੈ ਕੇ ਆਇਆ ਹਾਂ
ਮਨੁਖ ਇਸ ਸੰਸਾਰ ਤੇ ਓਹਨਾ ਚਾਰ ਪਾਦ੍ਰਥਾਂ ਦੇ ਪ੍ਰਾਪਤੀ ਲੀਏ ਹੀ ਆਇਆ ਹੈ | ਦੋ ਮਾਯਾ ਵਿਚ ਹਨ
(ਗਿਆਨ , ਮੋਖ) ਅਤੇ ਦੋ ਮਾਯਾ ਤੋ ਪਰੇ ਹਨ ( ਨਾਮ ਜਨਮ ) ਅਤੇ ਏਹਨਾ ਚਾਰਾ ਨਾਲ ਪਾਦਰਥ ਲਗਾ ਹੈ |
੧੬੭ ਵਿਚੋਂ ਸਾਰੇ ਪਾਦ੍ਰਥਾਂ ਵਿਚੋਂ ਜੋ ਚਾਰ ਪਾਦਰਥ ਮਾਂਗੇ ਹਨ ਓਹ ਚਾਰ ਉਪਰ ਦਸੇ ਹੋਏ ਹੀ ਹਨ |
ਪਰਮੇਸ਼ਰ ਕੋਣ ਹੈ ?
ਓਹ ੧ ਹੈ \
ਉਸ ਦੇ ਗੁਣ ਕੀ ਹਨ ?
ਓਂਕਾਰ , ਸਤਿਨਾਮ ,ਕਰਤਾਪੁਰਖ , ਨਿਰਭਓ , ਨਿਰਵੈਰ , ਅਕਾਲਮੁਰਤ,
ਅਜੂਨੀ , ਸ੍ਵੇਭੰਗ |
ਇਹ ੮ ਉਸ ਦੇ ਗੁਣ ਹਨ |
ਵੀਰ ਜੀ ਚੰਗਾ ਹੋਵੇ ਗਾ ਅਗਰ ਅਸੀਂ ਗਲ ਨੂੰ ਉਲਝਾਨ ਦੀ ਬਜਾਏ ਸਿਰਫ ੪ ਪਾਦ੍ਰਥਾਂ ਦੀ ਹੀ ਗਲ ਕਰੀਏ
|
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
***********************************************
ਚਰਨਜੀਤ ਸਿੰਘ ਜੀ ਬ੍ਰੇਮ੍ਪ੍ਟਣ
ਵਾਹਿਗੁਰੂ ਜੀ ਕਾ ਖਾਲਸਾ || ਵਾਹੇਗੁਰੁ ਜੀ ਕੀ ਫਤਿਹ ||
ਮੁੰਦਾਵਣੀ ਮਹਲਾ ੫ || ਥਾਲ ਵਿਚਿ ਤੀਨਿ ਵਸਤੂ ਪਇਓ || ਇਥੇ ਲਫਜ਼ ਤੀਨਿ ਹੈ ਉਪਰ ਟਿਪੀ ਹਾਨੀ ਹੈ |
ਅਤੇ ਗੁਰੂ ਗਰੰਥ ਸਾਹਿਬ ਵਿਚ ਤੀਨਿ ਤਿੰਨ ਦੇ ਭਾਵ ਵਿਚ ਕੀਤੇ ਨਹੀ ਆਇਆ ਹੋਇਆ | ਅਗਰ ਤੀਨਿ ਦੇ ਅਰਥ
ਤਿੰਨ ਹਨ ਤਾਂ " ਤੀਨਿ ਕਵਣ ਖਿਲਾਵੇ ਕਵਣ ਚੁਗਾਵੈ || ਦੇ ਕੀ ਅਰਥ ਕਰੋ ਗੇ | ਅਤੇ ਮੁੰਦਾਵਣੀ ਵਿਚ
ਵਸਤੂ ਜਾਂ ਵਸਤ ਇਕ ਵਚਨ ਹੈ ਤੀਨਿ ਤੋ ਭਾਵ ਹੈ ਤਿਨਾ ਦੇ |
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੇ ਲਗਿ ਫਿਰਥਈ ||
ਤੋਂ ਸਾਬਿਤ ਹੋ ਜਾਂਦਾ ਹੈ ਕੇ ਜੋ ਚਾਰ ਪਾਦਰਥ ਪੰਡਿਤ ਨੇ ਪ੍ਰਚਾਰੇ ਹਨ ਧਰਮੁ ਅਰਥੁ ਕਾਮੁ ਮੋਖੁ ਇਹ
ਸਾਰੇ ਤਾਂ ਜਨ (ਗੁਰਮੁਖਿ) ਦੇ ਪੀਛੇ ਲਾਗੇ ਫਿਰ ਦੇ ਹਨ | ਪਰ ਜੋ ਮੰਗੇ ਹਨ ਓਹ ਚਾਰ ਹੋਰ ਹਨ |
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
(ਨੋਟ:- ਮੈਂ ਪਾਠਕਾਂ
ਦੀ ਆਪਸੀ ਚਲਦੀ ਵਿਚਾਰ ਵਿੱਚ ਕੋਈ ਦਖਲ ਨਹੀਂ ਦੇਣਾ ਚਾਹੁੰਦਾ ਪਰ ਜਦੋਂ ਕਦੀ ਜਰੂਰੀ ਮਹਿਸੂਸ ਹੋਵੇ
ਤਾਂ ਨੋਟ ਦੇਣਾ ਪੈਂਦਾ ਹੈ। ਗੁਰਪ੍ਰੀਤ ਸਿੰਘ ਜੀ ਤੁਹਾਡੀਆਂ ਚਿੱਠੀਆਂ ਵਿੱਚ ਸਪੈਲਿੰਗਾਂ ਦੀਆਂ
ਗਲਤੀਆਂ ਕਾਫੀ ਜ਼ਿਆਦਾ ਹੁੰਦੀਆਂ ਹਨ, ਇਤਨੀਆਂ ਠੀਕ ਕਰਨੀਆਂ ਮੇਰੇ ਲਈ ਮੁਸ਼ਕਲ ਹਨ। ਜੇ ਕਰ ਸਿੱਧਾ
ਯੂਨੀਕੋਡ ਵਿੱਚ ਟਾਈਪ ਕਰਦੇ ਹੋ ਤਾਂ ਕਿਸੇ ਹੋਰ ਲਿਪੀ ਵਿੱਚ ਟਾਈਪ ਕਰਕੇ ਦੇਖੋ, ਸ਼ਾਇਦ ਕੁੱਝ ਘੱਟ
ਹੋਣ। ਮੁੰਦਾਵਣੀ ਦੇ ਸ਼ਬਦ, ‘ਤਿੰਨ’ ਨੂੰ ਤੁਸੀਂ ‘ਤੀਨਿ’ ਕਹਿੰਦੇ ਹੋ ਜੋ ਕਿ ਠੀਕ ਨਹੀਂ ਲਗਦਾ। ਮੈਂ
ਘੱਟੋ-ਘੱਟ ਪੰਜ ਥਾਵਾਂ ਤੇ ਦੇਖਿਆ ਹੈ ਉਥੇ ਤਿੰਨ ਹੀ ਹੈ। ਇਸ ਬਾਰੇ ਹੋਰ ਸਵਾਲ ਜਵਾਬ ਤੁਸੀਂ
ਚਰਨਜੀਤ ਸਿੰਘ ਨਾਲ ਹੀ ਕਰਨੇ-ਸੰਪਾਦਕ)
(15/01/11)
ਦਰਸ਼ਨ ਸਿੰਘ ‘ਅਸਟ੍ਰੇਲੀਆ`
ਗੁਰਬਾਣੀ ਵਿਚਾਰ ਵਿਸ਼ਾ ਚਾਰ ਪਦਾਰਥ
ਵੀਰ ਗੁਰਪ੍ਰੀਤ ਸਿੰਘ ਜੀ, ਵਾਹਿਗੁਰੁ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਹਿ.
ਵੀਰ ਜੀਉ, ਵੀਰ ਬਲਬੀਰ ਸਿੰਘ ਜੀ ਨੇ ਵੀ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਆਪਜੀ
ਨਾਲ ਸਾਂਝੇ ਕੀਤੇ ਹਨ। ਗੁਰਮਤਿ ਵਿੱਚ ਚਾਰ ਪਦਾਰਥਾਂ ਦਾ ਆਪ ਜੀ ਨੇ ਜ਼ਿਕਰ ਕੀਤਾ ਹੈ। ੧ ਗਿਆਨ
ਪਾਦਰਥ ੨ ਮੁਕਤ ਪਾਦਰਥ ੩ ਨਾਮ ਪਾਦਰਥ ੪ ਜਨਮ ਪਾਦਰਥ। ਗੁਰੂ ਗਰੰਥ ਸਾਹਿਬ ਵਿੱਚ ‘ਪਦਾਰਥ` ਲਫਜ਼ ਦਾ
ਜ਼ਿਕਰ 167 ਵਾਰ ਆਇਆ। ਹੇਂਠਾਂ ਦਿੱਤੇ ਗਏ ਅਲੱਗ ਅਲੱਗ ਰੂਪਾਂ ਵਿੱਚ ਪਦਾਰਥ ਲਫਜ਼ ਵਰਤਿਆ ਗਿਆ।
ਮੁਕਤਿ ਪਦਾਰਥ ਪੰਨਾ: 18, 59, 154, 201, 664, 685, 907, 927, 1014, 1024, 1220,
1377.
ਰਤਨ ਪਦਾਰਥ: ਪੰਨਾ : 22, 77, 78, 113, 129, 141, 152, 217, 442, 450, 569,
574, 754, 764, 834, 960, 1198, 1255, 1332.
ਜਨਮ ਪਦਾਰਥ: ਪੰਨਾ: 28, 33, 44, 101, 365, 369, 404, 523, 569, 673, 676, 686,
743, 963, 964, 980, 1007, 1079, 1126, 1155, 1179, 1217, 1221, 1226, 1261, 1312,
318, 1415, 1425.
ਨਾਮ ਪਦਾਰਥ: ਪੰਨਾ: 34, 61, 67, 128, 22, 339, 352, 387, 394, 406, 407, 425,
440, 444, 494, 504, 552, 574, 653, 732, 911, 1011, 1042, 1063, 1064, 1069, 1075,
1265, 1268, 1317, 1336, 1393, 1414.
ਸਗਲ ਪਦਾਰਥ: ਪੰਨਾ: 49, 298, 1206, 1208.
ਗਿਆਨ ਪਦਾਰਥ: ਪੰਨਾ: 60, 445, 520, 759, 831.
ਪ੍ਰੇਮ ਪਦਾਰਥ: ਪੰਨਾ: 61, 429, 638, 640, 722, 1036, 1234, 1397.
ਅਟਲ ਪਦਾਰਥ: ਪੰਨਾ: 132.
ਅਮਰ ਪਦਾਰਥ: ਪੰਨਾ: 137, 1127.
ਮਹਾਂ ਪਦਾਰਥ: ਪੰਨਾ: 193.
ਅਨੂਪ ਪਦਾਰਥ: ਪੰਨਾ: 208.
ਸਭਿ ਪਦਾਰਥ: ਪੰਨਾ: 218, 552.
ਪਰਮ ਪਦਾਰਥ: ਪੰਨਾ: 232, 574, 854.
ਸਤਿ ਪਦਾਰਥ: ਪੰਨਾ: 381, 485.
ਅਮੋਲ ਪਦਾਰਥ: ਪੰਨਾ: 530, 1002.
ਪੁੰਨ ਪਦਾਰਥ: ਪੰਨਾ: 625, 659.
ਲਾਲ ਪਦਾਰਥ: ਪੰਨਾ: 933.
ਪ੍ਰਧਾਨ ਪਦਾਰਥ; ਪੰਨਾ; 995.
ਪਿਰਮ ਪਦਾਰਥ; ਪੰਨਾ: 1089.
ਸਾਚ ਪਦਾਰਥ; ਪੰਨਾ; 1138.
ਅਗਮ ਪਦਾਰਥ; ਪੰਨਾ; 1302.
ਰਾਮ ਪਦਾਰਥ; ਪੰਨਾ; 1365.
ਚਾਰਿ ਪਦਾਰਥ; ਪੰਨਾ; 108, 154, 266, 296, 297, 531, 617, 658, 717, 800, 856,
1013, 1027, 1086, 1227, 1345.
ਪਦਾਰਥ: 285, 597, 683, 824, 832, 1325, 1395, 1406.
ਸਾਰਗ ਮਹਲਾ੫ ॥ ਮਨੋਰਥ ਪੂਰੇ ਸਤਿਗੁਰ ਆਪਿ ॥
ਸਗਲ ਪਦਾਰਥ
ਸਿਮਰਨਿਜਾ ਕੈ ਆਠ ਪਹਰਮੇਰੇ ਮਨ ਜਾਪਿ ॥੧॥ ਰਹਾਉ ॥ ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈਤਿਸ ਹੀ
ਤ੍ਰਿਪਤਾਸ॥ ਜਨਮ ਜਨਮ ਕੇਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥ ਸਰਨਿ ਤੁਮਾਰੀ ਆਇਓ ਕਰਤੇ
ਪਾਰਬ੍ਰਹਮਪੂਰਨ ਅਬਿਨਾਸ ॥ ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥
{ਪੰਨਾ 1208}
ਪਦਅਰਥ:-
ਮਨੋਰਥ—ਗ਼ਰਜ਼ਾਂ, ਲੋੜਾਂ। ਪੂਰੇ—ਪੂਰੀਆਂ
ਕਰਦਾ ਹੈ। ਸਗਲ—ਸਾਰੇ। ਸਿਮਰਨਿ ਜਾ ਕੈ—ਜਿਸ ਦੇ ਸਿਮਰਨ ਦੀ ਰਾਹੀਂ। ਮਨ—ਹੇ ਮਨ! । ੧। ਰਹਾਉ।
ਅੰਮ੍ਰਿਤ ਨਾਮੁ—ਆਤਮਕ ਜੀਵਨ ਦੇਣ ਵਾਲਾ ਨਾਮ। ਪੀਵੈ—ਪੀਂਦਾ ਹੈ {ਇਕ-ਵਚਨ}।
ਤਿਸ ਹੀ— {ਕ੍ਰਿਆ ਵਿਸ਼ੇਸ਼ਣ ‘ਹੀ` ਦੇ ਕਾਰਨ ਲਫ਼ਜ਼ ‘ਤਿਸੁ` ਦਾ ੁ ਉੱਡ ਗਿਆ ਹੈ}।
ਤ੍ਰਿਪਤਾਸ—ਤ੍ਰਿਪਤੀ, ਸ਼ਾਂਤੀ। ਕਿਲਬਿਖ—ਪਾਪ। ਨਾਸਹਿ— {ਬਹੁ-ਵਚਨ} ਨਾਸ ਹੋ ਜਾਂਦੇ ਹਨ। ਆਗੈ—ਪਰਲੋਕ
ਵਿਚ। ਖਲਾਸ—ਸੁਰਖ਼ਰੋਈ। ੧।
ਕਰਤੇ—ਹੇ ਕਰਤਾਰ! ਪੂਰਨ—ਹੇ ਸਰਬ-ਵਿਆਪਕ! ਧਿਆਵਉ—ਧਿਆਵਉਂ, ਮੈਂ ਧਿਆਵਾਂ।
ਨਾਨਕ ਮਨਿ ਤਨਿ—ਨਾਨਕ ਦੇ ਮਨ ਵਿੱਚ ਤਨ ਵਿਚ। ਪਿਆਸ—ਤਾਂਘ। ੨।
ਅਰਥ:-
ਹੇ ਮੇਰੇ ਮਨ! ਜਿਸ ਪਰਮਾਤਮਾ ਦੇ
ਸਿਮਰਨ ਦੀ ਬਰਕਤਿ ਨਾਲ ਸਾਰੇ ਪਦਾਰਥ ਮਿਲਦੇ ਹਨ (ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਉਸ ਦਾ ਨਾਮ
ਜਪਿਆ ਕਰ (ਸਰਨ ਪਏ ਮਨੁੱਖ ਦੀਆਂ) ਸਾਰੀਆਂ ਲੋੜਾਂ ਗੁਰੂ ਆਪ ਪੂਰੀਆਂ ਕਰਦਾ ਹੈ। ੧। ਰਹਾਉ।
ਹੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਜਿਹੜਾ ਮਨੁੱਖ
(ਇਹ ਨਾਮ ਜਲ) ਪੀਂਦਾ ਹੈ, ਉਸ ਨੂੰ ਸ਼ਾਂਤੀ ਮਿਲਦੀ ਹੈ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਨਾਸ ਹੋ
ਜਾਂਦੇ ਹਨ, ਅਗਾਂਹ (ਤੇਰੀ) ਹਜ਼ੂਰੀ ਵਿੱਚ ਉਸ ਨੂੰ ਸੁਰਖ਼ਰੋਈ ਹਾਸਲ ਹੁੰਦੀ ਹੈ। ੧।
ਹੇ ਕਰਤਾਰ! ਹੇ ਪਾਰਬ੍ਰਹਮ! ਹੇ ਸਰਬ-ਵਿਆਪਕ! ਹੇ ਨਾਸ-ਰਹਿਤ! ਮੈਂ ਤੇਰੀ
ਸਰਨ ਆਇਆ ਹਾਂ। ਮਿਹਰ ਕਰ, ਮੈਂ (ਸਦਾ) ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੈਂ ਨਾਨਕ ਦੇ ਮਨ
ਵਿੱਚ ਹਿਰਦੇ ਵਿੱਚ (ਤੇਰੇ) ਦਰਸਨ ਦੀ ਤਾਂਘ ਹੈ। ੨। ੫। ੧੯। (ਗੁਰੂ ਗਰੰਥ ਦਰਪਨ, ਪ੍ਰੋ. ਸਾਹਿਬ
ਸਿੰਘ ਜੀ)
ਵੀਰ ਜੀਉ, ਗੁਰ ਨਾਨਕ ਆਸ਼ੇ ਅਨੁਸਾਰ ਤਾਂ ਜਗਿਆਸੂ ਗੁਰਸਿੱਖ ਨੇ ਤਾਂ ਗੁਰੂ
ਅਨੁਸਾਰੀ ਬਣਕੇ ਗੁਰਮਤਿ ਦਾ ਧਾਰਨੀ ਹੋਣਾ ਹੈ। ਗੁਰੁਸਿੱਖ ਗੁਰਪਿਆਰੇ ਜਗਿਆਸੂਆਂ ਲਈ, ਗੁਰਬਾਣੀ
ਵਿੱਚ ਜੋ ਜੀਵਨ ਜਾਂਚ/ਜੀਵਨ ਸੇਧ ਦਿੱਤੀ ਗਈ ਹੈ, ਉਸ ਅਨੁਸਾਰ ਗੁਰੁਸਿੱਖ ਗੁਰਪਿਆਰੇ ਜਗਿਆਸੂਆਂ ਨੇ
ਤਾਂ ਸਿਰਫ ਆਪਣੇ ਆਪ ਨੂੰ ਭਾਣੇ/ਹੁਕਮ ਅਨੁਸਾਰੀ ਬਨਾਉਣਾ ਹੈ। ਇਹ ਸਾਰੇ ਪਦਾਰਥ (ਜਿਹਨਾਂ ਦਾ ਜ਼ਿਕਰ
ਗੁਰਬਾਣੀ ਵਿੱਚ ਆਇਆ ਹੈ) ਤਾਂ ਗੁਰੁਸਿੱਖ ਗੁਰਪਿਆਰੇ ਜਗਿਆਸੂਆਂ ਦੀ
ਮੰਜ਼ਿਲ/ਟਰਗੇਟ/ਟੀਚਾ/ਪ੍ਰਾਪਤੀ/ਇੱਛਾ ਨਹੀਂ ਹਨ। ਇਹਨਾਂ ਸਾਰਿਆਂ ਦੀ ਪ੍ਰਾਪਤੀ ਤਾਂ ਸੁਤੇ ਸਿਧ ਹੀ
ਗੁਰੁਸਿੱਖ ਗੁਰਪਿਆਰੇ ਜਗਿਆਸੂਆਂ ਨੂੰ ਹੋ ਜਾਂਦੀ ਹੈ। ਉਹਨਾਂ ਨੂੰ ਤਾਂ ਕਿਸੇ ਪਦਾਰਥ ਨੂੰ ਮੰਗਣ ਦੀ
ਇੱਛਾ/ਭਾਵਨਾ/ਲੋੜ ਨਹੀਂ ਮਹਿਸੂਸ ਹੁੰਦੀ,
ਕਿਉਂਕਿ ॥
ਐਸਾ ਗਿਆਨੁ ਪਦਾਰਥੁ ਨਾਮੁ
॥ ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ ॥ ਗਿਆਨੁ ਗਿਆਨੁ ਕਥੈ ਸਭੁ ਕੋਈ ॥ ਕਥਿ ਕਥਿ ਬਾਦੁ
ਕਰੇ ਦੁਖੁ ਹੋਈ ॥ ਕਥਿ ਕਹਣੈ ਤੇ ਰਹੈ ਨ ਕੋਈ ॥ ਬਿਨੁ ਰਸ ਰਾਤੇ ਮੁਕਤਿ ਨ ਹੋਈ ॥੨॥ ਗਿਆਨੁ ਧਿਆਨੁ
ਸਭੁ ਗੁਰ ਤੇ ਹੋਈ ॥ ਸਾਚੀ ਰਹਤ ਸਾਚਾ ਮਨਿ ਸੋਈ ॥ ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥ ਨਾਵਹੁ
ਭੂਲੇ ਥਾਉ ਨ ਕੋਈ ॥੩॥(831)
ਰਾਮ ਪਦਾਰਥੁ
ਪਾਇ ਕੈ ਕਬੀਰਾ ਗਾਂਠਿ ਨ ਖੋਲ੍ਹ੍ਹ ॥ ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥ {ਪੰਨਾ
1365}
ਪਦ ਅਰਥ:-
ਪਦਾਰਥੁ—ਸੋਹਣੀ ਵਸਤ। ਪਾਇ ਕੈ—ਹਾਸਲ ਕਰ ਕੇ, ਜੇ ਤੈਨੂੰ ਮਿਲ ਗਿਆ ਹੈ। ਪਟਣੁ—ਸ਼ਹਰ। ਪਾਰਖੂ—ਪਰਖ
ਕਰਨ ਵਾਲਾ, ਕਦਰ ਜਾਨਣ ਵਾਲਾ। ਗਾਹਕੁ—ਖ਼ਰੀਦਣ ਵਾਲਾ। ਮੋਲੁ— ( ‘ਮਰਨੇ ਹੀ ਤੇ ਪਾਈਐ`) ‘ਦੁਨੀਆ`
ਨਾਲੋਂ ਮੋਹ ਦੀ ਤਿਆਗ-ਰੂਪ ਕੀਮਤ।
ਅਰਥ:-
(ਜਿਧਰ ਤੱਕੋ, ‘ਦੁਨੀਆ` ਦੀ ਖ਼ਾਤਰ ਹੀ ਦੌੜ-ਭੱਜ ਹੈ; ਸੋ) ਹੇ ਕਬੀਰ! (ਚੰਗੇ ਭਾਗਾਂ ਨਾਲ) ਜੇ
ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ
ਫਿਰ। (ਜਗਤ ‘ਦੁਨੀਆ` ਵਿੱਚ ਇਤਨਾ ਮਸਤ ਹੈ ਕਿ ਨਾਮ-ਪਦਾਰਥ ਦੇ ਖ਼ਰੀਦਣ ਲਈ) ਨਾਹ ਕੋਈ ਮੰਡੀ ਹੈ ਨਾ
ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ
ਕੀਮਤ ਹੀ ਦੇਣ ਨੂੰ ਤਿਆਰ ਹੈ (ਕਿ ‘ਦੁਨੀਆ` ਨਾਲੋਂ ਪ੍ਰੀਤਿ ਤੋੜੇ)। ੨੩। (ਗੁਰੂ ਗਰੰਥ ਦਰਪਨ,
ਪ੍ਰੋ. ਸਾਹਿਬ ਸਿੰਘ ਜੀ)
ਵੀਰ ਜੀਉ, ਸਾਰੀ ਗੁਰਬਾਣੀ ਹੀ ਗੁਰੂ ਨਾਨਕ ਆਸ਼ੇ ਦਾ ਹੀ ਤਰਜਮਾ/ਖੁਲਾਸਾ ਹੈ।
ਆਪਾਂ ਗੁਰਸਿੱਖ ਵੀਰਾਂ ਭੈਣਾਂ ਨੇ ਗੁਰਬਾਣੀ ਨੂੰ ਪੜ੍ਹਕੇ/ਸੁਣਕੇ/ਸਮਝਕੇ/ਵਿਚਾਰਕੇ, ਗੁਰੂ ਪ੍ਰਮੇਸ਼ਰ
ਦੇ ਗੁਣਾਂ ਬਾਰੇ ਜਾਣਕਾਰੀ ਲੈਣੀ ਹੈ, ਗੁਰੂ ਪ੍ਰਮੇਸ਼ਰ ਦੇ ਗੁਣਾਂ ਦੇ ਬਾਰੇ ਜਾਨਣਾ ਹੈ, ਜਾਣਕੇ
ਮੰਨਣਾ ਹੈ। ਮੰਨ ਕੇ/ਵਿਸ਼ਵਾਸ ਕਰਕੇ/ਅਕੀਦਾ ਬਣਾ ਕੇ/ਆਸਥਾ ਬਣਾ ਕੇ, ਗੁਰੂ ਪ੍ਰਮੇਸ਼ਰ ਦੇ ਗੁਣਾਂ
ਅਨੁਸਾਰੀ ਆਪਣੇ ਅੰਦਰ ਦੇ ਗੁਣਾਂ ਨੂੰ ਆਪਣੇ ਜੀਵਨ ਵਿਚ/ਆਪਣੇ ਜੀਵਨ ਦੇ ਅਮਲਾਂ ਵਿੱਚ ਲਿਆ ਕੇ
ਜੀਵਨ-ਜਾਪਨ ਕਰਨਾ ਹੈ। ਕਿਉਂਕੇ ਆਪਾਂ ਜੀਵ ਵੀ ਤਾਂ ਉਸ ਪਰਮ ਪਿਤਾ ਪ੍ਰਮੇਸ਼ਰ ਦੀ ਹੀ ਅੰਸ ਹਾਂ।
ਗੋਂਡ ॥ ਨਾ ਇਹੁ ਮਾਨਸੁ ਨਾ ਇਹੁਦੇਉ ॥ ਨਾ ਇਹੁਜਤੀ ਕਹਾਵੈ ਸੇਉ ॥ ਨਾਇਹੁ
ਜੋਗੀ ਨਾ ਅਵਧੂਤਾ ॥ ਨਾਇਸੁ ਮਾਇ ਨ ਕਾਹੂ ਪੂਤਾ ॥੧॥
ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ
ਅੰਤੁ ਨ ਕੋਊ ਪਾਈ ॥੧॥ ਰਹਾਉ
॥ ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥ ਨਾ ਇਸੁ ਪਿੰਡੁਨ ਰਕਤੂ ਰਾਤੀ ॥ ਨਾ
ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥
ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋਰੋਵੈ ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ॥ ਜੀਵਨ
ਮਰਨੁ ਦੋਊ ਮਿਟਵਾਇਆ ॥
ਕਹੁਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ
॥੪॥੨॥੫॥ {ਪੰਨਾ 871}
ਵਾਹਿਗੁਰੂ ਪ੍ਰਮੇਸ਼ਰ ਜੀ ਕੌਣ ਹਨ?
ੴ
ਸਤਿ ਨਾਮੁ ਕਰਤਾ ਪੁਰਖੁ ਨਿਰਭਉਨਿਰਵੈਰੁਅਕਾਲ ਮੂਰਤਿ ਅਜੂਨੀ ਸੈਭੰਗੁਰ ਪ੍ਰਸਾਦਿ ॥1॥
ਗੁਰੂ ਪ੍ਰਮੇਸ਼ਰ ਦੇ ਗੁਣ ਕੀ ਹਨ?
ਸੱਚ, ਪਿਆਰ, ਪਵਿੱਤਰ, ਸਾਂਤ, ਨਿਰਮਲ, ਸਹਿਜ, ਮਿੱਠਬੋਲੜਾ, ਮਿਲਾਪੜਾ,
ਦਇਆਲ, ਨਿਰਭਉ, ਨਿਰਵੈਰ, ਨਿਸ਼ਕਾਮੀ, ਪਰਉਪਕਾਰੀ, ਦਾਤਾ, ਮਾਤ-ਪਿਤਾ।
ਗੁਰੁਸਿੱਖ ਗੁਰਪਿਆਰੇ ਜਗਿਆਸੂਆਂ ਦਾ, ਇਹਨਾਂ ਗੁਣਾਂ ਅਨੁਸਾਰੀ ਜੀਵਨ ਬਨਾਉਣ
ਦਾ ਉੱਪਰਾਲਾ/ਕੋਸ਼ਿਸ/ਸ਼ਰਧਾ/ਅਕੀਦਾ/ਵਿਸ਼ਵਾਸ/ਆਸਥਾ ਹੀ ਸਿੱਖੀ ਹੈ। ਇਹ ਉਪਰ ਦਿੱਤੇ ਗੁਰੂ ਪ੍ਰਮੇਸ਼ਰ
ਦੇ ਗੁਣ, ਆਪਾਂ ਜੀਵਾਂ ਦੇ ਅੰਦਰ ਵੀ ਹਨ। ਪਰ “ ਜਨਮ
ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥651॥
ਗੁਰਬਾਣੀ ਤ੍ਰੈ ਕਾਲ ਸੱਚ ਹੈ। ਗੁਰਸਿੱਖ ਨੇ ਆਪਣੇ ਇਸ ਜੀਵਨ ਦੇ ਵਰਤਮਾਨਕਾਲ
ਵਿੱਚ ਵਿਚਰਨਾ ਹੈ। ਭਾਵ ਕਿ ਜਨਮ ਤੋਂ ਪਹਿਲਾਂ ਕੀ/ਕੌਣ/ਕਿਥੇ/ਕਦੌਂ ਸੀ ਅਤੇ ਇਸ ਜਨਮ ਤੋਂ ਬਾਅਦ
ਕਿਥੇ/ਕਦੌਂ/ਕੌਣ/ਕੀ ਬਣਾਂਗੇ/ਹੋਵਾਂਗੇ, ਦਾ ਫਿਕਰ ਨਹੀਂ ਕਰਨਾ। ਗੁਰਮਤਿ ਅਨੁਸਾਰੀ ਹੋ ਕੇ, ਮਨ
ਵਿੱਚ ਬਿਨਾਂ ਕਿਸੇ ਤਰਾਂ ਦੀ ਮੈਲ ਦੇ, ਆਪਣੇ ਵਲੋਂ ਕੀਤੇ ਜਾ ਰਹੇ ਜਾਂ ਹੋ ਰਹੇ ਆਪਣੇ
ਕੰਮਾਂ-ਕਾਰਾਂ ਨੂੰ ਅੰਜਾਮ ਤਕ ਲਈ ਚੱਲੋ। ਫਿਰ “ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ” ਹੋ
ਨਿਬੜੇਗਾ। ਪੌਜੇਟਿਵ ਦਾ ਰਜੱਲਟ ਵੀ ਪੌਜੇਟਿਵ ਅਤੇ ਨੈਗੇਟਿਵ ਦਾ ਰਜੱਲਟ ਵੀ ਨੈਗੇਟਿਵ ਹੀ ਹੋਵੇਗਾ।
ਜੇਹਾ ਬੀਜੈ ਸੋ ਲੁਣੇ ਮਥੇ ਜੋ ਲਿਖਿਆਸ॥134॥
ਜੇਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤੁ॥134॥
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ॥309॥
ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ॥706॥
ਜੈਸਾ ਬੀਜੈ ਸੋ ਲੁਣੇ ਜੋ ਖਟੇ ਸ+ ਖਾਇ॥730॥
ਗੁਰਬਾਣੀ ਦੇ ਇਸ ਸਮੁੰਦਰ ਵਿੱਚ ਚੁੱਬੀ ਲਾ ਕੇ, ਹਰ ਗੁਰਸਿੱਖ ਵੀਰ ਭੈਣ ਨੂੰ
ਆਪਣਾ ਆਪਣਾ ਨਿਜੀ ਤਜੁੱਰਬਾ ਹੁੰਦਾ ਹੈ। ਇਹ ਤਜੁੱਰਬਾ ਸਾਰਿਆਂ ਦਾ ਇਕੋ ਜਿਹਾ ਨਹੀਂ ਹੋ ਸਕਦਾ।
ਨਿਜੀ ਤਜੁੱਰਬਾ ਹੋਣ ਤੋਂ ਬਾਅਦ ਹਰ ਕੋਈ ਆਪਣੇ ਬਿਆਨ ਨੂੰ, ਆਪਣੇ ਲਫਜ਼ਾਂ ਵਿਚ, ਆਪਣੇ ਤੌਰ/ਤਰੀਕੇ
ਨਾਲ ਕਰਦਾ ਹੈ।
ਪਾਬ੍ਰਹਮ ਪ੍ਰਮੇਸ਼ਰ ਵਾਹਿਗੁਰੂ, ਗੁਰੂ, ਗੁਰਬਾਣੀ, ਨਾਲ ਆਪ ਜੀ ਨੂੰ ਪਿਆਰ
ਹੈ, ਗਿਆਨ ਹੈ ਆਪ ਨੇ ਆਪਣੇ ਤਰੀਕੇ ਨਾਲ ਉਸ ਪਿਆਰ ਦਾ, ਗਿਆਨ ਦਾ ਜ਼ਿਕਰ ਕੀਤਾ। ਗੁਰਬਾਣੀ ਗਿਆਨ ਦਾ
ਆਪਾਂ ਕੀ ਮੰਥਨ ਕਰਾਂਗੇ। ਗੁਰਬਾਣੀ ਗਿਆਨ ਨੂੰ ਤਾਂ ਆਪਾਂ ਮਨੁਖੀ ਜੀਵਾਂ ਨੇ ਆਪਣੇ ਜੀਵਨ ਵਿੱਚ
ਧਾਰਨਾ ਹੈ। ਹਾਂ ਗੁਰਬਾਣੀ ਬਾਰੇ/ਪ੍ਰਤੀ ਆਪਣੇ ਆਪਣੇ ਵਿਚਾਰ ਸਾਂਝੇ ਕਰਨ ਲਈ ਸਿੱਖ-ਮਾਰਗ ਇੱਕ ਵਧੀਆ
ਪਲੇਟਫਾਰਮ ਹੈ। ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ, ਪਰ ਆਪਣੇ ਵਿਚਾਰਾਂ ਨੂੰ 100%
ਦਰੁੱਸਤ/ਸਹੀ/ਫਾਈਨਲ/ਪਰਫੈਕਟ ਮੰਨ ਕੇ ਦੂਸਰਿਆਂ ਉੱਪਰ ਲਾਗੂ ਕਰਨ/ਕਰਾਉਣ ਦੀ ਕੋਸ਼ਿਸ, ਆਪਣੇ
ਗੁਰਸਿੱਖ ਵੀਰਾਂ ਭੈਣਾਂ ਵਿੱਚ ਇਕਸਾਰਤਾ, ਇਕਸੁਰਤਾ ਲਿਆਉਣ ਲਈ ਦੁਬਿਦਾ ਖੜੀ ਕਰ ਸਕਦੀ ਹੈ। ਕਿਉਂਕਿ
ਹੋ ਸਕਦਾ ਹੈ ਆਪਣੇ ਵਿਚਾਰਾਂ ਵਿੱਚ ਕਿਸੇ ਅਣਦੇਖੇ, ਬਿਨਾਂ ਵਿਚਾਰੇ/ਸੋਚੇ/ਸਮਝੇ ਕਿਸੇ ਪੱਖ ਤੋਂ
ਕੋਈ ਕਮੀ ਰਹਿ ਸਕਦੀ ਹੈ। ਪੂਰਨ/ਪਰਫੈਕਟ ਤਾਂ ਗੁਰੂ ਕਰਤਾਰ ਹੀ ਹੈ।”
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ
ਕਰਤਾਰ॥61॥
ਗੁਰੂ ਨਦਰਿ/ਕਿਰਪਾ ਸਦਕਾ ਆਪ ਵੀਰਾਂ ਭੈਣਾਂ ਨਾਲ ਵਿਚਾਰਾਂ ਦੀ ਸਾਂਝ ਪਾਉਣ
ਦਾ ਸੁਭਾਗਾ ਸਮਾਂ ਮਿਲਿਆ।
ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ॥53॥
ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ॥65॥
ਨਦਰਿ ਕਰਹਿ ਤਾ ਸਾਚੁ ਪਛਾਣਾ॥567॥
ਸਤੁ ਸੰਤਖਿੁ ਗਿਆਨੁ ਧਿਆਨੁ ਪਿਆਰੇ ਜਿਸ ਨੂੰ ਨਦਰਿ ਕਰੇ॥641॥
ਨਾਨਕ ਨਦਰੀ ਨਦਰਿ ਨਿਹਾਲ॥ 8॥
ਭੁੱਲ ਲਈ ਖਿਮਾਂ ਚਾਹਾਂਗਾ
ਦਰਸ਼ਨ ਸਿੰਘ ‘ਅਸਟ੍ਰੇਲੀਆ`
Tele: +91 98885 28313 && +91 94782 28484
(15/01/11)
ਚਰਨਜੀਤ ਸਿੰਘ ਬਰੈਂਮਪਟਨ
ਮੁੰਦਾਵਣੀ ਮਹਲਾ ੫ ॥ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ
ਕਾ ਪਇਓ ਜਿਸ ਕਾ ਸਭਸੁ ਅਧਾਰੋ ॥ (1429)
ਰਤਨ ਸਿੰਘ ਜੱਗੀ ਮੁਤਾਬਿਕ
(ਇਤਿਹਾਸ ਸ੍ਰੀ ਗੁਰੁ ਗ੍ਰੰਥ ਸਾਹਿਬ, ਪੰਨਾ 198)
ਸਪੱਸ਼ਟ ਹੈ ਕਿ ਗੁਰੁ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਤਿੰਨ ਵਸਤੂਆਂ ਪਈਆੰ ਹਨ:-ਸਤੁ, ਸੰਤੋਖ ਅਤੇ
ਵੀਚਾਰ। ਤਿਨਾਂ ਨੂੰ ਭੋਜਨ ਕਰਨ ਯੋਗ ਪਦਾਰਥ ਬਣਾਉਣ ਲਈ ਇਨ੍ਹਾਂ ਵਿੱਚ ਨਾਮ ਰੂਪੀ ਅੰਮ੍ਰਿਤ ਪਿਆ
ਹੈ।
ਹੇਠਲੀ ਪੰਕਤੀ ਦਾ ਤੁਸੀ ਕੀ ਅਰਥ ਕਰੋਗੇ?
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥(1320)
ਚਰਨਜੀਤ ਸਿੰਘ
ਬਰੈਂਮਪਟਨ
(15/01/11)
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
ਬਲਬੀਰ
ਸਿੰਘ ਜੀ ਜਰਮਨੀ (੧੪/੦੧/੧੧)
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ||
ਵੀਰ ਜੀ ਬੇਨਤੀ ਹੈ ਕੀ ਚਿਠੀ ਦਾ ਜਵਾਬ ਪੜ ਕੇ ਨਹੀ ਸਮਝ ਕੇ ਦਿਆ ਕਰੋ ਜੀ | ਦੇਵਤੇ
ਅਤੇ ਦੈਂਤ ਮੈਂ ਸਿਰਫ ਪ੍ਰਮਾਣ ਦੇ ਤੋਰ ਤੇ ਵਰਤੇ ਸਨ | ਨਾਲ ਮੈਂ ਇਹ ਵੀ ਲਿਖਿਆ ਸੀ ਕੀ ਅਸੀਂ ਆਪਨੇ
ਆਪ ਨੂੰ ਓਹਨਾ ਤੋਂ ਉਤਮ ਸਮਝਦੇ ਹਾਂ | ਹੁਣ ਆਈਏ ਤੋਹਾਡੇ ਸਵਾਲ ਦੇ ਜਵਾਬ ਵਲ |
ਦੇਵਤੇ ਕੋਣ ਹਨ : ਜਿਨਿ ਮਾਣਸ ਤੇ ਦੇਵਤੇ ਕ਼ੀਏ ਕਰਤ ਨ ਲਾਗੀ ਵਾਰ
||੧||੪੬੨||
ਦੈਂਤ ਕੋਣ ਹਨ : ਧੀਰਮਲੀਏ ਰਾਮਰਈਏ
ਬਾਕੀ ਮੈਂ ਸਮੁੰਦਰ ਮੰਥਨ ਨੂੰ ਨਹੀ ਕਿਹਾ ਸੀ ਮੈਂ ਗਿਆਨ ਸਾਗਰ ਦੀ ਗਲ ਕੀਤੀ ਸੀ ਦੋਨਾ ਵਿਚ ਜ਼ਮੀਨ
ਆਸਮਾਂ ਦਾ ਫ਼ਰਕ ਹੈ
ਗਿਆਨ ਸਾਗਰ ਦਾ ਮੰਥਨ ਕਯੋਂ ਨਹੀ ਕੀਤਾ ਜਾ ਸਕਦਾ |
ਹਰਿ ਕਾ ਬਿਲੋਵਨਾ ਬਿਲੋਵਹ ਮੇਰੇ ਭਾਈ || ਸਹਜਿ ਬਿਲੋਵਹ ਜੈਸੇ ਤਤ ਨਾ
ਜਾਈ||੪੭੮||
ਹਰਿ ਕਾ ਬਿਲੋਵਨਾ ਕੀ ਹੈ ? ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ||੪੭੮|
ਬਾਕੀ ਤੁਸੀਂ ਲਿਖਿਆ ਹੈ ਕੀ | ਕੋਈ ਵਾਕ ਸੰਕੇਤ ਕਰਨਾ ਜੀ ਜਿਸ ਤੋਂ ਚਾਰ ਪਦਾਰਥ ਮੰਗਣ ਦੀ ਪ੍ਰੇਰਨਾ
ਮਿਲਦੀ ਹੋਵੇ |
ਸੰਕੇਤ ਤਾਂ ਆਪ ਦੀ ਅਗਲੀ ਪੰਗਤੀ ਵਿਚ ਹੀ ਹੈ | ਚਾਰਿ ਪਦਾਰਥ ਜੇ ਕੋ ਮਾਂਗੇ|| ਸਾਧ ਜਨਾ ਕੀ ਸੇਵਾ
ਲਾਗੇ ||
ਸ਼ਾਇਦ ਆਪ ਨੂੰ ਇਸ ਪੰਗਤੀ ਦੇ ਅਰਥ ਸਮਝ ਨਹੀ ਆਏ | ਇਥੇ ਚਾਰ ਪਦਾਰਥ ਮੰਗੇ ਹੀ ਹਨ | ਬਾਕੀ ਆਪ ਨੂੰ
ਕਿਸ ਨੇ ਕਿਹਾ ਹੈ ਇਥੇ ਕਿਸੇ ਤੋ ਸਾਧ ਕੋਲ ਜਾਂ ਨੂੰ ਕਿਹਾ ਹੈ ? ਸਾਧ ਕੋਣ ਹੈ ? ਜਿਸ ਨੇ ਮਨ ਨੂੰ
ਸੋਧਿਆ ਹੈ | ਤੇ ਜਨ ਕੋਣ ਹੈ ? ਗੁਰਮੁਖ ਹੀ ਜਨ ਹੈ | ਗੁਰੂ ਨਾਨਕ ਸਾਹਿਬ ਵੀ ਜਨ ਸਨ |
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਬਲਿ ਜਾਸੀ ||੩||੧੧||
ਸੇਵਾ ਕੀ ਹੈ ? ਗੁਰ ਕੀ ਸੇਵਾ ਸਬਦੁ ਵੀਚਾਰੁ ||੨੨੩||
ਆਪ ਨੇ ਜੋ ਪੰਗਤੀ ਲਿਖੀ ਹੈ : ਅਰਥ ਧਰਮ ਕਾਮ ਮੋਖ ਕਾ ਦਾਤਾ |ਪੂਰੀ ਭਈ ਸਿਮਰਿ ਸਿਮਰਿ ਬਿਧਾਤਾ
||੮੦੬||
ਅਰਥ ਧਰਮ ਕਾਮ ਮੋਖ ਦੇ ਨਾਲ ਪਾਦਰਥ ਕਿਥੇ ਲਗਾ ਹੈ ? ਅਤੇ ਕਾਮ ਤੇ ਵੈਸੇ ਵੀ ਅਵਗੁਣ ਹੈ ਅਤੇ ਕ੍ਰੋਧ
ਲੋਭ ਮੋਹ ਅਹੰਕਾਰ ਦੇ ਨਾਲ ਹੀ ਕਾਮ ਆਉਂਦਾ ਹੈ | ਅਰਥ ਮਾਇਆ ਹੈ ਅਤੇ ਸਿਖ ਨੇ ਮਾਇਆ ਤਿਆਗਨੀ ਹੈ ਕੇ
ਮੰਗਨੀ ਹੈ? ਕਿਰਪਾ ਆਪ ਕੋਈ ਅਸੀਂ ਪੰਗਤੀ ਸੰਕੇਤ ਕਰੋ ਜਿਸ ਵਿਚ ਅਰਥ ਧਰਮ ਅਤੇ ਕਾਮ ਨਾਲ ਪਾਦਰਥ
ਲਾਗੇਆ ਹੋਵੇ |ਇਹ ਚਾਰ ਪਾਦਰਥ ਪੰਡਿਤ ਦੇ ਪ੍ਰਚਾਰੇ ਹਨ| ਸਿਖ ਨੂੰ ਪਹਲਾ ਗੁਰੂ ਗਰੰਥ ਸਾਹਿਬ ਤੋਂ
ਗਿਆਨ ਪਦਾਰਥ ਮਿਲ ਦਾ ਹੈ | ਜਿਸ ਤੋਂ ਓਹ ਸਾਰੀਆਂ ਕਾਮਨਾਵਾਂ ਤਿਆਗ ਕੇ ਮੁਕਤ ਪਦਾਰਥ ਨੂੰ ਪਰਾਪਤ
ਹੁੰਦਾ ਹੈ | ਫਿਰ ਗੁਰ ਕਿਰਪਾ ਤੇ ਉਸ ਨੂੰ ਓਹ ਨਾਮ ਪਾਦਰਥ ਮਿਲਦਾ ਹੈ ਜੋ ਕਨਾ ਬਾਝੋਂ ਸੁਣਨਾ ਹੈ
ਜਿਸ ਦੀ ਕਿਰਪਾ ਨਾਲ ਉਹ ਏਕ ਹੋ ਕੇ ਉਗਦਾ ਹੈ ਭਾਵ ਉਸ ਨੂੰ ਜਨਮ ਪਦਾਰਥ ਮਿਲਦਾ ਹੈ |
ਵੀਰ ਜੀ ਜਿਸ ਭਾਵ ਵਿਚ ਆਪ ਨੇ ਬਾਨੀ ਦੀਆਂ ਪੰਗਤੀਆਂ ਲਿਖੀਆਂ ਹਨ ਓਹ ਆਪ ਵਿਰੋਦੀ ਹਨ | ਸੋ ਗਲਤੀ
ਅਰਥ ਕਰਨ ਲਾਗੇ ਹੋਈ ਹੈ ਬਾਨੀ ਆਪਾ ਵਿਰੋਧੀ ਨਹੀ ਹੋ ਸਕਦੀ |
ਚਾਰਿ ਪਦਾਰਥ ਲੈ ਜਗਿ ਆਇਆ || ੧੦੨੭|| ਅਗਰ ਇਸ ਦਾ ਅਰਥ ਆਪ ਇਹ
ਕਰਦੇ ਹੋ ਕੀ ਮਨੁਖ ਚਾਰ ਪਾਦਰਥ ਨਾਲ ਲੈ ਕੇ ਆਇਆ ਤਾਂ ਫਿਰ ਓਹ ਗਏ ਕਿਥੇ ? ਜੋ ਫਿਰ ਉਸ ਨੂੰ ਮੰਗਣੇ
ਪੈ ਰਹੇ ਹਨ |ਚਾਰਿ ਪਦਾਰਥ ਜੇ ਕੋ ਮੰਗੇ||੨੬੬||
ਆਪ ਨੂੰ ਆਪਨੇ ਅਰਥ ਸੋਧਣ ਦੀ ਲੋੜ ਹੈ ਅਤੇ ਕਿਰਪਾ ਬਾਨੀ ਦੀਆਂ ਤੁਕਾਂ ਦਾ ਅਰਥ ਸੋਧ ਕੇ ਕਰੋ |
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
(14/01/11)
ਬਲਬੀਰ ਸਿੰਘ ਜਰਮਨੀ
ਸਤਿ
ਸ੍ਰੀ ਅਕਾਲ,
ਗੁਰਪ੍ਰੀਤ ਸਿੰਘ ਜੀ।
ਆਪ ਜੀ ਨੇ ਲਿਖਿਆ ਹੈ ‘ਮੈ ਤਾਂ ਇਥੇ ਗੁਰੂ ਨਾਨਕ ਦਾ ਸੰਦੇਸ਼ ਲੈ ਕੇ ਆਇਆ ਸੀ’। ਆਪ ਜੀ
ਦੇ ਸ਼ੁਭ ਵਿਚਾਰਾਂ ਦਾ ਧੰਨਵਾਦ।
ਤੁਸੀ ਸਿਖਾਂ ਨੂੰ ਸਮੁੰਦਰ ਮੰਥਨ ਲਈ ਪ੍ਰੇਰਨਾ ਦਿਤੀ ਹੈ। ਕੀ ਅਧੇ ਸਿਖ ਤੁਹਾਡੀ ਨਜ਼ਰ ਵਿੱਚ ਦੇਵਤੇ
ਅਤੇ ਅਧੇ ਦੈਂਤ ਹਨ? ਕੀ ਗਿਆਨ ਦਾ ਮੰਥਨ ਹੋ ਸਕਦਾ ਹੈ ਜਾਂ ਗਿਆਨ ਨਾਮ ਸਿਮਰਨ ਦਾ ਸੁੱਚਾ ਪਰਿਣਾਮ
ਹੈ?
ਕਿਰਪਾ ਕਰ ਕੇ ਗੁਰਦੇਵ ਦਾ ਕੋਈ ਵਾਕ ਸੰਕੇਤ ਕਰਨਾ ਜੀ ਜਿਸ ਤੋਂ ਚਾਰ ਪਦਾਰਥ ਮੰਗਣ ਦੀ ਪ੍ਰੇਰਣਾ
ਮਿਲਦੀ ਹੋਵੇ। ਗੁਰੂ ਜੀ ਦਾ ਵਾਕ `ਚਾਰਿ ਪਦਾਰਥ ਜੇ ਕੋ ਮਾਗੈ।। ਸਾਧ
ਜਨਾ ਕੀ ਸੇਵਾ ਲਾਗੈ।। ਪੰਨਾ 266` ਤੇ ਸਾਧ ਜਨਾ ਕੀ ਸੇਵਾ ਲਗਣਿ ਲਈ ਕਹ ਰਿਆ ਹੈ ਨ ਕਿ
ਕਿਸੇ ਸਾਧ ਕੋਲ ਜਾ ਕੇ ਚਾਰ ਪਦਾਰਥਾਂ ਦੀ ਗੋਲਿਆਂ ਮੰਗਣ ਲਈ।
ਆਪ ਜੀ ਨੇ ਅਗੇ ਲਿਖਿਆ ਹੈ ‘ਸੋ ਬੇਨਤੀ ਸੀ ਕਿ ਚਾਰ ਪਦਾਰਥ ਤੁਸੀਂ ਵੀਰਾਂ ਨੇ ਦਸੇ ਹਨ ਗੁਸਤਾਖੀ
ਮੁਆਫ ਓਹ ਤਾਂ ਪੰਡਿਤ ਦੇ ਪ੍ਰਚਾਰੇ ਹੋਏ ਹਨ। ਗੁਰਮਤ ਅਨੁਸਾਰ ਨਹੀ ਹਨ। `
ਧਿਆਨ ਦੇਣਾ ਜੀ। ਗੁਰੂ ਅਰਜਨ ਦੇਵ ਜੀ ਹਕੀਕਤ ਗਾ ਰਹੇ ਹਨ।
ਅਰਥ ਧਰਮ ਕਾਮ ਮੋਖ ਕਾ ਦਾਤਾ।।
ਪੂਰੀ ਭਈ ਸਿਮਰਿ ਸਿਮਰਿ ਬਿਧਾਤਾ।। ਪੰਨਾ 806
ਪ੍ਰਭੁ ਜੀ ਦੀ ਬਖਸ਼ਿਸ਼ ਤੇ ਸੱਚੇ ਸਾਧ ਦੀ ਸੰਗਤ ਤੋਂ ਤਾਂ ਮੁਕਤੀ ਕਾਰਕ ਨਾਮ ਸਬਦ ਦਾ ਗੁਰ
ਮਿਲ ਸਕਦਾ ਹੈ। ਨਾਮ ਸਬਦ ਤੇ ਇਸ ਦਾ ਗੁਰ ਵੀ ਇੱਕ ਹੀ ਹੈ, ਚਾਰ ਨਹੀਂ। ਜਿਸ ਤੋਂ ਹੋਰ ਮੰਗਣ ਦੀ
ਤ੍ਰਿਸਨਾ ਮਿਟਦੀ ਹੈ। ‘ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ
ਦੁਖੀ।। ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ।। ਪੰਨਾ 617` ਚਾਰਿ
ਪਦਾਰਥ ਤਾਂ ਜਗ ਨੂੰ ਜਨਮ ਨਾਲ ਹੀ ਮਿਲਦੇ ਹਨ। ਨਾਮ ਸਬਦ ਦੇ ਗੁਰ ਤੋਂ ਐਸੀ ਸੋਝੀ ਮਲਦੀ ਹੈ।
ਧਿਆਨ ਮਗਨ ਹੋ ਕੇ ਸੁਣੋ ਸੰਤ ਜਨ। ਗੁਰਦੇਵ ਗਾ ਰਹੇ ਹਨ। `ਚਾਰਿ ਪਦਾਰਥ
ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ।। ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ
ਖਰੇ।। ਪੰਨਾ 1013
ਚਾਰਿ ਪਦਾਰਥਾਂ ਦੀ ਭੁਖ ਜਾਂ ਮੰਗ ਤੇ ਨਾਮ ਵਿਸਾਰਨੇ ਦਾ ਨਤੀਜਾ ਹੈ।
ਚਾਰਿ ਪਦਾਰਥ ਲੈ ਜਗਿ ਆਇਆ।।
ਸਿਵ ਸਕਤੀ ਘਰਿ ਵਾਸਾ ਪਾਇਆ।।
ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ।। ਪੰਨਾ 1027
ਬਲਬੀਰ ਸਿੰਘ
ਜਰਮਨੀ
(13/01/11)
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
ਦਰਸ਼ਨ ਸਿੰਘ ਆਸਟ੍ਰੇਲੀਆ ਅਤੇ ਬਲਬੀਰ ਸਿੰਘ ਜਰਮਨੀ
ਵਾਹਿਗੁਰੂ ਜੀ ਕਾ ਖਾਲਸਾ|| ਵਾਹਿਗੁਰੂ ਜੀ ਕੀ ਫ਼ਤਿਹ||
ਮੈਂ ਆਪ ਵੀਰਾਂ ਕੋਲੋਂ ਪਿਹਲਾਂ ਹਥ ਜੋੜ ਕੇ ਮੋਆਫੀ ਮੰਗ੍ਦਾਂ ਹਾਂ| ਮੇਨੂੰ ਪਤਾ ਨਹੀ
ਸੀ ਕੀ ਚਿਠੀਆਂ ਦਾ ਫੋਲਡਰ ਇਥੇ ਵੀ ਸੀ| ਪਰ ਮੈਂ ਆਪ ਵੀਰਾਂ ਦਾ ਦਿਲੋਂ ਧਨਵਾਦ ਕਰਦਾਂ ਹਾਂ ਕੀ
ਤੁਸੀਂ ਮੇਰੀ ਚਿਠੀ ਦਾ ਜਵਾਬ ਦਿਤਾ | ਮੈਂ ਤਾਂ ਇਥੇ ਗੁਰੂ ਨਾਨਕ ਦਾ ਸੰਦੇਸ਼ ਲੈ ਕੇ ਆਇਆ ਸੀ|
ਸੋਚਿਆ ਸੀ ਕੇ ਅਗਰ ਦੇਵਤੇ ਅਤੇ ਦੈਂਤ ਰਲ ਕੇ ਸਮੁੰਦਰ ਮੰਥਨ ਕਰ ਸਕਦੇ ਹਨ ਤਾਂ ਕੀ ਅਸੀਂ ਸਿਖ ਵੀਰ
ਗ੍ਯਾਨ ਸਾਗਰ ਨੂੰ ਮਿਲ ਕੇ ਕੀ ਨਹੀ ਮੰਥ੍ਨਾ ਕਰ ਸਕਦੇ | ਦੇਵਤਿਆਂ ਅਤੇ ਦੈਂਤਾਂ ਤੋਂ ਤਾਂ ਅਸੀਂ
ਉਤਮ ਹੀ ਸਮਝਦੇ ਹਾਂ ਆਪਣੇ ਆਪ ਨੂੰ | ਪਰ ਗੁਰਚਰਨ ਸਿੰਘ ਨਾਲ ਉਲਝ ਗਿਯਾ| ਸੋ ਬੇਨਤੀ ਸੀ ਕੀ ਚਾਰ
ਪਦਾਰਥ ਤੁਸੀਂ ਵੀਰਾਂ ਨੇ ਦਸੇ ਹਨ ਗੁਸਤਾਖੀ ਮੁਆਫ ਓਹ ਤਾਂ ਪੰਡਿਤ ਦੇ ਪ੍ਰਚਾਰੇ ਹੋਏ ਹਨ |ਗੁਰਮਤ
ਅਨੁਸਾਰ ਨਹੀ ਹਨ | ਕਿਓਂ ਕੀ ਫੁਰਮਾਨ ਹੈ ਕੀ "ਚਾਰੁ ਪਦਾਰਥੁ ਜੇ ਕੋ
ਮਾੰਗੇ ਸਾਦੁ ਜਨਾ ਕੀ ਸੇਵਾ ਲਾਗੇ " ਇਕ ਤਾਂ ਗੁਰਮਨ ਦੇ ਪਾਦਰਥ ਓਹ ਹਨ ਜੋ ਮੰਗੇਆਂ ਮਿਲਦੇ
ਹਨ | ਧਰਮ , ਅਰਥ, ਕਾਮ, ਮੋਖ | ਧਰਮ ਅਤੇ ਮੋਖ ਤਾਂ ਠੀਕ ਹਨ ਪਰ ਕਾਮ ਅਤੇ ਮੋਖ ਵਿਚ ਦੋਖ ਹੈ |
ਦੂਸਰਾ ਧਰਮ ਦੇ ਨਾਲ ਅਰਥ ਆਪਾ ਵਿਰੋਧੀ ਹਨ | ਧਰਮ ਪਰਮਾਰਥ ਹੈ ਅਤੇ ਅਰਥ ਸ੍ਵਾਰਥ | ਕਾਮਨਾ ਦੇ ਨਾਲ
ਮੁਕਤੀ ਮਿਲ ਨਹੀ ਸਕਦੀ | ਹੁਣ ਦਾਖੀਏ ਕੇ ਗੁਰੂ ਗਰੰਥ ਸਾਹਿਬ ਚਾਰ ਪਾਧ੍ਰਾਂ ਬਾਰੇ ਕੀ ਹੁਕਮ
ਕਰਦੇ ਹਨ|
ਚਾਰ ਪਦਾਰਥ :
ਗੁਰ
ਗਿਆਨ ਪਾਦਰਥ ਨਾਮ ਹੈ |
ਮੁਕਤ ਪਦਾਰਥ ਸ਼ਬਦੀ ਪਾਈਏ |
ਨਾਮੁ ਪਾਦਰਥ ਗੁਰ ਤੇ ਪਾਈਏ |
ਜਨਮ ਪਾਦਰਥ ਸਫਲ ਹੋਏ |
ਸੋ ਵੀਰ ਜੀ ਗੁਰਮਤ ਦੇ ਚਾਰ ਪਾਦਰਥ ਹਨ |੧ ਗਿਆਨ ਪਾਦਰਥ ੨ ਮੁਕਤ ਪਾਦਰਥ ੩ ਨਾਮ ਪਾਦਰਥ ੪ ਜਨਮ
ਪਾਦਰਥ | ਦੋ ਪਾਦ੍ਰਥਾਂ ਤਕ ਤਾਂ ਗੁਰੂ ਗਰੰਥ ਸਾਹਿਬ ਦਾ ਗਿਆਨ ਸਾਨੂੰ ਲੈ ਹੀ ਜਾਂਦਾ ਪਰ ਦੋ ਪਾਦਰਥ
ਉਸ ਪਰਮੇਸ਼ਰ ਦੀ ਕਿਰਪਾ ਨਾਲ ਹੀ ਮਿਲਦੇ ਹਨ | ਵੀਰ ਜੀ ਇਸ ਨੂੰ ਵਿਵਾਦ ਨਹੀ ਬਨਾਓਨਾ ਮੈਂ ਕੋਲੋਂ
ਕੁਝ ਨਹੀ ਕਹ ਰਿਹਾ ਜੋ ਗੁਰੂ ਗਰੰਥ ਸਾਹਿਬ ਵਿਚ ਲਿਖਿਆ ਹੈ ਓਹੀ ਦਸ ਰਹਾ ਹਾਂ ਅਗਰ ਤੁਸੀਂ ਵੀਰ
ਸੁਹਿਰਦ ਭਾਵਨਾ ਨਾਲ ਸੰਵਾਦ ਕਰਨਾ ਚਾਹੋੰਦੇ ਹੋ ਤਾਂ ਗੁਰੂ ਕਿਰਪਾ ਕਰਨ ਗੇ|
ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ
(11/01/11)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਸੰਪਾਦਕ ਅਤੇ ਪਾਠਕ ਜੀਓ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ]
ਇਸ ਮਹੀਨੇ ਦਾ ਜੋ ਵਿਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹੈ ਉਸ ਬਾਬਤ ਤਾਂ ਜਿਆਦਾ ਵਿਦਵਾਨ ਹੀ
ਦੱਸ ਸਕਦੇ ਹਨ ਪਰ ਮੈਂ ਜੋ ਮਹਿਸੂਸ ਕਰਦਾ ਹਾਂ ਅਤੇ ਜੋ ਕੁਝ ਕੁ ਵਿਦਵਾਨਾ ਦੇ ਵਿਚਾਰ ਪੜ੍ਹੇ ਹਨ ਆਪ
ਨਾਲ ਸਾਂਭੇ ਕਰਦਾ ਹਾਂ। ਪਹਿਲਾਂ ਤਾਂ ਮੇਰਾ ਵਿਚਾਰ ਹੈ ਕਿ ਜੋ ਆਪਣੇ ਆਪ ਨੂੰ ਸਿੱਖ ਸਮਝਦਾ ਹੈ
ਉਸਨੂੰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰਗੁਰ ਪ੍ਰਸਾਦਿ” ਤੋਂ
“ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ” ਤੀਕਰ ਗੁਰਬਾਣੀ ਤੇ ਕੋਈ ਸ਼ੰਕਾ ਹੋਣਾ ਹੀ
ਨਹੀਂ ਚਾਹੀਦਾ । ਹਾਂ, ਜੇ ਕੋਈ ਉਤਾਰਾ ਕਰਨ ਵਾਲਿਆਂ ਜਾਂ ਛਾਪੇਖਾਨੇ ਦੀ ਗਲਤੀ ਕਾਰਨ ਕਿਧਰੇ ਸ਼ਬਦ
ਜੋੜਾ ਜਾਂ ਲੱਗਾਂ ਮਾਤਰਾਂ ਵਿੱਚ ਕੋਈ ਗਲਤੀ ਹੈ ਜਾਂ ਮੰਗਲਾ ਚਰਨ ਦਾ ਪਹਿਲੀਆਂ ਬੀੜਾ ਵਾਲੀ ਥਾਂ
ਨਾਲੋਂ ਫਰਕ ਹੈ ਜਾਂ ਜਿਵੇਂ ਸ੍ਰ. ਸਰਵਜੀਤ ਸਿੰਘ ਜੀ ਨੇ ਕੁਝ ਵਿਦਵਾਨਾ ਦੇ ਹਵਾਲੇ ਦੇ ਕੇ ਵੇਰਵੇ
ਦਿਤੇ ਹਨ ਜੇ ਉਹ ਸਹੀ ਹਨ ਤਾਂ ਸਿੱਖ ਪੰਥ ਨੂੰ ਉਹ ਸੋਧ ਲੈਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸਮੇਂ
ਇਨ੍ਹਾਂ ਬਾਰੇ ਕੋਈ ਕਿੰਤੂ ਪ੍ਰੰਤੂ ਨਾਂ ਹੋਵੇ ।
ਵਿਦਵਾਨਾ ਦੇ ਦੱਸਣ ਅਨੁਸਾਰ ਜੇ ਰਾਗਮਾਲਾ ਗੁਰਬਾਣੀ ਨਹੀਂ ਹੈ ਤਾਂ ਫਿਰ ਇਸ ਨੂੰ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਛਾਪਣਾ ਵੀ ਨਹੀਂ ਚਾਹੀਦਾ ।
ਅੱਜ ਕੱਲ੍ਹ ਇਹੋ ਜਿਹੇ ਸਿੱਖ ਵੀ ਮਿਲਦੇ ਹਨ ਜਿਹਨਾ ਨੇ ਆਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਵੀ ਕੀਤਾ ਹੈ ਪਰ ਅਕਾਲ ਪਰਖ ਦੀ ਹੋਂਦ ਮੰਨਣ ਤੋਂ ਮੁਨਕਰ ਹਨ । ਅਜਿਹੇ ਸਿੱਖ ਦਿਸਣ ਵਾਲਿਆਂ
ਨਾਲ ਧਾਰਮਿਕ ਗੱਲ ਕਰਨੀ ਆਪਣਾ ਸਿਰ ਖਪਾਉਣਾ ਹੀ ਹੁੰਦਾ ਹੈ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(11/01/11)
ਬਲਬੀਰ ਸਿੰਘ ਜਰਮਨੀ
ਸਤਿ
ਸ੍ਰੀ ਅਕਾਲ,
ਦਰਸ਼ਨ ਸਿੰਘ ਜੀ।
ਦੁਬਿਧਾ ਦੂਰ ਕਰਨ ਦਾ ਧੰਨਵਾਦ।
ਗੁਰਪ੍ਰੀਤ ਸਿੰਘ ਜੀ ਦਾ ਚਾਰ ਪਦਾਰਥ ਬਾਰੇ ਕੀਤਾ ਸਵਾਲ ਟਿਕਾਊ ਹੈ। ਗੁਰਦੇਵ ਦਾ ਵਾਕ
`ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ।। ਪੰਨਾ 808`
ਗਿਆਨ ਨਾਲ ਭਰਿਆ ਹੈ।
ਇਸ ਵਾਕ ਵਿੱਚ ਸਬਦ `ਚਾਰਿ ਪਦਾਰਥ ਚਾਰੇ ਪਾਏ` ਹਰਿ ਭਜਹੁ ਤੋਂ ਪਹਿਲਾਂ ਕਹੇ ਗਏ ਹਨ। ਚਾਰੇ ਪਦਾਰਥ
ਤਾਂ ਹਰ ਜੀਵ ਨੂੰ ਮਿਲੇ ਹੀ ਹਨ। ਅਗਿਆਨਤਾ ਵਸ ਜੀਵ ਹੋਰ ਮੰਗੀ ਜਾਂਦਾ ਹੈ। ਅਸੀ ਕਿਸੇ ਜੀਵ ਨੂੰ
ਜਾਣਦੇ ਹਾਂ ਜਿਸ ਦਾ ਕੋਈ ਧਰਮ ਨਹੀਂ। ਧਰਮ ਨੂੰ ਨ ਮੰਨਣਾ ਵੀ ਇੱਕ ਧਰਮ ਹੀ ਹੈ। ਕਾਮ ਅਤੇ ਅਰਥ ਵੀ
ਜੀਵਨ ਚਲਾਣ ਲਈ ਪ੍ਰਭੁ ਸਭਿ ਨੂੰ ਦੇਂਦਾ ਹੈ। ਸਭਿ ਕੁਛ ਹਰ ਪਲ ਜੁਦਾ ਵੀ ਹੋ ਰਿਹਾ ਹੈ। ਏਹੀ ਮੋਖ
ਦਾ ਗਿਆਨ ਹੈ। ਹਰ ਖਿਨ ਏਹੀ ਜਾਗਰਤੀ ਬਣੀਂ ਰਹੇ ਏਸ ਲਈ ਗੁਰ ਦੀ ਮਤਿ ਅਨੁਸਾਰ ਹਰਿ ਭਜਹੁ।
ਗੁਰੂ ਜੀ ਦਾ ਵਾਕ ਪੜਿ ਕੇ ਕਿਸੇ ਦੀ ਚਾਰ ਪਦਾਰਥਾਂ ਦੀ ਭੁਖ ਜਾਗਦੀ ਹੈ, ਕਿਸੇ ਦੀ ਹਰਿ ਭਜਨ ਦੀ।
ਬਲਬੀਰ ਸਿੰਘ
ਜਰਮਨੀ
(10/01/11)
ਦਰਸ਼ਨ ਸਿੰਘ ‘ਅਸਟ੍ਰੇਲੀਆ’
ਵੀਰ
ਬਲਬੀਰ ਸਿੰਘ, ਸਤਿ ਸ੍ਰੀ ਅਕਾਲ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਇਸ ਭਾਰਤ ਵਰਸ਼ ਦੀ ਲੋਕਾਂ
ਦੀ ਜੋ ਹਾਲਤ/ ਦੁਰਦਸ਼ਾ, ਬ੍ਰਾਹਮਣਾਂ, ਕਾਜ਼ੀਆਂ, ਮੁਲਾਂ-ਮੌਲਾਣਿਆਂ ਅਤੇ ਯੋਗੀਆਂ ਨੇ ਕੀਤੀ ਸੀ,
ਉਸਦਾ ਵਰਨਣ ਭਾਈ ਗੁਰਦਾਸ ਜੀ ਨੇ ਆਪਣੀ ਲਿਖਤ ਵਿੱਚ ਬਾਖੂਬੀ ਕੀਤਾ ਹੈ। “ਬਾਝੁ ਗੁਰੂ ਗੁਬਾਰੁ ਹੈ,
ਹੈ ਹੈ ਕਰਦੀ ਸੁਣੀ ਲੁਕਾਈ॥” ਵਾਰ 1 ਪਾਉੜੀ 24. ਇਸ ਸੰਸਾਰ ਵਿੱਚ ਆ ਕੇ, ਸਤਿਗੁਰੂ ਨਾਨਕ ਜੀ ਨੇ
ਜਦ ਸੰਸਾਰ ਦੀ ਇਹ ਹਾਲਤ ਵੇਖੀ ਤਾਂ ਉਹਨਾਂ ਦਾ ਮਨ ਦ੍ਰਵ ਗਿਆ। ਬਚਪਨ ਤੋਂ ਹੀ ਤਰਕ ਅਤੇ ਦਲੀਲ ਨਾਲ
ਵਿਚਾਰ ਕਰਨ ਵਾਲੇ ਸੱਚੇ ਸਤਿਗੁਰੂ ਨੇ ਲੁਕਾਈ ਨੂੰ ਧਰਮ ਦੇ ਇਹਨਾਂ ਠੇਕੇਦਾਰਾਂ ਤੋਂ ਬਚਾਉਣ ਲਈ ਸੱਚ
ਦਾ ਹੋਕਾ ਦੇਣ ਦਾ ਨਿਸਚਾ ਧਾਰ ਲਿਆ। ਬ੍ਰਾਹਮਣ ਅਤੇ ਪੁਜਾਰੀ ਸ਼੍ਰੇਣੀ ਆਪਣੀ ਚਾਲਾਕੀ ਅਨੁਸਾਰ ਲੋਕਾਂ
ਨੂੰ ਵੇਦਾਂ, ਪੁਰਾਣਾਂ, ਸਿੰਮ੍ਰਤੀਆਂ ਦੇ ਗੇੜ ਵਿੱਚ ਲਿਆ ਕੇ, ਆਪਣੀ ਮਨ ਮਰਜ਼ੀ ਦੇ ਤੌਰ-ਤਰੀਕੇ ਨਾਲ
ਤਰਾਂ ਤਰਾਂ ਦੇ ਵਰਤ, ਸ਼ਰਾਧ, ਕਰਵਾ-ਚੌਥ, ਜਨਮ-ਮਰਨ, ਅਤੇ ਹੋਰ ਗਿਣਤੀਆਂ-ਮਿਣਤੀਆਂ ਦੇ ਕਰਮ-ਕਾਂਡ
ਧਰਮ ਦੇ ਨਾਮ ਦਾ ਡਰ ਪਾ ਕੇ ਲੋਕਾਂ ਨੂ ਲੁੱਟ-ਪੁੱਟ ਤੇ ਖਜਲਖੁਆਰ ਕਰ ਰਹੇ ਸਨ। ਕਾਜ਼ੀਆਂ,
ਮੁਲਾਂ-ਮੌਲਾਣਿਆਂ ਅਤੇ ਯੋਗੀਆਂ ਨੇ ਆਪਣੇ ਆਪਣੇ ਢੰਗ ਨਾਲ ਲੋਕਾਂ ਵਿੱਚ ਟੂਣੇ, ਵਰ, ਸਰਾਪ, ਕਾਲਾ
ਇਲਮ ਦੇ ਡਰ ਦਾ ਪ੍ਰਭਾਵ ਪਾਇਆ ਹੋਇਆ ਸੀ। ਗੱਲ ਕੀ ਸਾਰੀ ਲੁਕਾਈ ਤਰਾਹ ਤਰਾਹ ਕਰ ਰਹੀ ਸੀ।
ਗੁਰੂ ਨਾਨਕ ਸਾਹਿਬ ਜੀ ਨੇ ਪਰਮ ਪਿਤਾ ਪ੍ਰਮੇਸ਼ਰ ਵਾਹਿਗੁਰੂ ਜੀ ਦੇ ਸੱਚ ਨਾਮ ਦਾ ਆਸਰਾ ਲੈ ਕੇ, ਸੱਚ
ਨੂੰ ਆਧਾਰ ਬਣਾ ਕੇ, ਲੋਕਾਂ ਵਿੱਚ ਸੱਚ ਦੇ ਗਿਆਨ ਦਾ ਹੀ ਹੋਕਾ ਦਿੱਤਾ। ਵਾਹਿਗੁਰੂ ਜੀ ਦੇ ਸੱਚੇ
ਨਾਮ ਤੋਂ ਜਾਣੂ ਕਰਵਾਇਆ। ਲੋਕਾਈ ਦੇ ਭਰਮ ਭੁਲੇਖੇ ਦੂਰ ਕੀਤੇ। ਧਰਮ ਦੇ ਠੇਕੇਦਾਰਾਂ ਦੀਆਂ
ਚਾਲਾਕੀਆਂ ਤੋਂ ਸੰਸਾਰ ਨੂੰ ਜਾਣੂ ਕਰਵਾਇਆ। ਇਹ ਜਾਗ੍ਰਤੀ ਲਿਆਉਣ ਨੂੰ ਇੱਕ ਲੰਬਾ ਸਮਾਂ 239 ਸਾਲ
ਲੱਗੇ।
ਗੁਰੂ ਗਰੰਥ ਸਾਹਿਬ ਵਿੱਚ ਦਰਜ਼, ਧੁਰ ਕੀ ਬਾਣੀ, ਗੁਰਬਾਣੀ ਵਿੱਚ ਬਾਣੀ ਦੇ ਰਚਨਕਾਰਾਂ ਨੇ ਸਾਡੇ ਇਸ
ਸਮਾਜ ਵਿੱਚ ਹੋ ਰਹੇ ਹਰ ਤਰਾਂ ਦੇ ਫੋਕੇ ਕਰਮਕਾਂਡਾਂ ਦਾ ਵਿਰੋਧ ਕੀਤਾ ਅਤੇ ਆਪਣੀ ਲਿਖਤ ਵਿੱਚ
ਉਹਨਾਂ ਕਰਮਕਾਡਾਂ ਦਾ ਬਕਾਇਦਾ ਜ਼ਿਕਰ ਕੀਤਾ। ਕਰਮਕਾਂਡਾਂ ਦਾ ਜ਼ਿਕਰ ਕਰਨ ਦੇ ਨਾਲ ਨਾਲ, ਸੱਚ ਤੇ
ਆਧਾਰਤ ਉਚੀ ਸੁੱਚੀ ਵਿਚਾਰ ਦਾ ਕੇਂਦਰੀ ਭਾਵ ਵੀ ਨਾਲ ਲਿਖਤ ਵਿੱਚ ਲਿਆਦਾਂ। ਇਸ ਮਨੁੱਖਾ ਜੀਵਨ ਦੇ
ਅਸਲੀ ਮਕਸਦ ਅਤੇ ਇਸ ਬ੍ਰਹਿਮੰਡ ਦੇ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਿਰਗੁਣ ਅਤੇ ਸਰਗੁਣ ਸਰੂਪ ਬਾਰੇ
ਜਾਣਕਾਰੀ ਦਿੱਤੀ।
ਗੁਰਬਾਣੀ ਦੇ ਹਰ ਸ਼ਬਦ ਵਿੱਚ ਰਹਾਉ ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਬਾਕੀ ਸਾਰਾ ਸ਼ਬਦ
ਸਾਨੂੰ ਅਲਪੱਗ ਮਨੁੱਖਾਂ ਜੀਵਾਂ ਨੂੰ ਸਮਾਜਿਕ ਅਤੇ ਧਾਰਮਿਕ ਉਦਾਹਰਨਾਂ, ਬਿੰਬ, ਪ੍ਰਤੀਕ, ਵਾਕਿਆ ਦਾ
ਜ਼ਿਕਰ ਕਰ ਕੇ ਸਮਝਾਇਆ ਹੈ। ਜਿਵੇਂ: ਬ੍ਰਹਮਾ, ਵਿਸ਼ਨੂੰ, ਮਹੇਸ਼, ਇੰਦਰ, ਨਾਰਦ, ਰਾਮ, ਰਾਵਣ,
ਕ੍ਰਿਸ਼ਨ, ਕੰਸ, ਹੋਰ ਅਨੇਕਾਂ ਹੀ ਸਨਾਤਨੀ ਦੇਵੀ ਦੇਵਤਿਆਂ ਦੇ ਨਾਮਾ ਦਾ ਜ਼ਿਕਰ, ਵੇਦਾਂ, ਪੁਰਾਣਾਂ,
ਸਿੰਮ੍ਰਤੀਆਂ, ਅਤੇ ਕੁਰਾਨ ਦਾ ਜ਼ਿਕਰ, ਤਰਾਂ ਤਰਾਂ ਦੇ ਹੋਰ ਵਹਿਮਾਂ ਭਰਮਾਂ ਪਾਖੰਡਾਂ ਤੇ ਕਰਮਕਾਡਾਂ
ਦਾ ਜ਼ਿਕਰ। ਗੱਲ ਕੀ ਬਲਿਹਾਰ ਜਾਈਏ ਬਾਣੀ ਰਚਨਕਾਰਾਂ ਦੇ, ਜਿਨ੍ਹਾਂ ਨੇ ਅਜੇਹੇ ਕਿਸੇ ਵੀ, ਸਮੇਂ,
ਮੌਕੇ, ਸਥਿਤੀ, ਗਿਣਤੀਆਂ ਮਿਣਤੀਆਂ ਦੇ ਪਾਠਾਂ ਦਾ, ਜਾਪਾਂ ਦਾ, ਅਤੇ ਉਹਨਾਂ ਦੇ ਫਲਾਂ ਦਾ ਅਤੇ ਹੋਰ
ਅਨੇਕਾਂ ਫੋਕੇ ਕਰਮਕਾਡਾਂ ਦਾ ਜ਼ਿਕਰ ਨਾ ਕੀਤਾ ਹੋਵੇ। ਉਹਨਾਂ ਨੇ ਕੋਈ ਐਸਾ ਪਾਸਾ ਛੱਡਿਆ ਹੀ ਨਹੀਂ,
ਜਿਸ ਦਾ ਜ਼ਿਕਰ ਬਾਣੀ ਵਿੱਚ ਨਾ ਆਇਆ ਹੋਵੇ। (ਅੱਜ ਸਾਡੇ ਸਿੱਖੀ ਸਮਾਜ ਵਿੱਚ ਨਿਰਮਲਿਆਂ ਸਾਧਾਂ,
ਡੇਰੇਦਾਰ ਸੰਤਾਂ ਬਾਬਿਆਂ ਵਲੋਂ ਅਤੇ ਹੋਰ ਸੰਪ੍ਰਦਾਵਾਂ ਦੇ ਪੂਜਾਰੀਆਂ ਅਤੇ ਮੁਖੀਆਂ ਵਲੋਂ ਇਸੇ
ਤਰੀਕੇ/ਤਰਜ਼ ਤੇ ਗਿਣਤੀਆਂ-ਮਿਣਤੀਆਂ ਦੇ ਸਹਿਜ ਪਾਠ, ਅਖੰਡ ਪਾਠ, ਇਕੋਤਰੀ ਪਾਠ, ਸੰਪਟ ਪਾਠ, ਦੁਹਰਾ
ਸੰਪਟ ਪਾਠ, ਗਿਣਤੀ ਨਾਲ ਨਿੱਤਨੇਮ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠਾਂ ਦੀ ਗਿਣਤੀ, ਅੱਠ ਅਤੇ ਇੱਕ
ਸੋ ਅੱਠ ਮਣਕਿਆਂ ਦੀ ਮਾਲਾ ਦੀ ਗਿਣਤੀ ਕਰਕੇ ਮਣਕੇ ਤੇ ਮਣਕਾ ਸਿਟਣਾ, ਅੱਜ ਕੱਲ ਮਕੈਨੀਕਲ ਮਾਲਾ ਵੀ
ਇਹਨਾਂ ਸੰਤਾਂ-ਬਾਬਿਆਂ ਨੇ ਇਜਾਦ ਕਰ ਲਈ ਹੈ, ਬੱਸ ਵਾਹਿਗੁਰੂ ਕਹੋ ਅਤੇ ਬਟਨ ਦੱਬੋ, ਗਿਣਤੀ ਆਪਣੇ
ਆਪ ਹੋਈ ਜਾਉਗੀ। ਵਾਹਿਗੁਰੂ, ਵਾਹਿਗੁਰੂ ਕਰਦੇ ਵਿੱਚ ਵਿੱਚ ਦੀ ਮਕੈਨੀਕਲ ਮਾਲਾ ਦੇ ਮੀਟਰ ਤੇ ਝਾਤੀ
ਮਾਰਦੇ ਜਾਉ, ਕਿੰਨ੍ਹੀ ਵਾਰੀ ਬਾਬੇ ਨੂੰ ਖੁਸ਼ ਕਰ ਲਿਆ। ਇਹ ਗਿਣਤੀਆਂ-ਮਿਣਤੀਆਂ ਦੇ ਪੂਜਾ ਪਾਠ ਦਾ
ਚਲਨ ਵੀ ਸਿੱਖੀ ਵਿੱਚ ਸਨਾਤਨੀ ਪੁਜਾਰੀਆਂ ਦੀ ਦੇਣ ਹੈ। ਹੁਣ ਸਾਡੇ ਸਿੱਖ ਪੂਜਾਰੀਆਂ ਨੇ ਵੀ ਇਹ ਚਲਨ
ਅਪਨਾ ਲਿਆ ਹੈ।
ਗੁਰੂ ਬਾਬੇ ਨਾਨਕ ਨੇ ਤਾਂ ਆਪਣੇ ਪਿਆਰੇ ਬੱਚਿਆਂ/ਸਿੱਖਾਂ ਨੂੰ ਸਮਝਾਉਣ ਲਈ, ਹਰ ਤਰਾਂ ਦੇ ਆਡੰਬਰੀ
ਕਰਮਕਾਂਡ ਤੋਂ ਅਗਾਹ ਕਰਨ ਲਈ, ਹਰ ਤਰਾਂ ਦੀ ਗਿਣਤੀ ਮਿਣਤੀ ਦੇ ਪੂਜਾ ਪਾਠ ਦਾ ਜ਼ਿਕਰ ਆਪਣੀ ਬਾਣੀ
ਵਿੱਚ ਕੀਤਾ। ਆਪਾਂ ਨਾਨਕ ਨਾਮ ਲੇਵਾ ਸਿੱਖਾਂ ਨੇ, ਉੱਚਾ ਸੁੱਚਾ ਨਾਨਕ ਫਲਸਫਾ ਸਮਝਣ ਦੀ ਬਜਾਏ,
ਬਾਣੀ ਨੂੰ ਪੜ੍ਹ ਕੇ, ਬਾਣੀ ਸੁਣਕੇ, ਬਾਣੀ ਦੀ ਡੂੰਗੀ ਵੀਚਾਰ ਨਾ ਕੀਤੀ। ਵੀਚਾਰ ਤਾਂ ਕੀਤੀ, ਪਰ
ਸਾਡੇ ਕਰਮਕਾਡੀਂ ਹੋਣ ਅਤੇ ਸਿੱਖੀ ਵਿੱਚ ਪਾਏ ਰਲੇ ਕਾਰਨ, ਗੁਰਬਾਣੀ ਦੇ ਆਪਣੇ ਮਤਲਭ ਦੇ ਸ਼ਬਦੀ ਅਰਥ
ਕੱਢ ਲਏ। ਗੁਰੂ ਸਾਹਿਬਾਂ ਨੇ ਤਾਂ ਸਾਨੂੰ ਬੜਾ ਸਰਲ ਅਤੇ ਸਾਦਾ ਜੀਵਨ ਅਤੇ ਜੀਵਨ ਜਾਚ ਸਿਖਾਈ। ਉੱਚੇ
ਅਤੇ ਸੁੱਚੇ ਜੀਵਨ ਦੇ ਧਾਰਨੀ ਬਨਣ ਲਈ ਸਾਡੀਆਂ ਰਾਹਾਂ ਰੋਸ਼ਨ ਕੀਤੀਆਂ। ਸਾਨੂੰ ਸਿੱਖਾਂ ਨੂੰ
ਗੁਰਬਾਣੀ, ਧੁਰ ਕੀ ਬਾਣੀ, ਪਰਮ ਪਿਤਾ ਪ੍ਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਤੇ ਵਡਿਆਈ ਦਾ ਅਣਮੋਲ ਅਤੇ
ਬੇਮਿਸਾਲ ਖਜ਼ਾਨਾ ਦਿੱਤਾ। ਪਰ ਅਸੀਂ ਸਿੱਖ, ਪੰਥ ਦੋਖੀਆਂ ਦੀਆਂ ਚਾਲਾਂ ਵਿੱਚ ਉੱਲਝ ਗਏ। ਸਾਨੂੰ ਸਹੀ
ਗੁਰਬਾਣੀ ਗਿਆਨ ਨਾ ਹੋਣ ਕਰਕੇ ਹੀ ਅੱਜ ਦਾ ਸਿੱਖ ਭਰਮ-ਭੁਲੇਖਿਆਂ ਵਿੱਚ ਗੁਆਚ ਗਿਆ ਹੈ।
ਬਿਲਾਵਲੁ ਮਹਲਾ ੪ ॥ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ
ਕਰਹੁ ॥ ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥ ਮੇਰੇ ਮਨ ਹਰਿ ਗੁਣ ਹਰਿ
ਉਚਰਹੁ ॥ ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥ ਕਾਇਆ ਨਗਰ ਮਹਿ ਰਾਮ
ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥ ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ
ਰਸੁ ਪੀਅਹੁ ॥੨॥ ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥ ਗੁਰਮਤਿ ਹਰਿ
ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥ ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ
ਜਨਹੁ ॥ ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥ {ਪੰਨਾ 799-800}
ਅਰਥ:- ਹੇ ਮੇਰੇ ਮਨ! ਸਦਾ
ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ। ਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ
ਪ੍ਰਭੂ ਦੇ ਗੁਣ ਗਾਂਦਾ ਹੈ। (ਹੇ ਮਨ! ਤੂੰ ਭੀ) ਸਾਧ ਸੰਗਤਿ ਵਿੱਚ ਮਿਲ ਕੇ (ਗੁਣ ਗਾ ਅਤੇ
ਸੰਸਾਰ-ਸਮੁੰਦਰ ਤੋਂ) ਪਾਰ ਲੰਘ। 1. ਰਹਾਉ। ਹੇ ਸੰਤ ਜਨੋ! ਹੇ ਭਰਾਵੋ! (ਸਾਧ-ਸੰਗਤਿ ਵਿਚ) ਇਕੱਠੇ
ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ। ਇਸ ਕਲਹ-ਭਰੇ ਸੰਸਾਰ
ਵਿੱਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ
ਸ਼ਬਦ ਵਿੱਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ। 1.
(ਸ਼ਹਿਰਾਂ ਵਿੱਚ ਖਾਣ ਪੀਣ ਲਈ ਕਈ ਕਿਸਮਾਂ ਦੇ ਸੁਆਦਲੇ ਪਦਾਰਥ ਮਿਲਦੇ ਹਨ। ਮਨੁੱਖਾ) ਸਰੀਰ (ਭੀ,
ਮਾਨੋ, ਇੱਕ ਸ਼ਹਿਰ ਹੈ, ਇਸ) ਸ਼ਹਿਰ ਵਿੱਚ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਨਾਲੋਂ) ਵਧੀਆ ਸੁਆਦਲਾ
ਪਦਾਰਥ ਹੈ। (ਪਰ) ਹੇ ਸੰਤ ਜਨੋ! (ਮੈਨੂੰ) ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ। (ਸੰਤ ਜਨ ਇਹੀ
ਦੱਸਦੇ ਹਨ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ (ਆਤਮਕ ਜੀਵਨ-) ਫਲ ਦੇਣ ਵਾਲਾ ਦਰਸਨ ਕਰੋ, ਗੁਰੂ
ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ। 2.
ਹੇ ਸੰਤ ਜਨੋ! ਬੇ-ਸ਼ੱਕ ਚੱਖ ਕੇ ਵੇਖ ਲਵੋ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ
ਹੈ। ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰਸ ਸੁਆਦਲਾ ਲੱਗਦਾ ਹੈ,
ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ। 3.
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ ਰਹੋ
(ਸਦਾ ਇਸ ਨੂੰ ਵਰਤਦੇ ਰਹੋ)। ਹੇ ਨਾਨਕ! (ਜਗਤ ਵਿੱਚ ਕੁੱਲ) ਚਾਰ ਪਦਾਰਥ (ਗਿਣੇ ਗਏ ਹਨ, ਨਾਮ-ਰਸੈਣ
ਦੀ ਬਰਕਤਿ ਨਾਲ ਇਹ) ਚਾਰੇ ਹੀ ਮਿਲ ਜਾਂਦੇ ਹਨ। (ਇਸ ਵਾਸਤੇ) ਗੁਰੂ ਦੀ ਮਤਿ ਲੈ ਕੇ ਸਦਾ ਹਰਿ-ਨਾਮ
ਦਾ ਭਜਨ ਕਰਦੇ ਰਹੋ। 4. 4. (ਗੁਰੂ ਗਰੰਥ ਦਰਪਨ. ਪ੍ਰੋ. ਸਾਹਿਬ ਸਿੰਘ ਜੀ)
ਵੀਰ ਬਲਬੀਰ ਸਿੰਘ ਜੀਉ, ਮੰਨਣੀ ਤਾਂ ਗੁਰੂ ਦੀ ਹੀ ਹੈ। ਆਪਾਂ ਜੀਵਾਂ ਨੇ ਤਾਂ ਗੁਰੂ ਬਖਸ਼ਿਸ ਕੀਤੇ
ਮਾਰਗ ਤੇ ਚਲਣਾ ਹੈ। ਗੁਰੂ ਸਾਹਿਬ ਇਸ ਸ਼ਬਦ ਵਿੱਚ ਬਖ਼ਸਿਸ ਕਰ ਰਹੇ ਹਨ, ਜਦੋਂ ਗੁਰਸਿੱਖ ਗੁਰੂ
ਅਨੁਸਾਰੀ ਹੋ ਕੇ, ਗੁਰੂ ਪ੍ਰਮੇਸ਼ਰ ਦੇ ਗੁਣਾਂ ਦਾ ਧਾਰਨੀ ਹੋ ਜਾਦਾਂ ਹੈ ਤਾਂ ਉਹ ਚਾਰੇ ਪਦਾਰਥ
(ਧਰਮ, ਅਰਥ, ਕਾਮ, ਮੋਖ, ਜੋ ਸਨਾਤਨੀ ਮੱਤ ਵਿੱਚ ਧਰਮ ਦੀ ਫਲ ਪ੍ਰਾਪਤੀ ਹੈ) ਪ੍ਰਾਪਤ ਕਰ ਲੈਂਦਾ
ਹੈ। ਭਾਵ ਉਸਨੂੰ ਕਿਸੇ ਤਰਾਂ ਦੀ ਖਵਾਹਸ਼/ਆਸਾ/ਭਾਵਨਾ/ਤ੍ਰਿਸ਼ਨਾ ਨਹੀਂ ਰਹਿੰਦੀ। ਬੱਸ ਜੀਵ ਨੂੰ
ਵਾਹਿਗੁਰੂ ਜੀ ਦੀ ਯਾਦ ਵਿੱਚ ਰਹਿਂਦੇ ਆਪਣਾ ਜੀਵਨ ਸਫਲ ਕਰਨਾ ਹੈ।
ਗੁਰਬਾਣੀ ਦੀ ਵੀਚਾਰ, ਗੁਰ ਨਾਨਕ ਆਸ਼ੇ ਅਨੁਸਾਰੀ ਹੋਣ ਵਾਸਤੇ ਬੁਹਤ ਹੀ ਜਰੂਰੀ ਹੈ। ਅੱਜ ਜੋ
ਵੀਚਾਰਾਂ ਅਤੇ ਸਾਖੀਆਂ, ਸਿੱਖੀ ਸਮਾਜ ਵਿੱਚ ਨਿਰਮਲਿਆਂ ਸਾਧੂਆਂ, ਡੇਰੇਦਾਰਾਂ ਸੰਤਾਂ ਬਾਬਿਆਂ ਤੇ
ਸੰਪ੍ਰਦਾਵਾਂ ਵਲੋਂ ਸਿੱਖ ਸੰਗਤਾਂ ਨੂੰ ਸੁਣਾਈਆਂ ਜਾਂਦੀਆਂ ਹਨ, ਉਹਨਾਂ ਵਿਚੋਂ ਬਹੁਤੀਆਂ ਤਾਂ ਗੁਰੂ
ਸਾਹਿਬਾਂ ਨੂੰ ਕ੍ਰਿਸ਼ਮਿਆਂ ਨਾਲ ਭਰਪੂਰ ਅਤੇ ਕਰਾਮਾਤੀ ਹੀ ਦਰਸਾਉਂਦੀਆਂ ਹਨ। ਜਦ ਕਿ ਇਹ ਸਚਾਈ ਨਹੀਂ
ਹੈ।
ਸੋ ਵੀਰ ਜੀਉ ਸਿੱਖ ਮਾਰਗ. ਕਾਮ ਤੇ ਗੁਰਮਤਿ ਵੀਚਾਰਾਂ ਦਾ ਲਾਹਾ ਆਪਾਂ ਸਾਰੇ ਵੀਰਾਂ ਨੇ ਲੈਣਾ ਹੈ।
ਗੁਰਬਾਣੀ, ਗਿਆਨ ਦਾ ਸਾਗਰ ਹੈ। ਗੁਰਸਿੱਖ ਨੇ ਮਨਮਤਿ ਦਾ ਤਿਆਗ ਕਰਕੇ ਗੁਰਮਤਿ ਅਨੁਸਾਰੀ ਹੋਣ ਲਈ
ਸਿਰਫ ਤੇ ਸਿਰਫ ਗੁਰਬਾਣੀ ਦਾ ਹੀ ਉਟ ਆਸਰਾ ਲੈਕੇ ਆਪਣੇ ਆਪ ਨੂੰ ਹਰੀ ਦਾ ਜਨੁ ਬਨਾਉਣਾ ਹੈ ਅਤੇ
ਬਨਣਾ ਹੈ। “ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ” (ਸਲੋਕ ਕਬੀਰ 149 ਪੰਨਾ 1372)
ਭੁੱਲ ਲਈ ਖਿਮਾਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
ਦਰਸ਼ਨ ਸਿੰਘ ‘ਅਸਟ੍ਰੇਲੀਆ’
Tele: +91 98885 28313////+91 94782
28484
(10/01/11)
ਚਰਨਜੀਤ ਸਿੰਘ ਬਰੈਂਮਪਟਨ
ਸ:
ਮੱਖਣ ਸਿੰਘ ਜੀ
ਤੁਸੀ ਲਿਖੀਆ ਹੈ
ਐਵੇਂ ਹੀ ਤੀਰ-ਤੁੱਕੇ ਲਉਣੇ ਅਤੇ ਸਾਧਾਂ ਮਗਰ ਲੱਗ ਕੇ ਰੌਲੀ ਪਉਣੀ ਕੋਈ ਸਿਆਣਪ ਵਾਲੀ
ਗੱਲ ਨਹੀਂ ਹੈ।
ਮੱਖਣ ਸਿੰਘ ਜੀ,
ਮੈਂ ਗਲਤ ਹੋ ਸਕਦਾ ਹਾਂ। ਕੋਈ ਵੱਡੀ ਗੱਲ ਨਹੀਂ। ਪਰ ਵਾਧੁ ਦੀ ਰੌਲੀ! ਸਾਧਾਂ ਦੇ ਮਗਰ ਬਿਲਕੁਲ
ਨਹੀਂ।
ਮੈਂ ਸਿਰਫ ਸੁਖਮਨੀ ਦੀ ਗੱਲ ਕੀਤੀ ਸੀ। ਸਾਰੀ ਗੁਰਬਾਣੀ ਦੀ ਨਹੀਂ।
ਕੁਲਬੀਰ ਸਿੰਘ ਨੇ ਇਸੇ ਵਿਸ਼ੇ ਤੇ ਹੇਠ ਲਿਖੇ ਲਿੰਕ ਤੇ ਲੇਖ ਲਿਖਿਆ ਹੈ ਅਤੇ ਸੁਖਮਨੀ ਦੇ ਸਲੋਕ ਦਾ
ਵੀ ਜਿਕਰ ਕੀਤਾ ਹੈ।
http://www.gurmatbibek.com/contents.php?id=488
ਗਉੜੀ ਸੁਖਮਨੀ ਮ: 5 ॥ ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥
.ਕਿਉਂਕਿ ਇਹ ਸਲੋਕ ਤੋਂ ਬਾਅਦ ਲਿਖੀਆ ਹੈ, ਇਸ ਕਰ ਕੇ ਮੰਗਲਾਚਰਨ, ਸਲੋਕ ਦਾ ਹੀ ਹਿੱਸਾ ਹੈ।
.ਕਿਉਂਕਿ ਇਹ ਮਹਲਾ ਤੋਂ ਬਾਅਦ ਲਿਖੀਆ ਹੈ, ਇਸ ਕਰ ਕੇ ਇਹ ਗੁਰੂ ਅਰਜਨ ਦੇਵ ਦੀ ਬਾਣੀ ਹੈ।
.ਕਿਉਂਕਿ ਇਹ ਰਾਗ ਤੋਂ ਬਾਅਦ ਲਿਖੀਆ ਹੈ, ਇਸ ਕਰ ਕੇ ਇਹ ਇਹ ਰਾਗ ਗਉੜੀ ਦਾ ਹਿੱਸਾ ਹੈ।
ਉਪਰਲਿਆਂ ਤਿਨਾਂ ਹੀ ਗਲਾਂ ਸਚ ਨਹੀਂ ਹਨ।
ਕੁਲਬੀਰ ਸਿੰਘ ਨੇ ਫੈਂਸਲਾ ਦੇ ਦਿੱਤਾ ਹੈ ਪਰ ਕੋਈ ਕਾਰਣ ਨਹੀਂ ਦਿੱਤਾ ਕਿ ਉਪਰਲੀਆਂ ਤਿੱਨਾਂ ਗਲਾਂ
ਕਿੳਂ ਨਹੀਂ ਠੀਕ ਹੋ ਸਕਦੀਆਂ?
ਹਾਂ, ਜੇ ਪੁਰਾਤਨ ਬੀੜਾਂ ਵਿੱਚ ਪਹਿਲਾਂ ਲਿਖਿਆ ਹੈ, ਫਿਰ ਠੀਕ ਹੈ।
ਇਸੇ ਤਰਾਂ ਸਰਵਜੀਤ ਸਿੰਘ ਜੀ ਨੇ ਲਿਖੀਆ ਹੈ।
ਮੰਗਲ ਦਾ ਉਚਾਰਨ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ।
ਕੀ ਸਬੂਤ ਹੈ?
ਚਰਨਜੀਤ ਸਿੰਘ
ਬਰੈਂਮਪਟਨ
(ਸੰਪਾਦਕੀ ਟਿੱਪਣੀ:-
ਚਰਨਜੀਤ ਸਿੰਘ ਜੀ ਕੱਲ 9 ਜਨਵਰੀ ਨੂੰ ਮੈਂ ਜੋ ਲਿਖਿਆ ਸੀ ਉਹ ਸਿਰਫ ਤੁਹਾਡੇ ਵਾਸਤੇ ਨਹੀ ਸੀ। ਮੈਂ
ਜੋ ਵੀ ਟਿੱਪਣੀ ਕਿਸੇ ਦਾ ਨਾਮ ਲੈ ਕੇ ਕਿਸੇ ਦੀ ਲਿਖਤ ਥੱਲੇ ਕਰਦਾ ਹਾਂ ਉਹ ਸਿਰਫ ਉਸ ਹੀ ਲਿਖਤ ਨਾਲ
ਸੰਬੰਧਿਤ ਹੁੰਦੀ ਹੈ ਅਤੇ ਜੋ ਰੰਗਦਾਰ ਲਾਈਨ ਤੋਂ ਬਾਅਦ ਕੀਤੀ ਹੁੰਦੀ ਹੈ ਉਹ ਇੱਕ ਤੋਂ ਜ਼ਿਆਦਾ ਜਾਂ
ਸਾਰਿਆਂ ਨਾਲ ਸੰਬੰਧਿਤ ਹੁੰਦੀ ਹੈ। ਕਿਉਂਕਿ ਕਈ ਵਾਰੀ ਹਰ ਇੱਕ ਲਿਖਤ ਨਾਲ ਟਿੱਪਣੀ ਕਰਨ ਦਾ ਟਾਈਮ
ਨਹੀਂ ਹੁੰਦਾ ਅਤੇ ਫਿਰ ਇਕੱਠੀ ਹੀ ਸਾਰਿਆਂ ਲਈ ਕਰ ਦਿੱਤੀ ਜਾਂਦੀ ਹੈ। ਕਈ ਵਾਰੀ ਕੁੱਝ ਹਿੱਸਾ ਉਹਨਾ
ਨਾਲ ਵੀ ਸੰਬੰਧਿਤ ਹੁੰਦਾ ਹੈ ਜਿਹਨਾ ਦੀਆਂ ਲਿਖਤਾਂ ਇੱਥੇ ਨਹੀਂ ਛਪਦੀਆਂ ਪਰ ਉਹ ਮੈਨੂੰ ਚਿੱਠੀਆਂ
ਰਾਹੀਂ ਕਦੀ ਕੁੱਝ ਲਿਖਦੇ ਰਹਿੰਦੇ ਹਨ। ਕੱਲ ਜੋ ਇੱਕ ਫੋਟੋ ਕਾਪੀ ਪੰਨਾ 537 ਦੀ ਪਾਈ ਸੀ ਉਸ ਵਿੱਚ
ਮੰਗਲਾ ਚਰਨ ਇਕੋ ਪੰਨੇ ਤੇ ਤਿੰਨ ਤਰ੍ਹਾਂ ਲਿਖਿਆ ਹੋਇਆ ਹੈ। ਸੰਪੂਰਨ ਸਭ ਤੋਂ ਪਹਿਲਾਂ ਉਪਰ, ਸੰਖੇਪ
ਰਾਗ ਤੋਂ ਪਹਿਲਾਂ ਬਰਾਬਰ ਤੇ ਅਤੇ ਸੰਖੇਪ ਰਾਗ ਤੋਂ ਬਾਅਦ ਬਰਾਬਰ ਤੇ। ਇਸ ਤਰ੍ਹਾਂ ਦੀ ਹੋਰ
ਜਾਣਕਾਰੀ ਤੁਸੀਂ ਖੁਦ ਆਪ ਪੜ੍ਹ ਕੇ ਲੈ ਸਕਦੇ ਹੋ)
(09/01/11)
ਸਰਵਜੀਤ ਸਿੰਘ
ਸਤਿਕਾਰ ਯੋਗ ਪਾਠਕੋ ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਜਨਵਰੀ 2011 ਦੇ ਵਿਸ਼ੇ ਸਬੰਧੀ ਬੇਨਤੀ ਹੈ ਕਿ “ੴ ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰਗੁਰ ਪ੍ਰਸਾਦਿ” ਤੋਂ “ਨਾਨਕ ਨਾਮੁ ਮਿਲੈ ਤਾਂ ਜੀਵਾਂ
ਤਨੁ ਮਨੁ ਥੀਵੈ ਹਰਿਆ” ਤਾਂਈ ਸਾਰੀ ਬਾਣੀ ਗੁਰੂ ਜੀ ਦੀ ਆਪਣੀ ਕਿਰਤ ਜਾਂ ਗੁਰੂ ਜੀ ਦੀ ਆਪਣੀ ਚੋਣ
ਹੈ ਇਸ ਤੇ ਤਾਂ ਕਿੰਤੂ-ਪ੍ਰੰਤੂ ਕੀਤਾ ਹੀ ਨਹੀ ਜਾ ਸਕਦਾ।
ਮੰਗਲ:- ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿਚ ਅਤੇ ਜਦੋ ਵੀ ਨਵਾਂ ਰਾਗ
ਅਰੰਭ ਹੁੰਦਾ ਹੈ ਤਾਂ ਸੰਪੂਰਨ ਮੰਗਲ ਦਰਜ ਹੈ। ਪਰ ਪੰਜ ਰਾਗਾਂ ਦੇ ਅਰੰਭ ਵਿਚ , ਸਿਰੀਰਾਗ (ਪੰਨਾ
14), ਜੈਤਸਰੀ (ਪੰਨਾ 696), ਬੈਰਾੜੀ (ਪੰਨਾ 719), ਤੁਖਾਰੀ (ਪੰਨਾ 1107) ਅਤੇ ਕੇਦਾਰਾ (ਪੰਨਾ
1118) ਮੰਗਲ ਪੂਰਾ ਨਹੀ ਸਗੋਂ ਸੰਖੇਪ “ੴ ਸਤਿਗੁਰ ਪ੍ਰਸਾਦ ਹੈ। ਮੰਗਲ ਦਾ ਉਚਾਰਨ ਗੁਰੂ ਨਾਨਕ
ਸਾਹਿਬ ਨੇ ਕੀਤਾ ਸੀ। ਹੱਥ ਲਿਖਤਾਂ ਵਿਚ ਇਸ ਨੂੰ ਪ੍ਰਮੁਖਤਾ ਨਾਲ ਸੱਜੇ ਪਾਸੇ ਲਿਖਿਆ ਗਿਆ ਸੀ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ
ਜਿਤੁ ਬਹਿ ਸਰਬ ਸਮ੍ਹਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ (ਪੰਨਾ 346)
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥ (ਪੰਨਾ 346)
ਰਵਿਦਾਸ ਜੀ ਦੇ ਇਸ ਸ਼ਬਦ ਵਿਚ ਤਾਂ ਮੰਗਲ ਰਾਗ ਤੋਂ ਪਿਛੋ ਹੈ ਪਰ ਅੱਗਲੇ ਸ਼ਬਦ ਵਿਚ ਮੰਗਲ ਪਹਿਲਾ
ਲਿਖਿਆ ਹੋਇਆ ਹੈ
ੴ ਸਤਿਗੁਰ ਪ੍ਰਸਾਦਿ ॥ ਗਉੜੀ ਬੈਰਾਗਣਿ ਰਵਿਦਾਸ ਜੀਉ ॥ ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ
ਬੈਲੁ ਹਮਾਰ ॥ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥(ਪੰਨਾ 346)
ਇਸ ਸਬੰਧ ਵਿਚ ਪ੍ਰਿ: ਹਰਭਜਨ ਸਿੰਘ ਜੀ ਲਿਖਦੇ ਹਨ, "ਜਦ ਪਾਵਨ ਬੀੜਾਂ ਦਾ
ਕਾਰਜ ਸੂਝਵਾਨ ਪ੍ਰੇਮੀਆਂ ਦੀ ਥਾਂ, ਕਿੱਤਾ ਕਾਰਾਂ
(Professional)
ਲਿਖਾਰੀਆਂ ਦੇ ਹੱਥ ਆ ਗਿਆ ਤਾਂ ਉਨ੍ਹਾਂ ਨੇ ਸਿਰਲੇਖਾਂ ਤੇ ਰਾਗਾਂ ਦੀ, ਸੱਜੇ ਖੱਬੇ ਦੀ ਸਹੀ ਤਰਤੀਬ
ਤੇ ਸ਼ੈਲੀ ਨੂੰ, ਬਿਨਾ ਸਮਝੇ, ਉਘੱੜ ਦੁੱਘੜ ਕਰ ਦਿੱਤਾ ਅਤੇ ਬੁਹਤੇ ਥਾਂਈ ਸਿਰਲੇਖ ਨੂੰ, ਮੰਗਲ
ਨਾਲੋਂ, ਸਪਸ਼ਟ ਉੱਪਰ ਪਹਿਲ ਦੇ ਦਿੱਤੀ"। ( ਬਿਬੇਕ ਬੁਧ, ਪੰਨਾ 28)
ਮੇਰੇ ਪਾਸ ਗੁਰੂ ਗ੍ਰੰਥ ਸਾਹਿਬ ਜੀ ਦੋ ਸੈਂਚੀਆਂ ਵਿਚ ਹਨ। ਇਹ ਭਾਈ ਚਤਰ
ਸਿੰਘ ਜੀਵਨ ਸਿੰਘ ਵਲੋ ਛਾਪਿਆ ਹੋਇਆ ਹੈ । ਇਸ ਦੇ ਅਰੰਭ ਵਿਚ ਲਿਖਿਆ ਹੋਇਆ ਹੈ, “ਸੁਧਾਈ ਉਸ ਪਰਮ
ਪਵਿੱਤ੍ਰ ਸ੍ਰੀ ਦਮਦਮੀ ਬੀੜ ਦੇ ਸਰੂਪਾਂ ਨਾਲ ਕੀਤੀ ਗਈ ਹੈ। ਜਿਸ ਨੂੰ ਸ੍ਰੀ ਦਸਮ ਗੁਰੂ ਜੀ ਨੇ
ਜੁਗੋ ਜੁਗ ਅਟੱਲ ਗੁਰ ਗੱਦੀ ਪਰ ਸ਼ਸ਼ੋਭਿਤ ਕੀਤਾ ਹੈ॥ ਇਹ ਬੀੜ ਲਗ ਮਾਤ੍ਰਾ ਤਕ ਨਿਰਸੰਦੇਹ ਸ਼ੁਧ ਹੈ”
(ਸੋਧਣ ਵਾਲੇ- ਪੰਥ ਪ੍ਰਸਿਧ, ਲਸਾਨੀ ਸੋਧਕ, ਗਯਾਨੀ ਮਹਿੰਦਰ ਸਿੰਘ ਰਤਨ) ਇਹ ਬਿਆਨ ਹੱਥ ਲਿਖਤ ਬੀੜ
ਦੀ ਲਿਖਣ ਸ਼ੈਲੀ ਅਨੂਸਾਰ ਠੀਕ ਨਹੀ ਹੈ।
ਰਾਗਮਾਲਾ:- ਇਹ ਆਲਮ ਨਾਮ ਦੇ ਕਵੀ ਦੀ ਰਚਨਾ ਹੈ। ਜਿਸ ਦੇ ਕੁਲ 179 ਛੰਦ
ਹਨ। ਇਸ ਦੇ ਸਿਰਫ 5 ਛੰਦ ਹੀ 34 ਤੋਂ 38 ਤਾਂਈ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਤੇ ਦਰਜ
ਹਨ। ਇਹ ਸਾਰੀ ਰਚਨਾ ਗੁਰਚਰਨ ਸਿੰਘ ਜਿਉਣਵਾਲਾ ਨੇ ਟਾਈਪ ਕਰਕੇ ਸਿਖ ਮਾਰਗ ਤੇ ਪੋਸਟ ਕਰ ਦਿੱਤੀ ਹੈ।
ਰਾਗਮਾਲ ਵਿਚ 84 ਰਾਗਾ ਦਰਜ ਹਨ।
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥1॥1॥
ਗੁਰੂ ਗ੍ਰੰਥ ਸਾਹਿਬ ਜੀ ਵਿਚ ਇਨ੍ਹਾਂ 84 ਰਾਗਾਂ ``ਚ ਸਿਰਫ 21 ਰਾਗ ਹੀ ਦਰਜ ਹਨ। 10 ਰਾਗ ਜੋ
ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਦਰਜ ਹਨ ਪਰ ਰਾਗਮਾਲਾ ਵਿਚ ਨਹੀ ਹਨ।
1 |
ਸਿਰੀਰਾਗ |
ਸਿਰੀਰਾਗ |
16 |
ਬਿਲਾਵਲ
|
ਬਿਲਾਵਲ |
2 |
ਮਾਝ |
? |
17 |
ਗੋਂਡ
|
ਗੋਂਡ |
3 |
ਗਾਉੜੀ
|
ਗਵਰੀ |
18 |
ਰਾਮਕਲੀ |
? |
4 |
ਆਸਾ
|
ਆਸਾ |
19 |
ਨਟ ਨਰਾਇਣ |
? |
5 |
ਗੂਜਰੀ
|
ਗੂਜਰੀ |
20 |
ਮਾਲੀ ਗਉੜਾ |
? |
6 |
ਦੇਵਗੰਧਾਰੀ
|
ਦੇਵਗੰਧਾਰੀ |
21 |
ਮਾਰੂ
|
ਮਾਰੂ |
7 |
ਬਿਹਾਗੜਾ |
? |
22 |
ਤੁਖਾਰੀ |
? |
8 |
ਵਡਹੰਸ |
? |
23 |
ਕੇਦਾਰਾ
|
ਕੇਦਾਰਾ |
9 |
ਸੋਰਠਿ
|
ਸੋਰਠਿ |
24 |
ਭੈਰਉ
|
ਭੈਰਉ |
10 |
ਧਨਾਸਰੀ
|
ਧਨਾਸਰੀ |
25 |
ਬਸੰਤ
|
ਬਸੰਤ |
11 |
ਜੈਤਸਰੀ |
? |
26 |
ਸਾਰੰਗ
|
ਸਾਰਗ |
12 |
ਟੋਡੀ |
ਟੋਡੀ |
27 |
ਮਲਾਰ
|
ਮਲਾਰੀ |
13 |
ਬੈਰਾੜੀ
|
ਬੈਰਾੜੀ
|
28 |
ਕਾਨੜਾ
|
ਕਾਨਰਾ |
14 |
ਤਿਲੰਗ
|
ਤੇਲੰਗੀ |
29 |
ਕਲਿਆਨ
|
ਕਾਲ੍ਯ੍ਯਾਨਾ |
15 |
ਸੂਹੀ
|
ਸੂਹਉ |
30 |
ਪ੍ਰਭਾਤੀ |
? |
|
|
|
31 |
ਜੈਜਾਵੰਤੀ |
? |
7 ਰਾਗਾਂ ਦੇ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਦਰਜ ਰਾਗਾਂ ਨਾਲ ਮੇਲ ਨਹੀ
ਖਾਂਦੇ। ਰਾਗਮਾਲਾ ``ਚ ਰਾਗ ਗੋਂਡ ਦੋ ਵਾਰੀ ਆਉਦਾ ਹੈ। ਰਾਗ ਗੋਂਡ, ਰਾਗ ਮੇਘ ਦੀ ਤਾਂ ਪਤਨੀ ਹੈ ਪਰ
ਸਿਰੀਰਾਗ ਦਾ ਪੁੱਤਰ ਹੈ। ਰਾਗਮਾਲਾ ``ਚ ਦਰਜ ਹੇਠ ਲਿਖੇ ਰਾਗਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ
ਦੂਰ ਦਾ ਵੀ ਕੋਈ ਸਬੰਧ ਨਹੀ ਹੈ।
ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ, ਪੰਚਮ, ਹਰਖ, ਦਿਸਾਖ,
ਬੰਗਾਲਮ, ਮਧੁ, ਮਾਧਵ, ਲਲਤ, ਮਾਲਕਉਸਕ, ਗੋਂਡਕਰੀ, ਗੰਧਾਰੀ, ਸੀਹੁਤੀ, ਮਸਤ ਅੰਗ, ਮੇਵਾਰਾ, ਪ੍ਰਬਲ
ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ , ਹਿੰਡੋਲ, ਦੇਵਕਰੀ, ਬਸੰਤੀ, ਸੰਦੂਰ, ਸਹਸ, ਅਹੀਰੀ,
ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਕਮੋਦਾ, ਦੀਪਕ, ਕਛੇਲੀ,
ਪਟਮੰਜਰੀ, ਕਾਮੋਦੀ, ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਰਨਾਟੀ, ਆਸਾਵਰੀ,
ਸਿੰਧਵੀ, ਸਾਲੂ, ਸਾਗਰਾ, ਗੰਭੀਰ, ਗੁੰਡ, ਕੁੰਭ, ਹਮੀਰ, ਮੇਘ, ਗੋਂਡ, ਬੈਰਾਧਰ, ਗਜਧਰ, ਜਬਲੀਧਰ,
ਨਟ, ਜਲਧਾਰਾ, ਸੰਕਰ, ਸਿਆਮਾ।
ਸਿੱਖ ਰਹਿਤ ਮਰਯਾਦਾ ਵਿਚ ਦਰਜ ਹੈ;
(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ
ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ
ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ
ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ
ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।
ਪਰ ਜਦੋ ਇਹ ਮਰਯਾਦਾ ਬਣਾਈ ਗਈ ਸੀ ਉਦੋ ਭੋਗ ਮੁੰਦਾਵਣੀ ਉਤੇ ਹੀ ਪਾਉਣ ਲਈ
ਸਪੱਸ਼ਟ ਲਿਖਿਆ ਗਿਆ ਸੀ।
(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ
ਮੁੰਦਾਵਣੀ ਉਤੇ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ
ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ
ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ
ਜਾਵੇ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਰਾਗਮਾਲਾ ਬਾਣੀ ਨਹੀ ਹੈ ਅਤੇ ਇਸ ਨੂੰ
ਪੜ੍ਹਨ ਜਾਂ ਨਾ ਪੜ੍ਹਨ ਦਾ ਫੈਸਲਾ ਵੀ ਰੋਟੀ ਖਾਤਰ ਬਣੇ ਪ੍ਰਚਾਰਕਾਂ ਨੇ ਹੀ ਕਰਨਾ ਹੈ ਤਾਂ ਕਿਓ ਨਾ
ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਛਾਪਣ ਤੋਂ ਹੀ ਸੰਕੋਚ ਕੀਤਾ ਜਾਵੇ?
ਗੁਰਬਾਣੀ ਲਿਖਣ ਦੀ ਤਰਤੀਬ:- ਗੁਰੂ ਅਰਜਨ ਪਾਤਸ਼ਾਹ ਨੇ ਬੁਹਤ ਹੀ ਦੂਰ
ਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਐਸੀ ਤਰਤੀਬ ਬਣਾਈ ਸੀ ਕਿ ਇਸ ਵਿੱਚ ਕੋਈ ਵੀ ਗੜਬੜ ਨਾ ਕਰ ਸਕੇ।
ਉਤਾਰੇ ਕਰਨ ਵਾਲਿਆ ਨੇ ਜਿਥੇ ਵੀ ਜਾਣੇ-ਅਣਜਾਣੇ ਕੋਈ ਗਲਤੀ ਕੀਤੀ ਹੈ ਉਹ ਬੁਹਤ ਹੀ ਸੌਖੀ ਪਛਾਣੀ
ਜਾਂਦੀ ਹੈ। ਜਿਵੇ;
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1253 ਤੇ ਇਕ ਪੰਗਤੀ ਦਰਜ ਹੈ, “ਛਾਡਿ
ਮਨ ਹਰਿ ਬਿਮੁਖਨ ਕੋ ਸੰਗੁ” ਇਸ ਦੇ ਅਖੀਰ ਤੇ ਕੋਈ ਅੰਕ ਨਹੀ ਹੈ। ਇਸ ਤੋਂ ਪਹਿਲੇ ਸ਼ਬਦ
(ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ
ਨ ਚਾਲੀ ॥3॥1॥6॥)ਦੇ ਅਖੀਰ ਵਿਚ 6 ਅੰਕ
ਦਰਜ ਹੈ ਅਤੇ ਇਸ ਤੋਂ ਅੱਗਲੇ ਸ਼ਬਦ ( ਸੂਰਦਾਸ ਮਨੁ ਪ੍ਰਭਿਹਥਿ
ਲੀਨੋ ਦੀਨੋ ਇਹੁ ਪਰਲੋਕ ॥2॥1॥8॥) ਦੇ ਅਖੀਰ
ਤੇ 8 ਦਰਜ ਹੈ। ਇਸ ਤੋਂ ਸਪੱਸ਼ਟ ਹੈ ਕਿ“ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” ਦਾ ਅੰਕ 7
ਹੋਣਾ ਚਾਹੀਦਾ ਹੈ ਜੋ ਨਹੀ ਹੈ। ਇਸ ਪੰਗਤੀ ਨਾਲ ਸਬੰਧਤ ਪ੍ਰਚੱਲਤ ਸਾਖੀਆਂ ਪੜ੍ਹਦੇ/ਸੁਣਦੇ ਹਾਂ ਤਾਂ
ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇ ਇਹ ਇਕ ਪੰਗਤੀ ਬਾਣੀ ਹੈ ਤਾਂ ਬਾਕੀ ਸ਼ਬਦ (ਜੋ ਹੱਥ
ਲਿਖਤਾ ਵਿਚ ਮਿਲਦਾ ਹੈ) ਬਾਣੀ ਕਿਵੇ ਨਹੀ ਹੈ? ਜੇ ਬਾਕੀ ਸ਼ਬਦ ਬਾਣੀ ਨਹੀ ਹੈ ਤਾਂ ਉਸ ਸ਼ਬਦ ਦੀ
ਪਹਿਲੀ ਪੰਗਤੀ ਬਾਣੀ ਕਿਵੇ ਹੋਈ? ਇਸੇ ਤਰ੍ਹਾਂ ਹੀ ਪੰਨਾ 927 ਤੇ “ਰਾਗ ਰਾਮਕਲੀ ਮਹਲਾ ੫॥ ਰਣ
ਝੁੰਝਨੜਾ ਗਾਉ ਸਖੀ ਹਰਿ ਏਕ ਧਿਆਵਹੁ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ”
ਸਬਦ ਦੇ ਅਖੀਰ ਵਿਚ ਵੀ ਕੋਈ ਅੰਕ ਨਹੀ ਹੈ ਅਤੇ ਇਹ ਸ਼ਬਦ ਵੀ ਪੂਰਾ ਨਹੀ ਹੈ। ਮੇਰੇ ਪਾਸ ਇਕ ਹੱਥ
ਲਿਖਤ ਹੈ ਉਸ ਵਿਚ ਇਹ ਦੋਵੇ ਸ਼ਬਦ ਦਰਜ ਹਨ।
ਇਥੇ ਫਿਰ
ਸਵਾਲ ਪੈਦਾ ਹੁੰਦਾ ਹੈ ਕਿ , ਇਹ ਸਬਦ ਤਾਂ ਗੁਰੂ ਅਰਜਨ ਦੇਵ ਜੀ ਦਾ ਹੀ ਹੈ। ਗੁਰੂ ਗ੍ਰੰਥ ਸਾਹਿਬ
ਜੀ ਵਿਚ ਇਹ ਪੂਰਾ ਕਿਉਂ ਨਾ ਲਿਖਿਆ ਗਿਆ?
ਭਾਈ ਜੋਧ ਸਿੰਘ ਜੀ ਨੇ ‘ਗੁਰਮਤਿ ਨਿਰਣਯ’ 1932 ਵਿਚ ਲਿਖੀ ਸੀ ਉਸ ਦੀ ਉਥਾਨਕਾ ਵਿਚ ਆਪ ਜੀ, ਉਤਾਰੇ
ਕਰਨ ਵੇਲੇ ਹੋਈਆਂ ਭੁਲਾਂ ਸਬੰਧੀ ਲਿਖਦੇ ਹਨ, “ ਵਾਹ ਲਗਦੀ ਗੁਰਬਾਣੀ ਨੂੰ ਸ਼ੁੱਧ ਛਾਪਣ ਦਾ ਯਤਨ
ਕੀਤਾ ਗਿਆ ਹੈ ਅਤੇ ਇਸ ਵਿਚ ਬੁਹਤ ਸਾਰੀ ਸਹਾਇਤਾ ਮੈਨੂੰ ਆਪਣੇ ਨੌਜਵਾਨ ਮਿੱਤਰ ਭਾਈ ਸਾਹਿਬ ਸਿੰਘ
ਜੀ, ਲੈਕਚਰਾਰ ਪੰਜਾਬੀ ਅਤੇ ਧਰਮ ਵਿੱਦਿਆ ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਜੀ ਤੋਂ ਪ੍ਰਾਪਤ ਹੋਈ
ਹੈ। ਪਰ ਇਸ ਸੋਧ ਵਿਚ ਇਕ ਖਤਰਾ ਜੋ ਮੈਨੂੰ ਪ੍ਰਤੀਤ ਹੋਇਆ ਹੈ ਉਸ ਵੱਲ ਪੰਥ ਦੇ ਮੁਖੀ ਜੱਥਿਆਂ ਦਾ
ਖਿਆਲ ਦਿਵਾਏ ਬਿਨਾਂ ਮੈਂ ਨਹੀਂ ਰਹਿ ਸਕਦਾ। ਸਸਤਾ ਵੇਚਣ ਦੀ ਦੌੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਬੀੜ ਵਿਚ ਲਗ, ਕੰਨੇ ਆਦਿ ਦੀਆਂ ਬੁਹਤ ਅਸ਼ੁੱਧੀਆਂ ਆ ਗਈਆਂ ਹਨ। ਤੇ ਜੇ ਕਿਸੇ ਜੁੰਮੇਵਾਰ
ਜੱਥੇ ਨੇ ਇਹ ਬੀੜਾਂ ਪ੍ਰਕਾਸ਼ਤ ਕਰਨ ਦਾ ਕੰਮ ਆਪਣੇ ਜੁੰਮੇ ਨਾ ਲਿਆ ਤਾਂ ਥੋੜੇ ਚਿਰ ਮਗਰੋਂ ਸ਼ੁੱਧ
ਪਾਠ ਕਰਨਾ ਅਤਿ ਕਠਿਨ ਹੋ ਜਾਵੇਗਾ”। (ਗੁਰਮਤਿ ਨਿਰਣਯ -ਪੰਨਾ ੭)
ਹੁਣ ਜਦੋਂ ਇਹ ਸਪੱਸ਼ਟ ਹੈ ਕਿ ਉਤਾਰੇ ਕਰਨ ਵੇਲੇ ਜਾਣੇ-ਅਣਜਾਣੇ ਕਈ ਭੁਲਾਂ ਹੋਈਆਂ ਹਨ ਤਾਂ
ਵਿਦਵਾਨਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਵਿਚਾਰ-ਚਰਚਾ ਕਰਕੇ ਕਿਸੇ ਨਤੀਜੇ ਤੇ ਪੁੱਜਣਾ ਚਾਹੀਦਾ ਹੈ।
ਇਸ ਕਾਰਜ ਨੂੰ ‘ਦੁਬਾਰਾ ਸੰਪਾਦਨ ਕਰਨਾ’ ਕਿਸੇ ਵੀ ਹਾਲਤ ਵਿਚ ਨਹੀ ਕਿਹਾ ਜਾ ਸਕਦਾ। ਗੁਰੂ ਗ੍ਰੰਥ
ਸਾਹਿਬ ਜੀ ਦੀ ਸੰਪਾਦਨਾ ਤਾਂ ਗੁਰੂ ਜੀ ਆਪਣੇ ਹੱਥੀ ਕਰਕੇ ਗਏ ਹਨ। ਗੱਲ ਤਾਂ ਉਤਾਰੇ ਕਰਨ ਵੇਲੇ
ਹੋਈਆਂ ਭੁਲਾ ਨੂੰ ਸੁਧਾਰਨ ਦੀ ਹੈ। ਵਿਚਾਰ ਚਰਚਾ ਦਾ ਇਹ ਵਿਸ਼ਾ ਨਵਾਂ ਨਹੀ ਹੈ ਸਮੇਂ-ਸਮੇਂ ਇਹ ਚਰਚਾ
ਚਲਦੀ ਰਹੀ ਹੈ ਪਰ ਕਿਸੇ ਬੰਨੇ-ਕੰਢੇ ਨਹੀ ਲੱਗੀ । 1953 ਤੋਂ 1964 ਤਾਂਈ ਸ਼੍ਰੋਮਣੀ ਕਮੇਟੀ ਵਿਚ ਵੀ
ਇਹ ਚਰਚਾ ਚਲਦੀ ਰਹੀ ਹੈ। ਜਿਸ ਦੀ ਵਿਸਥਾਰ ਸਹਿਤ ਰਿਪੋਟ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਕਿਤਾਬ ,
“ਗੁਰਬਾਣੀ ਸੰਪਾਦਨ ਨਿਰਣੈ” ਵਿਚ ਪੜ੍ਹੀ ਜਾ ਸਕਦੀ ਹੈ।
ਵਿਚਾਰੇ ਗਏ ਇਹ ਨੁਕਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਉਤੇ ਆਧਾਰਿਤ ਹਨ। ਵਿਦਿਵਾਨਾਂ ਨੂੰ
ਇਸ ਬਾਰੇ ਹੋਰ ਵਿਚਾਰ ਕਰਨ ਦੀ ਲੋੜ ਹੈ। ਇਸ ਤਰ੍ਹਾਂ ਜਿਥੇ ਸਾਡੇ ਭਰਮ-ਭੁਲੇਖੇ ਦੂਰ ਹੋਣਗੇ ਉਥੇ ਹੀ
ਕਿਸੇ ਠੀਕ ਨਿਰਣੇ ਉੱਪਰ ਪਹੁੰਚਿਆ ਜਾ ਸਕਦਾ ਹੈ।
ਧੰਨਵਾਦ ਸਹਿਤ
ਸਰਵਜੀਤ ਸਿੰਘ
(09/01/11)
ਚਰਨਜੀਤ ਸਿੰਘ ਬਰੈਂਮਪਟਨ
ਕਿਤੇ ਇਹ ਤੇ ਨਹੀਂ ਕਿ ਸੁਖਮਨੀ ਬਾਣੀ ਦਾ “ੴ ਸਤਿਗੁਰ
ਪ੍ਰਸਾਦਿ” ਸਲੋਕ “ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ
॥੧॥“ ਦਾ ਹੀ ਹਿੱਸਾ ਹੋਵੇ? ਕਿਉਂਕਿ ਸਲੋਕ ਵੀ ਮੰਗਲਾ ਚਰਨ ਹੀ ਲਗਦਾ ਹੈ।
ਚਰਨਜੀਤ ਸਿੰਘ
ਬਰੈਂਮਪਟਨ
(ਸ਼੍ਰੋਮਣੀ ਕਮੇਟੀ ਦੇ ਮਤਾ ਨੰ: 728 ਮਿਤੀ 9-5-55
ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਮੰਗਲਾ ਚਰਨ ਸਬੰਧੀ ਤਿੰਨ ਬੰਦਿਆਂ ਦੀ
ਇੱਕ ਸਭ ਕਮੇਟੀ ਬਣਾਈ। ਜਿਹਨਾ ਵਿੱਚ ਜਸਟਿਸ ਹਰਨਾਮ ਸਿੰਘ ਜੱਜ, ਪ੍ਰੋ: ਸਾਹਿਬ ਸਿੰਘ ਅਤੇ ਪ੍ਰਿੰ:
ਬਾਵਾ ਹਰਕਿਸ਼ਨ ਸਿੰਘ ਸਨ। ਇਹਨਾ ਨੇ ਪੜਤਾਲ ਕਰਕੇ ਦੱਸਿਆ ਕਿ ਕਰਤਾਰ ਪੁਰ ਵਾਲੀ ਬੀੜ ਵਿੱਚ ਮੰਗਲਾ
ਚਰਨ ਨੂੰ ਰਾਗ ਦੇ ਸਿਰਲੇਖ ਨਾਲੋਂ ਹਰ ਥਾਂ ਤੇ ਪਹਿਲ ਦਿੱਤੀ ਹੋਈ ਹੈ। ਸੋ ਇਤਨਾ ਕੁ ਲਿਖਣ ਦਾ ਇਹ
ਭਾਵ ਹੈ ਕਿ ਮੰਗਲਾ ਚਰਨ ਬਾਰੇ ਠੀਕ ਥਾਂ ਤੇ ਹੋਣ ਦਾ ਨਿਰਨਾ ਤਾਂ ਵਿਦਵਾਨ ਮੇਰੇ ਜੰਮਣ ਤੋਂ ਵੀ
ਪਹਿਲਾਂ ਸਮਝ ਕੇ ਕਰ ਚੁੱਕੇ ਹਨ। ਪਾਠਕ ਜਨ ਇਹ ਸਾਰੀ ਜਾਣਕਾਰੀ ਪ੍ਰੋ: ਸਾਹਿਬ ਸਿੰਘ ਦੀ ਦਸਵੀਂ
ਪੋਥੀ ਵਿੱਚ ਪੜ੍ਹ ਸਕਦੇ ਹਨ। ਐਵੇਂ ਹੀ ਤੀਰ-ਤੁੱਕੇ ਲਉਣੇ ਅਤੇ ਸਾਧਾਂ ਮਗਰ ਲੱਗ ਕੇ ਰੌਲੀ ਪਉਣੀ
ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਗਲਤੀਆਂ ਡੇਰਿਆਂ ਵਾਲੇ ਸਾਧਾਂ ਦੀਆਂ, ਬੀੜਾਂ ਛਾਪਣ ਵਾਲੇ ਦੁਕਾਨ
ਦਾਰਾਂ ਦੀਆਂ ਅਤੇ ਜਾਂ ਫਿਰ ਲਿਖਾਰੀਆਂ ਅਤੇ ਬੂਝੜ ਸਿੱਖਾਂ ਦੀਆਂ। ਇਹ ਸਾਰਾ ਕੁੱਝ ਸ਼ਰਧਾ ਵੱਸ
ਜੋੜਿਆ ਜਾ ਰਿਹਾ ਹੈ ਗੁਰੂ ਦੇ ਨਾਮ ਨਾਲ। ਕੀ ਗੁਰੂ ਜੀ ਐਸੀ ਬੇਤਰਤੀਬੀ ਕਰ ਸਕਦੇ ਸਨ? ਬਹੁਤਾ ਕੁੱਝ
ਲਿਖਣ ਲਈ ਸਮਾ ਨਹੀਂ ਹੈ ਇਸ ਲਈ ਹੇਠਾਂ ਕੁੱਝ ਸਕੈਨ ਕਰਕੇ ਪਾ ਰਿਹਾ ਹਾਂ-ਸੰਪਾਦਕ)
(09/01/11)
ਬਲਬੀਰ ਸਿੰਘ ਜਰਮਨੀ
ਸਤ ਸ੍ਰੀ ਅਕਾਲ,
ਦਰਸ਼ਨ ਸਿੰਘ ਜੀ।
ਗੁਰਦੇਵ ਗਿਣ ਕੇ ਦਸ ਰਹੇ ਹਨ ‘ਚਾਰਿ ਪਦਾਰਥ ਚਾਰੇ ਪਾਏ. . . ‘।
ਆਪ ਜੀ ਨੇ ਲਿਖ ਕੇ ਦਸਿਆ ‘ਗੁਰੂ ਨਾਨਕ ਦੀ ਸਿੱਖੀ ਦਾ ਇਸ ਤਰਾਂ ਦੀਆਂ ਗਿਣਤੀਆਂ ਮਿਣਤੀਆਂ ਦੇ
ਵਿਸਵਾਸਾਂ/ਮਿੱਥਾਂ ਨਾਲ ਕੋਈ ਵੀ ਵਾਸਤਾ ਨਹੀਂ ਹੈ। ਗੁਰਸਿਖ ਨੇ ਇਹਨਾਂ ਦੇ ਚੱਕਰਾਂ ਵਿੱਚ ਨਹੀਂ
ਪੈਣਾਂ’।
ਸਿਖ ਗੁਰੂ ਦੀ ਸੁਣੇ ਜਾਂ ਤੁਹਾਡੀ। ਦੁਬਿਧਾ ਦੂਰ ਕਰਨ ਦੀ ਖੇਚਲ ਕਰਨੀ ਜੀ। ਧੰਨਵਾਦ।
ਬਲਬੀਰ ਸਿੰਘ
ਜਰਮਨੀ
(04/01/11)
ਦਰਸ਼ਨ ਸਿੰਘ ‘ਅਸਟ੍ਰੇਲੀਆ’
ਵੀਰ
ਗੁਰਪ੍ਰੀਤ ਸਿੰਘ ਜੀਉ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
ਗੁਰੂ ਗਰੰਥ ਸਾਹਿਬ ਜੀ ਵਿਚ ਗੁਰੂ ਸਾਹਿਬਾਂ ਅਤੇ ਭਗਤਾਂ ਨੇ ਸਮੇਂ ਅਤੇ ਸਥਾਨ
ਅਨੁਸਾਰ, ਸਾਡੇ ਉਸ ਸਮਾਜ ਵਿਚ ਧਰਮ ਦੇ ਠੇਕੇਦਾਰਾਂ (ਬ੍ਰਾਹਮਣ, ਕਾਜ਼ੀ, ਯੋਗੀ, ਮੁਲਾਂ, ਮੌਲਾਣੇ)
ਦੁਆਰਾ ਮਿਥੇ ਵਿਸਵਾਸ਼ਾਂ/ਮਿੱਥਾਂ ਦਾ ਜਗਹ ਜਗਹ ਆਪਣੀ ਬਾਣੀ ਵਿਚ ਜ਼ਿਕਰ ਕੀਤਾ ਹੈ। ਇਹਨਾਂ
ਵਿਸਵਾਸ਼ਾਂ/ਮਿੱਥਾਂ ਦਾ ਜ਼ਿਕਰ ਕੇਵਲ ਅਤੇ ਕੇਵਲ ਸਿੱਖਾਂ ਦੇ ਗਿਆਨ ਦੇ ਵਾਧੇ ਵਾਸਤੇ ਹੈ। ਸਿੱਖਾਂ
ਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੈ।ਉਹ ਇਸ ਤਰਾਂ ਹਨ।
ਚਾਰ ਪਦਾਰਥ, ਚਾਰ ਬਾਣੀਆਂ, ਚਾਰ ਖਾਣੀਆਂ, ਤਿੰਨ ਗੁਣ, ਤਿੰਨ ਤਾਪ।
ਚਾਰ ਪਦਾਰਥ: ਧਰਮ, ਅਰਥ, ਕਾਮ,
ਮੋਖ.
ਚਾਰ ਬਾਣੀਆਂ: ਬੈਖਰੀ, ਮੱਧਮਾਂ,
ਪਸੰਤੀ, ਪਰਾ.
ਚਾਰ ਖਾਣੀਆਂ: ਅੰਡਜ਼,
ਜੇਰਜ, ਸੇਤਜ, ਉਤਭੁਜ.
ਤਿੰਨ ਗੁਣ: ਰਜ ਗੁਣ, ਤਮ ਗੁਣ, ਸਤ
ਗੁਣ.
ਤਿੰਨ ਤਾਪ: ਆਧਿ, ਬਿਆਧਿ,
ਉਪਾਧਿ. ਪ੍ਰੋ ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਹੇਠਾਂ ਦਿੱਤੇ ਹਨ।ਪੰਨਾ 3321॥
http://www.gurugranthdarpan.com
ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ॥ ਪੰਨਾ॥
800॥ ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ
ਰਹੋ (ਸਦਾ ਇਸ ਨੂੰ ਵਰਤਦੇ ਰਹੋ) । ਹੇ ਨਾਨਕ! (ਜਗਤ ਵਿਚ ਕੁੱਲ) ਚਾਰ ਪਦਾਰਥ (ਗਿਣੇ ਗਏ ਹਨ,
ਨਾਮ-ਰਸੈਣ ਦੀ ਬਰਕਤਿ ਨਾਲ ਇਹ) ਚਾਰੇ ਹੀ ਮਿਲ ਜਾਂਦੇ ਹਨ । (ਇਸ ਵਾਸਤੇ) ਗੁਰੂ ਦੀ ਮਤਿ ਲੈ ਕੇ
ਸਦਾ ਹਰਿ-ਨਾਮ ਦਾ ਭਜਨ ਕਰਦੇ ਰਹੋ ।4।4।
ਗੁਰੂ ਨਾਨਕ ਦੀ ਸਿੱਖੀ ਦਾ ਇਸ ਤਰਾਂ ਦੀਆਂ ਗਿਣਤੀਆਂ ਮਿਣਤੀਆਂ ਦੇ ਵਿਸਵਾਸਾਂ/ਮਿੱਥਾਂ ਨਾਲ ਕੋਈ ਵੀ
ਵਾਸਤਾ ਨਹੀਂ ਹੈ।ਗੁਰਸਿੱਖ ਨੇ ਇਹਨਾਂ ਦੇ ਚੱਕਰਾਂ ਵਿਚ ਨਹੀਂ ਪੈਣਾ। ਜਿਸ ਤਰਾਂ ਯੋਗੀਆਂ ਦੀ
ਇੱੜਾਂ, ਪਿੰਗਲਾ ਅਤੇ ਸੁਖਮਨਾ ਦੀ ਘੁੰਮਣਘੇਰੀ ਹੈ ਕਿ ਸਵਾਸ ਏਥੋਂ ਉਥੇ, ਅਤੇ ਉਥੌਂ ਇਥੇ ਆਉਦੇ
ਜਾਂਦੇ ਹਨ। ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਇਹ ਰਾਹ ਨਹੀਂ ਦਿੱਤਾ। ਸਿੱਖ ਦਾ ਵਾਸਤਾ ਤਾਂ ਗੁਰੂ
ਨਾਲ ਹੈ।ਗੁਰੂ ਘੁੰਮਣ ਘੇਰੀਆਂ ਵਿਚ ਨਹੀਂ ਪਾਉਂਦਾ। ਭੁੱਲ ਲਈ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ.
ਦਰਸ਼ਨ ਸਿੰਘ ‘ਅਸਟ੍ਰੇਲੀਆ’ ਟੈਲੀਫੂਨ +91 98885 28313 ਅਤੇ +91
94782 28484
(05/01/11)
ਗੁਰਪ੍ਰੀਤ ਸਿੰਘ
ਵਾਹਿਗੁਰੂ ਜੀ ਕਾ
ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਆਪ ਸਮੂਹ ਪਾਠਕ ਵੀਰਾਂ ਨੂੰ ਬੇਨਤੀ ਹੈ ਕਿ ਆਪ ਵਿਦਵਾਨ ਵੀਰ ਚਰਚਾ ਦਾ ਵਿਸ਼ਾ ਗੁਰੂ
ਗ੍ਰੰਥ ਸਾਹਿਬ ਤੇ ਲਿਆੳ। ਤਾਂ ਜੋ ਇਸ ਸਾਈਟ ਨੂੰ ਪੜਨ ਵਾਲੇ ਵੀਰ ਫ਼ਾਇਦਾ ਉਠਾ ਸਕਣ।
ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ॥ ਪੰਨਾ॥ 800॥
ਕੀ ਕੋਈ ਦਿਵਾਨ ਸਜਣ ਇਸ ਪੰਗਤੀ ਨੂੰ ਅਰਥਾ ਕੇ ਦਸਣ ਦੀ ਕਿਰਪਾ ਕਰੇਗਾ ਕਿ ਕਿਹੜੇ ਚਾਰ
ਪਦਾਰਥ ਗੁਰਮਤਿ ਰਾਹੀ ਮਿਲਦੇ ਹਨ।
ਗੁਰਪ੍ਰੀਤ ਸਿੰਘ
ਕੈਲੀਫ਼ੋਰਨੀਆ
(04/01/11)
ਬਲਦੇਵ ਸਿੰਘ ਫਿਰੋਜ਼ਪੁਰ
ਸਿੱਖ ਮਾਰਗ ਦੇ ਸਾਰੇ ਪਾਠਕ ਵੀਰਾਂ ਨੂੰ ਗੁਰੂ ਫਤਿਹ ਪਰਵਾਨ ਹੋਵੇ ਜੀ।
ਪਾਠਕ ਵੀਰੋ, ੨ ਜਨਵਰੀ ਵਾਲੇ ਪੱਤਰ ਵਿੱਚ ਮੈਂ ਆਪਣੇਂ ਵਿਚਾਰ ਪ੍ਰਗਟ ਕੀਤੇ ਸਨ ਜੀ।
ਕੁੱਝ ਵੀਰਾਂ ਦੇ ਹੋਰ ਵੀ ਵਿਚਾਰ ਆਏ ਹਨ ਜੀ। ਸਰਦਾਰ ਮੱਖਣ ਸਿੰਘ ਜੀ ਨੇਂ ਵੀ ਆਪਣੇਂ ਵਿਚਾਰ ਵਿਅਕਤ
ਕੀਤੇ ਹਨ ਜੀ। ਇਸ ਵਿਸ਼ੇ ਵਿੱਚ ਹੋਰ ਵੀ ਵੀਰਾਂ ਦੇ ਵਿਚਾਰ ਆਉਣ ਗੇ। ਅਸੀਂ ਆਪਣੇਂ ਵਿਚਾਰ ਦੱਸਣੇਂ
ਹਨ, ਅਤੇ ਦੂਸਰਿਆਂ ਦੇ ਵਿਚਾਰ ਸੁਣਨੇਂ ਵੀ ਹਨ ਜੀ, ਅਤੇ ਵਿਚਾਰਨੇਂ ਵੀ ਹਨ। ਅਸੀਂ ਸਾਰਿਆਂ ਨੇਂ
ਵਿਚਾਰਾਂ ਦੀ ਸਾਂਝ ਕਰਨੀਂ ਹੈ ਜੀ।
ਦੁਬਾਰਾ ਸੰਪਾਦਨ ਦੀ ਰੂਪ ਰੇਖਾ ਕੀ ਹੈ, ਜਾਂ ਕੀ ਹੋਵੇ ਗੀ, ਮੈਂ ਨਹੀਂ ਜਾਣਦਾ। ਇਸ ਵਿਸ਼ੇ ਵਿਚ,
ਸੰਪਾਦਕ ਜੀ ਸਰਦਾਰ ਮੱਖਣ ਸਿੰਘ ਜੀ, ਦੀ ਸੰਪਾਦਕੀ ਟਿੱਪਣੀ ਪੱੜ੍ਹ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ
ਦੁਬਾਰਾ ਸੰਪਾਦਨ, ਜਾਂ ਗੁਰਬਾਣੀਂ ਨਾਲ ਛੇੜ ਛਾੜ ਦੇ ਵਿਸ਼ੇ ਵਿਚ, ਆਪਣੇਂ ਵਲੋਂ ਵਿਅਕਤ ਕੀਤੇ ਗਏ
ਵਿਚਾਰਾਂ ਨੂੰ, ਮੈਂ ਥੋੜਾ ਹੋਰ ਸਪੱਸ਼ਟ ਕਰਨਾਂ ਚਾਹਾਂ ਗਾ ਜੀ। ਸਰਦਾਰ ਮੱਖਣ ਸਿੰਘ ਜੀ, ਦੀ ਗੱਲ
ਬਿਲਕੁਲ ਸਹੀ ਹੈ ਜੀ, ਕਿ ਹੱਥ ਲਿਖਤ ਬੀੜਾਂ ਵਿੱਚ ਲਗਾਂ ਮਾਤਰਾਂ ਦੀਆਂ ਗਲਤੀਆਂ ਹੋਣ ਤੋਂ ਇਨਕਾਰ
ਨਹੀਂ ਕੀਤਾ ਜਾ ਸੱਕਦਾ। ਅਤੇ ਮੰਗਲਾ ਚਰਨ ਦੀ ਬੇ ਤਰਤੀਬੀ ਵਾਲਾ ਇਹਨਾਂ ਦਾ ਸ਼ੰਕਾ ਜਾਂ ਸੁਝਾਉ ਵੀ
ਗਲਤ ਨਹੀਂ ਹੈ। ਅਗਰ ਸਰਵ ਸਹਿਮਤੀ ਨਾਲ ਮੰਗਲਾ ਚਰਨ ਦੀ ਤਰਤੀਬ ਸਹੀ ਹੋ ਵੀ ਜਾਂਦੀ ਹੈ, ਤਾਂ ਕੋਈ
ਹਰਜ਼ ਨਹੀਂ, ਇਸ ਨੂੰ ਗੁਰਬਾਣੀਂ ਨਾਲ ਛੇੜ ਛਾੜ ਨਹੀਂ ਕਿਹਾ ਜਾ ਸੱਕਦਾ। ਮੇਰੇ ਵਿਚਾਰ ਵਿੱਚ ਤਾਂ
ਛੇੜ ਛਾੜ ਉਸ ਨੂੰ ਕਹਿੰਦੇ ਹਨ, ਜੇ ਕੋਈ ਸ਼ਬਦ ਜਾਂ ਬਾਣੀਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ
ਕੱਢਿਆ ਜਾਂ ਪਾਇਆ ਜਾਵੇਂ।
ਜਾਹਰ ਹੈ ਕੇ ਮੰਗਲਾ ਚਰਨ, ਜਾਂ ਕੋਈ ਅੰਕਾਂ ਆਦੀ ਦੀ ਬੇ ਤਰਤੀਬੀ (ਲਗਾਂਮਾਤਰਾਂ ਨਹੀਂ) ਠੀਕ ਕਰ ਵੀ
ਦਿੱਤੀ ਜਾਂਦੀ ਹੈ ਤਾਂ ਇਸ ਨਾਲ ਵੀ, ਗੁਰਬਾਣੀਂ ਦੀ ਅਸਲੀਅਤ ਜਾਂ ਸਚਾਈ ਨੂੰ ਕੁੱਝ ਵੀ ਫਰਕ ਨਹੀਂ
ਪਵੇ ਗਾ। ਅਤੇ ਇਥੋਂ ਤੱਕ ਤਾਂ ਨਾਂ ਹੀ ਅਸੀਂ ਇਸ ਨੂੰ ਕਿਸੇ ਕਿਸਮ ਦੀ ਛੇੜ ਛਾੜ ਹੀ ਕਹਿ ਸੱਕਦੇ
ਹਾਂ। ਪਰ ਜੇ ਗੱਲ ਇਸ ਤੋਂ ਅਗੇ ਵੱਧਦੀ ਹੈ, ਤਾਂ ਸਰਦਾਰ ਜਸਬੀਰ ਸਿੰਘ ਜੀ ਦਾ ਸ਼ੰਕਾ ਵੀ ਜਾਇਜ਼ ਹੈ।
ਬਲਦੇਵ ਸਿੰਘ ਫਿਰੋਜ਼ਪੁਰ
(ਸੰਪਾਦਕੀ ਟਿੱਪਣੀ:- ਮੰਗਲਾ ਚਰਨ ਦਾ ਸੁਝਾਓ ਮੇਰਾ ਕੋਈ ਨਵਾ
ਨਹੀਂ ਹੈ ਇਹ ਪ੍ਰੋ: ਸਾਹਿਬ ਸਿੰਘ, ਪ੍ਰਿੰ: ਹਰਿਭਜਨ ਸਿੰਘ ਅਤੇ ਅਨੇਕਾਂ ਹੀ ਹੋਰ ਪੜ੍ਹੇ ਲਿਖੇ
ਵਿਦਵਾਨ ਸੱਜਣਾ ਦਾ ਹੈ। ਮੈਨੂੰ ਇਹ ਗੱਲ ਸਹੀ ਲੱਗੀ ਹੋਣ ਦੇ ਕਾਰਨ ਮੈਂ ਸਿਰਫ ਦੁਹਰਾਓ ਹੀ ਕੀਤਾ
ਹੈ। ਜਦੋਂ ਹੱਥ ਲਿਖਤ ਤੋਂ ਛਾਪੇ ਦੀਆਂ ਬੀੜਾਂ ਆਈਆਂ ਸਨ ਤਾਂ ਉਸ ਵੇਲੇ ਕਿਸੇ ਅਣਗਹਿਲੀ ਜਾਂ
ਡੇਰਿਆਂ ਵਾਲੇ ਸਾਧਾਂ ਦੇ ਦਬਾਓ ਕਾਰਨ ਸਹੀ ਫੈਸਲਾ ਨਹੀਂ ਲੈ ਸਕੇ ਅਤੇ ਇਹੀ ਗੱਲ ਪੰਥਕ ਮਰਯਾਦਾ
ਬਣਾਉਣ ਵੇਲੇ ਹੋਈ ਸੀ। ਕਿਉਂਕਿ ਡੇਰਿਆਂ ਵਾਲੇ ਸਾਧ ਧਰਮ ਦੇ ਨਾਮ ਤੇ ਗੁੰਡਾਗਰਦੀਆਂ ਅਤੇ ਬਦਮਾਸ਼ੀਆਂ
ਕਰਨ ਤੋਂ ਨਹੀਂ ਝਿਜਕਦੇ ਇਹ ਹਰ ਗੱਲ ਆਪਣੀ ਚੋਲਿਆਂ ਵਾਲੀ ਬਦਮਾਸ਼ੀ ਦੇ ਰੋਹਬ ਥੱਲੇ ਕਰਵਾਉਂਦੇ ਹਨ
ਅਤੇ ਇਹਨਾ ਨਾਲ ਸਿੱਖੀ ਭੇਖ ਵਿੱਚ ਬਦਮਾਸ਼ੀ ਟੋਲੇ ਨਾਲ ਹੁੰਦੇ ਹਨ। ਇਹ ਆਪਣੇ ਆਪ ਨੂੰ ਗੁਰੂ ਤੋਂ
ਦੂਸਰੇ ਨੰਬਰ ਤੇ ਸਮਝਦੇ ਹਨ। ਇਹਨਾ ਨੂੰ ਟਟੀਰੀ ਵਾਂਗ ਇਹੀ ਭਰਮ ਹੁੰਦਾ ਹੈ ਕਿ ਸਿੱਖੀ ਸਾਡੇ ਆਸਰੇ
ਹੀ ਹੈ ਨਹੀਂ ਤਾਂ ਪਤਾ ਨਹੀਂ ਇਹ ਕਦੋਂ ਦੀ ਖਤਮ ਹੋ ਜਾਂਦੀ। ਇਹਨਾ ਦੇ ਚੇਲੇ ਵੀ ਗੁਰਦੁਆਰਿਆਂ ਵਿੱਚ
ਖਰੂਦ ਪਉਣੇ ਅਤੇ ਆਪਣੇ ਵਿਰੋਧੀਆਂ ਨੂੰ ਧਮਕੀਆਂ ਦੇਣੀਆਂ ਅਸਲੀ ਧਰਮ ਸਮਝਦੇ ਹਨ। ਪਰ ਅਸਲੀਅਤ ਇਹ ਹੈ
ਕਿ ਇਹਨਾ ਸਾਧਾਂ ਦੇ ਪ੍ਰਚਾਰ ਸੁਣ ਕੇ ਜਾਂ ਤਾਂ ਬੰਦਾ ਭੇਖੀ ਸਿੱਖ ਬਣੂੰ ਅਤੇ ਜਾਂ ਫਿਰ ਨਾਸਤਕ।
ਕਿਉਂਕਿ ਕੋਈ ਮਾੜੀ ਮੋਟੀ ਅਕਲ ਵਾਲਾ ਇਹਨਾ ਵਾਲੀ ਅਜਿਹੀ ਸਿੱਖੀ ਧਾਰਨ ਕਰ ਹੀ ਨਹੀਂ ਸਕਦਾ)
(04/01/11)
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ॥
ਹੱਥ ਲਿਖਤ ਬੀੜਾਂ ਵਿੱਚ ਲਗਾਂ ਮਾਤਰਾਂ ਦੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ
ਇਸ ਵਿੱਚ ਕੋਈ ਸ਼ੱਕ ਨਹੀ। ਜਿਹੜੀ ਚੀਜ਼ ਸਾਡੇ ਅਧਿਕਾਰ ਖੇਤਰ ਵਿੱਚ ਆਂਉਦੀ ਹੀ ਨਹੀ ਉਸ ਨੂੰ ਜਨਤਕ
ਤੌਰ ਤੇ ਵਿਚਾਰਣਾ ਵੀ ਸਾਡੇ ਲਈ ਲਾਭਦਾਇਕ ਨਹੀਂ ਹੋਵੇਗਾ। ਮੇਰੇ ਖਿਆਲ ਨਾਲ ਤੁਹਾਨੂੰ ਇਹ ਪੰਨਾ
ਜਿੰਨੀ ਜਲਦੀ ਹੋ ਸਕੇ ਬੰਦ ਕਰ ਦੇਣਾ ਚਾਹਿਦਾ ਹੈ। ਇਸ ਮੁੱਦੇ ਤੇ ਵੀਚਾਰ ਕਰਕੇ ਅਸੀ ਬਚਿਤਰ ਨਾਟਕ
ਵਿੱਚ ਖਿਆਲ ਰੱਖਣ ਵਾਲਿਆਂ ਦੀ ਗੱਲ ਨੂੰ ਸਹੀ ਸਾਬਤ ਕਰਦੇ ਹਾਂ ਜੋ ਕਹਿੰਦੇ ਸਨ ਕਿ ਹੋਲੀ-ਹੋਲੀ ਇਹ
ਲੋਗ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਗੇ।
ਜਿਹੜੀ ਉਦਾਹਰਣ ਤੁਸੀਂ ਸੁਖਮਣੀ ਸਾਹਿਬ ਦੇ ਮੰਗਲਾ ਚਰਣ ਦੀ ਦਿੰਦੇ ਜੇ,
ਵਿਚਾਰਣ ਤੇ ਸਹੀ ਸਾਬਿਤ ਹੁੰਦੀ ਹੈ ਪਰ ਅਗਰ ਉਹ ਓਸੇ ਤਰਾਂ ਵੀ ਰਵੇ ਤਾਂ ਵੀ ਸਾਡਾ ਕੋਈ ਨੁਕਸਾਨ
ਨਹੀ ਕਰ ਰਹੀ। ਏਸ ਵੇਲੇ ਕੌਮ
ਦੀ ਏਕਤਾ ਦਾ ਵੀ ਫਿਕਰ ਸਾਨੂੰ ਕਰਣਾ ਚਾਹੀਦਾ ਹੈ।
ਦਸਮ ਗ੍ਰੰਥ ਦੇ ਨਾਲ
Parallel ਵਿੱਚ ਅਗਰ ਕਿਸੇ ਮਸਲੇ ਦਾ ਹੱਲ
ਕਰਨ ਦੀ ਕੋਸ਼ੀਸ਼ ਵਿਦਿਵਾਨਾਂ ਦੀ ਹੋਣੀ ਚਾਹਿਦੀ ਹੈ ਤਾਂ ਉਹ ਹਨ:
ਰਾਗ ਮਾਲਾ ਤੇ ਨਾਨਕਸ਼ਾਹੀ ਕੈਲੰਡਰ।
ਹਾਲੇ ਤੱਕ ਕਿਸੇ ਵੀ ਮਸਲੇ ਤੇ ਜੋ ( So called)
ਜਾਗੂਰਕ ਵਿਦਿਵਾਨਾਂ ਨੇ ਉਠਾਏ ਨੇ ਅਕਾਲ ਤਖ਼ਤ ਤੇ ਕਿਸੇ ਤਰਾਂ ਦੀ ਕੋਈ ਸੁਨਵਾਈ ਨਹੀਂ ਹੋਈ। ਇਸਦਾ
ਕਿਆਫਾ ਸਾਨੂੰ ਇਹ ਵੀ ਨਹੀਂ ਲਗਾ ਲੈਣਾ ਚਾਹੀਦਾ ਹੈ ਕਦੇ ਵੀ ਨਹੀਂ ਹੋਵੇਗੀ। ਇੱਕ ਵੀ ਮਸਲਾ ਐਸਾ
ਨਹੀ ਜਿਸ ਨੂੰ ਅਸੀ ਕੌਮੀ ਤੌਰ ਤੇ ਹੱਲ ਕਰ ਲਿਆ ਹੋਵੇ। ਜਾਗਰੀਤੀ ਆ ਰਹੀ ਹੈ ਇਸ ਵਿੱਚ ਕੋਈ ਸ਼ੱਕ
ਨਹੀ ਪਰ ਇੰਨੀ ਵੀ ਨਹੀ ਆਈ ਕਿ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਵਿੱਚ ਸੋਧ ਲਈ ਹਾਮੀ ਭਰ ਸਕੇ। ਇਸ
ਨਾਲ ਨਤੀਜਾ ਇਹ ਨਿਕਲਣਾ ਹੈ ਕਿ ਦਸਮ ਗ੍ਰੰਥੀਆਂ ਨੇ ਤੁਹਾਡੀ ਸਾਈਟ ਤੋ
Text ਦੀ ਕਾਪੀ ਕਰਕੇ ਤੇ ਉਸਦੀ
Image ਫਾਇਲ ਬਣਾ ਕਿ
Facebook ਜਾਂ ਹੋਰ ਸ਼ੋਸ਼ਲ਼
ਸਾਇਟਾਂ ਤੇ ਆਮ ਸਿੱਖਾਂ ਨੂੰ ਭੜਕਾਉਣਾ ਹੈ। ਗਾਲੀ ਗਲੋਚ ਜੋ ਹੋਏਗਾ ਉਹ ਵਖਰਾ।
ਇਸਲਾਮ 9-11
ਤੋਂ ਬਾਅਦ ਵੀ ਪੱਛਮੀਂ ਦੇਸਾਂ ਵਿੱਚ ਸਭ ਤੋਂ ਵੱਧ ਅਪਣਾਇਆ ਜਾ ਰਿਹਾ ਧਰਮ ਹੈ। ਦਿਨੋਂ ਦਿਨ
ਮੁਸਲਮਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹੁਣ ਤਾਂ ਧੱਕੇ ਨਾਲ ਵੀ ਇਸਲਾਮ ਕਬੂਲ ਨਹੀ ਕਰਵਾਇਆ ਜਾ
ਰਿਹਾ। ਕਮ ਸੇ ਕਮ ਉਨੱਤੀ ਕਰ ਰਹੇ ਦੇਸਾਂ ਵਿੱਚ ਤਾਂ ਬਿਲਕੁਲ ਨਹੀ।
9-11 ਤੋਂ ਬਾਅਦ ਵੀ ਉਹ ਲੋਗ ਆਪਣੇ ਧਰਮ ਨੂੰ ਇੱਕ
ਅਮਨ ਪਸੰਦ ਧਰਮ ਦੇ ਤੌਰ ਤੇ ਲੋਕਾਂ ਸਾਹਮਣੇ ਰੱਖਣ ਵਿੱਚ ਕਾਮਯਾਬ ਹੋ ਰਹੇ ਨੇ। ਕਾਰਨ ਕੀ ਹੈ? ਕਾਰਨ
ਇਹ ਹੈ ਕਿ ਕੋਈ ਵੀ ਬੰਦਾ ਕੁਰਾਨ ਸ਼ਰੀਫ ਤੇ ਉਂਗਲ ਨਹੀ ਉਠਾ ਸਕਦਾ। ਜਦੋਂ ਗੱਲ ਕੁਰਾਨ ਸ਼ਰੀਫ ਦੀ
ਆਉਂਦੀ ਹੈ ਤਾਂ ਨਾ ਤਾਂ ਕੋਈ ਸ਼ੀਆ ਹੁੰਦਾ ਹੈ ਤੇ ਨਾ ਹੀ ਕੋਈ ਸੁੰਨੀ। ਸਾਰੇ ਇੱਕ ਹੋ ਜਾਂਦੇ ਨੇ ਤੇ
ਇਕੱਠੇ ਹੋ ਕੇ ਬਾਹਰੀ ਤਾਕਤਾਂ ਦਾ ਸਾਹਮਣਾ ਕਰਦੇ ਨੇ।
ਸਾਡੀ ਕੌਮ ਸਭ ਤੋਂ ਵੱਧ ਸਹੀਦੀਆਂ ਦੇਣ ਵਾਲੀ, ਸਬ ਤੋਂ ਵੱਧ ਅਮਨ ਪਸੰਦ, ਸਭ
ਤੋਂ ਵੱਧ ਕੁਦਰਤੀਂ ਨਿਯਮਾਂ ਦੇ ਅਨੁਕੂਲ ਕੰਮ ਕਰਨ ਵਾਲੀ, ਸਭ ਤੋਂ ਵੱਖਰੀ ਪਹਿਚਾਣ, ਸਾਝਾਂ ਬਹਿਣਾ,
ਸਾਝਾਂ ਛਕਣਾਂ, ਨਿਮਰਤਾ, ਸਹਿਣ ਸੀਲਤਾ, ਨਿਰਭੈਤਾ, ਗੁਰੂ ਦਾ ਗਿਆਨ ਹਰ ਇੱਕ ਲਈ ਅਮੋਲਕ ਹੀਰਾ ਹੋਣ
ਦੇ ਬਾਵਜ਼ੂਦ ਵੀ ਏਸੇ ਧਰਮ ਨੂੰ ਅਸੀਂ ਲੋਕਾਂ ਤੱਕ ਨਹੀ ਲਜਾ ਸਕੇ। ਕਮਜ਼ੋਰੀ ਸਾਡੀ ਹੈ।
ਅਗਰ ਹਰ ਨਾਜੁੱਕ ਮੁੱਦੇ ਤੇ ਅਸੀਂ ਜਨਤਕ ਤੌਰ ਤੇ ਸਫਾ ਵਿਛਾਉਣ ਲੱਗ ਪਏ ਤਾਂ
ਦਸਮ ਗ੍ਰੰਥ ਵੱਲੋਂ
ਜਾਗਰਤ ਹੋ ਰਹੇ ਲੋਗ ਫੇਰ ਸ਼ੱਕ ਨਾਲ ਦੇਖਣ ਲੱਗ ਪੈਣਗੇ। ਨਤੀਜੇ ਕੋਈ ਚੰਗੇ ਨਿਕਲਣ ਇਸਦੇ ਆਸਾਰ ਬਹੁਤ
ਘੱਟ ਨਜ਼ਰ ਆਉਂਦੇ ਨੇ। ਜਿਸ ਤਰਾਂ ਜਪੁਜੀ ਵਿੱਚ ‘ਦੇਦਾ’ ਨੂੰ ਸਾਰੇ ਹੀ ‘ਦੇਂਦਾ’ ਪੜਦੇ ਨੇ ਇਸ ਤਰਾਂ
ਕੋਈ ਟੀਕਾ ਤਿਆਰ ਹੋਵੇ ਜਿਸ ਵਿੱਚ ਸੋਧ ਦੀ ਵੀਚਾਰ ਵੀ ਨਾਲ ਦਿੱਤੀ ਜਾਵੇ ਪਰ ਰੱਬ ਦਾ
ਵਾਸਤਾ ਰਾਗ ਮਾਲਾ ਤੋਂ ਅੱਗੇ ਕਿਸੇ ਤਰਾਂ ਦੀ ਸੋਧ ਦੀ ਹਾਮੀ ਦੀ
ਵੋਟ
ਮੈਂ ਨਹੀ ਦੇ ਸਕਦਾ।
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
(03/01/11)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅੰਕਾਂ ਦੇ ਜਰੀਏ ਐਸੀ ਤਰਤੀਬ ਵਿੱਚ ਬੰਨ੍ਹਿਆ ਗਿਆ ਹੈ ਕਿ ਛੇਤੀ
ਕੀਤੇ ਇਸ ਵਿੱਚ ਮਿਲਾਵਟ ਨਹੀਂ ਕੀਤੀ ਜਾ ਸਕਦੀ। ਜੇ ਕੋਈ ਕਰੇਗਾ ਤਾਂ ਛੇਤੀ ਹੀ ਉਸ ਦੀ ਪਛਾਣ ਆ
ਜਾਵੇਗੀ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ। ਅਤੇ ਗੁਰੂ ਉਹ ਹੁੰਦਾ
ਹੈ ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਸ਼ਰਧਾ ਵਸ ਕਿਸੇ ਲਿਖਤ ਨੂੰ
ਬਿਨਾਂ ਸੋਚੇ-ਵਿਚਾਰੇ ਸਿਰਫ਼ ਪੜ੍ਹੀ ਜਾਣ ਨਾਲ ਜਾਂ ਰਟੀ ਜਾਣ ਨਾਲ ਅਗਿਆਨਤਾ ਦਾ ਹਨੇਰਾ ਦੂਰ ਨਹੀਂ
ਹੋ ਸਕਦਾ। ਜੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਹਾਂ ਤਾਂ ਗੁਰੂ ਦੀ ਤਰ੍ਹਾਂ ਹੀ ਇਸ
ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ। ਕਿਸੇ ਨੇਮ ਬੱਧ ਤਰੀਕੇ ਨਾਲ ਰਟੇ ਰਟਾਏ ਪਾਠ ਕਰਨ ਨਾਲ ਕੋਈ
ਸ਼ੰਕੇ ਦੂਰ ਨਹੀਂ ਹੋ ਸਕਦੇ। ਗੁਰਬਾਣੀ ਨੂੰ ਸੋਚ ਵਿਚਾਰ ਕੇ ਪੜ੍ਹਨ ਨਾਲ ਸਾਰੀਆਂ ਸ਼ੰਕਾਵਾਂ ਦੇ ਜਵਾਬ
ਗੁਰਬਾਣੀ ਵਿੱਚੋਂ ਹੀ ਮਿਲ ਜਾਂਦੇ ਹਨ। ਗੁਰੂ ਸਾਹਿਬਾਂ ਨੇ ਜਿੰਨੀਂ ਵੀ ਬਾਣੀ ਲਿਖੀ ਹੈ ਇੱਕ ਇੱਕ
ਅੱਖਰ ਉਨ੍ਹਾਂ ਦਾ ਸੁਨੇਹਾ ਹੈ। ਗੁਰੂ ਸਾਹਿਬ ਨੇਂ ਕੁੱਝ ਵੀ ਐਸਾ ਨਹੀਂ ਲਿਖਿਆ ਜਿਸ ਦੁਆਰਾ ਜੀਵਨ
ਜਾਚ ਦਾ ਕੋਈ ਸੁਨੇਹਾ ਨਾ ਹੋ ਕੇ ਸਿਰਫ਼ ਕਿਸੇ ਨੂੰ ਖੁਸ਼ ਕਰਨ ਦੀ ਖਾਤਿਰ ਕੁੱਝ ਲਿਖ ਦਿੱਤਾ ਹੋਵੇ।
ਗੁਰਬਿਲਾਸ ਪਾ: ਛੇਵੀਂ ਵਿਚਲੇ ਹਵਾਲੇ ਅਨੁਸਾਰ ਤਾਂ ਇਹ ਬੜੀ ਹਾਸੋਹੀਣੀ ਜਿਹੀ ਗੱਲ ਲੱਗਦੀ ਹੈ ਕਿ
ਰਾਗ ਸਰੀਰ ਧਾਰਨ ਕਰਕੇ ਗੁਰੂ ਸਾਹਿਬ ਕੋਲ ਆਏ। ਜੇ ਰਾਗਾਂ ਦੇ ਸਰੀਰ ਧਾਰਣ ਵਾਲੀ ਗੱਲ ਠੀਕ ਮੰਨ ਵੀ
ਲਈਏ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਕੀ ਸਾਰੀ ਬਾਣੀ ਪੜ੍ਹਨ ਦੀ ਤਾਂ ਜਰੂਰਤ ਹੀ ਨਹੀਂ ਰਹਿ ਜਾਂਦੀ।
ਕਿਊਂਕਿ ਇਸ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਤਾਂ ਪਹਿਲਾਂ ਹੀ ਬਹੁਤ ਪ੍ਰਚੱਲਤ ਸੀ, ਕਿ ਪਾਣੀ ਵਿੱਚ
ਸੁੱਤੇ ਪਏ ਵਿਸ਼ਣੂੰ ਦੇ ਕੰਨ ਦੀ ਮੈਲ਼ ਤੋਂ ਦੈਂਤ ਪੈਦਾ ਹੋ ਗਏ। ਜਾਂ ਮਰੇ ਪਏ ਰਾਜਾ ਵੇਣ ਦੇ ਪੱਟ ਦੀ
ਮਾਲਸ਼ ਕਰਨ ਨਾਲ ਨਿਸ਼ਾਦ ਪੈਦਾ ਹੋ ਗਿਆ। ਜੇ ਇਸ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਤੇ ਹੀ ਯਕੀਨ ਕਰਨਾ
ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਪੜ੍ਹਨ ਦੀ ਜਰੂਰਤ ਹੀ ਬਾਕੀ ਨਹੀਂ ਰਹਿ ਜਾਂਦੀ। ਕਿਉਂਕਿ
ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਨ੍ਹਾਂ ਮਨਘੜਤ ਕਹਾਣੀਆਂ ਦਾ ਖੰਡਣ ਹੀ ਕੀਤਾ ਗਿਆ ਹੈ।
ਕੋਈ ਰਾਗ, ਸਰੀਰ ਕਿਸ ਤਰ੍ਹਾਂ ਧਾਰਣ ਕਰ ਸਕਦਾ ਹੈ, ਇਹ ਤਾਂ ਵੱਖਰੀ ਗੱਲ ਰਹਿ ਗਈ। ਪਰ ਜੇ ਇਹ ਗੱਲ
ਮੰਨ ਵੀ ਲਈਏ ਕਿ ਸਾਰੇ ਰਾਗ ਗੁਰੂ ਸਾਹਿਬ ਦੀ ਹਜੂਰੀ ਵਿੱਚ ਸਰੀਰ ਧਾਰਣ ਕਰਕੇ ਆਏ ਤਾਂ, ਜਿਨ੍ਹਾਂ
ਰਾਗਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਹੀ ਕੀਤਾ ਗਿਆ ਹੈ, ਉਨ੍ਹਾਂ ਨੂੰ
ਸ਼ਕਾਇਤ/ਬੇਨਤੀ ਕਰਨ ਲਈ ਗੁਰੂ ਸਾਹਿਬਾਂ ਕੋਲ ਹਾਜਰ ਹੋਣ ਦੀ ਕੀ ਜਰੂਰਤ ਸੀ? ਕਿਉਂਕਿ ਕਈ ਰਾਗ ਐਸੇ
ਵੀ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਹੀ ਦਰਜ ਹਨ ਅਤੇ ਉਨ੍ਹਾਂ ਦਾ ਜਿਕਰ ਰਾਗਮਾਲਾ
ਵਿੱਚ ਵੀ ਆਇਆ ਹੈ।
ਗੁਰੂ ਸਾਹਿਬ ਨੇ ਤਾਂ ਪਹਿਲੇ ਸਥਾਨ ਤੇ ਸਿਰੀ ਰਾਗ ਨੂੰ ਰੱਖਿਆ ਹੈ। ਅਤੇ ਰਾਗਮਾਲਾ ਅਨੁਸਾਰ ਭੈਰਉ
ਪਹਿਲਾ ਰਾਗ ਹੈ। ਕੀ ਉਨ੍ਹਾਂ ਦੋਹਾਂ ਰਾਗਾਂ ਦੀ ਜਾਂ ਕਿਸੇ ਹੋਰ ਰਾਗ ਦੀ ਪਹਿਲੇ ਸਥਾਨ ਤੇ ਹੋਣ ਲਈ
ਆਪਸ ਵਿੱਚ ਲੜਾਈ ਨਹੀਂ ਹੋਈ?
ਜੇ ਰਾਗਾਂ ਦੇ ਕਹਿਣ ਤੇ (?) ਗੁਰੂ ਸਾਹਿਬ ਨੇ ਰਾਗਮਾਲਾ ਦਰਜ ਕਰ ਦਿੱਤੀ ਮੰਨ ਵੀ ਲਈਏ ਤਾਂ ਚੱਲੋ
ਰਾਗ ਤਾਂ ਖੁਸ਼ ਹੋ ਗਏ ਹੋਣਗੇ, ਪਰ ਰਾਗਮਾਲਾ ਵਿੱਚ ਸ਼ਰਧਾ ਰੱਖਣ ਵਾਲਿਆਂ ਨੂੰ ਇਸ ਵਿੱਚੋਂ ਕੀ ਹਾਸਲ
ਹੁੰਦਾ ਹੈ?
ਗੁਰੂ ਗ੍ਰੰਥ ਸਾਹਿਬ ਜੀ ਦੇ ਦੁਬਾਰਾ ਸੰਪਾਦਨਾ ਵਾਲੇ ਵਿਸ਼ੇ ਤੇ ਮੈਂ ਸ: ਬਲਦੇਵ ਸਿੰਘ ਜੀ ਫਿਰੋਜਪੁਰ
ਵਾਲਿਆਂ ਦੇ ਵਿਚਾਰ ਨਾਲ ਸਹਿਮਤ ਹਾਂ ਕਿ ਮੰਗਲਾਚਰਨ ਦੇ ਕਿਸੇ ਥਾਂ ਅਗੇ ਪਿੱਛੇ ਲਿਖੇ ਹੋਣ ਨਾਲ ਹੋ
ਸਕਦਾ ਹੈ ਕਿ ਆਪਣੇ ਸਮਝਣ ਵਿੱਚ ਕੋਈ ਕਮੀਂ ਹੋਵੇ। ਮੇਰੇ ਵਿਚਾਰ ਅਨੁਸਾਰ ਮੰਗਲਾਚਰਨ ਦਾ ਕਿਸੇ ਥਾਂ
ਅੱਗੇ ਪਿੱਛੇ ਲਿਖੇ ਹੋਣ ਨਾਲ ਗੁਰਮਤਿ ਫ਼ਲੌਸਫ਼ੀ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਇਸ ਲਈ ਇਹ ਜਿਸ
ਤਰ੍ਹਾਂ ਲਿਖਿਆ ਹੈ, ਉਸੇ ਤਰ੍ਹਾਂ ਹੀ ਰਹੇ ਤਾਂ ਵੀ ਕੋਈ ਹਰਜ ਵਾਲ਼ੀ ਗੱਲ ਨਹੀਂ ਹੈ। ਪਰ ਸਾਰੇ
ਗੁਟਕਿਆਂ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਵਾਲੀ ਇਕੋ ਹੀ ਤਰਤੀਬ ਵਿੱਚ ਲਿਖਿਆ ਹੋਵੇ। ਗੁਰੂ ਗ੍ਰੰਥ
ਸਾਹਿਬ ਦੀ ਮੁੜ ਸੰਪਾਦਨਾ ਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਬਦੀਲੀਆਂ ਕਰਨ ਦਾ ਸਿਲਸਿਲਾ
ਸ਼ੁਰੂ ਹੋ ਜਾਵੇਗਾ। ਫ਼ੇਰ ਇਹ ਮਸਲਾ ਮੰਗਲਾਚਰਣ ਦੇ ਬਦਲਣ ਤੱਕ ਹੀ ਸੀਮਿਤ ਨਹੀਂ ਰਹੇਗਾ। ਤਕਰੀਬਨ
ਸਾਰਾ ਗੁਰੂ ਗ੍ਰੰਥ ਸਾਹਿਬ ਹੀ ਬਦਲਿਆ ਜਾਵੇਗਾ। ਕਿਉਂਕਿ ਐਸ ਵਕਤ ਹਰ ਵਿਅਕਤੀ ਆਪਣੇ ਆਪ ਨੂੰ ਦੂਸਰੇ
ਨਾਲੋਂ ਵੱਧ ਅਕਲਮੰਦ ਸਾਬਤ ਕਰਨ ਦੀ ਦੌੜ ਵਿੱਚ ਲੱਗਾ ਹੋਇਆ ਹੈ। ਏਸ ਦੌੜ ਵਿੱਚ ਸਾਨੂੰ ਇਹ ਵੀ ਪਤਾ
ਨਹੀਂ ਲੱਗਦਾ ਕਿ ਅਸੀਂ ਗੁਰੂ ਸਾਹਿਬਾਂ ਦੀ ਬਾਣੀ ਨਾਲ ਹੀ ਖਿਲਵਾੜ ਕਰੀ ਜਾ ਰਹੇ ਹਾਂ। ਅਨਮਤੀਆਂ ਦੀ
ਘੁਸਪੈਠ ਦੀ ਤਾਂ ਗੱਲ ਛੱਡੋ ਹਰ ਗੁਰਸਿੱਖ ਵਿਦਵਾਨ ਗੁਰਮਤਿ ਫ਼ਲੌਸਫ਼ੀ ਨੂੰ ਆਪਣੇ ਹੀ ਮੁਤਾਬਕ ਢਾਲਣ
ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਇੱਕ ਵਾਰੀਂ ਕਿਸੇ ਵੀ ਨੁਕਤੇ ਤੋਂ ਬਾਣੀ ਵਿੱਚ ਛੇੜ ਛਾੜ ਦਾ
ਮਤਲਬ ਹੈ ਸਿੱਖਾਂ ਵਿੱਚ ਅਨੇਕਾਂ ਹੀ ਹੋਰ ਵੰਡੀਆਂ। ਕੁੱਝ ਡੇਰੇਦਾਰ ਤਾਂ ਹੁਣ ਹੀ ਗੁਰਬਾਣੀ ਵਿਚਲੀ
ਵਿਆਕਰਣ ਨੂੰ ਨਜ਼ਰਅੰਦਾਜ ਕਰ ਰਹੇ ਹਨ ਤਾਂ ਕਿ ਗੁਰਬਾਣੀ ਨਾਲ ਸੌਖਿਆਂ ਹੀ ਮਨਘੜਤ ਕਹਾਣੀਆਂ ਜੋੜੀਆਂ
ਜਾ ਸਕਣ। ਕਈ ਅਜੋਕੇ ਜਾਗਰੁਕ ਵਿਦਵਾਨ ਗੁਰਬਾਣੀ ਵਿਚਲੀ ਵਿਆਕਰਣ ਨੂੰ ਇਸ ਲਈ ਨਜ਼ਰਅੰਦਾਜ ਕਰਨਾ
ਚਾਹੁੰਦੇ ਹਨ ਤਾਂ ਕਿ ਉਹ ਆਪਣੀ ਕਿਸੇ ਨਵੀਂ ਸੋਚ ਅਨੁਸਾਰ ਗੁਰਬਾਣੀ ਦੀ ਵਿਆਖਿਆ ਲੋਕਾਂ ਸਾਮ੍ਹਣੇ
ਸੌਖੀ ਹੀ ਪੇਸ਼ ਕਰ ਸਕਣ। ਕਈਆਂ ਦਾ ਖਿਆਲ ਹੈ ਕਿ ਗੁਰਬਾਣੀ ਵਿਆਕਰਣ ਅਨੁਸਾਰ ਲਿਖੀ ਗਈ ਹੈ ਇਸ ਦੇ
ਅਰਥ ਵੀ ਵਿਆਕਰਣ ਅਨੁਸਾਰ ਹੀ ਹੋਣੇ ਚਾਹੀਦੇ ਹਨ। ਆਪਣੀ ਆਪਣੀ ਸਮਝ ਅਨੁਸਾਰ ਸਾਰੇ ਸੱਜਣ ਜੋ ਮਰਜੀ
ਕਰੀ ਜਾਣ ਆਖਿਰ ਸੱਚ ਨੇ ਸੱਚ ਹੀ ਰਹਿਣਾ ਹੈ। ਪਰ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਤਬਦੀਲੀ ਦਾ ਛੇੜਾ
ਛਿੜ ਗਿਆ ਤਾਂ ਇਹ ਛੇੜਾ ਕਿੱਥੇ ਜਾ ਕੇ ਰੁਕੇਗਾ, ਕੁੱਝ ਨਹੀਂ ਕਿਹਾ ਜਾ ਸਕਦਾ।
ਰਾਗਮਾਲਾ ਸਾਨੂੰ ਕੋਈ ਜੀਵਨ ਸੇਧ ਨਹੀਂ ਦਿੰਦੀ। ਅਤੇ ਵੈਸੇ ਵੀ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਇਹ
ਬਾਅਦ ਵਿੱਚ ਕਿਸੇ ਨੇ ਦਰਜ ਕੀਤੀ ਹੈ। ਦੂਜੇ ਪਾਸੇ ਮੰਗਲਾਚਰਣ ਦਾ ਕਿਸੇ ਇੱਕ ਜਾਂ ਦੋ ਥਾਵਾਂ ਤੇ
ਅੱਗੇ ਪਿੱਛੇ ਲਿਖੇ ਹੋਣ ਨਾਲ ਗੁਰਮਤਿ ਫਲੌਸਫੀ ਤੇ ਕੋਈ ਫਰਕ ਨਹੀਂ ਪੈਂਦਾ। ਇਸ ਲਈ ਦੋਨਾਂ ਵਿਸ਼ਿਆਂ
ਨੂੰ ਆਪਸ ਵਿੱਚ ਮਿਲਾਇਆ ਨਹੀਂ ਜਾ ਸਕਦਾ। ਭੁੱਲਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(ਸੰਪਾਦਕੀ ਟਿੱਪਣੀ:- ਅਸੀਂ ਇਹ ਗੱਲ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ
ਵਿੱਚ ਕਿਸੇ ਵੀ ਕਿਸਮ ਦੀ ਤਬਦੀਲੀ ਕਰਨਾ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਅਤੇ ਨਾ ਹੀ ਅਸੀਂ
ਕਿਸੇ ਨੂੰ ਉਤਸ਼ਾਹਤ ਕਰਦੇ ਹਾਂ ਕਿ ਕਿਸੇ ਕਿਸਮ ਦੀ ਕੋਈ ਤਬਦੀਲੀ ਕਰੇ। ਪਰ ਜੋ ਸਵਾਲ ਸਪੋਕਸਮੈਂਨ
ਹਮਾਇਤੀਆਂ ਅਤੇ ਵਿਰੋਧੀਆਂ ਵਲੋਂ ਉਠਾਏ ਜਾਂਦੇ ਹਨ ਉਹਨਾ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਅਸੀਂ
ਜਰੂਰ ਦੇ ਰਹੇ ਹਾਂ। ਤਾਂ ਕਿ ਸਚਾਈ ਸਾਰਿਆਂ ਦੇ ਸਾਹਮਣੇ ਆ ਸਕੇ। ਜੇ ਕਰ ਸਪੋਕਸਮੈਂਨ ਦੇ ਹਮਾਇਤੀ,
ਸਪੋਕਸਮੈਨ ਦੇ ਐਡੀਟਰ ਨਾਲ ਸਹਿਮਤ ਨਹੀਂ ਹਨ ਤਾਂ ਵੀ ਆਪਣੇ ਖਿਆਲ ਦੱਸਣ ਅਤੇ ਜੇ ਕਰ ਕਿਸੇ ਗੱਲ ਨਾਲ
ਸਹਿਮਤ ਹਨ ਤਦ ਵੀ ਦੱਸਣ। ਹੱਥ ਲਿਖਤ ਬੀੜਾਂ ਲਿਖਣ ਸਮੇਂ ਅਚਾਨਕ ਹੀ ਲਗਾਂਮਾਤਰਾਂ ਦੀਆਂ ਗਲਤੀਆਂ
ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਤਾਂ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਬੀੜ
ਤਿਆਰ ਕੀਤੀ ਸੀ ਉਦੋਂ ਵੀ ਸੰਭਾਵਨਾ ਮੌਜੂਦ ਸੀ ਤਦ ਹੀ ਗੁਰਬਾਣੀ ਵਿੱਚ ਕਈ ਥਾਵਾਂ ਤੇ ਸੂਚਨਾ ਅੰਕ
ਦਰਜ਼ ਹਨ, “ਸ਼ੁੱਧ ਕੀਚੇ ਜਾਂ ਸ਼ੁੱਧ”। ਇਹ ਇੱਕ ਸਾਧਾਰਣ ਜਿਹੀ ਸਮਝ ਵਿੱਚ ਆਉਣ ਵਾਲੀ ਗੱਲ ਹੈ ਕਿ
ਜਦੋਂ ਵੀ ਕੋਈ ਚਿੱਠੀ ਕਿਸੇ ਨੂੰ ਲਿਖਦਾ ਹੈ ਤਾਂ ਜੇ ਕਰ ਕੋਈ ਲਿਖੇ ਤਾਂ ਪਹਿਲਾਂ ੴ ਸਤਿਗੁਰ
ਪ੍ਰਸਾਦਿ ਲਿਖਦਾ ਹੈ ਨਾ ਕਿ ਵਿਚਾਲੇ ਜਾਂ ਰਾਜੀ ਖੁਸੀਂ, ਸਤਿ ਸ੍ਰੀ ਅਕਾਲ ਜਾਂ ਫਤਿਹ ਬਲਾਉਣ ਤੋਂ
ਬਾਅਦ। ਅੱਜ ਤੋਂ 30 ਕੁ ਸਾਲ ਪਹਿਲਾਂ ਜੇ ਕਰ ਕੋਈ ਰਾਗਮਾਲਾ ਬਾਰੇ ਗੱਲ ਕਰਦਾ ਸੀ ਕਿ ਇਹ ਗੁਰਬਾਣੀ
ਨਹੀਂ ਤਾਂ ਉਸ ਸਮੇਂ ਆਮ ਹੀ ਡੇਰਾਵਾਦੀ ਸਾਧਾਂ ਦੇ ਚੇਲੇ ਉਸ ਤੇ ਇਹ ਇਲਜ਼ਾਮ ਲਾ ਦਿੰਦੇ ਸਨ ਕਿ ਦੇਖੋ
ਜੀ ਇਸ ਬੰਦੇ ਨੂੰ ਤਾਂ ਆਪਣੇ ਗੁਰੂ ਤੇ ਹੀ ਸ਼ੰਕਾ ਹੈ। ਜਿਹੜਾ ਆਪਣੇ ਗੁਰੂ ਤੇ ਹੀ ਸੰਕਾ ਕਰੇ ਤਾਂ
ਉਹ ਸਿੱਖ ਕਾਹਦਾ ਹੋਇਆ। ਕਈ ਤਾਂ ਸਿਰ ਵੱਢ-ਵਢਾਉਣ ਦੀਆਂ ਗੱਲਾਂ ਵੀ ਕਰਦੇ ਰਹਿੰਦੇ ਸਨ, ਇਹਨਾ ਵਿੱਚ
ਹੀ ਕਈ ਕਥਿਤ ਸੱਚੇ ਸੁੱਚੇ ਮਹਾਂਪੁਰਸ਼ ਵੀ ਆ ਜਾਂਦੇ ਹਨ। ਇਸੇ ਤਰ੍ਹਾਂ ਹੀ ਦਸਮ ਗ੍ਰੰਥ ਦੀ ਗੱਲ ਸੀ।
ਅਸੀਂ ਨਾ ਤਾਂ ਗੁਰੂ ਗ੍ਰੰਥ ਸਾਹਿਬ ਤੇ ਕੋਈ ਸ਼ਕੇ ਖੜੇ ਕਰਦੇ ਹਾਂ ਅਤੇ ਨਾ ਹੀ ਇਹ ਕਹਿੰਦੇ ਹਾਂ ਕਿ
ਇਹ ਬਾਣੀ ਸਾਡਾ ਗੁਰੂ ਨਹੀਂ। ਅਤੇ ਨਾ ਹੀ ਭਗਤ ਬਾਣੀ ਅਤੇ ਭੱਟਾਂ ਦੀ ਬਾਣੀ ਬਾਰੇ ਕੁੱਝ ਕਿੰਤੂ
ਕਰਦੇ ਹਾਂ। ਅਸੀਂ ਸਿਰਫ ਸਚਾਈ ਪ੍ਰਗਟ ਕਰਨਾ ਅਤੇ ਉਹਨਾ ਲੋਕਾਂ ਦਾ ਮੂੰਹ ਬੰਦ ਕਰਨਾ ਚਾਹੁੰਦੇ ਹਾਂ
ਜਿਹੜੇ ਕਿ ਦਸਮ ਗ੍ਰੰਥੀਏ ਆਮ ਲੋਕਾਂ ਨੂੰ ਗੁਮਰਾਹ ਕਰਦੇ ਕਹਿੰਦੇ ਰਹਿੰਦੇ ਹਨ ਕਿ ਜਿਹੜੇ ਦਸਮ
ਗ੍ਰੰਥ ਨੂੰ ਰੱਦ ਕਰਦੇ ਹਨ ਉਹ ਕਿਸੇ ਵੇਲੇ ਗੁਰੂ ਗ੍ਰੰਥ ਨੂੰ ਵੀ ਰੱਦ ਕਰ ਦੇਣਗੇ। ਅਸੀਂ ਸਿਰਫ
ਲਿਖਾਰੀਆਂ ਤੋਂ ਹੋਈਆਂ ਅਚਾਨਕ ਗਲਤੀਆਂ ਜਾਂ ਫਿਰ ਕਿਸੇ ਨੇ ਜੇ ਕਰ ਸ਼ਰਾਰਤ ਕੀਤੀ ਹੋਵੇ ਤਾਂ ਗੁਰੂ
ਅਰਜਨ ਪਾਤਸ਼ਾਹ ਵਲੋਂ ਦਿੱਤੀ ਸੇਧ ਅਨੁਸਾਰ ਉਸ ਦਾ ਪਤਾ ਲਗਾਉਣ ਲਈ ਹੀ ਸੱਚ ਸਾਹਮਣੇ ਲਿਆਉਣਾ
ਚਾਹੁੰਦੇ ਹਾਂ)
(02/01/11)
ਚਮਕੌਰ ਸਿੰਘ
ਸਿੱਖ
ਮਾਰਗ ਦੇ ਸਾਰੇ ਵੀਰਾਂ ਨੂੰ ਗੁਰੂ ਫ਼ਤਹਿ ਪਰਵਾਨ ਹੋਵੇ ਜੀ |
ਸਤਿਕਾਰ ਯੋਗ ਵੀਰ ਮੱਖਣ ਸਿੰਘ ਜੀ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਧੰਨਵਾਦ ਜੋ ਆਪ ਜੀ ਨੇਂ ਬਹੁਤ
ਹੀ ਵਧੀਆ ਵਿਸ਼ਾ ਲਿਆਂਦਾ ਹੈ | ਦਾਸ ਜਦੋਂ ਭੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ
ਦੀ ਕੋਸ਼ਿਸ਼ ਕਰਦਾ ਹੈ ਤਾਂ ਇੱਕ ਗੱਲ ਜਰੂਰ ਹਿਰਦੇ ਵਿਚ ਆਉਂਦੀ ਹੈ ਕਿ ਸਾਰੀ ਹੀ ਬਾਣੀ ਸਿਖਿਆ ਦਾ
ਰੂਪ ਹੈ |ਪਰ ਮੁੰਦਾਵਣੀ ਤੋਂ ਬਾਅਦ ਜਦੋਂ ਰਾਗ ਮਾਲਾ ਪੜ੍ਹਦੇ ਹਾਂ ਤਾਂ ਇਸ ਤਰਾਂ ਮਹਿਸੂਸ ਹੁੰਦਾ
ਹੈ ਕਿ ਜਿਸ ਤਰਾਂ ਕੋਈ ਰਾਹੀ ਇਕ ਰਸਤੇ ਤੇ ਤੁਰਿਆ ਜਾਂਦਾ ਹੋਵੇ ਤੇ ਉਸ ਰਾਹੀ ਨੂੰ ਕੋਈ ਉਸਦੇ ਰਸਤੇ
ਤੋਂ ਕਿਸੇ ਹੋਰ ਰਸਤੇ ਤੇ ਤੋਰਨ ਦੀ ਕੋਸ਼ਿਸ਼ ਕਰਨ ਲੱਗ ਜਾਵੇ |ਕਿਉਂਕੇ ਸ਼੍ਰੀ ਗੁਰੂ ਗਰੰਥ ਸਾਹਿਬ
ਜੀ ਵਿਚ ਆਏ ਰਾਗਾਂ ਦੇ ਨਾਲ ਰਾਗ ਮਾਲਾ ਦੇ ਰਾਗ ਮੇਲ ਨਹੀਂ ਖਾਂਦੇ | ਸ਼੍ਰੀ ਗੁਰੂ ਗਰੰਥ ਸਾਹਿਬ ਜੀ
ਅੰਦਰ ਸਭ ਤੋਂ ਪਹਿਲਾ ਰਾਗ ਸ਼੍ਰੀ ਰਾਗ ਹੈ |ਪਰ ਰਾਗ ਮਾਲਾ ਵਿਚ ਪਹਿਲਤਾ ਭੈਰੋ ਰਾਗ ਨੂੰ ਦਿਤੀ ਹੋਈ
ਹੈ | ਦੂਸਰੀ ਗੱਲ ਬਾਣੀ ਲਿਖਣ ਦਾ ਢੰਗ ਜਿਸ ਤਰਾਂ ਹਰੇਕ ਗੁਰੂ ਸਾਹਿਬਾਨ ਦੇ ਨਾਲ ਮਹੱਲਾ ਆਇਆ ਹੈ
|ਅਤੇ ਭਗਤਾਂ ਦੀ ਬਾਣੀ ਦੇ ਨਾਲ ਉਨ੍ਹਾਂ ਦੇ ਨਾਮ ਆਏ ਹਨ | ਲੇਕਿਨ ਰਾਗ ਮਾਲਾ ਦੇ ਅੰਦਰ ਕਿਸੇ ਭੀ
ਲਿਖਾਰੀ ਦਾ ਜਿਕਰ ਨਹੀਂ ਹੈ | ਬਾਕੀ ਗੁਰੂ ਗਰੰਥ ਸਾਹਿਬ ਜੀ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਨੇਂ
ਤਿੰਨ ਤਰਾਂ ਦੀ ਗਿਣਤੀ ਦਿੱਤੀ ਹੈ |ਸਭ ਤੋਂ ਪਹਿਲਾਂ ਹਰੇਕ ਸਬਦ ਤੋਂ ਪਿਛੋਂ ਪਦਿਆਂ ਦੀ ਗਿਣਤੀ ਫਿਰ
ਉਸ ਵਿਸ਼ੇ ਦੇ ਸਬਦਾਂ ਦੀ ਗਿਣਤੀ ਅਤੇ ਅਖੀਰ ਦੇ ਵਿਚ ਹੁਣ ਤੱਕ ਇਸ ਗੁਰੂ ਸਾਹਿਬਾਨ ਜੀ ਦੇ ਕਿਨੇਂ
ਸਬਦ ਆਏ ਹਨ ਉਨ੍ਹਾਂ ਦੀ ਗਿਣਤੀ |ਲੇਕਿਨ ਰਾਗ ਮਾਲਾ ਦੇ ਅੰਦਰ ਗਿਣਤੀ ਕੇਵਲ ਇੱਕ ਹੀ ਚਲਦੀ ਹੈ
|ਬਾਕੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨਿਰੋਲ ਸਿਖਿਆ ਦਾ ਭੰਡਾਰ ਹਨ ਜਦ ਕਿ ਰਾਗ ਮਾਲਾ ਦੇ ਵਿਚ ਕੁਝ
ਭੀ ਸਿਖਣ ਨੂੰ ਨਹੀਂ ਹੈ | ਬਾਕੀ ਪੰਜਵੇਂ ਗੁਰੂ ਸਾਹਿਬ ਜੀ ਨੇਂ ਗੁਰੂ ਗਰੰਥ ਸਾਹਿਬ ਜੀ ਦੀ
ਸੰਪਾਦਨਾਂ ਇਸ ਢੰਗ ਦੇ ਨਾਲ ਕੀਤੀ ਹੈ |ਕਿ ਇਸ ਅੰਦਰ ਮਿਲਾਵਟ ਦੀ ਗੁੰਜਾਇਸ਼ ਬਹੁਤ ਘੱਟ ਹੈ |ਇਸੇ
ਕਰਕੇ ਰਾਗ ਮਾਲਾ ਸਭ ਤੋਂ ਅਖੀਰ ਦੇ ਵਿਚ ਕਿਸੇ ਚਲਾਕ ਲਿਖਾਰੀ ਨੇਂ ਪਾ ਦਿਤੀ ਹੈ |ਸੋ ਦਾਸ ਨੂੰ ਤਾਂ
ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਇਹ ਗੁਰਬਾਣੀ ਨਹੀਂ ਹੈ |
ਦੁਬਾਰਾ ਫਿਰ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕ਼ੀ ਫ਼ਤਹਿ ||
ਚਮਕੌਰ ਸਿੰਘ
ਫਰਿਜਨੋ ਕੈਲੀਫ਼ੋਰਨਿਆ |
(02/01/11)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸੰਪਾਦਕ ਸਾਹਿਬ ਜੀ, ਅਤੇ ਪਾਠਕ ਜਨ ਜੀਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਮੱਖਣ ਸਿੰਘ ਜੀ, ਆਪ ਜੀ ਨੇਂ ਜੋ ਜੋ ਗੱਲਾਂ “ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ” ਦੇ ਵਿਸ਼ੇ ਵਿੱਚ ਲਿਖੀਆਂ ਹਨ, ਅੱਖਰ ਅੱਖਰ ਠੀਕ ਹਨ ਜੀ। ੴ ਤੋਂ ਲੈਕੇ ਮੁੰਧਾਵਨੀਂ ਤੱਕ
ਸੰਪੂਰਨ ਗੁਰਬਾਣੀਂ ਗੁਰੂ ਦਾ ਸੱਚਾ ਗਿਆਨ ਹੈ, ਸੰਪੂਰਨ (ਰਾਗਮਾਲਾ ਨੂੰ ਛੱਡ ਕੇ) ਗੁਰੂ ਗ੍ਰੰਥ
ਸਾਹਿਬ ਸੱਚੇ ਗਿਆਨ ਦੇ ਗੁਰੂ ਹਨ। ਰਾਗ ਮਾਲਾ ਕਿਸੇ ਗੁਰੂ ਦੀ ਕਿਰਤ ਨਹੀਂ ਹੋ ਸੱਕਦੀ। ਇਸ ਵਿੱਚ
ਕੋਈ ਸ਼ੱਕ ਨਹੀਂ ਕੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀਂ ਦੀ ਵਿਚਾਰ ਕਰ ਕੇ ਦੇਖੀ
ਹੈ, ਮੈਨੂੰ ਸਾਰੀ ਬਾਣੀਂ ਵਿੱਚ ਇੱਕ ਵੀ ਅਜੇਹੀ ਪੰਗਤੀ ਨਹੀਂ ਮਿਲੀ ਜਿਸ ਕਰਕੇ ਕੇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਦੁਬਾਰਾ ਸੰਪਾਦਨ ਦੀ ਲੋੜ ਹੋਵੇ। ਹਾਂ ਕੁੱਝ ਪੰਗਤੀਆਂ ਜਾਂ ਬਾਣੀਂ ਕੜੀਆਂ
ਸਾਡੀ ਸਮਝ ਤੋਂ ਬਾਹਰ ਜਰੂਰ ਹੋ ਸੱਕਦੀਆਂ ਹਨ, ਪਰ ਇਹ ਤਾਂ ਸਾਡੀ ਭੁੱਲ ਹੈ, ਗੁਰਬਾਣੀਂ ਗਲਤ ਨਹੀਂ
ਹੈ।
ਜਿਸ ਨੂੰ ਗੁਰਬਾਣੀਂ ਨਾਲ ਪਿਆਰ ਹੈ, ਸੰਪਾਦਨ ਦੀ ਗੱਲ ਸੁਣ ਕੇ ਹੀ ਉਸ ਦੇ ਦਿਲ ਨੂੰ ਕਿਨਾਂ ਦੁੱਖ
ਹੁੰਦਾ ਹੋਵੇ ਗਾ, ਆਪਾਂ ਮਹਿਸੂਸ ਕਰ ਸੱਕਦੇ ਹਾਂ। ਅਤੇ ਜਿਸ ਨੂੰ ਗੁਰਬਾਣੀਂ ਦੇ ਪਿਆਰ ਦੇ ਨਾਲ ਨਾਲ
ਗੁਰਬਾਣੀਂ ਦੀ ਸਮਝ ਵੀ ਹੈ, ਉਹ ਆਪਣੇਂ ਮਨ ਦੀ ਬਿਰਥਾ ਕਿਸ ਨੂੰ ਸੁਣਾਵੇ, ਉਹ ਕਿਥੇ ਜਾਵੇ। ਬਰੀਕੀ
ਨਾਲ ਵਿਚਾਰੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਵੇਂ ਸਿਰਿਉ ਸੰਪਾਦਨਾਂ ਦਾ ਮਤਲਬ ਹੈ, ਸਿੱਖ ਧਰਮ
ਵਿੱਚ ਵੰਡ ਕਰਕੇ ਇੱਕ ਨਵੇਂ ਧਰਮ ਦੀ ਸਥਾਪਣਾਂ। ਅੱਤੇ ਸੱਭ ਤੋਂ ਵੱਡੀ ਸਮੱਸਿਆ ਜਾਂ ਸੋਚਣ ਵਾਲੀ
ਗੱਲ ਇਹ ਹੈ, ਕਿ ਇਸ ਨਵੇਂ ਗੁਰੂ ਨੂੰ ਗੁਰਗੱਦੀ ਕੌਣ ਬਖਸ਼ੇ ਗਾ? ।
ਬੇਸ਼ੱਕ ਮੰਗਲਾ ਚਰਨ ਦੇ ਲਿਖਣ ਵਿੱਚ ਬੇ ਤਰਤੀਬੀ ਨਜ਼ਰ ਆਉਂਦੀ ਹੈ। ਪਰ ਇਸ ਨਾਲ ਗੁਰਬਾਣੀਂ ਦੀ
ਅਸਲੀਅਤ ਜਾਂ ਸਚਾਈ ਨੂੰ ਕੁੱਝ ਵੀ ਫਰਕ ਨਹੀਂ ਪੈਂਦਾ।
ਮੁੰਧਾਵਨੀ ਮਹੱਲਾ ੫॥ ਵਾਲੇ ਸ਼ਬਦ ਦੀ ਮੁੰਦਾਵਨੀ ਦਾ ਅਰਥ ਜੋ ਮੈਂ ਸਮਝਦਾ ਹਾਂ ਉਹ ਇਹ ਹੈ। ਪਿੰਡਾਂ
ਵਿੱਚ ਔਰਤਾਂ ਰੋਟੀਆਂ ਰੱਖਣ ਵਾਸਤੇ ਕਣਕ ਦੇ ਨਾੜ ਤੋਂ ਇੱਕ ਛਿੱਕੂ ਜਿਹਾ ਬਨਾਉਂਦੀਆ ਹੁੰਦੀਆ ਸਨ।
ਜਿਸ ਨੂੰ “ਸਰਪੋਸ” ਕਿਹਾ ਜਾਂਦਾ ਸੀ। ਸਰਪੋਸ ਦਾ ਇੱਕ ਬਹੁਤ ਸੁਹਣਾਂ ਢੱਕਣ ਵੀ ਹੁੰਦਾ ਸੀ। ਸਰਪੋਸ
ਇੱਕ ਤਰਾਂ ਨਾਲ ਅੱਜ ਦਾ “ਚਪਾਤੀ ਬੌਕਸ” ਹੀ ਹੁੰਦਾ ਸੀ। ਸਰਪੋਸ ਇੱਕ ਮੁਸਾਮਦਾਰ ਜਾਂ ਹਵਾਦਾਰ
ਭਾਂਡਾ ਹੁੰਦਾ ਸੀ, ਜਿਸ ਵਿੱਚ ਰੋਟੀਆਂ ਨੂੰ ਮੁੜ੍ਹਕਾ ਵੀ ਨਹੀਂ ਆਉਂਦਾ ਸੀ, ਅਤੇ ਤਾਪ ਦਾ ਕੁਚਾਲਕ
ਹੋਣ ਕਾਰਨ, ਰੋਟੀ ਜਿਆਦਾ ਦੇਰ ਤਾਜੀ ਰਹਿੰਦੀ ਸੀ। ਟਾਈਟ ਢੱਕਣ ਦੇ ਕਾਰਨ ਬਿੱਲੀ ਕੁੱਤਾ, ਜਾਂ ਕਾਂ
ਆਦੀ ਵੀ ਇਸ ਵਿਚੋਂ ਰੋਟੀ ਨਹੀਂ ਸੀ ਚੁੱਕ ਸੱਕਦਾ।
ਇਸ ਸਰਪੋਸ ਦੀ ਤਰਜ ਤੇ ਹੀ ਰਾਜਿਆਂ ਮਹਾਂ ਰਾਜਿਆ ਦੇ ਖਾਣੇ ਦੀ ਹਿਫਾਜ਼ਤ ਵਾਸਤੇ ਇੱਕ ਸਪੈਸ਼ਲ ਬਰਤਨ
ਹੁੰਦਾ ਸੀ (ਗਰੀਬਾਂ ਦਾ ਇਹ ਸਰਪੋਸ ਕਣਕ ਦੇ ਨਾੜ ਤੋਂ ਬਣਿਆਂ ਹੁੰਦਾ ਸੀ) ਹੋ ਸੱਕਦਾ ਹੈ, ਰਾਜਿਆਂ
ਦਾ ਇਹ ਬਰਤਨ ਸੋਨੇਂ ਚਾਂਦੀ ਦਾ ਬਣਿਆਂ ਹੁੰਦਾ ਹੋਵੇ। ਅਸਲ ਮਤਲਬ ਤਾਂ ਹੈ ਭੋਜਨ ਦੀ ਹਿਫਾਜ਼ਤ ਕਰਨਾਂ
ਜਾਂ ਢੱਕ ਕੇ ਰੱਖਣਾਂ। ਸਰਪੋਸ ਜਾਂ ਰਾਜਿਆਂ ਦੇ ਬਰਤਨ ਦੇ ਢੱਕਣ ਨੂੰ ਮੁਧਾਵਣੀਂ ਕਿਹਾ ਜਾਂਦਾ ਸੀ।
ਹੋ ਸੱਕਦਾ ਹੈ ਢੱਕਣ ਦਾ ਨਾਂ ਮੁਧਾਵਣੀਂ ਇਸ ਕਰਕੇ ਪਿਆ ਹੋਵੇ, ਕੇ ਇਸ ਸਰਪੋਸ ਦੇ ਦੋ ਹਿੱਸੇ ਹੁੰਦੇ
ਹਨ। ਇੱਕ ਸਿੱਧਾ ਰਖਿਆ ਜਾਂਦਾ ਹੈ ਅਤੇ ਦੂਜਾਂ (ਢੱਕਣ) ਉਸ ਤੇ ਮੂਧਾ ਮਾਰ ਕੇ ਬੰਦ ਕੀਤਾ ਜਾਂਦਾ
ਹੈ।
ਤੁਸੀਂ ਸੱਭ ਖੁਦ ਹੀ ਅੰਦਾਜ਼ਾ ਲਗਾ ਸੱਕਦੇ ਹੋ, ਕਿ ਕਿਸੇ ਰਾਜੇ ਦਾ ਭੋਜਨ ਤਿਆਰ ਹੋ ਕੇ, ਸਰਪੋਸ
(ਬਰਤਣ) ਵਿੱਚ ਪਾ ਕੇ, ਢੱਕ ਕੇ ਰੱਖ ਦਿੱਤੇ ਜਾਣ ਤੋਂ ਬਾਦ, ਕਿਸੇ ਦੀ ਹਿੰਮਤ ਨਹੀਂ ਕੇ ਉਸ ਦਾ
ਢੱਕਣ (ਮੁਧਾਵਣੀਂ) ਚੁੱਕ ਕੇ ਖਾਣੇਂ ਵੱਲ ਝਾਕ ਵੀ ਸਕੇ।
ਇਸੇ ਤਰਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇਂ “ਅੰਮ੍ਰਿਤ ਭੋਜਨ ਰੂਪੀ ਬਾਣੀਂ” ਇਸ ਥਾਲ (ਗੁਰੂ
ਗ੍ਰੰਥ ਸਾਹਿਬ) ਵਿੱਚ ਇਕੱਠੀ ਕਰ ਕੇ, ਊਪਰ ਮੁੰਦਾਵਣੀਂ ਪਾ ਦਿੱਤੀ ਹੈ, ਤਾਂ ਜੋ ਇਸ ਥਾਲ ਵਿੱਚ
ਰੱਖੇ ਅੰਮ੍ਰਿਤ ਭੋਜਨ ਨਾਲ ਕੋਈ ਛੇੜ ਛਾੜ ਨਾਂ ਕਰ ਸਕੇ, ਕਾਂ ਦੀ ਤਰਾਂ ਇਸ ਵਿੱਚ ਕੋਈ ਚੁੰਝ ਨਾਂ
ਮਾਰ ਸੱਕੇ। ਢੱਕਣ ਦੇ ਊਪਰ ਜਾਂ ਢੱਕਣ ਤੋਂ ਬਾਹਰ ਪਏ ਭੋਜਨ ਦਾ ਕੋਈ ਭਰੋਸਾ ਨਹੀਂ।
ਵੀਰੋ ਜੇ ਇਸ ਗੱਲ ਵਿੱਚ ਧੋੜੀ ਜਿੱਨੀ ਵੀ ਸਚਾਈ ਹੈ, ਤਾਂ ਹੁਣ ਤੁਸੀਂ ਆਪ ਹੀ ਅੰਦਾਜਾ ਲਗਾ ਸੱਕਦੇ
ਹੋ, ਮੁੰਦਾਵਣੀਂ ਬਾਦ ਤੋਂ ਬਾਦ ਲਿਖੀ ਗਈ ਕੋਈ ਵੀ ਗੱਲ ਜਾਂ ਅਖਾਉਤੀ ਰਾਗ ਮਾਲਾ ਬਾਣੀਂ ਨਹੀਂ ਹੋ
ਸੱਕਦੀ।
ਇਸ ਵਾਸਤੇ ਮੈਂ ਤਾਂ ਸਿਰਫ “ੴ ਤੋਂ ਲੈਕੇ ਮੁੰਦਾਵਨੀਂ ਤੱਕ” ਦੀ ਬਾਣੀਂ ਨੂੰ ਹੀ ਗੁਰੂ ਦਾ ਸੱਚਾ
ਗਿਆਨ ਮੰਨਦਾ ਹਾਂ। ਅਤੇ ਇਹ ਗਿਆਨ ਸੰਪੂਰਣ ਹੈ।
ਮੁੰਦਾਵਨੀ ਦੇ ਹੋਰ ਵੀ ਸਹੀ ਅਰਥਾਂ ਨੂੰ ਸਮਝਣ ਵਾਸਤੇ ਆਉ ਅਸੀਂ ਸ੍ਰੀ ਗੁਰੂ ਅਮਰ ਦਾਸ ਜੀ ਦੀ
ਬਾਣੀਂ ਵਿਚੋਂ ਮੁਦਾਵਨੀ ਵਾਲਾ ਸ਼ਬਦ ਵੀ ਪੱੜ੍ਹਦੇ ਹਾਂ।
ਸਲੋਕੁ ਮਃ ੩॥ ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ॥ ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ॥ ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ
ਭਾਲਿ॥ ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ॥ ੧॥ ੬੪੫
ਜਿਆਦਾ ਵਿਸਥਾਰ ਵਿੱਚ ਨਹੀਂ ਜਾਵਾਂ ਗਾ, ਕਿਉਂ ਕੇ ਇਥੇ ਇਹ “ਸ਼ਬਦ ਵਿਚਾਰ” ਦਾ ਵਿਸ਼ਾ ਨਹੀਂ
ਹੈ। ਜਾਹਰ ਹੈ ਕਿ ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ
ਦੇ ਸਮੇਂ ਤੋਂ ਕਾਫੀ ਪਹਿਲੇ ਲਿਖਿਆ ਜਾ ਚੁਕਾ ਸੀ। ਇਸ ਸ਼ਬਦ ਵਿੱਚ ਥਾਲ ਤੋਂ ਭਾਵ ਹਿਰਦਾ ਵੀ ਲੈ
ਸੱਕਦੇ ਹਾਂ, ਅਤੇ ਕਾਇਆ ਵੀ ਲੈ ਸੱਕਦੇ ਹਾਂ, ਕਿਉਂ ਬਾਣੀਂ ਵਿੱਚ ਬਹੁਤ ਥਾਂ ਲਿਖਿਆ ਹੋਇਆ ਹੈ ਕਿ
ਸੱਭ ਕੁੱਝ ਕਾਇਆ ਦੇ ਅੰਦਰ ਹੈ। ਸੱਭ ਕੁੱਝ ਇਸ ਕਾਇਆ ਦੇ ਅੰਦਰ ਰੱਖ ਕੇ ਹਰੀ ਨੇਂ (ਜਾਂ ਕਹਿ ਸੱਕਦੇ
ਹਾਂ ਸਤਿਗੁਰੂ ਨੇਂ) ਊਪਰ ਮੁਦਾਵਨੀਂ ਪਾ ਦਿੱਤੀ (ਸੱਭ ਕੁੱਝ ਢੱਕ ਦਿੱਤਾ ਜਾਂ ਗੁਪਤ ਕਰ ਦਿੱਤਾ)।
ਗੁਰਸਿੱਖਾਂ ਨੇਂ ਇਸ ਮੁਦਾਵਨੀਂ ਨੂੰ ਲੱਭ ਲਿਆ, ਭਾਲ ਲਿਆ, ਜਾਂ ਗੁਰਸਿੱਖ ਇਸ ਮੁਦਾਵਣੀ ਵਿਚੋਂ
ਵਸਤੂ ਨੂੰ ਭਾਲ ਲੈਂਦੇ ਜਾਂ ਕੱਢ ਲੈਦੇ ਹਨ। ਵੀਰੋ ਅਸਾਂ ਵੀ ਇਸ ਗਿਆਨ ਦੇ ਸਾਗਰ ਵਿਚੋਂ, ਇਸ
ਮੁਦਾਵਨੀਂ ਵਿਚੋਂ, ਅੰਮ੍ਰਿਤ ਭੋਜਨ ਕੱਢਣਾਂ ਹੈ, ਢੂੰਡਣਾਂ ਹੈ, ਲੱਭਣਾਂ ਹੈ, ਖੋਜਣਾਂ ਹੈ
ਇਸੇ ਤਰਾਂ ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀਂ ਰੂਪੀ ਅੰਮ੍ਰਿਤ ਭੋਜਨ
ਨੱਕੋ ਨੱਕ ਭਰ ਕੇ ਗੁਰੂ ਅਰਜਨ ਦੇਵ ਜੀ ਨੇਂ ਇਸ ਊਪਰ ਮੁਦਾਵਣੀਂ ਦੀ ਮੋਹਰ ਲਾ ਦਿੱਤੀ ਹੈ। ਇਸ ਤੋਂ
ਬਾਦ ਕੁੱਝ ਵੀ ਲਿਖਿਆ ਹੋਇਆ ਬਾਣੀਂ ਨਹੀਂ ਮੰਨੀਂ ਜਾ ਸੱਕਦੀ।
ਮੁੰਦਾਵਣੀ ਮਹਲਾ ੫॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ
ਅਧਾਰੋ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ
ਉਰਿ ਧਾਰੋ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥ ੧॥ ਸਲੋਕ ਮਹਲਾ ੫॥ ਤੇਰਾ ਕੀਤਾ
ਜਾਤੋ ਨਾਹੀ ਮੈਨੋ ਜੋਗੁ ਕੀਤੋਈ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ॥ ਤਰਸੁ ਪਇਆ
ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥਵਿੈ ਹਰਿਆ॥ ੧॥
ਵੀਰੋ ਇਸ ਗੱਲ ਨੂੰ ਜਰਾ ਧਿਆਨ ਨਾਲ ਵਿਚਾਰਨਾਂ ਜੀ, ਕਿ ਪੰਜਵੀ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੇ
ਸ਼ਬਦ ਦਾ ਸਿਰਲੇਖ ਮੁੰਦਾਵਣੀ ਹੈ, ਅਤੇ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਂਰਾਜ ਜੀ ਦੇ ਸ਼ਬਦ
ਵਿੱਚ ਇਹ ਸਮਝਾਇਆ ਗਿਆ ਹੈ ਕੇ ਮੁਦਾਵਨੀ ਕੀ ਹੁੰਦੀ ਹੈ। ਦੋਨਾਂ ਹੀ ਸ਼ਬਦਾਂ ਦਾ ਵਿਸ਼ਾ ਇੱਕ ਹੀ ਹੈ,
ਅਰਥਾਤ ਸਮਝਾਉਣ ਦਾ ਤਰੀਕਾ, ਅਰਥਾਤ ਭੋਜਨ ਅਤੇ ਮੁਦਾਵਨੀ। ਸ਼ਬਦ ਦੇ ਅਖੀਰਲੇ ਸਲੋਕ ਵਿੱਚ ਆਮ ਦੀ
ਤਰਾਂ ਸਮਾਪਤੀ ਦੀ ਬੇਨਤੀ ਹੈ। ਗੁਰਬਾਣੀਂ ਸਿਰਫ ਇਥੋਂ ਤੱਕ ਹੀ ਹੈ ਜੀ।
ਬਲਦੇਵ ਸਿੰਘ ਫਿਰੋਜ਼ਪੁਰ
(‘ਸਿੱਖ ਮਾਰਗ’ ਤੇ ਵਿਚਾਰ ਚਰਚਾ ਕਰਨ ਲਈ ਇਸ
ਮਹੀਨੇ, ਜਨਵਰੀ 2011 ਦਾ ਵਿਸ਼ਾ ਹੈ, ਕੀ ਸਿੱਖ ਮਾਰਗ ਤੇ
ਰੈਗੂਲਰ ਲਿਖਣ ਵਾਲੇ ਸਾਰੇ ਪਾਠਕ/ਲੇਖਕ ਇਸ ਗੱਲ ਨਾਲ ਸਹਿਮਤ ਹਨ ਜਾਂ ਨਹੀਂ ਕਿ ਗੁਰੂ ਗ੍ਰੰਥ ਸਾਹਿਬ
ਜੀ, ੴ ਤੋਂ ਲੈ ਕੇ ਮੁੰਦਾਵਣੀ ਤੱਕ ਸੰਪੂਰਨ ਗਿਆਨ ਦੇ ਗੁਰੂ ਹਨ? ਰਾਗਮਾਲਾ ਗੁਰਬਾਣੀ ਨਹੀਂ ਅਤੇ ਨਾ
ਹੀ ਇਹ ਗੁਰੂ ਦੀ ਕ੍ਰਿਤ ਹੋ ਸਕਦੀ ਹੈ ਕਿਉਂਕਿ ਜਿਸ ਤਰਤੀਬ ਨਾਲ ਸਾਰੀ ਗੁਰਬਾਣੀ ਲਿਖੀ ਗਈ ਹੈ ਉਹ
ਤਰਤੀਬ ਇਸ ਵਿੱਚ ਨਹੀਂ ਹੈ। ਭਗਤਾਂ ਅਤੇ ਭੱਟਾਂ ਦੀ ਬਾਣੀ ਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰ
ਸਕਦਾ ਕਿਉਂਕਿ ਇਹ ਗੁਰੂ ਅਰਜਨ ਪਾਤਸ਼ਾਹ ਦੀ ਆਪ ਪ੍ਰਵਾਨ ਕੀਤੀ ਹੋਈ ਹੈ। ਗੁਰੂ ਅਰਜਨ ਪਾਤਸ਼ਾਹ ਨੇ
ਦੂਰ ਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਐਸੀ ਤਰਤੀਬ ਬਣਾਈ ਸੀ ਕਿ ਇਸ ਵਿੱਚ ਕੋਈ ਵੀ ਗੜਬੜ ਨਾ ਕਰ ਸਕੇ
ਅਤੇ ਜੇ ਕਰ ਕੋਈ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਸ ਗੜਬੜ ਦੀ ਛੇਤੀਂ ਹੀ ਪਛਾਣ ਹੋ ਸਕੇ। ਜੇ ਕਰ
ਗੁਰਬਾਣੀ ਵਿੱਚ ਵਰਤੀ ਹੋਈ ਤਰਤੀਬ ਕਿਤੇ ਪੂਰੀ ਨਹੀਂ ਉਤਰਦੀ ਤਾਂ ਵਿਦਵਦਨਾਂ ਨੂੰ ਇਸ ਬਾਰੇ
ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇੱਕ ਗੱਲ ਤਾਂ ਸਾਫ ਹੈ ਕਿ ਮੰਗਲਾ ਚਰਨ ਇੱਕ ਤਰਤੀਬ ਅਨੁਸਾਰ
ਨਹੀਂ ਹਨ। ਵਿਦਵਾਨਾ ਨੇ ਹੱਥ ਲਿਖਤ ਬੀੜਾਂ ਦੀ ਘੋਖ ਪੜਤਾਲ ਕਰਕੇ ਇਹ ਹੀ ਨਤੀਜਾ ਕੱਢਿਆ ਸੀ ਸਾਰੇ
ਹੀ ਮੰਗਲਾ ਚਰਨ ਸਭ ਤੋਂ ਪਹਿਲਾਂ ਉਪਰ ਸੱਜੇ ਹੱਥ ਲਿਖੇ ਹੋਏ ਹਨ। ਪਰ ਅੱਜਕੱਲ ਇਹ ਬੀੜਾਂ ਵਿੱਚ ਅਤੇ
ਗੁਟਕਿਆਂ ਵਿੱਚ ਅਘੜੇ ਦੁਘੜੇ ਛਪ ਰਹੇ ਹਨ। ਇੱਕ ਵਾਰ ਜਦੋਂ ਸ਼੍ਰੋਮਣੀ ਕਮੇਟੀ ਨੇ ਇਹਨਾ ਨੂੰ ਇਕੋ ਹੀ
ਤਰਤੀਬ ਨਾਲ ਸਭ ਤੋਂ ਪਹਿਲਾਂ ਛਾਪਣ ਦਾ ਨਿਰਣਾ ਲਿਆ ਤਾਂ ਡੇਰੇਦਾਰ ਸਾਧਾਂ ਨੇ ਅਸਮਾਨ ਸਿਰ ਤੇ ਚੁੱਕ
ਲਿਆ ਅਤੇ ਆਮ ਲੋਕਾਂ ਨੂੰ ਭੜਕਾ ਦਿੱਤਾ ਕਿ ਇਹ ਬਾਣੀ ਵਿੱਚ ਅਦਲਾ ਬਦਲੀ ਕਰਨ ਲੱਗੇ ਹਨ। ਮਿਸਾਲ ਦੇ
ਤੌਰ ਤੇ ਸੁਖਮਨੀ ਬਾਣੀ ਦੀ ਸ਼ੁਰੂਆਤ ਦੇਖੋ। ਬਹੁਤੀ ਥਾਂਈਂ ਜੋ ਲਿਖਿਆ ਹੋਇਆ ਹੈ ਉਹ ਹੈ:
ਗਉੜੀ ਸੁਖਮਨੀ ਮ: 5॥ ਸਲੋਕੁ॥ ੴ ਸਤਿਗੁਰ ਪ੍ਰਸਾਦਿ॥ ਆਦਿ ਗੁਰਏ ਨਮਹ॥
ਹੁਣ ਸਲੋਕੁ ਤੋਂ ਬਾਅਦ ਚਾਹੀਦਾ ਤਾਂ ਸੀ ਸਲੋਕੁ, “ਆਦਿ ਗੁਰਏ ਨਮਹ” ਪਰ ਵਿੱਚ ਆ ਗਿਆ ਮੰਗਲਾ ਚਰਨ
ਜੋ ਕਿ ਸਭ ਤੋਂ ਪਹਿਲਾਂ ਚਾਹੀਦਾ ਸੀ।
ਸਭ ਤੋਂ ਜ਼ਿਆਦਾ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਕਰਨਾ ਜਾਂ
ਰਾਗਮਾਲਾ ਤੋਂ ਬਿਨਾ ਕੋਈ ਬੀੜ ਛਾਪਣਾ, ਇਹ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ‘ਸਿੱਖ ਮਾਰਗ’
ਦਾ ਮੁਖ ਮਕਸਦ ਗੁਰਬਾਣੀ ਦੇ ਸੱਚ ਨੂੰ ਪ੍ਰਗਟ ਕਰਨਾ ਹੈ। ਜੋ ਅਸਲੀਅਤ ਜਾਂ ਸਚਾਈ ਹੈ ਉਸ ਨੂੰ ਹੀ
ਸਾਰਿਆਂ ਦੇ ਸਾਹਮਣੇ ਰੱਖਣਾ ਹੈ। ਕਿਉਂਕਿ ਅਸੀਂ ਕਿਸੇ ਵੀ ਇੱਕ ਵਿਦਵਾਨ, ਕਿਸੇ ਜਥੇਬੰਦੀ ਜਾਂ ਕਿਸੇ
ਕਥਿਤ ਜਥੇਦਾਰ ਅਥਵਾ ਪੁਜਾਰੀ ਦਾ ਕੋਈ ਵੀ ਪ੍ਰਭਾਵ ਨਹੀਂ ਕਬੂਲਦੇ ਇਸ ਲਈ ਇੱਥੇ ਹਰ ਕੋਈ ਦਲੀਲ ਨਾਲ
ਸੱਚ ਪ੍ਰਗਟ ਕਰ ਸਕਦਾ ਹੈ। ਦਲੀਲ ਵਿੱਚ ਕੋਈ ਵਜ਼ਨ ਹੋਣਾਂ ਚਾਹੀਦਾ ਹੈ ਐਵੇਂ ਕੋਈ ਗੱਪ ਵਾਲੀ ਦਲੀਲ
ਨਹੀਂ ਜਿਵੇਂ ਕਿ ਰਾਗਮਾਲਾ ਬਾਰੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਜੀ
ਨੇ ਜਦ ਬੀੜ ਸੰਪੂਰਨ ਕਰਕੇ ਮੁੰਦਾਵਣੀ ਦੀ ਮੋਹਰ ਲਾ ਦਿੱਤੀ ਤਾਂ ਸਾਰੇ ਹੀ ਰਾਗ ਸਰੀਰ ਧਾਰਨ ਕਰਕੇ ਆ
ਗਏ ਤਾਂ ਕਹਿਣ ਲੱਗੇ ਕਿ ਗੁਰੂ ਜੀ ਬਾਣੀ ਤਾਂ ਸਾਰੀ ਰਾਗਾਂ ਵਿੱਚ ਲਿਖੀ ਹੈ ਸਾਨੂੰ ਕੋਈ ਥਾਂ ਹੀ
ਨਹੀਂ ਦਿੱਤੀ। ਤਾਂ ਗੁਰੂ ਜੀ ਨੇ ਉਹਨਾ ਦੀ ਬੇਨਤੀ ਮੰਨ ਕੇ ਅਖੀਰ ਤੇ ਦਰਜ਼ ਕਰ ਦਿੱਤਾ। ਇਸ ਤਰ੍ਹਾਂ
ਦੇ ਵਿਚਾਰ ਅਸੀਂ ਨਹੀਂ ਛਾਪ ਸਕਦੇ। ਇਸੇ ਤਰ੍ਹਾਂ ਦੀ ਇੱਕ ਹੋਰ ਕਹਾਣੀ ਹੈ ਕਿ ਬਾਬਾ ਦੀਪ ਸਿੰਘ ਨੇ ਚਾਰ ਹੱਥ ਲਿਖਤ ਬੀੜਾਂ ਲਿਖ ਕੇ ਚੌਹਾਂ ਤਖਤਾਂ ਤੇ ਭੇਜੀਆਂ ਸਨ। ਉਹਨਾ ਵਿੱਚ ਰਾਗਮਾਲਾ ਦਰਜ਼ ਹੈ। ਇਹ ਸਵਾਲ ਸਾਡੇ ਸ਼ਹਿਰ ਵਿੱਚ ਇੱਕ ਸੱਜਣ ਨੇ ਸਾਲ 1983 ਵਿੱਚ ਪ੍ਰਿੰ: ਹਰਿਭਜਨ ਸਿੰਘ ਨੂੰ ਕੀਤਾ ਸੀ। ਕਿਉਂਕਿ ਉਹ ਆਪ ਵੀ ਬੀੜਾਂ ਦੇ ਖੋਜੀ ਸਨ। ਇਸ ਦਾ ਜਵਾਬ ਉਹਨਾ ਨੇ ਬੜੇ ਵਿਸਥਾਰ ਨਾਲ ਦਿੱਤਾ ਸੀ। ਪੂਰਾ ਤਾਂ ਮੈਨੂੰ ਯਾਦ ਨਹੀਂ ਪਰ ਇਹ ਗੱਲ ਜਰੂਰ ਕਹੀ ਸੀ ਕਹੀਆਂ ਜਾਂਦੀਆਂ ਚਾਰ ਬੀੜਾਂ ਅਤੇ ਸੁਨਿਹਰੀ ਜ਼ਿਲਦ ਵਾਲੀ ਬੀੜ, ਇਹ ਸਾਰੀਆਂ ਆਪਸ ਵਿੱਚ ਨਹੀਂ ਮਿਲਦੀਆਂ। ਇਹਨਾ ਵਿੱਚ ਕਾਫੀ ਮਤਭੇਦ ਹਨ ਅਤੇ ਇਹ ਕਿਸੇ ਇੱਕ ਲਿਖਾਰੀ ਦੀਆਂ ਨਹੀਂ ਹੋ ਸਕਦੀਆਂ।
ਪਾਠਕਾਂ/ਲੇਖਕਾਂ ਲਈ ਇੱਕ ਮਹੀਨਾ ਹੈ ਉਹ ਇਸ ਬਾਰੇ ਆਪਣੇ ਵਿਚਾਰ ਦੇ ਸਕਦੇ ਹਨ। ਫਿਰ ਅਗਲੇ ਮਹੀਨੇ
ਕਿਸੇ ਹੋਰ ਵਿਸ਼ੇ ਬਾਰੇ ਵਿਚਾਰ ਕਰਾਂਗੇ। ਇਹ ਵੀ ਖਿਆਲ ਰੱਖਣਾ ਕਿ ਤੁਹਾਡੇ ਵਿਚਾਰ ਕਿਸੇ ਦੂਸਰੇ ਦੇ
ਵਿਚਾਰ ਕੱਟਣ ਲਈ ਨਹੀਂ ਬਲਕਿ ਆਪਣੇ ਵਿਚਾਰ ਦੱਸਣ ਲਈ ਹੋਣੇ ਚਾਹੀਦੇ ਹਨ। ਇੱਥੇ ਕੋਈ ਕਿਸੇ ਨੂੰ
ਸਵਾਲ ਨਹੀਂ ਕਰ ਸਕਦਾ ਸਿਰਫ ਆਪਣੇ ਵਿਚਾਰ ਹੀ ਦੱਸ ਸਕਦਾ ਹੈ। ਸੰਬੋਧਨ ਵੀ ‘ਸਿੱਖ ਮਾਰਗ’ ਦੇ ਸਾਰੇ
ਪਾਠਕਾਂ ਨੂੰ ਸਾਂਝਾ ਹੋਣਾ ਚਾਹੀਦਾ ਹੈ ਅਤੇ ਸ਼ਬਦਾਵਲੀ ਵੀ ਚੰਗੀ ਹੋਣੀ ਚਾਹੀਦੀ ਹੈ ਤਾਂ ਕਿ ਮਾਹੌਲ
ਠੀਕ ਰਹੇ। ਜੇ ਕਰ ਕਿਸੇ ਦਾ ਹੋਰ ਕੋਈ ਚੰਗਾ ਸੁਝਾਓ ਹੋਵੇ ਤਾਂ ਉਹ ਵੀ ਦੱਸ ਸਕਦਾ ਹੈ-ਸੰਪਾਦਕ)
|
. |