.


30/11/13)
ਗੁਰਸ਼ਰਨ ਸਿੰਘ ਕਸੇਲ

ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ, ਆਪ ਤੋਂ ਇਹ ਜਾਣਨ ਬਾਰੇ ਪੁੱਛਿਆ ਸੀ ਕਿ ਗੁਰਬਾਣੀ ਵਿਚ ਆਇਆ ਲਫਜ਼ “ਸੁਲਹੀ” ਸ਼ਬਦ ਕਿਸ ਭਾਸ਼ਾ ਦਾ ਹੈ ?
ਵੀਰ ਜੀ ਆਪਨੇ ਆਪਣੀ 28-11-13 ਵਾਲੀ ਚਿੱਠੀ ਵਿੱਚ ਲਿਖਿਆ ਹੈ ਕਿ ਜੋ ਆਪ ਨੇ ਕੱਟ ਪੇਸਟ ਕਰਕੇ ਸਿਖ ਮਾਰਗ ਉੱਪਰ ਪਾਇਆ ਹੈ ਉਸ ਵਿੱਚ ਜੋ ਅੱਖਰ ਹਾਹੇ ਨੂੰ ਸਿਆਰੀ ਉੱਪਰ ਟਿਪੀ ਹੈ (ਹਿੰ: ) ਇਸ ਦਾ ਮਤਲਬ ਹੈ ਇਹ ਹਿੰਦੀ ਭਾਸਾ ਦਾ ਸ਼ਬਦ ਹੈ।
ਵੀਰ ਜੀ, ਹਿੰਦੀ ਭਾਸ਼ਾ ਵਿਚ ਤਾ “ਸਲੀ” ਲਿਖਿਆ ਹੈ । ਕੀ ਗੁਰਬਾਣੀ ਵਾਲਾ “ਸੁਲਹੀ” ਅਤੇ ਹਿੰਦੀ ਵਾਲਾ “ਸਲੀ” ਇਕੋ ਲਫਜ ਹਨ । ਜੋ ਹਿੰਦੀ ਵਿਚ ਲਿਖਿਆ ਹੈ ਉਹ ਇਹ ਹੈ:
ਵੀਰ ਜੀ, ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਪੰਨਾ 220 ‘ਤੇ “ਸੁਲਹੀ” ਦੇ ਬਾਰੇ ਲਿਖਿਆ ਹੈ ਕਿ “ਪਠਾਣ ਜੋ ਜਹਾਂਗੀਰ ਜੋ ਬਾਦਸ਼ਾਹ ਦਾ ਅਹਿਲਕਾਰ ਸੀ, ਇਹ ਪ੍ਰਿਥੀ ਚੰਦ ਦਾ ਮਿਤਰ ਹੋਣ ਕਰਕੇ ਅਕਾਰਣ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇਣਾ ਚਾਹੁੰਦਾ ਸੀ ਆਦਿ....।
ਵੀਰ ਜੀ, ਜੇ ਆਪਾਂ ਮਹਾਨ ਕੋਸ਼ ਦੇ ਲਿਖਣ ਅਤੇ ਪੁਰਾਣੀ ਸਾਖੀ ਜਾਂ ਪ੍ਰੋ ਸਾਹਿਬ ਸਿੰਘ ਜੀ ਤੇ ਜਾਈਏ ਤਾਂ “ਸੁਲਹੀ ਖਾਨ” ਇਕ ਪਠਾਣ ਦਾ ਨਾਂਅ ਹੋਣ ਕਰਕੇ ਮੈਂਨੂੰ ਇਹ ਪਤਾ ਲੱਗਾ ਹੈ ਕਿ ਲਫਜ਼ ਭਾਸ਼ਾ “ਪਸਤੋ” ਦਾ ਹੈ, ਜਿਸਦਾ ਮਤਲਬ ਉਹ ਲੋਕ “ਸ਼ਾਂਤੀ”
(peace) ਆਖਦੇ ਹਨ ।
ਸੋ, ਮੇਰਾ ਖਿਆਲ ਹੈ ਕਿ ਇਸ ਸ਼ਬਦ ਬਾਰੇ ਆਪਾਂ ਨੂੰ ਹੋਰ ਵਿਚਾਰ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਦਲੀਲ ਨਾਲ ਪਹਿਲਾਂ ਕੀਤੀ ਇਸ ਸ਼ਬਦ “ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ 1॥ ਰਹਾਉ”॥ (ਮ:5,ਪੰਨਾ 825) ਦੀ ਵਿਆਖਿਆ ਨੂੰ ਗਲਤ ਸਾਬਤ ਕਰ ਸਕੀਏ ।
ਆਪ ਦਾ ਮੇਰੀਆਂ ਚਿੱਠੀਆਂ ਦਾ ਜਵਾਬ ਦੇਣ ਲਈ ਧੰਨਵਾਦ ।
ਗੁਰਸ਼ਰਨ ਸਿੰਘ ਕਸੇਲ


30/11/13)
ਦਲੇਰ ਸਿੰਘ ਜੋਸ਼

“ਕਤ ਸ਼ਬਦ ਦੀ ਸਮੀਖਿਆ”
Daler singh josh/9888151686/emai [email protected]
ਕਤ ਸ਼ਬਦ ਬਾਣੀ ਅੰਦਰ ਬਹੁਤ ਵਾਰ ਆਇਆ ਹੈ। ਬਚਪਨੇ ਵਿੱਚ ਸਾਨੂੰ ਇਸ ਸ਼ਬਦ ਦਾ ਇਕੋ ਹੀ ਅਰਥ ਮਲੂਮ ਸੀ। ਕੱਤਨਾ।
ਤੂੰ ਬੈਠੀ ਚਰਖਾ ਕੱਤ ਕੁੜੇ। ਤੇਰਾ ਜੋਬਨ ਜਾ ਰਿਹਾ ਟੱਪ ਕੁੜੇ। ਇਹ ਬੋਲ ਕਿਸਦੇ ਹਨ ਇਹ ਭੀ ਨਹੀ ਪਤਾ। ਪਰ ਅਰਥ ਇਤਨਾਂ ਪਤਾ ਲਗਦਾ ਸੀ ਕਿ ਕੋਈ ਕਤੱਨ ਦੀ ਗੱਲ ਹੀ ਹੋ ਰਹੀ ਹੈ। ਜਦੋ ਇਸ ਪ੍ਰਚਾਰਕ ਸ੍ਰੇਣੀ ਵਿੱਚ ਆਏ ਬਾਣੀ ਨਾਲ ਸਬੰਧ ਬਣਿਆ ਤਾਂ ਮਾਲਕ ਦੀ ਕਿਰਪਾ ਹੋਈ। ਕੁੱਝ ਅਰਥ ਬੋਧ ਪ੍ਰਾਪਤ ਹੋਇਆ। ਤੇ ਇਸ ਸ਼ਬਦ ਦੇ ਅਰਥ ਜੋ ਸਿਰਫ ਕੱਤਨਾ ਹੀ ਸੁਣੇ ਸਨ ਜਾਂ ਕੀਤੇ ਸਨ। ਅੱਜ ਜਦੋ ਕੋਸ਼ਾ ਨੂੰ ਪੜ੍ਹਨ ਦਾ ਮੋਕਾ ਬਣਿਆਂ ਤਾਂ ਅਰਥਾਂ ਦੇ ਅੰਬਾਰ ਮਾਲਕ ਨੇ ਬਖਸ਼ਸ਼ ਕਰ ਦਿਤੇ। ਬਾਰਹ ਮਾਹ ਦੀ ਬਾਣੀ ਵਿੱਚ ਗੁਰੁ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ।
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ॥ ਬਾਰਹਮਾਹ॥ 133॥ ਕਿਵੇਂ॥
ਤੁਮ ਕਤ ਬਾਹਮਨ ਹਮ ਕਤ ਸੂਦ॥ ਭਗਤ ਕਬੀਰ ਜੀ॥ ਗਾਉੜੀ॥
ਖਸਮ ਪ੍ਰਭੂ ਨੂੰ ਮਿਲਨ ਤੋ ਬਿਨਾਂ ਕਿਸੇ ਹੋਰ ਥਾਂ ਸੁਖ ਭੀ ਨਹੀ ਮਿਲਦਾਂ। ਸੁਖ ਮਿੰਲ਼ੈ ਬੀ ਕਿਵੇਂ।
ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਰਾਗ ਗਾਉੜੀ॥ 156॥ ਕਦੋਂ ਦਾ॥
ਹੇ ਮਾਲਕ ਕਦੋਂ ਦੀ ਕੋਈ ਸਾਡੀ ਮਾਂ ਹੈ ਕਿਸ ਜਨਮ ਤੋਂ ਲਾਕੇ ਸਾਡਾ ਕੋਈ ਬਾਪ ਹੈ।
ਕਤ:- ਹੋਰ ਵਾਸਤੇ=
ਤਿਸਹਿ ਤਿਆਗ ਕਤ ਅਵਰ ਲੋਭਾਵਹਿ॥ ਸੁਖਮਨੀ॥ 269॥
ਉਸ ਨੂੰ ਵਿਸਾਰ ਕੇ ਹੋਰ ਕਿਥੇ ਲੋਭ ਕਰ ਰਿਹਾ ਹੈ॥
ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ॥ ਸੁਖਮਨੀ॥ 270॥
ਐਸਾ ਪ੍ਰਭੂ ਤਿਆਗ ਕੇ ਹੋਰ ਕਿਸ ਪਾਸੇ ਲਗ ਰਿਹਾ ਹੈ॥
ਦਵਾਈ ਵਾਸਤੇ:-ਕਤ ਨਹੀ ਠਉਰ ਮੂਲਿ ਕਤ ਲਾਵਉ॥ ਭਗਤ ਕਬੀਰ ਜੀ 327॥
ਭਾਲ ਕਰਦਿਆਂ ਸਰੀਰ ਵਿੱਚ ਕਿਤੇ ਭੀ ਐਸੀ ਥਾਂ ਮੈਨੂੰ ਨਹੀ ਲੱਭੀ ਜਿਥੇ ਬਿਰਹੁ ਦੀ ਪੀੜਾ ਦਸੀ ਜਾਵੇ ਫਿਰ ਦਵਾਈ ਕਿਥੇ ਲਾਵਾਂ।
ਐਥੇ ਉਥੈ ਵਾਸਤੇ: -ਈਤ ਊਤ ਕਤ ਛੋਡਿ ਨ ਜਾਇ॥ ਆਸਾ ਮ: 5॥ 377॥
ਜਿਥੇ ਕਿਥੇ ਵਾਸਤੇ:-ਜਤ ਕਤ ਪੇਖਉ ਸਾਧੂ ਸਰਨਾ॥ 563॥
ਜਤ ਕਤ ਪੇਖਉ ਤਤ ਸਾਥ॥
ਸੋ ਪ੍ਰਭ ਜਤ ਕਤ ਪੇਖਉ ਨੈਣੀ531॥
ਜਤ ਕਤ ਪੇਖਉ ਏਕੈ ਉਹੀ॥ 387॥
ਕਦੇ ਭੀ ਵਾਸਤੇ:-ਉਹ ਨ ਸੁਣਈ ਕਤ ਹੀ ਤੁਮ ਲੋਕ ਸਣਾਵਹੁ॥
ਕਿਥੇ ਮੰਹ ਲੁਕਾਵੇਗਾ:- ਉਠਤ ਬੈਠਤ ਠੇਗਾ ਪਰ ਹੈ, ਤਬ ਕਤ। ਮੂਡਲੁਕਈ ਹੈ॥ ਗੂਜਰੀ ਕਬੀਰ ਜੀ॥
ਕਿਊਂ ਵਾਸਤੇ:-ਬੋਲਿ ਸੁਧਰਮੜੀਆ ਮੋਨਿ ਕਤ ਧਾਰੀ ਰਾਮ॥ 547॥ ਬਿਹਾਗੜਾ ਮ: 5॥ ਛੰਤ॥
ਰਾਜਨ ਕਿਉ ਸੋਇਆ ਤੂੰ ਨੀਦ ਭਰੇ ਜਾਗਤ ਕਤ ਨਹੀ ਰਾਮ॥ 548॥ , , , , , , , ,
ਕੁਝ ਕੂ ਇਹ ਅਰਥ ਤੇ ਕੁਜ ਹੋਰ ਭਾਲ ਕਰਨ ਤੇ। ਜੋ ਭੀ ਮਿਲਨ ਤਾਂ ਜਰੂਰ ਦਸਣ ਦੀ ਕਿਰਪਾਲਤਾ ਕਰਨੀ ਜੀ॥


30/11/13)
ਸੁਰਿੰਦਰ ਸਿੰਘ ‘ਖਾਲਸਾ’

ਭੇਖੀ ਲੋਕਾਂ ਨੇ ਫੱੜ੍ਹੀ ਅੱਜ ਚਾਲ ਉਹੀਉ
ਕਲਗੀ ਵਾਲਿਆ ਇੱਕ ਅਰਜੋਈ ਮੇਰੀ, ਪੰਥ ਅਪਣੇ ਨੂੰ ਆਪ ਸੰਭਾਲ ਆ ਕੇ।
ਜਿਸ ਖਾਲਸਾ ਨੂੰ (ਗੁਰੂ) ਗ੍ਰੰਥ ਦੇ ਲੜ ਲਾਇਆ, ਤੱਕ ਹੋਇਆ ਕੀ ਇਸਦਾ ਹਾਲ ਆ ਕੇ।
ਭੁਲਿਆ (ਸ਼ਬਦ) ਗੁਰੂ ਨੂੰ, ਪਿੱਛੇ ਦੇਹਧਾਰੀਆਂ ਦੇ, ਰੀਤ ਅਪਣੀ ਤੋਂ ਅੱਜ ਵਿਪਰੀਤ ਹੋਇਆ।
ਡੇਰੇਦਾਰਾਂ ਦੇ ਕੱਢਦਾ ਫਿਰੇ ਚੱਕਰ, ਭੁੱਲ ਗੁਰੂ ਨੂੰ ਭੇਖੀਆਂ ਦਾ ਮੀਤ ਹੋਇਆ।
ਆਗੂ ਪੰਥ ਦੇ ਇਸ ਨੂੰ ਲੈ ਡੁੱਬੇ, ਕੁਰਸੀਆਂ ਪਿੱਛੇ ਫਰਜ਼ ਨੂੰ ਭੁੱਲ ਗਏ ਨੇ।
ਆਮ ਸਿੱਖਾਂ ਨੂੰ ਕੋਈ ਨਾ ਰਾਹ ਸੁੱਝੇ, ਇਨ੍ਹਾਂ ਦੀਆਂ ਭੈੜੀਆਂ ਚਾਲਾਂ ‘ਚ’ ਰੁਲ ਗਏ ਨੇ।
ਗੁਰੂ ਘਰਾਂ ਤੇ ਲੋਟੂਆਂ ਕੀਤਾ ਕਬਜਾ, ਇਨ੍ਹਾਂ ਨੂੰ ਏਥੋਂ ਭਜਾਉਣ ਦੀ ਤਰਕੀਬ ਦੱਸ ਜਾਅ।
ਮਸੰਦ ਸੋਧੇ ਸੀ ਕਿਵੇਂ ਉਹ ਢੰਗ ਦੱਸ ਜਾਅ, ਗੋਲਕ ਚੋਰਾਂ ਨੂੰ ਸੋਧਣ ਦੀ ਤਰਕੀਬ ਦੱਸ ਜਾਅ।
ਥਾਂ, ਥਾਂ, ਡੇਰੇ ਨੇ ਉੱਗੇ ਵਾਂਗ ਖੁੰਬਾਂ, 22 ਮੰਜੀਆਂ ਵਾਲਾ ਅੱਜ ਹਾਲ ਉਹੀਉ।
ਮਖਣ ਸ਼ਾਹ ਜਿਹਾ ਕੋਈ ਪਰਖਣ ਹਾਰ ਦੇ ਦੇ, ਭੇਖੀ ਸਾਧਾਂ ਨੇ ਫੜ੍ਹੀ ਅੱਜ ਚਾਲ ਉਹੀਉ।
ਬੰਦਾ ਭੇਜ ਦੇ ਕੋਈ ਕੌਮ (ਪੰਜਾਬ) ਦੇ ਵੱਲ, ਜਿਹੜਾ ਭੇਖ ਦੀ ਸਰਹੰਦ ਨੂੰ ਉਜਾੜ ਦੇਵੇ।
ਅੱਜ ਫੇਰ ਕੌਮ ਨੂੰ ਕਪੂਰ ਸਿੰਘ ਦੇਹ, ਜਿਹੜਾ ਡੁਬਦੇ ਬੇੜੇ ਨੂੰ ਤਾਰ (ਦੀ ਸਾਰ) ਦੇਵੇ।
ਫੂਲਾ ਸਿੰਘ ਜਿਹਾ ਕੋਈ ਜਥੇਦਾਰ ਦੇ ਦੇ, ਸ਼ਾਮ ਸਿੰਘ ਜਿਹਾ ਕੋਈ ਸ਼ੇਰ ਦਲੇਰ ਦੇ ਦੇ।
ਮਾਈ ਭਾਗੋ ਜਿਹੀ ਭੁੱਲਾਂ ਬਖਸ਼ਾਉਣ ਵਾਲੀ, ਨਲੂਏ ਜਿਹਾ ਜਰਨੈਲ ਅੱਜ ਫੇਰ ਦੇ ਦੇ।
ਸੇਵਾਦਾਰ ਘਣਈਏ ਜਿਹੇ ਦੀ ਲੋੜ ਏਥੇ, ਬਚਿਤ੍ਰ ਸਿੰਘ ਜਿਹਾ ਕੋਈ ਸ਼ੂਰਵੀਰ ਦੇ ਦੇ।
ਆਪਾ ਵਾਰਨੇ ਨੂੰ ਲਛਮਣ ਸਿੰਘ ਜਿਹਾ, ਖੋਪਰ ਉਤਰਾਵਣੇ ਨੂੰ ਤਾਰੂ ਸਿੰਘ ਵੀਰ ਦੇ ਦੇ।
ਬੰਦ- ਬੰਦ ਕਟਵਾਕੇ ਵੀ ਜਿਹੜਾ ਸ਼ੁਕਰ ਕਰੇ, ਮਨੀ ਸਿੰਘ ਜਿਹਾ ਕੋਈ ਬਲਵਾਨ ਦੇ ਦੇ।
ਕਰਕੇ ਨਜ਼ਰ ਮੇਹਰ ਦੀ ਪੰਥ ਅਪਣੇ ਤੇ, ਉਹੀਉ ਫੇਰ ਅੱਜ ਪੂਰਾਨੀ ਸ਼ਾਨ ਦੇ ਦੇ।
ਤੇਰੇ ਦਿੱਤੇ ਉਪਦੇਸ਼ ਨੂੰ ਭੁੱਲ ਗਏ ਹਾਂ, ਅੱਜ ਫੇਰ ਸਾਨੂੰ ਕੋਈ ਉਪਦੇਸ਼ ਦੇ ਜਾਅ।
ਚੜ੍ਹਦੀ ਕਲਾ ‘ਚ’ ‘ਸੁਰਿੰਦਰ’ ਰਹੇ ਸਦਾ, ਭੁਲਣ ਹਾਰਿਆਂ ਨੂੰ ਕੋਈ ਸੰਦੇਸ਼ ਦੇ ਜਾਅ।
ਚੜ੍ਹਦੀ ਕਲਾ ‘ਚ’ ਪੰਥ ਰਹੇ ਸਦਾ, ਐਸਾ “ਸੁਰਿੰਦਰ” ਨੂੰ ਕੋਈ ਸਿਖਿਆ ਸੰਦੇਸ਼ ਦੇ ਜਾਅ।

ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ {ਫਤਿਹਾਬਾਦ}
ਫੋਨ=94662 66708, 97287 43287,


30/11/13)
ਹਰਲਾਜ ਸਿੰਘ ਬਹਾਦਰਪੁਰ

ਸਿੰਘ ਸਾਹਿਬ ਦੀ ਗ੍ਰੇਟ/ਸਿੰਘ ਸਾਬ ਦੀ ਗ੍ਰੇਟ
ਜਾਗੋ ਸਿੱਖ ਕੌਮ ਦੇ ਦਰਦੀਓ ਜਾਗੋ ਗੱਲ ਫਿਲਮ ਦੇ ਨਾਮ ਬਦਲਣ ਦੀ ਨਹੀਂ। ਗੱਲ ਤਾਂ ਪੰਜ ਪੁਜਾਰੀਆਂ ਦੇ ਸਿੱਖ ਕੌਮ ਦੇ ਸਾਹਿਬ (ਮਾਲਕ) ਬਣਨ ਦੀ ਹੈ।
ਸਿੰਘ ਸਹਿਬਾਨਾਂ ਨੂੰ ‘ਸਿੰਘ ਸਾਬ ਦਿ ਗ੍ਰੇਟ’ ਉੱਤੇ ਕੋਈ ਇਤਰਾਜ ਨਹੀਂ, ਇਹ ਸਿਰਲੇਖ ਹੈ 23 ਨਵੰਬਰ ਨੂੰ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫੇ ਉੱਤੇ ਲੱਗੀ ਉਸ ਖਬਰ ਦਾ ਜਿਸ ਵਿੱਚ ਅਕਾਲ ਤਖਤ ਵਿਖੇ ਹੋਈ ਮੀਟਿੰਗ ਵਿੱਚ ਕੀਤੇ ਗਏ ਫੈਸਲਿਆਂ ਦਾ ਵੇਰਵਾ ਸੀ। ਮਸਲਾ ਇਹ ਸੀ ਕਿ ਮਸ਼ਹੂਰ ਫਿਲਮ ਕਲਾਕਾਰ ਸੰਨੀ ਦਿਓਲ ਦੇ ਮੁੱਖ ਕਿਰਦਾਰ ਵਾਲੀ ਫਿਲਮ ਦਾ ਨਾਮ ਸਿੰਘ ਸਾਹਿਬ ਦੀ ਗ੍ਰੇਟ ਰੱਖਿਆ ਗਿਆ ਸੀ। ਇਸ ਫਿਲਮ ਵਿੱਚ ਸਿੰਘ ਸਾਹਿਬ ਦਾ ਕੀ ਰੋਲ ਹੈ, ਇਸ ਫਿਲਮ ਵਿੱਚ ਸਿੱਖ ਕਿਰਦਾਰ ਨੂੰ ਨੀਵਾਂ ਵਿਖਾਇਆ ਗਿਆ ਹੈ ਜਾਂ ਊਚਾ ਇਸ ਦੀ ਵੀ ਕੋਈ ਗੱਲ ਨਹੀਂ ਸੀ। ਬੱਸ ਜੇ ਇਤਰਾਜ ਸੀ ਉਹ ਸਿਰਫ ਤੇ ਸਿਰਫ ਨਾਮ ਉੱਤੇ ਹੀ ਸੀ। ਫਿਲਮ ਦੀ ਟੀਮ ਨੇ ਸਿੱਖਾਂ ਵੱਲੋਂ ਵਿਰੋਧ ਕੀਤੇ ਜਾਣ ਤੇ ਆਪਣੀ ਇਸ ਫਿਲਮ ਦਾ ਨਾਮ ਸਿੰਘ ਸਾਹਿਬ ਦੀ ਥਾਂ ਸਿੰਘ ਸਾਬ ਰੱਖ ਲਿਆ ਇਸੇ ਕਰਕੇ 22 ਨਵੰਬਰ ਨੂੰ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹੁਣ ਇਸ ਫਿਲਮ ਉੱਤੇ ਕੋਈ ਇਤਰਾਜ ਨਹੀਂ ਹੈ। ਸਿੰਘ ਸਾਹਿਬਾਨਾਂ ਨੇ ਕਿਹਾ ਕਿ ਸਿੰਘ ਸਾਹਿਬ ਸ਼ਬਦ ਪੰਜ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਲਈ ਹੀ ਵਰਤਿਆ ਜਾਂਦਾ ਹੈ, ਇਸ ਤੋਂ ਇਲਾਵਾ ਜਿਸ ਵਿਅਕਤੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਦੀ ਉਪਾਧੀ ਦਿੱਤੀ ਜਾਵੇ, ਉਸ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ਆਪਣੇ ਇਸ ਰਾਖਵੇਂ ਕਰਨ ਨੂੰ ਸਿੱਧ ਕਰਨ ਲਈ ਪੁਾਜਰੀਆਂ (ਜਥੇਦਾਰਾਂ) ਨੇ ਫਿਲਮ ਦਾ ਨਾਮ ਸਿੰਘ ਸਾਹਿਬ ਦਿ ਗ੍ਰੇਟ ਦੀ ਥਾਂ ਸਿੰਘ ਸਾਬ ਦਿ ਗ੍ਰੇਟ ਕਰਵਾ ਦਿੱਤਾ ਹੈ। ਸਿੰਘ ਨਾਮ ਵਰਤਣ ਉਪਰ ਤਾਂ ਕਿਸੇ ਨੂੰ ਇਤਰਾਜ ਨਹੀਂ ਹੈ ਸਿਰਫ ਸਾਹਿਬ ਸ਼ਬਦ ਉਪਰ ਹੀ ਇਤਰਾਜ ਸੀ। ਪਰ ਸਾਹਿਬ ਸ਼ਬਦ ਇਹਨਾਂ ਪੁਜਾਰੀਆਂ ਲਈ ਕਿਵੇਂ, ਕਦੋਂ ਅਤੇ ਕਿਸਨੇ ਰਾਖਵਾਂ ਕਰ ਦਿੱਤਾ ਇਸ ਗੱਲ ਦੀ ਸਮਝ ਨਹੀਂ ਆਈ। ਕਿਉਂਕਿ ਸਾਹਿਬ ਦਾ ਅਰਥ ਮਾਲਿਕ ਹੁੰਦਾ ਹੈ, ਫਿਰ ਇਹ ਪੰਜ ਪੁਜਾਰੀ ਸਿੱਖਾਂ ਅਤੇ ਗੈਰ ਸਿੱਖਾਂ ਦੇ ਮਾਲਕ ਕਿਵੇਂ ਬਣ ਗਏ? ਕੀ ਇਹ ਤਨਖਾਹਦਾਰ ਪੁਜਾਰੀ ਸਾਹਿਬ ਸ਼ਬਦ ਉੱਤੇ ਪੂਰੇ ਉਤਰਦੇ ਹਨ? ਕਿਉਂਕਿ ਗੁਰਬਾਣੀ ਵਿੱਚ ਤਾਂ ਸਾਹਿਬ ਸ਼ਬਦ ਮਾਲਕ/ਅਕਾਲ ਪੁਰਖ ਲਈ ਵਰਤਿਆ ਗਿਆ ਗੈ, ਜਿਵੇਂ ਕਿ ਗੁਰਵਾਕ ਹਨ:-……॥ ਸਾਹਿਬੁ ਮੇਰੇ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ੧॥ (ਪੰਨਾ ਨੰਬਰ 350) ਹੇ ਭਾਈ! ਪ੍ਰਮਾਤਮਾ ਹੀ ਸਾਡਾ ਇੱਕੋ ਇੱਕ ਖਸਮ-ਮਾਲਕ ਹੈ, ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ ਹੋਰ ਕੋਈ ਮਾਲਕ ਨਹੀਂ ਹੈ॥ ………. .॥ ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ॥ ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ॥ (ਪੰਨਾ ਨੰਬਰ 420) ਹੇ ਭਾਈ! ਸਾਡਾ ਮਾਲਕ-ਪ੍ਰਭੂ ਬੇ-ਮਿਸਾਲ ਹੈ, ਉਸ ਵਰਗਾ ਹੋਰ ਕੋਈ ਨਹੀਂ। ਜੇ ਉਸ ਸਦਾ-ਥਿਰ ਪ੍ਰਭੂ ਦੇ ਆਸਰੇ-ਪਰਨੇ ਟਿਕੇ ਰਹੀਏ, ਤਾਂ ਉਸ ਦੀ ਮੇਹਰ ਨਾਲ ਆਤਮਕ ਅੰਨਦ ਮਿਲਦਾ ਹੈ॥ ਗੁਰਬਾਣੀ ਅਨੁਸਾਰ ਤਾਂ ਸਾਡਾ ਸਾਰਿਆਂ (ਸਣੇ ਸਿੰਘ ਸਹਿਬਾਨਾਂ) ਦਾ ਸਾਹਿਬ/ਮਾਲਕ ਇੱਕ ਪ੍ਰਮਾਤਮਾ/ਅਕਾਲ ਪੁਰਖ ਹੀ ਹੈ, ਜੋ ਜੰਮਦਾ ਮਰਦਾ ਨਹੀਂ, ਸਦਾ ਕਾਇਮ ਰਹਿਣ ਵਾਲਾ ਹੈ। ਫਿਰ ਇਹ ਮਰਨ ਜੰਮਣ ਦੇ ਚੱਕਰਾਂ ਵਿੱਚ ਪਏ ਹੋਏ, ਸਿਆਸੀ ਆਗੂਆਂ ਦੇ ਹੱਥਾਂ ਵਿੱਚ ਖੇਡਣ ਵਾਲੇ, ਜਿੰਨ੍ਹਾਂ ਨੂੰ ਸਿਆਸੀ ਆਗੂ ਹੀ ਆਪਣੀ ਮਰਜੀ ਨਾਲ ਤਖਤਾਂ ਦੇ ਜਥੇਦਾਰ ਬਣਾਉਂਦੇ ਅਤੇ ਹਟਾਉਂਦੇ ਹਨ, ਇਹ ਸਾਹਿਬ ਕਿਵੇਂ ਹੋਏ? ਸਿੰਘ ਸਾਹਿਬ ਦਿ ਗ੍ਰੇਟ ਫਿਲਮ ਵਿੱਚ ਕੀ ਗਲਤ ਤੇ ਕੀ ਠੀਕ ਹੈ ਇਸ ਬਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਮੈਂ ਇਹ ਫਿਲਮ ਵੇਖੀ ਨਹੀਂ ਹੈ। ਇਸ ਦੇ ਨਾਮ ਤੇ ਪੁਜਾਰੀਆਂ ਨੂੰ ਕਿਉਂ ਇਤਰਾਜ ਹੋਇਆ ਉਹ ਗੱਲ ਜਰੂਰ ਸਾਹਮਣੇ ਆ ਗਈ ਕਿ ਪੁਜਾਰੀ ਸ਼ਬਦ ਤੋਂ ਸ਼ੁਰੂ ਹੋਏ ਜਥੇਦਾਰ ਬਣੇ ਇਹਨਾਂ ਪੁਜਾਰੀਆਂ ਨੇ ਸਿੰਘ ਸਾਹਿਬ ਸ਼ਬਦ ਨੂੰ ਆਪਣੇ ਲਈ ਰਜਿਸਟਰਡ (ਰਾਖਵਾਂ) ਕਰਵਾ ਲਿਆ ਹੈ। ਹੁਣ ਹੋਰ ਕੋਈ ਸਿੱਖ ਜਾਂ ਗੈਰ ਸਿੱਖ ਇਸ ਨਾਮ ਦੀ ਵਰਤੋਂ ਨਹੀਂ ਕਰ ਸਕਦਾ। ਇਸ ਲਈ ਇਹਨਾਂ ਪੁਜਾਰੀਆਂ ਨੇ ਇਸ ਫਿਲਮ ਦਾ ਨਾਮ ਬਦਲ ਕੇ ਸਿੰਘ ਸਾਹਿਬ ਦੀ ਥਾਂ ਸਿੰਘ ਸਾਬ ਕਰਵਾ ਦਿੱਤਾ। ਇਸ ਨਾਮ ਬਦਲਣ ਨਾਲ ਚੰਗਾ ਕੀ ਹੋਇਆ ਉਹ ਤਾਂ ਪੁਜਾਰੀ ਹੀ ਦੱਸ ਸਕਦੇ ਹਨ। ਪਰ ਜੋ ਮਾੜਾ ਹੋਇਆ ਉਹ ਸਾਫ ਹੀ ਦਿਸਦਾ ਹੈ। ਇੱਕ ਤਾਂ ਇਹ ਕਿ ਜਿਸ ਸਿੱਖ ਮੱਤ ਵਿੱਚ ਸਿਰਫ ਇੱਕ ਅਕਾਲ ਪੁਰਖ ਨੂੰ ਹੀ ਮਾਲਕ ਮੰਨਿਆ ਗਿਆ ਹੈ ਉਸ ਮੱਤ ਵਿੱਚ ਹੁਣ ਇੱਕ ਅਕਾਲ ਪੁਰਖ ਦੀ ਥਾਂ ਪੰਜ ਪੁਜਾਰੀਆਂ ਨੇ ਆਪਣੇ ਆਪ ਨੂੰ ਸਿੱਖਾਂ ਦੇ ਸਾਹਿਬ/ਮਾਲਕ ਹੋਣ ਦਾ ਐਲਾਨ ਕਰਕੇ ਉਸਨੂੰ ਲਾਗੂ ਵੀ ਕਰਵਾ ਦਿੱਤਾ ਹੈ। ਦੂਜਾ ਇਹ ਕਿ ਪੰਜਾਬੀ ਭਾਸ਼ਾ ਵਿੱਚ ਇੱਕ ਨਵੇਂ ਸ਼ਬਦ ਸਾਬ ਦਾ ਜਨਮ ਹੋ ਗਿਆ। ਜੋ ਕਿ ਬਹੁਤ ਮਾੜਾ ਹੋਇਆ ਕਿਉਂਕਿ ਦੋ ਅਣ ਹੋਏ ਸਿੱਖਾਂ ਦੀ ਝੋਲੀ ਪੈ ਗਏ ਇੱਕ ਪੁਜਾਰੀ/ਜਥੇਦਾਰ (ਸਿੰਘ ਸਾਹਿਬ) ਅਤੇ ਦੂਜਾ ਸਾਹਿਬ ਸ਼ਬਦ ਦਾ ਵਿਗੜਿਆ ਰੂਪ ਸਾਬ। ਅਸਲ ਵਿੱਚ ਨਾ ਤਾਂ ਸਿੱਖ ਮੱਤ ਵਿੱਚ ਪੁਜਾਰੀਆਂ ਲਈ ਕੋਈ ਥਾਂ ਅਤੇ ਨਾ ਹੀ ਪੰਜਾਬੀ ਭਾਸ਼ਾ ਵਿੱਚ ਸਾਬ ਸ਼ਬਦ ਲਈ ਕੋਈ ਥਾਂ ਹੈ। ਸਾਹਿਬ ਤੇ ਸਾਬ ਇੱਕੋ ਸ਼ਬਦ ਦੇ ਦੋ ਨਾਮ ਹਨ। ਇਸਦਾ ਸਹੀ ਨਾਮ ਸਾਹਿਬ ਹੀ ਹੈ, ਸਾਹਿਬ ਨੂੰ ਹੀ ਆਮ ਬੋਲ ਚਾਲ ਵਿੱਚ ਸਾਬ ਕਿਹਾ ਜਾਂਦਾ ਹੈ ਜਿਵੇਂ ਕਿ ਬਹੁਤੇ ਲੋਕ ਅੰਮ੍ਰਿਤਸਰ ਨੂੰ ਅੰਬਰਸਰ ਕਹਿੰਦੇ ਹਨ। ਕੀ ਅੰਮ੍ਰਿਤਸਰ ਨੂੰ ਅੰਬਰਸਰ ਕਹਿਣ ਨਾਲ ਅੰਬਰਸਰ ਕੋਈ ਵੱਖਰਾ ਹੋ ਜਾਵੇਗਾ। ਇਸੇ ਤਰ੍ਹਾਂ ਸ਼ੁੱਧ ਸ਼ਬਦ ਸਾਹਿਬ ਦੇ ਵਿਗੜੇ ਹੋਏ ਰੂਪ ਨੂੰ ਆਮ ਬੋਲਚਾਲ ਵਿੱਚ ਸਾਬ ਕਹਿਣ ਨਾਲ ਇਸਦੇ ਅਰਥ ਵੱਖਰੇ ਨਹੀਂ ਹੋ ਸਕਦੇ। ਹਾਂ ਇੰਨਾ ਤਾਂ ਜਰੂਰ ਹੋ ਜਾਵੇਗਾ ਕਿ ਸਾਹਿਬ ਦੇ ਵਿਗੜੇ ਹੋਏ ਰੂਪ ਸਾਬ ਨੂੰ ਹੁਣ ਵੱਖਰਾ ਦਰਜਾ ਅਤੇ ਵੱਖਰੀ ਪਹਿਚਾਣ ਮਿਲ ਜਾਵੇਗੀ। ਸਾਹਿਬ ਦੇ ਵਿਗੜੇ ਹੋਏ ਰੂਪ ਨੂੰ ਵੱਖਰਾ ਦਰਜਾ ਦੇਣ ਵਾਲੇ ਪੁਜਾਰੀਆਂ ਨੇ ਇਸ ਸ਼ਬਦ ਦੇ ਅਰਥ ਵੀ ਦੱਸ ਦੇਣੇ ਸਨ ਕਿ ਸਾਹਿਬ ਦੇ ਅਰਥ ਤਾਂ ਮਾਲਕ ਹੁੰਦੇ ਹਨ ਅਤੇ ਸਾਬ ਦੇ ਅਰਥ ਹੁਣ ਤੋਂ ਇਹ ਹੋਇਆ ਕਰਨਗੇ। ਪੁਜਾਰੀਆਂ ਵੱਲੋਂ ਇਸ ਤਰ੍ਹਾਂ ਨਾਮ ਬਦਲਣ ਨਾਲ ਫਿਲਮ ਨੂੰ ਤਾਂ ਕੋਈ ਫ਼ਰਕ ਨਹੀਂ ਪੈਣਾ ਤੇ ਨਾ ਹੀ ਆਮ ਲੋਕਾਂ ਉੱਤੇ ਇਸ ਗੱਲ ਦਾ ਕੋਈ ਅਸਰ ਹੋਣਾ ਹੈ। ਪਰ ਇੱਕ ਗੱਲ ਜਰੂਰ ਹੋ ਗਈ ਕਿ ਪੰਜਾਬੀ ਭਾਸ਼ਾ ਵਿੱਚ ਇੱਕ ਨਵੇਂ ਸ਼ਬਦ ਸਾਬ ਦਾ ਜਨਮ ਹੋ ਗਿਆ ਅਤੇ ਪੁਰਾਣਾ ਟਕਸਾਲੀ ਸਾਹਿਬ ਸ਼ਬਦ ਪੁਜਾਰੀਆਂ ਅਤੇ ਜਾਂ ਪੁਜਾਰੀਆਂ ਦੇ ਚਹੇਤਿਆਂ ਲਈ ਰਾਖਵਾਂ ਹੋ ਗਿਆ। ਸਾਡੇ ਨਾਵਾਂ ਨਾਲ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਸ਼ਬਦ ਲਾਇਆ ਸੀ, ਸਿੰਘ ਬਣ ਕੇ ਜਾਂ ਸਿੰਘ ਨਾਮ ਰੱਖ ਕੇ ਤਾਂ ਕੋਈ ਜੋ ਮਰਜੀ ਕਰੇ ਇਸ ਬਾਰੇ ਤਾਂ ਪੁਜਾਰੀਆਂ ਨੂੰ ਕੋਈ ਇਤਰਾਜ ਨਹੀਂ ਹੈ। ਜੇ ਸਾਹਿਬ ਸ਼ਬਦ ਸਿਰਫ ਪ੍ਰਮਾਤਮਾ ਲਈ ਹੀ ਵਰਤਿਆ ਜਾਂਦਾ ਹੁੰਦਾ, ਪੁਜਾਰੀਆਂ ਨੂੰ ਫਿਰ ਵੀ ਕਿਸੇ ਵੱਲੋਂ ਆਪਣੇ ਨਾਮ ਨਾਲ ਇਹ ਸ਼ਬਦ ਲਾਏ ਜਾਣ ਤੇ ਕੋਈ ਇਤਰਾਜ ਨਹੀਂ ਸੀ ਹੋਣਾ। ਪਰ ਪੁਜਾਰੀਆਂ ਨੇ ਸਾਹਿਬ ਸ਼ਬਦ ਨੂੰ ਆਪ ਹੀ ਆਪਣੇ ਨਾਮ ਨਾਲ ਜੋੜ ਕੇ ਇਸ ਨੂੰ ਆਪਣੇ ਲਈ ਰਾਖਵਾਂ ਕਰ ਲਿਆ ਹੈ ਇਸ ਲਈ ਹੁਣ ਸਾਹਿਬ ਸ਼ਬਦ ਨੂੰ ਆਪਣੇ ਨਾਮ ਨਾਲ ਲਾਉਣ ਜਾਂ ਵਰਤਣ ਦੀ ਕਿਸੇ ਨੂੰ ਇਜਾਜਤ ਨਹੀਂ ਹੈ। ਕਿਉਂ ਬਣ ਗਏ ਨਾ ਪੁਜਾਰੀ ਗੁਰੂਆਂ ਜਾਂ ਰੱਬ ਨਾਲੋਂ ਵੀ ਵੱਡੇ! ! ! ਹੈ ਕੋਈ ਜੋ ਇਨ੍ਹਾਂ ਮੂਹਰੇ ਸਾਂਹ ਕੱਢੇ?
ਚਲੋ ਜੇ ਇਹ ਵੀ ਮੰਨ ਲਈਏ ਕਿ ਜਥੇਦਾਰਾਂ ਨੇ ਸਿਰਫ ਆਪਣੇ ਨਾਮ ਲਈ ਹੀ ਇੰਨਾ ਕੁੱਝ ਨਹੀਂ ਕੀਤਾ, ਇਹ ਤਾਂ ਸਿੱਖ ਕੌਮ ਦੇ ਮਾਣ-ਸਨਮਾਨ ਲਈ ਕੀਤਾ ਹੈ, ਤਾਂ ਕਿ ਕੋਈ ਗੈਰ ਸਿੱਖ ਆਦਿ ਆਪਣੇ ਨਾਮ, ਗਾਣੇ, ਜਾਂ ਫਿਲਮ ਦੇ ਨਾਮ ਨਾਲ ਸਾਹਿਬ ਸ਼ਬਦ ਵਰਤਕੇ, ਆਪ, ਗਾਣੇ ਜਾਂ ਫਿਲਮ ਵਿੱਚ ਮਾੜਾ ਰੋਲ (ਕਿਰਦਾਰ) ਨਿਭਾਵੇ ਜਿਸ ਨਾਲ ਸਿੱਖ ਕੌਮ ਦੀ ਬੇਇੱਜਤੀ ਹੁੰਦੀ ਹੋਵੇ, ਅਜਿਹੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਜਥੇਦਾਰਾਂ ਨੇ ਇਹ ਕਦਮ ਚੁੱਕਿਆ ਹੈ। ਤਾਂ ਇਸ ਗੱਲ ਵਿੱਚ ਵੀ ਬਹੁਤਾ ਵਜਨ ਨਹੀਂ ਦਿਸਦਾ, ਕਿਉਂਕਿ ਕਿਸੇ ਗੈਰ ਸਿੱਖ ਵੱਲੋਂ ਸਿੱਖੀ ਦੇ ਸਤਿਕਾਰਤ ਸ਼ਬਦ ਵਰਤ ਕੇ ਨਿਭਾਵੇ ਮਾੜੇ ਰੋਲ ਨਾਲ ਸਿੱਖੀ ਦੀ ਬੇਇੱਜਤੀ ਨਹੀਂ ਹੁੰਦੀ। ਸਿੱਖੀ ਦੀ ਬੇਇਜਤੀ ਤਾਂ ਸਿੱਖ ਭੇਖ ਵਿੱਚ ਵਿਚਰ ਰਹੇ ਸਿੱਖ ਆਗੂਆਂ (ਅਕਾਲੀ ਲੀਡਰਾਂ, ਜਥੇਦਾਰਾਂ, ਸਿੰਘ ਸਾਹਿਬਾਨਾਂ) ਵੱਲੋਂ ਗੈਰ ਸਿੱਖਾਂ ਜਾਂ ਸਿੱਖ ਦੁਸ਼ਮਣਾਂ ਵਾਲੇ ਨਿਭਾਏ ਰੋਲ ਨਾਲ ਹੁੰਦੀ ਹੈ। ਇਸ ਲਈ ਗੈਰ ਸਿੱਖਾਂ ਵੱਲੋਂ ਬਣਾਈ ਗਈ ਫਿਲਮ ਦਾ ਨਾਮ ਸਿੰਘ ਸਾਹਿਬ ਦਿ ਗ੍ਰੇਟ ਰੱਖਣ ਨਾਲ ਸਿੱਖਾਂ ਦੀ ਇੱਜਤ ਵਿੱਚ ਕੋਈ ਫਰਕ ਨਹੀਂ ਸੀ ਪੈਣਾ। ਕਿਉਂਕਿ ਨਾਮ ਤਾਂ ਇੱਕ ਨਾਮ ਹੀ ਹੁੰਦਾ ਹੈ ਵੱਡੀ ਗੱਲ ਤਾਂ ਰੋਲ (ਕਿਰਦਾਰ) ਦੀ ਹੁੰਦੀ ਹੈ। ਜਿਵੇਂ ਕਿ ਬਹੁਤੇ ਲੋਕਾਂ ਨੇ ਆਪਣੀਆਂ ਦੁਕਾਨਾਂ, ਭਾਰ ਤੋਲਣ ਵਾਲੇ ਕੰਡਿਆਂ, ਸਕੂਲਾਂ, ਕਲੱਬਾਂ ਆਦਿ ਦੇ ਨਾਮ ਗੁਰੂਆਂ, ਸ਼ਹੀਦ ਸਿੰਘਾਂ ਆਦਿ ਦੇ ਨਾਵਾਂ ਤੇ ਰੱਖੇ ਹੁੰਦੇ ਹਨ। ਬਹੁਤਿਆਂ ਵਿਅਕਤੀਆਂ ਦੇ ਨਾਮ ਵੀ ਗੁਰੂਆਂ, ਸ਼ਹੀਦ ਸਿੰਘ ਵਾਲੇ ਹੁੰਦੇ ਹਨ। ਜਿਵੇਂ ਕਿ ਨਾਨਕ, ਗੋਬਿੰਦ ਸਿੰਘ, ਮਨੀ ਸਿੰਘ, ਦੀਪ ਸਿੰਘ, ਅਜੀਤ ਸਿੰਘ ਆਦਿ ਅਜਿਹੇ ਨਾਵਾਂ ਵਾਲੇ ਵਿਅਕਤੀਆਂ ਅਤੇ ਦੁਕਾਨਾਂ, ਸਕੂਲਾਂ, ਕਲੱਬਾਂ, ਸੰਸਥਾਵਾਂ ਵਿੱਚ ਹਰ ਤਰ੍ਹਾਂ ਦੀ ਬੁਰਾਈ ਵੇਖੀ ਜਾ ਸਕਦੀ ਹੈ। ਸ਼ਰਾਬਾਂ, ਬੀੜੀਆਂ, ਠੱਗੀਆਂ, ਚੋਰੀਆਂ, ਹੇਰਾ ਫੇਰੀਆਂ, ਅਜਿਹੀਆਂ ਸਤਿਕਾਰਤ ਨਾਵਾਂ ਵਾਲੀਆਂ ਸੰਸਥਾਵਾਂ ਅਤੇ ਅਜਿਹੇ ਨਾਵਾਂ ਵਾਲੇ ਵਿਅਕਤੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਇਹਨਾਂ ਕਲਾਕਾਰਾਂ ਨੇ ਇਸ ਫਿਲਮ ਦਾ ਨਾਮ ਸਿੰਘ ਸਾਹਿਬ ਦਿ ਗ੍ਰੇਟ ਰੱਖਿਆ ਸੀ, ਇਸ ਫਿਲਮ ਵਿੱਚ ਵੀ ਉਪਰੋਕਤ ਵਾਂਗ ਸਭ ਕੁੱਝ ਹੋਰ ਵੀ ਹੋਣਾ ਸੀ। ਸੰਨੀ ਦਿਓਲ ਪੰਜਾਬ ਨਾਲ ਸਬੰਧਤ ਹੈ, ਇਸ ਕਰਕੇ ਸਿੰਘਾਂ ਦੀ ਬਹਾਦਰੀ ਤੋਂ ਜਾਣੂ ਹੈ, ਇਸੇ ਲਈ ਇਸਨੇ ਸਿੰਘ ਸਾਹਿਬ ਨਾਮ ਦੀ ਚੋਣ ਕੀਤੀ ਹੋਵੇਗੀ। ਪਰ ਕੀ ਜਿਹੜੀਆਂ ਫਿਲਮਾਂ ਸਿੱਖਾਂ ਨਾਲ ਸਬੰਧਤ ਨਾਵਾਂ ਉੱਤੇ ਨਹੀਂ ਬਣੀਆਂ ਪਰ ਉਨ੍ਹਾਂ ਵਿੱਚ ਸਿੱਖੀ ਭੇਖ ਵਾਲੇ ਕਿਰਦਾਰ ਦੀ ਰੱਜ ਕੇ ਬੇਇੱਜਤੀ ਕੀਤੀ ਹੁੰਦੀ ਹੈ, ਕੀ ਉਹ ਜਾਇਜ ਹਨ? ਕੀ ਅਜਿਹੀਆਂ ਫਿਲਮਾਂ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਜਦੋਂ ਸਿੱਖੀ ਭੇਖ ਵਾਲੇ ਅੰਮ੍ਰਿਤਧਾਰੀ ਸਿੰਘ ਅਫੀਮਾਂ, ਭੁੱਕੀਆਂ, ਸ਼ਰਾਬਾਂ ਆਦਿ ਨਸ਼ੇ ਖਾਂਦੇ-ਪੀਂਦੇ ਅਤੇ ਵੇਚਦੇ ਫੜੇ ਜਾਂਦੇ ਹਨ, ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਜਦੋਂ ਅਕਾਲ ਤਖਤ ਦੇ ਜਥੇਦਾਰ ਪੰਜਾਬੀਆਂ ਦੇ ਕਾਤਲ ਜਨਰਲ ਡਾਇਰ ਨੂੰ ਅਕਾਲ ਤਖਤ ਤੋਂ ਸਿਰੋਪਾ ਦੇ ਦੇਣ ਅਤੇ ਸਿੱਖਾਂ ਦੇ ਸੱਚੇ ਹਮਦਰਦਾਂ ਪ੍ਰੋ: ਗੁਰਮੁੱਖ ਸਿੰਘ ਤੋਂ ਲੈ ਕੇ ਪ੍ਰੋ: ਦਰਸ਼ਨ ਸਿੰਘ ਵਰਗਿਆਂ ਤੱਕ ਨੂੰ ਪੰਥ ਵਿੱਚੋਂ ਛੇਕ ਦੇਣ ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਜਦੋਂ ਅਕਾਲ ਤਖਤ ਦੇ ਜਥੇਦਾਰ (ਪੂਰਨ ਸਿੰਘ) ਸਿੱਖਾਂ ਨੂੰ ਲਵ-ਕੁਸ਼ ਦੀ ਵੰਸ਼ ਕਹਿ ਦੇਣ ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਜਦੋਂ ਦਿੱਲੀ ਸਿੱਖ ਕਤਲੇਆਮ ਦੀਆਂ ਪੀੜਤ ਸਿੱਖ ਬੀਬੀਆਂ ਅਕਾਲ ਤਖਤ ਤੇ ਆਪਣੇ ਦੁਖੜੇ ਸੁਣਾਉਣ ਲਈ ਆ ਕੇ ਰੋਣ ਤਾਂ ਅੱਗੋਂ ਅਕਾਲ ਤਖਤ ਦਾ ਜਥੇਦਾਰ (ਜੋਗਿੰਦਰ ਸਿੰਘ ਵੇਦਾਂਤੀ) ਉਨ੍ਹਾਂ ਦੁਖੀ ਬੀਬੀਆਂ ਨੂੰ ਕਹੇ ਕਿ ਇਹ ਤਾਂ ਖੇਖਣ ਕਰਦੀਆਂ ਹਨ। ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਬਲਾਤਕਾਰ ਦੀ ਪੀੜਤ ਇੱਕ ਬੱਚੀ ਆਪਣੇ ਨਾਲ ਸਾਧ ਧਨਵੰਤ ਸਿੰਘ ਵੱਲੋਂ ਕੀਤੇ ਧੱਕੇ ਦੀ ਸ਼ਿਕਾਇਤ ਲੈ ਕੇ ਅਕਾਲ ਤਖਤ ਤੇ ਆਵੇ ਤਾਂ ਅਕਾਲ ਤਖਤ ਦਾ ਜਥੇਦਾਰ ਦੋਸ਼ੀ ਸਾਧ ਧਨਵੰਤ ਸਿੰਘ ਨੂੰ ਦੋਸ਼ ਮੁਕਤ ਕਰਕੇ ਪੀਤੜ ਲੜਕੀ ਨਾਲ ਬੇਇਨਸਾਫੀ ਕਰੇ, ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?

ਜਦੋਂ ਅਸ਼ਲੀਲ ਕਵਿਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਵਿੱਚ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਵੇਸ਼ਵਾ ਕੋਲ ਭੇਜ ਦਿੱਤਾ ਜਾਂਦਾ ਹੈ:-॥ ਚਲਯੋ ਧਾਰਿ ਆਤੀਤ ਕੋ ਭੇਸ ਰਾਈ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ॥ ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ॥ (ਅਸ਼ਲੀਲ ਕਿਤਾਬ ਪੰਨਾ ਨੰਬਰ 838) ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇਸ ਬੇਸ਼ਵਾ ਨੂੰ ਹਜ਼ਾਰਾਂ ਰੁਪਏ ਦਿਵਾ ਦਿੱਤੇ:-॥ ਛਿਮਾ ਕਰਹੁ ਤ੍ਰਿਯਹ ਮੈ ਬਹੁਰਿ ਨ ਕਰਯੁਹਿ ਰਾਂਧਿ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ॥ (ਅਸ਼ਲੀਲ ਕਿਤਾਬ ਪੰਨਾ ਨੰਬਰ 844) ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਫਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਲੋਕਾਂ ਦੀਆਂ ਪੱਗਾਂ ਲੁਹਾ ਦਿੱਤੀਆਂ:-॥ ਚੌਪਈ॥ ਮੋਲਹਿ ਏਕ ਪਾਗ ਨਹਿ ਪਾਈ॥ ਤਬ ਮਸਲਤਿ ਹਮ ਜਿਯਹਿ ਬਨਾਈ॥ ਜਾਹਿ ਇਹਾਂ ਮੂਤਤਿ ਲਖਿ ਪਾਵੋ॥ ਤਾਕੀ ਛੀਨ ਪਗਰਿਯਾ ਲਯਾਵੋ॥ (ਅਸ਼ਲੀਲ ਕਿਤਾਬ ਪੰਨਾ ਨੰ: 901) ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਜਿੰਨੀ ਅਸ਼ਲੀਲਤਾ ਅਖੌਤੀ ਦਸ਼ਮ ਗ੍ਰੰਥ ਵਿੱਚ ਹੈ, ਕੋਈ ਵੀ ਕਲਾਕਾਰ ਨਾ ਤਾਂ ਇੰਨੀ ਅਸ਼ਲੀਲ ਫਿਮਲ ਬਣਾ ਸਕਦਾ ਹੈ ਨਾ ਹੀ ਕੋਈ ਇੰਨਾ ਅਸ਼ਲੀਲ ਗੀਤ ਗਾ ਸਕਦਾ ਹੈ। ਇੱਕ ਆਮ ਫਿਲਮ ਦੇ ਨਾਮ ਤੇ ਇਤਰਾਜ ਕਰਨ ਵਾਲੇ ਪੁਜਾਰੀਓ ਤੁਸੀਂ ਇਸ ਅਸ਼ਲੀਲ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਮੱਥੇ ਟਿਕਵਾ ਰਹੇ ਹੋਂ ਕਿ ਇਸ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਸਿੰਘ ਸਾਹਿਬਾਨੋ ਜਿਸ ਵਿਅਕਤੀ ਨੂੰ ਤੁਸੀਂ ਪੰਥ ਰਤਨ ਅਤੇ ਫਖਰ-ਏ-ਕੌਮ ਦੀ ਉਪਾਧੀ ਅਕਾਲ ਤਖਤ ਤੋਂ ਦਿੱਤੀ ਹੈ, ਉਸ ਵਿਅਕਤੀ ਨੇ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸਿੰਘ ਸੈਣੀ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰਕੇ ਪੰਜਾਬ ਪੁਲਿਸ ਦਾ ਮੁਖੀ ਬਣਾ ਦਿੱਤਾ ਕੀ ਇਸ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੋਈ? ਤੁਹਾਡੇ ਇਸੇ ਪੰਥ ਰਤਨ ਨੇ ਇੱਕ ਹੋਰ ਸਿੱਖ ਨੌਜੁਆਨਾਂ ਦੇ ਕਾਤਲ ਇਜਹਾਰ ਆਲਮ ਦੇ ਘਰ ਵਾਲੀ ਨੂੰ ਅਕਾਲੀ ਦਲ ਦੀ ਟਿਕਟ ਦੇ ਕੇ ਵਿਧਾਨ ਸਭਾ ਦੀ ਮੈਂਬਰੀ ਦਿਵਾਈ ਕੀ ਇਸ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੋਈ? ਤੁਹਾਡਾ ਇਹ ਫਖਰ-ਏ-ਕੌਮ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇਣ ਵਾਲੇ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਦੀ ਉਪਾਧੀ ਦੇਣ ਦੀ ਮੰਗ ਕਰ ਰਿਹਾ ਹੈ, ਕੀ ਇਸ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਜਦੋਂ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਪ੍ਰਚਾਰੀ ਜਾਂਦੀ ਸਿੱਖ ਰਹਿਤ ਮਰਯਾਦਾ ਦੇ ਉਲਟ ਖੁਦ ਕੀਰਤਪੁਰ ਵਿਖੇ ਮਰੇ ਹੋਏ ਪ੍ਰਾਣੀਆਂ ਦੀਆਂ ਅਸਥੀਆਂ (ਫੁੱਲ) ਪਾਉਂਦੇ ਤੇ ਪਵਾਉਂਦੇ ਹੋਂ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਸਿੰਘ ਸਾਹਿਬਾਨੋਂ ਜਦੋਂ ਤੁਸੀਂ ਆਪਣੇ ਵੱਲੋਂ ਹੀ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਆਰ. ਐਸ. ਐਸ. + ਸੰਤ ਸਮਾਜ ਦੇ ਕਹੇ ਅਨੁਸਾਰ ਰੱਦ ਕਰ ਦਿੰਦੇ ਹੋਂ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਸਿੰਘ ਸਹਿਬਾਨੋ ਜਦੋਂ ਤੁਸੀਂ ਪੂਰਨ ਸਿੰਘ ਦੇ ਰੂਪ ਵਿੱਚ ਹੁਕਮਨਾਮੇ ਜਾਰੀ ਕਰਕੇ ਸਿੰਘ ਸਾਹਿਬਾਨਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੰਦੇ ਹੋਂ ਫਿਰ ਜੋਗਿੰਦਰ ਸਿੰਘ ਵੇਦਾਂਤੀ ਦੇ ਰੂਪ ਵਿੱਚ ਸਾਰੇ ਹੁਕਮਨਾਮਿਆਂ ਨੂੰ ਰੱਦ ਕਰ ਦਿੰਦੇ ਹੋਂ ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਸਿੰਘ ਸਾਹਿਬਾਨੋ ਮੰਨਿਆ ਕਿ ਤੁਸੀਂ ਉਪਰੋਕਤ ਲਿਖੇ ਦੇ ਬਾਵਜੂਦ ਵੀ ਇੰਨੇ ਸੰਵੇਦਨਸ਼ੀਲ ਹੋਂ ਕਿ ਤੁਹਾਨੂੰ ਸੰਨੀ ਦਿਓਲ ਦੀ ਮਾੜੀ (ਪਤਾ ਨੀ ਮਾੜੀ ਹੈ ਕਿ ਨਹੀਂ) ਫਿਲਮ ਦੇ ਸਿਰਫ ਨਾਮ ਉੱਤੇ ਹੀ ਇਤਰਾਜ ਹੋ ਗਿਆ, ਕਿਉਂਕਿ ਤੁਸੀਂ ਸਿੱਖਾਂ ਦੇ ਮਾਲਕ ਹੋਂ ਇਸ ਲਈ ਤੁਹਾਡੀ ਇਹ ਜਿੰਮੇਵਾਰੀ ਵੀ ਬਣਦੀ ਸੀ, ਤਾਂ ਤੁਸੀਂ ਇਸਦਾ ਵਿਰੋਧ ਕੀਤਾ ਚਲੋ ਵਧੀਆ ਕੀਤਾ। ਜੇ ਕੋਈ ਫਿਲਮ ਸਿੱਖਾਂ ਦੇ ਦਰਦ ਨੂੰ ਸਹੀ ਬਿਆਨ ਕਰਦੀ ਹੋਵੇ ਤਾਂ ਸਿੱਖਾਂ ਦੇ ਮਾਲਕ ਹੋਣ ਦੇ ਨਾਮ ਤੇ ਤੁਹਾਡਾ ਫਰਜ ਬਣਦਾ ਹੈ ਕਿ ਤੁਸੀਂ ਅਜਿਹੀ ਫਿਲਮ ਬਣਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਦੇ ਅਤੇ ਅਜਿਹੀ ਸਿੱਖਾਂ ਪੱਖੀ ਫਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਪੰਥ ਵਿੱਚੋਂ ਛੇਕ ਦਿੰਦੇ। ਪਰ ਪੁਜਾਰੀਓ ਤੁਸੀਂ ਅਜਿਹਾ ਨਹੀਂ ਕੀਤਾ। ਸਿੱਖਾਂ ਦੇ ਦਰਦ ਨੂੰ ਬਿਆਨ ਕਰਦੀ ਫਿਲਮ ਸਾਡਾ ਹੱਕ ਜਿਸਨੂੰ ਮੁੰਬਈ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ, ਗੁਰੂ ਕੇ ਸੱਚੇ ਸਿੱਖ ਵੀ ਹਜਾਰਾਂ ਦੀ ਗਿਣਤੀ ਵਿੱਚ ਇਸ ਫਿਲਮ ਦੇ ਹੱਕ ਵਿੱਚ ਸਨ ਫਿਰ ਵੀ ਤੁਹਾਡੇ ਵੱਲੋਂ ਪੰਥ ਰਤਨ ਫਖਰ-ਏ-ਕੌਮ ਬਣਾਏ ਗਏ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਫਿਲਮ ਤੇ ਪਾਬੰਦੀ ਲਗਾ ਦਿੱਤੀ ਸੀ ਤੁਸੀਂ ਚੁਪ ਚਾਪ ਵੇਖਦੇ ਰਹੇ ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਸੀ ਹੋਈ? ਸਿੰਘ ਸਾਹਿਬਾਨੋ ਤੁਹਾਡੀਆਂ ਅਜਿਹੀਆਂ ਹਰਕਤਾਂ ਨਾਲ ਤੁਹਾਡੇ ਸਿੱਖਾਂ ਦੀ ਤਾਂ ਚੜ੍ਹਦੀਕਲਾ ਹੀ ਹੁੰਦੀ ਹੈ, ਇਸਦਾ ਅਫਸੋਸ ਤਾਂ ਗੁਰੂ ਕੇ ਸੱਚੇ ਸੁੱਚੇ ਸਿੰਘਾਂ ਨੂੰ ਹੀ ਹੁੰਦਾ ਹੈ ਉਹੀ ਸੋਚਦੇ ਹਨ ਕਿ ਸਾਡੀ ਕੌਮ ਦਾ ਕੀ ਹਾਲ ਹੋ ਗਿਆ ਹੈ। ਵਿਰਲੇ ਗੁਰ ਸਿੱਖਾਂ ਨੂੰ ਛੱਡ ਕੇ ਸਿੱਖ ਹੁਣ ਅਕਾਲ ਪੁਰਖ ਦੀ ਥਾਂ ਤੁਹਾਡੇ (ਪੁਜਾਰੀਆਂ ਦੇ) ਹੋ ਚੁੱਕੇ ਹਨ। ਸਿੱਖੀ ਦੇ ਮਾਲਕ ਹੁਣ ਅਕਾਲ ਪੁਰਖ ਦੀ ਥਾਂ ਤਖਤਾਂ ਦੇ ਜਥੇਦਾਰ ਅਤੇ ਜਥੇਦਾਰਾਂ ਦੇ ਚਹੇਤੇ ਬਣ ਗਏ ਹਨ। ਜਦੋਂ ਸਿੱਖੀ ਦੇ ਮਾਲਕ (ਸਾਹਿਬ) ਅਜਿਹੇ ਨਾਸ਼ਵੰਤ (ਮਰਨਯੋਗ) ਹੋਣਗੇ ਫਿਰ ਅਜਿਹੀ ਸਿੱਖੀ ਕਿਵੇਂ ਜਿਉਂਦੀ ਰਹਿ ਸਕਦੀ ਹੈ? ਨਾਨਕ ਪਾਤਸ਼ਾਹ ਜੀ ਨੇ ਤਾਂ ਸਿਖ ਕੌਮ ਨੂੰ ਜਿਸ ਇੱਕ ਸਾਹਿਬ ਦੇ ਲੜ ਲਾਇਆ ਸੀ ਉਹ ਤਾਂ ਸਦਾ ਥਿਰ ਅਕਾਲ ਪੁਰਖ ਸੀ। ਪਰ ਹੁਣ ਤਾਂ ਸਿੱਖਾਂ ਦੇ ਸਾਹਿਬ (ਮਾਲਕ) ਪੰਜ ਹੋ ਗਏ ਹਨ। ਹੁਣ ਇਹਨਾਂ ਦਾ ਆਪਸੀ ਟਕਰਾਓ ਵੀ ਹੋਵੇਗਾ ਕਿ ਮੈਂ ਵੱਡਾ ਹਾਂ, ਦੂਜਾ ਕਹੇਗਾ ਕਿ ਮੈਂ ਵੱਡਾ ਹਾਂ। ਫਿਰ ਇਹ ਸਾਹਿਬ ਦੂਜੇ ਸਾਹਿਬ ਨੂੰ ਪੰਥ ਵਿੱਚੋਂ ਵੀ ਛੇਕਣਗੇ। ਫਿਰ ਇਹਨਾਂ ਦੀ ਆਪਣੇ ਤਖਤਾਂ ਦੇ ਨਾਲ-ਨਾਲ ਤਖਤਾਂ ਦੇ ਖੇਤਰ (ਏਰੀਏ) ਦੀ ਵੰਡ ਅਤੇ ਗੋਲਕਾਂ ਦੀ ਮਾਲਕੀ ਲਈ ਵੀ ਲੜਾਈ ਹੋਵੇਗੀ। ਸਿੱਖਾਂ ਦੇ ਇੰਨ੍ਹਾਂ ਸਾਹਿਬਾਂ ਨੂੰ ਬਿਮਾਰੀਆਂ ਵੀ ਲੱਗਣਗੀਆਂ। ਦਿਲਾਂ ਦੇ ਦੌਰੇ ਵੀ ਪੈਣਗੇ ਅਤੇ ਇਹ ਮਰਨਗੇ ਵੀ ਫਿਰ ਹੋਰ ਨਵੇਂ ਸਾਹਿਬ ਬਣਨਗੇ। ਜਿਹੜੀ ਕੌਮ ਦੇ ਸਾਹਿਬ ਇਹੋ ਜਿਹੇ ਹੋਣਗੇ, ਫਿਰ ਉਸ ਕੌਮ ਦਾ ਕੀ ਬਣੇਗਾ, ਕੀ ਅਜਿਹੀ ਕੌਮ ਬਰਬਾਦ ਨਹੀਂ ਹੋਵੇਗੀ? ਭੁੱਖੀ ਨਹੀਂ ਮਰੇਗੀ? ਗੁਰੂ ਸਾਹਿਬ ਜੀ ਨੇ ਸ਼ਾਇਦ ਅਜਿਹੇ ਸਾਹਿਬ (ਮਾਲਕਾਂ) ਲਈ ਹੀ ਇਹ ਸ਼ਬਦ ਉਚਾਰਨ ਕੀਤਾ ਹੋਵੇਗਾ:-
ਮ: ੪॥ ਸਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸੁ ਦਾ ਨਫਰੁ ਕਿਥਹੁ ਰਜਿ ਖਾਏ॥ ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਈ ਕਿਥਹੁ ਪਾਏ॥ (ਪੰਨਾ ਨੰਬਰ 306) ਅਰਥ:- ਜਿਸ ਨੌਕਰ ਦਾ ਮਾਲਕ ਕੰਗਾਲ ਹੋਵੇ, ਉਸਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ? ਨੌਕਰ ਨੂੰ ਉਹ ਵਸਤ ਮਿਲ ਸਕਦੀ ਹੈ, ਜੋ ਮਾਲਕ ਦੇ ਘਰ ਵਿੱਚ ਹੋਵੇ, ਜੇ ਘਰ ਵਿੱਚ ਹੀ ਨਾ ਹੋਵੇ ਉਹ ਉਸਨੂੰ ਕਿੱਥੋਂ ਮਿਲੇ?
ਅਜੋਕੀ ਸਿੱਖ ਕੌਮ ਦੀ ਜੋ ਇੰਨੀ ਮਾੜੀ ਹਾਲਤ ਹੈ ਉਹ ਇਸੇ ਲਈ ਹੈ ਇਸਦਾ ਮਾਲਕ ਹੁਣ ਅਕਾਲ ਪੁਰਖ ਨਹੀਂ ਰਿਹਾ, ਅਜੋਕੀ ਸਿੱਖ ਕੌਮ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਵੀ ਉੱਤਮ ਹੁਣ ਜਥੇਦਾਰਾਂ ਦੇ ਹੁਕਮਨਾਮੇ ਹਨ। ਇਹਨਾਂ ਜਥੇਦਾਰਾਂ, ਸਾਹਿਬ (ਮਾਲਕਾਂ) ਦੀ ਹੈਸੀਅਤ ਸਿਆਸੀ ਆਗੂਆਂ ਦੇ ਮੁਲਾਜਮਾਂ ਤੋਂ ਵੱਧ ਨਹੀਂ ਹੈ। ਇਹਨਾਂ ਸਿੱਖ ਕੌਮ ਦੇ ਮਾਲਕਾਂ ਦੇ ਕਰਤੇ ਪੁਰਖ ਸਿਆਸੀ ਆਗੂ ਹਨ ਉਹ ਜਿਸਨੂੰ ਮਰਜੀ ਚਾਹੁਣ ਸਿੰਘ ਸਾਹਿਬ ਬਣਾ ਦੇਣ ਜਿਸਨੂੰ ਜਦੋਂ ਮਰਜੀ ਇਸ ਮਾਲਕੀ ਦੇ ਅਹੁਦੇ ਤੋਂ ਲਾਹ ਦੇਣ। ਆਪਣੇ ਇਹਨਾਂ ਮੁਲਾਜਮਾਂ (ਸਿੱਖਾਂ ਦੇ ਮਾਲਕਾਂ) ਤੋਂ ਕਿਸੇ ਨੂੰ ਜਾਂ ਆਪ ਨੂੰ ਜੋ ਮਰਜੀ (ਸਿੰਘ ਸਾਹਿਬ, ਪੰਥ ਰਤਨ, ਫਖਰ-ਏ-ਕੌਮ) ਉਪਾਧੀ ਦਿਵਾ ਦੇਣ। ਫਿਰ ਜਿਹੜੀ ਕੌਮ ਦੇ ਸਾਹਿਬ (ਮਾਲਕ) ਇਹੋ ਜਿਹੇ ਹੋਣਗੇ, ਉਹ ਕੌਮ ਕਿਹੋ ਜਿਹੀ ਹੋ ਸਕਦੀ ਹੈ? ਉਹੋ ਜਿਹੀ ਜਿਹੋ ਜਿਹੀ ਅਜੋਕੀ ਸਿੱਖ ਕੌਮ (ਕਿਸੇ ਵਿਰਲੇ ਨੂੰ ਛੱਡ ਕੇ) ਬਣ ਚੁੱਕੀ ਹੈ। ਜਾਗੋ ਸਿੱਖ ਕੌਮ ਦੇ ਦਰਦੀਓ ਜਾਗੋ ਗੱਲ ਫਿਲਮ ਦੇ ਨਾਮ ਬਦਲਣ ਦੀ ਨਹੀਂ। ਗੱਲ ਤਾਂ ਪੰਜ ਪੁਜਾਰੀਆਂ ਦੇ ਸਿੱਖ ਕੌਮ ਦੇ ਸਾਹਿਬ (ਮਾਲਕ) ਬਣਨ ਦੀ ਹੈ। ਜਿਸਨੂੰ ਇਹਨਾਂ ਪੁਜਾਰੀਆਂ ਨੇ ਲਾਗੂ ਵੀ ਕਰ ਦਿੱਤਾ ਹੈ। ਜਰਾ ਸੋਚੋ ਕਿ ਤੁਹਾਡਾ ਮਾਲਕ ਅਕਾਲ ਪੁਰਖ ਹੈ ਜਾਂ ਇਹ ਨਾਸ਼ਵੰਤ ਮਨਮੱਤੀਏ ਪੁਜਾਰੀ, ਤੁਸੀਂ ਗੁਰਬਾਣੀ ਦੇ ਹੁਕਮਾਂ ਨੂੰ ਮੰਨਣਾ ਹੈ ਜਾਂ ਪੁਜਾਰੀਆਂ ਦੇ ਮਨ ਮੱਤੀ ਹੁਕਮਨਾਮਿਆਂ ਨੂੰ ਇਹ ਫੈਸਲਾ ਤੁਸੀਂ ਕਰਨਾ ਹੈ, ਹੁਣ ਹੋਰ ਦੇਰ ਕੀਤੀ ਤਾਂ ਪੂਰੀ ਸਿੱਖ ਕੌਮ ਲਈ ਘਾਤਕ ਸਿੱਧ ਹੋਵੇਗੀ, ਜਾਗੋ! ! ! ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


30/11/13)
ਗੁਰਨਾਮ ਸਿੰਘ ਅਕੀਦਾ

ਜੇਲਾਂ 'ਚ ਨਿਜੀ ਕੰਪਨੀਆਂ ਰਾਹੀਂ ਕੈਦੀਆਂ ਤੋਂ ਉਤਪਾਦਨ ਕਰਾਉਣਾ ਕਿੰਨਾ ਕੁ ਸਾਰਥਕ
-ਪੰਜਾਬ ਦੀਆਂ ਜੇਲਾਂ ਵਿਚ ਬੰਦ ਕਾਰੀਗਰ ਹੱਥ ਹੁਣ ਨਹੀਂ ਰਹਿਣਗੇ ਵੇਹਲੇ
ਲੇਖਕ : ਗੁਰਨਾਮ ਸਿੰਘ ਅਕੀਦਾ*
ਆਮ ਤੌਰ ਤੇ ਜਦੋਂ ਜੇਲਾਂ ਦੀ ਗੱਲ ਆਉਦੀ ਹੈ ਤਾਂ ਆਮ ਆਦਮੀਂ ਦਾ ਗਲ਼ਾ ਘੁਟਿਆ ਜਾਂਦਾ ਹੈ ਅਤੇ ਦਿਲ ਧੱਕ ਕਰਕੇ ਰਹਿ ਜਾਂਦਾ, ਜੇਲਾਂ ਵਿਚੋ ਕੈਦੀਆਂ ਦੇ ਭੱਜ ਜਾਣ ਦੀਆਂ ਖਬਰਾਂ ਆਮ ਆਂਉਦੀਆਂ ਹਨ, ਜੇਲਾਂ ਨੂੰ ਆਮ ਕਰਕੇ ਕਥਿਤ ਸੁਧਾਰ ਘਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਪਰ ਕੁਝ ਲੋਕ ਜੇਲਾਂ ਨੂੰ ਸਗੋਂ ਕੈਦੀਆਂ ਦੇ ਬਿਗਾੜ ਘਰ ਨਾਲ ਸਦਣ ਦਾ ਕੰਮ ਵੀ ਕਰਦੇ ਹਨ, ਜਿਥੇ ਜੇਲਾਂ ਵਿਚ ਰਹਿੰਦੇ ਸਰਕਾਰੀ ਸਟਾਫ ਤੇ ਇਹ ਦੋਸ਼ ਲਗਦੇ ਹਨ ਕਿ ਉਹ ਕੈਦੀਆਂ ਨੂੰ ਕਈ ਸਾਰੀਆਂ ਗੈਰ ਕਾਨੂੰਨੀ ਵਸਤਾਂ ਦੇਕੇ ਚੰਗੀ ਕਮਾਈ ਕਰ ਲੈਂਦੇ ਹਨ ਇਸੇ ਤਰ੍ਹਾਂ ਕੈਦੀਆਂ ਨੂੰ ਆਪਣੇ ਮੋਬਾਇਲ ਫੋਨ ਤੇ ਘਰ ਜਾਂ ਫਿਰ ਕਿਤੇ ਵੀ ਸੰਪਰਕ ਕਰਵਾ ਕੇ ਚੰਗੇ ਰੁਪਏ ਬਣਾ ਲੈਂਦੇ ਹਨ ਜਿਸ ਨਾਲ ਜਿਥੇ ਜੇਲ ਪ੍ਰਸਾਸ਼ਨ ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ ਲਗਦੇ ਰਹੇ ਹਨ ਉਥੇ ਹੀ ਜੇਲਾਂ ਵਿਚ ਸੁਰਖਿਆ ਦੀ ਘਾਟ ਵੀ ਨਜ਼ਰ ਆਉਦੀ ਰਹੀ ਹੈ।
ਪਰ ਹੁਣ ਪੰਜਾਬ ਦੀਆਂ ਜੇਲਾਂ ਮਹਿਜ਼ ਕੈਦੀਆਂ ਨੂੰ ਆਪਣੇ ਅਧੀਨ ਰੱਖਕੇ ਉਨ੍ਹਾਂ ਨੂੰ ਮਿਲੀ ਸਜਾ ਪੂਰੀ ਕਰਨ ਵਾਲੀਆਂ ਹੀ ਸਾਇਦ ਨਹੀਂ ਰਹਿਣਗੀਆਂ, ਸਗੋਂ ਹੁਣ ਇਨ੍ਹਾਂ ਜੇਲਾਂ ਵਿਚ ਕੁਝ ਸਾਰਥਕ ਕੰਮ ਹੋਣ ਲੱਗਾ ਹੈ ਜਿਸ ਕਰਕੇ ਜਿਥੇ ਕੈਦੀਆਂ ਨੂੰ ਨਵੇਂ ਦਿਸਹੱਦੇ ਸਿਰਜਣ ਦਾ ਮੌਕਾ ਮਿਲੇਗਾ ਉਥੇ ਹੀ ਉਨ੍ਹਾਂ ਨੂੰ ਦਿਹਾੜੀ ਵਜੋ ਕੁਝ ਮਿਹਨਤਾਨਾ ਵੀ ਹਾਸਲ ਹੋਵੇਗਾ, ਉਂਜ ਕਿਹਾ ਜਾਂਦਾ ਹੈ ਕਿ ਕੈਦੀਆਂ ਦਾ ਦਿਮਾਗ ਜੇਲਾਂ ਅੰਦਰ ਵੇਹਲਾ ਹੋ ਜਾਂਦਾ ਹੈ , ਉਨ੍ਹਾਂ ਤੋਂ ਕੋਈ ਸਾਰਥਕ ਕੰਮ ਨਾ ਲੈਣ ਕਰਕੇ ਉਹ ਬੇਕਾਰ ਵੀ ਹੋ ਜਾਂਦੇ ਹਨ। ਹਾਲਾਂ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਪ੍ਰੋਜੈਕਟ ਵਿਚ ਜਿਆਦਾ ਲਾਭ ਨਿਜੀ ਕੰਪਨੀਆਂ ਨੂੰ ਦਿਤਾ ਹੈ, ਜਿਸ ਨਾਲ ਨਿਜੀ ਕੰਪਨੀਆਂ ਆਪਣਾ ਵੱਧ ਮੁਨਾਫਾ ਕਮਾ ਲੈਣਗੀਆਂ। ਪੰਜਾਬ ਦੀਆਂ ਜੇਲਾਂ ਵਿਚ ਹੁਣ ਉਤਪਾਦਨ ਹੋਣ ਲੱਗੇਗਾ ਅਤੇ ਕੁਝ ਜੇਲਾਂ ਵਿਚ ਉਤਪਾਦਨ ਹੋ ਵੀ ਰਿਹਾ ਹੈ, ਸ੍ਰੀ ਅਮ੍ਰਿਤਸਰ ਅਤੇ ਜਲੰਧਰ ਜੇਲ ਵਿਚ ਬਿਸਕੁਟਾਂ, ਨਮਕੀਨ ਆਦਿ ਦਾ ਕੰਮ ਹੋਣ ਲੱਗੇਗਾ, ਇਸ ਤੋਂ ਬਾਅਦ ਇਥੇ ਮਠਿਆਈ ਵੀ ਬਣੇਗੀੈ, ਜਲੰਧਰ ਵਿਚ ਕਾਰਜਸ਼ੀਲ ਮਸ਼ਹੂਰ ਲਵਲੀ ਹਲਵਾਈ ਵਲੋਂ ਇਨ੍ਹਾਂ ਜੇਲਾਂ ਵਿਚ ਇਹ ਕੰਮ ਕਰਾਉਣ ਦਾ ਠੇਕਾ ਲੈਣ ਦੀਆਂ ਚਰਚਾਵਾਂ ਹਨ, ਲੁਧਿਆਣਾ ਜੇਲ ਵਿਚ ਬੇਕਰੀ ਦਾ ਕੰਮ ਸ਼ੁਰੂ ਵੀ ਹੋਇਆ ਹੈ । ਇਸੇ ਤਰ੍ਹਾਂ ਬਠਿੰਡਾ ਜੇਲ ਵਿਚ ਟਰਾਈਡੈਂਟ ਗਰੁੱਪ ਵਲੋਂ ਤੋਲੀਏ (ਟਾਵਲ) ਬਨਾਉਣ ਦਾ ਠੇਕਾ ਲੈਣ ਦੇ ਚਰਚੇ ਹਨ, ਜੋ ਕਿ ਆਲ੍ਹਾ ਕਿਸਮ ਦੇ ਤੋਲੀਏ ਬਣ ਕੇ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਉਹ ਵਿਦੇਸ਼ਾਂ ਵਿਚ ਵੀ ਭੇਜੇ ਜਾਣਗੇ, ਬੇਸ਼ਕ ਇਸ ਪ੍ਰੋਜੈਕਟ ਤੇ ਅਮਲ ਕਰਨ ਵਿਚ ਅਜੇ ਹੋਰ ਸਮਾਂ ਲੱਗੇਗਾ, ਫਰੀਦਕੋਟ ਜੇਲ ਵਿਚ ਇਹ ਕੰਮ ਹੋਣ ਵੀ ਲੱਗਾ ਹੈ। ਹੁਣ ਇਹ ਵੱਖ ਵੱਖ ਤਰ੍ਹਾਂ ਦੇ ਉਤਪਾਦਨ ਪੰਜਾਬ ਦੀਆਂ ਹੋਰ ਜੇਲਾਂ ਵਿਚ ਵੀ ਹੋਣ ਲੱਗ ਜਾਣਗੇ। ਜਿਵੇਂ ਕਿ ਪਟਿਆਲਾ ਦੀ ਜੇਲ ਵਿਚ ਹੁਣ ਸਕੂਲਾਂ ਵਿਚ ਵਰਤੇ ਜਾਣ ਵਾਲੇ 'ਡਿਊਲ ਡੈਸਕ' ਬਨਾਉਣ ਦਾ ਠੇਕਾ ਸਿਖਿਆ ਵਿਭਾਗ ਪੰਜਾਬ ਵਲੋਂ ਦਿਤਾ ਜਾ ਰਿਹਾ ਹੈ ਸਿਖਿਆ ਵਿਭਾਗ ਨੇ ਇਕ ਲੱਖ ਡਿਉਲ ਡੈਸਕ ਬਨਾਉਣ ਲਈ ਮੰਗ ਰੱਖੀ ਹੈ। ਬੇਸ਼ਕ ਜੇਲ ਵਿਚ ਕੰਮ ਕਰਾਉਣ ਦਾ ਇਹ ਵਿਚਾਰ ਪੰਜਾਬ ਸਰਕਾਰ ਦਾ ਆਪਣਾ ਨਹੀਂ ਹੈ ਇਹ ਤਿਹਾੜ ਜੇਲ ਵਿਚ ਜਾਕੇ ਆਏ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਵਲੋਂ ਸੁਝਾਅ ਦਿਤੇ ਵਿਚਾਰ ਕਰਕੇ ਹੋ ਰਿਹਾ ਹੈ ਕਿਉਂਕਿ ਤਿਹਾੜ ਜੇਲ ਵਿਚ ਵੱਡੇ ਪੱਧਰ ਤੇ ਬਹੁਤ ਸਾਰੇ ਉਤਪਾਦ ਬਣਦੇ ਹਨ। ਜਿਵੇਂ ਕਿ ਇਥੇ ਜੁਤਿਆਂ ਦਾ ਕੰਮ ਜੰਗੀ ਪੱਧਰ ਤੇ ਬਹੁਤ ਹੀ ਚੰਗੀ ਕੁਆਲਟੀ ਨਾਲ ਹੁੰਦਾ ਹੈ, ਬੈਕਰੀ ਦਾ ਕੰਮ ਬਰੈਡ ਆਦਿ ਜੇਲ ਅੰਦਰ ਬਣਦੇ ਹਨ।
ਵੱਖ ਵੱਖ ਤਰ੍ਹਾਂ ਦੇ ਉਤਪਾਦ ਕਰਨ ਦਾ ਇਹ ਕਾਰਜ ਬੇਸਕ ਅਜੇ ਅਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ ਅਤੇ ਪਟਿਆਲਾ ਆਦਿ ਜੇਲਾਂ ਵਿਚ ਹੀ ਅਪਣਾਇਆ ਜਾ ਰਿਹਾ ਹੈ ਪਰ ਇਸ ਨੂੰ ਸਾਰੇ ਪੰਜਾਬ ਦੀਆਂ ਜੇਲਾਂ ਵਿਚ ਲਾਗੂ ਕੀਤੇ ਜਾਣ ਦੀ ਸੰਭਾਵਨਾ ਵੀ ਬਣੀ ਹੈ। ਪੰਜਾਬ ਦੀਆਂ ਜੇਲਾਂ ਵਿਚ ਹੁਣ ਪੇਪਰ ਬਨਾਉਣ ਦਾ ਕੰਮ ਵੀ ਸ਼ੁਰੂ ਹੋ ਰਿਹਾ ਹੈ, ਜਿਵੇਂ ਕਿ ਦਫਤਰਾਂ ਆਦਿ ਕਈ ਥਾਵਾਂ ਤੇ ਰੱਦੀ ਦਾ ਕਾਗਜ਼ ਸੁੱਟ ਦਿਤਾ ਜਾਂਦਾ ਹੈ ਜਾਂ ਸਾੜ ਦਿਤਾ ਜਾਂਦਾ ਹੈ ਹੁਣ ਉਹ ਸਾੜਿਆ ਨਹੀਂ ਜਾਵੇਗਾ ਸਗੋਂ ਉਹ ਜੇਲਾਂ ਵਿਚ ਜਾਵੇਗਾ, ਉਥੇ ਉਸ ਦਾ ਪੇਪਰ ਬਣੇਗਾ, ਜਿਵੇਂ ਕਿ ਪਹਿਲੇ ਦਰਜੇ ਨਾਲ ਖਾਕੀ ਰੰਗ ਦੇ ਲਫਾਫੇ ਬਨਾਉਣ ਲਈ ਕੱਚਾ ਮਾਲ ਵਰਤਿਆ ਜਾਵੇਗਾ ਉਸ ਤੋਂ ਘਟੀਆ ਕਿਸਮ ਦੇ ਕੱਚੇ ਮਾਲ ਤੋਂ ਦਫਤਰ ਦੀਆਂ ਫਾਇਲਾਂ ਆਦਿ ਤੇ ਉਸ ਤੋਂ ਘਟੀਆ ਨਾਲ ਗੱਤਾ ਬਗੈਰਾ ਬਣ ਜਾਵੇਗਾ, ਜਲਬੁੱਟੀ ਤੋਂ ਹੋਰ ਵੀ ਵਧੀਆ ਪੇਪਰ ਬਣ ਸਕੇਗਾ। ਇਸੇ ਤਰ੍ਹਾਂ ਹੁਣ ਜੇਲਾਂ ਵਿਚ ਜੁਤੀਆਂ, ਰੈਡੀਮੇਡ ਗਾਰਮੈਂਟਸ, ਫਰਨੀਚਰ ਆਦਿ ਹੋਰ ਬਹੁਤ ਕੁਝ ਬਣੇਗਾ, ਕਈ ਜੇਲਾਂ ਵਿਚ ਖਰਾਦ ਆਦਿ ਮਸ਼ੀਨਾਂ ਵੀ ਮੌਜੂਦ ਹਨ, ਉਥੇ ਇਹ ਵੀ ਹੋ ਸਕਦਾ ਕਿ ਕੰਬਾਇਨ ਇੰਡਸਟਰੀ ਤੋਂ ਲੈਕੇ ਹੋਰ ਕਈ ਤਰ੍ਹਾਂ ਦੇ ਪੁਰਜੇ ਜੇਲਾਂ ਵਿਚ ਬਣਾਏ ਜਾ ਸਕਦੇ ਹਨ, ਕਈ ਜੇਲਾਂ ਦੀਆਂ ਦਿਵਾਰਾਂ ਬਜਾਰਾਂ ਨਾਲ ਜਾਂ ਮੁੱਖ ਸੜਕਾਂ ਨਾਲ ਲਗਦੀਆਂ ਹਨ ਉਥੇ ਦੁਕਾਨਾਂ ਜਾਂ ਵਰਕਸ਼ਾਪਾਂ ਖੋਹਲ ਕੇ ਕੈਦੀਆਂ ਨੂੰ ਕੰਮ ਲਾਇਆ ਜਾ ਸਕਦਾ ਹੈ, ਜੋ ਕੈਦੀ ਛੁੱਟੀ ਕੱਟ ਕੇ ਵਾਪਸ ਆ ਗਿਆ ਸਮਝੋ ਕਿ ਉਹ ਕੈਦੀ ਚੰਗੇ ਆਚਰਨ ਵਾਲਾ ਹੈ ਅਜਿਹੇ ਕੈਦੀਆਂ ਨੂੰ ਸਰਕਾਰ ਦੇ ਉਸਾਰੀ ਦੇ ਕੰਮਾਂ ਵਿਚ ਲਾਇਆ ਜਾ ਸਕਦਾ ਹੈ, ਜਿਵੇਂ ਬਿਲਡਿੰਗਾਂ ਬਨਾਉਣੀਆਂ, ਪੁੱਲ ਆਦਿ ਹੋਰ ਕਈ ਕੁਝ ਬਨਾਉਣਾ ਵੀ ਅਮਲ ਵਿਚ ਲਿਆਇਆ ਜਾ ਸਕਦਾ ਹੈ, ਡੇਅਰੀ ਫਾਰਮਿੰਗ ਨੂੰ ਹੋਰ ਵਧਾਇਆ ਜਾ ਸਕਦਾ ਹੈ, ਔਰਤਾਂ ਕੋਲੋਂ ਸਵੈਟਰ ਬੁਣਨ, ਕਪੜੇ ਸਿਉਣ ਆਦਿ ਹੋਰ ਕਈ ਤਰ੍ਹਾਂ ਦੇ ਕੰਮ ਲਏ ਜਾ ਸਕਦੇ ਹਨ । ਇਹ ਵੀ ਤਕਨੀਕ ਸਾਹਮਣੇ ਆ ਰਹੀ ਹੈ ਕਿ ਜੇਲਾਂ ਵਿਚ ਕੈਦੀਆਂ ਨੂੰ ਨਵੇਂ ਯੁੱਗ ਦੀ ਤਕਨੀਕ ਸਿਖਾ ਕੇ ਉਨ੍ਹਾਂ ਨੂੰ ਮਾਹਿਰ ਬਣਾ ਕੇ ਉਨ੍ਹਾਂ ਤੋਂ ਕੰਮ ਲਿਆ ਜਾਵੇ। ਕੈਦੀਆਂ ਦੀ ਦਿਹਾੜੀ ਨਿਸਚਿਤ ਕੀਤੀ ਹੋਈ ਹੈ ਜਿਵੇਂ ਕਿ ਹੁਣ ਨਿਜੀ ਕੰਪਨੀਆਂ ਜੇਲਾਂ ਵਿਚ ਕੈਦੀਆਂ ਤੋਂ ਕੰਮ ਲੈਣਗੀਆਂ ਨਿਰਧਾਰਤ ਦਿਹਾੜੀ ਸਿਰਫ 99 ਰੁਪਏ ਹੋਵੇਗੀ, ਬਿਲਡਿੰਗ ਜੇਲ ਦੀ ਹੋਵੇਗੀ, ਸਬ ਮੀਟਰ ਲਾਕੇ ਬਿਜਲੀ ਦਾ ਬਿੱਲ ਕੰਪਨੀ ਅਦਾ ਕਰੇਗੀ, ਬਾਕੀ ਮਨੁੱਖੀ ਕੰਮ ਕੈਦੀ ਕਰ ਦੇਣਗੇ। ਇਸ ਦਾ ਲਾਭ ਕੰਪਨੀ ਨੂੰ ਜਿਆਦਾ ਹੋਵੇਗਾ ਕਿਉਂਕਿ ਕਿਤੇ ਵੀ 99 ਰੁਪਏ ਦਿਹਾੜੀ ਤੇ ਕੋਈ ਵੀ ਅਣਸਿਖਿਅਤ ਵਿਆਕਤੀ ਵੀ ਕੰਮ ਨਹੀਂ ਕਰਦਾ, ਸਿਖਿਆ ਹਾਸਲ ਕਰ ਰਹੇ ਵਿਆਕਤੀ ਦੀ ਰੋਜ਼ਾਨਾ ਆਮ ਤੌਰ ਤੇ ਜੇਲ ਤੋਂ ਬਾਹਰ 300 ਰੁਪਏ ਤੋਂ ਦਿਹਾੜੀ ਘੱਟ ਨਹੀਂ ਹੈ, ਆਪਣੇ ਕੰਮ ਵਿਚ ਪੂਰੀ ਤਰ੍ਹਾਂ ਮਾਹਿਰ ਵਿਆਕਤੀ ਦੀ ਦਿਹਾੜੀ ਤਾਂ ਕਾਫੀ ਜਿਆਦਾ ਹੁੰਦੀ ਹੈ ਪਰ ਜੇਲ ਵਿਚ ਨਿਜੀ ਕੰਪਨੀ ਨੂੰ 99 ਰੁਪਏ ਦੀ ਦਿਹਾੜੀ ਤੇ ਅਣਿਸਿਖਿਅਤ ਅਤੇ ਮਾਹਿਰ ਬਹੁਤ ਸਾਰੇ ਮਜਦੂਰ ਮਿਲ ਜਾਣਗੇ। ਇਹ ਵੀ ਨਿਯਮ ਬਣਾਇਆ ਗਿਆ ਹੈ ਕਿ ਜੇਲਾਂ ਨੂੰ ਕੰਪਨੀ ਕੁਝ ਫੀਸਦੀ ਦੇਵੇਗੀ। ਜੇਲਾਂ ਵਿਚ ਸੁਪਰਵਾਈਜਰੀ, ਮਸ਼ਨਰੀ, ਤਕਨੀਕ ਕੰਪਨੀ ਦੀ ਹੋਵੇਗੀ, ਮਾਰਕਿਟਿੰਗ ਵੀ ਕੰਪਨੀ ਆਪ ਹੀ ਕਰੇਗੀ, ਜੇਲ ਵਿਚ ਬਿਲਡਿੰਗ ਤੇ ਕੈਦੀਆਂ ਦੀ ਮਜਦੂਰੀ ਹੀ ਕੰਪਨੀ ਨੂੰ ਦਿਤੀ ਜਾਵੇਗੀ, ਉਂਜ ਜੇਕਰ ਸਰਕਾਰ ਚਾਹੁੰਦੀ ਤਾਂ ਇਹ ਪ੍ਰੋਜੈਕਟ ਆਪ ਵੀ ਪੂਰਾ ਕਰ ਸਕਦੀ ਸੀ ਪਰ ਸਰਕਾਰ ਨੇ ਇਸ ਪ੍ਰੋਜੈਕਟ ਤੋਂ ਪੱਲਾ ਝਾੜ ਕੇ ਇਸ ਨੂੰ ਨਿਜੀ ਕੰਪਨੀਆਂ ਨੂੰ ਹੀ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਪੱਲਾ ਝਾੜਨ ਦਾ ਕਾਰਨ ਵੀ ਕੁਝ ਸਮਝ ਆਉਦਾ ਹੈ ਜਿਵੇਂ ਕਿ ਪਟਿਆਲਾ ਜੇਲ ਵਿਚ ਪੌਲਟਰੀ ਫਾਰਮ ਚਲਦਾ ਸੀ, ਉਥੇ ਕੈਦੀ ਚੰਗਾ ਵਪਾਰ ਕਰ ਰਹੇ ਸਨ, ਕਿ ਅਚਾਨਕ ਇਕ ਡਿਪਟੀ ਅਜਿਹਾ ਆਇਆ ਉਸ ਨੇ ਮੁਰਗਿਆਂ ਦਾ ਲੰਗਰ ਲਾ ਦਿਤਾ ਰੋਜ਼ਾਨਾਂ ਪਾਰਟੀਆਂ ਹੋਣ ਲੱਗੀਆਂ, 400 ਗਰਾਮ ਦਾ ਚੂਚਾ ਵੀ ਉਥੇ ਨਹੀਂ ਰਹਿਣ ਦਿਤਾ, ਆਖਿਰ ਮੁਰਗੀਆਂ, ਚੂਚੇ ਆਦਿ ਖਤਮ ਹੋ ਗਏ ਤੇ ਪੌਲਟਰੀ ਫਾਰਮ ਨੂੰ ਅੱਜ ਵੀ ਤਾਲਾ ਲੱਗਾ ਹੋਇਆ ਹੈ।
ੇਲਾਂ ਵਿਚ ਪਹਿਲਾਂ ਆਮ ਤੌਰ ਦੇ ਉਤਪਾਦਨ ਹੁੰਦੇ ਸਨ ਜਿਵੇਂ ਕਿ ਬਾਣ ਵੱਟਣਾ, ਕੁਰਸੀਆਂ ਬਨਾਉਣਾ, ਛੋਟੇ ਪੱਧਰ ਦਾ ਫਰਨੀਚਰ ਤਿਆਰ ਕਰਨਾ, ਖੇਤੀ ਕਰਨਾ ਆਦਿ, ਪਰ ਹੁਣ ਇਹਨਾਂ ਵਿਚੋਂ ਕਈ ਕੰਮ ਤਕਰੀਬਨ ਬੰਦ ਹੋ ਗਏ ਹਨ, ਹੁਣ ਇਹ ਨਵੇਂ ਉਤਪਾਦਨ ਕਰਕੇ ਕੈਦੀਆਂ ਨੂੰ ਕੰਮ ਦੇਕੇ ਸਰਕਾਰ ਨੇ ਕੈਦੀਆਂ ਨੂੰ ਜਿਥੇ ਰੁਝੋਵੇਂ ਦਿਤੇ ਹਨ ਉਥੇ ਹੀ ਕੈਦੀਆਂ ਨੂੰ ਸਿਖਿਅਤ ਕਰਨ ਦਾ ਵੀ ਕੰਮ ਅਰੰਭਿਆ ਹੈ ਤਾਂ ਕਿ ਜੇਲ ਤੋਂ ਵਾਪਸ ਆਪਣੇ ਖੇਤਰ ਵਿਚ ਜਾਕੇ ਉਹ ਆਪਣਾ ਕੰਮ ਕਰ ਸਕਣ ਅਤੇ ਆਪਣੀ ਅਤੇ ਆਪਣੇ ਪਰਵਾਰ ਦੀ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰ ਸਕਣ। ਜਿਵੇਂ ਕਿ ਨਾਭਾ ਦੇ ਵਸਨੀਕ ਡਾ. ਮਨਦੀਪ ਗੌੜ ਦਾ ਜਿਕਰ ਕੀਤਾ ਜਾਣਾ ਵੀ ਸਹੀ ਹੋਵੇਗਾ, ਉਨ੍ਹਾਂ ਨੂੰ ਇਕ ਕੇਸ ਵਿਚ ਉਮਰ ਕੈਦ ਸੀ ਸਜਾ ਹੋ ਗਈ ਸੀ, ਉਹ ਉਸ ਵੇਲੇ ਪੜ੍ਹ ਰਿਹਾ ਸੀ, ਉਸ ਨੂੰ ਪਟਿਆਲਾ ਜੇਲ ਪ੍ਰਸਾਸ਼ਨ ਨੇ ਪੜਾਈ ਕਰਨ ਦੀ ਖੁੱਲ ਦਿਤੀ ਅਤੇ ਉਸ ਦੇ ਘਰਦਿਆਂ ਨੇ ਉਸ ਨੂੰ ਪੜਨ ਲਈ ਸਮੱਗਰੀ ਦਿਤੀ, ਤਾਂ ਉਸ ਨੇ 12 ਜਮਾਤਾਂ ਤੋਂ ਅੱਗੇ ਪੜਾਈ ਸ਼ੁਰੂ ਕੀਤੀ, ਉਹ ਜਦੋਂ ਜੇਲ ਤੋਂ ਚੰਗੇ ਆਚਰਨ ਕਰਕੇ ਸਮੇਂ ਤੋਂ ਪਹਿਲਾਂ ਹੀ ਬਾਹਰ ਆਇਆ ਤਾਂ ਉਸਨੂੰ ਪੀ ਐਚ ਡੀ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਦਾਨ ਕਰ ਦਿਤੀ ਗਈ ਸੀ। ਇਸ ਤੋਂ ਇਲਾਵਾ ਉਸ ਨੇ ਪਟਿਆਲਾ ਜੇਲ ਵਿਚ ਕਈ ਪੜਾਈ ਦੇ ਪ੍ਰੋਜੈਕਟ ਸ਼ੁਰੂ ਕੀਤੇ, ਕਈ ਕੈਦੀਆਂ ਨੂੰ ਬੀ ਏ ਕਰਾਈ ਤੇ ਹੋਰ ਡਿਗਰੀਆਂ ਕਰਾਈਆਂ। ਉਹ ਅੱਜ ਜੇਲ ਤੋਂ ਬਾਹਰ ਇਕ ਸਰਕਾਰੀ ਕਾਲਜ ਵਿਚ 750 ਬਚਿਆਂ ਨੂੰ ਧਰਮ ਅਧਿਐਨ ਦੀ ਉਚ ਸਿਖਿਆ ਪੜਾ ਰਿਹਾ ਹੈ ਅਤੇ ਆਪਣੇ ਪਰਵਾਰ ਨੂੰ ਖੁਸ਼ੀਆਂ ਪ੍ਰਦਾਨ ਕਰ ਰਿਹਾ ਹੈ, ਇਸ ਨੂੰ ਕੈਦੀਆਂ ਲਈ ਰੋਲ ਮਾਡਲ ਵੀ ਕਿਰਨ ਬੇਦੀ ਜਿਹੀ ਆਈ ਪੀ ਐਸ ਔਰਤ ਨੇ ਕਿਹਾ ਸੀ, ਬੇਸ਼ਕ ਉਸ ਨੂੰ ਜੇਲ ਤੋਂ ਬਾਹਰ ਆਕੇ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਪਰ ਉਸਨੂੰ ਕਾਬਲੀਅਤ ਦੀ ਦੇਣ ਜੇਲ ਵਲੋਂ ਪ੍ਰਦਾਨ ਕੀਤੀ ਗਈ ਇਸ ਕਰਕੇ ਦੁਸ਼ਵਾਰੀਆਂ ਵੀ ਉਸ ਦਾ ਕੁਝ ਨਹੀਂ ਬਿਗਾੜ ਰਹੀਆਂ।
ਪੰਜਾਬ ਦੀਆਂ ਜੇਲਾਂ ਵਿਚ ਸਮਰਥਾ ਤੋਂ ਜ਼ਿਆਦਾ ਭਰੇ ਹਨ 28,000 ਤੋਂ ਵੀ ਵੱਧ ਕੈਦੀ ਹਨ ਜਦ ਕਿ ਨਿਯਮਾਂ ਅਨੁਸਾਰ ਜੇਲਾਂ ਦੀ ਕੈਦੀਆਂ ਨੂੰ ਰੱਖਣ ਕੁਲ ਸਮਰਥਾ 18,000 ਤੱਕ ਦੀ ਹੈ। ਇਸ ਲਈ ਪੰਜਾਬ ਸਰਕਾਰ ਦੀ ਅੰਮ੍ਰਿਤਸਰ, ਬਠਿੰਡਾ ਅਤੇ ਮੁਕਤਸਰ 'ਚ 3000 ਕੈਦੀਆਂ ਲਈ 300 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ 2 ਸਾਲਾਂ 'ਚ ਜੇਲਾਂ ਬਨਾਉਣ ਦੀ ਤਜਵੀਜ ਹੈ। ਦੇਖਿਆ ਜਾਵੇ ਤਾਂ ਪੰਜਾਬ ਦੀਆਂ ਜੇਲਾਂ ਵਿਚ ਬਹੁਤ ਸਾਰੇ ਕਾਰੀਗਰ ਹੱਥ ਵੀ ਹਨ, ਕਈ ਬਹੁਤ ਹੀ ਯੋਗਤਾ ਭਰਪੂਰ ਵਿਆਕਤੀ ਹਾਲਤਾਂ ਦੇ ਮਾਰੇ ਹੋਏ ਜੇਲਾਂ ਵਿਚ ਬੰਦ ਹਨ। ਸਰਕਾਰਾਂ ਵਲੋਂ ਜੇਕਰ ਉਨ੍ਹਾਂ ਦੀ ਕਾਬਲੀਅਤ ਅਤੇ ਯੋਗਤਾ ਨੂੰ ਵਰਤਿਆਂ ਜਾਂਦਾ ਤਾਂ ਜੇਲਾਂ ਵਿਚੋਂ ਹੀ ਪੰਜਾਬ ਨੂੰ ਬਹੁਤ ਕੁਝ ਵੱਖ ਵੱਖ ਕਿਸਮਾਂ ਦਾ ਮਿਆਰੀ ਉਤਪਾਦਨ ਮਿਲ ਸਕਦਾ ਹੈ। ਜੇਲ ਮੰਤਰੀ ਸਰਵਨ ਸਿੰਘ ਜੇਲਾਂ ਵਿਚ ਕੈਦੀਆਂ ਤੋਂ ਕੰਮ ਲੈਣ ਨੂੰ ਲੈਕੇ ਕਾਫੀ ਉਤਸਾਹਿਤ ਹਨ। ਉਹ ਕਹਿੰਦੇ ਹਨ ਕਿ ਇਹ ਕੰਮ ਅਸੀਂ ਪੰਜਾਬ ਦੀਆਂ ਸਾਰੀਆਂ ਜੇਲਾਂ ਵਿਚ ਸ਼ੁਰੂ ਕਰਨ ਜਾ ਰਹੇ ਹਾਂ।

ਮੋਬਾਇਲ ਨੰਬਰ-8146001100
*49 ਐਫ ਰਣਜੀਤ ਨਗਰ ਸਿਉਨਾ ਰੋਡ ਪਟਿਆਲਾ


28/11/13)
ਬਲਦੇਵ ਸਿੰਘ

ਸਤਿਕਾਰ ਯੋਗ ਵੀਰ ਗੁਰਸਰਨ ਸਿੰਘ ਕਸੇਲ ਜੀ
ਗੁਰ ਫਤਿਹ ਪ੍ਰਵਾਣ ਕਰਨੀ।

ਸਰਦਾਰ ਗੁਰਸਰਨ ਸਿੰਘ ਜੀ ਜੋ ਆਪ ਨੇ ਕੱਟ ਪੇਸਟ ਕਰਕੇ ਸਿਖ ਮਾਰਗ ਉੱਪਰ ਪਾਇਆ ਹੈ ਉਸ ਵਿੱਚ ਜੋ ਅੱਖਰ ਹਾਹੇ ਨੂੰ ਸਿਆਰੀ ਉੱਪਰ ਟਿਪੀ ਹੈ (ਹਿੰ: ) ਇਸ ਦਾ ਮਤਲਬ ਹੈ ਇਹ ਹਿੰਦੀ ਭਾਸਾ ਦਾ ਸ਼ਬਦ ਹੈ।
ਧੰਨਵਾਦ ਸਾਹਿਤ
ਬਲਦੇਵ ਸਿੰਘ


28/11/13)
ਬਲਬੀਰ ਸਿੰਘ ਜਰਮਨੀ

ਵੀਰ ਭੁਪਿੰਦਰ ਸਿੰਘ ਜੀ,
ਆਪ ਜੀ ਨੇ ਲਿਖਿਆ “ਸ੍ਰਿਸ਼ਟੀ ਵਿਚ ਕੁਝ ਵੀ ਝੂਠ ਨਹੀਂ”. ਗੁਰਦੇਵ ਨੇ ਕਹਿਆ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ”.
ਮੈਂ ਇਧਰ ਜਾਓਂ ਯਾ ਉਧਰ ਜਾਓਂ, ਬੜੀ ਮੁਸ਼ਕਿਲ ਮੇਂ ਹੂਂ ਕਿਧਰ ਜਾਓਂ.

ਬਲਬੀਰ ਸਿੰਘ ਜਰਮਨੀ
(ਨੋਟ:- ਵੀਰ ਭੁਪਿੰਦਰ ਸਿੰਘ ਜੀ ਦਾ ਇਹ ਲੇਖ ਹੋਰ ਕਈ ਕਿਸ਼ਤਾਂ ਵਿੱਚ ਛਪੇਗਾ। ਉਮੀਦ ਹੈ ਕਿ ਉਹ ਤੁਹਾਡੇ ਸਵਾਲ ਦਾ ਜਵਾਬ ਕਿਸੇ ਲੇਖ ਵਿੱਚ ਜ਼ਰੂਰ ਦੇਣਗੇ। ਹਾਲੇ ਕੁੱਝ ਜ਼ਿਗਰਾ ਰੱਖ ਕੇ ਸਾਰੀ ਗੱਲ ਨੂੰ ਸਮਝਣ ਦਾ ਯਤਨ ਕਰੋ-ਸੰਪਾਦਕ)


ਨਾਨਕਸ਼ਾਹੀ ਜੰਤਰੀ (ਕੈਲੰਡਰ) 2014 ਨੂੰ ਦੇਖਣ/ਡਾਊਨਲੋਡ ਕਰਨ ਲਈ ਇੱਥੇ ਕਲਿਕ ਕਰੋ।


27/11/13)
ਡਾ: ਗੁਰਮੀਤ ਸਿੰਘ ਬਰਸਾਲ

ਕੁਰਬਾਨੀ ਦਾ ਰਿਣ!!
ਧਰਮ-ਮਜ਼ਹਬ ਦੀ ਚੋਣ ਬੰਦੇ ਦੇ ਆਪਣੇ ਮਨ ਦਾ ਖਿਆਲ।।
ਪਰ ਇਸ ਹੱਕ ਨੂੰ ਜਬਰ ਤੇ ਨੀਤੀ ਅਕਸਰ ਕਰਨ ਹਲਾਲ।।
ਬੰਦੇ ਦੇ ਅਧਿਕਾਰਾਂ ਵਾਲਾ ਉੱਠਿਆ ਜਦੋਂ ਸਵਾਲ।।
ਨੌਵੇਂ ਨਾਨਕ ਨੇ ਸਿਰ ਦੇਕੇ ਦਿੱਤੀ ਰੱਖ ਦਿਖਾਲ।।
ਡੁਬਦੀ ਜਾਂਦੀ ਹਿੰਦ ਦੀ ਜਿਹਨਾਂ ਬੇੜੀ ਲਈ ਸੰਭਾਲ।।
ਅਕ੍ਰਿਤਘਣਾਂ ਨੇ ਕੌਮ ਉਸੇ ਦਾ ਕਰਤਾ ਮੰਦੜਾ ਹਾਲ।।
ਜਦ-ਜਦ ਲੋਕੀਂ ਸਮਝਣ ਲਗਦੇ ਕਸਿਆ ਮੱਕੜ ਜਾਲ।।
ਤਦ-ਤਦ ਮੱਕੜੀ ਹੋਰ ਬਣਾਉਂਦੀ ਨਵੇਂ ਰੰਗਾਂ ਨੂੰ ਭਾਲ।।
ਧੋਖੇ-ਫਰੇਬ ਨਾਲ ਹੈ ਚਲਦੀ ਰਾਜਨੀਤੀ ਦੀ ਚਾਲ।।
ਕੁਰਬਾਨੀ ਦੇ ਰਿਣ ਨਹੀਂ ਲਹਿੰਦੇ ਸੈਰ-ਯਾਤਰਾ ਨਾਲ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


27/11/13)
ਗੁਰਨਾਮ ਸਿੰਘ ਅਕੀਦਾ

ਬਲਾਤਕਾਰ ਦੀਆਂ ਧਾਰਾਵਾਂ ਦੀ ਕਿਤੇ ਦੁਰਵਰਤੋਂ ਤਾਂ ਨਹੀਂ ਹੋਵੇਗੀ?
-ਬਲਾਤਕਾਰ ਮਜਾਕ ਨਹੀ ਪੀੜਤ ਔਰਤ ਲਈ ਜਾਂ ਫਿਰ ਝੂਠੇ ਇਲਜਾਮ ਦਾ ਸਾਹਮਣਾ ਕਰ ਰਹੇ ਮਰਦ ਲਈ
ਲੇਖਕ ਗੁਰਨਾਮ ਸਿੰਘ ਅਕੀਦਾ*
ਬਲਾਤਕਾਰ ਵਰਗੀਆਂ ਧਰਾਵਾਂ ਦੀ ਜੇਕਰ ਦੁਰਵਰਤੋਂ ਹੋਣ ਲੱਗ ਪਈ ਤਾਂ ਅਸਲ ਪੀੜਤ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਜਾਵੇਗੀ, ਕਿਉਂਕਿ ਬਲਾਤਕਾਰ ਕੋਈ ਮਜਾਕ ਨਹੀਂ ਹੈ ਨਾ ਤਾਂ ਜਿਸ ਤੇ ਹੋਇਆ ਉਸ ਲਈ ਨਾ ਹੀ ਉਸ ਲਈ ਜਿਸ ਤੇ ਝੂਠਾ ਇਲਜਾਮ ਲੱਗਾ, ਇਸ ਕਰਕੇ ਬਲਾਤਕਾਰ ਵਰਗੀ ਦਰਿੰਦਗੀ ਨੂੰ ਮਜਾਕ ਵਾਂਗ ਨਹੀਂ ਲੈਣਾ ਚਾਹੀਦਾ। ਬਲਾਤਕਾਰ ਕੋਈ ਦਾਜ ਜਾਂ ਫਿਰ ਐਸ ਸੀ ਐਕਟ ਦੀਆਂ ਧਾਂਰਵਾਂ ਨਹੀਂ ਹਨ ਜਿਸ ਨੂੰ ਵਰਤ ਕੇ ਬੰਦੇ ਦਾ ਕੁੱਝ ਨਹੀਂ ਬਿਗੜਦਾ ਬਸ ਇੱਕ ਧਿਰ ਨੂੰ ਕਾਨੂੰਨੀ ਪ੍ਰਕ੍ਰਿਆ ਵਿੱਚ ਗੁਜਰਕੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾਂ ਪੈਂਦਾ ਹੈ ਪਰ ਬਲਾਤਕਾਰ ਵਰਗੇ ਦੋਸ਼ਾਂ ਵਿੱਚ ਉਲਝੇ ਬੰਦੇ ਦਾ ਅਤੇ ਪੀੜਤਾ ਦਾ ਜੀਵਨ ਹੀ ਸੰਕਾਂ ਦੇ ਕਟਹਿਰੇ ਵਿੱਚ ਜਿੰਦਗੀ ਭਰ ਨਹੀਂ ਨਿਕਲਦਾ।
ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਦੀਆਂ ਔਰਤਾਂ/ਕੁੜੀਆਂ ਤੇ ਜਿਆਦਾ ਬਲਾਤਕਾਰ ਹੋਣ ਦੀਆਂ ਘਟਨਾਵਾਂ ਹੋਂਦ ਵਿੱਚ ਆਂਉਦੀਆਂ ਹਨ, ਜਿਸ ਨੂੰ ਰੋਕਣ ਲਈ ਮਾਨਯੋਗ ਸਰਬਉਚ ਅਦਾਲਤ ਵਲੋਂ ਬਹੁਚਰਚਿਤ ‘ਵਿਸ਼ਾਖਾ’ ਦਿਸ਼ਾ ਨਿਰਦੇਸ਼ ਜਾਰੀ ਕੀੇਤੇ ਸਨ ਜਿਸ ਨੂੰ ਸੰਸਦ ਕਾਨੂੰਨ ਦਾ ਰੂਪ ਵੀ ਦੇ ਚੁੱਕੀ ਹੈ, ਪਰ ਜਾਣਕਾਰੀ ਅਨੁਸਾਰ 16 ਸਾਲ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਤੇ ਅਮਲ ਕਿਉਂ ਨਹੀਂ ਹੋਇਆ, ਕਈ ਬੜੀਆਂ ਸੰਸਥਾਵਾਂ ਵਿੱਚ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਈ ਵੀ ਕੰਮ ਨਹੀਂ ਕੀਤਾ ਗਿਆ ਜਿਸ ਦੀ ਨਜ਼ਰਸਾਨੀ ਵੀ ਕਦੇ ਨਹੀਂ ਹੋਈ। ਇਹ ਵੀ ਸਾਹਮਣੇ ਹੈ ਕਿ ਔਰਤ ਦੇ ਪੱਖ ਵਿੱਚ ਭਾਰਤੀ ਕਾਨੂੰਨ ਵਿੱਚ ਬਹੁਤ ਹੀ ਵਿਵਸਥਾਵਾਂ ਕੀਤੀਆਂ ਹਨ, ਜਿਵੇਂ ਕਿ ਦਾਜ ਦੇ ਮਾਮਲੇ ਵਿੱਚ ਲੱਖ ਕੋਈ ਮੁੰਡੇ ਵਾਲਾ ਸੱਚਾ ਹੋਵੇ ਪਰ ਆਖਿਰ ਤਾਂ ਔਰਤ ਦੀ ਹੀ ਸੁਣੀ ਜਾਂਦੀ ਹੈ। ਕਾਨੂੰਨ ਆਪਣੀ ਪਕੜ ਵਿੱਚ ਦਾਜ ਦੀ ਕਥਿਤ ਪੀੜਤਾ ਦੇ ਕਹਿਣ ਤੇ ਆਪਣੇ ਕਬਜੇ ਵਿੱਚ ਕਈ ਵਾਰੀ ਔਰਤ ਦਾ ਪਤੀ, ਸਹੁਰਾ, ਸੱਸ, ਨਣਦ, ਦਿਉਰ, ਜੇਠ ਤੋਂ ਲੈਕੇ ਭਣੋਈਆਂ ਤੱਕ ਨੂੰ ਵੀ ਲੈ ਲੈਂਦੀ ਹੈ ਤੇ ਸਾਲਾ ਬੱਧੀ ਉਸ ਦਾ ਭੁਗਤਾਨ ਸਹੁਰਾ ਪਰਵਾਰ ਨੂੰ ਕਰਨਾ ਹੀ ਪੈਂਦਾ ਹੈ। ਪਰ ਇਹ ਕਦੇ ਕਿਸੇ ਨੇ ਵਿਚਾਰ ਨਹੀਂ ਕੀਤਾ ਕਿ ਜੇਕਰ ਕੁੜੀ ਨੂੰ ਜੰਮਿਆਂ ਹੈ ਤਾਂ ਉਸ ਦਾ ਪੂਰਾ ਹੱਕ ਉਸਨੂੰ ਪੁੱਤਰਾਂ ਦੀ ਤਰ੍ਹਾਂ ਦਿਤਾ ਜਾਣਾ ਚਾਹੀਦਾ ਹੈ ਤਾਂ ਦਾਜ ਦੀ ਸਮਸਿਆ ਹੀ ਨਹੀਂ ਰਹਿਣੀ ਜੋ ਗਰੀਬ ਹੈ ਉਸ ਕੋਲ ਜੋ ਪੁੱਤਾਂ ਲਈ ਹੈ ਧੀ ਲਈ ਵੀ ਉਹੀ ਜਿੰਦਗੀ ਹੈ ਉਹੀ ਪ੍ਰੋਪਰਟੀ ਹੈ। ਪਰ ਭਾਰਤੀ ਸਮਾਜ ਵਿੱਚ ਦਾਜ ਦਾਜ ਦਾ ਰੱਟਾ ਲਾਕੇ ਉਸ ਨੂੰ ਸਜਾਯੋਗ ਅਪਰਾਧ ਬਣਾ ਦਿਤਾ ਗਿਆ। ਬਾਹਰਹਾਲ ਬਲਾਤਕਾਰ ਦੀ ਸਮਸਿਆ ਭਾਰਤ ਵਿੱਚ ਕੋਈ ਨਵੀਂ ਨਹੀਂ ਹੈ ਇਹ ਮੁਢ ਕਦੀਮੋਂ ਚਲਦੀ ਆ ਰਹੀ ਹੈ, ਕਈ ਹਵਸ ਦੇ ਮਾਰੇ ਲੋਕ ਬਚੀਆਂ ਨਾਲ ਵੀ ਕੁਕਰਮ ਕਰਕੇ ਆਪਣੀ ਦਰਿੰਦਗੀ ਦਾ ਸਬੂਤ ਦਿੰਦੇ ਹਨ ਉਹਨਾਂ ਲਈ ਸਜਾ ਫਾਂਸੀ ਵੀ ਘੱਟ ਹੈ। ਸੀਬੀਆਈ ਦੇ ਨਿਰਦੇਸ਼ਕ ਰੰਜੀਤ ਸਿਨਹਾ ਨੇ ਕਿਹਾ ਸੀ ਕਿ ਬਲਾਤਕਾਰ ਨੂੰ ਰੋਕਿਆ ਨਹੀਂ ਜਾ ਸਕਦਾ ਇਸ ਦਾ ਅਨੰਦ ਲੈਣਾ ਚਾਹੀਦਾ ਹੈ ਇਹੋ ਜਿਹੇ ਵਿਅਕਤੀ ਦੇ ਮੁੰਹੋ ਇਹੋ ਜਿਹੇ ਅਲਫਾਜ ਨਿਕਲੇ ਸਨ ਤਾਂ ਉਹ ਮੁਸੀਬਤ ਵਿੱਚ ਫਸ ਗਏ ਸਨ।
ਕਈ ਸਾਰੇ ਕੇਸ ਆਏ ਹਨ ਜਿਨ੍ਹਾਂ ਵਿੱਚ ਬਲਾਤਕਾਰ ਦਾ ਮਾਮਲਾ ਬੜਾ ਹੀ ਸੰਗੀਨ ਬਣਿਆ ਹੈ ਦਿਲੀ ਬਲਾਤਕਾਰ ਕਾਂਡ ਤੋਂ ਬਾਅਦ ਪੁਲਸ ਵੀ ਕਾਫੀ ਸਤਰਕ ਹੋਈ ਹੈ ਅਤੇ ਮਾਨਯੋਗ ਅਦਾਲਤਾਂ ਵੀ ਸਤਰਕ ਹੋਈਆਂ ਹਨ। ਪਿਛੇ ਜਿਹੇ ਇੱਕ ਮਾਨਯੋਗ ਸੁਪਰੀਮ ਕੋਰਟ ਵਿੱਚ ਬਤੌਰ ਇਟਰਨ ਕੰਮ ਕਰ ਚੁੱਕੀ ਇੱਕ ਔਰਤ ਨੇ ਇੱਕ ਜੱਜ ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਜਿਸ ਦੀ ਪੜਤਾਲ ਤਿੰਨ ਮੈਂਬਰੀ ਜੱਜਾਂ ਦੀ ਟੀਮ ਕਰ ਰਹੀ ਹੈ। ਇੱਕ ਸਟਿੰਗ ਅਪ੍ਰੇਸ਼ਨ ਕਰਨ ਕਰਕੇ ਚਰਚਾ ਵਿੱਚ ਆਏ ਤਹਿਲਕਾ ਮੈਗਜ਼ੀਨ ਦੇ ਸੰਪਾਦਕ ਤਰੁਣ ਤੇਜਪਾਲ ਤੇ ਵੀ ਇੱਕ ਪੱਤਰਕਾਰ ਨੇ ਬਲਾਤਕਾਰ ਦੇ ਦੋਸ਼ ਲਗਾ ਦਿਤੇ ਹਨ ਜਿਸ ਦੀ ਕਾਫੀ ਚਰਚਾ ਹੈ, ਮੀਡੀਆ ਉਸ ਨੂੰ ਇਸ ਕਰਕੇ ਬਖਸ ਨਹੀਂ ਰਿਹਾ ਕਿ ਉਹ ਮੀਡੀਆ ਨਾਲ ਸਬੰਧਤ ਹੈ। ਇੱਕ ਧਰਮ ਗੁਰੂ ਬਾਪੂ ਆਸ਼ਾ ਰਾਮ ਤੇ ਵੀ ਇਹੋ ਜਿਹੇ ਦੋਸ਼ ਲੱਗੇ ਹਨ ਉਹ ਵੀ ਜੇਲ ਵਿੱਚ ਹੈ। ਉਸ ਦੇ ਪੁੱਤਰ ਤੇ ਵੀ ਇਸੇ ਤਰ੍ਹਾਂ ਦੇ ਦੋਸ਼ ਲੱਗੇ ਹਨ, ਜੋ ਕਿ ਭਗੌੜਾ ਹੈ। ਡੇਰੇ ਸਿਰਸੇ ਦੇ ਮੁੱਖੀ ਤੇ ਵੀ ਬਲਾਤਕਾਰ ਦੇ ਦੋਸ਼ ਲੱਗੇ ਹਨ ਉਸ ਤੇ ਵੀ ਦੋ ਦਰਜਨ ਦੇ ਕਰੀਬ ਸਾਧਵੀਆਂ ਦੇ ਬਲਾਤਕਾਰ ਦੇ ਦੋਸ਼ ਲੱਗੇ ਸਨ। ੳ+ਸ ਵੇਲੇ ਦਿਲੀ ਵਰਗਾ ਕੋਈ ਤਾਜਾ ਕਾਂਡ ਨਹੀਂ ਵਾਪਰਿਆ ਸੀ ਨਹੀਂ ਤਾਂ ਉਹ ਵੀ ਅੱਜ ਜੇਲ ਵਿੱਚ ਹੁੰਦਾ! ਇਸੇ ਤਰ੍ਹਾਂ ਤਾਂਤਰਿਕ ਚੰਦਰਾਸਵਾਮੀ `ਤੇ ਬਲਾਤਕਾਰ ਦਾ ਦੋਸ਼ ਲੱਗਿਆ। ਬੰਗਲੌਰ ਦੇ ਨਿਤਿਆਨੰਦ ਦੇ ਸੈਕਸ ਵੀਡੀਓ ਨੇ 2010 ਵਿੱਚ ਸਨਸਨੀ ਫੈਲਾ ਦਿਤੀ ਸੀ। ਕਈ ਦਿਨਾਂ ਤੱਕ ਫ਼ਰਾਰ ਹੋਣ ਤੋਂ ਬਾਅਦ ਗ੍ਰਿਫ਼ਤਾਰ ਹੋਇਆ ਨਿਤਿਆਨੰਦ ਅਪਣੇ ਭਗਤਾਂ ਨੂੰ ਅਧਿਆਤਮ ਦਾ ਸਹੀ ਰਸਤਾ ਵਿਖਾਉਣ ਦਾ ਦਾਅਵਾ ਕਰਦਾ ਸੀ। ਕੇਰਲ ਦੇ ਅਮ੍ਰਿਤ ਚੇਤੰਨਯ ਨੂੰ ਨਾਬਾਲਗ਼ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਲਈ ਅਦਾਲਤ ਨੇ 2009 ਵਿੱਚ 16 ਸਾਲਾਂ ਦੀ ਸਜ਼ਾ ਸੁਣਾਈ ਸੀ। ਕਸ਼ਮੀਰ ਸ਼੍ਰੀਨਗਰ ਵਿੱਚ 42 ਸਾਲ ਗੁਲਜ਼ਾਰ ਬਟ ਨੂੰ ਪੁਲਿਸ ਨੇ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਗੁਲਜ਼ਾਰ ਬਟ ਹੁਣ ਜੇਲ ਵਿੱਚ ਹੈ ਤੇ ਮੁਕੰਦਮਾ ਚੱਲ ਰਿਹਾ ਹੈ। ਸਵਾਮੀ ਰਘੁਵੰਸ਼ ਪੁਰੀ `ਤੇ ਬਲਾਤਕਾਰ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਸਨ। ਉਨ੍ਹਾਂ ਦੀ ਇੱਕ ਚੇਲੀ ਨੇ ਰੀਪੋਰਟ ਦਰਜ ਕਰਵਾਈ ਸੀ। ਆਖਿਰ ਬਲਾਤਕਾਰ ਦਾ ਕੇਸ ਕਿਸੇ ਤੇ ਦਰਜ ਹੋਣ ਤੋਂ ਬਾਅਦ ਉਸੇ ਤੇ ਬਹੁਤ ਸਾਰੇ ਬਲਾਤਕਾਰ ਦੇ ਕੇਸ ਸਾਹਮਣੇ ਕਿਉਂ ਆਉਂਦੇ ਹਨ? ਪਹਿਲਾਂ ਕਿਉਂ ਨਹੀਂ? ਕਈ ਕਈ ਸਾਲਾਂ ਪੁਰਾਣੇ ਕੇਸ ਵੀ ਪੁਲਸ ਪੜਤਾਲਣ ਲੱਗ ਜਾਂਦੀ ਹੈ ਇਹ ਕਿੰਨਾ ਕੁ ਸਹੀ ਹੈ? ਹੁਣ ਇਹ ਵੀ ਚਰਚਾ ਕਰਨੀ ਬਣਦੀ ਹੈ ਕਿ ਕੀ ਬਲਾਤਕਾਰ ਦੀਆਂ 376 ਵਰਗੀਆਂ ਧਾਰਵਾਂ ਦੀ ਕਿਤੇ ਦੁਰਵਰਤੋਂ ਤਾਂ ਨਹੀਂ ਹੋ ਰਹੀ?
ਬਲਾਤਕਾਰ ਕੋਈ ਮਜਾਕ ਨਹੀਂ ਹੈ ਨਾ ਔਰਤ ਲਈ ਜਿਸ ਤੇ ਹੁੰਦਾ ਹੈ ਨਾ ਹੀ ਕਿਸੇ ਮਰਦ ਲਈ ਜਿਸ ਤੇ ਝੂਠਾ ਇਲਜਾਮ ਲੱਗਦਾ ਹੈ। ਕਈ ਕਥਿਤ ਬਲਾਤਕਾਰ ਦੀਆਂ ਪੀੜਤ ਬਲਾਤਕਾਰ ਹੋਣ ਤੋਂ ਬਾਅਦ ਰੁਪਏ ਦੀ ਮੰਗ ਕਰਦੀਆਂ ਹਨ ਉਸ ਕਥਿਤ ਸਚਾਈ ਨੂੰ ਕਸਵੱਟੀ ਤੇ ਲਾਉਣ ਦੀ ਲੋੜ ਜਰੂਰ ਹੋਣੀ ਚਾਹੀਦੀ ਹੈ। ਮਾਨਯੋਗ ਸੁਪਰੀਮ ਕੋਰਟ ਦੇ ਜੱਜ ਕੈਲਾਸ਼ ਗੰਭੀਰ ਨੇ ਇੱਕ ਬਲਾਤਕਾਰ ਕੇਸ ਦੀ ਸੁਣਵਾਈ ਕਰਦੇ ਕਿਹਾ ਸੀ ਕਿ ‘ਬਲਾਤਕਾਰ ਦਾ ਦੁਰਉਪਯੋਗ ਹੋ ਰਿਹਾ ਹੈ ਇਹ ਮਹਿਜ ਰੁਪਏ ਵਟੋਰਨ ਲਈ ਜਾਂ ਫਿਰ ਸਾਦੀ ਕਰਨ ਲਈ ਜਾਂ ਫਿਰ ਬਦਲੇ ਦੀ ਭਾਵਨਾ ਨਾਲ ਕਿਸੇ ਨੂੰ ਬਦਨਾਮ ਕਰਨ ਲਈ ਕਈ ਔਰਤਾਂ ਇੱਕ ਹਥਿਆਰ ਦੇ ਤੌਰ ਤੇ ਵਰਤਦੀਆਂ ਹਨ’ ਇਹ ਵੀ ਕਿਹਾ ਜਾਣ ਲੱਗਾ ਹੈ ਕਿ ਕਈ ਵਾਰੀ ਆਮ ਸਹਿਮਤੀ ਨਾਲ ਸਥਾਪਤ ਕੀਤੇ ਸਰੀਰਕ ਸਬੰਧ ਬਾਅਦ ਵਿੱਚ ‘ਫੀਮੇਲ’ ਧਿਰ ਦੀ ਸੋਚ ਦੀ ਪੂਰਤੀ ਨਾ ਹੋਣ ਕਰਕੇ ਉਹ ਬਲਾਤਕਾਰ ਦਾ ਰੂਪ ਧਾਰਨ ਕਰ ਲੈਂਦਾ ਹੈ। ਬਹੁਤ ਸਾਰੇ ਕੇਸ ਹਨ ਜਿਨ੍ਹਾਂ ਵਿੱਚ ਜਾਂ ਤਾਂ ਕਥਿਤ ਬਲਾਤਕਾਰ ਪੀੜਤ ਮੁਕਰ ਗਈਆਂ ਜਾਂ ਫਿਰ ਝੂਠੀਆਂ ਪਾਈਆਂ ਗਈਆਂ ਜਿਵੇਂ ਕਿ ਪੁਲਸ ਦੇ ਕਈ ਅਧਿਕਾਰੀਆਂ ਦੇ ਖਿਲਾਫ ਖਾਲੜਾ ਕੇਸ ਦਾ ਅਹਿਮ ਗਵਾਹ ਕ੍ਰਿਪਾਲ ਸਿੰਘ ਰੰਧਾਵਾ ਵੀ ਬਲਾਤਕਾਰ ਦੇ ਕੇਸ ਵਿੱਚ ਫਸਾਇਆ ਗਿਆ ਸੀ, ਉਸ ਬਾਰੇ ਸਪਸ਼ਟ ਹੋਗਿਆ ਕਿ ਉਸ ਪਿੱਛੇ ਕਿਸ ਦਾ ਹੱਥ ਸੀ, ਪਰ ਆਖਿਰ ਕ੍ਰਿਪਾਲ ਸਿੰਘ ਰੰਧਾਵਾ ਬਰੀ ਹੋ ਗਿਆ। ਇਸੇ ਤਰ੍ਹਾਂ ਉਘੇ ਸਿਆਸਤਦਾਨ ਦਾ ਪੁੱਤਰ ਗਗਨਜੀਤ ਸਿੰਘ ਬਰਨਾਲਾ ਨੂੰ ਇੱਕ ਬਲਾਤਕਾਰ ਦੇ ਕੇਸ ਵਿੱਚ ਫਸਾਇਆ ਗਿਆ ਸੀ ਜਿਸ ਨੇ ਉਸ ਤੇ ਦੋਸ਼ ਲਗਾਏ ਸਨ ਉਹ ਮੁਕਰ ਗਈ। ਪਟਿਆਲਾ ਦਾ ਇੱਕ ਪੱਤਰਕਾਰ ਐਸ ਐਸ ਪੀ ਉਤੇ ਕਈ ਤਰ੍ਹਾਂ ਦੀਆਂ ਟਿਪਣੀਆਂ ਕਰਕੇ ਖਬਰਾਂ ਪ੍ਰਕਾਸ਼ਿਤ ਕਰਦਾ ਸੀ ਉਸ ਤੇ ਵੀ ਰਾਤ ਨੂੰ ਇੱਕ ਕੁੜੀ ਨੇ ਦੋਸ਼ ਲਗਾਇਆ ਬਾਅਦ ਵਿੱਚ ਉਹ ਕੁੜੀ ਦਾ ਕਿਸੇ ਨੂੰ ਨਾ ਪਤਾ ਟਿਕਾਣਾ ਲਭਿਆ ਨਾ ਹੀ ਕੁੜੀ ਹੀ ਲੱਭੀ, ਪੱਤਰਕਾਰ ਦੇ ਖਿਲਾਫ ਕੇਸ ਰੱਦ ਹੋ ਗਿਆ। ਅਜਿਹੇ ਬਹੁਤ ਸਾਰੇ ਕੇਸ ਹਨ, ਜੇਕਰ ਤਰੁਣ ਤੇਜਪਾਲ ਦੇ ਮਾਮਲੇ ਦੀ ਚਰਚਾ ਕੀਤੀ ਜਾਵੇ ਤਾਂ ਇਹ ਤਾਂ ਸਪਸ਼ਟ ਹੈ ਕਿ ਉਸ ਦੀਆਂ ਦੁਸ਼ਮਣੀਆਂ ਵੱਡੇ ਲੋਕਾਂ ਨਾਲ ਹਨ, ਕੇਸ ਦੀ ਪੜਤਾਲ ਚਲ ਰਹੀ ਹੈ, ਕੈਮਰੇ ਦੀ ਫੁਟੇਜ ਦੇਖਣ ਤੋਂ ਤਾਂ ਸਾਫ ਹੋ ਹੀ ਜਾਵੇਗਾ ਕਿ ਉਸਨੇ ਬਲਾਤਕਾਰ ਦੀ ਕੋਸਿਸ ਕੀਤੀ ਜਾਂ ਫਿਰ ਕੋਈ ਹੋਰ ਕਾਰਨ ਹੈ। ਇਹ ਗੱਲ ਸਾਫ ਹੈ ਕਿ ਮੀਡੀਆ ਲਾਇਨ ਵਿੱਚ ਹੀ ਨਹੀਂ ਬਲਕਿ ਤਰੱਕੀ ਦੀ ਤਲਾਸ ਵਿੱਚ ਘਰੋਂ ਨਿਕਲੀਆਂ ਕੁੱਝ ਕੁੜੀਆਂ ‘ਸਾਰਟ-ਕੱਟ’ ਨਾਲ ਉਪਰ ਚੜਨਾ ਚਾਹੁੰਦੀਆਂ ਹਨ, ਕਈ ਸਮਾਜਿਕ ਲੋਕ ਚਰਚਾ ਕਰਦੇ ਹਨ ਕਿ ਪਾਵਰ ਵਾਲੇ ਬੰਦਿਆਂ ਕੋਲ ਕੁੜੀਆਂ ਪੇਸ਼ ਕੀਤੀਆਂ ਜਾਂਦੀਆਂ ਹਨ, ਇਹ ਵੀ ਆਮ ਚਰਚਾ ਹੈ ਕਿ ਕਈ ਕੁੜੀਆਂ ਜਲਦੀ ਤਰੱਕੀ ਪਾਉਣ ਦੇ ਲਾਲਚ ਨਾਲ ਖੁੱਦ ਪੇਸ਼ ਹੋਣ ਲਈ ਤਿਆਰ ਵੀ ਰਹਿੰਦੀਆਂ ਹਨ। ਫੇਰ ਜੇਕਰ ਉਹ ਕੰਮ ਨਾ ਹੋਣ ਦੀ ਸੂਰਤ ਵਿੱਚ ਬਲਾਤਕਾਰ ਦਾ ਦੋਸ਼ ਲਗਾ ਦੇਣ ਤਾਂ ਇਸ ਵਿੱਚ ਪੇਸ਼ ਹੋਣ ਵਾਲੇ ਦੀ ਗਲਤੀ ਹੈ ਜਾਂ ਦੂਜੀ ਧਿਰ ਦੀ। ਇਹ ਵੀ ਚਰਚਾ ਦੀ ਗੱਲ ਹੈ ਕਿ ਬੁਰਕਾਧਾਰੀ ਮੁਸਲਮਾਨੀਆਂ ਦੇ ਬਲਾਤਕਾਰ ਦੀਆਂ ਘਟਨਾਵਾਂ ਕਦੇ ਵੀ ਸਾਹਮਣੇ ਨਹੀਂ ਆਈਆਂ, ਨਾ ਹੀ ਸਿੱਖੀ ਲਿਬਾਸ ਕਮੀਜ਼ ਸਲਵਾਰ ਪਹਿਨੀਆਂ ਕੁੜੀਆਂ ਦੇ ਬਲਾਤਕਾਰ ਦੀਆਂ ਬਹੁਤੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ ਕਿਉਕਿ ਆਮ ਕਿਹਾ ਜਾਂਦਾ ਹੈ ਕਿ ਪਹਿਰਾਵਾ ਵੀ ਬਲਾਤਕਾਰ ਦਾ ਕਾਰਨ ਬਣਦਾ ਹੈ। ਅਸਲ ਵਿੱਚ ਜੇ ਦੇਖਿਆ ਜਾਵੇ ਦਿਲੀ ਬਲਾਤਕਾਰ ਕਾਂਡ ਨੂੰ ਬਲਾਤਕਾਰ ਕਿਹਾ ਜਾਣਾ ਸਹੀ ਹੈ ਪਰ ਕਈ ਜਿਨ੍ਹ੍ਹਾਂ ਦੇ ਸਰੀਰ ਤੇ ਇੱਕ ਝਰੀਟ ਵੀ ਨਹੀਂ ਲਗਦੀ, ਨਾ ਹੀ ਕਥਿਤ ਬਲਾਤਕਾਰੀ ਦੇ ਸਰੀਰ ਤੇ ਕੋਈ ਝਰੀਟ ਲੱਗੀ ਤਾਂ ਉਹ ਬਲਾਤਕਾਰ ਕਿਸ ਤਰ੍ਹਾਂ ਮਨ ਲਿਆ ਜਾਵੇ। ਬਲਾਤਕਾਰ ਜੋਰ ਜਬਰਦਸਤੀ ਨਾਲ ਕਿਸੇ ਨਾਲ ਕੀਤਾ ਗਿਆ ਸਰੀਰਕ ਦੁਰਵਿਹਾਰ ਹੁੰਦਾ ਹੈ ਜਿਸ ਨਾਲ ਅਰਾਮ ਨਾਲ ਕੁੱਝ ਵੀ ਨਹੀਂ ਹੁੰਦਾ, ਸਾਰਾ ਕੁੱਝ ਤਹਿਸ ਨਹਿਸ ਹੋ ਜਾਂਦਾ ਹੈ। ਕੋਈ ਔਰਤ ਇਨੀ ਵੀ ਖੰਡ ਦੀ ਡਲ੍ਹੀ ਨਹੀਂ ਕਿ ਕੋਈ ਵੀ ਮਰਦ ਔਰਤ ਨੂੰ ਕਿਤੇ ਵੀ ਉਂਜ ਹੀ ਭਾਰਤੀ ਸਮਾਜ ਵਿੱਚ ਮੂੰਹ ਵਿੱਚ ਪਾ ਲਵੇਗਾ। ਇਸ ਕਰਕੇ ਜੋ ਬਲਾਤਕਾਰ ਹੁੰਦੇ ਹਨ ਉਨ੍ਹਾਂ ਨੂੰ ਸੱਕ ਦੇ ਘੇਰੇ ਵਿੱਚ ਲਿਆਉਣ ਲਈ ਦਰਜ ਹੋਣ ਵਾਲੇ ਝੂਠੇ ਬਲਾਤਕਾਰ ਦੇ ਮੁਕਦਮੇ ਆਂਉਦੇ ਦਿਨਾਂ ਵਿੱਚ ਜਿੰਮੇਵਾਰ ਹੋਣਗੇ। ਪਿੰਡਾਂ ਵਿੱਚ ਗਰੀਬਾਂ ਦੀਆਂ ਕੁੜੀਆਂ ਨਾਲ ਬਲਾਤਕਾਰ ਹੁੰਦੇ ਹਨ ਗਰੀਬ ਆਪਣੀ ਇੱਜਤ ਜਾਣ ਦੇ ਡਰੋਂ ਉਸ ਮਾਮਲੇ ਨੂੰ ਘਰ ਵਿੱਚ ਹੀ ਦੱਬ ਕੇ ਰੱਖ ਲੈਂਦੇ ਹਨ। ਜੇਕਰ ਕੋਈ ਗਰੀਬ ਆਪਣੀ ਧੀ ਨਾਲ ਹੋਏ ਬਲਾਤਕਾਰ ਨੂੰ ਉਜਾਗਰ ਕਰਨਾ ਵੀ ਚਾਹੁੰਦਾ ਹੈ ਜਾਂ ਤਾਂ ਉਹ ਮੀਡੀਆ ਲਈ ਚਟਪਟੀ ਖਬਰ ਹੁੰਦੀ ਹੈ ਜਾਂ ਫਿਰ ਉਹ ਕਿਸੇ ਕਾਰਨ ਕਰਕੇ ਮੀਡੀਆ ਦੀ ਨਜ਼ਰ ਵਿੱਚ ਨਹੀਂ ਆਉਦੀ। ਇਸ ਤਰ੍ਹਾਂ ਜੇਕਰ ਬਲਾਤਕਾਰ ਨੂੰ ਕਿਸੇ ਲਾਲਚ ਵਸ ਕੁੱਝ ਲਾਲਚੀ ਕਿਸਮ ਦੀਆਂ ਔਰਤਾਂ ਵਰਤਣ ਲੱਗ ਜਾਣਗੀਆਂ ਤਾਂ ਅਸਲੀ ਪੀੜਤਾ ਦਾ ਵਿਸ਼ਵਾਸ ਹੋਣਾ ਮੁਸ਼ਕਿਲ ਹੋ ਜਾਵੇਗਾ।
ਮੋਬਾਇਲ ਨੰਬਰ: 8146001100
# 49 ਐਫ, ਰਣਜੀਤ ਨਗਰ ਸਿਉਨਾ ਰੋਡ ਪਟਿਆਲਾ।


ਭਾਈ ਖਾਲਸਾ ਦੀ ਭੁੱਖ ਹੜਤਾਲ ਵਲ ਧਿਆਨ ਨਾਂ ਦਿੱਤਾ ਤਾਂ ਸੂਬਾਈ ਅਤੇ ਕੇਂਦਰੀ ਸਰਕਾਰਾਂ ਪੰਜਾਬ ਦਾ ਮਹੌਲ ਵਿਗਾੜਨ ਲਈ ਜ਼ਿੰਮੇਵਾਰ ਹੋਣਗੀਆਂ—ਐਫ.ਐਸ. ਓ
ਸਾਰੇ ਪੰਥ ਨੂੰ ਭਾਈ ਖਾਲਸਾ ਮਗਰ ਕੰਧ ਬਣ ਕੇ ਖੜ੍ਹਨ ਦੀ ਅਪੀਲ—ਯੂ ਕੇ ਅਤੇ ਯੂਰਪ ਦੇ ਪੰਥਕ ਅਦਾਰੇ
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਵਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਜਦੋਂ ਕਿ ਭਾਈ ਗੁਰਬਖਸ਼ ਸਿੰਘ ਖਾਲਸਾ (ਹਰਿਆਣਾਂ) ਮੁਖ ਸੇਵਾਦਾਰ ਕਾਰਜਕਾਰੀ ਪੰਜ ਮੈਂਬਰੀ ਕਮੇਟੀ ਦੀ ਭੁੱਖ ਹੜਤਾਲ ਨੂੰ ਦੋ ਹਫਤੇ ਦਾ ਸਮਾਂ ਹੋ ਗਿਆ ਹੈ ਤਾਂ ਅੱਜ ਸਾਰੇ ਸੰਸਾਰ ਦੇ ਸਿੱਖਾਂ ਦੀਆਂ ਨਜ਼ਰਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਫੇਜ਼ 8 ਦੇ ਗੁਰਦੁਆਰਾ ਅੰਬ ਸਾਹਿਬ ਵਲ ਲੱਗੀਆਂ ਹੋਈਆਂ ਹਨ ਜਿਥੇ ਕਿ ਭਾਈ ਗੁਰਬਖਸ਼ ਸਿੰਘ ਖਾਲਸਾ 14 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਹਨ। ਭਾਈ ਖਾਲਸਾ ਉਹਨਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਜਾਨ ਦੀ ਬਾਜ਼ੀ ਲਾਈ ਬੈਠੇ ਹਨ ਜੋ ਕਿ ਭਾਰਤ ਦੀਆਂ ਜਿਹਲਾਂ ਵਿਚ 25 ਸਾਲਾਂ ਤੋਂ ਬੰਦੀ ਹਨ। ਇਹਨਾਂ ਕੇਸਾਂ ਵਿਚ ਜ਼ਿਆਦਾਤਰ ਨਿਰਦੋਸ਼ ਸਿੱਖ ਹਕੂਮਤ ਦੇ ਜ਼ਾਲਮਾਨਾਂ ਰਵਈਏ ਕਾਰਨ ਬੈਠੇ ਹਨ। ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ ਸਾਥੀ ਭਾਵੇਂ ਉਮਰ ਕੈਦਾਂ ਭੁਗਤ ਚੁੱਕੇ ਹਨ ਪਰ ਸਰਕਾਰ ਉਹਨਾਂ ਨੂੰ ਛੱਡਣ ਦਾ ਨਾਂ ਨਹੀਂ ਲੈ ਰਹੀ ਅਤੇ ਹਕੂਮਤ ਦੀ ਇੱਕ ਪਾਸੜ, ਪੱਖਪਾਤੀ ਅਤੇ ਲਹੂ ਪੀਣੀ ਨੀਤੀ ਕਾਰਨ ਕੋਈ ਵੀ ਅਪੀਲ, ਦਲੀਲ ਅਤੇ ਵਕੀਲ ਕੰਮ ਨਹੀਂ ਕਰ ਰਿਹਾ। ਦੂਸਰੇ ਪਾਸੇ ਕਿਸ਼ੋਰੀ ਲਾਲ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਸਰਕਾਰ ਬਰੀ ਕਰਨ ਲਈ ਤਤਪਰ ਹੈ ਜਦ ਕਿ ਸ਼ਹੀਦ ਭਾਈ ਕਿਹਰ ਸਿੰਘ ਵਰਗੇ ਨਿਰਦੋਸ਼ ਸਿਖਾਂ ਨੂੰ ਤੱਟਫੱਟ ਫਾਂਸੀ ਤੇ ਚ੍ਹਾੜ ਦਿੱਤਾ ਗਿਆ ਸੀ। ਭਾਰਤੀ ਸਰਕਾਰ ਦੀ ਘੱਟਗਿਣਤੀਆਂ ਖਿਲਾਫ ਪਖਪਾਤੀ ਨੀਤੀ ਕਾਰਨ ਸਿੱਖ ਜਗਤ ਵਿਚ ਤਿੱਖਾ ਰੋਸ ਹੈ ਅਤੇ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਕਿਧਰੇ ਇਹ ਰੋਸ ਰੋਹ ਨਾਂ ਬਣ ਜਾਵੇ । ਜੇਕਰ ਇੰਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੂਬਾਈ ਅਤੇ ਕੇਂਦਰੀ ਸਰਕਾਰ ਦੀ ਹੋਵੇਗੀ।
ਉਕਤ ਆਗੂਆਂ ਨੇ ਯੂ ਕੇ ਅਤੇ ਯੂਰਪ ਦੇ ਪੰਥਕ ਅਦਾਰਿਆਂ ਅਤੇ ਪ੍ਰਮੁਖ ਪੰਥਕ ਸ਼ਖਸੀਅਤਾਂ ਨੂੰ ਸੰਕਟ ਦੀ ਇਸ ਘੜੀ ਵਿਚ ਇੱਕ ਲੜੀ ਵਿਚ ਪਰੋਣ ਦਾ ਸਫਲ ਯਤਨ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਯੂਰਪ ਦੇ ਸਾਰੇ ਪੰਥ ਨੂੰ ਇੱਕ ਮੰਚ ਤੇ ਤਿਆਰ ਬਰ ਤਿਆਰ ਇੱਕ ਮੁੱਠ ਕਰਕੇ ਮੌਜੂਦਾ ਚਣੌਤੀਆਂ ਨੂੰ ਸਵੀਕਾਰਨ ਲਈ ਰਣਨੀਤੀ ਤਹਿ ਕਰਨ ਦੇ ਯਤਨ ਹੋ ਰਹੇ ਹਨ। ਇਸ ਸਬੰਧੀ ਭਾਈ ਕੁਲਦੀਪ ਸਿੰਘ ਚਹੇੜੂ ਨੇ ਕਿਹਾ ਹੈ ਕਿ ਜਿਵੇਂ ਪਿਛਲੇ ਲੰਬੇ ਅਰਸੇ ਤੋਂ ਐਫ ਐਸ ਓ ਯੂ ਕੇ ਦੀਆਂ ਸਭ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨ ਨੂੰ ਇੱਕ ਮੰਚ ਤੇ ਇੱਕਮੁਠ ਕਰਨ ਲਈ ਆਪਣਾਂ ਯੋਗਦਾਨ ਪਾਉਂਦੀ ਰਹੀ ਹੈ ਉਸੇ ਤਰਾਂ ਮੌਜੂਦਾ ਦੌਰ ਵਿਚ ਵੀ ਐਫ ਐਸ ਓ ਵਲੋਂ ਆਪਣੇ ਜਥੇਬੰਦਕ ਫਰਜ਼ਾਂ ਨੂੰ ਪਛਾਣਦਿਆਂ ਯੂ ਕੇ ਅਤੇ ਯੂਰਪ ਵਿਚ ਪੰਥਕ ਇੱਕਸੁਰਤਾ ਬਣਾਈ ਰੱਖਣ ਲਈ ਪੁਰਜ਼ੋਰ ਕੋਸ਼ਿਸ਼ ਜਾਰੀ ਰੱਖੇਗੀ ਅਤੇ ਪੰਥ ਵਿਚ ਫੁੱਟ ਪਾਉਣ ਵਾਲੇ ਦੋਖੀ ਅਨਸਰਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਤਰਾਂ ਐਫ ਐਸ ਓ ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ ਨੇ ਪੰਥਕ ਮੀਡੀਏ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫਰਜ਼ ਦੀ ਪਛਾਣ ਕਰਕੇ ਪੰਥਕ ਏਕਤਾ ਲਈ ਪੰਥ ਨੂੰ ਪ੍ਰਣਾਏ ਹੋਏ ਅਦਾਰਿਆਂ ਅਤੇ ਜਥੇਬੰਦੀਆਂ ਨੂੰ ਸਹਿਯੋਗ ਦੇਣ ਅਤੇ ਫੁੱਟ ਪਾਊ ਅਨਸਰਾਂ ਤੋਂ ਸੁਚੇਤ ਰਹਿਣ।
ਗੂਰੂ ਪੰਥ ਦੇ ਦਾਸ
ਭਾਈ ਜੋਗਾ ਸਿੰਘ
ਭਾਈ ਕੁਲਦੀਪ ਸਿੰਘ ਚਹੇੜੂ


26/11/13)
ਗੁਰਸ਼ਰਨ ਸਿੰਘ ਕਸੇਲ

ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ, ਆਪ ਤੋਂ ਇਹ ਜਾਣਨ ਬਾਰੇ ਪੁੱਛਿਆ ਸੀ ਕਿ “ਸੁਲਹੀ” ਸ਼ਬਦ ਕਿਸ ਭਾਸ਼ਾ ਦਾ ਹੈ ?
ਆਪ ਨੇ ਆਪਣੀ 25-11-13 ਵਾਲੀ ਚਿੱਠੀ ਵਿਚ ਲਿਖਿਆ ਹੈ ਕਿ “ਜੋ ਸੁਲਹੀ ਸ਼ਬਦ ਦੇ ਕਿਸ ਭਾਸ਼ਾ ਦਾ ਸਬਦ ਹੋਣ ਬਾਰੇ ਪੁਛਿਆ ਹੈ। ਉਹ ਸਬਦ ਦੇ ਪਦ ਅਰਥਾਂ ਵਿੱਚ ਦੱਸਿਆ ਹੋਇਆ ਹੈ”।
ਵੀਰ ਜੀ, ਪਦ ਅਰਥਾਂ ਵਿਚ ਮੈਂਨੂੰ ਤਾਂ ਲੱਭਿਆ ਨਹੀਂ ਕਿ ਕਿਥੇ ਆਪਨੇ ਲਿਖਿਆ ਹੈ ਕਿ “ਸੁਲਹੀ” ਇਸ ਭਾਸ਼ਾ ਦਾ ਸ਼ਬਦ ਹੈ ।
ਇਹ ਹਨ ਜੋ ਤੁਸੀ ਸੁਲਹੀ ਬਾਰੇ ਪਦ ਅਰਥ ਲਿਖੇ ਹਨ: “ਪਦ ਅਰਥ: - ਸੁਲਹੀ –
(sully) ਹਿੰ: ਮਿਟੀ ਮੇ ਮਿਲਾ ਦੇਨਾ, (damage the purity or integrity of defile)। ਸੁਲਹੀ – ਸੂਲੀ ਚੜਨਾ, ਸੂਲੀ ਚੜਾਉਣਾ, ਖਤਮ ਹੋ ਜਾਣਾ, ਭਾਵ ਮਿਟੀ ਵਿੱਚ ਮਿਲ ਜਾਣਾ, ਇਥੇ ਇਸ ਸ਼ਬਦ ਦੇ ਚਲ ਰਹੇ ਪਰਕਰਣ ਅਨੁਸਾਰ ਅਗਿਆਨਤਾ ਦੀ ਸੂਲੀ” ।
ਵੀਰ ਜੀ, ਹੋ ਸਕੇ ਤਾਂ ਦੋ ਅਖਰ ਲਿਖ ਕੇ ਦੱਸ ਦੇਣਾ ਕਿ ਇਹਨਾਂ ਪਦ ਸ਼ਬਦਾਂ ਵਿਚ “ਸੁਲਹੀ”
(sully) ਸ਼ਬਦ ਕਿਸ ਭਾਸ਼ਾ ਦਾ (ਪੰਜਾਬੀ, ਅੰਗਰੇਜੀ, ਹਿੰਦੀ ਜਾਂ ਕਿਸੇ ਹੋਰ ਭਾਸ਼ਾ) ਕਿਥੇ ਲਿਖਿਆ ਹੈ; ਧੰਨਵਾਦੀ ਹੋਵਾਂਗਾ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


26/11/13)
ਦਲੇਰ ਸਿੰਘ ਜੋਸ਼

ਤੀਰ ਸ਼ਬਦ ਦੀ ਸਮੀਖਿਆ
daler singh josh 9888151686
ਸ਼ਬਦਾਂ ਦੇ ਪਿਟਾਰੇ ਵਿਚੋਂ ਅੱਜ ਇੱਕ ਨਵਾਂ ਸ਼ਬਦ ਸੰਗਤਾਂ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਇਆ ਹਾਂ ਜੀ। ਉਹ ਸ਼ਬਦ ਹੈ ਤੀਰ। ਤੀਰ ਸ਼ਬਦ ਨੂੰ ਜਿਸ ਵਕਤ ਅਸੀ ਸਧਾਰਨ ਨਿਗਹਾ ਨਾਲ ਤੱਕਦੇ ਹਾਂ ਤਾਂ ਇਸਦਾ ਜੋ ਰੂਪ ਸਾਡੇ ਸਾਹਮਣੇ ਆਉਦਾਂ ਹੈ, ਉਹ ਕਮਾਨ ਵਿੱਚ ਰੱਖ ਕੇ ਚਲਾਉਣ ਵਾਲੇ ਤੀਰ ਦਾ ਆਉਦਾਂ ਹੈ। ਜਿਸ ਨੂੰ ਬਾਣ ਭੀ ਆਖਦੇ ਹਨ। ਪਰ ਤੀਰ ਸ਼ਬਦ ਬਹੁ ਆਰਥਕ ਸ਼ਬਦ ਹੈ। ਕਿਸੇ ਚੌਂਕ ਵਿੱਚ ਰਸਤੇ ਦੀ ਜਾਣਕਾਰੀ ਵਾਸਤੇ ਭੀ ਲੋਕ ਇਸਦੀ ਵਰਤੋਂ ਕਰਦੇ ਹਨ। ਇੱਕ ਲੰਮੀ ਲਾਈਨ ਖਿਚ ਕੇ ਉਸਦਾ ਇੱਕ ਸਿਰਾ ਨੋਕੀਲਾ ਬਣਾ ਦਿਤਾ ਜਾਂਦਾ ਹੈ ਅਗਲੇ ਹਿਸੇ ਵਿੱਚ ਕਿਸੇ ਸ਼ਹਿਰ ਜਾਂ ਪਿੰਡ ਦਾ ਨਾਮ ਲਿਖ ਦਿਤਾ ਜਾਂਦਾਹੈ, ਕਿ ਇਹ ਰਸਤਾ ਇਸ ਪਿੰਡ ਜਾਂ ਸ਼ਹਿਰ ਨੂੰ ਜਾ ਰਿਹਾ ਹੈ। ਗੁਰਬਾਣੀ ਅੰਦਰ ਇਹ ਸ਼ਬਦ ਕਿਨਾਰੇ ਵਾਸਤੇ ਜਿਸਨੂੰ ਕੰਢਾਂ ਕਿਹਾ ਜਾਂਦਾ ਹੈ ਲਈ, ਅਤੇ ਬਾਣਾਂ (ਤੀਰਾਂ) ਵਾਸਤੇ ਇਹ ਸ਼ਬਦ ਵਰਤਿਆ ਗਿਆ ਹੈ। ਇਸ ਦੇ ਬਾਣੀ ਅੰਦਰ, ਤੀਰ, ਤੀਰੁ, ਤੀਰਿ, ਤੀਰਾ, ਤੀਰੈ ਇਹ ਪੰਜ ਰੂਪ ਆਏ ਹਨ ਜੀ। ਜਿਵੇਂ ਕੁੱਝ ਪੰਕਤੀਆਂ ਮੈ ਆਪ ਜੀ ਨਾਲ ਸਾਂਝੀਆਂ ਕਰਾਂ ਤਾਂ ਕਿ ਇਸ ਗੱਲ ਦੀ ਪੁਸ਼ਟੀ ਹੋ ਜਾਏ ਜੀ। ਅਤੇ ਨਾਲ ਹੀ ਜਿਥੇ ਬਾਂਣਾ ਵਾਸਤੇ ਵਰਤੋਂ ਹੋਈ ਹੈ ਉਹਨਾਂ ਪੰਕਤੀਆਂ ਦੀ ਭੀ ਆਪ ਜੀ ਨਾਲ ਸਾਂਝ ਪੁਆਵਾਂ ਜੀ।
ਉਹ ਪ੍ਰਮਾਣ ਜੋ ਬਾਣ (ਤੀਰਾਂ) ਦੇ ਸਬੰਧ ਵਿੱਚ ਆਏ ਹਨ ਜੀ।
ਤਰਕਸ਼ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤ॥ ਸਿਰੀ ਰਾਗ ਮ: 1॥ ਪੰਨਾ16॥
ਰਾਮ ਭਗਤ ਅਣੀਆਲੇ ਤੀਰ॥ ਗਾਉੜੀ ਕਬੀਰ ਜੀ 327ਪੰਨਾਂ॥
ਅੰਤਰਿ ਪਿਆਸ ਉਠੀ ਪ੍ਰਭ ਕੇਰੀ, ਸੁਣਿ ਗੁਰ ਬਚਨ, ਮਨਿ ਤੀਰ ਲਗਈਆ॥ ਬਿਲਾਵਲ ਮ: 4॥ 836 ਪੰਨਾਂ॥
ਮੇਰੇ ਮਨਿ, ਪ੍ਰੇਮ ਲਗੋ ਹਰਿ ਤੀਰ॥ ਗੋਂਡ ਮ: 4॥ 861ੋੰਨਾਂ॥
ਤਿਸਨਾ ਤੀਰ ਰਹੇ ਘਟਿ ਭਤਿਰਿ, ਇਉ ਗਢ ਲੀਉ ਨ ਜਾਈ॥ ਭੈਰਉ ਕਬੀਰ ਜੀ॥ 1161 ਪੰਨਾ॥
ਸਹਜੈ ਤੇ ਸੁਖ ਅਗਲੋ ਨਹ ਲਾਗੈ ਜਮ ਤੀਰੁ॥ ਸਿਰੀ ਰਾਗ ਮ: 1॥ ਪੰਨਾਂ 57॥
ਜਿਨਿ ਜਪਿਆ ਤਿਨ ਹੀ ਸੁਖ ਪਾਇਆ, ਹਰਿ ਕੈ ਨਾਮ ਨ ਲਾਗੈ ਜਮ ਤੀਰ॥ ਰਾਮਕਲੀ ਮ: 1॥ 905 ਪੰਨਾਂ॥

ਹੁਣ ਉਹ ਪੰਕਤੀਆਂ ਜਿਨ੍ਹਾਂ ਦਾ ਅਰਥ ਕਿਨਾਰਾ ਜਾਂ ਕੰਢਾਂ ਬਣਦਾ ਹੈ ਆਪ ਜੀ ਨਾਲ ਸਾਝੀਆਂ ਕਰਾਂ ਜੀ॥
(1) ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ॥ ਗਾਉੜੀ ਮ; 5॥ 213 ਪੰਨਾਂ॥
(2) ਹਜ ਹਮਾਰੀ ਗੋਮਤੀ ਤੀਰ॥ ਰਾਗ ਆਸਾ ਕਬੀਰ ਜੀ॥ 478 ਪੰਨਾਂ॥
(3) ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ॥ ਰਾਗ ਰਾਮਕਲੀ 929॥
(4) ਜਲਿ ਥਲਿ ਡੁੰਗਰਿ ਦੇਖਾਂ ਤੀਰ॥ ਮਲਾਰ ਮ: 1॥ 1257 ਪੰਨਾਂ॥
(5) ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ॥ ਸਹਸਕ੍ਰਿਤੀ ਮਹਲਾ 5॥ 1359 ਪੰਨਾਂ॥
(6) ਕਬੀਰ ਗੰਗਾਂ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ॥ ਸਲੋਕ ਭਗਤ ਕਬੀਰ ਜੀ॥ 1367 ਪੰਨਾਂ॥
(7) ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ॥ ਸ: 161 ਕਬੀਰ ਜੀ॥ 1373॥
(8) ਮਹਾ ਸਾਗਰ ਨਹ ਵਿਆਪੈ ਖਿਨਹਿ ਉਤਰਿੳ ਤੀਰਿ॥ ਮਾਰੂ ਮ: 5॥ 1081॥
(9) ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲ੍ਹਨ ਤੀਰਿ ਬਿਪਾਸ ਬਨਾਇਉ॥ ਸਵੈਯੇ॥ 1401॥
(10) ਰਾਮ ਨਾਮ ਲਗਿ ਉਤਰੈ ਤੀਰ॥
(11) ਗ੍ਰਿਹ ਬਨੈ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ॥ 847 ਪੰਨਾਂ॥

ਇਹਨਾਂ ਪੰਕਤੀਆਂ ਵਿੱਚ ਅਰਥ ਕਿਨਾਰਾ ਆ ਰਿਹਾ ਹੈ ਜੀ।
ਇਸ ਤੋ ਇਲਾਵਾ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਇਸ ਸ਼ਬਦ ਦੇ ਜੋ ਅਰਥ ਕਰਦੇ ਹਨ ਉਹ ਭੀ ਕਮਾਲ ਦੇ ਅਰਥ ਹਨ ਜੀ
ਪੂਰਨ ਕਰਨਾ ਜਾਂ ਪਾਰ ਲਾਉਣਾ, ਨਦੀ ਦਾ ਕਿਨਾਰਾ ਕੰਢਾ, ਬਾਣ, ਗੋਲੀ, ਗ਼ਜ ਤੱਕੜੀ ਦੀ ਡੰਡੀ, ਸ਼ਤੀਰ ਬਾਲਾ, ਪਾਰਾ, ਬਿਜਲੀ, ਹੱਲ ਦਾ ਫਾਲਾ, ਸ਼ੋਭਾ ਕ੍ਰੋਧ। ਆਦਿ ਅਰਥ ਕੀਤੇ ਹਨ। ਇਹ ਪ੍ਰਕਰਨ ਲਿਖਣ ਦਾ ਇਹ ਕਾਰਣ ਹੈ ਕਿ ਵਿਚਾਰ ਕਰਨ ਵਾਲੇ ਸਜਨਾਂ ਨੂੰ ਇਹ ਅਰਥ ਤੇ ਪ੍ਰਮਾਣ ਕੰਮ ਆ ਸਕਣ।


25/11/13)
ਬਲਦੇਵ ਸਿੰਘ

ਸਤਿਕਾਰ ਯੋਗ ਵੀਰ ਗੁਰਸਰਨ ਸਿੰਘ ਕਸੇਲ ਜੀ
ਗੁਰ ਫਤਿਹ ਪ੍ਰਵਾਣ ਕਰਨੀ।

ਸਤਿਕਾਰ ਯੋਗ ਵੀਰ ਜੀ ਸਭ ਤੋਂ ਪਹਿਲਾ ਦੇਸ ਤੋਂ ਵਾਪਸ ਆਇਆ ਨੂੰ ਜੀ ਆਇਆ। ਬਾਕੀ ਆਪ ਜੀ ਨੇ ਜੋ ਸੁਲਹੀ ਸ਼ਬਦ ਦੇ ਕਿਸ ਭਾਸ਼ਾ ਦਾ ਸਬਦ ਹੋਣ ਬਾਰੇ ਪੁਛਿਆ ਹੈ। ਉਹ ਸਬਦ ਦੇ ਪਦ ਅਰਥਾਂ ਵਿੱਚ ਦੱਸਿਆ ਹੋਇਆ ਹੈ।
ਧੰਨਵਾਦ ਸਾਹਿਤ
ਬਲਦੇਵ ਸਿੰਘ


‘ਵੇਦ ਨਿੰਦਉ ਨਾਸਤਕੋ’ (ਦੂਜਾ ਅਤੇ ਅੰਤਿਮ ਭਾਗ)
ਅਸਹਿਮਤ ਸੱਜਣਾਂ ਖਿਲਾਫ ਨਾਸਤਿਕਤਾ ਦੇ ਫਤਵੇ ਜਾਰੀ ਕਰਨ ਦੀ ਪੁਜਾਰੀ ਪ੍ਰਵਿਰਤੀ
‘ਤੱਤ ਗੁਰਮਤਿ ਪਰਿਵਾਰ’
(ਨੋਟ:- ਇਹ ਲੇਖ ਫੇਸ ਬੁੱਕ ਤੇ ਹੋਈ ਵਿਚਾਰ ਚਰਚਾ, ਆਵਾਗਉਣ ਅਤੇ ਹੋਰ ਕਈ ਸੱਜਣਾਂ/ਸਾਈਟਾਂ ਨਾਲ ਸੰਬੰਧਿਤ ਹੈ। ਦਿਲਚਸਪੀ ਰੱਖਣ ਵਾਲੇ ਪਾਠਕ ਇਸ ਨੂੰ ‘ਤੱਤ ਗੁਰਮਤਿ ਪਰਵਾਰ’ ਦੀ ਸਾਈਟ ਤੇ ਜਾ ਕੇ ਪੜ੍ਹ ਸਕਦੇ ਹਨ। ਇਸ ਦਾ ਸਿੱਧਾ ਲਿੰਕ ਹੇਠਾਂ ਵੀ ਪਾਇਆ ਜਾ ਰਿਹਾ ਹੈ-ਸੰਪਾਦਕ)
http://tattgurmat.org/sampadki/2/Detail-512.aspx


25/11/13)
ਜਸਪ੍ਰੀਤ ਕੌਰ ਫਰੀਦਾਬਾਦ

ਬੱਚੇ ਦਾ ਜਨਮਦਿਨ ਨਵੇਕਲੇ ਢੰਗ ਨਾਲ ਮਨਾਇਆ
ਪ੍ਰੋਫੈਸਰ ਇੰਦਰ ਸਿੰਘ ਘੱਗਾ ਦੀਆਂ ਤਰਕ ਤੇ ਦਲੀਲ ਨਾਲ ਕੀਤੀਆਂ ਗੱਲਾਂ ਸੁਣ ਕੇ ਇੱਕ ਵੀ ਉਬਾਸੀ ਮਹਿਸੂਸ ਨਹੀਂ ਹੋਈ: ਬੀਬੀ ਕੁਲਵੰਤ ਕੌਰ ਲੁਧਿਆਣਾ
(ਜਸਪ੍ਰੀਤ ਕੌਰ ਫਰੀਦਾਬਾਦ: ੨੫ ਨਵੰਬਰ ੨੦੧੩)

ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਦੇ ਢੋਹਤੇ, ਸ. ਗੁਰਸੇਵਕ ਸਿੰਘ ਮਦਰੱਸਾ ਅਤੇ ਬੀਬੀ ਹਰਬੰਸ ਕੌਰ ਦੇ ਸਪੁੱਤਰ ਸ. ਹਰਗੁਰ ਸਿੰਘ ਦੇ ੨ ਸਾਲਾ ਦੇ ਹੋਣ `ਤੇ ਸ਼ੁਕਰਾਨੇ ਵੱਜੋਂ ਆਪਣੇ ਗ੍ਰਿਹ ਵਿਖੇ ਗੁਰਮਤਿ ਸਮਾਗਮ ਰਖਿਆ। ਸਮਾਗਮ ਦੀ ਅਰੰਭਤਾ ਬੱਚਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਕੀਤੀ। ਇਸ ਤੋਂ ਬਾਦ ਸ. ਗੁਰਸੇਵਕ ਸਿੰਘ ਮਦਰੱਸਾ ਨੇ ਮਲਟੀਮੀਡੀਆ ਤਕਨੀਕ ਰਾਹੀਂ ਖੋਜ ਭਰਪੂਰ ਵੀਡੀਉ ਅਤੇ ਗੁਰਮਤਿ ਕਿਉਜ ਕਰਵਾਏ ਜਿਸ ਵਿੱਚ ਸਵਾਲਾਂ ਦਾ ਜੁਆਬ ਦੇਣ ਵਾਲਿਆਂ ਨੂੰ ਸਨਮਾਨਤ ਵੀ ਕੀਤਾ। ਉਘੇ ਸਿੱਖ ਰੌਕ ਸਟਾਰ ਸ. ਹਰਪ੍ਰੀਤ ਸਿੰਘ ਸਫੀ ਨੇ ਆਪਣੇ ਲਿਖੇ ਹੋਏ ਸੇਧ ਭਰਪੂਰ ਗਾਣਿਆਂ ਨੂੰ ਆਪਣੇ ਸਾਥੀ ਤਜਿੰਦਰ ਸਿੰਘ ਨਾਲ ਮਧੁਰ ਆਵਾਜ ਵਿੱਚ ਗਾਇਨ ਕੀਤਾ। ਇਸ ਤੋਂ ਬਾਦ ਉਚੇਚੇ ਸੱਦੇ `ਤੇ ਪੁੱਜੇ ਪ੍ਰੋ. ਇੰਦਰ ਸਿੰਘ ਘੱਗਾ ਨੇ ਸੰਗਤਾਂ ਨੂੰ ਗੁਰਮਤਿ ਫਲਸਫੇ ਬਾਰੇ ਦਲੀਲਾਂ ਭਰਪੂਰ ਜਾਣਕਾਰੀ ਦਿੱਤੀ ਜਿਸ ਨੂੰ ਸੰਗਤਾਂ ਨੇ ਖੂਬ ਸਲਾਹਿਆ ਅਤੇ ਅੰਤ ਵਿੱਚ ਪ੍ਰੋ. ਘੱਗਾ ਜੀ ਤੋਂ ਧਰਮ ਦੇ ਨਾਂ ਤੇ ਅਗਿਆਨਤਾ ਵਸ ਕੀਤੀ ਜਾ ਰਹੀ ਮਨਮਤਿ ਬਾਰੇ ਸਵਾਲ ਕੀਤੇ ਜਿਸ ਦਾ ਪ੍ਰੋ. ਘੱਗਾ ਨੇ ਗੁਰਮਤਿ ਦੇ ਹਵਾਲੇ ਨਾਲ ਸੰਤੁਸ਼ਟੀ ਭਰਪੂਰ ਜਵਾਬ ਦਿੱਤਾ। ਹਾਜ਼ਰ ਸੰਗਤਾਂ ਅਤੇ ਮਹਿਮਾਨਾਂ ਵੱਲੋਂ ਸੰਗਤ ਵਿਚੋਂ ਗੁਰਮਤਿ ਪ੍ਰੇਮੀ ਬੀਬੀ ਕੁਲਵੰਤ ਕੌਰ ਜੀ ਨੇ ਪ੍ਰੋਗਰਾਮ ਦੇ ਅੰਤ ਵਿੱਚ ਕਿਹਾ ਕਿ ਅਕਸਰ ਪ੍ਰਚਾਰਕਾਂ ਦੀਆਂ ਗੱਲਾਂ ਸੁਣ ਕੇ ਨੀਂਦਰ ਤੇ ਉਬਾਸੀ ਮਹਿਸੂਸ ਹੁੰਦੀ ਹੈ ਪਰ ਪ੍ਰੋਫੈਸਰ ਇੰਦਰ ਸਿੰਘ ਘੱਗਾ ਦੀਆਂ ਤਰਕ ਤੇ ਦਲੀਲ ਨਾਲ ਕੀਤੀਆਂ ਗੱਲਾਂ ਸੁਣ ਕੇ ਇੱਕ ਵੀ ਉਬਾਸੀ ਮਹਿਸੂਸ ਨਹੀਂ ਹੋਈ। ਸੰਗਤਾਂ ਵਿਚੋਂ ਕਈ ਸੱਜਣ ਪ੍ਰੋ. ਘੱਗਾ ਦੇ ਗੁਰਮਤਿ ਭਰਪੁਰ ਵਿਚਾਰਾਂ ਤੋਂ ਇੰਨੇ ਪ੍ਰਭਾਵਤ ਹੋਏ ਕਿ ਲੰਗਰ ਛੱਕਣ ਤੋਂ ਬਾਦ ਵੀ ਉਨ੍ਹਾਂ ਨੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਨੂੰ ਘੇਰ ਰੱਖਿਆ ਅਤੇ ਸੁਆਲ ਜੁਆਬ ਕਰਦੇ ਰਹੇ। ਸੰਗਤਾਂ ਦੀ ਪੁਰਜ਼ੋਰ ਮੰਗ `ਤੇ ਅਜਿਹੇ ਗੁਰਮਤਿ ਸਮਾਗਮ ਨੂੰ ਮਹੀਨਾਵਾਰੀ ਗੁਰਮਤਿ ਕਲਾਸ ਦਾ ਰੂਪ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸ. ਹਰਮਿੰਦਰ ਸਿੰਘ ਲੁਧਿਆਣਾ. ਗੁਰਮਤਿ ਪ੍ਰਚਾਰ ਕੌਂਸਲ ਤੋਂ ਸ. ਜਗਜੀਤ ਸਿੰਘ, , ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਡਾਇਰੈਕਟਰ ਸ. ਅਮਨਪ੍ਰੀਤ ਸਿੰਘ, ਸ. ਅਰਵਿੰਦਰ ਸਿੰਘ ਖਾਲਸਾ, ਲੇਖਕ ਤੇ ਵਿਦਵਾਨ ਡਾ. ਅਰਵਿੰਦਰ ਪਾਲ ਸਿੰਘ, ਕੇਸ ਸੰਭਾਲ ਸੰਸਥਾ ਦੇ ਦਾ, ਇੰਜੀ. ਸ. ਕਮਲਦੀਪ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਾਹਿਬ ਸਿੰਘ, ਸੋਨੂੰ ਬੋਪਰਾਏ (ਆਸਟਰੇਲੀਆ), ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਦੇ ਸਰਦਾਰ ਕੇ. ਪੀ. ਸਿੰਘ ਅਤੇ ਮਨਪ੍ਰੀਤ ਸਿੰਘ ਫਰੀਦਾਬਾਦ, ਬੀਬੀ ਰਵਿੰਦਰ ਕੌਰ ਲੁਧਿਆਣਾ, ਖਾਲਸਾ ਨਾਰੀ ਮੰਚ ਫਰੀਦਾਬਾਦ ਤੋਂ ਬੀਬੀ ਪਰਮਜੀਤ ਕੌਰ, ਗੁਰਸਿੱਖ ਨਾਰੀ ਮੰਚ ਦੇ ਬੀਬੀ ਹਰਪ੍ਰੀਤ ਕੌਰ, ਬੀਬੀ ਤਜਿੰਦਰ ਕੌਰ, ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਹਾਜਰ ਸਨ।


24/11/13)
ਮੇਜਰ ਸਿੰਘ ‘ਬੁਢਲਾਡਾ’

‘ਕਰੌੜਾਂ ਲੋਕਾਂ ਦਾ ਜੀਣਾਂ ਹਰਾਮ ਕੀਤਾ’
ਜੋ ‘ਬੰਦੇ’ ਨੂੰ ‘ਬੰਦੇ’ ਤੋਂ ਤੋੜਦਾ ਹੈ,
ਵਿਚ ਵੰਡਦਾ ਹੈ `ਚਹੁੰ ਵਰਣ’ ਲੋਕੋ।
ਫਸਾਕੇ ਰਖਦਾ ਵਿਚ ਕਰਮ - ਕਾਂਡਾ,
ਪਾ ਕੇ ਵਿਚ ਸਮਾਜ ਦੇ ਭਰਮ ਲੋਕੋ।
ਜੀਹਨੇ ਕਰੌੜਾਂ ਲੋਕਾਂ ਦਾ ਜੀਣਾਂ ਹਰਾਮ ਕੀਤਾ,
ਉਹ ਵੀ ਕੋਈ ਹੈ ‘ਧਰਮ’ ਲੋਕੋ?
‘ਬੁਧ’ ‘ਨਾਨਕ’ ਨੇ ਸਮਝਿਆ ਜਦੋ ਇਹਨੂੰ,
ਛੱਡਕੇ ਨਵੇਂ ਚਲਾ ਗਏ ਧਰਮ ਲੋਕੋ!
‘ਮੇਜਰ’ ਠੀਕ ਕਰੋ ਦਿਮਾਗ ਹੁਣ ਭਰਮ ਕਢੋ,
ਆ ਜਾਓ ਗਿਆਨ ਦੀ ਸ਼ਰਨ ਲੋਕੋ।
ਮੇਜਰ ਸਿੰਘ ‘ਬੁਢਲਾਡਾ’
ਮੋਬਾਇਲ-94176-42327
-90414-06713


24/11/13)
ਨਿਰਮਲ ਸਿੰਘ ਕੰਧਾਲਵੀ

ਪੋਹ ਮਹੀਨਾ, ਕਹਿਰ ਦੀ ਬਾਰਸ਼, ਵਗਦਾ ਪਿਆ ਸੀ ਠੱਕਾ।
ਬਾਬਾ ਜੀ ਵੀ ਭਿੱਜ ਗਏ ਸਾਰੇ, ਹੋਇਆ ਮਰਦਾਨਾ ‘ਕੱਠਾ।
ਠੰਢ ਤੇ ਮੀਂਹ ਨੇ ਭੰਨ ਸੁੱਟਿਆ ਹੈ, ਉੱਪਰੋਂ ਰਾਤ ਹੈ ਆਈ।
ਬਾਬਾ ਕਹਿੰਦਾ ਮਰਦਾਨਾ ਜੀ, ਕਰੀਏ ਕੋਈ ਹੀਲਾ ਭਾਈ।
ਦਿਤੀ ਫੇਰ ਅਜ਼ਾਨ ਕਿਸੇ ਨੇ ਤੇ ਕਿਸੇ ਨੇ ਟੱਲ ਵਜਾਇਆ।
ਦੋਹਾਂ ਸਤਿ ਕਰਤਾਰ ਕਿਹਾ ਤੇ ਰੱਬ ਦਾ ਸ਼ੁਕਰ ਮਨਾਇਆ।
ਰਵਾਂ ਰਵੀਂ ਫਿਰ ਤੁਰ ਪਏ ਦੋਵੇਂ ਜਿਧਰੋਂ ‘ਵਾਜ਼ਾਂ ਆਈਆਂ,
ਜਿੱਥੇ ਤੂੰ ਰੱਖੇਂ ਉੱਥੇ ਰਹਿਣਾ ਤੇਰੀਆਂ ਮਿਹਰਾਂ ਸਾਈਆਂ।
ਪਿੰਡ ਦੇ ਬਾਹਰ ਜਾਂ ਪਹੁੰਚੇ ਦੋਵੇਂ, ਦਿਸਿਆ ਠਾਕੁਰਦੁਆਰਾ।
ਆਸ ਬੱਝੀ ਕੁੱਝ ਦੋਵਾਂ ਤਾਈਂ, ਮਿਲ ਜਾਊ ਇੱਥੇ ਸਹਾਰਾ।
ਕਰ ਆਰਤੀ ਸੰਧਿਆ ਵੇਲੇ, ਪੰਡਤ ਨੇ ਸੰਖ ਵਜਾਇਆ।
ਬਾਬੇ ਨੇ ਜਾ ਅਲਖ ਜਗਾਈ, ਇੱਕ ਪੰਡਾ ਬਾਹਰ ਆਇਆ।
ਕੀ ਕੌਮ ਕੀ ਜ਼ਾਤ ਹੈ ਥੋਡੀ, ਕੌਣ ਹੋ ਭਾਈ? ਕਿੱਥੋਂ ਆਏ?
ਕੀ ਕੰਮ ਤੇ ਕੀ ਚਾਹੁੰਦੇ ਹੋ? ਤੁਸੀਂ ਲਗਦੇ ਓ ਕੋਈ ਪਰਾਏ।
ਅਸੀਂ ਹਾਂ ਰੱਬ ਦੇ ਬੰਦੇ ਭਾਈ, ਸਤਿਨਾਮ ਦਾ ਹੋਕਾ ਦੇਈਏ।
ਰੱਬ ਨੇ ਇਕੋ ਜ਼ਾਤ ਬਣਾਈ, ਉਸ ਦੀ ਰਜ਼ਾ `ਚ ਰਹੀਏ।
ਠੰਢ ਤੇ ਬਾਰਸ਼ ਨੇ ਝੰਭ ਸੁੱਟੇ, ਉੱਪਰੋਂ ਰਾਤ ਹੈ ਆਈ।
ਰਾਤ ਰਹਿਣ ਦੀ ਬਿਨਤ ਹੈ ਸਾਡੀ, ਹੋਰ ਨਾ ਲੋਚਾ ਕਾਈ।
ਜੇ ਤਾਂ ਭਾਈ ਜਨੇਊ ਪਾਇਐ, ਤਾਂ ਅੰਦਰ ਲੰਘ ਆਉ।
ਨਹੀਂ ਤਾਂ ਆਪਣਾ ਰਸਤਾ ਨਾਪੋ, ਐਵੇਂ ਸਿਰ ਨਾ ਖਾਉ।

ਬਾਬਾ ਕਹਿੰਦਾ ਨਾਮ ਜਨੇਊ, ਕੋਈ ਹੋਰ ਜਨੇਊ ਨਾਹੀਂ।
ਹਰ ਜ਼ਰਰੇ ਵਿੱਚ ਉਹੀਓ ਵਸਦਾ, ਵਸੇ ਨਾ ਦੂਰ ਕਦਾਹੀਂ।
ਪੰਡਤ ਕਹਿੰਦਾ ਜਾਵੋ ਏਥੋਂ, ਤੁਸਾਂ ਲਈ ਜਗ੍ਹਾ ਨਹੀਂ ਕੋਈ।
ਅੱਲ-ਵਲੱਲੀਆਂ ਗੱਲਾਂ ਕਰਦੇ, ਕੰਮ ਦੀ ਗੱਲ ਨਾ ਕੋਈ।
ਜ਼ਾਤ ਆਪਣੀ ਦੱਸੋ ਪਹਿਲਾਂ, ਜੇ ਰਾਤ ਤੁਸੀਂ ਹੈ ਰਹਿਣਾ।
ਸ਼ੂਦਰ ਅੰਦਰ ਆ ਨਹੀਂ ਸਕਦਾ, ਹੈ ਸ਼ਾਸ਼ਤਰ ਦਾ ਕਹਿਣਾ।
ਭਿੱਟਿਆ ਜਾਵੇ ਮੰਦਰ ਸਾਡਾ, ਇਹ ਮੰਨਜ਼ੂਰ ਨਾ ਉੱਕਾ।
ਪਿੰਡ ਵਾਲ਼ੇ ਮੈਨੂੰ ਛੇਕ ਦੇਣਗੇ, ਟੱਬਰ ਮਰ ਜਾਊ ਭੁੱਖਾ।
ਸ਼ੂਦਰ ਹੋ ਤਾਂ ਜਾਵੋ ਏਥੋਂ, ਕਰੋ ਕਿਧਰੇ ਹੋਰ ਟਿਕਾਣਾ।
ਮੂਰਤੀ ਅੰਦਰ ਖੜ੍ਹੀ ਉਡੀਕੇ, ਮੈਂ ਉਸ ਨੂੰ ਭੋਗ ਲੁਆਣਾ।
ਮਰਦਾਨਾ ਕਹਿੰਦਾ ਬਾਬਾ, ਆਪਾਂ ਸੁਣੀ ਸੀ ਬਾਂਗ ਮਸੀਤੇ।
ਚਲ ਆਪਾਂ ਹੁਣ ਚਲੀਏ ਉੱਥੇ, ਬੜੇ ਤੰਗ ਮੌਸਮ ਨੇ ਕੀਤੇ।
ਬਾਹਰ ਮਸੀਤ ਦੇ ਜਾ ਕੇ ਉਹਨੀਂ, ਦਰ ਉਹਦਾ ਖੜਕਾਇਆ।
ਬੁੜ ਬੁੜ ਕਰਦਾ ਇੱਕ ਮੁੱਲਾਂ, ਅੰਦਰੋਂ ਬਾਹਰ ਆਇਆ।
ਮੁੱਲਾਂ ਜੀ ਅਸੀਂ ਰਾਤ ਹੈ ਕੱਟਣੀ, ਉੱਠ ਸੁਭਾ ਤੁਰ ਜਾਣਾ।
ਝੱਖੜ ਝਾਂਜੇ ਨੇ ਝੰਭ ਸੁੱਟੇ, ਬੱਸ ਕਰਨਾ ਰਾਤ ਟਿਕਾਣਾ।
ਮੁਸਲਮਾਨ ਹੋ? ਪੰਜ ਨਮਾਜ਼ਾਂ ਪੜ੍ਹਦੇ ਹੋ ਕੀ ਤੁਸੀਂ ਭਾਈ?
ਗ਼ੈਰ ਮੁਸਲਿਮ ਨਾ ਵੜੇ ਮਸੀਤੇ, ਮੈਨੂੰ ਹੁਕਮ ਹੈ ਭਾਈ।

ਬਾਬਾ ਕਹੇ ਅਸੀਂ ਰੱਬ ਦੇ ਬੰਦੇ, ਗੀਤ ਉਸੇ ਦੇ ਗਾਈਏ।
ਸਭ ਦਾ ਇਕੋ ਸਾਈਂ ਅੱਲ੍ਹਾ, ਉਸ ਦੀ ਓਟ ਤਕਾਈਏ।
ਤੁਸੀਂ ਤਾਂ ਲਗਦੇ ਕਾਫ਼ਰ ਮੈਨੂੰ, ਜੋ ਹਨ ਗਾਉਂਦੇ ਫਿਰਦੇ।
ਗੌਣਾਂ, ਉਹ ਵੀ ਵਿੱਚ ਮਸੀਤੇ, ਤੁਸੀਂ ਅੱਲ੍ਹਾ ਤੋਂ ਨਈਂ ਡਰਦੇ।
ਇੰਜ ਲਗਦੈ ਕਿ ਐਸ ਬੰਦੇ ਨੇ, ਸਾਜ਼ ਜਿਹਾ ਕੁੱਝ ਫੜਿਆ।
ਇਸਲਾਮ ਸ਼ਰ੍ਹਾ ਵਿੱਚ ਗੌਣ ਮਨ੍ਹਾਂ ਹੈ, ਨਹੀਂ ਤੁਸਾਂ ਨੇ ਪੜ੍ਹਿਆ?
ਚੁੱਪ ਚਾਪ ਤੁਸੀਂ ਖਿਸਕੋ ਏਥੋਂ, ਨਹੀਂ ਪਾਵੋਂਗੇ ਕੋਈ ਪੰਗਾ।
ਵਾਹ ਪੈ ਗਿਆ ਨਾਲ਼ ਕਾਫ਼ਰਾਂ, ਮੈਂ ਬੂਹਾ ਖੋਲ੍ਹਿਆ ਚੰਗਾ।
ਖ਼ਬਰ ਫ਼ੈਲ ਗਈ ਪਿੰਡ ਵਿੱਚ ਛੇਤੀ, ਦੋ ਅਜਨਬੀ ਹਨ ਫਿਰਦੇ।
ਜ਼ਾਤ-ਪਾਤ ਕੁੱਝ ਦੱਸਦੇ ਨਾਹੀਂ, ਨਹੀਂ ਭਗਵਾਨ ਤੋਂ ਡਰਦੇ।
ਘਰ ਵਿੱਚ ਮੂਲ਼ ਨਾ ਵਾੜਿਓ ਦੋਵੇਂ, ਕੋਈ ਲਗਦੇ ਚੋਰ ਉਚੱਕੇ।
ਮੰਨਣ ਨਾ ਜੋ ਊਚ ਨੀਚ ਨੂੰ, ਬੰਦੇ ਕਦੇ ਨਹੀਂ ਐਸੇ ਤੱਕੇ।
ਪਿੰਡੋਂ ਨਿੱਕਲ ਦਰਖ਼ਤਾਂ ਹੇਠਾਂ, ਫਿਰ ਬਾਬੇ ਆਸਣ ਲਾਇਆ।
ਮੋਹਲ਼ੇਧਾਰ ਮੀਂਹ ਵਿੱਚ ਬਹਿ ਕੇ, ਗੀਤ ਪ੍ਰਭੂ ਦਾ ਗਾਇਆ।
ਭੁੱਲਿਆਂ ਨੂੰ ਰਾਹ ਪਾਇਆ, ਕਹਿ ਇੱਕੋ ਰਾਮ ਤੇ ਅੱਲ੍ਹਾ।
ਖੁਦ ਕਹਾਇਆ ਭੂਤਨਾ, ਬੇਤਾਲਾ, ਕੁਰਾਹੀਆ ਤੇ ਝੱਲਾ।
ਚਾਰੇ ਕੂੰਟਾਂ ਘੁੰਮੀਆਂ ਬਾਬੇ, ਸੱਚ ਦਾ ਪਾਠ ਪੜ੍ਹਾਇਆ।
ਚੋਰ ਭੂਮੀਏਂ, ਸੱਜਣ, ਕੌਡੇ, ਸਭ ਨੂੰ ਰਾਹ ਦਿਖਾਇਆ।
ਬਾਬਾ ਕਹਿੰਦਾ ਪਾਖੰਡ ਛੱਡੋ, ਛੱਡ ਦਿਉ ਪੱਥਰ ਪੂਜਾ।
ਇਕੋ ਰੱਬ, ਉਹਦਾ ਨਾਮ ਧਿਆਵੋ, ਪੂਜੋ ਨਾ ਕੋਈ ਦੂਜਾ।
ਬਾਬੇ ਦਾਤ ਪਾਈ ਜੋ ਰੱਬ ਤੋਂ, ਇਸ ਬੰਦੇ ਦੀ ਝੋਲੀ ਪਾਈ।
ਆਉ ਬਹਿ ਕੇ ਲੇਖਾ ਕਰੀਏ, ਕੀ ਅਸੀਂ ਕੀਮਤ ਪਾਈ?
ਕਰਮਕਾਂਡੀ ਅਸੀਂ ਬਣ ਗਏ ਮੁੜ ਕੇ, ਪੂਜੀਏ ਮੜ੍ਹੀ ਮਸਾਣਾਂ।
ਦੇਹਧਾਰੀਆਂ ਦੇ ਡੇਰਿਆਂ ਉੱਤੇ, ਭੁੱਲਦੇ ਨਹੀਂ ਅਸੀਂ ਜਾਣਾ।
ਬਿਨਾਂ ਮਹੂਰਤ ਕੋਈ ਕੰਮ ਨਹੀਂ ਕਰਦੇ, ਮਰਨ ਹੋਵੇ ਜਾਂ ਸ਼ਾਦੀ।
ਨਾਲ਼ੇ ਇੱਜ਼ਤ ਹਾਂ ਲੁਟਵਾਉਂਦੇ, ਹੋਵੇ ਧਨ ਦੀ ਵੀ ਬਰਬਾਦੀ।
ਸਰਾਧ, ਜਠੇਰੇ, ਮੰਗਲ, ਸੰਗਲ, ਵਰਤ ਵੁਰਤ ਸਭ ਕਰੀਏ।
ਕਹਿੰਦੇ ਵਿੱਚ ਸਮਾਜ ਦੇ ਰਹਿਣਾ, ਸ਼ਗਨ ਅਪਸ਼ਗਨ ਤੋਂ ਡਰੀਏ।
ਨਾਲ਼ ਨਗ਼ਾਂ ਦੇ ਉਂਗਲਾਂ ਭਰੀਆਂ, ਧਾਗੇ ਗੁੱਟੀਂ ਲਾਲ ਲਪੇਟੇ।
ਸਾਧ ਔਂਤਰੇ ਬਿਨਾਂ ਔਲਾਦੋਂ, ਅਸੀ ਮੰਗੀਏ ਉਨ੍ਹਾਂ ਤੋਂ ਬੇਟੇ।
ਵਸਤੂ ਸ਼ਾਸ਼ਤਰ ਨਵੀਂ ਬਿਮਾਰੀ, ਖੇਡ ਸ਼ੈਤਾਨ ਨੇ ਖੇਡੀ।
ਹੱਥੀਂ ਕੋਠੇ ਢਾ ਲਏ ਆਪਣੇ, ਮੱਤ ਮਾਰੀ ਗਈ ਕੇਡੀ।
ਬੰਦਿਆ! ਮੰਨ ਗੁਰੂ ਦਾ ਕਹਿਣਾ, ਰੱਖ ਲੈ ਰੱਬ `ਤੇ ਡੋਰੀ।
ਜਾਣੀ ਜਾਣ ਤੇਰੇ ਉਹ ਦਿਲ ਦਾ, ਤੂੰ ਕਰ ਨਹੀਂ ਸਕਦਾ ਚੋਰੀ।
ਸ਼ਬਦ ਗੁਰੂ, ਸਮਰੱਥ ਗੁਰੂ, ਤੂੰ ਕਿਉਂ ਯਕੀਨ ਨਹੀਂ ਕਰਦਾ?
ਏਕ ਪਿਤਾ ਸਭ ਕਰਣੇਹਾਰਾ, ਕਿਉਂ ਥਾਂ ਥਾਂ ਸਿੱਜਦੇ ਕਰਦਾ।
ਛੱਡ ਦੇ ਆਸ ਪਰਾਈ ਤੱਕਣੀ, ਗੁਰ ਚਰਣੀਂ ਮਨ ਲਾ ਲੈ।
ਦਾਤ ਜੋ ਬਾਬੇ ਨਾਨਕ ਦਿੱਤੀ, ਗੁਣ ਓਸ ਪ੍ਰਭੂ ਦੇ ਗਾ ਲੈ।

ਨਿਰਮਲ ਸਿੰਘ ਕੰਧਾਲਵੀ


24/11/13)
ਪਵਨਪ੍ਰੀਤ ਸਿੰਘ ਖਾਲਸਾ

ਪ੍ਰੈਸ ਨੋਟ:-
ਅਰਦਾਸ ਤੇ ਡੱਟ ਕੇ ਪਹਿਰਾ ਦੇਵਾਗਾਂ ਸਿੰਘਾਂ ਦੀ ਰਿਹਾਈ ਤੋ ਬਿਨਾ ਪਿਛੇ ਨਹੀ ਹਟਾਗਾ :-ਭਾਈ ਗੁਰਬਖਸ਼ ਸਿੰਘ ਖਾਲਸਾ
ਭਾਈ ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਲਾਲ ਸਿੰਘ ਤੇ ਹੋਰਨਾ ਨੂੰ ਗੈਰ ਕਾਨੂਨੀ ਹਿਰਾਸਤ `ਚ’ ਰਖਣ ਵਿਰੁੱਧ ਭੁੱਖ ਹੜਤਾਲ ਜਾਰੀ ਰਖਾਗਾਂ
ਚੰਡੀਗੜ (ਸ਼੍ਰੋਮਣੀ ਗੁਰਮਤਿ ਚੇਤਨਾ) ਆਪਣੇ ਹਕਾ ਲਈ ਜੇ ਅਸੀ ਹਥਿਆਰ ਚੁੱਕਦੇ ਹਾਂ ਤਾਂ ਅਤਵਾਦੀ ਕਹਿ ਕੇ ਮੀਡੀਆਂ ਰਾਹੀ ਸਰਕਾਰ ਸਾਨੂੰ ਬਦਨਾਮ ਕਰਦੀ ਹੈ ਜੇ ਅਸੀ ਆਪਣੇ ਮਿਸ਼ਨ ਦੀ ਪੁਰਤੀ ਲਈ ਸ਼ਾਤਮਈ ਕਾਨੂੰਨ `ਚ’ ਰਹਿ ਕੇ ਭੁਖ ਹੜਤਾਲ ਰਾਹੀ ਰੋਸ ਪ੍ਰਗਟ ਕਰਦੇ ਹਾਂ ਤਾਂ ਮੀਡੀਆ ਸਾਡੀ ਗੱਲ ਆਮ ਲੋਕਾ ਵਿੱਚ ਪੱਹੁਚਾਣ ਲਈ ਸਾਡੀ ਮਦਦ ਨਹੀ ਕਰਦਾ। ਸਗੋ ਸਾਡੇ ਤਖਤਾ ਤੇ ਬਿਰਾਜਮਾਨ ਜਥੇਦਾਰ ਸਹਿਬਾਨ ਸਾਡੇ ਰੋਸ ਨੂੰ ਸਿਧਾਂਤਹੀਣ ਕਹਿ ਕੇ ਸਾਨੂੰ ਭੰਡਦੇ ਹਨ। ਅਸੀ ਕਰੀਏ ਤੇ ਕੀ ਕਰੀਏ? ? । 4 ਸਾਲ ਦੀ ਉਮਰ ਕੈਦ ਭੁਗਤਣ ਤੋ ਬਆਦ ਵੀ ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਬੁੜੇਲ ਜੇਲ `ਚ’ ਬੰਦ ਹਨ। ਗੈਰ ਕਾਨੂੰਨੀ ਹਿਰਾਸਤ ਜੇਲਾ `ਚ’ ਰਖੇ ਸਿੰਘ `ਚ’ ਭਾਈ ਲਾਲ ਸਿੰਘ ਨਾਭਾ ਜੇਲ ਦਵਿੰਦਰਪਾਲ ਸਿੰਘ ਭੁੱਲਰ ਦਇਆ ਸਿੰਘ ਲਾਹੌਰੀਆ ਭੀ ਸ਼ਾਮਲ ਹਨ ਹਿੰਦੂਸਤਾਨ ਦੇ ਦੂਜੇ ਸੂਬਿਆ ਕਲਕਤਾ, ਹਰਿਆਣਾ ਅਤੇ ਦਿੱਲੀ ਅੰਦਰ ਵੀ ਅਨੇਕਾ ਸਿੰਘ ਜੇਲਾ ਵਿੱਚ ਬੰਦ ਹਨ ਜੋ ਅਦਾਲਤ ਵਲੋ ਦਿੱਤੀਆਂ ਸਜਾਵਾਂ ਵੀ ਭੁਗਤ ਚੁੱਕੇ ਹਨ। ਇਹਨਾ ਨੂੰ ਰਿਹਾਅ ਕੀਤੀ ਜਾਵੇ! ਇਹਨਾ ਵਿਚਾਰਾ ਦਾ ਪ੍ਰਗਟਾਵਾ ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਨੇ ਕੀਤਾ। ਜੋ ਪਿਛਲੇ। 0 ਦਿਨਾਂ ਤੋ ਗੁਰਦੁਆਰਾ ਅੰਬ ਸਾਹਿਬ ਮੌਹਾਲੀ ਵਿਖੇ ਸਿੱਖ ਨੋਜਵਾਨਾ ਦੀ ਰਿਹਾਈ ਦੇ ਮਿਸ਼ਨ ਨੂੰ ਲੈ ਕੇ ਭੁਖ ਹੜਤਾਲ ਤੇ ਬੈਠੇ ਹਨ। ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਮੁੱਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ ਨਾਲ ਗੱਲਬਾਤ ਕਰਦਿਆ ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਨੇ ਸ਼ਪਸ਼ਟ ਕਿਹਾ “ਕਿ ਉਹ ਹੁਣ ਜਿੰਦਗੀ ਮੌਤ ਦੀ ਆਖਰੀ ਲੜਾਈ ਲੜ ਰਹੇ ਹਨ” ਜੇਲਾ ਵਿੱਚ ਬੰਦ ਸਜਾ ਭੁਗਤ ਚੁਕੇ ਸਿੰਘਾਂ ਦੀ ਰਿਹਾਈ ਤੋ ਬਿਨਾ ਉਹ ਪਿਛੇ ਨਹੀ ਹਟਣਗੇ ਤਖਤਾ ਤੇ ਬੈਠੇ ਜਥੇਦਾਰਾਂ ਵਲੋ ਭੁਖ ਹੜਤਾਲ ਨਾਂਹ ਰਖਣ ਦੀ ਅਪੀਲ ਨੂੰ ਉਨਾ ਬੇਮਤਲਬ ਦਸਿਆ ਤੇ ਕਿਹਾ ਭੁਖ ਹੜਤਾਲ ਤੇ ਬੈਠਣ ਤੋ ਪਹਿਲਾ ਕੀਤੀ “ਅਰਦਾਸ ਤੇ ਉਹ ਡੱਟ ਕੇ ਪਹਿਰਾ ਦੇਣਗੇ”। ਇਸ ਮੋਕੇ ਹੋਰਨਾ ਤੋ ਇਲਾਵਾ ਦਲ ਖਾਲਸਾ ਦੇ ਸਤਨਾਮ ਸਿੰਘ, ਬੀਬੀ ਕਸ਼ਮੀਰ ਕੋਰ, ਬੀਬੀ ਪ੍ਰੀਤਮ ਕੋਰ, ਜਸਕੀਰਤ ਸਿੰਘ, ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਨੇ ਸੰਮੂਹ ਪੰਥਕ ਜਥੇਬੰਦੀਆ ਤੇ ਅਣੱਖ ਰਖਣ ਵਾਲੇ ਰਵਾਇਤੀ ਅਕਾਲੀ ਦਲ ਅੰਦਰ ਬੈਠੇ ਸਿਖਾਂ ਨੂੰ ਅਪੀਲ ਕੀਤੀ ਕੀ ਉਹ ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਦੀ ਡੱਟ ਕੇ ਮਦਦ ਕਰਨ ਅਤੇ ਸਿਘਾਂ ਦੀ ਰਿਹਾਈ ਨੂੰ ਯਕੀਨੀ ਬਣਾੳੇੁਣ ਅਤੇ ਭਾਈ ਸਾਹਿਬ ਦੀ ਅਨਮੋਲ ਜਿੰਦਗੀ ਨੂੰ ਬਚਾਉਣ ਲਈ ਅਗੇ ਆਉਣ।
ਜਾਰੀ ਕਰਤਾ ਪਵਨਪ੍ਰੀਤ ਸਿੰਘ ਖਾਲਸਾ ਮੀਡੀਆਂ ਇੰਚਾਰਜ ਸ਼੍ਰੌਮਣੀ ਗੁਰਮਤਿ ਚੇਤਨਾ


ਕੀ ਇਹ ਗੁਰਮਤਿ ਹੈ?
ਮੀਡੀਏ ਵਿੱਚ ਛਪੀ ਇੱਕ ਖ਼ਬਰ-
‘ਧੰਨ ਧੰਨ ਬਾਬਾ ਗੁਰਦਿੱਤਾ, ਜੋ ਵਰ ਮੰਗਿਆ ਸੋ ਵਰ ਦਿੱਤਾ`।
ਕੀਰਤਪੁਰ ਸਾਹਿਬ: ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ਼ਰਧਾਲੂਆਂ ਨੂੰ ਅਖੰਡ ਪਾਠ ਕਰਵਾਉਣ ਲਈ ਸਾਲਾਂਬੱਧੀ ਉਡੀਕ ਕਰਨੀ ਪਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਬਾਬਾ ਗੁਰਦਿੱਤਾ ਜੀ ਵਿਖੇ ਅਖੰਡ ਪਾਠ ਦੀ ਜੂਨ 2016 ਤੱਕ ਦੀ ਬੁਕਿੰਗ ਹੋ ਚੁੱਕੀ ਹੈ। ਗੁਰਦੁਆਰਾ ਬਾਬਾ ਗੁਰਦਿੱਤਾ ਜੀ ਬਾਰੇ ਇਹ ਕਿਹਾ ਜਾਂਦਾ ਹੈ ਕਿ ‘ਧੰਨ ਧੰਨ ਬਾਬਾ ਗੁਰਦਿੱਤਾ, ਜੋ ਵਰ ਮੰਗਿਆ ਸੋ ਵਰ ਦਿੱਤਾ`। ਇਹੀ ਕਾਰਨ ਹੈ ਕਿ ਦੁਨੀਆਂ ਭਰ ਵਿੱਚ ਵਸਦੇ ਸਿੱਖ ਬਾਬਾ ਗੁਰਦਿੱਤਾ ਜੀ ਵਿਖੇ ਵਿਸ਼ੇਸ਼ ਤੌਰ `ਤੇ ਆਉਂਦੇ ਹਨ ਤੇ ਅਖੰਡ ਪਾਠ ਕਰਵਾਉਂਦੇ ਹਨ।
ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ਼ਰਧਾਲੂਆਂ ਦੀ ਪੂਰੀ ਆਸਥਾ ਹੈ। ਇਥੇ ਅਖੰਡ ਪਾਠਾਂ ਦੀ ਬੁਕਿੰਗ ਜੂਨ 2016 ਤੱਕ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦਿਨੋਂ ਦਿਨ ਬਾਬਾ ਗੁਰਦਿੱਤਾ ਜੀ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਹੀ ਨਹੀਂ ਹਰ ਮਹੀਨੇ ਗੁਰਦੁਆਰੇ ਦੀ ਗੋਲਕ 26 ਤੋਂ 30 ਲੱਖ ਰੁਪਏ ਤੱਕ ਜਾਂਦੀ ਹੈ ਤੇ ਇਕੱਠੇ ਤੌਰ `ਤੇ 11 ਅਖੰਡ ਪਾਠ ਚੱਲਦੇ ਹਨ। ਇਸ ਸਮੁੱਚੇ ਪ੍ਰਬੰਧ ਲਈ ਸਵਾ ਸੌ ਤੋਂ ਵੱਧ ਗ੍ਰੰਥੀ ਤਾਇਨਾਤ ਹਨ। ਇਸ ਤੋਂ ਇਲਾਵਾ 40 ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਮੁਲਾਜ਼ਮ, ਜਿਨ੍ਹਾਂ ਵਿੱਚ ਪ੍ਰਬੰਧਕਾਂ ਸਮੇਤ ਹੋਰ ਸੇਵਾਦਾਰ ਤੱਕ ਦੇ ਮੁਲਾਜ਼ਮ ਸ਼ਾਮਲ ਹਨ, ਵੀ ਇਥੇ ਡਿਊਟੀ ਨਿਭਾਉਂਦੇ ਹਨ। ਸ. ਗਰੇਵਾਲ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਬਾਬਾ ਗੁਰਦਿੱਤਾ ਜੀ ਵਿਖੇ 30 ਕਮਰਿਆਂ ਦੀ ਸਰਾਂ ਤੇ 12 ਹਜ਼ਾਰ ਵਰਗ ਫੁੱਟ ਦਾ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਹੈ। ਛੇਤੀ ਹੀ ਸੰਗਤ ਦੀ ਸਹੂਲਤ ਲਈ 100 ਕਮਰਿਆਂ ਵਾਲੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸਰਾਂ ਦਾ ਨਿਰਮਾਣ ਵੀ ਸ਼ੁਰੂ ਕਰਵਾਇਆ ਜਾ ਰਿਹਾ ਹੈ।


22/11/13)
ਜਥੇਦਾਰ ਮਹਿੰਦਰ ਸਿੰਘ ਖਹਿਰਾ

ਸੈਕੂਲਰਇਜ਼ਮ (ਧਰਮ-ਨਿਰਪੱਖਤਾ) ਅਤੇ ਸਿੱਖ ਧਰਮ,
ਭਾਰਤੀ ਰਾਸ਼ਟਰਵਾਦ ਅਤੇ ਸਿੱਖ ਕੌਮ

ਹਥਲੇ ਲੇਖ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਸਿੱਖ ਧਰਮ ਦੇ ਸਿਧਾਂਤਾਂ ਅਤੇ ਸੈਕੂਲਰਇਜ਼ਮ (ਧਰਮ ਨਿਰਪੱਖਤਾ ਦੇ ਨਿਯਮਾਂ ਦਾ ਬੁਨਿਆਦੀ ਕੀ ਅੰਤਰ ਹੈ ਅਤੇ ਸਿੱਖ ਕੌਮ ਦੀ ਰਾਸ਼ਟਰਵਾਦ ਨਾਲੋਂ ਅੱਡਰੀ, ਤੇ ਨਿਵੇਕਲੀ ਅਤੇ ਸੁਤੰਤਰ ਹੋਂਦ ਕਿਵੇਂ ਹੈ ਸੈਕੂਲਰਇਜ਼ਮ (ਧਰਮ ਨਿਰਪੱਖਤਾ) ਦੀ ਲਹਿਰ ਬ੍ਰਤਾਨੀਆਂ ਵਿੱਚ 1849 ਈ. ਵਿੱਚ ਚਾਰਟਿਸਟ ਲਹਿਰ ਦੀ ਨਾਕਾਮਯਾਬੀ ਤੋਂ ਬਾਅਦ ਚਲੀ ਸੀ। ਇਸ ਦਾ ਸੰਚਾਲਕ ਸੀ, ਜੋਰਜ਼ ਜੈਕਬ ਹੋਲੀਓਕ। ਹੋਲੀਓਕ ਚਿਰਜੀਵੀ ਸੀ ਅਤੇ ਤਕਰੀਬਨ 4 ਦਹਾਕੇ ਕਿਤਾਬਾਂ ਲਿਖ ਕੇ ਇਸ ਦੇ ਸਿੱਧਾਂਤਾਂ ਨੂੰ ਪ੍ਰਚਾਰਦਾ ਰਿਹਾ। ਉਸ ਦੀਆਂ ਪ੍ਰਮੁਖ ਪੁਸਤਕਾ ਹਨ: ਸੈਕੂਲਰਇਜ਼ਮ ਦੇ ਨਿਜ਼ਮ
(Principles of secularism), ਆਸਤਿਕਤਾ ਦਾ ਮੁਕੱਦਮਾ (The Trial of Theism), ਨਾਸਤਿਕਤਾ ਦੀਆਂ ਹੱਦਾਂ (The limits of Atheism), ਅਤੇ ਸੈਕੂਲਰਇਜ਼ਮ ਦਾ ਨਿਕਾਸ ਅਤੇ ਸੁਭਾਅ (The Origin And nature of secularism) ਉਸ ਦੇ ਪ੍ਰਮੁਖ ਪੈਰੋਕਾਰਾਂ ਵਿਚੋਂ ਹਨ, ਚਾਰਰਲਸ ਬਰੈਡਲਾ, ਚਾਰਲਸ ਵੱਟ ਅਤੇ ਜੀ ਡਬਲਯੂ ਫੁਟ, ਜੋ ਸਾਰੇ ਨਾਸਤਕ ਸਨ ਅਤੇ ਨਾਸਤਕਤਾ ਨੂੰ ਸੈਕੂਲਰਇਜ਼ਮ ਦਾ ਅਨਿਖੜਵਾਂ ਅੰਗ ਸਮਝਦੇ ਤੇ ਪ੍ਰਚਾਰਦੇ ਸਨ। ਸੈਕੂਲਰਇਜ਼ਮ ਦੀ ਲਹਿਰ ਉਦੋਂ ਤੱਕ ਤਾਕਤ ਫੜਦੀ ਰਹੀ, ਜਦੋਂ ਧਰਮ ਵਿਰੋਧੀ ਭਾਵਨਾਂ ਜਨਤਾ ਵਿੱਚ ਪ੍ਰਚਲਤ ਰਹੀ। ਇਸ ਸਿਧਾਂਤ ਦੀ ਜੜ੍ਹ ਤੱਕ ਪੁੱਜਣਾ ਹੋਵੇ ਤਾਂ ਅਸੀਂ ਖੋਜ ਕਰਦੇ ਹੋਏ ਇਧਰੋਂ ਜਰਮੀ ਬੈਂਥਮ ਅਤੇ ਜੇਮਸ ਮਿੱਲ ਦੇ ਐਸੋਸੀਏਸ਼ਨਿਸਟ ਅਖਾੜੇ ਤੱਕ ਜਾ ਪੁੱਜਾਂਗੇ ਅਤੇ ੳਧਰੋਂ ਸੈਕੂਲਰਇਜ਼ਮ ਸਾਨੂੰ ਥੋਮਸ ਪੇਨ ਅਤੇ ਰਿਚਰਡ ਕਾਰਲਾਇਲ ਦੀ ਨਾਸਤਿਕਤਾ ਤੱਕ ਪੁਚਾ ਦੇਵੇਗਾ।
ਸੈਕੂਲਰਇਜ਼ਮ ਦਾ ਸੰਸਾਰਕ ਜੀਵਨ ਬਹੁਤ ਥੋੜਾ ਸੀ, ਇਹ ਆਪਣੇ ਮੁਖ ਮੰਤਵ ਵਿੱਚ ਅਸਫਲ ਰਹੀ, ਨਾਹੀ ਧਰਮ ਤੋਂ ਬਾਹਰ ਸਦਾਚਾਰ ਦੀ ਪੱਕੀ ਨੀਂਹ ਕਰ ਸਕੀ ਅਤੇ ਨਾ ਹੀ ਕਿਸੇ ਨਵੀਂ ਜੀਵਨ ਜਾਂਚ ਦੀ ਤਾਮੀਰ ਕਰ ਸਕੀ। ਫਲਸਫੇ ਪੱਖੋਂ ਇਸ ਦੀ ਘਾਤਕ ਕਮਜ਼ੋਰੀ ਇਹ ਸੀ ਕਿ ਇਹ ਤੱਥ ਅਤੇ ਕਦਰ ਕੀਮਤ ਦੇ ਫਰਕ ਨੂੰ ਨਿਖਾਰਨ ਤੋਂ ਅਸਮਰਥ ਰਹੀ ਮੋਟੇ ਤੋਰ ਤੇ ਤੱਥ ਅਨੁਭਵ ਉਪਰ ਅਧਾਰਿਤ ਹੁੰਦੇ ਹਨ ਅਤੇ ਕਦਰਾਂ ਕੀਮਤਾਂ ਡੂੰਘੇ ਜ਼ਕੀਨ ਉਤੇ ਅਧਾਰਿਤ ਹੁੰਦੀਆਂ ਹਨ। ਭਾਰਤ ਦੀ ਲੋਕ ਸਭਾ ਵਿੱਚ ਕਿਸੇ ਨੇ ਸੈਕੂਲਰਇਜ਼ਮ ਦੇ ਸਿਧਾਂਤ ਅਤੇ ਇਤਿਹਾਸ ਵਲ ਡੂੰਘੀ ਨਜ਼ਰ ਨਾ ਮਾਰੀ ਅਤੇ ਸਿਆਸੀ ਜਮਾਤਾਂ ਉਤੇ ਸੰਬੰਧਤ ਕਾਨੂੰਨ ਦੀ ਧਾਰਾ 29 ਦੇ ਅਨੁਸਾਰ ਆਪੋ ਆਪਣੇ ਵਿਧਾਨ ਵਿੱਚ ਸੋਧ ਕਰਨ ਦਾ ਹੁਕਮ ਲਾਗੂ ਕਰ ਦਿੱਤਾ ਗਿਆ। ਹੁਣ ਕੇਵਲ ਓਹੋ ਸਿਆਸੀ ਜਮਾਤ ਕਾਨੂੰਨੀ ਮਾਣਤਾ ਪ੍ਰਾਪਤ ਕਰ ਸਕਦੀ ਹੈ, ਜੋ ਸੈਕੂਲਰਇਜ਼ਮ, ਸਮਾਜਵਾਦ ਅਤੇ ਲੋਕਤੰਤਰ ਵਿੱਚ ਆਸਥਾ ਰੱਖਦੀ ਹੋਵੇ ਕਾਨੂੰਨ ਘੜਨੀ ਸਭਾ ਨੇ ਇਹ ਵੀ ਡੂੰਘਾਈ ਨਾਲ ਨਾ ਵਿਚਾਰਿਆ ਕਿ ਲੋਕਤੰਤਰ ਵਿੱਚ ਆਸਥਾ ਰੱਖਣ ਵਾਲੇ ਦਾ ਮੁੱਢਲਾ ਕਾਨੂੰਨੀ ਹੱਕ ਹੈ ਕਿ ਉਹ ਸਮਾਜਵਾਦ ਨੂੰ ਮੰਨੇ ਜਾ ਸਮੰਤਵਾਦ ਨੂੰ, ਇਥੋਂ ਤੱਕ ਕੇ ਲੋਕਤੰਤਰ ਵਿਰੋਧੀਆਂ ਨੂੰ ਲੋਕਤੰਤਰ ਵਿਰੁਧ ਪ੍ਰਚਾਰ ਕਰਨ ਲਈ ਸਿਆਸੀ ਪਾਰਟੀ ਬਣਾਨ ਦਾ ਅਧਿਕਾਰ ਦਿੰਦਾ ਹੈ। ਲੋਕਤੰਤਰ ਵਿੱਚ ਇਨ੍ਹਾਂ ਹੱਕਾਂ ਨੂੰ ਖੱਤਮ ਨਹੀਂ ਕੀਤਾ ਜਾ ਸਕਦਾ। ਅਕਾਲੀਆਂ ਨੂੰ ਇਨ੍ਹਾਂ ਸਿਧਾਂਤਾਂ ਵਿੱਚ ਯਕੀਨ ਕਰਨ ਲਈ ਧਾਰਾ 29 ਦੇ ਅਨੁਸਾਰ ਸੋਧ ਕਰਨੀ ਜ਼ਰੂਰੀ ਹੋ ਗਈ ਜਦ ਕਿ ਅਕਾਲੀ ਦਲ ਦੀ ਅਧਾਰਸ਼ਿਲਾ ਹੀ ਸਿੱਖ ਧਰਮ ਹੈ।
ਹੁਣ ਅਸੀਂ ਵੇਖਾਂਗੇ ਕਿ ਸਿੱਖ ਧਰਮ ਦੇ ਸਿਧਾਂਤ ਅਤੇ ਸੈਕੂਲਰਇਜ਼ਮ (ਧਰਮ ਨਿਰਪੱਖਤਾ) ਦੇ ਨਿਜ਼ਮ ਇੱਕ ਦੂਜੇ ਦੇ ਵਿਰੋਧੀ ਕਿਵੇਂ ਹਨ। ਸਿੱਖ ਧਰਮ ਦਾ ਸਿਧਾਂਤ ਨਿਆਂਕਾਰੀ ਸਰਬਸ਼ਕਤੀਮਾਨ ਅਕਾਲ ਪੁਰਖ ਨੂੰ ਸਰਬ ਵਿਆਪਕ ਤਸੱਵਰ ਕਰਦਾ ਹੈ ਸਿੱਖ ਦਾ ਅਕੀਦਾ ਹੈ ਕਿ ਸੰਸਾਰਕ ਜੀਵਨ ਅੰਤਿਮ ਜੀਵਨ ਨਹੀਂ ਹੈ, ਗੁਰਬਾਣੀ ਦੇ ਮਹਾਵਾਕ ਅਨੁਸਾਰ “ਮਰਣਹਾਰੁ ਇਹੁ ਜੀਅਰਾ ਨਾਹੀ” (ਅੰਗ ੧੮੮) ਸਿੱਖ ਧਰਮ ਦੇ ਸਿਧਾਂਤ ਅਨੁਸਾਰ ਸਥੂਲ ਜੀਵਨ ਵਿੱਚ ਵੀ ਉਨਤੀ ਦਾ ਸੰਕਲਪ ਤੇ ਅਧਾਰ ਅਧਿਆਤਮਵਾਦ ਨਾਲ ਸਬੰਧਤ ਹੈ: ਪਦਾਰਥਵਾਦ ਨਾਲ ਨਹੀਂ। ਇਨ੍ਹਾਂ ਤਿੰਨਾਂ ਅਸੂਲਾਂ ਦੇ ਉਲਟ ਧਰਮ ਨਿਰਪੱਖਤਾ ਦੇ ਤਿੰਨੋ ਮੁਢਲੇ ਨਿਜ਼ਮ ਹਨ ਕਿ ਧਰਮ ਨਿਰਪੱਖਤਾ ਪ੍ਰਮਾਤਮਾ ਦੀ ਹੋਂਦ ਤੋਂ ਇਨਕਾਰੀ ਹੈ: ਨਾਸਤਿਕਤਾ ਇਸ ਦਾ ਅਨਿਖੜਵਾ ਅੰਗ ਹੈ। ਇਹ ਪਦਾਰਥ ਉਨਤੀ ਨੂੰ ਮਨੁਖਤਾ ਦੀ ਚਰਮਸੀਮਾ ਦਸਦਾ ਹੈ ਅਤੇ ਸਥੂਲ ਪੱਧਰ ਤੋਂ ਉਤੇ ਕਿਸੇ ਹੋਰ ਦੁਨੀਆਂ ਜਾਂ ਜੀਵਨ ਨੂੰ ਮਾਣਤਾ ਨਹੀਂ ਦਿੰਦਾ। ਜਿਥੇ ਦੂਸਰੇ ਧਰਮਾਂ ਵਿੱਚ ਮੁਕਤੀ ਪ੍ਰਪਤੀ ਦੇ ਹੋਰ ਅਨੇਕ ਸਾਧਨ ਹਨ ਉਥੇ ਖਾਲਸੇ ਲਈ ਪਰਮ ਪੁਰਖ ਵਿੱਚ ਅਭੇਦ ਹੋਣ ਦਾ ਇੱਕੋ ਇੱਕ ਰਾਹ ਹੈ ਕਿ ਉਹ ਧਰਮੀ ਪੁਰਸ਼ ਦੇ ਆਤਮਿਕ ਵਿਕਾਸ ਅਤੇ ਦੁਨਿਆਵੀ ਖੁਸ਼ੀ ਵਿੱਚ ਵਿਘਨ ਪਾਉਣ ਵਾਲੀਆਂ ਅਨਿਆਕਾਰੀ ਸ਼ਕਤੀਆਂ ਨਾਲ ਅਕਾਲ ਤੱਖਤ ਦੇ ‘ਮੀਰੀ ਪੀਰੀ` ਦੇ ਵਿਧਾਨ ਅਨੁਸਾਰ ਨਿਰੰਤਰ ਜੂਝਦਾ ਰਹੇ। ਰਾਜਨੀਤੀ ਉਹੋ ਹੀ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਸਕਦੀ ਹੈ ਜਿਹੜੀ ਮਨੁਖ ਦੇ ਖੇੜੇ ਖੁਸ਼ੀਆਂ ਦੇ ਹੱਕ ਨੂੰ ਨਿਰਸੰਕੋਚ ਤਸਲੀਮ ਕਰੇ ਅਤੇ ਹਰ ਮਨੁਖ ਦੇ ਆਪਣੀ ਜਮੀਰ ਅਨੁਸਾਰ ਜੀਊਂਣ ਦੇ ਹੱਕ ਨੂੰ ਸਪੱਸ਼ਟ ਮੰਨੇ। ਹਰ ਮਨੁਖ ਦੇ ਸਵੈਮਾਨ ਅਤੇ ਅਣਖ ਨਾਲ ਜੀਊਂਣ ਦੇ ਹੱਕ ਦੀ ਰਾਖੀ ਕਰਨਾ ਰਾਜਨੀਤੀ ਦਾ ਪਹਿਲਾ ਫਰਜ ਹੈ।
ਇਸ ਕਰਕੇ ਹੀ ਸੈਕੂਲਰਇਜ਼ਮ ਤੇ ਟਿਪਣੀ ਕਰਦੇ ਹੋਏ ਡਾਕਟਰ ਹਰਕੀਰਤ ਸਿੰਘ ਜੀ ਲਿਖਦੇ ਹਨ ਕਿ “ਅੱਜ ਸਾਡੇ ਉਤੇ ਸੈਕੂਲਰਇਜ਼ਮ ਇੰਨਾ ਛਾਇਆ ਹੋਇਆ ਹੈ ਕਿ ਅਸੀਂ ਆਪਣੇ ਆਪ ਨੂੰ ਸੈਕੂਲਰ ਅਖਵਾਉਣ ਕਰਕੇ ਬਹੁਤ ਤੱਥ ਅਤੇ ਸਚਾਈਆਂ ਬਿਆਨ ਨਹੀਂ ਕਰ ਸਕਦੇ” ਇਸ ਦੀ ਸਭ ਤੋਂ ਵਡੀ ਸਚਾਈ ਇਹ ਹੈ ਕਿ ਨੁਮਾਇਦਾ ਬਹੁ-ਗਿਣਤੀ ਹਿੰਦੂ ਸੋਚ ਦੇ ਤਰਜ਼ਮਾਨ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ‘ਸਿੱਖ ਇੱਕ ਵਖਰੀ ਕੌਮ ਦੀ ਮਾਣਤਾ ਨਹੀਂ ਦਿੱਤੀ ਗਈ ਅਤੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨ ਕੇ ਸਿੱਖ ਕੌਮ ਨਾਲ ਗੁਲਾਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਰਥਾਤ ਅਜ਼ਾਦ ਭਾਰਤ ਵਿੱਚ ਸਿੱਖ ਗੁਲਾਮ ਹਨ। ਹਾਲਾਂਕਿ ਭਾਰਤ ਦੇ ਸਿੱਖ, 17 ਵੀਂ ਸਦੀ ਦੇ ਅੰਤਲੇ ਸਾਲਾਂ ਵਿਚ, ਖਾਲਸਾ ਪੰਥ ਦੀ ਸਾਜਨਾ ਦੇ ਸਮੇਂ ਤੋਂ ਹੀ ਇਤਿਹਾਸਕ ਤੌਰ ਤੇ ਇੱਕ ਰਾਜਨੀਤਕ ਕੌਮ ਵਜੋਂ ਤਸਲੀਮ ਕੀਤੇ ਗਏ ਹਨ: ਅਤੇ ਸਿੱਖ ਕੌਮ ਦਾ ਇਹ ਰੁਤਬਾ, ਕੌਮਾਂਤਰੀ ਪੱਧਰ ਤੇ ਯੂਰਪ ਅਤੇ ਏਸ਼ੀਆ ਦੀਆਂ ਪ੍ਰਮੁੱਖ ਸ਼ਕਤੀਆਂ, ਜਿਵੇਂ ਕਿ ਫਰਾਂਸ, ਇੰਗਲੈਂਡ, ਇਟਲੀ, ਰੂਸ, ਚੀਨ, ਤਿੱਬਤ, ਪਰਸ਼ੀਆ (ਈਰਾਨ) ਅਫਗਾਨਿਸਤਾਨ, ਨੇਪਾਲ ਅਤੇ ਕੰਪਨੀ ਬਹਾਦਰ, ਫੋਰਟ ਵਿਲੀਅਮ, ਕਲਕੱਤਾ ਵਲੋਂ 19ਵੀਂ ਸਦੀ ਦੇ ਅੱਧ ਤੱਕ ਅਤੇ ਫਿਰ ਮੁਲਕ ਛੱਡ ਕੇ ਜਾਂਦੇ ਫਰੰਗੀ, ਹਿੰਦੂ ਕਾਂਗਰਸ ਅਤੇ ਭਾਰਤੀ ਮੁਸਲਮ ਲੀਗ ਵਲੋਂ ਵੀਹਵੀਂ ਸਦੀ ਦੇ ਅੱਧ ਵਿੱਚ ਤਸਲੀਮ ਕੀਤਾ ਅਤੇ ਕਬੂਲਿਆਂ ਜਾ ਚੱਕਾ ਹੈ। ਹਿੰਦੁਸਤਾਨ ਦੀ ਧੱਕੜ ਬਹੁਗਿਣਤੀ ਨੇ 1950 ਵਿੱਚ ਮੁਲਕ ਤੇ ਇੱਕ ਅਜਿਹਾ ਸੰਵਿਧਾਨਕ ਇੰਤਜਾਮ ਠੋਸਿਆ, ਜਿਸ ਨੇ ਕਿ ਸਿੱਖਾਂ ਨੂੰ ਉਨ੍ਹਾਂ ਦੀ ਰਾਜਸੀ ਪਛਾਣ ਅਤੇ ਸਭਿਆਚਾਰਕ ਵਿਲੱਖਣਤਾ ਤੋਂ ਸੱਖਣੇ ਕਰ ਦਿੱਤਾ ਹੈ, ਇਸ ਤਰ੍ਹਾਂ ਸਿੱਖਾਂ ਨੂੰ ਰਾਜਸੀ ਤੌਰ ਤੇ ਖੱਤਮ ਕਰ ਕੇ ਅਤੇ ਉਨ੍ਹਾਂ ਨੂੰ ਆਤਮਿਕ ਅਤੇ ਸਭਿਆਚਾਰਕ ਗਿਰਾਵਟ ਦੇ ਕੰਢੇ ਲਿਆ ਕੇ, ਬੇ-ਸਿਰਪੈਰੇ ਹਿੰਦੂ ਧਰਮ ਦੇ ਖਾਰੇ ਸਾਗਰ ਵਿੱਚ ਹਰ ਹੀਲੇ ਡੁਬ ਜਾਣ ਅਤੇ ਸਦਾ ਲਈ ਤਬਾਹ ਹੋ ਜਾਣ ਦੀ ਨੌਬਤ ਤੱਕ ਲੈ ਆਂਦਾ ਹੈ ਅਤੇ ਸਿੱਖਾਂ ਨਾਲ ਅਜਾਦੀ ਤੋਂ ਪਹਿਲਾਂ ਕੀਤੇ ਸੰਜੀਦਾ ਇਕਰਾਰਨਾਮੇ ਅਤੇ ਸ਼ਰੇਆਮ ਕੀਤੇ ਵਾਅਦਿਆਂ ਨੂੰ ਬੇ-ਲਿਹਾਜੀ ਨਾਲ ਤੋੜ ਕੇ ਸਿੱਖਾਂ ਨੂੰ ਜਕੜ ਕੇ ਗੁਲਾਮ ਬਣਾ ਲਿਆ ਗਿਆ ਹੈ। ਇਸੇ ਕਰਕੇ 1950 ਵਿੱਚ ਵਿਧਾਨ ਘਾੜਨੀ ਸਭਾ ਵਿੱਚ ਸਿੱਖਾਂ ਦੇ ਨੁਮਾਦਿਆਂ ਨੇ ਅਜਿਹੇ ਸੰਵਿਧਾਨਕ ਇੰਤਜਾਮ ਨੂੰ ਪਰਵਾਣ ਕਰਨ ਵਾਲੀ ਧਿਰ ਬਣਨ ਤੋਂ ਨਾਹ ਕਰ ਦਿੱਤੀ ਸੀ।
ਹੁਣ ਅਸੀਂ ਰਾਸ਼ਟਰਵਾਦ ਬਾਰੇ ਚਰਚਾ ਕਰਾਂਗੇ, ਡਾਕਟਰ ਰਾਧਾ ਕ੍ਰਿਸ਼ਨਨ ਦੀ ਪੁਸਤਕ ‘ਰਿਲੀਜਨ ਐਡ ਸੋਸਾਇਟੀ` ਵਿਚੋਂ ਵੀ ਰਾਸ਼ਟਰਵਾਦ ਬਾਰੇ ਹਵਾਲਾ ਦੇਣਾ ਕੁਥਾਂਹ ਨਹੀਂ ਹੋਵੇਗਾ ਉਹ ਲਿਖਦੇ ਹਨ ਕਿ “ਇਨ੍ਹਾਂ ਇੱਕ ਦੂਜੇ ਦੇ ਵਿਰੋਧੀ ਰਾਸ਼ਟਰਾਂ ਦੇ ਸੰਸਾਰ ਵਿੱਚ ਸੁਭਾਵਿਕ ਰੁਚੀ ਇਹ ਹੁੰਦੀ ਹੈ ਕਿ ਦੂਸਰਿਆਂ ਨੂੰ ਨੀਵਾਂ ਦਿਖਾਇਆ ਜਾਵੇ। ਜਿਹੜੀ ਸ਼ਕਤੀ ਸੰਸਾਰ ਵਿੱਚ ਏਕਤਾ, ਸਿਹਤ ਤੇ ਸੰਪੂਰਣਤਾ ਕਾਇਮ ਕਰਨ ਲਈ ਮਨੁਖ ਨੂੰ ਮਿਲੀ ਸੀ ਉਸ ਦੀ ਵਰਤੋਂ ਇੱਕ ਗਰੋਹ ਜਾਂ ਸ਼੍ਰੇਣੀ ਜਾਂ ਨਸਲ ਜਾਂ ਕੌਮ ਨੂੰ ਉਚਿਆਂ ਕਰਨ ਵਿੱਚ ਲਾ ਦਿੱਤੀ ਜਾਂਦੀ ਹੈ। ਰਾਸ਼ਟਰ ਇੱਕ ਵਿਕਰਾਲ ਗੁਲਾਮਾਂ ਦਾ ਮਾਲਕ ਬਣ ਜਾਂਦਾ ਹੈ ਅਤੇ ਸਾਡਾ ਅੰਦਰੂਨੀ ਜੀਵਨ ਕੁਚਲ ਕੇ, ਬੇ-ਜਾਨ ਕਰ ਦਿੱਤਾ ਜਾਂਦਾ ਹੈ”। ਰਾਸ਼ਟਰ ਦੇ ਨਾਂਅ ਤੇ ਵੀਹਵੀਂ ਸਦੀ ਵਿੱਚ ਕੀਤੀਆਂ ਜਿਆਦਤੀਆਂ ਕਾਰਣ ਰਾਸ਼ਟਰਵਾਦ ਵਿਸ਼ਾਲ ਰੂਪ ਵਿੱਚ ਸੰਸਾਰ ਦੀਆਂ ਬੁਰਿਆਈਆਂ ਦਾ ਮੁਖ ਕਾਰਣ ਸਮਝਿਆ ਜਾਣ ਲੱਗ ਪਿਆ ਹੈ। ਕਿਉਂਕਿ ਰਾਜ ਨੀਤੀ ਅਤੇ ਵਿਉਪਾਰ ਦੇ ਸੰਗਠਨ ਦਾ ਦੂਜਾ ਨਾਂਅ ਰਾਸ਼ਟਰ ਹੈ, ਇਹ ਸੰਗਠਨ ਸਮਾਜਿਕ ਜੀਵਨ ਦੇ ਤਾਲਮੇਲ ਨੂੰ ਨਸ਼ਟ ਕਰ ਕੇ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਬਣ ਜਾਂਦਾ ਹੈ ਜਿਹਦੀ ਸੰਚਾਲਕ ਸ਼ਕਤੀ ਰਾਜਭਾਗ ਨੂੰ ਹਥਿਆਉਣ ਲਈ ਹੀ ਵਰਤੀ ਜਾਂਦੀ ਹੈ।
ਭਾਰਤ ਵਿੱਚ ਰਾਸ਼ਟਰ ਦਾ ਏਜੰਡਾ ਕੇਵਲ ਭਾਜਪਾ ਅਤੇ ਆਰ. ਐਸ. ਐਸ. ਦਾ ਹੀ ਨਹੀਂ ਜੋ ਖੁਲਮ ਖੁਲ੍ਹਾ ਹੈ। ਇਹੀ ਏਜੰਡਾ ਕਾਂਗਰਸ ਦਾ ਵੀ ਹੈ ਕਿਉਂਕਿ ਇਨ੍ਹਾਂ ਦੋਹਾਂ ਦਾ ਵੋਟ ਬੈਂਕ ਹਿੰਦੂ ਹੀ ਹੈ ਅਤੇ ਹਿੰਦੂਆਂ ਦੀ ਗਿਣਤੀ ਭਾਰਤ ਵਿੱਚ 80 ਫੀ ਸਦੀ ਤੋਂ ਵੀ ਉਤੇ ਦਸੀ ਜਾਂਦੀ ਹੈ ਅਰਥਾਤ ਹਿੰਦੂ ਵੋਟ ਨਾਲ ਹੀ ਬਹੁਮੱਤ ਹਾਸਲ ਕੀਤੀ ਜਾ ਸਕਦੀ ਹੈ। ਭਾਜਪਾ ਤੇ ਕਾਂਗਰਸ ਵਿੱਚ ਫਰਕ ਸਿਰਫ ਇਤਨਾ ਹੀ ਹੈ ਕਿ ਭਾਜਪਾ ਦਾ ਏਜੰਡਾ ਸਪੱਸ਼ਟ ਤੌਰ ਤੇ ਰਾਸ਼ਟਰ ਹੈ ਅਤੇ ਕਾਂਗਰਸ ਇਹ ਕੰਮ ਸੈਕੂਲਰਇਜ਼ਮ ਦਾ ਬੁਰਕਾ ਪਾ ਕੇ ਕਰ ਰਹੀ ਹੈ, ਕੋਮਿਊਨਿਸਟ ਦੇਸ ਪਿਆਰ ਦੀ ਗੱਲ ਕਰ ਕੇ ਅਤੇ ਆਰ ਐਸ ਐਸ ਇੱਕ ਕੌਮ ਇੱਕ ਮੁਲਕ ਅਤੇ ਅਖੰਡ ਭਾਰਤ ਦੀ ਗੱਲ ਕਰਕੇ। ਜਿਹੜਾ ਦਲਿਤ ਵਰਗ ਹੈ ਉਸ ਵਿਚੋਂ ਬਹੁਤ ਵਡੇ ਹਿੱਸੇ ਨੂੰ ਤਾਂ ਵਿਹਲੇ ਰਹਿਣ ਅਤੇ ਮਿਹਨਤ ਨਾ ਕਰਨ ਦੀ ਆਦਤ ਪਾਉਣ ਲਈ ਕਾਂਗਰਸ ਸਮੇਤ ਕੁੱਝ ਪਾਰਟੀਆਂ ਨੇ ਆਪਣੀ ਹਕੂਮਤ ਵੇਲੇ ਕਈ ਕਿਸਮ ਦੀਆਂ ਸਹੂਲਤਾਂ, ਸਬਸਿਡੀਆਂ ਅਤੇ ਰਿਜ਼ਰਵੇਸ਼ਨਾ ਦੇ ਕੇ ਆਪਣੀ ਵੋਟ ਪੱਕੀ ਕਰ ਰੱਖੀ ਹੈ, ਬਾਕੀ ਦਲਿਤਾਂ ਨੂੰ ਸਰਮਾਇਦਾਰਾਂ ਅਤੇ ਬ੍ਰਾਹਮਣੀ ਸੋਚ ਦੇ ਹੋਰ ਏਜੰਟਾਂ ਨੇ ਛੋਟੀਆਂ ਛੋਟੀਆਂ ਪਾਰਟੀਆਂ ਬਣਾ ਕੇ ਇਨ੍ਹਾਂ ਨੂੰ ਵੰਡ ਰੱਖਿਆ ਹੈ, ਬਾਲਮੀਕ ਸਭਾਵਾਂ, ਰਵਿਦਾਸੀਆ ਸਭਾਵਾਂ ਅਤੇ ਬੁਧਿਸਟ ਸਭਾਵਾਂ ਉਘੜਵੇਂ ਰੂਪ ਵਿੱਚ ਸਾਡੇ ਸਾਹਮਣੇ ਹਨ।
ਸਰਕਾਰਾਂ ਨੇ ਮਨੁਖੀ ਦਰਦ ਵੰਡਣ ਅਤੇ ਇਸ ਦਾ ਸਮਾਧਾਨ ਕਰਨ ਵਾਲਾ ਨਾ ਕੋਈ ਧਰਮ ਰਹਿਣ ਦਿੱਤਾ ਹੈ ਅਤੇ ਨਾ ਹੀ ਕੋਈ ਸਕੂਲ। ਹੁਣ ਇਨ੍ਹਾਂ ਸਰਕਾਰਾਂ ਨੂੰ ਜੇ ਕੋਈ ਡਰ ਹੈ ਤਾਂ ਸਿੱਖ ਧਰਮ ਦੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤਾਂ ਕੋਲੋਂ ਹੀ ਹੈ। ਸਿੱਖ ਧਰਮ ਦੀ ਸਿਖਿਆ ਜਿਸ ਨੂੰ ਭਾਰਤੀ ਸੰਸ੍ਰਿਕਤੀ ਅਤੇ ਅਮੀਰ ਵਰਗ ਆਪਣੇ ਲਈ ਬਹੁਤ ਖਤਰਨਾਕ ਸਮਝਦਾ ਹੈ। ਇਹੀ ਕਾਰਨ ਹੈ ਕਿ ਪਹਿਲਾਂ ਤਾਂ ਸਿੱਖਾਂ ਅਤੇ ਸਿੱਖੀ ਉਤੇ ਹਮਲੇ ਲੁਕਵੇਂ ਤੇ ਐਸੇ ਭੁਲੇਖਾ ਪਾਊ ਹੁੰਦੇ ਸਨ ਕਿ ਆਮ ਸਿਆਣਿਆਂ ਨੂੰ ਵੀ ਸਮਝਣ ਵਿੱਚ ਦੇਰ ਲੱਗਦੀ ਸੀ। ਪਰ ਹੁਣ ਜੂਨ 1984 ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਵਲੋਂ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਅਕਾਲ ਤੱਖਤ ਢਾਉਣਾ, ਵੁਡਰੋਜ਼ ਅਪਰੇਸ਼ਨ ਰਾਹੀਂ ਹਜਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਕੇ ਸ਼ਹੀਦ ਕਰਨਾ ਤੇ ਫਿਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸੰਸਕਾਰ ਕਰ ਦੇਣਾ ਅਤੇ ਨਵੰਬਰ 1984 ਵਿੱਚ ਦਿੱਲੀ ਬੋਕਾਰੋ ਆਦਿ ਸ਼ਹਿਰਾਂ ਵਿੱਚ ਸਿੱਖਾਂ ਦਾ ਸਮੂਹਕ ਕਤਲੇਆਮ ਕਰ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਵੀ ਸਪੱਸ਼ਟ ਤੌਰ ਤੇ ਹਿੰਦੂ, ਹਿੰਦੀ, ਹਿੰਦੁਸਤਾਨ ਰਾਸ਼ਟਰ ਦਾ ਦਮ ਭਰਨ ਵਾਲੇ ਸਿਆਸੀ, ਗੈਰ ਸਿਆਸੀ, ਸਮੂਹ ਸੰਗਠਨ ਸਿੱਖਾਂ ਦਾ ਸਰਬਨਾਸ਼ ਕਰਨ ਲਈ ਯਤਨਸ਼ੀਲ ਹਨ। ਭਾਰਤ ਦੇ ਭੂਤਰੇ ਹੋਏ ਹਾਕਮ, ਹੰਕਾਰੀ ਬਹੁਗਿਣਤੀ ਤੋਂ ਰਾਜਸੀ ਬਲ ਪ੍ਰਾਪਤ ਕਰ ਕੇ ਤ੍ਰੈਕਾਲ ਦਰਸ਼ੀ ਗੁਰੂ ਨਾਨਕ ਪਾਤਿਸ਼ਾਹ ਦੇ ਜੁਗੋ ਜੁਗ ਅਟੱਲ ਉਪਦੇਸ਼ਾਂ ਨੂੰ ਬੀਤੇ ਸਮੇਂ ਦੀ ਭੁਲੀ ਵਿਸਰੀ ਦਾਸਤਾਂ ਬਣਾਉਣਾ ਲੋਚਦੇ ਹਨ।
ਸੈਕੂਲਰਇਜ਼ਮ (ਧਰਮ ਨਿਰਪੱਖਤਾ) ਵਿੱਚ ਵਿਸ਼ਵਾਸ਼ ਰੱਖਣ ਵਾਲੇ ਉਕਤ ਸੰਗਠਨ ਮਨੁਖਤਾ ਦੀ ਇਕੋ ਇੱਕ ਟੇਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨਸ਼ਟ ਭ੍ਰਸ਼ਟ ਕਰ ਕੇ, ਸੰਸਾਰ ਦੇ ਸਦੀਵੀ ਕਲਿਆਣ ਦੇ ਸੋਮੇ ਨੂੰ ਬੰਦ ਕਰ ਦੇਣ ਦੀਆਂ ਵਿਉਂਤਾਂ ਬਣਾਈ ਬੈਠੇ ਹਨ। ਹਿੰਦੂ ਸਾਮਰਾਜ ਦੀ ਮੁਕੰਮਲ ਸਥਾਪਤੀ ਦੇ ਰਾਹ ਵਿੱਚ ਉਨ੍ਹਾਂ ਨੂੰ ਸਿੱਖੀ ਹੀ ਇਕੋ ਇੱਕ ਮਹਾਂ ਰੋਕ ਜਾਪਦੀ ਹੈ। ਇਹ ਅਗਿਆਨੀ ਰਾਸ਼ਟਰਵਾਦੀ ਇਸ ਨਿਗਰ ਸੱਚ ਤੋਂ ਉਕਾ ਹੀ ਬੇ-ਖਬਰ ਹਨ ਕਿ ਹਿੰਦੂ ਸਾਮਰਾਜ ਨੂੰ ਸੁਰਜੀਤ ਕਰਨ ਦਾ ਨਤੀਜਾ ਨਿਸਚੈ ਹੀ ਹਿੰਦੁਸਤਾਨ ਨੂੰ ਖੇਰੂ ਖੇਰੂ ਕਰਨਾ ਹੀ ਨਿਕਲੇਗਾ।
ਨੋਟ: ਇਹ ਲੇਖ ਸ. ਗੁਰਤੇਜ ਸਿੰਘ ਜੀ ਦੀ ਪੁਸਤਕ ‘ਸਿੰਘ ਨਾਦ` ਅਤੇ ਸਿਰਦਾਰ ਕਪੂਰ ਜੀ ਸਿੰਘ ਦੀ ਪੁਸਤਕ ‘ਬਿਖ ਮਹਿ ਅੰਮ੍ਰਿਤ` ਦੇ ਹਵਾਲਿਆਂ ਤੇ ਅਧਾਰਿਤ ਹੈ।
ਜਥੇਦਾਰ ਮਹਿੰਦਰ ਸਿੰਘ ਖਹਿਰਾ


22/11/13)
ਸ਼ਿਵਿੰਦਰ ਕੌਰ ਮੋਰਿੰਡਾ

{ਕੇਸਾਂ ਨੂੰ ਸੰਭਾਲੀਂ, ਕੇਸ ਸਿੱਖੀ ਵਾਲੀ ਸ਼ਾਨ ਜੀ}
-ਸ਼ਿਵਿੰਦਰ ਕੌਰ ਮੋਰਿੰਡਾ

ਸਿੱਖਾ ਦੱਸ ਜੱਗ ਨੂੰ ਕਿ ਸਿੱਖੀ ਹੈ ਮਹਾਨ ਜੀ।
ਕੇਸਾਂ ਨੂੰ ਸੰਭਾਲੀਂ, ਕੇਸ ਸਿੱਖੀ ਵਾਲੀ ਸ਼ਾਨ ਜੀ।
1. ਸਿੱਖ ਇਤਿਹਾਸ ਪੜ੍ਹ, ਦੇਖ ਪੜ੍ਹਚੋਲ ਕਰ।
ਸਿੱਖੀ ਦੀ ਪਛਾਣ ਕਰ, ਸਿੱਖੀ ਵਾਲਾ ਰੋਲ ਕਰ।
ਦੇਖ ਸਿੱਖ, ਯਾਦ ਗੁਰੂ ਆਵੇ ਇਹ ਜਹਾਨ ਜੀ।
ਕੇਸਾਂ ਨੂੰ ਸੰਭਾਲੀ, ਕੇਸ ਸਿੱਖੀ ਵਾਲੀ ਸ਼ਾਨ ਜੀ।
2. ਭੁੱਲੇ ਵੀਰ ਮੁੱਖੋਂ ਭਾਵੇਂ ਵਾਹਿਗੁਰੂ ਬੋਲਦੇ।
ਕੇਸ ਕਟਵਾਉਂਦੇ, ਸਿੱਖੀ ਪੈਰਾਂ ਵਿੱਚ ਰੋਲਦੇ।
ਪਤਿਤ ਪਾਖੰਡੀ ਉਹ ਤਾਂ ਜਾਣੀ ਬੇਈਮਾਨ ਜੀ।
ਕੇਸਾਂ ਨੂੰ ਸੰਭਾਲੀ, ਕੇਸ ਸਿੱਖੀ ਵਾਲੀ ਸ਼ਾਨ ਜੀ।
3. ਮੜ੍ਹੀਆਂ ਮਸਾਣਾਂ ਉਤੇ ਜਾਣੋ ਗੁਰੂ ਰੋਕਿਆ।
ਜੰਤਰਾਂ ਤਬੀਤਾਂ ਧਾਗੇ ਪਾਣੋ ਗੁਰੂ ਰੋਕਿਆ।
ਸਿੱਖ ਉਹ ਜੋ ਗੁਰ-ਉਪਦੇਸ਼ ਨੂੰ ਕਮਾਣ ਜੀ।
ਕੇਸਾਂ ਨੂੰ ਸੰਭਾਲੀ, ਕੇਸ ਸਿੱਖੀ ਵਾਲੀ ਸ਼ਾਨ ਜੀ।
4. ਪੂਜਾ ਅਕਾਲ ਕੀ ਤੇ ਪਰਚਾ ਸ਼ਬਦ ਦਾ।
ਦੀਦਾਰ ਖਾਲਸੇ ਦਾ, ਗੁਰੂ ਕਹੇ ਕਦ ਦਾ।
ਮਨ ਬਾਣੀ ਰੱਤ, ਤਨ ਬਾਣੇ ਨੂੰ ਸਜਾਣ ਜੀ।
ਕੇਸਾਂ ਨੂੰ ਸੰਭਾਲੀ, ਕੇਸ ਸਿੱਖੀ ਵਾਲੀ ਸ਼ਾਨ ਜੀ।
5. ਜੰਗਲ ਦਾ ਰਾਜਾ ਸ਼ੇਰ ਜਾਂਦਾ ਜਿਵੇਂ ਜਾਣਿਆ।
ਲੱਖਾਂ ਵਿੱਚ ਖੜ੍ਹਾ ਸਿੰਘ ਜਾਊਗਾ ਪਛਾਣਿਆ।
ਖਾਲਸਾ ਹੀ ਗੁਰੂ ਦਰ ਹੋਵੇ ਪਰਵਾਨ ਜੀ।
ਕੇਸਾਂ ਨੂੰ ਸੰਭਾਲੀ, ਕੇਸ ਸਿੱਖੀ ਵਾਲੀ ਸ਼ਾਨ ਜੀ।
6. ਅਜੀਤ ਤੇ ਜੁਝਾਰ ਦੇਖ ਜੰਗ ਚ’ ਨਾ ਡੋਲੇ ਸੀ।
ਜੋਰਾਵਰ ਫਤਹਿ ਸਿੰਘ ਨੀਹਾਂ ਵਿੱਚੋਂ ਬੋਲੇ ਸੀ।
ਕੇਸਾਂ ਤੇ ਸਵਾਸਾਂ ਸੰਗ ਧਰਮ ਨਿਭਾਣ ਜੀ।
ਕੇਸਾਂ ਨੂੰ ਸੰਭਾਲੀ, ਕੇਸ ਸਿੱਖੀ ਵਾਲੀ ਸ਼ਾਨ ਜੀ।
7. ਬੰਦਾ ਸਿੰਘ, ਮਨੀ ਸਿੰਘ ਪੜ੍ਹ ਸਿੱਖ ਵੀਰਿਆ।
ਮਤੀ ਦਾਸ ਗਿਆ ਕਾਹਤੋਂ ਆਰੇ ਨਾਲ ਚੀਰਿਆ?
ਤਾਰੂ ਜਿਹੇ ਕੇਸਾਂ ਦੀ ਥਾਂ ਖੋਪਰੀ ਲਹਾਣ ਜੀ।
ਕੇਸਾਂ ਨੂੰ ਸੰਭਾਲੀ, ਕੇਸ ਸਿੱਖੀ ਵਾਲੀ ਸ਼ਾਨ ਜੀ।
8. ਗੁਰਾਂ ਵਾਲੀ ਬਾਣੀ ਸਿੱਖਾ ਪੜ੍ਹੀਂ ਸੁਬਹ-ਸ਼ਾਮ ਤੂੰ।
ਸਾਬਤ-ਸੂਰਤ ਰੱਖ, ਜਪੀਂ ਇੱਕੋ ਨਾਮ ਤੂੰ।
ਸਿੱਖ ਸਿੱਖੀ ਪਿੱਛੇ ਸਦਾ ਹੁੰਦਾ ਕੁਰਬਾਨ ਜੀ।
ਕੇਸਾਂ ਨੂੰ ਸੰਭਾਲੀਂ, ਕੇਸ ਸਿੱਖੀ ਵਾਲੀ ਸ਼ਾਨ ਜੀ।


22/11/13)
ਦਲੇਰ ਸਿੰਘ ਜੋਸ਼

ਸਸ, ਸਸੁ ਤੇ ਸਸਿ ਸ਼ਬਦ ਦੀ ਸਮੀਖਿਆ
ਇਹ ਸ਼ਬਦ ਬਾਣੀ ਵਿੱਚ ਕਾਫੀ ਵਾਰ ਪੱੜਨ ਸੁਣਨ ਵਿੱਚ ਮਿਲਦਾ ਹੈ। ਬਹੁਤ ਸਾਰੇ ਐਸੇ ਸ਼ਬਦ ਭੀ ਹੁੰਦੇ ਹਨ ਜਿਨਾਂ ਦੇ ਅਸੀਂ ਭਾਵ ਅਰਥ ਨਹੀਂ ਜਾਣਦੇ। ਪਰ ਰੋਜ਼ਮਰਾ ਦੇ ਜੀਵਨ ਵਿੱਚ ਬੋਲਨ ਸੁਣਨ ਪੱੜਨ ਵਿੱਚ ਜਰੂਰ ਆਉਦੇਂ ਹਨ। ਕਈਆਂ ਸ਼ਬਦਾਂ ਦੇ ਅਰਥ ਅਸੀ ਇੱਕ ਤੋਂ ਵਧੀਕ ਨਹੀ ਜਾਣਦੇ ਹੁੰਦੇ। ਜਦੋਂ ਅਸੀ ਉਸ ਸ਼ਬਦ ਦਾ ਅਰਥ ਅਪਣੀ ਜਾਣਕਾਰੀ ਤੋਂ ਅਗੇ ਦਾ ਅਰਥ ਜਾਣਦੇ ਹਾਂ ਜਾਂ ਸੁਣਦੇ ਹਾਂ ਤਾਂ ਸਾਨੂੰ ਹੈਰਾਨੀ ਹੁੰਦੀ ਹੈ, ਹੈਂ ਇਹ ਅਰਥ ਭੀ ਇਸਦਾ ਬਣਦਾ ਹੈ। ਮਸਲਨ ਦੇ ਤੌਰ ਤੇ ਸ਼ਬਦ ਹੈ ਬਰਾਤ ਜਿਸਦਾ ਸਾਡੇ ਰੋਜਾਨਾ ਦੇ ਜੀਵਨ ਵਿੱਚ ਇਸਦਾ ਅਰਥ ਅਸੀ ਜਨੇਤ ਲੈਦੇ ਹਾਂ ਪਰ ਬਾਣੀ ਜਿਸ ਨੂੰ ਸ਼ਬਦ ਭੰਡਾਰ ਦਾ ਖ਼ਜਾਨਾ ਕਹਿਆ ਗਿਆ ਹੈ ਵਿੱਚ ਇਸ ਸ਼ਬਦ ਦੇ ਇੱਕ ਹੋਰ ਰੂਪ ਵਿੱਚ ਦਰਸ਼ਨ ਕਰੋ। ਭਗਤ ਕਬੀਰ ਜੀ ਦੇ ਇੱਕ ਸ਼ਬਦ ਦੀ ਪੰਗਤੀ ਹੈ ਜੋ ਸਾਰੰਗ ਰਾਗ ਵਿੱਚ ਦੇਖੀ ਜਾ ਸਕਦੀ ਹੈ।
ਬਹੁਤ ਪਰਤਾਪ ਗਾਉ ਸੋ ਪਾਇ, ਦੋਇ ਲਖ ਟਕਾ ਬਰਾਤ॥ ਰਾਗ ਸਾਰੰਗ ਭਗਤ ਕਬੀਰ ਜੀ॥
ਇਥੇ ਆਏ ਸ਼ਬਦ ਬਰਾਤ ਦਾ ਅਰਥ ਜਨੇਤ ਨਹੀ ਹੈ ਇਥੇ ਅਰਥ ਜਗੀਰ ਲਗਦਾ ਹੈ ਦੇਖੋ ਟੀਕਾ ਅਤੇ ਮਹਾਨ ਕੋਸ਼ (ਪੰਨਾਂ 3025) ਇੱਕ ਹੋਰ ਅਰਥ ਭੀ ਕੀਤਾ ਹੋਇਆ ਮਿਲਦਾ ਹੈ ਕਿ ਏਸੇ ਹੀ ਸ਼ਬਦ ਬਰਾਤ ਨੂੰ ਅਰਬੀ ਭਾਸ਼ਾ ਵਿੱਚ ਸ਼ਾਹੀ ਸਨਦ ਕਿਹਾ ਜਾਦਾਂ ਹੈ। ਸੋ ਅੱਜ ਅਸਾਂ ਸਸ ਸਸਿ ਸਸੁ ਸਬਦ ਜੋ ਗੁਰਬਾਣੀ ਅੰਦਰ ਇਨ੍ਹਾਂ ਤਿਨ੍ਹਾਂ ਰੂਪਾਂ ਵਿੱਚ ਆਇਆ ਹੈ ਤਿਸਦੀ ਵਿੱਚਾਰ ਕਰਨੀ ਹੈ ਜੀ।
ਮਹਾਨ ਕੋਸ਼ ਦੇ ਅਧਾਰ ਤੇ ਇਸ ਦੇ ਬਹੁਤ ਸਾਰੇ ਅਰਥ ਹਨ ਜੀ। ਇਹ ਸ਼ਬਦ ਗੁ ਪ੍ਰਤਾਪ ਸੂਰਜ ਗ੍ਰੰਥ ਵਿੱਚ ਸੋਮਵਾਰ ਦਿਨ ਲਈ ਭੀ ਵਰਤਿਆ ਗਿਆ ਹੈ। (ਜਮ ਦੁਤਿਯ ਸਸਿ ਦਿਨ ਤਬ ਹੁਤੋ)।
ਖੇਤੀ-ਸਦਾ ਸੁਕਾਲ ਸਸਨਿ ਕੋ ਸਾਲੀ ਨਾਨਕ ਪ੍ਰਕਾਸ਼। ਸਹਿਆ। ਯੋਗਮੱਤ ਅਨੁਸਾਰ ਖਬੇ ਸੁਰ ਅਤੇ ਮਸਤਕ ਵਿੱਚ ਇਸਥਿਤ ਚੰਦਰਮਾਂ ਜਿਸ ਤੋਂ ਅਮ੍ਰਿੰਤ ਵਰਸਦਾ ਹੈ। ਇੱਕ ਦੀ ਗਿਣਤੀ ਦਾ ਸੂਚਕ। ਇਹ ਅਰਥ ਮਹਾਨ ਕੋਸ਼ 521 ਪੰਨੇ ਤੇ ਹਨ ਜੀ
ੳਸਤਤ ਕਰਨੀ ਦੁਖਦੇਣਾ, ਇਛਾ ਕਰਨੀ, ਸੌਣਾ, ਬੋਲਣਾ, ਕਟਣਾ, । ਸ਼ਸ਼ਤਰਾ ਦਾ ਸੰਖੇਪ, ਘਾਹ, ਸੁਸਤ, ਛੇ ਦੀ ਗਿਣਤੀ ਲਈ ਜਿਸਨੂੰ ਛਟ ਭੀ ਬੋਲਦੇ ਹਨ। ਪਤੀ ਦੀ ਮਾਂ ਜਾਂ ਸੌਹਰੇ ਦੀ ਪਤਨੀ। ਮਹਾਨ ਕੋਸ਼ 512.
ਗੁਰਬਾਣੀ ਅੰਦਰ ਇਸ ਸਬੰਧੀ ਆਈਆ ਪੰਕਤੀਆ ਦੇ ਦੀਦਾਰ ਕਰੋ ਜੀ।
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਕਾ ਲਖ ਪਲੋਇ॥
ਮੁਕਾਮੁ ਉਹੀ ਏਕ ਹੈ ਨਾਨਕਾ ਸਚ ਬੋਗਇ॥ ਰਾਗ ਸਿਰੀ ਰਾਗ॥ 64 ਪੰਨਾਂ॥
ਗੁਰੂ ਨਾਨਕ ਸਾਹਿਬ ਜੀ ਇਹ ਸਚਾਈ ਦੇ ਬਚਨ ਕਹਿ ਰਹੇ ਕਿ ਇਹ ਦਿਨ ਅਤੇ ਸੂਰਜ ਨਾਸ਼ਵੰਤ ਹਨ, ਰਾਤ ਤੇ ਚੰਦ੍ਰਮਾਂ ਨਾਸ਼ਵੰਤ ਹਨ ਇਹ ਜੋ ਲਖਾਂ ਤਾਰੇ ਨਜ਼ਰ ਆਉਦੇ ਹਨ ਇਹ ਸਾਰੇ ਨਾਸ਼ਵੰਤ ਹਨ, ਸਦਾ ਕਾਇਮ ਰਹਿਣ ਵਾਲਾ ਇੱਕ ਪਰਮਾਤਮਾ ਹੀ ਹੈ। ਇਥੇ ਸਸਿ ਚੰਦਰਮਾਂ ਲਈ ਵਰਤੋਂ ਵਿੱਚ ਆਇਆ ਹੈ।
ਸਸਿ ਬਿਗਾਸ ਸੰਪਟ ਨਹੀ ਆਵਾ॥ ਬਾਵਨ ਅਖਰੀ ਭਗਤ ਕਬੀਰ ਜੀ॥ 340 ਪੰਨਾਂ॥
ਇਸ ਸ਼ਬਦ ਵਿੱਚ ਭੀ ਸਸਿ ਸਬਦ ਚੰਦਰਮਾਂ ਦੇ ਰੂਪ ਵਿੱਚ ਹੀ ਆਇਆ ਹੈ॥
ਸਸੂ ਤੇ ਪਿਰਿ ਕੀਨੀ ਵਾਖਿ॥
ਦੇਰ ਜਿਠਾਨੀ ਮੂਈ ਦੂਖਿ ਸੰਤਾਪ॥ ਆਸਾ ਮ: 5॥ 370 ਪੰਨਾਂ॥
ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ ਪਤੀ ਮਿਲਿਆ ਜਿਸ ਪਤੀ ਪ੍ਰਭੂ ਨੇ ਮੈਨੂੰ ਅਗਿਆਨਤਾ ਸੱਸ ਤੋਂ ਵੱਖ ਕਰ ਲਿਆ ਹੈ। ਮੇਰੀ ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ ਇਸ ਦੁਖ ਨਾਲ ਮਰ ਗਈਆਂ ਹਨ ਕਿ ਮੈਨੂੰ ਪਤੀ ਪਰਮਤਾਮਾ ਮਿਲ ਗਿਆ ਹੈ।
ਮ: 5 ਸਸੁ ਵਿਰਾਇਣਿ ਨਾਨਕ ਜੀਉ ਸਸੁਰ ਵਾਦੀ ਜੇਠੋ ਪਉ ਪਉ ਲੂਹੈ॥ ਪੰਨਾਂ 963 ਰਾਗ ਗੌਂਡ॥
ਹੇ ਨਾਨਕ ਜੀ ਅਵਿਦਿਆ ਰੂਪੀ ਸੱਸ (ਅਗਿਆਨਤਾ) ਜੀਵ ਇਸਤਰੀ ਦੀ ਵੈਰਨ ਹੈ ਸਰੀਰ ਦਾ ਮੋਹ ਸਰੀਰ ਦੀ ਪਾਲਨਾ ਭਾਵ ਖਾਣ ਨੂੰ ਮੰਗਦਾ ਹੈ। ਮੋਤ ਦਾ ਡਰ ਵਾਰ ਵਾਰ ਦੁਖੀ ਕਰਦਾ ਹੈ। ਇਸ ਜਗਹਾਂ ਸਸੁ ਦਾ ਭਾਵ ਪਤੀ ਦੀ ਮਾਂ ਜੋ ਇੱਕ ਸੰਸਾਰਕ ਰਿਸ਼ਤਾ ਹੈ ਦੇ ਅਰਥ ਵਜੋਂ ਆਇਆ ਹੈ।
ਦਲੇਰ ਸਿੰਘ ਜੋਸ਼ 9888151686


22/11/13)
ਗੁਰਤੇਜ ਸਿੰਘ

ਕਾਚ ਬਾਦਰੈ ਲਾਲੁ ਖੋਈ ਹੈ
ਗੁਰਤੇਜ ਸਿੰਘ


{ਪੰਜਾਬ ਦੇ ਅਜੋਕੇ ਸੰਕਟ ਦੀ ਥਹੁ ਪਾਉਣ ਦਾ ਆਰੰਭ ਅਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਤੋਂ ਮੂੰਹ ਮੋੜ ਕੇ ਪੰਥ ਨੂੰ ਢਾਹ ਲਗਾਉਣ ਵਾਲੀਆਂ ਸ਼ਕਤੀਆਂ ਦਾ ਐਲਾਨੀਆਂ ‘ਜ਼ਰ ਖ਼ਰੀਦ’ ਬਣ ਜਾਣ ਦੀ ਕਿਰਿਆ ਤੋਂ ਕਰਨਾ ਜ਼ਰੂਰੀ ਹੈ। ਪਹਿਲਾਂ ਵਾਜਪਾਈ ਦੇ ਨਾਂਅ ਉੱਤੇ ਵੋਟਾਂ ਮੰਗਣਾ; ‘ਜੈ ਸ੍ਰੀ ਰਾਮ, ਸਤਿ ਸ੍ਰੀ ਅਕਾਲ ‘ਦੇ ਨਾਅਰੇ ਲਗਾਉਣਾ, ਬਿਨਾਂ ਸ਼ਰਤ ਇੱਕ ਫ਼ਾਸ਼ੀ ਜਮਾਤ ਦਾ ਸਾਥ ਦੇਣਾ, ਜਿਸ ਦਾ ਸਿੱਖ ਰਹਿਤ ਮਰਿਯਾਦਾ ਨਾਲ ਮੁੱਢੋਂ-ਸੁਢੋਂ ਵੈਰ ਹੈ, ਲੱਚਰ ਗਵੱਈਆਂ, ਨਕਲੀ ਸਾਧਾਂ, ਡੇਰੇਦਾਰ ਟ੍ਰੇਡ ਯੂਨੀਅਨ ਦੀ ਤਾਬਿਆਦਾਰੀ; ਪਤਿਤ, ਦਿਸ਼ਾਹੀਣ, ਸਿਰ ਗੁੰਮ ਕਾਤਲਾਂ ਨੂੰ ਸ਼੍ਰੋਮਣੀ ਸ਼ਹੀਦ ਪ੍ਰਚਾਰਨਾ; ਅਨੇਕਾਂ ਹੋਰ ਅਲਾਮਤਾਂ ਜਿਨ੍ਹਾਂ ਦਾ ਨਿਰੂਪਣ ਸਹਿਜੇ ਹੀ ਕੀਤਾ ਜਾ ਸਕਦਾ ਹੈ, ਏਸੇ ਵੱਡੇ ਕੁਕਰਮ ਵੱਲ ਇਸ਼ਾਰਾ ਕਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦਾ ਰਾਸ਼ਟ੍ਰੀਆ ਸਵਯੰ ਸੇਵਕ ਸੰਘ ਦੀ ਹਿਦਾਇਤ ਉੱਤੇ ‘ਸਿੱਖ ਇਤਿਹਾਸ’ ਵਰਗੀਆਂ ਕਿਤਾਬਾਂ ਛਾਪਣਾ, ‘ਜਥੇਦਾਰ’ ਕੋਲੋਂ ਸਿੱਖਾਂ ਦੇ ਲਵ-ਕੁਸ਼ ਦੀ ਔਲਾਦ ਹੋਣ ਦੇ ਐਲਾਨ ਕਰਵਾਉਣਾ, ਬਸੰਤੀ ਦੀ ਥਾਂਵੇਂ ਭਗਵੇਂ ਸਿਰੋਪੇ, ਨਿਸ਼ਾਨ ਸਾਹਿਬ ਦੇ ਚੋਲੇ ਪ੍ਰਚੱਲਤ ਕਰਨਾ, ਭਾਰਤੀ ਜਨਤਾ ਪਾਰਟੀ ਵੱਲੋਂ 16 ਕਰੋੜ ਰੁਪਿਆ ‘ਦਸਮ ਗ੍ਰੰਥ’ ਦੇ ਪ੍ਰਚਾਰ ਲਈ ਸਰਕਾਰੀ ਖਜ਼ਾਨੇ ਵਿੱਚੋਂ ਖ਼ਰਚ ਕਰਨਾ ਆਦਿ ਦਰਜਨਾਂ ਕਰਤੂਤਾਂ ਐਸੀਆਂ ਹਨ ਜੋ ਦੱਸ ਦੀਆਂ ਹਨ ਕਿ ਦਸਵੇਂ ਪਾਤਸ਼ਾਹ ਦੀ ਖ਼ਾਲਸਾ ਰਹਿਤ ਨੂੰ ਮਲੀਆਮੇਟ ਕਰ ਕੇ, ਗੁਰੂ ਗ੍ਰੰਥ ਦੇ ਸ਼ਰੀਕ ਉਸਾਰ ਕੇ ਸਿੱਖ ਧਰਮ ਵਿੱਚ ਮੁੱਢਲੀਆਂ ਤਰਮੀਮਾਂ ਕਰ ਕੇ ਇਸ ਨੂੰ ਹਿੰਦੂਤਵੀ ਨੁਖ਼ਸੇ ਅਨੁਸਾਰ ਢਾਲਣ ਲਈ ਖ਼ਾਸ ਯਤਨ ਕੀਤੇ ਜਾ ਰਹੇ ਹਨ। ਪ੍ਰੇਸ਼ਾਨੀ ਦਾ ਕਾਰਣ ਇਹ ਹੈ ਕਿ ਆਖ਼ਰੀ ਨਿਸ਼ਾਨੇ ਨੂੰ ਮੁਕੰਮਲ ਤੌਰ ਉੱਤੇ ਗੁੱਝਾ ਰੱਖਿਆ ਜਾ ਰਿਹਾ ਹੈ। ਸਾਰੀਆਂ ਕਾਰਵਾਈਆਂ ਦਾ ਅਸਲ ਨਿਸ਼ਾਨਾ ਹੈ ਦਸਮੇਸ਼ ਦੇ ਅੰਮ੍ਰਿਤ, ਸਿੱਖੀ ਦੀ ਰਹਿਤ, ਗੁਰੂ ਗ੍ਰੰਥ-ਪੰਥ ਦੀ ਗੁਰਿਆਈ, ਸਿੱਖ ਇਤਿਹਾਸ ਦੇ ਜੁਝਾਰੂ ਖਾਸੇ ਨੂੰ ਖ਼ਤਮ ਕਰ ਕੇ ਸਥਾਈ ਬਹੁ-ਗਿਣਤੀ ਸੱਭਿਆਚਾਰ ਵਿੱਚ ਇਸ ਤਰ੍ਹਾਂ ਰੰਗ ਦੇਣਾ ਕਿ ਵੱਖਰੀ ਪਛਾਣ ਮਿਟ ਜਾਵੇ।
ਜ਼ਾਹਰ ਹੈ ਕਿ ਸਿੱਖ ਕੌਮ ਇਸ ਨਾਲ ਸਹਿਮਤ ਨਹੀਂ। ਤਾਹੀਏਂ ਤਾਂ ਨਕਾਬ, ਬੁਰਕੇ ਪਾ ਕੇ ਪਰਦਿਆਂ ਪਿੱਛੇ ਕਾਰਵਾਈਆਂ ਹੋ ਰਹੀਆਂ ਹਨ। ਗੁਰੂ ਫ਼ਰਮਾਨ ਹੈ “ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ।” ਅਵੇਸਲੇਪਨ ਦੇ ਵੱਡੇ ਖ਼ਤਰਿਆਂ ਨੂੰ ਉਜਾਗਰ ਕਰ ਕੇ ਭਰਪੂਰ ਬਹਿਸ ਲੋੜੀਂਦੀ ਹੈ। ਪਰ ਇਸ ਨੂੰ ਕਰਵਾਉਣ ਲਈ ਕਿਸੇ ਅਖ਼ਬਾਰ ਤੋਂ ਉਮੀਦ ਨਹੀਂ ਸੀ।
ਅਚਾਨਕ ਇੱਕ ਸਵੇਰ ਪੰਥ ਦਾ ਦਰਦ ਰੱਖਣ ਵਾਲੇ ਪਰਮਜੀਤ ਸਿੰਘ ਸਰਨਾ ਨੇ ਟੈਲੀਫ਼ੋਨ ਉੱਤੇ ਸੁਨੇਹਾ ਦਿੱਤਾ ਕਿ ਉਸ ਦੀ ਗੱਲ ਬ੍ਰਜਿੰਦਰ ਸਿੰਘ ਹਮਦਰਦ ਨਾਲ ਹੋਈ ਹੈ ਅਤੇ ਉਹ ਅਜਿਹੇ ਮਸਲਿਆਂ ਸਬੰਧੀ ਲੇਖ ਆਪਣੇ ਅਖ਼ਬਾਰ ‘ਅਜੀਤ’ ਵਿੱਚ ਛਾਪਣ ਲਈ ਤਿਆਰ ਹੈ ਜਿਸ ਨਾਲ ਲੋਕਾਂ ਵਿੱਚ ਭਰਪੂਰ ਬਹਿਸ ਹੋ ਸਕੇ। ਹਮਦਰਦ ਦੇ ਪਿਛੋਕੜ ਵਿੱਚ ਕੁੱਝ ਐਸਾ ਨਹੀਂ ਸੀ ਜਿਸ ਤੋਂ ਉਸ ਦੇ ਲੋਕ-ਪੱਖੀ ਹੋਣ ਦਾ, ਸਿੱਖੀ ਪ੍ਰਤੀ ਸੁਹਿਰਦ ਹੋਣ ਦਾ ਸਬੂਤ ਮਿਲ ਸਕੇ। ਸਰਨਾ ਨੇ ਭਰੋਸਾ ਦਵਾਇਆ ਕਿ ਹਮਦਰਦ ਹੁਣ ਇਸ ਮਸਲੇ ਉੱਤੇ ਬਹੁਤ ਸੰਵੇਦਨਸ਼ੀਲ ਹੈ। ਨਾ ਛਪਣ ਦੀ ਪੱਕੀ ਵਾਕਫ਼ੀਅਤ ਹੁੰਦਿਆਂ ਵੀ ਲੇਖ ਲਿਖਿਆ ਗਿਆ।
31 ਅਕਤੂਬਰ 2013 ਨੂੰ ਲੇਖ ਈ-ਮੇਲ ਰਾਹੀਂ ਭੇਜ ਦਿੱਤਾ ਗਿਆ। ਦੋ ਦਿਨ ਨਾ ਮਿਲਣ ਦਾ ਬਹਾਨਾ ਚੱਲਿਆ। ਫ਼ੇਰ ਤਿੰਨ ਕੁ ਦਿਨ ਬਾਹਰ ਰਹਿਣ ਦਾ। ਉਸ ਤੋਂ ਬਾਅਤ ਹਫ਼ਤਾ ਕੁ ਮਸ਼ਰੂਫੀਅਤ ਕਾਰਣ ਨਾ ਵੇਖ ਸਕਣ ਆਦਿ ਦਾ। ਆਖ਼ਰ ਕੋਰੀ ਨਾਂਹ ਹੋਣ ਤੋਂ ਬਾਅਦ ਸਰਨੇ ਨੇ ਨਿੰਮੋਝੂਣਾ ਜਿਹਾ ਹੋ ਕੇ ਲੇਖ ਛਪਣ ਦੇ ਭਰੂਣ ਦੇ ਕਤਲ ਦੀ ਗੱਲ ਝਕਦਿਆਂ-ਝਕਦਿਆਂ ਦੱਸੀ। ਜੇ ਸਾਡੇ ਆਪਣੇ ਪੱਤਰਕਾਰੀ ਪੇਸ਼ੇ ਵਿੱਚ ਭੋਰਾ ਭਰ ਵੀ ਇਮਾਨਦਾਰੀ ਅਤੇ ਲੋਕ-ਸੇਵਾ ਦੀ ਭਾਵਨਾ ਹੋਵੇ ਤਾਂ ਕੌਮ ਦੇ ਅੱਧੇ ਦੁੱਖ ਪੈਦਾ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਣ। ਖ਼ੈਰ! ਸਭ ਨੇ ਗੁਰੂ ਨੂੰ ਜਾਨ ਦੇਣੀ ਹੈ। ਅਤਿ ਪ੍ਰਚੰਡ ਨੂਰ ਦੇ ਪ੍ਰਕਾਸ਼ ਵਿੱਚ ਲੇਖੇ ਹੋਣਗੇ। ਉਹਨਾਂ ਦੀਆਂ ਉਹ ਜਾਣਨ। ਮੇਰੇ ਵਰਗੇ ‘ਬੇ-ਸਾਜ਼ੋ ਸਮਾਨ’ ਕੋਲੋਂ ਤਾਂ ਗਰੀਬੀ ਦਾਅਵੇ ਵਿੱਚ ਇਹੋ ਸੇਵਾ ਹੋ ਸਕਦੀ ਹੈ ਕਿ ਦੋਸਤਾਂ, ਮਿੱਤਰਾਂ, ਮਿਹਰਬਾਨਾਂ, ਅਸਲੀ ਹਮਦਰਦਾਂ ਤੱਕ ਲੇਖ ਦੇ ਮੁੱਦੇ ਨੂੰ ਈ-ਮੇਲ ਆਦਿ ਰਾਹੀਂ ਪੁੱਜਦਾ ਕੀਤਾ ਜਾਵੇ। ਸੋ ਹੇਠਾਂ ਉਹ ਲੇਖ ਦਰਜ ਹੈ ਜੋ ਪਰਮਜੀਤ ਸਿੰਘ ਸਰਨਾ ਰਾਹੀਂ ਮਿਲੇ ਬ੍ਰਜਿੰਦਰ ਸਿੰਘ ਹਮਦਰਦ ਦੇ ਸੁਨੇਹੇ ਉੱਤੇ ‘ਅਜੀਤ’ ਵਿੱਚ ਛਾਪਣ ਲਈ ਲਿਖਿਆ ਗਿਆ ਸੀ। ਜੇ ਕਿਸੇ ਇੱਕ ਮਨ ਵਿੱਚ ਵੀ ਇਹ ਸੱਚ ਜਾਣਨ ਦੀ ਉਤਸੁਕਤਾ ਨੂੰ ਜਗਾ ਸਕੇ ਤਾਂ ਲੇਖਕ ਦਾ ਲਿਖਣਾ ਸਫ਼ਲ ਹੋਇਆ ਸਮਝਿਆ ਜਾਵੇਗਾ। ਇਸੇ ਲੜੀ ਦਾ ਦੂਜਾ ਲੇਖ ਪਿਛਲੇ ਹਫ਼ਤੇ ਏਸੇ ਬਲੌਗ ਉੱਤੇ ਪਾਇਆ ਜਾ ਚੁੱਕਾ ਹੈ। ਤੀਸਰੇ ਦੀ ਵਰਤੋਂ ਹੋਰ ਥਾਵੇਂ ਕਰ ਲਈ ਗਈ ਹੈ। ਦੋ ਹੋਰ ਲਿਖਣੇ ਸਨ ਜਿਨ੍ਹਾਂ ਨੂੰ ਲਿਖਣ ਦਾ ਵਿਚਾਰ ਤਜ ਦੇਣਾ ਹੀ ਸਭ ਦੇ ਭਲੇ ਹਿਤ ਜਾਪਦਾ ਹੈ, ਗੁਰਤੇਜ ਸਿੰਘ}


ਸਿੱਖ ਧਰਮ ਦੇ ਅੰਦਰ ਜੋ ਵਰਤਾਰਾ ਵਰਤ ਰਿਹਾ ਹੈ ਉਸ ਦਾ ਸਹਿਜੇ ਨਿਰੂਪਣ ਕਰਨਾ ਹੋਵੇ ਤਾਂ ਦੋ ਮਾਮੂਲੀ ਘਟਨਾਵਾਂ ਤੋਂ ਦੂਰ-ਰਸੀ ਸਿੱਟੇ ਕੱਢੇ ਜਾ ਸਕਦੇ ਹਨ। ਕਿਸੇ ਨੇ ਅਕਾਲ ਤਖ਼ਤ ਦੇ ਨਾਮ ਹੇਠ ਗੁਰਬਾਣੀ ਦਾ ਇਹ ਸੁਨੇਹਾ ਦੇਣ ਲਈ ਕਿ ਕਰੂਆਚੌਥ ਵਰਤ ਆਦਿ ਫ਼ੋਕਟ ਕਰਮ ਹਨ, ਭਗਤ ਕਬੀਰ ਦਾ ਇੱਕ ਦੋਹਾ ਇੰਟਰਨੈਟ ਉੱਤੇ ਪਾ ਦਿੱਤਾ। ਇਸ ਉੱਤੇ ਫ਼ਿਰਕੂ ਜ਼ਹਿਨੀਅਤ ਨੇ ਇਤਰਾਜ਼ ਕੀਤਾ। ਤੁਰੰਤ ‘ਜਥੇਦਾਰ’ ਦਾ ਐਲਾਨ ਆਇਆ ਕਿ ਪੂਰੀ ਛਾਣਬੀਨ ਕਰ ਕੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇਗਾ। ਸੁਨੇਹਾ ਦੇਣ ਵਾਲੇ ਗੁਰਸਿੱਖ ਨੇ ਕਿਸੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ। ‘ਜਥੇਦਾਰ’ ਦਾ ਬਿਆਨ ਮਹਿਜ਼ ਇੱਕ ‘ਥਰਹਰ’ ਕੰਬਦੇ ਮੁਲਾਜ਼ਮ ਦਾ ਬਿਆਨ ਹੈ ਜਿਸ ਨੂੰ ਫ਼ਿਕਰ ਹੈ ਕਿ ਉਸ ਦਾ ਆਕਾ ਕਿੱਤੇ ਗੁਰੂ-ਸਿਧਾਂਤ ਦੇ ਪ੍ਰਚਾਰ ਦੀ ਗੁਸਤਾਖੀ ਲਈ ਉਸ ਨੂੰ ਘਰ ਹੀ ਨਾ ਬਿਠਾ ਦੇਵੇ “ਨਾ ਜਾਨਉ ਕਿਆ ਕਰਸੀ ਪੀਉ”। ਏਨਾਂ ਆਖਣਾ ਵੀ ਠੀਕ ਨਹੀਂ ਸਮਝਿਆ ਗਿਆ ਕਿ ਸੁਨੇਹਾ ਗੁਰ-ਸਿਧਾਂਤ ਅਨੁਸਾਰ ਅਤੇ ਮੌਕੇ ਮੁਤਾਬਕ ਢੁਕਵਾਂ ਸੀ। ਜੇ ਇਹ ਸੁਨੇਹਾ ਸੱਚ-ਮੁੱਚ ਅਕਾਲ ਤਖ਼ਤ ਵੱਲੋਂ ਸੀ ਤਾਂ ਇਸ ਤੋਂ ਮੁਨਕਰ ਹੋਣ ਨੂੰ ਵੱਡੀ ਕਾਇਰਤਾ ਹੀ ਆਖਿਆ ਜਾਵੇਗਾ।
ਇੱਕ ਹੋਰ ਸੰਦੇਸ਼ ਇਉਂ ਸੀ, ‘ਕਈ ਲੋਕਾਂ ਨੇ ਘਰਾਂ ਵਿੱਚ ਸ਼ਰਾਬ ਰੱਖੀ ਹੋਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਅਜਿਹੇ ਲੋਕ ਪ੍ਰਕਾਸ਼ ਕਰਨਾ ਬੰਦ ਕਰ ਕੇ ਬੀੜ ਨੂੰ ਨੇੜੇ ਦੇ ਗੁਰਦ੍ਵਾਰੇ ਪੁਚਾ ਦੇਣ’। ਹਾਲਾਂਕਿ ਸੁਨੇਹਾ ਇਹ ਹੋਣਾ ਚਾਹੀਦਾ ਸੀ ਕਿ ‘ਗੁਰਸਿੱਖ ਪ੍ਰਕਾਸ਼ ਮਰਿਯਾਦਾ ਦਾ ਮੁਕੰਮਲ ਪਾਲਣ ਕਰਨ ਅਤੇ ਜੇ ਘਰ ਵਿੱਚ ਸ਼ਰਾਬ ਦੀ ਹੋਂਦ ਵਿਘਨਕਾਰੀ ਸਾਬਤ ਹੋ ਰਹੀ ਹੈ ਤਾਂ ਸ਼ਰਾਬ ਘਰੋਂ ਕੱਢ ਦੇਣ’। ਗੁਰੂ ਅਤੇ ਸਿੱਖ ਦੇ ਆਪਸੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਬਰਕਰਾਰ ਰੱਖਣਾ ਤਾਂ ਸਿੱਖ ਹਿਤ ਦੀ ਗੱਲ ਹੈ ਪਰ ਇਹ ਰਿਸ਼ਤਾ ਤੋੜਨ ਅਤੇ ਨਸ਼ਿਆਂ ਦੇ ਸੇਵਨ ਤੋਂ ਬਚਣ ਦੀ ਪ੍ਰੇਰਨਾ ਨਾ ਕਰਨਾ ਕਿਸੇ ਤਰ੍ਹਾਂ ਵੀ ਸਿੱਖ-ਹਿਤੈਸ਼ੀ ਕਰਮ ਨਹੀਂ।
ਅਜਿਹੀਆਂ ਅੱਟਪਟੀਆਂ ਕਰਤੂਤਾਂ ਦਾ ਕੱਚਾ ਚਿੱਠਾ ਬਣਾਇਆ ਜਾਵੇ ਤਾਂ ਪਤਾ ਲੱਗੇਗਾ ਕਿ ਚੰਦ ਲਿਫ਼ਾਫ਼ਿਆਂ ਵਿੱਚੋਂ ਨਿਕਲੇ ਅਹੁਦੇਦਾਰ, ਸਿਆਸਤਦਾਨਾਂ ਦੇ ਚਰਨਾਂ ਦੀ ਸ਼ਰਨ ਬੈਠ ਕੇ ਤਸਵੀਰਾਂ ਖਿਚਵਾਉਣ ਵਾਲੇ ਕੁੱਝ ਧਾਰਮਿਕ ਮਖੌਟਿਆਂ ਅਤੇ ਗ਼ੁਲਾਮ ਜ਼ਹਿਨੀਅਤ ਵਾਲੇ ਆਪਣੇ-ਆਪ ਨੂੰ ‘ਮਹਾਂ-ਗ੍ਰੰਥੀ, ਸਥਾਈ ਪੰਜ ਪਿਆਰੇ, ਮਹਾਂ-ਪੁਜਾਰੀ’ ਅਖਵਾਉਣ ਦੇ ਲਾਲਚ ਵਿੱਚ ਸਿੱਖੀ ਦੀਆਂ ਆਦਿ ਕਾਲ ਤੋਂ ਚੱਲੀਆਂ ਆ ਰਹੀਆਂ ਪ੍ਰੰਪਰਾਵਾਂ ਨੂੰ ਪਿਸ਼ਾਚ ਵਿਹਾਰ ਕਰ ਕੇ ਬੇਦਰਦੀ ਨਾਲ ਤਿਆਗ ਰਹੇ ਹਨ। ਇਹ ਏਨੇਂ ਚੇਤੰਨ ਤਾਂ ਹਨ ਕਿ ਇਹਨਾਂ ਨੂੰ ਪਤਾ ਹੈ ਕਿ ਇਹ ਜਾਣਦੇ ਹੋਏ ਅਵੱਗਿਆ ਕਰ ਰਹੇ ਹਨ। ਇਹਨਾਂ ਦੇ ਕੁਕਰਮਾਂ ਨੂੰ ਸਮਝਣ ਦਾ ਉਪਰਾਲਾ ਇਹਨਾਂ ਉੱਤੇ ਹੀ ਖ਼ਤਮ ਨਹੀਂ ਹੁੰਦਾ। ਤੰਦਾਂ ਇਹਨਾਂ ਦੇ ਆਕਾਵਾਂ ਅਤੇ ਉਹਨਾਂ ਦੇ ਮਾਲਕਾਂ ਤੱਕ ਪਹੁੰਚਦੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਆਖ਼ਰ ਸਿਲਸਿਲਾ ਸਿੱਖੀ ਨੂੰ ਮਨ-ਭਾਉਂਦਾ ਮੋੜ ਦੇ ਕੇ ਇਸ ਨੂੰ ਗੁਰੂ ਦੁਆਰਾ ਪ੍ਰਮਾਣਿਤ ਸੱਚ ਤੋਂ ਕੋਹਾਂ ਦੂਰ ਲੈ ਜਾਣ ਉੱਤੇ ਮੁੱਕਦਾ ਜਾਪਦਾ ਹੈ। ਇਸ ਸਫ਼ਰ ਦੀਆਂ ਪੈੜਾਂ ਖੋਜਣੀਆਂ ਜ਼ਰੂਰੀ ਹਨ।
ਜੇ ਸੰਸਾਰ ਦੇ ਪ੍ਰਮੁੱਖ ਧਰਮਾਂ ਦੇ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਸਮੇਂ ਦੀਆਂ ਸਿਆਸੀ ਸ਼ਕਤੀਆਂ ਧਰਮ ਨੂੰ ਆਪਣੇ ਅਨੁਸਾਰੀ ਮੋੜ ਦੇਣ ਵਿੱਚ ਸਦਾ ਤਤਪਰ ਰਹੀਆਂ ਹਨ, ਕਈ ਵਾਰ ਸਫ਼ਲ ਵੀ ਹੋ ਚੁੱਕੀਆਂ ਹਨ। ਸੰਤ ਪੀਟਰ ਨੇ ਰੋਮ ਦੇ ਪ੍ਰਭਾਵ ਹੇਠ ਇਸਾਈ ਮੱਤ ਦਾ ਹੁਲੀਆ ਅਤੇ ਆਪਣੇ ਧਰਮ ਗੁਰੂ ਜੀਜਸ ਦਾ ਐਸਾ ਅਕਸ ਵਿਗਾੜਿਆ ਕਿ ਅੱਜ ਤੱਕ ਜੀਜਸ ਦੇ ਸਮਾਜਿਕ ਚਿੰਤਨ ਨੂੰ ਧਰਮ ਦਾ ਅੰਗ ਨਹੀਂ ਬਣਾਇਆ ਜਾ ਸਕਿਆ। ਇਸ ਪਾੜੇ ਕਾਰਨ ਧਰਮ-ਨਿਰਪੱਖ ਰਾਜ ਸਿਰਜਣ ਦਾ ਰੁਝਾਨ ਚੱਲਿਆ ਜੋ ਘਟੋ-ਘੱਟ ਦੋ ਸੰਸਾਰੀ ਯੁੱਧ ਅਤੇ ਐਟਮ ਬੰਬ ਦਾ ਕਹਿਰ ਤਾਂ ਵਰਤਾ ਹੀ ਚੁੱਕਿਆ ਹੈ। ਮਨੂ ਮਹਾਰਾਜ ਨੇ ਹਿੰਦ ਦੇ ਧਰਮ ਵਿੱਚ ਛੂਤ-ਛਾਤ, ਸੁੱਚ-ਭਿੱਟ, ਊਚ-ਨੀਚ, ਵਰਣ-ਵਿਵਸਥਾ ਦਾ ਉਹ ਬੀਜ ਬੀਜਿਆ ਜਿਸ ਦੀ ਭੇਟਾ ਕਰੋੜਾਂ ਲੋਕ ਚੜ੍ਹ ਚੁੱਕੇ ਹਨ ਅਤੇ ਅਜੇ ਹੋਰ ਕਰੋੜਾਂ ਨੇ ਸੰਤਾਪ ਹੰਢਾਉਣਾ ਹੈ। “ਮਿਹਰ ਮਸੀਤ” ਵਾਲੇ ਸ਼ਬਦ ਰਾਹੀਂ ਗੁਰੂ ਇਸ਼ਾਰਾ ਕਰਦੇ ਹਨ ਕਿ ਸਿਆਸਤ ਨੇ ਇਸਲਾਮ ਦੇ ਚਿਹਰੇ-ਮੋਹਰੇ ਨੂੰ ਖ਼ੂਬ ਵਿਗਾੜਿਆ ਹੈ। ਇਹੋ ਗਵਾਹੀ ਪੰਜਵੇਂ ਜਾਮੇ ਵਿੱਚ “ਮੁਸਲਮਾਨ ਮੋਮ ਦਿਲ ਹੋਵੇ” ਵਾਲੇ ਸ਼ਬਦ ਵਿੱਚ ਸਤਿਗੁਰੂ ਦੇ ਰਹੇ ਹਨ। ਅੰਗ੍ਰੇਜ਼ਾਂ ਨੇ ਆਪਣੇ ਵਿਆਪਕ ਸਾਮਰਾਜ ਵਿੱਚ ਧਰਮਾਂ ਨੂੰ ਪ੍ਰਭਾਵਤ ਕਰਨ ਲਈ ਅਨੇਕ ਫ਼ਿਰਕੇ ਚਲਾਏ ਜਿਨ੍ਹਾਂ ਦਾ ਮਾਰੂ ਅਸਰ ਅਜੇ ਤੱਕ ਜਾਰੀ ਹੈ। ਇਹਨਾਂ ਵਿੱਚੋਂ ਅਹਿਮਦੀਆਂ, ਬਹਾਈ, ਨਿਰੰਕਾਰੀ, ਰਾਧਾਸੁਆਮੀ ਕੁੱਝ ਕੁ ਹਨ। ਇਸ ਤਰਜ਼ ਉੱਤੇ ਹਿੰਦ ਦੇ ਸੂਬੇ ਪੰਜਾਬ ਵਿੱਚ ਇੱਕ ਨਵਾਂ-ਨਕੋਰ ਤਜ਼ਰਬਾ ਜਾਰੀ ਹੈ ਅਤੇ ਸਿੱਖ ਧਰਮ ਨੂੰ ਹਾਕਮਾਂ ਦੇ ਸਿਆਸੀ ਅਮਲ ਅਨੁਸਾਰ ਢਾਲਣ ਵਿੱਚ ਕਾਫ਼ੀ ਤਰੱਕੀ ਕਰ ਚੁੱਕਿਆ ਹੈ।
ਇਸ ਦੀਆਂ ਕਨਸੋਆਂ ਤਾਂ 1947 ਤੋਂ ਫ਼ਿਜ਼ਾ ਨੂੰ ਗੰਧਲਾ ਕਰ ਰਹੀਆਂ ਸਨ ਪਰ ਇਸ ਦੀ ਸ਼ੁਰੂਆਤ ਅਕਾਲੀ ਦਲ ਦੇ ਧਰਮਯੁੱਧ ਮੋਰਚੇ ਤੋਂ ਹੁੰਦੀ ਦਿੱਸ ਆਉਂਦੀ ਹੈ। ਇਸ ਦੀਆਂ ਜੜ੍ਹਾਂ ਦਿਖਾਵੇ ਲਈ ਘੜੇ ਸੰਵਿਧਾਨ ਨੂੰ ਵਿਸਾਰ ਕੇ ਮਨੂਸਿਮ੍ਰਤੀ ਅਨੁਸਾਰ ਸਮਾਜ ਸਿਰਜਣ ਦੇ ਨਾਪਾਕ ਇਰਾਦੇ ਵਿੱਚ ਵੱਧਦੀਆਂ-ਫੁਲਦੀਆਂ ਨਜ਼ਰ ਆਉਂਦੀਆਂ ਹਨ। ਮਨੂਸਿਮ੍ਰਤੀ ਦਾ ਮੰਤਵ ਨਾ-ਬਰਾਬਰੀ ਦਾ ਸਮਾਜ ਸਿਰਜਣਾ ਸੀ ਤਾਂ ਕਿ ਚੰਦ ਰਾਜ ਕਰਦੇ ਲੋਕ/ਵਰਗ ਪੁਸ਼ਤ ਦਰ ਪੁਸ਼ਤ ਬਿਨਾਂ ਵਿਰੋਧ ਦੇ ਰਾਜਸੀ ਸੱਤਾ ਬਿਨਾ ਵਿਰੋਧ ਦੇ ਹੰਢਾ ਸਕਣ। ਇਹ ਵੱਡੀ ਸਮਾਜ-ਘਾਤਕ ਕਮਜ਼ੋਰੀ ਸੀ ਜਿਸ ਨੇ ਪਹਿਲਾਂ ਵੀ ਕੁੱਝ ਸਦੀਆਂ ਵਿੱਚ ਹੀ ਹਿੰਦ ਦੇ ਲੋਕਾਂ ਨੂੰ ਇੰਨਾ ਨਿਹੱਥਲ ਕਰ ਦਿੱਤਾ ਸੀ ਕਿ ਉਹ ਦਹਸਦੀਆਂ ਲਈ ਗ਼ੁਲਾਮ ਬਣ ਕੇ ਰਹਿ ਗਏ। ਗ਼ੁਲਾਮੀ ਵਿੱਚ ਵੀ ਉਹਨਾਂ ‘ਉੱਚ’ ਵਰਗਾਂ’ ਦੀ ਸਰਦਾਰੀ ਸ਼ਾਸਕਾਂ ਨੇ ਆਪਣੀ ਸਹੂਲਤ ਲਈ ਅਮਲ ਵਿੱਚ ਕਾਇਮ ਰੱਖੀ ਤਾਂ ਕਿ ਜ਼ਰ ਖ਼ਰੀਦਾਂ ਰਾਹੀਂ ਰਾਜਸੀ ਸੱਤਾ ਨੂੰ ਬੇ-ਰੋਕ ਟੋਕ ਮਾਣਿਆ ਜਾ ਸਕੇ। ਮਨੂ ਮਹਾਰਾਜ ਦੀ ਕਿਰਪਾ ਗ਼ੁਲਾਮੀ ਦੀ ਹਾਲਤ ਵਿੱਚ ਵੀ ਆਪਣਾ ਕੰਮ ਕਰਦੀ ਰਹੀ। ਅਜੋਕੀ ਅੰਤਰਰਾਸ਼ਟ੍ਰੀ ਸਥਿਤੀ ਵਿੱਚ ਇਹ ਵਰਗ ਸਮਝਦੇ ਹਨ ਕਿ ਕਿਸੇ ਮੁਲਕ ਉੱਤੇ ਸਾਮਰਾਜ ਕਾਇਮ ਕਰ ਸਕਣਾ ਸੰਭਵ ਨਹੀਂ ਅਤੇ ਜੇ ਹੋ ਵੀ ਜਾਵੇ ਤਾਂ ਵੀ ਇਹਨਾਂ ਦੀ ਟੁੱਕੜ-ਬੋਚ ਵਿਚੋਲਿਆਂ ਦੇ ਤੌਰ ਉੱਤੇ ਲੋੜ ਸਦਾ ਵਾਂਗ ਕਾਇਮ ਰਹੇਗੀ। ਇਹ ਸਮਝਦੇ ਹਨ ਕਿ ਸੰਵਿਧਾਨ ਨੂੰ ਝਕਾਨੀ ਦੇ ਕੇ, ਜਿਸ ਕਰਮ ਦੇ ਇਹ 65 ਸਾਲਾਂ ਵਿੱਚ ਮਾਹਰ ਬਣ ਚੁੱਕੇ ਹਨ, ਨਵੇਂ ਰਾਜ ਘਰਾਣੇ ਸਿਰਜ ਕੇ ਉੱਚ ਵਰਗਾਂ ਦੀ ਸੱਤਾ ਕਾਇਮ ਰੱਖੀ ਜਾ ਸਕਦੀ ਹੈ, ਚਾਹੇ ਆਰਜ਼ੀ ਤੌਰ ਉੱਤੇ ਰਾਜ ਘਰਾਣਿਆਂ ਵਿੱਚ ਕੁੱਝ ਕੁ ਨੀਮ-ਸ਼ੂਦਰਾਂ ਨੂੰ ਵੀ ਥਾਂ ਦੇਣੀ ਪਵੇ।
ਸੱਤਾ ਨੂੰ ਚੰਦ ਵਰਗਾਂ ਤੱਕ ਸੀਮਤ ਕਰਨ ਦਾ ਅਮਲ ਹਿੰਦ ਕਈ ਦਹਸਦੀਆਂ ਹੰਢਾ ਚੁੱਕੀ ਹੈ ਅਤੇ ਇਸ ਦੇ ਨਾਕਾਰਾਤਮਕ ਸਿੱਟਿਆਂ ਦਾ ਸੰਤਾਪ ਅਜੇ ਭੋਗ ਰਹੀ ਹੈ। ਇਸ ਦੇ ਕਈ ਅਤਿ ਦੁੱਖਦਾਈ ਪਹਿਲੂ ਹਨ ਜਿਨ੍ਹਾਂ ਬਾਰੇ ਜਾਣਕਾਰੀ ਕਿਸੇ ਹੱਦ ਤੱਕ ਧੁੰਦਲੀ ਪੈ ਚੁੱਕੀ ਹੈ। ਸੰਵਿਧਾਨ, ਵੋਟ-ਅਧਿਕਾਰ, ਮਨੁੱਖੀ ਅਧਿਕਾਰ ਸੰਸਥਾਵਾਂ, ਸੁਤੰਤਰ ਨਿਆਂਪਾਲਿਕਾ, ਆਜ਼ਾਦ ਮੀਡੀਆ ਆਦਿ ਦੇ ਝਾਂਸਿਆਂ ਨਾਲ ਇਸ ਪਹਿਲੂ ਉੱਤੇ ਅੱਜ ਕਈ ਪਰਦੇ ਪੈ ਸਕਦੇ ਹਨ ਅਤੇ ਪਾਏ ਜਾ ਚੁੱਕੇ ਹਨ। ਵੋਟਾਂ ਦਾ ਝੰਜਟ ਜਿੰਨੀ ਦੇਰ ਤੱਕ ਨਿਯੰਤ੍ਰਣ ਵਿੱਚ ਨਹੀਂ ਲਿਆਂਦਾ ਜਾ ਸਕਦਾ ਓਨੀ ਦੇਰ ਤੱਕ ਨਸ਼ੇ, ਸ਼ਰਾਬ, ਅੰਨ, ਸਾਈਕਲ, ਬਾਲਟੀਆਂ, ਸਿਲਾਈ ਮਸ਼ੀਨਾਂ ਅਤੇ ਪੈਸੇ ਵੰਡ ਕੇ ਕੰਮ ਚਲਾਉਣ ਦਾ ਆਰਜ਼ੀ ਤਜ਼ਰਬਾ ਅਜੇ ਸਭ ਪਾਸੇ ਅਜ਼ਮਾਇਆ ਜਾ ਰਿਹਾ ਹੈ। ਜਦੋਂ ਇਹ ਮਹਾਂਮਾਰੀ ਬਣ ਗਿਆ ਤਾਂ ਕੁਲੀਨ ਵਰਗ ਅਧੀਨ ਮੀਡੀਆ ਡੌਂਡੀ ਪਿੱਟੇਗਾ ਕਿ ਇਹ ਵੋਟਰ ਇੰਨੇ ਸਸਤੇ ਵਿਕਣ ਲੱਗ ਪਏ ਹਨ ਕਿ ਹੁਣ ਮਤਾਧਿਕਾਰ ਹੀ ਬੇ-ਮਾਅਨਾ ਹੋ ਗਿਆ ਹੈ। ਤਦ ਸਹਿਜੇ ਹੀ ਪ੍ਰਣਾਲੀਆਂ ਬਦਲ ਲਈਆਂ ਜਾਣਗੀਆਂ। ਜਨਤਾ ਨੂੰ ਕਾਬੂ ਕਰਨ ਦੇ ਅਤੇ ‘ਸ਼ਾਤਮਈ’ ਰੱਖਣ ਦੇ ਨਵੇਂ ਤਰੀਕੇ ਈਜਾਦ ਕਰ ਲਏ ਜਾਣਗੇ। ਜਿਨ੍ਹਾਂ ਵਰਗਾਂ ਨੂੰ ਵੋਟ ਹੱਕ ਤੋਂ ਵਾਂਝਾ ਕਰ ਦਿੱਤਾ ਜਾਵੇਗਾ, ਉਨ੍ਹਾਂ ਨੂੰ ਰਾਜ ਵਿੱਚ ਭਾਗੀਦਾਰ ਬਣਾਉਣ ਦੀ ਲੋੜ ਖ਼ਤਮ ਹੋ ਜਾਵੇਗੀ। ਮਨੂ ਮਹਾਰਾਜ ਫ਼ੇਰ ਸਿੰਘਾਸਣ ਉੱਤੇ ਬਿਰਾਜਮਾਨ ਹੋ ਕੇ ਚੰਮ ਦੀਆਂ ਚਲਾਉਣਗੇ। ਇਹ ਮੰਜ਼ਰ ਇੰਨਾਂ ਖੌਫ਼ਨਾਕ ਹੈ ਕਿ ਇਸ ਦਾ ਤਸੱਵਰ ਵੀ ਪਿੰਡੇ ਨੂੰ ਸੁੰਨ ਕਰ ਜਾਂਦਾ ਹੈ। ਕਿਤੇ ਇਸ ਨਾਟਕ ਦਾ ਮੰਚਨ ਸ਼ੁਰੂ ਤਾਂ ਨਹੀਂ ਹੋ ਚੁੱਕਿਆ? ਕਿਤੇ ਇਹ ਅੱਧਵਾਟੇ ਤਾਂ ਨਹੀਂ ਪਹੁੰਚ ਚੁੱਕਿਆ?
ਘੱਟੋ-ਘੱਟ ਪੰਜਾਬ ਦੇ ਸੰਦਰਭ ਵਿੱਚ ਤਾਂ ਇਸ ਦੀ ‘ਆਦਮ-ਬੋ, ਆਦਮ-ਬੋ’ ਹਰ ਗਲੀ-ਮੁਹੱਲੇ ਵਿੱਚ ਸੁਣੀ ਜਾ ਰਹੀ ਹੈ। ਸੰਵਿਧਾਨ ਦੇ ਪਿੰਜਰ ਵੀ ਦਰਿਆਵਾਂ ਦੇ ਪਾਣੀ ਵਾਂਗ ਸੁੱਕ ਚੁੱਕੇ ਹਨ। ਅਣਖੀ ਗੱਭਰੂਆਂ ਨੂੰ ਬਿੱਲੇ ਲਾਉਣ ਦੇ ਅਤੇ ਬਾਕੀਆਂ ਨੂੰ ਮੁੰਦਰਾਂ ਪਵਾ ਕੇ ਬਾਂਦਰ-ਟਪੂਸੀਆਂ ਮਰਵਾਉਣ ਦੇ ਪੱਕੇ ਇੰਤਜ਼ਾਮ ਹੋ ਚੁੱਕੇ ਹਨ। ਜਬਰੀ ਠੇਕਿਆਂ ਦਾ ਅਮਲ ਹੁਣ ਘੋੜਿਆਂ, ਊਠਾਂ, ਬਲਦਾਂ ਨੂੰ ਨਾਲਾਂ ਦੇਣ ਵਾਂਗ ਹੱਥ-ਪੈਰ ਬੰਨ੍ਹ ਕੇ ਬੋਤਲਾਂ ਗਲਾਂ ਵਿੱਚ ਉਧੇਲਣ ਨਾਲ ਆਪਣੇ ਅੰਜਾਮ ਤੱਕ ਲੈ ਜਾਇਆ ਜਾਵੇਗਾ ਜਿਸ ਦੇ ਆਸਾਰ ਹੁਣ ਨਜ਼ਰ ਆਉਣ ਲੱਗ ਪਏ ਹਨ। ਅਜੇ ਕੱਲ੍ਹ ਦੀ ਗੱਲ ਹੈ ਕਿ ਫ਼ੌਜਾਂ ਇਹਨਾਂ ਨਾਲ ਲੋਹਾ ਲੈਣ ਤੋਂ ਕੰਨੀ ਕਤਰਾਉਂਦੀਆਂ ਸਨ। ਮਹਿਜ਼ ਤੀਹ ਸਾਲਾਂ ਵਿੱਚ ਸਿੰਘ ਬਿੱਲੀ ਕਿਵੇਂ ਬਣੇ, ਇਹ ਮੌਜਜ਼ੇ ਦੇ ਮੂਰਤੀਮਾਨ ਹੋਣ ਦੀ ਕਥਾ ਵੀ ਓਨੀਂ ਹੀ ਦਿਲਚਸਪ ਹੈ ਜਿੰਨੀ ਦੁੱਖਦਾਈ ਹੈ।
ਪਿਛਲੇ ਦੌਰ ਦੀ ਗੱਲ ਅਜੇ ਵਿਸਰੀ ਨਹੀਂ। ਉਹਨਾਂ ਸਮਿਆਂ ਵਿੱਚ ਇੱਕ ਦਿਨ ਆਇਆ ਸੀ। ਐਨ ਜਦੋਂ ਮਨੂ ਦੀ ਮਰਜ਼ੀ ਨੂੰ ਫਲ਼ ਲੱਗਣ ਹੀ ਵਾਲੇ ਸਨ, ਐਮਰਜੰਸੀ ਨੇ ਸਭ ਦੀਆਂ ਆਕੜਾਂ ਭੰਨ ਦਿੱਤੀਆਂ ਸਨ। ਸਮਾਜ ਗ਼ੁਲਾਮ ਵੰਸ਼ ਦੇ ਰਾਜ ਨੂੰ ਸੁਰਜੀਤ ਕਰਨ ਵੱਲ ਵੱਡੀਆਂ ਪੁਲਾਂਘਾਂ ਪੁੱਟ ਕੇ ਵੱਧ ਰਿਹਾ ਸੀ। ਫੇਰ “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ,” ਦਾ ਬੋਲਾ ਸੰਭਾਲਣ ਵਾਲੇ ਗੁਰੂ ਕੇ ਸਿੱਖ ਉੱਠੇ। ਐਮਰਜੰਸੀ ਦੇ ਲਾਗੂ ਰਹਿਣ ਦੇ ਹਰ ਦਿਨ ਇਸ ਦਾ ਵਿਰੋਧ ਕਰ ਕੇ ਉਹਨਾਂ ਆਪਣੀ ਰੀਤ ਮੁਤਾਬਕ ਲੋਕਾਂ ਦੇ ਹੱਕ ਵਿੱਚ ਪਾਸਾ ਪਲਟ ਦਿੱਤਾ। ਫ਼ੇਰ ਤਖ਼ਤਾਂ-ਤਾਜਾਂ ਦੇ ਚਾਹਵਾਨਾਂ ਨੇ ਪੈਂਤੜਾ ਬਦਲਿਆ। ਪਹਿਲਾਂ ਸਿੱਖ ਕੌਮ ਨੂੰ ਹੀ ਮਲੀਆਮੇਟ ਕਰਨ ਦਾ ਮਨਸੂਬਾ ਬਣਿਆ।
ਨਵੇਂ ਪੈਤੜੇ ਅਨੁਸਾਰ, ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਓਹ ਸਨ ਜੋ ਅਦਲੀ ਪ੍ਰਭੂ ਨੂੰ ਸੱਚੇ ਤਖ਼ਤ ਉੱਤੇ ਬੈਠਾ ਵੇਖਦੇ ਸਨ ਅਤੇ ਉਸ ਦੀ ਸੁੱਚੀ ਬਾਦਸ਼ਾਹੀ ਦੇ ਹਰ ਇਸਤਰੀ, ਮਰਦ ਨੂੰ ‘ਹੰਨੇ ਹੰਨੇ ਮੀਰ’ ਜਾਣਦੇ ਸਨ। ਇਹ ਸਮਾਜਿਕ, ਧਾਰਮਿਕ, ਸਿਆਸੀ ਗ਼ੁਲਾਮੀ ਦੇ ਵਿਰੋਧ ਵਿੱਚ ਤਣ ਕੇ ਖੜ੍ਹੇ ਸਨ। ਸਾਹਿਬਾਂ ਦੇ ਬਚਨਾਂ ਨੂੰ ਜਗਤ-ਕਲਿਆਣਕਾਰੀ ਜਾਣ ਕੇ ਆਪਣੇ ਸਿਰ ਨਾਲ ਪੁਗਾਉਣ ਦੀਆਂ ਵਿਉਂਤਾਂ ਬਣਾਈ ਬੈਠੇ ਸਨ। ਇਹਨਾਂ ਨੂੰ ਉਹ ‘ਮਿਹਰਵਾਣ’ ਦਾ ਰਾਜ ਭਾਉਂਦਾ ਸੀ ਜਿਸ ਵਿੱਚ ਕੋਈ ਕਿਸੇ ਉੱਤੇ ਜ਼ੁਲਮ ਨਾ ਕਰ ਸਕੇ ਅਤੇ ਸਭ ਗੁਰੂ-ਪ੍ਰੇਮਸ਼ਰ ਦੀ ਗੋਦ ਵਿੱਚ ਨਿਰਭੈ-ਨਿਸ਼ੰਗ ਹੋ ਕੇ ਖੇਡਣ, ਮੌਲਣ ਅਤੇ ਸਮਰੱਥਾ ਅਨੁਸਾਰ ਚੜ੍ਹਦੇ ਚੰਨ ਵਾਂਗ ਤਰੱਕੀਆਂ ਕਰਨ। ਇਹਨਾਂ ਉਪਰ ਸੌ-ਸੌ ਬਹਾਨੇ ਬਣਾ ਕੇ, ਗੁੰਝਲਦਾਰ ਮੱਕੜ-ਜਾਲ ਤਣ ਕੇ, ਅਕ੍ਰਿਤਘਣਤਾ ਦੇ ਸਭ ਹੰਦਾਂ-ਬੰਨੇ ਤੋੜ ਕੇ ਫ਼ੌਜਾਂ ਚਾੜ੍ਹੀਆਂ ਗਈਆਂ ਅਤੇ ਲਾ ਮਿਸਾਲ ਕਹਰ ਵਰਤਾ ਕੇ ਇਹਨਾਂ ਨੂੰ ਖ਼ਤਮ ਕਰ ਦਿੱਤਾ ਗਿਆ।
ਕੁਝ ਉਹ ਸਨ ਜੋ ‘ਬਾਬਰ ਬ-ਐਸ਼ ਕੋਸ਼ ਕਿ ਆਲਮ ਦੁਬਾਰਾ ਨੇਸਤ’ ਦੇ ਧਾਰਨੀ ਸਨ। ਇਹਨਾਂ ਲਈ ਸੱਚ ਦੀ ਸਹਿਨਸ਼ਾਹੀ, ਨਿਆਂ ਦਾ ਬੋਲਬਾਲਾ, ਮਨੁੱਖੀ ਬਰਾਬਰੀ, ਨਿਮਾਣਿਆਂ ਦੇ ਮਾਣ ਬਣ ਉੱਭਰਨਾ, “ਨੀਚਾਂ ਅੰਦਰ ਨੀਚ” ਅਖਵਾਉਣਾ ਆਦਿ ਸਭ ਪਵਿੱਤ੍ਰ ਸੰਕਲਪ ਮਹਿਜ਼ ਸ਼ਬਦ ਸਨ। ਇਹ ਤਖ਼ਤਾਂ ਹੇਠ ਪੀਹੜੀਆਂ ਡਾਹ ਕੇ ਸੱਤਾ ਦੇ ਪਰਛਾਵੇਂ ਹੰਢਾਉਣ ਦੇ ਹਾਮੀ ਸਨ। ਸੱਜਣ ਦੇਸ਼ ਦੇ ਸੁਨੇਹੜੇ ਇਹਨਾਂ ਕਦੀ ਨਾ ਸੁਣੇ ਸਨ, ਨਾ ਇਹਨਾਂ ਦੇ ਤਸੱਵਰ ਵਿੱਚ ਸਨ। ਧਰਤੀ ਦੇ ਤਖ਼ਤੇ ਉੱਤੇ ਸੱਚਾਈ ਇਹ ਸੀ ਕਿ ਸਿੱਖ ਕੇਵਲ ਭਾਰਤ ਦੀ ਆਬਾਦੀ ਦਾ ਦੋ ਪ੍ਰਤਿਸ਼ਤ ਹਨ, ਇਹਨਾਂ ਵਿੱਚੋਂ ਮਸਾਂ ਅੱਧੇ ਕੁ ‘ਹੰਨੇ ਹੰਨੇ ਮੀਰ’ ਦਾ ਸੁਪਨਾ ਵੇਖਣ ਦੇ ਕਾਬਲ ਸਨ; ਵਿਰੋਧ ਵਿੱਚ ਕੰਨਿਆਕੁਮਾਰੀ ਤੱਕ ਅਣਗਿਣਤ ਲੋਕ ਖੜ੍ਹੇ ਨਜ਼ਰ ਆਏ।
ਇਹ ਸੀ ਸ਼ੁਰੂਆਤ ਖ਼ਾਲਸੇ ਦੀ ਰਹਿਤ ਨੂੰ, ਦਸਮੇਸ਼ ਦੇ ਅੰਮ੍ਰਿਤ ਨੂੰ ਅਤੇ ਗੁਰੂ ਗ੍ਰੰਥ ਦੇ ਸਰਬ-ਕਲਿਆਣਕਾਰੀ ਉਪਦੇਸ਼ ਨੂੰ ਧਰਤੀ ਉੱਤੋਂ ਮਨਫ਼ੀ ਕਰਨ ਦੀ ਯੋਜਨਾ ਨੂੰ ਜੀ ਆਇਆਂ ਆਖ਼ਣ ਦੀ। ਤੀਲਿਆਂ ਵਾਲੇ ਕਾਨਿਆਂ ਵਾਲਿਆਂ ਨੂੰ ਗਲ਼ੇ ਲੱਗ ਕੇ ਮਿਲੇ ਜੈਸੇ ਭਾਈ ਨੂੰ ਭਾਈ। ਏਜੰਡਾ ਬਹੁਤ ਵਸੀਹ ਸੀ। ਹੁਣ ਤਾਂ ਅਮਲ ਦੇ ਨਤੀਜੇ ਵੀ ਨਿਕਲਣੇ ਸ਼ੁਰੂ ਹੋ ਗਏ ਹਨ। ਪੁਲਿਸੀਏ ਵਿਚਾਰੇ ਤਾਂ ਫ਼ੀਤੀਆਂ ਪਿੱਛੇ ਕਈ-ਕਈ ਕਤਲ ਕਰ ਚੁੱਕੇ ਸਨ; ਇਹਨਾਂ ਕੋਲੋਂ ਹਰ ਮੌਕੇ ਨੌਜਵਾਨਾਂ ਦੀਆਂ ਪੱਗਾਂ ਲੁਹਾਉਣੀਆਂ ਕਿੰਨਾ ਕੁ ਮੁਸ਼ਕਲ ਸੀ? ਰਹਿੰਦੀ ਕਸਰ ਘੋਨ-ਮੋਨ ਨਕਲੀ ਸ਼ਹੀਦਾਂ ਨੂੰ ਮਹਾਨ ਸ਼ਹੀਦ ਪ੍ਰਚਾਰ ਕੇ ਪੂਰੀ ਕਰ ਲਈ ਗਈ। ਪੰਜ ਕਮਜ਼ੋਰ ਸਿੱਖਾਂ ਨੂੰ ਸਥਾਈ ਪੰਜ ਪਿਆਰੇ ਥਾਪ ਕੇ ਗੁਰੂ ਗ੍ਰੰਥ ਤੋਂ ਲੋਕਾਂ ਨੂੰ ਦੂਰ ਲੈ ਜਾਣ ਦੀ, ਪੰਥ-ਦਰਦੀ ਪ੍ਰਚਾਰਕਾਂ ਨੂੰ ਪੰਥ ਵਿੱਚੋਂ ਛੇਕਣ ਦੀ ਚੰਦਰੀ ਰੀਤ ਚਲਾਈ ਗਈ। ਦਲੀਪ ਸਿੰਘ ਨੂੰ ਅਭਿਮੱਨਯੂ ਵਾਂਗੂੰ ਗ਼ੈਰਾਂ ਦੇ ਚੱਕ੍ਰਵਿਯੂਹ ਵਿੱਚ ਘੇਰ ਕੇ ਕੇਸ ਕਤਲ ਕਰਵਾਉਣ ਦੀ ਹੱਲਾਸ਼ੇਰੀ ਦਿੱਤੀ ਗਈ। ਵੱਡੇ ਅਪ੍ਰੇਸ਼ਨ ਤੋਂ ਪਹਿਲਾਂ ਬੇਹੋਸ਼ੀ ਦੀ ਦਵਾਈ ਦੇ ਤੌਰ ਉੱਤੇ ਮਣਾਂਮੂਹੀ ਭੁੱਕੀ, ਅਫ਼ੀਮ, ਹੈਰੋਈਨ ਆਦਿ ਪੰਜਾਬ ਵਿੱਚ ਝੋਕੇ ਗਏ। ਸ਼ਰਾਬ ਦੇ ਠੇਕਿਆਂ ਦੀਆਂ ਬਹਾਰਾਂ ਹਰ ਗਲ਼ੀ ਦੇ ਮੋੜ ਉੱਤੇ ਸਜਾਈਆਂ ਗਈਆਂ। ਨੌਜਵਾਨਾਂ ਦੀ ਜ਼ਮੀਰ ਕਤਲ ਕਰਨ ਲਈ ਬੇਰੁਜ਼ਗਾਰੀ ਦੀ ਮਹਾਂਮਾਰੀ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ। ਬਲਦੀ ਤੇ ਤੇਲ ਪਾਇਆ ਮੁੰਦਰਾਂ ਵਾਲੇ ਜੋਗੀਆਂ-ਸੂਫ਼ੀਆਂ ਨੇ। ਇਹਨਾਂ ਨੇ ਲੱਚਰਤਾ ਪ੍ਰਸਾਰਨ ਲਈ ਦੋ-ਮੂੰਹੇ ਸ਼ਬਦਾਂ ਵਿੱਚ ਗੀਤ ਰਚ ਕੇ ਭੈਣਾਂ, ਨਾਬਾਲਗ ਬੱਚੀਆਂ, ਬੀਬੀਆਂ ਦੀਆਂ ਕੁੜਤੀਆਂ, ਚੋਲੀਆਂ ਹੇਠ ਤੱਕ ਬੁਰੀਆਂ ਨਜ਼ਰਾਂ ਨੂੰ ਪੁਚਾਇਆ। ਗਿੱਧਾ ਪਾਉਂਦੇ ਬਾਬੇ ਤਾਂ ਪੰਜਾਬ ਨੇ ਵੇਖੇ ਸਨ, ਹੁਣ ਨੂੰਹਾਂ-ਧੀਆਂ ਸਮੇਤ ਨੰਗੇ ਨਾਚ ਨਿਹਾਰਦੇ ਵੇਖ ਕੇ ਸੱਭਿਅਤਾ ਵੀ ਸ਼ਰਮਸਾਰ ਹੋਈ। ਚਰਿਤ੍ਰੋਪਖਿਆਨ ਦੇ ਪ੍ਰਚਾਰ ਲਈ ਇਹਨਾਂ ਦੇ ਸਹਿਯੋਗੀਆਂ ਨੇ ਕਰੋੜਾਂ ਰੁਪੈ ਖਰਚੇ।
ਜੇ ਅਜਿਹਾ ਕਰਨ ਵਾਲਿਆਂ ਨੂੰ ਮੌਕਾ ਸ਼ਨਾਸ, ਸਿਆਸੀ ਤਾਕਤ ਦੇ ਭੁੱਖੇ ਆਦਿ ਆਖ ਕੇ ਕੰਮ ਨਾ ਸਾਰਿਆ ਜਾਵੇ ਤਾਂ ਇਹਨਾਂ ਨੂੰ ਸਮਝਣ ਲਈ ਗੰਭੀਰ ਮੁਤਾਲਿਆ ਦੀ ਲੋੜ ਪੈਂਦੀ ਹੈ। ਸ਼ਾਇਦ ਇਹ ਇਮਾਨਦਾਰੀ ਨਾਲ ਇਸ ਧਾਰਨਾ ਤੋਂ ਕਾਇਲ ਹਨ ਕਿ ਗੁਰੂ ਗ੍ਰੰਥ ਦਾ ਉਪਦੇਸ਼, ਅੰਮ੍ਰਿਤ ਦੀ ਦਾਤ, ਖ਼ਾਲਸੇ ਦੀ ਰਹਿਤ ਅਤੇ ਇਹਨਾਂ ਵਿੱਚ ਸਮਾਏ ਸਿੱਖੀ ਦੇ ਸਿਆਸੀ ਸਰੋਕਾਰ (ਜਿਨ੍ਹਾਂ ਨੂੰ ਨਿਰੂਪਣ ਕਰਨ ਦੀ ਅਸੀਂ ਕਦੇ ਜ਼ਹਮਤ ਨਹੀਂ ਉਠਾਈ) ਅੱਜ ਦੇ ਜ਼ਮਾਨੇ ਦੀ ਹਿੰਦ ਦੀ ਸਿਆਸੀ ਗਤੀ ਵਿੱਚ ਪ੍ਰਭਾਵ ਪਾਉਣ ਦੇ ਕਾਬਲ ਨਹੀਂ ਰਹੇ। ਸ਼ਾਇਦ ਅਸਾਡੇ ਇਹ ਨੇਤਾ ਸਮਝਦੇ ਹਨ ਕਿ ਅਜਿਹੇ ‘ਅਣਸੁਖਾਵੇਂ’ ਸੰਕਲਪਾਂ ਨੂੰ ਤਿਲਾਂਜਲੀ ਦੇਣ ਨਾਲ ਪੰਜਾਬ ਦੇ ਜਾਏ ਕੁੱਝ ਕੁ ਪੀੜ੍ਹੀਆਂ ਸੰਘਰਸ਼ ਰਹਿਤ, ਦੁੱਖ ਰਹਿਤ ਜੀਵਨ ਜਿਉਂ ਸਕਣ। ਇੱਜ਼ਤਾਂ, ਅਣਖਾਂ, ਅਧਿਆਤਮ ਦੀ ਖਿੱਚ, ਅਣਖ ਦੀ ਧੂਅ ਨੂੰ ਵਿਸਾਰ ਕੇ ਹਿੰਦੀ ਗ਼ੁਲਾਮੀ ਵਿੱਚ ਹਜ਼ਾਰਾਂ ਸਾਲ ਚੈਨ ਦੀ ਜ਼ਿੰਦਗੀ ਬਤੀਤ ਕਰ ਚੁੱਕੇ ਹਨ। ਇਹਨਾਂ ਦੇ ਤਸੱਵਰ ਅਨੁਸਾਰ ਸ਼ਾਇਦ ਇਹੋ ਰਾਹ ਹੈ ਸੰਸਾਰ ਉੱਤੇ ਜਿਉਣ ਦਾ। ਜੇ ਇਹਨਾਂ ਦੀਆਂ ਧਾਰਨਵਾਂ ਠੀਕ ਹਨ ਤਾਂ ਬਿਨਾਂ ਹੋਰ ਖ਼ੂਨ-ਖ਼ਰਾਬੇ ਦੇ ਇਸੇ ਰਾਹ ਪੈ ਜਾਣ ਵਿੱਚ ਸਭ ਦਾ ਭਲ਼ਾ ਹੈ। ਹੁਣ ਗੁੱਝੀ ਰ੍ਹਿੰਨਣ ਦਾ ਸਮਾਂ ਨਹੀਂ; ਇਹ ਆਪਣਾ ਪੱਖ ਜੱਗ-ਜ਼ਾਹਰ ਕਰਨ ਅਤੇ ਸ਼ਿਖੰਡੀ ਦੀ ਓਟ ਲੈ ਕੇ ਬਾਣ ਦਾਗਣੇ ਬੰਦ ਕਰਨ। ਇਹ ਜ਼ਹਿਰ-ਸਿੰਜੇ ਬਾਣ ਇਹਨਾਂ ਦੇ ਨਹੀਂ, ਕਿੰਨ੍ਹਾਂ ਹੋਰ ਭੱਥਿਆਂ ਦੇ ਹਨ।
ਦੂਜਾ ਪੱਖ ਜਿਸ ਨੂੰ ਕਲਗ਼ੀ ਦਾ ਝਲਕਾਰਾ, ਪ੍ਰੇਮ ਖੇਲਣ ਦਾ ਚਾਉ, ਨਿਰੰਕਾਰ ਦੇ ਦੇਸ਼ ਦੀਆਂ ਠੰਡੀਆਂ ਹਵਾਵਾਂ, ਗੁਰੂ ਗ੍ਰੰਥ ਦੇ ਉਪਦੇਸ਼, ਪ੍ਰੋਪਕਾਰੀ ਜੀਵਨ, ਰਣਜੀਤ ਨਗਾਰੇ, ਡੱਗੇ, ਤੰਦਾਂ ਬਣ ਆਪਣੇ ਵੱਲ ਖਿੱਚ ਰਹੇ ਹਨ; ਉਹ ਵੀ ਗੂੰਗੇ ਦੀ ਮਠਿਆਈ ਦਾ ਰਸ ਮਾਨਣਾ ਛੱਡਣ। ਆਪਣੇ ਸੁਹਣੇ ਅਕੀਦੇ ਮਖ਼ਮਲ਼ੀ ਰੁਮਾਲਿਆਂ ਵਿੱਚ ਵਲ੍ਹੇਟ ਕੇ ਲੋਕਾਂ ਦੇ ਸਾਹਮਣੇ ਰੱਖਣ ਤਾਂ ਕਿ ਸੰਸਾਰ ਨਵੇਂ ਜੰਮੇ ਬੱਚਿਆਂ ਦੀਆਂ ਮੁਸਕਾਨਾਂ ਵਾਂਗ ਇਹਨਾਂ ਨੂੰ ਪਿਆਰੇ, ਦੁਲਾਰੇ ਅਤੇ ਇਹਨਾਂ ਉੱਤੋਂ ਵਾਰੇ-ਵਾਰੇ ਜਾਵੇ। ਕੌਡੀਆਂ ਬਦਲੇ ਲਾਲ ਵਗਾਹ ਕੇ ਮਾਰਨ ਦੇ ਕੁਲਹਿਣੇ ਵਰਤਾਰੇ ਨੂੰ ਸਮੇਟਣ ਵਿੱਚ ਮਦਦ ਮਿਲੇ ਅਤੇ ਅਸੀਂ ਨਿਸੰਗ ਗਾ ਸਕੀਏ:
ਮਾਈ ਚਰਨ ਗੁਰ ਮੀਠੇ ॥ ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ (ਟੋਡੀ ਮਹਲਾ 5)


20/11/13)
ਗੁਰਿੰਦਰ ਸਿੰਘ ਕੋਟਕਪੂਰਾ

ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਣ ਜਾ ਰਹੀ ਰਿਣ ਉਤਾਰ ਯਤਨ ਯਾਤਰਾ ਸਬੰਧੀ ਪੰਥਕ ਵਿਦਵਾਨਾਂ ਦਾ ਪ੍ਰਤੀਕਰਮ
ਰਿਣ ਉਤਾਰਨ ਦਾ ਯਤਨ ਨਹੀਂ ਬਲਕਿ ਬਾਦਲ ਦਲ ਨੂੰ ਸਿਆਸੀ ਲਾਹਾ ਪਹੁੰਚਾਉਣ ਦੀ ਕੋਸ਼ਿਸ਼-ਪ੍ਰੋ. ਦਰਸ਼ਨ ਸਿੰਘ! !
ਗੁਰੂ ਜੀ ਦੀ ਸ਼ਹਾਦਤ ਬਾਰੇ ਹਿੰਦੂ ਜੱਥੇਬੰਦੀਆਂ ਸੈਮੀਨਾਰ ਕਰਨ-ਸੈਕਰਾਮੈਂਟੋ! !
ਘੱਟ ਗਿਣਤੀਆਂ `ਤੇ ਹੁੰਦਾ ਜ਼ੁਲਮ ਅਤੇ ਵਿਤਕਰੇ ਵਿਰੁੱਧ ਅਵਾਜ਼ ਉੱਠੇ-ਡਾ. ਬਰਸਾਲ! !
ਕੋਟਕਪੂਰਾ, 20 ਨਵੰਬਰ (ਗੁਰਿੰਦਰ ਸਿੰਘ) :- ਭਾਵੇਂ ਪਿਛਲੇ ਸਾਲ ਬ੍ਰਾਹਮਣ ਸਭਾ ਵੱਲੋਂ ਰਿਣ ਉਤਾਰ ਯਤਨ ਯਾਤਰਾ ਦੇ ਨਾਂਅ `ਤੇ ਕੱਢੀ ਗਈ ਰੈਲੀ ਦੀ ਪੰਥਦਰਦੀਆਂ, ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਨੇ ਦਲੀਲਾਂ ਨਾਲ ਨੁਕਤਾਚੀਨੀ ਕੀਤੀ ਪਰ ਇਸ ਦੇ ਬਾਵਜੂਦ ਵੀ ਇਸ ਵਾਰ ਫਿਰ ਰਿਣ ਉਤਾਰਨ ਦੇ ਨਾਂਅ `ਤੇ ਕੁੱਝ ਲੋਕਾਂ ਵੱਲੋਂ ਅਜਿਹੀ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਬਠਿੰਡੇ ਜ਼ਿਲ੍ਹੇ ਦੇ ਇੱਕ ਕਸਬੇ ਤੋਂ ਚੱਲੀ ਯਾਤਰਾ ਦਿੱਲੀ ਵਿਖੇ ਸਮਾਪਤ ਹੋਈ, ਦੋ ਧੜਿਆਂ `ਚ ਵੰਡੇ ਗਏ ਸੰਚਾਲਕਾਂ `ਚੋਂ ਇੱਕ ਨੇ ਪਰਮਜੀਤ ਸਿੰਘ ਸਰਨਾ `ਤੇ ਦੂਸ਼ਣਬਾਜ਼ੀ ਕੀਤੀ, ਜਦਕਿ ਦੂਜੇ ਨੇ ਇਸ ਦਾ ਖੰਡਨ ਕਰ ਦਿੱਤਾ। ਪ੍ਰੋ. ਦਰਸ਼ਨ ਸਿੰਘ ਖਾਲਸਾ ਸਾਬਕਾ ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ ਤੇ ਜਸਵੰਤ ਸਿੰਘ ਹੋਠੀ ਪ੍ਰਧਾਨ ਅਮੈਰਕਿਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦੋਸ਼ ਲਾਇਆ ਕਿ ਹਿੰਦੂ ਜੱਥੇਬੰਦੀਆਂ ਦੀ ਇਸ ਯਾਤਰਾ `ਚ ਮਕਸਦ ਰਿਣ ਉਤਾਰਨ ਦਾ ਯਤਨ ਨਹੀਂ ਬਲਕਿ ਆਰ. ਐਸ. ਐਸ. ਦੇ ਇਸ਼ਾਰੇ `ਤੇ ਆਪਣੇ ਭਾਈਵਾਲ ਬਾਦਲ ਦਲ ਨੂੰ ਸਿਆਸੀ ਲਾਭ ਪਹੁੰਚਾਉਣਾ ਹੈ। ਉਨਾਂ ਕਿਹਾ ਕਿ ਪਿਛਲੇ ਸਾਲ ਉਕਤ ਜੱਥੇਬੰਦੀਆਂ ਦੇ ਇੱਕ ਧੜੇ ਵੱਲੋਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਹਿਮਾਨ ਨਿਵਾਜ਼ੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਸੀ, ਜਦਕਿ ਦੂਜੇ ਧੜੇ ਨੇ ਬਿਨਾਂ ਕਿਸੇ ਤੱਥ ਜਾਂ ਸਬੂਤ ਦੇ ਕਮੇਟੀ ਨੂੰ ਨਿੰਦਣ ਦੀ ਕੋਈ ਕਸਰ ਨਾ ਛੱਡੀ। ਉਨ੍ਹਾਂ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਬਾਰੇ ਵਿਆਖਿਆ ਕਰਦਿਆਂ ਕਿਹਾ ਕਿ ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਆਕੇ ਫਰਿਆਦ ਕੀਤੀ ਕਿ ਕਿਸੇ ਮਹਾਂਪੁਰਸ਼ ਦੇ ਬਲੀਦਾਨ ਨਾਲ ਹੀ ਸਾਡਾ ਧਰਮ ਬੱਚ ਸਕਦਾ ਹੈ, ਤਾਂ ਗੁਰੂ ਸਾਹਿਬ ਨੇ ਦਾਨ ਦਿੱਤਾ ਸੀ, ਨਾ ਕਿ ਕਰਜ਼ਾ। ਕਰਜ਼ਾ ਵਾਪਸ ਦੇਣ ਲਈ ਸੂਦ ਸਮੇਤ ਵਾਪਸ ਦੇਣਾ ਹੁੰਦਾ ਹੈ, ਜੋ ਇਹ ਬ੍ਰਾਹਮਣ 300 ਸੌ ਸਾਲ ਬਾਅਦ “ਰਿਣ ਉਤਾਰਨ ਯਾਤਰਾ” ਕਰ ਰਹੇ ਨੇ ਇਹ ਅਕ੍ਰਿਤਘਣਤਾ ਦੀ ਨਿਸ਼ਾਨੀ ਹੈ।
ਵਿਦੇਸ਼ੀ ਵਿਦਵਾਨਾਂ ਸਰਵਜੀਤ ਸਿੰਘ ਸੈਕਰਾਮੈਂਟੋ ਸਿੰਘ ਸਭਾ ਇੰਟਰਨੈਸ਼ਨਲ ਤੇ ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਣ ਉਤਾਰਨ ਲਈ ਪਿਛਲੇ ਸਾਲ ਯਾਤਰਾ ਕੱਢੀ ਗਈ ਪਰ ਸਮੁੱਚੀ ਮਨੁੱਖਤਾ ਦੀ ਧਾਰਮਿਕ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਦਾ ਸੰਦੇਸ਼ ਦਿੰਦੀ ਗੁਰੂ ਜੀ ਦੀ ਸ਼ਹਾਦਤ ਬਾਰੇ ਸਾਰੀ ਯਾਤਰਾ ਦੌਰਾਨ ਹਿੰਦੂ ਜੱਥੇਬੰਦੀਆਂ ਨੇ ਜ਼ਿਕਰ ਤੱਕ ਨਾ ਕੀਤਾ। ਉਨਾਂ ਕਿਹਾ ਕਿ ਜੇਕਰ ਇਸ ਵਾਰ ਵੀ ਗੁਰੂ ਜੀ ਦੀ ਸ਼ਹਾਦਤ ਬਾਰੇ ਲੋਕਾਂ ਨੂੰ ਦੱਸਣ ਦਾ ਉਪਰਾਲਾ ਨਹੀਂ ਕਰਨਾ ਤਾਂ ਅਜਿਹੀ ਰਿਣ ਉਤਾਰ ਯਤਨ ਯਾਤਰਾ ਨੂੰ ਸਿਆਸਤ ਤੋਂ ਪ੍ਰੇਰਿਤ ਹੀ ਸਮਝਿਆ ਜਾਵੇਗਾ। ਉਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਦੇਸ਼ ਭਰ `ਚ ਘੱਟ ਗਿਣਤੀਆਂ `ਤੇ ਤਸ਼ੱਦਦ ਹੋ ਰਿਹਾ ਹੈ, ਕਿਧਰੇ ਵੀ ਕੋਈ ਇਨਸਾਫ਼ ਦੀ ਕਿਰਨ ਦਿਖਾਈ ਨਹੀਂ ਦਿੰਦੀ। ਜੇਕਰ ਯਾਤਰਾ ਕਰਨ ਵਾਲੇ ਵੀਰ ਸੱਚੇ ਦਿਲੋਂ ਸੁਹਿਰਦ ਹਨ ਤਾਂ ਉਹ ਘੱਟ ਗਿਣਤੀਆਂ ਦੇ ਹੱਕ `ਚ ਹਾਅ ਦਾ ਨਾਅਰਾ ਮਾਰ ਕੇ ਉਨਾਂ ਲਈ ਇਨਸਾਫ਼ ਦੀ ਮੰਗ ਕਰਨ ਦੀ ਜੁਰਅੱਤ ਦਿਖਾਉਣ।
ਬਲਵਿੰਦਰ ਸਿੰਘ ਮਿਸ਼ਨਰੀ ਕਨਵੀਨਰ ਏਕਸ ਕੇ ਬਾਰਕ ਤੇ ਰੇਸ਼ਮ ਸਿੰਘ ਬੇਕਰਜ਼ਫੀਲਡ ਅਕਾਲੀ ਦਲ ਮਾਨ ਅਨੁਸਾਰ ਜੇਕਰ ਰਿਣ ਉਤਾਰ ਯਤਨ ਯਾਤਰਾ ਦੇ ਸੰਚਾਲਕ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਣ ਮੌਕੇ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਘੱਟ ਗਿਣਤੀਆਂ ਦੀ ਰਾਖੀ ਲਈ ਕੀਤੇ ਉਪਰਾਲੇ ਦਾ ਵਿਸਥਾਰ ਸਹਿਤ ਜ਼ਿਕਰ ਕਰਨ ਅਤੇ ਲੋਕਾਂ ਨੂੰ ਦੱਸਣ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਦਾ ਪਰਿਵਾਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਰਬਾਨੀਆਂ ਨਾ ਕਰਦਾ ਤਾਂ ਅੱਜ ਦੁਨੀਆਂ ਭਰ `ਚ ਸੁੰਨਤ ਹੋਣੀ ਸੀ। ਪ੍ਰਸਿੱਧ ਲੇਖਕ ਤੇ ਕਥਾਵਾਚਕ ਡਾ. ਗੁਰਮੀਤ ਸਿੰਘ ਬਰਸਾਲ ਪ੍ਰਵਾਸੀ ਭਾਰਤੀ ਤੇ ਵਰਿੰਦਰ ਸਿੰਘ ਗੋਲਡੀ ਵਰਲਡ ਸਿੱਖ ਫੈਡਰੇਸ਼ਨ ਨੇ ਆਖਿਆ ਕਿ ਫਿਰਕੂ ਜਨੂੰਨ `ਚ ਜ਼ਹਿਰੀਲੀ ਸੋਚ ਰੱਖਣ ਵਾਲੀਆਂ ਵਿਰੋਧੀ ਤਾਕਤਾਂ ਨੇ ਹਮੇਸ਼ਾਂ ਸਿੱਖ ਕੌਮ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ, ਸਿੱਖਾਂ ਨਾਲ ਦੇਸ਼ `ਚ ਦੋ ਨੰਬਰ ਦੇ ਸ਼ਹਿਰੀ ਵਾਲਾ ਸਲੂਕ ਹੋਇਆ, ਪੰਜਾਬ ਨੂੰ ਕੰਗਾਲ ਤੇ ਤਬਾਹ ਕਰਨ ਦੀ ਹਰ ਕੋਸ਼ਿਸ਼ ਹੋਈ ਪਰ ਰਿਣ ਉਤਾਰ ਯਤਨ ਯਾਤਰਾ ਕਰਨ ਵਾਲਿਆਂ ਨੇ ਉਸ ਸਮੇਂ ਦੜ ਕਿਉਂ ਵੱਟੀ ਰੱਖੀ। ਉਨਾਂ ਕਿਹਾ ਕਿ ਜਿਹੜੇ ਲੋਕ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦਾ ਰਿਣ ਉਤਾਰਨ ਲਈ ਯਤਨਸ਼ੀਲ ਹਨ, ਉਨਾਂ ਦੀ ਅਜਿਹੀ ਸਾਜ਼ਿਸ਼ ਬਾਰੇ ਕੌਮ ਨੂੰ ਡੂੰਘਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।


‘ਵੇਦ ਨਿੰਦਉ ਨਾਸਤਕੋ’
ਅਸਹਿਮਤ ਸੱਜਣਾਂ ਖਿਲਾਫ ਨਾਸਤਿਕਤਾ ਦੇ ਫਤਵੇ ਜਾਰੀ ਕਰਨ ਦੀ ਪੁਜਾਰੀ ਪ੍ਰਵਿਰਤੀ
‘ਤੱਤ ਗੁਰਮਤਿ ਪਰਿਵਾਰ’
(ਨੋਟ:- ਇਹ ਲੇਖ ਫੇਸ ਬੁੱਕ ਤੇ ਹੋਈ ਵਿਚਾਰ ਚਰਚਾ ਅਤੇ ਆਵਾਗਉਣ ਨਾਲ ਸੰਬੰਧਿਤ ਹੈ। ਦਿਲਚਸਪੀ ਰੱਖਣ ਵਾਲੇ ਪਾਠਕ ਇਸ ਨੂੰ ‘ਤੱਤ ਗੁਰਮਤਿ ਪਰਵਾਰ’ ਦੀ ਸਾਈਟ ਤੇ ਜਾ ਕੇ ਪੜ੍ਹ ਸਕਦੇ ਹਨ। ਇਸ ਦਾ ਸਿੱਧਾ ਲਿੰਕ ਹੇਠਾਂ ਵੀ ਪਾਇਆ ਜਾ ਰਿਹਾ ਹੈ-ਸੰਪਾਦਕ)

http://tattgurmat.org/sampadki/2/Detail-492.aspx


ਡਾ: ਗੁਰਦਰਸ਼ਨ ਸਿੰਘ ਢਿੱਲੋਂ ਦੇ ਐਨ ਮਰਫੀ ਬਾਰੇ ਵਿਚਾਰ। ਪਰ ਜਿਸ ਸ਼੍ਰੋ: ਕਮੇਟੀ ਨੂੰ ਇਹ ਅਪੀਲਾਂ ਕਰ ਰਹੇ ਹਨ ਉਹ ਤਾਂ ਆਪ ਹੀ ਗੁਰੂਆਂ ਦੀ ਨਿੰਦਾ ਕਰਨ ਵਾਲੀਆਂ ਪੁਸਤਕਾਂ ਛਾਪ ਕੇ ਵੰਡ ਰਹੀ ਹੈ ਅਤੇ ਆਰ. ਐੱਸ. ਐੱਸ. ਦੇ ਪ੍ਰਭਾਵ ਥੱਲੇ ਦਸਮ ਗ੍ਰੰਥ ਦੇ ਲੁੱਚਪੁਣੇ ਨੂੰ ਪ੍ਰਚਾਰ ਰਹੀ ਹੈ-ਸੰਪਾਦਕ।



20/11/13)
ਡਾ: ਗੁਰਮੀਤ ਸਿੰਘ ਬਰਸਾਲ

ਵੰਗਾਰ ਬਣਜੋ!!
ਬਾਗੀਓ ਵੇ ਬਾਗੀਆਂ ਦੇ ਯਾਰ ਬਣਜੋ।।
ਇੱਕੋ ਰਾਹੇ ਜਾਂਦੇ ਦਿਲਦਾਰ ਬਣਜੋ।।
ਹਉਮੇ ਅਤੇ ਨਫਰਤਾਂ ਦੇ ਨਾਲ ਭਰੀ ਜੋ,
ਸਥਾਪਤੀ ਦੇ ਲਈ ਕੋਈ ਵੰਗਾਰ ਬਣਜੋ।।
ਦਿਲਾਂ ਵਿੱਚੋਂ ਮਜਹਬੀ ਤਰੇੜਾਂ ਕੱਢਕੇ,
ਧਰਮ ਨੂੰ ਧਾਰ ਇਕਸਾਰ ਬਣਜੋ।।
ਪੁਜਾਰੀਆਂ ਤੇ ਨੀਤਕਾਂ ਦੇ ਵੱਲੋਂ ਛੇਕੇ ਗਏ,
ਸਾਰੇ ਇੰਕਲਾਬੀਆਂ ਦੀ ਠਾਹਰ ਬਣਜੋ।।
ਕਰਮਕਾਂਢ, ਅੰਧ-ਵਿਸ਼ਵਾਸ ਬਚੇ ਨਾਂ,
ਐਸਾ ਉਹਦੀ ਧੌਣ ਉੱਤੇ ਭਾਰ ਬਣਜੋ।।
ਲੁੱਟ-ਖਾਣੇ ਵਿਹਲੜਾਂ ਨੂੰ ਰੱਖੋ ਭੰਡਕੇ,
ਕਿਰਤੀ ਦਾ ਸਦਾ ਸਤਿਕਾਰ ਬਣਜੋ।।
ਹੱਕ, ਸੱਚ ,ਇਨਸਾਫ ਲਈ ਜੋ ਲੜੇ,
ਨਵੇਂ ਸਮੇਂ ਵਾਲਾ ਹਥਿਆਰ ਬਣਜੋ।।
ਅੱਖਾਂ ਮੀਚ ਵਿਸ਼ਵਾਸ ਹੋਵੇ ਜੱਗ ਨੂੰ,
ਸੱਚੋ-ਸੱਚਾ ਐਸਾ ਕਿਰਦਾਰ ਬਣਜੋ।।
ਗੁਰਬਾਣੀ ਪੜ੍ਹ, ਸੁਣ ਅਤੇ ਧਾਰਕੇ,
ਗੁਰੂ ਦਾ ਸੁਝਾਇਆ ਸਰਦਾਰ ਬਣਜੋ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


20/11/13)
ਦਲੇਰ ਸਿੰਘ ਜੋਸ਼

ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਬੰਧਤ ਸਿੱਖਾਂ ਦੀ

ਜਗਤ ਦੇ ਧਰਮਾਂ ਵਿਚੋਂ ਸਿੱਖ ਧਰਮ ਇੱਕ ਐਸਾ ਧਰਮ ਹੈ ਜੋ ਜੀਵ ਨੂੰ ਜੀਵਨ ਦੇ ਹਰ ਪੱਖ ਦੀ ਸੋਝੀ ਪ੍ਰਦਾਨ ਕਰਦਾ ਹੈ। ਸ: ਨਰਿੰਦਰ ਸਿੰਘ ਕਪ੍ਰੂਰ ਜੀ ਨੇ ਇੱਕ ਕਹਾਣੀ ਲਿਖੀ ਹੈ ਕਿ ਇੱਕ ਪਸ਼ੂ ਅਪਣਾ ਭੋਜਨ ਹੋਰ ਕਿਸੇ ਪਸ਼ੂ ਨੂੰ ਨਹੀ ਦੇਂਦਾ। ਇੱਕ ਬਿਲੀ ਅਪਣਾ ਮਾਰਿਆ ਚੂਹਾ ਦੂਸਰੀ ਬਿਲੀ ਨੂੰ ਖਾਣ ਲਈ ਨਹੀ ਦੇਦੀਂ। ਸ਼ੇਰ ਅਪਣਾ ਸ਼ਿਕਾਰ ਦੂਸਰੇ ਸ਼ੇਰ ਨੂੰ ਖਾਣ ਲਈ ਨਹੀ ਦੇਦਾਂ। ਪਰ ਮਨੁਖ ਅਪਣਾ ਭੋਜਨ ਵੰਡਦਾਂ ਹੀ ਨਹੀ, ਸਗੋਂ ਲੋੜ ਪੈਣ ਤੇ ਅਪਣਾ ਸਾਰਾ ਹੀ ਭੋਜਨ ਕਿਸੇ ਲੋੜਵੰਦ ਨੂੰ ਦੇ ਦੇਦਾਂ ਹੈ, ਆਪ ਭੁਖਾਂ ਭੀ ਰਹਿ ਸਕਦਾ ਹੈ। ਅਪਣਾ ਭੋਜਨ ਹੀ ਨਹੀ ਅਪਣੀ ਨੀਂਦਰ ਭੀ ਦੇ ਸਕਦਾ ਹੈ। ਕਿਸੇ ਬੀਮਾਰ ਦੇ ਸਰਹਾਣੇ ਸਾਰੀ ਰਾਤ ਬਹਿ ਸਕਦਾ ਹੈ। ਉਹ ਅਪਣੀ ਜਾਇਦਾਦ ਹੀ ਨਹੀ, ਅਪਣੀ ਜਾਨ ਹੀ ਨਹੀ, ਅਪਣਾ ਪਿਤਾ ਭੀ ਕਿਸੇ ਤੋਂ ਵਾਰ ਸਕਦਾ ਹੈ। ਅਪਣੇ ਸਾਰੇ ਪੁਤਰ ਭੀ ਖਿੜੇ ਮਥੇ ਕੁਰਬਾਣ ਕਰਵਾ ਸਕਦਾ ਹੈ। ਕਪੂਰ ਸਾਹਿਬ ਨੇ ਇਸ ਕਹਾਣੀ ਵਿੱਚ ਭਾਂਵੇ ਕਿਸੇ ਮਨੁਖ ਦਾ ਨਾਮ ਨਹੀ ਲਿਖਿਆ ਕਿਸੇ ਧਰਮ ਦਾ ਨਾਮ ਭੀ ਨਹੀ ਲਿਖਿਆ। ਪਰ ਇਹ ਗੁਨ ਅਤੇ ਕਰਣੀ ਸਿਖ ਧਰਮ ਦੇ ਅੰਦਰ ਪਾਈ ਜਾਂਦੀ ਹੈ। ਸਿਖ ਧਰਮ ਦੀ ਵਡਿਤਨਤਾ ਬਾਰੇ ਬੜੇ ਸੁੰਦਰ ਢੰਗ ਨਾਲ ਬਿਆਨ ਕਰ ਗਏ ਹਨ। ਇਸੇ ਕਹਾਣੀ ਵਿਚਲੀ ਗੁਹਜ ਗਾਥਾ ਨੂੰ ਮੈ ਆਪ ਜੀ ਨਾਲ ਖੋਲਣ ਦੀ ਆਗਿਆ ਚਾਹੁੰਦਾਂ ਹਾਂ।
ਸਿੱਖ ਧਰਮ ਇੱਕ ਐਸਾ ਧਰਮ ਹੈ ਜੋ ਨਿਮਾਣਿਆ ਦਾ ਮਾਣ, ਨਿਤਾਣਿਆ ਤਾਣ, ਨਿਗੱਤਿਆ ਦੀ ਗੱਤ, ਨਿਪੱਤਿਆ ਦੀ ਪੱਤ, ਨਿਧੱਰਿਆ ਦੀ ਧਿਰ, ਨਿਓਟਿਆ ਦੀ ਓਟ ਹੈ। ਬੱਸ ਇਹ ਹੀ ਇਸ ਦੀ ਵਿਸ਼ੇਸ਼ਤਾ ਨੂੰ ਜਾਣਕੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਸ੍ਰੀ ਅਨੰਦ ਪੁਰ ਸਾਹਿਬ ਜੀ ਆਕੇ ਅਪਣੀ ਬਿਰਥਾ ਗੁਰੂ ਸਾਹਿਬ ਜੀ ਨੂੰ ਸ਼੍ਰਵਨ ਕਰਵਾਈ।
ਉਹਨਾਂ ਦੇ ਧਰਮ ਤੇ, ਵਕਤ ਦੀ ਇਸਲਾਮਿਕ ਹਕੂਮਤ ਜ਼ਬਰ ਅਤੇ ਜੁਲਮ ਢਾਹ ਰਹੀ ਸੀ। ਭਾਵ ਧਕੇ ਨਾਲ ਹਿੰਦੂ ਧਰਮ ਦੇ ਲੋਕਾਂ ਨੂੰ ਅਪਣੇ ਧਰਮ ਵਿੱਚ ਪ੍ਰਵੇਸ਼ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਉਹਨਾਂ ਦੇ ਤਿਲਕ ਅਤੇ ਜੰਝੂ ਔਰੰਗਜ਼ੇਬ ਦੇ ਹੁਕਮ ਤੇ ਸ਼ੇਰ ਅਫਗਾਨ ਖਾਂ ਦੀ ਜੁਲਮ ਦੀ ਤਲਵਾਰ ਦਾ ਸ਼ਿਕਾਰ ਬਣ ਰਹੇ ਸਨ। ਕਿਉਂਕਿ ਗੈਰ ਮੁਸਲਮਾਨ ਸਰਕਾਰੀ ਨੋਕਰੀ ਨਹੀ ਕਰ ਸਕਦਾ। ਉਹਨਾਂ ਨੂੰ ਅਪਣੇ ਪਰਵਾਰਾਂ ਦੀ ਪਰਵਰਿਸ਼ ਕਰਨ ਲਈ ਇਹ ਜਹਿਰ ਦੇ ਘੁਟ ਭਰਨੇ ਪੈ ਰਹੇ ਸਨ। ਪਰ ਕੱਟੜ ਹਿੰਦੂਆਂ ਨੇ ਇਸ ਸਬੰਧੀ ਸ਼ੇਰ ਅਫਗਾਨ ਖਾਂ ਨਾਲ ਕੁੱਝ ਸਮਾਂ ਸੋਚਨ ਵਿਚਾਰਨ ਲਈ ਲਿਆ ਹੋਇਆ ਸੀ ਜਿਸ ਦੀ ਕੁੱਲ ਮਿਆਦ ਛੇ ਮਹੀਨੇ ਹੀ ਸੀ। ਨਿਸ਼ਚਤ ਕੀਤਾ ਸਮਾਂ ਬਹੁਤ ਜਲਦੀ ਬੀਤਦਾ ਜਾ ਰਿਹਾ ਸੀ। ਸਮੇਂ ਦੇ ਅੰਦਰ 2 ਇਸ ਦੁਬਿਧਾ ਤੋਂ ਬਚਨ ਲਈ ਕਿਸੇ ਉਪਆ ਦੀ ਜਰੂਰਤ ਸੀ। ਸੋ ਵਿਚਾਰਾਂ ਵਿਚਾਰਦਿਆਂ ਵਿਚਾਰ ਏਥੇ ਆ ਕੇ ਟਿਕੀ ਕਿ ਗੁਰੂ ਨਾਨਕ ਦਾ ਘਰ ਹੀ ਸਾਡੀ ਰੱਖਿਆ ਕਰ ਸਕਦਾ ਹੈ। ਬਹੁਤ ਸਾਰੇ ਪੰਡਤਾਂ ਨੇ ਇਸ ਮਤੇ ਨੂੰ ਸਲਾਹਿਆ। ਮਤਾ ਪਾਸ ਕਰਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਅਨੰਦਪੁਰ ਪਹੁੰਚ ਗਏ। ਆਪਣਾ ਦੁਖ ਗੁਰੂ ਸਾਹਿਬ ਜੀ ਦੇ ਅਗੇ ਰਖਿਆ।
ਗੁਰੂ ਜੀ ਨੇ ਬਹੁਤ ਡੂੰਘੀ ਵਿਚਾਰ ਨਾਲ ਇਸਨੂੰ ਵਿਚਾਰਨਾ ਸੁਰੂ ਕੀਤਾ ਕਿ ਇਹਨਾਂ ਦਾ ਇਹ ਦੁਖ ਦੂਰ ਕਿਵੇਂ ਹੋ ਸਕਦਾ ਹੈ। ਉਸੇ ਹੀ ਸਮੇਂ ਦੇ ਦੋਰਾਨ ਬਾਲ ਰੂਪ ਗੋਬਿੰਦ ਰਾਏ ਜੀ ਭੀ ਪਿਤਾ ਜੀ ਦੇ ਕੋਲ ਆ ਗਏ ਤੇ ਸਾਰੀ ਗੱਲਬਾਤ ਦੀ ਜਾਣਕਾਰੀ ਪ੍ਰਾਪਤ ਕੀਤੀ ਤੇ ਦੁਬਿਧਾ ਨਿਵਾਰਨ ਦਾ ਹੱਲ ਪੁਛਿਆ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਪੁਤਰ ਜੀ ਇਨ੍ਹਾਂ ਦਾ ਮਸਲਾ ਕਾਫੀ ਗੰਭੀਰ ਹੈ। ਵਕਤ ਦੀ ਹਕੂਮਤ ਦੇ ਖਿਆਲਾਂ ਨੂੰ ਬੰਧ ਪਾਉਣ ਲਈ ਕਿਸੇ ਮਹਾਨ ਆਤਮਾ ਦੀ ਕੁਰਬਾਨੀ ਦੀ ਜਰੂਰਤ ਹੈ। ਬਿਨਾਂ ਸੀਸ ਦਿਤਿਆ ਇਸ ਬੀਮਾਰੀ ਨੂੰ ਠੱਲ ਨਹੀ ਪਾ ਸਕਦੀ। ਉਸ ਵਕਤ ਗੋਬਿੰਦ ਰਾਏ ਜੀ ਨੇ ਇਹ ਬਚਨ ਸੁਣ ਕੇ ਅਪਣੀ ਰਾਇ ਦਿਤੀ ਕਿ ਪਿਤਾ ਜੀ ਜੇਕਰ ਇਨ੍ਹਾਂ ਦੀ ਮੁਸੀਬਤ ਸਿਰ ਦਿਤਿਆ ਹੀ ਹੱਲ ਹੁੰਦੀ ਹੈ ਤਾਂ ਇਹ ਕੁਰਬਾਨੀ ਗੁਰੂ ਨਾਨਕ ਦੇ ਘਰ ਨੂੰ ਹੀ ਕਰ ਲੈਣੀ ਚਾਹੀਦੀ ਹੈ। ਗੁਰੂ ਪਿਤਾ ਜੀ ਇਹ ਸਲਾਹ ਸੁਣ ਕੇ ਬਹੁਤ ਪ੍ਰਸਨ ਹੋਏ ਤੇ ਕਹਿਣ ਲਗੇ ਲਾਲ ਜੀ ਆਪ ਜੀ ਨੇ ਇਹ ਮਸ਼ਵਰਾ ਦੇ ਕੇ ਸਾਡੀ ਮੁਸ਼ਕਲ ਨੂੰ ਹੱਲ ਕਰ ਦਿਤਾ ਹੈ। ਸਤਿਗੁਰੂ ਗੁਰੂ ਤੇਗਬਹਾਦਰ ਜੀ ਕਹਿਣ ਲਗੇ ਬ੍ਰਹਾਮਣ ਜਨੋਂ ਜਾਓ ਤੁਹਾਡੀ ਮੁਸ਼ਕਲ ਦਾ ਹੱਲ ਗੋਬਿੰਦ ਰਾਏ ਨੇ ਕਰ ਦਿਤਾ ਹੈ। ਆਪ ਜਾਕੇ ਹਕੂਮਤ ਨੂੰ ਇਹ ਕਹਿ ਦੇਵੋ ਕਿ ਸਾਡੇ ਧਾਰਮਿਕ ਗੁਰੂ ਤੇਗਬਹਾਦਰ ਜੀ ਹਨ। ਆਪ ਉਹਨਾਂ ਇਕੱਲਿਆਂ ਨੂੰ ਜੇ ਕਰ ਮੁਸਲਮਾਨ ਬਣਾ ਲਵੋਗੇ ਤਾਂ ਸਾਰੇ ਹਿੰਦਸਤਾਨ ਦਾ ਹਿੰਦੂ ਅਪਣੇ ਆਪ ਇਸਲਾਮ ਦੇ ਝੰਡੇ ਥਲੇ ਆ ਜਾਵੇਗਾ। ਤੁਹਾਨੂੰ ਇਕਲੇ ਇਕਲੇ ਹਿੰਦੂ ਨੂੰ ਮੁਸਲਮਾਨ ਬਣਾਉਣ ਦੀ ਖੇਚਲ ਨਹੀ ਕਰਣੀ ਪਵੇਗੀ। ਬਸ਼ਰਤੇ ਕਿ ਜੇਕਰ ਸਾਡੇ ਧਾਰਮਿਕ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਆਪ ਮੁਸਲਮਾਨ ਨਾ ਬਣਾ ਸਕੇ ਤਾਂ ਤੁਹਾਨੂੰ ਕਿਸੇ ਭੀ ਹਿੰਦੂ ਤੇ ਜੁਲਮ ਦੀ ਤਲਵਾਰ ਚਲਾਉਣ ਦਾ ਕੋਈ ਹੱਕ ਨਹੀ ਹੋਵੇਗਾ। ਸਤਿਗੁਰਾਂ ਦਾ ਇਹ ਇਤਿਹਾਸਿਕ ਫੈਸਲਾ ਸੁਣ ਕੇ ਪੰਡਤ ਲੋਕਾਂ ਨੂੰ ਬਹੁਤ ਧੀਰਜ ਪ੍ਰਾਪਤ ਹੋਈ।
ਇਸ ਫੈਸਲੇ ਨੂੰ ਸੁਣ ਕੇ ਕਸ਼ਮੀਰ ਇਲਾਕੇ ਦਾ ਜਰਨੈਲ ਸ਼ੇਰ ਅਫਗਾਨ ਖਾਂ ਭੀ ਬਹੁਤ ਖੁਸ਼ ਹੋਇਆ। ਕਿ ਇਸ ਫੈਸਲੇ ਨੇ ਤਾਂ ਸਾਡੀ ਮੁਸ਼ਕਲ ਹੀ ਹੱਲ ਕਰ ਦਿਤੀ ਹੈ। ਇਹ ਖਬਰ ਉਸਨੇ ਔਰੰਗਜ਼ੇਬ ਨੂੰ ਬਹੁਤ ਜਲਦ ਪਹੁੰਚਾ ਦਿਤੀ ਤੇ ਬਾਦਸ਼ਾਹ ਨੇ ਕਸ਼ਮੀਰ ਵਿੱਚ ਪੰਡਤਾਂ ਤੇ ਜੁਲਮ ਬੰਦ ਕਰਣ ਲਈ ਹੁਕਮ ਜਾਰੀ ਕਰ ਦਿਤਾ। ਨਾਲ ਹੀ ਗੁਰੂ ਸਾਹਿਬ ਜੀ ਦੇ ਨਾਮ ਤੇ ਗਿਰਫਤਾਰੀ ਦੇ ਵਰੰਟ ਭੀ ਅਨੰਦਪੁਰ ਸਾਹਿਬ ਭੇਜ ਦਿਤੇ। ਗੁਰੂ ਜੀ ਅਪਣੇ ਆਪ ਹੀ ਦਿਲੀ ਪਹੁੰਚਨ ਦਾ ਬਚਨ ਕਰਕੇ ਅਹਿਦੀਆਂ ਨੂੰ ਵਾਪਸ ਭੇਜ ਦਿਤਾ। ਨਗਰੀ ਵਿੱਚ ਹੋਰ ਥੋੜਾ ਸਮਾਂ ਰੁਕਨ ਤੋਂ ਬਾਅਦ ਸਾਹਿਬ ਜੀ ਅਨੰਦਪੁਰ ਦਾ ਸਾਰਾ ਪ੍ਰਬੰਧ ਕਰਕੇ ਅਪਣੇ ਨਾਲ ਪੰਜ ਸਿਖਾਂ ਨੂੰ ਲੈ ਕੇ ਦਿਲੀ ਨੂੰ ਚਾਲੇ ਪਾ ਦਿਤੇ। ਇਹ ਸਮਾਂ ਪ੍ਰਵਾਰ ਅਤੇ ਸੰਗਤਾਂ ਲਈ ਬਹੁਤ ਹੀ ਦੁਖਦਾਈ ਸਮਾਂ ਸੀ। ਪਰ ਗੁਰੂ ਸਾਹਿਬ ਜੀ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਦਾ ਉਪਦੇਸ਼ ਬਖਸਨ ਵਾਲੇ ਪ੍ਰਭੂ ਦੀ ਆਗਿਆ ਵਿੱਚ ਅੰਨਦਪੁਰੀ ਨੂੰ ਸਦਾ ਲਈ ਤਿਆਗ ਕੇ ਦਿਲੀ ਨੂੰ ਰਵਾਨਾ ਹੋ ਗਏ। ਗੁਰੂ ਸਾਹਿਬ ਜੀ ਜਗਤ ਨੂੰ ਸੱਚ ਦਾ ਉਪਦੇਸ਼ ਬਖਸ਼ਦੇ ਹੋਏ ਦਿਲੀ ਜਾ ਪਹੁੰਚੇ। ਗੁਰੂ ਜੀ ਨੂੰ ਰਸਤੇ ਵਿਚੋਂ ਹੀ ਗ੍ਰਿਫਤਾਰ ਕਰਕੇ ਅਹਿਲਕਾਰਾਂ ਨੇ ਬਾਦਸ਼ਾਹ ਪਾਸ ਦਿਲੀ ਪਹੂੰਚਾ ਦਿਤਾ।
ਦਿਲੀ ਦੇ ਦੋਰਾਨ ਗੁਰੂ ਜੀ ਨੂੰ ਕੋਤਵਾਲੀ ਵਾਲੀ ਥਾਂ ਗ੍ਰਿਫਤਾਰ ਕਰਕੇ ਰਖਿਆ ਗਿਆ। ਬਾਦਸ਼ਾਹ ਨਾਲ ਮੁਲਾਕਾਤ ਸਮੇ ਹੋਈ ਵਾਰਤਾਲਾਪ ਨੂੰ ਇਤਿਹਾਸਕਾਰਾਂ ਨੇ ਅਪਣੇ ਅਪਣੇ ਢੰਗ ਨਾਲ ਲਿਖਿਆ ਹੈ। ਗਿਆਨੀ ਸੋਹਣ ਸਿੰਘ ਜੀ ਸੀਤਲ ਦੀ ਲਿਖਤ ਦੁਆਰਾ ਮੁਲਾਕਾਤ ਦਾ ਜਿਕਰ ਇਉ ਹੈ। ਬਾਦਸ਼ਾਹ ਇਸ ਲਈ ਪ੍ਰਸੰਨ ਸੀ ਕਿ ਮੇਰੀ ਭਾਵਨਾਂ ਕਿਤਨੀ ਜਲਦੀ ਪੂਰੀ ਹੋਣ ਵਾਲੀ ਹੈ, ਭਾਵ ਕਿ ਇੱਕ ਆਦਮੀ ਨੂੰ ਇਸਲਾਮ ਵਿੱਚ ਲਿਆਉਣ ਦੇ ਨਾਲ ਸਾਰੇ ਹਿੰਦਸਤਾਨ ਦਾ ਹਿੰਦੂ ਮੁਸਲਮਾਨ ਬਣ ਜਾਵੇਗਾ। ਇੱਕ ਆਦਮੀ ਨੂੰ ਇਸਲਾਮ ਵਿੱਚ ਲਿਆਉਣਾ ਮੇਰੇ ਲਈ ਕੀ ਮੁਸ਼ਕਲ ਹੈ। ਪਿਆਰ ਨਾਲ ਜਾਂ ਲਾਲਚ ਦੇਕੇ ਜਾ ਫਿਰ ਡਰਾ ਧਮਕਾ ਕੇ ਲਿਆਇਆ ਜਾ ਸਕਦਾ ਹੈ। ਇਸ ਲਈ ਨੀਤੀਵਾਨ ਬਾਦਸ਼ਾਹ ਪਹਿਲੀ ਮੁਲਾਕਾਤ ਸਮੇ ਗੁਰੂ ਸਾਹਿਬ ਜੀ ਨਾਲ ਬੜੀ ਹਲੀਮੀ ਤੇ ਪਿਆਰ ਸਤਿਕਾਰ ਵਾਲੀ ਨੀਤੀ ਨਾਲ ਪੇਸ਼ ਆਇਆ। ਇਸਨੇ ਗੁਰੂ ਸਾਹਿਬ ਜੀ ਦੇ ਬੈਠਨ ਲਈ ਅਪਣੇ ਮੁਰਸ਼ਦ ਦੇ ਬੈਠਨ ਵਾਲੀ ਚੌਂਕੀ ਤੇ ਬੜੇ ਅਦਬ ਨਾਲ ਬਿਠਾਇਆ। ਗੁਫਤਗੂ ਅਰੰਭ ਹੋਈ। ਕਹਿਣ ਲਗਾ ਕਿ ਆਪ ਜੀ ਨੂੰ ਇਤਨੇ ਲੰਬੇ ਸਫਰ ਕਈ ਮੁਸ਼ਕਲਾ ਆਈਆਂ ਹੋਣਗੀਆਂ। ਉਸ ਲਈ ਮੈ ਖਿਮਾਂ ਦਾ ਜਾਚਕ ਹਾਂ। ਮੇਰੇ ਮਨ ਵਿੱਚ ਆਪ ਜੀ ਲਈ ਕਿਤਨਾਂ ਅਦਬ ਹੈ ਇਸੇ ਲਈ ਮੈ ਆਪ ਜੀ ਦੇ ਬੈਠਨ ਵਾਸਤੇ ਆਪਣੇ ਮੁਰਸ਼ਦ ਵਾਲੀ ਚੌਕੀ ਆਪ ਜੀ ਨੂੰ ਭੇਟ ਕੀਤੀ ਹੈ। ਆਉ ਖਾਸ ਮੁਦੇ ਵਾਲੇ ਪਾਸੇ ਆਈਏ ਜੀ। ਮੈ ਚਾਹੁੰਦਾਂ ਹਾਂ ਕਿ ਆਪ ਜੀ ਇਸਲਾਮ ਧਰਮ ਕਬੂਲ ਕਰ ਲਵੋ। ਤੇ ਸਾਰੇ ਹਿੰਦੂ ਬੀ ਆਪ ਜੀ ਪਿਛੇ ਮੁਸਲਮਾਨ ਬਣ ਜਾਣਗੇ। ਫਿਰ ਸਾਰੇ ਹਿੰਦਸਤਾਨ ਤੇ ਇਕੋ ਹੀ ਹਰਾ ਹੈਦਰਅਲੀ ਝੰਡਾਂ ਝੂਲੇਗਾ। ਆਪ ਸਾਰੇ ਇਸਲਾਮ ਦੇ ਵੱਡੇ ਪੀਰ ਹੋਵੋਗੇ ਮੈ ਸਮੁਚੇ ਹਿੰਦੁਸਤਾਨ ਦਾ ਬਾਦਸ਼ਾਹ। (ਲਾਸਾਨੀ ਸ਼ਹੀਦੀ ਸੋਹਨ ਸਿੰਘ ਸੀਤਲ)
ਗੁਰੂ ਸਾਹਿਬ ਜੀ ਨੇ ਕਿਹਾ ਕਿ ਦੇਖ ਬਾਦਸ਼ਾਹ ਅਸੀ ਭੀ ਤੇਰੇ ਨਾਲ ਇੱਕ ਖਾਸ਼ ਵਿਸ਼ੇ ਤੇ ਵਿਚਾਰ ਕਰਨ ਲਈ ਆਏ ਹਾਂ। ਕਿ ਇੱਕ ਰਾਜੇ ਨੂੰ ਜਿਸ ਦੇਸ਼ ਤੇ ਉਹ ਰਾਜ ਕਰ ਰਿਹਾ ਹੈ ਉਥੋਂ ਦੀ ਸਮੁੰਚੀ ਪਰਜਾ ਰਾਜੇ ਦਾ ਅਪਣਾ ਪ੍ਰਵਾਰ ਹੁੰਦੀ ਹੈ। ਬਾਦਸ਼ਾਹ ਨੂੰ ਧਰਮ ਜਾਤ ਬਿਰਾਦਰੀ ਤੋਂ ਉਪਰ ਉਠ ਕੇ ਸੱਭ ਨਾਲ ਇਕੋ ਜਿਹਾ ਹੀ ਵਰਤਾਓ ਕਰਨਾ ਚਾਹੀਦਾ ਹੈ। ਇਸ ਕਰਕੇ ਅਸੀ ਤੈਨੂੰ ਭੀ ਇਹੋ ਹੀ ਸਲਾਹ ਦੇਣੀ ਚਾਹੁੰਦੇ ਹਾਂ ਕਿ ਆਪ ਜੀ ਭੀ ਹਿੰਦੂਆਂ ਨੂੰ ਉਹ ਹੀ ਮਾਨ ਸਨਮਾਨ ਦੇਵੋ ਜੋ ਆਪ ਜੀ ਅਪਣੀ ਕੌਮ ਨੂੰ ਪ੍ਰਦਾਨ ਕਰ ਰਹੇ ਹੋ। ਉਹਨਾਂ ਤੇ ਜੁਲਮ ਕਰਨਾਂ ਬੰਦ ਕਰ ਦੇਵੋ ਤੇ ਉਹਨਾਂ ਨੂੰ ਅਪਣੇ ਰਾਜ ਦਾ ਇੱਕ ਅੰਗ ਸਮਝੋ।
ਬਾਦਸ਼ਾਹ ਥੋੜਾ ਜਿਹਾ ਤਮਕ ਵਿੱਚ ਆਕੇ ਗੁਰੂ ਸਾਹਿਬ ਜੀ ਨੂੰ ਕਹਿਣ ਲਗਾ ਕਿ ਆਪ ਜੀ ਨੂੰ ਇਹ ਗੱਲ ਨਹੀ ਭੁਲਨੀ ਚਾਹੀਦੀ ਕਿ ਆਪ ਹਿੰਦਸਤਾਨ ਦੇ ਬਾਦਸ਼ਾਹ ਦੇ ਸਾਹਮਣੇ ਬੈਠੇ ਹੋ। ਜਿਥੋਂ ਹੁਕਮ ਜਾਰੀ ਹੁੰਦੇ ਹਨ ਪਰ ਕਿਸੇ ਦਾ ਹੁਕਮ ਬਾਦਸ਼ਾਹ ਤੇ ਲਾਗੂ ਨਹੀ ਹੁੰਦਾਂ। ਇਤਨੀ ਕੂ ਵਿਚਾਰ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਫਿਰ ਕੋਤਵਾਲੀ ਭੇਜ ਦਿਤਾ।
ਅਗਲੇ ਦਿਨ ਦੀ ਮੁਲਾਕਾਤ ਵਿੱਚ ਔਰੰਗਜੇਬ ਨੇ ਸਤਿਗੁਰੂ ਜੀ ਅਗੇ ਤਿੰਨ ਗਲਾਂ ਰੱਖੀਆਂ। ਆਪ ਜੀ ਪੀਰ ਹੋਣ ਦੇ ਨਾਤੇ ਕੋਈ ਕਰਾਮਾਤ ਦਸੋ, ਜੇ ਕਰਾਮਾਤ ਨਹੀ ਦਸਨੀ ਤਾਂ ਇਸਲਾਮ ਧਰਮ ਕਬੂਲ ਕਰੋ, ਜੇ ਇਹਨਾਂ ਦੋਵਾਂ ਗੱਲਾਂ ਤੋ ਇਨਕਾਰੀ ਹੋਵੋ ਤਾਂ ਸ਼ਹੀਦ ਹੋਣ ਲਈ ਤਿਆਰ ਹੋਵੋ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਰਾਜਨ ਰੱਬ ਦੇ ਬੰਦਿਆ ਨੂੰ ਕਰਮਾਤ ਕਰਕੇ ਦਸਨੀ ਸ਼ੋਭਦੀ ਨਹੀ, ਹਰ ਇੱਕ ਨੂੰ ਅਪਣਾ 2 ਧਰਮ ਪਿਆਰਾ ਹੁੰਦਾਂ ਹੈ ਜਿਵੇ ਤੈਨੂੰ ਅਪਣਾ ਇਸਲਾਮ। ਰਹੀ ਸ਼ਹੀਦ ਹੋਣ ਦੀ ਗੱਲ ਇਸ ਜਗਤ ਵਿੱਚ ਸਦਾ ਕੋਈ ਕਾਇਮ ਨਹੀ ਰਹ ਸਕਿਆ ਇੱਕ ਦਿਨ ਇਸ ਜਗਤ ਤੋ ਤਾਂ ਕੂਚ ਕਰਨਾ ਹੀ ਪਵੇਗਾ ਫਿਰ ਮਰਨ ਤੋਂ ਕਿਉ ਡਰਨਾਂ ਹੋਇਆ। ਦੂਸਰੇ ਦਿਨ ਦੀ ਚਰਚਾ ਭੀ ਜਿਆਦਾ ਲੰਮੀ ਨਾ ਚਲੀ ਤੇ ਗੁਰੂ ਸਾਹਿਬ ਜੀ ਨੂੰ ਵਾਪਸ ਕੋਤਵਾਲੀ ਭੇਜ ਦਿਤਾ ਗਿਆ।
ਜਦ ਗੁਰੂ ਸਾਹਿਬ ਜੀ ਦੇ ਸਿਖਾਂ ਨੂੰ ਇਸ ਗੱਲ ਦਾ ਪਤਾ ਲਗਾ ਕਿ ਬਾਦਸ਼ਾਹ ਕਰਮਾਤ ਵੇਖਨੀ ਚਾਹੁੰਦਾਂ ਹੈ ਤਾਂ ਭਾਈ ਮਤੀਦਾਸ ਜੀ ਕਹਿਣ ਲਗੇ ਕਿ ਕਿਨਾਂ ਚੰਗਾਂ ਹੋਵੇ ਕਿ ਕਿਤੇ ਕਰਮਾਤ ਦਸਣ ਲਈ ਗੁਰੂ ਸਾਹਿਬ ਮੈਨੂੰ ਹੁਕਮ ਕਰਨ ਤਾਂ ਮੈ ਦਿਲੀ ਤੇ ਲਹੌਰ ਦੀ ਇਟ ਨਾਲ ਇਟ ਖੜਕਾ ਦੇਵਾਂ। ਇਸ ਗੱਲ ਦੀ ਖਬਰ ਜਿਸ ਵਕਤ ਦਰੋਗੇ ਰਾਹੀ ਬਾਦਸ਼ਾਹ ਨੂੰ ਪ੍ਰਾਪਤ ਹੋਈ ਤਾਂ ਉਸਨੇ ਉਸੇ ਹੀ ਘੜੀ ਭਾਈ ਮਤੀਦਾਸ ਨੂੰ ਅਪਣੇ ਕੋਲ ਮੰਗਵਾਂ ਲਿਆ ਕਰਾਮਾਤ ਦੱਸਨ ਲਈ ਹੁਕਮ ਕੀਤਾ। ਭਾਈ ਮਤੀਦਾਸ ਜਿਨਾਂ ਨੇ ਇਹ ਗੱਲ ਕਹੀ ਕਿ ਹੇ ਰਾਜਨ ਜੇ ਮੇਰੇ ਗੁਰੂ ਦਾ ਹੁਕਮ ਹੁੰਦਾਂ ਤਾਂ ਮੈ ਇਹ ਕੰਮ ਕਰਨ ਦੀ ਰਤੀ ਭੱਰ ਭੀ ਦੇਰ ਨਹੀ ਸੀ ਕਰਨੀ। ਤਾਂ ਬਾਦਸ਼ਾਹ ਕਹਿਣ ਲਗਾ ਕਿ ਹੁਣ ਹੀ ਆਪ ਕਰਾਮਾਤ ਦਿਖਾ ਦੇਵੋ। ਪਰ ਗੁਰੂ ਦੇ ਸਿੱਖ ਨੇ ਗੁਰੂ ਦੇ ਬਚਨਾਂ ਅਨੁਸਾਰ ਇਸ ਗੱਲ ਨੂੰ ਮੰਣਨ ਤੋਂ ਸਾਫ ਇਨਕਾਰ ਕਰ ਦਿਤੀ। ਬਾਦਸਾਹ ਕਹਿਣ ਲਗਾ ਜਾਂ ਫਿਰ ਇਸਲਾਮ ਧਰਮ ਪ੍ਰਵਾਨ ਕਰੋ। ਭਾਈ ਮਤੀ ਦਾਸ ਜੀ ਕਹਿਣ ਲਗੇ ਮੈ ਇਹ ਦੋਵੇ ਹੀ ਗਲਾਂ ਪ੍ਰਵਾਨ ਕਰਨ ਲਈ ਤਿਆਰ ਨਹੀ।
ਔਰੰਗਜੇਬ ਦੇ ਮਨ ਦੀ ਭਾਵਨਾ ਸੀ, ਗੁਰੂ ਜਾਂ ਗੁਰੂ ਦੇ ਸਿਖਾਂ ਵਿਚੋਂ ਕਿਸੇ ਨਾ ਕਿਸੇ ਨੂੰ, ਆਪਣੇ ਧਰਮ ਵਿੱਚ ਲੈ ਆਵਾਂ। ਇਹ ਸੋਚ ਕੇ ਇਸਨੇ ਭਾਈ ਮਤੀਦਾਸ ਨੂੰ ਲਾਲਚ ਦੇਣ ਦੀ ਵਿਚਾਰ ਬਣਾ ਕੇ ਕਹਿਣਾ ਅਰੰਭ ਕੀਤਾ ਦੇਖ ਮਤੀਦਾਸ ਜੇਕਰ ਤੂੰ ਇਸਲਾਮ ਕਬੂਲ ਕਰ ਲਵੇ ਤਾਂ ਤੈਨੂੰ ਮੇਰੇ ਸ਼ਾਹੀ ਦਰਬਾਰ ਅੰਦਰ ਦੀਵਾਨ ਦੀ ਨੋਕਰੀ ਮਿਲ ਸਕਦੀ ਹੈ। ਬਹੁਤ ਅਮੀਰ ਘੱਰ ਵਿੱਚ ਸੁੰਦਰ ਲੜਕੀ ਨਾਲ ਸ਼ਾਦੀ ਭੀ ਕਰ ਦਿਤੀ ਜਵੇਗੀ। ਪਰ ਭਾਈ ਮਤੀਦਾਸ ਜੀ ਕਿਸੇ ਭੀ ਲਾਲਚ ਵਿੱਚ ਆਕੇ ਅਪਣਾ ਧਰਮ ਤਿਆਗਨ ਲਈ ਤਿਆਰ ਨਾ ਹੋਏ। ਤਾਂ ਰਾਜੇ ਨੇ ਕਾਜੀ ਰਹੀ ਸਜ਼ਾ ਸਣਾਉਣ ਦਾ ਹੁਕਮ ਕਰ ਦਿਤਾ। ਕਾਜ਼ੀ ਨੇ ਕਿਹਾ ਕਿ ਹੇ ਰਾਜਨ ਸ਼ਰਾ ਤੋਂ ਐਸੇ ਬਾਗੀ ਨੂੰ ਆਰੇ ਨਾਲ ਚੀਰ ਦੇਣਾ ਚਾਹੀਦਾ ਹੈ। ਬਾਦਸ਼ਾਹ ਨੇ ਇੱਕ ਵਾਰ ਫਿਰ ਭਾਈ ਸਾਹਿਬ ਜੀ ਨੂੰ ਪੁਛਿਆ ਕਿ ਕੀ ਆਪ ਕਰਮਾਤ ਵਖਾਉਗੇ ਜਾਂ ਫਿਰ ਇਸਲਾਮ ਕਬੂਲ ਕਰੋਗੇ? ਭਾਈ ਮਤੀਦਾਸ ਜੀ ਕਹਿਣ ਲਗੇ ਬਾਦਸ਼ਹ ਮੈਨੂੰ ਇੱਕ ਗੱਲ ਦੱਸ ਜੇਕਰ ਮੈ ਤੇਰਾ ਧਰਮ ਪ੍ਰਵਾਨ ਕਰ ਲਵਾਂ ਤਾਂ ਫਿਰ ਮੇਰੀ ਮੌਤ ਤਾਂ ਨਹੀ ਹੋਵੇਗੀ? ਬਾਦਸ਼ਾਹ ਕਹਿਣ ਲਗਾ ਭਾਈ ਸਾਹਿਬ ਇੱਕ ਦਿਨ ਤਾਂ ਇਸ ਸੰਸਾਰ ਤੋਂ ਅਲਾਹ ਦੇ ਹੁਕਮ ਅਨੁਸਾਰ ਕੂਚ ਕਰਨਾ ਹੀ ਪਵੇਗਾ। ਤਾਂ ਭਾਈ ਮਤੀ ਕਹਿਣ ਲਗੇ ਹੇ ਰਾਜਨ ਜੇ ਤੁਹਾਡੇ ਧਰਮ ਵਿੱਚ ਭੀ ਆਂਇਆਂ ਬੰਦੇ ਨੇ ਮਰਨਾਂ ਹੈ ਫਿਰ ਮੈ ਅਪਣੇ ਧਰਮ ਵਿੱਚ ਰਹਿ ਕੇ ਕਿਉ ਨਾ ਮਰਾਂ? ਮੈਨੁੰ ਅਪਣਾ ਧਰਮ ਉਤਨਾ ਹੀ ਪਿਆਰਾ ਹੈ ਜਿਤਨਾਂ ਆਂਪ ਨੂੰ ਇਸਲਾਮ।
ਭਾਈ ਮਤੀਦਾਸ ਨੂੰ ਮੌਤ ਦੀ ਸਜ਼ਾ ਦੇ ਕੇ ਬਾਦਸ਼ਾਹ ਅਪਣਾ ਡਰ ਗੁਰੂ, ਤੇ ਗੁਰੂ ਦੇ ਸਿਖਾਂ ਤੇ ਪਾਉਣਾ ਚਾਹੁੰਦਾਂ ਸੀ ਕਿ ਉਹ ਸੋਚ ਲੈਣ ਕਿ ਜਿਵੇਂ ਭਾਈ ਮਤੀਦਾਸ ਨੂੰ ਐਸੀ ਸਜ਼ਾ ਦਿਤੀ ਜਾ ਰਹੀ ਹੈ ਤਾਂ ਸਾਡੇ ਨਾਲ ਭੀ ਘੱਟ ਨਹੀ ਗੁਜਰੇਗੀ। ਸ਼ਾਇਦ ਇਸ ਡਰ ਤੋਂ ਅਪਣਾ ਧਰਮ ਤਬਦੀਲ ਕਰਣ ਲਈ ਵਿਚਾਰ ਬਣਾ ਹੀ ਲੈਣ। ਇਹ ਔਰੰਗਜੇਬ ਦੇ ਅਪਣੇ ਮਨ ਦਾ ਵਿਚਾਰ ਸੀ। ਉਸਨੇ ਹੁਕਮ ਕਰ ਦਿਤਾ ਕਿ ਭਾਈ ਮਤੀਦਾਸ ਨੂੰ ਆਰੇ ਨਾਲ ਚੀਰ ਦਿਤਾ ਜਾਵੇ।
ਜਿਸ ਵਕਤ ਭਾਈ ਮਤੀਦਾਸ ਜੀ ਨੂੰ ਚਾਦਨੀ ਚੌਂਕ ਵਿੱਚ ਦੋ ਲਕੜੀ ਦੇ ਫਟਿਆਂ ਵਿੱਚ ਕੱਸ ਕੇ ਬੰਨ ਦਿਤਾ ਗਿਆ ਤਾਂ ਇੱਕ ਵਾਰ ਦੁਬਾਰਾ ਉਹਨਾਂ ਸ਼ਰਤਾਂ ਨੂੰ ਦੁਹਰਾਇਆ ਗਿਆ ਕਾਜ਼ੀ ਕਹਿਣ ਲਗਾ ਵੇਖ ਮਤੀਦਾਸ ਜੇ ਤਾਂ ਬਾਦਸ਼ਾਹ ਦੀ ਗੱਲ ਮੰਨ ਲਵੋ ਤਾਂ ਆਪ ਨੂੰ ਮਾਇਕ ਸੁਖਾਂ ਨਾਲ ਭਰਪੂਰ ਕਰ ਦਿਤਾ ਜਾਵੇਗਾ। ਜੇਕਰ ਪਿੰਜਰੇ ਵਾਲੇ ਸ਼ਾਹ ਦੀ ਗੱਲ ਮੰਨੋਗੇ ਤਾਂ ਆਰੇ ਨਾਲ ਚੀਰ ਦਿਤੇ ਜਾਵੋਗੇ। ਮਤੀਦਾਸ ਕਹਿਣ ਲਗੇ ਕਿ ਮੈ ਮਾਇਆ ਦਾ ਸੁਖ ਤਾਂ ਬਹੁਤ ਮਾਣਿਆ ਹੈ ਪਰ ਆਰੇ ਦੇ ਸੁਆਦ ਨੂੰ ਮੈ ਚੱਖਿਆ ਨਹੀ। ਕਿਤਨਾ ਚੰਗਾਂ ਹੋਵੇ ਜੇ ਮੈਨੂੰ ਆਰੇ ਦਾ ਥੋੜਾ ਜਿਹਾ ਸੁਆਦ ਚਖਾ ਦੇਵੋ ਤਾਂ ਮੈ ਫੈਸਲਾ ਕਰਕੇ ਦੱਸ ਸਕਾਂ ਕਿ ਮੈਨੂੰ ਕਿਹੜਾ ਸੁਖ ਪਰਵਾਨ ਹੈ? ਕਾਜੀ ਕਹਿਣ ਲਗਾ ਇਹ ਤਾਂ ਆਰਾ ਚਲਾਕੇ ਹੀ ਉਸਦੇ ਸਵਾਦ ਨੂੰ ਪਰਖਿਆ ਜਾ ਸਕਦਾ ਹੈ। ਭਾਈ ਸਾਹਿਬ ਜੀ ਕਹਿਣ ਲਗੇ ਕਿ ਮੇਰੀ ਭੀ ਇਹੋ ਹੀ ਭਾਵਨਾਂ ਹੈ ਕੇ ਇੱਕ ਵਾਰ ਆਰਾ ਚਲਾਵੋ ਤੇ ਮੈ ਅਪਣਾ ਫੈਸਲਾ ਤੁਹਾਨੂੰ ਦੱਸਾਂ (ਸਿੰਘ ਸਾਹਿਬ ਗਿਆਨੀ ਪਰਤਾਪ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਪਣੀ ਪੁਸਤਕ ਗੁਰਮਤਿ ਫਿਲਾਸਫੀ ਵਿੱਚ ਲਿਖਦੇ ਹਨ) ਜਦੋਂ ਜਲਾਦਾ ਨੇ ਆਰਾ ਇੱਕ ਵਾਰ ਅਗੇ ਤੇ ਇੱਕ ਵਾਰ ਪਿਛੇ ਚਲਾ ਕੇ ਬੰਦ ਕਰਨ ਲਗੇ ਤਾਂ ਭਾਈ ਸਾਹਿਬ ਨੇ ਬਚਨ ਕੀਤਾ ਕਿ ਹੁਣ ਆਰਾ ਬੰਦ ਨਾ ਕਰਿਓ ਨਿੰਰਤਰ ਚਲਦਾ ਰਹਿਣ ਦਿਓ। ਕਾਜ਼ੀ ਕਹਿਣ ਲਗਾ ਆਪ ਨੇ ਕੋਈ ਫੈਸਲਾ ਨਹੀ ਦਿਤਾ। ਭਾਈ ਸਾਹਿਬ ਜੀ ਕਹਿਣ ਲਗੇ ਲਉ ਮੇਰਾ ਫੈਸਲਾ ਸੁਣੋ।
ਦੋ ਉਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ।
ਮਤੀਦਾਸ ਜੀ ਬੋਲਦੇ ਧਰ ਕਾਜ਼ੀ ਤੂ ਧੀਰ।
ਰੋਮ ਰੋਮ ਵਿੱਚ ਮੈਡੜੇ ਵਸਿਆ ਪ੍ਰੀਤਮ ਆਪ।
ਆਰਾ ਮੈਨੂੰ ਭਾਉਦਾਂ ਧਰਮ ਛੋਡਨਾ ਪਾਪ।
ਟੁਕੜੇ ਇਸ ਸਰੀਰ ਦੇ ਕਰੋ ਜੇ ਲੱਖ ਕਰੋੜ।
ਤਾਂ ਭੀ ਧਰਮ ਵਾ ਛੋਡਸਾਂ ਦੀਨ ਤੇਰਾ ਨਹੀ ਲੋੜ।
ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਇ।
ਸਿਰ ਜਾਂਦਾ ਤਾਂ ਜਾਣਦੇ ਸਿੱਖੀ ਸਿੱਦਕ ਨਾ ਜਾਏ।
ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਇਤਨਾਂ ਸਿੱਖ ਦਾ ਸਿਰੜ ਬਣ ਗਿਆ ਸੀ। ਜਾਲਾਦਾ ਥੋੜੇ ਸਮੇਂ ਵਿੱਚ ਭਾਈ ਸਾਹਿਬ ਜੀ ਦਾ ਸਰੀਰ ਦੋ ਹਿਸਿਆਂ ਵਿੱਚ ਚੀਰ ਦਿਤਾ। ਪਰ ਦੋਵਾਂ ਹਿਸਿਆਂ ਵਿਚੋਂ ਜੇ ਮਹਿਕ ਆ ਰਹੀ ਸੀ ਤਾਂ ਬਾਣੀ ਦੀ ਹੀ ਮਹਿਕ ਆ ਰਹੀ ਸੀ। ਗੁਮੁਖਿ ਰੋਮ ਰੋਮ ਹਰਿ ਧਿਆਵੇ। ਦਾ ਸੰਕਲਪ ਪੂਰਾ ਹੋ ਰਿਹਾ ਸੀ।
ਭਾਈ ਸਾਹਿਬ ਜੀ ਦੀ ਸ਼ਹਾਦਤ, ਹੋਈ ਤਾਂ ਭਾਈ ਦਿਆਲਾ ਜੀ ਨੇ ਇੱਕ ਬਚਨ ਕੀਤਾ, ਕਿ ਆਪ ਨੇ ਇੱਕ ਸਿਦਕੀ ਿਸਖ ਨੂੰ ਹੀ ਨਹੀ ਚੀਰਿਆ, ਸਗੋ ਆਪ ਨੇ ਖੁਦ ਹੀ ਮੁਗਲ ਰਾਜ ਦੀਆਂ ਜੜਾਂ ਚੀਰ ਦਿਤੀਆਂ ਹਨ ਹੁਣ ਇਹ ਜੁਲਮੀ ਰਾਜ ਬੁਹਤਾ ਚਿਰ ਨਹੀ ਰਹਿ ਸਕੇਗਾ। ਤਾਂ ਅਗਲੇ ਦਿਨ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਬਿਠਾ ਕੇ ਉਬਲਦੇ ਪਾਣੀ ਨਾਲ ਹੀ ਸ਼ਹੀਦ ਕਰ ਦਿਤਾ। ਭਾਈ ਸਤੀਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਦਿਤੀ ਇਉ ਤਿੰਨ ਗੁਰੂ ਦੇ ਪਿਆਰੇ ਸਿਖਾਂ ਦੀ ਸ਼ਹਾਦਤ ਹੋ ਗਈ।
ਇਨ੍ਹਾਂ ਤਿੰਨ ਸਿਖਾਂ ਦੀ ਸ਼ਹਾਦਤ ਤੋਂ ਬਾਅਦ ਔਰੰਗਜੇਬ ਨੇ ਗੁਰੂ ਸਾਹਿਬ ਜੀ ਨਾਲ ਮੁਲਾਕਾਤ ਕਰਨੀ ਚਾਹੀ। ਗੱਲ ਦੀ ਅਰੰਭਤਾ ਇਥੋਂ ਸ਼ੁਰੂ ਕੀਤੀ ਕਿ ਆਪ ਜੀ ਨੇ ਵੇਖ ਹੀ ਲਿਆ ਹੈ ਕਿ ਹਕੂਮਤ ਕੁੱਝ ਭੀ ਕਰ ਸਕਦੀ ਹੈ। ਇਸ ਲਈ ਆਪ ਜੀ ਨੂੰ ਮੈਂ ਇਹ ਹੀ ਰਾਇ ਦੇਵਾਂਗਾ ਕਿ ਆਪ ਜੀ ਅਪਣੇ ਸਿੱਖਾਂ ਵਾਂਗ ਅਜਾਈ ਮੌਤ ਨ ਸਹੇੜਿਓ ਆਪ ਜੀ ਇਸਲਾਮ ਪ੍ਰਵਾਨ ਕਰਕੇ ਸਮੁਚੇ ਹਿੰਦ ਦੇ ਪੂਜਨੀਕ ਪੀਰ ਬਣੋ। ਇਹ ਮੇਰੀ ਭਾਵਨਾਂ ਹੈ। ਸਾਰੇ ਹਿੰਦਸਤਾਨ ਦੇ ਅੰਦਰ ਇੱਕ ਧਰਮ ਹੋਵੇ ਤੇ ਇੱਕ ਹੀ ਮੈ ਹੁਕਮਰਾਨ ਹੋਵਾਂ। ਇੱਕ ਹੀ ਆਪ ਪੀਰ ਹੋਵੋ। ਗੁਰੂ ਸਾਹਿਬ ਜੀ ਨੇ ਉਤਰ ਵਿੱਚ ਕਹਿਣਾ ਅਰੰਭ ਕੀਤਾ ਕਿ ਹੇ ਰਾਜਨ ਦੁਨੀਆਂ ਦਾ ਹਰ ਬਸ਼ਰ ਇਹ ਚਾਹੁੰਦਾਂ ਹੈ ਕਿ ਸ ੱਭ ਕੁੱਝ ਮੇਰੀ ਮਰਜੀ ਦਾ ਹੀ ਹੋਵੇ। ਪਰ ਹੁੰਦਾਂ ਉਹ ਹੀ ਹੈ ਜੋ ਪ੍ਰਭੂ ਨੂੰ ਮਨਜ੍ਰੂਰ ਹੁੰਦਾਂ ਹੈ। ਤੂੰ ਚਾਹੁੰਦਾਂ ਹੈ ਕਿ ਦੋ ਧਰਮਾਂ ਤੋ ਇੱਕ ਧਰਮ ਹੋ ਜਾਵੇ। ਅਲਾਹ ਦੀ ਮਰਜੀ ਤਾਂ ਹੋਰ ਹੀ ਹੈ ਉਹ ਦੋ ਤੋਂ ਤੀਸਰਾ ਇੱਕ ਧਰਮ ਚਲਾਉਣਾ ਚਾਹੁੰਦਾਂ ਹੈ।
ਬਹੁਤ ਜਤਨ ਕਰਨ ਤੇ ਭੀ ਬਾਦਸ਼ਾਹ ਗੁਰੂ ਸਾਹਿਬ ਜੀ ਨੂੰ ਅਪਣੇ ਧਰਮ ਵਿੱਚ ਲਿਆਉਣ ਲਈ ਸਫਲ ਨਾ ਸਕਿਆ। ਹੁਣ ਉਹ ਹੋਰ ਬਹੁਤਾ ਸਮਾਂ ਇਸ ਮਸਲੇ ਵਿੱਚ ਨਹੀ ਸੀ ਲਾਉਣਾ ਚਾਹੁੰਦਾਂ। ਔਰ ਇਸ ਕਾਂਡ ਨੂੰ ਛੇਤੀ ਸੰਪੂਰਨ ਕਰਨਾ ਚਾਹੁੰਦਾ ਸੀ। ਉਸਨੇ ਗੁਰੂ ਸਾਹਿਬ ਜੀ ਨੂੰ ਪੁਛਿਆ ਕਿ ਆਪ ਜੀ ਦੇ ਨਾਮ ਤੇਗ ਬਹਾਦਰ ਦੇ ਕੀ ਮਾਇਨੇ ਹਨ। ਤਾਂ ਗੁਰੂ ਜੀ ਕਹਿਣ ਲਗੇ ਬਾਦਸ਼ਾਹ ਤੂੰ ਸਾਡੇ ਨਾਮ ਦੇ ਅਰਥਾਂ ਨੂੰ ਜਾਣ ਨਹੀ ਸਕਿਆਂ? ਇਹ ਤਾਂ ਬਹੁਤ ਸਪਸ਼ਟ ਹੈ ਕਿ ਤੇਰੀ ਜੁਲਮ ਦੀ ਤਲਵਾਰ ਅਗੇ ਅਸੀ ਬਹਾਦਰਾਂ ਦੀ ਤਰਾਂ ਖੜੇ ਹਾਂ। ਉਸਨੇ ਗੁਰੂ ਜੀ ਅਗੇ ਇੱਕ ਵਾਰ ਫਿਰ ਇਹ ਤਜਵੀਜ ਰੱਖੀ ਕਿ ਆਪ ਜੀ ਅਪਣੀ ਕੀਮਤੀ ਜਿੰਦ ਨਾ ਗਵਾਓ ਤੇ ਇਸਲਾਮ ਪ੍ਰਵਾਨ ਕਰ ਲਵੋ, ਜਾਂ ਕਰਮਾਤ ਵਿਖਾ ਦੇਵੋ। ਨਹੀ ਤਾਂ ਮਰਨ ਲਈ ਤਿਆਰ ਹੋ ਜਾਵੋ।
ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿਣ ਲਗੇ ਕਿ ਹੇ ਰਾਜਨ ਅਸੀ ਪਹਿਲਾਂ ਭੀ ਦੱਸ ਚੁਕੇ ਹਾਂ ਕਿ ਪ੍ਰਭੂ ਦੇ ਸੇਵਕਾਂ ਲਈ ਕਰਾਮਾਤ ਦਸਣੀ ਚੰਗੀ ਗੱਲ ਨਹੀ ਧਰਮ ਅਸੀ ਅਪਣਾ ਛਡਨਾਂ ਨਹੀ। ਜਿਵੇ ਤੈਨੂੰ ਅਪਣਾ ਧਰਮ ਪਿਆਰਾ ਹੈ ਉਸੇ ਤਰਾਂ ਸੱਭ ਨੂੰ ਅਪਣਾ ਅਪਣਾ ਧਰਮ ਪਿਆਂਰਾ ਹੈ। ਅਸੀ ਤਾਂ ਤੈਨੂੰ ਭੀ ਇਹੋ ਹੀ ਰਾਇ ਦੇਵਾਂਗੇ ਕਿ ਆਪ ਭੀ ਹਿੰਦੂਆਂ ਤੇ ਜੁਲਮ ਨਾ ਕਰੋ। ਉਹਨਾਂ ਨੂੰ ਅਪਣੇ ਧਰਮ ਵਿੱਚ ਜੀਵਨ ਜੀਣ ਦੀ ਖੁਲ ਦੇਵੋ। ਬਾਕੀ ਰਹੀ ਤੇਰੇ ਵਲੋਂ ਸਾਨੂੰ ਮੌਤ ਦਾ ਡਰ ਦੇ ਕੇ ਡਰਾਉਣ ਦੀ ਗੱਲ। ਸ਼ਾਇਦ ਤੂੰ ਭੁਲਦਾ ਹੋਵੇਂ ਇਸ ਜਗਤ ਵਿੱਚ ਜੋ ਭੀ ਜਨਮ ਲੈਕੇ ਪ੍ਰਵੇਸ਼ ਕਰਦਾ ਹੈ ਉਸਨੂੰ ਮੌਤ ਦੇ ਦਰਵਾਜੇ ਰਾਹੀ ੲਥੋਂ ਕੂਚ ਕਰਨਾ ਹੀ ਪੈਦਾਂ ਹੈ ਭਾਵੇ ਉਹ ਗਰੀਬ ਹੈ ਜਾਂ ਅਮੀਰ ਹੈ।
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕਿ ਕਾਲਿ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥ 52ਸਲੋਕ ਮ: 9॥ 1429ਪੰਨਾਂ॥
ਇਹ ਇੱਕ ਅਟੱਲ ਸਚਾਈ ਹੈ ਜਿਸ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਇਸ ਲਈ ਅਸੀ ਤੀਸਰੀ ਗੱਲ ਲਈ ਤਿਆਰ ਹਾਂ। ਬਾਦਸ਼ਾਹ ਨੇ ਕਾਜ਼ੀ ਕੋਲੋ ਫਤਵਾ ਲਵਾਇਆ। ਕਾਜ਼ੀ ਨੇ ਦਸਿਆ ਗੁਰੂ ਸਾਹਿਬ ਜੀ ਨੂੰ ਤਲਵਾਰ ਦੇ ਵਾਰ ਨਾਲ ਕਤਲ ਕਰ ਦਿਤਾ ਜਾਵੇ।
ਅਗਲੇ ਦਿਨ 11ਨਵੰਬਰ 1675 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਗੁਰੂ ਸਾਹਿਬ ਜੀ ਨੂੰ ਚਾਂਦਨੀ ਚੌਂਕ ਵਿੱਚ ਬੋਹੜ ਦੇ ਥਲੇ ਖੂਹੀ ਦੇ ਨੇੜੇ ਸ਼ਹੀਦ ਕੀਤਾ ਗਿਆ।
24 ਨਵੰਬਰ ਨੂੰ ਸਮੁਚਾ ਜਗਤ ਗੁਰੂ ਸਾਹਿਬ ਜੀ ਦੀ ਸ਼ਹਾਦਤ ਬੜੇ ਪਿਆਰ ਤੇ ਸ਼ਰਧਾ ਨਾਲ ਮਨਾ ਕਿ ਅਪਣੀ 2 ਅਕੀਦਤ ਪੇਸ਼ ਕਰ ਰਿਹਾ ਹੈ। ਪਰ ਉਹ ਲੋਕ ਜਿਨ੍ਹਾਂ ਦੇ ਜੰਝੂ ਅਤੇ ਤਿਲਕ ਦੀ ਰਾਖੀ ਵਾਸਤੇ ਸਤਿਗੁਰਾਂ ਨੇ ਇਹ ਮਹਾਨ ਸਾਕਾ ਵਰਤਾਇਆ ਉਹ ਕੌਮ ਗੁਰੂ ਜੀ ਦੇ ਇਸ ਮਹਾਨ ਪਰਉਪਕਾਰ ਨੂੰ ਭੁਲਦੀ ਜਾ ਰਹੀ ਹੈ। ਜਦੋਂ ਕਿ ਇਹ ਦਿਹਾੜਾ ਸਿਖਾਂ ਨਾਲੋਂ ਜੰਝੂ ਅਤੇ ਤਿਲਕ ਧਾਰਨ ਕਰਨ ਵਾਲਿਆਂ ਨੂੰ ਪਹਿਲ ਦੇ ਅਧਾਰ ਤੇ ਮਨਾਉਣਾ ਚਾਹੀਦਾ ਹੈ। ਕਿਸੇ ਦੇ ਉਕਾਰ ਨੂੰ ਭੁਲਨ ਵਾਲਾ ਅਕ੍ਰਿਤਘਨ ਹੁੰਦਾਂ ਹੈ। ਸਿਆਣੇ ਤਾਂ ਕਹਿੰਦੇ ਹਨ ਕਿ ਕਿਸੇ ਦੀ ਕੀਤੀ ਛੋਟੀ ਜਿਹੀ ਭਲਾਈ ਦਾ ਭੀ ਅਹਿਸਾਨ ਨਹੀ ਭੁਲਾਨਾ ਚਾਹੀਦਾ। ਗੁਰੂ ਸਾਹਿਬ ਜੀ ਨੇ ਤਾ ਅਪਣਾ ਜੀਵਨ ਹੀ ਕੁਰਬਾਨ ਕਰਕੇ ਮਰ ਰਹੇ ਹਿੰਦੂ ਧਰਮ ਨੂੰ ਅਪਣਾ ਖੁਨ ਚੜ੍ਹਾ ਕੇ ਮੌਤ ਦੇ ਮੂੰਹ ਵਿਚੋਂ ਬਚਾ ਲਿਆ। ਸਿੱਖ ਧਰਮ ਦਾਰਸ਼ਨਿਕ ਮਹਰੂਮ ਕਵੀ ਸ: ਨਰਾਇਣ ਸਿੰਘ ਦਰਦੀ ਜੀ ਨੇ ਤਾਂ ਇਥੋਂ ਤੱਕ ਲਿਖਿਆ ਸੀ। ਜਿਸ ਦਾ ਭਾਵ ਇਹ ਹੈ ਕਿ ਹਿੰਦੂਆਂ ਦੇ ਮੰਦਰਾਂ ਵਿੱਚ ਤੇਲ ਦੇ ਦੀਵੇ ਨਹੀ ਬਲਦੇ ਉਹਨਾਂ ਦੀਵਿਆ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਖੁਨ ਹੀ ਤਾ ਬਲ ਰਿਹਾ ਹੈ।
ਅੱਜ ਅਸੀ ਭੀ ਕਿਤਨੇ ਕੂ ਜਾਗਰੂਕ ਹੋਏ ਹਾਂ? ਗੁਰੂ ਸਾਹਿਬ ਜੀ ਦੀ ਇਸ ਲਾਸਾਨੀ ਸ਼ਹੀਦੀ ਦੇ ਦਿਵਸ ਤੇ ਨਗਰ ਕੀਰਤਨਾਂ ਵਿੱਚ ਤਰਾਂ 2 ਦੇ ਖਾਣਿਆਂ ਦੇ ਸਟਾਲ ਵਧੀਆ ਕਿਸਮ ਦੇ ਸੋਫਟ ਡਰਿੰਕ, ਤਲੇ ਛੋਲੇ ਤੇ ਫਾਸਟ ਫੂਡ ਆਦਿ ਰੰਗ ਬਰੰਗੀਆਂ ਲਾਇਟਾਂ ਦੀ ਵਰਤੋ ਤਾਂ ਕਰੀ ਜਾ ਰਹੇ ਹਾਂ। ਪਰ ਜਿਸ ਗੁਰੂ ਨੇ ਇਤਨਾਂ ਵਡਾ ਸਾਕਾ ਵਰਤਾਇਆਂ ਉਸਦੇ ਜੀਵਨ ਨੂੰ ਹੋਰ ਕਿਸੇ ਨੂੰ ਦਸਨ ਦਾ ਜਤਨ ਹੀ ਨਹੀ ਕਰ ਰਹੇ। ਕਿਤੇ ਕਿਸੇ ਸਟਾਲ ਗੁਰੂ ਜੀ ਦੀ ਸਹੀਦੀ ਦੀ ਕੋਈ ਕਿਤਾਬ ਜਾਂ 4 ਪੇਜ਼ ਦਾ ਪੈਮਫਿਲਿਟ ਹੀ ਕਿਸੇ ਨੂੰ ਵੰਡਿਆਂ ਜਾ ਰਿਹਾ ਹੋਵੇ ਤਾਂ ਕਿ ਕੋਈ ਇਸਨੂੰ ਪੱੜ੍ਹ ਕਿ ਅੱਜ ਦਿਨ ਦੀ ਵਿਸ਼ੇਸ਼ਤਾ ਨੂੰ ਹੀ ਕੋਈ ਜਾਣ ਸਕੇ। ਗੁਰੂ ਸੁਮੱਤ ਬਖਸ਼ਨ।

ਦਾਸਰਾ:- ਦਲੇਰ ਸਿੰਘ ਜੋਸ਼
ਸਨਿਮਰ ਬੇਨਤੀ ਹੈ ਕਿ ਆਪ ਜੀ ਨਿਸ਼ਕਾਮ ਕਥਾ ਲਈ ਸੰਪਰਕ ਕਰੋ 9888151686 9888649499 ਬਹੁਤ 2 ਧੰਨਵਾਦ (ਗੁਰਮਤਿ ਵਿਚਾਰ ਭਵਨ ਅਮਨ ਨਗਰ ਨੇੜੈ ਗ੍ਰੀਂਨ ਲੈਂਡ ਸਕੂਲ)


19/11/13)
ਗੁਰਸ਼ਰਨ ਸਿੰਘ ਕਸੇਲ

ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਕੁਝ ਦਿਨ ਹੋਏ ਸਿੱਖ ਮਾਰਗ ‘ਤੇ ਆਪ ਜੀ ਨੂੰ ਇਕ ਜਥੇ ਵੱਲੋਂ ਸਨਮਾਨਤ ਕਰਨ ਦੀ ਖ਼ਬਰ ਪੜ੍ਹੀ ਸੀ । ਮੈਂ ਉਸ ਵੱਕਤ ਪੰਜਾਬ ਵਿਚ ਸੀ । ਬਹੁਤ ਚੰਗਾ ਲੱਗਾ ਕਿ ਆਪ ਅਜੋਕੇ ਸਾਧ ਬਾਬਿਆਂ ਅਤੇ ਉਹਨਾਂ ਦੇ ਸਿਖਾਏ ਚੇਲਿਆਂ ਵਲੋਂ ਕਰਾਮਾਤੀ ਅਤੇ ਹਿੰਦੂ ਧਰਮ ਵਾਲੀਆਂ ਕਹਾਣੀਆਂ ਸਿੱਖਾਂ ਵਿਚ ਪ੍ਰਚਾਰਨ ਕਰਨ ਦਾ ਜਿਥੇ ਵਿਰੋਧ ਕਰਦੇ ਹੋ ਉਥੇ “ਸ਼ਬਦ ਗੁਰੂ” ਦੀ ਗੁਰਮਤਿ ਅਨੁਸਾਰ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹੋ । ਮੇਰੀ ਦਿਲੀ ਖਾਹਸ਼ ਹੈ ਕਿ ਆਪ ਜੀ ਵੱਲੋਂ ਇਸ ਪ੍ਰਤੀ ਕੀਤੀ ਮੇਹਨਤ ਨੂੰ ਸਿੱਖ ਪ੍ਰੋ. ਸਾਹਿਬ ਸਿੰਘ ਹੁਰਾਂ ਵੱਲੋਂ ਕੀਤੀ ਮੇਹਨਤ ਵਾਂਗਰ ਲੰਮੇਂ ਸਮੇਂ ਤੀਕਰ ਆਪਣੇ ਗਿਆਨ ਵਿਚ ਵਾਧਾ ਕਰਨ ਲਈ ਵਰਤ ਸਕਣ । ਇਸ ਲਈ ਮੇਰੀ ਤੁੱਛ ਬੁੱਧੀ ਦੇ ਖਿਆਲ ਅਨੁਸਾਰ, ਇਹ ਜਰੂਰੀ ਹੈ ਕਿ ਆਪ ਜੀ ਵੱਲੋਂ ਗੁਰਬਾਣੀ ਦੀ ਕੀਤੀ ਵਿਆਖਿਆ ਬਾਰੇ ਜੇ ਕਿਸੇ ਸਿੱਖ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਆਪ ਖੁਲ੍ਹੇ ਦਿਲ ਨਾਲ ਉਸ ਵੱਲੋਂ ਮੰਗੀ ਜਾਣਕਾਰੀ ਦਾ ਤਸਲੀ ਬਖ਼ਸ਼ ਜਵਾਬ ਦੇਵੋ । ਅੱਗੇ ਆਪ ਮੇਰੇ ਨਾਲੋਂ ਬਹੁਤ ਸਿਆਣੇ ਹੋ ।
ਵੀਰ ਜੀ, ਮੇਰੇ ਮਨ ਵਿਚ ਵੀ ਤੁਹਾਡੇ ਕੋਲੋ ਇਕ ਸ਼ਬਦ ਬਾਰੇ ਜਾਣਕਾਰੀ ਲੈਣ ਦਾ ਵਿਚਾਰ ਹੈ । ਕੀ ਆਪ ਇਹ ਦੱਸਣ ਦੀ ਖੇਚਲ ਕਰੋਗੇ ਕਿ ਆਪ ਜੀ ਨੇ ਜਿਹੜੀ ਹੇਠ ਲਿਖੇ ਸ਼ਬਦ ਦੀ ਵਿਆਖੀਆ ਕੀਤੀ ਹੈ, ਇਸ ਵਿਚ ਆਇਆ “ਸੁਲਹੀ” ਸ਼ਬਦ ਕਿਸ ਭਾਸ਼ਾ ਦਾ ਹੈ ?
“ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ 1॥ ਰਹਾਉ॥ (ਮ:5,ਪੰਨਾ 825)
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ

****************************************************************
ਸ੍ਰ. ਦਲੇਰ ਸਿੰਘ ਜੋਸ਼ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਨੂੰ ਬਹੁਤ-ਬਹੁਤ ਮੁਬਾਰਕ ਜੋ ਆਪ ਸਾਧ ਬਾਬਿਆਂ ਵਾਲੀ ਸੋਚ ਤੋਂ ਮੁਕਤ ਹੋ ਗਏ ਲੱਗਦੇ ਹੋ । ਇਹ ਗੱਲ ਆਪ ਜੀ ਦੀਆਂ ਨਵੀਆਂ ਲੱਗੀਆਂ ਚਿੱਠੀਆਂ ਵਿਚ ਗੁਰਬਾਣੀ ਦੇ ਸ਼ਬਦ ਅੱਗੇ “ਪੰਨਾ” ਲਿਖਣ ਤੋਂ ਲੱਗਦੀ ਹੈ । ਵੈਸੇ ਆਪਣੀ ਮੱਤ ਅਨੁਸਾਰ ਤਾਂ ਪੁਰਾਣੀ ਬਣੀ ਵਿਚਾਰਧਾਰਾ ਤੋਂ ਨਿਕਲਣਾ ਔਖਾ ਤਾਂ ਹੁੰਦਾ ਹੈ ਪਰ ਜੇਕਰ ਸਿੱਖ “ਸ਼ਬਦ ਗੁਰੂ” ਦੇ ਗਿਆਨ ਨੂੰ ਵਾਕਿਆ ਹੀ ਸਮਝਣ ਦਾ ਚਾਹਵਾਨ ਹੋਵੇ ਤਾਂ ਅਕਾਲ ਪੁਰਖ ਦੀ ਮੇਹਰ ਸਦਕਾ ਕਰਮਕਾਂਢਾਂ ਤੋਂ ਛੁਟਕਾਰਾਂ ਪਾਉਣਾ ਔਖਾ ਨਹੀਂ ਹੁੰਦਾ । ਇਸ ਲਈ ਆਪ ਜੀ ਨੂੰ ਮੁਬਾਰਕ ਹੋਵੇ ।
ਲੱਗਦਾ ਹੈ ਕਿ ਇਸ ਸਾਈਟ ‘ਤੇ ਲਿਖਣ ਵਾਲੇ ਹੁਣ ਸਿਰਫ ਇਕ ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ ਜੀ ਹੀ ਹਨ, ਜੋ ਅੱਜੇ ਸਾਧ ਬਾਬਿਆਂ ਦੀ ਵਿਚਾਰਧਾਰਾ ਤੋਂ ਨਿਜਾਤ ਨਹੀਂ ਪਾ ਸਕੇ, ਇਸੇ ਕਰਕੇ ਅੱਜੇ ਤੀਕਰ ਗੁਰਬਾਣੀ ਦੇ ਸ਼ਬਦ ਲਿਖਦੇ ਸਮੇਂ “ਪੰਨਾ ਜਾਂ ਅੰਕ” ਨਹੀਂ ਲਿਖਦੇ ਅਤੇ “ਅੰਗ” ਇਸ ਸਾਈਟ ਤੇ ਲਿਖਣ ਨਾਲ ਕਈ ਹੋਰ ਸਵਾਲ ਵੀ ਪਾਠਕ ਪੁੱਛ ਸਕਦੇ ਹਨ । ਵੇਖੋ ! ਅਕਾਲ ਪੁਰਖ ਇਹਨਾਂ ਨੂੰ ਅਜੋਕੇ ਸਾਧ ਬਾਬਿਆਂ ਵੱਲੋਂ ਪ੍ਰਚਾਰੀ ਜਾ ਰਹੀ ਗੁਰਮਤਿ ਵਿਰੋਧੀ ਵਿਚਾਰਧਾਰਾ ਤੋਂ ਕਦੋਂ ਨਿਜਾਤ ਦਿਵਾਉਂਦਾ ਹੈ । ਅਕਾਲ ਪੁਰਖ ਮੇਹਰ ਕਰੇ !
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


19/11/13)
ਦਲੇਰ ਸਿੰਘ ਜੋਸ਼

ਪਾਲਿ ਸ਼ਬਦ ਦੀ ਸਮੀਖਿਆ
ਗੁਰਬਾਣੀ ਗਿਆਨ ਦਾ ਖ਼ਜਾਨਾ ਹੈ। ਇਹ ਸਮੂਚੀ ਮਨੁਖਤਾ ਲਈ ਸਾਂਝਾ ਦਰ ਹੈ। ਇਸ ਘੱਰ ਦੇ ਦਰ ਰਾਹੀ ਕੋਈ ਭੀ ਪ੍ਰਵੇਸ਼ ਕਰਕੇ ਇਸ ਖ਼ਜਾਨੇ ਦੇ ਧੰਨ ਨੂੰ ਆਪ ਭੀ ਵਰਤ ਸਕਦਾ ਹੈ ਤੇ ਹੋਰਨਾਂ ਨੂੰ ਭੀ ਜਿਤਨਾ ਚਾਹੇ ਵੰਡ ਸਕਦਾ ਹੈ। ਪਰ ਕੁੱਝ ਤੰਗਦਿਲ ਲੋਕ ਨਾ ਆਪ ਖੁਦ ਵਰਤਦੇ ਹਨ ਨਾ ਹੀ ਕਿਸੇ ਨੂੰ ਵਰਤਾਂਦਿਆਂ ਵੇਖ ਕੇ ਜਰ ਸਕਦੇ ਹਨ। ਜਦੋਂ ਗੁਰਮਤਿ ਦਾ ਤਾਂ ਇਹ ਉਪਦੇਸ ਹੈ।
ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵਹਿ ਵਧਦੋ ਜਾਈ॥
ਦੇ ਨਿਯਮ ਨੂੰ ਜੀਵਨ ਵਿੱਚ ਧਾਰਨ ਕਰਨਾ ਗੁਰਮਤਿ ਹੈ। ਗੁਰ ਉਪਦੇਸ ਦੀ ਪਾਲਨਾ ਹੈ। ਅੱਜ ਆਪ ਜੀ ਨੂੰ ਸ਼ਬਦ “ਪਾਲਿ” ਦੀ ਵੀਚਾਰ ਨਾਲ ਜੋੜਨ ਲਈ ਆਪ ਜੀ ਨਾਲ ਜੁੜਨਾ ਚਾਹੁੰਦਾ ਹਾਂ।
ਪਾਲਿ ਜਾਂ ਪਾਲ ਸ਼ਬਦ ਨੂੰ ਜਿਸ ਵਕਤ ਭੀ ਅਸੀ ਅਪਣੇ ਮੂੰਹ ਤੋਂ ਬੋਲਦੇ ਹਾ ਤਾ ਇਉ ਲਗਦਾ ਹੈ ਜਿਵੇਂ ਅਸੀ ਕਿਸੇ ਦਾ ਉਪ ਨਾਮ ਲੈ ਕੇ ਅਵਾਜ ਦੇ ਰਹੇ ਹਾਂ। ਜਿਵੇਂ ਗੁਰਪਾਲ ਸਿੰਘ ਦੀ ਥਾਂ ਇਕਲਾ ਹੀ ਪਾਲ ਵਰਤਿਆ ਜਾਂਦਾ ਸੁਣਦੇ ਹਾਂ। ਜਾ ਫਿਰ ਇਸਦਾ ਦੂਸਰਾ ਅਰਥ ਪਾਲਨਾ ਬਣ ਜਾਦਾ ਹੈ। ਪਰ ਗੁਰਬਾਣੀ ਅੰਦਰ ਆਇਆ ਪਾਲਿ ਸ਼ਬਦ ਸਾਡੇ ਗਿਆਨ ਵਿੱਚ ਹੋਰ ਵਾਧਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਲਿ ਸ਼ਬਦ ਸੱਭ ਤੋਂ ਪਹਿਲਾਂ, ਪਹਿਲੇ ਪੰਨੇ ਤੇ ਪਹਿਲੀ ਹੀ ਪਾਉੜੀ ਵਿੱਚ ਆਇਆ ਹੈ। ਜਿਸਦਾ ਰੂਪ ਅਸੀ ਪੜਦੇ ਹਾਂ।
ਕਿਵ ਸਚਿਆਰਾ ਹੋਈਅੇ ਕਿਵ ਕੂੜੈ ਤੁਟੈ ਪਾਲਿ॥ ਜਪੁ॥ ਪੰਨਾਂ1॥
ਇਸ ਪੰਕਤੀ ਵਿੱਚ ਪਾਲਿ ਸ਼ਬਦ ਦਾ ਅਰਥ ਕੰਧ ਕੀਤਾ ਗਿਆ ਹੈ। ਝੂਠ ਦੀ ਕੰਧ ਕਿਵੇ ਟੁਟੈ। ਵਾਰਾਂ ਤੇ ਵਧੀਕ ਬਾਣੀ ਵਿੱਚ ਭੀ ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਦੀ ਫਿਰ ਇਸੇ ਅਰਥ ਅਨੁਸਾਰ ਵਰਤੋ ਕਰਦੇ ਹਨ।
ਨਾਨਕ ਗੁਰਮੁਖਿ ਉਬਰੇ ਗੁਰ ਸਰਵਰੁ ਸਚੀ ਪਾਲਿ॥ ਵਾਂਰਾ ਤੇ ਵਧੀਕ ਮ: 1॥ 1411॥
ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਹੇ ਨਾਨਕ ਗੁਰੂ ਦੀ ਸ਼ਰਨ ਪੈਣ ਵਾਲੇ ਮਨੁਖ ਹੀ ਵਿਕਾਰਾਂ ਦੇ ਚਿਕੜ ਵਿੱਚੋਂ ਬਚ ਨਿਕਲਦੇ ਹਨ। ਗੁਰੂ ਹੀ ਨਾਮ ਦਾ ਸਰੋਵਰ ਹੈ ਗੁਰੂ ਹੀ ਸਦਾ ਥਿਰ ਰਹਿਣ ਵਾਲੀ ਕੰਧ ਹੈ।
ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ॥ ਵਡਹੰਸ ਮ: 3॥ 591॥
ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਜੇ ਮਨ ਵਿੱਚ ਸਚਾ ਹਰੀ ਆ ਵਸੈ।
ਇਸਤਰਾਂ ਬਾਣੀ ਅੰਦਰ ਹੋਰ ਭੀ ਬਹੁਤ ਸਾਰੇ ਅਰਥ ਹਨ ਜੋ ਅਗਲੇਰੇ ਹਿਸੇ ਵਿੱਚ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ ਜੀ।
ਘਟਿ ਵਸਹਿ ਚਰਨਾਰਬਿੰਦ ਰਸਨਾ ਜਪੈ ਗੋਪਾਲ॥
ਨਾਨਕ ਸੋ ਪ੍ਰਭ ਸਿਮਰੀਐ ਤਿਸੁ ਦੇਹੀ ਕਉ ਪਾਲਿ॥ ਰਾਗ ਬਿਹਾ ਮ: 5॥ 554॥
ਜਿਸ ਮਨੁਖ ਦੇ ਹਿਰਦੇ ਵਿੱਚ ਪ੍ਰਭੂ ਦੇ ਚਰਨ ਕਮਲ ਵਸਦੇ ਹਨ ਤੇ ਜੀਭ ਹਰੀ ਨੂੰ ਜਪਦੀ ਹੈ, ਅਤੇ ਪ੍ਰਭੂ ਜਿਸ ਸਰੀਰ ਕਰਕੇ ਜਪਿਆ ਜਾਂਦਾ ਹੈ, ਉਸ ਸਰੀਰ ਦੀ ਪਲਨਾ ਕਰੋ।
ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰ ਪਾਲਿ॥ ਵਡਹੰਸ ਮ: 1॥ 557 ਪੰਨਾਂ॥
ਪਿਆਸ ਨਾਲ ਤੜਪ ਰਹੇ ਪ੍ਰਾਣੀ ਨੂੰ ਪਾਣੀ ਲਭੈ ਭੀ ਕਿਵੇਂ ਜਦੋਂ ਉਸਦੇ ਤੇ ਉਸਦੇ ਅੰਦਰਲੇ ਸਰੋਵਰ ਦੇ ਭੀਤਰ ਕੰਧ ਬਣੀ ਹੋਈ ਹੈ।
ਪ੍ਰਭਿ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ॥ ਰਾਮਕਲੀ ਕੀ ਵਾਰ ਮ: 5॥ 957 ਪੰਨਾਂ॥
ਮਾਪਿਆ ਵਾਗ ਅਝਾਨ ਬਾਲਾਂ ਨੂੰ ਪਾਲ ਕੇ ਪ੍ਰਭੂ ਜੀਵਾਂ ਨੂੰ ਗਲ ਲਾਉਦਾਂ ਹੈ
ਗੁਰਬਾਣੀ ਅੰਦਰ ਆਏ ਇਸ ਸ਼ਬਦ ਸਬੰਧੀ ਕੁੱਝ ਪੰਕਤੀਆਂ ਦੀ ਵਿਚਾਰ ਆਪ ਜੀ ਨਾਲ ਵਿਚਾਰੀ ਹੈ ਹੁਣ ਕੁੱਝ ਹੋਰ ਅਰਥ ਜੋ ਭਾਈ ਕ੍ਹਾਨ ਸਿੰਘ ਜੀ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਲਿਖੇ ਹਨ ਉਹਨਾਂ ਦੇ ਦਰਸ਼ਨ ਕਰੋ ਜੀ।
ਪਾਲ ਦਾਂ ਅਰਥ (ਨੰ: 1) ਪਲਾ ਭੀ ਕੀਤਾ ਗਿਆ ਹੈ ਨਾਲ ਹੀ ਪ੍ਰਮਾਨ ਨਾਨਕ ਬਾਧਿਓ ਪਾਲਿ (ਧਨਾਸਰੀ ਮ: 5) ਦਿਤਾ ਹੈ, ਵਡੇ ਬੇੜੇ ਦਾ ਬਾਦਬਾਨ, ਉਧਰੇ ਭ੍ਰਮ ਮੋਹ ਸਾਗਰ ਲਗਿ ਸੰਤਨਾ ਪਗ ਪਾਲ॥ (1119) ਕੇਦਾਰਾ ਮ: 5॥ ਪ੍ਰਭੂ ਜੀ ਤੇਰੇ ਸੰਤ ਜਨਾਂ ਦੀ ਚਰਨੀ ਲੱਗ ਕੇ ਤੇਰੇ ਸੰਤਾਂ ਦਾ ਪਲਾ ਫੜ ਕੇ ਅਨੇਕਾਂ ਜੀ ਭ੍ਰਮ ਤੇ ਮੋਹ ਦੇ ਸਮੁੰਦਰ ਵਿਚੋ ਡੁਬਣੋ ਬਚ ਗਏ। (3) ਪਲਨਾ-ਝੂਲਾ, (4) ਪਾਲ ਫਲਾਂ ਨੂੰ ਪਕਾਉਣ ਲਈ ਜੋ ਘਾਸ ਫੁਸ ਵਰਤੋ ਵਿੱਚ ਆਉਦਾ ਹੈ ਉਸਨੂੰ ਪਾਲ ਕਹਿੰਦੇ ਹਨ- ਜਿਵੇਂ ਇੱਕ ਮੁਹਾਵਰਾ ਹੀ ਬੱਣ ਗਿਆ ਸੀ=ਅੰਬ ਪਾਲ ਦਾ ਖ਼ਰਬੂਜ਼ਾ ਡਾਲ ਦਾ, (5) ਛੋਟਾ ਤੰਬੂ (6) ਸ਼੍ਰੇਣੀ, ਜਿਸ ਨੂੰ ਕਤਾਰ ਕਹਿੰਦੇ ਹਨ, (7) ਪਾਣੀ ਦਾ ਬੰਨ ਜਾਂ ਵੱਟ, (8) ਜਟਾਂ ਦੀ ਇੱਕ ਗੋਤ, (9) ਪਹਾੜੀਆਂ ਦੀ ਇੱਕ ਜਾਤੀ। (10) ਤਲਵਾਰ ਦੀ ਧਾਰ, (11) ਦਾੜੀ ਵਾਲੀ ਇਸਤਰੀ, (12) ਨਿਸ਼ਾਨ (13) ਸੇਜ, (14) ਪੜਦਾ। ਖੋਜ ਕਰਨ ਤੇ ਹੋਰ ਭੀ ਅਰਥ ਮਿਲ ਸਕਦੇ ਹਨ ਜੀ।

ਭੁਲ ਚੁਕ ਦੀ ਖਿਮਾਂ ਕਰਨੀ ਜੀ।
ਦਲੇਰ ਸਿੰਘ ਜੋਸ਼ 9888151686


19/11/13)
ਸੁਰਿੰਦਰ ਸਿੰਘ ਖਾਲਸਾ

ਸਤਿ ਗੁਰੂ ਨਾਨਕ ਦੇਵ ਜੀ
ਭਾਗਾਂ ਭਰੀ ਤਲਵੰਡੀ ਦੀ ‘ਧਰਤੀਏ’ ਨੀ, ਤੇਰੇ ਵੇਹੜੇ ਵਿੱਚ ਜਗਤ ਨੂੰ ਤਾਰਨਹਾਰ ਆਇਆ।
“ਕਾਲੂ ਮਹਿਤਾ” ਦੇ ਘਰ ਦੀ ਰੌਣਕ ਉਹ, “ਤ੍ਰਿਪਤਾ” ਮਾਂ ਦੀ “ਗੋਦੀ” ਦਾ ਸ਼ਿੰਗਾਰ ਆਇਆ।
ਭੈਣ “ਨਾਨਕੀ” ਦਾ “ਨਾਨਕ” ਵੀਰ ਸੋਹਣਾ, “ਜਗਤ ਜਲੰਦੇ” ਨੂੰ ਕਰਨ ‘ਠੰਡਾ ਠਾਰ ਆਇਆ।
ਮਿਟੀ “ਧੁੰਧ” ਤੇ “ਅੰਧੇਰਾ” ਛੁੱਪ ਗਿਆ ਏ, ਸੱਚ ਦਾ “ਸੂਰਜ” ਜਦ ਵਿੱਚ ‘ਸੰਸਾਰ ਆਇਆ।
ਤਲਵੰਡੀ ਬਦਲਕੇ ਨਨਕਾਣਾ ਬਣ ਗਿਆ ਏ, ਨਾਨਕ’ ਨਾਮ ਦਾ ਤੇਰੇ ਹਿਸੇ ਚਮਤਕਾਰ ਆਇਆ’।
ਉਸਦੀ ਧੂੜ ਨੂੰ ਲੋਚਦੀ ਕੁੱਲ ਦੁਨੀਆਂ, ਭਾਗਾਂ ਵਾਲਿਆਂ ਦੇ ਹਿੱਸੇ ਉਸਦਾ ਦੀਦਾਰ ਆਇਆ।
ਗੁਰੂ ਨਾਨਕ ਦੇ ਦਰਸ਼ਨਾਂ ਦੀ ਖਿੱਚ ਅੰਦਰ, ਤਾਂਘ ਪਰੀਤ ਦੀ ਲੈਕੇ “ਰਾਏ-ਬੁਲਾਰ’ ਆਇਆ।
ਰਾਏ-ਬੁਲਰ ਨੂੰ ਅਲ੍ਹਾ ਦਾ ਉਹ ਪੀਰ ਜਾਪੇ, … … … … … … … … … … … … … … … … …
ਹਰ ਪੰਧ ਦਾ ਮਰਦਾਨਾ ਰਹਿਆ ਸਾਥੀ, ‘ਰਬਾਬ’ ਵਜਾਉਣ ਦਾ ਉਹ ਵੱਡਾ ਸਾਜਕਾਰ ਆਇਆ।
ਪਿਆਰ ਦੇ ਕੋਧਰੇ’ ਨਾਲ ਭੁੱਖ ਮਿਟਾਉਣ ਵਾਲਾ, ਹੱਕ ਹਲਾਲ ਦਾ ਕਰਣ ਸਤਿਕਾਰ ਆਇਆ।
ਨੀਂ ਉਹ ‘ਲਾਲੋ’ ਦੇ ਹੱਕ ਵਿੱਚ ਖੜਣ ਵਾਲਾ, “ਭਾਗੋ” ਜਹਿਆਂ ਦੇ ਤੋੜਣ ਹੰਕਾਰ’ ਆਇਆ।
ਸੌਦਾ ਹੱਟ ਤੇ ਜਦ ਸੀ ਤੋਲਣ ਲੱਗਾ, ਤੇਰਾਂ ਨੂੰ ਤੇਰਾ ਕਹਿ ਜੋੜ ਕਰਤਾਰ ਨਾਲ ਤਾਰ ਆਇਆ।
ਜਨੇਊ ਪੰਡਿਤ ਸੀ ਜਦ ਪਾਉਣ ਲੱਗਾ, ਜੱਤ ਸੱਤ ਤੇ ਦਇਆ ਦਾ ਜਨੇਊ ਮੰਗਣਹਾਰ ਆਇਆ।
ਸਜਣ ਜਿਹੇ ਠੱਗਾਂ ਨੂੰ ਸਿਧੇ ਰਾਹ ਪਾਉਣ ਵਾਲਾ, ‘ਕੌਡੇ ਜਿਹਿਆਂ ਦਾ ਕਰਣ ‘ਉਦਾਰ ਆਇਆ।
ਪਾਪ ਕੀ ‘ਜੰਝ” ਕਾਬਲੋਂ ਆਈ ਕਹਿਕੇ, “ਜ਼ਾਲਿਮ ‘ਬਾਬਰ” ਨੂੰ ਕਰ “ਸ਼ਰਮਸਾਰ’ ਆਇਆ।
ਚਾਰ ਉਦਾਸੀਆਂ ਜਗ ਦੇ ਤਾਰਣੇ ਨੂੰ, ਚੌਹਾਂ ਦਿਸ਼ਾਵਾਂ ‘ਚ ਸੱਚ ਦਾ ਕਰਨ ਪਰਚਾਰ ਆਇਆ।
ਮੱਕਾ, ਮਦੀਨਾ, ‘ਬਗਦਾਦ’ ਤੇ ਦੇਸ਼ ਅਰਬੀ, ਇਰਾਨ’, ਸਮੇਤ ਘੁੰਮ ਕਾਬਲ ਕੰਧਾਰ ਆਇਆ।
ਸਿੱਧਾਂ, ਜੋਗੀਆਂ, ਨਾਲ ਪਹਾੜਾਂ ਵਿੱਚ ਚਰਚਾ, ਮੁਲਤਾਨ, ‘ਬੰਗਾਲ ਤੇ ਹੋ ਹਰਿਦੁਆਰ ਆਇਆ’।
ਪੰਡਿਤਾਂ ਮੌਲਾਨਿਆਂ ਨੂੰ ਧਰਮ ਦੀ ਦੇ ਸਿਖਿਆ, ਪੂਜਾ, ਨਿਮਾਜ਼ ਦੇ ਅਰਥ ਦਸਣਹਾਰ ਆਇਆ।
ਚੁਕਿਆ ਉਸਨੇ ਨਾ ਹੀ ਹਥਿਆਰ ਕੋਈ, ਤਰਕ ਤੇ ਦਲੀਲ’ ਦੇ ਨਾਲ ਮਾਰ ਮੈਦਾਨ ਆਇਆ।
ਨਾ ਕੋ ਹਿੰਦੂ ਨਾ ਕੋ ਮੁਸਲਮਾਨ ਕਹਿ ਕੇ, ਰੱਦ ਕੀਤੇ ਵਿਤਕਰੇ, ਲੈ ਇੱਕ ਉਅੰਕਾਰ ਆਇਆ।
ਭਾਰਤ ਦੇਸ਼ ਦੀ ਸੁੱਤੀ “ਤਕਦੀਰ” ਤਾਂਈਂ, ਜਗਾਉਣ ਲਈ ਉਹ ਕਰ ‘ਉਪਕਾਰ’ ਆਇਆ।
“ਸੁਰਿੰਦਰ ਸਿੰਘਾ” ਹੱਥ ਗਿਆਨ ਦੀ ਖੜਗ ਲੈਕੇ, ਕੁੱਲ ਲੋਕਾਈ ਦੇ ਦੁੱਖ ਕਟਨਹਾਰ ਆਇਆ।
ਸ੍ਰ; ਸੁਰਿੰਦਰ ਸਿੰਘ ਖਾਲਸਾ ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ =-97287 43287, 94662 66708,


15/11/13)
ਜਸਪ੍ਰੀਤ ਕੌਰ ਫਰੀਦਾਬਾਦ /ਉਪਕਾਰ ਸਿੰਘ ਫਰੀਦਾਬਾਦ

ਤਖ਼ਤਾਂ ’ਤੇ ਬੈਠੇ ਪੁਜਾਰੀ ਸ਼੍ਰੇਣੀ ਅਤੇ ਸ਼੍ਰੌਮਣੀ ਕਮੇਟੀ ਵੀ ਮਹੰਤਾਂ ਵਾਲਾ ਰੋਲ ਹੀ ਅਦਾ ਕਰ ਰਹੀ ਹੈ : ਸ. ਉਪਕਾਰ ਸਿੰਘ ਫਰੀਦਾਬਾਦ
• ਹਿੰਦੀ ਦੀ ਪੁਸਤਕ ਸਿੱਖ ਇਤਿਹਾਸ ਦੀ ਪ੍ਰਕਾਸ਼ਕ ਵੀ ਅਨੇਕਾਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਆਉਣ ਵਾਲੀ ਸ਼੍ਰੋਮਣੀ ਕਮੇਟੀ ਹੀ ਹੈ।
• ਅੱਜ ਫਿਰ ਲੋੜ ਹੈ ਗੁਰਦੁਆਰਾ ਪ੍ਰਬੰਧ ਨੂੰ ਸਿਆਸਤਦਾਨਾਂ ਦੇ ਹੱਥਠੌਕੇ ਬਣੇ ਇੰਨ੍ਹਾਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ।

(ਜਸਪ੍ਰੀਤ ਕੌਰ ਫਰੀਦਾਬਾਦ 15 ਅਕਤੂਬਰ 2013)


ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਗਿਆਨੀ ਗੁਰਬਚਨ ਸਿੰਘ ਦੇ ਬਿਆਨ ਕਿ ਸ਼੍ਰੋਮਣੀ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਸੀ। ਮਹੰਤਾਂ ਦੇ ਮਨਮਾਨੀ ਅਤੇ ਮਾੜੇ ਪ੍ਰਬੰਧ ਨੂੰ ਬਦਲਣ ਲਈ ਸਿੱਖ ਸੰਗਤਾਂ ਨੇ ਵੱਡਾ ਹੰਭਲਾ ਮਾਰਿਆ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਅੱਜ ਦੇ ਮਹੰਤ ਤੇ ਪੁਰਾਣੇ ਮਹੰਤਾਂ ਵਿਚ ਕੋਈ ਫਰਕ ਨਹੀਂ । ਸ਼੍ਰੌਮਣੀ ਕਮੇਟੀ ਸਿਰਫ ਆਖਣ ਨੂੰ ਹੀ ਹੋਂਦ ਵਿਚ ਆਈ ਹੈ ਅਸਲ ਵਿਚ ਤਾਂ ਗੁਰਦੁਆਰੇ ਅੱਜ ਵੀ ਮਹੰਤਾਂ ਦੇ ਅਧੀਨ ਹੀ ਹਨ। ਅੱਜ ਵੀ ਸ਼੍ਰੋਮਣੀ ਕਮੇਟੀ ਦੇ ਅਧੀਨ ਚਲਦੇ ਗੁਰਦੁਆਰਿਆਂ ਦੇ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਅਨੁਸਾਰ ਨਾ ਹੋ ਕੇ ਮਨਮਾਨੇ ਢੰਗ ਨਾਲ ਚਲ ਰਹੇ ਹਨ । ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਸੰਗਤੀ ਨਹੀਂ ਸਗੋਂ ਬਾਦਲਾਂ ਦੇ ਆਦੇਸ਼ਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੈ। ਤਖ਼ਤਾਂ ਦੇ ਜੱਥੇਦਾਰ ਅਤੇ ਸ਼੍ਰੌਮਣੀ ਕਮੇਟੀ ਬਾਦਲਾਂ ਦੇ ਹੱਥਠੋਕੇ ਹਨ ਇਹ ਲੋਕ ਅਪਣੀ ਕੁਰਸੀ ਨੂੰ ਕਾਇਮ ਰਖਣ ਅਤੇ ਸਿੱਖ ਪੰਥ ਨੂੰ ਤਬਾਹ ਕਰਨ ਲਈ ਮਹੰਤਾਂ ਵਾਂਗ ਹੀ ਮਨਮਾਨੀਆਂ ਕਰ ਰਹੇ ਹਨ । ਸ. ਉਪਕਾਰ ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਤਾਂ ਅਪਣੀ ਮਨਮਾਨੀਆਂ ਭੁੱਲ ਗਏ ਹੋਣ ਪਰ ਨਵੰਬਰ 2006 ਵਿਚ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਕੀਤੇ ਗਏ ਪ੍ਰਕਾਸ਼ ਵਿਚ ਸ਼੍ਰੌਮਣੀ ਕਮੇਟੀ, ਤਖ਼ਤਾਂ ਦੇ ਜੱਥੇਦਾਰ ਅਤੇ ਗਿਆਨੀ ਗੁਰਬਚਨ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਸੀ। ਪਜਾਮਾ ਲਾਹ ਕੇ ਹਜ਼ੂਰ ਸਾਹਿਬ ਵਿਚ ਅਖੌਤੀ ਦਸਮ ਗ੍ਰੰਥ ਨੂੰ ਮੱਥਾ ਟੇਕਣ ਵਾਲਿਆਂ ਨੇ ਵੀ ਮਹੰਤਾਂ ਵਾਂਗ ਹੀ ਮਨਮਾਨੀਆਂ ਕੀਤੀਆਂ ਸਨ। ਡੇਰਾਵਾਦ ਅਤੇ ਉਨ੍ਹਾਂ ਦੀ ਆਪਹੁਦਰੀ ਮਰਿਆਦਾ ਨੂੰ ਮਹਤੱਤਾ ਦੇਣ ਲਈ ਉਨ੍ਹਾਂ ਦੇ ਡੇਰਿਆਂ ’ਤੇ ਜਾ ਕੇ ਮਾਇਆ ਦੇ ਗੱਫੇ ਲੈ ਕੇ ਅਖੌਤੀ ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸਨਮਾਨਤ ਕਰਨਾ ਮਹੰਤਾਂ ਵਾਂਗ ਹੀ ਮਨਮਾਨੀ ਕਾਰਵਾਈਆਂ ਹਨ। ਹਿੰਦੀ ਦੀ ਪੁਸਤਕ ਸਿੱਖ ਇਤਿਹਾਸ ਜਿਸ ਵਿਚ ਸਿੱਖ ਗੁਰੂਆਂ ਦੀ ਰੱਜ ਕੇ ਨਿੰਦਾ ਕੀਤੀ ਗਈ ਹੈ ਉਸ ਦੀ ਪ੍ਰਕਾਸ਼ਕ ਵੀ ਅਨੇਕਾਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਆਉਣ ਵਾਲੀ ਸ਼੍ਰੋਮਣੀ ਕਮੇਟੀ ਹੀ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਲਈ ਲੜਨ ਵਾਲੇ ਗੁਰਸਿੱਖਾਂ ਨੂੰ ਅਕਾਲ ਤਖ਼ਤ ’ਤੇ ਬੁਲਾ ਕੇ ਜ਼ਲੀਲ ਕਰਨਾ ਅਤੇ ਮੱਥੇ ਉਤੇ ਤਿਲਕ ਅਤੇ ਹਵਨ ਕਰਾਉਣ ਵਾਲੇ ਸਿਆਸੀ ਆਗੂਆਂ ਨੂੰ ਤਖ਼ਤਾਂ ’ਤੇ ਸੱਦ ਕੇ ਫਖਰ-ਏ-ਕੌਮ ਦੇ ਖਿਤਾਬ ਵੰਡਣਾ ਮਹੰਤਾਂ ਵਾਂਗ ਹੀ ਮਾੜੇ ਅਤੇ ਮਨਮਾਨੀ ਪ੍ਰਬੰਧ ਦੀਆਂ ਨਿਸ਼ਾਨੀਆਂ ਹਨ। ਅਨੇਕਾਂ ਕੁਰਬਾਨੀਆਂ ਦੇ ਕੇ ਮਹੰਤ ਤੋਂ ਆਜ਼ਾਦ ਕਰਵਾਏ ਗੁਰਦੁਆਰੇ ਅੱਜ ਵੀ ਮਹੰਤਾਂ ਦੇ ਪ੍ਰਬੰਧ ਹੇਠ ਹੀ ਹਨ ਅੱਜ ਫਿਰ ਲੋੜ ਹੈ ਸੰਗਤਾਂ ਨੂੰ ਹੰਭਲਾ ਮਾਰ ਕੇ ਗੁਰਦੁਆਰਾ ਪ੍ਰਬੰਧ ਨੂੰ ਸਿਆਸਤਦਾਨਾਂ ਦੇ ਹੱਥਠੌਕੇ ਬਣੇ ਇੰਨ੍ਹਾਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ ।


15/11/13)
ਗੁਰਮੀਤ ਸਿੰਘ (ਸਿੱਡਨੀ)

ਸਤਿਕਾਰਯੋਗ ਕਥਾਕਾਰ ਭਾਈ ਅਮ੍ਰੀਕ ਸਿੰਘ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਕਲ ਵੀਰਵਾਰ ੧੪ ਨਵੰਬਰ ੨੦੧੩ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਸਵੇਰੇ ਦੀ ਕਥਾ ਕਰਦਿਆਂ ਆਪਜੀ ਨੇ ਬਹੁਤ ਚੰਗੀ ਸੇਧ ਬਖਸ਼ੀ ਕਿ ੧੦੮ ਮਣਕਿਆਂ ਵਾਲੀ ਮਾਲਾ ਨੂੰ ਆਸਾ ਕੀ ਵਾਰ ਸਮਝੋ ਕਿਉਂਕਿ ਉਸ ਦੇ ਵੀ ੧੦੮ ਮਣਕੇ ਹਨ ਜਿਵੇਂ: ੨੪ ਪਉੜੀਆਂ + ੬੦ ਸਲੋਕ + ੨੪ ਛੰਤ = ੧੦੮ ਦੀ ਗਿਣਤੀ
ਆਪਜੀ ਨੂੰ ਭਲੀ-ਪ੍ਰਕਾਰ ਪਤਾ ਹੈ ਕਿ ਆਸਾ ਮਹਲਾ ੧॥ ਵਾਰ ਸਲੋਕਾ ਨਾਲਿ ਗੁਰੂ ਗਰੰਥ ਸਾਹਿਬ ਦੇ ਪੰਨਾ ੪੬੨ ਤੋਂ ਆਰੰਭ ਹੁੰਦੀ ਹੈ ਅਤੇ ੪੭੫ ਪੰਨੇ ਸਮਾਪਤ!
ਇਸ ਲਈ, ਇਸ ਵਾਰ ਨਾਲ ‘ਛੰਤ’ ਸ਼ਾਮਲ ਨਹੀਂ ਕੀਤੇ ਹੋਏ! ਕੀ ਗੁਰੂ ਸਾਹਿਬ ਤੋਂ ਕੋਈ ਭੁੱਲ ਹੋ ਗਈ ਸੀ ਕਿ ਰਾਗੀ ਸਿੰਘ ਇਨ੍ਹਾਂ ਦਾ ਕੀਰਤਨ, ਆਸਾ ਕੀ ਵਾਰ ਨਾਲ ਕਰਨਾ ਉੱਚਿਤ ਸਮਝਦੇ ਹਨ, ਜਿਹੜੇ ਕਿ ਪਹਿਲੇ ਪੰਨਿਆਂ ੪੪੮-੪੫੧ ਵਿਖੇ ਅੰਕਿਤ ਹਨ!
ਇਹ ਤਾਂ ਇਵੇਂ ਹੀ ਹੋਇਆ ਜਿਵੇਂ ਅਜ-ਕਲ ਗੁਰਬਾਣੀ ਦਾ ਕੀਰਤਨ ਕਰਦੇ ਕਰਦੇ ਕਈ ਰਾਗੀ ‘ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ” ਕਹਿਣਾ ਸ਼ੁਰੂ ਕਰ ਦਿੰਦੇ ਹਨ?
ਅਕਾਲ ਪੁਰਖ ਸਾਨੂੰ ਸੁਮਤਿ ਬਖਸ਼ੇ ਤਾਂ ਜੋ ਅਸੀਂ ਗੁਰਬਾਣੀ ਦੀ ਕਥਾ/ਕੀਰਤਨ ਸਹੀ ਸਹੀ ਸੁਣਦੇ ਰਹੀਏ, ਜਿਵੇਂ “ਜਪੁ, ਅਨੰਦ, ਸੁਖਮਨੀ” …
ਖਿਮਾ ਦਾ ਜਾਚਕ,
ਆਪਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ (ਸਿੱਡਨੀ)


15/11/13)
ਦਲੇਰ ਸਿੰਘ ਜੋਸ਼

ਕੁਦਰਤਿ ਸ਼ਬਦ ਦੀ ਸਮੀਖਿਆ
ਕਾਦਿਰ ਦੀ ਰਚੀ ਕੁਦਰਤ ਨੂੰ ਵੇਖ ਕੇ ਕਰਤਾ ਪੁਰਖ ਦੇ ਦਿਦਾਰ ਹੋ ਜਾਦੇਂ ਹਨ। ਕਿਉਕਿ ਕਾਦਰ ਕਦੁਰਤਿ ਵਿੱਚ ਹੀ ਵਸਿਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਰਾਗ ਦੀ ਵਾਰ ਵਿੱਚ ਕਿਤਨਾਂ ਸੋਹਣਾ ਇਲਾਹੀ ਹੁਕਮ ਬਖਸ਼ਿਆ ਹੋਇਆ ਹੈ।
ਕੁਦਰਤਿ ਕਰਕੇ ਵਸਿਆ ਸੋਇ॥ ਵਖਤ ਵੀਚਾਰੇ ਸੋ ਬੰਦਾਂ ਹੋਇ॥ ਸਲੋਕ ਮ: 1॥ 84 ਪੰਨਾਂ॥॥
ਸ਼੍ਰਿਸ਼ਟੀ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਇਸ ਵਿੱਚ ਵੱਸ ਰਿਹਾ ਹੈ। ਜੋ ਇਹ ਸੋਚਦਾ ਹੈ ਕਿ ਇਸ ਸ਼੍ਰਿਸ਼ਟੀ ਵਿੱਚ ਇਹ ਮਨੁਖਾ ਜਨਮ ਕਾਹਦੇ ਲਈ ਮਿਲਿਆ ਹੈ, ਉਹ ੳਸ ਪ੍ਰਭੂ ਦਾ ਸੇਵਕ ਬਣ ਜਾਦਾ ਹੈ। ਪ੍ਰਭੂ ਨੇ ਸ਼ੱਭ ਤੋਂ ਪਹਿਲਾਂ ਆਪਣੇ ਆਪ ਦੀ ਰਚਨਾਂ ਕੀਤੀ। ਫਿਰ ਉਸਨੇ ਸੰਸਾਰ ਜਿਸ ਨੂੰ ਅਪਣੇ ਸ਼ਬਦਾ ਵਿੱਚ ਕੁਦਰਤਿ ਕਿਹਾ ਹੈ ਦੁਸਰੇ ਨੰ: ਤੇ ਇਸਦੀ ਰਚਨਾ ਰਚੀ ਆਸਾ ਜੀ ਦੀ ਵਾਰ ਵਿੱਚ ਪਿਆਰਾ ਬਚਨ ਹੈ।
ਆਪੀਨੇ ਆਪ ਸਾਜਿਓ ਆਪੀਨੇ ਰਚਿੳ ਨਾਉ॥
ਦੂਈ ਕੁਦਰਤਿ ਸਾਜੀਐ ਕਰਿ ਆਸਣ ਡਿਠਾ ਚਾਉ॥ ਆਸਾ ਜੀ ਦੀ ਵਾਰ॥ 463॥
ਕੁਦਰਤਿ ਕੀ ਹੈ ਇਸ ਪ੍ਰਕਰਣ ਸਬੰਧੀ ਅੱਜ ਅਸੀ ਕੁੱਝ ਵਿਚਾਰ ਵਿਟਾਂਦਰਾ ਕਰਾਂਗੇ। ਗਰੁਬਾਣੀ ਅੰਦਰ ਇਹ ਸ਼ਬਦ ਬਹੁਤ ਵਾਰ ਪੜ੍ਹਨ ਲਈ ਮਿਲਦਾ ਹੈ। ਕੁਦਰਤਿ ਦਾ ਅਰਥ ਹੈ ਰਚਨਾਂ, ਪ੍ਰਭੂ ਦੀ ਸ਼ਕਤੀ, ਕਲਾ, ਸੰਸਾਰ, ਤਾਕਤ। ਵਾਹਿਗੁਰੂ ਜੀ ਦੀ ਸ਼ਕਤੀ ਦਾ ਕੋਈ ਪਾਰਾਵਾਰ ਨਹੀ ਪਾ ਸਕਦਾ ਗੁਰੂ ਨਾਨਕ ਸਾਹਿਬ ਜੀ ਪੰਨਾਂ 84 ਤੇ ਬਚਨ ਕਰਦੇ ਹਨ ਪ੍ਰਭੂ ਅਪਣੀ ਰਚੀ ਰਚਨਾਂ ਵਿੱਚ ਵਿਆਪਕ ਹੈ ਉਸਦਾ ਮੁਲ ਨਹੀ ਪੈ ਸਕਦਾ। ਜੇ ਕੋਈ ਮੁਲ ਪਾਉਣ ਦਾ ਜਤਨ ਕਰੇ ਭੀ ਤਾਂ ਮੁਲ ਨਹੀ ਦਸਿਆ ਜਾ ਸਕਦਾ
ਕੁਦਰਤਿ ਹੈ ਕੀਮਤਿ ਨਹੀ ਪਾਇ॥
ਜਾ ਕੀਮਤਿ ਪਾਇ ਤਾ ਕਹੀ ਨ ਜਾਇ॥ ਸਲੋਕ ਮ: 1॥ ਪੰਨਾਂ 84॥
ਗੁਰੂ ਨਾਨਕ ਸਾਹਿਬ ਜੀ ਉਸ ਪਰਮਾਤਮਾ ਦੀ ਕੁਦਰਤਿ ਦੇ ਦਰਸ਼ਨ ਬਹੁਤ ਹੀ ਬਰੀਕੀ ਨਾਲ ਆਸਾ ਜੀ ਦੀ ਵਾਰ ਦੇ ਇੱਕ ਸਲੋਕ ਵਿੱਚ ਕਰਵਾਉਂਦੇ ਹਨ। ਲਉ ਆਪ ਜੀ ਭੀ ਦੀਦਾਰ ਕਰੋ ਜੀ।
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰ॥
ਹੇ ਪ੍ਰਭੂ ਜੀ ਜੋ ਕਝ ਦਿਸ ਰਿਹਾ ਹੈ ਜੋ ਕੁੱਝ ਸੁਣ ਰਿਹਾ ਹੈ ਇਹ ਸੱਭ ਤੇਰੀ ਹੀ ਕਲਾ ਹੈ। ਇਹ ਭਉ ਜੋ ਸੁਖਾਂ ਦਾ ਮੂਲ ਹੈ ਇਹ ਤੇਰੀ ਕੁਦਰਤਿ ਹੈ। ਪਾਤਾਲਾ ਤੇ ਆਕਾਸ਼ਾ ਵਿੱਚ ਸਾਰੀ ਤੇਰੀ ਹੀ ਕੁਦਰਤਿ ਹੈ, ਇਹ ਸਾਰਾ ਜੋ ਜਗਤ ਦਿਸ ਰਿਹਾ ਹੈ ਇਹ ਸੱਭ ਤੇਰੀ ਹੀ ਖੇਡ ਹੈ।
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਣਨ ਕੁਦਰਤਿ ਸਰਬ ਪਿਆਰੁ॥
ਵੇਦ ਪੁਰਾਣ ਤੇ ਕਤੇਬਾ ਅਤੇ ਹੋਰ ਭੀ ਸਾਰੀ ਵਿਚਾਰ –ਸਤਾ ਇਹ ਤੇਰੀ ਹੀ ਕਲਾ ਹੈ। ਜੀਵਾਂ ਦਾ ਖਾਣ ਪੀਣ, ਪੈਣਨ ਤੇ ਪਿਆਰ ਦਾ ਜਜ਼ਬਾ ਇਹ ਸੱਭ ਤੇਰੀ ਹੀ ਕੁਦਰਤਿ ਹੈ।
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨ ਅਭਿਮਾਨ॥
ਜਾਤਾਂ ਵਿੱਚ ਜਿਨਸਾਂ ਰੰਗਾਂ ਵਿੱਚ ਜਗਤ ਦੇ ਜੀਆਂ ਵਿੱਚ ਤੇਰੀ ਹੀ ਕੁਦਰਤ ਵਰਤ ਰਹੀ ਹੈ। ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ, ਕਿਸੇ ਥਾਂ ਅੰਹਕਾਰ ਹੀ ਪਰਧਾਨ ਹੈ ਇਹ ਭੀ ਸੱਭ ਤੇਰੀ ਹੀ ਕਲਾ ਵਰਤ ਰਹੀ ਹੈ।
ਕੁਦਰਤਿ ਪਉਣ ਪਾਣੀ ਬੈਸਤੰਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥
ਪਉਣ ਪਾਣੀ ਅੱਗ ਧਰਤੀ ਦੀ ਖਾਕ (ਆਦਿਕ ਤੱਤ) ਇਹ ਸੱਭ ਤੇਰਾ ਹੀ ਤਮਾਸ਼ਾ ਹੈ। ਹੇ ਪ੍ਰਭੂ ਸੱਭ ਤੇਰੀ ਹੀ ਕਲਾ ਵਰਤ ਰਹੀ ਹੈ, ਤੂੰ ਕੁਦਰਤਿ ਦਾ ਮਾਲਕ ਹੈ ਸਾਰੀ ਖੇਡ ਦਾ ਰਚਨਹਾਰ ਹੈ। ਤੇਰੀ ਵਡਿਆਈ ਸੁਚੀ ਤੋਂ ਸੁਚੀ ਹੈ, ਤੂੰ ਆਪ ਪਵਿਤਰ ਹੈ।
ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ॥
ਹੇ ਨਾਨਕ ਪ੍ਰਭੂ ਇਸ ਸਾਰੀ ਕੁਦਰਤਿ ਨੂੰ ਅਪਣੇ ਹੁਕਮ ਵਿੱਚ ਰੱਖ ਕੇ ਸੱਭ ਦੀ ਸੰਭਾਲ ਕਰ ਰਿਹਾ ਹੈ ਤੇ (ਸੱਭ ਥਾਈ ਇਕਲਾ) ਆਪ ਹੀ ਆਪ ਮੌਜੂਦ ਹੈ।
ਤਾਕੀ ਕੀਮਤ ਕਹਣ ਨ ਜਾਈ ਕੁਦਰਤਿ ਕਵਨ ਹਮਾਰੀ॥ ਜੈਤਸਰੀ ਮ: 5॥ 702ਪੰਨਾਂ॥
ਆਪਿ ਅਲੇਖ ਕੁਦਰਤਿ ਹੈ ਦੇਖਾ॥ ਰਾਗ ਮਾਰੂ ਮ: 5॥ 1042
ਅਵਲ ਅਲਹਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ॥ ਭਗਤ ਕਬੀਰ ਜੀ॥ ਰਾਗ ਪ੍ਰਭਾਤੀ॥
ਆਪੇ ਕੁਦਰਤਿ ਕਰੇ ਸਾਜਿ॥ ਬਸੰਤ ਮ: 1॥ 1170॥
ਦਲੇਰ ਸਿੰਘ ਜੋਸ਼


15/11/13)
ਸੁਰਿੰਦਰ ਸਿੰਘ “ਖਾਲਸਾ”

ਦਸਮੇਸ਼ ਦੁਲਾਰੇ “ਛੋਟੇ ਸਾਹਿਬ ਜਾਦੇ”
ਆਦਿ ਗੁਰੂ ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੰਗਾਰ ਭਰਿਆ ਫੁਰਮਾਨ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰਿ ਤਲੀ ਗਲੀ ਮੇਰੀ ਆਉ॥
ਇਤਿ ਮਾਰਗਿ ਪੈਰ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ {1412}
ਇਨ੍ਹਾਂ ਮਹਾਂਵਾਕਾਂ ਨੂੰ ਅਧਾਰ ਮੰਨ ਕੇ ਇਸ ਪ੍ਰੇਮ ਵਾਲੇ ਮਾਰਗ ਦੇ ਪਾਂਧੀ ਅਨੇਕਾਂ ਹੀ ਸਿੱਖ ਸੂਰਵੀਰ ਯੋਧੇ ਹੋਏ ਹਨ। ਜਿਨ੍ਹਾਂ ਨੇ ਧਰਮ ਤੋਂ, ਕੌਮ ਤੌਂ ਅਪਣਾ ਆਪ ਕੁਰਬਾਣ ਕੀਤਾ॥
ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਜਾਂ-ਨਸ਼ੀਨ’ ਪੰਜਵੀਂ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਾਂਤ ਚਿੱਤ ਰਹਿ ਕੇ ਅਦੁੱਤੀ ਸ਼ਹਾਦਤ ਦਿੱਤੀ ਤੇ ਸਿੱਖ ਪੰਥ ਵਿੱਚ ਸ਼ਹਾਦਤਾਂ ਦੀ ਸ਼ੁਰੂਆਤ ਕੀਤੀ। ਸਿੱਖ ਇਤਿਹਾਸ ਵਿਚਆਪ ਜੀ ਨੂੰ “ਸ਼ਹੀਦਾਂ ਦੇ ਸਿਰਤਾਜ” ਕਹਿਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਪ੍ਰੇਮ ਦੇ ਮਾਰਗ ਤੇ ਅਪਣਾ ‘ਸੀਸ ਭੇਂਟ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਪੱਕੀ ਮੋਹਰ ਲਾ ਦਿੱਤੀ॥
ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਅਤੇ ‘ਗੁਰੂ ਨਾਨਕ ਜੀ’ ਦੀ ਨੌਵੀਂ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ਾਲਿਮ ਸਰਕਾਰ ਦੇ ਸਿਰ ਅਪਣਾ ਸਰੀਰ ਰੂਪੀ ਠੀਕਰ ਭੰਨ ਕੇ ਕਲਿਯੁਗ ਵਿੱਚ ਵੱਡਾ ਸਾਕਾ ਕੀਤਾ। ‘ਤਿਲਕ {ਟਿੱਕਾ} ਜੰਝੂ ਜਿਸ ਪਰ ਉਨ੍ਹਾਂ ਦਾ ਅਪਣਾ ਕੋਈ ਵਿਸ਼ਵਾਸ ਜਾਂ ਅਕੀਦਾ ਨਹੀਂ ਸੀ।
ਅਨੂੰਸਾਰ, ਲਿਤਾੜੇ, ਨਿਮਾਣੇ-ਨਿਤਾਣੇ ਅਤੇ ‘ਦੁਖੀਆਂ ਖਾਤਰ ਆਪ ਜੀ ਨੇ “ਕੁਰਬਾਨੀ” ਦਿੱਤੀ। ਏਸੇ ਹੀ ਰੀਤ ਤੇ ਚੱਲਦੇ ਹੋਏ ਅਨੇਕਾਂ ਹੀ ਸਿੱਖ ਸੂਰਮੇਂ ਯੋਧਿਆਂ, ਸਿੰਘਾਂ-ਸਿੰਘਣੀਆਂ ਨੇ ਅਪਣਾ ਬਲੀਦਾਨ ਦੇ ਕੇ “ਸ਼ਹੀਦਾਂ’ ਦੀ ਇਸ ਨਾਂ ਮੁੱਕਣਵਾਲੀ ਸੂਚੀ ਵਿੱਚ ਅਪਣਾ ਨਾਮ ਲਿਖਵਾਇਆ।
ਪਰ ਜੋ ਕਰਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਤੇ ਭੋਲੇ ਭਾਲੇ ਲਾਲ, ਮਾਸੂਮ ਬਾਲ ਲਾਡਲੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੇ ਅਪਣੀ ਛੋਟੀ ਜਿਹੀ ਉਮਰ ਵਿੱਚ ਕੀਤੀ ਉਸਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚੋਂ ਕਿਤੇ ਵੀ ਨਹੀਂ ਮਿਲਦੀ।
ਇਨ੍ਹਾਂ ਮਹਾਨ ਹਸਤੀਆਂ ਦਾ ਜਨਮ ਬਾਬਾ ਜ਼ੋਰਾਵਰ ਸਿੰਘ ਜੀ ਮਘੱਰ ਸੁਦੀ 3; ਸੰਮਤ 1753; ਅਤੇ ਬਾਬਾ ਫਤਹਿ ਸਿੰਘ ਜੀ ਫਗਣ ਸੁਦੀ 7, ਸੰਮਤ1755, ਨੂੰ ‘ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੇ ਘਰ ਅਤੇ ‘ਮਾਤਾ ਜੀਤੋ ਜੀ’ ਦੀ ਕੁਖੋਂ ਸ੍ਰੀ ਅਨੰਦ ਪੁਰ ਸਾਹਿਬ ਵਿਖੇ ਹੋਇਆ।
ਸ੍ਰੀ ਅਨੰਦ ਪੁਰ ਛਡੱਣ ਤੋਂ ਬਾਅਦ ਪਹਾੜੀ ਹਿੰਦੂ ਰਾਜ਼ੇ ਅਤੇ ਮੁਗਲ ਫੌਜਾਂ ਦਾ ਅਪਣੀਆਂ ਸੌਂਹਾਂ ਭੁਲਾ ਕੇ ਗੁਰੂ ਸਾਹਿਬ ਤੇ ਹਮਲਾ ਕਰਨ ਕਰਕੇ, ਸਰਸਾ ਨਦੀ ਕੰਢੇ ਘਮਾਸਾਨ ਦਾ ਯੁੱਧ ਹੋਇਆ। ਅਤੇ ਗੁਰੂ ਜੀ ਦਾ ਸਾਰਾ ਪਰਿਵਾਰ ਤਿੰਨ ਹਿਸਿਆਂ ਵਿੱਚ ਵੰਡਿਆ ਗਿਆ।
ਗੁਰੂ ਜੀ ਤੇ ਵੱਡੇ ਸਾਹਿਬ ਜ਼ਾਦੇ ਚਮਕੌਰ ਵੱਲ ਨੂੰ, ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਲੇ ਗਏ ਤੇ “ਮਾਤਾ ਗੁਜ਼ਰੀ ਜੀ” ਅਤੇ ਛੋਟੇ ਸਾਹਿਬ ਜ਼ਾਦੇ ਅਲੱਗ ਹੋ ਗਏ। ਅੱਗੇ ਇਨ੍ਹਾਂ ਨੂੰ “ਹੋਣੀ” ਗੰਗੂ ਬ੍ਰਾਹਮਣ ਦੇ ਰੂਪ ਵਿੱਚ ਮਿਲ ਗਈ॥
“ਗੰਗੂ” ਗੁਰੂ ਘਰ ਕਈ ਸਾਲਾਂ ਤੋਂ ਰਸੋਈਆ {ਲਾਂਗਰੀ} ਰਿਹਾ ਸੀ ਇਸ ਲਈ ਉਸ ਤੇ ਇਤਬਾਰ ਕਰਕੇ ਮਾਤਾ ਜੀ ਸਮੇਤ ਛੋਟੇ ਲਾੱਲਾਂ ਦੇ ਉਸ ਨਾਲ ਉਸਦੇ ਪਿੰਡ ਖੇੜੀ {ਸਹੇੜੀ} ਚਲੇ ਗਏ। ਘਰ ਜਾ ਕੇ ਉਸ ਲਾਲਚੀ ਤੇ ਵਿਸ਼ਵਾਸ ਘਾਤੀ “ਬ੍ਰਾਹਮਣ’ ਨੇ ਸਾਰੇ ਉਪਕਾਰ ਭੁਲਾ ਕੇ ਮੋਰਿੰਡੇ ਦੇ ਥਾਣੇਦਾਰ ਨੂੰ ਬੁਲਾ ਕੇ ‘ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। “ਗੰਗੂ ਬ੍ਰਾਹਮਣ ਲੂਣ ਹਰਾਮੀ ਤੇ ਅਕ੍ਰਿਤਘਣ ਨਿਕਲਿਆ।
ਮਾਤਾ ਗੁਜ਼ਰੀ ਜੀ ਅਤੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਰਹਿੰਦ ਲੈ ਜਾ ਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਦੂਸਰੇ ਦਿਨ ਵਜੀਰ ਖਾਨ {ਵਜੀਦ ਖਾਨ} ਦੀ ਕਚਹਿਰੀ ਪੇਸ਼ ਕੀਤਾ, ‘ਸਾਹਿਬਜ਼ਾਦਿਆਂ ਗੱਜ ਕੇ ਫਤਹਿ ਬੁਲਾਈ, ‘ਸੁੱਚਾ ਨੰਦ”, “ਕਾਜੀ” ਤੇ “ਵਜੀਦ ਖਾਨ” ਸੜ ਬਲ ਗਏ ਅਤੇ ਇਨ੍ਹਾਂ ਸ਼ੇਰਾਂ ਦੀ ਦਲੇਰੀ ਦੇਖ ਕੇ ਦੰਗ ਵੀ ਰਹਿ ਗਏ ਕਿਉਂਕਿ ਉਨ੍ਹਾਂ ਨੇ ਸੋਚਿਆ ਸੀ, ਕਿ ਸਾਹਿਬਜਾਦੇ ਡਰ ਦੇ ਨਾਲ ਸਹਿਮ ਗਏ ਹੋਣੇ, ਪਰ ਸਾਹਿਬਜਾਦਿਆਂ ਦੇ ਚੇਹਰਿਆਂ ਤੇ ਕੋਈ ਡਰ ਜਾਂ ਸਹਿਮ ਨਹੀ ਸੀ। ਤਿੰਨ ਦਿਨ ਤਰੀਕਾਂ ਪੈਂਦੀਆਂ ਰਹੀਆਂ, ‘ਦੋਵਾਂ ਨੂੰ ਕਿਹਾ ਗਿਆ ਕਿ ਤੁਸੀਂ ‘ਇਸਲਾਮ” ਕਬੂਲ ਕਰ ਲਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਹੋਰ ਵੀ ਬਹੁਤ ਤਰ੍ਹਾਂ ਦੇ ਲਾਲਚ ਦਿੱਤੇ ਗਏ, ਪਰ ਸਾਹਿਬਜ਼ਾਦਿਆਂ ਕਿਹਾ ਕਿ “ਦੀਨ” ਕਬੂਲਿਆਂ ਕੀ ਮੌਤ ਨਹੀਂ ਆਵੇਗੀ, ਜੇ ਫਿਰ ਵੀ ਮਰਨਾ ਹੈ ਤਾਂ ਚੰਦ ਦਿਨਾਂ ਖਾਤਰ ਅਸੀਂਅਪਣੇ “ਧਰਮ ਤੋਂ ਬੇ-ਮੁੱਖ ਕਿਉਂ ਹੋਈਏ?
ਸਾਹਿਬਜ਼ਾਦਿਆਂ ਨੂੰ ਦੀਨ ਵਿੱਚ ਲਿਆ ਕੇ ਜ਼ਾਲਮਾਂ ਦੀ ਜਿੱਤ ਹੋਣੀ ਸੀ, ਉਨ੍ਹਾਂ ਨੂੰ ਸ਼ਹੀਦ ਕਰਨਾ ਇਖਲਾਕੀ ਹਾਰ ਸੀ। “ਅਖੀਰ ਥਕ ਹਾਰ ਕੇ” ਛਿੱਥਾ ਹੋਇਆ ਬੰਦਾ ਹੋਛੇ {ਘਟੀਆ} ਹਥਿਆਰ ਵਰਤਨਣ ਲੱਗ ਪੈਂਦਾ ਹੈ। ਏਹੀ ਹਾਲ ‘ਵਜੀਰ ਖਾਨਤੇ ਸੁੱਚਾ ਨੰਦ ਵਗੈਰਾ ਦਾ ਸੀ। ਸੋ ਅਪਣੇ ਕਮੀਨ ਪੁਨੇ ਨੂੰ ‘ਧਾਰਮਿਕ’ ਰੰਗਤ ਦੇ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰਣ ਦਾ ਫੱਤਵਾ ਲਵਾਇਆ ਗਿਆ।
ਇਨ੍ਹਾਂ ਛੋਟੇ-ਛੋਟੇ ਬੱਚਿਆਂ ਲਈ ਇਹ ਕਾਇਰਤਾ ਭਰਿਆ ਫੈਸਲਾ ਸੁਣਕੇ ਮਲੇਰ ਕੋਟਲੇ ਦੇ ਨਵਾਬ ‘ਸ਼ੇਰ ਮੁਹੰਮਦ ਖਾਨ” ਨੇ ਉਠਕੇ ਕਿਹਾ ਕਿ ਸ਼ਰ੍ਹਾ ਕਿਸੇ ਬੱਚੇ ਨੂੰ ਉਸਦੇ ਪਿਤਾ ਬਦਲੇ ਸਜ਼ਾ ਦੇਣੀ ਗੁਨਾਹ ਆਖਦੀ ਹੈ। ਪਰ ਇੱਕ ‘ਹਿੰਦੂ ਅਹਿਲਕਾਰ ਦੀਵਾਨ ਸੁੱਚਾ ਨੰਦ ਨੇ ਨਵਾਬ ਸ਼ੇਰ ਖਾਨ ਦੀ ਇੱਕ ਨਾ ਚਲਣ ਦਿੱਤੀ ਤੇ ਨਾ ਹੀ ਵਜੀਰ ਖਾਨ’ {ਵਜੀਦ ਖਾਨ} ਮੰਨਿਆ ਤਾਂ ‘ਸ਼ੇਰ ਮੁਹੰਮਦ ਖਾਨ’ ਸਭਾ ਵਿਚੋਂ ਉਠ ਕੇ ਚਲਾ ਗਿਆ। ਉਸਦੇ ਵਿਰੋਧ ਨੂੰ ਸਿੱਖ “ਹਾਅ ਦਾ ਨਾਹਰਾ” ਆਖਦੇ ਤੇ ਲਿੱਖਦੇ ਹਨ।
ਸਾਹਿਬਜ਼ਾਦੇ ਕੰਧਾਂ ਵਿੱਚ ਚਿਣੇ ਜਾਣ ਦੀ ਸਜਾ ਸੁਣ ਕੇ ਰਤਾ ਵੀ ਨਹੀਂ ਘਬਰਾਏ, ਕਾਰਨ ਸਪਸ਼ਟ ਸੀ, “1699” ਦੀ ਵਿਸਾਖੀ ਦਾ ਕੌਤਕ ਉਨ੍ਹਾਂ ਨੂੰ ਯਾਦ ਸੀ, ਜਿਸ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ “ਸਿਰ ਦੀਜੈ ਕਾਣ ਨ ਕੀਜੈ” ਦਾ ਸਿਧਾਂਤਦਿੜ੍ਰ ਕਰਵਾਇਆ ਸੀ। ਅੰਮ੍ਰਿਤ ਛਕਾਉਣ ਸਮੇਂ ਜੋ ਉਪਦੇਸ਼ ਗੁਰੂ ਸਾਹਿਬ ਜੀ ਨੇ ਦਿੱਤਾ ਸੀ ਉਹ ਉਨ੍ਹਾਂ ਦੀ ਰਗ-ਰਗ ਵਿੱਚ ਉਤਸ਼ਾਹ ਭਰ ਰਿਹਾ ਸੀ। ਦੂਜਾ ਅਨੰਦ ਪੁਰ ਦੇ ਘੇਰੇ ਸਮੇਂ “ਗੁਰੂ ਪਿਤਾ’ ਜੀ ਦਾ ਮੁਸੀਬਤ ਵਿੱਚ ਨਾ ਘਬਰਾਉਣ ਦਾ ਉਪਦੇਸ਼।
ਅਤੇ ਮਾਤਾ ਗੁਜ਼ਰੀ ਜੀ ਨੇ ਅਪਣੇ ਅਨੁਭਵ ਅਤੇ ਹਾਲਾਤ ਤੋਂ ਅੰਦਾਜਾ ਲਗਾ ਲਿਆ ਸੀ ਕਿ ਹੁਣ ‘ਬੱਚਿਆਂ ਨੂੰ ਅਤੇ ‘ਖੁਦ’ ਨੂੰ ਸ਼ਹੀਦ ਹੋਣਾ ਪੈਣਾ ਹੈ ਤਾਂ ਮਾਤਾ ਜੀ ਨੇ ਅਪਣੇ ਪੋਤਰਿਆਂ ਨੂੰ ਇਸ ਕੁਰਬਾਨੀ ਵਾਸਤੇ “ਮਾਨਸਿਕ’ ਤੌਰ ਤੇ ਬਿਲਕੁਲ ਤਿਆਰ ਕਰ ਦਿੱਤਾ ਸੀ॥ ਯੋਗੀ ਅਲ੍ਹਾ ਯਾਰ ਖਾਂ--ਇਸ ਬਾਰੇ ਇਉਂ ਲਿਖਦੇ ਹਨ:-
ਜਾਨੇ ਸੇ ਪਹਲੇ ਆਉ ਗਲੇ ਸੇ ਲਗਾ ਤੋ ਲੂੰ। ਕੇਸੋਂ ਕੋ ਕੰਘੀ ਕਰੂੰ ਮੂੰਹ ਧੁਲਾ ਤੋ ਲੂੰ।
ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ। ਮਰਨੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ।
ਰੋ ਰੋ ਕੇ ਮਾਤਾ ਗੁਜਰੀ ਨੇ ਆਰਾਸਤਾ ਕੀਆ। ਤੀਰੋ ਕਮਾਂ ਸੇ ਤੇਗ ਸੇ ਪੈਰਾਸਤਾ ਕੀਆ। 72.
ਮਾਤਾ ਗੁਜ਼ਰੀ ਜੀ ਦੀ ਸਿਖਿਆ ਸਦਕਾ “ਕਲਗੀਆਂ ਵਾਲੇ” ਦੇ ਲਾਲ ਕਚਹਿਰੀ ਵਿੱਚ ਵਜੀਰ ਖਾਨ {ਵਜੀਦ ਖਾਨ} ਤੇ ਬਾਕੀ ਅਹਿਲਕਾਰਾਂ ਨੂੰ ਬੜੀ ਦਲੇਰੀ ਨਾਲ ਲਾ-ਜਵਾਬ ਕਰਦੇ ਰਹੇ। ਦੋਨਾਂ ਸ਼ੇਰਾਂ ਦੀ ਅਪਣੇ ਧਰਮ ਪ੍ਰਤੀ, ਨਿਸ਼ਠਾ ਅਤੇ ਦਲੇਰੀ ਦੇਖ ਕੇ ਉਹ ਸਾਰੇ ਅਸ਼ਚਰਜ ਹੋ ਗਏ। ਅਪਣੇ ਛਿਥੇਪਨ ਨੂੰ ਛਿਪਾਉਣ ਖਾਤਰ ਮਾਸੂਮਾਂ ਨੂੰ ‘ਕੰਧਾਂ ਵਿੱਚ ਚਿਣਕੇ ਸ਼ਹੀਦਕਰਨ ਦਾ ਜੋ ਢੰਗ ਵਰਤਿਆ, ਉਸ ਤੋਂ ਸਰਹਿੰਦ ਹਾਕਮਾਂ ਦੇ ਦਿਮਾਗ ਦਾ ਛਿਥਾਪਨ ਸਾਫ ਜ਼ਾਹਰ ਹੁੰਦਾ ਹੈ॥
ਯੋਗੀ ਅਲ੍ਹਾ ਯਾਰ ਖਾਂ:
ਹਾਥੋਂ ਮੇਂ ਹਾਥ ਡਾਲ ਕੇ ਦੋਨੋ ਵੁਹ ਨੌਨਿਹਾਲ। ਕਹਤੇ ਹੂਏ ਜ਼ੁਬਾਂ ਸੇ ਬੜ੍ਹੇ ਸਤਿ ਸ੍ਰੀ ਅਕਾਲ।
ਚਿਹਰੋਂ ਪੇ ਨ ਖਮ ਕਾ ਨਾਮਥਾ ਔਰ ਨ ਥਾ ਮਲਾਲ। ਜਾ ਠਹਿਰੇ ਸਰ ਪਿ ਮੌਤ ਕੇ ਫਿਰ ਭੀ ਨਾ ਥਾ ਖਿਯਾਲ।
ਜਿਸ ਦਮ ਗਲੇ-ਗਲੇ ਥੇ ਵੁਹ ਮਾਸੂਮ ਗੜ ਗਏ। ਦਿਨ ਛੁਪਨੇ ਭੀ ਨ ਪਾਇਆ ਕਿ ਕਾਤਲ ਉਜੜ ਗਏ।
“ਸ੍ਰੀ ਅਨੰਦ ਪੁਰ” ਛੱਡਣ ਤੋਂ ਬਾਅਦ ਪਹਾੜੀ ਤੇ ਮੁਗਲ ਫੌਜਾਂ ਦਾ ਅਪਣੀਆਂ “ਕਸਮਾਂ” ਭੁਲਾ ਕੇ ਕੀਤੇ ਹਮਲੇ ਕਾਰਨ, ਅਨੇਕਾਂ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ। ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਵਿਖੇ ਸ਼ਹੀਦ ਹੋ ਗੲੈ। ਪਰ ਗੁਰੂ ਜੀ ਦੇ ਸਾਫ ਨਿਕਲ ਜਾਣ ਕਾਰਨ ਹਾਕਮਾਂ ਨੂੰ ਬੜੀ ਨਮੋਸ਼ੀ ਹੋਈ ਕਿ ਕਸਮਾਂ ਵੀ ਤੋੜੀਆਂ, ਫੌਜਾਂ ਵੀ ਮਰਵਾਈਆਂ, ਗੁਰੂ ਜੀ ਫੇਰ ਵੀ ਹਿੱਕ ਦੇ ਉਤੋਂ ਦੀ ਨਿਕਲ ਗਏ। ਅਪਣੀ ਏਸੇ ਨਮੋਸ਼ੀ ਕਾਰਨ ਹੀ ਹਿੰਦੂ ਪਰੋਹਿਤ ਬ੍ਰਾਹਮਣ “ਗੰਗੂ” ਦੀ ਗਦਾਰੀ ਕਾਰਨ ਫੜੇ ਗਏ ਸਾਹਿਬਜ਼ਾਦਿਆਂ ਉਤੇ ਅਪਣਾ ਗੁੱਸਾ ਕੱਢਣ ਕਾਰਨ ਹੀ ਵਹਿਸ਼ੀ ਢੰਗ ਵਰਤਿਆ ਗਿਆ। ਪਰ ਧੰਨ “ਦਸ਼ਮੇਸ਼ ਦੁਲਾਰੇ” ਰਤਾ ਵੀ ਨਾ ਡੋੱਲੇ॥
ਜ਼ਰਾ ਕਲਪਣਾ ਕਰੋ ਜ਼ਦ ਛੋਟੀਆਂ-ਛੋਟੀਆਂ ਜਿੰਦਾਂ, ਮਾਸੂਮ ਫੁੱਲਾਂ ਵਰਗੇ ਚੇਹਰੇ, ਛੋਟੀ ਜਿਹੀ ਉਮਰ ਦੇ ਬੱਚੇ ਭਾਵੇਂ
ਕਿਸੇ ਵੀ ਧਰਮ ਦੇ ਕਿਸੇ ਵੀ ਫਿਰਕੇ ਦੇ ਹੋਣ, ਉਨ੍ਹਾਂ ਨੂੰ ਸਿਰਫ ਪਿਆਰ ਕਰਨ ਨੂੰ ਹੀ ਦਿੱਲ ਕਰਦਾ ਹੈ। ਕੀ ਉਨ੍ਹਾਂ ਤੇ ਇਨਾਂ ਜ਼ੁਲਮ ਕਰਦੇ ਜ਼ਾਲਮਾਂ ਦਾ ਇੱਕ ਵਾਰੀ ਵੀ ਦਿੱਲ ਨਹੀਂ ਕੰਬਿਆ ਹੋਵੇਗਾ। ਲੱਖ ਲਾਹਣਤਾਂ ਹਨ ਉਸ ਜੁਬਾਨ ਨੂੰ ਜਿਸਨੇ ਇਨ੍ਹਾਂ ਨੂੰ ਸਪੋਲੀਏ ਕਹਿਣ ਦਾ ਗੁਨਾਹ ਕੀਤਾ।
ਇਸ ਉਮਰੇ ਆਮ ਬੱਚੇ ਮਾਤਾ ਪਿਤਾ ਪਾਸੋਂ ‘ਖਾਣ ਪੀਣ ਤੇ ਖੇਡਣ ਦੀਆਂ ਵਸਤਾਂ ਦੀ ਹੀ ਮੰਗ ਕਰਦੇ ਹਨ ਤੇ ਆਮ ਮਾਵਾਂ ਬੱਚਿਆਂ ਨੂੰ ਕੁੱਤੇ ਬਿੱਲੀ ਦਾ ਡਰ ਦੇ ਕੇ ਸ਼ਰਾਰਤਾਂ ਕਰਨ ਤੋਂ ਰੋਕਦੀਆਂ ਹਨ। “ਪਰ” ਦੇਖੋ ਸਾਹਿਬਜ਼ਾਦਿਆਂ ਦੀ ਦਲੇਰੀ ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ, ਉਨ੍ਹਾਂ ਦੀ ਬਹਾਦਰੀ ਨੇ ਵੱਡੇ-ਵੱਡੇ ਫਿਲਾਸਫਰਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ।
ਪੋਹ 13 ਸੰਮਤ 1761, ਬਿਕਰਮੀ {27 ਦਸੰਬਰ 1704 ਈ} ਨੂੰ ਜਦ ਹੰਸਾਂ ਦੀ ਜੋੜੀ ‘ਖੂਨੀ ਕੰਧ” ਦੇ ਉਹਲੇ ਹੋ ਗਈ ਹੋਵੇਗੀ, ਕਿਹੜੀ ਅੱਖ ਹੋਏਗੀ ਜੋ ਰੋਈ ਨਾ ਹੋਵੇਗੀ, ਬਲਕਿ ਉਥੌਂ ਦੇ ਫੁੱਲ ਬੂਟੇ, ਉਥੋਂ ਦੀ ਮਿੱਟੀ ਤੇ ਹਵਾ ਵੀ ਰੋ ਪਈ ਹੋਵੇਗੀ। ਇਤਨੇ ਵੱਡੇ ਜ਼ੁਲਮ ਨੂੰ ਦੇਖਣ ਦੀ ਤਾਕਤ ਨਾ ਹੋਣ ਕਾਰਨ ਸੂਰਜ ਵੀ ਮੁੰਹ ਛਿਪਾ ਗਿਆਂ ਹੋਣਾ।
ਜ਼ਾਲਮ ਵਜੀਰ {ਵਜ਼ੀਦ} ਖਾਨ ਤੇ ਉਸਦੇ ਝੋਲੀ ਚੁਕ ਸੁੱਚਾ ਨੰਦ ਵਰਗਿਆਂ ਨੇ ਇਹ ਜ਼ੁਲਮ ਕਰਕੇ ਸ਼ਾਇਦ ਸੋਚਿਆ ਹੋਵੇਗਾ ਕਿ ਇਸ ਨਾਲ ਸਿੱਖਾ ਦੇ ਅਤੇ ਉਨ੍ਹਾਂ ਦੇ ਹਮਦਰਦਾਂ ਤੇ ਸਹਿਮ ਬੈਠ ਜਾਏਗਾ ਤੇ ਹਕੂਮਤ ਵਿਰੁਧ ਕੋਈ ਬੋਲੇਗਾ ਨਹੀਂ। ਕੁੱਝ ਹਦ ਤੱਕ ਇਉਂ ਹੋਇਆ ਵੀ ਪਰ ਇਹ ਸਹਿਮ, ਜ਼ੁਲਮ ਵਿਰੁੱਧ ਲੜਨ ਦੀ ਅੱਗ ਨੂੰ ਧੁਖਣ ਤੋਂ ਰੋਕ ਨਾ ਸਕਿਆ। ਇਹ ਧੁੱਖਦੀ ਅੱਗ ਜਦੋਂ ਦਖਣ ਤੋਂ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਭੇਜਿਆ ਤਾਂ ਉਸਦੇ ਆਉਣ ਸਾਰ ਭਾਂਬੜ ਦਾ ਰੂਪ ਅਖਤਿਆਰ ਕਰ ਗਈ। ਜ਼ਾਲਮ ਭੁੱਲ ਗਏ ਸ਼ਹੀਦ ਦਾ ਖੂਨ ਜੁੱਗ ਪਲਟਾਉਣ ਦੀ ਤਾਕਤ ਰੱਖਦਾ ਹੈ। ਉਹ ਕਮਜ਼ੋਰ ਲੋਕਾਂ ਨੂੰ ਵੀ ਜ਼ੁਲਮ ਦੇ ਵਿਰੁੱਧ ਖੜ੍ਹੇ ਕਰ ਦਿੰਦਾ ਹੈ।
ਕਲਗੀਧਰ, ਪ੍ਰੀਤਮ ਦੇ ਲਖਤੇ ਜ਼ਿਗਰ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਛੋਟੀਆਂ ਜਿੰਦਾਂ ਦੇ ਵੱਡੇ ਸਾਕੇ ਨੇ ਸਿੱਖਾਂ ਦੇ ਜੋਸ਼ ਵਿੱਚ ਨਵੀਂ ਰੂਹ ਫੂਕ ਦਿੱਤੀ। ਇਸ ਜੋਸ਼ ਦੀ ਲਹਿਰ ਨੇ ਐਸਾ “ਇੰਨਕਲਾਬ” ਲਿਆਂਦਾ ਜਿਸਨੇ ਹਿੰਦੋਸਤਾਨ ਵਿਚੋਂ ਮੁਗਲਾਂ ਦੀ ਜ਼ਾਲਮ ਹਕੂਮਤ ਨੂੰ ਜੜ੍ਹੋਂ ਪੁੱਟ ਕੇ ਉਸ ਦੇ ਵਜ਼ੂਦ ਨੂੰ ਨੇਸਤੋ ਨਬੂਦ ਕਰ ਦਿੱਤਾ।
ਇਸ ਸਾਕੇ ਨੇ ਹੀ ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ ਦੀ ਆਮ ਲੋਕਾਂ ਵਿੱਚ ਜੁਰਰੱਤ ਭਰ ਦਿੱਤੀ। ਇਸੇ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਬਿਸਤਰਾ ਬਣਾ ਜੰਗਲਾਂ ਨੂੰ ਰੈਣ ਬਸੇਰਾ ਕਰਕੇ, ਚਰਖੜੀਆਂ ਤੇ ਚੜ੍ਹਕੇ, ਖੋਪਰੀਆਂ ਉਤਰਵਾ ਕੇ, ਬੰਦ-ਬੰਦ ਕਟਵਾ ਕੇ, ਆਰੇ ਨਾਲ ਚਿਰਵਾ ਕੇ, ਅੱਗਾਂ ਵਿੱਚ ਸੜ ਕੇ, ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾਕੇ, ਸਿਰਾਂ ਦੇ ਮੁੱਲ ਪਵਾ ਕੇ ਵੀ ਜ਼ਾਲਮ ਹਕੂਮਤ ਨੂੰ ਲੋਹੇ ਦੇ ਚਨੇ ਚਬਾਈ ਰੱਖੇ। ਅੰਤ ਉਨ੍ਹਾਂ ਦਾ ਬੋਰੀਆ ਬਿਸਤਰਾ ਗੋਲ ਕਰਕੇ ਸਿੱਖਾ ਨੇ ਪੰਜਾਬ ਫਤਹਿ ਕਰਕੇ ਹੀ ਸਾਹ ਲਿਆ।
ਇਸ ਤਰ੍ਹਾਂ ਇਹ ਸ਼ਹਿਰ ਸਰਹਿੰਦ ਤੋਂ ਫਤਹਿਗੜ੍ਹ ਸਾਹਿਬ ਬਣ ਗਿਆ। ਸਾਹਿਬ ਜ਼ਾਦਿਆਂ ਦੀ ਸ਼ਹੀਦੀ ਵਾਲੇ ਅਸਥਾਨ ਤੇ ਗਰਿਦੁਆਰਾ ਫਤਹਿਗੜ੍ਹ ਸਾਹਿਬ ਸ਼ਸ਼ੋਭਿਤ ਹੈ। ਏਥੇ ਹਰ ਸਾਲ’ 13 ਪੋਹ ਨੂੰ ਜੋੜ ਮੇਲਾ ਲੱਗਦਾ ਹੈ ਤੇ ਸੰਗਤਾਂ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ।
ਕਈ ਭਾਗਾਂ ਵਾਲੇ ਏਥੋਂ ਪ੍ਰੇਰਨਾ ਲੈਂਦੇ ਹਨ, ਗੁਰੂ ਵਾਲੇ ਬਣ ਕੇ ਭਾਗ ਚਮਕਾ ਜਾਂਦੇ ਹਨ।
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ, {ਫਤਿਹਾਬਾਦ}
ਮੋਬਈਲ-=-97287 43287, 94662 66708,


12/11/13)
ਮਲਕੀਅਤ ਸਿੰਘ ਜਰਮਨੀ

ਖ਼ਾਲਸਾ ਨਿਊਜ਼ ਦਾ ਗੁਰਮਤਿ ਨੂੰ ਸਮੱਰਪਿਤ ਹੋਣ ਦਾ ਦਾਅਵਾ ਕੀ ਠੀਕ ਹੈ?
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ (ਗੁ: ਗ੍ਰੰ: ਸ: ਪੰਨਾ ੧੩੭੮)।
ਖ਼ਾਲਸਾ ਨਿਊਜ਼ ਵਲੋਂ ਕੀਤੇ ਜਾ ਰਹੇ ਦਾਅਵੇ ਨੂੰ ਪਰਖਣ ਲਈ ਇਸ ਸਾਈਟ ਤੇ ਛਪ ਰਹੇ ਲੇਖਾਂ ਦੀ ਪੜਚੋਲ ਕਰਨੀ ਲਾਜ਼ਮੀ ਹੈ। ਸਰਸਰੀ ਵੇਖਿਆਂ ਹੀ ਇਹਨਾਂ ਵਲੋਂ ਹਰ ਲੇਖ ਦੇ ਹੇਠ ਲਿਖੇ ਨੋਟ ਤੋਂ ਹੀ ਪਤਾ ਚਲ ਜਾਂਦਾ ਹੈ ਕਿ ਇਹਨਾਂ ਦਾ ਚਲਨ ਇੱਕ ਪਾਸੜ ਹੈ। ਇਹ ਤਾਂ ਸਾਫ ਹੈ ਕਿ ਬਹੁਤ ਸਾਰੇ ਗੁਰਸਿੱਖ ਇਹਨਾਂ ਨੂੰ ਆਪਣੇ ਲੇਖ ਭੇਜਦੇ ਹਨ ਪਰ ਇਹ ਗੁਰਮਤਿ ਫਲਸਫੇ ਨੂੰ ਅਣਡਿਠ ਕਰਕੇ ਸਿਰਫ ਇਹਨਾਂ ਨੂੰ ਰਾਸ ਆਉਣ ਵਾਲੇ ਜਾਂ ਇਹਨਾਂ ਦੀ ਖੁਸ਼ਾਮਦ ਕਰਦੇ ਲੇਖ ਹੀ ਛਾਪਦੇ ਹਨ। ਜਦ ਕਿ ਅਸਲ ਪੈਮਾਨਾ ਤਾਂ ਗੁਰਮਤਿ ਹੋਣਾ ਚਾਹੀਦਾ ਹੈ ਅਤੇ ਗੁਰਮਤਿ ਨੂੰ ਪਰਣਾਏ ਹੋਏ ਲੇਖ ਤਾਂ ਜ਼ਰੂਰ ਲਗਾਉਣੇ ਚਾਹੀਦੇ ਹਨ ਪਰ ਅਫਸੋਸ ਖ਼ਾਲਸ ਐਸਾ ਹੋ ਨਹੀਂ ਰਿਹਾ।
ਹੁਣੇ ਜਿਹੇ ਇਹਨਾਂ ਨੇ ਇੱਕ ਲੇਖ ਪੂਛ ਕੱਟਣ ਦੇ ਸਬੰਧ ਵਿੱਚ ਲਗਾਇਆ ਗਿਆ ਸੀ ਜੋ ਕਿ ਕਿਸੇ ਵੀ ਪੱਖੋਂ ਗੁਰਮਤਿ ਦੇ ਸਿਧਾਂਤ ਤੋਂ ਊਣਾ ਅਤੇ ਅਸੱਭਿਅਕ ਸੀ। ਇਤਹਾਸ ਵਿੱਚ ਇਹ ਤਾਂ ਪੜਿਆ ਹੈ ਕਿ ਮੁਗਲ ਧਾੜਵੀਆਂ ਦੇ ਕਰਿੰਦੇ ਸਿੱਖੀ ਸਿਦਕ ਤੋਂ ਤੰਗ ਆ ਕੇ ਇਹਨਾਂ ਨੂੰ ਸਗ (ਕੁੱਤੇ) ਕਹਿ ਦਿੰਦੇ ਸਨ, ਪਰ ਇਹਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਆਖਿਰ ਸ਼ੇਰ ਮਰਦ ਕਹਿਣ ਲਈ ਮਜਬੂਰ ਹੋਏ। ਹੁਣ ਦੱਸੋ ਕਿ ਇਸ ਲੇਖ ਲਿਖਣ ਵਾਲੇ ਭਾਊ ਦੀ ਕਿਸ ਸ਼੍ਰੇਣੀ ਵਿੱਚ ਗਿਣਤੀ ਕਰੀਏ! ਐਸੇ ਵਿਅਕਤੀ ਵਲੋਂ ਦਿਖਾਵੇ ਹਿਤ ਉੱਤੋਂ ਦੀ ਪਾਈ ਕ੍ਰਿਪਾਨ ਕਿਹੜੇ ਸਿੱਖੀ ਦੇ ਗੁਣਾਂ ਦੀ ਨੁਹਾਰ ਪੇਸ਼ ਕਰਦੀ ਹੈ? ਪਾਪ ਕਰੇ ਪੰਚਾ ਕੇ ਵਸ ਰਹੇ॥ ਮੇਰੇ ਇੱਕ ਸੱਜਣ ਨੇ ਹੁਣੇ ਹੀ ਖੰਡੇ ਬਾਟੇ ਕੀ ਪਹੁਲ ਲੈਣ ਦੀ ਸੋਚੀ। ਦਾਸ ਨੇ ਕਿਹਾ ਅਜੇ ਤੇਰੇ ਜੀਵਨ ਵਿੱਚ ਗੁਰਮਤੀ ਗੁਣ ਭਾਸਦੇ ਨਹੀਂ। ਕਹਿਣ ਲੱਗਾ ਕਿ ਇਹ ਗੁਣ ਤਾਂ ਸਾਰੀ ਉਮਰ ਨਹੀਂ ਆਉਣੇ, ਫਿਰ ਬੰਦਾ ਪਹੁਲ ਲਵੇ ਹੀ ਨਾਂਹ? ਕੀ ਗੁਰਮਤੀ ਗੁਣਾਂ ਤੋਂ ਵਿਹੂਣਾ ਵਿਅਕਤੀ ਅੰਮ੍ਰਿਤ ਛਕਣ ਦੀ ਰਸਮ ਪੂਰੀ ਕਰਕੇ ਗੁਰੂ ਨਾਲ ਧੋਖਾ ਨਹੀਂ ਦੇ ਰਿਹਾ? ਅਖੇ ਸੁਸਾਇਟੀ ਵਿੱਚ ਜੂ ਵਿਚਰਨਾ ਹੋਇਆ ਇਸ ਲਈ ਗਾਤਰੇ ਦਾ ਨਜ਼ਰ ਆਉਣਾ ਚਾਹੀਦਾ ਹੈ ਭਾਵੇਂ ਕ੍ਰਿਪਾਨ ਦੀ ਚੁੰਝ ਹੀ ਦਿਸੇ। ਬੰਦਾ ਸੋਚੇ ਕਿ ਦੂਸਰਿਆਂ ਦੇ ਮਰਨ ਲੱਗਿਆਂ ਤੁਸੀਂ ਨਾਲ ਮਰਨਾ? ਨਹੀਂ ਨਾਂਹ। ਇਸ ਲਈ ਭਾਈ ਦੂਸਰਿਆਂ ਵਾਸਤੇ ਆਪਣਾ ਗੁਣ ਕਿਉਂ ਗਵਾਉਂਦੇ ਹੋ! ਹੁਣ ਇਹ ਲੇਖਕ ਭਾਊ ਗੁਰਮਤਿ ਦਾ ਗਿਆਤਾ, ਅਵਰ ਉਪਦੇਸੈ ਆਪਿ ਨ ਕਰੈ, ਅਨੁਸਾਰ ਹੋਰਨਾਂ ਦੀਆਂ ਪੂਛਾਂ ਕੱਟਣ ਲਈ ਕ੍ਰਿਪਾਨ ਨਹੀਂ ਪਾਈ ਫਿਰਦਾ? ਚਾਹੀਦਾ ਤਾਂ ਇਹ ਸੀ ਕਿ ਕ੍ਰਿਪਾਨ ਗੁਰਮਤਿ ਦੇ ਸ਼ੁਭ ਗੁਣ ਧਾਰਨ ਕਰਨ ਲਈ ਪਾਉਂਦਾ ਤਾਂ ਕਿ ਆਪਣੀ ਹਉਮੈ ਰੂਪੀ ਪੂਛ ਖ਼ੁਦ ਕੱਟ ਛੱਡਦਾ। ਕਾਸ਼ ਇਸ ਭਾਊ ਨੂੰ ਅਤੇ ਖ਼ਾਲਸਾ ਨਿਊਜ਼ ਦੇ ਅਡੀਟਰ ਨੂੰ ਮਿਠਤੁ ਨੀਵੀ ਨਾਨਕਾ ਗੁਣ ਚਗਿਆਈਆ ਤਤੁ ਵਾਲਾ ਸਿਧਾਂਤ ਸਮਝ ਆ ਗਿਆ ਹੁੰਦਾ! ਅਗਰ ਐਸਾ ਹੁੰਦਾ ਤਾਂ ਕੁੱਤੇ ਦੀ ਪੂਛ ਵਾਲਾ ਲੇਖ ਇਹ ਕਤਈ ਖ਼ਾਲਸਾ ਨਿਊਜ਼ ਤੇ ਨਾ ਲਗਾਉਂਦੇ।
ਸਿੱਖ ਨੂੰ ਹਰ ਰੋਜ਼ ਅਰਦਾਸ ਵਿੱਚ ਏਹੀ ਤਾਂ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਸਿੱਖ ਨੇ ਉੱਚੇ ਅਦਰਸ਼ ਨਹੀਂ ਛਡਣੇ ਭਾਵੇਂ ਜਿੰਦ ਚਲੀ ਜਾਏ, ਪਰ ਇਸ ਭਾਊ ਨੇ ਤਾਂ ਕਿਸੇ ਦੇ ਉੱਲਟੇ ਸਿੱਧੇ ਦੋ ਅੱਖਰ ਪੜ੍ਹ ਕੇ ਲੋਹੇ-ਲਾਖੇ ਹੋ ਕੇ ਇਖਲਾਕੋਂ ਗਿਰੇ ਲਫਜ਼ ਲਿਖ ਮਾਰੇ। ਜਾਣੀ ਏਥੇ ਤਾਂ ਆਪਣਾ ਗੰਦ ਲਕੋਣ ਲਈ ਸੋਟਾ ਦੂਜਿਆਂ ਦੀ ਪ੍ਹੀੜੀ ਹੇਠ ਹੀ ਫੇਰਿਆ ਜਾ ਰਿਹਾ ਹੈ। ਵੀਰੋ ਠੰਡੇ ਜ਼ਿਗਰੇ ਨਾਲ ਵਿਚਾਰ ਕਰੋ ਮਿੱਠਤ ਤੋਂ ਕਿਨਾਰਾ ਕਰਕੇ ਹੱਥ ਪੱਲੇ ਕੁੱਝ ਪੈ ਸਕਦਾ? ਨਹੀਂ ਨਾਂਹ। ਮਿਠ ਬੋਲੜਾ ਬਣਕੇ ਹੀ ਵਿਚਾਰਾਂ ਦਾ ਵਿਟਾਂਦਰਾ ਹੋ ਸਕਦਾ ਹੈ, ਸੇਰ ਨੂੰ ਸਵਾ ਸੇਰ ਬਣਕੇ ਕਦਾਚਿੱਤ ਨਹੀਂ।
ਆਉ ਹੁਣ ਦੇਖਦੇ ਹਾਂ ਖ਼ਾਲਸਾ ਨਿਊਜ਼ ਚਲਾਉਣ ਵਾਲੇ ਕਿੰਨੇ ਕੁ ਖ਼ਾਲਸਾ ਵਿਚਾਰਾਂ ਦੇ ਧਾਰਨੀ ਹਨ, ਜਿਸਦੀ ਵਰਤੋਂ ਇਹ ਸਿਰਫ ਆਪਣੇ ਮੁਫਾਦ ਲਈ ਹੀ ਕਰਦੇ ਹਨ। ਇਹਨਾਂ ਆਪਣੀ ਸਾਈਟ ਦੇ ਥੱਲੇ ਨੋਟ ਲਿਖਿਆ ਹੋਇਆ ਹੈ, ਜਿਸਨੂੰ ਧਿਆਨ ਨਾਲ ਪੜ੍ਹਨ ਦੀ ਜ਼ਰੂਰਤ ਹੈ। ਇਸ ਵਿੱਚ ਇਹ ਲਿਖਦੇ ਹਨ ਕਿ ਜਿਸਨੂੰ ਸਾਡੀ ਸਾਈਟ ਪਸੰਦ ਨਹੀਂ ਉਹ ਇਹਨੂੰ ਨਾ ਪੜ੍ਹਿਆ ਕਰਨ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਜਾਣੀ ਵਿਚਾਰ ਦੇ ਸਾਰੇ ਰਾਸਤੇ ਬੰਦ। ਸਾਧ ਲਾਣਾ ਭੀ ਤਾਂ ਇਹੀ ਆਖਦਾ ਹੈ ਕਿ ਜਿਹਨਾਂ ਨੂੰ ਸਾਡੇ ਤੌਰ ਤ੍ਰੀਕੇ ਪਸੰਦ ਨਹੀਂ ਉਹ ਨਾ ਆਉਣ। ਹੈ ਕੋਈ ਫਰਕ ਦੋਵਾਂ ਵਿਚ? ਖ਼ਾਲਸਾ ਨਿਊਜ਼ ਚਲਾਉਣ ਵਾਲਿਉ ਪੜੈ ਸੁਣਾਵੈ ਤਤੁ ਨ ਚੀਨੀ (ਗੁ: ਗ੍ਰੰ: ਸ: ਪੰਨਾ ੯੦੪)?
ਸੰਸਾਰ ਦੇ ਧਰਮਾਂ ਦੇ ਅਨੁਆਈ ਜਦੋਂ ਗੁਰੂ ਨਾਨਕ ਪਾਤਸ਼ਾਹ ਵਾਸਤੇ ਵਿਚਾਰ ਦੇ ਰਾਹ ਬੰਦ ਕਰ ਦਿੱਦੇ ਸਨ ਤਾਂ ਗੁਰੂ ਜੀ ਨੂੰ ਉਹਨਾਂ ਵਰਗਾ ਭੇਸ ਬਣਾ ਕੇ ਆਪਣੀ ਗਲ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲੈਂਦੇ ਸਨ। ਕੀ ਵਿਚਾਰ ਤੋਂ ਬਿਨਾਂ ਸਰਬੱਤ ਦੇ ਭਲੇ ਦਾ ਕਿਆਸ ਭੀ ਕੀਤਾ ਜਾ ਸਕਦਾ ਹੈ? ਨਹੀਂ ਨਾਂਹ। ਇਸੇ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਹਨ ਕਿ: ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਗੁ: ਗ੍ਰੰ: ਸ: ਪੰਨਾ ੬੬੧)। ਹੁਣ ਦੱਸੋ ਇਹਨਾਂ ਖ਼ਾਲਸਾ ਨਿਊਜ਼ ਚਲਾਉਣ ਵਾਲਿਆਂ ਨੂੰ ਕਿਸ ਸ਼੍ਰੇਣੀ ਵਿੱਚ ਗਿਣੀਏਂ ਕ੍ਹਾਬੇ ਵਾਲੇ, ਸਿਧ ਮੰਡਲ਼ੀ ਵਾਲੇ ਜਾਂ ਬਨਾਰਸ ਕੇ ਠਗ ਪੰਡੀਏ? ਓ ਭਲਿਉ ਸੱਚ ਦੇ ਪਾਂਧੀ ਨੂੰ ਕਿਸੇ ਬੰਦੇ ਦੀ ਖੁਸ਼ਾਮਦ ਦੀ ਲੋੜ ਨਹੀਂ ਹੁੰਦੀ, ਉਸਨੇ ਤਾਂ ਅਗਾਂਹ ਕੂ ਤ੍ਰਾਂਘ ਹੀ ਰੱਖਣੀ ਹੁੰਦੀ ਹੈ। ਪਰ ਅਫਸੋਸ ਇਥੇ (ਖ਼ਾਲਸਾ ਨਿਊਜ਼ ਤੇ) ਤਾਂ ਭਗਤ ਕਬੀਰ ਜੀ ਦੇ ਆਖਣ ਮੁਤਾਬਿਕ ਖ਼ਾਲਸਾ ਸਿਧਾਂਤ ਪੱਖੋਂ ਬੇੜਾ ਹੀ ਜ਼ਰਜ਼ਰਾ ਹੈ ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜ਼ਾਰ॥ (ਗੁ: ਗ੍ਰੰ: ਸ: ਪੰਨਾ ੧੩੬੬)। ਅਗਰ ਖ਼ਾਲਸਾ ਨਿਊਜ਼ ਚਲਾਉਣ ਵਾਲਿਆਂ ਨੂੰ ਸਲਾਹ ਰਾਸ ਆ ਜਾਏ ਤਾਂ ਬੇਨਤੀ ਹੈ ਕਿ ਇੱਕ ਪਾਸੜ ਰਸਤਾ (ਵੰਨ ਵੇਅ ਸਟਰੀਟ ਵਾਲਾ) ਛੱਡ ਕੇ ਗੁਰੂ ਸੁਝਾਈ ਮਿੱਠ-ਬੋਲੜੀਂ ਰਾਹੀਂ ਆਪਸੀ ਵਿਚਾਰ ਵਿਟਾਂਦਰੇ ਵਾਲਾ ਰਸਤਾ ਅਖਤਿਆਰ ਕੀਤਾ ਜਾਏ, ਕਿਉਂ ਕਿ ਗੁਰਮਤਿ ਤਾਂ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਗੁ: ਗ੍ਰੰ: ਸ: ਪੰਨਾ ੧੨੯੯) ਵਿੱਚ ਜ਼ਕੀਨ ਰੱਖਦੀ ਹੈ ਨਾ ਕਿ ਕਿਸੇ ਨੂੰ ਛੁਟਿਔਣ ਵਿਚ। ਖ਼ਾਲਸਾ ਨਿਊਜ਼ ਵਾਲਿਆਂ ਤਾਂ ਕੁੱਤੇ ਦੀ ਪੂਛ ਵਾਲੇ ਲੇਖਕ ਦੇ ਹੱਕ ਵਿੱਚ ਪੁਰਾਣੇ ਲੇਖ ਲਗਾ ਕੇ ਉਸ ਦੇ ਲਿਖਣ ਦੇ ਅੰਦਾਜ਼ ਦੀ ਹਮਾਇਤ ਕਰਕੇ ਉਸਨੂੰ ਬਲ ਬਖਸ਼ਿਆ ਹੈ। ਹੈ ਕਿ ਨਹੀਂ? ਖ਼ਾਲਸਾ ਨਿਊਜ਼ ਚਲਾਉਣ ਵਾਲਿਓ ਅਗਰ ਤੁਹਾਨੂੰ ਤੁਹਾਡੇ ਵਲੋਂ ਛਾਪੇ ਗਏ ਜਾਂ ਛਾਪੇ ਜਾ ਰਹੇ ਲੇਖਾਂ ਵਿੱਚ ਕਿਧਰੇ ਊਣਤਾਈ ਨਜ਼ਰ ਆਵੇ ਤਾਂ ਖ਼ਰੀ ਵਾਹਵਾ, ਜਾਂ ਕੋਈ ਨੇਕ ਦਲੀਲ ਨਾਲ ਇਸ ਵਲ ਧਿਆਨ ਦੁਆਵੇ ਤਾਂ ਇਹਨੂੰ ਮੰਨ ਕੇ ਇਸਨੂੰ ਸੁਧਾਰਨ ਦਾ ਯਤਨ ਕਰਨਾ ਭੀ ਗੁਰਮਤਿ ਵਾਲਾ ਹੀ ਰਸਤਾ ਹੈ।
ਉਹਨਾਂ ਭਾਊਆਂ ਨੂੰ ਵੀ ਕਹਿਣਾ ਬਣਦਾ ਹੈ ਕਿ ਜੋ ਕਹਿੰਦੇ ਹਨ ਕਿ ਮੈਨੂੰ ਇੱਕ ਵਾਰ ਭੜਥੂ ਪਾ ਲੈਣ ਦਿਉ, ਫੇਰ ਮੇਰੀ ਤੌਬਾ, ਤੌਬਾ ਤਾਂ ਕਰਨੀ ਹੀ ਪੈਣੀ ਹੈ ਕਿਉਂ ਕਿ ਗੁਰਮਤਿ ਇਸਦੀ ਇਜ਼ਾਜ਼ਿਤ ਨਹੀਂ ਦਿੰਦੀ। ਕੀ ਇਸ ਤਰਾਂ ਕਰਨ ਨਾਲ ਕਿਸੇ ਭਾਊ ਨੂੰ ਚੈਨ ਆ ਸਕਦਾ ਹੈ? ਹਰਗਿਜ਼ ਨਹੀਂ। ਸਭ ਗੁਰਸਿੱਖ ਜਾਣਦੇ ਹਨ ਕਿ ਇੰਨਸਾਨ ਨੂੰ ਚੈਨ ਤਾਂ ਮਨ ਨੀਵਾਂ ਅਤੇ ਮਤਿ ਉੱਚੀ ਰੱਖ ਕੇ ਹੀ ਆ ਸਕਦੀ ਹੈ, ਗੁਰਮਤਿ ਇਸਦੀ ਹੀ ਹਾਮੀ ਭਰਦੀ ਹੈ। ਗੁਰਮਤਿ ਦੀ ਸੋਝੀ ਰੱਖਣ ਵਾਲੇ ਅਗਰ ਭੜਥੂ ਪੌਣ ਵਰਗੀ ਬਚਗਾਨੀ ਸੋਚ ਰੱਖਦੇ ਹਨ, ਤਾਂਹੀਉਂ ਤਾਂ ਅਸੀਂ ਹਰ ਰੋਜ਼ ਪਿੱਟਦੇ ਹਾਂ ਕਿ ਜਿਹਨਾਂ ਤੋਂ ਸਾਨੂੰ ਗੁਰਮਤਿ ਗਿਆਨ ਫੈਲਾਉਣ ਦੀ ਆਸ ਸੀ ਉਹੀਓ ਇਸ ਤਰਾਂ ਆਪਸ ਵਿੱਚ ਚੁੰਜਾਂ- ਪ੍ਹੌਂਚੇ ਫਸਾ ਰਹੇ ਹਨ। ਆਪਣੇ ਆਪ ਨੂੰ ਜਾਗਰੂਕ ਧਿਰ ਦੇ ਬੁਲਾਰੇ ਅਖਵਾਉਂਦੇ ਅਤੇ ਸਮਝਦੇ ਖ਼ਾਲਸਾ ਨਿਊਜ਼ ਵਾਲਿਆਂ ਦਾ ਜੋ ਬਰਦਾਸ਼ਤ ਕਰਨ ਦੀ ਸਮਰੱਥਾ ਦਾ ਨਾਪ ਮੀਟਰ ਹੈ, ਗ਼ਲਤ ਹੈ ਬਿਲਕੁਲ ਗ਼ਲਤ, ਇਹ ਤਾਂ ਮਨਮੱਤ ਵਾਲਿਆਂ ਦਾ ਬੇ-ਸਬਰਾ ਨਾਪ ਮੀਟਰ ਹੈ। ਜਿਵੇਂ ਤੱਤੀ ਤਵੀ ਤੇ ਬਿਠੌਣ ਵਾਲਿਆਂ ਦਾ, ਆਰਿਆਂ ਨਾਲ ਚਿਰੌਣ ਵਾਲਿਆਂ ਦਾ, ਉਬਲਦੀ ਦੇਗ ਵਿੱਚ ਬਿਠੌਣ ਵਾਲਿਆਂ ਦਾ, ਖੋਪਰੀ ਉਤਾਰਨ ਵਾਲਿਆਂ ਦਾ ਭਾਵ ਜ਼ਾਲਮਾ ਵਾਲਾ ਬਰਦਾਸ਼ਤ ਕਰਨ ਦਾ ਮਾਦਾ। ਕੀ ਇਸਤੋਂ ਇਲਾਵਾ ਇਹਦਾ ਕੋਈ ਹੋਰ ਅਰਥ ਬਣਦਾ? ਆਸ ਹੈ ਅੱਗੇ ਤੋਂ ਖ਼ਾਲਸਾ ਨਿਊਜ਼ ਵਾਲੇ ਕਿਸੇ ਖਾਸ ਬੰਦੇ ਦੀ ਚਾਪਲੂਸੀ ਵਾਲਾ ਗ਼ੈਰ-ਗੁਰਮਤੀ ਵਤੀਰਾ ਤਿਆਗਣ ਦੀ ਕੋਸ਼ਿਸ਼ ਕਰਨਗੇ।
ਦੁਨੀਆਂ ਨੂੰ ਪ੍ਰਭਾਵਿਤ ਕਰਨ ਲਈ ਸਾਨੂੰ ਅਮਲੀ ਜੀਵਨ ਯੁਕਤ ਕਹਿਣੀ ਅਤੇ ਕਰਨੀ ਵਿੱਚ ਆਪਣੇ ਪਰਾਏ ਵਿੱਚ ਫਰਕ ਭੁਲਾ ਕੇ ਇੱਕਸਾਰਤਾ ਵਾਲੀ ਬਣਾਉਣੀ ਪਵੇਗੀ ਵਰਨਾ ਸਾਡਾ ਭੇਖ ਧਾਰਿਆ ਕਿਸੇ ਕੰਮ ਨਹੀਂ ਆਉਣਾ। ਇਹ ਹੀ ਗੁਰੂ ਜੀ ਵਲੋਂ ਚਲਾਏ ਹੋਏ ਖੰਡੇ ਬਾਟੇ ਕੀ ਪਹੁਲ, ਜਿਸਨੂੰ ਅੱਜਕਲ ਅੰਮ੍ਰਿਤ ਸੰਸਕਾਰ ਵਜੋਂ ਜਾਣਿਆ ਜਾਂਦਾ ਹੈ, ਦਾ ਅਸਲ ਮਕਸਦ ਹੈ, ਇਸ ਉੱਪਰ ਨਿਰਸੁਆਰਥ ਹੋ ਕੇ ਸਿਰੜ ਨਾਲ ਪਹਿਰਾ ਦੇਣ ਨਾਲ ਹੀ ਸਾਡਾ ਜੀਵਨ ਅੰਮ੍ਰਿਤ ਬਣ ਸਕਦਾ ਹੈ ਵਰਨਾ ਸ਼ੁਭ ਅਮਲ ਬਾਝਹੁ ਹਰਇੱਕ ਦੇ ਖੱਜਲ ਖੁਆਰੀ ਹੀ ਪੱਲੇ ਪੈਣੀ ਹੈ।
ਮਲਕੀਅਤ ਸਿੰਘ ਜਰਮਨੀ
(ਸੰਪਾਦਕੀ ਟਿੱਪਣੀ:- ਸ: ਮਲਕੀਅਤ ਸਿੰਘ ਜੀ ਜੇ ਕਰ ਕੋਈ ਕਿਸੇ ਤੇ ਗਲਤ ਗੱਲਾਂ ਦਾ ਇਲਜ਼ਾਮ ਲਾਵੇ ਜਾਂ ਫਿਰ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰੇ ਤਾਂ ਫਿਰ ਆਮ ਬੰਦੇ ਨੂੰ ਗੁੱਸਾ ਆਉਣਾ ਸੁਭਾਵਿਕ ਹੈ। ਪਰ ਇਸ ਗੁੱਸੇ ਨੂੰ ਮਨ ਵਿਚੋਂ ਬਾਹਰ ਕੱਢਣ ਲਈ ਉਸ ਤਰ੍ਹਾਂ ਦੀ ਬੋਲੀ ਦੀ ਸਲੀਕਾ ਤਾਂ ਰੱਖਣਾ ਚਾਹੀਦਾ ਹੈ ਜਿਤਨਾ ਕਿ ਦੂਸਰੇ ਨੇ ਰੱਖਿਆ ਹੈ। ਜਿਹਨਾ ਨੇ ਸਾਰੇ ਵਿਸ਼ੇ ਵਿਕਾਰਾਂ ਅਤੇ ਔਗਣਾ ਨੂੰ ਕਾਬੂ ਵਿੱਚ ਕਰ ਲਿਆ ਹੈ ਉਹ ਧੰਨਤਾ ਦੇ ਯੋਗ ਹਨ। ਤੁਸੀਂ ਇਹ ਚਿੱਠੀ ਆਪਣੇ ਵਲੋਂ ਭਾਵੇਂ ਸੰਜਮ ਵਿੱਚ ਰਹਿ ਕਿ ਚੰਗੀ ਸ਼ਬਦਵਲੀ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਇਸ ਵਿੱਚ ਵੀ ਕਈ ਲਫਜ਼ ਕੁੜੱਤਣ ਭਰਨ ਵਾਲੇ ਹਨ। ਆਪਣੇ ਆਪ ਨੂੰ ਜਾਗਰੂਕ ਕਹਾਉਣ ਵਾਲੇ ਸਾਰੇ ਸੱਜਣ ਅਤੇ ਇਹਨਾ ਨਾਲ ਸੰਬੰਧਿਤ ਸਾਈਟਾਂ ਬਹੁਤ ਕੁੱਝ ਚੰਗਾ ਕਰ ਰਹੇ ਹਨ ਪਰ ਸਮੱਸਿਆ ਉਦੋਂ ਆਉਣੀ ਸ਼ੁਰੂ ਹੁੰਦੀ ਹੈ ਜਦੋਂ ਕੋਈ ਆਪਣੇ ਆਪ ਨੂੰ ਹੀ ਸਭ ਤੋਂ ਉਤਮ ਅਤੇ ਠੀਕ ਸਮਝਣ ਦਾ ਯਤਨ ਕਰਦਾ ਹੈ। ਜੇ ਕਰ ਸਾਰੇ ਜਾਗਰੂਕ ਸਮਝਣ ਵਾਲੇ ਆਪਸੀ ਨਾ ਸਹਿਮਤੀ ਵਾਲੇ ਮੁੱਦਿਆਂ ਤੇ ਦੂਸਰਿਆਂ ਵਿੱਚ ਕੋਈ ਦਖਣ ਅੰਦਾਜ਼ੀ ਨਾ ਕਰਨ ਤਾਂ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਤੋਂ ਛਟਕਾਰਾ ਹੋ ਸਕਦਾ ਹੈ। ਐਸ ਵੇਲੇ ਤਕਰੀਬਨ ਸਾਰੇ ਜਾਗਰੂਕ ਕਹਾਉਣ ਵਾਲੇ ਦੋ ਗੱਲਾਂ ਨਾਲ ਤਾਂ ਪੂਰੀ ਤਰ੍ਹਾਂ ਸਹਿਮਤ ਹਨ। ਉਹ ਹਨ ਦਸਮ ਗ੍ਰੰਥ ਅਤੇ ਮੂਲ ਨਾਨਕਸ਼ਾਹੀ ਕੈਲੰਡਰ। ਭਾਵੇਂ ਕੁੱਝ ਸਮਾ ਪਹਿਲਾਂ ਇਸ ਬਾਰੇ ਵੀ ਕੁੱਝ ਮੱਤ ਭੇਦ ਸਨ ਪਰ ਹੁਣ ਉਹ ਕਾਫੀ ਦੂਰ ਹੋ ਗਏ ਹਨ। ਸਿੱਖੀ ਸਿਧਾਂਤਾਂ ਬਾਰੇ ਹੋਰ ਬਹੁਤ ਸਾਰੇ ਮਸਲੇ ਅਜਿਹੇ ਹਨ ਜਿਹਨਾ ਬਾਰੇ ਆਪਸੀ ਸਹਿਮਤੀ ਬਣਾਉਣੀ ਹਾਲੇ ਦੂਰ ਦੀ ਗੱਲ ਹੈ। ਜਦੋਂ ਕੁੱਝ ਕੁ ਬੰਦੇ ਆਪਣੀ ਸੋਚ ਨੂੰ ਹੀ ਸਾਰਿਆਂ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਫਿਰ ਝਗੜਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਸਮਝਣ ਲਈ ਮੈਂ ਇੱਕ ਮਿਸਾਲ ਸਰਬਜੀਤ ਸਿੰਘ ਧੁੰਦੇ ਦੀ ਦਿੰਦਾ ਹਾਂ। ਬਹੁਤੇ ਸਿੱਖ ਚਾਹੁੰਦੇ ਸਨ ਉਹ ਕਿ ਉਹ ਕਥਿਤ ਜਥੇਦਾਰਾਂ ਅੱਗੇ ਪੇਸ਼ ਨਾ ਹੋਣ। ਪ੍ਰੋ: ਦਰਸ਼ਣ ਸਿੰਘ ਬਾਰੇ ਵੀ ਬਹੁਤਿਆਂ ਦੀ ਇਹੀ ਸੋਚ ਸੀ। ਇਹਨਾ ਦੋਹਾਂ ਨੂੰ ਜੋ ਚੰਗਾ ਲੱਗਾ ਕਰ ਲਿਆ ਤਾਂ ਗੱਲ ਉਥੇ ਖਤਮ ਹੋ ਜਾਣੀ ਚਾਹੀਦੀ ਸੀ। ਇਸ ਬਾਰੇ ਕਿਰਪਾਲ ਸਿੰਘ ਬਠਿੰਡਾ ਨੇ ਇੱਕ ਗੱਲ ਸਿਆਣੀ ਕੀਤੀ ਸੀ। ਉਹ ਵੀ ਧੁੰਦੇ ਦੇ ਪੇਸ਼ ਹੋਣ ਦੇ ਹੱਕ ਵਿੱਚ ਨਹੀਂ ਸੀ। ਪਰ ਜਦੋਂ ਉਹ ਪੇਸ਼ ਹੋ ਗਿਆ ਤਾਂ ਉਸ ਨੇ ਉਹ ਗੱਲ ਛੱਡ ਦਿੱਤੀ ਪਰ ਹੋਰ ਕਈਆਂ ਨੇ ਉਸ ਗੱਲ ਨੂੰ ਇਸ਼ੂ ਬਣਾਇਆ ਹੋਇਆ ਹੈ ਅਤੇ ਹੁਣ ਤੱਕ ਉਹੀ ਗੱਲ ਬਹੁਤਾ ਕਰਕੇ ਆਪਸੀ ਤਕਰਾਰ ਦਾ ਕਾਰਨ ਬਣੀ ਹੋਈ ਹੈ। ਬਹਾਨਾ ਭਾਵੇਂ ਕਿਸੇ ਹੋਰ ਗੱਲ ਨੂੰ ਬਣਾਇਆ ਜਾਵੇ ਪਰ ਅਸਲ ਕਾਰਨ ਬਹੁਤਾ ਕਰਕੇ ਇਹੀ ਹੈ।)


12/11/13)
ਬਲਵਿੰਦਰ ਸਿੰਘ ਬਾਈਸਨ

ਨਵੀਂ ਦਿੱਲੀ : ਅੱਜ ਬਲਵਿੰਦਰ ਸਿੰਘ ਬਾਈਸਨ ਦੀਆਂ “ਧਰਮ ਅੱਤੇ ਸਦਾਚਾਰ" ਵਿਸ਼ੇ ਤੇ ਲਿਖੀ ਜਾ ਰਹੀਆਂ “ਨਿੱਕੀ ਕਹਾਣੀ" ਸੀਰਿਸ ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਮੋਬਾਇਲ ਦੀ ਦੁਨੀਆਂ ਵਿਚ ਵੀ ਕਦਮ ਰਖ ਦਿੱਤਾ ! ਇੱਕ ਨਿੱਕੇ ਜਿਹੇ ਇਕਠ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁਖ-ਸੇਵਾਦਾਰ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਨੇ “ਨਿੱਕੀ ਕਹਾਣੀ" ਸੀਰਿਸ ਉੱਦਮ ਨੂੰ ਅਸੀਸ ਦਿੰਦੇ ਹੋਏ ਅੱਗੇ ਵੀ ਸੇਵਾ ਵਿਚ ਜੁੜੇ ਰਹਿਣ ਲਈ ਪ੍ਰੇਰਣਾ ਕੀਤੀ ! ਲਿਖਾਰੀ ਦਾ ਉਤਸਾਹ ਵਧਾਉਦੇ ਹੋਏ ਉਨ੍ਹਾਂ ਨੇ ਕਿਹਾ ਕੀ ਮੈਂ ਅਕਸਰ ਇਹ ਨਿੱਕੀਆਂ ਕਹਾਣੀਆਂ ਪੜਦਾ ਹਾਂ ! ਇਸ ਮੌਕੇ ਤੇ ਨਵੀਂ ਦਿੱਲੀ ਦੀ ਸੰਸਥਾ ਸਾਹਿਬ ਫ਼ਾਉਂਡੇਸ਼ਨ ਤੋਂ ਸ. ਜੇਤਿੰਦਰ ਸਿੰਘ ਸੋਨੂੰ, ਸ. ਹਰਜੋਤ ਸ਼ਾਹ ਸਿੰਘ, ਸ. ਬਲਜੀਤ ਸਿੰਘ, ਸ. ਕੁਲਬੀਰ ਸਿੰਘ, ਸ. ਰਣਜੀਤ ਸਿੰਘ, ਅਰ੍ਸ਼੍ਮੀਤ ਸ਼ਾਹ ਸਿੰਘ ਅੱਤੇ ਸ. ਸੁਖਦੀਪ ਸਿੰਘ ਜੀ ਹਾਜਿਰ ਸਨ ! ਸ. ਜੇਤਿੰਦਰ ਸਿੰਘ ਸੋਨੂੰ ਨੇ ਇਸ ਉੱਦਮ ਦੀ ਸਲਾਂਘਾਂ ਕਰਦੇ ਹੋਏ ਕਿਹਾ ਕੀ ਨਿੱਕੀ ਕਹਾਣੀ ਲਿਖਤੀ ਰੂਪ ਦੇ ਨਾਲ ਨਾਲ ਵੀਡੀਓ ਅੱਤੇ ਮੋਬਾਇਲ ਏਪ੍ਲੀਕੇਸ਼ਨ ਰਾਹੀਂ ਵਧ ਤੋਂ ਵਧ ਲੋਕਾਈ ਤਕ ਪਹੁੰਚਣੀ ਚਾਹੀਦੀ ਹੈ !

ਬਲਵਿੰਦਰ ਸਿੰਘ ਬਾਈਸਨ ਅਨੁਸਾਰ ਸੰਗਤਾਂ (ਪਾਠਕਾਂ) ਦੇ ਪਿਆਰ ਨੇ ਸਹਿਜੇ ਸਹਿਜੇ ਪ੍ਰੇਰਣਾ ਕੀਤੀ, ਕਿ ਨਿੱਕੀ ਕਹਾਣੀ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤਕ ਪਹੁੰਚਾਇਆ ਜਾ ਸਕੇ । ਅੱਜ ਦੁਨੀਆਂ ਭਰ ਵਿਚ ਇਸਤੇਮਾਲ ਹੋ ਰਹੇ 108 ਕਰੋੜ ਸਮਾਰਟ ਫੋਨਾਂ ਵਿਚੋਂ ਤਕਰੀਬਨ 47% ਏੰਡਰੋਇਡ
(Android) ਉੱਤੇ ਅਧਾਰਿਤ ਹਨ । ਇਨ੍ਹਾਂ ਵਿੱਚ ਤਕਰੀਬਨ 62% ਸਮਾਰਟਫੋਨ ਇਸਤੇਮਾਲ ਕਰਨ ਵਾਲੇ 25 ਤੋਂ 34 ਸਾਲ ਦੀ ਉਮਰ ਦੇ ਹਨ । ਇਹ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਗੁਰਮਤਿ ਦਾ ਸੰਦੇਸ਼ ਨਿੱਕੀ ਨਿੱਕੀ ਕਹਾਣੀਆਂ ਰਾਹੀਂ, ਨੌਜਵਾਨਾਂ ਵਿਚ ਫੈਲਾਇਆ ਜਾਵੇ, ਤਾਂ ਜੋਂ ਓਹ “ਧਰਮ ਅੱਤੇ ਸਦਾਚਾਰ" ਦੇ ਰਾਹ 'ਤੇ ਚਲ ਕੇ ਆਪਣੇ ਕੀਮਤੀ ਵਿਰਸੇ ਤੋਂ ਜਾਣੂੰ ਹੋ ਸਕਣ । ਇਹ ਨਿੱਕੀਆਂ ਨਿੱਕੀਆਂ ਕਹਾਣੀਆਂ ਨਿੱਕੇ ਨਿੱਕੇ ਕਦਮਾਂ ਵਾਂਗ ਹਨ ਤੇ ਵੱਡੇ ਰਾਹ ਪਾਰ ਕਰਨ ਲਈ ਜੇਕਰ ਨਿੱਕੇ ਨਿੱਕੇ ਕਦਮ ਲਗਾਤਾਰ ਪੁੱਟੇ ਜਾਣ ਤਾਂ ਸਹਿਜੇ ਹੀ ਓਹ ਰਾਹ ਪਾਰ ਹੋ ਸਕਦਾ ਹੈ ।
Apps ਬਾਰੇ ਵਧੇਰੇ ਜਾਣਕਾਰੀ ਲਈ ਅੱਗੇ ਦਿੱਤੇ ਗਏ ਲਿੰਕ 'ਤੇ ਕਲਿਕ ਕਰ ਕੇ ਹਾਸਿਲ ਕੀਤੀ ਜਾ ਸਕਦੀ ਹੈ : https://play.google.com/store/apps/details?id=com.NikkiKahani&hl=en

ਏੰਡਰੋਇਡ ਫੋਨ
(Android Phone) ਉੱਤੇ ਐਪ ਲੋਡ ਕਰਣ ਲਈ Google Play ਦੇ ਆਪਸ਼ਨ 'ਤੇ ਜਾ ਕੇ Nikki Kahani ਲਭੋ ਤੇ ਇੰਸਟਾਲ Install ਕਰ ਲਵੋ !


ਅਮਰੀਕਾ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੀ ਹੀ ਚੜ੍ਹਤ ਬਰਕਰਾਰ!
ਇਸ ਮੁੱਦੇ ‘ਤੇ ਤੀਜਾ ਸੈਮੀਨਾਰ ਫਰਿਜ਼ਨੋ ‘ਚ ਹੋਇਆ ਬੇਹੱਦ ਸਫਲ!!
ਦੇਸ਼-ਵਿਦੇਸ਼ ਤੋਂ ਮਿਲਿਆ ਜ਼ਬਰਦਸਤ ਹੁੰਗਾਰਾ

ਸੈਨਹੋਜ਼ੇ () - ਖਾਲਸਾ ਪੰਥ ਦੀ ਵਿਲੱਖਣ ਪਹਿਚਾਣ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ‘ਤੇ ਡਟ ਕੇ ਪਹਿਰਾ ਦੇਣ ਵਾਲੀਆਂ ਦੇਸ਼-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਨੂੰ ‘ਕਾਂਗਰਸ ਦੇ ਏਜੰਟ‘ ਢਾਈ ਟੋਟਰੂ ਜਾਂ ਸ੍ਰੀ ਅਕਾਲ ਤਖਤ ਤੋਂ ਬਾਗ਼ੀ ਹੋਣ ਵਾਲੇ ਕਹਿ - ਕਹਿ ਕੇ ਭੰਡਿਆ ਜਾਂਦਾ ਹੈ। ਕਦੇ ਉਨ੍ਹਾਂ ਨੂੰ ‘ਤਲਬ ਕਰਨ‘ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪ੍ਰੰਤੂ ਲਗਭਗ ਅੱਸੀਆਂ ਕੁ ਸਾਲਾਂ ਤੋਂ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਤੋਂ ਮੂੰਹ ਮੋੜੀ ਬੈਠੇ ਅਤੇ ਸੰਨ 2003 ਵਿੱਚ ਪੰਥਕ ਜੁਗਤਿ ਅਨੁਸਾਰ ਲਾਗੂ ਹੋਏ ਅਸਲ ਨਾਨਕਸ਼ਾਹੀ ਕੈਲੰਡਰ ਦਾ ਸੱਤ ਸਾਲ ਵਿਰੋਧ ਕਰਦੇ ਰਹੇ ਸਾਧ ਬਾਬਿਆਂ ਉੱਤੇ ਉਪਰੋਕਤ ਲੇਬਲ ਕਿਉਂ ਨਹੀਂ ਚਿਪਕਾਏ ਗਏ? ਉਨ੍ਹਾਂ ਨੂੰ ਕਿਉਂ ਨਹੀਂ ਤਲਬ ਕੀਤਾ ਗਿਆ?
ਇਹ ਰੋਹ ਭਰੇ ਸਵਾਲ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਨੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਜੁੜੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਠਾਏ, ਜਿਥੇ ਕਿ ਬੀਤੇ 9 ਨਵੰਬਰ ਦਿਨ ਸ਼ਨਿਚਰਵਾਰ ਨੂੰ ਮੂਲ਼ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਬਾਬਤ ਸੈਮੀਨਾਰ ਆਯੋਜਿਤ ਕੀਤਾ ਗਿਆ। ਬਾਲਟੀਮੋਰ ਅਤੇ ਸਿਆਟਲ ਤੋਂ ਬਾਅਦ ਇਸੇ ਵਿਸ਼ੇ ‘ਤੇ ਅਮਰੀਕਾ ਵਿੱਚ ਹੋਣ ਵਾਲਾ ਇਹ ਤੀਸਰਾ ਸੈਮੀਨਾਰ ਵੀ ਸਮੂਹ ਪੰਥਕ ਜਥੇਬੰਦੀਆਂ ਅਤੇ ਸਥਾਨਕ ਸਿੱਖ ਆਗੂਆਂ ਦੇ ਭਰਵੇਂ ਸਹਿਯੋਗ ਨਾਲ ਵਰਲਡ ਸਿੱਖ ਫੈਡਰੇਸ਼ਨ ਵੱਲੋਂ ਹੀ ਕਰਵਾਇਆ ਗਿਆ।
ਬਾਅਦ ਦੁਪਹਿਰ 3 ਵਜੇ ਸਟੇਜ ਸਕੱਤਰ (ਗੁਰਦਵਾਰਾ ਸਿੰਘ ਸਭਾ ਫਰਿਜਨੋ) ਗੁਰਪ੍ਰੀਤ ਸਿੰਘ ਮਾਨ ਨੇ ਸੰਕੋਚਵੇਂ ਸ਼ਬਦਾਂ ਰਾਹੀਂ ਸੈਮੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦੇ ਕੇ ਪਹਿਲੇ ਬੁਲਾਰੇ ਡਾ. ਗੁਰਮੀਤ ਸਿੰਘ ਬਰਸਾਲ ਨੂੰ ਸੱਦਾ ਦਿੱਤਾ। ਹੌਲੀ-ਹੌਲੀ ਭਰਦੇ ਗਏ ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਹਾਲ ਵਿੱਚ ਚਾਰ ਕੁ ਘੰਟੇ ਚੱਲੇ ਇਸ ਸੰਜ਼ੀਦਾ ਮਾਹੌਲ ਵਾਲੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਜਸਵੰਤ ਸਿੰਘ ਹੋਠੀ ਪ੍ਰਧਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਮੂਲ਼ ਨਾਨਕਸ਼ਾਹੀ ਕੈਲੰਡਰ ‘ਤੇ ਲਗਾਤਾਰ ਆਵਾਜ਼ ਬੁਲੰਦ ਕਰ ਰਹੀਆਂ ਸਮੂਹ ਸਿੱਖ ਜਥੇਬੰਦੀਆਂ ਦੀ ਸ਼ਲਾਘਾ ਕੀਤੀ, ਉਥੇ ਉਨ੍ਹਾਂ ਦੱਸਿਆ ਕਿ ਏ. ਜੀ. ਪੀ. ਸੀ. ਨਾਲ ਸਬੰਧਿਤ ਸਾਰੇ ਗੁਰਦੁਆਰਿਆਂ ਵਿੱਚ ਅਸਲ ਕੈਲੰਡਰ ਅਨੁਸਾਰ ਹੀ ਇਤਿਹਾਸਕ ਪੁਰਬ ਮਨਾਏ ਜਾਂਦੇ ਹਨ। ਇਸੇ ਸੰਸਥਾ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਬੜੇ ਦਰਦ ਭਰੇ ਸ਼ਬਦਾਂ ਰਾਹੀਂ ਦੱਸਿਆ ਕਿ ਜਦੋਂ ਸੰਨ 2010 ਵਿੱਚ ਅਸਲ ਕੈਲੰਡਰ ਨੂੰ ‘ਸੋਧਣ‘ ਦੀਆਂ ਤਿਆਰੀਆਂ ਹੋ ਰਹੀਆਂ ਸਨ ਤਾਂ ਉਨ੍ਹਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਸ. ਮੱਕੜ ਨੂੰ ਫੋਨ ‘ਤੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਸਖ਼ਤ ਮਿਹਨਤ ਨਾਲ ਤਿਆਰ ਹੋਏ ਇਸ ਪੰਥਕ ਕੈਲੰਡਰ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਆਪਣੀ ਬੇਬਸੀ ਦੱਸਦਿਆਂ ਸ. ਮੱਕੜ ਨੇ ਉੱਪ ਮੁੱਖ-ਮੰਤਰੀ ਸੁਖਬੀਰ ਬਾਦਲ ਦਾ ਨਾਂ ਲੈ ਕੇ ਕਿਹਾ ਕਿ ਉਨ੍ਹਾਂ ਨਾਲ ਹੀ ਗੱਲ ਕਰੋ, ਮੇਰੇ ਹੱਥ-ਵੱਸ ਕੁਝ ਨਹੀਂ।
ਦਲ ਖਾਲਸਾ ਅਲਾਇੰਸ ਦੇ ਪ੍ਰਮੁੱਖ ਭਾਈ ਪਰਮਜੀਤ ਸਿੰਘ ਦਾਖਾ ਨੇ ਰੋਹ ਭਰੇ ਸ਼ਬਦਾਂ ਰਾਹੀਂ ਸਿੱਖ ਪੰਥ ਦੇ ਕੌਮੀ ਮਸਲਿਆਂ ਵਿੱਚ ਬਿਪਰਵਾਦੀ ਤਾਕਤਾਂ ਦੀ ਘਿਨਾਉਣੀ ਦਖਲ-ਅੰਦਾਜ਼ੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਬਿਪਰ ਤਾਕਤਾਂ ਦੇ ਹੱਥ ਠੋਕੇ ਬਣਨ ਵਾਲੇ ਸਿੱਖ ਭਰਾਵਾਂ ਦੀ ਪਛਾਣ ਕਰਨ ‘ਤੇ ਜ਼ੋਰ ਦਿੱਤਾ। ਭੂਗੋਲ, ਖਗੋਲ ਅਤੇ ਅੰਕ-ਗਣਿਤ ਦੇ ਮਾਹਰ ਭਾਈ ਸਰਵਜੀਤ ਸਿੰਘ ਸੈਕਰਾਮੈਂਟੋ ਨੇ ‘ਸਲਾਈਡ-ਸ਼ੋਅ‘ ਦੀ ਵਰਤੋਂ ਕਰਦਿਆਂ ਸੂਰਜੀ-ਚੰਦਰਮਾ ਕੈਲੰਡਰਾਂ ਦੇ ਨਾਲ-ਨਾਲ ਅਸਲ ਨਾਨਕਸ਼ਾਹੀ ਕੈਲੰਡਰ ਦੀ ਅੰਦਰੂਨੀ ਬਣਤਰ ਦੇ ਅਤਿ-ਮਹੀਨ ਨੁਕਤਿਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਵਾਰ-ਵਾਰ ਬਿਆਨ ਬਦਲਣ ਵਾਲੇ ਵੀਡੀਓ ਕਲਿਪਸ ਦਿਖਾ ਕੇ ਸੰਗਤਾਂ ਨੂੰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ।
ਅਖੰਡ ਕੀਰਤਨੀ ਜਥਾ ਯੂ. ਕੇ. ਪ੍ਰਮੁੱਖ ਭਾਈ ਰਜਿੰਦਰ ਸਿੰਘ ਪੁਰੇਵਾਲ ਅਤੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਵਲੋਂ ਭੇਜਿਆ ਗਿਆ ਲਿਖਤੀ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ, ਜਿਸ ਵਿੱਚ ਅਖੰਡ ਕੀਰਤਨੀ ਜਥੇ ਦੀਆਂ 20 ਯੂਰਪੀ ਇਕਾਈਆਂ ਵਲੋਂ ਅਸਲ ਨਾਨਕਸ਼ਾਹੀ ਕੈਲੰਡਰ ਦੀ ਹੀ ਪਾਲਣਾ ਕਰਦੇ ਰਹਿਣ ਦਾ ਅਹਿਦ ਬਿਆਨਿਆ ਹੋਇਆ ਸੀ। ਉੱਘੇ ਸਿੱਖ ਸਕਾਲਰ ਭਾਈ ਅਸ਼ੋਕ ਸਿੰਘ ਬਾਗੜੀਆ ਵਲੋਂ ਭੇਜਿਆ ਗਿਆ ਪ੍ਰਵਾਸੀ ਸਿੱਖ ਜਥੇਬੰਦੀਆਂ ਦੀ ਸ਼ਲਾਘਾ ਵਾਲਾ ਪੱਤਰ ਵੀ ਪੜ੍ਹਿਆ ਗਿਆ। ਰੇਡੀਓ ‘ਦਿਲ ਆਪਨਾ ਪੰਜਾਬੀ‘ ਦੇ ਮਨਜੀਤ ਸਿੰਘ ਪੱਤੜ ਅਤੇ ਸਾਥੀਆਂ ਵਲੋਂ ਸੰਨ 2014 ਲਈ ਨਵਾਂ ਨਾਨਕਸ਼ਾਹੀ ਕੈਲੰਡਰ ਭਾਰੀ ਗਿਣਤੀ ‘ਚ ਵੰਡਿਆ ਗਿਆ।
ਹੋਰਨਾਂ ਤੋਂ ਇਲਾਵਾ ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ - ਫਰਿਜਨੋ ਸਟੇਟ ਯੂਨੀਵਰਸਟੀ ਦੇ ਸਾਈਂਟਿਸਟ ਡਾ. ਗੁਰੂਮੇਲ ਸਿੰਘ ਸਿੱਧੂ, ਵਰਿੰਦਰ ਸਿੰਘ ਗੋਲਡੀ ਐਲ. ਏ
(WSF), ਰੇਸ਼ਮ ਸਿੰਘ ਅਕਾਲੀ ਦਲ ਮਾਨ, ਪ੍ਰੋ. ਮੱਖਣ ਸਿੰਘ ਸੈਕਰਾਮੈਂਟੋ, ਡਾ. ਨਵਨੀਤ ਸਿੰਘ ਫਰਿਜਨੋ (WSF), ਮਹਿੰਦਰ ਸਿੰਘ ਸੰਧਾਂਵਾਲੀਆ ( ਗੁਰਦੁਆਰਾ ਅਨੰਦਗੜ੍ਹ ਕਰਮਨ), ਸਿਮਰਜੀਤ ਸਿੰਘ ਵਿਰਕ (ਪੰਜਾਬੀ ਕਲਚਰਲ ਐਸੋਸੀਏਸ਼ਨ ਫਰਿਜਨੋ),ਅਮਰੀਕ ਸਿੰਘ ਵਿਰਕ (ਜਨਰਲ ਸਕੱਤਰ ਸੈਂਟਰਲ ਕੈਲੇਫੋਰਨੀਆ ਸਿੱਖ ਕੌਂਸਲ), ਅਵਤਾਰ ਸਿੰਘ ਧਾਮੀ (ਸਿੱਖ ਸਕਾਲਰ), ਚਮਕੌਰ ਸਿੰਘ ਫਰਿਜ਼ਨੋ (ਸਿੰਘ ਸਭਾ ਇੰਟਰਨੈਸ਼ਨਲ), ਅਵਤਾਰ ਸਿੰਘ ਮਿਸ਼ਨਰੀ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ), ਹਰਬਖਸ਼ ਸਿੰਘ ਰਾਊਕੇ (WSF ਸੈਨਹੋਜੇ) , ਕੁਲਦੀਪ ਸਿੰਘ ਢੀਂਡਸਾ (ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ), ਸੁਦੇਸ਼ ਸਿੰਘ ਅਟਵਾਲ (ਵਾਈਸ ਪਰੈਜ਼ੀਡੈਂਟ ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ), ਜਸਵੀਰ ਸਿੰਘ ਤੱਖਰ (ਸੀਨੀਅਰ ਵਾਈਸ ਪਰੈਜ਼ੀਡੈਂਟ ਬੇ-ਏਰੀਆ ਸਿੱਖ ਅਲਾਇਂਸ), ਸੁਖਵਿੰਦਰ ਸਿੰਘ ਸੰਘੇੜਾ (ਜਨਰਲ ਸਕੱਤਰ ਇੰਟਰਨੈਸ਼ਨਲ ਸਿੱਖ ਸਭਿਆਰਕ ਸੋਸਾਇਟੀ), ਕੁਲਦੀਪ ਸਿੰਘ ਯੂਬਾ ਸਿਟੀ(ਮਿਸ਼ਨਰੀ ਸਰਕਲ ਕੈਲੇਫੋਰਨੀਆਂ), ਅਵਤਾਰ ਸਿੰਘ ਰੰਧਾਂਵਾ(ਗੁਰਦਵਾਰਾ ਲੌਡ੍ਹਾਈ) ਅਤੇ ਤਰਲੋਚਨ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ। ਭਾਈ ਗੁਰਨੇਕ ਸਿੰਘ ਬਾਗੜੀ ( WSF) ਅਤੇ ਬੀਬੀ ਕਮਲਜੀਤ ਕੌਰ ਲੈਥਰੋਪ (WSF) ਨੇ ਮਤੇ ਪੜ੍ਹੇ, ਜਿਨ੍ਹਾਂ ਵਿੱਚ ਦੇਸ਼-ਵਿਦੇਸ਼ ਦੀਆਂ ਜਾਗਰੂਕ ਸਿੱਖ ਸਭਾ-ਸੁਸਾਇਟੀਆਂ ਅਤੇ ਸਿੱਖ ਸੰਗਤਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਅਪਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਇੱਕ ਵੱਖਰੇ ਮਤੇ ਰਾਹੀਂ ਭਾਈ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਵਾਸਤੇ ਪ੍ਰਭਾਵਸ਼ਾਲੀ ਰੋਲ ਅਦਾ ਕਰਨ।
ਇੱਕ ਹੋਰ ਮਤੇ ਰਾਹੀਂ ਦੇਸ਼ ਵਿਦੇਸ਼ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਹਾਰਦਿਕ ਅਪੀਲ ਕੀਤੀ ਗਈ ਕਿ ਉਹ ਸੌੜੇ ਸਿਆਸੀ ਹਿਤਾਂ ਤੋਂ ਉੱਪਰ ਉੱਠ ਕੇ ਇਸ ਕੌਮੀ ਕਾਜ਼ ‘ਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀਆਂ ਕੈਲੰਡਰ ਸਬੰਧੀ ਭਾਵਨਾਵਾਂ ਲਿਖਤੀ ਰੂਪ ਵਿੱਚ ਭੇਜਣ। ਹਾਜ਼ਰ ਸੰਗਤਾਂ ਨੇ ਬਾਹਾਂ ਖੜ੍ਹੀਆਂ ਕਰਕੇ ਜੋਸ਼਼ ‘ਚ ‘ਬੋਲੇ ਸੋ ਨਿਹਾਲ‘ ਦੇ ਜੈਕਾਰੇ ਗਜਾਉਂਦਿਆਂ ਮਤਿਆਂ ਨੂੰ ਪ੍ਰਵਾਨਗੀ ਦਿੱਤੀ।
ਇਸ ਮੌਕੇ ਵਰਲਡ ਸਿੱਖ ਫੈਡਰੇਸ਼ਨ ਦੇ ਹਰਮਿੰਦਰ ਸਿੰਘ ਸੇਖਾ , ਗੁਰਿੰਦਰ ਸਿੰਘ ਅਟਵਾਲ, ਬਾਵਾ ਸਿੰਘ ਲੈਥਰੌਪ , ਸਰਬਜੀਤ ਸਿੰਘ ਐਲ ਏ, ਰਛਪਾਲ ਸਿੰਘ ਬਾਹੋਵਾਲ, ਜਿੰਦਰਪਾਲ ਸਿੰਘ ਐਲ ਏ, ਹਰਦੀਪ ਸਿੰਘ ਮਾਣਕਰਾਏ, ਸੁਖਦੇਵ ਸਿੰਘ ਅਤੇ ਸਾਥੀਆਂ ਵੱਲੋਂ ਸਟਾਲ ਵੀ ਲਾਇਆ ਗਿਆ, ਜਿੱਥੇ ਭੇਟਾ ਰਹਿਤ ਸੀ. ਡੀਆਂ, ਡੀ. ਵੀ. ਡੀ., ਗੁਰਮਤਿ ਸਾਹਿਤ ਅਤੇ ਨਵੇਂ ਵਰ੍ਹੇ ਦਾ ਮੂਲ ਨਾਨਕਸ਼ਾਹੀ ਕੈਲੰਡਰ ਵੀ ਭਾਰੀ ਗਿਣਤੀ ‘ਚ ਵੰਡਿਆ ਗਿਆ। ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਦੇ ਪ੍ਰਬੰਧਕਾਂ ਦੀ ਇਸ ਕੌਮੀ ਕਾਰਜ ਨੂੰ ਬਾਖੂਬੀ ਨੇਪਰੇ ਚਾੜ੍ਹਨ ਲਈ ਬੁਲਾਰਿਆਂ ਨੇ ਭਰਵੀਂ ਸ਼ਲਾਘਾ ਕੀਤੀ।


12/11/13)
ਰਨਜੀਤ ਰਾਜੂ/ਗਿਆਨੀ ਜਾਚਕ

ਤਖ਼ਤ ਸ੍ਰੀ ਦਮਦਮਾ ਸਾਹਿਬ `ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਹੈ: ਗਿਆਨੀ ਜਾਚਕ
ਸਾਬੋ ਕੀ ਤਲਵੰਡੀ, 12 ਨਵੰਬਰ (ਰਨਜੀਤ ਰਾਜੂ) ਤਖ਼ਤ ਸ੍ਰੀ ਦਮਦਮਾ ਸਾਹਿਬ `ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੀ ਸਥਾਪਨਾ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ `ਤੇ ਅਧਾਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਆਦੇਸ਼ ਦੀ ਉਲੰਘਣਾ ਹੈ, ਜਿਸ ਰਾਹੀਂ ਜਥੇਦਾਰ ਸਾਹਿਬਾਨ ਐਲਾਨ ਕਰ ਚੁੱਕੇ ਹਨ ਕਿ ਕਿਸੇ ਨਗਰ ਜਾਂ ਅਸਥਾਨ `ਤੇ ਇੱਕ ਗੁਰਦੁਆਰਾ ਸਾਹਿਬ ਦੇ ਹੁੰਦਿਆਂ ਦੂਜਾ ਗੁਰਦੁਆਰਾ ਨਾ ਉਸਾਰਿਆ ਜਾਏ। ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਹੁਰਾਂ ਨੇ ਤਾਂ ਇਥੋਂ ਤੱਕ ਤਾੜਣਾ ਕੀਤੀ ਹੈ ਕਿ ਇੱਕ ਦੇ ਹੁੰਦਿਆਂ ਦੂਜੇ ਗੁਰਦੁਆਰੇ ਦੀ ਬਿਲਡਿੰਗ ਲਈ ਡੋਨੇਸ਼ਨ ਦੇਣੀ ਪਾਪ ਹੈ। ਸਾਨੂੰ ਇਹ ਪੈਸਾ ਵਿਦਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਖਰਚਣਾ ਚਾਹੀਦਾ ਹੈ। ਜਥੇਦਾਰ ਸਾਹਿਬਾਨ ਨੂੰ ਚਾਹੀਦਾ ਹੈ ਕਿ ੳੇਹ ਗੁਰਦੁਆਰਿਆਂ ਪ੍ਰਤੀ ਕੀਤੇ ਐਲਾਨ `ਤੇ ਪਹਿਰਾ ਦੇਣ। ਇਹ ਲਫ਼ਜ਼ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਬਕਾ ਗ੍ਰੰਥੀ ਤੇ ਅੰਤਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਤਦੋਂ ਕਹੇ, ਜਦੋਂ ਅੱਜ ਉਹ ਪਰਵਾਰ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਦਰਸ਼ਨਾਂ ਲਈ ਆਏ।
ਉਨ੍ਹਾਂ ਸਪਸ਼ਟ ਕੀਤਾ ਕਿ ਸਾਬੋ ਕੀ ਤਲਵੰਡੀ ਵਿਖੇ ਤਖ਼ਤ ਸਾਹਿਬ ਦੇ ਆਲੇ ਦੁਆਲੇ ਲਗਭਗ 20 ਗੁਰਦੁਆਰੇ ਹਨ। ਜਿਨ੍ਹਾਂ ਵਿਚੋਂ 10 ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹਨ ਅਤੇ ਬਾਕੀ ਦੇ ਨਿਹੰਗ ਸਿੰਘਾਂ ਤੇ ਡੇਰਾ ਮਸਤੂਆਣਾ ਦੇ ਪ੍ਰਬੰਧ ਥੱਲੇ। ਬੁਰਜ ਤੇ ਭੋਰਾ, ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਪੁਰਾਤਨ ਯਾਦਗਾਰਾਂ ਸਥਾਪਤ ਹਨ। ਗੁਰੂ ਨਿਵਾਜੇ ਉਸ ਸੰਤ ਸਿਪਾਹੀ ਵਿਦਵਾਨ ਦੇ ਹਥਿਆਰ ਤੇ ਹੱਥ ਲਿਖਤੀ ਪਾਵਨ ਬੀੜਾਂ ਮਜੂਦ ਹਨ। ਇਹ ਸਭ ਕਾਸੇ ਦੇ ਹੁੰਦਿਆਂ ਬਾਬਾ ਜੀ ਦੀ ਕੋਈ ਨਵੀਂ ਯਾਦਗਰ ਉਸਾਰਨ ਦੀ ਲੋੜ ਨਹੀਂ। ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਂ `ਤੇ ਗੁਰਦੁਆਰਾ ਬਨਾਉਣਾ ਸਿਧਾਂਤਕ ਪੱਖੋਂ ਵੀ ਗ਼ਲਤ ਹੈ। ਅਸਲ ਵਿੱਚ ਇਹੀ ਕਾਰਨ ਹਨ ਕਿ 9 ਨਵੰਬਰ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਚੰਡੀਗੜ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਅਤੇ ਭਾਈ ਅਸ਼ੋਕ ਸਿੰਘ ਬਾਗੜੀਆ ਵਰਗੇ ਪ੍ਰਤਿਸ਼ਠ ਸਿੱਖ ਚਿੰਤਕਾਂ ਦੀ ਮਜ਼ੂਦਗੀ ਵਿੱਚ ਹੋਏ ‘ਅਵਾਜ਼ਿ ਪੰਥ’ ਸਮਾਗਮ ਵਿੱਚ 400 ਦੇ ਲਗਭਗ ਸਿੰਘ ਸਭਾਵਾਂ ਦੇ ਪ੍ਰਤੀਨਿਧਾਂ ਨੇ ਇੱਕ ਮਤੇ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ `ਤੇ ਕੋਈ ਨਵਾਂ ਗੁਰਦੁਆਰਾ ਉਸਾਰ ਕੇ ਤਖ਼ਤ ਸਾਹਿਬ ਦਾ ਮਹਤਵ ਨਾ ਘਟਾਇਆ ਜਾਏ। ਸਾਰੇ ਪੰਥ ਦਰਦੀ ਸਿੱਖ ਚਿੰਤਕਾਂ ਤੇ ਸੰਤ ਮਹਾਂਪੁਰਖਾਂ ਨੂੰ ਵੀ ਇੱਸ ਪੱਖੋਂ ਸ਼੍ਰੋਮਣੀ ਕਮੇਟੀ ਨੂੰ ਸੁਚੇਤ ਕਰਨਾ ਚਾਹੀਦਾ ਹੈ।
ਗਿਆਨੀ ਜਾਚਕ ਨੇ ਕਿਹਾ ਜੇ ਕੋਈ ਯਾਦਗਰ ਜਰੂਰੀ ਹੈ ਤਾਂ ਸ਼ਹੀਦ ਬਾਬਾ ਦੀਪ ਸਿੰਘ ਮਿਊਜ਼ੀਅਮ ਬਣਾਇਆ ਜਾ ਸਕਦਾ ਹੈ। ਗੁਰਮਤਿ ਇਨਸੀਚਿਊਟ ਨੂੰ ਬਾਬਾ ਜੀ ਦੇ ਨਾਂ ਨਾਲ ਸਬੰਧਤ ਕੀਤਾ ਜਾ ਸਕਦਾ ਹੈ। ਬਾਬਾ ਜੀ ਦੇ ਨਾਂ `ਤੇ ਕੈਂਸਰ ਦਾ ਹਸਪਤਾਲ ਖੋਲ੍ਹ ਕੇ ਇਲਾਕੇ ਦੀ ਸਭ ਤੋਂ ਵੱਡੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਪਰ, ਜੇਕਰ ਮਸਲਾ ਕੇਵਲ ਨਵੀਂ ਗੋਲਕ ਰਖਣ ਦਾ ਹੈ ਤਾਂ ਇਸ ਲਈ ਬਾਬਾ ਜੀ ਦੇ ਬੁਰਜ ਜਾਂ ਭੋਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਆਸ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ, ਪੰਥ ਦੀ ਅਵਾਜ਼ ਨੂੰ ਸੁਣ ਕੇ ਆਪਣੇ ਉਪਰੋਕਤ ਫੈਸਲੇ `ਤੇ ਗੰਭੀਰਤਾ ਨਾਲ ਮੁੜ ਵੀਚਾਰ ਕਰਨਗੇ ਤਾਂ ਜੋ ਪਿਛੋਂ ਨਾ ਪਛਤਾਉਣਾ ਪਵੇ। ਕਿਉਂਕਿ, ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਵਾਂਗ ਇਸ ਅਸਥਾਨ `ਤੇ ਵੀ ਬਾਬਾ ਜੀ ਦੀਆਂ ਮੂਰਤੀਆਂ ਸਾਹਵੇਂ ਜੋਤਾਂ ਜਗਾਉਣ ਤੇ ਚਲੀਹੇ ਕੱਟਣ ਵਾਲੀ ਬਿਪਰਵਾਦੀ ਮਨਮਤਿ ਫੈਲਣ ਦੀਆਂ ਸੰਭਾਵਨਾਵਾਂ ਹਨ।


12/11/13)
ਗੁਰਿੰਦਰ ਸਿੰਘ ਕੋਟਕਪੂਰਾ

“ਸ਼ਗਨ”
ਵਿਆਹ-ਸਮਾਗਮ ਦੇ ਪੰਡਾਲ `ਚ ਦਾਖਲ ਹੁੰਦਿਆਂ ਉਸਨੇ ਇੱਕ ਵਾਰ ਫਿਰ ਮਾਪਿਆਂ ਵੱਲੋਂ ਦਿੱਤੇ ਸ਼ਗਨ ਦੇ 1100 ਰੁਪੈ ਵਾਲੇ ਲਿਫਾਫੇ ਨੂੰ ਜੇਬ `ਚ ਹੱਥ ਪਾ ਕੇ ਟੋਹਿਆ। ਵਿਆਹ `ਚ ਅੰਗਰੇਜ਼ੀ ਗਾਣਿਆਂ ਦੀ ਤਰਜ਼ `ਤੇ ਨੱਚਦੀਆਂ ਮੁਟਿਆਰਾਂ ਉੱਤੋਂ ਜੋ ਲੋਕ ਨੋਟ ਵਾਰ ਕੇ ਸੁੱਟ ਰਹੇ ਸਨ, ਉਨਾਂ ਵਿੱਚ ਲਾੜਾ ਖੁਦ, ਉਸਦੇ ਭਰਾ, ਪਿਤਾ, ਚਾਚੇ ਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਸਨ। ਉਸਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਨਸ਼ੇ ਦੀ ਲੋਰ `ਚ ਲਾੜਾ ਜਾਂ ਉਸਦਾ ਪਿਓ ਸ਼ਗਨ ਵਾਲੇ ਲਿਫਾਫਿਆਂ `ਚੋਂ ਵੀ ਨੋਟ ਕੱਢ ਕੇ ਲੁਟਾ ਰਹੇ ਸਨ। ਉਹ ਕਾਫੀ ਸਮਾਂ ਟਿਕ-ਟਿਕੀ ਲਾ ਕੇ ਇਹ ਨਜ਼ਾਰਾ ਤੱਕਦਾ ਰਿਹਾ ਤੇ ਉਸਨੇ ਆਪਣੀ ਜੇਬ `ਚ ਪਾਏ ਲਿਫਾਫੇ `ਚੋਂ 1100 ਰੁਪੈ ਕੱਢੇ ਤੇ ਖਾਲੀ ਲਿਫਾਫਾ ਲਾੜੇ ਵੱਲੋਂ ਸੁੱਟੇ ਜਾ ਰਹੇ ਲਿਫਾਫਿਆਂ `ਚ ਸੁੱਟ ਦਿੱਤਾ। ਉਸਨੇ ਸ਼ਗਨ ਦੀ ਰਕਮ ਲਾੜੇ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦੀ ਬਜਾਇ ਬਰਾਤੀਆਂ ਦੀ ਜੂਠ ਚੁੱਕ ਰਹੇ ਮਾਸੂਮ ਉਮਰ ਦੇ ਬੱਚਿਆਂ `ਚ ਵੰਡਣੀ ਮੁਨਾਸਿਬ ਸਮਝੀ ਤੇ ਸਮਾਗਮ ਖਤਮ ਹੋਣ ਤੋਂ ਬਾਅਦ ਘਰ ਜਾਂਦਿਆਂ ਉਹ ਖੁਦ ਨੂੰ ਹਲਕਾ-ਹਲਕਾ ਮਹਿਸੂਸ ਕਰ ਰਿਹਾ ਸੀ।
*********************************************
ਅਸ਼ਲੀਲਤਾ
ਸਾਥੀਓ, ਜੇਕਰ ਸਮਾਜ `ਚ ਔਰਤਾਂ ਤੇ ਲੜਕੀਆਂ ਦਾ ਸਤਿਕਾਰ ਬਰਕਰਾਰ ਰੱਖਣਾ ਹੈ ਅਤੇ ਸਨਮਾਨ `ਚ ਵਾਧਾ ਕਰਨਾ ਹੈ ਤਾਂ ਅਸ਼ਲੀਲਤਾ ਪਰੋਸਣ ਵਾਲੀਆਂ ਫਿਲਮਾਂ, ਨਾਟਕਾਂ, ਗੀਤਾਂ ਅਤੇ ਗਾਇਕਾਂ ਦਾ ਬਾਈਕਾਟ ਕਰਨਾ ਪਵੇਗਾ। ਮੁਹੱਲਾ ਵਾਸੀਆਂ ਵੱਲੋਂ ਕੀਤੇ ਜਾ ਰਹੇ ਸਮਾਗਮ `ਚ ਬਿਨਾਂ ਬੁਲਾਏ ਪੁੱਜੇ ਸਿਆਸੀ ਲੀਡਰ ਦਾ ਭਾਸ਼ਨ ਸੁਣ ਕੇ ਸਾਰੇ ਹੈਰਾਨ ਹੋ ਰਹੇ ਸਨ ਪਰ ਕੋਈ ਬੋਲਣ ਦੀ ਜ਼ੁਰਅੱਤ ਨਹੀਂ ਸੀ ਕਰ ਰਿਹਾ। ਅਖੀਰ ਪਿੰਡ ਦੇ ਕੇਹਰ ਅਮਲੀ ਨੇ ਹੋਂਸਲਾ ਕਰਕੇ ਮਾਈਕ ਫੜਿਆ ਤੇ ਬੋਲਣਾ ਸ਼ੁਰੂ ਕਰ ਦਿਤਾ ਕਿ ਜੇਕਰ ਸਿਆਸੀ ਲੋਕ ਆਪਣੇ ਸਮਾਗਮਾਂ `ਚ ‘ਓ ਦੇਖੋ ਸੜਕਾਂ `ਤੇ ਅੱਗ ਤੁਰੀ ਜਾਂਦੀ ਹੈ. . . .’ਆਦਿਕ ਗਾਉਣ ਵਾਲੇ ਗਾਇਕਾਂ ਨੂੰ ਬਹੁਤੀ ਮਹੱਤਤਾ ਨਾ ਦੇਣ ਤਾਂ ਅਸ਼ਲੀਲ ਗਾਉਣ ਵਾਲੇ ਗਾਇਕਾਂ ਨੂੰ ਆਪਣੇ ਆਪ ਸਬਕ ਮਿਲ ਜਾਵੇਗਾ, ਤੁਸੀਂ ਫਿਲਮਾਂ ਤੇ ਨਾਟਕਾਂ ਤੋਂ ਪਹਿਲਾਂ ਅਸ਼ਲੀਲਤਾ ਪਰੋਸਣ ਵਾਲੇ ਗਾਇਕਾਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਚੰਗਾ ਗਾਉਣ ਵਾਲਿਆਂ ਨੂੰ ਬਣਦਾ ਸਨਮਾਨ ਦੇਣ ਦਾ ਪ੍ਰਣ ਕਰੋ, ਫਿਰ ਦੇਖੋ ਕਿਵੇਂ ਇਨਕਲਾਬ ਆਉਂਦਾ ਹੈ। ਭਾਂਵੇ ਲੀਡਰ ਤਾਂ ਉਥੋਂ ਹੋਲੀ ਜਿਹੀ ਖਿਸਕਦਾ ਬਣਿਆ ਪਰ ਅਮਲੀ ਦੀਆਂ ਖਰੀਆਂ-ਖਰੀਆਂ ਸੁਣ ਕੇ ਪਿੰਡ ਵਾਸੀ ਹੈਰਾਨ ਰਹਿ ਗਏ।
ਗੁਰਿੰਦਰ ਸਿੰਘ ਕੋਟਕਪੂਰਾ
ਮੋਬਾ. 98728-10153


10/11/13)
ਦਲੇਰ ਸਿੰਘ ਜੋਸ਼

ਗਜ ਸ਼ਬਦ ਦੀ ਸਮੀਖਿਆ
ਅੱਜ ਦਾ ਸ਼ਬਦ ਜਿਸਦੀ ਅਸਾਂ ਵਿਚਾਰ ਸਾਂਝੀ ਕਰਨੀ ਹੈ, ਉਹ ਗਜ ਹੈ। ਇਹ ਸ਼ਬਦ ਬਹੁ ਆਰਥਕ ਸ਼ਬਦ ਹੈ। ਕਿਸੇ ਵਿਅਕਤੀ ਦਾ ਨਾਮ ਭੀ ਹੁੰਦਾਂ ਹੈ ਜਿਵੇਂ ਗੱਜ ਸਿੰਘ ਜਾਂ ਪਿਛੇਤਰ ਲਗ ਕੇ ਭੀ ਨਾਮ ਬਣਦਾ ਹੈ। ਜਿਵੇਂ ਗੜਗੱਜ ਸਿੰਘ। ਗਜ ਦਾ ਅਰਥ ਗੱਜਨਾਂ ਭੀ ਹੈ ਜਿਵੇਂ ਅੱਜ ਬੱਦਲ ਬਹੁਤ ਗੱਜ ਰਿਹਾ ਹੈ। ਗਜ ਗਣੇਸ਼ ਨੂੰ ਭੀ ਕਿਹਾ ਜਾਦਾ ਹੈ। ਰਾਜੇ ਸੁਗ੍ਰੀਵ ਦੇ ਇੱਕ ਮੰਤਰੀ ਦਾ ਭੀ ਨਾਮ ਸੀ। ਗਜ ਇੱਕ ਮਿਣਤੀ ਦਾ ਭੀ ਪੈਮਾਨਾ ਹੈ ਜੋ ਅਠਤਾਲੀ ਉਗਲਾਂ, ਜਾਂ ਬਾਰਾਂ ਚਪੇ, ਜਾਂ ਤੇਰਾਂ ਗਿਰਹਾ ਜਾਂ ਦੋ ਹੱਥ ਦਾ ਇੱਕ ਦਾ ਇੱਕ ਪੈਮਾਨਾ ਜੋ ਇੱਕ ਗਜ ਅਖਵਾਉਦਾਂ ਹੈ। ਅੱਜ ਕੱਲ ਇਸਦੀ ਵਰਤੋਂ ਅਮਰੀਕਾ ਕਨੈਡਾ ਅਤੇ ਯੂ ਕੇ ਵਿੱਚ ਤਾਂ ਕਾਇਮ ਹੈ ਪਰ ਭਾਰਤ ਵਿੱਚ ਇਸਦੀ ਥਾਂ ਮੀਟਰ ਨੇ ਲੈ ਲਈ ਹੈ ਜੋ ਗਜ ਤੋਂ ਥੋੜਾ ਜਿਹਾ ਲੰਬਾਈ ਵਿੱਚ ਲੰਮੇਰਾ ਹੈ। ਸਰੰਗੀ ਜਾਂ ਸਰੰਦੇ ਨੂੰ ਵਜਾਉਣ ਵਾਲੇ ਕਮਾਨਚੇ ਨੂੰ ਭੀ ਗਜ ਹੀ ਬੋਲਦੇ ਹਨ। ਬੰਦੂਕ ਨੂੰ ਸਾਫ ਕਰਨ ਜਾਂ ਬੰਦੂਕ ਵਿੱਚ ਠੋਕ ਕੇ ਬਰੂਦ ਭਰਨ ਲਈ ਵਰਤੇ ਜਾਣ ਵਾਲੇ ਲੋਹੇ ਦੇ ਸਰੀਏ ਨੂੰ ਭੀ ਗੱਜ ਹੀ ਕਿਹਾ ਜਾਂਦਾ ਹੈ। ਪਠਾਨਾਂ ਦੀ ਫੌਜ ਵਿੱਚ ਮਹਾਨ ਯੋਧੇ ਨੂੰ ਗਾਜੀ ਕਿਹਾ ਜਾਦਾ ਹੈ।
ਹਮੈ ਨ ਗਜ ਸੈਨਾ ਮਹਿ ਦੀਜੈ॥ ਹਿੰਦੂ ਧਰਮ ਰਾਖਿ ਕਰ ਲੀਜੈ॥
(ਦੇਖੋ ਮਹਾਨ ਕੋਸ਼ 1430)
ਗਜ ਦਾ ਅਰਥ ਹਾਥੀ ਭੀ ਹੈ। ਇਸਨੂੰ ਗਜਇਦ੍ਰੰ ਹਾਥੀਆਂ ਦਾ ਰਾਜਾ। ਹਾਥੀ ਨੂੰ ਹਸਤੀ ਭੀ ਕਹਿਾ ਗਿਆ ਹੈ ਹਸਤੀ ਸਿਰ ਜਿਉ ਅੰਕਸ ਹੈ …। ਮਤੰਗ,. ਕਰੀ. ਨਾਗ. ਕੁੰਚਰ ਫੀਲ ਅਤੇ ਐਲੀਫੈਟ ਤੇ ਹੈ ਤੇ ਕੁੱਝ ਹੋਰ ਭੀ ਨਾਮ ਹਨ।
ਬਾਣੀ ਵਿੱਚ ਆਇਆ ਇਹ ਨਾਮ ਦੋ ਅਰਥਾਂ ਵਿੱਚ ਹੀ ਆਇਆ ਹੈ।
ਇਕ ਮਿਣਤੀ ਦੇ ਪੈਮਾਨੇ ਗਜ ਵਾਸਤੇ ਤੇ ਇੱਕ ਹਾਥੀ ਵਾਸਤੇ। ਗੁਰਬਾਣੀ ਅੰਦਰ ਆਏ ਇਹ ਦੋਵਾਂ ਨਾਮਾਂ ਦੇ ਅਧਾਰ ਤੇ ਵਖਰੀ 2 ਵਿਚਾਰ ਆਪ ਜੀ ਨਾਲ ਸਾਝੀ ਕਰਨ ਦੀ ਆਗਿਆ ਚਾਹਵਾਂਗਾ।
{1} ਗਜ ਕੋ ਤ੍ਰਾਸ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ॥ ਪੰਨਾਂ 220॥ ਮ: 9॥ ਰਾਗ ਗਾਉੜੀ॥
ਜਿਸ ਦਾ ਸਿਮਰਨ ਕਰਕੇ ਹਾਥੀ ਦਾ ਡਰ ਮਿਟ ਗਿਆ ਸੀ. ਤੁਸੀ ਉਸਨੂੰ ਕਿਉ ਭੁਲਾ ਰਹੇ ਹੋ।
{2} ਕਾਮ ਸੁਆਇ ਗਜ ਬਸਿ ਪਰੈ ਮਨ ਬਉਰਾ ਰੇ ਅੰਕਸ ਸਹਿਓ ਸੀਸ। ਪੰਨਾਂ 335॥ ਕਬੀਰ ਜੀ।
ਕਾਮ ਦੇ ਚਸਕੇ ਵਿੱਚ ਗ੍ਰਸਿਆ ਹਾਥੀ ਪਰਾਏ ਵੱਸ ਹੋ ਜਾਂਦਾ ਹੈ ਤੇ ਫਿਰ ਮਹਾਵਤ ਦਾ ਕੁੰਡਾਂ ਅਪਣੇ ਸਿਰ ਤੇ ਸੰਿਹਦਾਂ ਹੈ।
{3} ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ॥ ਸੋਰਠਿ ਮ: 9॥ 632 ਪੰਨਾਂ॥
ਜਦੋਂ ਹੀ ਦਇਆ ਦੇ ਦਾਤੇ ਪਰਮਾਤਮਾ ਦੀ ਓਟ ਹਾਥੀ ਨੇ ਤੱਕੀ ਤਾਂ ਤੇਦੂਏ ਦੀ ਪਕੜ ਤੋਂ ਤੋਂ ਹਾਥੀ ਦਾ ਸਿਤਾਰਾ ਹੋ ਗਿਆ॥
{4} ਗਜਇੰਦ੍ਰ ਧਿਆਇਓ ਹਰਿ ਕੀਓ ਮੋਖ॥ ਬਸੰਤ ਮ: 5॥ 1192ਪੰਨਾਂ॥
ਵਡੇ ਹਾਥੀ ਨੇ ਤੰਦੂਏ ਦੀ ਫਾਹੀ ਵਿੱਚ ਫੱਸ ਕੇ ਪਰਮਾਤਮਾ ਨੂੰ ਧਿਆਇਆ ਤਾਂ ਪਾਣੀ ਵਿੱਚ ਡੁਬਦੇ ਨੂੰ ਪ੍ਰਭੂ ਨੇ ਤੰਦੂਏ ਦੀ ਫਾਹੀ ਤੋਂ ਬਚਾ ਲਿਆ।
{5} ਕਹੁ ਨਾਨਕ ਅਬ ਓਟ ਹਰਿ ਗਜ ਸਿਉ ਹੋਹੁ ਸਹਾਇ॥ ਸਲੋਕ ਮ: 9॥ 1429ਪੰਨਾਂ॥
ਹੇ ਨਾਨਕ ਆਖ ਇਹੋ ਜੇਹੇ ਵੇਲੇ ਹੁਣ ਤੇਰਾ ਹੀ ਸਹਾਰਾ ਹੈ, ਜਿਵੈਂ ਤੰਦੂਏ ਤੋਂ ਹਾਥੀ ਨੂੰ ਬਚਾਉਣ ਲਈ ਸਹਇਤਾ ਕੀਤੀ ਸੀ ਉਵੇਂ ਹੁਣ ਸਾਡੇ ਭੀ ਸਹਾਇਕ ਹੋਵੋ ਜੀ
ਇਥੇ ਤੱਕ ਪੰਜ ਪ੍ਰਮਾਨ ਹਾਥੀ ਅਰਥ ਰੱਖਨ ਵਾਲੀਆਂ ਪੰਕਤੀਆ ਦੇ ਆਪ ਜੀ ਨਾਲ ਸਾਂਝੇ ਕੀਤੇ ਹਨ ਅਗਲੇਰੇ ਪ੍ਰਮਾਨ ਮਿਣਤੀ ਦੇ ਪੈਮਾਨੇ ਗਜ ਨਾਲ ਸਬੰਧ ਰਖਨ ਵਾਲੀਆਂ ਪੰਕਤੀਆਂ ਦੇ ਕਰਨ ਦੀ ੳਾਗਿਆ ਚਾਹਵਾਂਗੇ।
(1) ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨ ਸੇਰ ਅਢਾਈ॥ ਗਾਉੜੀ ਕਬੀਰ ਜੀ॥ 335ਪੰਨਾਂ॥
ਸਰੀਰ ਰੂਪੀ ਇਹ ਤਾਣੀ ਗਜਾਂ ਨਾਲ ਨਹੀ ਮਿਣੀ ਜਾਦੀ, ਵਟੇ ਨਾਲ ਤੋਲੀਦੀਂ ਨਹੀ, ਫਿਰ ਭੀ ਇਸ ਨੂੰ ਢਾਈ ਸੇਰ ਖੁਰਾਕ ਰੋਜ ਪਾਣ ਵਾਸਤੇ ਚਾਹੀਦੀ ਹੈ।
(2) ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨ ਤਗ॥ ਕਬੀਰ ਜੀ॥ 476ਪੰਨਾਂ ਆਸਾ ਰਾਗ॥
ਜੋ ਮਨੁਖ ਸਾਢੇ ਤਿੰਨ ਤਿੰਨ ਗਜ ਧੋਤੀਆਂ ਪਹਿਨਦੇ ਹਨ, ਤਿੰਨਾਂ ਤੰਦਾਂ ਵਾਲੇ ਜਨੇਉ ਪਾਦੇ ਹਨ।
(3) ਮਨ ਮੇਰੋ ਗਜ ਜਿਹਬਾ ਮੇਰੀ ਕਾਤੀ॥ ਆਸਾ ਨਾਮਦੇਵ ਜੀ॥ 485ਪੰਨਾਂ॥
ਭਗਤ ਨਾਮਦੇਵ ਜੀ ਫੁਰਮਾਨ ਕਰਦੇ ਹਨ ਕਿ ਪ੍ਰਭੂ ਦੀ ਭਗਤੀ ਕਰਦਿਆਂ 2 ਮੇਰਾ ਮਨ ਗਜ ਬਣ ਗਿਆ ਹੈ ਤੇ ਰਸਨਾਂ ਮੇਰੀ ਕੈਂਚੀ ਬਣ ਗਈ ਹੈ।
(3) ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ॥ ਕਬੀਰ ਜੀ ਰਾਗ ਗਾਉੜੀ॥ 335ੰਨਾਂ॥
ਜਦੋ ਜੀਵ ਜਨਮ ਲੈਦਾਂਓ ਹੈ ਤਾਂ 40 ਗਜ ਦੀ ਇੱਕ ਪੂਰੀ ਤਾਣੀ ਬਣ ਜਾਦੀ ਹੈ। ਜਿਸ ਵਿੱਚ ਨੌ ਗੋਲਕਾਂ ਦੱਸ ਇੰਦ੍ਰੇ ਤੇ ਇਕੀ ਗਜ ਹੋਰ ਹੁੰਦੇ ਹਨ।
ਅੱਜ ਇਤਨੀ ਵਿਚਾਰ ਪ੍ਰਵਾਨ ਕਰ ਲੈਣੀ ਜੀ ਭੁਲਚੁਕ ਦੀ ਖਿਮਾਂ।
ਦਲੇਰ ਸਿੰਘ ਜੋਸ 9888151686


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


10/11/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਕੁਥਰੇ ਸੁਥਰ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਟੁੱਟੇ ਕੱਚ ਦਾ ਸੁੱਟਣਾ ਚੰਗਾ ਹੱਥ ਵੱਢਦਾ ਹੱਥ ਜੋ ਲਾਵੇ
ਏਸੇ ਤਰ੍ਹਾਂ ਕੁੱਝ ਟੁੱਟੇ ਰਿਸ਼ਤੇ ਬਸ ਸੁੱਟਣ ਜੋਗ ਰਹੰਦੇ

ਦਾਲ ਦੇ ਰੋੜੇ ਕੱਢੀਏ ਨਾ ਜੇ ਮੂੰਹ ਆਏ ਕਿਰਚ ਹੀ ਆਵੇ
ਮੇਲ ਬਰਾਬਰ ਹੋਵਣ ਤੇ ਫ਼ਲਦੇ ਨਾ ਬੇਮੇਲੇ ਕਦੇ ਸੋਹੰਦੇ

ਅੱਠੇਂ ਪਹਿਰ ਰਹੇ ਵਿੱਸ ਘੁੱਲਦਾ ਕਦੇ ਨਾ ਸਾਥ ਸੁਹਾਵੇ
ਰਹੇ ਵਿਸ਼ਵਾਸ ਪਿਆਰ ਨਾ ਜਿੱਥੇ ਉਹ ਘਰ ਤਿੜ ਢਹੰਦੇ

ਜਾਂ ਫ਼ੱਲ ਦੇਵੇ ਜਾਂ ਛਾਂ ਦੇਵੇ ਠੰਡੀ ਮਾਣ ਓਹੀ ਰੁੱਖ ਪਾਵੇ
ਬਿਨ-ਛਾਵੇਂ ਬਿਨ-ਫ਼ੱਲ ਦਿਓਂ ਚੁੱਭਦੇ ਕੰਡੇ ਬਣ ਬਹੰਦੇ

ਪਲਾਂ ਦੀ ਗ਼ਲਤੀ ਰੁਲੇ ਜ਼ਿੰਦਗੀ ਪੱਲੇ ਰਹਿਣ ਪਛਤਾਵੇ
ਨਾਂ ਦਾ ਜੋੜ ਇਤਫ਼ਾਕ ਨਾ ਹੋਵੇ ਜਾਣ ਬੁੱਝ ਖੂਹ ਡਿਗੰਦੇ

ਅੰਦਰ ਕੁਥਰੇ ਸੜਿਆਂਦ ਭਰੀ ਬਾਹਰ ਸੁਥਰ ਬਣੰਦੇ
ਕ਼ਿਰਦਾਰ ਦੇ ਪੂਰੇ ਨਾ ਕਦੇ ਜਾਣੋ ਕਰ ਹੋਰ ਹੋਰ ਕਹੰਦੇ


09/11/13)
ਮੇਜਰ ਸਿੰਘ ‘ਬੁਢਲਾਡਾ’

ਕੀ ‘ਰਾਮ’ ਭਗਵਾਨ ਸੀ?
ਕੰਨ ਕਰੋ ਵਾਰਤਾ ਸੁਣਾਵਾਂ ‘ਰਾਮ’ ਦੀ, ਸੁਣੋ ਨਾਲ ਧਿਆਨ ਜੀ।
ਫਿਰ ਸੋਚੋ ਤੇ ਵਿਚਾਰੋ ਸਹੀ ਕਰੋ ਫੈਂਸਲਾ, ਕੀ ਰਾਮ ਭਗਵਾਨ ਸੀ?

ਕੁਟੀਆ ਦੇ ਵਿਚੋਂ ਜਦੋਂ ‘ਸੀਤਾ’ ਤਾਂਈਂ ਚੁੱਕ, ਲੋਕੋ ‘ਰੌਣ’ ਲੈ ਗਿਆ।
ਲੱਗਿਆ ਨਾ ਪਤਾ ਫਿਰ ਇਸ ‘ਰਾਮ’ ਨੂੰ ਵੀ ‘ਸੀਤਾ’ ਕੌਣ ਲੈ ਗਿਆ?
ਫਿਰਦਾ ਸੀ ਜੰਗਲਾਂ ਦੇ ਵਿੱਚ ਭਾਲਦਾ ਜੋ ਕਹਿੰਦੇ ਜਾਣੀ-ਜਾਣ ਸੀ।
ਸੋਚੋ ਤੇ ਵਿਚਾਰੋ ਸਹੀ ਕਰੋ ਫੈਂਸਲਾਂ, ਕੀ……………?
ਫਿਰ ਸੂਰਮੇ ਮਹਾਨ ਰਾਜੇ ‘ਬਾਲੀ’ ਤਾਂਈ, ਧੋਖੇ ਨਾਲ ਮਾਰਿਆ।
ਛਿੱਕੇ ਉੱਤੇ ਟੰਗਕੇ ਅਸੂਲ ਸੂਰਿਆਂ ਦੇ ਕਹਿਰ ਗੁਜਾਰਿਆ।
ਧੋਖੇ ਨਾਲ ਮਾਰਦੇ ਨਾ ਕਦੇ ਸੂਰਮੇਂ, ਉਹ ਲੜ੍ਹਦੇ ਮੈਦਾਨ ਜੀ।
ਸੋਚੋ ਤੇ ਵਿਚਾਰੋ ਸਹੀ ਕਰੋ ਫੈਂਸਲਾਂ ਕੀ……………?
ਫਿਰ ਸੱਚੀ-ਝੂੱਠੀ ਸੀਤਾ ਦਾ ਨਾ ਪਤਾ ਲੱਗਿਆ, ਲੋਕੋ ਪੁੱਠੀ ਜੱਚਗੀ।
ਲਈ ਪ੍ਰਿਖਿਆ ਦੇ ਵਿਚੋ ਸੀਤਾ ਪਾਸ ਹੋ ਗਈ, ਨਾ ਆਇਆ ਫਿਰ ਸੱਚ ਜੀ।
ਸਮਝਿਆ ਨਾ ਬੜਾ ਸਮਝਾਇਆ ਸੀਤਾ ਨੇ, ਪਤੀ ਭਗਵਾਨ ਜੀ।
ਸੋਚੋ ਤੇ ਵਿਚਾਰੋ ਸਹੀ ਕਰੋ ਫੈਸਲਾਂ, ਕੀ……………?
ਅਖੀਰ ਕਿਸੇ ਪਿਛੇ ਲੱਗ ਸੀਤਾ ਘਰੋ ਕੱਢਤੀ, ਲਾਈ ਲੱਗ ਰਾਮ ਨੇ।
ਕੀਤਾ ਨਾ ਤਰਸ ਗਰਭਵਤੀ ਸੀਤਾ ਤੇ, ‘ਮੇਜਰਾ’ ਇਹ ਰਾਮ ਨੇ।
ਮਾਰਿਆ ‘ਸ਼ਬੂਕ ਰਿਸ਼ੀ’ ਨਾਮ ਜੱਪਦਾ, ਝੂਠ ਨਾ ਬਿਆਨ ਜੀ।
ਸੋਚੋ ਤੇ ਵਿਚਾਰੋ ਸਹੀ ਕਰੋ ਫੈਂਸਲਾਂ, ਕੀ……………?
(ਹਵਾਲਾ-ਰਮਾਇਣ)
-----------------------

ਜੋਤੀ/ਸੁਲਤਾਨਾ ਨੂਰਾਂ’
“ਹਟ ਮੁੱਲਾਂ ਮੈਨੂੰ ਰੋਕ ਨਾ, ਮੈਨੂੰ ਮੱਥੇ ਤਿਲਕ ਲਗਾਵਣਦੇ।
ਮੱਥੇ ਤਿਲਕ ਲਗਾਕੇ, ਮੈਨੂੰ ਘਰ ਕੰਜ਼ਰਾਂ ਦੇ ਜਾਵਣਦੇ।
ਘਰ ਕੰਜ਼ਰਾਂ ਦੇ ਜਾਕੇ ਮੈਨੂੰ ‘ਤਨ’ ਤੇ ਘੱਗਰੀ ਪਾਵਣਦੇ।
ਕੰਜ਼ਰੀ ਬਣਿਆਂ ਇਜ਼ਤ ਨਾ ਘੱਟਦੀ, ਨੱਚਕੇ ਯਾਰ ਮਨਾਵਣਦੇ।
ਕੁੱਲ੍ਹੀ ਰਾਹ ਵਿੱਚ ਪਾਈ ਅਸਾਂ ਤੇਰੇ ਵੇ ਆਉਦਾਂ-ਜਾਂਦਾ ਤੱਕਦਾ ਰਹੀ।”
ਇਹਨਾਂ ਲਾਇਨਾ ਨੂੰ ‘ਜੋਤੀ ਅਤੇ ਸੁਲਤਾਨਾ ਨੂਰਾਂ’ ਜੋੜੀ ਨੇ ਨਕੋਦਰ ਵਿਖੇ ‘ਲਾਡੀ ਸ਼ਾਹ’ ਦੇ ਡੇਰੇ ਵਿੱਚ ਬੜੇ ਹੀ ਸੋਹਣੇ ਢੰਗ ਨਾਲ ਗਾਇਆ ਹੈ। ਜਿਸ ਤੋ ਆਮ ਲੋਕ ਬੜੇ ਪ੍ਰਭਾਵਤ ਹੋਏ ਹਨ। ਪਰ ਮੈਨੂੰ ਇਸ ਵਿੱਚ ਕੁੱਝ ਵੀ ਵਧੀਆ ਨਹੀਂ ਲਗਦਾ। ਕਿਉਂ ਕਿ ਤਿਲਕ ਲਾਉਣਾ ਹਿੰਦੂਆਂ ਦਾ ਕੰਮ ਹੈ, ਤਿਲਕ ਲਾਕੇ ਮੰਦਰ ਚ ਜਾਣ ਦੀ ਗੱਲ ਹੁੰਦੀ ਤਾਂ ਹੋਰ ਗੱਲ ਸੀ, ਤਿਲਕ ਲਾਕੇ ਕੰਜ਼ਰਾਂ ਦੇ ਘਰ ਜਾਣਾ ਕਹਿੜੀ ਚੰਗੀ ਗੱਲ ਹੈ ਅਤੇ ਫਿਰ ਕਿਤੇ ਜਾਓ (ਚਾਹੇ ਕੰਜ਼ਰਾਂ ਦੇ ਘਰ) ‘ਤਨ’ ਤੇ ‘ਘੱਗਰੀ’ ਪਾਕੇ ਹੀ ਜਾਇਆ ਜਾਂਦਾ, ਉਥੇ (ਕੰਜ਼ਰਾਂ ਦੇ) ਤਾਂ ……. । ਅਖੇ “ਕੰਜ਼ਰੀ ਬਣਿਆਂ ਇਜ਼ਤ ਨਾ ਘੱਟਦੀ” ਜਦੋਂ ਕੰਜ਼ਰ/ਕੰਜ਼ਰੀ ਦੀ ਇਜ਼ਤ ਹੁੰਦੀ ਹੀ ਨਹੀਂ ਤਾਂ (ਇਜ਼ਤ) ਘਟਨ ਸਵਾਲ ਹੀ ਨਹੀਂ ਪੈਦਾ ਹੁੰਦਾ।
***********************
ਮੇਜਰ ਸਿੰਘ ‘ਬੁਢਲਾਡਾ’
94176 42327
90414 06713


09/11/13)
ਦਲੇਰ ਸਿੰਘ ਜੋਸ਼

{ਅਲਾਹੁ ਸ਼ਬਦ ਦੀ ਗੋਸ਼ਟੀ}
ਦਾਸ ਵਲੋਂ ਇੱਕ ਪ੍ਰਕਰਣ ਅਰੰਭ ਕੀਤਾ ਗਿਆ ਸੀ ਜਿਸਦਾ ਨਾਮ ਸ਼ਬਦ ਸਮੀਖਿਆ ਰੱਖਿਆ ਗਿਆ ਸੀ। ਉਸਦੇ ਕੁੱਝ ਲੇਖ ਅਖਬਾਰਾਂ ਵਿੱਚ ਤੇ ਕੁੱਝ ਲੇਖ ਵੈਬਸਾਈਟਾਂ ਤੇ ਪਾਏ ਗਏ। ਜਿਨ੍ਹਾਂ ਨੂੰ ਪੱੜਕੇ ਬਹੁਤ ਸਾਰੇ ਸਜਨਾਂ ਨੇ ਦਾਸ ਦਾ ਹੋਸਲਾ ਭੀ ਵਧਾਇਆ ਤੇ ਅਪਣੇ ਵਲੋਂ ਕੀਮਤੀ ਵਿਚਾਰ ਭੀ ਲਿਖ ਕੇ ਦਸੇ ਤੇ ਫੋਨ ਤੇ ਭੀ ਰਾਬਤਾ ਕਾਇਮ ਕੀਤਾ। ਮੈ ਅਪਣੇ ਵਲੋਂ ਸੱਭ ਸਜਨਾਂ ਮਿਤਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਮੇਰੇ ਮਨੋਬਲ ਨੂੰ ਵਧਾਉਣ ਵਿੱਚ ਪੂਰਨ ਸਹਿਯੋਗ ਬਖਸ਼ਿਆ। ਵਾਹਗਿੁਰੂ ਜੀ ਆਪ ਜੀ ਨੂੰ ਭੀ ਹਮੇਸ਼ਾ ਚੜਦੀਆਂ ਕਲਾ ਬਖਸਨ ਜੀ। ਸਹਿਤ ਲਿਖਣਾ ਅਤੇ ਪੜਣਾ ਕੋਈ ਸੋਖੀ ਗੱਲ ਨਹੀ। ਮੈ ਵੇਖਿਆ ਹੈ ਕਿ ਕਈ ਥਾਵਾਂ ਤੇ ਬਹੁਤ ਵਡੀਆਂ ਵਡੀਆਂ ਲਾਇਬ੍ਰੇਰੀਆਂ ਪੁਸਤਕਾਂ ਨਾਲ ਭਰੀਆਂ ਪਈਆਂ ਹਨ ਪਰ ਪੱੜ੍ਹਨ ਵਾਲਾ ਕੋਈ ਨਹੀ। ਪੱੜ੍ਹਨ ਲਈ ਸਮੇਂ ਦੀ ਲੋੜ ਹੈ। ਫਿਰ ਪੱੜ੍ਹਨ ਲਈ ਰੁਚੀ ਹੋਣੀ ਚਾਹੀਦੀ ਹੈ। ਬਿਨਾਂ ਰੁਚੀ ਦੇ ਕਿਸੇ ਭੀ ਕਿਤਾਬ ਜਾਂ ਲੇਖ ਦੀ ਗੱਲ ਸਾਡੀ ਸਮਝ ਵਿੱਚ ਨਹੀ ਆਉਦੀ। ਦੂਸਰਾ ਲਿਖਣਾ ਕੋਈ ਖਾਲਾ ਜੀ ਦਾ ਵਾੜਾਂ ਨਹੀ। ਇੱਕ ਲੇਖਕ ਨੂੰ ਲਿਖਣ ਲਈ ਭੀ ਬਹੁਤ ਜਾਣਕਾਰੀ ਇਕਠੀ ਕਰਣੀ ਪੈਦੀ ਹੈ ਤਾਂ ਜਾ ਕੇ ਉਹ ਕੁੱਝ ਲਿਖਣ ਦੇ ਯੋਗ ਹੁੰਦਾਂ ਹੈ। ਪਿਛਲੇ ਪ੍ਰਕਰਣਾ ਵਿੱਚ ਇੱਕ ਸਮੀਖਿਆ ਛਪੀ ਸੀ (ਅਲਾਹੁ ਸ਼ਬਦ ਦੀ ਸਮੀਖਿਆ) ਜਿਸ ਨੂੰ ਬਹੁਤ ਸਾਰੇ ਸਜਨਾਂ ਨੇ ਪੜਿਆ ਵਿਚਾਰਿਆ ਤੇ ਕੁਮਿਟ ਭੀ ਕੀਤਾ। ਇਨਾਂ ਮਿਤਰਾਂ ਵਿੱਚ ਇੱਕ ਗੁਰਮੁਖ ਪਿਆਰੇ ਵੀਰ ਗੁਰਜੀਤ ਸਿੰਘ ਬੈਂਸ ਸਾਹਿਬ ਜੀ ਜਿਨ੍ਹਾਂ ਨੇ ਕੁਮਿਟ ਵਿੱਚ ਇਹ ਬਚਨ ਲਿਖੇ ਸਨ।
{ਭਾਈ ਸਾਹਿਬ ਜੀ ਦੀ ਸ਼ਬਦ ਅਲਾਹ ਦੀ ਉਚਾਰਣ ਜਾਂ ਅਰਥ ਪਰਤੀ ਖੋਜ਼ ਤਾਂ ਦਰੁਸਤ ਜਾਪਦੀ ਹੈ ਪਰ ਅਲਾਹ ਵਾਹਿਗੁਰੂ ਹੈ? ਇਹ ਗੱਲ ਗੁਰਮਤਿ ਮੁਤਾਬਿਕ ਬਿਲਕੁਲ ਨਿਰਮੂਲ ਹੈ।
ਅਲਾਹ ਸ਼ਬਦ ਰਾਮ ਸ਼ਬਦ ਵਾਂਗ ਬਰਹਮ ਦਾ ਸੂਚਕ ਹੈ ਨਾ ਕਿ ਪਾਰਬਰਹਮ ਦਾ}
ਇਹ ਸ਼ਬਦ ਮੇਰੇ ਵੀਰ ਗੁਰਜੀਤ ਸਿੰਘ ਬੈਂਸ ਸਾਹਿਬ ਜੀ ਦੇ ਲਿਖੇ ਹੋਏ ਸਨ। ਜਿਨਾਂ ਨੂੰ ਪੱੜ ਕੇ ਮੇਰੇ ਮਨ ਵਿੱਚ ਇਨ੍ਹਾਂ ਸ਼ਬਦਾ ਸਬੰਧੀ ਵਿਚਾਰ ਚੱਲ ਪਈ ਕਿ ਵਾਕਿਆ ਹੀ ਇਹ ਸਬਦ ਪਰਮਾਤਮਾਵਾਚੀ ਨਹੀ? । ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਬੈਂਸ ਸਾਹਿਬ ਜੀ ਦੇ ਇਸ ਸ਼ਬਦ ਦਾ ਸਦਕਾ ਮੈਨੂੰ ਹੋਰ ਖੋਜ ਕਰਨ ਦਾ ਮੌਕਾ ਪ੍ਰਾਪਤ ਹੋਇਆ। ਤੇ ਮੈ ਅਪਣੇ ਲਿਖੇ ਲੇਖ ਨੂੰ ਹੀ ਕਈ ਵਾਰ ਪੜਿਆ ਤੇ ਇਸਤੇ ਵਿਚਾਰ ਕੀਤੀ।
ਜਦੋਂ ਮੈ ਇਸ ਸਬਦ ਨੂੰ ਵਾਰ 2 ਪੜ੍ਹਿਆ ਤਾਂ ਜਿਹੜੇ ਨੌਂ ਪ੍ਰਮਾਣ ਇਸ ਲੇਖ ਵਿੱਚ ਦਿਤੇ ਸਨ ਉਹਨਾਂ ਵਿਚੋਂ ਮੈਨੂੰ ਇੱਕ ਭੀ ਪੰਗਤੀ ਐਸੀ ਨਹੀ ਮਿਲੀ ਜਿਸ ਵਿਚੋਂ ਅਰਥ ਪਰਮਾਤਮਾ ਨਾ ਬਣਦਾ ਹੋਵੇ। ਜਾਂ ਕਿਸੇ ਪੰਗਤੀ ਦਾ ਅਰਥ ਅਵਤਾਰੀ ਪੁਰਸ਼ ਨਿਕਲਦਾ ਹੋਵੇ ਜਿਵੇ ਮੇਰੇ ਵੀਰ ਨੇ ਲਿਖਿਆ ਹੇ ਕਿ ਅਲਾਹੁ ਸ਼ਬਦ ਰਾਮ ਵਾਂਗ ਬਰਹਮ ਦਾ ਸੂਚਕ ਹੈ ਭਾਵ (ਮਨੁਖ)। ਪਰਮਾਣਾ ਵਿੱਚ ਪਹਿਲੀ ਪੰਗਤੀ ਹੈ।
ਬਾਬਾ ਅਲਹੁ ਅਗਮ ਅਪਾਰ॥
ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ॥ ਪੰਨਾਂ 53॥ ਰਾਗ ਸਿਰੀ ਰਾਗ॥ ਮ: 1॥
ਅਗਮ ਅਪਾਰ ਦਾ ਅਰਥ ਕੀ ਹੂੰਦਾਂ ਹੈ? ਜਿਸ ਤੱਕ ਅੱਸਾਡੀ ਗਮਤਾਂ ਨਹੀ ਹੋ ਸਕਦੀ। , ਰਾਮ ਤੱਕ ਮਨੁਖ ਦੀ ਗੱਮਤਾ ਸੀ ਲੋਕ ਉਹਨਾਂ ਕੋਲ ਆਉਦੇਂ ਜਾਦੇ ਸਨ। ਅਪਾਰ ਸ਼ਬਦ ਕਹਿੰਦਾਂ ਹੈ ਕਿ ਜਿਸ ਦਾ ਪਾਰਾਵਾਰ ਨਾ ਪਾਇਆ ਜਾ ਸਕੇ। ਉਹ ਕੌਣ ਹੋ ਸਕਦਾ ਹੈ? ਉਹ ਸਿਰਫ ਪਰਮਾਤਮਾ ਹੀ ਹੋ ਸਕਦਾ ਹੈ। ਇਹ ਸਬਦ ਕੌਣ ਕਹਿ ਰਿਹਾ ਹੈ? ਇਹ ਬੋਲ ਧੰਨ ਗੁਰੂ ਨਾਨਕ ਦੇਵ ਜੀ ਦੇ ਹਨ ਜੋ ਆਪ ਜੀ ਨੇ ਪ੍ਰਮਾਣ ਦੀ ਪੰਗਤੀ ਵਿੱਚ ਪੜੇ ਹਨ। ਪ੍ਰੋ: ਸਾਹਿਬ ਸਿੰਘ ਜੀ ਨੇ ਇਨ੍ਹਾਂ ਦੇ ਅਰਥ ਇਉਂ ਲਿਖੇ ਹਨ।
ਹੇ ਭਾਈ ਪਰਮਾਤਮਾ ਦੇ ਗੁਣਾ ਤੱਕ ਪਹੁੰਚ ਨਹੀ ਹੋ ਸਕਦੀ, ਉਸਦੇ ਗੁਣਾ ਦਾ ਪਾਰਲਾ ਬੰਨਾ ਨਹੀ ਲੱਭ ਸਕਦਾ। ਉਸਦੀ ਵਡਿਆਈ ਪਵਿਤ੍ਰ ਹੈ, ਉਹ ਪਵਿਤ੍ਰ ਅਸਥਾਨ ਤੇ ਸੋਹਬ ਰਿਹਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸੱਭ ਜੀਵਾਂ ਦੀ ਪਾਲਣਾ ਕਰ ਰਿਹਾ ਹੈ।
ਅਗਲਾ ਪ੍ਰਮਾਣ ਹੈ ਜੀ ਭਗਤ ਕਬੀਰ ਜੀ ਦੀ ਰਚਨਾ ਜੋ ਰਾਗ ਆਸਾ ਵਿੱਚੋਂ ਪੰਨਾਂ 483 ਤੋਂ ਆਪ ਜੀ ਦੀ ਸੇਵਾ ਚਿੱਚ ਹਾਜ਼ਰ ਹੈ ਜੀ।
ਅਲਹੁ ਗੈਬ ਸਗਲ ਘਟ ਭਤਿਰਿ ਹਿਰਦੈ ਲੇਹੁ ਬਿਚਾਰੀ॥ 483 ਪੰਨਾਂ॥ ਕਬੀਰ ਜੀ॥
ਗੈਬ ਦਾ ਅਰਥ ਹੈ ਲੁਕਿਆ ਹੋਇਆ। ਕਬੀਰ ਉਚੀ ਕੂਕ ਕੇ ਆਖਦਾ ਹੈ! ਹੇ ਕਾਜ਼ੀ ਤੂੰ ਭੀ ਅਪਣੇ ਦਿਲ ਵਿੱਚ ਵਿਚਾਰ ਕਰਕੇ ਵੇਖ ਲੈ ਕਿ ਰੱਬ ਸਾਰੇ ਸਰੀਰਾਂ ਵਿੱਚ ਲੁਕਿਆ ਬੈਠਾ ਹੈ। ਅਲਹੁ ਦਾ ਅਰਥ ਰੱਬ।
ਨਾਨਕ ਕਉ ਖੁਦਿ ਖਸਮ ਮਿਹਰਵਾਨ॥
ਅਲਹੁ ਨ ਵਿਸਰੈ ਦਿਲ ਜੀ ਪਰਾਨ॥ ਪੰਨਾਂ 1138॥ ਭੈਰਉ
ਹੇ ਨਾਨਕ ਜਿਸ ਮਨੁਖ ਉਤੇ ਮਾਲਕ ਪ੍ਰਭੂ ਖੁਦ ਦਇਆਂਵਾਨ ਹੁੰਦਾਂ ਹੈ ਉਸਦੀ ਜਿੰਦ ਤੋਂ ਉਸ ਦੇ ਦਿਲ ਤੋਂ ਉਸ ਦੇ ਪ੍ਰਣਾ ਤੋਂ ਉਹ ਕਦੇ ਭੀ ਨਹੀ ਵਿਸਰਦਾ।
ਅਲਹੁ ਅਲਖ ਨਾ ਜਾਈ ਲਖਿਆ, ਗੁਰਿ ਗੁੜ ਦੀਨਾ ਮੀਠਾ॥
ਉਹ ਰੱਬ ਐਸਾ ਹੈ ਜਿਸਦਾ ਮੁਕੰਮਲ ਸਰੂਪ ਬਿਆਨ ਨਹੀ ਕੀਤਾ ਜਾ ਸਕਦਾ, ਉਸਦੇ ਗੁਣ ਕਹੇ ਨਹੀ ਜਾ ਸਕਦੇ, ਕਬੀਰ ਆਖਦਾ ਹੈ ਮੇਰੇ ਗੁਰੂ ਨੇ ਪ੍ਰਭੂ ਦੇ ਗੁਣਾ ਦੀ ਸੂਝ ਰੂਪ ਮਿਠਾ ਗੁੜ ਮੈਨੂੰ ਦਿਤਾ ਹੈ। ਅਲਖ ਜੋ ਲਖਿਆ ਨਹੀ ਜਾਂਦਾ ਅਲਹੁ ਰੱਬ ਵਾਹਿਗੁਰੂ ਪਰਮਾਤਮਾ।
ਕਰਿ ਕਿਰਪਾ ਪ੍ਰਭਿ ਸਾਧਿ ਸੰਗਿ ਮੇਲੀ॥
ਜਾ ਫਿਰ ਦੇਖਾ ਤ ਮੇਰਾ ਅਲਹੁ ਬੇਲੀ॥ ਬਾਬਾ ਫਰੀਦ ਜੀ 794 ਪੰਨਾਂ॥
ਹੁਣ ਜਦੋਂ ਮਿਹਰ ਕਰਕੇ ਪ੍ਰਭੂ ਨੇ ਮੈਨੂੰ ਸਾਧ ਸੰਗਿਤ ਵਿੱਚ ਮਿਲਾਇਆ ਹੈ, ਸੱਤ ਸੰੱਗਤ ਵਿੱਚ ਆ ਕੇ ਜਦੋਂ ਮੈ ਵੇਖਦੀ ਹਾਂ, ਤਾਂ ਮੈਨੂੰ ਮੇਰਾ ਰੱਬ ਬੇਲੀ ਦਿਸ ਰਿਹਾ ਹੈ॥
ਸਿੱਖ ਧਰਮ ਦੇ ਸਿਰਜਨਹਾਰ ਧੰਨ ਗੁਰੂ ਨਾਨਕ ਸਾਹਿਬ ਜੀ, ਦੋਹਿਤਾ ਬਾਣੀ ਦਾ ਬੋਹਿਤਾ ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਜੀ, ਬਾਬਾ ਫਰੀਦ ਜੀ, ਇਨ੍ਹਾਂ ਵੱਖ ਵੱਖ ਮਹਾਂਪੁਰਸ਼ਾ ਦੇ ਉਚਾਰਨ ਕੀਤੇ ਬਾਣੀ ਦੇ ਪ੍ਰਮਾਣ ਅਤੇ ਉਹਨਾਂ ਦੇ ਅਰਥ ਆਪ ਜੀ ਨਾਲ ਸਾਝੇ ਕੀਤੇ ਹਨ ਜਿਨ੍ਹਾਂ ਵਿਚੋਂ ਇੱਕ ਭੀ ਪ੍ਰਮਾਨ ਵਿੱਚ ਅਵਤਾਰੀ ਪੁਰਸ਼ ਦਾ ਅਰਥ ਨਹੀ ਬਣਦਾ ਸੱਭ ਗੁਰਬਾਣੀ ਦੇ ਪ੍ਰਮਾਣਾ ਦੇ ਅਰਥ ਰੱਬ ਜੀ ਵਾਹਿਗੁਰੂ ਜੀ ਪਰਮਾਤਮਾ ਹੀ ਬਣਦੇ ਹਨ। ਜੇ ਫਿਰ ਭੀ ਕਿਤੇ ਕੋਈ ਸੰਕਾਂ ਹੋਵੇ ਤਾਂ ਜਰੂਰ ਸਾਂਝਾ ਕਰ ਲੈਣਾ ਜੀ। ਆਪ ਜੀ ਦੀ ਬਹੁਤ ਮੇਹਰਬਾਨੀ ਹੈ ਕਿ ਮੈਨੂੰ ਇਸ ਵਿਸ਼ੇ ਤੇ ਹੋਰ ਖੋਜ ਕਰਨ ਲਈ ਉਦਮ ਬਖਸ਼ਿਆ ਹੈ। ਭੁਲ ਚੁਕ ਦੀ ਖਿਮਾਂ।
ਦਲੇਰ ਸਿੰਘ ਜੋਸ਼ 9888151686


09/11/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਪਰਮ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਚਾਰਕ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਜੂਨ ੧੯੩੫ ਤੋਂ ਇੱਕ ਸਾਧਾਰਨ ਸਿੱਖ ਹੋਣ ਕਰਕੇ, ਮੈਂ ਇਹ ਸੁਣਦਾ ਅਤੇ ਪੜ੍ਹਦਾ ਆ ਰਿਹਾ ਹਾਂ ਕਿ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ੧੬ ਅਗਸਤ ੧੬੦੪ ਨੂੰ ਕੀਤਾ ਗਿਆ ਸੀ ਅਤੇ ਫਿਰ ੭ ਅਕਤੂਬਰ ੧੭੦੮ ਤੋਂ ਸਾਰੀ ਸਿੱਖ ਕੌਮ “ਗੁਰੂ ਗਰੰਥ ਸਾਹਿਬ” ਦਾ ਗੁਰਗੱਦੀ ਦਿਵਸ ਮਨਾਉਂਦੀ ਆ ਰਹੀ ਹੈ। ਗੁਰੂ ਗਰੰਥ ਸਾਹਿਬ ਦੀ ਆਰੰਭਤਾ ਇੰਜ ਕੀਤੀ ਹੋਈ ਹੈ:
(੧) ਪੰਨੇ ੧ ਤੋਂ ੮: “ਜਪੁ” (ਨਾਨਕ ੩੦ ਵਾਰ);
(੨) ਪੰਨੇ ੮ ਤੋਂ ੧੨: “ਸੋ ਦਰੁ ਤੇ ਸੋ ਪੁਰਖੁ” (ਨਾਨਕ ੧੪ ਵਾਰ);
(੩) ਪੰਨੇ ੧੨-੧੩: “ਸੋਹਿਲਾ” (ਨਾਨਕ ੫ ਵਾਰ)
ਪੰਨੇ ੧੪ ਤੋਂ ੧੪੨੯, ਰਾਗਾਂ ਹੇਠ ਬਾਣੀ, ਹੋਰ ਸਲੋਕ ਅਤੇ ਅੰਤ ਵਿੱਚ “ਮੁੰਦਾਵਣੀ”॥
ਹੁਣ ਸਾਰੇ ਸਿੱਖ ਪ੍ਰਚਾਰਕ, ਕਥਾਕਾਰ, ਰਾਗੀ, ਭਾਈ, ਗਿਆਨੀ, ਪ੍ਰੋਫੈਸਰਜ਼, ਲੇਖਕ, ਪ੍ਰਬੰਧਕ ਇਹ ਦਸਣ ਦੀ ਕ੍ਰਿਪਾਲਤਾ ਕਰਨ ਕਿ “ਜਾਪੁ, ੧੦ ਸਵੱਯੇ ਅਤੇ ਬੇਨਤੀ ਚੌਪਈ” ਉਚਾਰਣ ਕਰਨ ਸਮੇਂ ਕਿੰਨੀ ਵਾਰ “ਨਾਨਕ” ਲਿਖਿਆ ਮਿਲਦਾ ਹੈ ਅਤੇ ਕੀ ਇਨ੍ਹਾਂ ਦੇ ਆਰੰਭਕ ਵਿੱਚ ਮਹਲਾ ੬, ੭, ੮ ਜਾਂ ੧੦ ਲਿਖਿਆ ਹੋਇਆ ਹੈ? ਕੀ ਐਸੀ ਵਾਰਤਾ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਹੈ? ਜੇ ਨਹੀਂ, ਤਾਂ ਇਹ ਗੁਰਬਾਣੀ ਕਿਵੇਂ? ਦੇਖੋ, ਗੁਰੂ ਗਰੰਥ ਸਾਹਿਬ ਦਾ ਪੰਨਾ ੯੨੦: “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥”
੩੦ ਮਾਰਚ ੧੬੯੯ ਨੂੰ “ਖੰਡੇ ਦੀ ਪਾਹੁਲ” ਤਿਆਰ ਕਰਨ ਸਮੇਂ ਕੋਈ ਇਤਿਹਾਸਕ ਸੰਕੇਤ ਨਹੀਂ ਮਿਲਦਾ ਕਿ ਕਿਹੜੀਆਂ ਪੰਜ ਜਾਂ ਸੱਤ ਬਾਣੀਆਂ ਪੜ੍ਹੀਆਂ ਗਈਆਂ ਸਨ? ਫਿਰ, “ਦੀ ਸਿੱਖ ਗੁਰਦੁਆਰਾਜ਼ ਐਕਟ ੧੯੨੫” ਨੂੰ ਸਥਾਪਤ ਕੀਤੀ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਕਿਵੇਂ ਐਸੀ ਹੇਰਾ-ਫੇਰੀ ਕਰ ਸਕਦੀ ਹੈ, ਜਦੋਂ ਹਰ ਰੋਜ਼ ਸਾਰਾ ਸਿੱਖ ਜਗਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਅਰਦਾਸਿ ਸਮੇਂ ਉਚਾਰਦਾ ਹੈ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ” !
ਇੰਜ ਪ੍ਰਤੀਤ ਹੋ ਰਿਹਾ ਹੈ ਕਿ ੧੮੭੦ ਦੇ ਨੇੜੇ-ਤੇੜੇ ਜਦੋਂ ਪੰਜਾਬੀ ਪ੍ਰੈਸ ਹੋਂਦ ਵਿੱਚ ਆਈ ਤਾਂ ਅੰਗਰੇਜ਼ਾਂ ਅਤੇ ਹਿੰਦੂਆਂ ਦੀ ਸਾਜ਼ਸ਼ਿ ਆਧੀਨ ਬਚਿਤ੍ਰ ਨਾਟਕ ਦੀਆਂ ਲਿੱਖਤਾਂ ਨੂੰ ਦਸਮ ਗ੍ਰੰਥ ਨਾਂ ਹੇਠ ਛਾਪਣਾ ਸ਼ੁਰੂ ਕਰ ਦਿੱਤਾ। ਨਹੀਂ ਤਾਂ (੩੨) ਕੁ ਬੀੜਾਂ ਕਿਵੇਂ ਬਣ ਗਈਆਂ, ਜਿਨ੍ਹਾਂ ਦੀ “ਗੁਰਮਤਿ ਗਰੰਥ ਪ੍ਰਚਾਰਕ ਸਭਾ” ਨੇ ੧੮੮੫ ਤੋਂ ੧੮੯੭ ਤੱਕ ਪੜਤਾਲ ਕੀਤੀ? ਇਹ ਮਸਲਾ ਉਸ ਸਮੇਂ ਹੀ ਬੰਦ ਹੋ ਜਾਣਾ ਚਾਹੀਦਾ ਸੀ, ਪਰ ਸਿੱਖੀ ਭੇਸ ਵਿੱਚ ਵਿਚਰਦੇ ਹਿੰਦੂ ਆਪਣੀ ਚਾਲ ਵਿੱਚ ਕਾਮਯਾਬ ਹੋ ਗਏ ਅਤੇ ਉਸ ਸਮੇਂ ਤੋਂ ਸਿੱਖ ਕੌਮ ਖੱਜਲ-ਖ਼ੁਆਰ ਹੋ ਰਹੀ ਹੈ। ਫਰਵਰੀ ੧੯੪੫ ਨੂੰ ਖੰਡ ਵਿੱਚ ਲਪੇਟੀ ਜ਼ਹਿਰ ਦੀ ਗੋਲੀ ਸਿੱਖਾਂ ਦੇ ਮੂੰਹ ਵਿੱਚ ਪਾ ਦਿੱਤੀ, ਜਿਸ ਨੂੰ ਸਿੱਖ ਨਾ ਖਾਹ ਸਕੇ ਅਤੇ ਨਾ ਹੀ ਉਲਟੀ ਕਰ ਸਕੇ? ਸਗੋਂ ਹੁਣ ਤਾਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੀ ਜ਼ਹਿਰ ਖਾਹ/ਪੀ ਕੇ ਹਿੰਦੂ ਬਣ ਜਾਓ, ਜਿਵੇਂ ਲਵ-ਕੁਸ਼ ਦੀ ਔਲਾਦ!
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ: “ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਿਤ ਅਜੂਨੀ ਸੈਭੰ ਗੁਰ ਪ੍ਰਸਾਦਿ॥ ; ੴ ਸਤਿ ਨਾਮੁ ਗੁਰ ਪ੍ਰਸਾਦਿ॥” ਨਾਲ ਆਰੰਭ ਹੁੰਦੀ ਹੈ। ਪਰ ਫਿਰ ਵੀ, ਸਿੱਖਾਂ ਦੀ ਅਰਦਾਸਿ ‘ਭਗੌਤੀ’ ਤੋਂ ਕਿਉਂ ਸ਼ੁਰੂ ਹੁੰਦੀ ਹੈ? ਜੇ ਕੋਈ ਵੀ ਪ੍ਰਾਣੀ ‘ਵਾਰ ਦੁਰਗਾ ਕੀ (ਚੰਡੀ ਦੀ ਵਾਰ) ‘ਦੇ ਸਾਰੇ (੫੫) ਪੈਰੇ ਪੜ੍ਹ ਲਏ ਤਾਂ ਇਹ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਭਗਉਤੀ ਕਿਸ ਨੂੰ ਕਹਿੰਦੇ ਹਨ? ਪਰ, ਗੁਰਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਤਾਂ ਹੁਣ ਤੱਕ ਪਤਾ ਲਗ ਹੀ ਗਿਆ ਹੋਵੇਗਾ ਕਿ ਅਸੀਂ ਅਰਦਾਸਿ ਅਕਾਲ ਪੁਰਖ ਅਗੇ ਨਹੀਂ ਕਰਦੇ! ਇਵੇਂ ਹੀ, “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਕਿਸ ਗੁਰੂ ਸਾਹਿਬ ਨੇ ਉਚਾਰਿਆ ਹੋਇਆ ਹੈ ਅਤੇ ਇਹ ਗੁਰੂ ਗਰੰਥ ਸਾਹਿਬ ਦੇ ਕਿਸ ਪੰਨੇ ਲਿਖਿਆ ਹੋਇਆ ਮਿਲਦਾ ਹੈ? “ਨਾਨਕ” ਕਿਸੇ ਬਾਹਰਲੀ ਤੁੱਕ ਨਾਲ ਜੋੜਣਾ, ਸਰਾ-ਸਰ ਕੁਫਰ ਦੇ ਬਰਾਬਰ ਹੈ! ਕਿਵੇਂ ਅੱਠ ਪ੍ਰਾਣੀ (ਦੇਖੋ ਪਹਿਲਾ ਪੰਨਾ, ਸਿੱਖ ਰਹਿਤ ਮਰਯਾਦਾ, ੧੯੪੫) ਸਾਨੂੰ ਗ਼ਲਤ ਮਾਰਗ ਤੇ ਤੋਰੀ ਰੱਖ ਰਹੇ ਹਨ? ਗੁਰਬਾਣੀ ਅਨੁਸਾਰ ਤਾਂ ਇਸ ਦਾ ਹੈਡਿੰਗ ਹੀ ਗ਼ਲਤ ਹੈ ਕਿਉਂਕਿ ‘ਰਹਿਤ’ ਤੋਂ ਭਾਵ ਹੈ ਕਿ ਇਹ ਕੰਮ ਨਹੀਂ ਕਰਨਾ। ਸਹੀ ਸ਼ਬਦਾਵਲੀ “ਰਹਤ” ਹੋਣੀ ਚਾਹੀਦੀ ਸੀ!
੧੭੦੯ ਤੋਂ ੧੯੨੯ ਤੱਕ ਕਿਹੜੀ ਰਹਤ ਮਰਯਾਦਾ ਮੰਨੀ ਜਾਂਦੀ ਸੀ ਅਤੇ ਕਿਹੜੀ ਅਰਦਾਸਿ ਪ੍ਰਚਲਤ ਸੀ? ਇਵੇਂ ਹੀ ‘ਰਾਗਮਾਲਾ’ ਦਾ ਸਵਾਲ ਹੈ ਜਿਸ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ? ਖ਼ੈਰ, ਬਾਹਰ ਰਹਿੰਦੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਨ੍ਹਾਂ ਦੇ ਨੌਕਰਾਂ ਦੇ ਘੇਰੇ ਵਿੱਚ ਆਉਂਦੇ ਹੀ ਨਹੀਂ। ਇਸ ਲਈ ਉਨ੍ਹਾਂ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੀ ਸਿੱਖ ਰਹਤ ਮਰਯਾਦਾ ਹੈ, ਭਾਵ “ਗੁਰੂ ਗਰੰਥ ਸਾਹਿਬ” ੴ ਸਤਿ ਨਾਮੁ ਤੋਂ ਲੈ ਮੁੰਦਾਵਣੀ ਤੱਕ। ਆਓ, ਸੱਭ ਮਿਲ ਕੇ ੨੦੦੮ ਤੋਂ ਚਾਲੂ ਹੋਈ ਲਹਿਰ ਨੂੰ ਅੱਗੇ ਤੋਰੀਏ ਅਤੇ ੨੫-੩੦ ਗੁਰਸਿੱਖ ਇੱਕਠੇ ਹੋ ਕੇ, ਇੱਕ ਨਵੀਂ ਸਿੱਖ ਰਹਤ ਮਰਯਾਦਾ ਤਿਆਰ ਕਰ ਲਈਏ, ਜਿਸ ਦਾ ਖਰੜਾ ਪਹਿਲਾਂ ਹੀ ਸਾਂਝਾ ਕੀਤਾ ਹੋਇਆ ਹੈ!
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)


09/11/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਪੱਥਰ ਸੋਚ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਰਾਹ ਰੁਲਦਾ ਕੋਈ ਪੱਥਰ ਚੱਕ ਕੇ
ਰੱਬ ਆਖ ਲੁੱਟ ਮਚਾਵੇਂ
ਪਰ ਪੱਥਰ ਜੇ ਪੱਥਰ ਆਖਾਂ
ਕਿਉਂ ਤੇਰੀ ਹੋਂਦ ਹਿੱਲ ਜਾਵੇ

ਇੱਕ ਸਿਰ ਰਗੜੇਂ ਇੱਕ ਪੈਰ ਲਿਤਾੜੇਂ
ਕਿਉਂ ਰਲਵੀਂ ਬਾਬ ਬਣਾਈ
ਸਿਰ ਹੇਠਾਂ ਚੱਕ ਪੈਰ ਤੁਰ ਪਏਂ
ਨਾ ਹੋਵੇ ਇੰਝ ਰੁਸਵਾਈ

ਜਿਤ ਇਹ ਘੜ੍ਹਿਆ ਜੇ ਉਹ ਸ਼ੂਦਰ
ਰੋੜਾ ਕਿਤ ਰੱਬ ਹੋਇਆ
ਜਿਉਂਦੇ ਲਈ ਨਾ ਜੁੜਦਾ ਪਾਣੀ
ਇਹਨੂੰ ਦੁੱਧ ਨਾਲ ਧੋਇਆ

ਰੋਜ਼ ਨਵੇਂ ਜਿਹੇ ਗੀਟੇ ਪੱਥਰ
ਜੜ ਲਾਕਟ ਮੁੰਦੀਆਂ ਵੇਚੇਂ
ਹਰ ਮਾਪ ਦਾ ਪਖੰਡ ਤੂੰ ਵੱਖਰਾ
ਲੈ ਲੈ ਘੜ੍ਹੇ ਨਿੱਤ ਮੇਚੇ

ਤੂੰ ਭਰਮਾਂ ਦੀਆਂ ਖੋਲ੍ਹ ਦੁਕਾਨਾਂ
ਜਗਤ ਨੂੰ ਠੱਗਦਾ ਜਾਵੇਂ
ਸੱਚ ਨੂੰ ਜੇਕਰ ਸੱਚ ਕੋਈ ਆਖੇ
ਡੰਗਣ ਦੀ ਕਲਾ ਵਰਤਾਵੇਂ

ਪਖੰਡ ਬਣਾ ਕੇ ਕੂੜ੍ਹ ਦਾ ਹਾਣੀ
ਤਰਕ ਦਾ ਗਲਾ ਦਬਾਵੇਂ
ਭਾਂਡਾ ਤੇਰਾ ਚੁਰਾਹੇ ਜਿ ਭੱਜੇ
ਸ਼ਰਧਾ ਦਾ ਰੌਲਾ ਪਾਵੇਂ

ਤੇਰੀ ਸੋਚ ਹੈ ਰੇਤ ਦੀ ਢੇਰੀ
ਅੱਜ ਵਹਿਣਾ ਕੱਲ ਵਹਿਣਾ
ਗਿਆਨ ਹਨੇਰੀ ਐਸੀ ਚੱਲਣੀ
ਓਏ ਤੇਰਾ ਕੱਖ ਨਾ ਰਹਿਣਾ


07/11/13)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਸੰਪਾਦਕ ਸਾਹਿਬ ਅਤੇ ਸਮੂਹ ਪਾਠਕ ਸਾਹਿਬਾਨ

ਗੁਰ ਫ਼ਤਿਹ ਪਰਿਵਾਨ ਕਰਨੀ!

ਮੈ ਇਹ ਚਿੱਠੀ ਸ ਗੁਰਇੰਦਰ ਸਿੰਘ ਨੂੰ ਮੁਖਾਤਿਬ ਹੋ ਕਿ ਨਹੀਂ ਲਿਖ ਰਿਹਾ ਪਰ ਕਿਉਂਕਿ ਉਹ ਇਸ ਚਰਚਾ ਵਿੱਚ ਇੱਕ ਧਿਰ ਸਨ ਇਸ ਲਈ ਉਹਨਾਂ ਦਾ ਇਸ ਚਿਠੀ ਵਿੱਚ ਜ਼ਿਕਰ ਜਰੂਰ ਹੋਵੇਗਾ। ਇਹ ਚਰਚਾ ਹੁਣ ਬੰਦ ਹੋ ਚੁਕੀ ਹੈ ਅਤੇ ਮੈ ਇਹ ਪੱਤਰ ਸਾਥੀ ਪਾਠਕਾਂ ਅਗੇ ਕੁੱਝ ਗੱਲਾਂ ਸਪਸ਼ਟ ਕਰਨ ਲਈ ਲਿਖ ਰਿਹਾ ਹਾਂ। ਵੈਸੇ ਮੈ ਤਾਂ ਗੁਰਇੰਦਰ ਸਿੰਘ ਦੇ 19/10/2013 ਦੇ ਪੱਤਰ ਦੇ ਜਵਾਬ ਵਿੱਚ ਹੀ ਕਹਿ ਦਿਤਾ ਸੀ ਕਿ ਇਹ ਚਰਚਾ ਹੁਣ ਉਸ ਮੋੜ ਤੇ ਪੁਹੁੰਚ ਗਈ ਹੈ ਜਿਥੋਂ ਅਗੇ ਕੋਈ ਰਸਤਾ ਨਹੀਂ ਖੁਲਦਾ ਦਿਸਦਾ ਪਰ ਫਿਰ ਵੀ ਉਹਨਾਂ ਇਹ ਚਰਚਾ ਜਾਰੀ ਰੱਖੀ। ਇਹ ਗਲ ਉਦੋਂ ਮੈ ਇਸ ਲਈ ਕਹੀ ਸੀ ਕਿੳਂਕਿ ੳਦੋ ਤਕ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਸ ਗੁਰਇੰਦਰ ਸਿੰਘ:

1. ਕੋਲ ਮੇਰੇ ਸਵਾਲ ਦਾ ਜਵਾਬ ਨਹੀਂ ਹੈ।

2. ਉਹ ਪੰਜ ਤੱਤਾਂ ਦੀ ਆਪਣੀ ਨਿਵੇਕਲੀ ਵਿਆਖਿਆ ਲਈ ਖ਼ਲਾਅ ਸ਼ਬਦ ਦੇ ਗ਼ਲਤ ਅਰਥ ਕਰਨ ਲਈ ਹਰ ਹਾਲਤ ਵਿੱਚ ਬਜ਼ਿਦ ਰਹਿਣਗੇ।

3. ਉਹ ਦੂਸਰੇ ਬੰਦੇ ਦੀ ਹਰ ਗਲ ਤੇ ਸ਼ੱਕ ਕਰਦੇ ਨੇ। ਇਸ ਦਾ ਉਹ ਆਪ ਇਕਬਾਲ ਕਰ ਚੁਕੇ ਨੇ।

4. ਉਹ ਨਾ ਤਾਂ ਦੂਸਰੇ ਬੰਦੇ ਦਾ ਲਿਖਿਆ ਗੌਰ ਨਾਲ ਪੜ੍ਹਦੇ ਨੇ ਅਤੇ ਨਾ ਹੀ ਆਪਣਾ ਲਿਖਿਆ ਚੰਗੀ ਤਰ੍ਹਾਂ ਵਿਚਾਰਦੇ ਨੇ। ਇਸ ਦੇ ਮੈ ਕਈ ਸਬੂਤ ਦੇ ਚੁਕਾ ਹਾਂ।

5. ਉਹ ਦੂਸਰਿਆਂ ਨੂੰ ਖ਼ੋਜਣ ਵਿਚਾਰਣ ਦੀ ਹਦਇਤ ਲਗਾਤਾਰ ਕਰਦੇ ਨੇ। ਪਰ ੳਹਨਾਂ ਦੀ ਆਪਣੀ ਖ਼ੋਜ ਦੀ ਕੀ ਵਿਧੀ ਹੈ ਅਤੇ ਕੀ ਮਿਆਰ ਹੈ ਇਹ ਵੀ ਚਿਟੇ ਦਿਨ ਦੀ ਤਰ੍ਹਾਂ ਪ੍ਰਗਟ ਹੋ ਗਿਆ ਸੀ।

6. ਦਲ਼ੀਲ ਨਾਲ ਨਿਰਉੱਤਰ ਹੋਣ ਤੇ ਦਲੀਲ ਨੂੰ ਹੁਜਤ ਕਹਿਣਾ ਅਤੇ ਆਪੇ ਤੋਂ ਬਾਹਰ ਹੋ ਕੇ ਗਾਲ੍ਹੀ ਗਲ੍ਹੋਚ ਤੇ ਉਤਰ ਆੳਣਾ ੳਹਨਾ ਦੇ ਸੁਭਾਉ ਦਾ ਇੱਕ ਹਿੱਸਾ ਹੈ। ਉਹਨਾ ਦਾ ਆਖਰੀ ਖ਼ਤ ਇਸ ਦੀ ਇੱਕ ਹੋਰ ਬੇਹਤ੍ਰੀਨ ਮਿਸਾਲ ਹੈ।

ਪਹਿਲੀ ਗਲ ਇਹ ਹੈ ਕਿ ਆਪਣੇ ਪਿਛਲੇ ਪੱਤਰ ਵਿੱਚ ਮੈ ਅਵਿਕਾਸ਼ ਸ਼ਬਦ ਤੇ ਆਪਣੇ ਵਿਚਾਰ ਦਿਤੇ ਸਨ। ਇਹ ਸ਼ਬਦ ਹਿੰਦੀ ਵਿੱਚ ਆਮ ਪ੍ਰਚਲਤ ਹੈ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਵਰਤਿਆ ਜਾਂਦਾ ਹੈ। ਇਹ ਸ਼ਬਦ ਦਾ ਮੂਲ਼ ਸੰਸਕ੍ਰਿਤ ਹੈ- ਇਸ ਦਾ ਇਸ ਸ਼ਬਦ ਦੇ ਅਰਥਾਂ ਤੇ ਕੋਈ ਅਸਰ ਨਹੀ ਪੈਂਦਾ। ਹੇਠਾਂ ਮੈ ਹਿੰਦੀ ਦੇ ਸ਼ਬਦ ਕੋਸ਼ ਵਿਚੋਂ ਇਸ ਦੀਆਂ ਉਦਾਹਰਣਾ ਦੇ ਰਿਹਾ ਹਾਂ।

ਭਾਈ ਕਾਨ੍ਹ ਸਿੰਘ ਨੇ ਜੋ ਅਰਥ ਕੀਤੇ ਨੇ ਉਹ ਉਪਰੋਕਿਤ ਅਰਥਾਂ ਨਾਲ ਮਿਲਦੇ ਨੇ। ਵੇਲ੍ਹ ਸ਼ਬਦ ਵੀ ਪੰਜਾਬੀ ਵਿੱਚ ਕੰਮ ਦੇ ਦੋ ਸਮਿਆਂ ਵਿਚਲੇ ਅੰਤਰਾਲ ਨੂੰ ਹੀ ਕਿਹਾ ਜਾਂਦਾ ਹੈ। ਜਿਵੇਂ ਅਸੀ ਕਹਾਂਗੇ “ਜਦੋਂ ਸ ਮੱਖਣ ਸਿੰਘ ਨੂੰ ਕੰਮ ਤੋਂ ਕੁੱਝ ਵੇਲ੍ਹ ਮਿਲਦੀ ਹੋ ਉਹ ਸਿਖ ਮਾਰਗ ਅਪਡੇਟ ਕਰ ਦਿੰਦੇ ਨੇ।”

ਦੂਸਰੀ ਗਲ ਜੋ ਮੈ ਸਪਸ਼ਟ ਕਰਨਾ ਚਾਹੁੰਦਾ ਹਾਂ ਉਹ ਹੈ ਮੇਰੇ ਪਿਛਲੇ ਪੱਤਰ ਵਿੱਚ ਮੇਰੇ ਵਲੋਂ ਕੀਤੇ ਕੁੱਝ ਸ਼ਬਦਾ ਦੇ ਅਰਥ। ਉਹ ਅਰਥ ਮੈ ਫਿਰ ਹੇਠਾਂ ਦੇ ਰਿਹਾ ਹਾਂ

ਬੁਰਕੀ: ਸਜਾਉਣਾ

ਯੋਗ: ਖੁਸ਼

ਚੋਰੀ: ਸੱਦਾ

ਝੂਠ: ਹੱਡੀ

ਮਸਲਾ: ਬੱਚੇ

ਜਿਵੇਂ ਕਿ ਮੈਂ ਆਪਣੇ ਪੱਤਰ ਵਿੱਚ ਕਿਹਾ ਸੀ ਕਿ ਇਹ ਅਰਥ ਮੈ ਸ ਗੁਰਇਂਦਰ ਸਿੰਘ ਦੀ ਨਿਵੇਕਲੀ ਵਿਧੀ ਅਨੁਸਾਰ ਕੀਤੇ ਨੇ। ਜਾਹਰਾ ਤੌਰ ਤੇ ਇਹ ਸਾਰੇ ਗ਼ਲਤ ਨੇ ਪਰ ਇਸ ਵਿਧੀ ਅਨੁਸਾਰ ਇਹ ਠੀਕ ਹੋਣੇ ਚਾਹੀਦੇ ਨੇ। ਇਸ ਵਿਧੀ ਅਨੁਸਾਰ ਕਿਸੇ ਸ਼ਬਦ ਦੇ ਸਾਰੇ ਅਰਥ ਆਪਸ ਵਿੱਚ ਵੀ ਸਮਾਨਾਰਥਿਕ ਹੁੰਦੇ ਨੇ। ਜਿਵੇ ਕਿ ਸ ਗੁਰਇੰਦੲਰ ਸਿੰਘ ਵਲੋਂ ਹੇਠ ਦਿਤੀ ਪਹਿਲੀ ਮਿਸਾਲ ਵਿੱਚ ਅਵਕਾਸ਼ ਦੇ ਅਰਥ ਅਕਾਸ਼ ਅਤੇ ਵਿਥ ਨੂੰ ਸਮਅਰਥੀ ਕਰਕੇ ਪੇਸ਼ ਕੀਤਾ ਗਿਆ ਹੈ। ਦੂਜੀ ਮਿਸਾਲ ਵਿੱਚ ਸਪੇਸ ਦ ਅਰਥ ਖ਼ਲਾਅ ਅਤੇ ਵਿਥ ਨੂੰ ਸਮਅਰਥੀ ਸ਼ਬਦਾਂ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ।

ਅਵਕਾਸ਼: ਸੰ. ਜਗਾ, ਥਾਂ। ੨. ਆਕਾਸ਼। ੩. ਫ਼ਾਸਿਲਾ. ਅੰਤਰ. ਵਿੱਥ. ੪. ਵੇਲ੍ਹ। (ਇਹ ਅਰਥ ਭਾਈ ਕਾਨ੍ਹ ਸਿੰਘ ਜੀ ਦੇ ‘ਮਹਾਨ ਕੋਸ਼’ ਵਿੱਚੋਂ ਹਨ।)

Space: ਖ਼ਾਲੀ ਥਾਂ, ਵਿੱਥ, ਥਾਂ, ਪੁਲਾੜ, ਆਕਾਸ਼, ਖ਼ਲਾਅ…।

ਇਸ ਹਿਸਾਬ ਨਾਲ ਉਪਰ ਕੀਤੇ ਅਰਥ ਵੀ ਸਹੀ ਹੋਣੇ ਚਾਹੀਦੇ ਨੇ ਕਿੳਕਿ ਇਹ ਅਰਥ ਵੀ ਭਾਈ ਕਾਨ੍ਹ ਸਿੰਘ ਦੇ ਮਹਾਨ ਕੋਸ਼ ਅਨੁਸਾਰ ਇੱਕ ਸ਼ਬਦ ਦੇ ਹੀ ਅਰਥ ਨੇ। ਹੇਠ ਦਿਤੇ ਅਰਥ ਮਹਾਨ ਕੋਸ਼ ਵਿਚੋਂ ਹਨ।

ਕਲਨ: ਗਿਣਨਾ, ਰਚਨਾ, ਬੁਰਕੀ, ਸਜਾਉਣਾ

ਉਚਿਤ: ਮੁਨਾਸਿਬ; ਯੋਗ; ਲਾਇਕ; ਪਰਿਚਿਤ; ਖੁਸ਼

ਅਉਹਾਰ: ਚੋਰੀ, ਲੁਟ; ਛਪਾਉ, ਲਕਾੳ; ੁ. ਹਾਨੀ’ ਨੁਕਸਾਨ; ਅਵਹਾਰ ਚੋਰ; ਮਗਰਮੱਛ, ਘੜਿਆਲ; ਸੱਦਾ, ਬੁਲਾਵਾ

ਅਸਤ: ਨਾਸ਼ ਹੋਇਆ; ਲੁਕਿਆ ਹੋਇਆ; ਅਦਰਸ਼ਨ; ਸੁਰਜ ਦਾ ਛੁਪਣਾ; ਹੋਂਦ, ਸੱਤਾ; ਝੂਠ; ਹੱਡੀ; ਨੀਚ, ਲੁਚਾ, ਖੋਟਾ

Issue: ਮਸਲਾ, ਬੱਚੇ, ਔਲਾਦ (ਇਹ ਅਰਥ ਅੰਗਰੇਜ਼ੀ ਪੰਜਾਬੀ ਸ਼ਬਦ ਕੋਸ਼ ਵਿਚੋਂ ਲਏ ਗਏ ਨੇ)

ਤੀਸਰੀ ਗਲ ਜੋ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਉਹ ਇਹ ਹੈ ਕਿ ਉਪਰ ਦੱਸੀ ਵਿਧੀ ਦਾ ਅਧਾਰ ਗਣਿਤ ਦਾ ਤਰਕ ਹੈ ਜੋ ਭਾਸ਼ਾ ਵਿੱਚ ਨਹੀ ਚਲਦਾ। ਗਣਿਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਅਗਰ A=B and A= C then B=C . ਮੈਨੂੰ ਭਾਸ਼ਾ ਵਿਗਿਆਨ ਦੀ ਕੋਈ ਜ਼ਿਆਦਾ ਜਾਣਕਾਰੀ ਤਾਂ ਨਹੀ ਹੈ ਪਰ ਮੈ ਇਹਦੇ ਵਾਰੇ ਥੋੜਾ ਜਿਹਾ ਪੜ੍ਹਿਆ ਜਰੂਰ ਹੈ। ਭਾਸ਼ਾ ਦੀ ਇੱਕ ਖਾਸੀਅਤ ਜੋ ਭਾਸ਼ਾ ਵਿਗਿਆਨ ਤੇ ਲਿਖੀ ਹਰ ਚੰਗੀ ਪੁਸਤਕ ਵਿੱਚ ਮਿਲਦੀ ਹੈ ਉਹ ਹੈ ਇਸ ਦਾ ਅਨਿਅੰਤ੍ਰਿਤ ਜਾਂ ਖੁਦਮੁਖਿਤਿਆਰ ਜਾਂ Arbiterary ਹੋਣਾ। ਇਸ ਦੇ ਉਲਟ ਗਣਿਤ ਇੱਕ ਖਾਸ ਨਿਯਮ ਵਿੱਚ ਬੱਝਾ ਹੋਣ ਕਰਕੇ ਇਸ ਦਾ ਤਰਕ ਨਿਅੰਤ੍ਰਿਤ ਹੁੰਦਾ ਹੈ ਜੋ ਹਰ ਜਗ੍ਹਾ ਇਕਸਾਰ ਲਾਗੂ ਹੁੰਦਾ ਹੈ। ਭਾਸ਼ਾ ਆਪਣੇ ਅਨੂਠੇ ਤਰਕ ਵਿੱਚ ਬੱਝੀ ਹੋਈ ਹੁੰਦੀ ਹੈ ਜੋ ਗਣਿਤ ਨਾਲੋਂ ਭਿੰਨ੍ਹ ਹੈ। Encyclopaedia Britannica ਵਿੱਚ ਭਾਸ਼ਾ ਵਾਰੇ ਇਸ ਤਰ੍ਹਾਂ ਲਿਖਿਆਂ ਮਿਲਦਾ ਹੈ “A language is a system of arbitrary vocal symbols by means of which a social group cooperates.” (Bernarnd Block and George L Trager) ਇਸ ਗਲ ਨੂੰ ਮੈਂ ਪੰਜਾਬੀ ਭਾਸ਼ਾ ਦੀ ਇੱਕ ਮਿਸਾਲ ਨਾਲ ਖਤਮ ਕਰਨਾ ਚਾਹਾਂਗਾ। ਪੰਜਾਬੀ ਵਿੱਚ ਅਗਰ ਕਿਸੇ ਚੀਜ਼ ਦਾ ਅਕਾਰ ਛੋਟਾ ਹੈ ਤਾਂ ਉਸ ਸ਼ਬਦ ਨੂੰ ਇਸਤ੍ਰੀ ਲਿੰਗ ਬਣਾ ਕੇ ਪੁਕਾਰਿਆ ਜਾਂਦਾ ਹੈ ਜਿਵੇਂ ਟੁਕੜੇ ਤੋਂ ਟੁਕੜੀ, ਸੰਗਲ ਤੋਂ ਸੰਗਲੀ ਬਣ ਜਾਂਦਾ ਹੈ। ਪਰ ਇਹ ਕਨੂੰਨ ਹਰ ਜਗ੍ਹਾ ਫਿਟ ਨਹੀਂ ਹੁੰਦਾ ਜਿਵੇਂ ਤਵੇ (ਰੋਟੀਆਂ ਸੇਕਣ ਵਾਲਾ) ਦਾ ਇਸਤ੍ਰੀ ਲਿੰਗ ਤਵੀ ਅਕਾਰ ਵਿੱਚ ਤਵੇ ਨਾਲੋਂ ਵੱਡੀ ਹੁੰਦੀ ਹੈ। ਅਗਰ ਭਾਸ਼ਾ ਵੀ ਗਣਿਤ ਵਾਲੇ ਤਰਕ ਵਿੱਚ ਬੱਝੀ ਹੁੰਦੀ ਤਾਂ ਤਵੀ ਦਾ ਆਕਾਰ ਵੀ ਤਵੇ ਨਾਲੋਂ ਛੋਟਾ ਹੋਣਾ ਚਾਹੀਦਾ ਸੀ।

ਇਕ ਗਲ ਹੋਰ ਜੋ ਮੈਂ ਕਹਿਣਾ ਚਾਹਾਂਗਾ ਉਹ ਇਹ ਹੈ ਕਿ ਇਹ ਅਕਸਰ ਕਿਹਾ ਜਾਂਦਾ ਹੈ ਕਿ ਪੰਜ ਤੱਤਾਂ ਦਾ ਸਿਧਾਂਤ ਵਿਗਿਆਨਿਕ ਹੈ। ਇਹ ਕਹਿਣਾ ਆਪਣੀ ਵਿਗਿਆਨ ਵਾਰੇ ਜਾਣਕਾਰੀ ਵਿਚਲਾ “ਖ਼ਲਾਅ” ਜਗ ਜਾਹਰ ਕਰਨ ਤੋਂ ਵਧ ਕੁੱਝ ਨਹੀ ਹੈ। ਇੱਕ ਪੰਜਵੀ ਜਮਾਤ ਦਾ ਵਿਦਿਆਰਥੀ ਵੀ ਇਹ ਦੱਸ ਸਕਦਾ ਹੈ ਕਿ ਜਿਨ੍ਹਾਂ ਨੂੰ ਧਰਮ ਦੀ ਦੁਨੀਆਂ ਵਿੱਚ ਤੱਤ ਕਿਹਾ ਜਾਂਦਾ ਹੈ ਵਿਗਿਆਨ ਉਹਨਾਂ ਨੂੰ ਤੱਤ ਨਹੀਂ ਮੰਨਦਾ। ਪੰਜ ਤੱਤਾਂ ਵਾਰੇ ਇਹੋ ਜਿਹੇ ਬਿਆਨ ਗੁਰਦਵਾਰਿਆਂ ਅੰਦਰ, ਡੇਰਿਆਂ ਦੇ ਸਤਿਸੰਗਾ ਵਿੱਚ ਤਾਂ ਚਲਦੇ ਨੇ ਪਰ ਇਹਨਾਂ ਹੱਦਾਂ ਤੋਂ ਬਾਹਰ ਇਹੋ ਜਿਹੇ ਬਿਆਨਾਂ ਦੀ ਕੋਈ ਕੀਮਤ ਨਹੀ ਤੇ ਨਾ ਹੀ ਕੋਈ ਇਹਨਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ।

ਆਖਿਰ ਵਿੱਚ ਮੈ ਇਹ ਵੀ ਕਹਿਣਾ ਚਾਹਾਂਗਾ ਕਿ ਗੁਰੂ ਸਾਹਿਬ ਬਾਣੀ ਜਪੁ ਵਿੱਚ ਕਹਿੰਦੇ ਨੇ ਕਿ “ਕਰਤੇ ਕੈ ਕਰਣੈ ਨਾਹੀ ਸੁਮਾਰੁ॥” ਪੰਨਾ 3. ਜਿੰਨੀ ਕੁ ਮੈਨੂੰ ਹੁਣ ਤਕ ਗੁਰਬਾਣੀ ਦੀ ਸਮਝ ਪਈ ਹੈ ਉਸ ਮੁਤਾਬਿਕ ਗੁਰੂ ਸਾਹਿਬ ਕਰਤੇ ਦੀ ਕੁਦਰਤ ਦੀ ਗਿਣਤੀ ਮਿਣਤੀ ਵਿੱਚ ਪਏ ਵਗੈਰ ਉਸ ਦੀ ਅਨੰਤਤਾ ਦਾ ਅਹਿਸਾਸ ਕਰਦੇ ਹੋਏ ਵਿਸਮਾਦ ਵਿੱਚ ਆ ਜਾਂਦੇ ਨੇ ਅਤੇ ਉਹਨਾਂ ਦੀ ਬਾਣੀ ਵਿੱਚ ਉਸ ਦੀ ਸਿਫਤ ਸਲਾਹ ਦਾ ਝਰਨਾ ਆਪ ਮੁਹਾਰੇ ਫੁਟ ਪੈਂਦਾ ਹੈ। ਜਿਵੇਂ ਜਿਵੇਂ ਵਿਗਿਆਨ ਹੋਰ ਹੋਰ ਤੱਤਾਂ ਦੀ ਖ਼ੋਜ ਕਰ ਰਿਹਾ ਹੈ (ਜੋ ਹੁਣ ਸੌ ਤੋਂ ਵੀ ਵਧ ਕੇ ਸ਼ਾਇਦ 118 ਹੋ ਗਈ ਹੈ) ਗੁਰੁ ਸਾਹਿਬ ਦੀ ਇਹ ਗਲ ਕਿ “ਕਰਤੇ ਕੈ ਕਰਣੈ ਨਾਹੀ ਸੁਮਾਰੁ॥” ਜਰੂਰ ਵਿਗਿਆਨ ਮੁਤਾਬਿਕ ਵੀ ਸਹੀ ਸਿਧ ਹੋ ਰਹੀ ਹੈ।

ਭੁਲ ਚੁਕ ਦੀ ਮੁਆਫੀ ਮੰਗਦਾ ਹੋਇਆ।

ਧੰਨਵਾਦ ਸਹਿਤ

ਜਰਨੈਲ ਸਿੰਘ

ਸਿਡਨੀ ਅਸਟ੍ਰੇਲੀਆ


07/11/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਜਾਚਕ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਆਪਜੀ ਦੇ “ਬੰਦੀ ਛੋੜ” ਬਾਰੇ ਵਿਚਾਰ ਰੋਜ਼ਾਨਾ ਸਪੋਕਸਮੈਨ, ਵੀਰਵਾਰ, ੭ ਨਵੰਬਰ ੨੦੧੩ ਪੜ੍ਹੇ ਜਿਸ ਤੋਂ ਇਹ ਪਤਾ ਲਗ ਰਿਹਾ ਹੈ ਕਿ ਆਪ ਇਸ ਮਸਲੇ ਬਾਰੇ ਕਾਫੀ ਓਪਰਾਲੇ ਕਰ ਰਹੇ ਹੋ ਤਾਂ ਜੋ ਸਿੱਖ ਆਪਣੀ ਨਿਵੇਕਲੀ ਪਹਿਚਾਨ ਨੂੰ ਕਾਇਮ ਰੱਖਣ। ਪਰ, ਸਿੱਖ ਕੌਮ ਅਤੇ ਉਨ੍ਹਾਂ ਦੇ ਪ੍ਰਬੰਧਕ ਅਤੇ ਚੌਧਰੀ ਦਿਵਾਲੀ ਤਾਂ ਫਿਰ ਵੀ ਮਨਾਉਂਦੇ ਰਹਿਣਗੇ? ਇਸ ਦਾ ਕੀ ਇਲਾਜ ਹੈ?
ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)


07/11/13)
ਤੱਤ ਗੁਰਮਤਿ ਪਰਿਵਾਰ

ਬਲਵੰਤ ਸਿੰਘ ਰਾਜੋਆਣਾ ਵਲੋਂ ਚੋਣ-ਪਿੜ੍ਹ ਵਿਚ ਹੱਥ ਅਜ਼ਮਾਉਣ ਦਾ ਫੈਸਲਾ : ਇਕ ਨਿਰਪੱਖ ਪੜਚੋਲ

ਤੱਤ ਗੁਰਮਤਿ ਪਰਿਵਾਰ

ਬੇਅੰਤ ਸਿੰਘ-ਕੇ ਪੀ ਐਸ ਗਿੱਲ ਦੀ ਜੁੰਡਲੀ ਵਲੋਂ ‘ਆਤੰਕਵਾਦ’ ਦੇ ਨਾਂ ਤੇ ਨਿਰਦੋਸ਼ ਸਿੱਖ ਨੌਜਵਾਣੀ ਦੇ ਅਣ-ਮਨੁੱਖੀ ਘਾਣ ਦੇ ਵਰਤਾਰੇ ਨੂੰ ਰੋਕਣ ਲਈ ਕੁਝ ਖਾੜਕੂ ਧਿਰਾਂ ਵਲੋਂ ਉਲੀਕੇ ਬੇਅੰਤ ਸਿੰਘ ਕਤਲ ਕਾਂਡ ਵਿਚ ਹੋਰਣਾਂ ਸਮੇਤ ਭਾਈ ਰਾਜੋਆਣੇ ਵਲੋਂ ਵਿਖਾਈ ਦ੍ਰਿੜਤਾ ਅਤੇ ਦਲੇਰੀ ਮਨੁੱਖੀ ਹੱਕਾਂ ਦੀ ਲੜਾਈ ਦੇ ਨਿਰਪੱਖ ਇਤਿਹਾਸ ਦਾ ਇਕ ਸੁਨਹਰੀ ਕਾਂਡ ਹੈ। ਉਸ ਉਪਰੰਤ ਵੀ ਆਪਣੇ ਕਰਮ ਨੂੰ ਜਾਇਜ਼ ਮੰਨਦੇ ਹੋਏ ਜਿਵੇਂ ਉਨ੍ਹਾਂ ਨੇ ਫਾਂਸੀ ਦੀ ਸਜ਼ਾ ਨੂੰ ਖੁਸ਼ੀ ਨਾਲ ਕਬੂਲਣ ਦਾ ਐਲਾਣ ਕੀਤਾ, ਉਹ ਉਨ੍ਹਾਂ ਵਿਚਲੀ ਦਲੇਰੀ ਅਤੇ ਦ੍ਰਿੜਤਾ ਦਾ ਸਬੂਤ ਹੈ। ਇਹ ਤਸਵੀਰ ਦਾ ਇਕ ਪੱਖ ਹੈ। ਤਸਵੀਰ ਦਾ ਦੂਜਾ ਤਲਖ ਪੱਖ ਇਹ ਹੈ ਕਿ ਖਾੜਕੂ ਲਹਿਰ ਨਾਲ ਜੁੜੇ ਬਹੁਤੇ ਵੀਰ ਵਿਚਾਰਧਾਰਕ ਪੱਖੋਂ ਉਸ ਸੰਪਰਦਾਈ ਮਾਹੌਲ ਦੇ ਅਸਰ ਹੇਠ ਰਹੇ ਹਨ, ਜੋ ਪਿੱਛਲੇ ਲਗਭਗ ੨੫੦ ਸਾਲਾਂ ਦੌਰਾਣ ਸਿੱਖ ਸਮਾਜ ਦੀ ਕੇਂਦਰੀ ਵਿਚਾਰਧਾਰਾ ਦੇ ਤੌਰ ਤੇ ਪ੍ਰਚਲਿਤ ਕਰ ਦਿਤਾ ਗਿਆ। ਇਸ ਮਾਹੌਲ ਵਿਚ ‘ਨਿਆਰੇਪਣ’ ਦਾ ਜਜ਼ਬਾਤੀ ਦਾਅਵਾ ਅਤੇ ਨਾਹਰਾ ਤਾਂ ਵਾਰ ਵਾਰ ਲਗਾਇਆ ਜਾਂਦਾ ਰਿਹਾ ਹੈ, ਪਰ ਇਸ ਸੰਪਰਦਾਈ ਵਿਚਾਰਧਾਰਾ ਦਾ ਮੂਲ ਸੂਖਮ ਰੂਪ ਵਿਚ ਬ੍ਰਾਹਮਣਵਾਦ (ਪੁਜਾਰੀਵਾਦ ਦਾ ਇਕ ਰੂਪ) ਹੀ ਕਰ ਦਿਤਾ ਗਿਆ। ਇਸ ਮਾਹੌਲ ਨੂੰ ਤਿਆਰ ਕਰਨ ਲਈ ਬ੍ਰਾਹਮਣੀ ਪੁੱਠ ਵਾਲਾ ਸਿੱਖ ਕਹਾਉਂਦਾ ਸਾਹਿਤ (ਜਨਮਸਾਖੀਆਂ, ਗੁਰਬਿਲਾਸ, ਰਹਿਤਨਾਮੇ ਆਦਿ) ਅਤੇ ਗੁਰਬਾਣੀ ਦੀ ਸੰਪਰਦਾਈ ਵਿਆਖਿਆ ਦਾ ਢੰਗ ਲੰਮਾ ਸਮੇਂ ਤੱਕ ਅਪਣਾ ਕੇ ਇਹ ਯਕੀਨੀ ਬਣਾ ਦਿਤਾ ਗਿਆ ਕਿ ਬ੍ਰਾਹਮਣਵਾਦ ਸਿੱਖ ਸਮਾਜ ਦੀ ਰੱਗ-ਰੱਗ ਵਿਚ ਘਰ ਕਰ ਜਾਵੇ। ਸਮੇਂ ਨਾਲ ਇਸ ਪ੍ਰਭਾਵ ਨੂੰ ਖਤਮ ਕਰਨ ਦੇ ਯਤਨ ਵੀ ਹੁੰਦੇ ਰਹੇ, ਪਰ ਕੇਂਦਰ ਤੇ ਕਾਬਜ਼ ਪੁਜਾਰੀਵਾਦੀ ਧਿਰਾਂ ਨੇ ਉਨ੍ਹਾਂ ਯਤਨਾਂ ਨੂੰ ਜ਼ਿਆਦਾ ਕਾਮਯਾਬ ਨਾ ਹੋਣ ਦਿਤਾ।
ਖੈਰ! ਐਸੇ ਸੰਪਰਦਾਈ ਮਾਹੌਲ ਦੇ ਪ੍ਰਭਾਵ ਹੇਠ ਤਿਆਰ ਹੋਈ ਖਾੜਕੂ ਧਿਰਾਂ ਵਿਚ ਬੇਸ਼ਕ ਜ਼ਜਬਾ ਅਤੇ ਦਲੇਰੀ ਤਾਂ ਘੁੱਟ-ਘੁੱਟ ਕੇ ਭਰੀ ਸੀ ਪਰ ਗੁਰਮਤਿ ਦੀ ਵਿਚਾਰਧਾਰਕ ਸਾਂਝ ਅਤੇ ਦੂਰ-ਅੰਦੇਸ਼ੀ ਦੀ ਹਮੇਸ਼ਾਂ ਘਾਟ ਰਹੀ।ਜਰਨੈਲ ਸਿੰਘ ਭਿੰਡਰਾਵਾਲਿਆਂ ਤੋਂ ਲੈ ਕੇ ਬਲਵੰਤ ਸਿੰਘ ਰਾਜੋਆਣਾ ਤੱਕ ਕੋਈ ਵਿਰਲਾ ਹੀ ਇਸਦਾ ਅਪਵਾਦ ਰਿਹਾ। ਦੋ ਕੁ ਸਾਲ ਪਹਿਲਾਂ ਭਾਈ ਰਾਜੋਆਣਾ ਨੂੰ ਫਾਂਸੀ ਦੇ ਐਲਾਣ ਖਿਲਾਫ ਸਿੱਖ ਸਮਾਜ ਵਿਚ ਪੈਦਾ ਹੋਈ ਲਹਿਰ ਦੌਰਾਣ ਜਦੋਂ ਰਾਜੋਆਣਾ ਜੀ ਨੇ ਜਥੇਦਾਰਾਂ ਦੇ ਨਾਮ ਤੇ ਵਿਚਰਦੇ ਪੁਜਾਰੀਆਂ ਕੌਲੋਂ ਸਰੋਵਰ ਦੇ ਪਾਣੀ ਨੂੰ ਗੰਗਾ-ਜਲ ਵਾਂਗੂ ਪਵਿੱਤਰ ਮੰਨ ਕੇ ਪਾਤਸ਼ਾਹੀ ਜਾਮੇ ਦਾ ਬ੍ਰਾਹਮਣੀ ਕਰਮਕਾਂਡ ਸਿਰਮੱਥੇ ਕਬੂਲ ਕੇ ਪੁਜਾਰੀਆਂ ਨੂੰ ਮਾਨਤਾ ਦੇਣ ਦਾ ਰੁੱਖ ਅਪਨਾਇਆ ਤਾਂ ਅਸੀਂ ਉਸ ਸਮੇਂ ਇਕ ਸੰਪਾਦਕੀ ‘ਰਾਜੋਆਣੇ ਨਾਲ ਜੁੜੀ ਲਹਿਰ ਵਿਚ ਰਿਹਾ ਬ੍ਰਾਹਮਣਵਾਦ ਭਾਰੂ’ ਲਿਖ ਕੇ ਸੁਚੇਤ ਕਰਨ ਦਾ ਜਤਨ ਕੀਤਾ। ਸਾਡੀ ਇਸ ਸਿਧਾਂਤਕ ਸਾਫਗੋਈ ਦਾ ਲਹਿਰ ਨਾਲ ਜੁੜੀਆਂ ਜ਼ਜਬਾਤੀ ਅਤੇ ਸ਼ਖਸੀਅਤ ਪ੍ਰਸਤ ਧਿਰਾਂ (ਜਿਸ ਵਿਚ ਜਾਗਰੂਕ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਅਤੇ ਧਿਰਾਂ ਵੀ ਸ਼ਾਮਲ ਸਨ) ਬੁਰਾ ਵੀ ਮਨਾਇਆ। ਪਰ ਸਮੇਂ ਨਾਲ ਇਹ ਗੱਲ ਸਪਸ਼ਟ ਹੋਣ ਲੱਗ ਪਈ ਕਿ ਇਸ ਲਹਿਰ ਨੂੰ ‘ਪੁਜਾਰੀ ਸਮਰਥਨ’ ਰਾਹੀਂ ਸਿੱਖ ਜ਼ਜਬਾਤਾਂ ਨੂੰ ਵਰਤਣ ਪਿੱਛੇ ਛੁਪਿਆ ਸਵਾਰਥ ਕੁਝ ਵੱਖਰਾ ਹੀ ਹੈ। ਭਾਈ ਰਾਜੋਆਣੇ ਵਲੋਂ ਅਕਾਲ ਤਖਤ ਦੇ ਨਾਮ ਤੇ ਪੁਜਾਰੀਆਂ ਨੂੰ ਮਾਨਤਾ ਦੇਣ ਦੀ ਗਲਤੀ ਉਪਰੰਤ ਕੁਝ ਖਾੜਕੂ ਧਿਰਾਂ ਖਿਲਾਫ ਦੂਸ਼ਨਬਾਜ਼ੀ ਨੇ ਇਹ ਸਪਸ਼ਟ ਕਰ ਦਿਤਾ ਕਿ ਉਨ੍ਹਾਂ ਵਿਚ ਦੂਰ-ਅੰਦੇਸ਼ੀ ਅਤੇ ਸਿਧਾਂਤਕ ਸਮਝ ਦੀ ਘਾਟ ਕਾਰਨ ਉਹ ਗਲਤ ਤਰੀਕੇ ਵਰਤੇ ਜਾ ਰਹੇ ਹਨ।
ਤੱਤ ਗੁਰਮਤਿ ਪਰਿਵਾਰ ਦੇ ਉਸ ਸੰਪਾਦਕੀ ਦੇ ਕੇਂਦਰੀ ਨੁਕਤੇ ਤੇ ਉਦੋਂ ਹੋਰ ਮੋਹਰ ਲਗ ਗਈ ਜਦੋਂ ਬਲਵੰਤ ਸਿੰਘ ਰਾਜੋਆਣਾ ਜੀ ਨੇ ਕਾਂਗਰਸ ਖਿਲਾਫ ੮੪ ਦੇ ਜਜ਼ਬਾਤੀ ਰਾਗ ਨੂੰ ਅਲਾਪਦੇ ਹੋਏ ਆਪਣੀ ਭੈਣ ਕਮਲਜੀਤ ਕੌਰ ਜੀ ਨੂੰ ਲੋਕ ਸਭਾ ਚੌਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਖੜੇ ਕਰਨ ਦਾ ਐਲਾਣ ਕਰ ਦਿਤਾ। ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਬੀਬੀ ਕਮਲਦੀਪ ਕੌਰ ਸਮੇਤ ਕਿਸੇ ਨੂੰ ਵੀ ਚੌਣਾਂ ਵਿਚ ਖੜ੍ਹਾ ਹੋਣ ਦਾ ਪੂਰਾ ਹੱਕ ਹੈ। ਪਰ ੮੪ ਦੇ ਜਿਸ ਜ਼ਜਬਾਤੀ ਰਾਗ ਨੂੰ ਵਰਤ ਕੇ ਇਹ ਫੈਸਲਾ ਲਿਆ ਗਿਆ ਉੁਸ ਪਿੱਛੇ ਦੂਰ-ਅੰਦੇਸ਼ੀ ਦੀ ਘਾਟ ਕਾਰਨ ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਵਲੋਂ ਵਰਤੇ ਜਾਣ ਦੀ ਤ੍ਰਾਸਦੀ ਹੈ। ਗੌਰਤਲਬ ਹੈ ਕਿ ਪਿੱਛਲੇ ਸਮੇਂ ਵਿਚ ਐਸੇ ਤੱਥ ਸਾਹਮਣੇ ਆਏ ਹਨ ਜੋ ਸਪਸ਼ਟ ਕਰਦੇ ਹਨ ਕਿ ੮੪ ਦੀਆਂ ਤ੍ਰਾਸਦੀ ਲਈ ਮੂਲ ਰੂਪ ਵਿਚ ਕਾਂਗਰਸ ਲੀਡਰਸ਼ਿਪ ਜਿੰਮੇਵਾਰ ਸੀ ਪਰ ਅਜੌਕੀ ਅਕਾਲੀ ਲੀਡਰਸ਼ਿਪ ਦਾ ਰੋਲ ਵੀ ਉਸ ਦੌਰਾਣ ਸ਼ੱਕੀ ਰਿਹਾ ਹੈ। ਬਾਦਲ ਅਕਾਲੀ ਦਲ ਅਤੇ ਉਸ ਦੇ ਗੁਲਾਮ, ਜਥੇਦਾਰ ਕਹਾਉਂਦੇ ਪੁਜਾਰੀਆਂ ਦੇ ਪੰਥ ਵਿਰੋਧੀ ਤਾਕਤਾਂ ਦੇ ਹੱਥਠੋਕੇ ਹੋਣ ਦਾ ਮੱਤ ਹਰ ਸੁਚੇਤ ਸਿੱਖ ਦਾ ਹੈ। ਦਿਲਚਸਪ ਗੱਲ ਹੈ ਕਿ ਰਾਜੋਆਣਾ ਜੀ ਨੇ ਅੱਜ ਤੱਕ ਸਿੱਖ ਸਮਾਜ ਵਿਚ ਅਮਰਵੇਲ ਵਾਂਗੂ ਕਾਬਜ਼ ਇਸ ਨਾਪਾਕ ਗਠਜੋੜ ਨੂੰ ਕਦੇ ਕਟਘਰੇ ਵਿਚ ਖੜਾ ਨਹੀਂ ਕੀਤਾ। ੩ ਨਵੰਬਰ ਨੂੰ ਅੰਮ੍ਰਿਤਸਰ ਵਿਖੇ ਬੰਦੀ ਛੋੜ ਦਿਵਸ ਦੇ ਨਾਮ ਤੇ ਦੀਵਾਲੀ ਨਾ ਮਨਾਉਣ ਦੀ ਕੀਤੀ ਆਪਣੀ ਅਪੀਲ ਦਾ ਇਸ ਭ੍ਰਿਸ਼ਟ ਗਠਜੋੜ ਵਲੋਂ ਜੋ ਹਸ਼ਰ ਕੀਤਾ ਗਿਆ, ਉਸ ਤੋਂ ਬਾਅਦ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਅਕਾਲ ਤਖਤ ਦੇ ਨਾਮ ਤੇ ਪੁਜਾਰੀ ਵਿਵਸਥਾ ਨੂੰ ਮਾਨਤਾ ਦੇਣ ਦੀ ਅੰਨ੍ਹੀ ਸ਼ਰਧਾ ਦੂਰ ਹੋ ਜਾਣੀ ਚਾਹੀਦੀ ਹੈ, ਵੈਸੇ ਇਸ ਦੀ ਉਮੀਦ ਘੱਟ ਹੀ ਹੈ। ਰਾਜੋਆਣਾ ਸਮੇਤ ਬਹੁਤੇ ਸਿੱਖਾਂ ਦੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਥਾਂ ਐਸੀ ਪੁਜਾਰੀਵਾਦੀ ਵਿਵਸਥਾ ਨੂੰ ਸਮਰਪਿਤ ਹੋਣ ਦਾ ਵਾਰ ਵਾਰ ਕੀਤਾ ਜਾਂਦਾ ਜਜ਼ਬਾਤੀ ਐਲਾਣ ਉਸ ਸੰਪਰਦਾਈ ਮਾਹੌਲ ਨੂੰ ਸਪਸ਼ਟ ਕਰਦਾ ਹੈ ਜਿਸ ਬਾਰੇ ਵਿਚਾਰ ਇਸ ਲੇਖ ਦੀ ਭੂਮਿਕਾ ਵਿਚ ਕੀਤੀ ਜਾ ਚੁੱਕੀ ਹੈ।
ਜੇ ਗੁਰਮਤਿ ਸਿਧਾਂਤ ਦੇ ਪੱਖੋਂ ਵਿਚਾਰ ਕੀਤੀ ਜਾਵੇ ਤਾਂ ਬੰਦੀਛੋੜ ਦਿਵਸ ਦੇ ਨਾਮ ਤੇ ਆਤਸ਼ਬਾਜ਼ੀ ਅਤੇ ਦੀਪਮਾਲਾ ਰੂਪੀ ਦੀਵਾਲੀ ਦੀ ਮਰਿਯਾਦਾ ਸਿਰਫ ੩ ਨਵੰਬਰ ਨੂੰ ਹੀ ਨਹੀ, ਹਮੇਸ਼ਾਂ ਹੀ ਮਨਾਉਣਾ ਗਲਤ ਸੀ ਅਤੇ ਰਹੇਗਾ। ਵਾਤਾਵਰਣ ਨੂੰ ਥੋੜਚਿਰੀ ਬੇਲੋੜੀ ਖੁਸ਼ੀ ਦੇ ਨਾਮ ਤੇ ਪ੍ਰਦੂਸ਼ਿਤ ਕਰਣ ਦੇ ਕਰਮਕਾਂਡ ਦਾ ਸਮਰਥਨ ਗੁਰਮਤਿ ਕਰ ਵੀ ਕਿਵੇਂ ਸਕਦੀ ਹੈ? ਇਸ ਜਸ਼ਨ ਦੇ ਨਾਮ ਤੇ ਕਿਤਨਾ ਵੱਡਾ ਕੌਮੀ ਧਨ ਹਰ ਸਾਲ ਬਰਬਾਦ ਕਰ ਦਿਤਾ ਜਾਂਦਾ ਹੈ। ਇਕ ਸਾਲ ਦਾ ਖਰਚਾ ਹੀ ੮੪ ਦੇ ਪੀੜਿਤਾਂ ਦੇ ਦੁਖ ਆਰਥਿਕ ਪੱਖੋਂ ਦੂਰ ਕਰਨ ਲਈ ਕਾਫੀ ਹੋਵੇਗਾ। ਖੈਰ! ਸਿੱਖ ਸਮਾਜ ਐਸੀਆਂ ਸਲਾਹਾਂ ਤੇ ਘੱਟ ਹੀ ਗੌਰ ਫਰਮਾਉਂਦਾ ਹੈ, ਕਾਰਨ ਉਹੀ ੨੫੦ ਸਾਲਾਂ ਤੋਂ ਕੇਂਦਰੀ ਤੌਰ ਤੇ ਪ੍ਰਚਲਿਤ ਸੰਪਰਦਾਈ ਮਾਹੌਲ।
ਗੱਲ ਚਲ ਰਹੀ ਸੀ ਰਾਜੋਆਣਾ ਜੀ ਵਲੋਂ ਲਏ ਚੌਣਾਂ ਸੰਬੰਧੀ ਫੈਸਲੇ ਦੀ। ਚੌਣ ਪਿੜ ਦੀ ਮਾੜੀ ਮੋਟੀ ਸੂਝ ਰੱਖਣ ਵਾਲਾ ਸ਼ਖਸ ਵੀ ਇਹ ਆਸਾਨੀ ਨਾਲ ਸਮਝ ਸਕਦਾ ਹੈ ਇਕ ਰਾਜੋਆਣਾ ਜੀ ਦੇ ਇਸ ਜ਼ਜਬਾਤੀ ਪ੍ਰਚਾਰ ਦਾ ਜੇ ਕੁਝ ਅਸਰ ਹੋਇਆ ਵੀ ਤਾਂ ਉਸ ਦਾ ਰਾਜਨੀਤਕ ਫਾਇਦਾ ਕਿਸ ਨੂੰ ਹੋਵੇਗਾ? ਬੇਸ਼ਕ ਅਕਾਲੀ-ਭਾਜਪਾ ਗਠਜੋੜ ਨੂੰ। ਇਹ ਵੀ ਤੱਥ ਗੌਰ ਮੰਗਦਾ ਹੈ ਕਿ ਰਾਜੋਆਣਾ ਜੀ ਅੱਜ ਤੱਕ ਜਿਸ ਭਾਰਤੀ ਸਰਕਾਰੀ ਤੰਤਰ ਨੂੰ ਰੱਦ ਕਰਦੇ ਰਹੇ ਹਨ, ਉਸੀ ਤੰਤਰ ਦੇ ਅਧੀਨ ਚੌਣਾਂ ਲੜਣ ਦੀ ਗੱਲ ਕਰ ਰਹੇ ਹਨ। ਇਸ ਵਿਚ ਕੋਈ ਦੌ-ਰਾਇ ਨਹੀਂ ਕਿ ਕਾਂਗਰਸ ਕਦੇ ਵੀ ਪੰਜਾਬ ਹਿਤਾਂ ਵਾਲੀ ਪਾਰਟੀ ਨਹੀਂ ਰਹੀ ਅਤੇ ਅੱਜ ਵੀ ਇਸਦੇ ਪੰਜਾਬੀ ਲੀਡਰ ਹਾਈਕਮਾਨ ਦੇ ਇਕ ਆਦੇਸ਼ ਤੇ ਪੰਜਾਬ ਹਿਤਾਂ ਨੂੰ ਖੂਹ-ਖਾਤੇ ਵਿਚ ਸੁੱਟਣ ਵਿਚ ਜ਼ਰਾ ਵੀ ਢਿੱਲ ਨਹੀਂ ਕਰਣਗੇ। ਪਰ ਦੂਜੀ ਤਰਫ ਅਕਾਲੀ-ਭਾਜਪਾ ਗਠਜੋੜ ਦੀ ਤਸਵੀਰ ਪੰਜਾਬ ਹਿਤਾਂ ਪੱਖੋਂ ਇਸ ਤੋਂ ਵੀ ਮਾੜੀ ਅਤੇ ਡਰਾਉਣੀ ਹੈ। ਜੇ ਪੰਜਾਬ ਦੇ ਰਾਜਨੀਤਕ ਭਿੜ ਤੇ ਨਿਰਪੱਖ ਅਤੇ ਇਮਾਨਦਾਰਾਨਾ ਪੜਚੋਲ ਕੀਤੀ ਜਾਵੇ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਇਸ ਸਮੇਂ ਰਾਜਨੀਤਕ ਸੂਝ, ਦੂਰ-ਅੰਦੇਸ਼ੀ, ਈਮਾਨਦਾਰੀ ਆਦਿ ਗੁਣਾਂ ਦੇ ਪੱਖੋਂ ਜੇ ਕੋਈ ਪਾਰਟੀ ਪੰਜਾਬ ਸਮੇਤ ਮਨੁੱਖਤਾ ਦੀ ਭਲਾਈ ਦਾ ਇਮਾਨਦਾਰਾਨਾ ਜ਼ਜਬਾ ਰੱਖਦੀ ਹੈ ਤਾਂ ਉਹ ਅਤਿੰਦਰਪਾਲ ਸਿੰਘ ਜੀ ਖਾਲਸਤਾਨੀ ਦੀ ਅਗਵਾਈ ਵਾਲਾ ਅਕਾਲੀ ਦਲ ਹੈ। ਬੇਸ਼ਕ ਪਰਿਵਾਰ ਗੁਰਮਤਿ ਸਮਝ ਪੱਖੋਂ ਅਤਿੰਦਰਪਾਲ ਸਿੰਘ ਜੀ ਨਾਲ ਸਹਿਮਤ ਨਹੀਂ, ਪਰ ਉਨ੍ਹਾਂ ਦੀ ਰਾਜਨੀਤਕ ਸੂਝ ਅਤੇ ਦੂਰਅੰਦੇਸ਼ੀ ਇਸ ਸਮੇਂ ਦੇ ਪੰਜਾਬ ਦੇ ਲੀਡਰਾਂ ਵਿਚੋਂ ਸਭ ਤੋਂ ਜ਼ਿਆਦਾ ਲਗਦੀ ਹੈ। ਖੈਰ! ਸਾਨੂੰ ਇਹ ਵੀ ਪਤਾ ਹੈ ਵਕਤੀ ਸ਼ੋਸ਼ੇਬਾਜ਼ੀਆਂ ਦੇ ਰੀਝ ਜਾਣ ਵਾਲੇ ਹੋਰ ਭਾਰਤੀ ਵੋਟਰਾਂ ਵਾਂਗੂ ਪੰਜਾਬ ਦੇ ਵੋਟਰ ਵੀ ਚੌਣਾਂ ਵੇਲੇ ਭੇਡਚਾਲ ਅਧੀਨ ਭ੍ਰਿਸ਼ਟ ਹਾਕਮਾਂ ਦੇ ਹੱਥ ਹੀ ਮਜ਼ਬੂਤ ਕਰਦੇ ਹਨ ਅਤੇ ਦੁਰ-ਅੰਦੇਸ਼ ਅਤੇ ਇਮਾਨਦਾਰਾ ਲੀਡਰਾਂ ਨੂੰ ਹਿਮਾਇਤ ਘੱਟ ਹੀ ਦੇਂਦੇ ਹਨ।
ਇਹ ਤਾਂ ਚਿੱਟੇ ਦਿਨ ਵਾਂਗੂ ਸਪਸ਼ਟ ਹੈ ਕਿ ਅੱਜ ਦੇ ਰਾਜਨੀਤਕ ਮਾਹੌਲ ਵਿਚ ਬੀਬੀ ਕਮਲਜੀਤ ਕੌਰ ਦਾ ਆਜ਼ਾਦ ਉਮੀਦਵਾਰ ਵਜੋਂ ਜਿੱਤ ਪਾਉਣਾ ਸੰਭਵ ਨਹੀਂ।ਹਾਂ ਜੇ, ਅਕਾਲੀ ਭਾਜਪਾ ਗਠਜੋੜ ਉਸ ਥਾਂ ਅਪਣਾ ਉਮੀਦਵਾਰ ਖੜਾ ਨਹੀਂ ਕਰਦਾ ਅਤੇ ਅੰਦਰਖਾਤੇ ਜਾਂ ਖੁੱਲੇਆਮ ਉਨ੍ਹਾਂ ਦਾ ਸਮਰਥਨ ਕਰਦਾ ਹੈ ਤਾਂ ਉਹ ਜਿਤ ਸਕਦੇ ਹਨ। ਪਰ ਖੁੱਦਾ ਨਾ ਖਾਸਤਾ, ਬੀਬੀ ਕਮਲਜੀਤ ਕੌਰ ਹਾਰ ਗਏ ਤਾਂ ਕਾਂਗਰਸੀਆਂ ਸਮੇਤ ਹੋਰ ਭਾਰਤੀਆਂ ਨੂੰ ਇਹ ਗਲਤ ਤੱਥ ਸੱਚ ਬਣਾ ਕੇ ਪੇਸ਼ ਕਰਨਾ ਆਸਾਨ ਹੋ ਜਾਵੇਗਾ ਕਿ ਸਿੱਖ ੮੪ ਵਰਗੇ ਜ਼ਜਬਾਤੀ ਮੁੱਦਿਆਂ ਨੂੰ ਹੁਣ ਬਹੁਤੀ ਮਾਨਤਾ ਨਹੀਂ ਦਿੰਦੇ ਅਤੇ ‘ਨੈਵਰ ਫਾਰਗੇਟ ੮੪’ ਸਿਰਫ ਇਕ ਫੇਸ-ਬੁੱਕੀ ਨਾਹਰਾ ਹੈ, ਜ਼ਮੀਨੀ ਹਕੀਕਤ ਨਹੀਂ। ਜੇ ਬੀਬੀ ਕਮਲਜੀਤ ਕੌਰ ਅਕਾਲੀ ਦਲ ਬਾਦਲ-ਭਾਜਪਾ ਦੇ ਖੁੱਲੇ ਜਾਂ ਗੁਪਤ ਸਮਰਥਨ ਨਾਲ ਜਿੱਤ ਵੀ ਜਾਉਂਦੇ ਹਨ ਤਾਂ ਇਹ ਗਠਜੋੜ੍ਹ ਇਨ੍ਹਾਂ ਨੂੰ ਆਪਣੇ ਰਾਜਨੀਤਕ ਸਵਾਰਥਾਂ ਲਈ ਹੋਰ ਖੁੱਲ ਕੇ ਵਰਤਣ ਦਾ ਜਤਨ ਕਰੇਗਾ। ਵੈਸੇ ਹਾਲਾਤ ਵਿਚ ਬੀਬੀ ਜੀ ਅਤੇ ਭਾਈ ਰਾਜੋਆਣਾ ਦੇ ਲਈ ਨਿਰਪੱਖ ਰਹਿ ਕੇ ਵਿਚਰਨਾ ਹੋਰ ਮੁਸ਼ਕਿਲ ਹੋ ਜਾਵੇਗਾ। ਇਹ ਤਾਂ ਭਵਿੱਖ ਦੇ ਗਰਭ ਵਿਚ ਛੁਪਿਆ ਹੈ ਕਿ ਬੋਤਾ ਕਿਹੜ੍ਹੀ ਕਰਵਟ ਬੈਠਦਾ ਹੈ, ਪਰ ਸੰਕੇਤ ਬਹੁਤੇ ਚੰਗੇ ਨਹੀਂ ਲੱਗ ਰਹੇ।
ਸਾਨੂੰ ਸਾਰਿਆਂ ਨੂੰ ਸਿਧਾਂਤ ਪੱਖੋਂ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਅਸੀਂ ਜਜ਼ਬਾਤੀ ਹੋ ਕੇ ਕਿਵੇਂ ਵਰਤੇ ਜਾ ਰਹੇ ਹੋਵਾਂਗੇ ਸਾਨੂੰ ਪਤਾ ਹੀ ਨਹੀਂ ਲਗਣਾ। ਅਜੌਕੇ ਸਮੇਂ ਦੀ ਮੁੱਖ ਲੌੜ ਸੰਪਰਦਾਇਕਤਾ ਦੀ ਪੁੱਠ ਲਾਹ ਕੇ ਉਸ ਸ਼ੁਧ ਗੁਰਮਤਿ ਨੂੰ ਸਮਝਣ, ਅਪਨਾਉਣ ਅਤੇ ਪ੍ਰਚਾਰਣ ਦੀ ਲੋੜ ਹੈ, ਜਿਸ ਹੱਥ ਬਾਬਾ ਨਾਨਕ ਸਾਡੀ ਡੋਰ ਫੜਾਉਣਾ ਚਾਹੂੰਦੇ ਸਨ। ਸਰਬਪੱਖੀ ਸਮੱਸਿਆਵਾਂ ਵਿਚ ਬਲਦੀ ਲੁਕਾਈ ਲਈ ਬਾਬਾ ਨਾਨਕ ਦੀ ਸਮਝਾਈ ਉਹ ਸ਼ੁਧ ਗੁਰਮਤਿ ਹੀ ਇਕੋ ਇਕ ਦਵਾ ਹੈ, ਜਿਸ ਨੂੰ ਉਸ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਆਪ ਹੀ ਗੁਆਚ ਦਿਤਾ ਹੈ।


07/11/13)
ਹਰਲਾਜ ਸਿੰਘ ਬਹਾਦਰਪੁਰ

ਕਿਵੇਂ ਭੁੱਲ ਜਾਈਏ 1984 ਨੂੰ…
ਅਖੌਤੀ ਹਮਦਰਦੋ, ਬੱਸ ਕਰੋ ਹੁਣ ਬਹੁਤ ਹੋ ਚੁੱਕਿਆ ਹੈ। ਵੋਟਾਂ ਦੀ ਰਾਜਨੀਤੀ ਵਿੱਚ ਅਜਿਹੀਆਂ ਦਿਲ ਕੰਬਾਂਊ ਫੋਟੋਆਂ ਦੇ ਇਸਤਿਹਾਰ ਦੇ ਕੇ ਸਾਡੇ ਪੀੜਤਾਂ ਦੇ ਜਖਮਾਂ ਨੂੰ ਹੋਰ ਨਾ ਉਚੇੜੋ।

ਤਿੰਨ ਨਵੰਬਰ ਦਾ ਕਾਲਾ ਪਹਿਰੇਦਾਰ ਅਖਬਾਰ ਜਦੋਂ ਸਵੇਰੇ-ਸਵੇਰੇ ਵੇਖਿਆ ਤਾਂ ਤੁਰੰਤ ਹੀ ਗੱਲ ਸਮਝ ਵਿੱਚ ਆ ਗਈ ਕਿ ਰੋਜਾਨਾ ਪਹਿਰੇਦਾਰ ਵਾਲਿਆਂ ਨੇ ਅੱਜ ਇਸਨੂੰ ਰੰਗੀਨ ਇਸ ਲਈ ਨਹੀਂ ਛਾਪਿਆ ਕਿ ਅੱਜ ਦਿੱਲੀ (ਅਤੇ ਕਈ ਹੋਰ ਸ਼ਹਿਰਾਂ) ਵਿੱਚ ਬੇਦੋਸ਼ਿਆਂ ਦੇ ਹੋਏ ਕਤਲਾਂ ਦੀ ਵਰੇਗੰਢ ਹੈ। ਪਰ ਜਦੋਂ ਇਹ ਬਾਹਰੋਂ ਕਾਲਾ ਅਖਬਾਰ ਚੁੱਕ ਕੇ ਵੇਖਿਆ ਤਾਂ ਇਹ ਵਿੱਚੋਂ ਵੀ ਕਾਲਖ ਨਾਲ ਭਰਿਆ ਪਿਆ ਸੀ। ਅਖਬਾਰ ਦੀ ਬਾਹਰਲੀ ਕਾਲਖ ਤਾਂ ਇਤਿਹਾਸ ਦੇ ਪੰਨੇ ਸੀ, ਪਰ ਅੰਦਰਲੀ ਕਾਲਖ ਬੜੀ ਬੇਇਮਾਨ ਸੀ, ਜਿਸਨੂੰ ਵੇਖ ਕੇ ਇਉਂ ਲੱਗਿਆ ਜਿਵੇਂ ਸ਼ੈਤਾਨ ਕੁਰਾਨ ਦਾ ਹਵਾਲਾ ਦੇ ਰਿਹਾ ਹੋਵੇ। ਇਸ ਅੰਦਰਲੀ ਕਾਲਖ ਵਿੱਚ ਜਿੱਥੇ ਦਿੱਲੀ ਵਿੱਚ ਨੰਗੀ ਚਿੱਟੀ ਦੁਸ਼ਮਣ ਕਾਂਗਰਸ ਦੀ ਸਰਕਾਰ ਵੱਲੋਂ ਸੜਕਾਂ ਤੇ ਬੇਦੋਸ਼ਿਆਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦੀ ਕਾਲਖ ਸੀ ਉੱਥੇ ਹੀ ਮਖੌਟਾ ਧਾਰੀ ਦੁਸ਼ਮਣ ਵੱਲੋਂ 84 ਦੇ ਡੂੰਘੇ ਜਖਮਾਂ ਨੂੰ ਉਚੇੜ-ਉਚੇੜ ਕੁ ਜਖਮਾਂ ਵਿੱਚੋਂ ਕੱਢੇ ਗਏ ਖੂਨ ਦੀ (ਪੁਰਾਣੇ ਜਖਮਾਂ ਦਾ ਖੂਨ ਆਮ ਤੌਰ ਤੇ ਕਾਲਾ ਹੋ ਜਾਂਦਾ ਹੈ) ਕਾਲਖ ਦਿਸੀ। ਦਿੱਲੀ ਵਿੱਚ ਸਿੱਖਾਂ ਉੱਪਰ ਹੋਏ ਜੁਲਮਾਂ ਦੀਆਂ ਇਸ਼ਤਿਹਾਰਾਂ ਦੇ ਰੂਪ ਵਿੱਚ ਛਪੀਆਂ ਹੋਈਆਂ ਤਸਵੀਰਾਂ ਜੋ ਜਾਲਮ ਦੇ ਕਰੂਪ ਚਿਹਰੇ ਨੂੰ ਨੰਗਾ ਕਰਦੀਆਂ ਸਨ। ਜੇ ਤਾਂ ਇਹ ਤਸਵੀਰਾਂ ਪਹਿਰੇਦਾਰ ਜਾਂ ਕਿਸੇ ਹੋਰ ਪੰਥ ਦਰਦੀ ਵੱਲੋਂ ਹੁੰਦੀਆਂ, ਫਿਰ ਤਾਂ ਇਹ ਸਿਰਫ ਤੇ ਸਿਰਫ ਸੱਚ ਨੂੰ ਹੀ ਪ੍ਰਗਟ ਕਰਦੀਆਂ। ਪਰ ਮਖੌਟਾ ਧਾਰੀਆਂ ਵੱਲੋਂ ਛਪਾਈਆਂ ਜਾਣ ਕਾਰਣ ਇਹ ਤਸਵੀਰਾਂ ਜਿੱਥੇ ਇੱਕ ਪਾਸੇ ਇੱਕ ਦੁਸ਼ਮਣ ਦਾ ਚਿਹਰਾ ਬੇਨਕਾਬ ਕਰਦੀਆਂ ਸਨ, ਦੂਜੇ ਪਾਸੇ ਦੂਜੇ ਦੁਸ਼ਮਣ ਦੇ ਚਿਹਰੇ ਉੱਤੇ ਨਕਾਬ ਪਾ ਰਹੀਆਂ ਸਨ। ਜਿਸ ਨਕਾਬ ਰਾਹੀਂ ਇਹ ਦੁਸ਼ਮਣ ਪੀੜਤਾਂ ਦੀ ਪੀੜਾ ਦਾ ਦਹਾਕਿਆਂ ਤੋਂ ਮੁੱਲ ਵੱਟਦਾ ਆ ਰਿਹਾ ਹੈ। ਜਿਸਨੂੰ ਵੇਖ ਕੇ ਅੰਦਰੋਂ ਅਵਾਜ ਆਈ ਕਿ 1984 ਨੂੰ ਭੁੱਲ ਜਾਓ ਅਤੇ ਯਾਦ ਰੱਖੋ ਕਹਿਣ ਵਾਲਿਓ, ਪੀੜਤਾਂ ਲਈ ਤੁਸੀਂ ਦੋਹੇਂ ਹੀ ਬਰਾਬਰ ਦੇ ਕਾਤਲ ਤੇ ਜਾਲਮ ਹੋਂ, ਜਖਮਾਂ ਨੂੰ ਉਚੇੜਨ ਵਾਲਿਓ (ਹਰਨਾਮ ਸਿੰਘ ਧੁੰਮਾ, ਮਨਜੀਤ ਸਿੰਘ ਜੀ. ਕੇ. , ਮਨਜਿੰਦਰ ਸਿੰਘ ਸਿਰਸਾ, ਗੁਰਦੀਪ ਸਿੰਘ ਗੋਸ਼ਾ, ਹਰਸੁਖਇੰਦਰ ਸਿੰਘ ਬੱਬੀ ਬਾਦਲ) ਮਖੌਟਾ ਧਾਰੀ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ ਦੀਓ ਕੱਠਪੁਤਲੀਓ, ਤੁਸੀਂ ਕਾਂਗਰਸ ਦੇ ਉਜਾੜੇ/ਕਤਲ ਕੀਤੇ ਪੀੜਤਾਂ ਦੀ ਕੀ ਸਹਾਇਤਾ ਕੀਤੀ ਹੈ? ਠੀਕ ਹੈ, ਪੀੜਤ ਕਾਂਗਰਸ ਦੇ ਜੁਲਮਾਂ ਨੂੰ ਨਹੀਂ ਭੁਲਾ ਸਕਦੇ, ਪਰ ਇਸਦੇ ਉਲਟ ਤੁਹਾਡੀ ਕਿਹੜੀ ਵਫਾਦਾਰੀ ਹੈ ਜਿਸਨੂੰ ਪੀੜਤ ਯਾਦ ਕਰਨ। ਕਿਵੇਂ ਭੁੱਲ ਜਾਈਏ 1984 ਨੂੰ? ਇਹ ਸਵਾਲ ਹਰ ਸਿੱਖ ਦਾ ਹੈ, ਨਾ ਹੀ ਕਦੇ ਅਜਿਹੇ ਸਾਕੇ ਭੁਲਾਏ ਜਾਂਦੇ ਹੁੰਦੇ ਹਨ ਅਤੇ ਨਾ ਹੀ ਭੁਲਾਏ ਜਾਣੇ ਚਾਹੀਂਦੇ ਹਨ, ਪਰ ਜੇਕਰ ਅਸੀਂ ਅਜਿਹੇ ਸਾਕਿਆਂ ਨੂੰ ਭੁਲਾਉਣ ਦੀ ਕੋਸ਼ਿਸ਼ ਵੀ ਕਰੀਏ ਇਹ ਤਾਂ ਵੀ ਭੁਲਾਏ ਨਹੀਂ ਜਾ ਸਕਦੇ, ਕਿਉਂਕਿ ਇਹ ਸਾਕੇ ਇਤਿਹਾਸ ਬਣ ਚੁੱਕੇ ਹੁੰਦੇ ਹਨ। ਜਿੰਨਾਂ ਲੋਕਾਂ ਉੱਪਰ ਇਹ ਸਾਕੇ ਵਾਪਰਦੇ ਹਨ ਇਹਨਾਂ ਸਾਕਿਆਂ ਦੀ ਪੀੜ ਦਾ ਅਸਲੀ ਅਨੁਭਵ ਤਾਂ ਉਨ੍ਹਾਂ ਨੂੰ ਹੀ ਹੁੰਦਾ ਹੈ, ਜੋ ਲੋਕ ਅਜਿਹੇ ਸਾਕਿਆਂ ਨੂੰ ਭੁੱਲ ਜਾਣ ਜਾਂ ਯਾਦ ਰੱਖਣ ਲਈ ਪ੍ਰੇਰਦੇ ਹਨ ਉਹ ਸਾਕਿਆਂ ਦੇ ਪੀੜਤਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ। ਕਿਉਂਕਿ ਉਨ੍ਹਾਂ ਨੂੰ ਤਾਂ ਪੀੜਤਾਂ ਦੀ ਪੀੜਾ ਨਾਲੋਂ ਕੁਰਸੀ ਵੱਡੀ ਦਿਖ ਰਹੀ ਹੁੰਦੀ ਹੈ। ਇਸ ਲਈ ਜਿਸ ਤਰ੍ਹਾਂ ਦਰਦ ਨੂੰ ਭੁੱਲ ਜਾਓ ਕਹਿਣਾ ਬੇਕਾਰ ਹੈ, ਉਸੇ ਤਰ੍ਹਾਂ ਮਖੌਟਾ ਧਾਰੀ ਦੁਸ਼ਮਣਾਂ ਅੱਗੇ ਦਰਦ ਦਾ ਰੋਣਾ, ਰੋਣਾ ਵੀ ਬੇਕਾਰ ਹੀ ਹੁੰਦਾ ਹੈ। ਜਦੋਂ ਕਦੇ ਅਜਿਹੇ ਸਾਕੇ ਵਾਪਰਦੇ ਹਨ ਤਾਂ ਅਜਿਹੇ ਸਾਕਿਆਂ ਵਿੱਚ ਮਜਲੂਮਾਂ ਦੇ ਕਾਤਲ ਜਿਸ ਰੂਪ, ਨਸਲ ਜਾਂ ਮਜ੍ਹਬ ਦੀ ਪਹਿਚਾਣ ਵੱਜੋਂ ਸਾਹਮਣੇ ਹੁੰਦੇ ਹਨ ਤਾਂ ਮਜਲੂਮਾਂ ਦੇ ਧੁਰ ਅੰਦਰ ਉਨ੍ਹਾਂ ਦੀ ਤਸਵੀਰ ਛਪ ਜਾਂਦੀ ਹੈ। ਇਸ ਲਈ ਪੀੜਤਾਂ ਨੂੰ ਸਾਹਮਣੇ ਦੇ ਕਾਤਲ ਵਾਲੀ ਤਸਵੀਰ/ਸ਼ਕਲ ਤੋਂ ਇਲਾਵਾ ਹੋਰ ਸਾਰੇ ਆਪਣੇ ਹਮਦਰਦ ਹੀ ਨਜਰ ਆਉਣ ਲੱਗ ਪੈਂਦੇ ਹਨ। ਜੇਕਰ ਕਾਤਲ ਆਪਣਾ ਭੇਸ ਬਦਲ ਕੇ ਪੀੜਤਾਂ ਦਾ ਦਰਦ ਵੰਡਾਉਣ ਦਾ ਡਰਾਮਾ ਕਰੇ ਤਾਂ ਪੀੜਤ ਉਸਨੂੰ ਵੀ ਪਹਿਚਾਣ ਨਹੀਂ ਸਕਦੇ। ਕਿਉਂਕਿ ਉਨ੍ਹਾਂ ਨੂੰ ਤਾਂ ਕਾਤਲ ਦਾ ਉਹੀ ਚਿਹਰਾ ਦਿਸਦਾ ਹੁੰਦਾ ਹੈ, ਜੋ ਕਤਲ ਕਰਨ ਸਮੇਂ ਸਾਹਮਣੇ ਹੁੰਦਾ ਹੈ। ਇਹੀ ਕਾਰਣ ਹੈ ਕਿ ਸਾਡਾ ਸਾਹਮਣੇ ਦਾ ਦੁਸ਼ਮਣ ਕਾਤਲ ਸਾਡੇ ਉੱਪਰ ਇੱਕ ਵਾਰ ਹਮਲਾ ਕਰਕੇ ਸਾਨੂੰ ਜੋ ਜਖਮ ਦਿੰਦਾ ਹੈ ਤਾਂ ਦੂਜਾ ਦੁਸ਼ਮਣ ਹਮਦਰਦੀ ਦਾ ਮਖੌਟਾ ਪਾ ਕੇ ਸਾਡੇ ਨਾਲ ਹਮਦਰਦੀ ਦਾ ਨਾਟਕ ਕਰਦਾ ਹੋਇਆ ਉਨ੍ਹਾਂ ਜਖਮਾਂ ਨੂੰ ਦਹਾਕਿਆਂ ਵੱਧੀ ਉਚੇੜ-ਉਚੇੜ ਕੇ ਸਾਨੂੰ ਦਰਦ ਦਿੰਦਾ ਰਹਿੰਦਾ ਹੈ ਅਤੇ ਨੰਗੇ ਚਿੱਟੇ ਦੁਸ਼ਮਣ ਨੂੰ ਸਾਡਾ ਦੁਸ਼ਮਣ ਕਹਿ-ਕਹਿ ਕੇ ਏਨਾ ਸ਼ੋਰ ਮਚਾ ਦਿੰਦਾ ਹੈ ਕਿ ਅਸੀਂ ਦਹਾਕਿਆਂ ਵੱਧੀ ਉਸੇ ਦੁਸ਼ਮਣ ਵੱਲ ਹੀ ਵੇਖਦੇ ਰਹਿੰਦੇ ਹਾਂ ਅਤੇ ਉਸ ਮਖੌਟਾ ਧਾਰੀ ਵੱਡੇ ਦੁਸ਼ਮਣ ਵੱਲ ਝਾਕਣ ਦਾ ਸਾਨੂੰ ਸਮਾਂ ਹੀ ਨਹੀਂ ਮਿਲਦਾ। ਇਸੇ ਕਾਰਨ ਪੀੜਤ ਮਜਲੂਮਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਦਾ। ਇਸ ਦੇ ਉਲਟ ਜਿੱਥੇ ਘੱਟ ਗਿਣਤੀਆਂ ਦਾ ਕਤਲ ਕਰਨ ਵਾਲੇ ਵੱਧ ਗਿਣਤੀਆਂ ਦੇ ਹਰਮਨ ਪਿਆਰੇ ਬਣ ਕੇ ਵੱਧ ਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਕੇ ਦੇਸ਼ ਦੇ ਹੁਕਮਰਾਨ ਬਣ ਜਾਂਦੇ ਹਨ, ਉੱਥੇ ਹੀ ਹਮਦਰਦੀ ਦੇ ਮਖੌਟਾਧਾਰੀ ਦੁਸ਼ਮਣ ਘੱਟ ਗਿਣਤੀਆਂ/ਮਜਲੂਮਾਂ ਦਾ ਹਮਦਰਦ ਹੋਣ ਦਾ ਨਾਟਕ ਕਰਕੇ ਘੱਟ ਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਕੇ ਸੂਬੇ ਦਾ ਹੁਕਮਰਾਨ ਬਣ ਬੈਠਦਾ ਹੈ। ਇਸ ਲਈ ਜਿੱਥੇ ਅਸੀਂ ਸਾਡੇ ਨੰਗੇ ਚਿੱਟੇ ਕਾਤਲ ਨੂੰ ਯਾਦ ਰੱਖਦੇ ਹਾਂ ਉੱਥੇ ਸਾਨੂੰ ਮਖੌਟਾਧਾਰੀ ਦੁਸ਼ਮਣ ਦੀ ਵੀ ਪਹਿਚਾਣ ਕਰਨੀ ਪਵੇਗੀ। ਮਖੌਟਾਧਾਰੀ ਦੁਸ਼ਮਣ ਦੀ ਪਹਿਚਾਣ ਕਰਨ ਨਾਲ ਬੇਸ਼ੱਕ ਪੀੜਤਾਂ ਨੂੰ ਇਨਸਾਫ ਤਾਂ ਨਾ ਮਿਲੇ ਪਰ ਇਨਾ ਕੁ ਫਾਇਦਾ ਜਰੂਰ ਹੋ ਜਾਵੇਗਾ ਕਿ ਮਖੌਟਾਧਾਰੀ ਦੁਸ਼ਮਣ ਸਾਡੇ ਡੂੰਘੇ ਜਖਮਾਂ ਉੱਤੇ ਡਾਹੀ ਕੁਰਸੀ ਦੀ ਨੀਂਹ ਡੂੰਘੀ/ਮਜਬੂਤ ਨਹੀਂ ਬਣਾ ਸਕੇਗਾ ਅਤੇ ਇਨਸਾਫ ਦੇ ਨਾਮ ਉੱਤੇ ਉਚੇੜੇ ਜਾ ਰਹੇ ਜਖਮਾਂ ਦੇ ਦਰਦਾਂ ਤੋਂ ਵੀ ਬਚਿਆ ਜਾ ਸਕਦਾ ਹੈ। ਜੇਕਰ ਪੀੜਤ ਮਖੌਟਾਧਾਰੀ ਦੁਸ਼ਮਣਾਂ ਨੂੰ ਪਹਿਚਾਣ ਲੈਣ।
ਜੇ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦਾ ਹਮਦਰਦ ਬਣ ਕੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਸਮਝਦਾ ਹੈ ਤਾਂ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੀ ਨੂੰ ਮਾਰਨ ਵਾਲੇ ਸਿੱਖਾਂ (ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ) ਜਾਂ ਉਹਨਾਂ ਦੇ ਪਰਿਵਾਰਾਂ ਦੀ ਬਾਦਲ ਨੇ ਕੀ ਮੱਦਦ ਕੀਤੀ? ਕਾਂਗਰਸ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ, ਤਾਂ ਸਿੱਖਾਂ ਦੇ ਹਮਦਰਦੀ ਸਿੰਘਾਂ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਬੇਅੰਤ ਸਿੰਘ ਨੂੰ ਖਤਮ ਕਰ ਦਿੱਤਾ, ਫੇਰ ਬਾਦਲ ਨੇ ਸਿੱਖਾਂ ਦੇ ਦੁਸ਼ਮਣ ਕਾਂਗਰਸੀ ਮੁੱਖ ਮੰਤਰੀ ਨੂੰ ਮਾਰਨ ਵਾਲੇ ਸਿੰਘਾਂ ਦੀ ਜਾਂ ਸਿੰਘਾਂ ਦੇ ਪਰਿਵਾਰਾਂ ਦੀ ਕੀ ਮੱਦਦ ਕੀਤੀ? ਜੇ ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਦੇ ਕੇ ਸਨਮਾਨਿਤ ਕਰ ਸਕਦੀ ਹੈ ਤਾਂ ਬਾਦਲ ਕਾਂਗਰਸੀਆਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਕਿਉਂ ਨਹੀਂ ਦੇ ਸਕਦਾ? 2014 ਦੀਆਂ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਦਿੱਲੀ ਦੇ ਪੀੜਤਾਂ ਦੇ ਜਖਮ ਉਚੇੜਨ ਵਾਲਿਓ, ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾਉਣ ਵਾਲਿਓ (ਬਾਦਲੋ ਅਤੇ ਬਾਦਲਾਂ ਦੇ ਚਹੇਤਿਓ) ਤੁਸੀਂ ਸਪੱਸ਼ਟ ਕਰੋ ਕਿ ਤੁਸੀਂ ਸਿੱਖਾਂ ਦੇ ਦੁਸ਼ਮਣ ਕਾਂਗਰਸੀਆਂ ਨਾਲ ਖੜ੍ਹੇ ਹੋ ਜਾਂ ਕਾਂਗਰਸੀਆਂ ਨੂੰ ਮਾਰਨ ਵਾਲਿਆਂ (ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ, ਦਿਲਾਵਰ ਸਿੰਘ, ਜਗਤਾਰ ਸਿੰਘ ਹਵਾਰਾ ਆਦਿ) ਨਾਲ ਖੜ੍ਹੇ ਹੋਂ? ਜੇ ਬਾਦਲ ਸੱਚਮੁੱਚ ਸਿੱਖਾਂ ਦਾ ਹਮਦਰਦ ਹੈ ਤਾਂ ਉਹ ਘੱਟ ਗਿਣਤੀਆਂ ਦੀ ਦੁਸ਼ਮਣ ਪਾਰਟੀ ਬੀ. ਜੇ. ਪੀ. ਨਾਲੋਂ ਨਾਤਾ ਤੋੜ ਕੇ. ਇੰਦਰਾ ਗਾਂਧੀ ਤੇ ਬੇਅੰਤ ਸਿੰਘ ਨੂੰ ਮਾਰਨ ਵਾਲਿਆਂ ਨੂੰ ਆਪਣੀ ਪਾਰਟੀ ਦੀਆਂ ਟਿਕਟਾਂ ਕਿਉਂ ਨਹੀਂ ਦੇ ਦਿੰਦਾ? ਸਿਧਾਰਥ ਸ਼ੰਕਰ ਰੇਅ ਦੀ ਮੌਤ ਤੇ ਦੋ ਦਿਨਾਂ ਦਾ ਸੋਗ ਮਨਾਉਣ ਵਾਲੀ ਪੰਜਾਬ ਦੀ ਬਾਦਲ ਸਰਕਾਰ, ਦਿੱਲੀ ਦੇ ਪੀੜਤਾਂ ਦੇ ਦੁੱਖ ਵਿੱਚ 1 ਤੋਂ 3 ਨਵੰਬਰ ਤੱਕ ਸੋਗ ਦਾ ਐਲਾਨ ਕਿਉਂ ਨਹੀਂ ਕਰ ਦਿੰਦੀ? ਜੇ ਹੋਰ ਨਹੀਂ ਤਾਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਅਤੇ ਅਕਾਲ ਤਖਤ ਸਾਹਿਬ ਉੱਤੇ ਤਾਂ ਬਾਦਲ ਦਾ ਹੀ ਕਬਜਾ ਹੈ। ਇੱਥੇ ਤਾਂ ਆਤਿਸ਼ਬਾਜੀ ਅਤੇ ਦੀਪਮਾਲਾ ਬੰਦ ਕੀਤੀ ਜਾ ਸਕਦੀ ਸੀ, ਇੱਥੇਂ ਕਿਹੜੀ ਖੁਸ਼ੀ ਵਿੱਚ ਆਤਿਸ਼ਬਾਜੀ ਕੀਤੀ ਜਾ ਰਹੀ ਹੈ? ਗੈਰ ਸਿੱਖ ਦੇਸ਼ ਅਮਰੀਕਾ ਤਾਂ ਬੇਗੁਨਾਹ ਸਿੱਖਾਂ ਦੇ ਹੋਏ ਕਾਤਲਾਂ ਦੇ ਸੋਗ ਵੱਜੋਂ ਆਪਣੇ ਦੇਸ਼ ਦੇ ਝੰਡੇ ਨੀਵੇਂ ਕਰ ਸਕਦਾ ਹੈ, ਤੁਸੀਂ ਸਿੱਖ ਕਹਾਉਂਦੇ ਹੋਏ ਆਪਣਿਆਂ ਦੀ ਯਾਦ ਵਿੱਚ ਆਪਣੇ ਕੇਂਦਰੀ ਧਰਮ ਸਥਾਨ ਅੰਦਰ ਬੇਲੋੜੀ ਅਤੇ ਆਪਣੇ ਘਰ ਲਈ ਹਾਨੀਕਾਰਕ ਸਿੱਧ ਹੋ ਰਹੀ ਆਤਿਸ਼ਬਾਜੀ ਵੀ ਨਹੀਂ ਰੋਕ ਸਕਦੇ?
ਸਿੱਖੋ ਬਾਦਲ ਪਰਿਵਾਰ ਦੀ ਪਤੀ ਪਾਰਟੀ (ਬੀ. ਜੇ. ਪੀ.) ਉਹ ਪਾਰਟੀ ਹੈ ਜਿਸਨੇ ਪੰਜਾਬੀ ਸੂਬੇ ਦੀ 1962 ਵਿੱਚ ਹੋਈ ਮਰਦਮਸ਼ੁਮਾਰੀ ਸਮੇਂ ਪੰਜਾਬੀ ਬੋਲ ਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ, ਜੇ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਸੋਟੀਆਂ ਉੱਪਰ ਬੀੜੀਆਂ ਦੇ ਬੰਡਲ ਬੰਨ੍ਹ ਕੇ ਰੋਸ ਮਾਰਚ ਕੀਤਾ ਸੀ, ਕਾਂਗਰਸ ਦੀ ਪ੍ਰਧਾਨ ਮੰਤਰੀ ਨੇ ਅਕਾਲ ਤਖਤ ਉੱਤੇ ਹਮਲਾ ਕੀਤਾ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕਿਹਾ ਕਿ ਇਹ ਹਮਲਾ ਪਹਿਲਾਂ ਹੀ ਕਰ ਦੇਣਾ ਚਾਹੀਂਦਾ ਸੀ। ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ “ਮਾਈ ਕੰਟਰੀ ਮਾਈ ਲਾਇਫ” ਵਿੱਚ ਲਿਖਿਆ ਸੀ ਕਿ ਇਹ ਹਮਲਾ ਅਸੀਂ ਨੇ ਇੰਦਰਾ ਗਾਂਧੀ ਉੱਤੇ ਦਬਾਅ ਪਾ ਕੇ ਕਰਵਾਇਆ ਸੀ, ਅਟਲ ਬਿਹਾਰੀ ਬਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ, ਜੇ ਸਿੱਖ ਕੌਮ ਨੇ ਆਪਣਾ ਵੱਖਰਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਤਾਂ ਆਰ. ਐਸ. ਐਸ. ਨੇ ਇਸਦਾ ਨੰਗਾ ਚਿੱਟਾ ਵਿਰੋਧ ਕੀਤਾ ਸੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰੋਸ ਮਾਰਚ ਕਰ ਰਹੇ ਸਿੰਘਾਂ ਦਾ ਭਾਜਪਾ ਵਾਲਿਆਂ ਨੇ ਵਿਰੋਧ ਕੀਤਾ, ਇੱਕ ਸਿੱਖ ਦੀ ਪੱਗ ਲਾਹ ਕੇ ਸਾੜੀ, ਦੂਜੇ ਦਿਨ ਸਿੱਖਾਂ ਨੇ ਸਾੜੀ ਗਈ ਪੱਗ ਦੇ ਰੋਸ ਵਿੱਚ ਰੋਸ ਮਾਰਚ ਕੀਤਾ ਤਾਂ ਬਾਦਲ ਦੀ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ। ਕਾਂਗਰਸ ਦੀ ਸਰਕਾਰ ਸਮੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ। ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਨੀਂਹ ਰੱਖਦਿਆਂ ਬਾਦਲ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ। ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ। ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ। ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ। ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ । ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ। ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਦੇ ਕੇ ਜਿਤਾਇਆ। ਸੁਮੇਧ ਸਿੰਘ ਸੈਣੀ ਨੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਸ੍ਰ: ਬਾਦਲ ਨੇ ਇਸਨੂੰ ਸਨਮਾਨਿਤ ਕਰਦਿਆਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ। ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਆਰ. ਐਸ. ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ. ਐਸ. ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ। ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ `ਚ ਬਾਦਲ ਦਾ ਬਿਆਨ ਸੀ ਕਿ ਆਰ. ਐਸ. ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੰਘ ਦਰਸ਼ਨ ਸਿੰਘ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ। ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ। ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ. ਐਸ. ਐਸ. + ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ। ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ: ਗੁ: ਪ੍ਰ: ਕਮੇਟੀ ਹੋਂਦ ਵਿੱਚ ਆਈ ਸੀ, ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ ਕੇ ਨਿਵਾਜਿਆ। ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਵੀ ਚਲਾਈਆਂ ਹੋਈਆਂ ਹਨ। ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲਣ ਦੀ ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜਜਬਾ ਖਤਮ ਕੀਤਾ। ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ। ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ। ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ। ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ । ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ। ਘੱਟ ਗਿਣਤੀ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ ਹੈ। ਪੰਜਾਬ ਦੇ ਕਾਲੇ ਦੌਰ ਵਿੱਚ ਬੇਗੁਨਾਹ ਸਿੱਖਾਂ ਉਪਰ ਹੋਏ ਤਸ਼ੱਦਦ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ ਸਾਡਾ ਹੱਕ ਜਿਸਨੂੰ ਮੁੰਬਈ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਇਸ ਫਿਲਮ ਤੇ 4 ਅਪ੍ਰੈਲ ਨੂੰ ਪਾਬੰਦੀ ਲਗਾ ਦਿੱਤੀ ਸੀ, ਕਦੇ ਸ੍ਰ: ਬਾਦਲ ਨੇ ਅਸ਼ਲੀਲ ਫਿਲਮਾਂ ਜਾਂ ਗਾਣਿਆਂ ਤੇ ਪਾਬੰਦੀ ਕਿਉਂ ਨਹੀਂ ਲਾਈ? ਸਿੱਖਾਂ ਤੇ ਹੋਏ ਜੁਲਮ ਨੂੰ ਵਿਖਾਉਣ ਨਾਲ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਕੀ ਬੱਸਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਮੋਬਾਇਲ ਫੋਨਾਂ, ਮੈਰਿਜ ਪੈਲੇਸਾਂ ਵਿੱਚ ਚੱਲਦੇ ਅਤਿ ਘਟੀਆਂ ਦਰਜੇ ਦੇ ਅਸ਼ਲੀਲ ਗੀਤਾਂ ਨਾਲ ਪੰਜਾਬ ਦਾ ਮਾਹੌਲ ਠੀਕ ਹੁੰਦਾ ਹੈ?
ਪੰਜਾਬ ਵਿੱਚ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਕੀ ਹਲਾਤ ਹਨ, ਉਹ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ, ਪਰ ਬਾਦਲ ਸਾਹਿਬ ਨੂੰ ਪੰਜਾਬ ਵਿੱਚ ਖਤਮ ਹੋ ਰਹੀ ਧੀਆਂ, ਭੈਣਾਂ ਦੀ ਸਾਂਝ, ਨਿੱਤ ਹੋ ਰਹੇ ਬਲਾਤਕਾਰ, ਵੱਧ ਰਹੀ ਅਸ਼ਲੀਲਤਾ, ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਰਹੀ ਪੰਜਾਬ ਦੀ ਜਵਾਨੀ ਦਾ ਤਾਂ ਕਦੇ ਫਿਕਰ ਨਹੀਂ ਹੋਇਆ, ਕਿਉਂਕਿ ਇਹ ਤਾਂ ਇਹਨਾਂ ਵੱਲੋਂ ਰਾਜ ਨਹੀਂ ਸੇਵਾ ਦੇ ਨਾਹਰੇ ਹੇਠ ਪੰਜਾਬੀਆਂ ਨੂੰ ਬਖਸ਼ੀ ਹੋਈ ਦਾਤ ਹੈ। ਸਾਡਾ ਹੱਕ ਵਰਗੀਆਂ ਫਿਲਮਾਂ ਹੋ ਸਕਦੈ ਨੌਜਵਾਨਾਂ ਵਿੱਚ ਅਣਖ, ਗੈਰਤ ਜਾਂ ਸਾਡੇ ਹੱਕਾਂ ਲਈ ਜਾਗਰੂਕਤਾ ਪੈਦਾ ਕਰ ਦੇਣ। ਜਾਗੇ ਹੋਏ ਲੋਕ ਇਹਨਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਇਹਨਾਂ ਲਈ ਮੁਸੀਬਤ ਬਣ ਜਾਣਗੇ। ਇਸੇ ਲਈ ਇਹ ਪੰਜਾਬ ਵਾਸੀਆਂ ਨੂੰ ਅਸ਼ਲੀਲਤਾ ਅਤੇ ਨਸ਼ਿਆਂ ਦੀਆਂ ਲੋਰੀਆਂ ਦੇ ਕੇ ਸਦਾ ਲਈ ਸੁਆ ਦੇਣਾ ਚਾਹੁੰਦਾ ਹੈ। ਪੰਜਾਬੀ ਟ੍ਰਿਬਿਊਨ ਦੇ ਪੰਨਾ ਨੰਬਰ 3 ਤੇ 20 ਅਪ੍ਰੈਲ ਨੂੰ ਖਬਰ ਲੱਗੀ ਹੈ ਜਿਸ ਵਿੱਚ ਪੱਤਰਕਾਰਾਂ ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ 2009 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਜਿਸ ਵਿੱਚ ਉੇਸ ਨੂੰ ਖਤਰਨਾਕ ਅੱਤਦਾਵੀ ਦੱਸਿਆ ਹੈ ਤਾਂ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਅਜਿਹੇ ਕਿਸੇ ਹਲਫਨਾਮੇ ਬਾਰੇ ਉਹਨਾਂ ਨੂੰ ਰੱਤੀ ਭਰ ਗਿਆਨ ਨਹੀਂ ਹੈ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਹਲਫਨਾਮੇ ਵਿੱਚ ਕੀ ਲਿਖਿਆ ਹੈ, ਇਹ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਵਾਬ। ਪੱਤਰਕਾਰਾਂ ਨੇ ਫਿਰ ਹੋਰ ਸਵਾਲ ਕੀਤਾ ਕਿ 1991 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ। ਕੀ ਉਹ ਇਸਦੀ ਜਾਂਚ ਕਰਵਾਉਣਗੇ ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸ ਬਾਰੇ ਕੀ ਕਿਹਾ ਜਾ ਸਕਦਾ ਹੈ, ਉਦੋਂ ਬੜਾ ਕੁੱਝ ਵਾਪਰਿਆ ਸੀ, ਇੱਕ ਪਾਸੇ ਸ੍ਰ: ਬਾਦਲ ਜੀ 1991 ਦੇ ਕਾਤਲਾਂ ਨੂੰ ਪੁਰਾਣੇ ਕੇਸ ਕਹਿ ਕੇ ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਦੂਜੇ ਪਾਸੇ 1984 ਦੇ ਕੇਸਾਂ ਨੂੰ ਲੈਕੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾ ਰਹੇ ਹਨ। ਹੈ ਨਾ ਅਜੀਬ ਗੱਲ! ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਤਾਂ ਪੂਰੀ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ, ਲਾਲ ਕ੍ਰਿਸ਼ਨ ਅਡਵਾਨੀ (ਬਾਦਲ ਦੇ ਮਿੱਤਰ) ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖਤ ਤੇ ਹਮਲਾ ਕਰਵਾਇਆ ਤਾਂ ਉਹ ਸਿੱਖਾਂ ਦਾ ਮਿੱਤਰ? ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ ਤਾਂ ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ। ਜੇ ਪੰਜਾਬ ਵਿੱਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰਕੇ ਉਸਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ? ਜੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਪੁਲਿਸ ਨਾ ਫੜੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ, ਜੇ ਪੰਜਾਬ ਵਿੱਚ ਸਿੱਖਾਂ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿਖੇ ਆਕੇ ਨਕਲੀ ਨਿਰੰਕਾਰੀਏ ਗੁਰੂਆਂ ਦੇ ਵਿਰੁੱਧ ਬੋਲਣ ਅਤੇ ਸਿੱਖਾਂ ਨੂੰ ਚਿੜਾਉਣ, ਸਿੱਖਾਂ ਵੱਲੋਂ ਇਸਦਾ ਵਿਰੋਧ ਕਰਨ ਤੇ ਗੋਲੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ ਦੇਣ ਅਤੇ ਦਰਜਨਾਂ ਸਿੰਘਾਂ ਨੂੰ ਜਖਮੀ ਕਰ ਦੇਣ, ਬਾਦਲ ਸਰਕਾਰ ਦੀ ਪੁਲਿਸ ਨਿਰੰਕਾਰੀਆਂ ਨੂੰ ਫੜਨ ਦੀ ਬਜਾਇ ਸੁਰੱਖਿਅਤ ਪੰਜਾਬ ਵਿੱਚੋਂ ਬਾਹਰ ਕੱਢ ਦੇਵੇ, ਬਾਦਲ ਫਿਰ ਵੀ ਸਿੱਖਾਂ ਦਾ ਹਮਦਰਦ? ਦਿੱਲੀ ਵਿੱਚ ਆਪਣੀ ਮਾਂ ਦੇ ਹੋਏ ਕਤਲ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇਆਮ ਤੇ ਰਜੀਵ ਗਾਂਧੀ ਨੇ ਕਿਹਾ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ, ਤਾਂ ਰਾਜੀਵ ਗਾਂਧੀ ਸਿੱਖਾਂ ਦਾ ਦੁਸ਼ਮਣ। ਜੂਨ 1984 ਵਿੱਚ ਅਕਾਲ ਤਖਤ ਤੇ ਹੋਏ ਹਮਲੇ ਸਮੇਂ ਮਾਰੇ ਗਏ ਹਜਾਰਾਂ ਬੇਦੋਸ਼ਿਆਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਥਾਂ ਅਟਲ ਬਿਹਾਰੀ ਵਾਜਪਾਈ (ਬਾਦਲ ਦਾ ਮਿੱਤਰ) ਇੰਦਰਾ ਗਾਂਧੀ ਨੂੰ ਵਧਾਈਆਂ ਅਤੇ ਦੁਰਗਾ ਦਾ ਖਿਤਾਬ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ? ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਵੱਲੋਂ ਦਿੱਲੀ ਦੀ ਥਾਂ ਪੰਜਾਬ ਦੀ ਜੇਲ੍ਹ ਵਿੱਚ ਭੇਜਣ ਦੀ ਕੀਤੀ ਅਪੀਲ ਨੂੰ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੇ ਤਾਂ ਮੰਨ ਲਿਆ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋ: ਭੁੱਲਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਬਾਦਲ ਫੇਰ ਵੀ ਸਿੱਖਾਂ ਦਾ ਮਿੱਤਰ? ਜੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦੀ ਦੁਸ਼ਮਣ, ਜੇ ਪ੍ਰਕਾਸ਼ ਸਿੰਘ ਬਾਦਲ ਬੇਦੋਸ਼ੇ ਸਿੱਖਾਂ ਦੇ ਕਾਤਲ ਇਜਹਾਰ ਆਲਮ ਨੂੰ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ? ਇਹ ਕੋਈ ਉਹ ਗੱਲਾਂ ਨਹੀਂ ਜੋ ਮੈਨੂੰ ਹੀ ਪਤਾ ਹੋਣ, ਇਹ ਕੁੱਝ ਤਾਂ ਮੈਂ ਅਖਬਾਰਾਂ, ਰਸਾਲਿਆਂ ਵਿੱਚੋਂ ਹੀ ਪੜ੍ਹਿਆ ਹੈ। ਇਹ ਕੁੱਝ ਤਾਂ ਹਰ ਕੋਈ ਅਖਬਾਰ ਰਸਾਲੇ ਪੜ੍ਹਨ ਵਾਲੇ ਚੰਗੀ ਤਰ੍ਹਾਂ ਮੇਰੇ ਨਾਲੋਂ ਵੀ ਵੱਧ ਜਾਣਦੇ ਹੋਣਗੇ। ਵਿਦਵਾਨ ਸੱਜਣ ਤਾਂ ਹਜਾਰਾਂ ਗੁਣਾ ਵੱਧ ਬਾਦਲ ਬਾਰੇ ਜਾਣਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਨੰਗੇ ਚਿੱਟੇ ਸਿੱਖਾਂ ਦੇ ਕਾਤਲ ਸਿੱਖ ਕੌਮ ਦੇ ਕਾਤਲ ਨੂੰ ਸਿੱਖਾਂ ਨੇ ਹੀ ਅਕਾਲ ਤਖਤ, ਸ਼੍ਰੋ: ਗੁ: ਪ੍ਰ: ਕਮੇਟੀ, ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਹੋਇਆ ਹੈ। ਸਿੱਖਾਂ ਉੱਤੇ ਕੀਤੇ ਜੁਲਮਾਂ ਦੀ ਸਜ਼ਾ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਤਾਂ ਮਿਲ ਚੁੱਕੀ ਹੈ। ਦੁੱਖ ਦੀ ਗੱਲ ਇਹ ਹੈ ਕਿ ਬਾਦਲ ਪਰਿਵਾਰ ਅਤੇ ਬੀ. ਜੇ. ਪੀ. ਨੂੰ ਸਿੱਖਾਂ ਉੱਤੇ ਕੀਤੇ ਜੁਲਮਾਂ ਦੀ ਸਜ਼ਾ ਦੀ ਥਾਂ ਕੁਰਸੀਆਂ ਮਿਲ ਰਹੀਆਂ ਹਨ। ਮੈਂ ਤਾਂ ਅਖੀਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਪੰਜਾਬੀਓ ਜਾਗੋ ਕਾਂਗਰਸੀਆਂ ਨਾਲੋਂ ਵੀ ਵੱਡੇ ਆਪਣੇ ਉਸ ਦੁਸ਼ਮਣ ਨੂੰ ਪਹਿਚਾਣੋ, ਜੋ ਤੁਹਾਡੀਆਂ ਲਾਸ਼ਾਂ ਉੱਪਰ ਕੁਰਸੀ ਡਾਹ ਕੇ ਰਾਜ ਕਰ ਰਿਹਾ ਹੈ। ਇਹਨਾਂ ਮਖੌਟਾਧਾਰੀ ਦੁਸ਼ਮਣਾਂ (ਭਾਜਪਾ/ਬਾਦਲਾਂ) ਨੂੰ ਕਹੋ ਕਿ ਅਖੌਤੀ ਹਮਦਰਦੋ ਬੱਸ ਕਰੋ ਹੁਣ ਬਹੁਤ ਹੋ ਚੁੱਕਿਆ ਹੈ, ਵੋਟਾਂ ਦੀ ਰਾਜਨੀਤੀ ਵਿੱਚ ਅਜਿਹੀਆਂ ਦਿਲ ਕੰਬਾਂਊ ਫੋਟੋਆਂ ਦੇ ਇਸਤਿਹਾਰ ਦੇ ਕੇ ਸਾਡੇ ਪੀੜਤਾਂ ਦੇ ਜਖਮਾਂ ਨੂੰ ਹੋਰ ਨਾ ਉਚੇੜੋ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


07/11/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਅੱਗ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਇੱਕ ਅੱਗ ਨਿਗਲਾਂ, ਇੱਕ ਅੱਗ ਉਗਲਾਂ, ਪਹਿਨਾ ਵਸਤਰ ਅੱਗ ਦੇ
ਹਰ ਅਹਿਸਾਸ, ਮੈਨੂੰ ਜ਼ਿੰਦਗੀ ਤੇਰੇ, ਬਸ ਵਾਂਗ ਅੱਗ ਜਿਹੇ ਲੱਗ ਦੇ

ਇੱਕ ਅੱਗ ਢਿੱਡ ਦੇ ਅੰਦਰ ਬਲਦੀ, ਇੱਕ ਬਲਦੀ ਏ ਗਿੱਠ ਕੁ ਹੇਠਾਂ
ਦੋਹਾਂ ਅੱਗਾਂ ਦੀ, ਹੈ ਖੇਡ ਇਹ ਸਾਰੀ, ਵਿੱਚ ਨੱਚਣ ਜੀਵ ਇਸ ਜੱਗ ਦੇ

ਹਰ ਪਲ ਹਿਰਦੇ, ਬਲਦੀ ਜੋ ਭਾਂਬੜ, ਹੈ ਸਾਰੀ ਇਹੋ ਰਾਖ਼ ਦਾ ਸੋਮਾ
ਇਹਨੂੰ ਜੋ ਸਾੜੇ, ਓਹਨੂੰ ਵੀ ਸਾੜੇ, ਪਰ ਪਹਿਲੋਂ ਸਾੜੇ ਆਪਾ ਸਭ ਦੇ

ਅੱਗ ਅੰਨ੍ਹੀ ਸ਼ਰਧਾ ਇਓਂ ਮੱਚਦੀ, ਅਕਲ ਨੂੰ ਲਾਂਬੂ ਸਿਰੇ ਤੋਂ ਲਾ ਕੇ
ਹੋਮ ਏਸ ਵਿੱਚ, ਕਰਨ ਉਹ ਪੁਸ਼ਤਾਂ, ਇਸ ਨੇੜ ਰਤਾ ਜੋ ਲੱਗ ਦੇ

ਇੱਕ ਅੱਗ ਮਜ਼ਹਬ ਪਹਿਨ ਕੇ ਫਿਰਦੀ, ਲਾ ਮੰਦਰ ਮਸੀਤੀਂ ਡੇਰੇ
ਬੰਦਾ ਬੰਦਿਓਂ ਧੁਰ ਫ਼ੂਕ ਮੁਕਾਵੇ, ਵੱਡੀ ਬਣ ਬਹੀਓਂ ਇਹ ਰੱਬ ਦੇ

ਦਮ ਦਮ ਮੱਘਦੀ ਅੱਗ ਪ੍ਰੀਤ ਅਵੱਲੀ, ਜਿਤ ਨਿੱਘ ਇਲਾਹੀ ਆਵੇ
ਰਵ੍ਹੇ ਮਹਿਫੂਜ਼ ਹਰ ਅੱਗ ਤੋਂ ਉਹ ਜੋ, ਬਲੇ ਵਿੱਚ ਇਸ ਅੱਗ ਦੇ

ਅੱਗ ਤਾਂ ਮੁੱਢ ਤੋਂ, ਇਓਂ ਨਾਲ ਤੁਰੀ ਹੈ, ਤਕ ਅੰਤ ਨਾਲ ਇਹ ਜਾਵੇ
ਅੱਗ ਦਾ ਜਾਇਆ, ਕੰਵਲ ਹੈ ਤਨ ਇਹ, ਮਿਲਣਾ ਵਿੱਚ ਇਸ ਅੱਗ ਦੇ


06/11/13)
ਸੁਖਜੀਤ ਸਿੰਘ, ਕਪੂਰਥਲਾ

ਜਿਨ ਕੇ ਬੰਕੇ ਘਰੀ ਨ ਆਇਆ (ਨਵੰਬਰ 1984)

(ਸੁਖਜੀਤ ਸਿੰਘ ਕਪੂਰਥਲਾ)

“ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉ ਰੈਣਿ ਵਿਹਾਣੀ”।। (ਆਸਾ ਮਹਲਾ ੧-੪੧੮) ਗੁਰੂ ਨਾਨਕ ਸਾਹਿਬ ਵੱਲੋ ਉਚਾਰਣ ਕੀਤੀ ਤੁਕ ਬਾਬਰ ਦੇ ਹਿੰਦੁਸਤਾਨ ਉਪਰ ਹਮਲੇ ਨਾਲ ਸਬੰਧਿਤ ਕਤਲੇਆਮ ਦੇ ਦੁਖਾਂਤ ਭਰਪੂਰ ਸਿੱਟਿਆ ਨੂੰ ਬਾਖੂਬੀ ਬਿਆਨ ਕਰਦੀ ਹੈ। ਇਸ ਸਮੇਂ ਐਮਨਾਬਾਦ ਦੀ ਧਰਤੀ ਉਪਰ ਹੋਈ ਭਿਆਨਕ ਕਤਲੇਆਮ ਨੇ ਬਹੁਤ ਪ੍ਰਵਾਰਾਂ ਦੇ ਖੁਸ਼ੀਆਂ ਖੇੜੇ ਹਮੇਸ਼ਾਂ ਲਈ ਖਤਮ ਕਰ ਦਿਤੇ। ਇਸ ਤੁਕ ਰਾਹੀਂ ਗੁਰੂ ਸਾਹਿਬ ਨੇ ਉਨ੍ਹਾਂ ਬੇਕਸੂਰ ਔਰਤਾਂ ਦੇ ਸਦੀਵੀ ਦੁੱਖ ਦਾ ਚਿਤਰਣ ਕੀਤਾ ਹੈ ਕਿ ਕਿਵੇਂ ਬਾਬਰ ਦੇ ਸਿਪਾਹੀਆਂ ਨੇ ਪਲਾਂ ਵਿੱਚ ਹੀ ਉਨ੍ਹਾਂ ਨੂੰ “ਸੁਹਾਗਣਾ ਤੋਂ ਵਿਧਵਾਵਾ” ਵਿੱਚ ਤਬਦੀਲ ਕਰ ਦਿੱਤਾ। ਮਾਸੂਮ ਬੱਚਿਆਂ ਨੂੰ “ਨਾਥ ਤੋਂ ਅਨਾਥ”ਬਜੁਰਗਾਂ ਨੂੰ “ਆਸਰੇ ਤੋਂ ਨਿਆਸਰੇ” ਕਰ ਦਿਤਾ ਗਿਆ।

ਮੌਤ ਦੀ ਆਗੋਸ਼ ਵਿੱਚ ਜਾਣ ਵਾਲੇ ਤਾਂ ਸਦੀਵੀ ਤੌਰ ਤੇ ਚਲੇ ਗਏ, ਪਰ ਪਿਛੇ ਛੱਡ ਗਏ ਦੁਖਾਂ ਦੀ ਐਸੀ ਦਾਸਤਾਨ ਜਿਸਦਾ ਅੰਤ ਹੀ ਕੋਈ ਨਹੀ, ਜਿਸ ਦੁਖ ਨੂੰ ਬਿਆਨ ਕਰਨ ਲਈ ਸ਼ਬਦ ਲੱਭਣੇ ਮੁਸ਼ਕਿਲ ਹਨ। “ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕਿ ਜਾਣੈ ਕੋ ਪੀਰ ਪਰਈਆ”} (ਬਿਲਾਵਲ ਮਹਲਾ ੪-੮੩੬) ਅਨੁਸਾਰ ਬਾਕੀਆ ਲਈ ਤਾਂ ਇਹ ਕਤਲੇਆਮ ਕੇਵਲ ਇੱਕ ਖਬਰ ਬਣੀ, ਪਰ ਜਿਨ੍ਹਾਂ ਨੇ ਇਸ ਦਰਦ ਨੂੰ ਆਪਣੇ ਨੰਗੇ ਪਿੰਡੇ ਤੇ ਹੰਢਾਇਆ, ਸਵਾਰਥੀ ਲੋਕਾਂ ਵਾਂਗ ਐਮਨਾਬਾਦ ਛਡ ਕੇ ਭੱਜਣ ਦੀ ਥਾਂ ਗੁਰੂ ਨਾਨਕ ਸਾਹਿਬ ਕਤਲੇਆਮ ਪੀੜਤਾਂ ਦੇ ਵਿਚਕਾਰ ਮਸੀਹਾ ਬਣ ਕੇ ਪਹੁੰਚੇ। ਉਨ੍ਹਾਂ ਦੇ ਹਿਰਦੇ ਦੀ ਪੀੜਾ ਨੂੰ ਸਮੁੱਚੀ ਮਾਨਵਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਨੇ ਧੁਰ ਅੰਦਰੋਂ ਮਹਿਸੂਸ ਕਰਦੇ ਹੋਏ ਇਸ ਇਤਿਹਾਸਕ ਦਰਦੀਲੇ ਪੱਖ ਨੂੰ ਆਪਣੀ ਰਚੀ ਗੁਰਬਾਣੀ ਦਾ ਹਿੱਸਾ ਬਣਾ ਕੇ ਸਰਬ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਦੀਵੀ ਤੌਰ ਤੇ ਦਰਜ ਕਰਦੇ ਹੋਏ “ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ”} (ਤਿਲੰਗ ਮਹਲਾ ੧ -੭੨੨) ਅਨੁਸਾਰ ਸੱਚ ਕਹਿਣ ਦੇ ਸਮੇ ਸੱਚ ਕਹਿਣ ਦੀ ਦਲੇਰੀ ਰੂਪੀ ਨੀਂਹ ਪੱਥਰ ਰੱਖ ਦਿੱਤਾ, ਜਿਸ ਨੀਂਹ ਉਪਰ ਬਾਕੀ 9 ਗੁਰੂ ਸਾਹਿਬਾਨ ਨੇ ਸਿੱਖੀ ਮਹੱਲ ਦੀ ਸ਼ਾਨਦਾਰ ਇਮਾਰਤ ਖੜੀ ਕਰਕੇ ਇਤਿਹਾਸ ਦੇ ਪੰਨਿਆ ਦੀ ਸ਼ਿੰਗਾਰ ਬਣਾ ਕੇ ਸਿੱਖੀ ਦੇ ਵਾਰਸਾਂ ਦੇ ਸਪੁਰਦ ਕਰ ਦਿੱਤੀ। ਇਸ ਤਰਾਂ ਗੁਰੂ ਨਾਨਕ ਸਾਹਿਬ ਅਤੇ ਉਨਾਂ ਦੇ ਜਾਂ-ਨਸ਼ੀਨ ਸੱਚ ਦੇ ਮਾਰਗ ਦਰਸ਼ਕ ਬਣੇ।

ਅਜ ਸੋਚਣ ਅਤੇ ਆਪਾ ਪੜਚੋਲ ਕਰਨ ਦਾ ਵਿਸ਼ਾ ਹੈ ਕਿ ਕੀ ਅਸੀ ਗੁਰੂ ਨਾਨਕ ਕੇ ਅਖਵਾਉਣ ਵਾਲੇ “ਚਰਨ ਚਲਉ ਮਾਰਗਿ ਗੋਬਿੰਦ” (ਗਉੜੀ ਸੁਖਮਨੀ ਮਹਲਾ ੫-੨੮੧) ਦੇ ਪਾਂਧੀ ਬਣੇ?

ਗੁਰਬਾਣੀ-ਇਤਿਹਾਸ ਰਾਹੀਂ ਦਿਤੇ ਸਿਧਾਂਤ, ਮਾਰਗ ਦਰਸ਼ਨ ਸਦੀਵੀ ਤੌਰ ਤੇ ਸੱਚ ਹਨ। ਗੁਰਬਾਣੀ-ਇਤਿਹਾਸ ਨੂੰ ਪੜਣਾ, ਸੁਨਣਾ, ਮੱਥਾ ਟੇਕਣਾ ਸਹੀ ਅਰਥਾਂ ਵਿੱਚ ਤਾਂ ਹੀ ਸਾਰਥਕ ਹੈ ਜੇ ਅਸੀ ਗੁਰੂ ਹੁਕਮਾਂ ਰਾਹੀਂ ਦਿਤੇ ਗਿਆਨ ਦੀ ਕਸਵੱਟੀ ਤੇ ਪਰਖ ਕੇ ਵੇਖੀਏ ਕਿ ਅਸੀਂ ਕਿਥੇ ਖੜੇ ਹਾਂ? ਅਸੀ ਕੀ ਕਰ ਰਹੇ ਹਾਂ?

ਉਪਰੋਕਤ ਸਾਰੇ ਇਤਿਹਾਸਕ ਪੱਖ ਦੇ ਮੱਦੇਨਜ਼ਰ ਜਦੋਂ ਅਸੀਂ ਨਵੰਬਰ 1984 ਦੇ ਕਤਲੇਆਮ ਦੇ ਦਰਦ ਨੂੰ ਸਾਹਮਣੇ ਰੱਖ ਕੇ ਵੇਖਦੇ ਹਾਂ ਤਾਂ ਲੱਗਦਾ ਹੈ- “ਜਿਵੇਂ ਇਤਿਹਾਸ ਵਲੋਂ ਆਪਣੇ ਆਪ ਨੂੰ ਦੁਹਰਾ ਦਿਤਾ ਹੋਵੇ”

ਪਰ ਇਨ੍ਹਾਂ ਦੋਵੇ ਦਰਦਨਾਕ ਇਤਿਹਾਸਕ ਘਟਨਾਵਾਂ ਵਿੱਚ ਮੁੱਖ ਅੰਤਰ ਇਹ ਹੈ ਕਿ ਬਾਬਰ ਤਾਂ ਬਾਹਰੋਂ ਬੇਗਾਨੇ ਦੇਸ਼ ਦਾ ਹਮਲਾਵਾਰ ਸੀ, ਪਰ ਨਵੰਬਰ 1984 ਵਿੱਚ ਸਾਡੇ ਆਪਣੇ ਹੀ (ਜਿਨ੍ਹਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਤਿੰਨ ਸਿੱਖਾਂ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀਆਂ ਅਤੇ ਕਲਗੀਧਰ ਨੇ ਸਮੁੱਚੇ ਸਰਬੰਸ ਦੀ ਕੁਰਬਾਨੀ ਦੇ ਕੇ ਉਨ੍ਹਾਂ ਦੇ ਧਰਮ ਦੀ ਅਜਾਦੀ ਦੀ ਰਖਵਾਲੀ ਕੀਤੀ ਸੀ) ਸਪਸ਼ਟ ਰੂਪ ਵਿੱਚ ਅਕ੍ਰਿਤਘਣ ਹੋ ਗਏ। “ਰਕਸ਼ਕ ਤੋਂ ਭਕਸ਼ਕ” ਬਣੀ ਹਕੂਮਤ ਦੀ ਛਤਰ ਛਾਇਆ ਹੇਠ “ਪਾਪ ਕੀ ਜੰਞ” ਦੇ ਇਸ ਅਣ-ਮਨੁੱਖੀ ਵਰਤਾਰੇ ਸਬੰਧੀ ਕਵੀ ‘ਸੁਰਜੀਤ ਪਾਤਰ` ਦੇ ਸ਼ਬਦ ਬੇਹੱਦ ਸਾਰਥਿਕ ਗੱਲ ਕਰਦੇ ਹਨ-

ਤਖਤ ਦੀ ਛਾਂ ਥੱਲੇ, ਜਿੱਧਰ ਵੇਖੋ ਅੱਗਾਂ ਹੀ ਅੱਗਾਂ।

ਚੌਕ ਚੁਰਾਹੇ ਰੁਲਦੀਆਂ, ਜਿੱਧਰ ਵੇਖੋ ਪੱਗਾਂ ਹੀ ਪੱਗਾਂ।

ਕਤਲ ਕਿਸਨੇ ਕੀਤਾ, ਇਹ ਤਾਂ ਪਤਾ ਹੀ ਨਾਂ ਲੱਗਾ।

ਪਰ ਬੇਦੋਸ਼ਾਂ ਖੂਨ ਤਾਂ, ਪੱਗਾਂ ਸਿਰ ਹੀ ਲੱਗਾ।

ਉਪਰੋਕਤ ਪਰਿਖੇਪ ਵਿੱਚ ਪੁਰਾਤਨ ਅਤੇ ਮੌਜੂਦਾ ਕਤਲੇਆਮ ਦੇ ਇਤਿਹਾਸ ਦੀ ਤੁਲਨਾਤਮਕ ਪੜਚੋਲ ਕਰਨ ਤੇ ਨਿਮਨਲਿਖਤ ਖੇਤਰਾਂ ਤਹਿਤ ਕੁੱਝ ਨੁਕਤੇ ਧਿਆਨ ਦੀ ਮੰਗ ਕਰਦੇ ਹਨ।

ਧਾਰਮਿਕ ਖੇਤਰ

ਸਰਹਿੰਦ ਦੇ ਨਵਾਬ ਵਜੀਰ ਖਾਨ ਦੀ ਕਚਹਿਰੀ ਵਿੱਚ ਛੋਟੇ ਸਾਹਿਬਜਾਦਿਆਂ ਦੀ ਅਣ-ਮਨੁੱਖੀ ਸ਼ਹਾਦਤ ਸਬੰਧੀ ‘ਧਰਮ` ਦੇ ਨਾਮ ਉਪਰ ਸੁਣਾਏ ਗਏ ‘ਅਧਰਮ` ਦੇ ਫਤਵੇ ਦੇ ਪ੍ਰਤੀਕਰਮ ਵਜੋਂ ਬੇਗਾਨੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਵਲੋਂ

ਖੁਦਾ ਮਹਿਫੂਜ਼ ਰਖੇ ਹਮ ਕੋ ਐਸੇ ਪਾਪ ਸੇ।

ਬਦਲਾ ਹੀ ਲੇਨਾ ਹੋਗਾ ਤੋਂ ਹਮ ਲੇਗੇਂ ਬਾਪ ਸੇ।

(ਜੋਗੀ ਅੱਲਾ ਯਾਰ ਖਾਂ- ਸ਼ਹੀਦਾਨ ਵਫਾ)

ਹਾਅ ਦੇ ਨਾਅਰੇ ਦੀ ਗਾਥਾ ਜਗਤ ਪ੍ਰਸਿੱਧ ਹੈ। ਭਾਵੇਂ ਕਿ ਉਸ ਦਾ ਇਹ ਯਤਨ ਜਾਲਮਾਂ ਦਾ ਫੈਸਲਾ ਨਹੀਂ ਬਦਲ ਸਕਿਆ, ਪਰ ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰੀ ਭਰੇ ਕਦਮ ਨੇ ਸਮੁੱਚੀ ਸਿੱਖ ਕੌਮ ਨੂੰ ਸਦੀਵੀ ਤੌਰ ਤੇ ਨਵਾਬ ਮਲੇਰਕੋਟਲਾ ਪ੍ਰਤੀ ਕਰਜਦਾਰ ਕਰ ਦਿਤਾ ਅਤੇ ਰਹਿੰਦੀ ਦੁਨੀਆ ਤਕ ਸਿੱਖ ਕੌਮ ਇਸ ਕਰਜ ਤੋਂ ਲੱਖਾਂ ਯਤਨ ਕਰਕੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕੇਗੀ।

ਜ਼ੂਨ 1984 ਅਤੇ ਨਵੰਬਰ 1984 ਦੇ ਅਣ-ਮਨੁੱਖੀ, ਅ-ਧਰਮੀ ਦੁਖਾਂਤਾਂ ਸਮੇਂ ਸਾਡੇ ਸਿੱਖ ਧਾਰਮਿਕ ਖੇਤਰ ਦੇ ਸੰਤ, ਮਹਾਂਪੁਰਖ, ਬਾਬੇ, 108, 1008, ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ, ਡੇਰੇਦਾਰ, ਗੁਰੂ ਸਾਹਿਬਾਨ ਦੀ ਅੰਸ-ਬੰਸ ਹੋਣ ਦਾ ਢੰਡੋਰਾ ਪਿੱਟਣ ਵਾਲਿਆ ਨੇ ਕੋਈ ਅਵਾਜ ਉਠਾਉਣ ਦੀ ਲੋੜ ਵੀ ਨਹੀਂ ਸਮਝੀ। ਸਾਰੇ ਆਪਣੇ- ਆਪਣੇ ਡੇਰਿਆਂ, ਅਸਥਾਨਾਂ ਅੰਦਰ ਚੁੱਪ-ਗੜੁੱਪ ਹੋ ਕੇ ਮਾਨੋ ਭੋਰਿਆਂ ਵਿੱਚ ਹੀ ਦੁਬਕ ਕੇ ਬੈਠੇ ਰਹੇ। ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ` ਵਾਲੀ ਕਹਾਵਤ ਨੂੰ ਪ੍ਰਤੱਖ ਰੂਪ ਵਿੱਚ ਸੱਚ ਕਰਕੇ ਦਿਖਾ ਦਿਤਾ।

ਸੱਚ ਕਹਿਣ ਦੇ ਸਮੇ ਸੱਚ ਕਹਿਣ ਦੀ ਦਲੇਰੀ ਨਾਂ ਦਿਖਾਉਣ ਵਾਲਿਆ ਬਾਰੇ ਸਿੱਖ ਕੌਮ ਨੂੰ ਜਰਾ ਡੂੰਘਾਈ ਨਾਲ ਨਿਰਪੱਖ ਹੋ ਕੇ ਸੋਚ ਕੇ ਨਿਰਣਾ ਲੈਣ ਦੀ ਜਰੂਰਤ ਹੈ।

ਰਾਜਨੀਤਕ ਖੇਤਰ

ਅਜ ਅਸੀ ਦੇਖਦੇ ਹਾ ਕਿ ਹਰ ਸਾਲ 1 ਨਵੰਬਰ ਤੋ 7 ਨਵੰਬਰ ਤਕ ਸਾਡੇ ਰਾਜਨੀਤਕ ਲੋਕ ਸਟੇਜਾਂ, ਧਾਰਮਿਕ ਸਮਾਗਮਾਂ, ਇਲੈਕਟ੍ਰੋਨਿਕ- ਪ੍ਰਿੰਟ ਮੀਡੀਏ ਰਾਹੀ ਕਾਂਗਰਸ ਵਲੋ ਸਿੱਖ ਕੌਮ ਨੂੰ ਅਜ ਤਕ ਇਨਸਾਫ ਨਾ ਦੇਣ ਦੀ ਖੂਬ ਦੁਹਾਈ ਪਾਉਂਦੇ ਹਨ। ਪ੍ਰੰਤੂ ਇਹ ਗੁਰੂ ਨਾਨਕ ਕੇ ਅਖਵਾਉਣ ਵਾਲਿਆ ਦੀ ਕੇਵਲ ਸਿਆਸੀ ਮਜਬੂਰੀ ਤੋ ਵਧ ਕੁੱਝ ਵੀ ਨਹੀ। ਇਸ ਦਾ ਪ੍ਰਤੱਖ ਸਬੂਤ ਹਰ ਸਾਲ ਨਵੰਬਰ ਦੇ ਪਹਿਲੇ ਹਫਤੇ (7 ਦਿਨ) ਦੀ ਹਾਲ-ਪਾਹਰਿਆ, ਦੁਹਾਈ ਪਾਉਣਾ ਪਰ ਬਾਕੀ 358 ਦਿਨ ਦੀ ਖਾਮੋਸ਼ੀ ਵਿਚੋਂ ਮਿਲ ਜਾਦਾ ਹੈ। ਇਹ ਸਿਆਸੀ ਲੋਕ ਸੰਨ 1984 ਤੋ 2013 ਦੇ ਬੇਇਨਸਾਫੀ ਭਰਪੂਰ ਲੰਮੇ ਸਮੇ ਦੀ ਗੱਲ ਕਰਦੇ ਹਨ। ਪਰ ਇਸ 29 ਸਾਲ ਦੇ ਕਾਲ ਨੂੰ 23+6=29 ਦੇ ਰੂਪ ਵਿੱਚ ਪੜਣ, ਸਮਝਣ ਦੀ ਲੋੜ ਹੈ। ਕਿਉਕਿ 6 ਸਾਲ ਦੇ ਲੰਮੇ ਸਮੇ ਦੀ ਭਾਈਵਾਲੀ ਇਨ੍ਹਾਂ ਦੀ ਆਪਣੀ ਵੀ ਹੈ, ਉਸ ਦਾ ਹਿਸਾਬ ਤਾਂ ਇਨ੍ਹਾਂ ਨੂੰ ਵੀ ਦੇਣਾ ਬਣਦਾ ਹੀ ਹੈ।

ਸਾਡੇ ਪੰਜਾਬੀ ਸਭਿਆਚਾਰ ਦਾ ਇੱਕ ਅੰਗ ਹੈ ਕਿ ਸਾਡੇ ਸਮਾਜ ਵਿੱਚ ਖੁਸ਼ੀ-ਗਮੀ ਸਮੇ ਉਸ ਅਨੁਸਾਰ ਅਸੀ ਪਹਿਰਾਵਾ ਬਦਲ ਕੇ ਪਾਉਂਦੇ ਹਾਂ। ਪ੍ਰੰਤੂ ਸਾਡੇ ਰਾਜਨੀਤਕ ਆਗੂ ਆਪਣੇ-2 ਸਵਾਰਥ ਨੂੰ ਮੁੱਖ ਰੱਖਕੇ ਗਿਰਗਟ ਵਾਂਗ ਰੰਗ ਬਦਲਣ ਤੋ ਵੀ ਸੰਕੋਚ ਨਹੀ ਕਰਦੇ।

ਪਿਛਲੇ ਸਮੇ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਅੰਦਰ ਦਿੱਲੀ ਵਿੱਚ ਨੀਂਹ ਪੱਥਰ ਰੱਖਣ ਦੀ ਗੱਲ ਬੀਤੇ ਨੂੰ ਕਿੰਨੇ ਮਹੀਨੇ ਦਾ ਲੰਮਾ ਸਮਾਂ ਬੀਤ ਚੁੱਕਾ ਹੈ ਅਤੇ ਪਤਾ ਨਹੀ ਕਿੰਨਾ ਸਮਾਂ ਹੋਰ ਲੰਘੇਗਾ? ਇਸ ਯਾਦਗਾਰ ਦਾ ਬਣਕੇ ਤਿਆਰ ਹੋ ਜਾਣਾ ਭਵਿੱਖ ਦੀ ਬੁਕਲ ਵਿੱਚ ਅਲਿਪਤ ਹੈ ਅਤੇ ਸ਼ਾਇਦ ਅਲਿਪਤ ਹੀ ਰਹੇਗਾ।

ਆਉ ਅਸੀ ਨਵੰਬਰ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਦੀਆਂ ਚਿਤਾਵਾਂ ਉਪਰ ਆਪਣੇ-2 ਸਵਾਰਥਾਂ ਦੀਆਂ ਰੋਟੀਆਂ ਸੇਕਣ ਵਾਲਿਆਂ ਨੂੰ “ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੈ ਕਚਿਆ” (ਆਸਾ ਫਰੀਦ ਜੀ-੪੮੮) ਗੁਰਬਾਣੀ ਫੁਰਮਾਣ ਦੀ ਕਸਵੱਟੀ ਤੇ ਪਰਖ ਕੇ ਦੇਖ ਲਈਏ ਅਤੇ ਗੁਰੂ ਨਾਨਕ ਸਾਹਿਬ ਦੇ ਪਾਏ ਪੂਰਨਿਆਂ ਤੇ ਚਲਦਿਆਂ ਅਜੋਕੇ ਸਵਾਰਥੀ ਲੋਕਾਂ ਨੂੰ ਸਮਾਜ ਦੇ ਸਾਹਮਣੇ ਨੰਗਾ ਕਰ ਦੇਈਏ, ਇਹੀ ਉਹਨਾਂ ਸ਼ਹੀਦਾਂ, ਜੋ ਕੇਵਲ ਸਿੱਖ ਹੋਣ ਕਰਕੇ ਬੇ-ਕਸੂਰ ਮਾਰੇ ਗਏ, ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।

*************

ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(098720-76876, 01822-276876)


06/11/13)
ਬੀਬੀ ਸਤਿਨਾਮ ਕੌਰ

ਗੁਰਤਾਗੱਦੀ ਲਈ ਵਿਸ਼ੇਸ਼ ਬੱਚਿਆਂ ਨਾਲ ਵਰਤਾਲਾਪ
ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਨਾਇਆ।।
ਬੀਬੀ ਸਤਿਨਾਮ ਕੌਰ ਗੁਰਬਾਣੀ ਕਲਾਸ ਮੁੰਬਈ, 9819793357


ਅਸੀਂ ਸਾਰੇ ਅੱਖਾਂ ਬੰਦ ਕਰੀਏ ਕਿ ਅਸੀਂ ਸਾਰੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਬਾਰ ਵਿੱਚ ਬੈਠੇ ਹਾਂ। ਸ੍ਰੀ ਗੁਰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਟੇਕਿਆ ਤੇ ਸਾਰੀ ਸੰਗਤ ਨੂੰ ਹੁਕਮ ਦਿੱਤਾ:
ਆਗਿਆ ਭਈ ਅਕਾਲ ਕੀ ਤਬੈ ਚਲਾਇਯੋ ਪੰਥ
ਸਭ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ

ਸਾਰੀ ਸੰਗਤ ਨੇ ਮੱਥਾ ਟੇਕਿਆ ਤੇ ਪ੍ਰਣ ਕੀਤਾ:
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਤੁਸੀਂ ਸਾਡੇ ਸ਼ਬਦ ਗੁਰੂ ਹੈ
ਤੁਸੀਂ ਸਾਡੇ ਗਿਆਨ ਗੁਰੂ ਹੋ
ਹੇ ਗੁਰੂ ਜੀ, ਆਪ ਨੂੰ ਛੱਡ ਕੇ ਮੈਂ ਹੋਰ ਕਿਤੇ ਨ ਜਾਵਾਂ। ਜੋ ਕੁਛ ਮੈਨੂੰ ਲੋੜ ਹੈ ਆਪ ਜੀ ਤੋਂ ਪਾਵਾਂ।
ਗੁਰੂ ਦਾ ਅਰਥ:
ਜੋ ਅਗਿਆਨਤਾ ਦਾ ਅੰਧੇਰਾ ਦੂਰ ਕਰੇ
ਜੋ ਆਤਮ ਤੱਤ ਦੀ ਪਹਿਚਾਨ ਕਰਾਏ
ਧਾਰਮਿਕ ਟੀਚਰ
ਗੁਰੂ ਦੀ ਲੋੜ: ਸੰਸਾਰ ਦੇ ਸਾਰੇ ਕੰਮ ਠੀਕ ਤਰ੍ਹਾਂ ਕਰਨ ਲਈ ਗਿਆਨ ਦੀ ਲੋੜ ਹੈ। ਜਿਵੇਂ: ਚੰਗਾ ਖਾਣਾ ਬਨਾਉਣਾ, ਬਿਜਨਸ, ਕਾਰ ਚਲਾਉਣਾ, ਮਸ਼ੀਨ ਬਨਾਉਣਾ।
ਇਸੇ ਤਰ੍ਹਾਂ ਸੱਚੀ ਖੁਸ਼ੀ ਹਾਸਲ ਕਰਨ ਵਾਸਤੇ, ਭਵ ਸਾਗਰ ਤੋਂ ਪਾਰ ਹੋਣ ਵਾਸਤੇ, ਸਦਾ ਨਿਰੋਗ ਰਹਿਣ ਲਈ ਸਾਨੂੰ ਗੁਰੂ ਦੇ ਗਿਆਨ ਦੀ ਲੋੜ ਹੈ।
ਉਹ ਰੱਬੀ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ।
ਸਿੱਖ ਧਰਮ ਵਿੱਚ ਦਸ ਗੁਰੂ ਹਨ। ਗੁਰੂਆਂ ਦੇ ਨਾਮ ਅਨੰਦ ਦੇਣ ਵਾਲੇ ਹਨ।
ਗੁਰੂਆਂ ਦੇ ਨਾਮ ਤੇ ਅਰਥ:
ਗੁਰੂ ਨਾਨਕ ਦੇਵ ਜੀ-ਸੁਖ ਸਰੂਪ, ਖੁਸ਼ੀਆਂ ਦੇਣ ਵਾਲਾ
ਗੁਰੂ ਤੇਗ ਬਹਾਦਰ ਜੀ-ਤੇਗ-ਤਲਵਾਰ, ਬਹਾਦਰ-ਵੀਰ ਬੜੀ ਬਹਾਦਰੀ ਨਾਲ ਤਲਵਾਰ ਚਲਾਂਦੇ ਸਨ।
ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਰਨ ਵਾਲਾ-ਸ਼ੇਰ ਜੈਸਾ ਵੀਰ
ਗੁਰੂਆਂ ਦੀ ਉਪਮਾ:
1. ਭਾਈ ਨੰਦ ਨਾਲ ਜੀ ਨੇ ਕੀਤੀ
2. ਭਾਈ ਗੁਰਦਾਸ ਜੀ ਨੇ ਕੀਤੀ
3. ਭੱਟਾਂ ਨੇ ਕੀਤੀ
4. ਕਵੀ ਸੰਤੋਖ ਸਿੰਘ ਜੀ ਨੇ ਕੀਤੀ।
ਗੁਰੂ ਨਾਨਕ ਪਗ ਪੰਕਜ ਸਿਮਰੋ ਅੰਗਦ ਦੂਖ ਨਿਰੰਚਨ।
ਗੁਰੂ ਅਮਰਦਾਸ ਹਿਰਦੇ ਨਿਤ ਧਿਆਵੇ
ਸ੍ਰੀ ਗੁਰੂ ਰਾਮਦਾਸ ਗੁਣ ਗਾਵੋ।
ਗੁਰ ਅਰਜਨ ਬਿਘਨਨ ਕੇ ਨਾਸ਼ਕ
ਗੁਰੂ ਹਰਿਗੋਬਿੰਦ ਸ਼ੁਭ ਮਛ ਪ੍ਰਕਾਸ਼ਕ
ਸ੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿਕ੍ਰਿਸ਼ਨ ਮਨਾਵੋ ਬਹੋਰੀ
ਗੁਰ ਤੇਗ ਬਹਾਦਰ ਪਰਮ ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ (ਕਵੀ ਸੰਤੋਖ ਸਿੰਘ)
Relation Guru Sikh ਮਾਂ ਬੱਚੇ ਦਾ ਰਿਸ਼ਤਾ:
ਹਮ ਬਾਰਿਕ ਪਿਤਾ ਪ੍ਰਭੂ ਦਾਤਾ।।
ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ।।
ਸਾਰਿ ਸਮਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ।।
ਹਮ ਬਾਰਿਕ ਤਉ ਸਰਣਾਈ।। ਪ੍ਰਭਿ ਆਪੈ ਪੈਜ ਰਖਾਈ।।
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ।।
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਆ ਗਾਲਿ ਲਾਵੈ।।
ਸੁਤੁ ਅਪਰਾਧ ਕਰਤ ਹੈ ਜੇਤੇ।। ਜਨਨੀ ਚੀਤਿ ਨ ਰਾਖਸਿ ਤੇਤੇ।।
ਰਾਮਈਆ ਹਉ ਬਾਰਿਕੁ ਤੇਰਾ।। ਕਾਹੇ ਨ ਖੰਡਸਿ ਅਵਗਨੁ ਮੇਰਾ।।
ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ।। (ਪੰਨਾ 884)
ਅਉਗੁਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ।।
ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ (ਪੰਨਾ 1101)
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ।। ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ।।
(ਪੰਨਾ 268)
ਸਾਰਿ ਸਮਾਲੈ ਨਿਤਿ ਪ੍ਰਤਿਪਾਲੇ ਪ੍ਰੇਮ ਸਾਹਿਤ ਗਲਿ ਲਾਵੈ।। (ਪੰਨਾ 617)
ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ।। (ਪੰਨਾ 1213)
ਨਿਮਖ ਨਿਮਖ ਤੁਸ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ।। (ਪੰਨਾ 674)
ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ।।
ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਵਿਗੇ।। (ਪੰਨਾ 1321)
ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ।। (ਪੰਨਾ 1266)
ਹਰਿ ਜੀ ਮਾਤਾ ਹਰਿ ਪਿਤਾ ਹਰਿ ਜਿਉ ਪ੍ਰਤਿਪਾਲਕ।।
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ।। (ਪੰਨਾ 1101)
ਰਾਖੁ ਪਿਤਾ ਪ੍ਰਭ ਮੇਰੇ।। ਮੋਹਿ ਨਿਰਗੁਨੁ ਸਭ ਗੁਨ ਤੇਰੇ।। ਪੰਨਾ (205)

ਗੁਰੂ ਸਿੱਖ ਵਾਸਤੇ ਕੀ ਕਰਦਾ ਹੈ?
ਗੁਰੂ ਅਗਿਆਨਤਾ ਦਾ ਅੰਧੇਰਾ ਦੂਰ ਕਰਦਾ ਹੈ।
ਮਨ ਵਿੱਚ ਅੰਧੇਰਾ ਕਿਵੇਂ ਹੁੰਦਾ ਹੈ?
ਕਾਰਨ:
1. ਅਸੀਂ ਦੂਸਰਿਆਂ ਦਾ ਬੁਰਾ ਚਿਤਵਦੇ ਹਾਂ।
2. ਅਸੀਂ ਸ਼ਿਕਵੇ ਸ਼ਿਕਾਇਤ ਕਰਦੇ ਹਾਂ।
3. ਮਨ ਵਿੱਚ ਦੂਸਰਿਆਂ ਨਾਲ ਸਾੜਾ ਕਰਦੇ ਹਾਂ।
4. ਦੂਸਰਿਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ।
5. ਆਪਣੇ ਆਪ ਨੂੰ ਸਿਆਣਾ ਜਾਣਦੇ ਹਾਂ।
6. ਅਸੀਂ ਮਨ ਵਿੱਚ ਕਪਟ ਰੱਖਦੇ ਹਾਂ।
7. ਕਿਸੇ ਦੇ ਕੰਮ ਵਿੱਚ ਰੁਕਾਵਟ ਪਾਂਦੇ ਹਾਂ।
8. ਦੂਸਰੇ ਦੀ ਚੀਜ਼ ਲੈ ਕੇ ਵਾਪਸ ਨਹੀਂ ਦੇਂਦੇ।
9. ਸਵਾਰਥੀ ਹਾਂ।
10. ਪਿੱਠ ਪਿੱਛੇ ਬੁਰਾਈ ਕਰਦੇ ਹਾਂ।
11. ਝੂਠ ਬੋਲਦੇ ਹਾਂ।
ਇਹਨਾਂ ਬੁਰਾਈਆਂ ਕਰਕੇ ਸਾਡੇ ਮਨ ਵਿੱਚ ਅੰਧੇਰਾ ਹੋ ਜਾਂਦਾ ਹੈ।
ਗੁਰੂ ਸਿੱਖ ਵਾਸਤੇ ਕੀ ਕਰਦਾ ਹੈ:
1. ਕਿਰਪਾ ਕਰਦਾ ਹੈ - ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ …
2. ਮਨ ਦਾ ਅੰਧੇਰਾ ਦੂਰ ਕਰਦਾ ਹੈ - ਅਗਿਆਨੁ ਅੰਧੇਰਾ ਕਟਿਆ …
3. ਬਿਬੇਕ ਬੁੱਧ ਦੇਂਦਾ ਹੈ - ਬਿਬੇਕ ਬੁਧਿ ਸਤਗੁਰਿ ਤੇ …
4 ਡਰ ਦੂਰ ਕਰਦਾ ਹੈ - ਨਿਰਭਉ ਜਪੈ ਸਗਲ ਭਉ ਮਿਟੈ …
5 ਇਕਾਗਰਤਾ - ਮਨੁ ਮੇਰੇ ਧਾਵਨ ਤੇ ਛੂਰਿਓ ਕਰ ਬੈਠੇ …
6 ਭਰਮ-ਸੰਸੇ ਮਿਟਾਂਦਾ ਹੈ - ਭ੍ਰਮ ਕੇ ਪਰਦੇ ਸਤਿਗੁਰ ਖੋਲੇ …
7 ਸਹੀ ਮਾਰਗ - ਭੂਲੇ ਮਾਰਗੁ ਜਿਨਹਿ ਬਤਾਇਆ …
8 ਰਖਿਆ- ਤਾਤੀ ਵਾਉ ਨ ਲਗਈ-ਚਉਗਿਰਦ ਹਮਾਰੈ …
9 ਅੰਗ ਸੰਗ - ਗੁਰੁ ਮੇਰੇ ਸੰਗਿ ਸਦਾ ਹੈ ਨਾਲੇ …
10 ਨਿਰਵੈਰ ਬਣਾਂਦਾ ਹੈ - ਨ ਕੋ ਬੈਰੀ ਨਹੀ ਬਿਗਾਨਾ …
11 ਡਿਸਪਲਿਨ ਸਿਖਾਂਦਾ ਹੈ - ਵਿਕਾਰਾਂ ਤੇ ਕਾਬੂ ਆਉਂਦਾ ਹੈ
ਜੀਵਨ ਦੇ ਹਰ ਪਹਿਲੂ ਵਿੱਚ ਕੰਟਰੋਲ - ਭੁਖ ਸਭਿ ਗਵਾਈਆ …
ਸਿੱਖ ਨੇ ਗੁਰੂ ਵਾਸਤੇ ਕੀ ਕਰਨਾ ਹੈ:
ਹੁਕਮ ਮੰਨਣਾ
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ।। ਤਿਸ ਕਾ ਨਾਮੁ ਰਖੁ ਕੰਠਿ ਪਰੋਇ।।
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ।।
ਜਿਨੀ ਪਛਾਤਾ ਹੁਕਮੁ ਤਿਨ ਕਦੇ ਨ ਰੋਵਣਾ।।
ਹੁਕਮ ਨੂੰ ਗਾਵੀਏ (ਸਾਰੇ ਮਿਲਕੇ)
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਸਿੱਟਾ:
ਸੋ ਹੁਣ ਇਹ ਸਾਰਿਆਂ ਨੂੰ ਸਮਝ ਆ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ
Present ਅਤੇ permanent ਗੁਰੂ ਹਨ।
ਇਸ ਵਿੱਚ ਜੋ ਬਾਣੀ ਹੈ ਉਹ ਹੀ ਸਾਡਾ ਗੁਰੂ ਹੈ।
“ਬਾਣੀ ਗੁਰੂ ਗੁਰੂ ਹੈ ਬਾਣੀ।। “
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸੰਪੂਰਨ ਹੈ। ਇਸ ਗਿਆਨ ਨਾਲ ਅਸੀਂ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰ ਸਕਦੇ ਹਾਂ। ਅਗਰ ਅਸੀਂ ਬਾਣੀ ਸਮਝ ਕੇ ਪੜ੍ਹੀਏ ਤਾਂ ਹਰ ਸ਼ੰਕੇ ਦਾ ਨਿਵਾਰਨ ਹੁੰਦਾ ਹੈ।
A precious Gift From our Gurus
Always Remember:
No Gurbani - No peace
Know Gurbani - know Peace (Enjoy)


06/11/13)
ਗਿਆਨੀ ਜਗਤਾਰ ਸਿੰਘ ਜਾਚਕ

ਬੰਦੀਛੋੜ ਪੁਰਬ ਦੇ ਨਿਰਾਲੇਪਨ ਲਈ ਇਸ ਨੂੰ ਦੀਵਾਲੀ ਨਾਲੋਂ ਨਿਖੇੜ ਕੇ ਮਨਾਉਣਾ ਜਰੂਰੀ: ਗਿ: ਜਾਚਕ
ਬਠਿੰਡਾ 6 ਨਵੰਬਰ () ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਵੱਲੋਂ ਗਵਾਲੀਅਰ ਦੇ ਕਿਲੇ ਚੋਂ ਆਪਣੇ ਸਮੇਤ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਾਉਣ ਉਪਰੰਤ ਸ੍ਰੀ ਅੰਮ੍ਰਿਤਸਰ ਪਹੁੰਚਣ ਦੇ ਖੁਸ਼ੀਆਂ ਭਰੇ ਦਿਹਾੜੇ ‘ਬੰਦੀਛੋੜ ਪੁਰਬ’ ਨੂੰ ਨਿਆਰਾ ਰੂਪ ਦੇਣ ਲਈ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿੱਚ ਦੀਵਾਲੀ ਨਾਲੋਂ ਨਿਖੇੜ ਕੇ ਮਨਾਉਣਾ ਅਤਿਅੰਤ ਜਰੂਰੀ ਹੈ। ਹੁਣ ਤਾਂ ਅਸੀਂ ਬੰਦੀਛੋੜ ਪੁਰਬ ਦੇ ਬਹਾਨੇ ਹਿੰਦੂ ਤਿਉਹਾਰ ਦੀਵਾਲੀ ਹੀ ਮਨਾਈ ਜਾ ਰਹੇ ਹਾਂ। ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਲਫ਼ਜ਼ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੇ ਉਸ ਬਿਆਨ ਦੇ ਪ੍ਰਤੀਕਰਮ ਵਜੋਂ ਕਹੇ, ਜਿਸ ਰਾਹੀਂ ਜਥੇਦਾਰ ਜੀ ਨੇ ਦਰਸ਼ਨੀ ਡਿਓਢੀ ਦੀ ਫਸੀਲ ਤੋਂ ਦੀਵਾਲੀ ਦੇ ਦਿਹਾੜੇ ਅਫਸੋਸ ਪ੍ਰਗਟ ਕੀਤਾ ਸੀ ਕਿ “ਅਸੀਂ ਬੰਦੀਛੋੜ ਪੁਰਬ ਨੂੰ ਨਿਆਰਾ ਰੂਪ ਨਹੀਂ ਦੇ ਸਕੇ। ਕਿਉਂਕਿ, ਇਹ ਦਿਹਾੜਾ ਨਸ਼ੇ ਕਰਨ, ਜੂਆ ਖੇਡਣ ਅਤੇ ਬਰੂਦ ਫੂਕਣ ਦਾ ਦਿਨ ਬਣ ਗਿਆ ਹੈ। ਜਦੋਂ ਕਿ ਇਹ ਤਿੰਨੇ ਕੰਮ ਗੁਰਮਤਿ ਤੋਂ ਉੱਲਟ ਹਨ”।
ਗਿਆਨੀ ਜਾਚਕ ਨੇ ਕਿਹਾ ਕਿ ਜੇਕਰ ਜਥੇਦਾਰ ਜੀ ਇਸ ਪੱਖੋਂ ਸਚੁਮੱਚ ਚਿੰਤਾਤੁਰ ਹਨ ਤਾਂ ਉਨ੍ਹਾਂ ਨੂੰ ਈਮਾਨਦਾਰੀ ਨਾਲ ਯਤਨ ਕਰਕੇ ਮਿਲਗੋਭਾ ਬਣ ਚੁੱਕੇ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਸੁਧਾਰਦਿਆਂ ਬੰਦੀਛੋੜ ਪੁਰਬ ਦਾ ਨਿਵੇਕਲਾ ਦਿਹਾੜਾ ਨਿਸ਼ਚਤ ਕਰਵਾਉਣਾ ਚਾਹੀਦਾ ਹੈ। ਕਿਉਂਕਿ, ਸਮਕਾਲੀ ਤੇ ਭਰੋਸੇਯੋਗ ਇਤਿਹਾਸਕ ਸੋਮੇ ਭੱਟ ਵੱਹੀਆਂ ਅਨੁਸਾਰ ਛੇਵੇਂ ਪਾਤਸ਼ਾਹ ਦਾ ਸ੍ਰੀ ਅੰਮ੍ਰਿਤਸਰ ਆਗਮਨ ਪਹਿਲੀ ਮਾਘ ਸੰਮਤ 1677 ਮੁਤਾਬਿਕ ਸੰਨ 1620 ਦਾ ਹੈ। ਜੀਂਦ ਪਰਗਣੇ ਦੀ ਭੱਟ ਵਹੀ ਤਲਾਉਂਡਾ ਵਿੱਚ ਇੱਕ ਇੰਦਰਾਜ ਇਉਂ ਮਿਲਦਾ ਹੈ: ਗੁਰੂ ਹਰਿਗੋਬਿੰਦ ਜੀ ਮਹਲ ਛਟਾ, ਬੇਟਾ ਗੁਰੂ ਅਰਜਨ ਜੀ ਕਾ, ਸੰਮਤ ਸੋਲਾਂ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗਾਮ ਗੁਰੂ ਕੇ ਚਕ ਪਰਗਣਾ ਨਿਝਰਆਲਾ ਆਏ। …… ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਨ ਦੀਪਮਾਲਾ ਕੀ ਗਈ।
ਇਸ ਇਤਿਹਾਸਕ ਹਵਾਲੇ ਤੋਂ ਸਪਸ਼ਟ ਹੈ ਕਿ ਜਦੋਂ ਸ੍ਰੀ ਹਰਿਗੋਬਿੰਦ ਸਾਹਿਬ ਗਵਾਲੀਅਰ ਤੋਂ ਸ੍ਰੀ ਅੰਮ੍ਰਿਤਸਰ ਪਹੁੰਚੇ; ਉਹ ਦਿਨ ਹਿੰਦੂਆਂ ਦੇ ਮਿਥਿਹਾਸਕ ਦੀਵਾਲੀ ਤਿਉਹਾਰ ਦਾ ਨਹੀਂ ਸੀ। ਸਿੱਖ ਕੌਮ ਦੀ ਅਜ਼ਾਦ ਤੇ ਨਿਆਰੀ ਹਸਤੀ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਅਜਿਹੀ ਸੋਧ ਕਰਨੀ ਅਤਿਅੰਤ ਹੀ ਲਾਜ਼ਮੀ ਹੈ।


06/11/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਮੰਗਲਯਾਨ
ਕੀ ਲੋਹੜਾ ਆ ਜਾਣੈ ਜੇ ਇਸਰੋ ਦਾ ਮੰਗਲਯਾਨ ਮੰਗਲ ਗ੍ਰਹਿ ਪੁੱਜ ਗਿਆ ਤਾਂ; ਚਾਰ-ਪੰਜ ਸਾਲ ਪਹਿਲਾਂ ਚੰਦਰਯਾਨ ਚੰਦਰਮਾ ਦੇ ਧੱਕੇ ਖਾ ਆਇਆ, ਪਰ ਪੰਡੀਏ ਦਾ ਚੰਦਰਮਾ ਤਾਂ ਅਜੇ ਵੀ ਰਾਹੂ ਨੂੰ ਵੇਖ ਕੇ ਲੰਗੋਟ ਛੱਡ ਦੋੜ ਜਾਂਦਾ ਹੈ ! ਫ਼ੇਰ ਮੰਗਲਯਾਨ ਕੀ ਸ਼ੈਅ ਐ, ਤਿੰਨ ਸੌ ਦਿਨ ਦਾ ਪਹੁੰਚਦਾ ਅੱਜ ਜਾ ਪਹੁੰਚੇ ਮੰਗਲ ਗ੍ਰਹਿ, ਪਰ ਪੰਡੀਏ ਜੀ ਮਹਾਰਾਜ ਨੇ ਤਾਂ ਵਿਚਾਰੇ ਨੂੰ ਚੱਤੇ ਪਹਿਰ ਹਰ ਲੰਡੇ-ਬੁੱਚੇ ਦੇ ਬਾਰਾਂ ਘਰਾਂ ਵਿੱਚੋਂ ਕਿਸੇ ਨਾ ਕਿਸੇ ਵਿੱਚ ਗਧੀ-ਗੇੜ ਵਿੱਚ ਪਾ ਭੁਆਂਟਅਣੀਆਂ ਦੇਈ ਰੱਖਣੀਆਂ ਨੇ, ਅਖੇ ਤੇਰਾ ਮੰਗਲ ਭਾਰੀ ਹੈ, ਜਿਵੇਂ ਪੰਡੇ ਨੇ ਤੱਕੜੀ ਦੇ ਇੱਕ ਪੱਲੇ 'ਤੇ ਵੱਟੇ ਪਾ ਮੰਗਲ ਤੋਲਿਆ ਹੁੰਦਾ ਹੈ; ਤੇ ਫ਼ੇਰ ਮੰਗਲ ਦਾ ਉਪਾਅ ਤਾਂ ਚਿੱਬੜ ਜਿਹਾ ਇਉਂ ਦੱਸੂ ਜਿਵੇਂ ਇਸਰੋ ਤੋਂ ਪਹਿਲਾਂ ਇਹਨੇ ਆਪਣੀ ਜੇਬ੍ਹੇ ਪਾਈ ਦੱਛਣਾ ਦਵਾਲੀ ਦੀ ਹਵਾਈ ਨਾਲ ਬੰਨ੍ਹ ਕੇ ਸਿੱਧਾ ਮੰਗਲ ਦੇ ਅਡਰੈੱਸ 'ਤੇ ਪਹੁੰਚਾ ਮਾਰਨੀ ਹੈ; ਹੋਰ ਤੇ ਹੋਰ ਇਹੋ ਜਿਹੇ ਚੰਦਰਮਾ ਤੇ ਮੰਗਲ ਨੂੰ ਸ਼ਾਂਤ ਕਰਨ ਲਈ ਗੀਟੇ ਪੱਥਰਾਂ ਦੇ ਲਾਕਟ-ਮੁੰਦੀਆਂ ਇਉਂ ਟੀਵੀ 'ਤੇ ਆ ਕੇ ਕੀਰਨੇ ਪਾ ਵੇਚਦੇ ਨੇ ਜਿਮੇਂ ਤ੍ਰੇਤੇ ਆਲੀ ਬਾਂਦਰ-ਛਲਾਂਗ ਇਹਨਾਂ ਦੇ ਹੀ ਕਿਸੇ ਸਗੇ ਨੇ ਲਾ ਕੇ ਸਾਰੇ ਗੀਟੇ-ਪੱਥਰ ਉੱਥੋਂ ਲਾਹ ਕੇ ਲਿਆਉਂਦੇ ਹੋਣ; ਭਾਈ ਉੱਤੇ ਨੂੰ ਉੱਡਦੇ ਭਾਵੇਂ ਮੰਗਲ ਅੱਪੜੋ ਜਾਂ ਪਲੂਟੋ, ਡਿੱਗਣਾ ਤਾਂ ਇਸ ਮੁਲਕ ਨੇ ਆ ਕੇ ਮੁੜ ਉਸੇ ਪੰਡੀਏ ਦੀ ਅੰਧ-ਵਿਸ਼ਵਾਸ ਦੀ ਖੱਡ ਵਿੱਚ ਹੀ ਹੈ, ਸੋ ਜ਼ਿਆਦਾ ਚਾਂਘਾਂ ਮਾਰਨ ਦੀ ਲੋੜ ਨੀਂ ਲੱਗਦੀ, ਤੇ ਵੈਸੇ ਵੀ ਇਹ ਚੰਦਰ ਹੋਵੇ ਜਾਂ ਮੰਗਲ, ਸਾਰੇ ਦੇ ਸਾਰੇ ਯਾਨ ਮਹੂਰਤ ਪੂਜਾ ਕਰਾ ਕੇ ਹੀ ਛੱਡਦੇ ਨੇ, ਵੱਡੇ ਸੈਂਸਦਾਨ !


05/11/13)
ਗੁਰਇੰਦਰ ਸਿੰਘ ਪਾਲ

ਸ: ਜਰਨੈਲ ਸਿੰਘ ਜੀ, ਆਪਣੇ ਪਿਛਲੇ ਪੱਤਰ ਵਿੱਚ ਮੈਂ ਆਪ ਨੂੰ ਦੋ ਵਾਰ ਬਿਨਤੀ ਕੀਤੀ ਸੀ ਕਿ ਉਦ੍ਹਾਰਣਾਂ ਦੇਣ ਤੇ ਜਵਾਬ ਸਮਝਾਉਣ ਦਾ ਕਸ਼ਟ ਨਾ ਕਰਨਾ। ਪਰੰਤੂ ਮੇਰੀਆਂ ਬਿਨਤੀਆਂ ਦਾ ਆਪ ਉੱਤੇ ਕੋਈ ਅਸਰ ਨਹੀਂ ਹੋਇਆ!

ਨਿਰਲੱਜਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ, ਆਪ ਲਿਖਦੇ ਹੋ: “…ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਉਪਰ ਦੇ ਚੁਕਾ ਹਾਂ। ਅਗਰ ਕੋਈ ਗਲ ਅਸਪਸ਼ਟ ਹੈ ਤਾਂ ਦਸੋ ਕੀ ਅਸਪਸ਼ਟ ਹੈ”।

ਸ: ਜਰਨੈਲ ਸਿੰਘ ਜੀ, ਸੱਚ ਤਾਂ ਇਹ ਹੈ ਕਿ ਤੁਸੀਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ! ਜੇ ਕੋਈ ਜਵਾਬ ਦਿੱਤਾ ਵੀ ਹੈ ਤਾਂ ਉਸ ਜਵਾਬ ਵਿੱਚ ਅਸਪਸ਼ਟਤਾ ਤੋਂ ਸਿਵਾ ਕੁੱਝ ਨਹੀਂ! ਮਿਸਾਲ ਦੇ ਤੌਰ `ਤੇ ਮੇਰਾ ਸਵਾਲ ਹੈ: “4. ਆਪ ਨੇ ਇਹ ਅਰਥ ਕਿਸ ਬੋਲੀ ਦੇ ਸ਼ਬਦਕੋਸ਼ ਵਿੱਚੋਂ ਚੋਰੀ ਕੀਤੇ ਹਨ?”

ਆਪ ਨੇ ਇਸ ਦਾ ਜਵਾਬ ਦਿੰਦਿਆਂ ਲਿਖਿਆ ਹੈ: “…ਮੈਂ ਪਹਿਲਾਂ ਪੰਜਾਬੀ ਵਿੱਚ ਹੀ ਦਿੱਤੇ ਨੇ ਤੇ ਬਾਅਦ ਵਿੱਚ ਅੰਗ੍ਰੇਜ਼ੀ ਵਿੱਚ ਆਪਣੀ ਗਲ ਹੋਰ ਸਪਸ਼ਟ ਕਰਨ ਲਈ ਦਿੱਤੇ ਨੇ”। ਸ: ਜਰਨੈਲ ਸਿੰਘ ਜੀ, ਤੁਸੀਂ ਇਸ ਜਵਾਬ ਨੂੰ ਕਿਹੜੇ ਮੂੰਹ ਨਾਲ ਸਪਸ਼ਟ ਜਵਾਬ ਕਹਿ ਰਹੇ ਹੋ?

ਤੁਸੀਂ ਲਿਖਦੇ ਹੋ, “…ਤੁਸੀਂ ਮੰਨੋਂ ਭਾਵੇਂ ਨਾ ਮੰਨੋਂ ਮੈਂ ਤੁਹਾਡੇ ਖੋਜ ਕੇ ਲਿਖੇ ਸਾਰੇ ਅਰਥਾਂ ਨੂੰ ਸੁਹਿਰਦਤਾ ਨਾਲ ਵਿਚਾਰਦਾ ਹਾਂ…”। ਸ: ਜਰਨੈਲ ਸਿੰਘ ਜੀ, ਤੁਹਾਡਾ ਇਹ ਬਿਆਨ ਵੀ ਬਿਲਕੁਲ ਗ਼ਲਤ ਤੇ ਝੂਠਾ ਹੈ! ਜੇ ਤੁਸੀਂ ਭਾਈ ਕਾਨ੍ਹ ਸਿੰਘ ਜੀ ਦੁਆਰਾ ਕੀਤੇ ਅਵਕਾਸ਼ ਦੇ ਅਰਥਾਂ ਨੂੰ ਜ਼ਰਾ ਵੀ ਵਿਚਾਰਿਆ ਹੁੰਦਾ ਤਾਂ ਤੁਸੀਂ ਹਿੰਦੀ ਵਿੱਚ ਲਿਖੀ ਅਰਜ਼ੀ ਦੀ ਕਹਾਣੀ ਸੁਣਾ ਕੇ ਆਪਣਾ ਕੀਮਤੀ ਵਕਤ ਨਸ਼ਟ ਨਾ ਕਰਦੇ! ਅਵਕਾਸ਼: ਸੰ. ਜਗਾ, ਥਾਂ। ੨. ਆਕਾਸ਼। ੩. ਫ਼ਾਸਿਲਾ. ਅੰਤਰ. ਵਿੱਥ. ੪. ਵੇਲ੍ਹ। (ਇਹ ਅਰਥ ਭਾਈ ਕਾਨ੍ਹ ਸਿੰਘ ਜੀ ਦੇ ‘ਮਹਾਨ ਕੋਸ਼’ ਵਿੱਚੋਂ ਹਨ।) “

ਸ: ਜਰਨੈਲ ਸਿੰਘ ਜੀ, ਜਿਵੇਂ ਕਿ ਉਪਰੋਕਤ ਤੋਂ ਸਪਸ਼ਟ ਹੈ, ਅਵਕਾਸ਼ ਹਿੰਦੀ ਦਾ ਨਹੀਂ ਸਗੋਂ ਸੰਸਕ੍ਰਿਤ ਦਾ ਲਫ਼ਜ਼ ਹੈ! ਚਾਰ ਅਰਥਾਂ ਵਿੱਚੋਂ ਇੱਕ ਅਰਥ ਵੇਲ੍ਹ ਵੀ ਹਨ, ਜਿਨ੍ਹਾਂ ਨੂੰ ਤੁਸੀਂ ਦੂਜੇ ਅਰਥਾਂ ਨਾਲ ਮੜ੍ਹਨ ਦਾ ਅਸਫ਼ਲ ਯਤਨ ਕੀਤਾ ਹੈ! ਨਿਰਸੰਦੇਹ, ਤੁਸੀਂ ਅਜੇ ਵੀ ਸਕੂਲ ਦੀ ਅਰਜ਼ੀ ਵਾਲੀ ਅਵਸਥਾ ਵਿੱਚ ਹੀ ਵਿਚਰ ਰਹੇ ਹੋ!

ਤੁਸੀਂ ਖ਼ਲਾਅ ਦੇ ਅਰਥ ਖੋਜੇ/ਵਿਚਾਰੇ ਬਿਨਾਂ ਆਪਣਾ ਅਦੁੱਤੀ ਗਿਆਨ-ਤੀਰ ਦਾਗਦਿਆਂ ਲਿਖ ਦਿੱਤਾ: “ਜਿਸ ਪਿੰਡ ਅੰਦਰ ਖ਼ਲਾਅ ਹੋਵੇ ਕੀ ਉਹ ਪਿੰਡ ਸਾਬਤ ਰਹਿ ਸਕਦਾ ਹੈ? ….” ਸ: ਜਰਨੈਲ ਸਿੰਘ ਜੀ, ਮੈਂ ਇਸੇ ਵਾਸਤੇ ਤੁਹਾਤੋਂ ਖ਼ਲਾਅ ਦੇ ਅਰਥ ਬਾਰ ਬਾਰ ਪੁੱਛੇ ਹਨ। ਤੁਸੀਂ ਮੇਰੇ ਇਸ ਵਾਜਬ ਸਵਾਲ ਨੂੰ ਬੇ-ਮਾਇਨੇ ਕਹਿ ਕੇ ਖ਼ਲਾਅ ਦੇ ਅਰਥ ਖੋਜ/ਵਿਚਾਰ ਕੇ ਦੱਸਣ ਤੋਂ ਆਨਾ ਕਾਨੀ ਕਰਦੇ ਰਹੇ!

ਮੈਂ ਖ਼ਲਾਅ ਦੇ ਕੁੱਝ ਇੱਕ ਪਰਿਆਇਵਾਚੀ (synonyms) ਸ਼ਬਦਾਂ ਦੇ ਅਰਥ ਖੋਜ ਕੇ ਆਪ ਦੀ ਸੇਵਾ ਵਿੱਚ ਪੇਸ਼ ਕੀਤੇ, ਜਿਨ੍ਹਾਂ ਨੂੰ ਤੁਸੀਂ ਬਿਨਾਂ ਵਿਚਾਰੇ ‘ਗਣਿਤ ਦਾ ਸਿਧਾਂਤ ਭਾਸ਼ਾ ਉੱਤੇ ਠੋਸਣ’ ਦੀ ‘ਦਲੀਲ’ ਨਾਲ ਮੂਲੋਂ ਹੀ ਰੱਦ ਕਰ ਦਿੱਤਾ! ! ਤੁਸੀਂ ਮੇਰੇ ਲਿਖੇ ਸਪੇਸ ਦੇ ਅਰਥਾਂ: Space: ਖ਼ਾਲੀ ਥਾਂ, ਵਿੱਥ, ਥਾਂ, ਪੁਲਾੜ, ਆਕਾਸ਼, ਖ਼ਲਾਅ…। ਨੂੰ ਸਮਝਣ/ਵਿਚਾਰਨ ਨੂੰ ਵੀ ਆਪਣੀ ਹੱਤਕ ਸਮਝਿਆ! ਸ: ਜਰਨੈਲ ਸਿੰਘ ਜੀ, ਜੇ ਤੁਸੀਂ ਕੇਵਲ ‘ਖ਼ਾਲੀ’ ਦੇ ਅਰਥ ਹੀ ਵੇਖਣ/ਵਿਚਾਰਨ ਦਾ ਕਸ਼ਟ ਕੀਤਾ ਹੁੰਦਾ ਤਾਂ ਬੇਹੂਦਾ ਤੇ ਹੋਛੀਆਂ ਹੁੱਜਤਾਂ ਨਾ ਕਰਦੇ! ਪਰ ਨਹੀਂ, ਖੋਜ/ਵਿਚਾਰ ਕਰਨਾ ਤਾਂ ਤੁਹਾਡੇ ਜਿਹੇ ਉੱਚ ਕੋਟੀ ਦੇ ਵਿਚਾਰਕ ਦੀ ਸ਼ਾਨ ਦੇ ਖ਼ਿਲਾਫ਼ ਹੈ! ਸ: ਜਰਨੈਲ ਸਿੰਘ ਜੀ, ਪੰਜਾਬੀ ਬੋਲੀ ਵਿੱਚ ਪੂਰੀ ਤਰ੍ਹਾਂ ਰਚ ਚੁੱਕਿਆ ਤੇ ਹਰ ਰੋਜ਼ ਦੀ ਸਾਧਾਰਨ ਗਲ-ਬਾਤ ਵਿੱਚ ਆਮ ਵਰਤਿਆ ਜਾਂਦਾ ਸ਼ਬਦ ‘ਖ਼ਾਲੀ’ ਦਰਅਸਲ ਅਰਬੀ ਬੋਲੀ ਦਾ ਲਫ਼ਜ਼ ਹੈ; ‘ਖ਼ਲਾਅ’ ਇਸੇ ਤੋਂ ਬਣਿਆ ਅਰਬੀ ਬੋਲੀ ਦਾ ਹੀ ਲਫ਼ਜ਼ ਹੈ। ਇਸੇ ਵਾਸਤੇ ਧਰਤੀ ਅਤੇ ਸੂਰਜ ਤੇ ਹੋਰ ਗ੍ਰਹਿਆਂ ਵਿਚਲੀ ਦੂਰੀ ਅਤੇ ਵਸਤੂਆਂ ਵਿਚਲੀ ਵਿੱਥ ਨੂੰ ਖ਼ਲਾਅ ਕਿਹਾ ਜਾਂਦਾ ਹੈ।

ਸ: ਜਰਨੈਲ ਸਿੰਘ ਜੀ, ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਰਵ-ਉੱਚ ਅਕਲ ਦਾ ਮਾਲਿਕ ਹੋਣ ਦਾ ਭਰਮ ਪਾਲੀ ਬੈਠੇ ਹੋ। ਇਸ ਭਰਮ ਦੀ ਚਾਰਦੀਵਾਰੀ ਵਿੱਚ ਤੁਹਾਡੀ ਸੀਮਿਤ ਸੋਚ ਕੈਦ ਹੈ। ਜਦ ਤਕ ਤੁਸੀਂ ਇਸ ਭਰਮ ਤੋਂ ਮੁਕਤ ਹੋ ਕੇ ਆਪਣੀ ਸੋਚ ਨੂੰ ਬਾਹਰਲੀ ਹਵਾ ਨਹੀਂ ਲਵਾਉਂਦੇ, ਤੁਸੀਂ ਅਕਲ ਦੀ ਗੱਲ ਨਹੀਂ ਕਰ ਸਕਦੇ।

ਸ: ਜਰਨੈਲ ਸਿੰਘ ਜੀ, ਚਰਚਾ ਦਾ ਆਧਾਰ ਖੋਜ, ਵਿਚਾਰ, ਤਰਕ, ਦਲੀਲ ਤੇ ਸਪਸ਼ਟਤਾ ਆਦਿ ਹਨ। ਤੁਹਾਡੇ ਪੱਤਰਾਂ ਵਿੱਚ ਇਹ ਲੱਛਣ ਉੱਕਾ ਹੀ ਨਜ਼ਰ ਨਹੀਂ ਆਉਂਦੇ। ਇਸ ਤੋਂ ਬਿਨਾਂ, ਵਿਚਾਰਾਂ ਦੀ ਪੁਸ਼ਟੀ ਵਾਸਤੇ ਠੋਸ ਹਵਾਲਿਆਂ ਦੀ ਵੀ ਲੋੜ ਹੈ ਜੋ ਆਪ ਦੇ ਪੱਤਰਾਂ ਵਿੱਚ ਕਿਧਰੇ ਵੀ ਦਿਖਾਈ ਨਹੀਂ ਦਿੰਦੇ! ਤੁਹਾਡੇ ਕੁੱਝ ਇੱਕ ‘ਕੀਮਤੀ’ ਕਥਨਾਂ ਉੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਮੇਰਾ ਇਹ ਕਥਨ ਸੱਚ ਸਾਬਤ ਹੋ ਜਾਂਦਾ ਹੈ: “……ਵਿਗਿਆਨ ਦੇ ਨਜ਼ਰੀਏ ਤੋਂ ਤਾਂ ਇਹਨਾ ਪੰਜਾਂ ਤੱਤਾਂ ਚੋਂ ਕੋਈ ਵੀ ਤੱਤ ਨਹੀਂ ਹੈ”।

“……ਪਰ ਤੁਸੀਂ ਸਪੇਸ ਦੇ ਅਰਥ ਚੋਰੀ ਕਰ ਕੇ ਖ਼ਲਾਅ ਨਾਲ ਮੜ੍ਹਣ ਦੀ ਜ਼ਿਦ ਕਰ ਰਹੇ ਹੋ”।

“……ਅੰਗਰੇਜ਼ੀ ਦੇ ਵਿਹੜੇ ਵਿੱਚ ਵੜ ਗਏ…”।

“……ਗਣਿਤ ਦਾ ਸਿਧਾਂਤ ਭਾਸ਼ਾ ਉਪਰ ਠੋਸਣ…”।

“……ਭਾਸ਼ਾ ਦੇ ਅਸੂਲਾਂ ਨੂੰ ਛਿੱਕੇ ਉੱਤੇ ਟੰਗਣ…, ਭਾਸ਼ਾ ਦੇ ਅਸੂਲਾਂ ਨੂੰ ਤੋੜਣ…”।

“……ਤੁਸੀਂ ਆਪ ਸ਼ੱਕ ਦੇ ਵੀ ਮਰੀਜ਼ ਹੋ”। … ਵਗੈਰਾ ਵਗੈਰਾ।

ਸ: ਜਰਨੈਲ ਸਿੰਘ ਜੀ, ਉਕਤ ਸਾਰੇ ਬਿਆਨ ਵਿਚਾਰ-ਚਰਚਾ ਕਰਨ ਵਾਲੇ ਕਿਸੇ ਵਿਚਾਰਕ ਦੇ ਨਹੀਂ ਹੋ ਸਕਦੇ। ਤੁਹਾਡੇ ਇਹ ‘ਅਨਮੋਲ’ ਕਥਨ ਮੱਕਾਰ ਸਿਆਸਤਦਾਨਾਂ ਦੇ ਝੂਠੇ ਬਿਆਨਾਂ ਤੇ ‘ਜਥੇਦਾਰਾਂ’ ਦੇ ਫ਼ਤਵਿਆਂ ਤੋਂ ਵੀ ਬਦਤਰ ਹਨ। ਇਹੋ ਜਿਹੇ ਬਿਆਨਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਤੁਸੀਂ ਖੋਟੀ ਨੀਯਤ ਦੇ ਮਾਲਿਕ ਹੋ ਅਤੇ ਤੁਹਾਡੇ ਦਿਮਾਗ਼ ਵਿੱਚ ਕੋਈ ਫ਼ਤੂਰ ਵੀ ਹੈ! ਸ: ਜਰਨੈਲ ਸਿੰਘ ਜੀ, ਜਦ ਤਕ ਤੁਸੀਂ ਨੀਯਤ ਸਾਫ਼ ਕਰਕੇ ਇਸ ਫ਼ਤੂਰ ਤੋਂ ਛੁਟਕਾਰਾ ਨਹੀਂ ਪਾ ਲੈਂਦੇ, ਤਦ ਤਕ ਤੁਹਾਨੂੰ ਕੋਈ `ਚਰਚਾ’ ਛੇੜਣੀ ਹੀ ਨਹੀਂ ਚਾਹੀਦੀ! ! ਤਦ ਤੀਕ ਤੁਸੀਂ ਆਪਣੀ ‘ਸੁਹਿਰਦਤਾ’ ਅਤੇ ਅਦੁੱਤੀ ‘ਵਿਦਵਤਾ’ ਦੇ ਬਲਿਹਾਰੇ ਜਾਂਦੇ ਰਹੋ!

ਗੁਰਇੰਦਰ ਸਿੰਘ ਪਾਲ

ਅਕਤੂਬਰ 05, 2013.

ਸ: ਮੱਖਣ ਸਿੰਘ ਜੀ,

ਬਿਨਤੀ ਹੈ ਕਿ ਪਿਛਲੇ ਮਹੀਨੇ ਤੋਂ ਚਲ ਰਹੀ ਇਸ ਕਥਿਤ ਚਰਚਾ ਦੇ ਸੰਬੰਧ ਵਿੱਚ ਮੇਰਾ ਇਹ ਆਖ਼ਰੀ ਪੱਤਰ ਹੈ। ਮੇਰੇ ਵੱਲੋਂ ਇਹ `ਚਰਚਾ’ ਬੰਦ ਸਮਝੀ ਜਾਵੇ। ਸ: ਜਰਨੈਲ ਸਿੰਘ ਦੇ ਹੋਰ ਕਿਸੇ ਵੀ ਬੇਹੂਦਾ ਪੱਤਰ ਦਾ ਮੈਂ ਜਵਾਬ ਨਹੀਂ ਦੇਵਾਂਗਾ।

ਗੁਰਇੰਦਰ ਸਿੰਘ ਪਾਲ


05/11/13)
ਦਲੇਰ ਸਿੰਘ ਜੋਸ਼

“ਗੁਰ ਮਤਿ ਦੇ ਦੀਵੇ”
ਸਿੱਖ ਧਰਮ ਦੇ ਅੰਦਰ ਵਿਸਾਖੀ ਅਤੇ ਦਿਵਾਲੀ ਦੋ ਤਿਉਹਾਰ ਗੁਰੂ ਕਾਲ ਤੋਂ ਮਨਾਏ ਜਾਦੇਂ ਹਨ। ੲ੍ਹਿਨਾਂ ਮੇਲਿਆਂ ਨੂੰ ਮਨਾਉਣ ਦਾ ਕਾਰਣ ਇਹ ਸੀ ਕਿ ਸੰਗਤਾਂ ਦਾ ਇਕੱਠ ਗੁਰੂ ਘੱਰ ਵਿੱਚ ਬਹੁਤਾਤ ਵਿੱਚ ਹੋਵੇ ਤੇ ਗੁਰੂ ਨਾਨਕ ਨਾਮ ਲੇਵਾ ਅਪਣੇ ਗੁਰਸਿਖ ਭਰਾਂਵਾ ਨੂੰ ਮਿਲ ਕੇ ਇੱਕ ਦੂਜੇ ਨਾਲ ਪਿਆਰ ਦੀ ਸਾਂਝ ਪਾ ਸਕਣ। ਇਹ ਇਕੱਠ ਸਿਖੀ ਦੇ ਪ੍ਰਚਾਰ ਵਿੱਚ ਭੀ ਸਹਾਇਕ ਹੁੰਦੇ ਸਨ। ਸਿਖਾਂ ਵਿੱਚ ਪ੍ਰਸਪਰ ਪਿਆਰ ਭੀ ਵਧਾਉਦੇ ਸਨ। ਸਿਖ ਧਰਮ ਅੰਦਰ ਵਿਸਾਖੀ ਦਾ ਇਕੱਠ ਗੁਰੂ ਅਮਰਦਾਸ ਸਾਹਿਬ ਜੀ ਤੋਂ ਅਰੰਭ ਹੋਇਆ। ਦਿਵਾਲੀ ਦਾ ਤਿਉਹਾਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿਚੋਂ ਰਿਹਾਅ ਹੋ ਕੇ ਅਮ੍ਰਿੰਤਸਰ ਆ ਕੇ ਮਨਾਉਣਾ ਅਰੰਭ ਕੀਤਾ। ਪਹਿਲਾਂ ਦੀਵਾਲੀ ਦਾ ਇਕੱਠ ਗੁਰੂ ਘੱਰ ਵਿੱਚ ਨਹੀ ਸੀ ਹੋਇਆ ਕਰਦਾ। ਇਸਦਾ ਕਾਰਨ ਇਹ ਸੀ ਕਿ ਵਕਤ ਦੀ ਹਕੂਮਤ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ 1609 ਵਿੱਚ ਦਿਲੀ ਮੰਗਵਾਂ ਕਿ ਕੈਦ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿਤਾ। ਜਿਥੋਂ ਕਿਤੇ ਕਦੇ ਵਾਪਸ ਆਉਣ ਦੀ ਉਮੈਦ ਨਹੀ ਸੀ ਰੱਖੀ ਜਾਦੀ। ਇਸ ਗੱਲ ਦਾ ਸਬੂਤ ਪਹਿਲਾਂ ਕੈਦ ਕੀਤੇ ਬਵੰਜਾਂ ਰਾਜਿਆਂ ਦਾ ਇਤਿਹਾਸ ਸਾਡੇ ਸਾਹਮਣੇ ਹੈ। ਜੋ ਬਾਦਸ਼ਾਹ ਅਕਬਰ ਨੇ ਕੈਦ ਕੀਤੇ ਸਨ ਤੇ ਇਸ ਵਕਤ ਹਕੂਮਤ ਜਹਾਂਗੀਰ ਦੀ ਅਰੰਭ ਹੋ ਚੁਕੀ ਸੀ। ਇਨ੍ਹਾਂ ਰਾਜਿਆਂ ਦੇ ਪ੍ਰਵਾਰਾ ਦੀ ਕੋਈ ਅਪੀਲ, ਵਕੀਲਾਂ ਦੀ ਦਲੀਲ, ਨਾ ਅਕਬਰ ਦੇ ਦਰਬਾਰ ਵਿੱਚ ਤੇ ਨਾ ਹੀ ਜਹਾਗੀਰ ਦੇ ਦਰਬਾਰ ਵਿੱਚ ਚੱਲ ਸਕੀ ਸੀ। ਗੁਰੂ ਸਾਹਿਬ ਜੀ ਦਾ ਆਪ ਇਸ ਕਿਲੇ ਵਿੱਚੋਂ ਮੁਕਤ ਹੋਣਾ ਤੇ ਬਵੰਜਾਂ ਰਾਜਿਆਂ ਨੂੰ ਭੀ ਮੁਕਤ ਕਰਵਾ ਦੇਣਾ ਇੱਕ ਬਹੁਤ ਵਡੀਗੱਲ ਸੀ।
1612 ਵਿੱਚ ਗੁਰੂ ਸਾਹਿਬ ਜੀ ਤਿੰਨ ਸਾਲਾ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸਨ। ਤੇ ਉਹ ਸੰਗਤਾਂ ਜਿਨ੍ਹਾਂ ਨੇ ਆਪਣੇ ਮਹਿਬੂਬ ਪਿਆਰੇ ਸਤਿਗੁਰੂ ਜੀ ਦਰਸ਼ਨ ਕਰਨ ਵਾਸਤੇ ਕਿਤਨਾਂ ਜ਼ਫ਼ਰ ਜਾਲ ਕੇ ਗਵਾਲੀਅਰ ਪਹੁੰਚਕੇ ਭੀ ਗੁਰੂ ਦੇ ਦਰਸ਼ਨ ਦਿਦਾਰੇ ਨਹੀ ਸਨ ਕਰ ਸਕੀਆਂ। ਅੱਜ ਉਹਨਾਂ ਦਾ ਪਿਆਰਾ ਇਤਨੇ ਸਮੇ ਬਾਅਦ ਘੱਰ ਆਇਆ ਹੋਵੇ ਤੇ ਸੰਗਤਾਂ ਦਰਸ਼ਨ ਕਰਣ ਵਾਸਤੇ ਨਾਂ ਪਹੁੰਚਨ? ਇਧਰ ਗੁਰੂ ਸਾਹਿਬ ਜੀ ਦੇ ਮਨ ਵਿੱਚ ਭੀ ਅਪਣੀਆਂ ਪਿਆਰੀਆ ਸੰਗਤਾਂ ਵਾਸਤੇ ਅਥਾਹ ਪਿਆਰ ਸੀ। ਗੁਰੂ ਦਾ ਪਿਆਰ ਕਿਸੇ ਪਤੰਗੇ ਵਰਗਾ ਜਾਂ ਜਾਂ ਭੌਰੇ ਵਰਗਾ ਨਹੀ ਜੋ ਇੱਕ ਪਾਸੇ ਵਾਲਾ ਹੋਵੇ ਗੁਰੂ ਦਾ ਪਿਆਰ ਦੋ ਪਾਸੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੁੰਦਰ ਸਵੈਯਾ ਇਸ ਸਬੰਧੀ ਉਚਾਰਨ ਕੀਤਾ ਹੈ।
ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗਿ, ਦੀਪ ਕਰ ਮਹਾ ਬਿਪਰੀਤ ਮਿਲੇ ਜਾਰਿ ਹੈ॥
ਅਲਿ ਚਲਿ ਆਵਤ ਕਮਲ ਪੈ ਸਨੇਹ ਕਰਿ, ਕਮਲ ਸੰਪਟ ਬਾਂਧਿ ਪ੍ਰਾਨ ਪ੍ਰਹਾਰ ਹੈ॥
ਮਨ ਬਚ ਕ੍ਰਮ ਜਲ ਮੀਨ ਲਿਵਲੀਨ ਗਤਿ, ਬਿਛਰਤ ਰਾਖਿ ਨ ਸਕਤ ਗਹਿ ਡਾਰਿ ਹੈ।
ਦੁਕਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ, ਨ ਟਰੈ, ਗੁਰਸਿਖ ਸੁਖਦਾਈ ਪ੍ਰੀਤ ਕਿਉਂ ਬਿਸਾਰਿ ਹੈ॥
ਦੇ ਸੁਭਾਅ ਅਨੁਸਾਰ ਗੁਰੂ ਸਾਹਿਬ ਜੀ ਭੀ ਅਪਣੇ ਪਿਆਰਿਆਂ ਨੂੰ ਮਿਲਨਾਂ ਚਾਹੁੰਦੇ ਸਨ। ਦੀਵਾਲੀ ਨੇੜੈ ਆ ਰਹੀ ਸੀ ਗੁਰੂ ਸਾਹਿਬ ਜੀ ਨੇ ਇਸੇ ਦੀਵਾਲੀ ਤੇ ਹੀ ਇਕੱਠ ਕਰਨ ਦਾ ਪ੍ਰੋਗਰਾਮ ਬਣਾ ਲਿਆ। ਨਾ ਕਿ ਉਸ ਦਿਨ ਹੀ ਦਿਵਾਲੀ ਸੀ? ਸੰਗਤਾਂ ਨੇ ਗੁਰੂ ਜੀ ਦੇ ਪਿਆਰ ਦਾ ਅਨੰਦ ਮਾਣਿਆ ਖੁਸ਼ੀਆਂ ਮਨਾਈਆਂ ਬਚਨ ਬਿਲਾਸ ਹੋਏ ਗੁਰੂ ਦੀਆਂ ਅਸੀਸਾਂ ਲੈ ਕੈ ਸੰਗਤਾਂ ਵਾਪਸ ਆਪੋ ਆਪਣੇ ਘਰਾਂ ਨੂੰ ਪਰਤ ਗਈਆਂ। ਤੇ ਇਸੇ ਤਰ੍ਹਾਂ ਹੀ ਫਿਰ ਅਗਲੇ ਸਾਲ ਇਕੱਠ ਹੋਏ ਗੁਰੂ ਜੀ ਦੇ ਬਚਨਾਂ ਨਾਲ ਸਾਂਝ ਪਾਈ ਗੁਰ ਉਪਦੇਸ਼ ਸੁਣਿਆ ਤੇ ਮੰਨਿਆ ਤੇ ਮੰਨ ਵਿੱਚ ਵਸਾਇਆ। ਜੋ ਇੱਕ ਸਿੱਖ ਲਈ ਹੁਕਮ ਹੈ।
ਕੀ ਗੁਰੂ ਦਾ ਹੁਕਮ ਹੈ ਕਿ ਆਹ ਦੀਵੇ ਬਾਲੋ ਆਤਸ਼ਬਾਜ਼ੀ ਚਲਾਓ ਗੁਰੂ ਪਿਆਰਿਓ ਇਹ ਤਾਂ ਬਾਹਰ ਦੀ ਖੁਸੀ ਹੈ। ਇਹ ਤਾਂ ਬਾਹਰ ਦੀ ਲਾਈਟ ਹੈ, ਕੀ ਇਹ ਰੋਸ਼ਨੀ ਕਰਨ ਦਾ ਸਾਨੂੰ ਗੁਰੂ ਨੇ ਉਪਦੇਸ਼ ਦਿਤਾ ਸੀ। ਇਤਿਹਾਸ ਉਹ ਜੋ ਬਾਣੀ ਨਾਲ ਮੇਲ ਖਾਏ, ਫਿਰਗੁਰੂ ਤਾਂ ਬਾਣੀ ਰਾਹੀ ਕਹਿ ਰਿਹਾ ਹੈ।
ਸਤਿਗੁਰ ਸਬਦਿ ਉਜਾਰੋ ਦੀਪਾ॥
ਬਿਨਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁਲੀ ਅਨੂਪਾ॥ ਰਾਗ ਬਿਲਾ: 5॥ 821॥ ਪੰਨਾਂ
ਗੁਰੂ ਪਿਆਰਿਓ ਸਬਦ ਦਾ ਦੀਵਾ ਅਪਣੇ ਅੰਦਰ ਬਾਲੋ। ਜਿਸ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਵੇਗਾ। ਗੁਰੂ ਤਾਂ ਕਹਿ ਰਿਹਾ ਹੈ ਕਿ ਬਾਹਰ ਦੇ ਦੀਵੇ ਤੂੰ ਜਿਤਨੇ ਮਰਜੀ ਬਾਲ ਲੈ। ਸੱਭ ਤੋ ਵਡੇ ਦੀਵੇ ਸੂਰਜ ਤੇ ਚੰਦਰਮਾਂ ਹਨ ਜੋ ਦਿਨ ਰਾਤ ਹੀ ਬਲਦੇ ਹਨ ਇਹਨਾਂ ਵਰਗੇ ਇੱਕ ਨਹੀ ਹਜ਼ਾਰਾਂ ਦੀ ਗਿਣਤੀ ਵਿੱਚ ਭੀ ਬਾਲ ਲਵੇ ਤਾਂ ਬਾਹਰ ਦਾ ਚਾਣਨ ਤਾਂ ਵੱਧ ਜਾਏਗਾ ਪਰ ਤੇਰੇ ਅੰਦਰ ਹਨੇਰਾ ਹੀ ਰਹੇਗਾ। ਗੁਰੂ ਅੰਗਦ ਦੇਵ ਜੀ ਆਸਾ ਜੀ ਦੀ ਵਾਰ ਵਿੱਚ ਕਹਿ ਰਹੇ ਹਨ।
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਣਨ ਹੋਦਿੰਆਂ ਗੁਰ ਬਿਨ ਘੋਰ ਅੰਧਾਰ॥ ਪੰਨਾਂ 462॥ ਵਾਰ ਆਸਾ॥
ਕਿਉਕਿ ਗੁਰੂ ਖੁਦ ਇੱਕ ਦੀਵਾ ਹੈ ਜਿਸ ਦੀ ਰੋਸ਼ਨੀ ਤਿੰਨਾਂ ਲੋਕਾਂ ਵਿੱਚ ਹੋ ਰਹੀ ਹੈ ਆਮ ਦੀਵਾ ਤਾਂ ਜਿਥੇ ਬਾਲਿਆ ਜਾਵੇ ਉਥੇ ਹੀ ਰੋਸ਼ਨੀ ਕਰਦਾ ਹੈ॥ ਪਰ ਗੁਰੂ ਰੂਪੀ ਦੀਵੇ ਬਾਰੇ ਗੁਰੂ ਨਾਨਕ ਦੇਵ ਜੀ ਫੁਰਮਾਂ ਰਹੇ ਹਨ।
ਗੁਰ ਦਾਤਾ ਗੁਰ ਹਿਵੈ ਘਰਿ ਗੁਰ ਦੀਪਕ ਤਿਹੁ ਲੋਇ॥
ਦੀਵਾ ਬਲੈ ਅੰਧੈਰਾ ਜਾਇ॥ ਸੂਹੀ ਦੀ ਵਾਰ॥
ਗੁਰ ਕਾ ਸਬਦ ਕਰਿ ਦੀਪਕੋ, ਇਹ ਸਤ ਕੀ ਸੇਜ ਵਿਛਾਇ ਰੀ॥ ਆਸਾ ਮ: 5॥ 400॥ ਪੰਨਾ
ਦੀਪਕ ਸਬਦ ਵਿਗਾਸਿਆ ਰਾਮ ਨਾਮ ਉਰਹਾਰੁ॥ ਸ੍ਰਿੀ ਰਾਗ ਮ: 1॥ 54॥ ਪੰਨਾਂ
ਸਬਦੈ ਸੁਹਾਵੈ ਤਾਪਤਿ ਪਾਵੈ ਦੀਪਕ ਦੇਹ ਉਜਾਰੈ॥ 243॥

ਸੋ ਗੁਰੂ ਪਿਆਰਿਓ ਗੁਰੂ ਕਿਤੇ ਭੀ ਸਾਨੂੰ ਬਾਹਰੀ ਦੀਵੇ ਬਾਲਨ ਦਾ ਉਪਦੇਸ਼ ਨਹੀ ਦੇਦਾਂ ਗੁਰੂ ਤੇ ਜਦੋਂ ਭੀ ਗੱਲ ਕਰਦਾ ਹੈ ਅੰਦਰ ਆਤਮੇ ਦੀ ਰੋਸ਼ਨੀ ਦੀ ਗੱਲ ਕਰਦਾ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਰਾਗ ਸੋਰਠਿ ਪੰਨਾਂ - 609 ਤੇ ਕਹਿ ਰਹੇ ਹਨ।
ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ॥
ਕੋਇ ਨ ਪਹੂੰਚਨ ਹਾਰਾ ਦੂਜਾ, ਅਪਨੇ ਸਾਹਿਬ ਕਾ ਭਰਵਾਸਾ॥

ਦੀਵਾਲੀ ਸੱਭ ਨੂੰ ਮੁਬਾਰਕ ਜੇ ਸਾਨੂੰ ਅੰਦਰ ਦਾ ਦੀਵਾ ਬਾਲਨਾ ਆ ਜਾਵੇ। ਅਸੀ ਅਪਣੇ ਮਨ ਨੂੰ ਗੁਰੂ ਦੀ ਮਤਿ ਨਾਲ ਰੋਸ਼ਨ ਕਰਕੇ ਹੋਰਨਾਂ ਦੇ ਬੁਝੇ ਹੋਏ ਦੀਵੇ ਜਗਾ ਸਕੀਏ।
ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਭਵਨ ਜੋਤਿ ਦਿਖਾਈ॥ ਰਾਗ ਰਾਮਕਲੀ ਮ: 1॥
ਜਗਦੇ ਦੀਵੇ ਤੋਂ ਬੁਝੈ ਦੀਵੇ ਨੂੰ ਜਗਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਵਿੱਚ ਰੋਸ਼ਨੀ ਦਾ ਹੋਰ ਵਾਧਾ ਕਰੀਏ ਅਸਲ ਵਿੱਚ ਜਗਦਾ ਦੀਵਾ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਦੀ ਬਾਣੀ ਤੋਂ ਉਪਦੇਸ਼ ਲੈ ਕੇ ਸੱਚ ਦੀ ਰੋਸ਼ਨੀ ਦੇ ਪਾਂਧੀ ਬਣਨਾ ਹੈ॥ ਗੁਰੂ ਸੱਭ ਦਾ ਭਲਾ ਕਰਣ ਜੀ॥
ਦਲੇਰ ਸਿੰਘ ਜੋਸ਼ 9888151686


05/11/13)
ਸੁਰਿੰਦਰ ਸਿੰਘ ‘ਖਾਲਸਾ’

(ਅੱਜ ਪੰਥਕ ਪੁਕਾਰ ਤੁਸੀਂ ਸੁਣੋ – ਜਥੇਦਾਰ ਜੀ)

ਸ਼ਾਡੇ ਵਡੇ ਜਥੇਦਾਰ, ਤੁਹਾਡਾ ਸ਼ਾਹੀ ਦਰਬਾਰ, ਗਰੀਬ ਸਿੱਖ ਰਹੇ ਪੁਕਾਰ,
ਤੁਸੀਂ ਸੁਣੋ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਵੈਰੀ ਰਹੇ ਚੋਭਾਂ ਮਾਰ, ਇੱਕ ਪਾਸੇ ਡੇਰੇਦਾਰ, ਦੂਜੇ ਪਾਸੇ ਗੱਦੀਦਾਰ,
ਕੁੱਝ ਬਣੋ ਜਿਮੇਵਾਰ ਜੀ, ਅੱਜ ਪੰਥਕ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਲਏ ਸਿੱਖੀ ਭੇਖ ਧਾਰ, ਉਂਝ ਬਿਪਰਾਂ ਦੇ ਯਾਰ, ਧੋਖਾ ਦੇਣ ਬਾਰ ਬਾਰ,
ਇਹ ਜੋ ਕੌਮ ਦੇ ਗੱਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ……
‘ਕ੍ਰਿਪਾਨ’ ਤੇ ਪਾਬੰਦੀ, ‘ਪੱਗਾਂ’ ਰਹੇ ਨੇ ਉਤਾਰ, ‘ਸਿੱਖ’ ਹੁੰਦੇ ਨੇ ਖੁਆਰ,
ਦੁਖ ਸੁਣੋ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਬੇੜਾ ਕੌਮੀ ਮੰਝਧਾਰ, ਬੱਸ ਡੁਬਣ ਹੀ ਹਾਰ, ਇਹ ਲੱਗੇ ਕਿਵੇਂ ਪਾਰ,
ਕੁੱਝ ਸੋਚੋ ਜਥੇਦਾਰ ਜੀ, ਅੱਜ ਪੰਥਕ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਕੌਮੀ ਸੰਕਟ ਹੈ ਭਾਰੀ, ਆਗੂ ਬਿਨ੍ਹਾ ਹੈ ਵਿਚਾਰੀ, ਤੁਸੀਂ ਚੁੱਪ ਕਿਉਂ ਹੈ ਧਾਰੀ,
ਕੁੱਝ ਬੋਲੋ ਜਥੇਦਾਰ ਜੀ, ਅੱਜ ਪੰਥਕ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਤੁਸੀਂ ਕਾਹਦੇ ਜਥੇਦਾਰ, ਕੁੱਝ ਸਕੇ ਨਾ ਸਵਾਰ, ਇੱਕ ਕਰੋ ਉਪਕਾਰ,
ਗੱਦੀ ਛੱਡੋ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਤੁਹਾਨੂੰ ਦਿੱਤਾ ਸੀ ਪਿਆਰ, ਤੁਹਾਨੂੰ ਹੋ ਗਿਆ ਅਫਾਰ, ਅਸੀਂ ਹੋਏ ਅਵਾਜਾਰ,
ਖਹਿੜਾ ਛੱਡੋ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਤੁਸੀਂ ਵੱਡੇ ਦਗਾਬਾਜ, ਖਾਉ ਕੌਮ ਦਾ ਅਨਾਜ, ਨਾਲ ਗੈਰਾਂ ਸਾਜ ਬਾਜ,
ਦਿਉਂ ਪਿੱਠ ਛੁਰਾ ਮਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
ਤੁਹਾਡਾ ਦੋਹਰਾ ਕਿਰਦਾਰ, ਹੁਣ ਹੋ ਗਿਆ ਹੈ ਜਾਹਰ, ਕਰੋ ਯਤਨ ਹਜਾਰ,
ਨਾ ਇਹ ਛੁਪੇ ਜਥੇਦਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………
‘ਸੁਰਿੰਦਰ’ ਕਹੇ ਬਾਰ ਬਾਰ, ਮੌਕਾ ਆਖਰੀ ਦੀ ਬਾਰ, ਹੋ ਜਾਉ ਖਬਰਦਾਰ,
ਨਾ ਲ਼ੋਕ ਦੇਣ ਦੁੱਤਕਾਰ ਜੀ, ਅੱਜ ਪੰਥ ਦੀ ਪੁਕਾਰ ਤੁਸੀਂ ਸੁਣੋ ਜਥੇਦਾਰ ਜੀ………

ਸ੍ਰ; ਸੁਰਿੰਦਰ ਸਿੰਘ ‘ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਇਲ= 97287 43287 94662 66708,

*******************************************************

ਵਾਹਵਾ ਬਾਬਿਆਂ ਰੰਗ ਜਮਾ ਲਿਆ ਏ
ਦੇਖ ਬਾਬਿਆਂ ਦੀਆਂ ਪੰਜਾਬ ‘ਚ ਪੌਂ ਬਾਰਾਂ, ਢੰਗ ਕਮਾਈ ਦਾ ਏਹੋ ਬਣਾ ਲਿਆ ਏ।
ਚੋਲਾ ਰੰਗ ਬਿਰੰਗਾ ਕਢਾਈ ਵਾਲਾ, ਸਿਰ ਤੇ ਗੋਲ ਜਿਹਾ ਪਰਨਾ ਟਿਕਾ ਲਿਆ ਏ।
ਪੰਜ ਸੱਤ ਹੋਏ ਜੁੰਡੀ ਦੇ ਯਾਰ ਇਕੱਠੇ, ਜਥਾ ਵਿਉਂਤ ਨਾਲ ਇੱਕ ਬਣਾ ਲਿਆ ਏ।
ਕਿਸੇ ‘ਢੋਲਕੀਆਂ” ‘ਚਿਮਟੇ’ ਕਿਸੇ ਪਕੜੇ, ‘ਵਾਜ਼ੇ ਤੇ ਇੱਕ ਨੇ ਕਬਜ਼ਾ ਜਮਾ ਲਿਆ ਏ।
ਕੱਚੀਆਂ ਧਾਰਨਾ ਤੇ ਤਰਜ਼ਾਂ ਫਿਲਮੀ, ਦੋ ਚਾਰ “ਸਾਖੀਆਂ ਨੂੰ ਰੱਟਾ ਲਾ ਲਿਆ ਏ।
ਪਹੁੰਚੇ ਹੋਏ ਨੇ ਬਾਬੇ ਰੱਬ ਤਾਂਈਂ {ਤੀਕਰ} , ਇਹ ਪ੍ਰਚਾਰ ਵੀ ‘ਏਜੰਟਾਂ’ ਤੋਂ ਕਰਵਾ ਲਿਆ ਏ।
ਸ਼ਾਮਲਾਤ” ਜ਼ਮੀਨ ਤੇ ਕਰ ਕੱਬਜਾ’, ਇੱਕ “ਡੇਰੇ ਨੁਮਾਂ” ‘ਅੱਡਾ’ ਬਣਾ ਲਿਆ ਏ।
ਸਰਕਾਰੇ ਦਰਬਾਰੇ ਪਹੁੰਚ, ਕੁੱਝ ਦੇ ਦਿਵਾ ਕੇ, ਵਿਰੋਧੀ ਲੋਕਾਂ ਨੂੰ ਚੁੱਪ ਕਰਵਾ ਲਿਆ ਏ।
ਸੱਚੀਆਂ ਝੂਠੀਆਂ ਕੁੱਝ ਸੁਣਾ ਸਾਖੀਆਂ, ਇਉਂ “ਸੰਗਤਾਂ” ਨੂੰ ਖੂਬ ਭਰਮਾ ਲਿਆ ਏ।
ਅਗਾਂਹ ਸੰਗਤਾਂ ਵੀ ਚੋਲੇ ਤੇ ਮੋਹਿਤ ਹੋਈਆਂ, ਸੰਤਾਂ’ ਦੁਆਲੇ ਝੱਟ ਝੁਰਮੱਟ ਪਾ ਲਿਆ ਏ।
ਸ਼ਰਧਾ ਦੀਆਂ ਦੇਵੀਆਂ ਭੋਲੀਆਂ ਬੀਬੀਆਂ ਨੇ, ਡੇਰੇ ਦੇ ਸਾਧ ਨੂੰ ਰੱਬ ਬਣਾ ਲਿਆ ਏ।
ਜਿਸ ਨਿਖਟੂ ਨਾ ਸੀ ਘਰੇ ਨਸੀਬ ਸਾਈਕਲ, ਏ. ਸੀ. ਕਾਰਾਂ’ ਤੇ ਫਲੈਟ ਵੀ ਬਣਾ ਲਿਆ ਏ।
ਪੈਸਾ’ ਸੰਗਤਾਂ ਦਾ, ਐਸ਼ ਕਰਨ ਬਾਬੇ, ਵਾਹਵਾ ਬਾਬਿਆਂ ਰੰਗ ਜ਼ਮਾ ਲਿਆ ਏ।
ਅਮਰ ਵੇਲ ਵਾਂਗ ਇਹ ਹਨ ਵਧੀ ਜਾਂਦੇ, ਸਿੱਖੀ ਦੇ ਬੂਟੇ ਨੂੰ ਜ਼ਫਾ ਪਾ ਲਿਆ ਏ।
ਖੁੰਬਾਂ ਵਾਂਗ ਨੇ ਡੇਰੇ ਉਗਾਈ {ਬਣਾਈ} ਜਾਂਦੇ, ਥਾਂ ਥਾਂ ਠੱਗਾਂ ਨੇ ਡੇਰਾ ਬਣਾ ਲਿਆ ਏ।
ਡੱਫਲੀ ਅਪਣੀ ਹੀ ਅਲੱਗ ਵਜ਼ਾਉਣ ਬਾਬੇ, ਰਾਗ’ ਬੇਸੁਰਾ ਸਭ ਨੇ ਅਲਾਅ ਲਿਆ ਏ।
ਇੱਕ ਲੜੀ ‘ਚ ਪੰਥ ਨਾ ਰਹਿਣ ਦਿੱਤਾ, ਸਭ ਨੇ ਆਪਣਾ ਹੀ ਢੰਗ ਅਪਨਾ ਲਿਆ ਏ।
ਤੇਰੀ ਸੁਨਣੀ ਨਹੀਂ ਅੰਨ੍ਹੇ ਬੋਲਿਆਂ ਗੱਲ “ਸੁਰਿੰਦਰ’, ਐਸਾ ਬਾਬਿਆਂ ਨੇ ਮੰਤਰ ਚਲਾ ਲਿਆ ਏ।
ਇਕ ਅਪੀਲ’ ਹੈ ਪੰਥ ਦਰਦੀਆਂ ਨੂੰ, ਕਿਉਂ ਤੁਸਾਂ ਨੇ ਫਰਜ਼ ਭੁਲਾ ਲਿਆ ਏ।
‘ਉਠੋ’ ਗਿਆਨ ਦੀ ਹੱਥ ਖੜ੍ਹਗ ਫੜ੍ਹ’ ਲਉ, ਪਾਖੰਡੀਆਂ ਕੌਮ ਘੇਰਾ ਪਾ ਲਿਆ ਏ।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ, {ਫਤਿਹਾਬਾਦ}
ਫੋਨ=97287-43287, /094662-66708,


05/11/13)
ਅਵਤਾਰ ਸਿੰਘ ਮਿਸ਼ਨਰੀ

ਜਥੇਦਾਰ ਦੇ ਵਿਦੇਸ਼ੀ ਸਿੱਖਾਂ ਨੂੰ ਮੂਰਖ ਕਹਿਣ ਵਾਲੇ ਬਿਆਨ ਬਾਰੇ
(ਅਵਤਾਰ ਸਿੰਘ ਮਿਸ਼ਨਰੀ) ਪਿਛਲੇ ਹਫਤੇ 26 ਅਕਤੂਬਰ 2013 ਤੇ ਨਾਨਕਸ਼ਾਹੀ ਕੈਲੰਡਰ ਬਾਰੇ ਪੰਥਕ ਜਥੇਬੰਦੀਆਂ, ਵਿਦਵਾਨਾਂ, ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਪੰਜਾਬ ਤੋਂ ਆਏ ਪੰਥਕ ਵਿਦਵਾਨ ਪ੍ਰਚਾਰਕ “ਭਾਈ ਪੰਥਪ੍ਰੀਤ ਸਿੰਘ” ਵੱਲੋਂ 2003 ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਬਾਰੇ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਹੋਏ ਸੈਮੀਨਾਰ ਜਿਸ ਵਿੱਚ ਸਭ ਨੇ ਇੱਕਮੁਠਤਾ ਨਾਲ ਦੋਵੇ ਹੱਥ ਖੜੇ ਕਰਕੇ, ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਅਤੇ ਭਾਈ ਧੁੱਮੇ ਅਤੇ ਮੱਕੜ ਦੋਨਾਂ ਵੱਲੋਂ ਸੋਧ ਦੇ ਨਾਂ ਤੇ ਭਗਵਾਕਰਨ ਕੀਤੇ ਕੈਲੰਡਰ ਨੂੰ ਰੱਦ ਕੀਤਾ ਅਤੇ ਜਥੇਦਾਰ ਨੂੰ ਅਸਲੀ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਕਰਨ ਲਈ ਕਿਹਾ ਤਾਂ ਜਥੇਦਾਰ ਗੁਰਬਚਨ ਸਿੰਘ ਦਾ ਪ੍ਰੀਕਰਮ ਆਇਆ ਕਿ "ਬਾਹਰਲੇ ਸਿੱਖਾਂ ਦਾ ਤਾਂ ਦਿਮਾਗ਼ ਖ਼ਰਾਬ ਹੋ ਗਿਆ ਹੈ ਉਹ ਤਾਂ ਸਮਝਦੇ ਹਨ ਕਿ ਸਿੱਖੀ ਉਨ੍ਹਾਂ ਦੇ ਸਿਰ 'ਤੇ ਹੀ ਖੜ੍ਹੀ ਹੈ"ਇਹ ਬਿਆਨ ਵੱਖ ਵੱਖ ਅਖਬਾਰਾਂ ਅਤੇ ਵੈਬਸਾਈਟਾਂ ਤੇ ਛਪ ਚੁੱਕਾ ਹੈ। ਦਾਸ ਨੇ ਇਹ ਖਾਲਸਾ ਨਿਊਜ਼ ਤੇ ਪੜ੍ਹਿਆ ਸੀ। ਜਰਾ ਸੋਚੋ! 2003 ਵਿੱਚ ਖਗੋਲ ਵਿਦਵਾਨ ਸ੍ਰ. ਪਾਲ ਸਿੰਘ ਪੁਰੇਵਾਲ, ਸਮੁੱਚੀਆਂ ਪੰਥਕ ਜਥੇਬੰਦੀਆਂ, ਵਿਦਵਾਨਾਂ, ਚਿੰਤਕਾਂ, ਸ਼੍ਰੋਮਣੀ ਕਮੇਟੀ ਦੀ ਲੰਬੀ ਸੋਚ ਵਿਚਾਰ ਪਿੱਛੋਂ ਸਿੰਘ ਸਹਿਬਾਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਕੇ, ਅਸਲੀ ਨਾਨਕਸ਼ਾਹੀ ਕੈਲੰਡਰ ਸ਼੍ਰੀ ਅਕਾਲ ਤਖਤ ਤੋਂ ਜਾਰੀ ਕੀਤਾ ਸੀ ਜੋ 2009 ਤੱਕ ਚਲਦਾ ਰਿਹਾ ਤੇ ਫੇਰ ਡੇਰੇਦਾਰ ਸਾਧਾਂ ਦੇ ਦਬਾਅ ਥੱਲੇ ਧੁੰਮੇ ਤੇ ਮੱਕੜ ਨੇ ਦੋਨਾਂ ਨੇ ਮਿਲ ਕੇ ਸੋਧਾਂ ਦੇ ਨਾਂ ਤੇ ਅਸਲੀ ਨਾਨਕਸ਼ਾਹੀ ਕੈਲੰਡਰ ਦਾ ਜੋ ਭਗਵਾਕਰਨ ਕੀਤਾ, ਸੋ ਮੂਰਖ ਉਹ ਹਨ ਜਾਂ ਬਾਹਰਲੇ ਸਿੱਖ? ਕੀ ਕਿਸੇ ਦਾ ਸਾਲ ਵਿੱਚ ਦੋ ਵਾਰ ਜਨਮ ਜਾਂ ਮਰਨ ਹੁੰਦਾ ਹੈ? ਇਸ ਸੋਧੇ ਭਾਵ ਭਗਵਾਕਰਨ ਕੀਤੇ ਕੈਲੰਡਰ ਵਿੱਚ ਐਸਾ ਕੀਤਾ ਗਿਆ ਹੈ। ਅਸਲੀ ਨਾਨਕਸ਼ਾਹੀ ਕੈਲੰਡਰ ਪੱਕੀਆਂ ਫਿਕਸ ਡੇਟਾਂ ਦਿੰਦਾ ਹੈ ਜੋ ਹਰ ਸਾਲ ਯਾਦ ਰੱਖਣੀਆਂ ਸੌਖੀਆਂ ਹਨ। ਕੈਲੰਡਰ ਵਿੱਚ ਸਮੇਂ ਦੀ ਯੋਗ ਵੰਡਕ ਸੇਧ ਹੁੰਦੀ ਹੈ ਨਾਂ ਕਿ ਥਿਤਾਂ ਵਾਰਾਂ ਜਾਂ ਗਰੈਹਾਂ ਦੀ ਪੂਜਾ। ਗੁਰੂ ਗੋਬਿੰਦ ਸਿੰਘ ਜੀ ਦੀ ਖੋਤੇ ਤੇ ਸ਼ੇਰ ਦੀ ਖੱਲ ਵਾਲੀ ਸਾਖੀ ਇਨ ਬਿਨ "ਨਾਨਕ ਸ਼ਾਹੀ ਕੈਲੰਡਰ" ਨਾਲ ਵਰਤਾ ਦਿੱਤੀ ਗਈ ਹੈ। ਨਾਮ ਸ਼ੋਧੇ ਹੋਏ ਦਾ ਵੀ ਸ਼ੇਰ ਰੂਪ ਨਾਨਕਸ਼ਾਹੀ ਕੈਲੰਡਰ ਪਰ ਅੰਦਰ ਕੈਲੰਡਰ ਨੂੰ ਬ੍ਰਾਹਮਣੀ ਭਗਵਾਕਰਨ ਦੀ ਰੰਗਤ ਰੂਪ ਖੋਤੇ ਵਾਲੀ ਗੱਲ ਕਰ ਦਿੱਤੀ ਗਈ ਹੈ। ਸਿੱਖੋ ਭੈਣੋ ਤੇ ਭਰਾਵੋ! ਜਿੰਨਾਂ ਚਿਰ ਸਿੱਖ ਕੌਮ "ਗੁਰੂ ਗ੍ਰੰਥ ਸਾਹਿਬ" ਨੂੰ ਆਪਣਾ ਅਸਲੀ ਜਥੇਦਾਰ ਮੰਨ ਕੇ ਉਸ ਦਾ ਹੁਕਮ ਨਹੀਂ ਮੰਨਦੀ ਓਨਾਂ ਚਿਰ ਬ੍ਰਾਹਮਣਵਾਦ ਅਤੇ ਡੇਰਾਵਾਦ ਦੇ ਭੰਬਲਭੂਸਿਆਂ ਚੋਂ ਬਾਹਰ ਨਹੀਂ ਨਿਕਲ ਸਕਦੀ। ਅੱਜ ਨਾਨਕਸ਼ਾਹੀ ਕੈਲੰਡਰ ਵੀ ਬ੍ਰਾਹਮਣਵਾਦ ਅਤੇ ਡੇਰਾਵਾਦ ਦੀ ਗ੍ਰਿਫਤ ਵਿੱਚ ਆਏ ਸਿੱਖ ਲੀਡਰਾਂ ਅਤੇ ਸੰਪ੍ਰਦਾਈ ਵਿਦਵਾਨਾਂ ਦਾ ਸ਼ਿਕਾਰ ਹੋ ਚੁੱਕਾ ਹੈ। ਅਖੀਰ ਤੇ ਅਰਜ਼ ਹੈ ਸਭ ਮਾਈ ਭਾਈ ਰਲ ਮਿਲ ਕੇ "ਗੁਰੂ ਗ੍ਰੰਥ ਸਾਹਿਬ" ਜੀ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਕੌਮੀ ਮਸਲੇ ਹੱਲ ਕਰੋ। ਇਸ ਵਿੱਚ ਹੀ ਕੌਮ ਦਾ ਭਲਾ ਹੈ।
(ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.)


04/11/13)
ਸਰਬਜੋਤ ਸਿੰਘ ਦਿੱਲੀ

ਮੈਂ ਇਕ ਵਾਰ ਫਿਰ ਹਾਰ ਗਿਆ ਬਿਪਰਵਾਦ ਇਕ ਵਾਰ ਫਿਰ ਜਿੱਤ ਗਿਆ : ਸਰਬਜੋਤ ਸਿੰਘ ਦਿੱਲੀ
ਬਹੁਤ ਅਪੀਲਾਂ ਕੀਤੀਆਂ, ਬਹੁਤ ਦਲੀਲਾਂ ਦਿੱਤੀਆਂ ਪਰ ਸਬ ਮਿੱਟੀ, ਸਬ ਨੂੰ ਸਮਝਾਇਆ ਬਹੁਤ ਸਾਰੇ ਪੋਸਟਰ ਲਗਾਏ ਗਏ, ਕਥਾਕਾਰਾਂ ਨੇ ਕਥਾ ਰਾਹੀਂ ਸੰਦੇਸ਼ ਵੀ ਦਿੱਤੇ ਪਰ ਸਬ ਮਿੱਟੀ, ਅੱਗੋਂ ਅੱਜ ਦੇ ਅਖੌਤੀ ਸਿਖ ਕਹਿੰਦੇ ਹਨ ਅਸੀਂ ਸੁੱਤੇ ਹਾਂ ਸਾਨੂ ਸੁੱਤੇ ਰਹਿਣ ਦਵੋ ਤੁਸੀਂ ਆਪਣੀ ਬਕਵਾਸ ਕਿਤੇ ਹੋਰ ਜਾ ਕੇ ਕਰੋ ਸਾਡੀ ਨੀਂਦ ਨਾ ਤੋੜੋ, ਬਹੁਤ ਮਿਹਨਤ ਕਰ ਕੇ ਬਿੱਪਰ ਨੇ ਸਾਨੂੰ ਕਹਾਣੀਆਂ ਦੀ ਲੋਰੀ ਸੁਣਾ ਸੁਣਾ ਕੇ ਇਕ ਜਿਓਂਦੀ ਜਾਗਦੀ ਕੌਮ, ਇਕ ਅਣਖੀ ਕੌਮ ਤੋਂ ਇਕ ਸੁੱਤੀ ਹੋਈ ਕੌਮ ਬਣਾਇਆ ਹੈ, ਤੁਸੀਂ ਕੌਣ ਹੁੰਦੇ ਹੋ ਸਾਨੂੰ ਜਗਾਉਣ ਵਾਲੇ, ਤੁਸੀਂ ਕੌਣ ਹੁੰਦੇ ਹੋ ਸਾਨੂੰ ਗੁਰੂ ਵੱਲੋਂ ਦਿੱਤੀ ਅਮ੍ਰਿਤ ਬਾਣੀ ਦੇ ਛਿੱਟੇ ਦੇ ਕੇ ਗਫਲਤ ਦੀ ਨੀਂਦ ਚੋਂ ਉਠਾਉਣ ਵਾਲੇ ਜਾਓ ਚਲੇ ਜਾਓ ਇਥੋਂ ਦੀ ਨਹੀਂ ਤੇ ਸਾਡੀ ਨੀਂਦ ਦੇ ਰਾਖੇ ਤੁਹਾਨੂ ਨਿੱਬੜ ਲੈਣਗੇ
ਅਸੀਂ ਸੋਚਿਆ ਚਲੋ ਅਸੀਂ ਵੀ ਦਰਸ਼ਨ ਕਰੀਏ ਇਨ੍ਹਾਂ ਅਖੌਤੀ ਸਿਖਾਂ ਦੀ ਨੀਂਦ ਦੇ ਰਾਖਿਆਂ ਦੇ, ਪਿਛੇ ਮੁੜ ਕੇ ਕਿ ਵੇਖਦੇ ਹਾਂ ਕਿ ਸਾਡੇ ਜਿਹੇ ਹੀ ਲੱਗਣ ਵਾਲੇ ਕੁਛ ਬਜੁਰਗ ਖੜੇ ਨੇ ਇਕ ਵਾਰ ਤੇ ਉਨ੍ਹਾਂ ਦੀ ਦਿਖ ਦੇਖ ਕੇ ਅਸੀਂ ਵੀ ਚੱਕਰ ਚ ਪੈ ਗਏ ਕਿ ਇਹ ਤੇ ਆਪਣੇ ਹੀ ਲਗਦੇ ਨੇ ਆਪਣੀਆਂ ਵਾਂਗ ਹੀ ਦਿਸਦੇ ਨੇ ਤੇ ਸਾਡੇ ਹੀ ਗੁਰੂ ਦੇ ਪੁੱਤਰ ਲਗਦੇ ਨੇ, ਪਰ ਜਦ ਉਨ੍ਹਾਂ ਨੂੰ ਫਤਿਹ ਬੁਲਾਈ ਤੇ ਕਿਹਾ ਕੇ ਭਾਈ ਸਾਹਿਬ ਜੀ ਤੁਸੀਂ ਵੀ ਸਾਡੇ ਗੁਰੂ ਦੇ ਪੁੱਤਰ ਲਗਦੇ ਹੋ, ਸਾਡੀ ਮਦਦ ਕਰੋ ਅੱਜ ਗੁਰੂ ਦਾ ਨਾਮ ਲੈਣ ਵਾਲੇ, ਆਪਣੇ ਆਪ ਨੂੰ ਸਿਖ ਅਖਵਾਉਣ ਵਾਲੇ ਇਨ੍ਹਾਂ ਸੁੱਤਿਆਂ ਅਖੌਤੀ ਸਿਖਾਂ ਨੂੰ ਉਠਾਈਏ ਤੇ ਇਨ੍ਹਾਂ ਨੂੰ ਚਲੋ ਰਲ ਕੇ ਗੁਰੂ ਦੀ ਬਖਸ਼ੀ ਅਮ੍ਰਿਤ ਬਾਣੀ ਦੇ ਛਿੱਟੇ ਦੇ ਕੇ ਜਗਾਈਏ, ਅੱਗੋਂ ਕਿ ਦੇਖਦੇ ਹਾਂ ਕੇ ਗੁਰੂ ਕੀ ਬਾਣੀ ਅਮ੍ਰਿਤ ਦੇ ਸੋਨੇ ਦੇ ਕਲਸ਼ ਤਾਂ ਉਨ੍ਹਾਂ ਮੂਧੇ ਮਾਰੇ ਹੋਏ ਨੇ ਓਹਦੀ ਥਾਂ ਉਹੋ ਜਿਹੇ ਹੀ ਦਿੱਸਣ ਵਾਲੇ ਨਕਲੀ ਪਿੱਤਲ ਦੇ ਕਲਸ਼ ਚੋਂ ਜਹਿਰੀਲਾ ਨਸ਼ਾ ਰੱਜ ਰੱਜ ਕੇ ਛਿੜਕੀ ਜਾ ਰਹੇ ਹਨ ਅਤੇ ਗਫਲਤ ਦੀ ਨੀਂਦ ਚ ਪਏ ਅਖੌਤੀ ਸਿਖਾਂ ਨੂੰ ਹੋਰ ਗੂੜ੍ਹੀ ਨੀਂਦ ਵੱਲ ਤੋਰੀ ਜਾ ਰਹੇ ਹਨ
ਜਦ ਅਸੀਂ ਪੁਛਿਆ ਕੇ ਭਾਈ ਸਾਹਿਬ, ਵੀਰ ਜੀ, ਇਹ ਕੀ ਕਰੀ ਜਾਂਦੇ ਹੋ ਅੱਗੋਂ ਸਾਨੂੰ ਧੱਕੇ ਦੇ ਕੇ ਭਜਾਉਂਦੇ ਹੋਏ ਕਹਿੰਦੇ ਜਾ ਚਲਾ ਜਾ ਪਹਿਲਾਂ ਵੀ ਬਹੁਤ ਆਏ ਤੇਰੇ ਵਰਗੇ ਇਨ੍ਹਾਂ ਦੀ ਨੀਂਦ ਤੋੜਨ ਵਾਲੇ, ਇਨ੍ਹਾਂ ਨੂੰ ਗੁਰੂ ਦੀ ਅਮ੍ਰਿਤ ਬਾਣੀ ਦੇ ਛਿੱਟੇ ਦੇਣ ਵਾਲੇ, ਆ ਵੇਖ ਸਾਨੂੰ ਸਾਡੇ ਆਕਾਵਾਂ ਨੇ ਇੰਨੀਆਂ ਵਧੀਆ ਡ੍ਰਿਲ ਮਸ਼ੀਨਾਂ ਦਿੱਤੀਆਂ ਨੇ ਕੇ ਅਸੀਂ ਤੇਰੇ ਵਰਗਿਆਂ ਦੇ ਆਰ ਪਾਰ ਛੇਕ ਬਣਾ ਦਿੰਦੇ ਹਾਂ, ਤੇ ਅੱਗੋਂ ਹੋਰ ਠਹਾਕਾ ਮਾਰ ਕੇ ਹਸਦੇ ਕਹਿੰਦੇ ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਇਕ ਵਾਰ ਛੇਕ ਬਣਾਇਆ ਤੇ ਸਾਡੇ ਇਨ੍ਹਾਂ ਸੁੱਤੇ ਹੋਇਆਂ ਤੇ ਤੈਨੂੰ ਲਾਗੇ ਨਹੀਂ ਖੜਾ ਹੋਣ ਦੇਣਾ ਕਿਓਂਕਿ ਇਨ੍ਹਾਂ ਦੀ ਸੋਚਣ ਸਮਝਣ ਦੀ ਸ਼ਕਤੀ ਅਸੀਂ ਇਹ ਜਹਿਰ ਰੂਪੀ ਨਸ਼ਾ ਇਨ੍ਹਾਂ ਤੇ ਪਾ ਪਾ ਕੇ ਇਨ੍ਹਾਂ ਨੂੰ ਸੋਚਣ ਸਮਝਣ ਲਾਇਕ ਹੀ ਨਹੀਂ ਛੱਡਿਆ, ਤੇ ਸਾਨੂੰ ਇਹ ਵੀ ਪਤਾ ਹੈ ਕੇ ਜਿਹੜੇ ਟੋਲੇ ਚੋਂ ਤੂੰ ਆਇਆ ਹੈਂ ਉਸਸੇ ਟੋਲੇ ਚ ਇਕ ਦਾ ਮੁਹ ਇਧਰ ਹੈ ਤੇ ਦੂਜੇ ਦਾ ਓਧਰ, ਤੁਸੀਂ ਸਾਰੇ ਰਲ ਕੇ ਵੀ ਸਾਡਾ ਕੁਛ ਨਹੀਂ ਵਿਗਾੜ ਪਾਵੋਗੇ, ਕਿਓਂਕਿ ਨਾਂ ਤੁਸੀਂ ਕਦੇ ਇਕਠੇ ਹੋਣਾ ਨਾ ਸਾਡੀ ਸੇਹਤ ਤੇ ਕੋਈ ਫਰਕ ਪੈਣਾ, ਫਿਰ ਸਾਡੇ ਕੋਲ ਡ੍ਰਿਲ ਮਸ਼ੀਨਾ ਤੇ ਹੈ ਹੀ, ਸਚ ਜਾਣਿਓ ਮੈਨੂ ਇੰਨੇ ਧੱਕੇ ਮਾਰੇ ਇੰਨੇ ਧੱਕੇ ਮਾਰੇ ਇੰਨਾ ਭਜਾਇਆ ਮੈਨੂ ਬਸ ਉਥੋਂ ਦੁੜਾ ਹੀ ਦਿੱਤਾ
ਹਾਂ ਮੈਂ ਅੱਜ ਫਿਰ ਹਰ ਗਿਆ, ਸੁੱਤੇ ਅਖੌਤੀ ਸਿਖਾਂ ਨੇ ਮੇਰੇ ਇਕ ਵਾਰ ਫਿਰ ਹਾਰਣ ਦਾ ਖੁੱਲ ਕੇ ਜਸ਼ਨ ਮਣਾਇਆ, ਖੂਬ ਰੌਸ਼ਨੀਆਂ ਕੀਤੀਆਂ ਖੂਬ ਬੰਬ ਪਟਾਕੇ ਚਲਾਏ, ਅਖੌਤੀ ਸਿਖਾਂ ਦੀ ਨੀਂਦ ਦੇ ਰਾਖੇ ਅਤੇ ਉਨ੍ਹਾਂ ਦੇ ਮਾਲਕ ਬਿੱਪਰ ਨੇ ਫਿਰ ਤੋਂ ਜਿਤ ਮਨਾਈ
ਪਰ ਮੈਂ ਇਹ ਦੱਸ ਦੇਣਾ ਚਾਹੰਦਾ ਹਾਂ ਕਿ ਹਾਂ ਮੈਂ ਅੱਜ ਫਿਰ ਹਾਰ ਗਿਆ ਪਰ ਮੈਂ ਹਜੇ ਥਕਿਆ ਨਹੀਂ, ਮੈਂ ਹਜੇ ਮੁੱਕਿਆ ਨਹੀਂ ਮੇਰੀ ਲੜਾਈ ਹਜੇ ਬਾਕੀ ਹੈ, ਮੇਰੀ ਲੜਾਈ ਹਜੇ ਜਾਰੀ ਹੈ, ਮੇਰੇ ਟੋਲੇ ਦੇ ਬੰਦੇ ਫਿਰ ਇਕਠੇ ਹੋਣਗੇ ਅਸੀਂ ਫਿਰ ਹੱਥ ਚ ਹੱਥ ਪਾਵਾਂਗੇ, ਅਸੀਂ ਫਿਰ ਮੋਢੇ ਨਾਲ ਮੋਢਾ ਲਾਵਾਂਗੇ ਤੇ ਇਹ ਲੜਾਈ ਜਾਰੀ ਰਹੇਗੀ, ਗੁਰੂ ਕਿ ਬਾਣੀ ਦੇ ਅਮ੍ਰਿਤ ਕਲਸ਼ ਚੋਂ ਛਿੱਟੇ ਫੇਰ ਮਾਰੇ ਜਾਣਗੇ, ਸੁੱਤੇ ਹੋਏ ਵੀ ਗਫਲਤ ਦੀ ਨੀਂਦ ਚੋਂ ਬਾਹਰ ਆਉਣਗੇ, ਗੁਰੂ ਕਿ ਬਾਣੀ ਅਮ੍ਰਿਤ ਨਾਲ ਨਵੀਂ ਜਿੰਦਗੀ ਪਾਉਣਗੇ, ਤੇ ਉਨ੍ਹਾਂ ਡ੍ਰਿਲ ਮਸ਼ੀਨਾਂ ਨਾਲ ਉਨ੍ਹਾਂ ਅਖੌਤੀ ਬਿੱਪਰ ਦੇ ਗੁਲਾਮਾਂ ਦੇ ਹੀ ਵਾਪਸ ਛੇਕ ਬਣਾਉਣਗੇ
ਕਿਉਂਕਿ ਮੈਂ ਹਜੇ ਥਕਿਆ ਨਹੀਂ ਮੈਂ ਹਜੇ ਮੁਕਿਆ ਨਹੀਂ

ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਵਿਦਿਆਰਥੀ
ਸਰਬਜੋਤ ਸਿੰਘ ਦਿੱਲੀ
+919718613188


04/11/13)
ਕੁਲਵੰਤ ਸਿੰਘ ਢੇਸੀ, ਯੂ ਕੇ

ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰਕੇ, ਕਰੋ ਕੁਝ ਦਾਨ ਮਨਫੀ ਚਾਨਣੇ ਦੀ ਲੱਪ ਭਰ ਭਰ ਕੇ
ਦੀਵਾਲੀ ਬਨਾਮ ਬੰਦੀ ਛੋੜ ਦਿਵਸ
ਅਤੀਤ ਦੇ ਨ੍ਹੇਰੇ ਤੋਂ ਭਵਿੱਖ ਦੇ ਚਾਨਣੇ ਵਲ ਸਫਰ
ਆਓ ਗੁਰਾਂ ਦੇ ਸਨਮੁਖ ਹੋਈਏ ਤੇ ਭਰਮ ਭਉ ਖੋਈਏ

ਦੀਵਾਲੀ ਵਾਲੇ ਦਿਨ ਤੇ ਗੁਰਦੁਆਰਿਆਂ ਵਿਚ ਸੰਗਤਾਂ ਸਵੇਰ ਤੋਂ ਹੀ ਮੱਥਾ ਟੇਕਣਾਂ ਅਰੰਭ ਕਰ ਦਿੰਦੀਆਂ ਹਨ ਜਾਂ ਇੰਝ ਕਹਿ ਲਵੋ ਕਿ ਦੀਵਾਲੀ ਵਾਲੇ ਦਿਨ ਗੁਰਦੁਆਰੇ ਮੱਥਾ ਟੇਕਣਾਂ ਇੱਕ ਆਮ ਸਿੱਖ ਆਪਣਾਂ ਧਰਮ ਕਰਮ ਸਮਝਦਾ ਹੈ । ਕਰੀਬ ਕਰੀਬ ਬਹੁਤੇ ਗੁਰੂ ਘਰਾਂ ਤੇ ਦੀਪ ਮਾਲਾ ਕੀਤੀ ਜਾਂਦੀ ਹੈ। ਸੰਗਤਾਂ ਘਰਾਂ ਵਿਚ ਅਤੇ ਗੁਰੂ ਘਰਾਂ ਵਿਚ ਮੋਮਬੱਤੀਆਂ ਜਗਾਉਂਦੀਆਂ ਜਾਂ ਦੀਵਾ ਵੱਟੀ ਕਰਦੀਆਂ ਹਨ। ਕੀਰਤਨੀਏਂ ਜਥੇ ਗੁਰਬਾਣੀ ਵਿਚੋਂ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਦੀਵਾਲੀ ਜਾਂ ਦੀਵੇ ਦੇ ਅੱਖਰ ਲੱਭ ਲੱਭ ਕੇ ਕੀਰਤਨ ਕਰਦੇ ਹਨ ਅਤੇ ਢਾਡੀ ਜਥੇ ਮੀਰੀ ਪੀਰੀ ਦੇ ਪਾਤਸ਼ਾਹ ਦਾ ਪ੍ਰਸੰਗ ਪੇਸ਼ ਕਰਦੇ ਹਨ। ਆਮ ਸਿੱਖ ਇਸ ਦਿਨ ਨੂੰ ਜਿਥੇ ਘਰ ਵਿਚ ਮਠਿਆਈ ਦੀ ਵਰਤੋਂ ਕਰਦਾ ਹੈ ਉਥੇ ਗੁਰਦੁਆਰਿਆਂ ਵਿਚ ਤਾਂ ਡੱਬਿਆਂ ਦੇ ਡੱਬੇ ਅਤੇ ਲਫਾਫਿਆਂ ਦੇ ਲਫਾਫੇ ਚ੍ਹਾੜਦਾ ਹੈ। ਪਿੰਡਾਂ, ਸ਼ਹਿਰਾਂ ਅਤੇ ਗੁਰਦੁਆਰਿਆਂ ਵਿਚ ਪਟਾਖਿਆਂ ਅਤੇ ਆਤਸ਼ਬਾਜੀਆਂ ਦਾ ਕੰਨ ਪਾੜਵਾਂ ਸ਼ੋਰ ਅਤੇ ਸੰਘ ਘੁੱਟਵਾਂ ਪ੍ਰਦੂਸ਼ਣ ਹੁੰਦਾ ਹੈ । ਇਸ ਤਰਾਂ ਇਹ ਦਿਨ ਮਨਾਇਆ ਜਾਂਦਾ ਹੈ। ਇਹਨਾਂ ਹੀ ਦਿਨਾਂ ਵਿਚ ਹੀ ਸਿੱਖ ਭਾਈਚਾਰਾ ਦਿੱਲੀ ਦੇ ਸਿੱਖ ਕਤਲੇਆਮ ਨੂੰ ਵੀ ਯਾਦ ਕਰ ਰਿਹਾ ਹੈ ਜਿਸ ਦੇ 29 ਸਾਲ ਬੀਤ ਜਾਣ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ।

ਇਸ ਵਾਰ ਸਾਡੇ ਕੁਝ ਸਤਕਾਰਤ ਵਿਤਕਤੀਆਂ ਵਲੋਂ ਬਿਆਨ ਪੜ੍ਹਨ ਨੂੰ ਮਿਲੇ ਸਨ ਕਿ ਸਿੱਖ ਜਗਤ ਪਟਾਖਿਆਂ ਤੋਂ ਗੁਰੇਜ਼ ਕਰੇ ਪਰ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਬਿਆਨ ਸੁਣਨ ਵਿਚ ਆਏ ਕਿ ਦਰਬਾਰ ਸਾਹਿਬ ਵਿਚ ਆਤਸ਼ਬਾਜੀ ਤਾਂ ਸਿੱਖ ਪਰੰਪਰਾ ਦਾ ਹਿੱਸਾ ਹੈ ਸੋ ਇਸ ਨੂੰ ਬਰਕਰਾਰ ਰੱਖਣਾਂ ਚਾਹੀਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਕੁਝ ਸਮਾਂ ਪਹਿਲਾਂ ਇਹ ਬਿਆਨ ਵੀ ਸੁਣਨ ਨੂੰ ਮਿਲਿਆ ਸੀ ਕਿ ਪਾਲਕੀ ਸਾਹਬ ਤੇ ਬਿਜਲੀ ਦੇ ਬਲਬਾਂ ਦੀਆਂ ਲੜੀਆਂ ਤੋਂ ਪੰਥ ਸੰਕੋਚ ਕਰੇ ਕਿਓਂਕਿ ਸ਼ੋਰਟ ਸਰਕਟ ਹੋਣ ਨਾਲ ਅਗਜ਼ਨੀ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਪਤਾ ਨਹੀਂ ਜੇ ਪੰਥ ਵਿਚ ਕਿਸੇ ਗੁਰਦੁਆਰੇ ਨੇ ਜਥੇਦਾਰ ਦੇ ਹੁਕਮਾਂ ਦੀ ਤਾਮੀਲ ਕਰਕੇ ਇਹ ਲੜੀਆਂ ਹਟਾਈਆਂ ਹੋਣ, ਵੈਸੇ ਵਿਕਸਤ ਦੇਸ਼ਾਂ ਵਿਚ ਬਿਜਲੀ ਦੇ ਸ਼ੋਰਟ ਸਰਕਟ ਦੀਆਂ ਘੱਟ ਹੀ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਅਤੇ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਜਥੇਦਾਰ ਸਾਹਬ ਜੀ ਨੇ ਆਪਣਾਂ ਸੁਝਾਅ ਕੇਵਲ ਪੰਜਾਬ ਤਕ ਸੀਮਤ ਰੱਖਿਆ ਸੀ ਜਾਂ ਕਿ ਉਹ ਕੁਲ ਦੁਨੀਆਂ ਦੇ ਗੁਰਦੁਆਰਿਆਂ ਲਈ ਸੰਦੇਸ਼ ਸੀ। ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਸਾਡੇ ਪ੍ਰਮੁਖ ਜਥੇਦਾਰਾਂ, ਪ੍ਰਧਾਨਾਂ ਅਤੇ ਪ੍ਰਚਾਰਕਾਂ ਦਾ ਸੰਦੇਸ਼ ਸ਼ਾਇਦ ਹੀ ਸਾਰਥਕ ਤਰੀਕੇ ਨਾਲ ਸੰਗਤਾਂ ਵਿਚ ਪਹੁੰਚਿਆ ਹੋਵੇ ਅਤੇ ਅਸੀਂ ਕਹਿੰਦੇ ਹਾਂ ਕਿ ਦੀਵਾਲੀ ਮੰਨ ਗਈ।

ਅਗਲੀ ਗੱਲ ਵਿਚਾਰਨ ਵਾਲੀ ਇਹ ਹੈ ਕਿ ਸਿੱਖ ਜਗਤ ਹੁਣ ਦੀਵਾਲੀ ਨੂੰ ਦੀਵਾਲੀ ਘੱਟ ਅਤੇ ਬੰਦੀ ਛੋੜ ਦਿਵਸ ਕਹਿ ਕੇ ਵਧੇਰੇ ਤਸੱਲੀ ਮਹਿਸੂਸ ਕਰਦਾ ਹੈ। ਇਸ ਦਿਨ ਤੇ ਮੀਰੀ ਪੀਰੀ ਦੇ ਪਾਤਸ਼ਾਹ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿਚੋਂ ਰਿਹਾ ਹੋ ਕੇ ਸ੍ਰੀ ਅੰਮ੍ਰਿਤਸਰ ਆਏ ਤਾਂ ਸੰਗਤਾਂ ਨੇ ਦੀਪ ਮਾਲਾ ਕਰ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਿੱਖ ਧਰਮ ਦੇ ਵਿਦਵਾਨਾਂ ਦਾ ਇਸ ਤਾਰੀਖ ਸਬੰਧੀ ਮੱਤਭੇਦ ਹੈ ਕਿ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿਚੋਂ ਬਵੰਜਾ ਹਿੰਦੂ ਰਾਜਿਆਂ ਨਾਲ ਜਦੋਂ ਰਿਹਾ ਹੋਏ ਤਾ ਉਹ ਦੀਵਾਲੀ ਦਾ ਸਮਾਂ ਨਹੀਂ ਸੀ। ਸੱਚ ਤੱਥ ਇਹ ਹੈ ਕਿ ਸਿੱਖ ਪੰਥ ਪ੍ਰਮੁਖ ਤੌਰ ਤੇ ਆਪਣੇ ਗੁਰਮਤੇ ਕਰਨ ਅਤੇ ਜੋੜ ਮੇਲਾ ਕਰਨ ਲਈ ਅਥਵਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਵਿਸਾਖੀ ਅਤੇ ਦੀਵਾਲੀ ਨੂੰ ਸ੍ਰੀ ਦਰਬਾਰ ਸਾਹਿਬ ਇਕੱਠਾ ਹੁੰਦਾ ਆਇਆ ਹੈ। ਸਮੇਂ ਦੇ ਤੇਵਰਾਂ ਨਾਲ ਸਿੱਖ ਸਮਾਜ ਦੀਵਾਲੀ ਨੂੰ ਦੀਵਾਲੀ ਕਹਿਣ ਤੋਂ ਕੰਨੀ ਕਰਤਾਉਣ ਲੱਗ ਪਿਆ ਹੈ ਇਸ ਦਾ ਮੁਖ ਕਾਰਨ ਵੀਹਵੀਂ ਸਦੀ ਵਿਚ ਹੋਈਆਂ ਸ਼ੋਕਮਈ ਇਤਹਾਸਕ ਘਟਨਾਵਾਂ ਹਨ ਜਿਹਨਾਂ ਵਿਚ ਸਮੇਂ ਸਮੇਂ ਹਿੰਦੂ ਸਮਾਜ ਸਿੱਖਾਂ ਪ੍ਰਤੀ ਟਕਰਾਓ ਵਿਚ ਆ ਗਿਆ ਸੀ।
ਅਸੀਂ ਸੰਨ 2013 ਦੀ ਦੀਵਾਲੀ ਨੂੰ ਕਾਲੀ ਦੀਵਾਲੀ ਇਸ ਕਰਕੇ ਕਹਿ ਰਹੇ ਹਾਂ ਕਿਓਂਕਿ ਸਿੱਖ ਜਾਂ ਪੰਜਾਬੀ ਸਮਾਜ ਨੇ ਇਸ ਦਿਨ ਦੀ ਇਤਹਾਸਕ ਮਹਾਨਤਾ ਨੂੰ ਮੁਖ ਰੱਖ ਕੇ ਕੋਈ ਵੀ ਸੇਧ ਨਹੀਂ ਲਈ ਅਤੇ ਅਸੀਂ ਐਵੇਂ ਅੰਧਾ ਧੁੰਦ ਰਟੇ ਰਟਾਏ ਪ੍ਰਸੰਗ ਦੁਹਰਾ ਕੇ ਜਾਂ ਹਾਰੇ ਹੋਏ ਨਾਅਰੇ ਮਾਰ ਕੇ ਦਿਨ ਕਟੀ ਕਰ ਰਹੇ ਹਨ। ਸਾਡੇ ਗੁਰੂ ਸਾਹਿਬਾਨ ਅਤੇ ਪੁਰਖਿਆਂ ਦਾ ਜੀਵਨ ਭਾਵੇਂ ਕਿੰਨਾ ਵੀ ਉੱਚਾ ਸੁੱਚਾ ਅਤੇ ਪੂਜਨੀਕ ਕਿਓਂ ਨਾਂ ਰਿਹਾ ਹੋਵੇ ਅੱਜ ਜੇਕਰ ਅਸੀਂ ਉਹਨਾਂ ਤੋਂ ਕੋਈ ਸੇਧ ਲੈਣ ਦੀ ਬਜਾਏ ਮਹਿਜ਼ ਰਸਮਾਂ ਕਰਕੇ ਡੰਗ ਟਪਾਈ ਕਰਨੀ ਹੈ ਤਾਂ ਗੱਲ ਕੁਝ ਬਣਦੀ ਨਹੀਂ ਹੈ।
ਇਸ ਦਿਨ ਤੇ ਵਿਚਾਰਨ ਵਾਲੀ ਅਹਿਮ ਗੱਲ ਇਹ ਹੁੰਦੀ ਹੈ ਕਿ ਛੇਵੇਂ ਪਾਤਸ਼ਾਹ ਨੇ ਜੇਕਰ ਸਮੇਂ ਦੀ ਨਬਜ ਨੂੰ ਸਮਝ ਕੇ ਸਿੱਖਾਂ ਨੂੰ ਵਧੀਆ ਹਥਿਆਰ ਅਤੇ ਘੋੜੇ ਲਿਆਉਣ ਲਈ ਕਿਹਾ ਸੀ ਤਾਂ ਕੀ ਅੱਜ ਅਸੀਂ ਸਮੇਂ ਦੀ ਨਬਜ਼ ਨੂੰ ਟੋਹ ਕੇ ਇਹ ਫੈਸਲਾ ਲੈਣ ਦੀ ਜੁਰਅੱਤ ਕਰਾਂਗੇ ਕਿ ਅੱਜ ਸਾਨੂੰ ਕੀ ਕਰਨਾਂ ਚਾਹੀਦਾ ਹੈ ਜਾਂ ਕੀ ਨਹੀਂ ਕਰਨਾਂ ਚਾਹੀਦਾ ਹੈ ! ਇਸ ਦੇ ਨਾਲ ਹੀ ਕੀ ਅਸੀਂ ਇਹ ਸਮਝਣ ਦਾ ਯਤਨ ਵੀ ਕਰਾਂਗੇ ਕਿ ਸਾਡੇ ਦਸ ਗੁਰੂ ਸਾਹਿਬਾਨਾਂ ਨੇ ਹਰ ਹਾਲ ਦੂਜੇ ਧਰਮਾਂ ਦੇ ਲੋਕਾਂ ਨਾਲ ਭਾਈਚਾਰਕ ਸਾਂਝ ਨੂੰ ਬਣਾਈ ਰੱਖਿਆ ਸੀ ਅਤੇ ਆਪਣੀ ਮਾਨਵੀ ਪਹੁੰਚ ਨਾਲ ਦੁਸਮਣ ਨੂੰ ਵੀ ਦੋਸਤ ਬਣਾ ਲਿਆ ਸੀ ਜਦ ਕਿ ਸਾਡੇ ਅਮਲ ਉਹਨਾਂ ਤੋਂ ਉੱਕਾ ਹੀ ਉਲਟ ਹਨ। ਅਸੀਂ ਤਾਂ ਆਪਣਿਆਂ ਨੂੰ ਵੀ ਆਪਣੇ ਨਾਲ ਰੱਖਣ ਵਿਚ ਅਸਫਲ ਹੁੰਦੇ ਜਾ ਰਹੇ ਹਾਂ।

ਅੱਜ ਦੇ ਅਗਾਂਹ ਵਧੂ ਅਤੇ ਵਿਕਸਤ ਸਮਾਜਾਂ ਵਿਚ ਧਰਮਾਂ ਨੂੰ ਰਾਜਨੀਤੀ ਵਿਚ ਦਖਲ ਨਹੀਂ ਦੇਣ ਦਿੱਤਾ ਜਾਂਦਾ ਅਤੇ ਧਰਮ ਨਿਰਪੱਖ ਪ੍ਰਬੰਧ ਵਿਚ ਹਰ ਇੱਕ ਨੂੰ ਜਿਊਣ ਦੇ ਬਰਾਬਰ ਦੇ ਅਧਿਕਾਰ ਦਿੱਤੇ ਜਾਂਦੇ ਹਨ। ਉਹਨਾਂ ਦੇ ਮੁਕਾਬਲੇ ਅਸੀਂ ਧਰਮ ਅਤੇ ਰਾਜਨੀਤੀ ਨੂੰ ਸਾਂਝਿਆਂ ਰੱਖਣ ਦੇ ਆਪਣੇ ਇਰਾਦੇ ਨੂੰ ਇਹ ਕਹਿ ਕੇ ਵਾਜਬ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਮੀਰੀ ਪੀਰੀ ਸਾਂਝੀ ਹੈ ਪਰ ਜੇਕਰ ਸਾਡੀ ਰਾਜਨੀਤੀ ਦੀ ਕਾਰਗੁਜ਼ਾਰੀ ਤੇ ਨਿਗ੍ਹਾ ਮਾਰੀਏ ਤਾਂ ਅਸੀਂ ਬਰਦਾਸ਼ਤ ਤਾਂ ਇੱਕ ਦੂਸਰੇ ਨੂੰ ਵੀ ਨਹੀਂ ਕਰਦੇ ਅਤੇ ਫਿਰ ਦੂਸਰੇ ਧਰਮ ਜਾਂ ਕੌਮਾਂ ਦੇ ਲੋਕ ਸਾਡੇ ਨਾਅਰਿਆਂ ਤੇ ਕਿੰਨਾ ਕੁ ਵਿਸ਼ਵਾਸ ਕਰ ਸਕਦੇ ਹਨ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਸ ਨੂੰ ਅਸੀਂ ਇੰਝ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ—

ਪਤਾ ਨਹੀਂ ਇੱਕ ਦੂਜੇ ਨੂੰ ਉਹ ਕਾਹਤੋਂ ਘੂਰਦੇ ਰਹਿੰਦੇ
ਬੇਗਮ ਪੁਰ ਹਲੇਮੀ ਰਾਜ ਦੇ ਬੈਨਰ ਉਤਾਂਹ ਕਰਕੇ

ਜੋ ਕਹਿੰਦੇ ਦੇਸ਼ ਭਾਰਤ ਦੇ ਜ਼ੁਲਮਾਂ ਨੇ ਸਤਾ ਦਿੱਤੇ
ਆਖਰ ਕੀ ਜ਼ਾਹਰ ਕਰਦੇ ਨੇ ਓਹੀ ਹੁਣ ਆਪਸੀਂ ਲੜ ਕੇ

ਪਤਾ ਨਹੀਂ ਰੱਬ ‘ਤੇ ਕਿੱਦਾਂ ਅਜੇਹੀ ਆ ਪਈ ਬਿਪਤਾ
ਕਿ ਅੱਲਾ, ਵਾਹਿਗੁਰੂ ਤੇ ਰਾਮ ਦੇ ਨਾਂ ਲੋਕ ਨੇ ਭੜਕੇ

ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰਕੇ...........................

ਕਹਿੰਦੇ ਹਨ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਮੇਰੇ ਇਹਨਾਂ ਸ਼ੇਅਰਾਂ ਦੀ ਸੱਚਾਈ ਨੂੰ ਸਾਡੇ ਇੰਗਲੈਂਡ ਦੀਆਂ ਪੰਥਕ ਸਫਾਂ ਦੀ ਕਾਰਗੁਜ਼ਾਰੀ ਤੋਂ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਪਿਛਲੇ ਕਰੀਬ ਤੀਹ ਸਾਲਾਂ ਤੋਂ ਵੱਖ ਵੱਖ ਧਿਰਾਂ ਵਿਚ ਸ਼ਰੀਕੇਬਾਜੀ ਜੋਰਾਂ ਤੇ ਹੈ। ਜਿਸ ਵੀ ਧਿਰ ਦੀ ਚੜ੍ਹਾਈ ਹੁੰਦੀ ਹੈ ਉਹ ਦੂਸਰੀ ਨੂੰ ਨੇੜੇ ਨਹੀਂ ਫਟਕਣ ਦਿੰਦੀ ਅਤੇ ਇਸ ਤਰਾਂ ਵਿਰੋਧ ਚਲਦੇ ਰਹਿੰਦੇ ਹਨ। ਹਾਲਾਤ ਜਿਸ ਦਿਸ਼ਾ ਵਲ ਸਰਕ ਰਹੇ ਹਨ ਉਸ ਮੁਤਾਬਕ ਜਾਪਦਾ ਇੰਝ ਹੈ ਕਿ ਸੰਨ 2014 ਨੂੰ ਜੂਨ 1984 ਦੀ ਤੀਹਵੀਂ ਵਰ੍ਹੇ ਗੰਢ ਸਮੇਂ ਲੰਡਨ ਵਿਚ ਦੋ ਮੁਕਾਬਲੇ ਦੇ ਰੋਸ ਮੁਜ਼ਾਹਰੇ ਵੀ ਹੋ ਸਕਦੇ ਹਨ। ਜੇਕਰ ਇੰਝ ਹੋ ਜਾਂਦਾ ਹੈ ਤਾਂ ਇਹ ਭਾਰਤੀ ਸਰਕਾਰ ਦਾ ਮਾਤਮ ਘੱਟ ਅਤੇ ਸਾਡੀ ਆਪਣੀ ਅਕਲ ਦਾ ਮਾਤਮ ਵਧ ਸਾਬਤ ਹੋਵੇਗਾ। ਇਸ ਨੂੰ ਗੁਰਮਤ ਦੀ ਮੀਰੀ ਪੀਰੀ ਕਿਵੇਂ ਮੰਨਿਆਂ ਜਾ ਸਕਦਾ ਹੈ !

ਜੀਵਨ ਦੀ ਸੱਚਾਈ ਇਹ ਹੈ ਕਿ ਜਿਹੜੀ ਵੀ ਕੌਮ ਵਰਤਮਾਨ ਹਾਲਾਤਾਂ ਦੀ ਸਹੀ ਸਹੀ ਟੋਅ ਲੈ ਕੇ ਫੈਸਲੇ ਕਰੇਗੀ ਤਾਂ ਉਸ ਦੀ ਕਾਮਯਾਬੀ ਨੂੰ ਕੋਈ ਨਹੀਂ ਰੋਕ ਸਕਦਾ । ਸਿੱਖ ਇਤਹਾਸ ਪੜ੍ਹ ਕੇ ਇੱਕ ਗੱਲ ਦੀ ਸਪੱਸ਼ਟ ਸਮਝ ਲੱਗਦੀ ਹੈ ਕਿ ਸਾਡੇ ਵਡੇਰਿਆਂ ਦੇ ਜੀਵਨ ਵਿਚ ਦੁੱਖ, ਦਰਿੱਦਰਤਾ, ਬਿਮਾਰੀ, ਹਾਰ ਅਤੇ ਮੌਤ ਲਈ ਕੋਈ ਵੀ ਥਾਂ ਨਹੀਂ ਸੀ। ਉਹ ਹਰ ਹਾਲ ਚੜ੍ਹਦੀ ਕਲਾ ਵਿਚ ਰਹਿੰਦੇ ਸਨ ਕਿਓਕਿ ਉਹ ਸਰਬਤ ਦਾ ਭਲਾ ਲੋਚਣ ਵਾਲੇ ਅਤੇ ਇੱਕ ਨਾਮ ਦੇ ਪੁਜਾਰੀ ਸਨ। ਅੱਜ ਦੇ ਸਾਡੇ ਰਾਜਨੀਤਕ ਤਮਾਸ਼ਬੀਨਾਂ ਦੇ ਜੀਵਨ ਵਿਚ ਆਪਸੀ ਟਕਰਾਓ, ਆਪਸੀ ਧੱਕਾ, ਅਸਫਲਤਾ ਅਤੇ ਪ੍ਰੇਸ਼ਾਨੀ ਹੀ ਦੇਖਣ ਨੂੰ ਮਿਲੇਗੀ । ਇਸ ਦਾ ਕਾਰਨ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਪਿੱਠ ਦੇ ਕੇ ਆਪਣੇ ਵਿਅਕਤੀਗਤ ਸਵਾਰਥ ਤਕ ਜਾਂ ਆਪਣੇ ਟੋਲੇ ਦੇ ਸਵਾਰਥ ਤਕ ਸੀਮਤ ਹੋ ਜਾਣਾਂ ਹੈ। ਇਸ ਦਾ ਖੁਲਾਸਾ ਇੰਝ ਕਰ ਸਕਦੇ ਹਾਂ—

ਕਦੀ ਨਹੀਂ ਪੰਥ ਦੇ ਬੇੜੇ ਨੂੰ ਵੈਰੀ ਡੋਬ ਸਕਦਾ ਸੀ
ਗਿਲਾ ਸਫ ਆਪਣੀ ‘ਚ ਈਰਖਾ ਦਾ ਨਾਗ ਨਿਤ ਸਰਕੇ

ਐਵੇਂ ਜਦ ਰੀਸੋ ਰੀਸੀ ਧਰਮ ਦੇ ਨਾਅਰੇ ਗਜਾ ਹੁੰਦੇ
ਦਰਾਂ ਨੂੰ ਭੀੜਦੇ ਲੋਕੀ ਫਟਾ ਫਟ ਅੰਦਰੀਂ ਵੜ ਕੇ

ਇਹ ਬਾਬੇ,ਬਾਲਕੇ,ਤਲ ਚੱਟ,ਰਲੀ ਕੁੱਤੀ ਵੀ ਚੋਰਾਂ ਸੰਗ
ਅਦਾਲਤ ਰੱਬ ਦੀ ਤੇ ਚਮਚ ਕਾਰੀ ਬੈਠ ਗਏ ਚੜ੍ਹਕੇ

ਪਟਾਖੇ ਸ਼ੁਰਲੀਆਂ ਦੇ ਸ਼ੋਰ ਦੀ ਕੀ ਰਹਿ ਗਈ ਬਾਕੀ
ਅਗਨੀ ਈਰਖਾ ਤੇ ਦੁਸ਼ਮਣੀ ਦੀ ਰੋਜ਼ ਹੀ ਭੜਕੇ

ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰ ਕੇ..........................

ਸਿੱਖ ਸਮਾਜ ਦੇ ਧਾਰਮਕ ਜੀਵਨ ਵਿਚ ਵਿਖਾਵਾ ਅਤੇ ਟਕਰਾਓ ਵਧੇਰੇ ਅਤੇ ਅਮਲ ਘੱਟ ਹੋਣ ਕਰਕੇ ਸਾਡਾ ਸਮਾਜ ਦਿਨੋ ਦਿਨ ਰਸਾਤਲ ਵਲ ਸਰਕ ਰਿਹਾ ਹੈ। ਸਿੱਖਾਂ ਦੀ ਕਾਬਜ ਰਾਜਨੀਤਕ ਧਿਰ ਨੇ ਵੀ ਅਕਾਲੀ ਦਲ ਦਾ ਸੁਨਹਿਰਾ ਇਤਹਾਸ ਦਾਗਦਾਰ ਕਰ ਦਿਤਾ ਹੈ ਕਿਓਂਕਿ ਅੱਜ ਅਕਾਲੀ ਲੀਡਰ ਉਹ ਬਣਦਾ ਹੈ ਜੋ ਵਧੇਰੇ ਵੋਟਾਂ ਖ੍ਰੀਦ ਸਕਦਾ ਹੋਵੇ ਭਾਵੇਂ ਉਹ ਡੋਡਿਆਂ ਵਾਲਾ ਮੰਤ੍ਰੀ ਹੋਵੇ ਜਾਂ ਸ਼ਰਾਬ ਦੇ ਕਾਰੋਬਾਰ ਵਾਲਾ ਮੰਤ੍ਰੀ। ਕਾਬਜ ਅਕਾਲੀ ਰਾਜਨੀਤੀ ਲੋਕਾਂ ਦੇ ਧਰਮਾਂ ਵਿਚ ਦਖਲ ਦੇ ਕੇ ਕਈ ਤਰਾਂ ਦੇ ਡਰਾਮੇ ਕਰ ਰਹੀ ਹੈ; ਸਿੱਖ ਨੌਜਵਾਨਾਂ ਦੇ ਕਾਤਲ ਇਜ਼ਹਾਰ ਆਲਮ ਅਤੇ ਸੈਣੀ ਵਰਗਿਆਂ ਨੂੰ ਤਰੱਕੀਆਂ ਦੇ ਰਹੀ ਹੈ; ਰਿਸ਼ਵਤ,ਚੋਰਬਜ਼ਾਰੀ ਅਤੇ ਸਿਫਾਰਸ਼ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਇਸ ਕਾਬਜ਼ ਧਿਰ ਦੀ ਸੱਚਾਈ ਇਹ ਹੈ—

ਸਾਡੀ ਹੀ ਵੋਟ ਮਾਰੀ ਨੇ ਬੜਾ ਅਨਾਚਾਰ ਕਰ ਦਿੱਤਾ
ਤਮਾਸ਼ਾ ਹੋ ਗਿਆ ਮਜ਼ਹਬ ਸਿਆਸੀ ਜੋਕਰਾਂ ਕਰਕੇ

ਓਹ ਸੈਣੀ,ਆਲਮਾਂ ਤੇ ਕਾਤਲਾਂ ਦੀ ਹੀ ਤਰੱਕੀ ਹੈ
ਬੜੇ ਪਿੰਡ, ਬਿੱਟੂ, ਚੌੜੇ, ਪਾਲ ਸਿੰਘ ਨੂੰ ਬੇਵਜਾ ਫੜਕੇ

ਬਿਅੰਤੇ ਗਿੱਲ ਨੇ ਤਾਹੀਓਂ ਜਵਾਨੀ ਕਤਲ ਕਰ ਦਿੱਤੀ
ਕਿ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਮੁੜ ਗਰਜ ਨਾਂ ਰੜਕੇ

ਨਸ਼ੇ ਫੀਮ ਡੋਡਿਆਂ ਦੇ ਨੇ ਅਕਾਲੀ ਠੇਕਿਆਂ ਵਾਲੇ
ਇਹਨਾਂ ਦੀ ਆਵਾਜਾਈ ਨੇਰ੍ਹੇ ਰਹਿੰਦੀ ਜਾਂ ਬੜੇ ਤੜਕੇ

ਨਸ਼ੇੜੀ ਹੋ ਗਿਆ ਪੰਜਾਬ ਤੇ ਮਾਤਮ ਹੈ ਘਰਾਂ ਅੰਦਰ
ਸੂਬੇ ਦੇ ਬਾਦਸ਼ਾਹ ਦੇ ਨੱਕ, ਚੱਪਣੀ ਦੇ ਦਵੋ ਭਰਕੇ

ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰ ਕੇ.......................


ਹਾਂ ਜੀ—ਪੰਜਾਬ ਨਸ਼ੇ, ਰਿਸ਼ਵਤ ਖੋਰੀ, ਸਿਫਾਰਸ਼ ਅਤੇ ਬੇਰੁਜ਼ਗਾਰੀ ਦੀ ਅੱਗ ਵਿਚ ਸੜ ਰਿਹਾ ਹੈ ਅਤੇ ਪੰਜਾਬ ਦੇ ਡਰਾਮੇਬਾਜ ਨੀਰੋ ਆਪਣੀ ਬੰਸ਼ਰੀ ਵਜਾਉਣ ਅਤੇ ਹਵਾ ਬੰਨ੍ਹਣ ਵਿਚ ਮਸਤ ਹਨ। ਜਿਹਨਾਂ ਧਾਰਮਕ ਸੰਗਠਨਾਂ ਤੋਂ ਆਸ ਸੀ ਕਿ ਉਹ ਅਜੇਹੀ ਯੁਗ ਗਰਦੀ ਦੇ ਖਿਲਾਫ ਜੂਝਣਗੇ ਉਹ ਇਹਨਾਂ ਰਾਜਨੀਤਕਾਂ ਦੇ ਤਲ ਚੱਟ ਹੋ ਗਏ ਹਨ।

ਜੇਕਰ ਅਸੀਂ ਸੱਚੇ ਅਰਥਾਂ ਵਿਚ ਬੰਦੀ ਛੋੜ ਦਿਵਸ ਮਨਾਉਣਾਂ ਹੈ ਤਾਂ ਜ਼ਰੂਰੀ ਹੈ ਕਿ ਪਹਿਲਾਂ ਆਪਣੀਆਂ ਸਫਾਂ ਵਿਚ ਬੇਯਕੀਨੀ, ਤੌਖਲਾ ਅਤੇ ਟਕਰਾਓ ਛੱਡ ਕੇ ਸਿਰ ਜੋੜ ਕੇ ਬੈਠਣਾਂ ਸਿੱਖੀਏ ਅਤੇ ਤਹਿ ਕਰੀਏ ਕਿ ਸਾਡੇ ਲਈ ਕੀ ਭਲਾ ਹੈ ਅਤੇ ਕੀ ਬੁਰਾ ਹੈ ਅਤੇ ਇਸੇ ਤਰਾਂ ਦੂਸਰੇ ਭਾਈਚਾਰਿਆਂ ਨਾਲ ਬੇਲੋੜਾ ਤਣਾਓ ਅਤੇ ਨਫਰਤ ਖਤਮ ਕਰਕੇ ਆਪਸੀ ਮਿਲਵਰਤਣ ਅਤੇ ਸਦਭਾਵਨਾਂ ਦਾ ਮਹੌਲ ਸਿਰਜਣ ਦੀ ਕੋਸ਼ਿਸ਼ ਕਰੀਏ। ਪ੍ਰਸਪਰ ਵਿਚਾਰ, ਮੁਹੱਬਤ ਅਤੇ ਖਲੂਸ ਵਿੱਚ ਹੀ ਸਾਡੀ ਮੁਕਤੀ ਹੈ ਅਤੇ ਇਸੇ ਵਿਚ ਸਰਬਤ ਦਾ ਭਲਾ ਹੈ। ਚੇਤੇ ਰੱਖਣ ਵਾਲੀ ਗੱਲ ਸਿਰਫ ਇਹ ਹੈ ਕਿ ਕੇਵਲ ਅਤੇ ਕੇਵਲ ਸੱਚ ਹੀ ਸਾਨੂੰ ਮੁਕਤ ਕਰ ਸਕਦਾ ਹੈ ਅਤੇ ਸਾਡੇ ਸੱਚ ਦੀ ਗੋਲੀ ਬੇਸ਼ਕ ਅੱਜ ਸਾਨੂੰ ਕੌੜੀ ਬਹੁਤ ਲੱਗੇ ਪਰ ਇਸ ਨੂੰ ਹਜ਼ਮ ਕਰ ਲੈਣ ਵਿਚ ਹੀ ਸਾਡਾ ਅਤੇ ਹੋਰਾਂ ਦਾ ਭਲਾ ਹੈ--

ਇਹ ਘਰ ਨੂੰ ਲੱਗੀ ਹੋਈ ਤੀਲ ਦੀ ਹੈ ਚੀਖ ਢੇਸੀ ਦੀ
ਤਮਾਸ਼ਾ ਤਾਂ ਨਹੀਂ ਕਿ ਦੇਖ ਲੈਣਾ ਹੈ ਜ਼ਰਾ ਖੜ੍ਹਕੇ

ਭਰਾ ਮਾਰੂ ਕਲੇਸ਼ਾਂ ਤੋਂ ਚਲੋ ਹੁਣ ਸੁਰਖਰੂ ਹੋਈਏ
ਕਲਾ ਚੜ੍ਹਦੀ, ਭਲੇ ਸਰਬਤ ਦੀ ਹੀ ਨਬਜ ਪਈ ਧੜਕੇ

ਮਾਇਆ, ਹਵਸ, ਨਿੰਦਾ, ਝੂਠ ਦੀ ਹੈ ਕੋਠੜੀ ਕਾਲੀ
ਬੰਦੀ ਛੋੜ ਦਾ ਦਾਮਨ ਭਲਾ ਅਸੀਂ ਕਿਓਂ ਨਹੀਂ ਫੜਦੇ

ਇੱਕ ਇੱਕ ਕਦਮ ਦੀ ਲੋਅ ਨੇ ਹੀ ਭਵਜਲ ਪਾਰ ਕਰ ਦੇਣਾਂ
ਅਜੇਹੀ ਚਿਤਵ ਕਿ ਸਾਹਾਂ ਦਾ ਮਣਕਾ ਗੁਰੂ ਵਲ ਸਰਕੇ

ਹਨੇਰਾ ਦੂਰ ਹੋਣਾਂ ਹੈ ਰੂਹਾਂ ਦੀ ਰੌਸ਼ਨੀ ਕਰ ਕੇ
ਕਰੋ ਕੁਝ ਦਾਨ ਮਨਫੀ ਚਾਨਣੇ ਦੀ ਲੱਪ ਭਰ ਭਰ ਕੇ

ਅਖੀਰ ਵਿਚ ਅਸੀਂ ਪੰਜਾਬ ਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਅਮਰੀਕਾ ਦੀ ਯੂਨਾਈਟਿਡ ਸਿੱਖ ਜਥੇਬੰਦੀ ਦੇ ਉੱਦਮ ਦੀ ਤਾਰੀਫ ਕਰਦੇ ਹਾਂ ਜਿਹਨਾਂ ਨੇ ਕਿ ਭਾਰਤੀ ਸਰਕਾਰ ਵਲੋਂ ਕੀਤੀ ਗਈ ਸਿੱਖਾਂ ਦੀ ਨਸਲ ਕੁਸ਼ੀ ਸਬੰਧੀ ਯੂ ਐਨ ਓ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਹ ਸਾਰੀਆਂ ਹੀ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਅਤੇ ਵਿਅਕਤੀ ਵੀ ਪ੍ਰਸ਼ੰਸਾ ਦੇ ਪਾਤਰ ਹਨ ਜਿਹਨਾਂ ਨੇ ਕਿ ਇਸ ਪਟੀਸ਼ਨ ਸਬੰਧੀ ਚੜ੍ਹਦੀ ਕਲਾ ਨਾਲ ਉੱਦਮ ਕੀਤੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਵਿਚ ਸਾਰੀਆਂ ਹੀ ਪੰਥਕ ਧਿਰਾਂ ਆਪਣੇ ਸਾਰੇ ਹੀ ਫੈਸਲੇ ਸਿਰ ਜੋੜ ਕੇ ਅਤੇ ਦੂਰ ਅੰਦੇਸ਼ੀ ਨਾਲ ਕਰਨਗੇ ਤਾਂ ਹੀ ਤਾਂ ਸਾਡੇ ਗੁਰਪੁਰਬ ਮਨਾਏ ਸਫਲ ਹਨ ਅਤੇ ਅਸੀਂ ਪੰਥ ਦੇ ਵਿਹੜੇ ਉਜਲੀ ਸਵੇਰ ਦੀ ਉਡੀਕ ਕਰ ਸਕਦੇ ਹਾਂ।

ਕੁਲਵੰਤ ਸਿੰਘ ਢੇਸੀ, ਯੂ ਕੇ


03/11/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ

ਸਤਿਕਾਰ ਯੋਗ ਗੁਰਇੰਦਰ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ!
ਆਪਦੀ ਮਿਤੀ 01/11/2013 ਦੀ ਚਿੱਠੀ ਲਈ ਆਪਦਾ ਢੇਰ ਸਾਰਾ ਧੰਨਵਾਦ।

ਸ਼ ਗੁਰਇੰਦਰ ਸਿੰਘ ਜੀ ਤੁਸੀਂ ਇਹ ਠੀਕ ਕਹਿ ਰਹੇ ਹੋ ਕਿ ਮੈਂਨੂੰ ਖ਼ਲਾਅ ਦੇ “ਵਸਤੂਆਂ ਵਿਚਲੀ ਵਿਥ” ਅਰਥ ਠੀਕ ਨਹੀਂ ਲਗਦੇ ਅਤੇ ਮੈ ਇਹ ਸਮਝਣ ਦੀ ਕੋਸ਼ਿਸ਼ ਵਿੱਚ ਹਾਂ ਕਿ ਤੁਸੀ ਇਹ ਅਰਥ ਕਿਵੇਂ ਠੀਕ ਸਮਝਦੇ ਹੋ। ਜਦੋਂ ਆਪਾਂ ਇਸ ਗਲ ਦਾ ਨਿਬੇੜਾ ਕਰ ਲਿਆ ਤਾਂ ਫਿਰ ਆਪਸੀ ਸਹਿਮਤੀ ਨਾਲ ਤੁਹਾਡੀ ਪੰਜ ਤੱਤਾਂ ਦੀ ਵਿਆਖਿਆ ਦੇ ਬਾਕੀ ਪਹਿਲੂਆਂ ਉਪਰ ਵੀ ਵਿਚਾਰ ਚਰਚਾ ਕਰ ਲਵਾਂਗੇ।
ਸ ਗੁਰਇੰਦਰ ਸਿੰਘ ਜੀ ਆਪਣੇ ਇਸ ਪੱਤਰ ਵਿੱਚ ਤੁਸੀਂ ਮਹਾਨ ਕੋਸ਼ ਵਿਚੋਂ ਖ਼ੋਜ਼ ਕਰਕੇ ਕੁੱਝ ਨਵੇਂ ਸ਼ਬਦ ਦਿਤੇ ਨੇ। ਇਸ ਜਾਣਕਾਰੀ ਲਈ ਤੁਹਾਡਾ ਧੰਨਵਾਦ। ਤੁਸੀਂ ਮੰਨੋ ਭਾਵੇਂ ਨਾ ਮੰਨੋ ਮੈ ਤੁਹਾਡੇ ਵਲੋ ਖ਼ੋਜ਼ ਕੇ ਲਿਖੇ ਸਾਰੇ ਅਰਥਾਂ ਨੂੰ ਸੁਹਿਰਦਤਾ ਨਾਲ ਵਿਚਾਰਦਾ ਹਾਂ ਅਤੇ ਜਦੋਂ ਕੋਈ ਗਲ ਮੈਨੂੰ ਸੋਹਣੀ ਲਗਦੀ ਹੈ ਤਾਂ ਤੁਹਾਡੀ ਦਾਦ ਵੀ ਦਿੰਦਾ ਹਾਂ। ਜਦੋਂ ਕੋਈ ਗਲ ਠੀਕ ਨਹੀ ਲਗਦੀ ਤਾ ਮੋੜਵਾਂ ਸਵਾਲ ਕਰ ਲੈਂਦਾ ਹਾਂ। ਇਸ ਵਾਰ ਤੁਸੀਂ ਲਿਖਦੇ ਹੋ:
ਅਵਕਾਸ਼: ਸੰ. ਜਗਾ, ਥਾਂ। ੨. ਆਕਾਸ਼। ੩. ਫ਼ਾਸਿਲਾ. ਅੰਤਰ. ਵਿੱਥ. ੪. ਵੇਲ੍ਹ। (ਇਹ ਅਰਥ ਭਾਈ ਕਾਨ੍ਹ ਸਿੰਘ ਜੀ ਦੇ ‘ਮਹਾਨ ਕੋਸ਼’ ਵਿੱਚੋਂ ਹਨ।)
ਅਵਕਾਸ਼ ਸ਼ਬਦ ਪੜ੍ਹ ਕੇ ਸਕੂਲ਼ ਵਿੱਚ ਹਿੰਦੀ ਦੀ ਜਮਾਤ ਵਿੱਚ ਲਿਖੀ ਅਰਜ਼ੀ ਯਾਦ ਆ ਗਈ। ਹਿੰਦੀ ਵਿੱਚ ਛੁੱਟੀ ਲੈਣ ਲਈ ਪ੍ਰਾਰਥਨਾ ਪੱਤਰ ਲਿਖਦੇ ਇਹ ਲਫ਼ਜ ਵਰਤਦੇ ਹੁੰਦੇ ਸਾਂ। ਸ ਗੁਰਇੰਦਰ ਸਿੰਘ ਜੀ ਇਹ ਹਿੰਦੀ ਦਾ ਲਫ਼ਜ ਹੈ ਅਤੇ ਇਥੇ ਫ਼ਾਸਿਲਾ, ਅੰਤਰ ਜਾਂ ਵਿਥ ਦੋ ਸਮਿਆਂ ਵਿਚਲੇ ਅੰਤਰਾਲ ਨੂੰ ਕਿਹਾ ਗਿਆ ਹੈ। ਛੁੱਟੀ ਦੋ ਸਮਿਆਂ ਵਿਚਲੀ ਵਿਥ ਨੂੰ ਕਿਹਾ ਜਾਂਦਾ ਹੈ। ਜੋ ਅਰਥ ਅਸੀਂ ਲਭ ਰਹੇ ਹਾਂ ਉਹ “ਵਸਤੂਆਂ ਵਿਚਲੀ ਵਿਥ” ਹੈ। ਮੇਰਾ ਖਿਆਂਲ ਹੈ ਇਹ ਦੋ ਭਿੰਨ੍ਹ ਭਿੰਨ੍ਹ ਗੱਲਾਂ ਨੇ। ਤੁਹਾਡਾ ਕੀ ਖਿਆਲ ਹੈ?
ਸ਼ ਗੁਰਇੰਦਰ ਸਿੰਘ ਜੀ ਮੇਰਾ ਵੀ ਇੱਕ ਸਵਾਲ ਹੈ। ਹੇਠਾਂ ਕੁੱਝ ਸ਼ਬਦਾਂ ਦੇ ਅਰਥ ਦੇ ਰਿਹਾ ਹਾਂ। ਇਹ ਮੈ ਆਪਣੀ ਸਮਝ ਅਨੁਸਾਰ ਤੁਹਾਡੀ ਵਿਧੀ ਅਪਣਾ ਕੇ ਕੀਤੇ ਨੇ। ਕ੍ਰਿਪਾ ਕਰਕੇ ਦੱਸਣ ਦੀ ਖੇਚਲ ਕਰਨੀ ਇਹ ਠੀਕ ਹਨ ਜਾਂ ਗਲਤ? ਅਗਰ ਗ਼ਲਤ ਹਨ ਤਾਂ ਕਿਉਂ ਗ਼ਲਤ ਨੇ?
ਬੁਰਕੀ: ਸਜਾਉਣਾ
ਯੋਗ: ਖੁਸ਼
ਚੋਰੀ: ਸੱਦਾ
ਝੂਠ: ਹੱਡੀ
ਮਸਲਾ: ਬੱਚੇ
ਸ ਗੁਰਇੰਦਰ ਸਿੰਘ ਜੀ ਮੇਰੇ ਉਪਰੋਕਿਤ ਸਵਾਲ ਦਾ ਜਦੋਂ ਤੁਸੀਂ ਜਵਾਬ ਦੇਵੋਗੇ ਤਾਂ ਮੈਨੂੰ ਇਸ ਸਮਝਣ ਵਿੱਚ ਬਹੁਤ ਮਦਤ ਮਿਲੇਗੀ ਕਿ ਤੁਸੀ ਖ਼ਲਾਅ ਦੇ ਅਰਥ “ਵਸਤੂਆਂ ਵਿਚਲੀ ਵਿਥ” ਕਿਵੇਂ ਕਰ ਰਹੇ ਹੋ।
ਸ ਗੁਰਇੰਦਰ ਸਿੰਘ ਜੀ ਤੁਸੀ ਜੋ ਸਵਾਲ ਲ਼ਿਖੇ ਨੇ ਉਹਨਾ ਦੇ ਉਤਰ ਮੈਂ ਹੇਠਾਂ ਦੇ ਰਿਹਾ ਹਾਂ। ਪਰ ਅਗਰ ਤੁਸੀ ਮੇਰੀ ਚਿਠੀ ਧਿਆਨ ਸਹਿਤ ਪੜੀ ਹੁੰਦੀ ਤਾਂ ਤੁਹਾਨੂੰ ਇਹ ਸਵਾਲ ਦੁਹਰਾਉਣੇ ਨਾ ਪੈਂਦੇ।
1 ਖ਼ਲਾਅ ਦਾ ਅਰਥ ਦੱਸਣ ਵਾਸਤੇ ਆਪ ਅੰਗਰੇਜ਼ੀ ਦੇ ਵਿਹੜੇ ਵਿੱਚ ਕਿਉਂ ਵੜ ਗਏ?- ਸ ਗੁਰਇਂਦਰ ਸਿੰਘ ਜੀ ਖ਼ਲਾਅ ਦੇ ਅਰਥ ਮੈ ਪਹਿਲਾਂ ਪੰਜਾਬੀ ਵਿੱਚ ਹੀ ਦਿਤੇ ਨੇ ਤੇ ਬਾਅਦ ਵਿੱਚ ਅੰਗਰੇਜ਼ੀ ਵਿਚ।
2. ਕੀ ਖ਼ਲਾਅ ਦੇ ਇਹ ਅਰਥ ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਵਿੱਚ ਮਿਲਦੇ ਹਨ?- ਨਹੀਂ ਜੀ ਮੈਨੂੰ ਨਹੀਂ ਮਿਲੇ ਇਸੇ ਕਰਕੇ ਇਹ ਸਵਾਲ ਤੁਹਾਨੂੰ ਵੀ ਕੀਤਾ ਸੀ। ਤੁਸੀਂ ਆਪਣੇ ਇੱਕ ਪੱਤਰ ਵਿੱਚ ਲਿਖਿਆ ਸੀ ਕਿ “ਖ. : ੨. ਆਕਾਸ਼। (ਨੋਟ:- ਹੋ ਸਕਦਾ ਹੈ ਕਿ ਖਲਾਅ ਇਸ ‘ਖ’ ਤੋਂ ਹੀ ਬਣਿਆ ਹੋਵੇ!)” ਇਹ ਗਲਤ ਹੈ ਜਾਂ ਠੀਕ- ਮੈਨੂੰ ਇਸ ਵਾਰੇ ਵੀ ਕੋਈ ਨਹੀਂ ਪਤਾ। ਪਰ ਇਸ ਦੇ ਗਲਤ ਜਾਂ ਠੀਕ ਹੋਣ ਨਾਲ ਸਾਡੀ ਚਰਚਾ ਦੇ ਨੁਕਤੇ ਤੇ ਵੀ ਕੋਈ ਅਸਰ ਨਹੀਂ ਪੈਂਦਾ।
3. . ਖ਼ਲਾਅ ਕਿਸ ਬੋਲੀ ਦਾ ਲਫ਼ਜ਼ ਹੈ? – ਮੈਨੂੰ ਇਸ ਵਾਰੇ ਕੋਈ ਇਲਮ ਨਹੀਂ ਹੈ ਕਿ ਇਸ ਸ਼ਬਦ ਦੀਆਂ ਜੜ੍ਹਾਂ ਕਿਸ ਬੋਲੀ `ਚ ਹਨ। ਹਾਂ ਜਿਹਨਾਂ ਅਰਥਾਂ ਵਿੱਚ ਇਹ ਪੰਜਾਬੀ ਵਿੱਚ ਵਰਤਿਆ ਜਾਂਦਾ ਹੈ ਉਹ ਮੈਂ ਤੁਹਾਨੂੰ ਦਸ ਚੁਕਾ ਹਾਂ।
4. ਆਪ ਨੇ ਇਹ ਅਰਥ ਕਿਸ ਬੋਲ਼ੀ ਦੇ ਸ਼ਬਦਕੋਸ਼ ਵਿਚੋਂ ਚੋਰੀ ਕੀਤੇ ਹਨ? - ਜਿਵੇਂ ਕਿ ਮੈ ਉਪਰ ਕਹਿ ਚੁਕਾ ਹਾਂ ਕਿ ਮੈਂ ਇਹ ਪਹਿਲਾਂ ਪੰਜਾਬੀ ਵਿੱਚ ਹੀ ਦਿਤੇ ਨੇ ਤੇ ਬਾਅਦ ਵਿੱਚ ਅੰਗ੍ਰੇਜ਼ੀ ਵਿੱਚ ਆਪਣੀ ਗਲ ਹੋਰ ਸਪਸ਼ਟ ਕਰਨ ਲਈ ਦਿਤੇ ਹਨ।
5. ਤੁਸੀਂ ਲਿਖਿਆ ਹੈ: “…ਸਿੱਖ ਮਾਰਗ ਦੇ ਪੰਨੇ………ਪੂਰਾ ਲੇਖ ਲਿਖ ਛੱਡਿਆ ਹੈ”। ਤੁਹਾਡੇ ਇਸ ‘ਤਰਕ-ਪੂਰਨ’ ਤੇ ‘ਦਲੀਲ-ਯੁਕਤ’ ‘ਕੀਮਤੀ’ ਕਥਨ ਨਾਲ ਸੰਬੰਧਿਤ ਮੇਰੇ ਸਵਾਲ ਸਨ: …ਇਹ ਸਪਸ਼ਟ ਕਰਨ ਦੀ ਖੇਚਲ ਕਰੋਗੇ ਕਿ ਆਪ ਕਹਿਣਾ ਕੀ ਚਾਹੁੰਦੇ ਹੋ?- ਇਸ ਸਵਾਲ ਦਾ ਜਵਾਬ ਮੈ ਆਪਣੇ ਪਿਛਲੇ ਪੱਤਰ ਵਿੱਚ ਦੇ ਚੁਕਾਂ ਹਾਂ।
6. ਸਰਬ-ਪ੍ਰਮਾਣਿਤ ਸਿਧਾਂਤ ਕੀ ਹੁੰਦਾ ਹੈ? - ਸਰਬ ਪ੍ਰਮਾਣਿਤ ਸਿਧਾਂਤ ਉਹ ਹੈ ਜਿਸ ਵਾਰੇ ਸਾਰੇ ਸਹਿਮਤ ਹੋਣ। ਵੈਸੇ ਇਹ ਸਵਾਲ ਕਿਉਂ?
7. ਤੁਸੀਂ ਕਿਸ ਸਰਬ-ਪ੍ਰਮਾਣਿਤ ਸਿਧਾਂਤ ਦੀ ਗੱਲ ਕਰ ਰਹੇ ਹੋ? ਮੈਂ ਇਥੇ ਕਿਸੇ ਇੱਕ ਖਾਸ ਸਿਧਾਂਤ ਦੀ ਗਲ ਨਹੀ ਕਰ ਰਿਹਾ।
ਸ਼ ਗੁਰਇੰਦਰ ਸਿੰਘ ਜੀ ਇਸ ਤੋਂ ਅਗੇ ਤੁਸੀਂ ਆਪਣੇ 17/10/2013 ਦੇ ਪੱਤਰ ਵਿੱਚ ਪੁਛੇ ਸਵਾਲਾਂ ਦਾ ਮੁੜ ਜ਼ਿਕਰ ਕੀਤਾ ਹੈ। ਇਹਨਾ ਸਵਾਲਾਂ ਦੇ ਉਤਰ ਮੈ 21/10/2013 ਦੇ ਪੱਤਰ ਵਿੱਚ ਕ੍ਰਮਵਾਰ ਦੇ ਚੁਕਾਂ ਹਾਂ। ਕਿਰਪਾ ਕਰਕੇ ਮੇਰਾ ਪਤਰ ਦੁਵਾਰਾ ਪੜ੍ਹੌ ਅਤੇ ਦਸੌ ਕਿਹੜੀ ਗਲ ਅਸਪਸ਼ਟ ਹੈ।
ਅਗੇ ਤੁਸੀਂ ਮੇਰੇ ਪਿਛਲੇ ਪੱਤਰ ਚੋਂ ਕੁੱਝ ਸਤਰਾਂ ( “ਤੁਸੀਂ ਅੰਗਰੇਜ਼ੀ ਦੇ ਵਿਹੜੇ ਵੜ ਭਾਸ਼ਾ ਦੇ ਸਾਰੇ ਅਸੂਲ ਛਿਕੇ ਟੰਗ ਕੇ ਸਪੇਸ ਦੇ ਉਹ ਅਰਥ ਜੋ ਤੁਹਾਡੇ ਪੰਜ ਤੱਤਾਂ ਦੇ ਸਿਧਾਂਤ ਤੇ ਢੁਕਦੇ ਹਨ ਚੋਰੀ ਕਰਕੇ ਖ਼ਲਾਅ ਨਾਲ ਮੜ੍ਹ ਰਹੇ ਹੋ”) ਲਿਖਣ ਬਾਅਦ ਹੇਠ ਲਿਖੇ ਨਤੀਜੇ ਕੱਢੇ ਨੇ। ਇਹ ਸਾਰੇ ਗ਼ਲਤ ਨੇ।
1. ਮੈਂ ਇਹ ਕਿਤੇ ਵੀ ਨਹੀ ਕਿਹਾ ਕਿ ਪੰਜ ਤੱਤਾ ਦਾ ਸਿਧਾਂਤ ਤੁਹਾਡਾ ਹੈ। ਮੈਂ ਤਾਂ ਇਹ ਵੀ ਕਿਹਾ ਹੈ ਕਿ ਇਹ ਸਿਧਾਂਤ ਹਜਾਰਾਂ ਸਾਲ ਪੁਰਾਣਾ ਹੈ। ਹਾਂ ਪਰ ਤੁਸੀਂ ਇਸ ਦੀ ਨਿਵੇਕਲੀ ਵਿਆਖਿਆ ਜਰੂਰ ਕਰ ਰਹੇ ਹੋ। ਇਥੇ ਇਸ਼ਾਰਾ ਤੁਹਾਡੀ ਵਿਆਖਿਆ ਵਲ ਹੈ। ਮੈਂ ਇਹ ਵੀ ਨਹੀ ਕਿਹਾ ਕਿ ਇਹ ਗੁਰਮਤਿ ਸਿਧਾਂਤ ਹੈ।
2. ਅਗੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਵਿਚਾਰ ਅਨੁਸਾਰ “ਪੰਜਾਬੀ ਦੇ ਸਿਵਾ ਕਿਸੇ ਹੋਰ ਬੋਲੀ ਦੇ ਸ਼ਬਦਕੋਸ਼ ਵਿੱਚੋਂ ਕਿਸੇ ਵਿਸ਼ੇਸ਼ ਵਿਸ਼ੇ ਵਾਸਤੇ ਢੁਕਦੇ ਅਰਥ ਲੈ ਕੇ ਵਰਤਨ ਨੂੰ ਚੋਰੀ ਕਿਹਾ ਜਾਂਦਾ ਹੈ” ਜੀ ਨਹੀ ਇਹ ਸਰਾਸਰ ਗ਼ਲਤ ਹੈ। ਮੈ ਜੋ ਲਿਖਿਆ ਉਹ ਇਸ ਤਰ੍ਹਾਂ ਹੈ ਅਤੇ ਮੈ ਉਸ ਤੇ ਹੁਣ ਵੀ ਕਾਇਮ ਹਾਂ। “ਤੁਸੀਂ ਅੰਗਰੇਜ਼ੀ ਦੇ ਵਿਹੜੇ ਵੜ ਭਾਸ਼ਾ ਦੇ ਸਾਰੇ ਅਸੂਲ ਛਿੱਕੇ ਟੰਗ ਕੇ ਸਪੇਸ ਦੇ ਉਹ ਅਰਥ ਜੋ ਤਹਾਡੇ ਪੰਜ ਤੱਤਾਂ ਦੇ ਸਿਧਾਂਤ ਤੇ ਢੁਕਦੇ ਹਨ ਚੋਰੀ ਕਰਕੇ ਖ਼ਲਾਅ ਨਾਲ ਮੜ੍ਹ ਰਹੇ ਹੋ। ਇੰਝ ਕਰਦਿਆ ਤੁਸੀਂ ਇਸ ਗਲ ਦਾ ਜਰਾ ਵੀ ਧਿਆਨ ਨਹੀ ਰੱਖਿਆ ਕਿ ਇਹ ਅਰਥ ਖ਼ਲਾਅ ਦੇ ਪੰਜਾਬੀ ਭਾਸ਼ਾ ਮੁਤਾਬਿਕ ਹੈਨ ਵੀ ਜਾਂ ਨਹੀਂ। ਤੁਸੀ ਸਿਰਫ ਇਹ ਦੇਖਿਆ ਕਿ ਇਹ ਅਰਥ ਤੁਹਾਡੇ ਸਿਧਾਂਤ `ਚ ਫਿਟ ਬੈਠਦੇ ਨੇ ਜਾਂ ਨਹੀਂ। ਇਹ ਤੁਹਾਡੀ ਨਵੇਕਲੀ ਖੋਜ਼ ਵਿਧੀ ਹੈ ਜਿਸ ਦੇ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ। ਮੇਰਾ ਖਿਆਲ ਹੈ ਤੁਸੀਂ ਹੁਣ ਸਮਝ ਗਏ ਹੋਵੋਗੇ ਕਿ ਮੇਰਾ ਅਰਥ ਚੋਰੀ ਕਰਨ ਤੋਂ ਕੀ ਭਾਵ ਹੈ। ਸ ਗੁਰਇੰਦਰ ਸਿੰਘ ਜੀ ਲੇਖਕ ਆਪਣੀ ਰਚਨਾ ਵਿੱਚ ਦੂਜੀਆਂ ਬੋਲੀਆਂ ਦੇ ਸ਼ਬਦ ਇਸਤੇਮਾਲ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ। ਕਈ ਹਾਲਾਤਾਂ ਵਿੱਚ ਇਹ ਪਾਠਕ ਤਕ ਗਲ ਪਹੁੰਚਾਉਣ ਦਾ ਅੱਛਾ ਸਾਧਨ ਵੀ ਹੁੰਦਾ ਹੈ। ਪਰ ਉਹ ਇਹ ਸਭ ਭਾਸ਼ਾ ਦੇ ਅਸੂਲਾਂ ਅੰਦਰ ਰਹਿ ਕੇ ਕਰਦੇ ਨੇ। ਤੁਸੀਂ ਵੀ ਜਦੌਂ ਖ਼ਲਾਅ ਨੂੰ ਸਪੇਸ ਕਿਹਾ ਤਾਂ ਇਥੇ ਤਕ ਠੀਕ ਹੈ ਕਿੳਂਕਿ ਸਪੇਸ ਦਾ ਇੱਕ ਅਰਥ ਅਕਾਸ਼/ਪੁਲਾੜ/ਖਲਾਅ ਵੀ ਹੈ। ਪਰ ਜਦੋਂ ਤੁਸੀਂ ਸਪੇਸ ਦੇ ਬਾਕੀ ਅਰਥ (ਵਿਥ, ਦੂਰੀ) ਆਦਿ ਵੀ ਖ਼ਲਾਅ ਨਾਲ ਜੋੜਦੇ ਹੋ ਤਾਂ ਤੁਸੀਂ ਭਾਸ਼ਾ ਦੇ ਅਸੂਲ ਤੋੜਦੇ ਹੋ।”
3. ਇਉਂ ਕਰਨਾ ਭਾਸ਼ਾ ਦੇ ਸਾਰੇ ਅਸੂਲ਼ਾਂ ਨੂੰ ਛਿੱਕੇ ਟੰਗਣਾ ਹੈ? ਨਹੀ ਜੀ ਤੁਸੀ ਮੇਰੀ ਗਲ ਨੂੰ ਤੋੜ ਮਰੌੜ ਕੇ ਪੇਸ਼ ਕਰ ਰਹੇ ਹੋ। ਅਗਰ ਤੁਸੀ ਮੇਰੇ ਖ਼ਤ ਦਾ ਸਬੰਧਤ (ਉਪਰ ਦਿਤਾ) ਟੁਕੜਾ ਫਿਰ ਧਿਆਨ ਨਾਲ ਪੜ੍ਹੋ ਤਾਂ ਇਹ ਗਲ ਸਪਸ਼ਟ ਹੋ ਜਾਏਗੀ।
ਸ ਗੁਰਇੰਦਰ ਸਿੰਘ ਜੀ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਉਪਰ ਦੇ ਚੁਕਾ ਹਾਂ। ਅਗਰ ਕੋਈ ਗਲ ਅਸਪਸ਼ਟ ਹੈ ਤਾਂ ਦਸੋ ਕੀ ਅਸਪਸ਼ਟ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


03/11/13)
ਤੱਤ ਗੁਰਮਤਿ ਪਰਿਵਾਰ

ਆਸਾ ਰਾਮ ਮਾਮਲਾ
ਭਾਰਤ ਵਿਚਲੇ ਸਮੁੱਚੇ ਡੇਰਿਆਂ ਦੀ ਸਰਬਪੱਖੀ ਪੁਣਛਾਣ ਲਈ ਇਕ ਵੱਡਾ ਜਾਂਚ ਕਮੀਸ਼ਨ ਬਣਾ ਕੇ ਸੱਚ ਸਾਹਮਣੇ ਲਿਆਉਂਦਾ ਜਾਵੇ
'ਤੱਤ ਗੁਰਮਤਿ ਪਰਿਵਾਰ'

ਪਿੱਛਲੇ ਲਗਭਗ ਦੋ ਮਹੀਨਿਆਂ ਤੋਂ ਡੇਰੇਦਾਰ ਆਸਾ ਰਾਮ ਦਾ ਮਾਮਲਾ ਭਾਰਤੀ ਮੀਡੀਆ ਅਤੇ ਆਮ ਲੋਕਾਂ ਦੀ ਚਰਚਾ ਵਿਚ ਛਾਇਆ ਹੋਇਆ ਹੈ। ਸਮੇਂ ਨਾਲ ਇਸ ਡੇਰੇ ਅਤੇ ਇਸ ਦੇ ਸਰਪ੍ਰਸਤ ਆਸਾ ਰਾਮ ਪਰਿਵਾਰ ਬਾਰੇ ਕਈਂ ਹੋਰ ਸੰਗੀਨ ਭੇਤ ਸਾਹਮਣੇ ਆ ਰਹੇ ਹਨ। ਹਕੀਕਤ ਇਹ ਹੈ ਕਿ ਇਨ੍ਹਾਂ ਡੇਰੇਦਾਰਾਂ ਦਾ ਵੱਡਾ ਰਾਜਨੀਤਕ ਅਤੇ ਲੋਕ ਪ੍ਰਭਾਵ ਪੀੜਿਤਾਂ ਨੂੰ ਆਪਣਾ ਦੁੱਖ ਸੁਨਾਉਣ ਤੋਂ ਰੋਕਦਾ ਹੈ। ਪਿੱਛਲੇ ਸਮੇਂ ਵਿਚ ਐਸਾ ਦਰਦਨਾਕ ਸੱਚ ਪੇਸ਼ ਕਰਨ ਦਾ ਯਤਨ ਵਾਲੇ ਪੀੜਿਤਾਂ ਨੂੰ ਅਸਰ-ਰਸੂਖ ਵਾਲੇ ਡੇਰੇਦਾਰਾਂ ਵਲੋਂ ਕਤਲ ਜਾਂ ਗਾਇਬ ਕਰਵਾ ਦੇਣ ਦੀਆਂ ਗੱਲਾਂ ਸਾਹਮਣੇ ਵੀ ਆਇਆ। ਐਸੇ ਵਾਕਿਆ ਆਮ ਪੀੜਿਤਾਂ ਨੂੰ ਸੱਚ ਪੇਸ਼ ਕਰਨ ਦੀ ਥਾਂ ਚੁੱਪਚਾਪ ਗੁੰਮਨਾਮੀ ਦੀ ਹਾਲਾਤ ਵਿਚ ਚਲੇ ਜਾਣ ਲਈ ਪ੍ਰੇਰਿਤ ਕਰਦਾ ਹੈ। ਐਸੇ ਨਿਰਾਸ਼ਾਜਨਕ ਮਾਹੌਲ ਵਿਚ ਆਸਾ ਰਾਮ ਵਲੋਂ ਯੌਨ-ਸ਼ੋਸ਼ਨ ਦਾ ਸ਼ਿਕਾਰ ਹੋਈ ਇਕ ਨਾਬਾਲਗ ਲੜਕੀ ਅਤੇ ਉਸ ਦੇ ਪਰਿਵਾਰ ਵਲੋਂ ਆਸਾ ਰਾਮ ਖਿਲਾਫ ਜਨਤਕ ਤੌਰ ਤੇ ਦ੍ਰਿੜ ਸਟੈਂਡ ਲੈਣਾ, ਸਚਮੁੱਚ ਕਾਬਲ-ਏ-ਤਾਰੀਫ ਹੈ। ਮੀਡੀਆ ਦੇ ਵੱਡੇ ਹਿੱਸੇ ਵਲੋਂ ਇਸ ਮਾਮਲੇ ਵਿਚ ਅਪਨਾਈ ਹਾਂ-ਪੱਖੀ ਪਹੁੰਚ ਨੇ ਵੀ ਸੱਚ ਸਾਹਮਣੇ ਲਿਆਉਣ ਅਤੇ ਪੀੜਿਤ ਪਰਵਾਰ ਨੂੰ ਹਿੰਮਤ ਦੇਣ ਵਿਚ ਬਹੁਤ ਮੱਦਦ ਕੀਤੀ।

ਆਸਾ ਰਾਮ ਦਾ ਮਾਮਲਾ ਭਾਰਤੀ ਸਮਾਜ ਵਿਚ ਧਰਮ ਦੇ ਨਾਮ 'ਤੇ, ਡੇਰੇਦਾਰੀ/ਸੰਤ ਸਮਾਜ ਦੇ ਰੂਪ ਵਿਚ, ਆਮ ਲੋਕਾਈ ਦੇ ਸਰਬਪੱਖੀ ਲੁੱਟ ਲਈ ਦੋਸ਼ੀ, ਇਕ ਵੱਡੇ ਤੰਤਰ ਦਾ ਕਿਨਕਾ ਮਾਤਰ ਹੈ। ਘੱਟ ਜਾਂ ਵੱਧ, ਲਗਭਗ ਹਰ ਡੇਰੇ (ਬੇਸ਼ਕ ਉਹ ਕਿਸੇ ਵੀ ਫਿਰਕੇ ਨਾਲ ਜੁੜਿਆ ਹੋਵੇ) ਦਾ ਸੱਚ ਇਹੀ ਹੈ। ਇਸ ਸਿਸਟਮ ਦਾ ਮੂਲ ਮਕਸਦ ਧਰਮ ਦਾ ਨਾਮ ਵਰਤ ਕੇ ਆਮ ਲੋਕਾਈ ਦਾ ਸ਼ਰੀਰਕ, ਮਾਨਸਿਕ, ਆਰਥਿਕ ਸ਼ੋਸ਼ਨ ਕਰਨਾ ਹੈ, ਜਿਸ ਵਿਚ ਇਹ ਪੂਰੀ ਤਰਾਂ ਕਾਮਯਾਬ ਵੀ ਹੋ ਰਹੇ ਹਨ। ਸੋਨੇ ਦੇ ਖਜ਼ਾਨੇ ਦਾ ਸ਼ੋਸ਼ਾ ਛੱਡਣ ਵਾਲੇ ਅਖੌਤੀ ਸਾਧ ਸ਼ੋਭਨ ਸਰਕਾਰ ਦੇ ਮਾਮਲੇ ਦੇ ਦਰਸਾ ਦਿਤਾ ਹੈ ਕਿ ਇਸ ਲੋਟੂ ਤੰਤਰ ਦੀ ਪੁਸ਼ਤ-ਪਨਾਹੀ ਭਾਰਤੀ ਰਾਜਨੀਤਕ ਸਿਸਟਮ ਵੀ ਕਰ ਰਿਹਾ ਹੈ। ਇਕ ਵਿਹਲੜ ਸਾਧੂ ਦੇ ਸੁਫਨੇ ਤੇ ਸਰਕਾਰੀ ਤੰਤਰ ਦਾ ਸੋਨਾ ਲੱਭਣ ਲਈ ਪੱਬਾਂ ਭਾਰ ਹੋ ਜਾਣਾ ਅਤੇ ਵਿਰੋਧੀ ਪਾਰਟੀ ਦੇ ਸਟਾਰ ਨੇਤਾ (ਪ੍ਰਧਾਨ ਮੰਤਰੀ ਪਦ ਦੇ ਉਮੀਦਾਵਾਰ) ਨਰੇਂਦਰ ਮੋਦੀ ਵਾਲੋਂ ਇਸ ਅਖੌਤੀ ਸਾਧੂ ਦੀ ਘੁੜਕੀ ਤੋਂ ਬਾਅਦ ਮੁਆਫੀ ਮੰਗ ਲੈਣ ਨੇ ਉਸ 'ਪੁਜਾਰੀ-ਹਾਕਮ' ਗਠਜੋੜ ਦਾ ਚਿਹਰਾ ਫੇਰ ਨੰਗਾ ਕਰ ਦਿਤਾ ਹੈ, ਜੋ ਮੁੱਢ ਤੋਂ ਹੀ ਭਾਰਤੀ ਸਮਾਜ ਦੇ ਸਰਬਪੱਖੀ ਸ਼ੋਸ਼ਨ ਲਈ ਜਿੰਮੇਵਾਰ ਰਿਹਾ ਹੈ। ਵਿਗਿਆਨਕ ਦ੍ਰਿਸ਼ਟੀਕੌਣ ਅਪਨਾਉਣ ਦੀ ਸੇਧ ਦੇਣ ਵਾਲੇ ਭਾਰਤੀ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਕੇ ਦੇਸ਼ ਦੀ ਸਰਕਾਰ ਅਤੇ ਲਗਭਗ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਇਸ ਗੈਰ-ਵਿਗਿਆਨਕ ਪਹੁੰਚ ਨੇ ਉਨ੍ਹਾਂ ਦੇ ਭਾਰਤੀ ਸੰਵਿਧਾਨ ਦੇ ਵਫਾਦਾਰ ਹੋਣ ਤੇ ਪ੍ਰਸ਼ਨ-ਚਿੰਨ੍ਹ ਲਾ ਦਿਤਾ ਹੈ।
ਐਸੇ ਸਮੇਂ ਵਿਚ ਭਾਰਤੀ ਸਮਾਜ ਦੇ ਸੁਚੇਤ ਬੁੱਧੀਜੀਵੀਆਂ ਨੂੰ, ਸੌੜੀ ਫਿਰਕਾਪ੍ਰਸਤੀ ਤੋਂ ਉਪਰ ਉੱਠ ਕੇ, ਇਕ ਸਾਂਝੇ ਮੰਚ ਰਾਹੀਂ ਇਹ ਮੰਗ ਜ਼ੋਰਦਾਰ ਢੰਗ ਨਾਲ ਉਠਾਉਣੀ ਚਾਹੀਦੀ ਹੈ ਕਿ ਇਕ ਵੱਡਾ ਨਿਰਪੱਖ ਜਾਂਚ-ਕਮੀਸ਼ਨ ਬਣਾ ਕੇ, ਭਾਰਤ ਵਿਚ ਧਰਮ ਦੇ ਨਾਮ ਤੇ ਚਲ ਰਹੇ ਹਰ ਡੇਰੇ ਆਦਿ ਦਾ ਪੂਰਾ ਸੱਚ ਲੋਕਾਂ ਸਾਹਮਣੇ ਲਿਆਉਂਦਾ ਜਾਵੇ। ਬੇਸ਼ਕ ਇਹ ਕੰਮ ਸਮਾਂ ਮੰਗਦਾ ਹੈ, ਪਰ ਨਾ-ਮੁਮਕਿਨ ਨਹੀਂ। ਮੀਡੀਆ ਨੂੰ ਇਸ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਵਿਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਜੇ ਇਮਾਨਦਾਰੀ ਨਾਲ ਇਹ ਸੱਚ ਇਕ ਵਾਰ ਲੋਕਾਈ ਸਾਹਮਣੇ ਆ ਜਾਵੇਗਾ ਤਾਂ ਭਾਰਤੀ ਸਮਾਜ ਵਿਚ ਵਿਆਪਤ ਅੰਨ੍ਹੀ-ਸ਼ਰਧਾ ਅਤੇ ਅੰਧ-ਵਿਸ਼ਵਾਸ ਦੇ ਕੋਹੜ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਜਿਹੜੀ ਰਾਜਨੀਤਕ ਪਾਰਟੀ ਮੰਗ ਦਾ ਸਮਰਥਨ ਕਰਕੇ ਵਿਗਿਆਨਕ ਦ੍ਰਿਸ਼ਟੀਕੌਣ ਦਾ ਪ੍ਰਮਾਨ ਦੇਵੇ, ਉਹੀ ਅਸਲ ਵਿਚ ਲੋਕ ਹਿਤਾਂ ਦੀ ਤਰਜ਼ਮਾਨ ਮੰਨੀ ਜਾ ਸਕਦੀ ਹੈ।


03/11/13)
ਰਾਜਿੰਦਰ ਸਿੰਘ (ਖਾਲਸਾ ਪੰਚਾਇਤ)

ੴਸਤਿਗੁਰਪ੍ਰਸਾਦਿ॥
‘ਸਿੱਖਮੱਤ- ਇੱਕ ਸੰਗਤੀ ਧਰਮ’

ਗੁਰੂ ਨਾਨਕ ਪਾਤਿਸ਼ਾਹ ਦੇ ਸੰਸਾਰ ਤੇ ਪ੍ਰਕਾਸ਼ਮਾਨ ਹੋਣ ਤੋਂ ਪਹਿਲਾਂ, ਲੰਬੇ ਸਮੇਂ ਤੋਂ ਧਰਮ ਦੇ ਨਾਂਅ ਤੇ ਮਨੁੱਖਤਾ ਦਾ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸ਼ੋਸ਼ਨ ਹੋ ਰਿਹਾ ਸੀ। ਹਰ ਧਰਮ/ਕੌਮ ਅੰਦਰ ਇੱਕ ਪੁਜਾਰੀ ਸ਼੍ਰੇਣੀ ਸਥਾਪਤ ਸੀ ਜੋ ਧਰਮ ਦੇ ਨਾਂਅ ਤੇ ਮਨੁੱਖਤਾ ਦਾ ਘਾਣ ਕਰ ਰਹੀ ਸੀ। ਸਮੇਂ ਦੇ ਹਾਕਮ ਜ਼ਾਲਮ ਸਨ, ਆਪਣੀਆਂ ਐਯਾਸ਼ੀਆਂ ਦੇ ਵਾਸਤੇ ਜਨਤਾ ਨੂੰ ਲੁੱਟਣਾ ਅਤੇ ਉਨ੍ਹਾਂ ਤੇ ਜ਼ੁਲਮ ਢਾਹੁਣਾ ਉਨ੍ਹਾਂ ਦਾ ਨਿੱਤ ਦਾ ਕਰਮ ਸੀ। ਗੁਰੂ ਨਾਨਕ ਸਾਹਿਬ ਨੇ ਆਮ ਮਨੁੱਖ ਨੂੰ ਇਨ੍ਹਾਂ ਤੋਂ ਸੁਚੇਤ ਕੀਤਾ, ਇਨ੍ਹਾਂ ਦੇ ਦੁਸ਼ਕਰਮਾਂ ਅਤੇ ਜ਼ੁਲਮਾਂ ਖਿਲਾਫ ਅਵਾਜ਼ ਉਠਾਈ ਅਤੇ ਲੋਕਾਈ ਨੂੰ ਇਨ੍ਹਾਂ ਤੋਂ ਮੁਕਤ ਕਰਾਇਆ।
ਸਮੇਂ ਦੇ ਧਾਰਮਿਕ ਆਗੂਆਂ ਖਿਲਾਫ ਲੋਕਾਂ ਨੂੰ ਜਾਗ੍ਰਿਤ ਕਰਦੇ ਹੋਏ ਸਤਿਗੁਰੂ ਨੇ ਫੁਰਮਾਇਆ:
“ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥” {ਧਨਾਸਰੀ ਮਹਲਾ 1, ਪੰਨਾ 662}
ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।
ਧਾਰਮਿਕ ਪਹਿਰਾਵੇ ਪਿੱਛੇ ਲੁਕੇ, ਇਸ ਪੁਜਾਰੀ ਸ਼੍ਰੇਣੀ ਦੇ ਪਾਪ ਕਰਮਾਂ ਨੂੰ ਲੋਕਾਂ ਵਿੱਚ ਨੰਗਾ ਕਰਦੇ ਹੋਏ ਸਤਿਗੁਰੂ ਨੇ ਸਮਝਾਇਆ:
“ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥” {ਮਃ 1, ਪੰਨਾ 471}
ਕਾਜ਼ੀ ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ। ਇਸੇ ਤਰ੍ਹਾਂ ਬ੍ਰਾਹਮਣ ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਹਨਾਂ ਦੇ ਗਲ ਵਿੱਚ ਜਨੇਊ ਹਨ।
ਇਸੇ ਤਰ੍ਹਾਂ ਸਮੇਂ ਦੇ ਜ਼ਾਲਮ ਹਾਕਮਾਂ ਖਿਲਾਫ਼ ਵੀ ਸਤਿਗੁਰੂ ਨੇ ਜ਼ੋਰਦਾਰ ਅਵਾਜ਼ ਬੁਲੰਦ ਕੀਤੀ:
“ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥” (ਮਃ 1, ਪੰਨਾ 1288)
ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਮ ਲੋਕਾਈ ਨੂੰ ਸਮਝਾਇਆ ਕਿ ਦੁਨੀਆਂ ਦਾ ਸਭ ਤੋਂ ਵੱਡਾ ਰਾਜਾ ਤਾਂ ਪ੍ਰਮਾਤਮਾ ਆਪ ਹੀ ਹੈ, ਉਨ੍ਹਾਂ ਨੂੰ ਕਿਸੇ ਦੁਨਿਆਵੀ ਰਾਜੇ ਦਾ ਜ਼ੁਲਮ ਸਹਿਣ ਦੀ, ਉਸ ਦਾ ਭੈ ਰਖਣ ਦੀ ਲੋੜ ਨਹੀਂ। ਸਤਿਗੁਰੂ ਦਾ ਫੁਰਮਾਨ ਹੈ:
“ਕੋਊ ਹਰਿ ਸਮਾਨਿ ਨਹੀ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥” {ਬਿਲਾਵਲੁ ਕਬੀਰ ਜੀ, ਪੰਨਾ 856}
(ਹੇ ਭਾਈ !) ਜਗਤ ਵਿੱਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ। ਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ।
ਇਸੇ ਤਰ੍ਹਾਂ ਧਾਰਮਿਕ ਆਗੂਆਂ ਦੇ ਸਾਜਿਸ਼ੀ ਸ਼ਿਕੰਜੇ ਤੋਂ ਮੁਕਤ ਕਰਾਉਣ ਲਈ ਸਤਿਗੁਰੁ ਨੇ ਆਮ ਮਨੁੱਖ ਨੂੰ ਸਮਝਾਇਆ ਕਿ ਤੇਰੇ ਆਪਣੇ ਅੰਦਰ ਪ੍ਰਮਾਤਮਾਂ ਦੀ ਜੋਤ ਪ੍ਰਕਾਸ਼ਮਾਨ ਹੈ, ਤੂੰ ਆਪ ਪ੍ਰਭੂ ਦੀ ਅੰਸ ਹੈਂ। ਤੈਨੂੰ ਕਿਸੇ ਧਾਰਮਿਕ ਆਗੂ ਦੇ ਪਿੱਛੇ ਫਿਰਨ ਦੀ ਲੋੜ ਨਹੀਂ, ਸਿਰਫ ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ:
“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥” {ਆਸਾ ਮਹਲਾ 3, ਪੰਨਾ 441}
ਹੇ ਮੇਰੇ ਮਨ ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ !) ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਹੇ ਮਨ ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ।
ਪ੍ਰਮਾਤਮਾ ਦੀ ਭਾਲ ਵਿੱਚ ਧਾਰਮਿਕ ਆਗੂਆਂ ਅਤੇ ਪੁਜਾਰੀਆਂ ਦੇ ਪਿੱਛੇ ਭਟਕ ਰਹੀ ਲੋਕਾਈ ਨੂੰ ਸਤਿਗੁਰੂ ਨੇ ਸਮਝਾਇਆ ਕਿ ਵਾਹਿਗੁਰੂ ਤਾਂ ਸੰਗਤ ਵਿੱਚ ਵਸਦਾ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:
“ਹਉ ਮਨੁ ਤਨੁ ਖੋਜੀ ਭਾਲਿ ਭਾਲਾਈ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ॥ ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥” {ਮਾਝ ਮਹਲਾ 4, ਪੰਨਾ 94}
ਹੇ ਮੇਰੀ ਮਾਂ! (ਇਸ ਖ਼ਾਤਰ ਕਿ) ਕਿਵੇਂ ਮੈਨੂੰ ਪਿਆਰਾ ਪ੍ਰੀਤਮ ਪ੍ਰਭੂ ਮਿਲ ਪਏ ਮੈਂ ਭਾਲ ਕਰ ਕੇ ਤੇ ਭਾਲ ਕਰਾ ਕੇ ਆਪਣਾ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਹਾਂ। ਸਾਧ ਸੰਗਤਿ ਵਿੱਚ ਮਿਲ ਕੇ (ਉਸ ਪ੍ਰੀਤਮ ਦਾ) ਪਤਾ ਪੁੱਛਦਾ ਹਾਂ ਤਾਂ ਪਤਾ ਚਲਦਾ ਹੈ ਕਿ ਹਰਿ-ਪ੍ਰਭੂ ਸਾਧ ਸੰਗਤਿ ਵਿੱਚ ਵੱਸਦਾ ਹੈ।
ਜੋ ਲੋਕ ਆਪਣੀ ਸੰਗਤੀ ਸਮਰਥਾ ਨਹੀਂ ਪਹਿਚਾਣਦੇ, ਉਨ੍ਹਾਂ ਬਾਰੇ ਸਤਿਗੁਰੂ ਨੇ ਫੁਰਮਾਇਆ ਕਿ ਉਹ ਲੋਕ ਤਾਂ ਲਵਾਰਸ ਪਸ਼ੂਆ ਵਾਂਗ ਤੁਰੇ ਫਿਰਦੇ ਹਨ। ਗੁਰਬਾਣੀ ਦਾ ਫੁਰਮਾਨ ਹੈ:
“ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ॥” {ਆਸਾ ਮਹਲਾ 3, ਪੰਨਾ 427}
ਸਾਧ ਸੰਗਤਿ ਤੋਂ ਬਿਨਾਂ ਸਾਰੇ ਮਨੁੱਖ ਪਸ਼ੂਆਂ ਵਾਂਗ ਤੁਰੇ ਫਿਰਦੇ ਹਨ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇੱਕ ਸੰਗਤੀ ਧਰਮ ਦੀ ਬੁਨਿਆਦ ਰੱਖੀ। ਲੋਕਾਈ ਨੂੰ ਤਾਰਨ ਲਈ ਆਪਣੀ ਜਗਤ ਫੇਰੀ ਦੌਰਾਨ ਸਤਿਗੁਰੂ ਜਿਥੇ ਜਿਥੇ ਵੀ ਗਏ ਉਥੇ ਸੰਗਤਾਂ ਕਾਇਮ ਕੀਤੀਆਂ, ਜਿਥੇ ਲੋਕ ਪੁਜਾਰੀਆਂ ਤੋਂ ਮੁਕਤ ਹੋ ਕੇ, ਆਪਸ ਵਿੱਚ ਜੁੜ ਬੈਠ ਕੇ ਧੁਰ ਕੀ ਬਾਣੀ ਦੀ ਰੋਸ਼ਨੀ ਵਿੱਚ ਅਕਾਲ-ਪੁਰਖ ਦੇ ਇਲਾਹੀ ਗੁਣਾਂ ਦੀ ਵਿਚਾਰ ਕਰਦੇ। ਸਮਾਜ ਵਿੱਚ ਆਈ ਗਿਰਾਵਟ ਬਾਰੇ ਵਿਚਾਰਾਂ ਕੀਤੀਆਂ ਜਾਂਦੀਆਂ ਅਤੇ ਮਨੁੱਖੀ ਆਚਰਨ ਨੂੰ ਉੱਚਾ-ਸੁੱਚਾ ਬਨਾਉਣ ਦੀਆਂ ਜੁਗਤਾਂ ਸਿੱਖੀਆਂ ਜਾਂਦੀਆਂ।
ਅੱਜ ਵੀ ਕਈ ਸ਼ਹਿਰਾਂ ਵਿੱਚ ਸੰਗਤ ਦੇ ਨਾਂਅ ਤੇ ਗੁਰਦੁਆਰੇ ਵੇਖੇ ਜਾਂਦੇ ਹਨ, ਜਿਵੇਂ ਗੁਰਦੁਆਰਾ ਸੰਗਤ ਸਰ, ਗੁਰਦੁਆਰਾ ਛੋਟੀ ਸੰਗਤ, ਗੁਰਦੁਆਰਾ ਬੜੀ ਸੰਗਤ ਆਦਿ. . । ਬਾਅਦ ਵਿੱਚ ਇਨ੍ਹਾਂ ਸੰਗਤਾਂ ਨੇ ਹੀ ਧਰਮਸਾਲਾਂ ਦਾ ਰੂਪ ਧਾਰਿਆ ਅਤੇ ਇਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਤੋਂ ਬਾਅਦ ਇਹੀ ਅੱਗੋਂ ਗੁਰਦੁਆਰੇ ਬਣੇ।
ਭੱਟ ਕੀਰਤ ਜੀ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਗੁਰੂ ਰਾਮਦਾਸ ਪਾਤਿਸ਼ਾਹ ਦੇ ਸਮੇਂ ਤੱਕ ਗੁਰੂ ਦੀ ਸਾਜੀ ਇਹ ਸੰਗਤ ਪੰਥ ਦਾ ਰੂਪ ਧਾਰਨ ਕਰ ਚੁੱਕੀ ਸੀ ਅਤੇ ਇਸ ਪੰਥ ਦੇ ਮੈਂਬਰ ਹਰ ਤਰ੍ਹਾਂ ਦੇ ਡਰ, ਭਉ ਤੋਂ ਮੁਕਤ ਹੋ ਚੁੱਕੇ ਸਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ:
“ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥” (ਭੱਟ ਕੀਰਤ ਜੀ, ਪੰਨਾ 1406)
ਇਸੇ ਸੰਗਤੀ ਪੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦਾ ਰੂਪ ਦਿੱਤਾ ਅਤੇ ਖਾਲਸੇ ਦੀ ਅਗਵਾਈ ਵਾਸਤੇ ਪੰਜ ਪਿਆਰਿਆਂ ਦਾ ਸੰਕਲਪ ਦ੍ਰਿੜ ਕਰਾਇਆ। ਪੰਜ ਪਿਆਰਿਆਂ ਦੀ ਮਰਯਾਦਾ ਖ਼ਾਲਸਾ ਸਾਜਣਾ ਦੇ ਨਾਲ ਹੋਂਦ ਵਿੱਚ ਆਈ, ਜਦੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ 30 ਮਾਰਚ, 1699 ਨੂੰ ਵਿਸਾਖੀ ਵਾਲੇ ਦਿਨ, ਸਤਿਗੁਰੂ ਨਾਨਕ ਪਾਤਿਸ਼ਾਹ ਦੇ, ਧਰਮ ਦੀ ਦੁਨੀਆਂ ਵਿੱਚ ਦਾਖਲ ਹੋਣ ਦੇ ਅਨਮੋਲ ਸਿਧਾਂਤ:
“ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ 20॥”
ਅਨੁਸਾਰ ਸਭ ਤੋਂ ਪਹਿਲਾਂ ਸੀਸ ਭੇਟ ਕਰਨ ਵਾਲੇ ਪੰਜ ਗੁਰਸਿੱਖਾਂ ਨੂੰ ਖੰਡੇ-ਬਾਟੇ ਦੀ ਪਾਹੁਲ ਬਖ਼ਸ਼ ਕੇ ਪੰਜ ਪਿਆਰੇ ਹੋਣ ਦਾ ਸਨਮਾਨ ਬਖ਼ਸ਼ਿਆ। ਕੁੱਝ ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਕਿ ਪਹਿਲੇ ਗੁਰੂ ਸਾਹਿਬਾਨ ਦੇ ਵੀ ਪੰਜ ਪਿਆਰੇ ਹੁੰਦੇ ਸਨ ਅਤੇ ਉਦੋਂ ਉਨ੍ਹਾਂ ਦਾ ਰੋਲ ਇੱਕ ਸਲਾਹਕਾਰ ਦੇ ਰੂਪ ਵਿੱਚ ਹੁੰਦਾ ਸੀ। (ਭਾਈ ਕਾਨ੍ਹ ਸਿੰਘ ਨਾਭਾ-ਮਹਾਨਕੋਸ਼ ਪੰਨਾ 971) ਪਰ ਇਸ ਦਾ ਹੋਰ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ। ਖ਼ਾਲਸਾ ਪੰਥ ਨੇ ਇਸ ਸੰਸਥਾ ਨੂੰ ਸਥਾਈ ਮਾਨਤਾ ਦੇਣ ਵਾਸਤੇ, ਇਹ ਰਿਵਾਇਤ ਬਣਾ ਲਈ, ਕਿ ਗੁਰਦੁਆਰੇ ਵਿੱਚ ਦੇਗ ਵਰਤਾਉਣ ਲਗਿਆਂ, ਪਹਿਲਾਂ ਪੰਜ ਪਿਆਰਿਆਂ ਦੀ ਦੇਗ ਕੱਢ ਕੇ ਵਰਤਾਈ ਜਾਵੇ। ਭਾਵੇਂ ਜਪੁ ਬਾਣੀ ਦੀ 16ਵੀਂ ਪਉੜੀ ‘ਪੰਚ ਪਰਵਾਨ ਪੰਚ ਪਰਧਾਨ’ ਦੇ ਸੰਕਲਪ ਵਿੱਚ ਤਾਂ ਗੱਲ ਪੰਜ ਦੀ ਗਿਣਤੀ ਨਾਲੋਂ ਵਧੇਰੇ, ਉੱਚੇ ਸੁੱਚੇ ਕਿਰਦਾਰ ਵਾਲੇ ਸ਼੍ਰੋਮਣੀ ਵਿਅਕਤੀਆਂ ਵਾਸਤੇ ਆਉਂਦੀ ਹੈ, ਉਨ੍ਹਾਂ ਗੁਰੂ ਪਿਆਰਿਆਂ ਦੀ ਜਿਨ੍ਹਾਂ ਇਸ ਬਾਣੀ ਦੀ 8ਵੀਂ ਤੋ 11ਵੀਂ ਪਉੜੀ ਦੇ ‘ਸੁਣਿਐ’ ਅਤੇ 12ਵੀਂ ਤੋਂ 15ਵੀਂ ਪਉੜੀ ਦੇ ‘ਮੰਨੇ’ ਤੇ ‘ਮੰਨੈ’ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਿਆ ਹੈ। ਪਰ ਨਾਲ ਹੀ ਗੁਰਬਾਣੀ ਵਿੱਚ, “ਗੁਰਮਤਿ ਪੰਚ ਸਖੇ ਗੁਰ ਭਾਈ॥ ਗੁਰਮਤਿ ਅਗਨਿ ਨਿਵਾਰਿ ਸਮਾਈ॥” (ਮਾਰੂ ਮਹਲਾ 1, ਪੰਨਾ 1042) ਜਿਹੇ ਪ੍ਰਮਾਣਾਂ ਵਿੱਚੋਂ ਗਿਣਤੀ ਦੀ ਮਹਤੱਤਾ ਦਾ ਵੀ ਪਤਾ ਲਗਦਾ ਹੈ। ਸਿੱਖ ਸਾਹਿਤ ਦੀਆਂ ਬਹੁਤ ਸਾਰੀਆਂ ਲਿਖਤਾਂ ਵਿੱਚੋਂ ਵੀ, ਜਿੱਥੇ ਉੱਚੇ ਸੁੱਚੇ ਕਿਰਦਾਰ ਵਾਲੇ ਸ਼੍ਰੋਮਣੀ ਵਿਅਕਤੀਆਂ ਦੀ ਗੱਲ ਸਪੱਸ਼ਟ ਹੁੰਦੀ ਹੈ, ਉੱਥੇ ਕਈ ਜਗ੍ਹਾ ਤੇ ਪੰਜ ਦੀ ਗਿਣਤੀ ਦਾ ਅਭਾਸ ਵੀ ਜਾਪਦਾ ਹੈ, ਜਿਵੇਂ,
“ਸਨਮੁਖਿ ਮਿਲਿ ਪੰਚ ਆਖੀਅਨਿ ਬਿਰਦੁ ਪੰਚ ਪਰਮੇਸੁਰੁ ਪਾਸੀ॥ ਗੁਰਮੁਖਿ ਮਿਲਿ ਪਰਵਾਣ ਪੰਚ ਸਾਧਸੰਗਤਿ ਸਚ ਖੰਡ ਬਿਲਾਸੀ॥” (ਭਾਈ ਗੁਰਦਾਸ ਜੀ- ਵਾਰਾਂ, 39-17-5) ਵਿੱਚ ਤਾਂ ਭਾਈ ਸਾਹਿਬ ਨੇ ਸ਼ੁਭ ਗੁਣਾਂ ਵਾਲੇ ਵਿਅਕਤੀਆਂ ਦੀ ਗੱਲ ਕੀਤੀ ਹੈ, ਪਰ “ਪੰਜ ਮਿਲੇ ਪਰਪੰਚ ਤਜਿ ਅਨਹਦ ਸਬਦ ਸਬਦਿ ਲਿਵ ਲਾਈ॥ ਸਾਧਸੰਗਤਿ ਸੋਹਨਿ ਗੁਰ ਭਾਈ॥ 6॥” (29-6-7), “ਸਬਦ ਸੁਰਤਿ ਲਿਵ ਗੁਰਸਿਖ ਸੰਧ ਮਿਲੇ ਪੰਚ ਪਰਪੰਚ ਮਿਟੇ ਪੰਚ ਪਰਧਾਨੇ ਹੈ।” (ਭਾਈ ਗੁਰਦਾਸ ਜੀ- ਕਬਿਤ, 29-2) ਅਤੇ “ਗੁਰੁਘਰ ਕੀ ਮਰਜਾਦਾ ਪੰਚਹੁ” (ਸੂਰਜ ਪ੍ਰਕਾਸ਼) ਆਦਿ ਵਿੱਚ ਸ਼ੁਭ ਗੁਣਾਂ ਦੇ ਨਾਲ ਪੰਜ ਦੀ ਗਿਣਤੀ ਦੀ ਗੱਲ ਸਪੱਸ਼ਟ ਹੁੰਦੀ ਹੈ। ਇਸ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਸਿੱਖੀ ਵਿੱਚ ਸ਼ੁਭ ਗੁਣਾਂ ਨਾਲ ਭਰਪੂਰ, ਉੱਚੇ ਸੁੱਚੇ ਅਮਲੀ ਜੀਵਨ ਵਾਲੇ ਪੰਜ ਗੁਰਸਿੱਖਾਂ ਦੀ ਅਗਵਾਈ ਦਾ ਵਿਧਾਨ ਹੈ। ਜਾਂ ਇਹ ਕਹਿ ਸਕਦੇ ਹਾਂ ਕਿ ਸਿੱਖ ਕੌਮ ਵਿੱਚ ਕਿਸੇ ਇੱਕ ਵਿਅਕਤੀ ਦੀ ਜਗ੍ਹਾ, ਉਤਮ ਗੁਣਾਂ ਵਾਲੇ ਗੁਰਸਿੱਖਾਂ ਦੀ ਸਮੂਹਿਕ ਅਗਵਾਈ ਦਾ ਸਿਧਾਂਤ ਹੈ।
ਇੱਥੇ ਇਹ ਸਮਝ ਲੈਣਾ ਵੀ ਜ਼ਰੂਰੀ ਹੈ ਕਿ ਇਹ ਪੰਜ ਕੋਈ ਸਥਾਈ ਪੰਜ ਵਿਅਕਤੀ ਨਹੀਂ ਹਨ ਕਿ ਸਦਾ ਲਈ ਇਹੀ ਪੰਜ ਵਿਅਕਤੀ ਵਿਸ਼ੇਸ਼ ਅਗਵਾਈ ਕਰਨਗੇ ਜਾਂ ਕਿਸੇ ਨਿਸਚਿਤ ਸਮੇਂ ਲਈ ਇਹ ਪੰਜ ਪਿਆਰੇ ਹੋਣਗੇ। ਅਸਲ ਵਿੱਚ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਵਾਸਤੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਕਾਲ ਦੇ ਇਤਿਹਾਸ ਤੋਂ ਅਗਵਾਈ ਲੈਂਦੇ ਹਾਂ। ਪਾਹੁਲ ਛਕਾਉਣ ਤੋਂ ਇਲਾਵਾ, ਸਾਡੇ ਸਾਹਮਣੇ ਤਿਨ ਇਤਿਹਾਸਕ ਮੌਕੇ ਹਨ, ਜਿੱਥੇ ਇਸ ਸੰਸਥਾ ਦੀ ਜ਼ਾਹਿਰਾ ਵਰਤੋਂ ਕੀਤੀ ਮਿਲਦੀ ਹੈ।
ਪਹਿਲਾਂ ਚਮਕੌਰ ਦੀ ਗੜ੍ਹੀ ਵਿੱਚ, ਜਿੱਥੇ ਇਹ ਸਪੱਸ਼ਟ ਨਜ਼ਰ ਆਉਂਦਾ ਸੀ ਕਿ ਮੈਦਾਨੇ ਜੰਗ ਵਿੱਚੋਂ ਕਿਸੇ ਸਿੱਖ ਦਾ ਜੀਉਂਦੇ ਬੱਚ ਕੇ ਆਉਣਾ ਸੰਭਵ ਨਹੀਂ। ਜਿਸ ਵੇਲੇ ਸਿੱਖਾਂ ਨੇ ਮਹਿਸੂਸ ਕੀਤਾ ਕਿ ਜੇ ਸਤਿਗੁਰੂ ਇੱਥੇ ਸ਼ਹੀਦ ਹੋ ਗਏ ਤਾਂ ਖ਼ਾਲਸਾ ਪੰਥ ਨੂੰ, ਜੋ ਉਸ ਸਮੇਂ ਪੂਰੀ ਤਰ੍ਹਾਂ ਖੇਰੂੰ ਖੇਰੂੰ ਹੋਇਆ ਪਿਆ ਸੀ, ਮੁੜ ਸੰਗਠਤ ਕਰਨਾ ਮੁਸ਼ਕਿਲ ਹੋ ਜਾਵੇਗਾ। ਸਿੱਖਾਂ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਆਪ ਰਾਤ ਦੇ ਹਨੇਰੇ ਵਿੱਚ ਗੜ੍ਹੀ ਛੱਡ ਕੇ ਨਿਕਲ ਜਾਵੋ, ਪਰ ਸਤਿਗੁਰੂ ਨਹੀਂ ਮੰਨੇ, ਤਾਂ ਗੜ੍ਹੀ ਵਿੱਚ ਬਚੇ ਸਿੱਖਾਂ ਨੇ ਗੁਰਮਤਾ ਕਰਕੇ ਸਤਿਗੁਰੂ ਨੂੰ, ਗੜ੍ਹੀ ਛੱਡ ਜਾਣ ਦਾ ਪੰਥ ਦਾ ਫੈਸਲਾ ਸੁਣਾਇਆ। ਜਿਨ੍ਹਾਂ ਪੰਜਾਂ ਨੇ ਪੰਥ ਦਾ ਇਹ ਫੈਸਲਾ ਸਤਿਗੁਰੂ ਨੂੰ ਸੁਣਾਇਆ, ਉਹ ਭਾਈ ਸੰਗਤ ਸਿੰਘ ਦੀ ਅਗਵਾਈ ਵਿੱਚ ਅਲੱਗ ਪੰਜ ਸਿੰਘ ਸਨ।
ਦੂਸਰਾ ਜਦੋਂ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਸਿੱਖਾਂ ਦਾ ਇਮਤਿਹਾਨ ਲੈਣ ਲਈ, ਦਾਦੂ ਪੀਰ ਦੀ ਦਰਗਾਹ ਤੇ ਤੀਰ ਝੁਕਾ ਕੇ ਨਮਸਕਾਰ ਕੀਤੀ, ਤਾਂ ਸਿੱਖਾਂ ਨੇ ਇਮਤਿਹਾਨ `ਚੋਂ ਪੂਰੀ ਤਰ੍ਹਾਂ ਪਾਸ ਹੁੰਦੇ ਹੋਏ, ਸਤਿਗੁਰੂ ਨੂੰ ਉਸੇ ਵੇਲੇ ਟੋਕ ਦਿੱਤਾ ਕਿ ਸਤਿਗੁਰੂ, ਸਾਨੂੰ ਤਾਂ ਸਿਖਾਉਂਦੇ ਹੋ ਕਿ ਮੜ੍ਹੀ ਮਸਾਣ ਪੂਜਣੀ ਨਹੀਂ ਪਰ ਆਪ ਤੁਸੀਂ ਮੜ੍ਹੀ ਤੇ ਤੀਰ ਨਿਵਾ ਕੇ ਨਮਸਕਾਰ ਕੀਤੀ ਹੈ। ਸਤਿਗੁਰੂ ਬਹੁਤ ਪ੍ਰਸੰਨ ਹੋਏ ਅਤੇ ਫੁਰਮਾਇਆ, ਮੈਂ ਇਹੀ ਵੇਖਣਾ ਚਾਹੁੰਦਾ ਸੀ ਕਿ ਤੁਸੀਂ ਕਿੰਨੇ ਕੁ ਸੁਚੇਤ ਹੋ? ਸਤਿਗੁਰੂ ਨੇ ਆਪ ਫੁਰਮਾਇਆ, ਭਾਵੇਂ ਮੈਂ ਇਹ ਤੁਹਾਡਾ ਇਮਤਿਹਾਨ ਲੈਣ ਵਾਸਤੇ ਕੀਤਾ ਹੈ, ਪਰ ਗੁਰਮਤਿ ਸਿਧਾਂਤਾਂ ਦੀ ਅਵੱਗਿਆ ਤਾਂ ਕੀਤੀ ਹੈ, ਇਸ ਵਾਸਤੇ ਮੈਨੂੰ ਤਨਖਾਹ ਜ਼ਰੂਰ ਲਾਈ ਜਾਵੇ। ਜਿਨ੍ਹਾਂ ਪੰਜ ਗੁਰਸਿੱਖਾਂ ਨੇ ਉਸ ਸਮੇਂ ਸਤਿਗੁਰੂ ਨੂੰ ਪੰਥ ਦਾ ਤਨਖਾਹ ਦਾ ਫੈਸਲਾ ਸੁਣਾਇਆ, ਉਹ ਸਭ ਤੋਂ ਪਹਿਲਾਂ ਪਾਹੁਲ ਛੱਕਣ ਵਾਲੇ ਪੰਜ ਪਿਆਰੇ ਨਹੀਂ ਸਨ। ਇਥੇ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਕਿ ਭੁੱਲ ਹੋਣ ਤੇ ਸਤਿਗੁਰੂ ਆਪ ਵੀ ਪੰਥ ਨੂੰ ਜੁਆਬ ਦੇਹ ਸਨ।
ਤੀਸਰਾ ਮੌਕਾ ਜਦੋਂ ਸਤਿਗੁਰੂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚੋਂ ਜ਼ੁਲਮ ਦਾ ਰਾਜ ਖ਼ਤਮ ਕਰਨ ਅਤੇ ਸਾਹਿਬਜ਼ਾਦਿਆਂ ਦੇ ਕਾਤਲ ਦੁਸ਼ਟਾਂ ਨੂੰ ਸਜ਼ਾ ਦੇਣ ਲਈ ਪੰਜਾਬ ਭੇਜਿਆ ਤਾਂ ਉਨ੍ਹਾਂ ਨਾਲ ਸਲਾਹਕਾਰ ਦੇ ਤੌਰ ਤੇ ਭੇਜੇ ਪੰਜ ਸਿੰਘਾਂ ਦੇ ਨਾਂਅ ਬਾਬਾ ਬਿਨੋਦ ਸਿੰਘ, ਕਾਨ੍ਹ ਸਿੰਘ, ਬਾਜ ਸਿੰਘ, ਬਿਜੈ ਸਿੰਘ, ਰਾਮ ਸਿੰਘ ਸਨ (ਭਾਈ ਕਾਨ੍ਹ ਸਿੰਘ ਨਾਭਾ- ਮਹਾਨਕੋਸ਼ ਪੰਨਾ 894), ਜਦਕਿ ਉਸ ਸਮੇਂ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਵੀ ਉਥੇ ਨੰਦੇੜ ਵਿਖੇ ਹੀ ਸਨ।
ਸਿੱਖ ਕੌਮ ਦੇ ਸੰਗਤੀ ਧਰਮ ਹੋਣ ਦਾ ਇਸ ਤੋਂ ਵੱਡਾ ਹੋਰ ਕੀ ਪ੍ਰਮਾਣ ਹੋਵੇਗਾ?
ਇਥੇ ਇੱਕ ਹੋਰ ਅਤਿ ਮਹੱਤਵ ਪੂਰਨ ਗੱਲ ਸਮਝ ਲੈਣੀ ਜ਼ਰੂਰੀ ਹੈ। ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ਣ ਤੋਂ ਬਾਅਦ ਹੀ, ਗੁਰੂ ਪਾਤਿਸ਼ਾਹ ਨੇ ਪੰਜ ਸਿੱਖਾਂ ਨੂੰ ਗੁਰੂ ਰੂਪ ਹੋ ਕੇ ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਅਧਿਕਾਰ ਦੇ ਦਿੱਤਾ ਸੀ। ਤਾਂ ਹੀ 1699 ਦੀ ਵਿਸਾਖੀ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ, ਖਾਲਸੇ ਸੱਜ ਗਏ ਸਨ। ਜੇ ਸਤਿਗੁਰੂ ਕੇਵਲ ਆਪ ਹੀ ਇਹ ਬਖ਼ਸ਼ਿਸ਼ ਕਰਦੇ ਜਾਂ ਕੇਵਲ ਪਹਿਲਾਂ ਪਾਹੁਲ ਪ੍ਰਾਪਤ ਕਰਨ ਵਾਲੇ ਪੰਜ ਪਿਆਰਿਆਂ ਨੂੰ ਹੀ ਇਹ ਅਧਿਕਾਰ ਦੇਂਦੇ, ਤਾਂ ਸ਼ਾਇਦ ਇਹ ਗਿਣਤੀ ਕੁੱਝ ਸੈਂਕੜਿਆਂ ਤੋਂ ਨਾ ਵੱਧ ਸਕਦੀ। ਉਦੋਂ ਤੋਂ ਹੀ ਇਹ ਮਰਿਯਾਦਾ ਚੱਲੀ ਆਉਂਦੀ ਹੈ ਕਿ ਕੋਈ ਵੀ ਗੁਰਮਤਿ ਰਹਿਣੀ ਬਹਿਣੀ ਵਾਲੇ ਪੰਜ ਤਿਆਰ ਬਰ ਤਿਆਰ ਸਿੱਖ, ਖੰਡੇ-ਬਾਟੇ ਦੀ ਪਾਹੁਲ ਬਖਸ਼ਿਸ਼ ਕਰਨ ਵਿੱਚ ਪੰਜ ਪਿਆਰਿਆਂ ਦਾ ਰੋਲ ਨਿਭਾ ਸਕਦੇ ਹਨ। ਲੇਕਿਨ ਉਤਨੀ ਹੀ ਮਹੱਤਵ ਪੂਰਨ ਗੱਲ ਇਹ ਸਮਝਣ ਵਾਲੀ ਹੈ ਕਿ ਆਪਣਾ ਇਹ ਫਰਜ਼ ਨਿਭਾ ਲੈਣ ਤੋਂ ਬਾਅਦ ਉਹ ਆਮ ਸਿੱਖ ਬਣ ਜਾਂਦੇ ਹਨ। ਉਨ੍ਹਾਂ ਕੋਲ ਕੋਈ ਵਿਸ਼ੇਸ਼ ਅਧਿਕਾਰ ਨਹੀਂ ਰਹਿੰਦਾ। (ਸਾਡੀ ਗੁਰਮਤਿ ਸਿਧਾਂਤਾਂ ਤੋਂ ਅਗਿਆਨਤਾ ਅਤੇ ਨਾਸਮਝੀ ਕਾਰਨ, ਅੱਜ ਕਈ ਸਥਾਨਾਂ ਤੇ ਕਿਸੇ ਪੰਜ ਵਿਅਕਤੀਆਂ ਨੂੰ ਐਸਾ ਸਥਾਈ ਸਨਮਾਨ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਗੁਰੂ ਆਸ਼ੇ ਤੋਂ ਉਲਟ ਹੋਣ ਕਾਰਨ, ਕੌਮ ਲਈ ਬਹੁਤ ਘਾਤਕ ਸਿੱਧ ਹੋ ਰਿਹਾ ਹੈ।)
ਇਨ੍ਹਾਂ ਇਤਿਹਾਸਕ ਪ੍ਰਮਾਣਾਂ ਤੋਂ ਗੱਲ ਸਪੱਸ਼ਟ ਹੈ ਕਿ ਜਿੱਥੇ ਇਹ ਸੰਸਥਾ ਸਥਾਈ ਹੈ, ਵਿਅਕਤੀ ਸਥਾਈ ਨਹੀਂ। ਵਿਅਕਤੀ ਸਮੇਂ, ਸਥਾਨ, ਹਾਲਾਤ ਅਤੇ ਲੋੜ ਅਨੁਸਾਰ ਚੁਣੇ ਜਾਂਦੇ ਸਨ ਅਤੇ ਹੁਣ ਵੀ ਉਸੇ ਅਨੁਸਾਰ ਚੁਣੇ ਜਾਣੇ ਚਾਹੀਦੇ ਹਨ।
ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅਕਾਲ ਪਾਇਆਣਾ ਕਰਨ ਤੋਂ ਬਾਅਦ, 19ਵੀਂ ਸਦੀ ਦੇ ਅੰਤ ਤੱਕ ਦਿਵਾਲੀ, ਵਿਸਾਖੀ ਤੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੰਥਕ ਇਕੱਠ ਹੁੰਦੇ ਸਨ, ਜਿਸ ਵਿੱਚ ਪੰਥ ਨੂੰ ਮੌਜੂਦਾ ਚੁਣੌਤੀਆਂ ਤੇ ਵਿਚਾਰ ਹੁੰਦੀ ਅਤੇ ਅਗਲੇ ਸਾਂਝੇ ਪੰਥਕ ਪ੍ਰੋਗਰਾਮ ਉਲੀਕੇ ਜਾਂਦੇ। ਇਨ੍ਹਾਂ ਦਿਨਾਂ ਦੀ ਚੋਣ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਇਨ੍ਹਾਂ ਦੋਹਾਂ ਸਮਿਆਂ ਤੇ ਹੀ ਮੌਸਮ ਸੁਹਾਵਣਾ ਹੁੰਦਾ ਹੈ, ਨਾ ਬਹੁਤੀ ਗਰਮੀਂ ਅਤੇ ਨਾ ਬਹੁਤੀ ਠੰਡ। ਦੂਸਰਾ ਪੰਜਾਬ ਸ਼ੁਰੂ ਤੋਂ ਹੀ ਖੇਤੀ ਮੁਖੀ ਸੂਬਾ ਹੋਣ ਕਾਰਨ, ਉਨ੍ਹਾਂ ਦਿਨਾਂ ਵਿੱਚ ਸਮੇਂ ਦੀ ਵਧੇਰੇ ਸੌਖ ਰਹਿੰਦੀ ਹੈ। ਸਿੱਖ ਧਰਮ ਵਿੱਚ ਦਿਵਾਲੀ ਜਾਂ ਸੰਗ੍ਰਾਂਦ ਦਾ ਕੋਈ ਹੋਰ ਮਹੱਤਵ ਨਹੀਂ ਅਤੇ ਨਾ ਹੀ ਉਸ ਸਮੇਂ ਮਨਾਉਣ ਦੀ ਰਵਾਇਤ ਸੀ। ਹਾਂ ਸੀਮਤ ਸਾਧਨਾਂ ਕਾਰਨ ਯਾਦ ਰੱਖਣ ਦੀ ਸਹੂਲੀਅਤ ਜ਼ਰੂਰ ਸੀ। ਇਨ੍ਹਾਂ ਦੋ ਮੌਕਿਆਂ ਤੋਂ ਇਲਾਵਾ ਵੀ ਜਦੋਂ ਕੋਈ ਪੰਥਕ ਮਸਲਾ ਸਾਹਮਣੇ ਆਉਂਦਾ ਤਾਂ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਬੁਲਾਕੇ ਮਸਲੇ ਵਿਚਾਰੇ ਜਾਂਦੇ ਅਤੇ ਫੈਸਲੇ ਲਏ ਜਾਂਦੇ। ਇਨ੍ਹਾਂ ਇਕੱਠਾਂ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਅਤੇ ਇਨ੍ਹਾਂ ਨੂੰ ਬੁਲਾਉਣ ਦਾ ਹੱਕ ਉਸ ਜਥੇਬੰਦੀ ਦੇ ਜਥੇਦਾਰ ਕੋਲ ਹੁੰਦਾ, ਜਿਸ ਜਥੇਬੰਦੀ ਕੋਲ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਹੁੰਦੀ, ਪਰ ਉਸ ਇਕੱਠ ਦੀ ਪ੍ਰਧਾਨਗੀ ਕਰਨ ਲਈ ਪੰਜ ਪਿਆਰੇ ਵੀ ਇਸੇ ਇਕੱਠ ਵਿਚੋਂ ਚੁਣੇ ਜਾਂਦੇ ਅਤੇ ਜਥੇਦਾਰ ਵੀ ਜੁੜੇ ਇਕੱਠ ਵਿਚੋਂ ਹੀ ਚੁਣਿਆਂ ਜਾਂਦਾ, ਜੋ ਹੋਏ ਫੈਸਲਿਆਂ ਦਾ ਐਲਾਨ ਸੰਗਤ ਵਿੱਚ ਕਰਦਾ। ਇਹ ਸਾਰੇ ਫੈਸਲੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਪੰਥਕ ਗੁਰਮਤੇ ਜਾਂ ਮਤੇ ਦੇ ਰੂਪ ਵਿੱਚ ਹੁੰਦੇ ਰਹੇ। ਇਹ ਸਰਬੱਤ ਖਾਲਸਾ ਸਾਰੇ ਪੰਥ ਦਾ ਪ੍ਰਤੀਨਿੱਧ ਇਕੱਠ ਹੁੰਦਾ ਸੀ। ਇਹ ਇਕੱਠ ਬੁਲਾਉਣ ਲਗਿਆਂ ਬਿਨਾਂ ਕਿਸੇ ਨਿੱਜੀ ਮੱਤਭੇਦ, ਈਰਖਾ, ਦੁਸ਼ਮਨੀ ਦੇ, ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾਂਦਾ। ਇਸ ਨਾਲ ਜਿਥੇ ਆਪਸੀ ਤਾਲ ਮੇਲ ਬਣਿਆ ਰਹਿੰਦਾ, ਆਪਸੀ ਮਤਭੇਦਾਂ ਨੂੰ ਦੂਰ ਕਰਨ ਲਈ ਪਲੇਟਫਾਰਮ ਮਿਲ ਜਾਂਦਾ ਉਥੇ ਇਨ੍ਹਾਂ ਇਕੱਠਾਂ ਦਾ ਬਹੁਤ ਵੱਡਾ ਫਾਇਦਾ ਇਹ ਹੁੰਦਾ ਕਿ ਸਾਰੇ ਪੰਥਕ ਮਸਲੇ ਅਤੇ ਗੁਰਮਤਿ ਨਾਲ ਸਬੰਧਤ ਵਿਸ਼ੇ ਨੇਮ ਨਾਲ ਹਰ ਛੇ ਮਹੀਨੇ ਬਾਅਦ ਵਿਚਾਰੇ ਜਾਂਦੇ। ਹਰ ਪੰਥਕ ਚੁਣੌਤੀ ਦਾ ਸਮੁਹਿਕ ਤੌਰ ਤੇ ਟਾਕਰਾ ਕਰਨ ਦੀ ਵਿਉਂਤ ਵੀ ਬਣ ਜਾਂਦੀ ਅਤੇ ਕਿਸੇ ਨੂੰ ਗੁਰਮਤਿ ਸਿਧਾਂਤਾਂ ਨਾਲ ਜਾਂ ਕੌਮੀ ਭਵਿੱਖ ਨਾਲ ਖਿਲਵਾੜ ਕਰਨ ਦਾ ਹੀਆ ਨਾ ਪੈਂਦਾ। ਇਹ ਸਰਬੱਤ ਖਾਲਸਾ ਇਤਨੀ ਮਜਬੂਤ ਅਤੇ ਤਾਕਤਵਰ ਸੰਸਥਾ ਸੀ ਕਿ ਕੋਈ ਵਿਅਕਤੀ ਜਾਂ ਜਥੇਬੰਦੀ ਇਸ ਦੇ ਫੈਸਲਿਆਂ ਤੋਂ ਬਾਗੀ ਹੋਣ ਦਾ, ਸੋਚ ਵੀ ਨਹੀਂ ਸੀ ਸਕਦੀ ਕਿਉਂਕਿ ਇਸ ਦਾ ਮਤਲਬ ਸੀ ਪੰਥ ਨਾਲੋਂ ਟੁੱਟ ਜਾਣਾ। ਮਹਾਰਾਜਾ ਰਣਜੀਤ ਸਿੰਘ ਕਿਉਂਕਿ ਆਪਣੇ ਖਾਨਦਾਨ ਦਾ ਇੱਕ ਪੁਰਖੀ ਰਾਜ ਕਾਇਮ ਕਰਨਾ ਚਾਹੁੰਦਾ ਸੀ, ਉਸ ਨੂੰ ਸਰਬੱਤ ਖਾਲਸੇ ਦੀ ਸ਼ਕਤੀਸ਼ਾਲੀ ਸੰਸਥਾ, ਆਪਣੇ ਇਸ ਮਕਸਦ ਵਿੱਚ ਇੱਕ ਰੁਕਾਵਟ ਜਾਪੀ, ਤਾਂ ਉਸ ਨੇ ਆਪਣੇ ਰਾਜ ਕਾਲ ਸਮੇਂ 1805 ਵਿੱਚ ਸਰਬੱਤ ਖਾਲਸੇ ਦੇ ਇਕੱਠ ਬੰਦ ਕਰਵਾ ਦਿੱਤੇ ਅਤੇ ਰਾਜ ਸੱਤਾ ਨੂੰ ਧਰਮ ਤੇ ਭਾਰੂ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਦੇ ਸਿੱਖ ਰਾਜਨੀਤਿਕ ਆਗੂ ਵੀ ਇਸ ਸੰਸਥਾ ਨੂੰ ਇਸੇ ਕਰਕੇ ਸੁਰਜੀਤ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਉਹ ਜਾਣਦੇ ਹਨ ਕਿ ਇਸ ਸੰਸਥਾ ਦੇ ਮੁੜ ਹੋਂਦ ਵਿੱਚ ਆਉਣ ਨਾਲ ਉਨ੍ਹਾਂ ਦਾ ਕੌਮ ਉਤੋਂ ਨਜਾਇਜ਼ ਕਬਜ਼ਾ ਢਿੱਲਾ ਪੈ ਜਾਵੇਗਾ ਅਤੇ ਉਹ ਆਪਣੇ ਸੁਆਰਥੀ ਰਾਜਨੀਤਿਕ ਹਿਤਾਂ ਵਾਸਤੇ ਮਨਮਾਨੀਆਂ ਨਹੀਂ ਕਰ ਸਕਣਗੇ।
ਉਹੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਾਲੀ ਵਿਵਸਥਾ ਅੱਜ ਫਿਰ ਕਾਇਮ ਹੋ ਗਈ ਹੈ, ਇੱਕ ਵਿਅਕਤੀ ਜਾਂ ਵੱਧ ਤੋਂ ਵੱਧ ਇੱਕ ਪਰਿਵਾਰ ਸਿੱਖ ਕੌਮ ਤੇ ਕਾਬਜ਼ ਹੋ ਗਿਆ ਹੈ। ਉਸ ਨੇ ਸਾਜਸ਼ੀ ਤਰੀਕੇ ਨਾਲ ਹਾਸਲ ਕੀਤੀ, ਆਪਣੀ ਰਾਜਨੀਤਿਕ ਸ਼ਕਤੀ ਨਾਲ ਧਰਮ ਨੂੰ ਗ਼ੁਲਾਮ ਬਣਾ ਲਿਆ ਹੈ, ਸਿੱਖ ਸ਼ਕਤੀ ਦੇ ਸੋਮੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ ਹੈ। ਆਪਣੇ ਹਿੱਤਾਂ ਵਾਸਤੇ ਇਨ੍ਹਾਂ ਰਾਜਸੀ ਵਿਅਕਤੀਆਂ ਵੱਲੋਂ ਇੱਕ ਪੁਜਾਰੀ ਸ਼੍ਰੇਣੀ ਫਿਰ ਸਥਾਪਤ ਕੀਤੀ ਜਾ ਰਹੀ ਹੈ। ਇਨ੍ਹਾਂ ਪੁਜਾਰੀਆਂ ਵਿੱਚੋਂ ਹੀ ਆਪਣੇ ਤਨਖਾਹਦਾਰ ਪੰਜ ਮੁਲਾਜ਼ਮਾਂ ਨੂੰ ਸਥਾਈ ਜਥੇਦਾਰ ਅਤੇ ਪੰਜ ਪਿਆਰੇ ਦੱਸ ਕੇ ਕੌਮ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਗੁਰੂ ਪਾਤਿਸ਼ਾਹਾਂ ਵਲੋਂ ਦਰਸਾਏ ਅਸੂਲਾਂ ਤੋਂ ਉਖੜ ਜਾਣ ਕਾਰਨ ਸਿੱਖ ਕੌਮ ਅੱਜ ਪੂਰੀ ਬਰਬਾਦੀ ਦੇ ਕਿਨਾਰੇ ਖੜੀ ਹੈ ਅਤੇ ਜਿਤਨੀ ਦੇਰ ਸੰਗਤੀ ਵਿਵਸਥਾ ਦੀ ਪ੍ਰਤੀਕ ਸਰਬੱਤ ਖਾਲਸਾ ਦੀ ਇਸ ਸੰਸਥਾ ਨੂੰ ਸੁਰਜੀਤ ਨਹੀਂ ਕੀਤਾ ਜਾਂਦਾ, ਕੌਮ ਦੇ ਸੁਰਜੀਤ ਹੋਣ ਦੇ ਵੀ ਕੋਈ ਆਸਾਰ ਨਹੀਂ ਹਨ।
ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ,
ਰਾਜਿੰਦਰ ਸਿੰਘ (ਖਾਲਸਾ ਪੰਚਾਇਤ)
+91 9876104726


03/11/13)
ਗੁਰਮੀਤ ਸਿੰਘ ਦਿੱਲੀ/ਸਤਨਾਮ ਸਿੰਘ

ਕੀ ਤੁਸੀਂ ਜਾਣਦੇ ਹੋ ?
੧ . ਜਪੁ ਜੀ ਸਾਹਿਬ, ਸਿਧ ਗੋਸਟਿ ਤੇ ਆਸਾ ਕੀ ਵਾਰ ਗੁਰੂ ਨਾਨਕ ਸਾਹਿਬ ਜੀ ਦੀਆਂ ਪ੍ਰਸਿੱਧ ਬਾਣੀਆਂ ਹਨ |
੨ . ਰਾਗ ਮਾਝ ਵਿਚ ‘ਬਾਰਹਮਾਹਾ’ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਿਆ ਸੀ |
੩ . ਤੁਖਾਰੀ ਰਾਗ ਵਿਚ ‘ਬਾਰਹਮਾਹਾ’ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਸੀ |
੪ . ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਪ੍ਰਸਿੱਧ ਬਾਣੀ ਹੈ |
੫ . ‘ਸਦੁ’ ਬਾਣੀ ਰਾਮਕਲੀ ਰਾਗ ਵਿਚ ੬ ਪਉੜੀਆਂ ਦੀ ਬਾਣੀ ਹੈ |
੬ . ‘ਸਦੁ’ ਬਾਣੀ ਬਾਬਾ ਸੁੰਦਰ ਜੀ ਦੀ ਲਿਖੀ ਹੋਈ ਹੈ ਅਤੇ ਇਸ ਵਿਚ ਗੁਰੂ ਅਮਰਦਾਸ ਜੀ ਦੇ ਅੰਤਮ ਉਪਦੇਸ਼ ਹਨ |
੭ . ‘ਅਨੰਦ ਸਾਹਿਬ’ ਸ੍ਰੀ ਗੁਰੂ ਅਮਰਦਾਸ ਜੀ ਦੀ ਰਾਮਕਲੀ ਰਾਗ ਵਿਚ ਉਚਾਰੀ ਬਾਣੀ ਹੈ |
੮ . ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੇਵਲ ੬੩ ਸਲੋਕ ਹੀ ਉਚਾਰੇ ਸਨ , ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੱਖ-ਵੱਖ ਵਾਰਾਂ ਵਿਚ ਦਰਜ ਕੀਤੇ ਗਏ ਹਨ |
੯ . ‘ਸੋਹਿਲਾ’ ਨਾਮ ਦੀ ਬਾਣੀ ਵਿਚ ਕੁੱਲ ੫ ਸ਼ਬਦ ਹਨ, ਜਿੰਨਾਂ ਵਿਚੋਂ ਤਿੰਨ ਗੁਰੂ ਨਾਨਕ ਦੇਵ ਜੀ ਦੇ, ਇਕ ਗੁਰੂ ਰਾਮਦਾਸ ਜੀ ਦਾ ਅਤੇ ਇਕ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ |
੧੦ . ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਨੋਵੇਂ ਗੁਰੂ (ਗੁਰੂ ਤੇਗ ਬਹਾਦਰ) ਜੀ ਦੀ ਬਾਣੀ ਹੈ |
੧੧ . ਸਾਰੀ ਬਾਣੀ ੩੧ ਰਾਗਾਂ ਵਿਚ ਲਿਖੀ ਗਈ ਹੈ | ਪਹਿਲਾ ਰਾਗ ‘ਸਿਰੀਰਾਗੁ’ ਅਤੇ ਅੰਤਮ ਰਾਗ ‘ਜੈਜਾਵੰਤੀ’ ਹੈ |
੧੨ . ‘ਜੈਜਾਵੰਤੀ’ ਰਾਗ ਵਿਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੀ ਹੈ |
੧੩ . ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ (ਸਰੂਪ) ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਰਾਮਸਰ (ਅੰਮ੍ਰਿਤਸਰ) ਵਾਲੇ ਅਸਥਾਨ ‘ਤੇ ਲਿਖਵਾਈ ਸੀ |
੧੪ . ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ੧੬ ਅਗਸਤ ੧੬੦੪ ਨੂੰ ਕੀਤਾ ਗਿਆ ਸੀ |
੧੫ . ਬਾਬਾ ਬੁਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ ਸਨ |
ਗੁਰਮੀਤ ਸਿੰਘ ਦਿੱਲੀ


02/11/13)
ਗੁਰਇੰਦਰ ਸਿੰਘ ਪਾਲ

ਸ: ਮੱਖਣ ਸਿੰਘ ਜੀ,
ਆਕਾਸ਼
(Space) ਦੇ ਲੱਛਣਾਂ ਬਾਰੇ ਸੰਖੇਪ ਜਿਹੀ ਜਾਣਕਾਰੀ ਕੌਪੀ ਪੇਸਟ ਕਰਕੇ ਭੇਜ ਰਿਹਾ ਹਾਂ। ‘ਸਿੱਖ ਮਾਰਗ’ ਦੇ ਪਾਠਕਾਂ ਦੀ ਵਿਚਾਰ ਵਾਸਤੇ ਸਾਇਟ `ਤੇ ਪੇਸਟ ਕਰ ਦੇਣਾ।
ਸ਼ੁਭਚਿੰਤਕ,
ਗੁਰਇੰਦਰ ਸਿੰਘ ਪਾਲ
Characteristics of Elements
Space (Akash) Qualities - soft, light, subtle and abundant. Action - provides room, looseness, openness Facilitates - sound and non-resistance Substance - anything that is light, profuse, and ethereal Example - hollow and light foods – popcorn, wafers Intake - increases softness and lightness in the body
The “five element” theory explains the similarity between humans and the natural world surrounding them. In our body, space/akasha is present wherever there is a cavity like in the nostrils, mouth, ears, throat, lungs, and stomach; air/vayu in movement of the lungs, heart, stomach, intestines and joints; fire/agni in all metabolic activity, the eyes, intelligence and body temperature; water/jala in all plasma, blood, mucus, and saliva; and earth/prithvi in any solid structure like fat, muscles, skin, nails and hair.

(ਨੋਟ:- ਇਹ ਲੱਛਣ ਵਿਗਿਆਨਕ ਹਨ। ਧਰਮ-ਸ਼ਾਸਤ੍ਰੀਆਂ ਨੇ ਦਾਰਸ਼ਨਿਕ ਦ੍ਰਿਸ਼ਟੀ ਤੋਂ ਕਈ ਹੋਰ ਲੱਛਣ ਵੀ ਲਿਖੇ ਹਨ!)


02/11/13)
ਗਗਨ ਦੀਪ ਸਿੰਘ “ਧੂਰੀ”

“ਵੇ ਅਕਾਲ ਤਖਤ ਦੇ ਜਥੇਦਾਰਾ”

1. ਵੇ ਅਕਾਲ ਤਖਤ ਦੇ ਜਥੇਦਾਰਾ ਕੁੱਝ ਤਾਂ ਤੂੰ ਸ਼ਰਮ ਕਰ ਲੈ,
ਮੇਰੀ ਇਹੀ ਬੇਨਤੀ ਤੇਰੇ ਅੱਗੇ ਅੱਜ ਦੇ ਦਿਨ ਹੀ ਯਾਦ ਕਰ ਲੈ।
2. ਦੀਵਾਲੀ ਨਾਲ ਤੂੰ ਕਿਉਂ ਸਿੱਖਾਂ ਦਾ ਸੰਬੰਧ ਬਣਾਉਂਦਾ ਐਂ,
ਗੁਰੂ ਦੇ ਸਿੱਖ ਨੂੰ ਕਿਉਂ ਤੂੰ ਅੱਜ ਫਿਰ ਬ੍ਰਾਹਮਣ ਬਣਾਉਂਦਾ ਐਂ।
3. ਬੰਦੀ ਛੋੜ ਨਾਂ ਵਰਤ ਕਿਉਂ ਇਹ ਤਿਉਹਾਰ ਮਨਾਉਂਦਾ ਐਂ,
ਮੇਰੇ ਪਿਆਰੇ ਗੁਰੂ ਨੂੰ ਕਿਉਂ ਰਾਮਚੰਦਰ ਬਣਾਉਂਦਾ ਐਂ।
4. 84’ ਵਾਲੇ ਸਮੇਂ ਨੂੰ ਤੂੰ ਅੱਜ ਫੇਰ ਯਾਦ ਕਰ ਲੈ,
ਰਾਜੋਆਣੇ ਦੀ ਗੱਲ ਨੂੰ ਤੂੰ ਅੱਜ ਪੱਲੇ ਬੰਨ੍ਹ ਲੈ।
5. ਗੁਰੂ ਗ੍ਰੰਥ ਦੇ ਅਰਥਾਂ ਦਾ ਕਿਉਂ ਅਨਰਥ ਕਰਦਾ ਐਂ,
ਮਿਥਿਹਾਸਿਕ ਗ੍ਰੰਥਾਂ ਤੋਂ ਸੇਧ ਲੈ ਕਿਉਂ ਮੂਰਖ ਬਣਦਾ ਐਂ।
6. ਵਾਅਦੇ ਕਰ ਕੇ ਹਮੇਸ਼ਾ ਕਿਉਂ ਤੂੰ ਮੁੱਕਰ ਜਾਂਦਾ ਐਂ,
ਪੰਥ ਨੂੰ ਕਿਉਂ ਤੂੰ ਫਿਰ-2 ਦੁਬਿਧਾ ਵਿੱਚ ਪਾਉਂਦਾ ਐਂ।
7. ਚੋਰ, ਲੁਟੇਰੇ, ਠੱਗਾਂ ਨਾਲ ਕਿਉਂ ਯਾਰੀ ਪਾਉਂਦਾ ਐਂ,
ਘੱਗਾ ਵਰਗਿਆਂ ਨੂੰ ਕਿਉਂ ਨਾ ਇੰਸਾਫ ਦਿਵਾਉਂਦਾ ਐਂ।
8. ਨਿਡਰ ਕਲਮ ਨੂੰ ਚਲਣ ਤੋਂ ਕਿਉਂ ਰੋਕਣਾ ਚਾਹੁੰਦਾ ਐਂ,
ਸਿੱਖੀ ਦੀਆਂ ਜੜ੍ਹਾਂ ਨੂੰ ਤੂੰ ਕਿਉਂ ਪੁੱਟਣਾ ਚਾਹੁੰਦਾ ਐਂ।
9. ਕੀ ਹੋਇਆ ਜੇ ਸੱਚ ਨੂੰ ਬਾਰ-2 ਦਬਾਉਂਦਾ ਐਂ,
“ਗਗਨ” ਤਾਂ ਹਮੇਸ਼ਾ ਤੋਂ “ਨਾਨਕ” ਦੇ ਸੁਰ ਹੀ ਗਾਉਂਦਾ ਐਂ।
-ਗਗਨ ਦੀਪ ਸਿੰਘ “ਧੂਰੀ”
(95693-24138)


02/11/13)
ਮਝੈਲ ਸਿੰਘ ਸਰਾਂ

ਜਬ ਬੜਾ ਪੇੜ ਗਿਰਤਾ ਹੈ, ਤੋ ਧਰਤੀ ਕਾਂਪਤੀ ਹੈ............

-ਮਝੈਲ ਸਿੰਘ ਸਰਾਂ

ਲਫ਼ਜ਼ ਤਾਂ ਇਹ ਅੱਠ-ਦਸ ਕੁ ਹੀ ਹਨ ਪਰ ਇਹ 29 ਸਾਲਾਂ ਤੋਂ ਸਿੱਖਾਂ ਦੇ ਸੀਨੇ ਵਿਚ ਕਿੱਲ ਵਾਂਗ ਖੁੱਭੇ ਪਏ ਹਨ। ਇਨ੍ਹਾਂ ਲਫ਼ਜ਼ਾਂ ਨੇ ਸਿੱਖਾਂ ਉਤੇ ਉਹ ਹਨ੍ਹੇਰੀ ਝੁਲਾਈ ਕਿ ਰਹੇ ਰੱਬ ਦਾ ਨਾਂ! ਅੱਜ ਤੱਕ ਇਹਦਾ ਅਸਰ ਪੈ ਰਿਹਾ ਹੈ। ਕਿਸੀ ਵੱਡੀ ਘਟਨਾ ਤੋਂ ਬਾਅਦ ਕਿਸੇ ਵੱਡੇ ਲੀਡਰ ਦੇ ਮੂੰਹੋਂ ਨਿਕਲੇ ਲਫ਼ਜ਼ਾਂ ਦਾ ਕੋਈ ਮਕਸਦ ਹੁੰਦਾ ਹੈ। ਕੋਈ ਵੀ ਫੈਸਲਾ ਸੁਨੇਹੇ ਦੇ ਰੂਪ ਵਿਚ ਮੁਲਕ ਦੀ ਜਨਤਾ ਅਤੇ ਹਾਕਮਾਂ ਨੂੰ ਦਿੱਤਾ ਜਾਂਦਾ ਕਿ ਵਾਪਰੀ ਘਟਨਾ ਨਾਲ ਆਉਣ ਵਾਲੇ ਵਕਤ ਵਿਚ ਕਿੱਦਾਂ ਨਜਿੱਠਣਾ ਹੈ। ਇਨ੍ਹਾਂ ਲਫ਼ਜ਼ਾਂ ਨੇ ਵੀ 29 ਸਾਲ ਪਹਿਲਾਂ ਫੈਸਲਾ ਕਰ ਦਿੱਤਾ ਇਕ ਕੌਮ ਦੀ ਨਸਲਕੁਸ਼ੀ ਦਾ ਅਤੇ ਮੁਲਕ ਦੇ ਹਾਕਮਾਂ ਤੇ ਜਨਤਾ ਨੇ ਇਸ ਉਤੇ ਪਹਿਰਾ ਦਿੱਤਾ। ਮੁਲਕ ਦੀ ਰਾਜਧਾਨੀ ਤੋਂ ਸ਼ੁਰੂ ਹੋਈ ਇਹ ਨਸਲਕੁਸ਼ੀ ਇਕ ਵਾਢਿਉਂ ਇਕ ਕੌਮ ਦੇ ਲੋਕਾਂ ਨੂੰ ਜਿਉਂਦਿਆਂ ਸਾੜਨ, ਵੱਢ-ਕੱਟ ਕਰਨ, ਜਬਰ ਜਨਾਹਾਂ, ਘਰ-ਬਾਰਾਂ ਤੇ ਹੋਰ ਵਸੀਲਿਆਂ ਨੂੰ ਮਿੱਥ ਕੇ ਅੱਗਾਂ ਲਾ ਕੇ ਜਾਲਣ ਦੀ ਕਰਤੂਤ ਸਾਰੇ ਮੁਲਕ ਵਿਚ ਫੈਲ ਗਈ। ਐਸੀ ‘ਧਰਤੀ ਕੰਬਾਈ’ ਕਿ ਨਾਮੋ-ਨਿਸ਼ਾਨ ਤੱਕ ਮਿਟਾ ਦਿੱਤੇ। ‘ਧਰਤੀ ਕਾਂਪਤੀ’ ਦਾ ਅਸਰ ਥੋੜ੍ਹਾ ਚਿਰਾ ਨਹੀਂ ਸੀ, ਬੜਾ ਵਿਉਂਤਬੰਦ ਤੇ ਲੰਮੇ ਸਮੇਂ ਤੱਕ ਰਹਿਣ ਵਾਲਾ ਸੀ। ਮੂਲ ਮੁੱਦੇ ਤੋਂ ਲਾਂਭੇ ਕਰਨ ਲਈ ਬੋਲੀ ਵਿਚ ਅਸ਼ਲੀਲਤਾ ਭਰੀ ਅਤੇ ਧਰਮ ਤੋਂ ਅਲੱਗ ਕਰਨ ਲਈ ਗੁਰੂਡੰਮ ਦਾ ਪਸਾਰਾ ਕੀਤਾ ਜਾ ਰਿਹਾ ਹੈ। ਕੌਮ ਵਿਚ ਫੁੱਟ ਪਾਉਣ ਲਈ ਉਸੇ ਕੌਮ ਦੇ ਧਰਮ ਨੂੰ ਵਰਤਿਆ ਜਾ ਰਿਹਾ ਹੈ।

ਉਦਾਂ ਤਾਂ ਹਰ ਸਿੱਖ ਸਿਰਲੇਖ ਵਾਲੇ ਇਨ੍ਹਾਂ ਲਫ਼ਜ਼ਾਂ ਤੋਂ ਜਾਣੂੰ ਹੈ, ਫਿਰ ਵੀ ਇਨ੍ਹਾਂ ਲਫਜ਼ਾਂ ਬਾਰੇ ਜਾਣਕਾਰੀ ਗੱਲ ਕਰ ਲਈਏ। 31 ਅਕਤੂਬਰ 1984 ਨੂੰ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਉਹਦੇ ਦੋ ਗਾਰਡਾਂ ਨੇ ਕਰ ਦਿੱਤਾ। ਬਿਨਾਂ ਸ਼ੱਕ, ਇਹ ਵੱਡਾ ਸਿਆਸੀ ਕਤਲ ਸੀ, ਖਾਸ ਕਰ ਕੇ ਉਦੋਂ ਜਦੋਂ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਫੌਜੀ ਹਮਲਾ ਕਰ ਕੇ ਭਾਰਤੀ ਸਮਾਜ ਵਿਚ ਹਰਮਨਪਿਆਰੀ ਸ਼ਖ਼ਸੀਅਤ ਦਾ ਰੁਤਬਾ ਹਾਸਲ ਕਰ ਲਿਆ ਸੀ। ਫਿਰ ਇਸ ਵੱਡੇ ਕਤਲ ਦਾ ਪ੍ਰਤੀਕਰਮ ਹੋਣਾ ਵੀ ਸੁਭਾਵਿਕ ਸੀ।

ਭਾਰਤੀ ਮੀਡੀਆ ਨੇ ਇਸ ਕਤਲ ਵਿਚ ਸਕਿਉਰਿਟੀ ਗਾਰਡਾਂ ਨਾਲੋਂ ਸਿੱਖ ਗਾਰਡਾਂ ਦਾ ਜ਼ਿਕਰ ਅਹਿਮੀਅਤ ਨਾਲ ਕੀਤਾ। ਬਸ! ਫਿਰ ਦਾੜ੍ਹੀ, ਕੇਸਾਂ ਤੇ ਪੱਗਾਂ ਵਾਲਿਆਂ ਨਾਲ ਸ਼ੁਰੂ ਹੋ ਗਈ ਦਰਿੰਦਗੀ ਤੇ ਨਫ਼ਰਤ ਦੀ ਅੱਗ। ਦੁਨੀਆਂ ਦੀ ਸਭ ਤੋਂ ਵੱਡੀ ਲੋਕਰਾਜੀ ਰਾਜਧਾਨੀ ਦਿੱਲੀ, ਜੰਗਲ ਰਾਜ ਵਿਚ ਵਟ ਰਹੀ ਸੀ, ਉਹ ਵੀ ਸਿਰਫ਼ ਸਿੱਖਾਂ ਖਿਲਾਫ਼। ਕਿਸੇ ਵੀ ਲੋਕਰਾਜੀ ਲੀਡਰ ਨੂੰ ਇਹਦੇ ਨਾਲ ਕੋਈ ਵਾਸਤਾ ਨਹੀਂ ਸੀ, ਉਹ ਤਾਂ ਆਪੋ-ਆਪਣੀ ਕੁਰਸੀ ਲੈਣ ਦੇ ਆਹਰੇ ਲੱਗੇ ਹੋਏ ਸਨ। ਇਨ੍ਹਾਂ ਹੀ ਵਿਉਂਤਬੰਦੀਆਂ ਵਿਚ ਮੁਲਕ ਦੇ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਨਹਿਰੂ ਟੱਬਰ ਦੀ ਝਾੜੂ-ਬਰਦਾਰੀ ਦਾ ਸਬੂਤ ਦਿੰਦਿਆਂ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ, ਤੇ ਉਹ ਸਾਰੀ ਲਗੌੜ ਪਾਰਟੀ ਜਿਹੜੀ ਕਦੇ ਸੰਜੇ ਗਾਂਧੀ ਨਾਲ ਹੁੰਦੀ ਸੀ, ਹੁਣ ਇਹਦੇ ਦੁਆਲੇ ਇਕੱਠੀ ਹੋ ਗਈ ਤੇ ਇਸ਼ਾਰੇ ਦੀ ਉਡੀਕ ਕਰਨ ਲੱਗੀ।

ਬਤੌਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਜਿਹੜਾ ਪਹਿਲਾ ਭਾਸ਼ਣ ਦਿੱਤਾ, ਉਸ ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਠੀ ਨਫ਼ਰਤ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ- ‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ।’ ਇਸ ਦਾ ਸਿੱਧਾ ਤੇ ਸਪਸ਼ਟ ਮਤਲਬ ਸੀ ਕਿ ਇੰਦਰਾ ਗਾਂਧੀ ਦਾ ਕਤਲ ਹੋਣ ‘ਤੇ ਸਿੱਖਾਂ ਨੂੰ ਇੰਨਾ ਕੁ ਮੁੱਲ ਤਾਂ ਤਾਰਨਾ ਹੀ ਪੈਣਾ ਹੈ। ਉਹਦੇ ਇਸ ਭਾਸ਼ਣ ਨੇ ਬਲਦੀ ‘ਤੇ ਤੇਲ ਪਾ ਦਿੱਤਾ ਤੇ ਮੁਜਰਮਾਨਾ ਬਿਰਤੀ ਵਾਲੇ ਤਮਾਮ ਲੀਡਰਾਂ ਨੇ ਕਮਾਨ ਸੰਭਾਲ ਲਈ ਧਰਤੀ ਕੰਬਾਉਣ ਦੀ।

ਧਰਤੀ ਕੰਬਾਉਣ ਵਾਲੇ ਇਨ੍ਹਾਂ ਲਫ਼ਜ਼ਾਂ ਦਾ ਅਸਰ ਇਹ ਹੋਇਆ ਕਿ ਇਨ੍ਹਾਂ ਨੇ ਸਿੱਖਾਂ ਲਈ ਅਗਾਂਹ ਨਵੀਆਂ ਚੁਣੌਤੀਆਂ ਲਿਆ ਖੜ੍ਹੀਆਂ ਕੀਤੀਆਂ। ਪਹਿਲਾਂ ਤਾਂ ਸਿੱਖ ਮੁਲਕ ਵਿਚ ਆਪਣੇ ਆਪ ਨੂੰ ਬਰਾਬਰ ਦੇ ਹੱਕਦਾਰ ਕਹਾਉਣ ਲਈ ਜੱਦੋ-ਜਹਿਦ ਕਰਦੇ ਸੀ ਪਰ ‘ਬੜਾ ਪੇੜ ਗਿਰਨ’ ਨਾਲ ਉਸੇ ਮੁਲਕ ਵਿਚ ਖੁਦ ਨੂੰ ਪਰਾਏ ਸਮਝਣ ਲਈ ਮਜਬੂਰ ਕਰ ਦਿੱਤਾ ਗਿਆ। ਇਹੀ ਨਹੀਂ, ਦੁਸ਼ਮਣਾਂ ਵਰਗਾ ਸਲੂਕ ਸ਼ੁਰੂ ਕਰ ਦਿੱਤਾ।

ਇਨਸਾਫ਼ ਦੇ ਦਰਵਾਜ਼ੇ ਇਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤੇ। ਹੈਰਤ-ਅੰਗੇਜ਼ ਨਹੀਂ ਕਿ ਹੋਵੇ ਮੁਲਕ ਦੀ ਰਾਜਧਾਨੀ; ਹਜ਼ਾਰਾਂ ਲੋਕਾਂ (ਸਿੱਖਾਂ) ਦੇ ਕਤਲ ਦਿਨ-ਦਿਹਾੜੇ ਲੋਕਾਂ ਦੀਆਂ ਅੱਖਾਂ ਸਾਹਮਣੇ ਹੋਏ ਹੋਣ; ਘਰਾਂ, ਦੁਕਾਨਾਂ, ਕਾਰੋਬਾਰਾਂ ਤੇ ਵਾਹਨਾਂ, ਇਥੋਂ ਤੱਕ ਕਿ ਗੁਰਦੁਆਰਿਆਂ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ ਹੋਵੇ; ਬੇਸ਼ਰਮੀ ਇਸ ਕਦਰ ਕਿ ਸੜਕਾਂ ‘ਤੇ ਜਬਰ ਜਨਾਹ ਹੋਏ ਤੇ ਕਰਨ ਵਾਲਿਆਂ ਦੀ ਪਛਾਣ ਵੀ ਹੋ ਗਈ; ਪਰ 29 ਸਾਲਾਂ ਬਾਅਦ ਵੀ ਭਾਰਤੀ ਸਟੇਟ ਪੂਰਾ ਇਨਸਾਫ਼ ਇਹ ਕਹਿ ਕੇ ਟਾਲ ਰਹੀ ਹੈ ਕਿ ਹੁਣ ਬੀਤੇ ਨੂੰ ਭੁੱਲ ਵੀ ਜਾਓ......! ਇਹ ਧਰਤੀ ਕਾਹਦੀ ਕੰਬੀ, ਸਿੱਖਾਂ ਦੇ ਨਾਂ ਨਾਲ ਨਫ਼ਰਤ ਭਰੇ ਤਖੱਲਸ ਅਤਿਵਾਦੀ, ਵੱਖਵਾਦੀ ਜੋੜ ਦਿੱਤੇ ਗਏ। ਜੇ ਸਿੱਖ ਸੱਚਮੁੱਚ ਹੀ ਵੱਖਵਾਦੀ ਹੁੰਦੇ ਤਾਂ 29 ਸਾਲਾਂ ਤੋਂ ਮੁੜ-ਮੁੜ, ਸਟੇਟ ਦੀਆਂ ਉਨ੍ਹਾਂ ਹੀ ਅਦਾਲਤਾਂ ਵਿਚ ਇਨਸਾਫ਼ ਲੈਣ ਜਾਂਦੇ ਜਿਥੇ ਪਹਿਲਾਂ ਹੀ ਬਹਾਨੇ ਬਣਾ-ਬਣਾ ਕੇ ਅਨਿਆਂ ਕੀਤਾ ਜਾਂਦਾ ਹੈ?

ਬੜਾ ਸਬਰ ਰੱਖਿਆ ਸਿੱਖਾਂ ਨੇ। ਇਹ ਜਾਣਦੇ ਹੋਏ ਵੀ ਕਿ ਇਨਸਾਫ਼ ਨਹੀਂ ਮਿਲਣਾ, ਕੋਈ ਹੋਰ ਵੱਖਰਾ ਰਸਤਾ ਅਖ਼ਤਿਆਰ ਨਹੀਂ ਕੀਤਾ ਮੁਲਜ਼ਮਾਂ ਨੂੰ ਸਜ਼ਾ ਦੇਣ ਦਾ। ਫਿਰ ਕਿੱਦਾਂ ਵੱਖਵਾਦੀ ਹੋ ਗਏ ਸਿੱਖ? ਕੀ ਘੱਟ-ਗਿਣਤੀਆਂ ਵੱਲੋਂ ਇਨਸਾਫ਼ ਮੰਗਣਾ ਤੇ ਹੱਕਾਂ ‘ਤੇ ਪਹਿਰਾ ਦੇਣਾ ਭਾਰਤ ਵਰਗੇ ਮੁਲਕ ਦੀ ਡਿਕਸ਼ਨਰੀ ਵਿਚ ਵੱਖਵਾਦੀ ਹੁੰਦਾ ਹੈ? ਮੁਲਕ ਦੀ ਏਕਤਾ ਤੇ ਅਖੰਡਤਾ ਜਿਹੜੀ 1947 ਤੋਂ ਬਾਅਦ ਅਸਲ ਵਿਚ ਗਾਇਬ ਹੀ ਦਿਸਦੀ ਹੈ, ਕੀ ਇੱਦਾਂ ਹੀ ਘੱਟ-ਗਿਣਤੀਆਂ ਦੀ ਨਸਲਕੁਸ਼ੀ ਕਰ ਕੇ ਬਚਣੀ ਹੈ? ਫਿਰ ਪੋਚਾ ਪਾਉਣਾ ਇਹ ਕਹਿ ਕੇ, ਕਿ ‘ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ’। ਪੂਰੀ ਗਿਣੀ-ਮਿਥੀ ਸਾਜ਼ਿਸ਼ ਹੇਠ ਬੋਲੇ ਗਏ ਸਨ ਇਹ ਲਫ਼ਜ਼। ਇਹ ਲਫ਼ਜ਼ ਇਕੱਲੇ ਰਾਜੀਵ ਗਾਂਧੀ ਦੇ ਨਹੀਂ ਸਨ, ਇਹ ਭਾਰਤੀ ਸਟੇਟ ਦੇ ਲਫ਼ਜ਼ ਸਨ ਸੰਘਰਸ਼ ਕਰਦੀ ਕੌਮ ਲਈ, ਤੇ ਉਹਨੂੰ ਦੁਬੇਲ ਬਣਾ ਕੇ ਰੱਖਣ ਦੇ। ਅੱਜ ਵੀ ਕੁਝ ਲੋਕ ਇਹ ਕਹਿ ਕੇ ਇਨ੍ਹਾਂ ਲਫ਼ਜ਼ਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੇ ਕਿ ਉਦੋਂ ਰਾਜੀਵ ਗਾਂਧੀ ਅਜੇ ਰਾਜਨੀਤੀ ਵਿਚ ਪਰਪੱਕ ਨਹੀਂ ਸੀ ਤੇ ਉਹਦੇ ਦਿਲ-ਦਿਮਾਗ ‘ਤੇ ਆਪਣੀ ਮਾਂ ਇੰਦਰਾ ਗਾਂਧੀ ਦੇ ਕਤਲ ਦਾ ਸਦਮਾ ਵੀ ਸੀ। ਇਹ ਬਿਲਕੁਲ ਨਿਰਮੂਲ ਦਲੀਲ ਹੈ, ਨਿਰੀ ਪਰਦੇ ਪਾਉਣ ਵਾਲੀ। ਬਤੌਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਇਹ ਭਾਸ਼ਣ ਲਿਖ ਕੇ ਦਿਤਾ ਗਿਆ ਸੀ।

ਦਿੱਲੀ ਸਿੰਘਾਸਨ ਨੇ ਸਿੱਖਾਂ ਨਾਲ ਵਫਾਈ ਘੱਟ ਹੀ ਕੀਤੀ ਹੈ। ਹੁਣ ਤਾਂ ਹਿੰਦੋਸਤਾਨ ਵਿਚ ਵਸਦੀਆਂ ਸਾਰੀਆਂ ਘੱਟ-ਗਿਣਤੀਆਂ ਵੱਲ ਇਹਦਾ ਵਤੀਰਾ ਮਤਰੇਈ ਮਾਂ ਵਰਗਾ ਹੋ ਚੁੱਕਾ ਹੈ। ਇਕ ਬੜਾ ਭਰਮਾਊ ਲਫ਼ਜ਼ ‘ਮੁੱਖ ਧਾਰਾ’ ਭਾਰਤੀ ਸਟੇਟ ਨੇ ਲੱਭਿਆ ਹੋਇਆ ਹੈ। ਜਿਹੜਾ ਵੀ ਕੋਈ ਮਾੜਾ ਜਿਹਾ ਕੁਸਕਦਾ ਹੈ, ਇਹ ਇਲਜ਼ਾਮ ਲਾ ਕੇ ਕਿ ਇਹ ਮੁੱਖ ਧਾਰਾ ਤੋਂ ਮੁਨਕਰ ਹੋ ਕੇ ਏਕਤਾ ਤੇ ਅਖੰਡਤਾ ਨੂੰ ਖ਼ਤਰਾ ਪੈਦਾ ਕਰ ਰਿਹਾ ਹੈ, ਸਮੁੱਚੀ ਸਟੇਟ ਉਹਦੇ ਮਗਰ ਪੈ ਜਾਂਦੀ ਹੈ। ਇਹ ਮੁੱਖ ਧਾਰਾ ਭਲਾ ਕਹਿੰਦੇ ਕਿਹਨੂੰ ਆ ਜਿਹਨੂੰ ਸਿਰਫ਼ ਘੱਟ-ਗਿਣਤੀਆਂ ਤੋਂ ਹੀ ਖ਼ਤਰਾ ਹੈ? ਜਿਨ੍ਹਾਂ ਸਿੱਖਾਂ ਨੇ ਆਪਣਾ ਸਾਰਾ ਕੁਝ ਦਾਅ ‘ਤੇ ਲਾ ਕੇ ਸਾਰੀਆਂ ਹਬੀਆਂ-ਨਬੀਆਂ ਆਪਣੇ ਪਿੰਡੇ ਉਤੇ ਝੱਲ ਕੇ ਮੁਲਕ ਆਜ਼ਾਦ ਕਰਵਾਇਆ ਹੋਵੇ, ਆਪਣਾ ਨਸੀਬ ਵੀ ਉਸੇ ਮੁਲਕ ਦੀ ਧਾਰਾ ਨਾਲ ਪੱਕਾ ਜੋੜ ਲਿਆ ਹੋਵੇ, ਕੀ ਉਨ੍ਹਾਂ ਦਾ ਕਸੂਰ ਇਹੀ ਹੈ ਕਿ ਉਨ੍ਹਾਂ ਹੱਕ ਮੰਗ ਲਿਆ! ਨਾਲੇ ਦੱਸੋ ਭਲਾ, ਵਾਅਦਾ ਕਰ ਕੇ ਮੁਕਰਨਾ ਮੁੱਖ ਧਾਰਾ ਹੁੰਦੀ ਆ?

ਕੀ ਇਕ ਖਿੱਤੇ ਦੇ ਵਸਨੀਕਾਂ ਨਾਲ, ਉਨ੍ਹਾਂ ਦੀ ਬੋਲੀ ਨਾਲ ਦਵੈਤ ਰੱਖਣਾ ਤੇ ਉਸ ਸੂਬੇ ਨੂੰ ਛਾਂਗ ਕੇ ਰੁੰਡ-ਮਰੁੰਡ ਕਰਨਾ ਤੇ ਉਹਦੇ ਵਗਦੇ ਦਰਿਆਵਾਂ ਵਿਚੋਂ ਆਪਣੀ ਮਰਜ਼ੀ ਨਾਲ ਪਾਣੀ ਨਾ ਵਰਤਣ ਦੇਣਾ, ਉਥੇ ਵਸਦੇ ਲੋਕਾਂ ਦੇ ਨਿਆਰੇ ਤੇ ਨਿਵੇਕਲੇ ਧਰਮ ਵਿਚ ਬੇਵਜ੍ਹਾ ਦਖ਼ਲ-ਅੰਦਾਜ਼ੀ ਕਰਨੀ ਮੁੱਖ ਧਾਰਾ ਹੁੰਦੀ ਹੈ? ਕੀ ਧਾਰਮਿਕ ਸਥਾਨ ‘ਤੇ ਫੌਜਾਂ ਚੜ੍ਹਾ ਕੇ ਤੋਪਾਂ ਨਾਲ ਬੇਗੁਨਾਹ ਬੱਚਿਆਂ, ਬੀਬੀਆਂ, ਬਜ਼ੁਰਗਾਂ, ਜੁਆਨਾਂ ਨੂੰ ਜਲੀਲ ਕਰ ਕੇ ਗੋਲੀਆਂ ਨਾਲ ਭੁੰਨਣਾ ਮੁੱਖ ਧਾਰਾ ਹੈ? ਕੀ ਸਟੇਟ ਦੀ ਹਮਾਇਤ ਨਾਲ ਬਣੀਆਂ ਗੁੰਡਾ ਫੋਰਸਾਂ ਆਲਮ ਸੈਨਾ, ਬਲੈਕ ਕੈਟਸ, ਸਲਵਾ ਜੂਡਮ ਤੇ ਹੋਰ ਕਿੰਨੀਆਂ ਹੀ ਖੂੰਖਾਰ ਸੈਨਾਵਾਂ ਮੁੱਖ ਧਾਰਾ ਦਾ ਹਿੱਸਾ ਹੁੰਦੀਆਂ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਹੈ?

ਕੀ ਮੁੱਖ ਧਾਰਾ ਆਪਣੀ ਫੌਜ ਨੂੰ ਇਹੋ ਕਹਿੰਦੀ ਹੈ ਕਿ ਬੰਦੂਕ ਦੀ ਨੋਕ ‘ਤੇ ਇਕ ਫਿਰਕੇ ਦੇ ਨਿਹੱਥੇ ਲੋਕਾਂ ਦੀਆਂ ਬਹੂ-ਬੇਟੀਆਂ ਨਾਲ ਸਮੂਹਕ ਜਬਰ ਜਨਾਹ ਕਰੋ? ਕੀ ਇਹੋ ਜਿਹੇ ਲੀਡਰਾਂ ਦੀ ਜੈ-ਜੈਕਾਰ ਕਰਨੀ ਮੁੱਖ ਧਾਰਾ ਹੁੰਦੀ ਹੈ ਜਿਹੜੇ ਕਿਸੇ ਕੌਮ ਦੇ ਨਸਲਘਾਤ ਨੂੰ ਵਾਜਬ ਠਹਿਰਾਉਣ ਲਈ ਇਹ ਲਫ਼ਜ਼ ਬੋਲਣ ਕਿ ‘ਧਰਤੀ ਕਾਂਪਤੀ ਹੈ?’ ਕੀ ਗੁਰੂਆਂ ਦੀ ਪਵਿੱਤਰ ਧਰਤੀ ਉਤੇ ਮਾਰੂ ਨਸ਼ਿਆਂ ਦਾ ਹੜ੍ਹ ਵਗਾ ਕੇ 30 ਪ੍ਰਤੀਸ਼ਤ ਮੁੰਡਿਆਂ ਨੂੰ ਖੱਸੀ ਕਰਨ ਵਾਲੇ ਇਹ ਸਾਰੇ ਹੀ ‘ਦਾਨਿਸ਼ਮੰਦ ਸੌਦਾਗਰ’ ਲੀਡਰ ਮੁੱਖ ਧਾਰਾ ਦੇ ਸਰਬਰਾਹ ਹਨ? ਕੀ ਹਜ਼ਾਰਾਂ ਹੀ ਨੌਜਵਾਨਾਂ ਦੇ ਸਿਵਿਆਂ ਦੀ ਸੁਆਹ ‘ਤੇ ਆਪਣੀ ਰਾਜ ਗੱਦੀ ਦੀ ਕੁਰਸੀ ਡਾਹ ਕੇ ਉਨ੍ਹਾਂ ਹੀ ਤੁਅਸਬੀ ਲੀਡਰਾਂ ਦੇ ਗੁਣਗਾਨ ਕਰਨਾ ਕਿ ‘ਸਬੱਬ ਨਾਲ ਹੀ ਇਹ ਸਭ ਕੁਝ ਵਾਪਰਿਆ’ ਤੇ ਜਿਨ੍ਹਾਂ ਨੇ ਕੌਮ ਨੂੰ ਹਾਸਲ ਕੁਝ ਵੀ ਨਾ ਕਰ ਕੇ ਦਿੱਤਾ, ਮੁੱਖ ਧਾਰਾ ਹੈ?

ਕੀ ਮੁੱਖ ਧਾਰਾ ਇਸ ਨੂੰ ਕਿਹਾ ਜਾਂਦਾ ਹੈ ਜਿਹਨੇ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਦੇ ਰਜਿਸਟਰ ਵਿਚ ਦਰਜ ਕਰ ਦਿੱਤਾ ਜਿਨ੍ਹਾਂ ਦੇ ਮਾਪੇ ਅਜੇ ਵੀ ਕਿਸੇ ਆਸ ਵਿਚ ਉਨ੍ਹਾਂ ਦੇ ਭੋਗ ਨਹੀਂ ਪੁਆਉਂਦੇ ਤੇ ਜੇ ਇਕ ਇਨਸਾਨ ਨੇ ਜਿਗਰਾ ਕਰ ਕੇ ਉਨ੍ਹਾਂ ਦੇ ਕਿੱਸੇ ਫਰੋਲਣੇ ਸ਼ੁਰੂ ਕੀਤੇ ਤਾਂ ਇਸ ‘ਮੁੱਖ ਧਾਰਾ’ ਨੇ ਉਸ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ। ਜਾਂ ਕੀ ਇਨਸਾਫ਼ ਦੀ ਅੱਖ ਦੇ ਟੀਰ ਨੂੰ ਵੀ ਮੁੱਖ ਧਾਰਾ ਕਹਿ ਦੇਈਏ ਜਿਹੜਾ ਇਨਸਾਫ਼ ਦੇ ਤਰਾਜੂ ਨਾਲ ਸਮੂਹਿਕ ਚੇਤਨਾ ਦਾ ਪਾਂਸਕੂ ਬੰਨ੍ਹ ਕੇ ਕਿਸੇ ਵੀ ਬੇਗੁਨਾਹ ਨੂੰ ਫਾਂਸੀ ਦੇ ਫੰਦੇ ਉਤੇ ਚੜ੍ਹਾ ਦੇਵੇ ਤੇ ਹੋਣਹਾਰ ਨੌਜਵਾਨ ਨੂੰ ਨੀਮ-ਪਾਗਲਪਣ ਦੇ ਦਰਵਾਜ਼ੇ ਤੱਕ ਪਹੁੰਚਾ ਕੇ ਫਿਰ ਫਾਂਸੀ ਲਾਉਣ ਲਈ ਬਜ਼ਿੱਦ ਹੋਵੇ?

ਉਪਰ ਬਿਆਨੀ ਇਸ ਮੁੱਖ ਧਾਰਾ ਨੂੰ ਇਤਨੀ ਪਵਿੱਤਰ ਦੇਵੀ ਦਾ ਨਾਂ ਦਿੱਤਾ ਗਿਆ ਹੈ ਕਿ ਲੱਖਾਂ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਆਦਿਵਾਸੀਆਂ, ਬੋਡੋਆਂ, ਨਾਗਿਆਂ, ਆਸਾਮੀਆਂ, ਮਨੀਪੁਰੀਆਂ ਦੀ ਬਲੀ ਲੈ ਕੇ ਵੀ ਇਹ ਨਹੀਂ ਰੱਜੀ। ਇਹਨੂੰ ਮਹਿਫ਼ੂਜ਼ ਰੱਖਣ ਲਈ ਨਵੇਂ ਕਾਨੂੰਨ ਘੜੇ ਜਾਂਦੇ ਹਨ ਅਤੇ ਪਹਿਲਿਆਂ ਵਿਚ ਸੋਧ ਕੀਤੀ ਜਾਂਦੀ ਹੈ ਤਾਂ ਕਿ ਦਹਾਕਿਆਂ ਤੱਕ ਇਨਸਾਫ ਕਰਨ ਵਿਚ ਬਦਨੀਅਤੀ ਬਣੀ ਰਹੇ ਤੇ ਦੁਨੀਆਂ ਨੂੰ ਭਰਮ ਇਹੋ ਪਾਇਆ ਜਾਵੇ ਕਿ ਸਭ ਕੁਝ ਕਾਨੂੰਨ ਦੇ ਦਾਇਰੇ ਵਿਚ ਹੋ ਰਿਹਾ ਹੈ। 1947 ਤੋਂ ਬਾਅਦ ਜਿਵੇਂ-ਜਿਵੇਂ ਮੁੱਖ ਧਾਰਾ ਦੀ ਟੋਪੀ ਵਾਲਿਆਂ ਦੀ ਪਕੜ ਭਾਰਤੀ ਸਟੇਟ ਉਤੇ ਮਜ਼ਬੂਤ ਹੁੰਦੀ ਗਈ, ਨਾਲ ਦੀ ਨਾਲ ਸਿੱਖਾਂ ਨਾਲ ਤੱਦੀਆਂ ਵੀ ਵਧਦੀਆਂ ਗਈਆਂ। ਉਸ ਦਿਨ ਤਾਂ ਹੱਦ ਹੀ ਮੁਕਾ ਦਿੱਤੀ ਗਈ ਜਿੱਦਣ ਸਾਰੇ ਪੰਜਾਬ ਵਿਚ ਕਰਫਿਊ ਲਾ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਪਾਂ ਨਾਲ ਉਡਾ ਦਿੱਤਾ। ਸਿੱਖ ਇਸ ਕਹਿਰ ਨਾਲ ਝੰਜੋੜੇ ਗਏ। ਸਿੱਖ ਮਨਾਂ ਵਿਚ ਖਾਮੋਸ਼ ਬਗਾਵਤ ਦਾ ਬੀਜ ਬੀਜਿਆ ਗਿਆ ਜਿਸ ਦਾ ਤਤਕਾਲੀ ਅਸਰ ਹੋਇਆ। ਆਮ ਸਿੱਖ ਅੰਦਰੋ-ਅੰਦਰੀ ਗੁੱਸੇਖੋਰ ਹੋ ਗਿਆ। ਬਲਦੀ ਉਤੇ ਤੇਲ ਪਾਇਆ ਅੰਮ੍ਰਿਤਸਰ ਸ਼ਹਿਰ ਦੇ ਹੀ ਕੁਝ ਨਾ-ਸ਼ੁਕਰੇ ਲੋਕਾਂ ਨੇ। ਜਦੋਂ ਹਰਿਮੰਦਰ ਸਾਹਿਬ ਵਿਚੋਂ ਲਾਸ਼ਾਂ ਦੀਆਂ ਭਰੀਆਂ ਗੱਡੀਆਂ ਸ਼ਮਸ਼ਾਨ ਵੱਲ ਜਾ ਰਹੀਆਂ ਸਨ ਤਾਂ ਲੱਡੂ ਵੰਡੇ ਗਏ। ਹਮਲੇ ਤੋਂ ਬਾਅਦ ਸਿੱਖਾਂ ਨੂੰ ਬਦਨਾਮ ਕਰਨ ਲਈ ‘ਦੂਰਦਰਸ਼ਨ’ ਨੇ ਰੱਜ ਕੇ ਕੁਫ਼ਰ ਤੋਲਿਆ। ਇੱਦਾਂ ਦੇ ਵਰਤਾਰਿਆਂ ਨੇ ਸਿੱਖਾਂ ਵਿਚ ਬੇਗਾਨਗੀ ਭਰਨੀ ਸ਼ੁਰੂ ਕਰ ਦਿੱਤੀ।

ਸਿੱਖ ਧਰਮ ਕਦੇ ਵੀ ਬੇਗੁਨਾਹ ਦੇ ਕਤਲ ਦੀ ਇਜਾਜ਼ਤ ਨਹੀਂ ਦਿੰਦਾ ਸਗੋਂ ਕਤਲ ਨੂੰ ਤਾਂ ਪਾਪ ਮੰਨਿਆ ਜਾਂਦਾ ਹੈ ਪਰ ਪਾਪੀ ਨੂੰ ਦੰਡ ਦੇਣ ਦੀ ਗੱਲ ਵੀ ਗੁਰਬਾਣੀ ਵਿਚ ਦਰਜ ਹੈ ਤੇ ਇਹ ਸਿੱਖ ਚੇਤਨਾ ਵਿਚ ਉਦੋਂ ਤੋਂ ਹੀ ਚਲੀ ਆ ਰਹੀ ਹੈ ਜਦੋਂ ਪਾਪੀ ਚੰਦੂ ਨੂੰ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਜੀ ਨੂੰ ਸ਼ਹੀਦ ਕਰਾਉਣ ਬਦਲੇ ਸਿੱਖਾਂ ਹੱਥੋਂ ਮਰਨਾ ਪਿਆ। ਚੰਦੂ ਦਾ ਮਰਨਾ ਸਿੱਖਾਂ ਲਈ ਪੁੰਨ ਦਾ ਕੰਮ ਸੀ।

ਸਿੱਖ ਆਪਣੇ ਪਿੰਡੇ ‘ਤੇ ਵਧੀਕੀ ਝੱਲ ਕੇ ਵੀ ਭਾਣੇ ਵਿਚ ਰਹਿਣਾ ਪਸੰਦ ਕਰ ਸਕਦਾ ਹੈ ਪਰ ਆਪਣੇ ਗੁਰੂ ਅਤੇ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਗੁਰਧਾਮ ਦੀ ਬੇਅਦਬੀ ਝੱਲਣਾ ਨਾਮੁਮਕਿਨ ਹੈ। ਦਰਬਾਰ ਸਾਹਿਬ ‘ਤੇ ਹਮਲਾ ਸਿੱਖਾਂ ਦੀ ਹਸਤੀ ਉਤੇ ਹਮਲਾ ਸਮਝਿਆ ਜਾਂਦਾ ਕਿਉਂਕਿ ਸਿੱਖ ਹਿਰਦਿਆਂ ਵਿਚ ਆਪਣੇ ਗੁਰੂ ਦੇ ਬੋਲ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ ਸਦਾ ਗੂੰਜਦੇ ਰਹਿੰਦੇ ਹਨ ਅਤੇ ਉਹ ਗੁਰਬਾਣੀ ਦੀ ਓਟ ਲੈ ਕੇ ਉਸ ਪਾਪੀ ਨੂੰ ਦੰਡ ਦੇਣਾ ਰੱਬ ਦੀ ਸੇਵਾ ਸਮਝਦਾ ਹੈ। ਹਰਿਮੰਦਰ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਦਾ ਕੋਈ ਵੱਡਾ ਪ੍ਰਤੀਕਰਮ ਹੋਣਾ ਜੱਗ ਜ਼ਾਹਰ ਸੀ।

ਖੁਦ ਇੰਦਰਾ ਗਾਂਧੀ ਵੀ ਜਾਣਦੀ ਸੀ ਕਿ ਉਹਨੇ ਅਬਦਾਲੀ ਨਾਲੋਂ ਵੀ ਬੁਰਾ ਕੰਮ ਕੀਤਾ ਹੈ। ਫਿਰ ਜੋ 31 ਅਕਤੂਬਰ ਦੀ ਸਵੇਰ ਨੂੰ ਵਾਪਰਿਆ, ਉਹ ਕਿਆਫਿਆਂ ਮੁਤਾਬਿਕ ਹੀ ਸੀ। ਫਿਰ ਕੀ ਜ਼ਰੂਰਤ ਪਈ ਸੀ ਉਹਦੇ ਪੁੱਤ ਨੂੰ ਇਹ ਕਹਿਣ ਦੀ, ਕਿ ‘ਜਬ ਬੜਾ ਪੇੜਾ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ’; ਪਰ ਉਹ ਤਾਂ ਆਪਣੀ ਮਾਂ ਨਾਲੋਂ ਵੀ ਦੋ ਕਦਮ ਅੱਗੇ ਵਧ ਕੇ ਸਿੱਖ ਕੌਮ ਨਾਲ ਸਿੱਝਣਾ ਚਾਹੁੰਦਾ ਸੀ। ਉਹਨੂੰ ਦਿੱਲੀ ਵਿਚ ਕੀਤਾ ਸਿੱਖ ਕਤਲੇਆਮ ਕੀੜੇ-ਮਕੌੜਿਆਂ ਦੇ ਮਰਨ ਤੋਂ ਵੱਧ ਨਜ਼ਰ ਨਹੀਂ ਆਇਆ। ਕਿਸੇ ਦਾ ਕਤਲ ਕਰਨ ਵਾਲਾ ਅਕਸਰ ਮੁਜਰਮਾਨਾ ਬਿਰਤੀ ਵਾਲਾ ਬੰਦਾ ਗਿਣਿਆ ਜਾਂਦਾ ਹੈ ਪਰ ਜਦੋਂ ਕੋਈ ਸ਼ਰੀਫ਼ ਡਿਊਟੀ-ਪਸੰਦ ਬੰਦਾ ਜਿਸ ਨੇ ਕਿਸੇ ਅਵਾਰਾ ਕੁੱਤੇ ਦੇ ਵੀ ਡੰਡਾ ਨਾ ਮਾਰਿਆ ਹੋਵੇ, ਉਹ ਤਾਬੜ-ਤੋੜ ਗੋਲੀਆਂ ਚਲਾ ਕੇ ਉਸੇ ਨੂੰ ਹੀ ਮਾਰ ਸੁੱਟੇ ਜਿਸ ਨੂੰ ਬਚਾਉਣ ਦੀ ਉਹਦੀ ਡਿਊਟੀ ਸੀ, ਇਸ ਮਨੋਵਿਗਿਆਨ ਨੂੰ ਭਾਰਤੀ ਸਟੇਟ ਨੇ ਕਦੇ ਵੀ ਗੌਲਿਆ ਨਹੀਂ ਕਿ ਇਹ ਵਾਕਿਆ ਕਿਉਂ ਹੋਇਆ?

ਸਿੱਖਾਂ ਨੇ ਇੰਦਰਾ ਗਾਂਧੀ ਦੇ ਕਤਲ ਪਿਛੋਂ ਬਹੁਤ ਨੁਕਸਾਨ ਉਠਾਏ। ਭਾਰਤੀ ਸਟੇਟ ਨੇ ਇਨ੍ਹਾਂ ਨਾਲ ਬੇਇਨਸਾਫ਼ੀਆਂ ਕੀਤੀਆਂ ਤੇ ਹੁਣ ਵੀ ਕਰ ਰਹੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਵੱਡੇ ਦਰਖ਼ਤ ਨੇ ਤਾਂ ਆਪਣੀਆਂ ਆਪ ਹੁਦਰੀਆਂ ਕਰ ਕੇ ਅੱਜ ਨਹੀਂ ਤਾਂ ਭਲਕੇ, ਡਿੱਗਣਾ ਹੀ ਡਿੱਗਣਾ ਸੀ; ਫਿਰ ਇਹਦੇ ਵਿਚ ਸਿੱਖਾਂ ਦਾ ਕੀ ਕਸੂਰ? ਤੇ ਉਹ ਵੱਡਾ ਦਰਖ਼ਤ 31 ਅਕਤੂਬਰ ਨੂੰ ਡਿੱਗ ਪਿਆ ਤੇ ਇਨਸਾਫ਼ ਨੇ ਬੇਇਨਸਾਫ਼ੀ ਕਰ ਕੇ ਫਾਂਸੀ ਉਤੇ ਚੜ੍ਹਾਇਆ ਬੇਗੁਨਾਹ ਸ਼ ਕਿਹਰ ਸਿੰਘ; ਅਖੇ ਉਹਨੇ ਇਸ ਦਰਖ਼ਤ ਦੀਆਂ ਜੜ੍ਹਾਂ ਪੋਲੀਆਂ ਕੀਤੀਆਂ ਸਨ। ਉਂਜ ਅੱਜ ਤਿੰਨ ਦਹਾਕਿਆਂ ਬਾਅਦ ਵੀ ਉਹੋ ਇਨਸਾਫ਼ ਘੋਗੜ ਕੰਨਾ ਕਿਉਂ ਬਣੀ ਬੈਠਾ ਹੈ ਸਿੱਖ ਕਤਲੇਆਮ ਦੇ ਮੁਜਰਮਾਂ ਨੂੰ ਸਜ਼ਾ ਦੇਣ ਵੇਲੇ? ਸ਼ਾਇਦ ਇਸ ਇਨਸਾਫ਼ ਉਤੇ ਅਸਰ ਜਾਂ ਦਬਾਅ ਉਨ੍ਹਾਂ ਲਫ਼ਜ਼ਾਂ ਦਾ ਹੈ ਕਿ ‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ’। ਇਹ ਲਫ਼ਜ਼ ਇਨਸਾਫ਼ ਲਈ ਕਾਨੂੰਨ ਤੋਂ ਉਪਰ ਹੋ ਚੁੱਕੇ ਹਨ।

ਇੰਦਰਾ ਗਾਂਧੀ ਵਰਗੇ ਲੀਡਰਾਂ ਦਾ ਦੁਨੀਆਂ ਵਿਚ ਇਹ ਕੋਈ ਪਹਿਲਾ ਕਤਲ ਨਹੀਂ ਸੀ। ਇਤਿਹਾਸ ‘ਤੇ ਨਿਗ੍ਹਾ ਜਦੋਂ ਮਾਰਦੇ ਹਾਂ ਤਾਂ ਦੁਨੀਆਂ ਦੇ ਵੱਡੇ-ਛੋਟੇ ਮੁਲਕਾਂ ਵਿਚ ਇਹਦੇ ਵਰਗੇ ਲੀਡਰ ਦਾ ਕਤਲ ਉਸੇ ਦੇਸ਼ ਦੇ ਬਾਸ਼ਿੰਦਿਆਂ ਨੇ ਕੀਤਾ ਪਰ ਦੁਨੀਆਂ ਵਿਚ ਸਭ ਤੋਂ ਵੱਡੇ ਲੋਕਤੰਤਰ ਅਤੇ ਧਰਮ ਨਿਰਪੱਖਤਾ ਦਾ ਦਾਅਵਾ ਕਰਦੇ ਭਾਰਤ ਵਰਗੇ ਮੁਲਕ ਵਾਂਗ ਮਿੱਥ ਕੇ ਕਿਸੇ ਘੱਟ-ਗਿਣਤੀ ਵਾਲਿਆਂ ਦੀ ਨਸਲਕੁਸ਼ੀ ਕਰਨ ਵਾਲੀ ਹਰਕਤ ਨਹੀਂ ਸੀ ਕੀਤੀ ਗਈ, ਉਹ ਵੀ ਉਨ੍ਹਾਂ ਸਿੱਖਾਂ ਨਾਲ ਜਿਨ੍ਹਾਂ ਨੇ ਮੁਲਕ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ। ਹੋਰ ਕਿਸੇ ਮੁਲਕ ਦੀ ਤਾਂ ਗੱਲ ਛੱਡੋ, ਇਸੇ ਭਾਰਤ ਵਿਚ 30 ਜਨਵਰੀ 1948 ਨੂੰ ਇੰਦਰਾ ਗਾਂਧੀ ਨਾਲੋਂ ਵੀ ਵੱਡਾ ਦਰਖ਼ਤ ਡਿੱਗਿਆ ਸੀ ਜਾਂ ਸੁੱਟਿਆ ਗਿਆ ਸੀ ਪਰ ਉਹ ਵਕਤ ਧਰਤੀ ਤਾਂ ਕੀ, ਬਿਰਲਾ ਹਾਊਸ ਦੀਆਂ ਤਾਕੀਆਂ ਦਰਵਾਜ਼ੇ ਵੀ ਨਹੀਂ ਸਨ ਹਿੱਲੇ। ਸਾਰੀ ਦਿੱਲੀ ਬੱਸ ‘ਹੇ ਰਾਮ! ਹੇ ਰਾਮ!’ ਹੀ ਕਰਦੀ ਰਹੀ; ਕਿਉਂਕਿ ਡਿੱਗਣ ਵਾਲਾ ਵੱਡਾ ਦਰਖ਼ਤ (ਮਹਾਤਮਾ ਗਾਂਧੀ) ਅਤੇ ਡੇਗਣ ਵਾਲਾ ਨੱਥੂ ਰਾਮ ਗੋਡਸੇ ਆਰ ਐਸ਼ ਐਸ਼ ਦਾ ਸਿਪਾਹ-ਸਲਾਰ, ਦੋਵਾਂ ਦੇ ਸਿਰ ਦੀ ਟੋਪੀ ਹਿੰਦੂ ਰਾਸ਼ਟਰਵਾਦ ਦੀ ਸੀ। ਹਾਂ! ਗਾਂਧੀ ਜੀ ਦੇ ਕਤਲ ਦਾ ਪਰਛਾਵਾਂ ਸੈਂਕੜੇ ਮੀਲ ਦੂਰ ਤੇ ਆਰ ਐਸ਼ ਐਸ਼ ਦੇ ਅਸਰ ਵਾਲੇ ਸ਼ਹਿਰ ਪੂਨੇ ਵਿਚ ਜ਼ਰੂਰ ਮਾੜਾ ਜਿਹਾ ਪਿਆ ਸੀ। ਉਥੇ ਮੁਸਲਮਾਨਾਂ ਉਤੇ ਹਮਲਾ ਹੋਇਆ ਪਰ ਜਦੋਂ ਰੇਡੀਓ ਤੋਂ ਅਨਾਊਂਸ ਹੋ ਗਿਆ ਕਿ ਗਾਂਧੀ ਨੂੰ ਕਤਲ ਕਰਨ ਵਾਲਾ ਹਿੰਦੂ ਬ੍ਰਾਹਮਣ ਹੈ ਤਾਂ ਹਮਲਾ ਰੋਕ ਦਿੱਤਾ ਗਿਆ। ਫਿਰ ਗੋਡਸੇ ਨਾਲ ਸੰਬੰਧਤ ਬ੍ਰਾਹਮਣਾਂ ਦੇ ਘਰਾਂ ਉਤੇ ਵੀ ਹਮਲੇ ਹੋਏ ਜੋ ਪੁਲਿਸ ਨੇ ਛੇਤੀ ਹੀ ਕੰਟਰੋਲ ਵਿਚ ਲੈ ਆਂਦੇ ਤੇ ਉਨ੍ਹਾਂ ਦੇ ਨੁਕਸਾਨੇ ਘਰਾਂ ਦਾ ਮੁਆਵਜ਼ਾ ਸਰਕਾਰ ਨੇ ਤੁਰੰਤ ਦੇ ਦਿੱਤਾ। ਬੱਸ! ਇੰਨੀ ਕੁ ਹੀ ਧਰਤੀ ਕੰਬੀ ਸੀ!

ਇਨਸਾਫ ਲਈ ਦਹਾਕਿਆਂ ਤੱਕ ਦਰ-ਬ-ਦਰ ਨਹੀਂ ਸੀ ਹੋਣਾ ਪਿਆ। ਦਰਅਸਲ ਉਸ ਵੱਡੇ ਦਰਖ਼ਤ ਦੇ ਡਿੱਗਣ ਨਾਲ ਉਸ ਵਕਤ ਦੀ ਨਹਿਰੂ-ਪਟੇਲ ਦੀ ਸਰਕਾਰ ਅੰਦਰੋਗਤੀ ਸੁੱਖ ਦਾ ਸਾਹ ਮਹਿਸੂਸ ਕਰਦੀ ਸੀ, ਕਿਉਂਕਿ ਪਟੇਲ ਵਰਗਾ ਤੁਅਸਬੀ ਕੱਟੜ ਹਿੰਦੂ ਗਾਂਧੀ ਦੇ ਹੁੰਦਿਆਂ ਹੈਦਰਾਬਾਦ ਦੇ ਨਿਜ਼ਾਮ ਉਤੇ ਹਮਲਾ ਕਰਨ ਵਿਚ ਸ਼ਾਇਦ ਕੁਝ ਔਖ ਮਹਿਸੂਸ ਕਰਦਾ ਸੀ। ਬਾਅਦ ਵਿਚ ਉਹਨੇ ਪੁਲਿਸ ਐਕਸ਼ਨ ਦੇ ਨਾਂ ਹੇਠ ਫੌਜ ਤੋਂ ਕਰਵਾਈ ਕਰਵਾ ਕੇ ਇਕ ਲੱਖ ਮੁਸਲਮਾਨ ਕਤਲ ਕਰਵਾਇਆ। ਉਦੋਂ ਵੀ ਮੁਸਲਮਾਨ ਬੀਬੀਆਂ ਨਾਲ ਸਮੂਹਿਕ ਬਲਾਤਕਾਰ ਹੋਏ। ਮੁਸਲਮਾਨਾਂ ਦੇ ਪਿੰਡਾਂ ਦੇ ਪਿੰਡਾਂ ਨੂੰ ਨਿਹੱਥਾ ਕਰ ਕੇ ਮਾਰ ਮੁਕਾਇਆ। ਅੱਜ ਤੱਕ ਭਰਤੀ ਸਟੇਟ ਇਸ ਬਾਰੇ ਧੂੰਅ ਨਹੀਂ ਕੱਢਦੀ। ਤਾਂ ਹੀ ਤਾਂ ਨਰੇਂਦਰ ਮੋਦੀ ਦਾ ਹਰਮਨ ਪਿਆਰਾ ਹੈ ਇਹ ਪਟੇਲ ਜਿਹਦਾ ਸਟੀਲ ਦਾ ਬੁੱਤ ਉਹ ਸਭ ਤੋਂ ਵੱਡਾ ਅਤੇ ਉਚਾ ਬਣਾ ਕੇ ਇਹ ਦੱਸਣਾ ਚਾਹੁੰਦਾ ਕਿ ਭਾਰਤ ਵਿਚ ਘੱਟ-ਗਿਣਤੀ ਦਾ ਸਰਬ-ਨਾਸ਼ ਕਰਨ ਵਾਲਿਆਂ ਦੇ ਰੁਤਬੇ ਇੰਨੇ ਹੀ ਉਚੇ ਹਨ।

ਸਿੱਖਾਂ ਪ੍ਰਤੀ ਇਸ ਪਟੇਲ ਦੇ ਵਿਚਾਰ ਕਿਹੋ ਜਿਹੇ ਸਨ, ਉਸ ਬਾਰੇ ਪਤਾ ਤਾਂ ਉਹਦੇ ਉਸ ਸਰਕਾਰੀ ਪੱਤਰ (ਜੋ 10 ਅਕਤੂਬਰ 1947 ਨੂੰ ਬਤੌਰ ਭਾਰਤ ਦੇ ਗ੍ਰਹਿ ਮੰਤਰੀ ਉਹਨੇ ਪੰਜਾਬ ਸਰਕਾਰ ਨੂੰ ਲਿਖਿਆ), ਤੋਂ ਸਹਿਜੇ ਹੀ ਲੱਗ ਜਾਂਦਾ ਹੈ। ਇਸ ਪੱਤਰ ਦੀ ਇਬਾਰਤ ਇਹ ਹੈ: “ਸਿੱਖ ਸਮੁੱਚੇ ਤੌਰ ‘ਤੇ ਜਮਾਂਦਰੂ ਫਸਾਦੀ ਤੇ ਜਰਾਇਮ-ਪੇਸ਼ਾ ਲੋਕ ਹਨ ਤੇ ਇਹ ਸੂਬੇ ਦੇ ਅਮਨ-ਪਸੰਦ ਹਿੰਦੂਆਂ ਲਈ ਖ਼ਤਰੇ ਭਰੀ ਵੰਗਾਰ ਬਣੇ ਹੋਏ ਹਨ। ਡਿਪਟੀ ਕਮਿਸ਼ਨਰ ਇਨ੍ਹਾਂ ਵਿਰੁੱਧ ਵਿਸ਼ੇਸ਼ ਸਾਧਨ ਅਪਨਾਉਣ। ਸਿੱਖਾਂ ਵਿਚ ਬੇਕਾਨੂੰਨੀ ਦੇ ਰਾਹ ਵਾਲੀਆਂ ਉਨ੍ਹਾਂ ਦੀਆਂ ਉਹ ਜਮਾਂਦਰੂ ਪ੍ਰਬਲ ਰੁਚੀਆਂ ਹਨ, ਇਨ੍ਹਾਂ ਦਾ ਝੁਕਾਅ ਇਸਤਰੀ-ਹਰਨ ਅਤੇ ਲੁੱਟ-ਮਾਰ ਵਾਲਾ ਹੈ।”

ਕਿੱਡੇ ਵੱਡੇ ਅਕ੍ਰਿਤਘਣ ਨਿਕਲੇ ਇਹ ਭਾਰਤੀ ਲੀਡਰ! ਅਜੇ ਤਾਂ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਦੀਆਂ ਹਰਨ ਕੀਤੀਆਂ ਇਸਤਰੀਆਂ, ਆਪਣੀ ਜਾਨ ਜੋਖਮ ਵਿਚ ਪਾ ਕੇ ਬਾਇਜ਼ਤ ਘਰੋ-ਘਰੀ ਪਹੁੰਚਾਈਆਂ, ਉਨ੍ਹਾਂ ਹੀ ਸਿੱਖਾਂ ਉਤੇ ਆਜ਼ਾਦ ਹੁੰਦਿਆਂ ਸਾਰ ਇਹ ਝੂਠੀਆਂ ਤੋਹਮਤਾਂ ਲਾਉਣ ਲੱਗ ਪਏ ਕਿ ਇਹ ਜਮਾਂਦਰੂ ਇਸਤਰੀ-ਹਰਨ ਵੱਲ ਝੁਕਾਅ ਰੱਖਦੇ ਹਨ। ਹੜਦੂ-ਲਾਹਣਤ ਇਹੋ ਜਿਹੀ ਕੌਮ ਦੇ ਲੀਡਰਾਂ ਦਾ ਜਿਹੜੇ ਸੱਚ ਨੂੰ ਅੱਖੋਂ ਪਰੋਖੇ ਕਰ ਕੇ ਨਫ਼ਰਤ ਫੈਲਾਉਣ ਤੇ ਹਰਮਿੰਦਰ ਸਾਹਿਬ ਵਰਗੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਦੇ ਖ਼ਜ਼ਾਨੇ ਉਤੇ ਫੌਜੀ ਹਮਲਾ ਕਰਾਉਣ! ਤੇ ਫ਼ਿਰ ਸਿੱਖ ਨਸਲਕੁਸ਼ੀ ਦੀ ਹਮਾਇਤ ਇਹ ਕਹਿ ਕੇ ਕਰਨ ਕਿ ‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ।’


02/11/13)
ਜਸਵੰਤ ਸਿੰਘ ‘ਅਜੀਤ’

ਰਾਹੁਲ ਗਾਂਧੀ ਦਾ ਨਿਜੀ ਦਰਦ ਬਨਾਮ ਸਿੱਖ ਜਗਤ ਦੀ ਸਾਂਝੀ ਪੀੜਾ
ਨੇੜ ਭਵਿਖ ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਕਾਂਗ੍ਰਸ ਪਾਰਟੀ ਦੇ ਪ੍ਰਚਾਰ ਲਈ ਮੱਧ ਪ੍ਰਦੇਸ਼ ਦੇ ਕੀਤੇ ਗਏ ਆਪਣੇ ਦੌਰੇ ਦੌਰਾਨ ਕਾਂਗ੍ਰਸੀ ਨੇਤਾ ਰਾਹੁਲ ਗਾਂਧੀ ਵਲੋਂ ਮਤਦਾਤਾਵਾਂ ਦਾ ਭਾਵਨਾਤਮਕ ਸ਼ੋਸ਼ਣ ਕਰਨ ਦੇ ਉਦੇਸ਼ ਨਾਲ ਆਪਣੀ ਦਾਦੀ (ਇੰਦਰਾ ਗਾਂਧੀ) ਅਤੇ ਪਿਤਾ (ਰਾਜੀਵ ਗਾਂਧੀ) ਦੀ ਹਤਿਆ ਦਾ ਜ਼ਿਕਰ ਕਰਦਿਆਂ, ਆਪਣਾ ਨਿਜੀ ਦਰਦ ਪ੍ਰਗਟ ਕਰ, ਜੋ ਅਥਰੂ ਵਹਾਏ ਗਏ, ਉਨ੍ਹਾਂ ਪੁਰ ਟਿੱਪਣੀ ਕਰਦਿਆਂ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਦਾਦੀ ਅਤੇ ਪਿਤਾ ਦੀ ਹਤਿਆ ਨਾਲ ਪੈਦਾ ਹੋਏ ਆਪਣੇ ਦਰਦ ਪੁਰ ਤਾਂ ਅਥਰੂ ਵਹਾ ਲਏ, ਪ੍ਰੰਤੂ ਆਪਣੀ ਦਾਦੀ ਵਲੋਂ ਸ੍ਰੀ ਦਰਬਾਰ ਸਾਹਿਬ ਪੁਰ ਟੈਂਕਾਂ ਨਾਲ ਲੈਸ ਫੌਜਾਂ ਚੜ੍ਹ ਦਰਬਾਰ ਸਾਹਿਬ ਪੁਰ ਗੋਲੀਆਂ ਚਲਵਾ ਉਸਦੀਆਂ ਦੀਵਾਰਾਂ ਨੂੰ ਛਲਨੀ ਕਰ, ਸ੍ਰੀ ਅਕਾਲ ਤਖਤ ਨੂੰ ਢਾਹ ਢੇਰੀ ਕਰਵਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਣ ਲਈ ਦਰਬਾਰ ਸਾਹਿਬ ਵਿਖੇ ਜੁੜੀਆਂ ਹਜ਼ਾਰਾਂ ਬੇਗੁਨਾਹ ਸਿੱਖ-ਸੰਗਤਾਂ ਦਾ ਕਤਲ ਕਰਵਾ, ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਤੇ ਅਸਹਿ ਸੱਟ ਮਾਰੇ ਜਾਣ ਅਤੇ ਆਪਣੇ ਪਿਤਾ ਵਲੋਂ ਨਵੰਬਰ-84 ਵਿੱਚ ਦੇਸ਼ ਭਰ ਵਿੱਚ ਮਾਰੇ ਗਏ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਹੋਏ ਕਤਲ, ਉਨ੍ਹਾਂ ਦੀ ਅਰਬਾਂ ਰੁਪਏ ਦੀ ਲੁਟੀ ਤੇ ਸਾੜੀ ਗਈ ਜਾਇਦਾਦ ਨੂੰ, ਇਹ ਆਖ, ਕਿ ‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ’, ਜਾਇਜ਼ ਠਹਿਰਾਏ ਜਾਣ ਦੇ ਕੀਤੇ ਗਏ ਗੁਨਾਹ ਪੁਰ ਪਸ਼ਚਾਤਾਪ ਕਰ, ਦੋ ਅਥਰੂ ਤਕ ਬਹਾਏ ਜਾਣ ਦੀ ਲੋੜ ਨਹੀਂ ਸਮਝੀ। ਜਿਸ ਕਾਰਣ ਹਰ ਸਿੱਖ ਵਲੋਂ ਇਹ ਸੁਆਲ ਉਠਾਇਆ ਜਾਣਾ ਸੁਭਾਵਕ ਹੈ ਕਿ ਕੀ ਸਿੱਖ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਦੀ ਜਦੋਜਹਿਦ ਵਿੱਚ ਅਤੇ ਅਜ਼ਾਦੀ ਤੋਂ ਬਾਅਦ ਦੇਸ਼ ਪੁਰ ਹੋਣ ਵਾਲੇ ਹਰ ਹਮਲੇ ਤੋਂ ਦੇਸ਼ ਦੀ ਰਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਦੇਸ਼ ਦੇ ਸਨਮਾਨਤ ਨਾਗਰਕ ਨਹੀਂ ਹਨ? ਕੀ ਉਨ੍ਹਾਂ ਦੀ ਪੀੜਾ, ਪੀੜਾ ਨਹੀਂ? ਰਾਹੁਲ ਗਾਂਧੀ ਨੂੰ ਆਪਣਾ ਨਿਜੀ ਦਰਦ ਤਾਂ ਮਹਿਸੂਸ ਹੋਇਆ, ਪ੍ਰੰਤੂ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਹੋਏ ਕਤਲ ਦਾ ਜੋ ਦਰਦ ਸਿੱਖ ਜਗਤ ਬੀਤੇ 29 ਵਰ੍ਹਿਆਂ ਤੋਂ ਆਪਣੇ ਪਿੰਡੇ ਹੰਡਾ ਰਿਹਾ ਹੈ, ਉਸਦਾ ਉਸਨੂੰ ਅਹਿਸਾਸ ਤਕ ਨਹੀਂ।
ਇਨ੍ਹਾਂ ਹੀ ਰਾਜਸੀ ਮਾਹਿਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਦੇ ਭਵਿਖ ਦੇ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਨਰੇਂਦਰ ਮੋਦੀ ਅਤੇ ਉਸਦੇ ਹੋਰ ਆਗੂਆਂ ਵਲੋਂ ਰਾਹੁਲ ਗਾਂਧੀ ਦੇ ਉਪ੍ਰੋਕਤ ਮੁੱਦੇ ਨਾਲ ਸਬੰਧਤ ਬਿਆਨ ਨੂੰ ੳਛਾਲ, ਨਵੰਬਰ-84 ਦੇ ਸਿੱਖ ਕਤਲੇ-ਏ-ਆਮ ਦੀ ਚਰਚਾ ਛੇੜ ਸਿੱਖਾਂ ਦੀਆਂ ਜ਼ਖਮੀ ਭਾਵਨਾਵਾਂ ਨੂੰ ਕੁਰੇਦਣ ਦੀ ਕੌਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਪ੍ਰੰਤੂ ਉਨ੍ਹਾਂ ਵਲੋਂ ਇਸ ਗਲ ਦਾ ਜ਼ਿਕਰ ਤਕ ਨਹੀਂ ਕੀਤਾ ਜਾ ਰਿਹਾ ਹੈ ਕਿ ‘ਪੀ ਐਮ ਇਨ ਵੇਟਿੰਗ’ ਦੀ ਸੂਚੀ ਵਿੱਚ ਰਹੇ, ਉਨ੍ਹਾਂ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਆਪ ਬੜੇ ਮਾਣ ਨਾਲ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ, ਭਾਜਪਾ ਨੇ ਹੀ ਦਬਾਉ ਬਣਾ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਸੀ, ਜਿਸ ਕਾਰਣ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਪੁਰ ਹੀ ਡੂੰਘੀ ਸੱਟ ਵਜੀ, ਸਗੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਉਥੇ ਪੁਜੀਆਂ ਹੋਈਆਂ ਅਨਗਿਣਤ ਬੇਗੁਨਾਹ ਸਿੱਖ-ਸੰਗਤਾਂ ਵੀ ਸ਼ਹੀਦ ਹੋ ਗਈਆਂ। ਇਸ ਗੁਨਾਹ ਲਈ ਨਾ ਤਾਂ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਅਤੇ ਨਾ ਹੀ ਭਾਜਪਾ ਦੇ ਨੇਤਾਵਾਂ ਵਲੋਂ ਹੀ ਪਸ਼ਚਾਤਾਪ ਕੀਤਾ ਗਿਆ। ਇਸਦੇ ਨਾਲ ਹੀ ਇਹ ਸਵਾਲ ਵੀ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਸਿੱਖਾਂ ਪ੍ਰਤੀ ਹੇਜ ਜਤਾਣ ਵਾਲੀ ਭਾਜਪਾ ਦੇ ਸੱਤਾ ਅਧੀਨ ਰਾਜ ਗੁਜਰਾਤ, ਜਿਸਦਾ ਮੁੱਖ ਮੰਤਰੀ ਆਪ ਨਰੇਂਦਰ ਮੋਦੀ ਹੈ, ਵਿੱਚ ਕਈ ਦਹਾਕਿਆਂ ਤੋਂ ਵਸੇ ਚਲੇ ਆ ਰਹੇ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਨਾ ਤਾਂ ਉਨ੍ਹਾਂ ਦੀ ਫਰਿਆਦ ਸੁਣੀ ਜਾ ਰਹੀ ਹੈ ਅਤੇ ਨਾ ਹੀ ਆਪਣੇ ਭਾਗੀਦਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੀ ਗਲ। ਇਥੋਂ ਤਕ ਕਿ ਹਾਈ ਕੋਰਟ ਵਲੋਂ ਉਨ੍ਹਾਂ ਦੇ ਹੱਕ ਵਿੱਚ ਦਿੱਤੇ ਗਏ ਹੋਏ ਫੈਸਲੇ ਨੂੰ ਵੀ ਸਵੀਕਾਰ ਨਹੀਂ ਕੀਤਾ ਜਾ ਰਿਹਾ। ਗੁਜਰਾਤ ਤੋਂ ਉਜਾੜੇ ਜਾ ਰਹੇ ਇਨ੍ਹਾਂ ਸਿੱਖ ਕਿਸਾਨਾਂ ਦੇ ਨਾਲ ਭਾਜਪਾ ਦੇ ਕਿਸੇ ਵੀ ਨੇਤਾ ਦਾ ਖੜਿਆਂ ਹੋਣਾ ਤਾਂ ਦੂਰ ਰਿਹਾ, ਕਿਸੇ ਭਾਜਪਾਈ ਨੇ ਉਨ੍ਹਾਂ ਪ੍ਰਤੀ ਹਮਦਰਦੀ ਦੇ ਦੋ ਸ਼ਬਦ ਤਕ ਕਹਿਣਾ ਵੀ ਤਕ ਜ਼ਰੂਰੀ ਨਹੀਂ ਸਮਝਿਆ। ਕੀ ਇਸ ਨਾਲ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਨਹੀਂ ਆਉਂਦੀ ਕਿ ਹਰ ਰਾਜਸੀ ਪਾਰਟੀ, ਭਾਵੇਂ ਕਾਂਗ੍ਰਸ ਹੋਵੇ ਜਾਂ ਭਾਜਪਾ ਜਾਂ ਫਿਰ ਕੋਈ ਹੋਰ, ਦੇ ਸਾਹਮਣੇ ਆਪੋ-ਆਪਣਾ ਰਾਜਨੀਤਕ ਸਵਾਰਥ ਹੈ। ਜਿਸਨੂੰ ਪੂਰਿਆਂ ਕਰਨ ਲਈ, ਉਨ੍ਹਾਂ ਦੇ ਨੇਤਾ ਆਮ ਸਿੱਖਾਂ ਦੀਆਂ ਭਾਵਨਾਵਾਂ ਦਾ ਸ਼ੌਸ਼ਣ ਕਰਨ ਦੇ ਉਦੇਸ਼ ਨਾਲ ਸਿੱਖ ਆਗੂਆਂ ਦੇ ਹੱਥ ਲਾਲੀ ਪਾਪ ਪਕੜਾ ਉਨ੍ਹਾਂ ਨੂੰ ਖ੍ਰੀਦ ਲੈਂਦੇ ਹਨ। ਸ਼ਾਇਦ ਜਨ-ਦਰਦ ਨੂੰ ਮਹਿਸੂਸ ਕਰਨ ਦੀ ਸਾਰਿਆਂ ਦੇ ਅੰਦਰ ਦੀ ਆਤਮਾ ਦਮ ਤੋੜ ਗਈ ਹੋਈ ਹੈ, ਸ਼ਾਇਦ ਇਸੇ ਕਾਰਣ ਹੀ ਕਿਸੇ ਦੇ ਵੀ ਦਿੱਲ ਨੂੰ ਲੋਕ-ਦਰਦ ਦੀਆਂ ਚੀਸਾਂ ਨਹੀਂ ਝੰਜੋੜੀਆਂ। ਇਹੀ ਕਾਰਣ ਹੈ ਕਿ ਅੱਜ ਕਿਸੇ ਦੇ ਸਾਹਮਣੇ ਵੀ ਜਨਹਿਤ ਦਾ ਮੁੱਦਾ ਨਹੀਂ ਰਹਿ ਗਿਆ ਹੋਇਆ। ਜੇ ਕਿਸੇ ਪਾਰਟੀ ਦੇ ਸਾਹਮਣੇ ਕੋਈ ਮੁੱਦਾ ਹੈ ਤਾਂ ਕੇਵਲ ਇਹ ਕਿ ਕਿਸ ਤਰ੍ਹਾਂ ਆਮ ਲੋਕਾਂ ਦਾ ਸ਼ੋਸ਼ਣ ਕਰ ਉਨ੍ਹਾਂ ਦੀਆਂ ਜ਼ਖਮੀ ਭਾਵਨਾਵਾਂ ਦੀ ਅੱਗ ਪੁਰ ਆਪਣੇ ਰਾਜਸੀ ਸਵਾਰਥ ਦੀਆਂ ਰੋਟੀਆਂ ਸੇਕੀਆਂ ਜਾਣ।
ਲਓ ਜੀ, ਮੁੜ ਆ ਗਿਐ ਜੇ ਨਵੰਬਰ! : ਹਮੇਸ਼ਾਂ ਵਾਂਗ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ, ਰੋਸ ਮਾਰਚ ਤੇ ਪ੍ਰਦਰਸ਼ਨ ਕੀਤੇ ਅਤੇ ਮੰਗ ਪਤ੍ਰ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਕੁੱਝ ਸੰਸਥਾਵਾਂ ਵਲੋਂ ਨਵੰਬਰ-84 ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਯਾਦ ਕਰਨ ਲਈ ਸ਼ਰਧਾਂਜਲੀ ਸਮਾਗਮ ਤੇ ਸ਼ੋਕ ਸਭਾਵਾਂ ਦੇ ਆਯੋਜਨ ਵੀ ਹੋ ਰਹੇ ਹਨ ਅਤੇ ਕੁੱਝ ਸੰਸਥਾਵਾਂ ਅਜਿਹੀਆਂ ਵੀ ਹਨ, ਜੋ ਨਵੰਬਰ-84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਨਾ ਮਿਲਣ ਦੇ ਕਾਰਣਾਂ ਦੀ ‘ਖੋਜ’ ਕਰਨ ਲਈ ਹਰ ਸਾਲ ਵਾਂਗ ‘ਸੈਮੀਨਾਰ’ ਵੀ ਆਯੋਜਿਤ ਕਰ ਰਹੀਆਂ ਹਨ।
ਦੁਖਦਾਈ ਗਲ ਤਾਂ ਇਹ ਹੈ ਕਿ ਬੀਤੇ ਸਤਾਈ ਵਰ੍ਹਿਆਂ ਤੋਂ ਇਹ ਇੱਕ ਰਸਮ ਜਿਹੀ ਬਣੀ ਚਲੀ ਆ ਰਹੀ ਹੈ ਕਿ ਜਦੋਂ ਵੀ ਨਵੰਬਰ ਦੇ ਮਹੀਨੇ ਦੀ ਅਰੰਭਤਾ ਹੋਵੇ ਜਾਂ ਚੋਣਾਂ ਦਾ ਮੌਕਾ ਬਣੇ, ਪ੍ਰੈਸ ਕਾਨਫ੍ਰੰਸਾਂ ਕਰ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰੋ, ਦੋਸ਼ੀਆਂ ਨੂੰ ਅਜੇ ਤਕ ਸਜ਼ਾ ਨਾ ਮਿਲ ਪਾਣ ਤੇ ਮਗਰਮੱਛੀ ਅਥਰੂ ਵਹਾਉ, ਕਾਂਗ੍ਰਸ ਨੂੰ ਦੋਸ਼ੀ ਗਰਦਾਨ ਕੇ ਕੋਸੋ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ, ਪ੍ਰਧਾਨ ਮੰਤ੍ਰੀ ਤੇ ਕਦੀ ਮਨੁਖੀ ਅਧਿਕਾਰ ਕਮਿਸ਼ਨ ਅਤੇ ਚੀਫ਼ ਜਸਟਿਸ ਤਕ ਨੂੰ ਮੰਗ-ਪਤ੍ਰ ਦੇ ਕੇ, ਆਪਣੇ ਆਪਨੂੰ ਪੀੜਤਾਂ ਦੇ ‘ਸੱਚੇ’ ਹਮਦਰਦ ਹੋਣ ਦਾ ਅਹਿਸਾਸ ਕਰਵਾਉ। ਜੇ ਹੋਰ ਵੀ ਕੁੱਝ ਕਰਨਾ ਹੋਵੇ ਤਾਂ ਕੈਂਡਲ ਅਤੇ ਰੋਸ ਮਾਰਚ ਹੀ ਕਰ ਲਉ, ਭਾਵੇਂ ਇਨ੍ਹਾਂ ਵਿੱਚ ਸ਼ਮਾਲ ਹੋਣ ਲਈ ਇਸਤਰ੍ਹਾਂ ਸਜ-ਧੱਜ ਕੇ ਪੁਜੋ, ਜਿਵੇਂ ਤੁਸੀਂ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹੋ। ਫੋਟੋ ਖਿਚਵਾਉਣ ਲਈ ਇੱਕ-ਦੂਜੇ ਨੂੰ ਧੱਕੇ ਮਾਰ ਅੱਗੇ ਵਧੋ, ਇਨਸਾਫ਼ ਦਾ ਵਾਸਤਾ ਪਾ, ਬੰਦ ਦੇ ਸਦੇ ਦੇਵੋ, ਅਰਦਾਸ ਕਰ ਸ਼ਰਧਾਂਜਲੀ ਭੇਂਟ ਕਰੋ। ਫਿਰ ਆਪਣੇ ਫ਼ਰਜ਼ ਦੀ ਪੂਰਤੀ ਹੋ ਗਈ ਮੰਨ, ਏਅਰਕੰਡੀਸ਼ੰਡ ਕੋਠੀਆਂ ਜਾਂ ਦਫ਼ਤਰਾਂ ਵਿੱਚ ਜਾ ਬਿਰਾਜੋ। ਫਿਰ ਜਦੋਂ ਕਦੀ ਕਿਸੇ ਚੋਣ ਦਾ ਬਿਗ਼ਲ ਵਜੇ, ਝਟ ਏਅਰਕੰਡੀਸ਼ੰਡ ਕੋਠੀਆਂ ਅਤੇ ਦਫ਼ਤਰਾਂ ਵਿਚੋਂ ਬਾਹਰ ਨਿਕਲ, ਉਨ੍ਹਾਂ (ਪੀੜਤਾਂ) ਦੇ ਦਰਵਾਜ਼ੇ ਤੇ ਪੁਜ ਹੱਥ ਬੰਨ੍ਹੀ ਖੜੇ ਹੋ ਜਾਉ। ਇਨਾਸਫ਼ ਨਾ ਮਿਲਣ ਦਾ ਵਾਸਤਾ ਪਾ ਅਤੇ ਇਨਸਾਫ਼ ਦੁਆਉਣ ਤਕ, ਆਰਾਮ ਨਾਲ ਨਾ ਬੈਠਣ ਦਾ ਲਾਰਾ ਲਾ, ਉਨ੍ਹਾਂ ਦਾ ਰਾਜਸੀ ਤੇ ਭਾਵਨਾਤਮਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿਉ।
ਲੋੜ ਹੈ ਇੱਕ ਕਮਸ਼ਿਨ ਦੀ: ਪੀੜਤਾਂ ਨੂੰ ਇਸ ਗਲ ਦਾ ਦੁੱਖ ਹੈ ਕਿ ਅਜੇ ਤਕ ਕਿਸੇ ਵਲੋਂ ਵੀ ਅਜਿਹੇ ਕਮਿਸ਼ਨ ਜਾਂ ਅਜਿਹੀ ਕਮੇਟੀ ਦਾ ਗਠਨ ਕਰਨ ਦੀ ਪਹਿਲ ਕਿਉਂ ਨਹੀਂ ਕੀਤੀ ਗਈ, ਜੋ ਇਸ ਗਲ ਦੀ ਜਾਂਚ-ਪੜਤਾਲ ਕਰੇ, ਕਿ ਪੀੜਤਾਂ ਦੀ ਮਦੱਦ ਕਰਨ ਦੇ ਨਾਂ ਤੇ ਜੋ ਕਮੇਟੀਆਂ ਹੋਂਦ ਵਿੱਚ ਆਈਆਂ ਸਨ, ਉਨ੍ਹਾਂ ਦੇ ਮੁੱਖੀਆਂ ਨੇ ਪੀੜਤਾਂ ਦੀ ਮਦੱਦ ਕਰਨ ਅਤੇ ਉਨ੍ਹਾਂ ਦੇ ਮੁੜ-ਵਸੇਬੇ ਵਿੱਚ ਭੂਮਿਕਾ ਅਦਾ ਕਰਨ ਦੇ ਨਾਂ ਤੇ ਅਪੀਲਾਂ ਅਤੇ ਦੇਸ਼-ਵਿਦੇਸ਼ ਦੇ ਦੌਰੇ ਕਰ, ਦੂਰ-ਦੁਰਾਡੇ ਵਸਦੇ ਸਿੱਖਾਂ ਦਾ ਭਾਵਨਾਤਮਕ ਸ਼ੋਸ਼ਣ ਕਰ, ਉਨ੍ਹਾਂ ਪਾਸੋਂ ਜੋ ਕਰੋੜਾਂ ਰੁਪਏ ਦੇ ਫੰਡ ਇਕਠੇ ਕੀਤੇ, ਉਨ੍ਹਾਂ ਦਾ ਕੀ ਬਣਿਆ ਹੈ? ਜਿਨ੍ਹਾਂ ਨੇ ਪੀੜਤ ਵਿਧਵਾਵਾਂ ਨੂੰ ਅਪਣੇ ਪੈਰਾਂ ਤੇ ਖੜਿਆਂ ਕਰ, ਆਤਮ-ਨਿਰਭਰ ਬਣਾਉਣ ਦੇ ਨਾਂ ਤੇ ਉਨ੍ਹਾਂ ਲਈ ਘਰੇਲੂ-ਉਦਯੋਗ ਸਥਾਪਤ ਕਰਨ ਅਤੇ ਉਨ੍ਹਾਂ ਨੂੰ ਸੀਣ-ਪਰੌਣ ਆਦਿ ਦਾ ਕੰਮ ਸਿਖਾਉਣ ਲਈ ਸਰਕਾਰ ਪਾਸੋਂ ਭਵਨ ਅਲਾਟ ਕਰਵਾਏ ਗਰਾਂਟਾਂ ਲਈਆਂ, ਸਰਕਾਰ ਤੇ ਆਮ ਸਿੱਖਾਂ ਪਾਸੋਂ ਲਖਾਂ ਰੁਪਏ ਦੇ ਫੰਡ ਅਤੇ ਮਸ਼ੀਨਾਂ ਤੇ ਹੋਰ ਸੰਦ ਆਦਿ ਲਏ? ਕਿਥੇ ਹਨ ਉਹ ਲੋਕੀਂ ਅਤੇ ਕਿਥੇ ਹਨ ਉਹ ਭਵਨ, ਮਸ਼ੀਨਾਂ, ਸੰਦ ਤੇ ਪੈਸੇ?
…ਅਤੇ ਅੰਤ ਵਿੱਚ: ਅਜ ਤਕ ਕਿਸੇ ਨੇ ਵੀ ਇਸ ਗਲ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਨਹੀਂ ਕੀਤੀ ਕਿ ਪੀੜਤਾਂ ਨੂੰ ਇਨਸਾਫ਼ ਨਾ ਮਿਲ ਪਾਣ ਲਈ ਕਿਤੇ ਉਹ ਲੋਕੀ ਹੀ ਤਾਂ ਜ਼ਿਮੇਂਦਾਰ ਨਹੀਂ, ਜੋ ਪ੍ਰਤੱਖ ਰੂਪ ਵਿੱਚ ਤਾਂ ਪੀੜਤਾਂ ਦੇ ਹਮਦਰਦ ਬਣਦੇ ਅਤੇ ਪਰਦੇ ਪਿੱਛੇ ਸਿੱਖ ਕਤਲੇਆਮ ਲਈ ਜ਼ਿਮੇਂਦਾਰ ਵਿਅਕਤੀਆਂ ਨਾਲ ਗੰਢ-ਤਰੁਪ ਕਰ, ਇੱਕ ਪਾਸੇ ਆਪਣੇ ਤੇ ਆਪਣੀਆਂ ਪਤਨੀਆਂ ਦੇ ਨਾਂ ਪਟਰੋਲ ਪੰਪ ਅਲਾਟ ਕਰਵਾਉਂਦੇ ਰਹੇ, ਗੁਨਾਹਗਾਰਾਂ ਦੀ ਮੱਦਦ ਨਾਲ ਜ਼ਮੀਨਾਂ ਤੇ ਕਬਜ਼ੇ ਕਰ, ਪਹਿਲਾਂ ਆਪਣੇ ਤੇ ਆਪਣੀਆਂ ਜ਼ਨਾਨੀਆਂ ਦੇ ਨਾਂ ਲਗਵਾਂਦੇ ਤੇ ਫਿਰ ਉਨ੍ਹਾਂ ਨੂੰ ਵੇਚ ਘਰ ਭਰਦੇ ਰਹੇ। ਦੂਜੇ ਪਾਸੇ ਪੀੜਤ ਗੁਆਹਵਾਂ ਦੇ ਕਤਲੇਆਮ ਦੇ ਦੋਸ਼ੀਆਂ ਨਾਲ ਸੌਦੇ ਕਰਵਾ, ਮੋਟੀਆਂ-ਮੋਟੀਆਂ ਦਲਾਲੀਆਂ ਵਸੂਲਦੇ ਰਹੇ। ਕੀ ਇਨ੍ਹਾਂ ਵਿਚੋਂ ਹੀ ਨਹੀਂ ਹਨ ਉਹ ਲੋਕੀ, ਜੋ ਹਰ ਵਰ੍ਹੇ ਨਵੰਬਰ ਆਉਂਦਿਆਂ ਹੀ, ਪੀੜਤਾਂ ਦੇ ਹਮਦਰਦ ਹੋਣ ਦਾ ਨਾਟਕ ਕਰ, ਬਿਆਨ ਦਾਗ, ਮੁਜ਼ਾਹਿਰੇ ਤੇ ਕੈਂਡਲ ਮਾਰਚ ਕਰ, ਇਨਸਾਫ ਦੁਆਉਣ ਦੇ ਲਾਰੇ ਲਾਉਣ ਲਈ ਸਰਗਰਮ ਹੋ ਜਾਂਦੇ ਹਨ?


01/11/13)
ਗੁਰਇੰਦਰ ਸਿੰਘ ਪਾਲ

ਸ: ਜਰਨੈਲ ਸਿੰਘ ਜੀ,

ਤੁਹਾਡਾ ਮੁੱਢਲਾ ਸਵਾਲ ਸੀ, “ਖ਼ਲਾਅ ਸਾਡੇ ਸਰੀਰ ਦਾ ਹਿੱਸਾ ਕਿਵੇਂ ਬਣਦਾ ਹੈ?”। ਇਸ ਦਾ ਜਵਾਬ ਮੈਂ 9 ਅਕਤੂਬਰ ਨੂੰ ਦੇ ਦਿੱਤਾ ਸੀ। ਖ਼ਲਾਅ ਦੇ ਅਰਥ (ਜੋ ਤੁਸੀਂ ਸਮਝਦੇ ਹੋ) ਦੇ ਆਧਾਰ `ਤੇ ਤੁਸੀਂ ਮੇਰੇ ਉਸ ਜਵਾਬ ਨਾਲ ਅਸਹਿਮਤੀ ਪ੍ਰਗਟਾਈ। 13 ਅਕਤੂਬਰ ਵਾਲੇ ਆਪਣੇ ਪੱਤਰ ਵਿੱਚ ਮੈਂ ਖ਼ਲਾਅ ਦੇ ਅਰਥ (ਜੋ ਮੈਂ ਸਮਝਦਾ ਹਾਂ) ਸਮੇਤ ਆਪਣਾ ਜਵਾਬ ਵਿਸਤਾਰ ਵਿੱਚ ਲਿਖਿਆ। ਇਹ ਜਵਾਬ ਮੈਂ ਦੁਬਾਰਾ 19 ਅਕਤੂਬਰ ਵਾਲੇ ਪੱਤਰ ਵਿੱਚ ਵੀ ਕੌਪੀ ਪੇਸਟ ਕੀਤਾ ਹੈ। ਪਰੰਤੂ ਮੇਰਾ ਜਵਾਬ ਤੁਹਾਡੇ ਅਨੁਸਾਰ ‘ਤਸੱਲੀਬਖ਼ਸ਼’ ਨਹੀਂ ਹੈ! ਤੁਸੀਂ ਆਪਣੇ 29 ਅਕਤੂਬਰ ਵਾਲੇ ਪੱਤਰ ਵਿੱਚ ਲਿਖਦੇ ਹੋ:

“……ਤੁਸੀਂ ਵੀ ਜਦੋਂ ਖ਼ਲਾਅ ਨੂੰ ਸਪੇਸ ਕਿਹਾ ਤਾਂ ਇਥੇ ਤਕ ਤਾਂ ਠੀਕ ਹੈ ਕਿਉਂਕਿ ਸਪੇਸ ਦਾ ਇੱਕ ਅਰਥ ਅਕਾਸ਼/ਪੁਲਾੜ/ਖ਼ਲਾਅ ਵੀ ਹੈ। ਪਰ ਜਦੋਂ ਤੁਸੀਂ ਸਪੇਸ ਦੇ ਬਾਕੀ ਅਰਥ (ਵਿਥ, ਦੂਰੀ) ਆਦਿ ਵੀ ਖ਼ਲਾਅ ਨਾਲ ਜੋੜਦੇ ਹੋ ਤਾਂ ਤੁਸੀਂ ਭਾਸ਼ਾ ਦੇ ਅਸੂਲ ਤੋੜਦੇ ਹੋ”। (ਨੋਟ:- ਤੁਹਾਡੇ ਇਸ ਬਿਆਨ ਤੋਂ ਇਹ ਤਾਂ ਸਪਸ਼ਟ ਹੈ ਕਿ ਤੁਸੀਂ ਮੰਨਦੇ ਹੋ ਕਿ ਅਕਾਸ਼, ਪੁਲਾੜ ਤੇ ਖ਼ਲਾਅ ਸਮਾਨਾਰਥਕ ਹਨ! !)

ਕਿਉਂਕਿ ਤੁਹਾਡੀ ‘ਤਸੱਲੀ’ ਨਾ ਹੋਣ ਦਾ ਮੂਲ ਕਾਰਣ ‘ਖ਼ਲਾਅ’ ਦੇ ਅਰਥ ਹੀ ਹਨ, ਇਸ ਵਾਸਤੇ ਮੈਂ ਆਪਣੇ 22 ਅਕਤੂਬਰ ਵਾਲੇ ਪੱਤਰ ਵਿੱਚ ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਵਿੱਚੋਂ ਕੁੱਝ ਇੱਕ ਸ਼ਬਦਾਂ ਦੇ ਅਰਥ ਲਿਖੇ, ਜਿਨ੍ਹਾਂ ਨੂੰ ਤੁਸੀਂ ਗਣਿਤ ਦਾ ਸਿਧਾਂਤ ਭਾਸ਼ਾ ਉੱਤੇ ਠੋਸਣ ਦੀ ‘ਦਲੀਲ’ ਦੇ ਕੇ ਰੱਦ ਕਰ ਦਿੱਤਾ! ਮੈਂ ਕੁੱਝ ਹੋਰ ਸ਼ਬਦਾਂ ਦੇ ਅਰਥ ਹੇਠਾਂ ਲਿਖ ਰਿਹਾ ਹਾਂ। ਮੇਰੀ ਆਪ ਨੂੰ ਇੱਕ ਵਾਰ ਫਿਰ ਬਿਨਤੀ ਹੈ ਕਿ ਆਪ ਇਨ੍ਹਾਂ ਅਤੇ 22 ਅਕਤੂਬਰ ਵਾਲੇ ਪੱਤਰ ਵਿੱਚ ਦਿੱਤੇ ਸ਼ਬਦ-ਅਰਥਾਂ ਨੂੰ ਨੇਕ ਨੀਯਤ ਨਾਲ ਵਿਚਾਰਨ ਦਾ ਕਸ਼ਟ ਕਰੋ।

ਅਵਕਾਸ਼: ਸੰ. ਜਗਾ, ਥਾਂ। ੨. ਆਕਾਸ਼। ੩. ਫ਼ਾਸਿਲਾ. ਅੰਤਰ. ਵਿੱਥ. ੪. ਵੇਲ੍ਹ। (ਇਹ ਅਰਥ ਭਾਈ ਕਾਨ੍ਹ ਸਿੰਘ ਜੀ ਦੇ ‘ਮਹਾਨ ਕੋਸ਼’ ਵਿੱਚੋਂ ਹਨ।)

ਸ਼ੂਨਯ: ਆਕਾਸ਼, ਅੰਤਰਿਕਸ਼…… (ਇਹ ਅਰਥ ਮੈਂ ‘ਸੰਸਕ੍ਰਿਤ ਦੇ ਵਿਹੜੇ ਵਿੱਚ ਵੜ’ ਕੇ ਸੰਸਕ੍ਰਿਤ ਸ਼ਬਦਕੋਸ਼ ਵਿੱਚੋਂ `ਚੋਰੀ’ ਕੀਤੇ ਹਨ!)

ਭਾਈ ਕਾਨ੍ਹ ਸਿੰਘ ਜੀ ਦੁਆਰਾ ਕੀਤੇ ਗਏ ਅੰਤਰਿਕਸ਼ ਦੇ ਅਰਥਾਂ ਵਿੱਚ ਇੱਕ ਅਰਥ ਆਕਾਸ਼ ਵੀ ਹੈ!

ਸੂਨ: ੩. ਸ਼ੂਨਯ, ਆਕਾਸ਼. ੬. ਖ਼ਾਲੀ।

(ਇਹ ਅਰਥ ਭਾਈ ਕਾਨ੍ਹ ਸਿੰਘ ਜੀ ਦੇ ‘ਮਹਾਨ ਕੋਸ਼’ ਵਿੱਚੋਂ ਹਨ।) ਇਨ੍ਹਾਂ ਅਰਥਾਂ ਤੋਂ ਨਿਰਸੰਦੇਹ ਸਪਸ਼ਟ ਹੈ ਕਿ ਸ਼ੂਨਯ ਤੇ ਆਕਾਸ਼ ਸਮਾਨਾਰਥਕ ਹਨ!

Vacuum: ਸ਼ੂਨਯ ਸਥਾਨ, ਆਕਾਸ਼. (ਇਹ ਅਰਥ ਮੈਂ ਅੰਗਰੇਜ਼ੀ-ਹਿੰਦੀ ਸ਼ਬਦਕੋਸ਼ ਵਿੱਚੋਂ `ਚੋਰੀ’ ਕੀਤੇ ਹਨ!) ਅੰਗਰੇਜ਼ੀ-ਪੰਜਾਬੀ ਸ਼ਬਦਕੋਸ਼ਾਂ ਵਿੱਚ vacuum ਦੇ ਅਰਥ ਲਿਖੇ ਹਨ: ਅਕਾਸ਼, ਖ਼ਲਾਅ, ਖ਼ਾਲੀ ਜਾਂ ਸੁੰਨ ਥਾਂ।

ਸ: ਜਰਨੈਲ ਸਿੰਘ ਜੀ, ਉਕਤ ਸ਼ਬਦ-ਅਰਥਾਂ ਨੂੰ ਪਹਿਲਾਂ ਵਾਂਗ ‘ਗਣਿਤ ਦਾ ਸਿਧਾਂਤ ਭਾਸ਼ਾ ਉੱਤੇ ਠੋਸਣ’ ਦਾ ਬਹਾਨਾ ਬਣਾ ਕੇ ਰੱਦ ਕਰਨ ਦੀ ਬਜਾਏ ਸੁਹਿਰਦਤਾ ਨਾਲ ਵਿਚਾਰਨ ਦੀ ਖੇਚਲ ਕਰਨਾ!

ਆਓ! ਹੁਣ ਥੋੜੀ ਵਿਚਾਰ ਤੁਹਾਡੇ 29 ਅਕਤੂਬਰ ਵਾਲੇ ਪੱਤਰ `ਤੇ ਵੀ ਕਰ ਲਈਏ:- ਤੁਸੀਂ ਲਿਖਦੇ ਹੋ:

“…ਕਿੰਨਾ ਚੰਗਾ ਹੁੰਦਾ ਜੇ ਤੁਸੀਂ ਕੋਈ ਮਿਸਾਲ ਦਿੰਦੇ ਜਿਥੋਂ ਇਹ ਸਾਬਤ ਹੁੰਦਾ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ”।

ਸ: ਜਰਨੈਲ ਸਿੰਘ ਜੀ, ਤੁਹਾਡੀ ਸੇਵਾ ਵਿੱਚ ਕੁੱਝ ਮਿਸਾਲਾਂ ਹਾਜ਼ਿਰ ਹਨ:

ਤੁਹਾਡੇ ਦਿੱਤੇ ‘ਖ਼ਲਾਅ’ ਦੇ ਅਰਥਾਂ ‘ਕਿਸੇ ਪਦਾਰਥ ਦੀ ਅਣਹੋਂਦ (Void or Vacuum)’ ਦੇ ਸੰਬੰਧ ਵਿੱਚ ਮੈਂ ਪੁੱਛਿਆ ਸੀ: 1. ਖ਼ਲਾਅ ਦਾ ਅਰਥ ਦੱਸਣ ਵਾਸਤੇ ਆਪ ਅੰਗਰੇਜ਼ੀ ਦੇ ਵਿਹੜੇ ਵਿੱਚ ਕਿਉਂ ਵੜ ਗਏ? 2. ਕੀ ਖ਼ਲਾਅ ਦੇ ਇਹ ਅਰਥ ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਵਿੱਚ ਮਿਲਦੇ ਹਨ? 3. ਖ਼ਲਾਅ ਕਿਸ ਬੋਲੀ ਦਾ ਲਫ਼ਜ਼ ਹੈ? 4. ਆਪ ਨੇ ਇਹ ਅਰਥ ਕਿਸ ਬੋਲੀ ਦੇ ਸ਼ਬਦਕੋਸ਼ ਵਿੱਚੋਂ `ਚੋਰੀ’ ਕੀਤੇ ਹਨ?

ਤੁਸੀਂ ਲਿਖਿਆ ਹੈ: “…ਸਿੱਖ ਮਾਰਗ ਦੇ ਪੰਨੇ………ਪੂਰਾ ਲੇਖ ਲਿਖ ਛੱਡਿਆ ਹੈ”। ਤੁਹਾਡੇ ਇਸ ‘ਤਰਕ-ਪੂਰਨ’ ਤੇ ‘ਦਲੀਲ-ਯੁਕਤ’ ‘ਕੀਮਤੀ’ ਕਥਨ ਨਾਲ ਸੰਬੰਧਿਤ ਮੇਰੇ ਸਵਾਲ ਸਨ: 5. …ਇਹ ਸਪਸ਼ਟ ਕਰਨ ਦੀ ਖੇਚਲ ਕਰੋਗੇ ਕਿ ਆਪ ਕਹਿਣਾ ਕੀ ਚਾਹੁੰਦੇ ਹੋ? 6. ਸਰਬ-ਪ੍ਰਮਾਣਿਤ ਸਿਧਾਂਤ ਕੀ ਹੁੰਦਾ ਹੈ? 7. ਤੁਸੀਂ ਕਿਸ ਸਰਬ-ਪ੍ਰਮਾਣਿਤ ਸਿਧਾਂਤ ਦੀ ਗੱਲ ਕਰ ਰਹੇ ਹੋ?

ਸ਼: ਜਰਨੈਲ ਸਿੰਘ ਜੀ, ਉਮੀਦ ਹੈ ਕਿ ਆਪ ਆਪਣੇ ‘ਅਦੁੱਤੀ ਗਿਆਨ’, ‘ਤਰਕ’ ਤੇ ‘ਦਲੀਲਾਂ’ ਦੀ ਹੋਰ ਧੂੜ ਉਡਾ ਕੇ ਪਾਠਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਬਜਾਏ ਉਕਤ ਸੱਤਾਂ ਸਵਾਲਾਂ ਦੇ ਸਿੱਧੇ, ਸੰਖੇਪ ਤੇ ਸਪਸ਼ਟ ਇਕ-ਸਤਰੀ ਜਵਾਬ ਦੇਣ ਦੀ ਕ੍ਰਿਪਾ ਕਰੋਗੇ! ਕ੍ਰਿਪਾ ਕਰਕੇ ਜਵਾਬ ‘ਸਮਝਾਉਣ’ ਦਾ ਕਸ਼ਟ ਨਾ ਕਰਨਾ!

ਮੇਰੇ ਪਿਛਲੇਰੇ ਪੱਤਰਾਂ ਵਿੱਚ ਪੁੱਛੇ ਗਏ ਸਵਾਲਾਂ ਵਿੱਚੋਂ ਕੁੱਝ ਇੱਕ ਮੈਂ ਦੁਬਾਰਾ ਲਿਖ ਰਿਹਾ ਹਾਂ:

ਆਪ ਨੇ ਆਪਣੇ 15 ਅਕਤੂਬਰ ਵਾਲੇ ਪੱਤਰ ਵਿੱਚ ਲਿਖਿਆ ਸੀ: “ਗੁਰੂ ਗਰੰਥ ਸਾਹਿਬ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਸਾਡੇ ਸਰੀਰ ਦਾ ਅਕਾਰ ਪੰਜ ਤੱਤਾਂ ਨੂੰ ਮਿਲਾ ਕੇ ਬਣਦਾ ਹੈ”। ਇਸ ਸੰਬੰਧ ਵਿੱਚ ਆਪ ਨੇ ਹੇਠ ਲਿਖੀਆਂ ਕੁਛ ਅੱਧੀਆਂ ਅਧੂਰੀਆਂ ਤੁਕਾਂ ਦਾ ਹਵਾਲਾ ਵੀ ਦਿੱਤਾ ਸੀ:

ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਮ: ੩

ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ॥ ਕਬੀਰ ਜੀ

ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ॥ ਮ: ੧

ਪੰਚ ਤਤ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੇ॥ ਮ: ੩

17 ਅਕਤੂਬਰ ਵਾਲੇ ਮੇਰੇ ਪੱਤਰ `ਚ ਹੇਠ ਲਿਖੇ ਸਵਾਲ ਸਨ:

1. ਇਨ੍ਹਾਂ ਤੁਕਾਂ ਦੇ ਅਰਥ ਦੱਸਦੇ ਹੋਏ ਇਹ ਸਪਸ਼ਟ ਕਰਨਾ ਕਿ: 2. ਇਨ੍ਹਾਂ ਤੁਕਾਂ ਵਿੱਚ ਆਏ ਪੰਜ ਤੱਤ ਅਤੇ ਉਨ੍ਹਾਂ ਦੇ ਨਾਮ ‘ਸਿਰਫ਼’ ਜ਼ਿਕਰ ਹੈ ਜਾਂ ਫਿਰ ਇਹ ਗੁਰਮਤਿ ਦਾ ਸਿੱਧਾਂਤ ਹਨ? 3. ਤੁਹਾਡੀ ਜਾਣਕਾਰੀ ਮੁਤਾਬਿਕ ‘ਆਕਾਸਾ’ ਦੇ ਕੀ ਅਰਥ ਹਨ? 4. ਕੀ ਆਕਾਸ ਖ਼ਲਾਅ ਦਾ ਸਮਾਨਾਰਥਕ ਨਹੀਂ ਹੈ? 5. ਆਕਾਸ ਸਾਡੇ ਸਰੀਰ ਦਾ ਹਿੱਸਾ ਕਿਵੇਂ ਬਣਦਾ ਹੈ? 6. ‘ਸਹਾਇਕ ਤੱਤ’ ਕੀ ਹੁੰਦਾ ਹੈ? ਕੀ ਤੁਸੀਂ ‘ਆਕਾਸਾ’ ਨੂੰ ‘ਸਹਾਇਕ ਤੱਤ’ ਸਮਝਦੇ ਹੋ? 7. ਕੀ ਤੁਸੀਂ ਆਕਾਸ਼ ਤੇ ਜੋਤ ਨੂੰ ਇੱਕ ਹੀ ਸਮਝਦੇ ਹੋ?

ਸ: ਜਰਨੈਲ ਸਿੰਘ ਜੀ, ਜੇ ਆਪ ਉਪਰੋਕਤ ਸਵਾਲਾਂ ਦੇ ਜਵਾਬ ਦੇਣਾ ਚਾਹੋ ਤਾਂ ਸਿੱਧੇ, ਸੰਖੇਪ ਤੇ ਸਪਸ਼ਟ ਜਵਾਬ ਦੇਣਾ! ‘ਸਮਝਾਉਣ’ ਵਾਸਤੇ ਆਪਣੀ ਅਦੁੱਤੀ ਤੇ ਬਹੁਮੁੱਲੀ ਗਿਆਨ-ਊਰਜਾ ਅਤੇ ਕੀਮਤੀ ਸਮਾਂ ਨਸ਼ਟ ਨਾ ਕਰਨਾ, ਕਿਉਂਕਿ ਜਿਸ ਤਰਕ, ਦਲੀਲ ਅਤੇ ਉਦ੍ਹਾਰਨਾਂ ਨਾਲ ਆਪ ‘ਸਮਝਾਉਂਦੇ’ ਹੋ, ਉਹ ਮੇਰੀ ਤੁੱਛ ਜਿਹੀ ਸਮਝ ਦੀ ਪਕੜ ਤੋਂ ਬਾਹਰ ਦੀਆਂ ਚੀਜ਼ਾਂ ਹਨ!

ਤੁਹਾਡੇ 29 ਅਕਤੂਬਰ ਵਿੱਚ ਦਿੱਤੇ ਕੁੱਝ ਇੱਕ ਨੁਕਤਿਆਂ ਬਾਰੇ:-

ਆਪ ਲਿਖਦੇ ਹੋ:

“…ਤੁਸੀਂ ਅੰਗਰੇਜ਼ੀ ਦੇ ਵਿਹੜੇ ਵੜ ਭਾਸ਼ਾ ਦੇ ਸਾਰੇ ਅਸੂਲ ਛਿਕੇ ਟੰਗ ਕੇ ਸਪੇਸ ਦੇ ਉਹ ਅਰਥ ਜੋ ਤੁਹਾਡੇ ਪੰਜ ਤੱਤਾਂ ਦੇ ਸਿਧਾਂਤ ਤੇ ਢੁਕਦੇ ਹਨ ਚੋਰੀ ਕਰਕੇ ਖ਼ਲਾਅ ਨਾਲ ਮੜ੍ਹ ਰਹੇ ਹੋ”।

ਤੁਹਾਡੇ ਉਕਤ ਬਿਆਨ ਦਾ ਭਾਵ ਜੋ ਮੈਂ ਸਮਝਿਆ ਹਾਂ: ਪਹਿਲਾ, ਤੁਹਾਡੇ ਮੁਤਾਬਿਕ, ਪੰਜ ਤੱਤਾਂ ਦਾ ਸਿਧਾਂਤ ਮੇਰਾ ਹੈ! ਗੁਰਮਤਿ ਦਾ ਨਹੀਂ! ਦੂਜਾ, ਪੰਜਾਬੀ ਦੇ ਸਿਵਾ ਕਿਸੇ ਹੋਰ ਬੋਲੀ ਦੇ ਸ਼ਬਦਕੋਸ਼ ਵਿੱਚੋਂ ਕਿਸੇ ਵਿਸ਼ੇਸ਼ ਵਿਸ਼ੇ ਵਾਸਤੇ ਢੁੱਕਦੇ ਅਰਥ ਲੈ ਕੇ ਵਰਤਨ ਨੂੰ ਚੋਰੀ ਕਿਹਾ ਜਾਂਦਾ ਹੈ! ! ਅਤੇ ਤੀਜਾ, ਇਉਂ ਕਰਨਾ ਭਾਸ਼ਾ ਦੇ ਸਾਰੇ ਅਸੂਲਾਂ ਨੂੰ ਛਿੱਕੇ ਟੰਗਣਾ ਹੈ! ! ! ਸ: ਜਰਨੈਲ ਸਿੰਘ ਜੀ, ਤੁਹਾਡੇ ਇਹ ਨਿੱਜੀ, ‘ਅਨਮੋਲ’ ਪਰ ਅਜੀਬ ਬਚਨ ਸਾਂਭ ਕੇ ਰੱਖਣ ਵਾਲੇ ਹਨ!

ਇਸੇ ਪੈਰੇ ਵਿੱਚ ਤੁਸੀਂ ਲਿਖਿਆ ਹੈ: “…ਇਹ ਤੁਹਾਡੀ ਨਵੇਕਲੀ ਖੋਜ ਵਿਧੀ ਹੈ ਜਿਸ ਦੇ ਬਲਿਹਾਰ ਜਾਣ ਨੂੰ ਜੀ ਕਰਦਾ ਹੈ”। ਸ: ਜਰਨੈਲ ਸਿੰਘ ਜੀ, ਜਿਹੜੀ ਖੋਜ ਵਿਧੀ ਆਪ ਦੀ ‘ਤਸੱਲੀ’ ਨਹੀਂ ਕਰਾ ਸਕੀ ਉਸ ਦੇ ਬਲਿਹਾਰ ਜਾਣਾ ਅਕਲਮੰਦੀ ਨਹੀਂ! ਜੇ ਤੁਸੀਂ ਬਲਿਹਾਰ ਜਾਣਾ ਹੀ ਹੈ ਤਾਂ ਤੁਸੀਂ ਆਪਣੀ ਲਾਸਾਨੀ ਅਕਲ, ਆਪਣੀ ਖੋਜ, ਆਪਣਾ ਤਰਕ, ਆਪਣੀਆਂ ਦਲੀਲਾਂ ਅਤੇ ਆਪਣੀਆਂ ਦਿੱਤੀਆਂ ਉਦਾਹਰਣਾਂ ਦੇ ਜਾਓ! ਇਸ ਤਰ੍ਹਾਂ ਆਪ ਨੂੰ ਲੋੜੀਂਦੀ ਸਵੈ-ਸੰਤੁਸ਼ਟੀ ਤੇ ਸੱਚੀ ਖ਼ੁਸ਼ੀ ਵੀ ਮਿਲ ਜਾਵੇਗੀ! !

ਆਪ ਨੇ ਲਿਖਿਆ ਹੈ: “……ਤੁਸੀਂ ਵੀ ਜਦੋਂ ਖ਼ਲਾਅ ਨੂੰ ਸਪੇਸ ਕਿਹਾ ਤਾਂ ਇਥੇ ਤਕ ਤਾਂ ਠੀਕ ਹੈ ਕਿਉਂਕਿ ਸਪੇਸ ਦਾ ਇੱਕ ਅਰਥ ਅਕਾਸ਼/ਪੁਲਾੜ/ਖ਼ਲਾਅ ਵੀ ਹੈ। ਪਰ ਜਦੋਂ ਤੁਸੀਂ ਸਪੇਸ ਦੇ ਬਾਕੀ ਅਰਥ (ਵਿਥ, ਦੂਰੀ) ਆਦਿ ਵੀ ਖ਼ਲਾਅ ਨਾਲ ਜੋੜਦੇ ਹੋ ਤਾਂ ਤੁਸੀਂ ਭਾਸ਼ਾ ਦੇ ਅਸੂਲ ਤੋੜਦੇ ਹੋ”। ਸ: ਜਰਨੈਲ ਸਿੰਘ ਜੀ, ਮੈਂ ਤੁਹਾਡੇ ਇਸ ਬਿਆਨ `ਤੇ ਕਿੰਤੂ ਕਰਨ ਦੀ ਕੋਈ ਲੋੜ ਨਹੀਂ ਸਮਝਦਾ, ਕਿਉਂਕਿ ਉਸ ਦਾ ਕੋਈ ਲਾਭ ਨਹੀਂ ਹੋਣਾ! ਜੇ ਮੁਨਾਸਿਬ ਸਮਝੋ ਤਾਂ ਤੁਸੀਂ ਆਪ ਹੀ ਆਪਣੇ ਇਸ ਅਨਮੋਲ ਕਥਨ ਨੂੰ ਵਿਚਾਰਦੇ ਹੋਏ ਇਸ ਦੇ ਬਲਿਹਾਰੇ ਜਾਣ ਦੀ ਖ਼ੁਸ਼ੀ ਪ੍ਰਾਪਤ ਕਰ ਲੈਣਾ!

ਤੁਸੀਂ ਆਪਣੇ ਇਸ ਪੱਤਰ ਵਿੱਚ ਭਾਸ਼ਾ ਦੇ ਅਸੂਲਾਂਦਾ ਬੜਾ ਜ਼ਿਕਰ ਕੀਤਾ ਹੈ! ਬਿਨਤੀ ਹੈ ਕਿ ਆਪ ‘ਭਾਸ਼ਾ ਦੇ ਅਸੂਲਾਂ’ ਦੇ ਉਸ ਗ੍ਰੰਥ ਦਾ ਨਾਮ ਦੱਸ ਦੇਵੋ ਜਿਸ ਵਿੱਚੋਂ ਤੁਸੀਂ ‘ਭਾਸ਼ਾ ਦੇ ਅਸੂਲਾਂ’ ਦਾ ਗਿਆਨ ਹਾਸਿਲ ਕੀਤਾ ਹੈ ਤਾਂ ਜੋ ਉਸ ਗਰੰਥ ਵਿੱਚੋਂ ਉਨ੍ਹਾਂ ਅਸੂਲਾਂ ਨੂੰ ਪੜ੍ਹ/ਸਮਝ ਕੇ ਅੱਗੋਂ ਤੋਂ ਅਸੀਂ ਵੀ ‘ਭਾਸ਼ਾ ਦੇ ਅਸੂਲਾਂ ਨੂੰ ਛਿੱਕੇ ਟੰਗਣ’ ਤੇ ‘ਭਾਸ਼ਾ ਦੇ ਅਸੂਲਾਂ ਨੂੰ ਤੋੜਣ’ ਦੀ ਗੁਸਤਾਖੀ ਨਾ ਕਰ ਸਕੀਏ!

ਤੁਸੀਂ ਮੇਰੇ ਮਰਜ਼ ਨੂੰ ਪਛਾਣਦਿਆਂ ਲਿਖਿਆ ਹੈ: “……ਤੁਸੀਂ ਆਪ ਸ਼ੱਕ ਦੇ ਵੀ ਮਰੀਜ਼ ਹੋ ਸ: ਜਰਨੈਲ ਸਿੰਘ ਜੀ, ਮੈਨੂੰ ਮੇਰੇ ਇਸ ਮਰਜ਼ ਬਾਰੇ ਸੁਚੇਤ ਕਰਨ ਵਾਸਤੇ ਆਪ ਦਾ ਧੰਨਵਾਦ! ਮੈਨੂੰ ਤੁਹਾਡੇ ਉਕਤ ਕਥਨ ਤੋਂ ਇਹ ਜਾਣਕਾਰੀ ਵੀ ਮਿਲੀ ਕਿ ਕਿਸੇ ਦੀ ਨੀਯਤ `ਤੇ ਸ਼ੱਕ ਕਰਨਾ ਇੱਕ ਮਰਜ਼ ਹੈ! ਇਹ ਬਹੁਮੁੱਲੀ ਜਾਣਕਾਰੀ ਦੇਣ ਲਈ ਵੀ ਆਪ ਦਾ ਧੰਨਵਾਦ! ਮੈਂ ਕਿਸੇ ਮਨੋਚਿਕਿਤਸਕ (psychiatrist) ਤੋਂ ਆਪਣੇ ਇਸ ਮਰਜ਼ ਦਾ ਇਲਾਜ ਕਰਵਾਉਣ ਦਾ ਯਤਨ ਕਰਾਂਗਾ! ਸ: ਜਰਨੈਲ ਸਿੰਘ ਜੀ, ਮੈਂ ਤੁਹਾਡੇ ਜਿਤਨਾ ਅਕਲਮੰਦ ਤਾਂ ਨਹੀਂ ਹਾਂ ਜੋ ਕਿਸੇ ਦੇ ਦਿਮਾਗ਼ੀ ਰੋਗ ਬਾਰੇ ਕੁੱਝ ਕਹਿ ਸਕਾਂ! ਇਸ ਲਈ ਕੇਵਲ ਇਤਨਾ ਹੀ ਕਹਿਣ ਦੀ ਗੁਸਤਾਖ਼ੀ ਕਰਾਂਗਾ ਕਿ ਆਪ ਕਿਸੇ ਸਿਆਣੇ ਮਨੋਚਿਕਿਤਸਕ ਨੂੰ ਆਪਣੇ ਪੱਤਰ ਦਿਖਾ ਕੇ ਅਤੇ ਉਨ੍ਹਾਂ ਵਿੱਚ ਦਿੱਤੀਆਂ ਦਲੀਲਾਂ, ਤਰਕ ਅਤੇ ਉਦ੍ਹਾਰਣਾਂ ਆਦਿ ਬਾਰੇ ਦੱਸ ਕੇ ਆਪਣਾ ਮੁਆਇਨਾ ਕਰਵਾਓ ਤੇ ਪਤਾ ਕਰੋ ਕਿ ਕਿਤੇ ਤੁਸੀਂ ਵੀ, ਮੇਰੇ ਵਾਂਗ, ਕਿਸੇ ਮਾਨਸਿਕ ਮਰਜ਼ ਦੇ ਮਰੀਜ਼ ਤਾਂ ਨਹੀਂ! ! ! ! !

ਅੰਤ ਵਿੱਚ ਮੈਂ ਆਪਣੇ 27 ਅਕਤੂਬਰ ਦੇ ਪੱਤਰ ਦੀਆਂ ਅੰਤਲੀਆਂ ਸਤਰਾਂ ਕੌਪੀ ਪੇਸਟ ਕਰ ਰਿਹਾ ਹਾਂ। ਹੋ ਸਕਦਾ ਹੈ ਕਿ ਸਾਨੂੰ ਦੋਨਾਂ ਨੂੰ ਇਨ੍ਹਾਂ ਤੋਂ ਕੁਛ ਲਾਭ ਹੋ ਜਾਵੇ!

ਆਪ ਨੇ ਮੇਰੇ ਬਾਰੇ ਲਿਖਿਆ ਹੈ, “……ਤੁਹਾਡੇ ਬੋਲ ਨੇ ਤੇ ਤੁਹਾਨੂੰ ਹੀ ਉਜਾਗਰ ਕਰ ਰਹੇ ਨੇ”।

ਸ: ਜਰਨੈਲ ਸਿੰਘ ਜੀ, ਆਪ ਨੇ ਸੱਚ ਹੀ ਲਿਖਿਆ ਹੈ! ਪਰ ਇਹ ਲਿਖਣ ਤੋਂ ਪਹਿਲਾਂ ਆਪਣੇ ਲੱਛਣਾਂ ਉੱਤੇ ਸਰਸਰੀ ਜਿਹੀ ਨਿਗਾਹ ਮਾਰ ਲੈਂਦੇ ਤਾਂ ਕੀ ਹਰਜ ਸੀ? ਸ: ਜਰਨੈਲ ਸਿੰਘ ਜੀ, ਇਹ ਵੀ ਨਾ ਭੁੱਲੋ ਕਿ ਜਿਵੇਂ ਮੇਰੇ ਬੋਲ ਮੈਨੂੰ ਉਜਾਗਰ ਕਰ ਰਹੇ ਹਨ, ਤਿਵੇਂ ਆਪ ਦੇ ਬੋਲ, ਹੁੱਜਤਾਂ, ਗੋਲ-ਮੋਲ ਅਸਪਸ਼ਟ ਕਥਨ ਅਤੇ ਅਸੁਹਿਰਦਤਾ ਆਦਿ ਆਪ ਦੀ ‘ਪ੍ਰਤਿਭਾਸ਼ਾਲੀ’ ਸ਼ਖ਼ਸੀਅਤ ਨੂੰ ਵੀ ਉਜਾਗਰ ਕਰ ਰਹੇ ਹਨ!

ਗੁਰਇੰਦਰ ਸਿੰਘ ਪਾਲ

ਨਵੰਬਰ 1, 2013.


01/11/13)
ਗਿਆਨੀ ਜਗਤਾਰ ਸਿੰਘ ਜਾਚਕ

ਸ਼੍ਰੋਮਣੀ ਕਮੇਟੀ ਸਿੱਖ ਨਸਲਕੁਸ਼ੀ ਦੇ ਦਿਹਾੜੇ ਦੀਵਾਲੀ ਮਨਾਉਣ ਦਾ ਫੈਸਲਾ ਕਰਕੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈ: ਗਿਆਨੀ ਜਾਚਕ
ਅੰਮ੍ਰਿਤਸਰ 1 ਨਵੰਬਰ () ਸ਼੍ਰੋਮਣੀ ਕਮੇਟੀ 3 ਨਵੰਬਰ 1984 ਦੇ ਸਿੱਖ ਨਸਲਕੁਸ਼ੀ ਵਾਲੇ ਜ਼ੁਲਮੀ ਤੇ ਕਾਲੇ ਦਿਹਾੜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਿੰਦੂ ਤਿਉਹਾਰ ਦੀਵਾਲੀ ਮਨਾਉਣ ਦਾ ਫੈਸਲਾ ਕਰਕੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਅਣਦੇਖੀ ਕਰ ਰਹੀ ਹੈ। ਕਿਉਂਕਿ, ਸੱਤਧਾਰੀ ਦਲ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਸੁਪਨੇ ਲੈਣ ਵਾਲੇ ਆਪਣੇ ਭਾਈਵਾਲਾਂ ਦੀ ਖੁਸ਼ਨੂਦੀ ਲਈ, ਸਿੱਧ ਕਰਨਾ ਚਹੁੰਦਾ ਹੈ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਅੰਗ ਹਨ, ਵਖਰੀ ਕੌਮ ਨਹੀਂ। ਪੰਥ ਦਰਦੀ ਸਿੱਖ ਚਿੰਤਕਾਂ ਦਾ ਕਥਨ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਕਾਬਿਜ਼ ਧਿਰ ਨੂੰ ਐਂਤਕੀ ਆਉਣ ਵਾਲੀ ਲੋਕ ਸਭਾ ਚੋਣ ਵਿੱਚ ਮੂੰਹ ਦੀ ਖਾਣੀ ਪੈ ਸਕਦੀ ਹੈ। ਕਿਉਂਕਿ, ਲੋਕ ਸਮਝਣਗੇ ਕਿ ਕੌਮੀ ਇਨਸਾਫ਼ ਲਈ ਇਨ੍ਹਾਂ ਦਾ ਰੌਲਾ ਪਾਉਣਾ ਮੌਕਾਪ੍ਰਸਤੀ ਚੋਣ ਸਟੰਟ ਤੇ ਇੱਕ ਬਾਹਰੀ ਡਰਾਮਾ ਹੈ। ਅੰਦਰੋਂ ਇਹ ਪੰਥ ਵਿਰੋਧੀ ਸੋਚ ਨਾਲ ਘਿਉ ਖਿਚੜੀ ਹਨ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਕਹੇ।
ਉਨ੍ਹਾ ਸਪਸ਼ਟ ਕੀਤਾ ਕਿ ਸੱਤਾਧਾਰੀ 3 ਨਵੰਬਰ, 1984 ਦੀ ਸਿੱਖ ਨਸਲਕੁਸ਼ੀ ਵਾਲਾ ਜਬਰ ਜ਼ੁਲਮ ਦਾ ਉਹ ਕਾਲਾ ਦਿਹਾੜਾ ਹੈ, ਜਿਸ ਦਿਨ ਹਿੰਦੂ ਹਕੂਮਤ ਦੇ ਇਸ਼ਾਰੇ `ਤੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰ ਕਈ ਸ਼ਹਿਰਾਂ ਵਿੱਚ ਸਿੱਖ ਪ੍ਰਵਾਰਾਂ ਨੂੰ ਚੁਣ ਚੁਣ ਕੇ ਕਤਲ ਕੀਤਾ, ਕੋਹ ਕੋਹ ਕੇ ਜ਼ਿੰਦਾ ਜਲਾਇਆ ਅਤੇ ਗਲੀਆਂ ਬਜ਼ਾਰਾਂ ਵਿੱਚ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਕੌਮ ਦੀ ਇਜ਼ਤ ਪੈਰਾਂ ਵਿੱਚ ਰੋਲੀ। ਗੁਰਦੁਆਰਿਆਂ ਤੇ ਹਮਲੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ੇਸ਼ ਨਿਰਾਦਰ ਕੀਤਾ। ਇਹ ਸਭ ਕੁੱਝ ਪੁਲੀਸ ਦੀ ਮਿਲੀ ਭੁਗਤ ਨਾਲ ਸ਼ਰੇਆਮ ਹੋਇਆ। ਤੀਹ ਸਾਲ ਲੰਘਣ ਦੇ ਬਾਵਜੂਦ ਵੀ ਇਸ ਨਸਲਕੁਸ਼ੀ ਦਾ ਕੌਮ ਨੂੰ ਇਨਸਾਫ ਨਹੀਂ ਮਿਲਿਆ। ਕੁਦਰਤੀ ਹੀ ਇਸ ਵਾਰ ਹਿੰਦੂ ਤਿਉਹਾਰ ਦੀਵਾਲੀ ਵੀ ਬੇਇਨਸਾਫੀ ਤੇ ਧੱਕੇਸ਼ਾਹੀ ਦੇ ਇਸੇ ਹੀ ਕਾਲੇ ਦਿਨ ਹੈ। ਦੇਸ਼ ਵਿਦੇਸ਼ ਦੇ ਪੰਥ ਦਰਦੀ ਤੇ ਜਾਗਰੂਕ ਲੋਕ ਚਹੁੰਦੇ ਸਨ ਕਿ ਦੁਨੀਆਂ ਨੂੰ ਦੱਸਿਆ ਜਾਏ ਕਿ 1984 ਦੇ ਨਾਸੂਰ ਬਣ ਚੁੱਕੇ ਕੌਮੀ ਜ਼ਖਮ ਅੱਜ ਵੀ ਰਿਸਦੇ ਹੋਏ ਚੀਸਾਂ ਦੇ ਰਹੇ ਹਨ।
ਇਸ ਲਈ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲਾਂ ਕੀਤੀਆਂ ਸਨ ਕਿ ਇਸ ਵਾਰ ਆਤਿਸ਼ਬਾਜ਼ੀ ਚਲਾ ਕੇ ਮਨਾਈ ਜਾਣ ਵਾਲੀ ਮਹੰਤ-ਕਾਲ ਵੇਲੇ ਦੀ ਦੀਵਾਲੀ ਵਾਲੀ ਪਰੰਪਰਾ ਨੂੰ ਪਾਸੇ ਰੱਖ ਕੇ ਕੌਮੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਏ। 3 ਨਵੰਬਰ ਦਾ ਦਿਹਾੜਾ ਰੌਸ਼ਨੀਆਂ ਭਰਪੂਰ ਦੀਵਾਲੀ ਦੀ ਥਾਂ, ਜਬਰ ਜ਼ੁਲਮ ਦੇ ਰੋਸ ਭਰੇ ਕਾਲੇ ਦਿਹਾੜੇ ਵਜੋਂ ਮਨਾਇਆ ਜਾਏ। ਅਤਿਅੰਤ ਹੀ ਦੁੱਖ ਦੀ ਗੱਲ ਹੈ ਕਿ ਸੱਤਾ ਦੇ ਨਸ਼ੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੌਮ ਦੀਆਂ ਦੁਖੀ ਭਾਵਨਾਵਾਂ ਦੀ ਪ੍ਰਵਾਹ ਨਾ ਕਰਦਿਆਂ ਦੋ-ਟੁੱਕ ਤੇ ਗੁੰਮਰਾਹਕੁੰਨ ਜਵਾਬ ਦਿੱਤਾ ਕਿ ਦੀਵਾਲੀ ਗੁਰੂ ਕਾਲ ਦੀ ਪਰੰਪਰਾ ਮੁਤਾਬਿਕ ਆਤਸ਼ਬਾਜ਼ੀ ਚਲਾ ਕੇ ਹੀ ਮਨਾਈ ਜਾਏਗੀ। ਜਦੋਂ ਕਿ ਸੱਚ ਇਹ ਹੈ ਕਿ ਸਿੱਖ ਦਵਾਲੀ ਨਹੀਂ, ਬੰਦੀਛੋੜ ਦਿਵਸ ਮਨਾਉਂਦੇ ਹਨ ਅਤੇ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿੱਚ ਉਹ ਦਿਹਾੜਾ 3 ਨਵੰਬਰ ਨੂੰ ਨਹੀਂ, ਫਰਵਰੀ ਦਾ ਅੰਤਲੇ ਹਫਤੇ ਹੈ। ਕਿਉਂਕਿ, ਭੱਟ ਵਹੀਆਂ ਮੁਤਾਬਿਕ ਬੰਦੀ ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੀਵਾਲੀ ਵਾਲੀ ਰਾਤ ਨੂੰ ਗਵਾਲੀਅਰ ਵਿਖੇ ਭਾਈ ਹਰਿਦਾਸ ਜੀ ਦਰੋਗੇ ਦੇ ਘਰ ਸਨ, ਅੰਮ੍ਰਿਤਸਰ ਨਹੀਂ। ਹੋਰ ਦੁਖਦਾਈ ਖ਼ਬਰ ਸਿੱਖਾਂ ਲਈ ਇਹ ਹੈ ਕਿ 84 ਦੀ ਸਿੱਖ ਨਸਲਕੁਸ਼ੀ ਵੇਲੇ ਭਾਈ ਹਰਿਦਾਸ ਦੇ ਘਰ ਵਾਲੀ ਥਾਂ ਬਣੇ ਗੁਰੁਦੁਆਰੇ ਨੂੰ, ਹਿੰਦੂ ਫਿਰਕਾਪ੍ਰਸਤਾਂ ਦੀ ਭੀੜ ਨੇ ਸੇਵਦਾਰਾਂ ਨੂੰ ਕਤਲ ਕਰਕੇ ਕਾਲਕਾ ਦੇ ਮੰਦਰ ਵਿੱਚ ਤਬਦੀਲ ਕਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ; ਜਦੋਂ ਕਿ ਉਸ ਜ਼ਮੀਨ ਦੀ ਰਜ਼ਿਸਟਰੀ ਬਾਬਾ ਸੇਵਾ ਸਿੰਘ ਖਾਡੂਰ ਵਾਲਿਆਂ ਪਾਸ ਹੈ।
ਗਿਆਨੀ ਜਾਚਕ ਅਨੁਸਾਰ 3 ਨਵੰਬਰ 2013 ਨੂੰ ਸਵੇਰੇ 10. 30 ਤੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ ਅਰਦਾਸ ਕਰਨ ਉਪਰੰਤ 11 ਵਜੇ ਰੋਜ਼ਾਨਾ ਪਹਿਰੇਦਾਰ ਅਤੇ ਹੋਰ ਪੰਥ ਦਰਦੀ ਸੰਸਥਾਵਾਂ ਦੇ ਸਹਿਯੋਗ ਨਾਲ ਜਗਰਾਉਂ ਪੁਲ ਲੁਧਿਆਣਾ ਤੋਂ ਕਚਿਹਰੀਆਂ ਵੱਲ ਨੂੰ ਕਾਲੀਆਂ ਪੱਟੀਆਂ ਬੰਨ੍ਹ ਕੇ ਮਨੁਖੀ ਚੇਨ ਬਣਾਉਂਦਿਆਂ ਉਪਰੋਕਤ ਧੱਕੇਸ਼ਾਹੀ ਤੇ ਬੇਇਨਸਾਫੀ ਦੇ ਵਿਰੁਧ ਰੋਸ ਪ੍ਰਗਟਾਵਾ ਕੀਤਾ ਜਾਏਗਾ। ਉਨ੍ਹਾਂ ਸਾਰੀਆਂ ਪੰਥ ਦਰਦੀ ਸਿੱਖ ਸੰਸਥਾਵਾਂ ਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਸ ਮਾਰਚ ਵਿੱਚ ਜ਼ਰੂਰ ਸ਼ਾਮਲ ਹੋਣ ਅਤੇ ਰਾਤ ਨੂੰ ਦੀਪਮਾਲਾ ਤੇ ਆਤਿਸ਼ਬਾਜ਼ੀ ਨਾ ਕਰਨ। ਕਿਉਂਕਿ, ਇਸ ਪੱਖੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਦਾ ਮੌਖਿਕ ਐਲਾਨ, ਸ਼੍ਰੋਮਣੀ ਕਮੇਟੀ ਦੀ ਰਾਜਨੀਤਕ ਪਾਲਸੀ ਦੇ ਪ੍ਰਭਾਵ ਅਧੀਨ ਹੈ, ਨਾ ਕਿ ਆਪਣੀ ਜ਼ਮੀਰ ਦੀ ਅਵਾਜ਼ ਅਤੇ ਪੰਥ ਦਰਦੀ ਸਿੱਖ ਚਿੰਤਕਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਲਿਆ ਹੋਇਆ ਕੋਈ ਕੌਮੀ ਫੈਸਲਾ। ਆਸ ਹੈ ਕਿ ਸ਼੍ਰੋਮਣੀ ਕਮੇਟੀ ਕੌਮੀ ਅਵਾਜ਼ ਸੁਣੇਗੀ ਅਤੇ ਆਪਣੇ ਫੈਸਲੇ ਸਬੰਧੀ ਮੁੜ ਵੀਚਾਰ ਕਰੇਗੀ। ਕਿਉਂਕਿ, ਡੁੱਲੇ ਬੇਰਾਂ ਦਾ ਅਜੇ ਕੁੱਝ ਨਹੀਂ ਵਿਗੜਿਆ।


01/11/13)
ਸਵਰਨਜੀਤ ਸਿੰਘ ‘ਸਵਰਨ’

ਹਮ ਹਰਿ ਮਿਲਿ ਹੋਏ ਹਰਿ ਰੰਗਾ
ਡਰ ਨਹੀਂ ਮੇਰੇ ਰਾਮ ਨੂੰ ਕਿਸੇ ਤੋਂ, ਕਿਉਂ ਹੋਏ?
ਮੈਂ ਕਿਉਂ ਫਿਰਾਂ ਡਰਿਆ? ਐਂਵੇਂ ਹੀ ਜਾਵਾਂ ਰੋਏ।
ਮਾਰੇ ਕੌਣ ਉਸ ਨੂੰ ਜੋ ਸਰਬ ਜੀਆਂ ਜਿਵਾਲੇ।
ਫ਼ਿਕਰ ਨਾ ਮੈਨੂੰ ਕੌਣ, ਕਿਵੇਂ, ਕਦੋਂ ਉਠਾਲੇ!
ਬੰਧਨ ਰਹਿਤ ਪ੍ਰੀਤਮ ਸੰਗ ਮੇਰੇ, ਸਦਾ ਹੈ ਨਾਲੇ।
ਬੰਧਨ-ਮੁਕਤ ਕਰੇ ਉਹੀ, ਆਪਣਾ ਬਿਰਧ ਸਮਾਲੇ।
ਮਾਇਆ-ਧੰਦੇ ਉਸ ਉਪਜਾਏ, ਆਪ ਨਾ ਕਦੇ ਉਲਝੇ।
ਮੋਹ ਮਾਇਆ ਦੀ ਉਲਝਣ ਮੇਰੀ, ਉਸੇ ਤੋਂ ਹੀ ਸੁਲਝੇ।
ਜੀਅ ਜੰਤ ਸਭ ਚੰਗੇ ਮੰਦੇ ਰਚ, ਹੋਏ ਨਾ ਆਪੂੰ ਮੈਲਾ।
ਮਾਇਆ ਵਿੱਚ ਹਉ ਹੋਏ ਉਦਾਸੀ, ਸਦਾ ਰਹਾਂ ਉਜਲਾ।
ਸੋਚ ਮੇਰੀ ਨੂੰ ਸੋਚੇ ਓਹੀ, ਫਿਰ ਮੈਂ ਕਿਉਂ ਸੋਚਾਂ?
ਮਾਇਆ ਰੰਗ ਤਮਾਸ਼ਿਆਂ ਵਿਚ, ਫਿਰ ਮੈਂ ਕਿਉਂ ਉਲਝਾਂ?
ਸਭ ਰੰਗ ਉਸ ਦੇ, ਰਹੇ ਪਰ ਆਪ ਸਦ ਨਿਰਲੇਪਾ,
ਰੰਗ ਤਮਾਸ਼ੇ ਮੋਹਨੀਆਂ ਸੰਗ ਮੈਂ ਨਾ ਕਦੇ ਹੀ ਲੇਪਾ।
ਜਾਏ ਨ ਜਾਸੀ, ਹੈ ਭੀ ਹੋਸੀ, ਸਦਾ ਰਹੇ ਅਵਿਨਾਸ਼ੀ,
ਰਮਿਆ ਜਦ ਤੋਂ ਅੰਦਰਿ, ਮੇਰਾ ਭੈ ਭਰਮ ਭਉ ਨਾਸੀ।
ਹਮ ਹਰਿ ਮਿਲਿ ਪਾਇਆ ਪਰਮ ਸੁਖ ਆਨੰਦਾ।।
ਬਖ਼ਸ਼ਨਹਾਰੇ! ਬਖ਼ਸ਼ ਲੈ, ‘ਸਵਰਨ’ ਤੁਹਾਰੋ ਬੰਦਾ।
ਸਵਰਨਜੀਤ ਸਿੰਘ ‘ਸਵਰਨ’



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.