. |
(31/12/10)
ਕਿਰਪਾਲ ਸਿੰਘ ਬਠਿੰਡਾ
ਕਿਰਪਾਲ
ਸਿੰਘ ਬਠਿੰਡਾ
(ਮੋਬ: ) ੯੮੫੫੪-੮੦੭੯੭
ਤੱਤ ਗੁਰਮਤਿ ਪਰਿਵਾਰ ਦੇ ਮੈਂਬਰ ਸਾਹਿਬਾਨ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਆਪ ਜੀ ਨੇ ਸਿੱਖ ਮਾਰਗ `ਤੇ ੩੦ ਦਸੰਬਰ ਨੂੰ ਪਾਏ ਇੱਕ ਪੱਤਰ ਵਿੱਚ ਲਿਖਆ ਹੈ “ਵੀਰ
ਕ੍ਰਿਪਾਲ ਸਿੰਘ ਜੀ ਨੇ ‘ਗੁਰੂ ‘ਪਦ ਵਰਤਨ ਦੇ ਹੱਕ ਵਿੱਚ ਦਲੀਲਾਂ ਦੇਂਦੇ ਕਈ ਲੇਖ ਲਿਖੇ (ਸਮੇਤ
ਗੁਰਬਾਣੀ ਹਵਾਲਿਆਂ ਦੇ)। ‘ਪਰਿਵਾਰ’ ਨੇ ਲਗਭਗ ਉਨ੍ਹਾਂ ਦੀਆਂ ਦਲੀਲਾਂ ਨੂੰ ਗਲਤ ਦਰਸਾ ਦਿੱਤਾ ਪਰ
ਵੀਰ ਜੀ ਨੇ ਮੁੱੜ ਇਸ ਸੰਬੰਧੀ ਆਪਣਾ ਪੱਖ ਪੇਸ਼ ਨਹੀਂ ਕੀਤਾ। ਵੀਰ ਜੀ ਸਮੇਤ ‘ਗੁਰੂ’ ਪਦ ਵਰਤਨ ਦੇ
ਹੱਕ ਵਿੱਚ ਲਿੱਖਣ ਵਾਲੇ ਸਾਰੇ ਲੇਖਕਾਂ ਵੱਲੋਂ ਮਗਰਲੇ ਨਾਨਕ ਸਰੂਪਾਂ ਦੀ ਬਾਣੀ ਅਤੇ ਭੱਟਾਂ ਦੇ
ਸਵਈਏ ਦੀਆਂ ਤੁੱਕਾਂ ਦੇ ਹਵਾਲੇ ਦਿੱਤੇ ਜਾਂਦੇ ਹਨ। ਮਗਰਲੇ ਸਰੂਪਾਂ ਦੇ ਗੁਰਬਾਣੀ ਹਵਾਲਿਆਂ ਬਾਰੇ
‘ਪਰਿਵਾਰ’ ਨੇ ਮਿਸਾਲਾਂ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਵਿੱਚ ‘ਨਾਨਕ ‘ਕਵੀ ਛਾਪ ਵਜੋਂ
ਵਰਤਿਆ ਗਿਆ ਹੈ। ਵਿਰੋਧੀ ਵਿਚਾਰ ਰੱਖਣ ਵਾਲੇ ਕਿਸੇ ਵੀ ਲੇਖਕ ਨੇ ਇਸ ਨੁਕਤੇ ਨੂੰ ਦੁਬਾਰਾ ਨਹੀਂ
ਕੱਟਿਆ, ਭਾਵ ਉਹ ਇਨ੍ਹਾਂ ਸ਼ਬਦਾਂ ਦੇ ‘ਦਰਪਣ ‘ਵਿਚਲੇ ਅਰਥਾਂ ਦੇ ਗਲਤ ਹੋਣ ਬਾਰੇ ਲਗਭਗ ਮੰਨ ਹੀ ਗਏ
ਹਨ।”
ਵੀਰ ਜੀ ਸ਼ਾਇਦ ਤਹਾਨੂੰ ਯਾਦ ਹੋਵੇਗਾ ਕਿ ਤਹਾਡੇ ਨਾਲ ਫ਼ੋਨ `ਤੇ ਗੱਲਬਾਤ ਹੋਈ ਸੀ। ਨਾ ਹੀ ਫ਼ੋਨ `ਤੇ
ਹੋਈ ਨਿਜੀ ਗਲਬਾਤ ਦੌਰਾਨ ਅਤੇ ਨਾ ਹੀ ਮੈਂ ਆਪਣੇ ਕਿਸੇ ਲੇਖ ਵਿੱਚ ਕਦੀ ਇਹ ਦਾਅਵਾ ਕੀਤਾ ਹੈ ਕਿ
ਪੋ: ਸਾਹਿਬ ਸਿੰਘ ਜੀ ਦੁਆਰਾ ਲਿਖੀ ਗਈ ਗੁਰਬਾਣੀ ਵਿਆਕਰਣ ਅਤੇ ਉਸ ਦੇ ਅਧਾਰ `ਤੇ ਲਿਖਿਆ ਗਿਆ
“ਗੁਰੂ ਗ੍ਰੰਥ ਸਾਹਿਬ ਦਰਪਣ “ਅੰਤਿਮ ਸੱਚ ਹੈ ਅਤੇ ਇਸ ਵਿੱਚ ਕਿਸੇ ਸੋਧ ਦੀ ਲੋੜ ਨਹੀਂ ਪਰ ਇਹ
ਦਾਅਵਾ ਜਰੂਰ ਕਰ ਰਿਹਾਂ ਹਾਂ ਕਿ ਹੁਣ ਤੱਕ ਤਿਆਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਟੀਕਿਆਂ ਅਤੇ
ਵਿਆਕਰਣਾਂ `ਚੋਂ ਪ੍ਰੋ: ਸਾਹਿਬ ਸਿੰਘ ਨਾਲੋਂ ਵਧੀਆ ਹੋਰ ਕੋਈ ਟੀਕਾ ਜਾਂ ਵਿਆਰਣ ਸਾਡੇ ਪਾਸ ਮੌਜੂਦ
ਨਹੀਂ ਹੈ। ਇਸ ਲਈ ਗੁਰੂਪਦ ਸਬੰਧੀ ਜੇ ਕਰ ਤੁਸੀਂ, ਪੰਥ ਵਿੱਚ ਪ੍ਰਚੱਲਤ ਤੇ ਪ੍ਰਵਾਨਤ ਭਾਵਨਾ ਦੇ
ਉਲਟ ਕੋਈ ਨਵੀਂ ਫ਼ਿਲਾਸਫ਼ੀ ਦੇਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਪ੍ਰੋ: ਸਾਹਿਬ ਸਿੰਘ ਨਾਲੋਂ
ਚੰਗੀ ਗੁਰਬਾਣੀ ਵਿਆਕਰਣ ਤਿਆਰ ਕਰ ਕੇ ਉਸ ਮੁਤਾਬਿਕ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ
ਤਿਆਰ ਕਰਨਾ ਚਾਹੀਦਾ ਹੈ ਜੋ ਸਾਰੇ ਦਾ ਸਾਰਾ ਗੁਰਮਤਿ ਅਨੁਸਾਰੀ ਹੋਵੇ। ਜਿਨ੍ਹਾਂ ਚਿਰ ਉਨ੍ਹਾਂ ਤੋਂ
ਚੰਗੀ ਵਿਆਕਰਣ ਤਿਆਰ ਨਹੀਂ ਹੋ ਜਾਂਦੀ ਉਨ੍ਹਾਂ ਚਿਰ ਸਿਰਫ ੧੦ ਗੁਰੂਆਂ ਨਾਲੋਂ ਗੁਰੂਪਦ ਕੱਟਣ ਲਈ
ਬਿਨਾਂ ਕਿਸੇ ਵਿਆਕਰਣਿਕ ਨਿਯਮਾਂ ਦੇ ਕੁੱਝ ਖ਼ਾਸ ਤੁਕਾਂ ਦੇ ਅਰਥ ਬਦਲਣੇ ਸਿਆਣਪ ਨਹੀਂ ਹੈ। ਇਹ ਗੱਲ
ਸਾਨੂੰ ਸਾਰਿਆਂ ਨੂੰ ਹੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜੇ ਸਿਰਫ ਆਪਣੀ ਵੀਚਾਰ ਨੂੰ ਹੀ ਸਹੀ
ਸਿੱਧ ਕਰਨ ਲਈ ਉਸ ਮੁਤਾਬਿਕ ਅਰਥ ਕਰਨ ਲੱਗ ਪਏ ਤਾਂ ਇਹ ਕੰਮ ਤਾਂ ਪਹਿਲਾਂ ਹੀ ਡੇਰੇਦਾਰ ਕਰ ਰਹੇ
ਹਨ। ਡੇਰੇਦਾਰਾਂ ਵਲੋਂ ਗੁਰਬਾਣੀ ਦੇ ਕੀਤੇ ਜਾ ਰਹੇ ਗਲਤ ਅਰਥਾਂ ਨੂੰ ਕੱਟਣ ਲਈ ਸਾਡੇ ਪਾਸ ਇੱਕੋ
ਇੱਕ ਪ੍ਰੋ: ਸਾਹਿਬ ਸਿੰਘ ਜੀ ਦੀ ਗੁਰਬਾਣੀ ਵਿਆਕਰਣ ਹੈ। ਡੇਰੇਦਾਰ ਤਾਂ ਪਹਿਲਾਂ ਹੀ ਕਹਿ ਰਹੇ ਹਨ
ਕਿ ਗੁਰਬਾਣੀ ਵਿਆਕਰਣਾਂ ਦੇ ਬੰਧਨਾਂ ਤੋਂ ਮੁਕਤ ਹੈ। ਜੇ ਜਾਗਰੂਕ ਸਿੱਖਾਂ ਨੇ ਵੀ ਇਹੀ ਰਾਹ ਫੜ ਲਿਆ
ਤਾਂ ਸਾਡੇ ਕੋਲ ਡੇਰੇਦਾਰਾਂ ਨੂੰ ਗਲਤ ਕਹਿਣ ਦਾ ਕੀ ਹੱਕ ਹੈ। ਪਰ ਇਹ ਗੱਲ ਸਮਝਣ ਤੋਂ ਬਿਨਾਂ ਹੀ
ਤੁਸੀਂ ਬਿਨਾਂ ਗੁਰਬਾਣੀ ਵਿਆਕਰਣਿਕ ਨਿਯਮਾਂ ਦੇ ਮੇਰੇ ਅਤੇ ਹੋਰਨਾਂ ਵਲੋਂ ਦਿੱਤੀਆਂ ਦਲੀਲਾਂ ਨੂੰ
ਗਲਤ ਅਤੇ ਆਪਣੀਆਂ ਦਲੀਲਾਂ ਨੂੰ ਸਹੀ ਘੋਸ਼ਿਤ ਕਰ ਰਹੇ ਹੋ। ਸੋ ਵਾਰ ਵਾਰ ਕੋਈ ਜਵਾਬ ਦੇਣ ਦੀ ਕੋਈ
ਤੁਕ ਹੀ ਨਹੀਂ ਰਹਿ ਜਾਂਦੀ। ਵਾਰ ਵਾਰ ਦੁਹਰਾਈਆਂ ਦਲੀਲਾਂ ਤੋਂ ਪਾਠਕ ਵੀ ਉਕਤਾ ਜਾਂਦੇ ਹਨ ਤੇ
ਉਨ੍ਹਾਂ ਦਲੀਲਾਂ ਦਾ ਕੌਮ ਨੂੰ ਕੋਈ ਫਾਇਦਾ ਵੀ ਨਹੀਂ। ਪਰ ਜਵਾਬ ਨਾ ਦੇਣ ਨੁੰ ਤੁਸੀਂ ਆਪਣੇ ਤੌਰ
`ਤੇ ਹੀ ਮੰਨ ਲਿਆ ਕਿ ਨਾਨਕ ਸਰੂਪਾਂ ਨਾਲ ਗੁਰੂਪਦ ਵਰਤਣ ਦੇ ਹਾਮੀ ਲੇਖਕ “ਇਨ੍ਹਾਂ ਸ਼ਬਦਾਂ ਦੇ
‘ਦਰਪਣ ‘ਵਿਚਲੇ ਅਰਥਾਂ ਦੇ ਗਲਤ ਹੋਣ ਬਾਰੇ ਲਗਭਗ ਮੰਨ ਹੀ ਗਏ ਹਨ। “ਸ਼ਾਇਦ ਤੁਹਾਨੂੰ ਯਾਦ ਹੋਵੇਗਾ
ਕਿ ਫ਼ੋਨ `ਤੇ ਹੋਈ ਗੱਲਬਾਤ ਦੌਰਾਨ ਤੁਹਾਥੋਂ “ਗੁਰੁ ਅਰਜੁਨੁ, ਘਰਿ
ਗੁਰ ਰਾਮਦਾਸ, ਭਗਤ ਉਤਰਿ ਆਯਉ।। “ਦੇ ਅਰਥ ਪੁੱਛੇ ਗਏ ਸਨ ਤਾਂ ਤੁਸੀਂ ਉਸ ਸਮੇਂ ਨਹੀਂ
ਸੀ ਦੱਸ ਸਕੇ। ਤਾਂ ਕੀ ਤੁਹਾਡੇ ਵਾਂਗ ਅਸੀਂ ਇਸ ਦਾ ਇਹ ਅਰਥ ਕੱਢ ਲਈਏ ਕਿ ਉਸ ਸਮੇਂ ਤੁਸੀਂ ਪ੍ਰੋ:
ਸਾਹਿਬ ਸਿੰਘ ਦੇ ਅਰਥਾਂ ਨਾਲ ਸਹਿਮਤ ਹੋ ਗਏ ਸੀ। ਜੇਕਰ ਉਕਤ ਤੁਕ ਦਾ ਗੁਰਮਤਿ ਅਨੁਸਾਰੀ ਅਰਥ ਹੁਣ
ਦੱਸ ਸਕੋ ਤਾਂ ਤੁਹਾਡੀ ਮਿਹਰਬਾਨੀ ਹੋਵੇਗੀ। ਸੁਖਮਨੀ ਸਾਹਿਬ ਦੀਆਂ ਹੇਠ ਲਿਖੀਆਂ ਤੁਕਾਂ ਅਤੇ
ਗੁਰਬਾਣੀ `ਚੋਂ ਅਨੇਕਾਂ ਹੋਰ ਪ੍ਰਮਾਣ ਇਹ ਸਪਸ਼ਟ ਕਰਦੇ ਹਨ ਕਿ ਗੁਰੂ ਅਤੇ ਪਰਮੇਸੁਰ ਵਿੱਚ ਸੂਖਮ
ਭਿੰਨਤਾ ਹੈ:-
ਬੀਸ ਬਿਸਵੇ ਗੁਰ ਕਾ ਮਨੁ ਮਾਨੈ।। ਸੋ ਸੇਵਕੁ ਪਰਮੇਸੁਰ ਕੀ ਗਤਿ
ਜਾਨੈ।।
ਸੋ ਸਤਿਗੁਰੁ, ਜਿਸੁ ਰਿਦੈ ਹਰਿ ਨਾਉ।। ਅਨਿਕ ਬਾਰ ਗੁਰ ਕਉ ਬਲਿ ਜਾਉ।।
ਪਰ ਇਸ ਦੇ ਬਾਵਯੂਦ ਪਾਰਬ੍ਰਹਮ ਪਰਮੇਸੁਰ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ ਹੈ।
ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮੁ।। ਏਕਹਿ ਆਪਿ, ਨਹੀ ਕਛੁ ਭਰਮੁ।।
ਸਹਸ ਸਿਆਨਪ ਲਇਆ ਨ ਜਾਈਐ।। ਨਾਨਕ, ਐਸਾ ਗੁਰੁ, ਬਡਭਾਗੀ ਪਾਈਐ।। ੩।।
ਜੇਕਰ ਅਕਾਲ ਪੁਰਖ਼ ਦੇ ਨਿਰਗੁਨ ਅਤੇ ਸਰਗੁਨ ਦੋ ਰੂਪ ਹੋ ਸਕਦੇ ਹਨ:-
ਕਲਾ ਧਾਰਿ, ਜਿਨਿ ਸਗਲੀ ਮੋਹੀ।। ਨਿਰਗੁਨੁ ਆਪਿ, ਸਰਗੁਨੁ ਭੀ ਓਹੀ।।
ਤਾਂ ਗੁਰੂ ਦੇ ਦੋ ਰੂਪ ਕਿਉਂ ਨਹੀਂ ਹੋ ਸਕਦੇ? ਆਪ ਜੀ ਨੂੰ ਕਈ ਵਾਰ ਬੇਨਤੀ ਕਰ ਚੁੱਕੇ
ਹਾਂ ਕਿ ਗੁਰੂ ਨਾਨਕ ਸਾਹਿਬ ਨਾ ਆਪਣੇ ਆਪ ਨੂੰ ਗੁਰੂ ਕਹਾਉਣ ਲਈ ਇਸ ਸੰਸਾਰ ਵਿੱਚ ਆਏ ਸਨ, ਨਾ ਹੀ
ਸਾਨੂੰ ਕਿਸੇ ਦੇਹ ਨਾਲ ਜੋੜਨ ਲਈ। ਨਿਰਸੰਦੇਹ ਉਹ ਸਾਨੂੰ ਸ਼ਬਦ ਗੁਰੂ ਅਤੇ ਅਕਾਲ ਪੁਰਖ਼ ਨਾਲ ਜੋੜਨ ਲਈ
ਆਏ ਸਨ ਪਰ ਉਸ ਸਮੇਂ ਦੇ ਅਖੌਤੀ ਧਾਰਮਿਕ ਆਗੂਆਂ ਦੇ ਪਾਏ ਭੁਲੇਖਿਆਂ ਕਾਰਣ ਮਨੁੱਖ ਦੀ ਮਾਨਸਿਕ
ਸਥਿਤੀ ਐਸੀ ਬਣ ਚੁੱਕੀ ਸੀ ਕਿ ਉਹ ਛੇਤੀ ਕੀਤਿਆਂ ਸ਼ਬਦ ਗੁਰੂ ਤੋਂ ਸਿੱਧੀ ਅਗਵਾਈ ਲੈਣ ਦੇ ਯੋਗ ਨਹੀਂ
ਸਨ ਇਸ ਲਈ ਉਨ੍ਹਾਂ ੧੦ ਸਰੂਪ ਧਾਰਨ ਕਰਕੇ ੨੩੯ ਸਾਲ ਦੇ ਲੰਬੇ ਸਮੇਂ ਦੌਰਾਨ ਆਪਣੇ ਅਮਲੀ ਜੀਵਨ
ਰਾਹੀਂ ਸਿੱਖ ਨੂੰ ਇਸ ਯੋਗ ਬਣਾਇਆ ਕਿ ਉਹ ਸ਼ਬਦ ਗੁਰੂ ਤੋਂ ਸਿੱਧੀ ਅਗਵਾਈ ਲੈ ਸਕਣ। ਜਦੋਂ ਸਿੱਖ
ਸਾਰੇ ਇਮਤਿਹਾਨਾਂ ਵਿੱਚੋਂ ਪਾਸ ਹੁੰਦਾ ਰਿਹਾ ਤਾਂ ੧੭੦੮ ਈਸਵੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ
ਗੁਰਿਆਈ ਦੇ ਕੇ ਦੇਹਧਾਰੀ ਗੁਰੂ ਪ੍ਰੰਪਰਾ ਦਾ ਭੋਗ ਪਾ ਦਿੱਤਾ। ਜੇ ਕਰ ਤੁਸੀਂ ਨਾਨਕ ਦੇ ੧੦ ਸਰੂਪ
ਮੰਨਦੇ ਹੋ ਤਾਂ ਇਹ ਦੱਸੋ ਕਿ ਸਰੂਪ ਕਿਸ ਦੇ ਹੋ ਸਕਦੇ ਹਨ? ਸਰੂਪ ਕਿਸੇ ਮਨੁਖ ਦੇ ਨਹੀਂ ਬਲਕਿ
ਈਸ਼ਵਰੀ ਜੋਤ ਦੇ ਹੀ ਹੋ ਸਕਦੇ ਹਨ। ਜੇ ਤੁਸੀਂ ਨਾਨਕ ਸਰੂਪਾਂ ਨੂੰ ਈਸ਼ਵਰੀ ਜੋਤ ਮੰਨਦੇ ਹੋ ਤਾਂ
ਉਨ੍ਹਾਂ ਨੂੰ ਗੁਰੂ ਕਹਿਣ ਵਿੱਚ ਕੀ ਹਰਜ਼ ਹੈ?
ਨਾਨਕ ਸਰੂਪਾਂ ਨਾਲ ਗੁਰੂਪਦ ਨਾਂ ਵਰਤਣ ਦੇ ਹਾਮੀ ਵੀਰਾਂ ਵਲੋਂ ਦਿੱਤੀ ਇਸ ਦਲੀਲ ਵਿੱਚ ਵੀ ਕੋਈ ਵਜ਼ਨ
ਨਹੀਂ ਹੈ ਕਿ ੧੦ ਦੇਹਧਾਰੀ ਸਿੱਖ ਗੁਰੂਆਂ ਨੂੰ ਗੁਰੂ ਕਹਿਣ ਕਰਕੇ ਹੀ ਦੇਹਧਾਰੀ ਗੁਰੂਡੰਮ ਦੀ ਫੌਜ
ਪੰਜਾਬ `ਚ ਵਧਫੁਲ ਰਹੀ ਹੈ। ਤੁਹਾਡੇ ਅਨੁਸਾਰ ਜੇ ਅਸੀਂ ੧੦ ਦੇਹਧਾਰੀ ਗੁਰੂਆਂ ਨੂੰ ਗੁਰੂ ਮੰਨਦੇ
ਹਾਂ ਤਾਂ ਉਨ੍ਹਾਂ ਨੂੰ ਗੁਰੂ ਮੰਨਣ ਤੋਂ ਕਿਵੇਂ ਇਨਕਾਰ ਕਰ ਸਕਦੇ ਹਾਂ? ਵੀਰ ਜੀ ਇਹ ਸਿੱਖਾਂ ਨੂੰ
ਹਿੰਦੂ ਧਰਮ ਦਾ ਅੰਗ ਦਰਸਾਉਣ ਵਾਲੀਆਂ ਤਾਕਤਾਂ ਦੀ ਇੱਕ ਸਾਜਿਸ਼ ਹੈ ਸਾਡੇ ਮੰਨਣ ਜਾਂ ਨਾ ਮੰਨਣ ਨਾਲ
ਕੋਈ ਫਰਕ ਨਹੀਂ ਪੈਣਾ। ਤੁਸੀਂ ਹੀ ਦੱਸੋ, ਅਸੀਂ ਨਹੀਂ ਮੰਨ ਰਹੇ ਕਿ ਕੋਈ ਦੇਹਧਾਰੀ ਮਨੁੱਖ ਸੰਤ ਜਾਂ
ਬ੍ਰਹਮਗਿਆਨੀ ਹੋ ਸਕਦਾ ਪਰ ਇਸ ਦੇ ਬਾਵਯੂਦ ਸਿੱਖ ਸੰਤ ਬਾਬਿਆਂ ਅਤੇ ਬ੍ਰਹਮਗਿਆਨੀਆਂ ਦੀ ਗਿਣਤੀ
ਨਹੀਂ ਕੀਤੀ ਜਾ ਸਕਦੀ। ਇਹ ਕਿਉਂ? ਜਿਥੋਂ ਤੱਕ ਦੂਸਰੇ ਦੇਹਧਾਰੀਆਂ ਨੂੰ ਗੁਰੂ ਮੰਨਣ ਦਾ ਸਵਾਲ ਹੈ
ਤਾਂ ਇਨ੍ਹਾਂ ਦੰਭੀ ਗੁਰੂਆਂ ਅਤੇ ਸਾਡੇ ਸਤਿਕਾਰਯੋਗ ਗੁਰੂਆਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ
ਕਿਉਂਕਿ ਇਹ ਪੂਜਾ ਦਾ ਧਾਨ ਖਾ ਕੇ ਐਸ਼ ਪ੍ਰਸਤੀ ਕਰਨ ਵਾਲੇ, ਸੇਵਕਾਂ ਤੋਂ ਮੁੱਠੀ ਚਾਪੀ ਕਰਵਾਉਣ
ਵਾਲੇ, ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਦੀ ਥਾਂ ਮੌਕੇ ਦੀ ਸਰਕਾਰ ਦੇ ਸੋਹਲੇ ਗਾਉਣ
ਵਾਲੇ ਹਨ ਜਦੋਂ ਕਿ ਨਿਹੱਥੀ ਜੰਤਾ `ਤੇ ਕਹਿਰ ਢਾਹੁਣ ਵਾਲੇ ਬਾਬਰ ਨੂੰ
‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।'
ਕਹਿਣ ਵਾਲੇ ਕੇਵਲ ਗੁਰੂ ਨਾਨਕ ਹੀ ਸਨ। ਗੁਰੂ ਹੁੰਦੇ ਹੋਏ ਮੁੰਜ ਕੁੱਟ ਕੇ ਲੰਗਰ ਚੋਂ ਪਸ਼ਾਦਾ
ਛਕਣ ਵਾਲੇ ਕੇਵਲ ਗੁਰੂ ਅੰਗਦ ਹੀ ਸਨ। ਰਾਣਾ ਰੰਕ ਬਾਰਬਰੀ ਦੇ ਅਸੂਲ ਨੂੰ ਅਮਲੀ ਜਾਮਾਂ ਪਹਿਨਾਉਣ ਲਈ
ਅਕਬਰ ਬਾਦਸ਼ਾਹ ਨੂੰ ਦਰਸ਼ਨ ਦੇਣ ਤੋਂ ਪਹਿਲਾਂ ਪੰਕਤ ਵਿੱਚ ਬੈਠ ਕੇ ਲੰਗਰ ਛਕਣ ਲਈ ਕਹਿਣ ਵਾਲੇ ਸਿਰਫ
ਗੁਰੂ ਅਮਰਦਾਸ ਜੀ ਹੀ ਸਨ। ਰਿਸ਼ਤੇਦਾਰੀਆਂ ਦੀ ਲੋਕਲਾਜ ਨੂੰ ਪਰੇ ਸੁੱਟ ਕੇ
'ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗਿ, ਕੀਰੇ ਹਮ
ਥਾਪੇ।।' ਕਹਿਣ ਵਾਲੇ, ਨਿਮ੍ਰਤਾ ਦੇ ਪੁੰਜ ਦੀ ਉਦਾਹਰਣ ਕੇਵਲ ਗੁਰੂ ਰਾਮ ਦਾਸ ਜੀ ਹੀ
ਸਨ। ਕਾਬਲ ਤੋਂ ਆਈ ਸੰਗਤ ਦੀ ਸਾਰੀ ਰਾਤ ਮੁੱਠੀ ਚਾਪੀ ਕਰਨ ਵਾਲੇ, ਸੱਚ ਤੇ ਪਹਿਰਾ ਦੇਣ ਲਈ ਦੇਗ਼ `ਚ
ਉਬਾਲੇ ਖਾਣੇ ਅਤੇ ਤੱਤੀ ਤਵੀ `ਤੇ ਬੈਠ ਕੇ ਸਿਰ `ਚ ਗਰਮ ਰੇਤ ਸਿਰਫ ਗੁਰੂ ਅਰਜਨ ਦੇਵ ਜੀ ਹੀ ਪਵਾ
ਸਕਦੇ ਹਨ। ਕੈਦ `ਚੋਂ ਰਿਹਾ ਹੋਣ ਤੋਂ ਪਹਿਲਾਂ ਸ਼ਾਹ ਜਹਾਨ ਅੱਗੇ ੨੨ ਹਿੰਦੂ ਪਹਾੜੀ ਰਾਜਿਆਂ ਨੂੰ
ਰਿਹਾ ਕਰਨ ਦੀ ਸ਼ਰਤ ਗੁਰੂ ਹਰਿਗੋਬਿੰਦ ਸਾਹਿਬ ਹੀ ਰੱਖ ਸਕਦੇ ਹਨ। ਮੌਕੇ ਦੇ ਰਾਜੇ ਨੂੰ ਖੁਸ਼ ਕਰਨ ਲਈ
ਗੁਰਬਾਣੀ ਦੀ ਇੱਕ ਤੁਕ ਬਦਲਣ `ਤੇ ਪੁੱਤਰ ਰਾਮ ਰਾਏ ਨੂੰ ਸਦਾ ਲਈ ਸਿਰਫ ਗੁਰੂ ਹਰਿ ਰਾਏ ਸਾਹਿਬ ਹੀ
ਤਿਆਗ ਸਕਦੇ ਹਨ। ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ੭-੮ ਸਾਲ ਦੇ ਬਾਲ ਗੁਰੂ ਸਿਰਫ ਗੁਰੂ ਹਰਿ
ਕ੍ਰਿਸ਼ਨ ਜੀ ਹੀ ਕਰ ਸਕਦੇ ਹਨ। ਗੈਰਾਂ ਦੀ ਧਾਰਮਿਕ ਆਜਦੀ ਲਈ ਸ਼ਹੀਦ ਹੋਣ ਲਈ ਖੁਦ ਚੱਲ ਕੇ ਜਾਣ ਲਈ
ਸਿਰਫ ਗੁਰੂ ਤੇਗ ਬਹਾਦੁਰ ਸਾਹਿਬ ਹੀ ਹੌਸਲਾ ਕਰ ਸਕਦੇ ਹਨ। ਅਪਣੀਆਂ ਅੱਖਾਂ ਦੇ ਸਾਹਮਣੇ ਚਾਰੇ
ਸਾਹਿਬਜ਼ਾਦੇ ਸ਼ਹੀਦ ਕਰਵਾ ਕੇ ਸਿੱਖਾਂ ਵੱਲ ਸਬੋਧਨ ਕਰ ਕੇ ‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ
ਚਾਰ।। ਚਾਰ ਮੁਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ।। ‘ਕਹਿਣਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹੀ
ਹਿੱਸੇ ਆਇਆ ਹੈ। ਮੌਜੂਦਾ ਜਾਂ ਇਸ ਤਰ੍ਹਾਂ ਦੇ ਹੋਰ ਗੁਰੂ ਡੰਮੀਆਂ ਵਿੱਚ ਕਿਹੜਾ ਐਸਾ ਗੁਣ ਹੈ ਜੋ
ਇਹ ੧੦ ਗੁਰੂ ਸਾਹਿਬਾਨ ਦੀ ਕਿਸੇ ਤੁਲਨਾ ਵਿੱਚ ਖੜ੍ਹ ਸਕਦੇ ਹਨ। ਫਿਰ ਅਸੀਂ ਕਿਉਂ ਡਰ ਰਹੇ ਹਾਂ ਕਿ
ਜੇ ੧੦ ਨੂੰ ਗੁਰੂ ਕਿਹਾ ਤਾਂ ਸਾਨੂੰ ਅੱਜ ਦੇ ਅਖੌਤੀ ਗੁਰੂਆਂ ਨੂੰ ਵੀ ਗੁਰੂ ਆਖਣਾ ਪਏਗਾ?
ਕਿਰਪਾਲ ਸਿੰਘ ਬਠਿੰਡਾ
(ਮੋਬ: ) ੯੮੫੫੪-੮੦੭੯੭
(ਨੋਟ:- ਤੱਤ ਗੁਰਮਤਿ ਵਾਲਿਆਂ
ਨੂੰ ਬੇਨਤੀ ਹੈ ਕਿ ਕਿਰਪਾਲ ਸਿੰਘ ਨਾਲ ਫੂਨ ਤੇ ਗੱਲਬਾਤ ਕਰ ਲੈਣੀ ਅਤੇ ਜਾਂ ਫਿਰ ਆਪਣੀ ਸਾਈਟ ਤੇ
ਕੋਈ ਸਪਸ਼ਟੀ-ਕਰਨ ਪਾ ਦੇਣਾ-ਸੰਪਾਦਕ)
********************************************
ਜਿਹੜਾ ਗੁਰ ਨਾਨਕ ਬੰਦੇ ਨੂੰ ਸਿੱਧਾ ਅਕਾਲਪੁਰਖ ਨਾਲ ਜੋੜਨ ਵਸਤੇ ਆਇਆ ਹੋਵੇ ਉਹ ਕਿਸ ਤਰ੍ਹਾਂ ਕਹਿ
ਸਕਦਾ ਹੈ ਕਿ ਮੇਰੇ ਪੈਰ ਧੋ ਕੇ ਪੀਓ ਫਿਰ ਤੁਸੀਂ ਮੇਰੇ ਸਿੱਖ ਬਣੋਗੇ
: ਪ੍ਰੋ. ਧੂੰਦਾ
*ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆਂ ਤਾਂ ਛੋਟੇ ਸਾਹਿਬਜ਼ਾਦਿਆਂ ਨੇ ਸੀ ਜਿਨ੍ਹਾਂ ਨੇ ਆਪਣੀ ਸ਼ਹੀਦੀ
ਤਾਂ ਪ੍ਰਵਾਨ ਕਰ ਲਈ ਪਰ ਦੁਨੀਆਂ ਦੇ ਵੱਡੇ ਤੋਂ ਵੱਡੇ ਲਾਲਚ ਵੀ ਉਨ੍ਹਾਂ ਨੂੰ ਡੁਲਾ ਨਾ ਸਕੇ।
*ਜਿਹੜਾ ਬੰਦਾ ਸਿਰਫ ੪ ਟਰੱਕ ਵੇਖ ਕੇ ਹੀ ਡੋਲ ਜਾਵੇ ਉਸ ਦਾ ਇਹ ਦਾਅਵਾ ਬਿਲਕੁਲ ਝੂਠਾ ਹੈ ਕਿ ਉਹ
ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਹੈ, ਕਿਉਂਕਿ ਜੇ ਮੰਨਦਾ ਹੁੰਦਾ ਤਾਂ ਕਦੀ ਵੀ ੪ ਟਰੱਕ ਵੇਖ ਕੇ
ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਦੇਣ ਦੀ ਥਾਂ ਲਾਕਟ ਲੈ ਕੇ ਗਲੇ
ਵਿੱਚ ਪਾਉਣ ਦੀ ਇਸ਼ਤਿਹਾਬਾਜ਼ੀ ਨਾ ਕਰਦਾ।
ਬਠਿੰਡਾ, ੩੧ ਦਸੰਬਰ (ਕਿਰਪਾਲ ਸਿੰਘ): ਜਿਹੜਾ ਗੁਰ ਨਾਨਕ ਬੰਦੇ ਨੂੰ ਸਿੱਧਾ
ਅਕਾਲਪੁਰਖ ਨਾਲ ਜੋੜਨ ਵਸਤੇ ਆਇਆ ਹੋਵੇ ਉਹ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਮੇਰੇ ਪੈਰ ਧੋ ਕੇ ਪੀਓ
ਫਿਰ ਤੁਸੀਂ ਮੇਰੇ ਸਿੱਖ ਬਣੋਗੇ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ
ਲੜੀਵਾਰ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ
ਧੂੰਦਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।
ਉਨ੍ਹਾ ਕਿਹਾ ਇਹ ਭੁਲੇਖਾ ਭਾਈ ਗੁਰਦਾਸ ਜੀ ਦੀ ਵਾਰ ਦੀ ਪਉੜੀ ‘ਸੁਣੀ ਪੁਕਾਰ ਦਾਤਾਰ ਪ੍ਰਭ ਗੁਰ
ਨਾਨਕ ਜਗ ਮਾਹਿੰ ਪਠਾਯਾ।। ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ।। ` ਤੋਂ ਲੱਗਾ ਹੈ।
ਪ੍ਰੋ: ਧੂੰਦਾ ਨੇ ਕਿਹਾ ਕਿ ਵੇਖਣ ਵਾਲੀ ਗੱਲ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਇਹ ਵਾਰਾਂ ਉਸ ਸਮੇਂ
ਲਿਖੀਆਂ ਜਦੋਂ ਉਹ ਗੁਰ ਅਰਜੁਨ ਦੇਵ ਜੀ ਦੀ ਗੋਦ ਵਿੱਚ ਬੈਠ ਕੇ ਪੂਰਾ ਗੁਰੂ ਗ੍ਰੰਥ ਸਾਹਿਬ ਲਿਖ
ਚੁੱਕੇ ਸਨ ਜਿਸ ਦਾ ਸਬੂਤ ਇਹ ਹੈ ਕਿ ਇਸੇ ਵਾਰ ਵਿੱਚ ਜ਼ਿਕਰ ਹੈ, ‘ਪੰਜ ਪਿਆਲੇ ਪੰਜ ਪੀਰ ਛਟਮ ਪੀਰ
ਬੈਠਾ ਗੁਰ ਭਾਰੀ।। ` ਜਿਸ ਤੋਂ ਪਤਾ ਲਗਦਾ ਹੈ ਕਿ ਇਹ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ
ਸਮੇਂ ਲਿਖੀ ਗਈ ਸੀ। ਉਸ ਸਮੇਂ ਤੱਕ ਉਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਸਮਝ ਆ ਚੁੱਕੀ ਸੀ ਕਿ ਗੁਰੂ
ਸਾਹਿਬ ਨੇ `ਚਰਨ` ਗੁਰੂ ਦੇ ਸ਼ਬਦ ਜਾਂ ਗੁਰੂ ਦੇ ਉਪਦੇਸ਼ ਦੇ ਅਰਥਾਂ ਵਿੱਚ ਵਰਤੇ ਹਨ। ‘ਹਿਰਦੈ ਚਰਣ,
ਸਬਦੁ ਸਤਿਗੁਰ ਕੋ, ਨਾਨਕ ਬਾਂਧਿਓ ਪਾਲ` (ਪੰਨਾ ੬੮੦) ਵਿੱਚ ਉਪਦੇਸ਼ ਹੈ ਕਿ ਹੇ ਨਾਨਕ ਇਹ ਗੱਲ ਘੁੱਟ
ਕੇ ਪੱਲੇ ਬੰਨ੍ਹ ਲੈ ਕਿ ਸਤਿਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਣਾ ਹੀ ਗੁਰੂ ਦੇ ਚਰਨ ਹਿਰਦੇ ਵਿੱਚ
ਵਸਾਉਣੇ ਹਨ। ਗੁਰੂ ਨਾਨਕ ਸਾਹਿਬ ਦਾ ਇਹ ਉਪਦੇਸ਼ ‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ।। ` ਚੌਥੇ
ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਇਹ ਉਪਦੇਸ਼, ‘ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ
ਸਾਰੇ।। ` ‘ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰੁ ਮੁਕਤਿ ਜਨਾਵੈਗੋ।। ` ‘ਸਤਿਗੁਰ ਬਚਨੁ, ਬਚਨੁ
ਹੈ ਨੀਕੋ, ਗੁਰ ਬਚਨੀ ਅੰਮ੍ਰਿਤੁ ਪਾਵੈਗੋ।। ` ਰਾਹੀਂ ਇਹ ਸਮਝ ਆ ਚੁੱਕੀ ਸੀ ਕਿ ਕਿਸੇ ਵੀ ਗੁਰੂ ਨੇ
ਸਿੱਖ ਨੂੰ ਆਪਣੇ ਸਰੀਰ ਜਾਂ ਚਰਨਾਂ ਨਾਲ ਨਹੀਂ ਜੋੜਿਆ। ਤੀਜੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਮੇਰੇ
ਚਰਣ ਧੋ ਕੇ ਪੀਓ, ਜਾਂ ਮੇਰੇ ਗੁਣ ਗਾਓ। ਉਨ੍ਹਾਂ ਇਹ ਹੀ ਕਿਹਾ ‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ
ਗਾਵਹੁ ਸਚੀ ਬਾਣੀ।। ` ਇਸ ਲਈ ਭਾਈ ਗੁਰਦਾਸ ਜੀ ਚੰਗੀ ਤਰ੍ਹਾਂ ਸਮਝ ਚੁੱਕੇ ਸਨ ਕਿ ਗੁਰੂ ਨਾਨਕ ਦੇ
ਘਰ `ਚ ਗੁਰੂ ਦੀ ਦੇਹ ਨੂੰ ਕੋਈ ਮਹਾਨਤਾ ਨਹੀਂ ਗੁਰੂ ਦੇ ਉਪਦੇਸ਼ ਦੀ ਮਹਾਨਤਾ ਹੈ ਸੋ `ਚਰਨ ਧੋਇ
ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ।। ` ਤੋਂ ਉਨ੍ਹਾਂ ਦਾ ਭਾਵ ਸੀ ਕਿ ਗੁਰੂ ਨਾਨਕ ਜੀ ਨੇ
ਗੁਰੂ ਦੀ ਬਾਣੀ/ਗੁਰੂ ਦੇ ਸ਼ਬਦ ਦੀ ਵੀਚਾਰ ਨੂੰ ਚੰਗੀ ਤਰ੍ਹਾਂ ਸਿੱਖਾਂ ਦੇ ਹਿਰਦੇ ਵਿੱਚ ਬੈਠਾ
ਦਿੱਤਾ। ਪਰ ਆਪਣੀ ਦੇਹ ਨਾਲ ਜੋੜਨ ਵਾਲੇ ਸਾਧ ਬਾਬਿਆਂ ਨੇ ਭਾਈ ਗੁਰਦਾਸ ਜੀ ਦੀ ਇਸ ਪਾਉੜੀ ਦੇ ਭਾਵ
ਨੂੰ ਬਿਨਾਂ ਸਮਝਿਆਂ ਖੂਬ ਵਰਤਿਆ ਤੇ ਆਪਣੇ ਪੈਰ ਧੋ ਧੋ ਕੇ ਪਿਲਾਉਣੇ ਸ਼ੁਰੂ ਕੀਤੇ। ਕਈਆਂ ਨੇ ਬਾਥ
ਰੂਮ ਦੇ ਬਾਹਰ ਚੁਬੱਚੇ ਬਣਾ ਲਏ ਤੇ ਨਹਾਉਣ ਸਮੇਂ ਉਸ ਵਿੱਚ ਇਕੱਠੇ ਹੋਏ ਮੈਲ ਵਾਲੇ ਪਾਣੀ ਲੋਕ
ਬੋਤਲਾਂ ਵਿੱਚ ਪਾ ਕੇ ਲੈ ਜਾਂਦੇ ਹਨ ਤੇ ਘਰ ਵਿੱਚ ਛਿੱਟੇ ਮਾਰ ਕੇ ਕਹਿੰਦੇ ਹਨ ਘਰ ਪਵਿੱਤਰ ਹੋ
ਗਿਆ। ਪ੍ਰੋ: ਧੂੰਦਾ ਨੇ ਕਿਹਾ ਅਜੇਹੇ ਲੋਕ ਕਦੀ ਨਹੀਂ ਚਾਹੁੰਦੇ ਕਿ ਸਿੱਖ ਗੁਰਬਾਣੀ ਪੜ੍ਹਨ, ਸਮਝਣ
ਤੇ ਸ਼ਬਦ ਗੁਰੂ ਨਾਲ ਜੁੜਨ ਕਿਉਂਕਿ ਉਹ ਜਾਣਦੇ ਹਨ ਕਿ ਜੇ ਸਿੱਖ ਗੁਰਬਾਣੀ ਸਮਝ ਗਏ ਤਾਂ ਉਨ੍ਹਾਂ ਦਾ
ਤੋਰੀਆ ਫੁਲਕਾ ਨਹੀਂ ਚਲੇਗਾ।
ਪ੍ਰੋ: ਧੂੰਦਾ ਨੇ ਕਿਹਾ ਟੀਵੀ ਤੇ ਇੱਕ ਸਿੱਖ ਨੂੰ ਇਸ਼ਤਿਹਾਰਬਾਜ਼ੀ ਕਰਦੇ ਵੇਖ ਕੇ ਉਨ੍ਹਾਂ ਨੂੰ
ਹੈਰਾਨੀ ਹੋਈ ਜਿਹੜਾ ਕਹਿ ਰਿਹ ਸੀ ਕਿ ਉਂਝ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਪਰ
ਉਨ੍ਹਾਂ ਅੱਗੇ ਬੇਅੰਤ ਅਰਦਾਸਾਂ ਕਰਨ `ਤੇ ਵੀ ਮੇਰਾ ਇੱਕ ਟਰੱਕ ਵੀ ਠੀਕ ਢੰਗ ਨਾਲ ਨਹੀਂ ਸੀ ਚੱਲ
ਰਿਹਾ ਪਰ ਜਦੋਂ ਦਾ ਮੈ ਇਹ ਲਾਕਟ ਲੈ ਕੇ ਗਲੇ ਵਿੱਚ ਪਾਇਆ ਹੈ ਮੇਰੇ ਵਾਰੇ ਨਿਆਰੇ ਹੋ ਗਏ ਹਨ ਤੇ
ਹੁਣ ਮੇਰੀ ਵੱਡੀ ਟਰਾਂਸਪੋਰਟ ਚੱਲ ਰਹੀ ਹੈ। ਉਹ ਸਾਰਿਆਂ ਨੂੰ ਅਪੀਲ ਕਰ ਰਹੇ ਸਨ ਕਿ ਜੇ ਤੁਸੀਂ
ਆਪਣਾ ਚੰਗਾ ਕਾਰੋਬਾਰ ਚਲਾਉਣਾ ਹੈ ਤਾਂ ਤੁਸੀਂ ਵੀ ਇਹ ਲਾਕਟ ਲੈ ਕੇ ਆਪਣੇ ਗਲੇ ਵਿੱਚ ਪਾਓ। ਪ੍ਰੋ:
ਧੂੰਦਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆਂ ਤਾਂ ਛੋਟੇ ਸਾਹਿਬਜ਼ਾਦਿਆਂ ਨੇ ਸੀ ਜਿਨ੍ਹਾਂ
ਨੇ ਆਪਣੀ ਸ਼ਹੀਦੀ ਤਾਂ ਪ੍ਰਵਾਨ ਕਰ ਲਈ ਪਰ ਦੁਨੀਆਂ ਦੇ ਵੱਡੇ ਤੋਂ ਵੱਡੇ ਲਾਲਚ ਵੀ ਉਨ੍ਹਾਂ ਨੂੰ
ਡੁਲਾ ਨਾ ਸਕੇ। ਜਿਹੜਾ ਬੰਦਾ ਸਿਰਫ ੪ ਟਰੱਕ ਵੇਖ ਕੇ ਹੀ ਡੋਲ ਜਾਵੇ ਉਸ ਦਾ ਇਹ ਦਾਅਵਾ ਬਿਲਕੁਲ
ਝੂਠਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਹੈ, ਕਿਉਂਕਿ ਜੇ ਮੰਨਦਾ ਹੁੰਦਾ ਤਾਂ ਕਦੀ ਵੀ
੪ ਟਰੱਕ ਵੇਖ ਕੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਦੀ ਥਾਂ ਲਾਕਟ
ਲੈ ਕੇ ਗਲੇ ਵਿੱਚ ਪਾਉਣ ਦੀ ਇਸ਼ਤਿਹਾਬਾਜ਼ੀ ਨਾ ਕਰਦਾ।
(31/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਤੱਤ ਗੁਰਮਤਿ ਪਰਿਵਾਰ ਦੇ ਮੁਖੀ ਸ:. . ? ? ? … ਸਿੰਘ ਜੀ!
ਤੁਸੀਂ ਵਾਰ ਵਾਰ ਇਹ ਗੱਲ ਕਹਿ ਰਹੇ ਹੋ ਕਿ ‘ਗੁਰੂ ਪਦ’ ਬਾਰੇ ਵਿਚਾਰ ਨਾਜ਼ੁਕ ਮੁੱਦਾ
ਹੈ।
ਪਰ ਗੁਰਮਤਿ ਸੰਬੰਧੀ ਕੋਈ ਵੀ ਮੁੱਦਾ ਹੈ ਉਹ ਨਾਜ਼ੁਕ ਹੀ ਹੈ। ਇਸ ਮੁੱਦੇ ਨੂੰ ਸ਼ੁਰੂ ਕਰਨ ਤੋਂ
ਪਹਿਲਾਂ ਤੁਹਾਨੂੰ ਇਹ ਗੱਲ ਸੋਚਣੀ ਚਾਹੀਦੀ ਸੀ। ਤੁਹਾਡਾ ਕਹਿਣਾ ਹੈ ਕਿ ਇਹ ਮੁੱਦਾ ਤੁਸੀਂ ਸ਼ੁਰੂ
ਨਹੀਂ ਕੀਤਾ। ਪਰ ਆਪ ਜੀ ਨੂੰ ਯਾਦ ਹੋਵੇਗਾ ਕਿ ਸਿੱਖ ਰਹਿਤ ਮਰਿਆਦਾ ਦੇ ਸੁਧਾਰ ਹਿੱਤ ਅੱਜ ਤੋਂ ਕੋਈ
ਡੇਢ ਕੁ ਸਾਲ ਪਹਿਲਾਂ ਇਹ ਮੁੱਦਾ ਤੁਸੀਂ ਹੀ ਸ਼ੁਰੂ ਕੀਤਾ ਸੀ। ਜਿੰਨੀਂ ਦੇਰ ਤੁਸੀਂ ਗੁਰੂ ਸਾਹਿਬਾਂ
ਨੂੰ ‘ਗੁਰੂ’ ਪਦ ਨਾਲ ਸੰਬੋਧਨ ਨਾ ਕਰਦੇ ਹੋਏ ਉਨ੍ਹਾਂ ਨੂੰ ‘ਜਾਮੇਂ’ ਆਦਿ ਸ਼ਬਦਾਂ ਨਾਲ ਸੰਬੋਧਨ
ਕਰਦੇ ਰਹੋਗੇ ਬਾਕੀ ਸਾਰੇ ਸਿੱਖ ਜਗਤ ਨਾਲੋਂ ਵੱਖਰੀ ਖਿਚੜੀ ਪਕਾਉਂਦੇ ਰਹੋਗੇ ਇਹ ‘ਨਾਜ਼ੁਕ’ ਮੁੱਦਾ
ਜਨਤਕ ਹੀ ਬਣਿਆ ਰਹੇਗਾ। ਚਾਹੇ ਇਸ ਤੇ ਜਨਤਕ ਤੌਰ ਤੇ ਵਿਚਾਰ ਹੋਵੇ ਜਾਂ ਨਾਂ, ਸਿੱਖਾਂ ਵਿੱਚ ਪਈ ਇਹ
ਤ੍ਰੇੜ ਨਜ਼ਰ ਆਉਂਦੀ ਹੀ ਰਹੇਗੀ।
ਤੁਸੀਂ ਕਿਹਾ ਹੈ ਕਿ ਇਸ ਮੁੱਦੇ ਨੂੰ ਤੁਹਾਡੇ ਨਾਲ ਨਿਜੀ ਤੌਰ ਤੇ ਈ-ਮੇਲ ਦੇ ਜਰੀਏ ਵਿਚਾਰਿਆ ਜਾ
ਸਕਦਾ ਹੈ। ਈ-ਮੇਲ ਤੇ ਭੇਜੇ ਹੋਏ ਸਵਾਲਾਂ ਦਾ ਤੁਸੀਂ ਜਵਾਬ ਨਹੀਂ ਦਿੰਦੇ।
ਤੁਸੀਂ ਵਾਰ ਵਾਰ ਪ੍ਰੋ: ਸਾਹਿਬ ਸਿੰਘ ਦੇ ਦਰਪਣ ਦੀ ਗੱਲ ਕਰਦੇ ਰਹਿੰਦੇ ਹੋ। ਜੇ ਉਸ ਵਿੱਚ ਆਪ ਜੀ
ਨੂੰ ਕੋਈ ਗ਼ਲਤੀਆਂ ਲੱਗਦੀਆਂ ਹਨ ਜਾਂ ਸਾਰਾ ਦਰਪਣ ਹੀ ਆਪ ਜੀ ਦੀ ਨਜ਼ਰ ਵਿੱਚ ਗ਼ਲਤ ਹੈ, ਤਾਂ ਇਹ
ਵੱਖਰਾ ਮਸਲਾ ਹੈ ਇਸ ਬਾਰੇ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਉਸ ਨੂੰ ਵੱਖਰੇ ਤੌਰ ਤੇ ਨਜਿੱਠੋ। ਇਸ
ਨੂੰ ‘ਗੁਰੂ’ ਪਦ ਵਾਲੇ ਮਸਲੇ ਨਾਲ ਕਿਉਂ ਜੋੜ ਰਹੇ ਹੋ। ਮੇਰੇ ਸਮੇਤ ਹੋਰ ਕਈ ਸੱਜਣਾਂ ਨੇ ਗੁਰੂ
ਗ੍ਰੰਥ ਸਾਹਿਬ ਵਿੱਚੋਂ ਕੁੱਝ ਉਦਾਹਰਣਾਂ ਪੇਸ਼ ਕੀਤੀਆਂ ਸੀ। ਉਨ੍ਹਾਂ ਦੇ ਨਾਲ ਪ੍ਰੋ: ਸਾਹਿਬ ਸਿੰਘ
ਜਾਂ ਕਿਸੇ ਹੋਰ ਵਿਦਵਾਨ ਦੇ ਅਰਥ ਨਹੀਂ ਸੀ ਪੇਸ਼ ਕੀਤੇ ਗਏ। ਆਪ ਜੀ ਨੇ ਆਪਣਾ ਪੱਖ ਸਹੀ ਸਾਬਤ ਕਰਨ
ਲਈ ਉਨ੍ਹਾਂ ਪੰਗਤੀਆਂ ਦੇ ਅਰਥ ਪੇਸ਼ ਕੀਤੇ ਸਨ ਜਿਨ੍ਹਾਂ ਨੂੰ ਮੈਂ ਗ਼ਲਤ ਦੱਸਦੇ ਹੋਏ ਕੁੱਝ ਸਵਾਲ
ਕੀਤੇ ਸੀ। ‘ਖਾਲਸਾ ਨਿਊਜ਼’ ਤੇ ਵੀ 04-10-10 ਨੂੰ ਮੇਰੇ ਵੱਲੋਂ ਕੀਤੇ ਇਹ ਸਵਾਲ ਛਪੇ ਸੀ। ਪਰ ਅੱਜ
ਤੱਕ ਤੁਸੀਂ ਉਨ੍ਹਾਂ ਅਰਥਾਂ ਬਾਰੇ ਆਪਣਾ ਕੋਈ ਸਪੱਸ਼ਟੀਕਰਣ ਨਹੀਂ ਦਿੱਤਾ। ਇਸ ਵਿੱਚ ਤਾਂ ਪ੍ਰੋ:
ਸਾਹਿਬ ਸਿੰਘ ਦੇ ਦਰਪਣ ਦੀ ਕੋਈ ਗੱਲ ਹੀ ਨਹੀਂ ਹੈ। ਤੁਹਾਡੇ ਕੀਤੇ ਅਰਥਾ ਦੇ ਸੰਬੰਧ ਵਿੱਚ ਮੈਂ ਜੋ
ਟਿੱਪਣੀ ਕੀਤੀ ਸੀ ਤੁਸੀਂ ਉਸ ਬਾਰੇ ਆਪਣਾ ਸਪੱਸ਼ਟੀਕਰਣ ਦੇਣਾ ਸੀ। ਦੂਸਰਾ ਜਿਹੜਾ ਤੁਸੀਂ ਕਿਹਾ ਹੈ
ਕਿ ਵਿਰੋਧੀ ਵਿਚਾਰਾਂ ਵਾਲਿਆਂ ਦੀਆਂ ਸਾਰੀਆਂ ਦਲੀਲਾਂ ਤੁਸੀਂ ਗ਼ਲਤ ਸਿੱਧ ਕਰ ਚੁੱਕੇ ਹੋ, ਇਸ ਤੇ ਵੀ
ਦੁਬਾਰਾ ਵਿਚਾਰ ਕਰੋ। ਤੁਸੀਂ ਇਹ ਸਾਬਤ ਨਹੀਂ ਕਰ ਸਕੇ ਕਿ ਗੁਰੂ ਸਾਹਿਬਾਂ ਨੂੰ ਉਨ੍ਹਾਂ ਦੇ ਸਮੇਂ
“ਗੁਰੂ” ਪਦ ਨਾਲ ਸੰਬੋਧਨ ਨਹੀਂ ਕੀਤਾ ਜਾਂਦਾ ਸੀ।
ਪ੍ਰਿੰ: ਨਰਿੰਦਰ ਸਿੰਘ ਜੀ (ਜੰਮੂ)! ਤੁਸੀਂ ਮੇਰੀ ਤਸੱਲੀ ਲਈ ਆਪਣੇ ਪਿਛਲੇ ਪੱਤਰ ਦੇ ਅਖੀਰ ਵਿੱਚ
ਆਪਣਾ ਨਾਮ ਲਿਖਿਆ ਸੀ। ਪਰ ਇਸ ਨਾਲ ਮੇਰੀ ਤਸੱਲੀ ਨਹੀਂ ਹੋਈ। ਕਿਉਂਕਿ ਤੁਸੀਂ ਇਸ ਸੰਸਥਾ (ਜਾਂ ਜੋ
ਵੀ ਹੈ) ਦੇ ਮੁਢਲੇ ਪ੍ਰਬੰਧਕੀ ਮੈਂਬਰ ਹੋ। ਤੁਸੀਂ ਆਪਣੇ ਨਾਮ ਨਾਲ “ਪ੍ਰਿੰ: “ਲਿਖਿਆ ਹੈ,
ਪਰ ਤੁਹਾਡੀ ਇਹ ਸੰਸਥਾ ਕਿਸੇ ਸਕੂਲ ਕਾਲੇਜ ਦੀ ਤਰ੍ਹਾਂ ਵੀ ਨਹੀਂ ਹੈ। ਇਸ ਸੰਸਥਾ ਦੇ ਮੈਂਬਰ ਦੂਰ
ਦੂਰ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਬੈਠੇ ਹਨ। ਜਿੰਨੀਂ ਦੇਰ ਤੁਸੀਂ ਆਪਣੇ ਨਾਮ ਨਾਲ
“ਮੁਖੀ” ਨਹੀਂ ਲਿਖਦੇ, ਮੇਰੀ ਤਸੱਲੀ ਨਹੀਂ ਹੈ ਜੀ। ਤੁਸੀਂ ਆਪਣੇ ਨਾਮ ਨਾਲ ‘ਵੱਲੋਂ- ਤੱਤ
ਗੁਰਮਤਿ ਪਰਿਵਾਰ’ ਲਿਖਿਆ ਹੈ। ਇਸ ਲਈ ਕਿਸੇ ਵੀ ਲਿਖਤ ਲਈ ਪਰਿਵਾਰ ਉਤਰਦਾਈ ਹੋਇਆ। ਪਰ ਜਿੰਨੀਂ ਦੇਰ
ਪਰਿਵਾਰ ਦਾ ਕੋਈ ਮੁਖੀ ਹੀ ਨਹੀਂ ਤਾਂ ਜਿੰਮੇਵਾਰ ਵੀ ਕੋਈ ਨਾ ਹੋਇਆ। ਧੰਨਵਾਦ।
ਸ: ਮੱਖਣ ਸਿੰਘ ਜੀ!
ਬੇਨਤੀ ਹੈ ਕਿ ਇਹ ਪੱਤਰ ‘ਗੁਰੂ ਪਦ’ ਬਾਰੇ ਵਿਚਾਰ ਅਗੇ ਤੋਰੀ ਰੱਖਣ ਲਈ ਜਾਂ ਸਵਾਲਾਂ ਦੇ ਜਵਾਬ
ਤਲਬ ਕਰਨ ਲਈ ਨਹੀਂ ਹੈ। ਸਿਰਫ਼ ਕੁੱਝ ਸਪੱਸ਼ਟੀਕਰਣ ਅਤੇ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਕੁੱਝ
ਗੱਲਾਂ ਯਾਦ ਕਰਵਾਉਣ ਲਈ ਹੈ। ਅੱਗੋਂ ਜਿਸ ਤਰ੍ਹਾਂ ਆਪ ਜੀ ਦਾ ਕੋਈ ਫ਼ੈਸਲਾ ਹੋਵੇਗਾ ਉਸੇ ਤਰ੍ਹਾਂ ਹੀ
ਵਿਚਾਰ ਕੀਤੀ ਜਾਵੇਗੀ। ਇਸ ਲਈ ਇਸ ਪੱਤਰ ਨੂੰ ਛਾਪਣ ਦੀ ਮਿਹਰਬਾਨੀ ਕਰਨੀਂ ਜੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(31/12/10)
ਕਵਲਦੀਪ ਸਿੰਘ ਕੰਵਲ
ਇੱਕ ਕਲੰਡਰ ਬਦਲਿਆ
-ਕਵਲਦੀਪ ਸਿੰਘ ਕੰਵਲ
ਪੁੱਛ ਲਵਾਂ ਅੱਜ ਨਵੇਂ ਸਾਲ ਨੂੰ,
ਕੀ ਲਿਆਇਐਂ ਬੁੱਕਲ ਵਿੱਚ ਲਕੋ ?
ਵਧਾਈਆਂ ਮਿੱਤਰ ਸੱਜਣ ਵੰਡਦੇ,
ਭੇਦ ਦੱਸ ਤੂੰ ਵੀ ਹੌਲਾ ਹੋ |
ਦਸੰਬਰ ਰਾਤ ਅੱਧੀ 'ਕੱਤੀਵੀਂ,
ਕੀ ਜਾਣਾ ਕੋਈ ਵਕ਼ਤ ਖਲੋ?
ਮੁੜ੍ਹ ਸੂਰਜ ਫ਼ੇਰ ਵੀ ਚੜ੍ਹਸੀ,
ਧੁੱਪ, ਜੀਵਨ ਦਾ ਉਹੀ ਜਲੋ |
ਮੈਂ ਕੱਲ ਵੀ ਭੁੱਖਾ ਮਰਾਂਗਾ,
ਹਾਕਮ ਕਰੂਗਾ ਉਹੀ ਧ੍ਰੋਹ |
ਮੇਰੀ ਰੋਟੀ ਖੋਹ ਵੇਚ ਕੇ,
ਪਿਆਲੇ ਸੁਰਾ ਦੇ ਭਰ ਲੋ |
ਨੰਗਾ ਅੱਜ ਵੀ ਕੱਲ ਵੀ ਰਹਾਂਗਾ,
ਮਾਲਕੋ ਕੁਰਸੀ ਦਾ ਰੱਜ ਕਰੋ !
ਮੇਰੇ ਤਨ ਦਾ ਕੱਪੜਾ ਕੱਟ ਕੇ,
ਹੁਣ ਮਹਿੰਗਾ ਨੰਗੇਜ਼ ਧਰੋ !
ਧਰਮ ਉਵੇਂ ਹੀ ਬਜਾਰਾਂ ਵਿਕੇਗਾ,
ਵੋਟ-ਨੋਟ ਧਾਗਿਆਂ ਵਿੱਚ ਪਰੋ |
ਹਰਿ, ਮੁਹੰਮਦ, ਮਸੀਹ, ਅਕਾਲ,
ਜਾਣੇ ਲੜ੍ਹ-ਲੜ੍ਹ ਸ਼ੁਦਾਈ ਹੋ |
ਸਾਧ ਲਾਣਾ ਰਈਅਤ ਰੋੜ੍ਹ ਕੇ,
ਮਾਣੂੰਗਾ ਭੋਰਿਆਂ ਦਾ ਜਲੋਅ |
ਰਾਤ ਆਖਣਗੇ ਚਿਮਟੇ ਕੁੱਟ ਕੇ,
ਰੱਬਾ ਤੂੰ ਵੀ ਬੌਲਾ ਹੋ !
ਘੁੱਪ ਹਨੇਰੇ ਅੱਜ ਵੀ ਕੋਈ ਚਿੱਟਾ,
ਕਰੂ ਕਿਸੇ ਅਬਲਾ ਨਾਲ ਧ੍ਰੋਹ |
ਮੁੜ੍ਹ ਚੜ੍ਹਦੀ ਜਿਸ ਸਵੇਰ ਨਾਲ,
ਜਾਣਾ ਫ਼ੇਰ ਚਿੱਟਿਆਂ ਵਿੱਚ ਖੜ੍ਹੋ |
ਅੱਜ ਵੀ ਕੁੱਖ ਵਿੱਚ ਚੀਕੂਗੀ,
ਜਿਹਨੂੰ ਅੰਦਰੇ ਹੀ ਦੇਣਾ ਕੋਹ |
ਨਵੇਂ ਸਾਲ ਫ਼ਿਰ 'ਟਰਾਈ' ਹੋਊਗੀ,
ਨਹੀਂ ਤਾਂ ਚੱਲੂ ਇਹੀ ਜੰਮਣ-ਮੋਅ |
ਇੱਕ ਉਸੇ ਅੱਗ ਵਿੱਚ ਸੜੂਗੀ,
ਦਾਜ ਦੀ ਮੁੱਕੀ ਅੰਦਰ ਨਾ ਜੋ |
ਪਾਲ ਕੇ ਜਿਹਨਾਂ ਕੀਤੀ ਸੀ ਵੱਡੀ,
ਲਾਸ਼ ਵੀ ਢੋਣਗੇ ਹੁਣ ਬਸ ਓਹ |
ਪੁੱਤ ਗਰੀਬ ਦੇ ਅੱਜ ਵੀ ਮਰਨਾ,
ਹੋਣੀ ਜਦ ਕੁਰਸੀਆਂ ਦੀ ਖਿੱਚ-ਖੋਹ |
ਲੋਕ ਲਹਿਰਾਂ ਨੇ ਜੋ ਬਣਨੀਆਂ,
ਲ਼ਹੂ ਕਿਰਤੀ ਦਾ ਹੀ ਪੀਵਣ ਉਹ |
ਲੁਕਾਈ ਉੱਦਾਂ ਹੀ ਸੜ੍ਹ ਰਹੀ,
ਮੈਥੋਂ ਹੁੰਦਾ ਨੀ ਝੂਠਾ ਝਲੋਅ |
ਵਧਾਈਆਂ ਮੈਂ ਨਾ ਵੰਡ ਸਕਾਂ,
ਕਿੰਝ ਨੱਚਾਂ ਅੱਜ ਕਮਲਾ ਹੋ ?
ਕਹਿਣ ਨੂੰ ਚੜ੍ਹਨਾ ਨਵਾਂ ਸਾਲ ਹੈ,
ਮੁੱਦੇ, ਹਨੇਰੇ ਸਭ ਉਹੀ ਉਹ |
'ਕੰਵਲ' ਇੱਕ ਕਲੰਡਰ ਬਦਲਿਆ,
ਜੀਵਨ ਉਹੀ ਰਹਿਣਾ, ਹੈ ਸੀ ਜੋ |
(30/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਗੁਰਚਰਨ ਸਿੰਘ ਜੀ!
ਤੁਸੀਂ ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚੋਂ ਬਹੁਤ ਸਾਰੀਆਂ ਸ਼ਹੀਦੀਆਂ
ਦਾ ਜ਼ਿਕਰ ਕੀਤਾ ਹੈ। ਅਤੇ ਇਨ੍ਹਾਂ ਸ਼ਹੀਦੀਆਂ ਨੂੰ (ਪਿਛਲੇ ਜਨਮ) ਦੇ ਕੀਤੇ ਕਰਮਾਂ ਦੀ ਸਜਾ ਨਾਲ ਜੋੜ
ਰਹੇ ਹੋ। ਅਤੇ ਦੂਸਰਾ ਤੁਸੀਂ ਮਹਾਂ-ਪੁਰਸ਼ਾਂ ਤੇ ਆਮ ਵਿਅਕਤੀਆਂ ਨੂੰ ਇੱਕ ਬਰਾਬਰ ਗਿਣ ਰਹੇ ਹੋ।
ਸਭ ਤੋਂ ਪਹਿਲਾਂ ਆਪ ਜੀ ਨੂੰ ਸ਼ਹੀਦੀ ਅਤੇ ਮੌਤ ਦਾ ਫ਼ਰਕ ਸਮਝਣ ਦੀ ਜਰੂਰਤ
ਹੈ। ਕੋਈ ਵਿਅਕਤੀ ਬਿਨਾਂ ਕਿਸੇ ਮਕਸਦ ਦੇ ਆਪਣੀ ਜੀਵਨ ਅਵਧੀ ਸਮਾਪਤ ਕਰਕੇ ਜਦੋਂ ਦੁਨੀਆਂ ਤੋਂ ਤੁਰ
ਜਾਂਦਾ ਹੈ ਤਾਂ ਇਹ ਮੌਤ ਹੈ। ਪਰ ਜਦੋਂ ਕੋਈ ਵਿਅਕਤੀ ਜਾਂ ਮਹਾਂਪੁਰਸ਼ ਆਪਣੀ ਜ਼ਿੰਦਗ਼ੀ ਲੋਕ ਭਲਾਈ/ਧਰਮ
ਦੇ ਲੇਖੇ ਲਗਾ ਜਾਂਦਾ ਹੈ ਤਾਂ ਇਹ ‘ਸ਼ਹੀਦੀ’ ਕਹੀ ਜਾਂਦੀ ਹੈ। ਤੁਸੀਂ ਗੁਰੂ ਸਾਹਿਬਾਂ ਅਤੇ ਹੋਰ
ਸਿੱਖਾਂ ਸਿੰਘਣੀਆਂ ਬੱਚਿਆ ਦੀ ਸ਼ਹੀਦੀ ਨੂੰ ‘ਸਜ਼ਾ’ ਦਾ ਦਰਜਾ ਦੇ ਕੇ ਸ਼ਹੀਦੀ ਦੇ ਅਰਥਾਂ ਨੂੰ
ਛੁਟਿਆਉਣ ਦੀ ਕੋਸ਼ਿਸ਼ ਕਰ ਰਹੇ ਹੋ। ਗੁਰੂ ਸਾਹਿਬਾਨ, ਸਾਹਿਬਜਾਦਿਆਂ ਅਤੇ ਸਿੰਘਾਂ ਦੀ ਸ਼ਹੀਦੀ ਕੋਈ
ਸਜਾ ਨਹੀਂ ਸੀ। ਜੇ ਗੁਰੂ ਸਾਹਿਬ ਜਾਂ ਸ਼ਹੀਦ ਹੋਣ ਵਾਲੇ ਸਿੰਘ ਘਰ ਬੈਠੇ ਵਾਹਿਗੁਰੂ-ਵਾਹਿਗੁਰੂ
ਕਰਦੇ ਰਹਿੰਦੇ ਤਾਂ ਕਿਸੇ ਨੇ ਉਨ੍ਹਾਂ ਨੂੰ ਕੁੱਝ ਨਹੀਂ ਸੀ ਕਹਿਣਾ। ਜੇ ਗੁਰੂ ਅਰਜਨਦੇਵ ਜੀ ਨੇ
ਗ਼ਰੀਬ ਜੰਤਾ ਤੇ ਲੱਗੇ ਟੈਕਸ ਦੇ ਖਿਲਾਫ਼ ਆਵਾਜ ਉਠਾਈ ਤਾਂ ਹੀ ਉਨ੍ਹਾਂਨੂੰ ਸ਼ਹੀਦ ਹੋਣਾ ਪਿਆ। ਗੁਰੂ
ਤੇਗਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਮੌਤ ਦਾ ਦਰਜਾ ਦੇਣ ਤੋਂ ਪਹਿਲਾਂ (ਕਹਿਣ ਨੂੰ ਤੁਸੀਂ ਬੇਸ਼ਕ ਸ਼ਹੀਦ
ਹੀ ਕਿਹਾ ਹੈ, ਪਰ ਨਾਲ ਸਜਾ ਵੀ ਕਿਹਾ ਹੈ) ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਆਪ
ਚੱਲ ਕੇ ਦਿੱਲੀ ਨੂੰ ਗਏ ਸੀ (ਬੇਸ਼ਕ ਉਨ੍ਹਾਂਨੂੰ ਰਸਤੇ ਵਿੱਚ ਹੀ ਗਿਰਫ਼ਤਾਰ ਕਰ ਲਿਆ ਗਿਆ ਸੀ)। ਕੋਈ
ਆਪਣੀ ਇੱਛਾ ਨਾਲ ਆਪ ਚੱਲਕੇ ‘ਮੌਤ ਦੀ ਸਜਾ’ ਭੁਗਤਣ ਲਈ ਨਹੀਂ ਜਾਂਦਾ, ਸ਼ਹੀਦ ਹੋਣ ਲਈ ਜਾ ਸਕਦਾ ਹੈ।
ਪੱਤਰ ਲੰਮਾਂ ਹੋ ਜਾਣ ਦੇ ਕਾਰਣ ‘ਸ਼ਹੀਦੀ ਅਤੇ ਮੌਤ’ ਦੇ ਸੰਬੰਧ ਵਿੱਚ ਮੈਂ
ਵੱਖਰੇ ਲੇਖ ਰੂਪ ਵਿੱਚ ਆਪਣੇ ਵਿਚਾਰ ਲਿਖੇ ਹਨ ਜੋ ਸ਼ਾਇਦ ਇਸ ਆਉਣ ਵਾਲੇ ਐਤਵਾਰ ਨੂੰ ਛਪ ਜਾਵੇਗਾ।
ਪਿਛਲੇ ਜਨਮ ਦੀ ਸਜਾ:
ਤੁਸੀਂ ਲਿਖਿਆ ਹੈ: “ਪਿਛਲੇ ਜਨਮ ਦੇ ਕਰਮਾਂ ਦੀ ਸਜਾ ਇਸ ਜਨਮ ਵਿੱਚ ਦਵਾਉਣ
ਵਾਲਿਓ! …”।
ਗੁਰਚਰਨ ਸਿੰਘ ਜੀ! ਮੈਂ ਵੀ ਉਨ੍ਹਾਂ ਵਿੱਚੋਂ ਇੱਕ ਹਾਂ ਜਿਹੜੇ ਪਿਛਲੇ ਜਨਮ
ਦੇ ਕਰਮਾਂ ਦਾ ਫ਼ਲ਼ ਇਸ ਜਨਮ ਵਿੱਚ ਭੁਗਤਣ ਦੀ ਗੱਲ ਕਰਦੇ ਹਨ। ਇਸ ਲਈ ਤੁਹਾਡੇ ਇਸ ਸਵਾਲ ਕਿ “ਤੁਹਾਡੇ
ਸਿਧਾਂਤ/ ਬ੍ਰਹਮਣੀ ਸੋਚ ਮੁਤਾਬਕ ਤਾਂ ਗੁਰੂ ਪਿਤਾ ਨੂੰ ਪਿਛਲੇ ਜਨਮ ਦੀ ਸਜਾ ਦਿੱਤੀ ਗਈ”
ਬਾਰੇ ਮੈਂ ਵਿਚਾਰ ਦੇਣੇ ਚਾਹੁੰਦਾ ਹਾਂ।
ਸ: ਗੁਰਚਰਨ ਸਿੰਘ ਜੀ! ਇਹ ਸਵਾਲ ਪਹਿਲਾਂ ਵੀ ਕਈ ਵਾਰੀਂ ਕੀਤਾ ਗਿਆ ਹੈ।
ਤੁਸੀਂ ਮੇਰੇ ਪੁਰਾਣੇ ਪੱਤਰ ਪੜ੍ਹਕੇ ਦੇਖੋ ਤੁਹਾਨੂੰ ਜਵਾਬ ਲੱਭ ਜਾਵੇਗਾ। ਮੈਂ ਲਿਖਿਆ ਹੈ- ਬੰਦਾ
ਕਰਮਾਂ ਕਰਕੇ ਸੰਸਾਰ ਤੇ ਨਹੀਂ ਆਉਂਦਾ, ਉਸ ਦੇ ਹੁਕਮ ਵਿੱਚ ਸੰਸਾਰ ਤੇ
ਆਉਂਦਾ ਹੈ। ਦੁਖ ਸੁਖ ਉਹ (ਆਪਣੇ ਕੀਤੇ ਕਰਮਾਂ ਅਨੁਸਾਰ) ਉਸ ਪ੍ਰਭੂ ਦੇ ਹੁਕਮ ਵਿੱਚ ਭੋਗਦਾ
ਹੈ। ਗੁਰਸਿੱਖ ਹਰ ਦੁਖ ਸੁਖ ਨੂੰ ਉਸ ਦਾ ਭਾਣਾ ਸਮਝਕੇ ਸਹਾਰਦਾ ਹੈ। ਮਹਾਂਪੁਰਸ਼ ਵੀ ਉਸ ਪ੍ਰਭੂ ਦੇ
ਹੁਕਮ ਵਿੱਚ ਹੀ ਸੰਸਾਰ ਤੇ ਆਉਂਦੇ ਹਨ, ਕਿਸੇ ਪਿਛਲੇ ਜਨਮ ਦੇ ਕਰਮਾਂ ਕਰਕੇ ਨਹੀਂ।
ਇਹ ਵਿਚਾਰ ਵੀ ਅੱਗੇ ਕਈ ਵਾਰੀਂ ਦਿੱਤੀ ਜਾ ਚੁੱਕੀ ਹੈ ਕਿ ਮਹਾਂਪੁਰਸ਼ ਜਨਮ
ਮਰਨ ਦੇ ਗੇੜ ਵਿੱਚ ਨਹੀਂ ਆਉਂਦੇ। ਉਹ ਤਾਂ ਹੋਰ ਅਨੇਕਾਂ ਨੂੰ ਇਸ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ
ਦਵਾਉਂਦੇ ਹਨ “ਜਨਮ ਮਰਣ
ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥”
(ਪ- 749)।
“ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ
ਮੁਕਤੁ ਮੋਹਿ ਤਾਰੈ॥ ਰਹਾਉ॥ (ਪੰਨਾ-1310)।
ਤੁਸੀਂ ਸਵਾਲ ਕੀਤਾ ਹੈ ਕਿ “ਤੁਹਾਡੇ ਸਿਧਾਂਤ/ ਬ੍ਰਹਮਣੀ ਸੋਚ ਮੁਤਾਬਕ ਤਾਂ
ਗੁਰੂ ਪਿਤਾ ਨੂੰ ਪਿਛਲੇ ਜਨਮ ਦੀ ਸਜਾ ਦਿੱਤੀ ਗਈ”।
ਸ: ਗੁਰਚਰਨ ਸਿੰਘ ਜੀ! ‘ਸ਼ਹੀਦੀ’ ਅਤੇ ‘ਸਜਾਏ ਮੌਤ’ ਦਾ ਫ਼ਰਕ ਮੈਂ ਸਮਝਾ
ਦਿੱਤਾ ਹੈ। ਮੇਰੇ ਮੁਤਾਬਕ ਗੁਰੂ ਸਾਹਿਬਾਂ ਦੀ ‘ਸ਼ਹੀਦੀ’ ‘ਮੌਤ ਦੀ ਸਜਾ’ ਨਹੀਂ ਸੀ। ਤੁਹਾਡੇ
ਮੁਤਾਬਕ ਇਸੇ ਜਨਮ ਵਿੱਚ ਵਿਅਕਤੀ ਕਰਮ ਕਰਦਾ ਹੈ ਅਤੇ ਨਾਲ ਦੀ ਨਾਲ ਹੀ ਇਸ ਦਾ ਫ਼ਲ਼ ਭੁਗਤਿਆ ਜਾ ਰਿਹਾ
ਹੈ। ਤੁਸੀਂ ਲਿਖਿਆ ਹੈ: “ਤਿੰਨ ਚਾਰ ਸਾਲ ਦੀ ਬੱਚੀ ਦਾ ਰੇਪ, ਕਿਸੇ ਅਯਾਸ਼ ਦਿਮਾਗ਼ ਦੀ ਉਤਪਤੀ ਹੈ ਨਾ
ਕਿ ਕਿਸੇ ਪਿਛਲੇਰੇ ਜਨਮ ਦੇ ਕਰਮਾਂ ਦਾ ਫ਼ਲ਼”।
ਤੁਹਾਡੇ ਮੁਤਾਬਕ ਕਰਮ ਹੁਣ ਕਰਦੇ ਹਾਂ ਕਰਮ ਦਾ ਫ਼ਲ਼ ਵੀ ਹੁਣੇ ਹੀ ਭੁਗਤਦੇ
ਹਾਂ। ਸਿੱਖ ਧਰਮ ਉਧਾਰ ਦਾ ਧਰਮ ਨਹੀਂ ਹੈ। ਬੱਚੀ ਦੇ ਰੇਪ ਵਾਲੀ ਉਦਾਹਰਣ ਵਿੱਚ ਕੁੱਝ ਗੱਲਾਂ ਨੋਟ
ਕਰੋ-
ਰੇਪ (ਕਰਮ) ਕਰਨ ਵਾਲਾ ਕੋਈ ਹੋਰ ਹੈ ਅਤੇ ਇਸ ਕਰਮ ਦਾ ਸੰਤਾਪ (ਕਰਮ-ਫ਼ਲ਼)
ਭੁਗਤਣ ਵਾਲਾ (ਬੱਚੀ) ਕੋਈ ਹੋਰ ਹੈ। ਗੁਰੂ ਸਾਹਿਬ ਤਾਂ ਕਹਿੰਦੇ ਹਨ:
“ਕਰਮੀ ਕਰਮੀ ਹੋਇ ਵੀਚਾਰ॥ ਸੱਚਾ ਆਪਿ
ਸਚਾ ਦਰਬਾਰ॥” (ਪੰਨਾ-7)। ਜੇ ਕਰਮ ਕਿਸੇ ਅਯਾਸ਼
ਨੇ ਕੀਤਾ ਅਤੇ ਫ਼ਲ਼ ਬੱਚੀ ਭੁਗਤ ਰਹੀ ਹੈ ਤਾਂ ਉਸ ਪ੍ਰਭੂ ਦਾ ਨਿਆਂ ਝੂਠਾ ਸਾਬਤ ਹੋ ਰਿਹਾ ਹੈ।
ਬਾਣੀ ਕਹਿ ਰਹੀ ਹੈ: “ ਜੋ
ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥
(ਪ- 433)। ਬੱਚੀ ਨੇ ਤਾਂ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ। ਬਲਕਿ ਉਸ ਨੂੰ ਤਾਂ ਏਨੀਂ ਵੀ ਸੋਝੀ
ਨਹੀਂ ਕਿ ਚੰਗਾ ਕੀ ਅਤੇ ਮਾੜਾ ਕੀ ਹੁੰਦਾ ਹੈ। ਬੱਚੀ ਵਾਲੀ ਉਦਾਹਰਣ ਅਤੇ ਇੰਦਰ ਸਿੰਘ ਘੱਗਾ ਵਾਲੀ
ਉਦਾਹਰਣ ਵਿੱਚ ਇਹ ਗੱਲ ਕਲੀਅਰ ਕਰਨ ਦੀ ਜਰੂਰਤ ਹੈ ਕਿ:
ਜਿਹੜਾ ਕੋਈ ਕਰਮ ਕਰਦਾ ਹੈ ਫਲ ਵੀ ਉਹੀ ਭੁਗਤਦਾ ਹੈ ਜਾਂ ਕੋਈ ਹੋਰ?
ਕੀ ਕਰਮ ਦਾ ਫਲ਼ ਨਾਲ ਦੀ ਨਾਲ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ?
ਸ: ਗੁਰਚਰਨ ਸਿੰਘ ਜੀ! ਤੁਹਾਡੇ ਮੁਤਾਬਕ ਤਾਂ ਜਦੋਂ ਕਿਸੇ ਨੇ ਕੋਈ ਕਰਮ
ਕੀਤਾ ਉਸੇ ਵਕਤ ਉਸ ਦਾ ਫ਼ਲ਼ ਸਾਹਮਣੇ ਆ ਗਿਆ। ਸਿੱਖ ਧਰਮ ਉਧਾਰ ਦਾ ਧਰਮ ਨਹੀਂ। ਪਰ ਗੁਰਬਾਣੀ ਕਹਿੰਦੀ
ਹੈ: “ਲੇਖ ਨ ਮਿਟਈ ਪੁਰਬਿ
ਕਮਾਇਆ ਕਿਆ ਜਾਣਾ ਕਿਆ ਹੋਸੀ॥”
(ਪ-689)। “ਥਰਹਰ ਕੰਪੈ ਬਾਲਾ
ਜੀਉ॥ ਨਾ ਜਾਣਾ ਕਿਆ ਕਰਸੀ ਪੀਉ॥
(ਪ-792)।
ਜੇ ਲੇਖਾ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ ਤਾਂ ਕਬੀਰ ਜੀ ਇਹ ਕਿਉਂ
ਕਹਿ ਰਹੇ ਹਨ- “ਧਰਮਰਾਇ ਜਬ
ਲੇਖਾ ਮਾਗੈ ਬਾਕੀ ਨਿਕਸੀ ਭਾਰੀ॥”
(ਪ-1104)।
ਕਿਸੇ ਦੇ ਗ਼ਰੀਬ ਜਾਂ ਅਮੀਰ ਘਰ ਵਿੱਚ ਪੈਦਾ ਹੋਣ ਬਾਰੇ:
ਤੁਸੀਂ ਲਿਖਿਆ ਹੈ: “ਇਹ ਗ਼ਰੀਬੀ ਅਸੀਂ ਬਣਾਈ ਹੈ। ਇਹ ਵੰਡੀਆਂ ਵੀ ਅਸੀਂ ਹੀ
ਪਾਈਆਂ ਹੋਈਆਂ ਹਨ। ਰੱਬ ਜੀ ਨੇ ਇੱਕ ਧਰਤੀ ਬਣਾਈ ਸੀ ਸਾਰੀ ਮਨੁੱਖਤਾ ਦੇ ਰਹਿਣ ਲਈ। … ਅਮੀਰੀ ਤੇ
ਗ਼ਰੀਬੀ ਵੀ ਬੰਦੇ ਦੀ ਪਦਾਇਸ਼ ਹੈ ਰੱਬ ਜੀ ਦੀ ਨਹੀਂ”। ਪਰ ਗੁਰਬਾਣੀ ਤਾਂ ਕਹਿੰਦੀ ਹੈ:
“ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ॥ ਧਰਤੀ ਪਾਤਾਲੀ ਆਕਾਸੀ
ਇਕਿ ਦਰਿ ਰਹਨਿ ਵਜੀਰ। ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ॥ ਇਕਿ ਦੇ
ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ॥ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ
ਲਖ॥ ਸਭ ਕੋ ਨਥੈ ਨਥਿਆ ਬਖਸੇ ਤੋੜੇ ਨਥ॥” (1289)।
ਕੋਈ ਵਜੀਰ ਹਨ, ਕੋਈ ਲੰਮੀਂ ਉਮਰ ਭੋਗ ਕੇ ਮਰਦੇ ਹਨ ਕੋਈ
ਗ਼ਮਾਂ ਦੀ ਜ਼ਿੰਦਗ਼ੀ ਬਸਰ ਕਰਕੇ ਮਰ ਜਾਂਦੇ ਹਨ। ਕਈਆਂ ਕੋਲ ਏਨਾਂ ਧਨ ਹੈ ਕਿ ਦੂਸਰਿਆਂ ਨੂੰ ਵੀ ਦੇਈ
ਜਾਣ ਤਾਂ ਵੀ ਮੁਕਦਾ ਨਹੀਂ। ਕਈ ਫਕੀਰਾਂ ਦੀ ਜ਼ਿੰਦਗ਼ੀ ਬਸਰ ਕਰਦੇ ਹਨ। ਇਹ ਸਭ ਉਸ ਦੇ ਹੁਕਮ ਵਿੱਚ ਹੀ
ਉਸ ਦੇ ਨੱਥੇ ਹੋਏ ਜਿਸ ਤਰ੍ਹਾਂ ਉਹ ਚਲਾਉਂਦਾ ਹੈ ਉਸੇ ਤਰ੍ਹਾਂ ਸਾਰੇ ਚੱਲਦੇ ਹਨ। ਕਈਆਂ ਤੇ ਬਖਸ਼ਿਸ਼
ਕਰਕੇ ਉਨ੍ਹਾਂ ਦੀ ਨੱਥ ਉਹ ਤੋੜ ਦਿੰਦਾ ਹੈ ਅਰਥਾਤ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ।
ਗੁਰਬਾਣੀ ਤਾਂ ਕਹਿੰਦੀ ਹੈ-
“ਆਪੇ ਭਾਡੇ ਸਾਜਿਅਨੁ ਆਪੇ
ਪੂਰਣੁ ਦੇਇ॥ ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੇ ਰਹਿਨ੍ਹਿ ਚੜੇ॥ ਇਕਿ ਨਿਹਾਲੀ ਪੈ ਸਵਨ੍ਹਿ
ਇਕਿ ਉਪਰਿ ਰਹਿਨ੍ਹ ਖੜੇ॥ ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ॥”
(ਪ- 475)। ਗੁਰੂ ਸਾਹਿਬ ਤਾਂ ਕਹਿ ਰਹੇ ਹਨ ਕਿ ਸਾਰੇ
ਭਾਂਡੇ (ਸਰੀਰ) ਉਹ ਆਪ ਹੀ ਸਾਜਦਾ ਹੈ। ਅਰਥਾਤ ਸਾਰੇ ਜੀਵ ਉਹ ਆਪ ਹੀ ਪੈਦਾ ਕਰਦਾ ਹੈ। ਉਨ੍ਹਾਂ
ਭਾਂਡਿਆ ਨੂੰ ਵੀ ਉਹ ਆਪ ਹੀ ਪੂਰਣੁ ਕਰਦਾ ਹੈ ਅਰਥਾਤ ਉਨ੍ਹਾਂ ਵਿੱਚ ਜੋ ਅਮੀਰੀ ਜਾਂ ਗਰੀਬੀ ਵੀ ਉਹ
ਆਪ ਹੀ ਪਾਉਂਦਾ ਹੈ। ਕਈ ਸੁਖ ਮਾਣਦੇ ਹਨ, ਕਈ ਦੁਖ ਭੋਗਦੇ ਹਨ। ਕਈ ਰਜਾਈਆਂ ਦੇ ਨਿਘ ਮਾਣਦੇ ਹਨ, ਕਈ
ਉਨ੍ਹਾਂਦੀ ਹਜੂਰੀ ਵਿੱਚ ਸੇਵਾ ਲਈ ਹਰ ਵੇਲੇ ਤਿਆਰ-ਬਰ ਤਿਆਰ ਖੜ੍ਹੇ ਰਹਿੰਦੇ ਹਨ। ਜਿਨ੍ਹਾਂ ਤੇ ਉਸ
ਦੀ ਮਿਹਰ ਦੀ ਨਜ਼ਰ ਹੁੰਦੀ ਹੈ ਉਨ੍ਹਾਂਨੂੰ ਹੀ ਉਹ ਸਵਾਰਦਾ ਹੈ।
------------
ਵੀਰ ਸਰਵਜੀਤ ਸਿੰਘ ਜੀ!
ਤੁਸੀਂ ਲਿਖਿਆ ਹੈ ਕਿ “ਸਵਾਲ ਸਿਰਫ਼ ਤੇ ਸਿਰਫ਼ ਤੁਹਾਡੀਆਂ ਲਿਖਤਾਂ ਨਾਲ ਹੀ
ਸੰਬੰਧਤ ਸੀ। ਜੇ ਇਹ ਸਵਾਲ ਕਿਸੇ ਹੋਰ ਦੀ ਲਿਖਤ ਨਾਲ ਸੰਬੰਧਤ ਹੁੰਦਾ ਤਾਂ ਮੈਂ ਸਿੱਧਾ ਹੀ ਉਸ ਨੂੰ
ਪੁੱਛ ਲੈਣਾ ਸੀ”।
ਵੀਰ ਜੀ! ਜਿਸ ਤਰ੍ਹਾਂ ਤੁਸੀਂ ‘ਜਰ’ ਸ਼ਬਦ ਬਾਰੇ ਮੇਰੀ ਲਿਖਤ ਦਾ ਹਵਾਲਾ
ਦਿੱਤਾ ਹੈ ਉਸੇ ਤਰ੍ਹਾਂ ਜਿਹੜਾ ਸਲੋਕ ਅਰਥਾਂ ਸਹਿਤ ਤੁਸੀਂ ਪੇਸ਼ ਕੀਤਾ ਸੀ ਉਸ ਦਾ ਵੀ ਹਵਾਲਾ ਲਿਖ
ਦੇਣਾ ਚਾਹੀਦਾ ਸੀ।
ਵਿਆਕਰਣ ਦਾ ਮਾਹਿਰ ਹੋਣ ਬਾਰੇ ਮੈਂ ਕਿਤੇ ਨਹੀਂ ਲਿਖਿਆ।
ਤੁਸੀਂ ਲਿਖਿਆ ਹੈ: “ਕੀ ਹੁਣ ਤੁਸੀਂ ਹੋਰਾਂ ਵੱਲੋਂ ਕੀਤੇ ਗਏ ਮਰਜੀ
ਦੇ ਅਰਥਾਂ ਨੂੰ ਵੀ ਮਾਨਤਾ ਦਿੰਦੇ ਹੋ?
ਮੈਂ ਮਾਨਤਾ ਦੇਣ ਵਾਲਾ ਕੌਣ ਹਾਂ? ਮੈਂ ਤਾਂ ਤੁਹਾਡੀ ਮਰਜੀ ਦੇ ਅਰਥ ਠੀਕ
ਕਹੇ ਹਨ।
ਤੁਸੀਂ ‘ਜਰ’ ਲਫ਼ਜ਼ ਸੰਬੰਧੀ ਜਿਹੜਾ ਮੇਰੀ ਲਿਖਤ ਦਾ ਹਵਾਲਾ ਪੇਸ਼ ਕੀਤਾ ਹੈ
ਬੜੀ ਮਿਹਰਬਾਨੀ। ਪਰ ਇਹ ਹਵਾਲਾ ਪੇਸ਼ ਕਰਨ ਦਾ ਆਪ ਜੀ ਦਾ ਮਕਸਦ ਕੀ ਹੈ ਮੈਂ ਨਹੀਂ ਸਮਝ ਸਕਿਆ। ਕੀ
ਇਸ ਵਿੱਚ ਮੈਂ ਕੋਈ ਗ਼ਲਤ ਬਿਆਨੀਂ ਕਰ ਦਿੱਤੀ ਹੈ?
ਵੀਰ ਜੀ! ਕੋਈ ਵੀ ਸਵਾਲ ਕਰਨ ਤੋਂ ਪਹਿਲਾਂ ਹੇਠਾਂ ਲਿਖਿਆ ਨੋਟ ਪੜ੍ਹ ਲੈਣਾ
ਜੀ।
ਨੋਟ: ਸਰਵਜੀਤ ਸਿੰਘ ਜੀ ਸਮੇਤ ਸਾਰੇ ਪਾਠਕ ਸੱਜਣ ਨੋਟ ਕਰਨ ਕਿ ਮੇਰੀ
ਕਿਸੇ ਲਿਖਤ ਵਿੱਚੋਂ ਸਵਾਲ ਕਰਨ ਤੋਂ ਪਹਿਲਾਂ ਮੇਰੇ ਜਿਸ ਲੇਖ ਜਾਂ ਪੱਤਰ ਵਿੱਚੋਂ ਕੋਈ ਸਵਾਲ ਉਠਾਇਆ
ਜਾ ਰਿਹਾ ਹੈ ਉਸ ਲਿਖਤ ਵਿੱਚ ਮੇਰੇ ਵੱਲੋਂ ਕੀਤੇ ਗਏ ਸਾਰੇ ਸਵਾਲਾਂ ਦੇ ਜਵਾਬ ਪਹਿਲਾਂ ਦਿੱਤੇ ਜਾਣ।
ਉਸ ਤੋਂ ਬਾਅਦ ਹੀ ਕਿਸੇ ਵੱਲੋਂ ਮੈਨੂੰ ਕੀਤੇ ਗਏ ਸਵਾਲ/ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਮੇਰੀ
ਲਿਖਤ ਜਿਸ ਵਿੱਚੋਂ ਸਵਾਲ ਲਿਆ ਜਾਣਾ ਹੈ, ਸਵਾਲ ਕਰਤਾ ਸੱਜਣ ਨਾਲ ਸਿੱਧੇ ਹੀ ਸੰਬੰਧ ਰੱਖਦੀ ਹੋਵੇ
ਜਾਂ ਪੱਤਰ ਕਿਸੇ ਹੋਰ ਸੱਜਣ ਦੇ ਨਾਮ ਹੋਵੇ, ਉਸ ਲਿਖਤ ਵਿੱਚ ਉਠਾਏ ਗਏ ਸਾਰੇ ਸਵਾਲਾਂ ਦੇ ਜਵਾਬ
ਪਹਿਲਾਂ ਦਿੱਤੇ ਜਾਣ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(ਸੰਪਾਦਕੀ ਨੋਟ)
1- ਅੱਜ 30
ਦਸੰਬਰ ਨੂੰ ਅਸੀਂ ਕੁੱਝ ਚਿੱਠੀਆਂ ਐਡਿਟ ਕਰਕੇ ਪਾਈਆਂ ਹਨ। ਅਸੀਂ ਦਿੱਤੇ ਹੋਏ ਜਵਾਬਾਂ ਦੀ ਕੋਈ
ਤਬਦੀਲੀ ਨਹੀਂ ਕੀਤੀ ਪਰ ਜੋ ਅਗਾਂਹ ਫਿਰ ਸਵਾਲ ਕੀਤੇ ਗਏ ਸਨ ਉਹ ਕੱਟ ਦਿੱਤੇ ਹਨ। ਕਿਉਂਕਿ ਇੱਕ ਤਾਂ
ਉਹ ਪਹਿਲਾਂ ਵੀ ਕਈ ਵਾਰੀ ਦੁਹਰਾਏ ਜਾ ਚੁੱਕੇ ਹਨ ਅਤੇ ਦੂਸਰਾ ਅਸੀਂ ਇਸ ਤਰ੍ਹਾਂ ਦੀ ਵਿਚਾਰ ਚਰਚਾ
ਨੂੰ ਬੰਦ ਕਰਕੇ ਨਵੇਂ ਸਿਰੇ ਤੋਂ ਕੁੱਝ ਹੋਰ ਤਰ੍ਹਾਂ ਸ਼ੁਰੂ ਕਰ ਰਹੇ ਹਾਂ।
2- ਕਈ ਪਾਠਕ ‘ਸਿੱਖ ਮਾਰਗ’ ਤੇ ਛਪੀਆਂ ਹੋਈਆਂ ਲਿਖਤਾਂ ਬਾਰੇ ਆਪਣੇ ਵਿਚਾਰ ਜਾਂ ਕੋਈ ਸਵਾਲ
ਅੰਗ੍ਰੇਜ਼ੀ ਵਿੱਚ ਭੇਜਦੇ ਹਨ। ਇਸ ਬਾਰੇ ਅਸੀਂ ਕਾਫੀ ਦੇਰ ਤੋਂ ‘ਸਿੱਖ ਮਾਰਗ’ ਤੇ ਨੋਟ ਲਿਖ ਕੇ ਦੱਸ
ਚੁੱਕੇ ਹਾਂ ਕਿ ਆਪਣਾ ਕੰਮ ਘੱਟ ਕਰਨ ਲਈ ਅਸੀਂ ਸਿਰਫ ਪੰਜਾਬੀ ਦੀਆਂ ਲਿਖਤਾ ਹੀ ਛਾਪਦੇ ਹਾਂ। ਇਸ ਲਈ
ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀਆਂ ਲਿਖਤਾਂ ਪੰਜਾਬੀ ਵਿੱਚ ਹੀ ਭੇਜੋ। ਕੁੱਝ ਜਰੂਰੀ ਲਾਈਨਾ ਜਾਂ
ਲਿੰਕ ਤਾਂ ਅੰਗ੍ਰੇਜ਼ੀ ਵਿੱਚ ਹੋ ਸਕਦੇ ਹਨ ਸਾਰੀ ਲਿਖਤ ਨਹੀਂ। ਜੇ ਕਰ ਤੁਸੀਂ ਅੰਗ੍ਰੇਜ਼ੀ ਵਿੱਚ ਟਾਈਪ
ਕਰਕੇ ਈ-ਮੇਲ ਕਰਨਾ ਜਾਣਦੇ ਹੋ ਤਾਂ ਪੰਜਾਬੀ ਲਿਖਣੀ ਕੋਈ ਔਖੀ ਨਹੀਂ। ਜੇ ਕਰ ਕਿਸੇ ਨੂੰ ਇਸ ਬਾਰੇ
ਕੋਈ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਸਾਨੂੰ ਦੱਸ ਸਕਦਾ ਹੈ। ਖਾਸ ਕਰਕੇ ਪੜ੍ਹੇ ਲਿਖੇ ਰਿਟਾਇਰ
ਵਿਆਕਤੀ ਜਿਹੜੇ ‘ਸਿੱਖ ਮਾਰਗ’ ਨੂੰ ਲਗਾਤਾਰ ਪੜ੍ਹਦੇ ਹਨ ਅਤੇ ਉਹ ਆਪਣੇ ਵਿਚਾਰ ਪ੍ਰਗਟ ਕਰਨਾ
ਚਾਹੁੰਦੇ ਹੋਣ ਤਾਂ ਉਹ ਜਰੂਰ ਸਾਡੇ ਨਾਲ ਸੰਪਰਕ ਕਰਨ। ਉਸ ਨੂੰ ਕੰਪਿਊਟਰ ਬਾਰੇ ਥੋੜੀ ਜਿਹੀ
ਜਾਣਕਾਰੀ ਅਤੇ ਈ-ਮੇਲ ਕਰਨੀ ਆਉਂਦੀ ਹੋਣੀ ਚਾਹੀਦੀ ਹੈ ਬਾਕੀ ਸਾਰਾ ਕੁੱਝ ਅਸੀਂ ਫੂਨ ਤੇ ਆਪ ਹੀ
ਕਰਵਾ ਦੇਵਾਂਗੇ।
(30/12/10)
ਤੱਤ ਗੁਰਮਤਿ ਪਰਿਵਾਰ
ਸਤਿਕਾਰਯੋਗ ਕ੍ਰਿਪਾਲ ਸਿੰਘ ਜੀ ਬਠਿੰਡਾ ਦਾ 29-12-2010 ਨੂੰ ਸੰਪਾਦਕ
ਸਿੱਖ ਮਾਰਗ ਨੂੰ ਸੰਬੋਧਿਤ ਖੱਤ ‘ਸਿੱਖ ਮਾਰਗ’ ’ਤੇ ਛਪਿਆ। ਇਸ ਖੱਤ ਦੇ ਇਕ ਹਿੱਸੇ ਵਿਚ ‘ਤੱਤ
ਗੁਰਮਤਿ ਪਰਿਵਾਰ’ ਦੀ ‘ਗੁਰੂ’ ਪਦ ਸੰਬੰਧੀ ਪਹੁੰਚ ਬਾਰੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਹਨ।
ਪਰਿਵਾਰ ਨਿਮਰਤਾ ਸਹਿਤ ਇਨ੍ਹਾਂ ਟਿੱਪਣੀਆਂ ਸੰਬੰਧੀ ਆਪਣਾ ਪੱਖ (ਸਪਸ਼ਟੀਕਰਨ) ਰੱਖਣ ਦਾ ਨਿਮਾਣਾ ਜਤਨ
ਕਰ ਰਿਹਾ ਹੈ ਤਾਂ ਕਿ ਵੀਰ ਕ੍ਰਿਪਾਲ ਸਿੰਘ ਜੀ ਸਮੇਤ ਸਾਰੇ ਪਾਠਕਾਂ ਦੇ ਭੁਲੇਖੇ ਦੂਰ ਹੋ ਸਕਣ।
ਵੀਰ ਕ੍ਰਿਪਾਲ ਸਿੰਘ ਜੀ ਨੇ ਕਿਹਾ ਹੈ ਕਿ ‘ਪਰਿਵਾਰ’ ਨੇ ‘ਗੁਰੂ’ ਪਦ ਬਾਰੇ
ਵਿਚਾਰ ਇਕ ਪਾਸੜ ਤੌਰ ’ਤੇ ਇਸ ਲਈ ਰੋਕ ਦਿੱਤੀ ਕਿਉਂਕਿ ‘ਪਰਿਵਾਰ’ ਉਸ ਤੁੱਕਾਂ ਦੇ ਆਪਣੇ ਵੱਲੋਂ
ਕੀਤੇ ਨਵੇਂ ਅਰਥਾਂ ਨੂੰ ਕਿਸੇ ਨਿਯਮਾਂ ਅਧੀਨ ਜਾਇਜ਼ ਠਹਿਰਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ।
1.
‘ਪਰਿਵਾਰ’ ਇਕ ਵਾਰ ਫੇਰ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਅਸੀਂ ‘ਗੁਰੂ’ ਪਦ ਬਾਰੇ ਸੰਵਾਦ
ਨਾ ਹੀ ਬੰਦ ਕੀਤਾ ਹੈ ਅਤੇ ਨਾ ਹੀ
ਰੋਕਿਆ ਹੈ। ਅਸੀਂ ਸਿਰਫ ਕੁਝ
ਪੰਥਦਰਦੀਆਂ ਦੀ ਸਲਾਹ (ਇਹ ਨਾਜ਼ੁਕ ਮੁੱਦਾ ਹੈ, ਜਨਤਕ ਵਿਚਾਰਨਾ ਠੀਕ ਨਹੀਂ) ਮੰਨ ਕੇ ਇਸ ਸੰਵਾਦ ਨੂੰ
ਫਿਲਹਾਲ ਸਿਰਫ ਜਨਤਕ ਤੌਰ ’ਤੇ
ਨਾ ਕਰਨ ਦੀ ਅਪੀਲ ਕੀਤੀ ਹੈ।
ਨਿੱਜੀ ਤੌਰ ’ਤੇ (ਈ-ਮੇਲ ਆਦਿ ਰਾਹੀਂ) ਇਹ ਵਿਚਾਰ ਹੁਣ ਵੀ ਚੱਲ ਰਹੀ ਹੈ ਪਰ ਕੁਝ ਲੋਕ ਵਾਰ-ਵਾਰ
ਸਾਨੂੰ ਜਨਤਕ ਤੌਰ ’ਤੇ ਇਸ ਸੰਵਾਦ ਵਿਚ ਹਿੱਸਾ ਲੈਣ ਲਈ ਪ੍ਰੇਰਿਤ (ਮਜਬੂਰ) ਕਰ ਰਹੇ ਹਨ।
2. ਦੂਜਾ ਨੁਕਤਾ ਗੁਰਬਾਣੀ ਦੇ ਅਰਥਾਂ ਸੰਬੰਧੀ ਹੈ।
ਹੁਣ ਤੱਕ ‘ਗੁਰੂ’ ਪਦ ਵਰਤਨ ਦੇ ਹੱਕ ਵਿਚ ਜਿੰਨੇ ਵੀ ਵਿਚਾਰ ਆਏ ਹਨ,
ਉਨ੍ਹਾਂ ਨੇ ਅਰਥਾਂ ਲਈ ਪ੍ਰੋ. ਸਾਹਿਬ ਸਿੰਘ ਜੀ ਦੇ
‘ਦਰਪਣ’
ਨੂੰ ਹੀ ਅੰਤਿਮ ਮੰਨਿਆ ਹੈ। ਜਿਸ ਨੂੰ ਉਹ ਪੂਰਨ
ਵਿਆਕਰਣ ਅਨੁਸਾਰ ਕੀਤਾ ਟੀਕਾ ਮੰਨਦੇ ਹਨ ਪਰ
‘ਪਰਿਵਾਰ’ ਤੋਂ ਇਲਾਵਾ ਹੋਰ ਵੀ
ਅਨੇਕਾਂ ਵਿਆਖਿਆਕਾਰਾਂ ਨੇ ਮਿਸਾਲਾਂ ਦੇ ਕੇ ਸਪਸ਼ਟ ਕੀਤਾ ਹੈ ਕਿ
‘ਦਰਪਣ’
ਵਿਚਲੇ ਅਰਥਾਂ ਕਾਰਨ ਗੁਰਬਾਣੀ ਵਿਚ ਕਈ ਥਾਂਵਾਂ ’ਤੇ
ਆਪਾ-ਵਿਰੋਧ
ਭਾਸਦਾ ਹੈ, ਇਸ ਲਈ ਇਹ ਅਰਥ ਪੂਰੀ
ਤਰ੍ਹਾਂ ਠੀਕ ਨਹੀਂ ਹਨ। ਇਸ ਵਿਆਕਰਣ ਦੇ ਸੁਧਾਰ
ਦੇ ਜਤਨ ਹੋ ਰਹੇ ਹਨ। ਇਸ ਸੰਬੰਧੀ ਪੁਸਤਕਾਂ ਵੀ ਬਾਜ਼ਾਰ ਵਿਚ ਆ ਚੁੱਕੀਆਂ ਹਨ।
ਵੀਰ ਕ੍ਰਿਪਾਲ ਸਿੰਘ ਜੀ ਨੇ ‘ਗੁਰੂ’ ਪਦ ਵਰਤਨ ਦੇ ਹੱਕ ਵਿਚ ਦਲੀਲਾਂ ਦੇਂਦੇ
ਕਈ ਲੇਖ ਲਿਖੇ (ਸਮੇਤ ਗੁਰਬਾਣੀ ਹਵਾਲਿਆਂ ਦੇ)। ‘ਪਰਿਵਾਰ’ ਨੇ ਲਗਭਗ ਉਨ੍ਹਾਂ ਦੀਆਂ ਦਲੀਲਾਂ ਨੂੰ
ਗਲਤ ਦਰਸਾ ਦਿੱਤਾ ਪਰ ਵੀਰ ਜੀ ਨੇ ਮੁੱੜ ਇਸ ਸੰਬੰਧੀ ਆਪਣਾ ਪੱਖ ਪੇਸ਼ ਨਹੀਂ ਕੀਤਾ। ਵੀਰ ਜੀ ਸਮੇਤ
‘ਗੁਰੂ’ ਪਦ ਵਰਤਨ ਦੇ ਹੱਕ ਵਿਚ ਲਿੱਖਣ ਵਾਲੇ ਸਾਰੇ ਲੇਖਕਾਂ ਵੱਲੋਂ ਮਗਰਲੇ ਨਾਨਕ ਸਰੂਪਾਂ ਦੀ ਬਾਣੀ
ਅਤੇ ਭੱਟਾਂ ਦੇ ਸਵਈਏ ਦੀਆਂ ਤੁੱਕਾਂ ਦੇ ਹਵਾਲੇ ਦਿੱਤੇ ਜਾਂਦੇ ਹਨ।
ਮਗਰਲੇ ਸਰੂਪਾਂ ਦੇ ਗੁਰਬਾਣੀ ਹਵਾਲਿਆਂ
ਬਾਰੇ ‘ਪਰਿਵਾਰ’ ਨੇ ਮਿਸਾਲਾਂ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਵਿਚ
‘ਨਾਨਕ’
ਕਵੀ ਛਾਪ ਵਜੋਂ ਵਰਤਿਆ ਗਿਆ ਹੈ। ਵਿਰੋਧੀ ਵਿਚਾਰ
ਰੱਖਣ ਵਾਲੇ ਕਿਸੇ ਵੀ ਲੇਖਕ ਨੇ ਇਸ ਨੁਕਤੇ ਨੂੰ ਦੁਬਾਰਾ ਨਹੀਂ ਕੱਟਿਆ, ਭਾਵ ਉਹ ਇਨ੍ਹਾਂ ਸ਼ਬਦਾਂ ਦੇ
‘ਦਰਪਣ’ ਵਿਚਲੇ ਅਰਥਾਂ ਦੇ ਗਲਤ ਹੋਣ ਬਾਰੇ ਲਗਭਗ ਮੰਨ ਹੀ ਗਏ ਹਨ।
ਭੱਟਾਂ ਦੇ ਸਵਈਏ ਦੇ ਸਾਰੇ ਪ੍ਰਚਲਿਤ
ਅਰਥ (ਸਮੇਤ ਦਰਪਣ) ਇਸ ਇਕ ਨੁਕਤੇ ਨਾਲ ਹੀ ਗਲਤ ਸਾਬਿਤ ਹੋ ਜਾਂਦੇ ਹਨ ਕਿ
ਅਰਜਨ ਪਾਤਸ਼ਾਹ ਜੀ ਆਪਣੀ ਉਸਤਤਿ ‘ਗੁਰੂ
ਗ੍ਰੰਥ ਸਾਹਿਬ ਜੀ’ ਵਿਚ ਆਪ ਹੀ ਕਿਵੇਂ ਸ਼ਾਮਿਲ ਕਰ ਸਕਦੇ ਹਨ?
ਭਾਵ ‘ਦਰਪਣ’ ਸਮੇਤ
ਭੱਟਾਂ ਦੇ ਸਵਈਏ ਦੇ ਸਾਰੇ ਪ੍ਰਚਲਿਤ ਅਰਥ ਪੂਰੀ ਤਰ੍ਹਾਂ ਠੀਕ ਨਹੀਂ ਹਨ।
ਇਨ੍ਹਾਂ ਗਲਤ ਪ੍ਰਚਲਿਤ ਅਰਥਾਂ ਕਾਰਨ
ਗੁਰਬਾਣੀ ਵਿਚ ਕਈ ਥਾਂ ਆਪਾ-ਵਿਰੋਧ ਸਪਸ਼ਟ ਨਜ਼ਰ ਆਉਂਦਾ ਹੈ।
ਬਾਕੀ ਮਿਸਾਲ ਦੇ ਕੇ ਇਹ ਵੀ ਸਪਸ਼ਟ ਕਰਨ ਦਾ ਜਤਨ ਕੀਤਾ ਸੀ ਕਿ ਕਈ ਥਾਂ
ਪ੍ਰੋ. ਸਾਹਿਬ ਸਿੰਘ ਨੇ ਵੀ ਅਰਥ ਕਰਦੇ ਸਮੇਂ
‘ਨਿਯਮਾਂ’ ਦੀ ਥਾਂ ਪਹਿਲਾਂ ਬਣੇ
ਵਿਚਾਰਾਂ ਨੂੰ ਹੀ ਮੁੱਖ ਰੱਖਿਆ । ਮਿਸਾਲ ਲਈ ਹੇਠ
ਲਿਖੀ ਤੁੱਕ ਵਿਚਾਰੋ:
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥
ਇਕ ਜਗ੍ਹਾ ਪ੍ਰੋ. ਸਾਹਿਬ ਸਿੰਘ ਜੀ
‘ਰਾਮਾਨੰਦ ਸੁਆਮੀ’
ਦੇ ਅਰਥ ਤਾਂ
‘ਰਾਮਾਨੰਦ ਦਾ ਸਆਮੀ’
(ਪ੍ਰਮਾਤਮਾ)
ਕਰਦੇ ਹਨ (ਜੋ ਸਿਧਾਂਤਕ ਪੱਖੋਂ ਸਹੀ ਹਨ) ਪਰ
‘ਅਰਜਨ ਗੁਰੂ’
ਦੇ ਅਰਥ
‘ਗੁਰੂ ਅਰਜਨ’
ਕਰਦੇ ਹਨ। ਜੇ
‘ਰਾਮਾਨੰਦ ਸੁਆਮੀ’
ਦੇ ਅਰਥ
‘ਰਾਮਾਨੰਦ ਦਾ ਸੁਆਮੀ’
ਹੋ ਸਕਦੇ ਹਨ ਤਾਂ
‘ਅਰਜਨ ਗੁਰੂ’
ਦੇ ਅਰਥ
‘ਅਰਜਨ ਦਾ ਗੁਰੂ’
ਕਿਉਂ ਨਹੀਂ ਹੋ ਸਕਦੇ?
ਸੰਖੇਪ ਰੂਪ ਵਿਚ
‘ਦਰਪਣ ਵਿਚ ਵੀ ਕਈ ਖਾਮੀਆਂ ਹਨ,
ਇਸ ਲਈ ‘ਪਰਿਵਾਰ’ ਵਾਰ-ਵਾਰ ਬੇਨਤੀ ਰੂਪੀ
ਸੁਝਾਅ ਦਿੰਦਾ ਰਿਹਾ ਹੈ ਕਿ
ਸਪਸ਼ਟ ਖੋਜੀ ਵਿਦਵਾਨਾਂ ਦਾ ਇਕ ਪੈਨਲ ਬਣਾ ਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਟੀਕਾ ਦੁਬਾਰਾ ਹੋਣਾ
ਚਾਹੀਦਾ ਹੈ ਤਾਂ ਕਿ ਗੁਰਬਾਣੀ ਅਰਥਾਂ ਦੇ ਆਧਾਰ ’ਤੇ ਗੁਰਬਾਣੀ ਵਿਚ ਆਪਾ-ਵਿਰੋਧ ਨਜ਼ਰ ਨਾ ਆਏ।
3.
‘ਪਰਿਵਾਰ’ ਵੱਲੋਂ ਕੁਝ ਗੁਰਬਾਣੀ ਤੁੱਕਾਂ ਦੇ ਅਰਥ ਕਰਨ ਬਾਰੇ ਵੀ ਵੀਰ ਕ੍ਰਿਪਾਲ ਸਿੰਘ ਜੀ ਵੱਲੋਂ
ਟਿੱਪਣੀ ਕੀਤੀ ਗਈ ਹੈ। ਅਸੀਂ ਜੋ ਨਵੇਂ ਅਰਥ ਕੀਤੇ
ਹਨ, ਉਹ ਮੂਲ ਗੁਰਮਤਿ
ਸਿਧਾਂਤਾਂ ਦੀ ਰੌਸ਼ਨੀ ਵਿਚ ਕਰਨ ਦਾ ਜਤਨ ਕੀਤਾ
ਹੈ। ਵੀਰ ਕ੍ਰਿਪਾਲ ਸਿੰਘ ਜੀ ਸਮੇਤ ਕੋਈ ਵੀ ਵੀਰ ਇਹ ਸਪਸ਼ਟ ਨਹੀਂ ਕਰ ਸਕਿਆ ਕਿ
‘ਪਰਿਵਾਰ’ ਦੇ ਇਹ ਅਰਥ ਗੁਰਮਤਿ
ਸਿਧਾਂਤਾਂ ਤੋਂ ਕਿਵੇਂ ੳਲਟ ਹਨ? ਜਦੋਂ ਕਿ ਇਨ੍ਹਾਂ ਤੁੱਕਾਂ ਦੇ ‘ਦਰਪਣ’ ਵਾਲੇ (ਵਿਆਕਰਣ ਅਨੁਸਾਰ
ਸਮਝੇ ਜਾਂਦੇ) ਅਰਥ ਸਪਸ਼ਟ ਮੂਲ ਗੁਰਮਤਿ ਸਿਧਾਂਤਾਂ ਦੇ ਉਲਟ ਜਾਪਦੇ ਹਨ,
ਜੋ ਅਸੀਂ ਕੁਝ ਮਿਸਾਲਾਂ ਨਾਲ ਸਪਸ਼ਟ ਕਰ
ਚੁੱਕੇ ਹਾਂ। ਹੁਣ ਨਿਰਪੱਖ ਪਾਠਕ ਆਪ ਹੀ ਫੈਸਲਾ ਕਰ ਸਕਦੇ ਹਨ ਕਿ ਕਿਹੜੇ ਅਰਥ ਠੀਕ ਮੰਨੇ ਜਾਣੇ
ਚਾਹੀਦੇ ਹਨ।
ਆਸ ਹੈ, ਕਿ ਵੀਰ ਕ੍ਰਿਪਾਲ ਸਿੰਘ ਜੀ ਸਮੇਤ ਪਾਠਕਾਂ ਨੂੰ ਵੀ ‘ਪਰਿਵਾਰ’ ਦਾ
ਪੱਖ ਸਪਸ਼ਟ ਹੋ ਗਿਆ ਹੋਵੇਗਾ।
ਅਸੀਂ ਇਕ ਵਾਰ ਫੇਰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਨਾਲ ‘ਗੁਰੂ ਪਦ’ ਸੰਬੰਧੀ ਵਿਚਾਰ
ਕਰਨਾ ਚਾਹੁੰਦਾ ਹੈ, ਉਹ ਨਿੱਜੀ ਤੌਰ ’ਤੇ (ਈ-ਮੇਲ ਆਦਿ ਰਾਹੀਂ) ਵਿਚਾਰ ਕਰ ਸਕਦਾ ਹੈ। ਕ੍ਰਿਪਾ ਕਰ
ਕੇ ਸਾਨੂੰ ਜਨਤਕ ਤੌਰ ’ਤੇ ਇਸ ਸੰਵਾਦ ਵਿਚ ਹਿੱਸਾ ਲੈਣ ਲਈ ਮਜਬੂਰ ਨਾ ਕੀਤਾ ਜਾਵੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(30/12/10)
ਦਰਸ਼ਨ ਸਿੰਘ ‘ਅਸਟ੍ਰੇਲੀਆ’
ਆਕਾਸ਼ਵਾਣੀ: ਸਾਲ 2011
ਮੇਰਾ ਜਨਮ ਸ਼ਰਦ ਰੁੱਤ ਵਿਚ। ਮੇਰਾ ਬਚਪਨ ਬਸੰਤ ਰੁੱਤ। ਮੇਰੀ ਜਵਾਨੀ ਗਰਮ ਰੁੱਤ। ਮੇਰੇ
ਬੁਢਾਪੇ ਦੀ ਸੁਰੂਆਤ ਬਰਸਾਤ ਰੁੱਤ। ਮੇਰੇ ਜੀਵਨ ਦਾ ਅੰਤ ਅਗਲੀ ਸ਼ਰਦ ਰੁੱਤ ਵਿਚ। ਮੇਰਾ ਵੱਡਾ ਵੀਰ
ਸਾਲ 2010, ਜੋ ਆਪਣੀ ਉਮਰ ਦੇ 365 ਦਿਨ ਭੋਗ ਕੇ ਜਾ ਰਿਹਾ ਹੈ। ਉਸਦੇ ਜੀਵਨ ਦੇ 365 ਦਿਨਾਂ ਵਿੱਚ
ਬਹੁਤ ਕੁੱਝ ਵਾਪਰਿਆ ਹੋਵੇਗਾ, ਇਸ ਧਰਤੀ ਤੇ ਬੜਾ ਬਦਲਾਅ ਆਇਆ ਹੋਏਗਾ, ਨਵੇਂ ਜੀਵ ਜੰਤੂ ਪਸੂ ਪੰਛੀ
ਇਨਸਾਨ ਆਏ ਹੋਣਗੇ ਅਤੇ ਬਹੁਤ ਸਾਰੇ ਆਪਣੀ ਜੀਵਨ ਯਾਤਰਾ ਸਮਾਪਤ ਕਰਕੇ ਅਲਵਿੱਦਾ ਕਹਿ ਚੱਲੇ ਵੀ ਗਏ
ਹੋਣਗੇ। ਬੜੀਆਂ ਮਿੱਠੀਆਂ/ ਕੌੜੀਆਂ ਅਨਭੁੱਲ ਯਾਦਾਂ ਸਿਰਜੀਆਂ ਗਈਆਂ ਹੋਣਗੀਆਂ ਅਤੇ ਇਤਿਹਾਸ ਬਣ
ਜਾਣਗੀਆਂ। ਆਸ ਕਰਦਾ ਹਾਂ ਕਿ ਇਨਸਾਨ ਆਪਣੀਆਂ ਇਹਨਾਂ ਕੌੜੀਆਂ/ਮਿਠੀਆਂ ਯਾਦਾਂ ਕਰਕੇ ਮੇਰੇ ਵੀਰ ਸਾਲ
2010 ਨੂੰ ਕਦੇ ਵੀ ਨਹੀਂ ਭੁੱਲਾ ਪਾਉਣਗੇ ਅਤੇ ਹਮੇਂਸਾ ਯਾਦ ਰੱਖਣਗੇ। ਮੇਰੀ ਵੀ ਇਹ ਖੁਆਹਸ਼ ਹੈ ਕਿ
ਵੱਡੇ ਵੀਰ ਦੀ ਤਰਾਂ, ਮੈਂ ਵੀ ਆਪਣੇ ਜੀਵਨ ਦੇ 365 ਦਿਨਾਂ ਵਿੱਚ ਕੁੱਝ ਅਜੇਹਾ ਇਤਿਹਾਸ ਰਚਾਂ ਕਿ
ਹਮੇਂਸਾ ਲਈ ਅਮਰ ਹੋ ਜਾਵਾਂ। ਇਸ ਧਰਤੀ ਦੇ ਸਾਰੇ ਜੀਵ ਜੰਤੂਆਂ, ਪਸੂ ਪੰਛੀਆਂ, ਅਤੇ ਇਨਸਾਨਾਂ ਲਈ
ਹਰ ਤਰਾਂ ਦੀ ਰੁੱਤ ਅਤੇ ਮੌਸਮ ਵਿੱਚ ਖੁਸ਼ੀਆਂ ਅਤੇ ਖੇੜਿਆਂ ਦੇ ਅੰਬਾਰ ਲਾਈ ਰੱਖਾਂ। ਇਸ ਧਰਤੀ ਦੇ
ਸਾਰੇ ਹੀ ਜੀਵ ਆਪਣੇ ਕੁਦਰਤੀ ਸੁਭਾਅ ਅਨੁਸਾਰ, ਆਪਣਾ ਜੀਵਨ ਬਤੀਤ ਕਰਦੇ ਹਨ। ਪਰ ਮੈਨੂੰ ਇਸ ਧਰਤੀ
ਦੇ ਇੱਕ ਜੀਵ ਤੋਂ ਬੜਾ ਖਤਰਾ ਮਹਿਸੂਸ ਹੋ ਰਿਹਾ ਹੈ। ਉਹ ਜਿੰਨਾ ਸੁਘੜ ਸਿਆਣਾ, ਨਿਮਰਤਾ/ਪਿਆਰਵਾਲਾ
ਅਤੇ ਦੂਰਅੰਦੇਸ਼ ਹੈ, ਉਹ ਉਤਨਾ ਹੀ ਚਲਾਕ, ਖੁਦਗਰਜ਼ ਅਤੇ ਕ੍ਰੋਧੀ ਵੀ ਹੈ। ਉਹ ਹੈ ਇਨਸਾਨ। ਅਗਰ ਇਹ
ਜੀਵ (ਇਨਸਾਨ) “ਏਕ ਪਿਤਾ ਏਕਸ ਕੇ ਹਮ ਬਾਰਿਕ” ਇਨਸਾਨੀਅਤ ਦਾ
ਧਾਰਨੀ, ਸੱਚ/ਪਿਆਰ/ਮੁਹੱਬਤ/ਸ਼ਾਂਤੀ/ਨਿਮਰਤਾ/ ਨਿਰਭਉਤਾ/ਨਿਰਵੈਰਤਾ ਦਾ ਪੱਲਾ ਫੱੜ ਲਵੈ, ਤਾਂ ਮੈਨੂੰ
ਆਪਣੇ ਜੀਵਨਕਾਲ ਵਿੱਚ ਕਿਸੇ ਵੱਡੇ ਹੇਰ ਫੇਰ ਅਤੇ ਕਿਸੇ ਤਰਾਂ ਦੇ ਡਰ/ਭਉ ਅਤੇ ਲੜਾਈ ਝਗੜੇ ਦੇ
ਅੰਦੇਸ਼ੇ ਨਜ਼ਰ ਨਹੀਂ ਆ ਰਹੇ। ਹਾਂ ਕੁਦਰਤੀ ਆਫਤਾਂ ਜਾਂ ਕੁਦਰਤੀ ਬਦਲਾਅ ਬਾਰੇ ਮੈਂ ਵੀ ਕੁੱਝ ਨਹੀਂ
ਕਹਿ ਸਕਦਾ। ਇਹ ਤਾਂ ਉਸ ਵਾਹਿਗੁਰੂ ਪਰਮ ਪਿਤਾ ਪਰਵਿਦਗਾਰ ਦੀ ਰਜ਼ਾ ਹੈ, ਹੁਕਮ ਹੈ।
“ਜੋ ਤੁਧੁ ਭਾਵੈ ਸਾਈ ਭਲੀਕਾਰ”। ਮੈਂ ਆਪਣੇ ਜਨਮ ਦੀ ਖੁਸ਼ੀ
ਵਿੱਚ ਆਪ ਖ਼ੁਦ ਸਾਲ 2011 ਆਪ ਸੱਭ ਇਨਸਾਨਾਂ ਨੂੰ ਵਧਾਈਆਂ ਦੇ ਰਿਹਾਂ ਹਾਂ (ਇਨਸਾਨਾਂ ਦਾ ਖਾਸ ਜ਼ਿਕਰ
ਇਸ ਲਈ ਕਰ ਰਿਹਾ ਹਾਂ ਕਿਉਂਕਿ ਇਸ ਧਰਤੀ ਦੇ ਬਾਕੀ ਜੀਵ ਜੰਤੂਆਂ ਪਸੂ ਪੰਛੀਆਂ ਨੂੰ ਮੇਰੇ ਪਰੀਵਾਰ
{ਸਾਲ, ਮਹੀਨੇ, ਹਫਤੇ, ਦਿਨ, ਘੰਟੇ, ਮਿੰਟ, ਸਕਿੰਟ, ਪਲਾਂ ਅਤੇ ਘੜੀਆਂ} ਨਾਲ ਕੋਈ ਵਾਸਤਾ ਸਰੋਕਾਰ
ਨਹੀਂ ਹੈ। ਪਰ ਤੁਸੀਂ ਇਨਸਾਨ ਬੜੀ ਜਲਦੀ ਗੁੱਸਾ ਕਰ ਜਾਦੇਂ ਹੋ ਅਤੇ ਮਨ ਵਿਚੋਂ ਗੁੱਸਾ ਗਵਾਉਂਦੇ ਵੀ
ਨਹੀਂ ਹੋ। ਮੇਰੇ ਵਲੋਂ ਵਧਾਈਆਂ ਪ੍ਰਵਾਨ ਕਰਨੀਆਂ। ਤੁਸੀਂ ਸਾਰੇ ਵੀਰ ਭੈਣ ਭਰਾ ਬਜ਼ੁਰਗ ਬੱਚੇ
ਖੁਸ਼ੀਆਂ ਖੇੜੇ ਅਤੇ ਆਨੰਦ ਮਾਣੋ, ਤਰੱਕੀਆਂ ਕਰੋ, ਆਪਸ ਵਿੱਚ ਪਿਆਰ ਮੁਹੱਬਤ ਸ਼ਾਂਤੀ ਨਾਲ ਰਹੋ, ਕੋਈ
ਭਿੰਨ-ਭੇਦ ਨਾ ਰਹੇ, ਕੋਈ ਲੜਾਈ ਝਗੜੇ ਨਾ ਹੋਣ। ਤੁਹਾਡੀ ਸ਼ਕਲ/ਸੂਰਤ ਤਾਂ ਇੱਕ ਜੈਸੀ ਦਿਸਦੀ ਹੀ ਹੈ,
ਤੁਹਾਡੀ ਸੁਰਤ ਵਿੱਚ ਵੀ ਇਕਸਾਰਤਾ/ਇਕਸੁਰਤਾ ਬਣ ਆਵੈ। {{ਇਕ ਸਲਾਹ ਦੇ ਰਿਹਾ ਹਾਂ, ਮੰਨਣਾ ਨਾ
ਮੰਨਣਾ ਤੁਹਾਡੀ ਆਪਣੀ ਮਰਜ਼ੀ ਤੇ ਨਿਰਭਰ ਹੈ। ਇਹ ਇਕਸਾਰਤਾ/ਇਕਸੁਰਤਾ ਬਨਾਉਣੀ ਕੋਈ ਬਹੁਤੀ ਔਖੀ ਗੱਲ
ਜਾਂ ਔਖੀ ਖੇਡ ਨਹੀਂ ਹੈ। ਜਿਵੇਂ ਦੋ ਪਲੜੇ ਅਤੇ ਤਣੀਆਂ ਵਾਲੀ ਤੱਕੜੀ ਦੀ ਡੰਡੀ ਦੀ ਬੋਦੀ ਨੂੰ ਫੜ
ਕੇ ਪਲੜਿਆਂ ਨੂੰ ਹਿਲਾ ਦਿਉ ਤਾਂ ਕੁੱਝ ਸਮਾਂ ਉਪਰ ਨੀਚੇ ਹੋ ਕੇ ਦੋਵੇਂ ਪਲੜੇ ਬਰਾਬਰ ਹੋ ਕੇ ਰੁੱਕ
ਜਾਂਦੇ ਹਨ। ਬੱਸ ਇਵੇਂ ਹੀ ਆਪਸ ਵਿੱਚ ਵਿਚਾਰਾਂ ਕਰ ਕੇ, ਕੁੱਝ ਸਮਝ ਕੇ ਅਤੇ ਕੁੱਝ ਸਮਝਾ ਕੇ,
ਇਕਸਾਰਤਾ/ਇਕਸੁਰਤਾ ਬਣਾ ਲਉ, ਬੱਸ ਫਿਰ ਬਾਬੇ ਦੀ ਫੁੱਲ ਕਿਰਪਾ ਹੋ ਜਾਉ}}। ਮੇਰੇ ਵੱਡੇ ਵੀਰ ਸਾਲ
2010 ਦੇ ਜਾਣ ਦਾ ਵਿਛੋੜਾ ਤਾਂ ਵਿਛੋੜਾ ਹੀ ਹੈ, ਪਰ ਤੁਸੀਂ ਹੱਸ ਖੇਡ ਕੇ, ਖੁਸ਼ੀਆਂ ਮਨਾ ਕੇ, ਮੇਰੇ
ਵੀਰ ਨੂੰ ਵਿਦਾ ਕਰਨਾ, ਅਤੇ ਮੈਨੂੰ ਜੀ ਆਇਆਂ ਕਹਿਣਾਂ ਤੇ ਕਲਾਵੈ/ਬੁੱਕਲ ਵਿੱਚ ਲੈਣਾਂ, ਤਾਂ ਕਿ
ਤੁਹਾਡਾ ਪਿਆਰ ਤੇ ਗਰਮਜੋਸ਼ੀ ਦਾ ਅਹਿਸਾਸ ਮੇਰੇ ਜੀਵਨ ਵਿੱਚ ਬਣਿਆ ਰਹੇ। ਇੱਕ ਵਾਰ ਫਿਰ ਤੁਹਾਡੇ
ਆਨੰਦ ਖੁਸ਼ੀਆਂ ਖੇੜਿਆਂ ਲਈ ਅਰਦਾਸਾਂ/ਅਰਜੋਈਆਂ ਕਰਦਾ ਤੁਹਾਡਾ ਆਉਣ ਵਾਲਾ ਨਵਾਂ ਸਾਲ, “ਸਾਲ 2011”।
ਬਹੁਤ ਬਹੁਤ ਮੁਬਾਰਕਾਂ, ਮੁਬਾਰਕਾਂ, ਮੁਬਾਰਕਾਂ, ਵਧਾਈਆਂ ਵਧਾਈਆਂ ਵਧਾਈਆਂ।
ਸਿੱਖ ਮਾਰਗ. ਕਾਮ ਦੇ ਸਾਰੇ ਪ੍ਰਬੰਧਕ, ਲੇਖਕ ਅਤੇ ਪਾਠਕ ਵੀਰਾਂ ਭੈਣਾਂ ਨੂੰ, ਨਵਾਂ ਸਾਲ 2011
ਮੁਬਾਰਿਕ ਹੋਵੇ।
ਸ. ਦਰਸ਼ਨ ਸਿੰਘ ‘ਅਸਟ੍ਰੇਲੀਆ’ +91 98885 28313*****+91 94782
28484.
(30/12/10)
ਗੁਰਨਾਮ ਸਿੰਘ ਅਕੀਦਾ
ਸਿੱਖ ਮਾਰਗ ਦੇ ਸੁਚੇਤ ਪਾਠਕ ਸਾਹਿਬਾਨ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ
ਗੁਰਚਰਨ ਸਿੰਘ ਜਿਉਣਵਾਲਾ ਜੀ ਫਤਿਹ ਪ੍ਰਵਾਨ ਕਰਨੀ ਜੀ:
ਹਾਂ ਮੈਂ ਤੁਹਾਨੂੰ ਮਿਲਿਆ ਸੀ ਇਹ ਗੱਲ ਤਾਂ ਮੈਂ ਤੁਹਾਨੂੰ ਕਹਿਣੀ ਸੀ ਪਰ ਮੈਂ ਇਕ
ਤਹਿਜੀਵ ਵਿਚ ਰਹਿ ਕੇ ਨਹੀ ਕਹੀ ਸੀ, ਪਰ ਤੁਸੀਂ ਮੇਰੇ ਬਾਰੇ ਇਕ ਹੀ ਮਿਲਣੀ ਵਿਚ ਇੰਨਾ ਵੱਡਾ
ਅੰਦਾਜਾ ਲਗਾ ਲਿਆ ਕਿ ਮੈਂ ਜੋਗਿੰਦਰ ਤੋਂ ਵਧੀਆ ਮਨੁੱਖ ਹੀ ਨਹੀ ਹਾਂ ਨਾ ਹੀ ਅੰਦਰਲੇ ਗੁਣਾ ਕਰਕੇ
ਨਾ ਹੀ ਬਾਹਰਲੇ ਗੁਣਾ ਕਰਕੇ, ਕਮਾਲ ਨਹੀ ਹੋਗਿਆ? ਕਿ ਤੁਸੀਂ ਝੱਟ ਹੀ ਮੇਰੇ ਬਾਰੇ ਇਹ ਫੈਸਲਾ ਸੁਣਾ
ਦਿਤਾ ਹੈ, ਇਸ ਦਾ ਮਤਲਵ ਹੈ ਕਿ ਜੋ ਜੋਗਿੰਦਰ ਦੇ ਪਰਦੇ ਫਾਸ ਕਰਦਾ ਹੈ ਉਸ ਦਾ ਸਿੱਖ ਵਿਰੋਧੀ ਚੇਹਰਾ
ਨੰਗਾ ਕਰਦਾ ਹੈ ਉਹ ਤੁਹਾਡੇ ਮੁਤਾਬਿਕ ਸਿੱਖ ਹੀ ਨਹੀ ਹੈ, ਅਜਿਹੇ ਕਿੰਨੇ ਕੁ ਵਿਆਕਤੀ ਹਨ ਜੋ
ਤੁਹਾਡੇ ਮੁਤਾਬਕ ਸਿੱਖ ਹੀ ਨਹੀ ਹਨ? ਤੇ ਕਿੰਨੇ ਕੁ ਤੁਹਾਡੇ ਮੁਤਾਬਿਕ ਸਿੱਖ ਹਨ, ਜੋ ਜੋਗਿੰਦਰ
ਮੁਤਾਬਕ ਚਲ ਰਹੇ ਹਨ, ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਜੋਗਿੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ
ਨੂੰ ਗੁਰੂ ਨਹੀ ਮੰਨਦੇ? ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਗੁਰੂ ਨਹੀ ਮੰਨਦੇ, ' ੴ '
ਬਾਰੇ ਵੀ ਸੰਕੇ ਕਰਦੇ ਹਨ, ਮੇਰਾ ਮਤਲਵ ਇਹ ਹੈ ਕਿ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਨੇ ਤਾਂ ਖਾਲਸੇ ਬਣਾਏ ਸੀ, ਸਿੰਘ ਸਜਾਏ ਸੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਹੀ ਨਹੀ
ਮੰਨਦਾ ਉਸਦਾ ਕੋਈ ਹੱਕ ਨਹੀ ਹੈ ਕਿ ਉਹ ਆਪਣੇ ਪਿੱਛੇ ' ਸਿੰਘ ' ਲਾਵੇ, ਤੁਸੀਂ ਤਾਂ ਜੋਗਿੰਦਰ
ਪਿੱਛੇ ਲਗਕੇ ਸਾਰਾ ਕੁਝ ਹੀ ਦਾਅ ਤੇ ਲਾ ਦਿਤਾ ਆਪਣਾ ਸਾਰਾ ਹੀ ਅਸਤਿਤਵ? ਕਿਉਂ? ਜਿਉਣ ਵਾਲਾ ਜੀ
ਤੁਸੀਂ ਮੇਰੇ ਬਜੁਰਗਾਂ ਦੇ ਤੁੱਲ ਹੋ, ਮੈਨੂੰ ਚੰਗਾ ਨਹੀ ਲਗਦਾ ਕਿ ਤੁਸੀਂ ਅਜਿਹੀਆਂ ਬੇਤੁਕੀਆਂ
ਗੱਲਾਂ ਕਰੋ, ਮੇਰੀ ਤੁਹਾਡੇ ਨਾਲ ਪਹਿਲੀ ਮਿਲਣੀ ਹੋਈ ਸੀ, ਉਸ ਵੇਲੇ ਮੈਂ ਜਾਣਦਾ ਹਾਂ ਕਿ ਤੁਸੀਂ ਕੀ
ਕੁਝ ਮੈਨੂੰ ਕਿਹਾ ਸੀ, ਉਹ ਫੇਰ ਕਦੇ ਦਸਾਂਗਾਂ ਜੇ ਲੋੜ ਪਈ ਤਾਂ, ਪਰ ਮੇਰਾ ਮਤਲਵ ਹੈ ਕਿ ਜੇਕਰ
ਤੁਸੀਂ ਮੇਰੇ ਬਾਰੇ ਜਾਣਦੇ ਹੋ ਤਾਂ ਮੇਰੇ ਸਿੱਖ ਸੁਭਾਅ ਬਾਰੇ ਵੀ ਜਾਣਦੇ ਹੋਵੋਗੇ? ਜਾਂ ਫੇਰ ਕੀ
ਜੋਗਿੰਦਰ ਤੋਂ ਹੀ ਲਾਇਸੰਸ ਲੈਣਾ ਪਵੇਗਾ ਕਿ ਮੈਂ ਅੰਦਰੋ ਬਾਹਰੋ ਕਿਹੋ ਜਿਹਾ ਮਨੁੱਖ ਹਾਂ, ਜੇਕਰ
ਜੋਗਿੰਦਰ ਆਪਣੇ ਸਪੋਕਸਮੈਨ ਮੈਗਜ਼ੀਨ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਰਲੀਜ਼ ਕਰਵਾ ਸਕਦਾ ਹੈ ਤਾਂ ਉਹ
ਤੁਹਾਡੇ ਲਈ ਠੀਕ ਹੈ? ਪਰ ਜੇਕਰ ਗੁਰਨਾਮ ਸਿੰਘ ਅਕੀਦਾ ਆਪਣੇ ਪੱਤਰਕਾਰ ਸਾਥੀਆਂ ਸਮੇਤ ਆਪਣੀ ਕਿਤਾਬ
'ਪੱਤਰਕਾਰ ਦੀ ਮੌਤ' ਪ੍ਰਕਾਸ਼ ਸਿੰਘ ਬਾਦਲ ਨੂੰ ਭੇਂਟ ਕਰਦਾ ਹੈ ਤਾਂ ਇਹ ਤੁਹਾਡੇ ਲਈ ਬਹੁਤ ਮਾੜਾ ਹੋ
ਗਿਆ, ਜੇਕਰ ਤੁਸੀਂ ਜੋਗਿੰਦਰ ਬਾਰੇ ਜਾਣਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਜੋਗਿੰਦਰ ਨੇ
ਕਿਸ ਤਰਾਂ ਬਾਦਲ ਦੀਆਂ ਲੇਲੜੀਆਂ ਕੱਢੀਆਂ ਸਨ ਕਿ ਮੇਰੇ ਮੈਗਜ਼ੀਨ ਨੂੰ ਐਸ ਜੀ ਪੀ ਸੀ ਤੋਂ ਮਾਨਤਾ
ਦਿਵਾ ਦਿਓ? ਉਸ ਨੇ ਮਾਨਤਾ ਨਹੀ ਦਵਾਈ ਤਾਂ ਉਸ ਲਈ ਬਾਦਲ ਮਾੜਾ ਹੋ ਗਿਆ? (ਮੈਂ ਬਾਦਲ ਦਾ ਇਥੇ ਚੰਗਾ
ਜਾਂ ਮਾੜਾ ਹੋਣ ਦਾ ਹਾਮੀ ਨਹੀ ਹਾਂ) ਠੀਕ ਹੈ ਨਾ, ਜੇਕਰ ਸਿਮਰਨਜੀਤ ਸਿੰਘ ਮਾਨ ਸਪੋਕਸਮੈਨ ਨੂੰ
ਰੁਪਏ ਦਿੰਦਾ ਰਿਹਾ ਤਾਂ ਮਾਨ ਸਾਹਿਬ ਜੋਗਿੰਦਰ ਲਈ ਸੱਚੇ ਸਿੱਖ ਸਨ ਪਰ ਜੇਕਰ ਉਹ ਕੁਝ ਇਸਤਿਹਾਰਾਂ
ਦੇ ਰੁਪਏ ਜੋਗਿੰਦਰ ਨੂੰ ਦੇਣ ਤੋਂ ਲੇਟ ਹੋ ਗਿਆ ਤਾਂ ਮਾਨ ਸਾਹਿਬ ਉਸ ਲਈ ਮਾੜੇ ਸਿੱਖ ਹੋ ਗਏ, ਮਾਨ
ਸਾਹਿਬ ਦੀਆਂ ਖਬਰਾਂ ਸਪੋਕਸਮੈਨ ਵਿਚ ਛਾਪਣ ਤੋਂ ਮਨਾ ਕਰ ਦਿਤਾ ਗਿਆ, ਪੁੱਛ ਲਵੋ ਮਾਨ ਸਾਹਿਬ ਨੂੰ
ਜਾਂ ਫਿਰ ਇਕਬਾਲ ਸਿੰਘ ਟਿਵਾਣਾ ਜੀ ਨੂੰ ਤੁਹਾਨੂੰ ਦਸ ਦੇਣਗੇ ਉਹ। ਮੈਂ ਤਾਂ ਹੈਰਾਨ ਹੋਗਿਆ
ਜਿਉਣਵਾਲਾ ਜੀ ਕਿ ਤੁਸੀਂ ਇਕ ਪਾਸੇ ਤਾਂ 'ਬਾਹਰੀ ਦਿਖ ਕਰਕੇ ਵੀ ਤੁਸੀਂ ਸ੍ਰ. ਜੋਗਿੰਦਰ ਸਿੰਘ
ਸਪੋਕਸਮੈਨ ਨਾਲੋਂ ਵਧੀਆ ਮਨੁੱਖ ਨਹੀਂ ਗਿਣੇ ਜਾ ਸਕਦੇ ਤੇ ਅੰਦਰੂਨੀ ਗੁਣਾਂ ਕਰਕੇ ਵੀ ਨਹੀਂ? ਇਸ
ਕਰਕੇ ਇਹ ਦੱਸੋ ਕਿ ਤੁਸੀਂ ਕਿਸ ਕਾਰਣ ਕਰਕੇ ਗੁਰਨਾਮ ਸਿੰਘ ਅਕੀਦਾ ਹੋ ਤੇ ਜੋਗਿੰਦਰ ਸਿੰਘ
ਸਪੋਕਸਮੈਨ ਇਕੱਲਾ ਜੋਗਿੰਦਰ? ਜਦੋਂ ਕਿ ਸਿੱਖ ਸਮਾਜ ਦੀਆਂ ਵਧੀਆਂ ਰਹੁ-ਰੀਤਾਂ ਮੁਤਾਬਕ ਦੁਸ਼ਮਣ
ਦੇ ਨਾਮ ਨੂੰ ਵੀ ਕਦੇ ਛੋਟਾ ਨਹੀਂ ਕੀਤਾ ਜਾਂਦਾ। ' ਪਰ ਦੂਜੇ ਪਾਸੇ ਮੈਨੂੰ ਜੋਗਿੰਦਰ ਤੋਂ ਵੀ ਭੈੜਾ
ਮਨੁੱਖ ਵੀ ਕਹਿਣ ਤੋਂ ਗੁਰੇਜ ਨਹੀ ਕਰਦੇ, ਇਹ ਤਾਂ ਉਹੀ ਗੱਲ ਹੋ ਗਈ ਕਿ ਜੋ ਤੁਹਾਡੇ ਮੁਤਾਬਕ ਜਾਂ
ਜੋਗਿੰਦਰ ਮੁਤਾਬਕ ਠੀਕ ਚਲਦਾ , ਜੋਗਿੰਦਰ ਨੂੰ ਰੁਪਏ ਦਿੰਦਾ ਹੈ, ਤਾਂ ਉਹ ਸਹੀ ਸਿੱਖ ਹੈ ਬਾਕੀ ਸਭ
ਮਾੜੇ ਸਿੱਖ ਹਨ। ਬਹੁਤ ਕੁਝ ਹੈ ਮੇਰੇ ਕੋਲ ਜੋਗਿੰਦਰ ਬਾਰੇ, ਮੈਨੂੰ ਮਜਬੂਰ ਨਾ ਕਰੋ ਕਿ ਮੈਂ ਉਸ ਦੇ
ਹੋਰ ਪਰਦੇ ਫਾਸ ਕਰਾਂ, ਉਹ ਸਿੱਖ ਹੀ ਨਹੀ ਹੈ, ਤੁਸੀਂ ਉਸਦੀ ਹਮਾਇਤ ਕਰਦੇ ਹੋ? ਤੇ ਮੈਨੂੰ ਮਨੁੱਖ
ਵੀ ਸਹੀ ਨਹੀ ਮੰਨ ਰਹੇ, ਪ੍ਰੋ. ਇੰਦਰ ਸਿੰਘ ਘੱਗਾ ਸਾਹਿਬ ਨੂੰ ਪੁੱਛ ਲਓ ਮੈਂ ਕਿਹੋ ਜਿਹਾ ਮਨੁੱਖ
ਹਾਂ? ਜੇਕਰ ਤੁਸੀਂ ਮੇਰੇ ਵਿਰੁੱਧ ਉਂਜ ਹੀ ਗੱਲਾਂ ਬਣਾਵੋਗੇ ਤਾਂ ਮੈਂ ਮਜਬੂਰ ਹੋਵਾਂਗਾ ਜੋਗਿੰਦਰ
ਬਾਰੇ ਦਸਣ ਲਈ ਬੇਸਕ ਮੇਰੀ ਜੋਗਿੰਦਰ 'ਸਿੰਘ' ਨਾਲ ਕੋਈ ਦੁਸ਼ਮਣੀ ਨਹੀ ਹੈ, ਪਰ ਕਿਉਕਿ ਮਾਮਲਾ ਦਲਜੀਤ
ਜੀ ਨੇ ਜੋਗਿੰਦਰ ਨਾਲ ਜੋੜ ਕੇ ਸੁਰੂ ਕੀਤਾ ਸੀ, ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀ ਹੈ ਇਸ ਕਰਕੇ
ਮੇਰਾ ਤੁਹਾਡੀ ਸ਼ਾਨ ਦੇ ਖਿਲਾਫ ਕੁਝ ਵੀ ਕਹਿਣਾ ਠੀਕ ਨਹੀ ਹੈ।
ਅਗੱਲੀ ਗੱਲ ਪੰਥ ਖਾਲਸਾ ਜੀ ਲਈ! ਜੋ ਜਿਉਣਵਾਲਾ ਜੀ ਨੇ ਚਿੱਠੀ ਵਿਚ ਲਿਖੀ ਹੈ,
ਪੰਥ ਖਾਲਸਾ ਜੀਓ ਜਿਉਣਵਾਲਾ ਜੀ ਮੇਰੇ ਬਾਰੇ ਕਹਿੰਦੇ ਹਨ ਕਿ 'ਬਾਹਰੀ ਦਿਖ ਕਰਕੇ ਵੀ ਤੁਸੀਂ ਸ੍ਰ.
ਜੋਗਿੰਦਰ ਸਿੰਘ ਸਪੋਕਸਮੈਨ ਨਾਲੋਂ ਵਧੀਆ ਮਨੁੱਖ ਨਹੀਂ ਗਿਣੇ ਜਾ ਸਕਦੇ ਤੇ ਅੰਦਰੂਨੀ ਗੁਣਾਂ ਕਰਕੇ
ਵੀ ਨਹੀਂ? ਇਸ ਕਰਕੇ ਇਹ ਦੱਸੋ ਕਿ ਤੁਸੀਂ ਕਿਸ ਕਾਰਣ ਕਰਕੇ ਗੁਰਨਾਮ ਸਿੰਘ ਅਕੀਦਾ ਹੋ ਤੇ ਜੋਗਿੰਦਰ
ਸਿੰਘ ਸਪੋਕਸਮੈਨ ਇਕੱਲਾ ਜੋਗਿੰਦਰ? ਜਦੋਂ ਕਿ ਸਿੱਖ ਸਮਾਜ ਦੀਆਂ ਵਧੀਆਂ ਰਹੁ-ਰੀਤਾਂ ਮੁਤਾਬਕ ਦੁਸ਼ਮਣ
ਦੇ ਨਾਮ ਨੂੰ ਵੀ ਕਦੇ ਛੋਟਾ ਨਹੀਂ ਕੀਤਾ ਜਾਂਦਾ। ਤਕਰੀਬਨ ਚਾਰ ਕੁ ਸਾਲ ਪਹਿਲਾਂ ਮੈਂ ਤੁਹਾਨੂੰ
ਪਟਿਆਲੇ ਵਿੱਚ ਹੀ ਮਿਲਿਆ ਸੀ ਇਹ ਗੱਲ ਮੈਂ ਇਸ ਕਰਕੇ ਲਿਖੀ ਹੈ। ਧੰਨਵਾਦ।
'
ਹੁਣ ਪੰਥ ਖਾਲਸਾ ਜੀ ਇਹ ਆਪੇ ਹੀ ਜਾਣ ਲਵੇਗਾ ਕਿ ਕੌਣ ਕਿਹੋ ਜਿਹਾ ਹੈ, ਕਿਸ ਦੀ ਮਨਸਾ ਪਵਿੱਤਰਤਾ
ਭਰੀ ਬਹਿਸ ਕਰਨ ਵਾਲੀ ਹੈ ਜਾਂ ਕਿਸ ਦੀ ਮਨਸਾ ਉਂਜ ਹੀ ਚਰਚਾ ਵਿਚ ਰਹਿਣ ਦੀ ਹੈ? ਧੰਨਵਾਦ ਜੀਓ
ਗੁਰਨਾਮ ਸਿੰਘ ਅਕੀਦਾ
ਮੁੱਖ ਸੰਪਾਦਕ 'ਇੰਡੋ ਪੰਜਾਬ'
www.indopunjab.com
9888506897
(30/12/10)
ਬਲਬੀਰ ਸਿੰਘ ਜਰਮਨੀ
ਸਤ ਸ੍ਰੀ ਅਕਾਲ,
ਮੱਖਣ ਸਿੱਘ ਪੁਰੇਵਾਲ ਜੀ,
ਤੁਹਾਡਾ ਲੇਖ ‘ਨਾਮਾ ਛੀਬਾ ਕਾਣੀ ਕੌਡੀ ਦਾ?’ ਦਿਲ ਨੂੰ ਹਿਲੋਰਾਂ ਦੇਂਦਾ ਹੈ। ਬਸ ਇੱਕ ਨਾਮੁ ਦੀ
ਪਿਆਸ ਬਾਕੀ ਰਹਿ ਗਈ ਹੈ। ਕਦੀ ਉਸ ਤੇ ਵੀ ਚਾਨਣਾ ਪਾ ਦੇਣਾ। ਧੰਨਵਾਦ।
ਬਲਬੀਰ ਸਿੰਘ
ਜਰਮਨੀ
ਦਸੰਬਰ 30, 2010
(30/12/10)
ਕਿਰਪਾਲ ਸਿੰਘ ਬਠਿੰਡਾ
ਜਿਸ
ਨੂੰ ਖੀਰ ਦੇ ਹੇਠਾਂ ਪਈ ਖੰਡ ਦਾ ਪਤਾ ਨਹੀਂ ਲੱਗਿਆ ਉਸ ਨੂੰ ਧਰਤੀ `ਚ ੨੦੦ ਫੁੱਟ ਡੂੰਘੇ ਪਾਣੀ ਦਾ
ਕੀ ਪਤਾ ਹੋਵੇਗਾ
ਸਿਰਫ ਕੇਸ ਕਤਲ ਕਰਵਾਉਣ ਵਾਲਾ ਹੀ ਪਤਿਤ ਨਹੀਂ ਬਲਕਿ ਗੁਰੂ ਦੀ ਸਿਖਿਆ ਦੇ ਉਲਟ ਕੰਮ ਕਰਨਵਾਲਾ ਸਾਬਤ
ਸੂਰਤ ਸਿਖ ਵੀ ਪਤਿਤ ਹੈ
ਪੰਥ ਦੇ ਬਣੇ ਪਹਿਰੇਦਾਰ ਕੁੱਤੇ ਤੋਂ ਵੀ ਕੁੱਝ ਸਿੱਖਣ ਲਈ ਤਿਆਰ ਨਹੀਂ ਜਾਂ ਇਉਂ ਕਹਿ ਲਵੋ ਕਿ
ਕੁੱਤੇ ਚੋਰਾਂ ਨਾਲ ਮਿਲ ਗਏ ਹਨ। : ਪ੍ਰੋ. ਧੂੰਦਾ
ਬਠਿੰਡਾ, ੩੦ ਦਸੰਬਰ (ਕਿਰਪਾਲ ਸਿੰਘ): ਸਿੱਖ ਰਹਿਤ ਮਰਿਆਦਾ ਅਨੁਸਾਰ, ਜਿਹੜਾ
ਅੰਮ੍ਰਿਤ ਛਕ ਕੇ ੪ ਬੱਜਰ ਕੁਰਹਿਤਾਂ ਵਿੱਚੋਂ ਕੋਈ ਕਰ ਲਵੇ ਤਾਂ ਉਸ ਨੂੰ ਪਤਿਤ ਕਿਹਾ ਜਾਂਦਾ ਹੈ
ਅਤੇ ਆਮ ਭਾਸ਼ਾ `ਚ ਜਿਹੜਾ ਕੇਸ ਕਤਲ ਕਰਵਾ ਦਿੰਦਾ ਹੈ ਉਸ ਨੂੰ ਪਤਿਤ ਕਿਹਾ ਜਾਂਦਾ ਹੈ ਪਰ ਸਿਰਫ ਕੇਸ
ਕਤਲ ਕਰਵਾਉਣ ਵਾਲਾ ਹੀ ਪਤਿਤ ਨਹੀਂ ਬਲਕਿ ਗੁਰੂ ਦੀ ਸਿਖਿਆ ਦੇ ਉਲਟ ਕੰਮ ਕਰਨਵਾਲਾ ਅਤੇ ਭਰਮਾਂ `ਚ
ਰਹਿਣ ਵਾਲਾ ਸਾਬਤ ਸੂਰਤ ਸਿਖ ਵੀ ਪਤਿਤ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ
ਚੱਲ ਰਹੀ ਲੜੀਵਾਰ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ:
ਸਰਬਜੀਤ ਸਿੰਘ ਧੂੰਦਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ
ਹੋ ਰਿਹਾ ਸੀ। ਉਨ੍ਹਾ ਕਿਹਾ ਅਗਿਆਨਤਾ ਰੂਪੀ ਹਨੇਰੇ ਕਾਰਣ ਮਨੁੱਖ ਭਰਮ ਭੁਲੇਖਿਆਂ ਵਿੱਚ ਪੈਂਦਾ ਹੈ
ਅਤੇ ਭਰਮ ਭੁਲੇਖਿਆਂ ਵਿੱਚ ਫਸ ਕੇ ਅਗਿਆਨਤਾ ਵਾਲੇ ਕੰਮ ਕਰਨ ਨਾਲ ਪਤਿਤ ਹੋ ਜਾਂਦਾ ਹੈ। ਇਸ ਤਰ੍ਹਾਂ
ਸਾਬਤਸੂਰਤ ਅੰਮ੍ਰਿਤਧਾਰੀ ਸਿੱਖ ਵੀ ਜੇ ਸ਼ਬਦ ਗੁਰੂ ਦੀ ਟੇਕ ਛੱਡ ਕੇ ਦੇਹਧਾਰੀਆਂ ਦੀ ਸ਼ਰਨ `ਚ ਜਾਂਦਾ
ਹੈ, ਕਬਰਾਂ ਮੜ੍ਹੀਆਂ ਦੀ ਪੂਜਾ ਕਰਦਾ ਹੈ, ਜੋਤਿਸ਼ ਟੂਣੇ ਆਦਿ ਵਿੱਚ ਵਿਸ਼ਵਾਸ਼ ਰੱਖਦਾ ਹੈ ਜਾਂ ਹੋਰ
ਕੋਈ ਗੁਰਮਤਿ ਵਿਰੋਧੀ ਕੰਮ ਕਰਦਾ ਹੈ ਤਾਂ ਉਹ ਪਤਿਤ ਹੀ ਹੈ। ਗੁਰੂ ਦਾ ਗਿਆਨ ਰੂਪੀ ਸੁਰਮਾ ਭਰਮ ਅਤੇ
ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ ਅਤੇ ਭਰਮ/ਅਗਿਆਨਤਾ ਦੂਰ ਹੋਣ ਨਾਲ ਮਨੁੱਖ ਪਤਿਤ ਤੋਂ
ਪਵਿੱਤਰ ਹੋ ਜਾਂਦਾ ਹੈ। ਗੁਰਉਪਦੇਸ਼ ਹੈ: ‘ਪਾਵਨ ਪਤਿਤ ਪੁਨੀਤ ਨਾਮ
ਨਿਰੰਜਨਾ।। ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ।। ` ਪਰ ਅਸੀਂ ਗੁਰੂ ਦਾ ਗਿਆਨ ਰੂਪੀ
ਸੁਰਮਾ ਤਾਂ ਪਾਉਣ ਲਈ ਤਿਆਰ ਹੀ ਨਹੀਂ ਜਿਸ ਕਾਰਣ ਭਰਮ ਭੁਲੇਖਿਆਂ ਵਿੱਚ ਪਏ ਦੇਹਧਾਰੀਆਂ ਦਾ ਆਸਰਾ
ਤੱਕਣ ਲੱਗ ਪੈਂਦੇ ਹਾਂ। ਭਰਮ ਭੁਲੇਖਿਆਂ ਵਿੱਚ ਪਏ ਬਾਹਰੋਂ ਦਿਸਦੇ ਸਿੱਖ ਦੀ ਸਾਖੀ ਸੁਣਾਉਂਦੇ ਹੋਏ
ਪ੍ਰੋ: ਧੂੰਦਾ ਨੇ ਦੱਸਿਆ ਕਿ ਉਸ ਸਿੱਖ ਨੇ ਬਾਹਰ ਪੜ੍ਹ ਰਹੇ ਪੁੱਤਰ ਨੂੰ ਟੈਲੀਫ਼ੋਨ ਕੀਤਾ ਕਿ ਪੁੱਤਰ
ਆਪਾਂ ਖੇਤ ਵਿੱਚ ਟਿਊਬਵੈੱਲ ਲਾਉਣਾਂ ਹੈ ਤੂੰ ਘਰ ਆ ਜਾਹ। ਜਦ ਪੁੱਤਰ ਘਰ ਆਇਆ ਤਾਂ ਘਰ ਬੜੇ ਪਕਵਾਨ
ਪੱਕ ਰਹੇ ਸਨ। ਪੁੱਤਰ ਨੇ ਪੁੱਛਿਆ ਪਿਤਾ ਜੀ ਇਹ ਕੀ ਹੋ ਰਿਹਾ ਹੈ? ਪਿਤਾ ਨੇ ਦੱਸਿਆ ਆਪਣੇ ਘਰ
ਮਹਾਂਪੁਰਖ਼ ਆਏ ਹੋਏ ਹਨ। ਪੁੱਤਰ ਨੇ ਪੁੱਛਿਆ ਕੀ ਇਸ ਮਹਾਂਪੁਰਖ਼ ਨੇ ਟਿਊਬਵੈੱਲ ਲਾਉਣਾ ਹੈ? ਤਾਂ
ਦੱਸਿਆ ਨਹੀਂ ਟਿਊਬਵੈੱਲ ਲਾਉਣ ਵਾਲੇ ਤਾਂ ਹੋਰ ਮਿਸਤਰੀ ਹਨ ਇਨ੍ਹਾਂ ਤਾਂ ਦੱਸਣਾ ਹੈ ਕਿ ਪਾਣੀ
ਕਿਥੋਂ ਮਿੱਠਾ ਨਿਕਲਣਾ ਹੈ। ਪੁੱਤਰ ਸਮਝ ਗਿਆ ਕਿ ਪਿਤਾ ਜੀ ਤਾਂ ਪ੍ਰਮਾਤਮਾ ਅਤੇ ਗੁਰੂ ਨਾਲੋਂ ਵੀ
ਇਸ ਮਹਾਂਪੁਰਖ਼ ਵਿੱਚ ਬਹੁਤਾ ਯਕੀਨ ਰਖਦੇ ਹਨ ਇਸ ਲਈ ਉਸ ਵਿਰੁੱਧ ਉਨ੍ਹਾਂ ਕੋਈ ਗੱਲ ਸੁਣਨੀ ਹੀ
ਨਹੀਂ। ਉਸ ਨੇ ਕਿਹਾ ਮਹਾਂਪੁਰਖ਼ਾਂ ਨੂੰ ਪ੍ਰਸ਼ਾਦਾ ਮੈਂ ਛਕਾਵਾਂਗਾ। ਉਸ ਨੌਜਵਾਨ ਨੇ ਖੀਰ ਉਨ੍ਹਾਂ
ਅੱਗੇ ਪਰੋਸੀ ਤਾਂ ਮਹਾਂਪੁਰਖ਼ ਨੇ ਇੱਕ ਚਮਚਾ ਖੀਰ ਦਾ ਖਾ ਕੇ ਵੇਖਿਆ ਤਾਂ ਕਿ ਬੇਟੇ ਇਸ ਵਿੱਚ ਚੀਨੀ
ਨਹੀਂ ਪਾਈ। ਨੌਜਵਾਨ ਨੇ ਕਿਹਾ ਚੀਨੀ ਤਾਂ ਪਾਈ ਹੈ ਤੁਸੀਂ ਖਾ ਕੇ ਵੇਖੋ। ਉਸ ਨੇ ਫਿਰ ਇੱਕ ਚਮਚਾ
ਖਾਧਾ ਤੇ ਆਖਿਆ ਬੇਟੇ ਚੀਨੀ ਨਹੀਂ ਹੈ। ਨੌਜਵਾਨ ਨੇ ਫਿਰ ਕਿਹਾ ਚੀਨੀ ਤਾਂ ਪਾਈ ਹੈ ਤੁਸੀਂ ਖਾ ਕੇ
ਤਾਂ ਵੇਖੋ। ਉਸ ਤੀਜੀ ਵਾਰ ਇੱਕ ਹੋਰ ਚਮਚਾ ਖਾਧਾ ਤੇ ਆਖਿਆ ਬੇਟੇ ਚੀਨੀ ਨਹੀਂ ਹੈ ਮਹਾਂਪੁਰਖ਼ਾਂ ਨਾਲ
ਮਖੌਲ ਨਹੀਂ ਕਰੀਦਾ ਜਾ ਚੀਨੀ ਲੈ ਆ। ਨੌਜਵਾਨ ਨੇ ਕਿਹਾ ਕਿ ਚੀਨੀ ਹੇਠਾਂ ਪਾਈ ਹੈ ਤੁਸੀਂ ਚਮਚੇ ਨਾਲ
ਹਿਲਾ ਕੇ ਵੇਖੋ। ਮਹਾਂਪੁਰਖ ਨੇ ਕਿਹਾ ਇਹ ਤਾਂ ਤੂੰ ਦੱਸਿਆ ਹੀ ਨਹੀਂ। ਨੌਜਵਾਨ ਨੇ ਕਿਹਾ ਜਿਸ ਨੂੰ
ਖੀਰ ਦੇ ਹੇਠਾਂ ਪਈ ਖੰਡ ਦਾ ਪਤਾ ਨਹੀਂ ਲੱਗਿਆ ਉਸ ਨੂੰ ਧਰਤੀ `ਚ ੨੦੦ ਫੁੱਟ ਡੂੰਘੇ ਪਾਣੀ ਦਾ ਕੀ
ਪਤਾ ਹੋਵੇਗਾ। ਇਹ ਸੁਣ ਕੇ ਪਿਤਾ ਨੂੰ ਚਾਨਣਾ ਹੋ ਗਿਆ ਕਿ ਇਸ ਨੂੰ ਪਤਾ ਕੁੱਝ ਨਹੀਂ ਇਹ ਤਾਂ ਅਸੀਂ
ਹੀ ਭਰਮ ਭੁਲੇਖਿਆਂ ਵਿੱਚ ਪਏ ਉਸ ਨੂੰ ਮਹਾਂਪੁਰਖ਼ ਸਮਝ ਰਹੇ ਹਾਂ। ਪ੍ਰੋ: ਧੂੰਦਾ ਨੇ ਕਿਹਾ ਇਸੇ
ਤਰ੍ਹਾਂ ਅਗਿਆਨਤਾ ਦੇ ਹਨੇਰੇ ਵਿੱਚ ਕਈ ਅੰਮ੍ਰਿਤਧਾਰੀ ਸਿੱਖ ਵੀ ਭਰਮ ਭੁਲੇਖਿਆਂ ਵਿੱਚ ਪਏ ਗੁਰੂ
ਗ੍ਰੰਥ ਸਾਹਿਬ ਦਾ ਆਸਰਾ ਛੱਡ ਕੇ ਦੇਹਧਾਰੀਆਂ ਦੀ ਟੇਕ ਰੱਖਦੇ ਹਨ, ਜੋਤਿਸ਼ ਟੂਣੇ ਵਿੱਚ ਵਿਸ਼ਵਾਸ਼
ਰਖਦੇ ਹਨ, ਕਬਰਾਂ ਮੜ੍ਹੀਆਂ ਦੀ ਪੂਜਾ ਕਰਦੇ ਹਨ, ਕਈ ਅੰਮ੍ਰਿਤਧਾਰੀ ਹੋ ਕੇ ਨਸ਼ਿਆਂ ਦਾ ਸੇਵਨ ਵੀ
ਕਰਦੇ ਹਨ। ੯੯% ਸਿੱਖਾਂ ਦੇ ਘਰ ਵਿਆਹਾਂ ਮੌਕੇ ਸ਼ਰਾਬ ਵਰਤਾਈ ਜਾਂਦੀ ਹੈ, ਆਰਕੈਸਟਰਾ ਦੇ ਨਾਚ ਗਾਣੇ
ਕਰਾਏ ਜਾਂਦੇ ਹਨ ਬਹੁਤ ਸਾਰੇ ਰਾਜਨੀਤਕ ਅਤੇ ਧਾਰਮਿਕ ਸਿੱਖ ਆਗੂ ਵੀ ਉਨ੍ਹਾਂ ਵਿਆਹਾਂ ਵਿੱਚ
ਪਹੁੰਚਦੇ ਹਨ ਕਿਸੇ ਨੇ ਇਤਰਾਜ ਨਹੀਂ ਕੀਤਾ ਕਿ ਇਹ ਅਕਾਲ ਤਖ਼ਤ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ
ਤੋਂ ਉਲਟ ਕਰਮ ਹਨ ਨਹੀਂ ਕਰਨੇ ਚਾਹੀਦੇ। ਉਨ੍ਹਾਂ ਕਿਹਾ ਜਿਹੜੇ ਲੋਕ ਅਕਾਲ ਤਖ਼ਤ `ਤੇ ਇਹ ਸ਼ਿਕਾਇਤਾਂ
ਕਰਦੇ ਹਨ ਕਿ ਆਹ ਜਥੇਬੰਦੀ, ਸੋਧੀ ਹੋਏ ਨਾਨਕਸ਼ਾਹੀ ਕੈਲੰਡਰ ਦੇ ਉਲਟ ਗੁਰੂ ਗੋਬਿੰਦ ਸਿੰਘ ਜੀ ਦਾ
ਗੁਰਪੁਰਬ ੫ ਜਨਵਰੀ ਨੂੰ ਮਨਾ ਰਹੇ ਹਨ, ਇਸ ਲਈ ਇਨ੍ਹਾਂ ਨੂੰ ਅਕਾਲ ਤਖ਼ਤ `ਤੇ ਤਲਬ ਕਰ ਕੇ ਸਜਾ ਲਾਈ
ਜਾਵੇ ਉਹ ਲੋਕ ਉਨ੍ਹਾਂ ਸਿੱਖਾਂ ਦੀਆਂ ਸ਼ਿਕਾਇਤਾਂ ਕਿਉਂ ਨਹੀਂ ਕਰਦੇ ਜਿਹੜੇ ਭਰਮ ਭੁਲੇਖਿਆਂ ਵਿੱਚ
ਪੈ ਕੇ ਉਕਤ ਕਿਸਮ ਦੇ ਗੁਰਮਤ ਵਿਰੋਧੀ ਕਰਮ ਕਰ ਰਹੇ ਹਨ ਅਤੇ ਜਥੇਦਾਰ ਵੀ ਅਜੇਹੇ ਗੁਰਮਤਿ ਵਿਰੋਧੀ
ਕਰਮ ਕਰਨ ਵਾਲਿਆਂ ਨੂੰ ਤਲਬ ਕਿਉਂ ਨਹੀ ਕਰਦੇ। ਪ੍ਰੋ: ਧੂੰਦਾ ਨੇ ਕਿਹਾ ਕੁੱਤਾ ਵੀ ੳਾਪਣੇ ਮਾਲਕ ਦਾ
ਇਤਨ ਖੈਰ ਖ਼ੁਆ ਹੁੰਦਾ ਹੈ ਕਿ ਉਸ ਦੇ ਛੋਟੇ ਛੋਟੇ ਬੱਚਿਆਂ ਨੂੰ ਕਟਦਾ ਨਹੀਂ ਉਨ੍ਹਾਂ ਨੂੰ ਪਿਆਰ ਨਾਲ
ਚਟਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਬੱਚੇ ਉਸ ਦੇ ਮਾਲਕ ਦੇ ਹਨ ਪਰ ਕੋਈ ਗੈਰ
ਵਾਕਫਕਾਰ ਵੱਡੇ ਤੋਂ ਵੱਡਾ ਪੁਲਿਸ ਅਫਸਰ ਵੀ ਘਰ ਆ ਜਾਵੇ ਤੋਂ ਉਸ ਨੂੰ ਘਰ ਨਹੀਂ ਵੜਨ ਦਿੰਦਾ ਉਸ
ਨੂੰ ਕਟਦਾ ਹੈ। ਜੇ ਕੁੱਤਾ ਚੋਰ ਨੂੰ ਨਾ ਕੱਟੇ ਤਾਂ ਕਿਹਾ ਜਾਂਦਾ ਹੈ ਕਿ ਕੁੱਤਾ ਚੋਰ ਨਾਲ ਮਿਲ ਗਿਆ
ਹੈ। ਉਨ੍ਹਾਂ ਕਿਹਾ ਇਥੇ ਪੰਥ ਦੇ ਬਣੇ ਪਹਿਰੇਦਾਰ ਕੁੱਤੇ ਤੋਂ ਵੀ ਕੁੱਝ ਸਿੱਖਣ ਲਈ ਤਿਆਰ ਨਹੀਂ ਜਾਂ
ਇਉਂ ਕਹਿ ਲਵੋ ਕਿ ਕੁੱਤੇ ਚੋਰਾਂ ਨਾਲ ਮਿਲ ਗਏ ਹਨ।
(30/12/10)
ਜਤਿੰਦਰਪਾਲ ਸਿੰਘ, ਗੁਰਦਾਸਪੁਰ
ਅਖੌਤੀ ਮਾਤਾ ਕੌਲਾਂ ਦੇ ਭਗਤ ਗੁਰਇਕਬਾਲ ਸਿੰਹੁ ਦਾ ਵਿਚਾਰ-ਚਰਚਾ ਚੋਂ ਭੱਜਣ ਦਾ ਨਵਾਂ
ਫਾਰਮੂਲਾ: ਸਾਧਾਂ, ਸੰਤਾਂ,
ਮਹਾਂਪੁਰਖਾਂ, ਬ੍ਰਹਮਗਿਆਨੀਆਂ ਨੂੰ ਸਵਾਲ ਨਾ ਕਰੋ,
ਮਨ ਦੀ ਸ਼ਾਂਤੀ ਨਹੀਂ ਮਿਲਦੀ! ! ! ! !
! ! ! ! !
ਗੁਰੂਆਂ, ਪੀਰਾਂ ਦੀ ਧਰਤੀ
ਪੰਜਾਬ
ਜਿਸ ਬਾਰੇ ਕਦੇ ਕਿਹਾ ਜਾਂਦਾ ਸੀ ਕਿ “ਪੰਜਾਬ
ਵੱਸਦਾ ਗੁਰਾਂ ਦੇ ਨਾਂ ਤੇ” ਦਾ
ਨਾਮੋ ਨਿਸ਼ਾਨ ਦੁਨੀਆਂ ਦੇ ਨਕਸ਼ੇ ਤੋਂ ਅਤੇ ਜਿੰਨ੍ਹਾਂ ਦੇ ਨਾਮ ਤੇ ਇਹ ਵੱਸਦਾ
ਹੈ ਉਹਨਾਂ ਗੁਰੂਆਂ, ਪੀਰਾਂ ਦਾ ਨਾਮ ਇਤਿਹਾਸ ਚੋਂ ਮਿਟਾਉਣ ਲਈ ਬਿਪਰਵਾਦੀ ਤਾਕਤਾਂ ਵਲੋਂ ਜੋ-ਜੋ
ਚਾਲਾਂ ਚਲੀਆਂ ਜਾ ਰਹੀਆ ਹਨ ਤੇ ਉਹਨਾਂ `ਚ ਕੁੱਝ ਆਪਣੇ ਅਖਵਾਉਦੇਂ ( ਸਿੱਖੀ
ਭੇਸ `ਚ ਦਿਸਦੇ) ਪ੍ਰਚਾਰਕਾਂ, ਵਿਹਲੜ ਸਾਧ-ਲਾਣਾ,
ਅਖੌਤੀ ਮਹਾਂਪੁਰਖਾਂ (ਅਸਲ `ਚ ਮਹਾਂਮੂਰਖਾਂ) ਵਲੋਂ ਕੁਹਾੜੇ ਦੇ ਦਸਤਾ ਦਾ ਜੋ ਰੋਲ ਨਿਭਾਇਆ ਜਾ
ਰਿਹਾ ਹੈ ਉਸ ਦੀ ਦਾਸਤਾਨ ਤਾਂ ਬਹੁਤ ਲੰਮੀ ਹੈ। ਪਰ ਅੱਜ ਇਸ ਲੇਖ `ਚ ਜਿਸ ਬਿਪਰਵਾਦੀ ਅਖੌਤੀ ਸਿੱਖੀ
ਦੇ ਅਲੰਬਰਦਾਰ ਦੀ ਗੱਲ ਦਾਸ ਕਰਨ ਜਾ ਰਿਹਾ ਹੈ ਇਸ ਦੇ ਕਾਰਨਾਮੇ ਤਾਂ ਸਿੱਖ ਸੰਗਤਾਂ ਪੜ੍ਹਦੀਆਂ ਹੀ
ਰਹਿੰਦੀਆਂ ਹਨ ਕਿਵੇਂ ਇਸ ਬਿਪਰਾਂ ਦੇ ਹੱਥਠੋਕੇ ਅਖੌਤੀ ਪ੍ਰਚਾਰਕ ਨੇ ਪਿਛੇ ਜਿਹੇ ਆਪਣੀ ਵਪਾਰਿਕ
ਬਿਰਤੀ (ਕਿਉਂਕਿ ਕੁੱਝ ਵਰ੍ਹੇ ਪਹਿਲਾਂ ਇਹ ਕੱਪੜੇ ਦੀ ਡੱਗੀ ਲਗਾਂਉਦਾ-੨ ਅੱਜ ਇਹ ਕਰੋੜਾਂ ਅਰਬਾਂ
`ਚ ਖੇਡਣ ਲੱਗ ਪਿਆ ਹੈ) ਕਰਕੇ ਭੋਲੇ-ਭਾਲੇ (ਅਸਲ `ਚ ਅਣਜਾਣ) ਸਿੱਖਾਂ ਨੂੰ ਮੂਰਖ ਬਣਾ ਕੇ `੩੦੦
ਸਾਲ ਗੁਰਬਾਣੀ ਕੰਠ ਦੇ ਨਾਲ (ਗੁਰਬਾਣੀ ਸਮਝਣ/ਸਮਝਾਉਣ ਨੂੰ ਛੱਡ ਕੇ ਬਿਪਰੀ ਤੋਤਾ ਰਟਣ ਕਰਾਉਣੇ),
੩੦੦ ਸਾਲ ਲਿਖਣ ਭਗਤੀ ਦੇ ਨਾਲ, ਸਿੱਖੀ ਸਰੂਪ ਦੇ ਨਾਲ ਅਤੇ ੩੦੦ ਸਾਲ ਸਿੱਖ ਇਤਿਹਾਸ ਦੇ ਨਾਲ`
ਅਜਿਹੀ ਭੇਡ-ਚਾਲ ਚਲਾਈ ਕੇ ਕੁੱਝ ਆਪਣੇ ਆਪ ਨੂੰ ਸੂਝਵਾਨ, ਮਿਸ਼ਨਰੀ ਕਹਾਂਉਦੇ ਵੀਰ/ਭੈਣਾਂ ਵੀ ਇਸ ਦੇ
ਮਗਰ ਲੱਗੇ ਦਾਸ ਨੇ ਵੇਖੇ। ਕੁੱਝ ਇੱਕ ਪੰਥ ਦਰਦੀ ਵੀਰਾਂ ਨੂੰ ਛੱਡ ਕੇ ਕਿਸੇ ਨੇ ਇਸ ਨੂੰ ਇਹ ਪੁੱਛਣ
ਦੀ ਖੇਚਲ ਨਹੀਂ ਕੀਤੀ ਕਿ ਭਲਿਆ ਸਿੱਖ ਇਤਿਹਾਸ ੩੦੦ ਸਾਲ ਦਾ ਹੈ ਜਾਂ ੫੪੧ ਸਾਲ ਦਾ? ? ? ? ? ਸਿੱਖ
ਕੌਮ ੩੦੦ ਸਾਲ ਤੋਂ ਸਿੱਖੀ ਸਰੂਪ ਦੇ ਨਾਲ ਹੈ ਜਾਂ ੫੪੧ ਸਾਲ ਤੋਂ? ? ? ? ? ? ਇਸ ਬਿਪਰੀ
ਪ੍ਰਚਾਰਿਕ ਨੇ ਤਾਂ ੧੬੯੯ ਵਾਲੀ ਵਿਸਾਖੀ ਤੋਂ ਪਹਿਲਾਂ ਦੇ ਦਸਾਂ ਗੁਰੂ ਸਾਹਿਬ ਜੀ ਦੇ ਇਤਿਹਾਸ ਤੇ
ਬਿਪਰੀ ਪੋਚਾ
ਹੀ ਫੇਰ ਦਿੱਤਾ। ਇਸ ਨੂੰ ਕੌਮ ਦੀ ਤਰਾਸਦੀ ਨਹੀਂ ਤਾਂ ਹੋਰ
ਕੀ ਕਿਹਾ ਜਾ ਸਕਦਾ ਹੈ। ਜੋ ਗੰਦ ਇਸ ਨੇ `੩੦੦ ਸਾਲ ਸਿੱਖ ਇਤਿਹਾਸ ਦੇ ਨਾਲ` ਕਿਤਾਬਚੇ `ਚ ਇਤਿਹਾਸ
ਨੂੰ ਤੋੜ-ਮਰੋੜ ਕੇ ਘੋਲਿਆਂ ਹੈ ਉਸ ਦੀ ਡੀਟੇਲ ਅਗਰ ਕਿਸੇ ਨੇ ਪੜ੍ਹਨੀ ਹੋਵੇ ਤਾਂ “ਗਿਆਨੀ
ਜਗਤਾਰ ਸਿੰਘ ਜੀ” ਦੇ ਲੇਖ
www. khalsanews.org , sikhmarg.com,
wakeupkhalsa.com ਤੋਂ ਪੜ੍ਹ ਸਕਦਾ ਹੈ। ਚਲੋ
ਇਸ ਦੀਆਂ ਪੰਥ ਵਿਰੋਧੀ ਕਾਰਵਾਈਆਂ ਦੀ ਲਿਸਟ ਤਾਂ ਬਹੁਤ ਲੰਮੀ ਹੈ ਦਾਸ ਆਪਣੇ ਵਿਸ਼ੇ ਵੱਲ ਮੁੜਦਾ ਹੈ।
ਗਲਤੀ ਨਾਲ ਇਸ ਅਖੌਤੀ
ਮਹਾਂਪੁਰਖ
ਦੇ ਪ੍ਰਵਚਨ ਸੁਨਣ ਦਾ ਦਾਸ ਨੂੰ ਇੱਕ ਵਾਰ ਮੌਕਾ ਮਿਲਿਆ,
ਦਾਸ ਇਸ ਦੀ ਕਥਾ ਸੁਣ ਕੇ ਧੰਨ ਹੋ ਗਿਆ। ਸੋਚਿਆ ਇਸ ਧੰਨਤਾ ਦੇ ਪਾਤਰ ਹੋਰਨਾਂ ਨੂੰ ਬਣਾਉਣਾ ਚਾਹੀਦਾ
ਹੈ। ਸੋ ਮਨ ਚਿੱਤ ਲਾ ਕੇ ਸੁਣੋ ਜੀ! ! ! ! ! ! ! !
ਇਹ ਬਿਪਰੀ ਪ੍ਰਚਾਰਕ ਸੂਰਜ ਪ੍ਰਕਾਸ਼ `ਚੋ ਇੱਕ ਸਾਖੀ ਸੁਣਾ ਰਿਹਾ ਸੀ ਕਿ ਸਾਧ
ਸੰਗਤ ਜੀ ਇੱਕ ਸਾਖੀ ਆਉਦੀ ਹੈ ਸੂਰਜ ਪ੍ਰਕਾਸ਼ ਵਿੱਚ
ਭਾਈ ਬਗਲੀ ਸੋਢੀ ਜੀ ਤੇ ਭਾਈ ਗੋਪਾਲ
ਜੀ ਦੀ। ਇਹ ਦੋਵੇਂ ਗੁਰ ਹਰਿਗੋਬਿੰਦ ਸਾਹਿਬ ਜੀ
ਦੇ ਅਨਿਨ ਸੇਵਕ ਸਿੱਖ ਸਨ। ਇੱਕ ਦਿਨ ਗੁਰੂ ਦਰਬਾਰ ਲੱਗਾ ਸੀ ਤਾਂ ਗੁਰੂ ਸਾਹਿਬ ਸਾਰਿਆਂ ਨੂੰ ਪੁੱਛ
ਰਹੇ ਸਨ ਕਿ ਭਾਈ ਸਿੱਖੋ ਤੁਸੀ ਸਾਰੇ ਅਮ੍ਰਿਤ ਵੇਲੇ ਕਿੰਨਾ ਸਮਾਂ ਨਾਮ ਜਾਪ (ਸਿਮਰਨ) ਕਰਦੇ ਹੁੰਦੇ
ਜੇ? ? ? ? ਤਾਂ ਸਾਰਿਆਂ ਨੇ ਦੱਸਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਅੱਧਾ-ਘੰਟਾ, ਕਿਸੇ ਨੇ ਇੱਕ ਘੰਟਾ
ਜਾਂ ਵੱਧ-ਘੱਟ … …. . ਬੋਲੋ
ਜੀ ਵਾ … ਹਿ … ਗੁ … ਰੂ ਪਰ ਜਦੋਂ ਗੁਰੂ ਸਾਹਿਬ
ਜੀ ਨੇ ਭਾਈ ਬਗਲੀ ਸੋਢੀ ਤੇ ਭਾਈ ਗੋਪਾਲ ਜੀ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕੇ ਗੁਰੂ ਸਾਹਿਬ
ਅਸੀਂ ਦੋਵੇਂ ਰੋਜ਼ਾਨਾ ੬-੬ ਘੰਟੇ ਨਾਮ ਜਾਪ (ਸਿਮਰਨ) ਕਰਦੇ ਹਾਂ ਸਾਧ ਸੰਗਤ ਜੀ ਕੁਛ ਏਦਾਂ ਦੇ ਵੀ
ਸਿੱਖ ਸਨ ਗੁਰੂ ਸਾਹਿਬ ਦੇ …
ਬੋਲੋ ਜੀ ਵਾ … ਹਿ … ਗੁ … ਰੂ ਪਰ ਨਾਲ ਹੀ ਕਹਿਣ
ਲੱਗੇ ਕਿ ਗੁਰੂ ਸਾਹਿਬ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਮਨ ਦੀ ਭਟਕਨਾ ਨਹੀਂ ਮਿਟਦੀ। ਗੁਰੂ
ਸਾਹਿਬ ਕਹਿਣ ਲੱਗੇ ਭਾਈ ਸਿੱਖੋ ਇਸ ਵਿੱਚ ਵੀ ਰਮਜ਼ ਹੈ ਜੋ ਤੁਸੀ ਸਮਝੇ ਨਹੀਂ ਤਾਂ ਦੋਵੇ ਸਿੱਖ ਹੱਥ
ਜੋੜ ਕੇ ਪੁੱਛਣ ਲੱਗੇ ਕਿ ਗੁਰੂ ਸਾਹਿਬ ਤੁਸੀਂ ਹੀ ਕਿਰਪਾ ਕਰੋ। ਗੁਰੂ ਸਾਹਿਬ ਨੇ ਇਹਨਾਂ ਦੋਵਾਂ
ਨੂੰ ਸਮਝਾਇਆ ਕਿ ਠੀਕ ਹੈ ਤੁਸੀਂ ਦੋਵੇ ਅਮ੍ਰਿੰਤ ਵੇਲੇ ੬-੬ ਘੰਟੇ ਸਿਮਰਨ ਕਰਦੇ ਹੋ ਪਰ ਇਹ ਮਨ ਦੀ
ਸ਼ਾਂਤੀ ਤੁਹਨੂੰ ਪਤਾ ਕਿਸ ਕਾਰਨ ਨਹੀਂ ਮਿਲਦੀ? ? ? ? ਕਹਿੰਦੇ ਨਹੀਂ ਪਤਾ ਜੀ। ਗੁਰੂ ਸਾਹਿਬ
ਕਹਿੰਦੇ ਫਿਰ ਸਾਰੀ ਸੰਗਤ ਵਿੱਚ ਹੀ ਦੱਸ ਦਈਏ? ? ? ?
ਬੋਲੋ ਜੀ ਵਾ … ਹਿ … ਗੁ … ਰੂ … ….
ਕਹਿੰਦੇ ਦੱਸ ਦੇਵੋ ਜੀ ਤਾਂ ਗੁਰੁ ਕਹਿਣ ਲੱਗੇ
ਭਾਈ ਸਿੱਖੋ ਮੰਨਿਆ ਕੇ ਤੁਸੀ ਦੋਵੇਂ ਬਹੁਤ ਸਿਮਰਨ ਕਰਦੇ ਹੋ ਪਰ ਤੁਸੀਂ ਦੋਵੇ ਬ੍ਰਹਮਗਿਆਨੀ ਬਾਬਾ
ਬੁੱਢਾ ਜੀ ਤੇ ਸੰਤ ਰੂਹ ਭਾਈ ਬਿਧੀ ਚੰਦ ਜੀ ਵਰਗੇ ਹੋਰਨਾਂ ਗੁਰਸਿੱਖਾਂ ਨਾਲ ਸੁਆਲ-ਜੁਆਬ ਬਹੁਤ
ਕਰਦੇ ਹੋ, ਉਹਨਾਂ ਨਾਲ ਬਹਿਸਦੇ ਬਹੁਤ ਹੋ। ਇਹੀ ਮੁੱਖ ਕਾਰਨ ਹੈ ਸ਼ਾਂਤੀ ਨਾ ਮਿਲਣ ਦਾ … ….
ਬੋਲੋ ਜੀ ਵਾ … ਹਿ … ਗੁ … ਰੂ … ….
.
ਇਹ ਸਭ ਕੁਛ ਸੁਣਾ ਕੇ ਇਹ ਬਿਪਰੀ ਪ੍ਰਚਾਰਕ ਆਪਣੇ ਅਸਲ ਮੰਤਵ ਵੱਲ ਆਉਦਾ
ਹੋਇਆਂ ਕਹਿੰਦਾ ਹੈ ਕਿ ਸਾਧ ਸੰਗਤ ਜੀ ਹੁਣ ਤੁਸੀਂ ਹੀ ਦੱਸੋ ਕਿ ਗੁਰਮੁਖਾਂ, ਸੰਤਾਂ ਮਹਾਂਪੁਰਖਾਂ,
ਬ੍ਰਹਮਗਿਆਨੀਆਂ ਨੂੰ ਸੁਆਲ-ਪੁੱਛਣੇ, ਉਹਨਾਂ ਨਾਲ ਬਹਿਸ (ਅਸਲ `ਚ ਵਿਚਾਰ ਚਰਚਾ) ਕਰਨਾ ਕਿਥੋਂ ਦੀ
ਅਕਲ ਮੰਦੀ ਹੈ? ? ? ਜਿਸ ਗੱਲ ਨੂੰ ਗੁਰੂ ਸਾਹਿਬ ਮਾੜਾ ਕਹਿ ਰਹੇ ਹਨ ਉਸ ਨੂੰ ਅਸੀਂ ਕਿਵੇਂ ਠੀਕ
ਕਹਿ ਸਕਦੇ ਹਾਂ? ? ? ? ?
ਬੋਲੋ ਜੀ ਵਾ … ਹਿ … ਗੁ … ਰੂ।
ਪਰ ਅਜ
ਕੱਲ ਆਪਣੇ ਆਪ ਨੂੰ ਕੁੱਝ ਸੂਝਵਾਨ, ਮਿਸ਼ਨਰੀ ਅਖਵਾਉਣ ਵਾਲੇ ਕੁੱਝ ਨੌਜਵਾਨ ਇਹਨਾਂ ਸਾਧਾਂ, ਸੰਤਾਂ
ਮਹਾਂਪੁਰਖਾਂ, ਬ੍ਰਹਮਗਿਆਨੀਆਂ ਤੇ ਹੀ ਨੁਕਤਾ-ਚੀਨੀ ਕਰਨ ਲੱਗ ਪਏ ਹਨ ਕਿ ਗੁਰਬਾਣੀ `ਚ
ਬ੍ਰਹਮਗਿਆਨੀ, ਸੰਤ ਕਿਸੇ ਮਨੁੱਖ ਨੂੰ ਨਹੀਂ ਕਿਹਾ ਗਿਆ ਤੇ ਹੋਰ ਕਈ ਤਰਾਂ ਦੇ ਸੁਆਲ ਕਰਦੇ ਹਨ। ਹੁਣ
ਇਹਨਾਂ ਨੂੰ ਕਿਹੜਾ ਸਮਝਾਵੇ ਕਿ ਭਾਈ ਸਿੱਖੋ ਤੁਹਾਡੀ ਅਜੇ ਅਵਸਥਾ ਹੀ ਨਹੀਂ ਬਣੀ ਤਾਂ ਹੀ ਤੁਸੀਂ
ਕਿੰਤੂ-ਪ੍ਰੰਤੂ ਕਰਦੇ ਹੋ ਇਹਨਾਂ ਰੂਹਾਨੀ ਰੂਹਾਂ ਤੇ (ਹਾਂ
ਜੀ ਗੱਲ ਤੁਹਾਡੀ ਵੀ ਠੀਕ ਹੈ ਜਿਸ ਦਿਨ ਇਹਨਾਂ ਨੂੰ ਵੀ ਭੋਲੇ-ਭਾਲੇ ਸਿੱਖਾਂ ਨੂੰ ਲੁੱਟਣ ਦੀ ਜਾਚ ਆ
ਗਈ, ਇਹਨਾਂ ਨੂੰ ਵੀ ਪੰਥ ਦੁਸਮਣ ਆਰ. ਐਸ. ਐਸ. ਵਰਗਿਆਂ ਵਲੋਂ ਸਨਮਾਨ, ਮਇਆ ਦੇ ਗੱਫੇ ਮਿਲਣ ਲਗ
ਪਏ, ਇਹ ਵੀ ਕਰੋੜਾਂ-ਅਰਬਾਂ ਪਤੀ ਬਣ ਗਏ ਇਹ ਵੀ ਹੱਟ ਜਾਣਗੇ)
ਅਸਲ `ਚ ਇਹ ਤੇ ਇਹੋ ਜਿਹੇ ਹੋਰ ਬਿਪਰੀ ਹੱਥ-ਠੋਕੇ
ਚਾਹੁੰਦੇ ਹੀ ਇਹ ਹਨ ਕਿ ਇਹ ਜੋ ਮਰਜ਼ੀ ਸਿੱਖਾਂ ਨੂੰ ਸੁਣਾ ਕੇ ਬੁੱਧੂ ਬਣਾਈ ਜਾਣ ਪਰ ਕੋਈ ਇਹਨਾਂ
ਨੂੰ ਸੁਆਲ ਵੀ ਨਾ ਪੁੱਛੇ ਤੇ ਚੁੱਪ-ਚਾਪ ਇਹਨਾਂ ਦੀਆਂ ਢੇਕੀਆਂ ਸੁਣਦਾ ਰਹੇ ਤੇ ਸਿਰ ਹਿਲਾਂਉਦਾ
ਹੋਇਆ ਇਹਨਾਂ ਨੂੰ ਆਪਣੀ ਦਸਾਂ ਨਹੁੰਆਂ ਦੀ ਕਮਾਈ ਛਕਾਈ ਜਾਵੇ ਤੇ ਇਹ ਦਿਨੋ ਦਿਨ ਅਮੀਰ ਹੋ ਕੇ
ਸਿੱਖਾਂ ਦਾ ਖਾਹ ਕੇ ਸਿੱਖਾਂ ਨੂੰ ਹੀ ਅੱਖਾਂ ਵਖਾਉਣ ਲੱਗ ਜਾਣ ਤੇ ਇਹਨਾਂ ਦੀਆਂ ਦੀਆਂ ਹੀ ਧੀਆਂ
ਭੈਣਾਂ ਦੀ ਇੱਜ਼ਤ ਆਬਰੂ ਨਾਲ ਖੇਡਣ।
ਅਸਲ `ਚ ਹੁਣ ਜਦੋਂ ਸਿੱਖਾਂ `ਚ ਕੁੱਝ ਜਾਗਰਤੀ ਆਉਣ ਲੱਗੀ ਹੈ ਤਾਂ ਇਹਨਾਂ
ਨੂੰ ਆਪਣਾ ਤੋਰੀ ਫੁੱਲਕਾ ਖੁਸਦਾ ਨਜ਼ਰ ਆਉਣ ਲੱਗਾ ਹੈ ਤਾਂ ਇਹਨਾਂ ਦੇ ਢਿੱਡ ਪੀੜ ਹੋਣੀ ਲਾਜ਼ਮੀ ਹੀ
ਹੈ। ਪਰ ਸਿੱਖੋ ਕੀ ਅਸੀਂ ਇਹੋ ਜਿਹੇ ਬਿਪਰੀ ਟੋਲੇ ਨੂੰ ਜੋ ਅਖੌਤੀ ਸੰਤਾਂ, ਬ੍ਰਹਮਗਿਆਨੀ ਦੇ ਭੇਖ
`ਚ ਸਿੱਖੀ ਦੀ ਫੁਲਵਾੜੀ ਨੂੰ ਘੁਣ ਬਣ ਕੇ ਖਾ ਰਿਹਾ ਹੈ ਇਸ ਨੂੰ ਇਸੇ ਤਰ੍ਹਾਂ ਹੀ ਇਹ ਫੁਲਵਾੜੀ
ਉਜਾੜਨ ਦੇਵਾਂਗੇ ਕਿ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਖੜਗ ਲੈ ਕੇ ਇਹਨਾਂ ਦੇ ਮੂੰਹ
ਭੰਨਾਂਗੇ। ਆਉ ਸਾਰੇ ਰਲ ਕੇ ਪ੍ਰਣ ਕਰੀਏ ਕੇ ਗੁਰੂ ਸਾਹਿਬ ਤੋਂ ਸੇਧ ਲੈ ਕੇ ਐਸੀ ਗਿਆਨ ਦੀ ਆਂਧੀ
(ਹਨੇਰੀ) ਵਗਾਈਏ ਕੇ ਇਹੋ ਜਿਹੇ ਪਖੰਡੀ ਤੇ ਸਿੱਖੀ ਦੇ ਬੂਟੇ ਨੂੰ ਘੁਣ ਵਾਂਗ ਚੰਬੜੇ ਬਿਪਰਵਾਦੀ
ਹੱਥ-ਠੋਕਿਆਂ ਨੂੰ ਪੱਤਿਆਂ ਵਾਂਗ ਸਿੱਖੀ ਦੀ ਫੁਲਵਾੜੀ ਚੋਂ ਉਡਾ ਬਾਹਰ ਸੁੱਟੀਏ। ਵਾਹਿਗੁਰੂ ਭਲੀ
ਕਰੂਗਾ।
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ।।
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ।। ੧।। ਰਹਾਉ।।
ਭਗਤ
ਕਬੀਰ ਜੀ (ਪੰਨਾ-੩੩੧)
ਗੁਰਮਤਿ ਪਾਂਧੀ ਗੁਰਸਿੱਖਾਂ ਦੀ ਚਰਨ ਧੂੜ,
ਜਤਿੰਦਰਪਾਲ ਸਿੰਘ, ਗੁਰਦਾਸਪੁਰ
+੯੧ ੯੯੧੪੦੩੦੧੯੧
(29/12/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਦੋਰੰਗੀ ਛੋੜ ਕੇ ਯਕ ਰੰਗ ਹੋ ਜਾ
ਅੱਜ ਤਾਂ ਮੂਡ ਬਹੁਤ ਖਰਾਬ ਹੈ, ਕੁੱਝ ਕੌੜੀਆਂ-ਕੌੜੀਆਂ ਗੱਲਾਂ ਕਰਨ ਦਾ ਮਨ ਹੋ ਰਿਹਾ ਹੈ। ਹਰ
ਬੰਦਾ, ਹਰ ਕੰਮ ਮਨ ਦੇ ਕਹੇ ਕਰਦਾ ਹੈ, ਇਹ ਗੱਲ ਵੱਖਰੀ ਹੈ ਕਿ ਉਸ ਦਾ ਮਨ ਆਪ ਹੁਦਰਾ ਹੈ? ਜਾਂ ਸ਼ਬਦ
ਗੁਰੂ ਤੋਂ ਸਿਖਿਆ ਲੈਣ ਵਾਲਾ ਹੈ? ਇਸ ਦੇ ਆਧਾਰ ਤੇ ਹੀ ਬੰਦੇ ਦਾ ਕਿਰਦਾਰ ਬਣਦਾ ਹੈ।
ਪਰ ਗੱਲਾਂ ਕਰਨ ਤੋਂ ਪਹਿਲਾਂ, ਸੁਹਿਰਦ ਪਾਠਕ ਵੀਰਾਂ ਨੂੰ ਇੱਕ ਬੇਨਤੀ, ਜ਼ਰੂਰ ਕਰਨੀ ਚਾਹਾਂਗਾ ਕਿ
ਇਹ ਕੌੜੀਆਂ ਗੱਲਾਂ ਪੜ੍ਹਨ ਮਗਰੋਂ, ਜੇ ਉਨ੍ਹਾਂ ਦਾ ਮਨ ਮੈਨੁੰ ਕੁੱਝ ਕਹਿਣ ਨੂੰ ਕਰੇ ਤਾਂ ਇੱਕ ਵਾਰ
ਮੇਰੀਆਂ ਗੱਲਾਂ ਨੂੰ, ਆਪਣੇ ਮਨ ਦੀ ਕਸਵੱਟੀ ਤੇ ਜ਼ਰੂਰ ਪਰਖ ਲੈਣ, ਜੇ ਫਿਰ ਵੀ ਮਨ ਨਾ ਮੰਨੇ ਤਾਂ
ਤੁਹਾਨੂੰ ਹਰ ਗੱਲ ਕਹਣ ਦੀ ਪੂਰੀ ਖੁਲ੍ਹ ਹੋਵੇਗੀ, ਮੈਂ ਤੁਹਾਡੀਆਂ ਗੱਲਾਂ ਸਿਰ-ਮੱਥੇ ਤੇ ਮੰਨਾਂਗਾ।
ਕਲ ਮੈਂ ਵੇਖ ਰਿਹਾ ਸੀ ਕਿ ਅਵਤਾਰ ਸਿੰਘ ਹਿੱਤ ਵਰਗੇ, ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਦਲਾਲ ਬੰਦੇ
ਵੀ, ਸਰਦਾਰਾਂ ਦੀ ਪੱਗ ਲਈ ਚਿੰਤਤ ਨਜ਼ਰ ਆ ਰਹੇ ਹਨ। ਅੱਜ ਵੇਖ ਰਿਹਾ ਹਾਂ ਕਿ ਉਹ ਹੀ ਨਹੀਂ,
ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੇ ਬਹੁਤ ਸਾਰੇ, ਬਾਦਲ ਦੇ ਜੁੱਤੀ ਚੱਟ
ਬੰਦੇ ਵੀ, ਅਮਰੀਕਾ ਦੇ ਹਵਾਈ ਅਡਿਆਂ ਤੇ ਸਰਦਾਰਾਂ ਦੀ ਦਸਤਾਰ ਦੀ ਤਲਾਸ਼ੀ ਲੈਣ ਦੇ ਢੰਗ ਤੋਂ ਡਾਢੇ
ਚਿੰਤਤ ਹਨ। ਸ਼ਾਇਦ ਪੰਥ ਉਨ੍ਹਾਂ ਨੂੰ ਏਨੇ ਜ਼ਿਆਦਾ ਪੈਸੇ ਦਿੰਦਾ ਹੈ ਕਿ, ਉਹ ਉਨ੍ਹਾਂ ਪੈਸਿਆਂ ਨੂੰ
ਖਰਚਣ ਲਈ, ਵਿਦੇਸ਼ਾਂ ਵਿੱਚ ਜ਼ਿਆਦਾ ਅਤੇ ਪੰਜਾਬ ਵਿੱਚ ਘੱਟ ਰਹਿੰਦੇ ਹਨ। ਤਾਂ ਹੀ ਤੇ ਉਨ੍ਹਾਂ ਨੂੰ
ਪੰਜਾਬ ਵਿੱਚ ਕੁੱਝ ਵਾਪਰੇ ਦਾ ਘੱਟ ਹੀ ਪਤਾ ਲਗਦਾ ਹੈ, ਵਿਦੇਸ਼ਾਂ ਵਿੱਚ ਵਾਪਰਦੀਆਂ ਘਟਨਾਵਾਂ ਬਾਰੇ
ਜ਼ਿਆਦਾ ਗਿਆਨ ਹੁੰਦਾ ਹੈ।
ਵੈਸੇ ਇਹ ਵੀ ਹੋ ਸਕਦਾ ਹੈ ਕਿ, ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵਲੋਂ ਉਨ੍ਹਾਂ ਨੂੰ ਦਿੱਤੇ ਜਾਂਦੇ
ਡਾਲਰਾਂ ਦੀ ਚਮਕ, ਏਨੀ ਜ਼ਿਆਦਾ ਹੋਵੇ ਕਿ, ਉਨ੍ਹਾਂ ਨੂੰ ਪੰਜਾਬ ਦੇ ਗੁਰਦਵਾਰਿਆਂ ਵਿਚੋਂ ਮਿਲਦੇ
ਅਰਬਾਂ ਰੁਪਏ, ਘੱਟ ਜਾਪਦੇ ਹੋਣ ਅਤੇ ਉਨ੍ਹਾਂ ਨੂੰ ਸਾਵਣ ਦੇ ਅੰਨ੍ਹੇ ਵਾਙ ਹਰ ਵੇਲੇ ਹਰਾ ਹੀ ਹਰਾ
(ਡਾਲਰ ਹੀ ਡਾਲਰ, ਵਿਦੇਸ਼ ਹੀ ਵਿਦੇਸ਼) ਦਿਸਦਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਹ ਵਿਚਾਰੇ, ਅਜਿਹੇ
ਦੀਵੇ ਹੋਣ, ਜਿਨ੍ਹਾਂ ਥੱਲੇ ਹਨੇਰਾ ਹੀ ਹਨੇਰਾ ਰਹਿਣਾ ਹੈ।
ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੀ ਨਜ਼ਰ ਵਿੱਚ ਹੀ ਕੋਈ ਅਜਿਹਾ ਨੁਕਸ ਹੋਵੇ, ਜਿਸ ਨਾਲ ਉਂਨ੍ਹਾਂ
ਨੂੰ ਨੇੜੇ ਦੀ ਚੀਜ਼ ਘੱਟ ਦਿਸਦੀ ਹੋਵੇ, ਅਤੇ ਦੂਰ ਦੀ ਚੀਜ਼ ਸਾਫ ਦਿਸਦੀ ਹੋਵੇ। ਸ਼ਾਇਦ ਅਜਿਹੇ ਬੰਦਿਆਂ
ਲਈ ਹੀ ਕਿਸੇ ਨੇ ਕਿਹਾ ਹੋਵੇ ‘ਅੰਧੇ ਕੋ ਅੰਧੇਰੇ ਮੇਂ ਬੜੇ ਦੂਰ ਕੀ ਸੂਝੀ’।
ਇਹ ਆਪ ਤਾਂ ਅਕਸਰ ਹੀ ਪੰਥਕ ਸਟੇਜਾਂ ਤੇ, ਗੁਰਦਵਾਰਿਆਂ ਵਿਚ, ਵਿਧਾਨ ਸਭਾ ਵਿਚ, ਇੱਕ ਦੂਸਰੇ ਦੀਆਂ
ਪੱਗਾਂ ਲਾਹੁੰਦੇ ਹੀ ਰਹਿੰਦੇ ਹਨ। (ਮੈਂ ਪਿਛਲੇ ਲੇਖ ਵਿੱਚ ਲਿਖਿਆ ਸੀ ਕਿ ਸ਼ਾਇਦ ਸਿੱਖਾਂ ਕੋਲ,
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸਾੜਨ ਦਾ ਅਧਿਕਾਰ ਹੈ, ਇਸ ਲਈ ਹੀ ਹੱਥ ਲਿਖਤ ਬੀੜਾਂ ਸਾੜ
ਕੇ, ਸਿੱਖੀ ਦਾ ਵਿਰਸਾ ਖਤਮ ਕਰਨ ਲਈ ਉਚੇਚੇ ਤੌਰ ਤੇ, ਅੰਗੀਠਾ ਸਾਹਿਬ ਦੇ ਨਾਮ ਨਾਲ ਗੁਰਦਵਾਰੇ
ਬਣਾਏ ਗਏ ਹਨ। ਗੁਰਦਵਾਰਿਆਂ ਦੇ ਕਹੇ ਜਾਂਦੇ ਸੁਖਾਸਣ ਦੇ ਕਮਰਿਆਂ ਵਿਚ, ਸਾਲ ਦੀਆਂ ਸੈਂਕੜੇ ਬੀੜਾਂ
ਸੜਨ ਤੇ ਵੀ ਕੋਈ ਰੋਸ ਨਹੀਂ ਹੁੰਦਾ, ਬਸ ਅਖੰਡ ਪਾਠ ਦਾ ਭੋਗ ਪਾਇਆ, ਅਰਦਾਸ ਕੀਤੀ, ਮੁਆਮਲਾ ਖਤਮ।
ਕਿਸੇ ਵੀ ਗੈਰ ਸਿੱਖ ਕੋਲੋਂ, ਜੇ ਇੱਕ ਵੀ ਬੀੜ ਸੜ ਜਾਵੇ,
(ਭਾਵੇਂ ਅਣਭੋਲ ਹੀ ਸੜੀ ਹੋਵੇ) ਤਾਂ ਸਾਰੇ ਪੰਥ ਵਿੱਚ ਹਾਹਾਕਾਰ ਮਚ ਜਾਂਦੀ ਹੈ) ਕਿਤੇ ਇਹ ਤਾਂ
ਨਹੀਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਹੋਣ ਲਗ ਜਾਂਦਾ ਹੋਵੇ ਕਿ ਸਾਡਾ ਠੇਕਾ ਕੋਈ ਦੂਸਰਾ ਹੀ ਨਾ ਲੈ
ਜਾਵੇ? ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਪ੍ਰਤੀ ਉਨ੍ਹਾਂ ਦਾ ਪਿਆਰ ਤਾਂ ਜੱਗ-ਜ਼ਾਹਰ ਹੈ।
ਇਵੇਂ ਹੀ ਦਰਬਾਰ ਸਾਹਿਬ ਵਿੱਚ ਵੀ, ਸਿੱਖੀ ਦੀ ਰਖਵਾਲੀ, ਟਾਸਕ ਫੋਰਸ ਵਲੋਂ, ਰੋਜ਼ ਦੀਆਂ ਦੋ-ਚਾਰ
ਦੇਸ਼ੀ ਜਾਂ ਵਿਦੇਸ਼ੀ ਸਿੱਖਾਂ ਦੀਆਂ ਪੱਗਾਂ ਲਾਹੀਆਂ ਜਾਂਦੀਆਂ ਆਮ ਹੀ ਵੇਖੀਆਂ ਜਾ ਸਦੀਆਂ ਹਨ। ਇਸ
ਕਾਲੀ-ਦਲ ਦੇ ਰਾਜ ਥੱਲੇ, ਪੰਜਾਬ ਵਿੱਚ ਕਿਤੇ ਨਾ ਕਿਤੇ, ਹਰ ਰੋਜ਼ ਆਪਣੇ ਹੱਕਾਂ ਲਈ, ਪੁਰ ਅਮਨ
ਮਹਜ਼ਾਹਰਾ ਕਰਨ ਵਾਲਿਆਂ ਦੀਆਂ, ਪੰਜਾਬ ਪੁਲਸ ਹੱਥੋਂ, ਸਰਦਾਰਾਂ ਦੀਆਂ ਪੱਗਾਂ ਅਤੇ ਬੀਬੀਆਂ ਦੀਆਂ
ਚੁੰਨੀਆਂ ਲਥਦੀਆਂ ਅਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਧੂੰਦਿਆਂ ਦੀਆਂ ਤਸਵੀਰਾਂ, ਅਖਬਾਰਾਂ,
ਰਸਾਲਿਆਂ ਅਤੇ ਟੀ. ਵੀ. ਤੇ ਆਮ ਹੀ ਵੇਖੀਆਂ ਜਾ ਸਕਦੀਆਂ ਹਨ।
ਚਾਰ-ਪੰਜ ਮਹੀਨੇ ਪਹਿਲਾਂ, ਅਕਾਲ ਤਖਤ ਤੇ ਕਾਬਜ਼, ਲਫਾਫਾ ਛਾਪ ਜਥੇਦਾਰਾਂ ਨੂੰ ਹੀ ਅਕਾਲ ਤਖਤ ਮੰਨਣ
ਵਾਲਿਆਂ ਨੇ ਈ. ਟੀ. ਟੀ. ਅਧਿਆਪਕਾਂ ਦੀਆਂ ਪੁਲਸ ਹੱਥੋਂ ਰੁਲਦੀਆਂ ਪੱਗਾਂ ਅਤੇ ਚੁਨੀਆਂ, ਕੇਸਾਂ
ਤੋਂ ਫੜ ਕੇ ਘੜੀਸਦਿਆਂ ਦੀਆਂ ਫੋਟੋਆਂ, ਅਤੇ ਵੀ. ਡੀ. ਓ. ਅਕਾਲ ਤਖਤ ਸਾਹਿਬ ਜੀ ਦੇ ਦਲਾਲੀ ਵਾਲੇ
ਕਮਰੇ ਵਿੱਚ ਪੇਸ਼ ਕੀਤੀਆਂ ਗਈਆਂ ਸਨ, ਪਰ ਅੱਜ ਤਕ ਉਨ੍ਹਾਂ ਬਾਰੇ ਕਿਸੇ ਨੇ ਇੱਕ ਲਫਜ਼ ਵੀ ਨਹੀਂ
ਕਿਹਾ। (ਸ਼ਾਇਦ ਸੁਵਿਧਾ ਸ਼ੁਲਕ ਨਾ ਮਿਲਿਆ ਹੋਣ ਕਾਰਨ) ਫਿਰ ਇਨ੍ਹਾਂ ਨੂੰ ਅਮਰੀਕਾ ਵਿਚ, ਸਿੱਖਾਂ
ਦੀਆਂ ਪੱਗਾਂ ਦੀ ਲਈ ਜਾਂਦੀ ਤਲਾਸ਼ੀ ਬਾਰੇ ਹੇਜ ਕਿਵੇਂ ਜਾਗ ਪਿਆ? ਜੋ ਇਹ ਸਾਰੇ ਇਕੱਠੇ ਹੋ ਕੇ
ਅਮਰੀਕੀ ਦੂਤ-ਘਰ ਅੱਗੇ ਪਹੁੰਚ ਗਏ?
ਗੱਲ ਸਿੱਧੀ-ਸਾਦੀ ਜਿਹੀ ਹੈ ਕਿ ਇਨ੍ਹਾਂ ਨੂੰ ਨਾ ਸਿੱਖੀ ਨਾਲ ਪਿਆਰ ਹੈ, ਨਾ ਸਿੱਖਾਂ ਦੀਆਂ ਪੱਗਾਂ
ਨਾਲ। ਨਾ ਬੀਬੀਆਂ ਦਿਆਂ ਦੁਪੱਟਿਆਂ ਦੀ ਇੱਜ਼ਤ ਨਾਲ ਪਿਆਰ ਹੈ, ਨਾ ਬਾਬਾ ਨਾਨਕ ਜੀ ਦੇ ਸਿੱਖੀ ਦੇ
ਸਿਧਾਂਤ ਦੀ ਇੱਜ਼ਤ ਨਾਲ ਹੀ ਕੋਈ ਪਿਆਰ ਹੈ। ਇਨ੍ਹਾਂ ਨੂੰ ਪਿਆਰ ਹੈ ਸਿੱਖਾਂ ਦੀਆਂ ਵੋਟਾਂ ਨਾਲ (ਜਿਸ
ਆਸਰੇ ਤੁਹਾਡੇ, ਸਮਾਜ ਕਲਿਆਣ ਲਈ ਦਿੱਤੇ ਦਸਵੰਧ ਤੇ, ਇਹ ਆਪ ਹੀ ਕਬਜ਼ਾ ਕਰ ਲੈਂਦੇ ਹਨ।) ਜਿਸ ਲਈ
ਇਨ੍ਹਾਂ ਅਜਿਹੇ ਮੁੱਦੇ ਉਠਾ ਕੇ, ਸਿੱਖਾਂ ਨੂੰ ਇਸ ਗੱਲੋਂ ਭੜਕਾਉਣਾ ਹੈ ਕਿ ਭਾਰਤ ਦਾ ਪ੍ਰਧਾਨ
ਮੰਤ੍ਰੀ, ਸਰਦਾਰ ਹੁੰਦੇ ਹੋਏ ਵੀ, ਵਿਦੇਸ਼ਾਂ ਵਿੱਚ ਤੁਹਾਡੀ ਦਸਤਾਰ ਦੀ ਰਾਖੀ ਕਰਨ ਵਿੱਚ ਅਸਮਰੱਥ
ਹੈ। ਤਾਂ ਜੋ ਸਰਦਾਰਾਂ ਦੀਆਂ ਵੋਟਾਂ ਰੂਪੀ ਬਟੇਰਾ ਉਨ੍ਹਾਂ ਦੇ ਹੱਥੋਂ ਨਾ ਨਿਕਲ ਜਾਵੇ।
ਵੈਸੇ ਇਨ੍ਹਾਂ ਨੇ ਡਾ. ਮਨਮੋਹਣ ਸਿੰਘ ਨੂੰ ਆਪਣੇ ਪੰਥ ਦਾ ਮੈਂਬਰ ਹੀ ਕਦ ਸਮਝਿਆ ਸੀ ਜੋ ਉਸ ਵਲੋਂ
ਸਿੱਖਾਂ ਦੇ ਹਿੱਤਾਂ ਦੀ ਘੱਟ ਰਾਖੀ ਕਰਨ ਕਾਰਨ ਇਨ੍ਹਾਂ ਦੇ ਮਨਾਂ ਵਿੱਚ ਰੋਸ ਉੱਠ ਖਲੋਇਆ? ਜਦ ਡਾ.
ਮਨਮੋਹਣ ਸਿੰਘ ਦੇ ਬਰਖਿਲਾਫ ਅਵਿਸ਼ਵਾਸ ਦਾ ਮਤਾ ਪੇਸ਼ ਹੋਇਆ ਸੀ ਤਾਂ, ਇੱਕ ਸਰਦਾਰ ਹੋਣ ਦੇ ਨਾਤੇ ਉਸ
ਦੀ ਮਦਦ ਕਰਨ ਦੀ ਥਾਂ, ਇਹ ਆਪਣੇ ਢਾਈ ਟੋਟਰੂਆਂ ਨਾਲ ਸਭ ਤੋਂ ਪਹਿਲਾਂ ਡਾ. ਮਨਮੋਹਣ ਸਿੰਘ ਨੂੰ
ਪ੍ਰਧਾਨ ਮੰਤ੍ਰ ਦੀ ਕੁਰਸੀ ਤੋਂ ਹਟਾਉਣ ਲਈ, ਜ਼ੋਰ ਲਗਾ ਰਹੇ ਸਨ। ਹੋਰ ਤਾਂ ਹੋਰ ਜਦ ਕੈਪਟਨ ਅਮਰਿੰਦਰ
ਸਿੰਘ ੮੪ ਦੇ ਕਾਰੇ ਦੇ ਰੋਸ ਵਜੋਂ, ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਆ ਗਿਆ ਸੀ ਤਾਂ ਇਨ੍ਹਾਂ
ਭੱਦਰ ਪੁਰਸ਼ਾਂ ਨੇ ਹੀ, ਉਸ ਦੇ ਅਕਾਲੀ ਦਲ ਵਿੱਚ ਪੈਰ ਨਹੀਂ ਲੱਗਣ ਦਿੱਤੇ ਸਨ, ਸ਼ਾਇਦ ਇਨ੍ਹਾਂ ਨੂੰ
ਇਹ ਦਿਸ ਪਿਆ ਸੀ ਕਿ ਇਸ ਦੇ ਅਕਾਲੀ ਦਲ ਵਿੱਚ ਹੁੰਦਿਆਂ, ਸਾਡੇ ਵਰਗੇ ਬੇਵਕੂਫਾਂ ਦੀ, ਇੱਕ ਨਹੀਂ
ਚਲਣੀ। ਜੇ ਉਹ ਅਕਾਲੀ ਦਲ ਵਿੱਚ ਹੀ ਹੁੰਦਾ ਤਾਂ ਅੱਜ ਤਕ ਪੰਜਾਬ ਵਿਚੋਂ ਕਾਂਗਰਸ ਦਾ ਸਫਾਇਆ ਹੋ ਗਿਆ
ਹੁੰਦਾ, ਅਤੇ ਪੰਜਾਬ ਵਿੱਚ ਬੀ, ਜੇ, ਪੀ, ਵੀ ਨਾ ਜੰਮਦੀ।
ਅੱਜ ਇਹ ਪੰਜਾਬ ਵਿਚਲੇ ਸਰਦਾਰਾਂ ਦੀਆਂ ਦਸਤਾਰਾਂ, ਬੀਬੀਆਂ ਦੇ ਦੁਪੱਟੇ ਸਾਂਭਣ ਦੀ ਥਾਂ, ਦਿੱਲੀ ਦੇ
ਅਮਰੀਕੀ ਦੂਤ-ਘਰ ਕੀ ਲੈਣ ਚਲੇ ਗਏ? ਜਿਹੜਾ ਬੰਦਾ ਆਪ ਹੀ ਆਪਣੀ ਪੱਗ ਦੀ ਸੰਭਾਲ ਨਹੀਂ ਕਰ ਸਕਦਾ, ਉਹ
ਕਿਸੇ ਦੂਸਰੇ ਤੋਂ ਆਪਣੀ ਪੱਗ ਦੀ ਇੱਜ਼ਤ ਕਰਨ ਦੀ ਆਸ ਕਿਵੇਂ ਕਰ ਸਕਦਾ ਹੈ? ਜੇ ਸੱਖ ਪੱਗਾਂ ਵਿੱਚ ਹੀ
ਗਲਤ ਚੀਜ਼ਾਂ ਨਾ ਛੁਪਾਉਣ, ਤਾਂ ਕਿਸੇ ਨੂੰ ਕੁੱਤੇ ਨੇ ਕੱਟਿਆ ਹੈ ਕਿ ਉਹ ਸਿੱਖਾਂ ਦੀਆਂ ਪੱਗਾਂ ਦੀ
ਤਲਾਸ਼ੀ ਲੈਂਦਾ ਫਿਰੇ? ਜੇ ਇੱਕ ਮਹੀਨਾ ਵੀ ਕਿਸੇ ਸਿੱਖ ਦੀ ਪੱਗ ਵਿਚੋਂ ਕੋਈ ਚੀਜ਼ ਨਾ ਨਿਕਲੇ, ਤਾਂ
ਯਕੀਨਨ ਅਮਰੀਕਾ ਵਰਗੇ ਦੇਸ਼ ਵਿਚ, ਸਿੱਖਾਂ ਦੀ ਪੱਗ ਦੀ ਤਲਾਸ਼ੀ ਹੀ ਬੰਦ ਹੋ ਜਾਵੇਗੀ। ਪਰ ਏਥੇ ਤਾਂ
ਅਜਿਹੇ ਬੰਦੇ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ, ਜਿਨ੍ਹਾਂ ਨੇ ਆਪਣੀ ਪੱਗ ਵਿੱਚ ਸਿਗਰਟਾਂ,
ਅਫੀਮ ਅਤੇ ਸਮੈਕ, ਲੁਕੋਈ ਹੁੰਦੀ ਹੈ, ਅਜਿਹੇ ਬੰਦੇ ਦੂਸਰਿਆਂ ਦਾ ਵੀ ਇਤਬਾਰ ਗਵਾਉਂਦੇ ਹਨ।
ਜਦ ਤੁਸੀਂ ਵਿਦੇਸ਼ ਵਿੱਚ ਇੱਕ ਐਮ. ਪੀ. ਦੀ ਪੱਗ ਦੀ ਤਲਾਸ਼ੀ ਲੈਣ ਬਾਰੇ ਰੌਲਾ ਪਾਉਂਦੇ ਹੋ ਤਾਂ ਇਹ
ਕਿਉਂ ਭੁੱਲ ਜਾਂਦੇ ਹੋ ਕਿ ਜੇ ਕਰ ਤੁਹਾਡੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ
ਪ੍ਰਧਾਨ ਦੀ ਕਾਰ ਵਿੱਚ ਸ਼ਰਾਬ ਦੇ ਕਰੇਟ ਅਤੇ ਕਾਲ ਗਰਲ ਹੋ ਸਕਦੀਆਂ ਹਨ ਤਾਂ ਤੁਹਾਡੇ ਤੇ ਕਿਸ ਆਧਾਰ
ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਕੀ ਕਦੇ ਸਿੱਖਾਂ ਨੇ ਇੱਕ ਮੁੱਠ ਹੋ ਕੇ ਅਜਿਹੇ, ਸਿੱਖੀ ਨੂੰ
ਬਦਨਾਮ ਕਰਨ ਵਾਲੇ ਬੰਦਿਆਂ ਵਿਰੁੱਧ ਐਕਸ਼ਨ ਲਿਆ ਹੈ? ਪਰ ਇਹ ਕਿਵੇਂ ਹੋ ਸਕਦਾ ਹੈ? ਜਦ ਕਿ ਇਸ ਦੇ
ਪਿੱਛੇ ਤੁਹਾਡੀ ਸ਼੍ਰੋਮਣੀ ਅਕਾਲੀ ਦਲ, ਜਾਂ ਸ਼੍ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਕਿਸੇ ਮਹਾਨ
ਲੀਡਰ ਦਾ ਹੱਥ ਹੁੰਦਾ ਹੈ। ਕੀ ਪਿਛਲੇ ਦਿਨੀਂ, ਕਬੂਤਰ ਬਾਜੀ ਦੇ ਮਾਮਲੇ ਵਿਚ, ਸੰਤ ਸਮਾਜ ਦੇ ਮਹਾਨ
ਸੰਤ, ਬ੍ਰਹਮਗਿਆਨੀਆਂ, ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਮਹਾਨ ਹਸਤੀਆਂ ਵਿਰੁੱਧ ਕੋਈ ਐਕਸ਼ਨ
ਲਿਆ ਗਿਆ? ਕੀ ਵਿਦੇਸ਼ੀਂ ਜਾਣ ਲਈ, ਭੈਣਾਂ-ਭਰਾਵਾਂ ਦੇ ਵਿਆਹ, ਏਥੋਂ ਤਕ ਕਿ ਪਿਉ-ਧੀ ਦੇ ਹੋਏ ਵਿਆਹ
ਦੇ ਬਾਰੇ ਵਿਚ, ਕਿਸੇ ਨੇ ਕੋਈ ਆਵਾਜ਼ ਚੁੱਕੀ। ਜੇ ਨਹੀਂ ਤਾਂ ਫਿਰ ਤੁਹਾਡੇ ਨਾਲ ਹੋਣ ਵਾਲੀ ਵਧੀਕੀ
ਲਈ, ਤੁਸੀਂ ਆਪ ਹੀ ਜ਼ਿੱਮੇਵਾਰ ਹੋ। ਦੂਸਰੇ ਕੋਲੋਂ ਇੱਜ਼ਤ ਕਰਵਾਉਣ ਲਈ ਆਪਣਾ ਕਿਰਦਾਰ ਵੀ ਉੱਚਾ ਹੋਣਾ
ਚਾਹੀਦਾ ਹੈ।
ਸਰਨਾ ਜੀ ਕਹਿੰਦੇ ਹਨ ਕਿ, ਸੁਸ਼ਮਾ ਸਵਰਾਜ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ ਕੋਲੋਂ ਵਰ
ਮੰਗਣ ਦੀ ਗੱਲ ਕਹਿਣੀ, ਭਾਜਪਾ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਿੱਧ ਕਰਨ ਦੀ ਚਾਲ
ਹੈ। ਸਰਨਾ ਜੀ, ਕਿਸੇ ਨੂੰ ਕੁੱਝ ਸਿੱਧ ਕਰਨ ਦੀ ਚਾਲ ਚੱਲਣ ਦੀ ਕੀ ਲੋੜ ਹੈ? ਤੁਹਾਡੇ ਹਰ ਗੁਰਦਵਾਰੇ
ਵਿਚ, ਹਰ ਰੋਜ਼ ਦਰਜਣਾਂ ਵਾਰੀ, ਗੁਰੂਆਂ ਦੇ ਨਾਵਾਂ ਤੋਂ ਪਹਿਲਾਂ ਭਗਉਤੀ ਨੂੰ ਸਿਮਰਿਆ ਜਾਣਾ ਕੀ
ਸਿੱਧ ਕਰਦਾ ਹੈ? ਦਰਬਾਰ ਸਾਹਿਬ ਦੇ ਅੰਦਰ ਅਰਦਾਸ ਵਿੱਚ “ਦੇਹਿ ਸ਼ਿਵਾ ਵਰ ਮੋਹਿ ਇਹੈ” ਪੜ੍ਹਿਆ
ਜਾਣਾ, ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਿੱਧ ਕਰਨ ਲਈ ਕਾਫੀ ਨਹੀਂ ਹੈ?
ਜਿੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਕਾਲੀ ਦਲ ਦੇ ਮੈਂਬਰ, ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ
ਪ੍ਰਧਾਨ, ਹਵਨ ਯੱਗ ਕਰਵਾਉਂਦੇ ਹੋਣ, ਦੇਵੀਆਂ ਦੀਆਂ ਮੂਰਤੀਆਂ ਨੂੰ ਮੱਥੇ ਟੇਕਦੇ ਹੋਣ, ਰਾਮਾਇਣ ਦੇ
ਪੰਜ-ਪੰਜ ਸੌ ਪਾਠ ਕਰਵਾਉਂਦੇ ਹੋਣ, ਮਾਤਾ ਦੀਆਂ ਭੇਟਾ ਗਾਉਂਦੇ ਹੋਣ, ਸਾਧਾਂ ਦਿਆਂ ਡੇਰਿਆਂ ਵਿੱਚ
ਉਨ੍ਹਾਂ ਸਾਧਾਂ ਨੂੰ “ਧੰਨ-ਧੰਨ ਸਤਿਗੁਰੂ, ਤੇਰਾ ਹੀ ਆਸਰਾ” ਕਹਿ ਕੇ ਸੰਬੋਧਨ ਕਰਦੇ ਹੋਣ (ਜਿਸ
ਬਾਰੇ ਗੁਰਬਚਨ ਸਿੰਹੁ ਨੇ ਕਿਹਾ ਹੈ ਕਿ, ਉਸ ਨੂੰ ਬੰਦਾ ਬਣਾਵਾਂਗੇ, ਜਿਸ ਨੂੰ ਆਪ ਹੀ ਨਹੀਂ ਪਤਾ ਕਿ
ਕਿਸੇ ਨੂੰ ਬੰਦਾ ਬਣਾਉਨ ਤੋਂ ਪਹਿਲਾਂ ਆਪ ਬੰਦਾ ਬਣਨਾ ਪੈਂਦਾ ਹੈ, ਉਹ ਦੂਸਰੇ ਨੂੰ ਕੀ ਬੰਦਾ
ਬਣਾਵੇਗਾ?) ਅਜਿਹੇ ਹਾਲਾਤ ਵਿੱਚ ਕਿਸੇ ਦੂਸਰੇ ਨੂੰ ਕੁੱਝ ਸਾਬਤ ਕਰਨ ਦੀ ਗੁੰਜਾਇਸ਼ ਹੀ ਕਿੱਥੇ ਹੈ?
ਕਿਤੇ ਅਜਿਹਾ ਤਾਂ ਨਹੀਂ ਕਿ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਸਟੂਡੈਂਟ ਫੈਡਰੇਸ਼ਨ ਵਾਲੇ, ਸੰਤ
ਸਮਾਜੀਏ, ਇਹ ਸੋਚਦੇ ਹੋਣ ਕਿ ਜੋ ਕੰਮ, ਸਿੱਖਾਂ ਦੀਆਂ ਦਸਤਾਰਾਂ, ਬੀਬੀਆਂ ਦੀਆਂ ਚੁਨੀਆਂ ਲਾਹੁਣ
ਦਾ, ਕੇਸਾਂ ਦੀ ਬੇਅਦਬੀ ਕਰਨ ਦਾ, ਗੁਰੂ ਸਾਹਿਬ ਨੂੰ ਦੇਵੀ ਪੂਜਕ ਸਿੱਧ ਕਰਨ ਦਾ, ਸਿੱਖਾਂ ਦੇ ਘਰਾਂ
ਵਿੱਚ ਦੇਵੀ ਪੂਜਾ, ਹਵਨ ਯੱਗ ਦੀ ਰੀਤ ਚਲਾਉਣ ਦਾ ਆਰ. ਐਸ. ਐਸ. ਨੇ ਸਾਡੇ ਜ਼ਿੱਮੇ ਲਾਇਆ ਹੈ, ਜੇ ਉਹ
ਦੂਸਰੇ ਹੀ ਕਰਨ ਲਗ ਗਏ ਤਾਂ ਸਾਨੂੰ ਆਰ. ਐਸ. ਐਸ. ਵਲੋਂ ਮਿਲਦਾ ਭੱਤਾ ਬੰਦ ਹੀ ਨਾ ਹੋ ਜਾਵੇ? ਏਸੇ
ਡਰ ਅਧੀਨ, ਦੂਸਰਿਆਂ ਨੂੰ ਇਹ ਕੰਮ ਕਰਨ ਤੋਂ ਰੋਕਣ ਦੇ ਉਪਰਾਲੇ ਵਜੋਂ ਇਹ ਸਭ ਕੀਤਾ ਜਾ ਰਿਹਾ ਹੈ?
ਅਤੇ ਨਾਲ ਹੀ ਹੋਰ ਪਰਭਾਵ ਪਾਉਣ ਲਈ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੀ ਥਾਂ ਬਚਿਤ੍ਰ ਨਾਟਕ
ਦੀਆਂ ਕਵਿਤਾਵਾਂ ਗਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ?
ਗੱਲ ਏਨੀ ਸਾਰੀ ਹੈ ਕਿ ਇਹ ਸਾਰੇ ਤਾਂ ਆਪਣੇ ਸਾਰੇ ਮਤ-ਭੇਧ ਭੁਲਾ ਕੇ, ਸਿੱਖੀ ਦਾ ਹਰ ਹਾਲਤ ਵਿੱਚ
ਮਲੀਆ ਮੇਟ ਕਰਨ ਤੇ, ਯਕ ਰੰਗ ਹੋ ਗਏ ਹਨ। ਹੁਣ ਸਿੱਖ ਕਦੋਂ, ਦੋਰੰਗੀ ਛੱਡ ਕੇ, ਸਿੱਖੀ ਨੂੰ ਬਚਾਉਣ
ਦੇ ਟੀਚੇ ਅਧੀਨ, ਯਕ ਰੰਗ ਹੁੰਦੇ ਹਨ? ਇਹ ਵੇਖਣ ਵਾਲੀ ਗੱਲ ਹੈ?
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪
(29/12/10)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ
ਸੱਚ ਕੀ ਬੇਲਾ ਦੇ ਸਹਿ. ਸੰਪਾਦਕ ਜੁਗਰਾਜ ਸਿੰਘ ਦੀਵਾਨਾ ਜੀ!
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਭਾਈ ਸਾਹਿਬ ਜੀ ਆਪ ਜੀ ਦਾ ਸਵਾਗਤ ਹੈ ਕਿ ਆਪ ਜੀ ਵਿਚਾਰ ਵਿਟਾਂਦਰੇ ਵਿੱਚ
ਸ਼ਾਮਲ ਹੋਏ ਹੋ। ਸਿੱਖ ਦਾ ਮਤਲਵ ਹੀ ਸਿੱਖਣਵਾਲਾ ਹੈ। ਸਿੱਖਾਂ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਨੇ
ਵੀ ਸਿੱਧਾਂ ਨਾਲ ਸਿੱਧ ਗੋਸਟਿ (ਵਿਚਾਰ-ਵਿਟਾਂਦਰਾ) ਕਰਕੇ ਗਿਆਨ ਚਰਚਾ ਨੂੰ ਮਹਾਨਤਾ ਦਿੱਤੀ ਸੀ।
ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ “ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਅਪਨਾ ਪੰਥ ਨਿਰਾਲਾ”
ਗੁਰੂ ਜੀ ਨੇ ਨਿਰਾਲਾ ਪੰਥ (ਰਾਹ) ਅਪਣਾਇਆ ਜਿਸ ਨੂੰ ਸਿੱਖ ਪੰਥ, ਨਿਰਮਲ ਪੰਥ ਅਤੇ ਖਾਲਸਾ ਪੰਥ
ਕਿਹ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਫਜ਼ੂਲ ਦੀਆਂ ਬ੍ਰਾਹਮਣੀ ਰੀਤਾਂ ਅਤੇ ਕਰਮਕਾਂਡਾਂ ਦਾ ਵਿਰੋਧ
ਕੀਤਾ ਕਿਉਂਕਿ ਇਹ ਸਭ ਸ਼ਧਾਲੂਆਂ ਨੂੰ ਲੁੱਟਣ ਦਾ ਢੌਂਗ ਸੀ। ਜਨਮ ਤੋ ਲੈ ਕੇ ਮਰਨ ਤੱਕ ਹਿੰਦੂ ਅਤੇ
ਮੁਸਲਿਮ ਜਨਤਾ ਖਾਸ ਕਰਕੇ ਧਰਮ ਤੌਰ ਤੇ ਬ੍ਰਾਹਮਣ ਅਤੇ ਮੁੱਲਾਂ ਦੇ ਅਧੀਨ ਸੀ। ਇਸ ਕਰਕੇ ਧਰਮ ਦੇ
ਨਾਂ ਤੇ ਮਰਯਾਦਾ ਸੂਤਰ ਅਤੇ ਸ਼ਰਾ ਸਿਰਜ ਲਈਆਂ ਗਈਆਂ ਸਨ। ਪਰ ਸ਼ੇਰ ਮਰਦ ਗੁਰੂ ਨਾਨਕ ਸਾਹਿਬ ਜੀ ਨੇ
“ਜਾਲਉਂ ਐਸੀ ਰੀਤ” ਕਹਿ ਕੇ ਇਨ੍ਹਾਂ ਧਰਮ ਭਾਊਆਂ ਨੂੰ ਵੰਗਾਰਦਿਆਂ ਅਜਿਹੀਆਂ ਫਜ਼ੂਲ ਰੀਤਾਂ
ਨਾਂ ਕਰਨ ਦਾ ਐਲਾਨ ਕਰਦੇ ਹੋਏ 9 ਸਾਲ ਦੀ ਉਮਰ ਵਿੱਚ ਕਰਮਕਾਂਡੀ ਜਨੇਊ ਪਾਉਣ ਤੋਂ ਸਮੁੱਚੇ ਭਾਈਚਾਰੇ
ਦੇ ਇਕੱਠ ਵਿੱਚ ਇਨਕਾਰ ਕਰਕੇ ਮਨੁੱਖ ਘਾਤੀ ਬਿਪਰਬਾਦੀ ਕਰਮਕਾਂਡਾਂ ਵਿਰੁੱਧ ਨਗਾਰਾ ਵਜਾ ਦਿੱਤਾ ਸੀ।
ਜਦ ਗੁਰੂ ਸਾਹਿਬ ਨੇ ਛੋਟੀ ਊਮਰ ਵਿੱਚ ਹੀ ਇਤਨਾ ਵੱਡਾ ਇਨਕਬਾਬੀ ਕਦਮ ਚੁੱਕਿਆ ਤਾਂ 18 ਸਾਲ ਦੀ ਉਮਰ
ਵਿੱਚ ਵਿਆਹ ਵੇਲੇ ਕਿਵੇਂ ਅੱਖਾਂ ਮੀਟ ਕੇ ਬ੍ਰਾਹਮਣਵਾਦੀ ਕਰਮਕਾਂਡ ਅਪਨਾ ਸਕਦੇ ਸਨ? ਦੂਜੇ ਅਤੇ
ਤੀਜੇ ਗੁਰੂ ਸਾਹਿਬ ਦੇ ਵਿਆਹ ਉਨ੍ਹਾਂ ਵੱਲੋਂ ਸਿੱਖ ਧਰਮ ਧਾਰਨ ਕਰਨ ਤੋਂ ਪਹਿਲਾਂ ਹੋ ਚੁੱਕੇ ਸਨ।
ਉਨ੍ਹਾਂ ਦੇ ਗੁਰੂ ਕਾਲ ਦੇ ਸਿਖਾਂ ਅਤੇ ਉਨ੍ਹਾਂ ਤੋਂ ਪਿਛੋਂ ਗੁਰੂ ਸਾਹਿਬਾਨ ਅਤੇ ਸਿੱਖਾਂ ਦੇ ਵਿਆਹ
ਯਕੀਨਨ ਹੀ ਗੁਰੂ ਨਾਨਕ ਜੀ ਦੀ ਸੋਚ ਤੋਂ ਉਲਟ ਨਹੀਂ ਹੋ ਸਕਦੇ।
ਗੁਰਸਿੱਖਾਂ ਨੇ ਇਤਿਹਾਸ ਸਿਰਜਿਆ ਪਰ ਸਮਾਂ ਹੀ ਐਸਾ ਸੀ ਆਪ ਲਿਖ ਅਤੇ ਸੰਭਾਲ
ਨਾਂ ਸੱਕੇ। ਹਕੂਮਤ ਮੁਗਲਾਂ ਅਤੇ ਉਨ੍ਹਾਂ ਦੇ ਝੋਲੀ ਚੁੱਕ ਹਿੰਦੂ ਚੌਧਰੀਆਂ ਦੀ ਸੀ। ਜਿਸ ਸਦਕਾ
ਗੁਰੂ ਨਾਨਕ ਜੀ ਨੂੰ ਬਾਬਰ ਦੀ ਜੇਲ੍ਹ, ਗੁਰੂ ਅੰਗਦ ਉੱਤੇ ਹਮਾਯੂੰ ਦੀ ਤਲਵਾਰ ਅਤੇ ਪੰਚਮ ਗੁਰੂ ਨੂੰ
ਇਨ੍ਹਾਂ ਮੁਤੱਸਬੀਆਂ ਨੇ ਜਹਾਂਗੀਰ ਕੋਲ ਝੂਠੀਆਂ ਤੋਹਮਤਾਂ ਲਗਾ ਸ਼ਹੀਦ ਕਰਵਾਇਆ। ਨੌਵੇਂ ਗੁਰੂ ਦੀ
ਸ਼ਹੀਦੀ ਅਤੇ ਦਸਵੇਂ ਦੀ ਪ੍ਰਵਾਰ ਸਮੇਤ ਕੁਰਬਾਨੀ ਤੋਂ ਬਾਅਦ ਭਾਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ
ਕਰੀਬ 8 ਸਾਲ ਰਾਜ ਕੀਤਾ ਅਤੇ ਜਰਵਾਣਿਆਂ ਦੇ ਦੰਦ ਖੱਟੇ ਕੀਤੇ। ਉਸ ਤੋਂ ਬਾਅਦ ਸਿੱਖਾਂ ਤੇ ਹਕੂਮਤ
ਦਾ ਕਹਿਰ ਟੁੱਟ ਪਿਆ। ਗੁਰੂ ਦਾ ਖਜ਼ਾਨਾਂ ਅਤੇ ਲਿਟਰੇਚਰ ਸਰਸਾ ਨਦੀ ਵਿੱਚ ਰੁੜ ਗਿਆ ਅਤੇ ਹੁਣ ਸਿੱਖ
ਜੰਗਲਾਂ ਬੇਲਿਆਂ ਵਿੱਚ ਰਹਿ ਕੇ ਗੁਰੀਲਾ ਜੰਗ ਕਰ ਰਹੇ ਸਨ। ਉਸ ਵੇਲੇ ਅਤੇ ਮਹਾਂਰਾਜਾ ਰਣਜੀਤ ਸਿੰਘ
ਵੇਲੇ ਬ੍ਰਾਹਮਣਨੁਮਾ ਉਦਾਸੀਆਂ ਅਤੇ ਨਿਰਮਲਿਆਂ ਦਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਕਬਜਾ ਸੀ।
ਇਨ੍ਹਾਂ ਸਾਧਾਂ ਨੇ 33 ਕਰੋੜ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ
ਪ੍ਰਕਰਮਾਂ ਵਿੱਚ ਰੱਖ ਦਿੱਤੀਆਂ ਜੋ ਫਿਰ ਕਿਤੇ ਜਾ ਕੇ ਸਿੰਘ ਸਭਾ ਲਹਿਰ ਨੇ ਚੁੱਕਵਾਈਆਂ ਸਨ। ਉਸ
ਵੇਲੇ ਤੱਕ ਬਹੁੱਤ ਸਾਰੀਆਂ ਰਹੁ ਰੀਤਾਂ ਇਨ੍ਹਾਂ ਬ੍ਰਾਹਮਣਨੁਮਾਂ ਸਾਧਾਂ ਦੀ ਚਲਾਈ ਮਰਯਾਦਾ ਅਨੁਸਾਰ
ਹੀ ਕੀਤੀਆਂ ਕਰਾਈਆਂ ਜਾਂਦੀਆਂ ਸਨ। ਭਾਂਵੇ 1932 ਈ. ਵਿੱਚ ਸਭ ਨੂੰ ਇਕੱਠਿਆਂ ਕਰਕੇ “ਸਿੱਖ
ਰਹਿਤ ਮਰਯਾਦਾ” ਤਿਆਰ ਕੀਤੀ ਜਿਸ ਵਿੱਚ ਵੀ ਇਹ ਡੇਰੇਦਾਰ ਭਾਰੂ ਸਨ ਤਾਂ ਹੀ ਰਾਗ ਮਾਲਾ ਆਦਿਕ
ਕਈ ਫੈਂਸਲੇ ਅਧੂਰੇ ਹੀ ਛੱਡ ਦਿੱਤੇ ਗਏ। ਅੱਜ ਵੀ ਡੇਰੇਦਾਰ ਅਤੇ ਟਕਸਾਲੀ ਸਿੱਖ ਰਹਿਤ ਮਰਯਾਦਾ ਨੂੰ
ਨਹੀਂ ਮੰਨਦੇ।
ਬਾਕੀ ਰਹਿਤ ਮਰਯਾਦਾ ਵਿੱਚ ਤਬਦੀਲੀ ਹੋ ਸਕਦੀ ਹੈ ਇਹ ਗੁਰੂ ਜਾਂ ਗੁਰਬਾਣੀ
ਨਹੀਂ, ਸਮੇਂ ਅਨੁਸਾਰ ਰਹੁ ਰੀਤਾਂ ਬਦਲਦੀਆਂ ਰਹਿੰਦੀਆਂ ਹਨ। ਘੌੜ ਸਵਾਰੀ ਬਦਲ ਕੇ ਕਾਰਾਂ ਜਹਾਜਾਂ
ਦੀ ਸਵਾਰੀ ਆ ਗਈ, ਲਕੜਾਂ ਤੇ ਲੋਹਾਂ ਦੀ ਥਾਂ ਗੈਸ ਸਲੰਡਰ ਅਤੇ ਗੈਸੀ ਚੁੱਲੇ ਆ ਗਏ,
ਚਾਦਰਿਆਂ-ਘਗਰਿਆਂ ਦੀ ਥਾਂ ਪੈਂਟ ਕਮੀਜ਼ਾਂ ਆ ਗਈਆਂ, ਪੋਥੀਆਂ, ਗ੍ਰੰਥਾਂ ਦੀ ਥਾਂ ਕੈਸਟਾਂ, ਸੀਡੀਆਂ,
ਡੀ. ਵੀ. ਡੀ, ਇੰਟ੍ਰਨੈੱਟ ਅਤੇ ਵੈਬਸਾਈਟਾਂ ਆ ਗਈਆਂ, ਹੱਥ ਨਾਲ ਪਿਕਚਰਾਂ ਬਨਾਉਣ ਦੀ ਥਾਂ ਕੈਮਰੇ
ਅਤੇ ਵੀਡੀਓ ਕੈਮਰੇ ਆ ਗਏ, ਕਾਨਿਆਂ ਦੀਆਂ ਕੱਚੀਆਂ ਝੁੱਗੀਆਂ ਦੀ ਥਾਂ ਕੱਚੇ ਕੋਠੇ ਤੇ ਅੱਜ ਕੱਚਿਆਂ
ਦੀ ਥਾਂ ਪੱਕੇ ਘਰ ਬਣਦੇ ਹਨ। ਪਹਿਲੇ ਲੋਕ ਚੰਦ ਨੂੰ ਦੇਵਤਾ ਮੰਨਦੇ ਸਨ ਅੱਜ ਓਥੇ ਵੀ ਲੋਕ ਜਾ ਕੇ
ਮਿੱਟੀ ਲੈ ਆਏ ਹਨ ਕਿ ਉਹ ਵੀ ਇੱਕ ਧਰਤੀ ਹੈ। ਹੁਣ ਵਿਦੇਸ਼ਾਂ ਚੋਂ ਕੁੜੀਆਂ ਆਪਣੇ ਜੱਦੀ ਦੇਸੋਂ ਅਤੇ
ਪ੍ਰਦੇਸੋਂ ਵੀ ਮੂੰਡੇ ਵਿਆਹ ਕੇ ਵੀ ਲਿਆ ਰਹੀਆਂ ਹਨ। ਹੁਣ ਚਿੱਠੀ ਪੱਤਰ ਦੀ ਥਾਂ ਫੈਕਸਾਂ ਅਤੇ ਈ
ਮੇਲਾਂ, ਸਨੇਹਿਆਂ ਦੀ ਥਾਂ ਫੋਨ ਆਦਿਕ ਆ ਗਏ ਹਨ ਅਤੇ ਹੋਰ ਵੀ ਤਬਦੀਲੀਆਂ ਹੋ ਰਹੀਆਂ ਹਨ। ਸਾਡਾ ਧਰਮ
ਗੁਰਬਾਣੀ ਹੈ ਜੋ ਨਹੀਂ ਬਦਲਦੀ ਰੀਤਾਂ ਧਰਮ ਨਹੀਂ ਹਨ ਜੋ ਬਦਲੀਆਂ ਜਾ ਸਕਦੀਆਂ ਹਨ।
ਬਾਕੀ ਦੂਜੇ ਗੁਰੂ ਦਾ ਵਿਆਹ 16 ਮੱਘਰ
1576 ਵਿੱਚ ਹੋਇਆ ਸੀ। ਉਹ ਗੁਰੂ 1596 ਵਿੱਚ ਬਣਦੇ ਹਨ। ਤੀਜੇ ਗੁਰੂ ਜੀ ਦਾ ਵਿਆਹ 1589 ਵਿੱਚ
ਹੋਇਆ ਸੀ, ਗੁਰੂ ਬਣੇ 1609 ਵਿੱਚ। ਦੇਵਾਨਾ ਜੀ! ਸਿੱਖ ਬਣਨ ਤੋਂ ਪਹਿਲਾਂ ਦੂਜਾ ਅਤੇ ਤੀਜਾ ਗੁਰੂ
ਹਿੰਦੂ ਘਰਾਣੇ ਵਿੱਚ ਸਨ। ਇਸ ਕਰਕੇ ਉਨ੍ਹਾਂ ਦੇ ਵਿਆਹ ਵੀ ਬ੍ਰਾਹਮਣੀ ਰੀਤ ਅਨੁਸਾਰ ਹੀ ਹੋਏ ਹੋਣਗੇ
ਕਿਉਂਕਿ ਸਿੱਖ ਬਣਨ ਤੋਂ ਪਹਿਲਾਂ ਉਹ ਕ੍ਰਮਵਾਰ ਦੇਵੀ ਦੇ ਸੇਵਕ ਅਤੇ ਤੀਰਥ ਇਸ਼ਨਾਨੀ ਸਨ। ਸਾਨੂੰ
ਆਪਣੇ ਰਲ ਗਡ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲੈਣਾ ਚਾਹੀਦਾ ਹੈ। ਗੁਰਬਾਣੀ ਹੀ ਸਿੱਖੀ
ਦੇ ਮੁਢਲੇ ਸਿਧਾਂਤ ਹਨ। ਗੁਰੂ ਗ੍ਰੰਥ ਵਿਖੇ ਗੁਰਬਾਣੀ ਗੁਰੂਆਂ ਦੀ ਆਪ ਲਿਖੀ ਹੋਈ ਹੈ ਜੋ ਸਾਡਾ ਸ਼ਬਦ
ਗੁਰੂ ਹੈ। ਜੇ ਗੁਰਬਾਣੀ ਫਜ਼ੁਲ ਦੇ ਕਰਮਕਾਂਡਾਂ ਅਤੇ ਰੀਤਾਂ ਦਾ ਵਿਰੋਧ ਕਰਦੀ ਹੈ ਤਾਂ ਅਸੀਂ ਕੌਣ
ਹੁੰਦੇ ਹਾਂ ਉਨ੍ਹਾਂ ਰੀਤਾਂ ਦਾ ਸਮਰਥਨ ਕਰਨ ਵਾਲੇ। ਜੇ ਔਰਤ ਮਾਂ, ਧੀ, ਭੈਣ, ਪਤਨੀ ਅਤੇ ਸਾਡੀ
ਚਾਚੀ ਤਾਈ ਹੈ ਤਾਂ ਫਿਰ ਉਸ ਨਾਲ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਵਿਤਕਰਾ ਕਿਉਂ? ਸੰਪਾਦਕ
ਦਿਵਾਨਾਂ ਜੀ, ਅਸੀਂ ਤਾਂ ਕਿਸੇ ਜਗਿਆਸੂ ਦੇ ਅਨੰਦ ਕਾਰਜ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਹੀ
ਦਿੱਤੇ ਸਨ, ਹੋ ਸਕਦਾ ਹੈ ਕਿ ਆਪ ਜੀ ਹੋਰ ਵਧੀਆ ਤਰੀਕੇ ਨਾਲ ਜਵਾਬ ਦੇ ਸਕਦੇ ਹੋ! ਉਹ ਸਵਾਲ ਹੇਠ
ਲਿਖੇ ਇਹ ਹਨ-
ਸਵਾਲ- ਅਨੰਦ ਕਾਰਜ
ਵੇਲੇ ਲੜਕਾ ਅੱਗੇ ਅਤੇ ਲੜਕੀ ਪਿੱਛੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਵਾਰ ਪ੍ਰਕਰਮਾਂ
ਕਿਉਂ ਕਰਦੇ ਹਨ? ਕੀ ਇਹ ਸਭ ਓਵੇਂ ਹੀ ਨਹੀਂ ਲਗਦਾ ਜਿਵੇਂ ਹਿੰਦੂ ਮੱਤ ਵਿੱਚ ਵੇਦੀ (ਅਗਨੀ) ਦੁਆਲੇ
ਘਮੁੰਣਾ ਜਾਂ ਫੇਰੇ ਲੈਣੇ?
ਸਵਾਲ- ਕੀ ਚਾਰ ਵਾਰ ਗੁਰੂ
ਦੁਆਲੇ ਘੁੰਮਣ ਨਾਲ ਸੂਹੀ ਰਾਗ ਵਿੱਚ ਦਰਜ ਚਾਰ ਲਾਵਾਂ ਦਾ ਭਾਵ ਪੂਰਾ ਹੋ ਜਾਂਦਾ ਹੈ? ਅਤੇ ਅਵਿਨਾਸ਼ੀ
ਪੁਰਖੁ ਦੀ ਪ੍ਰਾਪਤੀ ਹੋ ਜਾਂਦੀ ਹੈ?
ਸਵਾਲ- ਕੀ ਚਾਰ ਪ੍ਰਕਰਮਾਂ ਲੈਣ ਅਤੇ
ਸਮਾਜਿਕ ਤੌਰ ਤੇ ਪਤੀ ਪਤਨੀ ਦਾ ਦਰਜਾ ਪ੍ਰਾਪਤ ਕਰ ਲੈਣ ਨਾਲ ਗੁਰੂ ਗ੍ਰੰਥ ਸਹਿਬ ਜੀ ਦੇ ਸਿਧਾਂਤ
“ਏਕ ਜੋਤਿ ਦੁਇ ਮੂਰਤੀ” ਦਾ ਸੰਕਲਪ ਪੂਰਾ ਹੋ ਜਾਂਦਾ ਹੈ? ਜਾਂ ਪਤੀ ਪਤਨੀ ਦੀ ਵਿਚਾਰਧਾਰਕ ਇਕਮਿਕਤਾ
ਹੀ ਉਨ੍ਹਾਂ ਨੂੰ ਅਸਲੀ ਧੰਨ ਪਿਰ ਬਨਾਉਂਦੀ ਹੈ?
ਸਵਾਲ- ਕੀ ਸੰਨ 1945
ਵਿੱਚ ਕੌਮ ਦੇ ਸੂਝਵਾਨਾਂ? ਵੱਲੋਂ ਨਿਰਮਿਤ ਪੰਥਕ ਰਹਿਤ ਮਰਯਾਦਾ ਜੋ ਪੰਥ ਅੱਗੇ ਇਹ ਨਿਰਨਾ ਹੀ ਪੇਸ਼
ਨਹੀਂ ਕਰਦੀ ਕਿ ਸਿੱਖਾਂ ਦੇ “ਗੁਰੂ” ਗੁਰੂ ਗ੍ਰੰਥ ਸਾਹਿਬ ਜੀ ਹਨ ਜਾਂ ਅਖੌਤੀ ਦਸਮ ਗ੍ਰੰਥ?
ਅਜਿਹੀ ਮਰਯਾਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਤਰਜਮਾਨੀ ਹੀ ਨਾਂ ਕਰਦੀ ਹੋਵੇ ਨੂੰ
ਪੰਥਕ ਮਰਯਾਦਾ ਕਹਿ ਕੇ ਅਪਣਾਈ ਜਾਣਾਂ ਗੁਰੂ ਨਾਲ ਧੋਖਾ ਨਹੀਂ? ਸਿੱਖਾਂ ਨੂੰ ਗੁਰੂ ਗ੍ਰੰਥ ਦੇ ਪੰਥ
ਦਾ ਪਾਂਧੀ ਬਣਨ ਦਾ ਹੁਕਮ ਹੈ, ਪੰਥ ਤਾਂ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਹਨ। ਜਦ ਗੁਰੂ ਗ੍ਰੰਥ
ਨੂੰ ਸਮਰਪਤ ਸਿੱਖ ਇਨ੍ਹਾਂ ਸਾਰੀਆਂ ਗੱਲ੍ਹਾਂ ਪ੍ਰਤੀ ਜਾਣੂੰ ਹੋਣ ਦੇ ਬਾਵਜੂਦ ਵੀ ਓਹੀ ਕਰਮਕਾਂਡ
ਕਰੇ ਜੋ ਦੂਜੇ ਕਰਦੇ ਆ ਰਹੇ ਹਨ-ਕਬੀਰ
ਮਨ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕੀ
ਅਜਿਹਾ ਕਰਨਾ ਧੋਖਾ ਨਹੀਂ ਹੈ?
ਸਵਾਲ- ਕੀ ਗੁਰੂ
ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਜਾਣੂੰ ਹੋ ਚੁੱਕੇ ਮਾਈ-ਭਾਈ ਨੂੰ ਜ਼ਬਰੀ ਕਰਮਕਾਂਡੀ ਰਵਾਇਤਾਂ
ਵਾਲੇ ਰਾਹ ਤੋਰਨਾਂ ਠੀਕ ਹੈ, ਕੀ ਇਹ ਗੁਰਮਤਿ ਸਿਧਾਤਾਂ ਤੋਂ ਜਾਣੂੰ ਸਿੱਖ ਦੀ ਆਤਮ ਮੌਤ ਨਹੀਂ
ਹੋਵੇਗੀ?
ਸਵਾਲ- ਕੀ ਚਾਰ ਲਾਵਾਂ
ਕੇਵਲ ਵਿਆਹ ਵੇਲੇ ਦੀ ਉਮਰ ਨਾਲ ਸਬੰਧਤ ਹਨ ਜਾਂ ਪਤੀ ਪਤਨੀ ਨੂੰ ਸ਼ੁਭ ਗੁਣ ਧਾਰਨ ਕਰਕੇ ਅਸਲੀ ਸੁਹਾਗ
ਅਤੇ ਸੁਹਾਗਣਿ ਵਾਲੇ ਗੁਣ ਧਾਰਨ ਕਰਨ ਦਾ ਸਦੀਵੀ ਉਪਦੇਸ਼ ਹਨ?
ਬਾਕੀ ਭਾਈ ਸਾਹਿਬ ਜੀ ਆਪ ਜੀ ਦੇ ਇਨਕਲਾਬੀ ਖਿਆਲ ਪੜ੍ਹ ਕੇ ਬੁਹਤ ਹੀ ਖੁਸ਼ੀ
ਹੋਈ ਹੈ ਕਿ ਆਪ ਜੀ ਔਰਤ ਨੂੰ ਹਰ ਮੈਦਾਨ ਵਿੱਚ ਬਰਾਬਰਤਾ ਦੇਣ ਦੇ ਹਾਮੀ ਹੋ। ਇਸ ਵਿਸ਼ੇ ਤੇ ਸਾਡੀ ਆਪ
ਜੀ ਨਾਲ ਪੂਰੀ ਸਹਿਮਤੀ ਹੈ। ਜਿੱਥੋ ਤਾਈਂ ਪੇਕੇ ਘਰ ਦੀ ਜਾਇਦਾਦ ਵਿੱਚ ਹਿੱਸੇ ਦੀ ਗੱਲ ਹੈ ਇਹ ਤਾਂ
ਕਨੂੰਨੀ ਨੁਕਤਾ ਹੈ ਜੋ ਪੰਜਾਬ ਸਰਕਾਰ ਨਾਲ ਸਬੰਧਤ ਹੈ। ਬਾਕੀ ਜੇ ਨੂੰਹ ਹਿੱਸਾ ਲੈਕੇ ਆਵੇਗੀ ਤਾਂ
ਧੀ ਨੂੰ ਵੀ ਹਿੱਸਾ ਦੇਣਾ ਪਵੇਗਾ। ਜੋ ਸ਼ਾਇਦ ਸਾਰਿਆਂ ਦੀ ਸਹਿਮਤੀ ਵੀ ਨਾਂ ਹੋ ਸਕੇ ਪਰ ਆਪਾਂ ਪੰਥਕ
ਮੁੱਦੇ ਉੱਤੇ ਤਾਂ ਬੀਬੀਆਂ ਨੂੰ ਹੱਕ ਦੇ ਸਕਦੇ ਹਾਂ। ਇਸ ਲਈ ਬੇਨਤੀ ਹੈ ਕਿ ਤੁਸੀਂ ਆਪਣੀ ਜਥੇਬੰਧੀ
“ਸਿੱਖ ਜਾਗ੍ਰਤੀ ਮੰਚ” ਅਤੇ “ਸਚ ਕੀ ਬੇਲਾ” ਰਾਹੀਂ ਇਸ ਮਹਿਮ ਦਾ ਅਰੰਭ ਕਰੋ ਕਿ ਬੀਬੀਆਂ ਨੂੰ ਪੰਜ
ਪਿਆਰਿਆਂ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਤਰਨ ਕਰਨ ਦੀ ਇਜਾਜਤ
ਦਿੱਤੀ ਜਾਵੇ, ਅਸੀਂ ਤੁਹਾਡੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਸਾਥ ਦੇਵਾਂਗੇ। ਆਪ ਸਭ ਦੇ ਧੰਨਵਾਦੀ।
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ
(29/12/10)
ਕਿਰਪਾਲ ਸਿੰਘ ਬਠਿੰਡਾ
ਕਿਰਪਾਲ ਸਿੰਘ ਬਠਿਂਡਾ
(ਮੋਬ: ) ੯੮੫੫੪-੮੦੭੯੭
ਮੁੱਖ ਸੰਪਾਦਕ ਸ: ਮੱਖਣ ਸਿੰਘ ਜੀ ਅਤੇ ਸਿੱਖ ਮਾਰਗ ਦੇ ਪਾਠਕੋ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਗੁਰਬਾਣੀ ਦੇ ਅਧਾਰ `ਤੇ ਵੀਚਾਰ ਵਟਾਂਦਰੇ ਰਾਹੀਂ ਵੱਖਰੇ ਖ਼ਿਆਲਾਂ ਵਾਲਿਆਂ ਵਿੱਚ
ਮਤਭੇਦ ਘਟਾ ਕੇ ਇੱਕਮੱਤ ਹੋਣ ਲਈ ਸਿੱਖ ਮਾਰਗ ਇੱਕ ਬਹੁਤ ਵਧੀਆ ਪਲੇਟਫਾਰਮ ਹੈ, ਪਰ ਕਈ ਵਿਅਕਤੀਆਂ
ਜਾਂ ਵਿਅਕਤੀਆਂ ਦੇ ਗਰੁੱਪਾਂ ਵਲੋਂ ਵਿਰੋਧੀ ਵੀਚਾਰਾਂ ਵਾਲਿਆਂ ਲਈ ਘਟੀਆ ਸ਼ਬਦਾਵਲੀ ਦੀ ਵਰਤੋਂ
ਕਰਨੀ, ਆਪਣੀ ਹੀ ਲਿਖਤ ਦੀ ਕਿਸੇ ਵੀਚਾਰਧਾਰਾ ਸਬੰਧੀ, ਸਮਝੇ ਜਾ ਰਹੇ ਵਿਰੋਧੀ ਧਿਰ ਵਲੋਂ ਮੰਗੇ ਗਏ
ਕਿਸੇ ਵੀ ਸਪਸ਼ਟੀਕਰਨ ਦਾ ਉੱਤਰ ਦੇਣ ਦੀ ਥਾਂ ਉਲਟਾ ਹਰ ਵਾਰ ਉਸ `ਤੇ ਨਵੇਂ ਦੋਸ਼ ਲਾਉਣੇ ਤੇ ਵੀਚਾਰ
ਅਧੀਨ ਮਸਲੇ ਤੋਂ ਲਾਂਭੇ ਜਾ ਕੇ ਹਰ ਵਾਰੀ ਨਵੇਂ ਸਵਾਲ ਪੁੱਛ ਕੇ ਅਸਲ ਮਸਲੇ ਤੋਂ ਭਟਕਾ ਕੇ ਕੁਰਾਹੇ
ਪਾਉਣ ਨਾਲ ਜਿੱਥੇ ਵੀਚਾਰਚਰਚਾ ਵਿੱਚ ਯੋਗਦਾਨ ਪਾਉਣ ਵਾਲੇ ਵਿਦਵਾਨਾਂ ਦਾ ਸਮਾਂ ਤੇ ਸਾਧਨ ਅਜਾਂਈ
ਜਾਂਦੇ ਹਨ, ਪਾਠਕਾਂ ਦਾ ਸਮਾਂ ਖ਼ਰਾਬ ਹੋ ਰਿਹਾ ਹੈ ਉੱਥੇ ਅੰਤਰ-ਰਾਸ਼ਟਰੀ ਪੱਧਰ `ਤੇ ਸਿੱਖ ਕੌਮ ਦੀ
ਬਦਨਾਮੀ ਵੀ ਹੋ ਰਹੀ ਹੈ ਕਿ ਗਿਆਨ ਦੇ ਭੰਡਾਰ ਅਤੇ ਬਿਬੇਕ ਬੁੱਧੀ ਪ੍ਰਦਾਨ ਕਰਨ ਵਾਲੇ ਗੁਰੂ ਗ੍ਰੰਥ
ਸਾਹਿਬ ਜੀ ਦੇ ਵਾਰਸ ਅਖਵਾਉਣ ਵਾਲੇ ਸਿੱਖ ਕਿਸੇ ਵੀਚਾਰ ਚਰਚਾ ਵਿੱਚ ਭਾਗ ਲੈਣ ਦੇ ਕਾਬਲ ਹੀ ਨਹੀਂ
ਹਨ। ਬੜੇ ਦੁੱਖ ਦੀ ਗੱਲ ਹੈ ਕਿ ਧੜੇਬੰਦੀ ਦਾ ਮੁਜਾਹਰਾ ਕਰਨ ਵਾਲੇ ਅਤੇ ਵੀਚਾਰ ਚਰਚਾ ਨੂੰ ਕੁਰਾਹੇ
ਪਾਉਣ ਵਾਲਿਆਂ ਨੇ ਸਿੱਖ ਮਾਰਗ ਨੂੰ ਇੱਕ ਮਾਰਗ ਦਰਸ਼ਕ ਬਣਾਉਣ ਦੀ ਥਾਂ ਇਸ ਕਦਰ ਬਦਨਾਮ ਕਰ ਦਿੱਤਾ ਹੈ
ਕਿ ਦੂਜੀਆਂ ਵੈੱਬਸਾਈਟਾਂ ਵਾਲੇ ਕੋਈ ਵਿਵਾਦਤ ਲੇਖ ਪਾਉਣ ਤੋਂ ਇਹ ਕਹਿ ਕੇ ਨਾਂਹ ਕਰ ਰਹੇ ਹਨ ਕਿ
ਉਨ੍ਹਾਂ ਨੇ ਆਪਣੀ ਵੈੱਬਸਾਈਟ ਨੂੰ ਸਿੱਖ ਮਾਰਗ ਨਹੀਂ ਬਣਾਉਣਾਂ।
ਮੈਂ ਸਮਝਦਾ ਹਾਂ ਕਿ ਵਿਰੋਧੀ ਧਿਰ ਵਾਲਿਆਂ ਨੂੰ ਆਹਮੋ ਸਾਹਮਣੇ ਬੈਠ ਕੇ ਗੱਲ ਕਰਨ ਲਈ ਇੱਕ ਸਾਂਝਾ
ਪਲੇਟਫਾਰਮ ਮੁਹਈਆ ਕਰਨ ਲਈ ਜਿਤਨੀ ਮਿਹਨਤ ਸਿੱਖ ਮਾਰਗ ਦੇ ਸੰਪਾਦਕ ਸ: ਮੱਖਣ ਸਿੰਘ ਕਰ ਰਹੇ ਹਨ
ਸ਼ਾਇਦ ਹੀ ਕੋਈ ਹੋਰ ਸੰਪਾਦਕ ਕਰ ਰਿਹਾ ਹੋਵੇ। ਲਗਪਗ ਸਾਰੇ ਹੀ ਸੰਪਾਦਕਾਂ ਦਾ ਹਾਲ ਇਹ ਹੈ ਕਿ ਉਹ
ਸਿਰਫ ਆਪਣੀ ਹੀ ਵੀਚਾਰਧਾਰਾ ਦਾ ਸਮਰੱਥਨ ਕਰਨ ਵਾਲੇ ਲੇਖ, ਖ਼ਬਰਾਂ, ਟਿਪਣੀਆਂ ਤੇ ਆਪਣੀ ਖ਼ੁਸ਼ਾਮਦ
ਭਰਪੂਰ ਚਿੱਠੀਆਂ ਹੀ ਛਾਪਦੇ ਹਨ ਜਦੋਂ ਕਿ ਵਿਰੋਧੀ ਧਿਰ ਨੂੰ ਬਿਨਾਂ ਮਤਲਬ ਤੇ ਬਿਨਾਂ ਕਿਸੇ ਠੋਸ
ਸਬੂਤਾਂ ਦੇ ਬਦਨਾਮ ਕਰਕੇ ਉਸ ਦੀ ਆਵਾਜ਼ ਬੰਦ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਪੀੜਤ ਧਿਰ ਵਾਲੇ
ਦੀ ਸਫਾਈ ਪੇਸ਼ ਕਰਨ ਲਈ ਉਸ ਨੂੰ ਬਦਨਾਮ ਕਰਨ ਵਾਲੇ ਕਿਸੇ ਸੰਪਾਦਕ ਨੇ ਤਾਂ ਖ਼ਬਰ ਜਾਂ ਲੇਖ ਲਾਉਣਾ ਹੀ
ਕੀ ਸੀ ਹੋਰ ਕੋਈ ਅਖ਼ਬਾਰ ਜਾਂ ਵੈੱਬਸਾਈਟ ਵਾਲੇ ਵੀ ਇਹ ਕਹਿ ਕੇ ਨਹੀਂ ਲਾਉਂਦੇ ਕਿ ਦੂਸਰਿਆਂ ਦੀ
ਲੜਾਈ ਤੋਂ ਅਸੀਂ ਜਾਂ ਸਾਡੇ ਪਾਠਕਾਂ ਨੇ ਕੀ ਲੈਣਾ ਹੈ? ਮੇਰੀ ਅਤੇ ਸੌਦਾ ਸੰਪਾਦਕ ਦੀ ਹੀ ਗੱਲ ਲੈ
ਲਵੋ। ਸਾਡੇ ਵੀਚਾਰਾਂ ਦਾ ਵਖਰੇਵਾਂ ਤਾਂ ਸਿਰਫ ਇਹ ਹੈ:-
1. ਉਸ ਦਾ ਕਥਨ ਹੈ ਕਿ ੧੦ ਗੁਰੂਆਂ ਨੂੰ ਗੁਰੂ ਨਹੀਂ ਕਹਿਣਾ ਚਾਹੀਦਾ ਜਦੋਂ ਕਿ ਮੇਰੇ ਖ਼ਿਆਲ ਅਨੁਸਾਰ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰੂ ਰਾਮਦਾਸ ਜੀ, ਗੁਰੂ ਅਰਜੁਨ ਦੇਵ ਜੀ, ਬਾਬਾ ਸੁੰਦਰ ਜੀ, ਸੱਤੇ
ਬਲਵੰਡ, ਭੱਟਾਂ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਧਾਰ `ਤੇ ੧੦ ਗੁਰੂਆਂ ਨੂੰ ਗੁਰੂ
ਕਹਿਣ ਵਿੱਚ ਕੁੱਝ ਵੀ ਗਲਤ ਨਹੀਂ ਹੈ
2. ਉਸ ਦਾ ਕਥਨ ਹੈ ਕਿ ਗੁਰੂ ਗ੍ਰੰਥ ਸਾਹਿਬ `ਚ ਦਰਜ਼ ਬਾਕੀ ੫ ਗੁਰੂਆਂ ਦੀ ਬਾਣੀ, ਭੱਟਾਂ, ਭਗਤਾਂ
ਅਤੇ ਗੁਰਸਿੱਖਾਂ ਦੀ ਬਾਣੀ, ਗੁਰੂ ਨਾਨਕ ਦੀ ਵੀਚਾਰਧਾਰਾ ਦੇ ਵਿਰੁੱਧ ਅਤੇ ਆਪਾ ਵਿਰੋਧੀ ਹੈ ਜਦੋਂ
ਕਿ ਮੇਰਾ ਵੀਚਾਰ ਹੈ ਕਿ ਸਾਡੀ ਸੂਝ ਅਤੇ ਸਮਝ `ਚ ਤਾਂ ਫਰਕ ਹੋ ਸਕਦਾ ਹੈ ਪਰ ਅਸੀਂ ਬਾਣੀ ਨੂੰ ਆਪਾ
ਵਿਰੋਧੀ ਨਹੀਂ ਕਹਿ ਸਕਦੇ ਕਿਉਂਕਿ ਇਹ ਕਹਿਣਾ ਗੁਰੂ ਅਰਜੁਨ ਦੇਵ ਜੀ ਦੀ ਯੋਗਤਾ `ਤੇ ਕਿੰਤੂ ਕਰਨਾ
ਹੈ।
3. ਉਹ ਤਾਂ ਇੱਥੋਂ ਤੱਕ ਕਹਿ ਚੁੱਕਾ ਹੈ ਕਿ ਬਾਬੇ ਨਾਨਕ ਦੀ ਅਸਲ ਬਾਣੀ ਦੀ ਪੋਥੀ ਵੀ ਸ੍ਰੀਚੰਦੀਆਂ
ਨੇ ਸਾੜ ਦਿੱਤੀ ਹੈ ਅਤੇ ਅਤੇ ਅਸਲ ਬਾਣੀ ਦੀ ਪੋਥੀ ਪ੍ਰਗਟ ਕਰਨ ਲਈ ਉਸ (ਸੌਦਾ ਸੰਪਾਦਕ ਨੇ ੪ ਕਰੋੜ
ਰੁਪਏ ਰਾਖਵੇਂ ਰੱਖ ਲਏ ਹਨ ਜਦੋਂ ਕਿ ਮੇਰਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਅਧਾਰਹੀਣ ਦਾਅਵੇ ਸਿੱਖ
ਧਰਮ ਦਾ ਫਾਇਦਾ ਕਰਨ ਦੀ ਥਾਂ ਨੁਕਸਾਨ ਕਰਨਗੇ।
4. ਉਸ ਨੇ ਦਾਅਵਾ ਕਰ ਦਿੱਤਾ ਹੈ ਕਿ ਜਿਸ ਸ਼ਬਦ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ ਸੀ ਉਹ ਸ਼ਬਦ ਗੁਰੂ
ਗ੍ਰੰਥ ਸਾਹਿਬ ਵਿੱਚ ਦਰਜ਼ ਹੀ ਨਹੀਂ ਹੈ ਜਦੋਂ ਕਿ ਮੇਰਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ `ਚ ਦਰਜ਼
ੴ ਤੋਂ ਲੈ ਕੇ ‘ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। ` ਤੱਕ ਸਾਰੀ
ਗੁਰਬਾਣੀ ਹੀ ਅਕਾਲਪੁਰਖ ਦਾ ਗਿਅਨ ਹੈ ਅਤੇ ਇਸ ਕਾਰਣ ਇਹ ਹੀ ਸ਼ਬਦ ਗੁਰੂ ਹੈ। ਇਸ ਤੋਂ ਬਾਹਰ ਜਾ ਕੇ
ਹੋਰ ਕਿਸੇ ਸ਼ਬਦ ਗੁਰੂ ਦੀ ਭਾਲ ਕਰਨੀ ਝੱਖਣਾ ਝਾਖਣੀ ਹੀ ਹੈ।
ਇਹ ਸਾਰੇ ਹੀ ਮੱਤਭੇਦ ਕਿਸੇ ਦੇ ਨਿਜ ਨਾਲ ਸਬੰਧ ਬਿਲਕੁਲ ਨਹੀਂ ਰੱਖਦੇ ਬਲਕਿ ਸਿੱਖ ਪੰਥ ਲਈ ਬੜੇ ਹੀ
ਅਹਿਮ ਮੁੱਦੇ ਹਨ ਜੋ ਕਿ ਤੁਰੰਤ ਨਜਿਠੇ ਜਾਣੇ ਚਾਹੀਦੇ ਹਨ। ਮੇਰੀ ਹਰ ਲਿਖਤ ਵਿੱਚ ਅਖ਼ਬਾਰ ਵਿੱਚ ਛਪੇ
ਲੇਖ, ਸੰਪਾਦਕੀਆਂ ਅਤੇ ਨਿਜੀ ਡਾਇਰੀ ਦੇ ਪੰਨੇ ਦੀਆਂ ਮਿਤੀਆਂ ਸਹਿਤ ਹਵਾਲੇ ਦਿੱਤੇ ਗਏ ਹਨ ਪਰ
ਧੜੇਬੰਦੀ ਦਾ ਮੁਜਾਹਰਾ ਕਰਨ ਵਾਲੇ ਕਿਸੇ ਦਾ ਵੀ ਜਵਾਬ ਦੇਣ ਦੀ ਥਾਂ ਸੌਦਾ ਸੰਪਾਦਕ ਦੇ ਗੁਣ ਗਾਉਂਦੇ
ਅਤੇ ਮੇਰੇ `ਤੇ ਬੇਬੁਨਿਆਦ ਨਿਜੀ ਦੋਸ਼ ਲਾਉਂਦੇ ਹੋਏ ਸਾਡੀ ਨਿਜੀ ਲੜਾਈ ਪੇਸ਼ ਕਰ ਕੇ ਸਿੱਖ ਮਾਰਗ ਦਾ
ਮਹੌਲ ਵੀ ਖ਼ਰਾਬ ਕਰ ਰਹੇ ਹਨ। ਇਹ ਸਿਰਫ ਮੇਰੇ ਕੇਸ ਵਿੱਚ ਹੀ ਨਹੀਂ ਤੱਤ ਗੁਰਮਤ ਪਰਵਾਰ, ਪ੍ਰਿੰ.
ਸੁਰਜੀਤ ਸਿੰਘ ਨਵੀਂ ਦਿੱਲੀ, ਜਸਵੀਰ ਸਿੰਘ ਕੈਲਗਰੀ, ਗੁਰਨਾਮ ਸਿੰਘ ਅਕੀਦਾ ਦੇ ਕੇਸ ਵਿੱਚ ਵੀ ਏਹੀ
ਕੁੱਝ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਹਰ ਕੇਸ ਵਿੱਚ ਬਹਿਸ ਵਿੱਚ ਭਾਗ ਲੈਣ ਵਾਲੇ ਉਹੀ ੯-੧੦
ਵਿਅਕਤੀ ਹਨ ਅਤੇ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਉਕਤ ਵਿਅਕਤੀਆਂ ਵਲੋਂ ਪੁੱਛੇ ਗਏ ਸਵਾਲ ਦਾ ਸਹੀ
ਜਵਾਬ ਅੱਜ ਤੱਕ ਨਹੀਂ ਦਿੱਤਾ। ਮੈਂ ਸਮਝਦਾ ਹਾਂ ਕਿ ਜਿਹੜੇ ਵਿਅਕਤੀ ਸਿਰਫ ਸਵਾਲ ਕਰਨ ਅਤੇ ਦੂਸਰਿਆਂ
`ਤੇ ਦੋਸ਼ ਲਾਉਣ ਹੀ ਜਾਣਦੇ ਹਨ ਉਹ ਲੋਕ ਹੀ ਸਿੱਖ ਮਾਰਗ ਦਾ ਮਾਹੌਲ ਖ਼ਰਾਬ ਕਰਨ ਦੇ ਜਿੰਮੇਵਾਰ ਹਨ।
ਤੱਤ ਗੁਰਮਤ ਪ੍ਰੀਵਾਰ ਦੇ ਵੀਚਾਰਾਂ ਨਾਲ ਵੀ ਬੇਸ਼ੱਕ ਮੈ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਪਰ ਉਹ
ਆਪਣੀ ਵੀਚਾਰਧਾਰਾ ਨੂੰ ਸਪਸ਼ਟ ਤਾਂ ਕਰ ਰਹੇ ਹਨ। ਉਨ੍ਹਾਂ ਗੁਰੂ ਪਦ ਸਬੰਧੀ ਗੁਰਬਾਣੀ ਦੇ ਆਧਾਰ `ਤੇ
ਜਵਾਬ ਵੀ ਦਿੱਤੇ ਹਨ ਜਿਨ੍ਹਾਂ ਵਿੱਚ ਕਾਫੀ ਵਜ਼ਨ ਵੀ ਹੈ ਭਾਵੇਂ ਕਿ ਉਨ੍ਹਾਂ ਵਿੱਚ ਵਿਰੋਧੀ ਵੀਚਾਰਾਂ
ਵਾਲਿਆਂ ਵਲੋਂ ਦਿੱਤੇ ਗੁਰਬਾਣੀ ਪ੍ਰਮਾਣਾਂ ਦੇ, ਗੁਰਬਾਣੀ ਵਿਆਕਰਣ ਦੇ ਨਿਯਮਾਂ ਨੂੰ ਭੰਗ ਕਰਕੇ ਉਸ
ਦੇ ਆਪਣੀ ਵੀਚਾਰਧਾਰਾ ਅਨੁਸਾਰ ਅਰਥ ਕਰਕੇ ਵਿਰੋਧੀ ਨੂੰ ਗਲਤ ਸਿੱਧ ਕਰਨ ਦੀ ਰੁਚੀ ਭਾਰੂ ਹੈ। ਜਦੋਂ
ਉਨ੍ਹਾਂ ਵੇਖਿਆ ਕਿ ਆਪਣੇ ਅਨੁਸਾਰ ਅਰਥ ਕਰਨ ਲਈ ਉਹ ਕੋਈ ਨਿਯਮਵੰਦ ਵਿਆਕਰਣ ਨਿਯਮਾਵਲੀ ਦੇਣ ਤੋਂ
ਅਸਮਰੱਥ ਹਨ ਤਾਂ ਉਨ੍ਹਾਂ ਨੇ ਗੁਰੂਪਦ ਸਬੰਧੀ ਵਾਦਵਿਵਾਦ ਬੰਦ ਕਰਨ ਦਾ ਇੱਕ ਤਰਫਾ ਐਲਾਨ ਕਰ ਦਿੱਤਾ
ਹੈ। ਪਰ ਸੌਦਾ ਸੰਪਾਦਕ ਗਰੁੱਪ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ। ਉਹ ਇਹ ਵੀ ਸਪਸ਼ਟ ਨਹੀਂ ਕਰਦੇ
ਕਿ ਸੌਦਾ ਸੰਪਾਦਕ ਦੀ ਉਕਤ ਵੀਚਾਰਧਾਰਾ ਦੇ ਕਿਹੜੇ ਨੁਕਤੇ ਨਾਲ ਉਹ ਸਹਿਮਤ ਹਨ ਅਤੇ ਕਿਹੜੇ ਨਾਲ
ਨਹੀਂ ਪਰ ਇਸ ਦੇ ਬਾਵਯੂਦ ਉਸ ਦੇ ਅੰਨ੍ਹੇ ਸਮਰਥਨ ਵਿੱਚ ਖੜ੍ਹੇ ਹਨ। ਉਹ ਸਿਰਫ ਸਵਾਲ ਕਰਨ ਹੀ ਸਿੱਖੇ
ਹਨ ਜਵਾਬ ਦੇਣੇ ਨਹੀਂ। ਵਿਰੋਧੀ ਧਿਰ ਨੂੰ ਗਲਤ ਸਿੱਧ ਕਰਨ ਲਈ ਬੇਹੁੱਦਾ ਉਦਾਹਰਣਾਂ ਦਿੰਦੇ ਅਤੇ
ਸਵਾਲ ਪੁਛਦੇ ਹਨ, ਜਿਵੇਂ: ਬੀਰੀ ਕੱਛੂ ਖਾਣਾ, ਗੋਰੀ ਦਾ ਕੁੱਤਾ ਪਿਛਲੇ ਜਨਮ `ਚ ਕਿਹੜੇ ਚੰਗੇ ਕੰਮ
ਕਰਕੇ ਆਇਆ ਸੀ ਆਦਿ ਆਦਿ? ਇਸ ਲਈ ਪਾਠਕਾਂ ਦੇ ਸਹਿਯੋਗ ਨਾਲ ਸੰਪਾਦਕ ਸ: ਮੱਖਣ ਸਿੰਘ ਜੀ ਨੂੰ
ਚਾਹੀਦਾ ਹੈ ਕਿ ਹੁਣ ਤੱਕ ਹੋਈ ਬਹਿਸ ਵਿੱਚ ਭਾਗ ਲੈਣ ਵਾਲਿਆਂ ਦੀ ਕਾਰਗੁਜ਼ਾਰੀ ਦਾ ਮੂਲਅੰਕਣ ਕੀਤਾ
ਜਾਵੇ ਅਤੇ ਫਾਊਲ ਖੇਡਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਨਾਮ ਨਸ਼ਰ ਕੀਤੇ ਜਾਣ ਅਤੇ
ਉਨ੍ਹਾਂ ਦੀਆਂ ਲਿਖਤਾਂ ਪਾਉਣ `ਤੇ ਉਤਨੀ ਦੇਰ ਪੂਰਨ ਤੌਰ `ਤੇ ਪਾਬੰਦੀ ਲਾਈ ਜਾਵੇ ਜਿਤਨੀ ਦੇਰ ਤੱਕ
ਉਹ ਪਿਛਲੀਆਂ ਲਿਖਤਾਂ ਦੇ ਸਹੀ ਜਵਾਬ ਨਹੀਂ ਦਿੰਦੇ ਤਾ ਕਿ ਸਿੱਖ ਮਾਰਗ ਦੇ ਪਾਠਕ ਉਸਾਰੂ ਬਹਿਸ ਤੋਂ
ਕੁੱਝ ਲਾਹਾ ਖੱਟ ਸਕਣ।
ਕਿਰਪਾਲ ਸਿੰਘ ਬਠਿਂਡਾ
(ਮੋਬ: ) ੯੮੫੫੪-੮੦੭੯੭
(ਸੰਪਾਦਕੀ ਟਿੱਪਣੀ:-
ਕਿਰਪਾਲ ਸਿੰਘ ਬਠਿੰਡਾ ਜੀ ਜੋ ਵੀ ਸਵਾਲ ਤੁਸੀਂ ਅਤੇ ਹੋਰ ਕਈਆਂ ਨੇ ਹੁਣ ਤੱਕ ਆਪਣੀਆਂ ਚਿੱਠੀਆਂ
ਅਤੇ ਲੇਖਾਂ ਵਿੱਚ ਉਠਾਏ ਹਨ ਉਹਨਾ ਬਾਰੇ ਲੜੀਵਾਰ ਵਿਚਾਰ, ਅੱਜ ਤੋਂ ਦੋ ਦਿਨ ਬਾਅਦ ਭਾਵ ਕਿ ਪਹਿਲੀ
ਜਨਵਰੀ ਤੋਂ ਸ਼ੁਰੂ ਕਰ ਰਹੇ ਹਾਂ। ਪਹਿਲੇ ਮਹੀਨੇ ਦਾ ਵਿਸ਼ਾ ਹੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ
ਰੱਖਿਆ ਹੈ। ਇਸ ਵਿੱਚ ਤੁਹਾਡੇ ਸਾਰੇ ਸਵਾਲ ਕਵਰ ਹੋ ਜਾਣਗੇ। ਜਿਹਨਾ ਦੀਆਂ ਲਿਖਤਾਂ ਤੇ ਤੁਸੀਂ
ਪਬੰਦੀ ਲਉਣ ਲਈ ਕਹਿੰਦੇ ਹੋ ਉਹ ਆਪਣੇ ਆਪ ਹੀ ਲੱਗ ਜਾਵੇਗੀ ਜੇ ਕਰ ਉਹਨਾ ਨੇ ਸਿੱਧੇ ਅਤੇ ਸਪਸ਼ਟ
ਵਿਚਾਰ ਨਾ ਦਿੱਤੇ। ਇਹ ਗੱਲ ਤੁਸੀਂ ਸਾਰੇ ਹੀ ਨੋਟ ਕਰ ਲਓ ਅਤੇ ਮੈਂ ਪਹਿਲਾਂ ਵੀ ਕਈ ਵਾਰੀ ਲਿਖ
ਚੁੱਕਾ ਹਾਂ ਕਿ ਇੱਥੇ ਕਿਸੇ ਵੀ ਵਿਆਕਤੀ ਦਾ ਧੱਕਾ, ਧੌਂਸ, ਪੱਖਪਾਤ, ਸਿਪਾਰਸ਼ ਜਾਂ ਕਿਸੇ ਇੱਕ ਖਾਸ
ਵਿਦਵਾਨ ਦੀ ਗੱਲ ਨਹੀਂ ਚੱਲਦੀ, ਸਿਰਫ ਗੁਰਮਤਿ ਦੇ ਸੱਚ ਦੀ ਗੱਲ ਹੀ ਚੱਲਦੀ ਆਈ ਹੈ ਅਤੇ ਇਹ ਹੀ ਇਸੇ
ਤਰ੍ਹਾਂ ਚੱਲੇਗੀ)
******************************************************
ਕਬੀਰ ਸਾਹਿਬ ਨੇ ਕਿਹਾ ਮੈਂ ਆਪਣੀ ਪਹਿਲੀ ਮੱਤ ਛੱਡ ਦਿੱਤੀ ਪਰ ਸਾਖੀਕਾਰਾਂ ਨੇ ਸਾਖੀ ਘੜ ਲਈ ਕਿ
ਉਨ੍ਹਾਂ ਆਪਣੀ ਪਹਿਲੀ ਵਹੁਟੀ ਛੱਡ ਦਿੱਤੀ
ਗੁਰਬਾਣੀ ਦੇ ਅਸੀਂ ਪਾਠ ਕੀਤੇ ਜਾਂ ਪ੍ਰਕਰਮਾ ਕੀਤੀ ਪਰ ਮੰਨਿਆ ਨਹੀਂ: ਪ੍ਰੋ. ਧੂੰਦਾ
ਬਠਿੰਡਾ, ੨੯ ਦਸੰਬਰ (ਕਿਰਪਾਲ ਸਿੰਘ): ਗੁਰਬਾਣੀ ਦੇ ਅਸੀਂ ਪਾਠ ਕੀਤੇ ਜਾਂ ਪ੍ਰਕਰਮਾ ਕੀਤੀਆਂ ਪਰ
ਮੰਨਿਆ ਨਹੀਂ ਇਹੋ ਕਾਰਣ ਹੈ ਕਿ ਆਸਾ ਰਾਗੁ ਵੱਚ ਦਰਜ਼ ਸ਼ਬਦ
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ।।
ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ।। ੧।।
ਭਲੀ ਸਰੀ ਮੁਈ ਮੇਰੀ ਪਹਿਲੀ ਬਰੀ।।
ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ।। ੧।। ਰਹਾਉ।।
ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ।।
ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ।। ੨।। ੨।। ੩੨।।
ਵਿੱਚ ਕਬੀਰ ਸਾਹਿਬ ਤਾਂ ਕਹਿ ਰਹੇ ਹਨ ਕਿ ਚੰਗਾ ਹੀ ਹੋਇਆ ਮੇਰੇ ਆਪਣੇ ਮਨ ਦੀ ਪਹਿਲੀ ਮਾੜੀ
ਮਤ ਜੋ ਮੈਂ ਗ੍ਰਹਿਣ ਕੀਤੀ ਹੋਈ ਸੀ ਉਹ ਮਰ ਗਈ ਹੈ ਅਤੇ ਗੁਰੂ ਦੀ ਮਤ ਜੋ ਮੈ ਹੁਣ ਧਾਰਨ ਕਰ ਲਈ ਹੈ
ਉਹ ਬੜੀ ਚੰਗੀ ਹੈ, ਰੱਬ ਕਰੇ ਉਹ ਸਦਾ ਕਾਇਮ ਰਹੇ। ਕਿਉਂਕਿ ਮੇਰੀ ਪਹਿਲੀ ਵਿਰਤੀ ਭੈੜੇ ਰੂਪ ਵਾਲੀ
ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ। ਜਿਸ ਨੇ ਮੇਰੇ ਇਸ ਜੀਵਨ ਵਿੱਚ ਚੰਦਰੀ ਹੀ
ਰਹਿਣਾ ਸੀ ਤੇ ਮੇਰੇ ਪ੍ਰਲੋਕ ਵਿੱਚ ਗਿਆਂ ਵੀ ਮਾੜੀ ਹੀ ਰਹਿਣਾ ਸੀ ਪਰ ਜਿਹੜੀ ਬਿਰਤੀ ਮੈ ਹੁਣ ਗੁਰੂ
ਦੀ ਮੱਤ ਧਾਰਨ ਕਰਕੇ ਆਤਮਿਕ ਅਡੋਲਤਾ ਵਾਲੀ ਆਪਣੇ ਅੰਦਰ ਵਸਾਈ ਹੋਈ ਹੈ ਉਹ ਬੜੇ ਸੁਹਣੇ ਰੂਪ ਵਾਲੀ,
ਸੁਚੱਜੀ ਅਤੇ ਸੋਹਣੇ ਲੱਛਣਾਂ ਵਾਲੀ ਹੈ। ਹੇ ਕਬੀਰ ਜਦੋਂ ਦੀ ਇਹ ਗਰੀਬੜੇ ਸੁਭਾਅ ਵਾਲੀ ਬ੍ਰਿਤੀ
ਮੈਨੂੰ ਮਿਲੀ ਹੋਈ ਹੈ ਅਹੰਕਾਰਣ ਬਿਰਤੀ ਦਾ ਜੋਰ ਮੇਰੇ ਸਿਰ ਤੋਂ ਟਲ ਗਿਆ ਹੈ। ਇਹ ਨਿਮ੍ਰਤਾ ਵਾਲੀ
ਮਤ ਸਦਾ ਹੁਣ ਮੇਰੇ ਨਾਲ ਰਹਿੰਦੀ ਹੈ ਅਹੰਕਾਰ ਵਾਲੀ ਬਿਰਤੀ ਨੇ ਕੋਈ ਹੋਰ ਠਿਕਾਣਾ ਲੱਭ ਲਿਆ
ਹੋਵੇਗਾ।
ਪਰ ਸਾਖੀਕਾਰਾਂ ਨੇ ਸਾਖੀ ਘੜ ਲਈ ਕਿ ਕਬੀਰ ਸਾਹਿਬ ਕਹਿ ਰਹੇ ਹਨ ਕਿ ਉਨ੍ਹਾਂ ਦੀ ਪਹਿਲੀ ਵਹੁਟੀ
ਮਾੜੀ ਜਾਤ ਦੀ, ਕਰੂਪ ਅਤੇ ਮਾੜੇ ਲੱਛਣਾਂ ਵਾਲੀ ਸੀ ਪਰ ਹੁਣ ਦੀ ਵਿਆਹੀ ਹੋਈ ਬੜੀ ਸੋਹਣੀ, ਸਿਆਣੀ
ਅਤੇ ਚੰਗੇ ਗੁਣਾ ਵਾਲੀ ਹੈ। ਇਸ ਲਈ ਚੰਗਾ ਹੋਇਆ ਪਹਿਲੀ ਵਹੁਟੀ ਮਰ ਗਈ ਅਤੇ ਰੱਬ ਕਰੇ ਕਿ ਮੇਰੀ ਹੁਣ
ਦੀ ਵਿਆਹੀ ਜੁਗ ਜੁਗ ਜੀਵੇ। ਪ੍ਰੋ: ਧੂੰਦਾ ਨੇ ਕਿਹਾ ਕਿ ਜੇ ਇਸ ਦੇ ਇਹ ਅਰਥ ਕਰ ਲਏ ਜਾਣ ਤਾਂ ਕੀ
ਇਸ ਦਾ ਮਤਲਬ ਇਹ ਹੋਇਆ ਕਿ ਜੇ ਕਿਸੇ ਦੀ ਵਹੁਟੀ ਸੋਹਣੀ ਨਾ ਹੋਵੇ ਤਾਂ ਕੀ ਉਸ ਨੂੰ ਛੱਡ ਦੇਣੀ
ਚਾਹੀਦੀ ਹੈ ਜਾਂ ਉਸ ਦੇ ਮਰੀ ਤੋਂ ਖੁਸ਼ੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਗੱਲ ਇਸਤਰੀ ਦੇ
ਸੋਹਣੇ ਰੂਪ ਜਾਂ ਚੰਗੀ ਜਾਤ ਦੀ ਨਹੀਂ ਸਗੋਂ ਚੰਗੇ ਗੁਣਾਂ ਦੀ ਹੈ ਪਰ ਗੁਣਾਂ ਨੂੰ ਨਾ ਸਮਝਣ ਕਾਰਣ
ਅਸੀਂ ਸਮਝ ਲਿਆ ਕਿ ਗੁਰੂ ਸਾਹਿਬ ਤਾਂ ਕਿਸੇ ਹੋਰ ਨੂੰ ਉਪਦੇਸ਼ ਦੇਣ ਲਈ ਹੈ ਇ ਸਾਡੇ ਲਈ ਥੋਹੜਾ ਹੈ।
ਪ੍ਰੋ: ਧੂੰਦਾ ਨੇ ਕਿਹਾ ਕਿ ਜੇ ਤਸਬੀ ਫੇਰਨ ਅਤੇ ਖ਼ੁਦਾ ਖ਼ੁਦਾ ਕਰਨ ਵਾਲੇ, ਵੱਢੀ ਲੈ ਕੇ ਗਰੀਬ ਦਾ
ਹੱਕ ਮਾਰਨ ਵਾਲੇ ਕਾਜ਼ੀ ਨੂੰ ਗੁਰੂ ਸਾਹਿਬ ਨੇ ਕਿਹਾ ‘ਕਾਜੀ ਹੋਇ ਕੈ ਬਹੈ
ਨਿਆਇ।। ਫੇਰੇ ਤਸਬੀ ਕਰੇ ਖੁਦਾਇ।। ਵਢੀ ਲੈ ਕੈ ਹਕੁ ਗਵਾਏ।। ` ਤਾਂ ਸਾਡੇ ਧਾਰਮਿਕ
ਅਹੁਦਿਆਂ ਵਾਲਿਆਂ ਨੇ ਕਿਹਾ ਇਹ ਸਾਡੇ ਵਾਸਤੇ ਥੋਹੜਾ ਹੈ ਇਹ ਤਾਂ ਗੁਰੂ ਸਾਹਿਬ ਨੇ ਕਾਜ਼ੀ ਨੂੰ ਕਿਹਾ
ਸਾਨੂੰ ਥੋਹੜਾ ਕਿਹਾ ਹੈ ਪਰ ਜਰਾ ਸੋਚੋ ਜੇ ਕਾਜ਼ੀ ਲਈ ਰਿਸ਼ਵਤ ਲੈ ਕੇ ਅਨਿਆਂ ਕਰਨਾ ਮਾੜਾ ਹੈ ਤਾਂ ਕੀ
ਬਲਾਤਕਾਰੀ ਸਾਧ ਨੂੰ ਰਿਸ਼ਵਤ ਲੈ ਕੇ ਦੋਸ਼ ਮੁਕਤ ਕਰ ਦੇਣਾ ਠੀਕ ਹੈ। ਉਨ੍ਹਾਂ ਕਿਹਾ ਜੇ ਕਬੀਰ ਸਾਹਿਬ
ਵਾਂਗ ਕਿਸੇ ਡਾਕਟਰ ਨੇ ਪਹਿਲੀ ਮਾੜੀ ਮਤ ਤਿਆਗ ਕੇ ਗੁਰੂ ਦੀ ਚੰਗੀ ਮੱਤ ਧਾਰਨ ਕਰ ਲਈ ਤੇ ਉਹ ਕਹੇ
ਕਿ ਹੁਣ ਮੈਂ ਲੜਕੀਆਂ ਨੂੰ ਕੁੱਖ `ਚ ਨਹੀਂ ਮਾਰਾਂਗਾ ਤਾਂ ਉਸ `ਤੇ ਤਜ਼ਾਬ ਪਾ ਕੇ ਅੱਖਾਂ ਤੋਂ
ਅੰਨ੍ਹਾ ਕਰ ਦਿੱਤਾ ਜਾਂਦਾ ਹੈ। ਜਿਨ੍ਹਾਂ ਕੋਲ ਇਸ ਕੁਕਰਮ ਦੀ ਸ਼ਿਕਾਇਤ ਕਰਨੀ ਸੀ ਉਹ ਨਿਆਂ ਦੇਣ
ਵਾਲੀਆਂ ਧਾਰਮਿਕ ਹਸਤੀਆਂ ਨੂੰ ਉਸ ਦੋਸ਼ੀ ਵਲੋਂ ਸੋਨੇ ਦੇ ਖੰਡੇ ਭੇਟ ਕੀਤੇ ਜਾਂਦੇ ਹਨ ਤਾਂ ਨਿਆਂ
ਕਿਸ ਨੇ ਦੇਣਾ ਹੈ? ਪ੍ਰੋ: ਧੂੰਦਾ ਨੇ ਕਿਹਾ ਕੀ ਗੁਰੂ ਨਾਨਕ ਸਾਹਿਬ ਦੇ ਕਾਜ਼ੀ ਨੂੰ ਸਬੋਧਨ ਕਰ ਕੇ
ਕਹੇ ਹੋਏ ਸ਼ਬਦ ਸਾਡੇ ਧਾਰਮਿਕ ਅਹੁੱਦੇਦਾਰਾਂ ਲਈ ਨਹੀਂ ਹਨ? ਉਨ੍ਹਾਂ ਕਿਹਾ ਕਿ ਕਿਸੇ ਇੱਕ ਵਿਅਕਤੀ
ਦਿੱਤਾ ਹੋਇਆ ਉਪਦੇਸ਼ ਸਭਨਾ ਧਰਮਾਂ ਦੇ ਸਭਨਾਂ ਲੋਕਾਂ ਲਈ ਹੈ।
**********************************************
ਪੰਜਾਬ ਸਰਕਾਰ ਨੂੰ ਨਹੀਂ ਸਮਝ ਪੈ ਰਹੀ ਕਿ ਧੁੰਮੱਕੜਸ਼ਾਹੀ ਕੈਲੰਡਰ ਮੁਤਾਬਿਕ ਗੁਰਪੁਰਬ ਦੀਆਂ
ਕਿਹੜੀਆਂ ਤਰੀਕਾਂ ਹਨ: ਸਰਵਜੀਤ ਸਿੰਘ
੫ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਸੰਗਤਾਂ ਨੂੰ ਅਕਾਲ ਤਖਤ
ਸਾਹਿਬ ਦੇ ਹੁਕਮਨਾਮੇ ਦੇ ਡਰਾਵੇ ਦੇਣ ਵਾਲੇ ਜਥੇਦਾਰ ਪੰਜਾਬ ਸਰਕਾਰ ਦੇ ਖਿਲਾਫ ਕਾਰਵਈ ਕਰਨ ਦੇ
ਸਮਰੱਥ ਹਨ ਜਾਂ ਨਹੀ।
ਬਠਿੰਡਾ, ੨੯ ਦਸੰਬਰ (ਕਿਰਪਾਲ ਸਿੰਘ): ਪੰਜਾਬ ਸਰਕਾਰ ਨੂੰ ਨਹੀਂ ਸਮਝ ਪੈ ਰਹੀ ਕਿ ਧੁੰਮੱਕੜਸ਼ਾਹੀ
(ਧੁੰਮਾ+ਮੱਕੜ) ਕੈਲੰਡਰ ਮੁਤਾਬਿਕ ਗੁਰਪੁਰਬ ਦੀਆਂ ਕਿਹੜੀਆਂ ਤਰੀਕਾਂ ਹਨ। ਇਹ ਸ਼ਬਦ ਸ:
ਸਰਵਜੀਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ ਗੁਰਪੁਰਬਾਂ ਦੀ ਐਲਾਨੀਆਂ
ਗਈਆਂ ਛੁੱਟੀਆਂ `ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਵਿਲੱਖਣ ਸ਼ਾਨ ਦੇ
ਪ੍ਰਤੀਕ ਨਾਨਕਸ਼ਹੀ ਕੈਲੰਡਰ ਨੂੰ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਨਾਲ ੨੦੦੩ ਵਿੱਚ ਸ਼੍ਰੋਮਣੀ ਕਮੇਟੀ
ਵਲੋਂ ਲਾਗੂ ਕੀਤਾ ਗਿਆ ਸੀ। ਸਾਲ ੨੦੧੦ ਦੇ ਸ਼ੁਰੂ ਵਿੱਚ ਬਾਦਲੀ ਜਥੇਦਾਰਾਂ ਨੇ ਇਸ `ਚ ਅਣਅਧਿਕਰਾਤ
ਤਬਦੀਲੀਆਂ ਕਰਕੇ ਕੌਮ ਨੂੰ ਵਦੀ-ਸੁਦੀ ਦੇ ਮੱਕੜ ਜਾਲ ਵਿੱਚ ਮੁੜ ਫਸਾਉਣ ਦਾ ਕੋਝਾ ਯਤਨ ਕੀਤਾ ਹੈ
ਜਿਸ ਦਾ ਦੁਨੀਆਂ ਭਰ `ਚ ਫੈਲ ਚੁੱਕੀ ਸਿੱਖ ਕੌਮ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ
ਸਰਕਾਰ ਵੀ ਇਸ ਮੱਕੜ ਜਾਲ `ਚ ਉਲਝ ਕੇ ਰਹਿ ਗਈ ਹੈ। ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ੨੦੧੧ ਦੇ
ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਪੋਹ ਸੁਦੀ ੭ ਦੇ ਮੁਤਾਬਕ
੧੧ ਜਨਵਰੀ ਤਾਂ ਦਰਜ਼ ਹੈ ਪਰ ਇਸੇ ਸਾਲ ਵਿੱਚ ਆਉਣ ਵਾਲੀ ਦੂਜੀ ਪੋਹ ਸੁਦੀ ੭, ਜੋ ੩੧ ਦਸੰਬਰ ਦਿਨ
ਸ਼ਨਿਚਰ ਵਾਰ ਨੂੰ ਆਵੇਗੀ, ਉਹ ਦਰਜ਼ ਨਹੀਂ ਹੈ। ਦੂਜੇ ਪਾਸੇ, ਪੰਥ ਪ੍ਰਵਾਣਤ ਨਾਨਕਸ਼ਾਹੀ ਕੈਲੰਡਰ
ਮੁਤਾਬਕ ਇਹ ਪਾਵਨ ਦਿਹਾੜਾ ਹਰ ਸਾਲ ੫ ਜਨਵਰੀ ਨੂੰ ਹੀ ਮਨਾਇਆ ਜਾਂਦਾ ਰਹੇਗਾ। ਪੰਜਾਬ ਸਰਕਾਰ ਵਲੋਂ
੨੦੧੧ ਦੇ ਜਾਰੀ ਕੀਤੇ ਕੈਲੰਡਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਕ ੧੧
ਮੱਘਰ, ਵੀ ਨਾਨਕਸ਼ਾਹੀ ਕੈਲੰਡਰ ਮੁਤਾਬਕ ੨੪ ਨਵੰਬਰ ਹੀ ਦਰਜ ਕੀਤੀ ਗਈ ਹੈ। ਜਦੋਂ ਕੇ ਧੁਮੱਕੜ ਸ਼ਾਹੀ
ਕੈਲੰਡਰ ਮੁਤਾਬਕ ਉਹ ੨੬ ਨਵੰਬਰ ਬਣਦੀ ਹੈ। ਸਰਵਜੀਤ ਸਿੰਘ ਨੇ ਕਿਹਾ ਖਾਲਸਾ ਜੀ, ਜਰਾ ਸੋਚੋ! ਜੇਕਰ
ਪੰਜਾਬ ਸਰਕਾਰ ਹੀ ਇਸ ਮੱਕੜ ਜਾਲ ਵਿੱਚ ਉਲਝ ਗਈ ਹੈ ਤਾਂ ਆਮ ਸਿੱਖ ਸੰਗਤ ਦਾ ਕੀ ਹਾਲ ਹੋਵੇਗਾ। ਇਥੇ
ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਨਾਨਕਸ਼ਾਹੀ ਮੁਤਾਬਿਕ ਪੂਰੀ ਦੁਨੀਆਂ ੫ ਜਨਵਰੀ ਨੂੰ ਗੁਰੂ ਗੋਬਿੰਦ
ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਸੰਗਤਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ
ਡਰਾਵੇ ਦੇਣ ਵਾਲੇ ਜਥੇਦਾਰ ਪੰਜਾਬ ਸਰਕਾਰ ਦੇ ਖਿਲਾਫ ਕਾਰਵਈ ਕਰਨ ਦੇ ਸਮਰੱਥ ਹਨ ਜਾਂ ਨਹੀ।
(29/12/10)
ਤੱਤ ਗੁਰਮਤਿ ਪਰਿਵਾਰ
ਨਾਨਕਸ਼ਾਹੀ ਕੈਲੰਡਰ ਬਾਰੇ ਪ੍ਰੋ. ਦਰਸ਼ਨ ਸਿੰਘ ਜੀ ਦੇ ਬਿਆਨ ਵਿਚਲੀ ਪਹੁੰਚ ਸਲਾਘਾਯੋਗ:
ਇਸੇ ਰੋਸ਼ਨੀ ਵਿਚ
‘ਸਿੱਖ ਰਹਿਤ ਮਰਿਯਾਦਾ’ ਬਾਰੇ ਆਪਣੇ ਸਟੈਂਡ ਦੀ ਸਵੈਪੜਚੋਲ ਕਰਨ:
ਕੁਝ ਦਿਨ ਪਹਿਲਾਂ ਨਾਨਕਸ਼ਾਹੀ ਕੈਲੰਡਰ ਮੁੱਦੇ ’ਤੇ ਸੰਪਰਦਾਈ ਡੇਰੇਦਾਰਾਂ, ਅਕਾਲ ਤਖਤ ਅਤੇ ਸ਼੍ਰੋਮਣੀ
ਕਮੇਟੀ ’ਤੇ ਕਾਬਜ਼ ਸਿਆਸੀ ਮਹੰਤਾਂ ਬਾਰੇ ਸੁਚੇਤ ਕਰਦਾ ਪ੍ਰੋ. ਦਰਸ਼ਨ ਸਿੰਘ ਜੀ ਦਾ ਇਕ ਬਿਆਨ
22-12-2010 ਨੂੰ ਮੀਡੀਆ ਵਿਚ ਆਇਆ। ਜਿਸ ਅਨੁਸਾਰ “ਇੱਕਸਾਰਤਾ ਦੇ ਨਾਮ ਹੇਠ ਬੜੀ ਛੇਤੀ ਕੌਮ ’ਤੇ
ਬ੍ਰਾਹਮਣਵਾਦ ਦਾ ਝੱਖੜ ਝੁਲਣ ਵਾਲਾ ਹੈ”। ਇਸ ਬਿਆਨ ਵਿਚਲੀ ਪਹੁੰਚ ਜਾਗਰੂਕਤਾ ਅਤੇ ਮਸਲੇ ਦੀ
ਗੰਭੀਰਤਾ ਦੀ ਸਹੀ ਨਿਸ਼ਾਨਦੇਹੀ ਕਰਦੀ ਹੈ। ਪ੍ਰੋ. ਜੀ ਨੂੰ ਅਜਿਹੀ ਹੀ ਭਾਵਨਾ ਅਧੀਨ ਸਪਸ਼ਟ ਪਹੁੰਚ
ਅਪਨਾਉਂਦੇ ਹੋਏ ‘ਸਿੱਖ ਰਹਿਤ ਮਰਿਯਾਦਾ’ ਬਾਰੇ ਆਪਣੇ ਸਟੈਂਡ ਦੀ ਸਵੈਪੜਚੋਲ ਕਰਨੀ ਚਾਹੀਦੀ ਹੈ। ਇਸ
ਬਾਰੇ ਵੀ ਸੁਚੇਤ ਹੋਣ ਦੀ ਲੋੜ ਹੈ ਕਿ 1932 ਤੋਂ 1936 ਤੱਕ ਰਹਿਤ ਮਰਿਯਾਦਾ ਬਣਾਉਣ ਵੇਲੇ ਵੀ
‘ਇੱਕਸਾਰਤਾ’ ਦੇ ਨਾਮ ਹੇਠ ਗੁਰਮਤਿ ਸਿਧਾਂਤਾਂ ਨਾਲ ਸਮਝੋਤਾ ਕਰਦੇ ਹੋਏ, ਕੌਮ ਨੇ ਅਖੌਤੀ ਦਸਮ
ਗ੍ਰੰਥ ਦੇ ਕੂੜ ਪੋਥੇ ਨੂੰ ਮਾਨਤਾ ਦੇਣਾ ਜਾਰੀ ਰੱਖਿਆ। ਇਸ ‘ਇਕਸਾਰਤਾ’ ਦੇ ਦਬਾਅ ਹੇਠ ਕੌਮ ਨੂੰ
ਅਸ਼ਲੀਲਤਾ ਭਰਪੂਰ ਤ੍ਰਿਆ ਚਰਿਤਰ ਦੇ ਇਕ ਹਿੱਸੇ ‘ਬੇਨਤੀ ਚੌਪਈ’ (ਨਿਤਨੇਮ) ਪੜ੍ਹਨ ਦਾ ਹੁਕਮ ਚਾੜ
ਦਿੱਤਾ ਗਿਆ।
ਅਰਦਾਸ ਰਾਹੀਂ ਦਿਨ ਵਿਚ ਅਨੇਕਾਂ ਵਾਰੀ ‘ਦੇਵੀ ਸਿਮਰਨ’ (ਪ੍ਰਥਮਿ ਭਗੌਤੀ ਸਿਮਰ ਕੈ) ਦੇ ਰਾਹ ਤੌਰ
ਦਿੱਤਾ ਗਿਆ। ਅਫਸੌਸ! ਅੱਜ ਤੱਕ ਪ੍ਰੋ. ਦਰਸ਼ਨ ਸਿੰਘ ਜੀ ਢਿੱਲੀਆਂ ਦਲੀਲਾਂ (ਸੰਗਤ ਅਜੇ ਤਿਆਰ ਨਹੀਂ,
ਇਹ ਪੰਥ ਪ੍ਰਵਾਣਿਤ ਬਾਣੀਆਂ ਹਨ ਆਦਿ ਆਦਿ) ਨਾਲ ਇਨ੍ਹਾਂ ਕੂੜ ਰਚਨਾਵਾਂ ਨੂੰ ਜਾਇਜ਼ ਠਹਿਰਾਉਂਦੇ ਅਤੇ
ਵੱਡੀਆਂ ਗਲਤੀਆਂ ਸਮੇਤ ‘ਸਿੱਖ ਰਹਿਤ ਮਰਿਯਾਦਾ’ ਨੂੰ ਇੰਨ-ਬਿੰਨ ਮੰਨਣ ਲਈ ਪ੍ਰੇਰਿਤ ਕਰਦੇ ਰਹੇ ਹਨ।
ਜ਼ਬਾਨੀ-ਕਲਾਮੀ ‘ਕਾਲਕਾ ਪੰਥ’ ਤਿਆਗ ਦਾ ਪ੍ਰਚਾਰ ਕਰਦਿਆਂ ਜਦੋਂ ਕਾਲਕਾ ਪੰਥ ਦੀ ਅਸਲ ਜੜ੍ਹ ਉਖਾੜਨ
(ਅਖੌਤੀ ਦਸਮ ਗ੍ਰੰਥ ਦਾ ਪੂਰਨ ਤਿਆਗ) ਦੀ ਗੱਲ ਆਉਂਦੀ ਹੈ ਤਾਂ ਟਾਲ ਜਾਂਦੇ ਹਨ। ਆਸ ਹੈ ਕਿ ਤਥਿਤੀ
ਦੀ ਗੰਭੀਰਤਾ ਨੂੰ ਸਮਝਦੇ ਹੋਏ ਅਤੇ ਮੌਜੂਦਾ ਬਿਆਨ ਦੀ ਰੌਸ਼ਨੀ ਵਿਚ ਸੁਚੇਤ ਹੋਣ ਦੇ ਨਾਲ-ਨਾਲ ਪ੍ਰੋ.
ਦਰਸ਼ਨ ਸਿੰਘ ਜੀ 1936 ਵੇਲੇ ‘ਇੱਕਸਾਰਤਾ’ ਦੇ ਨਾਮ ਹੇਠ ਕੌਮ ਨੂੰ ਝੂਠ ਦੇ ਪੁਲੰਦੇ ਨਾਲ ਜੋੜਨ ਦੀ
ਹੋਈ ਗਲਤੀ ਬਾਰੇ ਸਪਸ਼ਟ ਸਟੈਂਡ ਲੈਂਦਿਆਂ ਅਤੇ ਜਨਤਕ ਤੌਰ ’ਤੇ ਐਲਾਨ ਕਰਦਿਆਂ ਇਸ ਗ੍ਰੰਥ ਨਾਲੋਂ
ਪੂਰੀ ਤਰ੍ਹਾਂ ਨਾਤਾ ਤੋੜ ਲੈਣਗੇ। ਨਹੀਂ ਤਾਂ ਉਨ੍ਹਾਂ ਦਾ ਇਹ ਬਿਆਨ ਸਵੈ-ਵਿਰੋਧੀ ਹੀ ਮੰਨਿਆ
ਜਾਵੇਗਾ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(29/12/10)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਸੰਪਾਦਕ ਅਤੇ ਪਾਠਕ ਜੀਓ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਸ੍ਰ. ਮੱਖਣ ਸਿੰਘ ਜੀ, ਤੁਹਾਡਾ ਲੇਖ “ਨਾਮਾ ਛੀਬਾ ਕਾਣੀ ਕੌਡੀ ਦਾ?” ਚੰਗਾ ਲੱਗਾ । ਉਂਝ ਵੀ ਜੋ
ਲੋਕ ਇਹ ਅਖਦੇ ਹਨ ਕਿ ਮੈਂ ਗੋਦ (Last name)
ਨੂੰ ਆਪਣੇ ਨਾਂਅ ਨਾਲ ਨਹੀਂ ਲਿਖਦੇ ਜਾਂ ਕਈ ਖਾਲਸਾ, ਆਪਣੇ ਪਿੰਡ ਦਾ ਨਾਂਅ, ਤਖੱਲਸ ਜਾਂ ਕੁਝ ਹੋਰ
ਲਿੱਖ ਲੈਂਦੇ ਹਨ, ਉਹਨਾ ਵਿੱਚੋਂ ਵੀ ਕਿੰਨੇ ਕੁ ਹਨ ਜੋ ਆਪਣੇ ਬੱਚਿਆਂ ਦੇ ਰਿਸ਼ਤੇ ਕਰਨ ਵੇਲੇ
ਸਿੱਖਾਂ ਦੀ ਹਰੇਕ ਬਰਾਦਰੀ ਨਾਲ ਰਿਸ਼ਤਾ ਕਰਦੇ ਹਨ ? ਆਮ ਹੀ ਵੇਖਣ ਸੁਣਨ ਵਿੱਚ ਆਉਂਦਾ ਹੈ ਕਿ ਜੇ
ਕੋਈ ਜੱਟ ਬਰਾਦਰੀ ਦਾ ਹੈ ਤਾਂ ਉਹ ਜੱਟਾਂ ਨਾਲ ਰਿਸ਼ਤਾ ਕਰਕੇ ਖੁਸ਼ ਹੁੰਦਾ ਹੈ । ਇਵੇਂ ਹੀ
ਰਾਮਗੜ੍ਹੀਆ, ਕੰਬੋਜ਼, ਭਾਪੇ, ਸੁਨਿਆਰੇ ਅਤੇ ਹੋਰ ਜੋ ਵੀ ਸਾਡੇ ਸਮਾਜ ਵਿੱਚ ਬਰਾਦਰੀਆਂ ਬਣੀਆਂ ਹਨ
ਹਰੇਕ ਆਪਣੀ ਬਰਾਦਰੀ ਵਿੱਚ ਰਿਸ਼ਤਾ ਕਰਨਾ ਚੰਗਾ ਸਮਝਦਾ ਹੈ ਅਤੇ ਉਸ ਨੂੰ ਆਪਣੀ ਬਰਾਦਰੀ ਦੂਸਰੀਆਂ
ਨਾਲੋਂ ਚੰਗੀ ਲੱਗਦੀ ਹੈ । ਹਾਂ, ਜੇਕਰ ਕਿਸੇ ਦੇ ਬੱਚੇ ਆਪੇ ਰਿਸ਼ਤਾ ਕਰ ਲੈਂਦੇ ਹਨ ਤਾਂ ਮਾਪੇ ਵੀ
ਮਜਬੂਰੀ ਵੱਸ ਹਾਂ ਕਰ ਦੇਂਦੇ ਹਨ ।
ਕੀ ਇਕੋ ਬਾਟੇ ਵਿੱਚੋਂ ਖੰਡੇ ਬਾਟੇ ਦੀ ਪਾਹੁਲ ਲੈਣ ਵਾਲੇ ਜਿੰਨਾ ਵਿੱਚ ਅਖੌਤੀ ਸ਼ੂਦਰ ਜਾਤੀ ਵਾਲੇ
ਸਿੱਖ ਵੀ ਹੋਣ, ਕਿੰਨੇ ਕੁ ਆਪਸ ਵਿੱਚ ਉਹਨਾ ਨਾਲ ਰਿਸ਼ਤੇਦਾਰੀਆਂ ਕਰ ਲੈਂਦੇ ਹਨ ?
ਵਿਦੇਸ਼ਾਂ ਵਿੱਚ ਆਉਣ ਵਾਲੇ ਸਮੇਂ ਕੁਝ ਫਰਕ ਪੈਣ ਦੀ ਆਸ ਲਗਦੀ ਹੈ । ਉਂਝ ਅੱਜੇ ਅਸੀਂ ਗੱਲਾਂ ਤੀਕਰ
ਹੀ ਸੀਮਤ ਹਾਂ । ਜਿਵੇਂ ਮੈਂ ਕਿਸੇ ਸਾਈਟ ਅਤੇ ਅਖ਼ਬਾਰ ਨੂੰ ਜਦੋਂ ਕੁਝ ਲਿਖ ਕੇ ਭੇਜਦਾ ਹਾਂ ਤਾਂ
ਆਪਣੇ ਨਾਂਅ ਦੇ ਨਾਲ ਆਪਣੇ ਪਿੰਡ ‘ਕਸੇਲ’ ਦਾ ਨਾਂਅ ਲਿਖਦਾ ਹਾਂ ; ਉਂਝ ਹਰੇਕ ਥਾਂ ਮੇਰਾ ਪ੍ਰੀਵਾਰਕ
ਨਾਂਅ ‘ਢਿੱਲੋਂ’ ਹੀ ਹੈ । ਮੇਰੀ ਸੋਚਣੀ ਤਾਂ ਇਕੋ ਜਿਹੀ ਹੀ ਰਹਿੰਦੀ ਹੈ । ਜੇ ਕੋਈ ਆਪਣੀ ਸੋਚ ਨੂੰ
ਜਾਤ ਪਾਤ ਅਤੇ ਬਰਾਦਰੀ ਦੇ ਬੰਧਨਾ ਤੋਂ ਮੁਕਤ ਕਰ ਚੁੱਕਾ ਹੈ ਤਾਂ ਉਹ ਵਧਾਈ ਦਾ ਪਾਤਰ ਹੈ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(29/12/10)
ਸੰਤ ਸਿੰਘ ਬਰਲਿੰਗਟਨ
ਪਿਆਰੇ ਪਾਠਕੋ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਰੱਬ ਦੀ ਖੋਜ
ਕਿਸੇ ਕਵੀ ਨੇ ਲਿਖਿਆ ਹੈ:
ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ।
ਖੋਲਣ ਲਗਿਆਂ ਪੇਚ ਏਸ ਦੇ ਕਾਫਰ ਹੋ ਜਾਏ ਬੰਦਾ।
ਕਾਫਰ ਸ਼ਬਦ ਕੁਫਰ ਤੋਂ ਬਣਿਆ ਹੈ ਜਿਸਦਾ ਅਰਥ ਹੈ ਝੂਠਾ। ਸਦੀਆਂ ਤੋਂ ਮਨੁਖ ਰੱਬ ਦੀ ਭਾਲ ਵਿੱਚ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਗੁਰਬਾਣੀ ਦਾ ਅਣਮੁਲਾ ਖਜ਼ਾਨਾ ਦੇ ਕੇ ਇਹ ਸਮੱਸਿਆ ਹਲ ਕਰ
ਦਿਤੀ ਸੀ। ਪਰ ਸਿਖਾਂ ਨੂੰ ਇੱਹ ਰੱਬੀ ਗਿਆਨ ਪੂਰਾ ਸਮਝ ਨਹੀ ਆਇਆ। ਸ਼ਬਦਾਂ ਦੇ ਅਰਥ ਤਾਂ ਬਹੁਤ ਸਾਰੇ
ਵੀਰਾਂ ਨੇ ਸਿੱਖ ਲਏ ਪਰ ਭਾਵ ਅਰਥ ਸਮਝ ਨਹੀ ਆਏ। ਇਸੇ ਕਰਕੇ ਜਿੰਦਗੀ ਦਾ ਕੀਮਤੀ ਸਮਾ ਬਹਿਸ ਵਿੱਚ
ਹੀ ਬੀਤਦਾ ਜਾ ਰਿਹਾ ਹੈ। ਮੂਲ ਮੰਤਰ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ
ਗੁਣਾਂ ਦੇ ਨਾਲ ਨਾਲ ਪਰਮਾਤਮਾ ਦਾ ਨਾਮ ਵੀ ਦਸਿਆ ਹੈ। ਵਿਦਵਾਨਾਂ ਨੇ ਸਤਿਨਾਮ ਸ਼ਬਦ ਦਾ ਅਰਥ ਇਹ
ਕੀਤਾ ਹੈ ਕਿ ਪਰਮਾਤਮਾ ਦਾ ਨਾਮ ਸਤਿ (ਸੱਚ) ਹੈ। ਸੱਚ ਦੇ ਦਰਸ਼ਨ ਨਹੀ ਹੋ ਸਕਦੇ ਕਿਉਂਕਿ ਇਸਦਾ ਕੋਈ
ਅਕਾਰ ਨਹੀ ਹੈ। ਇਸ ਕਰਕੇ ਨਾਮ ਰਾਹੀਂ ਯਾਦ ਹੀ ਕੀਤਾ ਜਾ ਸਕਦਾ ਹੈ ਤਾਂ ਕੇ ਸਾਡੇ ਅੰਦਰੋਂ ਬਾਹਰ
ਨਿਕਲ ਕੇ ਸਾਡੀ ਜਬਾਨ, ਅੱਖਾਂ, ਕੰਨਾਂ ਅਤੇ ਸਾਡੇ ਨਿਤ ਦੀ ਕਿਰਤ ਵਿਚੋਂ ਦਿਸਣ ਲਗ ਪਵੇ। ਅੱਜ ਸਾਰੀ
ਦੁਨੀਆਂ ਦੀਆਂ ਕਚਿਹਰੀਆਂ ਵਿੱਚ ਸੱਚ ਹੀ ਤਾਂ ਭਾਲਿਆ ਜਾ ਰਿਹਾ ਹੈ। ਇਸੇ ਹੀ ਸੱਚ ਨੂੰ ਗੁਰੂ
ਸਾਹਿਬਾਨ ਨੇ ਪ੍ਰਮਾਤਮਾ ਕਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਫਰਮਾਉਂਦੇ ਹਨ;
ਸੱਚ ਖੰਡਿ ਵਸੈ ਨਿਰੰਕਾਰੁ
ਭਾਵ ਪ੍ਰਮਾਤਮਾ ਉਥੇ ਵਸਦਾ ਹੈ ਜਿਸ ਥਾਂ ਤੇ ਸੱਚ ਹੀ ਸੱਚ ਵਰਤਿਆ ਜਾ ਰਿਹਾ ਹੋਵੇ। ਇਹ ਮਨੁਖਾ ਸਰੀਰ
ਵੀ ਹੋ ਸਕਦਾ ਹੈ ਜਾਂ ਮਨੁਖਾ ਸਰੀਰਾਂ ਦਾ ਇਕੱਠ ਵੀ ਹੋ ਸਕਦਾ ਹੈ। ਪੰਜਵੀਂ ਪਾਤਸ਼ਾਹੀ ਸਾਹਿਬ ਸ੍ਰੀ
ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ
ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮ ਤੇਰਾ ਪਰਾ ਪੂਰਬਲਾ॥
ਭਾਵ ਮੈ ਆਪਣੀ ਜਬਾਨ ਦੇ ਨਾਲ ਤੇਰੇ ਸਭ ਨਾਮ ਜੋ ਗੁਣਾਂ ਕਰਕੇ ਪ੍ਰਚਲਤ ਹੋਏ ਹਨ ਧਿਆਉਂਦਾ
ਹਾਂ ਪਰ ਤੇਰਾ ਨਾਮ ਜੋ ਸਤਿ (ਸੱਚ) ਹੈ ਇਹ ਸਭ ਤੋਂ ਪਹਿਲਾ ਤੇ ਅਸਲੀ ਹੈ ਅਤੇ ਗੁਰੂ ਅਰਜਨ ਸਾਹਿਬ
ਜੀ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ;
ਆਪ ਸਤਿ ਕੀਆ ਸਭੁ ਸਤਿ।
ਭਾਵ ਉਹ ਆਪ ਸੱਚ ਹੈ ਅਤੇ ਜੋ ਕੁੱਝ ਉਸਨੇ ਬਣਾਇਆ ਹੈ ਉਹ ਵੀ ਸੱਚ ਹੈ।
ਅਤੇ
ਸਤਿ ਨਾਮੁ ਪ੍ਰਭ ਕਾ ਸੁਖਦਾਈ॥
ਬਿਸਵਾਸ ਸਤਿ ਨਾਨਕ ਗੁਰ ਤੇ ਪਾਈ॥
ਭਾਵ ਪ੍ਰਮਾਤਮਾ ਦਾ ਨਾਮ ਜੋ ਸਤਿ (ਸਚ) ਹੈ ਉਹ ਸੁਖ ਦੇਣ ਵਾਲਾ ਹੈ ਇਸਦਾ ਭਰੋਸਾ ਸਚੇ ਗੁਰੂ
ਨਾਨਕ ਦੇਵ ਜੀ ਤੋਂ ਪਾਇਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ;
ਸਚੁ ਮਿਲੈ ਸਚੁ ਊਪਜੈ ਸਚ ਮਾਹਿ ਸਾਚਿ ਸਮਾਇ॥ ਅਤੇ
ਉਥੈ ਸਚੇ ਹੀ ਸਚਿ ਨਿਬੜੈ ਚੁਣਿ ਵਖ ਕਢੇ ਜਜਮਾਲਿਆ॥
ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ
ਨਾਨਕ ਵਿਣ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ॥
ਭਾਵ ਸੱਚੇ ਗੁਰੂ ਦੀ ਸਿਖਿਆ ਤੋਂ ਬਿਨਾ ਸਚੁ (ਪ੍ਰਮਾਤਮਾ) ਪਾਇਆ ਨਹੀ ਜਾ ਸਕਦਾ ਅਤੇ ਆਪਣੀ
ਮਨਮਰਜੀ ਕਰਨ ਵਾਲੇ ਭਟਕਦੇ ਰਹਿੰਦੇ ਹਨ। ਸਾਹਿਬ ਅਗੇ ਹੋਰ ਫਰਮਾਉਂਦੇ ਹਨ;
ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖ ਕੋਈ ਜਾਣੈ।
ਭਾਵ ਸਭ ਸਚੁ ਹੀ ਸਚੁ ਹੈ ਅਤੇ ਸਚੁ ਹੀ ਸਭ ਥਾਂ ਵਰਤ ਰਿਹਾ ਹੈ ਕੋਈ ਵਿਰਲਾ ਹੀ ਗੁਰੂ ਦਾ
ਪਿਆਰਾ ਸਮਝਦਾ ਹੈ। ਗੁਰੂ ਸਾਹਿਬ ਅਗੇ ਹੋਰ ਫੁਰਮਾਉਂਦੇ ਹਨ;
ਸਚਾ ਸਚੋ ਸਚਿ ਪਤੀਜੈ
ਭਾਵ ਸੱਚਾ (ਪ੍ਰਮਾਤਮਾ) ਸਚੁ ਨਾਲ ਹੀ ਖੁਸ਼ ਹੁੰਦਾ ਹੈ। ਗੁਰੂ ਰਾਮਦਾਸ ਜੀ ਪੰਨਾ 998 ਤੇ
ਫਰਮਾਉਂਦੇ ਹਨ;
ਨਿਰਭਉ ਨਿਰੰਕਾਰ ਸਤਿ ਨਾਮ॥
ਭਾਵ ਪ੍ਰਮਾਤਮਾ ਡਰ ਰਹਿਤ ਹੈ, ਉਸਦਾ ਕੋਈ ਅਕਾਰ ਨਹੀ ਅਤੇ ਉਸਦਾ ਨਾਮ ਸਤਿ (ਸੱਚ) ਹੈ। ਅਤੇ
ਪੰਨਾ ਨੰਬਰ 670 ਤੇ ਫਰਮਾਂਉਦੇ ਹਨ;
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ॥
ਸਤਿ ਸ਼ਬਦ ਇਸ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1008 ਵਾਰ ਆਇਆ ਹੈ ਪਰ ਵੱਖਰੇ
ਵੱਖਰੇ ਰੂਪਾਂ ਵਿੱਚ 2204 ਵਾਰ ਆਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਫਰਮਾਉਦੇ ਹਨ
ਬੋਲੀਐ ਸਚੁ ਧਰਮੁ ਝੂਠ ਨ ਬੋਲੀਐ॥
ਭਾਵ ਸੱਚ ਬੋਲਣਾ ਅਤੇ ਝੂਠ ਨਾ ਬੋਲਣਾ ਹੀ ਧਰਮ ਹੈ। ਅਤੇ ਸਿੰਘਾਂ ਦੇ ਜੈਕਾਰੇ ਸਤਿ ਸ੍ਰੀ
ਅਕਾਲ ਦਾ ਅਰਥ ਵੀ ਵਿਦਵਾਨਾਂ ਵਲੋਂ ਇਹ ਹੀ ਕੀਤਾ ਜਾਂਦਾ ਹੈ ਕਿ ਰੱਬ ਸਚ ਹੈ।
ਜੇ ਸੱਚੁ ਸ਼ਬਦ (ਏਕ ਸ਼ਬਦ) ਪਰਾਣਾਂ ਵਿੱਚ ਵਸ ਜਾਵੇ ਤਾਂ ਮਨੁਖ ਦੇ ਸਭ ਬੰਧਨ ਕੱਟੇ ਜਾਣ।
ਤੀਸਰੇ ਪਾਤਸ਼ਾਹ ਅਨੰਦ ਸਾਹਿਬ ਵਿੱਚ ਫੁਰਮਾਉਂਦੇ ਹਨ;
ਇਹੁ ਸੱਚੁ ਸਭਨਾ ਕਾ ਖਸਮੁ ਜਿਸ ਬਖਸੇ ਸੋ ਜਨੁ ਪਾਵਏ।
ਸਾਰਿਆਂ ਦਾ ਖਸਮ ਤਾਂ ਪ੍ਰਮਾਤਮਾ ਹੈ ਇਥੇ ਤੀਸਰੇ ਪਾਤਸ਼ਾਹ ਜੀ ਨੇ ਸੱਚ ਨੂੰ ਖਸਮ ਕਹਿ ਕੇ
(ਪ੍ਰਮਾਤਮਾ ਹੋਣ ਦੀ) ਪਕੀ ਮੋਹਰ ਲਾ ਦਿਤੀ ਹੈ। ਕਈ ਮੇਰੇ ਵੀਰਾਂ ਨੇ ਸਦੀਵੀ ਸੱਚ ਲਿਖਿਆ ਹੈ। ਪਰ
ਕੋਈ ਆਰਜੀ ਸੱਚ ਨਹੀ ਹੁੰਦਾ। ਜਿਸ ਵੀ ਕਿਸੇ ਕੰਮ ਜਾਂ ਸ਼ਬਦ ਨਾਲ ਸੱਚ ਲੱਗ ਜਾਵੇ ਉਹ ਹੀ ਗੁਰੂ ਜੀ
ਨੂੰ ਮਨਜ਼ੂਰ ਹੋ ਜਾਂਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ
(29/12/10)
ਸਰਵਜੀਤ ਸਿੰਘ
ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ ।
ਸਤਿਕਾਰ ਯੋਗ ਵੀਰ ਜੀ , ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰਾ ਸਵਾਲ ਸਿਰਫ ਤੇ ਸਿਰਫ
ਤੁਹਾਡੀਆਂ ਲਿਖਤਾਂ ਨਾਲ ਹੀ ਸਬੰਧਤ ਸੀ। ਜੇ ਇਹ ਸਵਾਲ ਕਿਸੇ ਹੋਰ ਦੀ ਲਿਖਤ ਨਾਲ ਸਬੰਧਤ ਹੁੰਦਾ ਤਾਂ
ਮੈ ਸਿੱਧਾ ਹੀ ਉਸ ਨੂੰ ਪੁੱਛ ਲੈਣਾ ਸੀ। ਇਹ ਸਵਾਲ ਮੈ ਆਪਣੀ ਜਾਣਕਾਰੀ ਵਧਾਉਣ ਲਈ ਹੀ ਆਪ ਜੀ ਤੋ
ਪੁੱਛਿਆ ਸੀ ਕਿਉਂਕਿ ਆਪ ਜੀ ਵਿਆਕਰਣ ਦੇ ਮਾਹਿਰ ਹੋ। ਆਪ ਜੀ ਦੇ ਬਚਨ, “ਵੈਸੇ ਜਿਹੜੇ ਅਰਥ ਤੁਹਾਨੂੰ
ਠੀਕ ਲੱਗਦੇ ਹਨ ਉਹੀ ਠੀਕ ਹਨ” ਵੀਰ ਜੀ, ਪਿਛਲੇ ਦੋ ਸਾਲਾਂ ਤੋਂ ਤੁਹਾਡਾ, ਕਈ ਵਿਦਿਵਾਨਾਂ ਨਾਲ ਇਸੇ
ਗੱਲ ਦਾ ਹੀ ਰੌਲਾ ਪੈ ਰਿਹਾ ਹੈ ਕਿ ਉਹ ਅਰਥ ਆਪਣੀ ਮਰਜੀ ਦੇ ਕਰਦੇ ਹਨ। ਜੇ ਮੇਰੀ ਮਰਜੀ ਦੇ ਅਰਥ
ਠੀਕ ਹਨ ਤਾਂ ਹੋਰ ਕਿਸੇ ਦੇ ਗਲਤ ਕਿਵੇ ਹੋਏ ਜੀ? ਕੀ ਹੁਣ ਤੁਸੀ ਹੋਰਾਂ ਵਲੋਂ ਕੀਤੇ ਗਏ ਮਰਜੀ ਦੇ
ਅਰਥਾਂ ਨੂੰ ਵੀ ਮਾਨਤਾ ਦਿੰਦੇ ਹੋ?
ਆਪ ਜੀ ਦੇ ਬਚਨ, “ਜੇ ਮੇਰੀ ਕਿਸੇ ਲਿਖਤ ਨਾਲ ਸੰਬੰਧਤ ਹੈ ਤਾਂ ਹਵਾਲਾ ਵੀ ਨਾਲ ਦਿਉ”। ਪੇਸ਼ ਹੈ ਆਪ
ਜੀ ਦੀ ਲਿਖਤ ਦਾ ਹਵਾਲਾ, “ਇਨ੍ਹਾਂ ਤਿੰਨ ਉਦਾਹਰਣਾਂ ਵਿੱਚ ਲਫ਼ਜ਼ “ਜਰ” ਵੱਖ ਵੱਖ ਰੂਪਾਂ ਵਿੱਚ ਆਇਆ
ਹੈ। ਇਨ੍ਹਾਂ ਵਿੱਚ ਜੇ ਲਗਾਂ ਮਾਤਵਾਂ ਦਾ ਧਿਆਨ ਨਾ ਕੀਤਾ ਜਾਵੇ ਅਤੇ ਬਦਲ ਜਾਣ ਤਾਂ ਦੇਖ ਲਵੋ, ਕੀ
ਅਰਥ ਕੀਤੇ ਵੀ ਜਾ ਸਕਦੇ ਹਨ? ਜਾਂ ਅਰਥ ਸਹੀ ਰਹਿ ਜਾਣਗੇ?
1- “ਪਰੰਦੇ ਨ ਗਿਰਹ ਜਰ॥” (ਪ-144)। (ਪਰੰਦੇ= ਪਰਿੰਦੇ, ਪੰਛੀ)।
2- “ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ॥” (ਪ-249)।
3- “ਰਾਮ ਜਪਤ ਤਨੁ ਜਰਿ ਕੀ ਨ ਜਾਇ॥” (ਪ-329)।
ਇਥੇ ਪਹਿਲੀ ਪੰਗਤੀ- ‘ਜਰ’ ‘ਰ’ ਮੁਕਤਾ ਹੋਣ ਨਾਲ ਅਰਥ ਹੈ ‘ਜ਼ਰ, ਧੰਨ, ਦੌਲਤ’।
ਦੂਸਰੀ ਪੰਗਤੀ- ‘ਜਰ’ ਦੇ ‘ਰ’ ਨੂੰ ਕੰਨਾ ‘ਜਰਾ’ ਅਰਥ ਹੈ ਬੁਢੇਪਾ।
ਤੀਸਰੀ ਪੰਗਤੀ- ‘ਜਰ’ ‘ਰ’ ਸਿਹਾਰੀ ਨਾਲ ‘ਜਰਿ’ ਅਰਥ ਹੈ ਜਲ ਜਾਣਾ, ਸੜ ਜਾਣਾ”
ਮੇਰਾ ਸਵਾਲ ਵੀ ਗੁਰਬਾਣੀ ਵਿਆਕਰਣ ਦੇ ਨਾਲ ਹੀ ਸਬੰਧਤ ਸੀ। ਪਤਾਂ ਨਹੀ ਕਿਓ ਆਪ ਜੀ ਮੇਰੀ ਭਾਵਨਾ
ਨੂੰ ਗਲਤ ਸਮਝ ਲਿਆ। ਕਿਸੇ ਸਵਾਲ ਦਾ ਜਵਾਬ ਦੇਣਾ ਹੈ ਜਾਂ ਨਹੀ, ਇਹ ਆਪ ਜੀ ਦਾ ਅਧਿਕਾਰ ਹੈ । ਮੈ
ਤੁਹਾਡੇ ਇਸ ਅਧਿਕਾਰ ਦਾ ਪੂਰਾ ਸਤਿਕਾਰ ਕਰਦਾ ਹਾਂ।
ਧੰਨਵਾਦ ਸਹਿਤ
ਸਰਵਜੀਤ ਸਿੰਘ
(ਪਾਠਕਾਂ ਨੂੰ ਬੇਨਤੀ ਹੈ ਹੇਠ ਲਿਖੇ ਲਿੰਕ ਤੇ ਜਾ ਕੇ ਸੁਰਗ-ਨਰਕ ਅਤੇ ਆਗੇ-ਪੀਛੇ
ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕਿਰਪਾਲਤਾ ਕਰਨੀ ਜੀ।
http://vimeo.com/17541114)
#################
ਸਿੱਖ ਮਾਰਗ ਦੇ ਪ੍ਰਬੰਧਕ ਅਤੇ ਪਾਠਕਾ/ਲੇਖਕ ਸੱਜਣੋਂ
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਿਹ ।
ਸਮੇਂ ਦੀ ਦੁਨਆਵੀ ਵੰਡ ਦੇ ਮੁਤਾਬਕ ਪੁਰਾਣਾ ਸਾਲ ਖਤਮ ਹੋ ਰਿਹਾ ਹੈ ਅਤੇ ਨਵਾਂ ਸਾਲ ਆ
ਰਿਹਾ ਹੈ। ਨਵੇ ਸਾਲ ਦੀਆਂ ਆਪ ਸਭ ਨੂੰ ਬੁਹਤ-ਬੁਹਤ ਮੁਬਾਰਕਾਂ । ਅਕਾਲ ਪਰਖ ਅੱਗੇ ਅਰਦਾਸ ਬੇਨਤੀ
ਹੈ ਕਿ ਨਵਾ ਸਾਲ ਇਸ ਧਰਤੀ ਦੇ ਸਾਰੇ ਵਾਸੀਆਂ ਲਈ ਸ਼ਾਤੀ, ਪਿਆਰ ਅਤੇ ਆਸ ਦੀ ਨਵੀਂ ਕਿਰਨ ਲੈਕੇ ਆਵੇ।
ਸਤਿਕਾਰ ਯੋਗ ਸੱਜਣੋਂ, ਸਾਲ 2010 ਵਿਚ ਮੇਰੇ ਵਲੋਂ ਲਿਖੇ ਗਏ ਕਿਸੇ ਵੀ ਸ਼ਬਦ ਨਾਲ ਜੇ ਕਿਸੇ ਸੱਜਣ
ਦੇ ਮਨ ਨੂੰ ਕੋਈ ਠੇਸ ਪੁਜੀ ਹੋਵੇ ਤਾਂ ਮੈ ਨਿਰਸੰਕੋਚ ਖਿਮਾਂ ਮੰਗਦਾ ਹਾਂ। ਨਵੇ ਸਾਲ ਤੋਂ ਜਿਵੇਂ
ਪ੍ਰਬੰਧਕਾਂ ਦਾ ਫੈਸਲਾ ਹੋਵੇਗਾ ਉਸ ਮੁਤਾਬਕ ਵਿਚਾਰ ਚਰਚਾ ਵਿਭਾਗ ਲੈਣ ਦਾ ਯਤਨ ਕੀਤਾ ਜਾਵੇਗਾ।
ਸਤਿਕਾਰ ਸਹਿਤ
ਸਰਵਜੀਤ ਸਿੰਘ
(29/12/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ
ਗੁਰਨਾਮ
ਸਿੰਘ ਅਕੀਦਾ ਜੀਓ! ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ।
ਬਾਹਰੀ ਦਿਖ ਕਰਕੇ ਵੀ
ਤੁਸੀਂ ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਨਾਲੋਂ ਵਧੀਆ ਮਨੁੱਖ ਨਹੀਂ ਗਿਣੇ ਜਾ ਸਕਦੇ ਤੇ ਅੰਦਰੂਨੀ
ਗੁਣਾਂ ਕਰਕੇ ਵੀ ਨਹੀਂ? ਇਸ ਕਰਕੇ ਇਹ ਦੱਸੋ ਕਿ ਤੁਸੀਂ ਕਿਸ ਕਾਰਣ ਕਰਕੇ ਗੁਰਨਾਮ ਸਿੰਘ ਅਕੀਦਾ ਹੋ
ਤੇ ਜੋਗਿੰਦਰ ਸਿੰਘ ਸਪੋਕਸਮੈਨ ਇਕੱਲਾ ਜੋਗਿੰਦਰ? ਜਦੋਂ ਕਿ ਸਿੱਖ ਸਮਾਜ ਦੀਆਂ ਵਧੀਆਂ ਰਹੁ-ਰੀਤਾਂ
ਮੁਤਾਬਕ ਦੁਸ਼ਮਣ ਦੇ ਨਾਮ ਨੂੰ ਵੀ ਕਦੇ ਛੋਟਾ ਨਹੀਂ ਕੀਤਾ ਜਾਂਦਾ। ਤਕਰੀਬਨ ਚਾਰ ਕੁ ਸਾਲ ਪਹਿਲਾਂ
ਮੈਂ ਤੁਹਾਨੂੰ ਪਟਿਆਲੇ ਵਿੱਚ ਹੀ ਮਿਲਿਆ ਸੀ ਇਹ ਗੱਲ ਮੈਂ ਇਸ ਕਰਕੇ ਲਿਖੀ ਹੈ। ਧੰਨਵਾਦ।
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। 716 536 2346.
(28/12/10)
ਡਾ.ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
ਬਦਲਵੇਂ-ਲਕਬ
ਸੱਚ-ਧਰਮ ਤੇ ਤਰਕ-ਤਲਵਾਰ ਫੜਕੇ,
ਬਾਬੇ ਨਾਨਕ ਕਿਰਦਾਰ ਹੀ ਸਾਜਣਾ ਸੀ।
ਐਪਰ ਭੂਤਨਾ ਅਤੇ ਬੇਤਾਲਾ ਕਹਿ ਕੇ,
ਕੂੜ-ਨੀਤਿਕਾਂ ਸੱਚ ਤਿਆਗਣਾ ਸੀ।
ਅਜੋਕੇ ਨਾਸਤਿਕ ਅਤੇ ਕਾਮਰੇਡ ਵਰਗੇ,
ਸ਼ਬਦ ਨਹੀਂ ਸਨ ਉਦੋਂ ਪਰਚਲਤ ਹੋਏ;
ਵਰਨਾਂ ਉਦੋਂ ਵੀ ਅੰਧ-ਵਿਸ਼ਵਾਸੀਆਂ ਨੇ,
ਇਹਨਾ ਲਕਬਾਂ ਨਾਲ ਬਾਬਾ ਨਿਵਾਜਣਾ ਸੀ।।
ਡਾ.ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
(408)209-7072
(ਸੰਪਾਦਕੀ ਨੋਟ:- ਸਿੱਖ ਮਾਰਗ ਦੇ ਪਾਠਕਾਂ ਨੂੰ
ਬੇਨਤੀ ਹੈ ਕਿ ਚਲ ਰਹੀ ਵਚਾਰ ਚਰਚਾ ਵਿੱਚ ਜੇ ਕਰ ਉਹ ਕਿਸੇ ਵੀ ਲਿਖਤ ਦਾ ਜਵਾਬ ਦੇਣਾਂ ਚਾਹੁੰਦੇ ਹਨ
ਤਾਂ ਉਹਨਾ ਕੋਲ ਸਿਰਫ 2 ਦਿਨ ਬਾਕੀ ਹਨ, 29 ਅਤੇ 30 ਦਸੰਬਰ ਦੇ। ਉਸ ਤੋਂ ਬਾਅਦ 31 ਦਸੰਬਰ ਦੇ ਦਿਨ
ਸਿਰਫ ਉਹੀ ਪੱਤਰ ਪਾਏ ਜਾਣਗੇ ਜਿਹਨਾ ਵਿੱਚ ਚਲਦੀ ਗੱਲ ਨੂੰ ਨਿਬੇੜਨ ਦਾ ਜ਼ਿਕਰ ਹੋਵੇਗਾ ਅਤੇ ਜਾਂ
ਫਿਰ ਆਮ ਜਾਣਕਾਰੀ ਵਾਲੇ ਹੋਣਗੇ ਦੂਸਰਿਆਂ ਨੂੰ ਸਵਾਲ ਕਰਨ ਵਾਲੇ ਨਹੀਂ)
(28/12/10)
ਗੁਰਨਾਮ ਸਿੰਘ ਅਕੀਦਾ
ਸਿੱਖ ਮਾਰਗ ਦੇ ਪਾਠਕ ਜੀਓ ਫਤਿਹ ਪ੍ਰਵਾਨ ਕਰਨਾਂ ਜੀ
ਅਤੇ ਦਲਜੀਤ ਸਿੰਘ ਹੋਠੀ, ਪਰਮਜੀਤ ਸਿੰਘ, ਗੁਰਚਰਨ ਸਿੰਘ ਜਿਉਣਵਾਲਾ, ਸਰਬਜੀਤ ਸਿੰਘ,
ਬਾਬੂ ਸਿੰਘ, ਰਵਿੰਦਰ ਸਿੰਘ, ਅਵਤਾਰ ਸਿੰਘ ਮਿਸ਼ਨਰੀ, ਮਨਦੀਪ ਸਿੰਘ ਵਰਨਨ, ਬਲਵਿੰਦਰ ਸਿੰਘ ਜੀਓ
ਫਤਿਹ ਪ੍ਰਵਾਨ ਕਰਨਾਂ ਜੀ
ਗੁਰਨਾਮ ਸਿੰਘ ਅਕੀਦਾ
ਕਾਫੀ ਲੰਮੇ ਸਮੇਂ ਤੋਂ ਆਪ ਜੀ ਨਾਲ ਗੱਲਬਾਤ ਨਹੀ ਹੋ ਸਕੀ, ਕੁਝ ਤਕਨੀਕੀ ਕਾਰਨਾਂ ਕਰਕੇ ਹੀ ਸੀ। ਪਰ
ਚਲੋ ਅਗਲੀ ਗੱਲ ਤੇ ਆਉਨੇ ਹਾਂ, ਆਪ ਜੀ ਨੇ ਕਾਫੀ ਕੁਝ ਪਿਛਲੀ ਮੁਲਾਕਾਤ ਦੌਰਾਨ ਕਿਹਾ ਸੀ, ਪਰ ਜੋ
ਆਪ ਜੀ ਨੂੰ ਮੈਂ ਸਵਾਲ ਕੀਤਾ ਸੀ ਕਿ ' ਕੀ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਸੰਪਾਦਨਾਂ
ਕਰਨ ਦੇ ਹਾਮੀ ਹੋ? ' ਕਿਉਕਿ ਤੁਹਾਡਾ ਜੋਗਿੰਦਰ ਤਾਂ ਇਹੀ ਚਾਹੁੰਦਾ ਹੈ, ਇਕ ਗੱਲ ਹੋਰ ਤੁਸੀਂ
ਮੇਰੇ ਬਾਰੇ ਕਿਹਾ ਹੈ ਕਿ ਮੈਂ ਸਾਰੇ ਵਿਦੇਸ਼ੀ ਸਿੱਖਾਂ ਤੇ ਦੋਸ ਲਾਇਆ ਹੈ ਕਿ ਉਹ ਪੰਜਾਬ ਵਿਚ ਅੱਗ
ਲਾਉਣੀ ਚਾਹੁੰਦੇ ਹੋ। ਤੁਸੀਂ ਕਈ ਨਾਂ ਲਿਖੇ ਹਨ ਜਿਨਾਂ ਨੂੰ ਤੁਸੀਂ ਪੜਦੇ ਹੋ ਪਰ ਕੀ ਉਹ ਸਾਰੇ ਹੀ
ਸਪੋਕਸਮੈਨ ਨੂੰ ਪੜ੍ਹਦੇ ਹਨ? ਅਸਲ ਗੱਲ ਕਿ ਮੈਂ ਕਦੇ ਵੀ ਨਹੀ ਕਿਹਾ ਕਿ ਵਿਦੇਸ਼ਾਂ ਦੇ ਸਾਰੇ ਹੀ
ਸਿੱਖ ਪੰਜਾਬ ਵਿਚ ਅੱਗ ਲਾਉਣ ਲਈ ਮੁੱਦੇ ਪੈਦਾ ਕਰਦੇ ਹਨ, ਨਹੀ ਕਿਹਾ, ਚਲੋ ਮੈਂ ਆਪਣਾ ਸਵਾਲ ਫੇਰ
ਦੁਹਰਾਉਦਾ ਹਾਂ, ਜਰਾ ਗੌਰ ਦੇਣਾ। ਮੈਂ ਕਹਿੰਦਾ ਹਾਂ ਕਿ ' ਕਈ ਸਿੱਖੀ ਦੇ ਮੁਖੌਟੇ ਵਿਚ ਹਨ ਸਿੱਖ
ਹੋਣ ਦਾ ਦਮ ਭਰਦੇ ਹਨ ਪਰ ਉਹ ਨਹੀਂ ਚਾਹੁੰਦੇ ਕਿ ਪੰਜਾਬ ਵਿਚ ਸਾਂਤੀ ਰਹੇ , ਉਹ ਕੋਈ ਨਾ ਕੋਈ
ਮੁੱਦਾ ਖੜਾ ਕਰਦੇ ਹਨ, ਤਾਂ ਕਿ ਪੰਜਾਬ ਵਿਚ ਉਨਾਂ ਦਾ ਨਾਂ ਗੂੰਜਦਾ ਰਹੇ ਬੇਸਕ ਗਲਤ ਧਾਰਨਾਵਾਂ
ਪੈਦਾ ਕਰਨ ਲਈ ਹੀ ਗੂੰਜਦਾ ਰਹੇ,' ਠੀਕ ਹੈ ਜੀ ਬਾਕੀ ਤੁਸੀਂ ਮੇਰੇ ਬਾਰੇ ਕਾਫੀ ਕੁਝ ਲਿਖਿਆ ਹੈ,
'ਪੀਲੀ ਪੱਤਰਕਾਰੀ' ਬਗੈਰਾ ਬਗੈਰਾ ਪੀਲੀ ਪੱਤਰਕਾਰੀ ਬਾਰੇ ਮੈਂ ਤੁਹਾਨੂੰ ਬੜਾ ਕੁਝ ਦਸਾਂਗਾ, ਜੇਕਰ
ਪੱਤਰਕਾਰ ਦੀ ਮੌਤ ਨਹੀ ਪੜ੍ਹੀ ਤਾਂ ਪੜ ਲੈਣਾ ਪਰ ਹੋਰ ਵੀ ਬਹੁਤ ਕੁਝ ਪੀਲੀ ਪੱਤਰਕਾਰੀ ਬਾਰੇ ਮੇਰੇ
ਕੋਲ ਹੈ, ਫੇਰ ਕਰਾਂਗੇ ਗੱਲ ਪਰ ਅੱਜ ਮੇਰਾ ਤੁਹਾਨੂੰ ਇਕ ਹੀ ਸਵਾਲ ਹੈ '? ' ਕਿ ਜਿਸ ਦੇ ਪੱਖ ਵਿਚ
ਆਪ ਜੀ ਉਤਰੇ ਹੋ ਉਹ ਹੈ ਜੋਗਿੰਦਰ? ਕਿਉਕਿ ਉਸ ਕਰਕੇ ਹੀ ਦਲਜੀਤ ਨੇ ਮੇਰੇ ਤੇ ਦੋਸ਼ ਲਗਾਏ ਸਨ, ਪਰ
ਜੋਗਿੰਦਰ ਕਹਿੰਦਾ ਹੈ ਕਿ 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਸੰਪਾਦਨਾਂ ਹੋਣੀ ਚਾਹੀਦੀ ਹੈ, ੴ ਵੀ
ਸ੍ਰੀ ਗੁਰੂ ਨਾਨਕ ਪਾਤਸਾਹ ਦਾ ਉਚਾਰਿਆ ਨਹੀ ਹੈ ਕੀ ਆਪ ਜੀ ਇਸ ਦੇ ਪੱਖ ਵਿਚ ਹੋ? ' ਪਹਿਲਾਂ ਮੇਰੇ
ਇਸ ਸਵਾਲ ਦਾ ਜਵਾਬ ਦੇ ਦਿਓ ਜੀ, ਘੁੰਮਾ ਫਿਰਾ ਕੇ ਨਹੀ ਸਹੀ ਤੇ ਦਰੁਸਤ ਤੇ ਸਪਸ਼ਟ ਜਵਾਬ ਦੇਣਾ ਹੈ
ਤਾਂ ਕਿ ਆਪਾਂ ਅਗਲੀ ਗੱਲਬਾਤ ਜਾਰੀ ਰੱਖ ਸਕੀਏ। ਧੰਨਵਾਦ!
ਆਪ ਜੀ ਦੇ ਹੁੰਗਾਰੇ ਦੀ ਉਡੀਕ ਵਿਚ
ਗੁਰਨਾਮ ਸਿੰਘ ਅਕੀਦਾ ਸੰਪਾਦਕ 'ਇੰਡੋ ਪੰਜਾਬ'
www.indopunjab.com
988850689੭
(28/12/10)
ਕਿਰਪਾਲ ਸਿੰਘ ਬਠਿੰਡਾ
ਦੁਨਿਆਵੀ ਪਦਾਰਥਾਂ ਲਈ ਤਾਂ ਹਰ ਬੰਦਾ ਬਹੁਤ ਉਦਮ ਕਰਦਾ ਹੈ ਪਰ ਜਿਸ ਉੱਦਮ ਦੀ ਗੁਰੂ ਨੇ ਪ੍ਰੇਰਣਾ
ਕੀਤੀ ਹੈ ਉਧਰ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ
ਪਿਤਾ ਦੀ ਜਾਇਦਾਦ ਤਾਂ ਉਸ ਦਾ ਭੋਗ ਪਾਉਣ ਤੋਂ ਵੀ ਪਹਿਲਾਂ ਆਪਣੇ ਨਾਮ ਲਵਾਉਣ ਦੀ ਕਾਹਲੀ ਹੁੰਦੀ ਹੈ
ਪਰ ਪਰ ਪੀਊ ਦਾਦੇ ਕਾ ਖਜਾਨਾ ਕਦੀ ਖੋਲਿ ਵੀ ਨਹੀਂ ਡਿਠਾ:
ਪ੍ਰੋ: ਧੂੰਦਾ
ਬਠਿੰਡਾ, ੨੮ ਦਸੰਬਰ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ
ਚੱਲ ਰਹੀ ਲੜੀਵਾਰ ਕਥਾ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹ ਸੀ,
ਦੌਰਾਨ ‘ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ।। ਨਾਨਕ ਜਿਸੁ
ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ।। ` ਦੀ ਵਿਆਖਿਆ ਕਰਦਿਆਂ ਅੱਜ ਸਵੇਰੇ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ ਦੁਨਿਆਵੀ
ਪਦਾਰਥਾਂ ਲਈ ਤਾਂ ਦੁਨੀਆਂ ਦਾ ਹਰ ਬੰਦਾ ਬਹੁਤ ਉੱਦਮ ਕਰਦਾ ਹੈ। ਹਰ ਦੁਕਾਨਦਾਰ ਉੱਦਮ ਕਰ ਕੇ ਹੀ
ਤਾਂ ਦੁਕਾਨ `ਤੇ ਜਾਂਦਾ ਹੈ, ਨੌਕਰੀ ਪੇਸ਼ਾ ਹਰ ਆਦਮੀ ਬਹੁਤ ਉੱਦਮ ਕਰਕੇ ਆਪਣੇ ਦਫਤਰ ਜਾਂ ਕੰਮ `ਤੇ
ਜਾਂਦਾ ਹੈ, ਕਿਰਸਾਨ ਉੱਦਮ ਕਰ ਕੇ ਹੀ ਕਿਰਸਾਨੀ ਕਰਦਾ ਹੈ। ਇਹ ਸਾਰੇ ਪੇਸ਼ਾਵਾਰ ਉੱਦਮ ਇਸ ਕਰਕੇ
ਕਰਦੇ ਹਨ ਤਾਂ ਕਿ ਧਨ ਦੌਲਤ ਕਮਾਇਆ ਜਾ ਸਕੇ ਤੇ ਉਨ੍ਹਾਂ ਦੇ ਧੀਆਂ ਪੁੱਤਰ ਖਾਣ ਅਤੇ ਸੁਖ ਮਾਨਣ।
ਗੁਰਬਾਣੀ ਵਿੱਚ ਵੀ ਇਸ ਦਾ ਜ਼ਿਕਰ ਹੈ ‘ਕਿਰਸਾਣੀ ਕਿਰਸਾਣੁ ਕਰੇ, ਲੋਚੈ
ਜੀਉ ਲਾਇ।। ਹਲੁ ਜੋਤੈ ਉਦਮੁ ਕਰੇ, ਮੇਰਾ ਪੁਤੁ ਧੀ ਖਾਇ।। ` ਗੁਰੂ ਸਾਹਿਬ ਨੇ ਉੱਦਮ ਦੀ
ਨਿਸ਼ਾਨੀ ਦੱਸੀ ਹੈ ਕਿ ਜਿਸ ਘਰ `ਚ ਉੱਦਮ ਹੈ ਉਥੇ ਅੰਨ ਦੀ ਤੋਟ ਨਹੀ ਰਹਿੰਦੀ। ‘ਉਦੋਸਾਹੈ ਕਿਆ
ਨੀਸਾਨੀ ਤੋਟਿ ਨ ਆਵੈ ਅੰਨੀ।। ` ਪਰ ਕੀ ਕਾਰਣ ਹੈ ਕਿ ਬਹੁਤੇ ਲੋਕਾਂ ਕੋਲ ਅੰਨ, ਪਦਾਰਥ ਤੇ ਧਨ
ਦੌਲਤ ਤਾਂ ਬਹੁਤ ਹੁੰਦਾ ਹੈ ਪਰ ਇਸ ਦੇ ਬਾਵਯੂਦ ਉਹ ਸੁਖੀ ਨਹੀਂ ਹੁੰਦੇ ਅਤੇ ਨਾ ਹੀ ਉਨ੍ਹਾਂ ਦੇ
ਦੁਖ ਦਰਦ ਭਟਕਣਾ ਦੂਰ ਹੁੰਦੇ ਹਨ ਇਸ ਲਈ ਉਨ੍ਹਾਂ ਦੇ ਘਰ ਉਦਾਸੀ ਛਾਈ ਰਹਿੰਦੀ ਹੈ, ‘ਉਦੋਸੀਅ ਘਰੇ
ਹੀ ਵੁਠੀ, ਕੁੜਿੲਖ਼ੀ ਰੰਨੀ ਧੰਮੀ।। ` ਇਸ ਦਾ ਕਾਰਣ ਇਹ ਹੈ ਕਿ ਬੰਦਾ ਧਨ ਕਮਾਉਣ ਲਈ ਤਾਂ ਬਹੁਤ
ਉੱਦਮ ਕਰਦਾ ਹੈ ਪਰ ਸੱਤੇ ਹੀ ਗਿਆਨ ਇੰਦਰੀਆਂ ਵਿਕਾਰਾਂ ਵਿੱਚ ਫਸੀਆਂ ਰਹਿੰਦੀਆਂ ਹਨ ਭਾਵ ਅੱਖਾਂ
ਪਰਾਇਆ ਰੂਪ ਤੱਕਣ ਵਿੱਚ, ਜੀਭ ਪਰਾਈ ਨਿੰਦਾ ਕਰਨ ਵਿੱਚ, ਕੰਨ ਪਰਾਈ ਨਿੰਦਾ ਸੁਣਨ ਵਿੱਚ, ਮਨ ਲੋਭ
ਲਾਲਚ ਹਾਉਂਮੈ ਹੰਕਾਰ ਵਿੱਚ ਭਾਵ ਸਾਰੀਆਂ ਹੀ ਇੰਦਰੀਆਂ ਆਪੋ ਆਪਣੇ ਵਕਾਰ ਭੋਗਣ ਵਿੱਚ ਮਸਤ ਹੋ ਕੇ
ਕੂੜੇ ਕੰਮ ਕਰਨ ਕਰਕੇ ਉਨ੍ਹਾਂ ਦੇ ਘਰੇ ਹਮੇਸ਼ਾਂ ਸਿਆਪਾ ਪਿਆ ਰਹਿੰਦਾ ਹੈ, ‘ਸਤੀ ਰੰਨੀ ਘਰੇ ਸਿਆਪਾ
ਰੋਵਨਿ ਕੂੜੀ ਕੰਮੀ।। ` ਇਸ ਲਈ ਗੁਰੂ ਸਾਹਿਬ ਨੇ ਵੀਚਾਰ ਅਧੀਨ ਸਲੋਕ ਵਿੱਚ ਇਹ ਉੱਦਮ ਕਰਨ ਲਈ ਨਹੀਂ
ਕਿਹਾ, ਬੇਸ਼ੱਕ ਗੁਰੂ ਸਾਹਿਬਾਨ ਨੇ ਖੁਸ਼ਹਾਲ ਜੀਵਨ ਲਈ ਬਹੁਤਾ ਧਨ ਕਮਾਉਣ ਲਈ ਉਦਮ ਕਰਨ ਤੋਂ ਰੋਕਿਆ
ਨਹੀਂ ਬਲਕਿ ਇਹ ਉੱਦਮ ਕਰਨ ਲਈ ਵੀ ਪ੍ਰੇਰਣਾ ਦਿੱਤੀ ਹੈ, ‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ
ਭੁੰਚੁ।। ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।। ੧।। ` ਪਰ ਜਿਸ ਉੱਦਮ ਦੀ ਗੁਰੂ ਨੇ
ਪ੍ਰੇਰਣਾ ਕੀਤੀ ਹੈ ਉਧਰ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਉਹ ਇਹ ਹੈ ਕਿ ਜਿਸ ਤਰ੍ਹਾਂ ਤੂੰ ਧਨ
ਪਦਾਰਥਾਂ ਲਈ ਉੱਦਮ ਕਰਦਾ ਹੈਂ ਅਤੇ ਇਹ ਪਦਾਰਥ ਹਾਸਲ ਕਰ ਕੇ ਸੁੱਖ ਮਾਣਦਾ ਹੈਂ ਉਸੇ ਤਰ੍ਹਾਂ ਅਕਾਲ
ਪੁਰਖ ਦਾ ਸਿਮਰਨ ਵੀ ਕਰ ਅਤੇ ਇਸੇ ਨਾਲ ਤੈਨੂੰ ਵਕਾਰਾਂ ਤੋਂ ਮੁਕਤੀ ਮਿਲੇਗੀ ਜਿਸ ਕਾਰਣ ਅਕਾਲਪੁਰਖ਼
ਤੈਨੂੰ ਸਾਰੇ ਦੁਖਾਂ ਤੋਂ ਛੁਡਾ ਲਵੇਗਾ, ‘ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ।।
੧।। ` ਪ੍ਰੋ: ਧੂੰਦਾ ਨੇ ਕਿਹਾ ਜਿਨ੍ਹਾਂ ਨੇ ਅਕਾਲਪੁਰਖ਼ ਦੀ ਰਜ਼ਾ ਵਿੱਚ ਰਹਿ ਕੇ ਆਪਣਾ ਜੀਵਨ
ਨਿਰਬਾਹ ਕਰਦੇ ਹੋਏ ਉਸ ਦੀ ਯਾਦ ਨੂੰ ਹਮੇਸ਼ਾਂ ਆਪਣੇ ਹਿਰਦੇ ਵਿੱਚ ਟਿਕਾਈ ਰੱਖਿਆ ਉਨ੍ਹਾਂ ਨੇ ਤੱਤੀ
ਤਵੀ ਤੇ ਬਹਿ ਕੇ ਵੀ `ਤੇਰਾ ਕੀਆ ਮੀਠਾ ਲਾਗੈ।। ` ਕਿਹਾ, ਦੇਗ਼ ਵਿੱਚ ਉਬਾਲੇ ਖਾ ਕੇ, ਆਰੇ ਨਾਲ
ਚੀਰਵਾਕੇ, ਬੰਦ ਬੰਦ ਕਟਵਾ ਕੇ, ਆਪਣੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਵਾ ਕੇ, ਮਾਵਾਂ ਨੇ ਆਪਣੇ
ਪੁੱਤਰਾਂ ਦੀਆਂ ਆਂਦਰਾਂ ਦੇ ਹਾਰ ਗਲਾਂ ਵਿੱਚ ਪਵਾ ਕੇ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ
ਅਰਦਾਸ ਕੀਤੀ, ਹੇ ਅਕਾਲ ਪੁਰਖ਼! ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ
ਚਾਰ ਪਹਿਰ ਰਾਤ ਸੁਖਾਂ ਦੀ ਬਤੀਤ ਕਰਨੀ। ਉਨ੍ਹਾਂ ਕਿਹਾ ਆਮ ਬੰਦਾ ਤਾਂ ਸੋਚਦਾ ਹੋਵੇਗਾ ਕਿ ਜੇ ਇਹ
ਸੁੱਖ ਹਨ ਤਾਂ ਫਿਰ ਦੁੱਖ ਕਿਹੜੇ ਹਨ? ਅਕਾਲਪੁਰਖ਼ ਅਤੇ ਗੁਰੂ ਨੂੰ ਭੁੱਲ ਜਾਣਾ ਉਨ੍ਹਾਂ ਲਈ ਦੁੱਖ ਹੈ
ਅਤੇ ਉਸ ਦੀ ਯਾਦ ਬਣੀ ਰਹਿਣੀ ਉਨ੍ਹਾਂ ਲਈ ਸੁੱਖ ਹੈ। ਉਨ੍ਹਾਂ ਕਿਹਾ ਕਿ ਦਰਅਸਲ ਜਿਹੜਾ ਹੋਰ ਉੱਦਮਾਂ
ਦੇ ਨਾਲ ਅਕਾਲ ਪੁਰਖ਼ ਦਾ ਨਾਮ ਜਪਨ ਦਾ ਵੀ ਉੱਦਮ ਕਰਦਾ ਹੈ ਉਸ ਲਈ ਦੁੱਖਾਂ ਤੇ ਸੁੱਖਾਂ ਦਾ ਅੰਤਰ
ਮਿਟ ਜਾਂਦਾ ਹੈ ਇਸ ਲਈ ਉਹ ਹਮੇਸ਼ਾਂ ਸੁਖੀ ਰਹਿੰਦਾ ਹੈ ਪਰ ਜਿਹੜਾ ਹੋਰ ਉੱਦਮ ਤਾਂ ਸਾਰੇ ਕਰਦਾ ਹੈ
ਪਰ ਜਿਸ ਨਾਮ ਸਿਮਰਨ ਸਦਕਾ ਜਗਤ ਦਾ ਉਧਾਰ ਹੁੰਦਾ ਹੈ ਉਹ ਉੱਦਮ ਨਹੀਂ ਕਰਦਾ ‘ਆਹਰ ਸਭਿ ਕਰਦਾ ਫਿਰੈ
ਆਹਰੁ ਇਕੁ ਨ ਹੋਇ।। ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ।। ` ਅਤੇ ਇਸ ਉੱਦਮ ਦੀ
ਅਣਹੋਂਦ ਸਦਕਾ ਸਾਰੇ ਪਦਾਰਥ ਅਤੇ ਸੁਖਾਂ ਦੇ ਸਾਧਨ ਹੁੰਦੇ ਹੋਏ ਵੀ ਉਹ ਦੁਖੀ ਰਹਿੰਦਾ ਹੈ। ਇਸੇ ਲਈ
ਵੀਚਾਰ ਅਧੀਨ ਸਲੋਕ ਵਿੱਚ ਗੁਰੂ ਸਾਹਿਬ ਨੇ ਸਿਖਿਆ ਦਿੱਤੀ ਹੈ ਹੇ ਵੱਡੇ ਭਾਗਾਂ ਵਾਲਿਓ ਹਰੀ ਦਾ ਨਾਮ
ਸਿਮਰਨ ਦਾ ਉੱਦਮ ਕਰੋ ਜਿਸ ਸਿਮਰਨ ਸਦਕਾ ਤੇਰੇ ਸਾਰੇ ਦੁੱਖ, ਦਰਦ ਤੇ ਭਟਕਣਾ ਖਤਮ ਹੋ ਜਾਣਗੇ ਤੇ
ਹਮੇਸ਼ਾਂ ਲਈ ਸੁੱਖ ਪ੍ਰਪਤ ਹੋ ਜਾਣਗੇ। ਪਰ ਹੈਰਾਨੀ ਹੈ ਕਿ ਜਿਥੇ ਹੋਰ ਦੁਨਿਆਵੀ ਪਦਾਰਥਾਂ ਲਈ ਤਾਂ
ਹਰ ਬੰਦਾ ਬਹੁਤ ਉਦਮ ਕਰਦਾ ਹੈ ਪਰ ਜਿਸ ਉੱਦਮ ਦੀ ਗੁਰੂ ਨੇ ਪ੍ਰੇਰਣਾ ਕੀਤੀ ਹੈ ਉਧਰ ਕਿਸੇ ਦਾ ਧਿਆਨ
ਹੀ ਨਹੀਂ ਜਾਂਦਾ, ਪਿਤਾ ਦੀ ਜਾਇਦਾਦ ਤਾਂ ਉਸ ਦਾ ਭੋਗ ਪਾਉਣ ਤੋਂ ਵੀ ਪਹਿਲਾਂ ਆਪਣੇ ਨਾਮ ਲਵਾਉਣ ਦੀ
ਕਾਹਲੀ ਹੁੰਦੀ ਹੈ ਪਰ ਪਰ ਪੀਊ ਦਾਦੇ ਕਾ ਖਜਾਨਾ ਕਦੀ ਖੋਲਿ ਵੀ ਨਹੀਂ ਡਿਠਾ: ਪੀਊ ਦਾਦੇ ਕਾ ਖੋਲਿ
ਡਿਠਾ ਖਜਾਨਾ।। ਤਾ ਮੇਰੈ ਮਨਿ ਭਇਆ ਨਿਧਾਨਾ।। ੧।। ਰਤਨ ਲਾਲ ਜਾ ਕਾ ਕਛੂ ਨ ਮੋਲੁ।। ਭਰੇ ਭੰਡਾਰ
ਅਖੂਟ ਅਤੋਲ।। ੨।। ਖਾਵਹਿ ਖਰਚਹਿ ਰਲਿ ਮਿਲਿ ਭਾਈ।। ਤੋਟਿ ਨ ਆਵੈ ਵਧਦੋ ਜਾਈ।। ੩।। ਪ੍ਰੋ: ਧੂੰਦਾ
ਨੇ ਸਿਮਰਨ ਦੀ ਵਿਆਖਿਆ ਕਰਦੇ ਵੀ ਕਿਹਾ ਕਿ ਮਨ ਵਿੱਚ ਕਪਟ ਰੱਖ ਕੇ, ਅੱਖਾਂ ਮੀਚ ਕੇ ਹਰਿ ਹਰਿ ਜਾਂ
ਵਾਹਿਗੁਰੂ ਵਾਹਿਗੁਰੂ ਕਰਨਾ ਹੀ ਸਿਮਰਨ ਕਰਨਾ ਨਹੀਂ ਬਲਕਿ ਆਪਣੇ ਸਾਰੀਆਂ ਗਿਆਨ ਇੰਦਰੀਆਂ ਅਤੇ ਕਰਮ
ਇੰਦਰੀਆਂ ਤੋਂ ਹਮੇਸ਼ਾਂ ਉਹ ਕੰਮ ਲੈਣਾ ਹੈ ਸਿਮਰਨ ਹੈ ਜਿਸ ਨਾਲ ਵਕਾਰਾਂ ਤੋਂ ਖ਼ਲਾਸੀ ਹੋਵੇ।
************************************************************
‘ਇੰਡੋ ਪੰਜਾਬ’ ਦਾ 2011 ਕਲੈਂਡਰ ਡਾ. ਗੁਰਸ਼ਰਨ ਸਿੰਘ ਭਾਅ ਜੀ ਨੇ ਕੀਤਾ ਰਲੀਜ਼
ਚੰਡੀਗੜ੍ਹ 28 ਦਸੰਬਰ (ਕਿਰਪਾਲ ਸਿੰਘ) ਪਿਛਲੇ ਸਾਲ ਤੋਂ ਲਗਾਤਾਰ ਛਪ ਰਹੇ ਮਹੀਨਾਵਾਰ
ਮੈਗਜ਼ੀਨ ‘ਇੰਡੋ ਪੰਜਾਬ’ ਦਾ ਕਲੈਂਡਰ 2011 ਅੱਜ ਚੰਡੀਗੜ੍ਹ ਵਿਖੇ ‘ਇੰਡੋ ਪੰਜਾਬ’ ਦੇ ਸਰਪ੍ਰਸਤ ਡਾ.
ਗੁਰਸ਼ਰਨ ਸਿੰਘ ਭਾਅ ਜੀ ਨੇ ਰਲੀਜ਼ ਕੀਤਾ। ਉਨਾਂ ਕਲੈਂਡਰ ਦੀ ਵਿਸ਼ੇਸ਼ਤਾ ਬਾਰੇ ਆਪਣੇ ਗੜਕਦੇ ਸੁਭਾਅ
ਅਨੁਸਾਰ ਕਿਹਾ ਕਿ ਇਹ ਕਲੈਂਡਰ ਸਾਰਿਆਂ ਤੋਂ ਹੱਟ ਕੇ ਹੈ, ਮੌਲਿਕ ਪ੍ਰਧਾਨ ਹੈ, ਜਿਸ ਵਿੱਚ ਆਮ ਆਦਮੀ
ਦੀ ਗੁਲਾਮੀ ਦਿਖਾਈ ਹੈ, ਇੱਕ ਪਾਸੇ ਸਿਆਸੀ ਲੋਕ ਆਪਣੀ ਗਰੀਬੀ ਧੋਂਦੇ ਹੋਏ ਦਿਨੋ ਦਿਨ ਅਮੀਰ ਹੋਈ ਜਾ
ਰਹੇ ਹਨ ਦੂਜੇ ਪਾਸੇ ਆਮ ਆਦਮੀ ਭੀੜ ਵਿੱਚ ਆਪਣੀ ਦੋ ਵਕਤ ਦੀ ਰੋਟੀ ਲਈ ਧੰਦ ਪਿੱਟ ਰਹੇ ਹਨ, ਉਨਾਂ
ਕਿਹਾ ਕਿ ਬੇਸਕ ਦੁਨੀਆਂ ਦੇ ਸਾਇੰਸਦਾਨ ਅਤੇ ਮੈਂ ਵੀ ਇਹ ਮਨਦਾ ਹਾਂ ਕਿ ਦੁਨੀਆਂ ਵਿੱਚ ਕੋਈ ਵੀ
ਵਿਆਕਤੀ ਭੁੱਖਾ ਨਹੀ ਰਹਿ ਸਕਦਾ ਕਿਉਕਿ ਸਾਧਨਾਂ ਦੀ ਕੋਈ ਘਾਟ ਨਹੀ ਹੈ ਨਾ ਹੀ ਵਸਤਾਂ ਦੀ ਘਾਟ ਹੈ
ਪਰ ਨਿਜ਼ਾਮ ਨੂੰ ਆਪਣਾ ਰਵਈਆ ਬਦਲਣਾ ਪਵੇਗਾ। ਉਨਾਂ ਕਿਹਾ ਕਿ ਅੱਜ ਵਿਆਕਤੀ ਆਪਣੇ ਆਪ ਬਾਰੇ ਸੋਚਣਾ
ਬੰਦ ਕਰ ਗਿਆ ਹੈ ਉਹ ਸੱਥਾਂ ਵਿੱਚ ਬੈਠਾ ਬਿਗਾਨੀਆਂ ਧੀਆਂ ਭੈਣਾਂ ਬਾਰੇ ਤਾਂ ਟੋਟਕੇ ਘੜ ਲੈਂਦਾ ਹੈ
ਪਰ ਸਮਾਜ ਵਿੱਚ ਕੀ ਹੋਣਾ ਚਾਹੀਦਾ ਹੈ ਬਾਰੇ ਨਹੀ ਵਿਚਾਰ ਕਰਦਾ, ਉਨਾਂ ਇੰਡੋ ਪੰਜਾਬ ਨੂੰ ਸਿਖਰ ਤਕ
ਲੈਕੇ ਜਾਣ ਦਾ ਲੋਕਾਂ ਨੂੰ ਸੱਦਾ ਦਿਤਾ। ਇਸ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ
ਅਤੇ ਇੰਡੋ ਪੰਜਾਬ ਦੇ ਡਾਇਰੈਕਟਰ ਸ. ਸਤਵਿੰਦਰ ਸਿੰਘ ਟੌਹੜਾ, ਇੰਡੋ ਪੰਜਾਬ ਦੇ ਸੰਪਾਦਕ ਗੁਰਨਾਮ
ਸਿੰਘ ਅਕੀਦਾ, ਇੰਡੋ ਪੰਜਾਬ ਦੇ ਨਿਊਜ ਐਡਿਟਰ ਜਸਵਿੰਦਰ ਸਿੰਘ ਬਰਸਟ ਆਦਿ ਹੋਰ ਵੀ ਹਾਜਰ ਸਨ।
(28/12/10)
ਸਰਬਜੀਤ ਸਿੰਘ--ਜੰਮੂ
ਕੌਮੀ ਜੋਧੇ ਸ.ਦਲੀਪ ਸਿੰਘ ਖਾਲਸਾ ਹਾਈਜੈਕਰ ਦੇ ਪਿਤਾ ਸਰਪੰਚ ਗਿਆਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ
ਜੰਮੂ ਵਿਖੇ ਕੀਤਾ ਗਿਆ ਅੰਤਿਮ ਅਰਦਾਸ ਸਮਾਗਮ’
ਸਰਬਜੀਤ ਸਿੰਘ--ਜੰਮੂ, 28 ਦਸੰਬਰ: ਭਾਰਤ ਸਰਕਾਰ ਵੱਲੋਂ ਕਾਲੀ ਸੂਚੀ ’ਚ ਸ਼ਾਮਲ
ਹਾਈਜੈਕਰ ਦਲੀਪ ਸਿੰਘ ਖਾਲਸਾ ਦੇ ਪਿਤਾ ਸਰਪੰਚ ਗਿਆਨ ਸਿੰਘ ਜੀ ਦੀ ਅੰਤਿਮ ਅਰਦਾਸ ਪਿੰਡ ਰਾਏਪੁਰ
ਗੁਜਰਾਂ ਵਿਖੇ ਕੀਤਾ ਗਿਆ। ਜਿਸ ’ਚ ਭਾਰੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਸਰਹੱਦੀ ਇਲਾਕੇ ਆਰ.
ਐਸ. ਪੁਰਾ ਦੇ ਪਿੰਡ ਰਾਏਪੁਰ ਗੁਜਰਾਂ ਵਿਖੇ ਦਲੀਪ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਕਰਵਾਏ ਗਏ ਸਮਾਗਮ
’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅਤੇ ਆਗੂਆਂ ਨੇ ਸਰਪੰਚ ਗਿਆਨ ਸਿੰਘ ਜੀ ਜੀਵਨ ਤੇ ਚਾਨਣਾ ਪਾਇਆ।
ਅੱਜ ਸਵੇਰੇ ਪਾਠ ਦੀ ਸਮਾਪਤੀ ਤੋਂ ਬਾਅਦ ਭਾਈ ਬਲਬੀਰ ਸਿੰਘ ਦੇ ਰਾਗੀ ਜੱਥੇ ਵੱਲੋਂ ਸੰਗਤਾਂ ਨੂੰ
ਨਿਹਾਲ ਕੀਤਾ ਅਤੇ ਸਮਾਗਮ ’ਚ ਸ਼ਾਮਲ ਵੱਖ-ਵੱਖ ਬੁਲਾਰਿਆਂ ਵੱਲੋਂ ਇਕ ਜੁੱਟ ਹੋ ਕੇ ਸਰਕਾਰ ਤੋਂ ਮੰਗ
ਕੀਤੀ ਕਿ ਕਾਲੀ ਸੂਚੀ ਨੂੰ ਖ਼ਤਮ ਕਰਦੇ ਹੋਏ, ਵਿਦੇਸ਼ਾਂ ’ਚ ਜਲਾਵਤਨੀ ਕੱਟ ਰਹੇ ਜੁਝਾਰੂਆਂ ਦੇ ਘਰ
ਵਾਪਸ ਆਉਣ ਦਾ ਰਾਹ ਪੱਧਰਾ ਕੀਤਾ ਜਾਵੇ। ਸਮਾਗਮ ’ਚ ਬੋਲਦੇ ਹੋਏ, ਨੈਸ਼ਨਲ ਕਾਂਨਫਰੰਸ ਦੇ ਐਮ.ਐਲ.ਸੀ
ਅਤੇ ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਪ੍ਰਬੰਧਕ ਦੇ ਪ੍ਰਧਾਨ ਤਰਲੋਚਨ ਸਿੰਘ ਵਜੀਰ ਨੇ ਸੰਗਤਾਂ ਨੂੰ
ਭਰੋਸਾ ਦੇਂਦੇ ਹੋਏ ਕਿਹਾ ਕਿ ਉਹ ਵਿਦੇਸ਼ ਬੈਠੇ ਜੁਝਾਰੂਆਂ ਦੀ ਘਰ ਵਾਪਸੀ ਲਈ ਰਿਆਸਤ ਦੇ ਮੁੱਖ
ਮੰਤਰੀ ਅਤੇ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਇਸ ਮਸਲੇ ਤੇ ਗੱਲਬਾਤ ਕਰਨਗੇ। ਭਾਰਤੀ
ਜਨਤਾ ਪਾਰਟੀ ਦੇ ਐਮ.ਐਲ.ਏ ਪ੍ਰੋ. ਗਾਰੂ ਰਾਮ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਪੰਚ
ਗਿਆਨ ਸਿੰਘ ਜੀ ਨੇ ਨਾ ਸਿਰਫ ਪਿੰਡ ਦੀ ਸਰਪੰਚੀ ਕੀਤੀ ਸਗੋ, ਇਨਾਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ
ਹੈ।
ਸੁਰਿੰਦਰ ਸਿੰਘ ਬਾਲੀ ਕਸ਼ਮੀਰ , ਪ੍ਰਿੰਸੀਪਲ ਨਰਿੰਦਰ ਸਿੰਘ , ਹਰਨਾਮ ਸਿੰਘ ਠੀਕਰੀ ਵਾਲੇ, ਗੁਰਦੇਵ
ਸਿੰਘ ‘ਖੰਦਵਾਲ’, ਸੁਰਜੀਤ ਸਿੰਘ, ਜਸਪਾਲ ਸਿੰਘ ਮੰਗਲ ਨੇ ਹਾਈਜੈਕਰ ਦਲੀਪ ਸਿੰਘ ਅਤੇ ਉਨਾਂ ਦੇ
ਪਿਤਾ ਸਰਪੰਚ ਗਿਆਨ ਸਿੰਘ ਦੇ ਜੀਵਨ ਤੇ ਰੋਸ਼ਨੀ ਪਾਈ। ਇਸ ਮੌਕੇ ’ਤੇ ਜੰਮੂ ਕਸ਼ਮੀਰ ਗੁਰਦੁਆਰਾ ਬੋਰਡ
ਵੱਲੋਂ ਐਮ.ਐਲ.ਸੀ ਤਰਲੋਚਨ ਸਿੰਘ ਵਜ਼ੀਰ ਨੇ ਸਰਪੰਚ ਗਿਆਨ ਸਿੰਘ ਦੀ ਪਤਨੀ ਅਮਰ ਕੌਰ ਅਤੇ ਦਲੀਪ ਸਿੰਘ
ਦੀ ਪਤਨੀ ਅਤੇ ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਰਹੇ ਦੇ ਧਰਮੀ ਭਰਾ ਦਰਸ਼ਨ ਸਿੰਘ ਨੂੰ ਸਿਰੋਪਾ ਦੇ ਕੇ
ਸਨਮਾਨਤ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਸੁਨੇਹਾ
ਜਸਪਾਲ ਸਿੰਘ ਵਲੋਂ ਸੁਣਾਇਆ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਾਤਾ ਅਮਰ ਕੌਰ ਅਤੇ
ਦਲੀਪ ਸਿੰਘ ਦੀ ਪਤਨੀ ਬੀਬੀ ਸੁਖਵਿੰਦਰ ਕੌਰ ਨੂੰ ਸਨਮਾਨ ਕੀਤਾ ਗਿਆ।
(27/12/10)
ਕਿਰਪਾਲ ਸਿੰਘ ਬਠਿੰਡਾ
ਇੰਦਰ, ਬ੍ਰਹਮਾ ਦੇ ਕਿਰਦਾਰ ਵਾਲੇ ਸਾਧ ਸਿੱਖੀ ਸਰੂਪ `ਚ ਵੀ ਮੌਜੂਦ ਪ੍ਰੋ: ਧੂੰਦਾ
ਬਠਿੰਡਾ, ੨੭ ਦਸੰਬਰ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ
ਚੱਲ ਰਹੀ ਲੜੀਵਾਰ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ:
ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ ਪੁਜਾਰੀ ਆਪਣੇ ਵਕਾਰ ਅਤੇ ਐਬਾਂ ਨੂੰ ਢਕਣ ਲਈ ਅਜੇਹੇ ਦੇਵਤਿਆਂ
ਦੀ ਪਕਲਪਨਾ ਕਰਕੇ ਉਨ੍ਹਾਂ ਨੂੰ ਉਹੀ ਵਕਾਰ ਭੋਗਦੇ ਵਿਖਾ ਦਿੰਦੇ ਸਨ ਤਾਂ ਕਿ ਉਹ ਇਹ ਕਹਿ ਸਕਣ ਕਿ
ਵੇਖੋ ਜੀ ਇਹ ਤਾਂ ਸਾਡੇ ਦੇਵੀ ਦੇਵਤੇ ਵੀ ਕਰਦੇ ਰਹੇ ਹਨ। ਉਨ੍ਹਾਂ ਕਿਹਾ ਜੇ ਬ੍ਰਹਮਾ ਨੂੰ ਆਪਣੀ ਧੀ
ਨਾਲ ਅਤੇ ਇੰਦਰ ਨੂੰ ਦੇਵ ਪਤਨੀਆਂ ਨਾਲ ਬਲਾਤਕਾਰ ਕਰਦੇ ਵਿਖਾਇਆ ਗਿਆ ਹੈ ਤਾਂ ਅਜੇਹੇ ਲੋਕਾਂ ਦੀ
ਕਿਸੇ ਵੀ ਧਰਮ `ਚ ਅੱਜ ਵੀ ਕਮੀ ਨਹੀਂ ਹੈ ਤੇ ਦੁਨੀਆਂ `ਚ ਬਹੁਤ ਸਾਰੇ ਆਚਰਨਹੀਣ ਲੋਕ ਅਜੇਹੇ ਹਨ ਜੋ
ਰਿਸ਼ਤੇ ਨਾਤਿਆਂ ਨੂੰ ਤਹਿਸ਼ ਨਹਿਸ਼ ਕਰ ਕੇ ਕੁਕਰਮ ਕਰਦੇ ਹਨ। ਪ੍ਰੋ: ਧੂੰਦਾ ਨੇ ਕਿਹਾ ਕਿ ਹੋਰਾਂ
ਧਰਮਾਂ ਦੀ ਗੱਲ ਕਰਨ ਤੋਂ ਪਹਿਲਾਂ ਜੇ ਆਪਣੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਇਥੇ ਵੀ ਸੰਤ ਕਹਾਉਣ
ਵਾਲੇ ਵਲ ਛਲ ਕਰਕੇ ਆਪਣੇ ਸ਼ਰਧਾਲੂਆਂ ਦੀਆਂ ਪਤਨੀਆਂ ਨਾਲ ਬਲਾਤਕਾਰ ਕਰਨ ਵਾਲੇ ਮੌਜੂਦ ਹਨ। ਉਨ੍ਹਾਂ
ਇਹ ਭੇਦ ਖੋਲ੍ਹ ਕੇ ਰੌਗਟੇ ਖੜ੍ਹੇ ਕਰ ਦਿੱਤੇ ਕਿ ਇੱਕ ਚਸਮਦੀਦ ਗਵਾਹ ਨੇ ਦੱਸਿਆ ਕਿ ਇੱਕ ਅਖੌਤੀ
ਸਿੱਖ ਸੰਤ ਦਾ ਇੱਕ ਬਹੁਤ ਹੀ ਅਨਿਨ ਸ਼ਰਧਾਲੂ ਸੀ ਜਿਸ ਨੂੰ ਆਪਣੇ ਸੰਤ `ਤੇ ਅਥਾਹ ਸ਼ਰਧਾ ਸੀ। ਇੱਕ
ਦਿਨ ਉਸ ਅਖੌਤੀ ਸੰਤ ਨੇ ਆਪਣੇ ਉਸ ਸ਼ਰਧਾਲੂ ਨੂੰ ਕਿਹਾ ਆਪਣਾ ਪਿਛਲੇ ਜਨਮ ਦਾ ਬੜਾ ਗੂੜਾ ਸਬੰਧ ਹੈ।
ਸ਼ਰਧਾਲੂ ਨੇ ਕਿਹਾ ਮਹਾਰਾਜ ਪਿਛਲੇ ਜਨਮ ਦੀ ਆਪਣੀ ਸਾਂਝ ਦੀ ਕੋਈ ਕਥਾ ਸੁਣਾਓ। ਉਹ ਪਾਖੰਡੀ ਸਾਧ
ਕਹਿਣ ਲੱਗਾ ਕਿ ਸੁਣ ਪਿਛਲੇ ਜਨਮ `ਚ ਤੂੰ ਮੇਰਾ ਗੁਰੂ ਸੀ ਅਤੇ ਮੈਂ ਤੇਰਾ ਚੇਲਾ। ਵੇਖ ਪ੍ਰਮਾਤਮਾ
ਦੀ ਖੇਡ ਕਿ ਤੇਰੇ ਇੱਕ ਦੁਸ਼ ਕਰਮ ਨਾਲ ਕਹਾਣੀ ਉਲਟ ਗਈ ਹੈ ਕਿ ਇਸ ਜਨਮ `ਚ ਮੈਂ ਤੇਰਾ ਗੁਰੂ ਅਤੇ
ਤੂੰ ਮੇਰਾ ਚੇਲਾ ਬਣ ਗਿਆ ਹੈਂ। ਸ਼ਰਧਾਲੂ ਨੇ ਕਿਹਾ ਮਹਾਰਾਜ ਮੈਂ ਕਿਹੜਾ ਦੁਸ਼ ਕਰਮ ਕਰ ਬੈਠਾ ਕਿ
ਕਹਾਣੀ ਉਲਟ ਗਈ। ਪਾਖੰਡੀ ਸਾਧ ਸਮਝ ਗਿਆ ਕਿ ਹੁਣ ਇਸ ਦੀ ਮੇਰੇ ਵਿੱਚ ਪੂਰਨ ਸ਼ਰਧਾ ਬਣ ਚੁਕੀ ਹੈ ਇਸ
ਲਈ ਜੋ ਇਸ ਨੂੰ ਕਹਾਂ ਉਹ ਇਹ ਮੰਨ ਜਾਵੇਗਾ। ਇਸ ਲਈ ਉਸ ਨੇ ਕਿਹਾ ਕਿ ਉਸ ਜਨਮ `ਚ ਤੂੰ ਮੇਰਾ ਗੁਰੂ
ਹੁੰਦੇ ਹੋਏ ਮੇਰੀ ਪਤਨੀ ਨਾਲ ਵਿਆਹ ਕਰਵਾ ਲਿਆ ਤੇ ਮੇਰੀ ਤੇਰੇ ਵਿੱਚ ਫਿਰ ਵੀ ਸ਼ਰਧਾ ਬਣੀ ਰਹੀ।
ਸ਼੍ਰਧਾਲੂ ਕਹਿਣ ਲੱਗਾ ਮਹਾਰਾਜ ਫਿਰ ਤਾਂ ਬਹੁਤ ਹੀ ਅਨਰਥ ਹੋ ਗਿਆ, ਹੁਣ ਮੈਂ ਆਪਣੇ ਪਿਛਲੇ ਜਨਮ ਦੇ
ਪਾਪ ਕਿਵੇਂ ਧੋ ਸਕਦਾ ਹਾਂ। ਪਖੰਡੀ ਨੇ ਕਿਹਾ ਕਿ ਹੁਣ ਜੇ ਤੂੰ ਆਪਣੀ ਪਤਨੀ ਮੈਨੂੰ ਦੇ ਦੇਵੇਂ ਤਾਂ
ਤੇਰੇ ਪਿਛਲੇ ਪਾਪ ਕੱਟੇ ਜਾ ਸਕਦੇ ਹਨ। ਉਸ ਸ਼੍ਰਧਾਲੂ ਦੀ ਇੰਨੀ ਸ਼ਰਧਾ ਬਣ ਚੁੱਕੀ ਸੀ ਕਿ ਉਸ ਨੇ
ਆਪਣੀ ਪਤਨੀ ਉਸ ਨੂੰ ਦੇ ਦੇ ਦਿੱਤੀ ਤੇ ਉਹ ਪਾਖੰਡੀ ੬-੭ ਮਹੀਨੇ ਆਪਣੇ ਕੋਲ ਰੱਖ ਕੇ ਉਸ ਨਾਲ
ਬਲਾਤਕਾਰ ਕਰਦਾ ਰਿਹਾ। ਉਨ੍ਹਾਂ ਕਿਹਾ ਅਜੇਹੇ ਪੁਜਾਰੀਆਂ ਨੂੰ ਅੱਜ ਦੇ ਬ੍ਰਹਮਾ ਜਾਂ ਇੰਦਰ ਕਹਿ ਲਿਆ
ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ। ਪ੍ਰੋ: ਧੂੰਦਾ ਨੇ ਕਿਹਾ ਲੋਕਾਈ ਨੂੰ ਸਮਝਾਉਣ ਲਈ ਗੁਰਬਾਣੀ
ਵਿੱਚ ਗੁਰੂ ਸਾਹਿਬ ਨੇ ਅਜੇਹੇ ਪੁਰਾਣਕ ਪਾਤਰਾਂ ਦੇ ਹਵਾਲੇ ਦੇ ਕੇ ਜਿੱਥੇ ਉਨ੍ਹਾਂ ਦੇ ਨੀਵੇਂ
ਆਚਰਣਾਂ ਦਾ ਪਰਦਾਫ਼ਾਸ਼ ਕੀਤਾ ਉੱਥੇ ਇਹ ਵੀ ਕਿਹਾ ਕਿ ਅਜੇਹੇ ਬ੍ਰਹਮਾ ਬਿਸ਼ਨ ਮਹੇਸ਼ ਇੱਕ ਨਹੀਂ ਬਲਕਿ
ਕਰੋੜਾਂ ਹੀ ਹਨ। ਪਰ ਸਾਡੇ ਕਥਾਕਾਰ ਉਨ੍ਹਾਂ ਦਾ ਹੀ ਇਤਿਹਾਸ ਸੁਣਾ ਕੇ ਗੁਰਬਾਣੀ ਦੇ ਅਸਲੀ ਆਸ਼ੇ ਤੋਂ
ਲਾਭੇ ਚਲੇ ਜਾਂਦੇ ਹਨ।
(27/12/10)
ਸਤਨਾਮ ਸਿੰਘ ਜੌਹਲ
ਕੈਨੇਡੀਅਨ ਸਿੱਖ ਸਟੱਡੀ ਤੇ ਟੀਚੰਗ ਸੁਸਾਇਟੀ ਦੀ ਸਾਲਾਨਾ ਇਕੱਤ੍ਰਤਾ ਤੇ ਅਸਲੀ ਨਾਨਕਸ਼ਾਹੀ ਕੈਲੰਡਰ
ਜਾਰੀ
26 ਦਸੰਬਰ ਦਿਨ ਐਤਵਾਰ ਨੂੰ ਕੈਨੇਡੀਅਨ ਸਿੱਖ ਸਟੱਡੀ ਤੇ ਟੀਚੰਗ ਸੁਸਾਇਟੀ ਦੀ ਸਾਲਾਨਾ
ਇਕੱਤ੍ਰਤਾ ਹੋਈ। ਇਹ ਸਾਲਾਨਾ ਇਕੱਤ੍ਰਤਾ ਸ੍ਰ: ਸਤਨਾਮ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਅਤੇ
ਇਕੱਤ੍ਰਤਾ ਦੀ ਸਮੁੱਚੀ ਕਾਰਵਾਈ ਉਨ੍ਹਾਂ ਨੇ ਨਿਭਾਈ। ਸੁਸਾਇਟੀ ਦੇ ਖਜ਼ਾਨਚੀ ਸ੍ਰ: ਗੁਰਦੇਵ ਸਿੰਘ ਜੀ
ਨੇ ਮਾਇਕ ਰਿਪੋਰਟ ਭਾਵ ਆਮਦਨ ਤੇ ਖਰਚ ਦੇ ਪੂਰੇ ਵੇਰਵੇ ਪੜ੍ਹੇ ਅਤੇ ਸਮੁੱਚੀ ਰੀਪੋਰਟ ਦੀਆਂ ਕਾਪੀਆਂ
ਹਾਜ਼ਰ ਮੈਂਬਰਾਂ ਵਿੱਚ ਵੰਡੀਆਂ। ਇਸ ਇਕੱਤ੍ਰਤਾ ਵਿੱਚ ਵਿਸ਼ੇਸ ਤੌਰ ਤੇ ਅਸਲੀ ਨਾਨਕਸ਼ਾਹੀ ਕੈਲੰਡਰ
ਜ਼ਾਰੀ ਕੀਤਾ ਗਿਆ, ਜਿਸਨੂੰ ਕੈਨੇਡੀਅਨ ਸਿੱਖ ਸਟੱਡੀ ਤੇ ਟੀਚੰਗ ਸੁਸਾਇਟੀ ਨੇ ਛਪਵਇਆ। ਉਪਰੰਤ ਨਵਾਂ
ਸਿੱਖ ਮਾਰਗ ਮੈਗੀਜ਼ੀਨ ਮੈਬਰਾਂ ਨੂੰ ਦਿੱਤਾ ਗਿਆ। ਇਕੱਤ੍ਰਤਾ ਵਿੱਚ ਗੁਰਮਤਿ ਸਬੰਧੀ ਵਿਚਾਰਾਂ ਹੋਈਆਂ
ਅਤੇ ਭਾਈ ਸਾਹਿਬ ਜਸਵੀਰ ਸਿੰਘ ਜੀ ਨੇ ਗੁਰਮਤਿ ਪ੍ਰਚਾਰ ਲਈ ਹਰ ਇਕ ਨੂੰ ਅੱਗੇ ਆਉਣ ਲਈ ਕਿਹਾ ਅਤੇ
ਨਵੇਂ ਪ੍ਰਚਾਰਕ ਢੰਗਾਂ ਬਾਰੇ ਸਾਂਝ ਪਾਈ। ਡਾ: ਕਾਲਾ ਸਿੰਘ ਅਤੇ ਸੁਰਜੀਤ ਸਿੰਘ ਖੱਖ ਨੇ ਗੁਰਮਤਿ
ਪ੍ਰਚਾਰ ਨੂੰ ਤੇਜ ਕਰਨ ਸਬੰਧੀ ਆਪਣੇ ਸੁਝਾਹ ਦਿੱਤੇ ਅਤੇ ਡਾਕਟਰ ਪੂਰਨ ਸਿੰਘ ਗਿੱਲ ਨੇ ਵੀ ਗੁਰਮਤਿ
ਸਬੰਧੀ ਵਿਚਾਰ ਸਾਂਝੇ ਕੀਤੇ। ਸੁਸਾਇਟੀ ਦੇ ਪ੍ਰਧਾਨ ਸ੍ਰ: ਸਤਨਾਮ ਸਿੰਘ ਜੌਹਲ ਹੋਰਾਂ ਸਮੂਹ ਹਾਜ਼ਰ
ਮੈਂਬਰਾਂ ਨੂੰ ਗੁਰਮਤਿ ਪ੍ਰਚਾਰ ਸਬੰਧੀ ਸਹਿਯੋਗ ਦੇਣ ਲਈ ਬੇਨਤੀ ਕੀਤੀ। ਉਨ੍ਹਾਂ 2010 ਵਿੱਚ
ਸੁਸਾਇਟੀ ਵਲੋਂ ਪ੍ਰਚਾਰ ਲਈ ਕੀਤੇ ਉਦਮਾਂ ਦਾ ਉਲੇਖ ਕੀਤਾ ਅਤੇ ਬਚਨ ਦਿਤਾ ਕਿ ਅਗਲੇ ਸਾਲ ਵੀ
ਗੁਰਮਤਿ ਪ੍ਰਚਾਰ ਲਈ ਵਿਸ਼ੇਸ ਜਤਨ ਕੀਤੇ ਜਾਣਗੇ। ਇਹ ਵੀ ਸੰਭਵ ਹੈ ਕਿ ਗੁਰਮਤਿ ਸਬੰਧੀ ਕੋਈ ਉੱਚ
ਪੱਧਰੀ ਕਾਨਫਰੰਸ ਆਯੋਜਤ ਕੀਤੀ ਜਾਵੇ। ਆਖਰ ਵਿੱਚ ਪ੍ਰਧਾਨ ਸਾਹਿਬ ਨੇ ਸਮੂਹ ਹਾਜ਼ਰ ਮੈਬਰਾਂ ਦਾ
ਇਕੱਤ੍ਰਤਾ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਸਮੂਹ ਮੈਂਬਰਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ
ਵੀ ਕੀਤਾ ਹੋਇਆ ਸੀ।
ਸਤਨਾਮ ਸਿੰਘ ਜੌਹਲ
(27/12/10)
ਅਮਰ ਜੀਤ ਸਿੰਘ ਚੰਦੀ
ਦੁਨੀਆਂ ਦਾ ਸਭ ਤੋਂ ਵੱਡਾ ਲੋਕ ਤੰਤਰ
ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕ ਤੰਤਰ ਕਿਹਾ ਜਾਂਦਾ ਹੈ। ਸਿਆਣੇ ਲੋਕ
ਲੋਕਤੰਤਰ ਦੀ ਵਿਆਖਿਆ ਕੁੱਝ ਇਵੇਂ ਕਰਦੇ ਹਨ “ਆਮ ਲੋਕਾਂ ਵਲੋਂ ਚੁਣੇ ਗਏ, ਆਮ ਲੋਕਾਂ ਦੀ ਸਰਕਾਰ,
ਜੋ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ।” ਆਉ ਅੱਜ ਇਸ ਬਾਰੇ ਹੀ ਕੁੱਝ ਵਿਚਾਰ ਕਰਦੇ ਹਾਂ।
ਜਿੱਥੋਂ ਤਕ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਗੱਲ ਹੈ, ਇਹ ਸਪੱਸ਼ਟ ਹੈ ਕਿ ਸੰਵਿਧਾਨ ਵਿੱਚ
ਕੀਤੀ ਜਾਣ ਵਾਲੀ ਹਰ ਸੋਧ, ਆਮ ਲੋਕਾਂ ਕੋਲੋਂ ਕੁੱਝ ਖੋਹ ਕੇ ਸਰਕਾਰ ਨੂੰ ਦਿੰਦੀ ਹੈ, ਪ੍ਰਾਂਤੀ
ਸਰਕਾਰਾਂ ਕੋਲੋਂ ਖੋਹ ਕੇ ਕੇਂਦਰ ਸਰਕਾਰ ਨੂੰ ਦਿੰਦੀ ਹੈ। ਘੱਟ ਗਿਣਤੀ ਕੋਲੋਂ ਖੋਹ ਕੇ ਬਹੁ ਗਿਣਤੀ
ਵਾਲਿਆਂ ਨੂੰ ਦਿੱਤਾ ਜਾਂਦਾ ਹੈ, ਕਿਸਾਨਾਂ ਕੋਲੋਂ ਖੋਹ ਕੇ ਵਪਾਰੀਆਂ ਨੂੰ ਦਿੱਤਾ ਜਾਂਦਾ ਹੈ। ਆਮ
ਆਦਮੀ ਛੋਟੀਆਂ-ਛੋਟੀਆਂ ਗੱਲਾਂ ਪਿੱਛੇ, ਜਿਵੇਂ ਚੋਰੀ ਗਈ ਚੀਜ਼ ਦੀ ਰਿਪੋਰਟ ਲਿਖਵਾਉਣ ਤੋਂ ਅਸਮਰੱਥ
ਜਾਪਦਾ ਹੈ। ਕਿਸੇ ਦਾ ਕਤਲ ਜਾਂ ਬਲਾਤਕਾਰ ਹੋਇਆ ਹੈ, ਤਾਂ ਇਹ ਪੁਲਸ ਦਾ ਫਰਜ਼ ਨਹੀਂ ਹੈ ਕਿ ਉਹ ਆਪਣੇ
ਆਪ ਉਸ ਦੀ ਤਫਤੀਸ਼ ਸਹੀ ਲੀਹਾਂ ਤੇ ਕਰੇ। ਪੁਲਸ ਹਮੇਸ਼ਾ ਅਜਿਹੇ ਮਾਮਲੇ ਵਿਚ, ਮੁਰਗੀਆਂ ਦੀ ਭਾਲ ਕਰਦੀ
ਹੈ, ਜੇ ਆਮ ਬੰਦੇ ਨੇ ਸਹੀ ਜਾਂਚ ਕਰਵਾਉਣੀ ਹੈ ਤਾਂ ਉਸ ਨੂੰ, ਮਹੀਨਿਆਂ ਬੱਧੀ, ਮਿੰਨਤਾਂ-ਤਰਲੇ,
ਹੜਤਾਲਾਂ, ਧਰਨੇ ਕਰਨੇ ਪੈਂਦੇ ਹਨ, ਕਈ ਵਾਰੀ ਤਾਂ ਇਸ ਤਫਤੀਸ਼ ਪਿੱਛੇ, ਭੁਖ-ਹੜਤਾਲਾਂ ਅਤੇ ਮਰਨ ਵਰਤ
ਤੁਕ ਰੱਖਣੇ ਪੈਂਦੇ ਹਨ।
ਅਦਾਲਤਾਂ ਵਿੱਚ ਇੰਸਾਫ, ਪੈਸੇ ਦੀ ਚਮਕ ਦੇ ਆਧਾਰ ਤੇ ਕੀਤਾ ਜਾਂਦਾ ਹੈ। ਸੁਭਾਵਕ ਹੈ ਇਵੇਂ ਆਮ ਬੰਦੇ
ਅਤੇ ਪੈਸੇ ਵਾਲੇ ਲਈ ਇੰਸਾਫ ਵੱਖਰਾ-ਵੱਖਰਾ ਹੈ। ਹੋਰ ਤਾਂ ਹੋਰ, ਚਾਰ ਵੋਟਾਂ ਲੈ ਕੇ ਵਜ਼ਾਰਤ ਦੀ
ਕੁਰਸੀ ਤੇ ਬੈਠਣ ਵਾਲੇ ਤੇ ਕਤਲਾਂ, ਬਲਾਤਕਾਰਾਂ, ਅਰਬਾਂ-ਖਰਬਾਂ ਰੁਪਏ ਦੇ ਘਪਲਿਆਂ ਬਾਰੇ ਮੁਕੱਦਮਾ
ਚਲਾਉਣ ਲਈ ਵੀ ਪੁਲਸ ਨੂੰ, ਉਸ ਦੇ ਸਾਥੀਆਂ ਕੋਲੋਂ ਹੀ ਇਜਾਜ਼ਤ ਲੈਣ ਦੀ ਲੋੜ ਹੁੰਦੀ ਹੈ। ਭਲਾ ਉਸ ਦੇ
ਸਾਥੀਆਂ ਕੋਲੋਂ, ਜਦ ਤਕ ਉਹ ਆਪ ਕੁੜਿਕੀ ਵਿੱਚ ਫਸਦੇ ਨਹੀਂ ਦਿਸਦੇ, ਤਦ ਤਕ ਇਜਾਜ਼ਤ ਕਿਵੇਂ ਮਿਲ
ਸਕਦੀ ਹੈ?
ਇਹ ਸੀ ਆਮ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਦੀ ਝਲਕ, ਹੁਣ ਵੇਖਦੇ ਹਾਂ ਆਮ ਲੋਕਾਂ ਵਲੋਂ ਚੁਣੇ ਗਏ,
ਆਮ ਲੋਕਾਂ ਦੀ ਹਾਲਤ।
੬੫ ਸਾਲਾਂ ਵਿੱਚ ਚੋਣਾਂ ਨੇ ਕੁੱਝ ਅਜਿਹਾ ਰੂਪ ਧਾਰਨ ਕਰ ਲਿਆ ਹੈ ਕਿ ਜੋ ਲੋਕ, ਰਾਜ ਸੱਤਾ ਦੀਆਂ
ਕੁਰਸੀਆਂ ਤੇ ਬੈਠ ਗਏ ਸਨ, ਅੱਜ ਵੀ ਉਨ੍ਹਾਂ ਦੀਆਂ ਔਲ਼ਾਦਾਂ ਹੀ ਸੱਤਾ ਦੀਆਂ ਕੁਰਸੀਆਂ ਤੇ ਬਿਰਾਜਮਾਨ
ਹਨ। ਸਿਆਸੀ ਬੰਦਿਆਂ ਨੇ, ਘਪਲੇ ਕਰ-ਕਰ ਕੇ ਏਨਾ ਪੈਸਾ ਕਮਾ ਲਿਆ ਹੈ ਕਿ ਉਨ੍ਹਾਂ ਦੇ ਮੁਕਾਬਲੇ ਤੇ
ਚੋਣਾਂ ਵਿੱਚ ਖੜੇ ਹੋਣ ਦੀ ਸਮਰਥਾ ਹੀ ਆਮ ਆਦਮੀ ਵਿੱਚ ਨਹੀਂ ਹੈ। ਚੋਣ ਕਮਿਸ਼ਨ ਵਲੋਂ ਨਿਰਧਾਰਤ ਰਕਮ
ਤਾਂ ਉਨ੍ਹਾਂ ਦੀਆਂ ਕਾਰਾਂ ਦੇ ਤੇਲ ਅਤੇ ਕਾਮਿਆਂ ਤੇ ਹੀ ਖਰਚ ਹੋ ਜਾਂਦਾ ਹੈ। ਬਾਕੀ ਚੋਣ ਖਰਚਾ,
ਬੰਦਿਆਂ ਨੂੰ ਖਰੀਦਣ ਲਈ ਦਲਾਲਾਂ ਨੂੰ ਦਿੱਤਾ ਜਾਣ ਵਾਲਾ ਪੈਸਾ,
(ਜੋ ਚੋਣ ਕਮਿਸ਼ਨ ਵਲੋਂ ਮਿਥੇ ਪੈਸੇ ਦਾ ਪੰਜ-ਛੇ ਗੁਣਾ ਹੁੰਦਾ ਹੈ, ਦੋ ਨੰਬਰ ਦੇ ਖਾਤੇ ਵਿਚੋਂ
ਵਰਤਿਆ ਜਾਂਦਾ ਹੈ।)
ਏ. ਰਾਜਾ. ਨੇ ਦੋ ਜੀ. ਘੁਟਾਲੇ ਵਿੱਚ ਹੀ ਆਮ ਬੰਦੇ ਨੂੰ ੧. ੭੬ ਲੱਖ ਕਰੋੜ ਦਾ ਚੂਨਾ ਲਾਇਆ।
ਝਾਰਖੰਡ ਵਿੱਚ ਹਾਰਸ-ਟ੍ਰੇਡਿੰਗ ਦੁਆਰਾ ਬਣੇ ਮੁੱਖ ਮੰਤਰੀ ਦੀ ੧੨ ਲੱਖ ਦੀ ਜਾਇਦਾਦ, ੨੩ ਮਹੀਨਿਆਂ
ਦੇ ਮੁੱਖ ਮੰਤਰੀ ਕਾਲ ਦੌਰਾਨ ਵੱਧ ਕੇ ੧੩ ਹਜ਼ਾਰ ਕਰੋੜ ਹੋ ਗਈ। ਸਿਆਸੀ ਲੋਕਾਂ ਨੇ ਆਜ਼ਾਦੀ ਮਗਰੋਂ,
ਆਪਣੀ ਦੋ ਨੰਬਰ ਦੀ ਨੇਕ ਕਮਾਈ ਵਿਚੋਂ ਵਿਦੇਸ਼ੀ ਬੈਂਕਾਂ ਵਿਚ, ੨੮੦ ਲੱਖ ਕਰੋੜ ਰੁਪਏ ਜਮਾ ਕਰਵਾਏ,
ਜਦ ਕਿ ਭਾਰਤ ਕਰਜ਼ੇ ਦੇ ਬੋਝ ਥੱਲੇ ਦੱਬਿਆ ਪਿਆ ਹੈ। (ਵੈਸੇ ਸਰਕਾਰੀ ਆਂਕੜੇ ਵੀ ਅਸਲੀਅਤ ਨਾਲੋਂ
ਬਹੁਤ ਘੱਟ ਹਨ)
ਆਉਂਦੇ ਹਾਂ ਵੋਟਰਾਂ ਵੱਲ।
ਸਿਆਸੀ ਲੋਕਾਂ ਦੀਆਂ ਅਜਿਹੀਆਂ ਕਰਤੂਤਾਂ ਕਾਰਨ, ਆਮ ਲੋਕਾਂ ਵਿਚ, ਵੋਟਾਂ ਪਾਉਣ ਦੀ ਰੁਚੀ ਘਟਦੀ ਜਾ
ਰਹੀ ਹੈ। ਆਮ ਵੇਖਿਆ ਜਾਂਦਾ ਹੈ ਕਿ ਜਿਸ ਬੂਥ ਤੇ ਜਿਸ ਦਾ ਦਬਦਬਾ ਹੁੰਦਾ ਹੈ, ਉਸ ਵਲੋਂ ਵਿਰੋਧੀ
ਧਿਰ ਦੇ ਜਾਣੇ ਪਛਾਣੇ ਲੋਕਾਂ ਦੀਆਂ ਵੋਟਾਂ, ਉਨ੍ਹਾਂ ਦੇ ਬੂਥ ਤੇ ਪਹੁੰਚਣ ਤੋਂ ਪਹਿਲਾਂ ਹੀ ਭੁਗਤਾ
ਦਿੱਤੀਆਂ ਜਾਂਦੀਆਂ ਹਨ। ਕੁਲ ਵੋਟਾਂ ਦਾ ੨% ਹਾਸਲ ਕਰਨ ਵਾਲੇ ਵੀ ਭਾਰਤ ਦੇ ਸੂਬਿਆਂ ਵਿਚ, ਵਜ਼ਾਰਤ
ਬਣਾ ਕੇ ਰਾਜ ਕਰਦੇ ਵੇਖੇ ਗਏ ਹਨ।
ਇਸ ਦਾ ਮਾਰੂ ਪਰਭਾਵ ਇਹ ਪਿਆ ਹੈ ਕਿ ਪੰਜਾਬ ਵਿੱਚ ਪਿਛਲੇ ਚਾਰ ਸਾਲਾਂ ਵਿੱਚ ੧੨, ੨੫, ੦੦੦ ਨੌਜਵਾਨ
ਬੱਚੇ-ਬੱਚੀਆਂ, ਵੋਟਰ ਬਣਨ ਦੀ ਉਮਰ ਵਿੱਚ ਪਹੁੰਚੇ ਹਨ, ਪਰ ਉਨ੍ਹਾਂ ਵਿਚੋਂ ਵੋਟਰ ਬਣਨ ਲਈ ਸਿਰਫ
੭੦, ੦੦੦ ਬੱਚਿਆਂ ਨੇ ਹੀ ਫਾਰਮ ਲਏ, ਉਨ੍ਹਾਂ ਵਿਚੋਂ ਵੀ ਸਿਰਫ, ੩੪, ੩੮੮ ਬੱਚਿਆਂ ਨੇ ਫਾਰਮ ਭਰ ਕੇ
ਦਾਖਲ ਕੀਤੇ ਹਨ।
ਜਿਥੇ ਦੇਸ਼ ਵਿੱਚ ਹਰ ਪਲਾਨਿੰਗ, ਦੇਸ਼ ਦੇ ਵਿਕਾਸ ਨੂੰ ਮੁੱਖ ਰਖ ਕੇ ਨਹੀਂ, ਵੋਟਾਂ ਦੀ ਗਿਣਤੀ ਨੂੰ
ਮੁੱਖ ਰੱਖ ਕੇ ਕੀਤੀ ਜਾਂਦੀ ਹੋਵੇ, ਜਿਸ ਲੋਕ ਤੰਤਰ ਵਿੱਚ ਆਮ ਜੰਤਾ ਦੇ ਪੜ੍ਹਾਈ, ਰੁਜ਼ਗਾਰ, ਅਤੇ
ਸਿਹਤ ਸਹੂਲਤਾਂ ਦੇ ਹੱਕ ਵੀ ਮਾਰੇ ਜਾਂਦੇ ਹੋਣ, ਉਹ ਕੈਸਾ ਲੋਕ-ਤੰਤਰ ਹੈ?
ਵਿਖਾਵੇ ਲਈ ਜੋ ਮਰਜ਼ੀ ਗੱਪਾਂ ਮਾਰੀਆਂ ਜਾਣ, ਵਕਾਸ ਦੀ ਜਿੰਨੀ ਮਰਜ਼ੀ ਗੱਲ ਕੀਤੀ ਜਾਵੇ, ਪਰ ਇਹ
ਆਂਕੜੇ, ਭਾਰਤ ਦੇ ਅਸਲੀ ਲੋਕ ਤੰਤਰ ਅਤੇ ਭਵਿੱਖ ਦੀ ਆਰਥਿਕਤਾ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ
ਹਨ।
ਅਮਰ ਜੀਤ ਸਿੰਘ ਚੰਦੀ
(27/12/10)
ਜਗਤਾਰ ਸਿੰਘ ਜਾਚਕ
ਨਵੇਂ ਸਾਲ ਦੇ ਦਿਹਾੜੇ ‘ਸਾਹਿਬੁ ਮੇਰਾ ਨੀਤ ਨਵਾ’ ਦੀ ਹਕੀਕਤ ਸਮਝੋ ਤੇ ਜ਼ਿੰਦਗੀ ਰੰਗੀਨ ਬਣਾਵੋ:
ਗਿਆਨੀ ਜਾਚਕ
31 ਦਸੰਬਰ ਦੀ ਰਾਤ ਨੂੰ ਚਾਲੂ ਸਾਲ ਸੰਨ 2010 ਨੂੰ ਵਿਦਾਇਗੀ ਦੇਣ ਅਤੇ ਨਵੇਂ ਸਾਲ 2011 ਨੂੰ ਜੀ
ਆਇਆਂ ਕਹਿਣ ਲਈ ਸੰਸਾਰ ਭਰ ਵਿੱਚ ਕਈ ਪ੍ਰਕਾਰ ਦੇ ਮਨੋਰੰਜਕ, ਸਭਿਅਕ ਤੇ ਪ੍ਰਾਰਥਨਾ ਰੂਪ ਧਾਰਮਕ
ਸਮਾਗਮ ਕੀਤੇ ਜਾਣੇ ਹਨ। ਕਿਉਂਕਿ, ਹਰੇਕ ਮਨੁਖ ਅੰਦਰ ਨਵੀਨਤਾ ਪ੍ਰਤੀ ਚਾਅ ਵੀ ਹੁੰਦਾ ਹੈ ਅਤੇ ਭੈ
ਵੀ। ਕਿਉਂਕਿ, ਭਵਿਖ ਵਿੱਚ ਪ੍ਰਾਪਤ ਹੋਣ ਵਾਲੇ ਕਿਸੇ ਵੀ ਵਸਤੂ, ਵਿਅਕਤੀ ਅਤੇ ਸਮੇਂ ਦੇ ਗੁਣ
ਅਵਗੁਣ, ਸੁਭਾਅ ਅਤੇ ਵਰਤਾਰੇ ਬਾਰੇ ਜਾਣਕਾਰੀ ਨਹੀ ਹੁੰਦੀ। ਪਰ, ਅਜਿਹੀ ਬਿਰਤੀ ਵਧੇਰੇ ਕਰਕੇ
ਬਿਪਰਵਾਦੀ ਪ੍ਰਭਾਵ ਹੇਠ ਪਲੇ ਭਾਰਤੀ ਭਾਈਚਾਰੇ ਦੀ ਹੈ। ਪੱਛਮੀ ਭਾਈਚਾਰੇ ਵਿੱਚ ਤਾਂ ਕੇਵਲ ਨਵਨੀਤਾ
ਦਾ ਹੀ ਸ਼ੌਕ ਹੈ। ਕਿਉਂਕਿ, ਪ੍ਰਾਪਤ ਤੋਂ ਅਕੇਵਾਂ ਹੋ ਜਾਂਦਾ ਹੈ।
ਇਹੀ ਕਾਰਣ ਹੈ ਕਿ ਪੱਛਮੀ ਦੇਸ਼ਾਂ ਵਿੱਚ ਨਵੇਂ ਸਾਲ ਵਿੱਚ ਸਭ ਕੁੱਝ ਨਵਾਂ ਚਾਹੀਦਾ ਹੈ। ਕਪੜੇ ਨਵੇਂ
ਚਾਹੀਦੇ ਹਨ। ਕਾਰ ਨਵੀਂ ਚਾਹੀਦੀ ਹੈ। ਮਕਾਨ ਨਵਾਂ ਚਾਹੀਦਾ ਹੈ। ਪਤਨੀ ਨੂੰ ਪਤੀ ਅਤੇ ਪਤੀ ਨੂੰ
ਪਤਨੀ ਵੀ ਨਵੀਂ ਚਾਹੀਦੀ ਹੈ। ਜਦ ਕਿ ਹਕੀਕਤ ਇਹ ਹੈ ਕਿ ਸਾਡੇ ਲਈ ਕੋਈ ਚੀਜ਼ ਉਤਨਾ ਚਿਰ ਹੀ ਨਵੀਂ
ਹੈ, ਜਿਤਨਾ ਚਿਰ ਉਹ ਸਾਨੂੰ ਮਿਲੀ ਨਹੀ ਹੁੰਦੀ। ਮਿਲਦਿਆਂ ਹੀ ਉਹ ਪੁਰਾਣੀ ਲਗਣ ਲਗਦੀ ਹੈ। ਗੁਰੂ
ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਕੇਵਲ ਸੱਚ ਹੈ, ਜੋ ਪੁਰਾਣਾ ਨਹੀ ਹੁੰਦਾ ਅਤੇ ਸੀਤਾ ਪਾਟਦਾ ਨਹੀ।
ਭਾਵ, ਮਿਲਾਪ ਹੋਣ `ਤੇ ਵਖਰੇਵੇਂ (Divorce)
ਤੇ ਵਿਛੋੜੇ ਦੀ ਕੋਈ ਸੰਭਾਵਨਾ ਨਹੀ ਹੁੰਦੀ। ਗੁਰਵਾਕ ਹੈ: ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ
ਪਾਟੈ॥ (ਗੁ. ਗ੍ਰੰ. ਪੰ: 956)
ਕਿਉਂਕਿ, ਉਹ ਨਿਤ ਨਵਾਂ ਹੁੰਦਾ ਹੁੰਦਾ ਹੈ। ਬ੍ਰਹਮ ਦਾ ਅਰਥ ਹੀ ਇਹੀ ਹੈ ਜੋ ਨਿਤ ਫੈਲ ਰਿਹਾ ਹੈ।
ਹਜ਼ੂਰ ਦਾ ਫੁਰਮਾਣ ਹੈ: ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥ (ਗੁ. ਗ੍ਰੰ. ਪੰ: 660) ਇਸ ਲਈ
ਜੇ ਸਿਰਜਨਹਾਰ ਪ੍ਰਭੂ ਨਿਤ ਨਵਾਂ ਰਹਿਣ ਵਾਲਾ ਹੈ। ਤਾਂ ਫਿਰ ਉਸ ਦੀ ਪੈਦਾ ਕੀਤੀ ਹਰੇਕ ਚੀਜ਼ ਵੀ
ਨਵੀਂ ਹੈ। ਕਿਉਂਕਿ, ਕੁਦਰਤੀ ਪ੍ਰੀਵਰਤਨ ਹਰੇਕ ਪਲ, ਹਰੇਕ ਵਸਤੂ ਤੇ ਵਿਅਕਤੀ ਨੂੰ ਨਵੀਨਤਾ ਪ੍ਰਦਾਨ
ਕਰੀ ਜਾਂਦੀ ਹੈ। ਸੋ ਜੇਕਰ ਅਸੀਂ ਗੁਰਬਾਣੀ ਦੇ ਉਪਰੋਕਤ ਮਹਾਂਵਾਕ ‘ਸਾਹਿਬੁ ਮੇਰਾ ਨੀਤ ਨਵਾ’ ਦੀ
ਹਕੀਕਤ ਨੂੰ ਸਮਝ ਲਈਏ ਤਾਂ ਫਿਰ ਸਾਨੂੰ ਕਾਲ ਦ੍ਰਿਸ਼ਟੀਕੋਨ ਤੋਂ ਨਵੇਂ ਸਾਲ ਨੂੰ ਉਡੀਕਣਾ ਨਹੀ
ਪਵੇਗਾ। ਸਾਡੇ ਲਈ ਜ਼ਿੰਦਗੀ ਦਾ ਹਰੇਕ ਪਲ, ਹਰੇਕ ਸਵੇਰ ਤੇ ਸਵਾਸ ਨਵਾਂ ਪ੍ਰਤੀਤ ਹੋਣ ਲਗੇਗਾ। ਕੋਈ
ਵਸਤੂ ਪੁਰਾਣੀ ਨਹੀ ਲਗੇਗੀ, ਸਗੋਂ ਉਸ ਵਿੱਚ ਸਮੇਂ ਨਾਲ ਆਇਆ ਬਦਲਾਵ ਸਾਡੇ ਲਈ ਨਵਾਂ ਰੰਗ ਹੋਏਗਾ।
ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬੁਢੇਪੇ ਦੇ ਰੂਪ ਵਿੱਚ ਆਇਆ ਪ੍ਰੀਵਰਤਨ ਵੀ ਤਾਂ ਇੱਕ ਨਵੀਨਤਾ
ਹੈ।
ਜਦੋਂ ਅਸੀਂ ਇਸ ਹਕੀਕਤ ਨੂੰ ਸਮਝਾਂਗੇ ਤਾਂ ਕਿਸੇ ਇਸਤਰੀ ਨੂੰ ਪੁਰਸ਼ ਤੋਂ ਤੇ ਕਿਸੇ ਪੁਰਸ਼ ਨੂੰ
ਇਸਤਰੀ ਤੋਂ ਅਤੇ ਕਿਸੇ ਮਿਤਰ ਨੂੰ ਮਿਤਰ ਤੋਂ ਅਕੇਂਵਾਂ ਪ੍ਰਤੀਤ ਨਹੀ ਹੋਏਗਾ, ਜਿਹੜਾ ਸਾਡੀ ਮਿਤਰਤਾ
ਵਿੱਚ ਫਿਕ ਪੈਦਾ ਕਰਕੇ ਤਲਾਕ ਆਦਿਕ ਦਾ ਕਾਰਣ ਬਣਦਾ ਹੈ। ਸਗੋਂ, ਨਿੱਤ ਇਉਂ ਜਾਪੇਗਾ, ਜਿਵੇਂ ਅੱਜ
ਪਹਿਲੀ ਵਾਰ ਮਿਲਣ ਹੋ ਰਿਹਾ ਹੈ। ਫਿਰ ਅਸੀਂ ਇਹ ਨਹੀ ਚਾਹਾਂਗੇ ਕਿ ਜਿਵੇਂ ਸਾਡਾ ਸੱਜਣ ਕੱਲ ਮਿਲਿਆ
ਹੈ, ਓਵੇਂ ਹੀ ਅੱਜ ਮਿਲੇ। ਅਸਲ ਵਿੱਚ ਗ੍ਰਿਸਥੀ ਜੀਵਨ ਵਿਖੇ ਇਹ ਇੱਛਾ ਹੀ ਝਗੜੇ ਪੈਦਾ ਕਰਨ ਦਾ
ਕਾਰਣ ਬਣਦੀ ਹੈ। ਗੁਰਵਾਕ ਹੈ: ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ॥ (ਗੁ.
ਗ੍ਰੰ. ਪੰ: 773) ਸੋ ਇਸ ਲਈ ਆਓ ‘ਸਾਹਿਬੁ ਮੇਰਾ ਨੀਤ ਨਵਾ’ ਦੀ ਹਕੀਕਤ ਨੂੰ ਸਮਝੀਏ ਤੇ ਜ਼ਿੰਦਗੀ
ਨੂੰ ਅਜਿਹੀ ਰੰਗੀਨ ਬਣਾਈਏਂ ਕਿ ਸਾਡੇ ਲਈ ਜ਼ਿੰਦਗੀ ਦਾ ਹਰੇਕ ਪਲ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ।
ਮੁਬਾਰਕਾਂ।
ਸਭਨਾਂ ਦਾ ਸ਼ੁਭਚਿੰਤਕ: ਜਗਤਾਰ ਸਿੰਘ ਜਾਚਕ, ਮੁਬਾਈਲ: 516. 323.
9188 ਨਿਊਯਾਰਕ।
ਮਿਤੀ 27 ਦਸੰਬਰ 2010
(26/12/10)
ਗੁਰਸ਼ਰਨ ਸਿੰਘ ਕਸੇਲ
ਸ੍ਰ. ਅਵਤਾਰ ਸਿੰਘ ਮਿਸ਼ਨਰੀ ਜੀ ਅਤੇ ਸਿੱਖ ਮਾਰਗ ਦੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਬਹੁਤ ਚੰਗੇ ਪ੍ਰਚਾਰਕ ਹੋ, ਸਿੱਖ ਮਾਰਗ ਦੇ ਪਾਠਕਾਂ ਨੂੰ ਗੁਰਮਤਿ ਬਾਰੇ ਕਾਫੀ
ਜਾਣਕਾਰੀ ਦੇਂਦੇ ਰਹਿੰਦੇ ਹੋ । ਵੀਰ ਜੀ, ਕੀ ਤੁਸੀਂ ਨਹੀਂ ਇਹ ਮਹਿਸੂਸ ਕਰਦੇ ਕਿ ਪਹਿਲਾਂ ਜਿਹੜਾ
ਮਸਲਾ ਅਖੌਤੀ ਦਸਮ ਗ੍ਰੰਥ ਦਾ ਵਿਦਵਾਨਾ ਨੇ ਸਿੱਖਾਂ ਨੂੰ ਜਾਗਰੂਕ ਕਰਨ ਦਾ ਸ਼ੁਰੂ ਕੀਤਾ ਹੈ ਉਸਨੂੰ
ਕਿਸੇ ਪਾਸੇ ਲਾ ਲਿਆ ਜਾਵੇ ? ਕੀ ਤੁਹਾਡੇ ਅਨੁਸਾਰ ਉਹ ਮਸਲਾ ਹਲ ਹੋ ਗਿਆ ਹੈ ? ਖੰਡੇ ਬਾਟੇ ਦੀ
ਪਾਹੁਲ ਲੈਣ ਸਮੇਂ ਕਿਹੜੀਆਂ-ਕਿਹੜੀਆਂ ਬਾਣੀਆਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੀਆਂ
ਜਾਣ ਦਾ ਫੈਸਲਾ ਹੋ ਗਿਆ ਹੈ? ਅਤੇ ਇਸ ਨਾਲ ਜੁੜ੍ਹੇ ਕਈ ਹੋਰ ਮਸਲੇ ਵੀ ਹਨ। ਹੁਣ ਤੁਸੀਂ ਅਨੰਦ
ਕਾਰਜ ਕਰਨ ਵਾਲੀ ਰਸਮ ਨੂੰ ਆਖਦੇ ਹੋ “ਫੇਰੇ ਤੇ ਪ੍ਰਕਰਮਾਂ ਕਰਨੀਆਂ
ਬ੍ਰਾਹਮਣੀ ਰੀਤ ਹਨ ਇਹ ਵੇਦੀ ਦਾ ਹੀ ਦੂਜਾ ਰੂਪ ਬਣਾ ਲਈਆਂ ਗਈਆਂ ਹਨ ਜੇ ਇਸਤਰੀ ਮਰਦ ਬਾਰਬਰ ਹਨ
ਤਾਂ ਅੱਗੇ ਪਿੱਛੇ ਚੱਲਣ ਦੀ ਲੋੜ ਨਹੀਂ” ?
ਵੀਰ ਜੀ, ਪੰਥਕ ਰਹਿਤ ਮਰਯਾਦਾ ਅਨੁਸਾਰ ਅਨੰਦ ਕਾਰਜ ਦੀ ਰਸਮ ਨਾਲ ਸਿੱਖ ਕੌਮ ਦਾ ਕੀ ਨੁਕਸਾਨ ਹੋ
ਰਿਹਾ ਹੈ ?
ਕੀ ਤੁਸੀਂ ਦੱਸੋਗੇ ਕਿ ਤੁਹਾਡੀ ਇਸ ਲਿਖਤ ਨਾਲ ਜਿਹੜੇ ਸਿੱਖ ਅੱਜ ਦੇ ਸਮੇਂ ਅਨੰਦ ਕਾਰਜ ਕਰ ਰਹੇ ਹਨ
ਉਹਨਾਂ ਨੂੰ ਅਤੇ ਬਾਕੀ ਸਿੱਖ ਕੌਮ ਨੂੰ ਕੀ ਲਾਭ ਹੋਵੇਗਾ ?
ਕੀ ਤੁਹਾਡਾ ਵਿਆਹ ਪੰਥਕ ਰਹਿਤ ਮਰਯਾਦਾ ਅਨੁਸਾਰ (ਜਿਸ ਨੂੰ ਤੁਸੀਂ ਹੁਣ ਬ੍ਰਾਹਮਣੀ ਰੀਤ ਆਖਦੇ ਹੋ )
ਹੋਇਆ ਸੀ ? ਜੇ ਨਹੀਂ ਹੋਇਆ ਤਾਂ ਉਹ ਕਿਹੜੀ ਮਰਯਾਦਾ ਹੈ ?
ਵੀਰ ਜੀ, ਆਸ ਹੈ ਕਿ ਤੁਸੀਂ ਵਿਸਥਾਰ ਨਾਲ ਦੱਸਣ ਦੀ ਖੇਚਲ ਕਰੋਗੇ ਤਾਂ ਜੋ ਮੇਰੇ ਵਰਗੇ ਹੋਰ ਪਾਠਕ
ਵੀ ਤੁਹਾਡੇ ਤੋਂ ਸੋਝੀ ਲੈਕੇ ਸਿੱਖਾਂ ਨੂੰ ਇਸ ਬਾਰੇ ਜਾਣਕਾਰੀ ਦੇ ਕਾਬਲ ਹੋ ਸਕਣ ।
ਹੇਠ ਲਿਖੇ ਤੁਹਾਡੇ ਸਵਾਲ, ਜਵਾਬ, ਬਾਰੇ ਫੇਰ ਕਦੇ ਤੁਹਾਨੂੰ ਵਿਚਾਰ ਦੇਣਦੀ ਖੇਚਲ ਦੇਵਾਂਗਾ ।
ਸਵਾਲ-ਕੀ ਚਾਰ ਵਾਰ ਗੁਰੂ ਦੁਆਲੇ ਘੁੰਮਣ ਨਾਲ ਸੂਹੀ ਰਾਗ ਵਿੱਚ ਦਰਜ ਚਾਰ ਲਾਵਾਂ ਦਾ ਭਾਵ
ਪੂਰਾ ਹੋ ਜਾਂਦਾ ਹੈ? ਅਤੇ ਅਵਿਨਾਸ਼ੀ ਪੁਰਖੁ ਦੀ ਪ੍ਰਾਪਤੀ ਹੋ ਜਾਂਦੀ ਹੈ?
ਜਵਾਬ- ਗੁਰੂ ਦੇ
ਇਰਦ-ਗਿਰਦ ਘੁੰਮਣ ਨਾਲ ਚਾਰ ਲਾਵਾਂ ਜੋ ਜਿੰਦਗੀ ਦੀਆਂ ਚਾਰ ਅਵਸਥਾ ਹਨ ਦਾ ਭਾਵ ਪੂਰਾ ਨਹੀਂ ਹੁੰਦਾ
ਅਤੇ ਗੁਰੂ ਅਨੁਸਾਰੀ ਹੋ ਕੇ, ਗੁਣ ਧਾਰਨ ਕੀਤੇ ਬਗੈਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(26/12/10)
ਚਰਨਜੀਤ ਸਿੰਘ ਬਰੈਂਮਪਟਨ
ਸ: ਮੱਖਣ ਸਿੰਘ ਜੀ
ਜੇ ਮੈਂ “ਭੇਖ” ਦੇ ਬਜਾਇ ਇਹ ਕਹਾਂ ਕਿ ਸਿਰਫ ਬਾਹਰੀ ਦਿੱਖ ਦੇ ਆਧਾਰ ਤੇ ਕਿਸੇ ਨੂੰ “ਸਿੱਖ” ਨਹੀਂ
ਮਿੱਥ ਲੈਣਾ ਚਾਹਿਦਾ, ਫਿਰ ਠੀਕ ਹੈ।
ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ(489)
ਮਨਿ ਅੰਧੈ ਊਂਧੈ ਕਵਲਿ ਦਿਸਨ੍ਹ੍ਹਿ ਖਰੇ ਕਰੂਪ ॥ ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ
(1246)
ਚਰਨਜੀਤ ਸਿੰਘ
ਬਰੈਂਮਪਟਨ
(26/12/10)
ਸੰਤ ਸਿੰਘ ਬਰਲਿੰਗਟਨ
ਸ:
ਗੁਰਚਰਨ ਸਿੰਘ ਬਰੈਮਪਟਨ ਜੀ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਵੀਰ ਜੀ ਰਾੜੇਵਾਲਿਆਂ ਦੀ ਵੈਬ ਸਾਈਟ ਹੋਵੇਗੀ ਗੁਰੂ ਆਸ਼ੇ ਤੋਂ ਉਲਟ ਪਰ ਮੈਂ ਤਾਂ ਡਾ:
ਸੰਤ ਸਿੰਘ ਖਾਲਸਾ ਜੀ ਦੀ ਵੈਬ ਸਾਈਟ ਵਰਤਦਾ ਹਾਂ। ਘੱਟੋ ਘੱਟ ਤੁਸੀਂ ਇਸ ਵੈਬ ਸਾਈਟ ਨੂੰ ਰਦੀ ਦੀ
ਟੋਕਰੀ ਵਿੱਚ ਨਹੀ ਸੁਟਿਆ ਧੰਨਵਾਦ। ਮਾੜੇ ਬੰਦੇ ਵਿੱਚ ਵੀ ਕੋਈ ਚੰਗਾ ਗੁਣ ਹੋ ਸਕਦਾ ਹੈ ਇਸ ਕਰਕੇ
ਜੇ ਕੋਈ ਚੰਗੀ ਗਲ ਹੋਵੇ ਤਾਂ ਗ੍ਰਹਿਣ ਕਰ ਲਵੋ ਮਾੜੀ ਛੱਡ ਦਿਓ। ਗੁਰਬਾਣੀ ਵਿੱਚ ਮੋਤੀ ਚੁਗਣ ਤੇ
ਬਿਬੇਕ ਬੁਧ ਦੇ ਹਵਾਲੇ ਦਿਤੇ ਗਏ ਹਨ।
ਸੰਤ ਸਿੰਘ ਬਰਲਿੰਗਟਨ
*************************************************
ਸਰਹੰਦ ਦੀ ਖੂਨੀ ਕੰਧ
ਟਰਾਂਟੋ ਤੋਂ ਕੋਈ 5 ਰੇਡੀਓ ਸਟੇਸ਼ਨਾਂ ਤੋਂ ਲਗਭਗ 20 ਤੋਂ ਉਪਰ ਚਲਦੇ ਪੰਜਾਬੀ
ਪ੍ਰੋਗਰਾਮਾ ਵਿੱਚੋ ਘੱਟੋ ਘੱਟ 5 ਪ੍ਰੋਗਰਾਮ ਅਜਿਹੇ ਹਨ ਜੋ ਸਿੱਖ ਧਰਮ ਨਾਲ ਸਬੰਧਤ ਦਿਨ ਦਿਹਾਰ
ਸਮੇਂ ਕਾਰ ਸੇਵਾ ਵਾਲੇ ਬਾਬਿਆਂ ਦਾ ਸਿਆਪਾ ਕਰਦੇ ਰਹਿੰਦੇ ਹਨ। ਅਜਕਲ੍ਹ ਛੋਟੇ ਸਾਹਿਬਜਾਦਿਆਂ ਦੀ
ਸ਼ਹੀਦੀ ਬਾਬਤ ਗਲ ਚਲ ਰਹੀ ਹੈ। ਗਲ ਇਥੋਂ ਸ਼ੁਰੂ ਹੁੰਦੀ ਹੈ ਕਿ ਹੁਣ ਉਹ ਕੰਧ ਨਹੀ ਰਹੀ ਆਪਣੇ ਬਚਿਆਂ
ਨੂੰ ਕੀ ਦਿਖਾਈਏ। ਇਸ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਵੀ ਪੂਰਾ ਕਸੂਰ ਹੈ ਜਿਸ ਨੂੰ ਉਥੇ ਸ੍ਰੀ ਗੁਰੂ
ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਾਇਆ ਇਕੱਠੀ ਕਰਨ ਤੋਂ ਬਿਨਾਂ ਹੋਰ ਕੁੱਝ ਨਹੀ ਸੁਝਿਆ। ਕਿਹੜੀ
ਕਿਹੜੀ ਗਲ ਤੇ ਇਹਨਾ ਨੂੰ ਰੋਈਏ ਫਤਿਹਗੜ੍ਹ ਸਾਹਿਬ ਦੇ ਜੋੜ-ਮੇਲੇ ਦੀ ਮਰਿਆਦਾ ਹੀ ਬਦਲ ਦਿਤੀ ਇਹਨਾ
ਬਾਬਿਆਂ ਨੇ। ਲਗਭਗ 5-6 ਸਾਲ ਪਹਿਲਾਂ ਦੀ ਗਲ ਹੋਵੇਗੀ ਜਦੋਂ ਉਸ ਵੇਲੇ ਦੇ ਡੀ: ਸੀ ਸ਼ਾਇਦ ਕ੍ਰਿਸ਼ਨ
ਕੁਮਾਰ ਆਹਲੂਵਾਲੀਆ ਸੀ ਨੇ ਰੈਡੀਓ ਤੇ ਦਸਿਆ ਸੀ ਕਿ ਕੌਮ ਇਹ ਤਿੰਨ ਦਿਨ ਪੂਰਾ ਅਫਸੋਸ ਮਨਾਉਂਦੀ
ਹੁੰਦੀ ਸੀ। ਕੋਈ ਚੁਲਾ ਨਹੀ ਤਪਦਾ ਹੁੰਦਾ ਸੀ ਲੋਕ ਭੁੰਝੇ ਸੌਂਦੇ ਹੁੰਦੇ ਸਨ ਅਤੇ ਲੋਕ ਨਗਰਕੀਰਤਨ
ਵਿੱਚ ਰੋਂਦੇ ਦੇਖੇ ਜਾਂਦੇ ਸਨ। ਪਰ ਹੁਣ ਬਰਗਰ ਪੀਜ਼ਿਆਂ ਦੇ ਲੰਗਰ ਤੇ 101 ਕਿਸਮ ਦੀ ਮਠਿਆਈ ਵਰਤਾ
ਕੇ ਸ਼ੁਗਲ ਮੇਲੇ ਦਾ ਮਹੌਲ ਬਣਾ ਦਿਤਾ ਗਿਆ ਹੈ। ਪ੍ਰਮਾਤਮਾ ਭਲੀ ਕਰੇ।
ਭੁਲਾਂ ਚੁਕਾਂ ਦੀ ਖਿਮਾਂ
ਸੰਤ ਸਿੰਘ ਬਰਲਿੰਗਟਨ
(26/12/10)
ਕਿਰਪਾਲ ਸਿੰਘ ਬਠਿੰਡਾ
ਗੁਰਦੁਆਰੇ ਦੇ ਪ੍ਰਧਾਨ ਦੇ ਪੁੱਤਰ ਨੇ ਕਿਹਾ ਕੌਣ ਕਹਿੰਦਾ ਹੈ ਮੇਰਾ ਬਾਪ
ਸਿੱਖ ਹੈ?
ਬਾਪ ਦੀ ਸ਼ਿਕਾਇਤ ਤਾਂ ਜਥੇਦਾਰ ਕੋਲ ਕਰ ਦਿਆਂਗੇ ਪਰ ਜਥੇਦਾਰ ਦੀ ਕਿਸ ਕੋਲ
ਕਰੀਏ?
ਸਿੱਖ ਸਿਰਫ ਵਿਖਾਵੇ ਦੇ ਰਹਿ ਗਏ ਹਨ ਸਿੱਖੀ ਕਿਰਦਾਰ ਉਨ੍ਹਾਂ `ਚੋਂ ਖਤਮ ਹੋ
ਰਿਹਾ ਹੈ ਇਸੇ ਕਾਰਨ ਨੌਜਵਾਨ ਸਿੱਖੀ ਸਰੂਪ ਤੋਂ ਬਾਗੀ ਹੋ ਰਹੇ ਹਨ: ਗਿਆਨੀ ਸ਼ਿਵਤੇਗ ਸਿੰਘ
ਬਠਿੰਡਾ, ੨੬ ਦਸੰਬਰ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ
ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਕਥਾ ਕਰਦਿਆਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ
ਅੱਜ ਸਵੇਰੇ ਕਿਹਾ ਕਿ ਉਹ ਪਿੱਛੇ ਜਿਹੇ ਪ੍ਰਚਾਰਕ ਦੌਰੇ `ਤੇ ਵਿਦੇਸ਼ ਗਏ ਸਨ ਤਾਂ ਉੱਥੇ ਇੱਕ ਪਤਿਤ
ਸਿੱਖ ਨੌਜਵਾਨ ਨੇ ਉਨ੍ਹਾਂ ਨੂੰ ਲਜਵਾਬ ਕਰ ਦਿੱਤਾ। ਹੋਇਆ ਇੰਝ ਕਿ ਜਿਸ ਗੁਰਦੁਆਰੇ ਵਿੱਚ ਉਨ੍ਹਾਂ
ਦਾ ਪ੍ਰਚਾਰ ਸਮਾਗਮ ਸੀ ਉਸ ਦੇ ਪ੍ਰਧਾਨ ਨੇ ਗਿਆਨੀ ਸ਼ਿਵਤੇਗ ਸਿੰਘ ਨੂੰ ਕਿਹਾ, ਗਿਆਨੀ ਜੀ! ਬੱਚੇ
ਬੜੇ ਬਾਗੀ ਅਤੇ ਆਪਮੁਹਾਰੇ ਹੋ ਗਏ ਹਨ। ਉਹ ਸਿੱਖੀ ਤਿਆਗ ਕੇ ਪਤਿਤ ਹੋ ਰਹੇ ਹਨ। ਮੇਰਾ ਪੁੱਤਰ ਵੀ
ਪਤਿਤ ਹੋ ਗਿਆ ਹੈ, ਉਹ ਸਮਝਾਇਆ ਵੀ ਨਹੀਂ ਸਮਝਦਾ, ਤੁਸੀਂ ਹੀ ਸਮਝਾ ਕੇ ਵੇਖੋ ਸ਼ਾਇਦ ਤੁਹਾਡੇ ਹੀ
ਆਖੇ ਲੱਗ ਜਾਵੇ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਜਿਸ ਸਮੇਂ ਉਹ ਪ੍ਰਧਾਨ ਜੀ ਦੇ ਘਰ ਗਏ ਤਾਂ
ਉਨ੍ਹਾਂ ਦੇ ਪੁੱਤਰ ਨੂੰ ਸਮਝਾਇਆ, ਵੀਰੇ! ਵੇਖ ਤੇਰਾ ਬਾਪ ਗੁਰਦੁਆਰੇ ਦਾ ਪ੍ਰਧਾਨ ਹੈ, ਕਿਤਨਾ
ਸੋਹਣਾ ਦਰਸ਼ਨੀ ਸਿੱਖੀ ਸਰੂਪ ਹੈ, ਜੇ ਉਨ੍ਹਾਂ ਦਾ ਪੁੱਤਰ ਹੀ ਪਤਿਤ ਹੋ ਜਾਵੇ ਤਾਂ ਉਹ ਦੂਸਰਿਆਂ ਦੇ
ਬੱਚਿਆਂ ਨੂੰ ਕੀ ਸਮਝਾਉਣਗੇ, ਤੈਨੂੰ ਚਾਹੀਦਾ ਹੈ ਕਿ ਤੂੰ ਸਿੱਖੀ ਸਰੂਪ ਧਾਰਨ ਕਰ ਅਤੇ ਆਪਣੇ ਬਾਪ
ਦੀ ਲਾਜ ਰੱਖ। ਉਸ ਨੌਜਵਾਨ ਨੇ ਝੱਟ ਜਵਾਬ ਦਿੱਤਾ
‘ਕੌਣ ਕਹਿੰਦਾ ਹੈ ਮੇਰਾ ਬਾਪ ਸਿੱਖ
ਹੈ? ` ਦੱਸਿਆ ਗਿਆ ਕਿ ਇਸ ਦਾ ਸਰੂਪ ਦੱਸ ਰਿਹਾ
ਹੈ ਕਿ ਇਹ ਗੁਰੂ ਦਾ ਸਿੱਖ ਹੈ।
ਨੌਜਵਾਨ ਨੇ ਕਿਹਾ ਜਦੋਂ ਕਦੀ ਇਹ ਭਾਰਤ
ਵਿੱਚ ਜਾਂਦਾ ਹੈ ਤਾਂ ਕਦੀ ਵੀ ਦਰਬਾਰ ਸਾਹਿਬ ਨਹੀਂ ਗਿਆ, ਇਹ ਸਿੱਧਾ ਇੱਕ ਸਾਧ ਦੇ ਡੇਰੇ ਵਿੱਚ
ਜਾਂਦਾ ਹੈ ਅਤੇ ਉੱਥੇ ਇਕੋਤਰੀ ਕਰਵਾ ਕੇ ਉਨ੍ਹਾਂ ਤੋਂ ਹੋਰ ਦਾਤਾਂ ਲਈ ਅਰਦਾਸ ਕਰਵਾਉਂਦਾ ਹੈ। ਜਿਸ
ਦਾ ਵਿਸ਼ਵਾਸ਼ ਹੀ ਗੁਰੂ ਨਾਲੋਂ ਇੱਕ ਸਾਧ ਵਿੱਚ ਜਿਆਦਾ ਹੈ ਉਸ ਨੂੰ ਸਾਧ ਦਾ ਸਿੱਖ ਤਾਂ ਕਿਹਾ ਜਾ
ਸਕਦਾ ਹੈ ਗੁਰੂ ਦਾ ਸਿੱਖ ਉਹ ਬਿਲਕੁਲ ਨਹੀਂ ਹੈ।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਫਿਰ ਤਾਂ ਬਹੁਤ ਹੀ ਗਲਤ ਗੱਲ ਹੈ ਜੇ ਇੱਕ ਗੁਰਦੁਆਰੇ ਦਾ ਪ੍ਰਧਾਨ
ਹੋ ਕੇ ਵੀ ਸਾਧ ਦੇ ਡੇਰੇ ਜਾਂਦਾ ਹੈ ਤਾਂ ਤੁਹਾਨੂੰੰ ਅਕਾਲ ਤਖ਼ਤ ਦੇ ਜਥੇਦਾਰ ਕੋਲ ਇਸ ਦੀ ਸ਼ਿਕਾਇਤ
ਕਰਨੀ ਚਾਹੀਦੀ ਸੀ। ਨੌਜਵਾਨ
ਦੇ ਅਗਲੇ ਜਵਾਬ ਨੇ ਤਾਂ ਉਨ੍ਹਾਂ ਨੂੰ ਲਜਵਾਬ ਹੀ ਕਰ ਦਿੱਤਾ ਜਦੋਂ ਉਸ ਨੇ ਕਿਹਾ ਪ੍ਰਧਾਨ ਦੀ
ਸ਼ਿਕਾਇਤ ਤਾਂ ਜਥੇਦਾਰ ਕੋਲ ਕਰ ਦੇਵਾਂਗੇ ਪਰ ਜਥੇਦਾਰ ਤਾਂ ਆਪ ਸਾਧਾਂ ਦੇ ਡੇਰਿਆਂ `ਤੇ ਜਾਂਦੇ ਹਨ
ਉਨ੍ਹਾਂ ਦੀ ਸ਼ਿਕਾਇਤ ਕਿਸ ਕੋਲ ਕਰੀਏ? ਇਸ ਕਥਾ ਦਾ
ਸਿੱਧਾ ਪ੍ਰਸਾਰਨ ਚੜ੍ਹਦੀਕਲਾ ਟਾਈਮ ਟੀਵੀ `ਤੇ ਹੋ ਰਿਹਾ ਸੀ, ਜਿਸ ਦੌਰਾਨ ਗਿਆਨੀ ਸ਼ਿਵਤੇਗ ਸਿੰਘ ਨੇ
ਕਿਹਾ ਕਿ ‘ਸਿੱਖ` ਸਿਰਫ
ਵਿਖਾਵੇ ਦੇ ਰਹਿ ਗਏ ਹਨ ਸਿੱਖੀ ਕਿਰਦਾਰ ਉਨ੍ਹਾਂ `ਚੋਂ ਖਤਮ ਹੋ ਰਿਹਾ ਹੈ ਇਸੇ ਕਾਰਨ ਨੌਜਵਾਨ
ਸਿੱਖੀ ਸਰੂਪ ਤੋਂ ਬਾਗੀ ਹੋ ਰਹੇ ਹਨ। ਉਨ੍ਹਾਂ
ਕਿਹਾ ਗੁਰਬਾਣੀ `ਚ ਸੰਤ ਸ਼ਬਦ ਅਕਾਲਪੁਰਖ਼, ਗੁਰੂ ਅਤੇ ਗੁਰੂ ਦੀ ਸੰਗਤ `ਚ ਜੁੜੇ ਸਿੱਖਾਂ ਨੂੰ ਕਿਹਾ
ਗਿਆ ਹੈ ਪਰ ਧਰਮ ਨੂੰ ਵਪਾਰ ਬਣਾਉਣ ਵਾਲੇ ਵੱਖ ਵੱਖ ਭੇਖੀਆਂ ਨੇ ਭੇਖ ਧਾਰ ਕੇ ਗੁਰਬਾਣੀ ਦੇ ਗਲਤ
ਅਰਥ ਕਰਕੇ ਸੰਤ ਸ਼ਬਦ ਆਪਣੇ ਲਈ ਰਾਖਵਾਂ ਕਰ ਲਿਆ ਹੈ ਤੇ ਗੁਰਬਾਣੀ ਦੀ ਤੁਕ ਸੁਣਾਉਂਦੇ ਹਨ: ‘ਅਨਹਦ
ਬਾਣੀ ਪੂੰਜੀ।। ਸੰਤਨ ਹਥਿ ਰਾਖੀ ਕੂੰਜੀ।। `
ਜਦੋਂ ਕਿ ਗੁਰਬਾਣੀ ਅਨੁਸਾਰ ਕੁੰਜੀ ਕੇਵਲ ਗੁਰੂ ਕੋਲ ਹੋ ਸਕਦੀ ਹੈ: ‘ਜਿਸ
ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ।। `
ਅਤੇ ‘ਨਾਨਕ
ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ।। `
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ‘ਮੇਰਾ
ਮਨੁ ਲੋਚੈ ਗੁਰ ਦਰਸਨ ਤਾਈ।। ਬਿਲਪ ਕਰੇ ਚਾਤ੍ਰਿਕ ਕੀ ਨਿਆਈ।। ਤ੍ਰਿਖਾ ਨ ਉਤਰੈ ਸਾਂਤਿ ਨ ਆਵੈ
ਬਿਨੁ ਦਰਸਨ ਸੰਤ ਪਿਆਰੇ ਜੀਉ।। ੧।। ` ਸ਼ਬਦ ਗੁਰੂ
ਅਰਜੁਨ ਦੇਵ ਜੀ ਦਾ ਉਚਾਰਿਆ ਹੋਇਆ ਹੈ। ਇਸ ਸ਼ਬਦ ਦੀ ਪਹਿਲੀ ਤੁਕ ਵਿੱਚ ਗੁਰੂ ਦੇ ਦਰਸ਼ਨ ਅਤੇ ਦੂਜੀ
ਵਿੱਚ ਸੰਤ ਦੇ ਦਰਸ਼ਨ ਦੀ ਗੱਲ ਕੀਤੀ ਹੈ ਤਾਂ ਇਸ ਦਾ ਭਾਵ ਹੈ ਕਿ ‘ਸੰਤ` ਸ਼ਬਦ ਗੁਰੂ ਲਈ ਹੀ ਵਰਤਿਆ
ਗਿਆ ਹੈ ਕਿਉਂਕਿ ਸਿੱਖ ਇਤਿਹਾਸ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਾਂ ਕੋਈ ਸੰਤ ਹੁੰਦਾ ਹੀ
ਨਹੀਂ ਸੀ। ਭਾਈ ਮਰਦਾਨਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮੰਝ ਜੀ ਆਦਿ ਕਿਸੇ
ਗੁਰਸਿੱਖ ਨਾਲ ਸੰਤ ਸ਼ਬਦ ਨਹੀਂ ਲੱਗਾ ਅਤੇ ਨਾ ਹੀ ਉਨ੍ਹਾਂ ਤੋਂ ਪਿਛੋਂ ਪੰਜਾਂ ਪਿਆਰਿਆਂ, ਚੌਹਾਂ
ਸਾਹਿਬਜ਼ਾਦਿਆਂ, ਭਾਈ ਮਨੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਆਦਿ ਕਿਸੇ ਗੁਰਸਿੱਖ ਯੋਧੇ ਨਾਲ ‘ਸੰਤ`
ਸ਼ਬਦ ਲੱਗਾ ਹੈ। ਜਿਨ੍ਹਾਂ ਅਨਮਤੀਆਂ ਨਾਲ ‘ਸੰਤ` ਸ਼ਬਦ ਲਗਦਾ ਸੀ ਉਨ੍ਹਾਂ ਲਈ ‘ਗਜ
ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ।। ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ।। ਓਇ ਹਰਿ ਕੇ
ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।। ੧।। ` ਵਰਤਿਆ
ਗਿਆ ਹੈ ਅਤੇ ਇਨ੍ਹਾਂ ਬਾਰੇ ਨਾਲ ਹੀ ਇਹ ਵੀ ਲਿਖ ਦਿੱਤਾ ਹੈ: ‘ਐਸੇ
ਸੰਤ ਨ ਮੋ ਕਉ ਭਾਵਹਿ।। ਡਾਲਾ ਸਿਉ ਪੇਡਾ ਗਟਕਾਵਹਿ।। ੧।। ਰਹਾਉ।। `
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕੱਲ੍ਹ ੨੭ ਦਸੰਬਰ ਨੂੰ
ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਨ੍ਹਾ ਦੀ ਸ਼ਹੀਦੀ ਸੰਦੇਸ਼ ਦਿੰਦੀ ਹੈ
ਕਿ ਸਿੱਖ ਨੂੰ ਦੁਨੀਆਂ ਦਾ ਕੋਈ ਲਾਲਚ ਡੁਲਾ ਨਹੀਂ ਸਕਦਾ ਪਰ ਅੱਜ ਬਹੁ ਗਿਣਤੀ ਭੇਖੀ ਸਿੱਖ ਟਕੇ ਟਕੇ
ਪਿੱਛੇ ਅਤੇ ਛੋਟੇ ਛੋਟੇ ਅਹੁੱਦਿਆਂ ਪਿੱਛੇ ਵਿਕਾਊ ਹੋ ਜਾਂਦੇ ਹਨ ਅਤੇ ਇਹ ਭੇਖੀ ਸਿੱਖ ਹੀ ਸਿੱਖੀ
ਨੂੰ ਵੱਡੀ ਢਾਹ ਲਾ ਰਹੇ ਹਨ। ਉਨ੍ਹਾਂ ਕਿਹਾ ਜੇ ਸਿੱਖੀ ਬਚਾਉਣੀ ਹੈ ਤਾਂ ਸਿੱਖੀ ਕਿਰਦਾਰ ਬਚਾਉਣਾ
ਪਏਗਾ।
(26/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸਰਵਜੀਤ ਸਿੰਘ ਜੀ! ਤੁਸੀਂ ਗੁਰਬਾਣੀ ਦੀ ਇੱਕ ਤੁਕ ਦੇ ਕੁੱਝ ਅਰਥ ਪੇਸ਼ ਕਰਕੇ ਮੈਨੂੰ
ਪੁੱਛਿਆ ਹੈ ਕਿ ਕਿਹੜੇ ਅਰਥ ਠੀਕ ਹਨ।
ਵੀਰ ਜੀ! ਕੀ ਇਹ ਸਵਾਲ ਮੇਰੀ ਕਿਸੇ ਲਿਖਤ ਨਾਲ ਸੰਬੰਧਤ ਹੈ? ਜੇ ਮੇਰੀ ਕਿਸੇ ਲਿਖਤ ਨਾਲ ਸੰਬੰਧਤ ਹੈ
ਤਾਂ ਹਵਾਲਾ ਵੀ ਨਾਲ ਦਿਉ। ਜੇ ਨਹੀਂ ਤਾਂ ਤੁਸੀਂ ਮੈਨੂੰ ਹੀ ਇਹ ਸਵਾਲ ਕਿਉਂ ਪੁੱਛ ਰਹੇ ਹੋ?
ਕੀ ਤੁਸੀਂ ਇਹ ਸਵਾਲ ਆਪਣੀ ਜਾਣਕਾਰੀ ਵਧਾਉਣ ਲਈ ਪੁੱਛਿਆ ਹੈ ਜਾਂ ਮੇਰੇ ਕੋਲੋਂ ਹੀ ਖਾਸ ਤੌਰ ਤੇ
ਜਵਾਬ ਤਲਬ ਕਰਨਾ ਚਾਹੁੰਦੇ ਹੋ?
ਜੇ ਤੁਸੀਂ ਸਿਰਫ਼ ਆਪਣੀ ਜਾਣਕਾਰੀ ਵਧਾਉਣ ਲਈ ਹੀ ਸਵਾਲ ਕੀਤਾ ਹੈ ਤਾਂ ਮਿਹਰਬਾਨੀ ਕਰਕੇ ਇਹ ਸਵਾਲ
ਸਿੱਖ ਮਾਰਗ ਦੇ ਪਾਠਕਾਂ ਅੱਗੇ ਰੱਖੋ। ਜੇ ਕੋਈ ਸੱਜਣ ਜਵਾਬ ਦੇਣਾ ਚਾਹੇਗਾ ਤਾਂ ਦੇ ਦੇਵੇਗਾ। ਜੇ
ਤੁਸੀਂ ਸਿਰਫ਼ ਮੇਰੇ ਕੋਲੋਂ ਹੀ ਜਵਾਬ ਤਲਬੀ ਚਾਹੁੰਦੇ ਹੋ, ਤਾਂ ਕਿਉਂਕਿ ਮੇਰਾ ਸਿੱਧੇ ਤੌਰ ਤੇ ਇਸ
ਸਵਾਲ ਨਾਲ ਕੋਈ ਸੰਬੰਧ ਨਹੀਂ ਹੈ ਇਸ ਲਈ ਮੈਂ ਇਸ ਦਾ ਜਵਾਬ ਦੇਣਾ ਕੋਈ ਜਰੂਰੀ ਨਹੀ ਸਮਝਦਾ। ਮੈਨੂੰ
ਬੇਕਾਰ ਦੀ ਬਹਿਸ ਦਾ ਵੀ ਕੋਈ ਸ਼ੌਂਕ ਨਹੀਂ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਇਹ ਸਵਾਲ ਤੁਸੀਂ ਕੁੱਝ
ਹਾਸਲ ਕਰਨ ਲਈ ਨਹੀਂ ਬਲਕਿ ਸਿਰਫ਼ ਬਹਿਸ ਕਰਨ ਲਈ ਮੇਰੇ ਕੋਲੋਂ ਪੁੱਛਿਆ ਹੈ। ਵੈਸੇ ਜਿਹੜੇ ਅਰਥ
ਤੁਹਾਨੂੰ ਠੀਕ ਲੱਗਦੇ ਹਨ ਉਹੀ ਠੀਕ ਹਨ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(26/12/10)
ਤਰਲੋਚਨ ਸਿੰਘ ਦੁਪਾਲਪੁਰ ਅਤੇ ਹੋਰ ਹਮਖਿਆਲੀ
ਪ੍ਰੈਸ
ਰਲੀਜ਼
ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਰੱਦ
ਸੈਨਹੋਜੇ (ਸ:ਤਰਲੋਚਨ ਸਿੰਘ
ਦੁਪਾਲਪੁਰ) ਕੌਮ ਦੇ ਵਿਦਿਵਾਨਾਂ ਵਲੋਂ ਕਈ ਸਾਲ ਦੀ ਖੋਜ ਉਪ੍ਰੰਤ ਬਣਾਏ ਗਏ ਕੈਲੰਡਰ ਨੂੰ ਅਕਾਲ ਤਖਤ
ਸਾਹਿਬ ਦੀ ਪ੍ਰਵਾਨਗੀ ਨਾਲ 2003 ਵਿੱਚ ਸ਼੍ਰੋਮਣੀ ਕਮੇਟੀ ਵਲੋਂ ਲਾਗੂ ਕੀਤਾ ਗਿਆ ਸੀ। ਪਿਛਲੇ ਸਾਲ
ਭਾਵ 2009 ਵਿੱਚ ਬਾਦਲੀ ਜਥੇਦਾਰਾਂ ਨੇ ਇਸ ਵਿੱਚ ਅਣਅਧਿਕਾਰਤ ਸੋਧਾਂ ਕਰਕੇ ਕੌਮ ਨੂੰ ਵਦੀ-ਸੁਦੀ ਦੇ
ਮੱਕੜ ਜਾਲ ਵਿੱਚ ਫਸਾਉਣ ਦਾ ਕੋਝਾ ਯਤਨ ਕੀਤਾ ਸੀ। ਦੁਨੀਆਂ ਭਰ ਵਿੱਚ ਫੈਲ ਚੁੱਕੀ ਸਿੱਖ ਕੌਮ ਵੱਲੋਂ
ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਹੀ ਰੱਦ
ਕਰ ਦਿੱਤਾ ਹੈ। ਯਾਦ ਰਹੇ 14 ਮਾਰਚ 2010 ਨੂੰ ਜਾਰੀ ਕੀਤੇ ਗਏ ਕੈਲੰਡਰ ਵਿੱਚ ਛੋਟੇ ਸਾਹਿਬਜਾਦੇ
ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਤਾਰੀਖ 26 ਦਸੰਬਰ ਦਰਜ ਹੈ ਪਰ ਸ਼ੋਮਣੀ ਕਮੇਟੀ ਵਲੋਂ ਇਹ 28
ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਮਾਰਚ ਵਿੱਚ ਸਿਰਫ ਚਾਰ ਸੋਧਾਂ (ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ
ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼, ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਗੋਬਿੰਦ
ਸਿੰਘ ਜੀ ਦਾ ਜੋਤੀ ਜੋਤਿ ਦਿਹਾੜਾ) ਹੀ ਕੀਤੀਆਂ ਗਈਆਂ ਸਨ। ਨਵੰਬਰ ਵਿੱਚ ਇਸ ਵਿੱਚ ਹੋਰ ਵਾਧਾ
ਕਰਦਿਆਂ, ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਵੀ ਬਦਲ ਦਿੱਤੀ ਗਈ ਸੀ। ਛੋਟੇ
ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਦਲਣ ਵੇਲੇ ਤਾਂ ਕੋਈ ਐਲਾਨ ਕਰਨ ਦੀ ਲੋੜ ਵੀ ਨਹੀਂ ਸਮਝੀ
ਗਈ। 14 ਮਾਰਚ 2010 ਨੂੰ ਜਾਰੀ ਕੀਤੇ ਗਏ ਕੈਲੰਡਰ ਵਿੱਚ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ
ਦੀ ਸ਼ਹੀਦੀ ਦੀ ਤਾਰੀਖ 26 ਦਸੰਬਰ ਹੈ। ਸ਼੍ਰੋਮਣੀ ਕਮੇਟੀ ਵਲੋ ਇਹ ਦਿਹਾੜਾ 2003 ਤੋਂ ਹੀ 24, 25
ਅਤੇ 26 ਦਸੰਬਰ ਨੂੰ ਮਨਾਇਆ ਜਾਂਦਾ ਰਿਹਾ ਹੈ ਪਰ ਇਸ ਸਾਲ ਚੁਪ ਚਪੀਤੇ ਹੀ ਇਹ 26, 27 ਅਤੇ 28
ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਸੋ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਿੱਥੇ 14 ਮਾਰਚ ਨੂੰ
ਜਾਰੀ ਕੀਤਾ ਆਪਣਾ ਕੈਲੰਡਰ ਵੀ ਰੱਦ ਕਰ ਦਿੱਤਾ ਹੈ ਉੱਥੇ ਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ
ਵੀ ਸ਼ਪੱਸ਼ਟ ਅਵੱਗਿਆ ਕੀਤੀ ਹੈ। ਹੁਣ ਦੇਖਣਾ ਹੈ ਕਿ ਆਪਣੇ ਆਪ ਨੂੰ ਜਥੇਦਾਰ ਅਖਵਾਉਣ ਵਾਲੇ, ਆਪਣੇ
ਰਿਜ਼ਕ ਦਾਤਿਆਂ ਤੇ ਵੀ ਕੋਈ ਕਰਾਵਾਈ ਕਰਦੇ ਹਨ ਜਾਂ ਸੰਗਤਾਂ ਨੂੰ ਹੀ ਡਰਾਉਣਾ ਜਾਣਦੇ ਹਨ।
ਵਿਦੇਸ਼ੀ ਵਿਦਿਵਾਨਾਂ , ਸਰਵਜੀਤ ਸਿੰਘ ਸੈਕਰਾਮੈਂਟੋ, ਕੁਲਦੀਪ ਸਿੰਘ ਨਿਊਯਾਰਕ, ਮਨਦੀਪ ਸਿੰਘ ਵਰਨਨ,
ਡਾ ਗੁਰਮੀਤ ਸਿੰਘ ਬਰਸਾਲ, ਸ:ਤਰਲੋਚਨ ਸਿੰਘ ਦੁਪਾਲਪੁਰ, ਅਵਤਾਰ ਸਿੰਘ ਮਿਸ਼ਨਰੀ, ਹਰਸਿਮਰਤ ਕੌਰ
ਖਾਲਸਾ, ਪੋ: ਮੱਖਨ ਸਿੰਘ ਅਤੇ ਗ਼ਿ ਰਣਜੀਤ ਸਿੰਘ ਮਸਕੀਨ ਨੇ ਸਮੂਹ ਪੰਥ ਦਰਦੀਆਂ ਨੂੰ ਵੀ ਬੇਨਤੀ ਭਰੀ
ਅਪੀਲ ਕਰਦਿਆਂ ਕਿਹਾ ਹੈ ਕਿ ਇਸ ਪੰਥਕ ਮਸਲੇ ਤੇ ਸਾਰੇ ਇੱਕਮਤ ਹੋ ਕੇ ਅਸਲੀ ਨਾਨਕਸ਼ਾਹੀ ਕੈਲੰਡਰ ਦੀ
ਹਮਾਇਤ ਕਰਕੇ ਸ਼੍ਰੋਮਣੀ ਕਮੇਟੀ ਨੂੰ 2003 ਵਾਲਾ ਫੈਸਲਾ ਯਾਦ ਕਰਵਾਉਂਦੇ ਹੋਏ ਸਮੁੱਚਾ ਨਾਨਕਸ਼ਾਹੀ
ਕੈਲੰਡਰ ਬ੍ਰਾਹਮਣਮੱਤੀ ਦਿਨ ਦਿਹਾਰਾਂ ਤੋਂ ਮੁਕਤ ਕਰਕੇ, ਸਿੱਖ ਕੌਮ ਦਾ ਵੱਖਰਾ ਕੌਮੀ ਗੁਰਮੱਤੀ
ਕੈਲੰਡਰ ਹੀ ਜਾਰੀ ਕਰਵਾਉਣ। ਇਸ ਲਈ ਸਮੁੱਚੀਆਂ ਪੰਥ ਦਰਦੀ ਜਥੇਬੰਦੀਆਂ ਨੂੰ ਛੋਟੇ ਮੋਟੇ ਮਤ ਭੇਦ
ਭੁਲਾ ਕੇ ਇੱਕਮਤ ਹੋ ਜਾਣਾ ਚਾਹੀਦਾ ਹੈ।
(25/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਅਵਤਾਰ ਸਿੰਘ ਜੀ (ਲੰਡਨ)!
ਗੁਰਸ਼ਰਨ ਸਿੰਘ ਕਸੇਲ ਜੀ ਨੂੰ ਲਿਖੇ ਜਵਾਬ ਦੇ ਸੰਬੰਧ ਵਿੱਚ ਮੈਂ ਜੋ “ਘੜੇ ਘੜਾਏ” ਲਫ਼ਜ਼ ਲਿਖਿਆ ਹੈ
ਮੈਂ ਮੰਨਦਾ ਹਾਂ ਕਿ ਰੁੱਖਾ ਜਿਹਾ ਸ਼ਬਦ ਹੈ। ਜੋ ਕਿ ਮੈਨੂੰ ਨਹੀਂ ਸੀ ਵਰਤਣਾ ਚਾਹੀਦਾ। ਇਸ ਭੁੱਲ ਦੀ
ਸ: ਗੁਰਸ਼ਰਨ ਸਿੰਘ ਕਸੇਲ ਜੀ, ਆਪ ਜੀ ਅਤੇ ਸਾਰੇ ਸਿੱਖ ਮਾਰਗ ਦੇ ਪਾਠਕਾਂ ਪਾਸੋਂ ਮੁਆਫੀ ਚਾਹੁੰਦਾ
ਹਾਂ। ਉਨ੍ਹਾਂ ਲਈ ਇਸ ਤਰ੍ਹਾਂ ਰੁੱਖੇ ਸ਼ਬਦ ਵਰਤਣੇ ਬਿਲਕੁਲ ਵੀ ਉਚਿਤ ਨਹੀਂ ਕਿਉਂਕਿ ਉਨ੍ਹਾਂ ਨੇ
ਅੱਜ ਤੱਕ ਕਦੇ ਕਿਸੇ ਨਾਲ ਰੁੱਖੇ ਲਹਿਜੇ ਵਿੱਚ ਗੱਲ ਨਹੀਂ ਕੀਤੀ। (ਮੇਰਾ ਕਹਿਣ ਦਾ ਭਾਵ ਇਹ ਵੀ
ਨਹੀਂ ਕਿ ਜੇ ਕੋਈ ਰੁੱਖੀ ਭਾਸ਼ਾ ਦਾ ਪ੍ਰਯੋਗ ਕਰਦਾ ਹੈ ਤਾਂ ਉਸ ਨੂੰ ਰੱਖਾ ਜਵਾਬ ਦਿੱਤਾ ਜਾਵੇ)।
ਉਨ੍ਹਾਂ ਨੇ ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ ਅਤੇ ਵੀਰ ਭੁਪਿੰਦਰ ਸਿੰਘ ਜੀ ਨਾਲ ਵੀ
ਆਵਾਗਉਣ ਸੰਬੰਧੀ ਗੱਲ ਬਾਤ ਕੀਤੀ। ਜਿਸ ਨਾਲ ਉਨ੍ਹਾਂ ਨੂੰ ਤਸੱਲੀ ਨਹੀਂ ਹੋਈ। ਉਨ੍ਹਾਂ ਨੂੰ ਮੇਰੇ
ਵਿਚਾਰਾਂ ਨਾਲ ਵੀ ਤੱਸਲੀ ਨਹੀਂ ਹੈ ਇਸੇ ਲਈ ਉਨ੍ਹਾਂ ਨੇ ਮੈਨੂੰ ਕੁੱਝ ਸਵਾਲ ਕੀਤੇ ਹਨ। ਹੋ ਸਕਦਾ
ਹੈ ਕਿ ਉਨ੍ਹਾਂ ਨੂੰ ਕੁੱਝ ਗੱਲਾਂ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਅਤੇ ਵੀਰ ਭੁਪਿੰਦਰ ਸਿੰਘ ਦੀਆਂ
ਠੀਕ ਲੱਗਦੀਆਂ ਹੋਣ ਅਤੇ ਕੁੱਝ ਗੱਲਾਂ ਮੇਰੀਆਂ ਵੀ ਠੀਕ ਲੱਗਦੀਆਂ ਹੋਣ। ਮੈਂ ਸਮਝਦਾ ਹਾਂ ਕਿ ਇੱਕ
ਸੱਚੇ ਗੁਰਮਤਿ ਪ੍ਰੇਮੀਂ ਦੀ ਇਹੀ ਨਿਸ਼ਾਨੀ ਹੈ ਉਹ ਅੱਖਾਂ ਬੰਦ ਕਰਕੇ ਆਪਣੇ ਕਿਸੇ ਬਣ ਚੁੱਕੇ
ਵਿਚਾਰਾਂ ਅਧੀਨ ਨਹੀਂ ਸੋਚਦਾ। (ਮੇਰਾ ਕਹਿਣ ਦਾ ਇਹ ਵੀ ਭਾਵ ਨਹੀਂ ਹੈ ਕਿ ਗੁਰਮਤਿ ਪ੍ਰੇਮੀਂ ਨੂੰ
ਹਰ ਗੱਲ ਵਿੱਚ ਨੁਕਸ ਹੀ ਦਿਸਣਾ ਚਾਹੀਦਾ ਹੈ)। ਸ: ਗੁਰਸ਼ਰਨ ਸਿੰਘ ਜੀ ਗੁਰਮਤਿ ਦੇ ਅਸਲੀ ਤੱਤ ਸਾਰ
ਦੇ ਖੋਜੀ ਹਨ। ਜਦੋਂ ਕਿ ਆਮ ਤੌਰ ਤੇ ਦੇਖਿਆ ਇਹ ਗਿਆ ਹੈ ਕਿ ਪਾਠਕਾਂ ਜਾਂ ਲੇਖਕਾਂ ਦੇ ਧੜੇ ਬਣੇ
ਹੋਏ ਹਨ। ਉਹ ਆਪਣੀ ਇੱਕ ਬਣ ਚੁੱਕੀ ਸੋਚ ਅਧੀਨ ਹੀ ਗੁਰਬਾਣੀ ਨੂੰ ਅਰਥਾਉਣਾ ਚਾਹੁੰਦੇ ਹਨ। ਉਨ੍ਹਾਂ
ਮੁਤਾਬਕ ਕਿਸੇ ਵਿਰੋਧੀ ਵਿਚਾਰਾਂ ਵਾਲੇ ਦੀ ਗੱਲ ਠੀਕ ਹੋ ਹੀ ਨਹੀਂ ਸਕਦੀ। (ਨੋਟ: ਪੱਤਰ ਦਾ ਇਹ
ਉਪਰਲਾ ਭਾਗ ਸ: ਅਵਤਾਰ ਸਿੰਘ ਜੀ ਦੇ ਨਾਮ ਲਿਖਿਆ ਗਿਆ ਹੈ ਪਰ ਜਿਆਦਾ ਵਿਚਾਰ ਗੁਰਸ਼ਰਨ ਸਿੰਘ ਜੀ ਦੀ
ਬਾਬਤ ਲਿਖੀ ਗਈ ਹੈ। ਇਸ ਲਈ ਇਸ ਪੋਰਸ਼ਨ ਨੂੰ ਗੁਰਸ਼ਰਨ ਸਿੰਘ ਕਸੇਲ ਜੀ ਦੇ ਨਾਮ ਹੀ ਲਿਖਿਆ ਸਮਝਿਆ
ਜਾਵੇ ਜੀ)।
ਤੁਸੀਂ ਰੁੱਖੀ ਭਾਸ਼ਾ ਵਾਲੀ ਮੇਰੀ ਗ਼ਲਤੀ ਵੱਲ ਧਿਆਨ ਦਿਵਾਇਆ ਹੈ ਧੰਨਵਾਦ ਹੈ। ਪਰ ਤੁਸੀਂ ਆਪਣੀ ਲਿਖਤ
ਨੂੰ ਵੀ ਜ਼ਰਾ ਦੁਬਾਰਾ ਪੜ੍ਹੋ। ਤੁਸੀਂ ਲਿਖਿਆ ਹੈ- “ਜੇ ਉਨ੍ਹਾਂਨੂੰ
ਵੇਦਾਂ ਬਾਰੇ ਏਨਾ ਗਿਆਨ ਹੈ ਤਾਂ ਗੁਰਬਾਣੀ ਦੇ ਵਿਆਕਰਣ ਅਰਥ ਅਤੇ ਗਲਤੀਆਂ ਬਾਰੇ ਉਹ ਕਿਵੇਂ ਅਵਜਾਣ
ਹੋ ਸਕਦੇ ਹਨ? ਬੇ ਲੋੜੀ ਚਰਚਾ ਸਮਾਂ ਬਰਬਾਦ ਕਰਦੀ ਹੈ। ਜੋ ਸ਼ੋਭਾ ਨਹੀਂ ਦਿੰਦੀ। ਗੁਰਮਤਿ ਦੀ ਪੂਰੀ
ਜਾਣਕਾਰੀ ਬਾਰੇ ਕੋਈ ਭੀ ਦਾਅਵਾ ਨਹੀਂ ਕਰ ਸਕਦਾ”।
ਵੀਰ ਜੀ! ਕੀ ਤੁਹਾਨੂੰ ਆਪਣੀ ਬੋਲੀ ਵਿੱਚ ਵੀ ਕੁੱਝ ਰੁੱਖਾਪਨ ਨਹੀਂ ਲੱਗਦਾ?
ਮੈਂ ਤੁਹਾਨੂੰ ਤੁਹਾਡੀ ਲਿਖਤ ਬਾਰੇ ਕੁੱਝ ਸਵਾਲ ਪੁੱਛੇ ਸੀ, ਤੁਸੀਂ ਉਨ੍ਹਾਂ’ ਚੋਂ ਕਿਸੇ ਦਾ ਵੀ
ਜਵਾਬ ਨਹੀਂ ਦਿਤਾ, ਜਿਸ ਨਾਲ ਕਿ ਮੈਂ ਆਪਣੀਆਂ ਕਮੀਆਂ ਵਿੱਚ ਸੁਧਾਰ ਲਿਆ ਸਕਾਂ।
ਤੁਸੀਂ ਲਿਖਿਆ ਹੈ- “ਵੀਰ ਜੀ! ਸਿੱਖ ਮਾਰਗ ਦੇ ਨਾਲ ਜੁੜੇ ਤੁਹਾਡੇ ਸਮੇਤ ਸਮੂੰਹ ਮੈਂਬਰ ਮੇਰੇ ਗੁਰੂ
ਦਾ ਪਰਿਵਾਰ ਹਨ। ਤੇ ਮੇਰੇ ਅਤਿ ਸਤਿਕਾਰਯੋਗ ਸਨੇਹੀ ਹਨ। ਮੈਂ ਸੋਚ ਵੀ ਨਹੀਂ ਸਕਦਾ ਕਿ ਤੁਹਾਡੇ
ਵਰਗੇ ਗੁਰਬਾਣੀ ਦੇ ਗਿਆਤਾ ਸਿੱਖ ਮਾਰਗ ਦੇ ਪ੍ਰੀਵਾਰ ਵਿੱਚ ਆਪਣਿਆ ਅਤੇ ਬੇਗਾਨਿਆਂ ਦੀ ਗਿਣਤੀ ਕਰਨ
ਵਿੱਚ ਉਲਝੇ (?) ਹੋਏ ਹੋਵੋਗੇ”।
ਵੀਰ ਜੀ! ਪਹਿਲੀ ਗੱਲ ਮੈਂ ਕੋਈ ਗੁਰਬਾਣੀ ਦਾ ਗਿਆਤਾ ਨਹੀਂ ਹਾਂ ਅਤੇ ਨਾਂ ਮੈਨੂੰ ਇਸ ਗੱਲ ਦੀ
ਗ਼ਲਤ-ਫ਼ਹਿਮੀਂ ਹੈ। ਆਪਾਂ ਸਾਰੇ ਇੱਥੇ ਸਿੱਖ ਮਾਰਗ ਤੇ ਇਕੱਠੇ ਹੁੰਦੇ ਹਾਂ ਗੁਰਬਾਣੀ/ ਗੁਰਮਤਿ ਬਾਰੇ
ਕੁੱਝ ਸਿੱਖਣ ਲਈ। ਹਾਂ ਇਹ ਗੱਲ ਜਰੂਰ ਹੈ ਕਿ ਸਿੱਖ ਮਾਰਗ ਨਾਲ ਜੁੜਨ ਦਾ ਸਦਕਾ ਮੈਂ ਇੱਥੋਂ ਬਹੁਤ
ਕੁੱਝ ਸਿੱਖਿਆ ਹੈ। ਜੋ ਸਵਾਲ ਇੱਥੇ ਉਠਾਏ ਜਾਂਦੇ ਹਨ ਉਨ੍ਹਾਂ ਤੇ ਵਿਚਾਰ (ਸਟੱਡੀ) ਕਰਨ ਦਾ ਉਤਸ਼ਾਹ
ਮਿਲਦਾ ਹੈ। ਪਰ ਅਜੇ ਬਹੁਤ-ਬਹੁਤ ਕੁੱਝ ਸਿੱਖਣਾ ਬਾਕੀ ਹੈ। ਜੋ ਸਮੇਂ ਸਮੇਂ ਸਿਰ ਸਿੱਖਿਆ ਹੀ ਜਾਂਦਾ
ਰਹੇਗਾ। ਇਹ ਸਿੱਖਣ ਦੀ ਹੱਦ ਕਦੇ ਵੀ ਖ਼ਤਮ ਨਹੀਂ ਹੋ ਸਕਦੀ।
ਜਿਹੜੀ ਤੁਸੀਂ ਆਪਣਿਆ ਅਤੇ ਬੇਗਾਨਿਆਂ ਵਾਲੀ ਗੱਲ ਕਹੀ ਹੈ। ਵੀਰ ਜੀ! ਆਪ ਜੀ ਨੂੰ ਯਾਦ ਹੋਵੇਗਾ ਕਿ
ਮੈਂ ਗੁਰਚਰਨ ਸਿੰਘ ਜਿਉਣਵਾਲਾ ਦੇ ਨਾਮ ਪੱਤਰ 9-12-10 ਨੂੰ ਲਿਖਿਆ ਸੀ ਜਿਸ ਵਿੱਚ ਮੈਂ ਉਨ੍ਹਾਂ
ਨੂੰ ਕੁੱਝ ਸਵਾਲ ਕੀਤੇ ਸੀ। ਦੋ ਹਫ਼ਤਿਆਂ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਅੱਜ ਤੱਕ ਉਨ੍ਹਾਂ ਦਾ
ਕੋਈ ਜਵਾਬ ਨਹੀਂ ਆਇਆ। ਉਸ ਗੱਲ ਨੂੰ ਤੁਸੀਂ ਨਜ਼ਰ-ਅੰਦਾਜ ਕਰਕੇ ਮੇਰੇ
ਕੋਲੋਂ ਜਵਾਬ ਦੀ ਮੰਗ ਕਰ ਰਹੇ ਹੋ। ਕੀ ਇਹ ਪੱਖ-ਪਾਤ ਅਤੇ ਆਪਣਿਆਂ ਬੇਗਾਨਿਆਂ ਵਾਲੀ ਗੱਲ ਨਹੀਂ?
ਰਹੀ ਗੱਲ ਗੁਰਸ਼ਰਨ ਸਿੰਘ ਕਸੇਲ ਜੀ ਨੂੰ ਜਵਾਬ ਦੇਣ ਦੀ, ਮੈਂ ਪਹਿਲਾਂ ਵੀ ਕਿਹਾ ਸੀ ਅਤੇ ਹੁਣ ਵੀ
ਮੇਰੀ ਇਹੀ ਬੇਨਤੀ ਹੈ ਕਿ ਵਿਚਾਰ ਸਿਲਸਿਲੇਵਾਰ ਚੱਲਣ ਦਿੱਤੀ ਜਾਵੇ। ਉਮੀਦ ਹੈ ਸ: ਗੁਰਸ਼ਰਨ ਸਿੰਘ ਜੀ
ਨੇ ਮੇਰੀ ਇਸ ਬੇਨਤੀ ਨੂੰ ਜਰੂਰ ਸਵਿਕਾਰ ਕਰ ਲਿਆ ਹੋਵੇਗਾ।
ਤੁਹਾਡੇ ਅੱਗੇ ਬੇਨਤੀ ਹੈ ਕਿ ਜਿਹੜੇ ਮੈਂ ਆਪ ਜੀ ਨੂੰ 14-12-10 ਨੂੰ ਸਵਾਲ ਕੀਤੇ ਸੀ ਉਨ੍ਹਾਂ ਦੇ
ਜਵਾਬ ਦੇ ਦਿਉ ਤਾਂ ਮਿਹਰਬਾਨੀ ਹੋਵੇਗੀ। ਅਤੇ ਜੇ ਗੁਰਸ਼ਰਨ ਸਿੰਘ ਕਸੇਲ ਜੀ ਦੇ ਸਵਾਲਾਂ ਦੇ ਜਵਾਬ
ਤੁਸੀਂ ਮੇਰੇ ਕੋਲੋਂ ਚਾਹੁੰਦੇ ਹੋ ਤਾਂ ਸਿਲਸਿਲੇਵਾਰ ਚੱਲਦੇ ਹੋਏ ਗੁਰਚਰਨ ਸਿੰਘ ਜਿਉਣਵਾਲਾ ਨੂੰ
ਕੀਤੇ ਸਵਾਲਾਂ ਦੇ ਜਵਾਬ ਤੁਸੀਂ ਵੀ ਦੇ ਸਕਦੇ ਹੋ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(25/12/10)
ਸਰਵਜੀਤ ਸਿੰਘ
ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ ।
ਸਤਿਕਾਰ ਯੋਗ ਵੀਰ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਹੇਠ ਲਿਖੇ ਪਾਵਨ
ਸਲੋਕ ਦੇ ਵੱਖ ਵੱਖ ਵਿਦਿਵਾਨਾਂ ਵਲੋਂ ਕੀਤੇ ਗਏ ਅਰਥ ਮਿਲਦੇ ਹਨ। ਗੁਰਬਾਣੀ ਵਿਆਕਰਣ ਦੇ ਮੁਤਾਬਕ
ਇਨ੍ਹਾਂ `ਚ ਕਿਹੜੇ ਅਰਥ ਠੀਕ ਮੰਨੀਏ ਜੀ।
ਸਲੋਕ ਮ: ੫ ॥ ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥ (ਪੰਨਾ ੩੧੯)
Those who do not forget the Lord, with each breath and morsel
of food, whose minds are filled with the Mantra of the Lord's Name - they
alone are blessed; O Nanak, they are the perfect Saints. (Dr
Sant Singh Khalsa, )
ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਨੂੰ ਨਹੀਂ
ਭੁਲਾਉਂਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਇਹ ਮੰਤ੍ਰ ਹੈ,
ਕੇਵਲ
ਓਹੀ ਮੁਬਾਰਕ ਹਨ ਅਤੇ ਕੇਵਲ ਉਹੀ ਪੂਰੇ ਸਾਧੂ ਹਨ,
ਹੇ ਨਾਨਕ!
(ਮਨਮੋਹਣ ਸਿੰਘ)
ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ
ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ
ਨਾਮ-ਰੂਪ ਮੰਤਰ (ਵੱਸ ਰਿਹਾ) ਹੈ; ਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ,
ਉਹੀ ਮਨੁੱਖ ਪੂਰਨ ਸੰਤ
ਹੈ।੧।(ਪੋ: ਸਾਹਿਬ ਸਿੰਘ)
ਜਿਨਕੋ ਮਨ ਸੇ ਹਰਿ ਨਾਮ ਕਾ (ਮੰਤੁ) ਉਪਦੇਸ ਸਾਸ ਗਿਰਾਸ ਅਰਥਾਤ ਸਦੀਵਕਾਲ ਨ
ਵਿਸਰੇ॥ ਸ੍ਰੀ ਗੁਰੂ ਜੀ ਕਹਤੇ ਹੈਂ ਸੋਈ ਸੰਤ ਜਨ ਪੂਰਨ ਹੈਂ ਔਰ ਸੋਈ ਧੰਨ੍ਯਤਾ ਯੋਗ ਹੈਂ॥ (ਫਰੀਦਕੋਟੀ
ਟੀਕਾ)
ਧੰਨਵਾਦ ਸਹਿਤ ਸਰਵਜੀਤ ਸਿੰਘ
####################
ਅਮਰ ਜੀਤ ਸਿੰਘ ਚੰਦੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਆਪ ਦਾ ਪੱਤਰ ਪੜ੍ਹ ਕੇ ਹੈਰਾਨੀ ਹੋਈ ਹੈ ਕਿ ਆਪ ਜੀ ਸ: ਬਲਦੇਵ ਸਿੰਘ
ਫਿਰੋਜ਼ਪੁਰ ਜੀ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਸਿੱਖ ਮਾਰਗ ਤੇ ਦੇਣ ਦੀ ਬਜਾਏ ਈ-ਮੇਲ ਰਾਹੀ ਦੇਣਾ
ਚਹੁੰਦੇ ਹੋ। ਆਪ ਜੀ ਦੀਆਂ ਲਿਖਤਾਂ ਤਾਂ ਹਜਾਰਾਂ ਪਾਠਕਾਂ ਵਲੋਂ ਪੜ੍ਹੀਆਂ ਜਾਂਦੀਆਂ ਹਨ। ਹੋਰ ਵੀ
ਪਾਠਕ ਇਸ ਸਬੰਧੀ ਜਾਨਣਾ ਚਹੁੰਦੇ ਹਨ, ਕਿਸ-ਕਿਸ ਨੂੰ ਈ ਮੇਲ ਰਾਹੀ ਜਵਾਬ ਦੇਵੇਗੋ?। ਜੇ ਤੁਸੀ ਇਹ
ਮੰਨਦੇ ਹੋ, ਕੁੱਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਜੰਤਕ ਕਰਨਾ, ਫਾਇਦੇ ਦੀ ਥਾਂ
ਨੁਕਸਾਨ ਕਰ ਜਾਂਦੀਆਂ ਹਨ, ” ਤਾਂ ਬੇਨਤੀ ਹੈ ਕਿ ਅਜੇਹੀਆਂ ਲਿਖਤਾ ਵੀ ਸਿੱਖ ਮਾਰਗ ਤੇ ਨਾ ਭੇਜੋ।
ਜਿਸ ਨੂੰ ਵੀ ਲੋੜ ਹੋਵੇਗੀ ਉਹ ਆਪ ਤੋਂ ਈ ਮੇਲ ਰਾਹੀ ਹੀ ਮੰਗਵਾ ਕੇ ਪੜ੍ਹ ਲਵੇਗਾ।
ਪਾਠਕਾਂ ਦੀ ਜਾਣਕਾਰੀ ਲਈ ਇਹ ਬੇਨਤੀ ਹੈ ਕਿ ਮੈ ਵੀ ਇਨ੍ਹਾਂ ਦੇ ਕਹਿਣ ਤੇ ਈ
ਮੇਲ ਰਾਹੀ ਇਕ ਸਵਾਲ ਕੀਤਾ ਸੀ ਜਿਸ ਦੇ ਜਵਾਬ ਵਿਚ ਇਨ੍ਹਾਂ ਨੇ ਲਿਖਿਆ ਸੀ ਕਿ ਪੋ: ਸਾਹਿਬ ਸਿੰਘ ਦਾ
ਟੀਕਾ ਪੜ੍ਹੋ।
ਆਪ ਜੀ ਦੀ ਲੇਖ ਲੜੀ, “ਗੁਰਮਿਤ ਅਨੁਸਾਰ ਆਵਾ ਗਵਣ” ਸਬੰਧੀ ਬੇਨਤੀ ਹੈ ਕੇ
ਆਪ ਜੀ ਨੇ 4 ਲੇਖਾਂ ਵਿਚ ਤਾਂ ‘ਆਵਾ ਗਵਣ’ ਦਾ ਕੋਈ ਜਿਕਰ ਹੀ ਨਹੀ ਹੈ। ਵੀਰ ਜੀ, ਬੇਨਤੀ ਹੈ ਕਿ
ਗੁਰਬਾਣੀ ਦਾ ਟੀਕਾ ਨਾ ਪੜਾਓ, ਸਬੰਧਤ ਵਿਸ਼ੇ ਬਾਰੇ ਆਪਣੇ ਸਪੱਸ਼ਟ ਵਿਚਾਰਾਂ ਤੋਂ ਜਾਣੂ ਕਰਵਾਓ, ਤਾਂ
ਕਿ ਜੇ ਕਿਸੇ ਪਾਠਕ ਦਾ ਕੋਈ ਸ਼ੰਕਾਂ ਹੋਵੇ ਤਾਂ ਉਹ 31 ਦਸੰਬਰ ਤੋਂ ਪਹਿਲਾ-ਪਹਿਲਾ ਆਪ ਨਾਲ ਸਾਂਝਾ
ਕੀਤਾ ਜਾ ਸਕੇ।
ਧੰਨਵਾਦ ਸਹਿਤ ਸਰਵਜੀਤ ਸਿੰਘ
(25/12/10)
ਚਰਨਜੀਤ ਸਿੰਘ ਬਰੈਂਪਟਨ
ਸ: ਮੱਖਣ ਸਿੰਘ ਜੀ
ਜਿਸ ਗੱਲ ਵੱਲ ਮੈਂ ਵਧਨਾ ਚਾਹੁੰਦਾ ਸਾਂ (ਜੇ ਗੱਲ ਤੁਰਦੀ), ਉਹ ਇੱਕ ਹੋਰ ਬਹੁਤ ਵੱਡੀ ਸੱਮਸਿਆ ਹੈ
ਜੋ ਸਿੱਖਾਂ ਦੇ ਬੂਹੇ ਤੇ ਖਲੋਤੀ ਹੈ। ਇਹ ਤੇ ਸਮਾਂ ਦੀ ਦੱਸੇਗਾ ਕਿ ਇਹ ਵਾਕਇਆ ਸਮੱਸਿਆ ਸੀ ਕਿ
ਨਹੀਂ ਪਰ ਵਿਦਵਾਨ ਆਪਣੀ ਸ਼ੰਕਾ ਜਾਹਿਰ ਕਰ ਚੁੱਕੇ ਹਨ ਪਰ ਕਿਸੇ ਨੇ ਅੱਜ ਤੱਕ ਕੋਈ ਧਿਆਨ ਨਹੀਂ
ਦਿੱਤਾ।
ਪਿਛਲੇ ਸਾਲ ਹਾਈ ਕੋਰਟ ਦੇ ਫੈਸਲੇ ਮੁਤਾਬਿਕ ਆਪਣੇ ਆਪ ਨੂੰ ਸਿੱਖ ਅਖਵਾਉਣ ਲਈ ਕੇਸ ਰੱਖਣੇ ਜਰੂਰੀ
ਹਨ। ਸਿਰਫ ਕੇਸਾਂ ਵਾਲੇ ਹੀ ਐਸ ਜੀ ਪੀ ਸੀ ਦੀਆਂ ਚੌਣਾਂ ਵਿੱਚ ਵੋਟਾਂ ਪਾ ਸਕਦੇ ਹਨ। ਹੁਣ ਸਮਸਿਆ
ਇਹ ਹੈ ਕਿ ਕੇਸਾਂ ਵਾਲੇ ਤੇ ਜਿਆਦਾਤਰ ਡੇਰਿਆਂ ਵਿੱਚ ਹੀ ਮਿਲਦੇ ਹਨ ਅਤੇ ਏਹੀ ਉਹ ਲੋਕ ਹਨ ਜੋ
ਸਿੱਖੀ ਨੂੰ ਢਾਹ ਲਾ ਰਹੇ ਹਨ।
ਸਮਾਂ ਆ ਗਿਆ ਹੈ ਕਿ ਹੁਣ ਸਿੱਖੀ ਨੂ ਭੇਖ ਤੋਂ ਮੁਕਤ ਕਰਵਾਇਆ ਜਾਵੇ। ਡੇਰੇ ਆਪ ਹੀ ਖਤਮ ਹੋਣੇ ਸ਼ੁਰੂ
ਹੋ ਜਾਣਗੇ।
ਚਰਨਜੀਤ ਸਿੰਘ
ਬਰੈਂਮਪਟਨ
(ਟਿੱਪਣੀ:- ਚਰਨਜੀਤ ਸਿੰਘ ਜੀ ਜੇ ਕਰ ਕੇਸ ਰੱਖਣ ਨੂੰ ਤੁਸੀਂ ਭੇਖ
ਸਮਝਦੇ ਹੋ ਤਾਂ ਤੁਸੀਂ ਗਲਤੀ ਤੇ ਹੋ। ਗੁਰਬਾਣੀ ਵਿੱਚ ਸਿਰ ਮੂੰਹ ਮਨਾ ਕੇ ਟਿੰਡ ਘੜਾਉਣ ਨੂੰ ਜਾਂ
ਲੰਮੀਆਂ ਜਟਾਂ ਵਧਾਉਣ ਨੂੰ ਭੇਖ ਕਿਹਾ ਹੈ:
ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਂਇ।। ਜੋ ਕਿਛੁ ਕੀਆ
ਸੋ ਮਨ ਕੀਆ, ਮੂੰਡਾ ਮੂੰਡੁ ਅਜਾਂਇ।। ਪੰਨਾ ੧੩੬੯॥ ਮੂਡ ਮੁੰਡਾਏ ਜੌ
ਸਿਧਿ ਪਾਈ।। ਮੁਕਤੀ ਭੇਡ ਨ ਗਈਆ ਕਾਈ।। ਪੰ. ੩੨੪॥ ਜਟਾ ਮੁਕਟੁ ਤਨਿ
ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ।। ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਧੈ ਭੇਖੁ
ਭਇਆ।। ਪੰ. ੧੧੨੭॥ ਕਬੀਰ ਪ੍ਰੀਤਿ ਇੱਕ ਸਿਉ ਕੀਏ, ਆਨ ਦੁਬਿਧਾ ਜਾਇ।।
ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ।। ਪੰ. ੧੩੬੫॥
ਡੇਰਿਆਂ ਵਿੱਚ ਲੰਮੇ ਚੋਲੇ, ਨੰਗੀਆਂ ਲੱਤਾਂ ਅਤੇ ਭਾਂਤ ਸੁਭਾਂਤੀਆਂ
ਮਾਲਾਂ ਭੇਖ ਜਰੂਰ ਹਨ-ਸੰਪਾਦਕ)
(25/12/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ
ਸੰਤ
ਸਿੰਘ ਬਰਲਿੰਗਟਨ ਜੀ! ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ।
ਸਵਾਲ ਇਹ ਨਹੀ ਕਿ ਤੁਹਾਨੂੰ ਕਿਹੜੀ ਵੈਬ ਸਾਈਟ ਚੰਗੀ ਲੱਗਦੀ ਹੈ। ਸਵਾਲ ਤਾਂ ਸਿਰਫ ਇਸ
ਗੱਲ ਦਾ ਹੈ ਕਿ ਕਿਹੜੀ ਵੈਬ ਸਾਈਟ ਗੁਰੂ ਆਸ਼ੇ ਅਨਕੂਲ ਹੈ। ਰਾੜੇ ਵਾਲਿਆਂ ਬਹੁਤ ਕੁੱਝ ਆਪਣੀ ਵੈਬ
ਸਾਈਟ ਤੇ ਪਾਇਆ ਹੋਇਆ ਹੈ ਪਰ ਉਹ ਸਾਰਾ ਕੁੱਝ ਗੁਰੂ ਆਸ਼ੇ ਅਨਕੂਲ ਨਹੀਂ। ਫਰੀਦਕੋਟੀਆ ਟੀਕਾ ਵੀ ਗੁਰੂ
ਆਸ਼ੇ ਅਨਕੂਲ ਨਹੀਂ ਅਤੇ ਹੋਰ ਬਹੁਤ ਕੁੱਝ। ਧੰਨਵਾਦ।
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। ਮੋਬਾਈਲ#716 536
2346॥
(25/12/10)
ਜਗਰਾਜ ਸਿੰਘ ਦੀਵਾਨਾ
ਜਗਰਾਜ ਸਿੰਘ ਦੀਵਾਨਾ
ਅਵਤਾਰ ਸਿੰਘ ਮਿਸਨਰੀ ਅਤੇ ਸਾਥੀ ਸਾਰਿਆਂ
ਨੂੰ
ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਫਤਿਹ
ਵੀਰ ਜੀ ਆਪ ਜੀ ਦੇ ਆਨੰਦ ਕਾਰਜ ਬਾਰੇ ਪੈਦਾ ਹੋਏ ਕੁੱਝ ਸਵਾਲ ਉਨ੍ਹਾਂ
ਦੇ ਜਵਾਬ ਪੜ੍ਹੇ। ਇਹ ਜਵਾਬ ਪੜ੍ਹਨ ਤੋਂ ਬਾਅਦ ਮਨ ਵਿੱਚ ਕੁੱਝ ਸ਼ੰਕੇ ਪੈਦਾ ਹੋ ਗਏ ਹਨ। ਮੈਂ
ਸੰਕੇ ਦੂਰ ਕਰਨ ਲਈ ਆਪ ਜੀ ਨੂੰ ਚਿੱਠੀ ਲਿਖ ਰਿਹਾ ਹਾਂ ਅਤੇ ਆਸ ਕਰਦਾ ਹਾਂ ਕਿ ਆਪ ਜੀ ਆਪਨੇ
ਵਿਧਵਤਾ ਭਰਭੂਰ ਵਿਚਾਰਾ ਨਾਲ ਦਾਸ ਦੇ ਸੰਕੇ ਜਰੂਰ ਨਵਿਰਤ ਕਰੋਗੇ।
ਵੀਰ ਜੀ ਆਪ ਨੇ ਪਰਿਕਰਮਾਂ ਕਰਨੀਆਂ ਬ੍ਰਹਮਣੀ ਰੀਤ ਲਿਖਿਆ ਹੈ।
ਜੇਕਰ ਇਸਤਰੀ ਮਰਦ ਬਰਾਬਰ ਹਨ ਤਾਂ ਫਿਰ ਅੱਗੇ ਪਿਛੇ ਚਲਣ ਦੀ ਲੋੜ ਨਹੀਂ। ਕੀ ਸਿਰਫ਼ ਐਨੀ ਗੱਲ
ਹੀ ਇਸਤਰੀ ਮਰਦ ਦੇ ਬਰਾਬਰ ਹੱਕਾਂ ਲਈ ਬਹੁਤ ਹੈ। ਮੇਰੀ ਤੁਸ ਜਿਹੀ ਬੁਧੀ ਮੁਤਾਬਕ ਔਰਤ ਅਤੇ ਮਰਦ ਦੀ
ਬਰਾਬਰੀ ਲਈ ਸਭ ਤੋ ਜਰੂਰੀ ਉਹਨਾਂ ਦੀ ਆਰਥਿਕ ਬਰਾਬਰੀ ਹੋਣੀ ਬੜੀ ਜਰੂਰੀ ਹੈ ਅਕਸਰ ਹੀ ਮਰਦ ਆਪਣੀ
ਆਰਥਿਕ ਮਜਬੂਤੀ ਕਾਰਨ ਔਰਤ ਤੇ ਰੋਅਬ ਜਮਾਉਂਦਾ ਹੈ ਇਸ ਲਈ ਔਰਤ ਜਾਂ ਤਾਂ ਆਪਣੇ ਪੇਕੇ ਘਰ ਵਿੱਚੋ
ਆਪਣਾ ਬਣਦਾ ਹਿਸਾ ਲਵੇ ਜਾਂ ਸਹੁਰੇ ਘਰ ਵਾਲੇ ਅਪਣੀ ਜਾਇਦਾਦ ਵਿੱਚੋ ਮੁੰਡੇ ਦੇ ਬਰਾਬਰ ਦਾ ਹਿਸਾ
ਨੂੰਹ ਦੇ ਨਾਮ ਲਗਵਾ ਦੇਣ ਤਾਂ ਕਿ ਔਰਤ ਮਰਦ ਤੇ ਨਿਰਭਰ ਦੀ ਥਾਂ ਬਰਾਬਰ ਮਹਿਸੂਸ ਕਰੇ। ਇਸ ਤੋ
ਇਲਾਵਾ ਹੋਰ ਬਹੁਤ ਸਾਰੇ ਕਾਰਨ ਵੀ ਔਰਤ ਮਰਦ ਦੀ ਬਰਾਬਰੀ ਲਈ ਧਿਆਨ ਦੇਣ ਯੋਗ ਹਨ ਜੋ ਕਿ ਵੀਚਾਰ ਤੋ
ਬਾਹਰ ਰੱਖੇ ਗਏ ਹਨ। ਪਰ ਜੋ ਕਾਰਨ ਅੱਗੇ ਪਿਛੇ ਚੱਲਣ ਵਾਲਾ ਆਪ ਜੀ ਨੇ ਲਿਆ ਹੈ ਜੇਕਰ ਅਸੀ ਇਸ ਤਰਾਂ
ਦੇ ਕਰਨ ਲੈਵਾਗੇ ਤਾਂ ਸਮਾਜ ਵਿੱਚ ਬਹੁਤ ਹੀ ਉਥਲ ਪੁਥਲ ਹੋ ਜਾਵੇਗੀ। ਮੈਂ ਆਪ ਜੀ ਤੋਂ ਇਹ ਵੀ
ਪੁਛਣਾ ਚਾਹੁੰਦਾ ਹਾਂ ਕਿ (੧) ਮਰਦ ਇਸਤਰੀ ਨੂੰ ਹੀ ਵਿਆਹੁਣ ਜਾਂਦਾ ਹੈ। (੨) ਇਸਤਰੀ ਹੀ ਸਾਰੀ
ਉਮਰ ਸਹੁਰੇ ਘਰ ਰਹਿੰਦੀ ਹੈ। ਜੇਕਰ ਅੱਗੇ ਪਿਛੇ ਤੁਰਨਾ ਬ੍ਰਹਮਣੀ ਰੀਤ ਹੈ ਤਾਂ ਉਪਰੋਕਤ ਦੋਵੇਂ
ਗੱਲਾ ਵੀ ਜਰੂਰ ਬ੍ਰਹਮਣੀ ਰੀਤ ਹੋਣਗੀਆਂ ਇਸ ਬਾਰੇ ਆਪ ਜੀ ਬਿਲਕੁਲ ਚੂੱਪ ਹੋ।। ਆਪ ਜੀ ਨੇ
ਅੱਗੇ ਲਿਖਿਆ ਹੈ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬ੍ਰਹਮਣੀ ਸਮਾਜ ਦੇ ਬੰਧਨ ਤੋੜ ਕੇ ਆਪ
ਆਨੰਦ ਕਾਰਜ ਕਰਵਾਇਆ ਸੀ ਉਵੇਂ ਹੀ ਅੱਗੇ ਉਨ੍ਹਾਂ ਦੇ ਸਿੱਖ ਕਰਦੇ ਰਹੇ ਹੋਣਗੇ। ਵੀਰ ਜੀ ਆਪ ਜੀ
ਨੇ ‘ਸਨ’ ਸ਼ਬਦ ਦੀ ਥਾਂ ‘ਹੋਣਗੇ’ ਵਰਤਿਆ ਹੈ। ਇਸ ਸ਼ਬਦ ਨੇ ਆਪ ਜੀ ਦੀ ਗੱਲ ਨੂੰ
ਅਸਪਸ਼ਟ ਰੂਪ ਦੇ ਦਿੱਤਾ ਹੈ। ਦੂਸਰਾ ਆਪ ਜੀ ਇਹ ਵੀ ਸਪਸ਼ਟ ਲਿਖ ਚੁੱਕੇ ਹੋ ਕਿ ਜੇ ਅਜਿਹਾ ਨਾ
ਹੁੰਦਾ ਤਾਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ
ਉਨ੍ਹਾਂ ਦੇ ਸਿੱਖ ਤਾਂ ਇਹ ਚਾਰ ਲਾਵਾਂ ਵਿਆਹ ਵੇਲੇ ਪੜ੍ਹਦੇ ਹੀ ਨਹੀਂ ਸਨ। ਕਿਉਂਕਿ ਉਸ ਵੇਲੇ ਨਾ
ਗੁਰੂ ਰਾਮ ਦਾਸ ਸਨ ਤੇ ਨਾ ਉਨ੍ਹਾਂ ਦੀਆਂ ਤਿਆਰ ਕੀਤੀਆਂ ਹੋਈਆਂ ਚਾਰ ਲਾਵਾਂ ਸਨ। ਇਸ ਲਈ ਵੀਰ ਆਪ
ਜੀ ਸਾਨੂੰ ਇਹ ਦੱਸਣ ਦੀ ਖੇਚਲ ਜ਼ਰੂਰ ਕਰਨੀ
੧.) ਪ੍ਰਸਨ; -ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣੀ ਸਮਾਜ ਦੇ ਬੰਧਨ ਤੋੜ ਕੇ
ਆਪਣਾ ਆਨੰਦ ਕਾਰਜ ਕਿਸ ਤਰ੍ਹਾਂ ਕਰਵਾਇਆ ਸੀ?
੨.) ਪ੍ਰਸਨ; -ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ
ਦੇ ਸਿੱਖ ਬ੍ਰਹਮਣੀ ਸਮਾਜ ਦੇ ਬੰਧਨ ਤੋੜ ਕੇ ਆਪਣਾ ਆਨੰਦ ਕਾਰਜ ਕਿਸ ਤਰ੍ਹਾਂ ਕਰਦੇ ਸਨ? ਪ੍ਰਮਾਣ
ਸਹਿਤ ਦੱਸਣ ਦੀ ਖੇਚਲ ਕਰਨੀ। ਅਸੀ ਆਪ ਜੀ ਦੇ ਅਤੀ ਧੰਨਵਾਦੀ ਹੋਵਾਗੇ ਜੇਕਰ ਆਪ ਜੀ ਉਹਨਾਂ ਸਿੱਖਾ
ਵਿੱਚੋ ਇੱਕ-ਦੋ ਦੇ ਨਾਮ ਵੀ ਦੱਸੋ।
੩.) ਪ੍ਰਸਨ; -ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੁਆਰਾ ਕੀਤੇ ਸਿੱਖਾਂ ਦੇ
ਆਨੰਦ ਕਾਰਜ ਸਬੰਧੀ ਆਪ ਜੀ ਕਿਸ ਇਤਿਹਾਸਕ ਸਰੋਤ ਦੀ ਵਰਤੋਂ ਕਰ ਰਹੇ ਹੋ? ਕ੍ਰਿਪਾ ਕਰਕੇ ਇਹ ਵਿਸਥਾਰ
ਨਾਲ ਦੱਸਣ ਦੀ ਕ੍ਰਿਪਾਲਤਾ ਕਰਨੀ। ਤਾਂ ਕਿ ਅਸੀ ਆਪ ਜੀ ਦੇ ਵਿਧਵਤਾ ਭਰਭੂਰ ਇਤਿਹਾਸਕ ਤੱਥਾ ਨੂੰ
'ਸਚ ਕੀ ਬੇਲਾ' ਦੇ ਪਾਠਕਾ ਨਾਲ ਸਾਝੇ ਕਰ ਸਕੀਏ।
ਜਿਸ ਤਰ੍ਹਾਂ ਆਪ ਜੀ ਬ੍ਰਹਮਣਵਾਦ ਦੀ ਗੱਲ ਕਰ ਰਹੇ ਹੋ ਤਾਂ ਮੇਰੀ ਜਾਣਕਾਰੀ
ਮੁਤਾਬਕ ਕਿਸੇ ਮਨੁੱਖ ਨੂੰ ਮਨੁੱਖ ਦੁਆਰਾ ਵਰ ਦਾ ਸਰਾਪ ਦੇਣਾ ਇੱਕ ਬ੍ਰਹਮਣੀ ਰੀਤ ਹੈ। ਇਸੇ ਤਰ੍ਹਾਂ
ਹੀ ਕਿਸੇ ਨੂੰ ਅਸੀਸ ਜਾਂ ਦੁਰ-ਅਸੀਸ ਦੇਣੀ ਵੀ ਇੱਕ ਬ੍ਰਹਮਣੀ ਰੀਤ ਹੈ ਕਿਉਕਿ ਅਸੀਸ ਤਾਂ ਸਿਰਫ
ਗੁਰੂ ਸਾਹਿਬ ਹੀ ਦੇ ਸਕਦੇ ਹਨ ਕੋਈ ਮਨੁੱਖ ਨਹੀ, ਜੇਕਰ ਅਜਿਹਾ ਨਹੀਂ ਤਾਂ ਮੈਂ ਆਪਣੀ ਕਹੀ ਗੱਲ ਦੀ
ਮੁਆਫੀ ਮੰਗਦਾ ਹਾਂ। ਜੇਕਰ ਦੁਰ-ਅਸੀਸ ਦੇਣਾ ਜਾਂ ਅਸੀਸ ਦੇਣਾ ਬ੍ਰਹਮਣੀ ਰੀਤ ਹੈ ਤਾਂ ਵਿਦਵਾਨਾਂ
ਵਲੋਂ ਵੱਡੀ ਗਿਣਤੀ ਵਿੱਚ ਦਿੱਤੀਆਂ ਅਸੀਸਾਂ ਬਾਰੇ ਜਵਾਬ ਮੰਗਦਾ ਹਾਂ। ਆਪ ਜੀ ਦੇ ਜਵਾਬ ਦੀ ਉਡੀਕ
ਵਿਚ
ਜਗਰਾਜ ਸਿੰਘ ਦੀਵਾਨਾ
ਸਹਿ. ਸੰਪਾਦਕ
ਸਚ ਕੀ ਬੇਲਾ
੯੮੭੬੨-੦੪੬੨੪
(25/12/10)
ਕਿਰਪਾਲ ਸਿੰਘ ਬਠਿੰਡਾ
ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਕਾਇਮ ਰੱਖਣ ਲਈ ਅਖੌਤੀ ਦਸਮ ਗ੍ਰੰਥ ਦਾ
ਵਿਰੋਧ ਜਰੂਰੀ
ਪਰ ਇਸ ਤੋਂ ਪਹਿਲਾਂ ਜਰੂਰੀ ਹੈ
ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਬਚਾਉਣਾ
ਕਿਰਪਾਲ ਸਿੰਘ ਬਠਿੰਡਾ
(ਮੋ: ) ੯੮੫੫੪-੮੦੭੯੭
(ਘ) ੦੧੬੪-੨੨੧੦੭੯੭
ਸਿੱਖਾਂ ਨੂੰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਲਈ ਬਹੁਤ
ਸਾਰੇ ਹੱਥ ਕੰਡੇ ਵਰਤੇ ਜਾ ਰਹੇ ਹਨ। ਪੰਜਾਬ ਵਿੱਚ ਵੱਡੀ ਪੱਧਰ `ਤੇ ਦੇਹਧਾਰੀ ਗੁਰੂਡੰਮ ਅਤੇ ਸਾਧਾਂ
ਦੇ ਟੋਲੇ ਪੈਦਾ ਕਰਨ ਤੋਂ ਇਲਾਵਾ ਸਾਧ ਪਿਆਰੇ ਭਨਿਆਰੇ ਵਲੋਂ ਭਵਸਾਗਰ ਗ੍ਰੰਥ, ਡੇਰਾ ਬੱਲਾਂ ਵਲੋਂ
ਗੁਰੂ ਗ੍ਰੰਥ ਸਾਹਿਬ `ਚੋਂ ਭਗਤ ਰਵਿਦਾਸ ਜੀ ਦੀ ਬਾਣੀ ਕੱਢ ਕੇ ਅਤੇ ਉਨ੍ਹਾਂ ਦੇ ਨਾਮ `ਤੇ ਰਚੀ ਗਈ
ਕੱਚੀ ਬਾਣੀ ਦਾ ਵੱਖਰਾ ਗ੍ਰੰਥ ਤਿਆਰ ਕਰਕੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ `ਤੇ
ਪ੍ਰਕਾਸ਼ ਕਰਨਾ ਇਸੇ ਸਾਜਿਸ਼ ਦਾ ਇੱਕ ਹਿੱਸਾ ਹੈ। ਇਨ੍ਹਾਂ ਦੇਹਧਾਰੀ ਗੁਰੂਆਂ ਅਤੇ ਉਨ੍ਹਾਂ ਵਲੋਂ
ਤਿਆਰ ਕੀਤੇ ਗ੍ਰੰਥਾਂ ਦਾ ਖ਼ਾਲਸਾ ਪੰਥ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਦੁੱਖ ਦੀ ਗੱਲ ਇਹ
ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਨੂੰ ਕੱਟਣ ਵਾਲਾ ਸਭ ਤੋਂ ਪੁਰਾਣਾ ਗ੍ਰੰਥ ਹੈ ਅਖੌਤੀ
ਦਸਮ ਗ੍ਰੰਥ ਜਿਸ ਨੂੰ ਸਿੱਖ ਡੇਰੇਦਾਰਾਂ ਵਲੋਂ ਜਾਣੇ ਜਾਂ ਅਣਜਾਣੇ `ਚ ਦਸਮ ਪਾਤਸ਼ਾਹ ਗੁਰੂ ਗੋਬਿੰਦ
ਸਿੰਘ ਜੀ ਦੀ ਬਾਣੀ ਦਾ ਗ੍ਰੰਥ ਦੱਸ ਕੇ ਉਸ ਨੂੰ ਦੋ ਤਖ਼ਤਾਂ ਸਮੇਤ ਹੋਰ ਕਈ ਡੇਰਿਆਂ ਵਿੱਚ ਗੁਰੂ
ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਅਤੇ ਸਿਰਮੌਰਤਾ
ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਬਾਕੀ ਥਾਵਾਂ `ਤੇ ਪ੍ਰਕਾਸ਼ ਕਰਨ ਲਈ ਯਤਨਸ਼ੀਲ ਹਨ। ਇਸ ਤੋਂ
ਵੱਧ ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ
ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਕਾਇਮ ਰੱਖਣ ਅਤੇ ਇਸ ਦਾ ਪ੍ਰਚਾਰ ਕਰਨ ਦੀ
ਮੁੱਖ ਜਿੰਮੇਵਾਰੀ ਹੈ, ਉਹ ਵੀ ਕੁਰਸੀ `ਤੇ ਸਦਾ ਲਈ ਟਿਕੇ ਰਹਿਣ ਲਈ ਆਪਣੀ ਰਾਜਨੀਤਕ ਭਾਈਵਾਲ
ਭਾਜਪਾ/ਆਰਐੱਸਐੱਸ ਨੂੰ ਖੁਸ਼ ਕਰਨ ਲਈ ਅਤੇ ਡੇਰੇਦਾਰਾਂ ਦੀਆਂ ਵੋਟਾਂ ਵਟੋਰਨ ਲਈ ਅਖੌਤੀ ਦਸਮ ਗ੍ਰੰਥ
ਨੂੰ ਪ੍ਰਮੋਟ ਕਰਨ `ਤੇ ਲੱਗੀ ਹੋਈ ਹੈ ਜਾਂ ਇਹ ਕਹਿ ਲਵੋ ਕਿ ‘ਕੁੱਤੀ ਚੋਰ ਨਾਲ ਮਿਲ ਗਈ ਹੈ`।
ਗਿਆਨੀ ਭਾਗ ਸਿੰਘ ਅੰਬਾਲਾ ਅਤੇ ਉਨ੍ਹਾਂ ਤੋਂ ਪਿੱਛੋਂ ਮਿਸ਼ਨਰੀ ਕਾਲਜਾਂ ਨੇ ਦਸਮ ਗ੍ਰੰਥ ਦੀ ਅਸਲੀਅਤ
ਪ੍ਰਗਟ ਕਰਨ ਲਈ ਕਾਫੀ ਕੰਮ ਕੀਤਾ ਪਰ ਸ਼ੁਰੂਆਤੀ ਦਾ ਸਮਾਂ ਹੋਣ ਕਾਰਣ ਇਹ ਇੱਕ ਲਹਿਰ ਨਾ ਬਣ ਸਕੀ।
ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਵਲੋਂ ਦਸਮਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ ਲਿਖਣ ਅਤੇ ਸਪੋਕਸਮੈਨ
ਵਲੋਂ ਇਸ ਦਾ ਪ੍ਰਚਾਰ ਕਰਨ `ਤੇ ਦਸਮ ਗ੍ਰੰਥ ਵਿਰੋਧੀ ਲਹਿਰ ਤੇਜ ਹੋਈ ਤਾਂ ਬਹੁਤ ਸਾਰੇ ਜਾਗਰੂਕ
ਸਿੱਖ ਇਸ ਨਾਲ ਜੁੜ ਗਏ। ਇਹ ਸੌਦਾ ਸੰਪਾਦਕ ਦੀ ਅਗਿਆਨਤਾ ਕਹੀਏ ਜਾਂ ਬੇਈਮਾਨੀ ਕਿ ਆਰਐੱਸਐੱਸ ਦੀਆਂ
ਇਛਾਵਾਂ ਪੂਰ ਰਹੇ ਸਿੱਖ ਡੇਰੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ
ਜਾਗਰੂਕ ਸਿੱਖਾਂ ਨੇ ਵੱਡੀ ਪੱਧਰ `ਤੇ ਇਸ ਦਾ ਸਾਥ ਦਿੱਤੇ ਜਾਣ ਕਾਰਣ ਇਸ ਦਾ ਦਿਮਾਗ਼ ਖ਼ਰਾਬ ਹੋ ਗਿਆ
ਤੇ ਉਹ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਤੋਂ ਬਾਅਦ ਪਹਿਲਾ ਅਜੇਹਾ ਵਿਅਕਤੀ ਸਮਝਣ ਦਾ ਭਰਮ ਪਾਲ
ਬੈਠਾ ਕਿ ਸਿਰਫ ਉਹ ਹੀ ਬਾਬੇ ਨਾਨਕ ਦੇ ਅਸਲੀ ਸਿਧਾਂਤ ਨੂੰ ਸਮਝ ਸਕਿਆ ਹੈ। ਇਸ ਭਰਮ ਅਧੀਨ ਉਸ ਨੇ
ਹੇਠ ਲਿਖੇ ਐਲਾਨ ਕੀਤੇ:-
1. ਗੁਰੂ ਨਾਨਕ ਨੇ ਸਰੀਰ ਨੂੰ ਗੁਰੂ ਨਹੀਂ ਮੰਨਿਆ। ਉਨ੍ਹਾਂ ਲਈ ਸ਼ਬਦ ਹੀ
ਗੁਰੂ ਸੀ। ਇਸ ਲਈ ਉਨ੍ਹਾਂ ਵਲੋਂ ਕਿਸੇ ਵੀ ਸਰੀਰ ਵਾਲੇ ਮਨੁਖ ਨੂੰ ਗੁਰੂ ਮੰਨ ਕੇ ਮੱਥਾ ਟੇਕਣਾ,
ਗੁਰਗੱਦੀ ਦੇਣਾ, ਸਹਿਜੇ ਕੀਤੇ ਸਵੀਕਾਰ ਨਹੀਂ ਹੁੰਦਾ। (ਰੋਜ਼ਾਨਾ ਸਪੋਕਸਮੈਨ ੧੮ ਅਪ੍ਰੈਲ ੨੦੦੭)
2. ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ, ਅਤੇ ਉਸ ਦੀ
ਵਿਆਖਿਆ ਲਈ ਗ੍ਰੰਥੀ ਨਿਯੁਕਤ ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਹਮਣੀ ਕਰਮ ਹੀ ਹੋ ਸਕਦਾ
ਹੈ। …. ਸੰਗਤਾਂ ਦੇ ਨੇਤਾ ਕਿਵੇਂ ਪ੍ਰਭਾਵਕਾਰੀ ਹੋ ਕੇ ਗੁਰੂ ਪਦ ਦੇ ਅਧਿਕਾਰੀ ਹੋਣ ਦੇ ਦਾਅਵੇਦਾਰ
ਬਣੇ ਇਸ ਸਬੰਧੀ ਅਜੇ ਵਧੇਰੇ ਖੋਜ ਦੀ ਲੋੜ ਹੈ। (ਰੋਜ਼ਾਨਾ ਸਪੋਕਸਮੈਨ ੨ ਮਈ ੨੦੦੭)
3. ਇਸੇ ਗੱਲ ਨੂੰ ਵਿਦਵਾਨ ਤਨਜ਼ ਭਰੇ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਗੁਰੂ
ਨਾਨਕ ਦੀ ਗੁਰਮਤਿ ਨੂੰ ‘ਗ੍ਰੰਥ` ਅਤੇ ‘ਪੰਥ` ਦੇ ਹਵਾਲੇ ਕਰ ਕੇ ਉਸ ਦਾ ਸਮੁੱਚਾ ਰੂਪ ਹੀ ਬਦਲ
ਦਿੱਤਾ ਗਿਆ। (ਰੋਜ਼ਾਨਾ ਸਪੋਕਸਮੈਨ ੨੬ ਸਤੰਬਰ ੨੦੦੬)।
4. “ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ੫੮੦੦ ਸ਼ਬਦ ਹਨ ਪਰ ਇਹ ਸ਼ਬਦ,
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ
ਕਿਹੜੇ ‘ਸ਼ਬਦ` ਨੂੰ ‘ਗੁਰੂ` ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ` ਨਹੀਂ
ਕਿਹਾ। ਸਤਿਗੁਰੂ (ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ। “ (ਰੋਜ਼ਾਨਾ ਸਪੋਕਸਮੈਨ ੨੩ ਜੂਨ
੨੦੧੦)।
5. “ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ
ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ,
ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ
ਬਾਹਰ, ਕੁੱਝ ਵੀ ਨਹੀਂ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ
ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ
ਅੱਖਰਾਂ ਦੇ ਚਾਰ-ਚਾਰ, ਪੰਜ ਜਾਂ ਉਸ ਤੋਂ ਕੁੱਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ
ਦੇ ਉਸ ‘ਸ਼ਬਦ` (ਜਿਸ ਨੂੰ ਬਾਬਾ ਨਾਨਕ ਨੇ ‘ਗੁਰੂ` ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ
ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ
ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ। “ {ਰੋਜ਼ਾਨਾ ਸਪੋਕਸਮੈਨ (ਮੇਰੀ ਨਿਜੀ ਡਾਇਰੀ ਦੇ
ਪੰਨੇ) ੬ ਜੂਨ ੨੦੧੦}
ਉਪਰੋਕਤ ਅਤੇ ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਲਿਖਤਾਂ ਸਿੱਧ ਕਰਦੀਆਂ ਹਨ
ਕਿ ਸੌਦਾ ਸੰਪਾਦਕ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਨਹੀਂ ਮੰਨਦਾ। ਸਮੇਂ ਸਮੇਂ `ਤੇ ਇਸ ਨਾਲ ਡਟ
ਕੇ ਖੜ੍ਹੇ ਵਿਦਵਾਨਾਂ ਨਾਲ ਇਸ ਸਬੰਧੀ ਵੀਚਾਰਾਂ ਹੁੰਦੀਆਂ ਤਾਂ ਉਹ ਇਹ ਹੀ ਜਵਾਬ ਦਿੰਦੇ ਕਿ ‘ਉਹ
ਮੰਨਦੇ ਹਨ ਕਿ ਇਸ ਦੀਆਂ ਇਹ ਲਿਖਤਾਂ ਪੰਥ ਲਈ ਘਾਤਕ ਹਨ ਪਰ ਦੂਸਰੇ ਪਾਸੇ ਸੋਚੋ ਕਿ ਆਰਐੱਸਐੱਸ,
ਦੇਹਧਾਰੀ ਗੁਰੂਆਂ, ਸੰਪ੍ਰਦਾਈਆਂ ਤੇ ਪੁਜਾਰੀਵਾਦ ਨੇ ਪੰਥ `ਤੇ ਚਹੁੰ ਤਰਫਾ ਹਮਲਾ ਕੀਤਾ ਹੋਇਆ ਹੈ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਫ਼ਰਜ਼ ਭੁਲਾ ਕੇ ਉਨ੍ਹਾਂ ਦੀ
ਪਿੱਠ `ਤੇ ਖੜ੍ਹੇ ਹਨ, ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਧੜੇ ਦੀਆਂ ਕਠਪੁਤਲੀਆਂ
ਬਣੀਆਂ ਹੋਈਆਂ ਹਨ, ਇਹ ਸਾਰੇ ਮਿਲ ਕੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ
ਮੁਕਾਬਲੇ `ਤੇ ਦੂਸਰਾ ਗੁਰੂ ਸਥਾਪਤ ਕਰਨ ਲਈ ਬਜ਼ਿਦ ਹਨ। ਪੰਜਾਬ `ਚ ਐਸਾ ਕੋਈ ਹੋਰ ਮੀਡੀਆ ਨਹੀਂ
ਜਿਹੜਾ ਆਪਣੀ ਕੋਈ ਖ਼ਬਰ ਲਾਉਂਦਾ ਹੋਵੇ। ਇਸ ਹਾਲਤ `ਚ ਕਿਸੇ ਪਾਸੇ ਤੋਂ ਕੋਈ ਆਸ ਦੀ ਕਿਰਨ ਨਹੀਂ
ਦਿਸਦੀ। ਆਪਣੇ ਕੋਲ ਇੱਕੋ ਇੱਕ ਮੀਡੀਆ ਹੈ ਸਪੋਕਸਮੈਨ ਜਿਸ ਨੇ ਕਾਫੀ ਹੱਦ ਤੱਕ ਪੁਜਾਰੀਵਾਦ ਅਤੇ
ਡੇਰੇਦਾਰ ਸਾਧਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਜੇ ਆਪਾਂ ਇਸ ਦਾ ਵਿਰੋਧ ਕਰਕੇ ਇਸ ਨੂੰ ਕਮਜੋਰ
ਕਰ ਲਿਆ ਤਾਂ ਉਹ ਫਿਰ ਸਿਰ ਚੁੱਕ ਲੈਣਗੇ। ` ਉਹ ਸਿਆਸੀ ਨੁਕਤਾ ਸਮਝਾਉਂਦੇ ਹੋਏ ਇਹ ਵੀ ਕਹਿੰਦੇ ਹਨ
ਕਿ ਪਹਿਲਾਂ ਇਸ ਤੋਂ ਕੰਮ ਲੈ ਲਈਏ ਅਸੀਂ ਇੰਨੇ ਭੋਲ਼ੇ ਨਹੀਂ ਕਿ ਅੱਖਾਂ ਮੀਚ ਕੇ ਇਸ ਦੇ ਮਗਰ ਹੀ
ਤੁਰੇ ਜਾਵਾਂਗੇ। ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਝੱਟ ਇਸ ਦਾ ਸਾਥ ਛੱਡ ਦੇਵਾਂਗੇ।
ਉਕਤ ਸਲਾਹਕਾਰਾਂ ਦੀ ਸਲਾਹ ਮੰਨ ਕੇ, ਮੈਂ ਵੀ ਕਾਫੀ ਸਮਾਂ ਸੌਦਾ ਸੰਪਾਦਕ ਦਾ
ਸਾਥ ਦਿੱਤਾ। ਪਰ ਉਹ ਸਮਝ ਚੁੱਕਾ ਸੀ ਕਿ ਵਿੱਚ ਰਹਿੰਦੇ ਹੋਏ ਕਿਰਪਾਲ ਸਿੰਘ ਬਾਕੀ ਸਮਰਥਕਾਂ ਨੂੰ ਵੀ
ਖ਼ਰਾਬ ਕਰ ਸਕਦਾ ਹੈ ਇਸ ਲਈ ਉਸ ਨੇ ਮੈਨੂੰ ਬਾਹਰ ਕੱਢਣਾ ਹੀ ਠੀਕ ਸਮਝਿਆ। ਕਾਫੀ ਸਮਾਂ ਤਾਂ ਮੈਂ
ਚੁੱਪ ਰਿਹਾ ਪਰ ਜਦ ਵੇਖਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ `ਤੇ ਹਮਲੇ ਤੇਜ ਕਰ ਰਿਹਾ ਹੈ ਤਾਂ ਮੈਂ
ਆਪਣਾ ਕੌਮੀ ਫ਼ਰਜ਼ ਸਮਝ ਕੇ ਸਿੱਖ ਸੰਗਤਾਂ ਨੂੰ ਜਾਗ੍ਰਿਤ ਕਰਨ ਲਈ ਇਸ ਦੇ ਅਖ਼ਬਾਰ `ਚੋਂ ਮਿਤੀਆਂ ਸਹਿਤ
ਹਵਾਲੇ ਦੇ ਕੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਸੌਦਾ ਸੰਪਾਦਕ ਨੇ ਉਨ੍ਹਾਂ ਲੇਖਾਂ ਦਾ ਜਵਾਬ ਦੇਣ ਦੀ
ਥਾਂ ਮੇਰੇ `ਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਸ ਦੀਆਂ ਆਪਹੁਦਰੀਆਂ ਕਾਰਣ ਇਸ ਨੂੰ ਕੱਢ
ਦਿੱਤਾ ਗਿਆ ਜਿਸ ਕਾਰਣ ਗੁੱਸੇ ਵਿੱਚ ਆਇਆ ਇਹ ਲਿਖ ਰਿਹਾ ਹੈ ਤੇ ਦੂਸਰੇ ਪਾਸੇ ਇਸ ਦੇ ਸਮਰਥਕ ਮੈਨੂੰ
ਮਨਾਉਣ ਦਾ ਯਤਨ ਕਰਦੇ ਰਹੇ ਕਿ ਇਹ ਕੌਮ ਵਿੱਚ ਕਾਫੀ ਜਾਗ੍ਰਿਤੀ ਪੈਦਾ ਕਰ ਰਿਹਾ ਹੈ ਇਸ ਲਈ ਉਸ ਨਾਲ
ਮਿਲ ਕੇ ਚੱਲਿਆ ਜਾਵੇ। ਇਸ ਦੀਆਂ ਉਕਤ ਲਿਖਤਾਂ ਵਲ ਧਿਆਨ ਦਿਵਾਉਣ `ਤੇ ਉਨ੍ਹਾਂ ਦਾ ਜਵਾਬ ਇਹੀ
ਹੁੰਦਾ ਸੀ ਕਿ ਅਸੀਂ ਸੰਪਾਦਕ ਨਾਲ ਗੱਲ ਕੀਤੀ ਹੈ ਉਹ ਤਾਂ ੧੦ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ
ਨੂੰ ਮੰਨਦੇ ਹਨ। ਇਥੋਂ ਤੱਕ ਮੈਂ ਇਨ੍ਹਾਂ ਵੀਰਾਂ ਦੀ ਸੁਹਿਰਦਤਾ `ਤੇ ਕੋਈ ਸ਼ੱਕ ਨਹੀਂ ਸੀ ਕਰਦਾ ਪਰ
ਉਸ ਅਖ਼ਬਾਰ ਲਈ ਪੱਤਰਕਾਰੀ ਕਰਨ ਤੋਂ ਇਨਕਾਰ ਕਰਦਾ ਰਿਹਾ ਕਿ ਜਦ ਤੱਕ ਉਹ ਆਪਣੀ ਨਿਜੀ ਡਾਇਰੀ ਜਾਂ
ਸੰਪਾਦਕੀ ਵਿੱਚ ਸਪੱਸ਼ਟ ਨਹੀਂ ਕਰਦੇ, ਉਸ ਸਮੇਂ ਤੱਕ ਮੇਰਾ ਉਸ ਨਾਲ ਮਿਲ ਕੇ ਚੱਲਣਾ ਅਸੰਭਵ ਹੈ।
ਅਖੀਰ ੨੮ ਅਗੱਸਤ ੨੦੧੦ ਨੂੰ ਪ੍ਰੋ: ਇੰਦਰ ਸਿੰਘ ਘੱਗਾ ਅਤੇ ਸ: ਗੁਰਚਰਨ ਸਿੰਘ ਜਿਉਣਵਾਲਾ ਜੀ ਮੇਰੇ
ਘਰ ਆਏ ਅਤੇ ਦੋ ਨੁਕਤਿਆਂ `ਤੇ ਗੱਲਬਾਤ ਹੋਈ। ਪਹਿਲਾ ਨੁਕਤਾ ਸੀ ‘ਉਹ ਕਿਹੜਾ ਸ਼ਬਦ ਹੈ ਜਿਸ ਨੂੰ
ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ` ਅਤੇ ਦੂਸਰਾ ਸੀ ‘ਜੇਕਰ ਸਪੋਕਸਮੈਨ ਨਾਲ ਮਿਲ ਕੇ ਨਹੀਂ ਚੱਲ
ਸਕਦੇ ਤਾਂ ਉਸ ਦਾ ਵਿਰੋਧ ਨਾ ਕਰੋ`। ਮੈਂ ਆਪਣੇ ਕੋਲੋਂ ਕੋਈ ਗੱਲ ਵਧਾ ਚੜ੍ਹਾ ਕੇ ਨਹੀਂ ਲਿਖੀ ਬਲਕਿ
ਉਨ੍ਹਾਂ ਵਲੋਂ ਪੁੱਛੇ ਗਏ ਸੁਆਲਾਂ ਦੇ ਹੀ ਉੱਤਰ ਦਿੱਤੇ ਜੋ ਇਨ੍ਹਾਂ ਨੇ ਕੀਤੇ ਸਨ। ਮੇਰੇ ਵਲੋਂ
‘ਗੁਰੂ ਨਾਨਕ ਦਾ ਗੁਰੂ ਕੌਣ` ਲੇਖ ਛਪ ਜਾਣ ਪਿੱਛੋਂ ਇੱਕ ਪਾਸੇ ਤਾਂ ਇਹ ਵੀਰ ਦੋਸ਼ ਲਾ ਰਹੇ ਹਨ ਕਿ
ਜਿਹੜੀਆਂ ਗੱਲਾਂ ਹੋਈਆਂ ਹੀ ਨਹੀਂ ਉਨ੍ਹਾਂ ਨੂੰ ਉਛਾਲਣ ਵਿੱਚ ਇਹ ਪੱਤਰਕਾਰ ਬੜਾ ਮਾਹਰ ਹੈ ਅਤੇ
ਦੂਸਰੇ ਪਾਸੇ ਸ: ਗੁਰਚਰਨ ਸਿੰਘ ਵਲੋਂ ਲਿਖਤੀ ਰੂਪ ਵਿੱਚ ਵੀ ਉਹ ਸਵਾਲ ਇੰਟਰਨੈੱਟ `ਤੇ ਪਾਏ ਅਤੇ
ਕਿਹਾ ਕਿ ਅਸੀਂ ਤਾਂ ਆਹ ਸਵਾਲ ਹੀ ਕੀਤੇ ਸਨ। ਸ: ਗੁਰਚਰਨ ਸਿੰਘ ਦੇ ਪੱਤਰ ਵਿਚੋਂ ਵੀ ਪੜ੍ਹ ਕੇ ਵੇਖ
ਲਵੋ ਉਹ ਸਪੋਕਸਮੈਨ ਦੀਆਂ ਹਵਾਲੇ ਅਧੀਨ ਉਕਤ ਲਿਖਤਾਂ ਨਾਲ ਹੀ ਮਿਲਦੇ ਹਨ ਤੇ ਇਨ੍ਹਾਂ ਸਵਾਲਾਂ ਦੇ
ਜਵਾਬ ਹੀ ਦਿੱਤੇ ਗਏ ਸਨ। ਇਸ ਲੇਖ ਨੇ ਸੌਦਾ ਸੰਪਾਦਕ ਅਤੇ ਉਸ ਦੇ ਸਮਰਥਕਾਂ ਨੂੰ ਅਤਿਅੰਤ ਤਕਲੀਫ
ਪਹੁਚਾਈ, ਉਸ ਸਮੇਂ ਤੋਂ ਇੰਡੀਆ ਅਵੇਰਨੈੱਸ ਅਤੇ ਸਿੱਖ ਮਾਰਗ `ਤੇ ਭਰਵੀਂ ਬਹਿਸ ਵੀ ਚੱਲ ਰਹੀ ਹੈ ਪਰ
ਅੱਜ ਤੱਕ ਕਿਸੇ ਨੇ ਵੀ ਨਾ ਤਾਂ ਉਕਤ ਲਿਖਤਾਂ ਦਾ ਸਪੱਸ਼ਟੀਕਰਨ ਦਿੱਤਾ ਅਤੇ ਨਾ ਹੀ ਮੇਰੇ ਲੇਖ ਨਾਲ
ਸਹਿਮਤੀ ਪ੍ਰਗਟ ਕੀਤੀ ਸਗੋਂ ਮੇਰੇ `ਤੇ ਘਟੀਆ ਊਝਾਂ ਲਾ ਕੇ ਆਪਣੀ ਜਾਗਰੂਕਤਾ ਦਾ ਜਲੂਸ ਕੱਢ ਰਹੇ
ਹਨ। ਇੱਕ ਨੇ ਕਿਹਾ ਜੋਗਿੰਦਰ ਸਿੰਘ ਹਾਥੀ ਹੈ ਅਤੇ ਸਾਰੇ ਮਿਸ਼ਨਰੀ ਕੀੜੀ ਬਰਾਬਰ ਹਾਂ। ਦੂਜੇ ਨੇ
ਕਿਹਾ ਕਿ ਘਰ ਵਿੱਚ ਬੈਠ ਕੇ ਹੋਈ ਗੱਲਬਾਤ ਨੂੰ ਮੀਡੀਏ ਵਿੱਚ ਲੈ ਜਾਣ ਦਾ ਤੁਹਾਡਾ ਕੀ ਮਤਲਬ ਹੋਇਆ।
ਜੇ ਤਹਾਡਾ ਮਕਸਦ ਜੋਗਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਬਦਨਾਮ ਕਰਨ ਦਾ ਹੀ ਹੈ ਤਾਂ ਉਹ ਪੂਰਾ
ਹੋ ਗਿਆ ਹੈ ਹੁਣ ਕੋਈ ਹੋਰ ਗੱਲ ਕਰੋ। ਤੀਜੇ ਨੇ ਕਿਹਾ ਸਿਆਣੇ ਸੰਪਾਦਕ ਨੇ ਗੁਰਨਾਮ ਸਿੰਘ ਅਕੀਦਾ
ਅਤੇ ਕਿਰਪਾਲ ਸਿੰਘ ਨੂੰ ਉਨ੍ਹਾਂ ਦੀਆਂ ਆਪ ਹੁਦਰੀਆਂ ਕਾਰਨ ਕੱਢ ਦਿੱਤਾ ਤੇ ਹੁਣ ਉਹ ਕੱਢੇ ਹੋਏ
ਪੱਤਰਕਾਰ ਉਸ ਨੂੰ ਬਦਨਾਮ ਕਰਨ `ਤੇ ਲੱਗੇ ਹੋਏ ਹਨ। ਚੌਥੇ ਨੇ ਕਿਹਾ, ਜਿਹੜੀਆਂ ਗੱਲਾਂ ਕਦੀ ਹੋਈਆਂ
ਹੀ ਨਹੀਂ ਉਨ੍ਹਾਂ ਨੂੰ ਉਛਾਲਣ ਵਿੱਚ ਤਾਂ ਇਹ ਪੱਤਰਕਾਰ ਬੜਾ ਮਾਹਰ ਹੈ ਪਰ ਜਿਹੜੀ ਗਿਆਨੀ ਹਰਿੰਦਰ
ਸਿੰਘ ਅਲਵਰ ਨੇ ਬਚਿੱਤਰ ਨਾਟਕ ਚੋਂ ਤੁਕਾਂ ਪੜ੍ਹੀਆਂ ਅਤੇ ਕਰੋੜਾਂ ਸੰਗਤਾਂ ਨੇ ਟੀਵੀ ਚੈਨਲ ਰਾਹੀਂ
ਸੁਣੀਆਂ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਉਸ ਨੇ ਸੰਗਤਾਂ ਨਾਲ ਧੋਖਾ ਕੀਤਾ ਹੈ। ਉਹ ਦੱਸੇ ਕਿ
ਗਿਆਨੀ ਅਲਵਰ ਵਲੋਂ ਕਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਲਈ ਉਸ ਨਾਲ ਕਿੰਨੇ ਵਿੱਚ ਸੌਦਾ ਹੋਇਆ ਹੈ।
ਪੰਜਵੇਂ ਨੇ ਕਿਹਾ ਇਸ ਗੁਮਨਾਮ ਜਿਹੇ ਵਿਅਕਤੀ ਦੇ ਲੇਖ ਅਤੇ ਟਿਪਣੀਆਂ ਸਪੋਕਸਮੈਨ `ਚ ਛਪਣ ਕਰਕੇ ਇਸ
ਦੀ ਪੰਥ ਵਿੱਚ ਪਹਿਚਾਣ ਬਣ ਗਈ ਤਾਂ ਇਸ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ ਅਤੇ ਇਸ ਦੇ ਆਪ ਹੁਦਰੇਪਨ
ਕਾਰਣ ਕੱਢੇ ਜਾਣ `ਤੇ ਸਪੋਕਸਮੈਨ ਵਿਰੁਧ ਜ਼ਹਿਰ ਉਗਲਣ ਲੱਗ ਪਿਆ ਹੈ। ਇਸੇ ਤਰ੍ਹਾਂ ਇਨ੍ਹਾਂ ਦੇ ਬਾਕੀ
ਦੇ ਸਾਥੀ ਆਪ ਕਿਸੇ ਭੁਲੇਖੇ ਵਿੱਚ ਤਾਂ ਨਹੀਂ ਪਰ ਪਾਠਕਾਂ ਦਾ ਅਸਲੀ ਗੱਲ ਤੋਂ ਧਿਆਨ ਲਾਂਭੇ ਕਰਨ ਲਈ
ਵੱਖ ਵੱਖ ਊਝਾਂ ਲਾਉਂਦੇ ਹੋਏ ਆਪਣੇ ਪਹਿਲਾਂ ਲਾਏ ਦੋਸ਼ਾਂ ਨੂੰ ਆਪ ਹੀ ਕੱਟ ਰਹੇ ਹਨ ਜਿਵੇਂ ਇੱਕ ਨੇ
ਕਿਹਾ ਕਿ ਏਕਸ ਕੇ ਬਾਰਕ ਦੀਆਂ ਮੀਟਿੰਗਾਂ ਵਿੱਚ ਇਸ ਵਲੋਂ ਨਿਭਾਇਆ ਜਾਂਦਾ ਰੋਲ ਹੀ ਇਸ ਨੂੰ ਕੱਢਣ
ਲਈ ਕਾਫੀ ਸੀ ਪਰ ਸਾਡੀ ਸਿਫ਼ਾਰਸ਼ `ਤੇ ਇਸ ਨੂੰ ਕੁੱਝ ਸਮਾਂ ਹੋਰ ਦਿੱਤਾ ਗਿਆ ਪਰ ਇਹ ਫਿਰ ਵੀ
ਆਪਹੁਦਰੀਆਂ ਕਰਨ `ਤੇ ਨਾ ਰੁਕਿਆ ਤਾਂ ਇਸ ਨੂੰ ਕੱਢ ਦਿੱਤਾ ਗਿਆ। ਦੂਜੇ ਨੇ ਕਿਹਾ ਮੈਂ ਖ਼ੁਦ ਇਸ ਨੂੰ
ਮੁੜ ਰੱਖਣ ਲਈ ਸ: ਜੋਗਿੰਦਰ ਸਿੰਘ ਕੋਲ ਲੈ ਕੇ ਜਾਂਦਾ ਰਿਹਾ ਹਾਂ ਪਰ ਉਹ ਨਹੀਂ ਮੰਨੇ। ਇਨ੍ਹਾਂ ਦਾ
ਦੂਜਾ ਸਾਥੀ ਲਿਖਤੀ ਰੂਪ ਵਿੱਚ ਮੰਨ ਚੁੱਕਾ ਹੈ ਕਿ ਅਸੀਂ ਕਿਰਪਾਲ ਸਿੰਘ ਨੂੰ ਇਹ ਕਹਿਣ ਗਏ ਸੀ ਕਿ
ਜੇ ਉਹ ਸਪੋਕਸਮੈਨ ਨਾਲ ਕੰਮ ਨਹੀਂ ਕਰ ਸਕਦੇ ਤਾਂ ਉਸ ਦਾ ਵਿਰੋਧ ਨਾ ਕਰਨ। ਇਹ ਕਥਨ ਇਨ੍ਹਾਂ ਦੇ
ਪਹਿਲੇ ਕਥਨਾਂ ਨੂੰ ਕੱਟ ਰਿਹਾ ਹੈ ਕਿੳਂਕਿ ਇਨ੍ਹਾਂ ਅਨੁਸਾਰ ਮੈਂ ਤਾਂ ਮੁੜ ਸਪੋਕਸਮੈਨ `ਚ ਪੱਤਰਕਾਰ
ਬਣਨ ਲਈ ਇਨ੍ਹਾਂ ਦੀਆਂ ਮਿਨਤਾਂ ਕਰਦਾ ਹੀ ਰਿਹਾ ਹਾਂ ਫਿਰ ਇਹ ਮੈਨੁੰ ਮਨਾਉਣ ਕੀ ਆਏ ਸਨ? ਜਿਸ ਵਿਸ਼ੇ
`ਤੇ ਲੇਖ ਲਿਖਿਆ ਜਾ ਰਿਹਾ ਹੈ ਉਸ ਸਦੰਰਭ `ਚ ਅਜੇਹੇ ਸਪੱਸ਼ਟੀਕਰਨ ਦੇਣ ਦੀ ਕੋਈ ਲੋੜ ਨਹੀਂ ਪਰ
ਟੂਕਮਾਤਰ ਦੇਣ ਦੀ ਲੋੜ ਇਸ ਲਈ ਪਈ ਕਿਉਂਕਿ ਇਹ ਸਾਰੇ ਠੱਗਾਂ ਦੇ ਉਸ ਗਰੋਹ ਵਾਂਗ ਕੰਮ ਕਰ ਰਹੇ ਹਨ
ਜਿਨ੍ਹਾਂ ਨੇ ਬੱਕਰੀ ਦਾ ਬੱਚਾ ਚੁੱਕੀ ਜਾਂਦੇ ਇੱਕ ਭੋਲੇ ਭਾਲੇ ਕਿਸਾਨ ਨੂੰ ਠੱਗਣ ਲਈ ਵੱਖ ਵੱਖ
ਥਾਂਈ ਇੱਕ ਤੋਂ ਬਆਦ ਦੂਜੇ ਨੇ ਕਿਹਾ ਕਿ ਇਸ ਕਾਲੇ ਕੁੱਤੇ ਨੂੰ ਮੋਢਿਆਂ `ਤੇ ਕਿਉਂ ਚੁੱਕੀ ਜਾਂਦਾ
ਹੈਂ? ੪-੫ ਤੋਂ ਇੱਕੋ ਸਵਾਲ ਸੁਣ ਕੇ ਕਿਸਾਨ ਨੂੰ ਲੱਗਾ ਕਿ ਇਤਨੇ ਜਣੇ ਤਾਂ ਗਲਤ ਨਹੀਂ ਹੋਣਗੇ ਸ਼ਾਇਦ
ਮੈਨੂੰ ਹੀ ਗਲਤੀ ਲੱਗੀ ਹੋਵੇ, ਇਸ ਲਈ ਉਸ ਨੇ ਉਹ ਪਠੋਰਾ ਸੁੱਟ ਦਿੱਤਾ ਜਿਸ ਨੂੰ ਪਿਛੇ ਆ ਰਹੇ ਠੱਗ
ਨੇ ਚੁੱਕ ਲਿਆ। ਇਸੇ ਤਰ੍ਹਾਂ ਅਸਲੀ ਗੱਲ ਤੋਂ ਧਿਆਨ ਹਟਾਉਣ ਲਈ ਇਹ ਸਾਰੇ ਹਿਜ਼ ਮਾਸਟਰਜ਼ ਵੋਇਸ
(His Master`s Voice)
ਬਣ ਕੇ ਇੱਕ ਟੀਮ ਦੇ ਤੌਰ `ਤੇ ਕੰਮ ਕਰ ਰਹੇ ਹਨ। His
Master`s Voice ਕੌਣ ਹੁੰਦੇ ਹਨ ਇਸ ਦੀ ਵਿਆਖਿਆ
ਕਰਨ ਦੀ ਇੱਥੇ ਲੋੜ ਨਹੀਂ ਕਿਉਂਕਿ ਗਿਆਨੀ ਹਰਿੰਦਰ ਸਿੰਘ ਅਲਵਰ ਇਸ ਦੀ ਬੜੇ ਵਿਸਥਾਰ ਨਾਲ ਗੁਰਦੁਆਰਾ
ਬੰਗਲਾ ਸਾਹਿਬ ਤੋਂ ਚੜ੍ਹਦੀਕਲਾ ਟੀਵੀ ਰਾਹੀਂ ਵਿਆਖਿਆ ਕਰ ਚੁੱਕੇ ਹਨ। ਭਾਵੇਂ ਕਿ ਉਸ ਵੇਲੇ ਉਨ੍ਹਾਂ
ਦਾ ਇਸ਼ਾਰਾ ਅਖੌਤੀ ਜਥੇਦਾਰਾਂ ਵਲ ਸੀ ਪਰ ਹਾਲਾਤ ਇਥੇ ਵੀ ਅਜੇਹੇ ਹਨ ਕਿ ਜਿਹੜੇ ਕਿਸੇ ਵੇਲੇ ਮੇਰੀ
ਸਿਫਤ ਕਰਦੇ ਸਨ ਉਹ ਹੀ ਅੱਜ ਮੇਰੇ `ਤੇ ਊਝਾਂ ਲਗਾਉਣ ਲੱਗ ਪਏ ਹਨ। ਆਪਣੇ ਮਿੱਤਰਾਂ ਦੀ ਅਜੇਹੀ ਹਾਲਤ
ਵੇਖ ਕੇ ਜਿਥੇ ਦੁੱਖ ਹੋ ਰਿਹਾ ਹੈ ਉਥੇ ਇਨ੍ਹਾਂ `ਤੇ ਤਰਸ ਵੀ ਆ ਰਿਹਾ ਹੈ। ਇਨ੍ਹਾਂ ਦੇ ਇੱਕ ਟੀਮ
ਵਜੋਂ ਕੰਮ ਕਰਨ ਦਾ ਸਬੂਤ ਇਨ੍ਹਾਂ ਆਪ ਹੀ ਦੇ ਦਿੱਤਾ ਹੈ ਕਿ ਪਹਿਲਾਂ ਤਾਂ ਜਿਸ ਗੁਰਨਾਮ ਸਿੰਘ
ਅਕੀਦੇ ਦੀ ਇਸ ਤੋਂ ਪਹਿਲਾਂ ਕਦੀ ਕੋਈ ਰਚਨਾ ਸਿੱਖ ਮਾਰਗ `ਤੇ ਪਈ ਹੀ ਨਹੀਂ ਸੀ, ਉਸ ਦਾ ਨਾਮ
ਇਨ੍ਹਾਂ ਦੇ ਇੱਕ ਸਾਥੀ ਨੇ ਖਾਹ ਮਖਾਹ ਹੀ ਘਸੀਟਿਆ ਅਤੇ ਫਿਰ ਉਨ੍ਹਾਂ ਵਲੋਂ ਕੀਤੀ ਇਸ ਪੁੱਛ ‘ਅਖੌਤੀ
ਦਸ਼ਮ ਗਰੰਥ ਦੇ ਨਾਂ ਉਤੇ ਕੀ ਫਿਰ ਤੁਸੀਂ ਸਿਰੀ ਗੁਰੂ ਗਰੰਥ ਸਾਹਿਬ ਨੂੰ ਵੀ ਮੁੜ ਸੰਪਾਦਨ ਕਰਨ ਦੇ
ਹਾਮੀ ਹੋ? ` ਨੂੰ ਤਾਂ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਰਹੇ ਹਨ ਪਰ ਪੂਰੀ ਟੀਮ ਦੇ ਦਸਖ਼ਤਾਂ ਹੇਠ
ਉਨ੍ਹਾਂ ਨੂੰ ਦੋ ਚਿਠੀਆਂ ਲਿਖੀਆਂ ਜਿਨ੍ਹਾਂ ਦਾ ਤੱਤਸਾਰ ਸੀ, ‘ਸਾਨੂੰ ਤੁਹਾਡਾ ਨਵੀਂ ਬਹਿਸ ਸ਼ੁਰੂ
ਕਰਨ ਦਾ ਸੱਦਾ ਪ੍ਰਵਾਨ ਹੈ। ਬਹਿਸ ਲਈ ਜਿਸ ਵਿਸ਼ੇ ਦੀ ਤੁਸੀ ਚੋਣ ਕੀਤੀ ਹੈ ਉਹ ਹੈ `ਅਖੌਤੀ ਦਸਮ
ਗ੍ਰੰਥ`। ਇਸ ਬਹਿਸ ਵਿੱਚ ਕਿਸੇ ਤੀਜੇ ਵਿਅਕਤੀ ਦਾ ਨਾਮ ਨਹੀਂ ਆਉਣਾ ਚਾਹੀਦਾ। ਜੇ ਕਿਸੇ ਨਾਲ ਤੁਹਡਾ
ਕੋਈ ਨਿਜੀ ਮੱਤਭੇਦ ਹੈ ਤਾਂ ਉਸ ਨੂੰ ਆਪਣੀ ਵੈਬ ਸਾਈਟ `ਇੰਡੋ ਪੰਜਾਬ` ਤੇ ਨਜਿਠੋ। ` ਇਸ ਦਾ ਸਿੱਧਾ
ਭਾਵ ਹੈ ਕਿ ਇਹ ਵੀਰ ਸੌਦਾ ਸੰਪਾਦਕ ਦੇ ਹੱਕ ਵਿੱਚ ਡਟ ਕੇ ਖੜ੍ਹੇ ਹਨ ਇਸੇ ਲਈ ਉਸ ਵਲੋਂ ਧਿਆਨ ਹਟਾ
ਕੇ ਸਿਰਫ ਅਖੌਤੀ ਦਸਮ ਗ੍ਰੰਥ ਤੇ ਕੇਂਦਰਿਤ ਕਰਕੇ ਸੌਦਾ ਸੰਪਾਦਕ ਨੂੰ ਹੀਰੋ ਦੇ ਰੂਪ `ਚ ਉਭਾਰਨਾ
ਚਾਹੁੰਦੇ ਹਨ ਕਿ ਸਿਰਫ ਇਸ ਦੀ ਅਗਵਾਈ `ਚ ਹੀ ਦਸਮ ਗ੍ਰੰਥ ਵਿਰੁਧ ਲੜਾਈ ਜਿਤੀ ਜਾ ਸਕਦੀ ਹੈ ਅਤੇ ਇਸ
ਦਾ ਵਿਰੋਧ ਕਰਨ ਵਾਲੇ ਨਾਨਕ ਫ਼ਲਸਫ਼ੇ ਦੇ ਵਿਰੋਧੀ ਹਨ। ਜੇ ਇਨ੍ਹਾਂ ਦੀ ਭਾਵਨਾ ਸਹੀ ਹੁੰਦੀ ਤਾਂ
ਇਨ੍ਹਾਂ ਦੇ ਨਾਲ ਦਸਤਖ਼ਤ ਕਰਨ ਵਾਲੇ ਇੱਕ ਸਾਥੀ ਨੂੰ ਪੁਛਦੇ ਕਿ ਕੀ ਤੇਰੀ ਤਸੱਲੀ ਹੋ ਗਈ ਹੈ ਕਿ
ਗੁਰੂ ਨਾਨਕ ਨੇ ਕਿਹੜੇ ਸ਼ਬਦ ਨੂੰ ਗੁਰੂ ਆਖਿਆ ਸੀ? ਜੇ ਨਹੀਂ ਹੋਈ ਤਾਂ ਸਭ ਤੋਂ ਪਹਿਲਾਂ ਇਸ ਸਬੰਧੀ
ਚੱਲ ਰਹੀ ਬਹਿਸ ਵਿੱਚ ਆਪਣਾ ਯੋਗਦਾਨ ਪਾਉਂਦੇ ਅਤੇ ਇਹ ਸਵਾਲ ਖੜ੍ਹਾ ਕਰਨ ਵਾਲੇ ਸੰਪਾਦਕ ਨੂੰ ਪੁਛਦੇ
ਕਿ ਉਸ ਨੂੰ ਗੁਰੂ ਨਾਨਕ ਸਾਹਿਬ ਦੱਸ ਕੇ ਗਏ ਸਨ ਜਾਂ ਸਿੱਧਾ ਅਕਾਲ ਪੁਰਖ਼ ਨੇ ਆ ਕੇ ਦੱਸਿਆ ਕਿ ਗੁਰੂ
ਗ੍ਰੰਥ ਸਾਹਿਬ ਵਿੱਚ ਦਰਜ਼ ਕੋਈ ਸ਼ਬਦ ‘ਗੁਰੂ` ਨਹੀਂ ਹੈ, ਗੁਰੂ ਤਾਂ ਆਹ ‘ਸ਼ਬਦ` ਹੈ ਜਿਹੜਾ ਮੈਂ
ਸ੍ਰਿਸਟੀ ਸਾਜਨ ਵੇਲੇ ਉਚਾਰਿਆ ਸੀ। ਕਿਉਂਕਿ ਸ੍ਰਿਸ਼ਟੀ ਸਾਜਨ ਵੇਲੇ ਹੋਰ ਕੋਈ ਦੂਜਾ ਮਨੁਖ ਤਾਂ ਉਸ
ਵੇਲੇ ਹਾਜ਼ਰ ਹੀ ਨਹੀਂ ਸੀ ਫਿਰ ਤੀਜਾ ਕਿਹੜਾ ਮਨੁਖ ਇਸ ਦੇ ਕੰਨ ਵਿੱਚ ਫੁਕ ਮਾਰ ਗਿਆ ਕਿ ਗੁਰੂ
ਗ੍ਰੰਥ ਸਾਹਿਬ ਵਿੱਚ ਦਰਜ਼ ਕੋਈ ਸ਼ਬਦ ਗੁਰੂ ਨਹੀਂ ਹੈ। ਜਦ ਤੱਕ ਸਾਨੂੰ ਆਪਣੇ ਗੁਰੂ ਸਬੰਧੀ ਹੀ
ਜਾਣਕਾਰੀ ਨਹੀਂ ਉਸ ਦੇ ਨਾਮ `ਤੇ ਬਹਿਸ ਕਰਨੀ ‘ਨਾਨਕ
ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ` ਵਾਂਗ
ਹੀ ਹੈ ਪਰ ਇਨ੍ਹਾਂ ਵੀਰਾਂ ਨੇ ਤਾਂ ਲੇਖੈ ਵਾਲੀ ਇੱਕ ਗੱਲ ਕਰਨ ਦੀ ਥਾਂ ਹਊਂਮੈ ਵਿੱਚ ਆ ਕੇ ਅਤੇ
His Master`s Voice
ਬਣਕੇ ਨਿਜੀ ਦੂਸ਼ਣਬਾਜ਼ੀ ਕਰ ਕੇ ਝਖਣਾ ਝਾਖਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ। ਸਿੱਖ ਮਾਰਗ ਦੇ
ਸੰਪਾਦਕ ਸ: ਮੱਖਣ ਸਿੰਘ ਸਿੰਘ ਵਲੋਂ ਲਏ ਗਏ ਫੈਸਲੇ ਅਨੁਸਾਰ ਇਹ ਬਹਿਸ ੩੧ ਦਸੰਬਰ ਤਕ ਚੱਲਣੀ ਹੈ ਇਸ
ਲਈ ਉਸ ਤੋਂ ਪਹਿਲਾਂ ਪਹਿਲਾਂ ਇਸ ਦਾ ਉੱਤਰ ਉਸ ਤੋਂ ਪੁੱਛ ਕੇ ਦੇਣ ਤਾ ਕਿ ਬਹਿਸ ਦਾ ਸੁਖਾਵਾਂ ਅੰਤ
ਹੋ ਸਕੇ। ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਇਸ ਬਹਿਸ `ਚ ਹਿੱਸਾ ਲੈਣ ਵਾਲੇ ਅਤੇ ਉਸ ਦਾ ਸਮਰਥਨ
ਕਰਨ ਵਾਲੇ, ਮੌਜੂਦਾ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਲਈ ਸਾਰੇ ਉਸ ਦੇ ਸਹਾਇਕ ਵਜੋਂ ਕੰਮ ਕਰ
ਰਹੇ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ `ਚ ਬਾਕੀ ੫ ਗੁਰੂਆਂ, ਸਮੂਹ ਭਗਤਾਂ ਅਤੇ ਭੱਟਾਂ ਦੀ ਬਾਣੀ
ਨੂੰ ਤਾਂ ਉਹ ਪਹਿਲਾਂ ਹੀ ਨਾਨਕ ਫ਼ਲਸਫ਼ੇ ਦੀ ਵਿਰੋਧੀ ਗਰਦਾਨ ਚੁੱਕਿਆ ਹੈ ਅਤੇ ਅਸਲੀ ਨਾਨਕ ਬਾਣੀ
ਬਾਰੇ ਲਿਖ ਚੁੱਕਿਆ ਹੈ ਕਿ ਉਹ ਸ੍ਰੀ ਚੰਦੀਆਂ ਨੇ ਸਾੜ ਦਿੱਤੀ ਸੀ। ਬੇਸ਼ੱਕ ਉਹ ਇਸ ਸਬੰਧੀ ਅਖੌਤੀ
ਮੁਆਫ਼ੀ ਮੰਗਣ ਦਾ ਢਕਵੰਜ ਰਚ ਚੁੱਕਿਆ ਹੈ ਪਰ ਆਪਣੇ ਇਸ ਸਟੈਂਡ `ਤੇ ਉਸੇ ਤਰ੍ਹਾਂ ਖੜ੍ਹਾ ਹੈ ਜਿਸ ਦੇ
ਸਬੂਤ ਵਜੋਂ ੨੧ ਦਸੰਬਰ ਦੀ ਸੰਪਾਦਕੀ ਵਿੱਚ ਹੀ ਭਾਈ ਕਾਹਨ ਸਿੰਘ ਨਾਭਾ ਦੇ ਹਵਾਲੇ ਨਾਲ ਲਿਖ ਚੁਕਿਆ
ਹੈ ਕਿ ‘ਰਾਗਮਾਲਾ ਇਤਨੀ ਦੁਖਦਾਇਕ ਵਸਤੂ ਨਹੀਂ ਉਸ ਤੋਂ ਵੀ ਵਧੀਕ ਬੁਰੇ ਲੇਖ ਕਈ ਗੁਰੂ ਗ੍ਰੰਥ
ਸਾਹਿਬਾਂ ਵਿੱਚ ਪਾਏ ਜਾਂਦੇ ਹਨ। ` ਹੋ ਸਕਦਾ ਹੈ ਕਿ ਭਾਈ ਕਾਹਨ ਸਿੰਘ ਨਾਭਾ ਦਾ ਸੰਕੇਤ ਉਨ੍ਹਾਂ
ਖਾਰੀਆਂ ਬੀੜਾਂ ਵੱਲ ਹੋਵੇ ਜਿਹੜੀਆਂ ਰੱਦ ਕੀਤੀਆਂ ਜਾ ਚੁਕੀਆਂ ਹਨ। ਪਰ ਇਸ ਨੇ ਤਾਂ ਆਪਣੀ ਗੱਲ ਸਿਧ
ਕਰਨ ਲਈ ਵਰਤ ਲਈ। ਜਾਗਰੂਕ ਕਹਾਉਣ ਵਾਲੇ ਉਸ ਦੇ ਸਮਰਥਕ ਚੁੱਪ ਹਨ ਤੇ ਜੇ ਕਰ ਕੋਈ ਹੋਰ ਇਸ ਵਲ ਧਿਆਨ
ਦਿਵਾਉਣ ਦਾ ਯਤਨ ਕਰਦਾ ਹੈ ਤਾਂ ਉਸ ਦਾ ਹਾਲ ਇਹ ਤਾਜ਼ਾ ਚੱਲ ਰਹੀ ਬਹਿਸ ਦਾ ਕਚੂੰਬਰ ਕੱਢਣ ਵਾਂਗ
ਕਰਦੇ ਹਨ। ਵੀਰੋ ਯਾਦ ਰੱਖੋ
ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਕਾਇਮ ਰੱਖਣ ਲਈ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਜਰੂਰੀ ਹੈ,
ਪਰ ਇਸ ਤੋਂ ਪਹਿਲਾਂ
ਜਰੂਰੀ ਹੈ, ਗੁਰੂ ਗ੍ਰੰਥ
ਸਾਹਿਬ ਜੀ ਦੀ ਹੋਂਦ ਬਚਾਉਣਾ। ਦੱਸੋ ਇਸ ਦੀ ਹੋਂਦ
ਬਚਾਉਣ ਲਈ ਤੁਸੀਂ ਕੀ ਕਰ ਰਹੇ ਹੋ? ਜੇ ਹੁਣ ਨਾ ਸੰਭਲੇ ਤਾਂ ਗੁਰੂ ਨਾਨਕ ਦਾ ਸਾਡੇ ਕੋਲ ਅਸਲੀ ਕੁੱਝ
ਵੀ ਨਹੀਂ ਰਹਿਣਾ ਅਤੇ ਜਿਸ ਨੂੰ ਤੁਸੀਂ ਪੂਰਨ ਸੱਚ ਕਹਿ ਸਕੋਗੇ ਸ਼ਾਇਦ ਉਹ ਇਸ ਦੀਆਂ ਸੰਪਾਦਕੀਆਂ ਜਾਂ
ਨਿਜੀ ਡਾਇਰੀਆਂ ਹੀ ਰਹਿ ਜਾਣ।
ਬੇਸ਼ੱਕ ਲੇਖ ਪਹਿਲਾਂ ਹੀ ਕਾਫੀ ਲੰਬਾ ਹੋ ਗਿਆ ਹੈ ਪਰ ਇਹ ਦੱਸੋ ਕਿ ਤੁਸੀਂ
ਦਸਮ ਗ੍ਰੰਥੀਆਂ ਨਾਲੋਂ ਕਿਵੇਂ ਭਿੰਨ ਹੋ? ਦਸਮ ਗ੍ਰੰਥ `ਚੋਂ ਕੁੱਝ ਤੁਕਾਂ ਦੇ ਹਵਾਲੇ ਦੇਣ ਵਾਲੇ
ਨੂੰ ਉਹ ਕਹਿੰਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਾ ਕਰਦਾ ਹੈ। ਸੌਦਾ ਸੰਪਾਦਕ ਦੀ
ਲਿਖਤਾਂ `ਚੋਂ ਹਵਾਲੇ ਦੇਣ ਵਾਲੇ ਨੂੰ ਤੁਸੀਂ ਵੀ ਕਹਿੰਦੇ ਹੋ ਕਿ ਇਹ ਸਿਆਣੇ ਸੰਪਾਦਕ ਦੀ ਨਿੰਦਾ
ਕਰਦਾ ਹੈ। ਦਸਮ ਗ੍ਰੰਥੀ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਵਾਦ ਖੜ੍ਹਾ ਕਰਨ ਵਾਲੇ ਪੰਥ `ਚ ਫੁਟ ਪਾ
ਰਹੇ ਹਨ। ਤੁਸੀਂ ਕਹਿ ਰਹੇ ਹੋ ਕਿ ਸੌਦਾ ਸੰਪਾਦਕ ਦਾ ਵਿਰੋਧ ਕਰਨ ਵਾਲੇ ਜਾਗਰੂਕ ਸਿੱਖਾਂ ਵਿੱਚ ਫੁਟ
ਪਾ ਰਹੇ ਹਨ। ਦਸਮ ਗ੍ਰੰਥੀਏ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਰੋਧ ਕਰ ਰਹੇ ਅਖੌਤੀ ਵਿਦਵਾਨ ਜੇ
ਪਿਆਰ ਨਾਲ ਸਮਝਾਇਆਂ ਨਾ ਸਮਝਣ ਤਾਂ ਉਨ੍ਹਾਂ ਨੂੰ ‘ਅਕਲਦਾਨ` ਭਾਵ ਸੋਟੇ ਨਾਲ ਹੀ ਸਮਝਾਇਆ ਜਾ ਸਕਦਾ
ਹੈ। ਤੁਹਾਡਾ ਇੱਕ ਸਾਥੀ ਵੀ ‘ਪਿਛਲੇ ਅਗਲੇ ਕਰਮਾਂ ਦੇ ਲੇਖੇ ਜੋਖੇ` ਲੇਖ ਵਿੱਚ ਲਿਖ ਰਿਹਾ ਹੈ,
‘ਸਿਆਣਿਆਂ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ ਪਰ … … ਨੂੰ ਡੰਡੇ ਨਾਲ ਸਮਝਾਇਆ ਜਾ ਸਕਦਾ ਹੈ। `
ਦਸਮ ਗ੍ਰੰਥੀਏ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੂੰ ਹੋਰ ਸਾਰੇ ਪੰਥਕ ਮੁੱਦੇ
ਭੁੱਲ ਗਏ ਹਨ ਸਿਰਫ ਦਸਮ ਗ੍ਰੰਥ ਦਾ ਵਿਰੋਧ ਵਿੱਚ ਹੀ ਕੌਮ ਨੂੰ ਵੰਡ ਕੇ ਸਾਰੀ ਪੰਥਕ ਸ਼ਕਤੀ ਜ਼ਾਇਆ
ਕੀਤੀ ਜਾ ਰਹੀ ਹੈ। ਤੁਸੀਂ ਵੀ ਕਹਿ ਰਹੇ ਹੋ ਕਿ ਇੰਡੀਆ ਅਵੇਰਨੈੱਸ ਦੇ ਸੰਪਾਦਕੀ ਮੰਡਲ ਨੂੰ ਪੰਥ ਦੇ
ਹੋਰ ਸਾਰੇ ਮਸਲੇ ਵਿਸਰ ਗਏ ਲਗਦੇ ਹਨ। ਬਸ ਇਕੋ ਫੋਬੀਆ ਸਿਰ ਨੂੰ ਚੜ੍ਹਿਆ ਹੋਹਿਆ ਹੈ, ਸਪੋਕਸਮੈਨ
ਅਤੇ ਉਸ ਦੇ ਸਹਿਯੋਗੀ ‘ਪੰਥ ਦੇ ਗੱਦਾਰ` ਹਨ। ਲਗਦੈ ਇਹਨਾਂ ਕੋਲ ਪੰਥਕ ਮਸਲੇ ਵਿਚਾਰਨ ਦੀ ਸਮਰੱਥਾ
ਖ਼ਤਮ ਹੋ ਗਈ ਹੈ। ਡੇਰੇਦਾਰ ਆਪਣੇ ਗੁਜਰ ਚੁਕੇ ਡੇਰੇਦਾਰਾਂ ਨੂੰ ਹੀ ਗੁਰੂ ਨਾਨਕ ਦਾ ਅਸਲੀ ਸਿਧਾਂਤ
ਸਮਝਣ ਵਲਾ ਗਰਦਾਨ ਰਹੇ ਹਨ ਪਰ ਤੁਸੀਂ ਤਾਂ ਇੱਕ ਅਖ਼ਬਾਰ ਦਾ ਸੰਪਾਦਕ ਜਿਹੜਾ ੯ ਗੁਰੂਆਂ ਅਤੇ ਗੁਰੂ
ਗ੍ਰੰਥ ਸਾਹਿਬ ਨੂੰ ਹੀ ਰੱਦ ਕਰ ਰਿਹਾ ਹੈ, ਦੇ ਕਥਨ ਨੂੰ ਹੀ ਅੰਤਮ ਸੱਚ ਮੰਨਣ ਲੱਗ ਪਏ ਹੋ। ਦਸਮ
ਗ੍ਰੰਥੀਆਂ ਲਈ ਤੁਸੀਂ ਗੁਰਬਾਣੀ ਤੁਕ ਸੁਣਾਉਂਦੇ ਹੋ, ‘ ਰੋਸੁ
ਨ ਕੀਜੈ ਉਤਰੁ ਦੀਜੈ` ਤੁਹਾਥੋਂ ਸਵਾਲ ਪੁੱਛਣ
ਵਾਲਿਆਂ ਲਈ ਤਾਂ ਤੁਹਾਡਾ ਰੋਸ ਤੁਹਾਡੇ ਚਿੱਠੀ ਪੱਤਰਾਂ ਵਿੱਚ ਹੀ ਨੱਕਾ ਨੱਕ ਭਰਿਆ ਪਿਆ ਹੈ। ਸੋ
ਮੈਨੂੰ ਤਾਂ ਦੋਹਾਂ ਧਿਰਾਂ ਦੀ ਸੋਚਣੀ ਵਿੱਚ ਬਹੁਤਾ ਅੰਤਰ ਨਜ਼ਰ ਨਹੀਂ ਆਉਂਦਾ ਜੇ ਕਿਸੇ ਨੂੰ ਆਉਂਦਾ
ਹੈ ਤਾਂ ਮੈਨੂੰ ਦੱਸਣ ਦੀ ਖੇਚਲ ਕਰਨੀ ਜੀ।
(24/12/10)
ਅਵਤਾਰ ਸਿੰਘ ਲੰਡਨ
ਸ.
ਜਸਬੀਰ ਸਿੰਘ ਜੀ
ਮੈਂ ਇਹ ਸਮਝਦਾ ਹਾਂ ਕਿ ਸਿੱਖ ਮਾਰਗ ਤੇ ਲਿਖਣ ਵਾਲੇ ਸੱਜਨ ਉਹ ਹਨ ਜਿਨ੍ਹਾਂ ਨੂੰ
ਗੁਰਮਤਿ ਨਾਲ ਡੂੰਘਾ ਲਗਾ ਹੈ ਤੇ ਉਨ੍ਹਾਂ ਨੇ ਇਸ ਬਾਰੇ ਪੜ੍ਹਿਆ, ਸੁਣਿਆਂ ਅਤੇ ਵਿਚਾਰਿਆ ਵੀ ਹੈ
ਅਜਿਹੇ ਗੁਰਮੁਖਾਂ ਨੂੰ ਪ੍ਰੋ. ਸਾਹਿਬ ਸਿੰਘ ਜੀ ਦੀ ਕਿਰਤ “ਸਿਰੀ ਗੁਰੂ ਗਰੰਥ ਸਾਹਿਬ ਦਰਪਨ” ਬਾਰੇ
ਵੀ ਪਤਾ ਹੋਵੇਗਾ। ਇਨ੍ਹਾਂ ਲੇਖਕਾਂ ਨੇ ਠੀਕ ਜਾਂ ਗਲਤ ਜੋ ਕੁੱਝ ਵੀ ਗੁਰਮਤਿ ਬਾਰੇ ਸਮਝਿਆ ਹੈ ਉਹ
ਅਪਣੇ ਨਿਜੀ ਵਿਚਾਰ ਲਿਖ ਕੇ ਦੂਸਰਿਆਂ ਨਾਲ ਸਾਂਝੇ ਕਰਨਾਂ ਚਾਹੁੰਦੇ ਹਨ। ਸਿੱਖ ਮਾਰਗ ਦੇ ਮੈਂਬਰ,
ਇਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ, ਅਪਣੀ ਸੋਚ ਸਮਝ ਅਨੁਸਾਰ ਇਨ੍ਹਾਂ ਨਾਲ ਸਹਿਮਤ ਜਾਂ ਅਸਹਿਮਤ
ਹੋ ਸਕਦੇ ਹਨ। ਲੇਖਕਾਂ ਨੇ ਗੁਰਮਤਿ ਸਿਧਾਂਤ ਨੂੰ ਜਿਵੇਂ ਸਮਝਿਆ ਹੁੰਦਾ ਹੈ ਉਸ ਦੇ ਮੁਤਾਬਿਕ ਹੀ ਉਹ
ਅਪਣਾ ਜੀਵਨ ਢਾਲਣ ਦਾ ਯਤਨ ਕਰਦੇ ਹਨ ਤੇ ਵਿਚਾਰ ਵਟਾਂਦਰਾ ਕਰਦੇ ਸਮੇਂ ਅਪਣੇ ਨਿਜੀ ਵਿਚਾਰਾਂ ਦਾ
ਪ੍ਰਗਟਾਵਾ ਵੀ ਖੁਲ੍ਹ ਕੇ ਕਰਦੇ ਹਨ। ਸ. ਗੁਰਸ਼ਰਨ ਸਿੰਘ ਕਸੇਲ ਨੇ ਤੁਹਾਡੀ ਚਿਠੀ ਮਿਤੀ ੦੯. ੧੨. ੧੦
ਵਿਚੋਂ ਉਪਜੇ ਕੁੱਝ ਸਵਾਲਾਂ ਬਾਰੇ ਜਦੋਂ ਆਪ ਜੀ ਪਾਸੋਂ ਬੜੇ ਸਤਿਕਾਰ ਨਾਲ ਬੇਨਤੀ ਕਰਕੇ ਹੋਰ ਜਾਨਣਾ
ਚਾਹਿਆ ਤਾਂ ਆਪ ਜੀ ਨੇ ਸਿੱਧਾ ਤੇ ਸਪੱਸ਼ਟ ਜਵਾਬ ਦੇਣ ਦੀ ਬਜਾਏ ਲਿਖ ਦਿਤਾ ਕਿ “ਮੈਂ ਹਮੇਸ਼ਾ
ਗੁਰਬਾਣੀ ਉਦਾਹਰਣਾਂ ਸਮੇਤ (ਪ੍ਰੋ. ਸ਼ਾਹਿਬ ਸਿੰਘ ਦੇ ਟੀਕੇ ਤੋਂ ਸੇਧ ਲੈ ਕੇ) ਹੀ ਵਿਚਾਰ ਸਾਂਝੇ
ਕਰਦਾ ਆ ਰਿਹਾ ਹਾਂ ਮੇਰੇ ਅਪਣੇ ਘੜੇ ਘੜਾਏ ਨਹੀਂ ਹਨ। ਕੀ ਤੁਸੀਂ ਨਹੀਂ ਸਮਝਦੇ ਕਿ ਤੁਹਾਡੇ ਵਲੋਂ
“ਘੜੇ ਘੜਾਏ” ਲਿਖਣਾ ਬਹੁਤ ਰੁਖਾ ਸ਼ਬਦ ਹੈ? ਕੀ ਤੁਸੀਂ ਇਹ ਸਮਝਦੇ ਹੋ ਕਿ ਕਸੇਲ ਜੀ ਨੂੰ ਪ੍ਰੋ.
ਸਾਹਿਬ ਸਿੰਘ ਜੀ ਦੀ ਲਿਖਤਾਂ ਬਾਰੇ ਵੀ ਨਹੀਂ ਪਤਾ? ਉਨ੍ਹਾਂ ਦੇ ਸਵਾਲ ਬੜੇ ਮਹੱਤਵ ਪੂਰਨ ਹਨ। ਪਰ
ਤੁਸੀਂ ਕੋਈ ਢੁਕਵਾਂ ਜਵਾਬ ਦੇਣ ਦੀ ਬਜਾਏ ਪ੍ਰੋ. ਸਾਹਿਬ ੰਿਸੰਘ ਨੂੰ ਵੀ ਗ਼ਲਤ ਸਾਬਤ ਕਰਨ ਦਾ ਯਤਨ
ਕਰ ਰਹੇ ਹੋ। ਪ੍ਰੋ. ਸਾਹਿਬ ਸਿੰਘ ਨੇ ਤਾਂ ਪਾਠਕਾਂ ਨੂੰ ਇਸ ਤੋਂ ਅਗੇ ਹੋਰ ਖੋਜ ਕਰਨ ਦੀ ਸਲਾਹ
ਦਿਤੀ ਹੈ। ਉਨ੍ਹਾਂ ਨੇ ਅਪਣੇ ਵਲੋਂ ਕੀਤੇ ਅਰਥਾਂ ਨੂੰ ਕਿਤੇ ਭੀ ਨਹੀਂ ਕਿਹਾ ਕਿਹ ਇਨ੍ਹਾਂ ਤੋਂ
ਵਖਰੇ ਹੋਰ ਅਰਥ ਕਦੇ ਵੀ ਨਹੀਂ ਹੋ ਸਕਦੇ। ਉਨ੍ਹਾਂ ਦੀ ਘਾਲਨਾਂ ਅਤਿ ਸ਼ਾਲਾਘਾ ਯੋਗ ਹੈ। ਕਿਰਪਾ ਕਰਕੇ
ਅਪਣੇ ਦਿਤੇ ਹੋਏ ਜਵਾਬ ਨੂੰ ਦੋਬਾਰਾ ਧਿਆਨ ਨਾਲ ਪੜ੍ਹਣ ਦੀ ਖੇਚਲ ਕਰਨੀ। ਇਸ ਬਾਰੇ ਗੁਰੁ ਫੁਰਮਾਨ
ਹੈ ਕਿ
“ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ। ਅਕਲੀ ਪੜਿ ਕੈ ਬੁਝੀਐ ਅਕਲੀ
ਕੀਚੈ ਦਾਨੁ” ਸ. ਗੁ. ਗ. ਸਾਹਿਬ. ਪੰਨਾ. ੧੨੪੫.
“ਹਾਰਿ ਪਰਿੳ ਸੁਆਮੀ ਕੈ ਦੁਆਰੇ ਦੀਜੈ ਬੁਧਿ ਬਿਬੇਕਾ” ਸ. ਗੁ. ਗ. ਸਾਹਿਬ ਪੰਨਾ. ੬੪੧
ਪੜ੍ਹ ਕੇ ਬੁਝਣ ਲਈ ਸਾਨੂੰ ਬਿਬੇਕ ਬੁਧਿ ਦੀ ਲੋੜ ਹੈ। ਸਿਖ ਹਰ ਰੋਜ਼ ਅਪਣੀ ਅਰਦਾਸ ਵਿੱਚ
ਅਕਾਲ ਪੁਰਖ ਕੋਲੋਂ “ਬਿਬੇਕ ਬੁਧਿ ਦਾ ਦਾਨ” ਮੰਗਦਾ ਹੈ। ਸਿਰੀ ਗੁਰੁ ਗਰੰਥ ਸਾਹਿਬ ਦੀ ਬਾਣੀ ਸਾਡਾ
ਆਧਾਰ ਹੈ। ਪ੍ਰੋ. ਸਾਹਿਬ ਸਿੰਘ ਜੀ ਅਤੇ ਹੋਰ ਖੋਜੀ ਵਿਦਵਾਨ ਤਾਂ ਸਾਡੀ ਸਹਾਇਤਾ ਹੀ ਕਰਦੇ ਹਨ ਕਿ
ਅਸੀਂ, ਅਪਣੀ ਅਕਲ ਦੀ ਵਰਤੋਂ ਕਰਕੇ, ਪੜ੍ਹ ਕੇ ਬੁੱਝ ਸਕੀਏ। ਕਿਸੇ ਭੀ ਖੋਜੀ ਵਿਦਵਾਨ ਦੀ ਲਿਖਤ ਨੂੰ
ਅੰਤਿਮ ਨਹੀਂ ਮੰਨਿਆ ਜਾ ਸਕਦਾ। ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਕਿਸੇ ਸਮੇਂ ਅਖੌਤੀ ਦਸਮ ਗਰੰਥ ਦੇ
ਸ਼ਬਦਾਂ ਦਾ ਕੀਰਤਨ ਕਰਿਆ ਕਰਦੇ ਸਨ। ਜਦੋਂ ਉਨ੍ਹਾਂ ਨੇ ਬਿਬੇਕ ਬੁਧਿ ਦੀ ਵਰਤੋਂ ਕਰਕੇ ਪੜ੍ਹਿਆ ਤਾਂ
ਬੁਝਿਆ ਕਿ ਉਹ ਗ਼ਲਤ ਹਨ। ਤਾਂ ਉਨ੍ਹਾਂ ਨੇ ਅਪਣੀ ਲਾਈਨ ਬਦਲ ਲਈ। ਇਸ ਤੋਂ ਪਹਿਲਾਂ ਵੀ ਕਿੰਨੇਂ
ਵਿਦਵਾਨ ਹੋਏ ਹਨ ਜਿਨ੍ਹਾਂ ਨੇ ਅਖੌਤੀ ਦਸਮ ਗਰੰਥ ਨੂੰ ਪੜ੍ਹਿਆ ਤਾਂ ਸੀ ਪਰ ਉਨ੍ਹਾਂ ਨੇ ਬੁਝਿਆ
ਨਹੀਂ। ਕਿੳਂਕਿ ਉਨ੍ਹਾਂ ਨੇ ਅਕਲੀ ਨਹੀਂ ਸੀ ਪੜ੍ਹਿਆ ਤੇ ਨਾਂ ਹੀ ਬਿਬੇਕ ਬੁਧਿ ਦੀ ਵਰਤੋਂ ਕੀਤੀ
ਸੀ।
ਭਾਂਵੇਂ ਆਪ ਜੀ ਦੀ ਲਿਖਤ ਵਿੱਚ ਬੜੀ ਮਿਠਾਸ ਹੁੰਦੀ ਹੈ ਪਰ ਕਦੇ ਕਦਾਈਂ ਇਸ ਵਿੱਚ ਡਾਢੀ ਟਕੋਰ ਅਤੇ
ਵਿਅੰਗ ਵੀ ਮਿਲਦਾ ਹੈ। ਜਿਸ ਦੇ ਲਗਦਾ ਹੈ ਉਸ ਦੀ ਪੀੜ ਨੂੰ ਤਾਂ ਉਹੀ ਜਾਣਦਾ ਹੈ।
“ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ”
ਪੱਤਰ ਦੇ ਅੰਤਿ ਵਿੱਚ ਆਪ ਜੀ ਨੇ ਮੇਰੇ ਉਤੇ ਬੜਾ ਪਿਆਰਾ ਵਿਅੰਗ ਕੱਸਦਿਆਂ ਲਿਖਿਆ ਹੈ:
“ਉਮੀਦ ਕਰਦਾ ਹਾਂ ਕਿ ਤੁਸੀਂ ਕਿਸੇ ਆਪਣੇ ਸੱਜਣ ਮਿੱਤਰ ਨੂੰ ਖੁਸ਼ ਕਰਨ ਦੀ ਖਾਤਰ ਐਂਵੇਂ ਦੇਖਾ ਦੇਖੀ
ਕਿਸੇ ਦੇ ਪੱਥਰ ਮਾਰਨ ਵਾਲਿਆਂ ਚੋਂ ਨਹੀਂ ਹੋ”।
ਵੀਰ ਜੀ ਸਿੱਖ ਮਾਰਗ ਦੇ ਨਾਲ ਜੁੜੇ, ਤੁਹਾਡੇ ਸਮੇਤ, ਸਮੂਹ ਮੈਂਬਰ ਮੇਰੇ ਗੁਰੂ ਦਾ ਪ੍ਰੀਵਾਰ
ਹਨ ਤੇ ਮੇਰੇ ਅਤਿ ਸਤਿਕਾਰਯੋਗ ਸਨੇਹੀ ਹਨ। ਮੈਂ ਸੋਚ ਵੀ ਨਹੀਂ ਸਕਦਾ ਕਿ ਤੁਹਾਡੇ ਵਰਗੇ ਗੁਰਬਾਣੀ
ਦੇ ਗਿਆਤਾ ਸਿੱਖ ਮਾਰਗ ਦੇ ਪ੍ਰੀਵਾਰ ਵਿੱਚ ਵੀ ਅਪਣਿਆਂ ਤੇ ਬਿਗਾਨਿਆਂ ਦੀ ਗਿਣਤੀ ਕਰਨ ਵਿੱਚ ਉਲਝੇ
ਹੋਏ ਹੋਵੋਗੇ। ਗੁਰਬਾਣੀ ਤਾਂ ਸਿੱਖ ਦੀ ਮਾਨਸਿਕਤਾ ਨੂੰ ਭੈ ਤੋਂ ਮੁਕਤਿ ਕਰਾੳਂਦੀ ਹੈ।
ਬੜੀ ਕਿਰਪਾ ਹੋਵੇਗੀ ਜੇ ਕਰ ਆਪ ਸ. ਗੁਰਸ਼ਰਨ ਸਿੰਘ ਕਸੇਲ ਦੇ ਸਵਾਲਾਂ ਦਾ ਜਵਾਬ ਦੇ ਕੇ ਸਿੱਖ ਮਾਰਗ
ਨਾਲ ਜੁੜੇ ਮੈਂਬਰਾਂ ਦੇ ਗਿਆਨ ਵਿੱਚ ਵਾਧਾ ਕਰ ਸਕੋ। ਇਹ ਇੱਕ ਬੜੀ ਵਡੀ ਸੇਵਾ ਹੋਵੇਗੀ।
ਮੈਂ ਆਪ ਜੀ ਦਾ ਬਹੁਤ ਸਤਿਕਾਰ ਕਰਦਾਂ ਹਾਂ। ਸਿੱਖ ਮਾਰਗ ਦੀ ਵੈੱਬਸਾਈਟ ਤੇ ਮੈਂ ਅਪਣੇ ਆਪ ਨੂੰ
ਗੁਰਮਤਿ ਵਿਚਾਰਾਂ ਤੱਕ ਹੀ ਸੀਮਿਤ ਰੱਖਣਾਂ ਚਾਹੁੰਦਾ ਹਾਂ। ਜੇ ਮੇਰੇ ਕਿਸੇ ਸ਼ਬਦ ਜਾਂ ਵਿਚਾਰ ਕਾਰਨ
ਆਪ ਜੀ ਨੂੰ ਦੁਖ ਲਗਾ ਹੋਵੇ ਤਾਂ ਮੈਂ ਖਿਮਾਂ ਚਾਹੁੰਦਾ ਹਾਂ।
ਅਵਤਾਰ ਸਿੰਘ ਲੰਡਨ
(24/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਤੱਤ ਗੁਰਮਤਿ ਪਰਿਵਾਰ ਦੇ
ਮੈਂਬਰ
ਪਿੰ: ਨਰਿੰਦਰ ਸਿੰਘ ਜੰਮੂ ਜੀ!
ਬੜੀ ਚੰਗੀ ਗੱਲ ਹੈ ਕਿ ਤੁਸੀਂ ਮੰਨਦੇ ਹੋ ਕਿ “ਪ੍ਰੋ: ਸਾਹਿਬ ਸਿੰਘ ਜੀ
ਵੱਲੋਂ ਕੀਤੀ ਮਿਹਨਤ ਲਾਜਵਾਬ ਸੀ”।
ਤੁਸੀਂ ਲਿਖਿਆ ਹੈ:- “ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਵੱਲੋਂ
ਸਮਝੀ ਗਈ ਵਿਆਕਰਣ ਪੂਰੀ ਤਰ੍ਹਾਂ ਸਹੀ ਹੈ”।
ਵੀਰ ਜੀ! ਮੈਂ ਕਿਤੇ ਨਹੀਂ ਲਿਖਿਆ ਕਿ ਉਨ੍ਹਾਂ ਦੁਆਰਾ ਸਮਝੀ ਗਈ ਵਿਆਕਰਣ
ਪੂਰੀ ਤਰ੍ਹਾਂ ਸਹੀ ਹੈ। ਪਰ ਜਦੋਂ ਤੱਕ ਤੁਸੀਂ ਜਾਂ ਕੋਈ ਹੋਰ ਵਿਦਵਾਨ ਉਨ੍ਹਾਂ ਦੁਆਰਾ ਸਮਝੀ ਗਈ
ਵਿਆਕਰਣ ਵਿੱਚ ਕਮੀਂ ਜਾਂ ਕਮੀਆਂ ਨਹੀਂ ਦੱਸਦੇ, ਉਦੋਂ ਤੱਕ ਤਾਂ ਉਹ ਪੂਰੀ ਤਰ੍ਹਾਂ ਸਹੀ ਹੀ ਮੰਨੀਂ
ਜਾਵੇਗੀ। ਤੁਸੀਂ ਖੁਦ ਵੀ ਮੰਨਦੇ ਹੋ ਕਿ ਉਨ੍ਹਾਂ ਵੱਲੋਂ ਕੀਤੀ ਮਿਹਨਤ ‘ਲਾਜਵਾਬ ਸੀ’। ਜੇ
ਪ੍ਰੋ: ਸਾਹਿਬ ਸਿੰਘ ਜੀ ਦੀ ਮਿਹਨਤ ਲਾਜਵਾਬ ਸੀ ਤਾਂ ਤੁਸੀਂ ਉਸ ਲੀਹ ਨੂੰ ਅੱਗੇ ਤੋਰਦੇ ਹੋਏ
ਕੀ ਯੋਗਦਾਨ ਪਾਇਆ ਹੈ?
ਤੁਸੀ ਲਿਖਿਆ ਹੈ ਕਿ: ਉਨ੍ਹਾਂ ਨੇ ਦਰਪਣ ਭਾਗ ਪਹਿਲਾ ਪੰਨਾ 4 ਤੇ ਇਹ
ਇੰਕਸ਼ਾਫ਼ ਵੀ ਕਰ ਲਿਆ ਸੀ ਕਿ ਉਨ੍ਹਾਂ ਨੂੰ ਵੀ 26 ਸਾਲ ਦੇ ਸਮੇਂ ਵਿੱਚ ਕੀਤੇ ਕੰਮ ਦੇ ਬਾਵਜੂਦ ਵੀ
“ਇਸ ਵਿੱਚ ਕਮੀਆਂ
ਲੱਗਦੀਆਂ
ਹਨ”।
ਪੇਸ਼ ਹੈ ਉਨ੍ਹਾਂਦੀ ਲਿਖਤ:
“ਅਜ ਤੋਂ ਪੰਜ ਛੇ ਸਦੀਆਂ ਪਹਿਲਾਂ ਦੀ ਬੋਲੀ ਵਿੱਚ ਲਿਖੀ ਬਾਣੀ ਨੂੰ ਸਮਝਣ
ਵਿੱਚ ਤੇ ਉਸ ਦਾ ਟੀਕਾ ਲਿਖਣ ਵਿੱਚ ਕਈ ਉਕਾਈਆਂ ਹੋ ਜਾਣੀਆਂ
ਅਸੰਭਵ ਗੱਲ ਨਹੀਂ
ਹੈ। ਉਸ ਸਮੇਂ ਦੀ ਬੋਲੀ ਦੇ ਵਿਆਕਰਣ ਅਨੁਸਾਰ ਟੀਕਾ ਲਿਖਣ ਦੀ ਇਹ ਨਵੀਂ ਲੀਹ ਹੈ।
ਸਮੇਂ ਸਮੇਂ ਅਨੁਸਾਰ
ਵਿਦਵਾਨ ਸੱਜਣ ਮੈਥੋਂ ਹੋਈਆਂ ਉਕਾਈਆਂ ਦੀ ਸੋਧ
ਪੜਤਾਲ ਕਰਕੇ
ਇਸ ਨਵੀਂ ਲੀਹ ਦੇ ਕੰਮ ਨੂੰ ਸਫ਼ਲ ਕਰਨ ਵਿੱਚ ਸਹਾਈ ਹੋਣ ਦੀ
ਕਿਰਪਾ ਕਰਦੇ ਹੀ ਰਹਿਣਗੇ”।
ਵੀਰ ਜੀ! ਆਪ ਜੀ ਨੂੰ ਥੋੜ੍ਹਾ ਇਮਾਨਦਾਰ ਹੋਣ ਦੀ ਜਰੂਰਤ ਹੈ ਜੀ। ਪ੍ਰੋ:
ਸਾਹਿਬ ਦੀ ਲਿਖਤ ਅਤੇ ਆਪਣੀ ਲਿਖਤ ਮਿਲਾ ਕੇ ਦੇਖੋ। ਕੀ ਪ੍ਰੋ: ਸਾਹਿਬ ਨੇ ਉਸੇ ਤਰ੍ਹਾਂ ਲਿਖਿਆ ਹੈ
ਜਿਸ ਤਰ੍ਹਾਂ ਤੁਸੀਂ ਬਿਆਨ ਕਰ ਰਹੇ ਹੋ? ਜੇ ਉਨ੍ਹਾਂ ਨੂੰ ਲੱਗਦਾ ਕਿ ਇਸ ਵਿੱਚ
ਕਮੀਆਂ ਲੱਗਦੀਆਂ ਹਨ
ਤਾਂ ਉਨ੍ਹਾਂ ਨੇ ਉਸੇ ਵਕਤ ਇਨ੍ਹਾਂ ਕਮੀਆਂ ਦਾ ਸਮਾਧਾਨ ਕੀਤੇ ਬਗੈਰ ਟੀਕਾ ਨਹੀਂ ਸੀ ਛਪਵਾਉਣਾ।
ਉਨ੍ਹਾਂ ਨੇ ‘ਪੜਤਾਲ ਕਰਕੇ’ ਦਾ ਜ਼ਿਕਰ ਕੀਤਾ ਹੈ। ਪੜਤਾਲ ਕਰਕੇ ਤਾ ਬਤਲਬ ਹੁੰਦਾ ਹੈ ਜਾਂਚ ਕਰਕੇ,
ਖੋਜ ਕਰਕੇ, ਨੀਰੀਕਸ਼ਣ ਕਰਕੇ। ਉਨ੍ਹਾਂ ਨੇ ਇਹ ਨਹੀਂ ਲਿਖਿਆ ਕਿ “ਇਸ ਵਿੱਚ (ਕੁਝ) ਕਮੀਆਂ
ਲੱਗਦੀਆਂ ਹਨ” ਜਿਨ੍ਹਾਂ ਨੂੰ ਸੁਧਾਰਨਾ ਮੇਰੇ ਵੱਸ ਦਾ ਕੰਮ ਨਹੀਂ, ਪਾਠਕ ਆਪ ਹੀ ਸੁਧਾਰ ਲੈਣ”।
ਦੂਸਰੀ ਗੱਲ ਕਿ ਉਨ੍ਹਾਂ ਨੇ ਤਾਂ ਵਿਆਕਰਣ ਦੇ ਆਧਾਰ ਤੇ ਅਰਥ ਕਰਨ ਦੀ ਇਸ
ਲੀਹ ਨੂੰ ਅੱਗੇ ਤੋਰਦੇ ਹੋਏ ਕਮੀਆਂ ਜਾਂ ਗ਼ਲਤੀਆਂ ਦੂਰ ਕਰਨ ਦੀ ਗੱਲ ਕੀਤੀ ਹੈ। ਤੁਸੀਂ ਚੰਗਾ
ਯੋਗਦਾਨ ਪਾ ਰਹੇ ਹੋ, ਉਨ੍ਹਾਂਦੀ ਸਾਲਾਂ ਦੀ ਕੀਤੀ ਮਿਹਨਤ ਤੇ ਪਾਣੀ ਹੀ ਫੇਰਨ ਤੇ ਤੁਲੇ ਹੋਏ ਹੋ,
ਇਹ ਕਹਿ ਕੇ ਕਿ ਵਿਆਕਰਣ ਦੀ ਤਾਂ ਕੋਈ ਲੋੜ ਹੀ ਨਹੀਂ।
ਹਾਂ ਤੁਹਾਨੂੰ ਜੇ ਲੱਗਦਾ ਹੈ ਅਤੇ ਕਿਸੇ ਠੋਸ ਦਲੀਲ ਦੇ ਜਰੀਏ ਦੱਸੋ ਕਿ
ਕਿਸੇ ਲਗ ਮਾਤ੍ਰਾ ਲੱਗਣ ਦਾ ਪ੍ਰੋ: ਸਾਹਿਬ ਸਿੰਘ ਨੇ ਜੋ ਮਤਲਬ ਦੱਸਿਆ ਹੈ ਉਹ ਗ਼ਲਤ ਹੈ ਅਸਲੀ ਮਤਲਬ
‘ਉਹ’ ਨਹੀਂ ‘ਇਹ’ ਹੋਣਾ ਚਾਹੀਦਾ ਹੈ ਫੇਰ ਤਾਂ ਮੰਨਿਆ ਜਾ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੀ ਕੀਤੀ
ਮਿਹਨਤ ਨੂੰ ਹੋਰ ਅੱਗੇ ਤੋਰਨ ਵਿੱਚ ਸਹਾਇਕ ਹੋ ਰਹੇ ਹੋ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ
“ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਕੀਤੀ ਮਿਹਨਤ ਲਾਜਵਾਬ ਸੀ”। ਦੂਜੇ ਪਾਸੇ ਤੁਸੀਂ ਉਨ੍ਹਾਂਦੀ ਮਿਹਨਤ
ਤੇ ਪੋਚਾ ਹੀ ਫੇਰੀ ਜਾ ਰਹੇ ਹੋ।
ਤੁਸੀਂ ਲਿਖਿਆ ਹੈ: “ਆਪ ਜੀ ਦੀ ਸਮੱਸਿਆ ਇਹ ਹੈ ਕਿ ਆਪ ਜੀ ਪ੍ਰੋ: ਸਾਹਿਬ
ਸਿੰਘ ਜੀ (ਦਰਪਣ) ਨੂੰ ਹੀ ਅੰਤਿਮ ਮੰਨ ਕੇ ਚੱਲ ਰਹੇ ਹੋ”।
ਇਸ ਸੰਬੰਧ ਵਿੱਚ ਵੀ ਮੈਂ ਇਹੀ ਕਹਾਂਗਾ ਕਿ ਜਾਂ ਤਾਂ ਤੁਸੀਂ ਇਹ ਗੱਲ ਨਾ
ਕਹੋ ਕਿ ਪ੍ਰੋ: ਸਾਹਿਬ ਸਿੰਘ ਜੀ ਦੀ ਮਿਹਨਤ ਲਾਜਵਾਬ ਸੀ। ਅਤੇ ਤੁਸੀਂ ਆਪਣਾ ਕੋਈ ਟੀਕਾ ਦੱਸੋ ਕਿਸ
ਨੂੰ ਅੰਤਿਮ ਮੰਨੀਏ? ਕਿਸੇ ਸੱਜਣ ਦੇ ਇੱਕ ਦੋ ਸ਼ਬਦਾਂ ਦੇ ‘ਭਾਵਾਰਥ’ ਪੇਸ਼ ਕਰ ਕੇ ਤੁਸੀਂ ਇਹ ਨਹੀਂ
ਕਹਿ ਸਕਦੇ ਕਿ ਪ੍ਰੋ: ਸਾਹਿਬ ਸਿੰਘ ਦਾ ਟੀਕਾ ਰੱਦ ਹੋ ਗਿਆ। ਇਸੇ ਤਰ੍ਹਾਂ ਦੇ ਇੱਕ ਵਿਦਵਾਨ ਸੱਜਣ
ਦੀ ਕੀਤੀ ਵਿਆਖਿਆ ਦੇ ਦੋ-ਤਿੰਨ ਸ਼ਬਦ ਤੁਸੀਂ ਪੇਸ਼ ਕੀਤੇ ਸੀ। ਜਿਸ ਦੇ ਸੰਬੰਧ ਵਿੱਚ ਮੈਂ ਵੀ
ਤੁਹਾਨੂੰ ਉਸ ਵਿਦਵਾਨ ਸੱਜਣ ਦੀ ਕੀਤੀ ਇੱਕ ਵਿਆਖਿਆ ਬਾਰੇ ਆਪ ਜੀ ਤੋਂ ਵਿਚਾਰ ਮੰਗੇ ਸੀ, ਜੋ ਤੁਸੀਂ
ਨਹੀਂ ਦਿੱਤੇ)।
ਤੁਸੀਂ ਲਿਖਿਆ ਹੈ: ਪ੍ਰੋ: ਸਾਹਿਬ ਸਿੰਘ ਜੀ ਜਿੱਥੇ ਇਮਾਨਦਾਰ ਸਨ ਉਥੇ
ਉਨ੍ਹਾਂ ਨਾਲ ਜੁੜੇ ਕੁੱਝ ਲੋਕ ‘ਬੰਦਾ ਪੂਜ’ ਵਾਂਗੂ ਵਰਤਾਰਾ ਹਰ ਰਹੇ ਹਨ।
ਵੀਰ ਜੀ! ਲੋਕਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਪ੍ਰੋ: ਸਾਹਿਬ ਸਿੰਘ
ਨੂੰ ਜ਼ਾਤੀ ਤੌਰ ਤੇ ਨਹੀਂ ਸੀ ਜਾਣਦਾ। ਉਨ੍ਹਾਂ ਦਾ ਟੀਕਾ ਵੀ ਮੈਨੂੰ ਉਨ੍ਹਾਂ ਦੇ ਚਲਾਣਾ ਕਰ ਜਾਣ
ਤੋਂ ਬਹੁਤ ਸਾਲ ਮਗ਼ਰੋਂ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ
ਟੀਕੇ ਕਾਰਣ ਹੀ ਜਾਣਦਾ ਹਾਂ। ਉਨ੍ਹਾਂ ਦੇ ਕੀਤੇ ਟੀਕੇ ਦੀ ਪ੍ਰਸ਼ੰਸਾ ਕਰਨੀ ‘ਬੰਦਾ ਪੂਜਾ’ ਕਿਸ
ਤਰ੍ਹਾਂ ਹੋ ਗਈ? ਤੁਸੀਂ ਗੁਰੂ ਸਾਹਿਬਾਂ ਦੁਆਰਾ ਰਚੀ ਬਾਣੀ “ਗੁਰੂ ਗ੍ਰੰਥ ਸਾਹਿਬ” ਦੀ ਤਾਰੀਫ਼ ਕਰਦੇ
ਹੋ ਕੀ ਤੁਸੀਂ ‘ਬੰਦਾ ਪੂਜ’ ਹੋ?
“ਸੋ ਦਰੁ ਤੇਰਾ ਕੇਹਾ…” ਸ਼ਬਦ ਬਾਰੇ:-
ਵੀਰ ਜੀ! ਆਪ ਜੀ ਵੱਲੋਂ ਇਕੋ ਹੀ ਸ਼ਬਦ ਦੀਆਂ ਦੋ ਵੱਖ ਵੱਖ ਥਾਵਾਂ ਤੇ
ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਗਈਆਂ ਸੀ। ਜਿਨ੍ਹਾਂ ਵਿੱਚ ਤੁਸੀਂ ਛੇ ਫਰਕਾਂ ਬਾਰੇ ਲਿਖਿਆ ਸੀ
ਕਿ ਇਹ ਗੁਰਬਾਣੀ ਦੇ ਉਤਾਰੇ ਦੇ ਵਕਤ ਹੋਈਆਂ ਗ਼ਲਤੀਆਂ ਦੇ ਕਾਰਣ ਹੈ। ਇਸ ਸੰਬੰਧ ਵਿੱਚ ਮੈਂ “ਸੋ ਦਰੁ
ਤੇਰਾ ਕੇਹਾ …॥” ਵਾਲੀ ਉਦਾਹਰਣ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵੱਖ ਵੱਖ ਧਾਵਾਂ
ਤੇ ਦਰਜ ਇਨ੍ਹਾਂ ਤਿੰਨਾਂ ਸ਼ਬਦਾਂ ਵਿੱਚ ਅਨੇਕਾਂ ਹੀ ਫਰਕ ਹਨ। ਏਨੇ ਫਰਕ ਹੋਣ ਦੇ ਬਾਵਜੂਦ ਵੀ
ਇਨ੍ਹਾਂ ਦੇ ਅਰਥਾਂ ਵਿੱਚ ਕੋਈ ਫਰਕ ਨਹੀਂ ਪਿਆ। ਜੇ ਇਹ ਫ਼ਰਕ ਉਤਾਰੇ ਵੇਲੇ ਹੋਈਆਂ ਗ਼ਲਤੀਆਂ ਦਾ
ਨਤੀਜਾ ਹੁੰਦਾ ਤਾਂ ਅਰਥ ਕਰਨ ਵਿੱਚ ਦਿੱਕਤ ਆਣੀ ਸੀ, ਅਤੇ ਅਰਥ ਵੀ ਕੁੱਝ ਦੇ ਕੁੱਝ ਹੋਰ ਹੀ ਹੋ
ਜਾਣੇ ਸੀ। ਹੇਠਾਂ ਕੁੱਝ ਮਿਸਾਲਾਂ ਦੇ ਰਿਹਾ ਹਾਂ:-
ਇਨ੍ਹਾਂ ਤਿੰਨ ਉਦਾਹਰਣਾਂ ਵਿੱਚ ਲਫ਼ਜ਼ “ਜਰ” ਵੱਖ ਵੱਖ ਰੂਪਾਂ ਵਿੱਚ ਆਇਆ ਹੈ।
ਇਨ੍ਹਾਂ ਵਿੱਚ ਜੇ ਲਗਾਂ ਮਾਤਵਾਂ ਦਾ ਧਿਆਨ ਨਾ ਕੀਤਾ ਜਾਵੇ ਅਤੇ ਬਦਲ ਜਾਣ ਤਾਂ ਦੇਖ ਲਵੋ, ਕੀ ਅਰਥ
ਕੀਤੇ ਵੀ ਜਾ ਸਕਦੇ ਹਨ? ਜਾਂ ਅਰਥ ਸਹੀ ਰਹਿ ਜਾਣਗੇ?
1- “ਪਰੰਦੇ ਨ ਗਿਰਹ
ਜਰ॥”
(ਪ-144)। (ਪਰੰਦੇ= ਪਰਿੰਦੇ, ਪੰਛੀ)।
2- “ਨਾਨਕ
ਜਰਾ
ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ॥”
(ਪ-249)।
3- “ਰਾਮ ਜਪਤ ਤਨੁ
ਜਰਿ
ਕੀ ਨ ਜਾਇ॥” (ਪ-329)।
ਇਥੇ ਪਹਿਲੀ ਪੰਗਤੀ- ‘ਜਰ’ ‘ਰ’ ਮੁਕਤਾ ਹੋਣ ਨਾਲ ਅਰਥ ਹੈ ‘ਜ਼ਰ, ਧੰਨ,
ਦੌਲਤ’।
ਦੂਸਰੀ ਪੰਗਤੀ- ‘ਜਰ’ ਦੇ ‘ਰ’ ਨੂੰ ਕੰਨਾ ‘ਜਰਾ’ ਅਰਥ ਹੈ ਬੁਢੇਪਾ।
ਤੀਸਰੀ ਪੰਗਤੀ- ‘ਜਰ’ ‘ਰ’ ਸਿਹਾਰੀ ਨਾਲ ‘ਜਰਿ’ ਅਰਥ ਹੈ ਜਲ ਜਾਣਾ, ਸੜ
ਜਾਣਾ।
ਸੋ ਜਿਹੜੀਆਂ ਉਦਾਹਰਣਾਂ ਤੁਹਾਡੇ ਵੱਲੋਂ ਜਾਂ ਮੇਰੇ ਵੱਲੋਂ ਪੇਸ਼ ਕੀਤੀਆਂ
ਗਈਆਂ ਹਨ ਉਨ੍ਹਾਂ ਵਿੱਚ ਜੋ ਫ਼ਰਕ ਹਨ ਉਹ ਉਤਾਰੇ ਵੇਲੇ ਹੋਈ ਗ਼ਲਤੀ ਕਾਰਣ ਨਹੀਂ।
ਤੁਸੀਂ ਲਿਖਿਆ ਹੈ: ਨਿਰੋਲ ਗੁਰਮਤਿ ਦੀ ਰੋਸ਼ਨੀ ਵਿੱਚ ਕੋਈ ਸਾਡੇ ਪੱਖ ਨੂੰ
ਗ਼ਲਤ ਸਾਬਿਤ ਕਰ ਦਿੰਦਾ ਹੈ ਤਾਂ ਅਸੀਂ ਖਿੜੇ ਮੱਥੇ ਸੁਧਾਰ ਲਈ ਵਚਨਬਧ ਹਾਂ. .”।
ਵੀਰ ਜੀ! ਹੁਣ ਤੱਕ ‘ਗੁਰੂ’ ਪਦ ਬਾਰੇ ਸਾਰੇ ਵਿਚਾਰ ਗੁਰਬਾਣੀ ਸੇਧ ਦੁਆਰਾ
ਹੀ ਪੇਸ਼ ਕੀਤੇ ਗਏ ਹਨ। ਪਰ ਤੁਹਾਡੇ ਕਹਿਣ ਤੇ ਇਸ ਵਿਸ਼ੇ ਤੇ ਮੈਂ ਅੱਗੋਂ ਆਪਣੇ ਹੋਰ ਵਿਚਾਰ ਨਹੀਂ ਦੇ
ਰਿਹਾ। ਸਿਰਫ਼ ਏਨਾਂ ਦੱਸ ਦਿਆਂ ਕਿ ਗੁਰਬਾਣੀ ਵਿੱਚ ‘ਨਾਨਕ’ ਪਦ ਸਿਰਫ਼ ‘ਕਵਿ ਛਾਪ’ ਵਜੋਂ ਹੀ ਨਹੀਂ
ਆਇਆ ਬਲਕਿ ਜਿਆਦਾਤਰ ਸੰਬੋਧਨ ਵਜੋਂ ਅਤੇ ਕਈ ਥਾਈਂ ਕਰਤਾ ਕਾਰਕ ਇੱਕ ਵਚਨ ਵਜੋਂ “ਨਾਨਕੁ”
ਰੂਪ ਵਿੱਚ ਭੀ ਆਇਆ ਹੈ। ਹੁਣ ਇਹ ਫੈਸਲਾ ਪਾਠਕਾਂ ਦੇ ਹੱਥ ਵਿੱਚ ਹੈ ਕਿ ਉਹ ‘ਗੁਰੂ’ ਪਦ ਵਾਲੇ ਵਿਸ਼ੇ
ਤੇ ਕੀ ਸੋਚਦੇ ਹਨ। ਆਪ ਜੀ ਦੇ ਕਹਿਣ ਤੇ ‘ਗੁਰੂ’ ਪਦ ਬਾਰੇ ਵਿਚਾਰ ਬੰਦ ਕਰ ਰਿਹਾ ਹਾਂ ਪਰ ਬਾਕੀ
ਵਿਚਾਰ ਜਾਰੀ ਰਹੇਗੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(24/12/10)
ਮਨਦੀਪ ਸਿੰਘ ਵਰਨਨ
ਵੀਰ
ਅਨਭੋਲ ‘ਸਿੰਘ’ ਦੀਵਾਨਾ ਜੀ ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀਓ, ਤੁਸੀਂ ਮੇਰੇ ਵੱਲੋਂ ਤੁਹਾਡੇ ਨਾਮ ਦੇ ਨਾਲ ‘ਸਿੰਘ’ ਸ਼ਬਦ ਨਾ ਵਰਤਣ ਤੋਂ
ਗਿਲਾ ਕੀਤਾ ਹੈ, ਵੀਰ ਜੀ ਮੈਂ ਉਸ ਲਈ ਖਿਮਾਂ ਦਾ ਜਾਚਕ ਹਾਂ।
ਪਰ ਵੀਰ ਜੀ , ਜਿਹੜੇ ਨੁਕਤੇ ਦਾਸ ਨੇ ਵਡੇਰਿਆਂ ਦੀਆਂ ਰੀਤਾਂ ਦੇ ਅਨੁਸਾਰ (ਤੁਹਾਡੇ ਕਹਿਣ
ਮੁਤਾਬਿਕ) ਚੱਲਣ ਬਾਰੇ ਉਠਾਏ ਸਨ , ਆਪ ਨੇ ਉਸ ਪਾਸੇ ਜਾਣ ਤੋਂ ਗੁਰੇਜ਼ ਕੀਤਾ। ਠੀਕ ਹੈ, ਇਹ ਆਪ ਦੀ
ਇੱਛਾ ਹੈ।
ਆਪ ਲਿਖਦੇ ਹੋ ਕਿ:- ਜਦੋਂ ਉਹ ਨਾਨਕਸ਼ਾਹੀ ਕੈਲੰਡਰ ਲਾਗੂ ਕਰਦੇ ਹਨ ਤਾਂ ‘ਦੁੱਧ ਧੋਤੇ’ ਪਰ ਜਦੋਂ
ਸੋਧਾਂ ਕਰਦੇ ਹਨ ਤਾਂ ਉਹ ਨਾਨਕਸ਼ਾਹੀ ਕੈਲੰਡਰ ਦੇ ਕਾਤਲ। ਵੀਰ ਜੀ ਤੁਸੀਂ ਆਪ ਹੀ ਦੱਸੋ ਜਿਹੜੇ
ਜਥੇਦਾਰ ਕਿਸੇ ਕੈਲੰਡਰ ਨੂੰ ਲਾਗੂ ਕਰ ਸਕਦੇ ਹਨ ਉਨ੍ਹਾਂ ਨੂੰ ਉਸ `ਚ ਸੋਧਾਂ ਕਰਨ ਦੇ ਅਧਿਕਾਰ ਤੋਂ
ਅਸੀਂ ਵਾਂਝਾ ਕਿਵੇਂ ਕਰ ਸਕਦੇ ਹਾਂ।
ਵੀਰ ਜੀਓ, ਜਥੇਦਾਰਾਂ ਨੇ ਕੈਲੰਡਰ ਸਿਰਫ ਲਾਗੂ ਜਾਂ ਜਾਰੀ ਕੀਤਾ ਸੀ , ਬਣਾਇਆ ਜਾਂ ਤਿਆਰ ਨਹੀਂ
ਕੀਤਾ। ਸ: ਪਾਲ ਸਿੰਘ ਪੁਰੇਵਾਲ ਨੇ ਕਈ ਸਾਲਾਂ ਦੀ ਸਖਤ ਮਿਹਨਤ ਨਾਲ ਇਹ ਕੈਲੰਡਰ ਬਣਾਇਆ ਸੀ, ਇਸ
ਕੈਲੰਡਰ ਤੇ 1992 ਤੋਂ ਲੈਕੇ 2003 ਤੱਕ ਵਿਚਾਰ ਚਰਚਾ ਹੁੰਦੀ ਰਹੀ ਹੈ, ਕਈ ਵਿਦਵਾਨਾਂ ਦੀ ਰਾਇ ਨਾਲ
ਇਹ ਕੈਲੰਡਰ ਬਣਿਆ ਸੀ। ਇਹ ਸ: ਪਾਲ ਸਿੰਘ ਪੁਰੇਵਾਲ ਤੇ ਕਿਰਤ ਸੀ ਤੇ ਉਨਾਂ ਦੀ ਰਾਇ ਤੋਂ ਬਿਨਾਂ ਹੀ
ਜਥੇਦਾਰਾਂ ਤੇ ਸਾਧ ਯੂਨੀਅਨ (ਕੈਲੰਡਰ ਤਕਨੀਕ ਤੋਂ ਅਨਜਾਣ) ਨੇ ਆਪ-ਹੁਦਰੀ ਹੀ ਇਸ ਵਿੱਚ ਸੋਧ ਕਰ
ਦਿੱਤੀ। ਕਿਸੇ ਵਿਦਵਾਨ ਦੀ ਕੀਤੀ ਮਿਹਨਤ ਨੂੰ ਆਪਣੀ ਹੈਂਕੜ ਚਲਾਕੇ ਖਰਾਬ ਕਰਨਾ ਧਾਰਮਿਕ ਤੇ ਸੰਤ
ਅਖਵਾਉਣ ਵਾਲੇ ਵਿਅਕਤੀਆਂ ਨੂੰ ਸ਼ੋਭਾ ਨਹੀਂ ਦਿੰਦਾ ਤੇ ਕੋਈ ਹੱਕ ਵੀ ਨਹੀਂ ।
ਤੁਸੀਂ ਲਿਖਦੇ ਹੋ:- ਜੇਕਰ ਆਪਾਂ ਦੁਬਿਧਾ ਪੈਦਾ ਕਰਨ ਵਾਲੇ ਵਿਦਵਾਨਾਂ ਦੀ ਗੱਲ ਵੀ ਅਰਦਾਸ ਵਿੱਚ
ਸ਼ਾਮਲ ਕਰ ਲਵਾਂਗੇ ਤਾਂ ਸਿੱਖ ਕੌਮ ਇਸ ਗੱਲ ਤੋਂ ਜ਼ਰੂਰ ਚੁਕੰਨੀ ਹੋਵੇਗੀ, ਪਰ ਮੇਰੇ ਵੀਰ ਮੈਂ ਤਾਂ
ਇਹ ਗੱਲ ਖੁੱਲ੍ਹੇ ਰੂਪ ਵਿੱਚ ਲਿਖੀ ਸੀ ਨਾ ਕਿ ਕਿਸੇ ਇੱਕ ਧਿਰ ਜਾਂ ਇੱਕ ਵਿਅਕਤੀ ਲਈ, ਪਰ ਆਪ ਜੀ
ਚੋਰ ਦੀ ਦਾੜ੍ਹੀ `ਚ ਤਿਣਕੇ ਵਾਂਗ ਆਪਣੇ ਉਪਰ ਕਿਉਂ ਲਗਾ ਰਹੇ ਹੋ?
ਵੀਰ ਜੀ ਖਿਮਾਂ ਦਾ ਜਾਚਕ ਹਾਂ , ਆਪ ਜੀ ਅਮ੍ਰਿਤਧਾਰੀ, ਪੰਜ ਕੱਕਿਆਂ ਦੇ ਧਾਰਨੀ ਸਿੰਘ ਹੋ
(ਤੁਹਾਡੇ ਕਹਿਣ ਮੁਤਾਬਿਕ), ਪਰ ਮੈਥੋਂ ਏਡੀ ਕਿਹੜੀ ਗੁਸਤਾਖੀ ਹੋ ਗਈ ਕਿ ਆਪ ਜੀ ਨੇ ਮੈਨੂੰ ਸਿੱਧਾ
“ਚੋਰ” ਹੀ ਬਣਾ ਦਿੱਤਾ ਤੇ ਮੇਰੀ ਦਾੜੀ ਵਿੱਚ ਤਿਣਕਾ ਵੀ ਤੁਹਾਨੂੰ ਦਿਸ ਗਿਆ। ਵੀਰ ਜੀ , ਮੈਂ ਤੇ
ਸਿਰਫ ਤੁਹਾਡੇ ਦਿੱਤੇ ਵਿਚਾਰਾਂ ਬਾਰੇ ਵਿਚਾਰ ਹੀ ਦਿੱਤੇ ਸਨ। ਨਾਹੀਂ ਮੈਂ ਆਪਣੇ ਆਪ ਨੂੰ ਵਿਦਵਾਨ
ਸਮਝਦਾ, ਨਾਹੀ ਵਿਦਵਾਨ ਹਾਂ ਤੇ ਨਾਹੀ ਕੋਈ ਗੱਲ ਆਪਣੇ ਉੱਪਰ ਹੀ ਲਾਈ ਹੈ। ਆਪ ਜੀ ਵਰਗੇ ਸੂਝਵਾਨ
ਸੰਪਾਦਕ ਅਤੇ ਅਮ੍ਰਿਤਧਾਰੀ ਖਾਲਸੇ ਤੋਂ ਇਹ ਉਮੀਦ ਨਹੀਂ ਸੀ। ਦਾਸ ਨੇ ਤੇ ਸਿੱਖ ਕੌਮ ਦਾ ਦੁਖਾਂਤ
ਦੱਸਕੇ ਵਿਚਾਰ ਦਿੱਤੀ ਸੀ ਕਿ ਇਕੱਲੀ ਅਰਦਾਸ ਕੀਤਿਆਂ ਕੁੱਝ ਨਹੀਂ ਹੋਣਾ।
ਤੁਹਾਡੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਕਿਸੇ ਦੀ ਮਿਹਨਤ ਤੇ ਧਰਮ ਦੇ ਨਾਂ ਤੇ ਇਹ
ਪਹਿਲਾ ਵਾਰ ਨਹੀਂ ਹੈ, ਪਹਿਲਾਂ ਵੀ ਇਸ ਤਰਾਂ ਹੋ ਚੁੱਕਿਆ ਹੈ।
ਜਿਸ ਪੰਥ ਪ੍ਰਵਾਨਿਤ ਮਰਯਾਦਾ ਅਨੁਸਾਰ ਆਪ ਜੀ ਪੰਜ ਕਕਾਰਾਂ ਦੇ ਧਾਰਨੀ ਹੋ, ਇਸ ਮਰਿਯਾਦਾ ਤੇ ਵੀ
ਪੰਥ ਦੀ ਪ੍ਰਵਾਨਗੀ ਤੋਂ ਬਿਨਾਂ ਹੈਂਕੜ ਦੀ ਛੁਰੀ 1982 ਵਿੱਚ ਚੱਲ ਚੁੱਕੀ ਹੈ। 1982 ਤੋਂ ਪਹਿਲਾਂ
ਅਮ੍ਰਿਤ ਸੰਚਾਰ ਵੇਲੇ ਅਨੰਦ ਸਾਹਿਬ ਦੀਆਂ ਕੇਵਲ ਛੇ ਪਉੜੀਆਂ ਪੜੀਆਂ ਜਾਂਦੀਆਂ ਸਨ, ਪਰ ਟਕਸਾਲ
(ਦਮਦਮੀ) ਨੇ (ਜਿਸਦਾ ਪੰਥਕ ਮਰਿਯਾਦਾ ਬਨਾਉਣ ਵਿੱਚ ਕੋਈ ਰੋਲ ਨਹੀਂ ਸਗੋਂ ਵਿਰੋਧ ਹੈ) ਆਪਣਾ ਰਸੂਖ
ਵਰਤਕੇ, ਸਾਰੇ ਪੰਥ ਦੀ ਪ੍ਰਵਾਨਗੀ ਨਾਲ ਬਣੀ ਮਰਯਾਦਾ ਵਿੱਚ ਆਪ ਹੁਦਰਾ ਬਦਲਾਅ ਕਰਵਾ ਦਿੱਤਾ। 1982
ਤੋਂ ਪਹਿਲਾਂ ਦੀ ਛਪੀ ਮਰਿਯਾਦਾ ਦੀ ਕਾਪੀ ਦਾਸ ਕੋਲ ਹੈ, ਜਿਸ ਵਿੱਚ ਅਨੰਦ ਸਾਹਿਬ ਛੇ ਪਉੜੀਆਂ
ਪੜ੍ਹਨ ਦੀ ਰੀਤ ਹੈ।
ਵੀਰ ਜੀ, ਉਪਰੋਕਤ ਸਤਰਾਂ ਲਿਖਣ ਤੋਂ ਭਾਵ ਹੈ ਕਿ ਆਪਣੇ ਆਪ ਨੂੰ ਕੌਮ ਦੇ ਆਗੂ, ਸੰਤ, ਜਥੇਦਾਰ
ਕਹਾਉਣ ਵਾਲੇ ਆਪਣੀ ਮਨਮਰਜ਼ੀ ਕਿਉਂ ਕਰਦੇ ਹਨ , ਵਡੇਰਿਆਂ ਦੀ ਸਰਬਸੰਤੀ ਨਾਲ ਹੋਏ ਫੈਸਲੇ ਕਿਉਂ ਬਦਲ
ਦਿੰਦੇ ਹਨ, ਵਿਦਵਾਨਾਂ ਦੀ ਸਾਲਾਂ ਦੀ ਮਿਹਨਤ, ਅਨਪੜ ਬੰਦੇ ਕਿਉਂ ਖਰਾਬ ਕਰ ਦਿੰਦੇ ਹਨ। ਜੇਕਰ ਇਨਾਂ
ਨੁਕਤਿਆਂ ਕਰਕੇ ਮੈਂ ਤੁਹਾਨੂੰ “ਚੋਰ” ਜਾਪਦਾ ਹਾਂ ਤਾਂ ਵੀ ਮੈਨੂੰ ਕੋਈ ਗਿਲਾ ਨਹੀਂ, ਆਪਦੀ ਸੋਚ ਆਪ
ਜੀ ਨੂੰ ਮੁਬਾਰਕ ਹੈ। ਬਾਕੀ ਵੀਰ ਜੀ ਗੁਰੂ ਨਾਨਕ ਦਾ ਸਿੱਖ ਡਰਿਆ ਨਹੀਂ ਹੈ, ਜਾਗ ਪਿਆ ਹੈ ਤੇ
ਜਦੋਂ ਕੋਈ ਵੀ ਆਪਣੀ ਬਦਮਾਸ਼ੀ, ਸੰਤਗਿਰੀ, ਜਥੇਦਾਰੀ ਦੀ ਹੈਂਕੜ ਨਾਲ ਆਪੇ ਕੀਤੇ ਫੈਸਲੇ ਸਿੱਖਾਂ ਤੇ
ਮੜੇਗਾ ਤਾਂ ਸਿੱਖ ਅਖੌਤੀ ਸ਼ਰਧਾ ਰੱਖਕੇ ਚੁੱਪ ਨਹੀਂ ਰਹਿਣਗੇ, ਉਹ ਵੀਰ ਸਰਵਜੀਤ ਸਿੰਘ ਜਾਂ ਹੋਰ
ਸਿੱਖਾਂ ਦੇ ਰੂਪ ਵਿੱਚ ਵਿੱਤ ਅਨੁਸਾਰ ਜ਼ਰੂਰ ਜਵਾਬ ਮੰਗਣਗੇ ਤੇ ਜਵਾਬ ਦੇਣਗੇ ।
ਖਿਮਾਂ ਦਾ ਜਾਚਕ
ਮਨਦੀਪ ਸਿੰਘ ਵਰਨਨ
(24/12/10)
ਸੰਤ ਸਿੰਘ ਬਰਲਿੰਗਟਨ
ਅਨੰਦਕਾਰਜ ਤੋਂ ਫੇਰਿਆਂ ਤੱਕ
ਪਿਆਰੇ ਪਾਠਕੋ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਅਨੰਦ ਕਾਰਜ ਦੀ ਰਸਮ ਨੂੰ ਲੈ ਕੇ ਕੁੱਝ ਚਿਰ ਪਹਿਲਾਂ ਦਿਲੀ ਵਿੱਚ ਚਰਚਾ ਹੋਈ ਸੀ ਕਿ
ਲਾੜਾ ਲਾੜੀ ਨੇ ਗੁਰੂ ਗ੍ਰੰਥ ਸਾਹਿਬ ਦੁਆਲੇ ਗੇੜੇ ਕਿਉਂ ਨਹੀ ਕੱਢੇ। ਇਸ ਮਾਮਲੇ ਵਿੱਚ ਸ਼ਾਮਲ
ਗੁਰਦੁਆਰਾ ਕਮੇਟੀ ਵਲੋਂ ਮਰਿਆਦਾ ਅਨੁਸਾਰ ਰਸਮ ਨਾ ਨਿਭਾਉਣ ਕਾਰਨ ੳਹਨਾਂ ਦੀ ਖਿਚਾਈ ਕੀਤੇ ਜਾਣ ਦੀ
ਖਬਰ ਵੀ ਆਈ ਸੀ। ਹੁਣ ਇੱਕ ਹੋਰ ਵਿਆਹ ਦੀਆਂ ਖਬਰਾਂ ਆਈਆਂ ਹਨ ਜਿਸ ਵਿੱਚ ਲਾੜਾ ਲਾੜੀ ਨੇ ਪ੍ਰਚਲਤ
ਮਰਿਆਦਾ ਤੋਂ ਵਖਰੇ ਤਰੀਕੇ ਨਾਲ ਅਨੰਦਕਾਰਜ ਦੀ ਰਸਮ ਪੂਰੀ ਕੀਤੀ ਹੈ।
ਕੋਈ ਪੰਜ ਕੁ ਸਾਲ ਦੀ ਗਲ ਹੈ ਕਿ ਮੈ ਵੀ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਲੜਕੇ ਕੇ ਵਿਆਹ ਵਿੱਚ ਸ਼ਾਮਲ
ਹੋਣ ਲਈ ਸਿਧਾ ਟਰਾਂਟੋ ਦੇ ਇੱਕ ਗੁਰਦਵਾਰੇ ਪਹੁੰਚ ਗਿਆ। ਬਦੇਸ਼ਾਂ ਵਿੱਚ ਜੰਝ ਸ਼ਬਦ ਬਹੁਤ ਘੱਟ ਵਰਤਿਆ
ਜਾਂਦਾ ਹੈ। ਕਿਉਂਕਿ ਜੰਝ ਢੁਕਣ ਵਾਸਤੇ ਸਹੁਰਿਆਂ ਦਾ ਘਰ ਚਾਹੀਦਾ ਹੈ ਪਰ ਜਾਣਾ ਤਾਂ ਗੁਰਦੁਆਰੇ
ਹੁੰਦਾ ਹੈ। ਇਸ ਕਰਕੇ ਲੜਕੇ ਵਾਲੇ ਤੇ ਲੜਕੀ ਵਾਲੇ ਸ਼ਬਦ ਹੀ ਵਰਤੇ ਜਾਂਦੇ ਹਨ। ਸਭ ਗੁਰਦਆਰੇ ਦੇ
ਬਾਹਰਲੇ ਦਰਵਾਜੇ ਕੋਲ ਖੜੇ ਲੜਕੇ ਵਾਲਿਆਂ ਦੇ ਆਉਣ ਦੀ ਉਡੀਕ ਕਰ ਰਹੇ ਸਨ। ਇਨੇ ਚਿਰ ਨੂੰ ਇੱਕ ਵੀਰ
ਜੋ ਕਿ ਕਾਹਲੀ ਵਿੱਚ ਲਗਦਾ ਸੀ ਮੇਰੇ ਕੋਲ ਆ ਕੇ ਕਹਿਣ ਲਗਾ ਬਾਈ ਜੀ ਫੇਰੇ ਕਦੋਂ ਕੁ ਹੋਣਗੇ। ਮੈ
ਜਵਾਬ ਦਿਤਾ ਵੀਰ ਜੀ ਸਿੱਖਾਂ ਦੇ ਫੇਰੇ ਨਹੀ ਅਨੰਦ ਕਾਰਜ ਹੁੰਦੇ ਹਨ ਫੇਰੇ ਤਾਂ ਹਿੰਦੂਆਂ ਦੇ ਹੁੰਦੇ
ਹਨ। ਉਹ ਕਹਿਣ ਲੱਗਾ ਬਾਈ ਜੀ ਇੱਕੋ ਹੀ ਗਲ ਹੈ ਉਹ ਅੱਗ ਦੁਆਲੇ ਗੇੜੇ ਕੱਢ ਲੈਦੇ ਐ ਆਪਾਂ ਗੁਰੂ
ਗ੍ਰੰਥ ਸਾਹਿਬ ਦੁਆਲੇ ਗੇੜੇ ਕੱਢ ਲੈਦੇ ਹਾਂ। ਉਸਦਾ ਇਹ ਸਿਧ ਪੱਧਰਾ ਪਰ ਸੱਚਾ ਜਵਾਬ ਸੁਣ ਕੇ ਮੇਰਾ
ਮੂੰਹ ਤਾਂ ਬੰਦ ਹੋ ਗਿਆ ਪਰ ਮਨ ਸੋਚਾਂ ਵਿੱਚ ਪੈ ਗਿਆ ਕਿ ਇਹ ਤਾਂ ਵਾਕਿਆ ਹੀ ਮੋੜ ਘੋੜ ਖੋਤੀ ਬੋਹੜ
ਥੱਲੇ ਆ ਗਈ।
ਇਸ ਅਨੰਦ ਕਾਰਜ ਦੀ ਸਮਾਪਤੀ ਤੋਂ ਬਾਅਦ ਜਦ ਮੈ ਘਰ ਨੂੰ ਆ ਰਿਹਾ ਸੀ ਤਾਂ ਘਰ ਵਾਲੀ ਨੇ ਦਸਿਆ ਕਿ
ਜਦੋਂ 1972 ਵਿੱਚ ਆਪਣਾ ਵਿਆਹ ਹੋਇਆ ਸੀ ਤਾਂ ਸਾਡੇ ਪਿੰਡ ਇਹ ਪਹਿਲਾ ਵਿਆਹ ਸੀ ਜਦੋ ਕਿਸੇ ਲਾੜਾ
ਲਾੜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ 4 ਪਰਕਰਮਾ ਕੀਤੀਆਂ ਗਈਆਂ ਹੋਣ। ਇਸੇ ਤਰ੍ਹਾਂ ਜਦ
ਮੈ ਆਪਣੇ ਪਿੰਡ ਵਿੱਚ ਇਸ ਤੋਂ ਪਹਿਲਾਂ ਹੋਏ ਵਿਆਹਾਂ ਉਪਰ ਨਜਰ ਮਾਰੀ ਤਾਂ ਸਭ ਅਨੰਦ ਕਾਰਜ ਬੈਠ ਕੇ
ਹੀ ਹੋਏ ਸਨ। ਇਹ ਤਾਂ ਹੋ ਨਹੀ ਸਕਦਾ ਕਿ ਸਿੱਖਾਂ ਨੂੰ 1970 ਤੱਕ ਅਨੰਦ ਕਾਰਜ ਦੀ ਮਰਿਆਦਾ ਦੀ ਸੂਝ
ਨਹੀ ਸੀ। ਜਦੋਂ ਕਿ ਮੇਰੇ ਪਿੰਡ ਦੇ ਲੋਕ ਇਸ ਤੋਂ ਬਹੁਤ ਚਿਰ ਪਹਿਲਾਂ ਮ੍ਰਿਤਕ ਦੇ ਫੁਲ ਨਹੀ ਚੁਣਦੇ
ਸਨ ਅਤੇ ਨਾ ਹੀ 11 ਮਹੀਨੇ ਬਾਅਦ ਵਾਲਾ ਭੋਗ ਪਾਉਂਦੇ ਸਨ। ਜਦ ਮੈ ਪਿੰਡ ਦੇ ਬਜੁਰਗਾਂ ਕੋਲੋਂ ਇਸ
ਅਨੰਦ ਕਾਰਜ ਦੀ ਮਰਿਆਦਾ ਦੇ ਬਦਲਾਅ ਬਾਰੇ ਪੁਛਿਆ ਤਾਂ ਇਹ ਹੀ ਜਵਾਬ ਮਿਲਿਆ ਕਿ ਇਹ ਪਹਿਲਾਂ ਅਮੀਰ
ਸਿੱਖਾਂ ਵਿੱਚ ਸ਼ੁਰੂ ਹੋਇਆ ਸੀ ਬਾਅਦ ਵਿੱਚ ਰੀਸੋ ਰੀਸੀ ਆਮ ਸਿੱਖਾਂ ਨੇ ਵੀ ਅਪਣਾਅ ਲਿਆ। ਪਰ ਮੇਰੇ
ਮਨ ਨੂੰ ਤਸੱਲੀ ਨਾ ਹੋਈ ਤੇ ਆਪਣੀ ਭਾਲ ਜਾਰੀ ਰੱਖੀ।
ਮੈ ਇਸ ਨਤੀਜੇ ਤੇ ਪਹੁੰਚਿਆ ਕਿ ਇਹ ਰਸਮ ਪੰਜਾਬ ਦੇ ਸਿੱਖ ਰਾਜਿਆਂ ਤੋਂ ਸ਼ੁਰੂ ਹੋਈ। ਪੰਜਾਬ ਦੇ
ਸਿੱਖ ਰਾਜੇ ਆਪਣੇ ਬਚਿਆਂ ਦੇ ਵਿਆਹ ਆਪਣੀ ਮਰਜੀ ਨਾਲ ਨਹੀ ਕਰ ਸਕਦੇ ਸਨ। ਇਹ ਵਿਆਹ ਇੱਕ ਅੰਗਰੇਜ
ਰੈਜ਼ੀਡੈਂਟ ਨਿਯੁਕਤ ਕਰਦਾ ਸੀ। ਇਹ ਅੰਗਰੇਜ ਰੈਜ਼ੀਡੈਂਟ ਕਦੇ ਵੀ ਸਿੱਖ ਰਾਜਿਆਂ ਦੇ ਬਚਿਆਂ ਦੇ ਵਿਆਹ
ਸਿੱਖ ਰਾਜਿਆਂ ਦੇ ਬਚਿਆਂ ਨਾਲ ਨਹੀ ਤਹਿ ਕਰਦਾ ਸੀ। ਇਸ ਦਾ ਕਾਰਨ ਇਹ ਡਰ ਸੀ ਕਿ ਇਹ ਆਪਸ ਵਿੱਚ
ਰਿਸ਼ਤੇਦਾਰ ਬਣ ਕੇ ਇੱਕ ਵੱਡੀ ਤਾਕਤ ਬਣ ਕੇ ਸਾਨੂੰ ਚਣੌਤੀ ਨਾ ਦੇਣ। ਇਸ ਕਰਕੇ ਇਹ ਰਿਸ਼ਤੇ ਹਿੰਦੂ
ਰਾਜਿਆਂ ਦੇ ਬੱਚਿਆਂ ਨਾਲ ਤਹਿ ਕੀਤੇ ਜਾਂਦੇ ਸਨ। ਇਸ ਮਿਲਗੋਭੇ ਵਿਆਹ ਦੀ ਰਸਮ ਸਿੱਖ ਵਿਦਵਾਨਾਂ
ਵਲੋਂ ਇਹਨਾ ਰਾਜਿਆਂ ਦੀ ਸਹੂਲਤ ਵਾਸਤੇ ਤਿਆਰ ਕੀਤੀ ਗਈ ਲਗਦੀ ਹੈ। ਇਹ ਸਿੱਖ ਵਿਦਵਾਨ ਇਹਨਾ ਰਾਜਿਆਂ
ਦੇ ਜਾਂ ਤਾਂ ਤਨਖਾਹਦਾਰ ਮੁਲਾਜ਼ਮ ਸਨ ਜਾਂ ਇਹਨਾ ਦੇ ਅਸਰ ਥਲੇ ਸਨ। ਇਸ ਕਰਕੇ ਇਹ ਰਸਮ ਹੌਲੀ ਹੌਲੀ
ਰਾਜਿਆਂ ਤੋਂ ਉਹਨਾ ਦੇ ਅਹਿਲਕਾਰ ਜੋ ਅਮੀਰ ਸਿੱਖ ਸਨ ਤੇ ਬਾਅਦ ਵਿੱਚ ਮਰਿਆਦਾ ਵਿੱਚ ਵੀ ਸ਼ਾਮਲ ਹੋ
ਕੇ ਆਮ ਸਿਖਾਂ ਤੱਕ ਪਹੰਚ ਗਈ।
ਭੁਲਾਂ ਚੁਕਾਂ ਦੀ ਖਿਮਾਂ
ਸੰਤ ਸਿੰਘ ਬਰਲਿੰਗਟਨ
(24/12/10)
ਚਰਨਜੀਤ ਸਿੰਘ ਬਰੈਂਮਪਟਨ
ਸ: ਕੁਲਬੀਰ ਸਿੰਘ ਕੌੜਾ ਨੇ ਆਪਣੀ
ਕੀਤਾਬ “ਤੇ ਸਿੱਖ ਵੀ ਨਿਗਲਿਆ ਗਿਆ” ਵਿੱਚ ਇੱਕ “ਜੱਗ
ਬੀਤੀ” ਦਾ ਜਿਕਰ ਕੀਤਾ ਹੈ ਪਰ ਉਹ ਸਿੱਖਾਂ ਤੇ ਬੜੀ ਢੁਕਦੀ ਹੈ,
ਅਫਰੀਕਾ ਦੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਮਿਸਟਰ ਲੀਓ ਨੇ ਇੱਕ ਵਾਰ ਕਿਹਾ ਸੀ ਕਿ ਜਦੋਂ
ਅੰਗਰੇਜ ਇਸਾਈ ਮਿਸ਼ਨਰੀ ਅਫਰੀਕਾ ਆਏ ਤਾਂ ਉਨਾਂ ਕੋਲ ਸਿਰਫ ਇੱਕ ਕਿਤਾਬ ਸੀ ਤੇ ਅਸੀ ਸੈਂਕੜੇ ਏਕੜ
ਜਮੀਨਾਂ ਦੇ ਮਾਲਕ ਸਾਂ। ਸਾਨੂੰ ਉਨ੍ਹਾਂ ਆਖਿਆ, ਆਓ ਅੱਖਾਂ ਬੰਦ ਕਰਕੇ ਪ੍ਰਮਾਤਮਾ ਅੱਗੇ ਪ੍ਰਾਰਥਨਾ
ਕਰੀਏ, ਅਸੀ ਮੰਨ ਗਏ ਤੇ ਅੱਖਾਂ ਮੀਟ ਕੇ ਪ੍ਰਾਰਥਨਾ ਕਰਨ ਲਗ ਪਏ। ਜਦੋਂ ਅਸਾਂ ਅੱਖਾਂ ਖੋਹਲੀਆਂ ਤਾਂ
ਉਹ ਕਿਤਾਬ ਸਾਡੇ ਹੱਥ ਸੀ ਤੇ ਜਮੀਨਾਂ ਉਨ੍ਹਾਂ ਕੋਲ ਸਨ ਜ੍ਹਿਨਾਂ ਕੋਲ ਪਹਿਲਾਂ ਕਿਤਾਬ ਸੀ। (ਪੰਨਾ
195)
ਬਸ ਇਹੋ ਕੁੱਝ ਬ੍ਰਾਹਮਣਾਂ ਨੇ ਸਾਡੇ ਨਾਲ ਕੀਤਾ ਹੈ। ਬਾਣੀ ਗੁਰੂਆਂ ਨੇ ਲਿਖੀ ਹੈ ਪਰ ਪੜਾਈ ਸਾਨੂੰ
ਬ੍ਰਾਹਮਣ ਨੇ ਹੈ।
ਚਰਨਜੀਤ ਸਿੰਘ
ਬਰੈਂਮਪਟਨ
(ਸੰਪਾਦਕੀ ਟਿੱਪਣੀ:- ਚਰਨਜੀਤ ਸਿੰਘ ਜੀ, ਇਹ ਜੋ ਚਿੱਠੀ ਤੁਸੀਂ
ਗੁਰਪ੍ਰੀਤ ਸਿੰਘ ਦੀ ਚਿੱਠੀ 21-12-10 ਦੇ ਜਵਾਬ ਵਿੱਚ ਲਿਖੀ ਹੈ, ਇਹ ਸਾਰੀ ਨਹੀਂ ਪਾਈ ਗਈ ਅਤੇ ਨਾ
ਹੀ ਪਾਈ ਜਾ ਸਕਦੀ ਸੀ। ਕਿਉਂਕਿ ਜਿਹੜੇ ਨੁਕਤੇ ਤੁਸੀਂ ਕੇਸਾਂ ਬਾਰੇ ਉਠਾਏ ਹਨ ਉਹਨਾ ਦੇ ਜਵਾਬ
ਪਹਿਲਾਂ ਹੀ ਕਈ ਵਾਰੀ ਦਿੱਤੇ ਜਾ ਚੁੱਕੇ ਹਨ। ਇਸ ਬਾਰੇ ਤੁਸੀਂ ਕਈ ਲੇਖ ਜਗਤਾਰ ਸਿੰਘ ਜਾਚਕ ਦੇ ਵੀ
ਪੜ੍ਹ ਸਕਦੇ ਹੋ। ਹਾਂ, ਤੁਹਾਡੇ ਕੁੱਝ ਨੁਕਤੇ ਜ਼ਰੂਰ ਵਿਚਾਰਨ ਵਾਲੇ ਹਨ। ਇਹਨਾ ਬਾਰੇ ਕਦੀ ਫਿਰ
ਵਿਚਾਰ ਕੀਤੀ ਜਾ ਸਕਦੀ ਹੈ, ਹੁਣ ਕੁੱਝ ਦਿਨ ਹੀ ਬਾਕੀ ਹਨ ਇਸ ਲਈ ਪਹਿਲਾਂ ਚਲਦੀਆਂ ਵਿਚਾਰਾਂ ਨੂੰ
ਸਮੇਟ ਕੇ ਪਹਿਲੀ ਜਨਵਰੀ ਨੂੰ ਨਵੇਂ ਸਿਰੇ ਤੋਂ ਕੁੱਝ ਵੱਖਰੇ ਤਰੀਕੇ ਨਾਲ ਵਿਚਾਰ ਸ਼ੁਰੂ ਕਰਾਂਗੇ। ਜੇ
ਕਰ ਮਾਹੌਲ ਠੀਕ ਰਿਹਾ ਤਾਂ ਉਹ ਚਲਦੀ ਰੱਖਾਂਗੇ ਅਤੇ ਜੇ ਕਰ ਨਾ ਰਿਹਾ ਤਾਂ ਫਿਰ ਸਲਾਹ ਨਾਲ ਕੋਈ ਹੋਰ
ਤਾਰੀਕਾ ਸੋਚ ਲਿਆ ਜਾਵੇਗਾ)
(24/12/10)
ਕਿਰਪਾਲ ਸਿੰਘ ਬਠਿੰਡਾ
ਸਿੱਖੀ ਭੇਸ ਵਿੱਚ ਅੱਜ ਵੀ ਗੁਲਾਬੇ ਮਸੰਦ ਮੌਜੂਦ ਹਨ
ਗੁਰੂ ਗੋਬਿੰਦ ਸਿੰਘ ਜੀ ਦਾ ਗੁਪੁਰਬ ੨੩ ਪੋਹ ਨੂੰ ਮਨਾ ਰਹੀਆਂ ਜਥੇਬੰਦੀਆਂ ਨੂੰ ਤਲਬ ਕਰਨ ਦੀਆਂ
ਧਮਕੀਆਂ ਦੇਣ ਵਾਲੇ, ਜਥੇਦਾਰ ਨੰਦਗੜ੍ਹ ਨੂੰ ਤਲਬ ਕਿਉਂ ਨਹੀਂ ਕਰਦੇ? : ਗਿਅਨੀ ਸ਼ਿਵਤੇਗ ਸਿੰਘ
ਬਠਿੰਡਾ, ੨੪ ਦਸੰਬਰ (ਕਿਰਪਾਲ ਸਿੰਘ): ਸਿੱਖੀ ਭੇਸ ਵਿੱਚ ਅੱਜ ਵੀ ਗੁਲਾਬੇ ਮਸੰਦ
ਮੌਜੂਦ ਹਨ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ
ਕਥਾ ਕਰਦਿਆਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ
ਚੜ੍ਹਦੀਕਲਾ ਟਾਈਮ ਟੀਵੀ `ਤੇ ਹੋ ਰਿਹਾ ਸੀ। ਸਿੱਖ ਇਤਿਹਾਸ `ਚੋਂ ਸਾਖੀ ਸੁਣਾਉਂਦੇ ਹੋਏ ਉਨ੍ਹਾਂ
ਕਿਹਾ ਕਿ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਛੱਡ ਕੇ ਆ ਰਹੇ ਸਨ ਤਾਂ ਰਸਤੇ
ਵਿੱਚ ਬੁਲਾਬੇ ਮਸੰਦ ਦਾ ਘਰ ਆਉਂਦਾ ਸੀ ਇਸ ਲਈ ਆਪਣਾ ਵਿਸ਼ਵਾਸ਼ਪਾਤਰ ਜਾਣ ਕੇ ਗੁਰੂ ਜੀ ਉਥੇ ਵਿਸਰਾਮ
ਕਰਨ ਲਈ ਰੁਕੇ ਪਰ ਗੁਰੂ ਘਰ ਦਾ ਖਾ ਕੇ ਐਸ਼ਾਂ ਕਰਨ ਵਾਲਾ ਮਸੰਦ ਦੂਸਰੇ ਦਿਨ ਹੀ ਡਰ ਗਿਆ ਕਿ ਗੁਰੂ
ਜੀ ਮਗਰ ਦੁਸ਼ਮਣ ਦੀਆਂ ਫੌਜਾਂ ਆ ਰਹੀਆਂ ਹਨ ਇਸ ਲਈ ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ
ਇੱਥੇ ਠਹਿਰੇ ਹੋਏ ਹਨ ਤਾਂ ਉਨ੍ਹਾਂ ਸਾਡਾ ਬੱਚਾ ਬੱਚਾ ਕੋਹਲੂ `ਚ ਪੀੜ ਦੇਣਾ ਹੈ ਇਸ ਲਈ ਦੂਸਰੀ ਰਾਤ
ਹੀ ਗੁਲਾਬੇ ਮਸੰਦ ਨੇ ਆਪਣਾ ਡਰ ਗੁਰੂ ਜੀ ਅੱਗੇ ਪ੍ਰਗਟ ਕਰ ਦਿੱਤਾ ਤਾਂ ਗੁਰੂ ਜੀ ਅੱਧੀ ਰਾਤ ਨੂੰ
ਉਸ ਦਾ ਘਰ ਛੱਡ ਕੇ ਚਲੇ ਗਏ। ਦੂਸਰੇ ਪਾਛੇ ਮਾਛੀਵਾੜੇ ਦੇ ਰਹਿਣ ਵਾਲੇ ਦੋ ਮੁਸਲਮਾਨ ਭਰਾ ਗੱਬੀ ਖਾਂ
ਤੇ ਨੱਬੀ ਖਾਂ ਅਨੰਦਪੁਰ ਸਾਹਿਬ ਘੋੜੇ ਵੇਚਣ ਜਾਇਆ ਕਰਦੇ ਸਨ ਤਾਂ ਉੱਥੇ ਗੁਰੂ ਕੇ ਲੰਗਰ `ਚੋਂ
ਪ੍ਰਸ਼ਾਦਾ ਛੱਕ ਕੇ ਦਿਲ ਵਿੱਚ ਸੋਚਦੇ ਸਨ ਕਿ ਗੁਰੂ ਘਰ ਦਾ ਲੰਗਰ ਛਕਿਆ ਹੈ ਇਸ ਲਈ ਕਦੀ ਵੀ ਉਹ
ਗੁਰੂਘਰ ਦਾ ਖਾਧਾ ਨਮਕ ਹਰਾਮ ਨਹੀਂ ਕਰਨਗੇ। ਇਨ੍ਹਾਂ ਦਿਨਾਂ ਵਿੱਚ ਇੱਕ ਦਿਨ ਜਦੋਂ ਉਹ ਵਾਪਸ ਆਪਣੇ
ਘਰ ਪਹੁੰਚੇ ਤਾਂ ਉਨ੍ਹਾਂ ਦੀ ਛੋਟੀ ਪੁਤਰੀ ਤੋਤਲੀ ਅਵਾਜ਼ `ਚ ਉਨ੍ਹਾਂ ਨੂੰ ਦੱਸਣ ਲੱਗੀ, ਅੱਬਾ! ਜਿਸ
ਗੁਰੂ ਗੋਬਿੰਦ ਸਿੰਘ ਦੀਆਂ ਤੁਸੀਂ ਸਿਫਤਾਂ ਕਰਦੇ ਨਹੀਂ ਸੀ ਥਕਦੇ, ਪਤਾ ਲੱਗਾ ਹੈ ਕਿ ਉਨ੍ਹਾਂ ਨੂੰ
ਅਨੰਦਪੁਰ ਛੱਡਣਾ ਪੈ ਗਿਆ ਹੈ, ਸ਼ਾਹੀ ਫੌਜਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਹਨ। ਚਮਕੌਰ ਦੀ ਗੜ੍ਹੀ
ਵਿੱਚ ਉਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦੇ, ਤਿੰਨ ਪਿਆਰੇ, ਅਤੇ ਅਨੇਕਾਂ ਹੀ ਪੁੱਤਰਾਂ ਤੋਂ ਪਿਆਰੇ
ਸਿੱਖ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਦੁਸ਼ਮਣ ਨਾਲ ਲੜਦੇ ਹੋਏ ਸ਼ਹੀਦ ਹੋ ਗਏ, ਇਸ ਸਮੇਂ ਗੁਰੂ
ਗੋਬਿੰਦ ਸਿੰਘ ਜੀ ਦਾ ਕੋਈ ਪਤਾ ਨਹੀਂ ਕਿ ਉਨ੍ਹਾਂ ਨਾਲ ਕੀ ਬੀਤੀ ਹੈ। ਇਹ ਸੁਣਦੇ ਸਾਰ ਹੀ ਦੋਵੇਂ
ਭਰਾਵਾਂ ਨੇ ਸੋਚਿਆ ਕਿ ਨੇੜੇ ਹੀ ਗੁਲਾਬੇ ਮਸੰਦ ਦਾ ਪਿੰਡ ਹੈ, ਉਨ੍ਹਾਂ ਨੂੰ ਗੁਰੂ ਜੀ ਬਾਰੇ ਜਰੂਰ
ਪਤਾ ਹੋਵੇਗਾ ਇਸ ਲਈ ਉਸ ਤੋਂ ਜਾ ਕੇ ਗੁਰੂ ਜੀ ਦਾ ਪਤਾ ਪੁਛਦੇ ਹਾਂ। ਜਦੋਂ ਉਨ੍ਹਾਂ ਗੁਲਾਬੇ ਮਸੰਦ
ਕੋਲ ਪਹੁੰਚ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਸਾਰੀ ਵਿਥਿਆ ਸੁਣਾ ਕੇ ਦੱਸਿਆ ਕਿ ਦੋ ਰਾਤਾਂ ਉਹ ਸਾਡੇ
ਕੋਲ ਵੀ ਰਹੇ ਤਾਂ ਮਸਾਂ ਉਨ੍ਹਾਂ ਦੀ ਮਿਨਤਾਂ ਕਰਕੇ ਅੱਧੀ ਰਾਤ ਨੂੰ ਘਰੋਂ ਕੱਢਿਆ, ਮਤਾਂ ਸ਼ਾਹੀ
ਫੌਜਾਂ ਨੂੰ ਪਤਾ ਲੱਗ ਗਿਆ ਤਾਂ ਉਹ ਸਾਡਾ ਬੱਚਾ ਬੱਚਾ ਘਾਣੀ `ਚ ਪੀੜ ਨਾ ਦੇਣ। ਭਾਈ ਨੱਬੀ ਖਾਂ
ਗੱਬੀ ਖਾਂ ਬੜੇ ਦੁਖੀ ਮਨ ਨਾਲ ਉਥੋਂ ਨਿਕਲੇ ਤੇ ਗੁਰੂ ਜੀ ਦੀ ਭਾਲ ਵਿੱਚ ਤੁਰ ਪਏ। ਅਖੀਰ ਜਦੋਂ
ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਜੀ ਨੂੰ ਮਿਲੇ ਤਾਂ ਉਨ੍ਹਾਂ ਨੂੰ ਆਪਣੇ ਘਰ ਲੈ ਗਏ ਤੇ ਉਨ੍ਹਾਂ
ਦੀ ਬੜੀ ਸੇਵਾ ਕੀਤੀ ਤੇ ਅਗਲੇ ਦਿਨ ਉਚ ਦਾ ਪੀਰ ਬਣਾ ਕੇ ਆਲਮਗੀਰ ਤੱਕ ਛੱਡ ਕੇ ਗਏ। ਗਿਆਨੀ ਸ਼ਿਵਤੇਗ
ਸਿੰਘ ਨੇ ਕਥਾ ਦੌਰਾਨ ਕਿਹਾ ਕਿ ਇੱਕ ਪਾਸੇ ਉਹ ਗੁਲਾਬਾ ਮਸੰਦ ਸੀ ਜੋ ਸਾਰੀ ਉਮਰ ਗੁਰੂ ਦੇ ਦਸਵੰਦ
ਨਾਲ ਆਪਣਾ ਰਿਜ਼ਕ ਖਾਂਦਾ ਰਿਹਾ, ਐਸ਼ ਕਰਦਾ ਰਿਹਾ, ਪਰ ਲੋੜ ਪੈਣ `ਤੇ ਡਰ ਦੇ ਮਾਰੇ ਨੇ ਅੱਧੀ ਰਾਤ
ਨੂੰ ਗੁਰੂ ਜੀ ਨੂੰ ਆਪਣੇ ਘਰੋਂ ਕੱਢ ਦਿੱਤਾ ਕਿਉਂ ਕਿ ਉਸ ਦਾ ਗੁਰੂ ਜੀ ਨਾਲ ਸੱਚਾ ਪ੍ਰੇਮ ਨਹੀਂ ਸੀ
ਸਿਰਫ ਆਪਣੇ ਰੋਜ਼ਗਾਰ ਕਰ ਕੇ ਹੀ ਉਪਰੋਂ ਉਪਰੋਂ ਪ੍ਰੇਮ ਜਤਾਉਂਦਾ ਸੀ ਦੂਸਰੇ ਪਾਸੇ ਦੋ ਮੁਸਲਮਾਨ ਭਰਾ
ਸਨ ਜੋ ਗੁਰੂ ਜੀ ਨਾਲ ਸੱਚਾ ਪ੍ਰੇਮ ਕਰਦੇ ਸਨ ਉਹ ਇੱਕ ਦੋ ਦਿਨ ਲਈ ਹੀ ਲੰਗਰ `ਚੋਂ ਪ੍ਰਸ਼ਾਦਾ ਛਕਦੇ
ਸਨ ਤਾਂ ਹਮੇਸ਼ਾਂ ਇਹ ਸੋਚਦੇ ਰਹਿੰਦੇ ਸਨ ਕਿ ਕਦੀ ਗੁਰੂ ਦਾ ਖਾ ਕੇ ਨਮਕ ਹਰਾਮੀ ਨਾ ਹੋ ਜਾਵੇ, ਇਸ
ਲਈ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨੂੰ ਘਰ ਲਿਜਾ ਕੇ ਉਨ੍ਹਾਂ
ਦੀ ਸੇਵਾ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਆਲਮਗੀਰ ਤੱਕ ਛੱਡ ਕੇ ਗਏ। ਉਨ੍ਹਾਂ ਕਿਹਾ ਕਿ ਅੱਜ ਵੀ
ਸਿੱਖੀ ਭੇਸ ਵਿੱਚ ਗੁਲਾਬੇ ਮਸੰਦ ਮੌਜੂਦ ਹਨ ਜਿਨ੍ਹਾਂ ਨੇ ਗੁਰੂ ਦੀ ਬਖ਼ਸ਼ਿਸ਼ ਸਦਕਾ ਅਹੁੱਦੇ ਪ੍ਰਾਪਤ
ਕੀਤੇ ਹਨ ਗੁਰੂ ਦੀ ਗੋਲਕ ਆਸਰੇ ਐਸ਼ੋ ਇਸ਼ਰਤ ਦੇ ਸਾਧਨ ਵਰਤ ਰਹੇ ਹਨ ਪਰ ਕਦੀ ਵੀ ਗੁਰੂ ਦੇ ਸਿਧਾਂਤ
`ਤੇ ਪਹਿਰਾ ਨਹੀਂ ਦਿੰਦੇ। ਗੁਰੂ ਦੇ ਸਿਧਾਂਤ ਨੂੰ ਪਿੱਠ ਦੇਣ ਵਾਲਿਆਂ ਨੂੰ ਗੁਰੂ ਨਾਨਕ ਦਾ ਨਾਮ ਵੀ
ਚੰਗਾ ਨਹੀਂ ਲੱਗਦਾ ਇਸੇ ਲਈ ਇਨ੍ਹਾਂ ਦੇ ਨਾਮ `ਤੇ ਬਣੇ ਨਾਨਕਸ਼ਾਹੀ ਕੈਲੰਡਰ ਦਾ ਵੀ ਕਤਲ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਅੱਜ ਤੱਕ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੮ ਪੋਹ ਅਤੇ ਛੋਟੇ
ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ ਨੂੰ ਮਨਾਇਆ ਜਾਂਦਾ ਸੀ ਪਰ ਇਤਿਹਾਸ ਨੂੰ ਭੁਲਾਉਣ
ਵਾਲਿਆਂ ਨੇ ਬਦਲ ਕੇ ਕਰਮਵਾਰ ੬ ਅਤੇ ੧੧ ਪੋਹ ਕਰ ਦਿੱਤਾ। ਚੰਦਰ ਸਾਲ ਮੁਤਾਬਿਕ ਗੁਰੂ ਗੋਬਿੰਦ ਸਿੰਘ
ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ ੭ ਨੂੰ ਮਨਾਉਣ ਕਰਕੇ ਕਦੀ ਦਸੰਬਰ ਅਤੇ ਕਦੀ ਜਨਵਰੀ `ਚ, ਕਿਸੇ
ਸਾਲ `ਚ ਦੋ ਵਾਰ ਅਤੇ ਕਿਸੇ ਸਾਲ `ਚ ਆਉਣਾ ਹੀ ਨਾ। ਇਸ ਅਨਿਸਚਤਾ ਨੂੰ ਹੱਲ ਕਰਨ ਲਈ ਨਾਨਕਸ਼ਾਹੀ
ਕੈਲੰਡਰ ਮੁਤਾਬਿਕ ੨੩ ਪੋਹ ਮੁਤਾਬਿਕ ਹਰ ਸਾਲ ੫ ਜਨਵਰੀ ਨੂੰ ਮਨਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਵੀ
ਬਦਲ ਕੇ ਪਹਿਲਾਂ ਵਾਲੇ ਭੰਬਲਭੂਸੇ ਖੜ੍ਹੇ ਕਰ ਦਿੱਤੇ ਗਏ। ਗਿਆਨੀ ਸ਼ਿਵਤੇਗ ਸਿੰਘ ਨੇ ਹੈਰਾਨੀ ਪ੍ਰਗਟ
ਕੀਤੀ ਕਿ ਨਾਨਕਸ਼ਾਹੀ ਮੁਤਾਬਿਕ ੫ ਜਨਵਰੀ ਨੂੰ ਗੁਰਪੁਰਬ ਮਨਾ ਰਹੀਆਂ ਸੰਸਥਾਵਾਂ ਨੂੰ ਤਾੜਨਾ ਕੀਤੀ
ਜਾ ਰਹੀ ਹੈ ਕਿ ਜੇ ਉਨ੍ਹਾਂ ਗੁਰਪੁਰਬ ੫ ਜਨਵਰੀ ਨੂੰ ਮਨਾਇਆ ਤਾਂ ਉਨ੍ਹਾਂ ਨੂੰ ਅਕਾਲ ਤਖ਼ਤ `ਤੇ ਤਲਬ
ਕਰ ਕੇ ਸਪੱਸ਼ਟੀਕਰਨ ਮੰਗਿਆ ਜਾਵੇਗਾ। ਪਰ ਉਹ ਦੱਸਣ ਕਿ ਉਹ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ
ਸੇਵਾਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਤਲਬ ਕਿਉਂ ਨਹੀਂ ਕਰਦੇ, ਕਿਉਂਕਿ ਉਨ੍ਹਾਂ ਨੇ ਵੀ
ਪਹਿਲੇ ਹੀ ਦਿਨ ਤੋਂ ਨਾਨਕਸ਼ਾਹੀ ਕੈਲੰਡਰ `ਚ ਸੋਧਾਂ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਅੱਜ ਤੱਕ ਸੋਧਾਂ
ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਹੁਕਨਾਮਾ ਅਕਾਲ ਤਖ਼ਤ ਦਾ ਹੈ ਤਾਂ ਸਭ `ਤੇ ਇੱਕਸਾਰ
ਲਾਗੂ ਹੋਣਾ ਚਾਹੀਦਾ ਹੈ ਪਰ ਗੁਲਾਬੇ ਮਸੰਦ ਦੇ ਭੇਸ ਵਾਲੇ ਇੱਥੇ ਵੀ ਸਿਧਾਂਤ ਨੂੰ ਪਿਠ ਦੇ ਕੇ
ਲੂਣਹਰਾਮੀ ਕਰ ਰਹੇ ਹਨ।
(24/12/10)
ਅਮਰ ਜੀਤ ਸਿੰਘ ਚੰਦੀ
ਆਦਰ
ਯੋਗ ਵੀਰ ਬਲਦੇਵ ਸਿੰਘ ਫਿਰੋਜ਼ਪੁਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ, ਕੁੱਝ ਸਪਸ਼ਟੀਕਰਨ ਮੰਗਦਾ ਲੇਖ ਪੜ੍ਹਿਆ। ਵੀਰ ਜੀ ਕੁੱਝ ਗੱਲਾਂ ਅਜਿਹੀਆਂ
ਹੁੰਦੀਆਂ ਹਨ ਜਿਨ੍ਹਾਂ ਨੂੰ ਜੰਤਕ ਕਰਨਾ, ਫਾਇਦੇ ਦੀ ਥਾਂ ਨੁਕਸਾਨ ਕਰ ਜਾਂਦੀਆਂ ਹਨ, ਇਸ ਲਈ
ਤੁਹਾਡੇ ਲੇਖ ਦਾ ਜਵਾਬ ਮੈਂ, ਸਿੱਖ ਮਾਰਗ ਤੇ ਪਾਉਣ ਤੋਂ ਸੰਕੋਚ ਕਰ ਰਿਹਾ ਹਾਂ।
ਤੁਹਾਡਾ ਫੋਨ ਨੰਬਰ ਜਾਂ ਈ ਮੇਲ ਪਤਾ, ਕੋਸ਼ਿਸ਼ ਕਰਨ ਤੇ ਵੀ ਮੈਂ ਤੁਹਾਡੇ ਲੇਖਾਂ ਤੋਂ ਨਹੀਂ ਲੱਭ
ਸਕਿਆ, ਜੋ ਮੈਂ ਤੁਹਾਨੂੰ ਸਿੱਧਾ ਸੰਪਰਕ ਕਰ ਸਕਦਾ। ਇਸ ਲਈ ਮਜਬੂਰੀ ਵੱਸ, ਨਾ ਚਾਹੁੰਦਿਆਂ ਵੀ,
ਤੁਹਾਡੇ ਨਾਮ ਦੀ ਇਹ ਬੇਨਤੀ, ਅਣਅਧਿਕਾਰਿਤ ਤੌਰ ਤੇ ਸਿੱਖ ਮਾਰਗ ਤੇ ਪਾ ਕੇ ਉਨ੍ਹਾਂ ਦੇ ਸਮੇ ਅਤੇ
ਥਾਂ ਦੀ ਗਲਤ ਵਰਤੋਂ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ।
ਜੇ ਤੁਸੀਂ ਮੈਨੁੰ ਆਪਣਾ ਈ ਮੇਲ ਪਤਾ ਹੇਠ ਲਿਖੇ ਫੋਨ ਨੰਬਰ ਤੇ, ਐਸ. ਐਮ. ਐਸ. ਕਰ ਦੇਵੋ ਤਾਂ ਮੈਂ
ਤੁਹਾਨੂੰ ਉਨ੍ਹਾਂ ਗੱਲਾਂ ਦਾ ਸਪੱਸ਼ਟੀ ਕਰਨ ਘੱਲ ਦੇਵਾਂਗਾ।
ਹਿਤੂ ਅਮਰ ਜੀਤ ਸਿੰਘ ਚੰਦੀ ਫੋਨ:- 95685 41414
(24/12/10)
ਹਰਦੇਵ ਸਿੰਘ, ਜੰਮੂ
‘ਰਹਿਤ ਮਰਿਯਾਦਾ ਅਤੇ ਉਸ ਦੀ ਧਾਰਨਾ`
(Rehit Mariyada & Its Concept)
ਹਰਦੇਵ ਸਿੰਘ, ਜੰਮੂ
ਸਿੱਖ ਰਹਿਤ ਮਰਿਯਾਦਾ ਵੀਹਵੀਂ ਸਦੀ ਦੇ ਸਿੱਖ ਇਤਹਾਸ ਦੀ ਇੱਕ ਵੱਡਮੁੱਲੀ
ਉਪਲੱਬਦੀ ਸੀ। ਕੋਈ ਸੱਜਣ, ਜੋ ਕਿ ਰਹਿਤ ਮਰਿਯਾਦਾ ਦੇ ਮੌਜੂਦਾ ਸਵਰੂਪ ਨਾਲ ਸਹਿਮਤ ਨਹੀਂ, ਇਸ
ਨਾਲੋਂ ਅਸਹਿਮਤ ਹੋ ਸਕਦੇ ਹਨ। ਇਹ ਸੁਭਾਵਿਕ ਗੱਲ ਹੈ ਕਿਉਂਕਿ ਸੰਪੂਰਣਤਾ ਅਤੇ ਪੁਰਣ ਸਹਿਮਤੀ ਦੀ
ਅਵਸਥਾ ਇੱਕ ਅਸੰਭਵ ਜਿਹੀ ਗੱਲ ਹੁੰਦੀ ਹੈ। ਇਸ ਰਹਿਤ ਮਰਿਯਾਦਾ ਦੇ ਬਣਨ ਵੇਲੇ ਅਤੇ ਇਸ ਦੇ ਪਰਵਾਣ
ਹੋਣ ਉਪਰੰਤ ਇਸ ਨਾਲ ਅਸਹਿਮਤੀ ਮੌਜੂਦ ਰਹੀ ਹੈ ਜਿਸ ਦੇ ਚਲਦੇ ਕੁੱਝ ਪੱਖ ਆਪਣੀ-ਆਪਣੀ ਤਰਜ਼ ਤੇ
ਆਪਣੀ-ਆਪਣੀ ਮਰਿਯਾਦਾ ਘੜ ਕੇ ਵੀ ਤੁਰਦੇ ਰਹੇ। ਪਰ ਉਨ੍ਹਾਂ ਦੇ ਉਹ ਗ਼ੈਰ ਵਾਜਬ ਉਪਰਾਲੇ ਕਦੇ ਵੀ
ਦੇਸ਼-ਵਿਦੇਸ਼ ਵਿੱਚ ਬਣੇ ਅਹਿਮ ਮੋਕਿਆਂ ਤੇ ਪਰਵਾਣਤ ਅਧਾਰ
( Reference)
ਨਹੀਂ ਬਣ ਸਕੇ। ਫ਼ਿਰ ਵੀ ਇਹ ਸੁਭਾਵਿਕ ਗੱਲ ਹੈ ਅਤੇ ਦੂਹਰਾ ਦੇਵਾਂ ਕਿ ਸੰਪੂਰਣਤਾ ਅਤੇ ਪੁਰਣ
ਸਹਿਮਤੀ ਦੀ ਅਵਸਥਾ ਇੱਕ ਅਸੰਭਵ ਜਿਹੀ ਗੱਲ ਹੁੰਦੀ ਹੈ। ਸਪਸ਼ਟ ਕਰ ਦੇਵਾਂ ਕਿ ਇਸ ਲੇਖ ਦਾ ਵਿਸ਼ਾ
ਰਹਿਤ ਮਰਿਯਾਦਾ ਦੀ ਕਿਸੇ ਮੱਧ ਦੇ ਗੁਣ-ਦੋਸ਼ ਦੀ ਚਰਚਾ ਕਰਨਾ ਨਹੀਂ। ਮੌਜੂਦਾ ਦੋਰ ਵਿੱਚ ਇਸ
ਸੁਭਾਵਿਕ ਅਸਹਿਮਤੀ ਦੇ ਦੋ ਮੁੱਖ ਧਿਰ ਹਨ:
(1) ਗ਼ੈਰ ਸਿਧਾਂਤਕ ਧਿਰ
(2) ਸਿਧਾਂਤਕ ਧਿਰ
ਗ਼ੈਰ ਸਿਧਾਂਤਕ ਧਿਰ: ਇਸ ਧਿਰ ਵਿੱਚ ਉਹ ਪੱਖ ਹਨ ਜਿਨ੍ਹਾਂ ਪੰਥ
ਪਰਵਾਣਿਤ ਰਹਿਤ ਮਰਿਯਾਦਾ ਦੇ ਉਲਟ ਗ਼ੈਰ- ਸਿਧਾਂਤਕ ਮਰਿਯਾਦਾ ਘੜ ਕੇ ਉਸਦਾ ਪਾਲਨ ਕੀਤਾ।
ਸਿਧਾਂਤਕ ਧਿਰ: ਇਸ ਵਿੱਚ ਉਹ ਪੱਖ ਹਨ ਜਿਹੜੇ ਗੁਰਮਤਿ ਪ੍ਰਤੀ
ਸੁਹਿਰਦਤਾ ਰੱਖਦੇ ਸਿੱਖ ਰਹਿਤ ਮਰਿਯਾਦਾ ਵਿੱਚ ਮੌਜੂਦ ਸੁਧਾਰ ਯੌਗ ਨੁੱਕਤਿਆਂ ਨਾਲੋਂ ਅਸਹਿਮਤੀ
ਰੱਖਦੇ ਹਨ। ਸੁਧਾਰਵਾਦੀ ਭਾਵਨਾਵਾਂ ਵੀ ਵੱਡਮੁਲੀਆਂ ਹੁੰਦੀਆਂ ਹਨ ਜੇਕਰ ਸੁਚਾਰੂ ਢੰਗ ਨਾਲ
ਉਨ੍ਹਾਂ ਦੀ ਕੀਮਤ ਦੀ ਭਾਲ ਕੀਤੀ ਜਾਵੈ ਤਾਂ ਕਿ ਉਹ ਹਮੇਸ਼ਾ ਜਿੰਦਾ ਰਹਿ ਸਕਣ। ਇਹ ਮੱਤਵਪੁਰਣ ਗੱਲ
ਹੈ।
ਇਸ ਵਿਸ਼ੇ ਤੇ ਹੋਰ ਅੱਗੇ ਤੁਰਨ ਤੋਂ ਪਹਿਲਾਂ ਮੌਜੂਦਾ ਰਹਿਤ ਮਰਿਯਾਦਾ ਦੇ
ਸਬੰਧ ਵਿੱਚ ਥੋੜੀ ਜਿਹੀ ਚਰਚਾ ਰਾਹੀਂ ਕੁੱਝ ਨੁੱਕਤਿਆਂ ਤੇ ਵਿਚਾਰ ਕਰ ਲਈਏ।
ਸਿੱਖ ਮਰਿਯਾਦਾ ਬਾਰੇ ਵਿਚਾਰ ਕਰਨ ਵੇਲੇ ਰਹਿਤ ਮਰਿਯਾਦਾ ਅਤੇ ਸਿੱਖ ਦਰਸ਼ਨ ( Philosophy)
ਵਿਚਲੇ ਸਬੰਧ ਅਤੇ ਅੰਤਰ ਨੂੰ ਜ਼ਹਿਨ ਵਿੱਚ
ਰੱਖਣਾ ਜ਼ਰੂਰੀ ਹੈ। ਰਹਿਤ ਮਰਿਯਾਦਾ ਦਾ ਅਧਾਰ ਦਰਸ਼ਨ ਹੋਣਾ ਚਾਹੀਦਾ ਹੈ ਤਾਕਿ ਦੋਹਾਂ ਦਰਮਿਯਾਨ
ਮੁਮਕਿਨ ਹਦ ਤਕ ਤਾਲਮੇਲ ਸਥਾਪਤ ਕੀਤਾ ਜਾ ਸਕੇ। ਪਰ ਨਾਲ ਹੀ ਇਹ ਗੱਲ ਵੀ ਧਿਆਨ ਵਿੱਚ ਰਹਣੀ ਚਾਹੀਦੀ
ਹੈ ਕਿ ਰਰਿਤ ਮਰਿਯਾਦਾ ਕਦੇ ਵੀ ਆਪ ਸਿੱਖ ਦਰਸ਼ਨ ਨਹੀਂ ਬਣ ਸਕਦੀ। ਦੋਹਾਂ ਵਿੱਚ ਅੰਤਰ ਰਹਿੰਦਾ ਹੈ।
ਰਹਿਤ ਮਰਿਯਾਦਾ ਦੀਆਂ ਕਈ ਮਧਾਂ ਸਿਧਾਂਤਕ ਰੂਪ ਵਿੱਚ ਦਰਸ਼ਨ ਦਾ ਅੰਗ ਬਣ ਹੀ ਨਹੀ ਸਕਦੀਆਂ। ਇਸ ਲਈ
ਉਨ੍ਹਾਂ ਮਧਾਂ ਦਾ ਸਬੰਧ ਕੇਵਲ ਵਿਸ਼ੇਸ ਚਰਿਆ ਤਕ ਹੀ ਮੁਹਦੂਦ ਰਹਿੰਦਾ ਹੈ। ਮਸਲਨ ਗੁਰੂਦੂਆਰੇ ਵਿੱਚ
ਵਰਤਣ ਵਾਲਾ ਕੜਾਹ ਪ੍ਰਸਾਦਿ ਕਦੇ ਵੀ ਉਹ ਸਿਧਾਂਤਕ ਪ੍ਰਸਾਦਿ ਨਹੀਂ ਬਣ ਸਕਦਾ ਜਿਸਦੀ ਗੱਲ ਮੂਲਮੰਤਰ
ਵਿੱਚ ਗੁਰੂ ਨਾਨਕ ਜੀ ਨੇ ਕੀਤੀ ਹੈ ਜਾਂ ਜਿਸ ਦੀ ਗੱਲ ਕਈ ਥਾਂ ਗੁਰਬਾਣੀ ਵਿੱਚ ਹੋਈ ਹੈ।
ਇੰਜ ਹੀ ਸਿਧਾਂਤਕ ਰੂਪ ਵਿੱਚ ਗੁਰੂ ਦਾ ਸਤਿਕਾਰ ਕਰਨਾ, ਗੁਰੂ ਦੀ ਅੱਗੇ
ਆਪਣੀ ਮਤਿ ਨੂੰ ਟੇਕਣਾ ਹੈ ਨਾ ਕਿ ਸ਼ਰੀਰਕ ਕ੍ਰਿਆ ਰਾਹੀਂ ਮੱਥਾ ਟੇਕਣਾ। ਕੀ ਹੁਣ ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ ਅੱਗੇ ਸ਼ਰੀਰਕ ਰੂਪ ਵਿੱਚ ਮੱਥਾ ਟੇਕਣਾ ਗ਼ੈਰ ਸਿਧਾਂਤਕ ਕਿਹਾ ਜਾਵੇਗਾ? ਨਿਰਸੰਦੇਹ ਨਹੀਂ!
ਕਿਉਂਕਿ ਸ਼ਰੀਰਕ ਰੂਪ ਵਿੱਚ ਮੱਥਾ ਟੇਕਣਾ ਰਹਿਤ ਦਾ ਹਿੱਸਾ ਹੈ ਜਿਸਨੂੰ ਸਿਧਾਂਤਕ ਕਸਵਟੀ ਦੇ ਤਰਕ
ਨਾਲ ਰਲਗੱਡ ਕਰ ਕੇ ਬੰਦ ਨਹੀਂ ਕੀਤਾ ਜਾ ਸਕਦਾ। ਐਸੀਆਂ ਗੱਲਾਂ ਹੋਰ ਵੀ ਹਨ। ਇਸ ਲਈ ਰਹਿਤ ਮਰਿਯਾਦਾ
ਦੇ ਹਰ ਨੁੱਕਤੇ ਤੇ ਗ਼ੈਰ ਵਾਜਬ “ਸਿਧਾਂਤਕ ਕਸਰਤ” ਦਾ ਸਿੱਟਾ ਭ੍ਰਮ, ਰਲਗੱਡ ਅਤੇ ਘੜਮੱਸ ਤੋਂ ਜ਼ਿਆਦਾ
ਕੁੱਝ ਵੀ ਨਹੀਂ ਨਿਕਲਦਾ। ਇਸ ਕਰ ਕੇ ‘ਦਰਸ਼ਨ` ਅਤੇ ‘ਰਹਿਤ ਮਰਿਯਾਦਾ` ਦੇ ਸਬੰਧ ਅਤੇ ਅੰਤਰ
ਦੋਹਾਂ ਨੂੰ ਵਿਚਾਰ ਕੇ ਤੁਰਨ ਦੀ ਲੋੜ ਹੈ। ਇਹ ਦੋਵੇਂ ਗੱਲਾਂ ਜੂੜੀਆਂ ਜ਼ਰੂਰ ਹਨ ਪਰ ਇਹ ਕਦੇ
‘ਇੱਕ` ਹੀ ਨਹੀਂ ਹੂੰਦੀਆਂ। ਇਹ ਡੂੰਗੀ ਗੱਲ ਹੈ। ਇਹ ਹੈ ਪਹਿਲਾ ਨੁਕਤਾ। ਇਸ ਨੂੰ ਇੱਕ
ਮਿਸਾਲ ਤੋਂ ਹੋਰ ਸਮਝ ਲਈਏ:
ਕੁੱਝ ਸਿਧਾਂਤਕ ਧਿਰ ਅਕਸਰ ਇੱਕ ਜੂਮਲੇ ਦਾ ਪ੍ਰਯੋਗ ਕਰਦੇ ਹਨ: “ਸਿੱਖ
ਦੇ ਭੇਖ ਵਿੱਚ ਬ੍ਰਾਹਮਣ” ਐਸਾ ਕਹਿਣ ਵੇਲੇ ਸਿਧਾਂਤਕ ਕਸਵਟੀ ਨੂੰ ਅਧਾਰ ਬਣਾਈਆ ਜਾਂਦਾ ਹੈ।
ਹੁਣ ਦਿੱਲੀ ਦੇ ਦੰਗਿਆਂ ਵਿੱਚ ਲਗਭਗ ਪੰਜ ਹਜ਼ਾਰ ਸਿੱਖਾਂ ਦੇ ਮਰਣ ਦੀ ਗੱਲ ਕੀਤੀ ਜਾਂਦੀ ਹੈ ਜੋ ਕਿ
ਆਪਣੀ ਵੇਸ਼-ਭੂਸ਼ਾ ਦੀ ਰਹਿਤ ਕਾਰਣ ਨਿਸ਼ਾਨਾ ਬਣੇ ਸੀ। ਕੀ ਕੋਈ ਜਾਗਰੂਕ ਧਿਰ ਸਿਧਾਂਤਕ ਕਸਵਟੀ ਲਗਾ ਕੇ
ਇਹ ਕਹਿਣ ਨੂੰ ਤਿਆਰ ਹੈ ਕਿ ਉਨ੍ਹਾਂ ਪੰਜ ਹਜ਼ਾਰ ਬੰਦਿਆਂ ਵਿੱਚ ਮਰਨ ਵਾਲੇ
99% ਬੰਦੇ
ਤਾਂ ਸਿੱਖ ਨਹੀਂ ਬਲਕਿ ਬ੍ਰਾਹਮਣ ਸਨ? ਫ਼ਿਰ ਕੀ ਸਾਨੂੰ ਸਿਧਾਂਤਕ ਕਸਵਟੀ ਅਨੁਸਾਰ, ਇਤਹਾਸਕ ਤੋਰ ਤੇ,
ਦਿੱਲੀ ਦੇ ਦੰਗਿਆਂ ਵਿੱਚ ਮਰਣ ਵਾਲੇ ਸਿੱਖਾਂ ਦੀ ਗਿਣਤੀ ਪੰਜ ਹਜ਼ਾਰ ਦੇ ਬਦਲੇ ਕੇਵਲ ੫ੰਜ੍ਹਾ (50)
ਜਾਂ ਫ਼ਿਰ ਸ਼ਾਯਦ ‘ਪੰਜ`
ਹੀ ਦਰਜ਼ ਕਰਨੀ ਚਾਹੀਦੀ ਹੈ? ਆਪਣੀ ਰਹਿਤ (ਸਿੱਖ
ਸਵਰੂਪ) ਕਾਰਣ ਉਹ ਨਿਰਦੋਸ਼ ਲੋਗ, ਕਾਤਲਾਂ ਲਈ ਜਿਉਂਣ ਦੇ ਕਾਬਿਲ ਨਹੀਂ ਸੀ ਅਤੇ ਸਿਧਾਂਤਕ ਕਸਵਟੀ
ਅਨੁਸਾਰ ਉਹ ਸਿੱਖ ਹੀ ਨਹੀਂ ਸੀ ਤਾਂ ਫ਼ਿਰ ਉਹ ਹੈ ਕੋਂਣ ਸੀ? ਤੇ ਹੁਣ ਜੇਕਰ ਸਰਕਾਰ ਵੀ ਕਹਿ ਦੇਵੇ
ਕਿ ਪੰਜ ਹਜ਼ਾਰ ਬੰਦਿਆਂ ਵਿਚੋਂ ਸ਼ਾਯਦ ਸਿੱਖ ਤਾਂ ਕੇਵਲ ਦੱਸ-ਵੀਹ ਹੀ ਮਰੇ ਸੀ ਤਾਂ ਕੁੱਝ ਜਾਗਰੂਕ
ਧਿਰਾਂ ਦਾ ਦੱਦੋ-ਅਮਲ (Response)
ਕੀ ਹੋਵੇਗਾ? ਇਥੇ ਹੀ ਜਾਗਰੂਕ ਧਿਰਾਂ ਨੂੰ ਰਹਿਤ ਮਰਿਯਾਦਾ ਅਤੇ ਸਿਧਾਂਤਕ ਨੁੱਕਤਿਆਂ ਵਿਚਲੇ ਸਬੰਧ
ਅਤੇ ਅੰਤਰ ਨੂੰ ਸਮਝਣਾ ਪਵੇਗਾ।
ਫ਼ਲਸਫ਼ੇ ਦੀ ਸਿਧਾਂਤਕ ਕਸਵਟੀ ਉਸ ਫ਼ੀਤੇ ਵਾਂਗ ਨਹੀਂ ਹੁੰਦੀ ਜਿਸਦਾ ਇਸਤੇਮਾਲ
ਦਰਜ਼ੀ ਕੇਵਲ ਕਪੜੇ ਦੀ ਚੀਰ-ਫ਼ਾੜ ਲਈ ਕਰਦਾ ਹੈ। ਫ਼ਲਸਫ਼ੇ ਦੀ ਸਿਧਾਂਤਕ ਕਸਵਟੀ ਲੋਗਾਂ ਦੇ ਜੀਵਨ
ਮਨੋਭਾਵਾਂ ਦੇ ਚੋਤਰਫ਼ਾ ਪਖਾਂ ਲਈ ਵਰਤਣਾ ਹੁੰਦਾ ਹੈ ਯਾਨੀ ਛੋਟੀ ਤੋਂ ਛੋਟੀ ਮਾਨਸਿਕ ਪੱਧਰ ਤੋਂ
ਉੱਚੀ ਤੋਂ ਉੱਚੀ ਮਾਨਸਿਕ ਪੱਧਰ ਤਕ। ਹੁਣ ਦੂਜੇ ਨੁੱਕਤੇ ਵੱਲ ਤੁਰੀਏ।
ਮੌਜੂਦਾ ਸਿੱਖ ਰਹਿਤ ਮਰਿਯਾਦਾ ਦੀ ਪਰਵਾਣਗੀ ਦੇ ਲਗਬਗ
100 ਸਾਲਾ
ਪੁਰਾਣੇ ਉਪਰਾਲੇ ਦੇ ਪਿੱਛੇ, ਵਰਤਮਾਨ ਪੀੜੀ ਦੇ ਕਿਸੇ ਵਿਦਵਾਨ ਦਾ ਕੋਈ ਰੋਲ ਨਹੀਂ ਹੈ ਅਤੇ ਇਸ
ਬਾਰੇ ਕਿਸੇ ਵੀ ਅਸਹਿਮਤੀ ਦਾ ਗਿਲਾ ਮੌਜੂਦਾ ਪੀੜੀ ਦੇ ਕਿਸੇ ਵੀ ਵਿਦਵਾਨ ਜਾਂ ਸੰਸਥਾ ਨਾਲ ਕਰਨਾ
ਵਾਜਬ ਨਹੀਂ ਬਣਦਾ। ਹਾਂ ਕੋਈ ਕੇਵਲ ਉਨ੍ਹਾਂ ਪਾਸ ਇਸ ਨੂੰ ਲਾਗੂ ਨਾ ਕਰਨ ਦੀ ਕੋਤਾਹੀ ਦਾ ਗਿਲਾ ਹੀ
ਕਰ ਸਕਦਾ ਹੈ। ਇਹ ਰਹਿਤ ਮਰਿਯਾਦਾ ਸਨ 1900
ਦੇ ਅਰੰਭਕ ਦਹਾਕਿਆਂ ਦੀ ਸਿੱਖ ਪੀੜੀ ਦੇ ਕੋਮੀ ਸੰਘਰਸ਼ ਦਾ ਇੱਕ ਅਹਿਮ ਹਿੱਸਾ ਸੀ। ਕਮੀ-ਪੇਸ਼ੀ ਦੀ
ਗੱਲ ਵੱਖਰੀ ਹੈ ਪਰ ਕੀ ਕੋਈ ਇਸ ਸੰਘਰਸ਼ ਦੀ ਅਹਿਮੀਯਤ ਤੋਂ ਅਸਹਿਮਤ ਹੋ ਸਕਦਾ ਹੈ? ਨਿਰਸੰਦੇਹ ਨਹੀਂ!
ਜੇਕਰ ਉਹ ਸੰਘਰਸ਼ ਅਹਿਮ ਸੀ ਤਾਂ ਵਿਚਾਰ ਦੀ ਲੌੜ ਹੈ ਕਿ ਉਹ ਅਹਿਮ ਕਿਂਉ ਸੀ? ਇਹ ਨਿਰਸ਼ਾਜਨਕ ਗੱਲ ਹੈ
ਕਿ ਨੁੱਕਤਾਚੀਨੀ ਦੇ ਇਸ ਦੌਰ ਵਿੱਚ ਇਸ ਸਵਾਲ ਤੇ ਵਿਚਾਰ ਨਹੀਂ ਹੋ ਰਿਹਾ ਅਤੇ ਉਸ ਸੰਘਰਸ਼ ਦੀ
ਅਹਿਮੀਯਤ ਨੂੰ ਸਵੀਕਾਰ ਕਰਣ ਦੀ ਗੱਲ ਬਹੂਤ ਘਟ ਹੋ ਰਹੀ ਹੈ। ਇਹ ਹੈ ਦੂਜਾ ਨੁੱਕਤਾ
ਤੀਸਰਾ ਨੁੱਕਤਾ। ਸਿੱਖ ਰਹਿਤ ਮਰਿਯਾਦਾ ਤੇ ਵਿਚਾਰ ਤੋਂ ਪਹਿਲਾਂ ਉੱਪਰ
ਦਿੱਤੇ ਹੋਏ ਪਹਿਲੇ ਨੁੱਕਤੇ ਦੀ ਰੋਸ਼ਨੀ ਵਿੱਚ ਇਸਦੇ ਸਮੁੱਚੇ ਸੰਧਰਭ ਨੂੰ ਵਿਚਾਰਣ ਦੀ ਲੋੜ ਹੈ ਜਿਸ
ਨੂੰ ਵਿਚਾਰੇ ਬਿਨਾਂ ਕੋਈ ਵੀ ਸਿਧਾਂਤਕ ਗੱਲ ਵਾਜਬ ਢੰਗ ਨਾਲ ਨਾ ਤਾਂ ਵਿਚਾਰੀ ਜਾ ਸਕਦੀ ਹੈ ਅਤੇ ਨਾ
ਹੀ ਪੇਸ਼ ਕੀਤੀ ਜਾ ਸਕਦੀ ਹੈ। ਸਿੱਖ ਰਹਿਤ ਮਰਿਯਾਦਾ ਦਿਆਂ ਮੱਧਾਂ ਬਾਰੇ ਟਿੱਪਣੀ ਕਰਨ ਵੇਲੇ ਸਿੱਖ
ਰਹਿਤ ‘ਮਰਿਯਾਦਾ ਦੀ ਧਾਰਨਾ` ( Concept of Sikh
Code of Conduct) ਦੇ ਸਿਧਾਂਤ
ਨੂੰ ਸਮਝਣਾ ਜ਼ਰੂਰੀ ਹੈ। ਆਉ ਇਸ ਨੂੰ ਥੋੜਾ ਸਮਝ
ਲਈਏ।
ਸਿੱਖ ਰਹਿਤ ਮਰਿਯਾਦਾ ਦੇ ਦੋ ਮੁੱਖ ਪੱਖ ਹਨ।
ਪਹਿਲਾ ਪੱਖ: ਸਿੱਖ ਰਹਿਤ ਮਰਿਯਾਦਾ ਦੀ ਧਾਰਨਾ। ਦੂਜਾ ਪੱਖ:
ਸਿੱਖ ਜੀਵਨ ਆਚਰਣ।
ਪਹਿਲਾ ਪੱਖ ਉਹ ਦਾਈਰਾ ਹੈ ਜਿਸ ਦੇ ਅੰਦਰ ਦੂਜਾ ਪੱਖ,
ਅਰਥਾਰਥ, ਸਿੱਖ ਜੀਵਨ ਆਚਰਣ ਦਾ ਵਿਸ਼ਾ ਲਿਖਿਆ ਗਿਆ ਹੈ। ਇਸ ਦਾਈਰੇ ਦਾ ਮਕਸਦ ਉਸ ਭਾਈਚਾਰੇ ਦੇ
ਧਾਰਮਕ ਵਿਵਹਾਰ ਨੂੰ ਤਮਾਮ ਅਸਹਿਮਤੀਆਂ ਦੇ ਬਾਵਜੂਦ, ਮੌਟੇ ਤੋਰ ਤ, ੇ ਇੱਕ ਇੱਕਠ ਦੇ ਰੂਪ ਵਿੱਚ
ਬੰਨਣਾ ਹੈ ਜਿਹੜਾ ਕਿ ਸਿੱਖੀ ਦੇ ਦਰਸ਼ਨ ਤੇ ਤੁਰਨ ਲਈ ਯਥਾ ਬੁੱਧੀ ਜਤਨਸ਼ੀਲ ਹੈ। ਇਸ ਦਾਈਰੇ ਦੇ ਅੰਦਰ
ਲਿਖੀਆਂ ਮੱਧਾਂ ਨਾਲ ਅਸਹਿਮਤ ਕੋਈ ਵੀ ਤਰਕਸ਼ੀਲ ਸੱਜਣ, ‘ਸਿੱਖ ਰਹਿਤ ਮਰਿਯਾਦਾ ਦੀ ਧਾਰਨਾ` ਦਾ
ਵਿਰੋਧ ਤਾਂ ਕਦੇ ਵੀ ਨਹੀਂ ਕਰ ਸਕਦਾ। ਇਹ ਧਾਰਨਾ ਆਪਣੇ ਆਪ ਵਿੱਚ ਨਿਰੋਲ ਹੈ ਜਿਸ ਵਿੱਚ ਕੋਈ
ਮਿਲਗੋਭਾ ਨਹੀਂ। ਇਹ ਸਿੱਖੀ ਦੇ ਦਰਸ਼ਨ ਦੀ ਰਾਹ ਤੇ ਤੁਰਨ ਦੇ ਜਤਨ ਕਰਨ ਵਾਲੀਆਂ ਦੇ ਸੰਸਾਰਕ ਅਤੇ
ਨਿਜੀ ਵਿਵਹਾਰ ਵਿਚਕਾਰ ‘ਸੰਭਵ ਹਦ` ਤਕ ਇੱਕਜੁਟਤਾ ਦੀ ਪ੍ਰਾਪਤੀ ਦੀ ਧਾਰਨਾ ਹੈ ਜੋ ਕਿ ਬੇ-ਕਸੂਰ
ਹੈ। ਕੀ ਰਹਿਤ ਮਰਿਯਾਦਾ ਦੇ ਇਸ ਪਹਿਲੇ ਪੱਖ ਦੇ ਮੱਹਤਵ ਪ੍ਰਤੀ ਸਾਰੇ ਸਿਧਾਂਤਕ ਪੱਖੀ ਸੁਚੇਤ ਹਨ?
ਜੇਕਰ ਉਹ ਸੁਚੇਤ ਹਨ ਤਾਂ ਉਹ ਸਿਧਾਂਤਕ ਵਿਚਾਰ ਪੇਸ਼ ਕਰਦੇ ਇਸ ਪ੍ਰਤੀ ਕਿੰਨੇ ਕੁ ਜਿੰਮੇਦਾਰ ਹਨ?
ਇਨ੍ਹਾਂ ਸਵਾਲਾਂ ਤੇ ਆਤਮ ਚਿੰਤਨ ਦੀ ਲੋੜ ਹੈ। ਜੇਕਰ ਰਹਿਤ ਮਰਿਯਾਦਾ ਦੀਆਂ ਮੱਧਾਂ ਵਿੱਚ ਕਿਸੇ
ਵਾਜਬ ਸੁਧਾਰ ਦੀ ਗੱਲ ਦਾ ਤਰੀਕਾ ਰਹਿਤ ਮਰਿਯਾਦਾ ਦੀ ਧਾਰਨਾ ਦੇ ਦਾਈਰੇ ਨੂੰ ਹੀ ਸੱਟ ਮਾਰਦਾ ਹੈ
ਤਾਂ ਇਹ ਠੀਕ ਨਹੀਂ। ਇਸ ਵਿੱਚ ਫ਼ੌਰਨ ਸਵੈ ਸੁਧਾਰ ਦੀ ਲੋੜ ਹੈ ਤਾਂ ਕਿ ਬਵਿਖ ਵਿੱਚ ਕਿਸੇ ਸੁਧਾਈ
ਹੋਈ ਰਹਿਤ ਮਰਿਯਾਦਾ ਦਾ ਸਤਿਕਾਰ ਤਾਂ ਬੱਚਿਆ ਰਹੇ।
ਰਹਿਤ ਮਰਿਯਾਦਾ ਦੀ ਧਾਰਨਾ ਦਾ ਇਹ ਦਾਈਰਾ ( Concept)
ਹੀ 1900
ਦੇ ਆਰੰਬਕ ਦਹਾਕਿਆਂ ਦੇ ਸਿੱਖ ਸੰਘਰਸ਼ ਦੀ ਅਤਿਯੰਤ ਮਹੱਤਵਪੁਰਣ ਉਪਲੱਬਦੀ ਸੀ ਜਿਸਨੂੰ ਬਚਾ ਕੇ
ਰੱਖਣਾ ਬੇਹਦ ਜ਼ਰੂਰੀ ਹੈ। ਇਸ ਦਾਈਰੇ ਦੇ ਅੰਦਰ ਕਿਸੇ ਸੰਭਾਵਤ ਤਰਮੀਮ ਦੀ ਗੱਲ ਹੋ ਸਕਦੀ ਹੈ ਪਰ ਇਸ
ਦਾਈਰੇ ਨੂੰ ਹੀ ਨੁਕਸਾਨ ਘਾਤਕ ਹੋ ਸਕਦਾ ਹੈ ਕਿਉਂਕਿ ਜੋ ਕਰ ਦਾਈਰਾ ਹੀ ਨਾ ਬਚੇ ਤਾਂ ਇਸ ਦੇ ਅੰਦਰ
ਕਿਸੇ ਵੀ ਵਿਸ਼ੇ ਦੀ ਸੰਭਾਲ ਸੰਭਵ ਨਹੀਂ। ਸਭ ਕੁੱਝ ਬਿਖਰ ਸਕਦਾ ਹੈ। ਹੋ ਸਕਦਾ ਹੈ ਕਿ ਕੋਈ ਇਸ
ਦਾਈਰੇ ਨੂੰ ਬਦਲਣ ਦੀ ਗੱਲ ਨਾ ਵੀ ਕਰਦਾ ਹੋਏ ਪਰ ਵਿਚਾਰਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਲਿਖੇ
ਸਿੱਖ ਜੀਵਨ ਆਚਰਣ ਨੂੰ ਬੇ-ਤਰਤੀਬ ਬਦਲਣ ਦਾ ਜਤਨ ਇਸ ਦਾਈਰੇ ਦੀ ਧਾਰਨਾ (concept
of Code of Conduct) ਨੂੰ ਹੀ ਛਿੱਨ-ਬਿੰਨ ਕਰ
ਸਕਦਾ ਹੈ ਕਿਉਂਕਿ ਹਰ ਦੋਰ ਵਿੱਚ ਸਿਧਾਂਤਕ ਪੱਖ ਦੇ ਨਾਲ-ਨਾਲ ਤਾਕਤਵਰ ਗ਼ੈਰ ਸਿਧਾਂਤਕ ਪੱਖ ਵੀ
ਮੌਜੂਦ ਰਹਿੰਦਾ ਹੈ ਜਿਸਦੇ ਬੇ-ਤਰਤੀਬ ਹੋਣ ਦੀ ਸੂਰਤ ਵਿੱਚ ਸਿੱਟੇ ਅਤਿਅੰਤ ਗੰਭੀਰ ਹੋ ਸਕਦੇ ਹਨ।
ਤਰਤੀਬ ਵਿੱਚ ਰਹਿਣਾ ਮਜ਼ਬੂਤੀ ਹੈ ਬੇ-ਤਰਤੀਬ ਹੋ ਜਾਣਾ ਤਾਂ ਤਾਕਤ ਅਤੇ ਤਰਕ ਨੂੰ ਗੁਆ ਦੇਣਾ ਹੈ।
ਫ਼ਿਰ ਬੇ-ਤਰਤੀਬੇ (Undisciplined)
ਤੁਰਨ ਵਾਲੇ ਕਿਸੇ ਹੋਰ ਬੇ-ਤਰਤੀਬੇ ਵਲੋਂ ਤਰਤੀਬ (Discipline)
ਦੀ ਆਸ ਕਿਵੇਂ ਅਤੇ ਕਿਸ ਹੱਕ ਨਾਲ ਕਰ ਸਕਦੇ ਹਨ?
ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੇ ਸੰਵੀਧਾਨ ਵਿੱਚ
100 ਦੇ
ਲਗਭਗ ਤਰਮੀਮਾਂ (Amendments)
ਹੋਈਆਂ ਹਨ ਪਰ ਉਹ ਕੇਵਲ ਸੰਵੀਧਾਨ ਦੇ ਦਾਈਰੇ ਵਿੱਚ
ਰਹਿੰਦੇ ਬਾ-ਤਰਤੀਬ ਹੀ ਕੀਤੀਆਂ ਗਈਆਂ ਹਨ। ਧਾਰਾ 370
ਅਤੇ ‘ਯੂਨੀਫ਼ਾਰਮ ਸਿਵਲ ਕੋਡ` ਵਰਗੀਆਂ ਹੋਰ ਤਰਮੀਮਾਂ ਦੀ ਮੰਗ ਵੀ ਉੱਠਦੀ ਰਹੀ ਹੈ। ਪਰ ਐਸਾ ਕਦੇ ਵੀ
ਨਹੀਂ ਹੋਈਆ ਕਿ ਕਿਸੇ ਨੇ ਘਰ ਬੈਠ ਕੇ ਕਿਸੇ ਤਰਕ ਦੇ ਅਧਾਰ ਤੇ ਸੰਵੀਧਾਨ ਵਿੱਚ ਤਰਮੀਮ ਕਰ ਦਿੱਤੀ
ਹੋਵੈ। ਵੱਖਰੀ-ਵੱਖਰੀ ਸਿਧਾਂਤਕ ਸਮਝ ਦੀ ਸੁਰਤ ਵਿੱਚ ਕੇਵਲ ‘ਇੱਕ ਕੇਂਦ੍ਰਿਤ ਰਹਿਤ ਮਰਿਯਾਦਾ`
ਦੀ ਧਾਰਨਾ ਹੀ ਸਵੀਕਾਰ ਕੀਤੀ ਜਾਂ ਸਕਦੀ ਹੈ। ਸਾਡੀ ਪਿੱਛਲੀ ਪੀੜੀ ਦੇ ਜਿਨ੍ਹਾਂ ਵਿਦਵਾਨਾ ਨੇ
ਇਸ ਧਾਰਨਾ ਨੂੰ ਸਿਰਜਿਆ ਉਹ ਇਸ ਪੱਖੋਂ ਸੂਝਵਾਨ ਸਨ। ਰਹਿਤ ਮਰਿਯਾਦਾ ਦੀ ਧਾਰਨਾ ਦੇ ਦਾਈਰੇ ਵਿੱਚ
ਰਹਿ ਕੇ ਲੋੜੀਂਦੇ ਬਦਲਾਵ ਦਾ ਵਿਚਾਰ ਕਰਨਾ ਠੀਕ ਹੋ ਸਕਦਾ ਹੈ ਪਰ ਇਸ ਦਾਈਰੇ ਨੂੰ ਹੀ ਤੋੜ ਕੇ ਗੱਲ
ਕਰਨਾ ਦੂਰਦਰਸ਼ੀਤਾ ਨਹੀਂ।
ਇਸ ਵਿਸ਼ੇਸ ਸੰਧਰਭ ਵਿੱਚ ਜੇਕਰ ਸਿਧਾਂਤਕ ਧਿਰ ਬੇ-ਤਰਤੀਬ ਹੋਣ ਦਾ ਰਾਹ ਅਪਣਾ
ਲੇਂਣ ਤਾਂ ਗ਼ੈਰ-ਸਿਧਾਂਤਕ ਬੰਦੀਆਂ ਦੀ ਬੇ-ਤਰਤੀਬੀ ਦਾ ਤਰਕ ਵੀ ਵਾਜਬ ਹੋਵੇਗਾ। ਕਿਉਂਕਿ ਸਿਧਾਂਤਕ
ਸਮਝ ਵਿੱਚ ਵਖਰੇਵੇਂ ਤਾਂ ਹਮੇਸ਼ਾ ਹੁੰਦੇ ਹੀ ਹਨ, ਇਸ ਲਈ ਇਸੇ ਕਾਰਨ ਹੀ, ਜ਼ਿਆਦਾ ਤੋਂ ਜ਼ਿਆਦਾ
ਇੱਕਜੁੱਟਤਾ ਦੀ ਪ੍ਰਾਪਤੀ ਲਈ ਇੱਕ ਰਹਿਤ ਮਰਿਯਾਦਾ ਵਰਗੀ ਧਾਰਨਾ ਦੀ ਜ਼ਰੂਰਤ ਹੁੰਦੀ ਹੈ। ਅਸੀਂ ਦੇਖ
ਸਕਦੇ ਹਾਂ ਕਿ ਜਾਗਰੂਕ ਹੋਣ ਦਾ ਦਾਵਾ ਕਰਣ ਵਾਲੀਆਂ ਕਈ ਧਿਰਾਂ ਕਿਸ ਕਧਰ, ਕਈ ਨੁੱਕਤਿਆਂ ਤੇ, ਆਪਸ
ਵਿੱਚ ਅਸਹਿਮਤ ਹਨ ਅਤੇ ਉਹ 1900
ਦੇ ਅਰੰਭਕ ਦਹਾਕੇ ਵਿੱਚ ਸਿਰਜੀ ‘ਇੱਕ ਰਹਿਤ ਮਰਿਯਾਦਾ` ਵਰਗੀ ਗੱਲ ਪ੍ਰਾਪਤ ਕਰਨ ਦੀ ਹਾਲਤ ਵਿੱਚ
ਨਹੀਂ ਹਨ। ਹੁਣ ਜਾਗਰੂਕਤਾ ਦਾ ਦਾਵਾ ਤਾਂ ਹੈ ਪਰ ਏਕਤਾ ਨਦਾਰਦ ਹੈ। ਐਸੀਆਂ ਪੰਜ ਧਿਰਾਂ ‘ਪੰਜ`
ਰਹਿਤ ਮਰਿਯਾਦਾਵਾਂ ਤਾਂ ਬਣਾ ਸਕਦੀਆਂ ਹਨ ਪਰ ‘ਇੱਕ` ਕਦੇ ਵੀ ਨਹੀਂ। ਇਹ ਸੁਭਾਵਕ ਜਿਹੀ ਗੱਲ ਹੈ ਜੋ
ਹਮੇਸ਼ਾ ਰਹਿਣੀ ਹੈ। ਇਸ ਲਈ ਇਸ ਨੁੱਕਤੇ ਤੇ ਪੰਥ ਪਰਵਾਣਤ ਪਰਿਪੇਖ ਨੂੰ ਸਮਝਣ ਦੀ ਲੋੜ ਹੈ।
ਸਿੱਖ ਰਹਿਤ ਮਰਿਯਾਦਾ ਵਿੱਚ ਸੁਧਾਰ ਕਰਨ ਦਾ ਅਧੀਕਾਰ ਕੇਵਲ ਉਸ ਜੁਗਤ (ਸੁਚੇਤ,
ਸਮਝਦਾਰ ਅਤੇ ਦੂਰਅੰਦੇਸ਼ ਪੰਥਕ ਵਿਦਵਾਨਾ ਦੇ ਸਰਬਪੱਥੀ, ਸਿਧਾਂਤਕ ਅਤੇ ਡੂੰਗੇ ਵਿਚਾਰ ਵਟਾਂਦਰੇ
ਉਪਰੰਤ) ਨਾਲ ਹੀ ਹੋ ਸਕਦਾ ਹੈ ਜਿਸ ਰਾਹੀਂ ਇਸ ਨੂੰ ਸਿਰਜਿਆ ਗਿਆ ਸੀ। ਨਿਜੀ ਤੋਰ ਤੇ ਕੋਈ
ਕੁੱਝ ਵੀ ਕਰਦਾ ਹੋਵੇ ਪਰ ਜੇ ਕਰ ਸ਼੍ਰੋਮਣੀ ਗੁਰੂਦੂਆਰਾ ਪ੍ਰਬੰਧਕ ਕਮੇਟੀ ਵੀ ਇਸ ਵਿੱਚ ਤਰਮੀਮ ਕਰਨਾ
ਚਾਹੇ ਤਾਂ ਉਸ ਕੋਲ ਇਸ ਦਾ ਅਧੀਕਾਰ ਨਹੀਂ। ਜੇਕਰ ਕਦੇ ਲੋੜ ਹੋਵੈ ਤਾਂ ਉਹ ਕਮੇਟੀ ਕੇਵਲ ਇਸ ਵਿੱਚ
ਤਰਮੀਮ ਦੀ ਪ੍ਰਕ੍ਰਿਆ ਆਰੰਭ ਕਰ ਸਕਦੀ ਹੈ ਪਰ ਇਸ ਨੂੰ ਆਪ ਨਹੀਂ ਬਦਲ ਸਕਦੀ। ਇਹ ਗੱਲ ਸਿੱਖ ਰਹਿਤ
ਮਰਿਯਾਦਾ ਦੀ ਧਾਰਨਾ ਦਾ ਮੁੱਢਲਾ ਅੰਗ ਹੈ। ਜਾਗਰੂਕ ਪੱਖਾਂ ਨੂੰ, ਸੁਧਾਰ ਦਾ ਸੁਝਾਵ ਦੇਣ ਵੇਲੇ,
ਸਪਸ਼ਟ ਸ਼ਬਦਾਂ ਵਿੱਚ ਇਸ ਗੱਲ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਰਹਿਤ ਦੀਆਂ ਕੁੱਝ ਮਧਾਂ
ਦੇ ਨਾ ਵੀ ਸਹੀ ਪਰ ‘ਮਰਿਯਾਦਾ ਦੀ ਧਾਰਨਾ` ਦੇ ਹਿਮਾਯਤੀ ਹਨ ਅਤੇ ਇਸ ਲਈ ਇਸ ਵਿੱਚ ਕਿਸੇ ਵੀ ਤਰਮੀਮ
ਲਈ ਆਪਣੀ ਉਸ ਪੀੜੀ ਦੀ ਤਰਕੀਬ ਦੇ ਵੀ ਹਿਮਾਯਤੀ ਹਨ ਜਿਸ ਨੇ ਬੜੀ ਘਾਲਣਾਂ ਬਾਦ ਇਸ ਨੂੰ ਸਿਰਜਿਆ
ਸੀ। ਜੇ ਕਰ ਉਹ ਐਸਾ ਨਹੀਂ ਕਰਦੇ ਤਾਂ ਉਹ ਵਿਚਾਰ ਕਰਨ ਕਿ ਉਨ੍ਹਾਂ ਦੀ ਹੀ ਬੇ-ਤਰਤੀਬੀ ਤਰਜ਼ ਤੇ ਕੋਈ
ਕਾਬਜ਼ ਧਿਰ ਮੋਜੂਦਾ ਸਿੱਖ ਰਹਿਤ ਮਰਿਯਾਦਾ ਨੂੰ ਇੱਕੋ ਝੱਟਕੇ ਵਿੱਚ ਬਦਤਰ ( Worse)
ਹਾਲਤ ਵਿੱਚ ਲੇ ਜਾ ਸਕਦਾ ਹੈ।
ਵੱਖੋ-ਵੱਖ ਸਿਧਾਂਤਕ ਸਮਝ ਦੇ ਮਾਹੋਲ ਵਿੱਚ ਕੇਵਲ ਉਹ ਜੁਗਤ (ਜਿਸ ਰਾਹੀਂ ਇਸ
ਨੂੰ ਸਿਰਜਿਆ ਗਿਆ ਸੀ) ਹੀ ਬੱਚਦੀ ਹੈ ਜਿਹੜੀ ਕਿ ਸਿੱਖ ਰਹਿਤ ਮਰਿਯਾਦਾ ਦੀ ਨਿਰਦੋਸ਼ ਧਾਰਨਾ ਨੂੰ
ਬਚਾ ਸਕਦੀ ਹੈ। ਇਸ ਵੇਲੇ ਉਸ ਜੁਗਤ ਤੇ ਪਹਿਰਾ ਦੇਣ ਦੀ ਸਖ਼ਤ ਲੋੜ ਹੈ ਤਾਕਿ ਕੋਈ ਕਾਬਜ਼ ਧਿਰ ਕਿਧਰੇ
ਸਾਡੀ ਹੀ ਬਚਕਾਨੀਆਂ ਹਰਕਤਾਂ ਨੂੰ ਅਧਾਰ ਬਣਾ ਕੇ ਰਹਿਤ ਮਰਿਯਾਦਾ ਵਿੱਚ ਬਦਤਰ
(Worse)
ਬਦਲਾਵ ਨਾ ਕਰ ਦੇਵੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੌਜੂਦਾ ਸਿੱਖ ਰਹਿਤ ਮਰਿਯਾਦਾ ਅਤੇ ਉਸ
ਦੀ ਮੂਲ ਧਾਰਨਾ ਕਿਸੇ ਮੌਜੂਦਾ ਧਿਰ ਦੀ ਕਾਰਵਾਈ ਨਹੀਂ ਬਲਕਿ ਇਹ ਸਾਡੇ ਵਿਰਸੇ ਦਾ ਉਪਰਾਲਾ ਸੀ ਜਿਸ
ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਅਤੇ ਨਾਲੋ-ਨਾਲ ਇਸ ਦੀ ਮੂਲ ਧਾਰਨਾ ਅਤੇ ਉਸ ਦੀ ਲੋੜ ਦੇ
ਵਿਚਾਰ ਦੀ ਸੰਭਾਲ ਬੇਹਦ ਜ਼ਰੂਰੀ ਹੈ।
ਹਰਦੇਵ ਸਿੰਘ, ਜੰਮੂ
(23/12/10)
ਸਰਵਜੀਤ ਸਿੰਘ
ਅਨਭੋਲ ਸਿੰਘ ਦੀਵਾਨਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਦੇ ਪੱਤਰ ਲਈ ਧੰਨਵਾਦ। ਆਪ ਜੀ ਲਿਖਦੇ ਹੋ,“ਮੈਂ ਸਾਰੀ ਚਿੱਠੀ ਵਿੱਚ
ਕੋਈ ਅਪ ਸ਼ਬਦ ਜਾਂ ਅਸਭਿਆ ਸ਼ਬਦਾਂਵਲੀ ਦੀ ਵਰਤੋਂ ਨਹੀਂ ਕੀਤੀ ਸੀ ਪਰ ਮੈਨੂੰ ਆਪ ਜੀ ਦੀ ਇਹ ਗੱਲ
ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ‘ਜਿਸ ਨੂੰ ਆਪ ਜੀ ਨੇ ਮੂਰਖ ਦੇ ਖਿਤਾਬ ਨਾਲ ਨਿਵਾਜਿਆ ਹੈ’ ਬੇਸ਼ੱਕ
ਆਪ ਜੀ ਤਾਂ ਮੇਰੇ ਤੋਂ ਬਹੁਤ ਸੂਝਵਾਨ ਹੋ ਪਰ ਫਿਰ ਵੀ ਮੈਂ ਆਪ ਜੀ ਨੂੰ ਦੱਸਣਾ ਜ਼ਰੂਰ ਚਾਹੂਗਾ ਕਿ
ਗੁਰਬਾਣੀ ਦੀ ਕੋਈ ਪੰਗਤੀ ਕਿਸੇ ਇੱਕ ਮਨੁੱਖ ਲਈ ਨਹੀਂ ਹੁੰਦੀ”
ਦੀਵਾਨਾ ਜੀ, ਬੇਨਤੀ ਹੈ ਕਿ ਤੁਸੀ ਆਪ ਹੀ ਇਹ ਜਾਣਕਾਰੀ ਦਿਓ ਕਿ
ਆਪਣੇ ਪੱਤਰ (12/13/10) ਵਿਚ “ਇਸ ਲਈ ਅਜਿਹੇ ਰੁਝਾਨ ਨੂੰ ਵਿਦਵਤਾ ਨਹੀਂ ਬਲਕਿ ਮੂਰਖਤਾ ਹੀ
ਕਿਹਾ ਜਾ ਸਕਦਾ ਹੈ” ਪੰਗਤੀ ਕਿਸ ਲਈ ਲਿਖੀ ਸੀ, ਮੇਰੇ ਲਈ ਜਾਂ ਲਾਂਬਾ ਜੀ ਲਈ?
ਦੀਵਾਨਾ ਜੀ, ਕੀ ਇਹ ਸੱਚ ਨਹੀ ਕਿ ਤੁਸੀ ਇਹ ਸਲਾਹ ਵੀ ਦਿੱਤੀ ਸੀ, “ਦੂਸਰਾ
ਵੀਰ ਜੀ ਮੈਂ ਆਪ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪ ਜੀ ਬਹੁਤ ਹੀ ਸੂਝਵਾਨ ਹੋ ਇਸ ਕਰਕੇ ਮੇਰੇ
ਨਿਗੂਣੇ ਜਿਹੇ ਬੰਦੇ ਨੂੰ ਸਲਾਹ ਦੇਣ ਦਾ ਕੋਈ ਅਧਿਕਾਰ ਤਾਂ ਨਹੀਂ ਹੈ ਪਰ ਫਿਰ ਵੀ ਮੈਂ ਆਪ ਜੀ ਨੂੰ
ਬੇਨਤੀ ਦੇ ਰੂਪ ਵਿੱਚ ਜ਼ਰੂਰ ਕਹਾਂਗਾ ਕਿ ਆਪ ਜੀ ਗੁਰਬਾਣੀ ਦੀ ਹੇਠ ਲਿਖੀ ਪੰਗਤੀ ਨੂੰ ਕਈ ਵਾਰ ਜ਼ਰੂਰ
ਪੜ੍ਹਨਾ ਅਤੇ ਇਸ ਦੇ ਅਰਥ ਭਾਵ ਵਿਚਲੀ ਗਹਿਰਾਈ ਨੂੰ ਜਾਣਨ ਦੀ ਕੋਸ਼ਿਸ਼ ਕਰਨਾ। ਪੜਿਆ ਮੂਰਖੁ ਆਖੀਐ
ਜਿਸੁ ਲਬੁ ਲੋਭੁ ਅਹੰਕਾਰਾ”।
ਆਪ ਜੀ ਅੱਗੇ ਲਿਖਦੇ ਹੋ, “ਆਪ ਜੀ ਦੇ ਪੱਤਰ ਵਿਚ ਉਹ ਸੰਗਰਾਂਦ ਬਾਰੇ
ਜਾਣਕਾਰੀ ਮੰਗੇ ਕਿ ਸੰਗਰਾਂਦ ਕੀ ਹੁੰਦੀ ਹੈ? ਫਿਰ ਵੀਰ ਮੇਰਿਆਂ ਉਹ ਫਰਾਖਦਿਲੀ ਨਾਲ ਇਹ ਵੀ ਮੰਨੇ,
ਕਿ ਉਹ ਲੇਖ ਮੇਰੇ ਨਹੀਂ ਮੇਰਾ ਤਾਂ ਸਿਰਫ਼ ਨਾਂ ਹੀ ਵਰਤਿਆ ਗਿਆ ਹੈ। ਤੇ ਜੇਕਰ ਉਹ ਲੇਖ ਉਸ ਦੇ ਆਪਣੇ
ਹਨ ਫਿਰ ਉਹ ਸੰਗਰਾਂਦ ਦੀ ਜਾਣਕਾਰੀ ਨਾ ਹੋਣ ਬਾਰੇ ਝੂਠ ਜਰੂਰ ਬੋਲ ਰਿਹਾ ਹੈ। ਇਸ ਪਿਛੇ ਉਸ ਦੀ
ਕਿਹੜੀ ਸੋਚ ਕੰਮ ਕਰਦੀ ਹੈ? ਕਿਹੜੀ ਗੱਲ ਸੱਚੀ ਹੈ? ਇਨ੍ਹਾਂ ਗੱਲਾਂ ਪਿਛੇ ਕੀ ਮਨੋਰਥ ਹੈ?”।
ਦੀਵਾਨਾ ਜੀ, ਮੇਰੇ ਪੱਤਰ ਨੂੰ ਧਿਆਨ ਨਾਲ ਪੜ੍ਹੋ, ਮੈ ਲਿਖਿਆ ਸੀ, “ਦੀਵਾਨਾ
ਜੀ, ਮੈ ਤਾਂ ਜਾਣਕਾਰੀ ਹੀ ਮੰਗੀ ਹੈ ਕਿ ਸੰਗਰਾਦ ਕੀ ਹੁੰਦੀ ਹੈ, ਇਸ ਦਾ ਸਿੱਖ ਧਰਮ ਨਾਲ ਕੀ ਸਬੰਧ
ਹੈ, ਇਹ ਕੁਦਰਤ ਦੇ ਕਿਸ ਨਿਯਮ ਮੁਤਾਬਕ ਨਿਰਧਾਰਤ ਹੂੰਦੀ ਹੈ? ਕੀ ਇਸ ਤਰ੍ਹਾਂ, ਇਕ ਪ੍ਰਸਨ ਦੇ ਤੀਜੇ
ਹਿਸੇ ਨੂੰ ਲੈਕੇ ਹੀ ਮੋੜਵਾਂ ਸਵਾਲ ਕਰ ਦੇਣਾ ਆਪ ਵਰਾਗੇ ਵਿਦਵਾਨਾਂ ਨੂੰ ਸੋਭਾ ਦਿੰਦਾ ਹੈ? ਕੀ ਆਪ
ਜੀ ਦਾ ਇਹ ਫਰਜ ਨਹੀ ਸੀ ਬਣਦਾ ਕਿ ਬਾਕੀ ਸਵਾਲ “ਇਸ ਦਾ ਸਿੱਖ ਧਰਮ ਨਾਲ ਕੀ ਸਬੰਧ ਹੈ, ਇਹ ਕੁਦਰਤ
ਦੇ ਕਿਸ ਨਿਯਮ ਮੁਤਾਬਕ ਨਿਰਧਾਰਤ ਹੂੰਦੀ ਹੈ”? ਦਾ ਜਵਾਬ ਵੀ ਲਿਖ ਭੇਜਦੇ।
ਵੀਰ ਜੀ ਪੂਰੀ ਗੱਲ ਨੂੰ ਸਮਝਣ ਦਾ ਯਤਨ ਕਰੋ ਨਾਂ ਕਿ ਤੀਜਾ ਹਿਸਾ ਹੀ। ਜੇ ਮੈ ‘23
ਭਾਦੋਂ 3012’ ਨੂੰ ਲੈ ਕੇ ਆਪ ਜੀ ਨੂੰ ਸਵਾਲ ਕਰਨੇ ਸ਼ੁਰੂ ਕਰ ਦੇਵਾ
ਕਿ ਤੁਸੀ ਝੂਠ ਲਿਖ ਰਹੇ ਹੋ। ਤੁਹਾਡੇ ਝੂਠ ਪਿਛੇ
ਕਿਹੜੀਆਂ ਸ਼ਕਤੀਆਂ ਕੰਮ ਕਰਦੀਆਂ ਹਨ? ਤੁਹਾਡਾ ਝੂਠ ਲਿਖਣ ਪਿਛੇ ਕੀ ਮਨੋਰਥ ਹੈ? ਵੀਰ ਜੀ, ਮੈ ਘੱਟੋ
ਘੱਟ 20 ਅਜੇਹੇ ਸਵਾਲ ਲਿਖ ਕੇ ਕਾਗਜ ਕਾਲਾ ਕਰ ਸਕਦਾ ਹਾਂ ਪਰ ਨਹੀ ਮੈਨੂੰ ਪਤਾਂ ਹੈ ਕਿ ਆਪ ਨੇ
ਕਾਹਲੀ `ਚ 23 ਪੋਹ ਨੂੰ 23 ਭਾਦੋਂ ਲਿਖ ਦਿੱਤਾ ਹੈ।
ਜਿਥੋ ਤਾਈ ਤੁਹਾਡੇ ਸਵਾਲ ਦਾ ਸਬੰਧ ਹੈ, ਸੰਗਰਾਦ (ਸਾਂਕ੍ਰਾਂਤ) ਉਸ ਦਿਨ
ਹੁੰਦੀ ਹੈ ਜਦੋ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ `ਚ ਪ੍ਰਵੇਸ਼ ਕਰਦਾ ਹੈ। ਜੇ ਆਪ ਜੀ ਇਸ ਨਾਲ
ਸਹਿਮੱਤ ਨਾ ਹੋਵੋ ਤਾਂ ਆਪਣੇ ਵਿਚਾਰ ਲਿਖ ਭੇਜਣੇ ਜੀ।
ਦੀਵਾਨਾ ਜੀ, ਮੇਰੇ ਪੱਤਰ ਨੂੰ ਇਕ ਵੇਰ ਫੇਰ ਪੜ੍ਹੋ, ਮੈ ਲਾਂਬਾ ਜੀ ਨੂੰ
ਲਿਖਿਆ ਸੀ, “ ਆਪ ਜੀ ਨੇ ਆਪਣੇ
ਲੇਖ ਵਿਚ ਇਹ ਸਾਬਤ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੰਗਰਾਦਾਂ ਬਦਲ
ਦਿੱਤੀਆਂ ਗਈਆ ਹਨ। ਆਪ ਜੀ ਲਿਖਦੇ ਹੋ, “ਇੱਥੇ ਸੰਗਰਾਂਦ ਦੀ ਅਰੰਭਤਾ ਕੁਦਰਤ ਦੇ ਉਸ ਨਿਯਮ ਤੇ
ਨਿਸਚਤ ਕੀਤੀ ਗਈ ਸੀ ਜਦੋਂ ਸੂਰਜ ਇਕ ਰਾਸ਼ੀ ਚੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਪਰ
ਪੁਰੇਵਾਲ ਸਾਹਿਬ ਦੇ ਇਸ ਤਥਾਕਥਿਤ ਨਾਨਕਸ਼ਾਹੀ ਕੈਲੰਡਰ ਵਿਚ ਸੰਗਰਾਂਦ ਤੈਅ ਕਰਣ ਦਾ ਆਧਾਰ
ਗੁਰਬਾਣੀ, ਪੁਰਾਤਨ ਸ੍ਰੋਤ ਜਾਂ ਖਗੋਲ ਸ਼ਾਸਤ੍ਰ ਦਾ ਕੋਈ ਨਿਯਮ ਨਹੀਂ ਸੀ ਬਲਕਿ ਇਹ ਆਪਣੇ ਆਪ ਹੀ ਤੈ
ਕਰ ਦਿੱਤੀ ਗਈ”। ਲਾਂਬਾ ਜੀ,
ਤੁਹਾਡਾ ਇਹ ਲਿਖਣਾ ਤਾਂ ਠੀਕ ਹੈ ਕਿ ਸੰਗਰਾਦ (ਸਾਂਕ੍ਰਾਂਤ) ਵਾਲੇ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ
ਰਾਸ਼ੀ `ਚ ਪ੍ਰਵੇਸ਼ ਕਰਦਾ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਸੰਗਰਾਦ ਕੁਦਰਤ ਦੇ ਕਿਸ ਨਿਯਮ ਮੁਤਾਬਕ ਨਿਰਧਾਰਤ ਹੁੰਦੀ ਹੈ?
ਲਾਂਬਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸੰਗਰਾਦ ਸ਼ਬਦ ਕਿੰਨੀ ਵਾਰੀ ਆਉਂਦਾ ਹੈ? ਕੀ 12
ਰਾਸ਼ੀਆਂ ਦਾ ਸਿੱਖ ਧਰਮ ਵਿਚ ਕੋਈ ਮਹੱਤਵ ਹੈ?”
ਇਸ ਤੋਂ ਅੱਗੇ ਮੈ ਇਹ ਵੀ ਲਿਖਿਆ ਸੀ, “ਲਾਂਬਾ ਜੀ ਤਾਂ ਜਾਣੀਜਾਣ ਹਨ ਪਰ
ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਸਾਰੇ ਭਾਰਤ ਵਿਚ ਪਹਿਲਾ ਸੰਗਰਾਦ ‘ਸੂਰਜੀ
ਸਿਧਾਂਤ’ ਮੂਤਾਬਕ ਨਿਰਧਾਰਤ ਕੀਤੀ ਜਾਂਦੀ ਸੀ। ਪਰ 1960 ਤੋਂ ਪਿਛੋਂ ਉਤਰੀ ਭਾਰਤ ਵਿਚ ਸੰਗਰਾਦ
‘ਦ੍ਰਿਗਗਿਣਤ ਸਿਧਾਂਤ’ ਨਾਲ ਨਿਰਧਾਰਤ ਕੀਤੀ ਜਾਂਦੀ ਹੈ। ਇਸ ਸਾਲ ‘ਸੂਰਜੀ ਸਿਧਾਂਤ’ ਮੁਤਬਾਕ ਜੇਠ
ਦੀ ਸੰਗਰਾਦ 15 ਮਈ, ਸਾਵਣ 17 ਜੁਲਾਈ, ਭਾਦੋਂ 17 ਅਗਸਤ,ਅੱਸੂ 17 ਸਤੰਬਰ ਅਤੇ ਕੱਤਕ ਦੀ ਸੰਗਰਾਦ
18 ਅਕਤੂਬਰ ਨੂੰ ਸੀ ਜਦੋਂ ਕਿ ‘ਦ੍ਰਿਗਗਿਣਤ ਸਿਧਾਂਤ’ਮੁਤਾਬਕ ਜੇਠ ਦੀ ਸੰਗਰਾਦ 14 ਮਈ, ਸਾਵਣ 16
ਜੁਲਾਈ, ਭਾਦੋਂ 16 ਅਗਸਤ, ਅੱਸੂ 16 ਸਤੰਬਰ ਅਤੇ ਕੱਤਕ ਦੀ ਸੰਗਰਾਦ 17 ਅਕਤੂਬਰ ਨੂੰ ਸੀ।
ਹੁਣ ਜਦੋਂ 5 ਸੰਗਰਾਦਾਂ ਤਾਂ ਰਾਸ਼ੀਆਂ ਨੂੰ ਮੰਨਣ
ਵਾਲਿਆਂ ਦੀਆਂ ਹੀ ਵੱਖ-ਵੱਖ ਹਨ ਤਾਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਲਾਂਬਾ ਜੀ, ਤੁਸੀ ਹੁਣ ਇਹ
ਜਾਣਕਾਰੀ ਦਿਓ ਕਿ ਕੁਦਰਤੀ ਸਿਧਾਂਤ ਦਾ ਕੀ ਬਣਿਆ?”
ਆਪ ਜੀ ਦੀ ਜਾਣਕਾਰੀ ਲਈ ਇਹ ਵੀ ਦੱਸਣਾ ਜਰੂਰੀ ਹੈ ਕਿ ਲਾਂਬਾ ਜੀ ਨੇ ਮਈ ਦੇ
ਸੰਪਾਦਕੀ (ਇਸ ਮਹੀਨੇ ਦੀ ਸੰਗਰਾਦ 14 ਮਈ ਨੂੰ ਜਾਂ 15 ਮਈ ਨੁੰ) `ਚ ਲਿਖਿਆ ਸੀ, “ ਕੁਦਰਤ
ਦੇ ਅੰਟਲ ਨਿਯਮ ਵਿਚ ਬੰਧੇ ਚੰਦ, ਸੂਰਜ ਅਤੇ ਧਰਤੀ ਮਦਾਰ, ਬ੍ਰਹਿਮੰਡ ਵਿਚ ਗਰਦਿਸ਼ ਕਰ ਰਹੇ ਹਨ ਅਤੇ
ਇਸ ਤਰ੍ਹਾਂ ਮੱਸਿਆ, ਪੂਰਨਮਾਸ਼ੀ ਜਾਂ ਸੰਗਰਾਂਦ ਕੁਦਰਤੀ ਨਿਯਮ ਮੁਤਾਬਕ ਤੈਅ ਹੁੰਦੀ ਹੈ”
ਵੀਰ ਜੀ, ਮੈ ਉਦੋਂ ਵੀ ਲਾਂਬਾ ਜੀ ਨੂੰ ਇਹ ਸਵਾਲ ਕੀਤਾ ਸੀ ਕਿ ਸੰਗਰਾਦ ਕੁਦਰਤ ਦੇ ਕਿਸ ਨਿਯਮ
ਮੁਤਾਬਕ ਤੈਅ ਹੁੰਦੀ ਹੈ? ਇਸ ਸਵਾਲ ਦਾ ਜਵਾਬ ਵੀ ਨਹੀ ਸੀ ਆਇਆ। ਆਪ ਜੀ ਦੇ ਬਚਨ, “ਇਨ੍ਹਾਂ
ਗੱਲਾਂ ਪਿਛੇ ਕੀ ਮਨੋਰਥ ਹੈ?” ਸਬੰਧੀ ਬੇਨਤੀ ਹੈ ਕਿ ਮੇਰਾ ਮਨੋਰਥ ਇਹ ਜਾਣਕਾਰੀ ਲੈਣਾ ਹੈ ਕਿ
ਸੰਗਰਾਂਦ ਕੁਦਰਤ ਦੇ ਕਿਸ ਨਿਯਮ ਮੁਤਾਬਕ ਤੈਅ ਹੁੰਦੀ ਹੈ? ਵੀਰ ਜੀ, ਇਹ ਜਾਣਕਾਰੀ ਇਓ ਕਿ ਆਮ
ਵਿਅੱਕਤੀ ਨੂੰ (ਕੁਦਰਤ ਦੇ ਕਿਸ ਨਿਯਮ ਮੁਤਾਬਕ) ਇਹ ਜਾਣਕਾਰੀ ਕਿਵੇਂ ਹੁੰਦੀ ਹੈ ਕਿ ਅੱਜ ਹੀ
ਸੰਗਰਾਂਦ ਹੈ?
ਆਪ ਜੀ ਨੇ ਆਪਣੇ ਪੱਤਰ (12/13/10) `ਚ ਲਿਖਿਆ ਸੀ, “ਇਸੇ ਤਰ੍ਹਾਂ ਸੰਗਤ
ਨੂੰ ਹੁਣ ਅਰਦਾਸ ਵਿੱਚ ਇਹ ਮੰਗ ਵੀ ਸ਼ਾਮਲ ਕਰ ਲੈਣੀ ਚਾਹੀਦੀ ਹੈ ਕਿ; ਹੇ ਸਤਿਗੁਰ ਸੱਚੇ ਪਾਤਸ਼ਾਹ
ਜੀਓ ਕਿਰਪਾ ਕਰਕੇ ਆਪ ਜੀ ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੇ ਵਿਦਵਾਨਾਂ ਨੂੰ ਸਮੱਤ ਬਖਸ਼ੋ ਜਾਂ
ਪੰਥ ਦਾ ਇਨ੍ਹਾਂ ਤੋਂ ਖਹਿੜਾ ਛੁਡਾਓ ਤਾਂ ਕਿ ਕੌਮ ਵਿੱਚ ਏਕਤਾ ਅਤੇ ਅਖੰਡਤਾ ਦਾ ਮਾਹੌਲ ਮੁੜ ਤੋਂ
ਸਿਰਜਿਆ ਜਾ ਸਕੇ”।
ਦੀਵਾਨਾ ਜੀ, ਤੁਸੀ ਆਪ ਹੀ ਦੱਸੋ ਕਿ ‘ਕੌਮ ਨੂੰ ਭੰਬਲਭੂਸੇ ਵਿੱਚ ਪਾਉਣ
ਵਾਲੇ ਵਿਦਵਾਨਾਂ ਨੂੰ ਸਮੱਤ ਬਖਸ਼ੋ ਜਾਂ ਪੰਥ ਦਾ ਇਨ੍ਹਾਂ ਤੋਂ ਖਹਿੜਾ ਛੁਡਾਓ’ ਲਿਖਣ ਤੋਂ ਆਪ ਜੀ ਦਾ
ਕੀ ਭਾਵ ਸੀ? ਵੀਰ ਜੀ, ਮੇਰਾ ਭਾਵ ਇਹ ਸੀ ਕਿ ਅਜੇਹਾ ਸਹਿਯੋਗ ਸਿੱਖ ਮਾਰਗ ਤੋਂ ਨਹੀ ਮਿਲਣਾ,
ਕਿਉਂਕਿ ਸਿੱਖ ਮਾਰਗ ਦੇ ਲੇਖਕ ਅਤੇ ਪਾਠਕ ਤਾਂ ਉਹ ਹਨ ਜਿਨ੍ਹਾਂ ਤੋਂ ਤੁਸੀ ਖਹਿੜਾਂ ਛਡਵਾਉਣਾ
ਚਹੁੰਦੇ ਹੋ। ਸਿੱਖ ਮਾਰਗ ਤੇ ਤਾਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਿਹਬ ਜੀ ਨੂੰ ਸੁਪਰੀਮ ਮੰਨਿਆ
ਜਾਦਾ ਹੈ ਅਤੇ ਅਖੌਤੀ ਦਸਮ ਗ੍ਰੰਥ ਨੂੰ ਸਪੱਸ਼ਟ ਤੌਰ ਤੇ ਰੱਦ ਕੀਤਾ ਗਿਆ ਹੈ, ਇਥੋ ਆਪ ਨੂੰ ਸਹਿਯੋਗ
ਕਿਵੇ ਮਿਲ ਸਕਦਾ ਹੇ?
ਵੀਰ ਜੀ, ਮੈ ਆਪਣੇ ਪੱਤਰ ਵਿਚ ਆਪ ਜੀ ਨੂੰ ਬੇਨਤੀ ਕੀਤੀ ਸੀ, “ਅਨਭੋਲ
ਸਿੰਘ ਦੀਵਾਨਾ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਵਲੋ ‘ਸੰਤ ਸਿਪਾਹੀ’ ਦੇ ਦਸੰਬਰ ਮਹੀਨੇ ਦੇ
ਸੰਪਾਦਕੀ ਬਾਰੇ, ਸ. ਗੁਰਚਰਨਜੀਤ ਸਿੰਘ ਲਾਂਬਾ ਨੂੰ ਕੀਤੇ ਗਏ ਸਾਰੇ ਸਵਾਲਾਂ ਦੇ ਜਵਾਬ ਲਿਖ ਭੇਜਣ
ਦੀ ਖੇਚਲ ਕਰਨੀ ਜੀ ਤਾਂ ਜੋ ਇਸ ਵਿਚਾਰ ਚਰਚਾ ਨੂੰ ਉਸਾਰੂ ਤਰੀਕੇ ਨਾਲ ਅੱਗੇ ਤੋਰਿਆ ਜਾ ਸਕੇ”।
ਜਿਸ ਵੱਲ ਆਪ ਜੀ ਨੇ ਕੋਈ ਧਿਆਨ ਨਹੀ ਦਿੱਤਾ
ਧੰਨਵਾਦ
ਸਰਵਜੀਤ ਸਿੰਘ
(23/12/10)
ਬਲਦੇਵ ਸਿੰਘ ਫਿਰੋਜ਼ਪੁਰ
ਸਿੱਖ ਮਾਰਗ ਦੇ ਸੱਭ ਪਾਠਕ, ਲਿਖਾਰੀ, ਤੇ ਵਿਦਵਾਨ ਵੀਰੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਅਮਰ ਜੀਤ ਸਿੰਘ ਚੰਦੀ ਜੀ।
ਵੀਰ ਜੀ ਆਪ ਜੀ ਦੇ ਪਰਾਮਰਸ਼ ਦੇ ਅਨੂੰਸਾਰ, ਮੈਂ ਆਪ ਜੀ ਦਾ ਲਿਖਿਆ ਹੋਇਆ
ਲੇਖ ☬ ਓ ☬
ਪੜ੍ਹਿਆ ਹੈ ਜੀ। ਪੱੜ੍ਹ ਕੇ ਬਹੁਤ ਹੈਰਾਨੀ ਹੋਈ, ਤੁਹਾਡਾ ਲੇਖ ਪੱੜ੍ਹ ਕੇ ਮੈਨੂੰ ਇੰਜ ਲੱਗਾ,
ਜਿਵੇਂ ਕਿ ਤੁਹਾਡਾ ਇਹ ਲੇਖ ਮੇਰੇ ਲੇਖ ਦੇ ਜਵਾਬ ਵਿੱਚ ਹੋਵੇ। ਜਾਂ ਮੇਰਾ ਲੇਖ ਤੁਹਾਡੇ ਲੇਖ ਦੇ
ਜਵਾਬ ਵਿੱਚ ਹੋਵੇ। ਪਰ ਇਹ ਇੱਕ ਇਤਫਾਕ ਹੈ। ਅਜੇਹਾ ਇਤਫਾਕ ਮੇਰੇ ਅਤੇ ਸਰਦਾਰ ਜਸਬੀਰ ਸਿੰਘ ਜੀ
ਕੈਲਗਰੀ ਦੇ ਆਪਸੀ ਵਿਚਾਰ ਵਾਲੇ ਪੱਤਰਾਂ ਵਿੱਚ ਵੀ ਹੋ ਚੁੱਕਾ ਹੈ। ਜਿਵੇਂ ਕੇ ੧੮ ਦਸੰਬਰ ਵਾਲੇ
ਸਾਡੇ ਦੋਨਾਂ ਦੇ ਇਕੋ ਦਿਨ ਛਪੇ ਪੱਤਰਾਂ ਵਿੱਚ ਵੀ, ਅਤੇ ਪਹਿਲੇ ਵੀ ਇੱਕ ਦੋ ਵਾਰ ਇੰਜ ਹੀ ਹੋਇਆ
ਸੀ। ਇਹਨਾਂ ਪੱਤਰਾਂ ਨੂੰ ਪੱੜ੍ਹ ਕੇ ਇੰਜ ਲੱਗਦਾ ਹੈ ਜਿਵੇਂ ਮੇਰੇ ਪੱਤਰ ਸਰਦਾਰ ਜਸਬੀਰ ਸਿੰਘ ਜੀ
ਦੇ ਪੱਤਰ ਦੇ ਜਵਾਬ ਵਿੱਚ ਹੋਣ। ਨਾਂ ਤੇ ਮੈਂ ਪਹਿਲੇ ਆਪ ਜੀ ਦਾ ਲੇਖ ਪੜ੍ਹਿਆ ਸੀ, ਅਤੇ ਨਾਂ ਹੀ
ਓਅੰਕਾਰ, ਜਾਂ ਓਂ ਬਾਰੇ ਕਿਸੇ ਹੋਰ ਦਾ ਲੇਖ, ਜਾਂ ਵਿਚਾਰ ਹੀ ਪੜ੍ਹੇ ਸਨ। ਜੇ ਪੜ੍ਹੇ ਹੁੰਦੇ ਤਾਂ
ਮੈਂ ਕਦੇ ਵੀ ਓਅੰਕਾਰ ਵਾਲੀ ਬਾਣੀਂ ਤੇ ਲੇਖ ਨਾਂ ਲਿਖਦਾ, ਜੇ ਲਿਖਦਾ ਤਾਂ ਇਸ ਢੰਗ ਨਾਲ ਨਾਂ
ਲਿਖਦਾ।
ਮੈਂ ਸਮਝਦਾ ਹਾਂ ਜੀ, ਕਿ ਆਪ ਜੀ ਨੂੰ ਬਾਣੀਂ ਦਾ ਬਹੁਤ ਗਿਆਨ ਹੈ ਜੀ। ਆਪ
ਜੀ ਨੇਂ ਕਾਫੀ ਗੱਲਾਂ ਸੱਚੀਆਂ ਲਿਖਦੇ ਹੋ ਜੀ। ਜਿਨਾਂ ਨੂੰ ਕੇ ਕਈ ਲਿਖਾਰੀ ਸੱਚ ਨੂੰ ਸਿੱਧਾ ਸੱਚ
ਲਿਖਣ ਦੀ ਬਜਾਏ ਵਲ ਪਾਕੇ ਲਿਖਦੇ ਹਨ ਜੀ। ਆਪ ਜੀ ਦੇ ਇਸ ਲੇਖ ਵਿਚ, ਜਾਂ ਆਮ ਗੁਰਬਾਣੀਂ ਦੀ ਵਿਆਖਿਆ
ਵਿੱਚ ਇੱਕ ਕਮੀਂ ਮੈਂ ਜਰੂਰ ਦੇਖੀ ਹੈ ਜੀ, ਕੇ ਆਪ ਪੂਰਾ ਸ਼ਬਦ ਜਾਂ ਪੂਰੀ ਪੌੜੀ, ਦੀ ਵਿਆਖਿਆ ਕਰਨ
ਦੀ ਬਜਾਏ, ਬਾਣੀਂ ਦੀਆਂ ਮੁੱਖ ਮਹੱਤ ਵਾਲੀਆਂ ਪੰਗਤੀਆਂ ਛੱਡ ਜਾਂਦੇ ਹੋ। ਜਾਂ ਨਜ਼ਰ ਅੰਦਾਜ਼ ਕਰ
ਜਾਂਦੇ ਹੋ। ਜਿਵੇਂ ਕੇ ਇਸ “ਓ” ਵਾਲੇ ਲੇਖ ਵਿੱਚ ਕੀਤਾ ਹੈ। ਕਿ ਰਹਾਉ ਵਾਲੀ ਬਹੁਤ ਹੀ ਮਹੱਤਵ ਵਾਲੀ
ਪੰਗਤੀ ਨੂੰ ਆਪ ਜੀ ਛੱਡ ਗਏ।
ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ
ਭਏ॥ ਓਅੰਕਾਰਿ ਬੇਦ ਨਿਰਮਏ॥ ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥ ਓਨਮ ਅਖਰ ਸੁਣਹੁ
ਬੀਚਾਰੁ॥ ਓਨਮ ਅਖਰੁ ਤ੍ਰਿਭਵਣ ਸਾਰੁ॥ ੧॥ ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥ ਲਿਖੁ ਰਾਮ ਨਾਮ
ਗੁਰਮੁਖਿ ਗੋਪਾਲਾ॥ ੧॥ ਰਹਾਉ॥
ਬੇ ਸ਼ੱਕ ਕੇ ਪਹਿਲੀ ਪੌੜੀ ਤਾਂ ਇਥੋਂ ਤੱਕ ਹੀ ਸੀ, ਜਿਨੀਂ ਤੁਸੀਂ ਲਿਖੀ ਹੈ।
ਪਰ ਅਗਲੀ ਪੰਗਤੀ॥ ਰਹਾਉ॥ ਦੀ ਸੀ। ਜਿਹੜੀ ਕੇ ਇੱਕ ਤਰਾਂ ਨਾਲ ਸਾਰੇ ਸ਼ਬਦ ਦੇ ਵਿਚਾਰ ਦੀ ਸੂਤਰ ਧਾਰਾ
ਹੁੰਦੀ ਹੈ। ਇਹ ਸ਼ਬਦ ਪੰਡਿਆ ਨੂੰ ਭਰਮ ਦੇ ਜਾਲ ਜਾਂ ਜੰਜਾਲ ਵਿਚੋਂ ਕੱਢਣ ਵਾਸਤੇ, ਇੱਕ ਤਰਾਂ ਮੁੱਖ
ਸਿੱਖਿਆ ਹੈ। ਇਸ ਵਾਸਤੇ ਪਹਿਲੀ ਪਾਉੜੀ ਦੇ ਨਾਲ ਜੇ ਅਸੀਂ ਰਹਾਉ ਦੀ ਪੰਗਤੀ ਦੀ ਵਿਚਾਰ ਨਹੀਂ ਕਰਦੇ
ਤਾਂ, ਬਾਣੀਂ ਦੇ ਅਸਲ ਭਾਵ ਨੂੰ ਸਮਝਣ ਵਿੱਚ ਗਲਤੀ ਵੀ ਰਹਿ ਸੱਕਦੀ ਹੈ।
ਬਰੀਕੀ ਨਾਲ ਵੇਖੀਏ ਤਾਂ, ਆਮ ਕਰਕੇ ਰਹਾਉ ਵਾਲੀ ਪੰਗਤੀ ਤੋਂ ਪਹਿਲੇ ਜੋ
ਪੰਗਤੀਆਂ ਹੁੰਦੀਆਂ ਹਨ, ਉਹ ਇੱਕ ਤਰਾਂ ਨਾਲ ਸਿਰਲੇਖ ਹੀ ਹੁੰਦੀਆ ਹਨ, ॥ ਰਹਾਉ॥ ਵਾਲੀ ਪੰਗਤੀ
ਕੇਂਦਰੀ ਭਾਵ (ਸਾਰ ਜਾਂ ਨਿਚੋੜ)) ਅਤੇ ਬਾਕੀ ਦੀ ਬਾਣੀਂ ਵਿਸਥਾਰ ਜਾਂ ਵਿਚਾਰ।
ਇਸ ਪਹਿਲੀ ਪੌੜੀ ਦੇ ਅਰਥ ਜੋ ਆਪ ਜੀ ਨੇਂ ਕੀਤੇ ਹਨ। ਉਸ ਬਾਰੇ ਮੈਂ ਆਪ ਜੀ
ਨਾਲ ਥੋੜੀ ਜਿਹੀ, ਸਿਰਫ ਪਹਿਲੀ ਪੌੜੀ ਦੀ ਬਾਣੀਂ ਤੇ ਵਿਚਾਰ ਕਰਨੀਂ ਚਾਹੁਂਦਾ ਹਾਂ ਜੀ। ਅੱਗੇ ਲਿਖੇ
ਹੋਇ ਅਰਥ ਆਪ ਜੀ ਦੇ ਕੀਤੇ ਹੋਇ ਹਨ ਜੀ।
(1) ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆਂ ਜਿਨਿ ਚਿਤਿ॥
ਉਸ ਪਰਮਾਤਮਾ ਦੇ ਅਪਣੇ ਆਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ, ਅਤੇ ਉਸ ਬ੍ਰਹਮਾ ਨੇ ਉਸ ਪ੍ਰਭੂ
ਨੂੰ (ਜਿਸ ਦਾ ਇਹ ਸਾਰਾ ਆਕਾਰ ਹੈ) ਹੀ ਮਨ ਵਿੱਚ ਧਾਰਿਆ ਹੈ,
(2) ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥
ਇਹ ਸਾਰੀ ਸ੍ਰਿਸ਼ਟੀ ਅਤੇ ਸਮੇ ਦੀ ਗਿਣਤੀ ਮਿਣਤੀ ਵੀ
ਪਰਮਾਤਮਾ ਦੇ ਅਪਣੇ ਆਕਾਰ ਤੋਂ ਹੀ ਬਣੇ ਹਨ। ਦੁਨੀਆਂ ਦੇ ਸਾਰੇ
ਧਰਮ ਗ੍ਰੰਥ
ਵੀ ਉਸ ਦੇ ਅਪਣੇ ਆਕਾਰ ਤੋਂ ਹੀ ਬਣੇ ਹਨ।
(3) ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੈ॥
ਸੰਸਾਰੀ ਜੀਵ ਉਸ ਕਰਤਾਰ ਦੇ ਅਪਣੇ ਆਕਾਰ ਤੋਂ ਹੀ ਬਣੇ ਸ਼ਬਦ ਦੀ ਵਿਚਾਰ ਕਰ ਕੇ ਵਿਕਾਰਾਂ ਤੋਂ ਬਚਦੇ
ਹਨ। ਉਸ ਵਾਹਿਗੁਰੂ ਦੇ ਅਪਣੇ ਆਕਾਰ ਤੋਂ ਹੀ ਬਣੇ ਸ਼ਬਦ ਗੁਰੂ ਦੀ ਸਿਖਿਆ ੳਨੁਸਾਰ ਚਲ ਕੇ ਗੁਰਮੁਖਿ
(ਗੁਰੂ ਦੇ ਕਹੇ ਅਨੁਸਾਰ ਚਲਣ ਵਾਲੇ) ਲੋਕ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
(4) ਓਨਮ ਅਖਰ ਸੁਣਹੁ ਬੀਚਾਰੁ॥ ਓਨਮ ਅਖਰੁ ਤ੍ਰਿਭਵਣ ਸਾਰੁ॥
ਹੇ ਪਾਂਡੇ, ਤੁਸੀਂ ਅਪਣੇ ਚਾਟੜਿਆਂ ਦੀਆਂ ਫੱਟੀਆਂ ਤੇ
‘ਓਅੰ ਨਮਹ’ (ਓਨਮ) ਲਿਖਦੇ ਹੋ। ਜਿਸ ਦਾ ਅਰਥ ਤੁਸੀਂ ਕਰਦੇ ਹੋ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਨੂੰ
ਨਮਸਕਾਰ ਹੈ। ਅਤੇ ਤੁਸੀਂ ਇਸ ਪੱਥਰ ਦੀ ਮੂਰਤੀ ਨੂੰ ਸ੍ਰਿਸ਼ਟੀ ਦਾ ਰਚਣਹਾਰ (ਓਅੰ) ਮੰਨਦੇ ਹੋ।
ਤੁਸੀਂ ਇਸ ਓਨਮ ਅੱਖਰ ਦਾ ਵਿਚਾਰ ਸੁਣੋ, ਇਹ ਅੱਖਰ, ਇਸ ਸਾਰੀ ਕਾਇਨਾਤ ਦਾ ਤੱਤ-ਸਾਰ ਹੈ। ਇਹ ਓਸੇ
ਲਈ ਵਰਤ ਹੋਣਾ ਚਾਹੀਦਾ ਹੈ ਜੋ ਇਸ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ।
ਵਿਚਾਰ:-
(੧) ਵੀਰ ਜੀ, ਕੀ ਸੱਚਮੁਚ ਹੀ ਬ੍ਰਹਮਾਂ ਨੂੰ ਪਰਮਾਤਮਾਂ ਨੇਂ ਆਪਣੇਂ ਆਕਾਰ
ਤੋਂ ਬਨਾਇਆ ਹੈ ਜੀ। ਇਹ ਬ੍ਰਹਮਾਂ ਸਚਮੁਚ ਹੈਗਾ ਵੀ ਹੈ ਜਾਂ ਨਹੀਂ।
(੨) ਵੀਰ ਜੀ ਦੋ ਨੰਬਰ ਵਾਲੀ ਪੰਗਤੀ ਵਿੱਚ ਆਪ ਜੀ ਨੇਂ ਵੇਦ ਨਾਂ ਲਿਖ ਕੇ
ਵੇਦ ਦੀ ਥਾਂ “ਦੁਨੀਆਂ ਦੇ ਸਾਰੇ ਧਰਮ ਗ੍ਰੰਥ” ਲਿਖਿਆ ਹੈ। (ਵੇਦ ਨੂੰ ਵੇਦ ਕਿਉਂ ਨਹੀਂ ਲਿਖਿਆ)
ਵੇਦਾਂ ਤੋਂ ਬਿਨਾਂ ਕੀ ਬਾਕੀ ਸਾਰੇ ਗ੍ਰੰਥ ਵੀ ਕਰਤਾਰ ਦੇ ਆਪਣੇਂ ਆਕਾਰ ਤੋਂ ਬਣੇਂ ਹਨ ਜੀ, ਉਹਨਾਂ
ਗ੍ਰੰਥਾਂ ਵਿਚੋਂ ਜੇ ਕਿਸੇ ਗ੍ਰੰਥ ਦਾ ਨਾਮ ਦੱਸ ਸਕੋ ਤਾਂ ਮੇਹਬਾਨੀ ਹੋਵੇ ਗੀ ਜੀ।
(੩) ਵੀਰ ਜੀ, ਵੇਦਾਂ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ, ਅਤੇ
ਬ੍ਰਹਮਾਂ ਬਾਰੇ ਵੀ ਆਪਾਂ ਨੇਂ ਸੁਣਿਆਂ ਹੀ ਹੋਇਆ ਹੈ। ਜਿਹੜਾ ਸ਼ਬਦ ਪ੍ਰਮਾਤਮਾਂ ਨੇਂ ਆਪਣੇਂ ਆਕਾਰ
ਤੋਂ ਬਨਾਇਆ ਹੈ, ਉਹ ਸ਼ਬਦ ਕਿਹੜਾ ਹੈ ਜੀ, ਅਤੇ ਉਸ ਦੀ ਵਿਚਾਰ ਕਿਵੇਂ ਕਰਨੀਂ ਹੈ ਜੀ।
(੪) ਆਪ ਜੀ ਨੇਂ ਲਿਖਿਆ ਹੈ, ਹੇ ਪਾਂਡੇ, ਤੁਸੀਂ ਆਪਣੇਂ ਚਾਟੜਿਆਂ ਦੀ ਫੱਟੀ
ਤੇ, ਓਅੰ ਨਮਹ (ੳਨਮ) ਲਿਖਦੇ ਹੋ। ਤੁਸੀਂ ਇਸ ੳਨਮ ਅੱਖਰ ਦੀ ਵਿਚਾਰ ਸੁਣੋਂ, ਇਹ ਅੱਖਰ ਸਾਰੀ
ਕਾਇਨਾਤ ਦਾ ਤੱਤ-ਸਾਰ ਹੈ। ਅਤੇ ਇਹ ਅੱਖਰ (ੳਨਮ) ਸਾਰੀ ਸ੍ਰਿਸ਼ਟੀ ਦੇ ਕਰਤੇ ਵਾਸਤੇ ਵਰਤਣਾਂ ਚਾਹੀਦਾ
ਹੈ।।
ਵੀਰ ਜੀ ਤੁਹਾਡੀ ਇਸ ਲਿਖਤ ਤੋਂ ਵੀ ਸਾਫ ਜ਼ਾਹਰ ਹੁੰਦਾ ਹੈ। ਕਿ ਪਾਂਡਿਆਂ
ਵੱਲੋਂ ਫੱਟੀ ਤੇ ਲਿਖਿਆ ਜਾਣ ਵਾਲਾ ਅੱਖਰ ਓਅੰ (ਓਨਮ) ਹੀ ਸਾਰੀ ਕਾਇਨਾਤ ਦਾ ਪ੍ਰਮਾਤਮਾਂ ਹੈ।
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ ੧॥
ਰਹਾਉ॥
ਵੀਰ ਜੀ ਕਿਰਪਾ ਕਰ ਕੇ ਇਸ ਰਹਾਉ ਵਾਲੀ ਪੰਗਤੀ ਦੇ ਵੀ ਅਰਥ ਕਰਨਾਂ ਜੀ।
ਆਪ ਜੀ ਦਾ ਵੀਰ।
ਬਲਦੇਵ ਸਿੰਘ ਫਿਰੋਜ਼ਪੁਰ।
(23/12/10)
ਤੱਤ ਗੁਰਮਤਿ ਪਰਿਵਾਰ
ਸਤਿਕਾਰਯੋਗ ਵੀਰ ਜਸਬੀਰ ਸਿੰਘ ਜੀ ਕੈਲਗਰੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਵੱਲੋਂ ‘ਤੱਤ ਗੁਰਮਤਿ ਪਰਿਵਾਰ’ ਨੂੰ ਵਾਰ-ਵਾਰ
ਚੰਦ ਕੁ ਸਵਾਲ
ਪੁੱਛੇ ਜਾ ਰਹੇ ਹਨ। ਸਮੇਂ ਦੀ
ਘਾਟ ਕਾਰਨ ਸਾਨੂੰ ਆਪਣਾ ਪੱਖ ਪੇਸ਼ ਕਰਨ ਵਿਚ ਦੇਰੀ ਹੋ ਜਾਂਦੀ ਹੈ,
ਇਸ ਲਈ ਖਿਮਾਂ ਦੇ ਜਾਚਕ ਹਾਂ।
ਆਪ ਜੀ ਦੇ ਪਿੱਛਲੇ ਖੱਤ (18-12-2010) ਦੇ ਪੁੱਛੇ ਗਏ ਸਵਾਲਾਂ ਬਾਰੇ ਸਾਡਾ
ਪੱਖ ਹੇਠ ਲਿਖੇ ਅਨੁਸਾਰ ਹੈ:
1. ਕਿਸੇ ਵੀ ਭਾਸ਼ਾ ਵਿਚ ਲਿਖੀ ਰਚਨਾ ਕੁਝ ਨਿਯਮਾਂ ਹੇਠ ਹੀ ਲਿਖੀ ਜਾਂਦੀ
ਹੈ। ਇਨ੍ਹਾਂ ਨਿਯਮਾਂ ਨੂੰ ਹੀ ਉਸ ਭਾਸ਼ਾ ਦੀ
ਵਿਆਕਰਣ
ਕਿਹਾ ਜਾਂਦਾ ਹੈ। ਗੁਰਬਾਣੀ ਵੀ ਪੰਜਾਬੀ ਭਾਸ਼ਾ (ਗੁਰਮੁੱਖੀ
ਲਿਪੀ) ਵਿਚ ਲਿਖਿਆ ਕਾਵਿ ਸੰਗ੍ਰਿਹ ਹੈ, ਇਸ ਲਈ ਇਹ ਵੀ ਕੁਝ ਨਿਯਮਾਂ (ਵਿਆਕਰਣ) ਅਨੁਸਾਰ ਹੀ ਲਿਖੀ
ਮਿਲਦੀ ਹੈ।
2. ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਗੁਰਬਾਣੀ ਨੂੰ ਵਿਆਕਰਣ ਦੇ ਆਧਾਰ ’ਤੇ
ਅਰਥਾਉਣ ਦੀ ਲੀਹ ਸ਼ਾਇਦ ਪਹਿਲੀ ਵਾਰ ਪਾਈ ਗਈ। ਉਨ੍ਹਾਂ ਵੱਲੋਂ ਕੀਤੀ ਮਿਹਨਤ ਲਾਜਵਾਬ ਸੀ।
ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ
ਵੱਲੋਂ ਸਮਝੀ ਗਈ ਵਿਆਕਰਣ ਪੂਰੀ ਤਰ੍ਹਾਂ ਸਹੀ ਹੈ।
ਉਨ੍ਹਾਂ ਨੇ ਇਮਾਨਦਾਰੀ ਵਰਤਦੇ ਹੋਏ,
‘ਗੁਰੂ ਗ੍ਰੰਥ ਸਾਹਿਬ ਦਰਪਣ’
ਭਾਗ ਪਹਿਲਾ ਵਿਚ ਪੰਨਾ 4 ’ਤੇ ਇਹ ਇੰਕਸ਼ਾਫ ਵੀ ਕਰ ਲਿਆ ਸੀ ਕਿ ਉਨ੍ਹਾਂ ਨੂੰ ਵੀ 26 ਸਾਲ ਦੇ ਲੰਮੇ
ਸਮੇਂ ਵਿਚ ਕੀਤੇ ਕੰਮ ਦੇ ਬਾਵਜੂਦ ਵੀ, ਇਸ ਵਿਚ ਕਮੀਆਂ ਲਗਦੀਆਂ ਹਨ। ਜਿਸ ਦੀ ਉਨ੍ਹਾਂ ਨੇ ਭਵਿੱਖ
ਦੇ ਵਿਆਖਿਆਕਾਰਾਂ ਤੋਂ ਸੁਧਾਰ ਦੀ ਆਸ ਕੀਤੀ ਸੀ।
ਨਿਰਪੱਖ ਵਿਦਵਾਨਾਂ ਦੀ ਇਹ ਰਾਇ ਹੈ ਕਿ ‘ਦਰਪਣ’ ਵਿਚ (ਸਮਝੀ ਗਈ ਵਿਆਕਰਣ ਅਨੁਸਾਰ) ਕੀਤੇ ਗਏ ਅਰਥਾਂ
ਅਨੁਸਾਰ ਗੁਰਬਾਣੀ ਵਿਚ ਅਨੇਕਾਂ ਥਾਂਵਾਂ ’ਤੇ ਆਪਾ-ਵਿਰੋਧ ਨਜ਼ਰ ਆਉਂਦਾ ਹੈ
ਪਰ ਸਾਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਹੈ ਕਿ
ਆਪ ਜੀ ਦੀ ਸੱਮਸਿਆ ਇਹ ਹੈ ਕਿ
ਆਪ ਜੀ ਪ੍ਰੋ. ਸਾਹਿਬ ਜੀ (ਦਰਪਣ) ਨੂੰ ਹੀ ਅੰਤਿਮ ਮੰਨ ਕੇ ਚੱਲ ਰਹੇ ਹੋ।
ਇਸ ਸੰਧਰਭ ਵਿਚ ਇਹ ਕਹਿਣਾ ਵੀ ਕੋਈ ਅਤਿ ਕਥਨੀ ਨਹੀਂ ਹੋਵੇਗੀ ਕਿ ਪ੍ਰੋ. ਸਾਹਿਬ ਸਿੰਘ ਜੀ ਜਿੱਥੇ
ਇਮਾਨਦਾਰ ਸਨ, ਉੱਥੇ ਉਨ੍ਹਾਂ ਨਾਲ ਜੁੜੇ ਕੁਝ ਲੋਕ
‘ਬੰਦਾ ਪੂਜ’
ਵਾਂਗੂ ਵਰਤਾਰਾ ਕਰ ਰਹੇ ਹਨ।
3. ਤੀਜਾ ਸਵਾਲ ਆਪ ਜੀ ਨੇ
‘ਸੋ ਦਰੁ ਤੇਰਾ ਕੇਹਾ’
ਵਾਲੇ ਸ਼ਬਦ ਦੇ ਵੱਖ-ਵੱਖ ਥਾਂਵਾਂ ’ਤੇ ਪਾਏ ਜਾਂਦੇ ਪਾਠ ਭੇਦਾਂ ਬਾਰੇ ਪੁੱਛਿਆ ਹੈ। ਸਾਡੀ ਬੇਨਤੀ ਹੈ
ਕਿ ਪਹਿਲਾਂ ਤੁਸੀਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦੀ ਕ੍ਰਿਪਾਲਤਾ ਕਰੋ ਜੀ। ਆਪ ਜੀ ਦੇ ਵਿਚਾਰ
ਦੇਣ ਤੋਂ ਉਪਰੰਤ ਇਸ ਬਾਰੇ ‘ਪਰਿਵਾਰ’ ਦਾ ਪੱਖ ਪੇਸ਼ ਕੀਤਾ ਜਾਵੇਗਾ।
4. ਆਪ ਜੀ ਵੱਲੋਂ ਸਾਨੂੰ ਆਪਣੀ
‘ਜ਼ਿੱਦ’
(ਗੁਰੂ ਪਦ ਨਾ ਵਰਤਨ ਵਿਚ) ਤਿਆਗ ਦੇਣ ਦੀ ਸਲਾਹ ਦਿੱਤੀ ਹੈ। ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ
ਕਿਧਰੇ ਵੀ ‘ਜ਼ਿੱਦ’ ਵਰਗੀ ਕੋਈ ਗੱਲ ਨਹੀਂ ਹੈ। ਅਸੀਂ ਤਾਂ ਵਾਰ-ਵਾਰ ਲਿੱਖ ਰਹੇ ਹਾਂ ਕਿ ਜੇ
ਨਿਰੋਲ ਗੁਰਮਤਿ ਦੀ ਰੋਸ਼ਨੀ ਵਿਚ ਕੋਈ
ਸਾਡੇ ਕਿਸੇ ਵੀ ਪੱਖ ਨੂੰ ਗਲਤ ਸਾਬਿਤ ਕਰ ਦਿੰਦਾ ਹੈ ਤਾਂ ਅਸੀਂ ਖਿੜੇ ਮੱਥੇ ਸੁਧਾਰ ਲਈ ਵਚਨਬੱਧ
ਹਾਂ ਪਰ ਗੁਰੂ ਪਦ ਵਰਤਨ ਦੇ
ਹੱਕ ਵਿਚ ਦਿੱਤੇ ਜਾਂਦੇ ਵਿਚਾਰ
ਆਪਾ-ਵਿਰੋਧੀ
ਅਤੇ
ਦੁਨੀਆਵੀ ਪ੍ਰੰਪਰਾਵਾਂ
ਨੂੰ ਆਧਾਰ ਬਣਾ ਕੇ ਹੀ ਦਿੱਤੇ
ਜਾ ਰਹੇ ਹਨ। ਆਪ ਜੀ ਵੱਲੋਂ ‘ਪਰਿਵਾਰ’ ਨੂੰ ਲਿਖੇ
ਲੰਮੇ ਖੱਤ (ਖਾਲਸਾ ਨਿਉਜ਼, ਇੰਡੀਆਂ ਅਵੇਅਰਨੈਸ ਨਵੰਬਰ 2010) ਦੇ ਪ੍ਰਤੀਕਰਮ ਵਜੋਂ ਅਸੀਂ ਗੁਰਬਾਣੀ
ਵਿਚਾਰ ਬਾਰੇ ਸੰਖੇਪ ਸਪਸ਼ਟੀਕਰਨ ਦਿੱਤਾ ਸੀ। ‘ਇਸ ਸਪਸ਼ਟੀਕਰਨ ਨੂੰ ਖਾਲਸਾ ਨਿਉਜ਼ ਨੇ ਤਾਂ ਨਹੀਂ
ਛਾਪਿਆ ਪਰ ਸਾਡੀ ਵੈਬਸਾਈਟ
’ਤੇ ਇਹ ਅੱਜ ਵੀ ਹੇਠਲੇ ਲਿੰਕ ’ਤੇ ਵੇਖਿਆ ਜਾ ਸਕਦਾ ਹੈ।
http://tattgurmatparivar.com/BindParticularLekh.aspx?LekhID=264
ਇਸ ਵਿਚ ਅਸੀਂ ਇਹ ਸਪਸ਼ਟ ਕਰਨ ਦਾ ਜਤਨ ਕੀਤਾ ਹੈ ਕਿ ‘ਗੁਰੂ’ ਪਦ ਵਰਤਨ ਦੇ
ਹੱਕ ਵਿਚ ਦਿੱਤੇ ਜਾ ਰਹੇ ਨਾਨਕ ਸਰੂਪਾਂ ਦੇ ਗੁਰਬਾਣੀ ਹਵਾਲਿਆਂ ਵਿਚ
‘ਨਾਨਕ’
ਕਵੀ ਛਾਪ
ਵਜੋਂ ਵਰਤਿਆ ਗਿਆ ਹੈ। ਗੁਰੂ,
ਸਤਿਗੁਰੂ ਆਦਿ ਨੂੰ ਉਸ ਨਾਲ ਜੋੜ ਕੇ ਅਰਥਾਉਣਾ ਸਹੀ ਨਹੀਂ ਹੈ।
ਇਸ ਵਿਸ਼ੇ ਵਿਚ ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਦੀ ਨਵੀਨਤਮ ਪੁਸਤਕ ‘ਨਾਨਕਸ਼ਾਹੀ ਕੈਲੰਡਰ’ ਵਿਚ
ਪੰਨਾ 129 ਤੋਂ ਸ਼ੁਰੂ ਹੁੰਦਾ ਲੇਖ
“ਕੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ
ਨਾਨਕ ਸਾਹਿਬ ਦੀਆਂ ਸਿਫਤਾਂ ਸੰਬੰਧੀ ਸ਼ਬਦ ਹਨ?”
ਵਿਚਲੇ ਲੇਖ ਵਿਚ ਪੜ੍ਹਿਆ ਜਾ ਸਕਦਾ ਹੈ। ਪਰ ਇਸ ਬਾਰੇ ਆਪ ਜੀ ਜਾਂ ਕੋਈ ਹੋਰ ਵਿਦਵਾਨ ਨੇ ਆਪਣਾ ਪੱਖ
ਸਪਸ਼ਟ ਨਹੀਂ ਕੀਤਾ। ਬਾਕੀ ਰਹੀ
‘ਭੱਟਾਂ ਦੇ ਸਵਈਏ’ ਆਦਿ ਦੀ ਗੱਲ ਤਾਂ ਉਸ ਦੇ ਪ੍ਰਚਲਿਤ ‘ਦਰਪਣ’ ਵਾਲੇ ਅਰਥ ਇਸ ਇਕ ਨੁਕਤੇ ਨਾਲ ਹੀ
ਗਲਤ ਸਾਬਿਤ ਹੋ ਜਾਂਦੇ ਹਨ ਕਿ ‘ਕੀ ਆਪਣੇ ਆਪ ਨੂੰ
‘ਪਰਤਖ੍ਹ ਹਰਿ’
ਕਹਿ ਕੇ ਕੀਤੀ ਉਸਤਤਿ ਅਰਜਨ ਪਾਤਸ਼ਾਹ ਜੀ ਆਪ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰ ਸਕਦੇ ਸਨ?
ਅੰਤ ਵਿਚ ਆਪ ਜੀ ਨੂੰ ਬੇਨਤੀ ਹੈ ਕਿ
ਅਸੀਂ ਜਨਤਕ ਤੌਰ ’ਤੇ ‘ਗੁਰੂ ਪਦ’
ਬਾਰੇ ਫਿਲਹਾਲ ਵਿਚਾਰ ਨਾ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਸਾਨੂੰ ਇਸ ਸੰਵਾਦ ਵਿਚ ਜਨਤਕ ਤੌਰ ’ਤੇ
ਹਿੱਸਾ ਲੈਣ ਲਈ ਮਜਬੂਰ
ਨਾ ਕੀਤਾ ਜਾਵੇ।
ਗੁਰ ਫਤਿਹ।
ਨਿਮਰਤਾ ਅਤੇ ਸਤਿਕਾਰ ਸਹਿਤ,
ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ (ਤੁਹਾਡੀ ਤਸੱਲੀ ਲਈ)
For
ਤੱਤ ਗੁਰਮਤਿ ਪਰਿਵਾਰ
(23/12/10)
ਕਿਰਪਾਲ ਸਿੰਘ, ਬਠਿੰਡਾ/ਰੇਸ਼ਮ ਸਿੰਘ ਮਹਿਮਾ ਬਲਾਹੜ
ਸਿੱਖੀ ਸਰੂਪ ਵਾਲੇ ਡੇਰੇਦਾਰ ਖ਼ਾਲਸਾ ਪੰਥ ਨੂੰ ਦੇ ਰਹੇ ਹਨ ਗੰਭੀਰ ਚੁਣੌਤੀਆਂ
ਭਾਈ ਰੇਸ਼ਮ ਸਿੰਘ ਮਹਿਮਾ ਬਲਾਹੜ
ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ
(ਮੋਬ: 94173-52765)
ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਆਰਐੱਸਐੱਸ ਵਲੋਂ ਕਈ ਚਾਲਾਂ
ਚੱਲੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਦੇਹਧਾਰੀ ਗੁਰੂਆਂ ਦੀ ਫੌਜ ਉਤਾਰਨੀ ਅਤੇ ਉਨ੍ਹਾਂ ਵਿੱਚੋਂ
ਕਈਆਂ ਵਲੋਂ ਆਪਣੇ ਵੱਖਰੇ ਗ੍ਰੰਥ ਤਿਆਰ ਕਰਨੇ ਇਸ ਸਾਜਿਸ਼ ਦਾ ਹੀ ਇੱਕ ਹਿੱਸਾ ਹੈ। ਸਾਧ ਪਿਆਰੇ
ਭਨਿਆਰੇ ਵਲੋਂ ਭਵਸਾਗਰ ਗ੍ਰੰਥ ਅਤੇ ਡੇਰਾ ਬੱਲਾਂ ਵਲੋਂ ਭਗਤ ਰਵਿਦਾਸ ਜੀ ਦੀ ਬਾਣੀ ਦਾ ਵੱਖਰਾ
ਗ੍ਰੰਥ ਤਿਆਰ ਕਰ ਕੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ `ਤੇ ਪ੍ਰਕਾਸ਼ ਕਰਨਾ ਇਸ ਦੀਆਂ
ਮੁੱਖ ਉਦਾਹਰਣਾਂ ਹਨ। ਆਰਐੱਸਐੱਸ ਨੇ ਤਾਂ ਇਹ ਕੰਮ ਕਰਨਾ ਹੀ ਹੋਇਆ ਪਰ ਦੁੱਖ ਉਸ ਵੇਲੇ ਹੁੰਦਾ ਹੈ
ਜਦੋਂ ਸਿੱਖੀ ਭੇਖ ਵਾਲੇ ਡੇਰੇਦਾਰ ਵੀ ਜਾਣੇ ਅਣਜਾਣੇ ਇਸੇ ਰਾਹ `ਤੇ ਚੱਲੇ ਹੋਏ ਹਨ। ਇਸ ਦੀ ਤਾਜ਼ਾ
ਉਦਾਹਰਣ ਭਾਈ ਘਨੱਈਆ ਸੇਵਾ ਜੋਤੀ ਦੇ ਦਸੰਬਰ 2010 ਅੰਕ ਵਿੱਚ ਵੇਖੀ ਜਾ ਸਕਦੀ ਹੈ। ਇਸ ਦੇ ਮੁੱਖ
ਸੰਪਾਦਕ ਚਮਨ ਸਿੰਘ ਚਮਨ ਨੇ ਸੰਪਾਦਕੀ ਵਿੱਚ ਜਾਣਕਾਰੀ ਦਿੱਤੀ ਹੈ ਕਿ 15 ਜਨਵਰੀ 2011 ਨੂੰ ਸੰਤ
ਬਾਬਾ ਤੀਰਥ ਸਿੰਘ ਜੀ ‘ਸੇਵਾ ਪੰਥੀ’ ਅਭਿਨੰਦਨ ਗ੍ਰੰਥ ਜੋ 15 ਜਨਵਰੀ 2011 ਨੂੰ ਸਮੁੱਚੀ ਮਾਨਵਤਾ
ਨੂੰ ਭੇਟ ਕੀਤਾ ਜਾਵੇਗਾ।
ਗੁਰੂ ਅਰਜੁਨ ਦੇਵ ਜੀ ਵਲੋਂ ਸੰਪਾਦਿਤ ਕੀਤੀ ਗਈ ਬੀੜ ਦਾ ਨਾਮ ਵੀ ਸਿੱਖ ਇਤਿਹਾਸ ਵਿੱਚ ਪੋਥੀ ਸਾਹਿਬ
ਵਜੋਂ ਅੰਕਿਤ ਹੈ ਤੇ ਇਸ ਨੂੰ ਗੁਰੂ ਗ੍ਰ੍ਰੰਥ ਸਾਹਿਬ ਦਾ ਨਾਮ ਸਿਰਫ ਉਸ ਸਮੇਂ ਹੀ ਦਿੱਤਾ ਗਿਆ ਜਦੋਂ
1708 ਈਸਵੀ ਵਿੱਚ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਕਾਇਦਾ ਤੌਰ `ਤੇ ਗੁਰਿਆਈ ਦੇ ਤੌਰ `ਤੇ
ਸ਼ਸੋਭਿਤ ਕੀਤਾ ਜਿਸ ਤੋਂ ਪਤਾ ਲਗਦਾ ਹੈ ਕਿ ਸਿੱਖ ਧਰਮ ਵਿੱਚ ‘ਗ੍ਰੰਥ’ ਸ਼ਬਦ ਵਿਸ਼ੇਸ਼ ਸਤਿਕਾਰ ਵਾਲਾ
ਸਥਾਨ ਰਖਦਾ ਹੈ ਅਤੇ ਹਰ ਪੁਸਤਕ ਨੂੰ ਗ੍ਰੰਥ ਨਹੀਂ ਕਿਹਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਨਾਲੋਂ
ਸਿੱਖਾਂ ਨੂੰ ਤੋੜਨ ਲਈ ਕਈ ਵੱਡ ਅਕਾਰੀ ਪੁਸਤਕਾਂ ਰਚ ਕੇ ਉਨ੍ਹਾਂ ਦਾ ਨਾਮ ਗ੍ਰੰਥ ਰੱਖਣਾ ਇੱਕ
ਸਾਜਿਸ਼ ਹੈ ਤਾ ਕਿ ਬਹੁਤੇ ਗ੍ਰੰਥਾਂ ਵਿੱਚ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਹਿਚਾਣ ਹੀ ਭੁੱਲ
ਜਾਵੇ। ਬਚਿੱਤਰ ਨਾਟਕ ਦਾ ਨਾਮ ਬਦਲ ਕੇ ‘ਦਸਮ ਗ੍ਰੰਥ’ ਅਤੇ ਫਿਰ ‘ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ’
ਰੱਖਣਾ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਇਸੇ ਹੀ ਲੜੀ ਦਾ ਇੱਕ ਹਿੱਸਾ
ਹੈ। ਦਸਮ ਗ੍ਰੰਥ ਦੇ ਵਿਵਾਦ ਨੇ ਅੱਜ ਸਿੱਖ ਕੌਮ ਨੂੰ ਬੁਰੀ ਤਰ੍ਹਾਂ ਵੰਡ ਕੇ ਰੱਖ ਦਿੱਤਾ ਹੈ ਜਿਸ
ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਲਈ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਜਣੇ
ਖਣੇ ਡੇਰੇਦਾਰ ਵਲੋਂ ‘ਗ੍ਰੰਥ’ ਨਾਮ ਵਾਲੀ ਕੋਈ ਪੁਸਤਕ ਹੋਂਦ ਵਿੱਚ ਨਹੀਂ ਆਉਣੀ ਚਾਹੀਦੀ। ਕਿਸੇ ਦੇ
ਜੀਵਨ ਕਥਾ ਵਾਲੀ ਪੁਸਤਕ ਲਿਖੀ ਜਾ ਸਕਦੀ ਹੈ ਪਰ ਉਸ ਨੂੰ ਗ੍ਰੰਥ ਦਾ ਨਾਮ ਬਿਲਕੁਲ ਗਲਤ ਹੈ। ਖ਼ਾਸਕਰ
ਉਨ੍ਹਾਂ ਸਿੱਖ ਡੇਰੇਦਾਰਾਂ ਦੀ, ਜਿਨ੍ਹਾਂ ਨੂੰ ਪਹਿਲਾਂ ਹੀ ਉਨ੍ਹਾਂ ਦੇ ਸ਼ਰਧਾਲੂ ਗੁਰੂ ਵਾਂਗ ਪੂਜਦੇ
ਹੋਣ ਤੇ ਉਨ੍ਹਾਂ ਲਈ ਗੁਰਬਾਣੀ ਦੀਆਂ ਤੁਕਾਂ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਤਰਜ਼ `ਤੇ
ਸ਼ਬਦਾਵਲੀ ਘੜ ਕੇ ਵਰਤੀ ਜਾ ਰਹੀ ਹੋਵੇ। ਸੇਵਾ ਪੰਥੀ ਸੰਸਥਾ ਦੇ ਮੁਖੀ ਭਾਈ ਜਗਤਾ ਜੀ ਲਈ, ਸੇਵਾ
ਜੋਤੀ ਰਸਾਲਿਆਂ `ਤੇ ਜੋ ਤੁਕਾਂ ਵਰਤੀਆਂ ਜਾ ਰਹੀਆਂ ਹਨ ਉਹ ਇਸ ਤਰ੍ਹਾਂ ਹਨ:-
ਜਾਗਿਆ ਜਗਤਾ ਜਗਤ ਮੈ ਜਿਉ ਮੰਦਰ ਮਹਿ ਦੀਪ।
ਸਭ ਜਗ ਚਾਨਣ ਕਰ ਦੀਆ ਭਾਰਤ ਖੰਡ ਕੇ ਦੀਪ
ਇਹ ਤੁਕਾਂ ਭਾਈ ਜਗਤਾ ਜੀ ਲਈ ਉਹ ਹੀ ਅਰਥ ਦੇ ਰਹੀਆਂ ਹਨ ਜਿਨ੍ਹਾਂ ਅਰਥਾਂ ਵਿੱਚ ਭਾਈ ਗੁਰਦਾਸ
ਜੀ ਨੇ ਗੁਰੂ ਨਾਨਕ ਦੇਵ ਜੀ ਲਈ ਉਚਾਰੀਆਂ ਹਨ:- ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ
ਹੋਆ॥’ ਇਸ ਤੋਂ ਪ੍ਰਤੱਖ ਹੈ ਕਿ ਡੇਰੇਦਾਰ ਆਪਣੇ ਡੇਰੇ ਦੇ ਮੁਖੀਆਂ ਨੂੰ ਗੁਰੂਆਂ ਵਾਲਾ ਸਤਿਕਾਰ
ਦੇ ਰਹੇ ਹਨ ਤੇ ਇੱਕ ਨਾ ਇੱਕ ਦਿਨ ਆਪਣੇ ਗੁਰੂ ਘੋਸ਼ਿਤ ਕਰ ਦਿੱਤਾ ਜਾਵੇਗਾ। ਸਮੂਹ ਜਾਗਰੂਕ ਸਿੱਖ
ਜਥੇਬੰਦੀਆਂ ਅਤੇ ਸਿਖਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਅਸਰ ਰਸੂਖ਼ ਵਰਤਣ ਜਾਂ ਲੋੜੀਦਾ ਦਬਾਓ ਪਾ ਕੇ
ਸੇਵਾ ਪੰਥੀਆਂ ਨੂੰ ਇਸ ਗੱਲ ਲਈ ਮਨਾਉਣ ਕੇ ਬਾਬਾ ਤੀਰਥ ਸਿੰਘ ਦੀ ਯਾਦ ਵਿੱਚ ਕਿਸੇ ਕਿਸਮ ਦਾ ਗ੍ਰੰਥ
ਰੀਲੀਜ਼ ਨਾ ਕੀਤਾ ਜਾਵੇ ਤੇ ਉਸ ਲਈ ਇਹ ਸ਼ਬਦ ਨਾ ਵਰਤੇ ਜਾਣ ਕਿ ਇਹ ਸਮੁੱਚੀ ਮਾਨਵਤਾ ਨੂੰ ਭੇਟ ਕੀਤਾ
ਜਾ ਰਿਹਾ ਹੈ ਕਿੳਂਕਿ ਸਮੁੱਚੀ ਮਾਨਵਤਾ ਲਈ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ
ਕਿਸੇ ਡੇਰੇਦਾਰ ਦੀ ਜੀਵਨ ਕਥਾ ਉਸ ਦੇ ਕੁੱਝ ਸ਼੍ਰਧਾਲੂਆਂ ਲਈ ਹੀ ਕੋਈ ਮਾਅਨੇ ਰੱਖ ਸਕਦੀ ਹੈ ਸਮੁੱਚੀ
ਮਾਨਵਤਾ ਲਈ ਬਿਲਕੁਲ ਨਹੀਂ। ਜੇ ਕੋਈ ਪੁਸਤਕ ਰੀਲੀਜ਼ ਕਰਨੀ ਹੀ ਹੈ ਤਾਂ ਉਸ ਨੂੰ ਜੀਵਨ ਸਾਖੀ ਜਾਂ
ਜੀਵਨ ਗਾਥਾ ਆਦਿ ਨਾਮ ਦਿੱਤਾ ਜਾਵੇ ਅਤੇ ਉਸ ਵਿੱਚ ਕੋਈ ਵੀ ਤੁਕ ਐਸੀ ਨਹੀਂ ਵਰਤੀ ਜਾਣੀ ਚਾਹੀਦਾ
ਜਿਹੜੀ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਬਰਾਬਰੀ ਦਾ ਦਰਜ਼ਾ ਦਿੰਦੀ ਹੋਵੇ।
(23/12/10)
ਜਰਨੈਲ ਸਿੰਘ ਬਸੋਤਾ
ਕ੍ਰਿਸਮਿਸ ਦੇ ਦਿਨੀਂ ਬੱਚਿਆਂ ਨੂੰ ਦਸਮੇਸ਼ ਗੁਰੂ ਦੇ ਪ੍ਰਵਾਰ ਵਿਛੋੜੇ ਦੀ ਕਥਾ ਜ਼ਰੂਰ ਸੁਣਾਈ ਜਾਵੇ:
ਗਿਆਨੀ ਜਾਚਕ
ਨਿਊਜਰਸੀ 20 ਦਸੰਬਰ (ਜਰਨੈਲ ਸਿੰਘ ਬਸੋਤਾ) 25 ਦਸੰਬਰ ਦਾ ਦਿਹਾੜਾ ਇਸਾਈ ਮੱਤ ਦੇ
ਰਹਿਬਰ ਹਜ਼ਰਤ ਈਸਾ ਦੇ ਜਨਮ ਉਤਸ਼ਵ (ਕ੍ਰਿਸਮਿਸ) ਨੂੰ ਸਮਰਪਤ ਹੋਣ ਕਰਕੇ ਪੱਛਮੀ ਦੇਸ਼ਾਂ ਵਿੱਚ ਇਨ੍ਹੀਂ
ਦਿਨੀਂ ਬੜੇ ਜਸ਼ਨ ਮਨਾਏ ਜਾਂਦੇ ਹਨ। ਖਰੀਦੋ-ਫ਼ਰੋਖਤ ਤੇ ਤੋਹਫਿਆਂ ਦਾ ਅਦਾਨ ਪ੍ਰਦਾਨ ਵੀ ਬੜੀ ਵੱਡੀ
ਪੱਧਰ `ਤੇ ਹੁੰਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਵਸਦੇ ਸਾਡੇ ਸਿੱਖ ਭੈਣ ਭਰਾ ਵੀ ਗਵਾਂਢੀ ਹੋਣ ਕਰਕੇ
ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ। ਕੋਈ ਮਾੜੀ ਗੱਲ ਨਹੀ, ਜੇਕਰ ਸਾਨੂੰ ਇਹ ਵੀ ਚੇਤਾ ਰਹੇ ਕਿ
ਦਸੰਬਰ ਦਾ ਮਹੀਨਾ ਹੀ ਸੀ, ਜਦੋਂ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ
ਔਰੰਗਜ਼ੇਬੀ ਸਰਕਾਰੀ ਜ਼ੁਲਮ ਤੇ ਬਿਪਰਵਾਦ ਵਿਰੁਧ ਜੂਝਦਿਆਂ ਹਜ਼ਾਰਾਂ ਸਿੰਘ ਸਿੰਘਣੀਆਂ, ਪੂਜ ਮਾਤਾ
ਗੂਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੇ ਰੂਪ ਵਿੱਚ ਸਾਰਾ ਪ੍ਰਵਾਰ ਹੀ ਵਾਰਨਾ ਪਿਆ ਸੀ। ਤਾਂ ਹੀ
ਉਨ੍ਹਾਂ ਨੂੰ ਸਰਬੰਸ ਦਾਨੀ ਕਿਹਾ ਜਾਂਦਾ ਹੈ। ਬੱਚਿਆਂ ਨੂੰ ਅਨਮਤੀ ਪ੍ਰਭਾਵ ਤੋਂ ਬਚਾਉਣ ਲਈ ਅਤਿਅੰਤ
ਜ਼ਰੂਰੀ ਹੈ ਕਿ ਉਨ੍ਹਾਂ ਨੂੰ ਗੁਰੂ ਜੀ ਦੇ ਪ੍ਰਵਾਰ ਵਿਛੋੜੇ ਦੀ ਦਰਦਨਾਕ ਕਥਾ ਜ਼ਰੂਰ ਸੁਣਾਈ ਜਾਵੇ।
ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ (ਚੈਰੀਹਿਲ)
ਵਿਖੇ ਗੁਰਸ਼ਬਦ ਵਿਚਾਰ ਕਰਦਿਆਂ ਕਹੇ।
ਉਨ੍ਹਾਂ ਭਰੇ ਗਲੇ ਨਾਲ ਕਿਹਾ ਕਿ ਕਿਨ੍ਹੀਂ ਹੈਰਾਨੀ ਦੀ ਗੱਲ ਹੈ ਕਿ ਜਿਸ ਧਾਰਮਿਕ ਰਹਿਬਰ ਦੇ ਜਨਮ
ਬਾਰੇ ਕੋਈ ਇਤਿਹਾਸਕ ਸਬੂਤ ਨਹੀ ਹਨ। ਉਸ ਬਾਰੇ ਤਾਂ ਸਾਰਾ ਸੰਸਾਰ ਜਾਣਦਾ ਹੈ ਕਿ 25 ਦਸੰਬਰ ਨੂੰ
ਹਜ਼ਰਤ ਈਸਾ ਦਾ ਜਨਮ ਉਤਸ਼ਵ ਹੈ। ਭਾਵੇਂ ਇਹ ਇੱਕ ਉਨ੍ਹਾਂ ਦੀ ਕੌਮੀ ਇੱਕ ਮਨਾਉਤ ਹੈ, ਕੋਈ ਇਤਿਹਾਸਕ
ਤਰੀਖ਼ ਨਹੀ। ਪਰ, ਕਿਤਨੇ ਦੁੱਖ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਹੁਰਾਂ
ਜਨਮ ਬਾਰੇ ਸਾਡੇ ਕੋਲ ਇਤਿਹਾਸਕ ਸਬੂਤ ਹਨ, ਪਰ ਅਸੀਂ ਭੰਭਲਭੂਸੇ ਵਿੱਚ ਪਏ ਹੋਏ ਹਾਂ। ਕਿਉਂਕਿ,
ਸਾਡੀਆਂ ਕੇਂਦਰੀ ਸਿੱਖ ਸੰਸਥਾਵਾਂ ਤੇ ਗੁਰਅਸਥਾਨ ਅਜਿਹੇ ਸਿਆਸੀ ਲੋਕਾਂ ਦੇ ਕਬਜ਼ੇ ਹੇਠ ਆ ਚੁੱਕੇ
ਹਨ, ਜਿਹੜੇ ਆਪਣੇ ਆਪਣੇ ਪ੍ਰਵਾਰਾਂ ਨੂੰ ਰਾਜ-ਸੱਤਾ ਤੇ ਕਾਬਜ਼ ਬਣਾਈ ਰੱਖਣ ਲਈ ਆਰ. ਐਸ. ਐਸ ਵਰਗੀਆਂ
ਬਿਪਰਵਾਦੀ ਸੰਸਥਾਵਾਂ ਦੇ ਹੱਥ ਠੋਕੇ ਬਣੇ ਹੋਏ ਹਨ। ਇਨ੍ਹਾਂ ਨੇ ਪਹਿਲਾਂ ਨਾਨਕਸ਼ਾਹੀ ਕੈਲੰਡਰ ਨੂੰ
ਸੋਧਾਂ ਦੇ ਨਾਮ ਹੇਠ ਵਿਗਾੜਿਆ ਅਤੇ ਹੁਣ ਡੇਰੇਦਾਰਾਂ ਦੀਆਂ ਵੋਟਾਂ ਬਟੋਰਨ ਲਈ ਪੰਥਕ ਸਿੱਖ ਰਹਿਤ
ਮਰਯਾਦਾ ਦਾ ਭੋਗ ਪਾ ਕੇ ਗੁਰਦੁਆਰਿਆਂ ਵਿੱਚ ਕਾਲਕਾ ਪੰਥੀ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਵਾਂਗ ਪ੍ਰਕਾਸ਼ ਕਰਨ ਦਾ ਰਸਤਾ ਖੋਹਲ ਰਹੇ ਹਨ। ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ
ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਵਾਂਗ ਡੱਟ ਕੇ 2003 ਵਿੱਚ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ
ਮੁਤਾਬਿਕ ਹੀ ਸਾਰੇ ਗੁਰਪੁਰਬ ਦਿਹਾੜੇ ਮਨਾਉਣੇ ਚਾਹੀਦੇ ਹਨ।
(22/12/10)
ਸ. ਦਰਸ਼ਨ ਸਿੰਘ ‘ਅਸਟ੍ਰੇਲੀਆ’
ਸਿੱਖ ਮਾਰਗ. ਕਾਮ ਦੇ ਸੰਚਾਲਕ, ਸਾਰੇ ਲੇਖਕ ਅਤੇ ਪਾਠਕ ਵੀਰਾਂ ਨੂੰ ਸ. ਦਰਸ਼ਨ ਸਿੰਘ ‘ਅਸਟ੍ਰੇਲੀਆ’
ਦੀ ਗੁਰ ਫਤਿਹ ਪ੍ਰਵਾਨ ਹੋਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦੇ ਜਾਗਰੂਕ ਮਨੁੱਖ ਨੇ ਇਲੈਕਟਰਾਨਿਕ ਮੀਡੀਏ ਇੰਟਰਨੈੱਟ ਰਾਹੀਂ ਆਪਣੇ ਇਨਸਾਨੀ
ਵਿਚਾਰਾਂ ਦੀ ਸਾਂਝ ਨੂੰ ਬਹੁਤ ਹੀ ਵਧਾਇਆ ਹੈ। ਅਸੀਂ ਸਾਰੇ ਦੂਰ ਬੇਠੈ ਵੀ ਪਾਸ ਪਾਸ ਹਾਂ। ਹੋਰ
ਸਾਇੰਸੀ ਕਾਢਾਂ ਨੇ ਇਸ ਦੁਨੀਆਂ ਦੇ ਦੇਸਾਂ ਦੇ ਵਿਚਕਾਰ ਸਫਰ ਦੀਆਂ ਦੂਰੀਆਂ ਨੂੰ ਬਹੁਤ ਹੀ ਘੱਟ ਕਰ
ਦਿੱਤਾ ਹੈ।
ਸਿੱਖ ਮਾਰਗ. ਕਾਮ ਸਿੱਖ ਜਗਤ ਵਿੱਚ ਇੱਕ ਬਹੁਤ ਹੀ ਵਧੀਆ ਅਤੇ ਸਲਾਹੁਣ ਯੋਗ ਵੈਬ-ਸਾਈਟ ਹੈ, ਜੋ
ਸਿੱਖੀ ਦੇ ਪ੍ਰਚਾਰ/ਪ੍ਰਸਾਰ ਵਾਸਤੇ ਆਪਣਾ ਵੱਡਮੁਲਾ ਯੋਗਦਾਨ ਪਾ ਕੇ ਖਾਲਸਾ ਪੰਥ ਦੀ ਸੇਵਾ ਕਰ ਰਹੀ
ਹੈ।
ਕਾਫੀ ਲੰਬੇ ਸਮੇਂ ਤੋਂ ਦਾਸ, ਸਿੱਖ ਮਾਰਗ ਦੇ ਸਾਰੇ ਲੇਖਕ ਵੀਰਾਂ ਦੀਆਂ ਰਚਨਾਵਾਂ ਪੜ੍ਹਦਾ ਆ ਰਿਹਾ
ਹੈ। ਸਾਰੇ ਹੀ ਵੀਰ ਦੁਨੀਆਵੀ ਪੜਾਈ ਦੇ ਨਾਲ ਨਾਲ ਗੁਰਬਾਣੀ ਦੇ ਗਿਆਤਾ ਅਤੇ ਗੁਣੀ-ਗਿਆਨੀ ਹੋਣਗੇ।
ਪਰ, ਗੁਰਬਾਣੀ ਅਰਥਾਂ ਅਤੇ ਵੀਚਾਰਾਂ ਪ੍ਰਤੀ ਆਪਸੀ ਵੀਚਾਰਾਂ ਦੀ ਸਾਂਝ ਨਜ਼ਰ ਨਹੀਂ ਆ ਰਹੀ। ਇਹ ਆਪਸੀ
ਵੀਚਾਰਾਂ ਦੀ ਸਾਂਝ ਦਾ ਨਾ ਹੋਣਾ ਤਾਂ ਸੁਭਾਵਿਕ ਹੈ, ਕਿਉਂਕਿ ਸਾਡੇ ਵਿਚੋਂ ਕਿਸੇ ਇੱਕ ਮਨੁਖ ਦੀਆਂ
ਵੀਚਾਰਾਂ, ਸੋਚ, ਕਿਸੇ ਹੋਰ ਦੂਜੇ ਮਨੁਖ ਨਾਲ ਨਹੀਂ ਮਿਲਦੀਆਂ। ਆਪਣਾ ਸਾਰਿਆਂ ਮਨੁਖਾਂ (ਇਸਤ੍ਰੀ
ਅਤੇ ਮਰਦ) ਦੇ ਆਪਣੇ ਆਪਣੇ ਵਿਸਵਾਸਾਂ, ਮਾਨਤਾਵਾਂ, ਸੰਸਕਾਰਾਂ ਅਤੇ ਬਾਹਰਮੁਖੀ ਮਿਲੀਆਂ ਜਾਣਕਾਰੀਆਂ
ਅਤੇ ਆਪਣੀ ਬੁੱਧੀ/ਅਕਲ ਮੁਤਾਬਿਕ, ਦੂਜਿਆਂ ਨੂੰ ਨਾਪਣ/ਤੋਲਣ/ਪਰਖਣ ਦੇ ਪੈਮਾਨੇ ਬਣਾਏ ਹੋਏ ਹਨ,
ਜਿਹੜੇ ਕੇ ਮਨੁਖ ਦੀ ਵਧਦੀ ਉਮਰ ਦੇ ਨਾਲ ਨਾਲ ਕਈ ਪੈਮਾਨੇ ਤਾਂ ਬਹੁਤ ਪੱਕੇ ਹੋ ਜਾਂਦੇ ਹਨ ਅਤੇ ਕਈ
ਪੈਮਾਨੇ ਮਨੁਖ ਦੀ ਉਮਰ ਦੇ ਸਫ਼ਰ ਦੇ ਨਾਲ ਨਾਲ ਬਦਲਦੇ ਰਹਿੰਦੇ ਹਨ। ਅੱਜਕਲ ਬਾਹਰਮੁਖੀ ਜਾਣਕਾਰੀਆਂ
ਦੇ ਤਾਂ ਸਾਡੇ ਆਸੇ ਪਾਸੇ ਭੰਡਾਰ ਲੱਗੇ ਹੋਏ ਹਨ, ਸਿਰਫ ਜਾਣਕਾਰੀ ਲੈਣ ਵਾਲਾ ਹੀ ਚਾਹੀਦਾ ਹੈ।
ਗੁਰਬਾਣੀ ਗਿਆਨ/ਵਿਚਾਰ ਦੇ ਪੈਮਾਨੇ ਵੀ ਸਾਡੇ ਸਭ ਸਿੱਖਾਂ/ਗੁਰਸਿੱਖਾਂ ਦੇ ਅਲੱਗ ਅਲੱਗ ਹਨ। ਆਪਣੀ
ਆਪਣੀ ਮਨਮਤਿ ਅਨੁਸਾਰ ਹਰ ਕੋਈ ਆਪਣੇ ਅਨੁਸਾਰੀ ਵਿਚਾਰ ਹੀ ਅਮਲ ਵਿੱਚ ਲਿਆ ਰਿਹਾ ਹੈ। ਕੋਈ ਕਿਸੇ
ਨੂੰ ਸਹੀ ਅਤੇ ਕਿਸੇ ਨੂੰ ਗਲਤ ਕਹਿ ਰਿਹਾ ਹੈ। ਕੋਈ ਇੱਕ ਗੁਰਬਾਣੀ ਦਾ ਗਿਆਨ/ਵਿਚਾਰ ਦਾ ਟੀਕਾ ਇੱਕ
ਦੂਜੇ ਨਾਲ ਨਹੀਂ ਮਿਲਦਾ। ਗਲਤ ਕੋਈ ਵੀ ਲੇਖਕ ਨਹੀਂ ਹੈ। ਹਰ ਲੇਖਕ, ਗਿਆਨ ਪ੍ਰਾਪਤ ਕਰਦਾ ਕਰਦਾ
ਆਪਣਾ ਇੱਕ ਨਜ਼ਰੀਆ ਬਣਾ ਲੈਂਦਾ ਹੈ, ਅਤੇ ਫਿਰ ਆਪਣੇ ਹੀ ਮਨ ਦੇ ਭਾਵਾਂ ਨੂੰ ਲਿਖਤ ਵਿੱਚ ਲੈ ਆਉਦਾਂ
ਹੈ। ਇਹ ਗਿਆਨ ਅਤੇ ਤਜਰਬਾ ਜਿਤਨਾ ਗਹਿਰਾ ਹੋਵੇਗਾ ਉਤਨੀ ਹੀ ਗਹਿਰਾਈ ਲੇਖਕ ਦੀ ਲਿਖਤ ਵਿੱਚ ਆਏਗੀ।
ਜਿਵੇਂ (ਸਮੁੰਦਰ ਦੇ ਕਿਨਾਰੇ ਖੜ ਕੇ, ਸਮੁੰਦਰ ਦੇ ਕਿਨਾਰੇ ਖਿੱਲਰੀ ਰੇਤਾ ਅਤੇ ਦੂਰ ਤਕ ਫੇਲੈ
ਸਮੁੰਦਰ ਦੀਆਂ ਲਹਿਰਾਂ ਦਾ ਬਾਹਰਮੂਖੀ ਆਨੰਦ ਹੀ ਮਾਣਿਆ ਜਾ ਸਕਦਾ ਹੈ, ਪਰ ਸਮੁੰਦਰ ਦੇ ਪਾਣੀ ਦੇ
ਅੰਦਰ ਦੇ ਨਜ਼ਾਰਿਆਂ ਦਾ ਆਨੰਦ ਤਾਂ ਪਾਣੀ ਦੇ ਵਿੱਚ ਵੜ ਕੇ ਹੀ ਆ ਸਕਦਾ ਹੈ। ਅਗਰ ਕੋਈ ਮਨੁਖ ਸਮੁੰਦਰ
ਦੇ ਪਾਣੀ ਦੇ ਅੰਦਰ ਦੇ ਬਾਰੇ ਜਾਨਣ ਦੀ ਅਭਿਲਾਸ਼ਾ ਰੱਖਦਾ ਹੈ, ਤਾਂ ਉਸਨੂੰ ਸਮੁੰਦਰ ਵਿੱਚ ਉਤਰਨਾ
ਪਵੇਗਾ। ਜੇਕਰ ਉਹ ਮਨੁਖ ਪੰਜ ਫੁੱਟ ਗਹਿਰੇ ਪਾਣੀ ਤਕ ਹੀ ਜਾਦਾਂ ਹੈ ਤਾਂ ਉਸਨੂੰ ਪੰਜ ਫੁੱਟ ਗਹਿਰਾਈ
ਦਾ ਹੀ ਗਿਆਨ ਹੋਏਗਾ, ਉਹ ਮਨੁਖ ਦੱਸ ਫੁੱਟ ਡੂੰਗੇ ਪਾਣੀ ਬਾਰੇ ਨਹੀਂ ਜਾਣ ਪਾਏਗਾ। ਇੱਕ ਦੂਜਾ ਮਨੁਖ
ਦੱਸ ਫੁੱਟ ਗਹਿਰੇ ਪਾਣੀ ਵਿੱਚ ਜਾ ਕੇ, ਦੱਸ ਫੁੱਟ ਡੂੰਗੇ ਪਾਣੀ ਦੀ ਗਹਿਰਾਈ ਤੱਕ ਦਾ ਗਿਆਨ ਦੇ
ਸਕਦਾ ਹੈ। ਸੋ ਇਸ ਤਰਾਂ ਜੋ ਮਨੁਖ ਸਮੁੰਦਰ ਦੇ ਪਾਣੀ ਦੀ ਜਿਤਨੀ ਗਹਿਰਾਈ ਤੱਕ ਜਾਏਗਾ, ਉਤਨਾ ਹੀ
ਗਿਆਨ ਹਾਸਲ ਕਰੇਗਾ)। ਬੱਸ ਸਾਡੀ ਵੀ ਇਹੀ ਹਾਲਤ ਹੈ। ਹਰ ਕੋਈ ਆਪਣੇ ਆਪਣੇ ਗੁਰਬਾਣੀ ਗਿਆਨ ਦੇ ਲੈਵਲ
ਅਨੁਸਾਰ ਹੀ ਆਪਣੇ ਗਿਆਨ ਦਾ ਪ੍ਰਗਟਾਵਾ ਕਰ ਰਿਹਾ ਹੈ ਅਤੇ ਇੱਕ ਦੂਜੇ ਨੂੰ ਉੱਚਾ-ਨੀਵਾਂ ਵਿਖਾਉਣ,
ਅਤੇ ਆਪਣੇ ਗਿਆਨ ਅਨੁਸਾਰ ਦਿੱਤੀ ਹੋਈ ਵਿਚਾਰ ਜਾਂ ਦਲੀਲ ਦੀ ਹੀ ਪੁਸ਼ਟੀ ਕਰਦਾ ਨਜ਼ਰ ਆ ਰਿਹਾ ਹੈ।
ਵਿਚਾਰਾਂ ਵਿੱਚ ਹਿਸਾ ਲੈ ਰਹੇ ਜਿਆਦਾਤਰ ਵੀਰ ਇਸੇ ਹੀ ਕੋਸ਼ਿਸ ਵਿੱਚ ਲਿਖਦੇ ਮਹਿਸੂਸ ਹੋ ਰਹੇ ਹਨ।
ਕੋਈ ਵੀ ਲਿਖਾਰੀ ਵੀਰ ਗਲਤ ਨਹੀਂ ਲਿਖ ਰਿਹਾ ਹੈ। ਹਰ ਕੋਈ ਆਪਣੀ ਜਗਹ 100% ਸਹੀ ਹੈ। ਹਰ ਲੇਖਕ ਵੀਰ
ਦੀ ਇਹੀ ਕੋਸ਼ਿਸ ਰਹੀ ਹੋਵੇਗੀ ਕਿ ਉਹ ਆਪਣੇ ਵਲੋਂ ਗੁਰਬਾਣੀ ਵਿਚਾਰ ਕਰਨ ਵੇਲੇ ਕੋਈ ਕਸਰ ਨਾ ਰਹਿਣ
ਦੇਵੇ। ਸਾਰਿਆਂ ਨੇ ਵੱਧ ਤੋਂ ਵੱਧ ਗਿਆਨ ਇਕੱਠਾ ਕਰਕੇ ਆਪਣੀ ਆਪਣੀ ਮੱਤ/ਬੁੱਧੀ ਅਨੁਸਾਰ ਆਪਣੇ
ਵਿਚਾਰਾਂ ਨੂੰ ਲਿਖਤ ਵਿੱਚ ਲਿਆਦਾਂ ਹੈ। ਕਿਸੇ ਨੇ ਗਲਤ ਨਹੀਂ ਲਿਖਿਆ। ਸੱਭ ਸਹੀ ਹਨ। ਹਰ ਇੱਕ ਨੇ
ਆਪਣੀ ਬੁੱਧੀ ਅਨੁਸਾਰ ਸਹੀ ਲਿਖਿਆ ਹੈ।
ਸਾਨੂੰ ਸਾਰਿਆਂ ਵੀਰਾਂ ਨੂੰ ਇਹ ਗਿਆਤ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਤੋਂ ਸਿਵਾ ਕਿਸੇ
ਦੂਸਰੇ ਮਨੁਖ ਦੇ ਵਿਚਾਰ ਜਬਰਦੱਸਤੀ ਬਦਲ ਜਾਂ ਬਦਲਾ ਨਹੀਂ ਸਕਦੇ। ਹਰ ਮਨੁਖ ਆਪਣੇ ਆਪ ਵਿੱਚ ਪੂਰਾ
ਹੈ ਅਤੇ ਹਰ ਕੋਈ ਆਪਣੇ ਜੀਵਨ ਵਿੱਚ ਆਪਣੇ ਵਲੋਂ 100% ਸਹੀ ਹੀ ਕਰ ਰਿਹਾ ਹੈ। ਇੱਕ ਉਹ ਮਨੁਖ, ਜਿਸ
ਨੂੰ ਸਾਡਾ ਸਮਾਜ ਮੰਦ-ਬੁੱਧੀ ਕਹਿੰਦਾ ਹੈ, ਉਹ ਵੀ ਆਪਣੇ ਵਲੋਂ ਹਰ ਕੰਮ 100% ਸਹੀ ਕਰ ਰਿਹਾ
ਹੁੰਦਾਂ ਹੈ। ਚਾਹੇ ਉਸ ਵਲੋਂ ਕੀਤੇ ਕੰਮ ਕਿਸੇ ਨੂੰ ਪਸੰਦ ਆਉਣ ਜਾਂ ਨਾ ਆਉਣ।
ਜਦ ਕਿਸੇ ਦੁਜੇ ਵਿਆਕਤੀ ਵਲੋਂ ਕੀਤਾ ਗਿਆ ਕੰਮ ਜਾਂ ਲਿਆ ਫੈਸਲਾ, ਸਾਡੇ ਆਪਣੇ ਵਿਆਕਤੀਗਤ ਪੈਮਾਨੇ
ਤੇ ਫਿੱਟ ਨਹੀਂ ਬੈਠਦਾ ਜਾਂ ਸਾਡੇ ਵਿਚਾਰਾਂ ਅਨੁਸਾਰ ਨਹੀਂ ਹੁੰਦਾਂ ਤਾਂ ਅਸੀਂ ਗਲਤ ਦਾ ਲੇਬਲ ਲਾ
ਦਿੰਦੇ ਹਾਂ। ਬੱਸ ਇਸ ਤਰਾਂ ਅਸੀਂ ਆਪਣੀ ਆਪਣੀ ਮੱਤ ਅਨੁਸਾਰੀ ਪੈਮਾਨੇ ਬਣਾ ਰੱਖੇ ਹਨ ਤੇ ਉਹਨਾਂ
ਪੈਮਾਨਿਆਂ ਅਨੁਸਾਰ ਗਲਤ ਜਾਂ ਸਹੀ ਦਾ ਲੇਬਲ ਲਗਾ ਦਿੰਦੇ ਹਾਂ।
ਹਾਂ, ਅਗਰ ਅਸੀਂ ਜਾਗਰੂਕ ਹਾਂ ਅਤੇ ਸਾਨੂੰ ਇਹ ਗਿਆਨ ਹੈ ਕਿ ਕਿਸੇ ਦੁਜੇ ਦੇ ਵਿਚਾਰਾਂ ਨੂੰ ਧਿਆਨ
ਅਤੇ ਗਿਆਨ ਨਾਲ ਹੀ ਵਿਚਾਰਿਆ ਜਾ ਸਕਦਾ ਹੈ ਅਤੇ ਕਿਸੇ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮੱਤ ਹੋਣਾ
ਆਪਣੀ ਆਪਣੀ ਮੱਤ ਤੇ ਹੀ ਨਿਰਭਰ ਕਰਦਾ ਹੈ, ਤਾਂ ਕੋਈ ਬਹਿਸ/ਮੁਬਾਸਾ ਰਹਿ ਹੀ ਨਹੀਂ ਜਾਦਾਂ, ਤਾਂ
ਅਸੀਂ ਦੂਸਰਿਆਂ ਦੇ ਵਿਚਾਰਾਂ/ਲਿਖਤਾਂ ਨੂੰ ਸਮਝਣ/ਵਿਚਾਰਨ ਵਿੱਚ ਮਗਨ ਹੋ ਜਾਂਦੇ ਹਾਂ। ਅਸੀਂ ਸਾਰੇ
ਇਨਸਾਨ (ਔਰਤ ਅਤੇ ਮਰਦ) ਇੱਕ ਹੀ ਪ੍ਰਮਾਤਮਾ ਦੇ ਬੱਚੇ ਹਾਂ “ਏਕ ਪਿਤਾ ਏਕਸ ਕੇ ਹਮ ਬਾਰਿਕ”, ਸਿਰਫ
ਸਾਡੀ ਸੋਚ/ਵਿਚਾਰ ਵਿੱਚ ਅੰਤਰ ਹੈ ਔਰ ਇਥੌਂ ਹੀ ਵਖਰੇਵਾਂ ਸੁਰੂ ਹੋ ਜਾਦਾਂ ਹੈ। ਹਰ ਇਨਸਾਨ ਆਪਣੇ
ਵਜੂਦ/ਸਰੀਰ ਵਿੱਚ ਪ੍ਰਮਾਤਮਾ ਦੀ ਬਖਸ਼ੀ ਹੋਈ ਮੱਤ/ਬੁੱਧੀ ਦੀ ਆਪਣੇ ਵਲੋਂ ਪੂਰੀ ਵਰਤੋਂ ਕਰ ਰਿਹਾ
ਹੁੰਦਾ ਹੈ।
ਗੁਰੂ ਦੀ ਕਿਰਪਾ ਸਦਕਾ, ਬਾਣੀ ਪੜ੍ਹਦੇ/ਵਿਚਾਰਦੇ/ਗਾਉਂਦੇ, ਆਪਣੀ ਮਤਿ ਨੂੰ ਗੁਰਮਤਿ ਅਨੁਸਾਰੀ
ਬਨਾਉਣ ਦੀ ਹੀ ਕੋਸ਼ਿਸ, ਸਾਡੇ ਸਾਰਿਆਂ ਦੀ ਚਾਹੀਦੀ ਹੈ। ਸਾਨੂੰ ਕਿਸੇ ਵੀਰ ਭੈਣ ਨੂੰ ਗਲਤ ਜਾਂ ਬੁਰਾ
ਕਹਿਣ ਦੀ ਬਜਾਏ, ਉਸ ਸਖਸ਼ੀਅਤ ਅਤੇ ਉਸਦੇ ਦੇ ਵਿਚਾਰਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਹੋ ਸਕਦਾ
ਹੈ ਕਿ ਦੂਜੇ ਵੀਰ ਭੈਣ ਦੇ ਵਿਚਾਰ ਤੁਹਾਡੀ ਆਪਣੀ ਬਣਾਈ ਕੱਸਵਟੀ ਤੇ ਪੂਰੇ ਨਾ ਉਤਰਦੇ ਲੱਗਦੇ ਹੋਣ।
ਗਲਤ ਉਹ ਵੀ ਨਹੀਂ, ਉਸਨੇ ਆਪਣੇ ਵਲੋਂ 100% ਸਹੀ ਲਿਖਿਆ ਹੋਵੇਗਾ। ਆਪਸ ਵਿੱਚ ਵਿਚਾਰਾਂ ਦਾ
ਆਦਾਨ/ਪ੍ਰਦਾਨ ਸੁਹਿਰਦਤਾ ਨਾਲ ਹੋਣਾ ਹੀ ਆਪਸੀ ਪਿਆਰ ਅਤੇ ਨਿਮਰਤਾ ਦੀ ਨਿਸ਼ਾਨੀ ਹੈ। ਨਹੀਂ ਤਾਂ
ਸਾਡੇ ਅੰਦਰ ਕੀ ਹੈ, ਆਪਾਂ ਸਾਰਿਆਂ ਨੂੰ ਪਤਾ ਹੀ ਹੈ? ? ? ?
ਵਾਹਿਗੁਰੂ ਜੀ ਭਲੀ ਕਰਨ। ਗੁਰੂ ਰਾਖਾ। ਗੁਰ ਫਤਿਹ ਪ੍ਰਵਾਨ ਕਰਨਾ।
(22/12/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਵਿਚਾਰ ਵਟਾਂਦਰੇ ਦਾ ਸਰਲ ਰਾਹ
ਬਹੁਤ ਦਿਨਾਂ ਤੋਂ ਵੇਖਦਾ ਆ ਰਿਹਾ ਹਾਂ ਕਿ, ਜਦ ਵੀ ਕਿਸੇ ਟਾਪਿਕ ਤੇ ਕੋਈ ਵਿਚਾਰ
ਸ਼ੁਰੂ ਹੁੰਦੀ ਹੈ, ਤਾਂ ਉਸ ਵਿੱਚ ਦੋ ਧੜੇ ਬਣ ਜਾਂਦੇ ਹਨ, ਇੱਕ ਉਸ ਦੇ ਹੱਕ ਵਿੱਚ ਅਤੇ ਦੂਸਰਾ ਉਸ
ਦੇ ਵਿਰੋਧ ਵਿਚ। ਏਥੌਂ ਤਕ ਤਾਂ ਗਨੀਮਤ ਹੈ, ਕੋਈ ਬੁਰਾਈ ਨਹੀਂ। ਬੁਰਾਈ ਇਸ ਤੋਂ ਅੱਗੇ ਸ਼ੁਰੂ ਹੁੰਦੀ
ਹੈ। ਵਿਚਾਰਨਾ ਤਾਂ ਇਹ ਹੁੰਦਾ ਹੈ ਕਿ ਠੀਕ ਕੀ ਹੈ? ਅਤੇ ਗਲਤ ਕੀ ਹੈ? ਪਰ ਧੜਿਆਂ ਵਿੱਚ ਵੰਡੇ,
ਵਿਦਵਾਨ ਵੀਰਾਂ ਦਾ ਇਕੋ ਟੀਚਾ ਰਹਿ ਜਾਂਦਾ ਹੈ, ਆਪਣੇ-ਆਪਣੇ ਧੜੇ ਦਾ ਪੱਖ ਪੂਰਨਾ। ਉਹ ਇਹ ਭੁੱਲ
ਜਾਂਦੇ ਹਨ ਕਿ ਸਾਡਾ ਮੰਤਵ ਸਚ ਦੀ ਭਾਲ ਕਰਨਾ ਹੈ, ਜਿਸ ਲਈ ਹਰ ਪੱਖ ਦੀ ਹਮਾਇਤ ਜਾਂ ਵਿਰੋਧ,
ਗੁਣ-ਦੋਸ਼ ਦੇ ਆਧਾਰ ਤੇ ਕਰਨਾ ਹੁੰਦਾ ਹੈ, ਨਾ ਕਿ ਧੜੇ ਦੇ ਆਧਾਰ ਤੇ।
ਵੈਬਸਾਈਟਾਂ ਵਾਲਿਆਂ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਤੁਹਾਨੂੰ, ਵਿਚਾਰ ਵਟਾਂਦਰੇ
ਲਈ ਇੱਕ ਪਲੇਟਫਾਰਮ ਦੀ ਸੁਵਿਧਾ ਪਰਦਾਨ ਕੀਤੀ ਹੈ। ਉਨ੍ਹਾਂ ਦਾ ਸਭ ਤੋਂ ਵਧੀਆ ਕਿਰਦਾਰ ਇਹੀ ਹੁੰਦਾ
ਹੈ ਕਿ ਉਹ, ਦੋਵਾਂ ਪੱਖਾਂ ਦੇ ਵਿਚਾਰ, ਪਾਠਕਾਂ ਸਾਹਵੇਂ ਰਖਦੇ ਰਹਣ। ਪਰ ਉਨ੍ਹਾਂ ਦੇ ਸਮੇ ਦੀ ਵੀ
ਸਾਨੂੰ ਕਦਰ ਕਰਨੀ ਬਣਦੀ ਹੈ, ਉਨ੍ਹਾਂ ਨੂੰ ਅਸੀਂ ਨਾ ਹੀ ਕੋਈ ਆਰਥਿਕ ਮਦਦ ਦੇ ਰਹੇ ਹੁੰਦੇ ਹਾਂ, ਜੋ
ਉਹ ਆਪਣੇ ਕੰਮ ਵਿਚੋਂ ਕੁੱਝ ਸਮਾ ਕੱਢ ਕੇ, ਤੁਹਾਡਿਆਂ ਵਿਚਾਰਾਂ ਵਿਚਲੇ ਗਲਤ ਤੱਥਾਂ ਦੀ ਕਾਂਟ-ਛਾਂਟ
ਕਰਦਿਆਂ, ਇਹ ਨਾ ਮਹਿਸੂਸ ਕਰਨ ਕਿ ਇਸ ਕੰਮ ਨਾਲ ਉਨ੍ਹਾਂ ਨੂੰ ਦੂਹਰੀ ਆਰਥਿਕ ਮਾਰ ਪੈ ਰਹੀ ਹੈ। ਜਾਂ
ਫਿਰ ਉਨ੍ਹਾਂ ਨੂੰ ਵੈਬਸਾਈਟ ਮੇਨਟੇਨ ਕਰਨ ਲਈ ਆਪਣੇ ਖਰਚੇ ਤੇ ਕੋਈ ਵਿਅਕਤੀ ਉਪਲੱਬਧ ਕਰਾਉਣਾ ਬਣਦਾ
ਹੈ। ਜਦ ਅਸੀਂ ਇਹ ਨਹੀਂ ਕਰ ਰਹੇ ਤਾਂ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ, ਆਪਣੀਆਂ ਲਿਖਤਾਂ ਆਪ ਹੀ
ਟੂ-ਦੀ-ਪੁਆਇੰਟ ਲਿਖ ਕੇ ਭੇਜੀਏ, ਜੋ ਉਹ ਵੀਰ ਸਾਡੀਆਂ ਲਿਖਤਾਂ ਓਵੇਂ ਹੀ, ਅਪ-ਡੇਟ ਕਰ ਦੇਣ। ਪਰ
ਫਿਲਹਾਲ ਅਸੀਂ ਇਨ੍ਹਾਂ ਵਿਚੋਂ ਕੋਈ ਵੀ ਕੰਮ ਨਹੀਂ ਕਰ ਰਹੇ। ਏਸੇ ਦਾ ਹੀ ਨਤੀਜਾ ਹੈ ਕਿ, ਸਾਲਾਂ
ਬੱਧੀ ਵਿਚਾਰ ਵਿਮਰਸ਼ ਦੇ ਨਾ ਹੇਠ ਵਾਦ-ਵਿਵਾਦ ਕਰ ਕੇ ਅਸੀਂ ਕੁੱਝ ਵੀ ਹਾਸਲ ਨਹੀਂ ਕਰ ਸਕੇ। ਇਹ ਤਾਂ
ਸੰਭਵ ਹੈ ਕਿ ਪਾਠਕਾਂ ਵਿਚੋਂ ਕੋਈ ਵੀਰ, ਕੋਈ ਸਿਧਾਂਤ ਦੀ ਗੱਲ ਸਮਝ ਗਿਆ ਹੋਵੇ, ਪਰ ਇਹ ਅਸਲੀਅਤ ਹੈ
ਕਿ ਵਿਦਵਾਨ ਵੀਰਾਂ ਵਿਚੋਂ ਸਭ ਓੁਸੇ ਥਾਂ ਹੀ ਖੜੇ ਹਨ, ਜਿੱਥੇ ਉਹ ਸਾਲਾਂ ਪਹਿਲਾਂ ਸਨ। ਬਲਕਿ ਉਹ
ਇਸ ਬਹਿਸ-ਮੁਬਾਹਸੇ ਕਾਰਨ, ਭੰਬਲ-ਭੁਸੇ ਵਿੱਚ ਭਟਕਦੇ, ਹਉਮੈ ਅਤੇ ਸਾੜੇ ਦਾ ਸ਼ਿਕਾਰ ਹੋਏ ਪਏ ਹਨ।
ਲੇਖ ਜਿੰਨਾ ਛੋਟਾ ਹੋਵੇ ਓਨਾ ਹੀ ਪਰਭਾਵ-ਕਾਰੀ ਹੁੰਦਾ ਹੈ।
ਲੇਖਕ ਵੀਰਾਂ ਨੂੰ ਇਸ ਹਾਲਤ ਵਿਚੋਂ ਨਿਕਲਣ ਦੀ ਲੋੜ ਹੈ। ਸਮਝਣ ਦੀ ਲੋੜ ਹੈ ਕਿ ਬੰਦੇ ਦੀ ਜ਼ਿੰਦਗੀ
ਦੇ ਦੋ ਪੱਖ ਹਨ, ਇੱਕ ਦੁਨਿਆਵੀ ਅਤੇ ਦੂਸਰਾ ਆਤਮਿਕ। ਇਨ੍ਹਾਂ ਦੋਵਾਂ ਤੇ ਸਹੀ ਢੰਗ ਨਾਲ ਚਲਣ ਲਈ,
ਇੱਕ ਬੇਸਿਕ ਸਿਧਾਂਤ ਹੈ, ਇੰਸਾਨੀਅਤ ਦਾ। ਇਹ ਇੰਸਾਨੀਅਤ ਹੀ ਬੰਦੇ ਨੂੰ ਜਾਨਵਰਾਂ ਨਾਲੋਂ ਵੱਖਰਾ
ਕਰਦੀ ਹੈ। (ਜੇ ਕੋਈ ਇਹ ਕਹੇ ਕਿ, “ਮੈਨ ਇਜ਼ ਏ ਸੋਸ਼ਲ ਐਨੀਮਲ” ਦੇ ਆਧਰ ਤੇ ਹੀ ਬੰਦਾ ਜਾਨਵਰਾਂ
ਨਾਲੋਂ ਵੱਖਰਾ ਹੈ, ਤਾਂ ਉਹ ਭੁਲੇਖੇ ਵਿੱਚ ਹੈ, ਇਸ ਨਾਲ ਬੰਦੇ ਨੂੰ ਜਾਨਵਰਾਂ ਤੋਂ ਅਲੱਗ ਨਹੀਂ
ਕੀਤਾ ਗਿਆ, ਬਲਕਿ ਜਾਨਵਰਾਂ ਦੀ ਇੱਕ ਖਾਸ ਨਸਲ ਵਜੋਂ ਹੀ ਦਰਸਾਇਆ ਗਿਆ ਹੈ।) ਜਦ ਬੰਦਾ ਇੰਸਾਨ ਬਣਦਾ
ਹੈ ਤਾਂ ਉਸ ਵਿਚਲੇ ਜਾਨਵਰ ਵਾਲੇ ਲੱਛਣ ਖਤਮ ਹੋ ਜਾਂਦੇ ਹਨ। ਏਥੋਂ ਹੀ ਸਿੱਖੀ ਦਾ ਮਾਰਗ ਸ਼ੁਰੂ
ਹੁੰਦਾ ਹੈ। ਸਿੱਖ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ, ਦੁਨਿਆਵੀ ਅਤੇ ਆਤਮਿਕ ਵਿਕਾਸ ਵਲ ਵਧਣ ਤੋਂ
ਪਹਿਲਾਂ ਉਸ ਨੂੰ, ਇੰਸਾਨ ਬਣਨਾ ਜ਼ਰੂਰੀ ਹੈ। ਜਿਸ ਲਈ ਕੁੱਝ ਸੇਧ ਸਮਾਜ ਵਿਚੋਂ ਮਿਲਦੀ ਹੈ ਅਤੇ ਕੁੱਝ
ਸੇਧ ਸ਼ਬਦ ਗੁਰੂ ਤੋਂ ਮਿਲਦੀ ਹੈ। ਸਮਾਜ ਵਿਚਲੀ ਜੋ ਸੇਧ ਆਪਸੀ ਸਮਝ-ਬੂਝ ਨਾਲ ਮਿਲਣੀ ਸੀ ਉਹ ਨਹੀਂ
ਮਿਲ ਰਹੀ ਕਿਉਂਕਿ, ਅਸੀਂ ਇੰਸਾਨ ਹੀ ਨਹੀਂ ਬਣੇ, ਬਲਕਿ ਉਸ ਦੀ ਥਾਂ, ਸਮਾਜ ਤੇ ਕਾਬਜ਼ ਲੋਕਾਂ ਵਲੋਂ
ਇਹ ਗੱਲ, ਕਾਨੂਨਾਂ ਰਾਹੀਂ ਸਮਝਾਈ ਜਾਂਦੀ ਹੈ, ਜਿਸ ਨੂੰ ਸਮਝਾਉਣਾ ਨਹੀਂ ਕਿਹਾ ਜਾ ਸਕਦਾ ਬਲਕਿ
ਡੰਡੇ ਨਾਲ ਜਾਨਵਰ ਵਾਙ ਕੰਟਰੋਲ ਕਰਨਾ ਹੀ ਕਿਹਾ ਜਾ ਸਕਦਾ ਹੈ। ਹਾਕਮ ਧਿਰ ਇਨ੍ਹਾਂ ਕਾਨੂਨਾਂ ਨੂੰ
ਇਸ ਢੰਗ ਨਾਲ ਵਰਤਦੀ ਹੈ, ਜਿਸ ਨਾਲ ਉਸ ਦੇ ਗਲਤ ਜਾਂ ਠੀਕ ਕੀਤੇ ਕੰਮਾਂ ਤੇ ਕੋਈ ਇਤਰਾਜ਼ ਨਾ ਕਰ
ਸਕੇ।
ਇਹੀ ਗੱਲ ਸਮਾਜ ਵਿਚਲੇ ਸਭ ਔਗਣਾਂ ਦੀ ਜਨਣੀ ਬਣਦੀ ਹੈ। ਦੁਨੀਆਂ ਦਾ ਸਭ ਆਤੰਕ-ਵਾਦ ਇਸ ਦਾ ਹੀ
ਪ੍ਰਤੀ ਕਰਮ ਹੈ, ਜਿਸ ਨੂੰ ਖਤਮ ਕਰਨ ਤੇ ਅੱਜ ਉਹ ਸਾਰੇ ਸਾਧਨ ਲਗਦੇ ਹਨ, ਜੋ ਬੰਦੇ ਦੇ ਵਿਕਾਸ ਤੇ
ਲੱਗਣੇ ਚਾਹੀਦੇ ਸਨ, ਦੁਨੀਆਂ ਵਿਚਲੀ ਸਾਰੀ ਭੈੜੀ ਹਾਲਤ, ਏਸੇ ਦਾ ਹੀ ਨਤੀਜਾ ਹਨ। ਇਸ ਦੀ ਰੋਕ-ਥਾਮ
ਕੇਵਲ ਇੰਸਾਨ ਬਣਨ ਨਾਲ ਹੀ ਹੋ ਸਕਦੀ ਹੈ, ਜਿਸ ਬਾਰੇ ਪੂਰੀ ਸੋਝੀ, ਦੁਨੀਆਂ ਦਾ ਇਕੋ ਇੱਕ ਧਰਮ
ਗ੍ਰੰਥ “ਗੁਰੂ ਗ੍ਰੰਥ ਸਾਹਿਬ ਜੀ” ਹੀ ਦਿੰਦੇ ਹਨ।
ਜਿਸ ਦੀ ਮੋਟੀ ਜਿਹੀ ਰੂਪ-ਰੇਖਾ ਇਵੇਂ ਹੈ ਕਿ ਇੰਸਾਨ ਭਾਵੇਂ ਕਿਸੇ ਦੇਸ਼-ਖਿਤੇ, ਧਰਮ-ਮਜ਼ਹਬ ਨਾਲ
ਸਬੰਧਿਤ ਹੋਣ ਉਨ੍ਹਾਂ ਵਿੱਚ ਕੋਈ ਫਰਕ ਨਹੀਂ ਕੀਤਾ ਜਾ ਸਕਦਾ। ਸਮਾਜਿਕ ਤੌਰ ਤੇ ਅਲੱਗ-ਅਲੱਗ ਦੇਸ਼ਾਂ
ਦੇ ਆਧਾਰ ਤੇ ਬੰਦਿਆਂ ਵਿੱਚ ਪਾਈਆਂ ਵੰਡੀਆਂ, ਬੰਦੇ ਦੇ ਇੰਸਾਨ ਬਣਨ ਦੇ ਰਾਹ ਵਿੱਚ ਬਹੁਤ ਵੱਡੀ
ਰੁਕਾਵਟ ਹਨ। ਜਿਸ ਕਾਰਨ ਬੰਦੇ ਦੀ ਜ਼ਿੰਦਗੀ ਦਾ ਬਹੁਤਾ ਸਮਾ, ਰੱਬ ਦੀ ਦਿੱਤੀ ਧਰਤੀ, ਰੱਬ ਦੇ ਦਿੱਤੇ
ਸਾਧਨਾਂ, ਅਤੇ ਬਹੁਤੀ ਵਾਰ ਤਾਂ ਪਰਮਾਤਮਾ ਵਲੋਂ ਬੰਦੇ ਨੂੰ ਦਿੱਤੀ, ਦੁਖ-ਸੁਖ ਦੀ ਭਾਈਵਾਲ, ਇੰਸਾਨੀ
ਨਸਲ ਨੂੰ ਚਲਦਾ ਰੱਖਣ ਲਈ ਬਰਾਬਰ ਦੀ ਭਾਈਵਾਲ ਦੀ ਖੋਹ-ਮਾਈ ਵਿੱਚ ਹੀ ਬੀਤ ਜਾਂਦਾ ਹੈ। ਮਜ਼ੇ ਦੀ ਗੱਲ
ਇਹ ਹੈ ਕਿ, ਇਸ ਰੁਝਾਨ ਥੱਲੇ, ਬੀਬੀਆਂ, ਬੱਚਿਆਂ, ਨਿਰਬਲ ਵਰਗ ਦੇ ਲੋਕਾਂ ਤੇ ਹੁੰਦੀ ਵਧੀਕੀ ਨੂੰ,
ਦੇਸ਼ ਭਗਤੀ ਦੇ ਬੁਰਕੇ ਥੱਲੇ ਸਹੀ ਸਾਬਤ ਕੀਤਾ ਜਾਂਦਾ ਹੈ। ਲੜਾਈ ਵਿੱਚ ਰੁਝੇ ਦੋਹਾਂ ਮੁਲਕਾਂ ਵਲੋਂ,
ਵੱਧ ਤੋਂ ਵੱਧ ਵਧੀਕੀ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ। (ਹੁਣ ਮੈਨੁੰ ਕੋਈ ਵੀਰ ਇਹ ਨਾ ਕਹਿ ਦੇਣਾ
ਕਿ ਯੂ. ਐਨ. ਓੁ. ਜਾਂ ਮਨੁਖੀ ਅਧਿਕਾਰ ਸੰਗਠਨ, ਜਾਂ ਰੈਡ ਕਰਾਸ ਆਦਿ ਸੰਗਠਨ, ਇਨ੍ਹਾਂ ਦੀ ਰੋਕ-ਥਾਮ
ਲਈ ਹੀ ਬਣੇ ਹੋਏ ਹਨ। ਕਿਉਂਕਿ ਇਹ ਵੀ ਚੋਰ-ਕੁਤੀ ਦੇ ਮੇਲ ਤੇ ਪਰਦਾ ਪਾਉਣ ਦੇ ਸਾਧਨ ਤੋਂ ਵੱਧ ਕੁੱਝ
ਵੀ ਨਹੀਂ ਹਨ, ਜੇ ਦੁਜਿਆਂ ਦੀਆਂ ਸਾਰੀਆਂ ਗੱਲਾਂ ਨੂੰ ਅੱਖੋਂ ਓਹਲੇ ਵੀ ਕਰ ਦੇਈਏ ਤਾਂ ਵੀ, ਇਕੱਲੀ
੧੯੮੪ ਵਾਲੀ ਘਟਨਾ ਨੂੰ ਵਿਚਾਰਨ ਨਾਲ ਹੀ ਸਭ ਕੁੱਝ ਸਾਮ੍ਹਣੇ ਆ ਜਾਂਦਾ ਹੈ।) ਵੱਧ ਤੋਂ ਵੱਧ ਬੰਦੇ,
ਬੱਚੇ, ਬੁੱਢੇ, ਬੀਬੀਆਂ ਮਾਰਨ ਵਾਲਿਆਂ ਨੂੰ, ਦੇਸ਼ ਭਗਤੀ ਦੇ ਵੱਡੇ ਤੋਂ ਵੱਡੇ ਇਨਾਮ ਦਿੱਤੇ ਜਾਂਦੇ
ਹਨ, ਲੜਾਈ ਵਿੱਚ ਮਰਨ ਵਾਲਿਆਂ ਨੂੰ, ਝੂਠੀ ਸ਼ਹਾਦਤ ਦੇ ਸਨਮਾਨ ਅਤੇ ਕੁੱਝ ਪੈਸੇ ਦੇ ਕੇ, ਉਨ੍ਹਾਂ ਦੇ
ਪਰਿਵਾਰਾਂ ਦੀ ਵਿਨਾਸ਼-ਲੀਲਾ ਨੂੰ ਢੱਕ ਦਿੱਤਾ ਜਾਂਦਾ ਹੈ। (ਜੇ ਇਹ ਕੰਮ ਏਨਾ ਹੀ ਸਤਿਕਾਰਿਤ ਹੈ
ਤਾਂ, ਸੱਤਾ ਤੇ ਕਾਬਜ਼ ਲੋਕ ਇਸ ਨੂੰ ਕਿਉਂ ਨਹੀਂ ਅਪਨਾ ਲੈਂਦੇ?) ਇਹ ਸਾਰਾ ਕੁੱਝ ਧਰਤੀ ਦੇ ਉਸ
ਟੁਕੜੇ ਪਿੱਛੇ ਹੁੰਦਾ ਹੈ, ਜੋ ਪਰਮਾਤਮਾ ਨੇ ਸਾਰੇ ਜੀਵਾਂ ਦੀ ਲੋੜ ਲਈ ਬਿਨਾ ਕਿਸੇ ਮੁੱਲ ਦੇ ਦਿੱਤੀ
ਹੈ। ਇਨ੍ਹਾਂ ਵੰਡੀਆਂ ਨੂੰ ਗੁਰਬਾਣੀ ਠੀਕ ਨਹੀਂ ਮੰਨਦੀ। ਦੂਸਰੇ ਪਾਸੇ “ਧਰਮ” ਜੋ ਇਸ ਬੁਰਾਈ ਨੂੰ
ਦੂਰ ਕਰ ਕੇ, ਬੰਦੇ ਤੋਂ ਇੰਸਾਨ ਬਨਾਉਣ ਦੇ ਸਾਧਨ ਵਜੋਂ ਹੀ ਵਿਕਸਤ ਹੋਇਆ ਸੀ, ਦੀਆਂ ਵਲਗਣਾਂ ਵਿੱਚ
ਘਿਰੇ ਬੰਦੇ, ਧਰਮ ਦੀ ਪਰਿਭਾਸ਼ਾ ਹੀ ਨਹੀਂ ਜਾਣਦੇ, ਕਿਉਂਕਿ ਸ਼ਾਤਰ ਲੋਕਾਂ ਨੇ ਧਰਮ ਦੇ ਠੇਕੇਦਾਰ,
ਪੁਜਾਰੀ ਬਣ ਕੇ, ਧਰਮ ਦੀ ਮੂਲ ਸੋਚ ਦਾ ਹੀ ਮਲੀਆ-ਮੇਟ ਕਰਦਿਆਂ, ਕੁੱਝ ਅਜਿਹੇ ਕਰਮ-ਕਾਂਡ ਮਿੱਥ
ਦਿੱਤੇ ਹਨ, ਜਿਨ੍ਹਾਂ ਦਾ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ, ਜਿਸ ਦੀ ਆੜ ਵਿੱਚ ਦੂਸਰੇ
(ਅਖੌਤੀ) ਧਰਮਾਂ ਪ੍ਰਤੀ ਨਫਰਤ ਤੋਂ ਇਲਾਵਾ ਹੋਰ ਕੋਈ ਵੀ ਜਜ਼ਬਾ ਨਹੀ ਉਭਾਰਿਆ ਜਾਂਦਾ। ਦੂਸਰੇ ਧਰਮ
ਦੇ ਲੋਕਾਂ ਨੂੰ ਮਾਰਨਾ, ਉਂਨ੍ਹਾਂ ਦੀ ਸੰਪਤੀ ਨੂੰ ਲੁੱਟਣਾ, ਉਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ
ਕਰਨੇ, ਉਨ੍ਹਾਂ ਨੂੰ ਗੁਲਾਮ ਬਨਾਉਣਾ ਹੀ ਸਭ ਤੋਂ ਵੱਡਾ ਧਰਮ ਮਿਥਿਆ ਗਿਆ ਹੈ। ਇੰਸਾਨੀਅਤ ਦਾ ਸਭ
ਤੋਂ ਵੱਧ ਘਾਣ, ਧਰਮ ਦੇ ਨਾਮ ਤੇ ਅਧਰਮ ਕਰ ਕੇ ਹੀ ਕੀਤਾ ਗਿਆ ਹੈ।
ਗੁਰਬਾਣੀ ਦੁਨੀਆ ਦੇ ਸਭ (ਅਖੌਤੀ) ਧਰਮਾਂ ਵਾਲਿਆਂ ਨੂੰ ਇੰਸਾਨ ਬਣਨ ਦਾ ਸੱਦਾ ਦਿੰਦੀ ਹੈ, ਉਨ੍ਹਾਂ
ਨੂੰ ਇੰਸਾਨ ਬਣਨ ਦਾ ਢੰਗ ਦਸਦੀ ਹੈ। ਗੁਰਬਾਣੀ ਸਪੱਸ਼ਟ ਕਰਦੀ ਹੈ ਕਿ ਇੰਸਾਨੀਅਤ ਵਿੱਚ ਵੰਡੀਆਂ
ਪਾਉਣਾ (ਜੋ ਸਾਰੇ ਧਰਮ ਸਦੀਆਂ ਤੋਂ ਕਰ ਰਹੇ ਹਨ) ਹੀ ਸਭ ਤੋਂ ਵੱਡਾ ਅਧਰਮ ਹੈ। ਗੁਰਬਾਣੀ ਸੇਧ
ਦਿੰਦੀ ਹੈ ਕਿ ਪਰਮਾਤਮਾ ਵਲੋਂ, ਸ੍ਰਿਸ਼ਟੀ ਨੂੰ ਸੁਚਾਰੂ ਰੂਪ ਨਾਲ ਚਲਦਾ ਰੱਖਣ ਲਈ ਬਣਾਏ,
ਨਿਯਮ-ਕਾਨੂਨਾਂ ਦੀ ਪਾਲਣਾ ਕਰਨਾ ਹੈ। ਉਹ ਕੰਮ ਕਰਨਾ ਹੈ ਜੋ ਕਿਸੇ ਦੂਸਰੇ ਦੀ ਬੁਰਾਈ ਨੂੰ ਮੁੱਖ ਰਖ
ਕੇ ਨਾ ਕੀਤਾ ਜਾਵੇ। ਜਿਸ ਤੋਂ ਅੱਜ ਦਾ ਹੀ ਨਹੀਂ ਹਰ ਵੇਲੇ ਦਾ ਸਮਾਜ, ਕੋਹਾਂ ਦੂਰ ਰਿਹਾ ਹੈ।
ਹਮੇਸ਼ਾ ਕੁਦਰਤ ਦੇ ਕਾਨੂਨਾਂ ਵਿੱਚ ਦਖਲ ਅੰਦਾਜ਼ੀ ਕਰ ਕੇ, ਕੁਦਰਤ ਦਾ ਸੰਤੁਲਨ ਵਿਗਾੜਦਾ ਰਿਹਾ ਹੈ,
ਜਿਸ ਦਾ ਖਮਿਆਜ਼ਾ ਉਹ ਅੱਜ ਭੁਗਤ ਰਿਹਾ ਹੈ। ਨਾਲ ਹੀ ਹਰ ਕੰਮ ਦੂਸਰਿਆਂ ਦੀ ਭਲਾਈ ਨੂੰ ਮੁੱਖ ਰੱਖ ਕੇ
ਨਹੀਂ, ਦੂਸਰਿਆਂ ਦੀ ਬੁਰਾਈ ਨੂੰ ਮੁੱਖ ਰੱਖ ਕ ਕਰਦਾ ਰਿਹਾ ਹੈ, ਅਤੇ ਕਰ ਰਿਹਾ ਹੈ। ਅੱਜ ਤਾਂ ਸਮਾਜ
ਏਨਾ ਨਿੱਘਰ ਚੁੱਕਾ ਹੈ ਕਿ ਸ਼ਾਇਦ ਹੀ ਕੋਈ ਬੰਦਾ ਅਜਿਹਾ ਹੋਵੇ ਜੋ ਆਪਣੇ ਦੁੱਖ ਕਾਰਨ ਦੁਖੀ ਹੋਵੇ,
ਹਰ ਕੋਈ ਦੂਸਰੇ ਨੂੰ ਸੁਖੀ ਵੇਖ ਕੇ ਦੁਖੀ ਹੋ ਰਿਹਾ ਹੈ।
ਸਾਰੇ ਬੰਦਿਆਂ ਨੂੰ ਇੰਸਾਨ ਬਨਾਉਣ ਲਈ ਗੁਰਬਾਣੀ ਦੀ ਜੋ ਸਿਖਿਆ, ਹਰ ਬੰਦੇ ਤਕ ਪਹੁੰਚਾਉਣ ਦੀ ਲੋੜ
ਸੀ, ਅੱਜ ਉਸ ਬਾਰੇ ਸਿੱਖਾਂ ਨੂੰ ਆਪ ਹੀ ਜਾਣਕਾਰੀ ਨਹੀਂ ਹੈ, ੯੯ % ਤੋਂ ਵੱਧ ਸਿੱਖ ਪਰਵਾਰ,
ਗੁਰਬਾਣੀ ਵਿੱਚ ਦੱਸੀ ਸੇਧ ਤੋਂ ਉਲਟ ਕਰਮ-ਕਾਂਡ ਕਰ ਰਹੇ ਹਨ। ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ
ਜੀ ਦੀ ਸਭ ਤੋਂ ਵੱਡੀ ਸੇਵਾ ਉਸ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਰੱਖਣਾ, ਸਰਦੀਆਂ ਵਿੱਚ ਉਸ ਨੂੰ
ਹੋਰ ਚੰਗੀ ਤਰ੍ਹਾਂ ਨਿੱਘਾ ਰੱਖਣ ਲਈ ਉਸ ਉਪਰ, ਕੰਬਲ-ਰਜਾਈਆਂ ਪਾ ਕ ਹੋਰ ਢਕਣਾ, ਹੀਟਰ ਆਦਿ ਲਾਉਣੇ
ਮਿਥਿਆ ਪਿਆ ਹੈ। ਜਿਸ ਨਾਲ ਕਈ ਵਾਰੀ ਅੱਗ ਲੱਗਣ ਨਾਲ, ਸਰੂਪ ਸੜ ਜਾਂਦੇ ਹਨ, ਪਰ ਵਿਡੰਬਣਾ ਇਹ ਹੈ
ਕਿ ਕਿਸੇ ਗੈਰ ਸਿੱਖ ਵਲੋਂ, ਕਦੇ ਕੋਈ ਬੀੜ ਸੜ ਜਾਵੇ ਜਾਂ ਸਾੜ ਦਿੱਤੀ ਜਾਵੇ, ਤਾਂ ਸਾਰੇ ਸਿੱਖਾਂ
ਵਿੱਚ ਵਬਾਲ ਖੜਾ ਹੋ ਜਾਂਦਾ ਹੈ, ਪਰ ਇਹੀ ਕਰਮ, ਗੁਰਦਵਾਰਿਆਂ ਦੇ ਕਹੇ ਜਾਂਦੇ ਸੁਖਆਸਣ-ਅਸਥਾਨਾਂ
ਵਿੱਚ ਅੱਗ ਲੱਗਣ ਨਾਲ ਹੋ ਜਾਵੇ (ਅਜਿਹੀਆਂ ਘਟਨਾਵਾਂ ਨਾਲ ਸਾਲ ਵਿੱਚ ਸੈਂਕੜੇ ਸਰੂਪ ਸੜ ਜਾਂਦੇ ਹਨ)
ਤਾਂ ਕਿਸੇ ਦੇ ਕੰਨ ਤੇ ਜੂੰ ਵੀ ਨਹੀਂ ਸਰਕਦੀ, ਸ਼ਾਇਦ ਸਿੱਖਾਂ ਕੋਲ, ਅਜਿਹਾ ਕਰਨ ਦਾ ਅਧਿਕਾਰ ਹੈ?
ਗਰਮੀਆਂ ਵਿੱਚ ਸਰੂਪਾਂ ਨੂੰ ਏ. ਸੀ ਅਤੇ ਕੂਲਰ ਆਦਿ ਲਗਾ ਕੇ ਠੰਡਾ ਕੀਤਾ ਜਾਂਦਾ ਹੈ, ਜੇ ਗੁਰੂ
ਗ੍ਰੰਥ ਸਾਹਿਬ ਜੀ ਨੂੰ (ਸ਼ਿਵ-ਲਿੰਗ ਵਾਙ) ਗਰਮੀ ਲਗਦੀ ਹੈ ਤਾਂ ਉਸ ਨੂੰ ਇਸ਼ਨਾਨ ਕਿਉਂ ਨਹੀਂ ਕਰਵਾਇਆ
ਜਾਂਦਾ? ਯਕੀਨ ਕਰੋ ਇਸ਼ਨਾਨ ਕਰਵਾਉਣ ਨਾਲ ਕੋਈ ਨੁਕਸਾਨ ਨਹੀਂ ਹੋਣ ਵਾਲਾ। ਮੈਂ ਗੁਰਦਵਾਰਿਆਂ ਵਿੱਚ
ਬਹੁਤ ਸਾਰੀਆਂ ਸਾਖੀਆਂ ਸੁਣੀਆਂ ਹਨ, ਕਿ ਇਹ ਹੱਥ-ਲਿਖਤ ਬੀੜ ਇੱਕ ਨਦੀ ਜਾਂ ਦਰਿਆ ਵਿੱਚ ਪਈ ਸੀ,
ਮਹਾਨ ਸੰਤ ਬ੍ਰਹਮਗਿਆਨੀ ਜੀ, ਜਾਂ ਕਿਸੇ ਬੀਬੀ ਨੂੰ ਸੁਪਨਾ ਆਇਆ ਕਿ ਮੈਂ ਫਲਾਨੇ ਦਰਿਆ ਵਿਚ, ਫਲਾਨੇ
ਥਾਂ ਪਿਆ ਹਾਂ, ਮੈਨੂੰ ਕੱਢ ਕੇ ਲੈ ਚਲੋ, ਅਤੇ ਸੰਤ ਜੀ ਨੇ, ਸੰਗਤਾਂ ਦੀ ਮਦਦ ਨਾਲ, ਜਦ ਇਸ ਨੂੰ
ਦਰਿਆ ਵਿਚੋਂ ਕੱਢਿਆ ਤਾਂ, ਖਾਲੀ ਇਸ ਦਾ ਉਪਰ ਵਾਲਾ ਰੁਮਾਲਾ ਹੀ ਗਿੱਲਾ ਸੀ, ਬਾਕੀ ਸਾਰੇ ਰੁਮਾਲੇ
ਅਤੇ ਬੀੜ ਬਿਲਕੁਲ ਸੁਕੀ ਸੀ। (ਸਾਡੇ ਕੋਲ ਪਿੰਡ ਉਤਮ-ਨਗਰ ਵਿੱਚ ਵੀ ਅਜਿਹੀ ਹੀ ਇੱਕ ਬੀੜ ਹੈ, ਜਿਸ
ਦੇ ਹਰ ਐਤਵਾਰ ਨੂੰ ਦਰਸ਼ਨ ਕਰਵਾਏ ਜਾਂਦੇ ਹਨ, ਐਤਵਾਰ ਨੂੰ ਓਥੇ ਮੇਲੇ ਵਰਗਾ ਦ੍ਰਿਸ਼ ਹੁੰਦਾ ਹੈ।
ਸ਼ਾਇਦ ਉਗਰਾਹੀ ਨੂੰ ਮੁੱਖ ਰੱਖ ਕ ਹੀ ਅਜਿਹੀਆਂ ਮਨ-ਘੜਤ ਕਹਾਣੀਆਂ ਘੜੀਆਂ ਜਾਂਦੀਆਂ ਹਨ।) ਮੁੜਦੇ
ਹਾਂ ਵਿਦਵਾਨਾਂ ਵੱਲ, ਵੀਰੋ ਤੁਸੀਂ ਆਮ ਸਿੱਖਾਂ ਨੂੰ ਸੋਝੀ ਦੇਣੀ ਹੈ, ਇਸ ਲਈ ਪਿਹਲਾਂ ਆਪ ਸੋਝੀ
ਹਾਸਲ ਕਰੋ, ਜਿਸ ਬਾਰੇ ਕੁੱਝ ਹੇਠ ਲਿਖੀਆਂ ਗੱਲਾਂ ਦਾ ਖਿਆਲ ਰਖਣਾ ਜ਼ਰੂਰੀ ਹੈ ਗੁਰਬਾਣੀ ਵਿੱਚ ਕੋਈ
ਗੱਲ ਆਪਾ-ਵਿਰੋਧੀ ਨਹੀਂ ਹੈ। ਜਿੱਥੇ ਕੋਈ ਗੱਲ ਆਪਾ ਵਿਰੋਧੀ ਜਾਪਦੀ ਹੈ, ਤਾਂ ਸਮਝੋ ਕਿ ਉਸ ਦਾ
ਭਾਵਅਰਥ, ਤੁਹਾਡੀ ਸਮਝ ਵਿੱਚ ਨਹੀਂ ਆ ਰਿਹਾ। ਉਸ ਨੂੰ ਫਿਰ ਸਮਝਣ ਦੀ ਕੋਸ਼ਿਸ਼ ਕਰੋ, ਜੇ ਫੇਰ ਵੀ ਸਮਝ
ਨਹੀਂ ਆਉਂਦੀ ਤਾ ਉਸ ਨੂੰ ਆਪਣੀ ਅਕਲ ਦੇ ਘੋੜੇ ਦੌੜਾ ਕੇ, ਦੂਸਰਿਆਂ ਨੂੰ ਸਮਝਾਉਣ ਦੀ ਥਾਂ, ਫਿਰ
ਕਿਸੇ ਵੇਲੇ ਲਈ ਛੱਡ ਦੇਣਾ ਹੀ ਚੰਗਾ ਹੈ। ਗੁਰਬਾਣੀ ਵਿੱਚ ਕਿਸੇ ਚਮਤਕਾਰ ਲਈ ਕੋਈ ਥਾਂ ਨਹੀਂ ਹੈ,
ਜੇ ਕਿਤੇ ਕੋਈ ਗੱਲ, ਪਰਮਾਤਮਾ ਦੇ ਨਿਯਮ-ਕਾਨੂਨਾਂ ਦੀ ਕਾਟ ਕਰਦੀ ਨਜ਼ਰ ਆਉਂਦੀ ਹੈ ਤਾਂ ਸਮਝ ਲਵੋ ਇਹ
ਗਲਤ ਹੈ। ਜੇ ਤੁਸੀਂ ਗੁਰਬਾਣੀ ਦੇ ਆਧਾਰ ਤੇ, ਖਾਣ ਵਾਲੀਆਂ ਚੀਜ਼ਾਂ ਦਾ ਵਿਸਲੇਸ਼ਨ ਕਰਨ ਲੱਗੋ ਗੇ
ਤਾਂ, ਉਸ ਵਿੱਚ ਹਮੇਸ਼ਾ ਅਸਫਲ ਰਹੋਗੇ, ਗੁਰਬਾਣੀ ਦਾ ਏਨਾ ਫੁਰਮਾਨ ਹੀ ਕਾਫੀ ਹੈ ਕਿ, ਤੁਸੀਂ ਉਹ ਚੀਜ਼
ਨਹੀਂ ਖਾਣੀ, ਜਿਸ ਦੇ ਖਾਣ ਨਾਲ, ਤੁਹਾਡੇ ਸਰੀਰ ਨੂੰ ਨੁਕਸਾਨ ਹੁੰਦਾ ਹੈ, ਭਾਵੇਂ ਉਹ ਦੁਨੀਆਂ ਦੀ
ਕਿੰਨੀ ਵੀ ਵਧੀਆ ਤੋਂ ਵਧੀਆ ਚੀਜ਼ ਹੋਵੇ। ਜਿਸ ਦੇ ਖਾਣ ਨਾਲ ਤੁਹਾਡੇ ਮਨ ਵਿੱਚ ਵਿਕਾਰ ਪੈਦਾ ਹੁੰਦੇ
ਹਨ। ਜੇ ਤੁਸੀਂ ਦੁਨਿਆਵੀ ਚੀਜ਼ਾਂ ਦੇ ਆਧਾਰ ਤੇ ਆਤਮਕ ਚੀਜ਼ਾਂ ਦਾ ਵਿਸਲੇਸ਼ਨ ਕਰਨ ਲੱਗੋਗੇ ਤਾਂ ਵੀ
ਔਝੜੇ ਹੀ ਪਵੋਗੇ, ਇਹ ਦੋਵੇਂ ਚੀਜ਼ਾਂ ਅਲੱਗ-ਅਲੱਗ ਹਨ ਦੋਵਾਂ ਨੂੰ ਸਮਝਣ ਦੇ ਸਾਧਨ ਵੀ ਅਲੱਗ-ਅਲੱਗ
ਹਨ। ਨਾ ਸਰੀਰ ਦੀ ਸਫਾਈ ਨਾਲ ਮਨ ਦੀ ਸਫਾਈ ਹੋਣੀ ਹੈ, ਤੇ ਨਾ ਹੀ ਮਨ ਦੀ ਸਫਾਈ ਨਾਲ ਸਰੀਰ ਦੀ ਸਫਾਈ
ਹੋ ਸਕਦੀ ਹੈ। ਇਸ ਲਈ ਥੋੜਾ ਸੁਚੇਤ ਹੋ ਕੇ ਲਿਖੋ, ਖਾਲੀ ਆਪਣੇ ਸ਼ੌਕ ਲਈ ਹੀ ਨਾ ਲਿਖੋ, ਨਾ ਹੀ
ਹਿੰਝਰਾਂ ਭਿੜਨ ਲਈ ਲਿਖੋ, ਇਸ ਨਾਲ ਪੰਥ ਦਾ ਕੁੱਝ ਵੀ ਭਲਾ ਨਹੀਂ ਹੋਣ ਵਾਲਾ। ਪੰਥ ਦੇ ਭਲੇ ਵਿੱਚ
ਹੀ ਸਾਡੇ ਸਾਰਿਆਂ ਦਾ ਭਲਾ ਹੈ।
ਅਮਰ ਜੀਤ ਸਿੰਘ ਚੰਦੀ ਫੋਨ:- ੯੧ ੯੫੬੮੫ ੪੧੪੧੪
(22/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਭੁੱਲ ਦੀ ਸੋਧ:-
ਸ: ਅਮਰਜੀਤ ਸਿੰਘ ਚੰਦੀ ਜੀ! । ਮੇਰੇ ਕੋਲੋਂ ਗ਼ਲਤੀ ਨਾਲ ਆਪਣੇ ਪੱਤਰ ਵਿੱਚ ਲਿਖਿਆ ਗਿਆ ਸੀ “ਓਅੰ
ਜਾਂ ਓਮ ਸ਼ਬਦ ਗੁਰਬਾਣੀ ਵਿੱਚ ਵੀ ਅਤੇ ਹਿੰਦੂ ਗ੍ਰੰਥਾਂ ਵਿੱਚ ਵੀ ਪਰਮਾਤਮਾ ਲਈ ਵਰਤਿਆ ਗਿਆ ਹੈ”।
ਅਸਲ ਵਿੱਚ ਗੁਰਬਾਣੀ ਵਿੱਚ ਕਿਤੇ ਸ਼ਬਦ ‘ਓਮ’ ਨਹੀਂ ਲਿਖਿਆ ਹੋਇਆ। ਅਤੇ ਨਾ ਹੀ ‘ੴ’ ‘ਓਮ’ ਸ਼ਬਦ ਤੋਂ
ਬਣਿਆ ਹੈ। ‘ੴ’ ਦਾ ਅਰਥ ਹੈ ਪਰਮਾਤਮਾ ਇੱਕ ਹੈ। ਜਦਕਿ ‘ਓਮ’ ਦਾ ਅਰਥ ਪਰਮਾਤਮਾ ਨਹੀਂ ਬਲਕਿ ਇਹ
ਹਿੰਦੂਆਂ ਦਾ ਇੱਕ ਪਵਿੱਤਰ ਸ਼ਬਦ ਮੰਨਿਆ ਗਿਆ ਹੈ। ਜਿਸ ਨੂੰ ਮੰਤਰ ਦੀ ਤਰਹ ਪੜ੍ਹਨਾ ਹੈ। ਸੰਸਕ੍ਰਿਤ
ਦੇ ਵਿਦਵਾਨਾਂ ਨੇ ‘ਓਮ’ ਦੀਆਂ ਵੱਖ ਵੱਖ ਮਾਤ੍ਰਾਵਾਂ ਨੂੰ ਵੱਖ ਵੱਖ ਦੇਵਤਿਆਂ ਦੀਆਂ ਲਖਾਇਕ ਮਿਥਿਆ
ਹੈ। ਜਦਕਿ ‘ੴ’ ਦੇ ਵਿਭਾਜਨ ਨਹੀਂ ਕੀਤੇ ਜਾ ਸਕਦੇ। ‘ੴ’ ਇੱਕ ਸੰਪੂਰਣ ਸ਼ਬਦ ਹੈ। ਮੇਰੇ ਕੋਲੋਂ ਹੋਈ
ਭੁੱਲ ਦੀ ਪਾਠਕਾਂ ਪਾਸੋਂ ਮੁਆਫੀ ਚਾਹੁੰਦਾ ਹਾਂ ਅਤੇ ਗ਼ਲਤੀ ਦਾ ਅਹਿਸਾਸ ਕਰਵਾਉਣ ਲਈ ਸ: ਅਮਰਜੀਤ
ਸਿੰਘ ਚੰਦੀ ਜੀ ਦਾ ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
*******************************************************************
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਵੀਰ ਅਵਤਾਰ ਸਿੰਘ ਜੀ (ਲੰਡਨ)!
ਤੁਸੀਂ ਮੈਨੂੰ ਪ੍ਰੋ: ਸਾਹਿਬ ਸਿੰਘ ਜੀ ਦੀ ਇੱਕ ਲਿਖਤ ਪੜ੍ਹਨ ਲਈ ਕਿਹਾ ਹੈ। ਪੇਸ਼ ਹੈ ਪ੍ਰੋ: ਸਾਹਿਬ
ਦੀ ਲਿਖਤ:
“ਅੱਜ ਤੋਂ ਪੰਜ ਛੇ ਸਦੀਆਂ ਪਹਿਲਾਂ ਦੀ ਬੋਲੀ ਵਿੱਚ ਲਿਖੀ ਗਈ ਬਾਣੀ ਨੂੰ ਸਮਝਣ ਵਿੱਚ ਤੇ ਉਸ ਦਾ
ਟੀਕਾ ਲਿਖਣ ਵਿੱਚ ਕਈ ਉਕਾਈਆਂ ਹੋ ਜਾਣੀਆਂ ਅਸੰਭਵ ਗੱਲ ਨਹੀਂ ਹੈ। ਉਸ ਸਮੇਂ ਦੀ ਬੋਲੀ ਦੇ ਵਿਆਕਰਨ
ਅਨੁਸਾਰ ਟੀਕਾ ਲਿਖਣ ਦੀ ਇਹ ਨਵੀਂ ਲੀਹ ਹੈ। ਸਮੇਂ ਸਮੇਂ ਅਨੁਸਾਰ ਵਿਦਵਾਨ ਸੱਜਣ ਮੈਥੋਂ ਹੋਈਆਂ
ਉਕਾਈਆਂ ਦੀ ਸੋਧ ਪੜਤਾਲ ਕਰਕੇ ਇਸ ਨਵੀਂ ਲੀਹ ਦੇ ਕੰਮ ਨੂੰ ਸਫਲ ਕਰਨ ਵਿੱਚ ਸਹਾਈ ਹੋਣ ਦੀ ਕਿਰਪਾ
ਕਰਦੇ ਹੀ ਰਹਿਣਗੇ”।
ਇਸ ਵਿੱਚ ਮੈਂ ਜੋ ਸਮਝਿਆ ਹਾਂ ਉਹ ਇਹ ਹੈ ਕਿ:- ਪ੍ਰੋ: ਸਾਹਿਬ ਨੇਂ ਪਹਿਲੀ ਵਾਰੀਂ ਇਹ ਮਹਿਸੂਸ
ਕੀਤਾ ਕਿ ਗੁਰਬਾਣੀ ਵਿਆਰਨ ਦੇ ਆਧਾਰ ਤੇ ਲਿਖੀ ਗਈ ਹੈ। ਅਤੇ ਉਨ੍ਹਾਂ ਨੇ ਇਸ ਦੀ ਖੋਜ ਕਰਕੇ
ਟੀਕਾ ਲਿਖਿਆ ਹੈ। ਇਹ ਉਨ੍ਹਾਂਦੀ ਨਿਮਾਣਤਾ ਅਤੇ ਵਡਿਆਈ ਹੈ ਕਿ ਪੂਰੀ ਮਿਹਨਤ ਲਗਨ ਅਤੇ ਸਾਰੀ
ਜ਼ਿੰਦਗ਼ੀ ਏਸ ਕੰਮ ਵਿੱਚ ਲਗਾਉਣ ਦੇ ਵਾਵਜੂਦ ਇਹ ਲਿਖ ਰਹੇ ਹਨ ਕਿ ਹੋ ਸਕਦਾ ਹੈ ਕਿ ਇਸ ਵਿੱਚ ਕੋਈ
ਕਮੀਆਂ ਰਹਿ ਗਈਆਂ ਹੋਣ। ਅਤੇ ਆਉਣ ਵਾਲੇ ਸਮੇਂ ਵਿੱਚ ਵਿਦਵਾਨ ਵੀਰ (ਜੇ ਕੋਈ ਕਮੀਆਂ ਹਨ ਤਾਂ)
ਉਨ੍ਹਾਂ ਵਿੱਚ ਸੁਧਾਰ ਲਿਆਣ ਦੀ ਖੇਚਲ ਕਰਨਗੇ। (ਕਈ ਵੀਰ ਇਹ ਸਮਝਦੇ ਹਨ ਕਿ ਗੁਰਬਾਣੀ ਦੇ ਅਰਥ
ਕਰਨ ਲੱਗਿਆਂ ਵਿਆਕਰਨ ਦੀ ਕੋਈ ਲੋੜ ਨਹੀਂ ਉਨ੍ਹਾਂਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ
ਪ੍ਰੋ: ਸਾਹਿਬ ਨੇ ਵਿਆਕਰਨ ਵਿੱਚ ਰਹਿ ਗਈਆਂ ਕਮੀਆਂ ਦੀ ਗੱਲ ਕੀਤੀ ਹੈ, ਇਹ ਨਹੀਂ ਲਿਖਿਆ ਕਿ ਵਿਆਕਨ
ਦੀ ਤਾਂ ਕੋਈ ਲੋੜ ਹੀ ਨਹੀਂ)।
ਹੁਣ ਤੁਹਾਡੀ ਲਿਖਤ: “ਜੇ ਉਨ੍ਹਾਂ ਨੂੰ ਵੇਦਾਂ ਬਾਰੇ ਏਨਾਂ ਗਿਆਨ ਹੈ ਤਾਂ ਗੁਰਬਾਣੀ ਦੇ ਵਿਆਕਰਨ,
ਅਰਥ ਅਤੇ ਗਲਤੀਆਂ ਬਾਰੇ ਉਹ ਕਿਵੇਂ ਅਨਜਾਨ ਹੋ ਸਕਦੇ ਹਨ? ਬੇ ਲੋੜੀ ਚਰਚਾ ਸਮਾਂ ਬਰਬਾਦ ਕਰਦੀ ਹੈ
ਜੋ ਸ਼ੋਭਾ ਨਹੀਂ ਦਿੰਦੀ। ਗੁਰਮਤਿ ਦੀ ਪੂਰੀ ਜਾਣਕਾਰੀ ਬਾਰੇ ਕੋਈ ਭੀ ਦਾਅਵਾ ਨਹੀਂ ਕਰ ਸਕਦਾ। ਆਉ
ਪਿਆਰ ਸਤਿਕਾਰ ਕਾਇਮ ਰਖਦਿਆਂ ਅਪਣੇ ਅਪਣੇ ਵਿਚਾਰ ਸਾਂਝੇ ਕਰੀਏ”।
ਵੀਰ ਜੀ! ਮੈਂ ਬਿਲਕੁਲ ਵੀ ਨਹੀਂ ਸਮਝ ਸਕਿਆ ਕਿ ਤੁਸੀਂ ਮੈਨੂੰ ਕੀ ਸੇਧ ਦੇਣੀ ਚਾਹੁੰਦੇ ਹੋ।
1- ਮੈਨੂੰ ਵੇਦਾਂ ਬਾਰੇ ਕੋਈ ਗਿਆਨ ਨਹੀਂ ਹੈ। ਅਤੇ ਨਾ ਹੀ ਮੈਂ ਕਿਤੇ ਇਸ ਤਰ੍ਹਾਂ ਦਾ ਦਾਅਵਾ ਹੀ
ਕੀਤਾ ਹੈ। ਆਪਣੇ ਪੱਤਰ ਵਿੱਚ ਮੈਂ ਜੋ ਹਵਾਲੇ ਦਿੱਤੇ ਹਨ ਉਹ ਲਿਖਤਾਂ/ ਪੁਸਤਕਾਂ ਮੈਂ ਜਰੂਰ
ਪੜ੍ਹੀਆਂ ਹਨ ਅਤੇ ਉਹ ਪੁਸਤਕਾਂ ਮੇਰੇ ਕੋਲ ਮੌਜੂਦ ਹਨ।
2- ਤੁਸੀਂ ਕਿਹੜੇ ਅਰਥਾਂ ਅਤੇ ਗ਼ਲਤੀਆਂ ਬਾਰੇ ਗੱਲ ਕਰ ਰਹੇ ਹੋ, ਮੈਂ ਨਹੀਂ ਸਮਝ ਸਕਿਆ। ਐਸਾ ਨਹੀਂ
ਹੈ ਕਿ ਮੈਂ ਗ਼ਲਤੀਆਂ ਕਰ ਹੀ ਨਹੀਂ ਸਕਦਾ। ਜਿੱਥੇ ਮੈਂ ਗ਼ਲਤ ਹਾਂ ਜਰੂਰ ਮੇਰਾ ਧਿਆਨ ਦਿਵਾਓ ਗਲਤੀ
ਮੰਨਕੇ ਉਸ ਵਿੱਚ ਸੁਧਾਰ ਲਿਆਉਣ ਦੀ ਜਰੂਰ ਕੋਸ਼ਿਸ਼ ਕੀਤੀ ਜਾਵੇਗੀ। ਆਪ ਜੀ ਨੂੰ ਯਾਦ ਕਰਵਾ ਦਿਆਂ ਕਿ
ਮੈਂ ਅੱਜ ਤੱਕ ਗੁਰਬਾਣੀ ਦੇ ਅਰਥ ਨਹੀਂ ਕੀਤੇ ਅਤੇ ਨਾ ਮੈਂ ਇਸ ਕਾਬਲ ਹਾਂ। ਮੈਂ ਹਮੇਸ਼ਾਂ ਪ੍ਰੋ:
ਸਾਹਿਬ ਸਿੰਘ ਦੇ ਕੀਤੇ ਅਰਥਾਂ ਦੀ ਹੀ ਮਦਦ ਲੈਂਦਾ ਹਾਂ।
3- ਬੇ ਲੋੜੀ ਚਰਚਾ ਤੋਂ ਤੁਹਾਡਾ ਕੀ ਮਤਲਬ ਹੈ?
4-ਮੈਂ ਕਿਤੇ ਦਾਅਵਾ ਨਹੀਂ ਕੀਤਾ ਕਿ ਗੁਰਮਤਿ ਬਾਰੇ ਮੈਨੂੰ ਪੂਰੀ ਜਾਣਕਾਰੀ ਹੈ।
5-ਪਿਆਰ ਸਤਿਕਾਰ ਦੀ ਜਿੱਥੇ ਮੇਰੇ ਵਿੱਚ ਕਮੀਂ ਤੁਸੀਂ ਸਮਝਦੇ ਹੋ ਉਸ ਬਾਰੇ ਧਿਆਨ ਦਿਵਾਉਣ ਦੀ ਖੇਚਲ
ਕਰੋ ਜੀ, ਉਸ ਵਿੱਚ ਸੁਧਾਰ ਲਿਆਉ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਅਤੇ ਆਪ ਜੀ ਦਾ ਧੰਨਵਾਦ ਵੀ
ਕੀਤਾ ਜਾਵੇਗਾ।
ਵੀਰ ਜੀ ਤੁਹਾਡੇ ਪੱਤਰ ਵਿੱਚੋਂ ਮੈਨੂੰ ਪੰਜ ਨੁਕਤੇ ਨਜ਼ਰ ਆਏ ਹਨ। ਇਨ੍ਹਾਂਨੂੰ ਜ਼ਰਾ ਵਿਸਥਾਰ ਨਾਲ
ਸਮਝਾਉਣ ਦੀ ਖੇਚਲ ਕਰੋ।
ਉਮੀਦ ਕਰਦਾ ਹਾਂ ਕਿ ਤੁਸੀਂ ਕਿਸੇ ਆਪਣੇ ਸੱਜਣ ਮਿੱਤਰ ਨੂੰ ਖੁਸ਼ ਕਰਨ ਦੀ ਖਾਤਰ ਐਵੇਂ ਦੇਖਾ-ਦੇਖੀ
ਕਿਸੇ ਦੇ ਪੱਥਰ ਮਾਰਨ ਵਾਲਿਆਂ’ ਚੋਂ ਨਹੀਂ ਹੋ।
-------------
ਵੀਰ ਮਹਿੰਦਰ ਸਿੰਘ (ਰੋਚੈਸਟਰ ਨਿਊਯਾਰਕ) ਜੀ!
ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਕਿ ਪੱਤਰ ਲੰਬਾ ਨਾ ਹੋਵੇ ਪਰ ਫੇਰ ਵੀ ਹੋ ਜਾਂਦਾ ਹੈ।
ਪਰ ਫੇਰ ਵੀ ਮੈਂ ਅੱਗੋਂ ਤੋਂ ਕੋਸ਼ਿਸ਼ ਕਰਾਂਗਾ ਕਿ ਐਸਾ ਨਾ ਹੋਵੇ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(22/12/10)
ਅਨਭੋਲ ਸਿੰਘ ਦੀਵਾਨਾ
ਅਨਭੋਲ ਸਿੰਘ ਦੀਵਾਨਾ
ਵੀਰ ਮਨਦੀਪ ਸਿੰਘ ਵਰਨਨ ਜੀ
ਵਾਹਿਗੁਰੁ ਜੀ ਕਾ ਖ਼ਾਲਸਾ।।
ਵਾਹਿਗੁਰੁ ਜੀ ਕੀ ਫਤਹਿ।।
ਵੀਰ ਜੀ ਸੰਪਾਦਕੀ ਗੁਰਚਰਨਜੀਤ ਸਿੰਘ ਲਾਂਬਾ ਨੇ ਲਿਖੀ ਹੈ। ਇਸ ਲਈ ਜਵਾਬ ਦੇਣਾ ਵੀ ਅਸਲ ਵਿੱਚ
ਲਾਂਬਾ ਜੀ ਦਾ ਫਰਜ਼ ਹੀ ਬਣਦਾ ਹੈ, ਮੇਰਾ ਨਹੀਂ। ਜੇਕਰ ਸੰਪਾਦਕੀ ਮੇਰੀ ਲਿਖੀ ਹੁੰਦੀ ਤਾਂ ਵੀਰ ਮੈਂ
ਸਿਰਫ਼ ‘ਸਿੱਖ ਮਾਰਗ’ `ਤੇ ਨਹੀਂ ਸਗੋਂ ਹਰ ਜਗ੍ਹਾ ਜਵਾਬਦੇਹ ਹੋਣਾ ਸੀ। ਜਿਸ ਦੀ ਉਦਾਹਰਨ ‘ਪਾਠਕ
ਪੁੱਛਦੇ ਹਨ’ ੨੮ ਨੰਬਰ ਪੇਜ਼ ਅਕਤੂਬਰ ਅੰਕ ੨੦੧੦ ਮੈਗਜ਼ੀਨ ‘ਸਚ ਕੀ ਬੇਲਾ’ ਬਾਰੇ ਵੀਰ ਸਰਬਜੀਤ ਸਿੰਘ
ਜੀ ਆਪ ਦੇ ਚੁੱਕੇ ਹਨ। ਮੇਰੇ ਵੀਰ ਮੈਂ ਕਿਸੇ ਨੂੰ ਕੋਈ ਸੁਝਾਅ ਨਹੀਂ ਦਿੱਤਾ ਬਲਕਿ ਆਪਣੀ ਭਾਵਨਾ ਹੀ
ਜਾਹਿਰ ਕੀਤੀ ਹੈ। ਵੀਰ ਜੋ ਮੈਂ ਨੁਕਤਾ ਕੌਮਾਂ ਦੇ ਦਿਹਾੜਿਆਂ ਸਬੰਧੀ ਉਠਾਇਆ ਸੀ, ਉਸ ਨੂੰ ਵੀਰ
ਸਰਬਜੀਤ ਸਿੰਘ ਨੇ ਬੜੀ ਫਰਾਖਦਿਲੀ ਨਾਲ ਸਵੀਕਾਰਿਆ ਹੈ। ‘ਸੌ ਹੱਥ ਰੱਸਾ ਸਿਰੇ `ਤੇ ਗੰਢ’ ਵਾਲੀ ਗੱਲ
ਕਰਨ ਵਾਂਗ ਮੈਂ ਇਹੀ ਗੱਲ ਪਹਿਲੀ ਚਿੱਠੀ ਵੀ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਦਿਹਾੜਾ ਕੋਈ ਵੀ
ਹੋਵੇ (ਜਿਸ ਨੂੰ ਆਪ ਬ੍ਰਹਮਣੀ ਵੀ ਗਿਣਦੇ ਹੋ) ਚਾਹੇ ਦਸਵੀਂ, ਸੰਗਰਾਂਦ, ਪੂਰਨਮਾਸੀ ਜਾਂ ਕੋਈ ਹੋਰ,
ਪਰ ਜੇਕਰ ਦਿਹਾੜੇ `ਤੇ ਕੀਰਤਨ ਗੁਰਬਾਣੀ ਦਾ ਹੁੰਦਾ ਹੈ, ਕਥਾ ਵੀ ਗੁਰਬਾਣੀ ਦੀ ਹੀ ਹੁੰਦੀ ਹੈ ਤੇ
ਸੰਗਤਾਂ ਕਿਸੇ ਬਹਾਨੇ ਵੀ ਜੁੜਕੇ ਸੁਣਦੀਆਂ ਹਨ ਤਾਂ ਸਾਨੂੰ ਇਨ੍ਹਾਂ ਦਿਹਾੜਿਆਂ ਦਾ ਲਾਭ ਲੈਂਦਿਆਂ
ਗੁਰਮਤਿ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਪੰਥ ਪ੍ਰਵਾਨਤ ਰਹਿਤ ਮਰਿਆਦਾ `ਤੇ ਜ਼ੋਰ ਦੇਣਾ ਚਾਹੀਦਾ ਹੈ।
ਅਸੀਂ ਅੰਬ ਖਾਣ ਦੀ ਹੀ ਗੱਲ ਕਰੀਏ। ਵਾਰ-ਵਾਰ ਦਰਖਤਾਂ ਦੀ ਗਿਣਤੀ ਵਿੱਚ ਆਪਣਾ ਤੇ ਸੰਗਤਾਂ ਦਾ ਸਮਾਂ
ਬਰਬਾਦ ਨਾ ਕਰੀਏ।
ਵੀਰ ਜੀ ਮੈਂ ਆਪ ਜੀ ਨੂੰ ਨਹੀਂ ਕਹਿ ਰਿਹਾ। ਬਹੁਗਿਣਤੀ ਵਿਦਵਾਨਾਂ ਦੀ ਗੱਲ ਕਰ ਰਿਹਾ ਹਾਂ, ਕਿ ਉਹ
ਦੁਹਰਾ ਮਾਪਦੰਡ ਅਪਣਾਉਦੇ ਹਨ। ਨਾਨਕਸ਼ਾਹੀ ਕੈਲੰਡਰ ਲਾਗੂ ਵੀ ਜਥੇਦਾਰਾਂ ਨੇ ਹੀ ਕੀਤਾ, ਇਸ ਵਿੱਚ
ਸੋਧਾਂ ਵੀ ਜਥੇਦਾਰ ਹੀ ਕਰ ਰਹੇ ਹਨ। ਜਦੋਂ ਉਹ ਨਾਨਕਸ਼ਾਹੀ ਕੈਲੰਡਰ ਲਾਗੂ ਕਰਦੇ ਹਨ ਤਾਂ ‘ਦੁੱਧ
ਧੋਤੇ’ ਪਰ ਜਦੋਂ ਸੋਧਾਂ ਕਰਦੇ ਹਨ ਤਾਂ ਉਹ ਨਾਨਕਸ਼ਾਹੀ ਕੈਲੰਡਰ ਦੇ ਕਾਤਲ। ਵੀਰ ਜੀ ਤੁਸੀਂ ਆਪ
ਹੀ ਦੱਸੋ ਜਿਹੜੇ ਜਥੇਦਾਰ ਕਿਸੇ ਕੈਲੰਡਰ ਨੂੰ ਲਾਗੂ ਕਰ ਸਕਦੇ ਹਨ ਉਨ੍ਹਾਂ ਨੂੰ ਉਸ `ਚ ਸੋਧਾਂ ਕਰਨ
ਦੇ ਅਧਿਕਾਰ ਤੋਂ ਅਸੀਂ ਵਾਂਝਾ ਕਿਵੇਂ ਕਰ ਸਕਦੇ ਹਾਂ। ਪਰ ਕ੍ਰਿਪਾ ਕਰਕੇ ਮੈਨੂੰ ਕਿਸੇ ਦਾ ਮੁਨਸ਼ੀ
ਜਾਂ ਪੀ. ਏ. ਹੋਣ ਦਾ ਖਿਤਾਬ ਬਖਸ਼ਿਸ਼ ਨਾ ਕਰਨਾ। ਜੋ ਗੱਲਾਂ ਤੁਸੀਂ ਅਰਦਾਸ ਬਾਰੇ ਲਿਖੀਆਂ ਹਨ
ਉਨ੍ਹਾਂ ਦਾ ਉਤਰ ਆਪਣੀ ਤੁਸ਼ ਬੁੱਧੀ ਨਾਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਵੀਰ ਜੀ ਜਦੋਂ ਅਸੀਂ
ਅਰਦਾਸ ਵਿੱਚ ਇਹ ਕਹਿੰਦੇ ਹਾਂ ਕਿ ਜਿਨ੍ਹਾਂ ਸਿੰਘਾਂ, ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ
ਬੰਦ ਕਟਵਾਏ ਤਾਂ ਇਸ ਗੱਲ ਨਾਲ ਸ਼ਹਾਦਤ ਦਾ ਸੰਕਲਪ ਸਾਡੇ ਜ਼ਿਹਨ ਵਿੱਚ ਆਉਾਂਦਾ। ਅਰਦਾਸ ਵਿੱਚ ਜਦੋਂ
ਅਸੀਂ ਸਿੱਖਾਂ ਦੇ ਮਨ ਨੀਵਾਂ ਮਤ ਉਚੀ ਨੂੰ ਪੜ੍ਹਦੇ ਹਾਂ ਤਾਂ ਸਿੱਖ ਵਿੱਚ ਨਿਰਮਾਣਤਾ ਅਤੇ ਵਿਵੇਕ
ਦੇ ਗੁਣਾਂ ਦੀ ਗੱਲ ਸਾਡੇ ਸਾਹਮਣੇ ਆਉਦੀ ਹੈ। ਜਦੋਂ ਅਸੀਂ ਵਿਛੜੇ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ
ਤਾਂ ਅਣਕਿਆਸੇ ਬਟਵਾਰੇ ਨੂੰ ਸਾਡੀ ਹੋਣੀ ਬਣਾ ਦਿੱਤਾ ਗਿਆ। ਇਸ ਦੀ ਚੇਤਨਤਾ ਆਉਦੀ। ਇਸ ਤਰ੍ਹਾਂ ਹੀ
ਮੇਰੇ ਪਿਆਰੇ ਵੀਰ ਜੀ ਜੇਕਰ ਆਪਾਂ ਦੁਬਿਧਾ ਪੈਦਾ ਕਰਨ ਵਾਲੇ ਵਿਦਵਾਨਾਂ ਦੀ ਗੱਲ ਵੀ ਅਰਦਾਸ ਵਿੱਚ
ਸ਼ਾਮਲ ਕਰ ਲਵਾਂਗੇ ਤਾਂ ਸਿੱਖ ਕੌਮ ਇਸ ਗੱਲ ਤੋਂ ਜ਼ਰੂਰ ਚੁਕੰਨੀ ਹੋਵੇਗੀ, ਪਰ ਮੇਰੇ ਵੀਰ ਮੈਂ ਤਾਂ
ਇਹ ਗੱਲ ਖੁੱਲ੍ਹੇ ਰੂਪ ਵਿੱਚ ਲਿਖੀ ਸੀ ਨਾ ਕਿ ਕਿਸੇ ਇੱਕ ਧਿਰ ਜਾਂ ਇੱਕ ਵਿਅਕਤੀ ਲਈ, ਪਰ ਆਪ ਜੀ
ਚੋਰ ਦੀ ਦਾੜ੍ਹੀ `ਚ ਤਿਣਕੇ ਵਾਂਗ ਆਪਣੇ ਉਪਰ ਕਿਉਂ ਲਗਾ ਰਹੇ ਹੋ?
ਵੀਰ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ ਅਤੇ ਸਾਡੇ ਪਹਿਲੇ ਗੁਰੂ, ਗੁਰੂ ਨਾਨਕ ਦੇਵ
ਜੀ ਸਨ। ਉਨ੍ਹਾਂ ਨੇ ਦੁਨੀਆਂ `ਤੇ ਬਹੁਤ ਸਾਰੀ ਯਾਤਰਾ ਕੀਤੀ। ਉਨ੍ਹਾਂ ਦਾ ਬਹੁਤ ਸਾਰੇ ਵਾਦਾਂ ਨਾਲ
ਸੰਵਾਦ ਹੋਇਆ ਤੇ ਨਤੀਜਾ ਇਹ ਹੋਇਆ ਕਿ ਸਾਰੇ ਵਾਦ ਗੁਰਮਤਿ ਤੋਂ ਪ੍ਰਭਾਵਤ ਹੋਏ। ਇਸ ਲਈ ਜੇਕਰ ਸਿੱਖ
ਜਾਗ ਪਿਆ ਹੈ ਤਾਂ ਉਹ ਕਿਸੇ ਵਾਦ ਤੋਂ ਡਰੇਗਾ ਨਹੀਂ ਅਤੇ ਹਰ ਇੱਕ ਸਾਹਮਣੇ ਆਪਣੀ ਵਿਚਾਰਧਾਰਾ ਰੱਖ
ਕੇ ਉਸ ਨੂੰ ਵੀ ਆਪਣੇ ਅਨੁਕੂਲ ਬਣਾ ਲਵੇਗਾ। ਅਸੀਂ ਰਾਹਾਂ ਤੋਂ ਨਹੀਂ ਲੰਘਦੇ, ਜਿਥੋਂ ਲੰਘਦੇ ਹਾਂ
ਰਾਹ ਬਣਦੇ ਨੇ। ਇਹ ਗੁਰਮਤਿ ਦੀ ਵਿਚਾਰਧਾਰਾ ਹੈ। ਮੇਰੇ ਵੀਰ ਸਿੱਖ ਜਾਗ ਨਹੀਂ ਪਿਆ ਬਲਕਿ ਡਰਿਆ
ਹੋਇਆ ਹੈ। ਇਸ ਲਈ ਉਸ ਦੇ ਸਾਹਮਣੇ ਬ੍ਰਾਹਮਣਵਾਦ ਇੱਕ ਹਊਆ ਬਣ ਗਿਆ ਹੈ। ਮੇਰੇ ਵੀਰ ਸਿਰਫ਼ ਸਾਨੂੰ
ਆਪਣਾ ਆਪ ਪਛਾਣਨ ਦੀ ਲੋੜ ਹੈ। ਮੈਂ ਆਪ ਜੀ ਅਤੇ ਵੀਰ ਸਰਬਜੀਤ ਸਿੰਘ ਜੀ ਨੂੰ ਵੀ ਇਹੀ ਬੇਨਤੀ ਕਰਦਾ
ਹਾਂ ਕਿ ਉਸ ਸਮੇਂ ਤੱਕ ਉਸਾਰੂ ਤਰੀਕੇ ਨਾਲ ਇਸ ਸੰਵਾਦ ਨੂੰ ਜਾਰੀ ਰੱਖੀਏ ਅਤੇ ਹੋਰ ਵੀਰਾਂ ਨੂੰ ਇਸ
ਸੰਵਾਦ ਵਿੱਚ ਆਉਣ ਲਈ ਬੇਨਤੀ ਕਰੀਏ ਜਦੋਂ ਤੱਕ ਸਾਰੇ ਸ਼ੰਕੇ, ਦੁਬਿਧਾਵਾਂ ਤਰਕ ਦੂਰ ਹੋ ਕੇ ਇੱਕ
ਸਾਝੀ ਰਾਇ ਨਹੀਂ ਬਣ ਜਾਂਦੀ।
ਅਖੀਰ `ਤੇ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਮੇਰੇ ਪਿਆਰੇ ਵੀਰ ਮੈਂ ‘ਅਨਭੋਲ ਜੀ ਨਹੀਂ ਬਲਕਿ ਅਨਭੋਲ
ਸਿੰਘ ਹਾਂ’ ਜਿਸ ਪੰਥ ਪ੍ਰਵਾਣਤ ਰਹਿਤ ਮਰਿਆਦਾ ਦਾ ਹੋਕਾ ਆਪ ਜੀ ਨੇ ਪੂਰੀ ਚਿੱਠੀ ਵਿੱਚ ਦਿੱਤਾ ਹੈ,
ਮੈਂ ਉਸ ਦੇ ਅਨੁਸਾਰ ਚਲਦਿਆਂ ਪੰਜ ਕੱਕਿਆਂ ਦਾ ਧਾਰਨੀ ਹੈ। ਹਾਂ ਆਪ ਜੀ ਦੀ ਜੇਕਰ ਕੋਈ ਹੋਰ ਰਹਿਤ
ਮਰਿਆਦਾ ਹੈ ਜਿਸ ਅਨੁਸਾਰ ਮੈਂ ਅਜੇ ਅਨਭੋਲ ਜੀ ਹੀ ਹਾਂ ਤਾਂ ਵੀਰ ਜੀ ਉਸ ਦਾ ਮੈਨੂੰ ਲਿਖਤੀ ਖਰੜਾ
ਜ਼ਰੂਰ ਭੇਜਣ ਦੀ ਕ੍ਰਿਪਾਲਤਾ ਕਰਨੀ ਤਾਂ ਕਿ ਇਹ ਅਨਭੋਲ ਜਿਹਾ ਬੰਦਾ ਵੀ ਉਸ ਨੂੰ ਪੜ੍ਹ ਕੇ ਕੋਈ ਸੇਧ
ਲੈ ਸਕੇ। ਆਪ ਜੀ ਦਾ ਨਿਮਾਣਾ ਜਿਹਾ ਵੀਰ
ਅਨਭੋਲ ਸਿੰਘ ਦੀਵਾਨਾ,
ਮੁੱਖ ਸੰਪਾਦਕ
ਸਚ ਕੀ ਬੇਲਾ
98762-04624
*****************************************************************************
ਵੀਰ ਸਰਬਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਫਤਹਿ
ਵੀਰ ਸਰਬਜੀਤ ਸਿੰਘ ਜੀ ਜੋ ਸੰਪਾਦਕੀ ਗੁਰਚਰਨਜੀਤ ਸਿੰਘ ਲਾਂਬਾ ਨੇ ਲਿਖੀ ਆਪ ਜੀ ਨੇ ਉਸ ਦਾ ਉਤਰ
ਦਿੱਤਾ ਅਤੇ ਕੁੱਝ ਪ੍ਰਸ਼ਨ ਵੀ ਖੜ੍ਹੇ ਕੀਤੇ। ਮੈਂ ਦੋਵੇਂ ਹੀ ਵਿਚਾਰਾਂ ਨੂੰ ਪੜ੍ਹਿਆ। ਉਸ `ਤੇ ਆਪਣੀ
ਭਾਵਨਾ ਜਾਹਿਰ ਕੀਤੀ। ਕਿਸੇ `ਤੇ ਵੀ ਕਿਸੇ ਕਿਸਮ ਦੀ ਉਜ ਨਹੀਂ ਸੀ ਲਾਈ। ਵੀਰ ਜੀ ਮੈਂ ਤਿੰਨ
ਸੰਭਾਵਨਾਵਾਂ ਦੇ ਕੇ ਆਪਣੀ ਚਿੰਤਾ ਜਾਹਿਰ ਕੀਤੀ ਸੀ ਅਤੇ ਆਪ ਜੀ ਨੂੰ ਵੀ ਇਹ ਗੱਲ ਵਿਚਾਰਨ ਲਈ
ਬੇਨਤੀ ਕੀਤੀ ਸੀ ਕਿ ਕੌਮ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਜਾਂ ਕੈਲੰਡਰ ਦੇ ਮਾਮਲੇ `ਤੇ ਧੜੇਬੰਦੀ
ਹੋਰ ਮਜ਼ਬੂਤ ਹੋਵੇਗੀ। ਦੂਸਰਾ ਵੀਰ ਜੀ ਮੈਂ ਸਾਰੀ ਚਿੱਠੀ ਵਿੱਚ ਕੋਈ ਅਪ ਸ਼ਬਦ ਜਾਂ ਅਸਭਿਆ ਸ਼ਬਦਾਂਵਲੀ
ਦੀ ਵਰਤੋਂ ਨਹੀਂ ਕੀਤੀ ਸੀ ਪਰ ਮੈਨੂੰ ਆਪ ਜੀ ਦੀ ਇਹ ਗੱਲ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ‘ਜਿਸ
ਨੂੰ ਆਪ ਜੀ ਨੇ ਮੂਰਖ ਦੇ ਖਿਤਾਬ ਨਾਲ ਨਿਵਾਜਿਆ ਹੈ’ ਬੇਸ਼ੱਕ ਆਪ ਜੀ ਤਾਂ ਮੇਰੇ ਤੋਂ ਬਹੁਤ ਸੂਝਵਾਨ
ਹੋ ਪਰ ਫਿਰ ਵੀ ਮੈਂ ਆਪ ਜੀ ਨੂੰ ਦੱਸਣਾ ਜ਼ਰੂਰ ਚਾਹੂਗਾ ਕਿ ਗੁਰਬਾਣੀ ਦੀ ਕੋਈ ਪੰਗਤੀ ਕਿਸੇ ਇੱਕ
ਮਨੁੱਖ ਲਈ ਨਹੀਂ ਹੁੰਦੀ। ਹਰ ਸ਼ਬਦ ਮੇਰੇ, ਤੁਹਾਡੇ, ਗੁਰਚਰਨਜੀਤ ਸਿੰਘ ਲਾਂਬਾ, ਮਨਜੀਤ ਸਿੰਘ ਵਰਨਨ
ਅਤੇ ਹੋਰ ਪੂਰੀ ਦੁਨੀਆਂ ਦੇ ਮਨੁੱਖਾਂ ਲਈ ਸਾਂਝਾ ਹੈ। ਇਸ ਲਈ ਕਿਸੇ ਸ਼ਬਦ ਨੂੰ ਆਪਣੇ ਉਪਰ ਲਿਖਿਆ
ਸਮਝਣਾ ਤੁਹਾਡੀ ਨਿੱਜੀ ਰਾਇ ਹੈ।
ਆਪ ਜੀ ਨੇ ਲਿਖਿਆ ਹੈ ਕਿ ਮੈਂ ਤਾਂ ਜਾਣਕਾਰੀ ਹੀ ਮੰਗੀ ਹੈ ਕਿ ਸੰਗਰਾਂਦ ਕੀ ਹੁੰਦੀ ਹੈ? ਇਸ ਦਾ
ਸਿੱਖ ਧਰਮ ਨਾਲ ਕੀ ਸਬੰਧ ਹੈ। ਇਹ ਕੁਦਰਤ ਦੇ ਕਿਸ ਨਿਯਮਾਂ ਮੁਤਾਬਕ ਨਿਰਧਾਰਤ ਹੁੰਦੀ ਹੈ। ਮੇਰਾ
ਖਿਆਲ ਹੈ ਕਿ ਸਿੱਖ ਧਰਮ ਵਿੱਚ ਸਵਾਲ ਪੁੱਛਣ ਦੀ ਕੋਈ ਮਨਾਹੀ ਹੈ। ਮੈ ਤੁਹਾਡੀ ਇਸ ਰਾਇ ਨਾਲ
ਪੂਰੀ ਤਰਾਂ ਸਹਿਮਤ ਹਾਂ, ਪਰ ਜੇਕਰ ਕੋਈ ਐਮ. ਏ. ਦਾ ਵਿਦਿਆਰਥੀ ੳ-ਊਠ ਦੀ ਥਾਂ `ਤੇ ੳ-ਬੋਤਾ ਕਿਉਂ
ਨਹੀਂ ਲਿਖਿਆ ਦੀ ਜਾਣਕਾਰੀ ਮੰਗੇ ਤਾਂ ਹੈਰਾਨੀ ਜ਼ਰੂਰ ਹੋਵੇਗੀ। ਜਿਹੜਾ ਵੀਰ ੨੩ ਭਾਦੋਂ ੩੦੧੨ ਤੱਕ
ਦੇ ਦਿਨਾਂ ਦੀ ਗੱਲ ਤੋਂ ਇਲਾਵਾ ਦੁਨੀਆਂ ਦੇ ਸਾਰੇ ਕੈਲੰਡਰਾਂ ਦੀ ਜਾਣਕਾਰੀ ਬਾਰੇ ਵੱਖ ਵੱਖ
ਮੈਗਜ਼ੀਨਾਂ, ਅਖ਼ਬਾਰਾਂ, ਵੈਬਸਾਈਟਾਂ `ਤੇ ਲੇਖ ਲਿਖ ਕੇ ਪੂਰੀ ਸਿੱਖ ਸੰਗਤ ਨੂੰ ਜਾਣਕਾਰੀ ਦੇ ਰਿਹਾ
ਹੈ ਉਹ ਸੰਗਰਾਂਦ ਬਾਰੇ ਜਾਣਕਾਰੀ ਮੰਗੇ ਕਿ ਸੰਗਰਾਂਦ ਕੀ ਹੁੰਦੀ ਹੈ? ਫਿਰ ਵੀਰ ਮੇਰਿਆਂ ਉਹ
ਫਰਾਖਦਿਲੀ ਨਾਲ ਇਹ ਵੀ ਮੰਨੇ, ਕਿ ਉਹ ਲੇਖ ਮੇਰੇ ਨਹੀਂ ਮੇਰਾ ਤਾਂ ਸਿਰਫ਼ ਨਾਂ ਹੀ ਵਰਤਿਆ ਗਿਆ ਹੈ।
ਤੇ ਜੇਕਰ ਉਹ ਲੇਖ ਉਸ ਦੇ ਆਪਣੇ ਹਨ ਫਿਰ ਉਹ ਸੰਗਰਾਂਦ ਦੀ ਜਾਣਕਾਰੀ ਨਾ ਹੋਣ ਬਾਰੇ ਝੂਠ ਜਰੂਰ ਬੋਲ
ਰਿਹਾ ਹੈ। ਇਸ ਪਿਛੇ ਉਸ ਦੀ ਕਿਹੜੀ ਸੋਚ ਕੰਮ ਕਰਦੀ ਹੈ? ਕਿਹੜੀ ਗੱਲ ਸੱਚੀ ਹੈ? ਇਨ੍ਹਾਂ ਗੱਲਾਂ
ਪਿਛੇ ਕੀ ਮਨੋਰਥ ਹੈ? ਮੇਰੇ ਤੋਂ ਜ਼ਿਆਦਾ ਆਪ ਜੀ ਦੱਸ ਸਕਦੇ ਹੋ। ਆਪ ਜੀ ਨੇ ਮੈਂਨੂੰ ਇਹ ਵੀ ਸੁਝਾਅ
ਦਿੱਤਾ ਹੈ ਕਿ ਆਪ ਜੀ ਸੰਗਤ ਦੇ ਸਹਿਯੋਗ ਦੀ ਮੰਗ ਕਰਦੇ ਹੋ ਤਾਂ ਜੋ ਅਰਦਾਸ ਵਿੱਚ ਸੋਧ ਕਰਕੇ
ਵਿਦਵਾਨਾਂ ਨੂੰ ਸਮੱਤ ਬਖਸਨ ਜਾਂ ਪੰਥ ਦਾ ਇਹਨਾਂ ਤੋ ਖਹਿੜਾ ਛਡਾਉਣ ਦੀ ਮੰਗ ਸਾਮਲ ਕੀਤੀ ਜਾ ਸਕੇ।
ਇਸ ਸੰਬੰਧੀ ਬੇਨਤੀ ਹੈ ਕਿ ਆਪ ਜੀ ਨੂੰ ਅਜਿਹਾ ਸਹਿਯੋਗ ਸਿੱਖ ਮਾਰਗ ਦੀ ਸੰਗਤ ਤੋ ਮਿਲਣਾ ਤਾਂ
ਅਸੰਭਵ ਹੈ। ਸਚ ਕੀ ਬੇਲਾ ਦੀ ਸੰਗਤ ਤੋ ਸਹਿਯੋਗ ਦੀ ਮੰਗ ਕਰੋਂ ਤਾਂ ਸਾਇਦ ਸਫਲਤਾ ਮਿਲ ਹੀ ਜਾਵੇ।
ਵੀਰ ਜੀ ਮੈਂ ਆਪ ਜੀ ਦੀ ਇਸ ਗੱਲ ਨਾਲ ਵੀ ਸਹਿਮਤ ਨਹੀ ਹਾਂ। ਸੰਗਤ ਨਾ ਹੀ ‘ਸਿੱਖ ਮਾਰਗ’ ਦੀ ਹੈ ਤੇ
ਨਾ ਹੀ ‘ਸਚ ਕੀ ਬੇਲਾ’ ਦੀ। ਸੰਗਤ ਹਮੇਸ਼ਾ ਗੁਰੂ ਦੀ ਹੁੰਦੀ ਹੈ। ਹਾਂ ਜੇਕਰ ਆਪ ਜੀ ਦੀ ਦ੍ਰਿਸ਼ਟੀ
ਵਿੱਚ ਸੰਗਤ ਕਿਸੇ ਮੈਗਜ਼ੀਨ, ਅਖ਼ਬਾਰ ਜਾਂ ਵੈਬਸਾਈਟ ਦੀ ਹੋ ਸਕਦੀ ਹੈ ਤਾਂ ਇਹ ਆਪ ਜੀ ਦਾ ਨਿੱਜੀ
ਵਿਚਾਰ ਹੈ। ਮੈਗਜ਼ੀਨ, ਅਖ਼ਬਾਰ ਵੈਬਸਾਈਟਾਂ ਦੇ ਸਿਰਫ਼ ਪਾਠਕ ਹੀ ਹੁੰਦੇ ਹਨ। ਉਹ ਪਾਠਕ ਵੀ ਕਿਸੇ
ਮੈਗਜ਼ੀਨ, ਅਖ਼ਬਾਰ ਜਾਂ ਵੈਬਸਾਈਟਾਂ ਦੇ ਗੁਲਾਮ ਨਹੀਂ ਹੁੰਦੇ। ਅਸੀਂ ਵੱਖ ਵੱਖ ਸਾਧਨਾਂ ਰਾਹੀਂ
ਵੱਖ-ਵੱਖ ਲੇਖਕਾਂ ਦੇ ਵਿਚਾਰ ਪਾਠਕਾਂ ਤੱਕ ਪਹੁੰਚਦੇ ਕਰਦੇ ਹਾਂ ਕਿਸੇ ਵਿਚਾਰ ਨਾਲ ਸਹਿਮਤ ਜਾਂ
ਅਸਹਿਮਤ ਹੋਣਾ ਪਾਠਕ ਦੀ ਨਿੱਜੀ ਰਾਇ ਹੈ। ਅਸੀਂ ‘ਸਚ ਕੀ ਬੇਲਾ’ ਜਾਂ ‘ਸਿੱਖ ਮਾਰਗ’ ਦੇ ਪੂਰੇ ਦੇ
ਪੂਰੇ ਪਾਠਕਾਂ ਉਪਰ ਆਪਣਾ ਕਬਜ਼ਾ ਨਹੀਂ ਜਿਤਾ ਸਕਦੇ। ਜੇਕਰ ਆਪ ਜੀ ਦੀ ਉਪਰੋਕਤ ਗੱਲ ਨੂੰ ਹੀ ਲੈ ਲਿਆ
ਜਾਵੇ ਤਾਂ ਮੈਂ ‘ਸਿੱਖ ਮਾਰਗ’ ਨੂੰ ਰੋਜ਼ਾਨਾ ਪੜ੍ਹਦਾ ਹਾਂ ਤੇ ਅਰਦਾਸ ਦੀ ਮੰਗ ਵੀ ਕਰ ਰਿਹਾ ਹਾਂ।
ਦੂਸਰਾ ਆਪ ਜੀ ਨੇ ਇਸੇ ਹੀ ਚਿੱਠੀ ਵਿੱਚ ‘ਸਚ ਕੀ ਬੇਲਾ’ ਦੇ ਅਕਤੂਬਰ ਅੰਕ ਦੇ ੨੮ ਨੰਬਰ ਪੇਜ਼ ਦੀ
ਗੱਲ ਕੀਤੀ ਹੈ। ਇਸ ਤਰ੍ਹਾਂ ਤੁਸੀਂ ‘ਸਚ ਕੀ ਬੇਲਾ’ ਮੈਗਜ਼ੀਨ ਦੇ ਪਾਠਕ ਹੋ ਤੇ ਅਰਦਾਸ ਵਾਲੀ ਗੱਲ
ਨਾਲ ਸਹਿਮਤ ਵੀ ਨਹੀਂ ਹੋ। ੧੯. ੧੨. ੨੦੧੦ ਨੂੰ ਬਹੁਤ ਸਾਰੇ ‘ਸਿੱਖ ਮਾਰਗ’ ਦੇ ਵਿਦਵਾਨਾਂ ਵਲੋਂ
ਹੋਰਨਾਂ ਅਖ਼ਬਾਰਾਂ, ਮੈਗਜ਼ੀਨਾਂ ਦੇ ਨਾਲ ਨਾਲ ‘ਸਚ ਕੀ ਬੇਲਾ’ ਨੂੰ ਪੜ੍ਹਨ ਦਾ ਜ਼ਿਕਰ ਵੀ ਕੀਤਾ ਗਿਆ
ਹੈ। ਕੀ ਉਹ ਆਪ ਜੀ ਦੇ ਕਹਿਣ ਮੁਤਾਬਕ ਸਾਡੇ ਨਾਲ ਸਹਿਮਤ ਹੋ ਜਾਣਗੇ? ਕੀ ਸਾਨੂੰ ਸਹਿਯੋਗ ਕਰਨਗੇ?
ਦੂਸਰਾ ਵੀਰ ਜੀ ਅਸੀਂ ਅਰਦਾਸ ਵਿੱਚ ਸੋਧ ਕਰਨ ਬਾਰੇ ਨਹੀ ਕਿਹਾ ਸਗੋ ਕੁੱਝ ਨਵੇਂ ਸਬਦ ਸਾਮਲ ਕਰਨ ਦੀ
ਮੰਗ ਕੀਤੀ ਹੈ। ਅਸੀਂ ਅਰਦਾਸ ਵਿੱਚ ਸੋਧ ਕਰਨ ਦੇ ਨਾਂ ਹੀ ਯੋਗ ਹਾਂ ਤੇ ਨਾਂ ਹੀ ਆਪਣੇ ਆਪ ਨੂੰ ਯੋਗ
ਸਮਝਾਂਗੇ ਕਿਉਕਿ ਅਸੀਂ ਵਿਦਵਾਨ ਨਹੀਂ ਸਗੋ ਨਿਮਾਣੇ ਸਿੱਖ ਹਾਂ। ਅਖੀਰ `ਤੇ ਵੀਰ ਜੀ ਜੋ ਆਪ ਜੀ ਨੇ
ਉਸਾਰੂ ਬਹਿਸ ਅੱਗੇ ਤੋਰਨ ਦੀ ਗੱਲ ਕੀਤੀ ਹੈ ਤੇ ਇਸ ਨਾਲ ਸਹਿਮਤ ਵੀ ਹਾਂ ਅਤੇ ਆਪ ਜੀ ਦਾ ਧੰਨਵਾਦੀ
ਵੀ ਹਾਂ। ਇਸ ਬਾਰੇ ਮੈਂ ਪੂਰੀ ਰਾਇ ਉਪਰ ਮਨਜੀਤ ਸਿੰਘ ਵਰਨਨ ਦੀ ਚਿੱਠੀ ਵਿੱਚ ਲਿਖ ਵੀ ਚੁੱਕਿਆ
ਹਾਂ।
ਖਿਮਾ ਦਾ ਜਾਚਕ
ਅਨਭੋਲ ਸਿੰਘ ਦੀਵਾਨਾ
ਮੁੱਖ ਸੰਪਾਦਕ
ਸਚ ਕੀ ਬੇਲਾ
98762-04624
(21/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਗੁਰਚਰਨ ਸਿੰਘ ਜੀ! ਤੁਸੀਂ ਮੈਨੂੰ ਕਈ ਵਾਰੀਂ ਕਹਿ ਚੁੱਕੇ ਹੋ ਕਿ ਤੁਸੀਂ ਮੇਰੇ ਨਾਲ ਵਿਚਾਰ
ਵਟਾਂਦਰਾ ਕਰਨਾ ਹੀ ਨਹੀਂ ਚਾਹੁੰਦੇ। ਵੀਰ ਜੀ! ਤੁਸੀਂ ਵਿਚਾਰ ਨਹੀਂ ਕਰਨੀਂ ਚਾਹੁੰਦੇ ਤਾਂ ਨਾ ਕਰੋ
ਤੁਹਾਡੀ ਮਰਜੀ ਹੈ। ਇਸ ਵਿੱਚ ਮੈਂ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ। ਪਰ ਮੈਂ ਤੁਹਾਡੇ ਨਾਲ ਕੋਈ ਨਿਜੀ
ਵਿਚਾਰ ਵਟਾਂਦਰਾ ਨਹੀਂ ਕਰ ਰਿਹਾ। ਮੈਂ ਤਾਂ ਗੁਰਬਾਣੀ ਬਾਰੇ ਜੋ ਭੁਲੇਖੇ ਪਏ ਹੋਏ ਹਨ ਅਤੇ ਪਾਏ ਜਾ
ਰਹੇ ਹਨ ਉਨ੍ਹਾਂ ਬਾਰੇ ਆਪਣੇ ਵਿਚਾਰ ਦੇ ਰਿਹਾ ਹਾਂ। ਤੁਹਾਡੇ ਨਾਮ ਤੇ ਮੈਂ ਉਹੀ ਪੱਤਰ ਲਿਖਦਾ ਹਾਂ
ਜਿਸ ਨਾਲ ਤੁਹਾਡਾ ਕੋਈ ਸੰਬੰਧ ਹੁੰਦਾ ਹੈ। ਤੁਸੀਂ ਅੱਗੋਂ ਜਵਾਬ ਦੇਵੋ ਜਾਂ ਨਾ ਇਹ ਤੁਹਾਡੀ ਮਰਜੀ
ਹੈ। ਵੈਸੇ ਇਹ ਤੁਹਾਡੀ ਮਰਜੀ ਨਹੀਂ ਹੈ, ਤੁਹਾਡੀ ਕੋਈ ਮਜਬੂਰੀ ਹੈ। ਤੁਸੀਂ 9-10-08 ਨੂੰ ਲਿਖਿਆ
ਸੀ- “… ਸਿੱਖ ਵਿਰਸੇ ਵਿੱਚ ਦੋ ਚਾਰ ਤੁਹਾਡੀਆਂ ਲਿਖਤਾਂ ਪੜ੍ਹਕੇ ਅੰਦਾਜਾ ਲਗਾਇਆ ਸੀ ਕਿ ਤੁਸੀਂ
ਗੁਰਬਾਣੀ ਨੂੰ ਫ਼ਰੀਦਕੋਟੀਆ ਟੀਕਾ ਬਣਾ ਕੇ ਖੁਸ਼ ਹੋ ਤੇ ਮੈਨੂੰ ਤੁਹਾਡੇ ਨਾਲ ਚਰਚਾ ਕਰਨ ਦੀ ਕੋਈ ਲੋੜ
ਨਹੀਂ”। ਦੋ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਤੇ ਵੀ ਤੁਸੀਂ ਅੱਜ ਤੱਕ ਮੇਰੀ ਸਿੱਖ ਵਿਰਸਾ ਵਿੱਚ
ਛਪੀ ਕਿਸੇ ਲਿਖਤ ਦਾ ਹਵਾਲਾ ਨਹੀਂ ਦੇ ਸਕੇ ਕਿ ਮੈਂ ਕਿਸ ਤਰ੍ਹਾਂ ਫਰੀਦਕੋਟੀਆ ਟੀਕਾ ਬਣਾ ਰਿਹਾ
ਹਾਂ? ਤੁਸੀਂ ਮੇਰੇ ਤੇ ਇਲਜ਼ਾਮ ਲਗਾਕੇ, ਉਸ ਨੂੰ ਬਿਨਾਂ ਸਾਬਤ ਕੀਤੇ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ
ਤੁਸੀਂ ਮੇਰੇ ਨਾਲ ਉਪਰ ਦੱਸੇ ਕਾਰਣ ਕਰਕੇ ਵਿਚਾਰ ਹੀ ਨਹੀਂ ਕਰਨੀਂ ਚਾਹੁੰਦੇ?
ਤੁਹਾਡੇ 11-12-10 ਦੇ ਪੱਤਰ ਦੇ ਸੰਬੰਧ ਵਿੱਚ:-
ਤੁਸੀਂ ਲਿਖਿਆ ਹੈ: “ਜਦੋਂ ਤੁਸੀਂ ਪਹਿਲੀ ਵਾਰੀਂ ਚਿੱਠੀ ਸਿੱਖ ਮਾਰਗ ਤੇ ਲਿਖੀ ਸੀ ਤਾਂ
ਤੁਹਾਨੂੰ ਇਹ ਸਵਾਲ ਪਾਇਆ ਸੀ ‘ਕੀ ਤੁਸੀਂ ਕੈਲਗਰੀ ਵਾਲੇ ਜਸਬੀਰ ਸਿੰਘ ਵਿਰਦੀ ਹੋ? ਜੇ ਇਹ ਸੱਚ ਹੈ
ਤਾਂ ਤੁਹਾਡੇ ਨਾਲ ਮੱਥਾ ਮਾਰਨ ਦੀ ਥਾਵੇਂ ਕੰਧ ਨਾਲ ਮੱਥਾ ਮਾਰ ਲੈਣਾ ਹੀ ਚੰਗਾ ਹੋਵੇਗਾ”।
ਵੀਰ ਜੀ! ਯਾਦ ਕਰੋ, ਮੇਰੀ ਪਹਿਲੀ ਚਿੱਠੀ ਦੇ ਜਵਾਬ ਵਿੱਚ ਤੁਸੀਂ ਇਹ ਗੱਲ ਨਹੀਂ ਸੀ ਲਿਖੀ। ਪਹਿਲਾਂ
ਆਪਣੇ ਵਿਚਾਰ ਵਟਾਂਦਰੇ ਜਾਰੀ ਰਹੇ। ਤੁਸੀਂ ਮੇਰੇ ਪਹਿਲੇ ਤਿੰਨ-ਚਾਰ ਪਤਰਾਂ ਦੇ ਜਵਾਬ ਵੀ ਦਿੱਤੇ।
ਲੇਕਿਨ ਬਾਅਦ ਵਿੱਚ ਤੁਹਾਡਾ ਜਵਾਬ ਆਉਣਾ ਬੰਦ ਹੋ ਗਿਆ। ਕਾਫੀ ਦਿਨਾਂ ਬਾਅਦ ਮੇਰੇ ਯਾਦ ਕਰਵਾਉਣ ਤੇ
ਤੁਸੀਂ ਲਿਖ ਦਿਤਾ ਕਿ ਤੁਸੀਂ ਮੇਰੇ ਨਾਲ ਚਰਚਾ ਕਰਨੀ ਹੀ ਨਹੀਂ ਚਾਹੁੰਦੇ। ਤੁਸੀਂ ਸਮਝ ਰਹੇ ਹੋ ਕਿ
ਤੁਸੀਂ ਇੱਕ ਤੀਰ ਨਾਲ ਦੋ ਸ਼ਿਕਾਰ ਮਾਰ ਲਏ। ਮੈਨੂੰ ਬਦਨਾਮ ਵੀ ਕਰ ਲਿਆ ਅਤੇ ਮੇਰੇ ਸਵਾਲਾਂ ਦੇ ਜਵਾਬ
ਵੀ ਨਾ ਦੇਣੇ ਪਏ। ਸ਼ਾਇਦ ਐਸਾ ਨਹੀਂ ਹੈ। ਇੱਕ ਗੱਲ ਹੋਰ ਤੁਸੀਂ ਆਪਣੀ ਯਾਦਾਸ਼ਤ ਤੇ ਜੋਰ ਪਾਵੋ, ਜਾਂ
ਸਿੱਖ ਮਾਰਗ ਤੇ ਪੁਰਾਣੇ ਪੱਤਰ ਪੜ੍ਹ ਕੇ ਦੇਖੋ। ਤੁਸੀਂ 9-10-08 ਨੂੰ ਲਿਖਿਆ ਸੀ ਕਿ ਤੁਸੀਂ ਮੇਰੇ
ਨਾਲ ਵਿਚਾਰ ਕਰਨੀ ਹੀ ਨਹੀਂ ਚਾਹੁੰਦੇ, ਪਰ 12-11-08 ਨੂੰ ਹੀ ਤੁਸੀਂ ਜਵਾਬ ਦੇ ਕੇ ਵਿਚਾਰ ਚਰਚਾ
ਸ਼ੁਰੂ ਕਰ ਵੀ ਦਿੱਤੀ। ਬਾਕਾਇਦਾ ਮੇਰੇ ਵੱਲੋਂ ਪੇਸ਼ ਕੀਤੀਆਂ ਗੁਰਬਾਣੀ ਪੰਗਤੀਆਂ ਦੇ ਅਰਥ ਵੀ ਤੁਸੀਂ
ਕੀਤੇ ਸੀ। ਫੇਰ ਤੁਹਾਡਾ ਇਹ ਕਹਿਣਾਂ ਤਾਂ ਆਪੇ ਹੀ ਬੇ-ਮਾਇਨੇ ਹੋ ਗਿਆ ਕਿ ਸਿੱਖ ਵਿਰਸਾ ਵਿੱਚ
ਫਰੀਦਕੋਟੀਆ ਕਿਸਮ ਦੀਆਂ ਲਿਖਤਾਂ ਲਿਖਣ ਕਾਰਣ ਤੁਸੀਂ ਮੇਰੇ ਨਾਲ ਵਿਚਾਰ ਕਰਨੀ ਹੀ ਨਹੀਂ ਚਾਹੁੰਦੇ।
ਵੈਸੇ ਵੀ ਤੁਸੀਂ ਮੇਰੇ ਨਾਲ ਵਿਚਾਰ ਵਟਾਂਦਰਾ ਕਰੋਗੇ ਤਾਂ ਹੀ ਤਾਂ ਤੁਸੀਂ ਮੈਨੂੰ ਬ੍ਰਹਮਣਵਾਦੀ ਜਾਂ
ਫਰੀਦਕੋਟੀਆ ਟੀਕੇ ਦਾ ਹਾਮੀ ਸਾਬਤ ਕਰ ਸਕੋਗੇ।
ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ ਨੂੰ ਤੁਸੀਂ ਜੋ ਸਵਾਲ ਕੀਤੇ, ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲੀ
ਜਾ ਰਿਹਾ ਹੈ। ਕੀ ਤੁਸੀਂ ਗੁਰਮਤਿ ਸੰਬੰਧੀ ਪਏ ਕੋਈ ਭੁਲੇਖੇ ਦੂਰ ਕਰਨ ਲਈ ਸਵਾਲ ਕਰਦੇ ਹੋ, ਜਾਂ
ਤੁਹਾਨੂੰ ਜ਼ਾਤੀ ਤੌਰ ਤੇ ਕਿਸੇ ਨਾਲ ਕੋਈ ਸਮੱਸਿਆ ਹੈ? ਗੁਰਮਤਿ ਸੰਬੰਧੀ ਪਏ ਭੁਲੇਖੇ ਦੂਰ ਕਰਨ ਲਈ
‘ਸਿੱਖ ਮਾਰਗ’ ਸਭ ਦਾ ਸਾਂਝਾ ਮੰਚ ਹੈ। ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲਣ ਤੱਕ ਮਤਲਬ ਹੋਣਾ
ਚਾਹੀਦਾ ਹੈ। ਵੈਸੇ ਵੀ ਤੁਹਾਨੂੰ ਕੋਈ ਹੱਕ ਹਾਸਲ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਵੀ ਬੌਧਿਕ ਵਿਕਾਸ
ਰੁਕਿਆ ਹੋਇਆ ਘੋਸ਼ਿਤ ਕਰ ਦੇਵੋ।
ਤੁਹਾਡੇ ‘ਪਿਛਲੇ ਅਗਲੇ ਕਰਮਾਂ ਦੇ ਲੇਖੇ ਜੋਖੇ’ ਲੇਖ ਦੇ ਸੰਬੰਧ ਵਿੱਚ:
ਵੀਰ ਜੀ! ਤੁਸੀਂ ਕਿਸੇ ਦਾ ਸਿੱਖ ਤੋਂ ਹਿੰਦੂ ਹੋਣਾਂ ਜਾਂ ਹਿੰਦੂ ਤੋਂ ਸਿੱਖ ਹੋਣ ਨੂੰ ਕਰਮਾਂ ਦਾ
ਫ਼ਲ਼ ਕਿਉਂ ਮੰਨਦੇ ਹੋ? ਕੀ ਕਿਸੇ ਦਾ ਹਿੰਦੂ ਹੋਣਾ ਜਾਂ ਸਿੱਖ ਹੋਣਾ ਗੁਰਬਾਣੀ ਅਨੁਸਾਰ ਚੰਗਾ ਜਾਂ
ਮਾੜਾ ਹੈ? ਜਿਨ੍ਹਾਂ ਗੱਲਾਂ ਦਾ ਕਿਸੇ ਕਰਮ-ਫ਼ਲ਼ ਨਾਲ ਕੋਈ ਸੰਬੰਧ ਹੀ ਨਹੀਂ ਉਹ ਉਦਾਹਰਣਾਂ ਦੇ ਕੇ
ਤੁਸੀਂ ਭੁਲੇਖੇ ਵਿੱਚ ਕਿਉਂ ਪੈ ਰਹੇ ਹੋ ਅਤੇ ਦੂਸਰਿਆਂ ਨੂੰ ਪਾ ਰਹੇ ਹੋ? ਜਿਨ੍ਹਾਂ ਗੱਲਾਂ ਦਾ
ਸਿੱਧਾ ਸੰਬੰਧ ਕਰਮ ਅਤੇ ਕਰਮ-ਫਲ਼ ਨਾਲ ਹੈ ਤੁਸੀਂ ਉਨ੍ਹਾਂ ਬਾਰੇ ਵਿਚਾਰ ਕਿਉਂ ਨਹੀਂ ਦਿੰਦੇ। ਤੁਸੀਂ
ਸਿਆਣੇ ਬਣਕੇ ਐਸ਼ ਦੀ ਜ਼ਿੰਦਗ਼ੀ ਬਸਰ ਕਰ ਰਹੇ ਹੋ, ਚੰਗੀ ਗੱਲ ਹੈ। ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ
ਕੋਈ ਨੇਕ ਬੰਦਾ ਸੜਕ ਦੇ ਸਾਰੇ ਨਿਯਮਾਂ ਦਾ ਪਾਲਣ ਕਰਦਾ ਹੋਇਆ ਕਿਤੇ ਜਾ ਰਿਹਾ ਹੈ, ਉਸਨੇ ਕੋਈ ਗ਼ਲਤ
ਕੰਮ ਵੀ ਨਹੀਂ ਕੀਤਾ ਕੋਈ ਸ਼ਰਾਬੀ ਟਰੱਕ ਵਾਲਾ ਉਸ ਦੀ ਸਾਰੀ ਆਉਣ ਵਾਲੀ ਜ਼ਿੰਦਗ਼ੀ ਬਰਬਾਦ ਕਰ ਜਾਂਦਾ
ਹੈ। ਉਸ ਨੇਕ ਬੰਦੇ ਨੂੰ ਕੀ ਸਿਆਣਪ ਵਰਤਣੀ ਚਾਹੀਦੀ ਸੀ? ਕੀ ਉਸ ਨੂੰ ਕਿਤੇ ਜਾਣਾ ਨਹੀਂ ਸੀ
ਚਾਹੀਦਾ? ਚਾਰ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਹੋ ਜਾਂਦਾ ਹੈ, ਤੁਹਾਡੇ ਮੁਤਾਬਕ ਬੱਚੀ ਨੂੰ
ਸਿਆਣਪ ਵਰਤ ਕੇ ਕੀ ਕਰਨਾ ਚਾਹੀਦਾ ਸੀ? ਕਿਸੇ ਬਲਦ ਨੂੰ ਉਸ ਦੇ ਨੱਕ ਵਿੱਚ ਨਕੇਲ ਪਾ ਕੇ ਸਾਰਾ ਦਿਨ
ਮੁਸ਼ੱਕਤ ਦਾ ਕੰਮ ਲਿਆ ਜਾਂਦਾ ਹੈ। ਉਸ ਨੂੰ ਕਿਹੜੀ ਸਿਆਣਪ ਵਰਤ ਕੇ ਛੁਟਕਾਰਾ ਪਾਉਣਾ ਚਾਹੀਦਾ ਹੈ?
(ਕੋਈ ਪੁੱਠਾ ਜਿਹਾ ਜਵਾਬ ਘੜ ਕੇ ਦੇਣ ਤੋਂ ਪਹਿਲਾਂ ਇੱਥੇ ਇਹ ਗੱਲ ਯਾਦ ਰੱਖਣੀ ਕਿ ਬਲਦ ਵੀ ਉਸੇ
ਰੱਬ ਦੀ ਕ੍ਰਿਤ ਹੈ ਜਿਸ ਦੀ ਕਿ ਬੰਦਾ। ਅਤੇ ਇਹ ਸਵਾਲ ਵੀ ਗੁਰਬਾਣੀ ਵਿੱਚ ਦਿੱਤੇ ਗਏ ਸ਼ਬਦ ਦੇ ਆਧਾਰ
ਤੇ ਪੁੱਛਿਆ ਗਿਆ ਹੈ।)। ਜਿਹੜੀਆਂ ਗੱਲਾਂ ਸਿਧੀਆਂ ਕਰਮ-ਫਲ ਅਧੀਨ ਵਿਚਾਰਨ ਵਾਲੀਆਂ ਹਨ ਉਨ੍ਹਾਂ ਨੂੰ
ਨਜ਼ਰ-ਅੰਦਾਜ ਕਰਕੇ ਤੁਸੀਂ ਹੋਰ ਹੋਰ ਗੱਲਾਂ ਲਿਖੀ ਜਾ ਰਹੇ ਹੋ, ਜਿਨ੍ਹਾਂ ਨਾਲ ਗੁਰਮਤਿ ਅਨੁਸਾਰ
ਕਰਮ-ਫ਼ਲ਼ ਸਿਧਾਂਤ ਤੇ ਕੋਈ ਚਾਨਣਾ ਵੀ ਨਹੀਂ ਪੈ ਸਕਦਾ। ਕੋਈ ਹਿੰਦੂ ਤੋਂ ਸਿੱਖ ਬਣ ਗਿਆ ਜਾਂ ਕੋਈ
ਸਿੱਖ ਤੋਂ ਹਿੰਦੂ ਬਣ ਗਿਆ, ‘ਕਰਮ-ਫਲ’ ਸਿਧਾਂਤ ਸੰਬੰਧੀ ਭੁਲੇਖੇ ਦੂਰ ਕਰਨ ਲਈ ਇਹ ਕਿਹੜੀਆਂ
ਉਦਾਹਰਣਾਂ ਤੁਸੀਂ ਲੱਭਕੇ ਲਿਆਏ ਹੋ?
ਗੁਰਚਰਨ ਸਿੰਘ ਜੀ! ਤੁਸੀਂ ਸਮਝਦੇ ਹੋ ਕਿ ਤੁਸੀਂ ਆਪਣੀ ਸਿਆਣਪ ਨਾਲ ਸੁਖ ਆਰਾਮ ਦੀ ਜ਼ਿੰਦਗ਼ੀ ਬਸਰ ਕਰ
ਰਹੇ ਹੋ। ਜਿਹੜੀ ਤੁਸੀਂ ਗੁਰਬਾਣੀ ਉਦਾਹਰਣ ਦਿੱਤੀ ਹੈ, ਉਸ ਵਿੱਚ ਤਾਂ ਅਗਲੀਆਂ ਪੰਗਤੀਆਂ ਵਿੱਚ
ਲਿਖਿਆ ਹੈ: ‘ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ॥”
ਅਰਥ (ਪ੍ਰੋ: ਸਾਹਿਬ ਸਿੰਘ): “ਹੇ ਗੋਪਾਲ ਪ੍ਰਭੂ! ਜਗਤ ਵਿੱਚ ਹਰੇਕ ਕੰਮ ਤੇਰਾ ਹੀ ਕੀਤਾ
ਹੋਇਆ ਹੁੰਦਾ ਹੈ”। ਦੂਸਰੀ ਜਿਹੜੀ ਉਦਾਹਰਣ ਤੁਸੀਂ ਦਿੱਤੀ ਹੈ: “ਜੋ ਜੋ
ਦੀਸੈ ਸੋ ਸੋ ਰੋਗੀ॥ ਰੋਗ ਰਹਿਤ ਮੇਰਾ ਸਤਿਗੁਰ ਜੋਗੀ॥ ਰਹਾਉ॥ …. . ਰੋਗੇ ਮਰਤਾ ਰੋਗੇ ਜਨਮੈ॥ ਰੋਗੇ
ਫਿਰਿ ਫਿਰਿ ਜੋਨੀ ਭਰਮੈ॥ (1140)। ਇੱਥੇ ਤਾਂ ਲਿਖਿਆ ਹੈ ਕਿ ਜਿਹੜਾ ਵੀ ਕੋਈ ਦਿਸਦਾ ਹੈ
ਹਰ ਕੋਈ ਬੰਦਾ ਕਾਮ, ਕ੍ਰੋਧ, ਹਉਮੈ ਆਦਿ ਕਿਸੇ ਨਾ ਕਿਸੇ ਰੋਗ ਵਿੱਚ ਗ੍ਰਸਿਆ ਹੋਇਆ ਹੈ। ਇਨ੍ਹਾਂ
ਰੋਗਾਂ ਵਿੱਚ ਗ੍ਰਸਿਆ ਹੋਇਆ ਬੰਦਾ ਮਰ ਜਾਂਦਾ ਹੈ। ਅਤੇ ਮੁੜ ਮੁੜ ਜੂਨਾਂ ਵਿੱਚ ਭਟਕਦਾ ਹੈ।
ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਜਿਹੜਾ ਵੀ ਕੋਈ ਜੀਵ ਦਿਸਦਾ ਹੈ ਉਹੀ ਇਨ੍ਹਾਂ ਵਿਕਾਰਾਂ ਦਾ
ਗ੍ਰਸਿਆ ਹੋਇਆ ਹੈ। ਹੁਣ ਇਕੱਲੇ ਤੁਸੀਂ ਇਨ੍ਹਾਂ ਵਿਕਾਰਾਂ ਤੋਂ ਬਚੇ ਹੋਏ ਹੋ, ਤੁਹਾਨੂੰ ਕਦੇ ਗੁੱਸਾ
ਨਹੀਂ ਆਉਂਦਾ, ਤੁਹਾਨੂੰ ਕਿਸੇ ਕਿਸਮ ਦਾ ਅਹੰਕਾਰ ਵੀ ਨਹੀਂ, ਤਾਂ ਬਾਕੀ ਜਿਹੜੇ ਇਨ੍ਹਾਂ ਰੋਗਾਂ ਦੇ
ਗ੍ਰਸੇ ਹੋਏ ਹੀ ਮਰ ਜਾਂਦੇ ਹਨ (ਅਤੇ ਗੁਰਬਾਣੀ ਵਿੱਚ ਵੀ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ)
ਉਨ੍ਹਾਂ ਬਾਰੇ ਤੁਸੀਂ ਕਦੇ ਕੋਈ ਚਾਨਣਾ ਨਹੀਂ ਪਾਉਂਦੇ।
ਤੁਸੀਂ ਲਿਖਿਆ ਹੈ: ਸਿਆਣਿਆਂ ਨੂੰ ਤਾਂ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ ਪਰ … … ਨੂੰ ਡੰਡੇ ਨਾਲ
ਸਮਝਾਇਆ ਜਾ ਸਕਦਾ ਹੈ।
ਵੀਰ ਜੀ! ਕਦੇ ਕੋਈ ਡੰਡੇ ਨਾਲ ਸਮਝਿਆ ਹੈ? ਕੀ ਇਹ ਗੁਰਮਤਿ ਹੈ ਕਿ ਕੋਈ ਕਿਸੇ ਦੀ ਗੱਲ ਨਾ ਮੰਨੇ
ਤਾਂ ਉਸ ਨੂੰ ਡੰਡੇ ਨਾਲ ਸਮਝਾਇਆ ਜਾਵੇ? ਗੁਰੂ ਸਾਹਿਬਾਂ ਨੇ ਤਾਂ ਇਹ ਤੁਹਾਡੇ ਵਾਲਾ ਫਾਰਮੁਲਾ ਕਦੇ
ਨਹੀਂ ਅਪਨਾਇਆ। ਨਾਲੇ ਪਿਛਲੇ ਦਿਨੀਂ ਤੁਸੀਂ ਆਪ ਹੀ ਡੰਡੇ ਨਾਲ ਸਮਝਾਉਣ ਵਾਲਿਆਂ ਨੂੰ ਨਿੰਦ ਰਹੇ
ਸੀ, ਹੁਣ ਅਚਾਨਕ ਇਹ ਫਾਰਮੁਲਾ ਅਪਨਾਉਣ ਲਈ ਪਾਠਕਾਂ ਨੂੰ ਪਰੇਰਣਾ ਕਰਨ ਦਾ ਤੁਹਾਡਾ ਮਨ ਕਿਵੇਂ ਬਣ
ਗਿਆ? ਮੈਂ ਅੱਜ ਤੱਕ ਜਿੰਨੀਂ ਵੀ ਵਿਚਾਰ ਦਿੱਤੀ ਹੈ ਅਤੇ ਦੇ ਰਿਹਾ ਹਾਂ ਗੁਰਬਾਣੀ ਉਦਾਹਰਣਾਂ ਸਮੇਤ
ਦੇ ਰਿਹਾ ਹਾਂ। ਜੋ ਗੁਰਬਾਣੀ ਕਹਿ ਰਹੀ ਹੈ ਉਹੀ ਬਿਆਨ ਕਰ ਰਿਹਾ ਹਾਂ। ਤਾਂ ਗੁਰੂ ਸਾਹਿਬਾਂ ਨੂੰ
ਕਾਹਦੇ ਨਾਲ ਸਮਝਾਉਣ ਦੀ ਸਲਾਹ ਦਿਉਗੇ? ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(21/12/10)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸੰਪਾਦਕ ਸਾਹਿਬ ਜੀ,
ਪਾਠਕ, ਅਤੇ ਵਿਦਵਾਨ ਵੀਰੋ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਅਵਤਾਰ ਸਿੰਘ ਜੀ ਲੰਡਨ ਜੀ,
ਆਪ ਜੀ ਨੇਂ ਬਿਲਕੁਲ ਠੀਕ ਬੁੱਝਿਆ ਹੈ ਜੀ, ਆਪ ਜੀ ਦਾ ਪੱਤਰ ਪੱੜ੍ਹ ਕੇ ਮਨ ਨੂੰ ਬਹੁਤ
ਹੀ ਖੁਸ਼ੀ ਮਿਲੀ ਜੀ, ਕੇ ਮੈਂ ਖਾਲੀ ਪੜ੍ਹਨ ਦੀ ਬਜਾਇ ਜੋ ਬੁੱਝਣ ਤੇ ਜੋਰ ਦੇਂਦਾ ਹਾਂ ਜੀ, ਆਪ ਜੀ
ਮੇਰੀ ਇਸ ਗੱਲ ਤੇ ਅਮਲ ਕਰ ਰਹੇ ਹੋ ਜੀ। ਆਪ ਜੀ ਦਾ ਪੱਤਰ ਪੱੜ੍ਹ ਕੇ ਪਤਾ ਲੱਗਾ ਕੇ ਮੇਰੀ ਮੇਹਨਤ
ਅਜਾਈਂ ਜਾਂ ਬੇਕਾਰ ਨਹੀਂ ਗਈ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,
ਸਾਫ ਜ਼ਾਹਿਰ ਹੈ ਜੀ, ਕਿ ਸੱਚਮੁਚ ਹੀ ਮੇਰੇ ਇਸ ਪੱਤਰ ਦਾ ਮੁੱਖ ਵਿਸ਼ਾ ਅਮੀਰੀ ਨੂੰ ਵਡਿਆਉਣ ਦਾ ਸੀ।
ਅਤੇ ਇਹ ਵੀ ਸੱਚ ਹੈ ਜੀ, ਕਿ ਹਮ ਨਾਂ ਇਧਰ ਕੇ ਰਹੇ ਨਾਂ ਉਧਰ ਕੇ ਰਹੇ, “ਨਾਂ ਖੁਦਾ ਹੀ ਮਿਲਾ ਨਾਂ
ਵਿਸਾਲਿ ਸਨੱਮ” ਆਪ ਜੀ ਵਰਗੇ ਸੁਹਿਰਦ ਪਾਠਕ, ਸਾਰੇ ਨਹੀਂ ਹੁੰਦੇ, ਆਪ ਜੀ ਨੇਂ ਮੇਰੇ ਲੇਖਾਂ ਤੇ
ਅਮਲ ਕੀਤਾ, ਇਸ ਵਾਸਤੇ ਵੀ ਆਪ ਜੀ ਦਾ ਧੰਨਵਾਦ ਜੀ।
ਲਿਖਣ ਦੀ ਲੋੜ ਕਿਉਂ ਪਈ! ਆਪ ਜੀ ਦੇ ਇਸ ਸਵਾਲ ਦਾ ਉੱਤਰ ਇਹ ਹੈ ਜੀ, ਕਿ ਥੋੜੇ ਹੀ ਚਿਰ ਵਿੱਚ ਸ਼ਾਇਦ
ਤਿੰਨ ਵਾਰ ਇਹ ਸਵਾਲ ਉਠਿਆ ਸੀ ਜੀ, ਕੇ ਮੈਂ ਚਰਚਾ ਵਿਚੇ ਛੱਡ ਕੇ ਗਾਇਬ ਹੋ ਜਾਂਦਾ ਹਾਂ ਜੀ। ਆਪਣੀਂ
ਇਸ ਮਜਬੂਰੀ ਦਾ ਕਾਰਨ ਦੱਸਣ ਵਾਸਤੇ ਇਹ ਲਿਖਣਾਂ ਪਿਆ ਜੀ। ਆਪ ਜੀ ਇਸੇ ਹੀ ਤਰਾਂ ਆਪਣੇਂ ਕੀਮਤੀ
ਸੁਝਾਅ ਜਾਂ ਵਿਚਾਰ ਦੇਂਦੇ ਰਿਹਾ ਕਰੋ ਜੀ।
ਬਲਦੇਵ ਸਿੰਘ
-----------------------
ਸਰਦਾਰ ਜਸਬੀਰ ਸਿੰਘ ਕੈਲਗਰੀ ਜੀ,
ਸੱਚ ਜਾਣਿਉਂ ਮੈਂਨੂੰ ਗੁਰਬਾਣੀਂ ਤੋਂ ਬਿਨਾਂ ਹੋਰ ਕਿਸੇ ਕਿਤਾਬ ਜਾਂ ਵੇਦ ਆਦੀ ਦੀ
ਵਿਚਾਰ, ਐਵੇਂ ਸਮਾਂ ਬਰਬਾਦ ਕਰਨ ਵਾਲੀ ਗੱਲ ਲੱਗਦੀ ਹੈ। ਇਸ ਵਾਸਤੇ ਮੈਂ ਇਹਨਾਂ ਨੂੰ ਨਹੀਂ
ਪੜ੍ਹਦਾ, ਬਚਪਨ ਵਿੱਚ ਕਿਤੇ ਕੋਈ ਪੜ੍ਹਿਆ ਹੋਵੇ ਤਾਂ ਅਲੱਗ ਗੱਲ ਹੈ। ਗੁਰਬਾਣੀਂ ਪੱੜਨ ਤੋਂ ਬਾਦ
ਮੈਨੂੰ ਹੁਣ ਇਹਨਾਂ ਦੀ ਜਰੂਰਤ ਨਹੀਂ ਰਹਿ ਗਈ। ਹਾਂ ਇਹਨਾਂ ਦੀ ਅਸਲੀਅਤ ਕੀ ਹੈ, ਇਹ ਜਾਨਣ ਵਾਸਤੇ
ਮੈਂ ਜੋਰ ਜਰੂਰ ਦੇਂਦਾ ਹਾਂ, ਤਾਂ ਜੋ ਦੁਬਿਦਾ ਖਤਮ ਹੋ ਜਾਵੇ, ਅਤੇ ਇਹਨਾਂ ਦੀ ਵਿਚਾਰ ਕਰਨ ਦੀ
ਜਰੂਰਤ ਉਹਨਾਂ ਨੂੰ ਵੀ ਨਾਂ ਰਹਿ ਜਾਵੇ, ਜਿਹੜੇ ਇਸ ਨੂੰ ਇਸ਼ਟ ਮੰਨਦੇ ਹਨ। ਇਹ ਤਾਂ ਹੀ ਹੋ ਸੱਕਦਾ
ਹੈ, ਜੇ ਗੁਰਬਾਣੀਂ ਅਨੂੰਸਾਰ ਇਹਨਾਂ ਦੀ ਸਚਾਈ ਦਾ ਪਤਾ ਲੱਗ ਜਾਵੇ, ਕੇ ਆਖਰ ਪ੍ਰਮਾਤਮਾਂ ਨੇਂ
ਇਹਨਾਂ ਦੀ ਰਚਨਾਂ ਹੀ ਕਿਉਂ ਕੀਤੀ? । ਗੁਰੂ ਨਾਨਕ ਜੀ ਨੇਂ ਵੇਦਾਂ ਨੂੰ ਮੰਨਣ (ਉਸ ਵਕਤ ਤਾਂ ਸਾਰੇ
ਹੈ ਈ ਵੇਦਾਂ ਨੂੰ ਮੰਨਣ ਵਾਲੇ ਸਨ) ਵਾਲਿਆਂ ਨੂੰ ਵੇਦਾਂ ਦੀ ਅਸਲੀਅਤ ਸਮਝਾ ਕੇ ਗੁਰੂ ਦੇ ਸ਼ਬਦ ਨਾਲ
ਜੋੜਿਆ ਸੀ, ਨਾਂ ਕੇ ਵੇਦਾਂ ਦੇ ਪ੍ਰਚਾਰ ਵਾਸਤੇ ਗੁਰਬਾਣੀਂ ਵਿੱਚ ਵੇਦਾਂ ਦੀ ਗੱਲ ਲਿਖੀ ਹੈ। ਗੁਰੂ
ਨਾਨਕ ਦੇ ਸਿੱਖ ਨੂੰ ਚਾਹੀਦਾ ਹੈ, ਵੇਦਾਂਤ ਮੱਤਿ ਤੇ ਚਲਣ ਵਾਲਿਆਂ ਦੇ ਮਨ ਵਿਚੋਂ ਵੇਦਾਂ ਦੇ ਭਰਮ
ਭੁਲੇਖਿਆ ਨੂੰ ਦੂਰ ਕਰੇ। ਅਤੇ ਗੁਰੂ ਨਾਨਕ ਦੀ ਸਿੱਖਿਆ ਦਾ ਉਪਦੇਸ਼ ਕਰੇ। ਇਹ ਤਾਂ ਹੀ ਹੋ ਸੱਕਦਾ
ਹੈ, ਜੇ ਸਿੱਖ ਨੂੰ ਪਹਿਲੇ ਖੁਦ ਇਹ ਸੱਭ ਦੀ ਜਾਣਕਾਰੀ ਹੋਵੇ। ਝਗੜਾ ਕਰ ਕੇ ਕਿਸੇ ਨੂੰ ਗਿਆਨ ਨਹੀਂ
ਸਮਝਾਇਆ ਜਾ ਸੱਕਦਾ।
ਇਸ ਵਾਸਤੇ ਸੱਭ ਤੋਂ ਪਹਿਲੇ ਇਹ ਜਾਨਣਾਂ ਜਰੂਰੀ ਹੈ ਕੇ ਵੇਦਾਂ ਨੂੰ ਕਿਸ ਨੇਂ ਬਨਾਇਆ? । ਕੀ
ਸੱਚਮੁੱਚ ਹੀ ਇਹਨਾਂ ਨੂੰ ਵੀ ਪ੍ਰਮਾਤਮਾਂ ਨੇਂ ਹੀ ਬਨਾਇਆ ਹੈ? ਜੇ ਇਹਨਾਂ ਨੂੰ ਵੀ ਪ੍ਰਮਾਤਮਾਂ ਨੇਂ
ਬਨਾਇਆ ਹੈ ਤਾਂ ਕਿਉਂ? ? ? ।
ੴ ਨੂੰ ਜਾਂ ਏਕੰਕਾਰ ਨੂੰ ਬੁਝੇ ਤੋਂ ਬਿਨਾਂ ਇਸ ਦਾ ਭੇਦ ਸਮਝ ਸਕਣਾਂ ਸੰਭਵ ਨਹੀਂ ਹੈ। ਪਰ ਸਾਨੂੰ
ਪੜ੍ਹਨ ਅਤੇ ਬੁੱਝਣ ਵਿੱਚ ਕੀ ਅੰਤਰ ਹੈ, ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ। ਅਸੀਂ ਪੜੇ ਨੂੰ ਹੀ
ਬੁੱਝਿਆ ਕਹੀ ਜਾਂਦੇ ਹਾਂ ਜੀ, ਅਤੇ ਆਪਣੇਂ ਵਿਚਾਰਾਂ ਨੂੰ ਗੁਰਮਤਿ ਸਮਝੀ ਜਾਂਦੇ ਹਾਂ।
ਜਿਸ ਦਿਨ ਅਸੀਂ ਬੁੱਝਣ ਵੱਲ ਧਿਆਨ ਦੇਵਾਂ ਗੇ, ਜਾਂ ਬੁੱਝਣ ਦੀ ਜਰੂਰਤ ਸਮਝਾਂ ਗੇ, ਉਹ ਦਿਨ ਸਾਡੇ
ਵਾਸਤੇ ਗੁਰਮਤਿ ਦੇ ਸਕੂਲ ਦਾ ਪਹਿਲਾ ਦਿਨ ਹੋਵੇ ਗਾ ਜੀ।
ਹੋਰ ਵੀਰ ਜੀ, ਮੇਰਾ ਖਿਆਲ ਹੈ, ੧੮ ਦਿਸੰਬਰ ਵਾਲਾ ਮੇਰਾ ਪੱਤਰ ਪੱੜ੍ਹ ਕੇ ਆਪ ਜੀ ਦੇ ਸਵਾਲਾਂ ਦੇ
ਕਾਫੀ ਉੱਤਰ ਮਿਲ ਗਏ ਹੋਣ ਗੇ।
ਬਲਦੇਵ ਸਿੰਘ
-------------------------
ਸਰਦਾਰ ਮਹਿੰਦਰ ਸਿੰਘ ਨਿਊ ਯਾਰਕ ਜੀ।
ਆਪ ਜੀ ਦਾ ਸੁਝਾਉ ਬਿਲਕੁਲ ਠੀਕ ਹੈ ਜੀ, ਵੱਕਤ ਦੀ ਕੀਮਤ ਸੱਭ ਤਰਾਂ ਦੇ ਧਨ ਨਾਲੋਂ
ਜਿਆਦਾ ਹੈ ਜੀ, ਮੈਂ ਆਪ ਜੀ ਦੇ ਸੁਝਾਉ ਨੂੰ ਹਮੇਸ਼ਾਂ ਯਾਦ ਰੱਖਣ ਦੀ ਕੋਸ਼ਿਸ਼ ਕਰਾਂ ਗਾ ਜੀ।
ਧੰਨਵਾਦ ਜੀ
ਬਲਦੇਵ ਸਿੰਘ ਫਿਰੋਜ਼ਪੁਰ
(21/12/10)
ਕਿਰਪਾਲ ਸਿੰਘ ਬਠਿੰਡਾ/ਚਰਨਜੀਤ ਸਿੰਘ
ਅੰਮ੍ਰਿਤਸਰ, 21 ਦਸੰਬਰ;
ਅਮਰੀਕਨ ਹਵਾਈ ਅੱਡਿਆਂ ਤੇ ਸੁੱਰਖਿਆ ਦੇ ਨਾਮ ਤੇ ਸਿੱਖਾਂ ਦੀਆਂ ਦਸਤਾਰਾਂ ਚੈਕ ਕੀਤੇ ਜਾਣ ਖਿਲਾਫ
ਰੋਸ ਪ੍ਰਗਟਾਉਣ ਲਈ 23 ਦਸੰਬਰ ਨੂੰ ਨਵੀਂ ਦਿੱਲੀ ਸਥਿਤ ਅਮਰੀਕਨ ਦੂਤਾਵਾਸ ਅੱਗੇ ਰੋਸ ਮੁਜਾਹਰਾ ਅਤੇ
ਧਰਨਾ ਦਿੱਤੇ ਜਾਣ ਦੇ ਸ਼੍ਰੋਮਣੀ ਕਮੇਟੀ ਐਲਾਨ ਨੇ ਪੰਥਕ ਅਤੇ ਰਾਜਸੀ ਹਲਕਿਆਂ ਵਿੱਚ ਇੱਕ ਨਵੀਂ ਚਰਚਾ
ਛੇੜ ਦਿੱਤੀ ਹੈ ਕਿ ਆਖਿਰ ਪੰਜਾਬ ਦੀ ਸੱਤਾ ਤੇ ਕਾਬਜ ਬਾਦਲ ਅਕਾਲੀ ਦਲ ਤੇ ਉਸ ਦੀ ਕਠਪੁਤਲੀ
ਸ਼੍ਰੋਮਣੀ ਕਮੇਟੀ ਦਾ ਮੁਖ ਮਕਸਦ ਕੀ ਹੈ? ਕੀ ਸ਼੍ਰੋਮਣੀ ਕਮੇਟੀ ਇਸ ਰੋਸ ਧਰਨੇ ਉਪਰੰਤ ਵੀ ਅਮਰੀਕੀ
ਕਾਨੂੰਨ ਨੂੰ ਵਾਪਸ ਲਏ ਜਾਣ ਲਈ ਕੁੱਝ ਠੋਸ ਕਰੇਗੀ ਜਾਂ ਚੁਪ ਚਾਪ ਘਰ ਬੈਠ ਜਾਵੇਗੀ?
ਇਹ ਤਾਂ ਜਗ ਜਾਹਿਰ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਸਿੱਖਾਂ ਦੀ ਦਸਤਾਰ ਦਾ ਚੇਤਾ ਫਰਾਂਸ ਦੇ
ਰਾਸ਼ਟਰਪਤੀ ਮਿਸਟਰ ਸਰਕੋਜ਼ੀ ਦੀ ਭਾਰਤ ਫੇਰੀ ਸਮੇਂ ਹੀ ਯਾਦ ਆਈ ਸੀ ਲੇਕਿਨ ਇਸ ਤੋਂ ਪਹਿਲਾਂ ਤੀਕ ਤਾਂ
ਕਮੇਟੀ ਮਹਿਜ ਬਿਆਨਬਾਜੀ ਤੀਕ ਹੀ ਸੀਮਤ ਰਹੀ। ਮਿਸਟਰ ਸਰਕੋਜੀ ਦੀ ਭਾਰਤ ਫੇਰੀ ਸਮੇਂ ਵੀਂ ਬਾਦਲ ਦਲ
ਦੇ ਕਿਸੇ ਮੈਂਬਰ ਪਾਰਲੀਮੈਂਟ ਜਾਂ ਸੂਬੇ ਦੇ ਮੁਖ ਮੰਤਰੀ ਨੇ ਨਿਜੀ ਤੋਰ ਤੇ ਜਾਂ ਵਫਦ ਰੂਪ ਵਿੱਚ
ਮਿਲਕੇ ਫਰਾਂਸ ਦੀ ਦਸਤਾਰ ਦਾ ਮਸਲਾ ਵਿਚਾਰਨ ਦੀ ਕੋਸ਼ਿਸ਼ ਨਹੀ ਕੀਤੀ। ਇਸੇ ਤਰ੍ਹਾਂ ਦੀ ਕਾਰਵਾਈ
ਅੰਜਾਮ ਦਿੱਤੀ ਗਈ ਅਮਰੀਕੀ ਰਾਸ਼ਟਰਪਤੀ ਮਿਸਟਰ ਬਰਾਕ ਉਬਾਮਾ ਦੀ ਭਾਰਤ ਫੇਰੀ ਸਮੇਂ ਅਮਰੀਕੀ ਹਵਾਈ
ਅੱਡਿਆਂ ਤੇ ਸਿੱਖਾਂ ਦੀ ਦਸਤਾਰ ਲੁਹਾਕੇ ਚੈਕ ਕੀਤੇ ਜਾਣ ਦੇ ਮਾਮਲੇ ਨੂੰ ਲੈਕੇ। ਇਹ ਮਾਮਲਾ ਤਾਂ
ਬਹੁਤਾ ਪੁਰਾਣਾ ਨਹੀ ਹੈ ਲੇਕਿਨ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲੇ ਕਾਰਨ ਸਿਖ
ਦਸਤਾਰ ਨੂੰ ਖੋਮੀਨੀ ਤੇ ਲਾਦੇਨ ਦੀ ਦਸਤਾਰ ਨਾਲ ਮਿਲਾ ਕੇ ਜਰੂਰ ਵੇਖਿਆ ਗਿਆ। ਇਸ ਮਾਮਲੇ ਵਿੱਚ ਵੀ
ਸ਼੍ਰੋਮਣੀ ਕਮੇਟੀ ਨੇ ਨਾਂ ਤਾ ਅਮਰੀਕਾ ਵਿੱਚ ਸਿਖ ਦਸਤਾਰ ਨੂੰ ਪ੍ਰਚਾਰੇ ਤੇ ਪ੍ਰਸਾਰੇ ਜਾਣ ਲਈ ਕੋਈ
ਡੈਲੀਗੇਸ਼ਨ ਨਹੀ ਭੇਜਿਆ, ਕੋਈ ਵਿਸ਼ੇਸ਼ ਕਿਤਾਬਚਾ, ਕੋਈ ਫਿਲਮ ਜਾਂ ਡਾਕੂਮੈਂਟਰੀ ਮੁਹਈਆ ਕਰਵਾਏ ਜਾਣ
ਦਾ ਪ੍ਰਬੰਧ ਨਹੀ ਕੀਤਾ।
ਇਹੋ ਜਿਹੇ ਹੀ ਹਾਲਾਤ ਪੈਦਾ ਹੋਏ ਸਨ ਫਰਾਂਸ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਸਤਾਰ ਬੰਨੇ ਜਾਣ
ਤੇ ਰੋਕ ਲਗਾਏ ਜਾਣ ਉਪਰੰਤ। ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਫਰਾਂਸ ਤੋਂ ਵੱਖ ਵੱਖ ਸਿਖ ਡੈਲੀਗੇਸ਼ਨ
ਪੰਜਾਬ ਜਰੂਰ ਆਏ, ਕਈਆਂ ਨੂੰ ਵਧੀਆਂ ਕੰਮ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ
ਵਲੋਂ ਸਨਮਾਨਿਤ ਵੀ ਕੀਤਾ ਗਿਆ। ਚੰਡੀਗੜ ਤੋਂ ਮਸ਼ਹੂਰ ਸਿਖ ਵਕੀਲ ਸ੍ਰ ਐਮ. ਐਸ. ਰਾਹੀ ਵਲੋਂ ਕਾਫੀ
ਉਪਰਾਲੇ ਵੀ ਕੀਤੇ ਗਏ ਅਤੇ ਸ੍ਰ ਰਾਹੀ ਨੇ ਇਸ ਕੇਸ ਬਾਰੇ ਬਾਅਦ ਵਿੱਚ ਇੱਕ ਕਿਤਾਬਚਾ ਵੀ ਛਾਪਿਆ
ਲੇਕਿਨ ਅਜੇ ਤੀਕ ਸ਼੍ਰੋਮਣੀ ਕਮੇਟੀ ਨੇ ਦਸਤਾਰ ਮੁਦੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਭਾਰਨ ਤੋਂ
ਕਿਨਾਰਾ ਹੀ ਕੀਤਾ। ਸ਼੍ਰੋਮਣੀ ਕਮੇਟੀ ਦੇ ਤਤਕਾਲੀਨ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਵਲੋਂ
ਫਰਾਂਸ ਸਰਕਾਰ ਨੂੰ ਲਿਖੀ ਇੱਕ ਵਿਸਤਾਰਤ ਚਿਠੀ ਦਾ ਹਵਾਲਾ ਜਰੂਰ ਮਿਲਦਾ ਹੈ। ਜਿਕਰਯੋਗ ਹੈ ਕਿ
ਫਰਾਂਸ ਵਿਚਲੇ ਦਸਤਾਰ ਮਾਮਲੇ ਸਮੇਂ ਕੇਂਦਰ ਵਿੱਚ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਐਨ. ਡੀ. ਏ.
ਸਰਕਾਰ ਸੱਤਾ ਵਿੱਚ ਸੀ ਲੇਕਿਨ ਉਸ ਵੇਲੇ ਵੀ ਬਾਦਲ ਦਲ ਜਾਂ ਇਸ ਦੇ ਕਿਸੇ ਮੰਤਰੀ, ਸੰਤਰੀ ਜਾਂ ਹੋਰ
ਅਹੁਦੇਦਾਰ ਨੇ ਕੇਂਦਰ ਸਰਕਾਰ ਚਲੋਂ ਫਰਾਂਸ ਸਰਕਾਰ ਤੇ ਸਿਆਸੀ ਜਾਂ ਰਾਜਨੀਤਕ ਦਬਾਅ ਬਣਾਏ ਜਾਣ ਦੀ
ਖੇਚਲ ਨਹੀ ਕੀਤੀ। ਬਾਦਲ ਅਕਾਲੀ ਦਲ ਦੇ ਤੱਤ ਕਾਲੀਨ ਜਨਰਲ ਸਕੱਤਰ ਸ੍ਰ ਮਨਜੀਤ ਸਿੰਘ ਕਲਕੱਤਾ ਵਲੋਂ
ਇਹ ਸੁਝਾਅ ਵੀ ਪੇਸ਼ ਕੀਤਾ ਗਿਆ ਸੀ ਫਰਾਂਸ ਵਿੱਚ ਦਰਪੇਸ਼ ਦਸਤਾਰ ਮਾਮਲੇ ਦੇ ਹਲ ਲਈ ਇੱਕ ਉਚ ਪੱਧਰੀ
ਵਫਦ ਫਰਾਂਸ ਭੇਜਿਆ ਜਾਵੇ ਜਿਸ ਵਿੱਚ ਸਿੱਖ ਵਿਦਵਾਨ, ਕੇਂਦਰ ਵਿੱਚ ਉਸ ਵੇਲੇ ਦੇ ਸਿੱਖ ਮੰਤਰੀ ਸ਼੍ਰ
ਸੁਖਦੇਵ ਸਿੰਘ ਢੀਂਡਸਾ, ਅੰਤਰਰਾਸ਼ਟਰੀ ਕਾਨੁੰਨ ਦੇ ਜਾਣਕਾਰ ਸਿੱਖ ਵਕੀਲ, ਭਾਰਤ ਸਰਕਾਰ ਦੇ ਵਿਦੇਸ਼
ਮੰਤਰਾਲੇ ਦੇ ਐਡੀਸ਼ਨਲ ਸਕੱਤਰ ਰੈਂਕ ਦੇ ਇੱਕ ਅਧਿਕਾਰੀ ਤੋਂ ਇਲਾਵਾ ਯੂਰਪ ਤੋਂ ਸਿਖ ਭਾਈਚਾਰੇ ਦੇ
ਨੁੰਮਾਇੰਦੇ ਸ਼ਾਮਿਲ ਕੀਤੇ ਜਾਣ। ਇਹ ਵੀ ਸੂਝਾਅ ਸੀ ਕਿ ਇਸ ਵਫਦ ਨੂੰ ਕੇਂਦਰ ਮਾਨਤਾ ਦੇਵੇ ਤੇ ਫਰਾਂਸ
ਵਿਚਲੇ ਭਾਰਤੀ ਸਫੀਰ ਮਾਮਲਾ ਸੁਲਝਾਣ ਲਈ ਸੰਪੁਰਨ ਸਹਿਯੋਗ ਦੇਣ। ਲੇਕਿਨ ਸ੍ਰ ਪ੍ਰਕਾਸ਼ ਸਿੰਘ ਬਾਦਲ
ਨੂੰ ਦਿੱਤੇ ਇਸ ਸੁਝਾਅ ਤੇ ਕਦੇ ਅਮਲ ਹੀ ਨਹੀ ਹੋਇਆ। ਇਹੀ ਹਾਲ ਹੋ ਰਿਹਾ ਹੈ ਅਮਰੀਕਾ ਵਿੱਚ ਦਸਤਾਰ
ਲੁਹਾਏ ਜਾਣ ਦੇ ਮਸਲੇ ਦਾ। ਹਰ ਕੋਈ ਆਪਣੀ ਜਿੰਮੇਵਾਰੀ ਕੇਵਲ ਪ੍ਰਧਾਨ ਮੰਤਰੀ ਤੇ ਸੁਟ ਬਰੀ ਹੋ ਜਾਣਾ
ਚਾਹੁੰਦਾ ਹੈ। ਇਕ ਲੰਮੇ ਸਮੇਂ ਤੋਂ ਕੇਂਦਰ ਦੀ ਯੂ. ਪੀ. ਏ. ਸਰਕਾਰ ਨੂਂ ਕੇਵਲ ਕਾਂਗਰਸ ਦੀ ਸਰਕਾਰ
ਦੱਸ ਕੇ ਪਾਣੀ ਪੀ ਪੀ ਕੋਸ ਰਹੇ ਬਾਦਲ ਅਕਾਲੀ ਦਲ ਲਈ ਇਸ ਤੋਂ ਵੱਡਾ ਸੁਨਿਹਰੀ ਮੌਕਾ ਕੀ ਹੋ ਸਕਦਾ
ਕਿ ਦਿੱਲੀ ਜਾ ਕੇ ਦਸਤਾਰ ਦੇ ਨਾਮ ਤੇ ਅਮਰੀਕਨ ਸਫਾਰਤ ਖਾਨੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਏ।
ਅਮਰੀਕਨ ਸਫਾਰਤਖਾਨੇ ਮੂਹਰੇ ਰੋਸ ਪ੍ਰਦਰਸ਼ਨ ਅਤੇ ਧਰਨਾ ਦੇਣ ਦਾ ਐਲਾਨ ਕਰ ਚੁਕੀ ਸ਼੍ਰੋਮਣੀ ਕਮੇਟੀ
ਖੁਦ ਕਿਸੇ ਵੀ ਮਾਮਲੇ ਵਿੱਚ ਆਪਣੇ ਦਫਤਰ ਅੱਗੇ ਕਿਸੇ ਪੰਥਕ ਜਥੇਬੰਦੀ ਨੂੰ ਵੀ ਇਜਾਜ਼ਤ ਨਹੀ ਦਿੰਦੀ।
ਸਾਲ 2002 ਵਿੱਚ ਸ਼ਰੋਮਣੀ ਖਾਲਸਾ ਪੰਚਾਇਤ ਉਪਰ ਕਮੇਟੀ ਦੀ ਟਾਸਕ ਫੋਰਸ ਵਲੋਂ ਵਰ੍ਹਾਈਆਂ ਗਈਆਂ
ਡਾਂਗਾਂ, ਕਮੇਟੀ ਦੀ ਇਸ ਨੀਤੀ ਦਾ ਮੂੰਹ ਬੋਲਦਾ ਸਬੂਤ ਹੈ। ਜਿਥੋਂ ਤੀਕ ਕਮੇਟੀ ਤੇ ਬਾਦਲ ਦਲ ਦੀ
ਧਰਨਿਆਂ ਪ੍ਰਤੀ ਨੀਤੀ ਦਾ ਸਵਾਲ ਹੈ, ਇਹ ਦੋਵੇਂ 1982 ਵਿੱਚ ਸ਼ੁਰੂ ਕੀਤੇ ਧਰਮ ਯੁਧ ਮੋਰਚੇ ਦੇ
ਨਤੀਜਿਆਂ ਬਾਰੇ ਭਲੀ ਭਾਂਤ ਜਾਣੂ ਹਨ। ਰੋਸ ਜਾਹਿਰ ਕਰਨ ਲਈ ਸ਼ੁਰੂ ਹੋਏ ਇਸ ਮੋਰਚੇ ਦੇ ਪਹਿਲੇ ਜਥੇ
ਦੀ ਅਗਵਾਈ ਸ਼੍ਰ ਪ੍ਰਕਾਸ਼ ਸ਼ਿੰਘ ਬਾਦਲ ਨੇ ਕੀਤੀ, ਦੋ ਲੱਖ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ, ਹਜਾਰਾਂ
ਸਿਖ ਮਾਰੇ ਗਏ, ਲੇਕਿਨ ਸੱਤਾ ਮਿਲਦਿਆਂ ਹੀ ਬਾਦਲ ਸਾਹਿਬ ਨੂੰ ਸਾਰੇ ਮੁਦੇ ਹੀ ਵਿਸਰ ਗਏ ਜਾਂ ਵਿਸਾਰ
ਦਿੱਤੇ ਗਏ। ਸਵਾਲ ਤਾਂ ਸਿਰਫ ਐਨਾ ਹੀ ਹੈ ਕਿ ਜੇਕਰ ਅਸੀਂ (ਸ਼੍ਰੋਮਣੀ ਕਮੇਟੀ ਅਤੇ ਬਾਦਲ ਅਕਾਲੀ ਦਲ)
ਫਰਾਂਸ ਦੇ ਦਸਤਾਰ ਮਾਮਲੇ ਜਾਂ ਅਮਰੀਕਨ ਹਵਾਈ ਅੱਡਿਆਂ ਤੇ ਦਸਤਾਰ ਉਤਾਰੇ ਜਾਣ ਮਾਮਲੇ ਪ੍ਰਤੀ ਕੁੱਝ
ਕੀਤਾ ਹੀ ਨਹੀ ਹੈ ਤੇ ਕੇਵਲ ਅਖਬਾਰਾਂ ਦਾ ਸ਼ਿੰਗਾਰ ਬਨਣ ਤੀਕ ਹੀ ਸੀਮਤ ਰਹੇ ਹਾਂ ਤਾਂ ਕਿਉਂ ਨਾ ਹੁਣ
ਵੀ ਇੱਕ ਅਜੇਹਾ ਫੋਟੋ ਸ਼ੈਸ਼ਨ ਕਰਵਾਕੇ ਸੰਸ਼ਾਰ ਭਰ ਦੇ ਮੀਡੀਏ ਨੂੰ ਵੰਡ ਕੇ ਹੀ ਸਾਰ ਲਿਆ ਜਾਏ, ਕੀ
ਲੋੜ ਹੈ ਅਮਰੀਕਾ ਜਾਂ ਫਰਾਂਸ ਨੂੰ ਕੋਸਣ ਦੇ ਨਾਮ ਤੇ ਸਿਖ ਸੰਗਤਾਂ ਨੂੰ ਗੁਮਰਾਹ ਕਰਨ ਦੀ, ਸਾਡਾ
ਮਕਸਦ ਤਾਂ ਪੂਰਾ ਹੋ ਹੀ ਜਾਵੇਗਾ।
(21/12/10)
ਗੁਰਪ੍ਰੀਤ ਸਿੰਘ
ਕੀ
ਕੇਸ ਧਰਮ ਦਾ ਵਿਸ਼ੇਸ ਅੰਗ ਹਨ ਜਾ ਨਹੀ?
ਪਿਆਰਿਉ ਅੱਜ ਦੇ ਸਮੇ ਵਿੱਚ ਕਈ ਵੀਰ ਪੁੱਛਦੇ ਹਨ ਕਿ ਕੇਸਾ ਧਾਰੀ ਹੋਣਾ ਗੁਰੂ ਗ੍ਰੰਥ ਸਾਹਿਬ ਵਿੱਚ
ਕਿਥੇ ਲਿਖਿਆਹੈ? ਉਹ ਵੀਰ ਪਹਿਲਾ ਇਹ ਤਾ ਦੱਸਣ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਿਥੇ ਲਿਖਿਆ ਹੈ
ਕਿ ਮਨੁੱਖ ਕੇਸ ਕੱਟ ਸਕਦਾ ਹੈ? ਪੂਰੇ ਗੁਰੂ ਕਾਲ ਵਿੱਚ ਇੱਕ ਵੀ ਘਟਨਾ ਐਸੀ ਨਹੀ ਮਿਲਦੀ ਜਿਥੋ ਇਹ
ਸਾਬਤ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਮਰਿਆਦਾ ਨੀਅਤ ਕੀਤੀ ਹੋਵੇ ਕਿ ਮਨੁੱਖ ਕੇਸ ਕੱਟ
ਸਕਦਾ ਹੈ ਇਸ ਕਰਕੇ ਸਾਨੁੰ ਪ੍ਰਮਾਣ ਮੰਗਣ ਦੀ ਲੋੜ ਹੋਣੀ ਨਹੀ ਚਾਹੀਦੀ/ਮਨੁੱਖ ਦੀ ਕਲਪਨਾ ਕੇਸਾਂ ਤੋ
ਬਿਨਾਂ ਨਹੀ ਕੀਤੀ ਜਾ ਸਕਦੀ/ ਇਸ ਕਰਕੇ ਸਿੱਖ ਵਿਰਸੇ ਵਿੱਚ ਕੇਸਾਂ ਲਈ ਕੌਈ ਹੁਕਮ ਦੀ ਇੰਨੀ ਮਹੱਤਤਾ
ਬਾਕੀ ਨਹੀ ਰਹਿ ਜਾਦੀ ਜਿੰਨੀ ਕਿ ਅੱਜ ਦੇ ਸਮੇ ਵਿੱਚ ਅਸੀ ਦੁਨਿਆਵੀ ਜੀਵਾ ਅਤੇ ਪ੍ਰਬੰਧਕੀ ਨਿਯਮਾ
ਨਾਲ ਨਿਆ ਪ੍ਰਣਾਲੀ ਬਣਾ ਲਈ ਹੈ/ ਅਕਾਲ ਨੇ ਮਨੁੱਖ ਨੂੰ ਲੰਮੇ ਕੇਸ ਅਤੇ ਰੋਬਦਾਰ ਸੁੰਦਰ ਦਾੜਾ
ਮੁੱਛਾ ਦੀ ਬਖਸ਼ਿਸ਼ ਕੀਤੀ ਹੈ ਅਤੇ ਔਰਤਾ ਨੂੰ ਯੋਗ ਜਾਣਕੇ ਕੇਵਲ ਸਿਰ ਦੇ ਲੰਮੇ ਕੇਸ ਦਿੱਤੇ ਹਨ,
ਦਾਹੜੀ ਮੁੱਛਾ ਨਹੀ/ ਜੇ ਕੋਈ ਇਨਸਾਨ ਕੇਸਾ ਦੀ ਬੇਅਦਬੀ ਕਰ ਰਿਹਾ ਹੈ ਤਾ ਮਾਨੂੰ ਕਿ ਉਸ ਨੂੰ
ਪ੍ਰਮਾਤਮਾ ਦੇ ਕੀਤੇ ਤੇ ਵਿਸਵਾਸ਼ ਨਹੀ ਹੈ/ ਕੀ ਸਾਨੂੰ ਕੇਸ ਦੇ ਕੇ ਪੈਦਾ ਕਰਕੇ ਅਕਾਲ ਤੋ ਗਲਤੀ ਤਾ
ਨਹੀ ਹੋ ਗਈ? ਗੁਰੂ ਸਾਹਿਬਾਨ ਨੇ ਕੇਸਾਂ ਦੀ ਸੰਭਾਲ ਕਰਨੀ ਆਖ ਕੇ ਸਿੱਖ ਨੂੰ ਕੋਈ ਸਜਾ ਨਹੀ ਦਿੱਤੀ
ਸਗੋਂ ਕੁਦਰਤੀ ਤਰੀਕੇ ਪ੍ਰਭੂ ਦੀ ਰਜਾ ਵਿੱਚ ਰਾਜੀ ਰਹਿਣਾ ਸਿਖਾਇਆ ਹੈ/ ਗੁਰੂ ਸਾਹਿਬ ਦੀ ਸਿਖਿਆ
ਨੂੰ ਕਿਸੇ ਕਵੀ ਨੇ ਇਉਂ ਬਿਆਨ ਕੀਤਾ ਹੈ:-
“ਸਾਬਤ ਸੂਰਤਿ ਦਸਤਾਰ ਸਿਰਾ”
ਕੇਸਾਂ ਦੀ ਸੰਭਾਲ ਕਰਨ ਵਾਲੇ ਮਨੁੱਖ ਪ੍ਰਮਾਤਮਾਂ ਦੀ ਪ੍ਰਾਪਤੀ ਕਰਨ ਦਾ ਦਾਅਵਾ ਤਾ ਨਹੀ ਕਰ ਸਕਦੇ,
ਪਰ ਪਿਆਰੇ ਅਕਾਲ ਦੀ ਦਿੱਤੀ ਦਾਤ ਨੂੰ ਪਿਆਰ ਕਰਨ ਦੀ ਗੱਲ ਤਾ ਆਖ ਸਕਦੇ ਹਨ/ ਸਾਰੇ ਭਗਤ ਗ੍ਰੁੂਰੂ
ਸਾਹਿਬਾਨ ਤੇ ਹੋਰ ਗੁਰੂ ਦੇ ਸਿੱਖ ਕੇਸਾਂ ਧਾਰੀ ਸਨ/ ਸਾਨੂੰ ਪ੍ਰਮਾਤਮਾ ਦੇ ਦਿੱਤੇ ਹੋਏ ਤੋਹਫੇ ਨੂੰ
ਸੰਭਾਲਣਾ ਜਰੂਰੀ ਹੈ ਜੋ ਵੀਰ ਲੋਕ ਸਿੱਖ ਪੰਥ ਨਾਲ ਸੰਬੰਧਤ ਨਹੀ ਹਨ, ਜਿਨਾ ਨੂੰ ਉਹਨਾ ਦੇ ਧਰਮ
ਮੁਖੀਆ ਨੇ ਕੇਸ ਰੱਖਣ ਦੀ ਹਦਾਇਤ ਨਹੀ ਦਿੱਤੀ ਉਹ ਕੁਦਰਤ ਤੋ ਉਲਟ ਹੋ ਕੇ ਆਪੋ ਆਪਣੇ ਤੌਰ ਤਰੀਕੇ
ਕੇਸ ਦਾਹੜੀ ਵਿੱਚ ਕੁੱਝ ਤਬਦੀਲੀ ਜਰੂਰ ਕਰਦੇ ਹਨ/ ਕਿਸੇ ਕਵੀ ਨੇ ਗੁਰੂ ਸਾਹਿਬ ਦੀ ਸਿਖਿਆ ਨੂੰ
ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ:-
“ਦਾੜੀ ਮੂਛ ਮੁੜਾਏ ਬਨੇ ਹੋ ਘੋਟਮ ਘੋਟ”
“ਮਨ ਕੋ ਕਿੳ ਨਹੀ ਮੂੜਤੇ ਜਾ ਮੇ ਭਰਿਆ ਖੋਟ”
ਪੁਰਾਤਨ ਸਮਿਆ ਵਿੱਚ ਵੱਡੀ ਗਲਤੀ ਕਰਨ ਵਾਲ਼ਿਆ ਤੇ ਬੇਸ਼ਰਮੀ ਦੀ ਸਿਖਰ ਤੇ ਪੁਚਾਉਣ ਵਾਲੀ ਸਜਾ ਦਿੱਤੀ
ਜਾਦੀ ਸੀ, ਦਾਹੜੀ ਕੇਸ ਕੱਟ ਦੇਵੇ/ ਪਰ ਅੱਜ ਤਾ ਬੇਸ਼ਰਮੀ ਦੀ ਹੱਦ ਹੀ ਲੰਘ ਗਈ ਹੈ ਅਸੀ ਆਪਣੇ ਪਾਸੋ
ਪੈਸੇ ਦੇ ਕੇ ਕੇਸ ਦਾਹੜੀ ਕਟਵਾ ਕੇ ਆਉਦੇ ਹਾ ਹਿੰਦੂ ਧਰਮ ਦੇ ਪੁਰਾਤਨ ਬਜੁਰਗ ਅਵਤਾਰ ਸਾਰੇ ਹੀ
ਕੇਸਾਧਾਰੀ ਸਨ/ ਇਸ ਤੋ ਇਹ ਸਾਬਤ ਹੁੰਦਾ ਹੈ ਕਿ ਕੇਸਾਂ ਤੋ ਬਿਨਾ ਧਰਮੀ ਤਾ ਅਖਵਾਉਣਾ ਦੂਰ ਦੀ ਗੱਲ
ਅਸੀ ਉਸ ਅਕਾਲ ਦੀ ਮੋਹਰ ਮਿਟਾਉਣ ਨਾਲ ਉਸ ਦੇ ਪੁੱਤਰ ਵੀ ਨਹੀ ਅਖਵਾਹ ਸਕਦੇ/ ਸੋ ਇਸ ਕਰਕੇ ਕੁਦਰਤ
ਨਾਲ ਅਕਾਲ ਨਾਲ ਖਿਲਵਾੜ ਹੋ ਰਿਹਾ ਹੈ/ ਜਿਸ ਨੂੰ ਅੱਜ ਰੋਕਣ ਦੀ ਬਹੁਤ ਜਰੂਰਤ ਹੈ/ ਇਹ ਜਰੂਰਤ ਜੇ
ਅਸੀ ਆਪਣੇ ਆਪ ਤੋ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਸੁਰੂ ਕਰਾਗੇ ਤਾ ਹੀ ਕੁੱਝ ਸੰਭਵ ਹੋ ਸਕੇਗਾ/
ਅੱਜ ਤੋ ਅਸੀ ਅਕਾਲ ਦੀ ਸਾਬਤ ਸੂਰਤ ਦਾਤ
ਸੰਭਾਲਣ ਦਾ ਜਤਨ ਸੁਰੂ ਕਰੀਏ/
ਗੁਰਪ੍ਰੀਤ ਸਿੰਘ
94636-27609
(20/12/10)
ਅਵਤਾਰ ਸਿੰਘ ਲੰਡਨ
ਸਤਿਕਾਰ ਯੋਗ ਪਾਠਕ ਸਜਣੋ
ਸ. ਬਲਦੇਵ ਸਿੰਘ ਫਿਰੋਜ਼ਪੁਰ ਅਤੇ ਸ. ਜਸਬੀਰ ਸਿੰਘ ਕੈਲਗਰੀ ਦੇ ਪੱਤਰ ਮਿਤੀ ੧੮. ੧੨.
੨੦੧੦ ਪ੍ਰਤੀ ਸਵਾਲ?
ਸ. ਬਲਦੇਵ ਸਿੰਘ ਫਿਰੋਜ਼ਪੁਰ ਪਾਸ ਬੇਨਤੀ ਕਰਦਾਂ ਹਾਂ ਕਿ ਕੀ ਉਹ ਇਹ ਦਸਣ ਦੀ ਖੇਚਲ ਕਰਨਗੇ ਕਿ
ਉਨ੍ਹਾਂ ਨੂੰ ਇਹ ਲਿਖਣ ਦੀ ਕੀ ਲੋੜ ਸੀ ਕਿ “ਮੇਰੀ ਗਿਣਤੀ ਸ਼ਾਇਦ ਅਜ ਕਰੋੜ ਪਤੀਆਂ ਵਿੱਚ ਹੁੰਦੀ”।
ਸਿੱਖ ਮਾਰਗ ਤੇ ਤਾਂ ਗੁਰਮਤਿ ਦੀ ਚਰਚਾ ਹੁੰਦੀ ਹੈ ਨਾਂਕਿ ਪੈਸੇ ਪਖੋਂ ਅਮੀਰੀ ਗਰੀਬੀ ਦੀ। ਇਸ ਲਿਖਤ
ਰਾਹੀਂ ਤਾਂ ਉਨਾਂ ਨੇ ਅਮੀਰੀ ਨੂੰ ਵਡਿਆਇਆ ਹੈ। ਕਿਤੇ ਉਹ ਇਹ ਤਾਂ ਨਹੀਂ ਸੋਚਦੇ ਕਿ “ਨਾਂ ਖੁਦਾ ਹੀ
ਮਿਲਾ ਨਾਂ ਵਸਾਲਿ ਸਨੱਮ। ਨਾਂ ਇਧਰ ਕੇ ਰਹੇ ਨਾਂ ਉਧਰ ਕੇ”
ਸ. ਜਸਬੀਰ ਸਿੰਘ ਕੈਲਗਰੀ ਕਈ ਵਾਰ ਪ੍ਰੋ. ਸਾਹਿਬ ਸਿੰਘ ਦੀ ਕਿਰਤ “ਸਿਰੀ ਗੁਰੂ ਗ੍ਰੰਥ ਸਾਹਿਬ
ਦਰਪਣ” ਦਾ ਹਵਾਲਾ ਦੇ ਚੁਕੇ ਹਨ। ਮੈਂ ਉਨਾਂ ਪਾਸ ਬੇਨਤੀ ਕਰਦਾ ਹਾਂ ਕਿ ਉਹ ਗੁਰਬਾਣੀ ਦੇ ਵਿਆਕਰਨ,
ਅਰਥ ਅਤੇ ਗਲਤੀਆਂ ਬਾਰੇ ਦਰਪਨ ਦੇ ਪਂਨਾਂ ਨੰ. ੪ “ਪਾਠਕਾਂ ਦੀ ਸੇਵਾ ਵਿੱਚ ਬੇਨਤੀ” ਪੜ੍ਹ ਸਕਦੇ
ਹਨ। ਜੇ ਉਨਾਂ ਨੂੰ ਵੇਦਾਂ ਬਾਰੇ ਏਨਾ ਗਿਆਨ ਹੈ ਤਾਂ ਗੁਰਬਾਣੀ ਦੇ ਵਿਆਕਰਨ, ਅਰਥ ਅਤੇ ਗਲਤੀਆਂ
ਬਾਰੇ ਉਹ ਕਿਂਵੇਂ ਅਨਜਾਣ ਹੋ ਹਕਦੇ ਹਨ? ਬੇਲੋੜੀ ਚਰਚਾ ਸਮਾਂ ਬਰਬਾਦ ਕਰਦੀ ਹੈ ਜੋ ਸ਼ੋਭਾ ਨਹੀਂ
ਦਿੰਦੀ। ਗੁਰਮਤਿ ਦੀ ਪੂਰੀ ਜਾਣਕਾਰੀ ਬਾਰੇ ਕੋਈ ਭੀ ਦਾਅਵਾ ਨਹੀਂ ਕਰ ਸਕਦਾ। ਆਉ ਪਿਆਰ ਸਤਿਕਾਰ
ਕਾਇਮ ਰਖਦਿਆਂ ਅਪਣੇ ਅਪਣੇ ਵਿਚਾਰ ਸਾਂਝੇ ਕਰੀਏ।
ਅਵਤਾਰ ਸਿੰਘ ਲੰਡਨ
(20/12/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਵਿਦਵਾਨ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਕਾਰ ਯੋਗ ਵੀਰ ਜੀਉ ਗੁਰਮਤ ਸਿਧਾਂਤਾਂ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਕਰੋ, ਹਰ ਪੰਜ-ਸੱਤ ਜਾਂ ਦਸ ਦਿਨ ਮਗਰੋਂ ਕੋਈ ਨਵੀਂ ਚਰਚਾ ਸ਼ੁਰੂ ਹੋ ਜਾਂਦੀ ਹੈ। ਅੱਜ ਕਲ “ਓ “ਓਅੰਕਾਰ ਬਾਰੇ ਚਰਚਾ ਚਲ ਰਹੀ ਹੈ। ਕਿਰਪਾ ਕਰ ਕੇ ਇਸ ਨੂੰ ਗੁਰਬਾਣੀ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰੋ। ਹਿੰਦੀ ਅੱਖਰ “ਓਅੰ” ਅਤੇ ਗੁਰਬਾਣੀ ਦੇ ਅੱਖਰ “ਓ” ਓਅੰਕਾਰ ਨੂੰ ਆਪਸ ਵਿੱਚ ਰਲ-ਗੱਡ ਕਰਨ ਦੀ ਖੇਚਲ ਨਾ ਕਰੋ ਦੋਵਾਂ ਦਾ ਆਪਸ ਵਿਚ ਕੋਈ ਮੇਲ ਨਹੀਂ ਹੈ। ਕਿਉਂਕਿ ਮੈਂ ਆਪਣਾ ਗੁਰੂ ਸਿਰਫ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਮੰਨਦਾ ਹਾਂ, ਇਸ ਲਈ ਇਸ ਦੀ ਵਿਆਖਿਆ ਲਈ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲੈਂਦਾ ਹਾਂ, ਜਿਸ ਵਿੱਚ ਮੈਨੁੰ ਕਦੀ ਕੋਈ ਔਕੜ ਨਹੀਂ ਆਈ। ਏਸੇ ਆਧਾਰ ਤੇ ਮੈਂ” ਓ” ਦੀ ਵਿਆਖਿਆ ਕੀਤੀ ਸੀ, ਜੋ ਬਹੁਤ ਪਹਿਲਾਂ ਦੀ ਸਿੱਖ ਮਾਰਗ ਤੇ ਛਪੀ, ਮੇਰੀ ਲੇਖ ਲੜੀ ਵਿਚੋਂ ਪੜ੍ਹੀ ਜਾ ਸਕਦੀ ਹੈ। ਉਸ ਨੂੰ ਮੈਂ ਮੂਲ ਰੂਪ ਵਿੱਚ ਗੁਰਬਾਣੀ ਅੱਖਰ ਲਿਪੀ ਵਿੱਚ ਲਿਖਿਆ ਸੀ, ਜਿਸ ਨੂੰ ਗੁਰਬਾਣੀ ਲਿਪੀ ਵਿੱਚ ਬਦਲਣ ਸਮੇ ਕੁੱਝ ਔਕੜ ਆਉਣ ਕਾਰਨ ਉਸ ਦਾ ਸਿਰਲੇਖ ਕੁਝ “ਓ” ਬਣ ਗਿਆ ਜਿਸ ਨੂੰ ਠੀਕ ਕਰਨ ਲਈ ਮੈਂ ਦੂਸਰੇ ਬੰਨੇ ਵੀ ਲਗਾਇਆ ਜਿਸ ਨਾਲ ਉਸ ਦਾ ਰੂਪ ਕੁੱਝ ਅਜਿਹਾ “ ਓ ” ਹੋ ਗਿਆ। ਗੁਰਬਾਣੀ ਲਿਪੀ ਵਿਚ ਖਾਲੀ “ਓ “ਲਿਖਣ ਦਾ ਮੈਨੂੰ ਕੋਈ ਸਾਧਨ ਨਹੀਂ ਲੱਭਾ। (ਹੋ ਸਕਦਾ ਹੈ ਕਿ ਕੰਪਿਊਟਰ ਬਾਰੇ ਘੱਟ ਜਾਣਕਾਰੀ ਕਰ ਕੇ ਅਜਿਹਾ ਹੋਵੇ) ਚਰਚਾ ਕਰਨ ਵਾਲੇ ਵੀਰ ਇੱਕ ਵਾਰੀ ਉਸ ਨੂੰ ਪੜ੍ਹ ਲੈਣ, ਹੋ ਸਕਦਾ ਹੈ ਕੁੱਝ ਮਸਲ੍ਹਾ ਹੱਲ ਹੋ ਜਾਵੇ।
ਅਮਰ ਜੀਤ ਸਿੰਘ ਚੰਦੀ
(19/12/10)
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਸ. ਜਸਵੀਰ ਸਿੰਘ ਕੈਲਗਰੀ, ਸ. ਬਲਦੇਵ ਸਿੰਘ ਫਿਰੋਜ਼ਪੁਰ ਅਤੇ ਬਾਕੀ ਸਾਰੇ ਵਿਦਵਾਨਾਂ ਅੱਗੇ ਮੇਰੇ
ਵੱਲੋਂ ਰੋਜ਼ਾਨਾ ਦਾ ਸਿੱਖ ਮਾਰਗਾ ਦਾ ਪਾਠਕ ਹੋਣ ਦੇ ਨਾਤੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ
ਕਿ ਆਪਣੀ ਰੋਜ਼ਾਨਾ ਵਾਲੀ ਚਿੱਠੀ ਦਾ ਅਕਾਰ ਕੁਝ ਛੋਟਾ ਕਰੋ। ਤੁਹਾਡੀਆਂ ਰੋਜ਼ ਦੀਆਂ ਚਿੱਠੀਆਂ ਬਹੁਤ
ਲੰਬੀਆਂ ਹੁੰਦੀਆਂ ਹਨ ਤੇ ਕਈ ਵਾਰ ਪੂਰੀ ਪੜਣ ਤੋ ਬਾਅਦ ਵੀ ਗੱਲ ਸਮਝ ਨਹੀ ਆਉਂਦੀ ਅਤੇ ਦੁਬਾਰਾ ਪੜਣ
ਦਾ ਨਾਂ ਤਾਂ ਟਾਇਮ ਹੀ ਹੁੰਦਾ ਹੈ ਤੇ ਕਈ ਵਾਰ ਨਾਂ ਹੀ
Interest
ਬਨਦਾ ਹੈ।
ਕਿਉਂਕ ਹਰ ਲੇਖ਼ਕ ਇਹ ਚਾਹੁੰਦਾ ਹੈ ਕਿ ਉਸ ਦੀ ਲਿਖਤ ਨੂੰ ਜਿਆਦਾ ਤੋਂ ਜਿਆਦਾ ਲੋਗ ਪੜਣ ਤੇ
ਆਪਣੇ-ਆਪਣੇ ਵੀਚਾਰ ਭੇਜ ਕਿ ਉਸ ਵਿਚ ਉਸਾਰੂ ਯੋਗਦਾਨ ਪੌਣ। ਇਸ ਕਰਕਿ ਵੀਚਾਰ ਭਾਂਵੇ ਛੇ ਮਹੀਨੇ
ਚੱਲੇ ਪਰ ਇਕ ਵੇਲੇ ਸਿਰਫ ਇਕੋ ਹੀ ਨੁੱਕਤੇ ਤੇ ਗੱਲ ਕੀਤੀ ਜਾਵੇ ਅਤੇ ਆਪਣੀ ਗੱਲ ਨੂੰ ਸਪੋਰਟ ਕਰਨ
ਲਈ ਇਕ-ਦੋ ਹੀ ਢੁਕਵੇਂ ਸ਼ਬਦਾ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਪਾਠਕ ਵੀ ਪਿਆਰ ਨਾਲ ਉਹਨਾ ਸ਼ਬਦਾ ਦੀ
ਵੀਚਾਰ ਪੜ ਸਕਣ।
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
ਗੁਰਪ੍ਰੀਤ ਸਿੰਘ ਮਾਨ ਵਲੋਂ ਜਸਵੰਤ ਸਿੰਘ ਕੰਵਲ ਨਾਲ
ਕੀਤੀ ਇੱਕ ਇੰਟਰਵਿਊ ਦਾ ਲਿੰਕ ‘ਸਿੱਖ ਮਾਰਗ’ ਦੇ ਪਾਠਕਾਂ ਲਈ ਭੇਜਿਆ ਗਿਆ ਹੈ:
http://vimeo.com/17990383
(19/12/10)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ
ਫਰੀਦਾਬਾਦ ਵਿਖੇ ਪੁਜਾਰੀਵਾਦ ਅਤੇ ਥੋਥੇ ਕਰਮਕਾਂਡਾਂ ਤੋਂ ਮੁਕਤ ਹੋ ਕੇ
ਕੀਤਾ ਗਿਆ ਕ੍ਰਾਂਤੀਕਾਰੀ ਅਨੰਦ ਕਾਰਜ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ
ਗੁਰੂ ਨਾਨਕ ਸਾਹਿਬ ਜੀ ਦੇ ਉਹ ਬਚਨ ਯਾਦ ਆ ਗਏ
“ਜਾਲਉਂ ਐਸੀ ਰੀਤ ਜਿਤਿ ਮੈ ਪਿਆਰਾ
ਵੀਸਰੈ” ਸਦੀਆਂ ਤੋਂ ਚੱਲੀਆਂ ਆ ਰਹੀਆਂ
ਰੂੜੀਵਾਦੀ ਅਤੇ ਕਰਮਕਾਂਡੀ ਰੀਤਾਂ ਜਿਨ੍ਹਾਂ ਰਾਹੀਂ ਪੁਜਾਰੀ ਵਰਗ ਜਨਤਾ ਨੂੰ ਦੋਹੀਂ ਹੱਥੀਂ ਲੁੱਟ
ਕੇ ਆਪਣੇ ਹਲਵੇ ਮੰਡੇ ਦਾ ਸਦੀਵੀ ਪ੍ਰਬੰਧ ਚਲਾ ਰਿਹਾ ਸੀ ਜਿਸਨੂੰ ਰਾਜੇ ਮਹਾਂਰਾਜੇ ਸਭ ਧਰਮ-ਕਰਮ
ਸਮਝ ਕੇ ਅਪਣਾਈ ਜਾ ਰਹੇ ਸਨ। ਸ਼ੇਰ ਮਰਦ ਗੁਰੂ ਨਾਨਕ ਸਾਹਿਬ ਜੀ ਨੇ ਰੱਬੀ ਗਿਆਨ ਦੇ ਡੰਕੇ ਨਾਲ ਛੱਡਣ
ਦਾ ਐਲਾਨ ਕਰ ਦਿੱਤਾ ਅਤੇ ਕੋਈ ਵੀ ਕਰਮਕਾਂਡੀ ਰੀਤ ਆਪਣੇ ਜੀਵਨ ਵਿੱਚ ਨਹੀਂ ਕੀਤੀ ਭਾਵੇਂ ਉਹ ਜਨਮ
ਸੰਸਕਾਰ, ਉਹ ਜਨੇਊ ਦੀ ਰਸਮ, ਬੇਦੀ ਨਾਲ ਲਾਵਾਂ, ਚੰਗਾ ਮਾੜਾ ਦਿਨ, ਮ੍ਰਿਤਕ ਸੰਸਕਾਰ, ਕਰਾਮਾਤਾਂ,
ਜਾਤ-ਪਾਤ, ਛੂਆ-ਛਾਤ, ਔਰਤ ਮਰਦ ਦੀ ਨਾ ਬਰਾਬਰੀ, ਅਖੌਤੀ ਧਰਮਾਂ ਦੇ ਬੰਧਨ ਅਤੇ ਭਾਵੇਂ ਰੱਬ ਦੇ
ਟਿਕਾਣੇ ਦੀ ਗੱਲ ਸੀ ਜਿੱਥੇ ਵੀ ਕਿਤੇ ਅੰਧੇਰਾ ਅਤੇ ਅਗਿਆਨਤਾ ਸੀ ਨੂੰ
“ਸਚ ਕੀ ਬਾਣੀ ਨਾਕਕ ਆਖੈ ਸਚੁ
ਸੁਣਾਇਸੀ ਸਚ ਕੀ ਬੇਲਾ” ਕਹਿ ਕੇ ਅਸਲੀਅਤ
ਨੂੰ ਧਾਰਨ ਦਾ ਉਪਦੇਸ਼ ਦਿੱਤਾ। ਜਿਸ ਨੂੰ ਬਾਕੀ ਗੁਰੂ ਨਾਨਕ ਸਾਹਿਬ ਜੀ ਦੇ ਜਾਂਨਸ਼ੀਨਾਂ ਨੇ ਧਾਰਿਆ,
ਪ੍ਰਚਾਰਿਆ ਅਤੇ ਅਖੀਰ ਤੇ ਦਸਵੇਂ ਗੁਰੂ ਦੇ ਰੂਪ ਵਿੱਚ ਗੁਰੂਆਂ ਭਗਤਾਂ ਦੇ ਉਸ ਰੱਬੀ ਸੰਦੇਸ਼ ਨੂੰ
“ਗੁਰੂ ਗ੍ਰੰਥ ਸਾਹਿਬ ਜੀ”
ਦੇ ਰੂਪ ਵਿੱਚ ਮਨੁੱਖਤਾ ਦੀ ਸਦੀਵੀ ਅਗਵਾਈ
ਲਈ ਗੁਰੂ ਦੇ ਰੂਪ ਵਿੱਚ ਬਖਸ਼ਿਸ਼ ਕਰਦੇ ਹੋਏ ਹੁਕਮ ਕੀਤਾ ਕਿ
“ਸਭ ਸਿਖਨ ਕਉ ਹੁਕਮ ਹੈ ਗੁਰੂ
ਮਾਨਿਓਂ ਗ੍ਰੰਥ”। ਸੋ ਸਿੱਖ ਨੇ ਸਦਾ ਹੀ
ਜੀਵਨ ਦੇ ਹਰ ਖੇਤਰ ਦੀ ਅਗਵਾਈ “ਸ਼ਬਦ ਗੁਰੂ” ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ
ਨਾਂ ਕਿ ਆਪੂੰ ਬਣਾਈ ਕਿਸੇ ਮਰਯਾਦਾ ਜਾਂ ਕਿਸੇ ਅਖੌਤੀ ਸੰਤ ਬਾਬੇ ਜਾਂ ਜਥੇਦਾਰ ਤੋਂ। ਅੱਜ ਬਹੁਤ
ਸਾਰੇ ਵਿਦਵਾਨ ਸਿੱਖ ਧਰਮ ਨੂੰ ਵਿਗਿਆਨਕ ਧਰਮ ਮੰਨਦੇ ਹਨ ਪਰ ਅਪਣਾਉਂਦੇ ਨਹੀਂ ਜਿਸ ਕਰਕੇ ਬਹੁਤ
ਸਾਰੀਆਂ ਬ੍ਰਾਹਮਣੀ ਰਹੁ ਰੀਤਾਂ ਵੀ ਕਰੀ ਕਰਾਈ ਜਾ ਰਹੇ ਹਨ। ਜ਼ਹਿਰ ਉਨ੍ਹਾਂ ਚਿਰ ਹੀ ਖਾਧਾ ਜਾ ਸਕਦਾ
ਹੈ ਜਿਨ੍ਹਾਂ ਚਿਰ ਉਸ ਦਾ ਪਤਾ ਨਹੀਂ ਜਾਂ ਕਿਸੇ ਚੀਜ ਵਿੱਚ ਰਲਾ ਕੇ ਦਿੱਤਾ ਜਾਵੇ। ਅੱਜ ਸਿੱਖ ਧਰਮ
ਵਿੱਚ ਵੀ ਐਸਾ ਬਹੁੱਤ ਕੁੱਝ ਰਲਾ ਦਿੱਤਾ ਗਿਆ ਹੈ, ਗੁਰਦੁਆਰੇ ਜੋ ਗਿਆਨ ਦੇ ਸੋਮੇ ਹਨ ਕਮਰਸ਼ੀਅਲ
ਪਾਠਾਂ, ਕੀਰਤਨ-ਕਥਾ ਅਤੇ ਰਸਮੀ ਰਹੁ ਰੀਤਾਂ ਅਤੇ ਰਾਜਨੀਤੀ ਦੇ ਅੱਡੇ ਬਣਾ ਦਿੱਤੇ ਗਏ ਹਨ, ਜਿੱਥੇ
ਸਭ ਕੁੱਝ ਸੇਲ ਤੇ ਲੱਗਾ ਹੋਇਆ ਹੈ ਪੈਸੇ ਦੇ ਕੇ ਖ੍ਰੀਦਿਆ ਜਾ ਸਕਦਾ ਹੈ।
ਅਨੰਦ ਕਾਰਜ ਬਾਰੇ ਪੈਦਾ ਹੋਏ ਕੁੱਝ ਸਵਾਲ ਅਤੇ ਉਨ੍ਹਾਂ ਦੇ ਜਵਾਬ
ਸਵਾਲ- ਅਨੰਦ ਕਾਰਜ
ਵੇਲੇ ਲੜਕਾ ਅੱਗੇ ਅਤੇ ਲੜਕੀ ਪਿੱਛੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਵਾਰ ਪ੍ਰਕਰਮਾਂ
ਕਿਉਂ ਕਰਦੇ ਹਨ? ਕੀ ਇਹ ਸਭ ਓਵੇਂ ਹੀ ਨਹੀਂ ਲਗਦਾ ਜਿਵੇਂ ਹਿੰਦੂ ਮੱਤ ਵਿੱਚ ਵੇਦੀ (ਅਗਨੀ) ਦੁਆਲੇ
ਘਮੁੰਣਾ?
ਜਵਾਬ- ਕਿਉਂਕਿ ਫੇਰੇ
ਤੇ ਪ੍ਰਕਰਮਾਂ ਕਰਨੀਆਂ ਬ੍ਰਾਹਮਣੀ ਰੀਤ ਹਨ ਇਹ ਵੇਦੀ ਦਾ ਹੀ ਦੂਜਾ ਰੂਪ ਬਣਾ ਲਈਆਂ ਗਈਆਂ ਹਨ ਜੇ
ਇਸਤਰੀ ਮਰਦ ਬਾਰਬਰ ਹਨ ਤਾਂ ਅੱਗੇ ਪਿੱਛੇ ਚੱਲਣ ਦੀ ਲੋੜ ਨਹੀਂ।
ਸਵਾਲ- ਕੀ ਚਾਰ ਵਾਰ ਗੁਰੂ
ਦੁਆਲੇ ਘੁੰਮਣ ਨਾਲ ਸੂਹੀ ਰਾਗ ਵਿੱਚ ਦਰਜ ਚਾਰ ਲਾਵਾਂ ਦਾ ਭਾਵ ਪੂਰਾ ਹੋ ਜਾਂਦਾ ਹੈ? ਅਤੇ ਅਵਿਨਾਸ਼ੀ
ਪੁਰਖੁ ਦੀ ਪ੍ਰਾਪਤੀ ਹੋ ਜਾਂਦੀ ਹੈ?
ਜਵਾਬ- ਗੁਰੂ ਦੇ ਇਰਦ-ਗਿਰਦ ਘੁੰਮਣ ਨਾਲ
ਚਾਰ ਲਾਵਾਂ ਜੋ ਜਿੰਦਗੀ ਦੀਆਂ ਚਾਰ ਅਵਸਥਾ ਹਨ ਦਾ ਭਾਵ ਪੂਰਾ ਨਹੀਂ ਹੁੰਦਾ ਅਤੇ ਗੁਰੂ ਅਨੁਸਾਰੀ ਹੋ
ਕੇ, ਗੁਣ ਧਾਰਨ ਕੀਤੇ ਬਗੈਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ।
ਸਵਾਲ- ਕੀ ਚਾਰ ਪ੍ਰਕਰਮਾਂ ਲੈਣ ਅਤੇ
ਸਮਾਜਿਕ ਤੌਰ ਤੇ ਪਤੀ ਪਤਨੀ ਦਾ ਦਰਜਾ ਪ੍ਰਾਪਤ ਕਰ ਲੈਣ ਨਾਲ ਗੁਰੂ ਗ੍ਰੰਥ ਸਹਿਬ ਜੀ ਦੇ ਸਿਧਾਂਤ
“ਏਕ ਜੋਤਿ ਦੁਇ ਮੂਰਤੀ” ਦਾ ਸੰਕਲਪ ਪੂਰਾ ਹੋ ਜਾਂਦਾ ਹੈ? ਜਾਂ ਪਤੀ ਪਤਨੀ ਦੀ ਵਿਚਾਰਧਾਰਕ ਇਕਮਿਕਤਾ
ਹੀ ਉਨ੍ਹਾਂ ਨੂੰ ਅਸਲੀ ਧੰਨ ਪਿਰ ਬਨਾਉਂਦੀ ਹੈ?
ਜਵਾਬ- ਇਕੱਲਾ ਇਵੇਂ ਹੀ
ਉਪ੍ਰੋਕਤ ਸੰਕਲਪ ਪੂਰਾ ਨਹੀ ਹੁੰਦਾ ਸਗੋਂ ਪਤੀ ਪਤਨੀ ਦੀ ਵਿਚਾਰਧਾਰਕ ਇਕਮਿਕਤਾ ਹੀ
“ਏਕ ਜੋਤਿ ਦੁਇ ਮੂਰਤੀ”
ਦਾ ਸਿਧਾਂਤ ਪੂਰਾ ਕਰ ਸਕਦੀ ਹੈ।
ਸਵਾਲ- ਕੀ ਸੰਨ 1945
ਵਿੱਚ ਕੌਮ ਦੇ ਸੂਝਵਾਨਾਂ? ਵੱਲੋਂ ਨਿਰਮਿਤ ਪੰਥਕ ਰਹਿਤ ਮਰਯਾਦਾ ਜੋ ਪੰਥ ਅੱਗੇ ਇਹ ਨਿਰਨਾ ਹੀ ਪੇਸ਼
ਨਹੀਂ ਕਰਦੀ ਕਿ ਸਿੱਖਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਜਾਂ ਅਖੌਤੀ ਦਸਮ ਗ੍ਰੰਥ? ਅਜਿਹੀ
ਮਰਯਾਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਤਰਜਮਾਨੀ ਹੀ ਨਾਂ ਕਰਦੀ ਹੋਵੇ ਨੂੰ ਪੰਥਕ
ਮਰਯਾਦਾ ਕਹਿ ਕੇ ਅਪਣਾਈ ਜਾਣਾਂ ਗੁਰੂ ਨਾਲ ਧੋਖਾ ਨਹੀਂ? ਸਿੱਖਾਂ ਨੂੰ ਗੁਰੂ ਗ੍ਰੰਥ ਦੇ ਪੰਥ ਦਾ
ਪਾਂਧੀ ਬਣਨ ਦਾ ਹੁਕਮ ਹੈ, ਪੰਥ ਤਾਂ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਹਨ। ਜਦ ਗੁਰੂ ਗ੍ਰੰਥ ਨੂੰ
ਸਮਰਪਤ ਸਿੱਖ ਇਨ੍ਹਾਂ ਸਾਰੀਆਂ ਗੱਲ੍ਹਾਂ ਪ੍ਰਤੀ ਜਾਣੂੰ ਹੋਣ ਦੇ ਬਾਵਜੂਦ ਵੀ ਓਹੀ ਕਰਮਕਾਂਡ ਕਰੇ ਜੋ
ਦੂਜੇ ਕਰਦੇ ਆ ਰਹੇ ਹਨ। ਕੀ ਅਜਿਹਾ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਧੋਖਾ ਨਹੀਂ ਹੋਵੇਗਾ? ਕਬੀਰ
ਮਨ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਜਵਾਬ- ਸਿੱਖ ਦੇ ਗੁਰੂ
“ਗੁਰੂ ਗ੍ਰੰਥ ਸਾਹਿਬ ਜੀ” ਹਨ ਨਾਂ ਕਿ ਕੋਈ ਅਸ਼ਲੀਲ ਕਵਿਤਾ ਨਾਲ ਭਰਿਆ ਅਖੌਤੀ ਦਸਮ ਗ੍ਰੰਥ। ਇਸ
ਲਈ ਪੰਥਕ ਮਰਯਾਦਾ ਵੀ ਉਹ ਹੀ ਹੋ ਸਕਦੀ ਹੈ ਜੋ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ
ਸਿਧਾਂਤਾਂ ਅਨੁਸਾਰ ਹੋਵੇ, ਜੇ ਐਸਾ ਨਹੀਂ ਤਾਂ ਸਿੱਧਾ ਧੋਖਾ ਹੀ ਹੈ। ਜਾਣ ਬੁੱਝ ਕੇ ਉਹ ਕਰਮ ਕਰਨੇ
ਜੋ ਨਿਰਾਰਥਕ ਹੋਣ ਕਰਕੇ ਮਨ੍ਹਾ ਹਨ, ਜੇ ਫਿਰ ਵੀ ਸਿੱਖ ਅਜਿਹਾ ਕਰਦਾ ਹੈ ਤਾਂ ਉਹ ਗੁਰੂ ਨਾਲ ਤਾਂ
ਕੀ ਆਪਣੇ ਆਪ ਅਤੇ ਸ਼ਧਾਲੂਆਂ ਨਾਲ ਵੀ ਧੋਖਾ ਕਰ ਰਿਹਾ ਹੈ।
ਸਵਾਲ- ਕੀ ਗੁਰੂ
ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਜਾਣੂੰ ਹੋ ਚੁੱਕੇ ਮਾਈ ਭਾਈ ਨੂੰ ਜ਼ਬਰੀ ਕਰਮਕਾਂਡੀ ਰਵਾਇਤਾਂ
ਵਾਲੇ ਰਾਹ ਤੋਰਨਾਂ ਠੀਕ ਹੈ, ਕੀ ਇਹ ਗੁਰਮਤਿ ਸਿਧਾਤਾਂ ਤੋਂ ਜਾਣੂੰ ਸਿੱਖ ਦੀ ਆਤਮ ਮੌਤ ਨਹੀਂ
ਹੋਵੇਗੀ?
ਜਵਾਬ- ਕੋਈ ਵੀ ਰੂੜੀਵਾਦੀ
ਅਤੇ ਨਿਰਾਰਥਕ ਰਸਮ ਕਿਸੇ ਤੇ ਜਬਰੀ ਥੋਪਣੀ ਠੀਕ ਨਹੀਂ ਹੈ। ਗੁਰਮਤਿ ਇਸ ਦੀ ਇਜ਼ਾਜ਼ਤ ਨਹੀਂ ਦਿੰਦੀ।
ਸਿੱਖ ਦੀ ਆਮ ਬਲ ਸ਼ਕਤੀ ਇਤਨੀ ਬਲਵਾਨ ਹੋਣੀ ਚਾਹੀਦੀ ਹੈ ਕਿ ਕੋਈ ਸੌ ਜੋਰ ਲਾ ਕੇ ਵੀ ਉਸ ਦੀ ਆਤਮਕ
ਮੌਤ ਨਾਂ ਕਰ ਸੱਕੇ। ਆਤਮਕ ਮੌਤ ਉਸ ਦੀ ਹੁੰਦੀ ਹੈ ਜਿਸ ਦੀ ਜ਼ਮੀਰ ਮਰ ਜਾਵੇ। ਜਾਗਤ ਜਮੀਰ ਵਾਲੇ
ਕ੍ਰਾਤੀਕਾਰੀ ਗੁਰਸਿੱਖ ਦੀ ਆਤਮਕ ਮੌਤ ਨਹੀਂ ਹੋ ਸਕਦੀ ਸਗੋਂ ਉਸ ਦਾ ਦ੍ਰਿੜ ਸਟੈਂਡ ਦੇਖ ਕੇ ਮਰੀਆਂ
ਜਮੀਰਾਂ ਵੀ ਜੀਵਤ ਹੋ ਸਕਦੀਆਂ ਹਨ।
ਸਵਾਲ- ਕੀ ਚਾਰ ਲਾਵਾਂ
ਕੇਵਲ ਵਿਆਹ ਵੇਲੇ ਦੀ ਉਮਰ ਨਾਲ ਸਬੰਧਤ ਹਨ ਜਾਂ ਪਤੀ ਪਤਨੀ ਨੂੰ ਸ਼ੁਭ ਗੁਣ ਧਾਰਨ ਕਰਕੇ ਅਸਲੀ ਸੁਹਾਗ
ਅਤੇ ਸੁਹਾਗਣਿ ਵਾਲੇ ਗੁਣ ਧਾਰਨ ਕਰਨ ਦਾ ਸਦੀਵੀ ਉਪਦੇਸ਼ ਹਨ?
ਜਵਾਬ- ਠੀਕ ਹੈ ਕਿ
ਚਾਰ ਲਾਵਾਂ ਸਿਰਫ ਵਿਆਹ ਵੇਲੇ ਦੇ ਹੀ ਸਮੇਂ ਨਾਲ ਸਬੰਧਤ ਨਹੀਂ ਹਨ ਸਗੋਂ ਹਰ ਵੇਲੇ ਚੰਗੇ ਗੁਣ ਧਾਰਨ
ਕਰਕੇ ਜੀਵ ਰੂਪ ਇਸਤਰੀ ਦੇ ਪ੍ਰਭੂ ਪਤੀ ਨਾਲ ਮਿਲਾਪ ਦੀਆਂ ਪ੍ਰਤੀਕ ਹਨ। ਜੇ ਅਜਿਹਾ ਨਾਂ ਹੁੰਦਾ ਤਾਂ
ਫਿਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਜੀ
ਅਤੇ ਉਨ੍ਹਾਂ ਦੇ ਸਿੱਖ ਤਾਂ ਇਹ ਚਾਰ ਲਾਵਾਂ ਵਿਆਹ ਵੇਲੇ ਪੜ੍ਹਦੇ ਹੀ ਨਹੀਂ ਸਨ ਕਿਉਂਕਿ ਉਸ ਵੇਲੇ
ਨਾਂ ਗੁਰੂ ਰਾਮਦਾਸ ਸਾਹਿਬ ਸਨ ਤੇ ਨਾਂ ਉਨ੍ਹਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਇਹ ਚਾਰ ਲਾਵਾਂ ਸਨ।
ਕੀ ਓਦੋਂ ਸਿੱਖਾਂ ਦੇ ਵਿਆਹ ਸੰਪੂਰਨ ਨਹੀਂ ਹੁੰਦੇ ਸਨ? ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ
ਬ੍ਰਾਹਮਣੀ ਸਮਾਜ ਦੇ ਬੰਧਨ ਤੋੜ ਕੇ ਆਪਣਾ ਅਨੰਦ ਕਾਰਜ ਕਰਵਾਇਆ ਸੀ ਓਵੇਂ ਹੀ ਅੱਗੇ ਓਨ੍ਹਾਂ ਦੇ
ਸਿੱਖ ਕਰਦੇ ਹੋਣਗੇ! ਇਹ ਬ੍ਰਾਹਮਣੀ ਰੀਤਾਂ ਤਾਂ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਜਦ
ਗੁਰਦੁਆਰਿਆਂ ਤੇ ਉਦਾਸੀ ਮਹੰਤਾਂ ਅਤੇ ਭਗਵਾ ਬਾਣਾਧਾਰੀ ਨਿਰਮਲਿਆਂ ਦਾ ਕਬਜਾ ਹੋ ਗਿਆ ਸੀ ਉਸ ਵੇਲੇ
ਸਿੱਖਾਂ ਵਿੱਚ ਵਾੜ ਦਿੱਤੀਆਂ ਗਈਆਂ। ਉਸ ਵੇਲੇ ਅਗਿਆਨੀ ਸਿੱਖ ਵੀ ਬੇਦੀ ਨਾਲ ਫੇਰੇ ਕਰਨ ਲੱਗ ਪਏ ਸਨ
ਜੋ ਬਾਅਦ ਵਿੱਚ ਅਸਲੀ ਨਿਰੰਕਾਰੀ ਬਾਬਾ ਦਿਆਲ ਜੀ ਨੇ ਬੰਦ ਕਰਵਾ ਕੇ ਅਜੋਕੇ ਅਨੰਦ ਕਾਰਜ ਅਰੰਭ ਕੀਤੇ
ਸਨ ਨਾਂ ਕਿ ਫੋਕੀਆਂ ਰਸਮਾਂ ਵਿੱਚ ਰਲੀਆਂ ਰਹਿਣ ਦਿੱਤੀਆਂ ਸਨ?
ਸਿੱਖ ਰਹਿਤ ਮਰਯਾਦਾ ਅਨੁਸਾਰ ਵੀ ਲਿਖਿਆ ਹੋਇਆ ਹੈ ਕਿ ਜਦ ਬੱਚਾ ਬੱਚੀ
ਉੱਮਰ, ਸਿਹਤ ਕਰਕੇ ਬਾਲਗ ਹੋ ਜਾਣ ਤਾਂ ਵਿਦਿਆ ਅਤੇ ਗੁਣਾਂ ਦੇ ਅਧਾਰ ਤੇ ਚੋਣ ਕਰਕੇ ਅਨੰਦ ਕਾਰਜ ਕਰ
ਦਿੱਤਾ ਜਾਵੇ ਫੋਕੀਆਂ ਰਸਮਾਂ ਦੀ ਕੋਈ ਲੋੜ ਨਹੀਂ। ਅਜੋਕੀ ਮਰਯਾਦਾ ਵਿੱਚ ਵੀ ਬਹੁੱਤ ਰਲਾ ਕਰ ਦਿੱਤਾ
ਗਿਆ ਹੈ ਜਿਸ ਨੂੰ ਗੁਰਬਾਣੀ ਦੀ ਕਸਵਟੀ ਲਾ ਕੇ ਬਾਹਰ ਕੱਢ ਦੇਣਾ ਹੀ ਉਚਿੱਤ ਹੈ। ਪਹਿਲੇ ਬ੍ਰਾਹਮਣ
ਰਿਸ਼ਤੇ ਕਰਾਉਂਦਾ ਸੀ, ਫਿਰ ਨਾਈ ਵੀ ਕਰਵਾਉਂਦੇ ਰਹੇ, ਫਿਰ ਵਿਚੋਲਿਆਂ ਰਾਹੀਂ ਅਜਿਹਾ ਹੋਣ ਲੱਗਾ।
ਅੱਜ ਤਾਂ ਜਮਾਨਾ ਬਹੁਤ ਅੱਗੇ ਲੰਘ ਚੁੱਕਾ ਹੈ ਅਖਬਾਰ, ਰੇਡੀਓ, ਟੀ. ਵੀ. ਅਤੇ ਇੰਟ੍ਰਨੈੱਟ ਰਾਹੀਂ
ਵੀ ਲੜਕਾ ਲੜਕੀ ਆਪਣੇ ਸਾਥੀ ਦੀ ਚੋਣ ਕਰ ਰਹੇ ਹਨ। ਮਾਂ ਬਾਪ ਅਤੇ ਲੜਕਾ ਲੜਕੀ ਦੀ ਸਲਾਹ ਨਾਲ ਇਹ
ਕਾਰਜ ਸੌਖੇ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਕਿਨ੍ਹਾਂ ਚੰਗਾ ਹੋਵੇ ਵਿਖਾਵੇ ਵਾਲੀਆਂ ਫੋਕੀਆਂ ਅਤੇ
ਨਿਰਾਰਥਕ ਰੀਤਾਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਨੰਦ ਕਾਰਜ ਬਾਰੇ ਕਥਾ ਕੀਰਤਨ
ਵਿਚਾਰਾਂ ਕਰਕੇ ਖੜੇ ਹੋ ਕੇ ਲੜਕੇ ਅਤੇ ਲੜਕੀ ਦੇ ਅਨੰਦ ਕਾਰਜ ਦੀ ਗੁਰਮਤਿ ਵਾਲੀ ਅਰਦਾਸ ਕਰਕੇ
ਹੁਕਮਨਾਮਾ ਲੈ ਕੇ ਖੁਸ਼ੀ ਦਾ ਜੈਕਾਰਾ ਛੱਡਿਆ ਜਾਵੇ ਅਤੇ ਕੜਾ ਪ੍ਰਸ਼ਾਦ ਵਰਤੌਣ ਤੋਂ ਬਾਅਦ ਵਿਤ
ਅਨੁਸਾਰ ਆਏ ਬਰਾਤੀਆਂ ਨੂੰ ਲੰਗਰ-ਪਾਣੀ ਛਕਾ ਦਿੱਤਾ ਜਾਵੇ। ਦਾਜ ਦਹੇਜ ਵਾਲੇ ਨੱਕ ਰੱਖਣ ਵਾਲੇ ਫੋਕੇ
ਕਰਮਕਾਂਡ ਨਾਂ ਕੀਤੇ ਜਾਣ। ਵੈਸੇ ਤਾਂ ਜੇ ਲੜਕਾ ਲੜਕੀ ਦੋਨੋਂ ਗੁਰੂ ਗ੍ਰੰਥ ਸਾਹਿਬ ਜੀ ਸਨਮੁਖ
ਪਤੀ-ਪਤਨੀ
ਬਣਨ ਦਾ ਪ੍ਰਣ ਕਰ ਅਰਦਾਸਾ ਸੋਧ ਕੇ ਹੁਕਮ ਲੈ ਲੈਣ ਤਾਂ ਹੋਰ ਕਿਸੇ ਵਿਚੋਲੇ ਅਤੇ ਕਰਮਕਾਂਡ ਦੀ ਕੋਈ
ਲੋੜ ਹੀ ਨਹੀਂ ਰਹਿ ਜਾਂਦੀ। ਸਮਾਜ ਜਿਉਂ ਜਿਉਂ ਤਰੱਕੀ ਕਰਦਾ ਹੈ, ਤਿਉਂ ਤਿਉਂ ਉਸ ਦੇ ਰੀਤੀ ਰਿਵਾਜ
ਵੀ ਬਦਲਦੇ ਰਹਿੰਦੇ ਹਨ। ਘਬਰਾਉਣ ਦੀ ਕੋਈ ਲੋੜ ਨਹੀਂ। ਪਹਿਲੇ ਘੋੜਿਆਂ ਅਤੇ ਊਠਾਂ ਤੇ ਬਰਾਤਾਂ
ਜਾਂਦੀਆਂ ਸਨ, ਫਿਰ ਬੈਲ ਗੱਡੀਆਂ, ਤਾਂਗੇ ਅਤੇ ਅੱਜ ਕਾਰਾਂ ਅਤੇ ਹਵਾਈ ਜ਼ਹਾਜਾਂ ਤੇ ਜਾ ਰਹੀਆਂ ਹਨ।
ਕੁਦਰਤ ਵਿੱਚ ਨਿਤ ਨਵੇਂ ਤਰਜ਼ਬੇ ਅਤੇ ਕ੍ਰਿਸ਼ਮੇ ਹੋ ਰਹੇ ਹਨ। ਸਾਨੂੰ ਭੂਤ ਨੂੰ ਛੱਡ ਕੇ ਵਰਤਮਾਨ
ਵਿੱਚ ਜੀਣਾ ਚਾਹੀਦਾ ਹੈ।
ਬੀਬੀ ਹਰਬੰਸ ਕੌਰ ਅਤੇ ਭਾਈ ਗੁਰਸੇਵਕ ਸਿੰਘ ਮਿਸ਼ਨਰੀ ਜੋੜੇ ਨੇ ਜੋ ਅਨੰਦ
ਕਾਰਜ ਵੇਲੇ ਗੁਰੂ ਸਿਧਾਂਤਾਂ ਦੀ ਪਾਲਨਾ ਕਰਕੇ ਦ੍ਰਿੜਤਾ ਨਾਲ ਆਪ ਹੀ ਲਾਵਾਂ ਦਾ ਪਾਠ, ਕੀਰਤਨ ਅਤੇ
ਅਰਦਾਸ ਕੀਤੀ ਅਤੇ ਪੁਜਾਰੀਆਂ ਦੀ ਮੁਥਾਜੀ ਕਬੂਲ ਨਹੀਂ ਕੀਤੀ ਜਿਵੇਂ ਬਾਬਾ ਨਾਨਕ ਜੀ ਨੇ ਪੁਜਾਰੀਵਾਦ
ਦਾ ਫਸਤਾ ਵੱਢਿਆ ਸੀ, ਤੋਂ ਸੇਧ ਲੈ ਕੇ ਇਹ ਕਾਰਨਾਮਾਂ ਕਰ ਵਿਖਾਇਆ ਹੈ। ਜੋ ਗੁਰੂ ਹੁਕਮ ਹੈ
“ਆਪਣ ਹੱਥੀਂ ਆਪਣਾ ਆਪੇ ਹੀ ਕਾਜ
ਸਵਾਰੀਐ” ਤੋਂ ਸਾਨੂੰ ਸਭ ਨੂੰ ਵੀ ਸੇਧ ਲੈਣੀ
ਚਾਹੀਦੀ ਹੈ। ਜਿਵੇਂ ਹੇਠਾਂ ਅਨੰਦ ਕਾਰਜ ਦਾ ਦ੍ਰਿਸ਼ ਦਿਖਾਇਆ ਗਿਆ ਹੈ ਜੋ ਸਪੋਕਸਮੈਨ ਅਖਬਾਰ ਅਤੇ
ਸਿੱਖ ਮਾਰਗ ਵਿੱਚ ਵੀ ਛਪ ਚੁੱਕਾ ਹੈ। ਅਸੀਂ ਸਾਰੇ ਵਿਦੇਸ਼ੀ ਵਿਦਵਾਨ ਗੁਰਸਿੱਖ ਸੁਹਾਗ ਜੋੜੀ ਨੂੰ
ਵਧਾਈ ਦਿੰਦੇ ਹੋਏ ਸਭ ਮਾਈ ਭਾਈ ਨੂੰ ਪੁਜਾਰੀਵਾਦ ਦੇ ਜੂਲੇ ਨੂੰ ਆਪਣੇ ਗਲੋਂ ਲਾਹ ਸੁੱਟਣ ਦੀ ਅਪੀਲ
ਕਰਦੇ ਹਾਂ।
ਅਸੀਂ ਹਾਂ-ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਸ੍ਰ.
ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਗੁਰਮੀਤ ਸਿੰਘ ਬਰਸਾਲ, ਵਿਦਵਾਨ
ਲੇਖਕ ਸਰਬਜੀਤ ਸਿੰਘ, ਪ੍ਰੋ. ਮੱਖਨ ਸਿੰਘ, ਸ੍ਰ ਹਾਕਮ ਸਿੰਘ, ਗਿ. ਰਣਜੀਤ ਸਿੰਘ ਮਸਕੀਨ,
ਪ੍ਰਿੰਸੀਪਲ ਜਸਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਮਿਸ਼ਨਰੀ ਅਤੇ ਵਿਦਵਾਨ। ਹੇਠਾਂ ਅਦਰਸ਼ਕ ਅਨੰਦ ਕਾਰਜ
ਦੀ ਤਸਵੀਰ ਅਤੇ ਖਬਰ ਵੀ ਆਪ ਪੜ੍ਹ ਅਤੇ ਦੇਖ ਸਕਦੇ ਹੋ।
ਫਰੀਦਾਬਾਦ: 15 ਦਿਸੰਬਰ 2010 (ਸਤਨਾਮ ਕੌਰ) ਸ਼੍ਰੋਮਣੀ ਸਿੱਖ ਸਮਾਜ
ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਦੀ ਬੇਟੀ ਹਰਬੰਸ ਕੌਰ ਨੇ ਗ੍ਰਿਹਸਤ ਜੀਵਨ ਦੀ
ਅਰੰਭਤਾ ਮੁਕਤਸਰ ਦੇ ਸਰਦਾਰ ਬਲਜੀਤ ਸਿੰਘ ਦੇ ਸਪੁੱਤਰ ਸ. ਗੁਰਸੇਵਕ ਸਿੰਘ ਨਾਲ ਗੁਰੂ ਗ੍ਰੰਥ ਸਾਹਿਬ
ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਕੀਤੀ। ਇਸ ਮੌਕੇ ਲਾੜਾ ਤੇ ਲਾੜੀ, ਸ਼ੁਰੂ ਤੋਂ ਲੈ ਕੇ ਅੰਤ
ਤਕ ਗੁਰਬਾਣੀ ਗਾਇਨ, ਸ਼ਬਦ ਵਿਚਾਰ, ਅਰਦਾਸ ਅਤੇ ਹੁਕਮ ਆਪ ਹੀ ਲੈ ਕੇ ਸੰਗਤੀ ਇਕੱਠ ਵਿੱਚ ਗ੍ਰਿਹਸਤੀ
ਜਿੰਦਗੀ ਵਿੱਚ ਦਾਖਲ ਹੋਏ। ਮਲਟੀਮੀਡੀਆ ਤਕਨੀਕ ਰਾਹੀਂ ਸ਼ਬਦ ਵਿਚਾਰ ਕਰਦਿਆਂ ਸ. ਗੁਰਸੇਵਕ ਸਿੰਘ ਅਤੇ
ਹਰਬੰਸ ਕੌਰ ਨੇ ਗ੍ਰਿਹਸਤ ਜੀਵਨ ਦੀ ਮਹੱਤਤਾ ਨੂੰ ਗੁਰਬਾਣੀ ਵਿਚੋਂ ਦਸਦਿਆਂ ਕਿਹਾ ਕਿ ਗੁਰਬਾਣੀ ਨੂੰ
ਕਿਸੇ ਖਾਸ ਸਮੇਂ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਗੁਰਬਾਣੀ ਇੱਕ ਜੀਵਨ ਜਾਂਚ ਹੈ। ਗੁਰੂ ਗ੍ਰੰਥ
ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਅਕਾਲਪੁਰਖ ਦੇ ਗੁਣਾਂ ਨੂੰ ਧਾਰਣ ਕਰਦਿਆਂ ਆਪਣੀ ਜਿੰਦਗੀ ਨੂੰ
ਚੰਗੀ ਤਰ੍ਹਾਂ ਬਤੀਤ ਕਰਨ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ। ਗੁਰਮਤਿ ਸਮਾਗਮ ਦੇ ਅੰਤ ਵਿੱਚ ਲਾੜਾ
ਲਾੜੀ ਨੇ ਪੁੱਜੀਆਂ ਸਿੱਖ ਸੰਗਤਾਂ ਅਤੇ ਦੇਸ਼ ਵਿਦੇਸ਼ਾਂ ਵਿੱਚ ਬੈਠੇ 70 ਤੋਂ ਵੱਧ ਵਿਦਵਾਨਾਂ ਵੱਲੋਂ
ਈ-ਮੇਲ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਗ੍ਰਿਹਸਤ ਜੀਵਨ ਵਿੱਚ ਦਾਖਲ ਹੋਣ
ਲਈ ਦਿੱਤੀ ਸੇਧ ਅਤੇ ਭੇਜੀਆਂ ਅਸੀਸਾਂ ਲਈ ਧੰਨਵਾਦ ਕੀਤਾ। ਇਸ ਮੌਕੇ ਪੁੱਜੀਆਂ ਉੱਘੀਆਂ ਸਿੱਖ
ਸ਼ਖਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਕਾਰਜ ਨੂੰ ਆਉਣ ਵਾਲੀਆਂ ਪੀੜ੍ਹੀ ਲਈ ਇੱਕ ਮੀਲ
ਪੱਥਰ ਸਾਬਤ ਹੋਣ ਦੀ ਗੱਲ ਕੀਤੀ ਅਤੇ ਕਿਹਾ ਕਿ ਕਰਮਕਾਂਡਾ ਨੂੰ ਠੱਲ੍ਹ ਪਾ ਕੇ ਗੁਰਮਤਿ ਦੇ ਰਾਹ’ ਤੇ
ਚਲ੍ਹਣਾ ਹੀ ਗੁਰੂ ਨਾਨਕ ਦੇ ਸਿੱਖ ਦਾ ਅਸਲ ਮਕਸਦ ਹੋਣਾ ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਇੰਦਰ
ਸਿੰਘ ਘੱਗਾ, ਏਕਸ ਕੇ ਬਾਰਕ ਸਿਰਸਾ ਇਕਾਈ ਤੋਂ ਕਰਨੈਲ ਸਿੰਘ, ਗੁਰਬੀਰ ਸਿੰਘ, ਸੁੰਦਰ ਸਿੰਘ
ਕਾਲਾਂਵਾਲੀ, ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਸਰਕਲ ਮੌਹਾਲੀ
ਤੋਂ ਕਰਨਲ ਗੁਰਦੀਪ ਸਿੰਘ, ਸੁਖਦੇਵ ਸਿੰਘ ਮੌਹਾਲੀ, ਗੁਰਸਿੱਖ ਫੈਮਿਲ਼ੀ ਕਲੱਬ ਲੁਧਿਆਣਾ ਤੋਂ ਸ.
ਹਰਮਿੰਦਰ ਸਿੰਘ, ਅਰਵਿੰਦਰ ਸਿੰਘ ਖਾਲਸਾ, ਹਰਵਿੰਦਰ ਸਿੰਘ ਲੁਧਿਆਣਾ, ਪ੍ਰਿ ,ਨਰਿੰਦਰ ਸਿੰਘ ਗੁਰਮਤਿ
ਪ੍ਰਚਾਰ ਜੱਥਾ ਦਿੱਲੀ ਤੋਂ ਸ. ਗੁਰਬਖਸ਼ ਸਿੰਘ ਅਤੇ ਬਲਦੇਵ ਸਿੰਘ, ਪ੍ਰਿਤਪਾਲ ਸਿੰਘ ਰੁਦਰਪੁਰ,
ਅਮਰਜੀਤ ਸਿੰਘ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ,
ਖਾਲਸਾ ਨਾਰੀ ਮੰਚ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਲ,
ਆਦਿਕ ਜੱਥੇਬੰਦੀਆਂ ਦੇ ਨੁੰਮਾਇਦੇ ਹਾਜ਼ਰ ਸਨ।
(19/12/10)
ਸਿੱਖ ਮਾਰਗ ਦੇ ਕੁੱਝ ਪਾਠਕ
ਗੁਰਨਾਮ ਸਿੰਘ ਅਕੀਦਾ ਜੀ, ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਤੁਸੀ ਆਪਣੇ ਪੱਤਰ (੧੨/੧੭/੨੦੧੦) ਵਿੱਚ ਲਿਖਦੇ ਹੋ, “ਮੇਰੀਆਂ ਗੱਲਾਂ ਨੂੰ ਆਪਣੇ
ਹਿਸਾਬ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ”। ਸਬੰਧੀ ਬੇਨਤੀ ਹੈ ਕਿ ਅਸੀ ਤੁਹਾਡੇ ਲਿਖੇ
ਹੋਏ ਸ਼ਬਦ, ਤੁਹਾਡੀ ਲਿਖਤ ਵਿਚੋਂ ਕਾਪੀ ਕਰਕੇ ਹੀ ਪੋਸਟ ਕੀਤੇ ਸਨ। ਇਹ ਵੀ ਸੱਚ ਹੈ ਕਿ ਤੁਸੀ ‘ਤੋੜ
ਮਰੋੜ’ ਦਾ ਕੋਈ ਸਬੂਤ ਨਹੀ ਪੇਸ਼ ਕਰ ਸਕੇ ਅਤੇ ਨਾ ਹੀ ਕੋਈ ਸਪੱਸ਼ਟੀ ਕਰਨ ਦਿੱਤਾ ਹੈ ਕਿ ਮੈ ਇਹ ਨਹੀ,
ਆਹ ਕਿਹਾ ਸੀ। ਅਕੀਦਾ ਜੀ, ਤੁਸੀ ਪੱਤਰਕਾਰ ਹੋ, ਇਸ ਲਈ ਅਜੇਹਾ ਕਰਨਾ ਭਾਵ ਗੱਲ ਕਰਕੇ ਮੁਕਰ ਜਾਣਾ
ਜਾਂ ਆਪਣੀ ਆਖੀ ਹੋਈ ਗੱਲ ਨੂੰ ਕੋਈ ਹੋਰ ਮੋੜ ਦੇਣ ਦਾ ਯਤਨ ਕਰਨਾ, ਤੁਹਾਡੇ ਕਿੱਤੇ `ਚ ਅਜੇਹਾ ਸਭ
ਚਲਦਾ ਹੈ। ਇਸ ਲਈ ਅਸੀ ਤੁਹਾਡੀ ਮਜਬੂਰੀ ਨੂੰ ਸਮਝਦੇ ਹਾਂ। ਪਰ, ਯਾਦ ਰੱਖੋ ਸਿੱਖ ਮਾਰਗ ਤੇ ਅਜੇਹਾ
ਨਹੀ ਚਲਦਾ।
ਅਕੀਦਾ ਜੀ, ਗੱਲ ਇੱਕ ਅਖਬਾਰ ਦੀ ਨਹੀ ਹੈ, ਅਸੀ ਤਾਂ ਸਪੋਕਸਮੈਨ ਦੇ ਨਾਲ-ਨਾਲ ਅਜੀਤ, ਨਵਾਂ ਜਮਾਨਾ,
ਜੱਗਬਾਣੀ, ਚੜਦੀਕਲਾ, ਸੱਚ ਦੀ ਪਟਾਰੀ, ਅੱਜ ਦੀ ਅਵਾਜ, ਪੰਜਾਬੀ ਟਿਰਿਬਊਨ, ਇੰਡੀਆ ਅਵੈਅਰਨੈਸ, ਸੰਤ
ਸਿਪਾਹੀ, ਸੱਚ ਕੀ ਬੇਲਾ, ਸਿੱਖ ਗਾਰਡੀਅਅਨ ਅਤੇ ਇੰਡੋ ਪੰਜਾਬ ਸਮੇਤ ਹੋਰ ਅਨੇਕਾ ਅਖਬਾਰਾਂ ਅਤੇ
ਮਾਸਕ ਪੱਤਰ ਪੜ੍ਹਦੇ ਹਾਂ। ਇਸ ਤਰਾਂ ਤਾਂ ਕੋਈ ਵੀ ਆਨੂੰ ਆਪਣੇ ਵਿਰੋਧੀ ਦੇ ਖਾਤੇ `ਚ ਪਾ ਦੇਵੇਗਾ।
ਸਿੱਖ ਮਾਰਗ, ਗੁਰੂ ਪੰਥ, ਖਾਲਸਾ ਨਿਉਜ, ਸਿੰਘ ਸਭਾ ਯੂ ਐਸ ਏ, ਸਿੰਘ ਸਭਾ ਕਨੇਡਾ ਆਦਿ ਕਿਸੇ ਵੀ
ਵੈਬ ਸਾਈਟ ਤੇ ਜਾ ਕੇ ਦੇਖ ਸਕਦੇ ਹੋ ਕਿ ਹਰ ਵੈਬ ਸਾਈਟ ਤੇ ਵਿਦੇਸ਼ੀਆਂ ਨਾਲੋਂ ਦੇਸੀ ਵਿਦਿਵਾਨ ਹੀ
ਜਿਆਦਾ ਲਿਖਦੇ ਹਨ। ਤੁਸੀ ਆਪਣੇ ਪੱਤਰ ਵਿੱਚ ਸਾਰੇ ਵਿਦੇਸ਼ੀ ਸਿੱਖਾਂ ਨੂੰ ਵਾਦ ਵਿਵਾਦ ਕਰਨ ਵਾਲੇ ਤੇ
ਖੂਨੀ ਅੱਗ ਵਿੱਚ ਝੋਕਣ ਦਾ ਕਾਰਨ ਬਨਣ ਵਾਲੇ ਦੱਸਿਆ ਸੀ। ਕੀ ਇਹ ਸੱਚ ਨਹੀ ਕਿ ਤੁਸੀ ਸਾਰੇ ਵਦੇਸ਼ੀ
ਸਿੱਖਾਂ ਨੂੰ ਦਸਮ ਗ੍ਰੰਥ ਦਾ ਮੁੱਦਾ ਭੜਕਾਉਣ ਵਾਲੇ ਅਤੇ ਐਵੇਂ ਮਸ਼ਹੂਰੀ ਚਹੁੰਣ ਵਾਲੇ ਲਿਖਿਆ ਸੀ?
ਅਸੀਂ ਤਾਂ ਕੁੱਝ ਤੱਥ ਪੇਸ਼ ਕੀਤੇ ਸਨ ਕਿ ਅਖੌਤੀ ਦਸਮ ਗ੍ਰੰਥ ਦਾ ਵਿਵਾਦ ਵੀ ਪੰਜਾਬ ਜਾਂ ਭਾਰਤ ਤੋਂ
ਹੀ ਸ਼ੁਰੂ ਹੋਇਆ ਸੀ ਜਿਸ ਨੂੰ ਵਦੇਸ਼ੀ ਸਿੱਖਾਂ ਦੇ ਨਾਮ ਮੜ ਕੇ ਤੁਸੀ ਆਪਣੀ ਇੱਕ ਪਾਸੜ ਤੇ ਪੀਲੀ
ਪੱਤਰਕਾਰੀ ਦਾ ਸਬੂਤ ਦਿੱਤਾ ਸੀ। ਹੁਣ ਤੁਸੀ ਵਿਦੇਸ਼ੀ ਸਿੱਖਾਂ ਦੇ ਲਾਏ ਦੋਸ਼ਾਂ ਪ੍ਰਤੀ ਸਪੱਸ਼ਟੀ ਕਰਨ
ਦੇਣ ਦੀ ਬਜਾਏ ਗੱਲ ਗੋਲ-ਮੋਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਕੀਦਾ ਜੀ, ਕੀ ਇਹ ਸੱਚ ਨਹੀ ਹੈ ਕਿ ਤੁਸੀ ਆਪਣੇ (੧੨/੧੪/੧੦) ਪੱਤਰ ਵਿੱਚ ਲਿਖਿਆ ਸੀ, “ਅੱਜ
ਮੈਂ ਕਿਸੇ ਬਹਿਸ ਵਿੱਚ ਹਿਸਾ ਲੈਣ ਲਈ ਨਹੀ ਲਿਖ ਰਿਹਾ ਸਗੋਂ ਮੈਂ ਨਵੀਂ ਬਹਿਸ ਸੁਰੂ ਕਰਨ ਲਈ ਲਿਖ
ਰਿਹਾ ਹਾਂ”।
ਇਸ ਦੇ ਸਬੰਧ ਵਿੱਚ ਅਸੀ (੧੨/੧੬/੧੦) ਲਿਖਿਆ ਸੀ, ਅਕੀਦਾ ਜੀ ਤੁਸੀ ਲਿਖਦੇ ਹੋ, “ਅੱਜ ਮੈਂ
ਕਿਸੇ ਬਹਿਸ ਵਿੱਚ ਹਿਸਾ ਲੈਣ ਲਈ ਨਹੀ ਲਿਖ ਰਿਹਾ ਸਗੋਂ ਮੈਂ ਨਵੀਂ ਬਹਿਸ ਸੁਰੂ ਕਰਨ ਲਈ ਲਿਖ ਰਿਹਾ
ਹਾਂ” ਸਾਨੂੰ ਤੁਹਾਡਾ ਨਵੀਂ ਬਹਿਸ ਸ਼ੁਰੂ ਕਰਨ ਦਾ ਸੱਦਾ ਪ੍ਰਵਾਨ ਹੈ। ਬਹਿਸ ਲਈ ਜਿਸ ਵਿਸ਼ੇ ਦੀ
ਤੁਸੀ ਚੋਣ ਕੀਤੀ ਹੈ ਉਹ ਹੈ ਅਖੌਤੀ ਦਸਮ ਗ੍ਰੰਥ”। ਅਕੀਦਾ ਜੀ, ਤੁਸੀ ਆਪਣੇ ਪੱਤਰ (੧੨/੧੭/੨੦੧੦)
ਵਿੱਚ ਸਾਡੀ ਇਸ ਬੇਨਤੀ ਵਲ ਕੋਈ ਧਿਆਨ ਹੀ ਨਹੀ ਦਿੱਤਾ। ਅਸੀ ਆਸ ਕਰਦੇ ਹਾਂ ਕਿ ਇਸ ਬੇਨਤੀ ਦਾ
ਸਪੱਸ਼ਟ ਉਤਰ ਦੇ ਕੇ ਧੰਨਵਾਦੀ ਬਣਾਓ ਗੇ।
ਆਪ ਦੇ ਹੁੰਗਾਰੇ ਦੀ ਉਠੀਕ ਵਿੱਚ ਸਿੱਖ ਮਾਰਗ ਦੇ ਪਾਠਕ ਦਲਜੀਤ ਸਿੰਘ
ਹੋਠੀ, ਪਰਮਜੀਤ ਸਿੰਘ, ਗੁਰਚਰਨ ਸਿੰਘ ਜਿਉਣਵਾਲਾ, ਸਰਬਜੀਤ ਸਿੰਘ, ਬਾਬੂ ਸਿੰਘ, ਰਵਿੰਦਰ ਸਿੰਘ,
ਅਵਤਾਰ ਸਿੰਘ ਮਿਸ਼ਨਰੀ, ਮਨਦੀਪ ਸਿੰਘ ਵਰਨਨ ਅਤੇ ਬਲਵਿੰਦਰ ਸਿੰਘ।
(19/12/10)
ਕਿਰਪਾਲ ਸਿੰਘ ਬਠਿੰਡਾ
ਮੁੱਖ ਸੰਪਾਦਕ ਸ: ਮੱਖਣ ਸਿੰਘ ਜੀ ਅਤੇ ਸਿੱਖ ਮਾਰਗ ਦੇ ਪਾਠਕੋ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਪਾਠਕਾਂ ਦੇ ਪੱਤਰ ਕਾਲਮ ਵਿੱਚ ੧੮ ਦਸੰਬਰ ਨੂੰ, “ਬਚਿੱਤਰ ਨਾਟਕ ਦੀ ਰਚਨਾ ਨੂੰ ਕਿਸੇ
ਵੀ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਮੰਨਿਆ ਜਾ ਸਕਦਾ, ਪਰ ਅਫਸੋਸ ਕਿ ਇਸੇ ਦੇ ਅਧਾਰ
`ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਵਾਰ ਕੀਤਾ ਜਾਂਦਾ ਹੈ ਗੁਰਮਤਿ ਦੀ ਥਾਂ
ਮਨਮਤਿ ਦਾ ਪ੍ਰਚਾਰ” ਸਿਰਲੇਖ ਹੇਠ ਪਾਏ ਗਏ ਮੇਰੇ ਲੇਖ `ਤੇ ਕੀਤੀ ਗਈ ਸੰਪਾਦਕੀ ਟਿੱਪਣੀ ਕਿ “ਦਸਮ
ਗ੍ਰੰਥ ਦੀ ਕਿਸੇ ਵੀ ਰਚਨਾ ਨੂੰ ਅਸੀਂ ਗੁਰੂ ਕ੍ਰਿਤ ਨਹੀਂ ਮੰਨਦੇ” ਨਾਲ ਮੈਂ ਪੂਰੀ ਤਰ੍ਹਾਂ ਤਰ੍ਹਾਂ
ਸਹਿਮਤ ਹਾਂ। ਆਪਣੇ ਲੇਖ ਵਿੱਚ ਆਪਣੇ ਵੀਚਾਰਾਂ ਦੀ ਪ੍ਰੋੜਤਾ ਲਈ ਮੈਂ ਅਖੌਤੀ ਦਸਮ ਗ੍ਰੰਥ ਵਿੱਚੋਂ
ਕਾਫੀ ਸਾਰੇ ਨਹੀਂ ਬਲਕਿ ਸਿਰਫ਼ ਦੋ ਹੀ ਪ੍ਰਮਾਣ ਦਿੱਤੇ ਸਨ: ੧.”ਤਾਪ ਕੇ ਸਹੇ ਤੇ, ਜੋ ਪਾਈਐ ਅਤਾਪ
ਨਾਥ, ਤਾਪਨਾ ਅਨੇਕ ਤਨ ਘਾਇਲ ਸਹਤ ਹੈ।। ਜਾਪ ਕੇ ਕੀਏ ਤੇ, ਜੋ ਪੈ ਪਾਯਤ ਅਜਾਪ ਦੇਵ, ਪੂਦਨਾ ਸਦੀਵ
ਤੂਹੀ ਤੂਹੀ ਉਚਰਤ ਹੈ।। ੪।। (ਕਬਿਤ ਅਕਾਲ ਉਸਤਤਿ) ਅਤੇ ੨. ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾਂ
ਨਹਿ ਏਕ ਪਛਾਨੈ।। ੧।। (੩੩ ਸਵੱਈਏ)। ਇੱਥੇ ਵੀ ਇਸ ਦੇ ਅਧਾਰ `ਤੇ ਨਾ ਤਾਂ ਮੈਂ ਦਸਮ ਗ੍ਰੰਥ ਨੂੰ
ਗੁਰੂ ਕ੍ਰਿਤ ਸਿੱਧ ਕਰਨ ਦਾ ਯਤਨ ਕੀਤਾ ਹੈ ਅਤੇ ਨਾ ਹੀ ਖ਼ੁਦ ਇਸ ਨੂੰ ਗੁਰੂ ਕ੍ਰਿਤ ਮੰਨਿਆ ਹੈ ਇਸੇ
ਲਈ ਬਰੈਕਟ ਵਿੱਚ ਵਿਸ਼ੇਸ਼ ਤੌਰ `ਤੇ ਲਿਖਿਆ ਹੈ “ਦਸਵੇਂ ਪਾਤਸ਼ਾਹ ਦੀ
(ਸਮਝੀ ਜਾ ਰਹੀ) ਆਪਣੀ ਬਾਣੀ ਜੋ ਅਕਾਲ
ਉਸਤਤਿ ਦੇ ਸਿਰਲੇਖ ਹੇਠ ਦਰਜ਼ ਹੈ ਅਤੇ ਜਿਸ ਨੁੰ ਗੁਰਮਤਿ ਅਨੁਸਾਰੀ ਹੋਣ ਕਰਕੇ ਪੰਥ ਦਾ ਵੱਡਾ ਹਿੱਸਾ
ਵੀ ਗੁਰੂ ਕ੍ਰਿਤ ਮੰਨਦਾ ਹੈ, ਵੀ ਅਜਿਹੇ ਤਪ ਸਾਧਨਾਂ ਦਾ ਵਿਰੋਧ ਕਰਦੀ ਹੈ। ਇਹ ਦੋ ਹਵਾਲੇ ਸਿਰਫ਼ ਇਸ
ਲਈ ਦਿੱਤੇ ਹਨ ਕਿ ਅਖੌਤੀ ਗ੍ਰੰਥ ਵਿੱਚ ਜੇ ਕੁੱਝ ਠੀਕ ਮੰਨਿਆ ਵੀ ਜਾ ਸਕਦਾ ਹੈ ਗੁਰੂ ਸਾਹਿਬ ਦੇ
ਗੁਰਪੁਰਬਾਂ ਮੌਕੇ ਉਸ ਨੂੰ ਵੀ ਅੱਖੋਂ ਓਹਲੇ ਕਰਕੇ ਨਿਰੋਲ ਉਨ੍ਹਾਂ ਪੰਗਤੀਆਂ ਦਾ ਹੀ ਵਾਰ ਵਾਰ ਗਾਇਨ
ਕੀਤਾ ਅਤੇ ਹਵਾਲੇ ਦਿੱਤੇ ਜਾਂਦੇ ਹਨ ਜਿਹੜੇ ਪੂਰੇ ਦੇ ਪੂਰੇ ਗੁਰਮਤਿ ਦੀ ਉਲੰਘਣਾ ਕਰਨ ਵਾਲੇ ਹੁੰਦੇ
ਹਨ ਜਿਸ ਤੋਂ ਪਤਾ ਲਗਦਾ ਹੈ ਕਿ ਇਹ ਸਭ ਇੱਕ ਸਾਜਿਸ ਅਧੀਨ ਹੀ ਹੋ ਰਿਹਾ ਹੈ ਜਿਸ ਨੂੰ ਜਾਗ੍ਰਿਤ
ਸਿੱਖਾਂ ਵਲੋਂ ਠੱਲ੍ਹ ਪਾਈ ਜਾਣੀ ਚਾਹੀਦੀ ਹੈ। ਇਨ੍ਹਾਂ ਦੋ ਹਵਾਲਿਆਂ ਨੂੰ ਛੱਡ ਕੇ ਬਚਿੱਤਰ ਨਾਟਕ
`ਚੋਂ ਦਿੱਤੇ ਗਏ ਬਾਕੀ ਦੇ ਸਾਰੇ ਹਵਾਲੇ ਇਸ ਨੂੰ ਰੱਦ ਕਰਨ ਲਈ ਹੀ ਦਿੱਤੇ ਗਏ ਹਨ ਅਤੇ ਇਨਾਂ ਵਿੱਚ
ਪ੍ਰਗਟਾਏ ਗੁਰਮਤਿ ਵਿਰੋਧੀ ਵੀਚਾਰਾਂ ਦੀ ਕਾਟ ਕਰਨ ਲਈ ਉਨ੍ਹਾਂ ਦਾ ਮੁਕਾਬਲਾ ਗੁਰਬਾਣੀ ਦੇ ਢੁਕਵੇਂ
ਹਵਾਲਿਆਂ ਨਾਲ ਕੀਤਾ ਗਿਆ ਹੈ। ਵੈਸੇ ਅੱਗੇ ਤੋਂ ਇਸ ਗ੍ਰੰਥ ਵਿੱਚੋਂ ਹਵਾਲੇ ਦੇਣ ਤੋਂ ਸੰਕੋਚ ਕੀਤਾ
ਜਾਵੇਗਾ ਜੀ।
ਕਿਰਪਾਲ ਸਿੰਘ ਬਠਿਂਡਾ
(ਮੋਬ: ) ੯੮੫੫੪-੮੦੭੯੭
(ਸੰਪਾਦਕੀ ਟਿੱਪਣੀ:- ਕਿਰਪਾਲ ਸਿੰਘ ਬਠਿੰਡਾ ਜੀ, ਇਹ ਠੀਕ ਹੈ ਕਿ ਤੁਸੀਂ ਪਹਿਲੀ ਪੰਗਤੀ ਲਿਖਣ
ਵੇਲੇ ਨਾਲ ਬਰੈਕਟ ਵਿੱਚ ਲਿਖਿਆ ਸੀ ਕਿ, “ਸਮਝੀ ਜਾ ਰਹੀ” ਪਰ ਦੂਸਰੀ ਪੰਗਤੀ ਲਿਖਣ ਵੇਲੇ
ਤੁਸੀਂ ਲਿਖਿਆ ਸੀ, “ਦਸਮੇਸ਼ ਪਿਤਾ ਜੀ ਖ਼ੁਦ ਅਕਾਲ ਉਸਤਤਿ ਵਿੱਚ ਵੀ ਫੁਰਮਾਨ ਕਰਦੇ ਹਨ” ਅਤੇ
ਅਖੀਰ ਤੇ ਤੁਸੀਂ ੩੩ ਸਵੱਈਏ ਅਤੇ ਦਸਮੇਸ਼ ਪਿਤਾ ਵਲੋਂ ਨਿਬੇੜਾ ਅਕਾਲ ਉਸਤਤਿ ਵਿੱਚੋਂ ੨੦
ਕਬਿਤਾਂ ਦੀ ਵਿਆਖਿਆ ਪੜ੍ਹਨ ਲਈ ਕਿਹਾ ਸੀ। ਇਹਨਾ ਗੱਲਾਂ ਤੋਂ ਇਹੀ ਪ੍ਰਭਾਵ ਪੈਂਦਾ ਸੀ ਕਿ
ਤੁਸੀਂ ਵੀ ਕੁੱਝ ਲਿਖਤਾਂ ਨੂੰ ਦਸ਼ਮੇਸ਼ ਦੀਆਂ ਬਾਣੀਆਂ ਮੰਨਦੇ ਹੋ। ਇਹ ਚੰਗਾ ਕੀਤਾ ਕਿ ਤੁਸੀਂ ਗੱਲ
ਸਪਸ਼ਟ ਕਰ ਦਿੱਤੀ ਤਾਂ ਕਿ ਸਾਨੂੰ ਅਤੇ ਹੋਰ ਵੀ ਕਿਸੇ ਨੂੰ ਕੋਈ ਭੁਲੇਖਾ ਨਾ ਰਹੇ ਕਿ ਤੁਸੀਂ ਸਾਰੇ
ਹੀ ਦਸਮ ਗ੍ਰੰਥ ਨੂੰ ਰੱਦ ਕਰਦੇ ਹੋ)
***************************************************************
ਅਕਾਲਪੁਰਖ਼ ਦੀ ਕ੍ਰਿਪਾ ਉਸ ਦੇ ਹੁਕਮ ਮੰਨ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ, ਮੁੱਲ ਖ਼੍ਰੀਦੀ ਨਹੀਂ ਜਾ
ਸਕਦੀ
ਧਾਰਮਿਕ ਵਿਅਕਤੀ ਧਰਮ ਦੀ ਖ਼ਾਤਰ ਸ਼ਹੀਦੀਆਂ ਦਿੰਦੇ ਹਨ ਜਦੋਂ ਕਿ ਰਾਜਨੀਤਕ ਬੰਦੇ ਹਮੇਸ਼ਾਂ ਧਰਮ ਦੀਆਂ
ਸਹੁੰਆਂ ਖਾ ਕੇ ਤੋੜਦੇ ਹਨ: ਭਾਈ ਪੰਥਪ੍ਰੀਤ ਸਿੰਘ
ਬਠਿੰਡਾ, 19 ਦਸੰਬਰ (ਕਿਰਪਾਲ ਸਿੰਘ): ਧਰਮ ਕਮਾਉਣ ਲਈ ਹੈ ਇਹ ਖ੍ਰੀਦਿਆ ਨਹੀਂ ਜਾ
ਸਕਦਾ। ਧਰਮ ਕਮਾਉਣ ਵਾਲੇ ਧਰਮੀ ਮਨੁੱਖ ਧਰਮ ਦੇ ਅਸੂਲਾਂ ਅਤੇ ਸੱਚ `ਤੇ ਪਹਿਰਾ ਦਿੰਦੇ ਹੋਏ
ਸ਼ਹੀਦੀਆਂ ਦਿੰਦੇ ਹਨ ਜਦੋਂ ਕਿ ਰਾਜਨੀਤਕ ਬੰਦੇ ਵਕਤੀ ਲਾਭ ਲਈ ਹਮੇਸ਼ਾਂ ਧਰਮ ਦੀਆਂ ਸਹੁੰਆਂ ਖਾ ਕੇ
ਤੋੜਦੇ ਹਨ। ਇਹ ਸ਼ਬਦ ਅੱਜ ਇੱਥੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਮਾਡਲ ਟਾਊਨ ਫੇਜ਼ 3 ਦੇ ਵਾਸੀਆਂ
ਵਲੋਂ ਸਾਂਝੇ ਤੌਰ `ਤੇ ਹਰ ਸਾਲ ਦੀ ਤਰ੍ਹਾਂ ਮਾਤਾ ਗੁੱਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ
ਨੂੰ ਸਮਰਪਿਤ ਕੀਤੇ ਗਏ ਗੁਰਮਤਿ ਸਮਾਗਮ ਦੌਰਾਨ ਕੀਰਤਨ ਕਰਦੇ ਹੋਏ, ਸਿੱਖੀ ਦੇ ਨਿਸ਼ਕਾਮ ਪ੍ਰਚਾਰਕ
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਕਹੇ। ਇਸ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ
ਕਿਹਾ ਕਿ ਜਿਸ ਸਮੇਂ ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲਾਂ ਵਲੋਂ ਸਾਂਝੇ ਤੌਰ `ਤੇ 7 ਮਹੀਨਿਆਂ
ਤੋਂ ਸਖ਼ਤ ਘੇਰਾਬੰਦੀ ਕੀਤੇ ਜਾਣ ਕਾਰਣ ਗੁਰੂ ਗੋਬਿੰਦ ਸਿੰਘ ਜੀ ਸਮੇਤ ਘਿਰੇ ਹੋਏ ਸਿੰਘਾਂ ਲਈ ਰਾਸ਼ਨ
ਪਾਣੀ ਜਾਣਾ ਵੀ ਬੰਦ ਹੋ ਗਿਆ ਸੀ ਉਸ ਸਮੇਂ ਵੀ ਭੁੱਖੇ ਭਾਣੇ ਸਿੰਘਾਂ ਅੱਗੇ ਉਨ੍ਹਾਂ ਦੀ ਕੋਈ ਪੇਸ਼
ਨਹੀਂ ਜਾ ਰਹੀ ਸੀ ਤਾਂ ਉਨ੍ਹਾਂ ਧਰਮ ਦੀਆਂ ਸਹੁੰਆਂ ਖਾ ਕੇ ਯਕੀਨ ਦਿਵਾਇਆ ਕਿ ਜੇ ਗੁਰੂ ਜੀ ਅਤੇ
ਸਿੰਘ ਕਿਲਾ ਖਾਲੀ ਕਰ ਕੇ ਚਲੇ ਜਾਣ ਤਾਂ ਉਨ੍ਹਾਂ ਦਾ ਪਿੱਛਾ ਨਹੀਂ ਕੀਤਾ ਜਾਵੇਗਾ। ਗੁਰੂ ਸਾਹਿਬ
ਬੇਸ਼ੱਕ ਜਾਣੀਜਾਣ ਸਨ ਕਿ ਇਨ੍ਹਾਂ ਦੀਆਂ ਸਹੁੰਆਂ `ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਪਰ ਭੁੱਖ ਨਾਲ
ਸ਼ਹੀਦੀਆਂ ਪ੍ਰਾਪਤ ਕਰ ਰਹੇ ਸਿੰਘਾਂ ਦੀ ਬੇਨਤੀ `ਤੇ, ਕਿ ਭੁੱਖ ਨਾਲ ਮਰਨ ਨਾਲੋਂ ਤਾਂ ਚੰਗਾ ਹੈ ਕਿ
ਮੈਦਾਨ-ਏ-ਜੰਗ ਵਿੱਚ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਾਣ, ਕਿਲਾ ਖਾਲੀ ਕਰ ਦਿੱਤਾ ਗਿਆ। ਸਹੁੰਆਂ
ਤੋੜ ਕੇ ਹਮਲਾ ਕੀਤੇ ਜਾਣ `ਤੇ ਰਾਤ ਦੇ ਹਨੇਰੇ ਵਿੱਚ ਸਿਰਸਾ ਨਦੀ `ਤੇ ਗੁਰੂ ਸਾਹਿਬ ਦਾ ਪ੍ਰਵਾਰ
ਆਪਸ ਵਿੱਚ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਸਰਹਿੰਦ
ਦੀਆਂ ਨੀਆਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਅਤੇ ਮਾਤਾ ਗੁੱਜਰ ਕੌਰ ਨੂੰ ਠੰਡੇ ਬੁਰਜ ਤੋਂ ਧੱਕਾ ਦੇ
ਕੇ ਸ਼ਹੀਦ ਕਰ ਦਿੱਤਾ ਗਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਦੀ
ਗੜ੍ਹੀ ਵਿੱਚ ਪਿਤਾ ਗੁਰੂ ਦੀ ਆਗਿਆ ਨਾਲ ਉਨ੍ਹਾਂ ਦੇ ਸਾਹਮਣੇ ਹੀ ਮੈਦਾਨੇ ਜੰਗ ਵਿੱਚ ਜੂਝਦੇ ਹੋਏ
ਸ਼ਹੀਦੀਆਂ ਪ੍ਰਾਪਤ ਕਰ ਗਏ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਹੁੰਆਂ ਸਿਰਫ਼ ਹਿੰਦੂ ਪਹਾੜੀ
ਰਾਜਿਆਂ ਅਤੇ ਮੁਗਲ ਫ਼ੌਜਾਂ ਨੇ ਹੀ ਨਹੀਂ ਤੋੜੀਆਂ ਬਲਕਿ ਮਹਾਤਮਾ ਗਾਂਧੀ ਵਲੋਂ 1931 ਵਿੱਚ
ਗੁਰਦੁਆਰਾ ਸੀਸ ਗੰਜ ਦਿੱਲੀ ਵਿਖੇ ਸਿੱਖਾਂ ਨਾਲ ਕੀਤਾ ਗਿਆ ਵਾਅਦਾ ਅਤੇ 1946 ਵਿੱਚ ਪੰਡਿਤ ਜਵਾਹਰ
ਲਾਲ ਨਹਿਰੂ ਵਲੋਂ ਕੀਤਾ ਗਿਆ ਵਾਅਦਾ ਵੀ ਵਫ਼ਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਵੀ ਰਾਜਨੀਤਕ
ਲੋਕ ਸਹੁੰਆਂ ਖਾ ਕੇ ਅਨੇਕਾਂ ਵਾਅਦੇ ਕਰਦੇ ਹਨ ਜਿਹੜੇ ਪੂਰੇ ਨਹੀਂ ਕਰਦੇ। ਉਨ੍ਹਾਂ ਕਿਹਾ ਸ਼ਹੀਦੀ
ਦਿਹਾੜੇ ਮਨਾਉਣ ਦਾ ਭਾਵ ਹੁੰਦਾ ਹੈ ਕਿ ਉਸ ਤੋਂ ਸੇਧ ਲੈ ਕੇ ਉਨ੍ਹਾਂ ਦੇ ਪਾਏ ਪੂਰਨਿਆਂ `ਤੇ ਚਲਿਆ
ਜਾਵੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰੇਰਣਾ ਮਿਲਦੀ ਹੈ ਕਿ ਅਹੁਦਿਆਂ ਅਤੇ ਪਦਾਰਥਾਂ ਦੇ
ਵੱਡੇ ਤੋਂ ਵੱਡੇ ਦਿੱਤੇ ਗਏ ਲਾਲਚ ਵੀ ਸਿੱਖ ਨੂੰ ਧਰਮ ਤੋਂ ਡੁਲਾ ਨਹੀਂ ਸਕਦੇ ਪਰ ਉਨ੍ਹਾਂ ਦੇ
ਸ਼ਹੀਦੀ ਦਿਹਾੜੇ ਮਨਾਉਣ ਵਾਲੇ ਛੋਟੇ ਛੋਟੇ ਲਾਲਚਾਂ ਪਿੱਛੇ ਧਰਮ ਦੇ ਸਿਧਾਂਤਾਂ ਨੂੰ ਪੈਰਾਂ ਥੱਲੇ
ਰੋਲਦੇ ਹਨ। ਧਰਮ ਦੇ ਨਾਂ `ਤੇ ਰਾਜਨੀਤਕ ਰੋਟੀਆਂ ਸੇਕਣ ਵਾਲਿਆਂ ਨੂੰ ਲਾਹਨਤਾਂ ਪਾਉਂਦੇ ਹੋਏ ਭਾਈ
ਪੰਥਪ੍ਰੀਤ ਸਿੰਘ ਨੇ ਕਿਹਾ ਅੱਗੇ ਪਿੱਛੇ ਤਾਂ ਉਹ ਹਮੇਸ਼ਾਂ ਝੂਠ ਬੋਲਦੇ ਹੋਏ ਵਿਰੋਧੀਆਂ `ਤੇ ਚਿੱਕੜ
ਸੁੱਟਦੇ ਹੀ ਰਹਿੰਦੇ ਹਨ ਘੱਟ ਤੋਂ ਘੱਟ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਇੱਕ ਦਿਨ
ਤਾਂ 6 ਅਤੇ 8 ਸਾਲ ਦੇ ਬੱਚਿਆਂ ਵਲੋਂ ਹਰ ਤਰ੍ਹਾਂ ਦੇ ਲੋਭ ਲਾਲਚ ਤਿਆਗ ਕੇ ਸੱਚ `ਤੇ ਪਹਿਰਾ ਦੇਣ
ਲਈ ਵਿਖਾਈ ਗਈ ਦ੍ਰਿੜਤਾ ਤੋਂ ਕੁੱਝ ਪ੍ਰੇਰਣਾ ਲੈਣ ਲਈ ਸਮਾਂ ਕੱਢ ਲੈਣ ਦੀ ਆਦਤ ਪਾਉਣ। ਉਨ੍ਹਾਂ
ਕਿਹਾ ਗੁਰਬਾਣੀ ਤੋਂ ਸੇਧ ਲੈ ਕੇ ਸਾਹਿਬਜ਼ਾਦਿਆਂ ਅਤੇ ਹੋਰ ਅਨੇਕਾਂ ਸਿੰਘਾਂ ਦੇ ਪਾਏ ਪੂਰਨਿਆਂ ਤੇ
ਚੱਲ ਕੇ ਧਰਮ ਕਮਾਉਣ ਦੀ ਥਾਂ ਪ੍ਰਚਾਰਕਾਂ ਸਮੇਤ ਬਹੁ ਗਿਣਤੀ ਸਿੱਖਾਂ ਨੇ ਵਪਾਰ ਬਣਾ ਲਿਆ ਹੈ।
ਉਨ੍ਹਾਂ ਕਿਹਾ ਕਿ ਭਾੜੇ ਦੇ ਪਾਠ ਅਤੇ ਅਰਦਾਸਾਂ ਕਰਾ ਕੇ ਨਾ ਹੀ ਧਰਮ ਖ਼੍ਰੀਦਿਆ ਜਾ ਸਕਦਾ ਹੈ ਅਤੇ
ਨਾ ਹੀ ਗੁਰੂ ਜਾਂ ਆਕਾਲਪੁਰਖ਼ ਦੀ ਕ੍ਰਿਪਾ ਖ਼੍ਰੀਦੀ ਜਾ ਸਕਦੀ ਹੈ। ਅਕਾਲਪੁਰਖ਼ ਅਤੇ ਗੁਰੂ ਦੀ ਕ੍ਰਿਪਾ
ਦੇ ਪਾਤਰ ਸਿਰਫ਼ ਤੇ ਸਿਰਫ਼ ਆਪਣੀ ਹਉਂਮੈ ਨੂੰ ਤਿਆਗ ਕੇ ਉਸ ਦੇ ਹੁਕਮ ਅਤੇ ਰਜ਼ਾ ਵਿੱਚ ਚੱਲ ਕੇ ਹੀ
ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਅਤੇ ਇਸ ਦਾ ਪਾਠ
ਕਰਨ ਵਾਲੇ ਤਾਂ ਅਨੇਕਾਂ ਮਿਲ ਜਾਣਗੇ ਪਰ ਇਸ ਦੀ ਸਿਖਿਆ ਨੂੰ ਸਮਝਣ ਅਤੇ ਮੰਨਣ ਵਾਲਾ ਕੋਈ ਵਿਰਲਾ ਹੀ
ਹੈ।
(18/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਵੀਰ ਬਲਦੇਵ ਸਿੰਘ ਫਿਰੋਜਪੁਰ ਜੀ!
ਤੁਸੀਂ ਲਿਖਿਆ ਹੈ: “ੴ= ਇੱਕ ਓਅੰਕਾਰ= ਹਰੀ
ਪਰਮਾਤਮਾ ਇੱਕ ਹੈ। ਪਰ ਇਹ ਗੱਲ ਤਾਂ ਵੇਦ ਵੀ ਕਹਿੰਦੇ ਹਨ ਕਿ ਓਅੰਕਾਰ (ਪਰਮਾਤਮਾ) ਇਕੋ ਹੀ ਹੈ। ….
.
ਵਿਚਾਰ-
ਸ: ਬਲਦੇਵ ਸਿੰਘ ਜੀ! ਵੇਦਾਂ ਵਿੱਚ ‘ਓਮ’ ਨੂੰ ਬ੍ਰਹਮ ਅਰਥਾਤ ਪਰਮਾਤਮਾ
ਮੰਨਣ ਦੇ ਨਾਲ ਨਾਲ ‘ਅਗਨਿ = ਅੱਗ, ਵਾਯੂ = ਹਵਾ, ਅਤੇ ਇੰਦ੍ਰ =ਪਾਣੀ ਆਦਿ ਨੂੰ ਵੀ ਦੇਵਤੇ/
ਪਰਮਾਤਮਾ ਮੰਨਿਆ ਗਿਆ ਹੈ। ਬਲਕਿ ਅੱਗ, ਹਵਾ, ਪਾਣੀ ਨੂੰ ਹੀ ਮੁਖ ਰੂਪ ਵਿੱਚ ਦੇਵਤਾ = ਪਰਮਾਤਮਾ
ਮੰਨਿਆ ਗਿਆ ਹੈ ‘ਓਮ’ ਲਫ਼ਜ ਵੇਦਾਂ ਵਿੱਚ ਬਹੁਤ ਹੀ ਘੱਟ ਵਾਰੀਂ ਆਇਆ ਹੈ। ਜਿੱਥੋਂ ਤੱਕ ਮੇਰੀ
ਜਾਣਕਾਰੀ ਹੈ, ਪ੍ਰਤੱਖ ਰੂਪ ਵਿੱਚ ਯਜੁਰ ਵੇਦ ਵਿੱਚ ਤਿੰਨ ਵਾਰੀਂ ਅਤੇ ਰਿਗ ਵੇਦ ਵਿੱਚ ਇੱਕ
ਵਾਰੀਂ ‘ਓਮ’ ਲਫ਼ਜ਼ ਆਇਆ ਹੈ। ਹੋਰ ਦੂਸਰੇ ਦੋਨਾਂ ਵੇਦਾਂ ਵਿੱਚ ‘ਓਮ ਜਾਂ ਓਅੰਕਾਰ’ ਲਫ਼ਜ਼ ਨਹੀਂ ਆਇਆ।
ਜੇ ਵੇਦਾ ਦੀ ਫਲੌਸਫੀ ‘ਇਕ ਓਅੰਕਾਰ’ (ਪਰਮਾਤਮਾ ਇਕ) ਵਾਲੀ ਹੁੰਦੀ ਤਾਂ ਸਭ ਤੋਂ ਪਹਿਲਾਂ ਵੇਦਾਂ ਦੇ
ਸ਼ੁਰੂ ਵਿੱਚ ‘ਓਮ’ (ਜਾਂ ਓਅੰਕਾਰ) ਨੂੰ ਹੀ ਮੁੱਖ ਰੱਖਿਆ ਜਾਣਾ ਚਾਹੀਦਾ ਸੀ। ਜਦਕਿ ਕੋਈ ਵੀ ਵੇਦ
‘ਓਮ ਜਾਂ ਓਅੰਕਾਰ’ ਲਫ਼ਜ਼ ਨਾਲ ਸ਼ੁਰੂ ਨਹੀਂ ਹੁੰਦਾ। ਅਗਨੀ ਆਦਿ ਹੀ ਮੁਖ ਰੂਪ ਵਿੱਚ ਦੇਵਤੇ ਭਗਵਾਨ
ਮੰਨੇ ਗਏ ਹਨ। ਬਲਕਿ ਰਿਗ ਵੇਦ ਅਤੇ ਸਾਮ ਵੇਦ ਤਾਂ ਸ਼ੁਰੂ ਹੀ ‘ਅਗਨਿ’ ਸ਼ਬਦ ਨਾਲ ਹੁੰਦੇ ਹਨ। ਬਾਅਦ
ਵਿੱਚ ਪਾਣਨਿ ਅਤੇ ਮਨੁ ਨੇ ਇਸ ‘ਓਮ’ ਲਫ਼ਜ਼ ਨੂੰ ਪ੍ਰਚਾਰਿਆ ਹੈ। ਪਾਣਨਿ ਦੀ ਵਿਆਕਰਣ ਅਨੁਸਾਰ ਵੇਦਾਂ
ਵਿੱਚ ਜਿੱਥੇ ਵੀ ਕਿਸੇ ਸ਼ਬਦ ਦੇ ਅੰਤ ਤੇ ‘ਟਿ’ ਲਫਜ਼ ਆਉਂਦਾ ਹੈ ਉਸ ਨੂੰ ‘ਓਮ’ ਪੜ੍ਹਿਆ ਜਾਵੇ। ਹਰ
ਸ਼ਲੋਕ ਦੇ ਸ਼ੁਰੂ ਵਿੱਚ ਅਤੇ ਅਖੀਰ ਵਿੱਚ ‘ਓਮ’ ਪੜ੍ਹਿਆ ਜਾਵੇ।
ਖੱਟ ਸ਼ਾਸਤ੍ਰ ਜੋ ਕਿ ਵੇਦਾਂ ਅਤੇ ਉਪਨਿਸ਼ਦਾਂ ਦੀ ਹੀ ਵਿਆਖਿਆ ਕਰਦੇ ਹਨ
ਪਰਮਾਤਮਾ ਬਾਰੇ ਉਨ੍ਹਾਂ ਦੇ ਵੀ ਆਪਸ ਵਿੱਚ ਵਿਚਾਰ ਨਹੀਂ ਮਿਲਦੇ। ਕਿਸੇ ਸ਼ਾਸਤ੍ਰ ਮੁਤਾਬਕ ਪਰਮਾਤਮਾ
ਦੀ ਕੋਈ ਹੋਂਦ ਹੀ ਨਹੀਂ। ਅਤੇ ਕਿਸੇ ਮੁਤਾਬਕ ਪਰਮਾਤਮਾ ਤਾਂ ਹੈ ਪਰ ਸਭ ਕੁੱਝ ਕਰਨ ਦੇ ਸਮਰੱਥ
ਨਹੀਂ। ਉਨ੍ਹਾਂ ਮੁਤਾਬਕ ਪਰਮਾਤਮਾ, ਪ੍ਰਕਿਰਤੀ ਅਤੇ ਜੀਵ ਤਿੰਨੋਂ ਹੀ ਅਨਾਦੀ ਹਨ ਅਤੇ ਪਰਮਾਤਮਾ ਨੇ
ਆਪਣੇ ਆਪ ਤੋਂ ਨਹੀਂ ਬਲਕਿ ਪਹਿਲਾਂ ਤੋਂ ਹੀ ਮੌਜੂਦ ਪ੍ਰਕਿਰਤੀ ਦੇ ਤੱਤਾਂ ਨੂੰ ਜੋੜ ਤੋੜ ਕਰਕੇ
ਸ੍ਰਿਸ਼ਟੀ ਰਚਨਾ ਕੀਤੀ।
ਬ੍ਰਹਮ (ਪਰਮਾਤਮਾ) ਇੱਕ ਹੈ ਦਾ ਸੰਕੇਤ ਬੇਸ਼ੱਕ ਰਿੱਗ ਵੇਦ ਵਿੱਚੋਂ ਵੀ
ਮਿਲਦਾ ਹੈ। ਪਰ ਇਸ ਦੇ ਨਾਲ ਨਾਲ ਇਸ ਵਿੱਚ ਬਹੁ-ਦੇਵਤਾਵਾਦੀ ਦ੍ਰਿਸ਼ਟੀਕੋਣ ਵੀ ਅਪਨਾਇਆ ਗਿਆ ਹੈ।
ਉਪਨਿਸ਼ਦਾਂ ਵਿੱਚ ‘ਓਮ’ ਸ਼ਬਦ ਦੇ ਸੰਧੀ-ਵਿਸ਼ੇਦ ਕਰਕੇ ਵੱਖ ਵੱਖ ਦੇਵਤੇ ਅਤੇ
ਹੋਰ ਕਈ ਅਰਥ ਮਿਥੇ ਕੇ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਵੱਖ
ਵੱਖ ਦੇਵਤੇ ਸੰਸਾਰ ਦੀ ਕਾਰ ਵਿਹਾਰ ਚਲਾ ਰਹੇ ਹਨ, ਇਹ ਫਲੌਸਫੀ ਵੀ ਉਪਸ਼ਿਦਾਂ ਦੀ ਹੀ ਹੈ। ਧਰਮ ਦੀ
ਰਾਖੀ ਲਈ ਸਮੇਂ ਸਮੇਂ ਤੇ ਪਰਮਾਤਮਾ ਅਵਤਾਰ ਧਾਰ ਕੇ ਧਰਤੀ ਤੇ ਆਉਂਦਾ ਹੈ, ਇਹ ਫਲੌਸਫ਼ੀ ਪੁਰਾਣਾਂ ਦੀ
ਹੈ।
‘ਓਅੰ’ ਦੇ ਮੂਹਰੇ ੧ ਲਗਾਣਾ ਵੀ ਮਹਿਜ਼ ਕਿਸੇ ਦੀ ਖਿੱਚੀ ਹੋਈ ਲਕੀਰ ਦੇ ਨਾਲ
ਆਪਣੀ ਉਸ ਤੋਂ ਵੱਡੀ ਲਕੀਰ ਖਿਚਣੀ ਨਹੀਂ ਹੈ। ਹਿੰਦੂ ਗ੍ਰੰਥਾ ਵਿੱਚ ਸੰਸਾਰ ਪੈਦਾ ਕਰਨ ਵਾਲਾ ਪਾਲਣ
ਪੋਸ਼ਣ ਕਰਨ ਵਾਲਾਂ ਅਤੇ ਨਾਸ਼ ਕਰਨ ਵਾਲਾ ਵੱਖ ਵੱਖ ਦੇਵਤੇ ਮਿਥੇ ਗਏ ਹਨ। ਪਰ ਗੁਰਮਤਿ ਅਨੁਸਾਰ ਸਾਰੇ
ਕਾਰ ਵਿਹਾਰ ਪਰਮਾਤਮਾ ਹੀ ਕਰਨ ਕਰਾਉਣ ਵਾਲਾ ਆਪ ਹੀ ਹੈ। ਸੰਸਕ੍ਰਿਤ ਦੇ ਵਿਦਵਾਨਾਂ ਨੇ ‘ਓਮ’ ਦੀਆਂ
ਤਿੰਨ ਮਾਤ੍ਰਾਵਾਂ ਨੂੰ ਤਿੰਨ ਵੱਖ ਵੱਖ ਦੇਵਤਿਆਂ ਦੇ ਨਾਮ ਨਾਲ ਜੋੜਿਆ ਹੈ। ਪਰ ਗੁਰੂ ਸਾਹਿਬਾਂ
ਮੁਤਾਬਕ ਕੋਈ ਵੱਖ ਵੱਖ ਦੇਵਤੇ ਸੰਸਾਰ ਦੇ ਕਾਰ ਵਿਹਾਰ ਨਹੀਂ ਚਲਾ ਰਹੇ ਬਲਕਿ ਸਭ ਦਾ ਕਰਤਾ ਇਕੋ ਇੱਕ
ਪਰਮਾਤਮਾ ਆਪ ਹੀ ਹੈ। ਇਸੇ ਲਈ ਗੁਰੂ ਸਾਹਿਬ ਨੇ ‘ਓ67’ ਦੇ ਮੂਹਰੇ ੧ ਲਗਾਇਆ ਹੈ। ਸੋ ਇਹ ਮਹਜ ਇੱਕ
ਛੋਟੀ ਲਕੀਰ ਦੇ ਨਾਲ ਵੱਡੀ ਲਕੀਰ ਨਹੀਂ ਖਿੱਚੀ ਗਈ ਬਲਕਿ ਪਹਿਲੀ ਪ੍ਰਚੱਲਤ ਫਲੌਸਫੀ ਨੂੰ ਰੱਦ ਕਰਕੇ
ਇੱਕ ਸੰਪੂਰਣ ਨਵੀਂ ਫ਼ਲੌਸਫ਼ੀ ਦਿੱਤੀ ਗਈ ਹੈ। ਹਿੰਦੂ ਗ੍ਰੰਥਾ ਦੀ ਬਹੁ-ਦੇਵਤਾਵਾਦੀ ਮਾਨਤਾ ਨੂੰ ਰੱਦ
ਕਰਕੇ ਆਪਣੀ ਇੱਕ ਪਰਮਾਤਮਾ ਵਾਲੀ ਫਲੌਸਫੀ ਦਿੱਤੀ ਗਈ ਹੈ।
ਤੁਸੀਂ ਲਿਖਿਆ ਹੈ: “ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਜੀ ਨੇਂ ਵੱਖ ਵੱਖ
ਧਰਮਾਂ ਵਾਲਿਆਂ ਨੂੰ ਸਮਝਾਉਣ ਵੇਲੇ, ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ (ਜਿਵੇਂ ਕੇ ਧਰਮਰਾਜ ਆਦਿ)
ਦੀਆਂ ਲਕੀਰਾਂ ਨੂੰ ਰੱਦ ਕੀਤੇ ਬਗ਼ੈਰ (ਬਗੈਰ ਢਾਹੇ) ਉਸ ਕੋਲ ਆਪਣੀਂ ਵੱਡੀ ਲਕੀਰ ਖਿੱਚ ਦਿੱਤੀ ਹੈ।
ਕੀ ਇਹ ਵੀ ਹਿੰਦੂ ਧਰਮ ਜਾਂ ਵੇਦਾਂ ਦੇ ਓਨਮ (ਓਂ ਨਮਹਿ) ਅੱਖਰ ਦੇ ਨਾਲ ‘੧’ ਲਾ ਕੇ ਅਤੇ ਓਅੰਕਾਰ
ਨੂੰ ੴ ਬਨਾਕੇ ਮਹਿਜ ਇੱਕ ਐਵੇਂ ਲਕੀਰ ਖਿੱਚੀ ਹੈ? ਇਸ ਨੂੰ ਅਸੀਂ ਕੀ ਕਹਾਂਗੇ? ਜਿਸ ਤਰ੍ਹਾਂ ਕਿ
ਅਸੀਂ ਕਹਿੰਦੇ ਹਾਂ, ਕਿ ਧਰਮਰਾਜ ਨਹੀਂ ਹੈ, ਕੀ ਇਸੇ ਤਰ੍ਹਾਂ ਹੀ, ਕੀ ਓਅੰਕਾਰ ਵੀ ਨਹੀਂ ਹੈ, ਕੀ
ਇੱਥੇ ਵੀ ਅਸੀਂ ਇਹ ਕਹਾਂਗੇ ਕਿ ਓਅੰਕਾਰ ਤਾਂ ਹੁੰਦਾ ਹੀ ਨਹੀਂ, ਇਹ ਤਾਂ ਉਸ ਵਕਤ ਦੇ ਬ੍ਰਹਮਣਾਂ ਦੀ
ਇੱਕ ਧਾਰਮਿਕ ਮਾਨਤਾ ਨੂੰ ਖਤਮ (ਰੱਦ) ਕੀਤੇ ਬਗੈਰ ਪ੍ਰਮਾਤਮਾ (ਅਕਾਲ ਪੁਰਖ) ਨੂੰ “ਇਕ ਓਅੰਕਾਰ”
ਕਹਿ ਦਿੱਤਾ ਹੈ”।
ਵੀਰ ਜੀ! ਸਭ ਤੋਂ ਪਹਿਲੀ ਗੱਲ ਕਿ ਪਹਿਲੀ ਛੋਟੀ ਲਕੀਰ ਦੇ ਨਾਲ ਆਪਣੀ ਉਸ
ਤੋਂ ਵੱਡੀ ਲਕੀਰ ਖਿੱਚਣ ਵਾਲੀ ਸੋਚ ਹੀ ਗ਼ਲਤ ਹੈ। ਇਸ ਮੁਤਾਬਕ ਇਹ ਪ੍ਰਭਾਵ ਪੈਂਦਾ ਹੈ ਕਿ ਗੁਰੂ
ਸਾਹਿਬ ਹਰ ਇੱਕ ਨਾਲ ਜ਼ਿਦ-ਬਾਜੀ ਕਰਦੇ ਸੀ। ਇਸ ਤੋਂ ਲੱਗਦਾ ਹੈ ਕਿ ਜੇ ਕਿਸੇ ਨੇ ਇੱਕ ਇੰਚ ਦੀ ਲਕੀਰ
ਖਿੱਚੀ ਤਾਂ ਗੁਰੂ ਸਾਹਿਬ ਨੇ ਨਾਲ ਦੋ ਇੰਚ ਦੀ ਲਕੀਰ ਖਿੱਚ ਦਿੱਤੀ। ਹੁਣ ਜੇ ਕੋਈ ਦੋ ਇੰਚ ਦੀ ਲਕੀਰ
ਵਾਲਾ ਆ ਗਿਆ ਤਾਂ ਉਨ੍ਹਾਨੇ ਕੋਲ ਤਿੰਨ ਇੰਚ ਦੀ ਲਕੀਰ ਖਿੱਚ ਦਿੱਤੀ। ਅਤੇ ਦੂਸਰਾ ਪ੍ਰਭਾਵ ਇਹ
ਪੈਂਦਾ ਹੈ ਕਿ ਗੁਰੂ ਸਾਹਿਬ ਨੇ ਅਨਮਤੀਆਂ ਦੀ ਵਿਚਾਰ ਨੂੰ ਸਵਿਕਾਰ ਕਰ ਲਿਆ ਅਤੇ ਉਸ ਨੂੰ ਹੋਰ ਵੀ
ਵਿਸਤ੍ਰਿਤ ਕਰ ਦਿੱਤਾ।
ਜਦਕਿ ਅਸਲੀਅਤ ਇਹ ਹੈ ਕਿ ਕਿਸੇ ਵੀ ਵਿਸ਼ੇ ਤੇ ਵਿਚਾਰ ਵਟਾਂਦਰੇ ਦੌਰਾਨ ਗੁਰੂ
ਸਾਹਿਬ ਨੇ ਆਪਣੀ ਫਲੌਸਫ਼ੀ ਉਨ੍ਹਾਦੇ ਸਾਮ੍ਹਣੇ ਰੱਖੀ ਹੈ। ਇਸ ਨਾਲ ਵਿਰੋਧੀ ਵਿਚਾਰਾਂ ਵਾਲਿਆਂ ਦੀ
ਗੱਲ ਦਾ ਅੰਸ਼ਿਕ ਖੰਡਣ ਹੁੰਦਾ ਹੈ ਜਾਂ ਪੂਰੀ ਤਰ੍ਹਾਂ ਖੰਡਣ ਹੁੰਦਾ ਹੈ ਜਾਂ ਪੂਰੀ ਤਰ੍ਹਾਂ ਸਹਿਮਤੀ
ਹੁੰਦੀ ਹੈ, ਇਸ ਨਾਲ ਕੋਈ ਮਤਲਬ ਨਹੀਂ। ਰਹੀ ਗੱਲ ਪੁਰਾਤਨ ਲਫ਼ਜ਼ ਵਰਤਣ ਦੀ, ਗੁਰਮਤਿ ਫਲੌਸਫੀ ਅਨੁਸਾਰ
ਲਫ਼ਜ਼ ਮਹੱਤਵ ਨਹੀਂ ਰੱਖਦੇ ਬਲਕਿ ਉਸ ਵਿਚਲੇ ਅਰਥ/ਭਾਵਾਰਥ ਮਹਤਵ ਰੱਖਦੇ ਹਨ। ‘ਧਰਮਰਾਜ’ ਲਫ਼ਜ਼ ਦੇ
ਮਾਮਲੇ ਵਿੱਚ, ਧਰਮਰਾਜ ਹਿੰਦੂਆਂ ਵਿੱਚ ‘ਮੌਤ’ ਦਾ ਦੇਵਤਾ ਮੰਨਿਆ ਗਿਆ ਹੈ। ਇਸ ਲਈ ਕਿਸੇ
ਹਿੰਦੂ ਮੱਤ ਵਾਲੇ ਵਿਅਕਤੀ ਨਾਲ ‘ਮੌਤ’ ਬਾਰੇ ਗੱਲ ਕਰਦੇ ਵਕਤ ਲਫ਼ਜ਼ ‘ਧਰਮਰਾਜ’ ਵਰਤਿਆ ਗਿਆ
ਹੈ। ਅਤੇ ਹਿੰਦੂ ਗ੍ਰੰਥਾਂ ਵਿੱਚ ਮੰਨੇ ਗਏ ‘ਧਰਮਰਾਜ ਦੇਵਤੇ’ ਵਾਲੀ ਵਿਚਾਰ ਦਾ ਖੰਡਣ ਕਰਕੇ ‘ਲੇਖਾ’
ਕਰਨ ਵਾਲਾ ਅਤੇ ‘ਕਰਮ-ਫ਼ਲ਼’ ਦੇਣ ਵਾਲਾ ਪਰਮਾਤਮਾ ਆਪ ਹੀ ਹੈ ਵਾਲੀ ਫਲੌਸਫ਼ੀ ਦਿੱਤੀ ਹੈ। ਪਰ ਗੁਰਬਾਣੀ
ਵਿੱਚ ਸਿਰਫ਼ ਸੰਕੇਤ ਲਈ ਪ੍ਰਚੱਲਤ ਲਫ਼ਜ਼ ਵਰਤੇ ਗਏ ਹਨ, ਇਨ੍ਹਾਂ ਦੇਵਤਿਆਂ ਦੀ ਹੋਂਦ ਨੂੰ ਅਤੇ
ਉਨ੍ਹਾਂ ਨਾਲ ਜੁੜੀਆਂ ਫਲੌਸਫੀਆਂ/ਕਹਾਣੀਆਂ ਨੂੰ ਨਹੀਂ ਸਵਿਕਾਰ ਕੀਤਾ। ਜੇਕਰ ‘ਧਰਮਰਾਜ’ ਦੀ ਹੋਂਦ
ਨੂੰ ਸਵਿਕਾਰ ਕੀਤਾ ਹੁੰਦਾ ਤਾਂ ਗੁਰਬਾਣੀ ਵਿੱਚ ਲਫ਼ਜ਼ “ਇਜ਼ਰਾਈਲ” ਨਹੀਂ ਸੀ ਵਰਤਿਆ ਜਾਣਾ।
ਤੁਸੀਂ ਲਿਖਿਆ ਹੈ:- “ਇਸ ਸ਼ਬਦ ਵਿੱਚ ਵੀ ਲਿਖਿਆ ਹੈ ਕਿ ‘ਵੇਦ’ ਓਅੰਕਾਰ
(ਪਰਮਾਤਮਾ) ਨੇ ਆਪ ਰਚੇ ਹਨ। … ਬ੍ਰਹਮਾ ਇਸ ਸੰਸਾਰ ਦੀ ਸਭ ਤੋਂ ਪਹਿਲੀ ਪਦਾਇਸ਼ ਜਾਂ ਪਹਿਲਾ ਜੀਵ ਹੈ
ਜਿਸ ਦੀ ਸਿਰਜਨਾ ਓਅੰਕਾਰ ਨੇ ਕੀਤੀ। …. ਫਿਰ ਓਅੰਕਾਰ ਤੋਂ ਹੀ ਸਾਰੀ ਧਰਤੀ ਪਹਾੜ ਅਤੇ ਜੁੱਗ ਆਦਿ
ਬਨੇਂ। …. . ਦੇਖ ਲਵੋ ਗੁਰੂ
ਨਾਨਕ ਜੀ ਦੱਸ ਰਹੇ ਹਨ ਕੇ ਵੇਦਾਂ ਦਾ ਨਿਰਮਾਣ ਓਅੰਕਾਰ ਨੇਂ ਆਪ ਕੀਤਾ ਸੀ, ਭਾਵ ਵੇਦ ਓਅੰਕਾਰ
(ਪਰਮਾਤਮਾ) ਨੇ ਆਪ ਲਿਖੇ ਸਨ”।
ਵੀਰ ਜੀ! ਗੁਰਬਾਣੀ ਨੂੰ ਸਮਝਣ ਲਈ ਉਸ ਵਕਤ ਦੀਆਂ ਪ੍ਰਚੱਲਤ ਹਿੰਦੂ ਗ੍ਰੰਥਾਂ
ਦੀਆਂ ਕਥਾਵਾਂ ਨੂੰ ਪਹਿਲਾਂ ਧਿਆਨ ਵਿੱਚ ਰੱਖਣ ਦੀ ਜਰੂਰਤ ਹੈ ਜਿਨ੍ਹਾਂ ਕਹਾਣੀਆਂ ਕਰਕੇ ਗੁਰੂ
ਸਾਹਿਬ ਚੱਲ ਕੇ ਕਿਸੇ ਕੋਲ ਜਾਂਦੇ ਰਹੇ ਅਤੇ ਵਿਚਾਰ ਵਟਾਂਦਰੇ ਕਰਦੇ ਰਹੇ। ਫੇਰ ਹੀ ਅਸਲੀ ਗੱਲ ਸਮਝ
ਆ ਸਕਦੀ ਹੈ। ਪੇਸ਼ ਹਨ ਕੁੱਝ ਪੌਰਾਣਿਕ ਕਥਾਵਾਂ ਦੇ ਹਵਾਲੇ:
“ਪੌਰਾਣਿਕ ਕਥਾ ਕੇ ਆਧਾਰ ਪਰ ਬ੍ਰਹਮਾ ਕਾ ਜਨਮ ਉਸ ਕਮਲ ਸੇ ਹੁਆ ਜੋ
ਵਿਸ਼ਣੂ ਕੀ ਨਾਭਿ ਮੇ ਉਗਾ ਥਾ”। (ਸੰਸਕ੍ਰਿਤ ਹਿੰਦੀ ਕੋਸ਼- ਵਾਮਨ ਸ਼ਿਵਰਾਮ ਆਪਟੇ –ਪੇਜ-722)।
ਇਕ ਪੌਰਾਰਿਕ ਕਥਾ: “ਸੰਕ੍ਰਸ਼ਣ ਸੇ ਮਹਾਂਵਿਸ਼ਣੂ, ਔਰ ਮਹਾਵਿਸ਼ਣੂ ਸੇ ਵਿਸ਼ਣੂ
ਕਾ ਵਿਸਥਾਰ ਹੋਤਾ ਹੈ। ਬ੍ਰਹਮਾ ਜੀ ਕਾ ਜਨਮ ਇਨ੍ਹੀਂ ਵਿਸ਼ਣੂ ਸੇ ਹੁਆ ਔਰ ਬ੍ਰਹਮਾ ਜੀ ਸੇ ਸ਼ਿਵਜੀ ਕਾ
ਜਨਮ ਹੁਆ। …. ਬ੍ਰਹਮਾ ਜੀ ਹੀ ਸੰਪੂਰਣ ਬ੍ਰਹਮੰਡ ਕੇ ਸ੍ਰਿਜਨ ਕਰਨੇ ਵਾਲੇ ਹੈਂ, ਸ਼ਿਰੀ ਵਿਸ਼ਣੂ ਇਸ
ਕਾ ਪਾਲਨ ਕਰਨੇ ਵਾਲੇ ਔਰ ਸ਼ਿਵਜੀ ਇਸ ਕਾ ਸੰਹਾਰ ਕਰਨੇ ਵਾਲੇ ਹੈਂ” ( ‘ਸ਼ਿਰੀਮਦ ਭਾਗਵਤਮ’ -
‘ਕ੍ਰਿਸ਼ਣਦਵੈਪਾਯਨ ਵਯਾਸ’ ਪੰਨਾ 472)।
ਮਨੁ ਨੇ ਲਿਖਿਆ ਹੈ- “ਪ੍ਰਜਾਪਤੀ ਨੇ ਆਪਣੇ ਹੀ ਸਰੀਰ ਵਿੱਚੋਂ ਪਹਿਲਾਂ ਜਲ
ਉਤਪੰਨ ਕੀਤਾ ਇਸ ਵਿੱਚੋਂ ਇੱਕ ਸੁਵਰਣ ਦਾ ਆਂਡਾ ਬਣ ਗਿਆ। ਉਸ ਵਿੱਚੋਂ ਉਹ ਆਪ ਸਭ ਦਾ ਪਿਤਾ
ਬ੍ਰਹਮਾ ਹੋ ਕੇ ਉਤਪੰਨ ਹੋਇਆ। ਬ੍ਰਹਮਾ ਇੱਕ ਵਰ੍ਹਾ ਆਂਡੇ ਅੰਦਰ ਰਹਿ ਕੇ ਆਪਣੇ ਆਪ ਹੀ ਦੋ
ਭਾਗਾਂ ਵਿੱਚ ਹੋ ਗਿਆ, ਜਿਸ ਤੋਂ ਭੁਗੋਲ ਅਤੇ ਖਗੋਲ ਹੋਏ, ਅਤੇ ਉਸ ਦਾ ਆਪਣਾ ਹੀ ਸਰੀਰ ਅੱਧਾ ਮਰਦ
ਅਤੇ ਅੱਧਾ ਇਸਤ੍ਰੀ ਹੋ ਗਿਆ। ਜਿਸ ਤੋਂ ਸੰਸਾਰ ਦੀ ਰਚਨਾ ਹੋਈ”। ਦੇਖੋ “ਸ੍ਰਿਸ਼ਟੀ ਉਤਪਤੀ” -ਮਹਾਨ
ਕੋਸ਼ ,
ਭਾਈ ਕਾਨ੍ਹ ਸਿੰਘ ਨਾਭਾ।
ਸੋ ਵੀਰ ਜੀ !
ਗੁਰਬਾਣੀ ਵਿੱਚ ਇਸ ਗੱਲ ਦਾ ਖੰਡਣ ਕੀਤਾ ਗਿਆ ਹੈ ਕਿ
ਬ੍ਰਹਮਾ ਕਿਸੇ ਕਮਲ ਦੇ ਫੁੱਲ ਵਿੱਚੋਂ ਜਾਂ ਕਿਸੇ ਸੋਨੇ ਦੇ ਆਂਡੇ ਵਿੱਚੋਂ ਪੈਦਾ ਹੋਇਆ ਜਾਂ ਵਿਸ਼ਣੂ
ਜੀ ਤੋਂ ਪੈਦਾ ਹਇਆ। ਅਤੇ ਫੇਰ ਉਸ ਬ੍ਰਹਮਾ ਨੇ ਸ੍ਰਿਸ਼ਟੀ ਦੀ ਸਾਜਣਾ ਕੀਤੀ। ਇੱਥੇ ਸ਼ਬਦ ਵਿੱਚ ਮੁਖ
ਭਾਵ ਇਹ ਹੈ ਕਿ (ਹੇ ਬ੍ਰਹਮਣ!) ਜਿਸ ਤਥਾਕਥਿਤ ਬ੍ਰਹਮਾਂ ਤੋਂ ਸ੍ਰਿਸ਼ਟੀ ਰਚਨਾ ਹੋਈ ਤੁਸੀਂ ਦੱਸਦੇ
ਹੋ ਉਸ ਨੂੰ ਵੀ ਪਰਮਾਤਮਾ ਨੇ ਹੀ ਬਣਾਇਆ। ਅਰਥਾਤ ਸੰਸਾਰ ਵਿੱਚ ਸਭ ਕਾਸੇ ਦੀ ਰਚਨਾ ਪਰਮਾਤਮਾ ਨੇ
ਕੀਤੀ। ਇਸ ਹਿਸਾਬ ਨਾਲ ਜਦੋਂ ਸਭ ਕਾਸੇ ਦੀ ਰਚਨਾ ਪਰਮਾਤਮਾ ਨੇ ਆਪ ਹੀ ਕੀਤੀ ਹੈ ਤਾਂ ‘ਬ੍ਰਹਮਾ’
ਜਿਸ ਨੂੰ ਕਿ ਤੁਸੀਂ ਪਹਿਲਾ ਜੀਵ ਕਹਿ ਰਹੇ ਹੋ ਉਸ ਦਾ ਵਜੂਦ ਇੱਕ ਆਮ ਜੀਵ ਤੋਂ ਵੱਧ ਕੁੱਝ ਨਹੀਂ
ਰਹਿ ਜਾਂਦਾ।
ਜਿਹੜਾ ਤੁਸੀਂ ਲਿਖਿਆ ਹੈ ਕਿ ਦੇਖ ਲਵੋ ਗੁਰੂ ਨਾਨਕ ਜੀ ਦੱਸ ਰਹੇ ਹਨ ਕੇ
ਵੇਦਾਂ ਦਾ ਨਿਰਮਾਣ ਓਅੰਕਾਰ ਨੇਂ ਆਪ ਕੀਤਾ ਸੀ, ਭਾਵ ਵੇਦ ਓਅੰਕਾਰ (ਪਰਮਾਤਮਾ) ਨੇ ਆਪ ਲਿਖੇ ਸਨ”।
ਇਸ ਦਾ ਭਾਵ ਵੀ ਇੱਥੇ ਇਹੀ ਹੈ ਕਿ ਸਭ ਕਾਸੇ ਦਾ ਕਰਤਾ ਪਰਮਾਤਮਾ ਆਪ ਹੈ। ਜੇ ਤੁਹਾਡੀ ਸੋਚ ਮੁਤਾਬਕ
ਇਹ ਮੰਨ ਵੀ ਲਈਏ ਕਿ ਵੇਦ ਓਅੰਕਾਰ (ਪਰਮਾਤਮਾ) ਨੇ ਲਿਖੇ। (ਪਹਿਲੀ ਗੱਲ ਕਿ ਹਿੰਦੂ
ਵਿਸ਼ਵਾਸ਼ ਅਨੁਸਾਰ ਵੀ ਵੇਦ ਪਹਿਲਾਂ ਲਿਖੇ ਨਹੀਂ ਸੀ ਗਏ। ਵੇਦ ਪਹਿਲਾਂ ਪਰਮਾਤਮਾ ਦੁਆਰਾ ਉਚਾਰੇ ਗਏ
ਦੱਸੇ ਜਾਂਦੇ ਹਨ। ਅਤੇ ਇਨ੍ਹਾਂ ਨੂੰ ਜੁਬਾਨੀ ਚੇਤੇ ਰੱਖ ਕੇ ਅੱਗੇ ਦੀ ਅੱਗੇ ਪਹੁੰਚਾਏ ਗਏ। ਇਸੇ ਲਈ
ਇਨ੍ਹਾਂ ਨੂੰ ਸ਼ਰੁਤੀ ਅਤੇ ਸਿੰਮ੍ਰਿਤੀ ਕਿਹਾ ਗਿਆ। ਉਸ ਤੋਂ ਬਾਅਦ ਇਹ ਲਿਖੇ ਗਏ)। ਜੇ ਵੇਦ ਓਅੰਕਾਰ
(ਪਰਮਾਤਮਾ) ਦੁਆਰਾ ਉਚਾਰੇ ਜਾਂ ਲਿਖੇ ਗਏ ਤਾਂ ਪਰਮਾਤਮਾ ਦੇ ਮੂੰਹ, ਹੱਥ, ਪੈਰ ਆਦਿ ਵੀ ਮੰਨਣੇ
ਪੈਣਗੇ। ਜਦਕਿ ਗੁਰਬਾਣੀ ਇਸ ਵਿਚਾਰ ਦਾ ਮੁੱਢ ਤੋਂ ਹੀ ਖੰਡਣ ਕਰਦੀ ਹੈ?
ਵੀਰ ਜੀ! ਇਥੇ ਇਹ ਗੱਲ ਸਪੱਸ਼ਟ ਕਰ ਦਿਆਂ ਕਿ ਸਭ ਕੁੱਝ ਪਰਮਾਤਮਾ ਨੇ ਪੈਦਾ
ਕੀਤਾ ਦਾ ਅਰਥ ਹੈ ਕਿ ਸਭ ਕੁੱਝ ਉਸ ਦੇ ਹੁਕਮ ਵਿੱਚ ਸਹਜੇ ਹੀ ਹੋਇਆ ਅਤੇ ਹੋ ਰਿਹਾ ਹੈ।
ਵਿਚਾਰ ਦਾ ਨਿਚੋੜ:-
ਓਅੰ ਜਾਂ ਓਮ ਸ਼ਬਦ ਗੁਰਬਾਣੀ ਵਿੱਚ ਵੀ ਅਤੇ ਹਿੰਦੂ ਗ੍ਰੰਥਾਂ ਵਿੱਚ ਵੀ
ਪਰਮਾਤਮਾ ਲਈ ਵਰਤਿਆ ਗਿਆ ਹੈ। ਹਿੰਦੂ ਗ੍ਰੰਥਾਂ ਅਨੁਸਾਰ ਓਮ ਦੀਆਂ ਤਿੰਨ ਮਾਤ੍ਰਾਵਾਂ ਅ+ਉ+ਮ ਤਿੰਨ
ਵੱਖ ਵੱਖ ਦੇਵਤਿਆ ਦੀਆਂ ਲਖਾਇਕ ਹਨ। ਪਰ ਗੁਰੂ ਸਾਹਿਬ ਨੇ ਓਅੰ ਦੇ ਪਹਿਲਾਂ ੧ ਲਿਖ ਕੇ
ਬਹੁ-ਦੇਵਤਾਵਾਦੀ ਫਲੌਸਫੀ ਦਾ ਖੰਡਣ ਕੀਤਾ ਹੈ।
ਵੇਦਾਂ ਵਿੱਚ ਪਰਮਾਤਮਾ ਇੱਕ ਵਾਲੀ ਫਲੌਸਫੀ ਨਹੀਂ ਹੈ। ਜੇ ਕਿਤੇ ਪਰਮਾਤਮਾ
ਇੱਕ ਵਾਲੀ ਗੱਲ ਲਿਖੀ ਵੀ ਹੈ ਤਾਂ ਬਹੁ-ਦੇਵਤਾਵਾਦ ਵਾਲੀ ਫਲੌਸਫੀ ਵੀ ਨਾਲ ਹੀ ਲਿਖੀ ਮਿਲਦੀ ਹੈ।
ਇੱਕ ਈਸ਼ਵਰ ਦੇ ਨਾਲ ਨਾਲ ਬਹੁ-ਦੇਵਤਾਵਾਦ ਦਾ ਵੀ ਪ੍ਰਚਾਰ ਨਾਲ ਨਾਲ ਚੱਲ ਰਿਹਾ ਹੈ।
ਵੇਦ ਓਅੰਕਾਰ ਨੇ ਨਹੀਂ ਲਿਖੇ ਬਲਕਿ ਸੰਸਾਰ ਤੇ ਜੋ ਕੁੱਝ ਵੀ ਹੋ ਰਿਹਾ ਹੈ
ਸਹਜੇ ਹੀ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ। ਤੁਹਾਡੇ ਮੁਤਾਬਕ ਵੇਦ ਓਅੰਕਾਰ ਨੇ ਲਿਖੇ। ਪਰ ਹਿੰਦੂ
ਧਰਮ ਗ੍ਰੰਥਾਂ ਵਿੱਚ ਕੀ ਲਿਖਿਆ ਹੈ ਪੇਸ਼ ਹੈ ਇੱਕ ਉਦਾਹਰਣ:-
“ qy AONkwrZ bRhmx: puqR jXyCTZ ddR_,:]....”( gopQ bRhmx
1-32)
(ਨੋਟ: ਇਹ ਲਾਇਨ
GuruDevan
ਫੌਂਟ ਵਿੱਚ ਲਿਖੀ ਗਈ ਹੈ ਪਤਾ ਨਹੀਂ ਛਪ ਸਕੇ ਗੀ ਜਾਂ ਨਹੀਂ ਇਸ ਲਈ ਇਸ ਨੂੰ ਅੱਗੇ ਪੰਜਾਬੀ ਵਿੱਚ
ਵੀ ਲਿਖ ਦਿੱਤਾ ਗਿਆ ਹੈ। ਟਾਇਪ ਕਰਨ ਲੱਗਿਆਂ ਇਸ ਵਿੱਚ ਕਈ ਗ਼ਲਤੀਆਂ ਰਹਿ ਗਈਆਂ ਹੋਣਗੀਆਂ, ਮੁਆਫ਼ੀ
ਚਾਹੁੰਦਾ ਹਾਂ) ਪੰਜਾਬੀ:- “ਤੇ ਓਅੰਕਾਰੰ ਬ੍ਰਹਮਣ: ਪੁਤ੍ਰ ਜਯੇਸ਼ਠੰ ਦਦ੍ਰਸ਼ੁ॥” … (ਗੋਪਥ ਬ੍ਰਹਮਣ
1-32) ਅਰਥ: “ਫੇਰ ਉਨ੍ਹਾਂ ਦੇਵਾਂ ਨੇ
ਵੇਦ ਦੇ ਵੱਡੇ ਪੁੱਤਰ ‘ਓਅੰਕਾਰ’
ਨੂੰ ਦੇਖਿਆ…”।
ਇਥੇ ਸੋਚੋ ਕਿ ਵੇਦ ਓਅੰਕਾਰ ਨੇ ਲਿਖੇ ਜਾਂ ਓਅੰਕਾਰ ਵੇਦ ਦਾ ਪੁੱਤਰ ਹੈ?
ਗੁਰੂ ਸਾਹਿਬ ਨੇ ਕਈ ਪੁਰਾਤਨ ਪ੍ਰਚੱਲਤ ਲਫ਼ਜ਼ ਸਿਰਫ਼ ਸੰਕੇਤ ਮਾਤਰ ਲਈ ਵਰਤੇ
ਹਨ ਪਰ ਫਲੌਸਫ਼ੀ ਆਪਣੀ ਪੇਸ਼ ਕੀਤੀ ਹੈ। ਛੋਟੀ ਵੱਡੀ ਲਕੀਰ ਖਿੱਚਣ ਵਾਲੀ ਸੋਚ ਸਹੀ ਨਹੀਂ ਹੈ।
“ਓਅੰਕਾਰ” ਸ਼ਬਦ ਜੰਜਾਲ ਨਹੀਂ ਜਿਸ ਢੰਗ ਨਾਲ ਬ੍ਰਹਮਣ ਆਪਣੇ ਚੇਲਿਆਂ ਨੂੰ ਇਸ
ਬਾਰੇ ਪੜ੍ਹਾ ਰਿਹਾ ਹੈ ਉਹ ਜੰਜਾਲ ਵਾਲੀ ਗੱਲ ਹੈ। ਓਅੰਕਾਰ ਮੰਦਿਰ ਵਿੱਚ ਸ਼ਿਵਜੀ ਦੀ ਮੂਰਤੀ ਸਥਾਪਿਤ
ਹੈ। ਬ੍ਰਹਮਣ ਆਪਣੇ ਚੇਲਿਆਂ ਦੀ ਪੱਟੀ ਤੇ ਓਮ ਨਮਹ: ਲਿਖਣਾ ਦੱਸ ਰਿਹਾ ਹੈ ਅਤੇ ਸ਼ਿਵਜੀ ਦੀ ਮੂਰਤੀ
ਨੂੰ ਹੀ ਓਅੰਕਾਰ ਦੱਸ ਰਿਹਾ ਹੈ। ਇਹ ਜਿਹੜਾ ਭੁਲੇਖਾ ਚੇਲਿਆਂ ਦੇ ਦਿਮਾਗ਼ ਵਿੱਚ ਪਾਇਆ ਜਾ ਰਿਹਾ ਹੈ
ਇਹੀ ਜੰਜਾਲ ਵਾਲੀ ਗੱਲ ਹੈ। ਵੈਸੇ ਕੋਈ ਨਾਮ ਜੋ ਪਰਮਾਤਮਾ ਲਈ ਵਰਤਿਆ ਗਿਆ ਹੈ ਉਹ ਚਾਹੇ ਵੇਦਾਂ
ਵਿੱਚ ਲਿਖਿਆ ਹੋਇਆ ਹੈ ਜਾਂ ਗੁਰਬਾਣੀ ਵਿੱਚ ਸਾਰੇ ਹੀ ਪਵਿੱਤਰ ਹਨ। ਓਅੰਕਾਰ, ਰਾਮ, ਗੋਪਾਲ ਆਦਿ
ਵਿੱਚ ਕੋਈ ਫ਼ਰਕ ਨਹੀਂ ਹੈ ਅਤੇ ਨਾ ਹੀ ਕੋਈ ਜੰਜਾਲ ਹੈ। ਜਿਸ ਤਰ੍ਹਾਂ ਕਿ ਉਪਰ ਇੱਕ ਉਦਾਹਰਣ ਪੇਸ਼
ਕੀਤੀ ਗਈ ਹੈ ਕਿ:
“ਸੰਕ੍ਰਸ਼ਣ ਸੇ ਮਹਾਂਵਿਸ਼ਣੂ, ਔਰ ਮਹਾਵਿਸ਼ਣੂ ਸੇ ਵਿਸ਼ਣੂ ਕਾ ਵਿਸਥਾਰ ਹੋਤਾ
ਹੈ। ਬ੍ਰਹਮਾ ਜੀ ਕਾ ਜਨਮ ਇਨ੍ਹੀਂ ਵਿਸ਼ਣੂ ਸੇ ਹੁਆ ਔਰ ਬ੍ਰਹਮਾ ਜੀ ਸੇ ਸ਼ਿਵਜੀ ਕਾ ਜਨਮ ਹੁਆ। ….
ਬ੍ਰਹਮਾ ਜੀ ਹੀ ਸੰਪੂਰਣ ਬ੍ਰਹਮੰਡ ਕੇ ਸ੍ਰਿਜਨ ਕਰਨੇ ਵਾਲੇ ਹੈਂ, ਸ਼ਿਰੀ ਵਿਸ਼ਣੂ ਇਸ ਕਾ ਪਾਲਨ ਕਰਨੇ
ਵਾਲੇ ਔਰ ਸ਼ਿਵਜੀ ਇਸ ਕਾ ਸੰਹਾਰ ਕਰਨੇ ਵਾਲੇ ਹੈਂ”। (ਸੰਕ੍ਰਸ਼ਣ = ਬਲ ਭਦ੍ਰ ਬਲਰਾਮ, …. ਇਸ ਨੂੰ
ਦੇਵਕੀ ਦੇ ਉਦਰ ਤੋਂ ਖਿੱਚਕੇ ਰੋਹਿਣੀ ਦੇ ਉਦਰ ਵਿੱਚ ਰੱਖਿਆ ਗਿਆ। ਦੇਖੋ ਮਹਾਨ ਕੋਸ਼” )।
‘ਓਅੰ ਨਮਹ ਜਾਂ ਓਨਮ’ ਲਿਖਣਾ ਜੰਜਾਲ ਨਹੀਂ, ਜਿਸ ਭਾਵਨਾ ਨਾਲ ਲਿਖਿਆ ਜਾ
ਰਿਹਾ ਹੈ ਉਹ ਜੰਜਾਲ ਹੈ। ਜਿਸ ਰੂਪ ਵਿੱਚ ਓਅੰਕਾਰ ਨੂੰ ਪੇਸ਼ ਕੀਤਾ ਜਾ ਰਿਹਾ ਹੈ ਅਤੇ ਓਅੰਕਾਰ
(ਪਰਮਾਤਮਾ) ਦੇ ਨਾਮ ਨਾਲ ਜੋ ਮਨਘੜਤ ਕਹਾਣੀਆਂ ਜੋੜੀਆਂ ਗਈਆਂ ਹਨ ਅਤੇ ਚੇਲਿਆਂ ਨੂੰ ਸਿਖਾਈਆਂ ਜਾ
ਰਹੀਆਂ ਹਨ ਇਹ ਜੰਜਾਲ ਹੈ।
---------
ਤੱਤ ਗੁਰਮਤਿ ਪਰਿਵਾਰ ਦੇ ਮੁਖੀ ਸ:. ? ? ?.
. ਸਿੰਘ ਜੀ!
ਗੁਰੂ ਸਾਹਿਬਾਂ ਨੂੰ ‘ਗੁਰੂ’ ਪਦ ਨਾਲ ਸੰਬੋਧਨ ਕਰਨ ਸੰਬੰਧੀ ਵਿਚਾਰ ਚੱਲ
ਰਹੀ ਸੀ। ਕਿਸੇ ਗੁਮਨਾਮ ਵਿਅਕਤੀ ਜਾਂ ਸੰਸਥਾ ਦੇ ਕਹਿਣ ਤੇ ਤੁਸੀਂ ਇਹ ਵਿਚਾਰ ਵਿੱਚੇ ਹੀ ਰੋਕ
ਦਿੱਤੀ। ਪਰ 03-12-10 ਨੂੰ ਸਿੱਖ ਮਾਰਗ ਤੇ ਮੈਂ ਆਪ ਜੀ ਨੂੰ ਕੁੱਝ ਸਵਾਲ ਪੁੱਛੇ ਸਨ ਜਿਨ੍ਹਾਂ ਦਾ
‘ਗੁਰੂ’ ਪਦ ਨਾਲ ਸਿੱਧੇ ਰੂਪ ਵਿੱਚ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਇਹ ਕੋਈ ਐਸੇ ਗੁੰਝਲਦਾਰ
ਸਵਾਲ ਸਨ ਕਿ ਅੱਜ ਦੋ ਹਫ਼ਤੇ ਬੀਤ ਜਾਣ ਤੱਕ ਵੀ ਆਪ ਜੀ ਦਾ ਉਨ੍ਹਾਂ ਸਵਾਲਾਂ ਬਾਰੇ ਕੋਈ ਸਪੱਸ਼ਟੀਕਰਣ
ਨਹੀਂ ਆਇਆ। ਪੇਸ਼ ਹਨ ਦੁਬਾਰਾ ਉਹ ਸਵਾਲ:
ਕੀ ਗੁਰਬਾਣੀ ਵਿਆਕਰਣ ਦੇ ਆਧਾਰ ਤੇ ਲਿਖੀ ਗਈ ਹੈ ਕਿ ਨਹੀਂ?
ਕੀ ਗੁਬਰਾਣੀ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੋਣੇ ਚਾਹੀਦੇ ਹਨ ਕਿ ਨਹੀਂ?
ਕੀ ਗੁਰਬਾਣੀ ਦੇ ਉਤਾਰੇ ਸਮੇਂ ਗ਼ਲਤੀਆਂ ਹੋਈਆਂ ਹਨ? ਜੇ ਹੋਈਆਂ ਹਨ ਤਾਂ
ਕੁੱਝ ਸਮਾਂ ਪਹਿਲਾਂ ਮੇਰੇ ਵੱਲੋਂ ਪੇਸ਼ ਉਦਾਹਰਣ ‘ਸੋ ਦਰੁ ਕੇਹਾ …. .’ ਸ਼ਬਦ ਜੋ ਕਿ ਗੁਰੂ ਗ੍ਰੰਥ
ਸਾਹਿਬ ਵਿੱਚ ਤਿੰਨ ਵੱਖ ਵੱਖ ਥਾਵਾਂ ਤੇ ਦਰਜ ਹੈ ਅਤੇ ਤਿੰਨਾਂ ਥਾਵਾਂ ਤੇ ਇਸ ਦੇ ਵੱਖ ਵੱਖ ਰੂਪ
ਹਨ, ਇਸ ਬਾਰੇ ਆਪ ਜੀ ਦੇ ਕੀ ਵਿਚਾਰ ਹਨ?
ਸ: …? ? ?. . ਸਿੰਘ ਜੀ! ਜਿਸ ਤਰ੍ਹਾਂ ਕਿ ਬਹੁ ਗਿਣਤੀ ਵਿਚਾਰਕਾਂ ਦਾ ਇਹ
ਮੱਤ ਹੈ ਕਿ ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਕਰਨ ਵਿੱਚ ਗੁਰਮਤਿ ਦੇ ਕਿਸੇ ਅਸੂਲ ਦਾ
ਖੰਡਣ ਨਹੀਂ ਹੁੰਦਾ ਤਾਂ ਕੀ ਆਪ ਜੀ ਨੂੰ ਵੀ ਆਪਣੀ ਜ਼ਿਦ ਨਹੀਂ ਛੱਡ ਦੇਣੀ ਚਾਹੀਦੀ? ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(18/12/10)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸੰਪਾਦਕ ਸਾਹਿਬ,
ਸਰਦਾਰ ਮੱਖਣ ਸਿੰਘ ਜੀ,
ਪਾਠਕ ਅਤੇ ਵਿਦਵਾਨ ਵੀਰੋ
ਵਾਹਿਗੁਰੂ ਜੀ ਕਾ ਖਾਲਸਾ, ਵਾਗਿੁਰੂ ਜੀ ਕੀ ਫਤਿਹ।
ਸਰਦਾਰ ਮੱਖਣ ਸਿੰਘ ਜੀਓ,
ਮੇਰੇ ਇਸ ਪੱਤਰ ਵਿੱਚ ਸੰਬੋਧਨ ਆਪ ਜੀ ਨੂੰ ਹੈ। ਪਰ ਮੇਰਾ ਇਹ ਪੱਤਰ ਸਾਰੇ
ਪਾਠਕਾਂ, ਲਿਖਾਰੀਆਂ ਅਤੇ ਵਿਦਵਾਨਾਂ ਦੀ ਨਜ਼ਰ ਹੈ ਜੀ। ਭਾਵ ਜਿਵੇਂ ਕੇ ਆਪ ਜੀ ਨੇਂ ਸੰਪਾਦਕੀ ਨੋਟ
ਵਿੱਚ ਲਿਖਿਆ ਹੈ, ਕਿ ਅੱਜ ਦੇ ਲੇਖ ਵਿੱਚ ਕਈ ਕੁੱਝ ਐਸਾ ਲਿਖਿਆ ਹੈ ਜਿਸ ਨਾਲ ਕਿ, ਸ਼ਾਇਦ ਹੀ ਕੋਈ
“ਸਿੱਖ ਮਾਰਗ” ਦਾ ਰੈਗੂਲਰ ਪਾਠਕ ਸਹਿਮਤ ਹੋਵੇ ਗਾ। ਸੋ ਇਹ ਮੈਂ ਪਾਠਕਾਂ, ਲਿਖਾਰੀਆਂ ਤੇ ਵਿਦਵਾਨ
ਵੀਰਾਂ ਨੂੰ ਇੱਕ ਤਰਾਂ ਨਾਲ ਸਪਸ਼ਟੀ ਕਰਨ ਦੇ ਰਿਹਾ ਹਾਂ।
ਆਪ ਜੀ ਦਾ ਸੰਪਾਦਕੀ ਨੋਟ ਪੱੜ੍ਹ ਕੇ ਉਸ ਦਿਨ ਤਾਂ ਮੈਂ ਸਮਝਿਆ ਕੇ ਇਹ ਇੱਕ
ਸੁਭਾਵਿਕ ਗੱਲ ਹੈ। ਕਿਉਂ ਕੇ ਮੇਰੇ ਵਿਚਾਰ ਸੱਭ ਲਿਖਾਰੀਆ ਨਾਲੋਂ ਹਮੇਸ਼ਾਂ ਹੀ, ਕੁੱਝ ਵੱਖਰੇ ਰਹੇ
ਹਨ। ਜਿਨ੍ਹਾਂ ਨਾਲ ਮੇਰੇ ਵਿਚਾਰ ਮਿਲਦੇ ਵੀ ਹਨ, ਉਹਨਾਂ ਨਾਲ ਵੀ, ਮੇਰਾ ਸੁਭਾਉ ਨਹੀਂ ਮਿਲਦਾ,
ਮਿਸਾਲ ਦੇ ਤੌਰ ਤੇ ਜਿਵੇਂ ਕੇ ਸਰਦਾਰ ਜਸਬੀਰ ਸਿੰਘ ਜੀ ਕੈਲਗਰੀ ਜੀ, ਅਤੇ ਪ੍ਰਿਸੀਪਲ ਗਿਆਨੀ
ਸੁਰਜੀਤ ਸਿੰਘ ਜੀ ਹਨ। ਵਿਆਖਿਆ ਕਰਦੇ ਸਮੇਂ ਸ਼ਾਇਦ ਬਾਣੀਂ ਦੇ ਸ਼ਬਦ ਜਾਂ ਬਾਣੀਂ ਦੀਆਂ ਪੰਗਤੀਆਂ ਵੀ
ਮੈਂ ਕੁੱਝ ਐਸੀਆਂ ਲੈਂਦਾ ਹਾਂ, ਜਿਨ੍ਹਾਂ ਨੂੰ ਬਾਕੀ ਲਿਖਾਰੀ ਆਮ ਕਰਕੇ ਕਦੇ ਨਹੀਂ ਲੈਂਦੇ ਜਾਂ ਕਦੇ
ਨਹੀਂ ਵਿਚਾਰਦੇ।
ਆਪ ਜੀ ਦੇ ਸੰਪਾਦਕੀ ਨੋਟ ਪਿੱਛੇ, ਮੈਂ ਤੇ ਇਸ ਊਪਰ ਲਿਖੀ ਸਿਰਫ ਐਨੀਂ ਕੂ
ਗੱਲ ਨੂੰ ਹੀ ਕਾਰਨ ਸਮਝਦਾ ਸੀ। ਪਰ ਕਾਰਨ ਸ਼ਾਇਦ ਕੁੱਝ ਹੋਰ ਹੈ। ਸ਼ਾਇਦ ਇਸ ਦੀ ਕੁੱਝ ਕੁੱਝ ਸਮਝ
ਮੈਨੂੰ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਦਾ, ੧੪ ਦਸੰਬਰ ਵਾਲਾ ਪੱਤਰ ਪੱੜ੍ਹ ਕੇ ਲੱਗੀ। ਜਿਸ ਵਿੱਚ
ਉਹਨਾਂ ਨੇਂ ਸਪੋਕਸਮੈਨ ਦੀਆਂ ਲਿੱਖਤਾਂ ਦਾ ਹਵਾਲਾ ਦੇ ਕੇ ਲਿਖਿਆ ਹੈ,
ਸ੍ਰੀ ਗੁਰੂ ਗ੍ਰੰਥ ਸਾਹਿਬ ਸਹੀ ਨਹੀ ਹੈ ਉਸ ਵਿਚੋਂ ਉਹ ਬਾਣੀ ਮੁੜ ਸੰਪਾਦਨ
ਹੋਣ ਵਾਲੀ ਹੈ, ੴ ਸ੍ਰੀਗੁਰੂ ਨਾਨਕ ਦੇਵ ਜੀ ਦਾ ਨਹੀ ਉਚਾਰਿਆ ਹੋਇਆ ਕੀ ਇਹ ਠੀਕ ਹੈ?
ਇਧਰ ਮੈਂ ਵੀ ੴ ਇੱਕ ਓਅੰਕਾਰ ਦੇ ਬਾਰੇ ਵਿੱਚ ਲਿਖਿਆ ਹੈ, ਜੋ ਸ਼ਾਇਦ ਇਕੋ
ਜਿਹਾ ਪ੍ਰਭਾਵ ਦੇਂਦਾ ਲੱਗਦਾ ਹੈ। ਮੈਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਦਾ ਤਹਿ ਦਿਲੋਂ ਧੰਨਵਾਦ
ਕਰਦਾ ਹਾਂ ਜੀ, ਕਿ ਜਿਨ੍ਹਾਂ ਨੇਂ ਐਨ ਮੌਕੇ ਤੇ ਇਹ ਪੱਤਰ ਲਿਖਿਆ, ਅਤੇ ਮੈਨੂੰ ਅਸਲ ਸਥਿਤੀ ਦਾ ਪਤਾ
ਲੱਗਾ।
ਵੀਰ ਜੀਓ, ਕੁੱਝ ਹੋਰ ਲਿਖਣ ਤੋਂ ਪਹਿਲਾਂ ਮੈਂ ਆਪ ਜੀ ਨੂੰ ਇੱਕ ਬੇਨਤੀ
ਕਰਨੀਂ ਚਾਹੁੰਦਾ ਹਾਂ ਜੀ, ਕਿ ਪੂਰੇ ਹਫਤੇ ਦੇ ਕੰਮ ਕਾਜ ਵਿਚੋਂ, ਮੈਂ ਲਿਖਣ ਜਾਂ ਪੜ੍ਹਨ ਵਾਸਤੇ,
ਦਿਨ ਦੇ ਟਾਈਮ ਵਿਚੋਂ ਤਾਂ ਮੈਂ ਸਿਰਫ, ਐਤਵਾਰ ਵਾਲੇ ਦਿਨ ਹੀ ਕੁੱਝ ਵਕਤ ਨਿਕਾਲ ਸੱਕਦਾ ਹਾਂ, ਉਹ
ਵੀ ਇੱਕ ਕਿਸਮ ਦਾ ਉਧਾਰਾ ਵਕਤ। ਬਾਕੀ ਮੈਂ ਰਾਤ ਨੂੰ ਆਰਮ ਕਰਨ ਵਾਸਤੇ ਆਪਣੇਂ ਸੌਂਣ ਦੇ ਵਕਤ ਵਿਚੋਂ
ਕਟੌਤੀ ਕਰਕੇ ਥੋੜ੍ਹਾ ਥੋੜ੍ਹਾ ਲਿਖਦਾ ਰਹਿੰਦਾ ਹਾਂ, ਜੋ ਐਤਵਾਰ ਨੂੰ ਅਧੂਰਾ ਪੂਰਾ ਕਰ ਕੇ, ਆਪ ਜੀ
ਨੂੰ ਛਾਪਣ ਵਾਸਤੇ ਭੇਜ ਦੇਂਦਾ ਹਾਂ ਜੀ। ਮੈਂ ਜੋ ਕੁੱਝ ਵੀ ਜਾਂ ਜਿਨਾਂ ਕੂ ਵੀ ਲਿਖ ਪਾਉਂਦਾ ਹਾਂ,
ਇਹ ਵੀ ਆਪਣੀਂ ਸੇਹਤ ਨਾਲ, ਅਤੇ ਘਰ ਦੀਆਂ ਬੁਨਿਆਦੀ ਲੋੜਾ ਦੀ ਪੂਰਤੀ ਨਾਲ ਖਿਲਵਾੜ ਕਰਕੇ ਲਿਖਦਾ
ਹਾਂ। ਮੇਰਾ ਵਿਚੋਂ ਵਿਚੋਂ ਚੁਪ ਕਰ ਜਾਣ ਦੇ ਕਾਰਨਾਂ ਵਿਚੋਂ ਸੱਭ ਤੋਂ ਵੱਡਾ ਕਾਰਨ ਹੈ ਵੱਕਤ ਦੀ
ਕਮੀਂ।
ਵਕਤ ਦੀ ਕਮੀਂ ਕਾਰਨ, ਮੈਂ ਕਦੇ ਕੋਈ ਅਖਬਾਰ ਨਹੀਂ ਪੜ੍ਹਦਾ, ਆਪ ਜੀ ਦੀ
ਵੈਬਸਾਈਟ “ਸਿੱਖ ਮਾਰਗ” ਤੋਂ ਬਿਨਾਂ ਮੈਂ ਕਦੇ ਕੋਈ ਹੋਰ ਵੈਬਸਾਈਟ ਨਹੀਂ ਖੋਲੀ। ਆਪਣੀਂ ਵੈਬਸਾਈਟ
ਨੂੰ ਪੜ੍ਹਨ ਵਾਸਤੇ ਵੀ ਮੈਂ ਅੱਧੇ ਘੰਟੇ ਤੋਂ ਵੱਧ ਵਕਤ ਨਹੀਂ ਨਿਕਾਲ ਸੱਕਦਾ। ਏਨੇਂ ਕੂ ਵਕਤ ਵਿੱਚ
ਮੈਂ ਕੀ ਪੜ੍ਹ ਲਵਾਂ ਗਾ। ਜੋ ਪੜ੍ਹਿਆ ਹੁੰਦਾ ਹੈ, ਉਸ ਦਾ ਕੁੱਝ ਨਾਂ ਕੁੱਝ ਅੰਸ਼ ਅੰਦਰ ਜਰੂਰ ਹੁੰਦਾ
ਹੈ। ਹਾਂ ਗੁਰਬਾਣੀਂ ਪੜ੍ਹਨ ਵਿੱਚ ਮੈਂ ਆਪਣੀਂ ਸਾਰੀ ਜਿੰਦਗੀ ਲਾ ਦਿੱਤੀ ਹੈ। ਗੁਰਬਾਣੀਂ ਅਨੂੰਸਾਰ
ਅਪਣੇਂ ਜੀਵਨ ਨੂੰ ਢਾਲਿਆ, ਸੱਭ ਤੋਂ ਪਹਿਲੇ ਧਨ ਦੌਲਤ ਦਾ ਮੋਹ ਤਿਆਗਿਆ। ਜਾਂ ਕਹਿ ਲਵੋ ਆਪੇ ਹੀ
ਛੁੱਟ ਗਿਆ (ਪਰ ਇਸ ਦੁਨੀਆਂ ਵਿੱਚ ਬਿਨਾਂ ਪੈਸੇ ਤੋਂ ਤਾਂ ਕੋਈ ਰਿਕਸ਼ੇ ਤੇ ਵੀ ਚੜ੍ਹਨ ਨਹੀਂ ਦੇਂਦਾ)
ਨਹੀਂ ਤਾਂ ਮੇਰੀ ਗਿਨਤੀ ਸ਼ਾਇਦ ਅੱਜ ਕਰੋੜ ਪਤੀਆਂ ਵਿੱਚ ਵਿੱਚ ਹੁੰਦੀ। (ਭਾਵੇਂ ਮੇਰਾ ਇਹ ਮੂਰਖਾਂ
ਵਾਲਾ ਭਰਮ ਹੀ ਸਮਝ ਲਵੋਂ, ਗੁਰਬਾਣੀਂ ਦੀ ਦੌਲਤ ਨਾਲ ਮੈਂ ਆਪਣੇਂ ਆਪ ਨੂੰ ਅਰਬ ਖਰਬ ਪਤੀ ਸਮਝਦਾ
ਹਾਂ, ਭਾਵੇਂ ਮੈਂ ਗਰੀਬ ਹਾਂ, ਪਰ ਮੈਂ ਪੂਰਨ ਸੰਤੁਸ਼ਟ ਹਾਂ, ਮੇਰੇ ਮਨ ਵਿੱਚ ਰਤੀ ਭਰ ਵੀ ਦੁਬਿਧਾ
ਨਹੀਂ ਹੈ) ਮੈਂ ਵੀ ਦੂਸਰੇ ਵਿਦਵਾਨਾਂ ਦੀ ਤਰਾਂ ਪੰਜਾਹ ਸਾਲ ਦੀ ਉਮਰ ਤੋਂ ਹੀ ਦੁਨਿਆਵੀ ਧੰਦਿਆਂ
ਤੋਂ ਰਿਟਾਰਿਮੈਂਟ ਲਈ ਹੁੰਦੀ। ਨਾਲੇ ਤਾਂ ਮੈਂ ਮਾਇਆ ਦੇ ਅਨੰਦ ਲੈਂਦਾ, ਨਾਲ ਹੀ ਫੁਲ ਟਾਈਮ
ਵਿਦਵਾਨੀ ਕਰਦਾ। ਪਰ ਇਸ ਤਰਾਂ ਮੇਰਾ ਗੁਰਮਤਿ ਦਾ ਵਿਰਸਾ ਏਨਾਂ ਅਮੀਰ ਨਹੀਂ ਸੀ ਹੋਣਾਂ। ਹਾਂ
ਸ਼ਰੋਮਣੀ ਵਿਦਵਾਨਾਂ ਵਿੱਚ ਨਾਂ ਜਰੂਰ ਹੋਣਾਂ ਸੀ।
ਕੋਈ ਕੀ ਲਿਖਦਾ ਹੈ, ਆਮ ਕਰਕੇ ਮੈਨੂੰ ਇਸ ਬਾਰੇ ਘੱਟ ਹੀ ਕੋਈ ਜਾਣਕਾਰੀ
ਹੂੰਦੀ ਹੈ। ਮੈਂ ਜੋ ਲਿਖਦਾ ਹਾਂ, ਨਿਰੋਲ ਮੇਰੇ ਆਪਣੇਂ ਤਜ਼ਰਬੇ ਵਿੱਚ ਆ ਚੁਕੀ ਗੱਲ ਹੁੰਦੀ ਹੈ। ਮੈਂ
ਗੁਰਬਾਣੀਂ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਜਾਣਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ
ਬਾਣੀਂ ਦਾ ਇੱਕ ਇੱਕ ਅੱਖਰ, ਇੱਕ ਤਰਾਂ ਨਾਲ ਮੇਰੇ ਖੂਨ, ਮੇਰੇ ਦਿਲ ਦਿਮਾਗ, ਮੇਰੀ ਆਤਮਾਂ ਵਿੱਚ
ਜਨੂਨ ਦੀ ਹਦ ਤਕ ਵੱਸ, ਜਾਂ ਸਮਾ ਚੁਕਾ ਹੈ। ਜੋ ਮੈਂ ਆਪ ਸੱਭ ਦੀ ਸੇਵਾ ਵਿੱਚ ਭੇਂਟ ਕਰ ਰਿਹਾ ਹਾਂ,
ਮੈਂ ਚਾਹੁੰਦਾ ਹਾਂ ਸਾਰਿਆਂ ਦਾ ਭਲਾ ਹੋਵੇ। ਜੋ ਕਿਸੇ ਦੇ ਅੰਦਰ ਹੁੰਦਾ ਹੈ ਉਹੋ ਹੀ ਬਾਹਰ ਆਉਂਦਾ
ਹੈ। ਮੇਰੇ ਅੰਦਰੋਂ ਗੁਰਬਾਣੀਂ ਹਿਲੋਰਾਂ ਮਾਰਦੀ ਹੈ। ਮੈਂ ਕੀ ਕਰਾਂ, ਗੁਰਬਾਣੀਂ ਦੀ ਸਚਾਈ ਨੂੰ
ਦਬਾਉਣਾਂ ਮੇਰੇ ਵੱਸ ਨਹੀਂ ਹੈ। ਹਾਂ ਕਿਸੇ ਕਿਸੇ ਵੇਲੇ ਮਨ ਕਰਦਾ ਹੈ, ਕਿ ਚੁੱਪ ਕਰ ਜਾ ਮਨਾਂ! ਕੀ
ਲੈਣਾਂ ਹੈ ਕਿਸੇ ਨੂੰ ਸਮਝਾ ਕੇ। ਜੇ ਤਾਂ ਗੁਰਬਾਣੀਂ ਵਾਲੀ ਸਿੱਖਿਆ ਦੀ ਬਰੀਕੀ ਨਾਲ ਦੇਖਿਆ ਜਾਵੇ,
ਤਾਂ ਕਿਸੇ ਨੂੰ ਸਮਝਾਉਣਾਂ ਵੀ ਰੱਬ ਦੀ ਰਜ਼ਾ ਦੇ ਉਲਟ ਹੈ। ਜਦ ਮੈਂ ਵਿਚੋਂ ਵਿਚੋਂ ਕੁੱਝ
ਦੇਰ ਖਮੋਸ਼ ਰਹਿੰਦਾ ਹਾਂ, ਤਾਂ ਉਸਦਾ ਇੱਕ ਵੱਡਾ ਕਾਰਨ ਇਹ ਵੀ ਹੈ।
ਜੋ ਮੈਂ ਆਪਣੇਂ ਬਾਰੇ ਲਿਖਿਆ ਹੈ, ਪੱੜ੍ਹ ਕੇ ਤੁਸੀਂ ਥੋੜਾ ਬਹੁਤ ਅੰਦਾਜ਼ਾ
ਤਾਂ ਖੁਦ ਵੀ ਲਗਾ ਸੱਕਦੇ ਹੋ, ਕਿ ਸਪੋਕਸਮੈਨ ਵਾਲਿਆਂ ਨੇਂ ੴ ਇੱਕ ਓਅੰਕਾਰ ਬਾਰੇ ਜੋ ਲਿਖਿਆ ਹੈ,
ਉਹਨਾਂ ਦੀ ਲਿਖਣ ਦੀ ਭਾਵਨਾਂ ਅਤੇ ਮੇਰੇ ਲਿਖਣ ਦੀ ਭਾਵਨਾਂ ਵਿੱਚ ਦਿਨ ਰਾਤ ਦਾ ਅੰਤਰ ਹੈ।
ਇਹ ਦੋ ਅੱਖਰਾਂ ੧ + ਓ ਵਿੱਚ ਜੋ ਭੇਦ ਲੁਕਿਆ ਹੋਇਆ ਹੈ। ਇਸ ਨੂੰ ਸਿਰਫ ਉਹ
ਬੁਝੇ ਗਾ ਜਿਸ ਨੂੰ ਖੁਦ ਪ੍ਰਮਾਤਮਾਂ ਆਪ ਬੁਝਾਇ ਗਾ। (ਕ੍ਰਿਪਾ ਕਰ ਕੇ ਕੋਈ ਮੇਰੀ ਇਸ ਗੱਲ ਦਾ ਗਲਤ
ਮਤਲਬ ਨਾਂ ਲਵੇ) ਕਿਸੇ ਦੀ ਕੀ ਤਾਕਤ ਕਿ ਆਪਣੇਂ ਆਪ ਇਸ ਭੇਦ ਨੂੰ ਬੁੱਝ ਸਕੇ। ਐਸਾ ਭੇਦ ਜਾਂ ਇਹ ਦੋ
ਅੱਖਰ ਗੁਰੂ ਨਾਨਕ ਤੋਂ ਬਿਨਾਂ ਕੋਈ ਹੋਰ ਵੀ ਲਿਖ ਸੱਕਦਾ ਹੈ, ਇਹ ਕਹਿਣਾਂ ਇਸ ਤਰਾਂ ਹੈ, ਜਿਵੇਂ
ਕੋਈ ਕਹੇ ਕੇ ਇਹ ਧਰਤੀ ਸੂਰਜ ਚੰਦ ਤਾਰੇ ਮੈਂ (ਉਸ ਕਹਿਣ ਵਾਲੇ ਨੇਂ) ਹੀ ਬਨਾਇ ਹਨ। ਇਹ ਏਵਾ ਵੱਡਾ
ਝੂਠ ਹੈ।
ਰਹੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਦੀ ਮੁੜ ਸੰਪਾਦਨ ਦੀ। ਇਹ
ਗੱਲ ਏਨੀਂ ਮਾੜੀ ਜਾਂ ਏਨੀਂ ਮੰਦਭਾਗੀ ਹੈ, ਕਿ ਪੱੜ੍ਹ ਕੇ ਜਾਂ ਸੋਚ ਕੇ ਵੀ, ਦਿਲ ਕੁਰਲਾ ਉਠਦਾ ਹੈ।
ਜਿਵੇਂ ਕਿ ਤਕਰੀਬਨ ਮੇਰੀਆਂ ਲਿਖਤਾਂ ਤੋਂ ਆਮ ਕਰਕੇ ਇਹ ਹੀ ਜਾਹਰ ਹੁੰਦਾ
ਹੈ, ਕਿ ਮੈਂ ਆਪਣੀਂ ਗੱਲ, ਖਾਸ ਕਰਕੇ ਵਿਦਵਾਨ ਜਾਂ ਲਿਖਾਰੀ ਵੀਰਾਂ ਨੂੰ ਸੰਬੋਧਨ ਕਰ ਕੇ ਲਿਖਦਾ
ਹਾਂ। ਇਸ ਕਰਕੇ ਮੈਨੂੰ ਆਪਣੀਂ ਗੱਲ ਉਹਨਾਂ ਨੂੰ ਸਮਝਾਉਣ ਵਾਸਤੇ, ਭਾਵ ਆਪਣੀਂ ਗੱਲ ਨੂੰ ਵਿਦਵਾਨਾਂ
ਦੀ ਉਚਾਈ ਤੱਕ ਪਹੁੰਚਾਉਣ ਵਾਸਤੇ ਕਈ ਵਾਰ ਲੋੜ ਤੋਂ ਜਿਆਦਾ ਜੋਰ ਲਾਉਣਾਂ ਪੈਂਦਾ ਹੈ। ਵਿਦਵਾਨ ਕੌਮ
ਦੀਆਂ ਅੱਖਾਂ ਹੁੰਦੇ ਹਨ। ਅਤੇ ਅਖਾਂ ਜੋ ਦੇਖਦੀਆਂ ਹਨ, ਉਹੀ ਅਸੀਂ ਸਾਰੇ ਦੇਖਦੇ ਹਾਂ। ਅਤੇ
ਵਿਦਵਾਨਾਂ ਦੀਆਂ ਅੱਖਾਂ ਨੇਂ ਜੋ ਸਾਨੂੰ ਅੱਜ ਤੱਕ ਦਿਖਾਇਆ। ਉਹੀ ਅਸੀਂ ਦੇਖਿਆ ਹੈ, ਅਤੇ ਅਸੀਂ ਜੋ
ਵਿਦਵਾਨ ਬਣੇਂ ਹਾਂ। ਸਾਡੇ ਵਿੱਚ ਉਹਨਾਂ ਹੋ ਚੁੱਕੇ ਵਿਦਵਾਨਾਂ ਦੇ ਗਿਆਨ ਦੀ ਜੋਤ ਦਾ ਚਾਨਣ ਹੈ।
ਗੁਰੂ ਨਾਨਕ ਦੇ ਗਿਆਨ ਦੀ ਜੋਤ ਦਾ ਚਾਨਣ ਨਹੀਂ ਹੈ। ਜੇ ਕੋਈ ਵਿਦਵਾਨ ਵੀਰ ਇਹ ਸਮਝਦਾ ਹੈ, ਮੈਂ
ਇਹ ਗੱਲ ਗਲਤ ਕਹੀ ਹੈ, ਤਾਂ ਉਹ ਦੱਸ ਦੇਵੇ ਕਿ ਉਸ ਵਿਦਵਾਨ ਦੇ ਅੰਦਰ ਕਿਸ ਦੀ ਜੋਤ ਦਾ ਚਾਨਣ ਹੈ।
ਕੀ ਉਸ ਦੇ ਅੰਦਰ ਗੁਰੂ ਨਾਨਕ ਦੇ ਗਿਆਨ ਦੀ ਜੋਤ ਦਾ ਚਾਨਣ ਹੈ। ਅਤੇ ਹੋ ਸਕੇ ਤਾਂ ਉਸ ਜੋਤ
ਦਾ ਧੋੜਾ ਜਿਹਾ ਹਵਾਲਾ ਦੇਵੇ ਤਾਂ ਹੋਰ ਵੀ ਚੰਗਾ ਹੋਵੇ।
“ਓਅੰਕਾਰ” ਬਾਰੇ ਜੋ ਮੈਂ ਲਿਖਿਆ ਹੈ, ਇਹ ਵੀ ਇੱਕ ਤਰਾਂ ਨਾਲ ਇਸ ਅੱਖਰ
ਵਿੱਚ ਛੁਪੇ ਭੇਦ ਵੱਲ ਵਿਦਵਾਨ ਵੀਰਾਂ ਦਾ ਧਿਆਨ ਦਿਵਾਉਣ ਵਾਸਤੇ ਇੱਕ ਸੁਆਲ ਖੜਾ ਕੀਤਾਂ ਹੈ। ਕੇ
ਇਹਨਾਂ ਦੋ ਅੱਖਰਾਂ ਦੇ ਭੇਦ ਨੂੰ ਬੁੱਝੋ। ਹੋਰ ਮੇਰਾ ਇਰਾਦਾ ਕੋਈ ਹਿੰਦੂ ਧਰਮ ਦਾ ਪਰਚਾਰ ਕਰਨ ਦਾ
ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਵੀ ਲਿਖਿਆ ਹੋਇਆ ਹੈ। “ਹਿੰਦੂ ਅੱਨ੍ਹਾਂ ਤੁਰਕੂ
ਕਾਣਾਂ ਦੋਹਾਂ ਤੇ ਗਿਆਨੀਂ ਸਿਆਣਾਂ”।
ਇਹ ਤਾਂ ਮੈਂ ਵਿਦਵਾਨਾਂ ਦੇ ਵਿਚਾਰ ਵਾਸਤੇ, ਇੱਕ ਸਵਾਲ ਖੱੜ੍ਹਾ ਕੀਤਾ ਸੀ।
ਜਿਵੇਂ ਕੇ ਮੈਂ ਲਿਖਿਆ ਹੈ
ਪਾਠਕ ਅਤੇ ਵਿਦਵਾਨ ਵੀਰੋ, ਇਥੇ ਅੱਜ ਮੈਂ ਇਕ/ਕੁੱਝ ਸੁਆਲ ਉਠਾ ਰਿਹਾ ਹਾਂ, ਜੋ ਸ਼ਾਇਦ
ਅੱਜ ਤੱਕ ਕਿਸੇ ਨੇਂ ਨਹੀਂ ਉਠਾਏ ਹਨ। ਮੈਂ ਚਾਹੁੰਦਾ ਹਾਂ ਤੁਸੀਂ ਸੱਭ ਇਸ ਤੇ ਵਿਚਾਰ ਕਰੋ।
ਅਤੇ ਇਸ ਸਵਾਲ ਦਾ ਸੰਖੇਪ ਜਿਹੇ ਵਿੱਚ ਉੱਤਰ ਵੀ ਅੱਜ ਮੈਂ ਆਪ ਹੀ ਦੇ ਰਿਹਾ
ਹਾਂ। ਕਿਉਂ ਕੇ ਹਾਲਾਤ ਦੇ ਕਾਰਨ ਮੇਰੀ ਗੱਲ ਦਾ ਭਾਵ ਸ਼ਾਇਦ ਕੁੱਝ ਹੋਰ ਸਮਝਿਆਂ ਜਾ ਰਿਹਾ ਹੈ।
ਓਅੰਕਾਰਿ ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥ ਵਣੁ ਤ੍ਰਿਣੁ ਤ੍ਰਿਭਵਣ ਪਾਣੀ॥
ਚਾਰਿ ਬੇਦ ਚਾਰੇ ਖਾਣੀ॥ ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ॥ ੧॥ ਕਰਣੈਹਾਰਾ ਬੂਝਹੁ ਰੇ॥
ਸਤਿਗੁਰੁ ਮਿਲੈ ਤ ਸੂਝੈ ਰੇ॥ ੧॥ ਰਹਾਉ॥ ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥ ਹਉਮੈ ਆਵੈ
ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥ ਬਾਝੁ ਗੁਰੂ ਗੁਬਾਰਾ॥ ਮਿਲਿ ਸਤਿਗੁਰ ਨਿਸਤਾਰਾ॥ ੨॥ (੧੦੦੩)
ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋੲਆ ਹੈ। ਗੁਰੂ ਜੀ ਇਸ ਸ਼ਬਦ
ਵਿੱਚ ਸਪੱਸ਼ਟ ਰੂਪ ਵਿੱਚ ਕਹਿ ਰਹੇ ਹਨ, ਕਿ ਇਹ ਸਾਰੀ ਕੁਲ ਉਤਪਤੀ ਓਅੰਕਾਰ ਨੇਂ ਕੀਤੀ ਹੈ। ਗੁਰੂ ਜੀ
ਨੇਂ ਸਾਰਾ ਕੁੱਝ ਆਪ ਹੀ ਦੱਸ ਵੀ ਦਿੱਤਾ ਹੈ। ॥ ਰਹਾਉ॥ ਕਹਿ ਕੇ, ਫਿਰ ਆਪ ਹੀ ਸਵਾਲ ਕਰ ਰਹੇ ਹਨ,
ਕਰਨੈ ਹਾਰਾ ਬੂਝਹੋ ਰੇ? ? ? ? ? । ਇਸ ਦਾ ਕੀ ਮਤਲਬ ਹੋਇਆ? । ਕੌਣ ਦੱਸੇ ਗਾ ਇਸ ਦਾ ਮਤਲਬ? ।
(ਅਸੀਂ ਬਾਣੀਂ ਪੜ੍ਹਦੇ ਹਾਂ, ਪੱੜ੍ਹ ਕੇ ਸਾਨੂੰ ਪਤਾ ਲੱਗ ਗਿਆ, ਕੇ ਇੱਕ
ਪ੍ਰਮਾਤਮਾਂ ਹੈ, ਪਰਮਾਤਮਾਂ ਐਸਾ ਹੈ, ਪ੍ਰਮਾਤਮਾਂ ਵੈਸਾ ਹੈ, ਉਸ ਨੇਂ ਧਰਤੀ ਚੰਦ ਸੂਰਜ ਬਨਾਏ ਹਨ,
ਉਹ ਜੀਵਾਂ ਨੂੰ ਪੈਦਾ ਕਰਦਾ ਹੈ, ਉਹ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਜੀਵਾਂ ਨੂੰ ਮਾਰਦਾ ਹੈ, ਉਹ
ਬਹੁਤ ਵੱਡਾ ਹੈ, ਉਸ ਤੱਕ ਕੋਈ ਅੱਪੜ ਨਹੀਂ ਸੱਕਦਾ, ਆਦਿ ਆਦਿ ਆਦਿ ਆਦਿ …. । ਪ੍ਰਮਾਤਮਾਂ ਬਾਰੇ
ਬਹੁਤ ਕੁੱਝ ਪੱੜ੍ਹਦੇ ਹਾਂ, ਸੁਣਦੇ ਹਾਂ, ਸੁਣਾਉਂਦੇ ਹਾਂ, ਕਥਾ ਕਹਾਣੀਆਂ ਕਰਦੇ ਹਾਂ, ਪ੍ਰਮਾਤਮਾਂ
ਪਿੱਛੇ ਝਗੜੇ ਕਰਦੇ ਹਾਂ। ਕੀ ਅੱਜ ਤੱਕ ਕਿਸੇ ਨੇਂ ਕਦੇ ਪ੍ਰਮਾਤਮਾਂ ਨੂੰ ਦੇਖਿਆ ਹੈ? ਭਾਵ ਉਸ ਨੂੰ
ਜਾਣਿਆਂ ਹੈ? ਕੀ ਕਿਸੇ ਨੇਂ ਉਸ ਪ੍ਰਮਾਤਮਾਂ ਨੂੰ ਬੁੱਝਿਆ ਹੈ? । ਹੁਣ ਓਅੰਕਾਰ ਦੇ ਨਾਂ ਦਾ ਵੀ
ਝਗੜਾ ਪੈ ਗਿਆ। ਪੰਡਤ ਸ਼ਿਵਲਿੰਗ ਨੂੰ ਹੀ ਓਅੰਕਾਰ ਸਮਝੀ ਜਾਂਦੇ ਹਨ। ਬੁਝੋ ਪ੍ਰਮਾਤਮਾਂ ਕੌਣ ਹੈ?
ਬੁੱਝੋ ਓਅੰਕਾਰ ਜਾਂ ਕਰਨੇਂ ਹਾਰ ਕੌਣ ਹੈ? ਜਿਸ ਨੇਂ ਕੁਲ ਉਤਪਤੀ ਕੀਤੀ। ਜੇ ਕਿਸੇ ਵੀਰ ਨੇਂ ਬੁਝ
ਲਿਆ ਹੈ ਤਾਂ ਜਰੂਰ ਦੱਸੇ। ਪੜ੍ਹਨ ਨੂੰ ਬੁਝਣਾਂ ਨਹੀਂ ਕਹਿੰਦੇ, ਪੜ੍ਹੇ ਹੋਇ ਨੂੰ ਪੜ੍ਹਿਆ ਕਹਿੰਦੇ
ਹਨ। ਕਥਾ ਕਰਨ ਜਾਂ ਕਥਾ ਸੁਣਨ ਨੂੰ ਗਿਆਨ ਨਹੀਂ ਕਿਹਾ ਜਾ ਸੱਕਦਾ, ਇਸ ਨੂੰ ਗਿਆਨ ਦੀ ਗੱਲ ਜਰੂਰ
ਕਹਿ ਸੱਕਦੇ ਹਾਂ। “ਗਿਆਨ ਨ ਗਲੀ ਢੁਡੀਏ ਕਥਨਾਂ ਕਰੜਾ ਸਾਰ”
ਬੁੱਝਣ ਦਾ ਤਰੀਕਾ ਵੀ ਗੁਰੂ ਜੀ ਰਹਾਉ ਵਾਲੀ ਪੰਗਤੀ ਵਿੱਚ ਹੀ ਦੱਸ ਰਹੇ ਹਨ।
ਕਰਣੈਹਾਰਾ ਬੂਝਹੁ ਰੇ॥
ਸਤਿਗੁਰੁ ਮਿਲੈ ਤ ਸੂਝੈ ਰੇ॥ ੧॥ ਰਹਾਉ॥
ਕਿਰਪਾ ਕਰ ਕੇ ਇਸ ਸ਼ਬਦ ਦੇ ਬਾਕੀ ਸਾਰੇ ਅੱਖਰਾਂ ਦੀ ਵਿਚਾਰ ਵੀ ਆਪ ਹੀ ਕਰ
ਲੈਣਾਂ ਜੀ।
ਮੈਂ ੧੨ ਦਿਸੰਬਰ ਵਾਲੇ ਲੇਖ ਵਿੱਚ ਇਹ ਵੀ ਲਿਖਿਆ ਸੀ।
“ਸੱਭ ਨੂੰ ਪਤਾ ਹੈ ਕੇ ਓਅੰਕਾਰ
(ਪ੍ਰਮਾਤਮਾਂ) ਤਾਂ ਇੱਕ ਹੀ ਹੈ। ਪਰ “1” ਅਤੇ “ਓ” ਦੋ ਵਖਰੇ ਵੱਖਰੇ ਅੱਖਰ ਹਨ। ਅਤੇ ਇਹਨਾਂ ਦਾ
ਭੇਦ ਵੀ ਵੱਖਰਾ ਹੈ”। ਇਸ ਗੱਲ ਵੱਲ ਸੱਭ ਦਾ
ਧਿਆਨ ਖਿੱਚਣ ਵਾਸਤੇ ਹੀ ਮੈਂ ਓਅੰਕਾਰ ਅੱਖਰ ਤੇ ਕੁੱਝ ਜਿਆਦਾ ਹੀ ਜੋਰ ਦੇ ਬੈਠਾ ਸੀ, ਹੋਰ ਐਸੀ ਕੋਈ
ਗੱਲ ਨਹੀਂ ਹੈ। ਪਰ ਸ਼ਾਇਦ ਮੇਰੇ ਲਿਖਣ ਦਾ ਗਲਤ ਭਾਵ ਲੈ ਲਿਆ ਗਿਆ ਹੈ।
ਦੂਜੀ ਗੱਲ ਇਹ, ਕਿ ਉਸ ਦਿਨ ਵਾਲੇ ਲੇਖ ਲਿਖਣ ਵਾਸਤੇ ਮੈਨੂੰ ਵਕਤ ਵੀ ਕੁੱਝ
ਘੱਟ ਮਿਲਿਆ ਸੀ, ਕਿਉਂਕੇ ਤਕਰੀਬਨ ਉਹ ਸਾਰਾ ਹੀ ਹਫਤਾ ਵਿਆਹਾਂ ਦੇ ਕੰਮ ਵਿੱਚ ਗੁਜਰ ਗਿਆ ਸੀ,
ਲੇਖਾਂ ਦੀ ਲੜੀ ਟੁੱਟ ਨਾਂ ਜਾਵੇ, ਇਹ ਸੋਚ ਕੇ ਮੈਂ ਉਹ ਲੇਖ ਕਾਹਲੀ ਵਿੱਚ ਲਿਖਿਆ ਸੀ। ਜਿਸ ਦੀ ਕੇ
ਮੈਂ ਲੇਖ ਦੇ ਅਖੀਰ ਵਿੱਚ ਬੇਨਤੀ ਵੀ ਕੀਤੀ ਸੀ। ਅੱਗੇ ਦੋ ਅੱਖਰਾਂ ਦੇ ਭੇਦ ਦੀ ਗੱਲ ਕਰਦੇ ਹਾਂ
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ॥ ਅਖਰ ਲਿਖੇ ਸੇਈ ਗਾਵਾ ਅਵਰ ਨ
ਜਾਣਾ ਬਾਣੀ॥ ੧॥ ਰਹਾਉ॥ ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣਹੁ ਨਾਰੀ॥ ਜੇ ਘਰੁ
ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ॥ ੨॥ ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ
ਨਾਵਾ॥ ਪ੍ਰਣਵਤਿ ਨਾਨਕੁ ਏਕੁ ਲੰਘਾਏ
ਜੇ ਕਰਿ ਸਚਿ ਸਮਾਵਾਂ॥ ੩॥ ੨॥ ੧੦॥ (੧੧੭੧)
ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀਂ ਹੈ। ਸਾਨੂੰ ਸਮਝਾਉਂਦੇ ਹਨ, ਕੇ ਅਸੀਂ
(ਆਪਾਂ) ਸਿਰਫ ਅੱਖਰਾਂ ਨੂੰ ਪੱੜ੍ਹਦੇ ਹਾਂ, ਬਾਣੀਂ ਨੂੰ ਨਹੀਂ ਜਾਣਦੇ। ਨਾਰੀ ਦੀ ਮਿਸਾਲ ਦੇ ਕੇ
ਸਮਝਾਇਆ ਹੈ, ਜਿਹੜੀ ਨਾਰੀ ਆਪਣੇਂ ਹੱਥਾਂ ਨਾਲ ਕਸੀਦਾ ਕੱਢ ਕੇ ਚੋਲੀ (ਕੁੜਤੀ) ਬਨਾ ਕੇ ਆਪਣੇਂ ਗਲ
ਵਿੱਚ ਪਾ ਸੱਕਦੀ ਹੋਵੇ, ਅਸਲੀ ਨਾਰੀ ਉਹ ਹੈ। ਇਹ ਮਸਾਲ ਦੇਣ ਦਾ ਗੁਰੂ ਜੀ ਦਾ ਕੀ ਭਾਵ ਹੈ, ਇਹ
ਸਮਝਣਾਂ ਆਪ ਸੱਭ ਵਾਸਤੇ ਮੁਸ਼ਕਿਲ ਨਹੀਂ ਹੈ। ਗੱਲਾਂ ਨਾਲ ਚੋਲੀਆਂ ਕਦੇ ਨਹੀਂ ਬਣਦੀਆਂ, ਹਥੀਂ ਕਸੀਦਾ
ਕੱਢਣਾਂ ਪਵੇ ਗਾ।
ਅੱਗੇ ਸਾਨੂੰ ਕਹਿੰਦੇ ਹਨ, ਜੇ ਤੂੰ ਆਪਣੇਂ ਆਪ ਨੂੰ ਬਹੁੱਤ ਸਿਆਣਾਂ ਸਮਝਦਾ
ਹੈਂ, ਜੇ ਤੂੰ ਆਪਣੇਂ ਆਪ ਨੂੰ ਬਹੁਤ ਪੜ੍ਹਿਆ ਲਿਖਿਆ ਸਮਝਦਾ ਹੈਂ। ਇਹ ਦੋ ਅੱਖਰ ਹਨ, ਅਤੇ ਦੋ ਹੀ
ਇਸ ਦੇ ਨਾਂ ਹਨ, ਦੱਸ ਇਹ ਕਿਹੜੇ ਅੱਖਰ ਹਨ, ਅਤੇ ਇਹਨਾਂ ਦਾ ਭੇਦ ਕੀ ਹੈ। ਇਹਨਾਂ ਦੀ ਤੈਨੂੰ ਅਸੀਂ
ਇੱਕ ਨਿਸ਼ਾਨੀਂ ਦੱਸਦੇ ਹਾਂ, ਇਹਨਾਂ ਵਿਚੋਂ ਸਿਰਫ ਇੱਕ ਅੱਖਰ ਹੀ ਪਾਰ ਲੰਘਾ ਸੱਕਦਾ ਹੈ, ਜੇ ਕਰ ਇਸ
ਸੱਚੇ ਅੱਖਰ ਵਿੱਚ ਸਮਾ ਜਾਵੇਂ ਗਾ।
ਵੀਰੋ ਓਅੰਕਾਰ ਦਾ ਜਿਕਰ ਮੈਂ ਤੁਹਾਨੂੰ ਸੱਭ ਨੂੰ ਸਿਰਫ ਇਹ ਗੱਲ ਸਮਝਾਉਣ
ਵਾਸਤੇ ਕੀਤਾ ਸੀ। ਲੌ ਹੁਣ ਜੇ ਕੋਈ ਵੀਰ ਆਪਣੇਂ ਆਪ ਨੂੰ ਪੜ੍ਹਿਆ ਪੰਡਤ ਸਮਝਦਾ ਹੈ ਤਾਂ, ਅਤੇ ਸਾਰਾ
ਕੁੱਝ ਦੱਸਣ ਦੇ ਬਾਦ ਵੀ, ਹੁਣ ਹੀ ਇਸ ਭੇਦ ਨੂੰ ਬੁੱਝ ਕੇ ਵਿਖਾਵੇ। (ਇਹ ਚੈਲੰਜ ਗੁਰੂ ਨਾਨਕ ਦਾ ਹੈ
ਮੇਰਾ ਨਹੀਂ) ਮੈਂ ਤਾਂ ਸਿਰਫ ਪੱੜ੍ਹ ਕੇ ਸੁਨਾਇਆ ਹੈ।
ਬੁੱਝਣਾਂ ਕੀ ਹੈ, ਇਸ ਬਾਰੇ ਮੈਂ ਥੋੜਾ ਜਿਹਾਂ ਹਿੰਟ ਹੋਰ ਦੇ ਦੇਂਦਾ ਹੈ
ਜੀ। ਕੋਈ ਦੋ ਪਰਸਨ ਹਨ, ਦੋ ਉਹਨਾਂ ਦੇ ਨਾਂ ਹਨ, ਉਹਨਾਂ ਦੋ ਨਾਵਾਂ ਦੇ ਦੋ ਅੱਖਰ, ਦੋ ਅੱਖਰ ਇਹ ਹਨ
“੧” ਅਤੇ “ਓ” ਦੋ ਨਾਂ ਹਨ ,
ਏਕਮ ਤੋਂ “ਏਕੰਕਾਰ”
ਏਕਮ ਏਕੰਕਾਰੁ ਨਿਰਾਲਾ (੮੩੮)
ਅਤੇ ਓ ਤੋਂ “ਓਅੰਕਾਰ”। ਅੱਖਰ ਵੀ ਅਸੀਂ ਪੜ੍ਹ ਲਏ ਹਨ,
ਅਤੇ ਨਾਂ ਵੀ ਅਸੀਂ ਸੁਣ ਲੈ ਹਨ। ਦੱਸੋ ਵੀਰੋ “ਏਕੰਕਾਰ” ਕੌਣ ਹੈ ਅਤੇ “ਓਅੰਕਾਰ” ਕੌਣ ਹੈ। ਲੌ ਹੁਣ
ਹੀ ਬੁੱਝ ਕੇ ਦਿਖਾਉ। ਜੇ ਕਿਸੇ ਨੂੰ ਇਹ ਦੋ ਨਾਵਾਂ ਵਾਲੀ ਗੱਲ ਸਹੀ ਨਾਂ ਲਗੇ, ਕੇ ਦੋਨੋਂ ਇੱਕ ਹੀ
ਹਨ, ਤਾਂ ਉਸ ਇੱਕ “ਏਕੰਕਾਰ” ਨੂੰ ਹੀ ਬੁਝ ਕੇ ਦਿਖਾਵੇ।
ਜੋ ਦੇਖਿ ਦਿਖਾਵੈ ਤਿਸ ਕਉ ਬਲਿ
ਜਾਈ
ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥ ਅਗਮ ਅਗੋਚਰੁ ਰੂਪੁ ਨ ਰੇਖਿਆ॥ ਖੋਜਤ
ਖੋਜਤ (੮੩੮) ਘਟਿ ਘਟਿ ਦੇਖਿਆ॥ ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ॥ ਗੁਰ ਪਰਸਾਦਿ ਪਰਮ
ਪਦੁ ਪਾਈ॥ ੧॥
ਲੌ ਵੀਰੋ ਏਕੰਕਾਰ ਨੂੰ ਬੁਝੋ, ਖੁਦ ਵੀ ਦੇਖੋ ਅਤੇ ਦੂਸਰਿਆ ਨੂੰ ਵੀ ਦਿਖਾਉ?
ਚੱਲਦਾ…. .
ਬਲਦੇਵ ਸਿੰਘ ਫਿਰੋਜ਼ਪੁਰ।
(18/12/10)
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥
ਇਸ ਪੰਗਤੀ ਦੇ ਅਰਥ ਇਸ ਅਧਾਰ ਤੇ ਕਿਤੇ ਜਾਂਦੇ ਨੇ ਕਿ ਗੁਰੂ ਸਾਹਿਬ ਫੁਰਮਾ
ਰਹੇ ਨੇ ਕਿ ਜਦੋਂ ਅਜੇ ਕੁਛ ਵੀ ਨਹੀ ਸੀ ਤਾਂ ਕੀ ਕਰਮ ਕਰਕੇ ਬੰਦਿਆਂ ਤੂੰ ਇਸ ਜਹਾਨ ਵਿੱਚ ਆਇਆ ਸੀ।
ਇਹ ਸ਼ਬਦ 748
ਪੰਨੇ ਤੇ ਅੰਕਿਤ ਹੈ। ਮੈਂ ਵੀ ਏਸ ਸ਼ਬਦ ਦੇ ਅਰਥ ਪੜਨ ਲਈ ਪ੍ਰੋ. ਸਾਹਿਬ ਸਿੰਘ ਜੀ ਦੁਆਰਾ ਲਿਖਿਆ
ਦਰਪਣ ਖੋਲਿਆ ਅਤੇ ਇਸਦੇ ਤੇ ਇਸ ਤੋਂ ਪਹਿਲਾਂ ਵਾਲੇ ਸ਼ਬਦ ਦੇ ਅਰਥ ਪੜੇ। ਦੋਨਾਂ ਸ਼ਬਦਾ ਦਾ ਭਾਵ ਅਰਥ
ਉਹਨਾਂ ਇਹ ਹੀ ਲਿਖਿਆ ਹੈ ਕਿ ਜੋ ਅਕਾਲ ਪੁਰਖੁ ਦੀ ਸ਼ਰਨ ਲੈਂਦੇ ਨੇ ਉਹ ਸੰਸਾਰ ਸਮੁੰਦਰ ਵਿਚੋਂ
ਡੁਬਣੋਂ ਬਚ ਜਾਂਦੇ ਨੇ।
ਅਨੇਕਾਂ ਹੀ ਏਸੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੇ ਨੇ ਜੋ ਇਹ
ਸਾਬਿਤ ਕਰਦੇ ਨੇ ਕਿ ਜਿੰਦਗੀ ਖਤਮ ਹੋਣ ਨਾਲ ਸਿਰਫ ਸਰੀਰ ਹੀ ਖਤਮ ਹੁੰਦਾ ਹੈ ਪਰ ਜਿੰਦਗੀ ਦਾ
ਸਿਲਸਿਲਾ ਆਪਣੀ ਜਗਾ ਚਲਦਾ ਰਹਿੰਦਾ ਹੈ। ਜੋ ਅੱਜ ਸਾਡਾ ਹੈ ਉਹ ਕੱਲ ਕਿਸੇ ਹੋਰ ਦਾ ਸੀ ਤੇ ਆਉਣ
ਵਾਲੇ ਕੱਲ ਵਿੱਚ ਕਿਸੇ ਹੋਰ ਦਾ ਹੋਏਗਾ। Law of
energy ਵੀ ਇਹ ਹੀ ਦਸਦੀ ਹੈ ਕਿ ਸ਼ਕਤੀ ਸਿਰਫ
ਆਪਣਾ ਰੂਪ ਬਦਲਦੀ ਹੈ। ਇਸ ਨੂੰ ਨਾਂ ਤਾਂ ਬਣਾਇਆ ਜਾਂਦਾ ਹੈ ਤੇ ਨਾ ਹੀ ਨਸ਼ਟ ਕਿੱਤਾ ਜਾਂਦਾ ਹੈ।
ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥
ਮੈਂ ਇਸ ਪੰਗਤੀ ਨੂੰ ਇਸ ਤਰਾਂ ਸਮਝਨ ਦੀ ਕੋਸ਼ੀਸ਼ ਕੀਤੀ ਕਿ ਕਈ ਵਾਰ ਜਦੋਂ
ਅਸੀਂ ਕੰਮਪਿਊਟਰ ਤੇ ਕੰਮ ਕਰਦੇ ਹੁੰਦੇ ਹਾਂ ਤਾਂ ਅਚਾਣਕ Windows
Crash ਹੋ ਜਾਂਦੀਆਂ ਨੇ ਤੇ ਇੱਕ
Log File ਬਣਦੀ ਹੈ
ਜਿਸ ਤੇ ਦੋ Option
ਹੁੰਦੇ ਨੇ Send
ਜਾਂ Don’t Send.
ਮੈਂ ਉਸ ਨੂੰ ਇਸ ਤਰਾਂ ਲੈਂਦਾ ਹੈ ਕਿ ਉਹ Windows
ਦੀ ਕਰਮਾਂ ਦੀ ਫਾਈਲ ਬਣ ਜਾਂਦੀ ਹੈ ਜਦੋਂ ਅਸੀਂ ਉਹ Microsoft
ਵਾਲਿਆਂ ਨੂੰ ਭੇਜਦੇ ਹਾਂ ਤੇ ਅਜਿਹੀਆਂ ਹੋਰ
ਹਜਾਰਾਂ ਹੀ ਸ਼ਕਾਇਤਾਂ ਦੇ ਅਧਾਰ ਉਹ ਆਪਣਾ ਅਗਲਾ ਸਾਫਟਵੇਅਰ ਤਿਆਰ ਕਰਦੇ ਨੇ।
Performance report ਹਰ ਜਗਾ
ਦਿੱਤੀ ਜਾਂਦੀ ਹੈ। ਜਦੋ ਪਹਿਲੀ ਵਾਰ ਕੋਈ ਚੀਜ਼ ਬਨਦੀ ਹੈ ਉਹ ਕਿਸੇ ਆਈਡੀਏ ਦੇ ਅਧਾਰ ਤੇ ਬਣਦੀ ਹੈ
ਲੇਕਿਨ ਉਸ ਤੋਂ ਬਾਅਦ ਵਿੱਚ ਆਉਣ ਵਾਲੀਆਂ ਤਬਦੀਲੀਆਂ ਉਸਦੀ ਕਰਮਾਂ ਦੀ ਰੀਪੋਰਟ ਤੇ ਹੀ ਨਿਰਭਰ
ਕਰਦੀਆਂ ਹਨ।
ਇਸ ਤੋਂ ਪਹਿਲਾਂ ਵਾਲੀ ਕਿਸ਼ਤ ਵਿੱਚ ਅਸੀਂ ਸਰੀਰ ਦੇ ਤੱਤਾਂ ਦੀ ਤਬਦੀਲੀ
ਬਾਰੇ ਵੀਚਾਰ ਕੀਤੀ ਸੀ ਤੇ ਅੱਜ ਅਸੀਂ ਉਸ ਪੰਗਤੀ ਨੂੰ ਵਿਚਾਰਿਆ ਹੈ ਜਿਸ ਦੇ ਅਧਾਰ ਤੇ ਇਹ ਪ੍ਰਚਾਰ
ਕੀਤਾ ਜਾਂਦਾ ਹੈ ਕਿ ਧਰਤੀ ਤੇ ਜੀਵਨ ਜਦੋਂ ਪਹਿਲੀ ਵਾਰ ਹੋਂਦ ਵਿੱਚ ਆਇਆ ਸੀ ਤਾਂ ਉਹ ਕਹਿੜੇ ਕਰਮਾਂ
ਦੇ ਅਧਾਰ ਤੇ ਹੋਇਆ। ਸੰਸਾਰ ਵਿੱਚ ਲੱਖਾਂ ਤਰਾਂ ਦਾ ਜੀਵਨ ਮਜੂਦ ਹੈ ਤੇ ਉਸ ਵਿਚੋਂ ਇੱਕ ਜੀਵਨ ਹੈ
ਇੰਨਸਾਨ ਦਾ। ਜੋ ਸਭ ਤੋਂ ਉਤਮ ਵੀ ਹੈ ਤੇ ਮਿਲਦਾ ਵੀ ਔਖਾ ਹੈ। ਇਸਦੇ ਵੀ ਫੁਰਮਾਨ ਗੁਰਬਾਣੀ ਵਿੱਚ
ਮਜੂਦ ਹਨ।
ਸਾਰੀ ਕਾਇਨਾਤ ਦੀ ਸੰਭਾਲ ਇੱਕ ਅਕਾਲ ਪੁਰਖੁ ਆਪ ਹੀ ਕਰ ਰਿਹਾ ਹੈ ਦੂਜਾ ਕੋਈ
ਨਹੀ। ਉਹ ਆਪ ਹੀ ਧਰਮ ਰਾਜ ਹੈ ਤੇ ਆਪ ਹੀ ਚਿਤਰ ਗੁਪਤ। ਉਹ ਆਪ ਵੀ ਸੱਚਾ ਹੈ ਤੇ ਉਸ ਦਾ ਨਿਆਯ ਵੀ
ਸਚਾ ਹੈ। ਉਸ ਦੇ ਸੱਚ ਦੀ ਜਿਨੂੰ ਜਿੰਨੀ ਸਮਝ ਆਉਂਦੀ ਹੈ ਉਹ ਓਨੀ ਤਾਣ ਨਾਲ ਹੀ ਉਸ ਨੂੰ ਗਾਉਂਦਾ
ਹੈ।
ਇਸ ਸਬਜੈਕਟ ਤੇ ਇੰਨੀ ਕੁ ਸੇਵਾ ਪ੍ਰਵਾਨ ਕਰਨਾ। ਹੋਈਆਂ ਭੁਲਾਂ ਲਈ ਖਿਮਾ ਦਾ
ਜਾਚਕ ਹਾਂ। ਫਤਹਿ ਦੀ ਸਾਂਝ ਬੋਲ ਕੇ ਕਰਨਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ॥
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
585 – 503 - 5328
(18/12/10)
ਕਿਰਪਾਲ ਸਿੰਘ, ਬਠਿੰਡਾ
ਬਚਿੱਤਰ ਨਾਟਕ ਦੀ ਰਚਨਾ ਨੂੰ ਕਿਸੇ ਵੀ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਮੰਨਿਆ ਜਾ
ਸਕਦਾ ਪਰ ਅਫਸੋਸ ਕਿ ਇਸੇ ਦੇ ਅਧਾਰ `ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਵਾਰ
ਕੀਤਾ ਜਾਂਦਾ ਹੈ ਗੁਰਮਤਿ ਦੀ ਥਾਂ ਮਨਮਤਿ ਦਾ ਪ੍ਰਚਾਰ
ਸ: ਕਿਰਪਾਲ ਸਿੰਘ, ਬਠਿੰਡਾ। ਮੋਬ: ੦੯੮੫੫੪–੮੦੭੯੭
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨੂੰ ਨਾ ਸਮਝਣ ਵਾਲੇ ਬਹੁਤ ਸਾਰੇ ਸਿੱਖ
ਪ੍ਰਚਾਰਕ ਅਤੇ ਸੰਪਰਦਾਵਾਂ ਬਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਆਤਮ ਕਥਾ ਦੱਸਦੇ
ਹਨ, ਜਿਸ ਵਿੱਚ ਉਨ੍ਹਾਂ ਆਪਣੇ ਪਿੱਛਲੇ ਜਨਮ ਦਾ ਬਿਰਤਾਂਤ ਖੋਲ੍ਹ ਕੇ ਲਿਖਿਆ ਹੈ। ਬਚਿੱਤਰ ਨਾਟਕ
ਨੂੰ ਉਹ ਇਸ ਕਦਰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰ੍ਰਮਾਣਿਕ ਰਚਨਾ ਮੰਨਦੇ ਹਨ ਕਿ ਇਸ ਦੇ ਅਧਾਰ `ਤੇ
ਹੀ ਉਸ ਤ੍ਰਿਆ ਚਰਿੱਤਰ ਅਤੇ ਹਕਾਇਤਾਂ ਵਰਗੀ ਅਸ਼ਲੀਲ ਰਚਨਾ, ਚਉਬੀਸ ਅਉਤਾਰ ਵਰਗੀ ਰਚਨਾ ਜਿਹੜੀ ਕਿ ੴ
ਨਿਰੰਕਾਰ ਵਾਹਿਗੁਰੂ ਨਾਲੋਂ ਤੋੜ ਕੇ ਬਹੁ ਅਵਤਾਰਵਾਦ ਨਾਲ ਜੋੜਨ ਦੀ ਪ੍ਰੇਰਣਾ ਦੇਣ ਵਾਲੀ ਹੈ ਅਤੇ
ਚੰਡੀ ਚਰਿੱਤਰ ਵਰਗੀ ਦੇਵੀ ਪੂਜਕ ਰਚਨਾ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਕਰਨ ਦਾ ਯਤਨ
ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਖੌਤੀ ਦਸਮ ਗ੍ਰੰਥ `ਚ ਉਪ੍ਰੋਕਤ ਸਾਰੀਆਂ ਹੀ ਰਚਨਾਵਾਂ ਦੀ
ਲਿਖਣ ਸ਼ੈਲੀ, ਭਾਸ਼ਾ ਅਤੇ ਛੰਦ ਬੰਦੀ ਇੱਕ ਸਾਰ ਹੋਣ ਕਰਕੇ ਇੱਕੇ ਵਿਅਕਤੀ ਦੀ ਹੋ ਸਕਦੀ ਹੈ, ਇਸ ਲਈ
ਜੇਕਰ ਬਚਿੱਤਰ ਨਾਟਕ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਸਾਰੀ ਦੀ ਸਾਰੀ ਰਚਨਾ ਹੀ ਗੁਰੂ
ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਬਹੁਤ ਸਾਰੇ ਤਾਂ ਬਚਿੱਤਰ ਨਾਟਕ ਦੀ ਰਚਨਾ ਨੂੰ ਗੁਰੂ ਗ੍ਰੰਥ
ਸਾਹਿਬ ਜੀ ਦੀ ਰਚਨਾ ਤੋਂ ਵੀ ਉਪਰ ਮੰਨਣ ਤੱਕ ਜਾਂਦੇ ਹਨ, ਇਸੇ ਲਈ ਗੁਰਪੁਰਬਾਂ ਮੌਕੇ ਖਾਸ ਕਰਕੇ
ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ
ਤਾਂ ਸਾਰੇ ਹੀ ਰਾਗੀ ਬਚਿੱਤਰ ਨਾਟਕ `ਚੋਂ ਹੀ ਕੀਰਤਨ ਕਰਦੇ ਹਨ ਅਤੇ ਕਥਾ ਵਾਚਕ, ਢਾਡੀ ਪ੍ਰਚਾਰਕ
ਆਦਿ ਵੀ ਆਪਣੇ ਭਾਸ਼ਣ ਦਾ ਅਧਾਰ ਇਸੇ ਰਚਨਾ ਨੂੰ ਬਣਾਉਂਦੇ ਹਨ। ਆਉ ਜਰਾ ਵੀਚਾਰ ਕੇ ਵੇਖੀਏ ਕਿ
ਗੁਰਪੁਰਬ ਮੌਕੇ ਇਹ ਆਮ ਪੜ੍ਹੀ ਜਾਂਦੀ ਰਚਨਾ ਗੁਰਮਤਿ ਨਾਲ ਕਿਤਨੀ ਕੁ ਮੇਲ ਖਾਂਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ
੫ ਜਨਵਰੀ ਨੂੰ ਮਨਾਇਆ ਜਾ ਰਿਹਾ ਹੈ, ਦੌਰਾਨ ਤਾਂ ਹੋਰ ਵੀ ਘੋਰ ਮਨਮਤਿ ਹੁੰਦੀ ਹੈ, ਕਿਉਂਕਿ ਇਸ
ਦੌਰਾਨ ਜੋ ਕਥਾ ਕੀਰਤਨ ਜਾਂ ਗੁਰ ਇਤਿਹਾਸ ਸੁਣਾਇਆ ਜਾਂਦਾ ਹੈ, ਉਹ ਨਵੇਂ ਆਏ ਜਗਿਆਸੂ ਨੂੰ ਤਾਂ
ਮਨਮਤਿ ਅਤੇ ਕਰਮਕਾਂਡਾਂ `ਚ ਪੱਕਾ ਯਕੀਨ ਕਰਵਾਉਣ `ਚ ਸਹਾਈ ਹੁੰਦਾ ਹੀ ਹੈ, ਸਗੋਂ ਜਿਨ੍ਹਾਂ
ਗੁਰਸਿੱਖਾਂ ਨੂੰ ਗੁਰਬਾਣੀ ਦੀ ਥੋੜ੍ਹੀ ਬਹੁਤ ਸੂਝ ਹੈ, ਉਨ੍ਹਾਂ `ਚ ਦੁਬਿਧਾ ਪੈਦਾ ਕਰਨ ਦਾ ਕਾਰਨ
ਵੀ ਬਣ ਰਿਹਾ ਹੈ। ਇਸ ਦਿਹਾੜੇ `ਤੇ ਪਿੰਡ ਦੇ ਛੋਟੇ ਗੁਰਦੁਆਰੇ ਤੋਂ ਲੈ ਕੇ ਗੁਰੂ ਸਾਹਿਬ ਜੀ ਦੇ
ਪ੍ਰਕਾਸ਼ ਅਸਥਾਨ ਪਟਨਾ ਸਾਹਿਬ, ਜੋਤੀ ਜੋਤ ਸਮਾਉਣ ਦਾ ਅਸਥਾਨ ਹਜ਼ੂਰ ਸਾਹਿਬ ਅਤੇ ਸਿੱਖੀ ਦੇ ਕੇਂਦਰ
ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਤੋਂ ਜੋ ਕੀਰਤਨ ਹੁੰਦਾ ਹੈ, ਉਹ ਜਾਗਤ ਜੋਤ ਜੁੱਗੋ ਜੁੱਗ ਅਟੱਲ ਆਦਿ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ `ਚੋਂ ਨਹੀਂ ਸਗੋਂ ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਬਚਿੱਤਰ
ਨਾਟਕ ਦੀ ਉਸ ਵਚਿੱਤਰ ਰਚਨਾ `ਚੋਂ ਹੋ ਰਿਹਾ ਹੁੰਦਾ ਹੈ, ਜਿਸ ਦਾ ਭਾਵ ਅਰਥ ਗੁਰੂ ਗ੍ਰੰਥ ਸਾਹਿਬ ਜੀ
ਦੀ ਵਿਚਾਰਧਾਰਾ ਨਾਲ ਮੇਲ ਖਾਣ ਦੀ ਥਾਂ ਇਸ ਦੇ ਪੂਰੀ ਤਰ੍ਹਾਂ ਵਿਰੋਧ `ਚ ਹੁੰਦਾ ਹੈ। ਸੋ, ਥੋੜ੍ਹੀ
ਬਹੁਤੀ ਸੂਝ ਰੱਖਣ ਵਾਲੇ ਗੁਰਸਿੱਖ ਇਸ ਦੁਬਿਧਾ `ਚ ਫਸ ਜਾਂਦੇ ਹਨ ਕਿ ਆਦਿ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖ਼ੁਦ ਹੀ ਜੋਤੀ ਜੋਤ ਸਮਾਉਣ ਵੇਲੇ ( “ਸਭ
ਸਿੱਖਨ ਕਉ ਹੁਕਮ ਹੈ, ਗੁਰੂ ਮਾਨੀਓ ਗ੍ਰੰਥ” ਅਨੁਸਾਰ) ਸਾਰੇ ਸਿੱਖਾਂ ਨੂੰ, ਜਿਸ ਗ੍ਰੰਥ ਨੂੰ ਗੁਰੂ
ਮੰਨਣ ਦਾ ਹੁਕਮ ਕਰ ਗਏ ਸਨ, ਉਸ ਦੀ ਬਾਣੀ ਠੀਕ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਧੱਕੇ
ਨਾਲ ਜੋੜੀ ਗਈ ਬਚਿੱਤਰ ਨਾਟਕ ਦੀ ਉਹ ਆਤਮ ਕਥਾ, ਜਿਸ ਦਾ ਉਹ ਕੀਰਤਨ ਸੁਣ ਰਹੇ ਹਨ, ਉਹ ਸੱਚੀ ਹੈ।
ਹਰ ਸਾਲ ਹਰ ਗੁਰਦੁਆਰੇ `ਚੋਂ ਹਰ ਕੀਰਤਨੀਏ ਦੇ ਮੂੰਹੋਂ ਜੋ ਕੀਰਤਨ ਸੁਣਿਆ ਜਾ ਰਿਹਾ ਹੈ, ਉਹ ਇਹ
ਹੈ:
ਅਬ ਮੈ ਅਪਨੀ ਕਥਾ ਬਖਾਨੋ।। ਤਪ ਸਾਧਤ ਜਿਹ ਬਿਧਿ ਮੋਹਿ ਆਨੋ।। ਹੇਮਕੁੰਟ ਪਰਬਤ ਹੈ ਜਹਾਂ।। ਸਪਤ
ਸ੍ਰਿੰਗ ਸੋਭਤਿ ਹੈ ਤਹਾਂ।। ੧।। ਸਪਤ ਸ੍ਰਿੰਗ ਤਿਹ ਨਾਮੁ ਕਹਾਵਾ।। ਪੰਡੁ ਰਾਜ ਜਹ ਜੋਗ ਕਮਾਵਾ।।
ਤਹ ਹਮ ਅਧਿਕ ਤਪੱਸਿਆ ਸਾਧੀ।। ਮਹਾਕਾਲ ਕਾਲਿਕਾ ਅਰਾਧੀ।। ੨।। ਇਹ ਬਿਧਿ ਕਰਤ ਤਪੱਸਿਆ ਭਯੋ।। ਦਵੈ
ਤੇ ਏਕ ਰੂਪ ਹਵੈ ਗਯੋ।। ਤਾਤ ਮਾਤ ਮੁਰ ਅਲਖ ਅਰਾਧਾ।। ਬਹੁ ਬਿਧਿ ਜੋਗ ਸਾਧਨਾ ਸਾਧਾ।। ੩।।
ਅਰਥ: (ਇਸ ਅਖੌਤੀ ਬਚਿੱਤਰ ਨਾਟਕ, ਜਿਸ ਦਾ ਲੇਖਕ ਅਸੀਂ ਬੇਸਮਝੀ ਨਾਲ ਗੁਰੁ ਗੋਬਿੰਦ ਸਿੰਘ ਜੀ ਨੂੰ
ਸਮਝ ਰੱਖਿਆ ਹੈ, ਉਹ ਕਹਿ ਰਹੇ ਹਨ) ਹੁਣ ਮੈਂ ਆਪਣੀ ਵਾਰਤਾ ਦੱਸਦਾ ਹਾਂ, ਜਿਸ ਤਰ੍ਹਾਂ ਮੈਨੂੰ ਤਪ
ਕਰਦਿਆਂ ਨੂੰ ਏਥੇ ਲਿਆਂਦਾ ਗਿਆ ਹੈ। ਜਿੱਥੇ ਹੇਕਮੁੰਟ ਪਰਬਤ ਹੈ, ਉੱਥੇ ਸਪਤ ਸ੍ਰਿੰਗ ਪਹਾੜ ਸੋਭਦਾ
ਹੈ। ੧। ਜਿੱਥੇ ਪੰਡੂ ਰਾਜੇ ਨੇ ਯੋਗ ਕਮਾਇਆ ਸੀ, ਉਸ ਦਾ ਨਾਮ ਸਪਤ ਸ੍ਰਿੰਗ ਕਿਹਾ ਜਾਂਦਾ ਹੈ, ਉੱਥੇ
ਅਸਾਂ ਵੀ ਬਹੁਤ ਤਪੱਸਿਆ ਕੀਤੀ, ਮਹਾਂਕਾਲ ਦੀ ਕਾਲਿਕਾ ਸ਼ਕਤੀ ਦੀ ਅਰਾਧਨਾ ਕੀਤੀ। ੨। ਮੈਂ ਤਪੱਸਿਆ
ਕਰਦਿਆਂ ਇਸ ਤਰ੍ਹਾਂ ਹੋ ਗਿਆ ਕਿ ਦੋਹਾਂ ਤੋਂ ਇੱਕ ਰੂਪ ਹੋ ਗਿਆ। ਮੇਰੇ ਮਾਤਾ ਪਿਤਾ ਨੇ ਅਲੱਖ ਰੂਪ
ਦੀ ਅਰਾਧਨਾ ਕੀਤੀ ਅਤੇ ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕੀਤੀ। ੩। ਉਪ੍ਰੋਕਤ ਕੀਰਤਨ ਸੁਣ ਕੇ ਭਾਵੇਂ
ਸ਼ਰਧਾਲੂ ਸੰਗਤ ਝੂਮਣ ਲੱਗ ਪੈਂਦੀ ਹੈ ਪਰ ਸਿਧਾਂਤਕ ਤੌਰ `ਤੇ ਇਹ ਗੁਰੂ ਗ੍ਰੰਥ ਜੀ ਦੀ ਬਾਣੀ ਦੇ
ਸਿਧਾਂਤ ਦੀ ਖੰਡਨਾ ਕਰਦੀ ਹੈ ਕਿਉਂਕਿ ਇਸ ਬਚਿੱਤਰ ਨਾਟਕ ਨੂੰ ਅਧਾਰ ਮੰਨ ਕੇ ਜਿਸ ਹੇਮਕੁੰਟ ਨੂੰ
ਦਸਮੇਸ਼ ਪਿਤਾ ਜੀ ਦਾ ਤਪ ਅਸਥਾਨ ਮੰਨ ਕੇ ਅੱਜ ਸਿੱਖ ਕੌਮ ਨੇ ਵੱਡਾ ਤੀਰਥ ਬਣਾ ਲਿਆ ਹੈ, ਉਹ ਸੈਂਕੜੇ
ਫੁੱਟ ਮੋਟੀ ਬਰਫ਼ ਦੀ ਤਹਿ ਨਾਲ ਢਕੀਆਂ ਪਹਾੜੀਆਂ, ਕਈ ਮੀਲਾਂ `ਚ ਫੈਲੀਆਂ ਹੋਈਆਂ ਹਨ, ਜਿੱਥੇ ਖਾਣ
ਪੀਣ ਦੇ ਪਦਾਰਥ ਮਿਲਣੇ ਵੀ ਅਸੰਭਵ ਹਨ, ਸਾਰਾ ਸਾਲ ਹੱਡ ਭੰਨਵੀਂ ਠੰਡ ਪੈਂਦੀ ਹੈ, ਜਿਸ ਕਾਰਨ ਉੱਥੇ
ਲਗਾਤਾਰ ਇੱਕ ਮਹੀਨਾ ਟਿਕੇ ਰਹਿਣਾ ਵੀ ਜਾਨ ਲਈ ਖਤਰਾ ਬਣ ਖਲੋਂਦਾ ਹੈ, ਉਸ ਥਾਂ `ਤੇ ਤਪ ਸਾਧਨ ਦਾ
ਅਰਥ ਹੈ, ਸਰੀਰ ਨੂੰ ਬਰਫ਼ ਵਿੱਚ ਗਾਲ਼ ਲੈਣ ਦਾ ਹਠ ਕਰਮ। ਸਰੀਰ ਦਾ ਨਾਸ਼ ਕਰਨ ਵਾਲੇ ਅਜਿਹੇ ਹੱਠ
ਕਰਮਾਂ ਬਾਰੇ ਗੁਰਬਾਣੀ ਦਾ ਫੁਰਮਾਲ ਇਸ ਪ੍ਰਕਾਰ ਹੈ:
ਤਨੁ ਹੈਮੰਚਲਿ ਗਾਲੀਐ, ਭੀ ਮਨ ਤੇ ਰੋਗ ਨ ਜਾਇ।। ਹਰਿ ਨਾਮੈ ਤੁਲਿ ਨ
ਪੁਜਈ, ਸਭ ਡਿਠੀ ਠੋਕਿ ਵਜਾਇ।। ੩।। (ਪੰਨਾ: ੬੨)
ਅਰਥ: ਜੇ ਸਰੀਰ ਨੂੰ ਹਿਮਾਲਾ ਪਰਬਤ ਦੀ ਬਰਫ਼ `ਚ ਗਾਲ਼ ਦਿੱਤਾ ਜਾਏ, ਤਾਂ ਵੀ ਮਨ ਵਿੱਚੋਂ
(ਹਉਮੈਂ ਆਦਿਕ) ਰੋਗ ਦੂਰ ਨਹੀਂ ਹੁੰਦਾ। (ਅਜਿਹੇ ਕਰਮਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ
ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦੇ ਨਾਮ ਸਿਮਰਨ ਦੀ ਬਰਾਬਰੀ ਤੱਕ ਨਹੀਂ ਪੁੱਜ
ਸਕਦਾ।। ੩।।
ਅਨਿਕ ਬਰਖ ਕੀਏ ਜਪ ਤਾਪਾ।। ਗਵਨੁ ਕੀਆ ਧਰਤੀ ਭਰਮਾਤਾ।। ਇਕੁ ਖਿਨੁ
ਹਿਰਦੈ ਸਾਂਤਿ ਨਾ ਆਵੈ, ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ।। ੩।। (ਪੰਨਾ ੯੮)
ਅਰਥ: ਅਨੇਕਾਂ ਸਾਲ ਜਪ ਤਪ ਕੀਤੇ, ਸਾਰੀ ਧਰਤੀ `ਤੇ ਗਵਨ ਕਰਦਾ ਭਟਕਦਾ ਰਿਹਾ ਪਰ ਇਨ੍ਹਾਂ
ਕਰਮਕਾਂਡਾਂ ਕਾਰਨ ਇੱਕ ਛਿਨ ਮਾਤਰ ਵੀ ਹਿਰਦੇ ਵਿੱਚ ਸ਼ਾਂਤੀ ਨਹੀਂ ਆਉਂਦੀ, ਪਰ ਜੋਗ ਸਾਧਨਾ `ਚ
ਉਰਝਿਆ ਜੋਗੀ ਕਰਮਕਾਂਡਾਂ ਵਲ ਹੀ ਵਾਰ ਵਾਰ ਭਟਕਦਾ ਹੈ। ੩। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ
ਇੱਕ ਪਾਸੇ ਸਗੋਂ ਦਸਵੇਂ ਪਾਤਸ਼ਾਹ ਦੀ (ਸਮਝੀ ਜਾ ਰਹੀ) ਆਪਣੀ ਬਾਣੀ ਜੋ ਅਕਾਲ ਉਸਤਤਿ ਦੇ ਸਿਰਲੇਖ
ਹੇਠ ਦਰਜ਼ ਹੈ ਅਤੇ ਜਿਸ ਨੁੰ ਗੁਰਮਤਿ ਅਨੁਸਾਰੀ ਹੋਣ ਕਰਕੇ ਪੰਥ ਦਾ ਵੱਡਾ ਹਿੱਸਾ ਵੀ ਗੁਰੂ ਕ੍ਰਿਤ
ਮੰਨਦਾ ਹੈ, ਵੀ ਅਜਿਹੇ ਤਪ ਸਾਧਨਾਂ ਦਾ ਵਿਰੋਧ ਕਰਦੀ ਹੈ। “ਤਾਪ ਕੇ ਸਹੇ ਤੇ, ਜੋ ਪਾਈਐ ਅਤਾਪ ਨਾਥ,
ਤਾਪਨਾ ਅਨੇਕ ਤਨ ਘਾਇਲ ਸਹਤ ਹੈ।। ਜਾਪ ਕੇ ਕੀਏ ਤੇ, ਜੋ ਪੈ ਪਾਯਤ ਅਜਾਪ ਦੇਵ, ਪੂਦਨਾ ਸਦੀਵ ਤੂਹੀ
ਤੂਹੀ ਉਚਰਤ ਹੈ।। ੪।। (ਕਬਿਤ ਅਕਾਲ ਉਸਤਤਿ) ਅਰਥ: ਜੇਕਰ ਤਪ ਸਾਧਨਾ ਦੇ ਦੁੱਖ ਸਹਿਣ ਨਾਲ ਅਤਾਪ
ਨਾਥ (ਪ੍ਰਭੂ) ਦੀ ਪ੍ਰਾਪਤੀ ਹੋ ਸਕਦੀ ਹੋਵੇ ਤਾਂ ਜਖ਼ਮੀ ਸਰੀਰ ਤਾਂ ਅਨੇਕਾਂ ਹੀ ਦੁੱਖ ਸਹਿ ਰਿਹਾ
ਹੈ। ਜੇਕਰ ਜਾਪ ਕਰਨ ਦੇ ਨਾਲ ਉਸ ਅਜਪਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੋਵੇ ਤਾਂ ਪੂਦਨਾ ਪੰਛੀ
ਤਾਂ ਹਮੇਸ਼ਾ ਹੀ ਤੂੰਹੀ ਤੂੰਹੀ ਉਚਾਰਦਾ ਹੈ। ੮੪।
ਗੁਰਬਾਣੀ ਅਤੇ ਦਸਮੇਸ਼ ਪਿਤਾ ਜੀ ਦੇ ਆਪਣੇ ਵੀਚਾਰ ਵੀ ਹੇਮਕੁੰਟ ਵਾਲੀ ਥਾਂ `ਤੇ ਅਨੇਕਾਂ ਵਰਸ਼ ਤਪ
ਸਾਧਨਾ ਕਰਨ ਦੀ ਕਹਾਣੀ ਦੇ ਬਿਲਕੁਲ ਵਿਰੋਧੀ ਭਾਵ `ਚ ਹਨ, ਇਸ ਲਈ ਇਹ ਮੰਨਣਯੋਗ ਨਹੀਂ ਹੈ ਕਿ ਅਜਿਹੇ
ਪਾਵਨ ਸ਼ਬਦਾਂ ਦੇ ਰਚੇਤਾ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਪਾਵਨ ਸਰੂਪ ਨੇ ਹਿਮਾਲਿਆ ਦੀਆਂ ਬਰਫ਼ਾਂ
ਵਿੱਚ ਸਰੀਰ ਨੂੰ ਗਾਲ਼ ਦੇਣ ਵਾਲੀ ਠੰਡ ਵਿੱਚ ਪ੍ਰਮਾਤਮਾ ਦੇ ਮਿਲਾਪ ਲਈ ਘੋਰ ਤਪੱਸਿਆ ਵਾਲਾ ਹਠ ਕਰਮ
ਕੀਤਾ ਹੋਵੇ। ਕਠਿਨ ਤਪੱਸਿਆ ਨਾਲ ਦਸਮੇਸ਼ ਜੀ ਨੂੰ ਜੋੜਨ ਵਾਲੇ ਅਸੀਂ, ਕੀ ਸਤਿਗੁਰੂ ਨੂੰ ਮੁੜ,
ਬੇਤਾਲੇ ਅਥਵਾ ਸਾਕਤ ਤਾਂ ਨਹੀਂ ਕਹਿ ਰਹੇ ਹੁੰਦੇ? ਕਿਸੇ ਪ੍ਰਕਾਰ ਦੇ ਜਪ ਤਪ ਨੂੰ ਫੋਕਟ ਸਮਝਣ ਦਾ
ਉਪਦੇਸ਼ ਦੇਣ ਵਾਲੇ ਮਹਾਨ ਗੁਰੂ ਜੀ ਨੂੰ ਹੀ, ਜਪਾਂ ਤਪਾਂ ਨਾਲ ਅਥਵਾ ਯੋਗ ਸਾਧਨਾ ਨਾਲ ਜੋੜਨ ਵਾਲੀ
ਗੱਲ ਕਰਨ ਵਾਲੇ, ਕੀ ਅਸੀਂ ਸਾਰੇ ਇਹ ਦੋਸ਼ ਲਾ ਰਹੇ ਹਾਂ ਕਿ “ਅਵਰ ਉਪਦੇਸੈ ਆਪ ਨਾ ਕਰੈ।। ਆਵਤ ਜਾਵਤ
ਜਨਮੈ ਮਰੈ।। (੨੬੯) `ਤੇ ਗੁਰੂ ਸਾਹਿਬ ਖ਼ੁਦ ਹੀ ਆਪ ਅਮਲ ਨਹੀਂ ਕਰ ਰਹੇ। ਬਚਿੱਤਰ ਨਾਟਕ ਦੀ ਰਚਨਾ
ਨੇ ਤਾਂ ਕਰਨ ਕਾਰਨ, ਸਰਬ ਸਮਰੱਥ ਪ੍ਰਮਾਤਮਾ ਨੂੰ ਹੀ ਬੜਾ ਬੇਵੱਸ ਹੋਇਆ ਦਰਸਾਇਆ ਹੈ ਜਦੋਂ ਤਪ ਸਾਧ
ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਹਿ ਰਹੇ ਦਰਸਾਇਆ ਗਿਆ ਹੈ ਕਿ: ਜਬ ਪਹਿਲੇ ਹਮ ਸ੍ਰਿਸਟ
ਬਨਾਈ।। ਦੱਈਤ ਰਚੇ ਦੁਸਟ ਦੁਖ ਦਾਈ।। ਤੇ ਭੁਜ ਬਲ ਬਵਰੇ ਹਵੈ ਗਏ।। ਪੂਜਤ ਪਰਮ ਪੁਰਖ ਰਹਿ ਗਏ।।
੬।।
ਅਰਥ: (ਬੇਵੱਸ ਹੋਇਆ) ਪ੍ਰਮਾਤਮਾ ਤਪ ਕਰ ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾ ਕੇ ਕਹਿਣ ਲੱਗਿਆ
ਕਿ ਜਦੋਂ ਪਹਿਲੇ ਅਸੀਂ ਸ਼੍ਰਿਸ਼ਟੀ ਬਣਾਈ ਤਾਂ ਦੁਖਦਾਈ, ਦੁਸ਼ਟ ਦੈਂਤ ਵੀ ਬਣਾ ਦਿੱਤੇ, ਉਹ ਕਮਲੇ
ਬੇਅਕਲ ਆਪਣੇ ਬਾਹੂ ਬਲ ਦੇ ਹੰਕਾਰ ਦੇ ਕਾਰਨ ਪਾਗਲ ਹੋ ਗਏ। ਪਰਮ ਪੁਰਖ (ਭਾਵ ਮੈਨੁੰ ਪ੍ਰਭੂ) ਨੂੰ
ਪੂਜਣਾ ਹੀ ਭੁੱਲ ਗਏ। ਤੇ ਹਮ ਤਮਕਿ ਤਨਿਕ ਮੋ ਖਾਪੇ।। ਤਿਨ ਕੀ ਠਾਉਰ ਦੇਵਤੇ ਥਾਪੇ।। ਤੇ ਭੀ ਬਲ
ਪੂਜਾ ਉਰਝਾਏ।। ਆਪਨ ਹੀ ਪਰਮੇਸ਼ੁਰ ਕਹਾਏ।। ੭।। ਉਨ੍ਹਾਂ ਦੀ ਇਸ ਮੂਰਖਤਾਈ `ਤੇ ਅਸੀਂ ਕਰੋਧਵਾਨ ਹੋ
ਕੇ ਉਹ ਝੱਟ ਹੀ ਖਪਾ ਦਿੱਤੇ ਅਤੇ ਉਨ੍ਹਾਂ ਦੀ ਥਾਂ ਦੇਵਤੇ ਬਣਾ ਦਿੱਤੇ ਪਰ ਉਹ ਵੀ ਸ਼ਕਤੀ ਦੀ ਪੂਜਾ
`ਚ ਉਰਝ ਗਏ ਅਤੇ ਆਪਣੇ ਆਪ ਨੂੰ ਪ੍ਰਮੇਸ਼ਰ ਕਹਾਉਣ ਲੱਗ ਪਏ। ਮਹਾਦੇਵ ਅਚੁਤ ਕਹਵਾਯੋ।। ਬਿਸਨ ਆਪ ਹੀ
ਕੋ ਠਹਰਾਯੋç ਬ੍ਰਹਮਾ ਆਪ ਪਾਰਬ੍ਰਹਮ ਬਖਾਨਾ।। ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ।। ੮।। ਅਰਥ: ਸ਼ਿਵ
ਆਪਣੇ ਆਪ ਨੂੰ ਹੀ ਅਮਰ ਅਖਵਾਉਣ ਲੱਗਾ। ਬਿਸ਼ਨ ਬਣਾਇਆ ਤਾਂ ਆਪਣੇ ਆਪ ਨੂੰ ਹੀ ਕਰਤਾ ਧਰਤਾ ਮੰਨ
ਬੈਠਾ। ਬ੍ਰਹਮਾ ਨੇ ਆਪਣੇ ਆਪ ਨੂੰ ਪਾਰਬ੍ਰਹਮ ਆਖਿਆ ਅਤੇ ਇਸ ਤਰ੍ਹਾਂ ਕਿਸੇ ਨੇ ਵੀ ਪ੍ਰਭੂ ਨੂੰ
ਪ੍ਰਭੂ ਕਰਕੇ ਨਾ ਮੰਨਿਆ। ਤਬ ਸਾਖੀ ਪ੍ਰਭ ਅਸਟ ਬਨਾਏ।। ਸਾਖ ਨਮਿਤ ਦੇਬੇ ਠਹਿਰਾਏ।। ਤੇ ਕਹੈ, ਕਰੋ
ਹਮਾਰੀ ਪੂਜਾ।। ਹਮ ਬਿਨ ਅਵਰੁ ਨ ਠਾਕੁਰੁ ਦੂਜਾ।। ੯।। ਅਰਥ: ਫਿਰ ਪ੍ਰਭੂ ਨੇ ਅੱਠ ਸਾਖੀ (ਗਵਾਹ)
ਬਣਾਏ ਅਤੇ ਉਨ੍ਹਾਂ ਨੂੰ ਜੀਵਾਂ ਦੇ ਕੀਤੇ ਕਰਮਾਂ ਦੀ ਗਵਾਹੀ ਦੇਣ ਵਾਸਤੇ ਕਾਇਮ ਕੀਤਾ। ਪਰ ਉਹ ਕਹਿਣ
ਲੱਗੇ (ਹੇ ਜਗਤ ਦੇ ਲੋਕੋ! ਜੇ ਸੁੱਖ ਚਾਹੁੰਦੇ ਹੋ, ਤਾਂ) ਸਾਡੀ ਹੀ ਪੂਜਾ ਕਰੋ, (ਕਿਉਂਕਿ) ਸਾਥੋਂ
ਬਿਨਾਂ ਹੋਰ ਕੋਈ ਪ੍ਰਮੇਸ਼ਰ ਨਹੀਂ ਹੈ। ਇਸ ਤਰ੍ਹਾਂ ਬਚਿੱਤਰ ਨਾਟਕ, (ਜਿਸ ਨੁੰ ਸਾਜਿਸ਼ਕਾਰਾਂ ਨੇ
ਆਪਣੀ ਸਾਜਿਸ਼ ਅਧੀਨ ਅਤੇ ਸਿੱਖਾਂ ਨੇ ਆਪਣੀ ਅਗਿਆਨਤਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ
ਪਿੱਛਲੇ ਜਨਮ ਦੀ ਆਤਮ ਕਥਾ ਦਾ ਲਿਖਾਰੀ ਮੰਨ ਲਿਆ ਹੈ) ਦੇ ਲਿਖਾਰੀ ਨੇ ਉਸ ਅਭੁੱਲ ਪ੍ਰਮਾਤਮਾ
(ਭੁੱਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰ।। (ਪੰਨਾਂ ੬੭) ਦੀ ਸਥਿੱਤੀ ਅਜਿਹੀ ਬਣਾ ਦਿੱਤੀ ਹੈ ਕਿ
ਜਿਸ ਨੂੰ ਵੀ ਉਹ ਆਪਣੀ ਪੂਜਾ ਪ੍ਰਤਿਸ਼ਠਾ ਕਰਵਾਉਣ ਅਤੇ ਆਪਣਾ ਨਾਮ ਜਪਾਉਣ ਲਈ ਭੇਜਦਾ, ਉਹੀ ਪ੍ਰਭੂ
ਤੋਂ ਆਕੀ ਹੋ ਬੈਠਾ ਅਤੇ ਆਪਣਾ ਨਾਮ ਜਪਾਉਣ ਲੱਗ ਪਿਆ। ਭਾਵ ਪ੍ਰਮਾਤਮਾ ਤੋਂ ਹਰ ਵਾਰੀ ਗਲਤੀ ਹੀ
ਹੁੰਦੀ ਰਹੀ। ਬਚਿੱਤਰ ਨਾਟਕ ਦਾ ਲਿਖਾਰੀ ਅੱਗੇ ਜਾ ਕੇ ਲਿਖਦਾ ਹੈ ਕਿ:
ਪੁਨਿ ਹਰਿ ਰਾਮਾਨੰਦ ਕੋ ਕਰਾ।। ਭੇਸ ਬੈਰਾਗੀ ਕੋ ਜਿਨ ਧਰਾ।। ਕੰਠੀ ਕੰਠਿ ਕਾਠ ਕੀ ਡਾਰੀ।। ਪ੍ਰਭ ਕੀ ਕ੍ਰਿਆ ਨ ਕਛੂ
ਬਿਚਾਰੀ।। ੨੫।। ਫਿਰ ਪ੍ਰਮਾਤਮਾ ਨੇ ਰਾਮਾ ਨੰਦ ਨੂੰ ਪੈਦਾ ਕੀਤਾ, ਜਿਸ ਨੇ ਬੈਰਾਗੀ ਭੇਖ ਧਾਰਨ
ਕੀਤਾ ਤੇ ਗਲ਼ੇ ਵਿੱਚ ਕਾਠ ਦੀ ਕੰਠੀ ਪਾ ਲਈ ਪਰ ਪ੍ਰਭੂ ਦੀ ਕ੍ਰਿਆ ਦਾ ਕੋਈ ਵਿਚਾਰ ਨਾ ਕੀਤਾ। ਜੇ
ਪ੍ਰਭੁ ਪਰਮ ਪੁਰਖ ਉਪਜਾਏ।। ਤਿਨ ਤਿਨ ਅਪਨੇ ਰਾਹ ਚਲਾਏ।। ਮਹਾ ਦੀਨ ਤਬ ਪ੍ਰਭ ਉਪਰਾਜਾ।। ਅਰਬ ਦੇਸ
ਕੋ ਕੀਨੋ ਰਾਜਾ।। ੨੬।। ਤਿਨ ਭੀ ਏਕ ਪੰਥ ਉਪਰਾਜਾ।। ਲਿੰਗ ਬਿਨਾ ਕੀਨੇ ਸਭ ਰਾਜਾ।। ਸਭ ਤੇ ਅਪਨਾ
ਨਾਮ ਜਪਾਯੋ।। ਸਤਿਨਾਮੁ ਕਾਹੂ ਨ ਦ੍ਰਿੜਾਯੋ।। ੨੭।।
ਪ੍ਰਭੂ ਨੇ ਜਿਹੜੇ ਵੀ `ਪਰਮ ਪੁਰਖ` (ਸੁਧਾਰਕ ਮਹਾਤਮਾ) ਪੈਦਾ ਕੀਤੇ ਸਨ, ਉਨ੍ਹਾਂ ਸਭਨਾ ਆਪਣੇ ਮਜ਼ਹਬ ਤੋਰ ਲਏ। ਪ੍ਰਭੂ ਨੇ ਫਿਰ (ਮਹਾਦੀਨ) ਮੁਹੰਮਦ
ਸਾਹਿਬ ਜੀ ਨੂੰ ਪੈਦਾ ਕੀਤਾ, (ਜਿਸ ਨੂੰ) ਅਰਬ ਦੇਸ ਦਾ ਰਾਜਾ ਬਣਾਇਆ। ੨੬। ਉਸ ਨੇ ਵੀ ਇੱਕ ਮਜ੍ਹਬ
ਤੋਰ ਦਿੱਤਾ (ਅਤੇ ਆਪਣੇ) ਸਾਰੇ ਪੈਰੋਕਾਰਾਂ ਨੂੰ ਲਿੰਗ ਤੋਂ ਬਿਨਾ ਬਣਾ ਦਿੱਤਾ ਹੈ (ਅਰਥਾਤ ਉਸ ਨੇ
ਆਪਣੇ ਸ਼ਰਧਾਲੂਆਂ ਨੂੰ ਸੁੰਨਤੀ ਬਣਾ ਦਿੱਤਾ)। ਸਭਨਾਂ ਤੋਂ ਆਪਣਾ ਨਾਮ ਜਪਾਇਆ (ਇਸ ਤਰ੍ਹਾਂ) ਕਿਸੇ
ਨੇ ਵੀ ਸਤਿਨਾਮ ਦਾ ਉਪਦੇਸ਼ ਨਹੀਂ ਦਿੱਤਾ। ੨੭। ਸਭ ਅਪਨੀ ਅਪਨੀ ਉਰਝਾਨਾ।। ਪਾਰਬ੍ਰਹਮ ਕਾਹੂੰ ਨ
ਪਛਾਨਾ।। ਤਪ ਸਾਧਤ ਹਰਿ ਮੋਹਿ ਬੁਲਾਯੋ।। ਇਮ ਕਹਿ ਕੈ ਇਹ ਲੋਕ ਪਠਾਯੋ।। ੨੮।।
ਸਾਰੇ ਆਪੋ ਆਪਣੀ (ਪ੍ਰਭਤਾ) ਵਿੱਚ ਫਸੇ ਹੋਏ ਹਨ, ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਛਾਣਿਆ। ਮੈਨੂੰ (ਗੁਰੂ ਗੋਬਿੰਦ
ਸਿੰਘ ਨੂੰ) ਤੱਪ ਕਰਦੇ ਨੂੰ ਹਰੀ ਨੇ ਬੁਲਾਇਆ ਅਤੇ ਇਸ ਤਰ੍ਹਾਂ ਕਹਿ ਕੇ (ਮੈਨੂੰ) ਇਸ ਜਗਤ ਵਿੱਚ
ਭੇਜਿਆ। ੨੮। ਭਾਵ: ਗੁਰੂ ਗੋਬਿੰਦ ਸਿੰਘ ਜੀ ਨੁੰ ਪ੍ਰਭੂ ਨੇ ਇਸ ਲੋਕ ਵਿੱਚ ਭੇਜ ਦਿੱਤਾ ਤਾਂ ਕਿ ਉਹ
ਉਸ ਪ੍ਰਭੂ ਦਾ ਨਾਮ ਜਪਾਏ।
ਹੁਣ ਜੇ ਇਸ ਬਚਿੱਤਰ ਕਥਾ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਹ ਮੰਨਣਾ ਪਵੇਗਾ ਕਿ ਪਹਿਲੇ ਨੌ ਗੁਰੂ
ਸਾਹਿਬਾਨ ਨੇ ਵੀ ਪ੍ਰਭੂ ਦਾ ਨਾਮ ਨਹੀਂ ਸੀ ਜਪਾਇਆ। ਰਾਮਾਨੰਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਦਰਜ਼ ਕਰਵਾਈ ਹੈ, ਬਚਿੱਤਰ ਨਾਟਕ ਅਨੁਸਾਰ ਉਹ ਵੀ ਬੈਰਾਗੀ ਭੇਸ
ਦਾ ਪ੍ਰਚਾਰ ਹੀ ਕਰਦੇ ਰਹੇ ਅਤੇ ਉਨ੍ਹਾ ਵੀ ਪ੍ਰਭੂ ਦਾ ਨਾਮ ਨਹੀਂ ਜਪਾਇਆ। ਫਿਰ ਗੁਰੂ ਅਰਜਨ ਦੇਵ ਜੀ
ਨੇ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ `ਚ ਦਰਜ਼ ਕਿਉਂ ਕੀਤੀ? ਪ੍ਰਭੂ ਦੇ ਭੇਜੇ ਹੋਏ ਗੁਰੂ
ਗੋਬਿੰਦ ਸਿੰਘ ਜੀ ਨੇ ਵੀ ਉਸ ਦੀ ਬਾਣੀ ਨੂੰ ਉਸੇ ਗ੍ਰੰਥ ਸਾਹਿਬ `ਚ ਕਿਉਂ ਰਹਿਣ ਦਿੱਤਾ, ਜਿਸ ਨੂੰ
ਉਨ੍ਹਾਂ ਬਾਅਦ `ਚ ਗੁਰੂ ਮੰਨਣ ਦਾ ਹੁਕਮ ਦਿੱਤਾ? ਫਿਰ ਮੁਹੰਮਦ ਸਾਹਿਬ ਨੇ ਤਾਂ ਆਪਣਾ ਨਾਮ ਨਹੀਂ
ਜਪਾਇਆ, ਉਨ੍ਹਾਂ ਨੇ ਤਾਂ ਇੱਕ ਅੱਲਾ ਦਾ ਹੀ ਨਾਮ ਜਪਾਇਆ ਹੈ। ਸੋ, ਇਸ ਕਥਾ ਦੀ ਵਿਚਾਰ ਕੀਤਿਆਂ
ਮਲੂਮ ਹੁੰਦਾ ਹੈ ਕਿ ਇਹ ਉਪ੍ਰੋਕਤ ਬਚਿੱਤਰ ਕਥਾ ਜਿਸ ਦਾ ਕੀਰਤਨ ਗੁਰਪੁਰਬ ਸਮੇਂ ਬੜਾ ਝੂਮ ਝੂਮ ਕੇ
ਕੀਤਾ ਜਾ ਰਿਹਾ ਹੁੰਦਾ ਹੈ, ਇਹ ਸਭ ਮਨਘੜਤ ਅਤੇ ਝੂਠੀ ਹੈ। ਇਸ ਤੋਂ ਇਲਾਵਾ ਜੇ ਇਸ ਕਥਾ ਨੂੰ
ਪਿੱਛਲੇ ਜਨਮ ਦੀ ਕਹਿ ਕੇ ਮੰਨ ਵੀ ਲਿਆ ਜਾਵੇ ਤਾਂ ਵੀ ਗੁਰੂ ਨਾਲ ਸਿੱਖ ਦਾ ਸਬੰਧ ਉਸ ਸਮੇਂ ਤੋਂ
ਹੈ, ਜਦੋਂ ਉਨ੍ਹਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਨਾ ਕਿ ਪਹਿਲੇ ਜਨਮ ਨਾਲ। ਜਿਸ ਤਰ੍ਹਾਂ ਗੁਰੂ ਅੰਗਦ
ਦੇਵ ਜੀ, ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਦੇਵੀ ਪੂਜਕ ਸਨ, ਇਸੇ ਤਰ੍ਹਾਂ
ਗੁਰੂ ਅਮਰ ਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਗੰਗਾ ਦੇ ਪੁਜਾਰੀ ਸਨ
ਪਰ ਸਿੱਖ ਦਾ ਉਨ੍ਹਾਂ ਦੀ ਪਹਿਲੀ ਜਿੰਦਗੀ ਜਾਂ ਕਰਮਾ ਨਾਲ ਕੋਈ ਸਬੰਧ ਨਹੀਂ ਹੈ, ਉਸੇ ਤਰ੍ਹਾਂ ਗੁਰੂ
ਗੋਬਿੰਦ ਸਿੰਘ ਜੀ ਦੇ ਪਹਿਲੇ ਜਨਮ ਨਾਲ ਵੀ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ। ਅੱਗੇ ਜਾ ਕੇ ਪੁੱਤਰ
ਪ੍ਰਾਪਤੀ ਲਈ ਗੁਰੂ ਤੇਗ ਬਹਾਦਰ ਜੀ ਨੂੰ ਵੀ ਗੁਰਮਤਿ ਵਿਰੋਧੀ ਕਰਮ ਕਰਦੇ ਵਿਖਾ ਦਿੱਤਾ ਹੈ।
ਮੁਰ ਪਿਤ ਪੂਰਬ ਕੀਯਸਿ ਪਯਾਨਾ।। ਭਾਂਤਿ ਭਾਂਤਿ ਦੇ ਤੀਰਥ ਨਾੑਨਾ।। ਜਬ ਹੀ ਜਾਤ ਤ੍ਰਿਬੇਣੀ ਭਏ।। ਪੁੰਨ
ਦਾਨ ਦਿਨ ਕਰਤ ਬਿਤਏ।। ੧।। ਤਹੀ ਪ੍ਰਕਾਸ਼ ਹਮਾਰਾ ਭਯੋ।। ਪਟਨਾ ਸਹਰ ਬਿਖੈ ਭਵ ਲਯੋ।। … ੨।। ਅਰਥ:
(ਜਦੋਂ) ਮੇਰੇ ਪਿਤਾ (ਸ਼੍ਰੀ ਗੁਰੂ ਤੇਗ ਬਹਾਦਰ ਜੀ) ਨੇ ਪੂਰਬ ਵਲ ਜਾਣਾ ਕੀਤਾ ਅਤੇ ਭਾਂਤ ਭਾਂਤ ਦੇ
ਤੀਰਥਾਂ `ਤੇ ਇਸ਼ਨਾਨ ਕੀਤੇ, ਜਦੋਂ ਇਸੇ ਤਰ੍ਹਾਂ ਕਰਦੇ (ਤ੍ਰਿਬੇਣੀ) ਪ੍ਰਯਾਗਰਾਜ ਪੁੱਜੇ ਸਨ ਅਤੇ
ਦਾਨ ਪੁੰਨ ਕਰਦਿਆਂ ਕਈ ਦਿਨ ਬਿਤਾ ਦਿੱਤੇ ਤਾਂ ਜਾ ਕੇ ਪਟਨਾ ਸਾਹਿਬ ਵਿਖੇ ਸਾਡਾ (ਗੁਰੂ ਗੋਬਿੰਦ
ਸਿੰਘ ਜੀ ਦਾ) ਪ੍ਰਕਾਸ਼ ਹੋਇਆ। ਤੀਰਥਾਂ ਦੇ ਇਸ਼ਨਾਨ ਅਤੇ ਪੁੰਨ ਦਾਨ ਕਰਨ ਨੂੰ ਹੀ ਪੁੰਨ ਕਰਮ ਸਮਝਣ
ਵਾਲਿਆਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ, ਜਪੁਜੀ ਸਾਹਿਬ ਵਿੱਚੋਂ ਹੀ ਇਸ ਉਪਦੇਸ਼ ਨੂੰ
ਵੀ ਸਮਝਣਾ ਚਾਹੀਦਾ ਹੈ:
“ਤੀਰਥ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ ਕਿ ਨਾਇ ਕਰੀ।। ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਹੋਰ ਪ੍ਰਮਾਣ ਹਨ: ਤੀਰਥ ਨਾਇ ਅਰੁ ਧਰਨੀ ਭ੍ਰਮਤਾ, ਆਗੈ ਠਾਉਰ ਨਾ ਪਾਵੈ।।
ਉਹਾ ਕਾਮਿ ਨ ਆਵੈ ਇਹ ਬਿਧਿ, ਓਹੁ ਲੋਗਨ ਹੀ ਪਤੀਆਵੈ।। ੨।। (ਪੰਨਾ: ੨੧੬) ਤਟਿ ਤੀਰਥਿ ਦਿਸੰਤਰਿ
ਭਵੈ ਅਹੰਕਾਰੀ, ਹੋਰੁ ਵਧੇਰੇ ਹਉਮੈ ਮਲੁ ਲਾਵਣਿਆ।। ੩।। (ਪੰਨਾ: ੧੧੬) ਤੀਰਥੁ ਤਪੁ ਦਇਆ ਦਤੁ
ਦਾਨੁ।। ਜੇ ਕੋ ਪਾਵੈ ਤਿਲਕਾ ਮਾਨੁ।। (ਜਪੁਜੀ ਸਾਹਿਬ ਪਉੜੀ ੨੨) ਪੂਜਾ ਵਰਤ ਤਿਲਕ ਇਸਨਾਨਾ ਪੁੰਨ
ਦਾਨ ਬਹੁ ਦੈਨ।। ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ।। ੨।। (ਪੰਨਾਂ: ੬੭੪)
ਦਸਮੇਸ਼ ਪਿਤਾ ਜੀ ਖ਼ੁਦ ਅਕਾਲ ਉਸਤਤਿ ਵਿੱਚ ਵੀ ਫੁਰਮਾਨ ਕਰਦੇ ਹਨ: ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾਂ
ਨਹਿ ਏਕ ਪਛਾਨੈ।। ੧।। (੩੩ ਸਵੱਈਏ)। ਸੋ, ਬਿਨਾ ਸੋਚਿਆਂ ਸਮਝਿਆਂ ਗੁਰਮਤਿ ਦੀ ਉਲੰਘਣਾ ਕਰਨ ਵਾਲੇ
ਬਚਿੱਤਰ ਨਾਟਕ ਦੀ ਰਚਨਾ ਦਾ ਵਾਰ ਵਾਰ ਇਸ ਢੰਗ ਨਾਲ ਕੀਰਤਨ ਕਰਨ ਨਾਲ ਜਿਸ ਗੁਰਪੁਰਬ `ਤੇ ਗੁਰਮਤਿ
ਦਾ ਪ੍ਰਚਾਰ ਹੋਣਾ ਸੀ, ਉਸੇ ਗੁਰਪੁਰਬ `ਤੇ ਸਗੋਂ ਮਨਮਤਿ ਦਾ ਪ੍ਰਚਾਰ ਹੋ ਰਿਹਾ ਹੈ। ਸਾਡੇ
ਪ੍ਰਚਾਰਕਾਂ, ਕੀਰਤਨੀਏ ਅਤੇ ਪ੍ਰਬੰਧਕਾਂ ਨੁੰ ਚਾਹੀਦਾ ਹੈ ਕਿ ਜੇਕਰ ਉਹ ਸੰਪੂਰਨ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਟੀਕਾ `ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ` ਕ੍ਰਿਤ ਪ੍ਰੋ: ਸਾਹਿਬ ਸਿੰਘ ਅਤੇ ਅਖੌਤੀ
ਦਸਮ ਗ੍ਰੰਥ ਦਾ ਟੀਕਾ ਨਹੀਂ ਪੜ੍ਹ ਸਕਦੇ ਤਾਂ ਘੱਟ ਤੋਂ ਘੱਟ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ
ਪ੍ਰਕਾਸ਼ਤ ਦੋ ਛੋਟੀਆਂ ਛੋਟੀਆਂ ਪੁਸਤਕਾਂ `੩੩ ਸਵੱਈਏ ਸਟੀਕ` ਅਤੇ `ਦਸਮੇਸ਼ ਪਿਤਾ ਵਲੋਂ ਨਿਬੇੜਾ`
ਅਕਾਲ ਉਸਤਤਿ ਵਿੱਚੋਂ ੨੦ ਕਬਿਤਾਂ ਦੀ ਵਿਆਖਿਆ ਜ਼ਰੂਰ ਪੜ੍ਹ ਲੈਣ, ਤਾਂ ਗੁਰੂ ਸਾਹਿਬ ਦੇ ਨਾਮ ਨੂੰ
ਢਾਹ ਲਾਉਣ ਵਾਲੇ ਬਚਿੱਤਰ ਨਾਟਕ ਦੀ ਅਸਲੀਅਤ ਉਨ੍ਹਾਂ ਨੂੰ ਆਪਣੇ ਆਪ ਸਮਝ ਵਿੱਚ ਆ ਜਾਵੇਗੀ। ਜੇ
ਗੁਰੂ ਕ੍ਰਿਪਾ ਕਰਨ ਇਨ੍ਹਾਂ ਪ੍ਰਚਾਰਕਾਂ ਨੂੰ ਸਮਝ ਆ ਗਈ ਤਾਂ ਗੁਰਮਤਿ ਦਾ ਪ੍ਰਚਾਰ ਵੀ ਆਪਣੇ ਆਪ
ਹੋਣਾ ਸ਼ੁਰੁ ਹੋ ਜਾਵੇਗਾ। ਗੁਰਮਤਿ ਦੇ ਧਾਰਨੀ ਜਿਨ੍ਹਾਂ ਜਾਗਰੂਕ ਸਿੱਖਾਂ ਨੂੰ ਇਸ ਦੀ ਸਮਝ ਆ ਚੁੱਕੀ
ਹੈ, ਉਨ੍ਹਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਵੱਧ ਤੋਂ ਵੱਧ ਕੀਰਤਨੀਏ,
ਪ੍ਰਚਾਰਕਾਂ ਅਤੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਪੜ੍ਹਾਉਣ ਅਤੇ ਬੇਨਤੀ ਕਰਨ ਕਿ ਆਉਣ ਵਾਲੇ ਗੁਰੂ
ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਬਚਿੱਤਰ ਨਾਟਕ `ਚੋਂ ਕੀਰਤਨ ਕਰਨ ਦੀ ਥਾਂ ਉਹ ਨਿਰੋਲ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਕੀਤਰਨ ਕਰਨ।
(ਸੰਪਾਦਕੀ ਟਿੱਪਣੀ:-
ਜਿਵੇਂ ਕਿ ‘ਸਿੱਖ ਮਾਰਗ’ ਦੇ ਪਾਠਕਾਂ ਨੂੰ ਪਤਾ ਹੈ ਅਤੇ ਅਸੀਂ ਕਈ ਵਾਰੀ ਲਿਖ ਵੀ ਚੁੱਕੇ ਹਾਂ ਕਿ
ਅਸੀਂ ਦਸਮ ਗ੍ਰੰਥ ਦੀ ਕਿਸੇ ਵੀ ਲਿਖਤ ਨੂੰ ਦਸਮ ਪਾਤਸ਼ਾਹ ਦੀ ਕਿਰਤ ਨਹੀਂ ਮੰਨਦੇ ਇਸੇ ਲਈ ਅਸੀਂ
ਕਹਿੰਦੇ ਹਾਂ ਕਿ ਕੋਈ ਵੀ ਲੇਖਕ ਦਸਮ ਗ੍ਰੰਥ ਦੀਆਂ ਪੰਗਤੀਆਂ ਨੂੰ, ਆਪਣੀ ਕੋਈ ਗੱਲ ਠੀਕ ਸਾਬਤ ਕਰਨ
ਲਈ ਦਸਮ ਪਾਤਸ਼ਾਹ ਦੇ ਨਾਮ ਨਾਲ ਨਾ ਜੋੜੇ। ਇਸ ਲਿਖਤ ਵਿੱਚ ਲੇਖਕ ਨੇ ਇੱਕ ਪਾਸੇ ਬਚਿੱਤਰ ਨਾਟਕ ਨੂੰ
ਰੱਦ ਕੀਤਾ ਹੈ ਅਤੇ ਦੂਸਰੇ ਪਾਸੇ ਅਕਾਲ ਉਸਤਤ ਵਿਚੋਂ ਹਵਾਲੇ ਦੇ ਕੇ ਅਸਿੱਧੇ ਤੌਰ ਤੇ ਦਸਮ ਗੁਰੂ ਦੀ
ਲਿਖਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਕਰ ਇੱਕ ਦੋ ਪੰਗਤੀਆਂ ਦਾ ਹਵਾਲਾ ਹੋਵੇ ਤਾਂ ਅਸੀਂ ਕੱਟ
ਦਿੰਦੇ ਹਾਂ ਪਰ ਇਸ ਵਿੱਚ ਕਾਫੀ ਹਵਾਲੇ ਸਨ ਜੋ ਕਿ ਕੱਟਣੇ ਮੁਸ਼ਕਲ ਸਨ। ਅਗਾਂਹ ਵਾਸਤੇ ਅਸੀਂ ਇਸ
ਤਰ੍ਹਾਂ ਦੇ ਹਵਾਲੇ ਵਾਲੀਆਂ ਲਿਖਤਾਂ ਨਹੀਂ ਪਾ ਸਕਦੇ। ਇਹ ਕਥਿਤ ਅਕਾਲ ਉਸਤਤ ਦਾ ਲੇਖਕ ਪਹਿਲਾਂ
ਭਗਾਉਤੀ ਦੇਵੀ ਤੋਂ ਅਤੇ ਸਰਬ ਲੋਹ ਅਵਤਾਰ ਤੋਂ ਰੱਖਿਆ ਮੰਗਦਾ ਹੈ। ਛੰਦ 211 ਤੋਂ 230 ਤੱਕ ਚੰਡੀ
ਦੇਵੀ ਦੀ ਜੈ ਜੈ ਕਾਰ ਕਰਦਾ ਹੈ। ਕੀ ਦਸਮ ਗੁਰੂ ਜੀ ਐਸਾ ਕਰ ਸਕਦੇ ਸਨ। ਹਾਂ, ਦਸਮ ਗ੍ਰੰਥ ਵਿੱਚ
ਕੁੱਝ ਗੱਲਾਂ ਗੁਰਬਾਣੀ ਨਾਲ ਮੇਲ ਖਾਂਦੀਆਂ ਜਰੂਰ ਹਨ। ਉਹ ਵੀ ਇਸੇ ਕਰਕੇ ਹਨ ਤਾਂ ਕਿ ਸਿੱਖਾਂ ਨੂੰ
ਬੇਵਕੂਫ ਬਣਾਇਆ ਜਾ ਸਕੇ)
(17/12/10)
ਸੁਖਜਿੰਦਰ ਜੀਤ ਸਿੰਘ, ਅਸਟ੍ਰੇਲੀਆ
ਸਤਿਕਾਰਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ,
ਮੈਂ ਅੱਜ ਸਿੱਖ ਮਾਰਗ `ਤੇ ਚਿੱਠੀਆਂ ਵਾਲਾ ਸੈਕਸ਼ੱਨ ਪੜ੍ਹ ਰਿਹਾ ਸੀ, ਭਾਂਵੇ ਕਿ ਇਸ
ਸਾਈਟ ਨੂੰ ਮੈਂ ਲੱਗਭੱਗ ਇੱਕ ਸਾਲ ਤੋਂ ਪੜ੍ਹ ਰਿਹਾ ਹਾਂ, ਲੇਕਿਨ ਇਹ ਸੈਕਸ਼ੱਨ ਮੈਂ ਨਹੀਂ ਪੜ੍ਹਿਆ
ਸੀ। ਅੱਜ ਇਸ `ਤੇ ਪੜ੍ਹ ਕੇ ਦੇਖਿਆ ਹੈ ਕਿ ਕਿਵੇਂ ਆਪਣੇ ਸੱਜਣ ਵੀਰ ਇੱਕ ਦੂਜੇ ਦੀ ਖਿਚਾਈ ਕਰਦੇ
ਹਨ। ਬਹੁਤ ਹੇਰਾਨੀ ਵਾਲੀ ਗੱਲ ਹੈ ਕਿ ਇੱਕ ਗੁਰੂ ਜੀ ਦੇ ਸਿੱਖ ਹੋ ਕੇ ਇਤਨੇ ਮੱਤ-ਭੇਦ ਕਿਵੇਂ,
ਕਿਉਂ ਅਸੀਂ ਇਕੋ ਗੁਰੁ ਦੀ ਬਾਣੀ (ਗੁਰਬਾਣੀ) ਦੇ ਅਰਥ ਅਲੱਗ-ਅਲੱਗ ਕਰਦੇ ਹਾਂ ਜਾਂ ਸੱਮਝਦੇ ਹਾਂ?
ਮੇਰੀ ਮੋਟੀ ਮੱਤ `ਚ ਤਾਂ ਇਕੋ ਗੱਲ ਆਉਦੀਂ ਹੈ ਕਿ ਇਹ ਸੱਭ ਇਸ ਗੱਲ `ਤੇ ਨਿਰਭਰ ਕਰਦਾ ਹੈ ਕਿ ਅਸੀਂ
ਅਸਲ ਵਿੱਚ ਰੱਬ ਨੂੰ ਕੀ ਸੱਮਝਦੇ ਹਾਂ? ਕਿੱਤੇ ਨਾ ਕਿੱਤੇ ਹਰ ਉਹ ਇਨਸਾਨ ਜੋ ਰੱਬ ਨੂੰ ਮੰਨਦਾ ਹੈ,
ਉਹ ਰੱਬ ਨੂੰ ਵੀ ਅਪਣੇ ਵਰਗਾ ਮੱਨੁਖ ਹੀ ਸੱਮਝਦਾ ਹੈ, ਤੇ ਉਸ ਨੂੰ ਮਿਲਣ ਦਾ ਚਾਹਵਾਨ ਹੈ। ਆਮ
ਇਨਸਾਨ ਦਾ ਇਹੋ ਖਿਆਲ ਹੁੰਦਾ ਕਿ ਜੇ ਉਹ ਚੰਗੇ ਕੰਮ ਕਰਕੇ ਮਰੇਗਾ, ਫਿਰ ਰੱਬ ਦੇ ਦਰਸ਼ਨ ਦਿਦਾਰੇ
ਜ਼ਰੂਰ ਹੋਣਗੇ (ਧਰਮ ਜਾਂ ਸੋਚ ਦੇ ਅਨੁਸਾਰ ਇਹ ਨਰਕ ਸਵਰਗ ਦਾ ਖਿਆਲ ਵੀ ਹੋ ਸਕਦਾ ਹੈ)। ਇਸੇ ਸੋਚ ਦੇ
ਅਧਾਰ `ਤੇ ਹੀ ਉਹ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਹੁਣ ਜੇ ਉਹ ਸਿੱਖ ਹੈ ਤਾਂ ਗੁਰੁ ਗ੍ਰੰਥ
ਸਾਹਿਬ ਤੋਂ ਇਲਾਵਾ ਅਖੌਤੀ ਦਸਮ ਗ੍ਰੰਥ `ਤੇ ਵੀ ਵਿਸ਼ਵਾਸ਼ ਰੱਖਦਾ ਹੈ, ਫਿਰ ਤਾਂ ਉਹ ਜ਼ਰੂਰ ਮੰਨਦਾ ਹੈ
ਕਿ ਚੰਗੇ ਕੰਮ ਕਰਕੇ ਮਰਨ `ਤੇ ਸਾਨੂੰ ਜ਼ਰੂਰ ਰੱਬ ਜੀ ਜੱਫੀ ਪਾ ਕੇ ਮਿੱਲਣਗੇ। ਉਹ ਇਸੇ ਵਿਚਾਰ ਨੂੰ
ਹੀ ਮੁੱਖ ਰੱਖ ਕੇ ਹੀ ਗੁਰਬਾਣੀ ਸਮਝਦਾ ਹੈ ਤੇ ਗੁਰਬਾਣੀ ਵਿੱਚ ਕੀਤੀ ਹਰ ਗੱਲ ਨੂੰ ਇਸੇ ਅਨੁਸਾਰ
ਸੱਮਝਦਾ ਹੈ। ਜਿਵੇਂ 84 ਲੱਖ ਜੂਨਾਂ ਨੂੰ, ਭੂਤ ਪ੍ਰੇਤਾਂ ਨੂੰ ਅਤੇ ਨਾਮ ਜਪ ਕੇ ਜਾਂ ਕੋਈ ਖਾਸ ਸ਼ਬਦ
ਗੁਰਬਾਣੀ ਵਿਚੋਂ ਜਾਂ ਬੱਚਿਤਰ ਨਾਟਕ ਵਿਚੋਂ ਵਾਰ-ਵਾਰ ਪੜ੍ਹ ਕੇ ਬਿਨਾ ਮਿਹਨਤ ਕੀਤੇ ਆਪਣੇ ਕਸ਼ਟ ਦੂਰ
ਕਰਦਾ ਹੈ। ਹੁਣ ਦੂਸਰੀ ਸ਼੍ਰੇਣੀ ਦੇ ਉਹ ਲੋਕ ਹਨ, ਜੋ ਦਸਮ ਗ੍ਰੰਥ ਜਿਹੇ ਫਜ਼ੂਲ ਗ੍ਰੰਥ ਨੂੰ ਮੁੱਢੋ
ਹੀ ਨਿਕਾਰਦੇ ਹਨ ਅਤੇ ਸਿਰਫ ਤੇ ਸਿਰਫ ਇਕੋ ਸੱਚੇ ਗੁਰੁ ਗ੍ਰੰਥ ਸੁਹਿਬ ਨੂੰ ਮੰਨਦੇ ਹਨ, ਉਹ ਵੀ
ਰਾਗਮਾਲਾਂ ਤੋਂ ਬਿਨਾ। ਇਹ ਲੋਕ ਪਹਿਲੀ ਸ਼੍ਰੇਣੀ ਨਾਲੋਂ ਬਹੁਤ ਜਾਗ੍ਰਿਤ ਹਨ, ਲੇਕਿਨ ਇਹਨਾ ਵਿੱਚ ਵੀ
ਗੁਰਪ ਹਨ, ਜਿਵੇਂ ਕੁੱਝ ਅਵਾਗਵਨ
(rebirth/reincarnation) ਨੂੰ ਮਨਦੇ ਹਨ,
ਕੁੱਝ ਨਹੀਂ ਮੰਨਦੇ। ਕੁੱਝ ਮੰਨਦੇ ਹਨ ਕਿ ਰੱਬ ਨੇ ਲੇਖਾ ਲੈਣਾ ਹੈ, ਕੁੱਝ ਮੰਨਦੇ ਹਨ ਨਹੀਂ। ਕੁੱਝ
ਮੰਨਦੇ ਹਨ ਕਿ ਇਨਸਾਨ ਇੱਥੇ ਅਪਣੇ ਕਰਮ ਭੋਗਣ ਆਇਆ ਹੈ, ਕੁੱਝ ਮੰਨਦੇ ਹਨ ਕਿ ਨਹੀਂ ਮੱਨੁਖ ਆਕਲਪੁਰਖ
ਦੇ ਬਣਾਏ ਨਿਯਮਾਂ ਅਨੁਸਾਰ ਜੰਮਦਾ ਅਤੇ ਮਰ ਜਾਂਦਾ ਹੈ। ਹੋਰ ਵੀ ਕਈ ਖਿਆਲ ਵਖੋ ਵਖਰੇ ਹਨ। ਲੇਕਿਨ
ਇਹ ਸੱਭ ਆਪੋ ਆਪਣੇ ਵਿਚਾਰ ਨੂੰ ਸਹੀ ਦੱਸਣ ਲਈ ਗੁਰਬਾਣੀ ਦਾ ਹੀ ਹਾਵਾਲਾ ਦਿੰਦੇ ਹਨ।
ਹੁਣ ਜਿੱਥੋਂ ਤੱਕ ਰੱਬ ਨੂੰ ਬੰਦਾ ਜਾਂ ਬੰਦੇ ਵਰਗਾ ਸੱਮਝਣ ਦੀ ਗੱਲ ਹੈ, ਉਹ ਇਹ ਦੂਜੀ ਸ਼੍ਰੇਣੀ
ਨਹੀਂ ਮੰਨਦੀ, ਲੇਕਿਨ ਫਿਰ ਇਹਨਾ ਵਿਚੋਂ ਕੁੱਝ ਆਕਲਪੁਰਖ ਨੂੰ ਇੱਕ ਜੋਤ ਮੰਨਦੇ ਹਨ ਤੇ ਵਿਸ਼ਵਾਸ਼
ਕਰਦੇ ਹਨ ਕਿ ਇਸ ਜੋਤ ਤੋਂ ਹੀ ਅਸੀ ਬਣੇ ਹਾਂ ਅਤੇ ਜੇ ਚੰਗੇ ਕੰਮ ਕਰਾਂਗੇ ਤਾਂ ਇਸ ਵਿੱਚ ਹੀ ਅਸੀਂ
ਸਮਾ ਜਾਣਾ ਹੈ। ਜੇ ਚੰਗੇ ਕੰਮ ਨਹੀਂ ਕੀਤੇ, ਫਿਰ ਜਨਮ ਲੈਣਾ ਪਵੇਗਾ ਅਤੇ ਉਦੋਂ ਤੱਕ ਜਨਮ ਲੈਣਾ
ਪਵੇਗਾ, ਜਦ ਤੱਕ ਉਹ ਸਾਰੇ ਚੰਗੇ ਕੰਮ ਕਰ ਨਹੀਂ ਲੈਦਾਂ, ਜੋ ਉਸ ਜੋਤ `ਚ ਮਿਲਣ ਲਈ ਜ਼ਰੂਰੀ ਹਨ।
ਕੁੱਝ ਮੰਨਦੇ ਹਨ ਕਿ ਅਗਲਾ ਜਨਮ ਕੋਈ ਵੀ ਹੋ ਸਕਦਾ ਹੈ, ਜਿਵੇਂ ਕੁੱਤਾ, ਬਿੱਲਾ, ਘੌੜਾ,
ਵਗੈਰਾ-ਵਗੈਰਾ ਕੁੱਲ ਗਿਣਤੀ 84 ਲੱਖ ਮੰਨੀ ਜਾਂਦੀ ਹੈ। ਕੁੱਝ ਮੰਨਦੇ ਹਨ ਕਿ ਨਹੀਂ ਅਗਲਾ ਜਨਮ
ਇਨਸਾਨ ਦਾ ਹੀ ਹੋਵੇਗਾ। ਹੈਰਾਨੀ ਵਾਲੀ ਗੱਲ ਹੈ ਕਿ ਇਹ ਸਭ ਹਾਵਾਲਾ ਗੁਰਬਾਣੀ ਦਾ ਹੀ ਦਿੰਦੇ ਹਨ।
ਹੁਣ ਸਮਝ ਨਹੀਂ ਆਉਂਦੀ ਕਿ ਗੱਲਤੀ ਗੁਰਬਾਣੀ `ਚ ਹੈ (ਜੋ ਕਿ ਨਾਮੁਮਕਿਨ ਹੈ) ਜਾਂ ਇਨ੍ਹਾਂ
(including me)
ਸਭ ਦੇ ਸਮਝਣ ਵਿੱਚ ਹੈ?
ਗੁਰੁ ਗ੍ਰੰਥ ਸਾਹਿਬ ਜੀ ਤੋਂ ਪੁਛੋ ਤਾਂ ਉਹ ਵਿਚਾਰ ਕਰਨ ਲਈ ਕਹਿੰਦੇ ਹਨ ਪਰ ਵਿਚਾਰ ਇੱਥੇ ਕੌਣ
ਕਰੇ? ਕਿਸੇ ਨੁੰ ਅਪਣੇ ਆਪ ਨੂੰ ਸਹੀ ਸਾਬਤ ਕਰਨ ਤੋਂ ਵਿਹਲ ਮਿਲੇ ਤਾਂ ਵਿਚਾਰ ਕਰੇ।
ਖੈਰ, ਮੈਂ ਤਾਂ ਇੱਕ ਮੂਰਖ ਜਿਹਾ ਬੰਦਾ ਹਾਂ, ਗੁਰਬਾਣੀ ਦੀ ਮੈਨੂੰ ਕੀ ਸਮਝ ਆਉਣੀ ਹੈ, ਲੇਕਿਨ
ਆਵਾਗਵਨ ਬਾਰੇ ਕੁੱਝ ਗੱਲਾਂ ਸਮਝ ਨਹੀਂ ਆਉਦੀਆਂ, ਉਹ ਇਹ ਹਨ ਕਿ ਕੁੱਝ ਲੋਕ ਬਹੁਤ ਚੰਗੇ ਕੰਮ ਕਰਕੇ
ਮਰਦੇ ਹਨ ਅਤੇ ਕੁੱਝ ਬਹੁਤ ਬੁਰੇ ਕੰਮ ਕਰਕੇ। ਕੁੱਝ ਲੋਕ ਬਹੁਤ ਚੰਗੀ ਜਿੰਦਗੀ ਬਿਤਾ ਕੇ ਮਰਦੇ ਹਨ
ਅਤੇ ਕੁੱਝ ਬਹੁਤ ਬੁਰੀ ਬਿਤਾ ਕੇ। ਹੁਣ ਜੇ ਲੇਖਾ-ਜੋਖਾ ਹੋਣ ਦਾ ਮੰਨ ਲਿਆ ਜਾਵੇ ਤਾਂ ਠੀਕ ਹੈ,
ਲੇਕਿਨ ਸਮਝ ਇਹ ਨਹੀਂ ਆਉਂਦਾ ਜਦੋਂ ਕੋਈ ਮਰਦਾ ਹੈ, ਉਸ ਦਾ ਸਰੀਰ ਤਾਂ ਇੱਥੇ ਰਹਿ ਜਾਂਦਾ ਹੈ, ਜੋ
ਵੀ ਰੀਤ ਤੇ ਵਿਸ਼ਵਾਸ਼ ਨਾਲ ਇੱਥੇ ਹੀ ਨਸ਼ਟ ਕੀਤਾ ਜਾਂਦਾ ਹੈ। ਜਦ ਸਰੀਰ ਇੱਥੇ ਹੀ ਨਸ਼ਟ ਕਰ ਦਿੱਤਾ
ਜਾਂਦਾ ਹੈ ਤਾਂ ਫਿਰ ਲੇਖੇ-ਜੋਖੇ ਲਈ ਰੱਬ ਕੋਲ ਕੋਣ ਜਾਂਦਾ ਹੈ? ਦਸਦੇ ਹਨ ਕਿ ਰੂਹ ਜਾਂ ਆਤਮਾ ਹੈ,
ਜੋ ਰੱਬ ਜੀ ਕੋਲ ਜਾਂਦੀ ਹੈ ਤੇ ਪੇਸ਼ ਹੁੰਦੀ ਹੈ। ਇੱਥੇ ਪਤਾ ਲੱਗਦਾ ਹੈ ਕਿ ਰੱਬ ਜੀ ਜੱਫੀ ਪਾਉਣਗੇ
ਜਾਂ ਆਪਣੇ `ਚ ਮਿਲਾਣਗੇ ਜਾਂ ਫਿਰ 84 ਲੱਖ ਜੂਨ `ਚ ਪਾ ਦੇਣਗੇ। ਤਕਰੀਬਨ ਅਸੀ ਸਭ ਨੇ ਹੀ ਮੋਤ
ਹੁੰਦੀ ਦੇਖੀ ਹੈ, ਲੇਕਿਨ ਰੂਹ ਜਾਂ ਆਤਮਾ ਸਰੀਰ ਵਿਚੋਂ ਨਿਕਲ ਕੇ ਜਾਂਦੀ ਕਿਸੇ ਨੇ ਨਹੀਂ ਦੇਖੀ।
ਲੇਕਿਨ ਫਿਰ ਵੀ ਕਿਉਂਕਿ ਮੰਨਣ ਵਾਲੇ ਸੱਜਣ ਗੁਰਬਾਣੀ ਵਿਚੋਂ ਬਹੁਤ ਵਧੀਆ ਹਾਵਾਲਾ ਦਿੰਦੇ ਹਨ। ਜੇ
ਅਸੀ ਮੱਨ ਲਈਏ ਕਿ ਰੂਹ ਜਾਂ ਆਤਮਾ ਰੱਬ ਜੀ ਕੋਲ ਗਈ ਅਤੇ ਆਤਮਾ ਨੇ ਚੰਗੇ ਕੰਮ ਨਹੀਂ ਕੀਤੇ।
ਲੇਖਾ-ਜੋਖਾ ਭੋਗਣ ਲਈ ਰੱਬ ਜੀ ਨੇ ਉਸ ਆਤਮਾ ਨੂੰ ਜਨਮ ਲੈਣ ਲਈ ਕਹਿ ਦਿੱਤਾ, ਜੇ ਤਾਂ ਜਨਮ ਕਿਸੇ
ਹੋਰ ਜੂਨ ਦਾ ਹੈ, ਫਿਰ ਤਾਂ ਪਤਾ ਨਹੀਂ, ਲੇਕਿਨ ਜੇ ਜਨਮ ਮਨੁੱਖਾ ਹੈ ਅਤੇ ਅੰਨ੍ਹਾ, ਲੰਗੜਾ ਜਾਂ
ਕੁੱਝ ਵੀ ਪੈਦਾ ਹੋਣ ਦੀ ਸਜਾ ਹੈ, (ਆਮ ਦੇਖਦੇ ਹਾਂ ਕਿ ਬਹੁਤ ਬੱਚੇ
by birth disable ਹੁੰਦੇ ਹਨ) ਕੀ ਪੱਕਾ ਹੈ ਕਿ
ਪਿਛਲੇ ਜਨਮ ਦਾ ਕੋਈ ਲੇਖੇ ਜੋਖਾ ਹੈ? ਹੁਣ ਜੋ ਬੱਚਾ ਅੰਨ੍ਹਾ
(or with any type of disability)
ਪੈਦਾ ਹੁੰਦਾ ਹੈ, ਉਸ ਦੀ ਕੀ ਜਿੰਦਗੀ ਹੁੰਦੀ ਹੈ ਸਭ ਜਾਣਦੇ ਹਨ। ਬਹੁਤ ਮੁਸ਼ਕਿਲ ਵਾਲੀ ਜਿੰਦਗੀ
ਹੁੰਦੀ ਹੈ। ਕੁੱਝ ਕੂ ਚੰਗੇ ਲੋਕ ਇਹੋ ਜਿਹੇ ਬੱਚਿਆਂ ਦੀ ਮਦਦ ਕਰਦੇ ਹਨ। ਸੋ ਕੁੱਝ ਕੂ ਬੱਚੇ
ਇੰਨ੍ਹਾਂ ਲੋਕਾ ਦੀ ਮਦਦ ਨਾਲ ਜੀਣ ਦਾ ਹੀਲਾ-ਵਾਸੀਲਾ ਕਰ ਲੈਂਦੇ ਹਨ, ਲੇਕਿਨ ਫਿਰ ਵੀ ਮੁਸ਼ਕਿਲ ਤੇ
ਹੁੰਦੀ ਹੀ ਹੈ। ਹੁਣ ਕੋਈ ਬੱਚਾ ਪਿਛਲੇ ਜਨਮ ਦੇ ਕੀਤੇ ਪਾਪਾਂ ਕਰਕੇ ਅੰਨ੍ਹਾ ਪੈਦਾ ਹੋ ਗਿਆ, ਉਸ
ਨੂੰ ਤਾਂ ਕਦੇ ਵੀ ਯਾਦ ਨਹੀਂ ਹੁੰਦਾ ਕਿ ਉਸ ਦੇ ਕਿਹੜੇ ਗੁਨਾਹ ਦੀ ਸਜਾ ਹੈ? ਖੈਰ, ਸਾਨੂੰ ਕਿਸੇ
ਨੂੰ ਕਦੇ ਪਿਛਲੇ ਜਨਮ ਬਾਰੇ ਯਾਦ ਆਇਆ ਹੀ ਨਹੀਂ। ਯਾਨੀ ਕਿ ਉਹ ਬੱਚਾ ਦੁੱਖ ਵੀ ਭੋਗ ਰਿਹਾ ਅਤੇ ਉਸ
ਨੂੰ ਪਤਾ ਵੀ ਨਹੀਂ ਕਿ ਉਸ ਦਾ ਗੁਨਾਹ ਕੀ ਹੈ? ਜੇ ਉਹ ਬੱਚਾ ਮਰਦ ਹੈ ਅਤੇ ਗਰੀਬ ਪਰਿਵਾਰ ਵਿਚੋਂ
ਹੈ, ਫਿਰ ਸਾਰੀ ਉਮਰ ਭੀਖ ਮੰਗੇਗਾ, ਜੇ ਉਹ ਔਰਤ ਹੈ ਤਾਂ ਹੋਰ ਵੀ ਦੁੱਖ ਹੈ। ਫਿਰ ਪਤਾ ਨੀ ਵਿਚਾਰੀ
ਨੂੰ ਕਿੰਨੇ ਸਰੀਰ ਦੇ ਭੁੱਖਿਆਂ ਦੀ ਭੁੱਖ ਦਾ ਸ਼ਿਕਾਰ ਵੀ ਹੋਣਾ ਪੈ ਸਕਦਾ ਹੈ। ਕੀ ਕੋਈ ਪਿਛਲੇ ਜੱਨਮ
ਦਾ ਲੇਖੇ-ਜੋਖੇ ਦਾ ਕਸੂਰ ਹੈ? ਜਿਸ ਵਾਰੇ ਉਸ ਨੂੰ ਕੁੱਝ ਯਾਦ ਵੀ ਨਹੀ। ਕੀ ਇਹ ਆਕਲ ਪੁਰਖ ਦਾ
ਅਨਿਆਏ ਹੈ? ਕੀ ਇਹ ਜਾਇਜ਼ ਹੈ?
ਆਮ ਇਨਸਾਨ ਨੇ ਵੀ ਜੋ judiciary system
ਦੁਨੀਆਵੀ ਤੌਰ `ਤੇ ਬਣਾਇਆ ਹੋਇਆ ਹੈ (ਇਸਲਾਮ ਦੇ ਨਿਯਮਾਂ
ਤੋਂ ਬਿਨਾਂ) ਉਸ ਵਿੱਚ ਇਹ ਹੈ ਕਿ ਕਿਸੇ ਨੂੰ ਤਦ ਤੱਕ ਸਜ਼ਾ ਨਹੀਂ ਦਿੱਤੀ ਜਾਂਦੀ, ਜਦ ਤੱਕ ਮੁਜ਼ਰਿਮ
ਨੂੰ ਅਹਿਸਾਸ ਨਹੀਂ, ਕਿ ਉਸ ਦਾ ਕੀ ਕਸੂਰ ਹੈ? ਮੁਜ਼ਰਿਮ ਦਾ ਇਹ ਕਨੂੰਨੀ ਅਧੀਕਾਰ ਹੈ ਕਿ ਉਸ ਨੂੰ
ਸਜ਼ਾ ਬਾਰੇ ਪੂਰੀ ਜਾਣਕਾਰੀ ਹੋਵੇ। ਜਿਵੇਂ ਕਿ, ਸਜ਼ਾ ਕਿਸ ਜੁਰਮ ਦੀ ਹੈ? ਕੀ ਸਜ਼ਾ ਹੈ? ਕਦੋਂ ਖਤਮ
ਹੋਵੇਗੀ? ਕਦੋਂ ਤੇ ਕਿਹੜੀ ਅਪੀਲ ਉਹ ਕਰ ਸਕਦਾ ਹੈ? ਯਾਨੀ ਕਿ ਸਜ਼ਾ ਭੁਗਤ ਰਹੇ ਮੁਜ਼ਰਿਮ ਨੂੰ ਪੂਰੀ
ਤਰ੍ਹਾਂ ਅਹਿਸਾਸ ਹੁੰਦਾ ਹੈ, ਕਿ ਉਹ ਕਿਸ ਕਸੂਰ ਦੀ ਸਜ਼ਾ ਭੋਗ ਰਿਹਾ ਹੈ। ਜੋ ਚਲਾਕ ਵਕੀਲ ਹਨ, ਉਹ
ਆਪਣੇ ਗਾਹਕ ਯਾਨੀ ਕਿ ਦੋਸ਼ੀ ਨੂੰ ਪਾਗਲ ਜਾਂ ਯਾਦਾਸ਼ਤ ਖੋ ਜਾਣ ਵਾਲਾ ਸਾਬਤ ਕਰਨ ਦੀ ਕੋਸ਼ਿਸ ਕਰਦੇ
ਹਨ। ਕਿਉਂਕਿ ਜੇ ਵਕੀਲ ਆਦਲਤ `ਚ ਇਹ ਸਾਬਤ ਕਰ ਦਿੰਦਾ ਹੈ ਕਿ ਦੋਸ਼ੀ ਪਾਗਲ ਹੈ ਜਾਂ ਯਾਦਸ਼ਤ ਖੋ ਜਾਣ
ਦੀ ਬਿਮਾਰੀ ਦਾ ਸ਼ਿਕਾਰ ਹੈ, ਉਸ ਹਾਲਤ ਵਿੱਚ ਜੱਜ ਦੋਸ਼ੀ ਨੂੰ ਤਾਂ ਸਜ਼ਾ ਦੇ ਸਕੇਗਾ, ਪਹਿਲਾਂ ਦੋਸ਼ੀ
ਦੇ ਇਲਾਜ ਦੀ ਗੱਲ ਹੋਵੇਗੀ। ਕਿਉਂਕਿ ਕਨੂੰਨ ਅਨੁਸਾਰ ਤਦ ਤੱਕ ਸਜ਼ਾ ਨਹੀਂ ਹੋ ਸਕਦੀ, ਜਦ ਤੱਕ ਉਸ
ਨੂੰ ਯਾਦ ਨਹੀਂ ਆਉਂਦਾ ਕਿ ਦੋਸ਼ੀ ਦਾ ਕਸੂਰ ਕੀ ਹੈ? ਤੇ ਸਜ਼ਾ ਕਿਸ ਗੱਲ ਦੀ ਹੈ? ਇਹ ਸਾਇਦ ਇੱਸ ਲਈ
ਵੀ ਕੇ ਦੋਸ਼ੀ ਅਗਾਂਹ ਤੋ ਸੁਧਰ ਜਾਵੇ.
ਹੁਣ ਜਦੋਂ ਇਨਸਾਨ ਨੇ ਆਪਣਾ Judiciary System
ਤਿਆਰ ਕੀਤਾ ਤਾਂ ਉਸ ਨੇ ਇਸ ਗੱਲ ਦਾ ਖਿਆਲ ਰੱਖਿਆ
ਕਿ ਕਿਸੇ ਨੂੰ ਵੀ ਤਦ ਤੱਕ ਸਜ਼ਾ ਨਾ ਦਿੱਤੀ ਜਾਵੇ, ਜਦ ਤੱਕ ਮੁਜ਼ਰਿਮ ਨੂੰ ਉਸ ਦਾ ਜੁਰਮ ਯਾਦ ਨਹੀਂ।
ਫਿਰ ਇੰਨੇ ਵਡੇ Designer
ਜਿਸ ਨੇ ਇਨਸਾਨ ਨੂੰ ਤਿਆਰ ਕੀਤਾ ਹੈ, ਉਸ ਅਕਾਲ ਪੁਰਖ ਦੇ
Judiciary System
ਇਹ ਗੱਲ ਕਿਉਂ ਨਾ ਆਈ? ਇਹ ਮੇਰੀ ਸ਼ੰਕਾ ਹੈ, ਜੇ ਕੋਈ ਇੱਸ
ਨੂੰ ਗੁਰਬਾਣੀ ਦੇ ਹਵਾਲੇ ਨਾਲ ਜਾਂ ਕੋਈ ਢੁੱਕਵੀਂ ਦਲੀਲ ਦੇ ਕੇ ਦੂਰ ਕਰ ਸਕਦਾ ਹੈ, ਤਾਂ ਮੈਂ ਉਸ
ਸੱਜਣ ਦਾ ਧੰਨਵਾਦੀ ਹੋਵਾਗਾਂ ਤੇ ਹਮੇਸ਼ਾ ਰਹਾਂਗਾ ਜੀ।
ਉੱਪਰ ਜ਼ਿਕਰ ਕੀਤੀਆਂ ਦੋਨੋਂ ਸ਼੍ਰੇਣੀਆ ਚੰਗੇ ਕੰਮ ਕਰਨ ਦੀ ਗੱਲ ਕਰਦੀਆਂ ਹਨ, ਲੇਕਿਨ ਚੰਗੇ ਕੰਮ ਕੌਣ
ਕਰ ਰਿਹਾ ਹੈ? ਕੁੱਝ ਪਤਾ ਨਹੀਂ। ਮੈਂ ਵੀ ਇਹੋ ਸੋਚਦਾ ਹਾਂ ਕਿ ਸਾਨੂੰ ਸਭ ਨੂੰ ਸਿਰਫ ਤੇ ਸਿਰਫ
ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸਭ ਦੀ ਮਦਦ ਕਰਨੀ ਚਾਹੀਦੀ ਹੈ। ਸਭ ਨੂੰ ਇਕੋ
ਜਿਹਾ ਸਮਝਣਾ ਚਾਹੀਦਾ ਹੈ। ਕੋਈ ਵੀ ਕੰਮ ਕਰਦੇ ਸਮੇਂ ਮੰਨ ਵਿੱਚ ਭਾਵਨਾ ਬੁਰੀ ਨਹੀਂ ਰੱਖਣੀ
ਚਾਹੀਦੀ। ਜੇ ਇਸ ਤਰ੍ਹਾਂ ਜਿੰਦਗੀ ਨਿਕਲ ਜਾਂਦੀ ਹੈ ਤਾਂ ਫਿਰ ਜੇ ਲੇਖਾ-ਜੋਖਾ ਹੋਇਆ ਤਾਂ ਵੀ ਠੀਕ,
ਨਹੀਂ ਹੁੰਦਾ ਤਾਂ ਵੀ ਠੀਕ।
ਗੁਰੂ ਮਿਹਰ ਕਰੇ।
ਹੋਈਆਂ ਭੁੱਲਾਂ ਲਈ ਖਿਮਾਂ ਦਾ ਜਾਚਕ,
ਸੁਖਜਿੰਦਰ ਜੀਤ ਸਿੰਘ,
ਅਸਟ੍ਰੇਲੀਆ।
(17/12/10)
ਗੁਰਜੰਟ ਸਿੰਘ ਰੂਪੋਵਾਲੀ
‘ਵਿਰਲੈ ਕਿਨੈ ਵੀਚਾਰਿਆ ‘
ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵੱਲੋਂ ਨਵੀਂ ਕਿਤਾਬ ਪਾਠਕਾਂ ਲਈ ਹਾਜ਼ਰ ਹੈ
ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ ਸਿਖ ਪੰਥ ਵਿੱਚ ਕਿਸੇ ਜਾਣ ਪਹਿਚਾਣ ਦੇ
ਮੁਥਾਜ ਨਹੀਂ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਦੇਸ਼ ਵਿਦੇਸ਼ਾਂ ਵਿੱਚ ਵਿਚਰ ਕੇ
ਗੁਰਮਤਿ ਪ੍ਰਚਾਰ ਹਿਤ ਯਤਨ ਕੀਤੇ ਹਨ। ਉਨ੍ਹਾਂ ਦੀ ਗੁਰਬਾਣੀ ਵਿਆਖਿਆ ਦਾ ਤਰੀਕਾ ਇੰਨਾਂ ਸਰਲ ਅਤੇ
ਸਾਦਾ ਹੈ ਕਿ ਕਈ ਗੂੜ੍ਹ ਅਰਥਾਂ ਨੂੰ ਵੀ ਉਹ ਸਰੋਤੇ ਅਤੇ ਪਾਠਕ ਤਕ ਸੁਖੈਨ ਹੀ ਪਹੁੰਚਾ ਦਿੰਦੇ ਹਨ।
ਜਿਥੇ ਉਨ੍ਹਾਂ ਦਾ ਵਖਿਆਨ ਢੰਗ ਸਮਝ ਆਉਣ ਵਾਲਾ ਅਤੇ ਜੀਵਨ ਨੂੰ ਛੂਹ ਜਾਣ ਵਾਲਾ ਹੈ ਉਥੇ ਉਨ੍ਹਾਂ ਨੇ
ਗੁਰਬਾਣੀ ਵਿਸ਼ਿਆਂ, ਅਤੇ ਸ਼ਬਦਾਂ ਨੂੰ ਬੜੇ ਹੀ ਸਪੱਸ਼ਟ ਤਰੀਕੇ ਨਾਲ ਲੇਖਾਂ ਅਤੇ ਪੁਸਤਕਾਂ ਦੇ ਰੂਪ
ਵਿੱਚ ਵੀ ਸੰਗਤਾਂ ਨੂੰ ਸੌਂਪਿਆ ਹੈ। ਉਨ੍ਹਾਂ ਦੀਆਂ ਗੁਰਮਤਿ ਪੁਸਤਕਾਂ ਅਗਿਆਨ ਪੂਜਾ, ਕੀ ਅਸੀਂ
ਨਿਆਰੇ ਖਾਲਸੇ ਹਾਂ, ਆਦਿ ਤੋਂ ਬਾਅਦ ਗੁਰਮਤਿ ਵਿਸ਼ਿਆਂ ਦੀ ਨਵੇਕਲੀ ਵਿਆਖਿਆ ਕਰਦੀ ਨਵੀਂ ਪੁਸਤਕ
ਵਿਰਲੈ ਕਿਨੈ ਵੀਚਾਰਿਆ ਵੀ ਸਿਖ ਸੰਗਤਾਂ ਅਤੇ ਗੁਰਬਾਣੀ ਜਗਿਆਸੂਆਂ ਦੇ ਸਨਮੁਖ ਹੈ। ਇਸ ਪੁਸਤਕ ਵਿੱਚ
ਗੁਰਬਾਣੀ ਦੇ ਕਈ ਵਿਸ਼ਿਆਂ ਬਾਰੇ ਸੌਖੀ ਵਿਆਖਿਆ ਕੀਤੀ ਗਈ ਹੈ। ਸਾਰੀਆਂ ਸੰਗਤਾਂ ਅਤੇ ਗੁਰਮਤਿ ਪ੍ਰਤੀ
ਜਾਨਣ ਦੀ ਰੁਚੀ ਰੱਖਣ ਵਾਲਿਆਂ ਲਈ ਇਹ ਪੁਸਤਕ ਬੜੀ ਲਾਹੇਵੰਦੀ ਸਾਬਤ ਹੋ ਸਕਦੀ ਹੈ। ਸੋ ਸਾਰੇ
ਗੁਰਮਤਿ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਇਸ ਪੁਸਤਕ ਨੂੰ ਜ਼ਰੂਰ ਪੜ੍ਹੋ ਜੀ।
(17/12/10)
ਗੁਰਨਾਮ ਸਿੰਘ ਅਕੀਦਾ
ਗੁਰਨਾਮ ਸਿੰਘ ਅਕੀਦਾ
ਸਿੱਖ ਮਾਰਗ ਦੇ ਪਾਠਕ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕੁਝ ਕੁ ਸਿੱਖ ਮਾਰਗ ਦੇ ਪਾਠਕਾਂ ਨੇ ਮੇਰੇ ਵਲੋਂ ਛੇੜੀ ਬਹਿਸ ਵਿਚ ਹਿਸਾ ਲੈਕੇ ਇਹ
ਦਰਸਾ ਦਿਤਾ ਹੈ ਕਿ ਚਲੋ ਇਹ ਵੀ ਕਰ ਹੀ ਲੈਣਾ ਚਾਹੀਦਾ ਹੈ, ਮੇਰੀਆਂ ਗੱਲਾਂ ਨੂੰ ਆਪਣੇ ਹਿਸਾਬ ਨਾਲ
ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਚੰਗਾ ਹੈ ਇਸੇ ਤਰਾਂ ਹੀ ਧਰਮ ਦੇ ਨਾਂ ਤੇ ਸਿਆਸਤ ਖੇਡੀ ਜਾਂਦੀ
ਹੈ ਕੋਈ ਫਰਕ ਨਹੀ ਹੈ, ਮੈਂ ਤਾਂ ਸੋਚਿਆ ਸੀ ਕਿ ਮੈਂ ਸਿੱਖ ਪੰਥ ਲਈ ਗੰਭੀਰ ਤੇ ਸੱਚੇ ਸੁੱਚੇ ਵੀਰਾਂ
ਨਾਲ ਬਹਿਸ ਛੇੜ ਰਿਹਾ ਹਾਂ, ਪਰ ਤੁਸੀਂ ਆਪਣਾ ਗੁਸਾ ਕੱਢਣ ਲਈ ਕਮਾਲ ਹੀ ਕਰ ਦਿਤਾ, ਮੇਰੇ ਇਕ ਸਵਾਲ
ਦਾ ਜਵਾਬ ਦੇ ਦੇਵੋ ਜੀ ਕਿ ਕੀ ਫੇਰ ਅਖੌਤੀ ਦਸ਼ਮ ਗਰ੍ਥ ਦੇ ਨਾਂ ਉਤੇ ਕੀ ਫਿਰ ਤੁਸੀਂ ਸਿਰੀ ਗੁਰੂ
ਗਰੰਥ ਸਾਹਿਬ ਨੂੰ ਵੀ ਮੁੜ ਸੰਪਾਦਨ ਕਰਨ ਦੇ ਹਾਮੀ ਹੋ? ਦੂਜੀ ਗੱਲ ਹੈ ਪੀਲੀ ਪੱਤਰਕਾਰੀ ਦੀ ਪੀਲੀ
ਪੱਤਰਕਾਰੀ ਦਾ ਮਤਲਵ ਹੀ ਜੇਕਰ ਤੁਹਾਨੂੰ ਪਤਾ ਨਹੀ ਹੈ ਤਾਂ ਇਸ ਬਾਰੇ ਤੁਸੀਂ ਕੀ ਕਹਿ ਸਕਦੇ ਹੋ?
ਪੱਤਰਕਾਰੀ ਦਾ ਪੀਲਾ ਹੋਣਾ ਤਾਂ ਸਾਇਦ ਤੁਸੀਂ ਜੋਗਿੰਦਰ ਤੋਂ ਚੰਗੀਂ ਤਰਾਂ ਜਾਣ ਸਕਦੇ ਹੋ, ਕਿਉਕਿ
ਪੱਤਰਕਾਰੀ ਦੀ ਗੱਲ ਕੀਤੀ ਹੈ ਤਾਂ ਹੀ ਮੈਂ ਜੋਗਿੰਦਰ ਦਾ ਨਾਂ ਲਿਆ ਹੈ ਕਿਉਕਿ ਸਾਡੀ ਬਹਿਸ ਹੀ ਉਥੋਂ
ਸੁਰੂ ਹੋਈ ਸੀ. ਕਈ ਵੀਰ ਕਿਸੇ ਨੂੰ ਨੀਚਾ ਦਿਖਾਉਣ ਲਈ ਕਈ ਤਰਾਂ ਦੇ ਬਿਆਨ ਦੇਕੇ ਫੇਰ ਤਾੜੀਆਂ
ਮਾਰਦੇ ਹਨ ਤੇ ਖੁਸੀ ਦਾ ਪਰਗਟਾਵਾ ਕਰਦੇ ਹਨ, ਨਾਲੇ ਜੋ ਤੁਸੀਂ ਕਿਹਾ ਹੈ ਕਿ ਮੈਂ ਬਾਦਲ ਤੋਂ
ਕਿਤਾਬ ਰਲੀਜ਼ ਕਰਾਈ ਹੈ ਇਸ ਬਾਰੇ ਪਰੈਸ ਕਲੱਬ ਚੰਡੀਗੜਹ੍ ਤੋਂ ਪਤਾ ਕਰੋ ਕਿ ਕਿਤਾਬ ਕਿਸ ਨੇ ਰਲੀਜ਼
ਕੀਤੀ ਸੀ, ਮੇਰਾ ਤੁਹਾਡੇ ਨਾਲ ਕੋਈ ਮਤਲਵ ਨਹੀ ਕੋਈ ਨਿਜੀ ਤੌਰ ਤੇ ਵਿਚਾਰ ਵਟਾਂਦਰਾ ਕਰਨ ਦਾ,
ਦਲਜੀਤ ਜੀ ਨੇ ਹੀ ਜੋਗਿੰਦਰ ਦੇ ਪੱਖ ਵਿਚ ਹੋਕੇ ਮੇਰੇ ਤੇ ਦੋਸ ਲਗਾਏ ਸਨ ਜੋ ਕਿ ਬਿਲਕੁਲ ਹੀ ਝੂਠੇ
ਸਨ ਤਾਂ ਅੱਜ ਤੁਸੀਂ ਕਹਿ ਰਹੇ ਹੋ ਕਿ ਜੋਗਿੰਦਰ ਨੂੰ ਵਿਚ ਨਾ ਲੈਕੇ ਆਓ? ਕਿਉਂ, ਉਸ ਹੀ ਦੋਸ਼ਾਂ ਤੇ
ਤੁਹਾਡੇ ਨਾਲ ਬਹਿਸ ਸੁਰੂ ਕੀਤੀ ਗਈ ਸੀ, ਚਲੋ ਜੋ ਤੁਸੀਂ ਫੋਟੋ ਬਾਦਲ ਨਾਲ ਪੱਤਰਕਾਰ ਦੀ ਮੌਤ
ਕਿਤਾਬ ਬਾਰੇ ਦੇਖ ਰਹੇ ਹੋ ਉਹ ਪੱਤਰਕਾਰਾਂ ਨੇ ਬਾਦਲ ਨੂੰ ਇਹ ਕਿਤਾਬ ਦਿਤੀ ਸੀ ਤੇ ਕਿਹਾ ਸੀ ਕਿ
ਪੜ੍ਹੋ ਇਸ ਕਿਤਾਬ ਵਿਚ ਕਿ ਤੁਹਾਡੀਆਂ ਸਰਕਾਰਾਂ ਕੀ ਕਰਦੀਆਂ ਹਨ, ਇਸ ਕਿਤਾਬ ਵਿਚ ਪਤਰਕਾਰਾਂ ਦੀ
ਦਸਾ ਬਾਰੇ ਲਿਖਿਆ ਹੈ ਤੇ ਦਿਸ਼ਾ ਬਾਰੇ ਲਿਖਿਆ ਹੈ, ਕਿਤਾਬ ਊਸ ਨੂੰ ਵੀ ਪੜਾਉਣੀ ਚਾਹੀਦੀ ਹੈ ਜਿਸ
ਬਾਰੇ ਉਸ ਵਿਚ ਲਿਖਿਆ ਹੋਵੇ, ਚਲੋ ਕੋਈ ਗੱਲ ਨਹੀ ਹੈ ਕਈ ਵੀਰਾਂ ਦੀ ਆਦਤ ਹੁੰਦੀ ਹੈ ਬਹਿਸ ਨੂੰ
ਨਿੱਜ ਤਕ ਹੀ ਮਹਿਦੂਦ ਕਰਕੇ ਬਹਿਸ ਦਾ ਕਚੂੰਬਰ ਕੱਢ ਦੇਣਾ, ਵੱਧ ਘੱਟ ਲਿਖੇ ਜਾਣ ਦੇ ਮਾਫੀ ਮੰਗਦਾ
ਹਾਂ,
ਤੁਹਾਡਾ
ਗੁਰਨਾਮ ਸਿੰਘ ਅਕੀਦਾ
ਸੰਪਾਦਕ ਇੰਡੋ ਪੰਜਾਬ
9888506897
(16/12/10)
ਸਿੱਖ ਮਾਰਗ ਦੇ ਕੁੱਝ ਪਾਠਕ
ਅਕੀਦਾ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ,
ਅਕੀਦਾ ਜੀ ਕੀ ਤੁਸੀ ਸਾਨੂੰ ਦੱਸ ਸਕਦੇ ਹੋ ਤੁਸੀ ਗੁਰਨਾਮ ਸਿੰਘ ਕਿਸ ਤਰਾ ਬਣ ਗਏ ਅਸੀ
ਜੋਗਿੰਦਰ ਤੇ ਦਲਜੀਤ ਕਿਸ ਤਰਾ ਰਹਿ ਗਏ? ਜੇ ਜੋਗਿੰਦਰ ਮਲਕ ਭਾਗੋ ਹੈ ਤਾਂ ਤੁਸੀ ਆਪਣੀਆ ਕਿਤਾਬਾ
ਪ੍ਰਕਾਸ਼ ਸਿੰਘ ਬਾਦਲ ਕੋਲੋ ਰੀਲੀਜ਼ ਕਰਵਾਉਦੇ ਹੋ ਕੀ ਉਹ ਲਾਲੋ ਹੈ? ਸਿੱਖ ਮਾਰਗ ਦੇ ਪਾਠਕਾਂ ਨੂੰ
ਸਬੋਧਨ ਕਰਕੇ ਲਿਖੇ ਪੱਤਰ ਦੇ ਸਬੰਧ ਵਿੱਚ ਬੇਨਤੀ ਹੈ ਕਿ ਸਿੱਖ ਮਾਰਗ ਤੇ ਜਿਨੇ ਕੁ ਸੱਜਣ ਵਿਦੇਸ਼ੀ
ਲਿਖਦੇ ਹਨ ਉਸ ਤੋਂ ਵੱਧ ਵਿਦਵਾਨ ਇੰਡੀਆਂ ਤੋਂ ਖਾਸ ਕਰਕੇ ਪੰਜਾਬ ਤੋਂ ਲਿਖਦੇ ਹਨ। ਪ੍ਰਿੰਸੀਪਲ
ਗਿਆਨੀ ਸੁਰਜੀਤ ਸਿੰਘ, ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ, ਭਾਈ ਸੁਖਵਿੰਦਰ ਸਿੰਘ ‘ਸਭਰਾ’,
ਹਰਜਿੰਦਰ ਸਿੰਘ ਸਭਰਾ, ਪ੍ਰੋ: ਇੰਦਰ ਸਿੰਘ ‘ਘੱਗਾ’, ਡਾ: ਸਰਬਜੀਤ ਸਿੰਘ (ਨਵੀਂ ਮੁੰਬਈ), ਡਾ.
ਗੁਰਮੁਖ ਸਿੰਘ ਦਿੱਲੀ, ਅਮਰ ਜੀਤ ਸਿੰਘ ਚੰਦੀ, ਇਕਵਾਕ ਸਿੰਘ ਪੱਟੀ, ਤੱਤ ਗੁਰਮਤਿ ਪਰਿਵਾਰ,
ਰਾਜਿੰਦਰ ਸਿੰਘ ਸ਼੍ਰੋਮਣੀ ਖਾਲਸਾ ਪੰਚਾਇਤ, ਗੁਰਬਖਸ਼ ਸਿੰਘ ਮਿਸ਼ਨਰੀ, ਬਲਦੇਵ ਸਿੰਘ ਫਿਰੋਜ਼ਪੁਰ,
ਜਸਵੰਤ ਸਿੰਘ ‘ਅਜੀਤ’, ਸਰਬਜੀਤ ਸਿੰਘ ਸੰਪਾਦਕ-ਇੰਡੀਆ ਅਵੇਅਰਨੈੱਸ, ਗੁਰਸੇਵਕ ਸਿੰਘ ਧੌਲਾ, ਬਰਿੰਦਰ
ਸਿੰਘ ਢਿੱਲੋਂ, ਇਛਪਾਲ ਸਿੰਘ ਰਤਨ- ਨਵੀਂ ਦਿੱਲੀ, ਸ: ਕਿਰਪਾਲ ਸਿੰਘ ਬਠਿੰਡਾ, ਗੁਰਤੇਜ ਸਿੰਘ
(ਚੰਡੀਗੜ੍ਹ) ਦਲਬੀਰ ਸਿੰਘ ਐੱਮ. ਐੱਸ. ਸੀ. ਡਾ: ਇਕਬਾਲ ਸਿੰਘ ਢਿੱਲੋਂ, ਹਰਦੇਵ ਸਿੰਘ ਜੰਮੂ,
ਰਘਬੀਰ ਸਿੰਘ ਢਿਲੋਂ, ਮਨਮੀਤ ਸਿੰਘ, ਮਹਿੰਦਰ ਸਿੰਘ ਡਿੱਡਨ, ਗੁਰਦੇਵ ਸਿੰਘ ਬਟਾਲਵੀ, ਡਾ: ਪਰਮਜੀਤ
ਸਿੰਘ, ਜਸਬਿੰਦਰ ਸਿੰਘ ਖਾਲਸਾ, ਫਰੀਦਾਬਾਦ ਦੇ ਸਿੰਘ/ਬੀਬੀਆਂ ਅਤੇ ਬਹੁਤ ਸਾਰੇ ਹੋਰ।
ਅਕੀਦਾ ਜੀ ਇਹ ਸਾਰੇ ਵਿਦਵਾਨ ਪੰਜਾਬ/ਭਾਰਤ ਵਿੱਚ ਰਹਿੰਦੇ ਹਨ। ਪਿਛਲੇ ੧੨-੧੩ ਸਾਲਾਂ ਤੋਂ ਇਹ ਵੈਬ
ਸਾਈਟ ਸਾਰੀ ਦੁਨੀਆਂ ਵਿੱਚ ਪੜ੍ਹੀ ਜਾਂਦੀ ਹੈ ਅਤੇ ਉਸ ਤੋਂ ਵੀ ਖਾਸ ਗੱਲ ਇਹ ਵੈਬ ਸਾਈਟ ਅਖੌਤੀ ਦਸਮ
ਗ੍ਰੰਥ ਬਾਰੇ ਵੀ ਪਹਿਲੇ ਦਿਨ ਤੋਂ ਹੀ ਸਿੱਖ ਸੰਗਤ ਨੂੰ ਜਾਗਰੂਕ ਕਰ ਰਹੀ ਹੈ। ਇਹ ਜਾਗਰੂਕ ਸਿੱਖਾਂ
ਦਾ ਮੰਚ ਹੈ। ਅੱਜ ਤਾਂਈ ਤਾਂ ਦੁਨੀਆਂ ਦੇ ਕਿਸੇ ਵੀ ਹਿੱਸੇ `ਚ ਕਦੇ ਕੋਈ ਸ਼ਕਾਇਤ ਨਹੀ ਆਈ। ਤੁਸੀ
ਕੱਲ ਆਏ ਹੋ ਤੇ ਖੂਨ ਦੀਆ ਨਦੀਆਂ ਬਹਾਉਣ ਦੀਆਂ ਗੱਲਾਂ ਕਰਨ ਲੱਗ ਪਏ ਹੋ। ਤੁਸੀ ਪੰਜਾਬ ਦੀ
ਠੇਕੇਦਾਰੀ ਕਦੋਂ ਤੋਂ ਸਭੰਲੀ ਹੈ? ਤੁਸੀ ਲਿਖਿਆ ਹੈ, “ਜੇਕਰ ਉਨਾਂ ਨੇ ਪੰਜਾਬ ਵਿੱਚ ਰਹਿਣਾ ਹੀ
ਨਹੀ ਹੈ ਤਾਂ ਉਹ ਪੰਜਾਬ ਨੂੰ ਖੂੰਨੀ ਅੱਗ ਵਿੱਚ ਝੋਕਣ ਤੋਂ ਗੁਰੇਜ ਕਰਨ, ਕੀ ਇਹ ਅਸੀਂ ਸਹੀ ਕਹਿ
ਰਹੇ ਹਾਂ ਜਾਂ ਫਿਰ ਕੀ ਹੋਣਾ ਚਾਹੀਦਾ ਹੈ ਬਾਰੇ ਵੀ ਬਹਿਸ ਹੋਣੀ ਚਾਹੀਦੀ ਹੈ ਕਿ ਕੁੱਝ ਕੁ ਵਿਦੇਸਾਂ
ਵਿੱਚ ਬੈਠੇ ਸਿੱਖਾਂ ਨੂੰ ਅਜਿਹੇ ਮੁੱਦੇ ਚੁੱਕਣੇ ਚਾਹੀਦੇ ਹਨ ਜੋ ਕਿ ਪੰਜਾਬ ਦੀ ਧਰਤੀ ਨੂੰ ਖੂਨ
ਵਿੱਚ ਰੰਗਣ ਦਾ ਰੋਲ ਨਿਭਾ ਰਹੇ ਹੋਣ”। ਅਕੀਦਾ ਜੀ, ਕਿੰਨਾ ਚੰਗਾ ਹੁੰਦਾ ਜੇ ਤੁਸੀ ਆਪਣੀ ਰਾਇ
ਦੇਣ ਤੋਂ ਪਹਿਲਾ ਸਿੱਖ ਮਾਰਗ ਦੇ ਛਪੇ ਲੇਖਾਂ ਨੂੰ ਪੜ੍ਹ ਲੈਦੇ? ਇੱਕ ਪੱਤਰਕਾਰ ਹੋਣ ਦੇ ਨਾਤੇ
ਤੁਹਾਨੂੰ ਤਾਂ ਹਰ ਗੱਲ ਸੋਚ ਸਮਝ ਕੇ ਲਿਖਣੀ ਚਾਹੀਦੀ ਸੀ। ਤੁਸੀ ਅੱਗੇ ਲਿਖਦੇ ਹੋ, “ਮੈਂ ਸੋਚਦਾ
ਹਾਂ ਕਿ ਦਸਮ ਗ੍ਰੰਥ ਨੂੰ ਆਮ ਸਿੱਖ ਪਹਿਲਾਂ ਜਾਣਦਾ ਵੀ ਨਹੀ ਸੀ ਬਹੁਤ ਘੱਟ ਜਾਣਦੇ ਸਨ ਪਰ ਮੇਰੇ
ਵੀਰ ਵਰਗਿਆਂ ਨੇ ਦਸਮ ਗ੍ਰੰਥ ਦੀ ਚਰਚਾ ਕਰ-ਕਰਕੇ ਦਸ਼ਮ ਗ੍ਰੰਥ ਨੂੰ ਹਰ ਇੱਕ ਸਿੱਖ ਦੇ ਦਿਮਾਗ ਵਿੱਚ
ਵਾੜ ਦਿਤਾ ਕੀ ਇਹ ਦਸ਼ਮ ਗ੍ਰੰਥ ਦਾ ਅਸੀਂ ਪ੍ਰਚਾਰ ਨਹੀ ਕਰ ਰਹੇ”। ਅਕੀਦਾ ਜੀ, ਕੀ ਤੁਸੀ ਨਹੀ
ਚਹੁੰਦੇ ਕਿ ਸਿੱਖ ਸੰਗਤਾਂ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਜਾਣੂ ਹੋਣ? ਤੁਸੀਂ ਇੱਕ ਪਾਸੇ
ਲਿਖਦੇ ਹੋ ਕਿ ਸਿੱਖ ਵਿਦੇਸ਼ੀਂ ਜਾ ਕੇ ਵੀ ਆਪਣੀ ਜਨਮ ਭੋਂਇ ਨਾਲ ਪਿਆਰ ਰੱਖਦੇ ਤੇ ਦੂਸਰੇ ਪਾਸੇ
ਤੁਸੀਂ ਉਨਾਂ ਨੂੰ ਵਿਦੇਸ਼ ਵਿੱਚ ਹੀ ਰਹਿਣ ਦਾ ਮਸ਼ਵਰਾ ਦੇ ਰਹੇ ਹੋ, ਇਹ ਦੋਪਾਸੜ ਮਸ਼ਵਰੇ ਕਿਉਂ?
ਅੱਗੇ ਲਿਖਦੇ ਹੋ, “ਇਸ ਤਰਾਂ ਕੋਈ ਕਹਿਣ ਲੱਗਾ ਕਿ ਦਸਮ ਗ੍ਰੰਥ ਸਹੀ ਨਹੀ ਹੈ, ਉਸ ਵਿੱਚ ਮਾੜੀਆਂ
ਰਵਾਇਤਾਂ ਲਿਖੀਆਂ ਹਨ, ਇਹ ਰਵਾਇਤਾਂ ਗੁਰੂ ਸਾਹਿਬ ਦੀਆਂ ਨਹੀ ਹੋ ਸਕਦੀਆਂ, ਠੀਕ ਹੈ ਕਿ ਉਹ
ਰਵਾਇਤਾਂ ਗੁਰੂ ਸਾਹਿਬ ਦੀਆਂ ਨਹੀ ਹੋ ਸਕਦੀਆਂ, ਪਰ ਵਿਵਾਦ ਜੋ ਭਖ ਗਿਆ ਹੁਣ ਇੱਕ ਧੜਾ ਦਸ਼ਮ ਗ੍ਰੰਥ
ਨੂੰ ਸਹੀ ਮੰਨ ਰਿਹਾ ਹੈ ਤੇ ਇੱਕ ਧੜਾ ਉਸ ਨੂੰ ਗਲਤ ਮੰਨ ਰਿਹਾ ਹੈ”। ਉਪਰੋਤਕ ਸਤਰਾਂ ਲਿਖਕੇ
ਆਪ ਜੀ ਨੇ ਆਪਣੀ ਪੀਲੀ ਪੱਤਰਕਾਰੀ ਤੇ ਸਵਾਲੀਆ ਚਿੰਨ ਆਪੇ ਹੀ ਲਾ ਲਿਆ ਹੈ, ਆਪ ਜੀ ਨੇ ਦਸਮ ਗ੍ਰੰਥ
ਦਾ ਮਸਲਾ ਵਿਦੇਸ਼ੀ ਸਿੱਖਾਂ ਦੇ ਸਿਰ ਮੜ ਦਿੱਤਾ ਹੈ ਪਰ ਕ੍ਰਿਪਾ ਕਰਕੇ ਦੱਸੋਗੇ ਕਿ ਕਿਸ ਵਿਦੇਸ਼ੀ
ਵਿਦਵਾਨ ਨੇ ਸਭ ਤੋਂ ਪਹਿਲਾਂ ਦਸਮ ਗ੍ਰੰਥ ਦੀ ਵਿਰੋਧਤਾ ਕੀਤੀ ਹੋਵੇ, ਦਸਮ ਗ੍ਰੰਥ ਦਾ ਵਿਰੋਧ ਭਾਰਤ
ਵਿੱਚੋਂ ਹੀ ਸ਼ੁਰੂ ਹੋਇਆ ਸੀ। ਤਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗਿ: ਭਾਗ ਸਿੰਘ ਅੰਬਾਲਾ, ਪਿੰ:
ਹਰਿਭਜਨ ਸਿੰਘ, ਮਹਿੰਦਰ ਸਿੰਘ ਜੋਸ਼, ਰਤਨ ਸਿੰਘ ਜੱਗੀ, ਇੰਦਰ ਸਿੰਘ ਘੱਗਾ, ਡਾ: ਗੁਰਮੁਖ ਸਿੰਘ,
ਦਲਬੀਰ ਸਿੰਘ ਐੱਮ: ਐੱਸ: ਸੀ: ਅਤੇ ਹੋਰ ਕਈ ਵਿਦਵਾਨ ਭਾਰਤ ਵਿੱਚ ਹੀ ਹਨ ਜਿਨਾਂ ਨੇ ਦਸਮ ਗ੍ਰੰਥ ਦੇ
ਵਿਰੋਧ ਵਿੱਚ ਲੇਖ/ਕਿਤਾਬਾਂ ਲਿਖੀਆਂ ਅਤੇ ਟੀਕੇ ਕੀਤੇ ਹਨ। ਇਨਾਂ ਵਿਦਵਾਨਾਂ ਵਿੱਚੋਂ ਕੋਈ ਵੀ
ਕਨੇਡਾ, ਅਮਰੀਕਾ ਜਾਂ ਇਗਲੈਂਡ ਦਾ ਨਿਵਾਸੀ ਨਹੀਂ ਸੀ/ਹੈ। ਗਿ: ਭਾਗ ਸਿੰਘ ਅੰਬਾਲਾ ਦੀ ਕਿਤਾਬ,
‘ਦਸਮ ਗ੍ਰੰਥ ਨਿਰਣੈ’ ੧੯੭੬ ਵਚ ਛਪੀ ਸੀ। ਗਿ: ਭਾਗ ਸਿੰਘ ਅੰਬਾਲਾ ਨੂੰ ਪੰਜਾਬ ਦੇ ਜਥੇਦਾਰਾਂ ਨੇ
ਆਪਣੇ ਪੰਥ ਵਿੱਚੋਂ ਛੇਕਿਆ ਸੀ, ਇਸ ਵਿੱਚ ਵਿਦੇਸ਼ੀ ਸਿੱਖਾਂ ਦਾ ਕੋਈ ਹੱਥ ਨਹੀਂ ਸੀ ਸਗੋਂ ਇਸ ਪਿਛੇ
ਸਾਜਸ਼ ਵੀ ਦੇਸ਼ ਦੇ ਹੀ ਇਕ ਆਖੇ ਜਾਂਦੇ ਅਖੌਤੀ ਪੰਥਰਤਨ ਦੀ ਹੀ ਸੀ। ਦਸਮ ਗ੍ਰੰਥ ਦੇ ਵਿਰੋਧ ਵਿੱਚ
ਜਿੰਨੀਆਂ ਵੀ ਲਿਖਤ ਪੁਸਤਕਾਂ ਹਨ ਉਹ ਪੰਜਾਬ ਜਾਂ ਭਾਰਤ ਵਿੱਚ ਹੀ ਛਪਦੀਆਂ ਹਨ ਵਿਦੇਸ਼ੀ ਸਿੱਖਾਂ ਦੇ
ਛਾਪੇਖਾਨਿਆਂ ਵਿੱਚ ਨਹੀਂ।
ਗੁਰੂ ਸਾਹਿਬਾਨ ਨੂੰ ਭੰਡਣ ਦਾ ਘਟੀਆ ਇਲਜ਼ਾਮ ਵਿਦੇਸ਼ੀ ਸਿੱਖਾਂ ਤੇ ਲਗਾ ਕੇ ਆਪਨੀ ਪੀਲੀ ਪੱਤਰਕਾਰੀ
ਦਾ ਸਬੂਤ ਇੱਕ ਹੋਰ ਸਬੂਤ ਦਿੱਤਾ ਹੈ। ਵਿਦੇਸ਼ੀਂ ਵਸਦੇ ਸਿੱਖ ਵੀ ਗੁਰੁ ਗ੍ਰੰਥ ਸਾਹਿਬ ਦੇ ਸਿੱਖ ਹਨ
ਆਸ਼ੂਤੋਸ਼ ਜਾਂ ਰਾਧਾ ਸੁਆਮੀਆਂ ਦੇ ਸੇਵਕ ਨਹੀਂ। ਆਪ ਜੀ ਦੱਸਣ ਦੀ ਖੇਚਲ ਕਰੋਗੇ ਕਿ ਆਪ ਅਖੌਤੀ ਸਾਧਾਂ
ਤੇ ਦੇਹਧਾਰੀ ਗੁਰੂ ਬਣੇ ਬੈਠੇ ਦੰਭੀਆਂ ਖਿਲਾਫ ਜਾਂ ਭ੍ਰਿਸ਼ਟ ਜਥੇਦਾਰਾਂ ਖਿਲਾਫ ਕਿਹੜੀ ਲਹਿਰ ਦੇ
ਮੋਢੀ ਹੋ ਜਿਸ ਵਿੱਚ ਵਿਦੇਸ਼ੀ ਸਿੱਖਾਂ ਦਾ ਰੋਲ ਚੰਗਾ ਨਹੀਂ ਹੈ।
ਅਕੀਦਾ ਜੀ ਤੁਸੀ ਲਿਖਦੇ ਹੋ, “ਅੱਜ ਮੈਂ ਕਿਸੇ ਬਹਿਸ ਵਿੱਚ ਹਿਸਾ ਲੈਣ ਲਈ ਨਹੀ ਲਿਖ ਰਿਹਾ ਸਗੋਂ
ਮੈਂ ਨਵੀਂ ਬਹਿਸ ਸ਼ੁਰੂ ਕਰਨ ਲਈ ਲਿਖ ਰਿਹਾ ਹਾਂ” ਸਾਨੂੰ ਤੁਹਾਡਾ ਨਵੀਂ ਬਹਿਸ ਸ਼ੁਰੂ ਕਰਨ ਦਾ
ਸੱਦਾ ਪ੍ਰਵਾਨ ਹੈ। ਬਹਿਸ ਲਈ ਜਿਸ ਵਿਸ਼ੇ ਦੀ ਤੁਸੀ ਚੋਣ ਕੀਤੀ ਹੈ ਉਹ ਹੈ
‘ਅਖੌਤੀ ਦਸਮ ਗ੍ਰੰਥ’।
ਇਸ ਬਹਿਸ ਵਿੱਚ ਕਿਸੇ ਤੀਜੇ ਵਿਅਕਤੀ ਦਾ ਨਾਮ ਨਹੀ ਆਉਣਾ ਚਾਹੀਦਾ। ਜੇ ਕਿਸੇ ਨਾਲ ਤੁਹਡਾ ਕੋਈ ਨਿਜੀ
ਮੱਤਭੇਦ ਹੈ ਤਾਂ ਉਸ ਨੂੰ ਆਪਣੀ ਵੈਬ ਸਾਈਟ ‘ਇੰਡੋ ਪੰਜਾਬ’ ਤੇ ਨਜਿਠੋ।
ਆਪ ਦੇ ਹੁੰਗਾਰੇ ਦੀ ਉਠੀਕ ਵਿੱਚ ਸਿੱਖ ਮਾਰਗ ਦੇ ਪਾਠਕ ਦਲਜੀਤ ਸਿੰਘ
ਹੋਠੀ, ਪਰਮਜੀਤ ਸਿੰਘ, ਗੁਰਚਰਨ ਸਿੰਘ ਜਿਉਣਵਾਲਾ, ਸਰਬਜੀਤ ਸਿੰਘ, ਬਾਬੂ ਸਿੰਘ, ਰਵਿੰਦਰ ਸਿੰਘ,
ਅਵਤਾਰ ਸਿੰਘ ਮਿਸ਼ਨਰੀ, ਮਨਦੀਪ ਸਿੰਘ ਵਰਨਨ, ਬਲਵਿੰਦਰ ਸਿੰਘ
(16/12/10)
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਸੁਨਣ ਵਿੱਚ ਵੀ ਆਉਂਦਾ ਹੈ ਤੇ ਅਸੀ ਵੀ ਕਾਫੀ ਹੱਦ ਤਕ ਇਹ ਮੰਨਦੇ ਹਾਂ ਕਿ ‘ਜਿਥੇ
ਲਿਖਿਆ ਖਾਣਾ ਪੈਂਦਾ ਕੋਣ ਲਿੱਖੀ ਨੂੰ ਮੋੜੇ’। ਅਸੀ ਇਸ ਤੋਂ ਵੀ ਇਨਕਾਰੀ ਨਹੀ ਹੋਵਾਂਗੇ ਕਿ
‘ਵਕਤ ਤੋਂ ਪਹਿਲਾਂ ਤੇ ਕਿਸਮਤ ਤੋ ਜਿਆਦਾ ਕਿਸੇ ਨੂੰ ਕੁੱਝ ਨਹੀ ਮਿਲਦਾ। ਅਸੀ ਇਸ ਨਾਲ ਵੀ
ਕਾਫੀ ਹੱਦ ਤੱਕ ਸਹਿਮਤੀ ਪ੍ਰਗਟਾਂਵਾਂਗੇ ਕਿ ਬੰਦੇ ਦੀ ਮੌਤ ਜਿਥੇ ਹੋਣੀ ਹੁੰਦੀ ਹੈ ਕੁਦਰਤ ਓਸ ਨੂੰ
ਓਥੇ ਲੈ ਹੀ ਜਾਂਦੀ ਹੈ। ਕੁਦਰਤ ਬਹੁਤ ਬਲਵਾਨ ਹੈ। ਇਸ ਦਾ ਵੀ ਅਕਾਲ ਪੁਰਖੁ ਦੀ ਤਰਾਂ ਕੋਈ ਅੰਤ
ਨਹੀ। ਕਮ-ਸੇ-ਕਮ ਬੰਦਾ ਤਾਂ ਅਜੇ ਤੱਕ ਨਹੀ ਪਾ ਸਕਿਆ।
ਮਨੁੱਖ ਦਾ ਸਰੀਰ, ਆਕਸੀਜਨ, ਕਾਰਬਨ, ਨਾਈਟਰੋਜਨ, ਹਾਈਡਰੋਜਨ, ਕੈਲਸੀਅਮ, ਫਾਸਫੋਰਸ, ਪੋਟਾਸੀਅਮ,
ਸਲਫਰ, ਸੋਡੀਅਮ, ਮੈਗਨੀਸੀਅਮ, ਕਾਪਰ, ਜਿਨਕ, ਸਲੇਨੀਅਮ, ਫਲੋਰੀਨ, ਆਇਓਡੀਨ, ਕੋਬਾਲਟ, ਆਈਰਨ,
ਲੀਥੀਅਮ, ਸਰੋਨੀਅਮ, ਐਲਮੀਨੀਅਮ, ਸੀਲੀਕੋਨ, ਲੈਡ, ਵੈਨਡੀਅਮ, ਅਰਸੈਨੀਕ, ਬਰੋਮੀਨ ਆਦਿ ਤੱਤਾਂ ਦਾ
ਬਣਿਆ ਹੁੰਦਾ ਹੈ। ਇਹ ਸਾਰੇ ਹੀ ਤੱਤ ਧਰਤੀ ਉਪਰ ਮਾਜ਼ੂਦ ਨੇ। ਇੰਨਸਾਨ ਦਾ ਸਰੀਰ ਹੋਵੇ ਜਾਂ ਕਿਸੇ
ਪਸ਼ੂ ਪੰਛੀ ਦਾ ਜਾਂ ਫਿਰ ਪਾਣੀ ਵਾਲੇ ਜੀਵਾਂ ਦਾ। ਉਹਨਾਂ ਸਭਨਾ ਦਾ ਸਰੀਰ ਵੀ ਇੰਨਾ ਹੀ ਤੱਤਾਂ ਦੇ
ਮਿਸਰਨ ਦਾ ਬਣਿਆ ਹੋਵੇਗਾ। ਮਾਤਰਾ ਘੱਟ ਵੱਧ ਹੋ ਸਕਦੀ ਹੈ।
ਸਰੀਰ ਦੇ ਸਾਰੇ ਤੱਤ ਆਪਣੇ ਅਸਲੀ ਰੂਪ ਵਿੱਚ ਮੁੜ੍ਹਣ ਉਪਰੰਤ ਕਿਸੇ ਹੋਰ ਨਵੇਂ ਸਰੀਰ ਦੀ ਉਸਾਰੀ ਲਈ
ਵੀ ਕੰਮ ਆਉਂਦੇ ਹੋਣਗੇ। ਉਹ ਸਰੀਰ ਇੰਨਸਾਨੀ ਹੋ ਸਕਦਾ ਹੈ, ਕਿਸੇ ਜਾਨਵਰ ਦਾ ਹੋ ਸਕਦਾ ਹੈ, ਕਿਸੇ
ਜਲ ਵਿੱਚ ਰਹਿਣ ਵਾਲੇ ਜਲ਼ਜੀਵ ਦਾ ਹੋ ਸਕਦਾ ਹੈ। ਅਗਰ ਇਸ ਹਿਸਾਬ ਨਾਲ ਵੀ ਦੇਖਿਆ ਜਾਏ ਤਾਂ ਵੀ
ਇੰਨਸਾਨ ਦੀ ਜੂਨੀ ਬਦਲ ਗਈ। ਜਿਸ ਤਰਾਂ ਮੈਂ ਪਹਿਲਾਂ ਜ਼ਿਕਰ ਕਰ ਆਇਆਂ ਹਾਂ ਕਿ ਕੁਦਰਤ ਬੜ੍ਹੀ ਬਲਵਾਨ
ਹੈ। ਅਕਾਲ ਪੁਰਖੁ ਦੇ ਹੁਕਮ ਵਿੱਚ ਹੈ।
ਆਵਨ ਜਾਨੁ ਇਕੁ ਖੇਲੁ ਬਨਾਇਆ॥ ਆਗਿਆਕਾਰੀ ਕੀਨੀ ਮਾਇਆ॥
ਹੋ ਸਕਦਾ ਹੈ ਕਿ ਉਹ (ਕੁਦਰਤ) ਵੀ ਬੰਦੇ ਦੇ ਕਰਮਾਂ ਅੁਨਸਾਰ ਉਸ ਦੇ ਅਗਲੇ ਸਰੀਰ ਬਨਣ ਵਿੱਚ
ਆਪਣਾ ਅਹਿਮ ਰੋਲ ਅਦਾ ਕਰਦੀ ਹੋਵੇ।
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ
ਦੋਸੁ ਨ ਦੀਜੈ ਅਵਰ ਜਨਾ॥ 21॥
ਚਲਦਾ…
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
(16/12/10)
ਸਤਨਾਮ ਕੌਰ
ਵਿਆਹ ਜੋ ਸਿੱਖ ਰਵਾਇਤਾਂ ਦੇ ਜਲੌਅ ਦਾ ਸਿਖਰ ਹੋ ਨਿਬੜਿਆ
ਬੀਬੀ ਹਰਬੰਸ ਕੌਰ ਤੇ ਗੁਰਸੇਵਕ ਸਿੰਘ ਦੇ ਵਿਆਹ ਨੇ ਨਵੀਂ ਰਾਹ ਦਿਖਾਈ
ਲਾੜੇ, ਲਾੜੀ ਨੇ ਆਪ ਹੀ ਕੀਤਾ ਆਪਣੇ ਵਿਆਹ `ਚ ਕੀਰਤਨ
ਫਰੀਦਾਬਾਦ: 15 ਦਿਸੰਬਰ 2010 (ਸਤਨਾਮ ਕੌਰ)
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਦੀ ਬੇਟੀ ਹਰਬੰਸ ਕੌਰ
ਨੇ ਗ੍ਰਿਹਸਤ ਜੀਵਨ ਦੀ ਅਰੰਭਤਾ ਮੁਕਤਸਰ ਦੇ ਸਰਦਾਰ ਬਲਜੀਤ ਸਿੰਘ ਦੇ ਸਪੁੱਤਰ ਸ. ਗੁਰਸੇਵਕ ਸਿੰਘ
ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਕੀਤੀ।। ਇਸ ਮੌਕੇ ਲਾੜਾ ਤੇ
ਲਾੜੀ, ਸ਼ੁਰੂ ਤੋਂ ਲੈ ਕੇ ਅੰਤ ਤਕ ਗੁਰਬਾਣੀ ਗਾਇਨ, ਸ਼ਬਦ ਵਿਚਾਰ, ਅਰਦਾਸ ਅਤੇ ਹੁਕਮ ਆਪ ਹੀ ਲੈ ਕੇ
ਸੰਗਤੀ ਇਕੱਠ ਵਿੱਚ ਗ੍ਰਿਹਸਤੀ ਜਿੰਦਗੀ ਵਿੱਚ ਦਾਖਲ ਹੋਏ। ਮਲਟੀਮੀਡੀਆ ਤਕਨੀਕ ਰਾਹੀਂ ਸ਼ਬਦ ਵਿਚਾਰ
ਕਰਦਿਆਂ ਸ. ਗੁਰਸੇਵਕ ਸਿੰਘ ਅਤੇ ਹਰਬੰਸ ਕੌਰ ਨੇ ਗ੍ਰਿਹਸਤ ਜੀਵਨ ਦੀ ਮਹੱਤਤਾ ਨੂੰ ਗੁਰਬਾਣੀ ਵਿਚੋਂ
ਦਸਦਿਆਂ ਕਿਹਾ ਕਿ ਗੁਰਬਾਣੀ ਨੂੰ ਕਿਸੇ ਖਾਸ ਸਮੇਂ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਗੁਰਬਾਣੀ ਇੱਕ
ਜੀਵਨ ਜਾਂਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਅਕਾਲਪੁਰਖ ਦੇ ਗੁਣਾਂ ਨੂੰ
ਧਾਰਣ ਕਰਦਿਆਂ ਆਪਣੀ ਜਿੰਦਗੀ ਨੂੰ ਚੰਗੀ ਤਰ੍ਹਾਂ ਬਤੀਤ ਕਰਨ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ।
ਗੁਰਮਤਿ ਸਮਾਗਮ ਦੇ ਅੰਤ ਵਿੱਚ ਲਾੜਾ ਲਾੜੀ ਨੇ ਪੁੱਜੀਆਂ ਸਿੱਖ ਸੰਗਤਾਂ ਅਤੇ ਦੇਸ਼ ਵਿਦੇਸ਼ਾਂ ਵਿੱਚ
ਬੈਠੇ 70 ਤੋਂ ਵੱਧ ਵਿਦਵਾਨਾਂ ਵੱਲੋਂ ਈ-ਮੇਲ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ
ਅਨੁਸਾਰ ਗ੍ਰਿਹਸਤ ਜੀਵਨ ਵਿੱਚ ਦਾਖਲ ਹੋਣ ਲਈ ਦਿੱਤੀ ਸੇਧ ਅਤੇ ਭੇਜੀਆਂ ਅਸੀਸਾਂ ਲਈ ਧੰਨਵਾਦ ਕੀਤਾ।
ਇਸ ਮੌਕੇ ਪੁੱਜੀਆਂ ਉੱਘੀਆਂ ਸਿੱਖ ਸ਼ਖਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਕਾਰਜ ਨੂੰ ਆਉਣ
ਵਾਲੀਆਂ ਪੀੜ੍ਹੀ ਲਈ ਇੱਕ ਮੀਲ ਪੱਥਰ ਸਾਬਤ ਹੋਣ ਦੀ ਗੱਲ ਕੀਤੀ ਅਤੇ ਕਿਹਾ ਕਿ ਕਰਮਕਾਂਡਾ ਨੂੰ
ਠੱਲ੍ਹ ਪਾ ਕੇ ਗੁਰਮਤਿ ਦੇ ਰਾਹ’ ਤੇ ਚਲ੍ਹਣਾ ਹੀ ਗੁਰੂ ਨਾਨਕ ਦੇ ਸਿੱਖ ਦਾ ਅਸਲ ਮਕਸਦ ਹੋਣਾ
ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਇੰਦਰ ਸਿੰਘ ਘੱਗਾ, ਏਕਸ ਕੇ ਬਾਰਕ ਸਿਰਸਾ ਇਕਾਈ ਤੋਂ ਕਰਨੈਲ
ਸਿੰਘ, ਗੁਰਬੀਰ ਸਿੰਘ, ਸੁੰਦਰ ਸਿੰਘ ਕਾਲਾਂਵਾਲੀ, ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਸ਼੍ਰੋਮਣੀ
ਸਿੱਖ ਸਮਾਜ ਇੰਟਰਨੈਸ਼ਨਲ ਸਰਕਲ ਮੌਹਾਲੀ ਤੋਂ ਕਰਨਲ ਗੁਰਦੀਪ ਸਿੰਘ, ਸੁਖਦੇਵ ਸਿੰਘ ਮੌਹਾਲੀ,
ਗੁਰਸਿੱਖ ਫੈਮਿਲ਼ੀ ਕਲੱਬ ਲੁਧਿਆਣਾ ਤੋਂ ਸ. ਹਰਮਿੰਦਰ ਸਿੰਘ, ਅਰਵਿੰਦਰ ਸਿੰਘ ਖਾਲਸਾ, ਹਰਵਿੰਦਰ
ਸਿੰਘ ਲੁਧਿਆਣਾ, ਪ੍ਰਿ. ਨਰਿੰਦਰ ਸਿੰਘ, ਗੁਰਮਤਿ ਪ੍ਰਚਾਰ ਜੱਥਾ ਦਿੱਲੀ ਤੋਂ ਸ. ਗੁਰਬਖਸ਼ ਸਿੰਘ ਅਤੇ
ਬਲਦੇਵ ਸਿੰਘ, ਪ੍ਰਿਤਪਾਲ ਸਿੰਘ ਰੁਦਰਪੁਰ, ਅਮਰਜੀਤ ਸਿੰਘ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ,
ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ, ਖਾਲਸਾ ਨਾਰੀ ਮੰਚ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ
ਲਹਿਰ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਲ, ਆਦਿਕ ਜੱਥੇਬੰਦੀਆਂ ਦੇ ਨੁੰਮਾਇਦੇ ਹਾਜ਼ਰ ਸਨ।
(16/12/10)
ਕਵਲਦੀਪ ਸਿੰਘ
ਇਹ ਕਿਹੜੀ ਮਰਯਾਦਾ ਆ ਗਈ !
-ਕਵਲਦੀਪ ਸਿੰਘ
ਕੰਵਲ
ਥੜ੍ਹਾ ਸਾਹਿਬ 'ਤੇ ਦੇਗ ਲਗਾਣਾ,
ਦੁਹਾਈ ਮਰਯਾਦਾ ਦੀ ਪਾਣਾ |
ਪੱਥਰ-ਮੜ੍ਹੀਆਂ ਅਜੇ ਨਾ ਛੱਡੇ,
ਮੁੜ੍ਹ ਚਿੱਕੜ ਵਿੱਚ ਡੇਰੇ ਗੱਡੇ |
ਇੱਕ ਸ਼ਬਦ ਦੀ ਓਟ ਭੁਲਾਏਂ,
ਖਸਮੁ ਛੱਡ, ਦੂਜੇ ਯਾਰ ਬਣਾਏਂ |
ਲੱਗੇ ਓਏ ਤੇਰੀ ਇੱਜ਼ਤ ਨੂੰ ਵੱਟੇ !
ਜਿਉਂਦਿਆਂ ਨੂੰ ਮੁਰਦਾਰ ਇਹ ਖਾ ਗਈ |
ਇਹ ਕਿਹੜੀ ਮਰਯਾਦਾ ਆ ਗਈ,
ਜੋ ਗੁਰੂ ਦੀ ਮਤਿ ਭੁਲਾ ਗਈ ...
ਭੰਗ ਦੀਆਂ ਜੋ ਦੇਗਾਂ ਚੱਲਣ,
ਜੀਵਨ-ਜੁਗਤ ਦੀ ਜਗ੍ਹਾ ਮੱਲਣ |
ਕਿਹੜੇ ਅਮਲ ਇਹ ਗਲ ਨੂੰ ਲਾਏਂ,
ਵਿਹਲੜ੍ਹ ਬਣ ਕਿਰਤ ਭੁਲਾਏਂ |
ਦੱਸ ਨਹੂੰਆਂ ਦੀ ਵੰਡ ਸੀ ਖਾਣੀ,
ਚੰਡਾਲਾਂ ਦੀ ਬਣ ਗਈ ਢਾਣੀ |
ਹੁਣ ਤਾਂ ਜਾਗ ਸੁੱਤਿਆ ਸਿੰਘਾ !
ਬਿਪਰਨ ਦੀ ਰੀਤ ਪੰਥ ਡੁਬਾ ਗਈ |
ਇਹ ਕਿਹੜੀ ਮਰਯਾਦਾ ਆ ਗਈ,
ਜੋ ਗੁਰੂ ਦੀ ਮਤਿ ਭੁਲਾ ਗਈ ...
(15/12/10)
ਸੰਤ ਸਿੰਘ ਬਰਲਿੰਗਟਨ
ਸ:
ਬਲਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਵੀਰ ਜੀ ਕੁੱਝ ਸਮੇ ਤੋਂ ਤੁਸੀ ਬੜੇ ਸੋਹਣੇ ਲੇਖ ਲਿਖ ਰਹੇ ਹੋ। ਆਖਰੀ ਲੇਖ ਵਿੱਚ ਤੁਸੀ
ਦਖਣੀ ੳਅੰਕਾਰ ਮਹਲਾ ਪਹਿਲਾ ਬਾਣੀ ਦੀ ਵਿਚਾਰ ਕੀਤੀ ਹੈ। ਅਜ ਤੱਕ ਗੁਰਬਾਣੀ ਦੇ ਟੀਕੇ 50-100
ਦਰਮਿਆਨ ਹੋਣਗੇ। ਇੱਕ ਤੋਂ ਬਾਅਦ ਦੂਜਾ ਟੀਕਾ ਲਿਖਣ ਦਾ ਮਤਲਬ ਹੈ ਪਹਿਲੇ ਨਾਲੋਂ ਵਖਰਾ। ਅਜ ਵੀ ਜੋ
ਬਹਿਸ ਚਲਦੀ ਰਹਿੰਦੀ ਉਹ ਵੀ ਗੁਰਬਾਣੀ ਦੇ ਅਰਥਾਂ ਦੇ ਵਖਰੇਂਵੇ ਕਰਕੇ ਹੀ ਹੁੰਦੀ ਹੈ। ਗੁਰਬਾਣੀ ਦੀ
ਸਮਝ ਸਿੱਖਾਂ ਨੂੰ ਉਸੇ ਤਰਾਂ ਹੀ ਹੈ ਜਿਸ ਤਰ੍ਹਾਂ ਕਾਲੇ ਤਿੱਤਰ ਦੀ ਬੋਲੀ ਦੀ ਬਾਣੀਏ, ਪਹਿਲਵਾਨ
ਅਤੇ ਫਕੀਰ ਨੂੰ ਆਈ ਸੀ। ਹਰ ਕੋਈ ਆਪਣੇ ਅੰਦਰ ਪਹਿਲਾਂ ਤੋਂ ਹੀ ਬਣੇ ਵਿਚਾਰਾਂ ਮੁਤਾਬਕ ਅਰਥ ਕਢਦਾ
ਹੈ।
ਜਿਹੜੇ ਸ਼ਬਦ ਦੇ ਅਰਥ ਤੁਸੀ ਕੀਤੇ ਹਨ ਉਸ ਦੇ 5 ਪਦੇ ਹਨ। ਪਹਿਲੇ ਪਦੇ ਦੀਆਂ 8 ਤੁਕਾਂ ਪਾਂਡੇ ਵਲੋਂ
ਹਨ ਅਤੇ ਆਖਰੀ 2 ਗੁਰੂ ਸਾਹਿਬ ਦੀਆਂ ਹਨ। ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਖਣੀ ਭਾਰਤ ਦੇ
ਨੀਮਾੜ ਜਿਲੇ ਵਿੱਚ ਨਰਮਦਾ ਨਦੀ ਦੇ ਕੰਢੇ ਬਣੇ ਓਅੰਕਾਰ ਨਾਂ ਦੇ ਮੰਦਰ ਦੇ ਪਾਂਡੇ (ਪੁਜਾਰੀ) ਨਾਲ
ਵਾਰਤਾਲਾਪ ਸਮੇਂ ਉਚਾਰੀ ਸੀ। ਗੁਰੂ ਜੀ ਵਲੋਂ ਇਸ ਨੂੰ ਦਖਣੀ ਓਅੰਕਾਰ ਦਾ ਨਾਂ ਦੇਣ ਦਾ ਮਤਲਬ ਹੈ ਕਿ
ਇਹ ਉਸ ਦਖਣੀ ਭਾਰਤ ਦੇ ਮੰਦਰ ਓਅੰਕਾਰ ਦੇ ਸਬੰਧ ਵਿੱਚ ਹੈ ਇਸੇ ਕਰਕੇ ਇਸ ਨਾਲ 1 ਨਹੀਂ ਲਿਖਿਆ ਗਿਆ।
ਇਸ ਓਅੰਕਾਰ ਨੂੰ ਪ੍ਰਮਾਤਮਾ ਜਾਂ ਰੱਬ ਨਹੀ ਕਿਹਾ ਜਾ ਸਕਦਾ ਨਹੀਂ ਤਾਂ ਇੱਕ ਉਤਰੀ ਰੱਬ, ਪੂਰਬੀ
ਰੱਬ, ਪੱਛਮੀ ਰੱਬ ਗੱਲ ਕੀ ਰੱਬ ਇੱਕ ਨਾ ਰਹਿ ਕੇ ਰੱਬਾਂ ਦਾ ਘੜਮੱਸ ਪੈ ਜਾਊ। ਸ੍ਰੀ ਗੁਰੂ ਨਾਨਕ
ਦੇਵ ਜੀ ਦੇ ਸਿਧਾਂਤ ਦੇ ਬਿਲਕੁਲ ਉਲਟ। ਇਸ ਮੰਦਰ ਵਿੱਚ ਉਹਨਾਂ ਨੇ ਸ਼ਿਵਲਿੰਗ ਰੱਖਿਆ ਹੋਇਆ। ਗੋਪਾਲਾ
ਦੇ ਅਰਥ ਜੋ ਮੈਂ ਪੜੇ ਹਨ ਉਹ ਹੈ ਸਾਰੇ ਸੰਸਾਰ ਦਾ ਪਾਲਕ ਹੈ। ਗਊਆਂ ਦਾ ਪਾਲਕ ਕੋਈ ਵੱਡਾ ਨਾਂ ਨਹੀਂ
ਹੈ। ਪਹਿਲਾਂ ਹਰ ਇੱਕ ਪਿੰਡ ਵਿੱਚ ਇੱਕ ਵਾਗੀ ਹੁੰਦਾ ਸੀ ਜੋ ਗਊਆਂ ਦੀ ਸਾਂਭ ਸੰਭਾਲ ਕਰਦਾ ਹੁੰਦਾ
ਸੀ। ਅਜਕਲ ਗਊਸ਼ਾਲਾਵਾਂ ਖੁਲੀਆਂ ਹੋਈਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਮਕ ਅਸਥਾਨਾਂ ਉਪਰ ਜਾ ਕੇ ਉਹਨਾਂ ਲੋਕਾਂ ਨਾਲ ਗੋਸ਼ਟੀਆਂ ਕੀਤੀਆਂ।
ਕਿਸੇ ਨਾਲ ਗੋਸ਼ਟੀ ਕਰਨ ਲਈ ਉਸ ਨੂੰ ਇੱਕ ਦਮ ਗਲਤ ਨਹੀ ਕਿਹਾ ਜਾ ਸਕਦਾ ਜੇ ਇਸ ਤਰਾਂ ਕਰੋਗੇ ਤਾਂ
ਗੋਸ਼ਟੀ ਨਹੀ ਹੋ ਸਕਦੀ। ਸਾਰੀ ਗਲ ਤੂੰ ਤੂੰ ਮੈਂ ਮੈਂ ਹੋ ਕੇ ਖਤਮ ਹੋ ਜਾਵੇਗੀ। ਗੁਰੂ ਜੀ ਨੇ
ਜਗਨਨਾਥਪੁਰੀ ਦੇ ਮੰਦਰ ਦੇ ਪੁਜਾਰੀਆਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਜੇ ਭਗਵਾਨ ਇਨਾ ਵਡਾ ਹੈ
ਤਾਂ ਆਰਤੀ ਵੀ ਉਨੀ ਹੀ ਵੱਡੀ ਹੋਣੀ ਚਾਹੀਦੀ ਹੈ। ਵੇਖੋ ਸਾਰਾ ਅਕਾਸ਼ ਮੰਡਲ ਉਸਦੀ ਆਰਤੀ ਕਰ ਰਿਹਾ
ਹੈ। ਉਥੇ ਆਰਤੀ ਹੋਣੀ ਬੰਦ ਨਹੀ ਹੋਈ ਪਰ ਕੁੱਝ ਬੰਦਿਆਂ ਤੇ ਅਸਰ ਜਰੂਰ ਹੋਇਆ। ਜਿਸਦਾ ਸਬੂਤ ਸਿਖਾਂ
ਦਾ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਲਈ ਇਨਾਂ ਇਲਾਕਿਆਂ ਤੋਂ ਅਨੰਦਪੁਰ ਸਾਹਿਬ ਆਉਣ ਤੋਂ ਮਿਲਦਾ ਹੈ।
ਜੋ ਵੇਦਾਂ ਵਿੱਚ ਓਮ ਜਾਂ ਓਨਮ ਲਿਖਿਆ ਹੈ ਉਹ ਬਰਮਾ, ਬਿਸ਼ਨ, ਮਹੇਸ਼ ਦੇ ਪ੍ਰਥਾਏ ਲਿਖਿਆ ਹੈ। ਜੋ
ਸਿੱਖ ਵਿਸ਼ਵਕਰਮਾ ਦੀ ਪੂਜਾ ਕਰਦੇ ਹੈ ਉਹ ਵੇਦਾਂ ਨੂੰ ਮੰਨਦੇ ਹਨ ਕਿਉਕਿ ਇਹ ਕਹਾਣੀ ਵੀ ਵੇਦਾਂ ਦੀ
ਦੇਣ ਹੈ। ਆਓ ਹੁਣ ਭਗਤ ਕਬੀਰ ਜੀ ਦੇ ਇਸ ਸ਼ਬਦ ਦੀ ਵਿਚਾਰ ਕਰੀਏ।
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨਾ ਬਿਚਾਰੇ।
ਅਸੀ ਆਪਣੇ ਘਰ ਜਾਂ ਗੁਰਦਵਾਰੇ ਜੋ ਮਰਜੀ ਕਹਿ ਲਈਏ। ਜਦੋਂ ਬੇਦਾਂ ਦੇ ਪੁਜਾਰੀਆਂ ਨੂੰ ਜਾਂ ਹਿੰਦੂਆਂ
ਨੂੰ ਝਟ ਦੇਣੇ ਇਹ ਕਹਿ ਦੇਈਏ ਕਿ ਬੇਦ ਝੂਠੇ ਹਨ ਤਾਂ ਬਹੁਤੀ ਉਮੀਦ ਹੈ ਤੁਹਾਡਾ ਸਿਰ ਪਾਟੇਗਾ ਜੇ
ਭਲੇ ਮਾਣਸ ਹੋਏ ਤਾਂ ਕਹਿਣਗੇ ਤੂੰ ਝੂਠਾ ਤੇਰਾ ਪਿਓ ਝੂਠਾ ਅਤੇ ਅਜ ਦੇ ਜਮਾਨੇ ਵਿੱਚ ਕਹਿਣਗੇ ਕਿ
ਤੁਹਾਡੇ ਗ੍ਰੰਥ ਝੂਠੇ। ਕੀ ਬੇਦ ਕਤੇਬ ਝੂਠੇ ਕਹਿਣ ਦਾ ਕੋਈ ਫਾਇਦਾ ਹੋਇਆ, ਤੁਸੀਂ ਨਿਮੋਝੂਣੇ ਹੋਏ
ਤੁਰ ਜਾਉਗੇ। ਗੁਰੂ ਸਾਹਿਬ ਤਾਂ ਇਕੱਲੇ ਹੀ ਐਡੇ ਵਡੇ ਇਕੱਠਾਂ ਵਿੱਚ ਗਏ ਅਤੇ ਆਪਣੀ ਗਲ ਕਹਿ ਵੀ
ਦਿਤੀ। ਆਓ ਹੁਣ ਆਪਾਂ ਬੇਦਾਂ ਦੀ ਵਿਚਾਰ ਕਰੀਏ।
ਵੇਦਾਂ ਦਾ ਲਿਖਾਰੀ ਕਹਿੰਦਾ ਹੈ ਕਿ ਬਰਮਾ ਨੇ ਸਾਰੀ ਸ੍ਰਿਸ਼ਟੀ ਰਚੀ ਭਾਵ ਸਾਰੀ ਦੁਨੀਆਂ ਬਣਾਈ। ਇਥੇ
ਵੇਦਾਂ ਦੇ ਲਿਖਾਰੀ ਨੇ ਬਰਮਾ ਨੂੰ ਰੱਬ ਬਣਾ ਦਿਤਾ। ਇਸ ਤੋਂ ਅੱਗੇ ਲਿਖ ਦਿਤਾ ਕਿ ਬਰਮਾ ਆਪਣੀ ਬੇਟੀ
ਦਾ ਬਲਾਤਕਾਰ ਕਰਨ ਵਾਸਤੇ ਉਸ ਮਗਰ ਭਜਿਆ, ਇਥੇ ਉਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਚਵਲ ਤੇ
ਬਲਾਤਕਾਰੀ ਬਣਾ ਦਿਤਾ। ਫਿਰ ਜਦੋਂ ਉਸ ਨੇ ਫੁਲ ਵਿੱਚੋਂ ਪੈਦਾ ਹੋਣਾ ਨਾ ਮੰਨਿਆ ਤੇ ਫੁਲ ਦੇ ਲੱਤ
ਮਾਰੀ ਤੇ ਉਹ ਨਲਕੀ ਵਿੱਚ ਡਿਗ ਪਿਆ ਤੇ ਹਜਾਰਾਂ ਸਾਲ ਵਿੱਚ ਘੁਮਦਾ ਰਿਹਾ। ਇਹ ਹੈ ਲਹੌਰੀ ਗੱਪ।
ਸ਼ਿਵ ਪੁਰਾਣ ਵਿੱਚ ਇੱਕ ਕਥਾ ਹੈ ਕਿ ਸ਼ਿਵਜੀ ਰਿਛੀਆਂ ਦੀਆਂ ਘਰ ਵਾਲੀਆਂ ਨਾਲ ਅਲਫ ਨੰਗਾ ਹੋ ਕੇ ਨਚ
ਰਿਹਾ ਸੀ। ਉਥੇ ਅਚਾਨਕ ਰਿਛੀ ਆ ਗਏ। ਉਹਨਾਂ ਨੇ ਇਹ ਕਰਤੂਤ ਵੇਖ ਕੇ ਸਰਾਪ ਦੇ ਦਿਤਾ ਤੇ ਸ਼ਿਵਜੀ ਦੇ
ਲਿੰਗ ਨੂੰ ਅੱਗ ਲੱਗ ਗਈ। ਜਦ ਉਹ ਅੱਗ ਕਿਸੇ ਵੀ ਤਰੀਕੇ ਨਾਲ ਨਾ ਬੁਝੀ ਤਾਂ ਉਸ ਨੇ ਆਪਣਾ ਲਿੰਗ
ਪਾਰਬਤੀ ਦੀ ਭਗ ਵਿੱਚ ਪਾ ਕੇ ਬੁਝਾਈ। ਬਹੁਤ ਚਿਰ ਪਹਿਲਾਂ ਤ੍ਰਿਅ ਗ੍ਰੰਥ ਦੀ ਬਾਬਤ ਇਹ ਕਿਹਾ ਜਾਂਦਾ
ਸੀ ਕਿ ਦਸਵੇਂ ਪਾਤਸ਼ਾਹ ਨੇ ਵੇਦਾਂ ਪੁਰਾਣਾ ਦਾ ਤਰਜਮਾ ਕਰ ਦਿਤਾ ਹੈ ਤਾਂ ਕੇ ਸਿਖਾਂ ਨੂੰ ਭੁਲੇਖਾ
ਨਾ ਰਹੇ ਕਿ ਉਹਨਾ ਵਿੱਚ ਕੀ ਹੈ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਕਿਤਾਬ ਛਾਪੀ ਹੈ ਉਸ ਕਿਤਾਬ ਦਾ ਨਾਂ ਹੈ
“ਸਰਵੋਤਮ ਧਰਮ ਗ੍ਰੰਥ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਰਵੋਤਮ ਧਰਮ-ਖਾਲਸਾ ਪੰਥ” ਇਸ ਕਿਤਾਬ
ਦੇ ਲਿਖਾਰੀ ਦਾ ਨਾਂ ਹੈ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਇਹ ਭਾਈ ਪਟਿਆਲੇ ਜਿਲੇ ਦੇ ਟੌਹੜਾ ਪਿੰਡ
ਦੇ ਜੰਮਪਲ ਸਨ। ਇਹ ਛੋਟੀ ਉਮਰ ਵਿੱਚ ਹੀ ਪਿੰਡ ਛੱਡ ਕੇ ਹਰਦੁਆਰ ਸੰਨਿਆਸੀ ਡੇਰੇ ਵਿੱਚ ਜਾ ਕੇ ਰਹਿਣ
ਲੱਗ ਪਏ। ਇਹ ਹਿੰਦੀ, ਸੰਸਕ੍ਰਿਤ ਦੇ ਬਹੁਤ ਵਡੇ ਗਿਆਤਾ ਸਨ। ਜੋ ਇਹਨਾ ਨੇ ਵੇਦਾਂ, ਸ਼ਾਸਤਰਾਂ,
ਸਿਮ੍ਰਤੀਆਂ ਤੇ ਪੁਰਾਣਾ ਦਾ ਅਧਿਅਨ ਕੀਤਾ ਹੈ ਸ਼ਾਇਦ ਹੀ ਕੋਈ ਹੋਰ ਪੰਜਾਬੀ ਨੇ ਕੀਤਾ ਹੋਵੇ। ਇਹਨਾਂ
ਨੇ ਹਿੰਦੀ ਤੇ ਸੰਸਕ੍ਰਿਤ ਵਿੱਚ ਬਹੁਤ ਕਿਤਾਬਾਂ ਲਿਖੀਆਂ। ਜਦੋ ਇਸ ਨੇ ਵੇਦਾਂ ਪੁਰਾਣਾ ਵਿੱਚ ਇਹ
ਅਸ਼ਲੀਲਤਾ ਵੇਖੀ ਤਾਂ ਆਪਣੀ ਜਿੰਦਗੀ ਦੇ ਆਖਰੀ ਦਿਨਾਂ ਵਿੱਚ ਉਹਨਾਂ ਨੇ ਸਭ ਕੁੱਝ ਰੱਦ ਕਰ ਕੇ ਸਿੱਖ
ਧਰਮ ਅਪਣਾਅ ਲਿਆ ਅਤੇ ਸਿੱਖ ਧਰਮ ਦੀ ਉਪਮਾ ਵਿੱਚ ਇਹ ਦੋ ਕਿਤਾਬਚੇ ਲਿਖੇ ਸਨ। ਜਰੂਰ ਪੜੋ ਜੀ ਤਾਂ
ਕਿ ਤੁਹਾਨੂੰ ਇੱਕ ਹਿੰਦੂ ਸਨਿਆਸੀ ਵਿਦਵਾਨ ਦੀ ਲਿਖਤ ਤੋਂ ਪਤਾ ਲੱਗ ਜਾਵੇ ਕਿ ਵੇਦਾਂ ਵਿੱਚ ਕੀ
ਲਿਖਿਆ ਹੈ ਜਿਸ ਨੇ ਆਪਣੀ ਸਾਰੀ ਉਮਰ ਹੀ ਹਿੰਦੂ ਧਰਮ ਦਾ ਅਧਿਅਨ ਕਰਦਿਆਂ ਲਗਾ ਦਿਤੀ। ਭੁਲਾਂ ਚੁਕਾਂ
ਦੀ ਖਿਮਾਂ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ
(15/12/10)
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਇੰਨਸਾਨ ਜਦੋਂ ਮਿੱਟੀ ਬਣ ਜਾਂਦਾ ਹੈ ਤਾਂ ਉਸ ਮਿੱਟੀ ਨੂੰ ਭਾਂਵੇ ਕੋਈ ਕੋਠਾ ਲਿੱਪਣ
ਵਾਲੀ ਮਿੱਟੀ ਵਿੱਚ ਮਿਲਾ ਕਿ ਵਰਤੋਂ ਵਿੱਚ ਲੈ ਆਵੋ, ਭਾਂਵੇ ਉਸ ਦੀਆਂ ਇੱਟਾਂ ਬਣਾ ਲਵੋ, ਭਾਂਵੇ
ਉਸੇ ਮਿੱਟੀ ਨੂੰ ਚਿਕਣੀ ਮਿੱਟੀ ਵਿੱਚ ਮਿਲਾ ਕਿ ਘੜ੍ਹਾ ਆਦਿਕ ਬਣਾ ਲਵੋ, ਭਾਂਵੇ ੳਹ ਮਿੱਟੀ ਉਡ ਕਿ
ਪਹਾੜ ਵਾਲੀ ਮਿੱਟੀ ਦਾ ਹਿਸਾ ਬਣ ਜਾਵੇ, ਚਾਹਿ ਓਹ ਮਿੱਟੀ ਖੇਤਾਂ ਵਾਲੀ ਮਿੱਟੀ `ਚ ਜਾ ਰਲੈ। ਉਸ
ਮਿੱਟੀ ਦੀ ਜੂਨ ਬਦਲ ਗਈ। ਉਹ ਪਹਿਲਾਂ ਇੰਨਸਾਨ ਸੀ ਪਰ ਹੁਣ ਉਹ ਕੁੱਝ ਦੀ ਕੁੱਝ ਬਣ ਗਈ। ਇਹੀ ਗੱਲ
ਗੁਰੂ ਸਾਹਿਬ ਇਸ ਪੰਗਤੀ ਵਿੱਚ ਸਮਝਾਉਂਦੇ ਹਨ।
ਮਿਟੀ ਮੁਸਲਮਾਨ (ਸਿਖ, ਹਿੰਦੂ,
ਬੋਧੀ, ਜੈਨੀ, ਇਸਾਈ, ਯਹੂਦੀ, ਜਾਂ ਕਿਸੇ ਦੀ ਵੀ) ਕੀ ਪੇੜੈ ਪਈ
ਕੁਮਿੑਆਰ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ
ਅੰਗਿਆਰ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥ 2॥
ਇਸ ਨਵੀਂ ਜੂਨੀ ਵਿੱਚ ਉਹ ਕਿੰਨੀ ਦੇਰ ਰਹੇਗੀ, ਕਿੰਨਾ ਦੁੱਖ ਭੁਗਤੇਗੀ, ਸਭ ਜਾਣੇ ਕਰਤਾਰ।
ਚਲਦਾ…
ਮਹਿੰਦਰ ਸਿੰਘ ਰੋਚੈਸਟਰ ਨਿਊ ਯਾਰਕ
(15/12/10)
ਚਮਕੌਰ ਸਿੰਘ
ਸਤਿਕਾਰ ਯੋਗ ਵੀਰ ਸਰਵਜੀਤ ਸਿੰਘ ਜੀ ਅਤੇ ਸਿਖ ਮਾਰਗ ਦੇ ਸਾਰੇ ਵੀਰਾਂ ਨੂੰ ਗੁਰੂ ਫ਼ਤਹਿ ਪਰਵਾਨ
ਹੋਵੇ ਜੀ |
ਵੀਰ ਸਰਵਜੀਤ ਸਿੰਘ ਜੀ ਆਪ ਜੀ ਦਾ ਬਹੁਤ ਧਨਵਾਦ ਜੋ ਆਪ ਜੀ ਨੇਂ ਦਾਸ ਦਾ ਖ਼ਤ ਬਹੁਤ ਹੀ ਧਿਆਨ ਦੇ
ਨਾਲ ਪੜ੍ਹਿਆ |ਅਤੇ ਇਸ ਖ਼ਤ ਵਿਚੋਂ ਕੁਝ ਲਭਣ ਦੀ ਕੋਸ਼ਿਸ਼ ਕੀਤੀ | ਬੱਸ ਇਹੀ ਇਨਸਾਨ ਅਤੇ ਪਸ਼ੂ
ਵਿਚ ਫ਼ਰਕ ਹੈ |ਇਨਸਾਨ ਕਿਉਂਕੇ ਦਿਮਾਗ ਰਖਦਾ ਹੈ ਇਸ ਕਰਕੇ ਸਿਆਣੇਂ ਇਨਸਾਨ ਹਮੇਸ਼ਾਂ ਹੀ ਹਰ ਗੱਲ
ਦੇ ਵਿਚੋਂ ਕੋਈ ਨਾਂ ਕੋਈ ਕੰਮ ਦੀ ਗੱਲ ਲਭ ਹੀ ਲੇੰਦੈ ਹਨ | ਗੁਰਬਾਣੀ ਦੇ ਅੰਦਰ ਭੀ ਸਾਨੂੰ ਗੁਰੂ
ਸਾਹਿਬ ਜੀ ਨੇਂ ਇਸੇ ਜਿੰਦਗੀ ਨੂੰ ਸੁਚੱਜੇ ਢੰਗ ਨਾਲ ਇਕ ਚੰਗੇ ਇਨਸਾਨ ਬਣਕੇ ਜਿਉਣ ਦੇ ਨੁਕਤੇ ਦੱਸੇ
ਹਨ |ਸਿਆਣੇਂ ਇਨਸਾਨ ਹੰਸ ਦੀ ਬਿਰਤੀ ਵਾਂਗ ਇਨ੍ਹਾਂ ਨੁਕਤਿਆਂ ਨੂੰ ਸਮਝ ਕੇ ਆਪਣੀ ਜਿੰਦਗੀ ਗੁਰੂ
ਦੇ ਦੱਸੇ ਅਨੁਸਾਰ ਜਿਉਂ ਕੇ ਸਾਰੇ ਹੀ ਤਰਾਂ ਦੇ ਫਿਕਰ ਚਾਹੇ ਆਵਾਗਵਨ ਦਾ ਹੋਵੇ ਚਾਹੇ ਪਿਛਲੇ ਕਰਮਾਂ
ਦੀ ਫਿਲੋਸਫੀ ਹੋਵੇ ਚਾਹੇ ਸੁਰਗ ਦੀ ਖੁਸ਼ੀ ਹੋਵੇ ਚਾਹੇ ਨਰਕਾਂ ਦਾ ਡਰ ਹੋਵੇ ਇਨ੍ਹਾਂ ਸਾਰੇ ਹੀ
ਤਰਾਂ ਦੇ ਫਿਕਰਾਂ ਤੋਂ ਮੁਕਤ ਹੋ ਜਾਂਦੇ ਹਨ |ਮੁਕਤੀ ਭੀ ਮਰਣ ਤੋਂ ਬਾਅਦ ਦੀ ਨਹੀਂ ਜਿਉਂਦੇ ਜੀਆ ਦੀ
ਮੁਕਤੀ ਸਾਡੇ ਗੁਰੂ ਸਾਹਿਬਾਨ ਨੇਂ ਕੀਤੀ ਹੈ |ਗੁਰੂ ਸਾਹਿਬ ਸਾਨੂੰ ਬਾਰ ਬਾਰ ਗੁਰਬਾਣੀ ਅੰਦਰ
ਸਮਝਾਉਂਦੇ ਹਨ ਕੀ ਇਨਸਾਨ ਤੂੰ ਇਨਸਾਨਾਂ ਵਾਲੇ ਕੰਮ ਕਰ ਫਿਰ ਤੇਨੂੰ ਕਿਸੇ ਕਿਸਮ ਦਾ ਫਿਕਰ ਕਰਨ ਦੀ
ਲੋੜ੍ਹ ਨਹੀਂ ਹੈ
ਸਤਿਕਾਰ ਯੋਗ ਵੀਰ ਜਸਵੀਰ ਸਿੰਘ ਕੈਲਗਰੀ ਜੀ | ਵੈਸੇ ਤਾਂ ਦਾਸ ਨੇਂ ਕੱਲ੍ਹ ਖ਼ਤ ਲਿਖਕੇ ਆਪਜੀ
ਨੂੰ ਸ਼ਪਸ਼ਟ ਕਰ ਦਿੱਤਾ ਸੀ |ਪਰ ਅੱਜ ਦਾਸ ਆਪ ਜੀ ਨੂੰ ਆਪਣਾਂ ਬਹੁਤ ਹੀ ਪਿਆਰਾ ਤੇ ਸਤਿਕਾਰ ਵਾਲਾ
ਵੱਡਾ ਵੀਰ ਸਮਝਕੇ ਇਕ ਛੋਟੀ ਜਿਹੀ ਸਲਾਹ ਦੇਣੀਂ ਚਾਹੁੰਦਾ ਹੈ |ਜੇਕਰ ਚੰਗੀ ਲੱਗੇ ਤਾਂ ਮੰਨ ਲੇਣਾਂ
ਨਹੀਂ ਤਾਂ ਦਾਸ ਨੂੰ ਅਨਜਾਣ ਤੇ ਗਿਆਨ ਵਿਹੂਨਾਂ ਸਮਝ ਕੇ ਮੁਆਫ ਕਰ ਦੇਣਾਂ |ਇਸ ਤੋਂ ਪਹਿਲਾਂ ਦਾਸ
ਇਕ ਆਪਣੇਂ ਜੀਵਨ ਦੀ ਘਟਨਾਂ ਸਾਂਝੀ ਕਰਨੀਂ ਚਾਹੁੰਦਾ ਹੈ |ਦਾਸ ਉਸ ਵਕਤ ਹਾਲੇ ਮੋਨਾਂ ਹੀ ਸੀ |ਜਦੋਂ
ਇਕ ਵਾਰੀ ਇਕ ਗੁਰਦੁਆਰੇ ਕਿਸੇ ਕਥਾਵਾਚਕ ਦੀ ਕਥਾ ਸੁਣਨ ਗਿਆ |ਕਥਾ ਸੁਣਨ ਤੋਂ ਬਾਅਦ ਇਸ ਤਰਾਂ
ਮਹਿਸੂਸ ਹੋਇਆ ਕਿ ਜੋ ਗੱਲਾਂ ਕਥਾਵਾਚਕ ਕਹਿ ਰਹਿਆ ਸੀ ਉਹ ਸਾਰੀਆਂ ਹੀ ਮੇਰੇ ਤੇ ਲਾਗੂ ਹੁੰਦੀਆਂ ਸਨ
|ਲੇਕਿਨ ਦਾਸ ਨੇਂ ਕਥਾਵਾਚਕ ਨਾਲ ਕੋਈ ਗਿਲਾ ਨਹੀ ਕੀਤਾ ਪਰ ਉਸ ਦਿਨ ਤੋਂ ਬਾਅਦ ਆਪਣੇਂ ਜੀਵਨ ਦੇ
ਵਿਚ ਥੋੜ੍ਹਾ ਬਹੁਤ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨੀਂ ਸੁਰੂ ਕਰ ਦਿੱਤੀ |ਔਰ ਅਮ੍ਰਿਤ ਪਾਨ ਕਰਨ
ਤੋਂ ਬਾਅਦ ਉਹੀ ਕੋਸ਼ਿਸ਼ ਹਾਲੇ ਤੀਕਰ ਜਾਰੀ ਹੈ |ਦਾਸ ਇਹ ਤਾਂ ਨਹੀਂ ਕਹਿ ਸਕਦਾ ਕੇ ਇਨਸਾਨ ਸੰਪੂਰਨ
ਹੋ ਸਕਦਾ ਹੈ |ਕਿਉਂਕੇ ਸੰਪੂਰਨ ਤਾਂ ਕੇਵਲ ਅਕਾਲ ਪੁਰਖ ਹੀ ਹੋ ਸਕਦਾ ਹੈ |ਪਰ ਫਿਰ ਭੀ ਇਨਸਾਨ ਨੂੰ
ਕੋਸ਼ਿਸ਼ ਜਰੂਰ ਕਰਦੇ ਰਹਿਣਾਂ ਚਾਹੀਦਾ ਹੈ | ਕਿਉਂਕੇ ਦਾਸ ਕਾਫੀ ਦੇਰ ਤੋਂ ਸਿੱਖ ਮਾਰਗ ਦੇ ਨਾਲ
ਜੁੜ੍ਹਿਆ ਹੋਇਆ ਹੈ |ਆਪ ਜੀ ਹਮੇਸ਼ਾਂ ਜਦੋਂ ਭੀ ਕੋਈ ਵੀਰ ਕੋਈ ਭੀ ਗੱਲ ਲਿਖਦੇ ਹਨ ਤਾਂ ਆਪ ਜੀ
ਆਪਣੇਂ ਤੇ ਹੀ ਢਾਲ ਲੈਂਦੇ ਹੋ |ਕਿਉਂਕੇ ਦਾਸ ਨੇਂ ਤਾਂ ਗੱਲ ਜਸਵੀਰ ਸਿੰਘ ਵਿਰਦੀ ਬਾਰੇ ਕੀਤੀ ਸੀ
|ਪਰ ਆਪ ਜੀ ਆਪਣੇਂ ਉੱਪੇਰ ਲੈ ਗਏ |ਇਸਤੋਂ ਪਹੇਲਾਂ ਭੀ ਇਕ ਵਾਰ ਗੁਰਚਰਨ ਸਿੰਘ ਜਿਉਣਵਾਲਾ ਜੀ ਨੇਂ
{ਕੱਟੇ ਵਾਲੀ ਆਤਮਾ } ਲਿਖੀ ਸੀ ਉਸ ਵਕਤ ਭੀ ਆਪ ਜੀ ਇਸੇ ਗੱਲ ਨੂੰ ਆਪਣੇਂ ਉੱਪਰ ਲੈ ਗਏ ਸੀ |ਜਦੋਂ
ਇਸ ਤਰਾਂ ਮਹਿਸੂਸ ਹੋਵੇ ਤਾਂ ਸਾਨੂੰ ਜਰੂਰ ਆਪਣੇਂ ਅੰਦਰ ਝਾਤੀ ਮਾਰ ਲੇਣੀ ਚਾਹੀਦੀ ਹੈ |ਔਰ ਜੇਕਰ
ਕੋਈ ਕਮੀਂ ਆਪਣੇਂ ਅੰਦਰ ਲੱਗੇ ਤਾਂ ਜਰੂਰ ਦੂਰ ਕਰਨ ਦੀ ਕੋਸ਼ਿਸ਼ ਕਰਨੀਂ ਚਾਹੀਦੀ ਹੈ | ਬਾਕੀ ਵੀਰ
ਜੀ ਜੇਕਰ ਤੁਹਾਨੂੰ ਕੋਈ ਗੱਲ ਚੰਗੀ ਨਾਂ ਲੱਗੀ ਤਾਂ ਦਾਸ ਨੂੰ ਮੁਆਫ ਜਰੂਰ ਕਰ ਦੇਣਾਂ
ਸਾਰੇ ਹੀ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕ਼ੀ ਫ਼ਤਹਿ ||
ਚਮਕੌਰ ਸਿੰਘ
ਫਰਿਜਨੋ ਕੈਲੀਫ਼ੋਰਨਿਆ
(14/12/10)
ਮਨਦੀਪ ਸਿੰਘ ਵਰਨਨ
ਸਚ
ਕੀ ਬੇਲਾ ਦੇ ਸੰਪਾਦਕ ਵੀਰ ਅਨਭੋਲ ਸਿੰਘ ‘ਦੀਵਾਨਾ’ ਜੀ ਗੁਰ ਫਤਹਿ॥
ਤੁਹਾਨੂੰ ਜਾਂ ਗੁਰਸ਼ਰਨਜੀਤ ਸਿੰਘ ਲਾਂਬਾ ਨੂੰ ਚਾਹੀਦਾ ਸੀ ਕਿ ਸ: ਸਰਬਜੀਤ ਸਿੰਘ ਜੀ
ਦੇ ਨੁਕਤਿਆਂ ਦਾ ਜੁਆਬ ਦਿੰਦੇ ਪਰ ਆਪ ਜੀ ਨੇ ਸ: ਸਰਬਜੀਤ ਸਿੰਘ ਜੀ ਨੂੰ ਸੁਝਾਅ ਦਿੱਤੇ ਹਨ, ਆਪ
ਲਿਖਦੇ ਹੋ:-
ਆਪ ਜੀ ਤਾਂ ਆਪਣੇ ਆਪ ਨੂੰ ਬਹੁਤ ਹੀ ਵਿਦਵਾਨ ਸਮਝ ਰਹੇ ਹੋ ਤਾਂ ਯਕੀਨਨ ਆਪ ਜੀ ਨੂੰ ਇਸ ਗੱਲ ਦਾ
ਪਤਾ ਹੋਵੇਗਾ ਕਿ ਬਹੁਤ ਸਾਰੀਆਂ ਕੌਮਾਂ ਵਲੋਂ ਮਨਾਏ ਜਾਂਦੇ ਦਿਹਾੜਿਆਂ ਦੀਆਂ ਅਸਲ ਤਰੀਕਾਂ ਉਨ੍ਹਾਂ
ਦੇ ਇਤਿਹਾਸ ਵਿੱਚ ਨਹੀਂ ਮਿਲਦੀਆਂ ਪਰ ਉਨ੍ਹਾਂ ਨੇ ਆਪਣੀ ਕੌਮ ਨਾਲ ਸਬੰਧਤ ਦਿਹਾੜਿਆਂ ਦੀਆਂ ਤਰੀਕਾਂ
ਨਿਸ਼ਚਿਤ ਕਰ ਲਈਆਂ ਹਨ ਅਤੇ ਉਹ ਕੌਮ ਆਪਣੇ ਵੱਡੇ ਵਡੇਰਿਆਂ ਵਲੋਂ ਨਿਸ਼ਚਿਤ ਤਰੀਕਾਂ `ਤੇ ਹੀ ਦਿਹਾੜੇ
ਮਨਾਉਂਦੀਆਂ ਹੋਈਆਂ ਏਕਤਾ ਦਾ ਸਬੂਤ ਦਿੰਦੀਆਂ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ
ਹੈ।
ਅਨਭੋਲ ਜੀ, ਕਾਫੀ ਸਮੇਂ (ਕਈ ਸਾਲ) ਤੋਂ ਲੈਕੇ ਸਿੰਘ ਸਭਾ ਲਹਿਰ ਤੱਕ ਦਰਬਾਰ ਸਾਹਿਬ ਤੇ ਹੋਰ
ਗੁਰਧਾਮਾਂ ਤੇ ਬ੍ਰਾਹਮਣਵਾਦੀ (ਅਜੋਕੇ ਸਾਧਾਂ ਦੇ ਵਡੇਰੇ) ਨਿਰਮਲੇ ਤੇ ਉਦਾਸੀਆਂ ਦਾ ਕਬਜ਼ਾ ਰਿਹਾ ਤੇ
ਉਨਾਂ ਨੇ ਗੁਰਮੱਤ ਤੋਂ ਬਿਲਕੁਲ ਉਲਟ ਰਸਮਾਂ ਗੁਰਧਾਮਾਂ ਵਿੱਚ ਚਲਾਈਆਂ, ਆਮ ਲੋਕ ਉਹਨਾਂ ਨੂੰ ਵੀ
ਸਿੱਖ ਦਿਹਾੜੇ ਸਮਝਕੇ ਮਨਾਉਂਦੇ ਰਹੇ।
ਮੂਰਤੀ ਪੂਜਾ ਵੀ ਹੁੰਦੀ ਰਹੀ, ਜ਼ਾਤ-ਪਾਤ ਵੀ ਹੁੰਦੀਂ ਰਹੀ, ਬੇਦੀ ਬਾਬੇ ਗੁਰੂ ਵੀ ਕਹਾਉਂਦੇ ਰਹੇ,
ਬੀਬੀਆਂ ਨੂੰ ਖੰਡੇ ਦੀ ਪਾਹੁਲ ਛਕਾਉਣ ਵੇਲੇ ਵਿਤਕਰੇ ਵੀ ਹੁੰਦੇ ਰਹੇ। ਦੀਵਾਲੀਆਂ, ਲੋਹੜੀਆਂ,
ਸੰਗਰਾਦਾਂ, ਮੱਸਿਆ, ਤੇ ਹੋਰ ਅਨੇਕਾਂ ਬ੍ਰਾਹਮਣੀ ਕਰਮ ਗੁਰਧਾਮਾਂ ਵਿੱਚ ਬਹੁਤ ਸਮਾਂ ਚਲਦੇ ਰਹੇ ਅੱਜ
ਵੀ ਚਲਦੇ ਹਨ। ਸਿੱਖ ਸੂਰਮਿਆਂ ਨੇ ਆਪਣੀਆਂ ਜਾਨਾਂ ਵਾਰਕੇ ਬਹੁਤੀਆਂ ਰਸਮਾਂ ਬੰਦ ਕੀਤੀਆਂ ਤੇ
ਗੁਰਧਾਮ ਆਜ਼ਾਦ ਕਰਵਾਏ।
ਅਗਰ ਤੁਹਾਡੀ ਅੱਜ ਵਰਗੀ ਨੇਕ ਸਲਾਹ ਕਿ ਵਡੇਰਿਆਂ ਵਲੋਂ ਨਿਸ਼ਚਿਤ ਕੀਤੇ ਦਿਹਾੜੇ ਜਾਂ ਰਸਮਾਂ ਨੂੰ
ਮੰਨ ਲੈਣਾ ਚਾਹੀਦਾ ਹੈ, ਜੇਕਰ ਇਸ ਸਲਾਹ ਤੇ ਪੁਰਾਤਨ ਸਿੱਖ ਚੱਲਦੇ ਤਾਂ ਸਾਡਾ ਅੱਜ ਨਾਲੋਂ ਵੀ ਬੁਰਾ
ਹਾਲ ਹੋਣਾ ਸੀ। ਅਗਰ ਤੁਹਾਡੀ ਸਲਾਹ (ਬਿੱਲੀ ਨੂੰ ਵੇਖਕੇ ਕਬੂਤਰ ਅੱਖਾਂ ਮੀਟ ਲਵੇ ਵਾਲੀ) ਪੁਰਾਤਨ
ਸਿੱਖ ਮੰਨ ਲੈਂਦੇ ਤਾਂ ਸਿੱਖਾਂ ਦੇ ਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਕੋਈ ਬੇਦੀ ਜਾਂ ਸੋਢੀ
ਸਾਧ ਹੁੰਦਾ।
ਵੀਰ ਜੀ ਬਹੁਤ ਹੀ ਕਠਿਨ ਯਤਨਾਂ ਅਤੇ ਵਿਰੋਧ (ਮਹੰਤਾਂ ਦੀ ਸੰਤਾਨ ਡੇਰੇਦਾਰ ਦੇ ਵਿਰੋਧ ਹੁੰਦੇ ਹੋਏ)
ਦੇ ਬਾਵਜੂਦ ਨਾਲ ਅਕਾਲ ਤਖਤ ਦੀ ਪੰਥ ਪ੍ਰਵਾਨਤਿ ਰਹਿਤ ਮਰਿਯਾਦਾ ਬਣੀ, ਪੰਥਕ ਮਰਿਯਾਦਾ ਵੀ ਸਾਡੇ
ਵਡੇਰਿਆਂ ਨੇ ਬਣਾਈ ਸੀ।
ਕੀ ਨਾਨਕਸ਼ਾਹੀ ਕੈਲੰਡਰ ਦੇ ਕਾਤਲ (ਡੇਰੇਦਾਰ, ਜਥੇਦਾਰ, ਲਾਬਾਂ) ਉਸ ਮਰਿਯਾਦਾ ਨੂੰ ਮੰਨਦੇ ਹਨ?
ਕੀ ਉਸੇ ਵਡੇਰਿਆਂ ਦੀ ਬਣਾਈ ਮਰਿਯਾਦਾ ਦੀਆਂ ਧੱਜੀਆਂ ਜਥੇਦਾਰਾਂ (ਸਮੇਤ ਅਕਾਲ ਤਖਤ) ਨੇ ਦਿਆਲਪੁਰਾ
ਵਿੱਚ ਬਚਿੱਤਰ ਨਾਟਕ ਨੂੰ ਸਾਡੇ ਗੁਰੂ ਦਾ ਸ਼ਰੀਕ ਬਣਾਕੇ ਨਹੀਂ ਉਡਾਈਆਂ?
ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਵਾਲਾ ਸਾਧ ਲਾਣਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ, ਤੇ
ਅਖੰਡ ਪਾਠਾਂ ਵਿੱਚ ਜਪੁਜੀ ਦੀਆਂ ਪੋਥੀਆਂ ਰੱਖਕੇ, ਵਡੇਰਿਆਂ ਦੀ ਨਿਸ਼ਚਿਤ ਕੀਤੀ ਪੰਥਕ ਮਰਿਯਾਦਾ ਨੂੰ
ਛਿੱਕੇ ਨਹੀਂ ਟੰਗਦਾ?
ਪੰਥ ਪ੍ਰਵਾਨਿਤ ਮਰਿਯਾਦਾ ਅਨੁਸਾਰ ਬੀਬੀਆਂ ਵੀ ਅਮ੍ਰਿਤ ਸੰਚਾਰ ਕਰ ਸਕਦੀਆਂ ਹਨ ਪਰ ਨਾਨਕਸ਼ਾਹੀ
ਕੈਲੰਡਰ ਤੇ ਸੰਪਰਦਾਈ ਛੁਰੀ ਚਲਾਉਣ ਵਾਲੇ ਬੀਬੀਆਂ ਨੂੰ ਪਲੀਤ, ਅਪਵਿੱਤਰ, 1699 ਦੀ ਵਿਸਾਖੀ ਨੂੰ
ਪੰਜ ਪਿਆਰਿਆਂ ਵਿੱਚ ਨਾ ਖੜੇ ਹੋਣ ਦੀਆਂ ਕੱਚ-ਘਰੜ ਅਤੇ ਸੋਝੀ ਤੋਂ ਕੋਰੀਆਂ ਦਲੀਲਾਂ ਦੇਕੇ ਵਡੇਰਿਆਂ
ਦੀ ਨਿਸ਼ਚਿਤ ਕੀਤੀ ਮਰਿਯਾਦਾ ਦਾ ਸ਼ਰੇਆਮ ਵਿਰੋਧ ਕਰਦੇ ਹਨ ਕਿਉਂ? ਕੀ ਉਹਨਾਂ ਨੂੰ ਵਡੇਰਿਆਂ ਦੀ ਰੀਤ
ਮੰਨਣ ਦੀ ਸਲਾਹ ਨਹੀਂ ਦਿਓਗੇ?
ਦੱਸਣ ਦੀ ਕ੍ਰਿਪਾਲਤਾ ਕਰੋ ਕਿ ਵਡੇਰੇ ਕਿੰਨਾਂ ਨੂੰ ਮੰਨੀਏ, ਜਾਨਾਂ ਵਾਰਕੇ ਪੰਥ ਪ੍ਰਵਾਨਿਤ
ਮਰਯਾਦਾ ਤੱਕ ਪਹੁੰਚਾਣ ਵਾਲੇ ਸੂਰਬੀਰਾਂ ਨੂੰ ਜਾਂ ਬ੍ਰਾਹਮਣ ਦੀ ਔਲਾਦ, ਗੁਰਧਾਮਾਂ ਵਿੱਚ ਗੁਰਮਤਿ
ਵਿਰੋਧੀ ਕਾਰੇ ਕਰਨ ਵਾਲੇ ਮਹੰਤਾਂ, ਪੁਜਾਰੀਆਂ ਨੂੰ।
ਤੁਸੀਂ ਅੱਗੇ ਲਿਖਿਆ ਹੈ:---
ਵੀਰ ਜੀ ਮੈਂ ਸੰਗਤ ਨੂੰ ਇਹ ਵੀ ਬੇਨਤੀ ਕਰਨੀ ਚਾਹੂੰਗਾ ਕਿ ਜਿਸ ਤਰ੍ਹਾਂ ਸੰਗਤ ਅਰਦਾਸ ਵਿੱਚ
ਪੰਥ ਤੋਂ ਵਿਛੜੇ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਮੰਗ ਕਰਦੀ ਹੈ ਇਸੇ ਤਰ੍ਹਾਂ ਸੰਗਤ
ਨੂੰ ਹੁਣ ਅਰਦਾਸ ਵਿੱਚ ਇਹ ਮੰਗ ਵੀ ਸ਼ਾਮਲ ਕਰ ਲੈਣੀ ਚਾਹੀਦੀ ਹੈ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ
ਜੀਓ ਕਿਰਪਾ ਕਰਕੇ ਆਪ ਜੀ ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੇ ਵਿਦਵਾਨਾਂ ਨੂੰ ਸਮੱਤ ਬਖਸ਼ੋ ਜਾਂ
ਪੰਥ ਦਾ ਇਨ੍ਹਾਂ ਤੋਂ ਖਹਿੜਾ ਛੁਡਾਓ ਤਾਂ ਕਿ ਕੌਮ ਵਿੱਚ ਏਕਤਾ ਅਤੇ ਅਖੰਡਤਾ ਦਾ ਮਾਹੌਲ ਮੁੜ ਤੋਂ
ਸਿਰਜਿਆ ਜਾ ਸਕੇ।
ਵੀਰ ਜੀ ਅਰਦਾਸ ਦਾ ਸੰਕਲਪ ਸਿੱਖ ਪੰਥ ਵਿੱਚ ਮਹਾਨ ਹੈ, ਇੱਥੇ ਮੈਨੂੰ ਅਰਦਾਸ ਦਾ ਵਿਰੋਧੀ ਨਾ
ਸਮਝਣਾ ਪਰ ਕੀ ਇਕੱਲਾ ਅਰਦਾਸ ਕੀਤੀ ਨਾਲ ਸਭ ਕੰਮ ਸੰਵਰ ਜਾਣਗੇ। ਗੁਰੂ ਨਾਨਕ ਸਾਹਿਬ ਨੂੰ ਬਾਬਰ ਨੂੰ
ਜਾਬਰ ਕਹਿਣ ਦੀ ਲੋੜ ਨਾ ਪੈਂਦੀ, ਗੁਰੂ ਸਾਹਿਬਾਨ ਨੂੰ ਹਥਿਆਰ ਨਾ ਚੁੱਕਣੇ ਪੈਂਦੇ, ਸਿੱਖਾਂ ਨੂੰ
ਕੁਰਬਾਨੀਆਂ ਨਾ ਕਰਨੀਆਂ ਪੈਦੀਆਂ।
ਅਰਦਾਸ ਕਰਕੇ ਸਿੱਖ ਕੌਮ ਦੀ 1984 ਤੇ ਬਾਅਦ ਵਿੱਚ ਹੋਈ ਬੇਪਤੀ ਨਹੀਂ ਰੁੱਕ ਸਕਦੀ ਸੀ। 1984
ਹਜ਼ਾਰਾਂ ਨੇ ਮਰਜੀਵੜੇ ਹੋਣ ਦੀਆਂ ਅਰਦਾਸਾਂ ਕਰਕੇ ਸੌਹਾਂ ਖਾਧੀਆਂ ਸਨ, ਉਹ ਕਿਉਂ ਪੂਰੀਆਂ ਨਹੀਂ
ਹੋਈਆਂ? ਜਾਂ ਉਹ ਸਾਰੇ ਮਰਜੀਵਅਤੇ ਕਿਊਂ ਨਾ ਬਣ ਸਕੇ। 1947 ਦੇ ਅਣਮਨੁੱਖੀ ਕਤਲੇਆਮ ਜਿਸ ਵਿੱਸ
ਧਰਮੀ ਕਹਾਉਂਦੇ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਨੇ ਆਪਣੇ ਹੱਥ ਖੂਨ ਨਾਲ ਰੰਗੇ, ਕੀ ਉਹ
ਕਤਲੇਆਮ ਅਰਦਾਸ, ਨਮਾਜ਼ ਜਾਂ ਆਰਤੀਆਂ ਨਾਲ ਰੁਕ ਸਕਦਾ ਸੀ।
ਸਿੱਖ ਕੌਮ ਜੂਝਣ, ਅੱਗੇ ਵਧਣ ਅਤੇ ਗਿਆਨ ਵਿੱਚ ਵਿਸ਼ਵਾਸ ਰੱਖਦੀ ਹੈ, ਅਸੀਂ ਕਿਸੇ ਚੁੱਪ- ਗੜੁੱਪ
ਮੂਰਤ ਦੇ ਸਿੱਖ ਨਹੀਂ, ਗਿਆਨ ਦੇ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ। ਸਿਰਫ ਅਰਦਾਸ ਤੇ
ਜ਼ਿੰਮੇਵਾਰੀ ਪਾਕੇ ਸਿੱਖ ਕੌਮ ਦਾ ਬੌਧਿਕ ਵਿਕਾਸ ਨਹੀਂ ਰੋਕਿਆ ਜਾ ਸਕਦਾ।
ਜੇ ਅਰਦਾਸ ਕੀਤੇ ਸਾਰਾ ਕੰਮ ਸੰਵਰਦਾ ਹੈ ਤਾਂ ਅਰਦਾਸ ਇਹ ਕਰੀਏ ਕਿ
ਸਾਧਾਂ ਦੇ ਲਾਣੇ, ਧੁੰਮੇ, ਹਰੀ ਰੰਧਾਵੇ, ਠਾਕਰ ਸਿੰਘ, ਗੁਰਬਚਨ ਸਿੰਘ ਭਿੰਡਰਾਂਵਾਲਾ ਅਤੇ ਲਾਂਬੇ
ਵਰਗੇ ਲਾਂਬੂਆਂ ਤੋਂ ਸਿੱਖ ਪੰਥ ਦਾ ਖਹਿੜਾ ਛੁੱਟ ਜਾਵੇ, ਨਾਕਿ ਕਾਹਨ ਸਿੰਘ ਨਾਭਾ, ਗੰਡਾ ਸਿੰਘ,
ਗੁਰਬਖਸ਼ ਸਿੰਘ ‘ਕਾਲਾ ਅਫਗਾਨਾ’, ਇੰਦਰ ਸਿੰਘ ਘੱਗਾ, ਹਰਜਿੰਦਰ ਸਿੰਘ ਦਲਗੀਰ ਵਰਗੇ ਵਿਦਵਾਨਾਂ ਤੋਂ।
ਹੁਣ ਸਿੱਖ ਜਾਗ ਪਿਆ ਹੈ, ਸਰਬਜੀਤ ਸਿੰਘ ਜੀ ਵਰਗੇ ਕਿਰਤੀ ਸਿੱਖਾਂ ਦੇ ਮਨੋਂ ਜਿਹੜੀਆਂ
ਸਤਰਾਂ ਦੇ ਤੂਫਾਨ ਉੱਠੇ ਹਨ ਉਹ ਇਨਾਂ ਵਿਹਲੜ ਸਾਧਾਂ, ਅਖੌਤੀ ਜਥੇਦਾਰਾਂ ਸਿੱਖ ਅਤੇ ਲਾਂਬੇ ਵਰਗੇ
ਪੁਜਾਰੀਆਂ ਦੇ ਏਲਚੀਆਂ ਨੂੰ ਡੋਬਕੇ ਰੱਖ ਦੇਣਗੇ। ਆਪਣੀ ਕਿਰਤ ਤੇ ਇਨਾਂ ਸਾਧਾਂ ਲੋਟੂਆਂ ਨੂੰ ਸਿੱਖ
ਹੁਣ ਨਹੀਂ ਪਲਣ ਦੇਣਗੇ। ਇਹ ਮਾਡਰਨ ਮਹੰਤ ਹੁਣ ਵਡੇਰਿਆਂ ਦਾ ਵਾਸਤਾ ਪਾਕੇ ਆਪਣੀ ਮਨਮੱਤ ਸਿੱਖਾਂ ਦੇ
ਸਿਰ ਨਹੀਂ ਮੜ ਸਕਣਗੇ।
ਅਨਭੋਲ ਜੀ ਹੇਠ ਲਿਖੀਆਂ ਪੰਕਤੀਆਂ ਜ਼ਰੂਰ ਵਿਚਾਰਨਾ ਜੀ।
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥
ਖਿਮਾਂ ਦਾ ਜਾਚਕ
ਮਨਦੀਪ ਸਿੰਘ ਵਰਨਨ
(14/12/10)
ਸਰਵਜੀਤ ਸਿੰਘ
ਅਨਭੋਲ ਸਿੰਘ ਦੀਵਾਨਾ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਅਨਭੋਲ ਸਿੰਘ ਦੀਵਾਨਾ ਜੀ, ਮੇਰੇ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਮੇਰੇ ਟੁੱਟੇ-ਫੁੱਟੇ ਸ਼ਬਦਾ
ਨੂੰ ਪੜ੍ਹਨ ਉਪ੍ਰੰਤ ‘ਸਚ ਕੀ ਬੇਲਾ’ ਦੇ ਵਿਦਵਾਨ ਸੰਪਾਦਕ ਨੇ ਟਿੱਪਣੀ ਕਰਨਾ ਯੋਗ ਸਮਝਿਆ ਹੈ। ਇਸ
ਲਈ ਆਪ ਜੀ ਦਾ ਬੁਹਤ ਬੁਹਤ ਧੰਨਵਾਦ।
ਦੀਵਾਨਾ ਜੀ , ਜਿਥੋ ਤਾਈ ਆਪ ਦੀ ਲਿਖਤ ਦਾ ਸਬੰਧ ਹੈ, “ਪਰ ਕੀ ਆਪ ਜੀ ਦੀ ਵਿਦਵਤਾ ਦਾ ਕੌਮ ਨੂੰ
ਕੋਈ ਫਾਇਦਾ ਹੋਵੇਗਾ ਜਾਂ ਨੁਕਸਾਨ ਜਾਂ ਇਸ ਨਾਲ ਸੰਗਤ ਵਿਚਲੀ ਕੈਲੰਡਰ ਦੇ ਮਸਲੇ `ਤੇ ਧੜੇਬੰਦੀ ਹੋਰ
ਮਜਬੂਤ ਹੋਵੇਗੀ। ਇਸ ਗੱਲ ਦਾ ਅੰਦਾਜ਼ਾ ਤੁਸੀਂ ਆਪ ਲਗਾਉਣਾ”। ਇਸ ਸਬੰਧੀ ਬੇਨਤੀ ਹੈ ਕਿ ਆਪ ਜੀ ਇਕ
ਮਾਸਕ ਪੱਤਰ ‘ਸੱਚ ਕੀ ਬੇਲਾ’ ਦੇ ਮੁਖ ਸੰਪਾਦਕ ਹੋ। ਉਸ ```ਚ ਵਿਦਿਵਾਨਾਂ ਦੇ ਲੇਖ ਛਪਦੇ ਹਨ ਇਸੇ
ਤਰਾਂ ਹੀ ਸ. ਗੁਰਚਰਨਜੀਤ ਸਿੰਘ ਲਾਂਬਾ ਜੀ ਵੀ ‘ਸੰਤ ਸਿਪਾਹੀ’ ਦੇ ਮੁਖ ਸੰਪਾਦਕ ਹਨ ਹਰ ਮਹੀਨੇ ਸੰਤ
ਸਿਪਾਹੀ ਵਿਚ ਵੀ ਵਿਦਿਵਾਨਾਂ ਦੇ ਲੇਖ ਛਪਦੇ ਹਨ। ਕੀ ਉਹ ਲੇਖ ਕੌਮ ``ਚ ਧੜੇਬੰਦੀ ਮਜਬੂਤ ਕਰਨ ਲਈ
ਲਿਖੇ ਜਾਂ ਛਾਪੇ ਜਾਂਦੇ ਹਨ? ਨਹੀ ! ਵੀਰ ਜੀ, ਤੁਸੀ ਕੌਮ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹੋ। ਜੇ
ਮੈ ਜਾਂ ਕੋਈ ਹੋਰ ਪਾਠਕ ਤੁਹਾਡੇ ਸੰਪਾਦਕੀ ਜਾਂ ਹੋਰ ਵਿਦਵਾਨਾਂ ਦੇ ਲੇਖ ਪੜ੍ਹਨ ਉਪ੍ਰੰਤ ਹੋਰ
ਜਾਣਕਾਰੀ ਲੈਣ ਲਈ ਕੋਈ ਸਵਾਲ ਪੁੱਛ ਲਵੇ ਤਾਂ ਉਹ ‘ਧੜੇਬੰਦੀ ਮਜਬੂਤ ਕਰਨ ਵਾਲਾ’ ਕਿਵੇਂ ਹੋਇਆ ਜੀ?
ਦੀਵਾਨਾ ਜੀ, ਮੈ ਤਾਂ ਜਾਣਕਾਰੀ ਹੀ ਮੰਗੀ ਹੈ ਕਿ ਸੰਗਰਾਦ ਕੀ ਹੁੰਦੀ ਹੈ, ਇਸ ਦਾ ਸਿੱਖ ਧਰਮ ਨਾਲ
ਕੀ ਸਬੰਧ ਹੈ, ਇਹ ਕੁਦਰਤ ਦੇ ਕਿਸ ਨਿਯਮ ਮੁਤਾਬਕ ਨਿਰਧਾਰਤ ਹੂੰਦੀ ਹੈ? ਮੇਰਾ ਖਿਆਲ ਹੈ ਕਿ ਸਿੱਖ
ਧਰਮ ਵਿਚ ਸਵਾਲ ਪੁੱਛਣ ਦੀ ਮਨਾਹੀ ਨਹੀ ਹੈ। ਦੀਵਾਨਾ ਜੀ, ਤੁਸੀ ਖੁਦ ‘ਸੱਚ ਕੀ ਬੇਲਾ’ `ਚ ਪਾਠਕਾਂ
ਦੇ ਸਵਾਲਾਂ ਦੇ ਜਵਾਬ ਦਿੰਦੇ ਹੋ। (ਪਾਠਕ ਪੁਛਦੇ ਹਨ, ਪੰਨਾ 28, ਅਕਤੂਬਰ 2010) ਤਾਂ ਲਾਂਬਾਂ ਜੀ
ਨੂੰ ਸਵਾਲ ਪੁਛਣ ਕਾਰਨ ਮੈਨੂੰ ‘ਧੜੇਬੰਦੀ ਮਜਬੂਤ ਕਰਨ ਵਾਲਾ’ ਕਿਵੇ ਲਿਖ ਸਕਦੇ ਹੋ?
ਆਪ ਦੇ ਬਚਨ, “ਆਪ ਜੀ ਤਾਂ ਆਪਣੇ ਆਪ ਨੂੰ ਬਹੁਤ ਹੀ ਵਿਦਵਾਨ ਸਮਝ ਰਹੇ ਹੋ” ਵੀਰ ਜੀ, ਮੈ ਅਜੇਹਾ
ਕਦੋ ਅਤੇ ਕਿਥੇ ਲਿਖਿਆਂ ਹੈ ਕਿ ਮੈਂ ਵਿਦਵਾਨ ਹਾਂ? ਮੈ ਤਾਂ ਇਕ ਵਿਦਿਆਰਥੀ ਹਾਂ ਅਤੇ ਆਪ ਵਰਗੇ
ਮਹਾਨ ਵਿਦਿਵਾਨਾਂ ਦੀਆਂ ਲਿਖਤਾ ਤੋਂ ਕੁਝ ਸਿਖਣ ਦਾ ਯਤਨ ਕਰਦਾ ਹਾਂ। ਜਦੋ ਕੋਈ ਸ਼ੰਕਾ ਹੋਵੇ ਤਾਂ
ਸਵਾਲ ਜਰੂਰ ਪੁੱਛ ਲੈਦਾ ਹਾਂ। ਦੀਵਾਨਾ ਜੀ, ਹੁਣ ਤੁਸੀ ਪਾਠਕ ਤੋਂ ਸਵਾਲ ਕਰਨ ਦਾ ਹੱਕ ਵੀ ਖੋਹਣਾ
ਚਹੁੰਦੇ ਹੋ?
ਮੈ ਆਪ ਜੀ ਨਾਲ ਪੂਰੀ ਤਰਾਂ ਸਹਿਮਤ ਹਾਂ ਕਿ ਸਾਨੂੰ ਵੀ ਦੂਜਿਆਂ ਦੀ ਏਕਤਾ ਤੋਂ ਸਬਕ ਲੈਣਾ ਚਾਹੀਦਾ
ਹੈ। ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਦੀਆਂ ਤਾਰੀਖਾ ਵੀ ਇਤਿਹਾਸ `ਚ ਨਹੀਂ ਮਿਲਦੀਆਂ ਉਨ੍ਹਾਂ ਨੇ
ਤਾਂ ਤਾਰੀਖਾ ਪੱਕੀਆ ਕਰ ਲਈਆ ਹਨ ਪਰ ਸਾਡੀਆਂ ਤਾਂ ਸਾਰੀਆਂ ਤਾਰੀਖਾਂ ਇਤਿਹਾਸ ਵਿਚ ਮਿਲਦੀਆਂ ਹਨ ਪਰ
ਫੇਰ ਵੀ ਸਾਨੂੰ ਇਹ ਨਹੀਂ ਪਤਾਂ ਕਿ ਕਿਹੜਾ ਦਿਹਾੜਾ ਕਿਨੀ ਤਾਰੀਖ ਨੂੰ ਆਵੇਗਾ? 2003 ਵਿਚ ਅਕਾਲ
ਤਖਤ ਸਾਹਿਬ ਵਲੋਂ ਪ੍ਰਵਾਨ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਵਿਚ ਸਾਰੇ ਦਿਹਾੜੇ ਇਕ ਖਾਸ ਤਾਰੀਖ ਨੂੰ
ਨਿਸਚਿਤ ਕੀਤੇ ਗਏ ਹਨ ਤਾਂ ਜੋ ਦੁਨੀਆਂ ਭਰ ਵਿਚ ਫੈਲ ਚੁੱਕੀ ਸਿੱਖ ਕੌਮ ਨੂੰ ਕੋਈ ਪ੍ਰੇਸ਼ਾਨੀ ਨਾ
ਹੋਵੇ। ਇਹ ਵੀ ਸੱਚ ਹੈ ਕਿ ਪਿਛਲੇ 7 ਸਾਲਾਂ ਵਿਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਈ। ਪਰ ਆਪ
ਜੀ ਲਿਖ ਰਹੇ ਹੋ ਕਿ , “ਅਸੀਂ ਆਪਣੇ ਨਿਸ਼ਚਿਤ ਦਿਹਾੜਿਆਂ ਨੂੰ ਤੋੜਨ ਦੇ ਰਸਤੇ ਚਲ ਪਏ ਹਾਂ ਜੋ ਕਿ
ਨਿਸ਼ਚਿਤ ਦਿਹਾੜੇ ਬੜੇ ਲੰਬੇ ਸਮੇਂ ਤੋਂ ਕੌਮ ਵਿੱਚ ਏਕਤਾ ਦੇ ਰੂਪ ਵਿੱਚ ਮਨਾਏ ਜਾਂਦੇ ਸਨ” ।
ਦੀਵਾਨਾ ਜੀ, ਚੰਗਾਂ ਹੁੰਦਾ ਜੇ ਆਪ ਕੋਈ ਸਬੂਤ ਪੇਸ਼ ਕਰਦੇ, ਸੰਗਤਾਂ ਨੂੰ ਵੀ ਜਾਣਕਾਰੀ ਹੋ ਜਾਂਦੀ।
ਆਪ ਦੇ ਬਚਨ, “ਸੰਗਤ ਆਪ ਜੀ ਅਤੇ ਸਮੂਹ ਵਿਦਵਾਨਾਂ ਦੀ ਧੰਨਵਾਦੀ ਹੁੰਦੀ ਜੇਕਰ ਆਪ ਜੀ ਆਪਣੀ ਵਿਦਵਤਾ
ਦਾ ਪ੍ਰਯੋਗ ਇਸ ਲਈ ਕਰਦੇ ਕਿ ਇਹ ਦਿਹਾੜੇ ਕਿਉਂ ਮਨਾਏ ਜਾਂਦੇ ਹਨ? ਕਿਵੇਂ ਮਨਾਉਣੇ ਚਾਹੀਦੇ ਹਨ?
ਦਿਹਾੜੇ ਮਨਾਉਣ ਦਾ ਕੀ ਮਕਸਦ ਹੈ? ਆਦਿ ਵਿਸ਼ਿਆਂ `ਤੇ ਸੰਗਤਾਂ ਨੂੰ ਸਹੀ ਸੇਧ ਅਤੇ ਵਿਚਾਰ ਦਿੰਦੇ ਨਾ
ਕਿ ਤਰੀਕਾਂ ਵਿੱਚ ਹੀ ਉਲਝਾਉਣ ਦੀ ਕੋਸ਼ਿਸ਼ ਕਰਦੇ” ਵੀਰ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਸ.
ਗੁਰਚਰਨਜੀਤ ਸਿੰਘ ਲਾਂਬਾਂ, ਮੁਖ ਸੰਪਾਦਕ ‘ਸੰਤ ਸਿਪਾਹੀ’ ਨੇ ਆਪਣੇ ਸੰਪਾਦਕੀ ਵਿਚ ਅਤੇ ਸ. ਅਨਭੋਲ
ਸਿੰਘ ਦੀਵਾਨਾ ਮੁੱਖ ਸੰਪਾਦਕ, ‘ਸਚ ਕੀ ਬੇਲਾ’ ਨੇ ਆਪਣੇ ਪੱਤਰ ਵਿਚ ਅਜੇਹੀ ਕੋਈ ਗੱਲ ਨਹੀ ਕੀਤੀ
ਤਾਂ ਮੇਰੇ ਵਰਗੇ ਤੋਂ, ਜਿਸ ਨੂੰ ਆਪ ਨੇ ਮੂਰਖ ਦੇ ਖਿਤਾਬ ਨਾਲ ਨਿਵਾਜਿਆ ਹੈ, ਅਜੇਹੀ ਆਸ ਕਿਵੇ ਕਰ
ਰਹੇ ਹੋ? ਦੀਵਾਨਾ ਜੀ, ਜਦੋ ਕੋਈ ਸੰਪਾਦਕ ਕੈਲੰਡਰ ਬਾਰੇ ਲਿਖੇਗਾ ਤਾਂ ਚਰਚਾ ਵੀ ਕੈਲੰਡਰ ਬਾਰੇ ਹੀ
ਹੋਵੇਗੀ, ਸਿਧਾਂਤ ਸਬੰਧੀ ਨਹੀ। ਹਾਂ! ਜੇ ਤੁਸੀ ਸਿਧਾਤ ਸਬੰਧੀ ਜਾਣਕਾਰੀ ਚਹੁੰਦੇ ਹੋ ਤਾਂ ਸਿੱਖ
ਮਾਰਗ ਨੂੰ ਲਗਾਤਾਰ ਪੜ੍ਹਿਆ ਕਰੋ, ਜਾਣਕਾਰੀ ਵਿਚ ਵਾਧਾ ਹੋਵੇਗਾ। ਦੀਵਾਨਾ ਜੀ, ਜੇ ਇਹ ਸਵਾਲ ਕਰਨਾ
ਕਿ ਗਰੂ ਗੋਬਿੰਦ ਸਿੰਘ ਜੀ ਦਾ ਪ੍ਰਕਸ਼ ਦਿਹਾੜਾ 2011 ਵਿਚ ਦੋ ਵਾਰੀ ਕਿਓ ਅਤੇ 2012 ‘ਚ ਕਿੰਨੀ
ਤਾਰੀਖ ਨੂੰ ਆਵੇਗਾ, ਇਹ ਤਾਰੀਖਾਂ ਵਿਚ ਉਲਝਾਉਣਾ ਹੈ ਤਾਂ ਕਿਓ 23 ਪੋਹ ਨੂੰ ਕਿਓ ਬਦਲਿਆ ਜਾਂ ਰਿਹਾ
ਹੈ ਜਿਸ ਨੇ ਸਾਡੀ ਉਲਝਣ ਸਦਾ ਲਈ ਹੀ ਖਤਮ ਕਰ ਦਿੱਤੀ ਸੀ? ਕਿਉਂ ਪੋਹ ਸ਼ੁਦੀ 7 ਨੂੰ ਅਪਨਾਉਣ ਦੀ ਮੰਗ
ਕੀਤੀ ਜਾਂਦੀ ਹੈ? ਜਿਸ ਬਾਰੇ ਮੰਗ ਕਰਨ ਵਾਲਿਆਂ ਨੂੰ ਇਹ ਵੀ ਨਹੀ ਪਤਾ ਕਿ 2012 ਵਿਚ ਗੁਰਪੁਰਬ
ਕਿੰਨੀ ਤਾਰੀਖ ਨੂੰ ਆਵੇਂਗਾ ? ਜਦੋ ਕਿ 23 ਪੋਹ ਮੁਤਾਬਕ 3012 ਵਿਚ ਵੀ ਗੁਰਪੁਰਬ 5 ਜਨਵਰੀ ਨੂੰ ਹੀ
ਮਨਾਇਆ ਜਾਵੇਗਾ।
ਅਨਭੋਲ ਸਿੰਘ ਜੀ, ਮੈ ਕਿਸੇ ਧਿਰ ਦਾ ਵਕੀਲ ਨਹੀ ਹਾਂ, ਮੈ ਤਾਂ ਇਕ ਪਾਠਕ ਹਾਂ। ਹਰ ਪਾਠਕ ਨੂੰ ਇਹ
ਹੱਕ ਹੁੰਦਾ ਹੈ ਕਿ ਉਹ ਕਿਸੇ ਵੀ ਲਿਖਤ ਨੂੰ ਪੜ੍ਹਨ ਉਪ੍ਰੰਤ ਪੈਦਾ ਹੋਏ ਸੰਕਿਆਂ ਸਬੰਧੀ ਹੋਰ
ਜਾਣਕਾਰੀ ਲੈਣ ਲਈ ਸਵਾਲ ਕਰ ਸਕੇ। ਮੈ ਵੀ ਇਸੇ ਭਾਵਨਾ ਨਾਲ ਲਾਂਬਾ ਜੀ ਨੂੰ ਪੱਤਰ ਲਿਖਿਆ ਹੈ।
ਦੀਵਾਨਾ ਜੀ, ਤੁਸੀਂ ਜਰੂਰ ਵਕੀਲ ਦੇ ਮੁਨਸ਼ੀ ਦਾ ਰੋਲ ਨਿਭਾ ਰਹੇ ਹੋ। ਲਾਂਬਾ ਜੀ ਨੇ ਤਾਂ ਕਦੇ ਕਿਸੇ
ਦੇ ਸਵਾਲ ਦਾ ਜਵਾਬ ਨਹੀਂ ਦਿੱਤਾ। ਮੈ ਆਸ ਕਰਦਾ ਹਾਂ ਕਿ ਆਪ ਜੀ, ਗੁਰਬਾਣੀ ਦੇ ਅਲਾਹੀ ਫੁਰਮਾਨ,
“ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ” ਤੇ ਅਮਲ ਕਰਦੇ ਹੋਏ, ਮੇਰੇ ਵਲੋਂ ਉਸ ਪੱਤਰ
‘ਚ ਪ੍ਰਗਟ ਕੀਤੇ ਗਏ ਸੰਕਿਆਂ ਸਬੰਧੀ ਜਾਣਕਾਰੀ ਦੇ ਕੇ ‘ਸਿੱਖ ਮਾਰਗ’ ਦੇ ਪਾਠਕਾਂ ਨੂੰ ਧੰਨਵਾਦੀ
ਬਣਾਉਗੇ।
ਦੀਵਾਨਾ ਜੀ, ਅਖੀਰ ਤੇ ਆਪ ਜੀ ਸੰਗਤ ਤੋਂ ਸਹਿਯੋਗ ਦੀ ਮੰਗ ਕਰਦੇ ਹੋ ਤਾਂ ਜੋ ਅਰਦਾਸ ਵਿਚ ਸੋਧ
ਕਰਕੇ, “ਵਿਦਵਾਨਾਂ ਨੂੰ ਸਮੱਤ ਬਖਸ਼ਣ ਜਾਂ ਪੰਥ ਦਾ ਇਨ੍ਹਾਂ ਤੋਂ ਖਹਿੜਾ ਛੁਡਾਓਣ ਦੀ ਮੰਗ” ਸ਼ਾਮਲ
ਕੀਤੀ ਜਾਂ ਸਕੇ। ਇਸ ਸਬੰਧੀ ਬੇਨਤੀ ਹੈ ਕਿ ਆਪ ਜੀ ਨੂੰ ਅਜੇਹਾ ਸਹਿਯੋਗ ‘ਸਿੱਖ ਮਾਰਗ’ ਦੀ ਸੰਗਤ
ਤੋਂ ਮਿਲਣਾ ਤਾਂ ਅਸੰਭਵ ਹੈ। ‘ਸੱਚ ਕੀ ਬੇਲਾ’ ਦੀ ਸੰਗਤ ਤੋਂ ਸਹਿਯੋਗ ਦੀ ਮੰਗ ਕਰੋ ਸ਼ਾਇਦ ਸਫਲਤਾ
ਮਿਲ ਹੀ ਜਾਵੇ।
ਅਨਭੋਲ ਸਿੰਘ ਦੀਵਾਨਾ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਵਲੋ ‘ਸੰਤ ਸਿਪਾਹੀ’ ਦੇ ਦਸੰਬਰ
ਮਹੀਨੇ ਦੇ ਸੰਪਾਦਕੀ ਬਾਰੇ, ਸ. ਗੁਰਚਰਨਜੀਤ ਸਿੰਘ ਲਾਂਬਾ ਨੂੰ ਕੀਤੇ ਗਏ ਸਾਰੇ ਸਵਾਲਾਂ ਦੇ ਜਵਾਬ
ਲਿਖ ਭੇਜਣ ਦੀ ਖੇਚਲ ਕਰਨੀ ਜੀ ਤਾਂ ਜੋ ਇਸ ਵਿਚਾਰ ਚਰਚਾ ਨੂੰ ਉਸਾਰੂ ਤਰੀਕੇ ਨਾਲ ਅੱਗੇ ਤੋਰਿਆ ਜਾ
ਸਕੇ।
ਧੰਨਵਾਦ
ਸਰਵਜੀਤ ਸਿੰਘ
######################################
ਕਵਲਦੀਪ ਸਿੰਘ ਕੰਵਲ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਕੰਵਲ ਜੀ, ‘ਜੀ ਆਇਆ ਨੂੰ’ ‘ਸਿੱਖ ਮਾਰਗ’ ਤੇ ਆਪ ਜੀ ਦਾ ਸਵਾਗਤ ਹੈ।
ਆਪ ਜੀ ਦੀ ਕਵਿਤਾਂ ਦੀਆਂ ਹੇਠ ਲਿਖਿਆਂ ਪੰਗਤੀਆਂ,
ਸਵਰਗ ਦੇ ਪਟੇ ਲਿਖਦੇ ਪੱਕੇ, ਕਾਗਜ਼ ਪੱਤਰ ਬਣਾ ਕੇ ਪੂਰੇ,
ਬਾਬਿਆਂ ਦਾ ਭਰਪੂਰ "ਬਿਜ਼ਨਸ", ਮਰੇ ਕਦ ਆ ਕੇ ਪੁੱਛਣਗੇ।
ਸਬੰਧੀ ਬੇਨਤੀ ਹੈ ਕਿ ਆਪ ਜੀ ਨੇ ਦੋ ਪੰਗਤੀਆਂ ‘ਚ ਹੀ ਬਾਬਿਆਂ ਵਲੋਂ ਕੀਤੀ ਜਾਂਦੀ ਲੁੱਟ ਦਾ ਸ਼ਬਦ
ਚਿੱਤਰ ਪੇਸ਼ ਕੀਤਾ ਹੈ। ਗਰੜ ਪੁਰਾਣ ਮੁਤਾਬਕ ਜੋ ਕਾਰਵਾਈ ਪੰਡਤ ਜੀ ਕਰਦੇ ਹਨ ਸਿੱਖ ਧਰਮ ਵਿਚ ਉਹ
ਕੰਮ ਨੰਗੀਆਂ ਲੱਤਾਂ ਵਾਲੇ ਬਾਬੇ ਕਰਦੇ ਹਨ। ਮਰ ਗਏ ਪ੍ਰਾਣੀ ਨੇ ਨਾ ਤਾਂ ਇਹ ਪੁਛਣ ਆਉਂਣਾ ਹੈ ਕਿ
ਸੰਤ ਜੀ ਤੁਸੀਂ ਮੈਨੂੰ ਸੀਟ ਦਾ ਨੰਬਰ ਦੇ ਕੇ ਸਵਰਗ ਵਿਚ ਭੇਜਿਆ ਸੀ ਉਹ ਸੀਟ ਮੈਨੂੰ ਨਹੀ ਮਿਲੀ ਨਾਂ
ਹੀ ਉਸ ਪ੍ਰਾਣੀ ਨੇ ਇਹ ਦੱਸਣ ਆਉਂਣਾ ਹੈ ਕਿ ਮੈ ਫਲਾਂਣੇ ਥਾਂ ਕੁੱਤਾ, ਬਿੱਲਾਂ, ਸੱਪ, ਖੋਤਾ, ਝੋਟਾ
ਜਾਂ ਬਲਦ ਬਣਿਆ ਹੋਇਆ ਹਾਂ। ਇਹ ਨਿਰਾ ਪਖੰਡ ਹੈ, ਸਾਨੂੰ ਇਨ੍ਹਾਂ ਪਖੰਡੀਆਂ ਤੋਂ ਬਚਣਾ ਚਾਹੀਂਦਾ
ਹੈ। ਭਵਿਖ ਦਾ ਫਿਕਰ ਛੱਡ ਕੇ ਵਰਤਮਾਨ ਨੂੰ ਵਧੀਆਂ ਬਣਾਉਣ ਵਿਚ ਹੀ ਆਪਣਾ ਯੋਗਦਾਨ ਪਾਉਣਾ ਚਾਹੀਂਦਾ
ਹੈ। ਇਕ ਵੇਰ ਫੇਰ ਆਪ ਜੀ ਦਾ ਧੰਨਵਾਦ।
ਤੁਹਾਡੀ ਨਵੀਂ ਰਚਨਾ ਦੀ ਉਡੀਕ ‘ਚ
ਸਰਵਜੀਤ ਸਿੰਘ
###############################
ਚਮਕੌਰ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਚਮਕੌਰ ਸਿੰਘ ਜੀ, ਆਵਾਗਵਨ ਅਤੇ ਅਗਲੇ-ਪਿਛਲੇ ਕਰਮਾਂ ਬਾਰੇ, ਆਪ ਜੀ ਵਲੋਂ ਪ੍ਰਗਟ
ਕੀਤੇ ਗਏ ਵਿਚਾਰਾਂ ਦੀ ਮੈਂ ਪ੍ਰੋੜਤਾ ਕਰਦਾ ਹਾਂ। ਪਿਛਲੇ ਦੋ ਸਾਲ ਤੋਂ ਪਏ ਹੋਏ ਖਿਲਾਰੇ ਨੂੰ ਆਪ
ਜੀ ਨੇ ਅਰਬ ਮੁਲਕਾਂ ਦੇ ਕਾਨੂੰਨ ਅਤੇ ਸਿੱਖ ਇਤਿਹਾਸ `ਵਿਚੋ ਹਵਾਲਾ ਦੇ ਕੇ ਬੁਹਤ ਹੀ ਸੋਹਣੇ ਸ਼ਬਦਾਂ
``ਚ ਸਮੇਟ ਦਿੱਤਾ ਹੈ। ਆਪ ਜੀ ਦਾ ਬੁਹਤ-ਬੁਹਤ ਧੰਨਵਾਦ।
ਆਦਰ ਸਹਿਤ
ਸਰਵਜੀਤ ਸਿੰਘ
#########################
ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਸ਼ਬਦਾਂ ਦੇ ਧਨੀ ਜਸਬੀਰ ਸਿੰਘ ਕੈਲਗਰੀ ਜੀ, ਆਪ ਜੀ ਨੇ ਭਾਵੇਂ ਮੇਰੇ ਕਿਸੇ ਵੀ ਸਵਾਲ ਦਾ ਜੁਵਾਬ ਨਹੀ
ਦਿੱਤਾ ਪਰ ਤੁਹਾਡੇ ਬਚਨ, “ਜਿਸ ਲਹਿਜੇ ਵਿੱਚ ਤੁਸੀਂ ਮੈਨੂੰ ਉਸ ਵਕਤ ਜਵਾਬ ਦੇ ਕੇ ਵਿਚਾਰ ਚਰਚਾ
ਵਿੱਚ ਹਿੱਸਾ ਲੈਣਾ ਬੰਦ ਕੀਤਾ ਸੀ, ਹਾਲਾਤ ਅੱਜ ਵੀ ਉਹੀ ਹਨ” ਪੜ੍ਹਨ ਉਪ੍ਰੰਤ ਮੈਨੂੰ ਆਪਣੇ ਸਾਰੇ
ਸਵਾਲਾਂ ਦਾ ਜਵਾਬ ਮਿਲ ਗਿਆ ਹੈ। ਮੈ ਤਾਂ ਸੋਚਦਾ ਸੀ ਕਿ ਤੁਸੀ ਦੋ-ਚਾਰ ਕਦਮ ਜਰੂਰ ਅੱਗੇ ਵਧੇ
ਹੋਵੋਗੇ ਪਰ ਆਪ ਜੀ ਤਾਂ ਸੜਕ ਕੰਢੇ ਗੱਡੇ ਹੋਏ ਮੀਲ ਪੱਥਰ ਦੀ ਤਰ੍ਹਾਂ ਉਥੇ ਦੇ ਉਥੇ ਹੀ ਖੜ੍ਹੇ ਹੋ।
ਤੁਸੀ ਸਿਰਫ ਸਵਾਲ ਕਰਨੇ ਹੀ ਜਾਣਦੇ ਹੋ, ਜਵਾਬ ਦੇਣੇ ਨਹੀ।
ਧੰਨਵਾਦ
ਸਰਵਜੀਤ ਸਿੰਘ
(14/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਗੁਰਚਰਨ ਸਿੰਘ ਜਿਉਣਵਾਲਾ ਜੀ!
ਆਪ ਜੀ ਦੇ ਲੇਖ “ਇਸ ਜਨਮ ਦੇ ਜਾਂ ਪਿਛਲੇ ਜਨਮਾਂ ਦਾ ਫ਼ਲ਼? ਨੰ: 02” ਦੇ
ਸੰਬੰਧ ਵਿੱਚ।
ਤੁਸੀਂ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਉਦਾਹਰਣ ਪੇਸ਼ ਕੀਤੀ ਹੈ:-
“ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ
ਨਿਪਜੇ ਕਾਹੇ ਕੰਮਿ ਉਪਾਏ॥ 1॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ॥
ਰਹਾਉ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥
2॥ ਹਟ ਪਟਣ ਬੀਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ॥
3॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ॥ ਲੈ ਕੇ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ॥
4॥ ਜੇਤਾ ਸਮੁੰਦ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ
ਪਥਰ ਤਾਰੇ॥ 5॥ ਜੀਅੜਾ ਅਗਨਿ ਬਰਾਬਰ ਤਪੈ ਭੀਤਰਿ ਵਗੈ ਕਾਤੀ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖ
ਹੋਵੈ ਦਿਨੁ ਰਾਤੀ॥ 6॥ (ਪੰਨਾ-156)”।
ਅਰਥ (ਪ੍ਰੋ: ਸਾਹਿਬ ਸਿੰਘ):-
ਹੇ ਮੇਰੇ ਸਾਹਿਬਾ!
ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ
ਅਨੇਕਾਂ ਜੂਨਾਂ ਵਿੱਚ ਭਟਕਣਾ ਪੈਂਦਾ ਹੈ, ਅਸੀਂ
ਕੀ ਦੱਸੀਏ ਕਦੋਂ ਦੀ
ਸਾਡੀ (ਕੋਈ) ਮਾਂ ਹੈ ਕਦੋਂ
ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ,
ਕਿਸ ਕਿਸ ਥਾਂ ਤੋਂ
(ਜੂਨ ਵਿੱਚੋਂ ਹੋ ਕੇ)
ਅਸੀਂ (ਹੁਣ ਇਸ ਮਨੁੱਖਾ ਜਨਮ ਵਿੱਚ) ਆਏ ਹਾਂ?
(ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ
ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿੱਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ। 1.
ਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ
ਸਕਦੇ। (ਤੇ ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ ਉਹ ਐਸਾ) ਕੋਈ ਭੀ ਨਹੀਂ ਹੁੰਦਾ ਜੋ ਤੇਰੇ
ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ (ਜੋ ਤੇਰੀ ਸਿਫ਼ਤਿ- ਸਾਲਾਹ ਵਿੱਚ ਜੁੜ ਸਕੇ)॥ ਰਹਾਉ॥
(ਅਣਗਿਣਤ ਔਗੁਣਾਂ ਦੇ ਕਾਰਨ)
ਅਸਾਂ ਅਨੇਕਾਂ ਰੁਖਾਂ ਬਿਰਖਾਂ ਦੀਆਂ
ਜੂਨਾਂ ਵੇਖੀਆਂ, ਅਨੇਕਾਂ ਵਾਰੀਂ ਪਸ਼ੂ-ਜੂਨਾਂ ਵਿੱਚ ਅਸੀਂ ਜੰਮੇ, ਅਨੇਕਾਂ ਵਾਰੀਂ ਸੱਪਾਂ ਦੀਆਂ
ਕੁਲਾਂ ਵਿੱਚ ਪੈਦਾ ਹੋਏ, ਤੇ ਅਨੇਕਾਂ ਵਾਰੀਂ ਪੰਛੀ ਬਣ ਬਣ ਕੇ ਉਡਦੇ ਰਹੇ।
2. …. .”
ਗੁਰੂ ਸਾਹਿਬ ਇਸ ਸ਼ਬਦ ਵਿੱਚ ਦੱਸ ਰਹੇ ਹਨ ਕਿ ਅਣਗਿਣਤ ਔਗੁਣਾਂ ਦੇ ਕਾਰਣ
ਅਸੀਂ ਅਨੇਕਾਂ ਜੂਨਾਂ ਵਿੱਚੋਂ ਹੋ ਕੇ ਇਸ ਮਨੁੱਖਾ ਜੂਨ ਵਿੱਚ ਆਏ ਹਾਂ। ਉਨ੍ਹਾਂ ਅਨੇਕਾਂ ਜੂਨਾਂ
ਵਿੱਚ ਪਤਾ ਨਹੀਂ ਕਿਹੜੀ ਕਿਹੜੀ ਜੂਨ ਵਿੱਚ ਕੌਣ ਕੌਣ ਸਾਡੀ ਮਾਂ ਸੀ ਕੌਣ ਕੌਣ ਸਾਡਾ ਪਿਤਾ ਸੀ। ਇਹ
ਸਾਰੇ ਭੇਤ ਤੂੰ ਹੀ ਜਾਣਦਾ ਹੈਂ।
ਗੁਰਚਰਨ ਸਿੰਘ ਜੀ! ਮੈਂ ਪਹਿਲਾਂ ਵੀ ਕਈ ਵਾਰੀਂ ਤੁਹਾਨੂੰ ਦੱਸ ਚੁਕਾ ਹਾਂ
ਕਿ “ਕੁਝ ਪਤਾ ਨਾ ਹੋਣ”
ਵਿੱਚ ਅਤੇ
“ਕੁਝ ਵੀ ਨਾ ਹੋਣ”
ਵਿੱਚ ਫ਼ਰਕ ਹੈ ਇਸ ਫ਼ਰਕ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਤਾ
ਨਹੀਂ ਇਹ ਛੋਟੀ ਜਿਹੀ ਗੱਲ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ। ਤੁਸੀਂ ਖੁਦ ਹੀ ਲਿਖਿਆ ਹੈ: “ਪਰ ਇਸ
ਜਨਮ ਤੋਂ ਪਿਛਲੇ ਜਨਮ ਬਾਰੇ ਜਦੋਂ ਗੁਰੂ ਨਾਨਕ ਪਿਤਾ ਹੀ ਇਹ ਫੁਰਮਾਨ ਕਰਦੇ ਹਨ ਕਿ
ਪਤਾ ਨਹੀਂ ਅਸੀਂ
ਕਿਥੋਂ ਆਏ ਹਾਂ ਤੇ ਪਹਿਲਾਂ ਸਾਡਾ ਕੌਣ ਮਾਈ ਬਾਪ ਸੀ”।
ਤਾਂ ਤੁਸੀਂ ਇਹ ਪ੍ਰਚਾਰ ਕਿਉਂ ਕਰ ਰਹੇ ਹੋ ਕਿ ਅਗਲਾ
ਪਿਛਲਾ ਕੋਈ ਜਨਮ ਹੁੰਦਾ ਹੀ ਨਹੀਂ?
ਤੁਸੀਂ ਲਿਖਿਆ ਹੈ: “ਤਾਂ ਸਾਨੂੰ ਕੀ ਜ਼ਰੂਰਤ ਹੈ ਪਿਛਲੇ ਜਨਮ ਦੇ ਕਰਮਾਂ ਦੇ
ਫ਼ਲ਼ ਬਾਰੇ ਸੋਚਣ ਦੀ?” ਗੁਰਚਰਨ ਸਿੰਘ ਜੀ! ਤੁਸੀਂ ਦੱਸ ਸਕਦੇ ਹੋ ਕਿਹੜੀ ਤੁਕ ਦਾ ਅਰਥ ਜਾਂ ਭਾਵਾਰਥ
ਤੁਸੀਂ ਕਰ ਰਹੇ ਹੋ: “ਤਾਂ ਸਾਨੂੰ ਕੀ ਜਰੂਰਤ ਹੈ ਕਿ ਪਿਛਲੇ ਜਨਮ ਦੇ ਕਰਮਾਂ ਬਾਰੇ ਸੋਚਣ ਦੀ?”
ਗੁਰੂ ਸਾਹਿਬ ਇਹ ਨਹੀਂ ਕਰਿ ਰਹੇ ਕਿ ਪਿਛਲੇ ਜਨਮ ਦੇ ਕਰਮਾਂ ਬਾਰੇ ਸੋਚਣ ਦੀ ਲੋੜ ਨਹੀਂ। ਬਲਕਿ ਸ਼ਬਦ
ਦਾ ਇਹ ਭਾਵਾਰਥ ਹੈ ਕਿ ਜਿਸ ਤਰ੍ਹਾਂ ਸਮੁੰਦਰ ਵਿੱਚ ਅਮਿਣਵਾਂ ਪਾਣੀ ਪਿਆ ਹੈ ਉਸ ਤਰ੍ਹਾਂ ਸਾਡੇ
ਔਗੁਣ (ਮਾੜੇ ਕਰਮ) ਵੀ ਅਗਿਣਵੇ ਹਨ। ਅਣਗਿਣਤ ਔਗੁਣਾਂ (ਮਾੜੇ ਕਰਮਾਂ) ਕਰਕੇ ਪਹਿਲਾਂ ਅਸੀਂ ਅਨੇਕਾਂ
ਜੂਨੀਆਂ ਵਿੱਚੋਂ ਗੁਜ਼ਰ ਕੇ ਆਏ ਹਾਂ ਅਤੇ ਹੁਣ ਅਣਗਿਣਤ ਕੁਕਰਮ ਕਰੀ ਜਾਂਦੇ ਹਾਂ (ਜੇ ਕਰਮਾਂ ਦਾ
ਲੇਖਾ ਹੋਣ ਲੱਗੇ ਤਾਂ ਅਸੀਂ ਕਦੇ ਵੀ ਸੁਰਖਰੂ ਨਹੀਂ ਹੋ ਸਕਦੇ)। ਇਸ ਲਈ ਹੇ ਪ੍ਰਭੂ ਮਿਹਰ ਕਰ ਅਤੇ
ਸਾਨੂੰ ਬਖਸ਼ ਲੈ ਅਤੇ ਜਨਮ ਮਰਣ ਦੇ ਚੱਕਰ ਤੋਂ ਛੁਟਕਾਰਾ ਕਰ ਦੇਹ।
ਜਦੋਂ ਤੁਸੀਂ ਖੁਦ ਮੰਨਦੇ ਹੋ ਕਿ ਗੁਰਬਾਣੀ ਕਹਿੰਦੀ ਹੈ “ਪਰ ਇਸ ਜਨਮ ਤੋਂ
ਪਿਛਲੇ ਜਨਮ ਬਾਰੇ ਜਦੋਂ ਗੁਰੂ ਨਾਨਕ ਪਿਤਾ ਹੀ ਇਹ ਫੁਰਮਾਨ ਕਰਦੇ ਹਨ ਕਿ
ਪਤਾ ਨਹੀਂ ਅਸੀਂ
ਕਿਥੋਂ ਆਏ ਹਾਂ ਤੇ ਪਹਿਲਾਂ ਸਾਡਾ ਕੌਣ ਮਾਈ ਬਾਪ ਸੀ”
ਤਾਂ ਤੁਸੀਂ ਬੰਦਾ ਬਹਾਦਰ ਦੀ ਮਿਸਾਲ ਦੇ ਕੇ ਜਿਹੜਾ ਸਵਾਲ
ਕੀਤਾ ਹੈ ਉਸ ਦਾ ਕੀ ਮਤਲਬ ਰਹਿ ਜਾਂਦਾ ਹੈ?
ਇਸੇ ਸ਼ਬਦ ਵਿੱਚ ਤੁਕ ਆਈ ਹੈ “ਮੇਰੇ ਸਾਹਿਬਾ
ਕਉਣੁ ਜਾਣੈ ਗੁਣ ਤੇਰੇ॥” ਤਾਂ ਕੀ ਤੁਸੀਂ ਇੱਥੇ
ਵੀ ਇਹੀ ਅਰਥ ਲਗਾਵੋਗੇ ਕਿ
‘ਉਸ ਸਾਹਿਬ ਦੇ ਕੋਈ ਗੁਣ ਹੈ ਹੀ ਨਹੀਂ’ ?
ਤੁਸੀਂ (ਕਾਮਰੇਡਾਂ ਦੇ ਮਸੀਹਾ) ਪ੍ਰੋ: ਕਿਸ਼ਨ ਸਿੰਘ ਦੀ ਪੁਸਤਕ ਦਾ ਹਵਾਲਾ
ਦੇ ਕੇ ਇੱਕ ਵਿਚਾਰ ਰੱਖੀ ਹੈ ਕਿ: “ਬਾਣੀ ਨੇ ਇਤਨਾ ਬਲ ਬਖਸ਼ਿਆ ਕਿ ਜਿਉਂਦੇ ਜੀਅ ਮੁਜਾਰਿਆਂ ਤੋਂ
ਜ਼ਮੀਨਾਂ ਦੇ ਮਾਲਕ ਬਣਾ ਦਿੱਤੇ”।
ਸ: ਗੁਰਚਰਨ ਸਿੰਘ ਜੀ! ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ (ਜਾਂ ਇਸ ਦੇ
ਨਾਲ ਰਲਦਾ ਮਿਲਦਾ ਵਿਚਾਰ ਨਹੀਂ ਲਿਖਿਆ) ਕਿ ਜਿਹੜਾ ਜ਼ਮੀਨ ਵਾਹੁੰਦਾ ਹੈ ਉਹੀ ਉਸ ਦਾ ਮਾਲਕ ਹੈ।
ਜਿਹੜੇ ਅਮਰੀਕਾ ਕਨੇਡਾ ਆਦਿ ਪੱਛਮੀਂ ਦੇਸ਼ਾਂ ਦੇ ਤੁਸੀਂ ਗੁਣ ਗਾਉਂਦੇ ਥੱਕਦੇ ਨਹੀਂ ਉਨ੍ਹਾਂ ਦੇ
ਕਿਸੇ ਕਾਨੂੰਨ ਵਿੱਚ ਨਹੀਂ ਲਿਖਿਆ ਕਿ ਜਿਹੜਾ ਜਮੀਨ ਵਾਹੇ ਉਹੀ ਉਸ ਦਾ ਮਾਲਕ ਹੈ। (ਮੈਨੂੰ ਪੂਰੀ
ਉਮੀਦ ਹੈ ਕਿ ਮੇਰੀ ਇਸ ਵਿਚਾਰ ਦੇ ਸੰਬੰਧ ਵਿੱਚ ਤੁਸੀਂ ਮੇਰੇ ਤੇ ਕਈ ਸਵਾਲ ਕਰਨੇ ਚਾਹੋਗੇ। ਪਰ
ਮਿਹਰਬਾਨੀਂ ਕਰਕੇ ਜੋ ਮੈਂ ਲਿਖਿਆ ਹੈ ਉਸੇ ਹੱਦ ਅੰਦਰ ਰਹਿ ਕੇ ਹੀ ਸਵਾਲ ਕਰਨੇ)।
“ਕਰਮ ਸਿਧਾਂਤ” ਬਾਰੇ ਤੁਸੀਂ ਜੋ ਪਰਚਾਰ ਕਰਦੇ ਹੋ ਕਿ ਗੁਰਮਤਿ ਉਧਾਰ ਦਾ
ਧਰਮ ਨਹੀਂ ਕਰਮਾਂ ਦਾ ਫ਼ਲ਼ ਇਸੇ ਜਨਮ ਵਿੱਚ ਹੁਣੇ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ। ਤੁਹਾਡੇ
ਮੁਤਾਬਕ ਕੋਈ ਮਾੜੀ ਸੰਗਤ ਵਿੱਚ ਪੈ ਕੇ ਗੋਲ਼ੀ ਦਾ ਸ਼ਿਕਾਰ ਹੁੰਦਾ ਹੈ। ਕਿਸੇ ਦੇ ਮਾੜੀ ਸੰਗਤ ਵਿੱਚ
ਪੈਣਾ ਕਰਮ ਹੈ ਅਤੇ ਗੋਲੀ ਦਾ ਸ਼ਿਕਾਰ ਹੋਣਾ ਇਸ ਦਾ ਫ਼ਲ਼ ਹੈ।
ਮੇਰੇ ਵੱਲੋਂ ਪਿਛਲੇ ਪੱਤਰ ਵਿੱਚ ਤੁਹਾਨੂੰ ਕੀਤੇ ਗਏ ਸਵਾਲ ਤੁਹਾਡੀ ਇਸ ਉਪਰ
ਦੱਸੀ ਗਈ ਫਲੌਸਫੀ ਦਾ ਮੁੱਢੋਂ ਹੀ ਪੂਰੀ ਤਰ੍ਹਾਂ ਖੰਡਨ ਕਰਦੇ ਹਨ। ਤੁਸੀਂ ਆਪਣੇ ਸਵਾਲ ਕਰੀ ਜਾਂਦੇ
ਹੋ, ਜਿਹੜੇ ਤੁਹਾਨੂੰ ਸਵਾਲ ਕੀਤੇ ਜਾਂਦੇ ਹਨ ਤੁਸੀਂ ਉਨ੍ਹਾਂਦਾ ਜਵਾਬ ਦਿੰਦੇ ਨਹੀਂ ਅਤੇ ਆਪਣੇ ਹੋਰ
ਸਵਾਲ ਰੱਖੀ ਜਾਂਦੇ ਹੋ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(14/12/10)
ਮਹਿੰਦਰ ਸਿੰਘ ਰੋਚੈਸਟਰ ਨਿਉ ਯਾਰਕ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ॥
ਸਰੀਰ ਨੂੰ ਅਗਰ ਹਾਰਡਵੇਅਰ ਸਮਝ ਲਿਆ ਜਾਵੇ ਤਾਂ ‘ਹਵਾ’ ਨੂੰ ਸਾਫਟਵੇਅਰ ਸਮਝਨਾ
ਪਵੇਗਾ। ਸਰੀਰ ਵਿੱਚ ਹਵਾ ਦਾ ਆਉਣਾ-ਜਾਣਾ ਹੈ ਤਾਂ ਇਹ ਹਾਰਡਵੇਅਗਰ ਕੰਮ ਕਰੇਗਾ। ਹਾਰਡਵੇਅਰ ਦੇ
ਬਿਨਾ ਸਾਫਟਵੇਅਰ ਦਾ ਕੋਈ ਫਾਇਦਾ ਨਹੀ ਤੇ ਸਾਫਟੇਅਰ ਦੇ ਬਿਨਾ ਹਾਰਡਵੇਅਰ ਕਿਸੀ ਵਰਤੋਂ ਵਿੱਚ ਨਹੀ
ਆਉਂਦਾ। ਕੰਪਿਊਟਰ ਵਿੱਚ ਅਗਰ Operating System
ਨਾ ਹੋਵੇ ਤਾਂ ਇੱਕ ਡੱਬੇ ਜਾਂ ਟਰੇਅ ਤੋਂ ਵੱਧ ਕਿ
ਕੁਛ ਵੀ ਨਹੀਂ। ਅਗਰ ਇਕੱਲਾ ਸਾਫਟਵੇਅਰ ਹੋਵੇ ਤਾਂ ਇੱਕ
CD ਤੋਂ ਵੱਧ
ਕੁੱਝ ਵੀ ਨਹੀ।
ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ॥
ਹਵਾ ਦਾ ਸਰੀਰ ਅੰਦਰ ਆਣਾ-ਜਾਣਾ ਅਕਾਲ ਪੁਰਖੁ ਦੇ ਭਾਣੇ ਵਿੱਚ ਹੈ। ਜਦੋਂ ਇਹ ਲਿੰਕ ਟੁਟ
ਜਾਂਦਾ ਹੈ ਤਾਂ ਸਾਰਾ ਸਰੀਰ ਸਾਹਮਣੇ ਹੋਣ ਦੇ ਬਾਵਜ਼ੂਦ ਵੀ ਡਾਕਟਰ ਇਸ ਅੰਦਰ ਹਵਾ ਦਾ ਵਾਜਾ ਨਹੀ ਵਜਾ
ਸਕਦੇ।
ਚਲਦਾ…
ਮਹਿੰਦਰ ਸਿੰਘ ਰੋਚੈਸਟਰ ਨਿਉ ਯਾਰਕ
(14/12/10)
ਗੁਰਨਾਮ ਸਿੰਘ ਅਕੀਦਾ
ਵਲੋਂ ਗੁਰਨਾਮ ਸਿੰਘ ਅਕੀਦਾ
ਸਿੱਖ ਮਾਰਗ ਦੇ ਪਾਠਕ ਸਾਹਿਬਾਨ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!!
ਅੱਜ ਮੈਂ ਕਿਸੇ ਬਹਿਸ ਵਿਚ ਹਿਸਾ ਲੈਣ ਲਈ ਨਹੀ ਲਿਖ ਰਿਹਾ ਸਗੋਂ ਮੈਂ ਨਵੀਂ ਬਹਿਸ
ਸੁਰੂ ਕਰਨ ਲਈ ਲਿਖ ਰਿਹਾ ਹਾਂ, ਮੈਂ ਸਮਝਦਾ ਹਾਂ ਕਿ ਜੋ ਵੀਰ ਪੰਜਾਬ ਚੋਂ ਜਾਂ ਕਿਸੇ ਵੀ ਦੇਸ਼ ਦੇ
ਹਿਸੇ ਵਿਚੋਂ ਦੇਸ਼ ਚੋਂ ਪ੍ਰਦੇਸ਼ ਵਿਚ ਬੈਠੇ ਹਨ ਉਨਾਂ ਦੀ ਜਾਣ ਵੇਲੇ ਦੀਆਂ ਵੀ ਵੱਡੀਆਂ ਕਹਾਣੀਆਂ
ਹਨ, ਤੇ ਉਨਾਂ ਦੀ ਮਿਹਨਤ ਵੀ ਕੀਤੀ ਹੋਈ ਇਹ ਨਜ਼ਰ ਆਉਦੀ ਹੈ ਕਿ ਸਿੱਖ ਭਰਾ ਜਾਂ ਫਿਰ ਇੰਜ ਕਹਿ ਲਓ
ਪੰਜਾਬੀ ਭਰਾ ਜਿਥੇ ਵੀ ਜਾਂਦੇ ਹਨ ਤਾਂ ਆਪਣੀ ਪਹਿਚਾਣ ਬਣਾ ਹੀ ਲੈਂਦੇ ਹਨ, ਪਰ ਇਹ ਇਨਾਂ ਦੀ ਫਿਤਰਤ
ਹੈ ਕਿ ਇਹ ਆਪਣੀ ਧਰਤੀ ਮਾਂ ਨੂੰ ਨਹੀ ਭੁੱਲਦੇ ਸਗੋਂ ਉਸ ਬਾਰੇ ਜਾਣਦੇ ਹਨ ਤੇ ਪਿਆਰ ਵੀ ਕਰਦੇ ਹਨ,
ਇਹ ਆਮ ਕਰਕੇ ਪੰਜਾਬੀਆਂ/ਸਿੱਖਾਂ ਵਿਚ ਹੁੰਦੀ ਹੀ ਹੈ, ਬਹੁਤਿਆਂ ਵਿਚ, ਪਰ ਕੁਝ ਸਿੱਖ/ਪੰਜਾਬੀ
ਪੰਜਾਬ ਨਾਲ ਜੁੜੇ ਰਹਿਣ ਤੇ ਉਥੇ ਚਰਚਾ ਵਿਚ ਰਹਿਣ ਦੀ ਲਾਲਸਾ ਪਾਲ ਕੇ ਨਵੇਂ ਤੇ ਨਵੇਂ ਬਿਆਨ ਦਿੰਦੇ
ਹਨ, ਪਰ ਇਹ ਨਹੀ ਸੋਚਦੇ ਕਿ ਪੰਜਾਬ ਵਿਚ ਉਨਾਂ ਬਿਆਨਾਂ ਨਾਲ ਕੀ ਬੀਤੇਗਾ। ਕੀ ਸਿੱਖ ਇਸ ਬਿਆਨ ਨਾਲ
ਹੋਰ ਨਹੀ ਵੰਡੇ ਜਾਣਗੇ?
ਮੇਰਾ ਕਹਿਣਾ ਹੈ ਕਿ ਜੇਕਰ ਜੋਗਿੰਦਰ ਵਰਗੇ ਨੇ ਨਵੀਂ ਚਰਚਾ ਛੇੜੀ ਤਾਂ ਉਸ ਦੇ ਪਿੱਛੇ ਵਿਦੇਸ਼ਾਂ ਵਿਚ
ਬੈਠੇ ਕੁਝ ਕੁ ਸਿੱਖਾਂ ਨੇ ਆਪਣਾ ਪੱਖ ਰਖਿਆ, ਉਸ ਨੂੰ ਰੁਪਏ ਭੇਜੇ, ਉਸ ਨੂੰ ਮਾਲਾਮਾਲ ਕਰ ਦਿਤਾ,
ਉਸ ਨਾਲ ਕੌਮ ਵਿਚ ਇਕ ਵੰਡੀ ਹੋਰ ਪੈ ਗਈ, ਉਸ ਨਾਲ ਹੋਰ ਕਈ ਸਾਰੇ ਸਿੱਖਾਂ ਨੂੰ ਇਹ ਲਾਲਚ ਹੋਇਆ ਕਿ
ਆਪਾਂ ਵੀ ਹੱਥ ਰੰਗ ਲਈਏ ਕਿ ਇਸ ਬਿਆਨ ਨਾਲ ਆਪਾਂ ਵੀ ਨਵਾਂ ਬਿਆਨ ਦੇ ਦੇਈਏ ਕਿਉਕਿ ਸਿੱਖਾਂ ਵਿਚ
ਹੁਣ ਗੈਰਤ ਖਤਮ ਹੁੰਦੀ ਜਾ ਰਹੀ ਹੈ ਜਿਨਾਂ ਵਿਚ ਗੈਰਤ ਹੈ ਉਹ ਘੱਟ ਹੀ ਰਹਿ ਗਏ ਹਨ, ਇਸ ਤਰਾਂ ਕੋਈ
ਕਹਿਣ ਲੱਗਾ ਕਿ ਦਸਮ ਗ੍ਰੰਥ ਸਹੀ ਨਹੀ ਹੈ, ਉਸ ਵਿਚ ਮਾੜੀਆਂ ਰਵਾਇਤਾਂ ਲਿਖੀਆਂ ਹਨ, ਇਹ ਰਵਾਇਤਾਂ
ਗੁਰੂ ਸਾਹਿਬ ਦੀਆਂ ਨਹੀ ਹੋ ਸਕਦੀਆਂ, ਠੀਕ ਹੈ ਕਿ ਉਹ ਰਵਾਇਤਾਂ ਗੁਰੂ ਸਾਹਿਬ ਦੀਆਂ ਨਹੀ ਹੋ
ਸਕਦੀਆਂ, ਪਰ ਵਿਵਾਦ ਜੋ ਭਖ ਗਿਆ ਹੁਣ ਇਕ ਧੜਾ ਦਸ਼ਮ ਗ੍ਰੰਥ ਨੂੰ ਸਹੀ ਮੰਨ ਰਿਹਾ ਹੈ ਤੇ ਇਕ ਧੜਾ ਉਸ
ਨੂੰ ਗਲਤ ਮੰਨ ਰਿਹਾ ਹੈ, ਇਸ ਵਿਚ ਲਾਭ ਕਿਸ ਦਾ ਹੋਇਆ ਜੋ ਸਿੱਖ ਕੌਮ ਏਕੇ ਦਾ ਸੰਦੇਸ਼ ਦਿੰਦੀ ਸੀ ਤੇ
ਇਕ ਹੋਕੇ ਲੜਨਾ ਜਾਣਦੀ ਸੀ ਉਹ ਗੁਰੂ ਸਾਹਿਬਾਂ ਦੇ ਖਿਲਾਫ ਇਕ ਵੀ ਲਫਜ ਨਹੀਂ ਸਹਾਰ ਸਕਦੀ ਸੀ ਉਨਾਂ
ਵਿਚੋਂ ਖੁੱਦ ਹੀ ਸਿੱਖ ਗੁਰੂ ਸਹਿਬਾਂ ਨੂੰ ਭੰਡਣ ਲਗ ਪਏ, ਮਰਨ ਮਾਰਨ ਤੇ ਪਏ ਹਨ ਇਸ ਵਿਚ ਵਿਦੇਸ਼ੀ
ਸਿੱਖਾਂ ਨੂੰ ਚੰਗਾ ਰੋਲ ਨਿਭਾਉਣ ਦੀ ਲੋੜ ਸੀ ਪਰ ਕਈ ਵਿਦੇਸ਼ੀ ਸਿੱਖ ਸਹੀ ਰੋਲ ਸਿੱਖ ਕੌਮ ਨੂੰ ਇੱਕ
ਰੱਖਣ ਲਈ ਨਿਭਾ ਵੀ ਰਹੇ ਹਨ, ਪਰ ਕੁਝ ਸਿੱਖ ਤਾਂ ਨਵੀਂ ਤੇ ਨਵੀਂ ਚਰਚਾ ਛੇੜ ਕੇ ਵਿਵਾਦ ਦਰ ਵਿਵਾਦ
ਪੈਦਾ ਕਰ ਰਹੇ ਹਨ, ਕੀ ਇਨਾਂ ਕੁਝ ਕੁ ਸਿੱਖਾਂ ਨੂੰ ਜੋ ਕਿ ਗੁਰੂ ਨੂੰ ਹੀ ਮੰਨਣ ਤੋਂ ਇਨਕਾਰੀ ਹਨ,
ਨਿੱਤ ਰੋਜ ਕੌਮ ਨੂੰ ਵੰਡਣ ਦੀਆ ਸਾਜਿਸਾਂ ਰੱਚ ਰਹੇ ਹਨ, ਜੋਗਿੰਦਰ ਤਾਂ ਭਲਾਂ ਮਾਨਸਿਕ ਰੋਗੀ ਹੈ ਉਸ
ਨੂੰ ਤਾਂ ਉਸੇ ਤਰਾਂ ਹੀ ਮਾਨਸਿਕ ਰੋਗੀ ਹੀ ਸਹਾਰਾ ਦੇ ਰਹੇ ਹਨ, ਪਰ ਕੀ ਮਾਨਸਿਕ ਰੋਗੀ ਦੇ ਨਾਲ
ਲੱਗਣਾ ਠੀਕ ਹੈ? ਮੈਨੂੰ ਇਕ ਵਿਆਕਤੀ ਨੇ ਸਿੱਖ ਮਾਰਗ ਤੇ ਹੀ ਕਿਹਾ ਹੈ ਕਿ ਮੇਰੀ ਜੋਗਿੰਦਰ ਨਾਲ ਕੋਈ
ਨਿਜੀ ਦੁਸ਼ਮਣੀ ਹੈ, ਮੇਰਾ ਮਨ ਦੁੱਖੀ ਹੋਇਆ ਕਿ ਇਨਾਂ ਵੀਰਾਂ ਨੂੰ ਇਹ ਵੀ ਪਤਾ ਨਹੀ ਕਿ ਮੇਰਾ ਕਿਹੜਾ
ਉਸ ਨਾਲ ਕੱਟਾ ਵਿਆਹਿਆ ਹੋਇਆ ਹੈ ਕਿ ਮੇਰੀ ਉਸ ਤੋਂ ਦਾਜ ਲੈਣ ਦੇਣ ਨਾਲ ਦੁਸ਼ਮਣੀ ਪੈ ਗਈ ਮੇਰਾ ਉਸ
ਨਾਲ ਕਿਸ ਲਈ ਪਾੜਾ ਪੈ ਸਕਦਾ ਹੈ, ਮੈਂ ਤਾਂ ਉਸ ਦੀ ਵਿਰੋਧਤਾ ਇਸ ਲਈ ਕਰਦਾ ਹਾਂ ਕਿ ਉਹ ਵੀ ਸਿੱਖਾਂ
ਵਿਚ ਵੱਡੇ ਬਖੇੜੇ ਖੜੇ ਕਰਨ ਵਿਚ ਵੱਡਾ ਰੋਲ ਨਿਭਾ ਰਿਹਾ ਹੈ, ਕੀ ਉਸ ਦੀ ਫੇਰ ਸਿੱਖ ਧਰਮ ਨਾਲ ਨਿਜੀ
ਦੁਸ਼ਮਣੀ ਹੈ? ਜੋ ਉਹ ਉਸ ਦੇ ਮਗਰ ਪਿਆ ਹੈ, ਕੀ ਸਾਬਤ ਕਰਨਾਂ ਚਾਹੁਦਾ ਹੈ, ਦੂਜੀ ਗੱਲ ਵੀਰ ਨੇ ਇਹ
ਕਹੀ ਹੈ ਕਿ ਮੈਨੂੰ ਪਤਾ ਨਹੀ ਹੈ ਕਿ ਕੰਜਰ ਜਾਤ ਵੀ ਹੁੰਦੀ ਹੈ ਤੇ ਨਾਲੇ ਵੀਰ ਕਹਿੰਦਾ ਹੈ ਕਿ ਮੈਂ
ਤਾਂ ਜੋਗਿੰਦਰ ਨੂੰ ਜਾਣਦਾ ਵੀ ਨਹੀ ਹਾਂ, ਨਾ ਹੀ ਮੈਂ ਅਕੀਦਾ ਬਾਰੇ ਜਾਣਕੇ ਕੁਝ ਲੈਣਾ ਹੈ, ਫੇਰ
ਵੀਰ ਜੀ ਐਂਵੇ ਹੀ ਤੁਸੀਂ ਜੋਗਿੰਦਰ ਦੀ ਪੱਖ ਵਿਚ ਨਿਤਰ ਗਏ, ਕਿਸੇ ਅਹਿਮ ਮਸਲੇ ਪਿੱਛੇ ਤੁਸੀਂ ਐਵੇਂ
ਹੀ ਟਿਪਣੀਆਂ ਕਰਨ ਲਗ ਪਏ, ਕਮਾਲ ਦੀ ਗੱਲ ਹੈ ਕਿ ਤੁਸੀਂ ਜੋਗਿੰਦਰ ਨੂੰ ਜਾਣਦੇ ਨਹੀ ਹੋ ਫਿਰ ਤੁਸੀਂ
ਉਸ ਨਾਲ ਉਂਜ ਹੀ ਲੱਗ ਗਏ ਹੋ, ਤੁਹਾਨੂੰ ਕੀ ਪਤਾ ਕਿ ਉਹ ਸਿੱਖ ਵਿਰੋਧੀ ਤਾਕਤਾਂ ਨਾਲ ਮਿਲਕੇ ਸਿੱਖੀ
ਨੂੰ ਖਤਮ ਕਰਨਾ ਚਾਹੁੰਦਾ ਹੋਵੇ, ਇਸ ਲਈ ਉਸ ਬਾਰੇ ਪਹਿਲਾਂ ਜਾਣ ਲਵੋ ਤਾਂ ਕਿ ਤੁਹਾਨੂੰ ਉਸ ਦਾ ਅਸਲ
ਚੇਹਰਾ ਨਜਰ ਆ ਜਾਵੇ।
ਇਕ ਗੱਲ ਹੋਰ ਮੈਂ ਉਸ ਵੀਰ ਦੀ ਇਥੇ ਦਸਾਂਗਾ, ਕਿ ਉਹ ਕੁਝ ਤੁਕਾਂ ਦਸਮ ਗ੍ਰੰਥ ਦੀਆਂ ਲਿਖਦਾ ਹੈ ਮੈਂ
ਇਸ ਵੀਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਦਸਮ ਗ੍ਰੰਥ ਨੂੰ ਤੁਸੀਂ ਨਫਰਤ ਕਰਦੇ ਹੋ ਉਸ ਦੀਆਂ
ਤੁੱਕਾਂ ਲਿਖਣ ਦਾ ਕਿਤੇ ਕੀ ਮਤਲਵ, ਫੇਰ ਉਸ ਦੇ ਅਰਥ ਵੀ ਕਰ ਦਿੰਦੇ ਕਿਉਕਿ ਤੁਹਾਡਾ ਗੁਰੂ ਜੋਗਿੰਦਰ
ਤਾਂ ਅਰਥ ਵੀ ਅਖਬਾਰ ਵਿਚ ਛਾਪ ਦਿੰਦਾ ਹੈ, ਉਹ ਵੀ ਸਿੱਖ ਬੀਬੀਆਂ ਵਲੋਂ ਇਕ ਅਖਬਾਰ ਵਿਚ ਲੱਗੇ
ਇਸ਼ਤਿਹਾਰ ਵਿਚ ਛਾਪਦਾ ਹੈ। ਮੈਂ ਸੋਚਦਾ ਹਾਂ ਕਿ ਦਸਮ ਗ੍ਰੰਥ ਨੂੰ ਆਮ ਸਿੱਖ ਪਹਿਲਾਂ ਜਾਣਦਾ ਵੀ ਨਹੀ
ਸੀ ਬਹੁਤ ਘੱਟ ਜਾਣਦੇ ਸਨ ਪਰ ਮੇਰੇ ਵੀਰ ਵਰਗਿਆਂ ਨੇ ਦਸਮ ਗ੍ਰੰਥ ਦੀ ਚਰਚਾ ਕਰ-ਕਰਕੇ ਦਸ਼ਮ ਗ੍ਰੰਥ
ਨੂੰ ਹਰ ਇਕ ਸਿੱਖ ਦੇ ਦਿਮਾਗ ਵਿਚ ਵਾੜ ਦਿਤਾ ਕੀ ਇਹ ਦਸ਼ਮ ਗ੍ਰੰਥ ਦਾ ਅਸੀਂ ਪ੍ਰਚਾਰ ਨਹੀ ਕਰ ਰਹੇ।
ਇਕ ਗੱਲ ਹੋਰ ਕਿ ਜੇਕਰ ਸਾਨੂੰ ਦਸ਼ਮ ਗ੍ਰੰਥ ਦਾ ਕੁਝ ਹਿਸਾ ਗਲਤ ਲਗਦਾ ਹੈ ਤਾਂ ਠੀਕ ਹੋਵੇਗਾ, ਸਾਇਦ
ਉਸ ਵਿਚ ਕੁਝ ਠੀਕ ਵੀ ਹੋਵੇ, ਪਰ ਇਸ ਦੀ ਮਾੜੀ ਚਰਚਾ ਹੋਣ ਨਾਲ ਉਹ ਲੋਕ ਵੀ ਦਸ਼ਮ ਗ੍ਰੰਥ ਨੂੰ ਨਫਰਤ
ਕਰਨ ਲਗ ਪਏ ਹਨ ਜਿਨਾਂ ਨੇ ਇਸ ਨੂੰ ਪੜ੍ਹਿਆ ਵੀ ਨਹੀ ਹੈ, ਕੀ ਵਿਦੇਸ਼ਾਂ ਵਿਚ ਬੈਠੇ ਕੁਝ ਸਿੱਖ ਇਹੀ
ਚਾਹੁੰਦੇ ਹਨ ਕਿ ਅਸੀਂ ਚਰਚਾ ਵਿਚ ਰਹੀਏ ਬੇਸਕ ਸਿੱਖ ਧਰਮ ਖਤਮ ਹੀ ਹੋ ਜਾਵੇ, ਜਿਵੇਂ ਜੋਗਿੰਦਰ ਚਲ
ਰਿਹਾ ਹੈ ਤਾਂ ਕੀ ਹੁਣ ਇਹ ਸਾਫ ਕਰ ਦਿਤਾ ਜਾਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਠੀਕ ਨਹੀ ਹੈ
ਜਿਸ ਦੇ ਸਿੱਖ ਧਰਮ ਦਾ ਪੂਰਾ ਅਸਤਿਤਵ ਖੜਾ ਹੈ, ਦਸਮ ਗ੍ਰੰਥ ਦੇ ਪੱਖ ਵਿਚ ਜਾਂ ਖਿਲਾਫ ਦੀ ਗੱਲ ਨਹੀ
ਹੈ ਪਰ ਕੀ ਜੇਕਰ ਇਕ ਪਿੰਡ ਵਿਚ ਜਾਂ ਸਹਿਰ ਵਿਚ ਕੁਝ ਕੁ ਬੰਦੇ ਮਾੜੇ ਹੋਣ ਤਾਂ ਕੀ ਸਾਰੇ ਹੀ ਪਿੰਡ
ਜਾਂ ਸਹਿਰ ਨੂੰ ਸਾੜ ਕੇ ਮਾਰ ਦਿਤਾ ਜਾਵੇ?
ਸੋ ਮੇਰੀ ਵਿਦੇਸ਼ੀ ਸਿੱਖਾਂ ਨੂੰ ਬੇਨਤੀ ਹੈ ਕਿ ਜੋ ਕੁਝ ਕੁ ਅਜਿਹੇ ਸਿੱਖ ਹਨ ਜੋ ਪੰਜਾਬ ਵਿਚ ਸਿੱਖੀ
ਵਿਚ ਦੰਗੇ ਕਰਾਉਣਾ ਚਾਹੁੰਦੇ ਹੋਣ ਜੋ ਕਿ ਉਨਾਂ ਦੀ ਜਨਮ ਭੁੰਮੀ ਹੈ ਤਾਂ ਕੀ ਇਹ ਠੀਕ ਹੈ, ਬਿਨਾਂ
ਮਤਲਵ ਹੀ ਮੁੱਦੇ ਪੈਦਾ ਕਰਕੇ ਸਿੱਖਾਂ ਨੂੰ ਮਰਨ ਮਾਰਨ ਲਈ ਲਾਇਨਾਂ ਵਿਚ ਖੜਾ ਕਰ ਦਿਤਾ ਜਾਵੇ ਕੀ
ਠੀਕ ਹੈ, ਵਿਦੇਸਾਂ ਵਿਚ ਬੈਠੇ ਸਿੱਖ ਸਾਡੇ ਲਈ ਸਤਿਕਾਰਯੋਗ ਹਨ, ਪਰ ਕੁਝ ਕੁ ਉਂਜ ਹੀ ਆਪਣਾ ਨਾਂ
ਚਰਚਾ ਵਿਚ ਲੈਣ ਲਈ ਹਮੇਸ਼ਾਂ ਹੀ ਮਾੜੀਆ ਰਵਾਇਤਾਂ ਪਾਉਣ ਵਾਲੇ ਸਿੱਖਾਂ ਨੂੰ ਸਜਾ ਨਹੀ ਮਿਲਣੀ
ਚਾਹੀਦੀ, ਐਂਵੇਂ ਹੀ ਕਹਿ ਦੇਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਹੀ ਨਹੀ ਹੈ ਉਸ ਵਿਚੋਂ ਉਹ ਬਾਣੀ ਮੁੜ
ਸੰਪਾਦਨ ਹੋਣ ਵਾਲੀ ਹੈ, ੴ ਸ੍ਰੀਗੁਰੂ ਨਾਨਕ ਦੇਵ ਜੀ ਦਾ ਨਹੀ ਉਚਾਰਿਆ ਹੋਇਆ ਕੀ ਇਹ ਠੀਕ ਹੈ? ਜੇ
ਇਕ ਪਾਗਲ ਪਿੰਡ ਵਿਚ ਦਾਖਲ ਹੋ ਜਾਵੇ ਤਾਂ ਉਸ ਨੂੰ ਸੰਗਲਾਂ ਨਾਲ ਬੰਨ ਕੇ ਇਲਾਜ ਕੀਤਾ ਜਾਂਦਾ ਹੈ ਨਾ
ਕਿ ਉਸ ਨੂੰ ਖੁੱਲਾ ਛੱਡ ਕੇ ਉਸ ਨੂੰ ਸਾਰਾ ਕੁਝ ਤਹਿਸ ਨਹਿਸ ਕਰਨ ਦੀ ਇਜ਼ਾਜਤ ਦਿਤੀ ਜਾਵੇ। ਮਨ ਲਿਆ
ਕਿ ਦਸਮ ਗ੍ਰੰਥ ਵਿਚ ਖੋਟ ਹਨ ਪਰ ਕੀ ਇਹ ਵੀ ਸਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਖੋਟ
ਹਨ, ਤਾਂ ਫਿਰ ਬਾਕੀ ਕੀ ਰਹਿ ਗਿਆ? ਕੀ ਸਾਰੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ
ਕੱਢ ਦੇਣੀ ਚਾਹੀਦੀ ਹੈ? ਫਿਰ ਜੋਗਿੰਦਰ ਤਾਂ ਇਹੀ ਚਾਹੁੰਦਾ ਹੈ, ਕੀ ਉਸ ਦਾ ਸਾਥ ਦੇਣ ਵਾਲੇ ਵੀ ਇਹੀ
ਚਾਹੁੰਦੇ ਹਨ? ਮੇਰੇ ਵਿਦੇਸ਼ਾਂ ਵਿਚ ਬੈਠੇ ਕੁਝ ਉਂਜ ਹੀ ਮਸਲੇ ਖੜੇ ਕਰਕੇ ਚਰਚਾ ਵਿਚ ਆਉਣ ਵਾਲੇ
ਵੀਰਾ ਨੂੰ ਬੇਨਤੀ ਹੈ ਕਿ ਉਹ ਚੀਚੀ ਤੇ ਖੂਨ ਲਾਕੇ ਸ਼ਹੀਦ ਬਣਨ ਦੀ ਗੱਲ ਕਰਨਾਂ ਬੰਦ ਕਰ ਦੇਣ, ਹਾਂ
ਮੈਂ ਇਨਾ ਵਿਵਾਦ ਪੈਦਾ ਕਰਨ ਵਾਲੇ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਲੜਨਾ ਹੀ ਹੈ ਤਾਂ ਲੜਨ ਉਹ ਜਿਸ
ਦੇਸ਼ ਵਿਚ ਰਹਿ ਰਹੇ ਹਨ ਤਾਂ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿੰਦਾ ਗੁਰੂ ਸਥਾਪਤ ਕਰਨ ਲਈ
ਲੜਾਈ ਲੜਨ, ਉਹ ਲੜਾਈ ਲੜਨ ਕਿ ਸਾਨੂੰ ਵਿਦੇਸਾਂ ਵਿਚ ਵੱਖਰਾ ਸਿੱਖ ਰਾਜ ਦਿਤਾ ਜਾਵੇ, ਜੇਕਰ ਉਨਾਂ
ਨੇ ਪੰਜਾਬ ਵਿਚ ਰਹਿਣਾ ਹੀ ਨਹੀ ਹੈ ਤਾਂ ਉਹ ਪੰਜਾਬ ਨੂੰ ਖੂੰਨੀ ਅੱਗ ਵਿਚ ਝੋਕਣ ਤੋਂ ਗੁਰੇਜ ਕਰਨ,
ਕੀ ਇਹ ਮੈਂ ਸਹੀ ਕਹਿ ਰਿਹਾ ਹਾਂ ਜਾਂ ਫਿਰ ਕੀ ਹੋਣਾ ਚਾਹੀਦਾ ਹੈ ਬਾਰੇ ਵੀ ਬਹਿਸ ਹੋਣੀ ਚਾਹੀਦੀ ਹੈ
ਕਿ ਕੁਝ ਕੁ ਵਿਦੇਸਾਂ ਵਿਚ ਬੈਠੇ ਸਿੱਖਾਂ ਨੂੰ ਅਜਿਹੇ ਮੁੱਦੇ ਚੁੱਕਣੇ ਚਾਹੀਦੇ ਹਨ ਜੋ ਕਿ ਪੰਜਾਬ
ਦੀ ਧਰਤੀ ਨੂੰ ਖੂਨ ਵਿਚ ਰੰਗਣ ਦਾ ਰੋਲ ਨਿਭਾ ਰਹੇ ਹੋਣ??????????????
ਵਲੋਂ
ਗੁਰਨਾਮ ਸਿੰਘ ਅਕੀਦਾ
ਮੁੱਖ ਸੰਪਾਦਕ 'ਇੰਡੋ ਪੰਜਾਬ'
9888506897
(14/12/10)
ਚਮਕੌਰ ਸਿੰਘ
ਸਤਿਕਾਰ ਯੋਗ ਜਸਵੀਰ ਸਿੰਘ ਕੈਲਗਰੀ ਜੀ ਅਤੇ ਸਿਖ ਮਾਰਗ ਦੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ ||
ਜਸਵੀਰ ਸਿੰਘ ਜੀ ਤੁਸੀਂ ਦਾਸ ਨੂੰ ਇਸ ਚਿਠੀ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ
ਕਿ ਦਾਸ ਨੇਂ ਆਪ ਜੀ ਨੂੰ ਦੂਸਰੇ ਪਾਠਕਾਂ ਦੇ ਸਾਹਮਣੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ
|ਪਰ ਵੀਰ ਜੀ ਤੁਸੀਂ ਮੇਰੇ ਖਿਆਲ ਦੇ ਵਿਚ ਮੇਰੀ ਚਿਠੀ ਪੂਰੇ ਧਿਆਨ ਨਾਲ ਨਹੀਂ ਪੜ੍ਹੀ |ਕਿਉਂਕੇ ਦਾਸ
ਨੇਂ ਤਾਂ ਕੇਵਲ ਏਨਾਂ ਹੀ ਲਿਖਿਆ ਸੀ ਕਿ ਇਨ੍ਹਾਂ ਵਿਸ਼ਿਆਂ ਦੀ ਵਿਚਾਰ ਇਕ ਚੰਗੀ ਉਸਾਰੂ ਨਾਂ ਹੋ ਕੇ
ਸਿਰਫ ਤੇ ਸਿਰਫ ਨਿੱਜੀ ਦੂਸ਼ਨਬਾਜੀ ਤੱਕ ਸੀਮਤ ਹੁੰਦੀ ਜਾ ਰਹੀ ਸੀ |ਅਤੇ ਜੋ ਫੇਸਲਾ ਵੀਰ ਮੱਖਣ
ਸਿੰਘ ਜੀ ਹੋਰਾਂ ਨੇਂ ਲਿਆ ਹੈ ਦਾਸ ਉਸ ਫੇਸਲੇ ਦਾ ਬੇਹੱਦ ਸਤਿਕਾਰ ਕਰਦਾ ਹੈ | ਬਾਕੀ ਵੀਰ ਜੀ ਦਾਸ
ਇਕੁਲੇ ਆਪ ਜੀ ਦਾ ਹੀ ਨਹੀਂ ਦਾਸ ਤਾਂ ਸਾਰੇ ਹੀ ਸਿੱਖ ਮਾਰਗ ਦੇ ਪਾਠਕਾਂ ਦਾ ਬੇਹੱਦ ਹੀ ਪਿਆਰ ਤੇ
ਸਤਿਕਾਰ ਕਰਦਾ ਹੈ |ਦਾਸ ਤਾਂ ਆਪ ਗਿਆਨ ਤੋਂ ਕੋਰਾ ਅਤੇ ਸਭ ਤੋਂ ਹੀ ਨੀਵਾਂ ਹੈ |ਇਸ ਕਰਕੇ ਦਾਸ ਦੀ
ਕਦੀ ਭੀ ਇਹ ਕੋਸ਼ਿਸ਼ ਨਹੀਂ ਹੁੰਦੀ ਕਿ ਕਿਸੇ ਨੂੰ ਭੀ ਨੀਵਾਂ ਦੱਸਣ ਦੀ ਕੋਸ਼ਿਸ਼ ਕਰੇ |ਦਾਸ ਨੇਂ
ਜੋ ਜਸਵੀਰ ਸਿੰਘ ਵਿਰਦੀ ਬਾਰੇ ਲਿਖਿਆ ਸੀ ਉਦੋਂ ਭੀ ਹਾਲਤ ਕੁਝ ਏਸੇ ਹੀ ਬਣ ਗਏ ਸਨ | ਅਗਰ ਵਿਚਾਰ
ਉਸਾਰੂ ਸੋਚ ਤੇ ਚੱਲਦੀ ਜਾਵੇ ਤਾਂ ਉਸ ਵਿਚੋਂ ਕੁਝ ਸਾਰਥਕ ਸਿੱਟੇ ਨਿਕਲਣ ਦੀ ਆਸ ਕੀਤੀ ਜਾ ਸਕਦੀ ਹੈ
| ਪਰ ਜਦੋਂ ਆਪਸੀ ਦੂਸ਼ਨਬਾਜੀ ਸੁਰੂ ਹੋ ਜਾਵੇ ਫਿਰ ਅਪਸ਼ ਵਿਚ ਏਕਤਾ ਤੇ ਬਹੁਤ ਹੀ ਬੁਰਾ ਅਸਰ ਪੇਂਦਾ
ਹੈ |ਕਿਉਂਕੇ ਦਾਸ ਨੂੰ ਪੂਰੀ ਉਮੀਦ ਹੈ ਕਿ ਇਸ ਸਿੱਖ ਮਾਰਗ ਨੂੰ ਦਸਮ ਗ੍ਰੰਥੀ ਭੀ ਜਰੂਰ ਪੜ੍ਹਦੇ
ਹੋਣਗੇ |ਤੇ ਜਦੋਂ ਅਸੀਂ ਅਪਸ਼ ਵਿਚ ਹੀ ਪਿਆਰ ਨਾਲ ਵਿਚਾਰ ਨਹੀਂ ਕਰ ਸਕਦੇ ਫਿਰ ਅਸੀਂ ਦੁਸ਼ਮਨ ਦਾ
ਮੁਕਾਬਲਾ ਕੀ ਕਰਨਾਂ ਹੈ |ਬਾਕੀ ਵੀਰ ਜੀ ਦਾਸ ਕਿਸੇ ਭੀ ਆਤਮਾ ਜਾਂ ਆਵਾਗਵਨ ਜਾਂ ਪਿਛਲੇ ਕਰਮਾਂ ਦੇ
ਵਿਚ ਯਕੀਨ ਨਹੀਂ ਰਖਦਾ |ਪਰ ਫਿਰ ਭੀ ਜੇਕਰ ਮੇਰਾ ਕੋਈ ਵੀਰ ਇਸ ਤਰਾਂ ਦੀ ਧਾਰਨਾਂ ਨੂੰ ਮੰਨਦਾ ਭੀ
ਹੈ ਦਾਸ ਉਸ ਨੂੰ ਭੀ ਕੋਈ ਨਫਰਤ ਨਹੀਂ ਕਰਦਾ |ਕਿਉਂਕੇ ਵਿਚਾਰਾਂ ਦਾ ਵਖਰੇਵਾਂ ਕੁਦਰਤ ਦਾ ਵਰਤਾਰਾ
ਹੀ ਆਖਿਆ ਜਾ ਸਕਦਾ ਹੈ |ਪਰ ਫਿਰ ਭੀ ਅਗਰ ਆਪ ਜੀ ਨੂੰ ਕੋਈ ਗੱਲ ਚੰਗੀ ਨਾਂ ਲੱਗੀ ਹੋਵੇ ਦਾਸ ਨੂੰ
ਮੁਆਫ ਕਰ ਦੇਣਾਂ | ਗੁਰੂ ਫ਼ਤਹਿ ਪਰਵਾਨ ||
ਚਮਕੌਰ ਸਿੰਘ
ਫਰਿਜਨੋ ਕੈਲੀਫ਼ੋਰਨਿਆ
(14/12/10)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸੰਪਾਦਕ ਸਾਹਿਬ,
ਸਰਦਾਰ ਮੱਖਣ ਸਿੰਘ ਜੀ,
ਪਾਠਕ ਅਤੇ ਵਿਦਵਾਨ ਵੀਰੋ
ਵਾਹਿਗੁਰੂ ਜੀ ਕਾ ਖਾਲਸਾ, ਵਾਗਿੁਰੂ ਜੀ ਕੀ ਫਤਿਹ।
ਸਰਦਾਰ ਮੱਖਣ ਸਿੰਘ ਜੀ,
ਆਪ ਜੀ ਨੇ ਜੋ ਵੀ ਲਿਖਿਆ, ਜਾਂ ਜੋ ਵੀ ਫੈਸਲਾ ਲਿਆ ਹੈ, ਉਹ ਬਿਲਕੁਲ ਸਹੀ ਕੀਤਾ ਹੈ
ਜੀ। ਅਤੇ ਮੈਂ ਵੀ ਸਮਝ ਸਕਦਾ ਹਾਂ ਜੀ, ਕੇ ਮੇਰੀਆਂ ਗੱਲਾਂ, ਖਾਸ ਕਰ ੧੨ ਦਿਸੰਬਰ ਵਾਲੇ ਲੇਖ ਨਾਲ
ਸ਼ਾਇਦ ਕੋਈ ਸਹਿਮਤ ਨਾਂ ਹੋਵੇ, ਖਾਸ ਕਰ ਸਾਡੇ ਵਿਦਵਾਨ ਵੀਰ।
ਮੈਂ ਆਪ ਜੀ ਦੇ ਫੈਸਲੇ ਨਾਲ ਪੂਰੀ ਤਰਾਂ ਸਹਿਮਤ ਹਾਂ ਜੀ। ਅਤੇ ਆਪ ਜੀ, ਅਗੋਂ ਵਾਸਤੇ ਜੋ ਵੀ
ਪ੍ਰੋਗਰਾਮ ਉਲੀਕੋ ਗੇ, ਮੈਂ ਉਸ ਅਨੂੰਸਾਰ ਆਪ ਜੀ, ਦੀਆਂ ਉਮੀਦਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂ
ਗਾ ਜੀ। ਆਪ ਜੀ ਨੇਂ ਕਿਸੇ ਇੱਕ ਵਿਸ਼ੇ ਤੇ ਇੱਕ ਮਹੀਨੇਂ ਵਾਸਤੇ ਵਿਚਾਰ ਦਾ ਜੋ ਪ੍ਰੋਗਰਾਮ ਬਨਾਇਆ
ਹੈ। ਆਸ ਕਰਦਾ ਹਾਂ, ਇਸ ਨਾਲ ਸੱਭ ਨੂੰ ਬਹੁਤ ਲਾਭ ਹੋਵੇ ਗਾ।
ਉਸ ਤੋਂ ਪਹਿਲੇ ਮੈਂ ਅੱਜ ਤੱਕ ਜਿਨੇਂ ਵੀ ਲੇਖ ਲਿਖੇ ਹਨ। ਜਾਂ ਜੋ ਆਪ ਜੀ ਨੇਂ ਤਿੰਨ ਨੁਕਤਿਆਂ ਤੇ
ਮੇਰੇ ਪਾਸੋਂ ਸਪਸ਼ਟੀ ਕਰਨ ਮੰਗੇ ਹਨ।
(1) ਕੀ ਵਾਕਿਆ ਹੀ ਧਰਮ ਰਾਜ ਵੀ ਹੈਗਾ।
(2) ਕੀ ਵੇਦ ਵੀ ਸੱਚੇ ਹਨ
(3) ਕੀ ਸ਼੍ਰਿਸ਼ਿਟੀ ਦੀ ਰਚਨਾਂ ਵੇਲੇ ਸੱਭ ਤੋਂ ਪਹਿਲੇ ਬ੍ਰਹਮਾਂ ਹੀ ਪੈਦਾ ਹੋਇਆ।
ਮੈਂ ਆਪ ਜੀ ਨੂੰ ਵਿਸ਼ਾਸ਼ ਦਿਵਾਉਂਦਾ ਹਾਂ ਜੀ, ਕਿ ਗੁਰਬਾਣੀਂ ਦੁਆਰਾ ਆਪ ਜੀ, ਅਤੇ ਸੱਭ ਪਾਠਕਾਂ ਅਤੇ
ਵਿਦਵਾਨ ਵੀਰਾਂ ਦੀ ਹਰ ਤਰਾਂ ਦੀ ਸ਼ੰਕਾ, ਦੂਰ ਕਰਨ ਦੀ ਕੋਸ਼ਿਸ਼ ਕਰਾਂ ਗਾ ਜੀ।
ਅਗਲੇ ਪ੍ਰੋਗਰਾਮ ਬਾਰੇ, ਆਪ ਜੀ ਨੂੰ ਮੈਂ ਇੱਕ ਛੋਟਾ ਜਿਹਾ ਸੁਝਾਉ ਦੇਣਾਂ ਚਾਹੁੰਦਾ ਹਾਂ ਜੀ, ਜੇ
ਠੀਕ ਲੱਗੇ ਤਾਂ ਆਪ ਜਰੂਰ ਵਿਚਾਰ ਕਰਨਾਂ ਜੀ। ਜਿਵੇਂ ਕੇ ਆਪ ਜੀ ਨੇਂ ਲਿਖਿਆ ਹੈ, ਕਿ ਕਿਸੇ ਇੱਕ
ਵਿਸ਼ੇ ਤੇ ਇੱਕ ਮਹੀਨੇਂ ਤੱਕ ਵਿਚਾਰ ਹੋਇਆ ਕਰੇ ਗੀ। ਜੇ ਬੇਹਤਰ ਸਮਝੋ ਤਾਂ, ਗੁਰਬਾਣੀਂ ਦੀ ਵਿਚਾਰ
ਵਾਸਤੇ ਇੱਕ ਵੱਖਰਾ ਪੰਨਾਂ ਸ਼ੁਰੂ ਕਰੋ ਜੀ। ਜਿਸ ਪੰਨੇਂ ਤੇ ਸਿਰਫ ਗੁਰਬਾਣੀਂ ਦੀ ਹੀ ਵਿਚਾਰ ਕੀਤੀ
ਜਾਵੇ ਜੀ। ਜਿਸ ਵਿੱਚ ਮੁੱਖ ਤੌਰ ਤੇ ਸਾਰੇ ਹੀ ਵਿਦਵਾਨ ਅਤੇ ਲਿਖਾਰੀ ਆਪਣੇਂ ਆਪਣੇਂ ਵਿਚਾਰ ਸਾਂਝੇ
ਕਰਨ ਜੀ, ਜਿਸ ਨੂੰ ਕਿ ਸਹੀ ਮੈਹਨਿਆਂ ਵਿੱਚ ਵਿਚਾਰ ਗੋਸ਼ਟੀ ਕਿਹਾ ਜਾ ਸਕੇ। ਅਤੇ ਪੱਤਰਾਂ ਵਾਲਾ
ਪੰਨਾਂ ਅਲੱਗ ਹੀ ਰਹਿਣ ਦਿਉ ਜੀ। ਮੈਂ ਚਾਹੁੰਦਾ ਹਾਂ ਜੀ ਕੇ ਸਾਡੇ, ਖਾਸ ਕਰਕੇ ਸਿੱਖ ਮਾਰਗ ਦੇ
ਜਿਨੇਂ ਵੀ ਵਿਦਵਾਨ ਜਾਂ ਲਿਖਾਰੀ ਹਨ, ਇਹਨਾਂ ਵਿੱਚ ਆਪਸ ਵਿੱਚ ਜਰਾ ਵੀ ਕੁੜੱਤਣ ਨਾਂ ਰਹੇ। ਤੁਸੀਂ
ਸਭ ਵਿਦਵਾਨਾਂ ਤੇ ਲਿਖਾਰੀਆਂ ਵਾਸਤੇ ਇੱਕ ਸਾਂਝਾ ਮੰਚ ਤਿਆਰ ਕਰੋ ਜੀ, (ਇਕ ਸਫ਼ ਵਿਛਾਉ) ਜੀ। ਜੇ
ਸੰਤ ਸਮਾਜ ਵਾਲੇ, ਇਕੱਠੇ ਹੋ ਕੇ ਸਮਾਂਗਮ ਕਰ ਸੱਕਦੇ ਹਨ, ਤਾਂ ਅਸੀਂ ਲਿਖਾਰੀ ਅਤੇ ਵਿਦਵਾਨ ਵੀਰ
ਅਜੇਹਾ ਕਿਉਂ ਨਹੀਂ ਕਰ ਸੱਕਦੇ। ਮੇਰਾ ਮਨ ਕਹਿੰਦਾ ਹੈ, ਇਸ ਤਰਾਂ ਵਿਦਵਾਨਾਂ ਵਿੱਚ ਕੁੜੱਤਣ ਵੀ ਘਟੇ
ਗੀ, ਅਤੇ ਪਿਆਰ ਵੀ ਵਧੇ ਗਾ। ਅਤੇ ਲਿਖਾਰੀਆਂ ਤੇ ਵਿਦਵਾਨਾਂ ਵਿੱਚ ਏਕਤਾ ਹੋਵੇ ਗੀ। ਐਸਾ ਮੇਰਾ
ਵਿਸ਼ਵਾਸ ਹੈ। ਏਕਤਾਂ ਇਸ ਵੇਲੇ ਦੀ ਪਹਿਲੀ ਜਰੂਰਤ ਹੈ ਜੀ। ਮੱਤਭੇਦਾਂ ਤੇ ਵੀ ਨਾਲ ਦੀ ਨਾਲ ਹੀ
ਵਿਚਾਰ ਹੋ ਸਕੇ ਗੀ। ਬਾਕੀ ਤੁਸੀਂ ਸਮਝਦਾਰ ਹੋ ਜਿਵੇਂ ਆਪ ਜੀ ਨੂੰ ਠੀਕ ਲੱਗੇ। ਉਮੀਦ ਕਰਦਾ ਹਾਂ
ਜੀ, ਆਪ ਜੀ ਨੇਂ ਜੋ ਵੀ ਪ੍ਰੋਗਰਾਮ ਉਲੀਕਿਆ ਹੋਵੇ ਗਾ, ਬਹੁਤ ਚੰਗਾ ਹੀ ਹੋਵੇ ਗਾ।
ਹੋਰ ਵੀ ਲਿਖਾਰੀ ਵੀਰਾਂ ਨੂੰ ਬੇਨਤੀ ਹੈ ਜੀ, ਕੇ ਉਹ ਵੀ ਇਸ ਬਾਰੇ ਆਪਣੇਂ ਸੁਝਾਉ ਜਰੂਰ ਦੇਣ ਜੀ,
ਵਿਦਵਾਨ ਵੀਰਾਂ ਨੂੰ ਮੇਰੀ ਇੱਕ ਹੋਰ ਬੇਨਤੀ ਹੈ ਜੀ, ਕੇ ਇਸ ਤਰਾਂ ਵੱਖਰੇ ਵੱਖਰੇ ਲੇਖ ਲਿਖਣ ਦੀ
ਬਜ਼ਾਇ, (ਵੈਸੇ ਵੱਖਰੇ ਲੇਖ ਵੀ ਚੱਲਦੇ ਰਹਿਣ) ਇੱਕ ਮੰਚ ਤੇ ਵੀ ਲਿਖਣ ਨਾਲ, ਇੱਕ ਤਾਂ ਲੇਖਾਂ ਵਿਚੋਂ
ਭਾਸ਼ਣ ਮੁਕਾਬਲੇ ਵਾਲੀ ਬਿਰਤੀ ਘਟੇ ਗੀ, ਅਤੇ ਕਿਸੇ ਨੁਕਤੇ ਤੇ ਸਹਿਮਤੀ ਦੀ ਸੰਭਾਵਨਾਂ ਵਧੇ ਗੀ। ਇਸ
ਤਰਾਂ ਹਾਰ ਜਿੱਤ ਦਾਂ ਵੀ ਮਸਲਾ ਨਹੀਂ ਰਹੇ ਗਾ ਜੀ। ਪਹਿਲੀ ਗੱਲ ਤਾਂ ਇਹ ਕਿ ਇਸ ਸਾਂਝੇ ਮੰਚ ਤੇ
ਕੋਈ ਲਿਖਾਰੀ ਅੱਪ ਸ਼ਬਦ ਵਰਤੇ ਗਾ ਹੀ ਨਹੀਂ ਜੇ ਕੋਈ ਵਿਦਵਾਨ ਕਿਤੇ ਕੋਈ ਗਲਤੀ ਕਰ ਵੀ ਬੈਠਦਾ ਹੈ,
ਤਾਂ ਸਾਰੇ ਹੀ ਉਸ ਨੂੰ ਆਪਣਿਆਂ ਦੀ ਤਰਾਂ ਸਮਝਾ ਸਕਾਂ ਗੇ। ਸ਼ਾਇਦ ਦਵੈਤ ਭਾਵਨਾਂ ਨੂੰ ਖਤਮ ਕਰਨ ਦਾ,
ਇਹ ਇੱਕ ਵਧੀਆ ਤਰੀਕਾ ਸਾਬਤ ਹੋ ਸੱਕਦਾ ਹੈ।
ਮੈਂ ਜਲਦ ਹੀ, ਮਤਲਬ ਅਗਲੇ ਹੀ ਪੱਤਰ ਵਿਚ, ਇਹਨਾਂ ਤਿੰਨਾਂ ਨੁਕਤਿਆਂ ਤੇ, ਅਤੇ ੧੨ ਦਿਸੰਬਰ ਵਾਲੇ
ਲੇਖ ਦੀਆਂ ਕੁੱਝ ਗੱਲਾਂ ਤੇ ਵੱਧ ਤੋਂ ਵੱਧ ਸਪਸ਼ਟੀ ਕਰਨ ਦੇਣ ਦੀ ਕੋਸ਼ਿਸ਼ ਕਰਦਾ ਹਾਂ ਜੀ। ਫਿਰ ਵੀ ਜੋ
ਰਹਿ ਜਾਣ ਗੀਆਂ, ਉਹਨਾਂ ਤੇ ਸਫਾ ਵਿੱਚ ਵਿਚਾਰ ਕਰ ਲਈ ਜਾਵੇ ਗੀ।
ਮੇਰਾ ਵਿਚਾਰ ਹੈ ਸੱਭ ਤੋਂ ਪਹਿਲੇ ਸ਼ਬਦ ਦੀ ਵਿਚਾਰ ਨਾਲ, ਇਹ ਸਿਲਸਲਾ ਸ਼ੁਰੂ ਕੀਤਾ ਜਾਵੇ, ਕਿਉਂ ਕੇ
ਸ਼ਬਦ ਦੀ ਵਿਚਾਰ ਤੋਂ ਬਿਨਾਂ ਕਿਸੇ ਨਤੀਜੇ, ਜਾਂ ਸਹਿਮਤੀ ਤੇ ਪੁੱਜਣਾਂ ਮੁਸ਼ਕਿਲ ਹੈ। ਬਾਕੀ ਆਪ ਮੇਰੇ
ਨਾਲੋਂ ਵੱਧ ਜਾਣਦੇ ਹੋ, ਕਿ ਕਿਸ ਵਿਸ਼ੇ ਪਹਿਲੋਂ ਵਿਚਾਰ ਹੋਣੀਂ ਚਾਹੀਦੀ ਹੈ।
ਬਲਦੇਵ ਸਿੰਘ ਫਿਰੋਜ਼ਪੁਰ
(14/12/10)
ਜਰਨੈਲ ਸਿੰਘ ਬਸੋਤਾ
ਗੁਰੂ ਤੇਗਬਹਾਦਰ ਸਾਹਿਬ ਜੀ ਨੇ ਭੇਟਾ ਵਜੋਂ ਵੀ ਜਨੇਊ ਪਰਵਾਨ ਨਾ ਕੀਤਾ: ਗਿ: ਜਾਚਕ
ਬਚਿਤ੍ਰ ਨਾਟਕ ਦਾ ਲਿਖਾਰੀ ਤਿਲਕ ਜੰਝੂ ਨੂੰ ਗੁਰੂ ਜੀ ਦਾ ਧਰਮ ਦਸ ਕੇ ਗੁਰਸਿਖਾਂ ਨੂੰ ਭਰਮਾਉਣਾ
ਚਹੁੰਦਾ ਹੈ।
ਪੈਨਸਲਵਾਨੀਆ 13 ਦਸੰਬਰ (ਜਰਨੈਲ ਸਿੰਘ ਬਸੋਤਾ) ਬਚਿਤ੍ਰ ਨਾਟਕ (ਕਥਿਤ ਦਸਮ ਗ੍ਰੰਥ)
ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨ ਕੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਤ
‘ਤਿਲਕ ਜੰਝੂ ਰਾਖਾ ਪ੍ਰਭ ਤਾਕਾ’ ਵਾਲੀ ਚੌਪਈ ਤੇ ਦੋਹਰੇ ਗਾਉਣ, ਪੜ੍ਹਣ ਤੇ ਸੁਣਨ ਵਾਲੇ ਵੀਰਾਂ ਨੂੰ
ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਕਿ ਜੇ ਇਹ ਦਸਵੇਂ ਪਾਤਸ਼ਾਹ ਜੀ ਦੀ ਰਚਨਾ ਹੈ ਤਾਂ ਉੇਨ੍ਹਾਂ ਨੇ
ਆਪਣੇ ਪੜਦਾਦਾ ਗੁਰੂ ਅਰਜਨ ਸਾਹਿਬ ਜੀ ਦੀ ਮਹਾਨ ਸ਼ਹਾਦਤ ਦਾ ਜ਼ਿਕਰ ਕਿਉਂ ਨਾ ਕੀਤਾ? ਜ਼ਾਲਮਾਂ ਵਲੋਂ
ਨੌਵੇਂ ਪਾਤਸ਼ਾਹ ਦੇ ਸਨਮੁਖ ਦੇਗ ਵਿੱਚ ਉਬਾਲੇ ਗਏ ਸਿਦਕੀ ਸਿੱਖ ਭਾਈ ਦਿਆਲਾ, ਆਰੇ ਨਾਲ ਚੀਰੇ ਗਏ
ਭਾਈ ਮਤੀਦਾਸ ਅਤੇ ਰੂੰ ਵਿੱਚ ਲਪੇਟ ਕੇ ਅੱਗ ਨਾਲ ਸਾੜੇ ਗਏ ਭਾਈ ਸਤੀਦਾਸ ਹੁਰਾਂ ਦੀਆਂ ਸ਼ਹੀਦੀਆਂ ਦਾ
ਕੋਈ ਹਵਾਲਾ ਕਿਉਂ ਨਾ ਦਿੱਤਾ? ਕੀ ਗੁਰੂ ਜੀ ਇਨ੍ਹਾਂ ਸ਼ਹੀਦਾਂ ਨੂੰ ਵਿਸਾਰ ਕੇ ਅਕ੍ਰਿਤਘਣਤਾ ਦੇ
ਦੋਸ਼ੀ ਬਣ ਸਕਦੇ ਸਨ? ਨਹੀ! ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਇਹ ਸੁਆਲ ਤਦੋਂ ਖੜੇ ਕੀਤੇ, ਜਦੋਂ ਉਹ
ਅਮਰੀਕਾ ਦੀ ਪੈਨਸਲਵਾਨੀਆ ਸਟੇਟ ਦੇ ਗੁਰਦੁਆਰਾ ਬਲੂਅ ਮਾਊਂਟੇਨ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ
ਦੇ ਸ਼ਹੀਦੇ ਦਿਹਾੜੇ ਨੂੰ ਸਮਰਪਤ ਇੱਕ ਵਿਸ਼ੇਸ਼ ਸਮਾਗਮ ਵਿੱਚ ਵਖਿਆਨ ਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਅਸੀਂ ਸ਼ਹੀਦਾਂ ਦੇ ਸਿਰਤਾਜ ਕਹਿ ਕੇ ਸਤਿਕਾਰਦੇ ਹਾਂ।
ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰਤਾ ਤੇ ਨਿਰੋਲ ਸਿੱਖੀ ਨੂੰ ਬਚਾਉਣ ਲਈ ਸ਼ਹੀਦ ਹੋਏ।
ਵਿਚਾਰਨ ਵਾਲਾ ਨੁਕਤਾ ਹੈ ਕਿ ਬਚਿਤ੍ਰ ਨਾਟਕ ਦਾ ਲਿਖਾਰੀ ਉਨ੍ਹਾਂ ਲਈ ਤਾਂ ਕੇਵਲ ਇੱਕੋ ਪੰਕਤੀ
ਲਿਖਦਾ ਹੈ “ਜਬ ਅਰਜਨ ਪ੍ਰਲੋਕ ਸਿਧਾਏ”। ਸ਼ਹੀਦੀ ਦਾ ਕੋਈ ਵੇਰਵਾ ਨਹੀ ਦੇਂਦਾ। ਪਰ, ਜਦੋਂ ਉਹ ਨੌਵੇਂ
ਗੁਰੂ ਜੀ ਦਾ ਜ਼ਿਕਰ ਕਰਦਾ ਹੈ ਤਾਂ ਲੰਮੇਂ ਚੌੜੇ ਵੇਰਵੇ ਸਹਿਤ ਸਤਿਗੁਰਾਂ ਨੂੰ ਤਿਲਕ ਜੰਝੂ ਦੇ ਰਾਖੇ
ਦਸਦਿਆਂ ਉਨ੍ਹਾਂ ਦੀ ਸ਼ਹੀਦੀ ਨੂੰ ਕਲਿਯੁਗ ਦਾ ਵੱਡਾ ਸਾਕਾ ਕਹਿ ਕੇ ਵਡਿਆਉਂਦਾ ਹੈ ਅਤੇ ਇਥੇ ਵੀ
ਗੁਰੂ ਜੀ ਤੋਂ ਨਿਸ਼ਾਵਰ ਹੋਏ ਭਾਈ ਦਿਆਲਾ ਜੀ ਵਰਗੇ ਸਿਦਕੀ ਸਿੱਖਾਂ ਦੀ ਸ਼ਹੀਦੀ ਨੂੰ ਛਪਾਉਂਦਾ ਹੈ।
ਕਿਉਂਕਿ, ਉਸ ਦਾ ਮਨੋਰਥ ਸਿੱਖੀ ਨੂੰ ਪ੍ਰਚਾਰਨਾ ਨਹੀ। ਉਹ ਤਾਂ ਰਾਜਨੀਤਕ ਧਿਙਾਂਜ਼ੋਰੀ ਤੇ ਧਾਰਮਿਕ
ਅਜ਼ਾਦੀ ਲਈ ਹੋਈ ਮਹਾਨ ਸ਼ਹਾਦਤ ਨੂੰ ਆਪਣੇ ਮਜ਼ਹਬੀ ਸੁਆਰਥ ਹਿੱਤ ਵਰਤਦਿਆਂ ਚਲਾਕੀ ਨਾਲ ਗੁਰੂ ਨਾਨਕ
ਸਾਹਿਬ ਵਲੋਂ ਨਿਕਾਰੇ ਹੋਏ ਤਿਲਕ ਜੰਝੂ (ਜਨੇਊ) ਨੂੰ ਗੁਰੂ ਜੀ ਧਰਮ ਦਸਦਿਆਂ ਗੁਰਸਿਖਾਂ ਨੂੰ
ਭਰਮਾਉਣਾ ਚਹੁੰਦਾ ਹੈ।
ਜਾਚਕ ਜੀ ਦਸਿਆ ਕਿ ਕਿ ਨੌਵੇਂ ਪਾਤਸ਼ਾਹ ਨੇ ਤਾਂ ਗਯਾ ਨਾਮੀ ਹਿੰਦੂ ਤੀਰਥ `ਤੇ ਭੇਟਾ ਵਜੋਂ ਵੀ ਜਨੇਊ
ਪ੍ਰਵਾਨ ਨਹੀ ਸੀ ਕੀਤਾ। ਇਸ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਕੇਵਲ ਤਿਲਕ ਜੰਝੂ ਦੀ ਰਖਵਾਲੀ ਹਿਤ ਸੀਮਤ
ਕਿਵੇਂ ਕੀਤਾ ਜਾ ਸਕਦਾ ਹੈ?
(13/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਚਮਕੌਰ ਸਿੰਘ ਜੀ! ਗੁਰਮਤਿ ਵਿੱਚ ਆਵਾਗਉਣ ਜਾਂ ਹੋਰ ਵਿਸ਼ਿਆਂ ਸੰਬੰਧੀ ਜੋ ਵਖਰੇਵੇਂ ਹਨ ਉਹ
ਵਿਚਾਰਾਂ ਦੇ ਹਨ। ਇਨ੍ਹਾਂ ਨੂੰ ਵਿਚਾਰ ਵਟਾਂਦਰੇ ਦੁਆਰਾ ਹੀ ਸੁਲਝਾਇਆ ਜਾਣਾ ਚਾਹੀਦਾ ਹੈ। ਇਨ੍ਹਾਂ
ਵਖਰੇਵਿਆਂ ਕਾਰਣ ਕਿਸੇ ਨਾਲ ਜ਼ਾਤੀ ਦੋਸਤੀ ਜਾਂ ਦੁਸ਼ਮਣੀ ਪਾਲਣੀ ਜਾਂ ਕਿਸੇ ਨੂੰ ਗ਼ਲਤ ਤਰੀਕੇ ਨਾਲ
ਬਦਨਾਮ ਕਰਨਾ ਵਾਜਿਬ ਨਹੀਂ ਹੈ। ਤੁਸੀਂ ਮੇਰੇ ਨਾਮ ਤੇ ਗ਼ਲਤ ਬਿਆਨੀਂ ਕਰਕੇ ‘ਸਿੱਖ ਮਾਰਗ’ ਦੇ
ਪਾਠਕਾਂ ਦੇ ਮਨਾਂ ਵਿੱਚ ਮੇਰੇ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਕਿ ਕਿਸੇ
ਗੁਰਸਿੱਖ ਲਈ ਚੰਗੀ ਗੱਲ ਨਹੀਂ ਹੈ।
ਜਿਹੜੀ ਜਪੁਜੀ ਸਾਹਿਬ ਦੀ ਵਿਆਖਿਆ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਮੇਰੀ ਨਹੀਂ ਕਿਸੇ “ਜਸਵੰਤ
ਸਿੰਘ ਕੈਲੇਫੋਰਨੀਆਂ” ਵਾਲਿਆਂ ਦੀ ਕੀਤੀ ਵਿਆਖਿਆ ਹੈ। ਜਿਸ ਨੂੰ ਕਿ ਹੋਰ ਕਈ ਸੱਜਣਾਂ ਸਮੇਤ
ਮੈਂ ਖੁਦ ਵੀ ਮੁੱਢੋਂ ਰੱਦ ਕੀਤਾ ਸੀ। ਹੋਰ ਕਈ ਸੱਜਣਾਂ ਸਮੇਤ ਮੈਂ ਖੁਦ ਵੀ ਉਨ੍ਹਾਂ ਦੀ ਵਿਆਖਿਆ ਦੇ
ਖਿਲਾਫ ‘ਸਿੱਖ ਵਿਰਸਾ’ ਤੇ ਤਿੰਨ ਚਾਰ ਪੱਤਰਾਂ ਦੇ ਜਰੀਏ ਆਪਣੇ ਵਿਚਾਰ ਦਿੱਤੇ ਸੀ। ਪੁਰਾਣੇ ਪੇਪਰਾਂ
ਵਿੱਚੋਂ ਸਾਰੇ ਸਬੂਤ ਲਭਣ ਲਈ ਕੁੱਝ ਸਮਾਂ ਲੱਗ ਸਕਦਾ ਹੈ। ਜੇ ਕਹੋਂ ਤਾਂ ਸਾਰੀਆਂ ਤਰੀਕਾਂ ਲੱਭ ਕੇ
ਦੱਸੀਆਂ ਜਾ ਸਕਦੀਆਂ ਹਨ। ਫ਼ਿਲਹਾਲ ਮਿਸਾਲ ਵਜੋਂ ਤੁਸੀਂ ਸਿੱਖ ਵਿਰਸਾ ਦਾ ਅਕਤੂਬਰ 2005 ਕੈਲਗਰੀ
ਐਡੀਸ਼ਨ (ਇੰਟਰਨੈਸ਼ਨਲ ਐਡੀਸ਼ਨ ਵਿੱਚ ਇਕ-ਅਧ ਮਹੀਨਾ ਅੱਗੋਂ ਪਿੱਛੋਂ ਹੋ ਸਕਦਾ ਹੈ) ਪੜ੍ਹ ਸਕਦੇ ਹੋ।
ਨੋਟ:- ਇਸ ਨੂੰ www.sikhvirsa.com
ਤੇ ਵੀ ਪੜ੍ਹਿਆ ਜਾ ਸਕਦਾ ਹੈ। ਕਿਸੇ ਕਾਰਣ ਮੇਰੇ ਕੋਲੋਂ
ਇਹ ਸਾਇਟ ਖੁਲ੍ਹ ਨਹੀਂ ਸਕੀ, ਤੁਸੀਂ ਕੋਸ਼ਿਸ਼ ਕਰ ਸਕਦੇ ਹੋ। ਜੇ ਤੁਹਾਨੂੰ ਸਬੂਤ ਨਾ ਲੱਭਣ ਤਾਂ
ਦੱਸਣਾ ਕੁੱਝ ਹੋਰ ਇੰਤਜਾਮ ਕੀਤਾ ਜਾ ਸਕਦਾ ਹੈ। (ਮੇਰੀ) “ਜਸਬੀਰ ਸਿੰਘ ਵਿਰਦੀ” ਦੀ ਕੀਤੀ ਜਪੁ ਜੀ
ਦੀ ਵਿਆਖਿਆ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੇ ਉਸ ਬਾਰੇ ਤੁਸੀਂ ਕੋਈ ਹਵਾਲਾ ਪੇਸ਼ ਕਰ ਦਿਉ ਤਾਂ
ਮਿਹਰਬਾਨੀ ਹੋਵੇਗੀ। ਧੰਨਵਾਦ।
--------
ਦਲਜੀਤ ਸਿੰਘ ਹੋਠੀ ਜੀ! ਗੁਰਬਾਣੀ ਵਿਚਾਰ ਤੋਂ ਬਿਨਾਂ ਹੋਰ ਹੋਰ ਗੱਲਾਂ ਬਾਰੇ ਵਿਚਾਰ ਸਾਂਝੇ ਕਰਨ
ਵਿੱਚ ਤੁਸੀਂ ਕੁੱਝ ਜਿਆਦਾ ਦਿਲਚਸਪੀ ਰੱਖਦੇ ਹੋ। ਚੱਲਦੀ ਵਿਚਾਰ ਨੂੰ ਵਿੱਚੇ ਛੱਡਕੇ ਗਾਇਬ ਹੋ
ਜਾਂਦੇ ਹੋ ਕਿਸੇ ਹੋਰ ਨੁਕਤੇ ਤੇ ਵਿਚਾਰ ਸਾਂਝੇ ਕਰਨ ਲਈ ਫ਼ੇਰ ਹਾਜਰ ਹੋ ਜਾਂਦੇ ਹੋ। ਮੈਂ ਗੁਰਚਰਨ
ਸਿੰਘ ਜਿਉਣਵਾਲਾ ਨੂੰ ਕੁੱਝ ਸਵਾਲ ਕੀਤੇ ਸੀ, ਤੁਸੀਂ ਉਨ੍ਹਾਂ ਦਾ ਜਵਾਬ ਦੇਣ ਦੀ ਬਜਾਏ ਫੇਰ ਮੇਰੇ
ਤੇ ਸਵਾਲ ਕਰ ਦਿੱਤਾ ਹੈ। ਮਿਹਰਬਾਨੀ ਕਰਕੇ ਤੁਸੀਂ ਵੀ ਕਿਸੇ ਦੇ ਸਵਾਲਾਂ ਦੇ ਜਵਾਬ ਦੇਣ ਦੀ ਆਦਤ ਪਾ
ਲਵੋ। ਤੁਸੀਂ “ਕਰਮ” ਸਿਧਾਂਤ ਨੂੰ ਮੰਨਦੇ ਹੋ ਕਿ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ। ਪਰ ਤੁਹਾਡੇ
ਗੁਰਚਰਨ ਸਿੰਘ ਜਿਉਣਵਾਲਾ “ਕਰਮ” ਸਿਧਾਂਤ ਨੂੰ ਮੰਨਦੇ ਹਨ। ਉਨ੍ਹਾਂ ਮੁਤਾਬਕ ਜੀਵ ਕਰਮਾਂ ਦਾ ਫ਼ਲ
ਤਾਂ ਭੁਗਤਦਾ ਹੈ ਪਰ ਇਸੇ ਜਨਮ ਵਿੱਚ ਨਾਲ ਦੀ ਨਾਲ ਹੀ ਸਭ ਦਾ ਹਿਸਾਬ ਚੁਕਤਾ ਹੋਈ ਜਾ ਰਿਹਾ ਹੈ। ਸੋ
ਮੇਰੇ ਕੋਲੋਂ ਸਵਾਲ ਪੁੱਛਣ ਦੀ ਬਜਾਏ ਪਹਿਲਾਂ ਉਸ ਗੋਰੀ ਮੇਮ ਨੂੰ ਪੁੱਛ ਲੈਣਾ ਸੀ। ਜਾਂ ਫੇਰ ਆਪਣੇ
ਦੋਸਤ ਗੁਰਚਰਨ ਸਿੰਘ ਜਿਉਣਵਾਲਾ ਨੂੰ ਪੁੱਛ ਲੈਣਾ ਸੀ। ਉਨ੍ਹਾਂ ਨੇ ਤੁਹਾਡੀ ਤਸੱਲੀ ਕਰ ਦੇਣੀ ਸੀ ਕਿ
ਕੋਈ ਗਰੀਬ ਬੰਦਾ ਰੋਜ਼ੀ-ਰੋਟੀ ਤੋਂ ਆਜ਼ਿਜ਼ ਸੀ। ਉਸ ਕੁੱਤੇ ਨੇ ਇਸੇ ਜਨਮ ਵਿੱਚ ਉਸ ਗਰੀਬ ਬੰਦੇ ਦੀ
ਮਦਦ ਕੀਤੀ ਸੀ, ਇਸ ਲਈ ਉਸ ਦੇ “ਇਸੇ ਜਨਮ ਦੇ ਕਰਮਾਂ ਦੇ ਫ਼ਲ਼” ਕਰਕੇ ਉਸ ਨੂੰ ਵਧੀਆ ਜੀਵਨ ਬਿਤਾਉਣ
ਦਾ ਸੁਭਾਗ ਪਰਾਪਤ ਹੋਇਆ ਹੈ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(13/12/10)
ਮਹਿੰਦਰ ਸਿੰਘ ਰਾਚੈਸਟਰ ਨਿਊ ਯਾਰਕ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਹਰ ਆਦਮੀ ਨੂੰ ਆਪਣੇ ਧੀਆਂ ਪੁਤਰਾਂ ਦੇ ਨਾਲ ਨਾਲ ਆਪਣੇ ਮਾਂ ਪਿਉ ਦਾ ਵੀ ਫਿਕਰ ਹੁੰਦਾ ਹੈ। ਇਸੀ
ਤਰਾਂ ਬੰਦੇ ਨੂੰ ਆਪਣੇ ਕੱਲ੍ਹ ਅੱਜ ਤੇ ਕੱਲ੍ਹ ਦਾ ਫਿਕਰ ਹੁੰਦਾ ਹੈ। ਕੱਲ੍ਹ ਭਾਵ ਮਾਂ ਪਿਉ, ਅੱਜ
ਭਾਵ ਉਹ ਖੁਦ ਤੇ ਆਉਣ ਵਾਲਾ ਕੱਲ੍ਹ ਭਾਵ ਧੀਆਂ ਪੁਤਰ। ਇਹ ਤਾਂ ਸਿੱਧੀ ਜਹੀ ਗੱਲ ਹੈ ਕੋਈ ਰਾਕਟ ਦੀ
ਸਾਇੰਸ ਦੀ equation
ਨਹੀ।
ਹੁਣ ਸਵਾਲ ਪੈਦਾ ਹੁੰਦਾ ਹੈ ਜਨਮ ਮਰਨ ਦਾ ਤੇ ਆਉਣ ਵਾਲੇ ਅਗਲੇ ਜਨਮ ਦਾ ਅਗਰ ਕੋਈ ਹੁੰਦਾ ਹੈ ਜਾਂ
ਨਹੀ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀ ਹੋ ਸਕਦਾ ਹੈ ਕਿ ਮਰਨ ਦਾ ਡਰ ਸਾਡੇ ਸਾਰਿਆਂ ਵਿੱਚ ਹੈ।
ਹਾਂ ਅਗਰ ਮਰਨ ਦਾ ਡਰ ਸਤਿਗੁਰੂ ਕੱਢ ਦੇਣ ਤਾਂ ਮਰਨਾਂ ਅਸਾਨ ਹੋ ਜਾਂਦਾ ਹੈ। ਜਿਸ ਤਰਾਂ ਭਗਤ ਸਿੰਘ
ਨੇ ਹੱਸ ਕੇ ਫਾਂਸੀ ਦਾ ਰੱਸਾ ਚੂੰਮਿਆ। ਕਿਉਂਕਿ ਮਰਨ ਦਾ ਡਰ ਤੇ ਜੀਣ ਦੀ ਚਾਹ ਖਤਮ ਹੋ ਗਈ ਸੀ।
ਆਪਣਾ ਮਕਸਦ ਹੀ ਸਭ ਕੁੱਝ ਸੀ। ਆਪਣੇ ਦੇਸ਼ ਦੀ ਅਜ਼ਾਦੀ ਹੀ ਉਸ ਦਾ ਜਨਮ ਮਰਨ ਬਣ ਗਈ।
ਅਸੀਂ ਕੋਣ ਹਾਂ, ਕਿਥੋਂ ਆਏ ਹਾਂ ਤੇ ਇਸ ਸਰਾਂ `ਚ ਠਹਰਣ ਤੋਂ ਬਾਅਦ ਅਗਲਾ ਪੜਾ ਕਿਥੇ ਹੈ। ਇਹ ਸਵਾਲ
ਬਿਲਕੁਲ ਵਾਜਿਬ ਹੈ। ਇਸੀ ਸਵਾਲ ਦੇ ਜਵਾਬ ਨੂੰ ਭਾਲਣ ਲਈ ਬੰਦੇ ਨੇ ਕੀ-ਕੀ ਪਾਪੜ ਨਹੀ ਵੇਲੇ। ਇਸੀ
ਸਵਾਲ ਦੇ ਜਵਾਬ ਨੂੰ ਜਾਨਣ ਲਈ ਬੰਦੇ ਨੇ ਰੱਬ ਦੀ ਭਾਲ ਕਰਨੀ ਸ਼ੁਰੂ ਕਿਤੀ। ਤਰੀਕਾ ਉਸ ਨੂੰ ਜੋ ਸਮਝ
ਆਇਆ, ਜਿਧਰ ਕਿਸੀ ਨੇ ਤੋਰਿਆਂ ਉਹ ਤੁਰਦਾ ਗਿਆ। ਤੇ ਬੰਦਾ ਅੱਜ ਵੀ ਇਸੀ ਸਵਾਲ ਦੇ ਜਵਾਬ ਦੀ ਭਾਲ
ਵਿੱਚ ਗਤੀਸ਼ੀਲ ਹੈ। ਇਹ ਸਵਾਲ ਹੈ ਹੀ ਇੰਨਾ ਗੁੰਝਲਦਾਰ ਕਿ ਇਸ ਦਾ ਸਿਧਾ ਜਿਹਾ ਜਵਾਬ ਗੁਰੂ ਗ੍ਰੰਥ
ਸਾਹਿਬ ਇੰਝ ਦਿੰਦੇ ਨੇ:
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ
ਚਲਦਾ…
ਮਹਿੰਦਰ ਸਿੰਘ ਰਾਚੈਸਟਰ ਨਿਊ ਯਾਰਕ
(13/12/10)
ਗੁਰਚਰਨ ਸਿੰਘ, ਬਠਿੰਡਾ
“ਤੱਤ
ਗੁਰਮਤਿ” ਵਾਲਿਆਂ ਨੂੰ “ਗੁਰੂ ਪਦ” ਬਾਰੇ ਦੁਬਾਰਾ ਵਿਚਾਰ ਕਰਨ ਦੀ ਸਲਾਹ
“ਤੱਤ ਗੁਰਮਤਿ” ਪਰਵਾਰ ਵਾਲੇ
ਵੀਰਾਂ ਦੁਆਰਾ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਸਿੱਖ ਗੁਰੂਆਂ ਨੂੰ ਗੁਰੂ ਨਹੀਂ ਕਹਿਣਾ ਚਾਹੀਦਾ
ਕਿਉਂਕਿ ਇਹ ਗੁਰਮਤਿ ਦੇ ਖਿਲਾਫ਼ ਹੈ। (ਗੁਰੂ ਇੱਕੋ ਹੈ, ਅਬਿਨਾਸ਼ੀ ਹੈ, ਜੰਮਦਾ ਮਰਦਾ ਨਹੀਂ ਆਦਿ)।
ਉਹ ਇਹ ਵੀ ਡਰ ਪ੍ਰਗਟਾਉਂਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਦੇਹਧਾਰੀ ਗੁਰੂਆਂ ਨੂੰ ਪ੍ਰੋਤਸਾਹਨ
ਮਿਲੇਗਾ, ਜਿਸ ਤਰ੍ਹਾਂ ਮਿਸਾਲ ਦੇ ਤੌਰ `ਤੇ ਅੱਜ ਕੂਕਿਆਂ ਦੁਆਰਾਂ ਗਿਆਰਵੇਂ, ਬਾਰ੍ਹਵੇਂ, ਤੇਰਵੇਂ
ਗੁਰੁਆਂ ਦੀ ਡੋਂਡੀ ਪਿੱਟੀ ਜਾ ਰਹੀ ਹੈ। ਪ੍ਰੰਤੂ ਉਨ੍ਹਾਂ ਦੇ ਸਾਰੇ ਸ਼ੰਕੇ ਨਿਰਮੂਲ ਹਨ। ਸਿੱਖ ਧਰਮ
ਵਿੱਚ ਦੇਹਧਾਰੀ ਗੁਰੂਆਂ ਲਈ ਕੋਈ ਜਗ੍ਹਾ ਨਹੀਂ ਹੈ। ਇਹ ਖਦਸ਼ਾ ਗੁਰੂ ਨਾਨਕ ਨੇ ਮੁੱਢ ਤੋਂ ਹੀ ਖਤਮ
ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਸ਼ਬਦ ਗੁਰੂ ਰੂਪ ਦੀਪਕ ਦਾ ਰਾਹ ਅਪਣਾਇਆ ਕਿਉਂਕਿ ਸ਼ਬਦ (ਦੀਪਕ)
ਪ੍ਰਮਾਤਮਾ (ਨਿਹਕਾਮ) ਦਾ ਹੀ ਰੂਪ ਹੈ ਅਤੇ ਪ੍ਰਮਾਤਮਾ ਵਾਂਗ ਨਿਰਮੋਲਕ ਹੈ। ਜਿਸ ਤਰ੍ਹਾਂ ਅਨੰਦ
ਸਾਹਿਬ ਦੀ ਬਾਣੀ ਵਿੱਚ ਸਪੱਸ਼ਟ ਕੀਤਾ ਗਿਆ ਹੈ:
“ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ॥ ਮੁਲਿ ਲ ਪਾਇਆ ਜਾਇ ਕਿਸੈ
ਵਿਟਹੁ ਰਹੇ ਲੋਕ ਵਿਲਲਾਇ॥ ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ॥ ਜਿਸ
ਦਾ ਜੀਉ ਤਿਸ ਮਿਲਿ ਰਹੈ ਹਰਿ ਵਸੈ ਮਨਿ ਆਇ॥ ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ
ਪਲੈ ਪਾਇ॥ 30॥”
ਭਾਵੇਂ ਪ੍ਰਮਾਤਮਾ ਨੇ ਸਾਰੇ ਜੀਆਂ ਸਿਰ ਉਹ ਕਾਰ ਲਿਖੀ ਹੈ ਜੋ ਉਨ੍ਹਾਂ ਨੇ ਜੀਵਨ ਕਾਲ
ਦੌਰਾਨ ਕਰਨੀ ਹੈ ਪ੍ਰੰਤੂ ਹਰਿ ਜਨ (ਜੋ ਪ੍ਰਭ ਨੇ ਆਪੇ ਕੀਤੇ ਹਨ) ਉਨ੍ਹਾਂ ਨੂੰ ਦੀਪਕ (ਸਬਦੁ ਦੀਪਕੁ
ਵਰਤੈ ਤਿਹੁ ਲੋਇ॥) ਰੂਪ ਸਤਿਗੁਰੁ (ਜੋ ਪ੍ਰਮਾਤਮਾ ਦਾ ਹੀ ਰੂਪ ਹੈ) ਪ੍ਰਮਾਤਮਾ ਦਾ ਨਾਮ ਦ੍ਰਿੜ
ਕਰਵਾਉਂਦਾ ਹੈ। ਅਜਿਹਾ ਜੀਵ ਜੋ ਸ਼ਬਦ ਗੁਰੂ (ਦੀਪਕ) ਨੂੰ ਨਾਮ ਸਿਮਰਨ ਰਾਹੀਂ ਪੂਜਦਾ ਹੈ, ਪ੍ਰਭੂ
ਨੂੰ ਭਾਉਂਦਾ ਹੈ। ਅਜਿਹਾ ਜਨ ਭਰਮਦਾ ਨਹੀਂ ਸਗੋਂ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾ ਕੇ ਆਪ ਨਾਮ
ਪ੍ਰਾਪਤ ਹੁੰਦਾ ਹੈ ਅਤੇ ਫਿਰ “ਹਰਿ ਹਰਿ ਕਥਾ” ਸੁਣਾਉਂਦਾ ਹੈ। ਇਸੇ ਕਰਕੇ ਉਸ ਨੂੰ ਸ਼ਬਦ (ਦੀਪਕ)
ਕਹਿੰਦੇ ਹਨ। ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅੰਗ 907 `ਤੇ ਰਾਮਕਲੀ ਦੱਖਣੀ ਵਿੱਚ
ਸਮਝਾਇਆ ਹੈ: “ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ॥ ……. . ।” ਉਹ ਪ੍ਰਤੱਖ ਹਰੀ ਦਾ
ਰੂਪ ਹੈ ਜੋ ਆਪਣੇ ਅੰਮ੍ਰਿਤ ਬਚਨਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਾ ਹੈ। ਗੁਰੂ ਨਾਨਕ ਅਜਿਹੇ
ਪਹਿਲੇ ਹਰਿਜਨ ਸਨ। ਉਪ੍ਰੋਕਤ ਵਿਚਾਰ ਨੂੰ ਹੇਠ ਲਿਖੇ ਸ਼ਬਦ, ਜੋ ਮਲਾਰ ਰਾਗ ਵਿੱਚ ਹੈ ਅਤੇ ਸ਼੍ਰੀ
ਗੁਰੂ ਰਾਮ ਦਾਸ ਜੀ ਦਾ ਹੈ, ਵਿੱਚ ਇਉਂ ਬਿਆਨ ਕੀਤਾ ਗਿਆ ਹੈ:
“ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ॥ ਹਰਿ ਜਨ ਕਉ
ਹਰਿ ਦੀਨ੍ਰ ਵਡਾਈ ਹਰਿ ਜਨੁ ਹਰਿ ਕਾਰੈ ਲਾਵੈ॥ 1॥ ਸਤਿਗੁਰੁ ਹਰਿ ਹਰਿ ਨਾਮੁ ਦ੍ਰਿੜਾਵੈ॥ ਹਰਿ
ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ॥ ਰਹਾਉ॥ ਜੋ ਗੁਰ ਕਉ ਜਨੁ ਪੂਜੇ ਸੇਵੇ ਸੋ
ਜਨੁ ਮੇਰੇ ਹਰਿ ਪ੍ਰਭ ਭਾਵੈ॥ ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ॥ 2॥ ਭਰਮਿ
ਭੂਲੇ ਅਗਿਆਲੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ॥ ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ
ਗਵਾਵੈ॥ 3॥ ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ॥ ਤਿਸੁ ਗੁਰ ਕਉ ਛਾਦਨ ਭੋਜਨ
ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ॥ 4॥ ਸਤਿਗੁਰੁ
ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ॥ ਨਾਨਕ ਭਾਗ ਭਲੇ ਤਿਸੁ ਜਨ ਕੇ ਜੋ ਹਰਿ ਚਰਣੀ
ਚਿਤੁ ਲਾਵੈ॥ 5॥ 4॥”
ਪ੍ਰਮਾਤਮਾ ਦੇ ਗੁਣਾਂ ਦਾ ਸੱਚ ਸੰਸਾਰ ਵਿੱਚ ਵਿਚਰਣ ਬਾਰੇ ਹੋਰ ਵੀ ਕਈ ਥਾਈਂ ਸਮਝਾਇਆ ਗਿਆ ਹੈ।
“ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ॥” ਦੇ ਮਹਾਂਵਾਕ ਅਨੁਸਾਰ ਅਤੇ ਪ੍ਰਭੂ ਤੇ ਸਿਰਜੇ
‘ਗੁਰਮਤਿ ਚਲਤਿ’ ਰਾਹੀਂ ਪ੍ਰਮੇਸ਼ਰ ਦੇ ਗੁਣ, ਸੰਸਾਰ ਵਿੱਚ ਗੁਰੂ ਨਾਨਕ ਰਾਹੀਂ ਆਏ ਜਿੰਨ੍ਹਾਂ
‘ਸਤਿਗੁਰ ਬਾਣੀ’ ਉਚਾਰਨ ਕਰਕੇ ਅਤੇ ਸੰਗਤਾਂ ਰਚਕੇ ਉਨ੍ਹਾਂ ਵਿੱਚ ਸੁਣਾਉਣ ਕਰਕੇ ਸਤਿਗੁਰ ਕਿਹਾ ਗਿਆ
ਅਤੇ ਜਿਨ੍ਹਾਂ ਨੇ ਪਰਤੱਖ ਤੌਰ `ਤੇ ਪ੍ਰਭੂ ਨਾਲ ਸਾਂਝ ਪਾ ਕੇ ਆਪਣੇ ਸਿੱਖਾਂ ਨੂੰ ‘ਸਤਿਗੁਰ ਬਾਣੀ’
ਵਿੱਚ ਪਰਪੱਕ ਕਰਦਿਆਂ ਉਨ੍ਹਾਂ ਨੂੰ ਮਿਲੀ ‘ਹਰਿ ਜਨ ਕਾਰ’ ਨਿਬਾਹੀ। ਗੁਣਾਂ ਦੇ ਸੰਸਾਰ ਵਿੱਚ ਵਰਤਣ
ਬਾਰੇ ਗੁਰਬਾਣੀ ਵਿੱਚ ਹੇਠ ਲਿਖੇ ਗੁਰ ਬਚਨ ਮੌਜ਼ੂਦ ਹਨ। ਵੈਸੇ ਵੀ ਇਹ ਗੁਰ ਬਚਨ ਸਰਗੁਣ ਸਰੂਪ ਵਿੱਚ
ਹੀ ਬੋਲੇ ਜਾ ਸਕਦੇ ਹਨ। ‘ਆਸਾ ਦੀ ਵਾਰ’ ਵਿੱਚ ਉਕਤ ਬਾਰੇ ਫੁਰਮਾਨ ਇਉਂ ਹੈ:
“ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ॥ ਜਿਸੁ ਤੂੰ ਦੇਹਿ
ਤਿਸੁ ਮਿਲੈ ਸਚੁ ਤਾ ਤਿਨ੍ਰੀ ਸਚੁ ਕਮਾਇਆ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਰ ਕੈ ਹਿਰਦੈ ਸਚੁ
ਵਸਾਇਆ॥ ਮੂਰਖ ਸਚੁ ਨ ਜਾਣਨ੍ਰੀ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ॥ 8॥”
“ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ॥ ਗੁਰਬਾਣੀ ਸਦ ਉਚਰੈ ਹਰਿ ਮੰਨ ਵਸਾਇਆ॥ ਸਕਤਿ ਗਈ
ਭ੍ਰਮੁ ਕਟਿਆ ਸਿਵ ਜੋਤਿ ਜਗਾਇਆ॥ ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ॥ ਨਾਨਕ ਸਹਜੇ
ਮਿਲਿ ਰਹੇ ਹਰਿ ਨਾਮਿ ਸਮਾਇਆ॥ 2॥”
ਸਤਿਗੁਰ (ਦੀਪਕ) ਦਾ ਨਿਹਕਾਮ ਗਿਆਨ ਸਰਗੁਣ (ਦੀਪ) ਰਾਹੀਂ ਹੀ ਪ੍ਰਗਟ ਹੋ ਸਕਦਾ ਹੈ। ਇਸੇ
ਕਰਕੇ ਸਿੱਖ ਗੁਰੂ (ਗੁਰੂ ਨਾਨਕ) ਜੋ ਪਹਿਲੇ ਦੀਪ ਗੁਰੂ ਬਣੇ ਕਿਉਂਕਿ ਬਾਣੀ ਪਹਿਲੇ ਦੀਪ ਗੁਰੂ ਤੋਂ
ਹੀ ਪ੍ਰਗਟ ਹੁੰਦੀ ਹੈ। ਉਸ ਤੋਂ ਬਾਅਦ ਬਾਣੀ ਦੇ ਪ੍ਰਕਾਸ਼ ਨਾਲ ਹੀ ਬਾਕੀ ਗੁਰਸਿੱਖ ਨਾਮ ਪ੍ਰਾਪਤ ਹੋਣ
ਕਰਕੇ ਪੂਜਣ ਯੋਗ ਬਣੇ। ਨਾਮ ਹੀ ਚੰਗਿਆਈਆਂ ਦਾ ਨੀਰ ਹੈ, ਜਿਸ ਦਾ ਹਿਰਦੇ ਵਿੱਚ ਪ੍ਰਗਾਸ ਹੋਣ ਕਰਕੇ
ਪ੍ਰਮੇਸ਼ਰ ਹਿਰਦੇ ਵਿੱਚ ਆ ਵੱਸਦਾ ਹੈ। ਸੋ, ਸਿੱਖ ਗੁਰੂ ਦੀਪਕ ਗੁਰੂ ਹਨ ਕਿਉਂਕਿ ਇੱਕੋ ਜੋਤਿ
ਸਾਰਿਆਂ ਵਿੱਚ ਵਰਤਦੀ ਹੈ। ਕਿਉਂਕਿ ਲੰਮੇ ਤਜ਼ਰਬੇ ਤੋਂ ਇਹ ਸਿੱਧ ਹੋ ਗਿਆ ਕਿ ਗੁਰਬਾਣੀ ਰਾਹੀਂ
ਸੰਗਤਿ ਵਿੱਚ ਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਇਸੇ ਲਈ ਹੋਰ ਦੀਪਕ ਪਰਪਾਟੀ ਦਸਵੇਂ ਗੁਰੂ ਨੇ ਗੁਰੁ
ਗ੍ਰੰਥ ਸਾਹਿਬ ਜੀ ਵਿੱਚ ਆਸਥਾ ਪ੍ਰਗਟ ਕਰਦਿਆਂ ਖਤਮ ਕਰ ਦਿੱਤੀ ਸੀ।
ਗੁਰੂ ਨਾਨਕ ਨੇ ਹੀ “ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥’ ਦਾ ਸਿਧਾਂਤ ਸਿਰਜਿਆ ਹੈ।
ਜੋ ਅੱਜ ਵੀ ਬਾਦਸਤੁਰ ਜਾਰੀ ਹੈ। ਲੋੜ ਹੈ (ਪੰਜਾਂ ਪਿਆਰਿਆਂ ਤੋਂ ਪਾਹੁਲ ਲੈ ਕੇ) ਸਿੱਖ ਪੰਥ ਵਿੱਚ
ਸ਼ਾਮਲ ਹੋਣ ਦੀ ਅਤੇ ਪਰਮਪਦ ਪ੍ਰਾਪਤ ਕਰਨ ਦੀ। ਇਸੇ ਤਰ੍ਹਾਂ ਸਿੱਖ ਧਰਮ ਇੱਕ ਸਰਬਸਾਂਝਾ ਧਰਮ ਹੈ। ਆਉ
ਇਸ ਭਰਮ ਨੂੰ ਕੱਢੀਏ ਕਿ ਸਿੱਖ ਗੁਰੂਆਂ ਨੂੰ ‘ਗੁਰੂ’ ਕਹਿਣਾ ਗਲਤ ਹੈ ਅਤੇ ਇਸ ਨਿਰਮਲ ਪੰਥ ਦੀ
ਚੜ੍ਹਦੀ ਕਲਾ ਲਈ ਤਤਪਰ ਹੋ ਜਾਈਏ। ਪ੍ਰਮਾਤਮਾ ਤਾਂ ਹਰ ਪੱਖੋਂ ਹੀ ਗੁਰੂ ਹੈ ਪ੍ਰੰਤੂ ਸ਼ਬਦ ਗੁਰੂ
ਧਾਰਮਿਕ ਜੀਵਨ ਦੀ ਅਗਵਾਈ ਲਈ ਹੈ। ਬਾਣੀ ਵਿੱਚ ਗੁਰੂ ਤੇ ਪ੍ਰਮੇਸ਼ਵਰ ਅੱਜ ਵੀ ਇਕੱਠੇ ਹੀ ਵਰਤਦੇ ਹਨ
ਉਨ੍ਹਾਂ ਨੂੰ ਪਤਾ ਹੋਵੇਗਾ ਜੋ ਇੱਧਰ ਕਾਮਯਾਬ ਹੋਏ ਹਨ।
ਗੁਰਸਿੱਖਾਂ ਨੂੰ ਗੁਰੂਆਂ ਦੇ ਗੁਰੂ/ਸਤਿਗੁਰ ਹੋਣ ਬਾਰੇ ਕੋਈ ਸ਼ੰਕਾ ਨਹੀਂ ਹੈ ਅਤੇ ਬਾਣੀ ਜੋ ਸਤਿਗੁਰ
ਰੂਪ ਹੈ ਅਤੇ ਗੁਰੂਆਂ ਦੁਆਰਾ ਪ੍ਰਗਟਾਈ ਗਈ ਹੈ, ਹੀ ਅੱਜ ਕੱਲ੍ਹ ਸਿੱਖਾਂ ਦਾ ਗੁਰੂ ਹੈ। ਇਸ ਬਾਣੀ
ਰੂਪ ਗੁਰੂ ਵਿੱਚ ਸਾਰੀਆਂ ਖ਼ੂਬੀਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦਾਂ ਨੂੰ ਵਿਚਾਰ ਕੇ
ਜੀਵਨ ਉਨ੍ਹਾਂ ਅਨੁਸਾਰ ਢਾਲਿਆ ਜਾ ਸਕਦਾ ਹੈ। ਗੁਰੂ ਕਾਲ ਦੌਰਾਨ ਗੁਰੂਆਂ ਦੀ ਸੰਗਤਿ ਵਿੱਚ ਇਹ
ਵਿਚਾਰ ਹੁੰਦਾ ਸੀ।
“ਧੁਰਿ ਕਰਮਿ” ਰਾਹੀਂ ਹੀ ਪ੍ਰਮਾਤਮਾ ਦੇ ਨਾਮ ਵਿੱਚ ਲੱਗ ਸਕੀਦਾ ਹੈ। ਨਹੀਂ ਤਾਂ `ਚਾਲੇ ਥੇ ਹਰਿ
ਮਿਲਨ ਕਉ ਬੀਚੈ ਅਟਕਿਉ ਚੀਤੁ” ਵਾਲੀ ਗੱਲ ਕਰਕੇ ਕਿਤਾਬਾਂ ਲਿਖਣ ਵੱਲ ਤੁਰ ਪੈਣ ਵਾਲੀ ਗੱਲ ਹੈ।
‘ਹਰੀ ਕੇਰਾ’ ਸ਼ਬਦ ਭਤਾਰ ਨਾਲ ਮੋਹ ਪਾਏ ਬਗੈਰ ਨਾਮ ਪਦਾਰਥ (ਜੋ ਗੁੱਝਾ ਰੱਖਿਆ ਹੈ) ਨਹੀਂ ਉਪਜਦਾ।
ਸਤਿਸੰਗਤ ਵਿੱਚ ਬਾਣੀ ਰਾਹੀਂ ਗੁਣ ਗਾ ਕੇ ਹੀ ਅਬਿਨਾਸੀ ਗੁਰੂ ਮਿਲਦਾ ਹੈ ਜੋ ਤ੍ਰਿ ਲੋਕਾਂ ਵਿੱਚ
ਵਰਤਦਾ ਹੈ। ਇਹੀ ਅਬਿਨਾਸੀ ਹੈ, ਇੱਕੋ ਇੱਕ ਹੈ, ਸਾਰਿਆਂ ਵਿੱਚ ਸਮਾਇਆ ਹੈ ਪ੍ਰੰਤੂ ਨਾਮ ਬਾਣੀ ਨਾਲ
ਜੁੜੇ ਬਗੈਰ ਅਤੇ “ਅੰਦਰ ਖੋਲ੍ਹੈ” ਬਗੈਰ ਨਹੀਂ ਉਪਜਦਾ ਕਿਉਂਕਿ ਦਿਬ ਦ੍ਰਿਸ਼ਟ ਨਹੀਂ ਹੋ ਸਕੀਦਾ। ਸ਼ਬਦ
ਭਤਾਰ ਰੱਬੀ ਜੋਤ ਜੋ ਤਿੰਨਾ ਭਵਨਾ ਵਿੱਚ ਵਰਤਦੀ ਹੈ, ਅੰਦਰੋਂ ਨਹੀਂ ਦਿਖਾਉਂਦਾ। ਜਿਨ੍ਹਾਂ
ਮਹਾਂਪੁਰਖਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੈ, ਉਹ ਧੁਰ ਕਰਮਿ ਰਾਹੀਂ ਪ੍ਰਾਪਤ
ਹੋਏ ਅਤੇ ਫਿਰ ਬਾਣੀ ਰਚੀ ਹੈ। ਬਾਣੀ ਰਚਨਾ ਐਰੇ ਗੈਰੇ ਦਾ ਕੰਮ ਨਹੀਂ ਹੈ, ਅਗਿਆਨੀ ਇਹ ਨਹੀਂ ਕਰਦਾ।
ਬਾਣੀ ਰਚਣ ਵਾਲੇ ਅਗਿਆਨੀ ਨਹੀਂ ਕਿਹਾ ਜਾ ਸਕਦਾ। ਕਮਾਲ ਦੀ ਗੱਲ ਹੈ ਕਿ ਵੱਖ ਵੱਖ ਜਗ੍ਹਾ `ਤੇ ਰਹਿਣ
ਵਾਲੇ ਮਹਾਂਪੁਰਖਾਂ ਦੀ ਸ਼ਬਦ ਬਾਣੀ ਦਾ ਫੁਰਮਾਨ ਇੱਕੋ ਹੀ ਹੈ। ਇਸ ਬਾਰੇ ਅਣਜਾਣ ਲੋਕਾਂ ਨੂੰ
ਬਦਕਿਸਮਤ ਹੀ ਕਿਹਾ ਜਾ ਸਕਦਾ ਹੈ। ਸਾਰਾ ਸਿਧਾਂਤ ਆਨੰਦ ਸਾਹਿਬ ਸਮੇਤ ਬਾਣੀ ਵਿੱਚ ਦਰਜ਼ ਹੈ। ਪ੍ਰੰਤੂ
ਸਤਸੰਗਤ ਤੋਂ ਟੁੱਟ ਕੇ ਸਿੱਖ ਖੇਰੂੰ ਖੇਰੂੰ ਹੋ ਗਏ ਹਨ ਅਤੇ ਉਹ ਸ਼ਬਦ ਢੂੰਢਦੇ ਫਿਰਦੇ ਹਨ, ਜਿਸ ਨੂੰ
ਗੁਰੂ ਨਾਨਕ ਦੇਵ ਜੀ ਨੇ ਆਪਣਾ ਗੁਰੂ ਮੰਨਿਆ ਹੈ। ਗੁਰੂ ਨਾਨਕ ਸਾਹਿਬ ਦੀਪਕ ਗੁਰੂ ਹਨ ਜੋ “ਸਬਦ
ਦੀਪਕ ਵਰਤੈ ਤਿਹੁ ਲੋਇ” ਨਾਲ ਜੁੜ ਕੇ ਪ੍ਰਕਾਸ਼ਮਾਨ ਹੋਏ ਹਨ। ਅਬਿਨਾਸੀ ਖੇਮੇ ਵਾਲੇ ਮਹਾਂਪੁਰਖਾਂ
(ਸੋਹਾਗਣੀਆਂ) ਬਾਰੇ ਬੇਲੋੜੀਆਂ ਟਿੱਪਣੀਆਂ ਛੱਡ ਕੇ ਸਾਧਸੰਗਤ ਰਾਹੀਂ ਅਬਿਨਾਸੀ ਸਤਿਗੁਰ ਦੀ
ਪ੍ਰਾਪਤੀ ਵੱਲ ਜੁੱਟ ਜਾਣਾ ਹੀ ਸਿਆਣਪ ਹੈ ਜਾਂ ਫਿਰ ਹੋਰ ਲੋਕਾਂ ਵਾਲਾ ਤਰੀਕਾ (ਕਿਸੇ ਦਾ ਧਾਰਮਿਕ
ਗ੍ਰੰਥ ਚੋਰੀ ਕਰ ਲਵੋ ਅਤੇ ਉਸ ਵਿੱਚ ਥੋੜੀ ਬਹੁਤ ਰੱਦੋ ਬਦਲ ਕੇ ਆਪਣਾ ਠੱਪਾ ਲਾ ਦੇਵੋ) ਵੀ ਧਰਮ ਦੇ
ਧੰਦੇ ਨੂੰ ਚਮਕਾ ਸਕਦਾ ਹੈ।
ਗੁਰਚਰਨ ਸਿੰਘ, ਬਠਿੰਡਾ।
ਮੋਬ: 98885-80039
(13/12/10)
ਦਲਜੀਤ ਸਿੰਘ ਹੋਠੀ
ਅਕੀਦਾ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਅਕੀਦਾ ਜੀ ਪਹਿਲਾ ਤਾਂ ਮੈਂ ਸਪੋਕਸਮੈਨ, ਸਿੱਖ ਮਾਰਗ ਤੇ ਸਿੰਘ ਸਭਾ ਕਾਨੇਡਾ ਦਾ ਬਹੁਤ
ਬਹੁਤ ਧੰਨਵਾਦੀ ਹਾਂ ਜਿਹਨਾ ਨੂੰ ਪੜ੍ਹ ਕੇ ਮੇਰੇ ਵਰਗਿਆ ਨੂੰ ਸਾਧ ਲਾਣਾ, ਪੁਜਾਰੀ ਜਮਾਤ, ਬਚਿੱਤਰ
ਨਾਟਕ (ਦਸਮ ਗ੍ਰੰਥ) ਤੇ ਬਿੱਪਰਵਾਦ ਦੀ ਸਹੀ ਜਾਣਕਾਰੀ ਮਿਲੀ। ਅਕੀਦਾ ਜੀ ਸਪੋਕਸਮੈਨ ਨੂੰ ਲੱਖਾ
ਲੋਕੀ ਰੋਜ਼ ਪੜ੍ਹਦੇ ਹਨ ਇਸ ਨੂੰ ਪੜ੍ਹਕੇ ਬਹੁਤ ਕੁੱਝ ਸਿੱਖਿਆ ਹੈ ਤੇ ਸਿੱਖ ਰਹੇ ਹਨ। ਅਕੀਦਾ ਜੀ
ਜੋਗਿੰਦਰ ਸਿੰਘ ਨੂੰ ਨਾਂ ਤਾਂ ਮੈ ਨਿਜੀ ਤੋਰ ਤੇ ਜਾਣਦਾ ਹਾਂ ਨਾਂ ਹੀ ਮੈਂ ਉਸ ਦੇ ਬਾਰੇ ਜਾਣਕਾਰੀ
ਲੈਣੀ ਚਾਹੁੰਦਾ ਹਾਂ, ਤੁਹਾਡੀ ਜੋਗਿੰਦਰ ਸਿੰਘ ਨਾਲ ਕੋਈ ਨਿਜ਼ੀ ਦੁਸ਼ਮਣੀ ਹੈ ਇਹ ਤੁਹਾਡੇ ਤੱਕ ਹੀ
ਸਿਮਤ ਹੈ ਹੋਰ ਇਸ ਵਿੱਚੋ ਕਿਸੇ ਦਾ ਕੋਈ ਲੈਣ ਦੇਣ ਨਹੀ ਹੈ। ਹਾਂ ਰਹੀ ਗੱਲ ਸਪੋਕਸਮੈਨ ਦੀ!
ਜੋਗਿੰਦਰ ਸਿੰਘ ਜੀ ਸਪੋਕਸਮੈਨ ਦੇ ਜਰੀਏ ਕਰ ਜੋ ਵੀ ਕੁੱਝ ਕਰ ਰਹੇ ਹਨ ਉਹ ਬਹੁਤ ਹੀ ਵਧੀਆ ਕਰ ਰਹੇ
ਹਨ। ਅਕੀਦਾ ਜੀ ਨਾਂ ਹੀ ਮੈ ਤੁਹਾਡੀ ਜਾਣਕਾਰੀ ਲੈਣੀ ਚਾਹੁੰਦਾ ਹਾਂ ਤੁਹਾਡੀ ਜਾਣਕਾਰੀ ਦੀ ਲੋੜ ਵੀ
ਕੋਈ ਨਹੀ। ਸਪੋਕਸਮੈਨ ਦੇ ਪੱਤਰਕਾਰ ਜੋ ਸਿੱਖ ਮਾਰਗ ਤੇ ਲਿੱਖਦੇ ਹਨ ਉਹਨਾ ਤੋ ਪੜ੍ਹ ਕੇ ਤੁਹਾਡੇ
ਨਾਲ ਦੇ ਪੱਤਰਕਾਰ ਦੀ ਜਾਣਕਾਰੀ ਜੋ ਮਿਲੀ ਉਸ ਤੋ ਤੁਹਾਡੀ ਜਾਣਕਾਰੀ ਦਾ ਵੀ ਪਤਾ ਲੱਗ ਗਿਆ। ਅਕੀਦਾ
ਜੀ ਮੈਂ ਕਿਸੇ ਦੀ ਜਾਤ ਦੀ ਨਹੀ ਕੰਜ਼ਰ ਕਵਿਤਾ ਦੀ ਗੱਲ ਕੀਤੀ ਜੋ ਇਸ ਤਰਾ ਹੈ:
ਐਸੀ ਫਬਤ ਦੁਹੁੰਨ ਕੀ
ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥ 11॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ
ਧਨੁ ਟੋਰੈ॥ 12॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦੱਰਪੁ ਮਿਟਾਵੈ॥ ਭੋਗਤ ਤਾਂਹਿ ਜੰਘ
ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ॥ 13॥ ਦ: ਗ੍ਰੰ: ਪੰਨਾ 967॥ ਚ੍ਰਿਤਰ 111॥
ਤ੍ਰਿਯ ਕੀ ਝਾਂਟ ਨ ਮੂੰਡੀ ਜਾਈ॥ ਬੇਦਪੁਰਾਨਨ ਮੈ ਸੁਨਿ ਪਾਈ॥ ਹਸਿਕਰਿ ਰਾਵ ਬਚਨ ਯੌ ਠਾਨਯੋ॥ ਮੈਂ
ਅਪੁਨੇ ਜਿਯ ਸਾਚ ਨ ਜਾਨਯੋ॥ ਤੈਂ ਤ੍ਰਿਯਾ ਹਮ ਸੋ ਝੂਠ ਉਚਾਰੀ॥ ਹਮ ਮੂੰਡੈਂਗੇ ਝਾਂਟਿ ਤਿਹਾਰੀ॥ ਤੇਜ
ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥ ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ
ਚੰਚਲਾ ਤਾਰੀ॥ ਚ੍ਰਿਤਰ 190॥ "
ਪੰਜਾਬੀ ਭਾਸ਼ਾ ਵਿੱਚ ਕੰਜਰ ਇੱਕ ਗਾਲ ਹੈ ਨਾਂ ਕਿ ਕੋਈ ਜਾਤ ਜਿੱਥੇ ਤੱਕ ਮੈਨੂੰ ਸਮਝ ਹੈ। ਜੇਕਰ
ਕਿਸੇ ਦੀ ਜਾਤ ਕੰਜ਼ਰ ਹੈ ਤਾਂ ਮੈ ਆਪਣੀ ਗਲਤੀ ਮੰਨਦਾ ਹਾਂ ਕਿ ਮੈ ਤੁਹਾਡਾ ਜਾਂ ਕਿਸੇ ਹੋਰ ਦਾ ਦਿੱਲ
ਦੁਖਾਇਆ। ਤੁਸੀ ਜਾਂ ਕੋਈ ਹੋਰ ਕੰਜ਼ਰ ਜਾਤ ਬਾਰੇ ਮੇਰੇ ਤੇ ਕੇਸ ਕਰਨਾ ਚਾਹੇ ਤਾਂ ਬੇ ਝਿਜਕ ਹੋ ਕੇ
ਕਰ ਸਕਦੇ ਹੋ। ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ 585 698 0146
(13/12/10)
ਅਨਭੋਲ ਸਿੰਘ ਦੀਵਾਨਾ
ਸਰਵਜੀਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
ਵੀਰ ਸਰਵਜੀਤ ਸਿੰਘ ਜੀ ਤੁਹਾਡਾ ਗੁਰਚਰਨਜੀਤ ਸਿੰਘ ਲਾਂਬਾ ਨੂੰ ਲਿਖਿਆ ਖੁੱਲ੍ਹਾ ਖਤ ਪੜ੍ਹਿਆ। ਆਪ
ਜੀ ਨੇ ਬਹੁਤ ਹੀ ਵਿਦਵਤਾ ਭਰਪੂਰ ਖੋਜ ਦੁਆਰਾ ਲਾਂਬਾ ਸਾਹਿਬ ਦੀ ਸੰਪਾਦਕੀ ਨੂੰ ਕੱਟਣ ਦੀ ਕੋਸ਼ਿਸ਼
ਕੀਤੀ। ਜਿਸ ਉਪਰ ਆਪ ਜੀ ਦਾ ਕਾਫ਼ੀ ਸਮਾਂ ਲੱਗਿਆ ਹੋਵੇਗਾ। ਵੀਰ ਜੀ ਇਸ ਸਾਰੀ ਵਿਦਵਤਾ ਕਾਰਨ ਆਪ ਜੀ
ਇੱਕ ਧਿਰ ਦੇ ਵਿਦਵਾਨ ਬਣ ਕੇ ਨਾਮ ਤਾਂ ਜ਼ਰੂਰ ਕਮਾ ਸਕਦੇ ਹੋ ਪਰ ਕੀ ਆਪ ਜੀ ਦੀ ਵਿਦਵਤਾ ਦਾ ਕੌਮ
ਨੂੰ ਕੋਈ ਫਾਇਦਾ ਹੋਵੇਗਾ ਜਾਂ ਨੁਕਸਾਨ ਜਾਂ ਇਸ ਨਾਲ ਸੰਗਤ ਵਿਚਲੀ ਕੈਲੰਡਰ ਦੇ ਮਸਲੇ `ਤੇ ਧੜੇਬੰਦੀ
ਹੋਰ ਮਜਬੂਤ ਹੋਵੇਗੀ। ਇਸ ਗੱਲ ਦਾ ਅੰਦਾਜ਼ਾ ਤੁਸੀਂ ਆਪ ਲਗਾਉਣਾ।
ਵੀਰ ਜੀ ਜਦੋਂ ਕੋਈ ਕੌਮ ਪੈਦਾ ਹੁੰਦੀ ਹੈ ਉਸ ਦੇ ਆਪਣੇ ਅਹਿਮ ਦਿਹਾੜੇ ਵੀ ਹੁੰਦੇ ਹਨ। ਹਰ ਇੱਕ ਧਰਮ
ਦੇ ਨਾਲ ਸਬੰਧਤ ਲੋਕ ਆਪਣੇ-ਆਪਣੇ ਇਨ੍ਹਾਂ ਅਹਿਮ ਦਿਹਾੜਿਆਂ ਨੂੰ ਮਨਾਉਂਦੇ ਹਨ। ਆਪ ਜੀ ਤਾਂ ਆਪਣੇ
ਆਪ ਨੂੰ ਬਹੁਤ ਹੀ ਵਿਦਵਾਨ ਸਮਝ ਰਹੇ ਹੋ ਤਾਂ ਯਕੀਨਨ ਆਪ ਜੀ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ
ਬਹੁਤ ਸਾਰੀਆਂ ਕੌਮਾਂ ਵਲੋਂ ਮਨਾਏ ਜਾਂਦੇ ਦਿਹਾੜਿਆਂ ਦੀਆਂ ਅਸਲ ਤਰੀਕਾਂ ਉਨ੍ਹਾਂ ਦੇ ਇਤਿਹਾਸ ਵਿੱਚ
ਨਹੀਂ ਮਿਲਦੀਆਂ ਪਰ ਉਨ੍ਹਾਂ ਨੇ ਆਪਣੀ ਕੌਮ ਨਾਲ ਸਬੰਧਤ ਦਿਹਾੜਿਆਂ ਦੀਆਂ ਤਰੀਕਾਂ ਨਿਸ਼ਚਿਤ ਕਰ ਲਈਆਂ
ਹਨ ਅਤੇ ਉਹ ਕੌਮ ਆਪਣੇ ਵੱਡੇ ਵਡੇਰਿਆਂ ਵਲੋਂ ਨਿਸ਼ਚਿਤ ਤਰੀਕਾਂ `ਤੇ ਹੀ ਦਿਹਾੜੇ ਮਨਾਉਂਦੀਆਂ ਹੋਈਆਂ
ਏਕਤਾ ਦਾ ਸਬੂਤ ਦਿੰਦੀਆਂ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ ਪਰ ਇਸ ਤੋਂ
ਸਿੱਖਿਆ ਲੈਣ ਦੀ ਬਜਾਏ ਅਸੀਂ ਆਪਣੇ ਨਿਸ਼ਚਿਤ ਦਿਹਾੜਿਆਂ ਨੂੰ ਤੋੜਨ ਦੇ ਰਸਤੇ ਚਲ ਪਏ ਹਾਂ ਜੋ ਕਿ
ਨਿਸ਼ਚਿਤ ਦਿਹਾੜੇ ਬੜੇ ਲੰਬੇ ਸਮੇਂ ਤੋਂ ਕੌਮ ਵਿੱਚ ਏਕਤਾ ਦੇ ਰੂਪ ਵਿੱਚ ਮਨਾਏ ਜਾਂਦੇ ਸਨ। ਇਸ ਲਈ
ਅਜਿਹੇ ਰੁਝਾਨ ਨੂੰ ਵਿਦਵਤਾ ਨਹੀਂ ਬਲਕਿ ਮੂਰਖਤਾ ਹੀ ਕਿਹਾ ਜਾ ਸਕਦਾ ਹੈ। ਜੇਕਰ ਕੁੱਝ ਵਿਦਵਾਨ ਇਹ
ਕਹਿੰਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਵੱਖਰੀ ਹੋਂਦ ਦਾ ਪ੍ਰਤੀਕ ਹੈ ਪਰ ਉਹ ਇਹ ਦੱਸਣ
ਵਿੱਚ ਨਾ-ਕਾਮਯਾਬ ਹਨ ਕਿ ਅੱਜ ਤੱਕ ਸਿੱਖਾਂ ਦੀ ਵੱਖਰੀ ਪਹਿਚਾਣ ਕਿਸ ਤਰ੍ਹਾਂ ਬਚੀ ਹੋਈ ਸੀ? ਜਦੋਂ
ਕਿ ਪੁਰਾਤਨ ਸਿੱਖਾਂ ਦੀ ਕਹਿਣੀ ਤੇ ਕਰਨੀ ਮੌਜੂਦਾ ਸਮੇਂ ਦੇ ਸਿੱਖਾਂ ਨਾਲੋਂ ਕਿਤੇ ਜ਼ਿਆਦਾ ਚੰਗੀ
ਸੀ। ਮੈਂ ਗੱਲ ਕਰ ਰਿਹਾ ਸੀ ਮਨਾਏ ਜਾਂਦੇ ਦਿਹਾੜਿਆਂ ਸਬੰਧੀ, ਵੀਰ ਜੀ ਜੇਕਰ ਆਪ ਜੀ ਵਿਦਵਾਨ ਹੋ
ਤਾਂ ਆਪ ਜੀ ਨੂੰ ਇਹ ਵੀ ਜ਼ਰੂਰ ਪਤਾ ਹੋਵੇਗਾ ਕਿ ਜਦੋਂ ਅਸੀਂ ਕੋਈ ਦਿਹਾੜਾ ਮਨਾਉਂਦੇ ਹਾਂ, ਚਾਹੇ ਉਹ
ਗੁਰੂ ਸਾਹਿਬ ਦੇ ਜਨਮ ਨਾਲ ਸਬੰਧਤ ਹੋਵੇ ਜਾਂ ਜੋਤਿ-ਜੋਤ ਸਮਾਉਣ ਜਾਂ ਕੋਈ ਹੋਰ ਅਹਿਮ ਦਿਹਾੜਾ ਹੋਵੇ
ਉਸ ਦਾ ਮੂਲ ਮਕਸਦ ਗੁਰਮਤਿ ਨੂੰ ਸਮਝਣ ਅਤੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੇਧ ਲੈਣੀ ਹੁੰਦੀ ਹੈ ਪਰ
ਅਫਸੋਸ ਅਸੀਂ ਸਾਰਾ ਜ਼ੋਰ ਕੇਂਦਰ ਬਿੰਦੂ ਤੋਂ ਹਟਾ ਕੇ ਤਰੀਕਾਂ ਵਾਲੀ ਕੁੱਕੜ ਖੇ ਖਿਲਾਰਣ ਵਿੱਚ ਲੱਗੇ
ਹੋਏ ਹਾਂ। ਸੰਗਤ ਆਪ ਜੀ ਅਤੇ ਸਮੂਹ ਵਿਦਵਾਨਾਂ ਦੀ ਧੰਨਵਾਦੀ ਹੁੰਦੀ ਜੇਕਰ ਆਪ ਜੀ ਆਪਣੀ ਵਿਦਵਤਾ ਦਾ
ਪ੍ਰਯੋਗ ਇਸ ਲਈ ਕਰਦੇ ਕਿ ਇਹ ਦਿਹਾੜੇ ਕਿਉਂ ਮਨਾਏ ਜਾਂਦੇ ਹਨ? ਕਿਵੇਂ ਮਨਾਉਣੇ ਚਾਹੀਦੇ ਹਨ?
ਦਿਹਾੜੇ ਮਨਾਉਣ ਦਾ ਕੀ ਮਕਸਦ ਹੈ? ਆਦਿ ਵਿਸ਼ਿਆਂ `ਤੇ ਸੰਗਤਾਂ ਨੂੰ ਸਹੀ ਸੇਧ ਅਤੇ ਵਿਚਾਰ ਦਿੰਦੇ ਨਾ
ਕਿ ਤਰੀਕਾਂ ਵਿੱਚ ਹੀ ਉਲਝਾਉਣ ਦੀ ਕੋਸ਼ਿਸ਼ ਕਰਦੇ। ਵੀਰ ਜੀ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ
ਹਾਂ ਕਿ ਪੁਰਾਤਨ ਸਮੇਂ ਤੋਂ ਹੀ ਕੌਮ ਦਿਹਾੜੇ ਮਨਾਉਂਦੀ ਆ ਰਹੀ ਹੈ। ਸਿੱਖਾਂ ਵਿੱਚ ਬੇਸ਼ੱਕ ਪੁਰਾਤਨ
ਸਮੇਂ ਤੋਂ ਹੀ ਧੜੇਬੰਦੀ ਵੀ ਚੱਲੀ ਆ ਰਹੀ ਹੈ ਪਰ ਕਦੇ ਵੀ ਕਿਸੇ ਸਿੱਖ ਨੇ ਗੁਰਬਾਣੀ, ਗੁਰ ਇਤਿਹਾਸ
ਜਾਂ ਦਿਹਾੜੇ ਮਨਾਉਣ ਸਬੰਧੀ ਸ਼ੰਕਾ ਜ਼ਾਹਿਰ ਨਹੀਂ ਸੀ ਕੀਤਾ। ਕੌਮ ਵਿੱਚ ਧਾਰਮਿਕ ਏਕਤਾ ਬਰਕਰਾਰ ਸੀ।
ਪਰ ਕੁੱਝ ਸਮੇਂ ਤੋਂ ਆਪਣੀ ਕੌਮ ਵਿੱਚ ਵਿਦਵਾਨਾਂ ਦੀ ਬਰਸਾਤ ਹੋਣ ਕਾਰਨ ਸਭ ਕੁੱਝ ਹੀ ਉਥਲ ਪੁਥਲ ਹੋ
ਗਿਆ ਹੈ। ਇਨ੍ਹਾਂ ਵਿਦਵਾਨਾਂ ਨੇ ਕੌਮ ਦਾ ਜਿੰਨਾ ਨੁਕਸਾਨ ਪਿਛਲੇ ਕੁੱਝ ਸਾਲਾਂ ਵਿੱਚ ਹੀ ਕਰ ਦਿੱਤਾ
ਜਾਂ ਆਉਣ ਵਾਲੇ ਸਮੇਂ ਵਿੱਚ ਮਿਥੀ ਬੈਠੇ ਹਨ ਉਨਾ ਨੁਕਸਾਨ ਤਾਂ ਵਿਰੋਧੀ ਪਿਛਲੇ ੫੦੦ ਸਾਲਾਂ ਵਿੱਚ
ਪੂਰੀ ਸ਼ਕਤੀ ਝੋਕ ਵੀ ਨਹੀਂ ਕਰ ਸਕੇ। ਅਜਿਹੀ ਭੰਬਲਭੂਸੇ ਵਾਲੀ ਸਥਿਤੀ ਵਿੱਚ ਲਾਂਬਾ ਸਾਹਿਬ ਦੀ ਇਹ
ਦਲੀਲ ‘ਕਿ ਜੈਸੇ ਥੇ’ ਵਾਲੀ ਬਹੁਤ ਹੀ ਕਾਰਗਰ ਹੈ।
ਵੀਰ ਜੀ ਮੈਂ ਸੰਗਤ ਨੂੰ ਇਹ ਵੀ ਬੇਨਤੀ ਕਰਨੀ ਚਾਹੂੰਗਾ ਕਿ ਜਿਸ ਤਰ੍ਹਾਂ ਸੰਗਤ ਅਰਦਾਸ ਵਿੱਚ ਪੰਥ
ਤੋਂ ਵਿਛੜੇ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਮੰਗ ਕਰਦੀ ਹੈ ਇਸੇ ਤਰ੍ਹਾਂ ਸੰਗਤ ਨੂੰ
ਹੁਣ ਅਰਦਾਸ ਵਿੱਚ ਇਹ ਮੰਗ ਵੀ ਸ਼ਾਮਲ ਕਰ ਲੈਣੀ ਚਾਹੀਦੀ ਹੈ ਕਿ; ਹੇ ਸਤਿਗੁਰ ਸੱਚੇ ਪਾਤਸ਼ਾਹ ਜੀਓ
ਕਿਰਪਾ ਕਰਕੇ ਆਪ ਜੀ ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੇ ਵਿਦਵਾਨਾਂ ਨੂੰ ਸਮੱਤ ਬਖਸ਼ੋ ਜਾਂ ਪੰਥ
ਦਾ ਇਨ੍ਹਾਂ ਤੋਂ ਖਹਿੜਾ ਛੁਡਾਓ ਤਾਂ ਕਿ ਕੌਮ ਵਿੱਚ ਏਕਤਾ ਅਤੇ ਅਖੰਡਤਾ ਦਾ ਮਾਹੌਲ ਮੁੜ ਤੋਂ
ਸਿਰਜਿਆ ਜਾ ਸਕੇ।
ਦੂਸਰਾ ਵੀਰ ਜੀ ਮੈਂ ਆਪ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪ ਜੀ ਬਹੁਤ ਹੀ ਸੂਝਵਾਨ ਹੋ ਇਸ ਕਰਕੇ
ਮੇਰੇ ਨਿਗੂਣੇ ਜਿਹੇ ਬੰਦੇ ਨੂੰ ਸਲਾਹ ਦੇਣ ਦਾ ਕੋਈ ਅਧਿਕਾਰ ਤਾਂ ਨਹੀਂ ਹੈ ਪਰ ਫਿਰ ਵੀ ਮੈਂ ਆਪ ਜੀ
ਨੂੰ ਬੇਨਤੀ ਦੇ ਰੂਪ ਵਿੱਚ ਜ਼ਰੂਰ ਕਹਾਂਗਾ ਕਿ ਆਪ ਜੀ ਗੁਰਬਾਣੀ ਦੀ ਹੇਠ ਲਿਖੀ ਪੰਗਤੀ ਨੂੰ ਕਈ ਵਾਰ
ਜ਼ਰੂਰ ਪੜ੍ਹਨਾ ਅਤੇ ਇਸ ਦੇ ਅਰਥ ਭਾਵ ਵਿਚਲੀ ਗਹਿਰਾਈ ਨੂੰ ਜਾਣਨ ਦੀ ਕੋਸ਼ਿਸ਼ ਕਰਨਾ।
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ।।
ਅਨਭੋਲ ਸਿੰਘ ਦੀਵਾਨਾ
ਮੁੱਖ ਸੰਪਾਦਕ
ਸਚ ਕੀ ਬੇਲਾ
98762-04624
(13/12/10)
ਸਤਨਾਮ ਕੌਰ ਫਰੀਦਾਬਾਦ
ਅਖੌਤੀ ਦਸਮ ਗ੍ਰੰਥ ਰਾਹੀਂ ਅੰਮ੍ਰਿਤ ਦੇ ਵਪਾਰੀ ਨੂੰ ਨਸ਼ੇੜੀ ਬਨਾਉਣ ਦੀ ਸਭ ਤੋਂ ਵੱਡੀ ਚਾਲ:
ਹਰਮਿੰਦਰ ਸਿੰਘ ਲੁਧਿਆਣਾ
ਨਸ਼ਿਆਂ ਦੀ ਖੁਲ੍ਹ ਕੇ ਛੁੱਟੀ ਦੇਣ ਵਾਲਾ ਅਖੌਤੀ ਦਸਮ ਗ੍ਰੰਥ ਸਮਾਜ ਵਿੱਚ ਕੈਂਸਰ ਵਰਗੀ ਭਿਆਨਕ
ਬਿਮਾਰੀਆਂ ਦੀ ਜੜ੍ਹ: ਕਰਨੈਲ ਸਿੰਘ ਸਿਰਸਾ
ਸਤਨਾਮ ਕੌਰ ਫਰੀਦਾਬਾਦ 13 ਦਸੰਬਰ 2010
ਅੱਜ ਇਥੇ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਉਂਦਿਆਂ ਸ਼੍ਰੋਮਣੀ
ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਜੀ ਦੀ ਬੇਟੀ ਬੀਬੀ ਹਰਬੰਸ ਕੌਰ ਫਰੀਦਾਬਾਦ
ਦੇ ਅਨੰਦ ਕਾਰਜ ਮੌਕੇ ਉਚੇਚੇ ਤੌਰ’ ਤੇ ਪੁੱਜੇ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਸ. ਹਰਮਿੰਦਰ
ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਰਾਹੀਂ ਅੰਮ੍ਰਿਤ ਦੇ ਵਪਾਰੀ ਨੂੰ ਨਸ਼ੇੜੀ ਬਨਾਉਣ ਦੀ ਸਭ ਤੋਂ
ਵੱਡੀ ਚਾਲ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਅਨੁਸਾਰ ਨਸਿਆਂ ਦੇ ਸੇਵਨ ਨਾਲ ਇਨਸਾਨ ਦੀ ਮਤਿ
ਦੁਰਾਚਾਰੀ ਹੋ ਜਾਂਦੀ ਹੈ ਪਰ ਜਿਸ ਅਖੌਤੀ ਦਸਮ ਗ੍ਰੰਥ ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨ
ਕੇ ਉਸ ਅੱਗੇ ਮੱਥੇ ਟਿਕਵਾਏ ਜਾ ਰਹੇ ਹਨ ਉਸ ਵਿੱਚ ਸ਼ਰਾਬ, ਭੰਗ, ਅਫੀਮ, ਪੋਸਤ ਪੀਣ ਦੀ ਖੁਲ੍ਹ ਕੇ
ਛੁੱਟ ਦਿੱਤੀ ਗਈ ਹੈ। ਇਸ ਮੌਕੇ ਏਕਸ ਕੇ ਬਾਰਕ ਸਿਰਸਾ ਇਕਾਈ ਦੇ ਸ. ਕਰਨੈਲ ਸਿੰਘ ਨੇ ਕਿਹਾ ਕਿ
ਨਸ਼ਿਆਂ ਦੀ ਪ੍ਰੋੜਤਾ ਕਰਨ ਵਾਲਾ ਅਖੌਤੀ ਦਸਮ ਗ੍ਰੰਥ ਸਮਾਜ ਵਿੱਚ ਕੈਂਸਰ ਵਰਗੀ ਭਿਆਨਕ ਬਿਮਾਰੀਆਂ
ਨੂੰ ਪੈਦਾ ਕਰਨ ਵਾਲਾ ਹੈ ਜਿਸ ਨੂੰ ਜੜ੍ਹ ਤੋਂ ਉਖਾੜਨ ਦੀ ਲੋੜ ਹੈ। ਸ਼੍ਰੋਮਣੀ ਸਿੱਖ ਸਮਾਜ ਸਰਕਲ
ਮੌਹਾਲੀ ਤੋਂ ਕਰਨਲ ਗੁਰਦੀਪ ਸਿੰਘ ਅਤੇ ਸੁਖਦੇਵ ਸਿੰਘ ਮੌਹਾਲੀ ਨੇ ਕਿਹਾ ਕਿ ਸਾਧ ਲਾਣਾ ਅਤੇ
ਪੁਜਾਰੀ ਸ਼੍ਰੇਣੀ ਨੇ ਸਿੱਖ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਤੋਂ ਦੂਰ ਕਰਨ ਲਈ ਹੀ
ਅਸ਼ਲੀਲ ਗ੍ਰੰਥ ਦਾ ਪੋਥਾ ਤਿਆਰ ਕੀਤਾ ਹੈ। ਗੁਰਮਤਿ ਪ੍ਰਚਾਰ ਜੱਥਾ ਦਿੱਲੀ ਤੋਂ ਸ. ਗੁਰਬਖਸ਼ ਸਿੰਘ ਨੇ
ਕਿਹਾ ਕਿ ਅਖੋਤੀ ਦਸਮ ਗ੍ਰੰਥ ਦੀ ਸਿੱਖਿਆਵਾਂ ਮਨੁੱਖਤਾ ਲਈ ਬੇਹਦ ਖਤਰਨਾਕ ਹਨ। ਉਨ੍ਹਾਂ ਕਿਹਾ ਕਿ
ਇਸ ਅਖੌਤੀ ਦਸਮ ਗ੍ਰੰਥ ਨੂੰ ਬਿਨਾਂ ਪੜ੍ਹੇ ਅਤੇ ਵਿਚਾਰੇ ਰੋਸ਼ ਪ੍ਰਗਟ ਕਰਨਾ ਮੰਦਭਾਗਾ ਹੈ। ਗੁਰੁ
ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿਤੱਰ ਨਾਟਕ) ਵਿਚਾਰ ਮੰਚ
ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ
ਉਦੋਂ ਤਕ ਕਾਲਾ ਦਿਵਸ ਮਨਾਇਆ ਜਾਂਦਾ ਰਹੇਗਾ ਜਦੋਂ ਤਕ ਇਸ ਦਾ ਪ੍ਰਕਾਸ਼ ਗੁਰੂ ਅਸਥਾਨਾਂ ਤੋਂ ਹਟਾ
ਨਹੀਂ ਲਿਆ ਜਾਂਦਾ। ਇਸ ਮੌਕੇ ਜਿਥੇ ਸੰਗਤਾਂ ਵਿੱਚ ਸਪੋਕਸਮੈਨ ਦੀ ਫ੍ਰੀ ਕਾਪੀਆਂ ਵੰਡੀਆਂ ਉਥੇ ਹਰ
ਮਹੀਨੇ ਦੀ 13 ਨੂੰ ਅਖੌਤੀ ਦਸਮ ਗ੍ਰੰਥ ਬਾਰੇ ਜਾਨਕਾਰੀ ਦਿੰਦਿਆਂ ਇਸ਼ਤਿਹਾਰ ਵੀ ਵੰਡਿਆ ਗਿਆ ਜਿਸ
ਵਿੱਚ ਅਖੌਤੀ ਦਸਮ ਗ੍ਰੰਥ ਵਿੱਚ ਨਸ਼ੇ ਦੀ ਪ੍ਰੋੜਤਾ ਕਰਣ ਦੀ ਗੱਲ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22-23 ਤੋਂ ਜਨਰਲ ਸਕੱਤਰ ਸ. ਜੋਗਿੰਦਰ ਸਿੰਘ ਅਤੇ
ਪ੍ਰਧਾਨ ਜਸਬੀਰ ਸਿੰਘ, ਖਜ਼ਾਨਚੀ ਗੇਜਾ ਸਿੰਘ, ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਜਵਾਹਰ ਕਾਲੌਨੀ
ਤੋਂ ਪ੍ਰਧਾਨ ਬਲਦੇਵ ਸਿੰਘ, ਸਕੱਤਰ ਸ. ਸੁਖਦੇਵ ਸਿੰਘ ਅਤੇ ਸ. ਸਲਵਿੰਦਰ ਸਿੰਘ, ਉੱਘੇ ਸਿੱਖ
ਵਿਦਵਾਨ ਪ੍ਰੋਫੈਸਰ ਇੰਦਰ ਸਿੰਘ ਘੱਗਾ, ਉਤਰਾਂਚਲ ਤੋਂ ਪ੍ਰਿਤਪਾਲ ਸਿੰਘ ਰੁਦਰਪੁਰ, ਗੁਰਸਿੱਖ
ਫੈਮਿਲੀ ਕਲੱਬ ਲੁਧਿਆਣਾ ਤੋਂ ਅਰਵਿੰਦਰ ਸਿੰਘ ਖਾਲਸਾ, ਗੁਰਮਤਿ ਪ੍ਰਚਾਰ ਜੱਥਾ ਬਲਦੇਵ ਸਿੰਘ ਤੇ
ਗੁਰਬਖਸ਼ ਸਿੰਘ, ਏਕਸ ਕੇ ਬਾਰਕ ਸਿਰਸਾ ਇਕਾਈ ਤੋਂ ਕਰਨੈਲ ਸਿੰਘ ਸਿਰਸਾ, ਪ੍ਰਿਤਪਾਲ ਸਿੰਘ, ਸੁੰਦਰ
ਸਿੰਘ ਕਾਲਾਂਵਾਲੀ, ਪਰਮਜੀਤ ਸਿੰਘ, ਗੁਰਬੀਰ ਸਿੰਘ, ਫਰੀਦਾਬਾਦ ਤੋਂ ਇੰਦਰਜੀਤ ਸਿੰਘ ਰਾਣਾ,
ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ, ਯੰਗ ਸਿੱਖ ਐਸੋਸਿਏਸ਼ਨ,
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਅਤੇ ਖਾਲਸਾ ਨਾਰੀ ਮੰਚ
ਫਰੀਦਾਬਾਦ ਦੇ ਨੁੰਮਾਇਦੇ ਵੀ ਸ਼ਾਮਲ ਸਨ।
(12/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸਰਵਜੀਤ ਸਿੰਘ ਜੀ!
ਗੁਰਚਰਨ ਸਿੰਘ ਜਿਉਣਵਾਲਾ ਦੇ ਲੇਖ ਦੇ ਸੰਬੰਧ ਵਿੱਚ ਮੇਰੇ ਵੱਲੋਂ ਉਨ੍ਹਾਂ ਨੂੰ ਕੀਤੇ ਸਵਾਲਾਂ ਦੇ
ਜਵਾਬ ਵਿੱਚ ਤੁਸੀਂ ਮੈਨੂੰ ਕੁੱਝ ਸਵਾਲ ਕੀਤੇ ਹਨ।
ਤੁਸੀਂ ਆਪਣੇ ਪੱਤਰ ਵਿੱਚ ਲਿਖਿਆ ਹੈ-
“… ਹੁਣ ਸਾਡੇ ਪਾਸ ਸਵਾਲਾਂ ਤੇ ਮੋੜਵੇਂ ਸਵਾਲ ਕਰਨ ਦਾ ਸਮਾਂ ਨਹੀਂ ਹੈ, ਗਿਣਤੀ ਦੇ ਹੀ ਦਿਨ ਬਾਕੀ
ਬਚਦੇ ਹਨ….”।
“… ਉਹ ਬਲਦ ਤੁਹਾਡੇ ਹੀ ਘਰ ਕਿਉਂ ਆਇਆ ਹੈ?”
“… ਨਿਮਰਤਾ ਸਹਿਤ ਬੇਨਤੀ ਹੈ ਕਿ ਦਲੀਲ ਅਤੇ ਸਬੂਤਾਂ ਸਹਿਤ, ਸੰਖੇਪ ਅਤੇ ਸਪੱਸ਼ਟ ਜਾਣਕਾਰੀ ਦੇਣ ਦੀ
ਕਿਰਪਾਲਤਾ ਕਰਨੀ ਜੀ ਤਾਂ ਜੋ ਇਸ ਵਿਸ਼ੇ ਦਾ ਸੁਖਾਵਾਂ ਅੰਤ ਹੋ ਸਕੇ”।
ਵੀਰ ਜੀ! ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਸੰਬੰਧਤ ਵਿਸ਼ੇ ਬਾਰੇ ਚਲਦੀ ਵਿਚਾਰ ਵਿੱਚ ਕਾਫੀ
ਸਮਾਂ ਪਹਿਲਾਂ ਹਿੱਸਾ ਲੈਣਾ ਬੰਦ ਕਰ ਦਿੱਤਾ ਸੀ। ਹੁਣ ਅਚਾਨਕ ਅਖੀਰਲੇ ਸਮੇਂ ਹਿੱਸਾ ਲੈਣ ਦਾ ਖਿਆਲ
ਪਤਾ ਨਹੀਂ ਕਿਉਂ ਆ ਗਿਆ। ਜਿਸ ਲਹਿਜੇ ਵਿੱਚ ਤੁਸੀਂ ਮੈਨੂੰ ਉਸ ਵਕਤ ਜਵਾਬ ਦੇ ਕੇ ਵਿਚਾਰ ਚਰਚਾ
ਵਿੱਚ ਹਿੱਸਾ ਲੈਣਾ ਬੰਦ ਕੀਤਾ ਸੀ, ਹਾਲਾਤ ਅੱਜ ਵੀ ਉਹੀ ਹਨ।
ਦੂਸਰੀ ਗੱਲ, ਗੁਰਬਾਣੀ ਅਰਥਾਂ ਬਾਰੇ ਟਕਰਾਵ ਏਨਾਂ ਵਧ ਚੁੱਕਾ ਹੈ ਕਿ ਹੋ ਸਕਦਾ ਹੈ ਕਈ ਸਦੀਆਂ ਤੱਕ
ਵੀ ਕਿਸੇ ਨਿਚੋੜ ਤੇ ਨਾ ਪਹੁੰਚ ਸਕੀਏ। ਤੁਸੀਂ ਇਸ ਨੂੰ ਥੋੜ੍ਹੇ ਜਿਹੇ ਦਿਨਾਂ ਵਿੱਚ ਨਿਬੜ ਜਾਣਾ
ਸਮਝ ਰਹੇ ਹੋ। ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਤੇ ਸਵਾਲ ਹੀ ਐਹੋ ਜਿਹੇ ਕਰ ਦਿੱਤੇ ਹਨ
ਕਿ ਮੈਂ ਉਨ੍ਹਾਂਦੇ ਜਵਾਬ ਦੇ ਨਹੀਂ ਸਕਾਂਗਾ ਅਤੇ ਬੱਸ ਸਮਾਂ (31 ਦਸੰਬਰ) ਖ਼ਤਮ ਹੋਣ ਤੋਂ ਪਹਿਲਾਂ
ਹੀ ਵਿਚਾਰ ਚਰਚਾ ਖਤਮ ਹੋ ਜਾਵੇਗੀ। ਵੀਰ ਜੀ! ਐਸਾ ਨਹੀਂ ਹੈ। ਇਸ ਸੰਬੰਧਤ ਵਿਸ਼ੇ ਤੇ ਗੁਰਬਾਣੀ
ਵਿੱਚੋਂ ਹਰ ਸਵਾਲ ਦਾ ਜਵਾਬ ਮਿਲਦਾ ਹੈ। ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ। ਪਰ ਉਨ੍ਹਾਂ
ਜਵਾਬਾਂ ਦੇ ਨਾਲ ਮੇਰੇ ਵੱਲੋਂ ਤੁਹਾਨੂੰ ਜੋ ਸਵਾਲ ਕੀਤੇ ਜਾਣਗੇ ਤੁਸੀਂ ਉਨ੍ਹਾਂ ਦਾ ਜਵਾਬ ਦੇ ਨਹੀਂ
ਸਕਣਾ। ਉਸ ਸਥਿਤੀ ਵਿੱਚ ਪਾਠਕਾਂ ਦਾ ਧਿਆਨ ਹੋਰ ਪਾਸੇ ਲਗਾਣ ਲਈ ਤੁਹਾਡਾ ਕੋਈ ਹਮ-ਖਿਆਲ ਹਮਾਇਤੀ
ਸੱਜਣ, ਕੋਈ ਨਵਾਂ ਪਾਤਰ ਇਸੇ ਪੁਰਾਣੀ ਵਿਚਾਰ ਚਰਚਾ ਵਿੱਚੋਂ ਪੁਰਾਣੇ ਸਵਾਲਾਂ ਨੂੰ ਨਵੇਂ ਰੂਪ ਵਿੱਚ
ਲਿਆ ਕੇ ਮੇਰੇ ਸਾਮ੍ਹਣੇ ਰੱਖ ਦੇਵੇਗਾ। ਫ਼ੇਰ ਮੈਂ ਉਸ ਨਵੇਂ ਪਾਤਰ ਦੇ ਜਵਾਬ ਦੇਣ ਵਿੱਚ ਉਲਝ
ਜਾਵਾਂਗਾ (ਮੁੜ ਮੁੜ ਉਹੀ ਜਵਾਬ ਦੇਈ ਜਾਵਾਂਗਾ ਜਾਂ ਕੱਟ-ਪੇਸਟਾਂ ਪੇਸ਼ ਕਰੀ ਜਾਵਾਂਗਾ) ਬੱਸ ਇਹ
ਸਿਲਸਿਲਾ ਇਵੇਂ ਹੀ ਚੱਲਦਾ ਰਹਿਣਾ ਹੈ, ਇਸ ਦਾ ਅੰਤ ਨਹੀਂ ਹੋਣਾ। ਇਹ ਕੋਈ ਮੈਂ ਆਪਣੀ ਸੋਚ ਮੁਤਾਬਕ
ਅੰਦਾਜੇ ਨਹੀਂ ਲਗਾ ਰਿਹਾ। ਜੋ ਕੁੱਝ ਹੋ ਰਿਹਾ ਹੈ ਉਹ ਅਸਲੀਅਤ ਪੇਸ਼ ਕੀਤੀ ਹੈ।
ਹਾਂ ਇਹ ਟਕਰਾਵ ਅਤੇ ਭੁਲੇਖੇ ਮਿਟਣ ਦੀ ਉਮੀਦ ਕੀਤੀ ਜਾ ਸਕਦੀ ਹੈ, ਜੇ ਆਪਾਂ ਸਾਰੇ ਇਮਾਨਦਾਰੀ
ਵਰਤੀਏ। ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਲਟਾ ਮੇਰੇ ਤੇ ਸਵਾਲ ਕਰ ਦਿੱਤੇ ਹਨ। ਇਸ
ਤਰੀਕੇ ਨਾਲ ਕਿਸ ਤਰ੍ਹਾਂ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ? ਤੁਸੀਂ ਲਿਖਿਆ ਹੈ ਕਿ ਹੁਣ
ਸਮਾਂ ਥੋੜ੍ਹਾ ਹੈ ਇਸ ਲਈ ਮੈਂ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿਆਂ। ਵੀਰ ਜੀ! ਜਿਸ ਦਿਨ ਤੁਸੀਂ
ਸੱਚ-ਮੁੱਚ ਇਮਾਨਦਾਰੀ ਨਾਲ ਕਬੂਲ ਕਰ ਲਵੋਗੇ ਕਿ ਤੁਹਾਡੇ ਕੋਲ ਜਾਂ ਗੁਰਚਰਨ ਸਿੰਘ ਜਿਉਣਵਾਲਾ ਕੋਲ
ਮੇਰੇ ਵੱਲੋਂ ਕੀਤੇ ਗਏ ਸਵਲਾਂ ਦੇ ਕੋਈ ਜਵਾਬ ਨਹੀਂ ਹਨ। ਅਤੇ ਦਿਲੋਂ ਮੇਰੇ ਵੱਲੋਂ ਪੇਸ਼ ਜਵਾਬਾਂ ਤੇ
ਗ਼ੋਰ ਕਰਨੀ ਚਾਹੋਗੇ, ਉਸ ਦਿਨ ਮੇਰੀਆਂ ਲਿਖਤਾਂ ਜੋ ਕਿ ਸਿੱਖ ਮਾਰਗ ਤੇ ਹੀ ਮੌਜੂਦ ਹਨ, ਪੜ੍ਹ
ਲੈਣੀਆਂ ਤੁਹਾਨੂੰ ਮੇਰੇ ਤੇ ਸਵਾਲ ਕਰਨ ਦੀ ਕੋਈ ਜਰੂਰਤ ਹੀ ਨਹੀਂ ਪੈਣੀ ਸਾਰੇ ਜਵਾਬ ਆਪੇ ਮਿਲ
ਜਾਣਗੇ।
ਤੀਸਰੀ ਗੱਲ, ਤੁਸੀਂ ਲਿਖਿਆ ਹੈ- “ਨਿਮਰਤਾ ਸਹਿਤ ਬੇਨਤੀ ਹੈ ਕਿ…”।
ਵੀਰ ਜੀ! ਇਹ ਤੁਹਾਡੀ ਨਿਮਰਤਾ ਸਹਿਤ ਬੇਨਤੀ ਨਹੀਂ ਹੈ। ਜੇ ਨਿਮਰਤਾ ਸਹਿਤ ਬੇਨਤੀ ਹੁੰਦੀ ਤਾਂ
ਤੁਸੀਂ ਮੈਨੂੰ ਇਹ ਨਾ ਲਿਖਦੇ “…. ਉਹ ਬਲਦ ਤੁਹਾਡੇ ਹੀ ਘਰ ਕਿਉਂ ਆਇਆ ਹੈ?” ਵੀਰ ਜੀ! ਉਹ ਬਲਦ
ਮੇਰੇ ਘਰ ਨਹੀਂ ਆਇਆ। ਬਲਕਿ ਕਬੀਰ ਜੀ ਦੇ ਘਰ ਆਇਆ ਸੀ। ਤੁਹਾਡੇ ਸਮੇਤ ਤਕਰੀਬਨ ਸਾਰੇ ਹੀ ਪਾਠਕ
ਜਾਣਦੇ ਹਨ ਕਿ ਇਹ ਉਦਾਹਰਣ/ ਸਵਾਲ ਕਬੀਰ ਜੀ ਦੇ ਸ਼ਬਦ “ਹਰਿ ਬਿਨੁ ਬੈਲੁ ਬਿਰਾਨੇ ਹੁਈ ਹੈ॥”
(ਪੰਨਾ-524) ਤੇ ਆਧਾਰਿਤ ਹੈ।
ਤੁਸੀਂ ਲਿਖਿਆ ਹੈ ਕਿ ਮੈਂ ਦਲੀਲ ਅਤੇ ਸਬੂਤਾਂ ਸਹਿਤ ਸੰਖੇਪ ਅਤੇ ਸਪੱਸ਼ਟ ਜਾਣਕਾਰੀ ਦੇਵਾਂ।
ਵੀਰ ਜੀ! ਮੈਂ ਹਮੇਸ਼ਾਂ ਗੁਰਬਾਣੀ ਉਦਾਹਰਣਾਂ ਸਮੇਤ ਹੀ ਵਿਚਾਰ ਸਾਂਝੇ ਕਰਦਾ ਆ ਰਿਹਾ ਹਾਂ। ਪਿਛਲੇ
ਪੱਤਰ ਪੜ੍ਹ ਕੇ ਦੇਖ ਸਕਦੇ ਹੋ। ਹਾਂ ਆਮ ਤੌਰ ਤੇ ਜਵਾਬ ਸੰਖੇਪ ਵਿੱਚ ਨਹੀਂ ਰਹਿੰਦਾ, ਇਹ ਹਾਲਾਤ ਦੇ
ਕਾਰਣ ਮੇਰੀ ਮਜਬੂਰੀ ਹੈ, ਕਿਉਂਕਿ ਜਵਾਬ ਵਿਸਥਾਰ ਨਾਲ ਦੇਣ ਦੇ ਬਾਵਜੂਦ ਵੀ ਤੁਹਾਡੇ ਵਰਗੇ ਸੱਜਣਾਂ
ਨੂੰ ਗੱਲ ਸਮਝ ਨਹੀਂ ਆ ਰਹੀ।
ਹੁਣ ਰਹੀ ਗੱਲ, ਤੁਸੀਂ ਮੈਨੂੰ ਜਿਹੜੇ ਸਵਾਲ ਕੀਤੇ ਹਨ ਉਨ੍ਹਾਂ ਦੇ ਸੰਬੰਧ ਵਿਚ। ਮੈਂ ਗੁਰਚਰਨ ਸਿੰਘ
ਜਿਉਣਵਾਲਾ ਨੂੰ ਕੁੱਝ ਸਵਾਲ ਕੀਤੇ ਸੀ। ਉਹ ਸਾਰੇ ਦੇ ਸਾਰੇ ਸਵਾਲ ਉਨ੍ਹਾਂ ਦੀ ਇਸ ਵਿਚਾਰ, ਕਿ
‘ਕਰਮਾਂ ਦਾ ਹਿਸਾਬ ਇਸੇ ਜਨਮ ਵਿੱਚ ਨਾਲ ਦੀ ਨਾਲ ਹੀ ਭੁਗਤਿਆ ਜਾ ਰਿਹਾ ਹੈ’ ਤੇ ਆਧਾਰਤ ਹਨ। ਤੁਸੀਂ
ਉਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਉਲਟਾ ਮੇਰੇ ਤੇ ਸਵਾਲ ਕਰ ਦਿੱਤੇ ਹਨ। ਜੇ ਮੇਰੇ ਸਵਾਲਾਂ
ਦਾ ਜਵਾਬ ਦੇਣ ਦਾ ਸਮਾਂ ਨਹੀਂ ਹੈ ਤਾਂ ਸਿਲਸਿਲੇ ਵਾਰ ਵਿਚਾਰ ਨਾ ਚਲਾ ਕੇ ਤੁਸੀਂ ਉਲਟਾ ਮੇਰੇ ਤੇ
ਸਵਾਲ ਕਿਸ ਤਰ੍ਹਾਂ ਕਰ ਸਕਦੇ ਹੋ? ਸੀੜੀ (ਪੌੜੀ) ਦੇ ਅੱਧ ਵਿੱਚਕਾਰ ਖੜ੍ਹੇ ਹੋ ਕੇ ਅਖੀਰਲੇ ਟੰਬੇ
ਤੇ ਛਲਾਂਗ ਕਿਸ ਤਰ੍ਹਾਂ ਲਗਾ ਸਕਦੇ ਹੋ? ਤੁਸੀਂ ਜਿਹੜੇ ਸਵਾਲ ਕੀਤੇ ਹਨ ਉਨ੍ਹਾਂ ਦੇ ਜਵਾਬ ਵੀ ਮਿਲ
ਜਾਣਗੇ ਅਤੇ ਗੁਰਬਾਣੀ ਉਦਾਹਰਣਾਂ ਸਮੇਤ ਮਿਲਣਗੇ। ਪਰ ਜ਼ਰਾ ਸਿਲਸਿਲੇਵਾਰ ਚੱਲੋ। ਪਹਿਲਾਂ ਮੇਰੇ
ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋ। ਧੰਨਵਾਦ।
ਸ: ਗੁਰਸ਼ਰਨ ਸਿੰਘ ਕਸੇਲ ਜੀ!
ਤੁਸੀਂ ਵਿਚਾਰ ਬਹੁਤ ਸੁਚੱਜੇ ਢੰਗ ਨਾਲ ਦਿੱਤੇ ਹਨ ਅਤੇ ਹਮੇਸ਼ਾਂ ਸੁਖਾਵੀਂ ਭਾਸ਼ਾ ਦਾ
ਹੀ ਇਸਤੇਮਾਲ ਕਰਦੇ ਹੋ। ਪਰ ਜਿਹੜੇ ਵਿਚਾਰ ਅਤੇ ਸਵਾਲ ਤੁਸੀਂ ਹੁਣ ਰੱਖੇ ਹਨ ਉਨ੍ਹਾਂ ਬਾਰੇ ਆਪ ਜੀ
ਨੂੰ ਵੀ ਇਹੀ ਕਹਾਂਗਾ ਕਿ ਸਿਲਸਿਲੇਵਾਰ ਵਿਚਾਰ ਨੂੰ ਚਲਾਵੋ। ਮੈਂ ਹਮੇਸ਼ਾਂ ਗੁਰਬਾਣੀ ਉਦਾਹਰਣਾਂ
ਸਮੇਤ (ਪ੍ਰੋ: ਸਾਹਿਬ ਸਿੰਘ ਦੇ ਟੀਕੇ ਤੋਂ ਸੇਧ ਲੈ ਕੇ) ਹੀ ਵਿਚਾਰ ਸਾਂਝੇ ਕਰਦਾ ਆ ਰਿਹਾ ਹਾਂ ਕੋਈ
ਮੇਰੇ ਆਪਣੇ ਘੜੇ ਘੜਾਏ ਵਿਚਾਰ ਨਹੀਂ ਹਨ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(ਸੰਪਾਦਕੀ ਨੋਟ)
1- ‘ਸਿੱਖ ਮਾਰਗ’ ਦੇ ਸਾਰੇ ਪਾਠਕਾਂ/ਲੇਖਕਾਂ ਨੂੰ
ਬੇਨਤੀ ਹੈ ਕਿ ਉਹ ਆਪਣੀਆਂ ਲਿਖਤਾਂ ਟਾਈਪ ਕੀਤੀਆਂ ਹੋਈਆਂ, ਮਾਈਕਰੋਸੌਫਟ ਵਰਡ/ਔਫਿਸ ਜਾਂ ਇਸ ਦੇ
ਬਰਾਬਰ ਦੇ ਹੋਰ ਕਿਸੇ ਵਰਡ ਪ੍ਰੋਸੈਸਰ ਵਿੱਚ ਹੀ ਅਟੈਚ ਕਰਕੇ ਭੇਜਣ। ਗੁਰਮੁਖੀ/ਪੰਜਾਬੀ ਦੇ ਫੌਂਟਸ
ਕੋਈ ਵੀ ਵਰਤ ਸਕਦੇ ਹਨ। ਛੋਟੀ ਜਿਹੀ ਚੱਠੀ ਉਂਜ ਵੀ ਈ-ਮੇਲ ਤੇ ਹੀ ਟਾਈਪ ਕੀਤੀ ਭੇਜੀ ਜਾ ਸਕਦੀ ਹੈ
ਪਰ ਉਸ ਵਿੱਚ ਅੰਗ੍ਰੇਜ਼ੀ ਦੇ ਲਫਜ਼ ਨਾ ਹੋਣ। ਕਈ ਨਵੇਂ ਪਾਠਕ ਜਾਂ ਤਾਂ ਪੀ. ਡੀ. ਐੱਫ. ਫਾਰਮੇਟ ਵਿੱਚ
ਭੇਜਦੇ ਹਨ ਅਤੇ ਜਾਂ ਫਿਰ ਇਮਜ਼ ਫਾਈਲ ਬਣਾ ਕੇ ਭੇਜਦੇ ਹਨ, ਜੋ ਕਿ ਸਾਡੇ ਲਈ ਪਉਣਾਂ ਮੁਸ਼ਕਲ ਹੈ। ਅੱਜ
ਵੀ ਇੱਕ ਪਾਠਕ ਨੇ ਕਿਸੇ ਦੇ ਜਵਾਬ ਵਿੱਚ ਇਸੇ ਤਰ੍ਹਾਂ ਹੀ ਕੀਤਾ ਹੈ ਜੋ ਕਿ ਅਸੀਂ ਪਾ ਨਹੀਂ ਸਕਦੇ।
2- ਬਲਦੇਵ ਸਿੰਘ ਫਿਰੋਜ਼ਪੁਰ ਨੇ ਅੱਜ ਦੇ ਲੇਖ ਵਿੱਚ ਕਈ ਕੁੱਝ ਐਸਾ ਲਿਖਿਆ ਹੈ ਜਿਸ ਨਾਲ ਕਿ ਸ਼ਾਇਦ
ਹੀ ਕੋਈ ‘ਸਿੱਖ ਮਾਰਗ’ ਦਾ ਰੈਗੂਲਰ ਪਾਠਕ/ਲੇਖਕ ਸਹਿਮਤ ਹੋਵੇਗਾ। ਉਹਨਾ ਨੇ ਸੱਚ ਨੂੰ ਉਜਾਗਰ ਕਰਨ
ਤੱਕ ਵਿਚਾਰ ਕਰਨ ਦੀ ਗੱਲ ਵੀ ਕੀਤੀ ਹੈ। ਇਹ ਪਹਿਲਾਂ ਕਈ ਵਾਰੀ ਆਪ ਹੀ ਵਿਚੋਂ ਹੀ ਚਲੇ ਜਾਂਦੇ ਰਹੇ
ਹਨ। ਅਸੀਂ ਪਹਿਲੀ ਜਨਵਰੀ ਤੋਂ ਇੱਕ ਵਿਸ਼ੇ ਨੂੰ ਲੈ ਕੇ ਇੱਕ ਮਹੀਨੇ ਤੱਕ ਵਿਚਾਰ ਕਰਿਆ ਕਰਾਂਗੇ ਅਤੇ
ਇਹਨਾ ਨੂੰ ਪੂਰਾ ਮੌਕਾ ਦੇਵਾਂਗੇ ਕਿ ਇਹ ਸਾਰਿਆਂ ਦੀ ਤਸੱਲੀ ਕਰਾਉਣ ਲਈ ਸੱਚ ਨੂੰ ਉਜਾਗਰ ਕਰਨ ਕਿ
ਵਾਕਿਆ ਈ ਧਰਮ ਰਾਜ ਵੀ ਹੈਗਾ, ਵੇਦ ਵੀ ਸੱਚੇ ਹਨ ਅਤੇ ਸ਼੍ਰਿਸ਼ਟੀ ਦੀ ਰਚਨਾ ਵੇਲੇ ਸਭ ਤੋਂ ਪਹਿਲਾਂ
ਬ੍ਰਹਮਾ ਹੀ ਪੈਦਾ ਹੋਇਆ ਸੀ ਆਦਿਕ ਜਿਵੇਂ ਕਿ ਇਹਨਾ ਨੇ ਆਪਣੇ ਅੱਜ ਦੇ ਲੇਖ ਵਿੱਚ ਦੱਸਿਆ ਹੈ। ਹੁਣ
ਤੱਕ ਜੋ ਇਹਨਾ ਨੇ ਲਿਖਿਆ ਹੈ ਉਸ ਬਾਰੇ ਵਿਚਾਰ ਤੋਂ ਬਾਅਦ ਹੀ ਇਹਨਾ ਦੇ ਹੋਰ ਲੇਖ ਪਾਏ ਜਾਣਗੇ।
(12/12/10)
ਚਰਨਜੀਤ ਸਿੰਘ ਬਰੈਂਮਪਟਨ
ਅਮਰਜੀਤ ਸਿੰਘ ਚੰਦੀ ਜੀ ਦੇ
5/12/10 ਨੂੰ ‘ਗੁਰੂ ਨਾਨਕ ਦੀ ਸਿੱਖੀ ਨੂੰ ਬਚਾਉਣ ਦਾ ਇਕੋ-ਇਕ ਰਾਹ’
ਦੇ ਸਿਰਲੇਖ ਹੇਠ ਵਿਚਾਰ ਪੜੇ। ਉਸੇ ਵਿਚਾਰ ਦੀ ਲੜੀ ਨੂੰ ਅੱਗੇ ਤੋਰਨ ਦਾ ਇਹ ਮੇਰਾ ਜਤਨ ਹੈ।
ਅਸੀ ਸਭ ਜਾਣਦੇ ਹਾਂ ਕਿ ਜੈਨ ਮਤ ਅਤੇ ਬੁਧ ਮਤ, ਬ੍ਰਾਹਮਣਵਾਦ ਦੀ ਭੇਂਟ ਚੜ ਚੁੱਕੇ ਹਨ। ਪਰ ਮੈਂ
ਬੜਾ ਹੈਰਾਨ ਹੋਇਆ ਇਹ ਪੜ ਕੇ ਕਿ ਕਾਫੀ ਹੱਦ ਤੱਕ ਇਸਲਾਮ ਦਾ ਬੇੜਾ ਗਰਕ ਵੀ ਬ੍ਰਾਹਮਣਵਾਦ ਨੇ ਹੀ
ਕੀਤਾ ਹੈ। ਇਸ ਦਾ ਪ੍ਰਮਾਣ ਗੁਰੂ ਨਾਨਕ ਦੀ ਬਾਣੀ ਵਿੱਚ ਹੀ ਮਿਲ ਜਾਂਦਾ ਹੈ।
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ
ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥ (417)
ਭਾਵ ਕਿ ਜਦੋਂ ਪਠਾਨਾਂ ਨੇ ਸੁਣਿਆ ਕਿ ਬਾਬਰ ਚੜਾਈ ਕਰ ਕੇ ਆ ਰਿਹਾ ਹੈ ਤਾਂ ਪਠਾਨਾਂ ਨੇ
ਪੀਰ ਸੱਦ ਲਏ (ਜਾਂ ਆ ਗਏ)। ਤਸਬੀ (ਮਾਲਾ) ਫੇਰਨ ਲੱਗੇ ਤੇ ਆਖਣ ਲੱਗੇ ਕਿ ਅਸੀ ਮੰਤ੍ਰ ਮਾਰ ਕੇ
ਮੁਗਲਾਂ ਨੂੰ ਅੰਨਾਂ ਕਰ ਦੇਵਾਂਗੇ।
ਬਿਨਾਂ ਸ਼ੱਕ ਇਹ ਬ੍ਰਾਹਮਣਵਾਦ ਦਾ ਹੀ ਪ੍ਰਭਾਵ ਸੀ ਨਹੀਂ ਤੇ ਪਠਾਨ ਵੀ ਸਿੱਖਾਂ ਵਾਂਗ ਇੱਕ ਡਾਹਡੀ
ਕੌਮ ਗਿਣੀ ਜਾਂਦੀ ਹੈ। ਬ੍ਰਾਹਮਣਾਂ ਨੇ ਔਰੰਗਜੇਬ ਤੇ ਕਈ ਸਦੀਆਂ ਪਹਿਲੇ ਇਸਲਾਮ ਦੀਆਂ ਜੜ੍ਹਾਂ
ਵੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਯਾਦ ਰਹੇ ਕਿ ਮੁਸਲਮਾਨ ਹਮਲਾਵਰ ਜਿੱਥੇ ਵੀ ਗਏ, ਉੱਥੇ ਹੀ ਇਸਲਾਮ
ਪੂਰੀ ਤਰਾਂ ਛਾ ਗਿਆ ਪਰ ਭਾਰਤ ਹੀ ਇੱਕ ਐਸਾ ਦੇਸ਼ ਸੀ ਜਿੱਥੇ ਆ ਕੇ ਉਸ ਦਾ ਆਪਣਾ ਬੇੜਾ ਗਰਕ ਹੋ
ਗਿਆ। ਅਕਬਰ ਨੂੰ ਇਤਿਹਾਸਕਾਰਾਂ ਨੇ ਇੱਕ ਮਹਾਨ ਸਮ੍ਰਾਟ ਲਿਖਿਆ ਹੈ। ਉਸ ਨੂੰ ਧਾਰਮਿਕ ਪੱਖੋਂ ਵੀ
ਬੜਾ ਉਦਰਿ ਦਸਦੇ ਹਨ। ਪਰ ਨਾਲ ਇਹ ਵੀ ਪਤਾ ਚਲਦਾ ਹੈ ਕਿ ਅਕਬਰ ਦੇ ਰਾਜ ਵਿੱਚ ਬ੍ਰਾਹਮਣਵਾਦ ਬਹੁਤ
ਫੈਲਿਆ। ਬ੍ਰਾਹਮਣਾਂ ਨੇ ਅਕਬਰ ਨੂੰ ਖੁਦ ਨੂੰ ਕ੍ਰਿਸ਼ਨ ਨੂੰ ਝੂਟੇਂ ਦੇਣ ਲਾ ਦਿੱਤਾ ਸੀ। ਦਾਰਾ
ਸ਼ਿਕੋਹ ਨੇ ਉਪਨਿਸ਼ਦਾਂ ਨੂੰ ਫਾਰਸੀ ਵਿੱਚ ਟਰਾਂਸਲੇਟ ਕਰਵਾਇਆ। ਪਰ ਔਰੰਗਜੇਬ ਦੇ ਸਮਾਨ ਤੱਕ ਇਸਲਾਮ
ਦਾ ਬ੍ਰਾਹਮਣੀਕਰਨ ਪੂਰੀ ਤਰਾਂ ਹੋ ਚੁਕਿਆ ਸੀ। ਸ਼ਾਇਦ ਪਾਠਕ ਹੈਰਾਨ ਹੋਣ ਕਿ ਔਰੰਗਜੇਬ ਨੇ ਜਿੱਥੇ
ਮੰਦਿਰ ਢਾਏ ਸਨ ਉਥੇ ਕਈ ਮੰਦਿਰ ਬਣਵਾਏ ਵੀ ਸਨ। ਮੁਗਲ ਧਾਰਮਿਕ ਪੱਖੋਂ ਕਾਫ਼ੀ ਉਦਾਰ ਸਨ ਪਰ ਉਹਨਾਂ
ਦੀ ਮੁਸ਼ਿਕਲ ਇਹ ਸੀ ਕਿ ਉਹ ਬ੍ਰਾਹਮਣ ਤੇ ਅਫ਼ਗਾਨੀ ਕਟੱੜਵਾਦੀਆਂ ਵਿੱਚ ਫ਼ਸੇ ਹੋਏ ਸਨ। ਇਸੇ ਤਰਾਂ
ਜਦੋਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪੂਰੀ ਚੜਾਈ ਸੀ, ਉਦੋਂ ਬ੍ਰਾਹਮਵਾਦ ਦੀ ਵੀ ਪੂਰੀ
ਚੜਾਈ ਸੀ।
ਇਸਲਾਮ ਦੇ ਬ੍ਰਾਹਮਣੀਕਰਨ ਨੂੰ ਇਕਬਾਲ ਨੇ ਵੀ ਮੰਨ ਲਿਆ ਹੈ। ਤਾਂ ਹੀ ਤੇ ਉਸ ਨੇ ਲਿਖਿਆ ਹੈ:
ਦੀਨੇ ਹਜਾਜੀ ਕਾ ਬੇਬਾਕ ਬੇੜਾ
ਕੀਏ ਪਾਰ ਜਿਸਨੇ ਸਾਤੋਂ ਸਮੁੰਦਰ
ਜੋ ਜੇਹੂਂ ਮੇਂ ਅਟਕਾ ਨਾ ਸੇਹੂਂ ਮੇਂ ਭਟਕਾ
ਵੋ ਆ ਕੇ ਦਹਾਨੇ ਮੇਂ ਗਂਗਾ ਕੇ ਡੂਬਾ।
ਕੁਲਬੀਰ ਸਿੰਘ ਕੌੜਾ ਨੇ ਵੀ ਆਪਣੀ ਕਿਤਾਬ `ਤੇ ਸਿੱਖ ਵੀਨਿਗਲਿਆ ਗਿਆ’
ਵਿੱਚ ਬ੍ਰਾਹਮਣੀ ਇਸਲਾਮ ਦੇ ਦਰਸ਼ਨ ਕਰਾਏ ਹਨ। ਪੇਜ 110 ਤੇ ਲਿਖਿਆ ਹੈ।
ਮੁਸਲਮਾਨਾਂ ਵਿਚੋਂ ਪੁਰਾਣੇ ਪੀਰਾਂ ਦੀ ਔਲਾਦ ਹੁਣ ਵੀ ਆਪਣੇ ਆਪ ਨੂੰ ਪੀਰ ਸਾਂਈ ਅਖਵਾਉਂਦੀ ਹੈ।
ਫਰਂਟੀਅਰ ਦੇ ਬਹੁਤ ਸਾਰੇ ਪੀਰ ਤੇ ਵਡੇਰੇ ਅੱਜਕਲ ਰਾਜਨੀਤੀ ਵਿੱਚ ਵੀ ਹਨ, ਜਿਵੇਂ ਸਿਖਾਂ ਵਿੱਚ ਵੀ
ਬਹੁਤ ਸਾਰੇ ਸੰਤ -ਸਾਧ ਰਾਜਨੀਤੀ ਦਾ ਚਸਕਾ ਵੀ ਰੱਖਦੇ ਹਨ ਤੇ ਡੇਰਿਆਂ ਦੇ ਮਾਲਿਕ ਵੀ ਹਨ। ਉਹਨਾਂ
ਪੀਰਾਂ ਤੇ ਵਡੇਰਿਆਂ ਨੂੰ ਹਰ ਵੇਲੇ ਇਹ ਖਤਰਾ ਲੱਗਾ ਰਹਿਂਦਾ ਹੈ ਕਿ ਰਾਜਨੀਤੀ ਵਿੱਚ ਆਉਣ ਕਰ ਕੇ
ਸਾਡੀ ਧਾਰਮਿਕ ਮਾਨਤਾ ਕਿਤੇ ਲੋਕਾਂ ਵਿੱਚ ਘੱਟ ਨਾ ਜਾਵੇ। ਇਸ ਲਈ ਉਹ ਇੱਕ ਐਸਾ ਹੀ ਤਾਣਾ ਬਾਣਾ
ਆਪਚੀ ਧਾਰਮਿਕ ਥਾਂ ਤੋਂ ਇਲਾਵਾ ਆਪਣੀ ਰਿਹਾਇਸ਼ਗਾਹ ਤੇ ਵੀ ਬਣਾ ਲੈਂਦੇ ਹਨ ਤੇ ਦੋ ਚਾਰ ਕਮਲੇ ਜਹੇ
ਰੱਖ ਕੇ, ਉਹਣਾਂ ਨੂੰ ਅਝੀਬ ਜਹੈ ਹਰੇ ਰਂਗ ਦੇ ਕਪੜੇ ਪੁਆ ਦੇਂਦੇ ਹਨ ਤੇ ਗੱਲ ਵਿੱਚ ਮੋਟੇ ਮੋਟੇ
ਰਂਗ ਬਰਂਗੇ ਬੌਲਦਾਨ ਦੇ ਗਲਾਂ ਵਿੱਚ ਪਾਉਣ ਵਰਗੇ ਮਣਕਿਆਂ ਦੀ ਮਾਲਾ ਪੁਆ ਦੇਂਦੇ ਹਨ। ਕਿਸੇ ਦੇ ਹੱਥ
ਵਿੱਚ ਮੋਰਾਂ ਦੇ ਖਂਭਾਂ ਦਾ ਝਾੜੂ ਜਿਹਾ ਤੇ ਕਿਸੇ ਦੇ ਹੱਥ ਘੁੰਗਰੂ ਲੱਗਾ ਘੋਟਣੇ ਵਰਗਾ ਸੋਟਾ ਜਿਹਾ
ਫੜਾ ਦੇਂਦੇ ਹਨ। ਜਦੋਂ ਮਿਲਣ ਵਾਲੇ ਸਮੇਂ ਵਿੱਚ ਆਮ ਜਨਤਾ ਪੀਰ ਜੀ ਨੂੰ ਮਿਲਣ ਆਉਂਦੀ ਹੈ ਤਦਂ ਉਹ
ਮਸਤ ਮਲੰਗ ਕਮਲੇ ਜਿਹੇ ਭੁੜਕ ਭੁੜਕ ਕੇ ਨਾਲੇ ਘੁੰਗਰੂ ਛਣਕਾਉਂਦੇ ਹਨ ਤੇ ਨਾਲੇ ਗਾੳਂਦੇ ਹਨ: “ਪਰਿ
ਸਾਂਈ ਆਇਐ, ਮਿੱਠੇ ਚੌਲ ਖਾਦੈ, ਪੀਰ ਸਾਂਈ ਆਇਐ, ਮਿੱਠੇ ਚੌਲ ਖਾਦੈ”। ਤੇ ਪਤਾ ਨਹੀ ਏਂਦਾ ਦਾ ਹੋਰ
ਕੀ ਕੀ ਬਕੜਵਾਹ ਕਰਦੇ ਰਹਿਂਦੇ ਹਨ।
ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਭਾਰਤ ਵਿੱਚ ਕੋਈ ਮੱਤ ਪੈਦਾ ਹੋਇਆ ਹੋਵੇ ਜਾਂ ਬਾਹਰੋਂ ਆਇਆ
ਹੋਵੇ, ਬ੍ਰਾਹਮਣੀ ਪ੍ਰਭਾਵ ਤੋਂ ਨਹੀਂ ਬਚ ਸਕਿਆ। ਭਾਰਤ ਦਾ ਸਾਮਾਜਿਕ ਢਾਂਚਾ ਹੀ ਇਤਨਾ ਵਿਗੜਿਆ
ਹੋਇਆ ਹੈ। ਉਤੋਂ ਇਸ ਵਿੱਚ ਸਮੋਇਆ ਹੋਇਆ ਬ੍ਰਾਹਮਣਵਾਦ। ਬ੍ਰਾਹਮਣਵਾਦ ਭਾਰਤ ਦੀ ਹਵਾ ਵਿੱਚ ਹੈ।
ਇੱਕਲੇ ਸਿੱਖਾਂ ਨੂੰ ਇਸ ਹਵਾ ਤੋਂ ਅਛੂਤ ਰਖਣਾ ਨਾਮੁਮਕਿਨ ਨਹੀਂ ਤੇ ਬਹੁਤ ਔਖਾ ਜਰੂਰ ਹੈ।। ਜਾਂ ਤੇ
ਸਭ, ਹਿੰਦੁ, ਸਿੱਖ, ਮੁਸਲਿਮ, ਜੈਨ, ਬੁਧ, ਇਸ ਤੋਂ ਆਜਾਦ ਹੋਣਗੇ ਜਾਂ ਸਭ ਇਕੱਠੇ ਹੀ ਡੁਬਣਗੇ। ਇਹ
ਮੈਂ ਕੌਮੀ ਗੱਲ ਕੀਤੀ ਹੈ। ਵਿਅਕਤੀਗੱਤ ਤੌਰ ਤੇ ਸ਼ੁਰੂ ਤੋਂ ਹੀ ਹਰ ਇੱਕ ਮੱਤ ਵਿੱਚ ਲੋਕ ਰਹੇ ਹਨ ਜੋ
ਇਸ ਬ੍ਰਾਹਮਣੀ ਪ੍ਰਭਾਵ ਤੋਂ ਮੁਕਤ ਰਹੇ ਹਨ ਅਤੇ ਅੱਜ ਵੀ ਹਨ। ਮੈਂ ਸਮਝਦਾ ਹਾਂ ਕਿ ਭਾਰਤ ਦੀ ਮੂਲ
ਸਮਸਿਆ ਇਸ ਦੀ ਸਾਮਾਜਿਕ ਬਣਤਰ ਅਤੇ ਇਸ ਵਿੱਚ ਸਮੋਇਆ ਹੋਇਆ ਬ੍ਰਾਹਮਣਵਾਦ ਹੈ। ਰਾਜਸੀ ਸਮਸਿਆ ਇਸ
ਵਿਚੋਂ ਹੀ ਜਨਮੀ ਹੈ।
ਜਦੋਂ ਅਸੀ ਗੁਰਬਾਣੀ ਵਿਚਾਰਦੇ ਹਾਂ ਤਾਂ ਬੈਕਗਰਾਉਂਡ ਵਿੱਚ ਭਾਰਤ ਦੇ ਸਮਾਜਿਕ ਅਤੇ ਧਰਮਿਕ ਹਾਲਾਤ
ਹੀ ਚਲਦੇ ਹਨ। ਜਦੋਂ ਅਸੀ ਪਹਿਲੇ ਪੰਜ ਗੁਰੂਆਂ ਦੀ ਜੀਵਨੀ ਵਿਚਾਰਦੇ ਹਾਂ ਤਾਂ ਵੀ ਬੈਕਗਰਾਉਂਡ ਵਿੱਚ
ਸਮਾਜਿਕ ਅਤੇ ਧਾਰਮਿਕ ਹਾਲਾਤ ਹੀ ਨਜਰ ਆਉਂਦੇ ਹਨ। ਗੁਰੂ ਜਾਣਦੇ ਸਨ ਕਿ ਜਦੋਂ ਤੱਕ ਭਾਰਤ ਦੀ
ਸਾਮਾਜਿਕ ਅਤੇ ਧਾਰਮਿਕ ਬਣਤਰ ਨਹੀਂ ਬਦਲੇਗੀ, ੳਦੋਂ ਤੱਕ ਸੁਧਾਰ ਹੋਣਾ ਮੁਸ਼ਕਿਲ ਹੈ। ਇਸੇ ਕਰ ਕੇ
ਗੁਰੂਆਂ ਨੇ ਭਾਰਤੀ ਸਮਾਜ, ਜਿਸਦਾ ਵੱਡਾ ਹਿੱਸਾ ਹਿੰਦੁਆਂ ਦਾ ਸੀ, ਨੂੰ ਨਵੇਂ ਢੰਗ ਨਾਲ ਬੁਣਨਾ
ਸ਼ੁਰੂ ਕੀਤਾ। ਪਰ ਛੇਵੇਂ ਪਾਤਸ਼ਾਹ ਤੋਂ ਬਾਅਦ ਹੌਲੀ ਹੌਲੀ ਹਾਲਾਤਾਂ ਦਾ ਰਾਜਨੀਤੀਕਰਣ ਹੋਣਾ ਸ਼ੁਰੂ ਹੋ
ਗਿਆ। ਇਹਨਾਂ ਹਾਲਾਤਾਂ ਤੇ ਗੁਰੂਆਂ ਦਾ ਕੋਈ ਕੰਟਰੋਲ ਨਹੀਂ ਸੀ। ਇੱਕ ਪਾਸੇ ਮੂਰਖ ਮੁਗਲ ਸਨ ਅਤੇ
ਦੂਜੇ ਪਾਸੇ ਚਾਲਾਕ ਬ੍ਰਾਹਮਣਵਾਦੀ ਮਾਨਸਿਕਤਾ ਦੇ ਸ਼ਿਕਾਰ ਪਹਾੜੀ ਰਾਜੇ। ਦਸਵੇਂ ਗੁਰੂ ਤੱਕ ਦੋਹਾਂ
(ਮੁਗਲ ਅਤੇ ਪਹਾੜੀ ਰਾਜੇ) ਨੇ ਮਿਲ ਕੇ ਇਸ ਨੂੰ ਪੂਰੀ ਤਰਾਂ ਰਾਜਨੀਤਿਕ ਰੰਗ ਚਾੜ ਦਿੱਤਾ। (ਹੋ
ਸਕਦਾ ਹੈ ਕਿ ਇੱਕ ਇਹ ਕਾਰਨ ਵੀ ਹੋਵੇ ਜਿਸ ਕਰ ਕੇ ਦਸਵੇਂ ਗੁਰੂ ਨੇ ਵਿਅਕਤੀਗਤ ਗੁਰੂਤਾ ਗੱਦੀ ਤੇ
ਫੁਲਸਟਾਪ ਲਾਇਆ ਹੋਵੇ। ਇਸ ਵਿਸ਼ੇ ਤੇ ਅਜੇ ਕਾਫੀ ਖੋਜ ਦੀ ਲੋੜ ਹੈ।) ਰਹਿੰਦੀ ਖੂੰਦੀ ਕਸਰ ਬੰਦਾ
ਬਹਾਦੁਰ ਨੇ ਕੱਢ ਦਿੱਤੀ। ਜੋ ਰਾਜਨੀਤੀਕਰਨ ਬੈਕਗਰਾਉਂਡ ਵਿੱਚ ਚੱਲ ਰਿਹਾ ਸੀ, ਉਸ ਨੂੰ ਖੁਲ ਕੇ
ਸਾਹਮਣੇ ਲੈ ਆਂਦਾ। ਜਿਸ ਹਿਂਦੁ ਸਮਾਜ ਨੂੰ ਗੁਰੂ ਸੁਧਾਰ ਰਹੇ ਸਨ, ਉਹਨਾਂ ਹਿੰਦੂਆਂ ਨੂੰ ਹੀ ਦੂਰ
ਕਰ ਦਿੱਤਾ ਤੇ ਫਿਰ ਸੁਧਾਰ ਕਿਸ ਦਾ ਹੋਣਾ ਸੀ? ਜਿਹੜਾ ਕੰਮ ਗੁਰੂਆਂ ਨੇ ਦੋ ਚਾਰ ਹਜਾਰ ਦੀ ਫੋਜ ਨਾਲ
ਕਰ ਦਿਖਾਇਆ, ਉਹ ਕੰਮ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਅੱਸੀ ਹਜਾਰ ਦੀ ਫੌਜ ਵੀ
ਨਹੀਂ ਕਰ ਸਕੀ ਕਿਂਉਕਿ ਮੂਲ ਸਮਸਿਆ ਰਾਜਨੀਤਿਕ ਹੈ ਹੀ ਨਹੀਂ ਸੀ। ਇਸ ਤੋਂ ਬਾਅਦ ਕਦੇ ਸਮਾਜ ਸੁਧਾਈ
ਦੀ ਲਹਿਰ ਨਹੀਂ ਚੱਲੀ। ਚਾਹੀਦਾ ਹੈ ਕਿ ਸਿੱਖ ਫਿਰ ਤੋਂ ਉਥੋਂ ਹੀ ਸ਼ੁਰੂ ਹੋ ਜਾਣ ਜਿਥੇ ਗੁਰੂ ਛਡ ਕੇ
ਗਏ ਸਨ। ਤਾਂ ਹੀ ਸਹੀ ਮਾਇਨੇ ਵਿੱਚ ਸਿੱਖ ਕਹਾਇਆ ਜਾ ਸਕਦਾ ਹੈ।
ਇਕ ਗੱਲ ਤੇ ਸਿੱਖਾਂ ਨੂੰ ਵਧਾਈ ਦੇਣੀ ਬਣਦੀ ਹੈ ਕਿ ਭਾਵੇਂ ਸਿੱਖ ਜਿਤਨੇ ਮਰਜੀ ਕਰਮਕਾਂਡਾਂ ਵਿੱਚ
ਫਸੇ ਹੋਣ, ਪਰ ਅੱਜ ਵੀ ਭਾਰਤ ਦੇ 100 ਕਰੋੜ ਲੋਕਾਂ ਵਿਚੋਂ ਸਿਰਫ ਸਿੱਖ ਹੀ ਹਨ ਜੋ ਧਾਰਮਿਕ ਪਾਖੰਡ
ਦੇ ਖਿਲਾਫ ਆਵਾਜ ਉਠਾ ਰਹੇ ਹਨ। ਲੋੜ ਹੈ ਜਥੇਬੰਦ ਹੋਣ ਦੀ ਅਤੇ ਇੱਕ ਲੰਮੀ ਰਣਨੀਤੀ ਦੀ ਨਿਸ਼ਾਨਦੇਹੀ
ਕਰਣ ਦੀ। ਗੁਰੀਲਾ ਜੰਗ ਦੀ ਤਰਾਂ ਜਦੋਂ ਗੱਲ ਵਿਗੜਦੀ ਦਿੱਸੇ, ਤੇ ਕੁੱਝ ਸਮਾਂ ਲਈ ਥੰਮ ਜਾਵੋ। ਸਮਾਂ
ਵੀਚਾਰ ਕੇ ਫਿਰ ਸ਼ੁਰੂ ਹੋ ਜਾਵੋ। ਕਦੇ ਤੇ ਸਮਾਜ ਸੁਧਰੇਗਾ ਹੀ।
ਚਰਨਜੀਤ ਸਿੰਘ
ਬਰੈਂਮਪਟਨ
(12/12/10)
ਚਮਕੌਰ ਸਿੰਘ
ਸਿੱਖ
ਮਾਰਗ ਦੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ ||
ਇਹ ਜੋ ਵਿਸ਼ੇ ਆਵਾਗਵਨ ਅਤੇ ਆਤਮਾ ਜਾਂ ਪਿਛਲੇ ਕਰਮਾਂ ਵਾਲੇ ਹਨ ਇਨ੍ਹਾਂ ਬਾਰੇ ਵੀਰ
ਮਖਣ ਸਿੰਘ ਜੀ ਹੋਰਾਂ ਨੇਂ ਜੋ ਫੇਸਲਾ ਲਿਆ ਹੈ ਦਾਸ ਉਸ ਫੇਸਲੇ ਦਾ ਬੇਹੱਦ ਹੀ ਸੁਆਗਤ ਕਰਦਾ ਹੈ
|ਕਿਉਂਕੇ ਇਸ ਵਿਸੇ ਨੂੰ ਕਾਫੀ ਦੇਰ ਹੋ ਗਈ ਹੈ ਪਰ ਨਿਕਲਿਆ ਕੁਝ ਭੀ ਨਹੀਂ ਅਤੇ ਨਾਂ ਹੀ ਕੁਝ
ਨਿਕਲੇਗਾ |ਦਾਸ ਜਦੋਂ ਸਿਖ ਵਿਰਸਾ ਆਪਣੇ ਘਰ ਮੰਗਵਾ ਕੇ ਪੜ੍ਹਦਾ ਸੀ ਤਾਂ ਉਦੋਂ ਭੀ ਇਕ ਵਾਰ ਕਿਸੇ
ਜਸਵੀਰ ਸਿੰਘ ਵਿਰਦੀ ਹੋਰਾਂ ਦੀ ਜਪੁਜੀ ਸਾਹਿਬ ਦੀ ਵਿਆਖਿਆ ਆਉਣੀ ਸੁਰੂ ਹੋ ਗਈ ਸੀ ਜੋ ਕੇ ਬਾਅਦ
ਵਿਚ ਪਾਠਕਾਂ ਦੇ ਜੋਰ ਪਾਉਣ ਦੇ ਨਾਲ ਬੰਦ ਕਰਨੀਂ ਪਈ ਸੀ |ਕਿਉਂਕੇ ਆਪਣੇਂ ਆਪ ਨੂੰ ਤਬਦੀਲ ਕਰਨਾਂ
ਕਿਸੇ ਬੜ੍ਹੇ ਕਰਮਾਂ ਵਾਲੇ ਸੂਰਮੇਂ ਦੀ ਨਿਸ਼ਾਨੀਂ ਹੁੰਦੀ ਹੈ |ਬਾਕੀ ਗੁਰਬਾਣੀ ਅੰਦਰ ਸਾਰੇ ਹੀ
ਤਰਾਂ ਦੇ ਪੁਰਾਨੇੰ ਪਰਚਲਤ ਮੁਹਾਵਰੇ ਵਰਤੇ ਗਏ ਹਨ ਇਹ ਤਾਂ ਅਸੀਂ ਦੇਖਣਾਂ ਹੈ ਕਿ ਅਸੀਂ ਇਨ੍ਹਾਂ
ਨੂੰ ਕਿਸ ਤਰਾਂ ਦੇ ਨਾਲ ਸਮਝਣਾਂ ਹੈ |ਕਰਮ ਫਿਲੋਸਫੀ ਜੋ ਕੇ ਬ੍ਰਾਹਮਣ ਨੇਂ ਲੋਕਾਈ ਦੀ ਲੁੱਟ ਕਰਨ
ਦੇ ਲਈ ਬਣਾਈ ਸੀ |ਕਿਉਂਕੇ ਆਰੀਅਨ ਲੋਕਾਂ ਨੇਂ ਦ੍ਰਾਵਾਢ਼ ਲੋਕਾਂ ਨੂੰ ਕੁੱਟਣ ਮਰਣ ਤੇ ਲੁੱਟਣ ਤੋਂ
ਬਾਅਦ ਇਹ ਪ੍ਰਚੱਲਤ ਕੀਤੀ ਸੀ ਤਾਂ ਕਿ ਲੋਕ ਇਹ ਸਮਝਣ ਕਿ ਇਸ ਵਿਚ ਇਨ੍ਹਾਂ ਦਾ ਕੋਈ ਭੀ ਕਸੂਰ ਨਹੀਂ
ਹੈ ਇਹ ਤਾਂ ਸਾਡੇ ਕਰਮ ਹੀ ਅਜਿਹੇ ਹਨ |ਹੁਣ ਅਸੀਂ ਸਾਰੇ ਆਪਣੇਂ ਵੱਲ ਹੀ ਝਾਤੀ ਮਾਰ ਲੀਏ ਜਦੋਂ
ਆਪਾਂ ਇੰਡੀਆ ਸੀ ਤਾਂ ਉਥੇ ਰੋਟੀ ਦਾ ਭੀ ਫਿਕਰ ਲੱਗਾ ਰਹਿੰਦਾ ਸੀ ਪਰ ਹੁਣ ਜਦੋਂ ਆਪਾਂ ਇਨ੍ਹਾਂ
ਮੁਲਕਾਂ ਵਿਚ ਆ ਗਏ ਹਾਂ ਹੁਣ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ |ਕੀ ਪਹਿਲਾਂ ਸਾਡੇ ਕਰਮ ਮਾੜ੍ਹੇ
ਸੀ ਤੇ ਹੁਣ ਕੀ ਸਾਡੇ ਕਰਮ ਚੰਗੇ ਹੋ ਗਏ ਹਨ |ਨਹੀਂ ਐਸ਼ਾ ਕੁਝ ਭੀ ਨਹੀਂ ਹੈ |ਇਹ ਕਿਸੇ ਭੀ ਮੁਲਕ
ਦੀਆਂ ਸਰਕਾਰਾਂ ਦੇ ਕਾਨੂਨ ਦੀ ਗੱਲ ਬਾਤ ਹੁੰਦੀ ਹੈ |ਅਰਬ ਮੁਲਕਾਂ ਦੇ ਵਿਚ ਕੋਈ ਭੀ ਕਿਸੇ ਨਾਲ
ਬਲਾਤਕਾਰ ਕਰਨ ਬਾਰੇ ਸੋਚ ਭੀ ਨਹੀਂ ਸਕਦਾ ਹੁਣ ਕੀ ਉਥੇ ਔਰਤਾਂ ਦੇ ਸਾਰਿਆਂ ਦੇ ਚੰਗੇ ਕਰਮ ਕੀਤੇ
ਹੋਏ ਹਨ | ਨਹੀਂ ਇਹ ਤਾਂ ਕਾਨੂਨ ਦੀ ਸਖਤੀ ਦੀ ਹੀ ਗੱਲ ਹੈ | ਹਾਂ ਇਕ ਗੱਲ ਜਰੂਰ ਹੈ ਕੀ ਕੋਈ ਭੀ
ਇਨਸਾਨ ਆਪਣਾਂ ਕਸੂਰ ਮੰਨਣ ਨੂੰ ਤਿਆਰ ਨਹੀਂ ਹੈ |ਇਸ ਕਰਕੇ ਜਦੋਂ ਭੀ ਕਿਸੇ ਤੋਂ ਕੋਈ ਭੀ ਗਲਤ ਕੰਮ
ਹੋ ਜਾਵੇ ਤਾਂ ਉਹ ਕਰਮ ਫਿਲੋਸਫੀ ਦਾ ਹੀ ਆਸਰਾ ਲੈਣ ਦੀ ਕੋਸ਼ਿਸ਼ ਕਰਦਾ ਹੈ | ਹੁਣ ਆਪਾਂ ਆਈਏ
ਗੁਰਬਾਣੀ ਵੱਲ ਦਾਸ ਨੂੰ ਤਾਂ ਗੁਰਬਾਣੀ ਦੇ ਵਿਚੋਂ ਇਹੀ ਸਮਝ ਪਈ ਹੈ ਕਿ ਰੱਬ ਜੀ ਅੰਦਰ ਹੀ ਹਨ |ਅਤੇ
ਜੇ ਰੱਬ ਜੀ ਅੰਦਰ ਹੀ ਹਨ ਤਾਂ ਫਿਰ ਉਨ੍ਹਾਂ ਦਾ ਦਰਬਾਰ ਭੀ ਅੰਦਰ ਹੀ ਹੈ |ਰੱਬ ਜੀ ਕੋਈ ਸੱਤਵੇਂ
ਅਸਮਾਨ ਤੇ ਬ੍ਰਾਹਮਣ ਵਾਂਗੂੰ ਨਹੀਂ ਹਨ | ਅਤੇ ਜੇ ਰੱਬ ਜੀ ਅੰਦਰ ਹਨ ਫਿਰ ਲੇਖਾ ਜੋਖਾ ਭੀ ਅੰਦਰ ਹੀ
ਹੈ |ਬੱਸ ਇਸੇ ਗੱਲ ਦੀ ਸਮਝ ਉਸੇ ਨੂੰ ਹੀ ਪੈਂਦੀ ਹੈ ਜੋ ਗੁਰਬਾਣੀ ਦੇ ਸਹੀ ਨੁਕਤੇ ਨੂੰ ਸਮਝ ਲੈਂਦਾ
ਹੈ | ਗੁਰਬਾਣੀ ਅੰਦਰ {ਪੰਡਿਤ ਮੁੱਲਾਂ ਛਾਡੇ ਦੋਊ || ਹਮਰਾ ਝਗਰਾ ਰਹਾ ਨਾਂ ਕੋਊ ||ਪੰਡਿਤ ਮੁੱਲਾਂ
ਜੋ ਲਿਖ ਲਿਆ ||ਛਾੜ ਚੱਲੇ ਹਮ ਕਛੂ ਨਾਂ ਲਿਆ ||ਇਥੇ ਗੁਰੂ ਸਾਹਿਬ ਉਹ ਜੋ ਪੁਰਾਨੀਂ ਪੰਡਿਤ ਵਾਲੀ
ਫਿਲੋਸਫੀ ਮੁਢੋਂ ਹੀ ਰੱਦ ਕਰਦੇ ਹਨ |ਜੇਕਰ ਅਸੀਂ ਅੱਜ ਭੀ ਉਹੀ ਫਿਲੋਸਫੀ ਮੰਨੀ ਜਾ ਰਹੇ ਹਾਂ ਤਾਂ
ਮੇਰੇ ਖਿਆਲ ਦੇ ਵਿਚ ਸਾਡੀ ਅਗਿਆਨਤਾ ਹੀ ਹੋਵੇਗੀ |ਕਿਉਂਕੇ ਗੁਰੂ ਸਾਹਿਬ ਜੀ ਨੇਂ ਲੋਕਾਈ ਨੂੰ
ਵਹਿਮਾਂ ਭਰਮਾਂ ਦੇ ਵਿਚੋਂ ਕਢ੍ਹ ਕੇ ਇਕ ਨਵੇਂ ਮਾਰਗ ਦੇ ਮਗਰ ਲਾਇਆ ਸੀ ਨਾਂ ਕਿ ਉਹੀ ਪੁਰਾਨੀਂ
ਲੁੱਟ ਵਾਲੀ ਨੀਤੀ ਦੇ | ਕਿਉਂਕੇ ਜਦੋਂ ਆਪਾਂ ਗੁਰੂ ਸਾਹਿਬਾਨ ਦੇ ਜੀਵਨ ਵੱਲ ਭੀ ਝਾਤੀ ਮਾਰਦੇ ਹਾਂ
ਤਾਂ ਫਿਰ ਇਹੀ ਮਹਿਸੂਸ ਹੁੰਦਾ ਹੈ ਕਿ ਜੋ ਕੁਝ ਉਨ੍ਹਾਂ ਦੇ ਜੀਵਨ ਅੰਦਰ ਵਾਪਰਿਆ ਉਹ ਸਾਰਾ ਸਮੇਂ
ਦੀਆਂ ਸਰਕਾਰਾਂ ਦੀ ਬੁਖਲਾਹਟ ਦਾ ਹੀ ਨਤੀਜਾ ਸੀ |ਲੇਕਿਨ ਜੇਕਰ ਕਰਮ ਫਿਲੋਸਫੀ ਨੂੰ ਮੰਨੀਏ ਫਿਰ ਤਾਂ
ਬਾਬਰ ਜਾਂ ਜਹਾਂਗੀਰ ਜਾਂ ਔਰਗਜੇਬ ਦਾ ਕੋਈ ਭੀ ਕਸੂਰ ਨਹੀਂ ਸੀ ਫਿਰ ਤਾਂ ਇਹ ਗੁਰੂ ਸਾਹਿਬਾਨ ਦੇ
ਕਰਮਾਂ ਦਾ ਹੀ ਫਲ ਸਮਝਣਾਂ ਪਾਏਗਾ |ਇਸ ਕਰਕੇ ਆਓ ਭਾਗਾਂ ਵਾਲਿਓ ਆਪਾਂ ਗੁਰੂ ਸਾਹਿਬ ਜੀ ਦੇ ਸਹੀ
ਸ਼ੰਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ | ਦਾਸ ਦੇ ਲਿਖਣ ਦਾ ਮਤਲਬ ਕਿਸੇ ਦੀ ਭੀ ਅਲੋਚਨਾਂ ਕਰਨਾਂ
ਨਹੀਂ |ਬੱਸ ਦਿਲ ਦੀ ਗੱਲ ਹੀ ਦਾਸ ਪਾਠਕਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਹੈ |ਪਰ ਫਿਰ ਭੀ ਅਗਰ
ਕਿਸੇ ਵੀਰ ਨੂੰ ਦਾਸ ਦੀ ਕੋਈ ਗੱਲ ਚੰਗੀ ਨਾਂ ਲੱਗੇ ਤਾਂ ਦਾਸ ਨੂੰ ਮੁਆਫ ਕਰ ਦੇਣਾਂ |ਦੁਬਾਰਾ ਫਿਰ
ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕ਼ੀ ਫ਼ਤਹਿ ||
ਚਮਕੌਰ ਸਿੰਘ
ਫਰਿਜਨੋ ਕੈਲੀਫ਼ੋਰਨਿਆ
(12/12/10)
ਸੰਤ ਸਿੰਘ ਬਰਲਿੰਗਟਨ
ਸ:
ਗੁਰਚਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਭਾਈ ਸਾਹਿਬ ਚਿਠੀ ਤਾਂ ਮੈ ਤੁਹਾਡੀ ਧਿਆਨ ਨਾਲ ਹੀ ਪੜ੍ਹੀ ਹੈ ਪਰ ਮੈ ਪਾਉੜੀ ਦੀ ਆਖਰੀ
ਤੁਕ ਦੇ ਅਰਥ ਜੋ ਮੈਨੂੰ ਆਉਂਦੇ ਹਨ ਉਹ ਵਰਤੇ ਹਨ। ਇਹ ਮੈ
srigranth.org
ਤੋਂ ਪੜੇ ਹਨ। ਦੋ ਵੈਬਸਾਈਟਾਂ ਹੋਰ ਹਨ ਸਭ ਦੇ ਅਰਥ ਇਹ ਹੀ ਹਨ। ਕਿਸੇ ਨੂੰ ਲਗੇ ਨਾ ਲਗੇ ਮੈਨੂੰ ਇਹ
ਵੈਬਸਾਈਟ ਬਹੁਤ ਪਿਆਰੀ ਲਗਦੀ ਹੈ। ਪਰ ਵੀਰ ਜੀ ਮੇਰਾ ਇਸ ਵੈਬਸਾਈਟ ਤਿਆਰ ਕਰਨ ਵਾਲੇ ਵੀਰਾਂ ਅਗੇ
ਸਿਰ ਝੁਕਦਾ ਹੈ। ਇੱਕ ਜਾਂ ਦੋ ਸਕਿੰਟਾਂ ਵਿੱਚ ਜੋ ਤੁਸੀ ਚਾਹੁਦੇ ਹੋ ਕੱਢ ਕੇ ਤੁਹਾਡੇ ਸਾਹਮਣੇ ਰੱਖ
ਦਿਤਾ ਜਾਂਦਾ ਹੈ। ਜੋ ਤੁਸੀਂ 4 ਚਾਰ ਸਾਲ ਗੁਰਬਾਣੀ ਦਾ ਪਾਠ ਕਰਨ ਦੀ ਸ਼ੁਭ ਸਿਖਿਆ ਦਿਤੀ ਹੈ ਧੰਨਵਾਦ
ਜੇ ਮੈ ਚਾਰ ਸਾਲ ਦੀ ਮਿਹਨਤ ਤੋਂ ਬਾਅਦ ਵੀ ਅਰਥ ਠੀਕ ਨਾ ਸਮਝ ਸਕਿਆ ਤਾਂ ਕੀ ਫਾਇਦਾ ਚਾਰ ਸਾਲ ਲਾਉਣ
ਦਾ ਕਿਉਂ ਨਾ ਇਹਨਾਂ ਵਿਦਵਾਨਾਂ ਦੀ ਮਿਹਨਤ ਦਾ ਫਾਇਦਾ ਉਠਾਇਆ ਜਾਵੇ ਜਿਹਨਾਂ ਦੀ ਨਿਸ਼ਕਾਮ ਸੇਵਾ ਦਾ
ਕੋਈ ਮੁਲ ਨਹੀਂ। ਵੀਰ ਜੀ ਰੱਬ ਜੀ ਬਾਰੇ ਤਾਂ ਇਸ ਵੈਬਸਾਈਟ ਨੇ ਪਹਿਲੇ ਪੰਨੇ ਤੇ ਹੀ ਦਸ ਦਿਤਾ ਹੈ
ਕਿ ਸਤਿਨਾਮ ਦੇ ਅਰਥ ਹਨ ਰੱਬ ਸੱਚ ਹੈ (TRUTH IS
GOD) ਅਤੇ ਉਹ ਹਰ ਮਨੁਖ ਦੇ ਅੰਦਰ ਹੈ ਪਰ ਝੂਠ ਦੇ
ਪਰਦੇ ਪਿਛੇ ਹੈ। ਇਹ ਪੜਦਾ ਮਨੁਖ ਨੇ ਕਿਵੇ ਤੋੜਨਾ ਹੈ ਇਹ ਸਭ ਅਗੇ ਗੁਰਬਾਣੀ ਵਿੱਚ ਵੱਖ ਵੱਖ
ਉਦਾਹਰਨਾਂ ਦੇ ਕੇ ਦਸ ਦਿਤਾ ਹੈ। ਕੋਈ ਕਰ ਸਕੇ ਜਾਂ ਨਾ ਕਰ ਸਕੇ ਇਹ ਮਨੁਖ ਦੀ ਆਪਣੀ ਹਿੰਮਤ ਹੈ।
ਸ਼ੁਕਰਵਾਰ ਸੁਭਾ ਗੁਰਦਵਾਰਾ ਬੰਗਲਾ ਸਾਹਿਬ ਤੋਂ ਗਿਆਨੀ ਜੀ ਤੁਠਾ ਦੇ ਅਰਥ ਪ੍ਰਸੰਨ ਕਰ ਰਹੇ ਸਨ।
ਤੁਠਾ ਸ਼ਬਦ 32 ਵਾਰ ਗੁਰਬਾਣੀ ਵਿੱਚ ਆਇਆ ਹੈ। ਮੈਨੂੰ ਤਾਂ ਪ੍ਰਸੰਨ ਤੇ ਖੁਸ਼ ਵਿੱਚ ਕੋਈ ਫਰਕ ਨਹੀ
ਲਗਦਾ।
ਜਿਸ ਤੂੰ ਤੁਠਾ ਸੋ ਤੁਧ ਧਿਆਏ।
ਮੈਨੂੰ ਲਿਖੇ ਖਤ ਦੇ ਸਬੰਧ ਵਿੱਚ ਭਾਈ ਕ੍ਰਿਪਾਲ ਸਿੰਘ ਬਠਿੰਡਾ ਨੇ ਧੜੇਬਾਜੀ ਦੀ ਗਲ ਕੀਤੀ ਹੈ। ਕੀ
ਅਸੀਂ ਕੋਈ ਇਲੈਕਸ਼ਨ ਲੜ ਰਹੇ ਹਾਂ ਜਾਂ ਗੁਰਬਾਣੀ ਵਿਚਾਰ ਕਰ ਰਹੇ ਹਾਂ। ਜੇ ਮੈਂ ਚਾਹਵਾਂ ਵੀ ਤਾਂ ਵੀ
ਮੈਨੂੰ ਕਿਸੇ ਧੜੇ ਨੇ ਨਾਲ ਨਹੀ ਰਲਾਉਣਾ ਕਿਉਂਕਿ ਜੋ ਵਿਚਾਰ ਮੇਰੇ ਮਨ ਵਿੱਚ ਆਏ ਤਾਂ ਮੈ ਲਿਖ ਦੇਣੇ
ਹਨ ਭਾਵੇਂ ਕਿਸੇ ਦੀ ਵੀ ਹਉਮੈ ਨੂੰ ਸਟ ਵਜਦੀ ਹੋਵੇ। ਭੁਲਾਂ ਚੁਕਾਂ ਦੀ ਖਿਮਾਂ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ
(12/12/10)
ਗੁਰਨਾਮ ਸਿੰਘ ਅਕੀਦਾ
ਗੁਰਨਾਮ ਸਿੰਘ ਅਕੀਦਾ
ਪਿਆਰੇ ਦਲਜੀਤ ਜੀ ਨੂੰ ਉਸ ਦੇ ਸਵਾਲ ਦਾ ਜਵਾਬ
ਪਿਆਰੇ ਦਲਜੀਤ ਜੀ ਤੁਹਾਡਾ
ਧੰਨਵਾਦ ਕਿ ਤੁਸੀਂ ਹੁਣ ਜਾਤਾਂ ਨੂੰ ਮਨਣ ਦਾ ਉਨਾਂ ਨੂੰ ਮਾੜੇ ਪ੍ਰਭਾਵਾ ਵਿਚ ਵਰਤਣ ਦਾ ਆਪਣਾ
ਚੇਹਰਾ ਵੀ ਸਾਨੂੰ ਦਿਖਾ ਦਿਤਾ ਹੈ, ਤੁਹਾਨੂੰ ਪਤਾ ਹੋਵੇਗਾ ਕਿ
‘ਕੰਜਰ’
ਭਾਰਤ ਦੀ ਇਕ ਜਾਤ ਹੈ ਜਿਸ ਜਾਤ ਨੂੰ ਤੁਸੀਂ ਮਾੜੇ ਪ੍ਰਭਾਵ
ਦੇਣ ਲਈ ਵਰਤਿਆ ਹੈ ਸੋ ਕਿਰਪਾ ਕਰਕੇ ਮੈਂ ਪਹਿਲਾਂ ਵੀ ਕਹਿ ਚੁਕਿਆ ਹਾਂ ਕਿ ਕਿਸੇ ਵੀ ਜਾਤ ਦੇ ਨਾਂ
ਨੂੰ ਮਾੜੇ ਪ੍ਰਭਾਵ ਦੇਣ ਲਈ ਜੇਕਰ ਆਪਾਂ ਵਰਤ ਰਹੇ ਹਾਂ ਤਾਂ ਮਾਫ ਕਰਨਾਂ ਮੈਂ ਤੁਹਾਡੇ ਨਾਲ ਕਿਸੇ
ਵੀ ਬਹਿਸ ਵਿਚ ਹਿਸਾ ਨਹੀ ਲਵਾਂਗਾ, ਜਿਸ ਅਮ੍ਰਿਤ ਨੂੰ ਤੁਸੀਂ ਬਚਿਤ੍ਰ ਨਾਟਕ ਦੀ ਦੇਣ ਮੰਨ ਰਹੇ ਹੋ
ਉਹ ਵੀ ਸਿਰਫ ਇਸ ਕਰਕੇ ਕਿ
ਤੁਸੀਂ ਜੋਗਿੰਦਰ ਨੂੰ ਆਪਣਾ ਗੁਰੂ ਮੰਨਦੇ ਹੋ ਸਾਇਦ।
ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਿੰਤੂ ਵਿਚ ਲੈ ਕੇ ਆ ਗਿਆ ਹੈ, ਉਹ ਭੁੱਲ ਗਿਆ ਹੈ ਕਿ
ਗੁਰੂ ਗ੍ਰੰਥ ਸਾਹਿਬ ਉਨਾਂ ਮਜਲੂਮਾਂ ਦੇ ਪੱਖ ਵਿਚ ਵੱਡੀਆਂ ਗਵਾਈਆਂ ਭਰਦੇ ਹਨ ਜਿਨਾਂ ਨੂੰ
ਤ੍ਰਿਸਕਾਰਿਆ ਗਿਆ ਹੈ ਅੱਜ ਵੀ ਕੱਲ ਵੀ, ਕੋਈ ਜਾਤ ਕਰਕੇ ਕੋਈ ਗਰੀਬੀ ਕਰਕੇ, ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਮਾਲਕ ਭਾਗੋਆਂ ਦੇ ਖਿਲਾਫ ਹੈ ਤੇ ਭਾਈ ਲਾਲੋਆਂ ਦੇ ਪੱਖ ਵਿਚ ਹੈ ਉਹ ਗੱਲ ਵੱਖ ਹੈ ਕਿ
ਅੱਜ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮਲਕ ਭਾਗੋਆਂ ਦਾ ਕਬਜਾ ਹੋ ਗਿਆ ਹੈ,
ਤੁਹਾਡਾ ਜੋਗਿੰਰਦ ਤਾਂ
ਅਮੀਰ ਹੈ ਮਲਕ ਭਾਗੋ ਵਰਗਾ, ਉਹ ਵੀ ਗਰੀਬਾਂ ਦਾ ਦੁਸ਼ਮਣ ਹੈ ਅਮੀਰਾਂ ਨਾਲ ਉਸਦੀਆਂ ਦੋਸਤੀਆਂ ਹਨ ਜੋ
ਉਸ ਨੂੰ ਪੈਸੇ ਦਿੰਦਾ ਹੈ ਉਹ ਪੱਤਰਕਾਰ ਤੇ ਉਹ ਵਿਆਕਤੀ ਉਸ ਲਈ ਵੱਡਾ ਹੈ ਗਰੀਬ ਤਾਂ ਉਸ ਦੇ ਅਖਬਾਰ
ਵਿਚ ਪੱਤਰਕਾਰੀ ਵੀ ਨਹੀ ਕਰ ਸਕਦਾ, ਸੱਚ
ਲਿਖਣ ਤੋਂ ਰੋਕਿਆ ਜਾਂਦਾ ਹੈ, ਦਲਜੀਤ ਜੀ ਮੇਰੀ ਤੁਹਾਡੇ ਨਾਲ ਕੋਈ ਵਿਰੋਧਤਾ ਨਹੀ ਹੈ ਮੈਂ ਤਾਂ ਆਪ
ਜੀ ਨੂੰ ਜਾਣਦਾ ਵੀ ਨਹੀ ਹਾਂ, ਪਰ ਤੁਸੀਂ ਮੇਰੇ ਤੇ ਦੋਸ਼ ਹੀ ਬੜਾ ਗੰਭੀਰ ਲਾਇਆ ਸੀ ਤਾਂ ਕਰਕੇ
ਮੈਂਨੂੰ ਤੁਹਾਡੇ ਦੋਸ਼ਾਂ ਦਾ ਜਵਾਬ ਦੇਣਾ ਪਿਆ ਸੀ, ਉਹੀ ਕਹਿੰਦਾ ਹੈ ਕਿ ਰਵਿਦਾਸ ਦੀ ਬਾਣੀ ਨੂੰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢ ਦਿਓ ਪਤਾ ਕਿਉਂ ਕਹਿੰਦਾ ਹੈ? ਕਿਉਕਿ ਰਵਿਦਾਸ ਦਾ ਨਾਮ ਸਮਾਜ
ਵਲੋਂ ਨੀਚ ਕਰਾਰੀ ਗਈ ਜਾਤੀ ਨਾਲ ਜੁੜਿਆ ਹੈ ਇਸ ਕਰਕੇ ਉਹ ਨਹੀ ਚਹੁੰਦਾ ਕਿ ਕਿਸੇ ਨੀਚ ਜਾਤੀ ਦੇ
ਮਹਾਂਪੁਰਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਹੇ, ਉਹ ਵਿਵਾਦ ਖੜਾ ਕਰਦਾ ਹੈ ਕਿ ਵਾਲਮੀਕ
ਦੋ ਸਨ ਕਿਉਕਿ ਵਾਲਮੀਕ ਵੀ ਨੀਚ ਕਹੀ ਜਾਣ ਵਾਲੀ ਜਾਤੀ ਦੇ ਲੋਕਾਂ ਦੇ ਰਹਿਬਰ ਹਨ, ਉਹ ਨੀਚ ਜਾਤੀ ਦੇ
ਲੋਕਾਂ ਦੇ ਰਹਿਬਰਾਂ ਵਿਰੁੱਧ ਲਿਖਦਾ ਹੈ ਛਾਪਦਾ ਹੈ,
ਕੀ ਹੈ ਜੋਗਿੰਦਰ?
ਕੀ ਉਹ ਸਿੱਖ ਧਰਮ ਦੇ ਇਤਿਹਾਸ ਨੂੰ ਸੋਧਣ ਲਈ ਬ੍ਰਾਹਮਣਵਾਦ ਦੀ ਹੀ ਗੱਲ ਤਾਂ ਨਹੀ ਕਰ ਰਿਹਾ? ਉਹੀ
ਬ੍ਰਾਹਮਣਵਾਦ ਜਿਸ ਨੂੰ ਤੁਸੀਂ ਲੋਕ ਆਰ ਐਸ ਐਸ ਕਹਿੰਦੇ ਹੋ, ਤੁਹਾਨੂੰ ਲਗਦਾ ਹੈ ਕਿ ਇਹ ਗੱਲਾਂ ਉਂਜ
ਹੀ ਹਨ ਪਰ ਕਦੇ ਸਾਹਮਣੇ ਆਓ ਕਦੇ ਬਹਿਸ ਵਿਚ ਆਓ ਤਾਂ ਮੈਂ ਤੁਹਾਨੂੰ ਤੁਹਾਡੇ ਗੁਰੂ ਜੋਗਿੰਦਰ ਦੀਆਂ
ਕਰਤੂਤਾਂ ਬਾਰੇ ਸਪਸ਼ਟ ਦਸਾਂਗਾ, ਉਹ ਕੋਈ ਸਿੱਖ ਨਹੀ ਹੈ ਨਾ ਹੀ
ਉਹ ਕੋਈ ਪੱਤਰਕਾਰ ਹੈ ਨਾ ਹੀ ਉਹ ਕੋਈ
ਸੱਚਾ ਇਨਸਾਨ ਹੈ ਉਸ ਵਿਚ ਤਾਂ ਬੰਦਿਆਂ ਵਾਲੇ ਵੀ ਗੁਣ ਨਹੀ ਹਨ,
ਤੁਸੀਂ ਉਸ ਦੇ ਪਿੱਛੇ ਲਗ ਕੇ ਕਈ ਨਵੀਆਂ ਰਵਾਇਤਾਂ ਪਾ ਰਹੇ
ਹੋ, ਇਤਿਹਾਸ ਨੂੰ ਜਾਣਨਾ ਹੈ ਤਾਂ ਜਾਣੋ ਪਰ ਜਿਸ ਨਾਲ ਸਿੱਖਾਂ ਦੇ ਕਤਲੇਆਮ ਹੁੰਦੇ ਹੋਣ ਉਹ ਗੱਲ ਨਾ
ਕਰੋ ਦਲਜੀਤ ਜੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ, ਹੁਣ ਬਹੁਤ ਹੋਗਿਆ ਸਿੱਖਾਂ ਵਿਚ ਕਈ ਸਾਰੀਆਂ
ਫਾੜਾਂ ਪੈ ਗਈਆਂ ਹਨ ਹੁਣ ਬਸ ਵੀ ਕਰੋ ਬਹੁਤ ਹੋ ਚੁਕਿਆ ਹੈ,
ਉਂਜ ਹੀ ਜੋਗਿੰਦਰ ਨੂੰ ਗੁਰੂ ਨਾ ਬਣਾਓ
ਉਹ ਤਾਂ ਸਾਡੀ ਨਫਰਤ ਦੇ ਵੀ ਕਾਬਿਲ ਨਹੀ ਹੈ, ਤੁਸੀ ‘ਕੰਜਰ’ ਕਵਿਤਾ ਕਹਿ ਕੇ ਇਕ ਜਾਤ ਦੀ ਬੇਇਜਤੀ
ਕੀਤੀ ਹੈ ਤੁਹਾਨੂੰ ਪਤਾ ਹੈ ਕਿ ਤੁਹਾਡੇ ਖਿਲਾਫ ਕੇਸ ਵੀ ਦਰਜ ਹੋ ਸਕਦਾ ਹੈ, ਵਿਦੇਸ਼
ਵਿਚ ਬੈਠੇ ਭਾਰਤੀ ਸਭਿਆਚਾਰ ਨੂੰ ਭੁੱਲ ਗਏ ਹੋ, ਭਾਰਤੀ ਕਾਨੂੰਨ ਵਿਚ ਕਿਸੇ ਵੀ ਜਾਤ ਨੂੰ ਮਾੜੇ
ਪ੍ਰਭਾਵ ਦੇਣ ਲਈ ਵਰਤਣਾ ਕਾਨੂੰਨੀ ਜੁਰਮ ਹੈ ਸੋ ਬਹਿਸ ਇਥੇ ਹੀ ਖਤਮ।
ਮੈਂ ਹੁਣ ਤੁਹਾਡੀ ਬਹਿਸ ਵਿਚ ਹਿਸਾ ਨਹੀ ਲਵਾਂਗਾ, ਮਾਫ ਕਰਨਾਂ ਮੈਂ ਸਿੱਖ ਮਾਰਗ ਵਾਲਿਆਂ ਨੂੰ ਵੀ
ਬੇਨਤੀ ਕਰਦਾ ਹਾਂ ਕਿ ਹੁਣ ਬਹੁਤ ਹੋ ਗਿਆ ਹੈ ਅਜਿਹੇ ਵਿਆਕਤੀਆਂ ਦੀਆਂ ਚਿਠੀਆਂ ਨਾ ਆਪਣੀ ਇਸ ਬਹਿਸ
ਵਿਚ ਪਾਇਆ ਕਰਨ ਜੋ ਕਿ ਸਿੱਖਾਂ ਨੂੰ ਹੋਰ ਵੰਡਣ ਲਗੇ ਹਨ। ਇਹ ਲੋਕ ਬਸ ਉਂਜ ਹੀ ਵੇਹਲੇ ਦਿਮਾਗ ਦੀ
ਖੇਡ ਖੇਡ ਰਹੇ ਹਨ, ਸਾਇਦ ਮੈਂ ਆਪ ਜੀ ਨੂੰ
ਕੋਈ ਨੇਕ ਸਲਾਹ ਦੇਣ ਦੇ ਕਾਬਲ ਹੋਵਾਂ
ਗੁਰਨਾਮ ਸਿੰਘ ਅਕੀਦਾ
ਮੁੱਖ ਸੰਪਾਦਕ ‘ਇੰਡੋ ਪੰਜਾਬ’
098885-06897
www.indopunjab.com
(12/12/10)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ
ਜਸਵੀਰ ਸਿੰਘ ਕੈਲਗੀਰੀ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਜਸਵੀਰ ਸਿੰਘ ਜੀ ਤੁਸੀ ਪਿਛਲੇ ਜਨਮ ਵਿੱਚ ਬਹੁਤ ਵਧੀਆ ਕਰਮ ਕੀਤੇ ਜਿਹੜੇ ਕਨੇਡਾ ਵਰਗੀ
ਸੋਹਣੀ ਧਰਤੀ ਤੇ ਆ ਗਏ ਅਸੀ ਮੰਨ ਲੈਂਦੇ ਹਾਂ। ਪਰ ਤੁਹਾਨੂੰ ਆਪਣਾ ਪੇਟ ਪਾਲਣ ਲਈ ਕਨੇਡਾ ਵਰਗੀ
ਸੋਹਣੀ ਧਰਤੀ ਤੇ ਆ ਕੇ ਵੀ ਮਿਹਨਤ ਮਜਦੂਰੀ ਕਰਨੀ ਪਈ। ਜਸਵੀਰ ਸਿੰਘ ਜੀ ਮੇਰੇ ਗੁਆਂਢ ਇੱਕ ਗੋਰੀ
ਰਹਿੰਦੀ ਹੈ। ਗੋਰੀ ਗੁਆਂਢਣ ਨੇ ਇੱਕ ਨਿੱਕਾ ਜਿਹਾ ਚਿੱਟਾ ਕੁੱਤਾ ਰੱਖਿਆ ਹੋਇਆ ਹੈ। ਪਰ ਗੋਰੀ
ਗੁਆਂਢਣ ਉਸ ਨੂੰ ਕੁੱਤਾ ਨਹੀ ਕਹਿਣ ਦਿੰਦੀ ਉਹ ਕਹਿੰਦੀ ਹੈ ਕਿ ਇਹ ਮੇਰਾ ਹੀਰਾ ਪੁੱਤ ਹੈ। ਉਸਦੇ
ਹੀਰੇ ਪੁੱਤ ਨੂੰ ਬਿਨਾ ਮਿਹਨਤ ਮਜਦੂਰੀ ਕੀਤੀਆਂ, ਵਧੀਆ ਡਾਕਟਰੀ ਸਹੂਲਤ ਤੇ ਹੋਰ ਬਹੁਤੀਆ ਸਹੂਲਤਾ
ਦੇ ਨਾਲ ਨਾਲ ਵਧੀਆ ਖਾਣਾ ਮਿਲ ਰਿਹਾ ਹੈ। ਉਸਨੇ ਕਿਹੜੀ ਜੂਨ ਵਿੱਚ ਚੰਗਾ ਕੰਮ ਕੀਤਾ ਜਿਹੜਾ ਕੁੱਤਾ
ਹੋ ਕੇ ਵੀ ਚੰਗੀਆਂ ਸਹੂਲਤਾ ਲੈ ਰਿਹਾ ਹੈ। ਕੀ ਤੁਸੀ ਕੁੱਤੇ ਦੇ ਪਿੱਛਲੇ ਕਰਮ ਵਾਰੇ ਦੱਸ ਸਕਦੇ ਹੋ
ਤਾਂ ਬਹੁਤ ਧੰਨਵਾਦੀ ਹੋਵਾਗਾ। ਜੇ ਕੋਈ ਹੋਰ ਵੀ ਮੇਰਾ ਵੀਰ ਦੱਸਣਾ ਚਾਹੇ ਤਾਂ ਮੈਂ ਉਸ ਦਾ ਵੀ ਬਹੁਤ
ਧੰਨਵਾਦੀ ਹੋਵਾਗਾ॥ ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ 585 698 0146
(12/12/10)
ਗੁਰਬਖਸ ਸਿੰਘ
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥
ਰਾਸ਼ਟ੍ਰੀਆ ਸਿਖ ਸੰਗਤ ( RSS) ਦੇ ਵੀਰਾਂ ਪ੍ਰਤੀ
ਜਿਨਾਂ ਦਾ ਪ੍ਰਚਾਰ ਸਿਖ ਮਾਨਸਿਕਤਾ ਨੂੰ
ਧੂੰਦਲਾ ਕਰ ਰਿਹਾ ਹੈ।
ਗੁਰਮਤਿ ਵਿਚਾਰ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ, “ਉਸ” ਪਰਮ ਤੱਤ,
(absolute truth)
ਪਰਮਾਤਮਾ, ਜਿਸ ਦੀ ਹੋਂਦ ਨੂੰ ਬਹੁਤੇ ਧਰਮ ਮੰਨਦੇ ਹਨ, ਦੀ
ਸੱਚੀ, ਵਿਗਿਆਨਕ ਪ੍ਰੀਭਾਸ਼ਾ, ਕਿਸੇ ਭੀ ਪੀਰ ਪੈਗੰਬਰ ਨੇ ਜਾਂ ਦੱਸੀ ਨਹੀਂ ਜਾਂ ਉਨਾਂ ਦੇ
ਪੈਰੋਕਾਰਾਂ ਨੇ ਲੋਕਾਈ ਨੂੰ ਦੱਸਣ ਵਿੱਚ ਕਤਾਹੀ ਕੀਤੀ। ਇਹੀ ਕਾਰਨ ਹੈ ਕਿ ਉਹ ਸਦੀਵੀ ਸੱਚ, ਜੋ ਸਰਵ
ਵਿਆਪਕ ਹੈ, ਪ੍ਰਤੀ ਅਨੇਕਾਂ ਹੀ ਅੰਧਵਿਸ਼ਵਾਸ ਪ੍ਰਚਲਤ ਹਨ, ਜਿਸ ਤਰਾਂ ਅਨੇਕਾਂ ਕਿਸਮ ਦੀਆਂ ਕਰਮ
ਕਾਂਡੀ ਪੂਜਾਵਾਂ, ਇਸ ਤੋਂ ਇਲਾਵਾ ਮਨੁੱਖਾਂ, ਪਸ਼ੂਆਂ, ਪੰਛੀਆਂ ਆਦਿ ਦੀ ਬਲੀ ਦੇ ਕੇ ਦੇਵੀ ਦੇਵਤਿਆਂ
ਨੂੰ ਪ੍ਰੰਸਨ ਕਰਨਾਂ ਆਦਿ, ਲੋਕਾਂ ਨੂੰ ਜਾਤਾਂ ਅਤੇ ਧਰਮਾਂ ਵਿੱਚ ਵੰਡਣਾ, ਇਸਤਰੀ ਜਾਤੀ ਨੂੰ ਨੀਵਾਂ
ਸਮਝਣਾ, ਸ਼ੂਦਰ ਤੇ ਇਸਤਰੀ ਨੁੰ ਪੂਜਾ ਦਾ ਅਧਿਕਾਰ ਨਾ ਦੇਣਾ, ਇਹੋ ਜਿਹੇ ਅਨੇਕਾਂ ਹੀ ਅਣਮਨੁੱਖੀ
ਵਿਸ਼ਵਾਸ ਧਰਮ ਦੇ ਨਾਂ ਤੇ ਪ੍ਰਚਲਿਤ ਸਨ, ਇਨਾਂ ਅਉਖੌਤੀ ਧਰਮਾਂ ਨੇ, ਜੋ ਬਹਿਮੰਡ ਦੀ ਰਚਨਾ ਬਾਰੇ
ਜਾਣਕਾਰੀ ਸੰਸਾਰ ਨੂੰ ਦਿੱਤੀ, ਉਹ ਭੀ ਸੱਚ ਅਤੇ ਵਿਗਿਆਨ ਦੀ ਦਿਸ਼ਸ਼ਟੀ ਤੋਂ ਕੋਹਾਂ ਦੂਰ ਹੈ। ਜਿਸ
ਤਰ੍ਹਾਂ, ਕਿਸੇ ਨੇ ਸੱਤ ਆਕਾਸ਼, ਕਿਸੇ ਨੇ ਚੌਦਾਂ ਦੱਸੇ, ਕਿਸੇ ਨੇ ਧਰਤੀ ਸ਼ੇਸ਼ ਨਾਗ ਦੇ ਫੱਨ ਤੇ
ਟਿਕੀ, ਕਿਸੇ ਨੇ ਬਲਦ ਦੇ ਸਿੰਗਾ ਤੇ ਟਿਕੀ, ਦੱਸੀ। ਕਿਸੇ ਨੇ ਸੂਰਜ ਅਤੇ ਚੰਦਰਮਾ ਨੂੰ ਦੇਵਤੈ
ਦਸਕੇ, ਸੂਰਜ ਦੀ ਸੰਤਾਨ ਵੀ ਦੱਸ ਦਿੱਤੀ, ਆਦਿ।
ਜੇ ਕਿਸੇ ਨੇ ਉਪਰੋਕਤ ਵਿਸ਼ਵਾਸਾਂ ਦੇ ਸਬੰਧ ਵਿੱਚ, ਸਚਾਈ ਦੱਸਣ ਦੀ ਕੋਸ਼ਿਸ਼
ਕੀਤੀ ਤਾਂ ਉਸਦਾ ਵਿਰੋਧ ਹੋਇਆ, ਤੇ ਉਸਨੂੰ ਸਜਾਵਾਂ ਭੀ, ਇਨਾਂ ਧਾਰਮਿਕ ਲੋਕਾਂ ਨੇ, ਦਵਾਈਆਂ। ਜਿਸ
ਤਰ੍ਹਾਂ ਮਿ: ਗਲੀਲੀਓ ਵਿਗਿਆਨੀ, ਜੋ ਸੋਹਲਵੀਂ ਸਦੀ ਵਿੱਚ ਹੋਇਆ, ਨੇ ਇਹ ਸਿੱਧ ਕੀਤਾ ਸੀ ਕਿ ਸਾਡੀ
ਧਰਤੀ ਸੂਰਜ ਦੇ ਗਿਰਦ ਘੁੰਮਦੀ ਹੈ। ਉਸਨੇ ਆਪਣੀਆਂ ਇਨਾਂ ਕਾਢ੍ਹਾਂ ਨੂੰ, ਆਪਣੀਆਂ ਲਿਖਤਾਂ ਰਾਹੀਂ,
ਲੋਕਾਂ ਤੱਕ ਪਹੁੰਚਾਇਆ, ਪਰ ਇਸਾਈ-ਮੱਤ ਨੇ ਇਸਦਾ ਵਿਰੋਧ ਕੀਤਾ। ਕਿਉਂ ਕਿ ਇਸਾਈ ਮੱਤ ਅਨੁਸਾਰ ਧਰਤੀ
ਘੁੰਮਦੀ ਨਹੀਂ ਦਸੀ ਗਈ। ਇਸ ਕਾਰਨ ਗਲੀਲੀਓ ਨੂੰ ਬੰਦੀ ਖ਼ਾਨੇ ਪਾ ਦਿੱਤਾ ਗਿਆ, ਜਿੱਥੇ ਉਸਦੀ ਮੌਤ ਹੋ
ਗਈ। 1989
ਵਿੱਚ ਪੋਪ ਨੇ, ਇਸ ਗਲਤੀ ਵਾਸਤੇ, ਮਾਫੀ ਵੀ ਮੰਗੀ, ਇਸੇ
ਤਰ੍ਹਾਂ ਡਾਰਵਿਨ ਦੀ ਵਿਕਾਸ ਦੀ ਕਾਢ (evolution
theory) ਦਾ ਵੀ ਵਿਰੋਧ, ਇਸਾਈ-ਮੱਤ ਨੇ ਕੀਤਾ
ਕਿਉਂਕਿ ਉਨ੍ਹਾਂ ਦੇ ਮੱਤ ਅਨੁਸਾਰ, ਇਨਸਾਨ, ਆਦਮ ਤੇ ਹਵਾ ਤੋਂ ਪੈਦਾ ਹੋਇਆ ਦਰਸਾਇਆ ਗਿਆ ਹੈ।
ਸ਼ਾਡੇ ਦੇਸ਼ ਵਿੱਚ ਵੀ, ਜਦੋਂ ਕਿਸੇ ਨੇ ਸੱਚ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼
ਕੀਤੀ, ਤਾਂ ਉਸ ਨੂੰ ਵੀ ਸਜਾ ਭੂਗਤਣੀ ਪਈ। ਜਿਸ ਤਰ੍ਹਾਂ, ਅਨੇਕਾਂ ਹੀ ਭਗਤਾਂ ਤੇ ਮਹਾਂਪੁਰਸ਼ਾਂ ਨੂੰ
ਸਮੇਂ-ਸਮੇਂ, ਜੁਲਮ ਦਾ, ਸਾਹਮਣਾ ਕਰਨਾ ਪਿਆ। ਬੁੱਧ ਮੱਤ ਇਸ ਦੀ ਜਿੰਦਾ ਮਿਸਾਲ ਹੈ। ਜਿਸ ਢੰਗ ਨਾਲ
ਬੋਧੀਆਂ ਨੂੰ ਖ਼ਤਮ ਕੀਤਾ ਗਿਆ ਹੈ ਸਭ ਜਾਣਦੇ ਹਨ। ਇਸ ਤਰ੍ਹਾਂ ਇੱਕ ਦੂਸਰੇ ਦੇ ਧਰਮ ਤੇ ਹਮਲਾ ਕਰਨ
ਵਾਲੇ ਨੂੰ ਧਾਰਮਿਕ ਨਹੀਂ ਕਿਹਾ ਜਾ ਸਕਦਾ। ਕਿਉਂ ਕਿ ਧਰਮ, ਦਇਆ ਅਤੇ ਤੱਤ ਗਿਆਨ ਤੋਂ ਪੈਦਾ ਹੁੰਦਾ
ਹੈ”॥ ਧੌਲ ਧਰਮੁ ਦਇਆ ਕਾ ਪੂਤ”॥ ਗੁਰੂ ਨਾਨਕ। “ਕਬੀਰ ਜਹਾਂ ਗਿਆਨ ਤਹ ਧਰਮ ਹੈ”॥ ਅੰਕ
1372॥ ਗੁਰੂ
ਨਾਨਕ ਦੇਵ ਜੀਆਂ ਨੇ ਜੋ ਪਰੀਭਾਸ਼ਾ ਸਦੀਵੀ ਸਚ ਦੀ
(absolute Truth), (ਜਿਸਨੂੰ ਗੁਰਬਾਣੀ ਅੰਦਰ
ਪਰਮ ਅਣੂ, ਪਰਮ ਤੱਤ, ਅਕਾਲ ਪੁਰਖ, ਵਾਹਿਗੁਰੂ ਅਤੇ ਹੋਰ ਅਨੇਕਾਂ ਨਾਵਾਂ ਨਾਲ ਦਰਸਾਇਆ ਹੈ) ਦਿੱਤੀ
ਹੈ, ਉਹ ਪੂਰਨ ਸੱਚ ਅਤੇ ਵਿਗਿਆਨਕ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦਸਦੇ ਹਨ ਕਿ ਉਹ ਇੱਕ ਹੈ, ਸਤ
ਹੈ, ਕਰਤਾ ਪੁਰਖ਼ ਹੈ, ਨਿੱਡਰ ਹੈ, ਨਿਰਵੈਰ ਹੈ, ਮੌਤ ਰਹਿਤ ਹੈ, ਮਾਤਾ ਦੇ ਪੇਟ ਵਿੱਚੋਂ ਪੈਦਾ ਨਹੀਂ
ਹੁੰਦਾ, ਅਤੇ ਆਪਣੇ ਆਪ ਤੋਂ ਹੈ। ਇਹੋ ਜਿਹੇ ਗੁਣਾਂ ਵਾਲੀ ਹਸਤੀ ਨੂੰ ਪਰਮਾਤਮਾ ਕਿਹਾ ਹੈ, (ਅੰਕ
1
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਜੋ ਤ੍ਰੈ ਕਾਲ ਸਤਿ ਹੈ। ਉਹ ਭੇਦ ਰਹਿਤ ਹੈ, ਗਿਆਨ ਅਤੇ ਅਨੰਦ ਸਰੂਪ
ਅਤੇ ਸਰਬ ਵਿਆਪਕ ਹੈ। ਕੋਈ ਵੀ ਉਸਦਾ ਰੂਪ, ਰੰਗ, ਚਿੱਤਰ, ਅੱਜ ਤੱਕ ਦੱਸ ਨਹੀਂ ਸਕਿਆ। ਉਹ ਪੰਜਾਂ
ਤੱਤਾਂ ਤੋਂ ਪਰੇ (Beyond Matter)
ਹੈ, “ਪਰਮਾਣੋ ਪਰਜੰਤ ਅਕਾਸਹ ਦੀਪ ਲੋਅ ਸਿਖੰਡਣਹ ਗੱਛੈਣ ਨੈਣ ਭਰੈਣ ਨਾਨਕ ਬਿਨਾਂ ਸਾਧੂ ਨ ਸਿਧ੍ਹ
ਤੇ”॥ ਅੰਕ 1360॥”
ਨਮੋ ਪਰਮਤੱਤੰ ਅਤੱਤੰ ਸਰੂਪੇ”, ਗੁਰੂ ਗੋਬਿੰਦ ਸਿੰਘ ਜੀ। “ਜਲ ਨਹੀਂ ਪਵਨ ਪਾਵਕੁ ਫੂਨਿ ਨਾਹੀ
ਸਤਿਗੁਰ ਤਹਾਂ ਸਮਾਹੀ॥” ਅੰਕ 333।
ਉਪਰੋਕਤ ਬਾਣੀ ਦੇ ਪ੍ਰਮਾਣਾਂ ਦੀ ਵਿਆਖਿਆ ਇਸ ਤਰ੍ਹਾਂ ਹੈ। ਭਾਵੇਂ ਕੋਈ ਇਤਨੀ ਸਿੱਧੀ ਹਾਸਲ ਕਰ ਲਏ
ਕਿ ਉਹ ਪਰਮ ਅਣੂ, ਅਤਿ ਸੂਖਮ ਬਣ, ਇੱਕ ਅੱਖ ਦੇ ਝਪਕੇ, ਵਿੱਚ ਸਾਰੀ ਦੁਨੀਆਂ ਨੂੰ ਘੁੰਮ ਕੇ, ਆ
ਸਕਦਾ ਹੋਵੇ, ਫਿਰ ਵੀ ਉਸਨੂੰ ਗੁਰੂ ਦੇ ਗਿਆਨ ਦੀ (ਗੁਰਮਤਿ) ਲੋੜ ਹੈ। ਇਸ ਤੋਂ ਬਿਨਾਂ ਹਉਮੇ ਦੂਰ
ਨਹੀਂ ਹੋ ਸਕਦੀ। ਗੁਰੂ ਗੋਬਿੰਦ ਸਿੰਘ ਜੀ ਉਸ ਪਰਮ ਤੱਤ
(Beyond Matter) ਨੂੰ ਨਮਸਕਾਰ ਕਰਦੇ ਹਨ ਜੋ
ਪੰਜਾਂ ਤੱਤਾਂ ਤੋਂ ਵੀ ਉਤੇਹੈ ੳਪਰੋਕਤ ਗੁਣਾ ਨੂੰ ਸਾਹਮਣੇ ਰੱਖ ਕੇ, ਜੋ ਵੀ ਕੋਈ ਪਰਮਾਤਮਾ ਦੀ
ਪੂਜਾ ਜਾਂ ਸਿਮਰਣ ਕਰੇਗਾ, ਉਸਦੇ ਅੰਤਰ ਆਤਮੇ ਉਹੀ ਗੁਣ ਪ੍ਰਗਟ ਹੋ ਜਾਣਗੇ, ਅਤੇ ਇਨਾਂ ਗੁਣਾਂ ਨਾਲ,
ਉਹ ਕੁਦਰਤ ਨਾਲ ਇੱਕ ਸੁਰ ਹੋਕੇ (In Tune with
Nature) ਜੀਵਨ ਬਤੀਤ ਕਰਦਾ ਹੋਇਆ, ਇਸੇ ਹੀ
ਇਕਸੁਰਤਾ ਦਾ ਪ੍ਰਚਾਰ ਕਰੇਗਾ ਪਰ ਜੋ ਕਰਮਕਾਂਢੀ ਪੂਜਾ ਰਾਹੀਂ ਭੇਟਾ ਲੈ ਕੇ ਜਾਂ ਬਲੀ ਵਗੈਰਾ ਦੇ ਕੇ
ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਵਿੱਚ ਯਕੀਨ ਰੱਖਦਾ ਹੈ ਉਸਦੇ ਅੰਦਰ, ਉਹੋ ਜਿਹੇ ਗੁਣ ਹੀ ਪ੍ਰਗਟ
ਹੋਣਗੇ। “ਜੈਸਾ ਸੇਵੇ ਤੈਸੋ ਹੋਇ॥” ਅੰਕ 223
ਬ੍ਰਹਮੰਡ ਰਚਨਾਂ ਵਾਰੇ ਜੋ ਜਾਣਕਾਰੀ ਗੁਰੂ ਨਾਨਕ ਜੀਆਂ ਦਿੱਤੀ, ਉਹ ਵਿਗਿਆਨ
ਤੋਂ ਬਹੁਤ ਅੱਗੇ ਹੈ। “ਕੋਟਿ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ”॥ ਅੰਕ
612॥ ਗੁਰੂ ਜੀ
ਨੇ ਅਨਗਿਣਤ ਧਰਤੀਆਂ ਤੇ ਅਨਗਿਣਤ ਹੀ ਅਕਾਸ਼ ਦੱਸੇ ਹਨ। ਚੰਦ ਤੇ ਸੂਰਜ ਵੀ ਅਣ-ਗਿਣਤ ਕਈ ਦੱਸੇ ਹਨ
ਅਤੇ ਸਾਰੇ ਦੇ ਸਾਰੇ ਬ੍ਰਹਿਮੰਡ ਉਸ ਪਰਮਾਤਮਾਂ ਦੇ ਨੇਮ ਵਿੱਚ ਘੁਂਮ ਰਹੇ ਹਨ ਧਰਤੀ ਵੀ ਉਸਦੇ ਨੇਮ
ਦੇ ਨਾਲ ਠਹਿਰੀ ਹੋਈ ਹੈ, ਨਾਂ ਕਿ ਕਿਸੇ ਬਲਦ ਦੇ ਸਿੰਗਾਂ ਜਾਂ ਨਾਗ ਦੇ ਫੱਨ ਉਤੇ। ਰਚਨਾਂ ਬਾਰੇ
ਹੋਰ ਦਸਦੇ ਹਨ ਕਿ ਪਹਿਲਾਂ ਉਸ ਅਕਾਲਪੁਰਖ ਤੋਂ ਗੈਸਾਂ ਬਣੀਆਂ, ਫਿਰ ਪਾਣੀ, ਉਪਰੰਤ ਤਿੰਨਾਂ ਹੀ
ਭਵਨਾਂ ਦੀ ਰਚਨਾ ਕਰਕੇ, ਉਹ ਸ਼ਕਤੀ, ਸਾਰਿਆਂ ਦੇ ਵਿੱਚ ਸਮਾ ਗਈ। “ਸਾਂਚੇ ਤੇ ਪਵਨਾ ਭਇਆ ਪਵਨੈ ਤੇ
ਜਲ ਹੋਇ॥ ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥ ਅੰਕ
19”, ਉਤਪਤਿ
ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰਿ ਉਪਤਿ ਹੋਵੈ॥ ਅੰਕ
1033,905,117”, ਉਤਪਤੀ ਤੇ ਇਸਦਾ ਵਿਨਾਸ਼ ਦੋਨਾਂ
ਦਾ ਸਰੋਤ ਵੀ ਇੱਕ ਹੀ ਹੈ। ਹੋਰ ਵੀ ਦਸਦੇ ਹਨ ਕਿ ਇਹ ਰਚਨਾਂ ਪਰਮਾਂਨੈਂਟ ਨਹੀ। ਹੋਰ ਵੀ ਦਸਦੇ ਹਨ
ਕਿ ਇਹ ਸਰਿਸ਼ਟੀ ਕਈ ਵਾਰ ਰਚੀ ਗਈ ਤੇ ਇਸਦਾ ਵਿਨਾਸ਼ ਵੀ ਹੋਇਆ, ਹਰ ਵਾਰ, ਉਹ ਇਕੋ ਇਕ, ਪਰਮ ਤੱਤ,
ਵਾਹਿਗੁਰੂ, ਹਮੇਸ਼ਾ ਰਿਹਾ। ਅੰਕ 276
॥
ਧਰਮ ਦੇ ਬਾਰੇ ਗੁਰੂ ਜੀ ਨੇ ਬਹੁਤ ਸਪਸ਼ਟ ਕੀਤਾ ਹੈ ਕਿ ਧਰਮ ਕੇਵਲ ਉਸ ਸੰਸਾਰ
ਦੀ ਮੂਲ ਸ਼ਕਤੀ ਨੁੰ ਮੰਨਣਾ, ਅੰਦਰ ਦ੍ਰਿੜ ਕਰਨਾ, ਜਾਨਣਾ ਤੇ ਇੱਕ ਸੁਰ ਹੋਣਾ ਹੀ, ਪੂਰਨ ਧਰਮ ਹੈ।
“ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ ਅੰਕ
1188”, । ਇਹ
ਅਵਸਥਾ ਹਰ ਜੁਗ ਵਿਚ, ਉਸੇ ਨੁੰ ਪ੍ਰਾਪਤ ਹੋਈ, ਜਿਸਨੇ ਗੁਰਮਤਿ ਨੂੰ ਅੰਤਰ ਆਤਮੇ ਧਾਰਨ ਕੀਤਾ।
ਗੁਰਮਤਿ ਬਾਰੇ ਕੋਈ ਭੁਲੇਖਾ ਨਾ ਰਹਿ ਜਾਏ, ਇਸ ਦਾ ਮੂਲ ਵਿਚਾਰ ਇਸ ਪ੍ਰਕਾਰ
ਹੈ। ਗੁਰੂ ਨਾਨਕ ਦੇਵ ਜੀ, ਗਰੂ, ਕੇਵਲ, ਸੰਸਾਰਰ ਦੀ ਰਚਨਾ ਦੇ ਮੂਲ ਨੂੰ, ਮੰਨਦੇ ਹਨ। ਇਸਦਾ
ਅਨੁਭਵ, ਉਨ੍ਹਾਂ, ਰਚਨਾ ਦੀ ਕਾਰੀਗਰੀ ਦਾ ਨੇੜੇ ਤੋਂ ਨਿਰੀਖਣ ਕਰਕੇ ਆਖਿਆ, “ਬਲਿਹਾਰੀ ਕੁਦਰਤਿ
ਵਸਿਆ॥ ਤੇਰਾ ਅੰਤ ਨਾ ਜਾਹੀ ਲਖਿਆ”॥ ਅਕਾਲ ਪੁਰਖ ਦੀਆਂ ਅਨੇਕਾਂ ਹੀ ਸ਼ਕਤੀਆਂ ਨੂੰ, ਅਗਰ ਕਿਸੇ ਇੱਕ
ਅਖਰ ਨਾਲ ਦਰਸਾਇਆ ਜਾ ਸਕਦਾ ਹੈ ਤਾਂ ਉਹ ਕੇਵਲ “ਗੁਰੂ” ਹੀ ਹੈ। ਇਸ ਵਾਸਤੇ
ਗੁਰਬਾਣੀ ਵਿੱਚ, ਗੁਰੂ, ਅਕਾਲ ਪਰਖ, ਵਾਹਿਗੁਰੂ ਦੀ ਜੋਤਿ ਦਾ ਵਾਚਕ ਹੈ। “ਅਪਰੰਪਰ ਪਾਰ ਬ੍ਰਹਮ
ਪਰਮੇਸ਼ਵਰ॥ ਨਾਨਕ ਗੁਰ ਮਿਲਿਆ ਸੋਈ ਜੀਓ॥ ਅੰਕ 599”,
। ਜਿਸ ਤਰਾਂ ਗੁਰੂ ਅਕਾਲ ਪੁਰਖ, ਵਾਹਿਗੁਰੂ ਨੂੰ ਕਿਹਾ ਹੈ ਅਤੇ ਉਹ ਸਰਬ ਵਿਆਪਕ ਵੀ ਹੈ। ਇਸੇ
ਪ੍ਰਕਾਰ ਉਸ ਦੇ ਗੁਣ ਅਤੇ ਨੇਮ, “ਗੁਰਮਤਿ”, ਵੀ ਸਰਬ ਵਿਆਪਕ
(Universal)
ਹੈ। ਜੋ ਹਰ ਇਨਸਾਨ ਵਾਸਤੇ ਕਲਿਆਣਕਾਰੀ ਹੈ। ਇਹ “ਗੁਰਮਤਿ” ਮਾਯਾ ਦੇ ਤਿੰਨਾਂ ਗੁਣਾਂ ਵਿੱਚ ਗੜੁੰਦ
ਮਨੁੱਖੀ ਮੱਤ ਨਹੀਂ। ਇਹ ਨਿਰੰਕਾਰੀ ਮੰਡਲ ਦੀ ਚੋਥੇ ਪਦ ਦੀ ਦਸਮ ਦੁਆਰੀ ਮੱਤ ਹੈ। ਅੰਕ
1159 “ਸਿਵ ਕੀ
ਪੁਰੀ ਬਸੈ ਬੁਧਿ ਸਾਰੁ॥ ਤਹ ਤੁਮ ਮਿਲਿ ਕੈ ਕਰਹੋ ਬਿਚਾਰ॥” ਇਸ ਗੁਰਮਤਿ ਦੇ ਧਾਰਨੀ, ਹਰ ਵਿਸ਼ੇ ਤੇ,
ਇੱਕ ਮਤ ਹੋ ਜਾਣਗੇ, ਜਿਸਦਾ ਪ੍ਰਮਾਣ ਸਾਨੂੰ, ਗੁਰੂ ਗ੍ਰੰਥ ਸਾਹਿਬ ਦੀ ਰਚਨਾਂ ਤੋਂ ਮਿਲਦਾ ਹੈ, ਕਿ
ਅਨੇਕ ਜਾਂਤਾਂ ਤੇ ਧਰਮਾਂ ਨਾਲ, ਸਬੰਧ ਰੱਖਣ ਵਾਲੇ ਕਰੀਬ
15 ਭਗਤਜਨ,
ਗੁਰਮਤਿ ਪ੍ਰਤੀ, ਇੱਕ ਮਤ ਹਨ ਪਰ ਅੱਜ ਦਾ ਬੁਧੀਜੀਵੀ, ਇਨ੍ਹਾਂ ਮਹਾਂਪੁਰਸ਼ਾ ਦੀ ਸਿੱਖਿਆ ਨੂੰ ਕੰਡ
ਦੇਣ ਕਾਰਨ, ਹਊਮੈ ਵਿੱਚ ਗ੍ਰਸਤ ਹੋਇਆ, ਕਿਸੇ ਵਿਸ਼ੇ ਤੇ ਵੀ ਇੱਕ ਮੱਤ ਨਹੀਂ ਹੁੰਦਾ, ਹਊਮੈ ਵਾਲੀ
ਬੁੱਧੀ, ਹਊਮੈ ਰਹਿਤ, ਅਵੱਸਥਾ ਨੂੰ ਬਿਆਨ ਵੀ ਨਹੀਂ ਕਰ ਸਕਦੀ, ਸੁਣੀ ਸੁਣਾਈ ਗੱਲ ਹੀ ਕਰੇਗੀ।
ਗੁਰਮਤਿ, ਨੂੰ ਸਮਝਣ ਦਾ ਤਰੀਕਾ, ਕੇਵਲ, ਸ਼ਬਦ” ਗੁਰੂ” ਹੈ। ਜੋ ਸ਼ਬਦ ਗੁਰੂ
ਦੀ ਵਿਚਾਰ ਦਸਦੀ ਹੈ ਕਿ ਜਦੋਂ ਭਗਤਜਨ ਤੇ ਗੁਰੂਜਨ ਚੋਥੀ ਅਵਸਥਾ ਵਿੱਚ ਵਿਚਰਦਿਆ ਜੋ ਅਨੁਭਵ ਉਨਾਂ
ਉਸ ਅਵਸਥਾ ਅੰਦਰ ਪ੍ਰਾਪਤ ਕੀਤੇ, ਉਨਾਂ ਨੂੰ, ਜਦੋਂ ਅੱਖਰਾਂ ਵਿੱਚ ਕਲਮ ਬੰਦ ਕੀਤਾ, ਤਦ ਇਹ ਅਨੁਭਵ
ਗੁਰਬਾਣੀ ਰੂਪੀ ਸ਼ਬਦ ਕਹਾਇਆ। ਇਸੀ ਕਾਰਨ ਗੁਰੂ ਨਾਨਕ ਦੇਵ ਜੀ ਨੇ, ਕਿਤੇ ਵੀ ਇਹ ਨਹੀ ਕਿਹਾ ਕਿ ਇਹ
ਬਾਣੀ ਮੇਰੀ ਹੈ। ਹਮੇਸ਼ਾ ਹੀ, ਉਨਾਂ ਨੇ, ਇਸਨੂੰ ਨਿਰੰਕਾਰੀ ਬਾਣੀ ਜਾਂ ਧੁਰ ਕੀ ਬਾਣੀ ਹੀ ਆਖਿਆ।
ਕਿਉਂਕਿ ਉਨਾਂ ਨੇ, ਇਹ ਬਾਣੀ ਨਿਰੰਕਾਰੀ ਅਵਸਥਾ ਵਿੱਚੋਂ, ਲੱਭੀ ਹੈ, ਲੱਭਣ ਵਾਲਾ ਮਾਲਕ ਨਹੀਂ
ਹੁੰਦਾ। ਗੁਰੂ ਨਾਨਕ ਜੀ ਨੇ, ਇਸਦੇ ਮਾਲਕ, ਨਿਰੰਕਾਰ, ਨੂੰ ਜਾਣ ਲਿਆ ਸੀ। ਇੰਝ, ਗੁਰੂ ਨਾਨਕ ਜੀਆ
ਨੇ ਅੱਤ ਦਰਜੇ ਦੀ ਅੰਦਰ ਦੀ ਨਿਮਰਤਾ ਨੂੰ ਵੀ ਉਜਾਗਰ ਕੀਤਾ ਹੈ। ਜਦੋਂ ਅਸੀਂ ਇਨਾਂ ਸ਼ਬਦਾ ਦਾ
ਬਾਰ-ਬਾਰ, ਪਾਠ, ਸਿਮਰਨ, ਵਿਚਾਰ ਕਰਾਂਗੇ, ਤਦ ਉਹ ਭਾਵ, ਜੋ ਇਨਾਂ ਅੱਖਰਾਂ ਤੋਂ ਪਹਿਲਾਂ,
ਮਹਾਂਪੁਰਖਾਂ ਅਤੇ ਭਗਤਾਂ ਨੂੰ ਪ੍ਰਾਪਤ ਹੋਏ ਸਨ, ਸਾਡੇ ਅੰਦਰ ਬਸਣੇ ਸ਼ੁਰੂ ਹੋ ਜਾਣਕੇ। ਇਸ ਤਰੀਕੇ
ਨਾਲ, ਅਸੀਂ ਗੁਰੂ ਨਾਲ ਹਮਖਿਆਲ ਹੋ ਸਕਦੇ ਹਾਂ। ਗੁਰੂ ਨਾਲ ਹਮਖਿਆਲ ਹੋ ਕੇ, ਅਕਾਲ ਪੁਰਖ ਨਾਲ ਅਭੇਦ
ਹੋ ਸਕਦੇ ਹਾਂ। ਇਹ ਪ੍ਰਾਪਤੀ ਕੇਵਲ ਸ਼ਬਦ “ਗੁਰੂ” ਰਾਹੀਂ ਹੀ ਹੋ ਸਕਦੀ ਹੈ। ਗੁਰੂ ਨਾਨਕ ਦੇਵ ਜੀ,
ਦੇਹ ਨੂੰ ਗੁਰੂ ਨਹੀਂ ਮੰਨਦੇ ਕਿਉਂਕਿ ਇਹ ਗਿਆਨ ਦੇਹਧਾਰੀ ਤੋਂ ਪਹਿਲਾਂ ਵੀ ਸੀ। ਇਹ ਇੱਕ ਪੱਕੀ
ਨਿਸ਼ਾਨੀ ਹੈ ਕਿ ਜਿਸਨੇ, ਇਸ ਚੋਥੀ ਅਵੱਸਥਾ ਦਾ ਅਨੁਭਵ ਨਹੀਂ ਕੀਤਾ, ਉਹੀ ਦੇਹਧਾਰੀ ਗੁਰੂ ਕਹਾਏਗਾ।
ਇਨਾਂ ਦੇਹਧਾਰੀ ਗੁਰੂਆਂ ਨੇ, ਇੱਕ ਸੱਚ ਨੂੰ, ਅਨੇਕਾਂ ਹੀ ਭੇਦਾਂ ਤੇ ਭਾਵਾਂ ਵਿੱਚ ਵੰਡ ਕੇ ਲੋਕਾਂ
ਦੀਆਂ ਵੰਡੀਆ ਪਾ ਦਿੱਤੀਆਂ ਹਨ। ਸ਼ਬਦ-ਗੁਰੂ ਵਾਲੇ ਸਾਰੇ ਦੇ ਸਾਰੇ ਭਗਤਜਨ, ਅਨੇਕਾਂ ਧਰਮਾਂ ਦੇ
ਬਾਵਜੂਦ, ਵੀ ਇੱਕ ਮੱਤ ਹਨ। ਇੱਕ ਹੋਰ ਮਿਸਾਲ ਵਿਚਾਰਦੇ ਹਾਂ, ਜਿਸ ਤਰਾਂ ਵਿਗਿਆਨੀ ਦੇ ਮਰਨ ਉਪਰੰਤ
ਵੀ, ਉਸ ਦੀਆਂ ਕਾਢਾਂ, ਤੋਂ ਅਸੀ ਕੰਮ ਲੈਂਦੇ ਹੋਏ, ਕਦੇ ਇਹ ਨਹੀਂ ਕਹਿੰਦੇ ਕਿ ਇਹ ਸਾਡੀਆਂ ਕਾਂਢਾ
ਹਨ। ਜਿਸ ਤਰਾਂ, ਨਿਊਟਨ ਦੇ ਲਾਅ (Law of
Gravitation) ਰਹਿੰਦੀ ਦੁਨੀਆਂ ਤਕ ਨਿਊਟਨ ਦੇ
ਹੀ ਕਹਾਉਣਗੇ। ਭਾਂਵੇ ਇਨਾਂ ਨੁੰ ਪੜਾਉਣ ਵਾਲੇ, ਅਨੇਕਾਂ ਹੀ ਅਧਿਆਪਕ ਹੋਣ। ਕੋਈ ਵੀ ਇਹ ਨਹੀਂ
ਕਹੇਗਾ ਕਿ ਇਹ ਲਾਅ ਮੇਰੇ ਹਨ, ਪਰ ਗੁਰਬਾਣੀ ਜਾਂ ਆਤਮਿਕ ਗਿਆਨ ਦੱਸਣ ਵਾਲੇ ਆਪਣੇ ਆਪ ਨੂੰ ਗੁਰੂ
ਸੰਤ, ਸਾਧ, ਅਖਵਾਉਂਦੇ ਹੋਏ, ਇਹ ਗਿਆਨ ਵੀ ਉਹ ਆਪਣਾ ਹੀ ਕਹਿੰਦੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ
ਸ਼ਬਦ ਹੀ ਅਸਲ ਗੁਰੂ ਹੈ ਨ ਕਿ ਦੇਹ।
ਹਿੰਦੂ ਮੱਤ ਜਿੱਥੇ ਜਾਤਿ ਤੇ ਵਰਣ ਦਾ ਮੁਦੱਈ ਹੈ, ਉਥੇ ਗੁਰੂ ਨਾਨਕ ਦੇਵ
ਜਾਤਿ ਨੁੰ ਜਨਮ ਤੋਂ ਨਹੀ, ਕਰਮ ਤੋਂ ਮੰਨਦੇ ਹਨ। ਮਨੁੱਖ, ਕਰਮ ਕਰਕੇ ਉੱਤਮ ਜਾਂ ਨੀਚ ਬਣ ਸਕਦਾ ਹੈ,
ਜਾਤ ਕਾਰਨ ਨਹੀ। ਗੁਰੂ ਨਾਨਕ ਦੀ ਵੀਚਾਰ ਧਾਰਾ ਅਨੁਸਾਰ ਧਰਮ ਵਿੱਚ ਕੋਈ ਵੱਡਾ ਛੋਟਾ ਨਹੀ ਸਭ ਇੱਕ
ਸਮਾਨ ਹਨ।
ਇਸਤਰੀ ਨੂੰ, ਜਿੱਥੇ ਹਿੰਦੂ ਮਤ ਅਤੇ ਕਈ ਹੋਰ ਮੱਤਾਂ ਨੇ, ਨੀਵਾਂ ਗਿਣਿਆ ਹੈ
ਉਸਨੂੰ ਪੂਜਾ ਦਾ ਵੀ ਅਧਿਕਾਰ ਨਹੀਂ ਦਿੱਤਾ, ਉਥੇ ਗੁਰੂ ਨਾਨਕ ਜੀ ਨੇ ਲੋਕਾਂ ਨੂੰ ਦੱਸਿਆ ਕਿ ਜਿਸ
ਤੋਂ ਮਹਾਂਪੁਰਸ਼, ਭਗਤ ਤੇ ਰਾਜੇ ਆਦਿ ਪੈਦਾ ਹੁੰਦੇ ਹਨ, ਉਸਨੂੰ ਮੰਦਾ ਕਹਿਣਾ ਸ਼ੋਭਦਾ ਨਹੀਂ।
ਜਿੱਥੇ ਹਿੰਦੂ, ਕਿਸੇ ਖਾਸ ਜਾਤ ਨੂੰ ਹੀ, ਬ੍ਰਹਮ ਗਿਆਨ ਦਾ, ਅਧਿਕਾਰੀ
ਮੰਨਦਾ ਹੈ, ਉਥੇ ਗੁਰੂ ਨਾਨਕ ਜੀ ਚੌਹਾਂ ਵਰਣਾਂ ਨੂੰ ਹੀ ਸਾਂਝਾ ਉਪਦੇਸ਼ ਦਿੰਦੇ ਹਨ।
ਮੁੱਕਤੀ ਬਾਰੇ ਵੀ, ਗੁਰੂ ਨਾਨਕ ਦੇਵ ਜੀ ਝੂਠਾ ਸਵੱਰਗਾਂ ਦਾ ਲਾਰਾ ਨਹੀਂ
ਲਾਉਂਦੇ, ਨਾ ਹੀ ਨਰਕ ਤੋਂ ਡਰਾਉਂਦੇ ਹਨ। ਉਹ ਸਪੱਧਟ ਦਸਦੇ ਹਨ ਕਿ ਇਨਸਾਨ ਜੋ ਵੀ ਇਥੇ ਕਰੇਗਾ ਉਹ
ਹੀ ਉਸਦੇ ਅਗਲੇਰੇ ਜੀਵਨ-ਵਿਕਾਸ ਵਿੱਚ ਕੰਮ ਆਵੇਗਾ। “ਨਾਨਕ ਅਗੈ ਸੋ ਮਿਲੈ ਜਿ ਖਟਹਿ ਘਾਲਹਿ ਦੇਹਿ”,
ਅੰਕ-472. ਜੇ ਇਨਸਾਨ ਆਪਣੀ ਚੇਤਨਾ ਨੂੰ, ਆਪਣੇ ਇਸ ਜੀਵਨ ਕਾਲ ਵਿੱਚ, ਮਾਇਆਵੀ ਵਿਚਾਰਾਂ ਤੋਂ ਮੁਕਤ
ਕਰ ਲਏ, ਉਹ ਇਸ ਜੀਵਨ ਵਿੱਚ ਹੀ ਮੁਕਤ ਹੋ ਸਕਦਾ ਹੈ। ਇਸਦੇ ਮਰਨ ਪਿੱਛੋਂ ਕਿਸੇ ਨੂੰ ਸਿਫਾਰਸ਼ ਨਾਲ
ਮੁਕਤ ਨਹੀਂ ਕਰਵਾਇਆ ਜਾ ਸਕਦਾ। ਗੁਰੂ ਸਾਹਿਬ ਸਪਸ਼ਟ ਕਹਿੰਦੇ ਹਨ, “ਗੁਰੂ ਪੀਰੁ ਹਾਮਾ ਤਾ ਭਰੇ ਜਾਂ
ਮਰਦਾਰੁ ਨਾ ਖਾਇ॥” ਅੰਕ- 141
ਗੁਰੂ ਜੀ ਨੇ ਸ਼ੁਭ ਕਰਨੀ ਨੂੰ ਪ੍ਰਧਾਨਤਾ ਦਿੱਤੀ ਹੈ, ਫੋਕੀ ਕੱਥਨੀ ਨੂੰ ਨੱਹੀਂ। ਗੁਰ-ਸ਼ਬਦ, ਦਾ
ਸਿਮਰਨ ਕਰਕੇ, ਗੁਰਮਤਿ ਨੂੰ ਅੰਤਰ ਧਾਰਨ ਕਰਕੇ, ਜੀਵਨ ਬਤੀਤ ਕਰਨਾ, ਮੁਕਤੀ ਦਾ ਸਾਧਨ ਹੈ।
ਸਾਡੇ ਆਰ. ਐਸ. ਐਸ. ਵਾਲੇ ਵੀਰ ਜੋ ਇਹ ਕਹਿੰਦੇ ਹਨ ਕਿ ਗੁਰੂ ਸਾਹਿਬ ਹਿੰਦੂ
ਸਨ। ਉਨ੍ਹਾਂ ਵੀਰਾਂ ਪ੍ਰਤੀ ਬੇਨਤੀ ਹੈ ਕਿ ਗੁਰੂ ਸਾਹਿਬਾਨ ਦੀ ਬਾਣੀ ਪੜ੍ਹਨ ਕਿ ਗੁਰੂ ਸਾਹਿਬ
ਹਿੰਦੂ ਮੱਤ ਬਾਰੇ ਕੀ ਵਿਚਾਰ ਦਸਦੇ ਹਨ। ਅੰਕ- 556
“ਹਿੰਦੂ ਮੂਲੇ ਭੂਲੇ ਅਖੁਟੀ ਜਾਹੀਂ॥ ਨਾਰਦਿ ਕਿਹਿਆ ਸਿ ਪੂਜ ਕਰਾਹੀਂ॥ ਅੰਧੇ ਗੁੰਗੇ ਅੰਧ ਅੰਧਾਰ॥
ਪਾਥਰ ਲੇ ਪੂਜਹਿ ਮੁਗਧ ਗਵਾਰ॥” ਅੰਕ-1136
“ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਣ॥”
ਅੰਕ- 875,
“ਹਿੰਦੂ ਅੰਨ੍ਹਾਂ ਤੁਰਕੁ ਕਾਣਾ॥ ਦੂਹਾਂ ਤੇ ਗਿਆਨੀ ਸਿਆਣਾ॥” ਅੰਕ-654,
“ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕੂ ਮੂਏ ਸਿਰ ਨਾਈ॥ ਓਇ ਲੇ ਗਾਡੇ ਤੇਰੀ ਗਤਿ ਦੁਹੁੰ ਨਾ ਪਾਈ॥”
ਉਪਰੋਕਤ ਭਗਤਾਂ ਤੇ ਗੁਰੂ ਸਾਹਿਬਾਨ ਦੇ ਵਿਚਾਰਾਂ ਤੋਂ ਸਿੱਧ ਹੈ ਕਿ ਇਨ੍ਹਾਂ
ਨੇ ਕਿਸੇ ਵੀ ਫਿਰਕੇ ਨੂੰ ਧਰਮ ਨਹੀਂ ਕਿਹਾ, ਜੋ ਸੱਚ ਤੋਂ ਕੋਹਾਂ ਦੂਰ ਹੋਵੇ। ਇਨਾਂ ਦੀ ਦ੍ਰਿਸ਼ਟੀ
ਵਿੱਚ, ਧਰਮ, ਕੇਵਲ ਉਸ ਆਦਿ ਸੱਚ (absolute truth)
ਨੂੰ, ਜਾਨਣਾ, ਦ੍ਰਿੜ ਕਰਨਾ ਤੇ ਉਸ ਦੇ ਗੁਣਾਂ
ਨੂੰ ਧਾਰਨ ਕਰਕੇ ਜੀਵਨ ਬਤੀਤ ਕਰਨਾ ਹੈ। ਗੁਰੂ ਸਾਹਿਬਾਨ ਨੇ ਕੋਈ ਨਵਾਂ ਧਰਮ ਪੈਦਾ ਨਹੀਂ ਕੀਤਾ। ਇਹ
ਇੱਕ ਬਹੁਤ ਹੀ ਸੌਖਾਂ, ਨਿਰਮਲ ਪੰਥ, ਗਾਡੀ ਰਾਹ (ਸ਼ਾਹੀ ਮਾਰਗ) ਦਰਸਾਇਆ ਸੀ। ਜਿਸ ਤੇ ਚਲ ਕੇ ਅਸੀ
ਨਿਰੰਕਾਰੀ ਅਵੱਸਥਾ ਨੁੰ ਪ੍ਰਾਪਤ ਕਰਕੇ, ਪਿਆਰ ਅਤੇ ਭ੍ਰਾਤਰੀ ਭਾਵ ਵਾਲਾ ਜੀਵਨ, ਬਤੀਤ ਕਰ ਸਕਦੇ
ਹਾਂ। ਇਸਦਾ ਉਪਰ ਉਲੇਖ ਕੀਤਾ ਗਿਆ ਹੈ। ਇਹ ਗਾਡੀ ਰਾਹ ਤੇ ਚੱਲਣ ਵਾਲੇ ਨੂੰ ਹੀ ਗੁਰਮਤਿ ਦਾ ਧਾਰਨੀ,
ਖ਼ਾਲਸਾ, ਗੁਰ ਸਿੱਖ਼, ਬ੍ਰਹਮ ਗਿਆਨੀ, ਭਗਤ, ਸਾਧੂ ਆਦਿ ਅਵੱਸਥਾਵਾਂ ਦਾ ਅਨੁਭਵੀ ਕਿਹਾਂ ਜਾ ਸਕਦਾ
ਹੈ। ਗੁਰੂ ਸਾਹਿਬ ਨੇ, ਇਸਨੂੰ ਸੱਚਾ ਧਰਮ ਕਿਹਾ ਹੈ। ਇਹ ਜਨਮ ਤੋਂ ਨਹੀ ਬਲਕਿ ਤੁਹਾਡੇ ਅਭਿਆਸ ਅਤੇ
ਆਤਮਿਕ ਵਿਕਾਸ ਨਾਲ, ਤੁਹਾਨੂੰ ਪ੍ਰਾਪਤ ਹੋਵੇਗਾ। ਇਸ ਬਾਰੇ ਗੁਰੂ ਸਾਹਿਬ ਸੁਖਮਨੀ ਸਾਹਿਬ ਵਿੱਚ
ਦਸਦੇ ਹਨ ਕਿ “ਕਾਹੂ ਜੁਗਤਿ ਕਿਤੇ ਨਾ ਪਾਈਐ ਧਰਮ॥ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮੁ॥” ਧੁਰ
ਕਰਮ ਮਤਲਬ ਹੈ ਕਿ ਪਿਛਲੇ ਜਨਮ ਵਿੱਚ ਇਸ ਪਾਸੇ ਸਾਡਾ ਵਿਕਾਸ ਹੋਇਆ ਹੋਵੇ॥ ਸਾਡੀ ਚੇਤਨਾ ਹਵਾਈ ਜਹਾਜ
ਦੇ ਬਲੈਕ ਬੌਕਸ ਦੀ ਤਰ੍ਹਾ ਹੈ, ਜਿਸ ਤਰ੍ਹਾਂ ਹਵਾਈ ਜਹਾਜ ਦੇ ਨਸ਼ਟ ਹੋਣ ਤੇ ਵੀ ਬਲੈਕ ਬੌਕਸ ਨਸ਼ਟ
ਨਹੀਂ ਹੁੰਦਾ ਅਤੇ ਉਸਦੇ ਨਸ਼ਟ ਹੋਣ ਦੇ ਸਾਰੇ ਕਾਰਨ ਅਸੀਂ ਬਲੈਕ ਬੌਕਸ ਤੋਂ ਲੱਭ ਲੈਂਦੇ ਹਾਂ। ਇਸੀ
ਪ੍ਰਕਾਰ ਸਾਡੀ ਚੇਤਨਾ, ਜੀਵਨ ਵਿੱਚ ਕੀਤੇ ਚੰਗੇ ਜਾਂ ਮਾੜੇ ਕਰਮਾਂ ਦੇ ਸੰਸਕਾਰਾਂ ਨੁੰ ਰਿਕਾਰਡ ਕਰ
ਲੈਂਦੀ ਹੈ। ਸਾਡੇ ਸਰੀਰ ਦੇ ਸੜਨ ਤੇ ਵੀ ਇਹ ਚੇਤਨਾ ਸੜਦੀ ਨਹੀਂ ਤੇ ਅਗਲੇਰੇ ਜੀਵਨ ਵਿਕਾਸ ਵਿੱਚ
ਕੰਮ ਕਰਦੀ ਹੈ। ਇੱਕ ਮਨੁੱਖ ਹੀ ਐਸਾ ਜੀਵ ਹੈ ਜੋ ਚੰਗੇ ਜਾਂ ਮਾੜੇ ਪਾਸੇ ਵਿਕਾਸ ਕਰ ਸਕਦਾ ਹੈ।
ਬਾਕੀ ਸਾਰੇ ਜੀਵ, ਉਸ ਪ੍ਰਮਾਤਮਾ ਦੇ ਵਿਕਾਸ –ਨੇਮ ਅਧੀਨ ਅਗਾਹ ਵਲ ਵਿਕਾਸ ਕਰਦੇ ਹਨ।
ਉਪਰੋਕਤ ਵਿਚਾਰਾਂ, ਪੂਰਨ ਤੌਰ ਤੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ
ਅਧਾਰਿਤ ਹਨ। ਤੁਹਾਡੀ ਵਿਚਾਰਧਾਰਾ (ਜੋ ਗੁਰੂ ਸਾਹਿਬਾਂ ਅਤੇ ਭਗਤਾਂ ਨੇ ਨਿਕਾਰ ਦਿੱਤੀ ਹੈ) ਨੇ
ਪੱਥਰਾਂ, ਦਰਖੱਤਾਂ, ਪੰਛੀਆਂ, ਪਸ਼ੂਆਂ, ਨੂੰ ਤਾਂ ਭਗਵਾਨ ਬਣਾ ਦਿੱਤਾ, ਪਰ ਮਨੁੱਖਾਂ ਵਿੱਚ ਪ੍ਰਭੂ
ਵਾਲੇ ਗੁਣ ਪ੍ਰਵੇਸ਼ ਨਹੀਂ ਹੋਣ ਦਿੱਤੇ। ਇਸਦਾ ਪ੍ਰਮਾਣ ਸਾਨੂੰ ਹਿੰਦੂਸਤਾਨ ਵਿੱਚ ਹੋਏ ਧਾਰਮਿਕ
ਫਸਾਂਦਾ ਤੋਂ ਮਿਲ ਜਾਂਦਾ ਹੈ। 1984
ਵਿੱਚ ਹੀ, ਪੂਰੇ ਹਿੰਦੂਸਤਾਨ ਅਤੇ ਰਾਜਧਾਨੀ ਦਿੱਲੀ ਵਿੱਚ, ਇਸ ਸੋਚ ਦੇ ਧਾਰਨੀ ਹਜੂਮਾਂ ਨੇ,
ਹਜਾਰਾਂ ਹੀ ਸਿੱਖਾਂ ਨੂੰ, ਸ਼ਰੇਆਮ, ਸੜਕਾਂ ਤੇ ਕੱਢਕੇ ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਕਤਲ ਕੀਤਾ।
ਹੈਰਾਨੀ ਦੀ ਗੱਲ ਹੈ, ਕਿ ਇਹੋ ਜਿਹੇ ਅੰਤਰਰਾਸ਼ਟਰੀ ਸ਼ਹਿਰ ਵਿੱਚ, ਸਰਕਾਰੀ ਮਸ਼ੀਨਰੀ ਨੇ, ਨਾਂ ਇਨਾ
ਨੂੰ ਰੋਕਿਆ ਤੇ ਨਾ ਹੀ ਸੰਜੀਦਾ ਕਾਨੂੰਨੀ ਕਾਰਵਾਈ ਕੀਤੀ। ਜਿਸ ਤੋਂ ਸਿੱਧ ਹੁੰਦਾ ਹੈ ਕਿ ਸੱਚੇ ਧਰਮ
ਦੀ ਸੋਚ ਤੋਂ ਇਹ ਲੋਕ ਸੱਖ਼ਣੇ ਹਨ। ਕਿਸੇ ਨੇ ਵੀ, ਪਾਰਲੀਮੈਂਟ ਵਿੱਚ ਵੀ ਸ਼ੋਕ ਮਤਾ ਨਹੀਂ ਪਾਇਆ, ਨਾ
ਹੀ ਇਸ ਗਲਤੀ ਵਾਸਤੇ ਕੋਈ ਮਾਫੀ ਮੰਗੀ। ਇਸਦੇ ਉਲਟ, ਬਹੁ ਗਿਣਤੀ ਦੀ ਸੋਚ ਨੇ, ਉਸ, ਹਾਕਿਮ ਪਾਰਟੀ
ਨੂੰ ਪਾਰਲੀਮੈਂਟ ਵਿੱਚ, ਵੱਧ ਸੀਟਾਂ, ਜਿੱਤਾ ਕੇ ਆਪਣੀ ਪਹਿਲੀ ਸੋਚ ਦਾ ਸਬੂਤ ਦਿੱਤਾ, ਕਿ ਬਹੁ
ਗਿਣਤੀ, ਘੱਟ ਗਿਣਤੀ ਤੇ ਜੁਲਮ ਕਰਨ ਵਾਲੇ ਨੂੰ, ਚੰਗਾ ਸਮਝਦੀ ਹੈ। ਇਤਿਹਾਸ ਗਵਾਹ ਹੈ ਕਿ
1919 ਵਿੱਚ,
ਜਦੋਂ ਜਲ੍ਹਿਆਂ ਵਾਲਾ ਬਾਗ ਵਿਖੇ, ਜਨਰਲ ਡਾਇਰ ਨੇ, ਗੋਲੀ ਕਾਂਢ ਕਰਵਾਇਆ ਸੀ, ਇੰਗਲੈਂਡ ਦੀ
ਪਾਰਲੀਮੈਂਟ ਵਿੱਚ ਪਾਸ ਹੋਇਆ ਸੀ ਕਿ ਇਹ ਡਾਇਰ ਦੀ ਗਲਤੀ ਸੀ ਅਤੇ ਇਸ ਪ੍ਰਤੀ ਅਫਸੋਸ ਕੀਤਾ ਸੀ।
ਉਪਰੋਕਤ ਘਟਨਾਵਾਂ ਦੇ ਉਲਟ, ਗੁਰਮਤਿ ਦੇ ਸਿਖਿਆਰਥੀਆਂ ਦੀ ਸੋਚ ਬਾਰੇ
ਇਤਿਹਾਸ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ, ਅੱਜ ਤੱਕ, ਕਿਸੇ ਵੀ ਸਿੱਖਾਂ ਦੇ
ਹਜੂਮ ਨੇ, ਕਦੇ ਕਿਸੇ ਦੂਸਰੇ ਧਰਮ ਵਾਲੇ ਤੇ ਹਮਲਾ ਨਹੀਂ ਕੀਤਾ, ਨਾ ਹੀ ਕਿਸੇ ਦੀ ਦੁਕਾਨ ਸਾੜੀ,
ਜਾਂ ਕੋਈ ਹੋਰ ਨੁਕਸਾਨ ਪਹੁੰਚਾਇਆ। ਪਰ ਗਲਤ ਧਾਰਮਿਕ ਸੋਚ ਵਾਲਿਆਂ ਨੇ, ਪੰਜਾਬ ਵਿੱਚ ਵੀ, ਇੱਕਠੇ
ਹੋ ਕੇ, ਦੂਸਰੇ ਧਰਮ ਵਾਲਿਆਂ ਦੀਆਂ ਦੁਕਾਨਾਂ ਨੂੰ ਸਾੜਿਆ ਤੇ ਨੁਕਸਾਨ ਪਹੁੰਚਾਇਆ। ਹੁਣ ਧਰਮ ਦੇ
ਅਸਲੀ ਧਾਰਨੀ ਦੀ, ਇੱਕ ਮਿਸਾਲ, ਪੀਰ ਬੁੱਧੂ ਜੀ ਦੇ ਜੀਵਨ ਤੋਂ ਮਿਲਦੀ ਹੈ। ਪੀਰ ਜੀ ਜਨਮ ਤੋਂ
ਮੁਸਲਮਾਨ ਸਨ, ਹਜ਼ਾਰਾ ਹੀ ਉਨਾਂ ਦੇ ਚੇਲੇ ਤੇ ਮੁਰੀਦ ਸਨ। ਬਾਦਸ਼ਾਹ ਔਰੰਗਜੇਬ, ਆਪਣੇ ਰਾਜਸੀ ਪ੍ਰਭਾਵ
ਨਾਲ, ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਸੀ। ਪਹਾੜੀ ਹਿੰਦੂ ਰਾਜਿਆਂ ਨੇ, ਗੁਰੂ ਗੋਬਿੰਦ ਸਿੰਗ ਜੀ
ਨਾਲ, ਔਰੰਗਜੇਬ ਦੇ ਇਸ਼ਾਰੇ ਤੇ, ਜੰਗ ਛੇੜੀ ਹੋਈ ਸੀ, ਇਸ ਪੱਖ ਵਿੱਚ, ਔਰੰਗਜੇਬ, ਪਹਾੜੀ ਰਾਜਿਆਂ
ਦੀ, ਮਦਦ ਕਰ ਰਿਹਾ ਸੀ, ਪਰ ਪੀਰ ਬੁਧੂ ਸ਼ਾਹ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਆਪਣੇ ਪੁੱਤਰਾਂ
ਅਤੇ ਮੁਰੀਦਾ ਸਮੇਤ ਹਾਜਰ ਹੋਏ ਅਤੇ ਆਪਣਾ ਸੱਭ ਕੁੱਝ ਕੁਰਬਾਨ ਕਰਕੇ, ਸਿਧ ਕਰ ਗਏ ਕਿ ਧਰਮ ਜਨਮ ਨਾਲ
ਨਹੀਂ, ਸੱਚ ਦੇ ਅਨੁਭਵ ਨਾਲ, ਅੰਦਰੋਂ ਪ੍ਰਗਟ ਹੁੰਦਾ ਹੈ। ਜਿਸ ਗੁਰੂ ਨੂੰ ਤੁਸੀ ਹਿੰਦੂ ਕਹਿੰਦੇ
ਹੋ, ਕੀ ਉਸ ਗੁਰੂ ਨਾਲ ਮਿਲਕੇ ਪੀਰ ਬੁਧੂ ਸ਼ਾਹ ਦੀ ਤਰ੍ਹਾਂ, ਤੁਹਾਡੇ ਵਿੱਚੋਂ ਕਿਸੇ ਨੇ ਕੋਈ
ਕੁਰਬਾਨੀ ਕੀਤੀ? ਉਸ ਸਮੇਂ ਜੇ ਪਹਾੜੀ ਹਿੰਦੂ ਰਾਜੇ, ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੰਦੇ, ਤਾਂ
ਸਾਡੇ ਦੇਸ਼ ਦਾ ਨਕਸ਼ਾ ਅੱਜ ਹੋਰ ਹੋਣਾ ਸੀ।
ਪਿਆਰੇ ਵੀਰੋ! ਪੀਰ ਬੁਧੂ ਸ਼ਾਹ ਵਰਗੇ, ਸਹੀ ਖਾਲਸਾ ਬਣੋ, ਜਿਨ੍ਹਾਂ ਨੂੰ
ਕਿਸੇ ਫਿਰਕੇ ਨਾਲ ਨਹੀ ਬਲਕਿ ਸੱਚ ਨਾਲ ਪਿਆਰ ਸੀ। ਖਾਲਸੇ ਦੇ ਇਹੋ ਜਿਹੇ ਗੁਣਾਂ ਦੀ ਮਿਸਾਲ ਦੇਖੋ,
ਭਾਵੇਂ ਤੁਹਾਡੀ ਸੋਚ ਵਾਲੇ, ਜਾਂ ਪਹਾੜੀ ਰਾਜਿਆਂ ਨੇ ਗੁਰੂ ਅਤੇ ਖਾਲਸੇ ਨੂੰ ਨੁਕਸਾਨ ਪਹੁੰਚਾਅਿਾ,
ਪਰ ਫ਼ਿਰ ਵੀ ਗੁਰੂ ਕੇ ਖਾਲਸੇ ਨੇ ਬਿਨਾਂ ਵਿੱਤਕਰਾ, ਸਾਡੇ ਦੇਸ਼ ਦੀਆਂ ਹਜਾਰਾਂ ਹੀ, ਧੀਆਂ ਭੈਣਾਂ,
ਜਿਨ੍ਹਾਂ ਨੂੰ, ਅਬਦਾਲੀ ਬੰਦੀ ਬਣਾ ਕੇ, ਆਪਣੇ ਦੇਸ਼ ਲਿਜਾ ਰਿਹਾ ਸੀ ਨੂੰ ਛੁੱਡਾ ਕੇ, ਘਰੋ-ਘਰੀ
ਪਹੁੰਚਾਇਆ।
ਅੱਜ ਅਗਰ ਖਾਲਸੇ ਦੇ ਇਸ ਕਿਰਦਾਰ ਵਿੱਚ ਕੋਈ, ਕਮੀ ਜਾਂ ਗਿਰਾਵਟ, ਆਈ ਲਗਦੀ
ਹੈ ਤਾਂ ੳਸੁ ਦਾ ਮੁੱਖ ਕਾਰਨ, ਗੁਰੂ ਨਾਨਕ ਦੇ ਇਸ ਉਚੇ-ਸੁਚੇ ਮਾਰਗ ਵਿੱਚ, ਕੁੱਝ ਗੁਪਤ ਏਜੰਸੀਆਂ
ਦੀ ਘੁੱਸਪੈਠ ਜਾਂ ਤੁਹਾਡੇ ਗਲਤ ਪ੍ਰਚਾਰ ਦਾ ਹੀ ਕਾਰਨ ਹੈ। ਜੇ ਤੁਸੀਂ ਪੀਰ ਬੁਧੂ ਸ਼ਾਹ ਵਰਗੇ,
ਖਾਲਸੇ ਬਣ ਸਕਦੇ ਹੋ ਤਾਂ ਹਿੰਦੋਸਤਾਨ ਦੀ ਤਕਦੀਰ ਬਦਲ ਸਕਦੀ ਹੈ। ਅਸੀਂ ਵੀ ਜੀ ਆਇਆਂ ਆਖ਼ਾਂਗੇ ਤੇ
ਸਾਡੇ ਦੇਸ਼ ਵਿੱਚੋਂ ਧਾਰਮਿਕ ਦੰਗੇ ਵੀ ਖਤਮ ਹੋ ਜਾਣਗੇ।
ਜੇ ਤੁਹਾਨੂੰ ਇਹ ਭੁਲੇਖਾ ਹੋਵੇ ਕਿ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ,
ਦੂਸਰੇ ਗੁਰੂ ਸਾਹਿਬਾਨ ਤੋਂ, ਕੋਈ ਵੱਖਰਾ ਪ੍ਰਚਾਰ ਕੀਤਾ ਹੈ।
ਹੁਣ, ਇਹ ਆਰ. ਅਸ. ਐਸ. ਵਾਲੇ ਵੀਰ ਆਪ ਹੀ ਦੱਸਣ ਕਿ ਉਪਰ ਦੱਸੇ ਖਾਲਸੇ ਦੇ
ਗੁਣਾ ਵਿੱਚੋਂ, ਕਿਸ ਗੁਣ ਨੂੰ ਧਾਰਨ ਕਰਕੇ, ਪ੍ਰਚਾਰਨਾ ਚਾਹੁੰਦੇ ਹੋ। ਜੇ ਤੁਸੀ ਗੁਰੂਆਂ, ਭਗਤਾਂ
ਦੇ ਦੱਸੇ ਹੋਏ, ਗੁਣਾਂ ਨੁੰ, ਧਾਰਨ ਨਹੀਂ ਕੀਤਾ ਤਾਂ ਤੁਹਾਡਾ ਪ੍ਰਚਾਰ ਕੀ ਹੋਵੇਗਾ? ਵੀਰ ਜੀ! ਜਰਾਂ
ਸੋਚੋ, ਸੱਚ ਨੂੰ ਸਵੀਕਾਰ ਕਰੋ, ਜੇ ਨਹੀਂ ਸਵੀਕਾਰਨਾ ਆਉਂਦਾ ਤਾਂ ਵਿਗਿਆਨੀਆਂ ਕੋਲੋਂ ਸਿੱਖੋ।
ਵਿਗਿਆਨੀ ਕੋਲ ਇੱਕ ਬਹੁਤ ਵੱਡਾ ਗੁਣ ਹੈ ਕਿ ਜੇ ਉਸਨੂੰ ਕਿਸੇ ਧਰਮ ਜਾਂ ਦੇਸ਼ ਦੇ ਵਿਗਿਆਨੀ ਦੀ ਕਾਢ, ਆਪਣੀ ਕਾਢ ਨਾਲੋ ਸਹੀ ਲਗਦੀ ਹੈ ਉਹ ਉਸਨੂੰ ਅਪਣਾਉਣ ਅਤੇ ਅਮਲ ਕਰਨ ਤੋਂ ਝਿਜਕਦਾ ਨਹੀਂ, ਅਪਣਾ
ਲੈਂਦਾ ਹੈ। ਇਹੀ ਕਾਰਨ ਹੈ ਕਿ ਵਿਗਿਆਨ,
ਦਿਨੋ-ਦਿਨ ਤਰੱਕੀ ਵੱਲ ਵੱਧ ਰਿਹਾ ਹੈ,
ਪਰ ਅਖੌਤੀ ਧਾਰਮਿਕ ਲੋਕ, ਆਪਣੀਆਂ ਗਲਤ
ਧਾਰਨਾਵਾਂ ਨੂੰ ਛੱਡਣ ਵਾਸਤੇ ਤਿਆਰ ਨਹੀਂ, ਜਿਸ ਕਾਰਨ, ਓਹ ਸਹੀ ਧਾਰਮਿਕ ਧਾਰਨਾਵਾਂ, ਅਪਨਾ
ਨਹੀਂ ਸਕਦੇ, ਕੇਵਲ ਵਿਖਾਵਾ ਕਰਦੇ ਹਨ। ਜਿਸਦਾ
ਸਬੂਤ ਸਾਡੇ ਫੋਕੇ ਧਰਮ ਸੰਮੇਲਨ ਕਰਾਉਂਦੇ ਹਨ, ਇਹਨਾਂ ਸੁੰਮੇਲਨਾ ਉਸ ਵਿੱਚ ਹਾਜਰ, ਭਿੰਨ-ਭਿੰਨ
ਧਰਮਾਂ ਦੇ ਲੋਕ, ਕੋਈ ਵੀ ਆਪਣੀਆਂ ਧਾਰਨਾਵਾਂ ਨੂੰ ਛੱਡਦਾ ਨਹੀਂ, ਜਿਸ ਕਾਰਨ, ਸਰਬ ਧਰਮ ਸੰਮੇਲਨ ਦੀ
ਥਾਂ, ਕੇਵਲ, ਕਾਗਜੀ ਕਾਰਵਾਈ ਰਹਿ ਜਾਂਦੀ ਹੈ। ਸਾਡੇ ਦੇਸ਼ ਦੇ ਮਹਾਂ ਪੁਰਸ਼ਾਂ ਨੇ ਸਹੀ ਸਰਬ ਧਰਮ
ਸੰਮੇਲਨ 1604
ਈ: ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਕੇ, ਦਰਸਾ ਦਿੱਤਾ ਹੈ। ਇਨਾਂ ਮਹਾਂਪੁਰਸ਼ਾਂ
ਵਿੱਚ, ਬ੍ਰਾਹਮਣ, ਖੱਤਰੀ, ਨਾਈ, ਛੀਂਬੇ, ਜੱਟ, ਸ਼ੂਦਰ, ਮੁਸਲਮਾਨ ਆਦਿ ਸਨ। ਇਨ੍ਹਾਂ ਸਾਰਿਆ ਨੇ,
ਆਪਣੀਆਂ-2
ਧਾਰਨਾਵਾਂ ਛੱਡ ਕੇ, ਕੇਵਲ ਸਦੀਵੀ ਸੱਚ ਦੀਆਂ ਧਾਰਨਾਵਾਂ ਨੂੰ, ਅਪਣਾਕੇ, ਸਹੀ ਸਰਬ ਧਰਮ ਸੰਮੇਲਨ,
ਸਦੀਵੀ ਕਾਲ ਵਾਸਤੇ, ਮਨੁੱਖਤਾ ਦੇ ਹਿੱਤ ਵਿਚ, ਗੁਰੂ ਗ੍ਰੰਥ ਸਾਹਿਬ, ਦੇ ਰੂਪ ਵਿੱਚ ਸਥਾਪਿਤ ਕੀਤਾ।
ਗੁਰੂ ਸਾਹਿਬਾਨ ਜੀ ਨੇ, ਇਸ ਸਰਬ ਧਰਮ ਸੰਮੇਲਨ ਅੁਂਸਾਰ, ਜੀਵਨ ਜੀਅ ਕੇ ਭੀ ਸਾਨੂੰ ਦਿਖਾਇਆ, ਜਿਵੇਂ
ਭਾਈ ਮਰਦਾਨਾ ਜੀ, ਜੋ ਜਾਤ ਦੇ ਮਿਰਾਸੀ ਸਨ, ਗੁਰੂ ਜੀ ਨੇ ਸਾਰੀ ਉਮਰ ਉਨ੍ਹਾਂ ਨੂੰ ਆਪਣੇ ਨਾਲ
ਰੱਖਿਆਂ ਅਤੇ ਗੁਰੂ ਅਰਜਨ ਦੇਵ ਜੀ ਨੇ, ਬਿਨ੍ਹਾਂ, ਵਿਤਕਰਾ, ਹਰਿਮੰਦਰ ਸਾਹਿਬ ਦਾ ਨੀਂਹ ਪੱਥਰ,
ਮੀਆਂ ਮੀਰ ਜੀ ਤੋਂ ਰਖਵਾਇਆ।
ਗੁਰੂ ਜੀ ਦਸਦੇ ਹਨ, ਕਿ ਅਸੀਂ, ਅਸ਼ਲ ਵਿੱਚ ਕੀ ਹਾਂ? ਘੁਰਮਤਿ ਅਨੁਸਾਰ ਇਹ
ਜੀਵ, ਅਕਾਲ ਪੂਰਖ ਦੀ ਜੋਤਿ ਹੈ। ਇਸ ਨੂੰ, ਆਪਣੇ ਪਿਛੇ ਦੀ, ਮੂਲ ਦੀ, ਪਛਾਣ ਕਰਕੇ, ਉਹ ਮੂਲ ਵਾਲੇ,
, ਗੁਣ, ਅੰਦਰੋਂ, ਪ੍ਰਗਟ ਕਰਨੇ ਚਾਹੀਦੇ ਹਨ। “ਇਉ ਕਹੈ ਨਾਨਕੁ ਮਨ ਤੁੰ ਜੋਤਿ ਸਰੂਪ ਹੈ ਆਪਣਾ ਮੂਲ
ਪਛਾਣੁ”॥ ਅੰਕ- 441,
ਉਹ ਸਰਬ ਸ਼ਕਤੀਮਾਨ, ਜੋ ਸਾਰੇ ਜੀਵਾਂ ਵਿੱਚ ਰਮਿਆ ਹੋਇਆ ਹੈ, ਅਸੀਂ ਉਸਦੀ ਅੰਸ਼ ਹਾਂ, ਸਾਡਾ ਰਿਸ਼ਤਾ
ਉਸ ਨਾਲ ਕਾਗਜ਼ ਅਤੇ ਸਿਆਹੀ ਵਰਗਾ ਹੈ ਅੰਕ-871,
“ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੇ ਨ ਮੰਸੁ”॥ ਸੱਤ –ਪੁਰਸ਼ਾਂ ਦੀ, ਬਾਣੀ ਅੁਂਸਾਰ,
ਇਹ ਆਤਮਿਕ ਚੇਤਨਾਂ, ਅਕਾਲ ਪੁਰਖ ਦਾ, ਨੂਰ ਹੀ ਨੂਰ ਹੈ। ਅੰਕ-1349
“ਅਵਲਿ ਅਲਹ ਨੂਰ ਉਪਾਇਆ ਕੁਦਰਤਿ ਦੇ ਸਭ ਬੰਦੇ॥ ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ”॥ ਨੂਰ, ਜੋਤਿ, ਨਾ ਹਿੰਦੂ ਹੈ, ਨਾ ਮੁਸਲਮਾਨ ਹੈ। ਇਸ ਜੋਤਿ ਦਾ ਗਿਆਨ ਮਨੁੱਖਾਂ ਵਿੱਚ ਪ੍ਰਪੱਕ ਕਰਾਉਣ ਹਿਤ ਗੁਰੂ ਸਾਹਿਬਾਨ ਨੇ,
ਇੱਕ ਸੰਗਤ, ਇੱਕ ਪੰਗਤ, ਇੱਕ ਸਰੋਵਰ ਅਤੇ ਇੱਕ ਬਾਂਟੇ ਵਿੱਚ ਅੰਮ੍ਰਿਤ ਛਕਾਉਣ ਤੱਕ ਦੀ ਜੁਗਤੀ
ਦੱਸੀ। ਇਸ ਜੁਗਤੀ ਨਾਲ, ਜਨਮ ਤੋਂ, ਜਾਤ ਅਤੇ ਧਰਮ ਦੇ, ਭੇਦ, ਵਿੱਤਕਰੇ, ਜੋਤਿ ਸਰੂਪੀ ਅਕਾਲ ਪੁਰਖ
ਦੇ, ਗੁਣ, ਧਾਰਨ ਕਰੀਏ ਜੋ ਗੁਰਮਤਿ ਅਨੁਸਾਰ, ੳਪੁਰ ਦੱਸ ਆਏ ਹਾਂ।
ਉਪਰੋਕਤ, ਗੁਰ-ਵਿਚਾਰਾਂ ਅਧੀਨ, ਅਸੀਂ ਆਪਣੇ, ਆਰ. ਐਸ, ਐਸ. ਵਾਲੇ ਵੀਰਾਂ
ਨੁੰ ਬੇਨਤੀ ਕਰਦੇ ਹਾਂ, ਕਿ ਜੇ ਰਾਸ਼ਟਰੀ ਸਿੱਖ ਸੰਗਤ ਬਣਨਾ ਹੈ, ਤਾਂ ਪਹਿਲੀਆਂ ਧਾਰਨਾਵਾਂ ਅਤੇ
ਸੋਚਾਂ ਨੂੰ ਤਿਆਗ ਕੇ, ਗੁਰਮਤਿ, ਧਾਰਨ ਕਰੋ ਜੀ। ਤਦ ਹੀ ਤੁਸੀ ਸਹੀ ਪ੍ਰਚਾਰ ਕਰ ਸਕੋਗੇ; ਜੋ
ਮਨੁੱਖਤਾ ਅਤੇ ਦੇਸ਼ ਦੇ ਹਿੱਤ ਵਿੱਚ ਹੋਵੇਗਾ। ਜੇ, ਗੁਰੂ ਨਾਨਕ ਦੇਵ ਜੀ ਦੇ, ਸਹੀ ਮਾਰਗ, ਨੂੰ
ਧੁੰਦਲਾ ਕਰਨਾ ਹੈ, ਤਾਂ ਇਹ ਬਹੁਤ ਵੱਡੀ ਗਲਤੀ ਹੋਵੇਗੀ; ਕਿਉਂਕਿ ਧੁੰਦਲੇ ਮਾਰਗ ਤੇ ਸਫਰ ਕਰਨਾ ਔਖਾ
ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਗੁਰਬਖਸ
ਸਿੰਘ
94172-31762
(11/12/10)
ਸਰਵਜੀਤ ਸਿੰਘ
ਜਸਬੀਰ ਸਿੰਘ ਕੈਲਗਰੀ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕਿ ਇਹ ਵਿਚਾਰ ਚਰਚਾ ਲੱਗ-ਭੱਗ ਪਿਛਲੇ ਦੋ ਸਾਲ ਤੋਂ
ਚੱਲ ਰਹੀ ਹੈ ਪਰ ਕਿਸੇ ਨਤੀਜੇ ਤੇ ਨਹੀ ਪੁੱਜੀ। ਹੁਣ ਸ. ਮੱਖਣ ਸਿੰਘ ਜੀ ਨੇ 1 ਦਸੰਬਰ ਨੂੰ ਸਪੱਸ਼ਟ
ਐਲਾਨ ਕਰ ਦਿੱਤਾ ਹੈ ਕਿ 31 ਦਸੰਬਰ ਤੋਂ ਇਹ ਵਿਚਾਰ ਚਰਚਾ ਬੰਦ ਕੀਤੀ ਜਾਂ ਰਹੀ ਹੈ। ਪਹਿਲਾ ਪਹਿਲ
ਮੈਂ ਵੀ ਇਸ ਚਰਚਾ ਵਿਚ ਸ਼ਾਮਲ ਸੀ। ਪਰ ਜਦੋਂ ਗੱਲਾਂ ਦਾ ਦੁਹਰਾਓ ਹੀ ਹੋਣ ਲੱਗ ਪਿਆ ਅਤੇ ਵਿਚਾਰ
ਚਰਚਾ ਸਿਧਾਂਤਕ ਨਾ ਹੋਕੇ ਨਿੱਜੀ ਹੋ ਗਈ ਤਾਂ ਮੈ ਇਸ ``ਚ ਬਾਹਰ ਹੋ ਗਿਆ ਸੀ। ਹੁਣ ਜਦੋਂ ਮੈ ਇਹ
ਸੋਚਦਾ ਹਾਂ ਕਿ ਆਪ ਜੀ ਅੱਜ ਵੀ ਆਪਣੇ ਵਿਚਾਰਾਂ ਤੇ ਡੱਟੇ ਹੋਏ ਹੋ ਤਾਂ ਜਰੂਰ ਇਸ ਦਾ ਕੋਈ ਖਾਸ
ਕਾਰਨ ਹੋਵੇਗਾ। ਮੈ ਇਹ ਗੱਲ ਦਾਵੇ ਨਾਲ ਕਹਿ ਸਕਦਾ ਹਾਂ ਕਿ ਜਿੰਨੀ ਖੋਜ ਤੁਸੀ ਇਸ ਵਿਸ਼ੇ ਤੇ ਕੀਤੀ
ਹੈ ਕਿਸੇ ਹੋਰ ਨੇ ਨਹੀ ਕੀਤੀ । ਆਪ ਨੇ ਆਪਣੇ ਪੱਤਰ ਵਿਚ ਕੁਝ ਸਵਾਲ ਕੀਤੇ ਹਨ। ਹੁਣ ਸਾਡੇ ਪਾਸ
ਸਵਾਲਾਂ ਤੇ ਮੋੜਵੇਂ ਸਵਾਲ ਕਰਨ ਦਾ ਸਮਾਂ ਨਹੀ ਹੈ, ਗਿਣਤੀ ਦੇ ਹੀ ਦਿਨ ਬਾਕੀ ਬਚਦੇ ਹਨ। ਇਸ ਲਈ
ਬੇਨਤੀ ਹੈ ਕਿ ਤੁਸੀ ਆਪ ਹੀ ਹੇਠ ਲਿਖੇ ਸਵਾਲਾਂ ਦੇ ਜਵਾਬ ਦੇਣ ਦੀ ਕ੍ਰਿਪਾਲਤਾ ਕਰੋ ਜੀ।
ਛੋਟੀਆਂ ਛੋਟੀਆਂ ਚਾਰ-ਚਾਰ, ਪੰਜ-ਪੰਜ ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਹੋਣ ਦੀਆਂ ਖਬਰਾਂ ਆਮ ਹੀ
ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਇਹ ਉਨ੍ਹਾਂ ਬੱਚੀਆਂ ਦੇ ਪਿਛਲੇ ਕਿਸ ਜਨਮ ਦੇ ਕਿਸ ਕਰਮ ਦਾ
ਫ਼ਲ਼ ਹੁੰਦਾ ਹੈ ?
ਕੋਈ ਗੁਰਮੁੱਖ ਬੰਦਾ ਜਿਸ ਨੇ ਸਾਰੀ ਉਮਰ ਕੋਈ ਮਾੜਾ ਕੰਮ ਨਹੀਂ ਕੀਤਾ। ਕੁੱਝ ਅਨਸਰ ਉਸ ਦੇ ਘਰ ਵਿੱਚ
ਵੜ ਕੇ ਉਸ ਤੇ ਕਾਤਿਲਾਨਾ ਹਮਲਾ ਕਰ ਜਾਂਦੇ ਹਨ। ਜਿਸ ਕਰਕੇ ਉਸ ਗੁਰਮੁਖ ਬੰਦੇ ਨੂੰ ਹਸਪਤਾਲ
ਪਹੁੰਚਣਾ ਪੈ ਜਾਂਦਾ ਹੈ। ਇਹ ਉਸ ਗੁਰਮੁਖ ਬੰਦੇ ਦੇ ‘ਪਿਛਲੇ ਕਿਸ ਜਨਮ ਦੇ ਕਿਹੜੇ ਕਰਮਾਂ ਦਾ ਫ਼ਲ਼
ਹੈ?
ਕੋਈ ਵਿਅਕਤੀ ਜਿਸ ਨੇ ਕਦੇ ਵੀ ਦੇਸ਼ ਸਮਾਜ ਦਾ ਕੋਈ ਕਾਨੂੰਨ ਨਹੀਂ ਤੋੜਿਆ। ਸੜਕ ਦੇ ਸਾਰੇ ਨਿਯਮਾਂ
ਦਾ ਪਾਲਣ ਕਰਦਾ ਹੋਇਆ ਆਪਣੇ ਪਰਿਵਾਰ ਸਮੇਤ ਕਿਧਰੇ ਜਾ ਰਿਹਾ ਹੈ। ਕੋਈ ਸ਼ਰਾਬੀ ਡਰਾਇਵਰ ਸ਼ਰਾਬ ਦੇ
ਨਸ਼ੇ ਵਿੱਚ ਉਨ੍ਹਾਂ ਤੇ ਟਰੱਕ ਚੜ੍ਹਾ ਦਿੰਦਾ ਹੈ ਜਿਸ ਕਰਕੇ ਉਸ ਪਰਿਵਾਰ ਦੇ ਕੁੱਝ ਜੀਅ ਮਾਰੇ ਜਾਂਦੇ
ਹਨ ਅਤੇ ਕੁੱਝ ਉਮਰ ਭਰ ਲਈ ਅਪਾਹਜ ਹੋ ਜਾਂਦੇ ਹਨ। ਇਹ ਉਨ੍ਹਾਂ ਦੇ ‘ਪਿਛਲੇ ਕਿਸ ਜਨਮ ਦਾ ਅਤੇ
ਕਿਹੜੇ ਕਰਮਾਂ ਦਾ ਫ਼ਲ਼ ਹੈ? ਇੱਥੇ ਇਹ ਵੀ ਜਾਣਕਾਰੀ ਦੇਣ ਦੀ ਕਿਰਪਾਤਲਾ ਕਰਨੀ ਜੀ ਕਿ ਮਰਨ ਵਾਲੇ ਅਤੇ
ਉਮਰ ਭਰ ਲਈ ਅਪਾਹਜ ਹੋਣ ਵਾਲੇ ਸਾਰੇ ਪਿਛਲੇ ਜਨਮ ਵਿਚ ਇਕੱਠੇ ਹੀ ਸਨ ਅਤੇ ਉਨ੍ਹਾਂ ਨੇ ਇਕ ਹੀ ਕਰਮ
ਕੀਤਾ ਸੀ ਜਿਸ ਦੀ ਉਨ੍ਹਾਂ ਨੂੰ ਇਕੱਠਿਆ ਹੀ ਅਤੇ ਇਕੋ ਹੀ ਸਜਾ ਮਿਲੀ ਹੈ ਜਾਂ ਉਹ ਵੱਖ ਵੱਖ ਸਨ? ਜੇ
ਉਹ ਵੱਖ ਵੱਖ ਸਨ ਤਾਂ ਉਨ੍ਹਾਂ ਨੂੰ ਇਕਠਿਆ ਹੀ ਇਕੋ ਹੀ ਸਜਾਂ ਕਿਓ ਮਿਲੀ?।
ਕਈ ਬੱਚੇ ਜਨਮ ਤੋਂ ਹੀ ਅਪਾਹਜ ਜੰਮਦੇ ਹਨ। ਇਹ ਉਨ੍ਹਾਂ ਬੱਚਿਆਂ ਦੇ ਪਿਛਲੇ ਕਿਸ ਜਨਮ ਦੇ ਕਿਸ ਕਰਮ
ਦਾ ਫ਼ਲ਼ ਹੁੰਦਾ ਹੈ ?
ਕੋਈ ਜੀਵ ਬਲਦ ਦੀ ਜੂਨ ਵਿੱਚ ਜਨਮ ਲੈਂਦਾ ਹੈ। ਉਸ ਦਾ ਨੱਕ ਵਿੰਨ੍ਹ ਕੇ ਨਕੇਲ ਪਾ ਦਿੱਤੀ ਜਾਂਦੀ
ਹੈ। ਮੋਢਿਆਂ ਤੇ ਜੂਲ਼ਾ ਪਾ ਕੇ ਸਾਰਾ ਦਿਨ ਮਸ਼ੱਕਤ ਦਾ ਕੰਮ ਲਿਆ ਜਾਂਦਾ ਹੈ। ਖਾਣ ਨੂੰ ਵੀ ਢਿੱਡ
ਭਰਕੇ ਨਹੀਂ ਦਿੱਤਾ ਜਾਂਦਾ। ਇਹ ਉਸ ਦੇ ਪਿਛਲੇ ਕਿਸ ਜਨਮ ਦਾ ਅਤੇ ਕਿਸ ਕਰਮ ਦਾ ਫ਼ਲ਼ ਹੁੰਦਾ ਹੈ?
ਉਹ ਬਲਦ ਤੁਹਾਡੇ ਹੀ ਘਰ ਕਿਉਂ ਆਇਆ ਹੈ?
ਕੁਦਰਤੀ ਆਫਤਾ ਜਾਂ ਕਿਸੇ ਹੋਰ ਕਾਰਨ ਹਜਾਰਾਂ ਹੀ ਵਿਅਕਤੀਆਂ ਦੀ ਮੌਤ ਇਕੱਠੀ ਹੋ ਜਾਂਦੀ ਹੈ ਜਿਵੇ
ਸੁਨਾਮੀ, ਹਵਾਈ ਹਾਦਸਾ, ਭੂਚਾਲ, ਐਟਮ ਬੰਬ ਜਾਂ 9/11 ਦਾ ਹਾਦਸਾ ਆਦਿ ਅਨੇਕਾਂ ਹੋਰ ਉਦਾਹਰਣਾਂ ਵੀ
ਦਿੱਤੀਆਂ ਜਾ ਸਕਦੀਆਂ ਹਨ ਜਦੋ ਬੇ ਕਸੂਰ ਲੋਕ ਮਾਰੇ ਗਏ ਸਨ। ਕੀ ਇਹ ਵੀ ਉਨ੍ਹਾਂ ਦੇ ਕਿਸੇ ਪਿਛਲੇ
ਜਨਮ ਅਤੇ ਕਰਮ ਦਾ ਹੀ ਨਤੀਜਾਂ ਨਹੀ ਸੀ? ਦੁਨਿਆਵੀ ਅਦਾਲਤਾਂ ਤਾਂ ਇਕ ਜੁਰਮ ਵਿਚ ਸ਼ਾਮਲ ਸਾਰੇ
ਵਿਅਕਤੀਆਂ ਦੀ ਜਿੰਮੇਵਾਰੀ ਨੂੰ ਮੁਖ ਰੱਖਕੇ ਵੱਖ ਵੱਖ ਸਜਾ ਨਿਰਧਾਂਰਤ ਕਰਦੀਆਂ ਹਨ ਪਰ ਰੱਬ ਜੀ ਨੇ
ਤਾਂ ਟੋਰਾਟੋਂ ਤੋਂ ਲੰਦਨ ਰਸਤੇ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 182 `ਚ ਸਵਾਰ (23 ਜੂਨ
1985) 329 ਵਿਅਕਤੀਆਂ ਨੂੰ ਬਿਨਾਂ ਉਨ੍ਹਾਂ ਦੀ ਦਲੀਲ ਅਪੀਲ ਵਿਚਾਰੇ, ਮੌਤ ਦਾ ਸੁਹਾਗਾਂ ਫੇਰ
ਦਿੱਤਾ ਸੀ। ਤੁਸੀ ਇਸ ਲਈ ਕਿਸ ਨੂੰ (ਰੱਬ ਜੀ ਨੂੰ, ਬੰਬ ਰੱਖਣ ਵਾਲਾ ਜਾਂ ਮਰਨ ਵਾਲਿਆਂ ਨੂੰ) ਦੋਸ਼ੀ
ਸਮਝਦੇ ਹੋ ਅਤੇ ਕਿਉਂ?
ਜਸਬੀਰ ਸਿੰਘ ਕੈਲਗਰੀ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਦਲੀਲ ਅਤੇ ਸਬੂਤਾਂ ਸਹਿਤ, ਸੰਖੇਪ ਅਤੇ
ਸਪੱਸ਼ਟ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਇਸ ਵਿਸ਼ੇ ਦਾ ਸੁਖਾਵਾਂ ਅੰਤ ਹੋ ਸਕੇ।
ਸਤਿਕਾਰ ਸਹਿਤ
ਸਰਵਜੀਤ ਸਿੰਘ
(11/12/10)
ਗੁਰਸ਼ਰਨ ਸਿੰਘ ਕਸੇਲ
ਸਿੱਖ ਮਾਰਗ ਦੇ ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥
ਕਾਫੀ ਸਮੇਂ ਤੋਂ ਪਿੱਛਲੇ ਜਨਮ ਅਤੇ ਅਗਲੇ ਜਨਮ ਬਾਰੇ ਇਸ ਸਾਈਟ ‘ਤੇ ਵਿਚਾਰ ਚਰਚਾ ਚਲ
ਰਹੀ ਹੈ। ਕਾਫੀ ਵਿਦਵਾਨ ਵੀਰ ਇਸ ਬਾਰੇ ਗੁਰਬਾਣੀ ਅਤੇ ਆਪਣੇ -ਆਪਣੇ ਆਏ ਦਿਮਾਗ ਵਿੱਚ ਵਿਚਾਰ ਦੇ
ਰਹੇ ਹਨ। ਮੈਂ ਵੀ ਇਸ ਵਿੱਸ਼ੇ ਬਾਰੇ ਭਾਈ ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਅਤੇ ਸ੍ਰ. ਵੀਰ
ਭੁਪਿੰਦਰ ਸਿੰਘ ਨਿਊਯਾਰਕ ਵਾਲਿਆਂ ਨਾਲ ਵਿਚਾਰ ਕੀਤੀ ਸੀ ਉਹਨਾ ਆਪਣੇ ਵੱਲੋਂ ਜੋ ਦੱਸਿਆ ਉਸ ਨਾਲ
ਪੂਰੀ ਤਸਲੀ ਨਹੀਂ ਹੋਈ । ਸੋ, ਅੱਜੇ ਵੀ ਗੁਰਬਾਣੀ ਅਨੁਸਾਰ ਆਪਣੇ ਆਪ ਨਾਲ ਵਿਚਾਰ, ਸਿੱਖ ਭਾਈਚਾਰੇ
ਦੀ ਇਸ ਬਾਰੇ ਕਹਿਣੀ ਅਤੇ ਕਰਨੀ ਅਤੇ ਹੋਰ ਵਿਦਵਾਨਾ ਜਿਵੇਂ ਸ੍ਰ. ਜਸਬੀਰ ਸਿੰਘ ਜੀ ਅਤੇ ਸਤਿਕਾਰ
ਯੋਗ ਗਿਆਨੀ ਸੁਰਜੀਤ ਸਿੰਘ ਜੀ ਦਿੱਲੀ ਵਾਲਿਆਂ ਦੇ ਲੇਖ ਵੀ ਪੜ੍ਹਕੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ
।
ਗੁਰਮਤਿ ਦਾ ਪ੍ਰਚਾਰ ਕਰਨ ਵਿੱਚ ਗਿਆਨੀ ਸੁਰਜੀਤ ਸਿੰਘ ਜੀ ਹੁਰਾਂ ਦਾ ਬਹੁਤ ਯੋਗਦਾਨ ਹੈ । ਮੇਰੀ
ਸੋਚ ਹੈ ਕਿ, ਹੋ ਸਕਦਾ ਹੈ ਕਿ ਹਰੇਕ ਵਿਸ਼ੇ ਤੇ ਸਾਰੇ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਣ
ਪਰ ਸਾਨੂੰ ਉਹਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਮੀਆਂ ਤਾਂ ਹਰ ਬੰਦੇ ਵਿੱਚ ਹੁੰਦੀਆਂ ਹਨ ਮੇਰਾ
ਨਹੀਂ ਖਿਆਲ ਕਿ ਅੱਜ ਕੋਈ ਆਦਮੀ ਇਹ ਦਾਵਾ ਕਰ ਸਕੇ ਕਿ ਮੇਰੇ ਵਿੱਚ ਕੋਈ ਕਮੀ ਨਹੀਂ ਹੈ ।
ਸ੍ਰ. ਜਸਬੀਰ ਸਿੰਘ ਕੈਲਗਰੀ ਜੀ ਦੀ ੦੯-੧੨-੧੦ ਵਾਲੀ ਚਿੱਠੀ ਵਿੱਚ ਕੁਝ ਅਜਿਹੇ ਹੀ ਸਵਾਲ ਪੜ੍ਹਕੇ
ਮੇਰਾ ਵੀ ਆਪਣੇ ਦਿਮਾਗ ਵਿੱਚ ਚੱਲ ਰਹੇ ਵਿਚਾਰ ਸਾਂਝੇ ਕਰਨ ਲਈ ਦਿਲ ਕਰ ਆਇਆ । ਇਸ ਵਿੱਚ ਕਿਸੇ ਨੂੰ
ਵੀ ਕੋਈ ਛੱਕ ਨਹੀਂ ਕਿ ਗੁਰਬਾਣੀ ਵਿੱਚ ਪਿੱਛਲੇ ਜਨਮ ਦੇ ਕਰਮ ਅਤੇ ਆਵਾਗਵਣ ਬਾਰੇ ਬਹੁਤ ਸ਼ਬਦ ਹਨ
ਅਸੀਂ ਉਹਨਾਂ ਨੂੰ ਕਿਸ ਸੰਦਰਭ ਵਿੱਚ ਵਿਚਾਰਦੇ ਹਾਂ ਉਹ ਵਖਰੀ ਗੱਲ ਹੈ ।
ਤਕਰੀਬਨ ਹਰੇਕ ਗੁਰਦੁਆਰਿਆਂ ਵਿੱਚ ਕਿਸੇ ਮਿਰਤਕ ਪ੍ਰਾਣੀ ਦੀ ਅੰਤਮ ਅਰਦਾਸ ਕਰਨ ਵਾਲੇ ਭਾਈ ਜੀ ਜਦੋਂ
ਅਰਦਾਸ ਵਿੱਚ ਗੁਰਬਾਣੀ ਦੀਆਂ ਇਹ ਪੰਗਤੀਆਂ ਪੜ੍ਹਦੇ ਹਨ, “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ”॥ ਅਤੇ
ਜਾਂ ਆਖਦੇ ਹਨ “ਜਿੰਨੇ ਸਵਾਸ ਅਕਾਲ ਪੁਰਖ ਨੇ ਲਿਖੇ ਸਨ ਉਨ੍ਹੇ ਪ੍ਰਾਣੀ ਨੇ ਪੂਰੇ ਕਰਕੇ ਵਾਪਸ ਅਕਾਲ
ਪੁਰਖ ਕੋਲ ਪਹੁੰਚ ਗਿਆ ਹੈ” ਆਦਿ । ਇਸ ਬਾਰੇ ਮੈਂ ਆਪਣੇ ਇਕ ਜਾਣਨ ਵਾਲੇ ਕਥਾਕਾਰ ਨਾਲ ਗੱਲ ਕੀਤੀ
ਕਿ ਭਾਈ ਸਾਹਿਬ, ਜਦੋਂ ਕਦੀ ਕਿਸੇ ਸਿੱਖ ਧਰਮ ਨੂੰ ਮੰਨਣ ਵਾਲੇ ਦੀ ਕਿਸੇ ਨਾਲ ਲੜਾਈ ਝਗੜੇ ਕਾਰਨ
ਗੋਲੀ ਜਾਂ ਕਿਸੇ ਹੋਰ ਹਥਿਆਰ ਨਾਲ ਮੌਤ ਹੋ ਜਾਂਦੀ ਹੈ ਤਾਂ ਘਰ ਵਾਲਿਆਂ ਵੱਲੋਂ ਮਿਰਤਕ ਪ੍ਰਾਣੀ ਦੀ
ਅੰਤਮ ਅਰਦਾਸ ਵੇਲੇ ਉਪਰੋਤਕ ਸ਼ਬਦ ਤਕਰੀਬਨ ਹਰੇਕ ਅਰਦਾਸ ਵਿੱਚ ਪੜ੍ਹੇ ਜਾਂਦੇ ਹਨ ਅਤੇ ਉਹ ਵੀ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ।
ਮੇਰਾ ਉਸ ਕੋਲੋਂ ਇਹ ਜਾਣਨਾ ਸੀ ਕਿ ਕੀ ਅਸੀਂ ਗੁਰਬਾਣੀ ਦੀਆਂ ਇਹਨਾ ਪੰਗਤੀਆਂ ਦੇ ਵਾਕਿਆ ਹੀ ਇਹ
ਅਰਥ ਸਮਝਦੇ ਹਾਂ ? ਜੇ ਅਸੀਂ ਸਮਝਦੇ ਹਾਂ ਕਿ ਇਸ ਪ੍ਰਾਣੀ ਦੀ ਉਮਰ ਹੀ ਏਨੀ ਲਿਖੀ ਸੀ ਮਾਰਨ ਵਾਲਾ
ਤਾਂ ਸਿਰਫ ਮੌਤ ਦਾ ਵਸੀਲਾ ਹੀ ਬਣਿਆ ਹੈ ਤਾਂ ਫਿਰ ਮਾਰਨ ਵਾਲੇ ਤੇ ਕਤਲ ਦਾ ਮੁਕਦਮਾ ਕਿਉਂ ਪਾਇਆ
ਗਿਆ ਹੈ ? ਪੁਲਸ,ਵਕੀਲਾ ਅਤੇ ਕਈ ਜੱਜਾ ਤੀਕਰ ਵੀ ਪੈਸੇ ਕਿਉਂ ਖਰਚ ਕੀਤੇ ਜਾ ਰਹੇ ਹਨ ? ਇਥੇ ਹੀ ਬਸ
ਨਹੀਂ ਹੁੰਦਾ, ਪੁਸ਼ਤਾਂ ਦੇ ਵੈਰ ਪੈ ਜਾਂਦੇ ਹਨ । ਜੇ ਅਸੀਂ ਗੁਰਬਾਣੀ ਜਾਂ ਪਿਛਲੇ ਕੀਤੇ ਮਾੜੇ
ਕਰਮਾਂ ਦਾ ਫਲ ਮਿਲਣ ‘ਤੇ ਯਕੀਨ ਕਰਦੇ ਹਾਂ ਤਾਂ ਫਿਰ ਜੋ ਅਸੀਂ ਦੁਨੀਆਵੀ ਕਾਰਵਾਈ ਵੀ ਕਰ ਰਹੇ
ਹੁੰਦੇ ਹਾਂ ਕੀ ਉਹ ਠੀਕ ਹੈ ? ਕੀ ਸਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਨਹੀਂ ਹੈ ?
ਇਵੇਂ ਹੀ ਸਾਡੇ ਧਰਮ ਵਿੱਚ ਵਿਆਹ ਸਮੇਂ ਭਾਈ ਜੀ ਆਖਦੇ ਹਨ, “ ਇਸ ਜੋੜੀ ਦੇ ਧੁਰੋ ਲਿਖੇ ਸੰਯੋਗ ਸਨ”
। ਇਕ ਵਿਆਹ ਤੇ ਗਏ ਸਾਂ, ਉਥੇ ਇਕ ਪ੍ਰਚਾਰਕ ਨੇ ਇਹ ਹੀ ਕਿਹਾ ਕਿ ਵਿਆਹ ਤਾਂ ਧੁਰੋਂ ਲਿਖੇ ਸੰਜੋਗਾ
ਅਨੁਸਾਰ ਹੀ ਹੁੰਦਾ ਹੈ ? ਅਸੀਂ ਲੰਗਰ ਛੱਕ ਰਹੇ ਸਾਂ, ਤਾਂ ਉਹ ਪ੍ਰਚਾਰਕ ਵੀਰ ਵੀ ਲਾਗੇ ਆ ਗਿਆ ।
ਮੈਂ ਕਿਹਾ, ਭਾਈ ਸਾਹਿਬ, ਤੁਸੀਂ ਤਾਂ ਹਰੇਕ ਧਰਮ ਵਿੱਚ ਵਿਆਹ ਕਰਨ ਵਾਲੇ ਨੂੰ ਪ੍ਰਵਾਨਤਾ ਦੇ ਦਿਤੀ
ਹੈ । ਤੁਹਾਡੇ ਅਨੁਸਾਰ ਤਾਂ ਭਾਵੇਂ ਕੋਈ ਸਿੱਖ ਕੁੜੀ ਜਾਂ ਮੁੰਡਾ ਕਿਸੇ ਮੁਸਲਮਾਨ, ਹਿੰਦੂ ਜਾਂ
ਕਿਸੇ ਹੋਰ ਧਰਮ ਨਾਲ ਵਿਆਹ ਕਰ ਲਵੇ ਸੱਭ ਜਾਇਜ ਹੈ; ਕਿਉਂਕਿ ਅਕਾਲ ਪੁਰਖ ਨੇ ਉਸ ਨਾਲ ਹੀ ਉਸਦਾ
ਵਿਆਹ ਹੋਣਾ ਲਿਖਿਆ ਹੈ । ਤੁਸੀਂ ਤਾਂ ਪੰਥਕ ਰਹਿਤ ਮਰਯਾਦਾ ਨੂੰ ਵੀ ਗਲਤ ਕਰ ਦਿਤਾ ਹੈ ਉਸ ਵਿੱਚ
ਲਿਖਿਆ ਹੈ ਕਿ, “ਸਿੱਖ ਦੀ ਪੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ”। ਅਤੇ ਕੁਝ ਹੋਰ ਦਲੀਲਾਂ ਇਸ
ਬਾਰੇ ਦਿਤੀਆਂ ਗਈ । ਅਸੀਂ ਆਪਣੇ ਲੜਕੇ ਲੜਕੀ ਦਾ ਰਿਸ਼ਤਾ ਕਰਨ ਵੇਲੇ ਪਤਾ ਨਹੀਂ ਕਿੰਨੇ ਕੁ ਥਾਂ
ਵੇਖਦੇ ਹਾਂ ਉਸ ਸਮੇਂ ਤਾਂ ਸਾਨੂੰ ਧੁਰੋਂ ਲਿਖੇ ਸੰਜੋਗ ਵਾਲੇ ਸ਼ਬਦ ਯਾਦ ਨਹੀਂ ਹੁੰਦੇ ?
ਹੁਣ ਸ੍ਰ. ਜਸਬੀਰ ਸਿੰਘ ਜੀ ਕੈਲਗਰੀ ਵਾਲਿਆਂ ਦੀ ਚਿੱਠੀ ਬਾਰੇ ਉਹਨਾਂ ਤੋਂ ਕੁਝ ਜਾਣਕਾਰੀ ਲੈਂਦੇ
ਹਾਂ । ਵੀਰ ਜੀ, ਜਿਵੇਂ ਤੁਸੀਂ ਲਿਖਿਆ ਹੈ,“ਕਈ ਬੱਚੇ ਜਨਮ ਤੋਂ ਹੀ ਅਪਾਹਜ ਜੰਮਦੇ ਹਨ ਇਸ ਵਿੱਚ
ਉਨ੍ਹਾਂ ਦੇ ਇਸੇ ਜਨਮ ਦੇ ਕਿਹੜੇ ਅਤੇ ਕਿਸਦੇ ਕਰਮਾਂ ਦਾ ਫ਼ਲ਼” ਹੈ?”
ਸੋ, ਵੀਰ ਕੈਲਗਰੀ ਜੀ, ਕੀ ਤੁਹਾਡੇ ਅਨੁਸਾਰ ਹੁਣ ਸਮਾਜ ਨੂੰ ਅਪਾਹਜ ਬੱਚਿਆ ਨਾਲ ਹਮਦਰਦੀ ਨਹੀਂ
ਕਰਨੀ ਚਾਹੀਦੀ ? ਕਿਉਕਿ ਉਹਨਾਂ ਨੇ ਆਪਣੇ ਪਿੱਛਲੇ ਜਨਮ ਵਿੱਚ ਪਤਾ ਨਹੀਂ ਕਿੱਡੇ ਕਿੱਡੇ ਮਾੜੇ, ਕੀ
ਕੀ ਕਰਮ ਕੀਤੇ ਹਨ ? ਉਹਨਾ ਕਰਮਾ ਦੀ ਸਜਾ ਮਿਲਣੀ ਚਾਹੀਦੀ ਹੈ ?
ਆਪਨੇ ਜੋ ਹੋਰ ਵੀ ਕਈ ਉਦਾਹਰਨਾ ਦਿਤੀਆਂ ਹਨ, ਜਿਵੇਂ ਸ਼ਰਾਬੀ ਡਰਾਵਰ ਦੀ ਅਤੇ ਛੋਟੀਆਂ ਬੱਚੀਆਂ ਦੇ
ਬਲਾਤਕਾਰ ਹੋਣ ਦੀਆਂ ਆਦਿ ਹਨ।
ਵੀਰ ਜੀ,ਮੇਰਾ ਇਥੇ ਵੀ ਉਹੀ ਵਿਚਾਰ ਹੈ ਕਿ ਜੇ ਆਪਾਂ ਸਾਰਾ ਕੁਝ ਪਿਛੱਲੇ ਜਨਮਾ ਦਾ ਹੀ ਆਖਕੇ ਗੱਲ
ਮਕਾ ਦੇਵਾਂਗੇ ਤਾਂ ਜਿਹੜੇ ਲੋਕਾਂ ਨੇ ਹੁਣ ਇਹ ਜੁਰਮ ਕੀਤੇ ਹਨ ਕੀ ਤੁਸੀਂ ਉਹਨਾਂ ਨੂੰ ਕਸੂਰਵਾਰ
ਨਹੀਂ ਠਹਿਰਾ ਰਹੇ ? ਕਿਉਂਕਿ ਉਹ ਜੁਰਮ ਕਰਨ ਵਾਲੇ ਲੋਕਾਂ ਨੇ ਤਾਂ ਸਗੋਂ ਪਿੱਛਲੇ ਜਨਮ ਵਿੱਚ ਮਾੜੇ
ਕਰਮ ਕਰਨ ਵਾਲਿਆਂ ਨੂੰ ਇਸ ਜਨਮ ਵਿੱਚ ਸਜਾ ਦਿਤੀ ਹੈ; ਜਾਂ ਇੰਜ ਕਹਿ ਲਵੋ ਕੇ ਰੱਬ ਨੇ ਉਹਨਾਂ ਨੂੰ
ਸਜਾ ਦੇਣ ਦਾ ਉਸ ਮਨੁੱਖ ਰਾਹੀਂ ਵਸੀਲਾ ਬਣਾਇਆ ਹੈ ?
ਵੀਰ ਜੀ, ਹੋ ਸਕਦਾ ਹੈ ਤੁਹਾਨੂੰ ਜਾਂ ਕਈ ਪਾਠਕਾਂ ਨੂੰ ਜੋ ਸਵਾਲ ਕਰਨ ਚੰਗਾ ਹਾਂ ਉਹ ਚੰਗਾ ਨਾ
ਲਗੇ। ਰੱਬ ਨਾ ਕਰੇ ਕਦੀ ਤੁਹਾਡੇ ਜਾਂ ਤੁਹਾਡੇ ਪ੍ਰੀਵਾਰ ਨਾਲ ਕੋਈ ਮਾੜੀ ਘੱਟਣਾ ਵਾਪਰੇ; ਪਰ ਜੇ
ਕਿਤੇ ਕੋਈ ਸ਼ਰਾਬੀ ਤੁਹਾਡੀ ਕਾਰ ਜਾਂ ਸੜਕ ਤੇ ਠੀਕ ਪਾਸੇ ਤੁਰੇ ਜਾਂਦਿਆਂ ਨੂੰ ਨੁਕਸਾਨ ਪਹੁੰਚਾਉਂਦਾ
ਹੈ ਜਾਂ ਕੋਈ ਹੋਰ ਮਾੜੀ ਘਟਣਾ ਵਾਪਰ ਜਾਂਦੀ ਹੈ ਤਾਂ ਕੀ ਤੁਸੀਂ ਆਪਣੇ ਪਿੱਛਲੇ ਜਨਮਾਂ ਦਾ ਕਰਮ ਸਮਝ
ਕੇ ਉਸ ‘ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰੋਗੇ ? ਜਾਂ ਕਦੀ ਪਹਿਲਾਂ ਨਹੀਂ ਕੀਤੀ ?
ਜਿਹੜੇ ਸਿੱਖ ਪਿੱਛਲੇ ਜਨਮ ਜਾਂ ਪਿੱਛਲੇ ਜਨਮਾਂ ਦੇ ਕੀਤੇ ਮਾੜੇ ਕਰਮਾਂ ਦਾ ਫੱਲ ਇਸ ਜਨਮ ਵਿੱਚ
ਨਹੀਂ ਮੰਨਦੇ ਉਹਨਾਂ ਦੀ ਤਾਂ ਗੱਲ ਹੀ ਛੱਡੋ ਪਰ ਜਿਹੜੇ ਪਿੱਛਲੇ ਜਨਮ ਵਾਲੀ ਗੱਲ ਨੂੰ ਮੰਨਦੇ ਹਨ
ਉਹਨਾ ਨੂੰ ਤਾਂ ਇਸ ਜਨਮ ਵਿੱਚ ਵਾਪਰੀ ਕਿਸੇ ਵੀ ਮਾੜੀ ਘੱਟਣਾ ਨੂੰ ਵਾਪਰਨ ਤੇ ਕੋਈ ਕਾਨੂੰਨੀ
ਕਾਰਵਾਈ ਜਾਂ ਕਿਸੇ ਨਾਲ ਦੁਸ਼ਮਣੀ ਨਹੀਂ ਰੱਖਣੀ ਚਾਹੀਦੀ ਤਾਂ ਹੀ ਤਾਂ ਉਹ ਲੋਕ ਪਿੱਛਲੇ ਜਨਮ ਵਿੱਚ
ਕੀਤੇ ਚੰਗੇ ਜਾਂ ਮਾੜੇ ਕਰਮ ਮੰਨਣ ਵਾਲੇ ਜਾਣੇ ਜਾਣਗੇ । ਉਂਝ ਨਿਰੀਆਂ ਗੱਲਾਂ ਨਾਲ ਤਾਂ ਗੱਲ ਨਹੀਂ
ਬਣਨੀ ਅਤੇ ਨਾਂ ਹੀ ਉਸ ਗੱਲ ਦਾ ਕੌਮ ਨੂੰ ਕੋਈ ਲਾਭ ਹੈ। ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ, “ਪੜਿ
ਪੜਿ ਗਡੀ ਲਦੀਅਹਿ” ਵਾਲੀ ਗੱਲ ਹੀ ਹੋਵੇਗੀ । ਉਸ ਬਾਰੇ ਵਿਚਾਰ ਕਰਨ ਜਾਂ ਪ੍ਰਚਾਰਨ ਦਾ ਕੋਈ ਲਾਭ ਵੀ
ਨਹੀਂ ਹੋਵੇਗਾ ਜੇਕਰ ਆਪਣੇ ਜੀਵਨ ਵਿੱਚ ਉਹ ਸਿਧਾਂਤ ਲਾਗੂ ਹੀ ਨਹੀਂ ਕਰਨਾ ਤਾਂ ।
ਵੀਰ ਜੀ, ਸਾਡੀ ਮੁਸ਼ਕਲ ਇਹ ਹੈ ਕਿ ਅਸੀਂ ਜੋ ਆਖਦੇ ਹਾਂ ਉਹ ਮੰਨਦੇ ਨਹੀਂ ਹਾਂ । ਜਦੋਂ ਤੋਂ ਇਸ
ਵਿੱਸ਼ੇ ਬਾਰੇ ਵਿਚਾਰ ਚੱਲ ਰਹੀ ਹੈ ਉਦੋਂ ਤੋਂ ਖਾਸ ਤੌਰ ਤੇ ਸਮਾਜ ਵਿੱਚ ਅਤੇ ਪ੍ਰਚਾਰਕਾਂ ਵੱਲੋਂ
ਗੁਰਬਾਣੀ ਦੇ ਸ਼ਬਦ ਵਰਤ ਕੇ ਜੋ ਕੁਝ ਸੰਗਤਾਂ ਨੂੰ ਦੱਸਿਆ ਜਾ ਰਿਹਾ ਹੈ ਉਸਨੂੰ ਵਿਚਾਰਨ ਦੀ ਕੋਸ਼ਿਸ਼
ਕਰ ਰਿਹਾ ਹਾਂ । ਸੋ, ਜੋ ਸਮਾਜ ਵਿੱਚ ਵੇਖਿਆ ਤੇ ਸੁਣਦਾ ਹਾਂ ਉਹ ਆਪ ਨਾਲ ਸਾਂਝਾ ਕੀਤਾ ਹੈ । ਮੇਰਾ
ਖਿਆਲ ਹੈ ਕਿ ਜੇਕਰ ਹੁਣ ਅਸੀਂ ਇਸ ਜੀਵਨ ਵਿੱਚ ਆਪਣੇ ਆਪਨੂੰ ਗੁਰਬਾਣੀ ਦੇ ਅਨਮੋਲ ਗਿਆਨ ਰਾਹੀਂ ਕੁਝ
ਸੁਧਾਰਨ ਸਕੀਏ ਤਾਂ ਸਾਡਾ ਆਉਣ ਵਾਲਾ ਕੱਲ੍ਹ ਜਰੂਰ ਚੰਗਾ ਹੋਵੇਗਾ। ਸਾਨੂੰ ਅਗਲੇ ਪਿਛਲੇ ਜਨਮ ਦੀ
ਚਿੰਤਾ ਮੁੱਕ ਜਾਵੇਗੀ ।ਅਸੀਂ ਆਪਣੀਆਂ ਇਸ ਜਨਮ ਵਿੱਚ ਕੀਤੀਆਂ ਗਲਤੀਆਂ ਨੂੰ ਇਹ ਆਖਕੇ ਮੁੱਕਤ ਨਹੀਂ
ਹੋਵਾਂਗੇ ਕਿ ਇਹ ਮੇਰੇ ਪਿੱਛਲੇ ਜਨਮਾਂ ਦਾ ਫੱਲ ਹੈ । ਬਾਕੀ ਉਸ ਅਕਾਲ ਪੁਰਖ ‘ਤੇ ਰਹਿਣ ਦਈਏ ਜੋ
ਸੱਭ ਦਾ ਮਾਲਕ ਹੈ ।
ਕੈਲਗਰੀ ਜੀ, ਤੁਸੀਂ ਇਸ ਵਿੱਸ਼ੇ ਬਾਰੇ ਕਾਫੀ ਖੋਜ ਕੀਤੀ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਵੀ ਆਪ ਦੇ
ਵਿਚਾਰਾਂ ਤੋਂ ਜਾਣਕਾਰੀ ਮਿਲਦੀ ਰਵੇਗੀ । ਬਾਕੀ ਚਿੱਠੀ ਲਿਖਣ ਨੂੰ ਕੋਈ ਪਾਰਟੀ ਨਾ ਸਮਝ ਲੈਣਾ ਜੇ
ਇਹ ਚਿੱਠੀ ਤੁਹਾਡੀ ਥਾਂ ਤੇ ਕਿਸੇ ਹੋਰ ਦੀ ਵੀ ਹੁੰਦੀ ਤਾਂ ਵੀ ਮੈਂ ਇਹ ਹੀ ਲਿਖਣੀ ਸੀ ।ਚਿੱਠੀ
ਲੰਮੀ ਹੋਣ ਲਈ ਪਾਠਕਾਂ ਤੋਂ ਮਾਫੀ ਚਾਹੁੰਦਾ ਹਾ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(11/12/10)
ਕਿਰਪਾਲ ਸਿੰਘ ਬਠਿੰਡਾ
ਕੀ ਪ੍ਰਮਾਤਮਾ ਸਿਰਫ
ਉਨ੍ਹਾਂ ਵਿੱਚ ਵੱਸਦਾ ਹੈ ਜੋ ਪ੍ਰਮਾਤਮਾ ਦੇ ਨਿਯਮਾਂ ਅਨੁਸਾਰ ਜਿੰਦਗੀ ਜਿਉਂਦੇ ਹਨ?
ਕੀ ਗੁਰਬਾਣੀ ਵਾਲੇ ਰੱਬ
ਜੀ ਨੂੰ ਕਿਸੇ ਵੀ ਤਰੀਕੇ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ?
ਕਿਰਪਾਲ ਸਿੰਘ ਬਠਿੰਡਾ
(ਮੋਬ) ੯੮੫੫੪੮੦੭੯੭
ਹੁਣ ਤੱਕ ਤਾ ਪ੍ਰਚਾਰਕਾਂ ਤੋਂ ਸੁਣਨ ਅਤੇ ਗੁਰਬਾਣੀ ਪੜ੍ਹ ਕੇ ਇਹੀ ਸਮਝ
ਵਿੱਚ ਆਇਆ ਸੀ ਕਿ ਰੱਬ, ਪ੍ਰਮਾਤਮਤਾ, ਅਕਾਲਪੁਰਖ਼ ਹਰ ਜੀਵ ਦੇ ਹਿਰਦੇ ਅਤੇ ਸ੍ਰਿਸ਼ਟੀ ਦੇ ਜ਼ਰੇ ਜ਼ਰੇ
ਵਿੱਚ ਮੌਜੂਦ ਹੈ ਅਤੇ ਕੋਈ ਵੀ ਐਸਾ ਥਾਂ ਨਹੀਂ ਜਿੱਥੇ ਰੱਬ ਵਸਦਾ ਨਾ ਹੋਵੇ ਜਾਂ ਮੌਜੂਦ ਨਾ ਹੋਵੇ
ਪਰ ਉਸ ਦੀ ਸਰਬਵਿਆਪਕਤਾ ਦੀ ਸਮਝ ਗੁਰੂ ਦੀ ਸ਼ਰਨ ਪਏ ਕਿਸੇ ਵਿਰਲੇ ਨੂੰ ਹੀ ਗੁਰੂ ਦੀ ਸਿਖਿਆ ਰਾਹੀਂ
ਆ ਸਕਦੀ ਹੈ। ਹਰ ਥਾਂ ਪ੍ਰਮਾਤਮਾ ਦੀ ਹੋਂਦ ਪ੍ਰਗਟ ਕਰਨ ਵਾਲੇ ਕੁੱਝ ਗੁਰਫ਼ੁਮਾਨ ਇਸ ਤਰ੍ਹਾਂ ਹਨ।
ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।।
ਗੁਰ ਸਾਖੀ ਜੋਤਿ ਪਰਗਟੁ ਹੋਇ।। (ਪੰਨਾ ੧੩)
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ।। (ਪੰਨਾ ੨੦)
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ।।
ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ।।
ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ।।
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ।। ੪।। ੧੩।। ੮੩।। (ਪੰਨਾ
੪੬)
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ।। (ਪੰਨਾ ੬੮)
ਘਟਿ ਘਟਿ ਵਸਹਿ ਸਭਨ ਕੈ ਨੇਰੇ।। (ਪੰਨਾ ੧੦੮੬)
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ।। (ਪੰਨਾ ੧੩੮੧)
ਪਰ ਮਨਮੁਖ ਤੇ ਗਿਆਨ ਬਿਹੂਣੇ ਅੰਧਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਪੈ ਸਕਦੀ
ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ।। ੪।।
ਗੁਪਤੁ ਪਰਗਟੁ ਤੂੰ ਸਭਨੀ ਥਾਈ।। ਗੁਰ ਪਰਸਾਦੀ ਮਿਲਿ ਸੋਝੀ ਪਾਈ।।
ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ।। ੮।। ੨੪।। ੨੫।।
(ਪੰਨਾ ੧੨੪)
ਗੁਰਬਾਣੀ ਤੋਂ ਜੋ ਮੈਨੂੰ ਸੂਝ ਪ੍ਰਾਪਤ ਹੋਈ ਹੈ ਉਸ ਮੁਤਾਬਿਕ ਗੁਰੂ ਦੀ ਸ਼ਰਨ
ਪਏ ਅਤੇ ਉਸ ਦੀ ਸਿਖਿਆ ਅਨੁਸਾਰ ਪ੍ਰਭੂ ਦੀ ਰਜ਼ਾ ਵਿੱਚ ਚੱਲਣ ਅਤੇ ਹਰ ਜੀਵ ਵਿੱਚ ਪ੍ਰਭੂ ਨੂੰ ਹਾਜ਼ਰ
ਨਾਜ਼ਰ ਸਮਝਦੇ ਹੋਏ ਮਨੁਖਤਾ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਆਪਣੇ ਸੇਵਕਾਂ `ਤੇ ਪ੍ਰਭੂ ਪ੍ਰਸੰਨ ਹੁੰਦਾ
ਹੈ ਅਤੇ ਜਿਸ `ਤੇ ਉਹ ਪ੍ਰਸੰਨ ਹੋ ਜਾਵੇ ਉਹ ਸਦੀਵ ਰਹਿਣ ਵਾਲਾ ਸੁੱਖ ਅਤੇ ਦੁਨੀਆਂ ਦੇ ਮਾਨੋ ਨੌ ਹੀ
ਖ਼ਜ਼ਾਨੇ ਹਾਸਲ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਦੁਨੀਆਂ ਦਾ ਕੋਈ ਵੀ ਦੁੱਖ ਪੋਹ ਨਹੀਂ ਸਕਦਾ।
ਗੁਰਬਾਣੀ `ਚੋਂ ਕੁੱਝ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ।
ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ, ਜਨਮ ਮਰਣਾ ਸਭਿ ਮਿਟਿ ਗਏ।। (ਪੰਨਾ ੮੧)
ਸਭੇ ਸੁਖ ਭਏ ਪ੍ਰਭ ਤੁਠੇ।। (ਪੰਨਾ ੧੦੬)
ਸਹਿ ਤੁਠੈ ਨਉ ਨਿਧਿ ਪਾਈਆ।। (ਪੰਨਾ ੪੭੩)
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ।। (ਪੰਨਾ ੪੭੩)
ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ।। (ਪੰਨਾ ੧੧੭੮)
ਪਰ ੮ ਦਸੰਬਰ ਨੂੰ ਇੱਕ ਗੁਰਮੁਖ ਪਿਆਰੇ ਦੀ ਪਾਈ ਹੋਈ ਚਿੱਠੀ, ਜਿਸ ਵਿੱਚ
ਗੁਰਬਾਣੀ ਦੇ ਉਕਤ ਸਿਧਾਂਤਾਂ ਦਾ ਖੰਡਨ ਕੀਤਾ ਗਿਆ ਸੀ, ਨੇ ਮੈਨੂੰ ਹੈਰਾਨੀ ਵਿੱਚ ਪਾ ਦਿੱਤਾ ਕਿ
ਮੈਂ ਹੀ ਗਲਤ ਫ਼ਹਿਮੀ ਵਿੱਚ ਹਾਂ ਜਾਂ ਚਿੱਠੀ ਲਿਖਣ ਵਾਲਾ ਇਹ ਵੀਰ ਗੁਰਬਾਣੀ ਨੂੰ ਠੀਕ ਢੰਗ ਨਾਲ ਸਮਝ
ਨਹੀਂ ਸਕਿਆ। ਉਸ ਚਿੱਠੀ ਦੀ ਕੱਟ ਪੇਸਟ ਮੂਲ ਰੂਪ `ਚ ਹੇਠ ਲਿਖੇ ਅਨੁਸਾਰ ਹੈ।
“ਸ੍ਰ. ਸੰਤ ਸਿੰਘ ਜੀ ਗੁਰਬਾਣੀ ਵਾਲੇ ਰੱਬ ਜੀ ਨੂੰ ਕਿਸੇ ਵੀ ਤਰੀਕੇ ਨਾਲ
ਖੁਸ਼ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕੋਈ ਐਸਾ ਰੱਬ ਹੈ ਜੋ ਕਿਸੇ ਵੇਲੇ ਖੁਸ਼ ਤੇ ਕਿਸੇ ਵੇਲੇ ਨਰਾਜ਼
ਹੋਵੇ। ਜੇ ਕੋਈ ਕਿਸੇ ਰੱਬ ਜੀ ਨੂੰ ਖੁਸ਼ ਕਰ ਸਕਦਾ ਹੋਵੇ ਤਾਂ ਇਸਦਾ ਮਤਲਬ ਇਹ ਹੋਇਆ ਕਿ ਰੱਬ ਜੀ
ਕਿਸੇ ਦੇ ਵੱਸ ਵਿੱਚ ਹਨ ਪਰ ਅਜਿਹਾ ਨਹੀਂ। ਪੜ੍ਹੋ ਗੁਰਬਾਣੀ ਦੀ ਅਗਲੀ ਪਉੜੀ।
ਪਉੜੀ।। ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ।। ਨਾ ਤੂ ਆਵਹਿ ਵਸਿ ਬੇਦ
ਪੜਾਵਣੇ।। ਨਾ ਤੂ ਆਵਹਿ ਵਸਿ ਤੀਰਥਿ ਨਾਈਐ।। ਨਾ ਤੂ ਆਵਹਿ ਵਸਿ ਧਰਤੀ ਧਾਈਐ।। ਨਾ ਤੂ ਆਵਹਿ ਵਸਿ
ਕਿਤੈ ਸਿਆਣਪੈ।। ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ।। ਸਭੁ ਕੋ ਤੇਰੈ ਵਸਿ ਅਗਮ ਅਗੋਚਰਾ।। ਤੂ
ਭਗਤਾ ਕੈ ਵਸਿ ਭਗਤਾ ਤਾਣੁ ਤੇਰਾ।। ੧੦।। {ਪੰਨਾ ੯੬੨} ਹੇ ਪ੍ਰਭੂ! ਬਹੁਤੇ ਵਿਖਾਵੇ ਦੇ
ਤਰਲੇ ਲਿਆਂ, ਵੇਦ ਪੜ੍ਹਨ ਪੜ੍ਹਾਉਣ ਨਾਲ, ਤੀਰਥ ਉਤੇ ਇਸ਼ਨਾਨ ਕਰਨ ਨਾਲ, (ਰਮਤੇ ਸਾਧੂਆਂ ਵਾਂਗ)
ਸਾਰੀ ਧਰਤੀ ਗਾਹਣ ਨਾਲ, ਕਿਸੇ ਚਤੁਰਾਈ-ਸਿਆਣਪ ਨਾਲ, ਬਹੁਤਾ ਦਾਨ ਦੇਣ ਨਾਲ, ਤੂੰ ਕਿਸੇ ਜੀਵ ਦੇ
ਵੱਸ ਵਿੱਚ ਨਹੀਂ ਆਉਂਦਾ (ਕਿਸੇ ਉਤੇ ਰੀਝਦਾ ਨਹੀਂ)। ਹੇ ਅਪਹੁੰਚ ਤੇ ਅਗੋਚਰ ਪ੍ਰਭੂ! ਹਰੇਕ ਜੀਵ
ਤੇਰੇ ਅਧੀਨ ਹੈ (ਇਹਨਾਂ ਵਿਖਾਵੇ ਦੇ ਉੱਦਮਾਂ ਨਾਲ ਕੋਈ ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ
ਸਕਦਾ)। ਪ੍ਰਮਾਤਮਾ ਸਿਰਫ ਉਨ੍ਹਾਂ ਵਿੱਚ ਵੱਸਦਾ ਹੈ ਜੋ ਪ੍ਰਮਾਤਮਾ ਦੇ ਨਿਯਮਾਂ ਅਨੁਸਾਰ ਜਿੰਦਗੀ
ਜਿਉਂਦੇ ਹਨ। “
ਇਹ ਚਿੱਠੀ ਲਿਖਣ ਵਾਲੇ ਵੀਰ ਨੇ ਪਉੜੀ ਦੀ ਅਖੀਰਲੀ ਤੁਕ ਨੂੰ ਛੱਡ ਕੇ ਬਾਕੀ
ਦੇ ਸਾਰੇ ਅਰਥ ਪ੍ਰੋ: ਸਾਹਿਬ ਸਿੰਘ ਦੇ “ਗੁਰੂ ਗ੍ਰੰਥ ਸਾਹਿਬ ਦਰਪਣ” ਵਿਚੋਂ ਹੀ ਲਏ ਹਨ ਪਰ ਪਤਾ
ਨਹੀਂ ਕਿਉਂ ਅਤੇ ਕਿਹੜੀ ਗੁਰਬਾਣੀ ਵਿਆਕਰਣ ਦੇ ਅਧਾਰ `ਤੇ ਅਖੀਰਲੀ ਤੁਕ ਦੇ ਅਰਥ ਆਪਣੀ ਮਰਜ਼ੀ ਨਾਲ
ਹੀ ਕਰ ਦਿੱਤੇ ਹਨ ਕਿ ਪ੍ਰਮਾਤਮਾ ਸਿਰਫ ਉਨ੍ਹਾਂ ਵਿੱਚ ਵੱਸਦਾ ਹੈ ਜੋ ਪ੍ਰਮਾਤਮਾ ਦੇ ਨਿਯਮਾਂ
ਅਨੁਸਾਰ ਜਿੰਦਗੀ ਜਿਉਂਦੇ ਹਨ (ਇਨ੍ਹਾਂ ਅਰਥਾਂ ਮੁਤਾਬਿਕ ਜਿਹੜੇ ਪ੍ਰਮਾਤਮਾ ਦੇ ਨਿਯਮਾਂ ਅਨੁਸਾਰ
ਜਿੰਦਗੀ ਨਹੀਂ ਜਿਉਂਦੇ ਉਨ੍ਹਾਂ ਵਿੱਚ ਰੱਬ ਨਹੀਂ ਵਸਦਾ)। ਜਦੋਂ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਇਸ
ਤੁਕ ਦੇ ਅਰਥ ਕੀਤੇ ਹਨ, “ਤੂ (ਭਾਵ ਪ੍ਰਮਾਤਮਾ) ਸਿਰਫ ਉਨ੍ਹਾਂ `ਤੇ ਰੀਝਦਾ ਹੈਂ ਜੋ ਸਦਾ ਤੇਰਾ
ਸਿਮਰਨ ਕਰਦੇ ਹਨ (ਕਿਉਂਕਿ) ਤੇਰਾ ਸਿਮਰਨ-ਭਜਨ ਕਰਨ ਵਾਲਿਆਂ ਨੂੰ ਤੇਰਾ ਹੀ ਆਸਰਾ-ਪਰਨਾ ਹੁੰਦਾ
ਹੈ।। ੧੦।।
ਮੇਰੀ ਜੋ ਸਮਝ ਵਿੱਚ ਆਇਆ ਹੈ ਉਸ ਮੁਤਾਬਿਕ ਇਹ ਅਰਥ ਬਦਲਣ ਦੇ ਦੋ ਹੀ ਕਾਰਣ
ਹਨ: ਪਹਿਲਾ ਇਹ ਕਿ ਉਸ (ਗੁਰਚਰਨ ਸਿੰਘ ਜਿਉਣਵਾਲਾ) ਨੂੰ ਸਿਮਰਨ ਭਜਨ ਕਰਨ `ਤੇ ਇਤਰਾਜ਼ ਹੋ ਸਕਦਾ ਹੈ
ਅਤੇ ਦੂਸਰਾ ਉਸ ਦਾ ਜਵਾਬ ਸ: ਸੰਤ ਸਿੰਘ ਬਰਲਿੰਗਟਨ ਦੇ ਪੱਤਰ ਦੇ ਸਬੰਧ ਵਿੱਚ ਹੈ ਜਿਸ ਵਿੱਚ
ਉਨ੍ਹਾਂ ਦੇ ਦ੍ਰਿਸ਼ਟੀਕੋਣ ਅਨੁਸਾਰ “ਰੱਬ ਦੀ ਦਰਗਾਹ ਵਿੱਚ ਲੇਖਾ ਦੇਣਾ ਪੈਂਦਾ ਪਰ ਦੇਵੀ ਦੇਵਤੇ,
ਧਰਮਰਾਜ, ਨਰਕ ਸੁਰਗ ਦਾ ਮਾਲਕ ਅਕਾਲਪੁਰਖ ਹੈ, ਜੇ ਉਹ ਖੁਸ਼ ਹੋ ਗਿਆ ਤਾਂ ਕਿਸੇ ਤੋਂ ਵੀ ਡਰਨ ਦੀ
ਲੋੜ ਨਹੀ। “ ਜਿਉਣਵਾਲਾ ਜੀ ਰੱਬ ਦੀ ਦਰਗਾਹ ਵਿੱਚ ਲੇਖਾ ਦੇਣ ਦੀ ਫ਼ਿਲਾਸਫ਼ੀ ਤੋਂ ਮੁਨਕਰ ਹੈ। ਇਸ ਲਈ
ਸ: ਸੰਤ ਸਿੰਘ ਦੀ ਦਲੀਲ ਨੂੰ ਕੱਟਣ ਲਈ ਉਨ੍ਹਾਂ ਪ੍ਰੋ: ਸਾਹਿਬ ਸਿੰਘ ਵਲੋਂ ਕੀਤੇ ਅਰਥ ਹੀ ਬਦਲ
ਦਿੱਤੇ। ਮੈਂ ਇਹ ਦਾਅਵਾ ਨਹੀਂ ਕਰਦਾ ਕਿ ਪ੍ਰੋ: ਸਾਹਿਬ ਸਿੰਘ ਵਲੋਂ ਕੀਤੇ ਗਏ ਅਰਥ ਅਤੇ ਖੋਜੀ ਗਈ
ਵਿਆਕਰਣ ਗਲਤ ਨਹੀਂ ਹੋ ਸਕਦੇ ਪਰ ਉਸ ਨੂੰ ਗਲਤ ਸਿੱਧ ਕਰਨ ਵਾਲਾ ਜਾਂ ਤਾਂ ਸੰਪ੍ਰਦਾਈਆਂ ਵਾਂਗ ਇਹ
ਦਾਅਵਾ ਕਰੇ ਕਿ ਗੁਰਬਾਣੀ `ਤੇ ਵਿਆਕਰਣ ਦੇ ਕੋਈ ਨਿਯਮ ਲਾਗੂ ਨਹੀਂ ਹੁੰਦੇ ਜਾਂ ਪ੍ਰੋ: ਸਾਹਿਬ ਸਿੰਘ
ਨਾਲੋਂ ਹੋਰ ਵਧੀਆ ਵਿਆਕਰਣ ਦੇ ਨਿਯਮ ਲੱਭ ਕੇ ਪੇਸ਼ ਕਰੇ ਅਤੇ ਉਸ ਅਨੁਸਾਰ ਸਮੁੱਚੇ ਗੁਰੂ ਗ੍ਰੰਥ
ਸਾਹਿਬ ਦੇ ਅਰਥ ਕਰ ਕੇ ਆਪਣੇ ਵਲੋਂ ਪ੍ਰਚਾਰੇ ਜਾ ਰਹੇ ਫ਼ਲਸਫ਼ੇ ਨੂੰ ਸਿੱਧ ਕਰੇ। ਜੇ ਇਹ ਨਹੀਂ ਕਰ
ਸਕਦਾ ਤਾਂ ਕੁੱਝ ਤੁਕਾਂ ਦੇ ਆਪਣੀ ਮੱਤ ਅਨੁਸਾਰ ਅਰਥ ਕਰਨੇ ਯੋਗ ਨਹੀਂ ਅਤੇ ਸਿਰਫ਼ ਸਿੱਖ ਸੰਗਤਾਂ
ਵਿੱਚ ਦੁਬਿਧਾ ਵਧਾਉਣ ਤੋਂ ਵੱਧ ਕੁੱਝ ਨਹੀਂ ਹੈ। ਉਕਤ ਪਾਉੜੀ ਦਾ ਸਮੁੱਚਾ ਅੰਤ੍ਰੀਵ ਭਾਵ ਇਹ ਹੀ ਹੈ
ਕਿ ਬਹੁਤੇ ਵਿਖਾਵੇ ਦੇ ਤਰਲੇ ਲਿਆਂ ਅਤੇ ਪੁਜਾਰੀਆਂ ਵਲੋਂ ਮਿਥੇ ਗਏ ਧਾਰਮਿਕ ਕਰਮਕਾਂਡ ਕੀਤਿਆਂ
ਪ੍ਰਮਾਤਮਾ ਕਿਸੇ ਵੀ ਮਨੁੱਖ ਦੇ ਵੱਸ ਵਿੱਚ ਨਹੀਂ ਆਉਂਦਾ, ਕਿਸੇ `ਤੇ ਰੀਝਦਾ ਨਹੀਂ ਜਾਂ ਇਹ ਕਹਿ ਲਓ
ਕਿ ਕਿਸੇ `ਤੇ ਖੁਸ਼ ਨਹੀਂ ਹੁੰਦਾ। ਇਸ ਪਾਉੜੀ ਵਿੱਚ ਵਸਿ ਇਨ੍ਹਾਂ ਹੀ ਅਰਥਾਂ ਵਿੱਚ ਲਿਆ ਜਾ ਸਕਦਾ
ਹੈ ਅਤੇ ਵਿਆਕਰਣ ਦੇ ਕਿਸੇ ਵੀ ਨਿਯਮ ਅਧੀਨ ਇਸ ਦੇ ਅਰਥ ਪ੍ਰਮਾਤਮਾ ਸਿਰਫ ਉਨ੍ਹਾਂ ਵਿੱਚ ਵੱਸਦਾ ਹੈ
ਜੋ ਪ੍ਰਮਾਤਮਾ ਦੇ ਨਿਯਮਾਂ ਅਨੁਸਾਰ ਜਿੰਦਗੀ ਜਿਉਂਦੇ ਹਨ, ਨਹੀਂ ਕੀਤੇ ਜਾ ਸਕਦੇ। ਜਿੱਥੇ ਵੱਸਦਾ ਹੈ
ਅਰਥਭਾਵ ਵਿੱਚ ਹੈ ਉਥੇ ਇਸ ਸ਼ਬਦ ਦੀ ਬਣਤਰ ਇਸ ਤਰ੍ਹਾਂ ਹੈ:- ਵਸਿਐ, ਵਸਿਆ, ਵਸੁ, ਵਸਹੁ, ਵਸਹਿ ਅਤੇ
ਵਸਿ ਰਹਿਆ। ਜਿਵੇਂ ਕਿ:
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ।। ੨।। ਪੰਨਾ ੧੮-ਮਃ ੧
ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ।। ੧।। ਪੰਨਾ ੩੭-ਮਃ ੩
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ।। ੨।। ਪੰਨਾ
੯੬-ਮਃ ੫
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ।। ਪੰਨਾ ੫੧੪-ਮਃ ੩
ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ।। ੧।। ਪੰਨਾ ੨੦-ਮਃ ੧
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ।। ਪੰਨਾ ੨੪-ਮਃ ੧
ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ।। (ਪੰਨਾ ੧੦੭੨)
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ।।
(ਪੰਨਾ ੧੭੩)
ਜਿਉਣਵਾਲਾ ਜੀ ਤਾਂ ਧੜੇ ਦਾ ਸ਼ਿਕਾਰ ਹੋ ਗਏ ਹਨ ਅਤੇ ਹਰ ਗੱਲ ਦਾ ਜਵਾਬ ਦੇਣ
ਸਮੇਂ ਪਹਿਲਾਂ ਇਹ ਵੇਖਦੇ ਹਨ ਕਿ ਇਹ ਗੱਲ ਕਿਸ ਧੜੇ ਨਾਲ ਸਬੰਧਤ ਵਿਅਕਤੀ ਨੇ ਕੀਤੀ ਹੈ। ਇਨ੍ਹਾਂ
ਵਲੋਂ ਪੇਸ਼ ਕੀਤੇ ਜਾ ਰਹੇ ਫ਼ਲਸਫ਼ੇ ਦੀ ਕਾਟ ਕਰਨ ਵਾਲੇ ਕਿਸੇ ਵਿਅਕਤੀ ਜਾਂ ਇਨ੍ਹਾਂ ਵੱਲੋਂ ਸਮਝੇ ਜਾ
ਰਹੇ ਵਿਰੋਧੀ ਧੜੇ ਦੇ ਕਿਸੇ ਵਿਅਕਤੀ ਵਲੋਂ ਦਿੱਤੀ ਗਈ ਕਿਸੇ ਦਲੀਲ ਨੂੰ ਤਾਂ ਇਹ ਸਮਝਣ ਦਾ ਯਤਨ ਹੀ
ਨਹੀਂ ਕਰਦੇ ਜਾਂ ਇਨ੍ਹਾਂ ਨੂੰ ਸਮਝ ਹੀ ਨਹੀਂ ਆਉਂਦੀ। ਵੰਨਗੀ ਮਤਾਰ ੮ ਦਸੰਬਰ ਦੀ ਹੀ ਇਸ ਦੀ ਦੂਸਰੀ
ਚਿੱਠੀ ਪੜ੍ਹੋ:
“ਸ੍ਰ. ਮੱਖਣ ਸਿੰਘ ਜੀ! ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ
ਫਤਹਿ। ਗੁਰੂ ਪਿਆਰਿਓ ਅਕੀਦਾ ਜੀ ਆਪਣੀ ੨. ੧੨. ੧੦ ਦੀ ਚਿੱਠੀ ਵਿੱਚ ਲਫਜ਼ ਉੱਲੂ ਟੇਡੇ ਢੰਗ ਨਾਲ
ਦੂਸਰਿਆਂ ਵਾਸਤੇ ਹੀ ਵਰਤ ਰਹੇ ਹਨ। ਸ੍ਰ. ਸਰਬਜੀਤ ਸਿੰਘ ਸੈਕਰਾਮਿੰਟੋ ਤੇ ਮੈਂ ਨੇ ਕਦੇ ਵੀ ਕਿਸੇ
ਵਾਸਤੇ ਲਫਜ਼ ਉੱਲੂ ਨਹੀਂ ਵਰਤਿਆ। ਸ੍ਰ. ਸਰਬਜੀਤ ਸਿੰਘ ਵਾਸਤੇ ਤੁਹਾਡੀ ਵੈਬ-ਸਾਈਟ ਤੇ ਅੱਗ ਦੀਆਂ
ਨਾਲਾਂ ਲਫਜ਼ ਮੈਂ ਪੜ੍ਹਿਆ ਹੈ ਪਤਾ ਨਹੀਂ ਕਿਸ ਦੀ ਚਿੱਠੀ ਵਿੱਚ ਸੀ ਤੇ ਮੇਰੇ ਵਿਰੁਧ ਮਹਾਜਨ ਪੱਖੀਆਂ
ਦੀ ਜੁੰਡਲੀ ਨੇ ਇਹੀ ਘਰਾਟ ਰਾਗ ਅਲਾਪਿਆ ਕਿ ਗੁਰਚਰਨ ਸਿੰਘ (ਜਿਉਣ ਵਾਲਾ) ਦੀ ਬੋਲੀ ਬਹੁਤ ਮਾੜੀ
ਹੈ। ਜਦੋਂ ਲੇਖ ਲਿਖਿਆ ਜਾਂਦਾ ਹੈ ਤਾਂ ਬੋਲੀ ਹੋਰ ਹੁੰਦੀ ਹੈ ਪਰ ਜਦੋਂ ਕਿਸੇ ਦੀ ਚਿੱਠੀ ਦਾ ਜਵਾਬ
ਦੇਣਾ ਹੁੰਦਾ ਹੈ ਤਾਂ ਬੋਲੀ ਹੋਰ। ਭਗਤ ਕਬੀਰ ਜੀ ਦੀ ਬੋਲੀ ਦਾ ਨਮੂੰਨਾ ਪੇਸ ਕਰਨ ਲੱਗਾ ਹਾਂ:-
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ, ਅਹੋਈ ਰਾਖੈ
ਨਾਰਿ।। ਗਦਹੀ ਹੋਇ ਕੈ ਅਉਤਰੈ, ਭਾਰੁ ਸਹੈ ਮਨ ਚਾਰਿ।। “
ਪਾਠਕ ਵੇਖ ਸਕਦੇ ਹਨ ਕਿ ੨/੧੨/੨੦੧੦ ਵਾਲੇ ਆਪਣੇ ਪੱਤਰ ਵਿੱਚ ਅਕੀਦਾ ਜੀ ਨੇ
ਕਿਸੇ ਲਈ ਸ਼ਬਦ ਉੱਲੂ ਨਹੀਂ ਵਰਤਿਆ ਬਲਕਿ ਇੱਕ ਮੁਹਾਵਰਾ ਵਰਤਿਆ ਹੈ ਅਤੇ ਨਾ ਹੀ ਜਿਉਣਵਾਲਾ ਜਾਂ
ਸਰਬਜੀਤ ਸਿੰਘ ਸੈਕਰਾਮਿੰਟੋ ਦਾ ਉਨ੍ਹਾਂ ਦੇ ਪੱਤਰ ਵਿੱਚ ਨਾਮ ਹੈ ਅਤੇ ਨਾਂ ਹੀ ਉਨ੍ਹਾਂ ਵੱਲ ਕੋਈ
ਇਸ਼ਾਰਾ। ਆਪਣੀ ਮਾੜੀ ਬੋਲੀ ਦਾ ਇਕਬਾਲ ਤਾਂ ਗੁਰਚਰਨ ਸਿੰਘ ਜੀ ਖ਼ੁਦ ਹੀ ਆਪਣੀ ਉਕਤ ਚਿੱਠੀ ਅਤੇ
੭/੧੧/੨੦੧੦ ਦੀ ਚਿੱਠੀ ਵਿੱਚ ਕਰ ਚੁੱਕੇ ਹਨ: “ਕੀ ਤੁਸੀਂ ਮੈਂਨੂੰ ਆਪਣੀ ਬੋਲੀ ਤੇ ਸਮਾਂ ਉਧਾਰਾ
ਦੇ ਸਕਦੇ ਹੋ ਤਾਂ ਕਿ ਮੈਂ ਤੁਹਾਡੀ ਮਿੱਠੀ ਬੋਲੀ ਵਿੱਚ ਇਨ੍ਹਾਂ ਦੇ ਸਿੱਧ-ਪੱਧਰੇ ਝੂਠਾਂ ਨਾਲ
ਅਦਾਨ-ਪ੍ਰਦਾਨ ਕਰ ਸਕਾਂ? “ ਜਿਸ ਦਾ ਭਾਵ ਹੈ ਕਿ ਵਿਰੋਧੀ ਵੀਚਾਰਾਂ ਵਾਲਿਆਂ ਦੇ ਜਵਾਬ ਦੇਣ ਲਈ
ਇਸ ਕੋਲ ਮਿੱਠੀ ਬੋਲੀ ਹੈ ਹੀ ਨਹੀਂ ਇਸ ਲਈ ਉਧਾਰੀ ਮੰਗ ਰਿਹਾ ਹੈ। ਇਸ ਧੜੇ ਦੇ ਇੱਕ ਹੋਰ ਪੱਤਰਕਾਰ
ਦੇ ਦਰਸ਼ਨ ਕਰੋ। ਮੈਂ (ਕਿਰਪਾਲ ਸਿੰਘ ਨੇ) ਆਪਣੀ ੪/੧੨ ਵਾਲੀ ਚਿੱਠੀ `ਚ ਲਿਖਿਆ ਸੀ:
ਸੌਦਾ ਸੰਪਾਦਕ ਸਮੇਤ ਮੇਰੇ `ਤੇ ਅਖੌਤੀ ਦਸਮ ਗ੍ਰੰਥ ਦਾ ਹਮਾਇਤੀ ਹੋਣ ਦਾ
ਦੋਸ਼ ਲਾਉਣ ਵਾਲੇ ਸਭਨਾ ਨੂੰ ਮੇਰੀ ਬੇਨਤੀ ਹੈ ਕਿ ਉਹ ਮੇਰੇ ਹੇਠ ਲਿਖੇ ਸੁਆਲਾਂ ਦਾ ਜਵਾਬ ਦੇਣ:- ੧.
ਜੇ ਮੈਂ ਆਪਣੀ ਖ਼ਬਰ `ਚ ਬਚਿੱਤਰ ਨਾਟਕ `ਚੋਂ ਦਿੱਤੇ ਪ੍ਰਮਾਣਾਂ ਨੂੰ ਨਜ਼ਰਅੰਦਾਜ਼ ਕਰ ਕੇ ਦਸਮ ਗ੍ਰੰਥ
ਹਮਾਇਤੀ ਬਣ ਗਿਆ ਹਾਂ ਤਾਂ ਕੀ ਫਰੀਦਾਬਾਦ ਗਰੁੱਪ ਵਲੋਂ ਆਪਣੀ ਖ਼ਬਰ `ਚੋਂ ਸਿਧਾਂਤਕ ਪੱਖ ਨੂੰ
ਨਜ਼ਰਅੰਦਾਜ਼ ਕਰਨ ਕਰਕੇ ਉਨ੍ਹਾਂ ਨੇ ਸਿਧਾਂਤ ਨੂੰ ਛੱਡ ਦਿੱਤਾ ਹੈ? ੨. ਸ਼੍ਰੋਮਣੀ ਅਕਾਲੀ ਦਲ ਯੂ. ਕੇ.
ਵਲੋਂ ਦਿੱਲੀ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਢੱਡਰੀਆਂ
ਵਾਲੇ ਨੇ ਜਸਜੀਤ ਸਿੰਘ ਟੋਨੀ ਨੂੰ ਸਨਮਾਨਿਤ ਕੀਤਾ। ਸਪੋਕਸਮੈਨ `ਚ ਛਪੀ ਇਸ ਖ਼ਬਰ ਵਿੱਚ ਸਨਮਾਨ ਦੇ
ਰਹੇ ਢੱਡਰੀਆਂ ਵਾਲੇ ਦੀ ਫ਼ੋਟੋ ਅਤੇ ਨਾਮ ਬਿਲਕੁਲ ਹੀ ਗਾਇਬ ਸਨ ਜਦੋਂ ਕਿ ਬਾਕੀ ਅਖ਼ਬਾਰਾਂ ਤੇ
ਵੈੱਬਸਾਈਟਾਂ `ਚ ਉਨ੍ਹਾਂ ਦੀ ਪੂਰੀ ਫ਼ੋਟੋ ਅਤੇ ਨਾਮ ਦਰਜ਼ ਸਨ। ਇਸ ਕੇਸ ਵਿੱਚ ਸਪੋਕਸਮੈਨ ਨੂੰ ਕਿਸ
ਨਾਲ ਮਿਲਿਆ ਹੋਇਆ ਕਹੀਏ? ੩. ੧੨ ਨਵੰਬਰ ਨੂੰ ਅੰਮ੍ਰਿਤਸਰ ਵਿਖੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ
`ਮੇਹਰਾਂ ਦੇ ਰੰਗ` ਸਮਾਗਮ ਹੋਇਆ ਜਿਸ ਵਿੱਚ ਪੰਥਕ ਮਰਿਆਦਾ ਦੇ ਹੋਏ ਘਾਣ ਸਬੰਧੀ ਸਪੋਕਸਮੈਨ ਦੇ
ਅੰਮ੍ਰਿਤਸਰ ਬੈਠੇ ਕਿਸੇ ਪੱਤਰਕਾਰ ਨੇ ਉਸ ਵਿਰੁਧ ਇੱਕ ਅੱਖਰ ਨਹੀਂ ਲਿਖਿਆ। ਕੀ ਸਪੋਕਸਮੈਨ ਅਤੇ ਇਸ
ਦੇ ਪੱਤਰਕਾਰ ਰਵੀ ਸ਼ੰਕਰ ਨਾਲ ਮਿਲੇ ਹੋਏ ਹਨ? ੪. ਮੇਰੀ ਅਤੇ ਅਲਵਰ ਜੀ ਦੀ ਅਲੋਚਨਾ ਕਰਨ ਵਾਲੀ ਖ਼ਬਰ
ਲਿਖਣ ਵਾਲੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਪਟਨਾ ਸਾਹਿਬ ਦੇ ਮਹਾਂ ਪੁਜਾਰੀ ਇਕਬਾਲ ਸਿੰਘ ਦੇ ਕਈ
ਬਿਆਨ ਜੋਗਿੰਦਰ ਸਿੰਘ ਵੇਦਾਂਤੀ ਅਤੇ ਪ੍ਰੋ: ਦਰਸ਼ਨ ਸਿੰਘ ਵਿਰੁੱਧ ਲਾਏ ਪਰ ਉਨ੍ਹਾਂ ਖ਼ਬਰਾਂ ਵਿੱਚ
ਕਿਧਰੇ ਵੀ ਜ਼ਿਕਰ ਨਹੀਂ ਸੀ ਹੁੰਦਾ ਕਿ ਪੁਜਾਰੀ ਇਕਬਾਲ ਸਿੰਘ ਦਸਮ ਗ੍ਰੰਥ ਅਤੇ ਰਾਗਮਾਲਾ ਦਾ ਕੱਟੜ
ਸਮਰੱਥਕ ਹੈ ਤਾਂ ਕੀ ਇਸ ਦਾ ਮਤਲਬ ਇਹ ਕੱਢ ਲਿਆ ਜਾਵੇ ਕਿ ਗੁਰਿੰਦਰ ਸਿੰਘ ਦੋਗਲਾ ਹੈ ਅਤੇ ਇਕਬਾਲ
ਸਿੰਘ ਨਾਲ ਮਿਲਿਆ ਹੋਇਆ ਹੈ? ੫. ਪ੍ਰੋ: ਘੱਗਾ ਨੇ ਇਨ੍ਹਾਂ `ਤੇ ਦੋਗਲਾ ਹੋਣ ਦੇ ਦੋਸ਼ ਕਦੀ ਕਿਉਂ
ਨਹੀਂ ਲਾਏ?
ਪਾਠਕ ਵੇਖ ਸਕਦੇ ਹਨ ਕਿ ਮੈਂ ਉਕਤ ਪ੍ਰਸ਼ਨਾਂ ਵਿੱਚ ਗੁਰਿੰਦਰ ਸਿੰਘ ਨੂੰ
ਦੋਗਲਾ ਬਿਲਕੁਲ ਨਹੀਂ ਕਿਹਾ ਸਗੋਂ ਜੇ ਕੋਈ ਸਮਝ ਬੈਠੇ ਤਾਂ (?) ਨਿਸ਼ਾਨ ਲਾ ਕੇ ਉਸ ਦਾ ਖੰਡਨ ਕੀਤਾ
ਹੋਇਆ ਹੈ। ਪਰ ੧੦/੧੨/੨੦੧੦ ਦੇ ਪੱਤਰ ਵਿੱਚ ਉਸ ਨੇ ਸਿੱਧ ਕਰ ਦਿੱਤਾ ਹੈ ਕਿ ਇਹ
His Master’s Voice
ਬਣੇ ਹੋਏ ਹਨ ਅਤੇ ਜਿਸ ਤਰ੍ਹਾਂ ਦੀ ਇਨ੍ਹਾਂ ਦੀ ਮਾਲਕ ਦੀ
ਅਵਾਜ਼ ਆਉਂਦੀ ਹੈ ਇਨ੍ਹਾਂ ਦੇ ਧੂਤੂ ਵਿਚੋਂ ਉਸੇ ਤਰ੍ਹਾਂ ਦੀ ਨਿਕਲ ਜਾਂਦੀ ਹੈ। ਪੁੱਛੇ ਗਏ ਕਿਸੇ
ਇੱਕ ਵੀ ਸਵਾਲ ਦਾ ਸਿੱਧਾ ਜਵਾਬ ਕਦੀ ਨਹੀਂ ਦਿੱਤਾ। ਸੰਪਾਦਕ ਜੀ ਵੀ ਆਪਣੀਆਂ ਸੰਪਾਦਕੀ ਟਿੱਪਣੀਆਂ
ਵਿੱਚ ਇਸ ਦਾ ਜ਼ਿਕਰ ਕਰ ਚੁੱਕੇ ਹਨ। ਇਸ ਦੇ ਬਾਵਯੂਦ ਇਨ੍ਹਾਂ ਦੀ ਹਾਲਤ
ਕਹਾ ਬੁਝਾਰਤਿ ਬੂਝੈ ਡੋਰਾ।। ਨਿਸਿ
ਕਹੀਐ ਤਉ ਸਮਝੈ ਭੋਰਾ।। ਵਾਲੀ ਬਣੀ ਹੋਈ ਹੈ। ਇਸ
ਲਈ ਇਨ੍ਹਾਂ ਅੱਗੇ ਬੀਨ ਵਜਾਉਣੀ ਤਾਂ
ਕਹਾ ਬਿਸਨਪਦ ਗਾਵੈ ਗੁੰਗ।। ਜਤਨ ਕਰੈ
ਤਉ ਭੀ ਸੁਰ ਭੰਗ।। ਦੇ ਹੀ ਬਰਾਬਰ ਹੈ। ਪਾਠਕ ਸਭ
ਸਮਝ ਚੁੱਕੇ ਹੋਣਗੇ ਪਰ ਜੇ ਕਰ ਕਿਸੇ ਨੇ ਤਰਸੇਮ ਬਸ਼ਰ ਵਲੋਂ ਮੇਰੇ ਵਾਸਤੇ ਸਪੋਕਸਮੈਨ ਵਿੱਚ ਪੱਤਰਕਾਰ
ਰੱਖਣ ਲਈ ਕੀਤੀ ਸਿਫ਼ਾਰਸ਼ ਦੀ ਤਸੱਲੀ ਕਰਨੀ ਹੋਵੇ ਤਾਂ ਉਸ ਦੇ ਫ਼ੋਨ ਨੰ: +੯੧-੯੮੧੫੯-੦੧੧੫੪ ਅਤੇ ਇਸ
ਸਾਰੀ ਗੱਲ ਦੇ ਚਸਮਦੀਦ ਗਵਾਹ ਗੁਰਸੇਵਕ ਸਿੰਘ ਫ਼ੋਨ ਨੰ: +੯੧-੯੮੭੬੦-੫੮੫੨੨ ਤੋਂ ਕਰ ਸਕਦਾ ਹੈ।
ਪਾਠਕਾਂ ਨੂੰ ਬੇਨਤੀ ਹੈ ਕਿ ਇਹ ਚਿੱਠੀ ਅਤੇ ਗੁਰਬਾਣੀ ਦੀਆਂ ਉਕਤ ਤੁਕਾਂ ਧਿਆਨ ਨਾਲ ਪੜ੍ਹ ਕੇ
ਇਨ੍ਹਾਂ ਦੀ ਦੁਬਿਧਾ ਦੂਰ ਕਰਨ ਵਿੱਚ ਸਹਾਈ ਹੋਣ ਜੀ
(11/12/10)
ਦਲਜੀਤ ਸਿੰਘ ਹੋਠੀ
ਗੁਰਨਾਮ ਸਿੰਘ ਅਕੀਦਾ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਅਕੀਦਾ ਜੀ ਤੁਸੀ ਲਿੱਖਦੇ ਹੋ ਕਿ ਉਹ ਕਾਹਦਾ ਸਿੱਖ ਹੈ? ਜਿਸ ਨੇ ਅਜੇ ਤਕ ਅਮ੍ਰਿਤ ਵੀ
ਨਹੀ ਛਕਿਆ ਆਪਾ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਤੇ ਸਾਰੇ ਹੀ ਗੁਰੂ
ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ। ਆਓ ਆਪਾ ਗੁਰੂ ਗ੍ਰੰਥ ਸਾਹਿਬ ਜੀ ਤੋ ਪੁਛੀਏ ਗੁਰੂ ਗ੍ਰੰਥ ਸਾਹਿਬ
ਜੀ ਅਮ੍ਰਿਤ ਬਾਰੇ ਕੀ ਕਹਿੰਦੇ ਹਨ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ
ਅੰਮ੍ਰਿਤੁ ਨਾਹਿ ॥ {ਪੰਨਾ 1238} ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥ {ਪੰਨਾ 33}
ਅਕੀਦਾ ਜੀ ਤੁਸੀ ਕਿਸ ਅੰਮ੍ਰਿਤ ਦੀ ਗੱਲ ਕਰਦੇ ਹੋ? ਕੀ ਤੁਸੀ ਬਚਿੱਤਰ ਨਾਟਕ ਨੂੰ ਆਪਣਾ ਗੁਰੂ
ਮੰਨਦੇ ਹੋ? ਕੀ ਉਸ ਦੀ ਕੰਜ਼ਰ ਕਵਿਤਾ ਪੜ੍ਹਿਆ ਅਮ੍ਰਿੰਤ ਤਿਆਰ ਹੋ ਜਾਂਦਾ ਹੈ? ਕੀ ਤੁਸੀ ਦੱਸ ਸੱਕਦੇ
ਹੋ ਕਿ ਸਿੱਖ ਕਿਸ ਤਰਾ ਬਣਿਆ ਜਾਂਦਾ ਹੈ? ਧੰਨਵਾਦ ਸਿੱਖ ਮਾਰਗ ਦਾ ਜਿਸ ਨੇ ਕੰਜ਼ਰ ਕਵਿਤਾ ਵਾਰੇ ਸਹਿ
ਜਾਣਕਾਰੀ ਦਿੱਤੀ। ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ 585 698 0146
ਸਿੱਖ ਮਾਰਗ ਦੇ ਇੱਕ ਪਾਠਕ
ਵਲੋਂ ਜਾਣਕਾਰੀ
ਪੋ੍: ਸਰਬਜੀਤ ਸਿੰਘ
'ਧੂੰਦਾ' ਆਪਨਾ ਰੇਡੀਓ , ਵਿਨੀਪੈੱਗ, ਕੈਨੇਡਾ ਤੇ ਲਾਈਵ ਵਿਚਾਰ ਕਰਨਗੇ।
ਤਾਰੀਖ : 11 ਦਸੰਬਰ, 18 ਦਸੰਬਰ, 25 ਦਸੰਬਰ, 1 ਜਨਵਰੀ (2011)
ਸਮਾਂ 5 ਵਜੇ ਸ਼ਾਮ ਪੈਸਿਫਿਕ ਸਮਾਂ ( 7 ਵਜੇ ਵਿਨੀਪੈੱਗ, 8 ਵਜੇ ਸ਼ਾਮ ਟੋਰਾਂਟੋ ਸਮੇਂ ਮੁਤਾਬਿਕ)
ਲਾਈਵ ਰੇਡੀਓ ਲਈ ਵੈਬਸਾਈਟ ਹੈ:-
www.radioapna.com
(11/12/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ
ਸ੍ਰ. ਜਸਵੀਰ ਸਿੰਘ ਕੈਲਗਿਰੀ ਜੀ! ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ।
ਮੈਂ ਜਾਂ ਮੇਰੀ ਬੋਲੀ ਵਿੱਚ ਕੋਈ ਸੁਧਾਰ ਆ ਗਿਆ ਹੈ ਜਾਂ ਨਹੀਂ ਤੁਹਾਡੀ ਤਸਦੀਕੀ ਦੀ
ਕੋਈ ਲੋੜ ਨਹੀਂ। ਜਦੋ ਤੁਸੀਂ ਪਹਿਲੀ ਚਿੱਠੀ ਸਿੱਖ ਮਾਰਗ ਤੇ ਲਿਖੀ ਸੀ ਤਾਂ ਤੁਹਾਨੂੰ ਇਹ ਸਵਾਲ
ਪਾਇਆ ਗਿਆ ਸੀ, “ਕੀ ਤੁਸੀਂ ਕੈਲਗਿਰੀ ਵਾਲੇ ਜਸਵੀਰ ਸਿੰਘ ਵਿਰਦੀ ਹੋ? ਜੇ ਇਹ ਸੱਚ ਹੈ ਤਾਂ ਤੁਹਾਡੇ
ਨਾਲ ਮੱਥਾ ਮਾਰਨ ਦੀ ਥਾਵੇਂ ਕੰਧ ਨਾਲ ਮੱਥਾ ਮਾਰ ਲੈਣਾ ਹੀ ਚੰਗਾ ਹੋਵੇਗਾ। ਮੈਂ ਤੁਹਾਨੂੰ ਕਿਤਨੀ
ਵਾਰ ਲਿਖ ਚੁਕਿਆ ਹਾਂ ਕਿ ਤੁਸੀਂ ਮੈਨੁੰ ਸੰਬੋਧਨ ਕਰਕੇ ਚਿੱਠੀ ਨਾ ਲਿਖਿਆ ਕਰੋ। ਮੇਰੇ ਸਵਾਲਾਂ ਦਾ
ਜਵਾਬ ਦੇਣ ਲਈ ਕੀ ਤੁਸੀਂ ਗਿਆਨੀ ਸੁਰਜੀਤ ਸਿੰਘ ਦੇ ਮੁਨੀਮ ਲੱਗੇ ਹੋਏ ਹੋ? ਜੇਕਰ ਤੁਸੀਂ ਉਨ੍ਹਾਂ
ਕੋਲੋਂ ਕੋਈ ਵਸੀਹਤਨਾਮਾ ਲਿਆ ਹੋਇਆ ਹੈ ਤਾਂ ਪਹਿਲਾਂ ਸਿੱਖ ਮਾਰਗ ਤੇ ਛਾਪ ਦਿਓ ਫਿਰ ਦੇਖਾਂਗਾ ਕਿ
ਤੁਹਾਡੇ ਨਾਲ ਗੱਲ ਕਰਨੀ ਹੈ ਜਾਂ ਨਹੀਂ। ਤੁਹਾਡੀਆਂ ਚਿੱਠੀਆਂ ਪੜ੍ਹਨ ਦੀ ਮੈਨੂੰ ਕੋਈ ਲੋੜ ਨਹੀਂ।
ਧੰਨਵਾਦ।
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। 716 526 2346
***************************************************
ਸ੍ਰ. ਸੰਤ ਸਿੰਘ ਬਰਲਿੰਗਟਨ ਜੀਓ! ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ
ਗੁਰੂ ਜੀ ਕੀ ਫਤਹਿ।
ਸਰਦਾਰ ਜੀ ਤੁਸੀਂ ਮੇਰੀ ਚਿੱਠੀ ਧਿਆਨ ਨਾਲ ਨਹੀਂ ਪੜ੍ਹੀ। ਗੁਰਬਾਣੀ ਦਾ ਰੱਬ ਕਿਸੇ ਦੇ
ਵੱਸ ਵਿੱਚ ਆਉਣ ਵਾਲਾ ਨਹੀਂ ਅਤੇ ਸ੍ਰ. ਸੰਤ ਸਿੰਘ ਜੀ ਮੈਂ ਆਪਣੀ ਚਿੱਠੀ ਵਿੱਚ ਇਹ ਨਹੀਂ ਲਿਖਿਆ ਕਿ
ਰੱਬ ਭਗਤਾਂ ਦੇ ਵੱਸ ਵਿੱਚ ਹੈ ਸਗੋਂ ਰੱਬ ਉਨ੍ਹਾਂ ਵਿੱਚ ਵੱਸਦਾ ਹੈ ਭਾਵ ਉਨ੍ਹਾਂ ਨੂੰ ਰੱਬ ਬਾਰੇ
ਗਿਆਨ ਹੈ। ਕੁਦਰਤੀ ਨਿਯਮਾਂ ਬਾਰੇ ਗਿਆਨ ਪ੍ਰਾਪਤ ਕਰਨਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ
ਕਰਨਾ ਸ਼ੁਰੂ ਕਰ ਦਿਓ। ਅਹਿਸਤ ਅਹਿਸਤਾ ਦੋ ਚਾਰ ਸਾਲ ਦੀ ਮਿਹਨਤ ਦੇ ਬਾਅਦ ਤੁਹਾਨੂੰ ਗੁਰਬਾਣੀ ਦੇ
ਰੱਬ ਬਾਰੇ ਤੇ ਕੁਦਰਤੀ ਨਿਯਮਾਂ ਬਾਰੇ ਆਪਣੇ ਆਪ ਚਾਨਣਾ ਹੋ ਜਾਵੇਗਾ। ਧੰਨਵਾਦ।
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। 716 526 2346.
(11/12/10)
ਕਵਲਦੀਪ ਸਿੰਘ ਕੰਵਲ
ਕੁੱਝ ਚੋਰਾਂ ਦੀ ਕੁੱਝ ਸਾਧਾਂ
ਦੀ
-ਕਵਲਦੀਪ ਸਿੰਘ ਕੰਵਲ
ਅੱਜ ਫ਼ੇਰ ਭੀੜ੍ਹ ਜੁੜ੍ਹੇਗੀ, ਕੁੱਝ ਚੋਰਾਂ ਦੀ ਕੁੱਝ
ਸਾਧਾਂ ਦੀ,
ਕੁੱਝ ਚੋਲੇ ਲਾਹ ਕੇ ਲੁੱਟਣਗੇ, ਕੁੱਝ ਚੋਲੇ ਪਾ ਕੇ ਲੁੱਟਣਗੇ |
ਇੱਕਨਾ ਕਰਮ ਚੋਰੀ ਹੈ, ਤੇ ਇੱਕਨਾ ਦਾ ਇਹ ਧਰਮ,
ਫੜ੍ਹਨੀ ਸਭ ਨੇ ਕਿਰਤੀ ਮੱਛੀ, ਕੁੰਡੀ ਵੱਖਰੀ ਸੁੱਟਣਗੇ |
ਵੋਟਾਂ ਦੀ ਕੁੱਝ ਨੋਟਾਂ ਦੀ, ਜਿਹਨਾਂ ਸਿਰੇ ਚੜ੍ਹਾਏ ਇਹ,
ਸੱਪ ਦੇ ਮੂੰਹ ਵਿੱਚ ਕਿਰਲੀ ਵਾਂਗੂੰ, ਸਾਧ ਨਾ ਹੁਣ ਛੁੱਟਣਗੇ |
ਕੁੱਝ ਚਿਮਟੇ ਤੇ ਖੜ੍ਹਤਾਲਾਂ ਦੀ, ਕੁਝ ਬੁਣੇ ਮੱਕੜ-ਜਾਲਾਂ ਦੀ,
ਗੱਲ ਦੇ ਵਿੱਚ ਪੱਲਾ ਪਾ ਕੇ, ਢੋਲ ਖ਼ੁਦੀ ਦਾ ਕੁੱਟਣਗੇ |
ਬ੍ਰਹਮਗਿਆਨੀ ਬਣ ਕੇ ਜੀ, ਪਉਣ ਉਡਾਰੀ ਲੱਗੇਗੀ,
ਗੱਡੀਆਂ ਦੀ ਲਾਈਨ ਲੱਗੂ, "ਇਮਪੋਰਟਿਡ" ਧੂੜ੍ਹਾਂ ਪੁੱਟਣਗੇ |
ਕਾਰ-ਸੇਵਾ, ਸੋਨ-ਸੇਵਾ, ਦੁਕਾਨ ਸੇਵਾ ਦੀ ਲਿਸ਼ਕੇਗੀ,
ਕਿੰਨੇ-ਸਾਲ ਗੁਰੂ ਨਾਲ ਮਨਾ ਕੇ, ਬਵੰਜਾ ਹੱਥੀਂ ਲੁੱਟਣਗੇ |
ਬਾਬੇ ਮਸਲੇ ਚੱਕਣਗੇ, ਬਾਬੇ ਧਰਨੇ ਧਰਮੀ ਲਾਵਣਗੇ,
ਗੋਲੀ ਵਾਰੀਂ ਕਿਰਤੀ ਅੱਗੇ, ਇਹ ਅੰਦਰੋਂ-ਅੰਦਰੀਂ ਛੁੱਟਣਗੇ |
ਵਗਿਆ ਖ਼ੂਨ ਮਾਰੇ ਸਾਡੇ, ਗਰਜ ਕੇ ਭਾਂਬੜ ਬਾਲਣਗੇ,
ਮੋਇਆ ਦੇ ਫ਼ਿਰ ਵਾਰਸਾਂ ਨੂੰ, ਖੇਖਣਹੱਤੇ ਕਹਿ ਕੇ ਥੁੱਕਣਗੇ |
ਧਰਮੀ ਜੋ ਵੱਢ ਲਿਆਊ ਸਿਰ, ਨਾਲ ਸੋਨੇ ਤੋਲਿਆ ਜਾਉਗਾ,
ਨਾਹਰੇ ਲਾ ਕਰਨ ਜੋ ਅੱਗੇ, ਮਰੇ ਸੱਪ ਵਾਂਗੂੰ ਮਗਰੋਂ ਸੁੱਟਣਗੇ |
ਗਰਮ ਖ਼ੂਨ ਨੂੰ ਦੇ ਉਬਾਲੀ, ਧੰਦਾ ਪੱਕਾ ਕਰਨ ਬਾਬੇ,
ਫਾਂਸੀ ਚੜ੍ਹੇ ਜਾਂ ਜੇਲਾਂ ਸੜ੍ਹੇ, ਪਿੱਛੋਂ ਕਿਉਂ ਇਹ ਪੁੱਛਣਗੇ |
ਇਹ ਬਾਬੇ ਧਾਰਨੀ ਜੱਤ ਦੇ, ਨਾਰੀ ਨੇੜ੍ਹ ਨਾ ਜਾਵਣ ਆਪ,
ਨਾਰੀ ਹੀ ਸਭ ਆ ਕੇ ਕਰ ਜੂ, ਬਸ ਮੌਜਾਂ ਬਾਬੇ ਲੁੱਟਣਗੇ |
ਬਾਬਾ ਜੀ ਮਹਾ-ਤਿਆਗੀ, ਦਾਨ ਪੁੰਨ ਰਾਹ ਪਾਵਣ ਜਿਹੜੇ,
ਭੋਰੇ ਵਾਲਾ ਰੰਗ-ਭਵਨ ਬਣਾ, ਅੰਦਰ ਸਭ ਕੁੱਝ ਸੁੱਟਣਗੇ |
ਸਵਰਗ ਦੇ ਪੱਟੇ ਲਿਖਦੇ ਪੱਕੇ, ਕਾਗਜ਼ ਪੱਤਰ ਬਣਾ ਕੇ ਪੂਰੇ,
ਬਾਬਿਆਂ ਦਾ ਭਰਪੂਰ "ਬਿਜ਼ਨਸ", ਮਰੇ ਕਦ ਆ ਕੇ ਪੁੱਛਣਗੇ |
ਮਾਲਾ ਵਾਲੇ, ਮੰਤਰ ਵਾਲੇ, ਫੇਰ ਸਿਰ ਕਰਨ ਬੋਦਾ ਜਿਹੜੇ,
ਇਹਨਾਂ ਪਿੱਛੇ ਮੂੜ੍ਹੇ ਜੋ ਲੱਗਣ, ਇਥੋਂ ਉਥੋਂ ਸੱਭੋਂ ਮੁੱਕਣਗੇ |
ਬਾਬਿਆਂ ਦੀ 'ਕੰਵਲ' ਰਹੂ ਦਿਵਾਲੀ, ਭਰਮ ਨਾ ਜੇ ਟੁੱਟਣਗੇ |
ਵੇਲੇ ਸੱਪ ਨਾ ਪਛਾਣਨ ਜੋ, ਲੰਘਿਆਂ ਲੀਕ ਫ਼ਿਰ ਕੁੱਟਣਗੇ |
(10/12/10)
ਗੁਰਿੰਦਰ ਸਿੰਘ ਕੋਟਕਪੂਰਾ
ਵਾਹ! ਕਿਰਪਾਲ ਸਿੰਘ ਜੀ, ਵਾਹ
ਸ੍ਰ. ਕਿਰਪਾਲ ਸਿੰਘ ਜੀ ਤੁਸੀਂ ਮੈਨੂੰ ਆਪਣੀ ਸ਼ਬਦਾਵਲੀ `ਚ ਦੋਗਲਾ ਕਿਹਾ ਹੈ ਜਾਂ ਤਾਂ ਤੁਸੀਂ
ਮੈਨੂੰ ਦੋਗਲਾ ਸਿੱਧ ਕਰਨ ਦੇ ਸਬੂਤ ਪੇਸ਼ ਕਰੋ, ਨਹੀ ਤਾਂ ਮੈਂ ਤੁਹਾਡੇ ਦੋਗਲੇਪਣ ਦੀਆਂ ਕਈ ਮਿਸਾਲਾਂ
ਪਾਠਕਾਂ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ। ਪਹਿਲਾਂ ਮੈਂ ਸਪਸ਼ਟ ਕਰ ਦਿਆਂ ਕਿ ਤੁਹਾਨੂੰ ਰੋਜ਼ਾਨਾ
ਸਪੋਕਸਮੈਨ ਦੀ ਪੱਤਰਕਾਰੀ ਕਰਨ ਤੋਂ ਰੋਕਿਆ ਗਿਆ ਸੀ ਨਾ ਕਿ ਤੁਸੀਂ ਖੁਸ਼ੀ ਨਾਲ ਪੱਤਰਕਾਰੀ ਛੱਡੀ।
ਕਿਉਂਕਿ ਜਦੋਂ ਤੁਹਾਡੀਆਂ ਮਨਮਾਨੀਆਂ ਤੇ ਆਪਹੁਦਰੀਆਂ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਨਾ
ਸੁਧਰੀਆਂ ਤਾਂ ਅਦਾਰੇ ਨੇ ਤੁਹਾਨੂੰ ਪੱਤਰਕਾਰੀ ਤੋਂ ਬਰਖਾਸਤ ਕਰਨਾ ਹੀ ਮੁਨਾਸਿਬ ਸਮਝਿਆ। ਭਾਵੇਂ
ਪਿਛਲੇ ਸਮੇਂ `ਚ ਤੱਤ-ਗੁਰਮਤਿ ਪਰਿਵਾਰ ਵਾਲੇ ਵੀਰਾਂ ਦੇ ਕਿਸੇ ਨੋਟ ਦਾ ਜਵਾਬ ਦੇਣ ਦੀ ਮੈਂ ਕੋਸ਼ਿਸ਼
ਕੀਤੀ ਅਤੇ ਉਸ ਸਮੇਂ ਵੀ ਤੁਸੀਂ ਵਿਚ-ਵਿਚਾਲੇ ਐਵੇਂ ਹੀ ਟੰਗ ਅੜਾ ਲਈ। ਤੁਹਾਡੀ ਉਹ ਸ਼ਬਦਾਵਲੀ ਵੀ
ਬੇਲੋੜੀ, ਅਧਾਰਹੀਣ, ਥੋਥੀ ਅਤੇ ਫਜੂਲ ਸੀ ਪਰ ਉਮਰ ਦੇ ਲਿਹਾਜ਼ ਕਾਰਨ ਮੇਰੇ ਮਨ `ਚ ਤੁਹਾਡੇ ਪ੍ਰਤੀ
ਕੁੱਝ ਸਤਿਕਾਰ ਸੀ, ਜਿਸ ਕਰਕੇ ਮੈਂ ਉਸਦਾ ਜਵਾਬ ਦੇਣਾ ਮੁਨਾਸਿਬ ਨਾ ਸਮਝਿਆ ਪਰ ਹੁਣ ਤੁਸੀਂ ਇੱਕ
ਪਾਸੇ ਰੋਜ਼ਾਨਾ ਸਪੋਕਸਮੈਨ ਦੀ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਥ ਦੀ ਕੀਤੀ ਜਾ ਰਹੀ 99 ਫੀਸਦੀ
ਸੇਵਾ ਨੂੰ ਅਣਡਿੱਠ ਕਰਕੇ 1 ਫੀਸਦੀ ਕਮੀਆਂ ਲੱਭਣ ਲਈ ਯਤਨਸ਼ੀਲ ਰਹਿੰਦੇ ਹੋ ਤੇ ਉਸਨੂੰ ਪਹਾੜ ਬਣਾ ਕੇ
ਸਪੋਕਸਮੈਨ ਵਿਰੋਧੀਆਂ ਤੋਂ ਸ਼ਾਬਾਸ਼ ਬਟੋਰਦੇ ਪ੍ਰਤੀਤ ਹੁੰਦੇ ਹੋ ਪਰ ਦੂਜੇ ਪਾਸੇ ਗਿਆਨੀ ਹਰਿੰਦਰ
ਸਿੰਘ ਅਲਵਰ ਦੀਆਂ ਦਸਮ ਗ੍ਰੰਥ ਸਬੰਧੀ ਦਿੱਤੀਆਂ ਮਿਸਾਲਾਂ ਨੂੰ ਅਣਦੇਖਿਆ ਕਰਕੇ ਸਿਰਫ ਉਸਾਰੂ ਪੱਖ
ਦਰਸਾਉਣ ਦੀ ਦਲੀਲ ਦੇ ਕੇ ਕੀ ਤੁਸੀਂ ਦੋਗਲਾਪਣ ਨਹੀ ਦਿਖਾ ਰਹੇ? ਵਾਹ ਕਿਰਪਾਲ ਸਿੰਘ ਜੀ ਵਾਹ! !
ਭਾਵੇਂ ਏਕਸ ਕੇ ਬਾਰਕ ਦੀਆਂ ਚੰਡੀਗੜ੍ਹ ਵਿਖੇ ਹੋਣ ਵਾਲੀਆਂ ਮੀਟਿੰਗਾਂ `ਚ ਤੁਹਾਡੇ ਬੇਲੋੜੇ, ਫਜੂਲ
ਸਵਾਲ ਹੀ ਤੁਹਾਨੂੰ ਸਪੋਕਸਮੈਨ ਅਦਾਰੇ ਤੋਂ ਦੂਰ ਕਰਨ ਲਈ ਕਾਫੀ ਸਨ ਪਰ ਅਦਾਰੇ ਪ੍ਰਤੀ ਤੁਹਾਡੀ
ਜਿੰਮੇਵਾਰੀ `ਚ ਕਮੀਆਂ ਅਤੇ ਅਨੁਸ਼ਾਸ਼ਨਹੀਣਤਾ ਨੇ ਹੀ ਤੁਹਾਡੀ ਸਪੋਕਸਮੈਨ `ਚੋਂ ਛੁੱਟੀ ਕਰਵਾਈ।
ਤੁਸੀਂ ਮੇਰੇ ਸਮੇਤ ਕਸ਼ਮੀਰ ਸਿੰਘ ਮੁਕਤਸਰ, ਹਰਦੀਪ ਸਿੰਘ ਖਾਲਸਾ, ਤਰਸੇਮ ਬਸ਼ਰ, ਹਰੀ ਰਤਨ ਯੁਕਤਾ
ਆਦਿ ਰਾਹੀਂ ਦੁਬਾਰਾ ਸਪੋਕਸਮੈਨ `ਚ ਰਹਿਣ ਲਈ ਬੜੇ ਪਾਪੜ ਵੇਲੇ। ਅਸੀਂ ਸਾਰਾ ਜ਼ੋਰ ਲਾ ਕੇ ਤੁਹਾਨੂੰ
ਦੁਬਾਰਾ ਪੱਤਰਕਾਰੀ ਦਿਵਾਈ ਪਰ ਤੁਹਾਡੀ ਅਨੁਸ਼ਾਸ਼ਨਹੀਣਤਾ ਅਤੇ ਆਪਹੁਦਰੀਆਂ `ਚ ਕੋਈ ਸੁਧਾਰ ਨਾ ਹੋਇਆ।
ਅੰਤ ਤੁਹਾਡੀ ਸਦਾ ਲਈ ਛੁੱਟੀ ਹੋ ਗਈ। ਉਸਤੋਂ ਬਾਅਦ ਵੀ ਤੁਸੀਂ ਸਪੋਕਸਮੈਨ ਦੀ ਪੱਤਰਕਾਰੀ ਲਈ ਆਸਵੰਦ
ਰਹੇ, ਜਦੋਂ ਆਸ ਪੂਰੀ ਤਰ੍ਹਾਂ ਖਤਮ ਹੋ ਗਈ ਤਾਂ ਤੁਸੀਂ ਸਪੋਕਸਮੈਨ ਖਿਲਾਫ ਧੂੰਆਂਧਾਰ ਪ੍ਰਚਾਰ ਸ਼ੁਰੂ
ਕਰ ਦਿੱਤਾ, ਜਦੋਂ ਤੁਹਾਡਾ ਸਪੋਕਸਮੈਨ ਵਿਰੋਧੀ ਪ੍ਰਚਾਰ ਬੇਅਸਰ ਦਿਖਾਈ ਦੇਣ ਲੱਗਾ ਤਾਂ ਤੁਸੀਂ ਫਿਰ
ਤਰਸੇਮ ਬਸ਼ਰ ਰਾਹੀਂ ਸਪੋਕਸਮੈਨ `ਚ ਵਾਪਸ ਪਰਤਣ ਦੀ ਅਪੀਲ ਕੀਤੀ। ਤਰਸੇਮ ਬਸ਼ਰ ਜੀ ਨੂੰ ਸ੍ਰ.
ਜੋਗਿੰਦਰ ਸਿੰਘ ਜੀ ਨੇ ਜਵਾਬ ਦੇ ਦਿੱਤਾ ਪਰ ਹਰਦੀਪ ਸਿੰਘ ਖਾਲਸਾ ਦੇ ਪਿਤਾ ਜੀ ਦੀ ਅੰਤਿਮ ਅਰਦਾਸ
ਮੌਕੇ ਤੁਹਾਡੀ ਹਾਜ਼ਰੀ `ਚ ਤਰਸੇਮ ਬਸ਼ਰ ਜੀ ਨੇ ਫਿਰ ਇਹੀ ਸ਼ਰਤ ਮੇਰੇ ਅੱਗੇ ਰੱਖ ਦਿਤੀ, ਜਦੋਂ ਮੈਂ
ਤੁਹਾਡਾ ਚਿਹਰਾ ਪੜਨਾ ਚਾਹਿਆ ਤਾਂ ਤੁਸੀਂ ਅੱਖਾਂ ਹੀ ਅੱਖਾਂ `ਚ ਸਹਿਮਤੀ ਦੇ ਦਿੱਤੀ ਤਾਂ ਮੈਂ
ਤੁਹਾਨੂੰ ਇਹੀਂ ਸਵਾਲ ਕੀਤਾ ਕਿ ਸ੍ਰ. ਕਿਰਪਾਲ ਸਿੰਘ ਜੀ ਤੁਸੀਂ ਸਪੋਕਸਮੈਨ ਵਿਰੁੱਧ ਪ੍ਰਚਾਰ ਕਰਨ
ਵਾਲਾ ਆਪਣਾ ਜੋਰ ਤਾਂ ਲਾ ਲਵੋ, ਕਿਉਂਕਿ ਹੁਣ ਪਾਠਕ ਵਰਗ ਜਾਗਰੂਕ ਹੋ ਚੁੱਕਾ ਹੈ ਤੇ ਉਹ ਠੀਕ-ਗਲਤ
ਦੀ ਪਛਾਣ ਚੰਗੀ ਤਰ੍ਹਾਂ ਕਰ ਲੈਂਦਾ ਹੈ। ਇੱਕ ਪਾਸੇ ਤੁਸੀਂ ਸਪੋਕਸਮੈਨ ਵਿਰੁੱਧ ਲੇਖ ਲਿਖਦੇ ਹੋ ਤੇ
ਦੂਜੇ ਪਾਸੇ ਸਪੋਕਸਮੈਨ ਦੀ ਪੱਤਰਕਾਰੀ ਲਈ ਵਿਚੋਲੇ ਭੇਜਦੇ ਹੋ। ਕੀ ਇਸ ਨੂੰ ਦੋਗਲਾਪਣ ਕਹੋਗਾ ਜਾਂ
ਕੁੱਝ ਹੋਰ?
ਭਾਵੇਂ ਸ੍ਰ. ਜੋਗਿੰਦਰ ਸਿੰਘ, ਪ੍ਰੋ. ਇੰਦਰ ਸਿੰਘ ਘੱਗਾ, ਗੁਰਚਰਨ ਸਿੰਘ ਜਿਉਣਵਾਲਾ ਸਮੇਤ ਅਜਿਹੇ
ਅਨੇਕਾਂ ਸਿੱਖ ਚਿੰਤਕ ਹਨ, ਜਿਨਾਂ ਵੱਲੋਂ ਪੰਥ ਦੇ ਪ੍ਰਚਾਰ/ਪ੍ਰਸਾਰ ਲਈ ਪਾਏ ਯੋਗਦਾਨ ਦੇ ਬਦਲੇ
ਤੁਹਾਡਾ ਯੋਗਦਾਨ ਨਾ ਮਾਤਰ ਹੈ, ਕਿਉਂਕਿ ਤੁਸੀਂ ਸਿਰਫ ਸਪੋਕਸਮੈਨ ਦੀ ਬੁਰਾਈ ਵਾਲੀ ਸ਼ਬਦਾਵਲੀ ਹੀ
ਲਿਖਣ ਜਾਣਦੇ ਹੋ। ਇਸ ਤੋਂ ਇਲਾਵਾ ਤੁਸੀਂ ਉਪਰੋਕਤ ਦਰਸਾਏ ਵਿਦਵਾਨਾਂ ਦੀ ਭਰਪੂਰ ਨੁਕਤਾਚੀਨੀ ਕੀਤੀ
ਅਤੇ ਸਮੇਂ-ਸਮੇਂ ਸ੍ਰ. ਜੋਗਿੰਦਰ ਸਿੰਘ ਜੀ ਨੂੰ ਸੌਦਾ ਸੰਪਾਦਕ ਵੀ ਲਿਖਿਆ, ਜੇਕਰ ਉਪਕਾਰ ਸਿੰਘ
ਫਰੀਦਾਬਾਦ ਅਤੇ ਪ੍ਰੋ. ਇੰਦਰ ਸਿੰਘ ਘੱਗਾ ਨੇ ਗਿਆਨੀ ਹਰਿੰਦਰ ਸਿੰਘ ਅਲਵਰ ਦੇ ਦਸਮ ਗ੍ਰੰਥ ਸਬੰਧੀ
ਦਿੱਤੇ ਹਵਾਲਿਆਂ ਬਾਰੇ ਤੁਹਾਡੀ ਖਬਰ `ਚ ਜ਼ਿਕਰ ਨਾ ਹੋਣ ਸਬੰਧੀ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ
ਗਿਆਨੀ ਅਲਵਰ ਜੀ ਨਾਲ ਕਿੰਨੇ `ਚ ਸੌਦਾ ਕੀਤਾ ਹੈ? ਤਾਂ ਤੁਸੀਂ ਅੱਗ ਬਬੂਲਾ ਹੋ ਗਏ। ਉਨਾਂ ਨੇ
ਤੁਹਾਡੇ `ਤੇ ਸੌਦੇਬਾਜ਼ ਪੱਤਰਕਾਰ ਦੇ ਦੋਸ਼ ਵੀ ਲਾਏ, ਜੋ ਮੇਰੇ ਵੱਲੋਂ ਲਿਖਣ ਦੇ ਬਾਵਜੂਦ ਖਬਰ `ਚੋਂ
ਕੱਟੇ ਗਏ। ਨਹੀ ਤਾਂ ਪਾਠਕ ਵਰਗ ਵੀ ਪੜ੍ਹ ਲੈਂਦਾ ਕਿ ਸੌਦੇਬਾਜ਼ੀ ਕੀ ਹੁੰਦੀ ਹੈ? ਇੱਕ ਪਾਸੇ ਤੁਸੀਂ
ਸਿੱਖ ਚਿੰਤਕਾਂ ਦੀ ਬੇਲੋੜੀ ਨੁਕਤਾਚੀਨੀ ਕਰਦੇ ਹੋ ਤੇ ਦੂਜੇ ਪਾਸੇ ਤੁਸੀਂ ਅਲਵਰ ਜੀ ਦੇ ਦਸਮ ਗ੍ਰੰਥ
ਦੇ ਹਵਾਲਿਆਂ `ਚੋਂ ਉਸਾਰੂ ਪੱਖਾਂ ਦੀਆਂ ਦਲੀਲਾਂ ਦਿੰਦੇ ਹੋ, ਕੀ ਇਹ ਦੋਗਲਾਪਣ ਨਹੀ? ਤੁਹਾਡੇ
ਵੱਲੋਂ ਸਿੱਖ ਮਾਰਗ ਦੇ ਸੰਪਾਦਕ ਕੋਲ ਕੱਢੀਆਂ ਲੇਲੜੀਆਂ ਵੀ ਸਾਰੇ ਪਾਠਕਾਂ ਨੇ ਪੜ੍ਹੀਆਂ। ਭਾਂਵੇ
ਤੁਸੀਂ ਸ਼ਬਦਜਾਲ ਬੁਨਣ `ਚ ਮਾਹਿਰ ਹੋ ਅਤੇ ਤੁਹਾਡੇ ਕੋਲ ਬੇਫਜ਼ੂਲ ਗੱਲਾਂ ਲਿਖਣ ਦਾ ਸਮਾਂ ਵੀ ਵਾਧੂ
ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੋਈ ਵੀ ਸਿੱਖ ਚਿੰਤਕ ਤੁਹਾਡੇ ਨਾਲ ਉਲਝਣ ਨੂੰ ਤਿਆਰ ਨਹੀ।
ਸਾਰੇ ਆਪੋਂ-ਆਪਣੇ ਕੰਮਾਂ `ਚ ਮਸ਼ਰੂਫ ਹਨ। ਮੈਂ ਵੀ ਤੁਹਾਡੇ ਨਾਲ ਉਲਝਣਾ ਨਹੀ ਚਾਹੁੰਦਾ। ਕਿਉਂਕਿ
ਸਿਆਣਿਆਂ ਨੇ ਆਖਿਆ ਹੈ ਕਿ ਸ਼ਰਮ ਵਾਲਾ ਅੰਦਰ ਵੜੇ …. .
ਗੁਰਿੰਦਰ ਸਿੰਘ ਕੋਟਕਪੂਰਾ
(098728-10153)
(10/12/10)
ਗੁਰਪ੍ਰੀਤ ਸਿੰਘ ਬਠਿੰਡਾ
ਕੀ ਅੱਜ ਦੇ ਧਰਮੀ ਮਨੁੱਖ ਨੂੰ
ਧਰਮੀ ਹੋਣ ਤੋਂ ਪਹਿਲਾ ਸੱਚਾ ਮਨੁੱਖ ਬਣਨ ਦੀ ਜਿਆਦਾ ਜਰੂਰਤ ਹੈ ਤਾ ਨਹੀਂ? ਪਿਆਰੇਓ ਅੱਜ ਦੇ ਸਮੇਂ
ਵਿੱਚ ਸਾਨੂੰ ਬਹੁਤ ਘੱਟ ਸੱਚੇ ਸਿੱਖ, ਬਹੁਤ ਘੱਟ ਹਿੰਦੂ ਅਤੇ ਬਹੁਤ ਮੁਸਲਮਾਨ ਮਿਲਣਗੇ। ਇਸ ਦਾ
ਮੁਢਲਾ ਕਾਰਨ ਮਨੁੱਖਤਾ ਨੂੰ ਭੁੱਲਣਾ ਹੈ। ਜਦੋ ਅਸੀ ਮਨੂੱਖਤਾ ਨੂੰ ਭੁੱਲ ਜਾਵਾਗੇ ਤਾ ਅਸੀਂ ਕਿਸੇ
ਵੀ ਧਰਮ ਦੇ ਨਹੀ ਹੋ ਸਕਦੇ। ਅੱਜ ਦਾ ਮਨੁੱਖ ਆਖਦਾ ਹੈ ਕਿ ਮੈਂ ਬਹੁਤ ਧਰਮੀ ਹਾਂ ਅਤੇ ਧਰਮ ਦੇ ਨਾਮ
ਤੇ ਬਹੁਤ ਲੁੱਟ ਰਿਹਾ ਹੈ। ਕੀ ਇਹ ਲੁੱਟ ਜਾਇਜ ਹੈ?
ਗੁਰਬਾਣੀ ਅਨੁਸਾਰ
ਬਾਹਰਿ ਭੇਖ ਅੰਤਰਿ ਮਲੁ ਮਾਇਆ।
ਛਪਸਿ ਨਾਹਿ ਕਛੁ ਕਰੈ ਛਪਾਇਆ।।
ਬਾਹਰਿ ਗਿਆਨ ਧਿਆਨ ਇਸਨਾਨ।
ਅੰਤਰ ਵਿਆਪੈ ਲੋਭੁ ਸੁਆਨੁ।।
ਭਾਵ ਅਸੀਂ ਬਾਹਰੋ ਤਾ ਅਸੀਂ ਆਪਣੇ ਆਪ ਨੂੰ ਤਾ ਧਰਮੀ ਦਿਖਾਉਣ ਵਿੱਚ ਲੱਗੇ ਹੋਏ ਹਾ ਪਰ ਸਾਡੇ ਮਨ
ਵਿੱਚ ਮਾਇਆ ਦਾ ਬਹੁਤ ਵੱਡਾ ਸੱਪ ਬੈਠਾ ਹੈ। ਸਾਡੇ ਅੰਦਰ ਪੰਜ ਵਿਕਾਰਾ ਦਾ ਰੋਬ ਹੈ ਅਤੇ ਅਸੀਂ ਇਹਨਾ
ਵਿਕਾਰਾ ਤੋਂ ਮੁਕਤੀ ਪ੍ਰਾਪਤ ਕਰਨੀ ਵੀ ਨਹੀਂ ਚਹੁੰਦੇ। ਇਸ ਤੋਂ ਸਾਫ ਜਾਹਿਰ ਹੈ ਕਿ ਅਸੀਂ ਆਪਣੇ ਆਪ
ਨੂੰ ਧਰਮੀ ਵੀ ਨਹੀ ਅਖਵਾਹ ਸਕਦੇ। ਅਸੀਂ ਝੁਠੀਆ ਸੋਂਹਾ ਖਾਕੇ ਬੇਗੁਨਾਹਾ ਨੂੰ ਫਾਸੀ ਪਹੁੰਚਾ ਦਿੰਦੇ
ਹਾਂ। ਅੱਜ ਦਾ ਸਿੱਖ ਦਾ ਸਿੱਖ ਨੂੰ ਲੁੱਟ ਰਿਹਾ ਹੈ ਅਤੇ ਦੱਸ ਰਿਹਾ ਹੈ ਮੈਂ ਧਰਮੀ ਹਾਂ। ਕੀ ਧਰਮ
ਅਨੁਸਾਰ ਇਹ ਲੁੱਟ ਜਾਇਜ ਹੈ? ਧਰਮ ਸਾਨੂੰ ਪਹਿਲਾ ਸੱਚਾ ਮਨੂੱਖ ਬਣਨ ਦਾ ਉਪਦੇਸ ਦਿੰਦਾ ਹੈ ਅਤੇ ਫਿਰ
ਧਰਮੀ। ਪਰ ਅਸੀਂ ਮਾਇਆ ਦੀ ਦੋੜ ਵਿੱਚ ਰੁਝ ਕੇ ਨਾ ਤਾ ਸੱਚੇ ਮਨੁੱਖ ਬਣ ਸਕੇ ਹਾਂ ਅਤੇ ਨਾ ਹੀ
ਧਰਮੀ? ਆਉ ਆਪਾ ਸਭ ਹੁਣ ਤੋਂ ਸੱਚੇ ਮਨੁੱਖ ਬਣਨ ਦਾ ਅਪਰਾਲਾ ਕਰਨਾ ਸ਼ੁਰੂ ਕਰੀਏ ਤੇ ਉਸ ਤੋਂ ਬਾਦ ਹੀ
ਅਸੀਂ ਧਰਮੀ ਬਣ ਸਕਾਗੇ।
ਗੁਰਪ੍ਰੀਤ ਸਿੰਘ ਬਠਿੰਡਾ
(09/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਗੁਰਚਰਨ ਸਿੰਘ ਜਿਉਣਵਾਲਾ ਜੀ! ਤੁਸੀਂ ਆਪਣੀ ਬੋਲਬਾਣੀ ਵਿੱਚ ਕਾਫੀ
ਸੁਧਾਰ ਲਿਆਂਦਾ ਹੈ। ਬਹੁਤ ਚੰਗੀ ਗੱਲ ਹੈ। ਪਰ ਅਜੇ ਇਸ ਵਿੱਚ ਹੋਰ ਬਹੁਤ ਸੁਧਾਰ ਦੀ ਜਰੂਰਤ ਹੈ।
ਆਪਣੇ ਆਪ ਨੂੰ ਜਿਆਦਾ ਅਕਲ-ਮੰਦ ਅਤੇ ਵਿਕਸਿਤ ਦਿਮਾਗ਼ ਦਾ ਸਮਝਣਾ ਅਤੇ ਪ੍ਰਿੰ: ਗਿਆਨੀ ਸੁਰਜੀਤ ਸਿੰਘ
ਜੀ ਵਰਗੇ ਗੁਰਮਤਿ ਦੇ ਵਿਦਵਾਨ ਨੂੰ ਬੌਧਿਕ ਪੱਖੋਂ 1960 ਵਿਆਂ ਵਿੱਚ ਹੀ ਫ਼ਸੇ ਦੱਸਣਾ, ਇਹ ਸੋਚ ਅਤੇ
(ਫੋਕਾ) ਅਹੰਕਾਰ ਤੁਹਾਨੂੰ ਅਜੇ ਤਿਆਗਣ ਦੀ ਜਰੂਰਤ ਹੈ।
ਤੁਸੀਂ ਗੁਰਬਾਣੀ ਦੀਆਂ ਦੋ ਉਦਾਹਰਣਾਂ ਪੇਸ਼ ਕੀਤੀਆਂ ਹਨ ਅਤੇ ਸਵਾਲ ਪੁੱਛੇ
ਹਨ।
ਪਹਿਲੀ ਉਦਾਹਰਣ ਹੈ:- ‘ਕਰਮ ਬਧ ਤੁਮ ਜੀਉ ਕਹਤ
ਹੌ ਕਰਮਹਿ ਕਿਨਿ ਜੀਉ ਦੀਨ ਰੇ॥ ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ॥
(ਪੰਨਾ-870)।
ਅਤੇ ਦੂਸਰੀ ਉਦਾਰਹਰਣ ਹੈ:- ‘ਜਬ ਕਛੁ ਨ ਸੀਓ ਤਬ
ਕਿਆ ਕਰਤਾ ਕਵਨ ਕਰਮ ਕਰਿ ਆਇਆ॥ ਅਪਨਾ ਖੇਲੁ ਆਪਿ ਕਰਿ ਦੇਖੇ ਠਾਕੁਰਿ ਰਚਨੁ ਰਚਾਇਆ॥ (ਪੰਨਾ-748)।
ਸਰਦਾਰ ਸਾਹਿਬ ਜੀ! ਇਨ੍ਹਾਂ ਸ਼ਬਦਾਂ ਬਾਰੇ ਪਹਿਲਾਂ ਵੀ ਬਹੁਤ ਵਿਚਾਰਾਂ ਹੋ
ਚੁੱਕੀਆਂ ਹਨ। ਪੁਰਾਣੇ ਪੱਤਰ ਅਤੇ ਲੇਖ ਪੜ੍ਹ ਕੇ ਦੇਖ ਲਵੋ। ਜੇ ਤੁਹਾਨੂੰ ਰੈਫ਼ਰੈਂਸ ਨਾ ਲਭਣ ਤਾਂ
ਮੈਨੂੰ ਦੱਸਣਾ ਕੱਟ-ਪੇਸਟਾਂ ਪੇਸ਼ ਕਰ ਦਿੱਤੀਆਂ ਜਾਣਗੀਆਂ।
ਜਿਹੜੀਆਂ ਦੋ ਹੋਰ ਗੁਰਬਾਣੀ ਉਦਾਹਰਣਾਂ ਤੁਸੀਂ ਪੇਸ਼ ਕੀਤੀਆਂ ਹਨ- “ਅਗੈ ਪੁਛ
ਨ ਹੋਵਈ ਜੇ ਸਣੁ ਨੀਸਾਣੈ ਜਾਇ” ਅਤੇ ਦੂਸਰੀ “ਮਤੁ ਕੋ ਜਾਣੈ ਜਾਇ ਅਗੈ ਪਾਇਸੀ॥”
ਪਹਿਲੀ ਪੰਗਤੀ ਬਾਰੇ ਤੁਸੀਂ ਲਿਖਿਆ ਹੈ- “…. ਇਨ੍ਹਾਂ (ਕਰਮ ਕਾਂਡਾਂ) ਦੀ
ਪਰਮਾਤਮਾ ਦੀ ਦਰਗਹ ਵਿੱਚ ਕੋਈ ਪੁੱਛ ਨਹੀਂ ਹੁੰਦੀ”। ਪੰਗਤੀ ਵਿੱਚ ਲਫ਼ਜ਼ ਆਇਆ ਹੈ
“ਜਾਇ”।
ਹੁਣ ਸਵਾਲ ਪੈਦਾ ਹੁੰਦਾ ਹੈ ਕਿ – ‘ਕਿੱਥੇ’ ਜਾਇ ਕੇ ਪੁੱਛ
ਨਹੀਂ ਹੁੰਦੀ? ਪਰਮਾਤਮਾ ਦੀ ਦਰਗਹ ਕਿੱਥੇ ਹੈ?
ਦੂਸਰੀ ਪੰਗਤੀ ਤੁਸੀਂ ਜੋ ਪੇਸ਼ ਕੀਤੀ ਹੈ ਉਸ ਦੀਆਂ ਉਸ ਤੋਂ ਅਗਲੀਆਂ
ਪੰਗਤੀਆਂ ਵੀ ਨਾਲ ਰਲਾ ਕੇ ਪੜ੍ਹੋ- “ਜੇਹੇ ਕਰਮ ਕਮਾਇ ਤੇਹਾ ਹੋਇਸੀ॥ ਅੰਮ੍ਰਿਤ ਹਰਿ ਕਾ ਨਾਉ ਆਪਿ
ਵਰਤਾਇਸੀ॥ ਚਲਿਆ ਪਤਿ ਸਿਉ ਜਨਮ ਸਵਾਰਿ ਵਾਜਾ ਵਾਇਸੀ॥”।
ਸਵਾਲ ਪੈਦਾ ਹੁੰਦਾ ਹੈ ਕਿ ਕਿੱਥੇ ਚੱਲਿਆ? ਯਾਦ ਰਹੇ ਕਿ
ਜਨਮ ਸਵਾਰ ਕੇ ਚੱਲਣ ਦੀ ਗੱਲ ਕਹੀ ਗਈ ਹੈ। ਜਨਮ ਸਵਾਰ ਕੇ ਦਾ ਭਾਵ ਇਹ ਸਾਰਾ ਜੀਵਨ ਸਫ਼ਰ ਤੈਅ ਕਰਕੇ
ਚੱਲਿਆ। ਜੇ ਜੀਵਨ ਸਫ਼ਰ ਦਾ ਕੁੱਝ ਕੁ ਵੀ ਹਿੱਸਾ ਅਜੇ ਬਾਕੀ ਹੈ ਤਾਂ ਇਹ ਗੱਲ ਫਿਟ ਨਹੀਂ ਬੈਠਦੀ ਕਿ
ਜਨਮ ਸਵਾਰ ਕੇ ਚੱਲਿਆ।
ਸ: ਗੁਰਚਰਨ ਸਿੰਘ ਜੀ! ਹੁਣ ਇਹ ਨਾ ਕਹਿ ਦੇਣਾ ਕਿ ਤੁਸੀਂ ਮੇਰੇ ਨਾਲ ਵਿਚਾਰ
ਸਾਂਝੇ ਕਰਨੇ ਹੀ ਨਹੀਂ ਚਾਹੁੰਦੇ। ਤੁਸੀਂ ਖੁਲ੍ਹੇ ਪੱਤਰ ਦੇ ਜਰੀਏ ਸਵਾਲ ਪ੍ਰਿੰ: ਗਿਆਨੀ ਸੁਰਜੀਤ
ਸਿੰਘ ਜੀ ਨੂੰ ਕੀਤੇ ਹਨ। ਖੁਲ੍ਹੇ ਪੱਤਰ ਦਾ ਮਤਲਬ ਹੈ ਕੋਈ ਵੀ ਵਿਚਾਰ ਸਾਂਝੇ ਕਰ ਸਕਦਾ ਹੈ। ਮੈਂ
ਗਿਆਨੀ ਜੀ ਦੇ ਵਿਚਾਰਾਂ ਨਾਲ ਸੌ ਪ੍ਰਤੀਸ਼ਤ ਸਹਿਮਤ ਹਾਂ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਸ਼ੰਸਕ
ਹੋਣ ਦੇ ਨਾਤੇ ਮੈਂ ਆਪਣੇ ਵਿਚਾਰ ਅਤੇ ਤੁਹਾਨੂੰ ਕੁੱਝ ਸਵਾਲ ਰੱਖ ਰਿਹਾ ਹਾਂ।
ਤੁਸੀਂ ਪ੍ਰਿੰ: ਗਿ: ਸੁਰਜੀਤ ਸਿੰਘ ਜੀ ਨੂੰ ਬੌਧਿਕ ਵਿਕਾਸ ਪੱਖੋਂ 1960
ਵਿਆਂ ਵਿੱਚ ਹੀ ਫਸੇ ਹੋਏ ਦੱਸ ਰਹੇ ਹੋ। ਬੌਧਿਕ ਵਿਕਾਸ ਪੱਖੋਂ ਕੌਣ ਪਛੜਿਆ ਹੋਇਆ ਹੈ ਇਸ ਤੇ ਜ਼ਰਾ
ਗ਼ੌਰ ਕਰੋ। ਜੀਵਨ ਦੇ ਅਧਿਆਤਮਕ ਅਤੇ ਸੰਸਾਰਕ ਦੋ ਵੱਖ ਵੱਖ ਪੱਖ ਹਨ। ਦੁਨਿਆਵੀ ਪੜ੍ਹਾਈ ਦੇ ਕਿਸੇ
ਸਕੂਲ ਜਾਂ ਕਾਲਿਜ ਵਿੱਚ ਮਨ, ਆਤਮਾ ਨੂੰ ਘੜਨ ਜਾਂ ਸਵਾਰਨ ਦੀ ਗੱਲ ਨਹੀਂ ਪੜ੍ਹਾਈ ਜਾਂਦੀ, (ਜੇ
ਪੜ੍ਹਾਈ ਜਾਂਦੀ ਹੈ ਤਾਂ ਦੱਸੋ)। ਪਰ ਗੁਰਬਾਣੀ ਕੇਵਲ ਮਨ ਨੂੰ ਹੀ ਘੜਨ ਦੀ ਗੱਲ ਕਰਦੀ ਹੈ। ਜਾਹਰ ਹੈ
ਕਿ ਇਹ ਦੋ ਵੱਖ ਵੱਖ ਪੜ੍ਹਾਈਆਂ ਹਨ। ਗਿਆਨੀ ਜੀ ਦੇ ਵੀ ਸਾਰੇ ਲੇਖ ਗੁਰਬਾਣੀ ਦੀ ਹੀ ਵਿਆਖਿਆ ਕਰਦੇ
ਹਨ। (ਤੁਹਾਨੂੰ ਮਾਫ਼ਕ ਨਹੀਂ ਬੈਠਦੇ ਇਹ ਵੱਖਰੀ ਗੱਲ ਹੈ)। ਆਤਮਕ ਅਤੇ ਸਰੀਰਕ ਦੋ ਵੱਖ ਵੱਖ ਪਹਿਲੂ
ਹਨ। ਜਾਣੇ ਅਨਜਾਣੇ ਤੁਸੀਂ ਅਧਿਆਤਮਕ/ ਆਤਮਕ ਪੱਖ ਅਤੇ ਸੰਸਾਰਕ/ਦੁਨਿਆਵੀ ਪੱਖ ਦੋਨਾਂ ਨੂੰ ਮਿਲਾਣ
ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਇਨ੍ਹਾਂ ਦੋਨਾਂ ਵਿੱਚ ਫ਼ਰਕ ਸਮਝਣ ਤੋਂ ਅਸਮਰਥ ਹੋ। ਦੂਸਰੇ ਲਫ਼ਜ਼ਾਂ
ਵਿੱਚ ਤੁਹਾਨੂੰ ਅਧਿਆਤਮਕ/ ਆਤਮਕ ਪੱਖ ਅਤੇ ਦੁਨਿਆਵੀ/ ਸੰਸਾਰਕ ਪੱਖ ਦਾ ਫਰਕ ਪਤਾ ਨਹੀਂ ਲੱਗ ਰਿਹਾ।
ਤਾਂ ਦੱਸੋ! ਬੌਧਿਕ ਵਿਕਾਸ ਪੱਖੋਂ ਪਛੜਿਆ ਕੌਣ ਹੈ ਤੁਸੀਂ ਜਾਂ ਗਿਆਨੀ ਜੀ?
“ਕਿਹੜੇ ਜਾਂ ਕਿਸਦੇ ਕਰਮਾਂ ਦਾ ਫ਼ਲ?” ਲੇਖ ਵਿੱਚ ਦੋ ਉਦਾਹਰਣਾਂ ਦੇ ਕੇ
ਤੁਸੀਂ ਜਿਹੜੇ ਸਵਾਲ ਕੀਤੇ ਹਨ ਉਨ੍ਹਾਂ ਬਾਰੇ ਆਤਮਾ, ਕਰਮ (+ਹੁਕਮ), ਆਵਾਗਉਣ ਸਿਧਾਂਤ ਬਾਰੇ
ਪਹਿਲਾਂ ਅਨੇਕਾਂ ਵਾਰੀ ਵਿਚਾਰ ਵਟਾਂਦਰੇ ਹੋ ਚੁੱਕੇ ਹਨ। ਤੁਸੀਂ ਬਾਰ ਬਾਰ ਉਹੀ ਸਵਾਲ ਦੁਹਰਾ ਦਿੰਦੇ
ਹੋ। ਹਰ ਵਾਰੀਂ ਤੁਹਾਨੂੰ ਜਵਾਬ ਮਿਲੀ ਜਾ ਰਹੇ ਹਨ। ਤੁਹਾਨੂੰ ਸਮਝ ਨਹੀਂ ਪੈਂਦੀ ਤਾਂ ਦੱਸੋ ਬੌਧਿਕ
ਵਿਕਾਸ ਕਿਸ ਦਾ ਰੁਕਿਆ ਹੋਇਆ ਹੈ?
ਤੁਸੀਂ ਇਸ ਗੱਲ ਨੂੰ ਤਾਂ ਮੰਨਦੇ ਹੋ ਕਿ “ਕਰਮਾਂ ਦਾ ਹਿਸਾਬ ਹੁੰਦਾ ਹੈ”,
ਪਰ ਤੁਹਾਡੇ ਮੁਤਾਬਕ, ਇੱਥੇ ਇਸੇ ਜਨਮ ਵਿੱਚ ਨਾਲ ਦੀ ਨਾਲ਼ ਹੀ ਭੁਗਤਿਆ ਜਾ ਰਿਹਾ ਹੈ। ਹੇਠ ਲਿਖੇ
ਸਵਾਲਾਂ ਤੇ ਵਿਚਾਰ ਕਰ ਲਵੋ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਆਪੇ ਮਿਲ ਜਾਣਗੇ। ਨਾ ਮਿਲਣ
ਤਾਂ ਦੱਸ ਦੇਣਾ, ਜਵਾਬ ਦੇ ਦਿੱਤੇ ਜਾਣਗੇ। (ਇਨ੍ਹਾਂ ਵਿੱਚੋਂ ਕਈ ਸਵਾਲ ਤਾਂ ਅੱਗੇ ਕਈ ਵਾਰੀਂ ਸਿੱਖ
ਮਾਰਗ ਤੇ ਰੱਖੇ ਜਾ ਚੁਕੇ ਹਨ ਜਿਨ੍ਹਾਂ ਦਾ ਤੁਹਾਡੇ ਵੱਲੋਂ ਕੋਈ ਜਵਾਬ ਨਹੀਂ ਆਇਆ)।
ਛੋਟੀਆਂ ਛੋਟੀਆਂ ਚਾਰ-ਚਾਰ, ਪੰਜ-ਪੰਜ ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ
ਹੋਣ ਦੀਆਂ ਖਬਰਾਂ ਆਮ ਹੀ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਇਹ ਉਨ੍ਹਾਂ ਬੱਚੀਆਂ ਦੇ ‘ਇਸੇ
ਜਨਮ ਦੇ’ “ਕਿਹੜੇ ਜਾਂ ਕਿਸਦੇ ਕਰਮਾਂ ਦਾ ਫ਼ਲ਼” ਹੈ? (ਇਥੇ ਇਹ ਦੱਸਣ ਦੀ ਖੇਚਲ ਨਾ ਕਰਨੀਂ ਕਿ
ਬਲਾਤਕਾਰੀ ਨੂੰ ਦੇਸ਼ ਦਾ ਕਾਨੂੰਨ ਸਜਾ ਦੇ ਦੇਵੇਗਾ। ਬੱਚੀਆਂ ਨਾਲ ਜੋ ਵਾਪਰਦਾ ਹੈ ਉਸ ਬਾਰੇ ਸਵਾਲ
ਕੀਤਾ ਗਿਆ ਹੈ, ਉਸੇ ਬਾਰੇ ਹੀ ਜਵਾਬ ਦੇਣਾ)।
ਕੋਈ ਗੁਰਮੁਖ ਬੰਦਾ ਜਿਸ ਨੇ ਸਾਰੀ ਉਮਰ ਕੋਈ ਮਾੜਾ ਕੰਮ ਨਹੀਂ ਕੀਤਾ। ਕੁੱਝ
ਅਨਸਰ ਉਸ ਦੇ ਘਰ ਵਿੱਚ ਵੜ ਕੇ ਉਸ ਤੇ ਕਾਤਿਲਾਨਾ ਹਮਲਾ ਕਰ ਜਾਂਦੇ ਹਨ। ਜਿਸ ਕਰਕੇ ਉਸ ਗੁਰਮੁਖ
ਬੰਦੇ ਨੂੰ ਹਸਪਤਾਲ ਪਹੁੰਚਣਾ ਪੈ ਜਾਂਦਾ ਹੈ। ਦੱਸੋ ਇਹ ਉਸ ਗੁਰਮੁਖ ਬੰਦੇ ਦੇ ‘ਇਸੇ ਜਨਮ ਦੇ’
“ਕਿਹੜੇ ਜਾਂ ਕਿਸਦੇ ਕਰਮਾਂ ਦਾ ਫ਼ਲ਼” ਹੈ?
ਕੋਈ ਵਿਅਕਤੀ ਜਿਸ ਨੇ ਕਦੇ ਵੀ ਦੇਸ਼ ਸਮਾਜ ਦਾ ਕੋਈ ਕਾਨੂੰਨ ਨਹੀਂ ਤੋੜਿਆ।
ਸੜਕ ਦੇ ਸਾਰੇ ਨਿਯਮਾਂ ਦਾ ਪਾਲਣ ਕਰਦਾ ਹੋਇਆ ਆਪਣੇ ਪਰਿਵਾਰ ਸਮੇਤ ਕਿਧਰੇ ਜਾ ਰਿਹਾ ਹੈ। ਕੋਈ
ਸ਼ਰਾਬੀ ਡਰਾਇਵਰ ਸ਼ਰਾਬ ਦੇ ਨਸ਼ੇ ਵਿੱਚ ਉਨ੍ਹਾਂ ਤੇ ਟਰੱਕ ਚੜ੍ਹਾ ਦਿੰਦਾ ਹੈ ਜਿਸ ਕਰਕੇ ਉਸ ਪਰਿਵਾਰ
ਦੇ ਜੀਅ ਕੁੱਝ ਮਾਰੇ ਜਾਂਦੇ ਹਨ ਅਤੇ ਕੁੱਝ ਉਮਰ ਭਰ ਲਈ ਅਪਾਹਜ ਹੋ ਜਾਂਦੇ ਹਨ ਤਾਂ ਦੱਸੋ ਇਹ
ਉਨ੍ਹਾਂਦੇ ‘ਇਸੇ ਜਨਮ ਦੇ’ “ਕਿਹੜੇ ਜਾਂ ਕਿਸਦੇ ਕਰਮਾਂ ਦਾ ਫ਼ਲ਼” ਹੈ? (ਇੱਥੇ ਵੀ ਇਹ ਦੱਸਣ ਦੀ
ਜਰੂਰਤ ਨਹੀਂ ਕਿ ਡਰਾਇਵਰ ਨੂੰ ਦੇਸ਼ ਦਾ ਕਾਨੂੰਨ ਸਜਾ ਦੇ ਦੇਵੇਗਾ। ਪਰਿਵਾਰ ਨਾਲ ਜੋ ਹਾਦਸਾ ਵਾਪਰਿਆ
ਹੈ ਉਸ ਬਾਰੇ ਹੀ ਆਪਣੇ ਵਿਚਾਰ ਦੇਣੇ)।
ਕਈ ਬੱਚੇ ਜਨਮ ਤੋਂ ਹੀ ਅਪਾਹਜ ਜੰਮਦੇ ਹਨ ਇਸ ਵਿੱਚ ਉਨ੍ਹਾਂ ਦੇ ਇਸੇ ਜਨਮ
ਦੇ ਕਿਹੜੇ ਅਤੇ ਕਿਸਦੇ ਕਰਮਾਂ ਦਾ ਫ਼ਲ਼” ਹੈ? (ਮਿਹਰਬਾਨੀ ਕਰਕੇ ਇੱਥੇ ਇਹ ਦੱਸਣ ਦੀ ਜਰੂਰਤ ਨਹੀਂ ਕਿ
ਇਸ ਵਿੱਚ ਜਨਮ ਦੇਣ ਵਾਲੇ ਮਾਂ-ਪਿਉ ਦਾ ਦੋਸ਼ ਹੈ। ਬੱਚੇ ਨੇ ਸਾਰੀ ਉਮਰ ਅਪਾਹਜ ਦੀ ਜ਼ਿੰਦਗ਼ੀ ਬਸਰ
ਕਰਨੀ ਹੈ, ਇਹ ਉਸਨੇ ਇਸੇ ਜਨਮ ਦੇ ਕਿਹੜੇ ਕਰਮਾਂ ਦਾ ਫ਼ਲ਼ ਭੋਗਣਾ ਹੈ?)
ਕੋਈ ਜੀਵ ਬਲਦ ਦੀ ਜੂਨ ਵਿੱਚ ਜਨਮ ਲੈਂਦਾ ਹੈ। ਉਸ ਦਾ ਨੱਕ ਵਿੰਨ੍ਹ ਕੇ
ਨਕੇਲ ਪਾ ਦਿੱਤੀ ਜਾਂਦੀ ਹੈ। ਮੋਢਿਆਂ ਤੇ ਜੂਲ਼ਾ ਪਾ ਕੇ ਸਾਰਾ ਦਿਨ ਮਸ਼ੱਕਤ ਦਾ ਕੰਮ ਲਿਆ ਜਾਂਦਾ ਹੈ।
ਖਾਣ ਨੂੰ ਵੀ ਢਿੱਡ ਭਰਕੇ ਨਹੀਂ ਦਿੱਤਾ ਜਾਂਦਾ। ਦਸੋ ਇਹ ਉਸਦੇ ‘ਇਸੇ ਜਨਮ ਦੇ’ “ਕਿਹੜੇ ਜਾਂ ਕਿਸਦੇ
ਕਰਮਾਂ ਦਾ ਫ਼ਲ਼” ਹੈ? (ਯਾਦ ਰਹੇ ਕਿ ਗੁਰਮਤਿ ਅਨੁਸਾਰ ਸਭਨਾਂ ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਇਕੋ
ਹੀ ਪਰਮਾਤਮਾ ਹੈ, ਜੇ ਤੁਹਾਡੇ ਵਿਚਾਰ ਅਨੁਸਾਰ ਐਸਾ ਨਹੀਂ ਹੈ ਤਾਂ ਦੱਸ ਦੇਣਾ)।
ਸ: ਗੁਰਚਰਨ ਸਿੰਘ ਜੀ! ਕਿਸੇ ਦਾ ਬੌਧਿਕ ਵਿਕਾਸ ਕਿੱਥੇ ਰੁਕਿਆ ਹੈ ਜਾਂ
ਕਿੰਨਾ ਵਿਕਸਿਤ ਹੈ ਇਸ ਬਾਰੇ ਆਪਣਾ ਸਰਟੀਫਿਕੇਟ ਦੇਣ ਦੀ ਬਜਾਏ ਸਿਰਫ਼ ਗੁਰਬਾਣੀ ਬਾਰੇ ਆਪਣੇ ਵਿਚਾਰ
ਦਿਉ ਤਾਂ ਜਿਆਦਾ ਬਿਹਤਰ ਹੋਵੇਗਾ। ਬਾਕੀ ਗੱਲ ਪਾਠਕਾਂ ਦੇ ਸੋਚਣ ਲਈ ਛੱਡ ਦਿਉ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)
(09/12/10)
ਸੰਤ ਸਿੰਘ ਬਰਲਿੰਗਟਨ
ਸ:
ਗੁਰਚਰਨ ਸਿੰਘ ਜਿਉਣਵਾਲਾ ਜੀ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਭਾਈ ਸਾਹਿਬ ਤੁਹਾਨੂੰ ਮੇਰੇ ਖੁਸ਼ ਸ਼ਬਦ ਵਰਤਣ ਤੇ ਇਤਰਾਜ ਹੈ। ਪਰ ਮੇਰੀ ਸਮਝ ਮੁਤਾਬਕ
ਰੀਝਣਾ ਵੀ ਖੁਸ਼ ਹੋਣਾ ਹੀ ਹੈ। ਇਹ ਵਿਦਵਾਨਾ ਦੇ ਸ਼ਬਦਾਂ ਦੀ ਕਲਾ ਹੋ ਸਕਦੀ ਹੈ ਇਹ ਮੇਰੇ ਵਸ ਦਾ ਰੋਗ
ਨਹੀਂ।
ਦੂਜਾ ਤੁਸੀਂ ਗੁਰਬਾਣੀ ਦੀ ਤੁਕ ਵਰਤ ਕੇ ਦਸ ਦਿਤਾ ਹੈ ਕਿ ਪ੍ਰਮਾਤਮਾ ਭਗਤਾਂ ਦੇ ਵਸ ਵਿੱਚ ਹੈ। ਵਸ
ਸ਼ਬਦ ਦੇ ਅਰਥ ਹਨ ਕੰਟਰੋਲ, ਇਹ ਪੰਜਾਬ ਦੇ 5 ਸਾਲ ਦੇ ਬਚੇ ਨੂੰ ਵੀ ਪਤਾ ਹੈ। ਜੇ ਕੋਈ ਕਿਸੇ ਦੇ ਵਸ
ਹੋਵੇ ਤਾਂ ਉਸਦਾ ਹਰ ਹੁਕਮ ਮੰਨਦਾ ਹੈ। ਵਿਦਵਾਨ ਜੀ ਕ੍ਰਿਪਾ ਕਰਕੇ ਦਸੋਗੇ ਕਿ ਉਹ ਭਗਤ ਕੀ ਕਰਦੇ ਹਨ
ਜੋ ਪ੍ਰਮਾਤਮਾ ਉਹਨਾਂ ਦੇ ਵਸ ਵਿੱਚ ਆ ਜਾਂਦਾ ਹੈ।
ਤੀਜਾ ਤੁਸੀਂ ਕਿਹਾ ਹੈ ਕਿ ਪ੍ਰਮਾਤਮਾ ਸਿਰਫ ਉਹਨਾਂ ਵਿੱਚ ਹੀ ਵਸਦਾ ਹੈ ਜੋ ਪ੍ਰਮਾਤਮਾ ਦੇ ਨਿਯਮਾ
ਅਨੁਸਾਰ ਜਿੰਦਗੀ ਜਿਉਂਦੇ ਹਨ। ਕ੍ਰਿਪਾ ਕਰਕੇ ਉਹਨਾਂ ਨਿਯਮਾ ਤੇ ਚਾਨਣਾ ਪਾਉਗੇ।
ਮੇਰੀ ਸਮਝ ਅਨੁਸਾਰ ਤਾਂ ਪ੍ਰਮਾਤਮਾ ਹਰ ਜੀਵ ਜੰਤੂ ਵਿੱਚ ਵਸਦਾ ਹੈ ਕੋਈ ਉਸਦੇ ਨਿਯਮਾ ਅਨੁਸਾਰ ਜੀਵੇ
ਜਾਂ ਨਾ ਜੀਵੇ। ਇਥੋਂ ਤਕ ਕਿ ਬਨਾਸਪਤੀ ਵਿੱਚ ਵੀ ਹੈ। ਪਰ ਮਨੁਖ ਉਸ ਤੋ ਇਸ ਕਰਕੇ ਦੂਰ ਰਹਿੰਦਾ ਹੈ
ਕਿ ਪ੍ਰਮਾਤਮਾ ਅਤੇ ਮਨੁਖ ਵਿਚਕਾਰ ਝੂਠ ਦੀ ਕੰਧ ਹੈ।
ਵਿਦਵਾਨ ਜੀ ਕ੍ਰਿਪਾ ਕਰਕੇ ਚਾਨਣਾ ਪਾਉਣ ਦੀ ਖੇਚਲ ਕਰਨੀ ਤਾਂ ਕਿ ਅਸੀਂ ਵੀ ਕੁੱਝ ਗਿਆਨ ਪ੍ਰਾਪਤ ਕਰ
ਸਕੀਏ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ
(09/12/10)
ਕਿਰਪਾਲ ਸਿੰਘ ਬਠਿੰਡਾ
ਸੰਤ ਸਿਪਾਹੀ ਦੇ ਸੰਪਾਦਕ
ਗੁਰਚਰਨਜੀਤ ਸਿੰਘ ਲਾਂਬਾ ਵਲੋਂ ਦਸੰਬਰ ਅੰਕ `ਚ ਲਿਖੀ ਸੰਪਾਦਕੀ “ਨਾਨਕਸ਼ਾਹੀ ਕੈਲੰਡਰ- ਹੁਣ ਕੂਚੀ
ਦੀ ਨਹੀਂ ਵੱਡੇ ਬੁਰਸ਼ ਦੀ ਲੋੜ” ਵਿੱਚ ਦਿੱਤੀਆਂ ਗੈਰ ਵਿਗਿਆਨਕ ਅਤੇ ਕੱਚੀਆਂ ਦਲੀਲ਼ਾਂ ਦਾ ਸ:
ਸਰਵਜੀਤ ਸਿੰਘ ਜੀ ਨੇ ੬ ਦਸੰਬਰ ਨੂੰ ਬਹੁਤ ਹੀ ਢੁਕਵਾਂ ਉਤਰ ਦਿੱਤਾ ਹੈ। ਖ਼ਾਸ ਤੌਰ `ਤੇ
ਡੇਰਾਵਾਦੀਆਂ ਵਲੋਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤੇ ਜਾਣ ਨੂੰ ਸਹੀ ਠਹਿਰਾਉਣ ਅਤੇ ਅਖੌਤੀ ਦਸਮ
ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਿੱਧ ਕਰਨ ਲਈ ਦਿੱਤੀ ਜਾ ਰਹੀ ਉਦਾਹਰਣ:
ਸੰਬਤ ਸਤ੍ਰਹ ਸਹਸ ਭਣਿਜੈ। ਅਰਧ ਸਹਸ ਫੁਨਿ ਤੀਨਿ ਕਹਿਜੈ। ਭਾਦ੍ਰਵ ਸੁਦੀ ਅਸਟਮੀ ਰਵਿਵਾਰਾ। ਤੀਰ
ਸਤੁਦ੍ਰਵ ਗ੍ਰੰਥ ਸੁਧਾਰਾ। ੪੦੫। ਦਾ ਗਣਿਤ ਦੇ ਹਿਸਾਬ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਦੀ ਮਨੌਤ ਦਾ
ਖੰਡਣ ਕਰਨਾ ਕਿ ਉਪ੍ਰੋਤਕ ਪੰਗਤੀਆਂ ਦੇ ਭਾਵ ਅਨੁਸਾਰ:
“ਸੰਮਤ ੧੭੫੩ ਭਾਦੋਂ ਸੁਦੀ ਅੱਠ ਦਿਨ ਐਤਵਾਰ ਨੂੰ ਸਤਲੁਜ ਦੇ ਕੰਢੇ ਇਹ ਗ੍ਰੰਥ ਪੂਰਾ ਹੋਇਆ ਸੀ”।
ਗਲਤ ਹੈ ਕਿਉਂਕਿ ਸੰਮਤ ੧੭੫੩ ਭਾਦੋਂ ਸੁਦੀ ਅੱਠ, ੨੫ ਭਾਦੋਂ, ੨੫ ਅਗਸਤ ੧੬੯੬ ਨੂੰ ਦਿਨ ਐਤਵਾਰ
ਨਹੀਂ ਮੰਗਲਵਾਰ ਸੀ। ਐਤਵਾਰ ਨੂੰ ਭਾਦੋਂ ਸੁਦੀ ੮ ਨਹੀਂ ਸਗੋਂ ਭਾਦੋਂ ਸੁਦੀ ੬ ਸੀ। ਇਸ ਤੋਂ ਸਪੱਸ਼ਟ
ਹੈ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ ੧੭੫੩ ਵਿੱਚ ਨਹੀਂ ਸੀ ਉਚਾਰੀ ਬਲਕਿ ਬਾਅਦ `ਚ
ਕਿਸੇ ਸਾਕਤਮਤੀ ਕਵੀ ਨ ਲਿਖੀ ਸੀ ਅਤੇ ਉਪ੍ਰੋਕਤ ਪੰਗਤੀਆਂ ਦੇ ਲੇਖਕ ਨੂੰ ਸਹੀ ਦਿਨ ਅਤੇ ਤਾਰੀਖ ਦੀ
ਜਾਣਕਾਰੀ ਨਾ ਹੋਣ ਕਾਰਣ ਉਹ ਗਲਤ ਲਿਖ ਬੈਠਾ। ਜਿਨ੍ਹਾਂ ਡੇਰਾਵਾਦੀਆਂ ਅਤੇ ਲਾਂਬਾ ਵਰਗੇ ਵਿਦਵਾਨਾਂ
ਨੇ ਸਿੱਖਾਂ ਦੇ ਸੁਨਹਿਰੀ ਅਸੂਲਾਂ ਤੇ ਇਤਿਹਾਸ `ਤੇ ਕਾਲੀ ਕੂਚੀ ਫੇਰਨ ਦਾ ਬੀੜਾ ਚੁੱਕਾ ਹੋਇਆ ਹੈ
ਉਹ ਇਸ ਨੂੰ ਅਧਾਰ ਬਣਾ ਕੇ ਭੋਲੀ ਭਾਲੀ ਸਿੱਖ ਸੰਗਤ ਨੂੰ ਟਪਲੇ ਵਿੱਚ ਪਾ ਕੇ ਆਪਣੇ ਮਗਰ ਲਾਈ ਫਿਰਦੇ
ਹਨ। ਇਨ੍ਹਾਂ ਭੋਲੇ ਲੋਕਾਂ ਦੀ ਗਿਣਤੀ ਵੱਧ ਹੋਣ ਕਰਕੇ ਅਤੇ ਲੋਕਤੰਤਰ ਵਿੱਚ ਸਿਰਾਂ ਦੀ ਗਿਣਤੀ ਦਾ
ਮੁੱਲ ਪੈਣ ਕਰਕੇ ਸਤਾਧਾਰੀ ਅਕਾਲੀ ਦਲ ਨੇ ਬਿਨਾਂ ਸੋਚ ਵੀਚਾਰ ਦੇ ਇਨ੍ਹਾਂ ਨੂੰ ਖੁਸ਼ ਕਰਨ ਲਈ
ਇਨ੍ਹਾਂ ਦੇ ਹੱਥ ਕੂਚੀ ਦੀ ਥਾਂ ਵੱਡਾ ਬੁਰਸ਼ ਅਤੇ ਕਾਲੇ ਰੰਗ ਦਾ ਡਰੱਮ ਫੜਾ ਛੱਡਿਆ ਹੈ ਤੇ ਲਾਂਬਾ
ਜੀ ਮਨਭਾਉਂਦੇ ਢੰਗ ਨਾਲ ਸੁਨਹਿਰੀ ਇਤਹਾਸ ਅਤੇ ਗੁਰਮਤਿ ਸਿਧਾਂਤਾਂ ਨੂੰ ਕਾਲੇ ਬੁਰਸ਼ ਨਾਲ ਮਲੀਆਮੇਟ
ਕਰਨ `ਤੇ ਲੱਗੇ ਹੋਏ ਹਨ। ਸਰਵਜੀਤ ਸਿੰਘ ਜੀ ਨੇ ਰਾਸ਼ੀਆਂ ਬਦਲਣ ਦੀ ਤਰੀਕਾਂ ਅਤੇ ਭਾਦੋਂ ਸੁਦੀ ੮
ਨੂੰ ਐਤਵਾਰ ਨਹੀਂ ਬਲਕਿ ਮੰਗਲਵਾਰ ਹੋਣ ਦੀ ਜੋ ਵਿਦਵਤਾ ਭਰਪੂਰ ਜਾਣਕਾਰੀ ਦਿੱਤੀ ਹੈ ਇਹ ਮੇਰੇ ਲਈ
ਤਾਂ ਬਿਲਕੁਲ ਨਵੀਂ ਹੈ ਇਸ ਲਈ ਉਨ੍ਹਾਂ ਦਾ ਧੰਨਵਾਦ ਹੈ ਅਤੇ ਵਧਾਈ ਦਿੱਤੀ ਜਾਂਦੀ ਹੈ। ਜੇ ਹੋਰ
ਵਿਦਵਾਨ ਵੀ ਸਰਵਜੀਤ ਸਿੰਘ ਜੀ ਵਾਂਗ ਇਸ ਤਰ੍ਹਾਂ ਦੇ ਖੋਜ ਭਰਪੂਰ ਲੇਖ ਲਿਖ ਕੇ ਸਿੱਖ ਸੰਗਤਾਂ ਨੂੰ
ਜਾਗ੍ਰਿਤ ਕਰਦੇ ਰਹਿਣਗੇ ਤਾਂ ਲਾਂਬਾ ਜੀ ਵਰਗੇ ਆਰਐੱਸਐੱਸ ਦੇ ਮਨਸੂਬੇ ਪੂਰੇ ਕਰਨ ਵਿੱਚ ਸਫਲ ਨਹੀਂ
ਹੋ ਸਕਣਗੇ।
ਕਿਰਪਾਲ ਸਿੰਘ ਬਠਿੰਡਾ
੯੮੫੪੪-੮੦੭੯੭
(08/12/10)
ਨਿਰਮਲ ਸਿੰਘ ਕੰਧਾਲਵੀ
ਰਾਹੂ ਕੇਤੂ
ਮਾਈ ਭਾਗਵੰਤੀ ਕੋਈ ਵੀ ਕੰਮ ਜੋਤਸ਼ੀਆਂ ਤੋਂ ਪੁੱਛੇ ਬਿਗ਼ੈਰ ਨਹੀਂ ਸੀ ਕਰਦੀ। ਉਹਦਾ ਪਤੀ ਕਾਫ਼ੀ ਦੇਰ
ਹੋਈ ਗੁਜ਼ਰ ਚੁੱਕਾ ਸੀ। ਇਕੋ ਇੱਕ ਲੜਕਾ ਸੀ ਉਹਦਾ। ਲੜਕੇ ਨੂੰ ਜੇ ਕਿਤੇ ਖੰਘ-ਜ਼ੁਕਾਮ ਵੀ ਹੋ ਜਾਂਦਾ
ਤਾਂ ਭਾਗਵੰਤੀ ਡਾਕਟਰਾਂ ਤੇ ਹਕੀਮਾਂ ਦੀਆਂ ਦਵਾਈਆਂ ਦੇ ਨਾਲ ਨਾਲ ਜੋਤਸ਼ੀਆਂ ਵਲ ਵੀ ਦੌੜਨਾ ਨਾ
ਭੁੱਲਦੀ। ਜੋ ਵੀ ਓਹੜ ਪੋਹੜ ਉਹ ਦੱਸਦੇ ਭਾਗਵੰਤੀ ਸਭ ਕਰਦੀ। ਆਰਾਮ ਭਾਵੇਂ ਹਕੀਮਾਂ ਡਾਕਟਰਾਂ ਦੀਆਂ
ਦਵਾਈਆਂ ਨਾਲ ਹੀ ਆ ਜਾਂਦਾ ਪਰ ਭਾਗਵੰਤੀ ਇਸ ਦਾ ਸਿਹਰਾ ਜੋਤਸ਼ੀਆਂ ਸਿਰ ਹੀ ਬੰਨ੍ਹਦੀ। ਫੇਰ ਸਾਰੇ
ਮੁਹੱਲੇ `ਚ ਇਹੋ ਪਰਚਾਰ ਕਰਦੀ ਕਿ ਫ਼ਲਾਣੇ ਜੋਤਸ਼ੀ ਤੋਂ ਉਪਾਅ ਕਰਵਾਉਣ ਨਾਲ ਹੀ ਚੰਦਰੀ ਬਿਮਾਰੀ ਤੋਂ
ਮੁੰਡੇ ਦਾ ਛੁਟਕਾਰਾ ਹੋਇਐ।
ਪੰਡਿਤ ਰਾਮ ਰਤਨ ਭਾਗਵੰਤੀ ਦਾ ਚਹੇਤਾ ਜੋਤਸ਼ੀ ਸੀ। ਪਿਛਲੇ ਤਿੰਨਾਂ ਕੁ ਸਾਲਾਂ ਤੋਂ ਇਸ ਜੋਤਸ਼ੀ ਨੇ
ਸ਼ਹਿਰ ਦੇ ਇਸ ਮੁਹੱਲੇ ਵਿੱਚ ਕਿਰਾਏ ਦਾ ਮਕਾਨ ਲੈ ਕੇ ਆਪਣਾ ਧੰਦਾ ਸ਼ੁਰੂ ਕੀਤਾ ਹੋਇਆ ਸੀ। ਜਿਵੇਂ ਕਿ
ਕਿਸੇ ਵੀ ਕਾਰੋਬਾਰ ਨੂੰ ਪੈਰਾਂ `ਤੇ ਖੜ੍ਹੇ ਹੋਣ ਲਈ ਸਮਾਂ ਲਗਦਾ ਹੈ ਇਸੇ ਤਰ੍ਹਾਂ ਹੀ ਰਾਮ ਰਤਨ
ਨੂੰ ਵੀ ਦੋ ਤਿੰਨ ਸਾਲ ਜੋਤਸ਼ ਦੀ ਗੱਡੀ ਨੂੰ ਰੇੜ੍ਹੇ ਪਾਉਣ ਲਈ ਲੱਗ ਗਏ। ਜਿਹਨਾਂ ਗਾਹਕਾਂ ਦੇ ਕੰਮ
ਉਸ ਤੋਂ ‘ਉਪਾਅ’ ਕਰਵਾਉਣ ਤੋਂ ਬਾਅਦ ਕੁਦਰਤੀ ਹੀ ਹੋ ਗਏ ਸਨ ਉਹਨਾਂ ਦਾ ਤਾਂ ਜੋਤਸ਼ੀ ਵਿੱਚ ਪੱਕਾ
ਯਕੀਨ ਬੱਝ ਗਿਆ ਸੀ ਤੇ ਉਹ ਹੁਣ ਮੁਫ਼ਤ ਵਿੱਚ ਹੀ ਉਸ ਦਾ ਪ੍ਰਚਾਰ ਕਰੀ ਜਾ ਰਹੇ ਸਨ। ਹੁਣ ਤਾਂ ਦੂਰ
ਦੂਰ ਤਾਈਂ ਉਸ ਦੀ ਮਸ਼ਹੂਰੀ ਸੀ। ਇਸ ਕੰਮ ਵਿੱਚ ਮਾਈ ਭਾਗਵੰਤੀ ਨੇ ਉਸ ਦਾ ਬੜਾ ਸਾਥ ਦਿੱਤਾ। ਉਹ
ਪੰਡਿਤ ਰਾਮ ਰਤਨ ਨੂੰ ਫ਼ੈਮਿਲੀ ਡਾਕਟਰ ਵਾਂਗ ਹੀ ਫ਼ੈਮਿਲੀ ਜੋਤਸ਼ੀ ਸਮਝਦੀ ਸੀ।
ਭਾਗਵੰਤੀ ਦਾ ਲੜਕਾ ਪਟਵਾਰੀ ਬਣ ਗਿਆ ਸੀ ਤੇ ਹੁਣ ਉਹਨੂੰ ਦੋ ਤਿੰਨ ਸਾਲ ਨੌਕਰੀ ਕਰਦਿਆਂ ਵੀ ਹੋ ਗਏ
ਸਨ। ਆਮ ਚਰਚਾ ਸੀ ਕਿ ਉਹ ਰਿਸ਼ਵਤ ਦੀ ਮਾਇਆ ਦੇ ਢੇਰਾਂ ਦੇ ਢੇਰ ਲਗਾ ਰਿਹਾ ਸੀ। ਘਰ ਵਿੱਚ ਖੁੱਲ੍ਹੀ
ਮਾਇਆ ਆਉਣ ਕਰ ਕੇ ਭਾਗਵੰਤੀ ਨੂੰ ਹੁਣ ਆਪਣਾ ਘਰ ਛੋਟਾ ਛੋਟਾ ਲੱਗਣ ਲੱਗ ਪਿਆ ਸੀ। ਉਹ ਚਾਹੁੰਦੀ ਸੀ
ਕਿ ਪਲਾਟ ਖ਼ਰੀਦ ਕੇ ਉਹ ਆਪਣੀ ਮਨ ਮਰਜ਼ੀ ਦਾ ਘਰ ਬਣਵਾਵੇ।
ਉਹਨਾਂ ਦੇ ਘਰ ਤੋਂ ਥੋੜ੍ਹੀ ਦੂਰ ਹੀ ਕਿਸੇ ਦਾ ਖੂੰਜੇ ਵਾਲਾ ਪਲਾਟ ਖ਼ਾਲੀ ਪਿਆ ਸੀ। ਉਹਨੇ ਪਲਾਟ ਦੇ
ਮਾਲਕ ਦੀ ਸੂਹ ਕੱਢ ਲਈ ਸੀ ਪਰ ਪਲਾਟ ਖ਼ਰੀਦਣ ਬਾਰੇ ਗੱਲ ਚਲਾਉਣ ਤੋਂ ਪਹਿਲਾਂ ਉਹ ਪੰਡਿਤ ਰਾਮ ਰਤਨ
ਤੋਂ ਕੋਈ ਉਪਾਉ ਕਰਵਾ ਲੈਣਾ ਚਾਹੁੰਦੀ ਸੀ ਕਿ ਪਲਾਟ ਖ਼ਰੀਦਣ ਵਿੱਚ ਕੋਈ ਅੜਚਨ ਨਾ ਪਵੇ।
ਇਕ ਦਿਨ ਭਾਗਵੰਤੀ ਸਵੇਰੇ ਸਵੇਰੇ ਹੀ ਪੰਡਿਤ ਰਾਮ ਰਤਨ ਦੇ ਜੋਤਸ਼-ਖ਼ਾਨੇ ਪਹੁੰਚ ਗਈ ਤੇ ਬੜੇ ਭੇਦ ਭਰੇ
ਢੰਗ ਨਾਲ ਪਲਾਟ ਵਾਲੀ ਗੱਲ ਉਸ ਨੂੰ ਦੱਸੀ ਮਤੇ ਹੋਰ ਕੋਈ ਸੁਣ ਲਵੇ।
ਉਧਰ ਰਾਮ ਰਤਨ ਦਾ ਆਪਣੇ ਮਾਲਕ ਮਕਾਨ ਨਾਲ ਕਿਰਾਇਆ ਵਧਾਉਣ ਦੀ ਗੱਲ ਨੂੰ ਲੈ ਕੇ ਝਗੜਾ ਹੁੰਦਾ
ਰਹਿੰਦਾ ਸੀ। ਪੰਡਿਤ ਰਾਮ ਰਤਨ ਦਾ ਕੰਮ-ਕਾਰ ਹੁਣ ਵਾਹਵਾ ਚਲ ਨਿਕਲਿਆ ਸੀ ਤੇ ਮਾਲਕ ਮਕਾਨ ਚਾਹੁੰਦਾ
ਸੀ ਕਿ ਪੰਡਿਤ ਹੁਣ ਵੱਧ ਕਿਰਾਇਆ ਦੇਵੇ। ਇਸੇ ਗੱਲ ਤੋਂ ਇੱਕ ਦੋ ਵਾਰੀ ਤੂੰ ਤੂੰ ਮੈਂ ਮੈਂ ਵੀ ਹੋ
ਚੁੱਕੀ ਸੀ।
ਰਾਮ ਰਤਨ ਹੁਣ ਆਪ ਕਿਰਾਏ ਦੇ ਜੰਜਾਲ `ਚੋਂ ਨਿਕਲ ਕੇ ਆਪਣਾ ਪੱਕਾ ਅੱਡਾ-ਗੱਡਾ ਬੰਨ੍ਹਣਾ ਚਾਹੁੰਦਾ
ਸੀ ਤੇ ਉਹ ਆਪ ਵੀ ਕਿਸੇ ਚੰਗੇ ਟਿਕਾਣੇ ਵਾਲੇ ਪਲਾਟ ਦੀ ਭਾਲ ਵਿੱਚ ਸੀ। ਇਸ ਖੂੰਜੇ ਵਾਲੇ ਪਲਾਟ `ਤੇ
ਉਹਦੀ ਵੀ ਕਈ ਦੇਰ ਦੀ ਅੱਖ ਸੀ ਤੇ ਉਹ ਅਜੇ ਪਲਾਟ ਦੇ ਮਾਲਕ ਨੂੰ ਲੱਭਣ ਬਾਰੇ ਸੋਚ ਹੀ ਰਿਹਾ ਸੀ ਕਿ
ਭਾਗਵੰਤੀ ਨੇ ਸਵੇਰੇ ਸਵੇਰੇ ਆ ਕੇ ਉਹਦੀ ਸਕੀਮ ਉਪਰ ਪਾਣੀ ਫੇਰ ਦਿੱਤਾ ਸੀ।
ਪੰਡਿਤ ਰਾਮ ਰਤਨ ਨੇ ਅੱਖਾਂ ਮੀਟੀਆਂ ਤੇ ਕਿੰਨਾ ਈ ਚਿਰ ਮੂੰਹ ਵਿੱਚ ਬੁੜਬੁੜ ਕਰਦਾ ਰਿਹਾ ਜਿਵੇਂ
ਮੰਤਰ ਜਾਪ ਕਰ ਰਿਹਾ ਹੋਵੇ ਤੇ ਫੇਰ ਉਹ ਛੱਤ ਵਲ ਇੰਜ ਦੇਖਣ ਲੱਗ ਪਿਆ ਜਿਵੇਂ ਕਿਸੇ ਗ਼ੈਬੀ ਤਾਕਤ ਨਾਲ
ਗੱਲਾਂ ਕਰ ਰਿਹਾ ਹੋਵੇ ਤੇ ਅਖ਼ੀਰ ਲੰਮਾ ਜਿਹਾ ਸਾਹ ਲੈ ਕੇ ਕਹਿਣ ਲੱਗਾ, “ਭਾਗਵੰਤੀਏ! ਪਲਾਟ ਤਾਂ
ਬਹੁਤ ਟਿਕਾਣੇ `ਤੇ ਆ ਪਰ ਸਹੁਰੀ ਦੇ ਰਾਹੂ ਤੇ ਕੇਤੂ ਪਲਾਟ `ਚ ਬੈਠੇ ਆ। ਇਹ ਏਸੇ ਕਰ ਕੇ ਅੱਜ ਤਾਈਂ
ਵਿਕਿਆ ਨਈਂ। ਇਹਦੇ ਵਿੱਚ ਰਹਿਣ ਵਾਲੇ ਨੂੰ ਘਾਟਾ ਈ ਘਾਟਾ ਰਹਿਣੈ, ਤੇ ਤੂੰ ਤਾਂ ਭਾਈ ਅਜੇ ਆਬਦਾ
ਕਾਕਾ ਵੀ ਵਿਆਹੁਣੈ। ਰਾਮ ਰਾਮ, ਰਾਧੇ ਸ਼ਾਮ! ਰਾਹੂ ਕੇਤੂ ਦਾ ਕੀ ਭਰੋਸਾ, ਕੀ ਪਤੈ ਭਾਈ ਇਹ ਸਹੁਰੀ
ਦੇ ਬਹੂ ਦੀ ਕੁੱਖ ਈ ਬੰਨ੍ਹ ਦੇਣ। ਇਹ ਤਾਂ ਭਾਈ ਪੂਰੇ ਛਟੱਲੀ ਹੁੰਦੇ ਐ।”
ਉਹ ਨਾਲ ਨਾਲ ਭਾਗਵੰਤੀ ਦਾ ਚਿਹਰਾ ਵੀ ਪੜ੍ਹੀ ਜਾ ਰਿਹਾ ਸੀ। ਹੋਣ ਵਾਲੀ ਬਹੂ ਦੀ ਕੁੱਖ ਬੰਨ੍ਹਣ
ਵਾਲੀ ਗੱਲ ਸੁਣ ਕੇ ਤਾਂ ਭਾਗਵੰਤੀ ਦੇ ਚਿਹਰੇ ਦਾ ਰੰਗ ਪੀਲਾ ਭੂਕ ਹੋ ਗਿਆ। ਉਹਨੂੰ ਆਪਣੇ ਖਾਨਦਾਨ
ਦਾ ਬੀਜ ਨਾਸ ਹੁੰਦਾ ਜਾਪਿਆ। ਉਹਦੀਆਂ ਨਾੜਾਂ ਵਿੱਚ ਜਿਵੇਂ ਲਹੂ ਜੰਮ ਗਿਆ ਹੋਵੇ ਤੇ ਉਹਦੇ ਮੂੰਹ
`ਚੋਂ ਘਗਿਆਈ ਜਿਹੀ ਆਵਾਜ਼ ਮਸਾਂ ਹੀ ਨਿਕਲੀ, “ਪੰਡਿਤ ਜੀ! ਰਾਹੂ ਕੇਤੂ ਦਾ ਕੋਈ ਉਪਾਅ ਨਈਂ ਹੋ
ਸਕਦਾ?”
“ਭਾਗਵੰਤੀਏ, ਕਮਲ਼ੀ ਐਂ ਤੂੰ ਤਾਂ ਭਾਈ, ਇਹ ਸਹੁਰੀ ਦੇ ਕਲਯੁਗ ਦੇ ਰਾਹੂ ਕੇਤੂ ਐ, ਇਹ ਤਾਂ ਉਪਾਅ `ਚ
ਦਿੱਤੀਆਂ ਚੀਜ਼ਾਂ ਖਾ ਕੇ ਡਕਾਰ ਮਾਰ ਜਾਂਦੇ ਐ। ਇਹਨੀਂ ਤਾਂ ਝੱਟ ਮੁੱਕਰ ਜਾਣੈ, ਇਹ ਨਈਂ ਕਿਸੇ ਦੇ
ਸਕੇ ਬਣਦੇ ਭਾਈ।”
ਭਾਗਵੰਤੀ ਨੂੰ ਇਉਂ ਲੱਗਿਆ ਜਿਵੇਂ ਉਹਦਾ ਬਣਿਆ ਬਣਾਇਆ ਸ਼ੀਸ਼-ਮਹੱਲ ਕਿਸੇ ਨੇ ਢਹਿ ਢੇਰੀ ਕਰ ਦਿੱਤਾ
ਹੋਵੇ। ਉਹ ਬੜੀ ਮੁਸ਼ਕਿਲ ਨਾਲ ਉੱਠੀ ਤੇ ਪੈਰ ਘੜੀਸਦੀ ਮਸਾਂ ਹੀ ਘਰ ਪਹੁੰਚੀ। ਇਸੇ ਨਿਰਾਸ਼ਾ ਦੇ ਆਲਮ
ਵਿੱਚ ਹੀ ਉਹਨੇ ਆਪਣੇ ਲੜਕੇ ਨੂੰ ਫ਼ੂਨ ਕਰ ਦਿਤਾ ਕਿ ਉਹ ਉਹਨੂੰ ਕੁੱਝ ਦਿਨਾਂ ਲਈ ਆਪਣੇ ਪਾਸ ਲੈ
ਜਾਵੇ।
ਮੁੰਡਾ ਆਇਆ ਤੇ ਉਹਨੂੰ ਆਪਣੇ ਕੋਲ ਲੈ ਗਿਆ।
ਮਹੀਨੇ ਕੁ ਬਾਅਦ ਭਾਗਵੰਤੀ ਨੂੰ ਫਿਰ ਘਰ ਦੀ ਯਾਦ ਸਤਾਉਣ ਲੱਗ ਪਈ ਤੇ ਮੁੰਡਾ ਉਹਨੂੰ ਬੱਸ `ਤੇ
ਚੜ੍ਹਾ ਆਇਆ।
ਬੱਸ ਅੱਡੇ ਤੋਂ ਰਿਕਸ਼ੇ ਵਿੱਚ ਬੈਠੀ ਭਾਗਵੰਤੀ ਘਰ ਨੂੰ ਆ ਰਹੀ ਸੀ ਤਾਂ ਉਹਨੇ ਦੇਖਿਆ ਕਿ ਖੂੰਜੇ
ਵਾਲੇ ਪਲਾਟ ਵਿੱਚ ਪੰਡਿਤ ਰਾਮ ਰਤਨ ਕੁਰਸੀ `ਤੇ ਬੈਠਾ ਸੀ ਤੇ ਰਾਜ ਮਿਸਤਰੀ ਨੀਹਾਂ ਭਰ ਰਹੇ ਸਨ।
ਨਿਰਮਲ ਸਿੰਘ ਕੰਧਾਲਵੀ
ਵਿਲਨਹਾਲ (ਯੂ. ਕੇ)
(08/12/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ
ਸੰਤ
ਸਿੰਘ ਬਰਲਿੰਗਟਨ! ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ।
ਸ੍ਰ. ਸੰਤ ਸਿੰਘ ਜੀ ਗੁਰਬਾਣੀ ਵਾਲੇ ਰੱਬ ਜੀ ਨੂੰ ਕਿਸੇ ਵੀ ਤਰੀਕੇ ਨਾਲ ਖੁਸ਼ ਨਹੀਂ
ਕੀਤਾ ਜਾ ਸਕਦਾ ਤੇ ਨਾ ਹੀ ਕੋਈ ਐਸਾ ਰੱਬ ਹੈ ਜੋ ਕਿਸੇ ਵੇਲੇ ਖੁਸ਼ ਤੇ ਕਿਸੇ ਵੇਲੇ ਨਰਾਜ਼ ਹੋਵੇ। ਜੇ
ਕੋਈ ਕਿਸੇ ਰੱਬ ਜੀ ਨੂੰ ਖੁਸ਼ ਕਰ ਸਕਦਾ ਹੋਵੇ ਤਾਂ ਇਸਦਾ ਮਤਲਬ ਇਹ ਹੋਇਆ ਕਿ ਰੱਬ ਜੀ ਕਿਸੇ ਦੇ ਵੱਸ
ਵਿੱਚ ਹਨ ਪਰ ਅਜਿਹਾ ਨਹੀਂ। ਪੜ੍ਹੋ ਗੁਰਬਾਣੀ ਦੀ ਅਗਲੀ ਪਉੜੀ।
ਪਉੜੀ॥ ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ॥ ਨਾ ਤੂ ਆਵਹਿ ਵਸਿ ਬੇਦ ਪੜਾਵਣੇ॥ ਨਾ ਤੂ ਆਵਹਿ ਵਸਿ
ਤੀਰਥਿ ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ॥ ਨਾ ਤੂ ਆਵਹਿ ਵਸਿ ਕਿਤੈ ਸਿਆਣਪੈ॥ ਨਾ ਤੂ ਆਵਹਿ ਵਸਿ
ਬਹੁਤਾ ਦਾਨੁ ਦੇ॥ ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥ ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥ 10॥
{ਪੰਨਾ 962}
ਹੇ ਪ੍ਰਭੂ ! ਬਹੁਤੇ ਵਿਖਾਵੇ ਦੇ ਤਰਲੇ ਲਿਆਂ, ਵੇਦ ਪੜ੍ਹਨ ਪੜ੍ਹਾਉਣ ਨਾਲ, ਤੀਰਥ ਉਤੇ ਇਸ਼ਨਾਨ ਕਰਨ
ਨਾਲ, (ਰਮਤੇ ਸਾਧੂਆਂ ਵਾਂਗ) ਸਾਰੀ ਧਰਤੀ ਗਾਹਣ ਨਾਲ, ਕਿਸੇ ਚਤੁਰਾਈ-ਸਿਆਣਪ ਨਾਲ, ਬਹੁਤਾ ਦਾਨ ਦੇਣ
ਨਾਲ, ਤੂੰ ਕਿਸੇ ਜੀਵ ਦੇ ਵੱਸ ਵਿੱਚ ਨਹੀਂ ਆਉਂਦਾ (ਕਿਸੇ ਉਤੇ ਰੀਝਦਾ ਨਹੀਂ)।
ਹੇ ਅਪਹੁੰਚ ਤੇ ਅਗੋਚਰ ਪ੍ਰਭੂ ! ਹਰੇਕ ਜੀਵ ਤੇਰੇ ਅਧੀਨ ਹੈ (ਇਹਨਾਂ ਵਿਖਾਵੇ ਦੇ ਉੱਦਮਾਂ ਨਾਲ ਕੋਈ
ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ)।
ਪ੍ਰਮਾਤਮਾ ਸਿਰਫ ਉਨ੍ਹਾਂ ਵਿੱਚ ਵੱਸਦਾ ਹੈ ਜੋ ਪ੍ਰਮਾਤਮਾ ਦੇ ਨਿਯਮਾਂ ਅਨੁਸਾਰ ਜਿੰਦਗੀ ਜਿਉਂਦੇ
ਹਨ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। 716 536 2346.
*******************************************************
ਸ੍ਰ. ਮੱਖਣ ਸਿੰਘ ਜੀ! ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ।
ਗੁਰੂ ਪਿਆਰਿਓ ਅਕੀਦਾ ਜੀ ਆਪਣੀ 2. 12. 10 ਦੀ ਚਿੱਠੀ ਵਿੱਚ ਲਫਜ਼ ਉੱਲੂ ਟੇਡੇ ਢੰਗ ਨਾਲ ਦੂਸਰਿਆਂ
ਵਾਸਤੇ ਹੀ ਵਰਤ ਰਹੇ ਹਨ। ਸ੍ਰ. ਸਰਬਜੀਤ ਸਿੰਘ ਸੈਕਰਾਮਿੰਟੋ ਤੇ ਮੈਂ ਨੇ ਕਦੇ ਵੀ ਕਿਸੇ ਵਾਸਤੇ ਲਫਜ਼
ਉੱਲੂ ਨਹੀਂ ਵਰਤਿਆ। ਸ੍ਰ. ਸਰਬਜੀਤ ਸਿੰਘ ਵਾਸਤੇ ਤੁਹਾਡੀ ਵੈਬ-ਸਾਈਟ ਤੇ ਅੱਗ ਦੀਆਂ ਨਾਲਾਂ ਲਫਜ਼
ਮੈਂ ਪੜਿਆ ਹੈ ਪਤਾ ਨਹੀਂ ਕਿਸ ਦੀ ਚਿੱਠੀ ਵਿੱਚ ਸੀ ਤੇ ਮੇਰੇ ਵਰੁਧ ਮਹਾਜਨ ਪੱਖੀਆਂ ਦੀ ਜੁੰਡਲੀ ਨੇ
ਇਹੀ ਘਰਾਟ ਰਾਗ ਅਲਾਪਿਆ ਕਿ ਗੁਰਚਰਨ ਸਿੰਘ (ਜਿਉਣ ਵਾਲਾ) ਦੀ ਬੋਲੀ ਬਹੁਤ ਮਾੜੀ ਹੈ। ਜਦੋਂ ਲੇਖ
ਲਿਖਿਆ ਜਾਂਦਾ ਹੈ ਤਾਂ ਬੋਲੀ ਹੋਰ ਹੁੰਦੀ ਹੈ ਪਰ ਜਦੋਂ ਕਿਸੇ ਦੀ ਚਿੱਠੀ ਦਾ ਜਵਾਬ ਦੇਣਾ ਹੁੰਦਾ ਹੈ
ਤਾਂ ਬੋਲੀ ਹੋਰ। ਭਗਤ ਕਬੀਰ ਜੀ ਦੀ ਬੋਲੀ ਦਾ ਨਮੂੰਨਾ ਪੇਸ ਕਰਨ ਲੱਗਾ ਹਾਂ:-
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ, ਅਹੋਈ ਰਾਖੈ ਨਾਰਿ॥ ਗਦਹੀ ਹੋਇ ਕੈ
ਅਉਤਰੈ, ਭਾਰੁ ਸਹੈ ਮਨ ਚਾਰਿ॥ 108॥ {ਪੰਨਾ 1370}
ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ 2॥ ਪੰਨਾ 324॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। 716 536 2346.
(07/12/10)
ਸੰਤ ਸਿੰਘ ਬਰਲਿੰਗਟਨ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਪਿਛਲੇ ਦਿਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਟਰਾਂਟੋ ਦੇ ਰੇਡੀਉ ਤੋ ਅਖੰਡਪਾਠ
ਦਾ ਸਿਧਾ ਪ੍ਰਸਾਰਣ ਹੋ ਰਿਹਾ ਸੀ। ਪਹਿਲੇ ਦਿਨ ਰਾਤ ਨੂੰ 11 ਕੁ ਵਜੇ ਤੋਂ ਬਾਅਦ ਇਹ ਤੁਕ ਮੇਰੇ
ਕੰਨੀ ਪਈ;
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥
ਇਹ ਸੁਣ ਕੇ ਖਿਆਲ ਆਇਆ ਕਿ ਅਜ ਤੱਕ ਤਾਂ ਇਹ ਹੀ ਸੁਣਿਆ ਸੀ ਕਿ ਚਿਤ੍ਰ ਗੁਪਤ ਲੇਖਾ ਲਿਖਦੇ ਹਨ
ਮੰਗਦੇ ਨਹੀਂ।
ਅਸਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲੇਖਾ ਮੰਗਣ ਦੇ ਸਬੰਧ ਵਿੱਚ ਧਰਮਰਾਇ ਸ਼ਬਦ ਬਹੁਤ ਆਇਆ
ਹੈ। ਮੇਰੇ ਖਿਆਲ ਅਨੁਸਾਰ ਗੁਰੂ ਸਾਹਿਬ ਨੇ ਕਿਸੇ ਦੀ ਖਿਚੀ ਲਕੀਰ ਨੂੰ ਢਾਹਿਆ ਨਹੀਂ ਸਗੋਂ ਉਸ ਕੋਲ
ਆਪਣੀ ਵੱਡੀ ਲਕੀਰ ਖਿੱਚ ਦਿਤੀ। ਗੁਰੂ ਜੀ ਨੇ ਜੰਝੂ ਪਹਿਨਣ ਤੋਂ ਵੀ ਇਨਕਾਰ ਨਹੀਂ ਕੀਤਾ ਬਲਕਿ ਉਹ
ਜੰਝੂ ਪਾਉਣ ਨੂੰ ਕਿਹਾ ਜੋ ਨਾ ਮੈਲਾ ਹੋਵੇ ਨਾ ਸੜੇ ਅਤੇ ਅਗੇ ਵੀ ਨਾਲ ਹੀ ਜਾਏ। ਗੁਰੂ ਜੀ ਨੇ ਇਹ
ਨਹੀ ਕਿਹਾ ਕਿ ਅਗੇ ਲੇਖਾ ਨਹੀ ਹੋਣਾ ਸਗੋਂ ਇਹ ਕਿਹਾ ਕਿ ਜੇ ਸੱਚ ਦੇ ਪੁਜਾਰੀ ਬਣੋਗੇ ਤਾਂ ਕਿਸੇ
ਚੀਜ ਤੋਂ ਵੀ ਡਰਨ ਦੀ ਲੋੜ ਨਹੀ। ਗੁਰੂ ਜੀ ਨੇ ਉਹ ਸਭ ਸ਼ਬਦ ਆਪਣੀ ਬਾਣੀ ਵਿੱਚ ਵਰਤੇ ਹਨ ਜੋ ਉਸ
ਵੇਲੇ ਸਮਾਜ ਵਿੱਚ ਪ੍ਰਚਲਤ ਸਨ ਅਤੇ ਲੋਕਾਂ ਨੂੰ ਉਹਨਾਂ ਦੀ ਆਮ ਭਾਸ਼ਾ ਵਿੱਚ ਸਮਝਾਇਆ ਕਿ ਜੋ ਵੀ
ਦੇਵੀ ਦੇਵਤੇ, ਧਰਮਰਾਜ, ਨਰਕ ਸੁਰਗ ਦਾ ਮਾਲਕ ਅਕਾਲ ਪੁਰਖ ਹੈ ਜੇ ਉਹ ਖੁਸ਼ ਹੋ ਗਿਆ ਤਾਂ ਕਿਸੇ ਤੋਂ
ਵੀ ਡਰਨ ਦੀ ਲੋੜ ਨਹੀ। ਫਿਰ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਜੀ ਦੇ ਉਪਦੇਸ਼
ਮੁਤਾਬਕ ਸੱਚ ਦਾ ਸਿਮਰਨ ਕਰਨਾ ਪਵੇਗਾ ਭਾਵ ਜੋ ਵੀ ਕੰਮ ਕਾਰ, ਬੋਲ ਚਾਲ ਕਰੋ ਉਸ ਵਿੱਚ ਸੱਚ ਦਾ
ਹੋਣਾ ਜਰੂਰੀ ਹੈ। ਧਰਮਦੁਆਰ ਦਾ ਰਾਜਾ ਵੀ ਉਸਦੇ ਭੈ ਵਿੱਚ ਹੈ। ਪਵਣ ਪਾਣੀ ਹਵਾ ਸੂਰਜ ਚੰਦ ਸਭ ਭੈ
ਵਿੱਚ ਹਨ। ਇਹ ਨਹੀ ਕਿਹਾ ਕਿ ਜੋ ਮਰਜੀ ਪੁਠੇ ਸਿਧੇ ਕੰਮ ਕਰੀ ਜਾਉ ਕੋਈ ਤੁਹਾਨੂੰ ਪੁਛਣ ਵਾਲਾ ਨਹੀ।
ਜੇ ਬੰਦੇ ਨੂੰ ਕਿਸੇ ਦਾ ਡਰ ਨਹੀ ਤਾਂ ਕੀ ਲੋੜ ਹੈ ਇਹ ਸਭ ਕੁੱਝ ਕਰਨ ਦੀ ਜੋ ਅਸੀਂ ਕਰੀ ਜਾ ਰਹੇ
ਹਾਂ। ਫਿਰ ਖਾਉ ਪੀਉ ਕਰੋ ਅਨੰਦ ਵਾਲੀ ਜਿੰਦਗੀ ਜੀਉ। ਫਿਰ ਕਿਉਂ ਦੂਜਿਆਂ ਨੂੰ ਬ੍ਰਹਮ ਗਿਆਨ ਦਾ
ਉਪਦੇਸ਼ ਦੇਣ ਦੇ ਬਹਾਨੇ ਲੜੀ ਜਾ ਰਹੇ ਹਾਂ।
ਇਹ 1988 ਕੁ ਦੀ ਗਲ ਹੈ ਕਿ ਸਾਡਾ ਇੱਕ ਰਿਸ਼ਤੇਦਾਰ ਮਾਝੇ ਵਿੱਚੋਂ ਇਧਰ ਮਾਲਵੇ ਵਿੱਚ ਮਿਲਣ ਆਇਆ। ਉਸ
ਵਕਤ ਮਾਝੇ ਵਿੱਚ ਖਾੜਕੂ ਲਹਿਰ ਪੂਰੇ ਜੋਰ ਤੇ ਸੀ। ਸਾਡੇ ਪਿੰਡ ਦੇ ਕੁੱਝ ਸਜਰੇ ਸਜੇ ਸਿੰਘ ਵੀ ਮਾਝੇ
ਦੇ ਸਿੰਘਾ ਦਾ ਹਾਲ ਚਾਲ ਪੁਛਣ ਆ ਗਏ। ਸਾਰਾ ਹਾਲ ਚਾਲ ਪੁਛਣ ਮਗਰੋ ਉਹ ਕਹਿਣ ਲਗੇ ਕਿ ਤੂੰ ਅਮ੍ਰਿਤ
ਕਿਉਂ ਨਹੀਂ ਛਕਿਆ ਤੂੰ ਵੀ ਛੱਕ। ਉਹ ਕਹਿਣ ਲਗਾ ਮੈ ਕਿਉ ਅਮ੍ਰਿਤ ਛਕਾਂ ਮੈ ਕੋਈ ਬੁਜਦਿਲ ਹਾਂ।
ਗਬਰੂ ਸਿੰਘ ਕਹਿਣ ਲਗੇ ਅਮ੍ਰਿਤ ਛਕਣਾ ਸੂਰਮਿਆਂ ਦਾ ਕੰਮ ਹੈ ਵੇਖ ਅਸੀਂ ਛਕਿਆ ਹੈ। ਉਹ ਕਹਿਣ ਲਗਾ
ਤੁਸੀ ਬੁਜਦਿਲ ਹੋ ਤੁਸੀ ਨਰਕ ਤੋ ਡਰਦਿਆਂ ਨੇ ਛਕਿਆ ਹੈ ਮੈ ਨਰਕ ਤੋਂ ਡਰਦਾ ਹੀ ਨਹੀ। ਇਹ ਸੁਣ ਕੇ
ਸਭ ਨੇ ਮੂੰਹ ਵਿੱਚ ਉਂਗਲਾ ਪਾ ਲਈਆਂ ਤੇ ਕਹਿਣ ਲਗੇ;
ਵੇਖੋ ਜਟ ਮਚਲਾ ਖੁਦਾ ਨੂੰ ਲੈ ਗਏ ਚੋਰ।
ਸੰਤ ਸਿੰਘ ਬਰਲਿੰਗਟਨ
(07/12/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਮਾਮਲਾ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦਾ
ਗੁਰੂ ਗਬਿੰਦ ਸਿੰਘ ਜੀ ਦੇ ਆਗਮਨ ਪੁਰਬ ਦਾ, ਸੱਤ ਸਾਲ ਮਗਰੋਂ ਫਿਰ ਰੌਲਾ ਪੈ ਗਿਆ ਹੈ। ਬੜੀ ਮੁਸ਼ਕਿਲ
ਨਾਲ ਸਿੱਖਾਂ ਨੇ ਇਸ ਵਬਾਲ ਤੋਂ ਜਾਨ ਛੁੜਾਈ ਸੀ, ਪਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ, ਸਿੱਖਾਂ ਦੇ ਪੰਜਾਂ ਤਖਤਾਂ, ਸਿੱਖਾਂ ਦੇ ਸ਼੍ਰੋਮਣੀ ਸੰਤ- ਮਹਾਂਪੁਰਖਾਂ,
ਬ੍ਰਹਮਗਿਆਨੀਆਂ ਦੀ ਯੂਨੀਅਨ (ਸੰਤ ਸਮਾਜ) ਨੇ ਸਿੱਖਾਂ ਨੂੰ ਫਿਰ ਓਸੇ ਹੀ ਚੌਰਾਹੇ ਤੇ ਲਿਆ ਕੇ ਖੜਾ
ਕਰ ਦਿੱਤਾ ਹੈ, ਜਿਥੋਂ ਬੜੀ ਮੁਸ਼ਕਿਲ ਨਾਲ ਸਿੱਖਾਂ ਨੇ ੨੦੦੩ ਵਿੱਚ ਆਪਣੇ ਸਹੀ ਰਸਤੇ ਦੀ ਭਾਲ ਕਰ
ਕੇ, ਨਾਨਕ ਸ਼ਾਹੀ ਕੈਲੰਡਰ ਆਸਰੇ ਅਗਾਂਹ ਵਧਣਾ ਸ਼ੁਰੂ ਕੀਤਾ ਸੀ।
ਪਰ ਸਿੱਖਾਂ ਦੀਆਂ ਇਨ੍ਹਾਂ ਮਹਾਨਤਮ ਸੰਸਥਾਵਾਂ ਨੇ, ਪੰਥ ਦੇ ਜਜ਼ਬਾਤ ਨੂੰ ਘੱਟੇ ਵਿੱਚ ਰੋਲਦਿਆਂ,
ਨਾਨਕ ਸ਼ਾਹੀ ਕੈਲੰਡਰ ਦਾ ਮੁੜ ਬ੍ਰਾਹਮਣੀ ਕਰਨ ਕਰ ਕੇ, ਸਿੱਖਾਂ ਦੀ ਵੱਖਰੀ ਹੋਂਦ ਖਤਮ ਕਰ ਕੇ, ਫਿਰ
ਬ੍ਰਾਹਮਣਾਂ ਦੇ ਥੱਲੇ ਲਗਾ ਦਿੱਤਾ ਹੈ। ਕੁੱਝ ਜਾਗਰੂਕ ਸਿੱਖ ਸੰਸਥਾਵਾਂ ਅਤੇ ਸਿੱਖ ਵਿਅਕਤੀਆਂ ਨੇ
੨੦੦੩ ਵਾਲੇ ਨਾਨਕ ਸ਼ਾਹੀ ਕੈਲੰਡਰ ਮੁਤਾਬਕ ੫ ਜਨਵਰੀ ਨੂੰ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ
ਮਨਾਉਣ ਦਾ ਫੈਸਲਾ ਕੀਤਾ ਹੈ। ਪਰ ਉਪਰ ਵਰਨਿਤ ਸੰਸਥਾਂਵਾਂ ਨੇ ਇਹ ਪੁਰਬ, ਨਾਨਕਸ਼ਾਹੀ (ਬਿਕਰਮੀ)
ਮੁਤਾਬਕ ੧੧ ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ ਹੈ।
ਸਿੱਖ, ਗੁਰੂ ਸਾਹਿਬ ਦਾ ਆਗਮਨ ਪੁਰਬ ਜਿਸ ਤਾਰੀਖ ਨੂੰ ਮਰਜ਼ੀ ਮਨਾਉਣ, ਪਰ ਉਸ ਤੋਂ ਪਹਿਲਾਂ ਮੇਰੇ
ਕੁੱਝ ਸਵਾਲਾਂ ਦੇ ਜਵਾਬ, ਆਪਣੀ ਜ਼ਮੀਰ ਨੂੰ ਜ਼ਰੂਰ ਦੇ ਲੈਣ।
ਮੈਂ ਸਿਧੇ-ਸਾਦੇ, ਸਰਲ ਸੁਭਾਅ ਦੇ ਸਿੱਖਾਂ ਨੂੰ ਜ਼ਿਆਦਾ ਚੱਕਰ ਵਿੱਚ ਨਾ ਪਾਉਂਦੇ, ਇਹੀ ਪੁਛਣਾ
ਚਾਹੁੰਦਾ ਹਾਂ ਕਿ, ਕੀ ਕੋਈ ਬੰਦਾ ਸਾਲ ਵਿੱਚ ਦੋ ਵਾਰੀ ਜੰਮ ਸਕਦਾ ਹੈ? ਉਸ ਦਾ ਜਨਮ ਦਿਨ ਸਾਲ ਵਿੱਚ
ਦੋ ਵਾਰੀ ਮਨਾਇਆ ਜਾ ਸਕਦਾ ਹੈ? ਜੇ ਨਹੀਂ ਤਾਂ ਬ੍ਰਾਹਮਣ ਅਤੇ ਤੁਹਾਡੀ ਕਿਰਤ-ਕਮਾਈ ਤੇ ਪਲਣ ਵਾਲੇ
ਇਹ ਸਾਰੇ ਮਹਾਂ ਪੁਰਸ਼, ਤੁਹਾਡੇ ਦਸਵੇਂ ਨਾਨਕ ਨਾਲ ਅਜਿਹਾ ਕੋਝਾ ਮਜ਼ਾਕ ਕਿਉਂ ਕਰ ਰਹੇ ਹਨ? ਹੁਣ ਫਿਰ
ਬ੍ਰਾਹਮਣ ਦੱਸਿਆ ਕਰਨਗੇ ਕਿ ਇਸ ਸਾਲ ਵਿਚ, ਤੁਹਾਡਾ ਗੁਰੂ ਦੋ ਵਾਰੀ ਜੰਮਿਆ ਸੀ, ਤੁਸੀਂ ਉਸ ਦਾ
ਆਗਮਨ ਪੁਰਬ ਸਾਲ ਵਿੱਚ ਦੋ ਵਾਰ ਮਨਾਉਣਾ ਹੈ। ਇਸ ਸਾਲ ਵਿੱਚ ਤੁਹਾਡਾ ਗੁਰੂ ਜੰਮਿਆ ਹੀ ਨਹੀਂ ਇਸ ਲਈ
ਤੁਸੀਂ ਉਸ ਦਾ ਆਗਮਨ ਪੁਰਬ ਨਹੀਂ ਮਨਾਉਣਾ ਹੈ।
ਕੀ ਤੁਸੀਂ ਏਨੇ ਹੀ ਬੇ-ਗੈਰਤ ਹੋ ਗਏ ਹੋ ਕਿ, ਕੋਈ ਤਹਾਡੇ ਗੁਰੂ ਦਾ ਮਜ਼ਾਕ ਉਡਾਈ ਜਾਵੇ ਅਤੇ
ਤੁਹਾਡੀਆਂ ਇਹ ਸੰਸਥਾਂਵਾਂ ਉਸ ਮਜ਼ਾਕ ਵਿੱਚ ਭਾਈਵਾਲ ਹੋ ਰਹੀਆਂ ਹੋਣ ਅਤੇ ਤੁਸੀਂ ਮੂੰਹ ਬੰਦ ਕਰੀ,
ਇਹ ਤਮਾਸ਼ਾ ਵੇਖਦੇ ਰਹੋ। ਜਿਨ੍ਹਾਂ ਨੂੰ ਗੁਰੂ ਦਾ ਇਹ ਅਪਮਾਨ ਮੰਜ਼ੂਰ ਹੈ, ਉਹ ਆਪਣੇ ਨਾਮ ਨਾਲੋਂ
ਗੁਰੂ ਸਾਹਿਬ ਜੀ ਦੀ ਬਖਸ਼ਿਸ਼ “ਸਿੰਘ” ਲਾਹ ਕੇ ਨਾਮ ਨਾਲ ਦਾਸ, ਚੰਦ, ਦੇਵ ਆਦਿ ਜੋ ਮਰਜ਼ੀ ਲਗਾ ਲਵੋ।
ਜਿਨ੍ਹਾਂ ਨੂੰ ਬ੍ਰਾਹਮਣ ਵਲੋਂ ਕੀਤੀ ਜਾ ਰਹੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬੇ-ਇਜ਼ਤੀ ਅਤੇ
ਇਨ੍ਹਾਂ ਸੰਸਥਾਵਾਂ ਵਲੋਂ ਕੀਤੀ ਜਾ ਰਹੀ, ਇਸ ਬੇਇਜ਼ਤੀ ਦੀ ਪ੍ਰੋੜ੍ਹਤਾ ਬਰਦਾਸ਼ਤ ਨਹੀਂ ਉਹ ਇਕੱਠੇ ਹੋ
ਕੇ ੨੦੦੩ ਵਾਲੇ ਨਾਨਕਸ਼ਾਹੀ ਕੈਲੰਡਰ ਮੁਤਾਬਕ ੫ ਜਨਵਰੀ ਨੂੰ ਗੁਰੂ ਸਾਹਿਬ ਦਾ ਆਗਮਨ ਪੁਰਬ ਮਨਾ ਕੇ
ਇਨ੍ਹਾਂ ਨੂੰ ਢੁਕਵਾਂ ਜਵਾਬ ਦੇਵੋ ਤਾਂ ਜੋ ਪੱਕੇ ਤੌਰ ਤੇ ਗੁਰੂ ਸਾਹਿਬਾਂ ਦੇ ਪੁਰਬ, ਹਰ ਸਾਲ ਇਕੋ
ਤਾਰੀਖ ਨੂੰ ਮਨਾਏ ਜਾਇਆ ਕਰਨ।
ਜੇ ਇਹ ਨਹੀਂ ਕਰ ਸਕਦੇ ਤਾਂ ਸਿੱਖੀ ਦੀ ਗੱਲ ਕਰਨੀ ਛੱਡ ਦਵੋ।
ਅਮਰ ਜੀਤ ਸਿੰਘ ਚੰਦੀ
ਫੂਨ:- ੯੧ ੯੫੬੮੫ ੪੧੪੧੪
(ਨੋਟ; - ਜੇ ਕੁੱਝ ਵੀਰ-ਭੈਣਾ, ਜਾਂ ਸੰਸਥਾਵਾਂ ਆਪਣੇ ਨਾਮ ਥੱਲੇ ਜਾਂ ਮੇਰੇ ਹੀ ਨਾਮ ਥੱਲੇ, ਇਸ
ਲੇਖ ਦੇ ਪੈਂਫਲਿਟ ਛਪਵਾ ਕੇ, ਆਪਣੇ ਇਲਾਕੇ ਦੇ ਸਿੱਖਾਂ ਵਿੱਚ ਵੰਡ ਦੇਣ ਤਾਂ ਆਸ ਹੈ ਕਿ ਸਿੱਖ
ਜਾਗ੍ਰਿਤ ਹੋ ਕੇ ਇਨ੍ਹਾਂ ਪਖੰਡੀਆਂ ਕੋਲੋਂ ਆਪਣਾ ਖਹਿੜਾ ਛਡਾ ਸਕਦੇ ਹਨ। ਧੰਨਵਾਦੀ ਹੋਵਾਂਗਾ।)
(07/12/10)
ਜਰਨੈਲ ਸਿਘ ਬਸੋਤਾ
ਗੁਰੂ ਗ੍ਰੰਥ ਅਤੇ ਗੁਰਸਿੱਖਾਂ ਦਰਮਿਆਨ ਕੋਈ ਡੇਰੇਦਾਰ ਵਿਚੋਲਾ ਖੜਾ ਨਹੀ ਹੋ ਸਕਦਾ: ਗਿਆਨੀ ਜਾਚਕ
ਨਿਊਜਰਸੀ 6 ਨਵੰਬਰ (ਜਰਨੈਲ ਸਿਘ ਬਸੋਤਾ) ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਮਹਾਰਾਜ ਨੇ ਨਦੇੜ ਵਿਖੇ ‘ਗੁਰੂ ਮਾਨਿਓ ਗ੍ਰੰਥ’ ਦਾ ਐਲਾਨ ਕਰਦਿਆਂ ਪੰਥ ਨੂੰ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਉਸ ਵੇਲੇ ਉਨ੍ਹਾਂ ਇਹ ਵੀ ਫੁਰਮਾਇਆ ਸੀ ਕਿ ਜੇ ਕੋਈ ਗੁਰਸਿੱਖ
ਮੇਰੇ ਦਰਸ਼ਨ ਕਰਨਾ ਚਾਹੇ ਜਾਂ ਮੇਰੇ ਨਾਲ ਬਚਨ-ਬਿਲਾਸ ਕਰਨਾ ਸੁਣਨਾ ਚਾਹੇ ਤਾਂ ਉਹ ਆਪ ਸ਼ਰਧਾ ਸਹਿਤ
ਗੁਰੂ ਗ੍ਰੰਥ ਨੂੰ ਪੜ੍ਹੇ, ਸੁਣੇ ਤੇ ਵਿਚਾਰੇ। ਗੁਰੂ ਅਤੇ ਸਿੱਖ ਦੇ ਅਜਿਹੇ ਰਿਸ਼ਤੇ ਲਈ ਕਿਸੇ
ਡੇਰਦਾਰ ਵਿਚੋਲੇ ਦੀ ਲੋੜ ਨਹੀ। ਲੋੜ ਤਾਂ ਕੇਵਲ ਗੁਰਬਾਣੀ-ਬੋਧ ਹਾਸਲ ਕਰਨ ਦੀ ਹੈ। ਕਿਉਂਕਿ, ਦਾਨਾ
ਸਿਰ ਦਾਨ ‘ਨਾਮ ਦਾਨ’ ਅਸਲ ਵਿੱਚ ਗੁਰਬਾਣੀ ਦੁਆਰਾ ਪ੍ਰਪਤ ਹੋਣ ਵਾਲਾ ਗੁਰਮਤ ਗਿਆਨ ਹੈ। ਇਹ ਲਫ਼ਜ਼
ਗਿਆਨੀ ਜਗਤਾਰ ਸਿੰਘ ਜਾਚਕ ਨੇ ਐਤਵਾਰ ਅਮਰੀਕਾ ਵਿਖੇ ਨਿਊਜਰਸੀ ਸਟੇਟ ਦੇ ਗੁਰਦੁਆਰਾ ਗੁਰੂ ਨਾਨਕ
ਸਿੱਖ ਸੁਸਾਇਟੀ (ਡੈਪਟਫੋਰਡ) ਵਿਖੇ ਗੁਰਸ਼ਬਦ ਵਿਚਾਰ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਵਰ, ਸਰਾਪ, ਜਾਦੂ-ਟੂਣੇ ਅਤੇ ਮਦਾਰੀਆਂ ਵਾਲੀਆਂ ਕਰਾਮਾਤਾਂ ਦੀ ਕੋਈ
ਥਾਂ ਨਹੀ। ਕਿਉਂਕਿ, ਕੁਦਰਤ ਦੇ ਨਿਯਮ ਅਟੱਲ ਹਨ। ਉਹ ਕਿਸੇ ਵਿਅਕਤੀ ਦੇ ਖੁਸ਼ ਜਾਂ ਨਰਾਜ਼ ਹੋ ਕੇ ਕੁਛ
ਕਹਿਣ ਨਾਲ ਨਹੀ ਬਦਲਦੇ। ਗੁਰਬਾਣੀ ਬੋਧ ਤੋਂ ਸਖਣੇ ਲੋਕ ਹੀ ਅਜਿਹੀ ਬਿਪਰਵਾਦੀ ਸੋਚ ਰਖਣ ਵਾਲੇ
ਡੇਰੇਦਾਰਾਂ ਦੇ ਜਾਲ ਵਿੱਚ ਫਸਦੇ ਹਨ। ਇਹੀ ਕਾਰਣ ਹੈ ਕਿ ਡੇਰੇਦਾਰ ਲੋਕ ਗੋਲਕ ਭਰਾਉਣ ਲਈ ਗੁਰੂ
ਗ੍ਰੰਥ ਸਾਹਿਬ ਨੂੰ ਮੱਥੇ ਟੇਕਣ ਦੀ ਜ਼ੋਰਦਾਰ ਵਕਾਲਤ ਤਾਂ ਕਰਦੇ ਹਨ। ਪਰ, ਗੁਰਬਾਣੀ ਨੂੰ ਵਿਚਾਰਨ ਦੀ
ਪ੍ਰੇਰਨਾ ਨਹੀ ਕਰਦੇ। ਕਿਉਂਕਿ, ਦੁਕਾਨਾਂ ਬੰਦ ਹੋਣ ਦਾ ਖ਼ਤਰਾ ਹੈ। ਸੁਸਾਇਟੀ ਦੇ ਸੂਝਵਾਨ ਸਕਤਰ ਡਾ:
ਬਲਬੀਰ ਸਿੰਘ ਨੇ ਜਾਚਕ ਜੀ ਦਾ ਧੰਨਵਾਦ ਕਰਦਿਆਂ ਸੰਗਤ ਨੂੰ ਪ੍ਰੇਰਨਾ ਕੀਤੀ ਕਿ ਉਹ ਸਿਧਾਂਤਕ
ਜਾਗਰੂਕਤਾ ਲਈ ਹਰ ਰੋਜ਼ ਟੀ. ਵੀ ਦੁਆਰਾ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਗੁਰਬਾਣੀ ਵੀਚਾਰ
ਸੁਣਨ ਅਤੇ ਪੰਥਕ ਜਾਗਰਤੀ ਲਈ ਇੰਟਰਨੈਟ ਤੋਂ ਰੋਜ਼ਾਨਾ ਸਪੋਕਸਮੈਨ ਚੰਡੀਗੜ ਜ਼ਰੂਰ ਨੇਮ ਨਾਲ ਪੜ੍ਹਨ।
ਕਿਉਂਕਿ, ਇਹੀ ਅਖ਼ਬਾਰ ਹੈ ਜਿਹੜੀ ਨਿਧੜਕ ਹੋ ਕੇ ਪੰਥਕ ਖ਼ਬਰਾਂ ਦਿੰਦੀ ਤੇ ਪਖੰਡੀਆਂ ਦੇ ਪਾਜ ਉਘੇੜਦੀ
ਹੈ।
(07/12/10)
ਬਸੰਤ ਕੌਰ ਫਰੀਦਾਬਾਦ
ਦੂਜੀ ਵਿਸ਼ਵ ਜੰਗ ਦੌਰਾਨ ਵੀ ਤਾਂ ਸਿੱਖਾਂ ਨੇ ਧਾਰਮਕ ਚਿੰਨ੍ਹ ਪਾ ਕੇ ਫਰਾਂਸ ਵੱਲੋਂ ਲੜਾਈ ਲੜੀ ਸੀ,
ਫਿਰ ਹੁਣ ਕਿਉਂ ਸਿੱਖਾਂ ਤੋਂ ਉਨ੍ਹਾਂ ਦੀ ਪਛਾਣ ਖੋਹੀ ਜਾ ਰਹੀ ਹੈ: ਸ. ਗੁਰਸੇਵਕ ਸਿੰਘ
(7 ਦਸੰਬਰ 2010, ਬਸੰਤ ਕੌਰ ਫਰੀਦਾਬਾਦ/ਲੁਧਿਆਣਾ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਤੋਂ ਸ. ਗੁਰਸੇਵਕ ਸਿੰਘ ਨੇ
ਕੀਤਾ। ਉਨ੍ਹਾਂ ਫਰਾਂਸ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਫ੍ਰੈਡਰਿਕ ਮਿਟਰਰੈਂਡ ਦੇ ਬਿਆਨ ਸਾਡੇ
ਸਕੂਲਾਂ ਵਿੱਚ ਧਾਰਮਕ ਚਿੰਨ੍ਹ ਪਹਿਨਣ ਦਾ ਕਾਨੂੰਨ ਨਹੀਂ `ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਮਿਸਟਰ
ਫ੍ਰੈਡਰਿਕ ਜਦ ਇਸ ਗੱਲ ਨੂੰ ਮੰਨਦੇ ਹਨ ਕਿ ਸਿੱਖਾਂ ਨੇ ਦੂਜੀ ਵਿਸ਼ਵ ਜੰਗ ਦੌਰਾਨ ਉਨ੍ਹਾਂ ਵੱਲੋਂ
ਲੜਾਈ ਲੜੀ ਤਾਂ ਅੱਜ ਫਰਾਂਸ ਸਰਕਾਰ ਅਪਣੇ ਮੁਲੱਕ ਵਿੱਚ ਸਿੱਖਾਂ ਨੂੰ ਦਸਤਾਰ ਪਾਉਣ ਤੋਂ ਵਾਂਝਾਂ ਕਰ
ਕੇ ਉਨ੍ਹਾਂ ਬਹਾਦਰ ਸਿੱਖਾਂ ਦੀ ਕੁਰਬਾਨੀਆਂ ਦਾ ਗਲੱਤ ਮੁੱਲ ਕਿਉਂ ਅਦਾ ਕਰ ਰਹੀ ਹੈ, ਕਿਉਂ ਸਿੱਖਾਂ
ਤੋਂ ਉਨ੍ਹਾਂ ਦੀ ਪਛਾਣ ਨੂੰ ਖੋਹਿਆ ਜਾ ਰਿਹਾ ਹੈ? ਉਨ੍ਹਾਂ ਇਤਿਹਾਸਕ ਹਵਾਲਾ ਦਿੰਦਿਆ ਦਸਿਆ ਕਿ
ਦੂਜੀ ਵਿਸ਼ਵ ਜੰਗ ਦੌਰਾਨ ਵੀ ਤਾਂ ਸਿੱਖਾਂ ਨੇ ਦਸਤਾਰਾਂ ਪਾ ਕੇ ਹੀ ਜੰਗਾਂ ਲੜੀਆਂ ਸਨ ਫਿਰ ਅੱਜ ਉਹ
ਦਸਤਾਰ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦਾ ਧਰਮ ਸਮੁੱਚੀ ਮਨੁੱਖਤਾ ਦਾ ਧਰਮ ਹੈ ਜਿਸ
ਵਿੱਚ ਸਰਬੱਤ ਦੇ ਭਲੇ ਦੀ ਮੰਗ ਕੀਤੀ ਜਾਂਦੀ ਹੈ। ਦੂਜੀ ਵਿਸ਼ਵ ਜੰਗ ਦੌਰਾਨ ਵੀ ਜਦ ਸਿੱਖਾਂ ਨੂੰ
ਦਸਤਾਰਾਂ ਉਤਾਰ ਕੇ ਲੋਹ ਟੋਪ ਪਾਉਣ ਦੀ ਗੱਲ ਕੀਤੀ ਗਈ ਸੀ ਤਾਂ ਉਦੋਂ ਵੀ ਸਿੱਖਾਂ ਨੇ ਲੋਹ ਟੋਪ
ਪਾਉਣ ਤੋਂ ਇਨਕਾਰ ਕਰਦਿਆਂ ਦਸਤਾਰਾਂ ਪਾ ਕੇ ਹੀ ਬਹਾਦਰੀ ਨਾਲ ਜੰਗ ਲੜੀ ਸੀ। ਗੁਰਸੇਵਕ ਸਿੰਘ ਨੇ
ਕਿਹਾ ਕਿ ਦਸਤਾਰ ਨੂੰ ਜਿੱਥੇ ਧਾਰਮਕ ਚਿੰਨ੍ਹ ਮੰਨਿਆ ਜਾਂਦਾ ਹੈ ਉਥੇ ਸਿੱਖ ਇਸ ਨਾਲ ਭਾਵਨਾਤਮਕ ਤੌਰ
`ਤੇ ਵੀ ਜੁੜਿਆ ਹੋਇਆ ਹੈ ਜਿਸ ਆਧਾਰ `ਤੇ ਉਸ ਵਿੱਚ ਮਨੁੱਖਤਾ ਦੇ ਭਲੇ ਲਈ ਨੇਕੀ, ਪਰਉਪਕਾਰ, ਸੇਵਾ
ਆਦਿਕ ਚੰਗੇ ਗੁਣਾਂ ਦਾ ਸੰਚਾਰ ਹੁੰਦਾ ਹੈ। ਸਿੱਖਾਂ ਨੇ ਹਮੇਸ਼ਾਂ ਮਨੁੱਖੀ ਅਧਿਕਾਰਾਂ ਅਤੇ ਸੱਚ ਲਈ
ਹਾਅ ਦਾ ਨਾਅਰਾ ਮਾਰਿਆ ਹੈ, ਫਰਾਂਸ ਮੰਤਰੀ ਮਿਸਟਰ ਫ੍ਰੈਡਰਿਕ ਜਦ ਸਿੱਖਾਂ ਦੀ ਕੁਰਬਾਨੀਆਂ ਨੂੰ
ਅਪਣੇ ਸਿਰ ਚੜ੍ਹਿਆ ਕਰਜ਼ਾ ਮੰਨਦੇ ਹਨ ਤਾਂ ਅੱਜ ਫਰਾਂਸ ਸਰਕਾਰ ਅੱਗੇ ਦਸਤਾਰ ਉਤੇ ਲਾਈ ਪਾਬੰਦੀ ਨੂੰ
ਹਟਾਉਣ ਦੀ ਮੰਗ ਰਖਦੇ ਹੋਏ ਸਿੱਖਾਂ ਨੂੰ ਸਦਾ ਵਾਸਤੇ ਦਸਤਾਰ ਪਾਉਣ ਦਾ ਅਧਿਕਾਰ ਦੇ ਕੇ ਉਹ ਇਹ ਹੀ
ਸਮਝ ਲੈਣ ਕਿ ਅਸੀਂ ਇੱਕ ਕਰਜ਼ੇ ਨੂੰ ਹੀ ਚੁੱਕਾ ਰਹੇ ਹਾਂ।
(06/12/10)
ਰਘਬੀਰ ਸਿੰਘ ਢਿਲੋਂ
ਗੁਰਚਰਨ ਸਿੰਘ ਪਖੋਕਲਾਂ ਦਾ ਲੇਖ ‘ਗੁਰੂ, ਗੁਰੂ ਸ਼ਬਦ ਅਤੇ ਅਨਹਦ ਸ਼ਬਦ’
ਮੈਨੂੰ ਟੀਕਾ ਟਿਪਣੀ ਕਰਨ ਦੀ ਆਦਤ ਨਹੀਂ ਪਰ ਇਸ ਲੇਖ ਬਾਰੇ ਮੈਂ ਅਪਣੇ ਵਿਚਾਰ ਪੇਸ਼ ਕਰਨੇ ਜ਼ਰੂਰੀ
ਸਮਝਦਾ ਹਾਂ ਕਿਊਂਕਿ ਇਸ ਲੇਖ ਦੀ ਮੈਨੂੰ ਕੋਈ ਸਾਹਿਤਕ ਕੀਮਤ ਨਜ਼ਰ ਨਹੀਂ ਆਈ। ਹੋ ਸਕਦਾ ਹੈ ਕਿ ਮੈਂ
ਉਨ੍ਹਾਂ ਵਰਗਾ ਵਿਦਵਾਨ ਨਾ ਹੋਵਾਂ। ਇਹ ਲੇਖ ਪੜ੍ਹ ਕੇ ਮੇਰੇ ਪੱਲੇ ਕਖ ਨਹੀਂ ਪਿਆ ਕਿ ਉਹ ਕੀ ਕਹਿਣਾ
ਚਾਹੁੰਦੇ ਹਨ। ਲੇਖ ਦਾ ਨਾਹ ਕੋਈ ਸਿਰ ਹੈ ਨਾ ਕੋਈ ਪੈਰ। ਇਧਰ ਉਧਰ ਹਥ ਮਾਰਨ ਵਾਲੀ ਗਲ ਲਗਦੀ ਹੈ।
ਲਗਦਾ ਹੈ ਕਿ ਉਹ ਆਪ ਸਪਸ਼ਟ ਨਹੀਂ ਕਿ ਉਹ ਕੀ ਕਹਿਣਾ ਚਾਹੁੰਦੇ ਹਨ, ਗੁਰੂ ਕੌਣ ਹੈ, ਸੰਤ ਕੌਣ ਹੈ,
ਗੁਰੂ ਅਰਜਨ ਦੇਵ ਜੀ ਦਾ ਹਵਾਲਾ ਦੇ ਕੇ ਕੀ ਉਹ ਡੇਰਿਆਂ ਵਿੱਚ ਬੈਠੇ ਦੇਹਧਾਰੀਆਂ ਨੂੰ ਗੁਰੂ ਦਾ
ਦਰਜਾ ਦੇਣਾ ਚਾਹੁੰਦੇ ਹਨ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਸਿਖ ਗੁਰੂ ਦੇਹਧਾਰੀ ਸਨ। ਉਨ੍ਹਾਂ
ਵਾਂਗਰ ਗੁਰਬਾਣੀ ਉਚਾਰਨ ਦੀ ਗਲ ਤਾਂ ਛਡੋ ਕੀ ਗੁਰਬਾਣੀ ਦੀ ਅਪਣੇ ਹੀ ਢੰਗ ਨਾਲ ਵਿਆਖਿਆ ਕਰਨ ਵਾਲੇ
ਨੂੰ ਸਰਦਾਰ ਸਾਹਿਬ ਗੁਰੂ ਕਹਿਣਾ ਚਾਹੁੰਦੇ ਹਨ? ਮੇਰਾ ਖਿਆਲ ਹੈ ਕਿ ਵੈਬਸਾਈਟ ਉਪਰ ਮਿਆਰੀ ਲੇਖ ਹੀ
ਦੇਣੇ ਚਾਹੀਦੇ ਹਨ।
ਰਘਬੀਰ ਸਿੰਘ ਢਿਲੋਂ
(ਸੰਪਾਦਕੀ ਟਿੱਪਣੀ:-
ਰਘਬੀਰ ਸਿੰਘ ਜੀ ਮੈਂ ਵੀ ਥੋੜੇ ਕੀਤੇ ਕਿਸੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਇਤਨਾ
ਸਮਾ ਹੁੰਦਾ ਹੈ। ਪਰ ਜਦੋਂ ਗੱਲ ਕੁੱਝ ਸਪਸ਼ਟ ਕਰਨੀ ਪਵੇ, ਕੋਈ ਮੈਨੂੰ ਸਵਾਲ ਕਰੇ ਅਤੇ ਜਾਂ ਫਿਰ
ਮੈਂਨੂੰ ਲੱਗੇ ਕਿ ਪਾਠਕ ਇਸ ਦਾ ਗਲਤ ਪ੍ਰਭਾਵ ਨਾ ਲੈ ਜਾਣ ਤਾਂ ਕੁੱਝ ਟਿੱਪਣੀ ਕਰ ਦਿੰਦਾ ਹਾਂ। ਇਸ
ਦਾ ਇਹ ਲੇਖ ਮੈਂ ਪਉਣ ਵੇਲੇ ਦੁਚਿੱਤੀ ਵਿੱਚ ਸੀ ਪਰ ਫਿਰ ਪਾ ਕੇ ਨਾਲ ਟਿੱਪਣੀ ਵੀ ਕਰ ਦਿੱਤੀ ਤਾਂ
ਕਿ ਅਗਾਂਹ ਤੋਂ ਇਹ ਅਤੇ ਇਸ ਤਰ੍ਹਾਂ ਦੇ ਹੋਰ ਲੇਖਕ ਵੀ ਖਿਆਲ ਰੱਖਣ। ਇਹ ਬਾਕੀ ਪਾਠਕਾਂ/ਲੇਖਕਾਂ ਦਾ
ਵੀ ਫਰਜ਼ ਬਣਦਾ ਹੈ ਕਿ ਉਹ ਕਿਸੇ ਨੂੰ ਮਾੜਾ ਚੰਗਾ ਕਹਿਣ ਜਾਂ ਸਵਾਲ ਜਵਾਬ ਕਰਨ ਦੀ ਬਿਜਾਏ ਉਸਾਰੂ
ਟਿੱਪਣੀ ਕਰਨ ਤਾਂ ਕਿ ਲੇਖਕ ਮਿਆਰੀ ਲੇਖ ਹੀ ਭੇਜਣ। ਤੁਸੀਂ ਆਪਣਾ ਫਰਜ਼ ਨਿਭਾ ਕੇ ਚੰਗੀ ਗੱਲ ਕੀਤੀ
ਹੈ)
ਗੁਰਪ੍ਰੀਤ ਸਿੰਘ ਮਾਨ ਵਲੋਂ ਪ੍ਰੋ: ਇੰਦਰ ਸਿੰਘ ਘੱਗਾ
ਨਾਲ ਇੱਕ ਇੰਟਰਵੀਉ ਜੋ ਕਿ ਕੈਲੇਫੋਰਨੀਆਂ ਦੇ ਇੱਕ ਟੀ: ਵੀ: ਪ੍ਰੋਗਰਾਮ ਦੇ ਪ੍ਰਸਾਰਤ ਕੀਤੀ ਗਈ ਸੀ
ਦਾ ਹੇਠ ਲਿਖਿਆ ਇੱਕ ਲਿੰਕ 'ਸਿੱਖ ਮਾਰਗ' ਦੇ ਪਾਠਕਾਂ ਲਈ ਭੇਜਿਆ ਹੈ:
http://vimeo.com/17541114
(06/12/10)
ਸਰਵਜੀਤ ਸਿੰਘ
ਕਿਰਪਾਲ ਸਿੰਘ ਬਠਿੰਡਾ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਬਚਨ, “ਹੁਣ ਤਹਾਡੇ ੨੪ ਅਤੇ ੨੯ ਨਵੰਬਰ ਵਾਲੇ ਪੱਤਰਾਂ ਵੱਲ ਪ੍ਰਤਦੇ ਹਾਂ।
ਮੈਨੂੰ ਇਹ ਦੋਵੇਂ ਪੱਤਰ ਪੜ੍ਹ ਕੇ ਬਿਲਕੁਲ ਸਮਝ ਨਹੀਂ ਆਈ ਕਿ ਤੁਸੀਂ ਮੈਨੂੰ ਕੀ ਨਸੀਹਤ ਦੇਣਾ
ਚਾਹੁੰਦੇ ਹੋ?” ਸਬੰਧੀ ਬੇਨਤੀ ਹੈ ਕਿ ਵੀਰ ਜੀ, ਮੈ ਸਪੱਸ਼ਟ ਅਤੇ ਸੰਖੇਪ ਸ਼ਬਦਾ ਵਿਚ ਆਪ ਜੀ ਨੂੰ ਕੁਝ
ਬੇਨਤੀਆਂ ਕੀਤੀਆਂ ਸਨ ਨਾਕਿ ਨਸੀਅਤ ਦਿੱਤੀ ਸੀ। ਹੈਰਾਨੀ ਦੀ ਗੱਲ ਹੈ ਕਿ ਆਪ ਜੀ, ਮੇਰੀਆਂ ਬੇਨਤੀਆਂ
ਨੂੰ ਸਮਝਣ ਤੋਂ ਹੀ ਅਸਮਰੱਥ ਰਹੇ ਹੋ। ਮੈਨੂੰ ਇਸ ਦਾ ਬੇਹੱਦ ਅਫਸੋਸ ਹੈ।
ਕਿਰਪਾਲ ਸਿੰਘ ਬਠਿੰਡਾ ਜੀ, ਤੁਸੀ ਆਪਣੇ ਪੱਤਰ (12/4/10) ``ਚ ਬਾਣੀ ਦਾ ਹਵਾਲਾ “ਸਾਝ ਕਰੀਜੈ
ਗੁਣਹ ਕੇਰੀ ਛੋਡਿ ਅਵਗਣ ਚਲੀਐ” ਦੇਕੇ ਲਿਖਦੇ ਹੋ, “ਇੱਸ ਉਪਦੇਸ਼ `ਤੇ ਅਮਲ ਕਰਦਿਆਂ ਹੀ ਮੈਂ ਗਿਆਨੀ
ਹਰਿੰਦਰ ਸਿੰਘ ਅਲਵਰ ਦੀਆਂ ਗੁਰਮਤਿ ਅਨੁਸਾਰ ਕਹੀਆਂ ਹੋਈਆਂ ਉਸਾਰੂ ਗੱਲਾਂ ਦੀ ਹੀ ਖ਼ਬਰ ਬਣਾਈ ਤਾਂ
ਇਸ ਵਿੱਚ ਗਲਤੀ ਕੀ ਹੈ?” ਵੀਰ ਜੀ, ਤੁਸੀਂ ਇਥੇ ਕੋਈ ਗਲਤੀ ਨਹੀ ਕੀਤੀ। ਮੈ ਵੀ ਆਪ ਨੂੰ ਅਜੇਹੀਆਂ
ਹੀ ਬੇਨਤੀਆਂ ਕੀਤੀਆਂ ਸਨ ਕਿ ਤੁਸੀਂ ਹਮ ਖਿਆਲੀਆਂ ਦੇ ਗੁਣਾਂ ਨਾਲ ਸਾਂਝ ਕਰੋ। ਆਪਣੇ ਅਵਗੁਣ
ਚਿਤਾਰਨ ਲਈ ਡੇਰੇਦਾਰ ਬੁਹਤ ਹਨ। ਮੈਨੂੰ ਪੂਰੀ ਆਸ ਹੈ ਕਿ ਅੱਗੇ ਤੋਂ ਤੁਸੀ ਬਾਣੀ ਦੇ ਉਪਦੇਸ਼ ਅਤੇ
ਆਪਣੇ ਲਿਖੇ ਹੋਏ ਸ਼ਬਦਾ ਤੇ ਜਰੂਰ ਅਮਲ ਕਰੋਗੇ।
ਸਤਿਕਾਰ ਸਹਿਤ
ਸਰਵਜੀਤ ਸਿੰਘ
******************************************************************
ਗੁਰਚਰਨਜੀਤ ਸਿੰਘ ਲਾਂਬਾ ਦੇ ਨਾਮ ਖੁੱਲਾ ਖੱਤ
ਗੁਰਚਰਨਜੀਤ ਸਿੰਘ ਲਾਂਬਾ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਸੰਪਾਦਕੀ (ਦਸੰਬਰ-ਸੰਤ ਸਿਪਾਹੀ), “ਨਾਨਕਸ਼ਾਹੀ ਕੈਲੰਡਰ-ਹੁਣ ਕੂਚੀ ਦੀ ਨਹੀ
ਵਡੇ ਬੁਰਸ਼ ਦੀ ਲੋੜ ਹੈ” ਸਬੰਧੀ ਬੇਨਤੀ ਹੈ ਕਿ ਇਕ ਪਾਸੇ ਤਾਂ ਆਪ ਜੀ ਲਿਖਦੇ ਹੋ ਕਿ, “ ਅਲਬਤਾ
ਹਿੰਦੂ ਰਾਜੇ ਵਿਕ੍ਰਮਾਦਿਤਯ ਵਲੋਂ ਇਹ ਸੰਮਤ ਅਰੰਭ ਕੀਤਾ ਗਿਆ। ਪਰ ਇਸ ਨਾਲ ਇਹ ਹਿੰਦੂ ਸੰਮਤ ਨਹੀਂ
ਬਣ ਜਾਂਦਾ। ਆਰਯਾਭੱਟ ਵਲੋਂ ਈਜਾਦ ਕੀਤੇ ਗਏ ਸ਼ੁੰਨ ਜਾਂ ਜ਼ੀਰੋ ਦੇ ਸਿਧਾਂਤ ਨੂੰ ਹਿੰਦੂ ਸਿਧਾਂਤ,
ਨਿਉਟਨ ਦੇ ਧਰਤੀ ਵਿਚਲੀ ਕਸ਼ਿਸ਼ ਗਰੁਤਵ ਆਕਰਖਣ ਦੇ ਸਿਧਾਂਤ ਨੂੰ ਇਸਾਈ ਸਿਧਾਂਤ ਜਾਂ ਆਈਨਸਟੀਨ ਦੇ
ਪਰਮਾਣੂ ਸਿਧਾਂਤ ਨੂੰ ਯਹੂਦੀ ਸਿਧਾਂਤ ਨਹੀਂ ਕਿਹਾ ਜਾ ਸਕਦਾ” ਤਾਂ ਸਵਾਲ ਪੈਦਾ ਹੁੰਦਾ ਹੈ ਕਿ ਪੋਪ
ਗ੍ਰੈਗਰੀ ਵਲੋਂ ਮਾਨਤਾ ਪ੍ਰਾਪਤ ਗ੍ਰੈਗੋਰੀਅਨ ਕੈਲੰਡਰ ‘ਈਸਾਈ ਕੈਲੰਡਰ’ ਕਿਵੇਂ ਹੋਇਆ ਜੀ?
ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਦਾ ਹਵਾਲਾ ਦੇ ਕਿ ਇਹ
ਸਾਬਤ ਕੀਤਾ ਹੈ ਕਿ ਗੁਰੂ ਜੀ ਵੇਲੇ ਤਾਰੀਖਾਂ ਕਿਵੇਂ ਲਿਖੀਆ ਜਾਂਦੀਆ ਸਨ। ਇਹ ਸੱਚ ਹੈ ਕਿ ਉਸ ਵੇਲੇ
ਵਦੀ-ਸਦੀ ਵਿਚ ਹੀ ਤਾਰੀਖਾਂ ਲਿਖੀਆ ਜਾਂਦੀਆਂ ਸਨ, ਜੇ ਆਪ ਜੀ ਇਹ ਕਹਿਣਾ ਚਹੁੰਦੇ ਹੋ ਕਿ ਸਾਨੂੰ
ਅੱਜ ਵੀ ਉਵੇਂ ਹੀ ਤਾਰੀਖਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਲਾਬਾਂ ਜੀ, ਕੀ ਸਾਨੂੰ ਬਿਜਲੀ, ਸਪੀਕਰ,
ਇੰਟਰਨੈਟ, ਟੈਲੀਫੂਨ, ਟੀਵੀ, ਅਤੇ ਹਵਾਈ ਜਾਹਾਜ ਆਦਿ ਵਰਤਣੇ ਚਾਹੀਦੇ ਹਨ? ਆਪ ਜੀ ਲਿਖਦੇ ਹੋ,
“ਉਪਰੰਤ ਗੁਰੂ ਕਲਗੀਧਰ ਪਿਤਾ ਨੇ ਵੀ ਆਪਣੀ ਕਲਮ ਨਾਲ ਆਪਣੀ ਬਾਣੀ ਦੀ ਸੰਪੂਰਨਤਾ ਦੀ ਗਵਾਹੀ ਦਿਤੀ”।
ਸੰਬਤ ਸਤ੍ਰਹ ਸਹਸ ਭਣਿਜੈ। ਅਰਧ ਸਹਸ ਫੁਨਿ ਤੀਨਿ ਕਹਿਜੈ।
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ। ਤੀਰ ਸਤੁਦ੍ਰਵ ਗ੍ਰੰਥ ਸੁਧਾਰਾ। 405।
ਦਸਮ ਗ੍ਰੰਥ ਵਿਚ ਦਰਜ ਚਿਰਤ੍ਰੋਪਾਖਿਆਨ ਦੇ ਆਖਰੀ ਚਰਿਤ੍ਰ ਨੰ: 404
(ਪੰਨਾ 1388) ਦੇ ਅਖੀਰ ਤੇ ਦਰਜ ਉਪ੍ਰੋਤਕ ਪੰਗਤੀਆਂ ਦਾ ਭਾਵ ਹੈ ਕਿ ਸੰਮਤ 1753 ਭਾਦੋਂ ਸੁਦੀ ਅੱਠ
ਦਿਨ ਐਤਵਾਰ ਨੂੰ ਸਤਲੁਜ ਦੇ ਕੰਢੇ ਇਹ ਗ੍ਰੰਥ ਪੂਰਾ ਹੋਇਆ ਸੀ। ਲਾਂਬਾ ਜੀ, ਸੰਮਤ 1753 ਭਾਦੋਂ
ਸੁਦੀ ਅੱਠ, 25 ਭਾਦੋਂ, 25 ਅਗਸਤ 1696 ਨੂੰ ਦਿਨ ਐਤਵਾਰ ਨਹੀ ਮੰਗਲਵਾਰ ਸੀ। ਐਤਵਾਰ ਨੂੰ ਭਾਦੋਂ
ਸੁਦੀ 8 ਨਹੀਂ ਸਗੋਂ ਭਾਦੋਂ ਸੁਦੀ 6 ਸੀ। ਸੋ ਸਪੱਸ਼ਟ ਹੈ ਕਿ ਉਪ੍ਰੋਕਤ ਪੰਗਤੀਆਂ ਦੇ ਲੇਖਕ ਨੂੰ ਸਹੀ
ਦਿਨ ਅਤੇ ਤਾਰੀਖ ਦੀ ਜਾਣਕਾਰੀ ਨਹੀ ਸੀ। ਲਾਂਬਾ ਜੀ, ਹੁਣ ਤੁਸੀਂ ਇਹ ਜਾਣਕਾਰੀ ਦਿਓ ਕਿ ਉਪ੍ਰੋਕਤ
ਪੰਗਤੀਆਂ ਦਾ ਲੇਖਕ ਕੌਣ ਹੋ ਸਕਦਾ ਹੈ?
ਆਪ ਜੀ ਨੇ ਆਪਣੇ ਲੇਖ ਵਿਚ ਇਹ ਸਾਬਤ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ
ਸੰਗਰਾਦਾਂ ਬਦਲ ਦਿੱਤੀਆਂ ਗਈਆ ਹਨ। ਆਪ ਜੀ ਲਿਖਦੇ ਹੋ, “ਇੱਥੇ ਸੰਗਰਾਂਦ ਦੀ ਅਰੰਭਤਾ ਕੁਦਰਤ ਦੇ ਉਸ
ਨਿਯਮ ਤੇ ਨਿਸਚਤ ਕੀਤੀ ਗਈ ਸੀ ਜਦੋਂ ਸੂਰਜ ਇਕ ਰਾਸ਼ੀ ਚੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਪਰ
ਪੁਰੇਵਾਲ ਸਾਹਿਬ ਦੇ ਇਸ ਤਥਾਕਥਿਤ ਨਾਨਕਸ਼ਾਹੀ ਕੈਲੰਡਰ ਵਿਚ ਸੰਗਰਾਂਦ ਤੈਅ ਕਰਣ ਦਾ ਆਧਾਰ ਗੁਰਬਾਣੀ,
ਪੁਰਾਤਨ ਸ੍ਰੋਤ ਜਾਂ ਖਗੋਲ ਸ਼ਾਸਤ੍ਰ ਦਾ ਕੋਈ ਨਿਯਮ ਨਹੀਂ ਸੀ ਬਲਕਿ ਇਹ ਆਪਣੇ ਆਪ ਹੀ ਤੈ ਕਰ ਦਿੱਤੀ
ਗਈ”। ਲਾਂਬਾ ਜੀ, ਤੁਹਾਡਾ ਇਹ ਲਿਖਣਾ ਤਾਂ ਠੀਕ ਹੈ ਕਿ ਸੰਗਰਾਦ (ਸਾਂਕ੍ਰਾਂਤ) ਵਾਲੇ ਦਿਨ ਸੂਰਜ ਇਕ
ਰਾਸ਼ੀ ਤੋਂ ਦੂਜੀ ਰਾਸ਼ੀ `ਚ ਪ੍ਰਵੇਸ਼ ਕਰਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਸੰਗਰਾਦ ਕੁਦਰਤ ਦੇ ਕਿਸ
ਨਿਯਮ ਮੁਤਾਬਕ ਨਿਰਧਾਰਤ ਹੁੰਦੀ ਹੈ? ਲਾਂਬਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸੰਗਰਾਦ
ਸ਼ਬਦ ਕਿੰਨੀ ਵਾਰੀ ਆਉਂਦਾ ਹੈ? ਕੀ 12 ਰਾਸ਼ੀਆਂ ਦਾ ਸਿੱਖ ਧਰਮ ਵਿਚ ਕੋਈ ਮਹੱਤਵ ਹੈ?
ਜਦੋਂ ਹਿੰਦੂ ਰਾਜੇ ਵਿਕ੍ਰਮਾਦਿਤਯ ਵਲੋਂ ਇਹ ਰਾਸ਼ੀ ਅਧਾਰਤ ਕੈਲੰਡਰ ਅਰੰਭ ਕੀਤਾ ਗਿਆ ਉਸ ਵੇਲੇ ਤਾਂ
ਧਰਤੀ ਚਪਟੀ ਅਤੇ ਖੜੀ ਸੀ, ਸੂਰਜ ਧਰਤੀ ਦਵਾਲੇ ਘੁੰਮਦਾ ਸੀ ਪਰ ਅੱਜ ਧਰਤੀ ਗੋਲ ਹੈ ਅਤੇ ਸੂਰਜ
ਦਵਾਲੇ ਘੁੰਮਦੀ ਹੈ। ਅੱਜ ਤਾਂ ਤੁਹਾਡੀਆਂ ਰਾਸ਼ੀਆਂ ਦੀ ਬੁਨਿਆਦ ਹੀ ਗਲਤ ਸਾਬਤ ਹੋ ਚੁੱਕੀ ਹੈ।
ਲਾਂਬਾ ਜੀ ਤਾਂ ਜਾਣੀਜਾਣ ਹਨ ਪਰ ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਸਾਰੇ ਭਾਰਤ
ਵਿਚ ਪਹਿਲਾ ਸੰਗਰਾਦ‘ਸੂਰਜੀ ਸਿਧਾਂਤ’ ਮੂਤਾਬਕ ਨਿਰਧਾਰਤ ਕੀਤੀ ਜਾਂਦੀ ਸੀ। ਪਰ 1960 ਤੋਂ ਪਿਛੋਂ
ਉਤਰੀ ਭਾਰਤ ਵਿਚ ਸੰਗਰਾਦ ‘ਦ੍ਰਿਗਗਿਣਤ ਸਿਧਾਂਤ’ ਨਾਲ ਨਿਰਧਾਰਤ ਕੀਤੀ ਜਾਂਦੀ ਹੈ। ਇਸ ਸਾਲ ‘ਸੂਰਜੀ
ਸਿਧਾਂਤ’ ਮੁਤਬਾਕ ਜੇਠ ਦੀ ਸੰਗਰਾਦ 15 ਮਈ, ਸਾਵਣ 17 ਜੁਲਾਈ, ਭਾਦੋਂ 17 ਅਗਸਤ,ਅੱਸੂ 17 ਸਤੰਬਰ
ਅਤੇ ਕੱਤਕ ਦੀ ਸੰਗਰਾਦ 18 ਅਕਤੂਬਰ ਨੂੰ ਸੀ ਜਦੋਂ ਕਿ ‘ਦ੍ਰਿਗਗਿਣਤ ਸਿਧਾਂਤ’ਮੁਤਾਬਕ ਜੇਠ ਦੀ
ਸੰਗਰਾਦ 14 ਮਈ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ 16 ਸਤੰਬਰ ਅਤੇ ਕੱਤਕ ਦੀ ਸੰਗਰਾਦ 17
ਅਕਤੂਬਰ ਨੂੰ ਸੀ। ਹੁਣ ਜਦੋਂ 5 ਸੰਗਰਾਦਾਂ ਤਾਂ ਰਾਸ਼ੀਆਂ ਨੂੰ ਮੰਨਣ ਵਾਲਿਆਂ ਦੀਆਂ ਹੀ ਵੱਖ-ਵੱਖ ਹਨ
ਤਾਂ ਸਾਨੂੰ ਫਿਰਕ ਕਰਨ ਦੀ ਕੀ ਲੋੜ ਹੈ? ਲਾਂਬਾ ਜੀ, ਤੁਸੀ ਹੁਣ ਇਹ ਜਾਣਕਾਰੀ ਦਿਓ ਕਿ ਕੁਦਰਤੀ
ਸਿਧਾਂਤ ਦਾ ਕੀ ਬਣਿਆ? ਇਥੇ ਇਹ ਵੀ ਧਿਆਨ ਰਹੇ ਕਿ ਜਿਹੜੇ ਵਿਦਵਾਨ ਰਾਸ਼ੀ ਫਲ ਲਿਖਦੇ ਹਨ ਉਨ੍ਹਾਂ
ਮੁਤਾਬਕ ਸੂਰਜ 14, 15 ਜਾਂ 16 ਤਰੀਖ ਨੂੰ ਨਹੀ ਸਗੋਂ 21, 22 ਜਾਂ 23 ਤਾਰੀਖ ਨੂੰ ਰਾਸ਼ੀ ਬਦਲਦਾ
ਹੈ। (ਪੜ੍ਹੋ ਪੰਜਾਬੀ ਦੀਆਂ ਹਫਤਾਵਾਰੀ ਅਖਬਾਰਾਂ `ਚ ਰਾਸ਼ੀਫਲ) ਅੱਜ-ਕੱਲ ਸੂਰਜ ਧਨ ਰਾਸ਼ੀ ``ਚ ਹੈ ।
ਇਕ ਅਖਬਾਰ ਮੁਤਾਬਕ ਧਨ ਰਾਸ਼ੀ `ਚ ਸੂਰਜ ਦਾ ਸਮਾਂ 23 ਨਵੰਬਰ ਤੋਂ 20 ਦਸੰਬਰ ਹੈ ਅਤੇ ਦੂਜੀ ਅਖਬਾਰ
ਮੁਤਾਬਕ ਇਹ ਸਮਾਂ 22 ਨਵੰਬਰ ਤੋਂ 21 ਦਸੰਬਰ। ਲਾਂਬਾ ਜੀ, ਇਹ ਹੈ ਤੁਹਾਡਾ ‘ਚੰਦ੍ਰਾਇਣੀ ਕੈਲੰਡਰ
ਵਿਗਿਆਨ’। ਹੁਣ ਤਾਂ ਤੇਰਵੀਂ ਰਾਸ਼ੀ Ophiuchus
ਦੀ ਚਰਚਾ ਵੀ ਚਲ ਪਈ ਹੈ।
ਆਪ ਦੇ ਬਚਨ, “ਇਸ ਤੋਂ ਇਲਾਵਾ ਇਸ ਕੈਲੰਡਰ ਵਿਚ ਬਾਕੀ ਮਿਤੀਆਂ ਵੀ ਮਨਮਰਜ਼ੀ ਨਾਲ ਹੀ ਸਮਝੌਤੇ ਅਧੀਨ
ਤੈਅ ਕਰ ਦਿਤੀਆਂ ਗਈਆਂ ਹਨ। ਇਹ ਵਿਰਸੇ ਤੇ ਸਿਧਾ ਹਮਲਾ ਸੀ”। ਲਾਂਬਾ ਜੀ ਤੁਸੀ ਅਤੇ ਤੁਹਾਡੇ ਸਾਥੀ
ਪਿਛਲੇ ਕਈ ਸਾਲਾਂ ਤੋਂ ਪਾਲ ਸਿੰਘ ਪੁਰੇਵਾਲ ਵਲੋਂ ਬਣਾਏ ਗਏ ਅਤੇ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨ
ਕੀਤੇ ਗਏ ਨਾਨਕਸ਼ਾਹੀ ਕੈਲੰਡਰ ਤੇ ਕੂਚੀ ਫੇਰਨ ਦਾ ਹੀ ਯਤਨ ਕਰ ਰਹੇ ਹੋਂ, ਕੀ ਕਾਰਨ ਹੈ ਕੀ ਤੁਸੀ
ਨਾਨਕਸ਼ਾਹੀ ਕੈਲੰਡਰ ਤੋਂ ਵਧੀਆਂ ਕੈਲੰਡਰ ਨਹੀ ਪੇਸ਼ ਕਰ ਸਕੇ? ਲਾਂਬਾ ਜੀ, ਤੁਹਾਡੇ ਚੰਦ੍ਰਾਇਣੀ
ਕੈਲੰਡਰ `ਚ 1 ਦਸੰਬਰ 2010 ਦਿਨ ਬੁੱਧਵਾਰ ਨੂੰ ਮੱਘਰ ਵਦੀ 10 ਅਤੇ 11 ਸੀ ਭਾਵ ਇਕ ਦਿਨ ਹੀ ਦੋ
ਤਾਰੀਖਾਂ, ਦਸੰਬਰ 13 ਅਤੇ 14 ਨੂੰ ਮੱਘਰ ਸੁਦੀ 8 ਭਾਵ ਦੋ ਦਿਨਾਂ `ਚ ਇਕ ਤਰੀਖ ਦ੍ਰਿਗਗਿਣਤ
ਸਿਧਾਂਤ ਮੁਤਾਬਕ, ਦਸੰਬਰ 14 ਅਤੇ 15 ਨੂੰ ਮੱਘਰ ਸੁਦੀ 9 ਭਾਵ ਦੋ ਦਿਨਾਂ `ਚ ਇਕ ਤਰੀਖ ਸੂਰਜ
ਸਿਧਾਂਤ ਮੁਤਾਬਕ ਅਤੇ 24 ਦਸੰਬਰ ਦਿਨ ਸ਼ੁਕਰਵਾਰ ਨੂੰ ਚੰਦ ਦੀਆਂ ਦੋ ਤਾਰੀਖਾਂ, ਪੋਹ ਵਦੀ 3 ਅਤੇ 4
ਆਉਣਗੀਆਂ । ਲਾਂਬਾ ਜੀ, 2010 ਵਿਚ ਤੁਹਾਡੇ ਚੰਦ੍ਰਾਇਣੀ ਸੰਮਤ ਦੇ 13 ਮਹੀਨੇ (ਵੈਸਾਖ ਦੇ ਦੋ
ਮਹੀਨੇ) ਹਨ ਅਤੇ 2012 ਵੀ 13 ਮਹੀਨੇ (ਭਾਦੋਂ ਦੇ ਦੋ ਮਹੀਨੇ) ਹੀ ਹੋਣਗੇ। ਕੀ ਹੁਣ ਇਸ ਸਿਧਾਂਤ
ਨੂੰ ‘ਕੁਦਰਤੀ ਸਿਧਾਂਤ’ ਦੀ ਬਜਾਏ ‘ਲੁੱਟ ਦਾ ਸਿਧਾਂਤ’ਨਹੀ ਕਹਿਣਾ ਚਾਹੀਂਦਾ? ਲਾਂਬਾ ਜੀ, ਜੇ
ਚੰਦ੍ਰਾਇਣੀ ਕੈਲੰਡਰ ਨੂੰ ਵੀ ਖਿਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੈ-ਤੇੜੇ ਹੀ ਲਿਆਉਣਾ ਪੈਣਾ ਹੈ
ਤਾਂ ਸੂਰਜੀ ਕੈਲੰਡਰ ਤੇ ਅਧਾਰਤ ਨਾਨਕਸ਼ਾਹੀ ਕੈਲੰਡਰ ਤੇ ਇਤਰਾਜ ਕਿਓ? ਨਾਨਕਸ਼ਾਹੀ ਕੈਲੰਡਰ ਮੁਤਾਬਕ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ 23 ਪੋਹ,3012 ਸੀ ਈ ਵਿਚ ਵੀ 5 ਜਨਵਰੀ ਨੂੰ ਹੀ
ਆਵੇਗਾ। ਲਾਂਬਾ ਜੀ, ਕੂਚੀ ਛੱਡੋ ਅਤੇ ਕੈਲਕੂਲੇਟਰ ਫੜੋ, ਹੁਣ ਇਹ
ਜਾਣਕਾਰੀ ਦਿਉ ਕਿ ਤੁਹਾਡੇ ਚੰਦ੍ਰਾਇਣੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼
ਦਿਹਾੜਾ ਪੋਹ ਸੁਦੀ 7, 2012 ਸੀ ਈ ਵਿਚ ਕਿੰਨੀ ਤਾਰੀਖ ਨੂੰ ਆਵੇਗਾ, ਆਵੇਗਾ ਵੀ ਜਾਂ ਨਹੀ, ਜੇ ਨਹੀ
ਤਾਂ ਕਿਓ?
ਆਪ ਦੇ ਪੱਤਰ ਦੀ ਉਡੀਕ ਵਿਚ
ਸਰਵਜੀਤ ਸਿੰਘ
(05/12/10)
ਬਸੰਤ ਕੌਰ ਫਰੀਦਾਬਾਦ
ਮੱਕੜ ਜੀ! ਦੋਗਲੇ ਬੰਦੇ, ਪੰਥ ਵਿਰੋਧੀ ਹੁੰਦੇ ਹਨ ਨਾ ਕਿ ਸੱਚ `ਤੇ ਪਹਿਰਾ ਦੇਣ ਵਾਲੇ: ਸ.
ਸੁਰਿੰਦਰ ਸਿੰਘ
ਕਾਨੂੰਨੀ ਕਾਰਵਾਈ ਉਨ੍ਹਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਜੋ ਅਖੌਤੀ ਦਸਮ ਗ੍ਰੰਥ ਦਾ ਪੱਖ ਪੂਰ ਕੇ
ਸਿੱਧੇ ਸਿੱਧੇ ਇਹ ਆਖ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਲੁਟੇਰੇ, ਪਰ ਇਸਤਰੀ ਗਾਮੀ, ਦੇਵੀ
ਪੂਜਕ ਅਤੇ ਨਸ਼ੇ ਕਰਨ ਦੀ ਪ੍ਰੇਰਣਾ ਦੇਣ ਵਾਲੇ ਸਨ
(5 ਦਸੰਬਰ 2010, ਬਸੰਤ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ
ਦਸਮ ਗ੍ਰੰਥ (ਬਚਿੱਤਰ ਨਾਟਕ ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ
ਕੀਤਾ। ਉਨ੍ਹਾਂ ਇਹ ਸ਼ਬਦ ਫਰੀਦਾਬਾਦ ਦੇ ਮਿਯੂਨਿਸਪਲ ਆਡੀਟੋਰੀਅਮ ਵਿਖੇ ਲਾਈਟ ਐਂਡ ਸਾਉਂਡ ਪ੍ਰੋਗਰਾਮ
ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਬਿਆਨ ‘ਦਸਮ ਗ੍ਰੰਥ ਗੁਰੂ
ਗੋਬਿੰਦ ਸਿੰਘ ਜੀ ਦੀ ਰਚਨਾ ਹੈ ਅਤੇ ਇਸ ਨੂੰ ਨਾ ਮੰਨਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਣ ਦੀ
ਗੱਲ’ ਤੇ ਪ੍ਰ੍ਰਤੀਕਰਮ ਕਰਦਿਆਂ ਕਿਹਾ। ਇਥੇ ਜ਼ਿਕਰਯੋਗ ਹੈ ਕਿ ਇਸ ਸਮਾਗਮ ਮੌਕੇ ਜਿਥੇ ਇੱਕ ਪਾਸੇ
ਮੱਕੜ ਇਹ ਕਹਿ ਰਹੇ ਸਨ ਕਿ ਸਿੱਖਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਉਥੇ ਦੂਜੀ ਪਾਸੇ ਇਹ ਵੀ
ਕਹਿ ਰਹੇ ਸਨ ਕਿ ਦਸਮ ਗ੍ਰੰਥ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਜਿਸ ਨਾਲ ਮੱਕੜ ਦਾ
ਦੋਗਲਾਪਨ ਜਾਹਿਰ ਹੁੰਦਾ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਮੱਕੜ ਜੀ ਜੇ ਅਖੌਤੀ ਦਸਮ ਗ੍ਰੰਥ
ਵਿੱਚ ਦਰਜ਼ ਚਰਿਤਰੋਪਖਿਆਨ ਵਰਗੀਆਂ ਅਸ਼ਲੀਲ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ ਤਾਂ ਕੀ
ਤੁਸੀਂ ਇਸ ਦੀ ਵਿਆਖਿਆ ਅਪਣੇ ਪਰਵਾਰ ਦੀ ਧੀਆਂ ਭੈਣਾਂ ਸਾਹਮਣੇ ਕਰਨ ਨੂੰ ਤਿਆਰ ਹੋ? ਜੇ ਹਾਂ ਤਾਂ
ਮੀਡੀਆ ਦੇ ਸਾਹਮਣੇ ਸੰਗਤਾਂ ਦੇ ਭਰਵੇਂ ਇਕੱਠ ਵਿੱਚ ਇਸ ਦੀ ਵਿਆਖਿਆ ਕਰਣ ਦਾ ਜ਼ਿਗਰਾ ਵਿਖਾਓ।
ਸੁਰਿੰਦਰ ਸਿੰਘ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਉਨ੍ਹਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਜੋ ਅਖੌਤੀ
ਦਸਮ ਗ੍ਰੰਥ ਦਾ ਪੱਖ ਪੂਰ ਕੇ ਸਿੱਧੇ ਸਿੱਧੇ ਇਹ ਆਖ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਲੁਟੇਰੇ,
ਪਰ ਇਸਤਰੀ ਗਾਮੀ, ਦੇਵੀ ਪੂਜਕ ਅਤੇ ਨਸ਼ੇ ਕਰਨ ਦੀ ਪ੍ਰੇਰਣਾ ਦੇਣ ਵਾਲੇ ਸਨ। ਉਨ੍ਹਾਂ ਖਿਲਾਫ ਕਾਰਵਾਈ
ਹੋਣੀ ਚਾਹੀਦੀ ਹੈ ਜੋ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਖ ਕੇ ਸਿੱਖਾਂ ਨੂੰ ਲਵ ਕੁਸ਼
ਦੀ ਔਲਾਦ ਦਸ ਕੇ ਹਿੰਦੂ ਸਾਬਤ ਕਰਣਾ ਚਾਹੁੰਦਾ ਹੈ ਅਤੇ ਪੰਥ ਵਿਰੋਧੀ ਤਾਕਤਾਂ ਤੋਂ ਬਖਸ਼ੀਸ਼ਾਂ
ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਦਸਮ ਗ੍ਰੰਥ ਨੂੰ ਪ੍ਰੋੜਤਾ ਦੇਣ ਖਾਤਰ ਹੀ ਹਿੰਦੀ ਦੀ ਪੁਸਤਕ
ਸਿੱਖ ਇਤਿਹਾਸ ਨੂੰ ਸ਼੍ਰੋਮਣੀ ਕਮੇਟੀ ਨੇ ਸਾਜਸ਼ ਤਹਿਤ ਛਪਵਾਇਆ ਤਾਂ ਜੁ ਗੁਰੂ ਗੋਬਿੰਦ ਸਿੰਘ ਜੀ ਨੂੰ
ਲੁਟੇਰਾ ਅਤੇ ਦੇਵੀ ਪੂਜਕ ਸਾਬਤ ਕੀਤਾ ਜਾ ਸਕੇ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਇਹ ਮੱਕੜ ਦਾ
ਹੁਕਨਾਮਾ ਹੋ ਸਕਦਾ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਗੁਰੂ ਗੋਬਿੰਦ ਸਿੰਘ
ਜੀ ਨੇ ਅਜਿਹਾ ਕੋਈ ਹੁਕਮਨਾਮਾ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਅਪਣਾ
ਫੈਸਲਾ ਹੈ ਕਿ ਚਰਿਤਰੋਪਖਿਆਨ ਗੁਰਬਾਣੀ ਦਾ ਹਿੱਸਾ ਨਹੀਂ ਫਿਰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ
ਗਰਜ਼ ਗਰਜ਼ ਕੇ ਚਰਿਤਰੋਪਖਿਆਨ ਵਿਚੋਂ ਲਈ ਚੌਪਈ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਿਉਂ ਦਸ
ਰਿਹਾ ਹੈ? ਕੁਰਸੀਆਂ ਖਾਤਰ ਆਪਣੇ ਆਕਾਵਾਂ ਦੀ ਜੀ ਹਜ਼ੂਰੀ ਕਰਕੇ ਸਿੱਖ ਕੌਮ ਨੂੰ ਵੇਚਣ ਵਾਲੇ ਅਸਲ
ਵਿੱਚ ਪੰਥ ਵਿਰੋਧੀ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨੂੰ ਪੰਥ ਵਿਰੋਧੀ ਆਖਣ ਵਾਲੇ ਮੱਕੜ
ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਲਈ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ
ਦੱਸ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਚੈਲੰਜ ਕਰ ਰਹੇ ਹਨ। ਸ. ਸੁਰਿੰਦਰ ਸਿੰਘ ਨੇ
ਕਿਹਾ ਕਿ ਬਾਦਲ ਦੇ ਗੁਲਾਮ ਨੂੰ ਕੋਈ ਹੱਕ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਉਤੇ
ਗਲਤ ਇਲਜ਼ਾਮ ਥੋਪੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪੱਤ ਸਮੁੱਚਾ ਸਿੱਖ ਜਗਤ ਚੰਗੀ ਤਰ੍ਹਾਂ ਜਾਣਦਾ
ਹੈ ਕਿ ਕੌਣ ਪੰਥ ਵਿਰੋਧੀ ਹੈ ਇਸ ਲਈ ਮੱਕੜ ਆਪਣੇ ਸਰਟੀਫੀਕੇਟ ਆਪਣੇ ਕੋਲ ਰਖੇ। ਸ. ਸੁਰਿੰਦਰ ਸਿੰਘ
ਨੇ ਕਿਹਾ ਕਿ ਜਿਸ ਕਾਲਕਾ ਪੰਥ ਦਾ ਮੱਕੜ ਗੁਲਾਮ ਹੈ ਅਸੀਂ ਉਸ ਦੇ ਮੁੜ ਤੋਂ ਵਿਰੋਧੀ ਹਾਂ ਤੇ
ਹਮੇਸ਼ਾਂ ਰਹਾਂਗੇ।
(05/12/10)
ਪ੍ਰਭਜੀਤ ਸਿੰਘ ਧਵਨ ਦੁਬਈ
ਵਿਦਾਇਗੀ ਸਮਾਗਮ ਡੁਬਈ
ਪ੍ਰਭਜੀਤ ਸਿੰਘ ਧਵਨ ਦੁਬਈ
ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ ਤਾਂ ਹੁਣੇ ਹੀ ਆਪਣਿਆਂ ਹੱਥਾਂ ਨਾਲੋਂ
ਲਾਲ ਧਾਗੇ ਖੋਹਲ ਦਿਓ—ਗੁਰਬਚਨ ਸਿੰਘ ਥਾਈਲੈਂਡ
ਡੁਬਈ ਅਵੀਰ ਮਿਤੀ ੦੩-੧੨-੨੦੧੦
ਵੀਰਵਾਰ ਤੇ ਸ਼ੁਕਰਵਾਰ ਦੇ ਦੋ ਦਿਨਾਂ ਦੇ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਪ੍ਰੋ. ਗੁਰਬਚਨ
ਸਿੰਘ ਥਾਈਲੈਂਡ ਵਾਲਿਆਂ ਨੇ ਜਨਮ ਮਰਨ ਦੇ ਸਬੰਧ ਵਿੱਚ ਅਰੀ ਬਾਈ ਗੋਬਿੰਦ ਨਾਮ ਬਿਸਰੈ ਤੇ ਫੀਲ
ਰਬਾਬੀ ਬਲਦ ਪਖਾਵਜ ਵਾਲੇ ਦੋ ਸ਼ਬਦਾਂ ਦੀਆਂ ਵਿਚਾਰਾਂ ਕੀਤੀਆਂ। ਉਹਨਾਂ ਨੇ ਵਿਸਥਾਰ ਪੂਰਵਕ ਸ਼ਬਦਾਂ
ਦੀਆਂ ਡੂੰਘਿਆਈਆਂ ਵਿੱਚ ਜਾਂਦਿਆਂ ਕਿਹਾ ਕਿ ਅਸੀਂ ਜਿਉਂਦੇ ਜੀਅ ਜੂਨਾਂ ਭੋਗ ਰਹੇ ਹਾਂ। ਜਿਹੜਾ ਵੀਰ
ਤੀਹ ਰੁਪਏ ਦਿਹਾੜੀ ਲੈਂਦਾ ਤੇ ਪੰਦਰਾਂ ਰੁਪਏ ਦੀ ਸ਼ਰਾਬ ਪੀ ਨਾਲੀਆਂ ਪਿਆ ਹੁੰਦਾ ਹੈ ਉਹ ਤੇ ਫਿਰ
ਜਿਉਂਦਾ ਹੀ ਜੂਨ ਭੋਗ ਰਿਹਾ ਹੈ। ਕੁਦਰਤੀ ਇਸ ਹਫਤੇ ਨੈਸ਼ਨਲ ਦਿਨ ਹੋਣ ਕਰਕੇ ਦੂਰ ਦੂਰਾਡੇ ਤੋਂ
ਸੰਗਤਾਂ ਆਈਆਂ ਸਨ। ਹਾਲ ਵਿੱਚ ਬੈਠਣ ਲਾਈ ਜਗ੍ਹਾ ਵੀ ਨਹੀਂ ਬਚੀ ਸੀ। ਦੋਨੋਂ ਦਿਨਾਂ ਵਿੱਚ ਸੰਗਤਾਂ
ਨੇ ਬਹੁਤ ਹੀ ਧਿਆਨ ਨਾਲ ਸ਼ਬਦਾਂ ਦੀਆਂ ਵਿਚਾਰਾਂ ਨੂੰ ਸੁਣਿਆਂ।
ਅਖੀਰਲੇ ਦਿਨ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਲਿਹਾ ਕਿ ਜੇ ਵਾਕਿਆ ਹੀ ਅਸੀਂ ਕਲਗੀਧਰ
ਦੇ ਪੁੱਤਰ ਹਾਂ ਤਾਂ ਉਹ ਵੀਰ ਆਪਣੇ ਆਪਣੇ ਹੱਥ ਖੜੇ ਕਰਨ ਜਿੰਨ੍ਹਾਂ ਨੇ ਆਪਣੇ ਹੱਥਾ `ਤੇ ਲਾਲ ਧਾਗੇ
ਬੰਨ੍ਹੇ ਹੋਏ ਹਨ। ਦੇਖਦਿਆਂ ੨ ਬਹੁਤ ਸਾਰਿਆਂ ਵੀਰਾਂ ਨੇ ਆਪਣੇ ਹੱਥ ਖੜੇ ਕੀਤੇ। ਪ੍ਰੋ. ਸਾਹਿਬ ਨੇ
ਕਿਹਾ ਕਿ ਜੇ ਸਮਝ ਆ ਗਈ ਹੈ ਕਿ ਕੜੇ ਦੇ ਨਾਲ ਲਾਲ ਧਾਗਾ ਨਹੀਂ ਬੰਨ੍ਹਣਾਂ ਤਾਂ ਹੁਣੇ ਹੀ ਆਪਣੇ
ਆਪਣੇ ਹੱਥਾਂ ਨਾਲੋਂ ਲਾਲ ਧਾਗੇ ਖੋਹਲ ਦਿਓ। ਲਗ ਪਗ ਸਾਰਿਆਂ ਉਹਨਾਂ ਵੀਰਾਂ ਨੇ ਧਾਗੇ ਲਾਹ ਦਿੱਤੇ
ਜਿੰਨ੍ਹਾਂ ਨੇ ਲਾਲ ਧਾਗੇ ਬੰਨ੍ਹੇ ਹੋਏ ਸਨ। ਸੰਗਤਾਂ ਨੇ ਜੈਕਾਰਿਆਂ ਨਾਲ ਸੁਆਗਤ ਕੀਤਾ।
ਅਖੀਰਲੇ ਦਿਨ ਪ੍ਰੋ. ਗੁਰਬਚਨ ਸਿੰਘ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ। ਭਾਈ
ਸਤਨਾਮ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਅੱਗੋਂ ਤੋਂ ਅਜੇਹੇ ਪਰਚਾਰ ਹੀ
ਮੰਗਵਾਏ ਜਾਣਗੇ ਜੋ ਨਿਰੋਲ ਗੁਰਬਾਣੀ ਸ਼ਬਦ ਦੀ ਵਿਚਾਰ ਕਰਦੇ ਹਨ।
ਪ੍ਰਭਜੀਤ ਸਿੰਘ ਧਵਨ ਦੁਬਈ
(05/12/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਗੁਰੂ ਨਾਨਕ ਦੀ ਸਿੱਖੀ ਨੂੰ ਬਚਾਉਣ ਦਾ ਇਕੋ-ਇਕ ਰਾਹ
ਸਿੱਖੀ ਖਤਰੇ ਵਿੱਚ ਹੈ, ਯਕੀਨਨ ਇਹ ਇੱਕ ਕੌੜਾ ਸੱਚ ਹੈ। ਪਰ ਅੱਜ ਸਿੱਖੀ ਨੂੰ ਉਨ੍ਹਾਂ
ਕੋਲੋਂ ਕੋਈ ਖਤਰਾ ਨਹੀਂ, ਜਿਨ੍ਹਾਂ ਕੋਲੋਂ ਪਿਛਲੇ ਪੰਜ ਸੌ ਸਾਲ ਵਿੱਚ ਰਿਹਾ ਹੈ। ਅੱਜ ਸਿੱਖਾਂ ਨੂੰ
ਦੂਸਰਿਆਂ ਕੋਲੋਂ ਨਹੀਂ, ਬਲਕਿ ਸਿੱਖਾਂ ਕੋਲੋਂ ਹੀ ਖਤਰਾ ਹੈ। ਭਾਵੇਂ ਕਹਿਣ ਨੂੰ ਮੇਰੇ ਵੀਰ ਇਹ ਕਹਿ
ਰਹੇ ਹਨ, ਅਤੇ ਅਕਾਲ ਤਖਤ ਸਾਹਿਬ ਤੋਂ ਵੀ ਹੋਕਾ ਦਿੱਤਾ ਜਾ ਰਿਹਾ ਹੈ ਕਿ ਸਿੱਖੀ ਨੂੰ ਆਰ, ਐਸ, ਐਸ,
ਤੋਂ ਖਤਰਾ ਹੈ, ਸਿੱਖਾਂ ਨੂੰ ਉਨ੍ਹਾਂ ਤੋਂ ਬਚਣ ਦੀ ਲੋੜ ਹੈ। ਪਰ ਅਸਲੀਅਤ ਇਹ ਹੈ ਕਿ ਸਿੱਖਾਂ ਦੀ
ਸਿਆਸੀ ਜਮਾਤ, ਆਰ, ਐਸ, ਐਸ, ਦੇ ਗੁਲਾਮਾਂ ਬੀ, ਜੇ, ਪੀ, ਅਤੇ ਸੰਤ ਸਮਾਜ ਦੀ ਗੁਲਾਮ ਹੈ। ਸਿੱਖਾਂ
ਦੀ ਧਾਰਮਿਕ ਜਮਾਤ, ਆਰ, ਐਸ, ਐਸ, ਦੀ ਗੁਲਾਮ ਹੈ। ਸਿੱਖਾਂ ਦੇ ਅਖੌਤੀ ਤਖਤ ਵੀ ਆਰ, ਐਸ, ਐਸ, ਦੇ
ਗੁਲਾਮ ਹਨ, ਏਥੋਂ ਤਕ ਕਿ ਅਕਾਲ ਤਖਤ ਸਾਹਿਬ ਦੀ ਬੇ-ਹੁਰਮਤੀ ਕਰ ਕੇ, ਸਿੱਖਾਂ ਨੂੰ ਹੋਕਾ ਦੇਣ ਵਾਲਾ
ਆਪ ਵੀ ਆਰ, ਐਸ, ਐਸ, ਦਾ ਗੁਲਾਮ ਹੈ। ਅਜਿਹੀ ਹਾਲਤ ਵਿੱਚ ਸਿੱਖਾਂ ਦੇ ਮਸਲ੍ਹੇ ਹੱਲ ਹੋਣ ਦੀ ਆਸ
ਕਿਵੇਂ ਕੀਤੀ ਜਾ ਸਕਦੀ ਹੈ?
ਉਮਰ ਬੀਤ ਗਈ, ਸਿੱਖਾਂ ਨੂੰ ਜਾਗ੍ਰਿਤ ਕਰਦਿਆਂ, ਸਿੱਖ ਜਾਗ੍ਰਿਤ ਵੀ ਹੋਏ ਹਨ, ਪਰ ਸਿੱਖਾਂ ਦੀਆਂ
ਸਿਧਾਂਤਕ ਗੁੰਝਲਾਂ ਵਧਦੀਆਂ ਹੀ ਜਾ ਰਹੀਆਂ ਹਨ। ਹਰ ਵੇਲੇ, ਧਿਆਨ ਵਿੱਚ ਇਹੀ ਰਹਿੰਦਾ ਹੈ ਕਿ
ਸਿੱਖਾਂ ਦੇ ਮਸਲ੍ਹੇ, ਕਿਵੇਂ ਹੱਲ ਜੋਣ? ਪਿਛਲੇ ਦਿਨੀਂ ਇੱਕ ਵੀਰ ਦਾ ਲੇਖ ਪੜ੍ਹਿਆ ਸੀ, “ਜਦੋਂ ਰੱਬ
ਨੇ ਮੇਰਾ ਬੂਹਾ ਖੜਕਾਇਆ” ਮੇਰੇ ਮਨ ਵਿੱਚ ਖਿਆਲ ਆਇਆ ਕਿ ਜਦ ਪੁਜਾਰੀ ਲਾਣਾ ਹੀ ਨਹੀਂ, ਸਾਰਾ ਸਿੱਖ
ਜਗਤ ਇਹ ਮੰਨ ਰਿਹਾ ਹੇ ਕਿ ਬਾਬਾ ਨਾਨਕ ਜੀ ਦੇ ਅੰਤਿਮ ਵੇਲੇ, ਹਿੰਦੂਆਂ ਅਤੇ ਮੁਸਲਮਾਨਾਂ ਵਿੱਚ
ਬਾਬਾ ਨਾਨਕ ਜੀ ਦੀ ਦੇਹ ਦਾ ਸਸਕਾਰ ਕਰਨ, ਜਾਂ ਉਸ ਨੂੰ ਦਫਨਾਉਣ ਬਾਰੇ ਵਿਵਾਦ ਹੋ ਗਿਆ (ਸ਼ਾਇਦ ਉਸ
ਵੇਲੇ ਕਰਤਾਰ ਪੁਰ ਵਿੱਚ ਕੋਈ ਸਿੱਖ ਨਹੀਂ ਰਹਿੰਦਾ ਸੀ)
ਤਾਂ ਬਾਬਾ ਨਾਨਕ ਜੀ ਦੀ ਦੇਹ ਤੇ ਪਾਈ ਚਾਦਰ ਚੁੱਕ ਕੇ ਦੇਖਣ ਤੇ ਪਤਾ ਲੱਗਾ ਕਿ ਉਸ ਥੱਲੇ ਗੁਰੂ
ਸਾਹਿਬ ਦੀ ਦੇਹ ਤਾਂ ਹੈ ਹੀ ਨਹੀਂ। ਉਸ ਦੇ ਥੱਲੇ ਕੁੱਝ ਫੁੱਲ ਪਏ ਸਨ (ਇਹ ਮੈਂ ਅੱਜ ਤਕ ਨਹੀਂ ਸਮਝ
ਸਕਿਆ ਅਤੇ ਨਾ ਡਰ ਦੇ ਮਾਰੇ ਕਿਸੇ ਕੋਲੋਂ ਪੁੱਛ ਹੀ ਸਕਿਆ ਕਿ ਉਹ ਫੁੱਲ, ਪੌਦਿਆਂ ਵਾਲੇ ਸਨ, ਜਾਂ
ਉਹ ਸਨ, ਜੋ ਕਿਸੇ ਵੇਲੇ ਸਿੱਖ ਹਰਦੁਆਰ ਤਾਰਨ ਜਾਂਦੇ ਸਨ, ਪਰ ਅੱਜ ਕਲ ਪਾਤਾਲ ਪੁਰੀ ਵਿੱਚ ਤਾਰਨ
ਜਾਂਦੇ ਹਨ।) ਚਲੋ ਕੋਈ ਵੀ ਹੋਣ, ਆਪਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ। ਗੱਲ ਤਾਂ ਏਨੀ ਸਾਰੀ ਹੀ
ਹੈ ਕਿ ਬਾਬਾ ਜੀ ਨੇ ਆਪਣੀ ਦੇਹੀ ਸਹੀ ਸਲਾਮਤ ਬਚਾ ਲਈ ਸੀ। ਹਿੰਦੂਆਂ ਅਤੇ ਮੁਸਲਮਾਨਾਂ ਨੇ, ਚਾਦਰ
ਅਤੇ ਫੁੱਲ਼, ਅੱਧੇ-ਅੱਧੇ ਕਰ ਲਏ ਸਨ, ਹਿੰਦੂਆਂ ਨੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ, ਮੁਸਲਮਾਨਾਂ ਨੇ
ਉਨ੍ਹਾਂ ਨੂੰ ਦਫਨਾ ਦਿੱਤਾ।
ਇਹੀ ਨਹੀਂ ਏਸੇ ਤਰਜ਼ ਦੀ ਇੱਕ ਕਹਾਣੀ, ਕੂਕਿਆਂ ਕੋਲੋਂ ਬਾਬਾ ਅਜਾਪਾਲ ਸਿੰਘ ਦੀ ਵੀ ਸੁਣੀ ਹੈ, ਉਸ
ਵਿੱਚ ਵੀ ਕੁੱਝ ਅਜਿਹੀ ਹੀ ਗੱਲ ਆਉਂਦੀ ਹੈ ਕਿ, ਗੁਰੂ ਗੋਬਿੰਦ ਸਿੰਘ ਜੀ ਆਪਣੀ ਦੇਹੀ ਹੀ ਨਹੀਂ,
ਬਲਕਿ ਆਪਣੇ ਸ਼ਸਤਰ, ਅਪਣਾ ਘੋੜਾ ਅਤੇ ਬਾਜ ਵੀ ਸਸਕਾਰ ਹੋਣੋਂ ਬਚਾ ਕੇ ਲੈ ਗਏ ਸਨ। ਇਸ ਤੋਂ ਕੁੱਝ
ਸ਼ੱਕ ਜਿਹਾ ਪਿਆ ਕਿ ਕਿਤੇ ਵੀਰ ਜੀ ਦਾ ਬੂਹਾ ਬਾਬਾ ਨਾਨਕ ਜੀ ਨੇ ਤਾਂ ਨਹੀਂ ਖੜਕਾਇਆ ਸੀ? ਜਿਸ ਬਾਰੇ
ਉਨ੍ਹਾਂ ਨੂੰ ਸੁਪਨਾ ਆਉਣ ਦਾ ਭੁਲੇਖਾ ਪਿਆ ਹੋਵੇ। ਹੋ ਸਕਦਾ ਹੈ ਕਿ ਅੱਜ ਵੀ ਦੋਵੇਂ ਨਾਨਕ ਇਸ ਧਰਤੀ
ਤੇ ਹੀ ਵਿਚਰ ਰਹੇ ਹੋਣ? ਮੈਂ ਵੀ ਕੋਸ਼ਿਸ਼ ਕਰ ਵੇਖਾਂ, ਸ਼ਾਇਦ ਦੋਵਾਂ ਵਿਚੋਂ ਕੋਈ ਮਿਲ ਜਾਵੇ, ਤਾਂ ਜੋ
ਉਨ੍ਹਾਂ ਤੋਂ ਹੀ ਸਿੱਖੀ ਨੂੰ ਬਚਾਉਣ ਦਾ ਕੋਈ ਢੰਗ ਪੁਛਿਆ ਜਾ ਸਕੇ।
ਏਸੇ ਉਧੇੜ-ਬੁਨ ਵਿੱਚ ਸਾਰਾ ਦਿਨ ਬੀਤ ਗਿਆ, ਰਾਤ ਆ ਗਈ, ਬਿਸਤਰੇ ਤੇ ਲੰਮਾ ਪੈ ਗਿਆ। ਪਰ ਨੀਂਦ ਨਾ
ਆਵੇ, ਇਹੀ ਸੋਚਾਂ ਕਿ ਦੋਵੇਂ ਜਾਂ ਦੋਵਾਂ ਵਿਚੋਂ ਇੱਕ ਹੀ ਮਿਲ ਜਾਵੇ ਤਾਂ ਸਿੱਖੀ ਦਾ ਕੁੱਝ ਭਲਾ ਹੋ
ਜਾਵੇ। ਜਦ ਰਾਤ ਗਿਆਰਾਂ ਕਰੀਬ ਵੱਜ ਗਏ ਤਾਂ ਮੈਨੂੰ ਇਵੇਂ ਮਹਿਸੂਸ ਹੋਇਆ, ਜਿਵੇਂ ਕਬੀਰ ਜੀ ਦੀ ਇਹ
ਤੁਕ ਯਾਦ ਆ ਰਹੀ ਹੋਵੇ,
ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ॥
ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿੑ ਫੁਰਮਾਈ ਗਾਇ॥ (੧੩੭੫)
ਮੈਂ ਕਬੀਰ, ਹੱਜ ਕਰਨ ਲਈ ਕਾਬੇ ਜਾ ਰਿਹਾ ਸੀ, ਮੈਨੂੰ ਰਸਤੇ ਵਿੱਚ ਹੀ ਖੁਦਾ, ਰੱਬ ਮਿਲ ਪਿਆ। ਮੈਂ
ਤਾਂ ਸੋਚਿਆ ਸੀ ਕਿ ਰੱਬ ਬੜਾ ਖੁਸ਼ ਹੋਵੇਗਾ, ਪਰ ਉਹ ਤਾਂ ਮੇਰੇ ਨਾਲ ਲੜ ਪਿਆ ਅਤੇ ਕਹਿਣ ਲੱਗਾ,
ਤੈਨੂੰ ਕਿਸ ਨੇ ਕਿਹਾ ਸੀ ਕਿ ਤੂੰ ਕਾਬੇ ਜਾ, ਕੀ ਤੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਤਾਂ ਤੇਰੇ
ਅੰਦਰ ਹੀ ਹਾਂ।
ਪਰ ਗੱਲ ਤਾਂ ਕੁੱਝ ਹੋਰ ਹੀ ਸੀ, ਰੱਬ ਤਾਂ ਮੇਰੇ ਅੰਦਰੋਂ ਨਿਕਲ ਕੇ ਮੇਰੇ ਰੂ-ਬ-ਰੂ ਖੜਾ, ਮੈਨੂੰ
ਝਾੜਾਂ ਪਾ ਰਿਹਾ ਸੀ, ਮੈਨੂੰ ਕਹਿ ਰਿਹਾ ਸੀ, ਤੂੰ ਇਹ ਸਾਰਾ ਕੁੱਝ ਕਿਵੇਂ ਸੋਚ ਰਿਹਾ ਹੈਂ? ਕੀ
ਤੈਨੁੰ ਅਜੇ ਤਕ ਇਹ ਵੀ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ,
ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਆ॥ (੪੭੪)
ਜਦ, ਜੋ ਵੀ ਧਰਤੀ ਤੇ ਆਉਂਦਾ ਹੈ, ਉਸ ਨੇ ਜ਼ਰੂਰ ਹੀ ਚਲੇ ਜਾਣਾ ਹੈ, ਆਪਣੀ ਆਪਣੀ ਵਾਰੀ ਦੀ ਗੱਲ ਹੈ।
ਫਿਰ ਤੂੰ ਕਿਵੇਂ ਸੋਚ ਲਿਆ ਕਿ ਉਹ ਅਜੇ ਵੀ ਇਸ ਧਰਤੀ ਤੇ ਹੀ ਵਿਚਰ ਰਹੇ ਹਨ?
ਮੇਰੀ ਹਾਲਤ ਬੜੀ ਤਰਸ ਯੋਗ ਹੋ ਰਹੀ ਸੀ, ਪਰ ਮੈਂ ਫਿਰ ਵੀ ਢੀਠਤਾਈ ਨਾਲ ਕਿਹਾ,
ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ॥ (੧੩੭੫)
ਹੇ ਪਰਭੂ, ਜੇ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਬਾਰੇ ਨਹੀਂ ਪਤਾ, ਤਾਂ ਇਸ ਵਿੱਚ ਮੇਰੀ ਕੀ
ਗਲਤੀ ਹੈ? ਮੇਰਾ ਪੀਰ, ਗੁਰੂ ਗ੍ਰੰਥ ਸਾਹਿਬ ਮੂੰਹੋਂ ਤਾਂ ਬੋਲਦਾ ਹੀ ਨਹੀਂ।
ਫਿਰ ਸਾਂਈ ਨੇ ਮੈਨੂੰ ਪਿਆਰ ਨਾਲ ਸਮਝਾਇਆ, ਪੁਜਾਰੀ ਤਾਂ ਗਲਤ ਕਹਿੰਦੇ ਹਨ, ਤੂੰ ਉਨ੍ਹਾਂ ਮਗਰ ਕਿਉਂ
ਲਗਦਾ ਹੈਂ? ਤੂੰ ਉਸ ਨਾਲ ਗੱਲਾਂ ਤਾਂ ਕਰ ਕੇ ਵੇਖ, ਉਹ ਬੋਲੇਗਾ। ਤੂੰ ਉਸ ਨੂੰ ਸਵਾਲ ਪੁੱਛ ਕੇ
ਵੇਖ, ਉਹ ਤੈਨੂੰ ਜਵਾਬ ਵੀ ਦੇਵੇਗਾ। ਏਨਾ ਕਹਿ ਕੇ ਸਾਂਈ ਗਾਇਬ ਹੋ ਗਿਆ, ਸ਼ਾਇਦ ਫਿਰ ਮੇਰੇ ਅੰਦਰ ਹੀ
ਚਲੇ ਗਿਆ, ਅਤੇ ਮੈਂ ਸੌਂ ਗਿਆ।
ਸਵੇਰੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁਛਿਆ ਕਿ ਸਿੱਖੀ ਕਿਵੇਂ ਬਚ ਸਕਦੀ ਹੈ? ਜੋ ਉਨ੍ਹਾਂ
ਨੇ ਜਵਾਬ ਦਿੱਤਾ, ਉਹੀ ਭਰਾਵਾਂ ਨਾਲ ਸਾਂਝਾ ਕਰ ਰਿਹਾ ਹਾਂ। ਗੁਰੂ ਸਾਹਿਬ ਨੇ ਕਿਹਾ,
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰਿ ਤਲੀ ਗਲੀ ਮੇਰੀ ਆਉ॥ (੧੪੧੨)
ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਮੈਂ ਤਾਂ ਸਿੱਖਾਂ ਨੂੰ ਕਿਹਾ ਸੀ ਕਿ, ਜੇ ਤੁਹਾਨੂੰ
ਪਰਮਾਤਮਾ ਨਾਲ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਉਸ ਨਾਲ ਪਿਆਰ ਦੀ ਖੇਡ ਖੇਡਣ ਤੋਂ ਪਹਿਲਾਂ
ਮੇਰੇ ਕੋਲ ਆਵੋ ਅਤੇ ਆਪਣੀਆਂ ਚੁਸਤੀਆਂ-ਚਲਾਕੀਆਂ ਮੈਨੂੰ ਸੌਂਪ ਕੇ, ਨਿਰਛਲ ਹੋ ਕੇ ਅਭੋਲ ਬੱਚਿਆਂ
ਵਾਙ ਉਸ ਨਾਲ ਪਿਆਰ ਕਰੋ। ਪਰ ਤੁਸੀਂ ਤਾਂ ਉਸ ਤੁਕ ਨੂੰ ਵਿਗਾੜ ਕੇ, ਉਸ ਦੇ ਆਧਾਰ ਤੇ ਕਰਾਮਾਤੀ
ਤਸਵੀਰਾਂ ਬਣਾ ਕੇ ਉਨ੍ਹਾਂ ਦੀ ਹੀ ਪੂਜਾ ਕਰਨ ਲਗ ਪਏ ਹੋ।
ਤੁਹਾਨੂੰ ਕਿਸ ਨੇ ਕਿਹਾ ਸੀ ਕਿ ਮੈਨੂੰ ਸੋਨਾ ਅਤੇ ਪੈਸੇ ਭੇਂਟ ਕਰੋ, ਇਹ ਮੇਰੇ ਕਿਸ ਕੰਮ ਦੇ ਹਨ?
ਤੁਸੀਂ ਤਾਂ ਮੈਨੂੰ ਹੀ, ਮਹਿੰਗੇ ਚੰਦੋਇਆਂ, ਰੁਮਾਲਿਆਂ ਵਿੱਚ ਲਪੇਟ ਕੇ, ਲੋਕਾਂ ਦੀ ਪਹੁੰਚ ਤੋਂ ਹੀ
ਦੂਰ ਕਰ ਦਿੱਤਾ ਹੈ, ਮੈਨੂੰ ਹੀ ਏ, ਸੀ, ਹੀਟਰਾਂ ਅਤੇ ਕੂਲਰਾ ਦਾ ਲਾਲਚ ਦੇਣਾ ਸ਼ੁਰੂ ਕਰ ਦਿੱਤਾ।
ਮੈਂ ਤਾਂ ਲੋੜਵੰਦਾ ਦੀ ਰਹਾਇਸ਼ ਅਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਧਰਮਸ਼ਾਲਾ ਬਨਵਾਉਣ ਦੀ ਗੱਲ ਕਹੀ
ਸੀ, ਤੁਸੀਂ ਉਨ੍ਹਾਂ ਨੂੰ ਗੁਰਦਵਾਰੇ ਬਣਾ ਕੇ ਵਪਾਰ ਦੇ ਕੇਂਦਰ ਬਣਾ ਦਿੱਤਾ। ਮੈਂ ਤਾਂ ਲੋੜਵੰਦਾਂ
ਦੀ ਭੁੱਖ ਮਿਟਾਉਣ ਲਈ ਲੰਗਰ ਦੀ ਗੱਲ ਕੀਤੀ ਸੀ, ਤੁਸੀਂ ਤਾਂ ਉਨ੍ਹਾਂ ਨੂੰ ਕਿਟੀ ਪਾਰਟੀਆਂ ਦਾ ਰੂਪ
ਦੇ ਕੇ, ਲੋੜਵੰਦਾਂ ਲਈ ਸੜੀਆਂ ਹੋਈਆਂ ਰੋਟੀਆਂ ਅਤੇ ਪਾਣੀ ਵਰਗੀ ਦਾਲ ਦਾ ਪ੍ਰਬੰਧ ਕਰ ਦਿੱਤਾ।
ਤੁਸੀਂ ਮੈਨੂੰ ਵੀ ਭੋਗ ਲਵਾਉਣ ਆਦਿ ਦੇ ਕਰਮ-ਕਾਂਡਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ।
ਤੁਸੀਂ ਜੇ ਅਜੇ ਵੀ ਸੰਭਲ ਜਾਵੋਗੇ, ਮੈਨੂੰ ਅਤੇ ਪਰਮਾਤਮਾ ਨੂੰ ਪੈਸੇ ਦਾ ਲਾਲਚ ਦੇਣਾ ਬੰਦ ਕਰ ਕੇ,
ਆਪਣੀਆਂ ਚੁਸਤੀਆਂ ਚਲਾਕੀਆਂ, ਮੇਰੇ ਹਵਾਲੇ ਕਰ ਕੇ, ਪਰਮਾਤਮਾ ਨਾਲ ਨਿਸ਼ਕਪਟ ਹੋ ਕੇ ਪਿਆਰ ਕਰੋਗੇ
ਤਾਂ ਤੁਹਾਡੀਆਂ ਅੱਧੀਆਂ ਉਲਝਣਾ ਤਾਂ ਉਸ ਦਿਨ ਹੀ ਖਤਮ ਹੋ ਜਾਣਗੀਆਂ, ਬਾਕੀ ਬਚਦੀਆਂ ਵੀ, ਚਾਰ-ਛੇ
ਮਹੀਨੇ ਵਿੱਚ ਮੁੱਕ ਜਾਣਗੀਆਂ।
ਇਹ ਹੁਣ ਆਪਣੇ ਸੋਚਣ ਦੀ ਗੱਲ ਹੈ ਕਿ, ਆਪਾਂ ਗੁਰਦਵਾਰਿਆਂ ਨੂੰ ਵਪਾਰ ਦੇ ਅੱਡੇ ਬਣਾ ਕੇ, ਗੁਰੂ ਦੀ
ਸਿਖਿਆ ਨੂੰ ਇਸ ਤੋਂ ਦੂਰ ਰੱਖਣਾ ਹੈ, ਜਾਂ ਇਸ ਨੂੰ ਅਸਲੀ ਰੂਪ ਵਿੱਚ ਗੁਰੂ ਦਾ ਘਰ ਬਣਾ ਕੇ, ਮਾਇਆ
ਨੂੰ ਇਸ ਤੋਂ ਦੂਰ ਰੱਖਣਾ ਹੈ?
ਮੈਨੂੰ ਤਾਂ ਪੂਰਨ ਵਿਸ਼ਵਾਸ ਹੈ ਕਿ ਗੁਰਦਵਾਰਿਆ ਵਿੱਚ ਮਾਇਆ ਦੀ ਖੇਡ ਖੇਡਣ ਦੀ ਥਾਂ, ਗੁਰਮਤ ਦੀ ਖੇਡ
ਖੇਡਣ ਲਗ ਜਾਵਾਂਗੇ ਤਾਂ, ਸਿੱਖਾਂ ਦੀਆਂ ਸਾਰੀਆਂ ਉਲਝਣਾ ਖਤਮ ਹੋ ਕੇ, ਸਿੱਖੀ ਬਚ ਜਾਵੇਗੀ।
ਤੁਹਾਨੂੰ ਕਿੰਨਾ ਯਕੀਨ ਹੈ? ਇਸ ਬਾਰੇ ਤੁਸੀਂ ਆਪਣਾ ਮਨ ਟੋਹ ਕੇ ਵੇਖਣਾ ਹੈ।
ਅਮਰ ਜੀਤ ਸਿੰਘ ਚੰਦੀ
ਫੋਨ; - ੯੧ ੯੫੬੮੫ ੪੧੪੧੪
(04/12/10)
ਕਿਰਪਾਲ ਸਿੰਘ ਬਠਿੰਡਾ
ਸਿੱਖ ਮਾਰਗ `ਤੇ ੨੯ ਨਵੰਬਰ ਨੂੰ ਸ: ਸਰਵਜੀਤ ਸਿੰਘ ਦੇ ਛਪੇ ਪੱਤਰ ਦੇ ਜਵਾਬ ਵਿੱਚ
ਕਿਰਪਾਲ ਸਿੰਘ ਬਠਿੰਡਾ
(ਮੋਬ) ੯੮੫੫੪-੮੦੭੯੭, (ਘਰ) ੦੧੬੪-੨੨੧੦੭੯੭
ਮੇਰੇ `ਤੇ ਅਖੌਤੀ ਦਸਮ ਗ੍ਰੰਥ ਦਾ ਹਮਾਇਤੀ ਹੋਣ ਦਾ ਦੋਸ਼ ਲਾਉਣ ਵਾਲੇ ਸਭਨਾ ਨੂੰ ਮੇਰੀ ਬੇਨਤੀ ਹੈ
ਕਿ ਉਹ ਮੇਰੀਆਂ ਹੇਠ ਲਿਖੇ ਸੁਆਲਾਂ ਦਾ ਜਵਾਬ ਦੇਣ
ਸ: ਸਰਵਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਸਿੱਖ ਮਾਰਗ `ਤੇ ਆਪ ਜੀ ਵਲੋਂ ਮੈਨੂੰ ਸਬੋਧਨ ਕੀਤਾ ੨੯/੧੧/੨੦੧੦ ਵਾਲਾ ਪੱਤਰ ਪੜ੍ਹਿਆ। ਜਵਾਬ ਦੇਣ
ਵਿੱਚ ਇਸ ਕਰਕੇ ਲੇਟ ਹੋਇਆ ਕਿਉਂਕਿ ਮੈਂ ਸਮਝਦਾ ਸੀ ਕਿ ਜਦ ਦਲਜੀਤ ਸਿੰਘ ਹੋਠੀ ਜੀ ਮੇਰੇ ੨੨/੧੧
ਵਾਲੇ ਪੱਤਰ ਦਾ ਜਵਾਬ ਦੇਣਗੇ ਉਸ ਸਮੇਂ ਤੁਹਾਡਾ ਦੋਵਾਂ ਦਾ ਜਵਾਬ ਇਕੱਠਾ ਹੀ ਦੇਵਾਂਗਾ। ਪਰ ਉਨ੍ਹਾਂ
ਦਾ ਪੱਤਰ ੩੦/੧੧ ਨੂੰ ਛਪਿਆ ਜਿਸ ਵਿੱਚ ਉਨ੍ਹਾਂ ਨੇ ਜਵਾਬ ਦੇਣ ਦੀ ਥਾਂ ਨਵੀਆਂ ਊਝਾਂ ਲਾ ਦਿੱਤੀਆਂ
ਕਿ ਸਿੱਖੀ ਭੇਸ ਵਿੱਚ ਬਿਪਰਵਾਦੀ ਸੋਚ ਦਾ ਧਾਰਨੀ ਕਿਰਪਾਲ ਸਿੰਘ ਅਤੇ ਗੁਰਨਾਮ ਸਿੰਘ ਅਕੀਦਾ
ਪੱਤਰਕਾਰਾਂ ਦੇ ਰੂਪ ਵਿੱਚ ਸਪੋਕਸਮੈਨ ਵਿੱਚ ਘੁਸਪੈਠ ਕਰ ਗਏ “ਸਿਆਣੇ ਅਡੀਟਰ ਜੋਗਿੰਦਰ ਸਿੰਘ ਨੇ
ਇਹਨਾਂ ਦੋਨਾਂ ਪੱਤਰਕਾਰਾਂ ਨੂੰ ਆਪ ਹੁਦਰੀਆਂ ਕਰਨ ਤੋਂ ਰੋਕਿਆ ਜਦੋਂ ਇਹ ਨਹੀ ਹਟੇ ਤਾਂ ਇਹਨਾਂ ਨੂੰ
ਕੱਢ ਦਿੱਤਾ ਗਿਆ। ਇਹ ਦੋਵੇਂ ਕੱਢੇ ਹੋਏ ਪੱਤਰਕਾਰ ਸ਼੍ਰੋਮਣੀ ਕਮੇਟੀ ਤੇ ਸਾਧ ਲਾਣੇ ਦੇ ਖਿਲਾਫ ਇੱਕ
ਸ਼ਬਦ ਵੀ ਨਹੀ ਬੋਲਦੇ ਪਰ ਜਿਹੜੇ ਗੁੱਰਮੁਖ ਪਿਆਰੇ ਸਿੱਖੀ ਸੁਧਾਰ ਵਾਸਤੇ ਯਤਨ ਕਰਦੇ ਹਨ ਉਹਨਾਂ ਦੇ
ਖਿਲਾਫ ਰੱਜ ਕੇ ਜ਼ਹਿਰ ਉਗਲਦੇ ਹਨ”। ਇਸ ਦਾ ਜਵਾਬ ਮੈਂ ਪਹਿਲਾਂ ਹੀ ੨੬/੧੧ ਦੀ ਸੰਪਾਦਕੀ ਟੱਪਣੀ ਦੇ
ਆਧਾਰ `ਤੇ ਗੁਰਮੁਖਾਂ ਵਾਲੀ ਭਾਸ਼ਾ ਵਿੱਚ ੨੮/੧੧ ਨੂੰ ਦੇ ਚੁੱਕਾ ਸੀ ਅਤੇ ਗੁਰਨਾਮ ਸਿੰਘ ਅਕੀਦਾ ਜੀ
ਨੇ ਇਨ੍ਹਾਂ ਵਾਲੀ ਹੀ ਭਾਸ਼ਾ ਵਿੱਚ ੩੦/੧੧ ਨੂੰ ਦੇ ਦਿੱਤਾ ਹੈ। ਸਪੋਕਸਮੈਨ ਗਰੁੱਪ ਦੀ ਸ਼ੁਰੂ ਤੋਂ ਹੀ
ਇਹ ਆਦਤ ਹੈ ਕਿ ਉਹ ਇੱਕ ਨਵਾਂ ਵਿਵਾਦ ਖੜ੍ਹਾ ਕਰ ਦੇਣਗੇ। ਜੇ ਕੋਈ ਉਸ ਦਾ ਵਿਸਥਾਰਤ ਜਵਾਬ ਦੇ ਦੇਵੇ
ਤਾਂ ਪਹਿਲਾ ਵਿਅਕਤੀ ਵਿਚੋਂ ਨਿਕਲ ਜਾਂਦਾ ਹੈ ਅਤੇ ਨਵਾਂ ਆ ਟਪਕਦਾ ਹੈ। ਉਸ ਦਾ ਜਵਾਬ ਦਿਤੇ ਜਾਣ ਦੀ
ਸੂਰਤ `ਚ ਉਹ ਵਿੱਚੋਂ ਨਿਕਲ ਜਾਂਦਾ ਹੈ ਤੇ ਤੀਸਰਾ ਕੋਈ ਹੋਰ ਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਲੜੀ
ਅੱਗੇ ਤੁਰਦੀ ਜਾਂਦੀ ਹੈ। ਪਾਠਕਾਂ ਨੂੰ ਸਮਝ ਹੀ ਨਹੀਂ ਲਗਦੀ ਕਿ ਅਸਲ ਮਸਲਾ ਕੀ ਹੈ ਤੇ ਉਨ੍ਹਾਂ ਦੀ
ਨਿਜੀ ਲੜਾਈ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਸਾਡੇ ਕੇਸ ਵਿੱਚ ਵੀ ਐਸਾ ਹੀ ਹੋਇਆ। ਸੌਦਾ
ਸੰਪਾਦਕ ਨੇ ੨੬ ਜੁਲਾਈ ੨੦੦੯ ਨੂੰ ਲਿਖੀ ਆਪਣੀ ਨਿਜੀ ਡਾਇਰੀ ਦੇ ਪੰਨਿਆਂ ਵਿੱਚ ੧੦ ਗੁਰੂਆਂ ਨੂੰ
ਗੁਰੂ ਮੰਨਣ ਤੋਂ ਇਨਕਾਰ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਭਾਈ ਗੁਰਦਾਸ ਜੀ ਦੀਆਂ
ਵਾਰਾਂ ਦੇ ਅਧਾਰ `ਤੇ ਇਸ ਦਾ ਜਵਾਬ ਦਿੱਤਾ ਤਾਂ ਖ਼ੁਦ ਜਵਾਬ ਦੇਣ ਦੀ ਥਾਂ ੨੩ ਸਤੰਬਰ ੨੦੦੯ ਨੂੰ
ਗੁਰਬਖ਼ਸ਼ ਸਿੰਘ ਲੁਧਿਆਣਾ ਦੇ ਨਾਮ ਹੇਠ ਆਪਣੇ ਵੀਚਾਰਾਂ ਦੀ ਪ੍ਰੋੜਤਾ ਕਰਦਾ ਇੱਕ ਲੇਖ ਛਾਪ ਦਿੱਤਾ।
ਇਸ ਦਾ ਜਵਾਬ ਦਿੱਤਾ ਤਾਂ ਜਵਾਬ ਦੇਣ ਦੀ ਥਾਂ ੬ ਜੂਨ ੨੦੧੦ ਨੂੰ ਨਿਜੀ ਡਾਇਰੀ ਦੇ ਪੰਨੇ `ਤੇ ਵਿਸ਼ਾ
ਬਦਲ ਕੇ ਲਿਖ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੋਈ ਵੀ ਸ਼ਬਦ ਬਾਬੇ ਨਾਨਕ ਦਾ ਗੁਰੂ ਨਹੀਂ
ਸੀ। ਬਾਬੇ ਨਾਨਕ ਅਤੇ ਸਾਡਾ ਗੁਰੂ ਤਾਂ ਅਕਾਲ ਪੁਰਖ਼ ਵਲੋਂ ਉਚਾਰਿਆ ਉਹ ਸ਼ਬਦ ਸੀ ਜਿਹੜਾ ਉਸਨੇ
ਸ੍ਰਿਸ਼ਟੀ ਦੀ ਰਚਨਾ ਕਰਨ ਸਮੇਂ ਉਚਾਰਿਆ ਸੀ ਅਤੇ ਉਸ ਸ਼ਬਦ ਨੂੰ ਦੁਨੀਆਂ ਦੀ ਕਿਸੇ ਵੀ ਭਾਸ਼ਾ ਵਿੱਚ
ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਦਾ ਜਵਾਬ ਦਿੱਤਾ ਤਾਂ ਉਸ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਲਿਖੀ ਹੋਈ
ਗੱਲ ਨੂੰ ਸਿੱਧ ਕਰਨ ਲਈ ਗੁਰਬਖ਼ਸ਼ ਸਿੰਘ ਦੇ ਨਾਮ ਹੇਠ ੨੩ ਜੂਨ ੨੦੧੦ ਨੂੰ ਇੱਕ ਹੋਰ ਲੇਖ ਛਾਪ
ਦਿੱਤਾ। ਉਸ ਦਾ ਜਵਾਬ ਦਿੱਤਾ ਤਾਂ ੨੮ ਅਗੱਸਤ ਨੂੰ ਪ੍ਰੋ ਇੰਦਰ ਸਿੰਘ ਘੱਗਾ ਅਤੇ ਸ: ਗੁਰਚਰਨ ਸਿੰਘ
ਜਿਉਣ ਵਾਲਾ ਮੇਰੇ ਘਰ ਨਿਜੀ ਤੌਰ `ਤੇ ਭੇਜ ਕੇ ਉਹੀ ਸੁਆਲ ਦੁਹਰਾ ਦਿੱਤੇ। ਉਨ੍ਹਾਂ ਦਾ ਜਵਾਬ “ਗੁਰੂ
ਨਾਨਕ ਦਾ ਗੁਰੂ ਕੌਣ` ਸਿਰਲੇਖ ਹੇਠ ਹੋਰਨਾਂ ਵੈਬਸਾਈਟਾਂ ਅਤੇ ਰਸਾਲਿਆਂ ਵਿੱਚ ਤਾਂ ਪਹਿਲਾਂ ਛਪ ਹੀ
ਗਿਆ ਸੀ ਪਰ ਸਿੱਖ ਮਾਰਗ `ਤੇ ੧੭ ਅਕਤੂਬਰ ਨੂੰ ਛਪਿਆ। ਇਸ ਸਮੇਂ ਤੱਕ ਸ: ਜਸਬੀਰ ਸਿੰਘ ਕੈਲਗਰੀ
ਸਮੇਤ ਹੋਰ ਵਿਦਵਾਨ ਵੀ ਇਸ ਸੰਵਾਦ ਵਿੱਚ ਸ਼ਾਮਲ ਹੋ ਗਏ ਸਨ ਪਰ ਸਪੋਕਸਮੈਨ ਗਰੁੱਪ ਵਲੋਂ ਕਿਸੇ ਦਾ ਵੀ
ਢੁਕਵਾਂ ਉੱਤਰ ਦੇਣ ਦੀ ਥਾਂ ਆਪਣੇ ਪਾਤਰ ਬਦਲਨੇ ਜਾਰੀ ਰੱਖੇ ਤੇ ਜਿਉਣਵਾਲੇ ਦੀ ਥਾਂ ਦਲਜੀਤ ਸਿੰਘ
ਹੋਠੀ ਆ ਟਪਕੇ। ਤੁਸੀਂ ਤਰਤੀਬ ਵਾਈਜ਼ ਸਾਰੇ ਲੇਖ ਤੇ ਪੱਤਰ ਪੜ੍ਹਦੇ ਜਾਓ ਕਦੀ ਵੀ ਇਸ ਗਰੁੱਪ ਵਲੋਂ
ਢੁਕਵਾਂ ਜਵਾਬ ਨਹੀਂ ਦਿੱਤਾ ਅਤੇ ਹਰ ਵਾਰ ਜਵਾਬ ਮੰਗਣ ਵਾਲਿਆਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ `ਤੇ
ਨਵੀਂ ਊਝ ਲਾਉਣੀ ਜਾਰੀ ਰੱਖੀ ਹੈ। ਤੇ ਹੁਣ ਲੱਗ ਰਿਹਾ ਹੈ ਹੋਠੀ ਜੀ ਦੀ ਥਾਂ ਸ: ਕਮਲਜੀਤ ਸਿੰਘ
ਅਟਵਾਲ ਨੇ ਲੈ ਲਈ ਹੈ। ੩੧ ਦਸੰਬਰ ਤੱਕ ਤਾਂ ਇਹ ਆਪਣੇ ਜੌਹਰ ਵਿਖਾਉਣਗੇ ਹੀ ਉਸ ਤੋਂ ਬਾਅਦ ਮੁੱਖ
ਸੰਪਾਦਕ ਸਿੱਖ ਮਾਰਗ ਵਲੋਂ ਇਹ ਚਰਚਾ ਬੰਦ ਕਰਨ ਦਾ ਐਲਾਨ ਕਰ ਕੇ ਇਨ੍ਹਾਂ ਦੇ ਭੱਜਣ ਲਈ ਰਾਹ ਸੁਖਾਲਾ
ਕਰ ਦਿੱਤਾ ਹੈ। ਅਟਵਾਲ ਸਾਹਿਬ, ਅਕੀਦਾ ਜੀ ਨੂੰ ਤਾਂ ਪੁੱਛ ਰਹੇ ਹਨ “ਜੇਕਰ ਤੁਸੀਂ ਸਰਦਾਰ
ਦਲਜੀਤ ਸਿਘ ਹੋਠੀ ਜੀ ਨੂੰ ਸਿੰਘ ਦਾ ਖਿਤਾਬ ਨਹੀਂ ਦਿੱਤਾ ਤੇ ਹੋਠੀ ਜੀ ਨੂੰ ਕੀ ਫਰਕ ਪੈਣਾ। ਅਕੀਦਾ
ਜੀ! ਪ੍ਰੋਫੈਸਰ ਗੁਰਮਖ ਸਿੰਘ ਜੀ, ਭਾਗ ਸਿੰਘ ਅੰਬਾਲਾ ਜੀ, ਕਾਲਾ ਅਫਗਾਨਾ ਜੀ, ਜੋਗਿੰਦਰ ਸਿੰਘ ਜੀ,
ਪ੍ਰੋਫੈਸਰ ਦਰਸ਼ਨ ਸਿੰਘ ਜੀ ਤੋਂ ਤੁਸੀਂ ਸਿੰਘ ਦਾ ਖਿਤਾਬ ਖੋਹ ਕੇ ਕੀ ਕਰ ਲਿਆ। ਗਲਤੀ ਨਾਲ ਮੇਰੇ
ਕੋਲੋਂ ਸਿੰਘ ਦਾ ਖਿਤਾਬ ਨਾ ਖੋਹਣਾ ਜੀ। ` ਅਟਵਾਲ ਜੀ ਦਾ ਕਿੰਨਾਂ ਹਾਸੋਹੀਣਾ ਸਵਾਲ ਹੈ ਇਹ। ਅਕੀਦਾ
ਸਾਹਿਬ ਨੇ ਤਾਂ ਆਪਣੇ ਪੱਤਰ ਵਿੱਚ ਹੀ ਸਪਸ਼ਟ ਕਰ ਦਿੱਤਾ ਹੈ ਕਿ ਸਿੱਖਾਂ ਨੂੰ, “ਸਿੰਘ` ਤਾਂ ਗੁਰੂ
ਗੋਬਿੰਦ ਸਿੰਘ ਜੀ ਨੇ ਸਜਾਇਆ ਸੀ ਪਰ ਜਿਸ ਸੌਦਾ ਸੰਪਾਦਕ ਦੇ ਇਹ ਸਮਰੱਥਨ ਵਿੱਚ ਖੜ੍ਹੇ ਹਨ ਉਹ ਨਾ
ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਹਨ ਅਤੇ ਨਾ ਹੀ ਉਨ੍ਹਾਂ ਵਲੋਂ ੧੬੯੯ ਵਿੱਚ ਅੰਮ੍ਰਿਤ
ਛਕਾਉਣ ਦੀ ਘਟਨਾ ਨੂੰ, ਇਸ ਲਈ “ਸਿੰਘ` ਸ਼ਬਦ ਦੇ ਅਧਿਕਾਰੀ ਹੀ ਨਾ ਹੋਣ ਕਰਕੇ ਦਲਜੀਤ ਜੀ ਨਾਲ ਉਹ
ਸਿੰਘ ਸ਼ਬਦ ਦੀ ਵਰਤੋਂ ਨਹੀਂ ਕਰ ਰਹੇ। ਇਸ ਤਰ੍ਹਾਂ ਅਕੀਦਾ ਸਾਹਿਬ ਨੇ ਕਿਸੇ ਤੋਂ ਸਿੰਘ ਦਾ ਖ਼ਿਤਾਬ
ਖੋਹਿਆ ਨਹੀਂ ਬਲਕਿ ਇਹ ਅਹਿਸਾਸ ਹੀ ਕਰਵਾਇਆ ਹੈ ਕਿ ਉਹ ਸਿੰਘ ਸ਼ਬਦ ਦਾ ਅਧਿਕਾਰੀ ਹੀ ਨਹੀਂ ਹੈ। ਮੈਂ
ਸਮਝਦਾ ਹਾਂ ਕਿ ਅਕੀਦਾ ਸਾਹਿਬ ਇਸ ਪੱਖੋਂ ਬਿਲਕੁਲ ਸਹੀ ਹਨ ਪਰ ਅਟਵਾਲ ਸਾਹਿਬ ਇਹ ਸਿੱਧ ਕਰਨ ਕਿ
ਪ੍ਰੋਫੈਸਰ ਗੁਰਮਖ ਸਿੰਘ ਜੀ, ਭਾਗ ਸਿੰਘ ਅੰਬਾਲਾ ਜੀ, ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਜੀ, ਜੋਗਿੰਦਰ
ਸਿੰਘ ਜੀ, ਪ੍ਰੋਫੈਸਰ ਦਰਸ਼ਨ ਸਿੰਘ ਜੀ ਤੋਂ ਸਿੰਘ ਦਾ ਖਿਤਾਬ ਖੋਹਣ ਵਿੱਚ ਅਕੀਦਾ ਜੀ ਦਾ ਕੀ ਹੱਥ
ਹੈ। ਅਟਵਾਲ ਜੀ ਨੇ ਅਕੀਦਾ ਸਾਹਿਬ ਨੂੰ ਤਾਂ ਇਹ ਸੁਆਲ ਪੁੱਛ ਲਿਆ ਪਰ ਉਨ੍ਹਾਂ ਨੇ ਦਲਜੀਤ ਸਿੰਘ
ਹੋਠੀ ਨੂੰ ਇਹ ਸੁਆਲ ਕਿਉਂ ਨਹੀਂ ਪੁੱਛਿਆ ਕਿ ਉਹ ਸਾਨੂੰ ਸਿੱਖੀ ਭੇਸ ਵਿੱਚ ਬਿਪਰਵਾਦੀ ਕਿਸ ਆਧਾਰ
`ਤੇ ਕਹਿ ਰਿਹਾ ਹੈ? ਕੀ ਸਿਰਫ ਇਸੇ ਆਧਾਰ `ਤੇ ਕਿ ਉਸ ਦੇ ਚਹੇਤੇ ਸੰਪਾਦਿਕ ਦੀਆਂ ਕੁੱਝ ਨੀਤੀਆਂ
ਨੂੰ ਕੌਮ ਮਾਰੂ ਸਮਝ ਕੇ ਅਸੀਂ ਉਸ ਦਾ ਪਰਦਾਫ਼ਾਸ਼ ਕਰ ਰਹੇ ਹਾਂ? ਕੀ ਇਹ ਨੀਤੀ ਪ੍ਰਕਾਸ਼ ਸਿੰਘ ਬਾਦਲ
ਤੇ ਉਸ ਦੇ ਜੋਟੀਦਾਰਾਂ ਵਾਲੀ ਤਾਂ ਨਹੀਂ, ਜਿਸ ਦੇ ਆਧਾਰ `ਤੇ ਉਹ ਆਪਣੇ ਵਿਰੋਧੀ ਵੀਚਾਰਾਂ ਵਾਲੇ
ਸਾਰੇ ਸਿੱਖਾਂ ਨੂੰ ਕਾਂਗਰਸ ਦੇ ਏਜੰਟ ਦਸਦਾ ਰਹਿੰਦਾ ਹੈ ਅਤੇ ਉਸ ਦੀ ਸਾਥੀ ਪਾਰਟੀ ਭਾਜਪਾ ਅਤੇ
ਆਰਐੱਸਐੱਸ ਆਪਣਾ ਹੱਕ ਮੰਗਣ ਵਾਲੇ ਹਰ ਸਿੱਖ ਅਤੇ ਮੁਸਲਮਾਨ ਨੂੰ ਪਾਕਿਸਤਾਨ ਅਤੇ ਆਈਐੱਸਆਈ ਦੇ ਏਜੰਟ
ਦਸਦੀ ਹੈ।
ਹੁਣ ਤਹਾਡੇ ੨੪ ਅਤੇ ੨੯ ਨਵੰਬਰ ਵਾਲੇ ਪੱਤਰਾਂ ਵੱਲ ਪ੍ਰਤਦੇ ਹਾਂ। ਮੈਨੂੰ ਇਹ ਦੋਵੇਂ ਪੱਤਰ ਪੜ੍ਹ
ਕੇ ਬਿਲਕੁਲ ਸਮਝ ਨਹੀਂ ਆਈ ਕਿ ਤੁਸੀਂ ਮੈਨੂੰ ਕੀ ਨਸੀਹਤ ਦੇਣਾ ਚਾਹੁੰਦੇ ਹੋ? ੨੪ ਨਵੰਬਰ ਨੂੰ ਤਾਂ
ਤੁਸੀਂ ਮੈਨੂੰ ਨਸੀਹਤ ਦੇ ਰਹੇ ਹੋ “ਗੁਰਮੁਖ ਪਿਆਰਿਓ ਸਾਰਿਆ ਨੂੰ ਨਾਲ ਲੈਕੇ ਚੱਲੋ। ` ਪਰ ੨੯
ਨਵੰਬਰ ਨੂੰ ਕਹਿ ਰਹੇ ਹੋ ਕਿ “ਮੇਰੇ ਪੱਤਰ ਦਾ ਸਬੰਧ ਸ. ਕਾਬਲ ਸਿੰਘ ਜਾਂ ਪ੍ਰੋ. ਦਰਸ਼ਨ ਸਿੰਘ ਜੀ
ਨਾਲ ਵੀ ਨਹੀਂ ਸੀ, ਜਿਨ੍ਹਾਂ ਦਾ ਆਪ ਜੀ ਨੇ ਬੇਲੋੜਾ ਜ਼ਿਕਰ ਕੀਤਾ ਹੈ। …ਜੋਗਿੰਦਰ ਸਿੰਘ ਕਿਸ ਨੂੰ
hire
(ਹਾਇਰ) ਕਰਦਾ ਹੈ ਜਾਂ ਕਿਸ ਨੂੰ
fire
(ਫਾਇਰ) ਕਰਦਾ ਹੈ ਇਸ ਨਾਲ ਮੇਰਾ ਕੋਈ ਸਬੰਧ ਨਹੀਂ। “ ਮੇਰਾ ਸੁਆਲ ਹੈ ਕਿ ਜੇ ਉਕਤ ਕਿਸੇ ਨਾਲ
ਤੁਹਾਡਾ ਸਬੰਧ ਹੀ ਨਹੀਂ ਤਾਂ ਹੋਰ ਕਿਸ ਨੂੰ ਨਾਲ ਲੈ ਕੇ ਚੱਲਣ ਦੀ ਮੈਨੂੰ ਸਲਾਹ ਦੇ ਰਹੇ ਹੋ?
ਇਸੇ ਤਰ੍ਹਾਂ ੨੪ ਨਵੰਬਰ ਨੂੰ ਤਾਂ ਲਿਖ ਰਹੇ ਹੋ “ਕੋਈ ਨਵਾ ਵਿਸ਼ਾ ਲਿਆਓ ਤਾਂ ਜੋਂ ਆਪਾਂ ਸਾਰੇ ਆਪਣੇ
ਮੱਤ-ਭੇਦ ਭੁਲਾ ਕੇ ਕੋਈ ਉਸਾਰੂ ਵਿਚਾਰ ਚਰਚਾ ਕਰ ਸਕੀਏ ਅਤੇ ਕਿਸੇ ਨਤੀਜੇ ਤੇ ਪੁੱਜ ਸਕੀਏ। ੨੯ ਨੂੰ
ਲਿਖ ਰਹੇ ਹੋ “ਸ. ਕਿਰਪਾਲ ਸਿੰਘ ਜੀ, ਅਗਰ ਸਪੋਕਸਮੈਨ ਨੇ ਆਪ ਵਲੋਂ ਉਠਾਇਆ ਕੋਈ ਪੰਥਕ ਮੁੱਦਾ (ਦਸਮ
ਗ੍ਰੰਥ, ਰਾਗਮਾਲਾ, ਸਿੱਖ ਰਹਿਤ ਮਰਯਾਦਾ ਆਦਿ) ਸਾਂਝਾ ਨਹੀਂ ਕੀਤਾ ਤਾਂ ਆਓ ਆਪਾਂ ਸਾਰੇ ਰਲ ਮਿਲ ਉਸ
ਮੁੱਦੇ ਨੂੰ `ਸਿਖ ਮਾਰਗ` ਤੇ ਵੀਚਾਰੀਏ। ` ਵੀਰ ਜੀ ਇਹ ਮੁੱਦੇ ਤਾਂ ਨਵੇਂ ਨਹੀਂ ਹਨ ਇਹ ਤਾਂ ਉਸੇ
ਸਮੇਂ ਤੋਂ ਹੀ ਵਿਵਾਦ ਦਾ ਮੁੱਦਾ ਹੈ ਜਿਸ ਦਿਨ ਤੋਂ ਇਹ ਅਖੌਤੀ ਦਸਮ ਗ੍ਰੰਥ ਹੋਂਦ ਵਿੱਚ ਆਇਆ
ਇਨ੍ਹਾਂ ਸਬੰਧੀ ਮੇਰੇ ਵਿਚਾਰ ਤੁਹਾਥੋਂ ਜਾ ਸਪੋਕਸਮੈਨ ਤੋਂ ਵੱਖਰੇ ਨਹੀਂ ਹਨ ਪਰ ਇਸ ਦੇ ਬਾਵਯੂਦ ਉਹ
ਮੈਨੂੰ ਸਭ ਤੋਂ ਵੱਡਾ ਦੁਸ਼ਮਨ ਸਮਝਦੇ ਹੋਏ ਮੈਨੂੰ ਕਾਂ, ਚਿੜੀ, ਬਿੱਲੀ, ਚੂਹਾ, ਭਾੜੇ ਦਾ ਟੱਟੂ,
ਵਿਕਾਊ ਕਲਮ ਵਾਲਾ, ਗੋਲਕਾਂ `ਤੇ ਪਲਣ ਵਾਲਾ, ਸਪੋਕਸਮੈਨ `ਚ ਘੁਸਪੈਠ ਕਰਨ ਵਾਲਾ ਸਿੱਖੀ ਸਰੂਪ ਵਿੱਚ
ਬਿਪ੍ਰਵਾਦੀ ਆਦਿ ਵਿਸ਼ੇਸ਼ਣਾਂ ਨਾਲ ਨਿਵਾਜ਼ ਰਹੇ ਹਨ, ਜਿਸ ਦਾ ਕਾਰਣ ਸਿਰਫ ਇੱਕੋ ਹੈ ਕਿ ਮੈਂ ਉਨ੍ਹਾਂ
ਦੇ ਵੀਚਾਰ ਮੁਤਾਬਿਕ “ਗੁਰੂ ਪਦ` ਨਾਲ ਸਹਿਮਤ ਨਹੀਂ ਹਾਂ ਅਤੇ ਇਸ ਧਾਰਨਾਂ ਨਾਲ ਵੀ ਸਹਿਮਤ ਨਹੀਂ
ਹਾਂ ਕਿ “ਸ਼ਬਦ ਗੁਰੂ` ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਹੀਂ ਬਲਕਿ ਇਸ ਤੋਂ ਬਾਹਰਲਾ ਅਕਾਲ ਪੁਰਖ਼
ਵਲੋਂ ਉਚਾਰਿਆ ਹੋਇਆ ਕੋਈ ਸ਼ਬਦ ਹੈ, ਜਿਸ ਨੂੰ ਦੁਨੀਆਂ ਦੀ ਕਿਸੇ ਵੀ ਮਨੁੱਖੀ ਭਾਸ਼ਾ ਵਿੱਚ ਬਿਆਨ
ਨਹੀਂ ਕੀਤਾ ਜਾ ਸਕਦਾ`। ਸਿਰਫ ਮੈਂ ਹੀ ਨਹੀਂ ਪ੍ਰੋ: ਇੰਦਰ ਸਿੰਘ ਘੱਗਾ ਤੇ ਗੁਰਚਰਨ ਸਿੰਘ
ਜਿਉਣਵਾਲਾ ਜਿਹੜੇ ਮੇਰੇ ਵਲੋਂ ਲਿਖੇ ਜਾ ਰਹੇ ਲੇਖਾਂ ਤੋਂ ਸਖ਼ਤ ਨਰਾਜ਼ ਹਨ ਨੂੰ ਵੀ ਬੇਸ਼ੱਕ ਫ਼ੋਨ ਕਰ
ਕੇ ਪੁੱਛ ਲਵੋ ਉਹ ਵੀ ਮੇਰੇ ਵੀਚਾਰਾਂ ਨਾਲ ਸਹਿਮਤ ਹਨ ਪਰ ਪਤਾ ਨਹੀਂ ਉਨ੍ਹਾਂ ਦੀ ਕੀ ਮਜ਼ਬੂਰੀ ਹੈ
ਕਿ ਉਹ ਜਨਤਕ ਤੌਰ `ਤੇ ਮੰਨਣ ਲਈ ਤਿਆਰ ਨਹੀਂ ਹੈ। ਵੀਰ ਜੀ ਬੇਸ਼ੱਕ ਮੇਰੇ ਪ੍ਰੋ: ਦਰਸ਼ਨ ਸਿੰਘ ਅਤੇ
ਤੱਤ ਗੁਰਮਤ ਪ੍ਰੀਵਾਰ ਨਾਲ ਵੀ ਕੁੱਝ ਮਤਭੇਦ ਹਨ ਪਰ ਉਨ੍ਹਾਂ ਨਾਲ ਪੂਰੀ ਤਰ੍ਹਾਂ ਮਿਲ ਕੇ ਚੱਲ ਰਿਹਾ
ਹਾਂ ਅਤੇ ਬੇਸ਼ੱਕ ਉਨ੍ਹਾਂ ਨੂੰ ਨਿਜੀ ਤੌਰ `ਤੇ ਪੁੱਛ ਵੇਖੋ ਉਨ੍ਹਾਂ ਨੂੰ ਮੇਰੇ ਸਬੰਧੀ ਕੋਈ ਸ਼ਿਕਾਇਤ
ਨਹੀਂ ਹੈ। ਮਿਸ਼ਨਰੀ ਕਾਲਜਾਂ, ਸਿੱਖ ਚਿੰਤਕ ਗੁਰਤੇਜ ਸਿੰਘ, ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਰਜਿੰਦਰ
ਸਿੰਘ ਤੇ ਚਰਨਜੀਤ ਸਿੰਘ ਚੰਨੀ ਦੋਵਾਂ ਗਰੁੱਪਾਂ ਤੋਂ ਇਲਾਵਾ ਮਿਸ਼ਨਰੀ ਸੋਚ ਵਾਲੇ ਹੋਰ ਵਿਦਵਾਨਾਂ
ਅਤੇ ਪ੍ਰਚਾਰਕਾਂ ਨਾਲ ਮਿਲ ਚਲਣ ਵਿੱਚ ਵੀ ਮੈਨੂੰ ਕੋਈ ਮੁਸ਼ਕਲ ਨਹੀਂ ਆ ਰਹੀ। ਸੌਦਾ ਸੰਪਾਦਕ ਨਾਲ
ਕੋਈ ਵੀ ਜ਼ਮੀਰ ਵਾਲਾ ਸਿੱਖ ਚੱਲ ਨਹੀਂ ਸਕਦਾ ਜਿਸ ਦੀ ਮਿਸਾਲ ਸਭ ਦੇ ਸਾਹਮਣੇ ਹੈ ਕਿ ਤੱਤ ਗੁਰਮਤ
ਪ੍ਰੀਵਾਰ ਨਾਲ ਕੋਈ ਵੀ ਸਿਧਾਂਤਕ ਮਤਭੇਦ ਨਾ ਹੋਣ ਦੇ ਬਾਵਯੂਦ ਉਨ੍ਹਾਂ ਨੂੰ ਆਪਣੇ ਵਿਰੋਧੀ ਬਣਾ ਲਿਆ
ਹੈ। ਜੇ ਜਾਗਰੂਕ ਸਿੱਖਾਂ ਵਿੱਚ ਏਕਤਾ ਹੋਣ ਵਿੱਚ ਕੋਈ ਰੋੜਾ ਹੈ ਤਾਂ ਉਹ ਇੱਕੋ ਇੱਕ ਸੌਦਾ ਸੰਪਾਦਕ
ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਇਹ ਵਿਅਕਤੀ ਆਪਣੀ ਹਉਂਮੈ ਅਤੇ ਅਣਲੋੜੀਂਦੀ ਦਖ਼ਲ
ਅੰਦਾਜ਼ੀ ਛੱਡ ਦੇਵੇ ਜਾਂ ਉਸ ਦਾ ਮਜ਼ਬੂਰੀ ਵਸ ਸਾਥ ਦੇ ਰਹੇ ਸਿੱਖਾਂ ਦੀ ਜ਼ਮੀਰ ਜਾਗ ਪਏ ਤਾਂ ਪੰਥਕ
ਏਕਤਾ ਹੋਣ ਵਿੱਚ ਦੇਰ ਨਹੀਂ ਲੱਗੇਗੀ। ਪਰ ਮੈਨੂੰ ਅਫ਼ਸੋਸ ਹੈ ਕਿ ਤੁਹਾਡੇ ਵਰਗੇ ਜਾਗਰੂਕ ਸਿੱਖ ਵੀ
ਸਾਡੇ ਵਰਗਿਆਂ ਨੂੰ ਹੀ ਕੋਸ ਕੇ ਸੌਦਾ ਸੰਪਾਦਕ ਦੀ ਹਉਂਮੈ ਨੂੰ ਪੱਠੇ ਪਾਉਣ ਦਾ ਕੰਮ ਜਾਰੀ ਰੱਖ ਰਹੇ
ਹਨ। ਮੇਰੇ ਵਲੋਂ ਉਸ ਲਈ ਸੌਦਾ ਸੰਪਾਦਕ ਲਿਖੇ ਜਾਣ `ਤੇ ਤੁਹਾਡੇ ਸਮੇਤ ਤੁਹਾਡੇ ਪੱਤਰ ਵਿੱਚ ਦਰਜ਼
ਸਾਰੇ ਵਿਦਵਾਨ ਇਤਰਾਜ਼ ਕਰ ਰਹੇ ਹਨ ਪਰ ਉਸ ਵਲੋਂ ਮੇਰੇ ਲਈ ਵਰਤੀ ਜਾ ਰਹੀ ਸ਼ਬਦਾਵਲੀ `ਤੇ ਕਦੀ ਕਿਸੇ
ਨੇ ਇਤਰਾਜ਼ ਨਹੀਂ ਕੀਤਾ ਹਾਲਾਂ ਕਿ ਉਸ ਨੇ ਮੇਰੇ ਲਈ ਇਸ ਤੋਂ ਵੱਧ ਮੰਦੀ ਭਾਸ਼ਾ ਵਰਤਣੀ ਜ਼ੁਬਾਨੀ ਤੌਰ
`ਤੇ ਪਿਛਲੇ ਤਿੰਨ ਸਾਲਾਂ ਤੋਂ ਅਤੇ ਲਿਖਤੀ ਤੌਰ `ਤੇ ਸਵਾ ਸਾਲ ਤੋਂ ਸ਼ੁਰੂ ਕੀਤੀ ਹੋਈ ਹੈ ਜਦੋਂ ਕਿ
ਮੈਂ ਸੌਦਾ ਸੰਪਾਦਕ ਲਿਖਣਾ ਪਿਛਲੇ ੮ ਕੁ ਮਹੀਨੇ ਤੋਂ ਹੀ ਸ਼ੁਰੂ ਕੀਤਾ ਹੋਇਆ ਹੈ। ਸਿੱਖ ਮਾਰਗ ਦੇ
ਸਤਿਕਾਰਯੋਗ ਸੰਪਾਦਕ ਸ: ਮੱਖਣ ਸਿੰਘ ਦੀ ਸਲਾਹ ਮੰਨ ਕੇ ਮੈਂ ਇਸ ਸ਼ਬਦ ਦੀ ਵਰਤੋਂ ਵੀ ਬੰਦ ਕਰਨਾ
ਚਾਹੁੰਦਾ ਸੀ ਅਤੇ ਇੱਕ ਲੇਖ ਵਿੱਚ ਸ: ਜੋਗਿੰਦਰ ਸਿੰਘ ਵੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਦੇ
ਅਤੇ ਉਸ ਦੇ ਸਮਰਥਕਾਂ ਦੇ ਰਵਈਏ ਨੇ ਮੈਨੂੰ ਫਿਰ ਮਜ਼ਬੂਰ ਕਰ ਦਿੱਤਾ ਕਿ ਇਹ ਸੌਦਾ ਸੰਪਾਦਕ ਦੇ ਖ਼ਿਤਾਬ
ਦਾ ਹੀ ਅਧਿਕਾਰੀ ਹੈ ਤੇ ਇਹ ਹੀ ਇਸ ਲਈ ਵਰਤਣਾ ਚਾਹੀਦਾ ਹੈ।
ਆਪ ਜੀ ਵਲੋਂ ਵਰਤੀਆਂ ਗਈਆਂ ਅਖੀਰਲੀਆਂ ਤੁਕਾਂ “ਸ. ਕਿਰਪਾਲ ਸਿੰਘ ਬਠਿੰਡਾ ਜੀ, ਗੁਰੂ ਤੇਗਬਹਾਦਰ
ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਇੱਕੋ ਸਟੇਜ਼ ਤੋਂ ਇੱਕ ਹੀ ਕਥਾਕਾਰ ਨਾਲ ਸਬੰਧਤ ਦੋ ਵੱਖ-ਵੱਖ ਖਬਰਾਂ
ਸਿੱਖ ਮਾਰਗ `ਤੇ ਪੜ੍ਹੀਆਂ ਹਨ। ਆਪ ਜੀ ਵਲੋਂ ਭੇਜੀ ਗਈ ਖ਼ਬਰ `ਚ ਅਖੌਤੀ ਦਸਮ ਗ੍ਰੰਥ ਦੇ ਹਵਾਲਿਆਂ
ਦਾ ਕੋਈ ਜ਼ਿਕਰ ਨਹੀ ਸੀ, ਕੀ ਆਪ ਜੀ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਹੀ ਤਾਂ ਨਹੀਂ ਦਿੰਦੇ? ` ਨੇ
ਤਾਂ ਮੈਨੂੰ ਹੈਰਾਨੀ ਵਿੱਚ ਪਾ ਦਿੱਤਾ ਕਿ ਕੀ ਤਹਾਡੀ ਸੋਚ ਵੀ ਸਿਰਫ ਮੈਨੂੰ ਗਲਤ ਸਾਬਤ ਕਰਨ ਲਈ ਤਾਂ
ਕੰਮ ਨਹੀਂ ਕਰ ਰਹੀ? ਤੁਹਾਡੇ ਸਮੇਤ ਸਾਰੇ ਹੀ ਪ੍ਰਚਾਰਕ ਤਾਂ ਇਹ ਉਪਦੇਸ਼ ਦਿੰਦੇ ਰਹਿੰਦੇ ਹਨ:
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ।।
ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ।।
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।।
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ।।
ਇੱਸ ਉਪਦੇਸ਼ `ਤੇ ਅਮਲ ਕਰਦਿਆਂ ਹੀ ਮੈਂ ਗਿਆਨੀ ਹਰਿੰਦਰ ਸਿੰਘ ਅਲਵਰ ਦੀਆਂ ਗੁਰਮਤਿ ਅਨੁਸਾਰ ਕਹੀਆਂ
ਹੋਈਆਂ ਉਸਾਰੂ ਗੱਲਾਂ ਦੀ ਹੀ ਖ਼ਬਰ ਬਣਾਈ ਤਾਂ ਇਸ ਵਿੱਚ ਗਲਤੀ ਕੀ ਹੈ? ਇੱਕ ਗੱਲ ਤੁਹਾਡੇ ਸਮੇਤ
ਸਾਰੇ ਪਾਠਕਾਂ ਦੇ ਨੋਟ ਕਰਨ ਵਾਲੀ ਹੈ ਕਿ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਦਸਮ ਗ੍ਰੰਥ ਵਿਰੁੱਧ
ਧੂੰਆਂਧਾਰ ਪ੍ਰਚਾਰ ਕਦੀ ਨਹੀਂ ਕੀਤਾ ਜਿਸ ਤਰਾਂ ਕਿ ਪ੍ਰੋ: ਇੰਦਰ ਸਿੰਘ ਘੱਗਾ ਨੇ ੨੮ ਨਵੰਬਰ ਦੇ
ਸਪੋਕਸਮੈਨ ਅੰਕ ਵਿੱਚ ਲੱਗੇ ਆਪਣੇ ਬਿਆਨ ਵਿੱਚ ਕਿਹਾ। ਗਿਆਨੀ ਅਲਵਰ ਜੀ ਸੰਤ ਸਿੰਘ ਮਸਕੀਨ ਦੇ
ਸਿਖਿਆਰਥੀ ਹਨ ਜਿਹੜੇ ਕਿ ਦਸਮ ਗ੍ਰੰਥ ਦੇ ਕੱਟੜ ਹਿਮਾਇਤੀ ਸਨ। ਅਲਵਰ ਜੀ ਵਿੱਚ ਇਹ ਵਾਧਾ ਹੈ ਕਿ ਉਹ
ਉਸ ਢੰਗ ਨਾਲ ਦਸਮ ਗ੍ਰੰਥ ਦੀ ਹਮਾਇਤ ਨਹੀਂ ਕਰਦੇ ਜਿਸ ਤਰ੍ਹਾਂ ਮਸਕੀਨ ਜੀ ਕਰਦੇ ਸਨ। ਜਦੋਂ ਤੋਂ
ਗੁਰਦੁਆਰਾ ਬੰਗਲਾ ਸਾਹਿਬ ਤੋਂ ਉਨ੍ਹਾਂ ਦੀ ਕਥਾ ਸੁਣੀਂਦੀ ਹੈ ਉਨ੍ਹਾਂ ਜ਼ਾਹਰਾ ਤੌਰ `ਤੇ ਕਦੀ ਵੀ
ਦਸਮ ਗ੍ਰੰਥ ਦੇ ਨਾਂ ਹੱਕ ਵਿੱਚ ਅਤੇ ਨਾ ਹੀ ਵਿਰੋਧ ਵਿੱਚ ਕੁੱਝ ਕਿਹਾ ਹੈ। ਹਾਂ ਕਦੀ ਕਦੀ ਉਹ ਇਸ
ਵਿੱਚੋਂ ਕੁੱਝ ਪ੍ਰਚਲਤ ਪ੍ਰਮਾਣ ਜਰੂਰ ਦਿੰਦੇ ਰਹਿੰਦੇ ਹਨ। ਘੱਗਾ ਜੀ ਦਾ ਆਪਾ ਵਿਰੋਧ ਉਸ ਦੇ ਬਿਆਨ
`ਚੋਂ ਹੀ ਜ਼ਾਹਰ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਤਾਂ ਉਹ ਲਿਖ ਰਹੇ ਹਨ “ਗਿਆਨੀ ਹਰਿੰਦਰ ਸਿੰਘ ਅਲਵਰ
ਤੇ ਉਸ ਦਾ ਚਹੇਤਾ ਪੱਤਰਕਾਰ ਦਸਮ ਗ੍ਰੰਥ ਵਿਰੁੱਧ ਧੂੰਆਂਧਾਰ ਪ੍ਰਚਾਰ ਕਰਦੇ ਰਹਿੰਦੇ ਹਨ” ਅਤੇ ਉਸੇ
ਖ਼ਬਰ `ਚ ਪਿਛੋਂ ਲਿਖਿਆ ਹੈ “ਉਨ੍ਹਾਂ (ਪ੍ਰੋ: ਘੱਗਾ) ਨੇ ਗਿਆਨੀ ਅਲਵਰ ਨੂੰ ਇੱਕ ਤੋਂ ਵੱਧ ਵਾਰ ਫ਼ੋਨ
ਕਰ ਕੇ ਬੇਨਤੀਆਂ ਕੀਤੀਆਂ ਕਿ ਜੇ ਉਹ ਦਸਮ ਗੰਥ ਦੇ ਵਿਰੋਧ `ਚ ਬੋਲਣ ਦੀ ਹਿੰਮਤ ਨਹੀਂ ਕਰ ਸਕਦੇ ਤਾਂ
ਘੱਟ ਤੋਂ ਘੱਟ ਉਸ ਦੀ ਪ੍ਰੋੜਤਾ ਨਾ ਕਰਨ। “ ਘੱਗਾ ਜੀ ਹੀ ਦੱਸਣ ਕਿ ਜੇ ਅਲਵਰ ਜੀ ਦਸਮ ਗ੍ਰੰਥ
ਵਿਰੁਧ ਧੂੰਆਂਧਾਰ ਪ੍ਰਚਾਰ ਕਰ ਹੀ ਰਹੇ ਹਨ ਤਾਂ ਵਾਰ ਵਾਰ ਉਨ੍ਹਾਂ ਨੂੰ ਇਹ ਬੇਨਤੀਆਂ ਕਰਨ ਦੀ ਕੀ
ਲੋੜ ਪੈ ਗਈ।
ਨਾਂਹ ਵਾਚਕ ਖ਼ਬਰ ਉਸ ਸਮੇਂ ਹੀ ਕੁੱਝ ਅਰਥ ਰੱਖਦੀ ਹੈ ਜਦੋਂ ਕੋਈ ਅਣਹੋਣੀ ਘਟਨਾ ਵਾਪਰੇ। ਭਾਵ ਜੇ
ਕਦੀ ਪ੍ਰੋ: ਘੱਗਾ, ਸ: ਜਿਉਣਵਾਲਾ ਅਤੇ ਸ: ਉਪਕਾਰ ਸਿੰਘ ਆਦਿ ਦਸਮ ਗ੍ਰੰਥ `ਚੋਂ ਪ੍ਰਮਾਣ ਦੇਣ ਤਾਂ
ਅਜੇਹੀ ਖ਼ਬਰ ਬਣਦੀ ਹੈ ਪਰ ਅਲਵਰ ਜੀ ਦਾ ਤਾਂ ਇਹ ਆਮ ਵਰਤਾਰਾ ਹੈ, ਇਸ ਲਈ ਇਹ ਕੋਈ ਖ਼ਬਰ ਹੀ ਨਹੀਂ
ਬਣਦੀ ਕਿ ਉਸ ਨੇ ਅਖੌਤੀ ਦਸਮ ਗ੍ਰੰਥ `ਚੋਂ ਪ੍ਰਮਾਣ ਦਿੱਤੇ। ਉਸਾਰੂ ਖ਼ਬਰ ਇਹੋ ਬਣ ਸਕਦੀ ਹੈ ਕਿ ਜੋ
ਉਸ ਨੇ ਗੁਰਮਤ ਅਨੁਸਾਰ ਚੰਗੀ ਗੱਲ ਕੀਤੀ ਉਸ ਨੂੰ ਪਾਠਕਾਂ ਤੱਕ ਪਹੁਚਾ ਦੇਵੋ ਅਤੇ ਜੋ ਮਨਮਤ ਦੀ ਗੱਲ
ਕੀਤੀ ਉਸ ਨੂੰ ਛੱਡ ਦੇਵੋ। ਤੁਸੀਂ ਘੱਗਾ ਜੀ ਦਾ ਬਿਆਨ ਧਿਆਨ ਨਾਲ ਪੜ੍ਹੋ “ਜਿਹੜੀਆਂ ਗੱਲਾਂ ਕਦੀ
ਵਾਪਰੀਆਂ ਹੀ ਨਹੀਂ ਉਨ੍ਹਾਂ ਨੂੰ ਉਭਾਰਨ `ਚ ਤਾਂ ਉਕਤ ਪੱਤਰਕਾਰ ਮਾਹਰ ਹੈ ਪਰ ਜਿਹੜੀਆਂ ਕਰੋੜਾਂ
ਸੰਗਤਾਂ ਨੇ ਟੀਵੀ ਰਾਹੀਂ ਸੁਣੀਆਂ ਉਨ੍ਹਾਂ ਨੂੰ ਅਣਦੇਖੀਆਂ ਕਰਕੇ ਪੱਤਰਕਾਰ ਨੇ ਸੰਗਤਾਂ ਨਾਲ ਧੋਖਾ
ਕੀਤਾ ਹੈ” ਇਸ ਬਿਆਨ ਤੋਂ ਹੀ ਸਪਸ਼ਟ ਹੈ ਕਿ ਇਹ ਬਿਆਨ ਦੇਣ ਪਿੱਛੇ ਅਸਲ ਕਾਰਣ ਇਹ ਹਨ ਕਿ ਉਹ ਉਨ੍ਹਾਂ
ਨਾਲ ਹੋਈ ਗੱਲਬਾਤ ਦੇ ਆਧਾਰ `ਤੇ “ਗੁਰੂ ਨਾਨਕ ਦਾ ਗੁਰੂ ਕੌਣ” ਲੇਖ ਲਿਖੇ ਜਾਣ ਤੋਂ ਦੁਖੀ ਹਨ। ਮੈ
ਘੱਗਾ ਜੀ ਨੂੰ ਪਿਛਲੇ ੨੬-੨੭ ਸਾਲ ਤੋਂ ਚੰਗੀ ਤਰ੍ਹਾਂ ਜਾਣਦਾ ਹਾਂ, ਉਸ ਦੇ ਕਈ ਲੈਕਚਰ ਸੁਣੇ ਹਨ,
ਉਸ ਦੀਆਂ ਕਈ ਕਿਤਾਬਾਂ ਪੜ੍ਹੀਆਂ ਹਨ ਜਿਨ੍ਹਾਂ ਤੋਂ ਇਹੀ ਪ੍ਰਭਾਵ ਪੈਂਦਾ ਹੈ ਕਿ ਉਨ੍ਹਾਂ ਦਾ ੧੦
ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ `ਚ ਦ੍ਰਿੜ ਵਿਸ਼ਵਾਸ਼ ਹੈ ਅਤੇ ਉਹ ਗੁਰੂ ਗ੍ਰੰਥ ਸਾਹਬ
ਜੀ ਦੀ ਬਾਣੀ ਨੂੰ ਹੀ ਗੁਰੂ ਮੰਨਦੇ ਹਨ। ਇਸ ਲਈ ਜਿਸ ਸਮੇਂ ਉਨ੍ਹਾਂ ਮੈਥੋਂ ਇਹ ਪੁੱਛਿਆ ਕਿ ਸਾਰੀ
ਬਾਣੀ `ਚ ਕਿਧਰੇ ਨਹੀਂ ਲਿਖਿਆ ਕਿ ਆਹ ਸ਼ਬਦ ਗੁਰੂ ਹੈ ਤਾਂ ਫਿਰ ਉਹ ਕਿਹੜਾ ਸ਼ਬਦ ਹੈ ਜਿਸ ਨੂੰ ਗੁਰੂ
ਨਾਨਕ ਨੇ ਗੁਰੂ ਆਖਿਆ ਸੀ? ਘੱਗਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਇਹ ਮੈਨੂੰ ਅਣਹੋਣੀ ਜਾਪੀ ਜਿਸ
ਕਾਰਨ ਮੈਨੂੰ ਇਹ ਲੇਖ ਲਿਖਣਾ ਪਿਆ। ਮੈਂ ਤਾਂ ਸਮਝਦਾ ਸੀ ਕਿ ਇਸ ਲੇਖ ਨਾਲ ਘੱਗਾ ਜੀ ਅਤੇ ਜਿਉਣਵਾਲਾ
ਜੀ ਸਮੇਤ ਉਨ੍ਹਾਂ ਸਾਰਿਆਂ ਦੀ ਕੁੱਝ ਤਸੱਲੀ ਹੋ ਜਾਵੇਗੀ ਜਿਨ੍ਹਾਂ ਦੇ ਮਨ `ਚ ਕਿਸੇ ਕਾਰਣ ਦੁਬਿਧਾ
ਨੇ ਥਾਂ ਬਣਾ ਲਿਆ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਲੇਖ ੨੬ -੨੭ ਸਾਲਾਂ ਦੀ ਮਿਤਰਤਾ ਨੂੰ
ਵਿਰੋਧਤਾਈ ਵਿੱਚ ਬਦਲ ਦੇਵੇਗਾ। “ਰੋਸੁ ਨ ਕੀਜੈ ਉਤਰੁ ਦੀਜੈ” ਦਾ ਪ੍ਰਮਾਣ ਦੇਣ ਵਾਲਿਆਂ ਦੀ ਇਹ
ਸਥਿਤੀ ਦਸਦੀ ਹੈ ਕਿ ਉਨ੍ਹਾਂ ਦੀ ਹਾਲਤ “ਅਵਰ ਉਪਦੇਸੈ ਆਪਿ ਨ ਕਰੈ”
(ਪੰਨਾ ੨੬੯) ਅਤੇ “ਅਵਰ ਉਪਦੇਸੈ ਆਪਿ ਨ ਬੂਝੈ।। ` (ਪੰਨਾ ੩੭੨) ਵਾਲੀ ਬਣ ਜਾਣ ਤੋਂ ਬਾਅਦ ‘ਕਬੀਰ
ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ।। ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ।। `
ਵਾਲੀ ਵੀ ਬਣ ਚੁੱਕੀ ਹੈ। ਆਓ ਇਨ੍ਹਾਂ ਲਈ ਅਰਦਾਸ ਕਰੀਏ ਕਿ ਇਨ੍ਹਾਂ ਨੂੰ ਸ਼ਬਦ ਗੁਰੂ ਦੀ ਸੋਝੀ ਆਉਣ
ਪਿੱਛੋਂ ਇਨ੍ਹਾਂ ਦਾ ਜੀਵਨ “ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ।।
(ਪੰਨਾ ੭੫੫) ਵਾਲਾ ਬਣ ਜਾਵੇ ਤਾ ਕਿ ਸਾਡੇ ਦਿਲਾਂ `ਚ ਉਨ੍ਹਾਂ ਲਈ ਪਹਿਲਾਂ ਵਾਲਾ ਬਣਿਆ
ਸਤਿਕਾਰ ਟਿਕਿਆ ਰਹਿ ਸਕੇ।
ਇੱਕ ਗੱਲ ਹੋਰ ਨੋਟ ਕਰੋ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹੀਦੀ ਪੁਰਬ ੨੪ ਨਵੰਬਰ ਦਾ ਸੀ। ਅਲਵਰ
ਜੀ ਨੇ ੨੪ ਤੇ ੨੫ ਦੋ ਦਿਨ ਕਥਾ ਕੀਤੀ। ਬਚਿੱਤਰ ਨਾਟਕ `ਚੋਂ ਉਨ੍ਹਾਂ ੨੫ ਨਾਲੋਂ ੨੪ ਤਰੀਕ ਨੂੰ ਵੱਧ
ਪ੍ਰਮਾਣ ਦਿੱਤੇ ਸਨ। ਮੈਂ ਉਸ ਦਿਨ ਉਨ੍ਹਾਂ ਦੀ ਕੋਈ ਖ਼ਬਰ ਹੀ ਨਹੀਂ ਬਣਾਈ। ੨੫ ਤਰੀਕ ਨੂੰ ਉਨ੍ਹਾਂ
ਹੋਰ ਵੀ ਬਹੁਤ ਸਾਰੀਆਂ ਸਿਧਾਂਤਕ ਗੱਲਾਂ ਕਹੀਆਂ ਜਿਹੜੀਆਂ ਮੇਰੇ ਮਨ ਨੂੰ ਕਾਫੀ ਚੰਗੀਆਂ ਲੱਗੀਆਂ ਇਸ
ਕਰਕੇ ਮੈ ਉਨ੍ਹਾਂ ਦੀ ਖ਼ਬਰ ਬਣਾ ਕੇ ਭੇਜ ਦਿੱਤੀ ਜਿਹੜੀ ੨੬ ਤਰੀਕ ਨੂੰ ਸੱਚ ਦੀ ਪਟਾਰੀ ਅਤੇ ਹੋਰ ਕਈ
ਵੈੱਬਸਾਈਟਾਂ `ਤੇ ਛਪ ਗਈ। ੨੬ ਤਰੀਕ ਨੂੰ ਫਰੀਦਾਬਾਦ ਤੋਂ ਸਪੋਕਸਮੈਨ ਦੇ ਹਮਾਇਤੀਆਂ ਨੇ ਗੁਰਮਤ
ਅਨੁਸਾਰੀ ਚੰਗੇ ਹਿੱਸੇ ਨੂੰ ਛੱਡ ਕੇ ੨੪ ਅਤੇ ੨੫ ਤਰੀਕ ਨੂੰ ਕੇਵਲ ਬਚਿੱਤਰ ਨਾਟਕ ਵਿਚੋਂ ਦਿੱਤੇ ਗਏ
ਹਵਾਲਿਆਂ ਦੀ ਖ਼ਬਰ ਭੇਜੀ ਜਿਹੜੀ ਕਿ ੨੭ ਨਵੰਬਰ ਦੇ ਸਪੋਕਸਮੈਨ ਵਿੱਚ ਛਪੀ। ਇਸ ਤੋਂ ਸਿੱਧ ਹੁੰਦਾ ਹੈ
ਕਿ ਸਪੋਕਸਮੈਨ ਦੀਆਂ ੨੭ ਅਤੇ ੨੮ ਦੀਆਂ ਦੋਵੇਂ ਖ਼ਬਰਾਂ ਦਾ ਮਤਲਬ ਕੇਵਲ ਇਹ ਵਿਖਾਉਣ ਲਈ ਸੀ ਕਿ ਅਲਵਰ
ਜੀ ਵਲੋਂ ਦਸਮ ਗ੍ਰੰਥ `ਚੋਂ ਦਿੱਤੇ ਪ੍ਰਮਾਣਾਂ ਨੂੰ ਆਪਣੀ ਖ਼ਬਰ `ਚ ਨਜ਼ਰਅੰਦਾਜ਼ ਕਰਨ ਕਰਕੇ ਕਿਰਪਾਲ
ਸਿੰਘ ਦਸਮ ਗ੍ਰੰਥ ਪੱਖੀ ਬਣ ਗਿਆ ਹੈ। ਇਨ੍ਹਾਂ ਖ਼ਬਰਾਂ ਤੋਂ ਪ੍ਰਭਾਵਤ ਹੋ ਕੇ ਤੁਸੀਂ ਵੀ ਉਨ੍ਹਾਂ
ਵਾਲਾ ਦੋਸ਼ ਦੁਹਰਾ ਦਿੱਤਾ ਇਸੇ ਕਾਰਣ ਮੈਨੂੰ ਇਹ ਵਿਸਥਾਰਤ ਜਵਾਬ ਦੇਣਾ ਪਿਆ ਨਹੀਂ ਤਾਂ ਇਸ ਨੂੰ
ਸਪੋਕਸਮੈਨ ਦੀ ਬਦਨੀਤੀ ਸਮਝ ਕੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਸੌਦਾ ਸੰਪਾਦਕ ਸਮੇਤ ਮੇਰੇ `ਤੇ
ਅਖੌਤੀ ਦਸਮ ਗ੍ਰੰਥ ਦਾ ਹਮਾਇਤੀ ਹੋਣ ਦਾ ਦੋਸ਼ ਲਾਉਣ ਵਾਲੇ ਸਭਨਾ ਨੂੰ ਮੇਰੀ ਬੇਨਤੀ ਹੈ ਕਿ ਉਹ ਮੇਰੇ
ਹੇਠ ਲਿਖੇ ਸੁਆਲਾਂ ਦਾ ਜਵਾਬ ਦੇਣ:-
1. ਜੇ ਮੈਂ ਆਪਣੀ ਖ਼ਬਰ `ਚ ਬਚਿੱਤਰ ਨਾਟਕ `ਚੋਂ ਦਿੱਤੇ ਪ੍ਰਮਾਣਾਂ ਨੂੰ ਨਜ਼ਰਅੰਦਾਜ਼ ਕਰ ਕੇ ਦਸਮ
ਗ੍ਰੰਥ ਹਮਾਇਤੀ ਬਣ ਗਿਆ ਹਾਂ ਤਾਂ ਕੀ ਫਰੀਦਾਬਾਦ ਗਰੁੱਪ ਵਲੋਂ ਆਪਣੀ ਖ਼ਬਰ `ਚੋਂ ਸਿਧਾਂਤਕ ਪੱਖ ਨੂੰ
ਨਜ਼ਰਅੰਦਾਜ਼ ਕਰਨ ਕਰਕੇ ਉਨ੍ਹਾਂ ਨੇ ਸਿਧਾਂਤ ਨੂੰ ਛੱਡ ਦਿੱਤਾ ਹੈ?
੨. ਸ਼੍ਰੋਮਣੀ ਅਕਾਲੀ ਦਲ ਯੂ. ਕੇ. ਵਲੋਂ ਦਿੱਲੀ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਾਗਮ
ਕਰਵਾਇਆ ਗਿਆ ਜਿਸ ਵਿੱਚ ਢੱਡਰੀਆਂ ਵਾਲੇ ਨੇ ਜਸਜੀਤ ਸਿੰਘ ਟੋਨੀ ਨੂੰ ਸਨਮਾਨਿਤ ਕੀਤਾ। ਸਪੋਕਸਮੈਨ
`ਚ ਛਪੀ ਇਸ ਖ਼ਬਰ ਵਿੱਚ ਸਨਮਾਨ ਦੇ ਰਹੇ ਢੱਡਰੀਆਂ ਵਾਲੇ ਦੀ ਫ਼ੋਟੋ ਅਤੇ ਨਾਮ ਬਿਲਕੁਲ ਹੀ ਗਾਇਬ ਸਨ
ਜਦੋਂ ਕਿ ਬਾਕੀ ਅਖ਼ਬਾਰਾਂ ਤੇ ਵੈੱਬਸਾਈਟਾਂ `ਚ ਉਨ੍ਹਾਂ ਦੀ ਪੂਰੀ ਫ਼ੋਟੋ ਅਤੇ ਨਾਮ ਦਰਜ਼ ਸਨ। ਇਸ ਕੇਸ
ਵਿੱਚ ਸਪੋਕਸਮੈਨ ਨੂੰ ਕਿਸ ਨਾਲ ਮਿਲਿਆ ਹੋਇਆ ਕਹੀਏ?
੩. ੧੨ ਨਵੰਬਰ ਨੂੰ ਅੰਮ੍ਰਿਤਸਰ ਵਿਖੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ‘ਮੇਹਰਾਂ ਦੇ ਰੰਗ` ਸਮਾਗਮ ਹੋਇਆ
ਜਿਸ ਵਿੱਚ ਪੰਥਕ ਮਰਿਆਦਾ ਦੇ ਹੋਏ ਘਾਣ ਸਬੰਧੀ ਸਪੋਕਸਮੈਨ ਦੇ ਅੰਮ੍ਰਿਤਸਰ ਬੈਠੇ ਕਿਸੇ ਪੱਤਰਕਾਰ ਨੇ
ਉਸ ਵਿਰੁਧ ਇੱਕ ਅੱਖਰ ਨਹੀਂ ਲਿਖਿਆ। ਕੀ ਸਪੋਕਸਮੈਨ ਅਤੇ ਇਸ ਦੇ ਪੱਤਰਕਾਰ ਰਵੀ ਸ਼ੰਕਰ ਨਾਲ ਮਿਲੇ
ਹੋਏ ਹਨ?
੪. ਮੇਰੀ ਅਤੇ ਅਲਵਰ ਜੀ ਦੀ ਅਲੋਚਨਾ ਕਰਨ ਵਾਲੀ ਖ਼ਬਰ ਲਿਖਣ ਵਾਲੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ
ਪਟਨਾ ਸਾਹਿਬ ਦੇ ਮਹਾਂ ਪੁਜਾਰੀ ਇਕਬਾਲ ਸਿੰਘ ਦੇ ਕਈ ਬਿਆਨ ਜੋਗਿੰਦਰ ਸਿੰਘ ਵੇਦਾਂਤੀ ਅਤੇ ਪ੍ਰੋ:
ਦਰਸ਼ਨ ਸਿੰਘ ਵਿਰੁੱਧ ਲਾਏ ਪਰ ਉਨ੍ਹਾਂ ਖ਼ਬਰਾਂ ਵਿੱਚ ਕਿਧਰੇ ਵੀ ਜ਼ਿਕਰ ਨਹੀਂ ਸੀ ਹੁੰਦਾ ਕਿ ਪੁਜਾਰੀ
ਇਕਬਾਲ ਸਿੰਘ ਦਸਮ ਗ੍ਰੰਥ ਅਤੇ ਰਾਗਮਾਲਾ ਦਾ ਕੱਟੜ ਸਮਰੱਥਕ ਹੈ ਤਾਂ ਕੀ ਇਸ ਦਾ ਮਤਲਬ ਇਹ ਕੱਢ ਲਿਆ
ਜਾਵੇ ਕਿ ਗੁਰਿੰਦਰ ਸਿੰਘ ਦੋਗਲਾ ਹੈ ਅਤੇ ਇਕਬਾਲ ਸਿੰਘ ਨਾਲ ਮਿਲਿਆ ਹੋਇਆ ਹੈ?
੫. ਪ੍ਰੋ: ਘੱਗਾ ਨੇ ਇਨ੍ਹਾਂ `ਤੇ ਦੋਗਲਾ ਹੋਣ ਦੇ ਦੋਸ਼ ਕਦੀ ਕਿਉਂ ਨਹੀਂ ਲਾਏ?
(03/12/10)
ਜਸਬੀਰ ਸਿੰਘ (ਕੈਲਗਰੀ)
ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਵੀਰ ਜੀ! ਇਹ ਗੱਲ ਠੀਕ ਹੈ ਕਿ ਗੁਰਮਤਿ/ਪੰਥਕ ਮਸਲੇ ਜਨਤਕ ਤੌਰ ਤੇ ਨਹੀਂ ਵਿਚਾਰੇ
ਜਾਣੇ ਚਾਹੀਦੇ। ‘ਗੁਰੂ’ ਪਦ ਬਾਰੇ ਵਿਚਾਰ ਚਰਚਾ ਚੱਲ ਰਹੀ ਸੀ, ਜੋ ਕਿ ਇਸ ਮਹੀਨੇ ਤੋਂ ਬਾਅਦ ਬੰਦ
ਕਰ ਦਿੱਤੀ ਜਾਣ ਦਾ ਫੈਸਲਾ ਕੀਤਾ ਗਿਆ ਹੈ। ਜੇ ਕੋਈ ਵੀ ਗੁਰਮਤਿ/ਪੰਥਕ ਮਸਲਾ ਹੋਂਦ ਵਿੱਚ ਆਉਂਦਾ ਹੈ
ਤਾਂ ਮੰਦਭਾਗੀ ਗੱਲ ਹੈ। ਪਰ ਜੇ ਇਸ ਨੂੰ ਸਿਰੇ ਲਗਾਏ ਬਿਨਾਂ ਹੀ ਵਿੱਚ ਵਿਚਾਲੇ ਛੱਡ ਦਿੱਤਾ ਜਾਏ
ਤਾਂ ਆਉਣ ਵਾਲੇ ਸਮੇਂ ਲਈ ਇਸ ਤੋਂ ਵੀ ਜਿਆਦਾ ਦੁਖਦਾਈ ਅਤੇ ਮੰਦਭਾਗੀ ਗੱਲ ਸਾਬਤ ਹੋਵੇਗੀ। ਤੱਤ
ਗੁਰਮਤਿ ਪਰਿਵਾਰ ਵੱਲੋਂ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਦਾ ਵਿਰੋਧ ਕੀਤਾ ਜਾ
ਰਿਹਾ ਹੈ। (ਇਸ ਵਿਸ਼ੇ ਤੇ ਇਕ-ਦੋ ਹੋਰ ਵੀਰਾਂ ਵੱਲੋਂ ਤੱਤ ਗੁਰਮਤਿ ਪਰਿਵਾਰ ਵਾਲਿਆਂ ਦਾ ਸਮਰਥਨ ਤਾਂ
ਕੀਤਾ ਗਿਆ ਹੈ। ਪਰ ਇਸ ਵਿਸ਼ੇ ਤੇ ਦਲੀਲਾਂ ਸਹਿਤ ਕੋਈ ਵਿਚਾਰ ਨਹੀਂ ਦਿੱਤੇ ਗਏ)। ਇਸ ਦੇ ਉਲਟ ਹੋਰ
ਜਿਆਦਾਤਰ ਸੱਜਣਾਂ ਨੇ ਪੂਰੀਆਂ ਦਲੀਲਾਂ ਸਹਿਤ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ
ਦਾ ਸਮਰਥਨ ਕੀਤਾ ਹੈ। ਕਿਉਂਕਿ ਤੱਤ ਗੁਰਮਤਿ ਪਰਿਵਾਰ ਵਾਲਿਆਂ ਦੇ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ
ਨਾਲ ਸੰਬੋਧਨ ਨਾ ਕਰਨ ਵਾਲੇ ਵਿਚਾਰ /ਫੈਸਲੇ ਦਾ ਕੋਈ ਸਮਰਥਨ ਨਹੀਂ ਹੋ ਰਿਹਾ ਅਤੇ ਬਹੁ ਗਿਣਤੀ
ਵਿਦਵਾਨਾਂ ਵੱਲੋਂ ਇਨ੍ਹਾਂ ਦੇ ਇਸ ਵਿਚਾਰ ਦਾ ਖੰਡਣ ਕੀਤਾ ਜਾ ਰਿਹਾ ਹੈ, ਇਸ ਲਈ ਤੱਤ ਗੁਰਮਤਿ
ਵਾਲਿਆਂ ਨੂੰ ਵੀ ਆਪਣੀ ਜ਼ਿਦ ਛੱਡ ਕੇ ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਕਰਨਾ ਸ਼ੁਰੂ ਕਰ
ਦੇਣਾ ਚਾਹੀਦਾ ਹੈ। ਜੇ ਉਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਨ੍ਹਾਂ ਦੁਆਰਾ ਇਹ ਗੱਲ ਕਹੀ ਜਾਣੀ ਫ਼ਜੂਲ
ਹੈ ਕਿ ‘ਪੰਥਕ ਹਿਤਾਂ ਲਈ’ ਉਹ ਜਨਤਕ ਤੌਰ ਤੇ ਵਿਚਾਰ ਚਰਚਾ ਬੰਦ ਕਰ ਰਹੇ ਹਨ।
ਕਿਉਂਕਿ ਸਿੱਖ ਨੇਂ ਹਰ ਕੰਮ ਲਈ ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲੈਣੀ ਹੈ। ਪਰ ਗੁਰੂ ਗ੍ਰੰਥ
ਸਾਹਿਬ ਤੋਂ ਸਹੀ ਸੇਧ ਤਾਂ ਹੀ ਮਿਲ ਸਕੇਗੀ ਜੇ ਗੁਰਬਾਣੀ ਦੇ ਅਰਥਾਂ ਸੰਬੰਧੀ ਭੁਲੇਖੇ ਨਾ ਹੋਣ।
ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਦੀ ਵਿਚਾਰ ਚਰਚਾ ਚਾਲੂ ਰਹੇ ਜਾਂ ਬੰਦ ਕਰ
ਦਿੱਤੀ ਜਾਵੇ। ਕੁਝਕੁ ਐਸੇ ਸਵਾਲ ਹਨ ਜੋ ਕਿ ਇਸ ਚਾਲੂ ਵਿਸ਼ੇ ਤੋਂ ਬਿਨਾਂ ਵੀ ਵਿਚਾਰੇ ਜਾਣੇ ਜਰੂਰੀ
ਹਨ। ਪੇਸ਼ ਹਨ ਕੁੱਝ ਸਵਾਲ:-
ਕੀ ਗੁਰਬਾਣੀ ਵਿਆਕਰਣ ਦੇ ਆਧਾਰ ਤੇ ਲਿਖੀ ਗਈ ਹੈ ਕਿ ਨਹੀਂ?
ਕੀ ਗੁਰਬਾਣੀ ਦੇ ਅਰਥ ਵਿਆਕਰਣ ਦੇ ਆਧਾਰ ਤੇ ਹੋਣੇ ਚਾਹੀਦੇ ਹਨ ਕਿ ਨਹੀਂ?
ਕੀ ਗੁਰਬਾਣੀ ਦੇ ਉਤਾਰੇ ਸਮੇਂ ਗ਼ਲਤੀਆਂ ਹੋਈਆਂ ਹਨ? ਜੇ ਹੋਈਆਂ ਹਨ ਤਾਂ ਕੁੱਝ ਸਮਾਂ ਪਹਿਲਾਂ ਮੇਰੇ
ਵੱਲੋਂ ਪੇਸ਼ ਉਦਾਹਰਣ ‘ਸੋ ਦਰੁ…ਕਿਹਾ. .’ ਸ਼ਬਦ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਥਾਵਾਂ ਤੇ
ਦਰਜ ਹੈ ਅਤੇ ਤਿੰਨਾਂ ਥਾਵਾਂ ਤੇ ਇਸ ਦੇ ਵੱਖ ਵੱਖ ਰੂਪ ਹਨ, ਇਸ ਬਾਰੇ ਤੱਤ ਗੁਰਮਤਿ ਪਰਿਵਾਰ ਵਾਲੇ
ਆਪਣੇ ਵਿਚਾਰ ਦੇਣ।
ਕੋਈ ਵੀ ਲਿਖਤ ਜੋ ਕਿ ਜਨਤਕ ਤੌਰ ਤੇ ਪ੍ਰਕਾਸ਼ਿਤ ਹੁੰਦੀ ਹੈ, ਉਸ ਦੇ ਚੰਗੇ ਮਾੜੇ ਨਤੀਜਿਆਂ ਲਈ ਲਿਖਤ
ਲਿਖਣ ਵਾਲਾ ਕੋਈ ਖਾਸ ਵਿਅਕਤੀ ਜਿੰਮੇਵਾਰ ਹੁੰਦਾ ਹੈ। ਤੱਤ ਗੁਰਮਤਿ ਪਰਿਵਾਰ ਦੇ ਮਾਮਲੇ ਵਿੱਚ
ਇਨ੍ਹਾਂ ਦਾ ਕੋਈ ਵੀ ਮੁਖੀ ਨਹੀਂ ਹੈ। ਸਾਰੇ ਦੇ ਸਾਰੇ ਸੇਵਾਦਾਰ ਜਾਂ ਮੈਂਬਰ ਹਨ। ਸੇਵਾਦਾਰ ਜਾਂ
ਮੈਂਬਰ ਨਾ ਤਾਂ ਸਥਾਈ ਹੁੰਦੇ ਹਨ ਅਤੇ ਨਾ ਹੀ ਕਿਸੇ ਗੱਲ ਲਈ (ਜਨਤਾ ਪ੍ਰਤੀ) ਉਤਰਦਾਈ ਹੁੰਦੇ ਹਨ।
ਇਨ੍ਹਾਂ ਦੇ ਆਪਣੇ ਅੰਦਰੂਨੀ ਨਿਯਮ ਜੋ ਵੀ ਮਰਜੀ ਹੋਣ, ਪਰ ਜਨਤਕ ਤੌਰ ਤੇ ਪ੍ਰਕਾਸ਼ਿਤ ਕਿਸੇ ਲਿਖਤ ਲਈ
ਇਨ੍ਹਾਂ ਦੇ ਅੰਦਰੂਨੀਂ ਨਿਯਮ ਲਾਗੂ ਨਹੀਂ ਹੋ ਸਕਦੇ। ਇਨ੍ਹਾਂ ਦੀ ਕਿਸੇ ਵੀ ਲਿਖਤ ਲਈ ਕਿਸੇ ਖਾਸ
ਜਿੰਮੇਵਾਰ ਵਿਅਕਤੀ ਦਾ ਨਾਮ ਲਿਖਿਆ ਜਾਣਾ ਜਰੂਰੀ ਹੈ।
ਕੋਈ ਵੀ ਵਿਵਾਦਿਤ ਮਸਲਾ ਜਨਤਕ ਤੌਰ ਤੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਤ ਗੁਰਮਤਿ ਪਰਿਵਾਰ ਵਾਲਿਆਂ
ਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਇਸ ਨੂੰ ਜਨਤਕ ਤੌਰ ਤੇ ਪ੍ਰਕਾਸ਼ਿਤ ਕਰਨਾ ਪੰਥਕ ਹਿਤਾਂ ਲਈ
ਠੀਕ ਹੈ ਜਾਂ ਗ਼ਲਤ। ਮਿਸਾਲ ਦੇ ਤੌਰ ਤੇ ਇਹ ਗੱਲ ਜਨਤਕ ਤੌਰ ਤੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ
ਇਨ੍ਹਾਂ ਨੂੰ ਸੋਚ ਵਿਚਾਰ ਲੈਣੀ ਚਾਹੀਦੀ ਸੀ ਕਿ ‘ਗੁਰਬਾਣੀ ਦੇ ਉਤਾਰੇ ਸਮੇਂ ਗ਼ਲਤੀਆਂ ਹੋਈਆਂ ਹਨ’।
ਇਸ ਤਰ੍ਹਾਂ ਦੀਆਂ ਗੱਲਾਂ ਦੇ ਗੰਭੀਰ ਨਤੀਜਿਆਂ ਬਾਰੇ ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਪਹਿਲਾਂ
ਵਿਚਾਰ ਕਰ ਲੈਣੀ ਚਾਹੀਦੀ ਹੈ।
ਜਸਬੀਰ ਸਿੰਘ (ਕੈਲਗਰੀ)
(03/12/10)
ਅਮਰ ਜੀਤ ਸਿੰਘ ਚੰਦੀ
ੴ
ਸਤਿ ਗੁਰ ਪ੍ਰਸਾਦਿ
ਦੂਖ ਨਿਵਾਰਨ
ਬੰਦਾ ਦੁੱਖਾਂ ਕੋਲੋਂ ਬਹੁਤ ਡਰਦਾ ਹੈ, ਹਰ ਵੇਲੇ ਦੁੱਖਾਂ ਤੋਂ ਬਚਣ ਲਈ, ਸੁਖ ਹਾਸਲ ਕਰਨ ਲਈ,
ਪਰਮਾਤਮਾ ਨੂੰ ਬੇਨਤੀਆਂ, ਅਰਦਾਸਾਂ ਕਰਦਾ ਰਹਿੰਦਾ ਹੈ। ਇਹ ਸਮਝਦੇ ਹੋਏ ਕਿ ਪੁਜਾਰੀ, ਹਮੇਸ਼ਾ ਗੁਰੂ
ਦੀ ਹਜ਼ੂਰੀ ਵਿੱਚ ਰਹਿੰਦੇ ਹਨ, ਇਸ ਤਰ੍ਹਾਂ ਉਹ ਪਰਮਾਤਮਾ ਦੇ ਬਹੁਤ ਮੂੰਹ-ਲੱਗ ਹੁੰਦੇ ਹਨ। ਅਤੇ
ਅਕਸਰ ਉਸ ਨੇ ਸੰਤਾਂ-ਮਹਾਂ ਪੁਰਖਾਂ-ਬ੍ਰਹਮਗਿਆਨੀਆਂ ਕੋਲੋਂ ਸੁਣਿਆ ਹੁੰਦਾ ਹੈ ਕਿ, ਪਰਮਾਤਮਾ ਭਗਤਾਂ
ਦੇ ਵੱਸ ਵਿੱਚ ਹੁੰਦਾ ਹੈ। ਇਸੇ ਸੋਚ ਅਧੀਨ ਉਸ ਨੂੰ ਜਾਪਦਾ ਹੈ ਕਿ ਜੇ ਇਹ ਪੁਜਾਰੀ, ਪਰਮਾਤਮਾ ਕੋਲ
ਮੇਰੀ ਅਰਦਾਸ ਕਰ ਦੇਵੇ, ਮੇਰੀ ਸਿਫਾਰਸ਼ ਕਰ ਦੇਵੇ ਤਾਂ ਮੇਰੇ ਸਭ ਦੁਖ ਦੂਰ ਹੋ ਸਕਦੇ ਹਨ। ਭਾਵੇਂ ਇਸ
ਨੂੰ ਕੁੱਝ ਵੱਧ ਪੈਸੇ ਦੇ ਕੇ ਹੀ ਇਹ ਕੰਮ ਕਰਵਾਉਣਾ ਪਵੇ, ਮੈਂ ਇਸ ਕੋਲੋਂ ਅਰਦਾਸ ਕਰਵਾ ਹੀ ਲਵਾਂ
ਸਿਫਾਰਸ਼ ਪਵਾ ਹੀ ਲਵਾਂ।
ਇਸ ਤਰ੍ਹਾਂ ਸੁਖ ਦੀ ਚਾਹ ਵਿੱਚ ਉਹ ਜਣੇ-ਖਣੇ ਦੀ ਸੇਵਾ ਕਰਦਾ, ਦੁਖ ਪਾਉਂਦਾ ਰਹਿੰਦਾ ਹੈ। ਉਸ ਨੂੰ
ਸੁਖ ਤਾਂ ਕੀ ਮਿਲਣਾ ਹੁੰਦਾ ਹੈ, ਉਸ ਨੂੰ ਸੁਖ ਨਾ ਮਿਲਣ ਦੇ ਕਾਰਨ ਦਾ ਵੀ ਪਤਾ ਨਹੀਂ ਲਗਦਾ। ਗੁਰੂ
ਸਾਹਿਬ ਤਾਂ ਸੇਧ ਦਿੰਦੇ ਹਨ,
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ॥ ਸੁਖੈ ਕਉ ਦੁਖੁ ਅਗਲਾ
ਮਨਮੁਖਿ ਬੂਝ ਨ ਹੋਇ॥ (੫੭)
ਦੁਨੀਆਂ ਵਿਚਲਾ ਹਰ ਬੰਦਾ ਸੁਖ ਹੀ ਮੰਗਦਾ ਹੈ, ਕੋਈ ਵੀ ਦੁਖ ਨਹੀਂ ਮੰਗਦਾ। ਪਰ ਸੁਖ ਮਗਰੋਂ
ਦੁਖ ਆਉਣਾ ਜ਼ਰੂਰੀ ਹੈ, ਇਸ ਸਿਧਾਂਤ ਨੂੰ ਮਨਮੁਖ ਬੰਦਾ ਸਮਝ ਨਹੀਂ ਪਾਉਂਦਾ॥
ਉਹ ਤਾਂ ਇਹ ਸਮਝਦਾ ਹੈ ਕਿ ਇਹ ਤਾਂ ਮਨ ਪਿੱਛੇ ਚਲਣ ਵਾਲੇ ਬੰਦੇ ਦੀ ਗੱਲ ਹੈ, ਮੈਂ ਕੋਈ ਮਨਮੁਖ
ਥੋੜਾ ਹਾਂ? ਮੈਂ ਤਾਂ ਗੁਰਮੁਖ ਹਾਂ, ਮੈਂ ਤਾਂ ਪਰਮਾਤਮਾ ਦੇ ਅਤੇ ਗੁਰੂ ਦੇ ਬਹੁਤ ਨੇੜਲੇ, ਵਜ਼ੀਰ
ਕੋਲੋਂ ਅਰਦਾਸ ਕਰਵਾ ਰਿਹਾ ਹਾਂ, ਸਿਫਾਸ਼ ਪਵਾ ਰਿਹਾ ਹਾਂ। ਫਿਰ ਮੈਨੂੰ ਸੁਖ ਤੋਂ ਮਗਰੋਂ ਦੁੱਖ
ਕਿਵੇਂ ਆ ਸਕਦਾ ਹੈ? ਜੇ ਪਰਮਾਤਮਾ ਕੋਲੋਂ ਸੁਖ ਨਹੀਂ ਮੰਗਣਾ ਤਾਂ ਹੋਰ ਕਿਸ ਕੋਲੋਂ ਮੰਗਣਾ ਹੈ?
ਗੁਰੂ ਸਾਹਿਬ ਹੀ ਤਾਂ ਕਹਿੰਦੇ ਹਨ ਕਿ,
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ (੧੪੨੭)
ਮੈਂ ਵੀ ਤਾਂ ਰਾਮ ਦੀ ਹੀ ਸਰਨ ਲੈ ਰਿਹਾ ਹਾਂ। ਜੇ ਡਾਇਰੈਕਟ ਨਹੀਂ ਤਾਂ, ਉਸ ਦੈ ਵਜ਼ੀਰ ਦੀ
ਮਾਰਫਤ, ਇਨ-ਡਾਇਰੈਕਟ ਹੀ ਸਹੀ, ਸਰਨ ਤਾਂ ਉਸ ਦੀ ਹੀ ਲੈ ਰਿਹਾ ਹਾਂ, ਕਿਸੇ ਹੋਰ ਦੀ ਸਰਨ ਤਾਂ ਨਹੀਂ
ਲੈ ਰਿਹਾ। ਫਿਰ ਵੱਡੇ ਬੰਦੇ ਨੂੰ ਮਿਲਣ ਲਈ, ਕੋਈ ਤਾਂ ਸਿਫਾਰਸ਼ ਹੋਣੀ ਹੀ ਚਾਹੀਦੀ ਹੈ, ਬਿਨਾ
ਸਿਫਾਰਸ਼ ਤਾਂ ਦੁਨੀਆਂ ਦਾ ਹੀ ਕੋਈ ਬੰਦਾ ਨਹੀਂ ਮੰਨਦਾ, ਉਹ ਤਾਂ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਉਹ
ਇਹ ਨਹੀਂ ਸਮਝਦਾ ਕਿ ਇਹ ਵਿਚੋਲੇ ਹੀ ਸਾਰੇ ਪਵਾੜੇ ਦੀ ਜੜ੍ਹ ਹੁੰਦੇ ਹਨ। ਗੁਰੂ ਸਾਹਿਬ ਸੇਧ ਦਿੰਦੇ
ਹਨ,
ਬਿਰਥਾ ਕਹਉ ਕਉਨ ਸਿਉ ਮਨ ਕੀ॥
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ॥ ੧॥ ਰਹਾਉ॥
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥ ੧॥
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ॥
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕਮਤਿੁ ਬਿਨਾਸੈ ਤਨ ਕੀ॥ ੨॥ (੪੧੧)
॥ ਰਹਾਉ॥ ਹੇ ਭਾਈ ਮੈਂ ਇਸ ਮਨ ਦੀ ਹਾਲਤ ਕਿਸ ਅੱਗੇ ਫੋਲਾਂ? ਇਹ ਤਾਂ ਧਨ-ਦੌਲਤ ਦੇ ਲੋਭ
ਲਾਲਚ ਵਿੱਚ ਫਸਿਆ, ਮਾਇਆ ਦੀ ਪਰਾਪਤੀ ਲਈ, ਚਾਰੇ ਪਾਸੇ ਦੌੜਿਆ ਫਿਰਦਾ ਹੈ।
॥ ੧॥ ਜਿਵੇਂ ਕੁੱਤਾ ਰੋਟੀ ਦੀ ਗ੍ਰਾਹੀ ਲਈ ਦਰ-ਦਰ ਤੇ ਭਟਕਦਾ ਰਹਿੰਦਾ ਹੈ, ਤਿਵੇਂ ਹੀ ਬੰਦਾ, ਸੁਖ
ਦੀ ਪਰਾਪਤੀ ਲਈ, ਸੁਖ ਹਾਸਲ ਕਰਨ ਦੀ ਚਾਹ ਵਿੱਚ ਦਰਵਾਜ਼ੇ-ਦਰਵਾਜ਼ੇ, ਕਦੇ ਕਿਸੇ ਸੰਤ ਦੇ ਡੇਰੇ, ਕਦੇ
ਕਿਸੇ ਮਹਾਂ ਪੁਰਖ ਦੇ ਡੇਰੇ, ਕਦੇ ਕਿਸੇ ਬ੍ਰਹਮਗਿਆਨੀ ਦੇ ਡੇਰੇ ਤੇ ਠੋਕਰਾਂ ਖਾਂਦਾ ਫਿਰਦਾ ਹੈ।
ਕਦੇ ਕਿਤੇ ਅਖੰਡ ਪਾਠ ਕਰਵਾ ਰਿਹਾ ਹੈ, ਕਦੇ ਕਿਤੇ ਲੰਗਰ ਲਗਾ ਰਿਹਾ ਹੈ, ਕਦੇ ਕਿਤੇ ਦਾਨ ਪੁੰਨ ਕਰ
ਰਿਹਾ ਹੈ, ਕਦੀ ਕਿਸੇ ਦੁਖ ਭੰਜਣੀ ਬੇਰੀ ਦੀ ਮੁੱਠੀ ਚਾਪੀ ਕਰ ਰਿਹਾ ਹੈ, ਕਦੇ ਕਿਸੇ ਦੂਖ ਨਿਵਾਰਨ
ਸਾਹਿਬ ਦੇ ਪੈਰ ਧੋਣ ਵਾਲੇ ਚਲ੍ਹੇ ਵਿਚੋਂ ਸ਼ੁੱਧ ਅੰਮ੍ਰਿਤ ਸ਼ਕ ਕੇ, ਬਿਮਾਰੀਆਂ ਸਹੇੜ ਰਿਹਾ ਹੈ।
ਕਦੇ ਕਿਸੇ ਡੇਰੇਦਾਰ ਦੇ ਦੱਸੇ ਅਨੁਸਾਰ, ਮੱਂਸਿਆ ਦੇ ਦਿਨਾਂ ਵਿੱਚ ਗੁਰਦਵਾਰਿਆਂ ਦੇ ਸਰੋਵਰਾਂ ਵਿੱਚ
ਇਸ਼ਨਾਨ ਕਰ ਰਿਹਾ ਹੈ। ਕਦੇ ਕਿਸੇ ਬਿਮਾਰੀ ਵਿੱਚ ਫਸਿਆ, ਕਿਸੇ ਚੰਗੇ ਡਾਕਟਰ ਕੋਲੋਂ ਦਵਾਈ ਲੈਣ ਦੀ
ਥਾਂ, ਡੇਰੇਦਾਰਾਂ ਤੋਂ ਸਵਾਹ ਦੀਆਂ ਪੁੜੀਆਂ ਅਤੇ ਪਾਣੀ ਦੀਆਂ ਬੋਤਲਾਂ ਲੈ ਕੇ ਲੁੱਟ ਹੋ ਰਿਹਾ ਹੈ।
ਇਵੇਂ ਇਹ ਸਾਰੇ ਕਰਮ ਕਾਂਡ ਕਰਦਾ, ਸੁਖ ਮਿਲਲਣ ਦੇ ਲਾਲਚ ਵਿੱਚ ਹੀ ਦੁੱਖ ਸਹੇੜੀ ਜਾ ਰਿਹਾ ਹੈ। ਏਸੇ
ਚੱਕਰ ਵਿੱਚ ਉਸ ਨੂੰ ਪਰਮਾਤਮਾ ਦੀ ਭਗਤੀ ਕਰਨ ਦੀ ਗੱਲ ਤਾਂ ਭੁੱਲ ਹੀ ਗਈ ਹੈ।
ਮੇਰਾ ਇੱਕ ਦੋਸਤ ਹੈ, ਉਸ ਨੇ ਹੇਰਾ-ਫੇਰੀ ਆਸਰੇ, ਕਾਫੀ ਮਾਇਆ ਇਕੱਠੀ ਕਰ ਲਈ ਹੈ। ਜਦ ਬੰਦੇ ਕੋਲ ਦੋ
ਨੰਬਰ ਦੀ ਮਾਇਆ ਇਕੱਠੀ ਹੋ ਜਾਵੇ ਤਾਂ, ਫਿਰ ਉਸ ਨੂੰ ਰੱਬ ਦਾ ਡਰ ਸਤਾਉਂਦਾ ਹੈ, ਫਿਰ ਉਹ ਗੁਰਦਵਾਰੇ
ਦੀ ਸਰਨ ਲੈਣੀ ਲੋੜਦਾ ਹੈ, ਏਵੇਂ ਉਹ ਵੀ ਗੁਰਦਵਾਰੇ ਅੱਪੜ ਗਿਆ। ਅੱਗੇ ਗੁਰਦਵਾਰੇ ਵਿੱਚ ਇੱਕ ਤੋਂ
ਇੱਕ ਉਸਤਾਦ ਹੁੰਦਾ ਹੈ, ਉਨ੍ਹਾਂ ਉਸਤਾਦਾਂ ਨੇ ਉਸ ਨੂੰ ਸੁਚੱਜੀ ਮੱਤ ਦਿੱਤੀ ਕਿ ਗੁਰਦਵਾਰੇ ਵਿੱਚ
ਸੇਵਾ ਕਰਨ ਲਈ, ਕੋਈ ਓਹਦਾ ਤਾਂ ਹੋਣਾ ਹੀ ਚਾਹੀਦਾ ਹੈ। ਬੱਸ ਫਿਰ ਕੀ ਸੀ, ਪੈ ਗਿਆ ਓਹਦੇ ਦੇ ਚੱਕਰ
ਵਿਚ। ਕਈ ਸਾਲ ਤਿਕੜਮਾਂ ਲੜਾਉਣ ਪਿਛੋਂ ਉਸ ਦੀ ਵੀ ਲਾਟਰੀ ਨਿਕਲ ਆਈ, ਅਤੇ ਉਹ ਗੁਰਦਵਾਰੇ ਦਾ ਮੀਤ
ਪ੍ਰਧਾਨ ਬਣ ਗਿਆ।
ਫਿਰ ਤਰੱਕੀ ਕਰਨਾ ਤਾਂ ਬੰਦੇ ਦਾ ਜਨਮ ਸਿੱਧ ਅਧਿਕਾਰ ਹੈ, ਪੈ ਗਿਆ ਪ੍ਰਧਾਨਗੀ ਦੇ ਚੱਕਰ ਵਿਚ, ਪਰ
ਕਈ ਸਾਲ ਕੋਈ ਮੌਕਾ ਨਾ ਬਣਿਆ। ਅਖੀਰ ਉਸ ਗੁਰਦਵਾਰੇ ਤੋਂ ਛੋਟੇ ਇੱਕ ਗੁਰਦਵਾਰੇ ਵਿਚ, ਜਿੱਥੇ
ਪ੍ਰਧਾਨ ਅਤੇ ਸੈਕਟਰੀ, ੨੦-੨੨ ਸਾਲ ਤੋਂ ਬਿਨਾ ਚੋਣ ਕਰਵਾਏ ਹੀ, ਕਬਜ਼ਾ ਕਰੀ ਬੈਠੇ ਸਨ, ਉਨ੍ਹਾਂ
ਵਿਚੋਂ ਪਰਧਾਨ ਜੀ ਨੇ ਆਪਣਾ ਜਨਮ ਸਵਾਰ ਕੇ ਸੱਚੀ ਦਰਗਾਹ ਵਿਚ, ਸੱਚਾ ਪਿੜ ਜਾ ਮੱਲਿਆ। ਤਾਂ ਉਹ ਉਸ
ਗੁਰਦਵਾਰੇ ਦਾ ਪ੍ਰਧਾਨ ਬਣਨ ਲਈ ਕੋਸ਼ਿਸ਼ ਕਰਨ ਲੱਗਾ। ਇੱਕ ਦਿਨ ਮੈਨੁੰ ਉਸ ਤੇ ਕੁੱਝ ਤਰਸ ਆਇਆ, ਮੈਂ
ਸੋਚਿਆ ਇਨ੍ਹਾਂ ਕਰਮ-ਕਾਂਡਾਂ ਤੋਂ ਇਸ ਨੂੰ ਬਚਾਉਣ ਲਈ ਕੁੱਝ ਉਪਰਾਲਾ ਕਰਨਾ ਚਾਹੀਦਾ ਹੈ, ਸੋ ਆਪਣਾ
ਲਿਖਿਆ ਲੇਖ, ਜਿਸ ਵਿਚ, ਨਾਮ, ਕੀਰਤਨ, ਸਿਮਰਨ ਅਤੇ ਜਪ ਦਾ ਵਿਸਲੇਸ਼ਨ ਕੀਤਾ ਹੋਇਆ ਹੈ, ਲੈ ਕੇ ਉਸ
ਦੇ ਘਰ ਗਿਆ, ਉਸ ਨੇ ਬੜੇ ਪਿਆਰ ਨਾਲ ਚਾਹ-ਪਾਣੀ ਪਿਲਾਇਆ।
ਜਦ ਮੈਂ ਉਸ ਨੂੰ ਆਪਣਾ ਲੇਖ ਦੇ ਕੇ ਕਿਹਾ, ‘ਜ਼ਰਾ ਇਸ ਨੂੰ ਪੜ੍ਹ ਲੈਣਾ’ ਉਸ ਨੇ ਲੇਖ ਦਾ ਸਿਰਲੇਖ
ਦੇਖਦਿਆਂ ਹੀ ਕਿਹਾ ‘ਮੈਂ ਬਹੁਤ ਸਾਰੇ ਮਹਾਂਪੁਰਖਾਂ ਦਾ ਸੰਗ ਕੀਤਾ ਹੈ, ‘ਮੈਂ ਇਨ੍ਹਾਂ ਚੀਜ਼ਾਂ ਬਾਰੇ
ਬਹੁਤ ਕੁੱਝ ਜਾਣਦਾ ਹਾਂ’ ਮਨ ਵਿੱਚ ਰੰਜ ਤਾਂ ਬਹੁਤ ਆਇਆ ਅਤੇ ਮਨ ਵੀ ਕੀਤਾ ਕਿ ਲੇਖ ਵਾਪਸ ਲੈ
ਚਲਾਂ, ਪਰ ਫਿਰ ਇਹ ਸੋਚ ਕੇ ਕਿ ਪਿਆ ਰਹਣ ਦੇ ਸ਼ਾਇਦ ਕਦੇ ਪੜ੍ਹ ਹੀ ਲਵੇ। ਪਰ ਸ਼ਾਇਦ ਉਹ ਅਜਿਹਾ ਨਹੀਂ
ਕਰ ਸਕਿਆ, ਹੁਣ ਉਸ ਨੂੰ ਗੁਰਦਵਾਰੇ ਵਿਚੋਂ ਹੀ ਆਪਣੀਆਂ ਆਪ-ਹੁਦਰੀਆਂ ਕਰ ਕੇ, ਸਿੱਖੀ ਦੀ ਸੇਵਾ
ਕਰਦਿਆਂ ਪ੍ਰਤੱਖ ਵੇਖਿਆ ਜਾ ਸਕਦਾ ਹੈ। ਹੁਣ ਸ਼ਾਇਦ ਉਹ ਜ਼ਿੰਦਗੀ ਦੇ ਬਾਕੀ ਦੋ-ਚਾਰ ਜਾਂ ਅੱਠ-ਦਸ
ਸਾਲ, ਗੁਰਦਵਾਰੇ ਦੀ ਸੇਵਾ ਕਰਦੇ ਹੀ ਬਿਤਾਉਣਗੇ। ਉਸ ਪਿਛੋਂ ਉਹ ਵੀ ਆਪਣਾ ਜਨਮ ਸਵਾਰ ਕੇ ਰੱਬ ਦੀ
ਦਰਗਾਹ ਵਿੱਚ ਸੱਚਾ ਪਿੜ ਜਾ ਮੱਲਣਗੇ, ਉਸ ਮਗਰੋਂ ਉਨ੍ਹਾਂ ਦੀ ਥਾਂ ਪੂਰਨ ਲਈ ਕੋਈ ਹੋਰ ਆ ਜਾਵੇਗਾ।)
ਪਰ ਅਜਿਹੇ ਲੋਕਾਂ ਨੂੰ ਪਰਭੂ ਦੀ ਪ੍ਰੇਮਾ ਭਗਤੀ ਦੀ ਸੋਝੀ ਨਹੀਂ ਹੁੰਦੀ।
॥ ੨॥ ਅਜਿਹੇ ਬੰਦੇ, ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਜਾਂਦੇ ਹਨ। ਇਨ੍ਹਾਂ ਦੇ ਕਰਮਾਂ ਕਰ ਕੇ
ਲੋਕਾਂ ਵਲੋਂ ਕੀਤੇ ਜਾਂਦੇ ਮਖੌਲ਼ਾਂ ਕਾਰਨ ਵੀ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ। ਹੇ ਨਾਨਕ ਤੂੰ
ਪਰਮਾਤਮਾ ਦੀ ਸਿਫਤ ਸਲਾਹ ਕਿਉਂ ਨਹੀਂ ਕਰਦਾ? ਉਸ ਨਾਲ ਤੇਰੀ ਇਹ ਖੋਟੀ ਮੱਤ ਦੂਰ ਹੋ ਜਾਵੇਗੀ।
ਆਮ ਬੰਦੇ ਤਾਂ ਵਿਚਾਰੇ ਰੋਜ਼ੀ ਰੋਟੀ ਦੇ ਚੱਕਰ ਵਿੱਚ ਹੀ ਪਿਸਦੇ ਰਹਿੰਦੇ ਹਨ, ਸੋਨੇ ਤੇ ਸੁਹਾਗਾ ਇਹ
ਕਿ, ਪੁਜਾਰੀ ਲਾਣੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਮ ਤੇ ਏਨਾ ਵੱਡਾ ਜਾਲ ਬੁਣ
ਦਿੱਤਾ ਹੋਇਆ ਹੈ ਕਿ ਆਮ ਬੰਦੇ ਲਈ ਕਰਮ-ਕਾਂਡ ਹੀ ਸਭ ਕੁੱਝ ਹੋ ਗਏ ਹਨ। ਸੁਖ ਪਰਾਪਤ ਕਰਨ ਦੀ ਚਾਹ
ਵਿਚ, ਆਪਣੀ ਮਿਹਨਤ ਦੀ ਕਮਾਈ, ਇਨ੍ਹਾਂ ਵੇਹਲੜਾਂ ਦੇ ਹੱਥ ਲੁਟਾਉਂਦੇ, ਉਹ ਹੋਰ ਦੁਖੀ ਹੁੰਦੇ
ਰਹਿੰਦੇ ਹਨ।
ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਾ ਭੰਡਾਰ ਹਨ, ਉਨ੍ਹਾਂ ਵਿਚਲੀ ਇਕ-ਇਕ ਤੁਕ ਬੰਦੇ ਦੀ
ਜ਼ਿੰਦਗੀ ਬਦਲ ਸਕਦੀ ਹੈ। ਪਰ ਜਿਨ੍ਹਾਂ ਬੰਦਿਆਂ ਕੋਲ, ਚਾਰ ਪੈਸੇ ਆ ਜਾਂਦੇ ਹਨ, ਉਹ ਗੁਰੂ ਗ੍ਰੰਥ
ਸਾਹਿਬ ਜੀ ਤੋਂ ਸਿਖਿਆ ਲੈਣ ਦੀ ਥਾਂ, ਉਸ ਦੀ ਪੜਚੋਲ ਵਿੱਚ ਲਗ ਜਾਂਦੇ ਹਨ। ਆਮ ਬੰਦੇ ਦੀ ਹਾਲਤ
ਆਪਾਂ ਉਪਰ ਵਿਚਾਰ ਹੀ ਆਏ ਹਾਂ।
ਖੈਰ ਮੁਕਦੀ ਗੱਲ ਕਰਦਿਆਂ ਮੈਂ ਏਨਾ ਹੀ ਕਹਿਣਾ ਚਾਹਾਂਗਾ ਕਿ ਉਹ ਵੀਰ ਜਿਨ੍ਹਾਂ ਵਿੱਚ ਸਮਰਥਾ ਹੈ,
ਉਹ ਆਪ ਗੁਰੂ ਗਰੰਥ ਸਾਹਿਬ ਜੀ ਤੋਂ ਸਿਖਿਆ ਲੈਣ ਦਾ ਉਪਰਾਲਾ ਕਰਨ। ਆਮ ਬੰਦਿਆਂ ਨੂੰ ਇਹ ਕਹਿਣਾ
ਚਾਹੁੰਦਾ ਹਾਂ ਕਿ
ਤੁਸੀਂ ਸੁਖ ਦੀ ਚਾਹ ਵਿੱਚ ਜੋ ਕਰਮ ਕਾਂਡ ਕਰਦੇ ਹੋ ਉਹ ਛੱਡ ਦੇਵੋ, ਜੋ ਤੁਕਾਂ ਤੁਹਾਨੂੰ ਪੁਜਾਰੀ
ਲਾਣਾ ਰਟਣ ਨੂੰ ਕਹਿੰਦਾ ਹੈ, ਉਨ੍ਹਾਂ ਦਾ ਤਿਆਗ ਕਰ ਦੇਵੋ, ਤਾਂ ਮੈਂ ਤੁਹਾਡੇ ਸੁਖ ਦੀ ਗਰੰਟੀ ਲੈ
ਸਕਦਾ ਹਾਂ। ਮੈਂ ਇੱਕ ਤੁਕ ਲਿਖ ਰਿਹਾ ਹਾਂ, ਤੁਸੀਂ ਉਸ ਨੂੰ ਹਰ ਵੇਲੇ ਮਨ ਵਿੱਚ ਯਾਦ ਰੱਖਣਾ ਹੈ,
ਜੇ ਫਿਰ ਵੀ ਤੁਹਾਨੂੰ ਸੁਖ ਨਾ ਮਿਲੇ ਤਾਂ, ਤੁਸੀਂ ਜੋ ਵੀ ਡੰਨ ਮੈਨੂੰ ਲਾਵੋਗੇ, ਮੈਂ ਉਸ ਨੂੰ ਖਿੜੇ
ਮੱਥੇ ਪਰਵਾਨ ਕਰਾਂਗਾ। ਤੁਕ ਇਵੇਂ ਹੈ,
ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (੩੮੬)
ਹੇ ਮੇਰੇ ਵੀਰ, ਹੇ ਮੇਰੇ ਮਿਤ੍ਰ, ਮੇਰੀ ਗਲ ਧਿਆਨ ਨਾਲ ਸੁਣ, ਮੈਂ ਤੈਨੂੰ ਸੁਖੀ ਰਹਿਣ ਦਾ
ਗੁਰ ਦਸਦਾ ਹਾਂ, ਜੇ ਕਰ ਤੂੰ ਆਪਣੇ ਮਨ ਵਿੱਚ ਕਿਸੇ ਦੂਸਰੇ ਦਾ ਬੁਰਾ ਨਹੀਂ ਸੋਚੇਂਗਾ ਤਾਂ ਤੈਨੂੰ
ਕਦੀ ਦੱਖ ਨਹੀਂ ਹੋਵੇਗਾ।
ਅਮਰ ਜੀਤ ਸਿੰਘ ਚੰਦੀ
ਫੋਨ:- ੯੧ ੯੫੬੮੫ ੪੧੪੧੪
(ਨੋਟ:- ਸੰਤ, ਬ੍ਰ੍ਹਮਗਿਆਨੀ, ਮਹਾਂਪੁਰਖ ਕਹਿੰਦੇ ਹਨ ਕਿ ਜੇ ਦੱਖਣਾ ਨਾ ਦਿਤੀ ਜਾਵੇ ਤਾਂ,
ਦਿੱਤੀ ਸਿਖਿਆ ਵੀ ਫਲੀਭੂਤ ਨਹੀਂ ਹੁੰਦੀ। ਇਸ ਕਰ ਕੇ ਕਿਸੇ ਭੁਲੇਖੇ ਵਿੱਚ ਨਾ ਰਹਿਣਾ ਕਿ ਮੈਂ
ਤੁਹਾਡੇ ਕੋਲੋਂ ਦੱਖਣਾ ਨਹੀਂ ਲਵਾਂਗਾ। ਮੈਨੂੰ ਦੱਖਣਾ ਦਿੱਤੇ ਬਗੈਰ, ਇਹ ਸਿਖਿਆ ਵੀ ਕੰਮ ਨਹੀਂ
ਕਰੇਗੀ। ਮੇਰੀ ਦੱਖਣਾ ਹੈ ਕਿ, ਤੁਸੀਂ ਅੱਜ ਹੀ ਇਹ ਪ੍ਰਣ ਕਰੋ ਕਿ ਅੱਜ ਤੋਂ, ਤੁਸੀਂ ਆਪਣੀ ਮਿਹਨਤ
ਦੀ ਕਮਾਈ, ਆਪਣੇ ਪਰਿਵਾਰ ਦੀ ਭਲਾਈ ਅਤੇ ਸਮਾਜ ਦੇ ਕਲਿਆਣ ਤੋਂ ਇਲਾਵਾ ਹੋਰ ਕਿਤੇ ਵੀ ਖਰਚ ਨਹੀਂ
ਕਰੋਗੇ।)
(02/12/10)
ਗੁਰਮੀਤ ਸਿੰਘ ਕਾਦੀਆਨੀ, ਕਪੂਰਥਲਾ
ਵਾਹਿਗੁਰੂ ਜੀ ਕਾ
ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਸਤਿਕਾਰ ਯੋਗ ਵੀਰ ਜੀ, ਮੈਨੂੰ ਸਮਝ ਨਹੀਂ ਆ ਰਾਹੀ ਕਿ ਸਿੱਖ ਮਾਰਗ ਹੁਣ ਕਿਹੜੇ ਪਾਸੇ ਜਾ ਰਿਹਾ ਹੈ।
ਵਿਵਾਦ ਗ੍ਰਸਤ ਅਤੇ ਆਪਸੀ ਦੂਸ਼ਣਬਾਜੀ ਵਾਲੀਆਂ ਚਿੱਠੀਆਂ ਪ੍ਰਕਾਸ਼ਤ ਕਰਨਾ ਸਿੱਖ ਮਾਰਗ ਵਰਗੀ ਪੰਥਕ
ਵੈੱਬਸਾਈਟ ਲਈ ਠੀਕ ਨਹੀਂ।
ਦਾਸਰਾ
ਗੁਰਮੀਤ ਸਿੰਘ ਕਾਦੀਆਨੀ, ਕਪੂਰਥਲਾ
(ਸੰਪਾਦਕੀ ਟਿੱਪਣੀ:- ਕੁੱਝ ਹਫਤੇ ਹੋਰ ਹਨ।
ਪਹਿਲੀ ਜਨਵਰੀ ਤੋਂ ਸਿਰਫ ਗੁਰਮਤਿ ਦੇ ਵਿਸ਼ਿਆਂ ਬਾਰੇ ਹੀ ਵਿਚਾਰ ਚਰਚਾ ਹੋਵੇਗੀ। ਜੇ ਕਰ ਕੋਈ ਨਿੱਜੀ
ਹਮਲੇ ਕਰਨ ਤੋਂ ਨਾ ਟਲਿਆ ਤਾਂ ਸਲਾਹ ਕਰਕੇ ਉਸ ਦੀਆਂ ਲਿਖਤਾਂ ਨੂੰ ਪਉਣਾ ਬੰਦ ਕਰ ਦਿੱਤਾ ਜਾਵੇਗਾ)
(02/12/10)
ਚਮਕੌਰ ਸਿੰਘ
ਸਿੱਖੀ ਪੰਧ ਦੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ||
ਤੱਤ ਗੁਰਮੱਤ ਪਰਿਵਾਰ ਵਾਲੇ ਵੀਰਾਂ ਦੀ ਅਕਲ ਦੀ ਵਾਕਿਆ ਹੀ ਦਾਦ ਦੇਣੀਂ ਬਣਦੀ ਹੈ |
ਕਿਉਂਕੇ ਇਹ ਜੋ ਮਸਲੇ ਗੁਰੂ ਪਦ ਜਾਂ ਗੁਰੂ ਗਰੰਥ ਸਾਹਿਬ ਜੀ ਦੀ ਪਰਮਾਣਕਿਤਾ ਵਾਲੇ ਹਨ | ਇਹ ਮਸਲੇ
ਖੁਲੇ ਆਮ ਵਿਚਾਰਨ ਵਾਸਤੇ ਸਾਨੂੰ ਠੀਕ ਸਮੇਂ ਵਾਸਤੇ ਉਡੀਕ ਕਰਨੀ ਚਾਹੀਦੀ ਹੈ |ਅੱਜ ਸਾਡੇ ਵਾਸਤੇ ਜੋ
ਸਭ ਤੋਂ ਗੰਭੀਰ ਮਸਲਾ ਹੈ ਉਹ ਹੈ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਰਵਉਚਤਾ ਬਹਾਲੀ ਦਾ ਹੈ
|ਭਾਗਾਂ ਵਾਲਿਓ ਅਗਰ ਗੁਰੂ ਗਰੰਥ ਸਾਹਿਬ ਜੀ ਹਨ ਤਾਂ ਸਿਖੀ ਭੀ ਜਿਉਂਦੀ ਰਹੇਗੀ ਲੇਕਿਨ ਜੇ ਗਰੰਥ ਹੀ
ਨਾਂ ਰਹਿਆ ਤਾਂ ਫਿਰ ਪੰਥ ਭੀ ਨਹੀਂ ਰਹੇਗਾ |ਇਸ ਕਰਕੇ ਦਾਸ ਹਥ ਬੰਨ ਕੇ ਬੇਨਤੀ ਕਰਦਾ ਹੈ ਸੁਰਜੀਤ
ਸਿੰਘ ਮਿਸ਼ਨਰੀ ਅੱਗੇ ਕਿ ਕਿਰਪਾ ਕਰਕੇ ਉਹ ਵਿਸੇ ਜਿਨ੍ਹਾਂ ਕਰਕੇ ਕੌਮ ਦੇ ਵਿਚ ਏਕਤਾ ਟੁੱਟਦੀ
ਹੋਵੇ ਅਜੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਵਾਸਤੇ ਰੋਕ ਲਿਆ ਜਾਵੇ ਤਾਂ ਠੀਕ ਹੋਵੇਗਾ ਜੀ | ਬਾਕੀ
ਦੂਸਰੀ ਗੱਲ ਤੱਤ ਗੁਰਮੱਤ ਪਰਿਵਾਰ ਵਾਲਿਆਂ ਦੀ ਦਾਸ ਨੂੰ ਬਹੁਤ ਹੀ ਚੰਗੀ ਲੱਗੀ ਹੈ ਕਿ ਅਗਰ ਆਪਣਾ
ਘਰ ਨਾਂ ਹੋਵੇ ਤਾਂ ਸਾਨੂੰ ਆਪਣਾਂ ਘਰ ਬਣਾਉਣ ਦੀ ਕੋਸ਼ਿਸ਼ ਵਿਚ ਲੱਗ ਜਾਂਨਾਂ ਚਾਹਿਦਾ ਹੈ |ਕਿਉਂਕੇ
ਜੋ ਅੱਜ ਦੇ ਸਮੇਂ ਦੀ ਰਹਿਤ ਮਰਯਾਦਾ ਹੈ ਅਗਰ ਅਸੀਂ ਇਸੇ ਦਾ ਹੀ ਢੰਡੋਰਾ ਪਿੱਟੀ ਗਏ ਤਾਂ ਅਸੀਂ
ਕਿਸੇ ਭੀ ਕਿਨਾਰੇ ਨਹੀਂ ਲੱਗ ਸਕਾਂਗੇ |ਅੱਜ ਸਾਰੇ ਹੀ ਸਿਖ ਮਾਰਗ ਦੇ ਜਾਂ ਖਾਲਸਾ ਨੇਉੱਜ ਦੇ ਜਾਂ
ਤੱਤ ਗੁਰਮੱਤ ਦੇ ਪਾਠਕ ਜਾਂ ਹੋਰ ਕਿਸੇ ਭੀ ਸਿਖੀ ਦੇ ਦਰਦ ਰਖਣ ਵਾਲੀ ਵੇਬ
site ਹੋਵੇ
ਸਾਰੇ ਹੀ ਮੇਰੇ ਵੀਰ ਮੇਰੇ ਖਿਆਲ ਦੇ ਵਿਚ ੯੦% ਇਸ ਅਖੌਤੀ {ਦਸਮ }ਗਰੰਥ ਨੂੰ ਮੁਕੰਮਲ ਤੌਰ ਤੇ ਹੀ
ਰੱਦ ਕਰਦੇ ਹਨ |ਸੋ ਇਹ ਜੋ ਤਿੰਨ ਰਚਨਾਵਾਂ ਇਸ ਅਖੌਤੀ ਗਰੰਥ ਵਿਚੋਂ ਹਨ ਉਨ੍ਹਾਂ ਦਾ ਭੀ ਗਲੋਂ ਜੂਲਾ
ਲਾਹੁਨਾਂ ਹੀ ਠੀਕ ਰਹੇਗਾ |ਬਾਕੀ ਜੋ ਮੇਰੇ ਵੀਰ ਇਸ ਰਹਿਤ ਮਰਯਾਦਾ ਦੇ ਨਾਂ ਤੇ ਏਕਤਾ ਰਖਨੀਂ
ਚਾਹੁੰਦੇ ਹਨ |ਉਨ੍ਹਾਂ ਨੂੰ ਭੀ ਪਤਾ ਹੋਣਾਂ ਚਾਹਿਦਾ ਹੈ ਕਿ ਇਸ ਮਰਯਾਦਾ ਨੂੰ ਕੋਈ ਭੀ ਡੇਰੇਦਾਰ
ਨੀਂ ਮੰਨਦਾ | ਸੋ ਇਸ ਕਰਕੇ ਇਸ ਮਰਯਾਦਾ ਤੇ ਏਕਤਾ ਹੋਣੀਂ ਬਹੁਤ ਹੀ ਮੁਸ਼ਕਿਲ ਹੈ |ਕਿਉਂਕੇ ਜਦੋਂ
ਇਸ ਮਰਯਾਦਾ ਨੂੰ ਲਾਗੂ ਕਰਵਾਉਣ ਵਾਲੇ ਹੀ ਜਿਸ ਤਰਾਂ ਕੁੱਤੀ ਚੋਰਾਂ ਨਾਲ ਰਲੀ ਹੋਵੇ ਤਾਂ ਫਿਰ ਘਰ
ਨੂੰ ਕੋਈ ਨਹੀਂ ਬਚਾ ਸਕਣ ਵਾਲੀ ਗੱਲ ਹੋ ਜਾਂਦੀ ਹੈ |ਇਸ ਕਰਕੇ ਆਓ ਮੇਰੇ ਸਾਰੇ ਵੀਰ ਆਪਾਂ ਇਕੁਠੇ
ਹੋ ਕੇ ਕੋਈ ਹੰਭਲਾ ਮਾਰੀਏ | ਆਪਸੀ ਮੱਤ ਭੇਦ ਭੁਲਾ ਕੇ ਕੋਈ ਚੰਗਾ ਕੰਮ ਕਾਰਣ ਦਾ ਉਪਰਾਲਾ ਕਰੀਏ
|ਮੇਰੀ ਬੇਨਤੀ ਪ੍ਰੋਫੇਸੇਰ ਦਰਸ਼ਨ ਸਿੰਘ ਹੋਰਾਂ ਅੱਗੇ ਭੀ ਇਹੀ ਹੈ ਕਿ ਉਹ ਇਸ ਬਿਖਰੇ ਸਮੇਂ ਦੇ
ਅੰਦਰ ਕੌਮ ਦੀ ਠੀਕ ਰਹਿਨਮਾਈ ਕਰ ਸਕਦੇ ਹਨ |ਔਰ ਉਨ੍ਹਾਂ ਤੇ ਹੀ ਹੁਣ ਸਾਰਿਆਂ ਜਾਗਰੂਕ ਧਿਰਾਂ ਦੀ
ਆਸ ਲੱਗੀ ਹੋਈ ਹੈ | ਔਰ ਉਨ੍ਹਾਂ ਨੂੰ ਭੀ ਦਸਮ ਗਰੰਥ ਦੀਆਂ ਤਿੰਨ ਰਚਨਾਵਾਂ ਦੀ ਖਾਤਿਰ ਸ਼ਪਸ਼ਟ
ਹੋਣਾਂ ਚਾਹੀਦਾ ਹੈ | ਬਾਕੀ ਦਾਸ ਦੀ ਮਾਨਸਾ ਕਿਸੇ ਭੀ ਵੀਰ ਨੂੰ ਨੀਵਾਂ ਦਿਖਾਉਣ ਦੀ ਨਹੀਂ ਹੈ
ਕਿਉਂਕੇ ਦਾਸ ਦੀ ਅਪ੍ਨੀਂ ਮੱਤ ਸਾਰਿਆਂ ਤੋਂ ਹੀ ਛੋਟੀ ਹੈ |ਲਿਖਣ ਦਾ ਮਤਲਬ ਸਿਰਫ ਤੇ ਸਿਰਫ ਦਾਸ ਦੇ
ਦਿਲ ਦੀ ਇਕ ਛੋਟੀ ਜਿਹੀ ਹੂਕ ਹੀ ਹੈ | ਜੇਕਰ ਕਿਸੇ ਭੀ ਵੀਰ ਨੂੰ ਕੋਈ ਗੱਲ ਚੰਗੀ ਨਾਂ ਲੱਗੇ ਦਾਸ
ਨੂੰ ਮੁਆਫ ਕਰ ਦੇਣਾਂ |
ਦੁਬਾਰਾ ਫਿਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ ||
ਚਮਕੌਰ ਸਿੰਘ
ਫਰਿਜਨੋ ਕੈਲੀਫ਼ੋਰਨਿਆ
(02/12/10)
ਗੁਰਪ੍ਰੀਤ ਸਿੰਘ/ਕਿਰਪਾਲ ਸਿੰਘ ਬਠਿੰਡਾ
ਮਨੁੱਖਤਾ ਦੀ ਸੇਵਾ ਹੀ ਸੱਚਾ ਜੀਵਨ
ਪਿਆਰਿਉ ਮੈਂ ਇਸ ਵਿੱਚ ਸਿਰਫ ਮਨੁੱਖਤਾ ਦੀ ਸੇਵਾ ਬਾਰੇ ਹੀ ਜਿਕਰ ਕਰਨਾ ਚਾਹੁੰਦਾ
ਹਾਂ। ਮਨੁੱਖ ਕਿਸੇ ਵੀ ਧਰਮ ਦਾ ਹੋਵੇ ਉਹ ਆਪਣੇ ਨੇਮ ਅਨੁਸਾਰ ਮਨੁੱਖਤਾ ਦੀ ਸੇਵਾ ਜਰੂਰ ਕਰੇ।
ਕਿਉਕਿ ਹਰ ਧਰਮ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ
ਵਿੱਚ ਦਰਜ ਸ਼ਬਦ ਹਨ
ਵਿੱਚ ਦੁਨੀਆ ਸੇਵ ਕਮਾਈਐ।
ਤਾਂ ਦਰਗਹ ਬੈਸਣ ਪਾਈਐ।।
ਭਾਵ ਗੁਰੂ ਸਾਹਿਬ ਸਾਨੂੰ ਖਾਦਿਆ ਪੀਦਿਆਂ, ਪਹਿਨਦਿਆਂ ਮਨੁੱਖਤਾ ਦੀ ਸੇਵਾ ਕਰਨ ਦਾ
ਉਪਦੇਸ ਦੇ ਰਹੇ ਹਨ ਪਰ ਅਸੀ ਕਲਜੁਗੀ ਜੀਵ ਸਿਰਫ ਆਪਣੇ ਹੀ ਸੁਆਰਥ ਲਈ ਹੀ ਜੀਵਨ ਬਤੀਤ ਕਰ ਰਹੇ ਹਾਂ।
ਪਰ ਸਾਨੂੰ ਇਹ ਹਮੇਸਾ ਯਾਦ ਰੱਖਦਾ ਚਾਹੀਦਾ ਹੈ ਕਿ ਮਨੁੱਖਤਾ ਦੀ ਸੇਵਾ ਹੀ ਸਾਨੂੰ ਪ੍ਰਮਾਤਮਾਂ ਨਾਲ
ਮੇਲ ਕਰਾਂਉਦੀ ਹੈ। ਪਰ ਅਸੀਂ ਇਸਤੋਂ ਦੂਰ ਭੱਜ ਰਹੇ ਹਾਂ। ਮੈ ਉਦਾਹਰਨ ਦੇ ਤੌਰ ਤੇ ਕਹਿ ਰਿਹਾ ਹਾਂ
ਅਸੀ ਸੜਕ ਤੇ ਸਾਈਕਲ ਜਾਂ ਸਕੂਟਰ ਤੇ ਜਾ ਰਹੇ ਹੁੰਦੇ ਹਾਂ ਤਾਂ ਰਸਤੇ ਵਿੱਚ ਪੱਥਰ ਪਿਆ ਹੋਵੇ ਤਾਂ
ਅਸੀ ਪਾਸੇ ਤੋ ਨਿਕਲ ਜਾਂਦੇ ਹਾਂ ਅਤੇ ਵੀ ਅਸੀਂ ਇਸਨੂੰ ਚੁੱਕਣ ਦੀ ਕੋਸ਼ਿਸ਼ ਨਹੀ ਕੀਤੀ। ਕੀ ਅਸੀ
ਇਸਨੂੰ ਚੁੱਕਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ? ਕੀ ਅਸੀਂ ਇਹ ਕਹਿ ਦਿੰਦੇ ਹਾਂ ਅਸੀ ਕੀ ਲੈਣਾ? ਪਰ
ਅਸੀ ਇਹ ਨਹੀ ਸੋਚਦੇ ਕੀ ਸਾਡਾ ਕੋਈ ਹੋਰ ਵੀਰ ਇਸ ਤੋ ਸੱਟ ਖਾ ਲਵੇਗਾ। ਸਾਨੂੰ ਇਹ ਚਾਹੀਦਾ ਹੁੰਦਾ;
ਹੈ ਕੀ ਅਸੀਂ ਉਸ ਪੱਥਰ ਨੂੰ ਚੁੱਕ ਕੇ ਪਾਸੇ ਕਰ ਦੇਈਏ ਤਾਂ ਜੋ ਕਿਸੇ ਹੋਰ ਨੂੰ ਵੀ ਸੱਟ ਨਾ ਲੱਗ
ਸਕੇ ਅਸੀ ਹਰ ਰੋਜ ਸਵੇਰੇ ਅਤੇ ਸ਼ਾਮ ਨੂੰ ਮੰਦਰ, ਮਸਜਿਦ, ਅਤੇ ਗੁਰੂਦੁਆਰੇ ਜਾ ਕੇ ਬਹੁਤ ਤਰਾਂ ਦੀਆਂ
ਸੇਵਾਵਾਂ ਕਰਦੇ ਹਾਂ ਪਰ ਅਸੀ ਉਹਨਾਂ ਸੇਵਾਵਾਂ ਨੂੰ ਉਥੋ ਤੱਕ ਹੀ ਸੀਮਤ ਰੱਖਦੇ ਹਾਂ ਪਰ ਲੋੜ ਸਾਨੂੰ
ਆਪਣੇ ਸਮਾਜ ਵਿੱਚ ਆਪਣੇ ਗੁਆਂਢ ਵਿੱਚ ਰਹਿ ਕੇ ਮਨੁੱਖਤਾ ਦੀ ਸੇਵਾ ਕਰਨ ਦੀ ਵੀ ਹੈ। ਜੇਕਰ ਹਰ
ਮਨੁੱਖ ਸਮਾਜ ਨੂੰ ਆਪਣਾ ਪਰਿਵਾਰ ਸਮਝ ਕੇ ਸੇਵਾ ਕਰਦਾ ਹੈ ਤਾਂ ਹੀ ਉਹ ਸੱਚਾ ਮਨੁੱਖ ਬਣ ਸਕਦਾ ਹੈ।
ਮੇਰੀ ਹਰ ਮਨੁੱਖ ਵੀਰ ਅੱਗੇ ਅਪੀਲ ਹੈ ਕਿ ਮਨੂੱਖਤਾ ਦੀ ਜਿਸ ਤਰਾਂ ਦੀ ਵੀ ਸੇਵਾ ਮਿਲਦੀ ਹੈ, ਉਸਨੂੰ
ਜਰੂਰ ਕਰਨਾ, ਸੁਰੂ ਕਰੇ ਜੀ। ਇਸ ਨਾਲ ਹੀ ਸਾਡਾ ਸੰਸਾਰ ਅਤੇ ਸਾਡਾ ਦੇਸ ਤਰੱਕੀ ਦੇ ਰਾਹ ਤੇ
ਜਾਵੇਗਾ।
ਗੁਰਪ੍ਰੀਤ ਸਿੰਘ
ਮੋ: 94636-27609
(02/12/10)
ਗੁਰਨਾਮ ਸਿੰਘ ਅਕੀਦਾ
ਗੁਰਨਾਮ ਸਿੰਘ ਅਕੀਦਾ ਵਲੋਂ ਕਮਲਜੀਤ ਸਿੰਘ ਅਟਵਾਲ ਜੀ ਦੀਆਂ ਸੰਕਾਵਾਂ ਦਾ ਜਵਾਬ
ਕਮਲਜੀਤ ਜੀ ਜਿਥੇ ਤਕ ਮੈਂ ਜਾਣਦਾ ਹਾਂ ਕਿ 'ਅਟਵਾਲ' ਇਕ ਜਾਤ ਹੈ ਜਿਸ ਕਰਕੇ ਤੁਸੀਂ
ਸਿੱਖ ਹੋ ਤੁਹਾਨੂੰ ਗੁਰੂ ਦਾ ਸਿੱਖ ਬਣਦੇ ਹੋਏ ਜਾਤ ਗੋਤ ਵਿਚ ਵਿਸ਼ਵਾਸ਼ ਨਹੀ ਕਰਨਾ ਚਾਹੀਦਾ, ਮੇਰੀ
ਤੁਹਾਨੂੰ ਸਲਾਹ ਹੈ ਕਿ ਆਪ ਜੀ ਕਿਰਪਾ ਕਰਕੇ ਜਾਤਾਂ ਪਾਤਾਂ ਦੇ ਜੰਜਾਲ ਵਿਚੋਂ ਨਿਕਲੋ ਤੇ ਸਿਰਫ
ਕਮਲਜੀਤ ਸਿੰਘ ਹੀ ਆਪਣਾ ਨਾਂ ਰੱਖੋ, ਅਟਵਾਲ ਨਹੀ, ਬਾਕੀ ਗੱਲ ਤੁਸੀਂ ਆਖੀ ਹੈ ਕਿ ਦਲਜੀਤ ਜੀ ਦੇ
ਨਾਂ ਪਿੱਛੋਂ ਤੁਸੀਂ ਸਿੰਘ ਹਟਾ ਦਿਤਾ ਹੈ (ਮੈਂ ਗੁਰੂ ਦੇ ਸੱਚੇ ਸਿੱਖ ਦੇ ਨਾਂ ਪਿੱਛੋਂ ਸਿੰਘ
ਹਟਾਉਣ ਵਾਲਾ ਕੌਣ ਹੁੰਦਾ ਹਾਂ ਜੀ ਪਰ ਜੋ ਸਿੱਖ ਸਿਧਾਂਤਾਂ ਤੋਂ ਦੂਰ ਹਨ ਉਨਾਂ ਨੂੰ ਆਪਣੇ ਨਾਂ
ਪਿੱਛੇ ਸਿੰਘ ਨਹੀ ਲਾਉਣਾ ਚਾਹੀਦਾ) ਪਰ ਬਾਕੀਆਂ ਦਾ ਸਿੰਘ ਜੇਕਰ ਹਟਾਇਆ ਗਿਆ ਹੈ ਤਾਂ ਉਨਾਂ ਦਾ ਕੀ
ਕਰ ਲਿਆ ਹੈ, ਸੋ ਕਮਲਜੀਤ ਜੀ ਤੁਸੀਂ ਕੋਈ ਪਿਆਰੇ ਸਿੱਖ ਹੋ ਮੈਂ ਤੁਹਾਨੂੰ ਕੀ ਆਖਾਂ ਬਸ ਇਸਾਰਾ ਹੀ
ਕਾਫੀ ਹੈ, ਕਿ ਜੇਕਰ ਸਾਰੇ ਹੀ ਉਲੂ ਇਕੱਠੇ ਹੋਕੇ ਕਹਿਣ ਕਿ ਸੂਰਜ ਨਹੀ ਹੈ ਤਾਂ ਇਸ ਦਾ ਮਤਲਵ ਇਹ
ਨਹੀ ਕਿ ਸੂਰਜ ਹੈ ਹੀ ਨਹੀ ਹੈ। ਇਸ ਕਰਕੇ ਮੇਰਾ ਕਹਿਣਾ ਹੈ ਕਿ ਹਰ ਇਕ ਵਿਆਕਤੀ ਦਾ ਅਪਣਾ ਆਪਣਾ
ਸੰਸਾਰ ਹੈ, ਤੁਸੀਂ ਉਨਾਂ ਦੇ ਪੱਖ ਵਿਚ ਹੋਵੋ ਜਾਂ ਫਿਰ ਮੇਰੇ ਖਿਲਾਫ ਮੈਨੂੰ ਕੋਈ ਫਰਕ ਨਹੀ ਪੈਂਦਾ,
ਇਹ ਮੈਂ ਵੀ ਕਹਿ ਰਿਹਾ ਹਾਂ, ਪਰ ਕਿਤੇ ਨਾ ਕਿਤੇ ਹਰ ਇਕ ਨੂੰ ਫਰਕ ਜਰੂਰ ਪੈਂਦਾ ਹੈ, ਜਿਵੇਂ ਕਿ
ਮੈਨੂੰ ਜੇਕਰ ਦਲਜੀਤ ਜੀ ਦੀ ਚਿੱਠੀ ਦਾ ਜਵਾਬ ਦੇਣਾ ਪਿਆ ਇਹ ਮੇਰੀ ਮਜਬੂਰੀ ਸੀ, ਨਹੀ ਤਾਂ ਜੇਕਰ
ਚੁੱਪ ਕਰ ਜਾਂਦੇ ਤਾਂ ਸਾਇਦ ਇੰਜ ਸਮਝਣਾ ਸੀ ਕਿ ਅਕੀਦਾ ਦਾ ਅਕੀਦਾ ਝੂਠ ਨਿਕਲਿਆ, ਹਾਂ ਸੱਚ
'ਅਕੀਦਾ' ਮੇਰਾ ਗੋਤ ਜਾਂ ਕੋਈ ਜਾਤ ਨਹੀ ਹੈ ਇਹ ਮੇਰਾ ਤਖਲੁਸ ਹੈ। ਹਾਂ ਇਕ ਗੱਲ ਹੋਰ ਹੈ ਜੀ ਕਿ
ਖੂਹ ਦੇ ਡੱਡੂ ਨੂੰ ਹਮੇਸਾਂ ਖੂਹ ਹੀ ਸਮੁੰਦਰ ਲਗਦਾ ਹੈ ਪਰ ਨਹੀ ਸਮੁੰਦਰ ਤਾਂ ਸਮੁੰਦਰ ਹੀ ਹੈ ਨਾ
ਉਸ ਦਾ ਸਥਾਨ ਖੂਹ ਤਾਂ ਨਹੀ ਲੈ ਸਕਦਾ, ਬਾਕੀ ਕੋਈ ਗੱਲ ਨਹੀ, ਸਿੱਖੀ ਦੇ ਖਿਲਾਫ ਜੋ ਵੀ ਚਲਿਆ ਗੁਰੂ
ਉਸ ਦਾ ਆਪੇ ਹੀ ਭਲਾ ਬੁਰਾ ਕਰਦਾ ਹੈ।
ਗੁਰਨਾਮ ਸਿੰਘ ਅਕੀਦਾ
-9888506897
www.indopunjab.com
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}
HOME
|
. |