23/12/13)
ਸਰਵਜੀਤ ਸਿੰਘ
ਸਤਿਕਾਰ ਯੋਗ ਸਰਦਾਰ ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦੇ ਲੇਖ, ‘ਨਾਨਕਸ਼ਾਹੀ ਕੈਲੰਡਰ ਦਾ ਝਮੇਲਾ’ ਲਈ ਬਹੁਤ-ਬਹੁਤ ਧੰਨਵਾਦ। ਆਪ ਜੀ
ਨੇ ਇਸ ਲੇਖ ਰਾਹੀ ਦੋ ਮੁਖ ਨੁਕਤਿਆਂ ਵੱਲ ਧਿਆਨ ਦਿਵਾਇਆ ਹੈ।
ਆਪ ਜੀ ਲਿਖਦੇ ਹੋ, “ਪਰ (੫੪੪) ਸਾਲ ਬਤੀਤ ਹੋਣ ਦੇ ਬਾਵਜੂਦ, ਸਿੱਖ ਕੌਮ ਇਹ ਫੈਸਲਾ ਨਹੀਂ ਕਰ
ਸਕੀ ਕਿ ਗੁਰੂ ਨਾਨਕ ਸਾਹਿਬ ਦੇ ਜਨਮ ਦਿਵਸ ਦੀ ਕਿਹੜੀ ਸਹੀ ਤਾਰੀਕ ਹੈ”।
ਦੂਜਾ ਨੁਕਤਾ, ਜਿਸ ਵੱਲ ਆਪ ਜੀ ਨੇ ਧਿਆਨ ਦਿਵਾਇਆ ਹੈ। ਉਹ ਹੈ ਇਤਿਹਾਸਿਕ ਦਿਹਾੜਿਆਂ ਦੀਆਂ
ਤਾਰੀਖਾਂ। ਆਪ ਜੀ ਨੇ ਖੋਜ ਕਰਕੇ ਬਹੁਤ ਸਾਰੀਆਂ ਤਾਰੀਖਾਂ ਇਸ ਲੇਖ `ਚ ਵੀ ਦਰਜ ਕੀਤੀਆਂ ਹਨ।
ਸਰਦਾਰ ਗੁਰਮੀਤ ਸਿੰਘ ਜੀ, ਮੈਂ ਆਪ ਜੀ ਨਾਲ ਪੁਰੀ ਤਰ੍ਹਾਂ ਸਹਿਮਤ ਹਾਂ। ਗੁਰੂ ਨਾਨਕ ਸਾਹਿਬ ਦੇ
ਪ੍ਰਕਾਸ਼ ਦਿਹਾੜੇ ਦੀ ਤਾਰੀਖ ਦਾ ਫੈਸਲਾ ਹੋਣਾ ਚਾਹੀਦਾ ਹੈ। ਇਹ ਚਰਚਾ, ਲੱਗ ਭੱਗ ਪਿਛਲੇ 100 ਸਾਲ
ਤੋਂ ਚਲ ਰਹੀ ਹੈ ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਆਓ ਰਲ-ਮਿਲ ਕੇ, ਇਸ ਬਾਰੇ ਵਿਚਾਰ ਚਰਚਾ ਅਰੰਭ
ਕਰੀਏ।
ਸਰਦਾਰ ਗੁਰਮੀਤ ਸਿੰਘ ਜੀ, ਹੇਠ ਲਿਖੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਤਾ ਜੋ ਇਸ ਵਿਚਾਰ
ਚਰਚਾ ਨੂੰ ਉਸਾਰੂ ਤਰੀਕੇ ਨਾਲ ਅੱਗੇ ਤੋਰਿਆ ਜਾ ਸਕੇ।
1- ਆਪ ਜੀ ਦੀ ਖੋਜ ਮੁਤਾਬਕ, ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ
ਦੀ ਸਹੀ ਤਾਰੀਖ ਕੀ ਹੈ?
2- ਆਪ ਜੀ ਨੇ ਆਪਣੇ ਲੇਖ `ਚ ਇਤਿਹਾਸਿਕ ਦਿਹਾੜਿਆਂ ਦੀਆਂ ਜੋ ਤਾਰੀਖਾਂ ਦਰਜ ਕੀਤੀਆਂ ਹਨ, ਉਹ
ਕਿਹੜੇ ਕੈਲੰਡਰ ਦੀਆ ਹਨ?
ਸਤਿਕਾਰ ਸਹਿਤ
ਸਰਵਜੀਤ ਸਿੰਘ
ਸਿੱਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ ਲਈ:
ਅੱਜ 23 ਦਸੰਬਰ 2013 ਤੋਂ
ਬਾਅਦ ਕੁੱਝ ਦਿਨਾ ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋਵੇਗਾ। ਸ: ਬਲਦੇਵ ਸਿੰਘ ਟੋਰਾਂਟੋ ਦੀ ਅੱਜ
ਵਾਲੀ ਚਿੱਠੀ ਵਿੱਚ ਕੁੱਝ ਸ਼ਬਦ ਹਿੰਦੀ ਦੇ ਸਨ। ਉਸ ਵਿੱਚ ਵਰਤੇ ਗਏ ਫੌਂਟਸ ਮੇਰੇ ਕੋਲ ਨਹੀਂ ਸਨ।
ਰੁਝੇਵੇਂ ਦੇ ਕਾਰਨ ਲੱਭ ਕੇ ਪਾ ਨਹੀਂ ਸਕਿਆ ਅਤੇ ਨਾ ਹੀ ਉਸ ਨੂੰ ਫੂਨ ਕਰਕੇ ਪੁੱਛ ਸਕਿਆ ਹੈ।
ਯੂਨੀਕੋਡ ਦੀ ਤਬਦੀਲੀ ਸਮੇਂ ਸ਼ਾਇਦ ਕੁੱਝ ਗੜ-ਬੜ ਹੋਈ ਹੋਵੇ। ਜਦੋਂ ਦੁਬਾਰਾ ਅੱਪਡੇਟ ਕੀਤਾ ਤਾਂ ਉਸ
ਨੂੰ ਪੁੱਛ ਕੇ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ-ਸੰਪਾਦਕ।
23/12/13)
ਗਜਿੰਦਰ ਸਿੰਘ
ਭਾਈ
ਨਿਰਮਲ ਸਿੰਘ ਕੰਧਾਲਵੀ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਨੇ “ਸਿੱਖੀ ਦੇ ਰਾਖਿਆਂ” ਬਾਰੇ ਜੋ ਪੱਤਰ ਲਿਖਿਆ ਹੈ, ਉਸ ਲਈ ਆਪ ਦਾ
ਧੰਨਵਾਦ।
ਦੁਖ ਦਾ ਮਾਜਰਾ ਹੈ ਕਿ ਸੰਸਾਰ ਦੇ ਹਰ ਗੁਰੁਦਵਾਰੇ ਦੇ ਚੌਧਰੀ ਚੋਰ ਉਚੱਕੇ ਪਖੰਡੀ ਹੀ ਹਨ। ਇਹ ਗੁਰੂ
ਘਰਾਂ ਦੇ ਰਾਖੇ ਨਹੀਂ ਧਾੜਵੀ ਨੇ ਜੋ ਸ਼ਰਧਾਲੂਆਂ ਨਾਲ ਖਿਲਵਾੜ ਕਰਕੇ ਉਹਨਾਂ ਨੂੰ ਲੁੱਟਦੇ ਹਨ।
ਇਹਨਾਂ ਦੇ ਧੜਿਆਂ ਨੂੰ ਜਥੇਬੰਦੀ ਨਹੀਂ ਕਹਿਣਾ ਚਾਹੀਦਾ ਇਹ ਤਾਂ ਧੋਖੇਬਾਜ ਠਗਾਂ ਦੀਆਂ ਜੁੰਡਲੀਆਂ
ਹਨ। ਥੋਡੇ ਇਲਾਕੇ ਦੇ ਗੁਰੁਘਰ ਵਿੱਚ ਹੀ ਨਹੀਂ ਸੰਸਾਰ ਦੇ ਸਾਰੇ ਗੁਰੁਘਰਾਂ ਵਿੱਚ ਗੁਰਬਾਣੀ ਤੇ
ਗੁਰੁਮਤਿ ਬਾਰੇ ਬੋਲਣ ਤੇ ਮਨਾਹੀ ਹੈ ਬਸ ਇਹਨਾਂ ਠੱਗਾਂ ਦੇ ਗੁਣ ਗਾਈ ਜਾਵੋ ਤੇ ਅਪਣੀ ਕਿਰਤ ਕਮਾਈ
ਲੁਟਾਈ ਜਾਵੋ। ਭਾਈ ਕੰਧਾਲਵੀ ਜੀ ਏਹੋ ਜਹੇ ਪੱਤਰ ਲਿਖ ਕੇ “ਦੁਕੀ ਤਿਕੀ” ਲੋਕਾਂ ਨੂੰ ਜਗਾਉਂਦੇ ਰਹੋ
ਰੱਬ ਭਲੀ ਕਰੇਗਾ।
ਧੰਨਵਾਦ।
ਗਜਿੰਦਰ ਸਿੰਘ
23/12/13)
ਬਲਦੇਵ ਸਿੰਘ ਟੋਰਾਂਟੋ
ਸਿਖ ਮਾਰਗ ਦੇ ਪਾਂਠਕਾਂ ਅਤੇ ਲੇਖਕਾ ਨੂੰ
ਗੁਰ ਫਤਿਹ।
ਸੱਭ ਤੋਂ ਪਹਿਲਾਂ ਪਾਂਠਕਾਂ ਅਤੇ ਲਿਖਾਰੀਆ ਨੂੰ ਬੇਨਤੀ ਹੈ ਕਿ ਸਿਖ ਮਾਰਗ
ਦੇ ਸੰਪਾਦਕ ਸਰਦਾਰ ਮੱਖਣ ਸਿੰਘ ਜੀ ਹੋਰਾਂ ਨੇ ਪਾਂਠਕਾਂ ਅਤੇ ਲੇਖਕਾਂ ਲਈ ਇੱਕ ਅਜਿਹੀ ਸੁਵਿਧਾ
ਮੁਹਈਆ ਕਰਵਾਈ ਹੈ ਜਿਸਦਾ ਪਾਠਕ ਅਤੇ ਲੇਖਕਾਂ ਨੂੰ ਲਾਹਾ ਲੈਣਾ ਚਾਹੀਦਾ ਹੈ ਅਤੇ ਲੈ ਵੀ ਰਹੇ ਹਨ।
ਇਥੇ ਵੀਚਾਰ ਚਰਚਰਾਂਵਾਂ ਚਲਦੀਆਂ ਰਹਿੰਦੀਆ ਹਨ ਅਤੇ ਚਲਣੀਆ ਵੀ ਚਾਹੀਦੀਆ ਹਨ, ਜਿਨ੍ਹਾਂ ਤੋਂ ਬਹੁਤ
ਕੁੱਝ ਸਿਖਣ ਨੂੰ ਵੀ ਮਿਲਦਾ ਹੈ। ਇਹ ਇਸ ਤਰ੍ਹਾਂ ਚਲਦੀਆ ਵੀ ਰਹਿਣੀਆਂ ਚਾਹੀਦੀਆ ਹਨ।
ਮੇਰੀ ਇੱਕ ਬੇਨਤੀ ਹੈ ਵੀਚਾਰ ਚਰਚਰਾਂਵਾਂ ਨੂੰ ਵੀਚਾਰ ਚਰਚਾ ਤੱਕ ਹੀ ਸੀਮਤ
ਰੱਖਿਆ ਜਾਏ ਤਾਂ, ਅਸੀ ਇਸ ਤੋਂ ਕੁੱਝ ਹੋਰ ਜਿਆਦਾ ਇੱਕ ਦੂਸਰੇ ਤੋਂ ਸਿਖ ਸਕਦੇ ਹਾਂ। ਜਦੋਂ ਇਨ੍ਹਾਂ
ਚਰਚਰਾਵਾਂ ਨੂੰ ਅਸੀ ਆਪਣੇ ਆਪਣੇ ਵਿਕਾਰ ਦਾ ਮੁੱਦਾ ਬਣਾਕੇ ਬਹਿਸ ਦਾ ਵਿਸ਼ਾ ਬਣਾ ਲੈਦੇ ਹਾਂ ਤਾਂ,
ਜਿਥੇ ਲੇਖਕ ਆਪਣਾ ਸਮਾ ਬਰਬਾਦ ਕਰ ਰਹੇ ਹੁੰਦੇ ਹਨ ਉਥੇ ਨਾਲ ਹੀ ਪਾਂਠਕਾਂ ਦਾ ਸਮਾ ਵੀ ਬਰਬਾਦ
ਹੁੰਦਾ ਹੈ। ਕਿਉਂਕਿ ਬਹਿਸ ਵਿੱਚੋਂ ਅੱਜ ਤੱਕ ਕਦੀ ਕੁੱਝ ਨਿਕਲਿਆ ਹੀ ਨਹੀਂ ਅਤੇ ਨਾ ਹੀ ਕਦੇ ਕੁੱਝ
ਅੱਗੇ ਨਿਕਲਣ ਦੀ ਆਸ ਹੀ ਕੀਤੀ ਜਾ ਸਕਦੀ ਹੈ।
ਜਿਸ ਤਰ੍ਹਾਂ ਹੁਣੇ ਹੁਣੇ ਸੁਲਹੀ ਸ਼ਬਦ ਬਾਰੇ ਸਰਦਾਰ ਗੁਰਸ਼ਰਨ ਸਿੰਘ ਜੀ ਕਸੇਲ
ਹੋਰਾਂ ਨੇ ਪਾਂਠਕਾਂ ਦੇ, ਸੁਲਹੀ ਸ਼ਬਦ ਕਿਸ ਭਾਸ਼ਾ ਦੇ ਹੋਣ ਬਾਰੇ ਸੁਝਾਂ ਮੰਗੇ ਸਨ ਤਾਂ ਪਾਠਕਾਂ ਨੇ
ਆਪਣੇ ਸੂਝਾ ਦਿੱਤੇ, ਜੋ ਸਲਾਹੁਣ ਯੋਗ ਹਨ। ਜਿਵੇਂ ਸਰਦਾਰ ਜਰਨੈਲ ਸਿੰਘ ਜੀ ਸਿਡਨੀ ਵਾਲਿਆ ਨੇ ਸਲੀ
ਸ਼ਬਦ ਨੂੰ ਅੰਗਰੇਜੀ ਭਾਸ਼ਾ ਦਾ ਸਾਬਤ ਕੀਤਾ ਹੈ ਤਾਂ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੇ ਇਸ ਨਾਲ
ਸਹਿਮਤੀ ਵੀ ਜਿਤਾਈ ਹੈ। ਇਸ ਨੂੰ ਬਹਿਸ ਦਾ ਵਿਸ਼ਾ ਨਹੀਂ ਬਣਾਇਆ ਅਤੇ ਨਾਲ ਹੀ ਗੁਰਸਰਨ ਸਿੰਘ ਹੋਰਾਂ
ਨੇ ਆਪ ਇਸ ਤੋਂ ਅੱਗੇ ਇਸ ਸ਼ਬਦ ਨੂੰ ਹੋਰ ਘੋਖ ਕਰਨ ਲਈ ਵਚਨ ਵੀ ਲਿਆ ਹੈ ਜੋ ਸਲਾਹੁਣ ਯੋਗ ਹੈ ਅਤੇ
ਇਸ ਤਰ੍ਹਾਂ ਹੋਣਾ ਵੀ ਚਾਹੀਦਾ ਹੈ ਇਹ ਹੀ ਵੀਚਾਰ ਚਰਚਾ ਦਾ ਰਵਈਆ ਹੋਣਾ ਚਾਹੀਦਾ ਹੈ। ਸਲੀ ਸ਼ਬਦ
ਅੰਗਰੇਜੀ ਭਾਸ਼ਾ ਦੇ ਹੋਣ ਨਾਲ ਦਾਸ ਵੀ ਆਪਣੀ ਸਹਿਮਤੀ ਸਰਦਾਰ ਜਰਨੈਲ ਸਿੰਘ ਜੀ ਹੋਰਾਂ ਨਾਲ
ਦਰਸਾਉਂਦਾ ਹੈ। ਸਰਦਾਰ ਜਰਨੈਲ ਸਿੰਘ ਜੀ ਹੋਰਾਂ ਦਾ ਧੰਨਵਾਦ।
ਪਰ ਜਿਸ ਸ਼ਬਦ ਦੀ ਵੀਚਾਰ ਚਰਚਾ ਸੁਰੂ ਕੀਤੀ ਗਈ ਸੀ ਉਹ ਸ਼ਬਦ “ਸੁਲਹੀ” ਹੈ
ਅਤੇ ਜੋ ਦਾਸ ਅਨੁਸਾਰ ਹਿੰਦੀ ਭਾਸ਼ਾ ਦੇ ਸ਼ਬਦ (
शूल)
सूली
ਸੂਲੀ ਤੋਂ ਹੈ ਸਲੀ ਤੋਂ ਨਹੀਂ। ਹੁਣ ਆਪਾ ਇਥੇ ਸੂਲੀ ਸ਼ਬਦ ਤੋਂ ‘ਸੁਲਹੀ’ ਤੱਕ ਦਾ ਸਫਰ ਕਿਵੇਂ ਤਹਿ
ਕਰਨਾ ਹੈ। ਇਹ ਸਾਡੇ ਲਈ ਇੱਕ ਬੁਝਾਰਤ ਹੈ। ਦਾਸ ਵਲੋਂ ਜੋ ਇਸ ਸ਼ਬਦ ਨੂੰ ਅੰਗਰੇਜੀ ਅੱਖਰਾਂ ਵਿੱਚ
sully
ਲਿਖਿਆ ਹੈ ਉਸ ਵਿੱਚ ਸੋਧ ਕਰਕੇ ਦੁਬਾਰਾ ਸਿਖ ਮਾਰਗ ਨੂੰ
ਭੇਜ ਦੇਵੇਗਾ।
ਇਸ ਸਫਰ ਦੇ ਲਈ ਜੋ ਖਤ ਇੱਕ ਪਾਠਕ ਜੀ ਵਲੋਂ ਲਿਖਿਆ ਗਿਆ ਹੈ ਬੇਸੱਕ ਪਾਠਕ
ਜੀ ਨੇ ਸੁਲਹੀ ਦੇ ਅਰਥ ਸੂਲੀ ਕਰਨ ਨੂੰ ਸਹੀ ਨਹੀਂ ਮੰਨਿਆ ਪਰ ਫਿਰ ਵੀ ਪਾਠਕ ਜੀ ਦੀ ਲਿਖਤ ਸੂਲੀ
ਤੋਂ ਸੁਲਹੀ ਤੱਕ ਦੇ ਨੇੜੇ ਪਹੁੰਚਣ ਲਈ ਕਾਫੀ ਹੱਦ ਤੱਕ ਸਹਾਇਕ ਹੋ ਸਕਦੀ ਹੈ।
ਪਾਠਕ ਜੀ ਦਾ ਵੀਚਾਰ ਇਹ ਹੈ ਕਿ ਇਸ ਬਾਰੇ ਨਿਹਚੇ ਨਾਲ ਕੁੱਝ ਨਹੀਂ ਕਿਹਾ ਜਾ
ਸਕਦਾ! ਉਂਝ, ਸਿਲਾਹ ਅਰਬੀ ਬੋਲੀ ਦਾ ਸ਼ਬਦ ਹੈ ਜਿਸਦੇ ਅਰਥ ਹਨ: - ਹਥਿਆਰ। ਸਿਲਾਹੀ ਦੇ ਅਰਥ ਹਨ: -
ਹਥਿਆਰਬੰਦ, ਸਿਪਾਹੀ, ਯੋਧਾ। ਹੋ ਸਕਦਾ ਹੈ ਸੁਲਹੀ ਸ਼ਬਦ ਇਸੇ ਸ਼ਬਦ ਸਿਲਾਹੀ ਦਾ ਵਿਗੜਿਆ ਹੋਇਆ ਰੂਪ
ਹੋਵੇ! (ਜਿਵੇਂ ਫੌਜ ਤੋਂ ਫੌਜਾ ਸਿੰਘ!)। ਜੇਕਰ ਸੁਲਾਹ ਤੋਂ ਸੁਲਾਹੀ ਅਤੇ ਤੋਂ
ਸੁਲਹੀ/ਹਥਿਆਰਬੰਦ/ਯੋਧਾ ਲੈ ਲਏ ਜਾਣ ਤਾਂ “ਸੁਲਹੀ ਤੇ ਨਾਰਾਇਣ ਰਾਖੁ” ਵਾਲੇ ਸ਼ਬਦ ਦੇ ਸਿਧਾਂਤ ਨਾਲ
ਮੇਲ ਨਹੀਂ ਖਾਂਦੇ। ਕਿਉਂਕਿ ਫਿਰ ਇਥੇ ਇਸ ਸ਼ਬਦ ਦੇ ਅਰਥ ਪਰਚਲਤ ਵਿਆਖਿਆ ਵਾਲੇ ਹੀ ਬਣਨਗੇ ਭਾਵ
ਸੁਲਹੀ ਖਾਨ ਦੀ ਥਾਂ ਹਥਿਆਰਬੰਦ, ਯੋਧੇ ਤੋਂ ਬਚਾਅ ਲਿਆ ਹੀ ਬਣਨਗੇ, ਫਿਰ ਇਥੇ ਸੁਲਹੀ ਖਾਨ ਤੋਂ
ਬਚਾਅ ਕਹਿ ਲਵੋਂ ਜਾ ਹਥਿਆਰਬੰਦ ਯੋਧੇ ਤੋਂ ਬਚਾਅ ਲਿਆ ਕਹਿ ਲਵੋਂ ਕੋਈ ਜਿਆਦਾ ਫਰਕ ਨਹੀਂ ਪੈਦਾ, ਪਰ
ਇਨ੍ਹਾਂ ਦੀ ਲਿਖਤ ਇਹ ਜਰੂਰ ਕਰਦੀ ਹੈ ਕਿ ਸ਼ਬਦ ਜੋੜਾਂ ਦੀ ਬਣਤਰ ਜਰੂਰ ਬਦਲਦੀ ਰਹਿੰਦੀ ਹੈ।
ਇਸ ਲਈ ਪਾਂਠਕ ਜੀ ਆਪ ਜੀ ਦੀ ਲਿਖਤ, ਸ਼ਬਦਾਂ ਦੀ ਬਣਤਰ ਕਿਵੇਂ ਬਦਲਦੀ ਹੈ ਲਈ
ਸਹਾਇਕ ਜਰੂਰ ਹੋ ਰਹੀ ਹੈ। ਜਿਵੇਂ ਪਾਠਕ ਜੀ, ਆਪ ਨੇ ਆਪਣੀ ਲਿਖਤ ਵਿੱਚ ਸਿਲਾਹ ਤੋਂ ਸਿਲਾਹੀ ਅਤੇ
ਸਿਲਾਹੀ ਦਾ ਵਿਗੜਿਆ ਰੂਪ ਸੁਲਹੀ ਹੋਵੇ ਦੀ ਮਿਸਾਲ ਦਿੱਤੀ ਹੈ। (ਜਿਵੇਂ ਫੌਜ ਤੋਂ ਫੌਜਾ ਸਿੰਘ)।
ਇਸੇ ਤਰ੍ਹਾਂ ਸਰਦਾਰ ਗੁਰਸਰਨ ਸਿੰਘ ਕਸੇਲ ਜੀ ਹੋਰਾਂ ਨੇ ਪਹਿਲਾਂ ਇੱਕ ਪੱਤਰ
ਵਿੱਚ ਲਿਖਿਆ ਸੀ ਕਿ ਉਨ੍ਹਾਂ ਨੂੰ ਸੁਲਹੀ ਸ਼ਬਦ ਦੇ ਅਰਥ ਸਾਂਤੀ ਹੋਣ ਬਾਰੇ ਪਤਾ ਚਲਿਆ ਹੈ। ਹੁਣ ਆਪਾ
ਇਥੇ ਸੁਲਹੀ ਸ਼ਬਦ ਦੇ ਅਰਥ ਸਾਂਤੀ ਕਰਕੇ ਜੇਕਰ “ਸੁਲਹੀ ਤੇ ਨਾਰਾਇਣ ਰਾਖੁ” ਵਾਲੇ ਸ਼ਬਦ ਨਾਲ ਜੋੜ ਕੇ
ਦੇਖੀਏ ਤਾਂ ਇਸ ਦੇ ਅਰਥ ਇਹ ਬਣਦੇ ਹਨ ਕਿ ਸਾਂਤੀ ਭਾਵ
(peace) ਤੋਂ ਬਚਾਅ ਲੈ ਜਾ ਬਚਾਅ ਲਿਆ। ਇਥੇ ਇਹ
ਅਰਥ ਵੀ ਗੁਰਮਤਿ ਸਿਧਾਂਤ ਅਨੁਸਾਰ ਸ਼ਬਦ ਦੇ ਸਿਧਾਂਤਕ ਪੱਖ ਨਾਲ ਨਿਆ ਨਹੀਂ ਕਰਦੇ ਜਾਪਦੇ।
ਇਸ ਤੋਂ ਅੱਗੇ ਪਾਠਕ ਜੀ ਦੀ ਲਿਖਤ ਮੁਤਾਬਕ ਸ਼ਬਦਾਂ ਦੀ ਬਣਤਰ ਦੀ ਬਦਲ ਦੀਆਂ
ਕਈ ਮਿਸਾਲਾ ਦਿੱਤੀਆ ਜਾ ਸਕਦੀਆ ਹਨ ਕਿ ਕਿਵੇਂ ਕਿਵੇਂ ਸ਼ਬਦਾਂ ਦੀ ਬਣਤਰ ਬਦਲਦੀ ਹੈ। ਖਾਸ ਕਰਕੇ
ਜਦੋਂ ਇੱਕ ਸ਼ਬਦ ਦੂਸਰੀ ਭਾਸ਼ਾਂ ਅਤੇ ਉਹ ਵੀ ਕਾਵਵਿਕ ਰੂਪ ਵਿੱਚ ਤਾਂ ਸ਼ਬਦ ਜੋੜਾ ਵਿੱਚ ਜਮੀਨ ਸਮਾਨ
ਦਾ ਫਰਕ ਆ ਜਾਂਦਾ ਹੈ। ਅੱਗੇ ਇੱਕ ਉਦਾਹਰਣ ਪੇਸ ਹੈ।
ਜਿਵੇਂ ਮੂਲ ਮੰਤ੍ਰ ਵਿੱਚ ਸ਼ਬਦ ਆਉਦਾ ਹੈ, “ਸੈਭੰ” – ਪ੍ਰੋਫੈਸਰ ਸਾਹਿਬ
ਸਿੰਘ ਜੀ ਨੇ ਇਸ ਸ਼ਬਦ ਨੂੰ ਕਿਸੇ ਹੋਰ ਭਾਸ਼ਾ ਤੋਂ ਗੁਰਮੁਖੀ ਵਿੱਚ ਆਉਣ ਤੇ ਸ਼ਬਦ ਜੋੜਾਂ ਦੀ ਬਣਤਰ
ਬਦਲਣ ਦਾ ਨਮੂੰਨਾ ਦਿੱਤਾ ਹੈ ਕਿ ਜਦੋਂ ਸ਼ਬਦ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਤੱਕ ਦਾ ਸਫਰ ਤਹਿ ਕਰਦਾ
ਹੈ ਤਾਂ ਕਿਵੇਂ ਸ਼ਬਦ ਜੋੜ ਬਦਲਦੇ ਹਨ।
ਸੈਭੰ— ਸ੍ਵਯੰਭੂ (ਸ੍ਵ-ਸ੍ਵਯੰ। ਭੰ-ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ
ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ।
ਜਿਸਦਾ ਮਤਲਬ ਹੈ, ਸੈਭੰ—ਸਬਦ ਸ੍ਵਯੰਭੂ ਤੋਂ ਹੈ।
ਹੁਣ ਇਥੇ ਜੇਕਰ ਜਰਾ ਗਹੁ ਨਾਲ ਵੀਚਾਰਕੇ ਦੇਖੀਏ ਤਾਂ ਸੱਸੇ ਦੇ ਪੈਰ
ਵਿਚਲਾ ਵਾਵਾ ਕਿਵੇਂ ਦਲਾਂਈਆਂ ਦਾ ਰੂਪ ਧਾਰਨ ਕਰ ਗਿਆ ਅਤੇ ਯਈਯਾ ਅਲੋਪ ਹੋ ਗਿਆ ਅਤੇ ਯਈਏ ਦੀ
ਟਿੰਪੀ ਭੱਭੇ ਨੇ ਲੈ ਲਈ ਅਤੇ ਜਦੋਂ ਯਈਏ ਦੀ ਟਿੰਪੀ ਭੱਭੇ ਨੇ ਲੈ ਲਈ ਤਾਂ ਨਾਲ ਹੀ ਭੱਭੇ ਦੇ
ਦੁਲੈਂਕੜੇ ਅਲੋਪ ਹੋ ਗਏ ਤਾਂ ਸ਼ਬਦ ‘ਸ੍ਵਯੰਭੂ’ ਤੋਂ
“ਸੈਭੰ” ਹੋ ਗਿਆ। ਇਸ ਤਰ੍ਹਾਂ ਦੀਆਂ ਸੈਕੜੇ ਉਦਾਰਣਾ ਹੋਰ ਵੀ ਦਿੱਤੀਆ ਜਾ
ਸਕਦੀਆ ਹਨ।
ਹੁਣ ਇਸ ਸ਼ਬਦ ਦੇ ਜੇ ਸ਼ਬਦ ਜੋੜਾਂ ਦੀ ਬਣਤਰ ਵੱਲ ਵੇਖੀਏ ਤਾਂ ਜਮੀਨ ਅਸਮਾਨ
ਦਾ ਫਰਕ ਨਜਰ ਆਉਦਾ ਹੈ। ਪਰ ਜੇਕਰ ਸਿਧਾਂਤਕ ਪੱਖ ਤੋਂ ਦੇਖਿਆ ਜਾਇ ਤਾਂ ਸਿਧਾਂਤ ਨਾਲ ਬਿਲਕੁਲ ਇਹ
“ਸੈਭੰ” ਸ਼ਬਦ ਇਨਸਾਫ ਕਰਦਾ ਹੈ।
ਇਸ ਵਾਸਤੇ ਆਪਣੇ ਸਾਰਿਆ ਦੇ ਲਈ ਸੱਭ ਤੋਂ ਪਹਿਲਾਂ ਸਿਧਾਂਤ ਹੈ, ਜਿਸਨੂੰ
ਮੁਖ ਰੱਖਕੇ ਆਪਾ ਸਾਰਿਆ ਨੇ ਸਿਧਾਂਤ ਨੂੰ ਆਪਣੇ ਸਹਾਇਕ ਵਜੋਂ ਲੈ ਕਰਕੇ ਗੁਰਮਤਿ ਦੇ ਅਸਲੀ ਤੱਤ ਤੱਕ
ਪਹੁੰਚਣ ਦਾ ਉਪਰਾਲਾ ਕਰਨਾ ਹੈ ਅਤੇ ਜਿਸ ਲਈ ਯਤਨਸੀਲ ਵੀ ਹਾਂ ਅਤੇ ਇਹ ਯਤਨ ਜਾਰੀ ਵੀ ਰਹਿਣਾ
ਚਾਹੀਦਾ ਹੈ।
ਪਰਚਲਤ ਵਿਆਖਿਆ ਪ੍ਰਣਾਲੀਆ “ਸੁਲਹੀ” ਸ਼ਬਦ ਨੂੰ ਸੁਲਹੀ ਖਾਨ ਬਣਾਕੇ ਪੇਸ਼
ਕਰਦੀਆ ਹਨ ਜਿਸ ਨਾਲ ਗੁਰਮਤਿ ਸਿਧਾਂਤ ਟੁੱਟਦਾ ਨਜਰ ਆਉਦਾ ਹੈ। ਮਹਾਨ ਕੋਸ਼ ਅਨੁਸਾਰ ਇੱਕ ਵਾਰ ਸੁਲਬੀ
ਖਾਨ ਵੀ ਆਉਦਾ ਜੋ ਰਸਤੇ ਵਿੱਚ ਮਾਰਿਆ ਗਿਆ। ਜੇਕਰ ਇਨ੍ਹਾਂ ਦੋਵਾਂ ਘਟਣਾਂਵਾਂ ਨੂੰ ਗੁਰਮਤਿ ਦੇ
ਨੁਕਤਾ ਨੁਗਾਹ ਤੋਂ ਗੁਰੂ ਅਰਜਨ ਪਾਤਸਾਹ ਜੀ ਦੀ ਸਹਾਦਤ ਵਾਲੀ ਘਟਣਾਂ ਨਾਲ ਜੋੜ ਕਿ ਦੇਖੀਏ ਇਹ
ਸਾਖੀਆ ਸਹਾਦਤ ਵਾਲੀ ਘਟਣਾਂ ਨੂੰ ਛੋਟਿਆਂ ਕਰਦੀਆ ਹਨ ਕਿਉਂਕਿ ਜੇਕਰ ਸੁਲਹੀ ਖਾਨ ਅਤੇ ਸੁਲਭੀ ਖਾਨ
ਵੇਲੇ ਚਮਤਕਾਰੀ ਘਟਣਾਂਵਾਂ ਘਟ ਸਕਦੀਆਂ ਹਨ ਤਾਂ ਚੰਦੂ ਪਾਪੀ ਅਤੇ ਪਾਪੀ ਜਹਾਗੀਰ ਨਾਲ ਇਸ ਤਰ੍ਹਾਂ
ਦੀ ਕੋਈ ਘਟਣਾਂ ਕਿਉਂ ਨਹੀਂ ਘਟੀ। ਇਸੇ ਲਈ ਇਹ ਦੋਵੇ ਘਟਣਾਂਵਾਂ ਗੁਰਮਤਿ ਸਿਧਾਂਤ ਤੇ ਖਰੀਆ ਨਹੀਂ
ਉੱਤਰਦੀਆ। ਇਸ ਵਾਸਤੇ ਗੁਰਮਤਿ ਸਿਧਾਂਤ ਸਾਨੂੰ ਇਸ ਤੋਂ ਅੱਗੇ ਹੋਰ ਘੋਖਣ ਲਈ ਮਜਬੂਰ ਕਰਦਾ ਹੈ।
ਇਸੇ ਲਈ ਇਸ ਪਰਕ੍ਰਿਆ ਨੂੰ ਅੱਗੇ ਤੋਰਨ ਦਾ ਦਾਸ ਨੇ ਯਤਨ ਕੀਤਾ ਹੈ ਅਤੇ ਦਾਸ
ਦਾ ਇਹ ਇੱਕ ਯਤਨ ਹੀ ਹੈ ਦਾਅਵਾ ਨਹੀਂ, ਇਸ ਤੋਂ ਅੱਗੇ ਸੁਹਿਰਦ ਪਾਂਠਕਾ ਨੂੰ ਇਸ ਨੂੰ ਗੁਰਮਤਿ ਦੀ
ਕਸਵੱਟੀ ਤੇ ਪਰਖਣ ਦਾ ਹੱਕ ਹੈ। ਕੋਈ ਸੁਹਿਰਦ ਪਾਠਕ ਜਾ ਲਿਖਾਰੀ ਆਪ ਵੀ ਯਤਨ ਕਰਕੇ ਪਾਠਕਾਂ ਦੇ
ਸਾਹਮਣੇ ਰੱਖਣ ਦਾ ਹੱਕ ਰੱਖਦਾ ਹੈ। ਇਹ ਸੁਵਿਧਾ ਸਿਖ ਮਾਰਗ ਦੇ ਸੰਪਾਦਕ ਜੀ ਮੁਹਈਆ ਵੀ ਕਰਦੇ ਹਨ
ਬਸਰਤੇ ਲਿਖਾਰੀ ਗੁਰਮਤਿ ਦੇ ਜਾਬਤੇ ਭਾਵ “ਗੁਰੂ ਗ੍ਰੰਥ ਸਾਹਿਬ ਜੀ” ਦੇ ਜਾਬਤੇ ਵਿੱਚ ਰਹਿ ਕਰਕੇ
ਲਿਖਦਾ ਹੋਵੇ।
ਦਾਸ ਨੇ “ਸੁਲਹੀ” ਸ਼ਬਦ ਵੱਖ ਵੱਖ ਸ਼ਬਦਾਅਰਥ ਢੂੰਢ ਕੇ ਘੋਖ ਕੀਤੀ ਪਰ ਇਸ ਸ਼ਬਦ
ਦਾ ਹੂ ਬਹੂ ਚਿਹਰਾ ਸਾਹਮਣੇ ਨਹੀਂ ਆਇਆ। ਕਾਫੀ ਸਮਾ ਘੋਖ ਤੋਂ ਬਆਦ ਇਸ ਨਤੀਜੇ ਤੇ ਪੁਜਾ ਕੇ ਸ਼ਬਦ
ਜਦੋਂ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿੱਚ ਅਤੇ ਉਹ ਵੀ ਕਾਵਿਕ ਭਾਸ਼ਾ ਦੇ ਰੂਪ ਵਿੱਚ ਆਉਦੇ ਹਨ ਤਾਂ
ਉਨ੍ਹਾਂ ਦੀ ਬਣਤਰ ਭਾਵ ਸ਼ਬਦ ਜੋੜ ਕਾਵਿਕ ਰੂਪ ਦੇ ਸਿਧਾਂਤ ਸ਼ਬਦ ਦੀ ਲੈਅ ਅਨੁਸਾਰ ਅਤੇ ਲਿਖਣ ਵਾਲੇ
ਦੀ ਲੇਖਣੀ ਦੇ ਸਿਧਾਂਤ ਅਨੁਸਾਰ ਕਿਵੇਂ ਬਦਲਦੇ ਹਨ, ਕਾਵ ਨੂੰ ਵਾਰਤਿਕ ਵਿੱਚ ਪੇਸ ਕਰਨ ਵਾਲੇ ਨੂੰ
ਇਨ੍ਹਾਂ ਗੱਲਾਂ ਨੂੰ ਮੂਹਰੇ ਰੱਖਣਾ ਪੈਂਦਾ ਹੈ ਤਾਂ ਜੋ ਕਿ ਲਿਖਾਰੀ ਦੀ ਲੇਖਣੀ ਭਾਵ ਲਿਖਤ ਨਾਲ
ਇਨਸਾਫ ਹੋ ਸਕੇ।
“ਸੁਲਹੀ ਤੇ ਨਾਰਾਇਣ ਰਾਖੁ” ਵਾਲਾ ਸ਼ਬਦ ਗੁਰੂ ਪਾਤਸਾਹ ਜੀ ਦੀ ਲਿਖਤ ਹੈ
ਕਿਸੇ ਆਮ ਇਨਸਾਨ ਦੀ ਲਿਖਤ ਤਾਂ ਹੈ ਨਹੀਂ ਜੋ ਗੁਰਮਤਿ ਦੇ ਸਿਧਾਂਤਕ ਪੱਖ ਤੋਂ ਥਿੜਕਦੀ ਹੋਵੇ। ਦਾਸ
ਦਾ ਤਾਂ ਇਹ ਦਾਅਵਾ ਹੈ, ਜੇਕਰ ਕਿਤੇ ਥਿੜਕਦੇ ਹਾਂ ਤਾਂ ਅਸੀ ਹੀ ਖੁਦ ਥਿੜਕਦੇ ਹਾਂ। ਗੁਰਮਤਿ
ਸਿਧਾਂਤ ਅੰਦਰ ਕੋਈ ਕਚਿਆਈ ਨਹੀਂ।
ਦਾਸ ਵਲੋਂ ਸੁਲਹੀ ਸ਼ਬਦ ਤੇ ਕਈ ਭਾਸ਼ਵਾਂ ਜੋ ਉਸ ਖਿਤੇ ਅੰਦਰ ਬੋਲੀਆ ਜਾਂਦੀਆਂ
ਹਨ ਦੀ ਘੋਖ ਪੜਤਾਲ ਤੋਂ ਬਾਅਦ ਇਸ ਨਤੀਜੇ ਤੇ ਪੁਜਾ ਹੈ ਕਿ ਇਹ ਸ਼ਬਦ ਹਿੰਦੀ ਦੇ ਸ਼ਬਦ
(शूल से सूली)
ਅਤੇ ਸੂਲੀ ਤੋਂ ਸੁਲਹੀ ਹੈ। ਦਾਸ ਇਸ ਸਾਰੀ ਤੁਸ
ਜਿਹੀ ਮਿਹਨਤ ਤੋਂ ਬਾਅਦ ਇਸ ਨਤੀਜੇ ਉੱਪਰ ਪਹੁੰਚਿਆ ਹੈ ਕਿ ਇਹ ਸ਼ਬਦ ਹੀ ਸਮੁੱਚੇ ਸ਼ਬਦ ਸਿਧਾਂਤ ਦੇ
ਨੇੜੇ ਢੁੱਕਦਾ ਹੈ, ਹੋਰ ਕੋਈ ਵੀ ਸ਼ਬਦ ਹੁਣ ਤੱਕ ਦੀ ਖੋਜ ਮੁਤਾਬਕ ਇਸ “ਸੁਲਹੀ ਤੇ ਨਾਰਾਇਣ ਰਾਖੁ”
ਵਾਲੇ ਸ਼ਬਦ ਦੇ ਸਿਧਾਂਤਕ ਪੱਖ ਨਾਲ ਇਨਸਾਫ ਨਹੀਂ ਕਰਦਾ।
ਗੁਰਬਾਣੀ ਸਿਧਾਂਤ ਸਿਰਜਣ ਹਾਰਿਆ ਨੇ ਇਹ ਸਿਧਾਂਤ ਕਾਵਿਕ ਭਾਸ਼ਾ ਵਿੱਚ
ਸਿਰਿਜਿਆ ਹੈ। ਕਾਵਿ ਸਿਧਾਂਤ ਦੇ ਕੁੱਝ ਆਪਣੇ ਵੀ ਨਿਯਮ ਹਨ। ਦੂਸਰੀ ਗੱਲ ਜਿਥੇ ਗੁਰਬਾਣੀ ਰਚਨ
ਹਾਰਿਆ ਨੇ ਕਾਵਿ ਸਿਧਾਂਤ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ, ਉਥੇ ਨਾਲ ਹੀ ਉਨ੍ਹਾਂ ਨੇ ਗੁਰਮਤਿ
ਸਿਧਾਂਤ ਦੀ ਸਿਖਰ ਨੂੰ ਵੀ ਛੋਹਿਆ ਹੈ ਅਤੇ ਕਰਮਕਾਂਡੀ ਸਿਧਾਂਤ ਦੀ ਧੱਜੀਆਂ ਉਡਾਈਆ ਹਨ।
ਕਾਵ ਰੂਪ ਲਿਖਣ ਵੇਲੇ ਸੱਭ ਤੋਂ ਪਹਿਲਾਂ ਉਚ ਕੋਟੀ ਦੇ ਲਿਖਾਂਰੀ ਕਾਵਿ ਦੀ
ਭਾਸ਼ਾ ਜਿਸਨੂੰ ਨੂੰ ਪਿੰਗਲ ਕਿਹਾ ਜਾਂਦਾ ਹੈ ਉਸਦੇ ਜਾਬਤੇ ਵਿੱਚ ਰਹਿੰਦੇ, ਉਹ ਕਾਵਿਕ ਸਿਧਾਂਤ ਦੀਆਂ
ਨਿਰਧਾਰਤ ਸੀਮਾਂਵਾਂ ਨਹੀਂ ਟੱਪਦੇ, ਅੱਖਰਾਂ ਦੀ ਗਿਣਤੀ ਅਤੇ ਸ਼ਬਦਾ ਦੇ ਤੋਲ ਮਾਪ ਦਾ ਉਨ੍ਹਾਂ ਨੂੰ
ਪੂਰਾ ਪੂਰਾ ਖਿਆਲ ਰੱਖਣਾ ਪੈਦਾ ਹੈ ਤਾਂ ਜੋ ਕਿ ਉਨ੍ਹਾਂ ਦੀ ਕਹੀ ਹੋਈ ਗੱਲ ਦਾ ਪਰਭਾਵ ਪੈ ਸਕੇ,
ਦੂਸਰੀ ਗੱਲ ਉਨ੍ਹਾਂ ਨੇ ਭਾਸ਼ਾ ਵਿਆਕਰਣ ਨੂੰ ਮੁਖ ਰੱਖਣਾ ਹੁੰਦਾ ਹੈ। ਤੀਸਰੀ ਗੱਲ ਉਹ ਕਿਹੜੇ ਰਾਗ
ਵਿੱਚ ਲਿਖ ਰਿਹਾ ਹੈ ਉਸ ਰਾਗ ਦੀ ਵਿਆਕਰਣ ਕੀ ਹੈ, ਉਸਦੇ ਸਾਹਮਣੇ ਰਾਗ ਦੀ ਵਿਆਕਰਣ ਵੀ ਹੁੰਦੀ ਹੈ।
ਇਕ ਗੱਲ ਦੀ ਕਾਵਿਕ ਭਾਸ਼ਾ ਵਿੱਚ ਪੂਰਨ ਤੌਰ ਤੇ ਖੁਲ ਹੁੰਦੀ ਹੈ, ਜਿਸ ਖਿਤੇ
ਦਾ ਲਿਖਾਰੀ ਹੈ ਉਸ ਖਿਤੇ ਦੀਆਂ ਜਿੰਨੀਆ ਭਾਸ਼ਾਵਾਂ ਹੁੰਦੀਆ ਹਨ ਉਨ੍ਹਾਂ ਭਾਸ਼ਾਵਾਂ ਵਿੱਚੋਂ ਕਿਸੇ ਵੀ
ਭਾਸ਼ਾ ਦਾ ਸ਼ਬਦ ਲੈ ਕਰਕੇ ਪਿੰਗਲ ਦੇ ਨਿਯਮ ਅਨੁਸਾਰ ਆਪਣੀ ਲਿਖਤ ਦਾ ਤੋਲ ਮਾਪ ਪੂਰਾ ਕਰਨ ਵਾਸਤੇ ਵਰਤ
ਸਕਦਾ ਹੈ ਅਤੇ ਪਿੰਗਲ ਦੇ ਨਿਯਮ ਦੇ ਨਾਲ ਰਾਗ ਦੀ ਆਪਣੀ ਵਿਆਕਰਣ ਵੀ ਹੈ, ਜਿਸ ਤੋਂ ਉਹ ਬਾਹਰ ਨਹੀਂ
ਜਾ ਸਕਦਾ। ਚਉਥੀ ਗੱਲ ਲਿਖਾਰੀ ਦੀ ਆਪਣੀ ਸੋਚ ਤੇ ਮੁਨੱਸਰ ਕਰਦਾ ਹੈ ਕਿ ਉਸਨੇ ਲਿਖਣਾ ਕੀ ਹੈ, ਉਸਦੀ
ਸੋਚ ਕੀ ਹੈ, ਉਸਦੀ ਵੀਚਾਰਧਾਰਾ ਕੀ ਹੈ। ਕਈ ਲਿਖਾਰੀ ਕਾਵਿਕ ਭਾਸ਼ਾ ਦੇ ਇਨੇ ਮਾਹਰ ਹੋਇ ਹਨ, ਪਰ
ਲਿਖਿਆ ਉਨ੍ਹਾਂ ਨੇ ਕੂੜ ਹੈ, ਉਨ੍ਹਾਂ ਦੀ ਲਿਖਣ ਸੈਲੀ ਤੋਂ ਪਰਭਾਵਤ ਲੋਕ ਉਨ੍ਹਾਂ ਵਲੋਂ ਲਿਖੇ ਕੂੜ
ਦੇ ਹੀ ਕੈਲ ਹਨ। ਉਹ ਉਸ ਕੂੜ ਨੂੰ ਹੀ ਸੱਚ ਬਣਾ ਕਰਕੇ ਪੇਸ ਕਰਦੇ ਰਹਿੰਦੇ ਹਨ।
ਸੋ ਇਸ ਵਾਸਤੇ ਪੂਰਨ ਤੌਰ ਖੁਲ ਹੋਣ ਵਾਲੇ ਨਿਯਮ ਅਨੁਸਾਰ ਲੇਖਕ, ਕਾਵਿ ਸੈਲੀ
ਦੀ ਲੈਅ ਨੂੰ ਸਹੀ ਕਰਨ ਵਾਸਤੇ ਲਿਖਾਰੀ ਲਗਾ ਮਾਤ੍ਰਾਂਵਾਂ ਅਤੇ ਅੱਖਰਾਂ ਨੂੰ ਘੱਟ ਵੱਧ ਕਰ ਸਕਦਾ
ਹੈ, ਬਸਰਤ ਉਹ ਸ਼ਬਦ ਉਸ ਵਲੋਂ ਸਿਰਜੇ ਜਾ ਰਹੇ ਮੁਖ ਸਿਧਾਂਤ ਪੱਖ ਉੱਪਰ ਖਰਾ ਉੱਤਰਦਾ ਹੋਵੇ।
ਇਸੇ ਨਿਯਮ ਤਾਹਿਤ ਦਾਸ ਨੇ ਹਿੰਦੀ ਭਾਸ਼ਾ ਦੇ ਸ਼ਬਦ “
शूल
से
सूली”
ਅਤੇ ਸੂਲੀ ਤੋਂ ਸੁਲਹੀ, ਕਾਵਿ ਭਾਸ਼ਾ ਅਨੁਸਾਰ
ਸੂਲੀ ਦਾ ਸੁਧਰਿਆ ਹੋਇਆ ਰੂਪ ਸਮਝਕੇ ਚੁਣਿਆ ਹੈ। ਕਿਉਕਿ ਸੂਲੀ ਚਾਰ ਅੱਖਰਾਂ ਦਾ ਸੁਮੇਲ ਹੈ ਅਤੇ
ਸੁਲਹੀ ਪੰਜਾਂ ਅੱਖਰਾਂ ਦਾ ਸੁਮੇਲ ਹੈ। ‘ਸੂਲੀ’ ਸਿੱਧਾ ਵਰਤਣ ਨਾਲ ਕਾਵਿ ਸੈਲੀ ਦੀ ਲੈਅ ਟੁੱਟਦੀ ਹੈ
ਅਤੇ ਨਾਲ ਹੀ ਪਿੰਗਲ ਦਾ ਨਿਯਮ ਟੁੱਟਦਾ ਹੈ। ਜੇਕਰ ‘ਸੁਲਹੀ’ ਸ਼ਬਦ ਵਰਤਦੇ ਹਾਂ, ਨਾ ਤਾਂ ਪਿੰਗਲ ਦਾ
ਨਿਯਮ ਟੁੱਟਦਾ ਹੈ ਅਤੇ ਨਾ ਹੀ ਵਾਵਿਕ ਭਾਸ਼ਾ ਦੀ ਲੈਅ ਹੀ ਟੁੱਟਦੀ ਹੈ। ਜੇਕਰ ਸ਼ਬਦ ਸੁਲਹੀ ਦੀ ਥਾਂ
ਸੂਲਹੀ ਸ਼ਬਦ ਵਰਤਦੇ ਹਾਂ ਤਾਂ ਅੱਧੀ ਮਾਤ੍ਰਾ ਵਧ ਜਾਂਦੀ ਹੈ ਇਸ ਲਈ ਮਾਤ੍ਰਰਾਂਵਾਂ ਨੁੰ ਪੂਰੀਆਂ
ਰੱਖਣ ਲਈ ਦੁਲੈਕੜੇ ਔਕੜ ਵਿੱਚ ਬਦਲ ਜਾਂਦਾ ਹੈ। ਗੁਰਬਾਣੀ ਵਿੱਚੋਂ ਹੋਰ ਵੀ ਅਨੇਕਾਂ ਮਿਸਾਲਾ
ਦਿੱਤੀਆ ਜਾ ਸਕਦੀਆ ਹਨ।
ਇਸ ਤੋਂ ਅੱਗੇ ਪਾਠਕਾਂ ਅਤੇ ਲੇਖਕਾਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਖੋਜ
ਨੂੰ ਅੱਗੇ ਤੋਂ ਅੱਗੇ ਜਾਰੀ ਰੱਖਣ ਜੇਕਰ ਕਿਤੇ ਸੁਲਹੀ ਸ਼ਬਦ ਦਾ ਹੂ ਬ ਹੂ ਹਵਾਲਾ ਜੋ ਇਸ ਸ਼ਬਦ ਦੇ
ਸਿਧਾਂਤ ਨਾਲ ਮੇਲ ਖਾਂਦਾ ਹੋਇਆ ਮਿਲ ਜਾਏ ਤਾਂ ਜਰੂਰ ਧਿਆਨ ਵਿੱਚ ਲਿਆਉਣ ਦੀ ਕ੍ਰਿਪਾਲਤਾ ਕਰਨ ਆਪਾ
ਉਸ ਉੱਪਰ ਵੀਚਾਰ ਕਰ ਲਵਾਂਗੇ।
ਜੇਕਰ ਦਾਸ ਦੀ ਲਿਖਤ ਪਾਂਠਕਾਂ ਦੀ ਕਸਵੱਟੀ ਉੱਪਰ ਖਰੀ ਨਾ ਉੱਤਰਦੀ ਹੋਇ ਤਾਂ
ਮੁਆਫ ਕਰਨ।
ਗੁਰੂ ਗ੍ਰੰਥ ਦੇ ਪੰਥ ਦਾ ਦਾਸ
ਬਲਦੇਵ ਸਿੰਘ ਟੋਰਾਂਟੋ
23/12/13)
ਗੁਰਿੰਦਰ ਸਿੰਘ ਕੋਟਕਪੂਰਾ
ਪੁਜਾਰੀਵਾਦ ਨੇ ਅਖੌਤੀ ਜੋਤਾਂ ਰਾਹੀਂ ਲੱਖਾਂ ਟਨ ਦੇਸੀ ਘਿਓ ਤੇ ਤੇਲ ਬਰਬਾਦ ਕਰ ਦਿੱਤਾ:
ਭਾਈ ਪੰਥਪ੍ਰੀਤ ਸਿੰਘ
ਦੇਵੀ-ਦੇਵਤਿਆਂ ਤੇ ਅਖੌਤੀ ਬਾਬਿਆਂ ਨੂੰ ਸ਼ਰਾਬ ਦਾ ਭੋਗ ਲਾਉਣ ਵਾਲੇ ਨਸ਼ਾਬੰਦੀ ਨਹੀਂ ਕਰ ਸਕਦੇ! !
ਸਾਬਕਾ ਪੁਲਿਸ ਮੁਖੀ ਸ਼ਸ਼ੀਕਾਂਤ ਤੇ ਜਗਦੀਸ਼ ਭੋਲਾ ਨਸ਼ਾ ਤਸਕਰੀ ਦੇ ਅਸਲ ਗਵਾਹ! !
ਧੂਫ਼-ਬੱਤੀਆਂ ਤੇ ਜੋਤਾਂ ਜਗਾਉਣ ਦਾ ਧਰਮ ਨਾਲ ਕੋਈ ਸਬੰਧ ਨਹੀਂ! !
ਕੋਟਕਪੂਰਾ, 23 ਦਸੰਬਰ (ਗੁਰਿੰਦਰ ਸਿੰਘ) :- ਨੌਜਵਾਨ ਪੀੜ੍ਹੀ ਨੂੰ ਨਸ਼ੇ `ਚ ਗਰਕ ਕਰਨ
ਲਈ ਮੁੱਢਲੇ ਤੌਰ `ਤੇ ਧਰਮ ਦੇ ਠੇਕੇਦਾਰ ਤੇ ਸਿਆਸਤਦਾਨ ਜਿੰਮੇਵਾਰ ਹਨ। ਜਿਹੜਾ ਪੁਜਾਰੀਵਾਦ ਲੋਕਾਂ
ਨੂੰ ਭਰਮਾਂ `ਚ ਪਾ ਕੇ ਲੁੱਟਦੈ, ਜਿਸ ਦੇਸ਼ `ਚ ਦੇਵੀ-ਦੇਵਤਿਆਂ ਤੇ ਅਖੌਤੀ ਬਾਬਿਆਂ ਨੂੰ ਸ਼ਰਾਬ ਦਾ
ਭੋਗ ਲੱਗਦਾ ਹੋਵੇ, ਉਥੇ ਨਸ਼ਾਬੰਦੀ ਕਦੇ ਵੀ ਨਹੀਂ ਹੋ ਸਕਦੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਥਕ
ਵਿਦਵਾਨ ਤੇ ਸਿੱਖ ਚਿੰਤਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਨੇੜਲੇ ਪਿੰਡ ਦੁਆਰੇਆਣਾ ਦੇ ਗੁਰਦਵਾਰਾ
ਸਾਹਿਬ ਸਿੰਘ ਜੀ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਸ਼ਬਦ ਗੁਰੂ ਚੇਤਨਾ ਸਮਾਗਮ ਦੇ ਅਖੀਰਲੇ ਦਿਨ ਹਜ਼ਾਰਾਂ
ਦੀ ਗਿਣਤੀ `ਚ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਅੰਕੜਿਆਂ ਸਹਿਤ ਵਰਣਨ ਕਰਦਿਆਂ ਉਨਾਂ
ਦੱਸਿਆ ਕਿ ਨਸ਼ੇ ਦੀ ਲੱਤ ਨੇ ਹੁਣ ਤੱਕ ਕਰੋੜਾਂ ਲੋਕਾਂ ਦੀ ਬਲੀ ਲੈ ਲਈ, ਲੱਖਾਂ ਏਕੜ ਜ਼ਮੀਨ-ਜਾਇਦਾਦ,
ਸੋਨੇ-ਜਵਾਹਰਾਤ ਤੇ ਹੋਰ ਅਨੇਕਾਂ ਤਰ੍ਹਾਂ ਦਾ ਧਨ ਮਿੱਟੀ ਕਰ ਦਿੱਤਾ। ਇਸ ਤੋਂ ਇਲਾਵਾ ਝੂਠੇ,
ਪਖੰਡੀ, ਬੂਬਨਿਆਂ ਸਾਧਾਂ ਨੇ ਲੱਖਾਂ ਨੌਜਵਾਨਾਂ ਨੂੰ ਨਸ਼ੱਈ ਬਣਾ ਦਿੱਤਾ ਤੇ ਦੇਵੀ-ਦੇਵਤਿਆਂ ਜਾਂ
ਹੋਰ ਬਾਬਿਆਂ ਨੂੰ ਸ਼ਰਾਬ ਜਾਂ ਭੰਗ ਦਾ ਭੋਗ ਲਾਉਣ ਦਾ ਕਹਿ ਕੇ ਲੋਕਾਂ ਨੂੰ ਵਹਿਮਾਂ-ਭਰਮਾਂ `ਚ
ਫਸਾਉਣ `ਚ ਅਹਿਮ ਰੋਲ ਨਿਭਾਇਆ। ਵਰਤਮਾਨ ਹਲਾਤਾਂ ਦੀਆਂ ਉਦਾਹਰਣਾਂ ਦਿੰਦਿਆਂ ਉਨਾਂ ਦੱਸਿਆ ਕਿ
ਸਾਬਕਾ ਪੁਲਿਸ ਮੁਖੀ ਸ਼ਸ਼ੀਕਾਂਤ ਨੇ 10 ਸਿਆਸੀ ਨੇਤਾਵਾਂ ਦਾ ਨਸ਼ਾ ਤਸਕਰੀ `ਚ ਹੱਥ ਹੋਣ ਬਾਰੇ ਬਿਆਨ
ਦਿੱਤੈ, ਜਦਕਿ ਜਗਦੀਸ਼ ਭੋਲਾ ਪਹਿਲਵਾਨ ਨੇ 3 ਮੰਤਰੀਆਂ ਦੀ ਅਜਿਹੇ ਕੰਮਾਂ `ਚ ਸ਼ਮੂਲੀਅਤ ਦੱਸੀ ਹੈ।
ਉਨਾਂ ਦਾਅਵਾ ਕੀਤਾ ਕਿ ਸਿੱਖ ਵਿਰੋਧੀ ਤਾਕਤਾਂ ਅਤੇ ਏਜੰਸੀਆਂ ਰਾਹੀਂ ਸਿੱਖ ਕੌਮ ਦੀ ਨਸਲਕੁਸ਼ੀ ਦੀਆਂ
ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਜਿਨਾਂ ਪ੍ਰਤੀ ਸਾਵਧਾਨ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ
ਨੌਜਵਾਨਾਂ ਨੂੰ ਨਸ਼ਿਆਂ `ਚ ਗ੍ਰਸਤ, ਸਾਡਾ ਅਮੀਰ ਸੱਭਿਆਚਾਰ ਤੇ ਵਿਰਸਾ ਗੰਧਲਾ ਕਰਨਾ, ਸਿੱਖ ਇਤਿਹਾਸ
`ਚ ਭਰਮ-ਭੁਲੇਖੇ ਪੈਦਾ ਕਰਨੇ ਆਦਿਕ ਚਾਲਾਂ ਰਾਹੀਂ ਸਿੱਖ ਸਿਧਾਂਤਾ ਦਾ ਘਾਣ ਕੀਤਾ ਜਾ ਰਿਹਾ ਹੈ।
ਦਸਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ
ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ
ਦੱਸਿਆ ਕਿ ਇੱਕ ਪਾਸੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਵਿਧਾਨ ਮੁਤਾਬਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ
ਚੁੱਕੇ ਸਿੱਖਾਂ ਦੀ ਰਿਹਾਈ ਲਈ ਪਿਛਲੇ 36 ਦਿਨਾਂ ਤੋਂ ਮਰਨ ਵਰਤ `ਤੇ ਬੈਠਾ ਹੈ ਤੇ ਦੂਜੇ ਪਾਸੇ
ਉਸਦੀ ਸਾਰ ਲੈਣ ਵਾਲੇ ਸਿਆਸਤਦਾਨ ਫਿਲਮੀ ਨਚਾਰਾਂ ਦੇ ਠੁਮਕੇ ਦੇਖ ਕੇ ਖੁਸ਼ੀਆਂ ਮਨਾ ਰਹੇ ਹਨ।
ਉਨਾਂ ਦੱਸਿਆ ਕਿ ਕਬੱਡੀ ਟੂਰਨਾਮੈਂਟ ਦੇ ਨਾਂਅ `ਤੇ ਪ੍ਰਿਅੰਕਾ ਚੋਪੜਾ ਦੇ ਮਹਿਜ਼ 15 ਕੁ ਮਿੰਟ ਦੇ
ਠੁਮਕਿਆਂ ਬਦਲੇ ਉਸ ਨੂੰ ਸਾਢੇ 6 ਕਰੋੜ ਰੁਪਿਆ ਅਦਾ ਕੀਤਾ ਗਿਆ। ਉਨਾਂ ਸਵਾਲ ਕੀਤਾ ਕਿ ਸਾਡੇ
ਅਮੀਰ ਵਿਰਸੇ ਨਾਲ ਅਰਧ-ਨਗਨ ਲੜਕੀਆਂ ਦੇ ਨਾਚ-ਗਾਣਿਆਂ ਦਾ ਕੀ ਸਬੰਧ? ਪੁਜਾਰੀਵਾਦ ਵੱਲੋਂ ਅਣਭੋਲ
ਲੋਕਾਂ ਨੂੰ ਧੂਫ-ਬੱਤੀਆਂ ਅਤੇ ਜੋਤਾਂ ਦੇ ਨਾਂਅ `ਤੇ ਲੱਖਾਂ ਕੁਇੰਟਲ ਦੇਸੀ ਘਿਓ ਤੇ ਤੇਲ ਦੀ
ਬਰਬਾਦੀ ਕਰਵਾਉਣ ਦਾ ਹਵਾਲਾ ਦਿੰਦਿਆਂ ਉਨਾਂ ਦੱਸਿਆ ਕਿ ਪੁਜਾਰੀਆਂ ਨੇ ਜੋਤਾਂ ਤੇ ਧੂਫ-ਬੱਤੀਆਂ ਨੂੰ
ਧਰਮ ਬਣਾ ਕੇ ਰੱਖ ਦਿੱਤੈ, ਜਦਕਿ ਧਰਮ ਨਾਲ ਇਨਾਂ ਫੋਕਟ ਰਸਮਾਂ ਦਾ ਕੋਈ ਸਬੰਧ ਨਹੀਂ। ਉਨਾਂ ਕਿਹਾ
ਕਿ ਘਿਓ, ਤੇਲ, ਸੋਗੀ, ਖੋਪਾ, ਅਖਰੋਟ ਤੇ ਹੋਰ ਕੀਮਤੀ ਖਾਦ-ਪਦਾਰਥ ਅੱਗ `ਚ ਫੂਕਣ ਵਾਲੇ
ਕਰਮਕਾਂਡੀਆਂ ਦਾ ਖਹਿੜਾ ਛੱਡ ਕੇ ਦੇਸੀ ਘਿਓ ਤੇ ਹੋਰ ਕੀਮਤੀ ਖਾਦ-ਪਦਾਰਥ ਅੱਗ `ਚ ਸਾੜਨ ਦੀ ਬਜਾਇ
ਬੇਵੱਸ, ਲਾਚਾਰਾਂ ਤੇ ਲੋੜਵੰਦਾਂ ਨੂੰ ਦੇਣ ਦੀ ਲੋੜ ਹੈ। ਦਸਮੇਸ਼ ਪਿਤਾ ਦੀ ਮਾਤਾ ਗੁਜਰੀ ਜੀ ਵੱਲੋਂ
ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਸਿੱਖਿਆ ਦਾ ਹਵਾਲਾ ਦਿੰਦਿਆਂ ਉਨਾਂ ਦੱਸਿਆ ਕਿ ਤੁਹਾਡੇ ਦਾਦੇ ਦਾ
ਦਾਦਾ ਅਰਥਾਤ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਹੱਸ ਕੇ ਸ਼ਹੀਦ ਹੋ ਗਏ ਸਨ ਪਰ ਉਨਾਂ ਮੁਗਲਾਂ ਦੀ ਈਨ ਨਾ
ਮੰਨੀ। ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹੀਦੀ ਦੀ ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਜਾਰੀ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਭਾਈ ਪੰਥਪ੍ਰੀਤ ਸਿੰਘ ਵੱਲੋਂ ਜ਼ਿਕਰ ਕੀਤੇ ਹਵਾਲਿਆਂ ਨੇ ਸਾਰੀਆਂ
ਸੰਗਤਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਤਿੰਨੋਂ ਦਿਨ ਅੰਤਰ-ਰਾਸ਼ਟਰੀ ਪ੍ਰਚਾਰਕ ਭਾਈ ਬਿੱਕਰ ਸਿੰਘ
ਕੜਾਕਾ ਦੇ ਢਾਡੀ ਜੱਥੇ ਨੇ ਵੀ ਸ਼ਹੀਦਾਂ ਦੀਆਂ ਵਾਰਾਂ ਤੋਂ ਇਲਾਵਾ ਅੰਧ-ਵਿਸ਼ਵਾਸ਼ ਫੈਲਾਉਣ ਵਾਲੇ
ਪਖੰਡੀਆਂ ਦੀਆਂ ਕਰਤੂਤਾਂ ਜਨਤਕ ਕੀਤੀਆਂ। ਯੂਥ ਕਲੱਬ ਕੋਠੇ ਧਾਲੀਵਾਲ ਦੇ ਪ੍ਰਧਾਨ ਮਨਜੀਤ ਸਿੰਘ
ਮੰਨੂੰ ਦੀ ਅਗਵਾਈ `ਚ ਬਰੈੱਡ-ਪਕੌੜਿਆਂ ਦਾ ਲੰਗਰ ਲਾਇਆ ਗਿਆ ਤੇ ਬਾਰਿਸ਼ ਦੇ ਬਾਵਜੂਦ ਵੀ ਸੰਗਤਾਂ ਨੇ
ਧਾਰਮਿਕ ਦੀਵਾਨ `ਚ ਭਰਪੂਰ ਹਾਜ਼ਰੀ ਲਵਾਈ।
23/12/13)
ਪ੍ਰਿੰ. ਪਰਵਿੰਦਰ ਸਿੰਘ ਖਾਲਸਾ
ਭਾਈ
ਗੁਰਬਖਸ ਸਿੰਘ ਖਾਲਸਾ ਨੇ ਪੁਰ-ਅਮਨ ਸੰਘਰਸ਼ ਨਾਲ ਹਕੂਮਤ ਨੂੰ ਹਿੱਲਾ ਦਿੱਤਾ।
ਸਿੱਖ ਅਫੇਅਰਜ਼ ਕਮੇਟੀ ਵੱਲੋਂ ਸਿੱਖਾਂ ਦੇ ਸਾਰੇ ਮਸਲਿਆਂ ਨੂੰ ਸਿਆਸੀ ਫੈਸਲਿਆਂ ਨਾਲ ਕੀਤੇ ਜਾਣ ਦੀ
ਸਲਾਘਾ - ਪ੍ਰਿੰ. ਪਰਵਿੰਦਰ ਸਿੰਘ ਖਾਲਸਾ
ਲੁਧਿਆਣਾ 23 ਦਸੰਬਰ () ਸਜ਼ਾਂ ਕੱਟ ਚੁੱਕੇ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ
ਖਾਲਸਾ, ‘ਠਸਕਾ’ ਹਰਿਆਣਾ ਦੀ ਸਲਾਘਾ ਕਰਦਿਆਂ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਮੁੱਖ ਸਪਾਦਕ
ਸ਼੍ਰੌਮਣੀ ਗੁਰਮਤਿ ਚੇਤਨਾ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸਧਾਰਣ ਅੰਮ੍ਰਿਤ -ਧਾਰੀ
ਗੁਰਸਿੱਖ ਪਰਿਵਾਰ `ਚ ਉਠ ਕੇ ਪੁਰ-ਅਮਨ ਸੰਘਰਸ਼ ਨਾਲ ਹਕੂਮਤ ਨੂੰ ਹਿਲਾ ਦਿੱਤਾ ਹੈ। ਜਿਸ ਤਹਿਤ ਸਿੱਖ
ਬੰਦੀਆਂ ਲਈ ਇਨਸਾਫ ਦਾ ਰਾਹ ਪੱਧਰਾ ਹੋਇਆਂ ਹੈ।
ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਬੇਸ਼ੱਕ ਗੁ: ਅੰਬ ਸਾਹਿਬ ਮੋਹਾਲੀ ਵਿਖੇ ਚੱਲ ਰਹੇ
ਭੁੱਖ ਹੜਤਾਲੀ ਕੈਂਪ ਦੀ ਵਾਂਗਡੌਰ ਸਿੱਖ ਜੱਥੇਬੰਦੀਆਂ `ਚ ਸ਼ੱਕੀ ਭੂਮਿਕਾ ਨਿਭਾਉਣ ਵਾਲੇ ਆਗੂਆਂ ਨੇ
ਸੰਭਾਲੀ ਹੋਈ ਸੀ। ਜਿਹਨਾਂ ਨੇ ਆਪਣੀ ਲੀਡਰੀ ਚਮਕਾਉਣ ਅਤੇ ਨਿੱਜ ਸਵਾਰਥ ਨੂੰ ਪੂਰਿਆਂ ਕਰਨ ਦਾ ਮੌਕਾ
ਹੱਥੋਂ ਜਾਣ ਨਹੀਂ ਦਿੱਤਾ। ਜੋ ਭਾਈ ਗੁਰਬਖਸ ਸਿੰਘ ਖਾਲਸਾ ਦੇ ਮਿਸ਼ਨ ਪ੍ਰਤੀ ਹਮਦਰਦੀ ਪ੍ਰਗਟ ਕਰਨ ਆਏ
ਪੰਥਕ ਦਰਦੀਆਂ ਅਤੇ ਧਾਰਮਿਕ ਸ਼ਖਸੀਅਤਾਂ ਦਾ ਅਪਮਾਨ ਤੇ ਦੁਰਵਿਹਾਰ ਕਰਦੇ ਰਹੇ ਅਤੇ ਬਾਦਲਕਿਆਂ ਨਾਲ
ਸਾਂਝ-ਭਿਆਲੀ ਦੀਆਂ ਸਕੀਮਾਂ ਸਿਰੇ ਚਾੜ੍ਹਦੇ ਰਹੇ। ਪੰਥਕ ਜੱਥੇਬੰਦੀਆਂ ਦਾ ਮਖੌਟਾ ਪਾ ਕੇ ਵਿਚਰਨ
ਵਾਲੇ ਆਗੂਆਂ ਦੀ ਤਿਕੜੀ ਅਤੇ ਇੱਕ ਪੱਤਰਕਾਰ ਦੀ ਭੂਮਿਕਾ ਸ਼ੁਰੂ ਤੋਂ ਅਖੀਰ ਤੱਕ ਸ਼ੱਕੀ ਰਹੀ। ਜਿਸ
ਬਾਰੇ ਸਾਰੇ ਹੀ ਸਿਆਣੇ ਸਿੱਖ ਆਗੂ ਚੰਗੀ ਤਰ੍ਹਾਂ ਜਾਣੂ ਹਨ। ਇਸੇ ਤਿਕੜੀ ਕਾਰਣ ਸਿੱਖ ਬੰਦੀਆਂ ਦੀ
ਗੁ: ਅੰਬ ਸਾਹਿਬ ਮੋਹਾਲੀ ਦਾ ਸਿੱਖ ਬੰਦੀ ਰਿਹਾਈ ਮੋਰਚਾ, ਪੱਕੀ ਰਿਹਾਈ ਦੀ ਥਾਂ ਕੇਵਲ ਪੈਰੋਲ
ਮੋਰਚਾ ਬਣ ਕੇ ਰਹਿ ਗਿਆ। ਜਿਸ ਕਰਕੇ ਹਰੇਕ ਸੂਝਵਾਨ ਪੰਥਕ ਦਰਦੀ ਦੇ ਹਿਰਦੇ ਨੂੰ ਠੇਸ ਪਹੁੰਚੀ ਹੈ।
ਪ੍ਰਿੰ. ਖਾਲਸਾ ਨੇ ਇੱਕ ਵੱਖਰੇ ਬਿਆਨ ਵਿੱਚ ਪੈਰੋਲ ਤੇ ਆਏ ਸਿੱਖ ਬੰਦੀਆਂ ਤੋਂ ਇਲਾਵਾ ਸਾਰੇ 125
ਸਿੱਖ ਬੰਦੀਆਂ ਜਿਹਨਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ
ਬਲਵੰਤ ਸਿੰਘ ਰਾਜੋਆਣਾ, ਬਲਜੀਤ ਸਿੰਘ ਭਾਊ, ਪਰਮਜੀਤ ਸਿੰਘ ਭਿਉਰਾ ਅਤੇ ਨਾਭਾ ਸਕਿਊਰਟੀ ਜੇਲ੍ਹ
ਵਿੱਚ ਬੰਦ ਲਗਭਗ 52 ਸਿੱਖ ਕੈਦੀ ਤੇ ਹਵਾਲਾਤੀ ਸ਼ਾਮਲ ਹਨ ਅਤੇ ਦੇਸ਼ ਦੀਆਂ ਹੋਰਨਾਂ ਵੱਖ-ਵੱਖ
ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਬਿਨ੍ਹਾਂ ਸ਼ਰਤ ਪੱਕੀ ਰਿਹਾਈ ਅਤੇ ਹੋਰ ਸਿੱਖ ਮਸਲਿਆਂ ਦੇ ਹੱਲ ਲਈ
ਹੋਂਦ ਵਿੱਚ ਆਈ ਸਿੱਖ ਅਫੇਅਰਜ਼ ਕਮੇਟੀ ਵੱਲੋਂ ਇੱਕ ਗਿਆਰਾਂ ਮੈਂਬਰੀ ਵਫਦ ਪ੍ਰਧਾਨ ਮੰਤਰੀ, ਕਾਨੂੰਨ
ਮੰਤਰੀ, ਰਾਸ਼ਟਰਪਤੀ ਨੂੰ ਮਿਲਣ ਲਈ ਕੀਤੀ ਪਹਿਲ ਕਦਮੀ ਦਾ ਭਰਪੂਰ ਸਵਾਗਤ ਕੀਤਾ ਹੈ। ਉਹਨਾਂ ਸਿੱਖ
ਅਫੇਅਰਜ਼ ਕਮੇਟੀ ਦੇ ਆਗੂਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ, ਪ੍ਰੋ.
ਦਰਸ਼ਨ ਸਿੰਘ ਖਾਲਸਾ, ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸ. ਮਨਜੀਤ ਸਿੰਘ ਕਲਕੱਤਾ ਸਾਬਕਾ
ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਹਰਿੰਦਰ ਸਿੰਘ ਨਾਰਵੇ ਸਾਬਕਾ ਰਾਜਦੂਤ, ਸ੍ਰੀ
ਸ਼ਸੀਕਾਤ ਸਾਬਕਾ ਡੀ. ਜੀ. ਪੀ. ਜੇਲ੍ਹਾਂ ਪੰਜਾਬ, ਬੀਬੀ ਸੁਰਜੀਤ ਕੌਰ ਬਰਨਾਲਾ, ਪ੍ਰਧਾਨ ਸ੍ਰੋਮਣੀ
ਅਕਾਲੀ ਦਲ ਲੋਂਗੋਵਾਲ, ਜਸਵੰਤ ਸਿੰਘ ਮਾਨ, ਸਕੱਤਰ ਜਨਰਲ ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ, ਗੁਰਤੇਜ
ਸਿੰਘ ਆਈ. ਏ. ਐਸ. ਚੰਡੀਗੜ੍ਹ, ਗੁਰਿੰਦਰਪਾਲ ਸਿੰਘ ਧਨੋਲਾ, ਐਡਵੋਕੇਟ ਸਿਮਰਮਜੀਤ ਸਿੰਘ ਚੰਡੀਗੜ੍ਹ,
ਬੀਬੀ ਪ੍ਰੀਤਮ ਕੌਰ, ਨੂੰ ਸਾਰੇ ਸਿੱਖ ਮਸਲਿਆਂ ਦੇ ਪੱਕੇ ਹੱਲ ਨੂੰ ਕਾਨੂੰਨ ਦੀ ਥਾਂ, ਸਿਆਸੀ
ਫੈਸਲਿਆ ਨਾਲ ਕੀਤੇ ਜਾਣ ਪ੍ਰਤੀ ਸੰਜ਼ੀਦਗੀ ਵਿਖਾਉਣ ਲਈ ਅਤੇ ਠੋਸ ਕਦਮ ਪੁੱਟੇ ਜਾਣ ਲਈ ਕਿਹਾ।
23/12/13)
ਅਵਤਾਰ ਸਿੰਘ ਮਿਸ਼ਨਰੀ
“ਪੱਖਪਾਤੀ ਮੀਡੀਏ ਅਤੇ ਪਾਰਟੀਬਾਜ ਆਗੂਆਂ ਦੇ ਰੋਲ ਕਰਕੇ”
(ਅਵਤਾਰ ਸਿੰਘ ਮਿਸ਼ਨਰੀ) ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਬੇਦੋਸ਼ ਬੰਦੀ ਸਿੰਘਾਂ ਦੀ
ਰਿਹਾਈ ਵਾਸਤੇ ਸ਼ਾਤਮਈ ਢੰਗ ਸਹਿਤ ਸਬਰ ਨਾਲ ਜ਼ਬਰ ਦਾ ਮੁਕਾਬਲਾ ਕਰਦੇ ਹੋਏ ਪਿਛਲੇ 41 ਦਿਨਾਂ ਤੋਂ ਜੋ
ਪੰਥਕ ਲਹਿਰ ਚਲਾਈ ਹੈ ਉਸ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਰਲੀਆਂ ਤੇ ਹਮਾਇਤ ਕਰ ਰਹੀਆਂ ਹਨ ਪਰ
ਇੱਕ ਅੱਧੀ ਅਖਬਾਰ ਤੇ ਮਡੀਏ ਨੂੰ ਛੱਡ ਕੇ, ਬਹੁਤੀਆਂ ਅਖਬਾਰਾਂ ਨੇ, ਸਾਬਕਾ ਸਿੰਘ ਸਾਹਿਬ ਪ੍ਰੋ.
ਦਰਸ਼ਨ ਸਿੰਘ ਖਾਲਸਾ, ਭਾਈ ਪੰਥਪ੍ਰੀਤ ਸਿੰਘ ਅਤੇ ਮਿਸ਼ਨਰੀ ਸਿੰਘਾਂ ਦੀ ਬਹੁਤੀ ਕਵਰੇਜ ਨਹੀਂ ਕੀਤੀ ਪਰ
ਸਾਧਾਂ ਅਤੇ ਪੁਲੀਟੀਕਲ ਲੀਡਰਾਂ ਨੂੰ ਵੱਧ ਹਾਈ ਲਾਈਟ ਕੀਤਾ ਹੈ। ਸਾਧ ਸੰਗਤ ਅਤੇ ਪਾਠਕ ਜਨੋ ਦੇਖੋ!
ਬੂਬਣੇ ਸਾਧ ਹਰ ਵੇਲੇ ਪੱਕੇ ਫਲ ਅਤੇ ਦੁੱਧ ਉਪਰਲੀਆਂ ਮਲਾਈਆਂ ਖਾਣੇ ਬਿੱਲੇ ਬਣ ਗਏ ਹਨ। ਪਰ ਫੇਸ
ਬੁੱਕ, ਯੂ ਟਿਊਬ ਅਤੇ ਵੈਬਸਾਈਟਾਂ ਸਭ ਦੇ ਭਾਂਡੇ ਫੋੜ ਕੇ ਅਸਲੀ ਤਸਵੀਰਾਂ ਸਾਹਮਣੇ ਲਿਆ ਰਹੀਆਂ ਹਨ।
ਧੰਨਵਾਦ ਫੇਸ ਬੁੱਕ, ਯੂ ਟਿਊਬ ਮੀਡੀਆ ਚਲਾਉਣ ਵਾਲੇ ਵਿਗਿਆਨੀ ਪ੍ਰਬੰਧਕਾਂ ਅਤੇ ਵੈਬਸਾਈਟਾਂ ਵਾਲੇ
ਵੀਰਾਂ ਦਾ! ਮਿਸ਼ਨਰੀ ਸਿੰਘਾਂ ਨੇ ਪਿੰਡ-ਪਿੰਡ ਜਾ ਕੇ ਗੁਰਮਤਿ ਦਾ ਬਹੁਤ ਪ੍ਰਚਾਰ ਕੀਤਾ ਅਤੇ ਕਰ ਰਹੇ
ਹਨ। ਇਸ ਲਈ ਬਹੁਤ ਸੰਗਤਾਂ ਸਾਧਾਂ ਦੇ ਚੁੰਗਲ ਚੋਂ ਨਿਕਲ ਚੁੱਕੀਆਂ ਅਤੇ ਨਿਕਲ ਰਹੀਆਂ ਪਰ ਮਿਸ਼ਨਰੀ
ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ ਸਰਬ ਸਾਂਝਾਂ ਸੰਗੱਠਨ ਨਾਂ ਹੋਣ ਕਰਕੇ, ਕੀਤਾ ਕਰਾਇਆ ਹੋਰ ਹੀ
ਸਾਂਭ ਜਾਂਦੇ ਹਨ। ਅੱਜ ਵੋਟਾਂ ਦਾ ਰਾਜ ਹੈ ਇਸ ਲਈ ਜਾਗਰੂਕ ਅਤੇ ਮਿਸ਼ਨਰੀ ਸਿੰਘਾਂ ਨੂੰ ਵੀ ਆਪਣੇ
ਵੋਟ ਬੈਂਕ ਦਾ ਜਨਤਾ ਵਿੱਚ ਪ੍ਰਦਰਸ਼ਨ ਕਰਨਾ ਚਾਹੀਦਾ ਹੈ, ਮੀਡੀਆ ਅਤੇ ਸਰਕਾਰਾਂ ਤਾਂ ਹੀ ਪ੍ਰਭਾਵਤ
ਹੁੰਦੀਆਂ ਹਨ।
(ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੁ.ਅੱਸ.ਏ, ਸਾਥੀ ਅਤੇ ਸੰਗਤਾਂ)
22/12/13)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ
ਸਤਿਕਾਰਯੋਗ ਸਰਵਜੀਤ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ।
ਤੁਹਾਡੀ ਮਿਤੀ 19/12/2013 ਦੀ ਚਿੱਠੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਸ ਸਰਵਜੀਤ ਸਿੰਘ ਜੀ ਜਦੋਂ ਵੀ ਤੁਹਾਡਾ ਲੇਖ ਛਪਦਾ ਏ ਮੈਂ ਉਸ ਨੂੰ ਪੜ੍ਹਦਾਂ ਜਰੂਰ ਹਾਂ। ਤੁਹਾਡੀ
ਇਸ ਵਿਸ਼ੇ ਉੱਪਰ ਕਾਫੀ ਡੂੰਘੀ ਪਕੜ ਹੈ ਅਤੇ ਤੁਹਾਡੇ ਸਾਰੇ ਲੇਖ ਜਾਣਕਾਰੀ ਭਰਪੂਰ ਹੁੰਦੇ ਨੇ ਜਿਸ ਲਈ
ਤੁਹਾਡੀ ਦਾਦ ਦੇਣੀ ਬਣਦੀ ਹੈ। ਮੈ ਇਸ ਕਾਬਲ ਨਹੀ ਹਾਂ ਕਿ ਇਸ ਵਿਸ਼ੇ ਤੇ ਤੁਹਾਡੇ ਨਾਲ ਚਰਚਾ ਕਰ
ਸਕਾਂ।
ਪਰ ਮੈ ਕਲੰਡਰ ਦੇ ਇਸ ਉਦਮ ਨੂੰ ਅਕਾਦਮਿਕ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈ ਇਹ
ਪੜ੍ਹਿਆ ਸੁਣਿਆ ਹੈ ਕਿ ਸ ਪੁਰੇਵਾਲ ਸਾਹਿਬ ਨੇ ਇਹ ਕਲੰਡਰ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਬਣਾਇਆ
ਹੈ ਅਤੇ ਇਹ ਵਿਗਿਆਨਿਕ ਲੀਹਾਂ ਉਪਰ ਹੈ। ਇਸ ਗਲ ਨੂੰ ਸੱਚ ਪ੍ਰਵਾਨ ਕਰਦੇ ਹੋਏ ਮੈ ਉਹਨਾਂ ਦੀ ਇਸ
ਖੋਜ਼ ਦੇ ਨਤੀਜਿਆਂ ਨੂੰ ਹੇਠ ਦਿੱਤੇ ਪਹਿਲੂਆਂ ਤੋਂ ਸਮਝਣਾ ਚਾਹੁੰਦਾ ਹਾਂ।
1. ਇਤਹਾਸਿਕ: ਕੀ ਇਸ ਕਲੰਡਰ ਨਾਲ ਸਿਖ ਇਤਿਹਾਸ ਦੀਆਂ
ਘਟਨਾਵਾਂ ਦੀ ਸਮੇ ਦੇ ਨਕਸ਼ੇ ਉੱਪਰ ਸਹੀ ਨਿਸ਼ਾਨਦੇਹੀ ਕਰ ਕੇ ਸਾਡੀ ਉਹਨਾ ਘਟਨਾਵਾਂ ਵਾਰੇ ਜਾਣਕਾਰੀ
ਵਿੱਚ ਲਾਭਦਾਇਕ ਵਾਧਾ ਹੁੰਦਾ ਹੈ। ਕੀ ਕੋਈ ਵਿਦਵਾਨ ਅਜਿਹਾ ਉੱਦਮ ਕਰ ਰਿਹਾ ਹੇ?
2. ਧਾਰਮਿਕ: ਗੁਰੁ ਗਰੰਥ ਸਾਹਿਬ ਵਿੱਚ ਕਈ ਇਤਿਹਾਸਿਕ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਕੀ
ਇਸ ਕਲੰਡਰ ਨਾਲ ਸਾਨੂੰ ਉਹਨਾਂ ਸ਼ਬਦਾਂ ਦੇ ਅਰਥ ਨਿਖਾਰਨ ਵਿੱਚ ਮਦਦ ਮਿਲਦੀ ਹੈ।
3. ਖ਼ੋਜ਼: ਕੀ ਅਕਾਦਮਿਕ ਦੁਨੀਆ ਵਿੱਚ ਪੁਰੇਵਾਲ ਸਾਹਿਬ ਦੀ ਇਸ ਖ਼ੋਜ਼ ਨੂੰ ਕੋਈ ਮਾਨਤਾ
ਪ੍ਰਾਪਤ ਹੈ? ਕੀ ਪੁਰੇਵਾਲ ਸਾਹਿਬ ਨੇ ਇਸ ਪਾਸੇ ਕੋਈ ਉਦਮ ਕੀਤਾ ਹੈ?
ਅਗਰ ਤੁਹਾਡਾ ਕੋਈ ਲੇਖ ਇਹਨਾਂ ਵਿਸ਼ਿਆਂ ਤੇ ਚਾਨਣ ਪਾਉਂਦਾ ਹੈ ਤਾਂ ਉਸ ਵਲ ਇਸ਼ਾਰਾ ਕਰ
ਦੇਣਾ ਮੈ ਉਸ ਨੂੰ ਦੁਵਾਰਾ ਪੜ੍ਹ ਕੇ ਲਾਭ ਹਾਸਲ ਕਰ ਲਵਾਂਗਾ। ਮੈਂ ਇਥੇ ਇਹ ਵੀ ਕਹਿਣਾ ਚਾਹਾਂਗਾ ਕਿ
ਜੋ ਮੈ ਉਪਰ ਲਿਖਿਆ ਹੈ ਇਹ ਤੁਹਾਨੂੰ ਮੁਖਾਤਿਬ ਸਵਾਲ ਨਹੀ ਬਲਕਿ ਮੇਰੀ ਪਹਿਲੀ ਚਿੱਠੀ ਦਾ ਸਪਸ਼ਟੀਕਰਣ
ਹੈ। ਅਗਰ ਕੋਈ ਹੋਰ ਵਿਦਵਾਨ ਇਸ ਵਿਸ਼ੇ ਤੇ ਚਾਨਣ ਪਾ ਸਕੇ ਤਾਂ ਉਸ ਦਾ ਵੀ ਧੰਨਵਾਦੀ ਹੋਵਾਂਗਾ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
22/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲਾਈਆਂ
ਤੇਰੇ ਨਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਸੀਂ ਤਾਂ ਲਾਈਆਂ ਤੇਰੇ ਨਾਲ।
ਹੋਰ ਰਹੀ ਨਾ ਕੋਈ ਭਾਲ।
ਤੇਰੇ ਤਾਂ ਹੁਣ ਗਏ ਹਾਂ ਹੋ,
ਤੂੰ ਹੀ, ਤੂੰ ਹੀ, ਦਾ ਹੀ ਤਾਲ।
ਕੀ ਹੈਂ? ਕਿੱਥੇ? ਕੀਕੂੰ ਵਸਦਾ?
ਮਰ ਗਏ, ਮਿਟ ਗਏ, ਸਭ ਸਵਾਲ।
ਜਿੱਥੇ ਦਿਸਦਾ ਤੂੰ ਹੀ ਤੂੰ,
ਹਰ ਥਾਂ ਵਸਦਾ ਤੂੰ ਹੀ ਤੂੰ।
ਅੱਖਾਂ ਖੋਲਾਂ ਤਾਂ ਵੀ ਤੂੰ,
ਬੰਦ ਜੇ ਕਰਾਂ ਤਾਂ ਵੀ ਤੂੰ।
ਅੰਦਰ ਬਾਹਰ ਤੂੰ ਹੀ ਤੂੰ,
ਤੂੰ ਵਸਿਆ ਏਂ ਹਰ ਲੂੰ ਲੂੰ
ਹਰ ਸਾਹ ਉਠਦਾ ਤੇਰਾ ਨਾ
ਹਰ ਅਨੁਭਵ ਤੂੰ ਹੀ ਤਾਂ।
ਤੈਥੋਂ ਵਿਛੜਣ ਮਿਲਣਾ ਕੀ?
ਤੂੰ ਵੀ ਮੈਂ ਤੇ ਮੈਂ ਵੀ ਤੂੰ ਹੀ
ਧੁਪ ਵੀ ਤੂੰ, ਤੇ ਤੂੰ ਹੀ ਛਾਂ,
ਸਭ ਵਿੱਚ ਵਸਦਾ ਤੇਰਾ ਨਾਂ।
ਤੇਰੇ ਬਿਨ ਤਾਂ ਕੁੱਝ ਨਾ ਏਥੇ,
ਮੈਂ ਸਭ ਵਿੱਚ ਵੇਖਾਂ ਤੈਨੂੰ।
ਤੂੰ ਹੀ ਤੂੰ, ਬਸ ਤੂੰ ਹੀ ਤੂੰ।
22/12/13)
ਦਲੇਰ ਸਿੰਘ ਜੋਸ਼
ਪੁਰਬ ਸ਼ਬਦ ਦੀ ਸਮੀਖਿਆ
ਕੁਝ ਸ਼ਬਦਾਂ ਦੇ ਅਰਥ ਭਾਵ ਨੂੰ ਅਸੀ ਚੰਗੀ ਤਰ੍ਹਾਂ (ਪੂਰੀ ਤਰ੍ਹਾਂ) ਨਹੀ
ਜਣਦੇ ਹੁੰਦੇ, ਪਰ ਉਹਨਾਂ ਸ਼ਬਦਾ ਦੀ ਅਸੀ ਵਰਤੋਂ ਕਰ ਦੇਦੇ ਹਾਂ। ਜਿਵੇਂ ਸ਼ਬਦ ਪ੍ਰਕਾਸ਼ ਹੈ ਜਿਸਦਾ
ਅਰਥ ਹੈ –ਚਮਕ, ਤੇਜ਼, ਜਯੋਤ, ਪ੍ਰਗਟ ਹੋਣ ਦੀ ਕ੍ਰਿਯਾ, ਧੁਪ, ਗਯਾਨ ਪ੍ਰਸਿਧੀ, ਪਰਹਾਸ ਜਾਂ ਹਾਸੀ।
ਕਾਸ਼ੀ ਧਾਤ, ਫੈਲਾੳ, ਸ਼ਿਵ, ਕਿਸੇ ਗ੍ਰੰਥ ਦਾ ਕਾਂਡ ਬਾਬ। ਇਹ ਅਰਥ ਸਿਆਣਿਆ ਨੇ ਲਿਖੇ ਹਨ। ਮਹਾਨ
ਕੋਸ਼। ਪਰ ਇਸਦਾ ਅਰਥ ਪ੍ਰਗਟ ਹੋਣਾ ਜਾਂ ਅਵਤਾਰ ਧਾਰਣਾ ਕਿਤੇ ਨਹੀ ਲਿਖਿਆ। ਅਸੀ ਸਤਿਗੁਰਾਂ ਦੇ
ਪ੍ਰਗਟ ਦਿਵਸ ਜਾਂ ਅਵਤਾਰ ਧਾਰਣ ਦਿਵਸ ਦੀ ਅਰਦਾਸ ਜਾਂ ਜੀਵਨ ਸੁਣਾਉਨ ਸਮੇ ਇਹ ਸ਼ਬਦ ਆਮ ਬੋਲਦੇ ਹਾਂ
ਕਿ ਅੱਜ ਸਤਿਗੁਰਾਂ ਦਾ ਪ੍ਰਕਾਸ ਦਿਹਾੜਾ ਹੈ, ਜਦੋ ਅਸੀ ਉਪਰੋਕਤ ਸ਼ਬਦਾਂ ਨੂੰ ਮੁਖ ਰਖੀਏ ਤਾਂ ਇਸ
ਸ਼ਬਦ ਦੀ ਵਰਤੋ ਵਾਲਾ ਅਰਥ ਕਤਈ ਨਹੀ ਬਣਦਾ। ਇੱਕ ਅਰਥ ਆਇਆ ਹੈ ਪ੍ਰਗਟ ਹੋਣ ਦੀ ਕ੍ਰਿਆ। ਇਸ ਗਲ ਨੂੰ
ਸਹੀ ਤਰੀਕੇ ਨਾਲ ਸਮਝਣ ਲਈ ਇੱਕ ਉਦਾਰਣ ਮੈਂ ਆਪ ਜੀ ਨਾਲ ਸਾਂਝੀ ਕਰਾਂ ਜੀ। ਜਦੋ ਕਿਤੇ ਅਸੀ ਮੋਟੇ
ਬੀਜਾਂ ਦੀ ਬਿਜਾਈ ਖੇਤਾਂ ਵਿੱਚ ਕਰਦੇ ਹਾਂ ਮਸਲਨ ਕਮਾਦ, ਛੋਲੇ, ਅੰਬ ਦੀ ਗਿਟਕ, ਆਦਿ ਐਸੇ ਬੀਜ,
ਜਿਸ ਵਕਤ ਧਰਤੀ ਵਿੱਚ ਪਏ ਫੁਟਦੇ ਹਨ ਤਾਂ ਉਹਨਾਂ ਦੇ ਅੰਕੂਰ ਬਾਹਰ ਨਿਕਲਨ ਤੋਂ ਪਹਿਲਾਂ ਧਰਤੀ ਦਾ
ਉਹ ਹਿਸਾ ਕੁੱਝ ਉਪਰ ਉਭਰ ਆਉਦਾਂ ਹੈ ਤੇ ਹੋਲੀ ਹੋਲੀ ਉਪਰ ਨਿਕੀਆਂ ਨਿਕੀਆਂ ਤ੍ਰੇੜਾਂ ਪੈ ਜਾਦੀਆਂ
ਹਨ ਪਤਾ ਲੱਗ ਜਾਦਾਂ ਹੈ ਕਿ ਕੁੱਝ ਸਮੇ ਬਾਅਦ ਹੀ ਬੀਜ ਬੂਟੇ ਦੇ ਰੂਪ ਵਿੱਚ ਬਾਹਰ ਆਉਣ ਵਾਲਾ ਹੈ।
ਇੱਕ ਹੋਰ ਦ੍ਰਿਸ਼ਟਾਂਤ ਆਪ ਜੀ ਨਾਲ ਸਾਝਾਂ ਕਰਾਂ ਜੀ। ਜਿਸ ਵਕਤ ਕਿਸੇ ਇਸਤਰੀ ਨੇ ਬੱਚੇ ਨੂੰ ਜਨਮ
ਦੇਣਾ ਹੁੰਦਾਂ ਹੈ ਤਾਂ ਉਸ ਦੀਆਂ ਨਿਸ਼ਾਨੀਆਂ ਮਾਤਾ ਬਣਨ ਵਾਲੀ ਦੇ ਸਰੀਰ ਤੋਂ ਹੀ ਪ੍ਰਗਟ ਹੋਣ ਲੱਗ
ਪੈਦੀਆਂ ਹਨ। ਭਾਵ ਪੇਟ ਤੋਂ ਪਤਾ ਲਗਨ ਲੱਗ ਪੈਦਾਂ ਹੈ। ਇਸ ਨੂੰ ਕਹਿੰਦੇ ਹਨ ਪ੍ਰਗਟ ਹੋਣ ਦੀ
ਕ੍ਰਿਯਾ। ਇਸ ਗੱਲ ਨੂੰ ਹੋਰ ਵਧੇਰੇ ਸੌਖੇ ਢੰਗ ਨਾਲ ਸਮਝਣਾ ਹੋਵੇ ਤਾਂ ਬਚਿਤਰ ਨਾਟਕ ਦੇ ਉਹ ਬੋਲ
ਸਾਹਮਣੇ ਲੈ ਆਓ।
ਜਬ ਹੀ ਜਾਤ ਤ੍ਰਿਬੈਣੀ ਭਏ॥
ਪੁੰਨ ਦਾਨ ਦਿਨ ਕ੍ਰਿਤ ਬਿਤਏ॥
ਤਹੀ ਪ੍ਰਕਾਸ਼ ਹਮਾਰਾ ਭਯੋ॥
ਇਨਾਂ ਤਿੰਨਾਂ ਪੰਕਤੀਆਂ ਦੇ ਅਰਥ ਨੂੰ ਸਮਝੋ ਕਿ “ਗ੍ਰੰਥ ਦਾ ਕਰਤਾ” ਗੁਰੂ
ਸਾਹਿਬ ਦੇ ਮੁਖੋਂ ਇਹ ਅਖਵਾ ਰਿਹਾ ਕਿ ਜਦੋ ਸਾਡੇ ਮਾਤਾ ਪਿਤਾ ਜੀ ਅਲਾਹਬਾਦ ਤ੍ਰਿਬੈਣੀ ਦੇ ਕਿਨਾਰੇ
ਪਹੁੰਚੇ ਤਾਂ ਇਸ ਨਗਰ ਵਿੱਚ ਕੁੱਝ ਦਿਨ ਰੁਕਨਾ ਕੀਤਾ ਕੁੱਝ ਸਮਾਂ ਬਤੀਤ ਹੋਣ ਤੇ ਸਾਡਾ ਏਥੈ ਪ੍ਰਕਾਸ਼
ਹੋਇਆ। ਹੁਣ ਇੱਕ ਗੱਲ ਤਾਂ ਅਸੀ ਸਾਰੇ ਜਾਣਦੇ ਹੀ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪਟਨਾ
ਸਾਹਿਬ ਵਿੱਖੇ ਹੋਇਆ ਹੈ। ਪਰ ਇਥੇ ਇਹ ਲਿਖਿਆ ਹੈ ਤਹੀ ਪ੍ਰਕਾਸ਼ ਹਮਾਰਾ ਭਯੋ। ਜਿਸਦਾ ਭਾਵ ਹੈ ਕਿ
ਪ੍ਰਗਟ ਹੋਣ ਦੀ ਕ੍ਰਿਯਾ ਇਥੋ ਸ਼ੁਰੂ ਹੋ ਗਈ। ਪਰ ਅਵਤਾਰ ਸਾਡਾ ਪਟਨਾ ਸ਼ਹਿਰ ਵਿੱਚ ਹੋਇਆ।
ਪਟਨਾ ਸ਼ਹਿਰ ਵਿਖੇ ਭਵ ਲਇਓ। ਲਿਖਤ ਭੀ ਸਾਡੇ ਸਾਹਮਣੇ ਆ ਗਈ ਤੇ ਇੱਕ ਗੱਲ
ਸਪਸ਼ਟ ਹੋ ਗਈ ਕਿ, ਪ੍ਰਕਾਸ਼ ਹੋਣਾ ਹੋਰ ਗੱਲ ਹੈ ਤੇ ਅਵਤਾਰ ਹੋਣਾ ਹੋਰ ਗੱਲ ਹੈ। ਜਿਹੜੇ ਮੇਰੇ ਵੀਰ
ਬਿਨਾਂ ਸਮਝੇ ਆਗਮਨ ਦਿਵਸ ਨੂੰ ਪ੍ਰਕਾਸ਼ ਦਿਵਸ ਕਹੀ ਜਾਣ ਤਾਂ ਸਮਝ ਲਉ ਉਹ ਕਿਹੜਾ ਦਿਹਾੜਾ ਮਨਾ ਰਹੇ
ਹਨ। ਬਸ ਇਥੋਂ ਹੀ ਮੈ ਅੱਜ ਦੇ ਪ੍ਰਕਰਣ ਦੀ ਗੱਲ ਆਪ ਜੀ ਨਾਲ ਵਿਚਾਰਨਾਂ ਚਾਹੁੰਦਾ ਹਾਂ ਜੀ।
ਸ਼ਹੀਦੀ ਦਿਵਸ ਜਾਂ
ਸ਼ਹੀਦੀ ਪੁਰਬ?
ਪੁਰਬ ਸ਼ਬਦ ਖੁਸ਼ੀ ਦਾ ਪ੍ਰਤੀਕ ਹੈ। ਮੰਗਲ ਮਯ ਸਮੇਂ ਨੂੰ ਪੁਰਬ ਦਾ ਨਾਮ ਦਿਤਾ
ਜਾਦਾਂ ਹੈ। ਮਹਾਨ ਕੋਸ਼ ਦੇ ਕਰਤਾ ਜੀ ਇਸ ਤਰਾਂ ਅਰਥ ਲਿਖਦੇ ਹਨ ਜੀ। ਉਤਸਵ, ਤਯੋਹਾਰ, ਪਹਿਲਾਂ, ਗੁਣ
ਸਿਫਤ ਆਦਿ ਅਰਥ ਕੀਤੇ ਹਨ ਜੀ। ਇਸ ਕਰਕੇ ਜਦ ਕਿਸੇ ਸਤਿਗੁਰ ਜੀ ਜਾਂ ਸਾਹਿਬਜਾਦਿਆਂ ਜਾ ਸਾਡੇ ਮਹਾਨ
ਸ਼ਹੀਦੀ ਦਿਹਾੜਾ ਆਉਦਾਂ ਹੈ ਤਾਂ ਉਸਨੂੰ ਅਸੀ ਸ਼ਹੀਦੀ ਦਿਵਸ ਜਾਂ ਸਹੀਦੀ ਦਿਹਾੜੇ ਦੇ ਨਾਮ ਨਾਲ ਚੇਤੇ
ਕਰੀਏ
ਹੁਣ ਅਸੀ ਗੁਰਬਾਣੀ ਵਿੱਚ ਆਏ ਪੁਰਬ ਸ਼ਬਦ ਨੂੰ ਵਾਚਨ ਦਾ ਜਤਨ ਕਰਾਂਗੇ।
ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸਿ॥ ਸ੍ਰਿੀ ਰਾਗ ਮ: ੫॥ ੫੨॥ ਪੰਨਾਂ॥
ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ ਪਿਆਂ) ਮਿਲ ਜਾਂਦੇ
ਹਨ। ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ।
ਸਾਧੁ ਮਿਲੈ ਪੂਰਬ ਸੰਜੋਗ॥ ਗਾਉੜੀ ਮਹਲਾ ੧॥ ੧੫੩ ਪੰਨਾਂ॥
ਪਹਿਲੇ॥
ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ॥ ਤਿਸੁ ਮਿਲਿਐ ਜਿਸੁ ਪਰਬ ਕਮਾਈ॥ ਮਾਝ
ਮ: ੫॥ ੧੦੮ ਪੰਨਾਂ॥ ਪਹਿਲੇ
ਹੇ ਭਾਈ! ਜਿਸ ਹਰੀ ਦੇ ਘਰ ਵਿੱਚ ਨੌ ਹੀ ਖ਼ਜ਼ਾਨੇ ਮੌਜੂਦ ਹਨ, ਉਹ ਹਰੀ ਉਸ ਮਨੁੱਖ ਨੂੰ
ਮਿਲਦਾ ਹੈ (ਗੁਰੂ
ਦੀ ਰਾਹੀਂ) ਜਿਸ ਦੀ ਪਹਿਲੇ ਜਨਮਾਂ ਵਿੱਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ
ਪੈਂਦੇ ਹਨ।
ਦਾਨ ਪਰਾ ਪੂਰਬੇਣ ਭੁਚਤੇ ਮਹੀਪਤੇ। ਸਹਿਸਕ੍ਰਿਤੀ ਮ: ੫॥ ੧੩੫੬ ਪੰਨਾਂ॥
ਪੂਰਬਲੇ ਪਹਿਲੇ
ਗਾਥਾ ਗਾਵੰਤਿ ਭਬ੍ਹੰ ਪਰਾ ਪੂਰਬਣਹ॥ ਗਾਥਾ ਮ: ੫ ੧੩੬੧ ਪੰਨਾਂ॥
ਪਹਿਲੇ ਪੂਰਬਲੇ॥
ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ॥ ਮਾਝ ਕੀ ਵਾਰ ਮ: ੧॥ ੧੫੦
ਪੰਨਾਂ॥
ਧਾਰਮਿਕ ਮੇਲੇ॥
ਮਤਾ ਕਰੈ ਪਛਮ ਕੀ ਤਾਈ ਪੂਰਬ ਹੀ ਲੈ ਜਾਤ॥ ਗੂਜਰੀ ਮ: ੫॥ ੪੯੬ ਪੰਨਾਂ॥
ਚੜਦੇ ਪਾਸੇ॥
ਏਕ ਪੁਰਬ ਮੈ ਤੇਰਾ ਦੇਖਿਆ ਤੂੰ ਸਭਨਾ ਮਹਿ ਰਵੰਤਾ॥ ਸੋਰਠਿ ਮ: ੧॥ ੫੯੬
ਪੰਨਾਂ॥
ਕੌਤਕ॥
ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ॥ ਰਾਗ ਧਨਾ: ਮ: ੧॥ ੬੮੭
ਪੰਨਾਂ॥
ਦੱਸ ਪਵਿਤ੍ਰ
ਦਿਹਾੜੇ।
ਇਨ੍ਹਾਂ ਸਾਰੇ ਪ੍ਰਮਾਣਾ ਨੂੰ ਪੱੜ ਕੇ ਸ਼ਾਇਦ ਆਪ ਜੀ ਦਾ ਮਨ ਮੰਨ ਜਾਵੇ ਕਿ
ਪੁਰਬ ਦਾ ਕੀ ਅਰਥ ਹੈ ਪ੍ਰਕਾਸ਼ ਦਾ ਕੀ ਅਰਥ ਹੈ ਸ਼ਹੀਦੀ ਦਿਵਸ ਦਾ ਕੀ ਭਾਵ ਹੈ। ਸੋ ਗੁਰੂ ਪਿਆਰਿਓ
ਜਤਨ ਕੀਤਾ ਜਾਦਾਂ ਹੈ ਕਿ ਚੰਗੀ ਗੱਲ ਆਪ ਜੀ ਨਾਲ ਸਾਂਝੀ ਕੀਤੀ ਜਾਵੇ। ਤਾਂ ਕੇ ਸਿਖੀ ਦੇ ਪ੍ਰਚਾਰ
ਪ੍ਰਸਾਰ ਵਿੱਚ ਪ੍ਰਚਾਰ ਕਰਨ ਵਾਲੇ ਸਜਨ ਜੋ ਨਵੀ ਪਨੀਰੀ ਆ ਰਹੀ ਤਿਨ੍ਹਾਂ ਦਾ ਮਾਰਗ ਦਰਸਨ ਹੋ ਸਕੇ।
ਭੁਲਾਂ ਚੁਕਾਂ ਦੀ ਖਿਮਾਂ।
ਦਾਸਰਾ ਦਲੇਰ ਸਿੰਘ ਜੋਸ਼
22/12/13)
ਸੰਦੀਪ ਸਿੰਘ ਖਾਲੜਾ
ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸਜਾਏ
ਗਏ।
(ਭਾਈ ਗੁਰਬਖਸ਼ ਸਿੰਘ ਮਾਮਲੇ ਵਿੱਚ ਸਮੂੰਹ ਸੰਗਤਾਂ ਵੱਲੋਂ ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖਤ ਦੇ
ਜਥੇਦਾਰ ਗੁਰਬਚਨ ਸਿੰਘ ਦੇ ਵਿਰੋਧ ਵਿੱਚ ਦਸਤਖਤੀ ਮਤਾ ਪਾਸ)
ਫਰੈਂਕਫਰਟ 22 ਦਸੰਬਰ () ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਗੁਰੂ
ਗੋਬਿੰਦ ਸਿੰਘ ਜੀ ਦੇ ਵੱਡੇ ਸਾਬਿਜਾਦਿਆਂ ਅਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ
ਸਮਾਗਮ ਕਰਵਾਇਆ ਗਿਆ। ਇਸ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਅਮਰੀਕ
ਸਿੰਘ ਕਠਿਆਲੀ, ਭਾਈ ਸੰਦੀਪ ਸਿੰਘ ਖਾਲੜਾ, ਭਾਈ ਬਲਵਿੰਦਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਉਪਰੰਤ
ਗੁਰਮਤਿ ਕਲਾਸਾਂ ਦੇ ਬੱਚਿਆਂ ਨੇ ਕੀਰਤਨ ਕੀਤਾ। ਇਸ ਤੋਂ ਬਾਅਦ ਭਾਈ ਸੰਦੀਪ ਸਿੰਘ ਖਾਲੜਾ ਨੇ
ਸਾਹਿਬਜਾਦਿਆਂ ਦੇ ਜੀਵਨ ਅਤੇ ਚਮਕੌਰ ਦੀ ਜੰਗ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ। ਅਤੇ
ਨਾਲ ਹੀ ਭਾਈ ਗੁਰਬਖਸ਼ ਸਿੰਘ ਜੀ ਜਿਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਭੁੱਖ ਹੜਤਾਲ ਰੱਖੀ
ਹੋਈ ਹੈ ਉਸ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਈ ਸਾਹਿਬ ਵੱਲੋਂ ਆਰੰਭ ਕੀਤਾ ਗਿਆ ਸੰਘਰਸ਼ ਅੱਜ 40
ਦਿਨਾਂ ਦੇ ਕਰੀਬ ਪਹੁੰਚ ਚੁੱਕਾ ਹੈ। ਪਰ ਆਪਣੇ ਆਪ ਨੂੰ ਪੰਥ ਅਖਵਾਉਣ ਵਾਲਿਆਂ ਨੇ ਅਪਣੀਆਂ ਅੱਖਾਂ
ਤੇ ਪੱਟੀ ਬੰਨੀ ਹੋਈ ਹੈ। ਭਾਈ ਅਮਰੀਕ ਸਿੰਘ ਜੀ ਕਠਿਆਲੀ ਹੋਰਾਂ ਨੇ ਜਿਥੇ ਅੰਮ੍ਰਿਤਮਈ ਬਾਣੀ ਦੇ
ਕੀਰਤਨ ਨਾਲ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਜਾਣੂੰ ਕਰਵਾਇਆ ਉਥੇ ਸਖਤ ਸ਼ਬਦਾਂ ਵਿੱਚ ਭਾਈ ਗੁਰਬਖਸ਼
ਸਿੰਘ ਜੀ ਦੇ ਮਾਮਲੇ ਵਿੱਚ ਆਪਣੀ ਮਾੜੀ ਭੂਮਿਕਾ ਨਿਭਾਉਣ ਵਾਲੇ ਲੋਕਾਂ ਖਿਲਾਫ ਜਾਗਰੂਕ ਹੋਣ ਲਈ
ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਲੋਕ ਜੋ ਕਹਿੰਦੇ ਹਨ ਉਹ ਕਰ ਕੇ ਨਹੀਂ ਵਿਖਾਉਂਦੇ। ਇਸ
ਮੌਕੇ ਕੁੱਝ ਬੱਚਿਆਂ ਨੇ ਕਵਿਤਾਵਾਂ ਵੀ ਗਾਇਣ ਕੀਤੀਆਂ। ਉਪਰੰਤ ਜਿਥੇ ਗੁਰਦੁਆਰਾ ਸਾਹਿਬ ਦੇ
ਚੇਅਰਮੈਨ ਨਰਿੰਦਰ ਸਿੰਘ ਘੋਤੜਾ ਨੇ ਭਾਈ ਗੁਰਬਖਸ਼ ਸਿੰਘ ਜੀ ਦਾ ਵੀਡੀਓ ਰਾਹੀਂ ਭੇਜਿਆਂ ਗਿਆ ਸੰਦੇਸ਼
ਜੋ ਕਿ ਵਿਦੇਸ਼ ਦੀਆਂ ਸੰਗਤਾਂ ਦੇ ਨਾਮ ਸੀ ਸੁਣਾਇਆ ਗਿਆ। ਉਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ
ਦਵਿੰਦਰ ਸਿੰਘ ਘਲੋਟੀ ਹੋਰਾਂ ਨੇ ਸ੍ਰ: ਗੁਰਬਖਸ਼ ਸਿੰਘ ਮਾਮਲੇ ਵਿੱਚ ਨਿਭਾਹੀ ਜਾ ਰਹੀ ਸ਼ਰੋਮਣੀ
ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਤੋਂ
ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂੰ ਕਰਵਾਇਆ ਅਤੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਭਾਈ ਗੁਰਬਖਸ਼
ਸਿੰਘ ਜੀ ਨੂੰ ਕੋਈ ਨੁਕਸਾਨ ਪਹੁੰਚਿਆ। ਜਾ ਫਿਰ ਜਿਸ ਮਕਸਦ ਵਾਸਤੇ ਉਹਨਾਂ ਨੇ ਭੁੱਖ ਹੜਤਾਲ ਕੀਤੀ
ਹੈ ਉਹ ਪੂਰਾ ਨਾ ਹੋਇਆ ਤਾਂ ਅਉਣ ਵਾਲੇ ਸਮੇਂ ਇਥੋਂ ਦੀਆਂ ਸੰਗਤਾਂ ਇਹਨਾਂ ਆਗੂਆਂ ਦਾ ਭਰਵਾ ਵਿਰੋਧ
ਕਰਨਗੀਆਂ ਉਹ ਵਿਰੋਧ ਕਿਸ ਤਰ੍ਹਾਂ ਦਾ ਹੋਵੇਗਾ ਇਹ ਸਮਾਂ ਹੀ ਦਸੇਗਾ ਇਸ ਗੱਲ ਤੇ ਸਾਰੀ ਸੰਗਤ ਨੇ
ਜੈਕਾਰਿਆਂ ਦੀ ਗੂੰਜ ਨਾਲ ਪਰਵਾਨਗੀ ਦਿਤੀ ਅਤੇ ਪਾਸ ਕੀਤੇ ਗਏ ਮਤੇ ਉਪਰ ਸੰਗਤਾਂ ਨੇ ਦਸਤਖਤ ਕੀਤੇ।
ਉਪਰੰਤ ਭਾਈ ਬਲਵਿੰਦਰ ਸਿੰਘ ਜੀ ਨੇ ਸਮਾਪਤੀ ਦੀ ਅਰਦਾਸ ਕੀਤੀ।
22/12/13)
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
ਮਾਮਲਾ ਗੁੜਗਾਉਂ ਸਿੱਖ ਕਤਲੇਆਮ ਦਾ
ਗਵਾਹੀਆਂ ਹੋਈਆਂ ਸ਼ੁਰੂ, ਇਕੋ ਪਰਿਵਾਰ ਦੇ ਛੇ ਜੀਆਂ ਦੇ ਕਤਲ ਦਾ ਹੋਇਆ ਖੁਲਾਸਾ, ਅਗਲੀ ਸੁਣਵਾਈ 21
ਜਨਵਰੀ ਨੂੰ
ਨਵੰਬਰ 1984 ਦੇ ਕਤਲੇਆਮ ਦੀ ਅੱਜ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਗੁੜਗਾਉਂ
ਵਿੱਚ ਕਤਲ ਕੀਤੇ 47 ਸਿੱਖਾਂ ਦੀ ਸੁਣਵਾਈ ਸੀ। ਅੱਜ ਦੀ ਸੁਣਵਾਈ ਵਿੱਚ ਪੀੜਤ ਧਿਰ ਵਲੋਂ ਵਕੀਲ
ਸੁਭਾਸ਼ ਮਿੱਤਲ ਹਾਜਿਰ ਹੋਏ। ਉਹਨਾ ਦਸ ਪਟੀਸ਼ਨਰਾਂ ਦੀਆਂ ਗਵਾਹੀਆਂ ਕਰਵਾਈਆਂ। ਪੀੜਤ ਰਾਮ ਸਿੰਘ ਨੇ
ਦੱਸਿਆ ਕਿ ਉਹ 2 ਨਵੰਬਰ 1984 ਨੂੰ ਸਿਰਫ 14 ਸਾਲਾਂ ਦਾ ਸੀ ਉਸ ਦੇ ਸਾਹਮਣੇ ਕਾਤਲ ਭੀੜ ਨੇ ਉਸ ਦੇ
ਪਿਤਾ ਰਾਮ ਸਿੰਘ, ਮਾਤਾ ਮਹਿੰਦਰ ਕੌਰ, 13 ਸਾਲਾਂ ਛੋਟੀ ਭੈਣ ਗੁਰਮੇਲ ਕੌਰ, 11 ਸਾਲਾ ਜੁੜਵੇਂ ਭਰਾ
ਸੁੱਚਾ ਸਿੰਘ ਅਤੇ ਬੱਗਾ ਸਿੰਘ ਅਤੇ 9 ਸਾਲਾ ਸੁਖਵਿੰਦਰ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮਣੇ ਕਤਲ
ਕਰ ਦਿਤਾ। ਉਹਨਾਂ ਤੋਂ ਬਾਅਦ ਦੇਹਰਾਦੂਨ ਨਿਵਾਸੀ ਪਰਮਜੀਤ ਸਿੰਘ ਗਵਾਹੀ ਲਈ ਹਾਜਿਰ ਹੋਏ ਉਹਨਾਂ
ਦੱਸਿਆਂ ਕਿ ਉਸ ਦੇ ਪਰਿਵਾਰ ਦੇ ਪੰਜ ਜੀਅ ਮਾਰੇ ਗਏ ਜਿਸ ਵਿੱਚ ਉਸ ਦੇ ਪਿਤਾ ਸੇਵਾ ਸਿੰਘ, ਮਾਤਾ
ਸਵਰਨ ਕੌਰ, ਭਰਾ ਜਤਿੰਦਰ ਸਿੰਘ, ਸਤਿੰਦਰ ਸਿੰਘ ਅਤੇ ਭਾਬਿ ਕੁਲਦੀਪ ਕੌਰ ਮਾਰੇ ਗਏ। ਉਹਨਾਂ ਤੋਂ
ਬਾਅਦ ਪਟਿਆਲ਼ਾ ਨਿਵਾਸੀ ਪ੍ਰੇਮ ਸਿੰਘ ਹਾਜਿਰ ਹੋਏ ਉਹਨਾਂ ਦੱਸਿਆ ਕਿ ਉਸ ਦੇ ਤਿੰਨ ਪੁੱਤਰ 15 ਸਾਲਾ
ਪ੍ਰਮਿੰਦਰ ਸਿੰਘ, 13 ਸਾਲਾ ਪ੍ਰਦੀਪ ਸਿੰਘ 11 ਸਾਲਾ ਪਵਿਤਰ ਸਿੰਘ ਮਾਰੇ ਗਏ। ਉਹਨਾਂ ਤੋਂ ਬਾਅਦ
ਗੁੜਗਾਉਂ ਨਿਵਾਸੀ ਸੰਤੋਖ ਸਿੰਘ ਸਾਹਨੀ ਹਾਜਿਰ ਹੋਏ ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਜੋਧ ਸਿੰਘ
ਨੂੰ ਕਾਤਲ ਭੀੜ ਨੇ ਮਾਰ ਦਿਤਾ ਸੀ ੳਤੇ ਉਹਨਾਂ ਦੀਆਂ ਫੈਕਟਰੀਆਂ ਲੁੱਟ ਲਈਆਂ ਸਨ। ਇਹਨਾਂ ਤੋਂ
ਇਲਾਵਾ ਘਰ ਬਾਰ ਲੁਟਾ ਚੁੱਕੇ ਅਮਰਜੀਤ ਸਿੰਘ, ਨਰਿੰਦਰ ਸਿੰਘ, ਹਰਮਹਿੰਦਰ ਸਿੰਘ, ਬਲਵਿੰਦਰ ਸਿੰਘ
ਸਾਹਨੀ, ਗੁਰਵਿੰਦਰ ਸਿੰਘ ਸਾਹਨੀ ਅਤੇ ਕਮਲਜੀਤ ਕੌਰ ਹਾਜਿਰ ਹੋਏ, ਜੱਜ ਸਾਹਿਬ ਨੇ ਸਾਰਿਆਂ ਨੂੰ
ਧਿਆਨ ਨਾਲ਼ ਸੁਣਨ ਤੋਂ ਬਾਅਦ ਅਗਲੀ ਸੁਣਵਾਈ 21 ਜਨਵਰੀ ਤੇ ਪਾ ਦਿਤੀ।
ਪੀੜਤਾਂ ਨੂੰ ਨਾਲ਼ ਲੈ ਕੇ ਪਹੁੰਚੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ
ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਕਿਹਾ ਕਿ ਸਜਾ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ
ਛੁਡਵਾਉਣ ਲਈ ਤਾਂ ਭੁੱਖ ਹੜਤਾਲ਼ਾ ਰੱਖਣੀਆਂ ਪੈ ਰਹੀਆਂ ਹਨ ਦੂਜੇ ਪਾਸੇ ਛੇ-ਛੇ ਜੀਆਂ ਦੇ ਕਤਲਾਂ ਦੇ
ਕੇਸ ਹੀ 29 ਸਾਲਾਂ ਬਾਅਦ ਖੁੱਲੇ ਹਨ ਇਸ ਤੋਂ ਸਿੱਧ ਹੁੰਦਾ ਹੈ ਭਾਰਤੀ ਲੋਕਤੰਤਰ ਦੋਗਲੀ ਨੀਤੀ
ਅਪਣਾਉਂਦਾ ਹੈ। ਇਸ ਮੌਕੇ ਉਹਨਾਂ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ
ਅਮਰ ਸਿੰਘ, ਹਰਜਿੰਦਰ ਸਿੰਘ, ਲਖਵੀਰ ਸਿੰਘ ਰੰਡਿਆਲ਼ਾ ਅਤੇ ਗਿਆਨ ਸਿੰਘ ਖਾਲਸਾ ਆਦਿ ਹਾਜਿਰ ਸਨ।
20/12/13)
ਨਿਰਮਲ ਸਿੰਘ ਕੰਧਾਲਵੀ
ਸਿੱਖੀ ਦੇ ਅਖਾਉਤੀ ਰਾਖੇ
ਅੱਜ ਤੋਂ ਕਈ ਸਾਲ ਪਹਿਲਾਂ ਦਾਸ ਗੁਰਦੁਆਰਾ ਸਾਹਿਬ ਵਿੱਚ ਸਟੇਜ ਸਕੱਤਰ ਦੀ ਸੇਵਾ
ਨਿਭਾਇਆ ਕਰਦਾ ਸੀ। ਦਾਸ ਦੀ ਕੋਸ਼ਿਸ਼ ਹੁੰਦੀ ਸੀ ਕਿ ਵਿਸ਼ੇਸ਼ ਤੌਰ `ਤੇ ਐਤਵਾਰ ਦੇ ਦੀਵਾਨ ਤੋਂ ਪਹਿਲਾਂ
ਦੋ ਚਾਰ ਮਿੰਟ ਲਈ ਸਿੱਖ ਕੌਮ ਨਾਲ਼ ਸੰਬੰਧਤ ਕੋਈ ਮੁੱਦਾ ਸੰਗਤ ਦੇ ਸਾਹਮਣੇ ਰੱਖਿਆ ਜਾਵੇ ਤਾਂ ਕਿ
ਸੰਗਤਾਂ ਜਾਣੂੰ ਹੋ ਸਕਣ। ਪਰ ਗੁਰਦੁਆਰੇ ਵਿੱਚ ਉਸ ਜਥੇਬੰਦੀ ਦਾ ਵਧੇਰੇ ਦਖ਼ਲ ਸੀ ਜਿਹੜੀ ਸਮਝਦੀ ਸੀ
ਕਿ ਸਿੱਖੀ ਉਸ ਦੇ ਆਸਰੇ `ਤੇ ਹੀ ਖੜ੍ਹੀ ਹੈ ਨਹੀਂ ਤਾਂ ਹੁਣ ਤਾਈਂ ਖ਼ਤਮ ਹੋ ਜਾਣੀ ਸੀ। ਬਾਕੀ ਸਭ
ਨੂੰ ਉਹ ਦੁੱਕੀ ਤਿੱਕੀ ਹੀ ਸਮਝਦੇ ਸਨ। ਉਹਨਾਂ ਦੇ ਚੌਧਰੀ ਹਮੇਸ਼ਾ ਹੀ ਨੁਕਤਾਚੀਨੀ ਕਰਦੇ ਰਹਿੰਦੇ ਸਨ
ਤੇ ਮੇਰੇ ਵਲੋਂ ਦਿੱਤੀ ਗਈ ਕਿਸੇ ਵੀ ਸੂਚਨਾ ਨੂੰ ‘ਫ਼ਾਲਤੂ ਗੱਲਾਂ’ `ਚ ਗਿਣਦੇ ਸਨ।
ਕ੍ਰਿਸਮਸ ਵਿੱਚ ਦੋ ਕੁ ਹਫ਼ਤੇ ਬਾਕੀ ਸਨ। ਐਤਵਾਰ ਸਵੇਰੇ ਲੰਗਰ ਹਾਲ ਵਿੱਚ ਦੋ ਬੀਬੀਆਂ ਭਾਂਡੇ ਧੋਣ
ਦੀ ਸੇਵਾ ਕਰ ਰਹੀਆਂ ਸਨ। ਮੈਨੂੰ ਇੱਕ ਸੇਵਾਦਾਰ ਨੇ ਸੂਚਨਾ ਦਿੱਤੀ ਕਿ ਪਾਣੀ ਪੂਰਾ ਗਰਮ ਨਹੀਂ ਸੀ ਆ
ਰਿਹਾ। ਸੋ ਮੈਂ ਉੱਥੇ ਲੱਗੇ ਹੋਏ ਬੁਆਇਲਰ ਨੂੰ ਦੇਖ ਰਿਹਾ ਸਾਂ। ਉਧਰ ਬੀਬੀਆਂ ਭਾਂਡੇ ਧੋਂਦੀਆਂ
ਹੋਈਆਂ ਘਰੇਲੂ ਗੱਲਾਂ ਵੀ ਕਰ ਰਹੀਆਂ ਸਨ। ਇੱਕ ਬੀਬੀ ਦੂਜੀ ਨੂੰ ਪੁੱਛ ਰਹੀ ਸੀ ਕਿ ਉਸ ਨੇ ਕ੍ਰਿਸਮਸ
ਦੀ ਸ਼ਾਪਿੰਗ ਕਰ ਲਈ ਸੀ ਕਿ ਨਹੀਂ। ਦੂਜੀ ਬੀਬੀ ਸੂਟਾਂ ਅਤੇ ਹੋਰ ਤੋਹਫ਼ਿਆਂ ਦਾ ਜ਼ਿਕਰ ਕਰ ਰਹੀ ਸੀ
ਜਿਹੜੇ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਕ੍ਰਿਸਮਸ `ਤੇ ਦੇਣੇ ਸਨ ਤੇ ਨਾਲ਼ ਹੀ ਹੋਣ ਵਾਲ਼ੇ ਖ਼ਰਚ ਦਾ
ਰੋਣਾ ਵੀ ਰੋ ਰਹੀ ਸੀ। ਮੈਨੂੰ ਸੰਗਤ ਵਿੱਚ ਗੱਲ ਕਰਨ ਲਈ ਵਧੀਆ ਮਸਾਲਾ ਮਿਲ ਗਿਆ ਸੀ।
ਕੁਦਰਤੀਂ ਹੀ ਰਾਗੀ ਜਥਾ ਵੀ ਕੁੱਝ ਲੇਟ ਸੀ। ਮੈਂ ਬੜੇ ਦਿਲ ਟੁੰਬਵੇਂ ਅੰਦਾਜ਼ ਵਿੱਚ ਛੋਟੇ
ਸਾਹਿਬਜ਼ਾਦਿਆਂ, ਮਾਤਾ ਗੁਜ਼ਰੀ ਜੀ ਅਤੇ ਆਨੰਦਪੁਰ ਦਾ ਸਾਕਾ ਬੜੇ ਸੰਖੇਪ ਲਫ਼ਜ਼ਾਂ `ਚ ਬਿਆਨ ਕਰ ਕੇ
ਬੀਬੀਆਂ ਦੀ ਸੋਚ ਨੂੰ ਹਲੂਣਾ ਦਿੱਤਾ ਕਿ ਉਹ ਕ੍ਰਿਸਮਸ `ਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਦੇ ਕੇ ਕਾਹਦੀ
ਖ਼ੁਸ਼ੀ ਮਨਾਉਂਦੀਆਂ ਹਨ ਜਦ ਕਿ ਇਹਨਾਂ ਦਿਨਾਂ ਵਿੱਚ ਸਾਨੂੰ ਬੜੀ ਸਾਦਗੀ ਨਾਲ਼ ਗੁਰੂ ਸਾਹਿਬ ਜੀ ਨਾਲ਼
ਬੀਤੇ ਹੋਣੇ ਭਾਣੇ ਨੂੰ ਯਾਦ ਕਰਨਾ ਚਾਹੀਦਾ ਹੈ। ਜੇ ਅਸੀਂ ਤੋਹਫ਼ੇ ਦੇਣੇ ਹੀ ਹਨ ਤਾਂ ਗੁਰੂ ਸਾਹਿਬਾਂ
ਦੇ ਗੁਰਪੁਰਬਾਂ `ਤੇ ਦੇਵੋ ਤਾਂ ਕਿ ਤੋਹਫ਼ਾ ਲੈਣ ਵਾਲ਼ਾ ਵੀ ਯਾਦ ਰੱਖੇ ਕਿ ਇਹ ਤੋਹਫ਼ਾ ਫਲਾਣੇ
ਗੁਰਪੁਰਬ `ਤੇ ਮਿਲਿਆ ਸੀ। ਮੈਂ ਇਸ ਗੱਲ `ਤੇ ਵਧੇਰੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਅਸੀਂ ਬੱਚਿਆਂ
ਨੂੰ ਆਪਣੇ ਇਤਿਹਾਸ ਨਾਲ ਜੋੜ ਸਕਦੇ ਹਾਂ। ਸੰਗਤ ਮੰਤਰ-ਮੁਗਧ ਹੋ ਕੇ ਮੇਰੀਆਂ ਗੱਲਾਂ ਸੁਣ ਰਹੀ ਸੀ।
ਪਰ ‘ਸਿੱਖੀ ਦੇ ਰਾਖੇ’ ਬੈਠੇ ਬੈਠੇ ਪਾਸੇ ਮਾਰੀ ਜਾ ਰਹੇ ਸਨ।
ਦੀਵਾਨ ਦੀ ਸਮਾਪਤੀ ਤੋਂ ਬਾਅਦ ‘ਸਿੱਖੀ ਦੇ ਰਾਖਿਆਂ’ ਨੇ ਦਾਸ ਨੂੰ ਘੇਰ ਲਿਆ ਤੇ ਇਲਜ਼ਾਮ ਲਗਾਇਆ ਗਿਆ
ਕਿ ਮੈਂ ਬੀਬੀਆਂ ਨਾਰਾਜ਼ ਕਰ ਦਿੱਤੀਆਂ ਸਨ ਤੇ ਇਸ ਤਰ੍ਹਾਂ ਮੈਂ ਸੰਗਤਾਂ ਨੂੰ ਗੁਰਦੁਆਰੇ ਨਾਲ਼ੋਂ ਤੋੜ
ਰਿਹਾ ਸਾਂ। ਮੈਂ ਕਿਹਾ ਕਿ ਮੈਨੂੰ ਉਹ ਬੀਬੀਆਂ ਭੈਣਾਂ ਮਿਲਾਉ ਜਿਹੜੀਆਂ ਮੇਰੀਆਂ ਗੱਲਾਂ ਨਾਲ਼ ਨਾਰਾਜ਼
ਹੋਈਆਂ ਸਨ ਪਰ ਇਸ ਗੱਲ ਲਈ ਉਹ ਤਿਆਰ ਨਹੀਂ ਸਨ ਕਿਉਂਕਿ ਇਹ ਗੱਲਾਂ ਉਹਨਾਂ ਨੇ ਕੋਲੋਂ ਹੀ ਬਣਾਈਆਂ
ਸਨ।
ਇਕ ਜੀਅ ਕਰਦਾ ਸੀ ਕਿ ਅਸਤੀਫ਼ਾ ਦੇ ਦੇਵਾਂ ਪਰ ਗੁਰੂ-ਆਸ਼ੇ ਨੂੰ ਮੁੱਖ ਰੱਖ ਕੇ ਵਿਰੋਧ ਦੇ ਬਾਵਜੂਦ
ਮੈਂ ਆਪਣਾ ਕਰਮ ਜਾਰੀ ਰੱਖਿਆ।
ਨਿਰਮਲ ਸਿੰਘ ਕੰਧਾਲਵੀ
20/12/13)
ਸੁਰਿੰਦਰ ਸਿੰਘ ‘ਖਾਲਸਾ’
ਕਿਵੇਂ ਕਰੀਏ
ਗੁਰੂ ਨਾਨਕ’ ਦੇ ਨਿਰਮਲ ਪੰਥ ਵਾਲੀ, ਅੱਜ ਦੀ ਹਾਲਤ ਬਿਆਨ ਕਰੀਏ ਤੇ ਕਿਵੇਂ ਕਰੀਏ।
ਅਢਾਈ ਸਦੀਆਂ ਲਾ ਜੋ ਪੰਥ’ ਤਿਆਰ ਕੀਤਾ, ਅੱਜ ਦੀ ‘ਦੁਰਦਸ਼ਾ ਨੂੰ ਬਿਆਨ ਕਿਵੇਂ ਕਰੀਏ।
ਮਾੜੇ ਰੋਗੀ ਵਾਲੀ ਹਾਲਤ ਅੱਜ ਪੰਥ ਦੀ ਐ, ਇਸਦੇ ਰੋਗ ਦਾ ਇਲਾਜ ਕਿਵੇਂ ਕਰੀਏ।
{ਮਾੜੇ ਰੋਗੀ ਵਾਂਗ ਹਾਲਤ … … … … …. , ਰੋਗ - ‘ਅਸਾਧ’ ਇਲਾਜ ਕਿਵੇਂ ਕਰੀਏ।
ਜਿਥੇ ਹੱਥ ਲਾਉ ਉਥੋਂ ਚੀਸ ਉਠਦੀ, ਮਲ੍ਹਮ’ ਕਿਵੇਂ ਲਾਈਏ ਪੱਟੀ ਕਿਵੇਂ ਕਰੀਏ।
ਸਾਡੇ ਆਪਣਿਆਂ ਹੀ ਸਾਨੂੰ ਜ਼ਖਮ ਦਿਤੇ, ਕਿਸੇ ਬੇਗਾਨੇ ਤੇ ਗਿਲਾ ਕਿਵੇਂ ਕਰੀਏ।
ਰਹਿਤ -ਮਰਿਯਾਦਾ ਨੂੰ ਆਗੂ ਹੀ ਮੰਨਦੇ ਨਹੀਂ, ਬਾਕੀ ਲੋਕਾਂ ਤੇ ਲਾਗੂ ਕਿਵੇਂ ਕਰੀਏ।
ਕੌਮ ਦੇ ‘ਘਾਤਕ’ ਰਹਿਬਰ ਬਣ ਬੈਠੇ, ਕੌਮ ਨੂੰ ਬਚਾਉਣ ਦਾ ਉਪਰਾਲਾ ਕਿਵੇਂ ਕਰੀਏ।
ਸਾਜ਼ਿਸ਼ਾਂ ਹੁੰਦੀਆਂ ਸਾਡੀ {ਸਿਖਾਂ ਦੀ} ਹੋਂਦ ਉੱਤੇ, ਬੇ-ਨਕਾਬ ਦੋਖੀਆਂ ਨੂੰ ਕਿਵੇਂ ਕਰੀਏ।
‘ਪਹਿਰਾਵਾ’ ਦੁਸ਼ਮਣਾਂ ਵੀ ਸਿੱਖਾਂ ਦਾ ਧਾਰਿਆ ਏ, ਬਲੈਕ -ਕੈਟਾਂ ਦੀ ਪਹਿਚਾਣ ਕਿਵੇਂ ਕਰੀਏ।
ਸਿੱਖੀ ਦੇ ‘ਬੇੜੇ’ ਨੂੰ ਮਲਾਹ ਹੀ ਡੋਬ ਰਹੇ ਨੇ, ਇਸ ਬੇੜੇ ਨੂੰ ਪਾਰ ਹੁਣ ਕਿਵੇਂ ਕਰੀਏ।
‘ਬਚਿਤ੍ਰਨਾਟਕ’ ਵੀ ‘ਦਸਮ ਗ੍ਰੰਥ’ ਬਣਾ ਧਰਿਆ, ਕ੍ਰਿਤ ਗੁਰਾਂ ਦੀ ਕਬੂਲ ਇਸਨੂੰ ਕਿਵੇਂ ਕਰੀਏ।
ਦਸਮਗ੍ਰੰਥ’ ਦਾ ‘ਗੰਦ’ ਸਾਡੇ ਵੇਹੜੇ ਖਿਲਾਰ ਦਿੱਤਾ, ਹੁਣ ਵੇਹੜੇ ਦੀ ਸਫਾਈ ਕਿਵੇਂ ਕਰੀਏ।
ਅਕਾਲ ਤਖੱਤ ਵੀ ਸਾਡਾ ਹਾਈ ਜੈਕ ਹੋਇਐ; ਹੁਣ ਫਰਿਆਦ ਕਿੱਥੇ ਤੇ ਕਿਵੇਂ ਕਰੀਏ।
ਤਖੱਤ ਵੀ ਇੱਕ ਤੋਂ ‘ਪੰਜ’ ਬਣਾ ਦਿਤੇ, ਹੁਣ ਏਕੇ ਦੀ ਆਸ ਉਮੀਦ ਕਿਵੇਂ ਕਰੀਏ।
ਮਰੀ ਜ਼ਮੀਰ ਵਾਲੇ ਤਖੱਤਾਂ ਤੇ ਹੋਏ ਕਾਬਜ਼, ਇੰਨਸਾਫ ਹੋਵੇਗਾ ਇਹ ਉਮੀਦ ਕਿਵੇਂ ਕਰੀਏ।
ਪੰਥ ਚੋਂ ਛੇਕੇ ਜਾਂਦੇ ਜੋ ਗੁਰੂ ਦੀ ਗੱਲ ਕਰਦੇ, ਕਾਬਜ਼ ਪੁਜ਼ਾਰੀਆਂ ਇਹ ਰੀਤ ਹੀ ਬਣਾ ਧਰੀ ਏ।
‘ਅਪਮਾਨ’ ਮਿਲਦਾ ਕੌਮ ਦੇ ‘ਹੀਰਿਆਂ’ ਨੂੰ, ਇਨ੍ਹਾਂ ਗ੍ਰੰਥੀਆਂ ਦੀ ਸੰਘੀ ਕਿਵੇਂ ਫੜੀਏ।
ਕੌਮ ਦੋਖੀਆਂ ਨੂੰ ਏਥੋਂ ਸਨਮਾਨ ਮਿਲਦਾ, ਉਲਟ ਵਰਤਾਰਾ ਇਹ ਬੰਦ ਕਿਵੇਂ ਕਰੀਏ।
ਕਾਰ ਸੇਵਕਾਂ ਵੀ ਨਿਸ਼ਾਨੀਅ’ਾਂ ਮਿਟਾ ਧਰੀਆਂ, ਯਾਦਗਾਰਾਂ ਕਿਵੇਂ ਬਚਾਈਏ, ਸੇਵਾ ਕਿਵੇਂ ਕਰੀਏ।
ਅਣਮੁੱਲੇ ‘ਗ੍ਰੰਥ’ ਵੀ ਸਸਕਾਰ ਕਰ ਜਾਣ ਸਾੜੀ, ‘ਸਰੂਪ’ ਕਿਵੇਂ ਬਚਾਈਏ ਸੰਭਾਂਲ਼ ਕਿਵੇਂ ਕਰੀਏ।
ਪੜ੍ਹੇ ਲਿਖੇ ਵੀ ਧੜਿਆਂ ‘ਚ ਗਏ ਵੰਡੇ, ਇਕੱਠੇ ਬੈਠ’ ਵੀਚਾਰ ਸਾਂਝੇ ਕਿਵੇਂ ਕਰੀਏ।
ਇਕ ਦੂਜੇ ਨੂੰ ‘ਠਿੱਬੀ’ ਲਾਉਣ ਫਿਰਦੇ, ਆਪਸੀ ਈਰਖਾ ਬੰਦ ਇਹ ਕਿਵੇਂ ਕਰੀਏ।
ਸਾਥੀ ਕਹਿੰਦੇ ‘ਸੁਰਿੰਦਰ ਸਿੰਘਾ’ ਨਾ ਬੋਲ ਬਹੁਤਾ, ਆਪਾਂ ਅਪਣੇ ਕੰਮ ਦਾ ਧਿਆਣ ਧਰੀਏ।
‘ਪਰ’- ਬਿਨਾਂ ਵੇਖਿਆਂ ਸਭ ਕੁੱਝ ਲੰਘ ਜਾਵੇ, ਅੱਖੀਂ ਵੇਖ ਕੇ ਮੱਖੀ ਕਿਵੇਂ ਜ਼ਰੀਏ।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ-ਕਲਾਂ, {ਫਤਿਹਾਬਾਦ}
ਮੋਬਾਈਲ=094662-66708, 097287-43287,
20/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਹੀ ਤੂੰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਹੀ ਤੂੰ, ਤੂੰ ਹੀ ਤੂੰ
ਤੂੰ ਹੀ ਤੂੰ, ਤੂੰ ਹੀ ਤੂੰ
ਜੇਕਰ ਸਭ ਤੂੰ ਹੀ ਤੂੰ
ਆਖਾਂ ਵੱਖ ਫਿਰ ਕਿਸ ਨੂੰ?
ਦੇਖਾਂ ਵੱਖ ਫਿਰ ਕਿਸ ਨੂੰ?
ਮੰਨਾਂ ਵੱਖ ਫਿਰ ਕਿਸ ਨੂੰ?
ਤੂੰ ਹੀ ਤੂੰ, ਤੂੰ ਹੀ ਤੂੰ
ਤੂੰ ਹੀ ਤੂੰ, ਤੂੰ ਹੀ ਤੂੰ
ਵੱਖਰਾ ਨਾਂ ਕੋਈ ਜੇ,
ਝਗੜਾ ਫਿਰ ਕਾਹਦਾ ਏ?
ਤੇਰਾ ਜਦ ਹਰ ਕੋਈ,
‘ਮੈਂ’ ‘ਮੇਰੀ’ ਕਿਸ ਲਈ?
ਆਇਆ ਕੁੱਝ ਨਾਲ ਨਹੀਂ,
ਜਾਣਾ ਕੁੱਝ ਨਾਲ ਨਹੀਂ।
ਸੰਚਿਤ ਕਿਉਂ ਕਰਦਾ ਹਾਂ?
ਬੋਝੇ ਕਿਉਂ ਭਰਦਾ ਹਾਂ?
ਅੱਗੇ ਜੋ ਤੇਰਾ ਸੀ,
ਪਿੱਛੋਂ ਵੀ ਤੇਰਾ ਹੀ।
ਤੇਰੀ ਹਰ ਵਸਤੂ ਹੈ,
ਝੂਠਾ ਹੱਕ ਫਿਰਤੂ ਏ।
ਰਹਿਣਾ ਜੋ ਕੋਲ ਨਹੀਂ,
ਉਸ ਲਈ ਜਿੰਦ ਰੋਲ ਨਹੀਂ
ਰਹਿਣਾ ਜੋ ਨਾਲ ਸਦਾ,
ਉਹ ਤਾਂ ਹੈ ਨਾ ਉਸਦਾ।
ਜਪ ਲੈ ਨਾ ਹਰ ਇੱਕ ਪਲ,
ਟਿਕ-ਟਿਕ ਲਾ ਉਸ ਦੇ ਵਲ।
ਸਿਮਰੀ ਜਾ, ਸਿਮਰੀ ਜਾ,
ਹਰ ਸਾਹ ਸੰਗ ਨਾ ਉਸਦਾ।
ਤੂੰ ਹੀ ਤੂੰ, ਤੂੰ ਹੀ ਤੂੰ
ਤੂੰ ਹੀ ਤੂੰ, ਤੂੰ ਹੀ ਤੂੰ
ਤੂੰ ਹੀ ਤੂੰ, ਤੂੰ ਹੀ ਤੂੰ
ਤੂੰ ਹੀ ਤੂੰ, ਤੂੰ ਹੀ ਤੂੰ
CNN to cover Bhai Gurbaksh Singh Khalsa's Hunger
Strike
http://ireport.cnn.com/docs/DOC-1069150
19/12/13)
ਸਰਵਜੀਤ ਸਿੰਘ
ਸ.
ਜਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦੇ ਪੱਤਰ ਸਬੰਧੀ ਬੇਨਤੀ ਹੈ ਕਿ ਕੈਲੰਡਰ ਬਾਰੇ ਮੁਢਲੀ ਜਾਣਕਾਰੀ, ਜਿੰਨੀ ਕੁ ਮੈਨੂੰ ਹੈ, ਉਹ
ਆਪ ਜੀ ਮੇਰੇ ਲੇਖਾਂ (ਦੂਜੀ ਲੇਖ ਲੜੀ) `ਚ ਪੜ੍ਹ ਸਕਦੇ ਹੋ। ਉਸ ਪਿਛੋਂ ਜੇ ਕੋਈ ਆਪ ਜੀ ਦਾ
ਸਵਾਲ/ਸ਼ੰਕਾ ਹੋਇਆ ਤਾਂ ਉਸ ਬਾਰੇ ਆਪਾ ਰਲ-ਮਿਲ ਕੇ ਵਿਚਾਰ ਕਰ ਸਕਦੇ ਹਾਂ।
ਧੰਨਵਾਦ ਸਹਿਤ
ਸਰਵਜੀਤ ਸਿੰਘ
19/12/13)
ਜਗਜੀਤ ਸਿੰਘ ਖਾਲਸਾ
ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ “ਮੇਲੇ”.......................
ਜਗਜੀਤ ਸਿੰਘ ਖਾਲਸਾ ਲੁਧਿਆਣਾ. 098140-61699
ਗੱਲ ਪਿਛਲੇ ਸਾਲ ਇਨਾਂ ਹੀ ਦਿਨਾਂ ਦੀ ਹੈ, ਮੈਂ ਤੇ ਮੇਰਾ ਮਿੱਤਰ ਮਨਦੀਪ ਸਿੰਘ ਸਾਡੀ ਟੀਮ ਵਲੋਂ ਹਰ
ਸਾਲ 25 ਦਸੰਬਰ ਜਦੋਂ ਸਾਡੀ ਕੌਮ ਦੇ ਹੀ ਬੱਚੇ ਕਿ੍ਸਮਿਸ ਵਲੇ ਦਿਨ ਸਾਂਤਾ ਕਲਾਜ਼ ਤੋਂ ਟਾਫੀਆਂ ਲੈ
ਕੇ ਖੁਸ਼ ਹੋ ਰਿਹੇ ਹੁੰਦੇ ਹਨ । ਉਨ੍ਹਾਂ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਮਾਣਮੱਤੇ ਇਤਿਹਾਸ
ਨਾਲ ਜੋੜਨ ਲਈ ਰੱਖੇ ਗੁਰਮਤਿ ਮੁਕਾਬਲਿਆਂ ਦੇ ਪ੍ਰਚਾਰ ਲਈ ਬੈਨਰ ਫਲੈਕਸ ਬਣਵਾਉਣ ਲਈ ਇਕ ਪ੍ਰਚਾਰ
ਏਜੰਸੀ ਦੇ ਦਫਤਰ ਗਏ । ਸਵੇਰ ਦਾ ਵਕਤ ਹੋਣ ਕਰਕੇ ਸਿਰਫ ਇਕ ਬਾਹਰੋਂ ਆਇਆ ਸਿੱਖ ਵੀਰ ਹੀ ਫਤਿਹਗੜ੍ਹ
ਸਾਹਿਬ ਵਿਖੇ ਸ਼ਹੀਦੀ ਜੋੜ-ਮੇਲੇ ਵਾਸਤੇ ਕਿਸੇ ਡੇਰੇ ਵਲੋਂ ਲਗਾਏ ਜਾ ਰਹੇ ਪਕੌੜੈ ਤੇ ਜਲੇਬੀਆਂ ਦੇ
ਲੰਗਰ ਦਾ ਬੋਰਡ ਪੀ.ਸੀ ਤੇ ਡਿਜ਼ਾਇਨ ਕਰਵਾ ਰਿਹਾ ਸੀ । ਅਸੀ ਵੀ ਨਾਲ ਦੇ ਪੀ.ਸੀ ਤੇ ਬੈਠ ਕੇ ਸਮਾਗਮ
ਦਾ ਵੇਰਵਾ ਡਿਜ਼ਾਇਨ ਤਿਆਰ ਕਰਵਾਉਣ ਲੱਗ ਪਏ । ਉਹ ਵੀਰ ਆਪਣਾ ਕੰਮ ਛੱਡ ਕੇ ਸਾਡੀ ਗੱਲਬਾਤ ਵਿੱਚ
ਰੁੱਚੀ ਲੈਣ ਲੱਗ ਪਿਆ । ਥੋੜੀ ਦੇਰ ਬਾਦ ਮੈਨੂੰ ਬੋਲਿਆ, ਭਾਜ਼ੀ ਮੇਰੇ ਬੋਰਡ ਦੇ ਸਪੈਲਿੰਗ ਵੀ ਚੈਕ
ਕਰ ਲਿਉ ਮੈਂ ਤੇ ਮੇਰੇ ਮਿੱਤਰ ਨੇ ਉਸ ਪੀ.ਸੀ ਉਪਰ ਨਿਗਾਹ ਮਾਰੀ । ਪਕੌੜੇ ਤੇ ਜਲੇਬੀਆਂ ਦੇ ਲੰਗਰ
ਦੇ ਵੇਰਵੇ ਤੋਂ ਪਹਿਲਾਂ ਸਭ ਤੋਂ ਉਪਰ ਲਾਈਨ ਲਿਖੀ ਸੀ,... ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ
ਬਰਸ “ਮੇਲੇ” । ਦਾਸ ਏਸੇ ਹੀ ਲਾਈਨ ਉਪਰ ਅਟਕ ਗਿਆ ਬੇਸ਼ਕ ਏਹ ਲਾਈਨ ਸੁਣਨ ਪੜ੍ਹਨ ਨੂੰ ਬੜੀ ਵਧੀਆ
ਲੱਗ ਰਹੀ ਸੀ ਪਰ ਕੌਮ ਦੇ ਮਹਾਨ ਸ਼ਹੀਦਾਂ ਦੇ ਸਮਾਗਮ “ਮੇਲੇ’” ਦੇ ਰੂਪ ਵਿੱਚ ਮਨਾਉਣੇ ਕੁਝ
ਅਟਪਟਾ ਜਿਹਾ ਲੱਗ ਰਿਹਾ ਸੀ । ਮੈਂ ਕਿਹਾ ਵੀਰ ਜੀ ਮੈਨੂੰ ਏਹ ਲਾਈਨ ਠੀਕ ਨਹੀਂ ਲੱਗ ਰਹੀ ਇਸ ਨੂੰ
ਮੇਲਾ ਕਹਿਣਾ ਠੀਕ ਨਹੀਂ ਹੋਵੇਗਾ । ਉਸ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਮੇਰਾ ਮਿੱਤਰ ਮਨਦੀਪ ਸਿੰਘ
ਬੋਲਿਆ ਕੀ ਇਸ ਵਿੱਚ ਗਲਤ ਵੀ ਕੀ ਹੈ ਸਾਲ-ਮਗਰੋਂ ਸ਼ਹੀਦਾਂ ਦੀ ਧਰਤੀ ਤੇ ਜਾਉ ਪਕੌੜੈ ਜਲੇਬੀਆਂ
ਖਾਉ, ਤੂਤੀਆਂ ਸੀਟੀਆਂ ਮਾਰ ਕੇ ਘਰ ਨੂੰ ਆ ਜਾਉ । ਕੀ ਲੈਣਾ ਮਾਣਮੱਤੇ ਇਤਿਹਾਸ ਨੂੰ ਦੱਸ ਕੇ ਜਾਂ
ਸੁਣਕੇ .? ਸਾਡੀ ਗੱਲਬਾਤ ਸੁਣਕੇ ਉਹ ਵੀਰ ਏਹ ਕਹਿੰਦਾ ਉਥੋਂ ਚਲਾ ਗਿਆ ਮੈਂ ਸੰਤ ਜੀ ਤੋਂ ਪੁੱਛ ਕੇ
ਫੇਰ ਬਣਵਾਉਣ ਆ ਜਾਵਾਂਗਾ ਬੋਰਡ ।
ਪਰ ਏਜੰਸੀ ਦਾ ਮੁਲਾਜਮ ਗਾਹਕ ਜਾਣ ਕਰਕੇ ਪ੍ਰੇਸ਼ਾਨ ਸੀ.ਤੇ ਅਸੀਂ ਕੌੰਮ ਦੀ ਹਾਲਤ ਦੇਖ ਕੇ
ਪ੍ਰੇਸ਼ਾਨ ਸੀ.
19/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕ
ਤਾਂਘ ਭਜਾਈ ਫਿਰਦੀ ਹੈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕ ਤਾਂਘ ਭਜਾਈ ਫਿਰਦੀ ਹੈ।
ਇਕ ਖਿੱਚ ਘੁਕਾਈ ਫਿਰਦੀ ਹੈ।
ਇਕ ਹੂਕ ਵਿਛੋੜੇ ਦੀ ਉੱਠੇ,
ਵਿਸ਼ਵਾਸ਼ ਬਣਾਈ ਫਿਰਦੀ ਹੈ।
ਇਹ ਆਪਾ ਟੁੱਟ ਟੁੱਟ ਜਾਂਦਾ ਹੈ,
ਇਕ ਯਾਦ ਜੁੜਾਈ ਫਿਰਦੀ ਹੈ।
ਮਿਲ ਵੇਲਾ ਕਦ, ਤੇਰੇ ਦੀਦ ਕਦੋਂ,
ਇਕ ਆਸ ਘੁਮਾਈ ਫਿਰਦੀ ਹੈ।
ਤੂੰ ਸਾਂਭੇਂਗਾ? ਦੁਰਕਾਰੇਂਗਾ?
ਇਕ ਸੋਚ ਸਤਾਈ ਫਿਰਦੀ ਹੈ।
ਜੋ ਯਾਦ ਕਰੇ, ਸੋ ਪਾਰ ਪਵੇ,
ਤੇਰੇ ਨਾ ਦੀ ਦੁਹਾਈ ਫਿਰਦੀ ਹੈ।
ਜਪ ਨਾਮ ਤੇ ਤਰ ਭਵਸਾਗਰ ਨੂੰ,
ਰੂਹ ਦਿਲ ਸਮਝਾਈ ਫਿਰਦੀ ਹੈ।
ਮਿਲਿਆਂ ਹੀ ਸੱਚ ਦੀ ਸਮਝ ਮਿਲੂ,
ਮਿਲ ਮਿਟਣ ਦੀ ਲਾਈ ਫਿਰਦੀ ਹੈ।
ਇਕ ਤਾਂਘ ਭਜਾਈ ਫਿਰਦੀ ਹੈ।
ਇਕ ਖਿੱਚ ਘੁਕਾਈ ਫਿਰਦੀ ਹੈ।
19/12/13)
ਅਵਤਾਰ ਸਿੰਘ ਮਿਸ਼ਨਰੀ
ਬਾਰਲੇ ਮੁਲੰਮੇ ਗੁਰੂ ਦੀ ਬਾਣੀ ਦੀ
ਸਿਖਿਆ ਰੂਪ ਚਮਕ ਨੂੰ ਛੁਪਾ ਨਹੀਂ ਸਕਦੇ। ਬਾਬੇ ਨਾਨਕ ਨੇ ਮਨੁੱਖਤਾ ਨੂੰ ਵਹਿਮਾਂ ਭਰਮਾਂ ਚੋਂ ਕੱਢ
ਕੇ, ਇੱਕ ਰੱਬ ਨਾਲ ਜੁੜਨ ਦਾ ਉਪਦੇਸ਼ ਦਿੱਤਾ ਜੋ ਰੱਬੀ ਭਗਤਾਂ ਅਤੇ ਗੁਰੂਆਂ ਦੀ ਬਾਣੀ ਵਿੱਚ ਗੁਰੂ
ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੈ। ਸਭ ਸਿੱਖਾਂ ਨੂੰ ਗੁਰ ਦਾ ਹੁਕਮ ਵੀ ਹੈ-ਸਭ ਸਿਖਨ ਕਉ ਹੁਕਮ ਹੈ
ਗੁਰੂ ਮਾਨਿਓਂ ਗ੍ਰੰਥ॥ ਆਓ ਪਿਛਲੇ ਸਾਰੇ ਝਗੜੇ ਛੱਡ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ
ਸਿਖਿਆ ਤੇ ਚਲੀਏ ਸਾਨੂੰ ਹੋਰ ਬਾਹਰ ਭਟਕਣ ਦੀ ਲੋੜ ਨਹੀਂ-ਬਾਹਰ ਢੰਡਣ ਤੇ ਛੂਟ ਪਰੇ ਗੁਰਿ ਘਰ ਹੀ
ਮਾਹਿ ਦਿਖਾਇਆ ਥਾ॥ (ਗੁਰੂ ਗ੍ਰੰਥ) ਜੇ ਘਰ ਹੋਂਦੇ ਮੰਗਣ ਜਾਈਏ ਫਿਰਿ ਉਲਾਮਾ ਮਿਲੇ ਤਹੀਂ॥
(ਗੁਰੂ ਗ੍ਰੰਥ) ਰੱਬ ਦੀ ਕੁਦਰਤੀ ਹੋਂਦ ਤੋਂ ਕੋਈ ਵੀ ਮਨੁਕਰ ਨਹੀਂ ਹੋ ਸਕਦਾ ਪਰ ਆਪੋ ਆਪਣੇ ਹਿਸਾਬ
ਨਾਲ ਬਣਾਏ ਰੱਬ ਹੀ ਬਖੇੜੇ ਦਾ ਕਾਰਨ ਬਣ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਸਿਖਿਆ ਨੂੰ
ਧਾਰਨ ਕਰਕੇ, ਸਾਰੀ ਲੁਕਾਈ ਹੀ ਸਿੱਖ ਬਣਨ ਵਿੱਚ ਮਾਨ ਮਹਿਸੂਸ ਕਰ ਸਕਦੀ ਹੈ ਪਰ ਬਾਹਰੀ ਕਰਮਕਾਂਡ
ਆਪਣਿਆਂ ਨੂੰ ਵੀ ਸਿੱਖੀ ਤੋਂ ਦੂਰ ਲਿਜਾ ਰਹੇ ਹਨ। ਆਓ ਸਾਰੇ ਰਲ ਮਿਲ ਕੇ ਗੁਰਬਾਣੀ ਦੀ ਸਿਖਿਆ ਆਪ
ਧਾਰਨ ਕਰੀਏ ਅਤੇ ਵਿਲਕ ਰਹੀ ਲੁਕਾਈ ਨੂੰ ਇਸ ਤੋਂ ਜਾਣੂੰ ਕਰਵਾਈਏ। ਗੁਰਬਾਣੀ ਵਿਚਾਰਨ ਤੇ ਧਾਰਨ
ਵਾਲੇ ਦੇ ਰੱਬ ਜਾਂ ਧਰਮ ਪ੍ਰਤੀ ਸ਼ੰਕੇ ਸਹਿਜੇ ਸਹਿਜੇ ਆਪੇ ਦੂਰ ਹੁੰਦੇ ਜਾਂਦੇ ਹਨ। ਭਾਈ ਅਮਰੀਕ
ਸਿੰਘ ਜੀ ਨੇ ਸ਼ਰਧਾ, ਪਿਆਰ ਅਤੇ ਗਿਆਨ ਨਾਲ ਸਮਿਲਤ ਬਚਨ ਕੀਤੇ ਹਨ। ਭਾਈ ਪੰਥ ਪ੍ਰੀਤ ਸਿੰਘ ਜੀ ਵੀ
ਕਹਿੰਦੇ ਹਨ ਸਿੱਖ ਤਰਕ ਦੇ ਨਾਲ ਬਿਬੇਕਸ਼ੀਲ ਵੀ ਹੈ। ਗੁਰੂ ਵੀ ਬਿਬੇਕ ਬੁੱਧੀ ਦੀ ਦਾਤ ਮੰਗਦੇ
ਹਨ-ਦੀਜੈ ਬੁਧਿ ਬਿਬੇਕਾ॥ (ਗੁਰੂ ਗ੍ਰੰਥ) ਲੋੜ ਗੁਰੂ ਦੀ ਬਾਣੀ ਘਰ ਘਰ, ਸਕੂਲਾਂ, ਕਾਲਜਾਂ,
ਯੂਨੀਵਰਸਿਟੀਆਂ ਦੁਨੀਆਂ ਭਰ ਦੀਆਂ ਲਾਇਬ੍ਰੇਰੀਆਂ ਅਤੇ ਸਹਿਤਕ ਅਦਾਰਿਆਂ ਤੱਕ ਵੱਧ ਤੋਂ ਵੱਧ ਬੋਲੀਆਂ
ਵਿੱਚ ਪਹੁਚਾਉਣ, ਰੱਖਣ, ਵੰਡਣ ਅਤੇ ਸਮਝੌਣ ਦੀ ਹੈ ਪਰ ਸਾਡੇ ਕਟੜਵਾਦੀ ਵੀਰ ਤਾਂ ਗੁਰਬਾਣੀ ਦੀਆਂ
ਪੋਥੀਆਂ ਤੇ ਗੁਰੂ ਗ੍ਰੰਥ ਸਾਹਿਬ ਵੀ ਸ਼ਰਧਾਲੂਆਂ ਦੇ ਘਰਾਂ ਚੋਂ ਧੱਕੇ ਨਾਲ ਚੱਕੀ ਜਾ ਰਹੇ ਹਨ ਅਤੇ
ਜਥੇਦਾਰ ਵੀ ਕੁਝ ਅਹਿਜੇ ਅਦੇਸ਼ ਹੀ ਜਾਰੀ ਕਰ ਰਹੇ ਹਨ। ਦੇਖੋ !ਪਵਿਤਰ ਬਾਈਬਲ ਈਸਾਈਆਂ ਦਾ ਧਰਮ
ਗ੍ਰੰਥ ਤੁਹਾਨੂੰ ਹਰੇਕ ਬੋਲੀ ਅਤੇ ਦੁਨੀਆਂ ਭਰ ਦੀਆਂ ਬਹੁਤੀਆਂ ਲਾਇਬ੍ਰੇਰੀਆਂ ਵਿੱਚ ਪਿਆ ਮਿਲ ਸਕਦਾ
ਹੈ ਪਰ ਦੁਨੀਆਂ ਭਰ ਲਈ ਸਰਬਸਾਂਝਾ ਰੱਬੀ ਗਿਆਨ ਦਾ ਗ੍ਰੰਥ “ਗੁਰੂ ਗ੍ਰੰਥ” ਕਿਉਂ ਨਹੀਂ? ਜਰਾ ਇਸ
ਬਾਰੇ ਵੀ ਲੋਕਾਈ ਨੂੰ ਚਾਨਣਾਂ ਪਾਓ! ਬਹੁਤ ਬਹੁਤ ਧੰਨਵਾਦ ਹੋਵੇਗਾ ਆਪ ਜੀ ਸਭ
ਪ੍ਰਬੰਧਕਾਂ,ਪ੍ਰਚਾਰਕਾਂ ਅਤੇ ਮੀਡੀਏ ਦਾ।
19/12/13)
ਜਸਵੰਤ ਸਿੰਘ ‘ਅਜੀਤ’
ਸਜ਼ਾ
ਪੂਰੀ ਕਰ ਚੁਕੇ ਸਿੱਖਾਂ ਦੀ ਰਿਹਾਈ ਕਿਉਂ ਨਹੀਂ?
ਪ੍ਰਾਪਤ ਵੇਰਵਿਆਂ ਅਨੁਸਾਰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਲਗਭਗ 118 ਅਜਿਹੇ ਸਿੱਖ ਬੰਦੀ ਹਨ,
ਜਿਨ੍ਹਾਂ ਵਿਚੋਂ ਬਹੁਤੇ ਆਪਣੀ ਸਜ਼ਾ ਪੂਰੀ ਕਰ ਚੁਕੇ ਹੋਏ ਹਨ। ਇਨ੍ਹਾਂ ਵਿਚੋਂ ਕਈ ਅਜਿਹੇ ਸਿੱਖ ਵੀ
ਦਸੇ ਜਾਂਦੇ ਹਨ, ਜਿਨ੍ਹਾਂ ਨੂੰ ਆਪਣੀ ਸਜ਼ਾ ਪੂਰੀ ਕੀਤਿਆਂ 4 ਤੋਂ 9 ਵਰ੍ਹੇ ਤਕ ਬੀਤ ਚੁਕੇ ਹਨ, ਫਿਰ
ਵੀ ਪਤਾ ਨਹੀਂ, ਕਿਨ੍ਹਾਂ ਕਾਰਣਾਂ ਕਰਕੇ ਉਨ੍ਹਾਂ ਨੂੰ ਅਜੇ ਤਕ ਰਿਹਾ ਨਹੀਂ ਕੀਤਾ ਗਿਆ? ਇਤਨਾ ਹੀ
ਨਹੀਂ, ਕੋਈ ਵੀ ਅਜਿਹੀ ਸਿੱਖ ਜੱਥੇਬੰਦੀ ਵਿਖਾਈ ਨਹੀਂ ਦੇ ਰਹੀ, ਜੋ ਬੀਤੇ ਸਮੇਂ ਵਿੱਚ ਇਨ੍ਹਾਂ
ਸਿੱਖਾਂ ਨੂੰ ਰਿਹਾ ਕਰਵਾਏ ਜਾਣ ਪ੍ਰਤੀ ਗੰਭੀਰ ਈਮਾਨਦਾਰਾਨਾ ਅਤੇ ਸਾਰਥਕ ਜਤਨ ਕਰਦੀ ਰਹੀ ਹੋਵੇ।
ਹੁਣ ਦਸਿਆ ਗਿਆ ਹੈ ਕਿ ਇੱਕ ਸਿੱਖ, ਭਾਈ ਗੁਰਬਖਸ਼ ਸਿੰਘ ਨੇ ਇਨ੍ਹਾਂ ਸਿੱਖਾਂ ਨੂੰ ਰਿਹਾ ਕਰਵਾਉਣ ਦੀ
ਮੰਗ ਨੂੰ ਲੈ ਕੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਮਰਨ ਵਰਤ ਸ਼ੁਰੂ ਕਰ ਰਖਿਆ ਹੈ।
ਅਜਿਹੇ ਸਿੱਖਾਂ, ਜੋ ਆਪਣੀ ਸਜ਼ਾ ਪੂਰੀ ਕੱਟ ਚੁਕੇ ਹੋਏ ਹਨ, ਦੀ ਰਿਹਾਈ ਦੀ ਮੰਗ ਦਾ ਵਿਰੋਧ ਕਿਸੇ ਵੀ
ਨਿਆਂ ਪ੍ਰਿਅ ਵਿਅਕਤੀ ਜਾਂ ਜਥੇਬੰਦੀ ਵਲੋਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੋ ਵਿਅਕਤੀ ਆਪਣੀ ਸਜ਼ਾ
ਪੂਰੀ ਕੱਟ ਚੁਕਾ ਹੈ, ਉਸ ਨੂੰ ਜੇਲ੍ਹ ਵਿੱਚ ਬੰਦ ਕਰੀ ਰਖੇ ਜਾਣ ਦੀ ਨਾ ਤਾਂ ਕੋਈ ਕਾਨੂੰਨ ਇਜਾਜ਼ਤ
ਦਿੰਦਾ ਹੈ ਅਤੇ ਨਾ ਹੀ ਕੋਈ ਸੰਵਿਧਾਨ। ਇਨ੍ਹਾਂ ਹਾਲਾਤ ਵਿੱਚ ਆਪਣੀ ਪੂਰੀ ਸਜ਼ਾ ਕੱਟ ਚੁਕੇ ਸਿੱਖਾਂ
ਨੂੰ ਰਿਹਾ ਕਰਵਾਏ ਜਾਣ ਦੇ ਸਬੰਧ ਵਿੱਚ ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਇਹ
ਕਹਿੰਦਿਆਂ ਹੱਥ ਖੜੇ ਕਰ ਦੇਣਾ, ਵੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਮੰਨਿਆ ਜਾ ਸਕਦਾ ਕਿ ਉਨ੍ਹਾਂ ਦੀ
ਸਰਕਾਰ ਇਸ ਸਬੰਧ ਵਿੱਚ ਕੁੱਝ ਵੀ ਕਰਨ ਦੇ ਸਮਰੱਥ ਨਹੀਂ। ਹੁਣੇ ਜਿਹੇ ਮੀਡਿਆ ਵਿੱਚ ਮੋਟੀਆਂ
ਸੁਰਖੀਆਂ ਨਾਲ ਆਈ ਇਹ ਖਬਰ ਪੜ੍ਹਨ ਅਤੇ ਸੁਣਨ ਨੂੰ ਮਿਲੀ ਕਿ ਸ. ਸੁਖਬੀਰ ਸਿੰਘ ਬਾਦਲ ਵੀ ਬੰਦੀ
ਸਿੱਖਾਂ ਦੀ ਰਿਹਾਈ ਲਈ ਨਿਤਰੇ, ਪਰ ਖਬਰ ਪੜ੍ਹਨ ਤੋ ਪਤਾ ਲਗਾ ਕਿ ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ
ਦੀ ਸਜ਼ਾ ਪੂਰੀ ਹੋ ਚੁਕੀ ਹੈ, ਉਨ੍ਹਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਦੇ ਇਸ ਬਿਆਨ
ਵਿੱਚ ‘ਸਿੱਖ’ ਸ਼ਬਦ ਕਿਧਰੇ ਵੀ ਨਹੀਂ ਨਜ਼ਰ ਨਹੀਂ ਆਇਆ।
ਇਹ ਵੀ ਖਬਰ ਆਈ ਹੈ ਕਿ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਦਾ ਸੰਚਾਲਨ ਕਰ ਰਹੇ ਸਜਣਾਂ ਦੇ ਇੱਕ
ਪ੍ਰਤੀਨਿਧੀ ਮੰਡਲ ਨੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ, ਉਨ੍ਹਾਂ ਨੂੰ
ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸਨੂੰ ਸੁਣ ਸ. ਬਾਦਲ
ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਇਤਨੇ ਵਿਸਥਾਰ ਨਾਲ ਇਸ ਬਾਰੇ ਕੁੱਝ ਨਹੀਂ ਸੀ ਦਸਿਆ ਗਿਆ। ਸ.
ਬਾਦਲ ਦਾ ਇਹ ਪ੍ਰਤੀਕਰਮ ਪੜ੍ਹ-ਸੁਣ ਹੈਰਾਨੀ ਹੋਈ ਕਿ, ਉਸ ਸਿੱਖ ਸੰਘਰਸ਼ ਦੌਰਾਨ ਕੈਦ ਹੋਏ ਸਿੱਖਾਂ
ਬਾਰੇ, ਜਿਸਦਾ ਇੱਕ ਅੰਗ ਰਹੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਅਤੇ ਪੰਜਾਬ ਦੇ ਮੁਖ ਮੰਤਰੀ
ਸ. ਬਾਦਲ ਨੂੰ ਵੇਰਵੇ ਸਹਿਤ ਕੁੱਝ ਵੀ ਪਤਾ ਨਹੀਂ? ਖੈਰ, ਦੇਖਣਾ ਹੋਵੇਗਾ ਕਿ ਹੁਣ ਪਤਾ ਲਗਣ ਤੇ ਉਹ
ਇਨ੍ਹਾਂ ਸਿੱਖਾਂ ਨੂੰ ਰਿਹਾ ਕਰਵਾਏ ਜਾਣ ਦੇ ਸਬੰਧ ਵਿੱਚ ਕੀ ਕਦਮ ਚੁਕਦੇ ਹਨ?
ਇਥੇ ਇਹ ਗਲ ਵਰਨਣਯੋਗ ਹੈ ਕਿ ਜੇ ਇਹ ਗਲ ਮੰਨ ਵੀ ਲਈ ਜਾਏ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕੁੱਝ
ਨਹੀਂ ਕਰ ਸਕਦੀ, ਪ੍ਰੰਤੂ ਇਸ ਗਲ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੀ ਅਗਵਾਈ
ਵਾਲਾ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ), ਇਨ੍ਹਾਂ ਸਿੱਖਾਂ ਦੀ ਰਿਹਾਈ ਕਰਵਾਉਣ ਦੇ ਮੁੱਦੇ ਨੂੰ ਲੈ
ਕੇ ਸੰਘਰਸ਼ ਕਰਨ ਵਿੱਚ ਤਾਂ ਪੂਰੀ ਤਰ੍ਹਾਂ ਸਮਰਥ ਹੈ, ਜੋ ਸਿੱਖਾਂ ਦੀ ਪ੍ਰਤੀਨਿਧਿਤਾ ਕਰਨ ਦੇ ਦਾਅਵੇ
ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ
ਕਾਬਜ਼ ਹੁੰਦਾ ਚਲਿਆ ਆ ਰਿਹਾ ਹੈ। ਇਹੀ ਕਾਰਣ ਹੈ ਕਿ ਉਸਨੂੰ ਇਸ ਜ਼ਿੰਮੇਂਦਾਰੀ ਨੂੰ ਨਿਭਾਣ ਤੋਂ ਮੁਕਤ
ਨਹੀਂ ਕੀਤਾ ਜਾ ਸਕਦਾ। ਇਹ ਨਹੀਂ ਭੁਲਾਇਆ ਜਾਣਾ ਚਾਹੀਦਾ ਕਿ ਜੇਲ੍ਹਾਂ ਵਿੱਚ ਬੰਦ ਇਹ ਸਿੱਖ, ਜੋ
ਕਦੀ ਜਵਾਨ ਹੋਇਆ ਕਰਦੇ ਸਨ, ਆਪਣੇ ਅਕਾਲੀ ਨੇਤਾਵਾਂ ਦੇ ਭੜਕਾਊ ਭਾਸ਼ਣਾਂ ਤੋਂ ਜਜ਼ਬਾਤੀ ਹੋ ਭਾਵਨਾਵਾਂ
ਦੇ ਵਹਿਣ ਵਿੱਚ ਭਟਕ ਗਏ ਸਨ ਤੇ ਉਸੇ ਭਟਕਣ ਦੇ ਫਲਸਰੂਪ ਹੀ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ, ਜਿਥੇ
ਉਹ ਉਨ੍ਹਾਂ ਨੇਤਾਵਾਂ ਵਲੋਂ ਆਪਣੀ ਸਾਰ ਲਏ ਜਾਣ ਦੀ ਉਡੀਕ ਵਿੱਚ ਜਵਾਨੀ ਗੰਵਾ ਬੁਢਾਪੇ ਵਿੱਚ ਕਦਮ
ਰਖ ਜੇਲ੍ਹਾਂ ਦੇ ਤਸੀਹੇ ਸਹਿ ਰਹੇ ਹਨ। ਸੁਆਲ ਉਠਦਾ ਹੈ ਕਿ ਕੀ ਅਜਿਹੇ ਸਿੱਖਾਂ ਨੂੰ ਰਿਹਾ ਕਰਵਾਏ
ਜਾਣ ਦੀ ਜ਼ਿਮੇਂਦਾਰੀ ਉਨ੍ਹਾਂ ਸਿੱਖ ਜੱਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਪੁਰ ਨਹੀਂ ਆਉਂਦੀ, ਜੋ
ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇ ਨਾਲ ਉਨ੍ਹਾਂ ਦਾ ਸ਼ੋਸ਼ਣ ਕਰਦੀਆਂ ਚਲੀਆਂ ਆ ਰਹੀਆਂ ਹਨ?
ਭਾਈ ਗੁਰਬਖਸ਼ ਸਿੰਘ ਦੇ ਨਾਲ ਖੜੇ ਸਿੱਖਾਂ ਅਤੇ ਜੱਥੇਬੰਦੀਆਂ ਦੀ ਵੀ ਇਹ ਜ਼ਿਮੇਂਦਾਰੀ ਬਣਦੀ ਹੈ ਕਿ
ਉਹ ਇਸ, ਸਾਂਝੇ, ਸੰਵੇਦਨਸ਼ੀਲ, ਕਾਨੂੰਨ ਅਤੇ ਮਨੁਖੀ ਅਧਿਕਾਰਾਂ ਨਾਲ ਜੁੜੇ ਮੁੱਦੇ ਨੂੰ ਰਾਜਸੀ ਰੂਪ
ਦੇ, ਉਲਝਾਣ ਦੀ ਕੌਸ਼ਿਸ਼ ਨਾ ਕਰਨ। ਉਨ੍ਹਾਂ ਨੂੰ ਇਸ ਮੁੱਦੇ ਨੂੰ ਮਾਨਵੀ ਅਤੇ ਕਾਨੂੰਨੀ ਮਾਨਤਾਵਾਂ ਦੇ
ਆਧਾਰ `ਤੇ ਹੀ ਹਲ ਕਰਵਾਣ ਦੀ ਕੌਸ਼ਿਸ਼ ਕਰਨੀ ਚਾਹੀਦੀ ਹੈ।
18/12/13)
ਗੁਰਸ਼ਰਨ ਸਿੰਘ ਕਸੇਲ
ਸ੍ਰ. ਜਰਨੈਲ ਸਿੰਘ ਜੀ
ਸਿਡਨੀ ਅਤੇ ਇੱਕ ਪਾਠਕ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਆਪ ਵੀਰਾਂ ਦਾ Sully
(ਸਲੀ) ਬਾਰੇ ਅਤੇ ਸੁਲਹੀ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ
। ਆਪ ਵੀਰਾਂ ਨੇ ਜੋ ਜਾਣਕਾਰੀ ਦਿਤੀ ਹੈ ਠੀਕ ਹੈ । ਹਾਂ, ਵੀਰ ਜੀ ਉਹ ਅੰਗਰੇਜੀ ਤੋਂ ਹਿੰਦੀ ਦਾ
ਸ਼ਬਦਕੋਸ਼ ਹੈ ।
ਜੇ ਕੋਈ ਮੈਂਨੂੰ ਹੋਰ ਜਾਣਕਾਰੀ ਮਿਲੀ ਤਾਂ ਪਾਠਕਾਂ ਨਾਲ ਸਾਂਝੀ ਕਰਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
18/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਧਿਆਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਉਹਦੇ ਨਾਲ ਲੱਗ ਜਾਂਦਾ ਏ ਧਿਆਨ।
ਪਿੱਛੇ ਛੁੱਟ ਜਾਂਦਾ ਸਾਰੇ ਜੱਗ ਦਾ ਗਿਆਨ।
ਜਦ ਉਹਦੇ ਨਾਲ ਚਿੱਤ ਜੁੜ ਜੁੜ ਜਾਵੇ,
ਖਿੜਦੀ ਏ ਰੂਹ ਤੇ ਅਨੰਦ ਬੜਾ ਆਵੇ।
ਉਹਦੇ ਨਾਲ ਜੁੜੇ ਦੀ ਅਵਸਥਾ ਏ ਮੂਕ,
ਉਠਦੀ ਆਵਾਜ਼ ਨਾ ਕੋਈ ਉਠਦੀ ਏ ਹੂਕ।
ਉਸ ਦੇ ਧਿਆਨ ਵਿੱਚ ਉਹ ਉਹ ਹੀ ਹੋਵੇ,
ਨਾਸ ਭਰਮ-ਭਉ ਦਾ ਦਲਿੱਦਰ ਵੀ ਖੋਵੇ।
ਉਹਦੇ ਸੰਗ ਮਿਲਿਆਂ ਤਾਂ ਹੂੰਦੀ ਵਾਹ! ਵਾਹ!
ਬਾਕੀ ਸਭ ਝੂਠ ਸੱਚੀ ਜ਼ਿੰਦਗੀ ਏ ਆਹ!
ਉਹ ਤਾਂ ਉੱਚਾ ਸਭ ਤੋਂ ਹੈ ਉਹ ਤਾਂ ਹੈ ਬਿਅੰਤ,
ਉਸ ਦਾ ਪਸਾਰਾ ਹੋਇਆ ਹੋਇਆ ਏ ਅਨੰਤ।
ਉਸ ਦੇ ਹੀ ਸਾਥ ਹੁੰਦੀ ਮਿਹਰਾਂ ਦੀ ਬਹਾਰ,
ਉਹਦੇ ਬਿਨਾ ਲੱਗਦਾ ਬੇਗਾਨਾ ਸੰਸਾਰ,
ਨਾਮ ਲੈ ਲੈ ਜੀਵੋ, ਰਹਿ ਕੇ ਜੱਗ ਵਿਚਕਾਰ,
ਜੋੜ ਕੇ ਧਿਆਨ, ਭੁਲੋ ਜੱਗ ਦੀ ਵਗਾਰ,
ਕੰਵਲ ਦੇ ਵਾਂਗ ਖਿੜੋ, ਚਿੱਕੜ ਤੋਂ ਬਾਹਰ,
ਵੰਡੋ ਖੁਸ਼ਬੋਈ ਸਾਰੇ ਜੱਗ ਬੇਸ਼ੁਮਾਰ।
18/12/13)
ਸਤਨਾਮ ਸਿੰਘ ਜੌਹਲ
ਵਿਸ਼ਵ ਸਿੱਖ
ਸ਼ਹੀਦੀ ਦਿਵਸ
ਕੈਨੇਡੀਅਨ ਸਿੱਖ ਸਟੱਡੀ ਤੇ ਟੀਚੰਗ ਸੁਸਾਇਟੀ
ਵਲੋਂ ਦਸੰਬਰ ਦੇ ਮਹੀਨੇ ਚਾਰ ਸਹਿਬਜ਼ਾਦੇ, ਮਾਤਾ ਗੁਜਰੀ ਜੀ ਤੇ ਅਨੇਕਾਂ ਸਿੰਘ ਸਿੰਘਣੀਆਂ ਦੀ ਸ਼ਹਾਦਤ
ਦੀ ਯਾਦ ਵਿੱਚ 26 ਦਸੰਬਰ ਨੂੰ ਇੱਕ ਯਾਦਗਾਰੀ ਸਮਾਗਮ ਕੀਤਾ ਜਾ ਰਿਹਾ ਹੈ।
ਹੇਠ ਲਿਖਿਆਂ ਵਿਸ਼ਿਆਂ ਤੇ ਖੁੱਲੀਆਂ ਵੀਚਾਰਾਂ ਹੋਣਗੀਆਂ ਅਤੇ ਜੋ ਸਿੱਖਾਂ ਦੇ ਮੌਜੂਦਾ ਪ੍ਰਬੰਧਕੀ
ਢਾਂਚੇ ਵਿੱਚ ਨਿਘਾਰ ਆ ਚੁੱਕਾ ਹੈ ਉਸਦਾ ਰਲ ਕੇ ਹਲ ਲੱਭਣ ਦਾ ਯਤਨ ਕੀਤਾ ਜਾਵੇਗਾ।
1. ਸਿੱਖ ਧਰਮ ਵਿੱਚ ਸ਼ਹਾਦਤ ਦਾ ਸੰਕਲਪ,
2. ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ ਮੌਜੂਦਾ ਗੁਰਦੁਅਰਿਆਂ ਦੇ ਪ੍ਰਬੰਧ ਦੀ ਦਿਸ਼ਾ,
3. ਸਿੱਖ ਲੀਡਰਸ਼ਿਪ ਦਾ ਦਿਸ਼ਾਹੀਣ ਹੋਣਾ ਤੇ ਚਣੌਤੀਆਂ ਦਾ ਸਾਹਮਣਾ ਕਰਨ ਲਈ ਖੁੱਲੀਆਂ ਵੀਚਾਰਾਂ
ਹੋਣਗੀਆਂ।
ਪੰਥ ਦੇ ਮਹਾਨ ਵਿਦਵਾਨ ਭਾਈ ਸਿਵਤੇਗ ਸਿੰਘ, ਗਿਆਨੀ ਜਸਬੀਰ ਸਿੰਘ ਅਤੇ ਭਾਈ ਹਰਜਿੰਦਰ ਸਿੰਘ
ਸਭਰਾ ਉਚੇਚੇ ਤੌਰ ਤੇ ਭਾਗ ਲੈਣ ਲਈ ਪੁਹੰਚ ਰਹੇ ਹਨ।
ਪਰੋਗਰਾਮ
ਮਿਤੀ: 26 ਦਸੰਬਰ 2013
ਦਿਨ: ਵੀਰਵਾਰ
ਸਮਾਂ: ਦੁਪਿਹਰ ਬਾਦ 1-4
ਸਥਾਨ: ਗਰੈਂਡ ਤਾਜ ਬੈਂਕੁਇਟ ਹਾਲ 8388-128 ਸਟਰੀਟ ਸਰੀ ਬੀ ਸੀ
ਹੋਰ ਜਾਣਕਾਰੀ ਲਈ ਫੋਨ:
ਸਤਨਾਮ ਸਿੰਘ ਜੌਹਲ
604-307-3800 ਮਨਜੀਤ ਸਿੰਘ ਖਹਿਰਾ 604-842-9958
ਜਸਬੀਰ ਸਿੰਘ ਗੰਡਮ 604-723-5844 ਕਿਰਪਾਲ ਸਿੰਘ ਗਰਚਾ 604-574-2272
18/12/13)
ਅਵਤਾਰ ਸਿੰਘ ਮਿਸ਼ਨਰੀ
“ਪੁਜਾਰੀਵਾਦ ਵਿਰੁੱਧ ਸਪੋਕਸਮੈਨ ਅਤੇ ਸਰਕਾਰੀ ਜਬਰ ਵਿਰੁੱਧ ਸਬਰ ਨਾਲ ਸੰਘਰਸ਼ ਤੇ ਬੈਠੇ ਸ੍ਰ.
ਗੁਰਬਖਸ਼ ਸਿੰਘ ਖਾਲਸਾ ਦੀ ਸ਼ਲਾਘਾ ਅਤੇ ਹਮਾਇਤ”
(ਅਵਤਾਰ ਸਿੰਘ ਮਿਸ਼ਨਰੀ) ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਸੰਸਥਾ ਵੱਲੋਂ ਰੋਜ਼ਾਨਾਂ
ਸਪੋਕਸਮੈਨ ਰਾਹੀਂ ਪੁਜਾਰੀਵਾਦ ਵਿਰੁੱਧ ਚਲਾਈ ਕਲਮੀ (ਮੀਡੀਆ) ਲਹਿਰ ਜੋ ਹੁਣ ਨੌਵੇਂ ਸਾਲ ਵਿੱਚ
ਦਾਖਲ ਹੋ ਚੁੱਕੀ ਹੈ ਦੀ ਸ਼ਲਾਘਾ ਤੇ ਹਮਾਇਤ ਕੀਤੀ ਜਾਂਦੀ ਹੈ ਕਿਉਂਕਿ ਇਸ ਦੇ ਬਾਨੀ ਤੇ ਸਰਪ੍ਰਸਤ
ਸ੍ਰ.ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੇ ਰਾਤ ਦਿਨ ਇਕ ਕਰਕੇ, ਬੜੀ ਸਖਤ ਮਿਹਨਤ ਨਾਲ ਬਾਬੇ
ਨਾਨਕ ਵੱਲੋਂ ਪ੍ਰਚਾਰੇ ਅਸਲੀ ਰੱਬੀ ਧਰਮ ਦਾ ਪ੍ਰਚਾਰ ਕੀਤਾ ਹੈ ਅਤੇ ਕਰ ਰਹੇ ਹਨ ਭਾਵੇਂ ਉਨ੍ਹਾਂ
ਨੂੰ ਪੁਜਾਰੀਆਂ ਦੀਆਂ ਛੇਕ ਛਕਾਈ ਵਾਲੀਆਂ ਧਮਕੀਆਂ ਅਤੇ ਪੰਜਾਬ ਸਰਕਾਰ ਦੇ ਇਸ਼ਤਿਹਾਰਾਂ ਦਾ ਵੱਡਾ
ਘਾਟਾ ਵੀ ਪਿਆ ਹੈ। ਫਿਰ ਵੀ ਇਸ ਸਿਸੜੀ ਦੰਪਤੀ ਜੋੜੀ ਅਤੇ ਮਨੁੱਖਤਾ ਦੇ ਹਾਮੀ ਪੰਥ ਦਰਦੀ ਪਾਠਕਾਂ
ਅਤੇ ਬਿਜ਼ਨਿਸਮੈਨਾਂ ਦੇ ਸਹਿਯੋਗ ਨਾਲ “ਰੋਜ਼ਾਨਾ ਸਪੋਕਸਮੈਨ ਅਤੇ ਊਚਾ ਦਰ ਬਾਬੇ ਨਾਨਕ ਦਾ” ਨੂੰ
ਚਲਾਉਣ ਅਤੇ ਉਸਾਰਣ ਵਿੱਚ ਰਾਤ ਦਿਨ ਲੱਗੇ ਹੋਏ ਹਨ। ਇਹ ਕੰਮ ਸੁਮੱਚੇ ਪੰਥ ਦੀ ਮਦਦ ਨਾਲ ਸ਼੍ਰੋਮਣੀ
ਕਮੇਟੀ ਅਤੇ ਅਕਾਲੀ ਦਲ ਸੰਸਥਾਵਾਂ ਨੂੰ ਕਰਨਾ ਚਾਹੀਦਾ ਸੀ ਜੋ ਲੰਬੇ ਸਮੇਂ ਤੋਂ ਪੰਥ ਤੇ ਪੰਜਾਬ
ਦੀਆਂ ਸਰਬਰਾਹ ਕਹਾਉਂਦੀਆਂ ਆ ਰਹੀਆਂ ਹਨ ਪਰ ਉਹ ਵੀ ਹੁਣ ਪੰਜਾਬੀ ਪਾਰਟੀ ਅਤੇ ਡੇਰਾ ਕਮੇਟੀ ਬਣ ਕੇ
ਰਹਿ ਗਈਆਂ ਹਨ।
ਦੂਜੇ ਪਾਸੇ ਸਰਕਾਰੀ ਦਮਨ ਜੋ ਮੁਗਲਾਂ ਅਤੇ ਬ੍ਰਿਟਸ਼ ਅੰਗ੍ਰੇਜਾਂ ਦੇ ਵੇਲੇ ਤੋਂ ਹੀ ਭਾਰਤ ਅਤੇ
ਪੰਜਾਬ ਦੀ ਧਰਤੀ ਤੇ ਚਲਿਆ ਆ ਰਿਹਾ ਹੈ ਜਿਸ ਵਿਰੁੱਧ ਸਮੇਂ ਸਮੇਂ ਸਿੱਖ ਗੁਰੂਆਂ ਅਤੇ ਭਗਤਾਂ ਅਤੇ
ਸਮਾਜ ਸੇਵੀ ਸੂਰਬੀਰ ਯੋਧਿਆਂ ਨੇ ਆਪੋ ਆਪਣੇ ਵਿਤ ਮੁਤਾਬਿਕ ਅਪੋ ਆਪਣੇ ਢੰਗ ਤਰਿਕਆਂ ਨਾਲ ਅਵਾਜ਼
ਉਠਾਈ। ਅਕੀਦੇ ਸਾਫ ਅਤੇ ਸ਼ਪਸ਼ਟ ਹੋਣ ਕਰਕੇ ਉਹ ਸਫਲ ਵੀ ਹੋਏ ਭਾਵੇਂ ਉਨ੍ਹਾਂ ਨੂੰ ਸਰਕਾਰੀ ਅਤੇ
ਪੁਜਾਰੀ ਜਬਰ ਵਿਰੁੱਧ ਆਪਣੇ ਘਰ ਘਾਟ, ਪ੍ਰਵਾਰ ਪ੍ਰਾਪਰਟੀਆਂ ਗਵਾਉਣ ਅਤੇ ਆਪਣੀ ਜਾਨ ਦੀ ਬਾਜੀ ਵੀ
ਲਾਉਣੀ ਪਈ। ਇਸਦੇ ਫਲਸ ਰੂਪ ਹੀ ਬਾਬਾ ਬੰਦਾ ਸਿੰਘ ਬਹਾਦਰ ਅੱਠ ਅਤੇ ਮਹਾਂਰਾਜਾ ਰਣਜੀਤ ਸਿੰਘ ਨੇ
ਪੰਜਾਹ ਸਾਲ ਰਾਜ ਕੀਤਾ ਜੋ ਗਦਾਰਾਂ ਅਤੇ ਡੋਗਰੀ ਚਾਲਾਂ ਅਤੇ ਘਰੇਲੂ ਫੁੱਟ ਕਰਕੇ ਜਾਂਦਾ ਰਿਹਾ।
ਬ੍ਰਿਟਸ਼ ਸਰਕਾਰ ਭਾਰਤ ਤੇ ਕਾਬਜ ਹੋ ਗਈ। ਸਰਕਾਰ ਦੇ ਪਿੱਠੂ ਬਣ ਕੇ, ਗੁਰਧਾਮ, ਡੇਰੇਦਾਰ ਸੰਤਾਂ
ਮਹੰਤਾਂ ਨੇ ਸੰਭਾਲ ਲਏ। ਫਿਰ ਵਿਦੇਸ਼ਾਂ ਵਿੱਚੋਂ ਭਾਰਤ ਅਤੇ ਪੰਜਾਬ ਨੂੰ ਅਜ਼ਾਦ ਕਰਾਉਣ ਵਾਸਤੇ ਗਦਰੀ
ਲਹਿਰਾਂ ਉੱਠੀਆਂ ਜਿਨ੍ਹਾਂ ਨੇ ਜਨਤਾ ਨੂੰ ਸਰਕਾਰੀ ਤੇ ਪੁਜਾਰੀ ਜਬਰ ਵਿਰੱਧ ਜਗਾਇਆ ਜਿਸ ਸਦਕਾ ਖਾਸ
ਕਰਕੇ ਸਿੰਘ ਸੂਰਮਿਆਂ ਦੀਆਂ ਕੁਰਬਾਨੀਆਂ ਅਤੇ ਹਿੰਦੂ ਸਿੱਖ ਮੁਸਲਿਮ ਨੇ ਮਿਲ ਕੇ ਭਾਰਤ ਨੂੰ ਅਜ਼ਾਦ
ਕਰਵਾਇਆ। ਸ੍ਰ ਭਗਤ ਸਿੰਘ, ਰਾਜ ਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ ਅਤੇ ਸ੍ਰ. ਊਧਮ ਸਿੰਘ ਵਰਗੇ
ਹੋਰ ਅਨੇਕਾਂ ਅਜ਼ਾਦੀ ਪ੍ਰਵਾਨੇ ਸ਼ਹੀਦ ਹੋ ਗਏ।
ਦੇਸ਼ ਤਾਂ ਅਜ਼ਾਦ ਹੋ ਗਿਆ ਪਰ ਬਹੁ ਗਿਣਤੀ ਫਿਰਕਾਪ੍ਰਸਤ ਹਿੰਦੂਆਂ ਨੇ ਘੱਟ ਗਿਣਤੀਆਂ ਦੇ ਹੱਕ ਹਕੂਕ
ਖੋ ਕੇ ਉਨ੍ਹਾਂ ਨੂੰ ਦਬਾ ਥੱਲੇ ਰੱਖਣਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ ਬਹਾਦਰ ਸਿੱਖ ਕੌਮ ਜਿਸ
ਦੀਆਂ ਭਾਰਤ ਨੂੰ ਅਜ਼ਾਦ ਕਰਾਉਣ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਹਨ ਨੂੰ ਜ਼ਰਾਇਮਪੇਸ਼ਾ ਕੌਮ ਕਰਾਰ ਦੇ
ਦਿੱਤਾ ਗਿਆ। ਫਿਰਕਾਪ੍ਰਸਤ ਲੀਡਰਾਂ ਕਰਕੇ ਹੀ ਪਾਕਿਸਤਾਨ ਹਿੰਦੋਸਤਾਨ ਭਾਰਤ ਤੋਂ ਅਲੱਗ ਹੋ ਗਿਆ ਜਿਸ
ਕਰਕੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਆਪਣੇ ਘਰ ਘਾਟ ਅਤੇ ਪੁੱਤਾਂ ਤੋਂ ਵੀ ਪਿਆਰੀਆਂ ਜ਼ਰਖੇਜ
ਜਮੀਨਾਂ ਗਵਾਉਣੀਆਂ ਪਈਆਂ। ਸਿੱਖਾਂ ਨੂੰ ਗੁਰਦੁਆਰਿਆਂ ਚੋਂ ਸਰਕਾਰੀ ਮਹੰਤਾਂ ਨੂੰ ਕੱਢਣ ਵਾਸਤੇ
ਸੰਘਰਸ਼ ਕਰਨਾ ਪਿਆ। ਵੱਡੇ ਸੰਘਰਸ਼ ਤੇ ਜਾਨਾਂ ਵਾਰਨ ਤੋਂ ਬਾਅਦ ਲੰਘੜਾ ਪੰਜਾਬੀ ਸੂਬਾ ਦੇ ਦਿੱਤਾ ਗਿਆ
ਪਰ ਉਪਰ ਕੁੰਡਾ ਫਿਰਕਾ ਪ੍ਰਸਤ ਸਰਕਾਰਾਂ ਦਾ ਦਾ ਹੀ ਰਿਹਾ। ਜਦ ਸਰਕਾਰੀ ਦਮਨ ਕਰਕੇ ਵੱਖ ਵੱਖ ਸੂਬੇ
ਵੱਧ ਅਧਿਕਾਰਾਂ ਦੀ ਮੰਗ ਕਰਨ ਲੱਗੇ ਤਾਂ ਕਾਂਗਰਸ ਸਰਕਾਰ ਨੇ ਐਂਮਰਜੈਂਸੀ ਲਗਾ ਦਿੱਤੀ ਜਿਸ ਦਾ ਡੱਟ
ਕੇ ਵਿਰੋਧ ਪੰਜਾਬ ਦੇ ਬਹਾਦਰ ਸਿੱਖਾਂ ਅਕਾਲੀ ਦਲ ਨੇ ਕੀਤਾ। ਸਟੇਟਾਂ ਦੇ ਵੱਧ ਅਧਿਕਾਰਾਂ ਲਈ ਅਕਾਲੀ
ਦਲ ਨੇ ਅਨੰਦਪੁਰ ਦਾ ਮਤਾ ਪੇਸ਼ ਕੀਤਾ। ਇਸ ਲਈ ਸਿੱਖਾਂ ਨੂੰ ਸਬਕ ਸਿਖਾਉਣ ਲਈ ਮੀਸਾ ਲਾ ਕੇ ਬਹੁਤ
ਸਾਰੇ ਜੇਲ੍ਹੀਂ ਸੁੱਟੇ, ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨ ਮਾਰੇ ਜਾਣ ਲੱਗੇ ਤਾਂ ਬਾਬਾ
ਜਰਨੈਲ ਸਿੰਘ ਨੇ ਹੱਕ ਲੈਣ ਲਈ ਸਿੱਖ ਨੌਂਜਵਾਨਾਂ ਵਿੱਚ ਸਰਕਾਰੀ ਜਬਰ ਵਿਰੁੱਧ ਧਾਰਮਿਕ ਰਿਵਾਇਤੀ
ਜਜ਼ਬਾਤ ਭਰੇ। ਓਧਰੋਂ ਫਿਰਕਾਪ੍ਰਸਤੀ ਦਾ ਤਾਂਡਵ ਨਾਚ ਨਚਦੇ ਹੋਏ ਭਾਰਤ ਸਰਕਾਰ ਨੇ ਸਿੱਖਾਂ ਦੇ ਦਿਲ
ਤੇ ਸੱਟ ਮਾਰਦੇ ਹੋਏ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਅਤੇ 37 ਹੋਰ ਮੁੱਖ
ਗੁਰਦੁਆਰਿਆਂ ਤੇ ਫੌਜੀ ਹਮਲਾ ਕਰ ਦਿੱਤਾ। ਸ੍ਰੀ ਅਕਾਲ ਤਖਤ ਢਾਹ ਦਿੱਤਾ ਗਿਆ, ਸਿੱਖ ਰੈਸਰੈਂਸ
ਲਾਇਬ੍ਰੇਰੀ ਸਾੜ ਦਿੱਤੀ ਗਈ, ਲੱਖਾਂ ਸਿੱਖ ਮਾਰੇ ਗਏ, ਲੱਖਾਂ ਤਸ਼ੱਦਦ ਕਰਕੇ ਜੇਲ੍ਹੀਂ ਡੱਕੇ ਗਏ।
ਪੰਜਾਬ ਵਿੱਚ ਕਰਮਵਾਰ ਦਰਬਾਰੇ ਅਤੇ ਬਿਅੰਤੇ ਵਰਗੇ ਸਰਕਾਰੀ ਝੋਲੀ ਚੁੱਕ ਜ਼ਾਲਮਾਂ ਦੀਆਂ ਸਰਕਾਰਾਂ
ਬਣਾਂ ਦਿੱਤੀਆਂ ਗਈਆਂ, ਪੁਲਿਸ ਨੂੰ ਮਨਮਾਨੀਆਂ ਕਰਕੇ ਸਿੱਖ ਨੌਜਵਾਨਾਂ ਨੂੰ ਕੁੱਟਣ, ਲੁੱਟਣ ਅਤੇ
ਜਾਨੋਂ ਮਾਰਨ ਦੀ ਖੁੱਲ੍ਹ ਦਿੱਤੀ ਗਈ।
ਇਸ ਸਰਕਾਰੀ ਜਬਰ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਬਹਦਾਰ ਨੌਜਵਾਨਾਂ ਨੇ ਹਥਿਆਰ ਚੁੱਕ ਕੇ ਸਰਕਾਰੀ
ਜ਼ਾਲਮ ਲੀਡਰਾਂ ਨੂੰ ਸੋਧੇ ਲੌਣੇ ਸ਼ੁਰੂ ਕਰ ਦਿੱਤੇ ਪਰ ਬਦਨੀਤ ਸਰਕਾਰ ਨੇ ਉਨ੍ਹਾਂ ਵਿੱਚ ਸਿੱਖੀ ਭੇਸ
ਵਾਲੇ ਮੁਖਬਰ ਵਾੜ ਕੇ ਭਰਾਮਾਰੂ ਜੰਗ ਕਰਾ ਦਿੱਤੀ। ਝੂਠੇ ਮੁਕਾਲੇ ਬਣਾ ਕੇ ਰੋਜ ਸਿੱਖ ਮਾਰੇ ਜਾਣ
ਲੱਗੇ, ਫਾਂਸੀ ਤੇ ਟੰਗੇ ਗਏ, ਬਹੁਤੇ ਬੇਕਸੂਰ ਸਿੱਖ ਫੜ ਕੇ ਜੇਲ੍ਹੀਂ ਡੱਕ ਦਿੱਤੇ। 84 ਦੇ ਦੌਰ
ਵਿੱਚ ਸਿੱਖਾਂ ਦੇ ਘਰ ਘਾਟ ਸਾੜੇ ਅਤੇ ਬਹੂ ਬੇਟੀਆਂ ਦੀਆਂ ਬੇਸ਼ਰਮ ਹੋ ਇਜ਼ਤਾ ਲੁੱਟੀਆਂ ਪਰ ਅੱਜ ਤੱਕ
ਕਿਸੇ ਸਿੱਖਾਂ ਦੇ ਕਾਤਲ ਨੂੰ ਫਾਂਸੀ ਨਹੀਂ ਹੋਈ ਸਗੋਂ ਸਰਕਾਰੀ ਅਹੁਦਿਆਂ ਨਾਲ ਨਿਵਾਜਿਆ ਗਿਆ।
ਅਕਾਲੀ ਬਾਦਲ ਸਰਕਾਰ ਜੋ ਸਰਕਾਰੀ ਜ਼ੁਲਮ ਦੇ ਸਤਾਏ ਹੋਏ ਸਿੱਖਾਂ ਅਤੇ ਪੰਜਾਬੀਆਂ ਕਰਕੇ ਹੋਂਦ ਵਿੱਚ
ਆਈ ਸੀ ਜਿਸ ਨੇ ਵਾਹਦੇ ਕੀਤੇ ਸੀ ਕਿ ਸਰਕਾਰ ਬਣਨ ਤੇ ਜੇਲ੍ਹੀਂ ਡੱਕੇ ਸਿੱਖ ਨੌਂ ਜਵਾਨਾਂ ਨੂੰ ਰਿਹਾ
ਕਰਵਾਵਾਂਗੇ ਅਤੇ ਜ਼ਾਲਮ ਪੁਲਸੀਆਂ ਨੂੰ ਸਜ਼ਾ ਜ਼ਾਫਤਾ ਕਰਾਂਗੇ ਜੋ ਹੁਣ ਤੱਕ ਨਹੀਂ ਕੀਤਾ ਸਗੋਂ ਸਮੇਧ
ਸੈਣੀ ਵਰਗੇ ਜ਼ਾਲਮ ਪੁਲਿਸ ਅਫਸਰਾਂ ਨੂੰ ਡੀ ਜੀ ਪੀ ਪੰਜਾਬ ਬਣਾ ਦਿੱਤਾ ਗਿਆ। ਸਜਾ ਅਤੇ ਉਮਰ ਕੈਦਾਂ
ਕੱਟ ਕੇ ਵੀ ਕਈ ਕਈ ਸਾਲ ਤੋਂ ਉਹ ਸਿੱਖ ਰਿਹਾ ਨਹੀਂ ਕੀਤੇ ਗਏ। ਸਿੱਖਾਂ ਨਾਲ ਆਪਣੇ ਹੀ ਅਖੌਤੀ
ਅਕਾਲੀ ਸਿੱਖ ਭਰਾਵਾਂ ਨੇ ਭਗਵਿਆਂ ਨਾਲ ਮਿਲ ਕੇ ਵਾਰ ਵਾਰ ਧੋਖਾ ਕੀਤਾ ਅਤੇ ਕਰ ਰਹੇ ਹਨ। ਇਸ ਲਈ ਹੀ
ਸ੍ਰ. ਗੁਰਬਖਸ਼ ਸਿੰਘ ਖਾਲਸਾ ਵਰਗੇ, ਬੇਦੋਸ਼ੇ ਸਿੰਘਾਂ ਦੀ ਰਿਹਾਈ ਵਾਸਤੇ ਜ਼ਬਰ ਵਿਰੱਧ ਸਬਰ ਨਾਲ ਭੱਖ
ਹੜਤਾਲ ਦੇ ਸ਼ਾਂਤਮਈ ਹਥਿਆਰ ਨਾਲ ਸੰਘਰਸ਼ ਕਰ ਰਹੇ ਹਨ। ਅੱਜ ਉਨ੍ਹਾਂ ਦਾ ਸ਼ਾਤਮਈ ਸੰਘਰਸ਼ 36ਵੇਂ ਦਿੱਨ
ਵਿੱਚ ਪਹੁੰਚ ਚੁੱਕਾ ਹੈ ਪਰ ਅਖੌਤੀ ਅਕਾਲੀ ਸਰਕਾਰ ਅਤੇ ਉਸ ਦੀ ਬੀ ਟੀਮ ਸ਼੍ਰੋਮਣੀ ਕਮੇਟੀ ਰਾਹੀਂ
ਥਾਪੇ ਪੁਜਾਰੀ ਜਥੇਦਾਰ ਅਤੇ ਸਰਕਾਰੀ ਸੰਤ ਸਮਾਜ ਕੁਝ ਨਹੀਂ ਕਰ ਰਹੇ ਸਗੋਂ ਗਿਰਗਿਟ ਵਾਂਗ ਰੰਗ ਹੀ
ਬਦਲ ਰਹੇ ਹਨ। ਭਾਵੇਂ ਅੱਜ ਸਿੰਘ ਦੀ ਕੀਤੀ ਅਰਦਾਸ ਅਤੇ ਕੁਰਬਾਨੀ ਕਰਕੇ ਪੰਜਾਬ ਦੇ ਹਰ ਵਰਗ ਦੇ ਲੋਕ
ਉਨ੍ਹਾਂ ਨਾਲ ਰਲ ਰਹੇ ਹਨ। ਡੀਸੀ ਦਫਤਰਾਂ ਦੇ ਜਿਲ੍ਹਾਵਾਰ ਘਰਾਓ ਹੋ ਰਹੇ ਹਨ। ਜਸ ਸਦਕਾ ਮੋਦੀ ਦੀ
ਰੈਲੀ ਵੀ ਰੱਦ ਹੋ ਚੁੱਕੀ ਹੈ। ਸਰਕਾਰੀ ਮੀਡੀਆ ਇਸ ਦੀ ਖਬਰ ਨਹੀਂ ਦੇ ਰਿਹਾ ਪਰ ਆਪੋ ਆਪਣੇ ਵਸੀਲਿਆਂ
ਅਤੇ ਇੰਟ੍ਰਨੈੱਟ ਰਾਹੀਂ ਇਸ ਸੰਘਰਸ਼ ਦੀਆਂ ਖਬਰਾਂ ਚਾਰ ਚੁਫੇਰੇ ਫੈਲ ਰਹੀਆਂ ਹਨ। ਜਿਸ ਸਦਕਾ ਵਿਦੇਸ਼ੀ
ਸਿੱਖਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਅਤੇ ਕਈ ਗੁਰਦੁਆਰਾ ਕਮੇਟੀਆਂ ਨੇ ਤਾਂ ਬਾਦਲ ਅਕਾਲੀ
ਦਲ, ਸ੍ਰੋਮਣੀ ਕਮੇਟੀ, ਇਸਦੇ ਅਖੌਤੀ ਜਥੇਦਾਰ ਅਤੇ ਸਰਕਾਰੀ ਝੋਲੀ ਚੁੱਕ ਡੇਰਦਾਰ ਸਾਧਾਂ ਦਾ ਬਾਈਕਾਟ
ਵੀ ਕਰ ਦਿੱਤਾ ਹੈ। ਇਹ ਖਬਰਾਂ ਵੈਬਸਾਈਟਾਂ ਅਤੇ ਖਾਸ ਕਰਕੇ ਰੋਜ਼ਾਨਾਂ ਸਪੋਕਸਮੈਨ ਦੇ ਰਿਹਾ ਹੈ।
ਅਸੀਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਸੰਸਥਾ ਵੱਲੋਂ ਸਪੋਕਸਮੈਨ ਦੇ ਰੋਲ ਅਤੇ ਭਾਈ
ਖਾਲਸਾ ਜੀ ਦੇ ਜ਼ਬਰ ਵਿਰੁੱਧ ਸਬਰੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਅਕਾਲ ਪੁਰਖ ਪਾਸ ਅਰਦਾਸ ਕਰਦੇ ਹਾਂ
ਕਿ ਉਹ ਭਾਈ ਸਾਹਿਬ ਨੂੰ ਤੰਦਰੁਸਤੀ ਕਾਮਜਾਬੀ ਬਖਸ਼ੇ ਅਤੇ ਸਰਕਾਰ ਬੇਕਸੂਰ ਸਿੱਖਾਂ ਸਮੇਤ ਸਾਰੇ
ਵਰਗਾਂ ਦੇ ਲੋਕਾਂ ਨੂੰ ਬਾਇਜ਼ਤ ਰਿਹਾ ਕਰੇ ਅਤੇ ਕੇਜ਼ਰੀਵਾਲ ਵਰਗੇ ਨਿਰਪੱਖ ਲੀਡਰ ਦੇਸ਼ ਦੀ ਵਾਗ ਡੋਰ
ਸੰਭਲਣ, ਸਰਕਾਰੀ ਭ੍ਰਿਟਸ਼ਟਾਚਾਰ ਅਤੇ ਦਮਨ ਨੀਤੀਆਂ ਬੰਦ ਹੋਣ ਅਤੇ ਭਾਰਤ ਖੁਸ਼ਹਾਲ ਹੋਵੇ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਸੰਸਥਾ, ਸਾਥੀ ਅਤੇ
ਸੰਗਤਾਂ
18/12/13)
ਪ੍ਰਿੰ: ਪਰਵਿੰਦਰ ਸਿੰਘ ਖਾਲਸਾ
ਲੁਧਿਆਣੇ ਤੋ ਬੰਦੀ ਸਿੰਘ ਰਿਹਾਈ ਮਾਰਚ 20 ਦਸੰਬਰ ਨੂੰ ਸਵੇਰੇ 10 ਸਵੇਰੇ ਵਜੇ ਮਾਡਲ ਟਾਊਨ
ਐਕਸਟੇਨਸ਼ਨ ਤੋ ਰਵਾਨਾ ਹੋਵੇਗਾ
ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਕੀਮਤੀ ਜਾਨ ਬਚਾਈ ਜਾਵੇ -
ਪ੍ਰਿੰ: ਪਰਵਿੰਦਰ ਸਿੰਘ ਖਾਲਸਾ
ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋ ਜੇਲ੍ਹਾ `ਚ’ ਬੰਦ 6 ਸਿੱਖਾਂ ਦੀ ਰਿਹਾਈ ਲਈ ਗੁ:
ਅੰਬ ਸਾਹਿਬ ਮੋਹਾਲੀ ਵਿਖੇ ਅਰੰਭੇ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਲੁਧਿਆਣੇ ਤੋ ਬੰਦੀ ਸਿੰਘ ਰਿਹਾਈ
ਮਾਰਚ 20 ਦਸੰਬਰ ਸਵੇਰੇ 10 ਵਜੇ ਮਾਡਲ ਟਾਊਨ ਐਕਸਟੇਨਸ਼ਨ ਤੋ ਰਵਾਨਾ ਹੋਵੇਗਾ ਜੋ ਦੁਪਹਿਰ ਨੂੰ ਗੁ:
ਅੰਬ ਸਾਹਿਬ ਮੋਹਾਲੀ ਪੰਹੁਚੇਗਾ ਭਾਈ ਦਮਨਦੀਪ ਸਿੰਘ ਖਾਲਸਾ, ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ
ਮੁੱਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ, ਮਨਵਿੰਦਰ ਸਿੰਘ ਗਿਆਸਪੁਰਾ, ਮੁੱਖੀ ਹੋਦ ਚਿਲੜ੍ਹ ਕਮੇਟੀ
ਸ਼੍ਰ ਅਮ੍ਰਿਤਪਾਲ ਸਿੰਘ ਮੀਤ ਪ੍ਰਧਾਨ ਗੁ: ਮਾਡਲ ਗ੍ਰਾਮ, ਸ਼੍ਰ ਸੁਰਿੰਦਰਜੀਤ ਸਿੰਘ ਸੰਧੂ ਪ੍ਰਧਾਨ
ਗੁ: ਬਲਾਕ ਜੇ ਭਾਈ ਰਣਧੀਰ ਸਿੰਘ ਨਗਰ, ਮਾਸਟਰ ਸੰਤੋਖ ਸਿੰਘ, ਜਗਜੀਤ ਸਿੰਘ ਖਾਲਸਾ, ਗੁਰਜੋਤ ਸਿੰਘ
ਖਾਲਸਾ ਅਤੇ ਭਾਈ ਗੁਰਇੰਦਰਪਾਲ ਸਿੰਘ ਲਾਲ ਵੀਰ ਜੀ ਨੇ ਸਾਝੇ ਬਿਆਨ `ਚ’ ਕਿਹਾ ਹੈ ਕਿ ਇਹ ਬੰਦੀ
ਰਿਹਾਈ ਮਾਰਚ ਵੱਡੀ ਗਿਣਤੀ `ਚ’ ਸਿੱਖ ਸੰਗਤਾ ਅਤੇ ਧਾਰਮਿਕ ਜਥੇਬੰਦੀਆਂ, ਗੁ: ਪ੍ਰਬੰਧਕ ਕਮੇਟੀਆਂ,
ਸਭਾ, ਸੁਸਾਇਟੀਆਂ ਸ਼ਾਮਲ ਹੋਣਗੀਆਂ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਖਾਲਸਾਈ ਜਾਹੋ-ਜਲਾਲ ਨਾਲ
ਸਤਿਨਾਮ ਵਹਿਗੁਰੂ ਦਾ ਜਾਪ ਕਰਦੇ ਹੋਏ ਇਹ ਮਾਰਚ ਗੁ: ਅੰਬ ਸਾਹਿਬ ਮੋਹਾਲੀ ਜਾ ਕੇ ‘ਭਾਈ ਗੁਰਬਖਸ਼
ਸਿੰਘ ਖਾਲਸਾ ਦੀ ਚੜਦੀ ਕਲਾ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਿਸ਼ਨ ਦੀ ਪੁਰਤੀ ਲਈ ਅਰਦਾਸ ਕਰੇਗਾ
ਇੱਕ ਵਖਰੇ ਬਿਆਨ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਅਪੀਲ
ਕੀਤੀ ਕਿ ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਨਜ਼ਰਬੰਦ ਬੜੈਲ ਜੇਲ੍ਹ
ਚੰਡੀਗੜ੍ਹ, ਭਾਈ ਲਾਲ ਸਿੰਘ ਨਜ਼ਰਬੰਦ ਨਾਭਾ ਜੇਲ੍ਹ, ਭਾਈ ਵਰਿਆਮ ਸਿੰਘ ਨਜ਼ਰਬੰਦ ਬਾਂਸ-ਬਰੇਲੀ ਜੇਲ੍ਹ
ਯੂ. ਪੀ. , ਗੁਰਦੀਪ ਸਿੰਘ ਖਹਿਰਾ ਨਜ਼ਰਬੰਦ ਗੁੱਲਬਰਗ ਜੇਲ੍ਹ ਕਰਨਾਟਕਾ ਦੀ ਫੌਰੀ ਰਿਹਾਈ ਕਰਕੇ ਭਾਈ
ਗੁਰਬਖਸ਼ ਸਿੰਘ ਖਾਲਸਾ ਦੀ ਕੀਮਤੀ ਜਾਨ ਬਚਾਈ ਜਾਵੇ ਅਤੇ ਉਨਾਂ ਨੇ ਸੰਮੂਹ ਧਾਰਮਿਕ, ਹਿਉਮਨ ਰਾਈਟਸ
ਅਤੇ ਤਖਤਾ ਤੇ ਰਹਿ ਚੁੱਕੇ ਜਥੇਦਾਰ ਸਾਹਿਬਾਨ, ਗ੍ਰੰਥੀ ਰਾਗੀ ਸਿੰਘਾ ਤੇ ਪ੍ਰਚਾਰਕਾ ਨੂੰ ਅਪੀਲ
ਕੀਤੀ ਕਿ ਉਹ ਇਸ ਰਿਹਾਈ ਮਾਰਚ ਦੇ ਵੱਧ ਚੜ ਕੇ ਸਹਿਯੌਗ ਦੇਣ, ਬੰਦੀ ਛੋੜ ਰਿਹਾਈ ਮਾਰਚ ਭਾਰਤ ਨਗਰ
ਚੌਕ, ਗੁ: ਸ਼ਹੀਦਾ ਤੇ ਸਮਰਾਲਾ ਚੌਕ ਤੋ ਹੁੰਦਾ ਹੋਇਆ, ਨੀਲੋ ਪੁਲ ਸਮਰਾਲਾ, ਮੋਰਿੰਡਾ ਦੇ ਰਸਤੇ
ਮੁਹਾਲੀ ਪਹੁੰਚੇਗਾ।
18/12/13)
ਅਤਿੰਦਰ ਪਾਲ ਸਿੰਘ
(ਨੋਟ:- ‘ਸਿੱਖ ਮਾਰਗ’ ਨਿਰੋਲ ਧਾਰਮਿਕ ਸਾਈਟ ਹੋਣ
ਦੇ ਕਾਰਨ ਅਸੀਂ ਕਿਸੇ ਵੀ ਸਿਆਸੀ ਪਾਰਟੀ ਜਾਂ ਉਸ ਦੇ ਲੀਡਰਾਂ ਨਾਲ ਸੰਬੰਧਿਤ ਲਿਖਤਾਂ ਪਉਣ ਤੋਂ
ਸੰਕੋਚ ਕਰਦੇ ਹਾਂ। ਅਸੀਂ ਮਰਨ ਵਰਤ ਦੇ ਸ਼ੁਰੂ ਹੋਣ ਤੋਂ ਕੁੱਝ ਦਿਨਾ ਬਾਅਦ ਹੀ ਇਹ ਗੱਲ ਸਮਝ ਗਏ ਸੀ
ਕਿ ਇਸ ਤਰ੍ਹਾਂ ਦੀ ਸੋਚਣੀ ਵਾਲੇ ਬੰਦੇ ਧਰਮ ਦੇ ਨਾਮ ਤੇ ਆਪਣੇ ਆਪ ਨੂੰ ਕੁਰਬਾਨ ਤਾਂ ਕਰ ਸਕਦੇ ਹਨ
ਪਰ ਨਾ ਤਾਂ ਉਹ ਬਹੁਤੇ ਕਨੂੰਨੀ ਨੁਕਤੇ ਸਮਝ ਸਕਦੇ ਹਨ ਅਤੇ ਨਾ ਹੀ ਇਹ ਸਮਝ ਸਕਦੇ ਕਿ ਉਹਨਾ ਦੀ
ਕੁਰਬਾਨੀ ਨੂੰ ਕੁੱਝ ਲੋਕ ਕੈਸ਼ ਕਰਕੇ ਆਪਣੇ ਹਿੱਤਾਂ ਲਈ ਵਰਤ ਕੇ ਕਿਵੇਂ ਫਾਇਦਾ ਕਰਨ ਦੀ ਥਾਂ ਤੇ
ਨੁਕਸਾਨ ਵੀ ਪਹੁੰਚਾ ਸਕਦੇ ਹਨ। ਇਨ੍ਹਾਂ ਗੱਲਾਂ ਬਾਰੇ ਅਤਿੰਦਰ ਪਾਲ ਸਿੰਘ ਖਾਲਿਸਤਾਨੀ ਦੀ ਇਹ ਦਲੀਲ
ਭਰਪੂਰ ਲਿਖਤ ਅਸੀਂ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਹਨਾ ਦੀਆਂ ਹੋਰ ਲਿਖਤਾਂ ਇਹਨਾ ਦੀ ਸਾਈਟ
ਤੇ ਜਾ ਕੇ ਪੜ੍ਹੀਆਂ ਜਾ ਸਕਦੀਆਂ ਹਨ-ਸੰਪਾਦਕ)
ਓਦੋਂ ਤੋਂ ਹੁਣ ਤਕ ਭਾਈ ਗੁਰਬਖ਼ਸ਼ ਸਿੰਘ ਦੇ ਮਰਨ ਵਰਤ ਦਾ ਸਬੰਧ ਹੈ ਤਾਂ ਮੈਂ ਪਾਉਂਦਾ
ਹਾਂ ਕਿ ਉਹ ਵੀ ਆਪਾ ਵਿਰੋਧੀ ਕਾਰਵਾਈ ਦਾਸ਼ਿਕਾਰ ਬਣਾ ਲਏ ਗਏ ਹਨ। ਇਕ ਅਜਿਹੀ ਕਾਕਸ ਰਣ ਨੀਤੀ ਦੀ
ਲਪੇਟ ਵਿੱਚ ਆ ਚੁਕੇ ਹਨ ਜਿਹੜਾ ਅੰਦਰੋਂ ਤਾਂ ਪੰਜਾਬ ਸਰਕਾਰਨਾਲ ਹੀ, ਸਿੱਖ ਤਖ਼ਤਾਂ ਵਾਂਗ ਨਿਭਦੀ ਪਈ
ਹੈ ਪਰ ਬਾਹਰੋਂ ਅੱਡ ਹੋਂਦ ਨਾਮ ਨਿਹਾਦ ਪੰਥਕ ਤੇ ਸਰਕਾਰ ਵਿਰੋਧੀ ਬਣਾ ਕੇ ਚਲਦੀ ਹੈ।ਇਕ ਹਫਤੇ ਵਿੱਚ
ਪੰਜਾਬ ਸਰਕਾਰ, ਭਾਰਤ ਸਰਕਾਰ ਤੇ ਸ੍ਰੀ ਤਖ਼ਤ ਸਾਹਿਬਾਨਾਂ ਦੇ ਜੱਥੇਦਾਰਾਂ ਸਮੇਤ ਬਹੁਕੋਨੀ ਘੇਰਾ
ਘਤਿਆ ਜਾਸਕਦਾ ਸੀ, ਮੈਂ ਸਮਝਦਾ ਹਾਂ ਕਿ ਭਾਰਤੀ ਅਦਾਲਤਾਂ ਤੋਂ ਵੀ ਬਹੁਤ ਕੁਝ ਕਰਵਾਇਆ ਜਾ ਸਕਦਾ
ਸੀ। ਸ਼ਾਇਦ ਅੰਦੋਲਨ ਨੂੰ ਮੂਹਰਲੀਕਤਾਰ ਵਿੱਚ ਚਲਾ ਰਹੇ ਬੁੱਧੀ ਜੀਵੀਆਂ ਤੇ ਜੱਥੇਬੰਦੀਆਂ ਨੇ ਅਜਿਹਾ
ਕਰਨਾ ਜਰੂਰੀ ਨਹੀਂ ਸਮਝਿਆਂ। ਕਿਉਂ ਨਹੀਂ ਸਹੀ ਦਿਸ਼ਾ ਵੱਲਤੁਰਿਆ ਗਿਆ, ਇਸ ਦੇ ਬਹਾਨੇ ਬਾਜ਼ੀ ਵਾਲੇ
ਅਨੇਕਾਂ ਹੀ ਜਵਾਬ ਹੋ ਸਕਦੇ ਹਨ। ਮੈਂ ਸਮਝਦਾ ਹਾਂ ਕਿ ਪੰਜਾਬ ਸਰਕਾਰ ਲਈ ਕੁਝ ਨਾਕਰਨ ਲਈ ਇਹ ਸਭ
ਤੋਂ ਸੁਖਦਾਈ ਵਾਤਾਵਰਨ ਖੁਦ ਸਰਕਾਰੀ ਹੱਥ ਨਾਲ ਨਿਰਮਿਤ ਕਰਵਾ ਲਿਆ ਗਿਆ ਹੈ। ਇਸ ਲਈ ਪੰਜਾਬਸਰਕਾਰ
ਅਤੇ ਪ੍ਰਸ਼ਾਸਨ ਪੁਰੀ ਤਰ੍ਹਾਂ ਨਿਸ਼ਚਿੰਤ ਹੈ।
ਭਾਈ ਗੁਰਬਖ਼ਸ਼ ਸਿੰਘ ਲਿਖਤ ਵਿੱਚ ਤਾਂ ਉਨ੍ਹਾਂ 6 ਸਿੱਖ ਬੰਦੀਆਂ ਦੀ ਰਿਹਾਈ ਮੰਗਦੇ ਹਨ ਜੋ ਆਪਣੀ
ਬਣਦੀ ਸਜਾ ਪੂਰੀ ਕਰ ਚੁਕੇ ਹਨ।ਇਨ੍ਹਾਂ ਦੀ ਰਿਹਾਈ ਦਾ ਸਬੰਧ ਬਹੁਰਾਜੀ ਕੇਸਾਂ ਨਾਲ ਹੈ ਜੋ ਪੰਜਾਬ
ਸਰਕਾਰ ਨੂੰ ਇਹ ਬਹਾਨਾ ਦਿੰਦਾ ਹੈ ਕਿ ‘ਸਾਡੇ ਵੱਸ ਕੁਝ ਨਹੀਂ ਹੈ’।ਇਸ ਦਾ ਕੋਈ ਕਾਰਗਰ ਜਵਾਬ ਕਿਉਂ
ਨਹੀਂ ਦਿੱਤਾ ਜਾਂਦਾ।
ਫ਼ਰਜ਼ੀ ਸੰਤ ਸਮਾਜ ਜਿਹੜਾ ਭਾਜਪਾ ਵਾਂਗ ਹੀ ਅਕਾਲੀ ਸਰਕਾਰ ਦਾ ਭਾਈਵਾਲ ਹੈ ਹਿਮਾਇਤ ਕਰਕੇ ਪਿੱਠ ਦਿਖਾ
ਕੇ ਵੀ ਸਭ ਕੁਝਕੰਟਰੋਲ ਕਰ ਰਿਹਾ ਹੈ। ਉਨ੍ਹਾਂ ਦੀਆਂ ਅਜਿਹੀਆਂ ਮਾਰੂ ਹਰਕਤਾਂ ਦਾ ਵੀ ਕੋਈ ਕਾਰਗਰ
ਜਵਾਬ ਨਹੀਂ ਦਿੱਤਾ ਜਾਂਦਾ।
ਡੰਗ ਟਪਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਵਿਰੋਧ ਤੇ ਹਿਮਾਇਤ ਨਾਲੋਂ ਨਾਲ ਕਰਦਾ ਹੈ। ਉਸ ਦੇ
ਸਵਾਲਾਂ ਦਾ ਅਤੇ ਉਸ ਦੀਆਂਪੁੱਛਾਂ ਦਾ ਵੀ ਕਾਰਗਰ ਤੇ ਉਚਿਤ ਜਵਾਬ ਨਹੀਂ ਦਿੱਤਾ ਜਾਂਦਾ।
ਪੰਜਾਬ ਦੇ ਵਿਧਾਇਕਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਕੋਈ ਘੇਰਾ
ਨਹੀਂ ਪਾਇਆ ਜਾਂਦਾ।
ਜਦ ਕਾਂਗਰਸ ਪਾਰਟੀ ਮੁੱਦਿਆਂ ਦੀ ਹਿਮਾਇਤ ਤੇ ਖੜਦੀ ਹੈ ਤਾਂ ਵੀ ਅੰਦੋਲਨਕਾਰੀ ਧਿਰ ਇਸ ਦਾ ਬਣਦਾ
ਲਾਹਾ ਰਾਸ਼ਟਰੀ ਪੱਧਰ ਤੇਲੈਣਾ ਨਹੀਂ ਚਾਹੁੰਦੀ ਤੇ ਅਕਾਲੀ ਤੇ ਭਾਜਪਾ ਪ੍ਰਤਿ ਮੋਨ ਧਾਰੀ ਰੱਖਦੀ ਹੈ
ਕਿਉਂ ? ਇਹ ਗੱਲਾਂ ਮੈਨੂੰ ਅੱਜ ਤਕ ਸਮਝ ਨਹੀਂ ਆਈਆਂ।
ਹੁਣ ਤਾਂ ਇਹ ਗੱਲ ਵੀ ਸਮਝ ਤੋਂ ਪਰੇ ਹੁੰਦੀ ਜਾ ਰਹੀ ਹੈ ਕਿ ਭਾਈ ਸਾਹਿਬ ਜੇਲ੍ਹਾਂ ਵਿੱਚ ਸਭ
ਸਿੰਘਾਂ ਦੀ ਜਾਂ ਉਨ੍ਹਾਂ ਸਾਰਿਆਂ ਕੈਦੀਆਂ ਦੀਰਿਹਾਈ ਚਾਹੁੰਦੇ ਹਨ ਜਿਹੜੇ ਆਪਣੀ ਬਣਦੀ ਸਜਾ ਭੁਗਤਣ
ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ ਜਾਂ ਸਿਰਫ਼ 6 ਸਿੱਖ ਕੈਦੀਆਂ ਦੀ ਹੀਰਿਹਾਈ ਚਾਹੁੰਦੇ ਹਨ ?
ਉਨ੍ਹਾਂ ਵੱਲੋਂ ਆਉਂਦੀਆਂ ਖ਼ਬਰਾਂ ਵਿੱਚ ਬਹੁਤ ਵੱਡਾ ਦੋਗਲਾਪਣ ਹੈ । ਇਹ ਮੈਂ ਉਨ੍ਹਾਂ ਨੂੰ ਮਿਲ ਕੇ
ਵੀ ਕਿਹਾ ਹੈ।ਉਨ੍ਹਾਂ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਵੀ ਅਖ਼ਬਾਰਾਂ ਵਿੱਚ ਬਿਆਨ ਤੇ
ਇਸ਼ਤਿਹਾਰ ਲਗਾ ਕੇ 6 ਬੰਦੀ ਸਿੱਖਾਂ ਦੀ ਰਿਹਾਈ ਦੀਹੀ ਗੱਲ ਕੀਤੀ ਹੈ। ਸ. ਹਰਪਾਲ ਸਿੰਘ ਚੀਮਾ ਅਤੇ
ਆਪਣੇ ਬੇਟੇ ਜੁਝਾਰ ਸਿੰਘ ਹੱਥੀ ਸ੍ਰੀ ਅਕਾਲ ਤਖ਼ਤ ਨੂੰ ਵੀ ਇਹੋ ਲਿਸਟ ਭੇਜੀ ਹੈ।ਪਰ ਦੂਜੇ ਪਾਸੇ ਭਾਈ
ਸਾਹਿਬ ਤੇ ਪੰਜ ਮੈਂਬਰੀ ਕਮੇਟੀ ਅਖ਼ਬਾਰੀ ਬਿਆਨ ਬਾਜ਼ੀ ਵਿੱਚ ‘ਸਭ ਸਜਾ ਭੁਗਤ ਚੁਕੇ ਸਿੱਖਾਂ ਦੀ
ਰਿਹਾਈ ਦੀਮੰਗ ਕਰਦੇ ਹਨ’। ਇੱਥੋਂ ਤਕ ਕਿ ਰੋਜ਼ਾਨਾ ਅਜੀਤ ਵਿੱਚ ਛਪੇ ਇਸ਼ਤਿਹਾਰ ਵਿੱਚ ਵੀ ਫੋਟੋ 6
ਸਿੱਖਾਂ ਦੀ ਲਗਾਈ ਗਈ ਹੈ ਪਰ ਹੇਠਾਂਇਬਾਰਤ ਇਹ ਲਿਖੀ ਗਈ ਹੈ "ਇਨ੍ਹਾਂ ਦਾ ਇਕੋ ਇਕ ਮੰਤਵ ਹੈ ਕਿ
ਜਿਹੜੇ ਸਿੱਖ ਜੇਲ੍ਹਾਂ ਵਿੱਚ ਆਪਣੀਆਂ ਸਜਾਵਾਂ ਪੁਰੀਆਂ ਹੋਣ ਤੋਂਬਾਅਦ ਵੀ ਸਾਲਾਂ ਤੋਂ ਰਿਹਾਈ ਦੀ
ਉਡੀਕ ਵਿੱਚ ਹਨ, ਉਨ੍ਹਾਂ ਨੂੰ ਰਿਹਾ ਕੀਤਾ ਜਾਵੇ”। ਇਹ ਦੋਵੇਂ ਗੱਲਾਂ ਆਪਾ ਵਿਰੋਧੀ ਅਤੇ ਉਵੇਂ ਦੇ
ਹੀਹਨ ਜਿਵੇਂ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ । ਜੂਨ 84 ਤੋਂ ਬਾਅਦ ਸਾਰਾ ਸਿੱਖ
ਸੰਘਰਸ਼ ਅਜਿਹੇ ਹੀ ਆਪਾ ਵਿਰੋਧੀਕੰਮਾਂ, ਮੰਗਾਂ, ਅੰਦੋਲਨਾਂ ਨਾਲ ਲਬਰੇਜ਼ ਚਲਦਾ ਰਿਹਾ ਹੈ । ਜਿਵੇਂ
ਖਾੜਕੂ ਧਿਰਾਂ, ਦਮਦਮੀ ਟਕਸਾਲ, ਪੰਥਕ ਕਮੇਟੀਆਂ, ਅਕਾਲੀ ਦਲਅੰਮ੍ਰਿਤਸਰ ਦਾ ਮੁਖੀ ਤੇ ਵਰਕਰ ਸੜਕਾਂ
ਤੇ ਤਾਂ ‘ਖ਼ਾਲਿਸਤਾਨ’ ਦੇ ਨਾਅਰੇ ਮਾਰਦੇ ਫਿਰਦੇ ਹਨ ਤੇ ਵਿਧਾਨਿਕ ਅਤੇ ਲਿਖਤੀ ਤੌਰ ਤੇਹਮੇਸ਼ਾਂ ਹੀ
ਅੱਜ ਤਕ ਖ਼ਾਲਸਤਾਨ ਦੇ ਵਿਰੋਧ ਵਿੱਚ ਹੀ ਭੁਗਤਦੇ ਰਹੇ ਹਨ। ਸਭ ਕੁਝ ਪ੍ਰਤੱਖ ਹੋਣ ਦੇ ਬਾਵਜੂਦ
ਭਾਵੁਕਤਾ ਦੇ ਵਹਿਣਵਿੱਚ ਫਸੀ ਸਿੱਖ ਕੌਮ ਨੂੰ ਇਹ ਗੱਲਾਂ ਸਮਝ ਹੀ ਨਹੀਂ ਆ ਰਹੀਆਂ ਹਨ। ਸਾਨੂੰ ਸਮੇਂ
ਨੇ ਚਪੇੜ ਮਾਰ ਕੇ ਸਮਝਾ ਦਿੱਤਾ ਹੈ ਕਿ ਭਾਵੁਕਤਾਵਿੱਚ ਜਜ਼ਬਾਤਾਂ ਦੇ ਵਹਿਣ ਦੀ ਹਨੇਰੀ ਲਿਆ ਕੇ,
ਲਾਸਾਨੀ ਸਹੀਦੀਆਂ ਕਰਵਾ ਕੇ ਵੀ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ।ਯੋਜਨਾਬੱਧ ਦੂਰ ਅੰਦੇਸ਼ੀ ਵਾਲੀ
ਰਣ ਨੀਤੀ ਨਾਲ ਨਤੀਜਾ ਮੁਖੀ ਅਤੇ ਪ੍ਰਾਪਤੀਆਂ ਕਰ ਕੇ ਪੜਾਅ ਵਾਰ ਸੰਘਰਸ਼ ਨੂੰ ਚਲਾਉਣ ਵਾਲੀਲੀਡਰਸ਼ਿਪ
ਨੂੰ ਸਾਹਮਣੇ ਲਿਆਉਣ ਦੀ ਲੋੜ ਹੈ। ਧੜੇਬਾਜ਼ੀ ਦੀ ਹਨੇਰ ਗਰਦੀ ਵਿੱਚ ਸਿੱਖ ਸਮਾਜ ਤਾਂ ਪ੍ਰਾਪਤੀਆਂ ਕਰ
ਕੇ ਦੇਣ ਵਾਲਿਆਂਨੂੰ ਲੀਡਰ ਹੀ ਨਹੀਂ ਮੰਨਦਾ ਤੇ ਪੰਥ ਪ੍ਰਸਤਾਂ ਦੀਆਂ ਕੌਮੀ ਹੱਕ ਵਿੱਚ ਕੀਤੀਆਂ
ਪ੍ਰਾਪਤੀਆਂ ਨੂੰ ਨਕਾਰਦਾ ਹੈ । ਜਿਸ ਹਕੀਕੀ ਵਿਰੋਧਾਭਾਸੀਅਮਲ ਨੇ ਹੀ ਸਾਰੇ ਸੰਘਰਸ਼ ਨੂੰ ਗਰਕ ਕਰ ਕੇ
ਰੱਖ ਦਿੱਤਾ ਹੈ । ਅਜਿਹੇ ਹੀ ‘ਅੰਧਕਾਰ ਦੇ ਹਨੇਰੇ ਨੂੰ ਢੋਣ ਵਾਲੇ ਧੜੇਬਾਜ਼’ ਲੋਕਾਂ ਵਿੱਚੋਂਹੁਣ ਹਰ
ਕੋਈ ਹਰ ਇਕ ਉਸ ਮੌਕੇ ਨੂੰ ਹੱਥੋਂ ਜਾਣ ਨਹੀਂ ਦਿੰਦਾ ਜਿਸ ਰਾਹੀਂ ਉਹ ਅਖ਼ਬਾਰਾਂ ਵਿੱਚ ਚਾਰ ਦਿਨ
ਆਪਣੀ ਹੋਂਦ ਨੂੰ ਜਿਉਂਦਾਦਿਖਾਉਣ ਦਾ ਮੌਕਾ ਦਿੰਦਾ ਹੋਵੇ। ਭਾਈ ਸਾਹਿਬ ਦੇ ਅੰਦੋਲਨ ਨਾਲ ਇਹੋ ਹੋ
ਰਿਹਾ ਹੈ। ਪਤਾ ਨਹੀਂ ਭਾਈ ਸਾਹਿਬ ਕਿਉਂ ਨਹੀਂ ਸਮਝ ਰਹੇ।ਉਸੇ ਦਾ ਸ਼ਿਕਾਰ ਭਾਈ ਸਾਹਿਬ ਦਾ ਮਰਨ ਵਰਤ
ਵੀ ਬਣਾ ਲਿਆ ਗਿਆ ਹੈ। ਲੋਕ ਸੰਘਰਸ਼ ਦੇ ਤੌਰ ਤੇ ਜੋ ਕੁਝ ਤੋਰਿਆ ਗਿਆ ਹੈ ਉਸਦਾ ਵੀ ਕੇਂਦਰ
ਚੰਡੀਗੜ੍ਹ ਪੰਜਾਬ ਸਰਕਾਰ ਨੂੰ ਬਣਾਉਣ ਦੀ ਬਜਾਏ ‘ਭਾਈ ਸਾਹਿਬ’ ਨੂੰ ਜਾਂ ‘ਸਿੱਖ ਧਾਰਮਿਕ ਥਾਂਵਾਂ’
ਨੂੰ ਹੀ ਜਾਣ ਬੁੱਝ ਕੇਬਣਾ ਲਿਆ ਗਿਆ ਹੈ। ਤਾਂ ਜੋ ਪੰਜਾਬ ਸਰਕਾਰ ਦੀ ਹਕੂਮਤ ਨੂੰ ਕੋਈ ਸੇਕ ਨਾ
ਲੱਗੇ। ਇਸ ਲਈ ‘ਨੀਰੋ’ ਆਪਣੀ ਸੱਤਾ ਦੀ ਬੀਨ ਮਸਤਵਜਾ ਰਿਹਾ ਹੈ ਤੇ ਵਜਾਉਂਦਾ ਰਹੇਗਾ। ਮੇਰੀ ਸਮਝ
ਤੋਂ ਪਰੇ ਹੈ ਕਿ ਤਖ਼ਤ ਦਮਦਮਾ ਸਾਹਿਬ ਤੋਂ ਅੰਬ ਸਾਹਿਬ ਤਕ ਦੇ ਮਾਰਚ ਦਾ ਕੀਮਨੋਰਥ ਸੀ,ਤੇ ਅੰਬ
ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਦੇ ਮਾਰਚ ਨਾਲ ਕੀ ਹਾਸਲ ਕਰਨਾ ਚਾਹੁੰਦੇ ਹੋ ? 6 ਕਿਲੋਮੀਟਰ ਦੂਰ
ਪੰਜਾਬਸਰਕਾਰ ਦਾ ਮੁੱਖ ਮੰਤ੍ਰੀ, ਪੰਜਾਬ ਵਿਧਾਨ ਸਭਾ, ਪੰਜਾਬ ਹਰਿਆਣਾ ਦੋ ਰਾਜਾਂ ਦਾ ਗਵਰਨਰ, ਯੂ.
ਐਨ. ਓ. ਦਾ ਆਫਿਸ ਹੈ ਉੱਧਰ ਨੂੰਮੂੰਹ ਕਿਉਂ ਨਹੀਂ ਕਰਦੇ ? ਇਸੇ ਲਈ ਨਾ ਕਿ ਪੰਜਾਬ ਸਰਕਾਰ ਨੂੰ ਕੋਈ
ਸੇਕ ਨਾ ਲੱਗੇ ? ਤੇ ਫਿਰ ਅੰਦੋਲਨ ਕਿਉਂ ਛੇੜਦੇ ਹੋ ? ਜੋ ਮੰਗਾਂਹਨ ਉਨ੍ਹਾਂ ਨੂੰ ਨਾ ਤਾਂ ਅਕਾਲ
ਤਖ਼ਤ ਸਾਹਿਬ ਨੇ ਪੂਰੀਆਂ ਕਰਨੀਆਂ ਹਨ ਤੇ ਨਾ ਹੀ ਦਮਦਮਾ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ
ਨੇਕਰਨੀਆਂ ਹਨ। ਕਿਉਂ ਲੋਕਾਂ ਦੀ ਸ਼ਕਤੀ ਨੂੰ ਅਜਾਂਈ ਕਰਵਾ ਕੇ ਸਾਧਨ, ਸਰਮਾਇਆ ਤੇ ਪੰਥਕ ਜੱਥੇਬੰਦਕ
ਇੱਕਮੁੱਠ ਤਾਕਤ ਦਾ ਮਜ਼ਾਕਬਣਾ ਰਹੇ ਹੋ ? ਮੇਰੀਆਂ ਸਿੱਧੀਆਂ ਗੱਲਾਂ ਕੌੜੀਆਂ ਲੱਗਣ ਗੀਆਂ ਪਰ ਜੇ
ਕੌੜੀ ਦਵਾ ਪੀ ਲਵੋਗੇ ਤਾਂ ਸੰਘਰਸ਼ ਤੰਦਰੁਸਤ ਹੋ ਕੇ ਲੀਹੇ ਪੈਜਾਵੇਗਾ । ਮੈਨੂੰ 11 ਦਸੰਬਰ ਨੂੰ ਵੀ
ਹੈਰਾਨੀ ਹੋਈ ਸੀ ਕਿ ਭਾਈ ਸਾਹਿਬ ਨੇ ਮੇਰੇ ਸਾਹਮਣੇ 20 ਮਿੰਟਾਂ ਵਿੱਚ ਤਿੰਨ ਵਾਰ ਇਕ ਇਕ ਹਜ਼ਾਰਰੁਪਏ
ਦੇ ਕੇਸਰੀ ਸਿਰੋਪਾਓ ਮੰਗਵਾ ਕੇ ਆਪਣੇ ਸਮਰਥਣ ਵਿੱਚ ਆਏ ਜੱਥੇਬੰਦਕ ਵਰਕਰਾਂ ਦੇ ਗਲਾਂ ਵਿੱਚ ਪੁਆਏ
ਸਨ। ਪਤਾ ਨਹੀਂਢਾਈ ਮੀਟਰ ਕਪੜਾ ਗਲੇ ਵਿੱਚ ਪੁਆਉਣ ਵਾਲਿਆਂ ਨੂੰ ਇਹ ਪੁੱਠਾ ਅਮਲ ਤੇ ਧੰਨ ਤੇ
ਸਾਧਨਾਂ ਦੀ ਬਰਬਾਦੀ ਤੋਂ ਇਲਾਵਾ ਸੰਘਰਸ਼ ਦੇਉਲਟ ਕਾਰਵਾਈ ਕਿਉਂ ਨਹੀਂ ਲਗਦੀ ?
ਮੇਰੀ ਸਮਝ ਅਨੁਸਾਰ ਭਾਈ ਸਾਹਿਬ ਵਲੋਂ ਚੁੱਕਿਆਂ ਮੁੱਦੇ ਦਾ ਇਹ ਸਮੁੱਚਾ ਮਾਮਲਾ ਉਨ੍ਹਾਂ ਕੈਦੀਆਂ ਦੇ
ਸੰਵਿਧਾਨਿਕ, ਕਾਨੂੰਨੀ ਤੇ ਮਨੁੱਖੀਅਧਿਕਾਰਾਂ ਦੇ ਨਿਆਂ ਤੇ ਇਨਸਾਫ਼ ਨਾਲ ਸਬੰਧਿਤ ਹੈ ਜੋ ਬਣਦੀ ਸਜਾ
ਭੁਗਤ ਚੁੱਕਣ ਤੋਂ ਬਾਅਦ ਵੀ ਗੈਰ ਕਾਨੂੰਨੀ, ਗੈਰ ਸੰਵਿਧਾਨਿਕਅਮਲਾਂ ਕਰਕੇ ਜੇਲ੍ਹਾਂ ਵਿੱਚ ਹੀ ਕੈਦ
ਰੱਖੇ ਜਾ ਰਹੇ ਹਨ । ਹਰ ਪੜ੍ਹਿਆ ਲਿਖਿਆ ਬੰਦਾ ਇਹ ਕਹਿੰਦਾ ਹੈ ਕਿ ਅਜਿਹਾ ਸੰਭਵ ਨਹੀਂ ਹੋਸਕਦਾ
‘ਅਦਾਲਤੀ ਮਾਣ ਹਾਨੀ ਦਾ ਕੇਸ ਬਣ ਜਾਂਦਾ ਹੈ’ । ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੇਰੇ
ਭਾਰਤ ਮਹਾਨ ਵਿੱਚ ਇਹਸਭ ਸੰਭਵ ਬਣਾਇਆ ਜਾ ਚੁਕਾ ਹੈ। ਪੰਜਾਬ ਅੰਦਰ ਇਸ ਵਿੱਚ ਸਭ ਤੋਂ ਵੱਧ ਗਿਣਤੀ
ਸਿੱਖ ਕੈਦੀਆਂ ਦੀ ਹੋਣ ਦੇ ਬਾਵਜੂਦ ਮੇਰੇ ਹਿਸਾਬਨਾਲ ਇਸ ਦਾ ਦਾਇਰਾ ਕੇਵਲ ‘ਸਿੱਖ ਕੈਦੀ’ ਨਹੀਂ ਸੀ
ਬਣਾਉਣਾ ਚਾਹੀਦਾ । ਦੂਜਾ ਇਸ ਮੁੱਦੇ ਤੇ ਭਾਈ ਸਾਹਿਬ ਵਲੋਂ ਪੰਜਾਬ ਸਰਕਾਰਵੱਲ ਸੇਧਤ ਸੰਘਰਸ਼ ਕਰਨ ਦੀ
ਲੋੜ ਸੀ, ਹੈ ਤੇ ਹੁਣ ਵੀ ਕੀਤਾ ਜਾਣਾ ਚਾਹੀਦਾ ਹੈ। ਅਗਰ ਉਹ ਪੰਜਾਬ ਸਰਕਾਰ ਤੋਂ ਕੁਝ ਵੀ
ਨਹੀਂਚਾਹੁੰਦੇ ਹਨ ਤਾਂ ਸਾਰੇ ਰਾਜਾਂ ਜਾਂ ਪੂਰੇ ਭਾਰਤ ਵਿਚਲੇ ਅਣਮਨੁੱਖੀ, ਗੈਰ ਵਿਧਾਨਿਕ ਅਤੇ ਗੈਰ
ਕਾਨੂੰਨੀ ਹਿਰਾਸਤ ਵਿੱਚ ਕੈਦ ਉਨ੍ਹਾਂਕੈਦੀਆਂ ਦੀ ਗੱਲ ਹੀ ਕਰਨਾ ਚਾਹੁੰਦੇ ਹਨ ਜਿਹੜੇ ਆਪਣੀ ਬਣਦੀ
ਸਜਾ ਭੁਗਤਣ ਤੋਂ ਬਾਅਦ ਵੀ ਰਿਹਾ ਨਹੀਂ ਕੀਤੇ ਗਏ ਹਨ ਤਾਂ ਫਿਰਉਨ੍ਹਾਂ ਨੂੰ ਆਪਣਾ ਅੰਦੋਲਨ ਦਿੱਲੀ
ਗਾਂਧੀ ਦੀ ਸਮਾਧ ਤੇ ਲੈ ਜਾਣਾ ਚਾਹੀਦਾ ਹੈ। ਮੇਰੀ ਸਮਝ ਅਨੁਸਾਰ ਭਾਈ ਸਾਹਿਬ ਵਿੱਚ ਜਿਤਨੀਆਤਮਕ
ਸ਼ਕਤੀ ਤੇ ਪਰਮਾਤਮ ਬੱਲ ਹੈ ਉਸ ਮੁਤਾਬਕ ਉਹ 10 ਤੋਂ 15 ਦਿਨਾਂ ਤਕ ਹੋਰ ਅੰਦੋਲਨ ਦੀ ਅਗਵਾਈ ਕਰ
ਸਕਦੇ ਹਨ।ਸ਼ਹਾਦਤ ਨੂੰ ਨਤੀਜਾ ਮਨੁੱਖੀ ਬਣਾਉਣ ਵਾਲੇ ਪਾਸੇ ਤੁਰਨ ਤੇ ਉਸ ਮੁਤਾਬਕ ਹੀ ਰਣ ਨੀਤੀ ਘੜਨ
ਦੀ ਸਖ਼ਤ ਲੋੜ ਹੈ। ਅਜਿਹੀ ਹਾਲਤਵਿੱਚ ਇਸ ਦਾ ਪਸਾਰਾ ਹਰ ਧਰਮ ਜਾਂ ਧੜੇ ਤੇ ਜਾਤਿ ਨਾਲ ਸਬੰਧਿਤ
ਉਨ੍ਹਾਂ ਕੈਦੀਆਂ ਤਕ ਹੈ ਜਿਹੜੇ ਅਦਾਲਤਾਂ ਵਲੋਂ ਮਿਲੀ ਬਣਦੀ ਸਜਾਨੂੰ ਭੁਗਤਣ ਤੋਂ ਬਾਅਦ ਵੀ
ਅਸੰਵਿਧਾਨਿਕ ਅਤੇ ਗੈਰ ਕਾਨੂੰਨੀ ਪੱਧਰ ਤੇ ਕੁਝ ਗੈਰ ਸੰਵਿਧਾਨਿਕ, ਕਾਨੂੰਨਾਂ ਜਾਂ ਨਿਯਮਾਂ ਜਾਂ
ਅਮਲਾਂ ਜਾਂਪ੍ਰਸ਼ਾਸਨਿਕ ਹੁਕਮਾਂ ਕਰਕੇ ਜੇਲ੍ਹ ਵਿੱਚ ਹੀ ਹਨ। ਆਖਿਰ ਸਿੱਖ ਗੁਰੂ ਹਰਿਗੋਬਿੰਦ ਸਾਹਿਬ
ਨੇ ਗਵਾਲੀਅਰ ਦੀ ਜੇਲ੍ਹ ਵਿੱਚੋਂ ਨਿਕਲਣ ਤੋਂਪਹਿਲਾਂ ਸਮੁੱਚੀ ਜੇਲ੍ਹ ਦੇ ਕੈਦੀ ਰਿਹਾ ਕਰਾਉਣ ਦੀ
ਸ਼ਰਤ ਰੱਖੀ ਸੀ, ਨਾ ਕਿ 52 ਰਾਜਿਆ ਦੀ ਰਿਹਾਈ ਦੀ, ਜਿਵੇਂ ਕਿ ਗਲਤ ਤੱਥ ਪੇਸ਼ਕੀਤੇ ਜਾਂਦੇ ਹਨ।
ਅਜਿਹਾ ਹੀ ਮੌਕਾ ਭਾਈ ਗੁਰਬਖ਼ਸ਼ ਸਿੰਘ ਪਾਸ ਸੀ ਜਿਸ ਨੂੰ ਉਨ੍ਹਾਂ ਹੱਥੋਂ ਗਵਾ ਦਿੱਤਾ ਹੈ। ਸਿੱਖ
ਸੰਕਲਪ ‘ਸਰਬਤ ਦੇਭਲੇ ਦਾ ਹੈ’ ਹੈ ਇਸ ਨੂੰ ਹਰ ਸਿੱਖ ਸੰਘਰਸ਼ ਵਿੱਚ ਯਾਦ ਰੱਖਣ ਦੀ ਲੋੜ ਹੈ। ਅਜਿਹੀ
ਹਾਲਤ ਵਿੱਚ ਉਨ੍ਹਾਂ ਨੂੰ ਉਸ ਸੱਤਾ ਧਾਰੀ ਧਿਰ ਦੀਵੱਡੀ ਫੌਜ ਦਾ ਵੀ ਸਮਰਥਨ ਮਿਲੇਗਾ ਜਿਸ ਨੂੰ ਚੁੱਪ
ਕਰਵਾਇਆ ਜਾ ਚੁਕਾ ਹੈ। ਪੰਥ ਦਾ ਅਤੇ ਖ਼ਾਲਸੇ ਦਾ ਸਮਰਥਨ ਤੇ ਅਕਸਖ਼ਾਲਸਤਾਈ ਸੰਕਲਪ ਵਿੱਚ ਨਿੱਖਰੇਗਾ
ਤੇ ਪ੍ਰਗਟ ਹੋ ਕੇ ਲੋਕ ਪੱਖੀ ਬਣ ਜਾਵੇਗਾ ।
ਜਿੱਥੋਂ ਤਕ ਅੰਬ ਸਾਹਿਬ ਤੋਂ ਹੀ ਸੰਘਰਸ਼ ਚਲਾਈ ਰੱਖਣ ਦਾ ਮਾਮਲਾ ਹੈ ਤਾਂ ਸਮੁੱਚਾ ਮਾਮਲਾ ਫਿਰ ਕੇਵਲ
ਪੰਜਾਬ ਸਰਕਾਰ ਤਕ ਹੀਸੀਮਤ ਕਰਕੇ ਇਸ ਨੂੰ ਨਤੀਜਾ ਮੁਖੀ ਬਣਾਉਣ ਦੇ ਯਤਨ ਹੋਣੇ ਚਾਹੀਦੇ ਹਨ। ਇਹ
ਮਾਮਲਾ ਭਾਰਤ ਦੇ ਸੰਵਿਧਾਨ ਦੇ ਅਨੁਛੇਦ 3 ਅਤੇ 14ਤੋਂ 35 ਤੋਂ ਇਲਾਵਾ ਸੰਵਿਧਾਨ ਦੀ ਪ੍ਰਸਤਾਵਨਾ
ਰਾਹੀਂ ਮਿਲਦੇ ਨਾਗਰਿਕ ਅਧਿਕਾਰਾਂ ਨਾਲ ਸਬੰਧਿਤ ਹੈ। ਭਾਰਤ ਦੀ ਸੁਪ੍ਰੀਮ ਕੋਰਟ ਦੇਕਈ ਫੈਸਲਿਆਂ ਦੇ
ਹਵਾਲੇ ਮੌਜੂਦ ਹਨ ਕਿ ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦਾ ਪਸਾਰਾ ਕੈਦੀਆਂ ਦੇ ਜੀਵਨ ਜੀਨ ਦੇ
ਮੌਲਿਕਅਧਿਕਾਰਾਂ ਤਕ ਹੁੰਦਾ ਹੈ । ਨਾਗਰਿਕਾਂ ਦੇ ਮਨੁੱਖੀ, ਸੰਵਿਧਾਨਿਕ ਹੱਕਾਂ ਅਤੇ ਅਧਿਕਾਰਾਂ ਨਾਲ
ਸਬੰਧਿਤ ਹੈ। ਅਗਰ ਇਸ ਦ੍ਰਿਸ਼ਟੀਕੋਣ ਤੋਂਮਾਨਵੀ ਅਧਾਰ ਤੇ ਸਾਰੇ ਮਸਲੇ ਨੂੰ ਵੇਖਿਆ ਜਾਵੇ ਤਾਂ ਇਸ ਦਾ
ਬੜਾ ਹੀ ਸਰਲ ਅਤੇ ਸੰਵਿਧਾਨਿਕ, ਕਾਨੂੰਨੀ ਅਜਿਹਾ ਹੱਲ ਮੌਜੂਦ ਹੈ ਕਿਪੰਜਾਬ ਸਰਕਾਰ ਦੀ ‘ਸੱਤਾ’ ਨੂੰ
ਵੀ ਕੋਈ ਖ਼ਤਰਾ ਨਾ ਪੈਦਾ ਹੋਵੇ ਤੇ ਕੋਈ ਸਰਕਾਰੀ ਕਾਰਵਾਈ ਤੇ ਕਿੰਤੂ, ਪ੍ਰੰਤੂ ਦੀ ਉਂਗਲ ਵੀ ਨਾ
ਚੁੱਕਸਕੇ ਤੇ ਹਰ ਉਸ ਕੈਦੀ ਨੂੰ ਜਿਹੜਾ ਆਪਣੀ ਬਣਦੀ ਸਜਾ ਭੁਗਤਣ ਤੋਂ ਬਾਅਦ ਵੀ ਰਾਜਾਂ ਦੀਆਂ
ਜੇਲ੍ਹਾਂ ਵਿੱਚ ਗੈਰ ਵਿਧਾਨਿਕ ਤੌਰ ਤੇ ਕੈਦਹਨ ਉਨ੍ਹਾਂ ਸਾਰਿਆਂ ਨੂੰ ਇਨਸਾਫ਼ ਮਿਲਣ ਦਾ ਰਾਹ ਵੀ
ਨਿਕਲ ਆਵੇ। ਇਸ ਦੀ ਪਹਿਲ ਪੰਜਾਬ ਸਰਕਾਰ ਤੋਂ ਕਰਵਾਉਣ ਹਿਤ ਭਾਈਗੁਰਬਖ਼ਸ਼ ਸਿੰਘ ਨੂੰ ਇਹ ਰੁੱਖ ਧਾਰਨ
ਕਰਨ ਦੀ ਲੋੜ ਹੈ ਕਿ ਉਹ ਪੰਜਾਬ ਸਰਕਾਰ ਨੂੰ ਇਹ ਕਹਿਣ :
1. ਪੰਜਾਬ ਸਰਕਾਰ ਅਜਿਹੇ ਸਾਰੇ ਕੇਸਾਂ ਦੀ ਫਾਈਲ ਤਿਆਰ ਕਰਵਾ ਕੇ ਆਪਣੇ ਐਡਵੋਕੇਟ ਜਰਨਲ ਦੇ ਆਫਿਸ
ਨੂੰ ਇਸ ਨੋਟ ਨਾਲ ਸੌਂਪਦੇਵੇਂ ਕਿ ਇਨ੍ਹਾਂ ਸਾਰੇ ਕੇਸਾਂ ਤੇ ਪ੍ਰਤਿ ਕੇਸ ਇਹ ਰਾਏ ਦੇਵੇ ਕਿ ਇਨ੍ਹਾਂ
ਦੀ ਰਿਹਾਈ ਕਿਉਂ ਨਹੀਂ ਹੋ ਰਹੀ ਹੈ ਤੇ ਦੂਜੇ ਖਾਣੇ ਵਿੱਚ ਇਹ ਦਰਜਕੀਤਾ ਜਾਵੇ ਕਿ ਇਨ੍ਹਾਂ ਦੀ
ਰਿਹਾਈ ਵਾਸਤੇ ਕੀ ਕੀਤਾ ਜਾਵੇ। ਜਿਹੜੀਆਂ ਸੰਵਿਧਾਨ ਤੇ ਕਾਨੂੰਨ ਰਾਹੀਂ ਮਿਲਦੇ ਇਨਸਾਫ ਨੂੰ
ਗੈਰਵਿਧਾਨਿਕ ਤੌਰ ਤਰੀਕੇ ਨਾਲ ਰੋਕਣ ਵਾਲੀਆਂ ਕਮੀਆਂ ਜਾਂ ਖ਼ਾਮੀਆਂ ਐਡਵੋਕੇਟ ਜਰਨਲ ਵਲੋਂ ਲਿਖਤ
ਵਿੱਚ ਦਿੱਤੀਆਂ ਜਾਣ ਉਨ੍ਹਾਂ ਨੂੰਇਕ ਆਰਡੀਨੈਂਸ ਰਾਹੀਂ ਮੁਕਾ ਦਿੱਤਾ ਜਾਵੇ। ਇਨ੍ਹਾਂ ਵਿੱਚ ਪ੍ਰਮੁਖ
ਇਹ ਹਨ 1, ਪੰਜਾਬ ਗੁੱਡ ਕੰਡਕਟ ਪ੍ਰੀਜ਼ਨਜ਼ ਐਕਟ 1962 ਵਿੱਚਲੋੜੀਂਦੀ ਸੁਧਾਈ (ਇਹੋ ਐਕਟ ਹਿਮਾਚਲ,
ਹਰਿਆਣਾ ਅਤੇ ਦਿੱਲੀ ਵਿੱਚ ਲਾਗੂ ਹੈ)। 2. ਕੈਦੀਆਂ ਨੂੰ ਛੱਡਣ ਲਈ ਜ਼ਮਾਨਤੀ ਮੰਗਣ ਦਾਵਿਧੀ ਵਿਧਾਨ।
ਪੰਜਾਬ ਅੰਦਰ ਇਹ ਦੋਵੇਂ ਹੀ ਤੌਰ ਤਰੀਕੇ ਸੰਵਿਧਾਨ ਅਤੇ ਨਿਆਂ ਤੇ ਇਨਸਾਫ਼ ਦੇ ਉਲਟ ਪ੍ਰਸ਼ਾਸਨਿਕ
ਪ੍ਰਬੰਧ ਦੇ ਨਿਯਮਹਨ ਜੋ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਹਨ।
2. ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦ ਬਣਦੀ ਸਜਾ ਪੂਰੀ ਕਰ ਚੁਕੇ ਕੈਦੀਆਂ ਦੀ ਰਿਹਾਈ ਪੰਜਾਬ ਸਰਕਾਰ
ਆਪਣੇ ਤੌਰ ਤੇ ਖੁਦ ਆਪ ਇਕੋਆਦੇਸ਼ ਨਾਲ ਕਰ ਸਕਦੀ ਹੈ ਜੋ ਕਰ ਦੇਣੀ ਚਾਹੀਦੀ ਹੈ।
3. ਜਿਹੜੇ ਕੈਦੀ ਫਿਰ ਵੀ ਕਿਸੇ ਨਾ ਕਿਸੇ ਨਿਯਮ ਜਾਂ ਕਾਨੂੰਨ ਦੀ ਗੈਰ ਵਿਧਾਨਿਕਤਾ ਕਰ ਕੇ ਬਚ ਜਾਣ
ਉਨ੍ਹਾਂ ਸਾਰਿਆਂ ਦੇ ਕੇਸਾਂ ਨੂੰ ਲੋਕਅਦਾਲਤ ਨੂੰ ਅਜਿਹੀਆਂ ਅੜਚਨਾਂ ਦੂਰ ਕਰਨ ਦਾ ਆਦੇਸ਼ ਦੇ ਕੇ
ਰਿਹਾਈ ਸੰਭਵ ਬਣਾਈ ਜਾ ਸਕਦੀ ਹੈ।
4. ਆਪ ਇਹ ਉਦਾਹਰਣ ਪੇਸ਼ ਕਰਨ ਤੋਂ ਬਾਅਦ ਆਪਣੀ ਭਾਈਵਾਲ ਪਾਰਟੀ ਭਾਜਪਾ ਅਤੇ ਹੋਰ ਰਾਜਾਂ ਦੀਆਂ ਸੂਬਾ
ਪਾਰਟੀਆਂ ਵਾਲੀਆਂਸਰਕਾਰਾਂ ਨੂੰ ਇੰਝ ਹੀ ਬਣਦੀ ਕਾਨੂੰਨੀ ਅਤੇ ਸੰਵਿਧਾਨਿਕ ਕਾਰਵਾਈ ਕਰਨ ਹਿਤ ਮੁੱਖ
ਮੰਤ੍ਰੀ ਲਿਖਤ ਵਿੱਚ ਸਰਕਾਰੀ ਪੱਤਰ ਭੇਜ ਸਕਦੇਹਨ। ਇਨ੍ਹਾਂ ਚਾਰ ਪੜਾਅ ਵਾਰ ਕੰਮਾਂ ਨੂੰ ਕੀਤੀਆਂ
ਪੰਜਾਬ ਸਰਕਾਰ ਸੰਵਿਧਾਨਿਕ ਤੌਰ ਤੇ ਹਰ ਸ਼ਹਿਰੀ ਨੂੰ ਇਨਸਾਫ ਪਹੁੰਚਾ ਸਕਦੀ ਹੈ।
ਇਹ ਕੰਮ ਕਰਨ ਲਈ ਸਿਰਫ਼ ਰਾਜਨੀਤਕ ਦ੍ਰਿੜਤਾ ਅਤੇ ਇਨਸਾਫ ਨੂੰ ਸਮਰਪਿਤ ਦ੍ਰਿੜ ਇੱਛਾ ਸ਼ਕਤੀ ਦੀ ਲੋੜ
ਹੈ। ਅਕਾਲੀ ਸਰਕਾਰਦੀ ਸੰਵੇਦਨ ਹੀਣਤਾ ਦਾ ਪ੍ਰਮਾਣ ਹੈ ਕਿ ਉਹ ਧਰਮ ਯੁੱਧ ਮੋਰਚਾ ਲਗਾਉਣ ਵਾਲੀ ਧਿਰ
ਹੋਣ ਦੇ ਬਾਵਜੂਦ ਇਸ ਪਾਸੇ ਧਿਆਨ ਨਹੀਂ ਦਿੰਦੀਤੇ ਆਪਣੇ ਸਮਰਥਕਾਂ ਦੀ ਰਿਹਾਈ ਤੋਂ ਆਪਣੇ ਚੋਣ
ਮੈਨੀਫੈਸਟੋ ਵਿੱਚ ਵਾਅਦਾ ਕਰਨ ਤੋਂ ਬਾਅਦ ਵੀ ਮੁਕਰ ਗਈ ਹੈ। ਅਕਾਲੀ ਦਲ ਦੇਚੋਣ ਮੈਨੀਫੈਸਟੋ ਵਿੱਚ
ਇਹ ਦਰਜ ਕੀਤਾ ਗਿਆ ਸੀ ਕਿ ਸੰਘਰਸ਼ ਵਿੱਚ ਸ਼ਾਮਲ ਹੋਏ ਲੋਕਾਂ ਨਾਲ ਇਨਸਾਫ਼ ਕੀਤਾ ਜਾਵੇਗਾ ਤੇ
ਉਨ੍ਹਾਂਦੀਆਂ ਰਿਹਾਈਆਂ ਸੰਭਵ ਬਣਾਈਆਂ ਜਾਣਗੀਆਂ, ਦੂਜਾ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਕਟਹਿਰੇ ਵਿੱਚ
ਖੜਾ ਕੀਤਾ ਜਾਵੇਗਾ। ਪਰ ਅਕਾਲੀਦਲ ਨੇ ਹਕੀਕਤ ਵਿੱਚ ਕੰਮ ਉਲਟ ਹੀ ਫੜਿਆ ਹੋਇਆ ਹੈ ਤੇ ਜਿਸ ਸੰਘਰਸ਼
ਕਰਕੇ ਉਹ ਸੱਤਾ ਵਿੱਚ ਆਇਆ ਹੈ ਉਸ ਤੋਂ ਅਕਾਲੀ ਦਲਨੇ ਮੂੰਹ ਫੇਰ ਲਿਆ ਹੈ।
ਭਾਈ ਗੁਰਬਖ਼ਸ਼ ਸਿੰਘ ਨੂੰ ਵੀ ਇਰਦ ਗਿਰਦ ਦੇ ਕਾਕਸ ਤੋਂ ਮੁਕਤ ਹੋ ਕੇ ਆਪਣੀ ਸੋਚ ਨੂੰ ‘ਸਰਬਤ ਦੇ
ਭਲੇ’ ਵਾਲੀ ਮਨੁੱਖਤਾ ਦੀਖਿਦਮਤ ਦਾਰ ਬਣਾਉਣ ਵੱਲ ਪਹਿਲ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਦੀ ਸੋਚ
ਨੂੰ ਇਸ ਨਾਲ ਬਹੁਤ ਬੱਲ ਅਤੇ ਸਹੀ ਦਿਸ਼ਾ ਵੱਲ ਸੇਧਤਹੱਲ ਮਿਲੇਗਾ ਅਤੇ ਜਿਸ ਮਨੋਰਥ ਲਈ ਉਹ ਇਤਨੀ
ਵੱਡੀ ਕੁਰਬਾਨੀ ਕਰ ਰਹੇ ਹਨ ਉਸ ਨੂੰ ਨਤੀਜਾ ਮੁਖੀ ਪ੍ਰਾਪਤੀ ਵੀ ਹਾਸਲ ਹੋਸਕੇਗੀ। ਉਸ ਸੰਘਰਸ਼ ਦੇ
ਕਰਨ ਦਾ ਲੋਕਾਈ ਨੂੰ ਕੋਈ ਲਾਭ ਨਹੀਂ ਹੁੰਦਾ ਜਿਸ ਦਾ ਕੋਈ ਵੀ ਹਾਂਦਰੂ ਤੇ ਮਿਥਿਆ ਨਤੀਜਾ ਨਾ
ਹਾਸਲਕੀਤਾ ਜਾ ਸਕੇ। ਸ਼ਹਾਦਤਾਂ ਮਹਾਨ ਹਨ ਪਰ ਸਿਰਫ਼ ਜਜ਼ਬਾਤੀ ਵਹਿਣ ਵਿੱਚ ਹੀ ਸ਼ਹੀਦ ਹੋਈ ਜਾਣਾਂ
ਕੌਮਾਂ ਦੇ ਮਨੋਬਲ ਨੂੰ ਡੇਗਣ ਵਾਲੀਕਾਰਵਾਈ ਵੀ ਬਣ ਸਕਦਾ ਹੈ, ਸਿੱਖ ਕੌਮ ਨੂੰ ਪਿਛਲੇ ਦਹਾਕੇ ਇਹੋ
ਸਿਖਾ ਕੇ ਗਏ ਹਨ।
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
www.atinderpalsingh.com +91 9888123654
17/12/13)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ
ਸਤਿਕਾਰਯੋਗ ਸੰਪਾਦਕ ਸਾਹਿਬ ਅਤੇ ਸਮੂਹ ਪਾਠਕ ਸਹਿਬਾਨ,
ਗੁਰ ਫ਼ਤਿਹ ਪਰਿਵਾਨ ਕਰਨੀ।
ਸਿਖ ਮਾਰਗ ਉੱਤੇ ਅਤੇ ਹੋਰ ਅਨੇਕਾਂ ਸਿਖ ਧਰਮ ਨਾਲ ਸਬੰਧਿਤ ਪ੍ਰਕਾਸ਼ਨਾਵਾਂ ਵਿੱਚ ਨਾਨਕਸ਼ਾਹੀ ਕਲੰਡਰ
ਵਾਰੇ ਅਕਸਰ ਕੁੱਝ ਨ ਕੁੱਝ ਛਪਦਾ ਰਹਿੰਦਾ ਹੈ। ਸ ਸਰਵਜੀਤ ਸਿੰਘ ਅਤੇ ਤੱਤ ਗੁਰਮਤਿ ਵਾਲਿਆਂ ਦਾ
ਪੱਤਰ/ਲੇਖ ਤਾਂ ਥੋੜੇ ਦਿਨ ਪਹਿਲਾਂ ਹੀ ਛਪੇ ਹਨ। ਮੈ ਇਹ ਚਿੱਠੀ ਕਲੰਡਰ ਦੇ ਹੱਕ ਜਾਂ ਵਿਰੋਧ ਵਿੱਚ
ਨਹੀ ਲਿਖ ਰਿਹਾ। ਦਰਅਸਲ ਮੈਨੂੰ ਕਲੰਡਰ ਵਾਰੇ ਕੋਈ ਵਿਗਿਆਨਿਕ ਜਾਣਕਾਰੀ ਵੀ ਨਹੀਂ ਹੈ। ਮੈਂ ਇਹ
ਜਰੂਰ ਪੜ੍ਹਿਆ ਸੁਣਿਆ ਹੈ ਕਿ ਸ ਪੁਰੇਵਾਲ ਸਾਹਿਬ ਦਾ ਬਣਾਇਆ ਕਲੰਡਰ ਸਭ ਨਾਲੌਂ ਵਧ ਵਿਗਿਆਨਿਕ ਹੈ।
ਕੀ ਇਹ ਸੱਚ ਹੈ ਮੈਨੂੰ ਇਸ ਵਾਰੇ ਵੀ ਕੋਈ ਇਲਮ ਨਹੀ ਹੈ। ਕੀ ਵਿਗਿਆਨ ਦੀ ਦੁਨੀਆ ਇਸ ਗਲ ਨੂੰ ਮੰਨਦੀ
ਹੈ? ਮੈਨੂੰ ਇਸ ਦੀ ਵੀ ਕੋਈ ਜਾਣਕਾਰੀ ਨਹੀ ਹੈ। ਮੈ ਸਿਖ ਮਾਰਗ ਦੇ ਵਿਦਵਾਨਾ ਤੋਂ ਇਹ ਸਮਝਣਾ
ਚਾਹੁੰਦਾ ਹਾਂ ਕਿ ਨਾਨਕਸ਼ਾਹੀ ਕਲੰਡਰ ਸਿਖੀ ਫਲਸਫੇ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕਿਸ ਤਰ੍ਹਾਂ
ਨਾਲ ਮਦਦ ਕਰ ਸਕਦਾ ਹੈ? ਨਾਨਕਸ਼ਾਹੀ ਕਲੰਡਰ ਦਾ ਸਿਖ ਵਿਦਵਾਨ ਕੀ ਕੀ ਉਪਯੋਗ ਕਰ ਸਕਦੇ ਨੇ? ਕੀ ਅੱਜ
ਤਕ ਇਸ ਦਾ ਕਿਸੇ ਵਿਦਵਾਨ ਨੇ ਕੋਈ ਉਪਯੋਗ ਕੀਤਾ ਹੈ? ਸਿਖ ਮਾਰਗ ਦਾ ਕੋਈ ਵਿਦਵਾਨ ਜਾਂ ਤੱਤ ਗੁਰਮਤਿ
ਪਰਿਵਾਰ ਵਾਲੇ ਇਸ ਵਿਸ਼ੇ ਤੇ ਚਾਨ੍ਹਣਾ ਪਾਉਣ ਤਾਂ ਬਹੁਤ ਬਹੁਤ ਧੰਨਵਾਦੀ ਹੋਵਾਂਗਾ।
ਧੰਨਵਾਦ ਸਹਿਤ
ਜਰਨੈਲ ਸਿੰਘ
*********************************************
ਸਤਿਕਾਰਯੋਗ ਗੁਰਸ਼ਰਨ ਸਿੰਘ ਜੀ ਅਤੇ ਸ ਬਲਦੇਵ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ।
ਮੈਂ ਤੁਹਾਡੀ “ਸਲੀ” ਸ਼ਬਦ ਉੱਤੇ ਹੋਈ ਵਿਚਾਰ ਚਰਚਾ ਵਾਰੇ ਆਪਣੇ ਮਨ `ਚ ਉਤਪੰਨ ਹੋਇਆ
ਸਵਾਲ ਤਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਤੁਸੀਂ ਦੋਨੋ ਇਸ ਗਲ ਨਾਲ ਸਹਿਮਤ ਲਗਦੇ ਹੋ ਕਿ ਇਹ ਲਫ਼ਜ਼
ਹਿੰਦੀ ਭਾਸ਼ਾ ਦਾ ਹੈ। ਕੀ ਇਹ ਲਫ਼ਜ਼ (Sully)
ਅੰਗਰੇਜ਼ੀ ਭਾਸ਼ਾ ਦਾ ਨਹੀ? ਅੰਗਰੇਜ਼ੀ ਵਿੱਚ ਇਸ ਦੀ ਵਰਤੋਂ ਆਮ ਪਾਈ ਜਾਂਦੀ ਹੈ ਪਰ ਮੈ ਹਿੰਦੀ ਵਿੱਚ
ਇਸ ਨੂੰ ਕਦੇ ਨਹੀਂ ਪੜ੍ਹਿਆ। ਸ ਗੁਰਸ਼ਰਨ ਸਿੰਘ ਨੇ ਜਿਸ ਸ਼ਬਦਕੋਸ਼ ਦੀ ਉਦਾਰ੍ਹਣ ਦਿਤੀ ਸੀ ਉਹ ਵੀ
ਅੰਗਰੇਜ਼ੀ ਹਿੰਦੀ ਸ਼ਬਦਕੋਸ਼ ਸੀ।
ਧੰਨਵਾਦ ਸ਼ਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
17/12/13)
ਇਕ ਪਾਠਕ
ਸੁਲਹੀ?
ਸੁਲਹੀ ਕਿਸ ਭਾਸ਼ਾ ਦਾ ਸ਼ਬਦ ਹੈ? ਇਸ ਬਾਰੇ ਨਿਸ਼ਚੇ ਨਾਲ ਕੁਛ ਨਹੀਂ ਕਿਹਾ ਜਾ ਸਕਦਾ! ਉਂਜ,
ਸਿਲਾਹ ਅਰਬੀ ਬੋਲੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ:- ਹਥਿਆਰ। ਸਿਲਾਹੀ ਦੇ ਅਰਥ ਹਨ:- ਹਥਿਆਰਬੰਦ,
ਸਿਪਾਹੀ, ਯੋਧਾ। ਹੋ ਸਕਦਾ ਹੈ ਕਿ ਸੁਲਹੀ ਇਸੇ ਸ਼ਬਦ (ਸਿਲਾਹੀ) ਦਾ ਵਿਗੜਿਆ ਹੋਇਆ ਰੂਪ ਹੋਵੇ!
(ਜਿਵੇਂ ਫ਼ੌਜ ਤੋਂ ਫ਼ੌਜਾ ਸਿੰਘ!)
ਸੁਲਬ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ:- ਪੁਸ਼ਤ, ਨਸਲ, ਖ਼ਾਨਦਾਨ। ਸੋ, ਸੁਲਬੀ ਦੇ ਅਰਥ
ਹੋਏ:- ਖ਼ਾਨਦਾਨੀ, ਪੁਸ਼ਤੀ, ਨਸਲ ਦਾ। ਮੁਸਲਮਾਨਾਂ ਵਿੱਚ ਇਹ ਨਾਮ ਆਮ ਰੱਖਿਆ ਜਾਂਦਾ ਸੀ। ਜਿਵੇਂ
ਸੁਲਬੀ ਖ਼ਾਨ! ਇਤਿਹਾਸ ਵਿੱਚ ਸੁਲਬੀ ਖ਼ਾਨ ਨੂੰ ਸੁਲਹੀ ਖ਼ਾਨ ਦੇ ਭਰਾ ਦਾ ਪੁੱਤਰ ਕਿਹਾ ਗਿਆ ਹੈ!
Sully:-
ਅੰਗਰੇਜ਼ੀ ਦਾ ਸ਼ਬਦ ਹੈ, ਹਿੰਦੀ ਦਾ ਨਹੀਂ! ਇਸ ਦਾ ਉਚਾਰਣ
(pronunciation)
ਹੈ: ਸਅੱਲੀ; ਅਤੇ ਅਰਥ ਹਨ:- ਮੈਲਾ ਕਰਨਾ!
ਸੁਲਹੀ ਦੇ ਅਰਥ ਸੂਲੀ ਕਰਨਾ ਵੀ ਬਿਲਕੁਲ
ਸਹੀ ਨਹੀਂ ਹੈ!
ਸ਼ਬਦ ਵਿੱਚ ਆਏ ਨਾਪਾਕੁ ਪਦ ਬਾਰੇ:- ਇਸਲਾਮ ਵਿੱਚ ਮੁਰਦੇ ਨੂੰ ਦਫ਼ਨ ਕਰਨਾ ਜਾਇਜ਼ ਹੈ ਇਸ ਲਈ ਦਫ਼ਨਾਉਣ
ਨੂੰ ਪਾਕ (ਪੁੰਨ, ਸਹੀ) ਕਰਮ ਕਿਹਾ ਜਾਂਦਾ ਹੈ। ਹੋਰ ਕਿਸੇ ਵੀ ਜੁਗਤ ਨਾਲ ਦੇਹ ਦਾ ਹੋਇਆ ਜਾਂ ਕੀਤਾ
ਗਿਆ ਅੰਤਿਮ ਸੰਸਕਾਰ ਨਾਪਾਕ ਜਾਂ ਪਲੀਦ (ਅਪਵਿੱਤਰ) ਸਮਝਿਆ ਜਾਂਦਾ ਹੈ। ਸੋ, ਸੜ ਕੇ ਮਰਨ ਕਾਰਣ
ਸੁਲਹੀ ਜਾਂ ਉਸ ਦੀ ਰੂਹ ਨੂੰ ਨਾਪਾਕ ਹੋਇਆ ਕਿਹਾ ਗਿਆ ਹੈ!
17/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਾਸ
ਸਾਸ ਸਿਮਰਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਾਸ ਸਾਸ ਜਦ ਸਿਮਰਨ ਕਰਨਾ ਸਿਖੋਗੇ।
ਅਪਣੀ ਕਿਸਮਤ ਅਪਣੇ ਹੱਥੀਂ ਲਿਖੋਗੇ।
ਸਾਸ ਸਾਸ ਸਿਮਰੋ ਤਾਂ ਟੁੱਟੋ ਮਾਇਆ ਤੋਂ,
ਹੋਵੋ ਰੱਬ ਦੇ ਨੇੜੇ, ਛੁੱਟੋ ਮਾਇਆ ਤੋਂ।
ਸਾਸ ਸਾਸ ਸਿਮਰਨ ਤੇ ਚਿੱਤ ਨੂੰ ਚੈਨ ਮਿਲੇ,
ਸੁਪਨੇ ਉਸਦੇ ਆਉਂਦੇ, ਸੁੱਖ ਦੀ ਰੈਨ ਮਿਲੇ।
ਸਾਸ ਸਾਸ ਸਿਮਰਨ ਤਾਂ ਮਾੜਾ ਸੁਝਦਾ ਨਾ,
ਮਨ ਨੂੰ ਰਸ ਕਸ ਹੋਰ ਕਦੇ ਵੀ ਲੁਝਦਾ ਨਾ।
ਸਾਸ ਸਾਸ ਸਿਮਰੋ ਤਾਂ ਕੁਦਰਤ ਜੁੜਦੀ ਹੈ,
ਹਰ ਫੁਲ, ਹਰ ਕੂੰਬਲ ਵੀ ਦਿਸਦੀ ਹਸਦੀ ਹੈ।
ਸਾਸ ਸਾਸ ਸਿਮਰਨ ਤਾਂ ਉਹ ਹੀ ਦਿਸਦਾ ਹੈ,
ਵੈਸੇ ਵੀ ਤਾਂ ਉਸ ਬਿਨ ਇਹ ਜੱਗ ਕਿਸਦਾ ਹੈ?
ਸਾਸ ਸਾਸ ਸਿਮਰੋ ਤਾਂ ਜੱਗ ਵੀ ਪਿਆਰਾ ਹੈ,
ਦੁਸ਼ਮਣ ਨਾ ਕੋਈ ਲੱਗਦਾ, ਮੀਤ ਜੱਗ ਸਾਰਾ ਹੈ।
ਸਾਸ ਸਾਸ ਸਿਮਰੋ ਤਾਂ ਪ੍ਰੇਮ ਹੀ ਵਰ੍ਹਦਾ ਹੈ,
ਉਪਰ ਵਾਲਾ ਆਪ ਮੁਹੱਬਤ ਕਰਦਾ ਹੈ।
ਸਾਸ ਸਾਸ ਸਿਮਰਨ ਮਨ ਹਲਕਾ ਹੁੰਦਾ ਹੈ,
ਸਾਸ ਸਾਸ ਸਿਮਰੇ ਤੇ ਜੁੜਦਾ ਬੰਦਾ ਹੈ।
ਸਾਸ ਸਾਸ ਸਿਮਰੋ ਤਾਂ ਟਿਕਟਿਕੀ ਲਗਦੀ ਹੈ,
ਸਾਸ ਸਾਸ ਸਿਮਰੋ ਤਾਂ ਰੰਗਤ ਚੜ੍ਹਦੀ ਹੈ।
ਸਾਸ ਸਾਸ ਸਿਮਰੋ ਤਾਂ ਮਿਹਰਾਂ ਹੁੰਦੀਆ ਨੇ,
ਰਹਿਮਤ ਉਸਦੀ ਸਦਕਾ, ਰਾਹਾਂ ਮਿਲਦੀਆਂ ਨੇ।
ਉਸ ਰਾਹ ਪੈਕੇ ਸਾਰੇ ਸਫਰ ਕਟੀਂਦੇ ਨੇ,
ਉਸ ਵਿੱਚ ਮਿਲਕੇ, ਸਾਰੇ ਪੰਧ ਮੁਕੀਂਦੇ ਨੇ।
ਉਸ ਮਿਲਿਆਂ ਤੇ ਆਵਣ ਜਾਵਣ ਮੁਕਦਾ ਹੈ।
ਬੰਦਾ ਆਖਰ ਅਪਣੀ ਮੰਜ਼ਿਲ ਪੁਜਦਾ ਹੈ।
ਸਿਮਰ ਸਿਮਰ ਜੇ ਅਪਣਾ ਸਫਰ ਮੁਕਾਣਾ ਹੈ।
ਸਿਮਰ ਸਿਮਰ ਜੇ ਮੰਜ਼ਿਲ ਸੱਚੀ ਜਾਣਾ ਹੈ।
17/12/13)
ਗੁਰਮੀਤ ਸਿੰਘ ਮੀਤਾ /ਗੁਰਿੰਦਰ ਸਿੰਘ ਮਹਿੰਦੀਰੱਤਾ
ਸ਼ਰਬਤ ਪਿਲਾ ਕੇ ਤੇ ਕਲਗੀਆਂ ਲਾਉਣ ਦਾ ਸਵਾਂਗ ਰਚਾਉਣ ਵਾਲੇ ਪਹਿਲਾਂ ਸਰਬੰਸ ਵਾਰਨ ਦੀ ਜਾਂਚ ਸਿੱਖਣ:
ਡਾ. ਅਵੀਨਿੰਦਰਪਾਲ ਸਿੰਘ
ਸ਼ਹਾਦਤਾਂ ਦੇ ਦਿਹਾੜੇ ਰਸਮੀਂ ਮਨਾਉਣ ਦੀ ਬਜਾਇ ਉਨਾਂ ਤੋਂ ਪ੍ਰੇਰਣਾ ਲੈਣ ਦੀ ਲੋੜ! !
ਕੋਟਕਪੂਰਾ, 17 ਦਸੰਬਰ (ਗੁਰਮੀਤ ਸਿੰਘ ਮੀਤਾ) :- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
ਚਾਰਾਂ ਸਾਹਿਬਜ਼ਾਦਿਆਂ ਵਰਗੀ ਸ਼ਹਾਦਤ ਦੀ ਮਿਸਾਲ ਦੁਨੀਆਂ `ਚ ਹੋਰ ਕਿਤੇ ਨਹੀਂ ਮਿਲਦੀ। ਕਿਉਂਕਿ
ਚਾਰਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ `ਤੇ ਅੱਥਰੂ ਵਹਾਉਣ ਦੀ ਬਜਾਇ ਗੁਰੂ ਜੀ ਨੇ ਜੈਕਾਰੇ ਗਜਾਏ ਅਤੇ
ਇਸ ਗੱਲ `ਤੇ ਖੁਸ਼ੀ ਪ੍ਰਗਟ ਕੀਤੀ ਕਿ ਚਾਰਾਂ ਸਾਹਿਬਜ਼ਾਦਿਆਂ ਨੇ ਕੁਰਬਾਨ ਹੋਣਾ ਸਵੀਕਾਰ ਕਰ ਲਿਆ ਪਰ
ਈਨ ਨਹੀਂ ਮੰਨੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਡਾ. ਅਵੀਨਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਆਗਰੇਨਾਈਜ਼ਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਥਾਨਕ ਜ਼ੋਨਲ ਦਫ਼ਤਰ ਵਿਖੇ ਸਾਹਿਬਜ਼ਾਦਿਆਂ ਦੀ ਯਾਦ ਨੂੰ
ਸਮਰਪਿਤ ਕਰਵਾਏ ਗਏ ਕਥਾ-ਕੀਰਤਨ ਸਮਾਗਮ ਦੌਰਾਨ ਕੀਤਾ। ਉਨਾਂ ਸਿੱਖ ਇਤਿਹਾਸ ਦੀਆਂ ਅਨੇਕਾਂ ਮਿਸਾਲਾਂ
ਦਿੰਦਿਆਂ ਦੱਸਿਆ ਕਿ ਜਦੋਂ ਚਮਕੌਰ ਦੀ ਗੜ੍ਹੀ `ਚ ਥੱਕ-ਟੁੱਟ ਕੇ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ
ਨੂੰ ਸਿਰਹਾਣਾ ਬਣਾਇਆ ਤਾਂ ਗੁਰੂ ਜੀ ਅੱਧੀ ਰਾਤ ਉੱਠੇ ਤੇ ਉਨਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ
ਮੇਰੇ ਜੋ ਸਿੰਘ ਅੱਜ ਸੁੱਤੇ ਪਏ ਹਨ, ਕੱਲ੍ਹ ਨੂੰ ਜਦੋਂ ਮੈਂ ਇਨਾਂ ਦੀਆਂ ਲਾਸ਼ਾਂ ਦੇਖਾਂ ਤਾਂ ਵੀ
ਅਡੋਲ ਰਹਾਂ। ਉਨਾਂ ਦੱਸਿਆ ਕਿ ਯੋਗੀ ਅੱਲਾ ਯਾਰ ਖਾਂ ਦੀਆਂ ਲਿਖਤਾਂ ਮੁਤਾਬਕ ਗੁਰੂ ਜੀ ਨੇ 5
ਸਿੰਘਾਂ ਦੇ ਪਹਿਲੇ ਜੱਥੇ ਨਾਲ ਬਾਬਾ ਅਜੀਤ ਸਿੰਘ ਅਤੇ ਦੂਜੇ ਜੱਥੇ ਨਾਲ ਬਾਬਾ ਜੁਝਾਰ ਸਿੰਘ ਨੂੰ
ਲੜਾਈ ਦੇ ਮੈਦਾਨ `ਚ ਉਤਾਰਿਆ ਤੇ ਜਦੋਂ ਦੋਨੋਂ ਸਾਹਿਬਜ਼ਾਦੇ ਵੀ ਸਿੰਘਾਂ ਦੇ ਨਾਲ ਮੁਗਲ ਫੌਜ਼ਾਂ ਦਾ
ਮੁਕਾਬਲਾ ਕਰਦਿਆਂ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਜੈਕਾਰੇ ਗਜਾਏ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ
ਕਿ ਹੇ ਪ੍ਰਮਾਤਮਾ ਤੇਰੀ ਚੀਜ਼ ਤੇਰੇ ਕੋਲ ਪਹੁੰਚ ਗਈ। ਜਦੋਂ ਡਾ. ਅਵੀਨਿੰਦਰਪਾਲ ਸਿੰਘ ਵੱਲੋਂ
ਸਾਹਿਬਜ਼ਾਦਿਆਂ ਦੇ ਇਤਿਹਾਸ ਨਾਲ ਸਬੰਧਤ ਕਥਾ ਕੀਤੀ ਜਾ ਰਹੀ ਸੀ ਤਾਂ ਸੰਗਤਾਂ ਦੀਆਂ ਅੱਖਾਂ ਨਮ ਸਨ
ਤੇ ਸੰਗਤਾਂ ਵਾਰ-ਵਾਰ ਵਾਹਿਗੁਰੂ-ਵਾਹਿਗੁਰੂ ਕਹਿ ਰਹੀਆਂ ਸਨ।
ਸ਼ਹਾਦਤਾਂ ਅਤੇ ਇਤਿਹਾਸਕ ਦਿਹਾੜਿਆਂ ਨੂੰ ਰਸਮੀਂ ਤੌਰ `ਤੇ ਮਨਾਉਣ ਦੀ ਬਜਾਇ ਉਨਾਂ ਤੋਂ ਪ੍ਰੇਰਣਾ
ਲੈਣ ਦੀ ਅਪੀਲ ਕਰਦਿਆਂ ਡਾ. ਅਵੀਨਿੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਸਾਡਾ ਨਿਆਰਾਪਣ ਕਿੱਧਰ ਜਾ
ਰਿਹੈ, ਸਾਡੇ ਸਿਧਾਂਤ ਤੇ ਸਾਡੀ ਮਰਿਆਦਾ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ, ਕਿਉਂਕਿ ਲੋਕ
ਕਲਗੀਆਂ ਲਾ ਕੇ ਤੇ ਸ਼ਰਬਤ ਪਿਲਾ ਕੇ ਦਸਮੇਸ਼ ਪਿਤਾ ਦੀ ਰੀਸ ਦਾ ਢਕਵੰਜ ਰਚ ਰਹੇ ਹਨ ਪਰ ਆਪਣੇ
ਪੁੱਤਰਾਂ ਦਾ ਦਾਨੀ ਹੋਣ ਵਾਲੇ ਦੀ ਰੀਸ ਕਰਨੀ ਬਹੁਤ ਔਖੀ ਹੈ, ਅਜਿਹੇ ਸਵਾਂਗ ਰਚਾਉਣ ਵਾਲੇ ਪਹਿਲਾਂ
ਸਰਬੰਸ ਵਾਰਨ ਦੀ ਜਾਂਚ ਸਿੱਖਣ। ਉਨਾਂ ਦੱਸਿਆ ਕਿ ਚਮਕੌਰ ਗੜ੍ਹੀ ਦੀ ਜੰਗ ਨੂੰ ਦੁਨੀਆਂ ਦੇ ਇਤਿਹਾਸ
`ਚ ਸਭ ਤੋਂ ਅਸਾਵੀ ਜੰਗ ਮੰਨਿਆ ਜਾ ਸਕਦਾ ਹੈ। ਕਿਉਂਕਿ ਮਹਿਜ਼ 40 ਸਿੰਘਾਂ ਨੇ 10 ਲੱਖ ਮੁਗਲ ਫੌਜ਼
ਨੂੰ ਭਾਜੜਾਂ ਪਾ ਦਿੱਤੀਆਂ। ਉਨਾਂ ਦੱਸਿਆ ਕਿ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਮੁਗਲਾਂ
ਨਾਲ ਲੜਦਿਆਂ 22 ਦਸੰਬਰ ਨੂੰ ਸ਼ਹੀਦ ਹੋਏ, ਜਦਕਿ ਉਸ ਤੋਂ ਮਹਿਜ਼ 5 ਦਿਨ ਬਾਅਦ ਅਰਥਾਤ 27 ਦਸੰਬਰ ਨੂੰ
ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਨੀਹਾਂ `ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।
ਗੁਰਬਾਣੀ ਤੇ ਸਿੱਖ ਇਤਿਹਾਸ ਦੀਆਂ ਅਨੇਕਾਂ ਮਿਸਾਲਾਂ ਦਿੰਦਿਆਂ ਉਨਾਂ ਦੱਸਿਆ ਕਿ ਸ਼ਹਾਦਤਾਂ ਦੇ
ਇਤਿਹਾਸਕ ਦਿਹਾੜਿਆਂ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਅਨੇਕਾਂ ਨਿਸ਼ਕਾਮ ਵੀਰਾਂ
ਤੇ ਭੈਣਾਂ ਨੇ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਮੰਚ ਸੰਚਾਲਨ
ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਜੱਥੇਬੰਦੀ ਦੇ ਅਗਲੇਰੇ ਕਾਰਜਾਂ ਬਾਰੇ ਦੱਸਿਆ ਤੇ ਅੰਤ `ਚ
ਸਾਰੀਆਂ ਸੰਗਤਾਂ ਨੇ ਰਲ ਕੇ ਲੰਗਰ ਛਕਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾ. ਰਣਜੀਤ ਸਿੰਘ
ਮੱਲ੍ਹਾ, ਜਗਜੀਤ ਸਿੰਘ, ਬਲਵਿੰਦਰ ਸਿੰਘ, ਚਮਕੌਰ ਸਿੰਘ, ਸੁਖਚੈਨ ਸਿੰਘ, ਨਵਨੀਤ ਸਿੰਘ, ਨਿਰਮਲ
ਸਿੰਘ, ਗਗਨਦੀਪ ਸਿੰਘ, ਜਸਵਿੰਦਰ ਸਿੰਘ, ਜਤਿੰਦਰਪਾਲ ਸਿੰਘ ਆਦਿ ਵੀ ਹਾਜ਼ਰ ਸਨ।
16/12/13)
ਜਥੇਦਾਰ ਮਹਿੰਦਰ ਸਿੰਘ ਖਹਿਰਾ
ਮਨੁੱਖਤਾ
ਦੀਆਂ ਕਦਰਾਂ ਕੀਮਤਾਂ ਨੂੰ ਰੌਸ਼ਨ ਕਰਨਵਾਲਾ ਖਾਲਸਾ ਪੰਥ
ਪਿਛਲੇਰੇ ਹਫਤਿਆਂ `ਚ ਯੂ ਕੇ ਤੋਂ ਛੱਪਦੇ
ਸਮਕਾਲੀ ਪੰਜਾਬੀ ਪੇਪਰਾਂ ਵਿੱਚ ਇੱਕ ਲੇਖ ਪੜ੍ਹਨ ਨੂੰ ਮਿਲਿਆ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ
ਅੰਗ ਨੰ. 345 ਤੇ ਸੁਭਾਇਮਾਨ ਭਗਤ ਰਵਿਦਾਸ ਜੀ ਦੇ ਪਾਵਨ ਪਵਿਤਰ ਸ਼ਬਦ
“ਬੇਗਮ ਪੁਰਾ ਸਹਰ ਕੋ ਨਾਉ” ਨੂੰ ਅਧਾਰ ਬਣਾ ਕੇ “ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ
ਕੋ ਅੰਨ॥ ਛੋਟ ਵਡੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ॥ ਦੀ ਵਿਆਖਿਆ ਕੀਤੀ ਗਈ ਸੀ। ਪਰ ਇਹ
ਚਾਰੇ ਪੰਗਤੀਆਂ ਗੁਰਬਾਣੀ ਦੀਆਂ ਨਹੀਂ ਹਨ। ਤੇ ਨਾ ਹੀ “ਬੇਗਮ ਪੁਰਾ ਸਹਰ ਕੋ ਨਾਉ” ਦੀ
ਤਰਜਮਾਨੀ ਕਰਦੀਆਂ ਹਨ ਤੇ ਨਾ ਹੀ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਵਿੱਚ ਕਿਸੇ ਰਾਜ ਦਾ ਸੰਕਲਪ ਚਿਤਵਿਆ
ਹੈ ਅਤੇ ਨਾ ਹੀ ਇਤਿਹਾਸ ਵਿੱਚ ਕਿਤੇ ਇਹ ਜਿਕਰ ਮਿਲਦਾ ਹੈ ਕਿ ਭਗਤ ਰਵਿਦਾਸ ਜੀ ਨੇ “ਐਸਾ ਚਾਹੂੰ
ਰਾਜ ਮੈਂ” ਦੀ ਸਥਾਪਤੀ ਲਈ ਕਿਸੇ ਜਥੇਬੰਦਕ ਪ੍ਰਣਾਲੀ ਦਾ ਗਠਨ ਕੀਤਾ ਹੋਵੇ, “ਬੇਗਮ ਪੁਰਾ ਸਹਰ ਕੋ
ਨਾਉ” ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਆਪਣੀ ਆਤਮਿਕ ਅਵਸਥਾ ਦਾ ਵਰਨਣ ਕੀਤਾ ਹੈ ਭਾਵ ਭਗਤ ਰਵਿਦਾਸ
ਜੀ ਫੁਰਮਾਉਦੇ ਹਨ ਕਿ ਮੈਂ ਉਸ ਆਤਮਿਕ ਅਵਸਥਾ ਰੂਪ ਸਹਿਰ ਵਿੱਚ ਵਸਦਾ ਹਾਂ ਜਿਸ ਦਾ ਨਾਮ ਬੇਗਮ ਪੁਰਾ
ਹੈ ਭਾਵ ਉਸ ਅਵਸਥਾ ਵਿੱਚ ਕੋਈ ਗਮ ਨਹੀਂ ਪੋਹ ਸਕਦਾ, ਉਸ ਥਾਂ ਨਾ ਕੋਈ ਦੁਖ ਹੈ, ਨਾ ਚਿੰਤਾ ਨਾ ਕੋਈ
ਘਬਰਾਹਟ ਓਥੇ ਦੁਨੀਆਂ ਵਾਲੀ ਜਾਇਦਾਦ ਨਹੀਂ ਅਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਮਸੂਲ ਹੈ, ਉਹ ਆਤਮਿਕ
ਅਵਸਥਾ ਇੱਕ ਐਸੀ ਪਾਤਿਸਾਹੀ ਹੈ ਜੋ ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਸ ਆਤਮਿਕ ਦਰਜੇ ਤੇ ਜੋ ਅਪੜਦੇ
ਹਨ ਉਨ੍ਹਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿਦਾ। ਪ੍ਰਭੂ ਨਾਲ ਮਿਲਾਪ ਵਾਲੀ ਆਤਮਿਕ ਅਵਸਥਾ ਵਿੱਚ
ਸਦਾ ਅਨੰਦ ਹੀ ਬਣਿਆ ਰਹਿੰਦਾ ਹੈ ਅਤੇ ਉਸ ਲੇਖ ਵਿੱਚ ਲੇਖਕ ਨੇ ਮਜ਼ਹਵਾਂ, ਧਰਮਾਂ ਤੇ ਟਿਪਣੀ ਕਰਦਿਆਂ
ਲਿਖਿਆ ਹੈ ਕਿ “ਮਜ਼ਹਬਾਂ ਦਾ ਰੋਲ ਦੋ-ਧਾਰੀ ਤਲਵਾਰ ਵਾਂਗ ਹੈ ਅਤੇ ਮਜ਼ਹਬ ਅਤੇ ਧਰਮ ਵਿਚਲੀ
ਰਿਸ਼ਤੇਦਾਰੀ ਬਾਰੇ ਸਪੱਸ਼ਟ ਹੋਣਾ ਜਰੂਰੀ ਹੈ, ਇਸੇ ਤਰ੍ਹਾਂ ਮਜ਼ਹਬ ਅਤੇ ਹਕੂਮਤ ਦੇ ਸਬੰਧਾਂ ਬਾਰੇ
ਨਿਖੇੜਾ ਕਰਨਾ ਇਸ ਤੋਂ ਵੀ ਜਰੂਰੀ ਹੈ। ਦੁਨੀਆਂ ਮਜ਼ਹਬ ਕਈ ਹਨ ਅਤੇ ਉਨ੍ਹਾਂ ਵਿੱਚ ਵਖਰੇਵਾਂ ਵੀ ਹੈ
ਪਰ ਧਰਮ ਸਾਰੀ ਮਨੁਖਤਾ ਦਾ ਇੱਕ ਹੈ ਜਿਵੇਂ ਰਬ ਇੱਕ ਹੈ।”
ਹਥਲੇ ਲੇਖ ਵਿੱਚ ਅਸੀਂ ਗੁਰੂ ਗ੍ਰੰਥ ਸਾਹਬ ਦੀ ਵਿਚਾਰਧਾਰਾ ਅਨੁਸਾਰ ਸਿੱਖ ਧਰਮ ਦੀ ਸੰਖੇਪ ਰੂਪ
ਵਿੱਚ ਵਿਚਾਰ ਕਰਾਂਗੇ।
ਸਿੱਖ ਧਰਮ ਦੇ ਦੋ ਪੱਖ ਹਨ ਸਿੱਖ ਸਰੂਪ (ਸਾਬਤ ਸੂਰਤਿ ਦਸਤਾਰ ਸਿਰਾ।) ਅਤੇ ਗੁਰੂ ਗਰੰਥ ਸਾਹਿਬ
ਦੀ ਵਿਚਾਰਧਾਰਾ ਦਾ ਸਿੱਖ ਫਲਸਫਾ, ਫਲਸਫਾ ਕਿਸੇ ਵੀ ਕੌਮ ਦੀ ਤਾਕਤ ਹੁੰਦਾ ਹੈ ਕਮਜੋਰੀ ਨਹੀਂ।
ਹੇਠਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਗੈਰ ਸਿੱਖ ਵਿਦਵਾਨ ‘ਪਰਲ ਐਸ ਬੱਕ’
ਅਤੇ ਆਰਨਲਡ ਟਾਇਨਬੀ ਦੇ ਵਿਚਾਰ ਲਿਖਦੇ ਹਾਂ:- ਪਰਲ ਐਸ ਬੱਕ ਲਿਖਦੀ ਹੈ ਕਿ ‘ਕੋਈ ਮਨੁੱਖ ਭਾਵੇਂ ਉਹ
ਕਿਸੇ ਧਰਮ ਨਾਲ ਸਬੰਧਤ ਹੋਵੇ, ਜਾਂ ਨਾਸਤਕ ਹੀ ਕਿਉਂ ਨਾ ਹੋਵੇ ਇਹ ਬਾਣੀ ਸਭ ਨੂੰ ਇਕੋ ਤਰਾਂ
ਸੰਬੋਧਨ ਕਰਦੀ ਹੈ, ਕਿਉਂਕਿ ਇਸ ਦੀ ਅਵਾਜ ਮਨੁੱਖੀ ਮਨ, ਅਤੇ ਕੁੱਝ ਲੱਭ ਰਹੇ ਮਨਾਂ ਲਈ ਹੈ।’
ਆਰਨਲਡ ਟਾਇਨਬੀ ਲਿਖਦਾ ਹੈ ਕਿ “ਮਨੁੱਖਤਾ ਦਾ ਧਾਰਮਿਕ ਭਵਿਖ ਪਿਆ ਧੁੰਧਲਾ ਹੋਵੇ ਇੱਕ ਚੀਜ ਘਟੋ ਘਟ
ਦੇਖੀ ਜਾ ਸਕਦੀ ਹੈ। ਉਹ ਇਹ ਕਿ ਵਡੇ ਜੀਵਤ ਧਰਮ ਇਕ-ਦੂਜੇ ਉਤੇ ਪਹਿਲਾ ਨਾਲੋਂ ਵੀ ਵਧੇਰੇ ਅਸਰ
ਪਾਉਣਗੇ, ਕਿਉਂਕਿ ਧਰਤ ਦੇ ਵਖ ਵਖ ਇਲਾਕਿਆਂ ਅਤੇ ਮਨੁੱਖੀ ਨਸਲ ਦੀਆਂ ਵਖ ਵਖ ਸ਼ਾਂਖਾਂ ਵਿਚਕਾਰ ਸਬੰਧ
ਵਧ ਰਹੇ ਹਨ ਇਸ ਹੋਣ ਵਾਲੇ ਵਾਦ-ਵਿਵਾਦ ਵਿੱਚ ਸਿੱਖਾਂ ਦਾ ਧਰਮ ਗ੍ਰੰਥ ‘ਆਦਿ ਗ੍ਰੰਥ’ ਦੇ ਕੋਲ
ਸੰਸਾਰ ਦੇ ਧਰਮਾਂ ਨੂੰ ਕਹਿਣ ਲਈ ਜੋ ਕੁੱਝ ਹੈ, ਉਸ ਦੀ ਖਾਸ ਮਹੱਤਤਾ ਅਤੇ ਕੀਮਤ ਹੈ। “ਆਦਿ ਗੁਰੂ
ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਤੇ ਸਦੀਵੀ ਸੁਭਾਇਮਾਨ ਕਰਨ ਵਾਲੇ ਦਸਵੇਂ ਨਾਨਕ ਗੁਰੂ ਗੋਬਿੰਦ
ਸਿੰਘ ਜੀ ਬਾਰੇ ਵੀ ਟਾਇਨਬੀ ਨੇ ਇਨ੍ਹਾਂ ਸਬਦਾਂ ਵਿੱਚ ਟਿੱਪਣੀ ਕੀਤੀ ਹੈ ਕਿ “ਕਾਰਲ ਮਾਰਕਸ ਨੇ ਜੋ
ਲਿਖਿਆ ਗੁਰੂ ਗੋਬਿੰਦ ਸਿੰਘ ਜੀ ਦੋ ਸਦੀਆਂ ਪਹਿਲਾਂ ਉਸ ਨੂੰ ਕਰ ਕੇ ਵਿਖਾ ਚੁੱਕੇ ਸਨ।”
ਇਸ ਤੋਂ ਵੀ ਅੱਗੇ ਦੁਨੀਆਂ ਭਰ ਦੇ ਵਿਗਿਆਨੀਆਂ ਨੇ ਵਿਗਿਆਨਕ ਸੋਚ ਰੱਖਣ ਵਾਲੇ ਸਿੱਖ ਧਰਮ ਅੱਗੇ
ਸਿਰ ਝੁਕਾ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਸਾ ਵਿਖੇ ਪ੍ਰਕਾਸ਼ ਕਰ ਕੇ ਗੁਰੂ ਗ੍ਰੰਥ
ਸਾਹਿਬ ਜੀ ਦੀ ਅਗਵਾਈ ਕਬੂਲ ਕੀਤੀ ਹੈ ਅਤੇ ਭਾਵਨਾ ਪ੍ਰਗਟ ਕੀਤੀ ਹੈ ਕਿ ਮਨੁੱਖੀ ਜੀਵਨ ਦੀ ਬਿਹਤਰੀ
ਅਤੇ ਖੁਸ਼ਹਾਲੀ ਵਾਸਤੇ ਧਰਮ ਅਤੇ ਵਿਗਿਆਨ ਦੇ ਸੁਮੇਲ ਦੀ ਲੋੜ ਹੈ ਨਾ ਕਿ ਟਕਰਾਅ ਦੀ। ਸਪੱਸ਼ਟ ਹੈ ਕਿ
ਸਿੱਖ ਧਰਮ ਦੀ ਸੋਚ ਅਤੇ ਪਹੁੰਚ ਦਾ ਵਿਗਿਆਨ ਵੀ ਸਮਰਥਨ ਕਰਦੀ ਹੈ।
ਸਿੱਖ ਧਰਮ ਅਤੇ ਸਿੱਖੀ ਦੀ ਪ੍ਰੀਭਾਸ਼ਾ ਬਾਰੇ ਸਿੱਖ ਚਿੰਤਕ ਵਿਦਵਾਨ ਸਵਗਵਾਸੀ ਸ. ਅਮਰ ਸਿੰਘ ਦੁਸਾਂਝ
ਦਾ ਹਵਾਲਾ ਦੇਣਾ ਵੀ ਕੁਥਾਂਹ ਨਹੀਂ ਹੋਵੇਗਾ:- ਉਹ ਲਿਖਦੇ ਹਨ ਕਿ ਸਿੱਖੀ ਵਾਹਿਗੁਰੂ ਦਾ ਤੋਹਫਾ ਹੈ,
ਜੋ ਮਾਨਵ ਸਮਾਜ ਦੇ ਸ਼ਿੰਗਾਰ ਟੇਬਲ ਤੇ ਸਤਿਗੁਰਾਂ ਨੇ ਰੀਝ ਸਾਹਿਤ ਸੁਭਾਇਮਾਨ ਕੀਤਾ ਸਿੱਖੀ ਇੱਕ
ਆਲਮਗੀਰ ਲਹਿਰ ਹੈ। ਹਿੰਦੂ ਮੁਸਲਮਾਨ, ਇਸਾਈ, ਪਾਰਸੀ ਜਾਂ ਯਹੂਦੀ ਸਭ ਨੂੰ ਪਿਆਰ ਕਰਨ ਵਾਲੇ ਜਜ਼ਬੇ
ਦੀ ਧਾਰਨੀ ਇੱਕ ਬਲਬਾਨ ਅਵਾਜ਼ ਹੈ। ਜੇ ਸਿੱਖੀ ਇੱਕ ਫਿਰਕਾ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ
ਵਿਖੇ ਕੇਵਲ ਛੇ ਗੁਰੂ ਸਾਹਿਬਾਂ ਦੀ ਬਾਣੀ ਹੀ ਦਰਜ ਹੁੰਦੀ ਇਸ ਵਿੱਚ ਭਿੰਨ ਭਿੰਨ ਧਰਮ ਦੇ ਭਗਤਾਂ ਦਾ
ਕਲਾਮ ਵੀ ਦਰਜ ਹੈ ਜਿਸ ਦੇ ਅਰਥ ਇਹ ਹਨ ਕਿ ਸਿੱਖੀ ਆਲਮ ਦੀ ਪਿਆਰੀ ਹੈ। ਇਹ ਈਸ਼ਵਰੀ ਨੂਰ ਹੈ। ਇਹ
ਬਿਰਧ ਨਹੀਂ, ਗੱਭਰੂ ਤਹਿਰੀਕ ਹੈ। ਸਿੱਖ ਧਰਮ ਕੇਸਾਧਾਰੀਆਂ ਦਾ ਪੰਥ ਹੈ। ਹਜਰਤ ਈਸਾ ਨੇ ਕੇਸ ਰੱਖੇ,
ਭਗਵਾਨ ਰਾਮ ਚੰਦਰ ਅਤੇ ਸ੍ਰੀ ਲਕਸਮਣ ਕੇਸਾਧਾਰੀ ਸਨ, ਹਜਰਤ ਮੁਹੰਮਦ ਸਾਹਿਬ ਵੀ ਕੇਸਾਂ ਦੀ ਮਹੱਤਤਾ
ਵਿੱਚ ਵਿਸ਼ਵਾਸ਼ ਰੱਖਣ ਵਾਲੇ ਰਹਿਬਰ ਸਨ। ਅੱਜ ਵਿਸ਼ਵ ਵਿੱਚ ਜੇ ਕੋਈ ਖੁਦਾ ਦੇ ਸਰੂਪ ਵਿੱਚ ਪੰਥ ਉਜਾਗਰ
ਹੈ ਤਾਂ ਉਹ ਗੁਰੂ ਪੰਥ ਹੀ ਹੈ। ਸਿੱਖੀ ਮਾਇਆਬਾਦ ਦੇ ਵਿਰੁਧ ਇੱਕ ਬਗਾਬਤ ਹੈ, ਇਹ ਸਾਂਝੀਵਾਲਤਾ ਦੀ
ਉਪਦੇਸ਼ਕ ਹੈ, ਦੀਨ ਦੁਖੀਆਂ ਤੇ ਮਜ਼ਲੂਮਾਂ ਦੀ ਸਹਾਇਤਾ ਕਰਦਿਆਂ ਹੋਇਆਂ ਪ੍ਰਾਣਾਂ ਦੀ ਬਾਜੀ ਲੱਗ ਜਾਇ
ਤਾ ਸਿੱਖ ਅੰਤਿਮ ਸਮੇਂ ਇਹ ਕਹੇਗਾ ਕਿ ਅਜੇਹਾ ਕਰਨਾ ਮੇਰਾ ਫਰਜ ਸੀ। ਸਿੱਖੀ ਕਿਰਤ ਕਰੋ, ਨਾਮ ਜਪੋ
ਤੇ ਵੰਡ ਛਕੋ ਦੇ ਸੁਨਿਹਰੀ ਫਾਰਮੂਲੇ ਦੀ ਝੰਡਾ ਬਰਦਾਰ ਹੈ। ਸਿੱਖੀ ਸੰਸਾਰ ਦੀ ਖੁਸ਼ਬੋ ਹੈ ਇਸ ਦੇ
ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ ਪੜਾਅ ਵਿੱਚ ਪਹੁੰਚ ਕੇ 18 ਸਾਲ ਖੁਦ
ਕਰਤਾਰ ਪੁਰ ਵਿਖੇ ਹਲ ਵਾਹ ਕੇ ਖੇਤੀ ਕੀਤੀ ਅਤੇ ਹੱਥੀਂ ਕਿਰਤ ਕਰਨ ਦੀ ਪਿਰਤ ਪਾਈ ਜਿਸ ਨੂੰ ਵੇਖ ਕੇ
ਸਮੂਹ ਸੰਸਾਰ ਅਧੀਨਗੀ ਸਾਹਿਤ ਸਿੱਖ ਧਰਮ ਨੂੰ ਸੀਸ ਝੁਕਾਉਣ ਤੇ ਮਜ਼ਬੂਰ ਹੈ। ਸਿੱਖ, ਪੁਜਾਰੀਆਂ ਦਾ
ਧਰਮ ਨਹੀਂ, ਇਹ ਮਿਹਨਤ ਕਸ਼ਾਂ ਤੇ ਕਿਰਤੀਆਂ ਦਾ ਧਰਮ ਹੈ। ਏਥੇ ਸਾਨੂੰ ਇਹ ਸਵੀਕਾਰ ਕਰਨ ਵਿੱਚ ਕੋਈ
ਇਤਰਾਜ ਨਹੀਂ ਹੈ ਕਿ ਸਿੱਖੀ ਦੀ ਇਸ ਸ਼ਮਾਂ ਨੂੰ ਉਜਾਗਰ ਕਰਨ ਅਤੇ ਇਸ ਦੀ ਸ਼ਾਂਤਮਈ ਰੌਸ਼ਨੀ ਨਾਲ ਮਾਨਵ
ਸਮਾਜ ਨੂੰ ਰੁਸ਼ਨਾਉਣ ਵਿੱਚ ਸਾਡੀ ਪੀੜੀ ਨੇ ਉਹ ਰੋਲ ਅਦਾ ਨਹੀਂ ਕੀਤਾ ਜੋ ਇਸ ਦਾ ਫਰਜ ਤੇ ਵਿਰਸਾ
ਸੀ।
ਸਿੱਖੀ ਅਨੁਸਾਰ ਸਭ ਮਨੁਖ ਮਾਤਰ ਨੂੰ ਪਰਮ ਕ੍ਰਿਪਾਲੂ ਪਿਤਾ ਨੇ ਅਮਿਟ ਅਧਿਕਾਰ ਦਿੱਤਾ ਹੈ ਕਿ ਉਹ
ਨਿਰ-ਵਿਘਨ ਖੇੜੇ ਅਤੇ ਖੁਸ਼ੀਆਂ ਦਾ ਜੀਵਨ ਜੀਉ ਸਕਣ; “ਹਰਖ ਅਨੰਤ ਸੋਗ ਨਹੀਂ ਬੀਆ” ਅਤੇ “ਸਭ
ਸੁਖਾਲੀ ਵੁਠੀਆਂ ਇਹੁ ਹੋਆ ਹਲੇਮੀ ਰਾਜੁ ਜੀਉ”। ਪਰਮਾਤਮਾ ਨੂੰ ਇਹੋ ਮਨਜੂਰ ਹੈ ਕਿ ਧਰਮ ਵਿਸ਼ਵ-
ਕਲਿਆਣਕਾਰੀ ਹੋਵੇ ਅਤੇ ਸੰਸਾਰ ਹਰ ਦੂਜੇ ਧਰਮਾਂ ਲਈ ਭਾਈਚਾਰੇ ਅਤੇ ਸਦਭਾਵਨਾ ਦੇ ਵਿਚਾਰ ਰੱਖਦਾ
ਹੋਵੇ। ਏਸੇ ਲਈ ਪੰਜਵੇਂ ਪਾਤਿਸ਼ਾਹ ਨੇ ਮੁਸਲਮਾਨਾਂ ਨੂੰ ਰਾਜਸੀ ਹੰਕਾਰ ਅਤੇ ਧਰਮ ਅਧਾਰਿਤ ਵਿਤਕਰੇ
ਦੀ ਨੀਤੀ ਤਿਆਗ ਕੇ ‘ਮੋਮ ਦਿਲ’ ਹੋਣ ਦੀ ਪ੍ਰੇਰਨਾ ਕੀਤੀ ਸੀ। ਰਾਜਨੀਤੀ ਉਹੋ ਹੀ ਪਰਮਾਤਮਾ ਦੇ ਹੁਕਮ
ਅਨੁਸਾਰ ਹੋ ਸਕਦੀ ਹੈ ਜਿਹੜੀ ਮਨੁੱਖ ਦੇ ਖੇੜੇ ਖੁਸ਼ੀਆਂ ਦੇ ਹੱਕ ਨੂੰ ਨਿਰਸੰਕੋਚ ਤਸਲੀਮ ਕਰੇ ਅਤੇ
ਹਰ ਮਨੁਖ ਦੇ ਆਪਣੀ ਜ਼ਮੀਰ ਅਨੁਸਾਰ ਜੀਊਣ ਦੇ ਹੱਕ ਨੂੰ ਸਪੱਸ਼ਟ ਮੰਨੇ ਹਰ ਮਨੁੱਖ ਦੇ ਸਵੈਮਾਨ ਅਤੇ
ਅਣਖ ਨਾਲ ਜੀਊਣ ਦੇ ਹੱਕ ਦੀ ਰਾਖੀ ਕਰਨਾ ਰਾਜਨੀਤੀ ਦਾ ਪਹਿਲਾ ਫਰਜ ਹੈ। “ਹੁਣ ਹੁਕਮ ਹੋਆ
ਮਿਹਰਬਾਨ ਦਾ॥ ਪੈ ਕੋਇ ਨਾ ਕਿਸੇ ਰਞਾਨਦਾ”॥ ਸੰਸਾਰ ਦੀਆਂ ਬਾਦਸ਼ਾਹੀਆਂ ਸੱਚਾ ਪਾਤਿਸ਼ਾਹ ਆਪ
ਸਿਰਜਦਾ ਹੈ ਅਤੇ ਇਨ੍ਹਾਂ ਨੂੰ ਕੇਵਲ ਉਦੋਂ ਤੱਕ ਕਾਇਮ ਰੱਖਦਾ ਹੈ, ਜਦੋਂ ਤੱਕ ਉਹ ਆਪਣੀ ਸ਼ਕਤੀ ਨੂੰ
ਉਸ ਦੇ ਆਸ਼ੇ ਅਨੁਸਾਰ ਵਰਤਦੀਆਂ ਹਨ। ਜੇ ਉਹ ਅਨਿਆਕਾਰੀ ਜਾਂ ਫਿਰਕਾਦਾਰਾਨਾ ਹੋ ਜਾਣ ਤਾਂ ਸਿਰਜਣਵਾਲਾ
ਉਨ੍ਹਾਂ ਨੂੰ ਬਲ-ਹੀਣ ਕਰ ਕੇ ਰਾਜ ਕਰਨ ਦੇ ਅਧਿਕਾਰ ਤੋਂ ਵਾਂਝਾ ਕਰ ਦਿੰਦਾ ਹੈ। “ਜਿਸ ਨੋ ਆਪ
ਖੁਆਇ ਕਰਤਾ ਖੁਸ ਲਏ ਚੰਗਿਆਈ॥” ਜਦੋਂ ਐਸੀਆਂ ਅਲਾਮਤਾਂ ਪ੍ਰਗਟ ਹੋ ਜਾਣ ਤਾਂ ਹਰ ਧਰਮੀ ਮਨੁੱਖ,
ਪਰਮਾਤਮਾ ਦਾ ਭੈ ਰੱਖਣਵਾਲੇ ਇਨਸਾਨ ਦਾ ਫਰਜ ਬਣਦਾ ਹੈ ਕਿ ਉਹ ਅਜੇਹੀ ਰਾਜਸੀ ਸ਼ਕਤੀ (ਬਾਦਸ਼ਾਹਤ) ਦਾ
ਤਖਤਾ ਉਲਟਾਉਣ ਲਈ ਟਿੱਲ ਲਾ ਦੇਵੇ, ਜੋ ਪਰਮਾਤਮਾ ਦੇ ਰਾਹ ਨੂੰ ਵਿਸਾਰ ਚੁੱਕੀ ਹੈ ਅਤੇ ਫਲਸਰੂਪ ਰਾਜ
ਕਰਨ ਦਾ ਅਧਿਕਾਰ ਗੁਆ ਚੁੱਕੀ ਹੈ”।
‘ਪੰਥ’ ਬਾਰੇ ਵੀ ਲੇਖਕ ਗੁੰਮਰਾਹ ਕੁੰਨ ਟਿਪਣੀ ਕਰਦਾ ਹੋਇਆ ਲਿਖਦਾ ਹੈ ਕਿ ਦੂਜੇ ਪਾਸੇ ਸਥਾਪਤ ਮਜ਼ਹਬ
ਆਪਣੇ ਆਪਣੇ ਸ਼ਰਧਾਲੂਆਂ ਦੀ ਜੀਵਨ ਜਾਂਚ ਦੀ ਰਾਖੀ ਲਈ ਬਣੇ ਵਖਰੇ ਵਖਰੇ ਪੰਥ ਹਨ, ਪਰ ਵਖਰੇਵੇਂ ਤੇ
ਉਸਾਰੇ ਇਨ੍ਹਾਂ ਮਜ਼ਹਬੀ ਅਦਾਰਿਆਂ ਨੇ ਦੂਜੇ ਮਜ਼ਹਬਾਂ ਦੇ ਵਿਰੋਧਾਂ ਅਤੇ ਜੰਗਾਂ ਨਾਲ ਮਨੁੱਖਤਾ ਦਾ
ਬਹੁਤ ਨੁਕਸਾਨ ਕੀਤਾ ਹੈ।” ਪਰ ਲੇਖਕ ਦੀ ਇਹ ਟਿੱਪਣੀ ‘ਪੰਥ’ ਦੇ ਸਰੂਪ ਅਤੇ ਸੰਕਲਪ ਨਾਲ ਉੱਕਾ ਹੀ
ਮੇਲ ਨਹੀਂ ਖਾਂਦੀ ਇਸ ਕਰਕੇ ਅਸੀਂ ਪੰਥ ਦੇ ਸਰੂਪ ਤੇ ਸੰਕਲਪ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਕਰਦੇ
ਹਾਂ:-
ਗੁਰੂ ਨਾਨਕ ਦੇਵ ਜੀ ਨੇ ਸ਼ਬਦ-ਗੁਰੂ ਦੁਆਰਾ ਆਤਮਿਕ ਗਿਆਨ ਅਤੇ ਗੁਰਸੰਗਤ ਦੁਆਰਾ, ਸ਼ਬਦ ਬਾਣੀ ਪੁਰ
ਅਧਾਰਤ ‘ਪੰਥ’ ਦੀ ਸਥਾਪਨਾ ਕੀਤੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀ 45 ਵੀ ਪਉੜੀ ਵਿੱਚ ਇਸ
ਤਰਾਂ ਅੰਕਤ ਕੀਤਾ ਹੈ ਕਿ “ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ”
‘ਪੰਥ’ ਲਫਜ ਦੀ ਪ੍ਰੀਭਾਸ਼ਾ (Definition)
ਬਹੁਤ ਸਮੇਂ ਤੋਂ ਵੱਖ ਵੱਖ ਰੂਪਾਂ ਵਿੱਚ ਵਿਕਸਤ ਹੁੰਦੀ ਆ ਰਹੀ ਹੈ, ਅੰਤ ਵਿੱਚ ਇਸ ਪ੍ਰਕ੍ਰਿਆ ਨੂੰ
ਅੰਤਮ ਅਤੇ ਬਹੁਪੱਖੀ ਰੂਪ “ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ‘ਧਰਮ’ ਜਾਂ ਪੰਥ ਦੁਆਰਾ ਸੰਪੂਰਨ
ਕੀਤਾ ਗਿਆ ਕਦੀ ਕਿਸੇ ਪੰਥ ਦਾ ਅਰਥ, ‘ਮਾਰਗ’ ਜਾਂ ਰਸਤਾ ਜਾਂ ਧਰਮ ਦਾ ਸੰਕੀਰਣ ਸੀਮਤ ਤੇ ਇੱਕ ਪੱਖੀ
ਸਰੂਪ ਸੀ ਪਰੰਤੂ ਸਿੱਖ-ਮੱਤ ਅਨੁਸਾਰ ਪੰਥ ਕੋਈ ਇੱਕ ਪੱਖੀ ਧਰਮ, ਸੰਪ੍ਰਦਾਇ, ਮੱਠ ਜਾਂ ਚਰਚ ਨਹੀਂ
ਹੈ, ਸਗੋਂ ਮਨੁੱਖੀ ਜੀਵਨ ਦੇ ਸਾਰੇ ਪੱਖਾਂ ਨੂੰ ਨਿਸਚਤ ਸਿਧਾਂਤਾਂ ਅਨੁਸਾਰ ਤੋਰਨ ਲਈ ਧਰਮਪੁਰ
ਅਧਾਰਤ ਇੱਕ ਨਵੀਨ ਜਥੇਬੰਦੀ ਹੈ। ਨਿਰਮਲ ਪੰਥ ਦੀ ਨਵੀਨਤਮ ਪ੍ਰੀਭਾਸ਼ਾ ਨੂੰ ਅੰਤਿਮ ਸਰੂਪ ‘ਖਾਲਸਾ
ਪੰਥ’ ਦੀ ਸਿਰਜਨਾ ਦੁਆਰਾ ਦਸਵੇਂ ਜਾਮੇਂ ਵਿੱਚ ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ 1699 ਈ.
ਵਿੱਚ ਦਿੱਤਾ।
ਪ੍ਰਿਸੀਪਲ ਸਤਬੀਰ ਸਿੰਘ ਨੇ ਵੀ ਪੰਥ ਦੀ ਵਿਆਖਿਆ ਬਹੁਤ ਸੁੰਦਰ ਢੰਗ ਨਾਲ ਕੀਤੀ ਹੈ ਕਿ ਪੰਥ ਦੀ
ਸੰਸਥਾ ਦੇ ਤੁਲ ਦਾ ਕੋਈ ਸ਼ਬਦ ਭਾਰਤੀ ਸਾਹਿਤ ਜਾਂ ਦਰਸ਼ਨ ਵਿਚੋਂ ਲੱਭਿਆ ਨਹੀਂ ਜਾ ਸਕਦਾ। ਜੇ ਕੋਈ
ਐਸੀ ਕੋਸ਼ਿਸ਼ ਕਰੇ ਵੀ, ਤਾ ਉਸ ਨੂੰ ਪੂਰਨ ਨਿਰਾਸਤਾ ਹੋਵੇਗੀ। ਹਿੰਦੁਸਤਾਨੀ ਸੂਝ ਤੋਂ ਪੰਥ ਦਾ ਖਿਆਲ
ਬਹੁਤ ਦੁਰੇਡਾ ਤੇ ਚੁਡੇਰਾ ਹੈ, ਭਾਰਤੀ ਫਲਸਫਾ ਭੇਖ, ਵਰਣ ਤੇ ਉਸ ਦੇ ਅਧਾਰ ਉਤੇ ਰਚੀ ਵਧ ਤੋਂ ਵਧ
ਜਾਤੀ ਨੂੰ ਹੀ ਜਾਣਦਾ ਬੁਝਦਾ ਹੈ, ਇਸਤੋਂ ਅਗੇਰੇ ਨਾ ਉਹ ਜਾ ਸਕਿਆ ਹੈ ਤੇ ਨਾ ਹੀ ਉਸ ਵਿੱਚ ਜਾਣ ਦੀ
ਸਮਰੱਥਾ ਹੈ, ਇਸੇ ਭੇਖ ਵਰਣ ਦੀ ਘੁੰਮਣ ਘੇਰੀ ਵਿੱਚ ਪੈ ਸਦੀਆਂ ਤੱਕ ਗੋਤੇ ਖਾਂਦਾ ਰਿਹਾ ਹੈ, ਇਹ
ਗੁਰੂ ਨਾਨਕ ਦੇਵ ਜੀ ਦੇ ਹੀ ਹਿੱਸੇ ਆਇਆ ਹੈ ਕਿ ਪੰਥ ਦੇ ਅਛੂਤ ਵਿਚਾਰਾਂ ਦਾ ਨਿਰਮਾਣ ਕਰਨ ਅਤੇ
ਵੱਖਰੀ ਰੂਪ ਰੇਖਾ ਦੇ ਕੇ ਸਾਜਨਾ ਕਰਨ ਸਿੱਖ ਧਰਮ ਦੀ ਸਿਆਸੀ ਅਤੇ ਧਾਰਮਿਕ ਰੁਚੀ ਦੇ ਸੰਗਮ ਦਾ ਨਾਂ
ਪੰਥ ਹੈ ਪੰਥ ਕੋਈ ਨਿਰੋਲ ਧਾਰਮਿਕ ਸੰਸਥਾ ਦਾ ਨਾਂ ਨਹੀਂ ਤੇ ਨਾ ਹੀ ਕਿਸੇ ਇੱਕ ਸਮੇਂ ਦੀ ਲੋੜ ਪੂਰਨ
ਕਰਨ ਦਾ। ਪੰਥ ਉਨ੍ਹਾਂ ਮਰਜੀਵੜਿਆਂ ਦਾ ਇਕੱਠ ਹੈ, ਜਿਨ੍ਹਾਂ ਦੀਨ ਤੇ ਦੁਨੀ ਦੇ ਗੁਰੂ ਸਾਹਿਬਾਨ
ਵਲੋਂ ਦਰਸਾਇ ਆਸ਼ਿਆਂ ਤੇ ਨਿਸ਼ਾਨਿਆਂ ਦੀ ਪੂਰਤੀ ਲਈ ਆਪਾ ਵਾਰਨ ਲਈ ਤੱਤਪਰ ਹਨ ਅਤੇ ਨਿੱਜੀ ਘਾਲਣਾਂ
ਦੇ ਨਾਲ ਨਾਲ ਸਾਮੂਹਕ ਘਾਲਣਾ ਕਰਨਾ ਵੀ ਆਪਣਾ ਫਰਜ ਸਮਝਦੇ ਹਨ। ਇਕੱਲਿਆਂ ਤੁਰਨਾ ਤੇ ਜੂਝਣਾਂ ਅਸਾਨ
ਹੈ ਪਰ ਇੱਕ ਹੋਰ ਨੂੰ ਨਾਲ ਲੈ ਕੇ ਤੁਰਨਾ ਹੋਵੇ ਤਾਂ ਜੋਰ ਬੇਸ਼ਕ ਘਟ ਲੱਗਦਾ ਹੈ ਪਰ ਸਾਵਧਾਨੀ ਦੀ
ਲੋੜ ਵਧ ਜਾਂਦੀ ਹੈ ਨਾਲੇ ਦੋਹਰਾ ਕੰਮ ਹੋ ਜਾਂਦਾ ਹੈ ਇੱਕ ਆਪਣੇ ਆਪ ਨੂੰ ਤੋਰੀ ਰੱਖਣਾ ਤੇ ਦੂਜੇ
ਸਾਥ ਨੂੰ ਨਾਲ ਲੈ ਕੇ ਤੁਰਨਾ ਜੇ ਇੱਕ ਤੋਂ ਵਧ ਹੋ ਜਾਣ ਤਾਂ ਜਰਾ ਕੁ ਖੁਝਾਈ ਵੀ ਠੇਡੇ ਲਾ ਕੇ
ਕਾਫਲੇ ਨੂੰ ਕੁਰਾਹੇ ਪਾ ਸਕਦੀ ਹੈ, ਸੋ ਗੁਰੂ ਸਾਹਿਬ ਨੇ ਪੰਥ ਦੀ ਸਾਜਨਾ ਧਰਮ ਤੇ ਮਾਨਵਤਾ ਦੇ
ਆਦਰਸ਼ਾਂ ਦੀ ਰੱਖਿਆ ਲਈ ਕੀਤੀ ਇਹ ਰੱਖਿਆ ਕੋਈ ਭੇਖ, ਵਰਣ ਜਾਂ ਜਾਤੀ ਨਹੀਂ ਸੀ ਕਰ ਸਕਿਆ ਅਤੇ ਨਾ ਹੀ
ਕੋਈ ਅਗਾਂਹ ਕਰ ਸਕੇਗਾ। ਸਿੱਖ ਧਰਮ ਅਨੁਸਾਰ ‘ਪੰਥ’ ਦੇ ਸਰੂਪ ਤੇ ਸੰਕਲਪ ਬਾਰੇ ਗੁਰੂ ਦੀ ਬਖਸ਼ੀ
ਬੁੱਧ ਅਨੁਸਾਰ ਪਾਠਕਾਂ ਨਾਲ ਵਿਚਾਰ ਸਾਂਝੇ ਕੀਤੇ ਹਨ, ਜਾਣੇ ਅਨਜਾਣੇ ਵਿੱਚ ਕਿਸੇ ਦੀ ਸ਼ਾਨ ਖਿਲਾਫ
ਕੋਈ ਅਖਰ ਵਧ ਘਟ ਲਿਖਿਆ ਗਿਆ ਹੋਵੇ ਤਾਂ ਖਿਮਾਂ ਦਾ ਜਾਚਿਕ ਹਾਂ, ਭੁਲਾਂ ਚੁੱਕਾਂ ਦੀ ਖਿਮਾਂ।
ਗੁਰੂ ਪੰਥ ਦਾ ਦਾਸ:- ਮਹਿੰਦਰ ਸਿੰਘ ਖਹਿਰਾ।
16/12/13)
ਗੁਰਮੀਤ ਸਿੰਘ (ਅਸਟ੍ਰੇਲੀਆ)
ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ
ਜੀ, ਸਿੱਖ ਮਾਰਗ ….
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਿੱਬਸਾਈਟ ਸਿੱਖ ਮਾਰਗ ਵਿਖੇ ਸ: ਹਾਕਮ ਸਿੰਘ ਜੀ ਦਾ ਲੇਖ: “ਕੀ ਸਿੱਖ ਅਰਦਾਸ ਗੁਰਮਤਿ
ਵਿਚਾਰਧਾਰਾ ਦੇ ਅਨੁਕੂਲ ਹੈ?” ਪੜ੍ਹ ਕੇ ਹੌਂਸਲਾ ਹੋਇਆ ਕਿ ਹੁਣ ਕਈ ਸਿੱਖ ਇਸ ਬਾਰੇ ਕਈ ਸ਼ੰਕੇ
ਸਾਂਝੀ ਕਰ ਰਹੇ ਹਨ!
ਮੇਰੇ ਵਿਚਾਰ ਅਨੁਸਾਰ ਹੋਰ ਵੀ ਇਸ ਵਿੱਚ ਕਈ ਗ਼ਲਤ-ਬਿਆਨੀ ਕੀਤੀ ਹੋਈ ਹੈ, ਜਿਵੇਂ ਨੱਥੀ ਕੀਤੇ ਲੇਖ
ਵਿੱਚ ਮੈਂ ਵੀ ਆਪਣੇ ਵਿਚਾਰ ਲਿਖੇ ਹੋੲ ਹਨ।
ਕਿਉਂਕਿ ਸ: ਹਾਕਮ ਸਿੰਘ ਜੀ ਦਾ ਸਹੀ ਈਮੇਲ ਨਹੀਂ ਪਤਾ, ਜੇ ਹੋ ਸਕੇ ਤਾਂ ਅਟੈਚਮਿੰਟ ਉਨ੍ਹਾਂ ਨੂੰ ਭੇਜਣ
ਦੀ ਕ੍ਰਿਪਾਲਤਾ ਕਰਨੀ ਜੀ।
ਧੰਨਵਾਦ ਸਹਿਤ,
ਗੁਰਮੀਤ ਸਿੰਘ (ਅਸਟ੍ਰੇਲੀਆ)
16/12/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਸਭ
ਗਿਣਤੀ ਮੇਟ ਉਭਾਰਾ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਏਕਾ ਨੂਰ ਇਲਾਹੀ ਸਭਨੀਂ, ਤਿਸ ਅੰਤਰ ਨਾ ਕੋ ਬਾਹਰਾ ... ਹੂ
ਦੂਜੇ ਭਾਓ ਲਾਗ ਗਵਾਇਆ, ਹਰ ਦਮ ਭਟਕਣਹਾਰਾ ... ਹੂ
ਤੀਆ ਕੰਤੈ ਮੁੰਧ ਜਿ ਆਇਆ, ਵਿਛੜਿਆ ਤੜ੍ਹਫ਼ਣਹਾਰਾ ... ਹੂ
ਚਾਰੇ ਬੇਦ ਕਤੇਬਾਂ ਖਪਿਆ, ਲੱਭ ਲੱਭ ਭਇਆ ਖ਼ੁਆਰਾ ... ਹੂ
ਪੰਜੇਂ ਚੋਰ ਲੁੱਟਣ ਤਨ ਨੂੰ, ਵੱਸ ਡਾਢਿਆਂ ਆਣ ਵਿਚਾਰਾ ... ਹੂ
ਛੇ ਮਾਰਗ ਛਿਆਂ ਕੁੜ੍ਹਿਆਰਾ, ਕੋਊ ਵਿਰਲਾ ਬੂਝਣਹਾਰਾ ... ਹੂ
ਸੱਤ ਸਮੁੰਦੇ ਕੋਟਾਂ ਗਹਿਰਾ, ਵਿਣ ਸ਼ਹੁ ਨਾ ਪਾਰ ਉਤਾਰਾ ... ਹੂ
ਅੱਠ ਸੱਠਾਂ ‘ਤੇ ਰੋਲੀ ਆਰਜ, ਮਨ ਮੈਲੇ ਨਾ ਧੋਵਣਹਾਰਾ ... ਹੂ
ਨੌਂ ਦੁਆਰੇ ਕੁਫੱਕੜ ਲੱਗਾ, ਆਵਾਗੌਣ ਨਹੀਂ ਨਿਸਤਾਰਾ ... ਹੂ
ਦੱਸਵਾਂ ਗਿਆਨ ਦ੍ਵਾਰਾ ਲੱਧਾ, ਸਭ ਗਿਣਤੀ ਮੇਟ ਉਭਾਰਾ ... ਹੂ
15/12/13)
ਗੁਰਸ਼ਰਨ ਸਿੰਘ ਕਸੇਲ
ਜਥੇਦਾਰ ਮਹਿੰਦਰ ਸਿੰਘ ਖਹਿਰਾ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦਾ ਬੁਹਤ-ਬਹੁਤ ਧੰਨਵਾਦ, ਜੋ ਤੁਸੀਂ ਸਿੱਖਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਵੱਲੋਂ ਛਪਦੇ ਗੁਰਮਤਿ ਪ੍ਰਕਾਸ਼ ਰਸਾਲੇ ਦੇ ਬਾਹਲੇ ਪੰਨੇ ਤੇ ਸਾਹਿਬਜਾਦਿਆਂ ਦੀਆਂ ਤਸਵੀਰਾਂ ਤੇ
ਟੋਪੀਆਂ ਪਾਈਆਂ ਹੋਈਆਂ ਹਨ ਬਾਰੇ ਸਿੱਖਾਂ ਨੂੰ ਸਿੱਖਾਂ ਨੂੰ ਸੁਚੇਤ ਕੀਤਾ ਹੈ । ਕੀ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਅਤੇ ਰਸਾਲੇ ਦੇ ਸੰਪਾਦਕ ਦੀ ਇਸ ਸਿੱਖ ਵਿਰੋਧੀ ਹਰਕਤ ਤੋਂ ਇਹ ਸਿਧ ਨਹੀਂ ਹੁੰਦਾ
ਕਿ ਇਹ ਲੋਕ ਸਿੱਖ ਕੌਮ ਨੂੰ ਹਿੰਦੂ ਕੌਮ ਵਿਚ ਮਿਲਗੋਭਾ ਕਰਨ ਲਈ ਕਿੰਨੇ ਉਤਾਵਲੇ ਹਨ ?
ਹੁਣ ਵੇਖਦੇ ਹਾਂ ਕਿ ਤਖਤਾਂ ਦੇ ਜਥੇਦਾਰ ਸਾਹਿਬਾਨ ਸ਼ੋਰਮਣੀ ਕਮੇਟੀ ਦੇ ਪ੍ਰਧਾਨ ਅਤੇ ਗੁਰਮਤਿ
ਪ੍ਰਕਾਸ਼ ਦੇ ਸੰਪਾਦਕ ਨੂੰ ਇਸ ਸਿੱਖ ਵਿਰੋਧੀ ਕੁਕਰਮ ਬਦਲੇ ਪੰਥ ਵਿਚੋਂ ਛੇਕਦੀ ਹੈ ਜਾਂ ਸ੍ਰੀ ਅਕਾਲ
ਤਖਤ ਸਾਹਿਬ ਤੇ ਬੁਲਾਕੇ ਸਨਮਾਨਤ ਕਰਦੀ ਹੈ ।
ਕਾਸ਼ ! ਸਿੱਖ ਸੁਚੇਤ ਹੋਣ !
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
****************************************************************
ਸ੍ਰ. ਦਲੇਰ ਸਿੰਘ ਜੋਸ਼ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਕਾਫੀ ਸ਼ਬਦਾਂ ਦੀ “ਸਮੀਖਿਆ” ਲਿਖਦੇ ਹੋ, ਬਹੁਤ ਚੰਗਾ ਲੱਗਦਾ ਹੈ । ਇਸ
ਤਰ੍ਹਾਂ ਸ਼ਬਦ ਬਾਰੇ ਵਿਸਥਾਰ ਨਾਲ ਜਾਣਕਰੀ ਮਿਲਦੀ ਹੈ । ਸੋ, ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ
ਗੁਰਬਾਣੀ ਵਿਚ ਆਏ ਸ਼ਬਦ “ਸੁਲਹੀ” ਬਾਰੇ ਵੀ ਜਾਣਕਾਰੀ ਦੇਣੀ ਕਿ ਇਹ ਕਿਸ ਭਾਸ਼ਾ ਦਾ ਸ਼ਬਦ ਹੈ
ਤੇ ਇਸਦਾ ਮਤਲਬ ਕੀ ਹੈ ।
ਸ਼ਾਇਦ ਆਪ ਜੀ ਨੇ ਸ੍ਰ. ਬਲਦੇਵ ਸਿੰਘ ਜੀ ਟੋਰਾਂਟੋ ਹੋਰਾਂ ਵੱਲੋਂ ਇਸ ਸ਼ਬਦ ਦੀ ਵਿਆਖਿਆ ਕੀਤੀ ਗਈ
ਹੈ, ਉਹ ਪੜ੍ਹੀ ਹੋਵੇਗੀ । ਵੀਰ ਬਲਦੇਵ ਸਿੰਘ ਜੀ ਗੁਰਮਤਿ ਦਾ ਦਿਲੋਂ ਦਰਦ ਰੱਖਣ ਵਾਲੇ ਇਕ ਚੰਗੇ
ਇਨਸਾਨ ਹਨ । ਜੋ ਆਪਣੇ ਘਰੇਲੂ ਕਾਰੋਬਾਰ ਵਿਚੋਂ ਵੱਕਤ ਕੱਢਕੇ ਗੁਰਮਤਿ ਪ੍ਰਤੀ ਸਿੱਖਾਂ ਨੂੰ ਸੁਚੇਤ
ਕਰਦੇ ਹਨ, ਜਿੰਨਾਂ ਕੁ ਮੈਂ ਆਪਣੇ ਤੌਰ ਤੇ ਇਹਨਾਂ ਨੂੰ ਜਾਣਦਾ ਹਾਂ । ਸੋ, ਮੇਰੀ ਖਾਹਸ਼ ਹੈ, ਕਿ
ਏਨਾ ਵੱਲੋਂ ਕੀਤੀ ਸਖਤ ਮੇਹਨਤ ਸਿੱਖ ਕੌਮ ਦੇ ਕੰਮ ਆਵੇ । ਮੈਂ ਇਸ ਸ਼ਬਦ ਬਾਰੇ ਅਜੇ ਜਿੰਨੀ ਕੁ
ਜਾਣਕਾਰੀ ਹਾਸਲ ਕਰ ਸਕਿਆ ਹਾਂ, ਉਹ ਪਾਠਕਾਂ ਤੇ ਸ੍ਰ ਬਲਦੇਵ ਸਿੰਘ ਜੀ ਨਾਲ ਸਾਂਝੀ ਕਰ ਚੁੱਕਾ ਹਾਂ;
ਪਰ ਅੱਜੇ ਅਸੀਂ “ਸੁਲਹੀ” ਸ਼ਬਦ ਬਾਰੇ ਇਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਏ ।
“ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ
ਮੂਆ ਨਾਪਾਕੁ॥ 1॥ ਰਹਾਉ”॥ (ਮ:5,ਪੰਨਾ 825)
ਸੋ, ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਇਸ ਸ਼ਬਦ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ;
ਧੰਨਵਾਦੀ ਹੋਵਾਂਗਾ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
15/12/13)
ਹਰਜੋਤ ਸ਼ਾਹ ਸਿੰਘ
ਭਾਈ ਗੁਰਬਕਸ਼ ਸਿੰਘ ਖਾਲਸਾ ਦੁਆਰਾ
ਦੇਸ਼ ਦੀਆਂ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਗੈਰ ਕਾਨੂਨੀ ਢੰਗ ਨਾਲ ਸਜ਼ਾ ਖਤਮ ਹੋਣ ਦੇ ਬਾਵਜੂਦ
ਨਾ ਛਡਣ ਦੇ ਵਿਰੋਧ ਵਿਚ ਗੁਰੂਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਚਲ ਰਹੀ ਭੱਖ ਹੜਤਾਲ ਨੂੰ ਮੋਢਾ
ਦਿੰਦੇ ਹੋਏ ਪਛਿਮੀ ਦਿੱਲੀ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵਾਲੇ ਇਲਾਕੇ ਤਿਲਕ ਨਗਰ ਵਿਖੇ ਮੈਟਰੋ
ਸਟੇਸ਼ਨ ਦੇ ਨੇੜੇ, ਗੇਟ ਨੰਬਰ 3 ਦੇ ਨਾਲ ਦਿੱਲੀ ਦੀ ਸੰਸਥਾ “ਸਾਹਿਬ ਫ਼ਾਉਂਡੇਸ਼ਨ” ਵੱਲੋਂ ਆਮ
ਸ਼ਹਿਰੀਆਂ ਅੱਤੇ ਸਰਕਾਰ ਨੂੰ ਇਸ ਪੂਰੇ ਕੇਸ ਬਾਰੇ ਜਾਣਕਾਰੀ ਅਤੇ ਅਵੇਅਰਨੇਸ ਜਗਾਉਣ ਲਈ 2 ਦਿਨਾਂ ਦੀ
ਭੁੱਖ ਹੜਤਾਲ 15-12-2013 ਨੂੰ ਦੋਪਹਿਰ 1 ਵਜੇ ਸ਼ੁਰੂ ਕੀਤੀ ਜਾਵੇਗੀ ! ਇਹ ਭੁੱਖ ਹੜਤਾਲ ਸੰਸਥਾ ਦੇ
ਪ੍ਰੇਸੀਡੇੰਟ ਸ. ਜੇਤਿੰਦਰ ਸਿੰਘ ਸੋਨੂੰ ਦੁਆਰਾ ਸ਼ੁਰੂ ਕੀਤੀ ਜਾਵੇਗੀ ਤੇ ਨਾਲ ਬਾਕੀ ਦੇ ਸਾਰੇ ਸਾਥੀ
ਅਤੇ ਸੰਗਤਾਂ ਵੀ ਉਨ੍ਹਾਂ ਨਾਲ ਬੈਠਣਗੇ ! ਦਿੱਲੀ ਦੀਆਂ ਕਈ ਹੋਰ ਸੰਸਥਾਵਾਂ ਨੇ ਵੀ ਆਪਸੀ ਮੇਲ
ਮਿਲਾਪ ਅਤੇ ਏਕੇ ਨੂੰ ਮੁਹਰੇ ਰਖਦੇ ਹੋਏ ਇਸ ਹੜਤਾਲ ਨੂੰ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ
ਜਿਨ੍ਹਾਂ ਵਿੱਚੋਂ ਸੁਖ ਸਾਗਰ ਸੇਵਾ ਸੋਸਾਇਟੀ, ਅਕਾਲ ਸਹਾਏ ਯੂਥ ਫਾਰਮੇਸ਼ਨ, ਸੁਖਮਨੀ ਸੇਵਾ ਸੁਸਾਇਟੀ
(ਦਿੱਲੀ), ਨਿਸਵਾਰਥ ਸੇਵਾ ਸੋਸਾਇਟੀ ਆਦਿ ਪ੍ਰਮੁਖ ਹਨ ! ਸਮੇਂ ਦੇ ਹਿਸਾਬ ਅਤੇ ਸਹਿਯੋਗੀ ਸੰਸਥਾਵਾਂ
ਦੇ ਵਿਚਾਰਾਂ ਨਾਲ ਇਹ ਭੁਖ ਹੜਤਾਲ ਅੱਗੇ ਵਧਾਉਣ ਬਾਰੇ ਵਿਚਾਰ ਦਾ ਰਾਹ ਖੁੱਲਾ ਰਖਿਆ ਗਿਆ ਹੈ !
- ਹਰਜੋਤ ਸ਼ਾਹ ਸਿੰਘ (ਜਨਰਲ ਸੱਕਤਰ)
ਸਾਹਿਬ ਫ਼ਾਉਂਡੇਸ਼ਨ
09213312313
14/12/13)
ਜਥੇਦਾਰ ਮਹਿੰਦਰ ਸਿੰਘ ਖਹਿਰਾ
ਸਤਿਕਾਰ ਯੋਗ ਸੰਪਾਦਕ ਗੁਰਮਤਿ ਪ੍ਰਕਾਸ਼
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਦੇ ਗੁਰਮਤਿ ਪ੍ਰਕਾਸ਼ ਦਸੰਬਰ 2013 ਅੰਕ ਦੇ ਮੁਖ ਪਨੇ ਉਤੇ ਦਸ਼ਮੇਸ਼ ਪਿਤਾ ਦੇ
ਚਾਰ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ
ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀਆਂ ਟੋਪੀਆਂ ਵਾਲੀਆਂ ਤਸਵੀਰਾਂ ਛਪੀਆਂ ਹਨ,
ਜਦਕਿ ਸਿੱਖ ਕੌਮ ਦੀ ਮਾਨਸਿਕਤਾ ਵਿੱਚ ਸਦੀਆਂ ਤੋਂ ਚੌਹਾਂ ਸਾਹਿਬਜਾਦਿਆਂ ਦੀਆਂ ਦੁਮਾਲਿਆਂ ਅਤੇ
ਦਸਤਾਰਾਂ ਵਾਲੀਆਂ ਤਸਵੀਰਾਂ ਹੀ ਸਮਾਈਆਂ ਹੋਈਆਂ ਹਨ। ਨਿਹੰਗ ਸਿੰਘ ਜਥੇਬੰਦੀਆਂ ਤਾਂ ਦੁਮਾਲੇ ਦੀ
ਸ਼ੁਰੂਆਤ ਹੀ ਸਾਹਿਜ਼ਾਦਾ ਫਤਹਿ ਸਿੰਘ ਦੇ ਦੁਮਾਲਾ ਸਜਾਉਣ ਤੋਂ ਹੀ ਹੋਈ ਮੰਨਦੇ ਹਨ। ਇਸੇ ਤਰ੍ਹਾਂ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀਆਂ ਤਸਵੀਰਾਂ ਵੀ ਮੈਦਾਨੇ
ਜੰਗ ਵਿੱਚ ਦਸਤਾਰਾਂ ਅਤੇ ਸ਼ਸ਼ਤਰਾਂ ਸਹਿਤ ਜੂਝਦਿਆਂ ਦੀਆਂ ਵੇਖਦੇ ਆਏ ਹਾਂ।
ਸਿੱਖਾਂ ਦੀ ਸਰਬਉਚ ਧਰਮ ਪ੍ਰਚਾਰ ਸੰਸਥਾ (ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਛਪਦੇ
ਗੁਰਮਤਿ ਪ੍ਰਕਾਸ਼ ਦੇ ਦਸੰਬਰ 2013 ਅੰਕ ਦੇ ਮੁਖ ਪੰਨੇ ਤੇ ਸਹਿਬਜ਼ਾਦਿਆਂ ਦੀਆਂ ਹਿੰਦੂ ਦਿੱਖ ਵਾਲੀਆਂ
ਮਨੋਕਲਪਿਤ ਤਸਵੀਰਾਂ ਦੇਖਕੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਸਿੱਖ ਪ੍ਰਚਾਰਕ ਅਦਾਰਿਆਂ
ਵਿੱਚ ਤਾਂ ਸਿੱਖ ਨੌਜਵਾਨਾਂ ਨੂੰ ਤਾਂ ਦਸਤਾਰਾਂ ਸਜਾਉਣ ਦੀ ਪ੍ਰੇਰਣਾ ਅਤੇ ਸਿਖਿਆ ਦਿੱਤੀ ਜਾਂਦੀ ਹੈ
ਅਤੇ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।
ਦਸੰਬਰ ਦਾ ਮਹੀਨਾ ਵਿਸ਼ਵਭਰ ਦੇ ਸਿੱਖਾਂ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਮਹੀਨੇ
ਵਜੋਂ ਮਨਾਇਆ ਜਾਂਦਾ ਹੈ, ਆਪ ਜੀ ਦਸੰਬਰ ਦੇ ਅੰਕ ਵਿੱਚ ਚਾਰੇ ਸਾਹਿਬਜ਼ਾਦਿਆਂ ਦੀਆਂ ਹਿੰਦੂ ਦਿੱਖ
ਵਾਲੀਆਂ ਮਨੋ ਕਲਪਿਤ ਤਸਵੀਰਾਂ ਛਾਪ ਕੇ ਤੁਸੀਂ ਦੇਸ਼ਾਂ ਬਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਕੀ
ਸੁਨੇਹਾ ਦੇਣਾ ਚਾਹੁੰਦੇ ਹੋ? ਇਸ ਲਿਖਤ ਦੀ ਕਾਪੀ ਯੂ ਕੇ ਤੋਂ ਛਪਦੇ ਵੀਕਲੀ ਪੰਜਾਬੀ ਪਰਚੇ ਦੇਸ
ਪ੍ਰਦੇਸ, ਪੰਜਾਬ ਟਾਈਮਜ਼ ਅਤੇ ਪੰਜਾਬ ਭਾਰਤ ਤੋਂ ਛਪਦੇ ਮਾਸਕ ਪੱਤਰ ਸਿੱਖ ਫੁਲਬਾੜੀ, ਖਾਲਸਾ
ਫਤਹਿਨਾਮਾ, ਵੰਗਾਰ, ਤੋਂ ਇਲਾਵਾ ਸਿੱਖ ਮਾਰਗ ਡੋਟ ਕੌਮ ਨੂੰ ਭੇਜ ਕੇ ਛਾਪਣ ਲਈ ਬੇਨਤੀ ਕੀਤੀ ਗਈ
ਹੈ। ਸਬੰਧਤ ਫੋਟੋਆਂ ਵੀ ਈ ਮੇਲ ਕਰ ਦਿੱਤੀਆਂ ਗਈਆਂ ਹਨ।
ਦੁਖੀ ਹਿਰਦੇ ਨਾਲ ਗੁਰੂ ਪੰਥ ਦਾ ਦਾਸ
ਜਾਰੀ ਕਰਤਾ ਜਥੇਦਾਰ ਮਹਿੰਦਰ ਸਿੰਘ ਖਹਿਰਾ (ਯੂ ਕੇ) 07989 927477
14/12/13)
ਜਸਪ੍ਰੀਤ ਕੌਰ ਫਰੀਦਾਬਾਦ/ਸੁਰਿੰਦਰ ਸਿੰਘ
ਚਰਿਤਰੋਪਖਿਆਨ ਦੀ ਚੌਪਈ ਦੇ ਰੱਟੇ ਲਵਾ ਕੇ ਕੌਮ ਨੂੰ ਗੁਮਰਾਹ ਕਰਣ ਵਾਲਿਆਂ ਨੂੰ ਇੱਕ ਵਾਰ ਜ਼ਰੂਰ ਇਸ
ਅਸ਼ਲੀਲ ਤੇ ਦੇਵੀ ਉਸਤਤਿ ਵਾਲੀ ਰਚਨਾ ਦਾ ਸਮੁੱਚਾ ਅਧਿਐਨ ਕਰਨਾ ਚਾਹੀਦਾ ਹੈ। : ਸ. ਸੁਰਿੰਦਰ ਸਿੰਘ
ਫਰੀਦਾਬਾਦ
ਸੁਪਰੀਮ ਕੋਰਟ ਦੇ ਫੈਸਲੇ ਦਾ ਉਲੰਘਣ ਕਰਣ ਵਾਲੇ ਗ੍ਰੰਥ ਖਿਲਾਫ ਵੀ ਕੀ ਕੋਈ ਕਾਰਵਾਈ ਹੋਵੇਗੀ?
(੧੪ ਦਸੰਬਰ ੨੦੧੩: ਜਸਪ੍ਰੀਤ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰ ਮਹੀਨੇ ਦੀ ੧੩ ਨੂੰ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ
ਦੇ ਵਿਰੋਧ ਵਿੱਚ ਮਨਾਏ ਜਾਣ ਵਾਲੇ ਕਾਲੇ ਦਿਵਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ
ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਭਾਰਤ ਦੀ ਸੁਪਰੀਮ
ਕੋਰਟ ਨੇ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਘੋਸ਼ਤ ਕਰਦਿਆਂ ਇਸ ਉਤੇ ਉਮਰ ਕੈਦ ਤਕ ਹੋਣ ਦੀ ਸਜਾ ਦਸੀ
ਹੈ ਪਰ ਦੂਜੇ ਪਾਸੇ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਜਿਸ ਵਿੱਚ ਸਮਲਿੰਗੀ ਸੰਬੰਧ ਬਣਾਉਣ ਦੀ
ਖੁਲ੍ਹੀ ਛੁੱਟ ਹੈ ਅਤੇ ਇਸ ਗ੍ਰੰਥ ਨੂੰ ਸਤਿਕਾਰਤ ਮੰਨ ਕੇ ਇਸ ਅੱਗੇ ਸਿੱਖਾਂ ਤੋਂ ਮੱਥੇ ਵੀ ਟਿਕਵਾਏ
ਜਾ ਰਹੇ ਹਨ ਜੋ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਤਾਂ ਹੈ ਹੀ ਨਾਲ ਹੀ ਇਹ ਮਨੁੱਖਤਾ ਨੂੰ
ਨੁਕਸਾਨ ਪੁਜਾਉਣ ਵਾਲਾ ਕੰਮ ਵੀ ਹੈ। ਸ. ਸੁਰਿੰਦਰ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਹੁਣ
ਸਿੱਖਾਂ ਦੇ ਸੁਪਰੀਮ ਕੋਰਟ ਮੰਨੇ ਜਾਣ ਵਾਲੇ ਅਕਾਲ ਤਖ਼ਤ ਤੋਂ ਵੀ ਸਮਲਿੰਗੀ ਸੰਬੰਧਾਂ ਦੀ ਹਮਾਇਤ ਕਰਨ
ਵਾਲੇ ਦਸਮ ਗ੍ਰੰਥ ਖਿਲਾਫ ਕੋਈ ਕਾਰਵਾਈ ਹੋਵੇਗੀ? ਉਨ੍ਹਾਂ ਦਸਿਆ ਕਿ ਅਖੌਤੀ ਦਸਮ ਗ੍ਰੰਥ ਦੀ
ਰਚਨਾ ਚਰਿਤਰੋਪਖਿਆਨ ਦੇ ਚਰਿਤਰ ਨੰ: ੧੦੫, ਪੰਨਾ ੯੫੨ ਦੀ ਕਹਾਣੀ ਵਿੱਚ ਸਮਲਿੰਗੀ ਸੰਬੰਧਾਂ ਦੀ
ਸਿੱਖਿਆ ਮਿਲਦੀ ਹੈ ਜਿਸ ਨੂੰ ਪੜ੍ਹਦੇ ਸਾਰ ਹੀ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਸ ਤੋਂ ਇਲਾਵਾ
ਸਿੱਖ ਧਰਮ ਵਿੱਚ ਕੇਸਾਂ ਦੀ ਬੇਅਦਬੀ, ਪਰ ਸੰਗ ਅਤੇ ਨਸ਼ੇ ਕਰਨ ਨੂੰ ਬਜ਼ਰ ਕੁਰਹਿਤ ਮੰਨਿਆ ਗਿਆ ਹੈ ਪਰ
ਇਸ ਗ੍ਰੰਥ ਵਿੱਚ ਰੋਮਾਂ ਦੀ ਬੇਅਦਬੀ ਕਰ ਕੇ ਇੱਕ ਪੁਰਖ ਦੇ ਵਾਲ ਸਾਫ ਕਰਕੇ ਉਸ ਨੂੰ ਔਰਤ ਬਣਾ ਕੇ
ਪੁਰਖ ਨਾਲ ਖੇਹ ਖਾਉਣ ਦੀਆਂ ਅਸ਼ਲੀਲਤਾ ਭਰਪੂਰ ਕਹਾਣੀਆਂ ਅਤੇ ਨਸ਼ੇ ਕਰ ਕੇ ਪਰਾਈ ਇਸਤਰੀ ਅਤੇ ਅਪਣੀ
ਹੀ ਸਕੀਆਂ ਮਾਵਾਂ, ਧੀਆਂ, ਭੈਣਾਂ ਨਾਲ ਖੇਹ ਖਾਉਣ ਦੀ ਅਨੇਕਾਂ ਅਸ਼ਲੀਲ ਕਹਾਣੀਆਂ ਚਰਿਤਰੋਪਖਿਆਨ ਦੇ
ਚਰਿਤਰਾਂ ਵਿੱਚ ਭਰੀਆਂ ਹਨ ਜੋ ਕਿ ਸਮੁੱਚੀ ਸਿੱਖ ਕੌਮ ਨੰ ਸ਼ਰਮਸਾਰ ਕਰ ਰਹੀਆਂ ਹਨ। ਪਰ ਹੈਰਾਨੀ
ਹੁੰਦੀ ਹੈ ਕਿ ਇਸ ਬਜ਼ਰ ਅਪਰਾਧ ਖਿਲਾਫ ਕੋਈ ਕਦਮ ਹੀ ਨਹੀਂ ਚੁੱਕਿਆ ਜਾ ਰਿਹਾ। ਸਗੋ ਇੰਨ੍ਹਾਂ ਅਸ਼ਲੀਲ
ਰਚਨਾਵਾਂ ਨੂੰ ਭੋਲੀ ਭਾਲੀ ਸਿੱਖ ਸੰਗਤਾਂ ਦੇ ਸਿਰ ਜ਼ਬਰਨ ਮੜਿਆ ਜਾ ਰਿਹਾ ਹੈ। ਸ. ਸੁਰਿੰਦਰ ਸਿੰਘ
ਨੇ ਇਸ ਗ੍ਰੰਥ ਬਾਰੇ ਇੱਕ ਅਹਿਮ ਜਾਣਕਾਰੀ ਦਿੰਦਿਆ ਦਸਿਆ ਕਿ ਖੰਡੇ ਦੀ ਪਾਹੁਲ ਛਕਾਉਣ ਵੇਲੇ
ਪੜ੍ਹੀਆਂ ਜਾਣ ਵਾਲੀ ਬਾਣੀ ਵਿੱਚ ਚੋਪਈ ਨਾਂ ਦੀ ਰਚਨਾ ਵੀ ਦਸਮ ਗ੍ਰੰਥ ਦੀ ਸਭ ਤੋਂ ਅਸ਼ਲੀਲ ਰਚਨਾ
ਚਰਿਤਰੋਪਖਿਆਨ ਦੇ ੪੦੪ ਚਰਿਤ੍ਰ ਵਿੱਚ ਦਰਜ ਹੈ ਜਿਸ ਵਿੱਚ ਕਵੀ ਸਿਆਮ ਦੇਵੀ ਜਗਮਾਤਾ ਤੋਂ ਵਰ ਦੀ
ਜਾਚਨਾ ਕਰਦਾ ਹੈ ਜਦ ਕਿ ਦੇਵੀ-ਦੇਵਤਾਵਾਂ ਦੀ ਉਸਤਤਿ ਅਤੇ ਵਰ ਮੰਗਣਾ ਗੁਰਮਤਿ ਦਾ ਸਿਧਾਂਤ ਨਹੀਂ ਹੈ
ਫਿਰ ਇੰਨ੍ਹਾਂ ਦੇਵੀ ਪੂਜਕ ਅਤੇ ਗੰਦੀ ਸਿੱਖਿਆਵਾਂ ਨੂੰ ਪੜ੍ਹ ਕੇ ਆਚਰਣ ਕਿਵੇਂ ਉੱਚ ਹੋ ਸਕਦਾ ਹੈ?
ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਗੁਰਮਤਿ ਪ੍ਰਚਾਰ ਦੇ
ਨਾਂ ਹੇਠ ਆਏ ਦਿਨ ਦੇਵੀ ਪੂਜਕ ਅਸ਼ਲੀਲ ਰਚਨਾ ਚਰਿਤਰੋਪਖਿਆਨ ਦੀ ਚੌਪਈ ਦੇ ਰੱਟੇ ਲਵਾ ਕੇ ਸਮੁੱਚੀ
ਸਿੱਖ ਕੌਮ ਨੂੰ ਗੁਮਰਾਹ ਕਰ ਰਹੇ ਹਨ ਉਨ੍ਹਾਂ ਨੂੰ ਇਸ ਚਰਿਤਰੋਪਖਿਆਨ ਵਾਲੀ ਚੌਪਈ ਦਾ ਇੱਕ ਵਾਰ
ਸਮੁੱਚਾ ਅਧਿਐਨ ਜ਼ਰੂਰ ਕਰਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ/ਅਖੌਤੀ
ਦਸਮ ਗ੍ਰੰਥ ਦੀ ਰਚਨਾ ਇੱਕ ਵਿਵਾਦਤ ਰਚਨਾ ਹੈ। ਜੇ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਦੀ ਕਸੌਟੀ `ਤੇ ਪਰਖਿਆ ਜਾਵੇ ਤਾਂ ਇਹ ਪੂਰੀ ਤਰ੍ਹਾਂ ਨਾਲ ਗੁਰਮਤਿ ਦਾ ਘਾਣ ਕਰਨ ਵਾਲਾ ਗ੍ਰੰਥ
ਹੈ ਇਸ ਤੋਂ ਸਿਵਾ ਹੋਰ ਕੁੱਝ ਨਹੀਂ ਪਰ ਫਿਰ ਵੀ ਪੰਜਾਬ ਤੋਂ ਬਾਹਰਲੇ ਤਖ਼ਤਾਂ ਅਤੇ ਟਕਸਾਲਾਂ `ਤੇ ਇਸ
ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ
ਅਪਮਾਨ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਨ ਵਾਲੀ ਇਸ ਗੰਦੀ ਖੇਡ
ਵਿੱਚ ਜਿਥੇ ਪੰਥ ਵਿਰੋਧੀ ਤਾਕਤਾਂ ਪੂਰਾ ਜ਼ੋਰ ਲਾ ਰਹੀਆਂ ਹਨ ਉਥੇ ਤਖ਼ਤਾਂ ਦੇ ਜੱਥੇਦਾਰ, ਸ਼੍ਰੋਮਣੀ
ਕਮੇਟੀ, ਪੰਥਕ ਮੁਖੌਟਾ ਧਾਰਣ ਕਰਣ ਵਾਲੀਆਂ ਜੱਥੇਬੰਦੀਆਂ ਵੀ ਉਨ੍ਹਾਂ ਦਾ ਪੂਰਾ ਪੂਰਾ ਸਾਥ ਦੇ
ਰਹੀਆਂ ਹਨ। ਇਸ ਲਈ ਹੁਣ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਅਪਮਾਨ ਨੂੰ ਰੋਕਣ ਲਈ ਪੰਥ
ਦਰਦੀ ਤੇ ਕਿਰਤੀ ਵੀਰ-ਭੈਣਾਂ ਇਸ਼ ਅਸ਼ਲੀਲ ਪੋਥੇ ਦਾ ਸਚ ਸੰਗਤਾਂ ਸਾਹਮਣੇ ਉਜਾਗਰ ਕਰਨ।
14/12/13)
ਅਵਤਾਰ ਸਿੰਘ ਮਿਸ਼ਨਰੀ
ਭਾਈ ਪੰਥਪ੍ਰੀਤ ਸਿੰਘ ਦਾ ਪ੍ਰਚਾਰ ਢੰਗ ਵਿਦੇਸ਼ਾਂ ਵਿੱਚ ਵੀ ਸਫਲ!
ਅਵਤਾਰ ਸਿੰਘ ਮਿਸ਼ਨਰੀ
(5104325827)
ਧੜੇਬੰਦੀਆਂ ਦੀ ਵਲਗਣ ਤੋਂ ਮੁਕਤ ਜਾਪਦੇ, ਕਿੱਤੇ ਵਜੋਂ ਡਾਕਟਰ, ਭਾਈ
ਪੰਥਪ੍ਰੀਤ ਸਿੰਘ ਬਖਤਾਵਰ ਵਾਲੇ ਕਿਰਤੀ ਪ੍ਰਚਾਰਕ ਹਨ। ਜੋ ਭੇਖੀ ਸੰਤ ਬਾਣੇ ਵਿੱਚ ਵੀ ਅਸਲੀ ਸੰਤ
ਸਿਪਾਹੀ ਹਨ। ਸੁਭਾਉ ਦੇ ਮਿਲਾਪੜੇ, ਹਸਮੁੱਖ ਅਤੇ ਸਾਦਗੀ ਦੇ ਪ੍ਰਤੀਕ ਪੰਥਕ ਵਿਦਵਾਨਾਂ ਚੋਂ ਚੋਟੀ
ਦੇ ਵਿਦਵਾਨ ਹਨ। ਜਿਨ੍ਹਾਂ ਨੇ ਉਨ੍ਹਾਂ ਦੇ ਵਿਚਾਰ ਨਹੀਂ ਸੁਣੇ ਉਹ ਤਾਂ ਉਨ੍ਹਾਂ ਨੂੰ ਵੀ ਚਿਟਕਪੜੀਆ
ਸੰਤ ਸਮਝਦੇ ਹੋਣਗੇ ਪਰ ਜੋ ਉਨ੍ਹਾਂ ਦੇ ਪ੍ਰਵਚਨ ਸੁਣ ਚੁੱਕੇ ਹਨ ਉਹ ਸਮਝਦੇ ਹਨ ਕਿ ਉਹ ਗੁਰਮਤਿ ਦੇ
ਪੰਥਕ ਪ੍ਰਚਾਰਕ ਹਨ। ਉਨ੍ਹਾਂ ਨੇ ਪਾਖੰਡੀ ਸਾਧਾਂ ਵਾਂਗ ਆਪਣੇ ਨਾਲ ਹੇੜਾਂ ਨਹੀਂ ਰੱਖੀਆਂ ਸਗੋਂ ਸਵਾ
ਲੱਖੀ ਸੰਤ ਖਾਲਸਾ ਦੇ ਰੂਪ ਵਿੱਚ ਵਿਚਰ ਰਹੇ ਹਨ। ਉਹ ਆਮ ਪ੍ਰਚਾਰਕਾਂ ਜਾਂ ਸੰਤਾਂ ਵਾਂਗ ਸੌਦਾ ਭਾਵ
ਭੇਟਾ ਤਹਿ ਕਰਕੇ ਪ੍ਰਚਾਰ ਕਰਨ ਨਹੀਂ ਜਾਂਦੇ ਅਤੇ ਅਲੱਗ ਲਫਾਫੇ ਵੀ ਨਹੀਂ ਲੈਂਦੇ, ਇਹ ਗੱਲ ਦਾਸ ਨੇ
ਉਨ੍ਹਾਂ ਦੇ ਕੁੱਝ ਦਿਵਾਨ ਅਟੈਂਡ ਕਰਨ ਤੇ ਵੇਖੀ ਹੈ। ਪੰਥਕ ਮੁੱਦਿਆਂ ਤੇ ਨਿਰਪੱਖ ਅਤੇ ਨਿਰਭੈ ਹੋ
ਕੇ ਬੋਲਦੇ ਹਨ।
“ਵਰਲਡ
ਸਿੱਖ ਫੈਡਰੇਸ਼ਨ ਅਤੇ ਸਿਆਟਲ ਦੀਆਂ ਸਿੱਖ ਸੰਗਤਾਂ”
ਵੱਲੋਂ ਪਿਆਰ ਭਰੇ ਸੱਦੇ ਤੇ ਉਹ ਪਹਿਲੀਵਾਰ ਅਮਰੀਕਾ ਵਿੱਚ ਆਏ ਤੇ ਅਸਲੀ ਨਾਨਕਸ਼ਾਹੀ ਕੈਲੰਡਰ ਦੇ
ਸੈਮੀਨਾਰਾਂ ਦੇ ਮੁੱਖ ਮਹਿਮਾਨ ਬਣੇ। ਕਰੀਬ ਹਰੇਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਥਾਨਕ
ਸੰਗਤਾਂ ਉਨ੍ਹਾਂ ਤੋਂ ਕਥਾ ਪ੍ਰਚਾਰ ਦੀ ਸੇਵਾ ਲੈਣਾ ਚਾਹੁੰਦੀਆਂ ਸਨ ਪਰ ਉਨ੍ਹਾਂ ਕੋਲ ਸਮਾ ਸੀਮਤ
ਹੋਣ ਕਰਕੇ ਸਭ ਥਾਂ ਨਹੀਂ ਜਾ ਸਕੇ ਪਰ
“ਰੇਡੀਓ ਚੜ੍ਹਦੀ ਕਲਾ ਅਤੇ ਪੰਜਾਬੀ
ਰੇਡੀਓ ਯੂ. ਐੱਸ. ਏ. ਅਤੇ ਹੋਰ ਮੀਡੀਏ” ਦੇ
ਸਹਿਯੋਗ ਰਾਹੀਂ ਬਹੁਤ ਸਾਰੀਆਂ ਦੂਰ ਦੁਰੇਡੇ ਬੈਠੀਆਂ ਸੰਗਤਾਂ ਨੇ ਵੀ ਉਨ੍ਹਾਂ ਦੇ ਕਥਾ ਵਖਿਆਨਾ ਦਾ
ਲਾਹਾ ਲਿਆ ਹੈ।
ਉਹ ਕਥਾ ਕਰਦੇ ਢੁੱਕਵੇਂ ਪ੍ਰਮਾਣ ਦਿੰਦੇ ਅਤੇ ਮੁੱਖ ਤੌਰਤੇ ਗੁਰਬਾਣੀ ਸ਼ਬਦ
ਦੀ ਹੀ ਪ੍ਰਮਾਣਾ ਸਹਿਤ ਵਿਆਖਅਿਾ ਕਰਦੇ ਪਰ ਝੂਠੀਆਂ, ਮਨਘੜਤ, ਮਿਥਿਹਾਸਕ ਕਥਾ ਕਹਾਣੀਆਂ, ਸਾਖੀਆਂ
ਅਤੇ ਚੁਟਕਲੇ ਨਹੀਂ ਸੁਣਾਉਂਦੇ ਸਨ। ਸਭ ਤੋਂ ਵੱਡੀ ਗੱਲ ਉਹ ਕਥਾ ਵਿੱਚ ਕਲਾਕਾਰੀ ਨਹੀਂ ਦਿਖਾਉਂਦੇ
ਸਨ ਜੋ ਆਂਮ ਪ੍ਰਸਿੱਧ ਕਥਾਵਾਚਕ ਆਪਣੀ ਪ੍ਰਸਿੱਧੀ ਲਈ ਕਰਦੇ ਹਨ। ਸੰਤ ਬਾਣੇ ਵਿੱਚ ਸ਼ਾਇਦ ਇਹ ਪਹਿਲੇ
ਪ੍ਰਚਾਰਕ ਹਨ ਜੋ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਵਿਚਾਰਧਾਰਾ ਪ੍ਰਚਾਰ ਰਹੇ ਹਨ। ਭੇਖ ਭਾਵੇਂ
ਸੰਤਾਂ ਵਾਲਾ ਹੈ ਪਰ ਪ੍ਰਚਾਰ ਗੁਰਮੱਤੀ ਕਰਦੇ ਹਨ। ਯਾਦ ਰਹੇ ਕਿ ਸਿੱਖੀ ਦਾ ਪ੍ਰਚਾਰ ਕਰਨ ਲਈ ਬਾਬੇ
ਨਾਨਕ ਨੇ ਵੀ ਵਕਤੀ ਤੌਰ ਤੇ ਭੇਖ ਬਣਾਇਆ ਸੀ-
ਬਾਬੇ
ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ (ਭਾਈ ਗੁਰਦਾਸ)
ਪਰ ਜਦ ਉਦਾਸੀ ਭੇਖ ਵਿੱਚ ਰੱਬੀ ਵਿਚਾਰਧਾਰਾ ਪ੍ਰਚਾਰ
ਦਿੱਤੀ ਭੇਖੀ ਸਾਧ ਤੇ ਆਮ ਲੋਕ ਅਸਲੀਅਤ ਨੂੰ ਸਮਝ ਗਏ ਤਾਂ-ਪਹਿਰ
ਸੰਸਾਰੀ ਕਪੜੇ ਭੇਖ ਉਦਾਸੀ ਸਗਲ ਉਤਾਰਾ॥ (ਭਾਈ ਗੁਰਦਾਸ)
ਮੂਲ ਤੌਰ ਤੇ ਬਾਬਾ ਨਾਨਕ ਜੀ ਕਿਰਤੀ ਰਹਿਬਰ ਤੇ ਪ੍ਰਚਾਰਕ
ਸਨ। ਭਾਈ ਪੰਥਪ੍ਰੀਤ ਸਿੰਘ ਵੀ ਕਿਰਤੀ ਪ੍ਰਚਾਰਕ ਹਨ ਪੁਜਾਰੀ ਨਹੀਂ।
ਅੱਜ ਸਿੱਖ ਕੌਮ ਵਿੱਚ ਵੱਡਾ ਦੁਖਾਂਤ ਹੈ ਕਿ ਬਹੁਤੀਆਂ ਜਥੇਬੰਦੀਆਂ,
ਟਕਸਾਲਾਂ ਬਲਕਿ ਮਿਸ਼ਨਰੀ ਕਾਲਜ ਵੀ ਪੁਜਾਰੀਨੁਮਾਂ ਪ੍ਰਚਾਰਕ ਹੀ ਪੈਦਾ ਕਰ ਰਹੇ ਹਨ ਕਿਰਤੀ ਪ੍ਰਚਾਰਕ
ਨਹੀਂ ਜੋ ਬਹੁਤੇ ਆਪਣੀ ਰੋਜੀ ਰੋਟੀ ਦੀ ਖਾਤਰ ਪ੍ਰਬੰਧਕਾਂ ਨਾਲ ਸਮਝੌਤੇ ਕਰਕੇ ਮਿਲਗੋਭਾ ਪ੍ਰਚਾਰ ਵੀ
ਕਰੀ ਕਰਾਈ ਜਾਂਦੇ ਹਨ। ਇਸ ਲਈ ਅੱਜ ਗੁਰਦੁਆਰਿਆਂ ਵਿੱਚ ਬਹੁਤਾ ਪ੍ਰਚਾਰ ਗੁਰੂ ਗਰੰਥ ਦੀ ਸੱਚੀ
ਵਿਚਾਰਧਾਰਾ ਨੂੰ ਅੱਖੋਂ ਪਰੋਖੇ ਕਰਕੇ ਹੋਰ ਹੀ ਮਨਮੱਤੀ ਮਿਥਿਹਾਸਕ ਕਰਮਕਾਂਡਾਂ ਨਾਲ ਭਰੇ ਅਖੌਤੀ
ਗ੍ਰੰਥਾਂ ਦਾ ਹੋ ਰਿਹਾ ਹੈ। ਸ਼ਾਇਦ ਬਾਬੇ ਨਾਨਕ ਦੇ ਸਿੱਖ ਭਾਈ ਪੰਥਪ੍ਰੀਤ ਸਿੰਘ ਜੀ ਨੇ ਵੀ ਗੁਰੂ ਦੀ
ਗੱਲ ਸੰਗਤਾਂ ਵਿੱਚ ਵੱਧ ਤੋਂ ਵੱਧ ਪ੍ਰਚਾਰਨ ਲਈ ਭੇਖ ਧਾਰਨ ਕੀਤਾ ਹੈ ਨਾਂ ਕਿ ਪਾਖੰਡੀ ਸਾਧ ਬਣ ਕੇ
ਭੋਲੀਆਂ ਭਾਲੀਆਂ ਕਿਰਤੀ ਸੰਗਤਾਂ ਨੂੰ ਲੁੱਟਣ ਲਈ।
ਭਾਈ ਸਾਹਿਬ ਨੇ ਸਿਆਟਲ, ਐਲਏ, ਬਿਕਰਸਫੀਲਡ, ਫਰਿਜਨੋਂ, ਸੈਲਮਾਂ, ਕਦਰਜ਼,
ਕਰਮਨ, ਲਵਿੰਸਟਨ, ਟਰਲਕ, ਟਰੇਸੀ, ਸਟਾਕਟਨ, ਲੋਢਾਈ, ਇੰਡਿਆਨਾਂ, ਹੇਵਰਡ, ਫਰੀਮਾਂਟ, ਸੈਂਟਾ
ਕਲਾਰਾ, ਸੈਕਰਾਮੈਂਟੋ, ਨਿਊਜਰਸੀ ਅਤੇ ਨਿਊਯਾਰਕ ਆਦਿਕ ਅਮਰੀਕੀ ਸ਼ਹਿਰਾਂ ਵਿਖੇ ਨਿਰੋਲ ਗੁਰੂ ਗ੍ਰੰਥ
ਸਾਹਿਬ ਦੀ ਬਾਣੀ ਦੀ ਸ਼ਬਦੀ ਕਥਾ ਕਰਕੇ ਸੰਗਤਾਂ ਨੂੰ ਭਰਮ ਭੁਲੇਖਿਆਂ ਚੋਂ ਕੱਢਿਆ। ਪੰਥਕ ਮੁੱਧਿਆਂ
ਚੋਂ ਅਸਲੀ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਸਟੈਂਡ ਲਿਆ ਜੋ ਸੈਮੀਨਾਰਾਂ ਦੇ ਰੂਪ ਵਿੱਚ ਬੇਹੱਦ
ਸਫਲਾ ਰਿਹਾ। ਭਾਈ ਸਾਹਿਬ ਨੇ ਡਾਲਰਾਂ ਦੀ ਖਾਤਰ ਕਿਸੇ ਪਾਰਟੀ ਜਾਂ ਪ੍ਰਬੰਧਕ ਦੇ ਸੋਹਿਲੇ ਨਹੀਂ ਗਾਏ
ਸਗੋਂ ਢੁਕਵੀਂ ਗੱਲ ਕੀਤੀ ਹੈ ਨਹੀਂ ਤਾਂ ਮੀਡੀਏ, ਮਾਇਆ ਤੇ ਪਾਰਟੀ ਕਰਕੇ ਅਜੋਕੇ ਪ੍ਰਸਿੱਧ ਪ੍ਰਚਾਰਕ
ਗੁਰੂ ਦੀ ਹਜ਼ੂਰੀ ਵਿਖੇ ਹੀ ਪ੍ਰਬੰਧਕਾਂ ਦੀ ਜੀ ਹਜ਼ੂਰੀ ਕਰਦੇ ਨਹੀਂ ਥੱਕਦੇ। ਸੱਚ ਬੋਲਦਿਆਂ ਥੋਥੇ
ਕਰਮਕਾਂਡਾਂ, ਬੇਫਜ਼ੂਲ ਰੀਤੀ ਰਿਵਾਜਾਂ ਬਾਰੇ ਉਨ੍ਹਾਂ ਦੀ ਇੱਕ ਕਥਾ ਦਾਸ ਨੇ ਕੈਲੇਫੋਰਨੀਆਂ ਅਮਰੀਕਾ
ਦੇ ਪੁਰਾਣੇ ਤੇ ਪ੍ਰਸਿੱਧ ਗੁਰਦੁਆਰੇ ਫਰੀਮਾਂਟ ਵਿਖੇ ਸੁਣੀ ਜਿਸ ਵਿੱਚ ਉਨ੍ਹਾਂ ਨੇ ਜਿੱਥੇ ਇਹ ਕਿਹਾ
ਕਿ ਸਿੱਖ ਤਰਕਵਾਦੀ ਹੀ ਨਹੀਂ ਸਗੋਂ ਬਿਬੇਕਵਾਦੀ ਹੈ, ਨਾਸਤਕ ਨਹੀਂ ਸਗੋਂ ਆਸਤਕ ਹੈ, ਇਕੱਲਾ ਸੰਤ
ਨਹੀਂ ਸਗੋਂ ਸੰਤ ਸਿਪਾਹੀ ਹੈ, ਧਰਮ ਦੇ ਕੁੰਡੇ ਥੱਲੇ ਚੰਗਾ ਰਾਜਨੀਤਕ ਵੀ ਹੈ ਓਥੇ ਮਨੋਕਲਪਿਤ ਦੇਵੀ
ਦੇਵਤਿਆਂ ਅਤੇ ਪਾਖੰਡੀ ਸਾਧਾਂ ਦਾ ਪੁਜਾਰੀ ਨਹੀਂ ਜੋ ਡੇਰਵਾਦ ਰਾਹੀਂ ਸਿੱਖੀ ਦਾ ਭਗਵਾ ਕਰਨ ਕਰੀ ਜਾ
ਰਹੇ ਹਨ। ਉਨ੍ਹਾਂ ਨੇ ਬੜੇ ਵਿਅੰਗ ਨਾਲ ਕਿਹਾ ਕਿ ਨਿਆਰਾ ਖਾਲਸਾ ਅੱਜ ਬਿਪਰਵਾਦੀ ਥੋਥੀਆਂ ਰੀਤਾਂ ਦਾ
ਧਾਰਨੀ ਹੁੰਦਾ ਜਾ ਰਿਹਾ ਹੈ ਜਿਵੇਂ ਬਿਪਰਵਾਦੀ ਪੁਜਾਰੀ ਮੰਦਰਾਂ ਜਾਂ ਘਰਾਂ ਵਿੱਚ ਪੱਥਰ ਜਾਂ
ਪਲਾਸਟਕ ਦੀਆਂ ਮੂਰਤੀਆਂ ਤੇ ਮਣਾਂ ਮੂੰਹੀਂ ਦੁੱਧ ਡੋਲਦੇ ਅਤੇ ਕੱਚੀ ਲੱਸੀ ਨਾਲ ਨਵਾਉਂਦੇ ਹਨ ਓਵੇਂ
ਹੀ ਅੱਜ ਸਾਧ ਲਾਣੇ ਰਾਹੀਂ ਗੁਰਦੁਆਰਿਆਂ ਦੇ
“ਨਿਸ਼ਾਂਨ ਤੇ ਥੜੇ”
ਵੀ ਵਿਅਰਥ ਦੁੱਧ ਡੋਲ ਕੇ ਧੋਤੇ ਜਾ ਰਹੇ ਹਨ। ਦੁੱਧ ਵਰਗਾ
ਕੀਮਤੀ ਪਦਾਰਥ ਜੋ ਮਨੁੱਖਾ ਸਰੀਰ ਦੇ ਜੀਵਨ ਵਾਸਤੇ ਹੈ ਨੂੰ ਭੰਗ ਦੇ ਭਾੜੇ ਨਿਸ਼ਾਨਾਂ ਤੇ ਥੱੜਿਆਂ ਤੇ
ਵਿਅਰਥ ਡੋਲਿਆ ਜਾ ਰਿਹਾ ਹੈ। ਭਾਰਤ ਵਿੱਚ ਹਰ ਗਰੀਬ ਨੂੰ ਚਾਹ ਪੀਣੀ ਵੀ ਨਸੀਬ ਨਹੀਂ ਹੋ ਰਹੀ ਪਰ
ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਹਿਣ ਵਾਲੇ ਵੀ ਫਜ਼ੂਲ ਰਸਮਾਂ ਵਿੱਚ ਧੰਨ ਦੌਲਤ ਅਤੇ ਕੀਮਤੀ ਪਦਾਰਥ
ਵਿਅਰਥ ਰੋੜ ਰਹੇ ਹਨ। ਸਬੰਧਤ ਗੁਰਦੁਆਰੇ ਵਿੱਚ ਵੀ ਸ਼ਰੇਆਮ ਐਸਾ ਹਰ ਸਾਲ ਹੁੰਦਾ ਹੈ ਪਰ ਭਾਈ ਸਾਹਿਬ
ਨੇ ਚਾਰ ਡਾਲਰਾਂ ਦੀ ਖਾਤਰ ਸੱਚ ਨੂੰ ਲਕੋਇਆ ਨਹੀਂ ਸਗੋਂ ਸੰਗਤ ਵਿੱਚ ਬਾ ਦਲੀਲ ਪੇਸ਼ ਕਰ ਦਿੱਤਾ ਜਿਸ
ਤੋਂ ਸੰਗਤ ਤੇ ਪ੍ਰਬੰਧਕ ਕਾਫੀ ਪ੍ਰਭਾਵਿਤ ਹੋਏ ਤੇ ਭਾਈ ਸਾਹਿਬ ਜੀ ਨੂੰ ਅੱਗੇ ਵਾਸਤੇ ਹੋਰ ਸਮਾਂ
ਦੇਣ ਲਈ ਬੇਨਤੀ ਕੀਤੀ।
ਭਾਈ ਸਾਹਿਬ ਪੰਥਕ ਮੁੱਧਿਆਂ ਅਤੇ ਐਜੀਟੇਸ਼ਨਾਂ ਵਿੱਚ ਵੀ ਵੱਧ ਚੜ੍ਹ ਕੇ
ਹਿੱਸਾ ਲੈਂਦੇ ਹਨ ਭਾਂਵੇ ਉਹ ਸਰਸੇ ਵਾਲੇ, ਭਨਿਆਰੇ ਵਾਲੇ ਜਾਂ ਕਿਸੇ ਹੋਰ ਡੇਰਵਾਦੀ ਸਾਧ, ਜਾਂ
ਸਰਕਾਰੀ ਜੁਲਮ ਵਧੀਕੀਆਂ ਬਾਰੇ ਹੋਵੇ। ਪਿੱਛੇ ਜਿਹੇ ਸੌਧਾ ਸਾਧ ਦੇ ਪਾਖੰਡ ਵਿਰੁੱਧ, ਭਾਈ ਜਸਪਾਲ
ਸਿੰਘ ਸ਼ਹੀਦ ਦੇ ਹੱਕ ਵਿੱਚ, ਪ੍ਰਸਿੱਧ ਲਿਖਾਰੀ ਅਤੇ ਨਿਧੜਕ ਪ੍ਰਚਾਰਕ ਪ੍ਰੋ. ਇੰਦਰ ਸਿੰਘ ਘੱਗਾ ਦੀ
ਰਿਹਾਈ ਅਤੇ ਹੁਣ ਬੇਕਸੂਰ ਸਿੰਘਾਂ ਦੀ ਰਿਹਾਈ ਬਾਰੇ ਗੁ. ਅੰਬ ਸਾਹਿਬ ਮੁਹਾਲੀ ਵਿਖੇ ਭੁੱਖ ਹੜਤਾਲ
ਤੇ ਬੈਠੇ
“ਭਾਈ ਗੁਰਬਖਸ਼
ਸਿੰਘ ਖਾਲਸਾ” ਦੇ ਸੱਦੇ ਤੇ ਅਕਾਲ ਤਖਤ ਤੋਂ
ਅਰਦਾਸ ਕਰਕੇ “ਬੰਦੀ
ਸਿੰਘਾਂ ਦੀ ਰਿਹਾਈ ਮਾਰਚ” ਵਿੱਚ ਵੀ ਆਪਣੇ
ਜਥੇ ਸਮੇਤ ਸ਼ਾਮਲ ਹੋਏ।
ਐਸੇ ਉੱਚੇ ਸੁੱਚੇ ਕਿਰਦਾਰ ਵਾਲੇ ਪੰਥਕ ਪ੍ਰਚਰਕ ਹੀ ਗੁਰਮਤਿ ਦਾ ਪ੍ਰਚਾਰ
ਵਿਦਵਤਾ ਅਤੇ ਨਿਡਰਤਾ ਨਾਲ ਨਿਰਪੱਖ ਹੋ ਕੇ ਕਰ ਸਕਦੇ ਹਨ। ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਭਾਈ
ਸਾਹਿਬ ਜੀ ਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ੇ ਅਤੇ ਸਾਡੀਆਂ ਪੰਥਕ ਸੰਸਥਾਵਾਂ ਕਿਰਤੀ ਪ੍ਰਚਾਰਕ ਪੈਦਾ
ਕਰਨ ਨਾਂ ਕਿ ਪੁਜਾਰੀਨੁਮਾਂ ਬਲਕਿ ਹਰੇਕ ਸਿੱਖ ਹੀ ਕਿਰਤ ਵਿਰਤ ਕਰਦਾ ਹੋਇਆ ਨਾਲ ਨਾਲ ਉੱਚੇ ਸੁੱਚੇ
ਜੀਵਨ ਦਾ ਧਾਰਨੀ ਬਣ ਕੇ ਗੁਰਮਤਿ ਦਾ ਵੱਧ ਤੋਂ ਵੱਧ ਪ੍ਰਚਾਰ ਕਰੇ ਤਾਂ ਕਿ ਗੁਰੂਆਂ-ਭਗਤਾਂ ਦੀ ਲਾਈ
ਸਿੱਖ ਫੁਲਵਾੜੀ ਦੀ ਰੱਬੀ ਮਹਿਕ ਨੂੰ ਸੰਸਾਰ ਭਰ ਵਿੱਚ ਵੰਡਿਆ ਜਾ ਸੱਕੇ। ਦਾਸ ਨੂੰ ਭਾਈ ਸਾਹਿਬ ਦੇ
ਜੀਵਨ ਵਾਰੇ ਬਹੁਤਾ ਗਿਆਨ ਨਹੀਂ ਪਰ ਜੋ ਕੁੱਝ ਅਖਬਾਰਾਂ, ਰਸਾਲਿਆਂ, ਵੈਬਸਾਈਟਾਂ, ਯੂ ਟਿਉਬਾਂ ਅਤੇ
ਕਥਾ ਵਿਖਿਆਨਾਂ ਵਿੱਚ ਦੇਖਿਆ ਸੁਣਿਆਂ ਦੇ ਅਧਾਰ ਤੇ ਹੀ ਇਹ ਚਾਰ ਅੱਖਰ ਲਿਖੇ ਹਨ। ਬੇਨਤੀ ਹੈ ਕਿ
ਹੋਰ ਕੋਈ ਗੁਰੂ ਪਿਆਰਾ ਲੇਖਕ ਉਨ੍ਹਾਂ ਬਾਰੇ ਹੋਰ ਵਧੇਰੇ ਜਾਣਕਾਰੀ ਸਿੱਖ ਸੰਗਤਾਂ ਨੂੰ ਦੇਣ ਦੀ
ਕ੍ਰਿਪਾਲਤਾ ਕਰੇ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਗੁਰਮਤਿ ਦੇ ਲਾਹੇ ਪ੍ਰਾਪਤ ਕਰ ਸੱਕਣ।
ਜਦ ਭਾਈ ਸਾਹਿਬ
“ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
ਯੂ. ਐੱਸ. ਏ”. ਦੀ ਗੁਰਮਤਿ ਸਟਾਲ ਤੇ ਹੇਵਰਡ
ਗੁਰਦੁਆਰੇ ਪਧਾਰੇ ਅਤੇ ਦਾਸ ਨੇ ਲਿਖੀ ਪੁਸਤਕ
“ਕਰਮ ਕਾਂਡਾਂ ਦੀ ਛਾਤੀ ਵਿੱਚ
ਗੁਰਮਤਿ ਦੇ ਤਿੱਖੇ ਤੀਰ” ਸਤਿਕਾਰ ਸਹਿਤ
ਉਨ੍ਹਾਂ ਨੂੰ ਭੇਂਟ ਕੀਤੀ ਤੇ ਭਾਈ ਸਾਹਿਬ ਨੇ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਤੁਸੀਂ ਜੋ ਤੱਤ
ਗੁਰਮਤਿ ਪਰ ਲਿਖਦੇ ਹੋ ਦਾਸ ਨੇ ਵੀ ਤੁਹਾਡੇ ਲੇਖ ਵੱਖ-ਵੱਖ ਅਖਬਾਰਾਂ ਰਸਾਲਿਆਂ ਵਿੱਚ ਅਤੇ
ਵੈਬਸਾਈਟਾਂ ਤੇ ਪੜ੍ਹੇ ਹਨ ਬੜੇ ਕਾਬਲੇ ਤਾਰੀਫ ਹਨ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਕਲਮ ਤੇ
ਜਬਾਨ ਰਾਹੀਂ ਗੁਰਮਤਿ ਪ੍ਰਚਾਰ ਦੀ ਵੱਧ ਤੋਂ ਵੱਧ ਸੇਵਾ ਕਰਦੇ ਰਹੋ।
14/12/13)
ਹਰਚਰਨ ਸਿੰਘ
ਸੁੱਚ-ਜੂਠ ਦਾ ਭਰਮ ਅਤੇ ਗੁਰਮਤਿ
ਹਰਚਰਨ ਸਿੰਘ (ਐਡੀਟਰ-ਸਿੱਖ ਵਿਰਸਾ)
Cell: 403-681-8689
ਸਾਡੀ ਹਮੇਸ਼ਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
ਗਿਆਨ ਤੋਂ ਟੁੱਟ ਕੇ ਕਰਮਕਾਂਡਾਂ, ਵਹਿਮਾਂ-ਭਰਮਾਂ, ਪਾਖੰਡਾਂ, ਭੇਖਾਂ ਵਿੱਚ ਫਸੇ ਹੋਏ ਸਿੱਖਾਂ ਨੂੰ
ਗੁਰੂ ਦੇ ਸੱਚੇ ਗਿਆਨ ਦੇ ਨਾਲ ਜੋੜਿਆ ਜਾ ਸਕੇ। ਇਸ ਲੇਖ ਵਿੱਚ ਬ੍ਰਾਹਮਣਵਾਦੀ ਤਰਜ ਦੇ ਸੁੱਚ-ਜੂਠ
ਦੇ ਭਰਮ ਤੇ ਪਾਖੰਡ ਬਾਰੇ ਵਿਚਾਰ ਕੀਤੀ ਜਾਵੇਗੀ ਕਿ ਸਿੱਖ ਧਰਮ ਵਿੱਚ ਸਰੀਰਕ ਸਫਾਈ ਦੀ ਗੱਲ ਤੇ
ਜ਼ਰੂਰ ਹੈ, ਪਰ ਕਿਸੇ ਵੀ ਤਰ੍ਹਾਂ ਦੀ ਬਾਹਰੀ ਸੁੱਚਮ ਤੇ ਜੂਠ ਨੂੰ ਗੁਰੂ ਸਾਹਿਬ ਨੇ ਕਿਤੇ ਮਾਨਤਾ
ਨਹੀਂ ਦਿੱਤੀ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਕੋਈ ਅਜਿਹਾ ਗੁਰ-ਫ਼ੁਰਮਾਨ ਨਹੀਂ ਮਿਲਦਾ,
ਜਿਥੇ ਗੁਰੂ ਸਾਹਿਬ ਨੇ ਬਾਹਰੀ ਸੁੱਚਮ ਜਾਂ ਜੂਠ ਦੀ ਗੱਲ ਕੀਤੀ ਹੋਵੇ, ਸਗੋਂ ਗੁਰੂ ਸਾਹਿਬ ਨੇ
ਬ੍ਰਾਹਮਣਵਾਦੀ ਸੁੱਚ-ਭਿੱਟ ਦੇ ਵਹਿਮ ਨੂੰ ਖਤਮ ਕਰਨ ਲਈ ਬਰਾਬਰ ਬੈਠ ਕੇ ਲੰਗਰ ਛਕਣ, ਇੱਕੋ ਸਰੋਵਰ
ਵਿੱਚ ਇਸ਼ਨਾਨ ਕਰਨ ਦੀ ਰਸਮ ਤੋਰੀ ਅਤੇ ਖਾਲਸਾ ਫੌਜ ਦੀ ਸਾਜਨਾ ਮੌਕੇ ਸੁੱਚ-ਜੂਠ ਦੇ ਭਰਮ ਦੀਆਂ
ਧੱਜੀਆਂ ਉਡਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਇਕੋ ਬਾਟੇ ਨੂੰ ਮੂੰਹ ਲਗਾ ਕੇ ਸਾਰਿਆਂ ਨੂੰ
ਪਾਹੁਲ ਛਕਣ ਦਾ ਹੁਕਮ ਦਿੱਤਾ। ਗੁਰਬਾਣੀ ਵਿੱਚ ਜਿਥੇ ਵੀ ਸੁੱਚ-ਜੂਠ ਦਾ ਜ਼ਿਕਰ ਆਇਆ ਹੈ, ਉਹ ਸਿਰਫ
ਹਿਰਦੇ ਦੀ ਸੁੱਚ ਤੇ ਵਿਕਾਰਾਂ ਨਾਲ ਹਿਰਦੇ ਦੇ ਜੂਠਾ ਹੋਣ ਦੀ ਹੀ ਗੱਲ ਹੈ। ਕਿਸੇ ਬਾਹਰੀ ਸੁੱਚ-ਜੂਠ
ਦਾ ਕੋਈ ਮਹੱਤਵ ਨਹੀਂ, ਸਗੋਂ ਅਸੀਂ ਲੇਖ ਵਿੱਚ ਅੱਗੇ ਜਾ ਕੇ ਵਿਚਾਰਾਂਗੇ ਕਿ ਗੁਰੂ ਸਾਹਿਬ ਨੇ ਇਸ
ਨੂੰ ਪਾਖੰਡ ਕਿਹਾ ਹੈ। ਪਰ ਪ੍ਰੋਹਤਵਾਦੀ ਵਿਚਾਰਧਾਰਾ ਦੀ ਤਰਜ ਦੇ ਸਿੱਖਾਂ ਵਿੱਚ ਪੈਦਾ ਹੋ ਚੁੱਕੇ
ਡੇਰੇਦਾਰ ਸਾਧਾਂ ਤੇ ਕੁੱਝ ਜਥਿਆਂ ਵਲੋਂ ਹੋਰ ਵਹਿਮਾਂ ਦੀ ਤਰ੍ਹਾਂ ਸੁੱਚ-ਜੂਠ ਬਾਰੇ ਸਿੱਖਾਂ ਵਿੱਚ
ਬੜਾ ਵੱਡਾ ਭਰਮ ਪੈਦਾ ਕਰ ਦਿੱਤਾ ਹੈ। ਸਿੱਖਾਂ ਵਿੱਚ ਇੱਕ ਅਜਿਹਾ ਵਰਗ ਵੀ ਪੈਦਾ ਹੋ ਗਿਆ ਹੈ, ਜੋ
ਕਿਸੇ ਹੋਰ ਦੇ ਹੱਥ ਲੱਗਣ ਨਾਲ ਭਿੱਟ ਹੋ ਜਾਣਾ ਤਾਂ ਇੱਕ ਪਾਸੇ, ਕਿਸੇ ਦੂਸਰੇ ਖਾਲਸੇ ਦੇ ਹੱਥ ਲੱਗਣ
ਨੂੰ ਵੀ ਭਿੱਟ ਹੋਣਾ ਜਾਂ ਜੂਠਾ ਹੋਣ ਦੇ ਕਰਮਕਾਂਡ ਨੂੰ ਪਾਲ ਰਿਹਾ ਹੈ।
ਮਨੁੱਖਾ ਜ਼ਿੰਦਗੀ ਦੇ ਹਰ ਪੱਖ ਵਿੱਚ ਆਪਣਾ ਪੂਰਾ ਦਖਲ ਰੱਖਣ ਦੀ ਯੋਜਨਾ ਅਧੀਨ
ਬ੍ਰਾਹਮਣ ਪੁਜਾਰੀ ਨੇ ਬਾਹਰੀ ਸੁੱਚਮ ਨੂੰ ਹਿੰਦੂ ਧਰਮ ਦਾ ਹਿੱਸਾ ਬਣਾ ਦਿੱਤਾ ਸੀ। ਪ੍ਰੋਹਤਵਾਦੀ
ਤਰਜ ਦੇ ਡੇਰੇਦਾਰ ਸਾਧਾਂ ਵਲੋਂ ਵੀ ਬਾਹਰੀ ਸੁੱਚ, ਜੂਠ ਤੇ ਭਿੱਟ ਨੂੰ ਸਿੱਖ ਧਰਮ ਦਾ ਹਿੱਸਾ ਬਣਾ
ਦਿੱਤਾ ਗਿਆ ਹੈ। ਸੁੱਚਮ ਦਾ ਪਾਖੰਡ ਇੱਕ ਕਰਮ-ਕਾਂਡੀ ਕਿਰਿਆ ਹੈ, ਜਿਸਨੂੰ ਗੁਰਬਾਣੀ ਨੇ ਥਾਂ-ਥਾਂ
ਤੇ ਖੰਡਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਕ ਬਾਣੀ 'ਜਪੁਜੀ ਸਾਿਹਬ' ਵਿੱਚ ਗੁਰਦੇਵ
ਦਾ ਫੁਰਮਾਨ ਹੈ:
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ (ਪੰ: 1)
ਅਰਥ: ਸਰੀਰ ਨੂੰ ਬਾਹਰੋਂ ਸੁੱਚਾ ਰੱਖਣ ਨਾਲ ਮਨੁੱਖ ਦਾ ਅੰਦਰ ਸੁੱਚਾ
ਨਹੀਂ ਹੋ ਸਕਦਾ, ਭਾਵੇਂ ਲੱਖਾਂ ਵਾਰ ਬਾਹਰੋਂ ਇਸ ਸਰੀਰ ਨੂੰ ਸੁੱਚਾ ਭਾਵ ਧੋਤਾ ਜਾਵੇ।
ਬਾਹਰੋਂ ਲੱਖਾਂ ਵਾਰ ਇਸ਼ਨਾਨ ਕਰਨ ਨਾਲ ਵੀ ਮਨ ਅੰਦਰਲੇ ਵਿਕਾਰਾਂ ਤੋਂ ਸੁੱਚਾ
ਨਹੀਂ ਹੋ ਸਕਦਾ। ਆਉ ਹੁਣ ਗੁਰਮਤਿ ਨਜ਼ਰੀਆ ਵਿਚਾਰੀਏ:
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ
ਵਸਿਆ ਸੋਇ॥ (ਪੰਨਾ 472)
ਅਰਥ: ਜੇ ਕੋਈ ਵਿਅਕਤੀ ਸਰੀਰ ਨੂੰ ਧੋ ਕੇ ਆਪਣੇ ਆਪ ਨੂੰ ਸੁੱਚਾ ਹੋਣ
ਦਾ ਭਰਮ ਪਾਲਦਾ ਹੈ, ਉਸ ਬਾਰੇ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਸੁੱਚੇ ਤਾਂ ਉਹ ਮਨੁੱਖ ਹਨ,
ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਵਿਕਾਰਾਂ ਤੋਂ ਸਾਫ ਕਰਕੇ ਹਿਰਦੇ ਅੰਦਰ ਪ੍ਰਭੂ ਵਸਦਾ ਪਛਾਣ ਲਿਆ।
ਅੰਤਰਿ ਮੈਲੁ ਤੀਰਥ ਭਰਮੀਜੈ॥ ਮਨੁ ਨਹੀਂ ਸੂਚਾ ਕਿਆ ਸੋਚੁ ਕਰੀਜੈ॥
(ਪੰਨਾ 905)
ਅਰਥ: ਅੰਦਰੋਂ ਹਿਰਦਾ ਤਾਂ ਵਿਕਾਰਾਂ ਦੀ ਮੈਲ ਨਾਲ ਭਰਿਆ ਪਿਆ ਹੈ ਤੇ
ਬਾਹਰ ਤੀਰਥਾਂ-ਸਰੋਵਰਾਂ ਤੇ ਇਸ਼ਨਾਨ ਕਰਕੇ ਸੁੱਚੇ ਹੋਣ ਦਾ ਭਰਮ ਮਨੁੱਖ ਪਾਲਦਾ ਹੈ। ਅੱਗੇ ਗੁਰੂ
ਸਾਹਿਬ ਸਮਝਾਉਂਦੇ ਹਨ ਕਿ ਜਦੋਂ ਮਨ ਸੁੱਚਾ ਨਹੀਂ ਤਾਂ ਫਿਰ ਬਾਹਰੀ ਸੁੱਚਮ ਦਾ ਕੀ ਲਾਭ ਹੈ?
ਸੋਚੁ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ॥ (ਪੰਨਾ
265)
ਅਰਥ: ਹੇ ਮਨੁੱਖ! ਤੂੰ ਭਾਵੇਂ ਆਪਣੇ ਸਰੀਰ ਨੂੰ ਬਾਹਰੋਂ ਦਿਨ-ਰਾਤ
ਸੁੱਚਾ ਕਰਦਾ ਰਹਿ, ਪਰ ਤਨ ਨੂੰ ਧੋਣ ਜਾਂ ਸੁੱਚਾ ਕਰਨ ਨਾਲ ਮਨ ਦੀ ਮੈਲ ਨਹੀਂ ਜਾ ਸਕਦੀ।
ਪਤਿ ਵਿਣੁ ਪੂਜਾ ਸਤ ਵਿਣੁ ਸੰਜਮ ਜਤ ਵਿਣੁ ਕਾਹੇ ਜਨੇਊ॥ ਨਾਵਹੁ ਧੋਵਹੁ
ਤਿਲਕੁ ਚੜਾਵਹੁ ਸਚੁ ਵਿਣੁ ਸੋਚੁ ਨ ਹੋਈ॥ (ਪੰਨਾ 906)
ਅਰਥ: ਪਤੀ ਪ੍ਰਮਾਤਮਾ ਨੂੰ ਵਿਸਾਰ ਕੇ ਇਹ ਦੇਵ-ਪੂਜਾ ਕਿਸ ਅਰਥ? ਭਾਵ
ਕੋਈ ਅਰਥ ਨਹੀਂ। ਉਚੇ ਆਚਰਣ ਤੋਂ ਖਾਲੀ ਰਹਿ ਕੇ ਇਸ ਸੰਜਮ ਦਾ ਕੀ ਲਾਭ? ਭਾਵ ਕੋਈ ਲਾਭ ਨਹੀਂ। ਜੇ
ਅੰਦਰੋਂ ਵਿਕਾਰਾਂ ਵਲੋਂ ਰੋਕਥਾਮ ਨਹੀਂ ਤਾਂ ਜਨੇਊ (ਧਾਰਮਿਕ ਚਿੰਨ੍ਹ) ਕੀ ਸੰਵਾਰਦਾ ਹੈ? ਭਾਵ
ਬਾਹਰੀ ਦਿਖਾਵੇ ਵਾਲੇ ਧਾਰਮਿਕ ਚਿੰਨ੍ਹ ਕੁੱਝ ਨਹੀਂ ਸੰਵਾਰ ਸਕਦੇ। (ਹੇ ਪੰਡਿਤ!) ਤੁਸੀਂ (ਤੀਰਥਾਂ
ਤੇ) ਇਸ਼ਨਾਨ ਕਰਦੇ ਹੋ (ਸਰੀਰ ਨੂੰ ਮਲ-ਮਲ ਕੇ ਧੋਂਦੇ ਹੋ, ਇਸ ਵਿਸ਼ਵਾਸ਼ ਨਾਲ ਕਿ ਸਰੋਵਰਾਂ ਵਿੱਚ
ਨਹਾਉਣ ਨਾਲ ਪਾਪ ਉਤਰ ਜਾਣਗੇ), (ਮੱਥੇ ਉੱਤੇ) ਤਿਲਕ ਲਗਾਉਂਦੇ ਹੋ (ਇਸਨੂੰ ਪਵਿੱਤਰ ਕਰਮ ਸਮਝਦੇ
ਹੋ) ਪਰ ਪਵਿੱਤਰ ਆਚਰਣ ਤੋਂ ਬਿਨਾਂ ਇਹ ਬਾਹਰਲੀ ਪਵਿੱਤਰਤਾ ਦਾ ਕੋਈ ਮੁੱਲ ਨਹੀਂ ਹੈ।
ਵਿਖਾਵੇ ਵਾਲੀ ਬਾਹਰੀ ਸੁੱਚਮ ਰੱਖਣ ਦੇ ਭਰਮ ਮਾਰੇ ਲੋਕ ਆਪਣਾ ਵੱਖਰਾ ਖਾਣਾ
ਬਣਾਉਂਦੇ ਹਨ। ਜੂਠੇ ਹੋਣ ਦੇ ਭਰਮ ਵਿੱਚ ਆਪਣੇ ਭਾਂਡਿਆਂ ਨੂੰ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੇ।
ਭਿੱਟ ਦੇ ਭਰਮ ਕਾਰਨ ਕਿਸੇ ਨੂੰ ਆਪਣੇ ਕੱਪੜਿਆਂ ਨਾਲ ਵੀ ਛੂਹਣ ਨਹੀਂ ਦਿੰਦੇ। ਕਿਸੇ ਦੂਜੇ ਨੂੰ
ਆਪਣੀ ਰਸੋਈ ਨੇੜੇ ਨਹੀਂ ਆਉਣ ਦਿੰਦੇ। ਅਜਿਹੀ ਸੁੱਚਮ ਨੂੰ ਗੁਰੂ ਸਾਹਿਬ ਪਾਖੰਡ ਦੱਸਦੇ ਹਨ। ਗੁਰ
ਫੁਰਮਾਨ ਇਸ ਤਰ੍ਹਾਂ ਹਨ:
ਬਾਸਨ ਮਾਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥ ਬਸੁਧਾ ਖੋਦਿ ਕਰਹਿ ਦੁਇ
ਚੂਲੇ ਸਾਰੇ ਮਾਣਸ ਖਾਵਹਿ॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ॥ ਸਦਾ ਸਦਾ ਫਿਰਹਿ
ਅਭਿਮਾਨੀ ਸਗਲ ਕੁਟੰਬ ਡੁਬਾਵਹਿ॥ (ਪੰਨਾ 476)
ਅਰਥ: (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਉਂਦੇ ਹਨ, ਭਾਂਡੇ
ਮਾਂਜ ਕੇ (ਚੁੱਲ੍ਹਿਆਂ ਤੇ) ਧਰਦੇ ਹਨ, ਹੇਠਾਂ ਲੱਕੜੀਆਂ ਧੋ ਕੇ ਬਾਲਦੇ ਹਨ {ਸੁੱਚ ਤਾਂ ਏਨੀ ਰੱਖਦੇ
ਹਨ, ਪਰ ਕਰਤੂਤ ਇਹ ਹੈ ਕਿ ਸਮੁੱਚੇ ਮਨੁੱਖ ਨੂੰ ਖਾ ਜਾਂਦੇ (ਭਾਵ ਝੂਠ ਬੋਲਦੇ ਹਨ, ਪਰਾਇਆ ਹੱਕ
ਖਾਂਦੇ ਹਨ)}। ਅਜਿਹੇ ਮੰਦ ਕਰਮੀ ਪੁਰਸ਼ (ਬਾਹਰੋਂ ਧਰਮੀ ਹੋਣ ਦਾ ਪਾਖੰਡ ਕਰਨ ਵਾਲੇ) ਸਦਾ ਵਿਕਾਰਾਂ
ਵਿੱਚ ਹੀ ਖਚਿਤ ਫਿਰਦੇ ਹਨ। ਉਂਝ ਮੂੰਹੋਂ ਅਪਰਸ (ਭਿੱਟ ਮੰਨਣ ਵਾਲੇ, ਕਿਸੇ ਧਾਤ ਆਦਿ ਨੂੰ ਹੱਥ ਨਾ
ਲਾਉਣ ਵਾਲੇ ਜਾਂ ਸਿਰਫ ਸਰਬ ਲੋਹ ਦੇ ਭਾਂਡਿਆਂ ਵਿੱਚ ਖਾਣ ਦਾ ਪਾਖੰਡ ਕਰਨ ਵਾਲੇ) ਅਖਵਾਉਂਦੇ ਹਨ।
ਸਦਾ ਧਰਮੀ ਹੋਣ ਦੇ ਹੰਕਾਰ ਵਿੱਚ ਫਿਰਦੇ ਹਨ, ਉਹ ਆਪਣੇ ਨਾਲ ਪਰਿਵਾਰ ਨੂੰ ਵੀ ਲੈ ਡੁੱਬਦੇ ਹਨ,
ਪਰਿਵਾਰ ਅਥਵਾ ਉਨ੍ਹਾਂ ਦੇ ਸਾਥੀ ਵੀ ਉਸੇ ਤਰ੍ਹਾਂ ਮੰਦ ਕਰਮੀ (ਪਾਖੰਡੀ) ਹੋ ਜਾਂਦੇ ਹਨ।
ਵਸਤ੍ਰ ਪਖਾਲੇ ਕਾਇਆ, ਆਪੇ ਸੰਜਮਿ ਹੋਵੈ॥ ਅੰਤਰਿ ਮੈਲੁ ਲਗੀ ਨਹੀਂ ਜਾਣੈ
ਬਾਹਰਹੁ ਮਲਿ ਮਲਿ ਧੋਵੈ॥ ਅੰਧਾ ਭੂਲਿ ਪਾਇਆ ਜਮ ਜਾਲੇ॥ ਵਸਤੁ ਪਰਾਈ ਅਪੁਨੀ ਕਰਿ ਜਾਨੈ, ਹਉਮੈ ਤੁਟੈ
ਤਾ ਹਰਿ ਹਰਿ ਨਾਮੁ ਧਿਆਵੈ॥ ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ॥ (ਪੰਨਾ 139)
ਅਰਥ: (ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ, (ਤੇ ਸਿਰਫ
ਕੱਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵਲੋਂ ਬੜਾ ਪਵਿੱਤਰ-ਸੰਜਮੀ ਬਣ ਬੈਠਦਾ ਹੈ। ਪਰ ਮਨ
ਵਿੱਚ ਵਿਕਾਰਾਂ (ਹਉਮੈ, ਈਰਖਾ, ਦਵੈਸ਼, ਨਫਰਤ, ਸਾੜ੍ਹਾ ਆਦਿ) ਲੱਗੀ ਹੋਈ ਮੈਲ ਦੀ ਉਸ ਨੂੰ ਖਬਰ ਹੀ
ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ-ਮਲ ਕੇ ਧੋਂਦਾ ਹੈ, (ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ
ਤੋਂ) ਖੁੰਝ ਕੇ ਮੌਤ ਦਾ ਸਹਿਮ ਪੈਦਾ ਕਰਨ ਵਾਲੇ ਜਾਲ ਵਿੱਚ ਫਸਿਆ ਹੋਇਆ ਹੈ, ਹਉਮੈ ਵਿੱਚ ਦੁੱਖ
ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕ) ਨੂੰ ਆਪਣੀ ਸਮਝ ਬੈਠਾ ਹੈ (ਕੇਵਲ
ਬਾਹਰ ਦੀ ਸੁੱਚਮ ਨਾਲ ਜੁੜ ਕੇ ਆਪਣੇ ਆਪ ਨੂੰ ਵੱਡਾ ਧਰਮੀ ਮੰਨਣ ਦਾ ਹੰਕਾਰ ਸਹੇੜ ਰਿਹਾ ਹੈ। ਹਉਮੈ
ਦਾ ਨਾਮੇ ਨਾਲ ਵਿਰੋਧ ਹੋਣ ਕਾਰਣ ਹੰਕਾਰੀ ਮਨੁੱਖ ਕਦੇ ਪ੍ਰਭੂ ਦੀ ਖੁਸ਼ੀ ਹਾਸਿਲ ਨਹੀਂ ਕਰ ਸਕਦਾ)।
ਸੋ ਗੁਰਦੇਵ ਜੀ ਫੁਰਮਾਨ ਕਰਦੇ ਹਨ ਕਿ ਜਦੋਂ ਗੁਰੂ ਦੇ ਸਨਮੁਖ ਹੋ ਕੇ (ਭਾਵ, ਗੁਰੂ ਦੇ ਦੱਸੇ ਰਸਤੇ
ਤੇ ਤੁਰ ਕੇ ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਹੀ ਉਹ ਪ੍ਰਭੂ ਦਾ ਨਾਮ ਜਪਦਾ ਹੈ (ਰਟਦਾ
ਨਹੀਂ), ਪ੍ਰਭੂ ਦੀ ਯਾਦ (ਰੱਬੀ ਨਿਯਮਾਂ ਨੂੰ ਸਮਝਣਾ) ਦੀ ਹਿਰਦੇ ਵਿੱਚ ਵਸਾਉਂਦਾ ਹੈ ਤੇ ਨਾਮ ਦੀ
ਬਰਕਤ ਨਾਲ ਆਨੰਦ ਵਿੱਚ ਟਿਕਿਆ ਰਹਿੰਦਾ ਹੈ।
ਗੁਰੂ ਸਾਹਿਬ ਅਖੌਤੀ ਸੁੱਚਮ ਦਾ ਪਾਖੰਡ ਕਰਨ ਵਾਲੇ ਬ੍ਰਾਹਮਣ ਦੇ ਚੇਲੇ
ਡੇਰੇਦਾਰ ਸਾਧਾਂ ਆਦਿ ਬਾਰੇ ਇਸ ਤਰ੍ਹਾਂ ਬਿਆਨ ਕਰਦੇ ਹਨ:
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ
ਜਾਇ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ॥ ਕੁਥਹੀ ਜਾਈ ਸਟਿਆ ਕਿਸੁ ਏਹ ਲਗਾ ਦੋਖੁ॥ ਅੰਨੁ
ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣ ਪੰਜਵਾ ਪਾਇਆ ਘਿਰਤੁ॥ ਤਾ ਹੋਆ ਪਾਕੁ ਪਵਿਤੁ। ਪਾਪੀ ਸਿਉ
ਤਨੁ ਗਡਿਆ ਥੁਕਾ ਪਈਆ ਤਿਤੁ। ਜਿਤੁ ਮੁਖਿ ਨਾਮੁ ਨ ਉਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ
ਤਿਤੁ ਮੁਖਿ ਥੁਕਾ ਪਾਇ॥ (ਪੰਨਾ 473)
ਅਰਥ: ਸਭ ਤੋਂ ਪਹਿਲਾਂ (ਸੁੱਚਮ ਦਾ ਭਰਮੀ ਬ੍ਰਾਹਮਣ ਰੂਪੀ ਮੌਜੂਦਾ
ਡੇਰੇਦਾਰ ਸਾਧ ਜਾਂ ਬਿਬੇਕੀਆ ਨਹਾ ਧੋ ਕੇ ਤੇ) ਸੁੱਚਾ ਹੋ ਕੇ ਸੁੱਚੇ ਚੌਂਕੇ (ਰਸੋਈ) ਵਿੱਚ ਆ
ਬੈਠਦਾ ਹੈ, ਉਸਦੇ ਅੱਗੇ ਉਹ ਭੋਜਨ ਰੱਖਿਆ ਜਾਂਦਾ ਹੈ, ਜਿਸਨੂੰ ਅਜੇ ਕਿਸੇ ਹੋਰ ਨੇ ਭਿਟਿਆ (ਜੂਠਾ)
ਨਹੀਂ ਹੁੰਦਾ। (ਬ੍ਰਾਹਮਣੀ ਸੁੱਚਮ ਦਾ ਭਰਮ ਪਾਲਣ ਵਾਲਾ ਸਿੱਖ ਬਾਣੇ ਵਿਚਲਾ ਬਿਬੇਕੀਆ ਜਾਂ ਡੇਰੇਦਾਰ
ਸਾਧ) ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ ਤੇ ਖਾ ਕੇ ਸਲੋਕ (ਪਾਠ ਜਾਂ ਅਰਦਾਸ) ਪੜ੍ਹਨ
ਲੱਗ ਪੈਂਦਾ ਹੈ। (ਪ੍ਰਭੂ ਨੂੰ ਉਂਜ ਭਾਵੇਂ ਕਦੇ ਯਾਦ ਕੀਤਾ ਨਾ ਹੋਵੇ ਅਤੇ ਝੂਠ, ਧੋਖਾ,
ਵਿਸ਼ਵਾਸ਼ਘਾਤ, ਫਰੇਬ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਵੇ, ਈਰਖਾਲੂ, ਝਗੜਾਲੂ ਹੋਵੇ, ਅੱਜਕੱਲ੍ਹ
ਸਿੱਖ ਬਾਣੇ ਵਿੱਚ ਵਿਚਰਦੇ ਡੇਰੇਦਾਰ ਸਾਧ ਵੀ ਜਦ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਜਾਂਦੇ ਹਨ ਤਾਂ
ਘਰਦਿਆਂ ਤੇ ਪ੍ਰਭਾਵ ਪਾਉਣ ਲਈ ਨਿਰੋਲ ਵਿਖਾਵੇ ਵਾਸਤੇ ਕਈ ਤਰ੍ਹਾਂ ਦੇ ਕਰਮਕਾਂਡ ਕਰਦੇ ਹਨ, ਕਈ
ਕਹਿਣਗੇ ਕਿ ਪ੍ਰਸ਼ਾਦਾ ਬਣਾਉਣ ਵਾਲੀਆਂ ਬੀਬੀਆਂ ਨੇ ਮੇਕਅੱਪ ਨਾ ਕੀਤਾ ਹੋਵੇ, ਗਹਿਣੇ ਨਾ ਪਾਏ ਹੋਣ,
ਕਈ ਭਰਮੀ ਗੈਰ-ਅੰਮ੍ਰਿਤਧਾਰੀਆਂ ਦੇ ਹੱਥ ਦਾ ਬਣਿਆ ਖਾਣਾ ਤੱਕ ਨਹੀਂ ਖਾਂਦੇ, ਪਰ ਉਨ੍ਹਾਂ ਗਹਿਣਿਆਂ
ਵਾਲੀਆਂ, ਮੇਕਅੱਪ ਕਰਨ ਵਾਲੀਆਂ ਜਾਂ ਗੈਰ-ਅੰਮ੍ਰਿਤਧਾਰੀਆਂ ਕੋਲੋਂ ਜਦੋਂ ਡਾਲਰ ਮਿਲਣ ਤਾਂ ਇਹ
ਪਾਖੰਡੀ ਡੇਰੇਦਾਰ ਨਾਂਹ ਨਹੀਂ ਕਰਦੇ, ਉਨ੍ਹਾਂ ਤੋਂ ਪੈਰੀਂ ਹੱਥ ਲਗਵਾ ਕੇ ਆਪਣੇ ਆਪ ਨੂੰ ਗੁਰੂ
ਬਰਾਬਰ ਸਮਝਦੇ ਹਨ, ਪਰ ਉਨ੍ਹਾਂ ਦੇ ਹੱਥ ਦਾ ਪ੍ਰਸ਼ਾਦਾ ਖਾਣ ਨਾਲ ਭਿੱਟ ਚੜ੍ਹਨ ਦਾ ਪਾਖੰਡ ਕਰਨਗੇ)।
ਪਰ ਗੁਰੂ ਸਾਹਿਬ ਅਜਿਹੇ ਪਾਖੰਡੀਆਂ ਤੇ ਚੋਟ ਕਰਦੇ ਹੋਏ ਕਹਿੰਦੇ ਹਨ ਕਿ (ਇਸ ਪਵਿੱਤਰ ਭੋਜਨ ਨੂੰ)
ਗੰਦੇ ਥਾਂ (ਭਾਵ ਪੇਟ ਵਿੱਚ) ਪਾ ਲੈਂਦੇ ਹਨ। (ਉਸ ਪਵਿੱਤਰ ਭੋਜਨ ਨੂੰ) ਗੰਦੇ ਥਾਂ ਸੁੱਟਣ ਦਾ ਦੋਸ਼
ਕਿਸ ਤੇ ਆਇਆ? ਅੰਨ, ਪਾਣੀ, ਅੱਗ ਤੇ ਲੂਣ-ਚਾਰੇ ਹੀ ਦੇਵਤਾ ਹਨ (ਭਾਵ ਪਵਿੱਤਰ ਹਨ), ਪੰਜਵਾਂ ਘਿਉ
ਵੀ ਪਵਿੱਤਰ ਹੈ, ਜੋ ਇਨ੍ਹਾਂ ਵਿੱਚ ਪਾਈਦਾ ਹੈ। ਤਾਂ (ਭਾਵ, ਪੰਜਾਂ ਨੂੰ ਰਲਾਇਆਂ) ਬੜਾ ਪਵਿੱਤਰ
ਭੋਜਨ ਤਿਆਰ ਹੁੰਦਾ ਹੈ। ਪਰ ਦੇਵਤਿਆਂ ਦੇ ਇਸ ਸਰੀਰ (ਭਾਵ, ਇਸ ਪਵਿੱਤਰ ਭੋਜਨ ਨੂੰ) ਪਾਪੀ ਮਨੁੱਖ
ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਪਵਿੱਤਰ ਤੋਂ ਪਵਿੱਤਰ
ਭੋਜਨ ਮਨੁੱਖ ਦੇ ਮੂੰਹ ਵਿੱਚ ਪੈਣ ਸਾਰ ਹੀ ਏਨਾ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਫਿਰ ਉਹੀ
ਭੋਜਨ ਭਾਵੇਂ ਮੂੰਹ ਰਸਤੇ ਅਤੇ ਭਾਵੇਂ ਗੁੱਦਾ ਦੇ ਰਸਤੇ ਬਾਹਰ ਆ ਪਏ, ਸਾਰੇ ਲੋਕ ਉਸਤੋਂ ਨੱਕ ਵੱਟਦੇ
ਹਨ)। ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦਾ (ਭਾਵ
ਹੁਕਮ ਨੂੰ ਨਹੀਂ ਸਮਝਦਾ) ਅਤੇ ਪ੍ਰਭੂ ਦੀ ਯਾਦ ਭੁਲਾ ਕੇ (ਨਹਾ ਧੋ ਕੇ ਕੀਤੀ ਬਾਹਰੀ ਸੁੱਚ ਨਾਲ ਹੀ
ਆਪਣੇ ਆਪ ਨੂੰ ਪਵਿੱਤਰ ਮੰਨ ਕੇ) ਸੁਆਦਲੇ ਭੋਜਨ ਖਾਂਦਾ ਹੈ, ਉਸ ਮੂੰਹ ਉੱਤੇ ਵੀ ਫਿਟਕਾਰਾਂ
ਪੈਂਦੀਆਂ ਹਨ।
ਸੁਇਨੇ ਕਾ ਚਉਕਾ ਕੰਚਨ ਕੁਆਰ॥ ਰੂਪੇ ਕੀਆ ਕਾਰਾ ਬਹੁਤੁ ਬਿਸਥਾਰੁ॥ ਗੰਗਾ ਕਾ
ਉਦਕੁ ਕਰੰਤੇ ਕੀ ਆਗਿ॥ ਗਰੁੜਾ ਖਾਣਾ ਦੁਧ ਸਿਉ ਗਾਡਿ॥ ਰੇ ਮਨ ਲੇਖੈ ਕਬਹੂ ਨ ਪਾਇ॥ ਜਾਸਿ ਨ ਭੀਜੈ
ਸਾਚ ਨਾਇ॥ ਰਹਾਉ॥ (ਪੰਨਾ 1168)
ਅਰਥ: (ਜੇ ਕੋਈ ਮਨੁੱਖ) ਸੋਨੇ ਦਾ ਚਉਕਾ (ਤਿਆਰ ਕਰਕੇ) ਸੋਨੇ ਦੇ ਹੀ
ਉਸ ਉੱਪਰ ਭਾਂਡੇ (ਗੁਰੂ ਸਾਹਿਬ ਨੇ ਤਾਂ ਸੋਨੇ ਦੇ ਭਾਂਡਿਆਂ ਨੂੰ ਵੀ ਪਾਖੰਡ ਕਿਹਾ ਹੈ, ਪਰ ਕਈ ਜਥੇ
ਲੋਹੇ ਦੇ ਭਾਂਡਿਆਂ ਦਾ ਬੜਾ ਪਾਖੰਡ ਕਰਦੇ ਹਨ) ਵਰਤੇ (ਚਉਕੇ ਨੂੰ ਸੁੱਚਾ ਰੱਖਣ ਲਈ ਉਸਦੇ ਦੁਆਲੇ)
ਚਾਂਦੀ ਦੀਆਂ ਲਕੀਰਾਂ ਪਾਏ (ਤੇ ਸੁੱਚ ਵਾਸਤੇ) ਇਹੋ ਜਿਹੇ ਹੋਰ ਕਈ ਕੰਮਾਂ ਦਾ ਖਿਲਾਰਾ ਭੋਜਨ ਤਿਆਰ
ਕਰਨ ਲਈ ਖਿਲਾਰੇ, ਜੇ ਉਹ ਗੰਗਾ ਦਾ (ਜਾਂ ਕਿਸੇ ਸਰੋਵਰ ਦਾ ਪਵਿੱਤਰ ਕਿਹਾ ਜਾਂਦਾ ਪਾਣੀ) ਜਲ
ਲਿਆਵੇ, ਤੇ ਅਰਣ ਦੀਆਂ ਲੱਕੜਾਂ ਦੀ ਅੱਗ (ਤਿਆਰ ਕਰੇ), ਜੇ ਫਿਰ ਉਹ ਦੁੱਧ ਵਿੱਚ ਰਲਾ ਕੇ ਰਿੱਝੇ
ਹੋਏ ਚੌਲਾਂ (ਖੀਰ) ਦਾ ਭੋਜਨ ਕਰੇ। (ਤਾਂ ਵੀ) ਹੇ ਮਨ! ਅਜਿਹੀ ਸੁੱਚ ਦੇ ਕਈ ਅਡੰਬਰ ਪ੍ਰਵਾਨ
(ਪ੍ਰਭੂ ਦਰ ਤੇ) ਨਹੀਂ ਹੁੰਦੇ। ਜਦੋਂ ਤੱਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿੱਚ ਨਹੀਂ ਭਿੱਜਦਾ
(ਪ੍ਰੀਤ ਨਹੀਂ ਪਾਉਂਦਾ), ਉਸਦਾ ਕੋਈ ਵੀ ਬਾਹਰੀ ਦਿਖਾਵੇ ਵਾਲਾ) ਉਦਮ ਪ੍ਰਭੂ ਨੂੰ ਪਸੰਦ ਨਹੀਂ।
ਗੁਰਬਾਣੀ ਦੇ ਉੱਪਰ ਦੱਸੇ ਫੁਰਮਾਨਾਂ ਤੋਂ ਜਰਾ ਜਿੰਨਾ ਵੀ ਸ਼ੱਕ ਨਹੀਂ
ਰਹਿੰਦਾ ਕਿ ਕਿਸੇ ਬਾਹਰੀ ਦਿਖਾਵੇ, ਬਾਹਰੀ ਭੇਖ, ਬਾਹਰੀ ਸੁੱਚਮ-ਜੂਠ ਆਦਿ ਦੇ ਫੋਕਟ ਕਰਮਾਂ ਦੀ
ਗੁਰਮਤਿ ਵਿੱਚ ਕੋਈ ਜਗ੍ਹਾ ਹੈ। ਬ੍ਰਾਹਮਣ ਪੁਜਾਰੀ ਵਾਂਗ ਲੋਕਾਂ ਤੇ ਪ੍ਰਭਾਵ ਪਾ ਕੇ ਲੁੱਟਣ ਵਾਲੇ
ਡੇਰੇਦਾਰ ਸਾਧਾਂ ਵਲੋਂ ਅਨੇਕਾਂ ਗੁਰਮਤਿ ਵਿਰੋਧੀ ਪਾਖੰਡ ਸਿੱਖੀ ਵਿੱਚ ਵਾੜੇ ਜਾ ਰਹੇ ਹਨ। ਗੁਰਮਤਿ
ਵਿੱਚ ਬਿਬੇਕ ਧਾਰਨ ਕਰਨ ਦਾ ਮਤਲਬ ਗੁਰੂ ਦੇ ਸੱਚੇ ਗਿਆਨ ਨੂੰ ਅਪਨਾ ਕੇ ਜੀਵਨ ਜੀਉਣਾ ਹੁੰਦਾ ਹੈ।
ਪਰ ਅੱਜਕਲ ਫੋਕੇ ਕਰਮਕਾਂਡਾਂ ਤੇ ਦਿਖਾਵੇ ਦੀ ਸੁੱਚ-ਜੂਠ ਦਾ ਭਰਮ ਪਾਲਣ ਵਾਲਿਆਂ ਨੂੰ ਬਿਬੇਕੀ ਕਿਹਾ
ਜਾ ਰਿਹਾ ਹੈ, ਜੋ ਕਿ ਗੁਰਮਤਿ ਦੇ ਅਨੁਕੂਲ ਨਹੀਂ। ਹੁਣ ਤੱਕ ਅਸੀਂ ਗੁਰਬਾਣੀ ਦੇ ਅਨੇਕਾਂ ਫੁਰਮਾਨਾਂ
ਰਾਹੀਂ ਇਹ ਸਮਝਿਆ ਹੈ ਕਿ ਕਿਸੇ ਬਾਹਰੀ ਭੇਖ, ਦਿਖਾਵੇ, ਬਾਹਰੀ ਸੁੱਚ-ਜੂਠ ਆਦਿ ਨੂੰ ਗੁਰਮਤਿ ਨੇ
ਫੋਕਟ ਕਰਮ ਮੰਨਿਆ ਹੈ। ਆਪਣੇ ਵੱਖਰੇ ਡੇਰੇ ਬਣਾ ਕੇ, ਉਨ੍ਹਾਂ ਵਿੱਚ ਆਪਣੀ ਵੱਖਰੀ-ਵੱਖਰੀ ਮਰਿਯਾਦਾ
(ਪੰਥਕ ਮਰਿਯਾਦਾ ਤੋਂ ਭਿੰਨ) ਲਾਗੂ ਕਰਕੇ ਆਪਣੇ ਆਪ ਨੂੰ ਗੁਰੂ ਹੋਣ ਦਾ ਭਰਮ ਪਾਲ੍ਹ ਰਹੇ ਡੇਰੇਦਾਰ
ਸਾਧ ਆਪਣੇ ਆਪ ਨੂੰ ਬੜੇ ਸੱਚੇ-ਸੁੱਚੇ ਤੇ ਸੰਜਮੀ ਦਰਸਾਉਣ ਲਈ ਕਈ ਤਰ੍ਹਾਂ ਦੇ ਬਾਹਰੀ ਭੇਖ ਕਰਨ ਦੇ
ਨਾਲ-ਨਾਲ ਸੁੱਚ-ਜੂਠ ਦਾ ਬੜਾ ਦਿਖਾਵਾ ਕਰਦੇ ਹਨ। ਪਰ ਗੁਰਮਤਿ ਵਿੱਚ ਅਜਿਹੇ ਭੇਖੀਆਂ ਨੂੰ ਬਨਾਰਸ ਦੇ
ਠੱਗ ਕਿਹਾ ਹੈ। ਸਾਨੂੰ ਅਜਿਹੇ ਠੱਗਾਂ ਤੋਂ ਬਚ ਕੇ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
ਸ਼ਰਨੀ ਆਉਣ ਤੋਂ ਭਾਵ ਹੈ, ਆਪਣੀ ਮੱਤ ਤਿਆਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ
ਪੜ੍ਹਨਾ, ਸੁਣਨਾ, ਵਿਚਾਰਨਾ ਤੇ ਉਸ ਅਨੁਸਾਰ ਆਪਣਾ ਜੀਵਨ ਜੀਉਣਾ ਹੈ। ਆਉ ਹੁਣ ਵਿਚਾਰੀਏ ਕਿ ਸੱਚਾ
ਸਤਿਗੁਰੂ ਕਿਸ ਨੂੰ 'ਸੁੱਚਾ' ਆਖ ਰਿਹਾ ਹੈ:
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ
ਵਸਿਆ ਸੋਇ॥ (ਪੰਨਾ 472)
ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ॥ ਭੈ ਸਚਿ ਰਾਤੀ ਦੇਹੁਰੀ ਜਿਹਵਾ
ਸਚੁ ਸੁਆਉ॥ ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ॥ (ਪੰ: 19)
ਉਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ॥ ਜਨ ਨਾਨਕੁ
ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ॥ (ਪੰ: 961)
ਪਵਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ॥ ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ
ਜਿਨੀ ਧਿਆਇਆ॥ (ਪੰਨਾ 1059)
ਅਰਥ: ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ (ਪ੍ਰਭੂ ਦਾ ਨਾਮ) ਜਪਦੇ
ਹਨ, ਉਹ (ਆਤਮਿਕ ਜੀਵਨ ਦੇਣ ਵਾਲਾ) ਨਾਮ-ਅੰਮ੍ਰਿਤ ਹਾਸਿਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ
ਹਨ। (ਤਾਂ ਤੇ) ਪ੍ਰਾਣੀ! ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪੇ। ਭੈੜੇ ਆਚਰਨ ਵਾਲੇ ਬੰਦੇ ਵੀ ਨਾਮ ਜਪ
ਕੇ (ਹੁਕਮ ਸਮਝ ਕੇ) ਚੰਗੇ ਬਣ ਗਏ ਹਨ।
ਇਸ ਤਰ੍ਹਾਂ ਦੇ ਹੋਰ ਅਨੇਕਾਂ ਗੁਰ-ਫੁਰਮਾਨ ਦਿੱਤੇ ਜਾ ਸਕਦੇ ਹਨ ਜਿਨ੍ਹਾਂ
ਤੋਂ ਸਪੱਸ਼ਟ ਹੈ ਕਿ ਜਿਨ੍ਹਾਂ ਅਰਥਾਂ ਵਾਲੀ ਸੁੱਚਮ-ਜੂਠ ਦਾ ਭਰਮ ਡੇਰੇਦਾਰਾਂ ਤੇ ਬਿਬੇਕੀਆਂ ਵਲੋਂ
ਪਾਇਆ ਜਾ ਰਿਹਾ ਹੈ, ਉਨ੍ਹਾਂ ਅਰਥਾਂ ਵਾਲੀ 'ਸੁੱਚ' ਅਤੇ 'ਜੂਠ' ਨੂੰ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਕੋਈ ਥਾਂ ਨਹੀਂ ਹੈ। ਹਿਰਦੇ ਦੀ ਸੁੱਚ (ਹਿਰਦੇ ਨੂੰ ਵਿਕਾਰਾਂ ਤੋਂ ਸੁੱਚਾ
ਰੱਖਣਾ) ਹੀ ਸੱਚੇ ਸਤਿਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਹੈ। ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ
ਪ੍ਰੋਹਤਵਾਦੀ ਤਰਜ ਦੀ ਸੁੱਚ-ਜੂਠ ਦਾ ਜੋ ਪਾਖੰਡ ਕੀਤਾ ਜਾ ਰਿਹਾ ਹੈ, ਉਹ ਦੁਨੀਆਂ ਦੇ ਕਿਸੇ ਹੋਰ
ਧਰਮ, ਕੌਮ ਜਾਂ ਫਿਰਕੇ ਵਿੱਚ ਪ੍ਰਚਲਤ ਨਹੀਂ। ਅੰਗਰੇਜ਼ੀ, ਫਾਰਸੀ, ਅਰਬੀ ਆਦਿ ਕਿਸੇ ਜ਼ੁਬਾਨ ਵਿੱਚ
ਅਜਿਹੀ ਸੁੱਚ-ਜੂਠ ਦਾ ਸਮਅਰਥੀ ਕੋਈ ਸ਼ਬਦ ਨਹੀਂ ਮਿਲਦਾ। ਤਕਰੀਬਨ ਸਾਰੀ ਦੁਨੀਆਂ ਵਿੱਚ ਫੈਲੇ ਹੋਏ
ਇਸਾਈ ਤੇ ਇਸਲਾਮ ਮੱਤਾਂ ਵਾਲੇ ਲੋਕ ਵੀ (ਸਾਫ ਤੇ ਗੰਦਾ
'Clean and Dirty'
ਤੋਂ ਛੁੱਟ) ਅਜਿਹੇ ਅਰਥਾਂ ਵਾਲੀ ਸੁੱਚਮ ਅਤੇ ਜੂਠ ਨੂੰ ਨਹੀਂ ਜਾਣਦੇ। ਇਸ ਬ੍ਰਾਹਮਣਵਾਦੀ ਤਰਜ ਦੀ
ਸੁੱਚ-ਜੂਠ, ਛੂਤ-ਛਾਤ ਨੂੰ ਖਤਮ ਕਰਨ ਲਈ ਹੀ ਗੁਰੂ ਸਾਹਿਬਾਨ ਨੇ ਸਾਂਝੇ ਲੰਗਰ, ਸਾਂਝੇ ਸਰੋਵਰ,
ਸਾਂਝੀਆਂ ਬੌਲੀਆਂ, ਸਾਂਝੇ ਖੂਹ ਅਤੇ ਫਿਰ ਇੱਕੋ ਬਾਟੇ ਵਿੱਚ ਖਾਲਸਿਆਂ ਨੂੰ ਪਾਹੁਲ ਛਕਾਈ ਸੀ। ਪਰ
ਕਿਤਨੀ ਬਦਕਿਸਮਤੀ ਹੈ ਕਿ ਸਿੱਖਾਂ ਵਿੱਚ ਸੁੱਚ-ਜੂਠ ਦਾ ਭਰਮ ਤਕੜਾਈ ਨਾਲ ਪਾਲਣ ਵਾਲਾ ਇੱਕ ਅਜਿਹਾ
ਵਰਗ ਪੈਦਾ ਹੋ ਚੁੱਕਾ ਹੈ, ਜੋ ਆਪਣੇ ਜਥੇ ਦੇ ਕਿਸੇ ਸਾਥੀ ਤੋਂ ਛੁੱਟ ਕਿਸੇ ਦੂਸਰੇ ਅੰਮ੍ਰਿਤਧਾਰੀ
ਦਾ ਤਿਆਰ ਕੀਤਾ ਲੰਗਰ ਛਕਣ ਲਈ ਵੀ ਤਿਆਰ ਨਹੀਂ। ਇਥੋਂ ਤੱਕ ਕਿ ਕਈ ਤਾਂ ਗੁਰਦੁਆਰੇ ਵਿਚੋਂ ਪ੍ਰਸ਼ਾਦ
ਤੱਕ ਨਹੀਂ ਛਕਦੇ ਕਿ ਹੋ ਸਕਦਾ ਕਿਸੇ ਮੋਨੇ ਜਾਂ ਬੇ-ਅੰਮ੍ਰਿਤੀਏ ਨੇ ਕੜਾਹ ਪ੍ਰਸ਼ਾਦ ਬਣਾਇਆ ਹੋਵੇ।
ਕਿਤਨੀ ਹੈਰਾਨੀ ਦੀ ਗੱਲ ਹੈ ਕਿ ਦੁੱਧ ਮਾਸ ਦੇ ਬਣੇ ਪਸ਼ੂਆਂ ਦੇ ਲਹੂ-ਮਾਸ ਤੋਂ ਪੈਦਾ ਹੋ ਕੇ ਮਾਸ ਦੇ
ਥਣਾਂ ਵਿੱਚੋਂ, ਮਾਸ ਦੇ ਹੱਥਾਂ ਨਾਲ ਚੋ ਕੇ ਤਾਂ ਦੁੱਧ ਜੂਠਾ ਨਹੀਂ ਹੁੰਦਾ, ਪਰ ਜਦੋਂ ਉਹੀ ਦੁੱਧ
ਕਿਸੇ ਭਾਂਡੇ ਵਿੱਚ ਪਾ ਦਿੱਤਾ ਜਾਂਦਾ ਹੈ, ਉਸ ਨੂੰ ਕਿਸੇ ਮਨੁੱਖ ਦੇ ਹੱਥ ਲੱਗਣ ਨਾਲ ਜੂਠਾ ਕਿਹਾ
ਜਾਂਦਾ ਹੈ। ਆਉ, ਹੁਣ ਵਿਚਾਰੀਏ ਕਿ ਗੁਰੂ ਸਾਹਿਬ ਕਿਸ 'ਜੂਠ' ਦੀ ਗੱਲ ਕਰ ਰਹੇ ਹਨ।
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ॥ ਮੁਖਿ ਜੂਠੈ ਝੂਠੁ ਬੋਲਣਾ ਕਿਉ
ਕਰਿ ਸੂਚਾ ਹੋਇ॥ ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ॥ (ਪੰਨਾ 55)
ਅਰਥ: ਜੇ ਜੀਵ ਦਾ ਮਨ (ਵਿਕਾਰਾਂ ਦੀ ਛੋਹ ਨਾਲ) ਜੂਠਾ ਹੋ ਚੁੱਕਾ ਹੋਵੇ
ਤਾਂ ਉਸਦੇ ਸਰੀਰ ਵਿੱਚ ਵੀ ਜੂਠ ਹੀ ਜੂਠ ਹੈ (ਸਾਰੇ ਗਿਆਨ-ਇੰਦਰੇ ਵਿਕਾਰਾਂ ਵੱਲ ਹੀ ਦੌੜਦੇ ਹਨ)
ਉਸਦੀ ਜੀਭ (ਖਾਣ ਦੇ ਚਸਕਿਆਂ ਨਾਲ) ਜੂਠੀ ਹੋਈ ਰਹਿੰਦੀ ਹੈ, ਝੂਠੇ ਮੂੰਹ ਨਾਲ ਝੂਠ ਬੋਲਣ ਦਾ ਹੀ
ਸੁਭਾਉ ਬਣ ਜਾਂਦਾ ਹੈ। ਅਜਿਹਾ ਜੀਵ (ਕਿਸੇ ਬਾਹਰਲੇ ਸੁੱਚ-ਕਰਮ ਨਾਲ ਅੰਦਰੋਂ) ਸੁੱਚਾ ਕਦੇ ਵੀ ਨਹੀਂ
ਹੋ ਸਕਦਾ। ਗੁਰੂ ਦੇ ਸ਼ਬਦ-ਜਲ ਤੋਂ ਬਿਨਾਂ ਮਨ ਮਾਂਜਿਆ ਨਹੀਂ ਜਾ ਸਕਦਾ ਤੇ ਇਹ ਸੱਚ ਪ੍ਰਭੂ ਤੋਂ ਹੀ
ਮਿਲਦਾ ਹੈ।
ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ॥ ਜੂਠਿ ਲਹੈ ਜੀਉ ਮਾਜੀਐ ਮੋਖ
ਪਇਆਣਾ ਹੋਇ॥ (ਪੰਨਾ 489)
ਅਰਥ: ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ
ਕੋਈ ਮਨੁੱਖ ਆਪਣੇ ਮਨ ਨੂੰ (ਹੁਕਮ ਵਿੱਚ ਰਹਿਣ ਰੂਪੀ ਸਿਮਰਨ ਨਾਲ) ਧੋਵੇ ਤਾਂ ਉਸਦੇ ਵਿਕਾਰਾਂ ਦੀ
ਮੈਲ ਲਹਿ ਜਾਂਦੀ ਹੈ, ਉਸਦੀ ਜਿੰਦ ਸ਼ੁੱਧ-ਪਵਿੱਤਰ ਹੋ ਜਾਂਦੀ ਹੈ, ਉਸਦਾ ਜੀਵਨ-ਸਫਰ ਵਿਕਾਰਾਂ ਤੋਂ
ਅਜ਼ਾਦ ਹੋ ਜਾਂਦਾ ਹੈ।
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ॥ ਆਵਹਿ ਜੂਠੇ ਜਾਹਿ ਭੀ
ਜੂਠੇ ਜੂਠੇ ਮਰਹਿ ਅਭਾਗੇ॥ ਕਹੁ ਪੰਡਿਤ ਸੂਚਾ ਕਵਨੁ ਠਾਉ॥ ਜਹਾਂ ਬੈਸਿ ਹਉ ਭੋਜਨੁ ਖਾਉ॥ ਰਹਾਉ॥
ਜਿਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ
ਲੂਠੇ। ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ
ਖਾਇਆ॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ॥ ਕਹਿ ਕਬੀਰ ਸੇਈ ਨਰ ਸੂਚੇ ਸਾਚੀ ਪਰੀ ਬਿਚਾਰਾ॥
(ਪੰਨਾ 1195)
ਅਰਥ: ਹੇ ਪੰਡਿਤ! (ਅੱਜਕਲ੍ਹ ਦੇ ਡੇਰੇਦਾਰ ਸਾਧ ਜਾਂ ਬਿਬੇਕੀਏ ਜਾਂ
ਸਰਬ ਲੋਹੀਏ) ਦੱਸ ਧਰਤੀ ਤੇ ਉਹ ਕਿਹੜਾ ਥਾਂ ਹੈ ਜੋ ਸੁੱਚਾ ਹੈ, ਜਿਥੇ ਬੈਠ ਕੇ ਮੈਂ ਰੋਟੀ ਖਾ ਸਕਾਂ
(ਤਾਂ ਜੋ ਪੂਰੀ ਸੁੱਚ ਰਹਿ ਸਕੇ)। ਰਹਾਉ॥ ਮਾਂ ਵੀ ਅਪਵਿੱਤਰ (ਜੂਠੀ), ਪਿਉ ਅਪਵਿੱਤਰ (ਜੂਠਾ),
ਇਨ੍ਹਾਂ ਦੇ ਫ਼ਲ ਭਾਵ, ਇਨ੍ਹਾਂ ਤੋਂ ਜੰਮੇ ਬਾਲ-ਬੱਚੇ ਵੀ ਅਪਵਿੱਤਰ (ਭਾਵ ਜਗਤ ਵਿੱਚ ਜੋ ਕੋਈ ਵੀ
ਜੰਮਦਾ ਹੈ, ਅਪਵਿੱਤਰ ਹੈ, ਜੋ ਮਰਦੇ ਹਨ ਉਹ ਵੀ ਅਪਵਿੱਤਰ ਹਨ।) ਅਭਾਗੇ ਅਥਵਾ ਨਿਕਰਮਣ ਜੀਵ
ਅਪਵਿੱਤਰ ਹੀ ਮਰ ਜਾਂਦੇ ਹਨ (ਭਾਵ ਜੋ ਮਨੁੱਖ ਆਪਣੇ ਹਿਰਦੇ ਨੂੰ ਨਾਮ ਜਲ ਨਾਲ ਵਿਕਾਰਾਂ ਤੋਂ ਨਹੀਂ
ਧੋਂਦੇ, ਉਹ ਅਪਵਿੱਤਰ (ਜੂਠੇ) ਹੀ ਮਰ ਜਾਂਦੇ ਹਨ)। (ਨਾਮ ਤੋਂ ਖੁੰਝੀ ਮਨੁੱਖ ਦੀ) ਜੀਭ ਝੂਠ ਬੋਲਣ
ਕਰਕੇ ਮੈਲੀ (ਜੂਠੀ), ਬਚਨ ਵੀ ਕੌੜੇ (ਜੂਠੇ), ਕੰਨ ਵੀ ਜੂਠੇ (ਨਿੰਦਿਆ ਸੁਣਨ ਨਾਲ), ਅੱਖਾਂ ਵੀ
ਜੂਠੀਆਂ (ਜੋ ਬੁਰਾ ਦੇਖਦੀਆਂ ਹਨ) ਭਾਵ ਸਾਰੇ ਸਰੀਰ ਦੇ ਅੰਗ ਹੀ ਵਿਕਾਰਾਂ ਵਿੱਚ ਫਸੇ ਹੋਏ ਜੂਠੇ
ਹਨ। (ਇਨ੍ਹਾਂ ਤੋਂ ਵੀ ਵਧੀਕ) ਕਾਮ-ਚੇਸ਼ਟਾ (ਐਸੀ ਹੈ ਜਿਸ) ਦੀ ਮੈਲ ਲਹਿੰਦੀ ਹੀ ਨਹੀਂ। ਹੇ ਬ੍ਰਹਮ
ਅਗਨ! (ਬ੍ਰਾਹਮਣਪੁਣੇ, ਬਿਬੇਕੀਪੁਣੇ) ਦੇ ਮਾਣ ਦੀ ਅੱਗ ਦੇ ਸੜੇ ਹੋਏ! (ਦੱਸ ਫਿਰ ਸੁੱਚੀ ਕਿਹੜੀ ਸ਼ੈ
ਹੋਈ?) ਅੱਗ ਜੂਠੀ (ਕਿਉਂਕਿ ਲੱਕੜੀਆਂ ਵਿੱਚ ਕਈ ਤਰ੍ਹਾਂ ਦੇ ਕੀੜੇ-ਮਕੌੜੇ ਹੁੰਦੇ ਹਨ), ਪਾਣੀ ਜੂਠਾ
(ਕਿਉਂਕਿ ਵਿੱਚ ਕਈ ਤਰ੍ਹਾਂ ਦੇ ਜੀਅ-ਜੰਤ ਵਸਦੇ ਹਨ, ਜੋ ਪਾਣੀ ਵਿੱਚ ਹੀ ਮਲ-ਮੂਤਰ ਕਰਦੇ ਹਨ),
ਪਕਾਉਣ ਵਾਲੀ ਜੂਠੀ (ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਔਰਤ ਜੂਠੀ ਹੈ), ਕੜਛੀ ਜੂਠੀ ਜਿਸ ਨਾਲ (ਭਾਜੀ
ਆਦਿਕ) ਵਰਤਾਉਂਦਾ ਹੈਂ, ਫਿਰ ਉਹ ਪ੍ਰਾਣੀ ਵੀ ਜੂਠਾ ਹੋਇਆ, ਜੋ ਇਹ ਬੈਠ ਕੇ ਖਾਂਦਾ ਹੈ। ਗੋਹਾ
ਜੂਠਾ, ਚੌਕਾ ਜੂਠਾ, ਜੂਠੀਆਂ ਹੀ ਉਸਦੇ ਦੁਆਲੇ ਪਾਈਆਂ ਲਕੀਰਾਂ। ਸਿਰਫ ਉਹੀ ਮਨੁੱਖ ਸੁੱਚੇ ਹਨ,
ਪਵਿੱਤਰ ਹਨ, ਬਿਬੇਕੀ ਹਨ, ਗਿਆਨੀ ਹਨ, ਜਿਨ੍ਹਾਂ ਨੂੰ ਪ੍ਰਭੂ ਦੇ ਹੁਕਮ ਦੀ ਸੂਝ ਆ ਗਈ, ਜਿਨ੍ਹਾਂ
ਨੇ ਪ੍ਰਭੂ ਨੂੰ ਹਿਰਦੇ ਵਿੱਚ ਵੀ ਤੇ ਸਾਰੀ ਸ੍ਰਿਸ਼ਟੀ ਵਿੱਚ ਵੀ ਪਹਿਚਾਣ ਲਿਆ।
ਗੁਰੂ ਸਾਹਿਬ ਇੱਕ ਹੋਰ ਸ਼ਬਦ ਵਿੱਚ ਸਮਝਾਉਂਦੇ ਹਨ ਕਿ ਹੇ ਭਾਈ, ਰਾਗਾਂ ਦੇ
ਗਾਉਣ, ਧਰਮ ਪੁਸਤਕਾਂ ਪੜ੍ਹਨ, ਮੱਸਿਆ-ਸੰਗਰਾਂਦ ਨੁੰ ਪੁੰਨ-ਦਾਨ ਕੀਤਿਆਂ, ਵਰਤ ਰੱਖਣ, ਤੀਰਥਾਂ,
ਸਰੋਵਰਾਂ ਵਿੱਚ ਇਸ਼ਨਾਨ ਕਰਨ, ਵੱਖ-ਵੱਖ ਤੀਰਥਾਂ ਦਾ ਭਰਮਣ ਕਰਨ ਆਦਿਕ ਕਰਮਾਂ ਨਾਲ ਮਨ ਤੋਂ ਵਿਕਾਰਾਂ
ਦੀ ਮੈਲ ਨਹੀਂ ਲੱਥ ਸਕਦੀ। ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਹੀ ਮਨ ਦੀ
ਮੈਲ ਜਾ ਸਕਦੀ ਹੈ। ਗੁਰ ਫੁਰਮਾਨ:
ਜੂਠਿ ਨ ਰਾਗੀ ਜੂਠਿ ਨ ਵੇਦੀ॥ ਜੂਠਿ ਨ ਚੰਦ ਸੂਰਜ ਕੀ ਭੇਦੀ॥ ਜੂਠਿ ਨ ਅੰਨੀ
ਜੂਠਿ ਨ ਨਾਈ॥ ਜੂਠਿ ਨ ਮੀਹੁ ਵਰ੍ਹਿਐ ਸਭ ਥਾਈ॥ ਜੂਠਿ ਨ ਧਰਤੀ ਜੂਠਿ ਨ ਪਾਣੀ॥ ਜੂਠਿ ਨ ਪਉਣੈ ਮਾਹਿ
ਸਮਾਣੀ॥ ਨਾਨਕ ਨਿਗੁਰਿਆ ਗੁਣੁ ਨਾਹੀ ਕੋਇ॥ ਮੁਹਿ ਫੇਰਿਐ ਮੁਹੁ ਜੂਠਾ ਹੋਇ॥ (ਪੰ 1240)
ਕੁਝ ਹੋਰ ਗੁਰ-ਫੁਰਮਾਨ:
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥
(ਪੰਨਾ 88)
ਅੰਤਰਿ ਜੂਠਾ ਕਿਉ ਸੁਚਿ ਹੋਇ॥ ਸਬਦੀ ਧੋਵੈ ਵਿਰਲਾ ਕੋਇ॥ (ਪੰਨਾ 1344)
ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ॥ (ਪੰਨਾ 489)
ਮਨਿ ਮੈਲੇ ਸਭੁ ਕਿਛੁ ਮੈਲਾ, ਤਨਿ ਧੋਤੈ ਮਨੁ ਹਛਾ ਨ ਹੋਇ॥ (ਪੰਨਾ 558)
ਭਰੀਐ ਮਤਿ ਪਾਪਾ ਕੇ ਸੰਗਿ॥ ਓਹ ਧੋਪੈ ਨਾਵੈ ਕੇ ਰੰਗਿ॥ (ਜਪੁਜੀ ਸਾਹਿਬ)
ਇਸ ਤਰ੍ਹਾਂ ਅਸੀਂ ਗੁਰਬਾਣੀ ਦੇ ਫੁਰਮਾਨਾਂ ਰਾਹੀਂ ਇਹ ਗੱਲ ਸਮਝ ਲਈ ਹੈ ਕਿ
ਗੁਰੂ ਸਾਹਿਬ ਬਾਹਰ ਦੀ ਜੂਠ ਜਾਂ ਸੁੱਚਮ ਦੀ ਗੱਲ ਨਹੀਂ ਕਰਦੇ, ਗੁਰੂ ਸਾਹਿਬ ਤਾਂ ਅੰਦਰ ਦੀ ਜੂਠ ਤੇ
ਸੁੱਚ ਦੀ ਗੱਲ ਕਰਦੇ ਹਨ। ਬਾਹਰ ਦੀ ਬ੍ਰਾਹਮਣਵਾਦੀ ਸੁੱਚ-ਜੂਠ ਦਾ ਤਾਂ ਗੁਰੂ ਸਾਹਿਬ ਖੰਡਨ ਕਰਦੇ
ਹਨ, ਪਾਖੰਡ ਦੱਸਦੇ ਹਨ। ਆਪਣੇ ਸਰੀਰ ਦੀ ਸਫਾਈ ਰੱਖਣੀ, ਸਾਫ ਕੱਪੜੇ ਪਹਿਨਣੇ, ਆਪਣੇ ਘਰ,
ਆਲੇ-ਦੁਆਲੇ ਦੀ ਸਫਾਈ ਰੱਖਣੀ ਬੜੀ ਜ਼ਰੂਰੀ ਹੈ। ਪਰ ਸੁੱਚ-ਜੂਠ ਦਾ ਭਰਮ ਪਾ ਕੇ ਆਪਣੀ ਵੱਖਰੀ
ਮਰਿਯਾਦਾ ਬਣਾ ਲੈਣ ਨੂੰ ਗੁਰੂ ਸਾਹਿਬ ਨੇ ਪਸੰਦ ਨਹੀਂ ਕੀਤਾ। ਜਦੋਂ ਮਨ (ਹਿਰਦਾ) ਵਿਕਾਰਾਂ ਦੀ ਮੈਲ
ਨਾਲ ਜੂਠਾ ਹੋ ਜਾਂਦਾ ਹੈ, ਫਿਰ ਉਸਨੂੰ ਕਿਵੇਂ ਨਿਰਮਲ ਕਰਨਾ ਹੈ, ਇਸਦਾ ਤਰੀਕਾ ਵੀ ਗੁਰੂ ਸਾਹਿਬ
ਸਮਝਾਉਂਦੇ ਹਨ, ਆਉ ਇੱਕ ਵਾਰ ਫਿਰ ਗੁਰੂ ਦੇ ਬਚਨਾਂ ਨਾਲ ਜੁੜੀਏ:
ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥ ਨਾਨਕ ਜੇ ਸਿਰਖੁਬੇ
ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ॥ (ਪੰਨਾ 149)
ਅਰਥ: ਸਤਿਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ) ਮਾਨੋ ਸਮੁੰਦਰ ਹੈ, ਉਸਦੀ
ਸਿਖਿਆ ਮਾਨੋ ਸਾਰੀਆਂ ਨਦੀਆਂ ਹਨ, (ਇਸ ਗੁਰੂ-ਸਿਖਿਆ ਵਿੱਚ) ਨਹਾਉਣ ਨਾਲ (ਭਾਵ, ਸੁਰਤਿ ਜੋੜਨ ਨਾਲ)
ਵਡਿਆਈ ਮਿਲਦੀ ਹੈ। ਗੁਰੂ ਸਾਿਹਬ ਫੁਰਮਾਉਂਦੇ ਹਨ ਕਿ ਜੋ ਸਿਰ-ਖੁਥੇ (ਵਹਿਮਾਂ, ਭਰਮਾਂ, ਪਖੰਡਾਂ,
ਕਰਮਕਾਂਡਾਂ, ਵਿਕਾਰਾਂ ਆਦਿ ਵਿੱਚ ਫਸੇ ਮਨੁੱਖ) ਇਸ ਨਾਮ ਅੰਮ੍ਰਿਤ ਰੂਪੀ ਜਲ ਵਿੱਚ ਇਸ਼ਨਾਨ ਨਹੀਂ
ਕਰਦੇ, ਉਹ ਨਿਰੀ ਮੂੰਹ ਕਾਲਖ ਹੀ ਖੱਟਦੇ ਹਨ।
ਇਹ ਮਨੁ ਮੈਲਾ ਇਕੁ ਨ ਧਿਆਏ॥ ਅੰਤਰਿ ਮੈਲੁ ਲਾਗੀ ਬਹੁ ਦੂਜੇ ਭਾਏ॥ ਤਟਿ
ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ॥ (ਪੰਨਾ 116)
ਅਰਥ: (ਜਿਤਨਾ ਚਿਰ ਮਨੁੱਖ ਦਾ ਹੰਕਾਰੀ) ਮਨ (ਵਿਕਾਰਾਂ ਦੀ ਮੈਲ ਨਾਲ)
ਮੈਲਾ (ਜੂਠਾ) ਰਹਿੰਦਾ ਹੈ, ਤਦੋਂ ਤੱਕ ਮਨੁੱਖ ਇੱਕ ਪ੍ਰਭੂ ਨੂੰ ਨਹੀਂ ਸਿਮਰਦਾ। ਮਾਇਆ ਵਿੱਚ ਮੋਹ
ਪਾ ਲੈਣ ਦੇ ਕਾਰਨ ਮਨੁੱਖ ਦੇ ਅੰਦਰ (ਭਾਵ, ਮਨ ਵਿੱਚ ਹੰਕਾਰ ਤੇ ਵਿਕਾਰਾਂ ਦੀ) ਮੈਲ ਲੱਗੀ ਰਹਿੰਦੀ
ਹੈ। (ਅਜਿਹੇ ਜੀਵਨ ਵਾਲਾ ਮਨੁੱਖ ਕਿਸੇ) ਨਦੀ ਦੇ ਕੰਢੇ ਤੇ ਜਾਂਦਾ ਹੈ, ਕਿਸੇ ਤੀਰਥ ਉੱਤੇ ਜਾਂਦਾ
ਹੈ, ਹੋਰ ਹੋਰ ਦੇਸ਼ ਵਿੱਚ ਭੌਂਦਾ ਹੈ (ਪਰ ਇਸ ਤਰ੍ਹਾਂ ਉਹ ਤੀਰਥ ਯਾਤਰਾ ਦੇ ਮਾਣ ਨਾਲ) ਹੋਰ ਵਧੀਕ
ਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੇ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ।
ਕਾਇਆ ਕੁਸੁਧ ਹਉਮੈ ਮਲੁ ਲਾਈ॥ ਜੇ ਸਉ ਧੋਵਹਿ ਤਾ ਮੈਲੁ ਨ ਜਾਈ॥ ਸਬਦਿ ਧੋਪੈ
ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ॥ (ਪੰਨਾ 1045)
ਅਰਥ: ਉਹ ਸਰੀਰ ਅਪਵਿੱਤਰ (ਜੂਠਾ) ਹੈ, ਜਿਸ ਨੂੰ ਹਉਮੈ ਦੀ ਮੈਲ ਲੱਗੀ
ਹੋਈ ਹੈ। ਜੇ (ਅਜਿਹੇ) ਸਰੀਰ ਨੂੰ ਤੀਰਥ, ਸਰੋਵਰ ਆਦਿਕਾਂ ਉੱਤੇ ਲੋਕ ਸੌ ਵਾਰੀ ਵੀ ਧੋਂਦੇ ਰਹਿਣ
ਤਾਂ ਵੀ ਇਹ ਮੈਲ ਦੂਰ ਨਹੀਂ ਹੁੰਦੀ। (ਜੇ ਮਨੁੱਖ ਦਾ ਹਿਰਦਾ) ਗੁਰੂ ਦੇ ਸ਼ਬਦ (ਗਿਆਨ) ਨਾਲ ਧੋਤਾ
ਜਾਵੇ ਤਾਂ ਸਰੀਰ ਪਵਿੱਤਰ (ਸੁੱਚਾ) ਹੋ ਜਾਂਦਾ ਹੈ, ਮੁੜ ਸਰੀਰ (ਹਉਮੈ ਦੀ ਮੈਲ ਨਾਲ) ਕਦੇ ਗੰਦਾ
ਨਹੀਂ ਹੁੰਦਾ।
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥ ਤੀਰਥ ਨਾਤਾ ਕਿਆ ਕਰੇ ਮਨ
ਮਹਿ ਮੈਲੁ ਗੁਮਾਨੁ॥ ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ॥ (ਪੰਨਾ 61)
ਅਰਥ: ਕਈ ਵਿਦਿਆ ਪੜ੍ਹ-ਪੜ੍ਹ ਕੇ (ਕਈ ਧਾਰਮਿਕ ਗ੍ਰੰਥਾਂ ਦੇ ਪਾਠ ਦੇ
ਹੰਕਾਰ ਨਾਲ ਕੁਰਾਹੇ ਪਏ ਹੋਏ ਹਨ) ਵੀ ਕੁਰਾਹੇ ਹੀ ਪੈਂਦੇ ਹਨ, ਕਈ (ਗ੍ਰਹਿਸਤ ਦਾ ਤਿਆਗ ਕਰਕੇ ਸਾਧ
ਬਾਣੇ ਦੇ ਭੇਖ ਦੇ ਹੰਕਾਰ ਵਿੱਚ ਹਨ) ਤਰ੍ਹਾਂ ਦੇ ਭੇਖਾਂ ਨਾਲ ਵੀ (ਮਨ ਵਿੱਚ) ਬੜਾ ਹੰਕਾਰ ਪੈਦਾ
ਹੁੰਦਾ ਹੈ। ਤੀਰਥਾਂ (ਸਰੋਵਰਾਂ) ਉੱਤੇ ਇਸ਼ਨਾਨ ਕਰਨ ਨਾਲ ਵੀ ਜੀਵ ਆਪਣਾ ਕੁੱਝ ਨਹੀਂ ਸੁਆਰ ਸਕਦਾ
ਕਿਉਂਕਿ ਮਨ ਵਿੱਚ ਇਸ ਹੰਕਾਰ ਦੀ ਮੈਲ ਰਹਿੰਦੀ ਹੈ (ਕਿ ਮੈਂ ਇਤਨੇ ਤੀਰਥਾਂ ਤੇ ਇਸ਼ਨਾਨ ਕੀਤਾ ਹੈ)
ਹਰੇਕ ਖੁੰਝੇ ਹੋਏ ਰਸਤੇ ਵਿੱਚ ਮਨ ਇਸ ਸਰੀਰ ਨਗਰੀ ਦਾ ਰਾਜਾ ਅਥਵਾ ਸੁਲਤਾਨ ਬਣਿਆ ਰਹਿੰਦਾ ਹੈ।
ਗੁਰੂ ਤੋਂ ਬਿਨਾਂ ਇਸ ਨੂੰ ਕਿਸੇ ਹੋਰ ਨੇ ਕਦੇ ਮੱਤ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ
ਸਕਦਾ)।
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੇ ਭਾਇ॥ ਮਲੁ ਹਉਮੈ ਧੋਤੀ ਕਿਵੈ
ਨ ਉਤਰੈ ਜੇ ਸਉ ਤੀਰਥ ਨਾਇ॥ ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ॥ ਪੜਿਐ ਮੈਲੁ ਬਿਧਿ ਕਰਮ
ਕਮਾਵਦੇ ਦੂਣੀ ਮਲੁ ਲਾਗੀ ਆਇ॥ ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ॥ 1॥ ਮਨ ਮੇਰੇ ਗੁਰ ਸਰਣਿ
ਆਵੈ ਤਾ ਨਿਰਮਲੁ ਹੋਇ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ॥ 1॥ ਰਹਾਉ॥ ਮਨਿ ਮੈਲੈ ਭਗਤਿ
ਨ ਹੋਵਈ ਨਾਮੁ ਨ ਪਾਇਆ ਜਾਇ॥ ਮਨਮੁਖ ਮੈਲੇ ਮੈਲੇ ਮੁਏ, ਜਾਸਨਿ ਪਤਿ ਗਵਾਇ॥ ਗੁਰ ਪਰਸਾਦੀ ਮਨਿ ਵਸੈ
ਮਲੁ ਹਉਮੈ ਜਾਇ ਸਮਾਇ॥ ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ॥ (ਪੰਨਾ 39)
ਅਰਥ: ਜਗਤ ਦਾ ਜੀਵ ਮਾਇਆ ਦੇ ਮੋਹ ਕਾਰਨ ਲੱਗੀ ਹਉਮੈ ਦੀ ਮੈਲ ਦੇ ਕਾਰਨ
ਦੁਖੀ ਹੈ। ਜੇ ਮਨੁੱਖ ਸੌ ਤੀਰਥਾਂ (ਕਈ ਸਿੱਖਾਂ ਵਿੱਚ ਵੀ ਇਹ ਭਰਮ ਹੈ ਕਿਸੇ ਗੁਰਦੁਆਰੇ ਨਾਲ
ਬਣੇ ਸਰੋਵਰ ਵਿੱਚ ਨਹਾਉਣ ਨਾਲ ਵਿਕਾਰਾਂ, ਪਾਪਾਂ ਆਦਿ ਦੀ ਮੈਲ ਲੱਥ ਜਾਂਦੀ ਹੈ ਤੇ ਸਾਰੇ ਪਾਪ ਉਤਰ
ਜਾਂਦੇ ਹਨ ਤੇ ਮਨ ਨਿਰਮਲ ਹੋ ਜਾਂਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਇੱਕ ਨਹੀਂ, ਜੇ ਮਨੁੱਖ
ਸੌ ਤੀਰਥਾਂ-ਸਰੋਵਰਾਂ ਤੇ ਵੀ ਇਸ਼ਨਾਨ ਕਰੇ, ਮਨ ਦੀ ਮੈਲ ਨਹੀਂ ਜਾ ਸਕਦੀ) ਤੇ ਵੀ ਨਹਾ ਲਵੇ ਤਾਂ
ਵੀ ਅਜਿਹੇ ਕਿਸੇ ਤਰੀਕੇ ਨਾਲ ਇਹ ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ। ਲੋਕ ਕਈ
ਕਿਸਮਾਂ ਦੇ (ਮਿਥੇ ਹੋਏ) ਧਾਰਮਕ ਕਰਮਕਾਂਡ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ ਵੀ) ਦੂਣੀ
ਹਉਮੈ ਦੀ ਮੈਲ ਆ ਲਗਦੀ ਹੈ। (ਵਿਦਿਆ ਪੜ੍ਹਨ ਨਾਲ ਜਾਂ ਸਿਰਫ ਧਾਰਮਿਕ ਪੁਸਤਕਾਂ ਜਾਂ ਧਾਰਮਿਕ ਗ੍ਰੰਥ
ਆਦਿਕ ਦੇ ਕੇਵਲ ਪਾਠੀ ਬਣ ਜਾਣ ਨਾਲ) ਵੀ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਇਹ ਗੱਲ
ਪੜ੍ਹਿਆਂ ਹੋਇਆਂ (ਗਿਆਨੀਆਂ) ਤੋਂ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿਦਿਆ ਦਾ ਮਾਣ ਹੋ
ਜਾਂਦਾ ਹੈ ਤੇ ਅਖੰਡ ਪਾਠੀਆਂ ਜਾਂ ਧਾਰਮਿਕ ਕਿਰਿਆ ਕਰਮ ਕਰਨ ਵਾਲਿਆਂ ਨੂੰ ਧਾਰਮਿਕ ਹੋਣ ਦਾ ਹੰਕਾਰ
ਹੋ ਜਾਂਦਾ ਹੈ, ਜੇ ਸਿਰਫ ਪੜ੍ਹਨ ਨਾਲ ਹੀ ਸਭ ਕੁੱਝ ਹੋ ਜਾਂਦਾ ਤਾਂ ਅਖੰਡ ਪਾਠਾਂ ਤੇ ਰੌਲ਼ਾਂ ਲਾਉਣ
ਵਾਲੇ ਸਭ ਬ੍ਰਹਮ ਗਿਆਨੀ ਹੁੰਦੇ)। ਅੱਗੇ ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਮਨੁੱਖ ਗੁਰੂ ਦੀ ਸ਼ਰਨ
ਆਉਂਦਾ ਹੈ (ਆਪਾ ਭਾਵ ਗੁਆ ਕੇ) ਤਦੋਂ ਹੀ ਪਵਿੱਤਰ (ਸੁੱਚਾ) ਹੁੰਦਾ ਹੈ (ਨਾ ਕਿ ਬਾਹਰੋਂ ਸਰੀਰ ਧੋਣ
ਨਾਲ)। ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਰਾਮ-ਰਾਮ (ਭਾਵ ਸਿਰਫ ਜੁਬਾਨ ਨਾਲ
ਵਾਹਿਗੁਰੂ-ਵਾਹਿਗੁਰੂ ਕਹੀ ਜਾਣ ਨਾਲ ਵੀ ਹਉਮੈ ਮੈਲ ਨਹੀਂ ਲੱਥਦੀ) ਆਖ-ਆਖ ਕੇ ਥੱਕ ਜਾਂਦੇ ਹਨ, ਫਿਰ
ਵੀ ਹਉਮੈ ਦੀ ਮੈਲ ਨਾਲ ਉਨ੍ਹਾਂ ਪਾਸੋਂ ਧੋਤੀ ਨਹੀਂ ਜਾਂਦੀ। ਰਹਾਉ। ਹਉਮੈ ਦੀ ਮੈਲ ਨਾਲ ਭਰੇ ਹੋਏ
(ਜੂਠੇ ਹੋ ਚੁੱਕੇ) ਮਨ ਦੇ ਰਾਹੀਂ ਪ੍ਰਭੂ ਭਗਤੀ ਨਹੀਂ ਹੋ ਸਕਦੀ। (ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ
ਹਿਰਦੇ ਵਿੱਚ ਟਿਕ ਨਹੀਂ ਸਕਦਾ)। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ
ਮਲੀਨ-ਮਨ ਰਹਿੰਦੇ ਹਨ ਤੇ ਆਤਮਿਕ ਮੌਤੇ ਮਰੇ ਰਹਿੰਦੇ ਹਨ, ਉਹ ਦੁਨੀਆਂ ਤੋਂ ਇੱਜਤ ਗਵਾ ਕੇ ਹੀ
ਜਾਣਗੇ। ਗੁਰੂ ਕ੍ਰਿਪਾ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ, ਉਸਦੀ
ਹਉਮੈ ਦੂਰ ਹੋ ਜਾਂਦੀ ਹੈ, ਫਿਰ ਉਹ ਪ੍ਰਭੂ ਚਰਨਾਂ ਵਿੱਚ ਹਮੇਸ਼ਾਂ ਲੀਨ ਰਹਿੰਦਾ ਹੈ (ਅਜਿਹੇ ਭਲੇ
ਪੁਰਸ਼ਾਂ ਨੂੰ ਫਿਰ ਬਾਹਰੀ ਦਿਖਾਵੇ ਵਾਲੀ ਉਚੇਚੀ ਸੁੱਚਮ ਦੀ ਲੋੜ ਨਹੀਂ ਪੈਂਦੀ, ਨਾ ਹੀ ਉਨ੍ਹਾਂ ਨੂੰ
ਜੂਠ ਲਗਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਫਿਰ ਤੀਰਥਾਂ-ਸਰੋਵਰਾਂ ਤੇ ਇਸ਼ਨਾਨ ਕਰਨ ਦੀ ਲੋੜ ਪੈਂਦੀ ਹੈ
ਕਿਉਂਕਿ ਉਹ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਨਾਲ ਨਿੱਤ ਨਹਾਉਂਦਾ ਹੈ) ਅੱਗੇ ਗੁਰੂ ਸਾਹਿਬ ਉਦਾਹਰਣ
ਦੇ ਕੇ ਸਮਝਾ ਰਹੇ ਹਨ ਕਿ ਜਿਸ ਤਰ੍ਹਾਂ ਹਨੇਰੇ ਵਿੱਚ ਦੀਪਕ (ਦੀਵਾ) ਬਾਲ ਦੇਈਏ ਤਾਂ ਹਨੇਰਾ ਆਪੇ
ਦੂਰ ਹੋ ਜਾਂਦਾ ਹੈ, ਤਿਵੇਂ ਹੀ ਜੇ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦੇ ਗਿਆਨ ਦਾ ਦੀਪਕ ਜਗ ਪਵੇ
ਤਾਂ ਹਉਮੈ ਤੇ ਵਿਕਾਰਾਂ ਰੂਪੀ ਬੇਸਮਝੀ ਦਾ ਹਨੇਰਾ ਆਪੇ ਦੂਰ ਹੋ ਜਾਂਦਾ ਹੈ, ਤੇ ਅੰਦਰ ਗਿਆਨ ਰੂਪੀ
ਚਾਨਣ ਹੋ ਜਾਂਦਾ।
ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਗੁਰੂ ਸਾਹਿਬ, ਸਰੀਰ ਦੇ ਬਾਹਰੋਂ ਗੰਦਾ
ਜਾਂ ਸਾਫ ਹੋਣ ਦੀ ਕਿਤੇ ਵੀ ਗੱਲ ਨਹੀਂ ਕਰ ਰਹੇ, ਸਿਰਫ ਅੰਦਰ ਦੀ ਮੈਲ ਦੀ ਹੀ ਗੱਲ ਕਰਦੇ ਹਨ ਤੇ
ਦੱਸਦੇ ਹਨ ਕਿ ਅੰਦਰ ਦੀ ਮੈਲ (ਵਿਕਾਰਾਂ ਰੂਪੀ) ਬਾਹਰ ਦੇ ਕਿਸੇ ਦਿਖਾਵੇ ਵਾਲੇ ਕਰਮਕਾਂਡ, ਬਾਹਰੀ
ਸੁੱਚਮ ਜਾਂ ਤੀਰਥਾਂ-ਸਰੋਵਰਾਂ ਦੇ ਨਹਾਉਣ ਨਾਲ ਜਾਂ ਸਰੀਰ ਨੂੰ ਪਾਣੀ ਆਦਿ ਨਾਲ ਸੁੱਚਾ ਕਰਨ ਨਾਲ
ਨਹੀਂ ਉਤਰ ਸਕਦੀ। ਕੁੱਝ ਸਮੇਂ ਤੋਂ ਬਾਹਰਲੇ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਵੀ ਦਰਬਾਰ ਹਾਲ ਵਿੱਚ
ਦਾਖਿਲ ਹੋਣ ਸਮੇਂ ਪੈਰ ਸੁੱਚੇ ਕਰਨ ਲਈ ਟੂਟੀਆਂ ਲਗਾਈਆ ਗਈਆਂ ਹਨ, ਜੋ ਕਿ ਨਾ ਸਿਰਫ ਮਨਮਤ ਹੈ,
ਸਗੋਂ ਗਿੱਲੇ ਪੈਰ ਕਾਰਪੈਟ ਤੇ ਲਿਜਾਣ ਨਾਲ ਕਾਰਪੈਟ ਵਿੱਚ ਵੱਧ ਮੈਲ ਤੇ ਕਿਟਾਣੂ ਪੈਦਾ ਹੁੰਦੇ ਹਨ,
ਜਿਸ ਨਾਲ ਕਈ ਤਰ੍ਹਾਂ ਦੇ ਚਮੜੀ ਦੇ ਰੋਗ ਲੱਗ ਸਕਦੇ ਹਨ। ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਤਾਂ
ਪਿਛੇ ਜਿਹੇ ਦਰਬਾਰ ਹਾਲ ਦੇ ਬਾਹਰ ਕਿਰਪਾਨ ਹੱਥ ਫੜਾ ਕੇ ਇੱਕ ਸੇਵਾਦਾਰ ਖੜਾ ਕੀਤਾ ਹੁੰਦਾ ਹੈ, ਜੋ
ਸੰਗਤ ਨੂੰ ਜ਼ੁਰਾਬਾਂ ਲਾਹ ਕੇ, ਪੈਰ ਸੁੱਚੇ ਕਰਕੇ ਅੰਦਰ ਵੜਨ ਦਿੰਦਾ ਹੈ। ਜਦਕਿ ਆਮ ਤੌਰ ਤੇ ਸਾਰੇ
ਲੋਕ ਨਹਾ ਕੇ, ਨਵੀਆਂ ਜ਼ੁਰਾਬਾਂ ਪਾ ਕੇ ਹੀ ਗੁਰਦੁਆਰੇ ਆਉਂਦੇ ਹਨ। ਹੱਥ ਪੈਰ ਸੁੱਚੇ ਕਰਨ ਦਾ ਤੇ
ਇਤਨਾ ਜ਼ਿਆਦਾ ਭਰਮ ਪਾਇਆ ਜਾ ਰਿਹਾ ਹੈ ਕਿ ਆਮ ਸੰਗਤ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਜਾਂ
ਗੁਟਕੇ ਨੂੰ ਹੱਥ ਲਗਾਉਣ ਤੋਂ ਵੀ ਡਰਨ ਲੱਗੀ ਹੈ। ਅਸਲ ਵਿੱਚ ਸਾਡੇ ਪੁਜਾਰੀਆਂ ਦਾ ਮਕਸਦ ਵੀ ਇਹੀ ਹੈ
ਕਿ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹਨ, ਵਿਚਾਰਨ ਨਾ, ਸਗੋਂ ਇਨ੍ਹਾਂ ਤੋਂ ਕਿਰਾਏ ਦੇ ਪਾਠ
ਕਰਾਉਂਦੇ ਰਹਿਣ ਤਾਂ ਕਿ ਇਨ੍ਹਾਂ ਦਾ ਧੰਦਾ ਚਲਦਾ ਰਹੇ।
ਇਸ ਤਰ੍ਹਾਂ ਦੇ ਸੈਂਕੜੇ ਹੋਰ ਗੁਰ-ਫੁਰਮਾਨ ਦਿੱਤੇ ਜਾ ਸਕਦੇ ਹਨ, ਪਰ ਕੋਈ
ਇੱਕ ਵੀ ਅਜਿਹਾ ਫੁਰਮਾਨ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲਦਾ, ਜਿਥੇ
ਬਾਹਰੀ ਸੁੱਚਮ ਜਾਂ ਜੂਠ ਦੀ ਕੋਈ ਗੱਲ ਕੀਤੀ ਗਈ ਹੋਵੇ। ਸਗੋਂ ਅਨੇਕਾਂ ਸ਼ਬਦਾਂ ਵਿੱਚ
ਬ੍ਰਾਹਮਣਾਂ-ਯੋਗੀਆਂ ਆਦਿ ਵੱਲੋਂ ਬਾਹਰੀ ਜੂਠ ਤੇ ਸੁੱਚਮ ਦੇ ਦਿਖਾਵੇ ਨੂੰ ਪਾਖੰਡ ਕਿਹਾ ਹੈ। ਪਰ
ਸਿੱਖੀ ਭੇਖ ਵਾਲੇ ਡੇਰੇਦਾਰ ਸਾਧ ਜੋ ਕਿ ਗੁਰਮਤਿ ਗਿਆਨ ਦੇ ਬ੍ਰਾਹਮਣ ਵਾਂਗ ਪੱਕੇ ਵਿਰੋਧੀ ਹਨ,
ਵੱਲੋਂ ਗਿਆਨ ਅਤੇ ਗੁਰਮਤਿ ਪ੍ਰਚਾਰ ਦਾ ਭਰਮ-ਬੁਰਕਾ ਅਜਿਹਾ ਪਾਇਆ ਹੋਇਆ ਹੈ ਕਿ ਆਮ ਸੰਗਤ ਉਨ੍ਹਾਂ
ਨੂੰ ਗੁਰਮਤਿ ਗਿਆਨ ਦੇ ਸੱਚੇ ਪ੍ਰਚਾਰਕ ਅਤੇ ਬੜੇ ਪਹੁੰਚੇ ਹੋਏ, ਕਰਾਮਾਤੀ ਮਹਾਂਪੁਰਖ ਮੰਨਣ ਦਾ
ਗੰਭੀਰ ਧੋਖਾ ਖਾ ਰਹੀ ਹੈ। ਗ੍ਰਹਿਸਤੀ ਜੀਵਨ ਦਾ ਤਿਆਗ ਕਰਨ ਦਾ ਭੇਖ ਕਰਕੇ ਸ਼ਰਧਾਲੂ ਔਰਤਾਂ ਨਾਲ
ਬਲਾਤਕਾਰ ਤੇ ਨਜ਼ਾਇਜ ਸਬੰਧ ਰੱਖਣ ਵਾਲੇ, ਸੱਚੀ-ਸੁੱਚੀ ਕਿਰਤ ਕਰਨ ਤੋਂ ਭੱਜੇ ਹੋਏ ਤੇ ਸੰਗਤ ਦੀ ਹੱਕ
ਹਲਾਲ ਦੀ ਕਮਾਈ ਤੇ ਐਸ਼ਾਂ ਕਰਨ ਗਿੱਝੇ ਹੋਏ ਇਹ ਗੱਦੀਦਾਰ ਸਾਧ ਸਿੱਖ ਜਨਤਾ ਨੂੰ ਗੁਰਬਾਣੀ ਵਿੱਚ ਆਏ
'ਸੰਤ' ਸ਼ਬਦ ਦੇ ਗਲਤ ਅਰਥ ਕਰਕੇ ਗੁੰਮਰਾਹ ਕਰ ਰਹੇ ਹਨ। ਇਸਦਾ ਸਿਰਫ ਇੱਕੋ ਇੱਕ ਇਲਾਜ ਸੱਚੇ
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਆਪਣੀ ਜੀਵਨ ਜੁਗਤਿ ਸੁਆਰ ਲੈਣਾ ਹੈ।
ਗੁਰਦੁਆਰਿਆਂ ਵਿੱਚ ਅਠਾਰਵੀਂ ਸਦੀ ਦੇ ਅਖੀਰ ਵਿੱਚ ਹੋਂਦ ਵਿੱਚ ਆਏ ਬ੍ਰਾਹਮਣਵਾਦੀ ਤਰਜ ਦੇ ਇਤਿਹਾਸਕ
ਗ੍ਰੰਥਾਂ (ਸੂਰਜ ਪ੍ਰਕਾਸ਼, ਗੁਰ ਬਿਲਾਸ ਪਾਤਸ਼ਾਹੀ 6, ਜਨਮ ਸਾਖੀ ਭਾਈ ਬਾਲਾ ਆਦਿ) ਦੀ ਜਗ੍ਹਾ ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਰੋਜ਼ਾਨਾ ਵਿਚਾਰ ਹੋਣੀ ਚਾਹੀਦੀ ਹੈ। ਪਾਠ ਸਿੱਖਣ ਲਈ ਕਲਾਸਾਂ ਰੋਜ਼ਾਨਾ ਹੋਣ,
ਕੀਰਤਨ ਸਿੱਖਣ ਦਾ ਪ੍ਰਬੰਧ ਹੋਵੇ ਤਾਂ ਕਿ ਹਰ ਸਿੱਖ ਆਪ ਗੁਰਮਤਿ ਦਾ ਧਾਰਨੀ ਹੋ ਕੇ ਕਿਰਤ ਕਮਾਈ
ਕਰਕੇ ਗ੍ਰਹਿਸਤੀ ਜੀਵਨ ਬਤੀਤ ਕਰਦਾ ਹੋਇਆ ਪ੍ਰਚਾਰਕ ਬਣੇ।
ਇਸ ਤਰ੍ਹਾਂ ਅਸੀਂ ਗੁਰਬਾਣੀ ਦੀ ਵਿਚਾਰ ਚਰਚਾ ਤੋਂ ਚੰਗੀ ਤਰ੍ਹਾਂ ਸਮਝ ਲਿਆ
ਹੈ ਕਿ ਬਾਹਰੀ ਦਿਖਾਵੇ ਵਾਲੀ ਸੁੱਚ-ਜੂਠ ਦੇ ਭਰਮ ਨੂੰ ਗੁਰਮਤਿ ਵਿੱਚ ਕੋਈ ਜਗ੍ਹਾ ਨਹੀਂ, ਪਰ ਸਰੀਰ
ਦੀ, ਆਪਣੇ ਘਰ ਦੀ, ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣੀ, ਕਿਸੇ ਬੀਮਾਰੀ ਕਾਰਨ ਕਿਸੇ ਦੇ ਨਾਲ ਨਾ
ਖਾਣਾ ਜਾਂ ਕਿਸੇ ਵੀ ਸਰੀਰਕ ਕਾਰਨ ਕਰਕੇ ਕਿਸੇ ਦੇ ਨਾਲ ਖਾਣ ਤੋਂ ਪ੍ਰਹੇਜ਼ ਕਰਨਾ ਵੱਖਰੀ ਗੱਲ ਹੈ,
ਪਰ ਸੁੱਚ-ਜੂਠ ਨੂੰ ਗੁਰਮਤਿ ਦੀ ਮਰਿਯਾਦਾ ਬਣਾ ਕੇ ਪ੍ਰਚਾਰਨਾ ਜਾਂ ਧਰਮ ਦਾ ਹਿੱਸਾ ਬਣਾਉਣਾ ਜਾਂ
ਗੈਰ-ਅੰਮ੍ਰਿਤਧਾਰੀਆਂ ਜਾਂ ਕਲੀਨਸ਼ੇਵ ਵਿਅਕਤੀਆਂ ਜਾਂ ਮੇਅਕੱਪ ਕਰਦੀਆਂ ਬੀਬੀਆਂ ਆਦਿ ਨਾਲ ਨਫਰਤ
ਕਰਨੀ ਗੁਰਮਤਿ ਦੀ ਘੋਰ ਉਲੰਘਣਾ ਹੈ।
13/12/13)
ਗੁਰਸ਼ਰਨ ਸਿੰਘ ਕਸੇਲ
ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਤੁਹਾਡੇ ਵੱਲੋਂ ਕੀਤੀ ਵਿਆਖਿਆ ਦੀ ਤਾਂ ਗੱਲ ਹੀ ਨਹੀਂ ਹੋਈ । ਤੁਸੀਂ ਹਿੰਦੀ
ਦੇ ਸ਼ਬਦ “ਸਲੀ” ਤੇ ਗੁਰਬਾਣੀ ਵਿਚ ਆਏ ਸ਼ਬਦ “ਸੁਲਹੀ” ਦਾ ਹੀ ਦੱਸਣਾ ਹੈ ਕਿ ਇਹ ਦੋਵੇ ਇਕੋ ਸ਼ਬਦ ਹਨ
। ਇਸ ਲਈ ਬੇਨਤੀ ਹੈ ਕਿ ਜਿਸ ਕਿਤਾਬ ਜਾਂ ਜਿਥੋਂ ਵੀ ਤੁਹਾਨੂੰ ਜਾਣਕਾਰੀ ਹੋਈ ਹੈ ਉਸਦੀ ਫੋਟੋ ਲਾ
ਦੇਵੋ, ਜਿਵੇਂ ਮੇਰੇ ਵੱਲੋਂ “ਸਲੀ” ਦੀ ਲੱਗੀ ਹੈ । ਬਸ ਗੱਲ ਤਾਂ ਏਨੀ ਹੀ ਹੈ ।
ਤੁਹਾਡੀ 12-12-13 ਵਾਲੀ ਚਿਠੀ ਦਾ ਜਵਾਬ :-
ਵੀਰ ਜੀ, ਤੁਸੀਂ ਲਿਖਿਆ ਹੈ, “ਪਰ ਆਪ ਜੀ ਤਾਂ “ਸੁਲਹੀ” ਤੋਂ ਅੱਗੇ ਦੇਖਦੇ ਹੀ ਨਜਰ ਨਹੀਂ ਆਏ
ਜਿਸਦਾ ਸਬੂਤ ਤੁਹਾਡੀਆ ਪਹਿਲੀਆ ਚਿਠੀਆ ਆਪ ਹੀ ਪੇਸ਼ ਕਰਦੀਆ ਹਨ ਜਦੋਂ ਆਪ ਲਿਖਦੇ ਹੋ ਕਿ ਮੈਨੂੰ
ਤਾਂ ਕਿਤੇ ਲਿਖਿਆ ਨਜਰ ਨਹੀਂ ਆਇਆ ਕਿ ਕਿਹੜੀ ਭਾਸ਼ਾ ਦਾ ਸ਼ਬਦ ਹੈ ਜਦੋਂ ਕਿ “ਸੁਲਹੀ” ਤੋਂ ਅੱਗੇ
ਪਹਿਲਾ ਅੱਖਰ ਹੀ ‘ਹਿੰ: ਲਿਖਿਆ ਹੋਇਆ ਸੀ”।
ਵੀਰ ਜੀ, ਮੇਰੀ ਨਜ਼ਰ ਆਪੇ ਹੀ ਉਥੇ ਪੈ ਜਾਣੀ ਸੀ, ਜੇਕਰ ਤੁਸੀਂ “ਸੁਲਹੀ” ਦੇ ਅੱਗੇ ਹਿੰਦੀ ਵਿਚ
“ਸਲੀ” ਵੀ ਲਿਖਿਆ ਹੁੰਦਾ । ਪਰ ਤੁਸੀਂ ਅੰਗਰੇਜੀ ਵਿਚ
(sully)
ਹਿੰ: ਅਤੇ ਹਿੰਦੀ ਵੀ ਪੂਰਾ ਪਾਉਣ ਦੀ ਖੇਚਲ ਨਹੀਂ ਕੀਤੀ।
(ਪਦ ਅਰਥ: - ਸੁਲਹੀ –
(sully)
ਹਿੰ: ਮਿਟੀ ਮੇ ਮਿਲਾ ਦੇਨਾ,
(damage the purity or integrity of
defile)।
ਸੁਲਹੀ – ਸੂਲੀ ਚੜਨਾ, ਸੂਲੀ ਚੜਾਉਣਾ, ਖਤਮ ਹੋ ਜਾਣਾ, ਭਾਵ ਮਿਟੀ ਵਿੱਚ ਮਿਲ ਜਾਣਾ,) ਇਹ
ਤੁਸੀਂ ਦੱਸ ਸਕਦੇ ਜੇ ਜਾਂ ਅਕਾਲ ਪੁਰਖ ਜਾਣਦਾ ਹੈ ਤੁਹਾਡੇ ਮਨ ਵਿਚ ਕੀ ਸੀ ? ਇਸੇ ਕਰਕੇ ਮੈਂ
ਤੁਹਾਡੇ ਕੋਲੋਂ ਦੁਬਾਰਾ ਜਾਣਨਾ ਚਾਹੁੰਦਾ ਸਾਂ ਕਿ ਇਹ ਲਫਜ ਕਿਸ ਭਾਸ਼ਾ ਦਾ ਹੈ । ਤੁਸੀਂ ਆਪ ਤਾਂ
ਹੋੜੇ ਅਤੇ ਕਨੌੜੇ ਦੇ ਫਰਕ ਨੂੰ ਨਹੀਂ ਮੰਨਦੇ ਹੁੰਦੇ । ਤੁਹਾਨੂੰ ਯਾਦ ਹੋਵੇਗਾ ਮਹਾਨ ਕੋਸ਼ ਦੀ ਇਸ
ਲਿਖਤ ਬਾਰੇ :- “ਆਪ ਨੇ ਜੋ ਅਰਥ ਮਹਾਨ ਕੋਸ਼ ਦੇ
ਹਵਾਲੇ ਨਾਲ ਪਾਏ ਹਨ ਉਹ ਕਚਕੌਲ ਦੇ ਨਹੀ, ਕਚਕੋਲ ਦੇ ਹਨ ਜਿਸ ਨੂੰ ਮਹਾਨ ਕੋਸ਼ ਨੇ ਫਾਰਸੀ ਦਾ ਸਬਦ
ਦੱਸਕੇ ਕਚਕੂਲ. ਸੰਗਯਾ-ਫਕੀਰਾਂ ਦਾਂ ਭਿਖਯਾ ਮੰਗਣ ਦਾ ਪਾਤ੍ਰ. ਖੱਪਰ ਲਿਖਿਆ ਹੈ”।
ਤੁਸੀਂ ਲਿਖਿਆ ਹੈ ਕਿ, “ਇਸ ਤੋਂ ਅੱਗੇ ਮੈ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ “ਸੁਲਹੀ ਤੇ
ਨਰਾਇਣ ਰਾਖੁ” ਵਾਲੇ ਸਬਦ ਦੀ ਆਪ ਜੀ ਵਿਆਖਿਆ ਕਰਕੇ ਆਪ ਜੀ ਸਿਖ ਮਾਰਗ ਉੱਪਰ ਪਾ ਦੇਵੋ ਜੋ
ਸਾਧ-ਬਾਬਿਆ ਵਾਂਗ ਮਨਘੜਤ ਨਾ ਹੋਵੇ ਤਾਂ ਮੇਰੇ ਵਲੋਂ ਕੀਤੀ ਕੋਸ਼ਿਸ਼ ਆਪੇ ਹੀ ਰੱਦ ਹੋ ਜਾਵੇਗੀ”।
ਵੀਰ ਜੀ, ਮੇਰੇ ਖਿਆਲ ਅਨੁਸਾਰ ਗੁਰਬਾਣੀ ਦੀ ਵਿਆਖਿਆ ਵਾਸਤੇ ਕਈ ਭਾਸ਼ਾ ਦਾ ਗਿਆਨ ਹੋਣਾ ਜਰੂਰੀ ਹੈ ।
ਇਹ ਕੰਮ ਵਿਦਵਾਨਾ ਦਾ ਹੈ, ਮੈਂਨੂੰ ਤਾਂ ਚੰਗੀ ਤਰ੍ਹਾਂ ਪੰਜਾਬੀ ਵੀ ਲਿਖਣੀ ਨਹੀਂ ਆਉਂਦੀ ।
ਗੁਰਬਾਣੀ ਦੀ ਵਿਆਖਿਆ ਤਾਂ ਬਹੁਤ ਵੱਡੀ ਗੱਲ ਹੈ ।
ਵੀਰ ਜੀ, ਤੁਸੀ ਆਪ ਹੀ ਪੁੱਛਿਆ ਸੀ ਕਿ ਮੈਂ ਮਨਘੜਤ ਕਹਾਣੀਆਂ ਨਾਲ ਸਹਿਮਤ ਹਾਂ ਜਾਂ ਨਹੀਂ ? ਸੋ,
ਮੈਂ ਆਪ ਨੂੰ ਦੱਸਿਆ ਸੀ ਕਿ,”ਪਰ ਉਹ ਸਾਧ-ਬਾਬਿਆਂ ਦੀ ਵਿਆਖਿਆ ਵਾਂਗੂ ਮਨਘੜਤ ਨਾ ਹੋਵੇ” ।
ਉਹ ਵਿਆਖਿਆ ਕਿਸੇ ਦੀ ਵੀ ਹੋ ਸਕਦੀ ਹੈ ਤੁਹਾਡੀ ਵਿਆਖਿਆ ਦਾ ਤਾਂ ਅਜੇ
ਜਿਕਰ ਹੀ ਨਹੀਂ ਹੋਇਆ । ਤੁਸੀਂ ਤਾਂ ਅਜੇ “ਸੁਲਹੀ” ਤੋਂ ਹਿੰਦੀ ਦਾ “ਸਲੀ” ਕਿਵੇਂ ਬਣਿਆ ਇਹ ਹੀ
ਨਹੀਂ ਦੱਸ ਰਹੇ । ਬਾਕੀ ਵੀਰ ਜੀ ਕੀ ਆਪਾਂ ਅਜੋਕੇ ਸਾਧ ਬਾਬਿਆਂ ਵੱਲੋਂ ਕੀਤੀ ਮਨਘੜਤ
ਵਿਆਖਿਆ ਦਾ ਹੀ ਵਿਰੋਧਤਾ ਕਰਨਾ ਹੈ ਅਤੇ ਮਿਸ਼ਨਰੀ ਜਾਂ ਹੋਰ ਕੋਈ ਜੋ ਮਰਜੀ ਬੋਲੀ ਜਾਂ ਲਿਖੀ ਜਾਵੇ ?
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਿਰਫ ਏਨਾ ਹੀ ਦੱਸਣ ਵਾਸਤੇ ਕਿ “ਸੁਲਹੀ” ਅਤੇ ਹਿੰਦੀ ਦਾ
“ਸਲੀ” ਇਕੋ ਲਫਜ ਹੈ । ਇਹ ਲਫਜ ਹਿੰਦੀ ਦੀ ਕਿਸ ਕਿਤਾਬ ਵਿਚੋਂ ਲਿਆ ਹੈ ਇਹ ਦੱਸਣਾ ਸੀ ਪਰ
ਤਿੰਨ ਚਿਠੀਆਂ ਲਿਖਣ ਦੇ ਬਾਵਜੂਦ ਵੀ ਤੁਸੀਂ ਦੱਸਿਆ ਨਹੀਂ । ਆਖਰ ਕਾਰ ਇਸ ਵਿਸ਼ੇ ਤੇ ਆਪਣੀ ਵਿਚਾਰ
ਬੰਦ ਹੋ ਗਈ ਹੈ।
ਚਲੋ, ਵੀਰ ਜੀ ਖੁਸ਼ ਰਹੋ । ਜੇਕਰ ਮੇਰੀ ਕਿਸੇ ਗੱਲ ਦਾ ਬੁਰਾ ਲੱਗਾ ਹੋਵੇ ਤਾਂ ਮਾਫ਼ ਕਰਨਾ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
----------
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਆਪ ਸੱਭ ਪਾਠਕਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਹ ਪਤਾ ਹੋਵੇ ਕਿ ਗੁਰਬਾਣੀ
ਦਾ ਸ਼ਬਦ “ਸੁਲਹੀ” ਅਤੇ ਹਿੰਦੀ ਦਾ ਸ਼ਬਦ “ਸਲੀ” ਇਕੋ ਹਨ ਤਾਂ ਦੱਸਣ ਦੀ ਖੇਚਲ ਕਰਨੀ ਜੀ । ਜਿਸ
ਵਸੀਲੇ ਤੋਂ ਇਹ ਜਾਣਕਾਰੀ ਮਿਲੇ ਉਸ ਦੀ ਫੋਟੋ ਵੀ ਪਾਉਣ ਦੀ ਖੇਚਲ ਕਰਨੀ ਜੀ; ਧੰਨਵਾਦੀ ਹੋਵਾਂਗਾ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
13/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋੜ
ਨਾਮ ਸੰਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੜੇ ਨੇ ਜਿਹੜੇ ਨਾਮ `ਚ ਜੋੜੇ, ਬੜੇ ਨੇ ਜੋ ਤੂੰ ਤਾਰੇ।
ਮੈਨੂੰ ਨਾ ਕਿਉਂ ਨ ਜੋੜ-ਸਮਉਂਦਾ, ਮੈਂ ਤੇਰੇ ਕੀ ਮਾਂਹ ਮਾਰੇ?
ਤੂੰ ਹੀ ਤਾਂ ਇਨਸਾਨ ਬਣਾਇਆ, ਗਲਤੀ ਸ਼ਲਤੀ ਕਰੀਏ,
ਬਖਸ਼ਣ ਵਾਲਾ ਤੂੰ ਹੀ ਆਪੇ, ਪਾਪ ਬਖਸ਼ ਦੇ ਸਾਰੇ।
ਖੇਲ੍ਹ ਰਚਾਵੇਂ, ਰੋਲ ਕਰਾਵੇਂ, ਧੰਦੇ ਚੰਗੇ ਮੰਦੇ,
ਹੁਕਮ ਤੇਰਾ ਹੀ ਹਰ ਪਲ ਚਲਦਾ, ਸਮੇਂ ਦੀਏ ਸਰਕਾਰੇ।
ਹੁਕਮ ਬਜਾਵਣ ਬਿਨ ਕੀ ਚਾਰਾ, ਸਾਰੇ ਹੁਕਮੀਂ ਬੱਧੇ,
ਆਪੇ ਆਪ ਕਰਾਵਣਹਾਰਾ, ਮਾਨਵ ਕੀ ਵੀਚਾਰੇ?
ਬਹੁਤ ਕਰੇ ਦਿਲ ਤੇਰੀ ਝੋਲੀ, ਬਹਿ ਕੇ ਚੈਨ ਮਨਾਵਾਂ,
ਹੋਰ ਕਿਤੇ ਵੀ ਚੈਨ ਨਾ ਮਿਲਦਾ, ਧੰਦੇ ਪਿਟ ਪਿਟ ਹਾਰੇ।
ਸੁਣ ਲੈ ਸਾਫ, ਨਹੀਂ ਤੇਰੇ ਬਿਨ, ਜੀ ਇੱਕ ਪਲ ਵੀ ਲਗਦਾ,
ਮਿਹਰ ਕਰੀਂ, ਲੜ ਲਾ ਲੈ ਅਪਣੇ, ਤੁਧ ਬਿਨ ਹੋਰ ਨਾ ਚਾਰੇ।
13/12/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਇੱਕ
ਹੂਕ ... ਹੂ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਰੂਹ ਨੂੰ ਟੁੰਬਦੀ ਰੂਹੋਂ ਨਿਕਲੀ, ਜਿੱਥੇ ਵੱਸਦਾ ਮੇਰਾ ਸਾਈਂ ... ਹੂ
ਸੁਹਣੇ ਸੱਜਣ ਪ੍ਰੀਤ ਤੁਸਾਂ ਦੀ, ਦਮ ਦਮ ਆਣ ਵਸਾਈ ... ਹੂ
ਅੱਗ ਤਪਾਈ ਘੜ੍ਹ ਮਿੱਟੀ ਪਾਣੀ, ਫ਼ੂੰ ਹਵਾ ਖਲਾਅ ਟਿਕਾਈ ... ਹੂ
ਰੂਹ ਰਮੀ ਤੇ ਖੜ੍ਹੀ ਹੈ ਹਸਤੀ, ਰੂਹ ਤੁਰਿਆਂ ਢੇਰੀ ਢਾਈ ... ਹੂ
ਤੁਧ ਵਿੱਛੜੀ ਅੰਗ ਅੰਗ ਕੰਬੇ, ਹਿਜ਼ਰਾਂ ਦੇ ਰਾਤ ਲੰਘਾਈ ... ਹੂ
ਤੇਰੀ ਝਲਕ ਅੰਦਰੋਂ ਲਿਸ਼ਕੀ, ਵਸਲਾਂ ਵਿੱਚ ਰੁਸ਼ਨਾਈ ... ਹੂ
ਜਿਤ ਕਿਤ ਵੇਖਾਂ ਪ੍ਰੀਤਮ ਵੱਸੇ, ਹਉਂ ਰਹੀ ਪਰਦਾ ਪਾਈ ... ਹੂ
ਖਾਲ੍ਹੀ ਭਾਂਡੇ ਵਿੱਚ ਮੈਂ ਮੈਂ ਖੜ੍ਹਕੇ, ਭਰ ਬੰਦਗੀ ਮੈਂ ਮਿਟਾਈ ... ਹੂ
ਮਲਕ ਦੁਨੀ ਵੀ ਬਣ ਜੇ ਭੁੱਲਾਂ, ਵਿੱਚ ਕੀਟਾਂ ਗਿਣਤੀ ਪਾਈ ... ਹੂ
ਯ਼ਾਰ ਦੇ ਦਰ ਜੇ ਹੋਵਾਂ ਜਾ ਗੋਲੀ, ਫ਼ਿਰ ਖ਼ਾਕੋਂ ਪਾਕ ਰਹਾਈ ... ਹੂ
ਜਿਤ ਵੇਸੇ ਮੇਰਾ ਸਹੁ ਨਾ ਲੱਧੇ, ਉਤ ਵੇਸਾਂ ਮਾਰ ਵਗਾਹੀ ... ਹੂ
ਦੀਨ ਤਮਾਸ਼ੇ ਸਭ ਤਜ ਨੱਚਾਂ, ਵੱਸੇ ਚਿੱਤ ਨਾਮ ਇਲਾਹੀ ... ਹੂ
ਮੇਰੀ ਹੋਂਦ ਨਹੀਂ ਤੁਧ ਬਾਝੋਂ, ਤੁਧ ਰਮ ਹੋਂਦ ਮਿਟਾਈ ... ਹੂ
ਕੰਵਲ ਬੂੰਦ ਮਿਲਾਂ ਜਾ ਸਾਗਰ, ਹੂਕ ਇਹ ਰੂਹ ਨੇ ਗਾਈ ... ਹੂ
12/12/13)
ਬਲਦੇਵ ਸਿੰਘ
ਸਤਿਕਾਰ ਯੋਗ ਗੁਰਸਰਨ ਸਿੰਘ ਕਸੇਲ ਜੀ।
ਗੁਰ ਫਤਿਹ ਪ੍ਰਵਾਨ ਕਰਨੀ।
ਵੀਰ ਜੀ ਆਪ ਨੇ ਲਿਖਿਆ ਹੈ ਕਿ ਭਾਈ ਗੁਰਦਾਸ ਜੀ ਦੀ ਵਾਰ ਬਾਰੇ ਤੁਹਾਡੇ ਕੋਲੋ ਜਾਣਕਾਰੀ ਲੈਦੇ
ਸਮੇਂ, ਮੇਰੇ ਵਲੋਂ ਤੁਹਾਡੀ ਸਾਨ ਦੇ ਖਿਲਾਫ ਜਿਹੜਾ ਵੀ ਸ਼ਬਦ ਲੱਗਾ ਉਸਨੂੰ ਕਾਪੀ ਪੇਸਟ ਕਰਕੇ ਲਾਉਣ
ਦੀ ਖੇਚਲ ਕਰੋ।
ਪਹਿਲੀ ਗੱਲ ਤਾਂ ਮੇਰੀ ਇਹ ਬੇਨਤੀ ਹੈ ਮੇਰੇ ਵਲੋਂ ਇਹ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਤੁਸੀ ਮੇਰੀ
ਸਾਨ ਦੇ ਖਿਲਾਫ ਕੋਈ ਸ਼ਬਦ ਲਿਖਿਆ ਹੈ। ਮੈਂ ਸਿਰਫ ਇਤਨਾ ਹੀ ਲਿਖਿਆ ਸੀ ਕਿ ਆਪਣੀ ਕਚਕੌਲ ਸ਼ਬਦ ਤੇ
ਜੋ ਵੀਚਾਰ ਚਰਚਾ ਚੱਲੀ ਸੀ ਜੋ ਬਹਿਸ ਦਾ ਰੂਪ ਧਾਰਨ ਕਰ ਗਈ ਸੀ।
ਵੀਚਾਰ ਆਪਣੀ ਕਚਕੌਲ ਸ਼ਬਦ ਦੇ ਚਲ ਰਹੀ ਸੀ ਤਾਂ ਆਪ ਨੇ ਕੌਲ ਸ਼ਬਦ ਨੂੰ ਦਾਲ ਸਬਜੀ ਪਾਉਣ ਵਾਲਾ ਭਾਂਡਾ
ਲਿਖਿਆ ਸੀ ਜਿਸ ਨਾਲ ਦਾਸ ਸਹਿਮਤੀ ਜਿਤਾਈ ਸੀ ਪਰ ਜੋ ਸ਼ਬਦ ਕਚਕੌਲ ਦੇ ਅਰਥ ਕੱਚੀਆ ਗੱਲਾਂ ਕੱਚੇ ਬੋਲ
ਕਰਾਰ ਦਰਸਾਏ ਗਏ ਸਨ ਜੋ ਆਮ ਹੀ ਪੰਜਾਬੀ ਪੇਡੂ ਭਾਸ਼ਾ ਵਿੱਚ ਬੋਲੇ ਜਾਂਦੇ ਹਨ ਦਰਸਾਏ ਸਨ ਉਸ ਨੂੰ
ਤੁਹਾਡੇ ਵਲੋਂ ਠੂਠੇ ਚਿਪੀ ਵਾਲੇ ਪਾਸੇ ਮੋੜਕੇ ਵਿਵਾਦਿਕ ਰੂਪ ਦੇ ਦਿੱਤਾ ਗਿਆ ਸੀ। ਜਿਸਦਾ ਨਮੂਨਾ
ਉਸ ਵੇਲੇ ਤੁਹਾਡੀ ਚਿਠੀ ਦੇ ਜਵਾਬ ਵਿੱਚ ਹੇਠਾਂ ਮੇਰੇ ਵਲੋਂ ਜੋ ਦਿੱਤਾ ਜਵਾਬ ਸੀ ਹੂ ਬਹੂ ਪੇਸ ਹੈ।
ਵੀਰ ਜੀ ਠੂਠੇ ਅਤੇ ਚਿਪੀ ਨੂੰ ਮੰਨਣ ਜਾ ਨਾ ਮੰਨਣ ਦੇ ਇਨਕਾਰ ਵਾਲੀ ਤਾਂ ਆਪਣਾ ਕੋਈ ਗੱਲਬਾਤ ਦਾ
ਵਿਸ਼ਾ ਹੀ ਨਹੀ ਸੀ। ਜੇਕਰ ਤੁਸੀ ਕੌਲ ਨੂੰ ਦਾਲ ਅਤੇ ਸਬਜੀ ਪਾਉਣ ਵਾਲਾ ਭਾਂਡਾ ਲਿਖ ਦਿੱਤਾ ਹੈ ਤਾਂ
ਠੀਕ ਹੈ ਕਿਉਕਿ ਇਹ ਅਰਥ ਵੀ ਬਣਦੇ ਹਨ, ਪਰ ਜੇਕਰ ਮੈ ਇਹ ਕਹੀ ਜਾਵਾਂ ਨਹੀ ਜੀ ਅਸੀ ਤਾਂ ਕੌਉਲੇ
ਵਿੱਚ ਦੁੱਧ ਪਾਉਦੇ ਰਹੇ ਹਾਂ ਸਬਜੀ ਕਦੀ ਪਾਈ ਹੀ ਨਹੀ, ਤਾਂ ਕੋਈ ਗੱਲ ਨਹੀ ਬਣਦੀ। ਇਹ ਮੇਰੇ ਵਲੋ
ਢੁੱਚਣ ਡਾਹੁਣ ਵਾਲੀ ਗਲ ਹੀ ਹੋਇਗੀ। ਇੱਕ ਸਬਦ ਦੇ ਕਈ ਕਈ ਅਰਥ ਹਨ ਜੇਕਰ ਕੌਲ ਦੇ ਅਰਥ ਸਬਜੀ ਪਾਉਣ
ਵਾਲਾ ਭਾਂਡਾ ਵੀ ਹਨ ਤਾਂ ਬੋਲ, ਕੌਲ - ਕਰਾਰ ਵੀ ਹਨ ਚਲ ਰਹੇ ਪਰਕਰਣ ਅਨਸਾਰ ਅਰਥ ਲੈਣੇ ਹਨ ਅਤੇ ਲਏ
ਜਾ ਸਕਦੇ ਹਨ।
ਉਸ ਵਕਤ ਵੀ ਆਪ ਨੇ ਸੰਪਰਦਾਈ ਕੀਤੀ ਵਿਆਖਿਆ ਦਾ ਹਵਾਲਾ ਦੇ ਕਰਕੇ, ਸਿਧੇ
ਰੂਪ ਵਿੱਚ ਮੇਰੇ ਵਲੋਂ ਕੀਤੀ ਗਈ ਨਿਮਾਣੀ ਕੋਸ਼ਿਸ਼ ਨੂੰ ਦੁਰਕਾਰਿਆ ਹੀ ਸੀ।
ਹੁਣ ਵਾਲੀ ਜੋ ਆਪ ਨੇ ਚਰਚਾ ਸੁਰੂ ਕੀਤੀ ਹੈ ਇਸ ਦੇ ਸਬੰਧ ਵਿੱਚ ਵੀ ਆਪ ਜੀ ਦਾ ਉਹੋ ਹੀ
ਰਵਈਆਂ ਹੈ, ਜੋ ਆਪ ਜੀ ਦੇ 6-12-13 ਵਾਲੇ ਖਤ ਵਿੱਚੋਂ ਭਾਸ ਰਿਹਾ ਹੈ। ਜਦੋਂ ਕਿ ਮੇਰੇ ਵਲੋਂ
5-12-13. ਬੇਨਤੀ ਰੂਪ ਵਿੱਚ ਇਸ਼ਾਰਾ ਕੀਤਾ ਗਿਆ ਸੀ ਅਕਸਰ ਹੀ ਸਾਡੀਆ ਵੀਚਾਰ ਚਰਚਾਂਵਾਂ ਬਹਿਸ ਦਾ
ਵਿਸ਼ਾ ਧਾਰਨ ਕਰ ਜਾਂਦੀਆ ਹਨ ਜੋ ਕਿ ਅਜਿਹਾਂ ਨਹੀਂ ਹੋਣਾ ਚਾਹੀਦਾ। ਪਰ ਆਪ ਜੀ ਨੇ ਵੀਚਾਰ ਸੁਰੂ
ਕਰਨ ਤੋਂ ਪਹਿਲਾਂ ਹੀ ਅਸਿਧੇ ਰੂਪ ਵਿੱਚ ਮੇਰੀ ਕੀਤੀ ਹੋਈ ਨਿਮਾਣੀ ਕੋਸ਼ਿਸ਼ ਨੂੰ ਸਾਧ ਬਾਬਿਆ ਵਾਂਗੂ
ਮਨਘੜਤ ਸਾਬਤ ਕਰਨ ਦਾ ਯਤਨ ਕੀਤਾ ਹੈ। ਇਥੋਂ ਇਹ ਸਾਬਤ ਹੁੰਦਾ ਹੈ ਕਿ ਆਪ ਜੀ ਕੋਈ ਵੀਚਾਰਚਰਚਾ ਕਰਨ
ਦੇ ਮੂੜ ਵਿੱਚ ਨਹੀਂ ਹੋ। ਜੇਕਰ ਆਪ ਜੀ ਵੀਚਾਰ ਚਰਚਾ ਦੇ ਮੂੜ ਵਿੱਚ ਹੁੰਦੇ ਤਾਂ ਆਪ ਪਹਿਲਾ
“ਸੁਲਹੀ” ਸ਼ਬਦ ਤੋਂ ਅੱਗੇ ਤੁਰਦੇ ਸਾਰੇ ਸ਼ਬਦ ਦੇ ਪਰਕਰਣ ਨੂੰ ਸਿਧਾਂਤ ਅਨੁਸਾਰ ਵੀਚਾਰਦੇ ਤੇ ਫਿਰ ਜੋ
ਤੁਹਾਨੂੰ ਸੁਲਹੀ ਦੇ ਪਸਤੋ ਭਾਸ਼ਾ ਦੇ ਹੋਣ ਦਾ ਪਤਾ ਚਲਿਆ ਸੀ ਜਿਸਦੇ ਅਰਥ ਤੁਸੀ ਸਾਂਤੀ ਦਰਸਾਏ ਹਨ,
ਉਨ੍ਹਾਂ ਨੂੰ ਸੁਝਾ ਵਜੋਂ ਪੇਸ਼ ਕਰਦੇ, ਪਰ ਆਪ ਜੀ ਤਾਂ “ਸੁਲਹੀ” ਤੋਂ ਅੱਗੇ ਦੇਖਦੇ ਹੀ ਨਜਰ
ਨਹੀਂ ਆਏ ਜਿਸਦਾ ਸਬੂਤ ਤੁਹਾਡੀਆ ਪਹਿਲੀਆ ਚਿਠੀਆ ਆਪ ਹੀ ਪੇਸ਼ ਕਰਦੀਆ ਹਨ ਜਦੋਂ ਆਪ ਲਿਖਦੇ ਹੋ
ਕਿ ਮੈਨੂੰ ਤਾਂ ਕਿਤੇ ਲਿਖਿਆ ਨਜਰ ਨਹੀਂ ਆਇਆ ਕਿ ਕਿਹੜੀ ਭਾਸ਼ਾ ਦਾ ਸ਼ਬਦ ਹੈ ਜਦੋਂ ਕਿ “ਸੁਲਹੀ” ਤੋਂ
ਅੱਗੇ ਪਹਿਲਾ ਅੱਖਰ ਹੀ ‘ਹਿੰ: ਲਿਖਿਆ ਹੋਇਆ ਸੀ।
ਇਸ ਤੋਂ ਅੱਗੇ ਮੈ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ “ਸੁਲਹੀ ਤੇ
ਨਰਾਇਣ ਰਾਖੁ” ਵਾਲੇ ਸਬਦ ਦੀ ਆਪ ਜੀ ਵਿਆਖਿਆ ਕਰਕੇ ਆਪ ਜੀ ਸਿਖ ਮਾਰਗ ਉੱਪਰ ਪਾ ਦੇਵੋ ਜੋ
ਸਾਧ-ਬਾਬਿਆ ਵਾਂਗ ਮਨਘੜਤ ਨਾ ਹੋਵੇ ਤਾਂ ਮੇਰੇ ਵਲੋਂ ਕੀਤੀ ਕੋਸ਼ਿਸ਼ ਆਪੇ ਹੀ ਰੱਦ ਹੋ ਜਾਵੇਗੀ।
ਇਸ ਨੂੰ ਬਹਿਸ ਦਾ ਵਿਸ਼ਾ ਬਣਾਉਣ ਦੀ ਲੋੜ ਹੀ ਨਹੀਂ ਹੈ, ਨਾ ਹੀ ਮੈਂ ਬਹਿਸ ਵਿੱਚ ਪੈ ਕਰਕੇ ਆਪ ਜੀ
ਵਰਗੇ ਸੁਹਿਰਦ ਸੱਜਣ ਦਾ ਸਮਾਂ ਬਰਬਾਦ ਕਰਨਾ ਚਾਹੁੰਦਾ ਹਾਂ।
ਇਸ ਚਰਚਾ ਨੂੰ ਬਹਿਸ ਨਾ ਬਣਾਉਂਦਾ ਹੋਇਆ ਆਪ ਜੀ ਤੋਂ ਮੁਆਫੀ ਮੰਗਦਾ ਹੋਇਆ ਇਸ ਚਰਚਾ ਨੂੰ ਇਥੇ ਹੀ
ਸਮਾਪਤ ਕਰਦਾ ਹਾਂ।
ਬਲਦੇਵ ਸਿੰਘ
12/12/13)
ਭਾਈ ਗੁਰਸ਼ਰਨ ਸਿੰਘ ਨਾਗਪੁਰ
ਕੁਰਬਾਨੀ ਦੇ ਮੁੱਜਸਮੇ ਸਾਹਿਬਜਾਦੇ
ਗੁਰੂ ਗੋਬਿੰਦ ਸਿੰਘ ਦੇ ਫਰਜੰਦਾਂ ਦਾ ਨਾ ਸੁਣਦਿਆਂ ਹੀ ਹਰ ਇਨਸਾਨ ਦਾ ਦਿਲ ਸ਼ਰਧਾ ਤੇ
ਸਤਿਕਾਰ ਨਾਲ ਝੁਕ ਜਾਂਦਾ ਹੈ ਸਾਇਦ ਇਸੇ ਲਈ ਕੇ ਉੱਚੇਤੇ ਸੱਚੇ ਆਦਰਸ਼, ਇੱਕ ਮਨੁੱਖ ਦੀ ਗੁਲਾਮੀ ਨੂੰ
ਨਾ ਸਵੀਕਾਰ ਕੇ ਸਿਰਫ ਰੱਬੀ ਹਕੂਮਤ ਨੂੰ ਸਵੀਕਾਰਨ (ਕੋਊ ਹਰਿ ਸਮਾਨ ਨਹੀ ਰਾਜਾ) ਦੀ ਇਹ ਮਿਸਾਲ
ਦੁਨੀਆਂ ਦੇ ਹੋਰ ਕਿਸੇ ਇਤਿਹਾਸ ਤੋ ਸਾਇਦ ਹੀ ਮਿਲਦੀ ਹੋਵੇ। ਗੁਰੂ ਜੀ ਦੇ ਇਹਨਾਂ ਲਾਂਲਾਂ ਦੀ ਸਿਫਤ
ਜਿੱਥੇ ਹਰ ਸਿੱਖ ਨੇ ਕੀਤੀ ਉੱਥੇ ਅੱਲਾਂ ਯਾਰ ਖਾਂ ਯੋਗੀ ਜੋ ਮੁਸਲਮਾਨ ਹੈ ਉਹ ਵੀ ਨਾ ਕਰਨੋ ਰਹਿ
ਸਕਿਆ ਭਾਵੇ ਕੇ ਇਸ ਦਾ ਖਮਿਆਜਾ ਉਸ ਨੂੰ ਆਪਣੇ ਹੀ ਫਿਰਕੇ ਦੇ ਕੁੱਝ ਲੋਕਾਂ ਦੀ ਨਾਰਾਜਗੀ ਨਾਲ
ਝੱਲਣਾ ਪਿਆ।
ਸਹੀਦਾਂ ਦੇ ਸਿਰਤਾਜ ਪਿਤਾ ਗੁਰੂ ਅਰਜਨ ਸਾਹਿਬ ਵੱਲੋ ਲਾਹੌਰ ਦੀ ਧਰਤੀ ਤੇ ਉੱਬਲਦੀ ਦੇਗ, ਤੱਤੀ ਤਵੀ
ਵਿੱਚ ਬੈਠਣ ਨੇ ਸਿੱਖਾਂ ਦੇ ਇਰਾਦਿਆਂ ਨੂੰ ਹੋਰ ਪਕਿਆਈ ਦਿੱਤੀ। ਜਿਵੇ ਕੱਚੀ ਇੱਟ ਭੱਠੀ ਵਿੱਚ ਪੈ
ਕੇ ਪੱਕੀ ਹੁੰਦੀ ਹੈ, ਸੋਨਾ ਕੁਠਾਰੀ ਵਿੱਚ ਤਪ ਕੇ ਹੀ ਆਪਣਾ ਮੁੱਲ ਵਧਾਉਂਦਾ ਏ, ਇਸੇ ਤਰ੍ਹਾਂ ਕੌਮਾ
ਦੀ ਮਜਬੂਤੀ ਵਿੱਚ ਕੁਰਬਾਨੀਆਂ ਅਹਿਮ ਰੋਲ ਨਿਭਾਉਦੀਆਂ ਹਨ।
ਸਿੱਖ ਕੌਮ ਵਿੱਚ ਜਿੱਥੇ ਵਡੇਰੀ ਉਮਰ ਦੇ ਸਿੱਖ ਗੁਰੂ ਘਰ ਲਈ ਅਥਾਹ ਪਿਆਰ ਰੱਖਦਿਆਂ ਮੌਤ ਦੇ ਪਿਆਲੇ
ਮੂੰਹ ਨੂੰ ਲਾਉਦੇ ਹਨ ਉੱਥੇ ਇਸ ਕੌਮ ਦੇ ਬੱਚਿਆਂ ਨੇ ਵੀ ਜਹਿਰੀ ਮੌਤ ਦਾ ਕਟੋਰਾ ਇਕੋ ਸਾਹ ਪੀ ਲਿਆ
ਤੇ ਆਖਿਆ: “ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ” ਵੱਡੇ ਸਾਹਿਬਜਾਦੇ ਬਾਬਾ
ਅਜੀਤ ਸਿੰਘ ਤੇ ਜੋਰਾਵਰ ਸਿੰਘ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਸਚਾਈ ਤੇ ਕੌਮ ਦੀਆਂ ਨੀਹਾਂ ਨੂੰ
ਪੱਕੀਆਂ ਕਰਨ ਲਈ ਯਤਨਸ਼ੀਲ ਹਨ। ਦਸਮੇਸ਼ ਪਿਤਾ ਨੇ ਚਮਕੌਰ ਦੀ ਇਸ ਕੱਚੀ ਗੜ੍ਹੀ ਵੱਲ ਤੱਕ ਕੇ ਸਿੰਘਾਂ
ਨੂੰ ਸੰਬੋਧਨ ਹੁੰਦਿਆਂ ਕੁਝ ਕਿਹਾ ਜੋ ਪਾਂਧੀ ਨਨਕਾਣਵੀ ਨੇ ਆਪਣੀ ਕਵੀਤਾ ‘ਇਹ ਚਮਕੌਰ ਹੈ’ ਵਿੱਚ ਇਸ
ਤਰ੍ਹਾਂ ਲਿਖਿਆ ਹੈ:
ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ, ਇਹ ਚਮਕੌਰ ਹੈ ਰਣ ਭਖਾਉਣ ਦੀ ਥਾਂ।
ਆਹੂ ਲਾਹ ਕੇ ਮੁਗਲ ਚੁਗੱਤਿਆਂ ਦੇ, ਨਾਲ ਖ਼ੂਨ ਦੇ ਮਹਿੰਦੀਆਂ ਲਾਉਣ ਦੀ ਥਾਂ।
ਰੱਤ ਪੀਣੀਆਂ ਬਿਜਲੀਆਂ ਹੱਥ ਤੋਲੋ, ਦੱਸ ਲੱਖ ਗੁਲਾਮ ਲਿਤਾੜ ਸੁਟੋ।
ਸਿੰਘੋ ਸੂਰਿਓ! ਉਠੋ ਤੂਫਾਨ ਬਣਕੇ, ਮੁਗਲ ਰਾਜ ਨੂੰ ਜੜੋਂ ਉਖਾੜ ਸੁਟੋ।
ਤੁਹਾਡੇ ਹੱਥ ਵਿੱਚ ਪੱਤ ਅੱਜ ਖ਼ਾਲਸੇ ਦੀ, ਅੰਗ ਖ਼ਾਲਸੇ ਦਾ ਤੁਸਾਂ ਪਾਲਣਾ ਹੈ।
ਭਾਵੇਂ ਚਾਲੀ ਹੋ, ਐਪਰ ਨਿਡਰ ਹੋ ਕੇ, ਤੁਸਾਂ ਤੇਗ਼ ਦਾ ਜੌਹਰ ਦਿਖਾਲਣਾ ਹੈ।
ਅੱਗੋ ਸਿੰਘਾਂ ਨੇ ਵੀ ਜੁਆਬ ਵਿੱਚ ਕਿਹਾ, ਸਤਿਗੁਰੂ ਜੀਉ!
ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ, ਅਸੀਂ ਖ਼ਾਲਸੇ ਹਾਂ, ਮਰਨਾ ਜਾਣਦੇ ਹਾਂ।
ਸਵਾ ਲੱਖ ਨਾਲ ਇੱਕ-ਇੱਕ ਭਿੜ ਜਾਈਏ, ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ।
ਕਲਗੀ ਵਾਲਿਆਂ ਤੇਰੀ ਆਸੀਸ ਲੈ ਕੇ, ਅਸੀਂ ਵਾਂਗ ਹਿਮਾਲਿਆ ਦੇ ਡੱਟ ਜਾਂ ਗੇ।
ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ, ਭਾਵੇਂ ਕੱਟ ਦੇ, ਕੱਟ ਦੇ ਕੱਟ ਜਾਂ ਗੇ।
ਮਨੁੱਖਤਾ ਦੇ ਵੈਰੀ ਤੇ ਜਾਲਮ ਬਿਰਤੀ ਦੇ ਖੂੰਖਾਰੂ ਲੋਕਾਂ ਨਾਲ ਜਾਨ ਹਲੂਣ ਕੇ ਸਿੰਘ ਲੜ ਰਹੇ ਹਨ
ਅੱਲਾ ਯਾਰ ਖਾਂ ਜੋਗੀ ਲਿਖਦੇ ਹਨ ਬਾਬਾ ਅਜੀਤ ਸਿੰਘ ਜਦੋਂ ਜੰਗ ਦੇ ਮੈਦਾਨ ਵਿੱਚ ਲੜਦੇ ਸਹੀਦ ਹੋਏ
ਤਾਂ ਬਾਬਾ ਜੁਝਾਰ ਸਿੰਘ ਨੇ ਗੁਰੂ ਸਾਹਿਬ ਨੂੰ ਆਖਿਆ:
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀ ਆਤਾ।
ਸੋਨਾ ਨਹੀ, ਖਾਨ ਨਹੀ, ਪੀਨਾ ਨਹੀ ਭਾਤਾ।
ਬਾਬਾ ਜੁਝਾਰ ਸਿੰਘ ਵੀ ਰਣ ਤੱਤੇ ਵਿੱਚ ਜਾਣ ਦੀ ਆਗਿਆ ਮੰਗਦਾ ਹੈ ਅੱਲਾ ਯਾਰ ਖਾਂ ਜੋਗੀ ਆਪਣੀ ਕਲਮ
ਨਾਲ ਇਉ ਲਿਖਦਾ ਪਿਤਾ ਤੋ ਆਗਿਆ ਮੰਗਦਾ ਸਾਹਿਬਜਾਦਾ ਆਖਦਾ ਹੈ:
ਲੜਨਾ ਨਹੀ ਆਤਾ ਮੁਝੇ ਮਾਰਨਾ ਤੋ ਹੈ ਆਤਾ।
ਖੁਦ ਬੜ੍ਹ ਕੇ ਗਲਾ ਤੇਗ ਪੈ ਧਰਨਾ ਤੋ ਹੈ ਆਤਾ। 100
ਗੁਰੂ ਸਾਹਿਬ ਵੀ ਆਪਣੇ ਹੱਥੀਂ ਸਾਹਿਬਜਾਦੇ ਨੂੰ ਤਿਆਰ ਕਰਦੇ ਹਨ ਗੁਰੂ ਜੀ ਦੀ ਦਿਲੀ ਤਮੰਨਾ ਜੋ ਸੀ
ਸਾਇਦ ਹੀ ਕਿਸੇ ਪਿਤਾ ਦੀ ਪੁੱਤਰ ਸੰਬੰਧੀ ਹੋਵੇ:
ਖਾਹਸ਼ ਹੈ ਤੁਮੇ ਤੇਗ ਚਲਾਤੇ ਹੂਏ ਦੇਖੇਂ।
ਹਮ ਆਂਖ ਸੇ ਬਰਛੀ ਤੁਮੇ ਖਾਤੇ ਹੂਏ ਦੇਖੇਂ। 107
ਉਸੇ ਦਿਨ 22 ਦਸੰਬਰ 1704 10 ਲੱਖ ਦੀ ਫੌਜ ਨਾਲ ਲੜਦਿਆਂ ਸਹੀਦੀ ਜਾਮ ਪੀ ਕੇ ਗੁਰੂ ਦੇ ਬੋਲਾਂ
ਤੇ ਪਹਿਰਾ ਦੇ ਗਏ।
ਇੱਕ ਪਾਸੇ ਚਮਕੌਰ ਦੀ ਗੜੀ ਵਿੱਚ ਪਿਤਾ ਨੇ ਬੱਚੇ ਮੌਤ ਦੇ ਖੂਹ ਵੱਲ ਭੇਜੇ ਤੇ ਦੂਜੇ ਪਾਸੇ ਠੰਡੇ
ਬੁਰਜ ਵਿੱਚ ਬੁਢੜੀ ਦਾਦੀ ਪੋਤਿਆਂ ਨੂੰ ਮੌਤ ਲਾੜੀ ਦੇ ਘਰ ਵੱਲ ਤੋਰਨ ਤੋ ਪਹਿਲਾਂ ਤਿਆਰ ਕਰ ਰਹੀ ਹੈ
ਛੋਟੇ ਸਾਹਬਜਾਦਿਆਂ ਨੇ ਵੀ ਵਜੀਰ ਖਾਂ ਪਾਪੀ ਦੀ ਪਾਪ ਭਰੀ ਕਚਿਹਰੀ ਵਿੱਚ ਸੱਚ ਦੇ ਹੋਕੇ ਨੂੰ ਬੁਲੰਦ
ਕੀਤਾ ਉਮਰ ਭਾਵੇ ਸੱਤ ਤੇ ਨੌ ਸਾਲ ਦੀ ਸੀ ਪਰ ਇਰਾਦੇ ਵੱਡੀ ਆਂ ਉਮਰਾਂ ਨੂੰ ਵੀ ਮਾਤ ਪਾਉਣ ਵਾਲੇ ਸਨ
ਮਾਸੂਮ ਫੱਲਾਂ ਵਰਗੇ ਇਹ ਬੱਚੇ ਭਾਵੇ ਖਿੜੇ ਤੇ ਦੋ ਦਿਨ ਪਰ ਮਹਿਕ ਸਦੀਵੀ ਖਿਲਾਰ ਗਏ ਕਿਸੇ ਸਾਇਰ ਨੇ
ਲਿਖਿਆਂ ਹੈ:
ਫੂਲ ਦੋ ਦਿਨ ਬਹਾਰੇ ਜਾ ਫਿਜਾਂ ਦਿਖਲਾ ਗਏ।
ਹਸਰਤ ਉਨ ਗੁੰਚੋਂ ਪੇ ਹੈ ਜੋ ਬਿਨ ਖਿਲੇ ਮੁਰਝਾ ਗਏ।
ਇਤਿਹਾਸਕਾਰ ਖਾਫੀ ਖਾਂ ਲਿਖਦਾ ਹੈ ਕੇ ਮੈ ਉਸ ਸਮੇ ਕਚਿਹਰੀ ਵਿੱਚ ਸੀ ਜਦੋ ਇਹ ਆਖਿਆਂ ਗਿਆ ਕੇ ਸਾਰੇ
ਦਰਵਾਜੇ ਬੰਦ ਕਰ ਦਿੱਤੇ ਜਾਣ ਤੇ ਜਦ ੋਇਹ ਕਚਿਹਰੀ ਦੇ ਇੱਕ ਛੋਟੇ ਜਿਹੇ ਦਰਵਾਜੇ ਵਿਚੋਂ ਸਿਰ ਝੁਕਾ
ਕੇ ਆਉਣਗੇ ਤੇ ਉਹਨਾਂ ਨੂੰ ਝੁਕ ਗਏ ਸਮਝ ਕੇ ਤਾੜੀਆਂ ਮਾਰੀਆਂ ਜਾਣਗੀਆਂ ਪਰ ਜਦੋ ਸਿਰ ਦੀ ਜਗ੍ਹਾ
ਜੁੱਤੀ ਦਿਖੀ ਤਾਂ ਸਾਰਾ ਆਲਮ ਨਮੋਸ਼ੀ ਨਾਲ ਭਰ ਉੱਠਿਆਂ ਕਿਉਕਿ ਉਹਨਾਂ ਬੱਚਿਆਂ ਦਾ ਇਹ ਸੰਕੇਤ ਸੀ ਕੇ
ਤੁਹਾਡੇ ਲਾਲਚ, ਡਰਾਵੇ ਤੇ ਝੂਠਾ ਪਿਆਰ ਅਸੀ ਜੁੱਤੀ ਦੀ ਨੋਕ ਹੇਠਾਂ ਦੱਬ ਦਿਆਂਗੇ ਅਜਿਹਾ ਹੀ ਹੋਇਆ
ਉਹਨਾਂ ਗੱਜ ਕੇ ਫਤਹ ਬੁਲਾਈ ਬਹੁਤ ਲਾਲਚ ਦਿੱਤੇ ਗਏ ਪਰ ਡੁਲਾ ਨਾ ਸਕੇ। ਪਿਆਰ, ਲਾਲਚ ਤੇ ਡਰਾਵੇ ਵੀ
ਸਾਬਿਜਾਦਿਆਂ ਦੇ ਅੱਗੇ ਹਾਰ ਗਏ ਅੰਤ ਉਸ ਦੁਸ਼ਟ ਚੌਕੜੀ ਨੇ ਨੀਂਹਾ ਵਿੱਚ ਮਾਸੂਮ ਬੱਚਿਆਂ ਨੂੰ ਚਿਣਨ
ਦਾ ਹੁਕਮ ਦਿੱਤਾ ਗਿਆ।
ਠੋਡੀ ਤਕ ਈਂਟੇਂ ਚੁਨ ਦੀ ਗਈਂ ਮੂੰਹ ਤਕ ਆ ਗਈਂ,
ਬੀਨੀ ਕੋ ਢਾਪਤੇ ਹੀ ਵੁਹ ਆਖੋਂ ਪਰ ਛਾ ਗਈ।
ਹਰ ਚਾਂਦ ਸੀ ਜਬੀਨ (ਮੱਥਾ) ਕੋ ਘਨ (ਗ੍ਰਹਣ) ਸਾ ਲਗਾ ਗਈ,
ਲਖ੍ਹਤੇ-ਜਿਗਰ ਗੁਰੂ ਕੇ ਵਹੁ ਦੋਨੋਂ ਛੁਪਾ ਗਈ।
ਜੋਗੀ ਜੀ ਇਸ ਕੇ ਬਾਦ ਹੁਈ ਥੋੜੀ ਦੇਰ ਥੀ,
ਬਸਤੀ ਸਰਹੰਦ ਸ਼ਹਿਰ ਕੀ, ਈਟੋਂ ਕਾ ਢੇਰ ਥੀ।
ਕੁਝ ਸਮੇ ਬਾਅਦ ਨੀਂਹਾ ਡਿਗ ਗਈਆਂ ਬੇਹੋਸ਼ੀ ਦੀ ਹਾਲਤ ਵਿਚੋ ਉਠਾ ਕੇਮਾਰਨ ਦਾ ਹੁਕਮ ਦੇ ਦਿੱਤਾ ਸ਼ਾਸ਼ਲ
ਬੇਗ ਤੇ ਬਾਸ਼ਲ ਬੇਗ ਦੋ ਜਲਾਦਾਂ ਨੇ ਉਹਨਾਂ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਉਹਨਾਂ ਨੂੰ ਜਿਬਾਂ
ਕਰ ਦਿੱਤਾ। ਜਿਬਾਂ ਅਰਬੀ ਦਾ ਸ਼ਬਦ ਹੈ ਜਿਸਦਾ ਅਰਥ ਹੈ ਛੁਰੀ ਨਾਲ ਹਲਾਲ ਕਰਨਾ। ਇਸ ਪ੍ਰਥਾਇ ਭਾਈ
ਰਤਨ ਸਿੰਘ ਭੂੰਗੂ ਲਿਖਦੇ ਹਨ
ਹੁਤੋਉਹਾ ਥੋ ਛੁਰਾ ਇੱਕ ਵਾਰੋ।
ਦੈ ਗੋਡੇ ਹੇਠ ਜਿਬਾ ਕਰ ਡਾਰੋ।
ਤੜਫ ਤੜਫ ਗਈ ਜਿੰਦ ਉਡਾਇ।
ਇਸ ਸਿਰੀਖੋਰ ਦੁਇ ਦੀਏ ਕਤਲਾਇ।
ਇਹ ਉਹ ਪੋਹ ਦੇ ਦਿਨ ਹਨ ਜਿਹੜੇ ਸਾਡੇ ਲਈ ਬਹੁਤ ਅਹਿਮੀਅਤ ਰੱਖਦੇ ਹਨ
ਕੋਈ ਕੌਮ ਮਹਿਰਮ ਨੂੰ ਮੰਨਦੀ ਹੈ, ਵੱਡੇ ਦਿਨਾਂ ਦਾ ਕੋਈ ਹੈ ਧਿਆਨ ਧਰਦਾ।
ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ, ਡਿੱਠਾ ਜਦੋਂ ਦਸਮੇਸ਼ ਨੂੰ ਦਾਨ ਕਰਦਾ।
ਸਾਹਿਬਜਾਦੇ ਤਾਂ ਆਪਣੇਛੋਟੀ ਜਿਹੀ ਇਸ ਜਿੰਦਗੀ ਵਿੱਚ ਈਮਾਨ ਸਿਦਕ ਦੀ ਮਿਸਾਲ ਦਿੰਦਿਆਂ ਹੋਇਆਂ।
ਗੰਗੂ, ਝੂਠਾ ਨੰਦ ਤੇ ਵਜੀਰ ਖਾਂ ਦੇ ਇਰਾਦਿਆਂ ਤੇ ਪਾਣੀ ਫੇਰਦੇ ਹੋਏ ਗੁਰੂ ਦੇ ਸਨਮੁੱਖ ਹੋ ਗਏ ਹੁਣ
ਵਾਰੀ ਸਾਡੀ ਹੈ ਕੇ ਅਸੀ ਕਿਵੇ ਜਿਊਣਾ ਸਨਮੁੱਖ ਹੋਕੇ ਗੁਰੂ ਪੱਤਰ ਬਣ ਕੇ। ਜਾਂ ਗੰਗੂ, ਵਜੀਰ ਖਾਂ,
ਤੇ ਝੂਠਾ ਨੰਦ ਵਰਗਿਆਂ ਦੇ ਪਿਛਲੱਗ ਬਣ ਕੇ। ਮੇਰੇ ਵੀਰਾਂ ਅੱਜ ਤੇਰੀ ਲੱਥੀ ਦਸਤਾਰ ਵੱਲ ਵੇਖ ਕੇ
ਸੱਚਾ ਨੰਦ, ਗੰਗੂ, ਤੇ ਵਜੀਰ ਖਾਂ ਕਿਤੇ ਤੁਹਾਡੀ ਕੌਮ ਦੇ ਉਹਨਾਂ ਮਹਾਨ ਯੋਧਿਆਂ ਨੂੰ ਤਾਹਨਾ ਮਾਰ
ਕੇ ਕਿਤੇ ਇਹ ਹੀ ਨਾ ਆਖ ਰਹੇ ਹੋਣ ਕੇ ਜਿੰਨਾ ਬਦਲੇ ਤੁਸੀ ਲੜੇ ਸੀ ਅੱਜ ਉਹ ਸਾਡਾ ਰੂਪ ਹੋ ਗਏ ਹਨ
ਅੱਜ ਆ ਕੇ ਵੇਖੋ ਤੁਸੀ ਕਦੀ ਸਾਡੇ ਲਾਲਚਾਂ, ਡਰਾਵਿਆਂ ਨੂੰ ਜੁੱਤੀ ਦੀ ਨੋਕ ਤੇ ਠੁਕਰਾਇਆ ਤੇ ਧਰਮ
ਨੂੰ ਪਿਆਰ ਕੀਤਾ ਪਰ ਅੱਜ ਇਹ ਤੁਹਾਡੇ ਵਾਰਿਸ ਅਖਵਾਉਣ ਵਾਲੇ ਤਾਂ ਨਿੱਕੇ ਨਿੱਕੇ ਲਾਲਚਾਂ, ਚੌਧਰਾਂ
ਖਾਤਿਰ ਇਮਾਨ ਧਰਮ ਵੇਚ ਕੇ ਸਾਡੀਆਂ ਜੁੱਤੀ ਥੱਲੇ ਲੱਗੇ ਹੋਏ ਹਨ । ਮਾਤਾ ਗੁਜਰ ਕੌਰ ਦੀਏ ਧੀਏ ਅੱਜ
ਤੂੰ ਵੀ ਆਪਣੇ ਜੀਵਨ ਨੂੰ ਸਵਾਰ ਝੂਠ ਫੈਸਨਾਂ ਦੀ ਚਮਕ ਦਮਕ ਵਿੱਚ ਸਿੱਖੀ ਵਿਚਾਰ ਦੀ ਚਮਕ ਤੇਰੇ
ਜੀਵਨ ਵਿਚੋ ਅਲੋਪ ਹੇ ਰਹੀ ਹੈ ਕਿਤੇ ਧਿਆਨ ਧਰ ਉਹਨਾਂ ਸਾਹਿਬਜਾਦਿਆਂ ਦਾ, ਮਾਤਾ ਗੁਜਰ ਕੌਰ ਦਾ ਤੇ
ਉਹਨਾਂ ਆਪਣੀਆਂ ਭੈਣਾ ਦਾ ਜਿੰਨਾਂ ਪੱਤਾਂ ਦੇ ਟੋਟੇ ਗਲਾਂ ਵਿੱਚ ਪਵਾ ਲਏ ਅੱਜ ਤੇਰੇ ਹਾਲਾਤਾਂ ਵੱਲ
ਵੇਖ ਕੇ ਤੈਨੂੰ ਸੰਬੋਧਨ ਹੋ ਕਿਸੇ ਕਵੀ ਦੀ ਕਲਮ ਤੈਨੂੰ ਪੁਕਾਰ ਪੁਕਾਰ ਕੇ ਆਖ ਰਹੀ ਹੈ: ਨੀ ਤੈਨੂੰ
ਔਖਾ ਪਾਉਣਾ ਗਾਤਰਾ ਉਹਨਾਂ ਪੁੱਤਾਂ ਦੇ ਹਾਰ ਪਵਾ ਲਏ ਸੀ।
bhai gursharan singh
nagpur
09914012349
12/12/13)
ਵਰਡ ਸਿੱਖ ਫੈਡਰੇਸ਼ਨ
ਸੰਤ-ਸਮਾਜ ਅਤੇ ਜੱਥੇਦਾਰਾਂ ਵੱਲੋਂ ਕੌਮ ਨਾਲ ਧੋਖੇ ਦੀ ਫਿਰ ਤਿਆਰੀ।।
ਬੰਦੀ ਸਿੱਖਾਂ ਦੀ ਰਿਹਾਈ ਦੇ ਸੰਘਰਸ਼ ਨੂੰ ਰੋਲਣ ਦੀ ਸਾਜਿਸ਼।।
ਵਿਪਰ ਦੀ ਬਿਕਰਮੀ ਕਰਣ ਦੀ ਚਾਲ ਸਫਲ ਨਹੀਂ ਹੋਣ ਦਿੱਤੀ ਜਾਵੇਗੀ।।......ਵਰਡ ਸਿੱਖ ਫੈਡਰੇਸ਼ਨ
ਜਦੋਂ ਦਾ ਸਿੱਖ ਕੌਮ ਦੀ ਆਜਾਦ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ ਹੈ ਬਿਪਰਬਾਦ ਦਾ ਪ੍ਰਭਾਵ ਕਬੂਲੀਂ ਬੈਠੇ ਤੱਤ ਗੁਰਮਤਿ ਵਿਰੋਧੀ ਗੱਠ-ਜੋੜਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਸ ਪਾਲ ਸਿੰਘ ਪੁਰੇਵਾਲ ਵੱਲੋਂ ਕਈ ਸਾਲਾਂ ਦੀ ਸਖ਼ਤ ਮਿਹਨਤ ਨਾਲ ਤਿਆਰ ਕਰੇ ਗਏ, ਸਿੱਖ ਵਿਦਵਾਨਾਂ ਵੱਲੋਂ ਪਰਖੇ ਹੋਏ ਅਤੇ ਗੁਰਮਤਿ ਜੁਗਤਿ ਨਾਲ ਅਕਾਲ ਤਖਤ ਤੋਂ ਲਾਗੂ ਹੋਏ ਕੈਲੰਡਰ ਨੂੰ ਵਿਪਰੀ ਪ੍ਰਭਾਵ ਅਧੀਨ ਆਪੂ ਬਣੀ ਕੈਲੰਡਰ ਵਗਿਆਨ ਤੋਂ ਅਣਜਾਣ ਦੋ ਮੈਂਬਰੀ ਕਮੇਟੀ ਨੇ ਸੱਤ ਸਾਲਾਂ ਬਾਅਦ ਅਚਾਨਕ ਬਿਨਾਂ ਕੈਲੰਡਰ ਦੇ ਵਿਦਵਾਨਾਂ ਨਾਲ ਵਿਚਾਰ ਕੀਤੇ, ਵਿਪਰੀ ਸੋਧਾ ਲਗਾ ਕੇ, ਬਿਕਰਮੀ ਕਰਣ ਕਰ ਦਿੱਤਾ। ਨਾਨਕ ਸ਼ਾਹੀ ਕੈਲੰਡਰ ਦੀ ਸੂਰਜੀ ਸਿਧਾਂਤ ਨਾਲ ਬਣੀ ਸ਼ੁੱਧਤਾ ਨੂੰ ਕੇਵਲ ਖਤਮ ਕਰ ,ਮਿਲਗੋਭਾ ਬਣਾ ਕੇ ਹੀ ਵਿਪਰਮਤੀਆਂ ਨੇ ਸਬਰ ਨਹੀਂ ਕੀਤਾ ਸਗੋਂ ਰਹਿੰਦੀਆਂ ਸੂਰਜੀ ਤਰੀਕਾਂ ਦਾ ਵੀ ਬਿਕਰਮੀ ਕਰਣ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ। ਇਸ ਸਬੰਧ ਵਿੱਚ ਸੰਤ-ਸਮਾਜ ਵੱਲੋਂ ਜੱਥੇਦਾਰਾਂ ਨੂੰ ਦਿੱਤਾ ਗਿਆ ਮੰਗ ਪੱਤਰ ਵੀ ਪਹਿਲਾਂ ਹੀ ਹੋਈ ਸਾਜ਼ਸ਼ੀ ਗੰਢ-ਤੁਪ ਦਾ ਹਿੱਸਾ ਹੈ। ਅਨੇਕਾਂ ਹੀ ਦੇਸਾਂ-ਵਿਦੇਸ਼ਾਂ ਦੀਆਂ ਪੰਥ-ਪ੍ਰਸਤ ਜੱਥੇਬੰਦੀਆਂ, ਵੈਬ ਸਾਈਟਾਂ ਅਤੇ ਅਜੋਕੇ ਇਲੈਕਟਰੌਨਿਕ ਮੀਡੀਏ ਵਾਲੇ ਫੇਸਬੁਕ ਗਰੁੱਪਾਂ ਵਲੋਂ ਸਬੰਧਿਤ ਜੱਥੇਦਾਰਾਂ, ਪ੍ਰਧਾਨਾਂ ਨੂੰ ਇਸ ਵਿਸ਼ੇ ਤੇ ਕਿਸੇ ਅੰਤਰ-ਰਾਸ਼ਟਰੀ ਮੀਡੀਏ ਰਾਹੀਂ ਸਮੂਹ ਸੰਗਤ ਸਾਹਮਣੇ ਪਾਰਦਰਸ਼ੀ ਤਰੀਕੇ ਨਾਲ ਵਿਚਾਰ-ਚਰਚਾ ਲਈ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਤੋਂ ਬਾਅਦ ਵੀ ਸਬੰਧਿਤ ਲੋਕਾਂ ਨੇ ਵਿਪਰ ਦੇ ਪ੍ਰਭਾਵ ਅਧੀਨ ਡੂੰਘੀ ਚਾਲ ਨਾਲ ਘੇਸਲ ਵੱਟੀ ਹੋਈ ਹੈ। ਜਿਥੇ ਦੇਸ਼ਾਂ ਵਿਦੇਸ਼ਾਂ ਵਿੱਚ ਹਰ ਤਰਾਂ ਦੇ ਮੀਡੀਏ ਰਾਹੀਂ ਜਾਗਰੂਕਤਾ ਦੀ ਲਹਿਰ ਅਤੇ ਨਾਨਕਸ਼ਾਹੀ ਕੈਲੰਡਰ ਵਾਰੇ ਅਨੇਕਾਂ ਸੈਮੀਨਾਰ ਹੋ ਰਹੇ ਹਨ ਉਥੇ ਵਰਡ ਸਿੱਖ ਫੈਡਰੇਸ਼ਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਰ ਸਬੰਧਿਤ ਧਿਰਾਂ ਅਜੇ ਵੀ ਵਿਪਰੀ ਪ੍ਰਭਾਵ ਨੂੰ ਸੰਗਤਾਂ ਤੇ ਠੋਸਣੋ ਨਹੀਂ ਹਟਦੀਆਂ ਤਾਂ ਜਲਦੀ ਹੀ ਇਹਨਾਂ ਨੂੰ ਦੇਸ਼-ਵਿਦੇਸ਼ ਵਿੱਚ ਭਾਰੀ ਵਿਦਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਯਾਦ ਰਹੇ ਕਿ ਮਾਰਚ 2011 ਵਿਚ, ਜਦੋਂ ਸੰਤ ਸਮਾਜ ਦੇ ਆਗੂਆਂ ਨੇ ਰਾਮ ਪੁਰ ਖੇੜਾ ਵਿਖੇ ਭਾਈ ਹਰਨਾਮ ਸਿੰਘ ਧੁੰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਨਾਨਕਸ਼ਾਹੀ ਕੈਲੰਡਰ 'ਚ ਕੀਤੀਆਂ ਗਈਆਂ ਸੋਧਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਵਿਚਾਰ ਚਰਚਾ ਕਰਨ ਦੀ ਚਨੌਤੀ ਦਿੱਤੀ ਸੀ,ਤਾਂ ਉਦੋਂ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਸੀ ਕਿ "ਸੰਤ ਸਮਾਜ, ਸਿੱਖ ਵਿਦਵਾਨਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਹੇਠ ਬਣੀ ਕਮੇਟੀ ਕਿਸੇ ਵੀ ਮੰਚ ਤੇ ਇਕੱਲੇ ਸ੍ਰ. ਪੁਰੇਵਾਲ ਹੀ ਨਹੀ ਬਲਕਿ ਹਰ ਕਿਸੇ ਦੀ ਤਸੱਲੀ, ਤਰਕ ਨਾਲ ਕਰਵਾਉਣ ਲਈ ਤਿਆਰ ਹੈ" ਉਦੋਂ ਵੀ ਜਾਗਰੂਕ ਧਿਰਾਂ ਨੇ ਇਨ੍ਹਾਂ ਦਾ ਸੱਦਾ ਪ੍ਰਵਾਨ ਕੀਤਾ ਸੀ ਪਰ ਬਾਬੇ ਮੁੜ ਨਹੀ ਕੁਸਕੇ! ਅੱਜ ਫੇਰ ਜਦੋਂ ਸਾਰੀ ਕੌਮ ਭਾਈ ਗੁਰਬਖਸ਼ ਸਿੰਘ ਵੱਲੋਂ ਅਰੰਭੇ ਗਏ ਸੰਘਰਸ਼ ਪ੍ਰਤੀ ਇਕੱਤਰ ਹੋ ਰਹੀ ਹੈ ਤਾਂ ਸੰਤ ਸਮਾਜ ਨੇ ਆਪਣੇ ਅਕਾਵਾਂ ਨੂੰ ਖੁਸ਼ ਕਰਨ ਅਤੇ ਹੱਕੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਨਵਾ ਹੀ ਰਾਗ ਛੇੜ ਲਿਆ ਹੈ। ਅਸੀਂ, ਸੰਤ ਸਮਾਜ ਵੱਲੋਂ ਛੇੜੇ ਨਵੇ ਮੁੱਦੇ ਤੇ, ਵਿਚਾਰ ਚਰਚਾ ਕਰਨ ਲਈ, ਖੁੱਲਾ ਸੱਦਾ ਦਿੰਦੇ ਹਾਂ। ਇਹਨਾਂ ਰਾਸ਼ਟਰੀ ਸੰਤ ਸਮਾਜ
(R S S) ਦੇ
ਸੇਵਾਦਾਰਾਂ ਨੂੰ ਖੁੱਲਾ ਸੱਦਾ ਹੈ ਕਿ ਜੇ ਤੁਹਾਡੇ `ਚ ਸਮਰੱਥਾ ਹੈ ਤਾ ਆਉ ਅੰਤਰਰਾਸ਼ਟਰੀ ਮੰਚ ਤੇ
ਵਿਚਾਰ ਚਰਚਾ ਅਰੰਭ ਕਰੀਏ, ਤਾ ਜੋ ਦੁਨੀਆਂ ਭਰ `ਚ ਬੈਠੀ ਸਿਖ ਕੌਮ ਨਾਲ ਦੀ ਨਾਲ ਅਸਲੀਅਤ ਤੋਂ ਜਾਣੂ
ਹੋ ਸਕੇ।
WORLD SIKH FEDERATION (regd)
12/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਾਢੇ
ਤਿੰਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪੇ ਮੈਨੂੰ ਦਿਨਾਂ ਏ ਜਗਾ, ਸਾਢੇ ਤਿੰਨ।
ਆਪੇ ਗਲ ਅਪਣੇ ਵੀ ਲਾ, ਸਾਢੇ ਤਿੰਨ।
ਲਈਦਾ ਨਹਾ, ਤਨ ਕਰੀਦਾ ਏ ਸਾਫ,
ਹੋਣ ਇਹ ਵਿਚਾਰ ਨਾ ਮਿਟਾ, ਸਾਢੇ ਤਿੰਨ।
ਨਾਮ ਰਟੀ ਜਾਵਾਂ, ਨਹੀਓਂ ਲਗਦਾ ਧਿਆਨ,
ਨੀਂਦ ਵੀ ਨਾ ਆਉਂਦੀ, ਹਾਂ ਬੇਵਾਹ, ਸਾਢੇ ਤਿੰਨ।
ਸੁੱਤਿਆਂ ਤਾਂ ਸੁਪਨੇ `ਚ ਆਉਂਦਾ ਨਹੀਓਂ ਨਿੱਤ,
ਜਾਗਦੇ ਨੂੰ ਅਪਣਾ ਬਣਾ, ਸਾਢੇ ਤਿੰਨ।
ਨਜ਼ਰ ਸਵੱਲੀ ਕਰ, ਮਾਰ ਦੇ ਵਿਚਾਰ,
ਰੱਬਾ ਟਿਕ-ਟਿਕੀ ਤੂੰ ਲਵਾ, ਸਾਢੇ ਤਿੰਨ।
ਜਿਨਾ ਚਰ ਤੇਰੇ ਨਾਲ ਜੁੜੇ ਨਾ ਧਿਆਨ,
ਵੇਲਾ ਵਾਧੂ ਗਿਆ ਏ ਵਿਹਾ, ਸਾਢੇ ਤਿੰਨ।
ਤੇਰੇ ਤੇ ਹੀ ਮੈਂ ਤਾਂ ਹੁਣ ਛੱਡੀ ਹੋਈ ਡੋਰ,
ਜਿਵੇਂ ਚਾਹੇਂ ਦੇਈਂ ਤੂੰ ਨਿਭਾ, ਸਾਢੇ ਤਿੰਨ।
ਹੋਰ ਨਾ ਕੋਈ ਲੋੜ, ਮੇਰੀ ਹੋਰ ਨਾ ਕੋਈ ਮੰਗ,
ਅਪਣੇ `ਚ ਲਈਂ ਤੂੰ ਸਮਾ, ਸਾਢੇ ਤਿੰਨ।
ਆਪੇ ਮੈਨੂੰ ਦਿਨਾਂ ਏ ਜਗਾ, ਸਾਢੇ ਤਿੰਨ।
ਆਪੇ ਗਲ ਅਪਣੇ ਵੀ ਲਾ, ਸਾਢੇ ਤਿੰਨ।
11/12/13)
ਸਤਿੰਦਰਜੀਤ ਸਿੰਘ
ਮੀਡੀਆ:ਸਿੱਖ ਕੌਮ ਦੀ ਵੱਡੀ ਘਾਟ
‘ਮੀਡੀਆ’ ਸਮਾਜ ਦਾ ਉਹ ਮਜ਼ਬੂਤ ਪੱਖ ਜੋ ਆਪਣੀ ਤਾਕਤ ਨਾਲ ਲੋਕ ਹੱਕਾਂ ਦੀ ਗੱਲ ਨੂੰ ਇੱਕ ਲਹਿਰ, ਇੱਕ
ਕ੍ਰਾਂਤੀ ਦਾ ਰੂਪ ਦੇ ਸਕਦਾ ਹੈ। ਪਿਛਲੇ ਸਮੇਂ ਕਈ ਵਾਰ ਐਸਾ ਦੇਖਣ ਨੂੰ ਮਿਲਿਆ ਵੀ ਹੈ ਜਦੋਂ ਮੀਡੀਏ
ਕਾਰਨ ਹੀ ਸਰਕਾਰਾਂ ਹਿੱਲੀਆਂ ਹਨ। ਸਭ ਨਾਲੋਂ ਜ਼ਰੂਰੀ ਹੈ ਕਿ ਮੀਡੀਆ ਇਮਾਨਦਾਰ ਅਤੇ ਆਪਣੇ ਕੰਮ ਨੂੰ
ਸਮਰਪਿਤ ਹੋਵੇ। ਅੱਜ ਦੇ ਸਮੇਂ ਭਾਰਤ ਵਰਗੇ ਭ੍ਰਿਸ਼ਟ ਦੇਸ਼ ਵਿੱਚ ਮੀਡੀਆ ਵੀ ਵਿਕਾਊ ਹੈ। ਭਾਰਤੀ
ਮੀਡੀਆ ਹਮੇਸ਼ਾ ਬਹੁ-ਗਿਣਤੀ ਦੇ ਹੱਕ ਵਿੱਚ ਭੁਗਤਦਾ ਹੈ। ਸਿੱਖ ਕੌਮ ਦੀ ਸਭ ਨਾਲੋਂ ਵੱਡੀ ਘਾਟ ਹੈ
ਉਸਦੇ ਆਪਣੇ ਮੀਡੀਏ ਦੀ ਘਾਟ। ਪਿਛਲੇ ਸਮੇਂ ਦੇਖਿਆ ਜਾਵੇ ਤਾਂ ਬਾਦਲ ਦਲ ਨੂੰ ਸੱਤਾ ਦਿਵਾਉਣ ਵਿੱਚ
ਇੱਕ ਚੈਨਲ ਦਾ ਬਹੁਤ ਵੱਡਾ ਹੱਥ ਰਿਹਾ ਹੈ, ਇੱਕ ਚੈਨਲ ਨਾਲ ਬਾਦਲ ਦਲ ਨੇ ਐਨਾ ਪ੍ਰਾਪੇਗੰਡਾ ਕੀਤਾ
ਕਿ ਕਾਂਗਰਸ ਦੇ ਬਖੀਏ ਉਧੇੜ ਦਿੱਤੇ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਅਕਾਲੀ-ਕਾਂਗਰਸ ਦਾ ਰੰਗ
ਚਾੜ੍ਹ ਕੇ ਬਾਦਲ ਧੜੇ ਨੂੰ ਜਿਤਾਉਣ ਵਿੱਚ ਵੀ ਇਸ ਚੈਨਲ ਦੀ ਮੋਹਰੀ ਭੂਮਿਕਾ ਰਹੀ। ਅੰਨਾ ਹਜ਼ਾਰੇ ਦੇ
ਅੰਦੋਲਨ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਐਨੇ ਮੀਡੀਆ ਵਾਲੇ ਪਹੁੰਚੇ ਕਿ ਉਹਨਾਂ ਨੂੰ ਖੜ੍ਹਨ
ਲਈ ਥਾਂ ਨਹੀਂ ਸੀ ਮਿਲਦੀ 24 ਘੰਟੇ, ਪਲ-ਪਲ ਦੀ ਖ਼ਬਰ ਲੋਕਾਂ ਨੂੰ ਦੇਣ ਵਿੱਚ ਸਾਰੇ ਲਗਾਤਾਰ
ਇੱਕ-ਦੂਸਰੇ ਤੋਂ ਅੱਗੇ ਭੱਜ ਰਹੇ ਸਨ, ਕਸਾਬ ਨੂੰ ਮਿਲੀ ਫਾਂਸੀ ਦੀ ਸਜ਼ਾ ਬਾਰੇ ਪਹਿਲਾਂ ਖ਼ਬਰ ਦੱਸਣ
ਲਈ ਪੱਤਰਕਾਰ ਕੋਰਟ ਵਿੱਚੋਂ ਛੂਟ ਵੱਟ ਕੇ ਭੱਜੇ ਆਉਂਦੇ ਦੇਖੇ ਗਏ ਪਰ ਸਿੱਖਾਂ ਦੀਆਂ ਹੱਕੀ ਗੱਲਾਂ
ਵੱਲ ਕੋਈ ਤਵੱਜ਼ੋ ਨਹੀਂ ਦਿੰਦਾ। ਜਦਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਉਸਦੇ
ਅੰਦੋਲਨ ਜਾਂ ਧਰਨੇ ਮਹਿਜ਼ ਸਿੱਖਾਂ ਤੱਕ ਹੀ ਸੀਮਤ ਨਹੀਂ ਹੁੰਦੇ ਸਗੋਂ ਸਮੁੱਚੀ ਮਾਨਵਤਾ ਲਈ ਹੁੰਦੇ
ਹਨ ਪਰ ਇੱਥੇ ਮੀਡੀਆ ਇਹਨਾਂ ਨੂੰ ਕੇਵਲ ਸਿੱਖਾਂ ਤੱਕ ਸਮੇਟ ਦਿੰਦਾ ਹੈ। ਤਾਜ਼ਾ ਮਸਲਾ ਹੀ ਲੈ ਲਵੋ
ਭਾਈ ਗੁਰਬਖਸ਼ ਸਿੰਘ ਨੇ ਸਜ਼ਾ ਪੂਰੀ ਕਰ ਚੁੱਕੇ ਲੋਕਾਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਪਰ
ਮੀਡੀਏ ਦਾ ਹੁੰਗਾਰਾ ਨਹੀਂ ਮਿਲਿਆ, ਜ਼ਰੂਰਤ ਤਾਂ ਸੀ ਕਿ ਮੀਡੀਆ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ
ਜੇਲ੍ਹਾਂ ਵਿੱਚ ਬੰਦ ਲੋਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇੱਕਠੀ ਕਰਦਾ ‘ਤੇ ਇੱਕ ਸੂਚੀ ਬਣਾਉਣ
ਵਿੱਚ ਮੱਦਦ ਕਰਦਾ ਤਾਂ ਜੋ ਲੋਕਾਂ ਨੂੰ ਇਹ ਗੱਲ ਸਿਰਫ 5 ਬੰਦਿਆਂ ਲਈ ਹੀ ਕੀਤੀ ਗਈ ਨਾ ਲਗਦੀ।
ਸਿੱਖ ਕੌਮ ਜੋ ਦੁਨੀਆਂ ਦੇ ਹਰ ਖੇਤਰ ਵਿੱਚ ਵੱਸਦੀ ਹੈ, ਚੰਗੇ ਕਾਰੋਬਾਰ ਹਨ, ਕਰੋੜਾਂ ਰੁਪਏ ਅਖੌਤੀ
ਸਾਧਾਂ-ਸੰਤਾਂ ਦੇ ਡੇਰਿਆਂ ‘ਤੇ ਚੜ੍ਹਾਉਂਦੀ ਹੈ ਪਰ ਇਸ ਘਾਟ ਨੂੰ ਪੂਰਾ ਕਰਨ ਵੱਲ ਨਹੀਂ ਸੋਚਦੀ।
ਸਾਰੀਆਂ ਜਾਗਰੂਕ ਧਿਰਾਂ ਜੇ ਮਿਲ ਕੇ ਚਾਹੁਣ ਤਾਂ ਇੱਕ ਐਸਾ ਚੈਨਲ ਤਿਆਰ ਸਕਦੀਆਂ ਹਨ ਜੋ ਪੂਰੀ
ਦੁਨੀਆਂ ਨੂੰ ਸਿੱਖ ਕੌਮ ਦੇ ਦਰਪੇਸ਼ ਚੁਣੌਤੀਆਂ ਅਤੇ ਮੰਗਾਂ ਨੂੰ ਸਹੀ ਤਰੀਕੇ ਅਤੇ ਪੂਰਨ ਸੱਚ ਦੇ
ਰੂਪ ਵਿੱਚ ਪੇਸ਼ ਕਰੇ। ਬਾਹਰਲੇ ਮੁਲਕਾਂ ਵਿੱਚ ਬਹੁਤ ਸਾਰੇ ਰੇਡੀਉ ਚੈਨਲ ਹਨ ਜੋ ਪੰਜਾਬੀਆਂ ਦੇ ਸ਼ੁਰੂ
ਕੀਤੇ ਹੋਏ ਹਨ ਪਰ ਉਹ ਵੀ ਇੱਕ ਦੋ ਪ੍ਰੋਗਰਾਮਾਂ ਤੋਂ ਇਲਾਵਾ ਗੀਤਾਂ ਆਦਿ ਨੂੰ ਹੀ ਮਸ਼ਹੂਰ ਕਰਨ ਵੱਲ
ਕੇਂਦਰਿਤ ਹਨ। ਸਾਰਾ ਦਿਨ ਗੁਰਮਤਿ ਪ੍ਰਚਾਰ, ਸਿੱਖ ਇਤਿਹਾਸ, ਸਿੱਖ ਕੌਮ ਦੇ ਦਰਪੇਸ਼ ਚੁਣੌਤੀਆਂ,
ਉਹਨਾਂ ਦੇ ਸੰਭਵ ਹੱਲ ਅਤੇ ਸਿੱਖ ਕੌਮ ਦੇ ਦੁਬਿਧਾ ਵਾਲੇ ਮਸਲਿਆਂ ‘ਤੇ ਸਿੱਖ ਬੁੱਧੀਜੀਵੀਆਂ ਦੇ
ਸੁਝਾਅ ਆਦਿਕ ਇਕੱਠੇ ਕਰਨ ਵਾਲਾ ਕੋਈ ਚੈਨਲ ਨਹੀਂ। ਬਹੁਤੇ ਚੈਨਲਾਂ ਦੀ ਲੋੜ ਨਹੀਂ, ਲੋੜ ਹੈ ਇੱਕ
ਐਸੇ ਚੈਨਲ ਦੀ ਜੋ ਪੂਰੀ ਦੁਨੀਆਂ ਵਿੱਚ ਪਹੁੰਚ ਸਕੇ ਅਤੇ ਗੁਰਮਤਿ ਦੀ ਗੱਲ ਨਿਧੜਕ ਹੋ ਕੇ ਕਰ ਸਕੇ।
ਇੱਕ ਐਸੀ ਵੈਬਸਾਇਟ ਹੋਵੇ ਜੋ ਸਿੱਖ ਧਰਮ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਖ਼ਬਰ, ਗੁਰਮਤਿ ਨਾਲ
ਸੰਬੰਧਿਤ ਹਰ ਤਰ੍ਹਾਂ ਦੀ ਸਮੱਗਰੀ ਲੋਕਾਂ ਤੱਕ ਪਹੁੰਚਾਉਂਦੀ ਹੋਵੇ। ਵੈਬਸਾਇਟਾਂ ਬਹੁਤ ਹਨ, ਠੀਕ ਹੈ
ਸਾਰੇ ਆਪਣੇ ਤੌਰ ‘ਤੇ ਗੁਰਮਤਿ ਪ੍ਰਚਾਰ ਨਾਲ ਸੰਬੰਧਿਤ ਸਮੱਗਰੀ ਲੋਕਾਂ ਤੱਕ ਪਹੁੰਚਾ ਰਹੇ ਹਨ ਪਰ
ਤਕਰੀਬਨ ਸਭ ‘ਤੇ ਇੱਕੋ ਜਿਹੀ ਹੀ ਸਮੱਗਰੀ ਮਿਲਦੀ ਹੈ। ਸਾਰੇ ਮਿਲ ਕੇ ਇੱਕ ‘ਥਾਂ’ ਤੋਂ ਕੰਮ ਕਰਨ
ਤਾਂ ਨਤੀਜਾ ਬਿਹਤਰ ਹੋ ਸਕਦਾ ਹੈ।
ਸਿੱਖ ਕੌਮ ਵਾਰ-ਵਾਰ ਇਸ ਮੀਡੀਏ ਦੀ ਘਾਟ ਦਾ ਖਮਿਆਜ਼ਾ ਭੁਗਤਦੀ ਹੈ, ਫਿਰ ਇਸ ਬਾਰੇ ਗੱਲਾਂ ਹੁੰਦੀਆਂ
ਹਨ ਪਰ ਇਸ ਘਾਟ ਨੂੰ ਪੂਰਾ ਕਰਨ ਵੱਲ ਫਿਰ ਧਿਆਨ ਨਹੀਂ ਦਿੱਤਾ ਜਾਂਦਾ। ਸਾਰੀਆਂ ਧਿਰਾਂ ਇਸ ਪਾਸੇ
ਵੱਲ ਸੋਚਣ ਅਤੇ ਗੰਭੀਰ ਹੋ ਕੇ ਇਸ ਘਾਟ ਨੂੰ ਪੂਰਾ ਕਰਨ ਵੱਲ ਤੁਰਨ।
ਭੁੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ।
11/12/13)
ਕਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ
ਵਿਸ਼ਵ ਸਿਖ ਸ਼ਹੀਦੀ ਦਿਵਸ
ਸਿੱਖ ਜਗਤ ਦਾ ਕਾਫੀ ਹਿੱਸਾ ਪਛਮੀ ਦੇਸਾਂ ਵਿੱਚ ਵਸਿਆ ਹੋਇਆ ਹੈ। ਸੁਭਾਵਕ ਹੀ ਇਥੋਂ
ਦੀਆਂ ਰਸਮਾਂ ਤੇ ਤਿਓਹਾਰਾਂ ਦਾ ਸਾਡੇ ਉਤੇ ਅਸਰ ਪੈਣਾ ਹੀ ਸੀ, ਖਾਸ ਤੌਰ ਤੇ ਕ੍ਰਿਸਮਸ ਦਾ। ਨਵੰਬਰ
ਵਿੱਚ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। 25 ਦਸੰਬਰ ਨੂੰ ਅਸੀਂ “ਮੈਰੀ ਕ੍ਰਿਸਮਸ” ਦਾ
ਸੁਨੇਹਾ ਦੂਰ ਦੂਰ ਭੇਜਦੇ ਹਾਂ। ਅਸੀਂ ਇਸ ਸਮਾਜ ਦਾ ਇੱਕ ਹਿਸਾ ਬਣ ਚੁਕੇ ਹਾਂ ਇਸ ਵਿੱਚ ਕੋਈ ਹਰਜ
ਨਹੀਂ ਹੈ।
ਇਸ ਦੇ ਨਾਲ ਨਾਲ ਸਾਨੂੰ ਆਪਣਾ ਇਤਹਾਸ ਵੀ ਯਾਦ ਅਉਂਦਾ ਹੈ। ਦਸੰਬਰ ਦਾ ਮਹੀਨਾ ਸਿਖ ਜਗਤ ਲਈ ਬੜਾ
ਔਕੜਾਂ ਭਰਿਆ ਰਿਹਾ, ਜੱਦੋ-ਜਹਿਦ ਦਾ ਸਿਰਾ ਲਗ ਜਾਣਾ, ਅਨੰਦਪੁਰ ਦਾ ਛਡਣਾ, ਪਰਵਾਰ ਖੇਰੂੰ ਖੇਰੂੰ
ਹੋ ਜਾਣਾ, ਚਮਕੌਰ ਦੀ ਕੱਚੀ ਗੜ੍ਹੀ, ਭੁਖੇ ਭਾਣੇ 40 ਯੋਧਿਆਂ ਦਾ ਲੱਖਾਂ ਨਾਲ ਮੁਕਾਬਲਾ (ਸੰਸਾਰ ਦੀ
ਅਨੋਖੀ ਜੰਗ) ਆਖਰੀ ਦਮ ਤੀਕ ਲੜਨਾ, ਵੱਡੇ ਸਾਹਿਬਜ਼ਾਦਿਆਂ ਤੇ ਸਿੰਘ ਸਿੰਘਣੀਆਂ ਦੀਆਂ ਸ਼ਹੀਦੀਆਂ,
ਛੋਟੇ ਸਾਹਿਬਜ਼ਾਦਿਆਂ ਦੀ ਲਾ-ਸਾਨੀ ਸ਼ਹਾਦਤ (ਨਿਕੀਆਂ ਜਿੰਦਾਂ ਵੱਡੇ ਸਾਕੇ), ਮਾਤਾ ਗੁਜਰੀ ਜੀ ਦੀ
ਸ਼ਹਾਦਤ। ਲਿਖਦਿਆਂ ਲਿਖਦਿਆਂ ਕਲਮ ਤੋਂ ਵੀ ਖੂਨ ਵਿਹਣ ਲਗ ਪੈਂਦਾ ਪਰਤੀਤ ਹੁੰਦਾ ਹੈ। ਹੇ ਗੁਰੂ ਤੇਰਾ
ਕਿਡਾ ਵੱਡਾ ਜੇਰਾ, ਹਾਲੇ ਵੀ “ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ” ਕਹਿਕੇ ਸਾਨੂੰ ਮਾਣ ਬਖਸ਼ਿਆ
ਹੈ।
ਇਨਸਾਫ ਕਰੇ ਤੋ ਜ਼ਮਾਨਾ ਯੇਹ ਸਭ ਕੋ ਯਕੀਂ ਹੈ;
ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ।
ਖਾਲਸੇ ਨੂੰ ਚੜਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਦਿਤਾ, ਦੱਬੇ ਕੁਚਲੇ ਲੋਕਾਂ ਨੂੰ ਛਾਤੀ ਨਾਲ ਲਾਇਆ,
ਗੈਰਤ ਦੀ ਬੁਝੀ ਹੋਈ ਲਾਟ ਦਾ ਭਾਂਬੜ ਬਣਾ ਦਿਤਾ। ਸਦੀਆਂ ਦੀ ਗੁਲਾਮੀ ਪਿਛੋਂ ਬਾਬਾ ਬੰਦਾ ਸਿੰਘ
ਬਹਾਦਰ ਨੇ ਆਮ ਲੋਕਾਂ ਦਾ ਰਾਜ ਕਾਇਮ ਕੀਤਾ। ਹਿੰਦੁਸਤਾਨੀ ਲੋਕੋ:
“ਯਾਦ ਹੈ ਕਹਾਣੀ ਤੁਹਾਨੂੰ ਜ਼ੁਲਮ ਦੇ ਤੁਫਾਂਨ ਦੀ,
ਕਿ ਤੇਗ ਬਣਕੇ ਜਦ ਉਠੀ ਤਕਦੀਰ ਹਿੰਦੁਸਤਾਂਨ ਦੀ” ! !
ਆਓ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਗੋਰਵ ਮਈ ਵਿਰਸੇ ਤੋਂ ਜਾਣੂ ਕਰਵਾਈਏ। 26 ਦਸੰਬਰ
“ਬੌਕਸਿੰਗ ਡੇ” ਨੂੰ ਇੱਕ ਵਖਰੀ ਨੁਹਾਰ ਦੇਈਏ, ਮੂਲ ਨਾਨਕਸ਼ਾਹੀ ਕਲੈਂਡਰ (2003) ਵਿੱਚ ਇਸ ਨੂੰ
“ਵਿਸ਼ਵ ਸਿਖ ਸ਼ਹੀਦੀ ਦਿਵਸ” ਨਾਲ ਅੰਕਤ ਕੀਤਾ ਗਿਆ ਹੈ। ਬਾਬੇ ਦਾਦੀਆਂ, ਨਾਨੇ ਨਾਨੀਆਂ, ਹੋਰ
ਵਡੇਰੀ ਉਮਰ ਦੇ ਰਿਸਤੇਦਾਰਾਂ ਦਾ ਫਰਜ ਬਣਦਾ ਹੈ, ਆਓ ਪ੍ਰਣ ਕਰੀਏ ਕਿ ਅਸੀਂ ਆਪਣੀਆਂ ਆਉਣ ਵਾਲੀਆਂ
ਪੀੜੀਆਂ ਨੂੰ ਸ਼ਹੀਦਾਂ ਦੀ ਘਾਲਣਾ ਤੇ ਮਨੁਖਤਾ ਦੇ ਭਲੇ ਦੀ ਸੋਚ ਤੋਂ ਜਾਣੂ ਕਰਾਈਏ। ਬੌਕਸਿੰਗ ਡੇ
ਨੂੰ “ਵਿਸ਼ਵ ਸਿਖ ਸ਼ਹੀਦੀ ਦਿਵਸ” ਵਿੱਚ ਬਦਲ ਕੇ ਆਪਣੇ ਪਰਵਾਰਾਂ ਵਿੱਚ ਬੈਠ ਕੇ ਉਨ੍ਹਾਂ ਮਹਾਨ
ਸ਼ਹੀਦਾਂ ਨੂੰ ਯਾਦ ਕਰੀਏ। ਇਹੋ ਹੀ ਸਾਡਾ ਕਰਮ ਧਰਮ ਹੈ।
“ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨ”॥
ਅੱਜ ਦੀ ਇਕ ਖ਼ਬਰ ਅਤੇ ਫੇਸ ਬੁੱਕ ਤੋਂ ਟਿੱਪਣੀ
ਸੰਤ
ਸਮਾਜ ਦੇ ਵਫ਼ਦ ਵੱਲੋਂ ਸਿੰਘ ਸਾਹਿਬ ਨਾਲ ਮੁਲਾਕਾਤ
ਅੰਮ੍ਰਿਤਸਰ, 11 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ)-ਨਾਨਕਸ਼ਾਹੀ ਕੈਲੰਡਰ ਨੂੰ ਮੁੜ
ਸੋਧਣ ਲਈ ਸੰਤ ਸਮਾਜ ਦਾ ਉੱਚ ਪੱਧਰੀ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ
ਗੁਰਬਚਨ ਸਿੰਘ ਨੂੰ ਮਿਲਿਆ ਤੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਥਾਂ ਬਿਕਰਮੀ ਕੈਲੰਡਰ ਨੂੰ ਹੀ ਲਾਗੂ
ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਸਲੇ 'ਤੇ ਸਿੱਖ ਸੰਗਤਾਂ 'ਚ ਪਈ ਦੁਬਿਧਾ ਦੂਰ ਹੋਣ ਦੇ ਨਾਲ
ਨਾਲ ਆਪਸੀ ਏਕਤਾ ਮੁੜ ਸੰਭਵ ਹੋ ਜਾਵੇਗੀ। ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮੁਖੀ ਬਾਬਾ
ਹਰਨਾਮ ਸਿੰਘ ਖ਼ਾਲਸਾ ਵੱਲੋਂ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ ਤੇ ਮੁੱਖ ਸਕੱਤਰ ਹਰੀ ਸਿੰਘ,
ਸੁਖਚੈਨ ਸਿੰਘ ਜਨਰਲ ਸਕੱਤਰ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜੇ
ਵਫ਼ਦ ਨੂੰ ਗਿਆਨੀ ਗੁਰਬਚਨ ਸਿੰਘ ਨੇ ਸਿੰਘ ਸਾਹਿਬਾਨ ਦੀ ਬੈਠਕ 'ਚ ਇਹ ਮਾਮਲਾ ਵਿਚਾਰਨ ਦਾ ਭਰੋਸਾ
ਦਿੰਦਿਆਂ ਕਿਹਾ ਕਿ ਜੋ ਵੀ ਫ਼ੈਸਲਾ ਹੋਵੇਗਾ, ਉਸ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ
ਭਾਈ ਜਸਬੀਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਾਲਾਂ ਤੋਂ ਨਾਨਕਸ਼ਾਹੀ ਕੈਲੰਡਰ ਦਾ ਵਾਦ
ਵਿਵਾਦ ਚੱਲ ਰਿਹਾ ਹੈ, ਜਿਸ ਤੋਂ ਸਿੱਖ ਕੌਮ ਨੂੰ ਭਾਰੀ ਨੁਕਸਾਨ ਹੋਇਆ ਹੈ। ਜੇਕਰ ਕੈਲੰਡਰ 'ਚ ਸੋਧ
ਨਾ ਕੀਤੀ ਗਈ ਤਾਂ ਸਿੱਖ ਕੌਮ ਦੇ ਗੌਰਵਮਈ ਇਤਿਹਾਸ 'ਤੇ ਕਿੰਤੂ ਪ੍ਰੰਤੂ ਉੱਠ ਸਕਦਾ ਹੈ ਕਿਉਂਕਿ
ਸ਼੍ਰੋਮਣੀ ਕਮੇਟੀ, ਸਮੂਹ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਆਦਿ ਵਿਚ ਸਿੱਖ ਇਤਿਹਾਸ ਦੀ
ਕਥਾ ਪ੍ਰਚਲਿਤ ਹੈ। ਅੱਜ ਵੀ ਜਿਸ ਕਥਾ ਦੇ ਪ੍ਰਵਾਹ ਚੱਲ ਰਹੇ ਹਨ। ਉਨ੍ਹਾਂ ਇਤਿਹਾਸਕ ਤਰੀਕਾਂ ਅਤੇ
ਹੋਰ ਇਤਿਹਾਸਕ ਸਰੋਤਾਂ ਨਾਲ ਮੌਜੂਦਾ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਦਾ ਪੂਰੀ ਤਰ੍ਹਾਂ ਸੁਮੇਲ
ਨਹੀਂ ਬੈਠਦਾ ਹੈ। ਜਿਸ ਕਾਰਨ ਸਿੱਖ ਕੌਮ 'ਚ ਭਾਰੀ ਦੁਬਿਧਾ ਪੈਦਾ ਹੋ ਰਹੀ ਹੈ। ਇਸ ਮੌਕੇ 'ਤੇ
ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਸੰਤ ਸੇਵਾ ਸਿੰਘ, ਸੰਤ ਦਰਸ਼ਨ ਸਿੰਘ, ਸੰਤ ਗੁਰਦੇਵ
ਸਿੰਘ, ਸਤਨਾਮ ਸਿੰਘ, ਹਰਦੇਵ ਸਿੰਘ ਤਲਵੰਡੀ ਅਰਾਈਆਂ, ਸੰਤ ਚਰਨਜੀਤ ਸਿੰਘ ਜੱਸੋਵਾਲ, ਸੁਖਦੇਵ ਸਿੰਘ
ਦਮਦਮੀ ਟਕਸਾਲ, ਸੰਤ ਸੁਖਦੇਵ ਸਿੰਘ ਭੁੱਚੋਂ ਸਾਹਿਬ ਵੱਲੋਂ ਨਾਨਕ ਸਿੰਘ, ਭਾਈ ਅਮਰਜੀਤ ਸਿੰਘ, ਸੰਤ
ਹਰਭਜਨ ਸਿੰਘ ਨਾਨਕਸਰ ਕਲੇਰਾਂ ਵੱਲੋਂ ਤੇਜਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਸੰਤ ਗਿਆਨੀ ਮੋਹਨ
ਸਿੰਘ ਵੱਲੋਂ ਹਰਦਿਆਲ ਸਿੰਘ, ਬਲਬੀਰ ਸਿੰਘ ਮੁੱਖੀ ਬੁੱਢਾ ਦਲ, ਜਥੇਦਾਰ ਗੱਜਣ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਗਿਆਨੀ ਗੁਰਬਚਨ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਜਸਬੀਰ ਸਿੰਘ ਖ਼ਾਲਸਾ ਨੇ ਕਿਹਾ ਕਿ
ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ 'ਤੇ ਇੰਗਲੈਂਡ 'ਚ
ਹਮਲਾ ਕਰਨ ਦੇ ਦੋਸ਼ 'ਚ ਸੁਣਾਈ ਗਈ ਸਜ਼ਾ ਬੇਹੱਦ ਜ਼ਿਆਦਾ ਹੈ। ਇਸ ਫ਼ੈਸਲੇ 'ਤੇ ਮੁੜ ਵਿਚਾਰ ਹੋਣੀ
ਚਾਹੀਦੀ ਹੈ।
***********************************************
ਲਓ ਜੀ ਕੇਸਾਧਾਰੀ ਬ੍ਰਾਹਮਣ ਆ ਗਏ
ਆਪਣੀ ਔਕਾਤ ਤੇ ..ਪਹਿਲਾਂ ਤਾ ਇਹਨਾ ਨੇ ਨਾਨਕਸ਼ਾਹੀ ਕਲੰਡਰ ਖਰਾਬ ਕਰਕੇ ਓਸਨੂ ਬਿਕ੍ਰਮੀ ਨਾਲ ਰਲ
ਗੱਡ ਕੀਤਾ ..ਹੁਣ ਕਹਿੰਦੇ ਬਿਲਕੁਲ ਹੀ ਖਤਮ ਕਰਕੇ .ਹਿੰਦੁਆਂ ਵਾਲਾ ਬਿਕ੍ਰਮੀ ਕਲੰਡਰ ਲਾਗੂ ਕਰੋ
..ਹਾਲੇ ਵੀ ਕੋਈ ਸ਼ੱਕ ਹੈ ਕਿ ਸਿਖ ਹਨ ..ਇਕ ਗੈਰਿਤ ਮੰਦ ਬੰਦਾ ਸਿਘਾਂ ਦੀ ਰਿਹਾਈ ਵਾਸਤੇ ਆਪਣੀ ਜਾਨ
ਤੇ ਖੇਡ ਕੇ ਭੁਖ ਹੜਤਾਲ ਤੇ ਬੈਠਾ ਹੈ ..ਇਹਨਾ ਕੰਜਰਾ ਸੰਤਾਂ ਸਾਧਾਂ ਨੂ ਕਲੰਡਰ ਬਣੀ ਹੋਈ ਹੈ . ਇਹ
ਸਿਰਫ ਸਰਕਾਰ ਦੇ ਇਸ਼ਾਰੇ ਤੇ ਭਾਈ ਗੁਰਬਖਸ ਸਿੰਘ ਵਾਲੀ ਲਹਿਰ ਨੂ ਖਰਾਬ ਕਰਨ ਵਾਸਤੇ ਡ੍ਰਾਮਾ ਕਰ ਰਹੇ
ਹਨ | ਜੇਕਰ ਇਹਨਾ ਪਾਖੰਡੀ ਸਾਧਾਂ ਵਿਚੋ ਕੋਈ ਗੁਰਬਖਸ ਸਿੰਘ ਦੇ ਨੇੜੇ ਤੇੜੇ ਦਿਖਦਾ ਹੈ ਤਾ ਇਹਨਾ
ਨੂ ਜੁੱਤੀ ਲਾਹ ਲਵੋ ..ਇਹਨਾ ਨੂ ਆਪਣੀਆਂ ਮੱਸਿਆਂ ਸੰਗਰਾਂਦਾ ਦੀ ਬਣੀ ਹੈ ..ਹਰਦਵਾਰ ਦੇ ਬ੍ਰਾਹਮਣ
ਚਿੱਟੇ ਚੋਲਿਆ ਵਾਲੇ
11/12/13)
ਮੇਜਰ ਸਿੰਘ ‘ਬੁਢਲਾਡਾ’
‘108
ਐਂਬੂਲੈਸ ਦੇ ਵਾਂਗ, ‘ਸਾਧ’ ਕਰਨ ਜੇ ਕੰਮ’
ਜੋ ਨਾ ਦੇਖੇ ਜਾਤ-ਪਾਤ, ਨਾ ਕਿਸੇ ਦਾ ਧਰਮ ਲੋਕੋ!
ਚਾਹੇ ਅਮੀਰ-ਗਰੀਬ, ਨਾ ਵੇਖੇ ਕਿਸੇ ਦਾ ਚੰਮ ਲੋਕੋ!
ਚੰਗਾ ਹੈ ਜਾਂ ਮਾੜਾ ਹੈ, ਨਾ ਵੇਖੇ ਕਿਸੇ ਦਾ ਕਰਮ ਲੋਕੋ!
ਸੇਵਾ ਕਰਕੇ ਨਾ ਆਸ ਰੱਖੇ, ਸਭ ਨੂੰ ਵੇਖੇ ‘ਸਮ’ ਲੋਕੋ!
‘108 ਐਂਬੂਲੈਂਸ’ ਦੇ ਵਾਂਗ ‘108 ਸਾਧ’ ਕਰਨ ਜੇ ਕੰਮ ਲੋਕੋ!
ਮੇਜਰ ਐਸੇ ਸਾਧਾਂ ਦਾ, ਦੁਨੀਆਂ ਤੇ ਆਉਣਾ ‘ਧੰਨ’ ਲੋਕੋ!
****************************
ਮੇਜਰ ਸਿੰਘ ‘ਬੁਢਲਾਡਾ’
94176 42327
90414 06713
11/12/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਜ਼ਿੰਦਾ
ਜ਼ਮੀਰ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਚਮਕੇ ਵਿੱਚ ਇਤਿਹਾਸ ਦੇ ਕੌਮ ਤਾਂ ਹੀ
ਕੁਰਬਾਨੀ ਬਣੀ ਜੇ ਤਾਸੀਰ ਹੋਵੇ
ਰਾਹੇ ਅਮਨ ‘ਤੇ ਨਿਸ਼ਾਨ ਬੁਲੰਦ ਰੱਖੇ
ਫੜ੍ਹੀ ਹੱਥ ਭਾਵੇਂ ਸ਼ਮਸ਼ੀਰ ਹੋਵੇ
ਲਾ ਕੇ ਸਿਰ ਸਿਰੜ ਨੂੰ ਜੋ ਰੱਖੇ ਕਾਇਮ
ਉੱਚੀ ਸੋਚ ਮੁਕੰਮਲ ਪੀਰ ਹੋਵੇ
ਪਰਖੀ ਜਾਂਦੀ ਏ ਨਸਲ ਜੂਝਾਰੂਆਂ ਦੀ
ਬਣੀ ਜਦੋਂ ਕਦੇ ਸਿਰ ਭੀੜ ਹੋਵੇ
ਸਿਰ ਝੁਕਦਾ ਅੱਗੇ ਹਰ ਬੋਲ ਓਹਦੇ
ਕਹੀ ਜਿਦ੍ਹੀ ਪੱਥਰ ਲਕੀਰ ਹੋਵੇ
ਸਿਰ ਵੱਢਿਆਂ ਵੀ ਓਹੀਓ ਲੜ ਸਕਦਾ
ਸਿਰ ਪੂਰਾ ਜਿਹਦਾ ਸਰੀਰ ਹੋਵੇ
ਸਾਹ ਟੁੱਟਦਾ ਬਚਨ ਪਰ ਟੁੱਟੇ ਨਾਹੀਂ
ਜ਼ਿੰਦਾ ਓਹਿਓ ਬਸ ਜ਼ਮੀਰ ਹੋਵੇ
ਲਹੂ ਓਸੇ ਹੀ ਕੰਵਲ ਤਾਰੀਖ਼ ਬਣਦੀ
ਜਿਸ ਲਹੂ ਸਿਦਕ ਤਾਮੀਰ ਹੋਵੇ
10/12/13)
ਦਲੇਰ ਸਿੰਘ ਜੋਸ਼
ਪਹੀ
ਸ਼ਬਦ ਦੀ ਸਮੀਖਿਆ
ਪਹੀ ਸ਼ਬਦ ਜਿਸ ਦੀ ਅੱਜ ਅਸਾਂ ਵਿਚਾਰ ਵਿਚਾਰਨੀ ਹੈ। ਇਹ ਸਬਦ ਬਹੁ ਆਰਥਕ ਸ਼ਬਦ ਹੈ। ਇੱਕ
ਅਰਥ ਇਸਦਾ ਰਸਤਾ ਭੀ ਨਿਕਲਦਾ ਹੈ ਜਿਸਨੂੰ ਛੋਟੀ ਡੰਡੀ ਜਾਂ ਪਹੀ ਪੁਕਾਰਿਆ ਜਾਦਾਂ ਹੈ। ਕਿਸੇ
ਫਾਰਮੁਲੇ ਲਈ ਭੀ ਇਹ ਸ਼ਬਦ ਵਰਤਿਆ ਜਾਦਾਂ ਹੈ ਕਿ ਮੈਨੂੰ ਕੋਈ ਰਸਤਾ ਲੱਭ ਲੈਣ ਦਿਓ ਮੈ ਤੁਹਾਡੀ
ਮੁਸ਼ਕਲ ਨੂੰ ਹੱਲ ਕਰ ਦਿਆਂਗਾ। ਮੈਨੂੰ ਇੱਕ ਗਾਥਾ ਚੇਤੇ ਆਈ ਆਪ ਜੀ ਨਾਲ ਸਾਂਝੀ ਕਰਾਂ ਜੀ।
ਇੱਕ ਰਾਜੇ ਨੇ ਅਪਣੇ ਇੱਕ ਵਜ਼ੀਰ ਨੂੰ ਕਿਸੇ ਗੁਣਾਹ ਦੇ ਬਦਲੇ ਇੱਕ ਬਹੁਤ ਉਚੀ ਮੀਨਾਰ ਦੀ ਛੱਤ ਤੇ
ਬੈਠਾ ਦਿਤਾ ਤੇ ਉਪਰ ਦੀ ਛੱਤ ਦਾ ਦਰਵਾਜਾ ਅੰਦਰੋਂ ਬੰਦ ਕਰ ਦਿਤਾ। ਇਹ ਗੱਲ ਕਹਿ ਦਿਤੀ ਕਿ ਜੇਕਰ ਇਸ
ਮੀਨਾਰ ਤੋ ਸਹੀ ਸਲਾਮਤ ਉਤਰ ਕੇ ਥਲੇ ਆ ਜਾਵੇ ਤਾਂ ਜੀਵਨ ਦਾਨ ਮਿਲ ਸਕਦਾ ਹੈ ਨਹੀ ਤਾਂ ਉਪਰ ਹੀ
ਭੁਖਾ ਭਾਣਾ ਰਹ ਕੇ ਖਤਮ ਹੋ ਜਾਵੇਗਾ। ਬਚ ਜਾਵੇ ਤਾਂ ਇਸ ਦੀ ਕਿਸਮਤ। ਮੀਨਾਰ ਤੇ ਚੜਾਉਣ ਤੋਂ ਪਹਿਲਾ
ਆਖਰੀ ਖਾਹਸ਼ ਪੁਛੀ ਗਈ। ਵਜੀਰ ਕਹਿਣ ਲਗਾ ਕਿ ਸਿਰਫ ਧਰਮਪਤਨੀ ਨੂੰ ਮਿਲਨਾ ਹੈ। ਮਿਲਨੀ ਸਮੇ ਉਸਨੇ
ਅਪਣੀ ਇਸਤਰੀ ਦੇ ਕੰਨ ਵਿੱਚ ਇੱਕ ਗੱਲ ਕਹੀ ਤੇ ਰਾਜੇ ਦੇ ਸਿਪਾਹੀਆਂ ਨਾਲ ਚਲਾ ਗਿਆ। ਉਹਨਾਂ ਨੇ
ਉਸਨੂੰ ਉਪਰ ਮੀਨਾਰ ਦੇ ਸਿਰੇ ਤੇ ਚੜ੍ਹਾ ਕਿ ਪਾਉੜੀਆਂ ਦੇ ਦਰਵਾਜੇ ਅੰਦਰੋਂ ਬੰਦ ਕਰ ਦਿਤੇ। ਨਗਰ ਦੇ
ਲੋਕ ਉਸਦੀ ਪਤਨੀ ਨੂੰ ਮਿਲਨ ਲਈ ਆਉਣ ਲਗ ਪਏ। ਇੱਕ ਸਿਆਣੇ ਨੇ ਪੁਛਿਆ ਕਿ ਉਸਦੇ ਅਜ਼ਾਦ ਕਰਵਾਉਣ ਦਾ
ਕੋਈ ਹੱਲ ਸੋਚਨਾਂ ਚਾਹੀਦਾ ਹੈ। ਇਹ ਦਸੋ ਕਿ ਜਾਣ ਸਮੇਂ ਆਪ ਨੂੰ ਕੁੱਝ ਕਹਿ ਗਿਆ ਸੀ। ਪਤਨੀ ਕਹਿਣ
ਲਗੀ ਬਸ ਇਤਨਾ ਹੀ ਕਿਹਾ ਸੀ ਕਿ ਜੇ ਮੇਰੇ ਤੱਕ ਆਪ ਇੱਕ ਸੂਤਰ ਦੀ ਤੰਦ ਪਹੁੰਚਾ ਦੇਵੋ ਤਾਂ ਮੈ ਅਜਾਦ
ਹੋਕੇ ਘਰੇ ਆ ਜਾਵਾਂਗਾ। ਸਿਆਣੇ ਨੇ ਗੱਲ ਸੁਣੀ ਤੇ ਵਿਚਾਰੀ ਕਹਿਣ ਲਗਾ ਸੂਤਰ ਹੱਥ ਲੱਗ ਗਿਆ ਹੈ।
ਉਸਨੇ ਇੱਕ ਭ੍ਰਿੰਗੀ ਕੀੜਾ ਫੜਿਆ ਤੇ ਉਸ ਦੀਆਂ ਮੁਛਾਂ ਨੂੰ ਸ਼ਹਿਦ ਲਾ ਦਿਤਾ ਤੇ ਉਸਦੀ ਲੱਤ ਨਾਲ ਇੱਕ
ਰੇਸ਼ਮ ਦੀ ਬਰੀਕ ਤਾਰ ਬੰਨ ਦਿਤੀ ਤੇ ਉਸਨੂੰ ਮੀਨਾਰ ਦੀ ਕੰਧ ਤੇ ਛੱਡ ਦਿਤਾ। ਜਦ ਕੀੜਾ ਉਸਦੇ ਕੋਲ
ਪਹੁੰਚਿਆ ਤਾਂ ਉਸਦੀ ਲੱਤ ਨਾਲੋਂ ਇਸ ਨੇ ਰੇਸ਼ਮ ਦੀ ਤਾਰ ਖੋਲ ਲਈ। ਥਲਿਓ ਸਿਆਣੇ ਆਦਮੀ ਨੇ ਉਸ ਤਾਰ
ਨਾਲ ਇੱਕ ਬਰੀਕ ਧਾਗਾ ਬੰਨਿਆ ਫਿਰ ਬਰੀਕ ਧਾਗੇ ਨਾਲ ਇੱਕ ਮੋਟਾ ਧਾਗਾ ਭੇਜਿਆ ਧਾਗੇ ਦੇ ਮਗਰੋ ਇੱਕ
ਡੋਰੀ ਭੇਜੀ, ਡੋਰੀ ਨਾਲ ਇੱਕ ਰੱਸਾ ਭੇਜਿਆ ਜਿਸਨੂੰ ਉਪਰ ਬੰਨ ਕੇ ਆਪ ਉਸ ਰਸੇ ਰਾਹੀ ਥਲੇ ਆ ਗਿਆ ਤੇ
ਬਚ ਗਿਆ।
ਇਸਨੂੰ ਕਹਿੰਦੇ ਹਨ ਰਸਤਾ ਮਿਲਨਾ। ਆਮ ਕਰਕੇ ਪਿੰਡਾਂ ਵਿੱਚ ਜਮੀਨਾਂ ਦੀ ਵੰਡ ਸਮੇ ਇਸ ਗੱਲ ਦਾ ਖਿਆਲ
ਨਹੀ ਕੀਤਾ ਜਾਦਾਂ ਕਿ ਜਿਮੀਦਾਰ ਨੇ ਅਪਣੇ ਖੇਤ ਨੂੰ ਕਿਸ ਰਸਤੇ ਜਾਣਾ ਹੈ? ਉੋਸ ਵਕਤ ਸਿਅਣੇ
ਜਿਮੀਦਾਰ ਇੱਕ ਛੋਟਾ ਜਿਹਾ ਰਾਹ ਰੱਖ ਲੈਦੇ ਸਨ। ਜਿਸ ਰਾਹੀ ਅਪਣੇ ਬਲਦ, ਬੈਲਗਡੀ ਆਦਿ ਉਸ ਰਸਤੇ
ਅਪਣੇ ਖੇਤ ਨੂੰ ਲੈ ਜਾਦੇਂ ਸਨ। ਉਸਨੂੰ ਪਹੀ ਆਖਿਆ ਜਾਦਾਂ ਹੈ। ਪਹੀ ਦਾ ਇੱਕ ਅਰਥ ਡਿਗ ਪਈ ਭੀ ਕੀਤਾ
ਜਾਦਾ ਹੈ। ਸਿੰਧੀ ਬੋਲੀ ਵਿੱਚ ਪੈਗਾਮ (ਸਨੇਹਾ ਲੈ ਕੇ ਜਾਣ ਵਾਲੇ ਨੂੰ ਭੀ ਪਹੀ ਕਿਹਾ ਜਾਦਾਂ ਹੈ)।
ਗੁਰਬਾਣੀ ਅੰਦਰ ਇਹ ਸ਼ਬਦ ਬਹੁਤ ਘੱਟ ਗਿਣਤੀ ਵਿੱਚ ਵਰਤੋ ਵਿੱਚ ਆਇਆ ਹੈ। ਰਾਗ ਦੇਵ ਗੰਧਾਂਰੀ ਵਿੱਚ
ਗੁਰੂ ਅਰਜਨ ਦੇਵ ਜੀ ਇੱਕ ਥਾਂ ਇਸ ਤਰਾਂ ਬਿਆਨ ਕਰਦੇ ਹਨ। ਹੇ ਸੁਜਾਨ, ਤੇ ਸਿਆਣੇ ਮੇਰੇ ਮਾਲਕ, ਹੇ
ਮੇਰੇ ਪ੍ਰਭੂ, ਮੈ ਤੇਰੀ ਸ਼ਰਣ ਆਇਆ ਹਾਂ, ਇੱਕ ਖਿਣ ਵਿੱਚ ਪੈਦਾ ਕਰਕੇ ਨਾਸ਼ ਕਰਨ ਵਾਲੇ ਪ੍ਰਭੂ ਤੇਰੀ
ਤਾਕਤ ਦਾ ਮੁਲ ਪੈ ਨਹੀ ਸਕਦਾ।
ਜਾਨ ਪ੍ਰਬੀਨ ਸੁਆਮੀ ਮੇਰੇ ਸਰਣਿ ਤੁਮਾਰੀ ਗਹੀ॥
ਖਿਨ ਮਹਿ ਥਾਪਿ ਉਥਾਪਨ ਹਾਰੇ ਕੁਦਰਤਿ ਕੀਮ ਨ ਪਹੀ॥ ਰਾਗ ਦੇਵ ਗੰਧਾਰੀ ਮ: 5॥ 529 ਪੰਨਾ॥
ਹਭੈ ਟੋਲਿ ਸੁਹਾਵਣੇ ਸਹੁ ਬੈਠਾ ਅੰਙਨ ਮਲਿ॥
ਪਹੀ ਨ ਵੰਝੈ ਬਿਰਥੜਾ ਜੋ ਘਰਿ ਆਵੈ ਚਲਿ॥ ਮ: 5 ਮਾਰੂ ਵਾਰ॥ 1095 ਪੰਨਾਂ॥
ਅਰਥ:- ਜਿਸ ਜੀਵ-ਰਾਹੀ ਦਾ ਹਿਰਦਾ-ਵੇਹੜਾ ਖਸਮ-ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ
ਸਾਰੇ ਪਦਾਰਥ (ਵਰਤਣੇ) ਫਬਦੇ ਹਨ (ਕਿਉਂਕਿ) ਜੇਹੜਾ ਜੀਵ-ਰਾਹੀ (ਬਾਹਰਲੇ ਪਦਾਰਥਾਂ ਵਲੋਂ) ਪਰਤ ਕੇ
ਅੰਤਰ ਆਤਮੇ ਆ ਟਿਕਦਾ ਹੈ ਉਹ (ਜਗਤ ਤੋਂ) ਖ਼ਾਲੀ-ਹੱਥ ਨਹੀਂ ਜਾਂਦਾ। 2
ਗੁਰ ਚਰਨ ਮਸਤਕ ਡਾਰਿ ਪਹੀ॥
ਪ੍ਰਭ ਏਕੁ ਤੂੰਹੀ ਏਕ ਤੂਹੀ॥ ਮਲਾਰ ਮ: 5॥ 1272 ਪੰਨਾਂ॥
ਜਿਹੜੇ ਮਨੁਖ ਗੁਰੂ ਦੇ ਚਰਨਾ ਤੇ ਮਸਤਕ ਰੱਖ ਕਿ ਢਹੇ ਰਹਿੰਦੇ ਹਨ ਉਹਨਾ ਵਾਸਤੇ ਇੱਕ ਪ੍ਰਭੂ
ਦੀ ਟੇਕ ਹੀ ਹੈ ਜੀ।
ਗ੍ਰਿਹਿ ਸੋਭਾ ਜਾ ਕੇ ਰੇ ਨਾਹਿ॥
ਆਵਤ ਪਹੀਆ ਖੂਧੇ ਜਹਿ॥ ਗੌਂਡ ਕਬੀਰ ਜੀ॥ 872 ਪੰਨਾਂ
ਇਨ੍ਹਾਂ ਪੰਕਤੀਆਂ ਵਿੱਚ ਪਹੀ ਤੋਂ ਪੁਲਿੰਗ ਬਣ ਗਿਆ ਹੈ “ਪਹੀਆ ਜਾਂ ਪਹਿਆ” ਜਿਸਦਾ ਭਾਵ ਹੈ
ਰਾਹੀ, ਪਾਧੀਂ ਵੈਸੇ ਪਹੀਆ ਦਾ ਇੱਕ ਹੋਰ ਅਰਥ ਭੀ ਹੁੰਦਾ ਹੈ। ਲਕੜ ਦਾ ਗੋਲ ਚਕਰ ਜੋ ਰੱਥ ਗਡੇ ਆਦਿ
ਲਈ ਵਰਤਿਆ ਜਾਦਾਂ ਹੈ। ਪਹੀਆ ਸ਼ਬਦ ਹਰ ਵਹੀਕਲ ਦੇ ਚੱਕੇ ਲਈ ਵਰਤੋਂ ਵਿੱਚ ਆਉਦਾਂ ਹੈ। ਪਰ ਇਥੇ ਕਿਸੇ
ਰਾਹੀ ਦੇ ਵਾਸਤੇ ਆਇਆ ਹੈ। ਭਗਤ ਕਬੀਰ ਜੀ ਕਹਿ ਰਹਿ ਹਨ ਕਿ ਘਰ ਦੀ ਸ਼ੋਭਾ ਮਾਇਆ ਜਿਸ ਘਰ ਵਿੱਚ ਨਾ
ਹੋਵੇ ਤਾਂ ਕੋਈ ਲੋੜਵੰਦ ਰਾਹੀ ਜੇ ਘਰ ਵਿੱਚ ਆ ਜਾਵੇ ਤਾਂ ਭੁਖਾ ਹੀ ਜਾਵੇਗਾ। ਇਸ ਸ਼ਬਦ ਦੇ ਇਤਨੇ ਕੂ
ਹੀ ਪ੍ਰਮਾਨ ਪ੍ਰਾਪਤ ਹੋ ਸਕੇ ਹਨ ਜੀ। ਇਤਨੀ ਸੇਵਾ ਪ੍ਰਵਾਨ ਕਰ ਲੈਣੀ ਜੀ।
ਦਲੇਰ ਸਿੰਘ ਜੋਸ਼
10/12/13)
ਪਵਨਪ੍ਰੀਤ ਸਿੰਘ ਖਾਲਸਾ
ਪ੍ਰੈਸ ਨੋਟ
ਜੇਲਾਂ ‘ਚ ਬੰਦ ਸਿੱਖਾਂ ਦੀ ਰਿਹਾਈ ਲਈ ਬਣੀ ਸੰਘਰਸ਼ ਕਮੇਟੀ ਦਾ ਵਿਸਥਾਰ ਕਰਨ ਅਤੇ
ਸਰਕਾਰੀ ਏਜੰਸੀਆਂ ਤੇ ਦਲਾਲਾਂ ਤੋਂ ਸੁਚੇਤ ਹੋਣ ਦੀ ਅਪੀਲ: ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ
ਲੁਧਿਆਣਾ (ਸ਼੍ਰੋਮਣੀ ਗੁਰਮਤਿ ਚੇਤਨਾ) ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਭਾਈ ਦਮਨ ਦੀਪ ਸਿੰਘ ਵਲੋਂ
ਜੇਲਾਂ ‘ਚ ਬੰਦ ਸਜ਼ਾ ਭੁਗਤ ਚੁੱਕੇ ਸਿੱਖਾਂ ਦੀ ਰਿਹਾਈ ਲਈ ਵਿੰਡੇ ਸੰਘਰਸ਼ ਨੂੰ ਲੋਕ ਲਹਿਰ ਬਣਾਉਣ ਲਈ
ਸੰਘਰਸ਼ ਕਮੇਟੀ ਦਾ ਵਿਸਥਾਰ ਕਰਨ ਦੀ ਮੰਗ ਕਰਦਿਆਂ, ਸ਼੍ਰੋਮਣੀ ਗੁਰਮਤਿ ਚੇਤਨਾ ਦੇ ਮੁੱਖ ਸੰਪਾਦਕ ਅਤੇ
ਗੁਰਮਤਿ ਅਕੈਡਮੀ ਦੇ ਪ੍ਰਿੰਸੀਪਲ ਸ. ਪਰਵਿੰਦਰ ਸਿੰਘ ਖਾਲਸਾ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ
ਭਾਈ ਦਮਨਦੀਪ ਸਿੰਘ ਜੀ ਨੂੰ ਅਪੀਲ ਕੀਤੀ ਕਿ ਤੁਸੀ ਗੈਰ ਕਾਨੂੰਨੀ ਤੌਰ ਤੇ ਜੇਲਾਂ ‘ਚ ਬੰਦ ਕੀਤੇ ਗਏ
ਸਿੱਖਾਂ ਦੀ ਰਿਹਾਈ ਲਈ ਭੁੱਖੇ ਰਹਿ ਕੇ ਇਮਾਨਦਾਰੀ ਨਾਲ ਕਸ਼ਟ ਸਹਿ ਰਹੇ ਹੋ, ਪਰ ਤੁਹਾਡੇ ਸੰਘਰਸ਼ ਨੂੰ
ਹਾਈਜੈਕ ਕਰਨ ਵਾਲੇ ਨਕਲੀ ਪੰਥਕ ਲੋਕ ਤੁਹਾਡੇ ਅੰਦਰ ਅਸਿੱਧੇ ਢੰਗ ਨਾਲ ਘੂੱਸਪੈਠ ਕਰ ਚੁੱਕੇ ਹਨ।
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸਰਕਾਰੀ ਏਜੰਸੀਆਂ ਨੇ ਸਰਕਾਰੀ ਦਲਾਲਾਂ
ਰਾਹੀਂ ਤੁਹਾਡੇ ਆਰੰਭੇ ਸੰਘਰਸ਼ ਨੂੰ ਪ੍ਰਭਾਵ-ਹੀਣ ਕਰਨ ਲਈ ਤੁਹਾਡੇ ਕੈਂਪ ਵਿੱਚ ਡੇਰੇ ਲਗਾ ਰੱਖੇ
ਹਨ। ਇਸ ਲਈ ਸੁਚੇਤ ਹੋਣ ਦੀ ਲੋੜ ਹੈ। ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਭਾਈ ਗੁਰਬਖਸ਼ ਸਿੰਘ
ਖਾਲਸਾ ਜੋ ਕਿ ਜੇਲ ਵਿੱਚੋਂ ਮੁੜ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਪੁੱਜ ਗਏ ਹਨ ਨੂੰ ਅਪੀਲ ਕੀਤੀ ਕਿ
ਤੁਹਾਡੀ ਦ੍ਰਿੜਤਾ, ਪੰਥਕ ਪਿਆਰ ਅੱਗੇ ਸਰਕਾਰੀ ਤੰਤਰ ਦੀ ਹਾਰ ਹੋਈ ਹੈ। ਤੁਹਾਨੂੰ ਜੇਲ ਤੋਂ ਮੁੜ
ਵਾਪਿਸ ਭੇਜਿਆਂ ਗਿਆ ਹੈ। ਇਵੇਂ ਹੀ ਬਾਕੀ ਜੇਲਾਂ ‘ਚ ਬੰਦ ਸਿੱਖਾਂ ਲਈ ਸਰਕਾਰ ਜੇਲ ਦੇ ਬੰਦ ਦਰਵਾਜੇ
ਖੋਲੇਗੀ। ਤੁਸੀ ਅਰਦਾਸ ਤੇ ਡਟ ਕੇ ਪਹਿਰਾ ਦਿੱਤਾ ਹੈ ਅਤੇ ਜੇਲਾਂ ‘ਚ ਬੈਠੇ ਸਿੱਖਾਂ ਦੀ ਰਿਹਾਈ ਲਈ
ਆਰੰਭੇ ਸੰਘਰਸ਼ ਦੇ ਪਹਿਲੇ ਪੜਾਅ ‘ਚ ਗੁਰੂ ਕ੍ਰਿਪਾ ਨਾਲ ਜੇਤੂ ਹੋਏ ਹੋ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਰਹਿ ਚੁੱਕੇ ਬੇਅੰਤ ਸਿੰਘ ਨੂੰ ਉਸਤੋਂ
ਕੀਤੇ ਜੁਲਮਾਂ ਦੀ ਸਜ਼ਾ ਦੇਣ ਵਾਲੇ ਕੌਮੀ ਹੀਰਿਆਂ ਸ. ਲਖਵਿੰਦਰ ਸਿੰਘ ਲੱਖਾ, ਸ. ਸ਼ਮਸ਼ੇਰ ਸਿੰਘ, ਸ.
ਗੁਰਮੀਤ ਸਿੰਘ ਤੇ ਹੋਰਨਾਂ ਸੰਘਰਸ਼ ਸ਼ੀਲ ਸਿੱਖਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲਾਂ ‘ਚ ਬੰਦ
ਰੱਖਣਾ ਗੈਰ ਕਾਨੂੰਨੀ ਹੈ। ਪ੍ਰਿੰਸੀਪਲ ਖਾਲਸਾ ਨੇ ਸਟੇਟ ਪੱਖੀ ਅਕਾਲ ਤਖਤ ਦੇ ਮੁੱਖੀ ਗਿਆਨੀ
ਗੁਰਬਚਨ ਸਿੰਘ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਸ. ਅਵਤਾਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਮੀਰ
ਦੀ ਆਵਾਜ ਨੂੰ ਸੁਣਨ ਅਤੇ ਸਟੇਟ ਤੇ ਦਬਾਅ ਬਣਾਉਣ ਤਾਂ ਕਿ ਜੇਲਾਂ ‘ਚ ਬੰਦ ਸਜ਼ਾ ਪੂਰੀ ਕਰ ਚੁੱਕੇ
ਸਿੱਖ ਰਿਹਾਅ ਹੋ ਸਕਣ ਅਤੇ ਸਿੱਖ ਜੱਥੇਬੰਦੀਆਂ ਵੱਲੋਂ ਆਰੰਭੇ ਸੰਘਰਸ਼ ਪ੍ਰਤੀ ਇਮਾਨਦਾਰ ਹੋਣ ਜੇ
ਮੌਜੂਦਾ ਜੱਥੇਦਾਰ ਸ਼੍ਰੀ ਅਕਾਲ ਤਖਤ ਆਪਣੀ ਜਿੰਮੇਵਾਰੀ ਨੂੰ ਨਹੀਂ ਸਮਝਦੇ, ਜਾਂ ਸਿੱਖਾਂ ਦੀ ਰਿਹਾਈ
ਲਈ ਅੱਗੇ ਨਹੀਂ ਲੱਗਦੇ ਤਾਂ ਪੰਥਕ ਜੱਥੇਬੰਦੀਆਂ ਨੂੰ ਇਨ੍ਹਾਂ ਧਾਰਮਿਕ ਪਦਵੀਆਂ ਤੇ ਬੈਠੇ ਗੈਰ
ਜਿੰਮੇਵਾਰ ਆਗੂਆਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ।
ਜਾਰੀ ਕਰਤਾ
ਪਵਨਪ੍ਰੀਤ ਸਿੰਘ ਖਾਲਸਾ
ਮੀਡੀਆ ਇੰਚਾਰਜ
ਸ਼੍ਰੋਮਣੀ ਗੁਰਮਤਿ ਚੇਤਨਾ
ਮੋ: 98780-11670
10/12/13)
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
ਮਨਪ੍ਰੀਤ ਸਿੰਘ ਜੀ ਨਵੀਆਂ ਪਾਰਟੀਆਂ ਦੀ ਥਾਂ ਮੁਲਕ ਵਿੱਚ ਤਾਂ ਹੀ ਹੈ ਉਹ ਲੋਕਾਂ ਨਾਲ਼ ਜੁੜਨ :-
ਅੱਜ ਮਨਪ੍ਰੀਤ ਸਿੰਘ ਬਾਦਲ ਦਾ ਬਿਆਨ ਪੜਿਆਂ ਅਤੇ ਉਹਨਾਂ ਕੇਜਰੀਵਾਲ਼ ਦੀ ਜਿਤ ਤੇ ਖੁਸੀ
ਪ੍ਰਗਟ ਕੀਤੀ ਇੰਝ ਲੱਗਦਾ ਸੀ ਕਿ ਉਹਨਾਂ ਨੂੰ ਕੇਜਰੀਵਾਲ਼ ਵਿੱਚੋਂ ਆਪਣਾ ਭਵਿੱਖ ਦਿਖਦਾ ਹੋਵੇ ।
ਮਨਪ੍ਰੀਤ ਜੀ ਕਦੇ ਆਪਣੇ ਆਪ ਦੀ ਤੁਲਨਾ ਕੇਜਰੀਵਾਲ਼ ਨਾਲ਼ ਕਰਨ ਦੀ ਕੋਸ਼ਿਸ ਕੀਤੀ ਹੈ ? ਤੁਸੀਂ ਗੱਲਾਂ
ਦੇ ਕੜਾਅ ਬਥੇਰੇ ਬਣਾ ਲੈਂਦੇ ਹੋ ਪਰ ਅਮਲੀ ਰੂਪ ਵਿੱਚ ਕੁੱਝ ਵੀ ਨਹੀਂ ਕਰਦੇ ਇਕੱਲੇ ਅਖਬਾਰੀ ਭਲਵਾਨ
ਬਣਕੇ ਨਹੀਂ ਸਰਿਆ ਜਾਂਦਾ ਲੋਕਾਂ ਵਿੱਚ ਵਿਚਰਨਾ ਪੇਂਦਾ ਉਹਨਾਂ ਦੀ ਨਬਜ ਟੋਹਣੀ ਪੈਂਦੀ ਹੈ ਕਿ ਉਹ
ਕੀ ਚਹੁੰਦੇ ਹਨ । ਅਖਬਾਰਾਂ ਨੂੰ ਲੋਕਾਂ ਦੀ ਕਮਾਈ ਵਿੱਚੋਂ ਮੋਟੇ ਮੋਟੇ ਇਸਤਿਹਾਰ ਦੇ ਕੇ ਖਬਰਾਂ
ਵਿੱਚ ਤਾਂ ਰਾਜ ਕਰ ਸਕਦੇ ਹੋ ਪਰ ਲੋਕਾਂ ਦੇ ਦਿਲਾਂ ਤੇ ਨਹੀ । ਉਹਨਾਂ ਦੇ ਦਿਲਾਂ ਤੇ ਰਾਜ ਕਰਨ ਲਈ
ਵੋਟਾਂ ਲੈਣ ਲਈ ਉਹਨਾਂ ਦਾ ਬਣਨਾ ਪਵੇਗਾ । ਤੁਸੀਂ ਭਗਤ ਸਿੰਘ ਦੀ ਗੱਲ ਕਰਦੇ ਹੋ ਭਗਤ ਸਿੰਘ ਅਖਬਾਰੀ
ਟੱਟੂ ਨਹੀਂ ਸੀ ਉਸ ਨੇ ਗੰਨ ਨਾਲ਼ ਪ੍ਰੈਕਟੀਕਲ ਰੂਪ ਵਿੱਚ ਲੜਾਈ ਲੜੀ ਸੀ ਤੇ ਤੁਸੀ ਕੀ ਕੀਤਾ ਆਪਣੀ
ਪਾਰਟੀ ਨੂੰ ਮਜਬੂਤ ਕਰਨ ਲਈ ?? ਅਤੇ ਆਮ ਆਦਮੀ ਪਾਰਟੀ ਨੇ ਕੀ ਕੀਤਾ ਯਾਦ ਹੈ ਕਿ ਨਹੀਂ ਜਾਂ ਦੱਸਾਂ
?
ਦਿੱਲੀ ਵਿੱਚ ਸਿੱਖਾਂ ਦੀ ਅਬਾਦੀ ਘੱਟ ਗਿਣਤੀਆਂ ਵਿੱਚ ਆਉਂਦੀ ਹੈ । ਆਮ ਆਦਮੀ ਪਾਰਟੀ ਵਾਲੇ
ਕੇਜਰੀਵਾਲ਼ ਨੇ ਸਿੱਖਾਂ ਦੀ ਮੰਗ ਨੂੰ ਆਪਣੇ ਚੋਣ ਮੈਨੂਫੈਸਟੋ ਵਿੱਚ ਲਿਆਂਦਾ ਕਿ ਕਤਲੇਆਮ ਦੋਸੀਆਂ
ਨੂੰ ਉਹ ਸਜਾਵਾ ਦਿਲਵਾਉਣਗੇ ਅਤੇ ਤੁਹਾਡਾ ਕਿਰਦਾਰ ਸੰਗਤਾਂ ਨੂੰ ਮੇਂ ਦੱਸ ਦੇਂਦਾ ਹਾਂ । ਜਨਵਰੀ
੨੦੧੧ ਨੂੰ ਜਦੋਂ ਹੋਦ ਚਿੱਲੜ ਕਾਂਡ ਸਾਹਮਣੇ ਆਇਆਂ ਤਾਂ ਮੈਂ ਰਵਾਇਤੀ ਲੀਡਰਾਂ ਤੋਂ ਪ੍ਰੇਸਾਨ ਸੀ ।
ਉਸ ਟਾਈਮ ਨਵਾਂ ਨਵਾਂ ਬਦਲ ਦਿਖ ਰਿਹਾ ਸੀ ਮਨਪ੍ਰੀਤ । ਇਹਨਾ ਨਾਲ਼ ਚੰਡੀਗੜ ਤੋਂ ਇੱਕ ਸਿੰਘ ਕਰਨਲ
ਮਨਮੋਹਨ ਸਿੰਘ ਸਕਾਉਟ ਨੇ ਗੱਲ ਕੀਤੀ ਮੇਰੇ ਨਾਲ਼ ਵੀ ਉਹਨਾਂ ਗੱਲ ਕੀਤੀ ਕਿ ਜੇ ਤੂੰ ਚਾਹਵੇਂ ਤਾਂ ਉਹ
ਮਨਪ੍ਰੀਤ ਨਾਲ਼ ਗੱਲ ਕਰਦੇ ਹਨ । ਮੈਂ ਝੱਟ ਹਾਂ ਕਰ ਦਿਤੀ ਕਿ ਜੇ ਉਹ ਸੁਹਿਰਦ ਹਨ ਤਾਂ ਏਥੇ ਆ ਜਾਣ ।
ਕਰਨਲ ਸਾਹਿਬ ਜਦੋਂ ਮਨਪ੍ਰੀਤ ਕੋਲ਼ ਗਏ ਤਾਂ ਉਹਨਾਂ ਦਾ ਜੁਆਬ ਸੀ ਕਿ ਉਹਨੇ ਸਿੱਖਾਂ ਤੋਂ ਕੁੱਝ
ਨਹੀਂ ਲੈਣਾ । ਮਨਪ੍ਰੀਤ ਜੀ ਪੰਜਾਬ ਵਿੱਚ ਸਿੱਖਾਂ ਦੀ ਬਹੁ ਗਿਣਤੀ ਹੈ ਜੇ ਤੁਸੀਂ ਸਿੱਖਾਂ ਤੋਂ
ਕੁੱਝ ਨਹੀਂ ਲੈਣਾ ਤਾਂ ਸਿੱਖਾਂ ਨੇ ਵੀ ਤੁਹਾਡੇ ਤੋਂ ਕੁੱਝ ਨਹੀਂ ਲੈਣਾ ਤਾਂ ਹੀ ਇੱਕ ਵੀ ਸੀਟ ਨਹੀਂ
ਮਿਲ਼ੀ । ਪੀ.ਪੀਪ੍ਰਧਾਨ ਸਾਹਿਬ ਇਹ ਕੋਈ ਸਿੱਖਾਂ ਦਾ ਮਸਲਾ ਨਹੀਂ ਸੀ ਇਹ ਮਨੁੱਖਤਾ ਪ੍ਰਸਤੀ ਦਾ
ਮਾਮਲਾ ਸੀ ਤੁਸੀਂ ਉਸੇ ਰਾਜ ਵਿੱਚ ਰਾਜਨੀਤੀ ਕਰ ਰਹੇ ਸੀ ਜਿਥੇ ਕਤਲ ਕੀਤੇ ਲੋਕਾਂ ਦੀ ਬਹੁ ਗਿਣਤੀ
ਸੀ ਫਿਰ ਉਹ ਤੁਹਾਨੂੰ ਵੋਟਾਂ ਕਿਉਂ ਦੇ ਦਿੰਦੇ ਦੂਜੇ ਪਾਸੇ ਕੇਜਰੀਵਾਲ਼ ਜਿਸ ਨੇ ਖੁਲ ਦਿਲ਼ੀ ਨਾਲ਼
ਕਿਹਾ ਕਿ ਉਹ ਕਤਲੇਆਮ ਪੀੜਤਾਂ ਦੀ ਸਾਰ ਲੈਣਗੇ ।
ਦੂਸਰਾ ਮੁੱਦਾ ਸ. ਗੁਰਬਖਸ਼ ਸਿੰਘ ਜੀ ਵਾਲਾ। ੧੪ ਨਵੰਬਰ ਤੋਂ ਲੋਕ ਤੁਹਾਡੇ ਘਰ ਕੋਲ਼ ਮੋਰਚਾ ਗੱਡੀ
ਬੈਠੇ ਹਨ ਤੁਹਾਨੂੰ ਦਿਖਦਾ ਨਹੀਂ ਜਾ ਦੇਖਣ ਦੀ ਕੋਸ਼ਿਸ ਨਹੀਂ ਕਰ ਰਹੇ ਬੱਸ ਪਾਰਟੀ ਫੰਡ ਤੇ ਐਸ ਅਤੇ
ਅਤੇ ਆਪਣੇ ਜੁਆਕਾਂ ਨੂੰ ਵਦੇਸ਼ਾਂ ਵਿੱਚ ਹੀ ਪੜਾਉਣਾ ਜਾਣਦੇ ਹੋ । ਦੂਜੇ ਪਾਸੇ ਕੇਜਰੀਵਾਲ਼ ਜਿਸ ਨੇ
ਬਾਈ ਗੁਰਬਖਸ਼ ਸਿੰਘ ਦੀ ਪੂਰਨ ਹਮਾਇਤ ਲਈ ਚੰਡੀਗੜ ਤੋਂ ਵਫਦ ਭੇਜਿਆਂ ਅਤੇ ਕਿਹਾ ਕਿ ਉਹ ਇਸ ਹਿਊਮਨ
ਰਾਈਟਸ ਦੇ ਮੁੱਦੇ ਤੇ ਉਹਨਾਂ ਦੇ ਨਾਲ਼ ਹਨ । ਸਮਝ ਨੀ ਆਉਂਦੀ ਕਿ ਤੁਸੀਂ ਕਿਹੜੀ ਰਾਜਨੀਤੀ ਕਰ ਰਹੇ
ਹੋ । ਇਓਂ ਲੱਗਦਾ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕਾਮਰੇਡਾ ਦੀ ਜਿਹੜੀ ਵੋਟ ਕਾਂਗਰਸ ਵੱਲ
ਭੁਗਤਦੀ ਸੀ ਉਸ ਨੂੰ ਆਪਣੇ ਵੱਲ ਖਿਚ ਆਪਣੇ ਵੀਰ ਨੂੰ ਜਿਤਾਉਣ ਤੱਕ ਹੀ ਸੀਮਿਤ ਹੋ । ਬਣਾਈ ਜਾਓ
ਲੋਕਾਂ ਨੂੰ ਬੁੱਧੂ ! ਏਹ ਪਬਲਿਕ ਹੈ ! ਸਭ ਜਾਨਤੀ ਹੈ !
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
੯੮੭੨੦੯੯੧੦੦
09/12/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਿੱਖੀ ਕੈਂਸਰ ਦਾ ਇਲਾਜ!
ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਭਾਈ ਹਰਲਾਜ ਸਿੰਘ ਬਹਾਦਰਪੁਰ ਦਾ ਸਿੱਖ ਮਾਰਗ ਵਿੱਬਸਾਈਟ ਦੁਆਰਾ ਸਾਂਝਾ ਕੀਤਾ ਲੇਖ
ਪੀੜ੍ਹਆ ਅਤੇ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ ਅਤੇ ਸ਼ਾਬਾਸ਼ ਦਿੰਦਾ ਹਾਂ ਕਿਉਂਕਿ ਉਨ੍ਹਾਂ ਨੇ
ਸਿੱਖੀ ਨੂੰ ਹੋਈ ਕੈਂਸਰ ਰੋਗ ਦੇ ਲੱਛਣਾਂ ਬਾਰੇ ਸਾਫ ਸਾਫ ਬਿਆਨ ਕਰ ਦਿੱਤਾ ਹੈ। ਅਕਾਲ ਤਖਤ ਦੇ
ਜਥੇਦਾਰ ਦੀ ਕੋਈ ਹੋਂਦ ਨਹੀਂ ਹੈ, ਇਸ ਲਈ ਉਸ ਨੂੰ ਕੋਈ ਮਾਣਤਾ ਨਹੀਂ ਦੇਣੀ ਚਾਹੀਦੀ। ਸਿੱਖ ਜਗਤ ਨੇ
ਜੇਹੜਾ ਵੀ ਸੰਘਰਸ਼ ਕਰਨਾ ਹੈ, ਉਹ ਗੁਰੂ ਗਰੰਥ ਸਾਹਿਬ ਦੀ ਰਹਿਨਮਾਈ ਹੇਠ ਹੀ ਕਰਨਾ ਚਾਹੀਦਾ ਹੈ।
ਇਸ ਪ੍ਰਥਾਏ ਡਾ. ਇਕਬਾਲ ਸਿੰਘ ਢਿੱਲੋਂ (ਚੰਡੀਗੜ੍ਹ) ਵਲੋਂ ਛਾਪੀ ਕਿਤਾਬ: “ਅਕਾਲ-ਤਖਤ: ਸੰਕਲਪ
ਅਤੇ ਵਿਵਸਥਾ” ਅਤੇ ਸਿੱਖ ਮਾਰਗ ਵਿਖੇ ਲੇਖ: “ਅਕਾਲ-ਤਖਤ ਕਿੱਥੇ ਹੈ?” ਪੜ੍ਹਣ ਦੀ ਕ੍ਰਿਪਾਲਤਾ ਕਰਨੀ
ਜੀ।
ਪਿਛਲੇ ੮੦-੯੦ ਸਾਲਾਂ ਤੋਂ ਗੋਲਕ ਦੇ ਨੌਕਰਾਂ ਅਤੇ ਨਿੱਜੀ ਜਥੇਬੰਦੀਆਂ ਨੇ ਸਿੱਖਾਂ ਦੀ ਕੋਈ
ਸੇਵਾ ਨਹੀਂ ਕੀਤੀ ਅਤੇ ਨਾ ਹੀ ਅਗੇ ਤੋਂ ਉਮੀਦ ਹੈ!
ਦਿੱਲੀ ਇਲੈਕਸ਼ਨ ਬਾਰੇ ਹੀ ਦੇਖ ਲਵੋ ਕਿ ਕਿਵੇਂ “ਆਮ ਆਦਮੀ ਪਾਰਟੀ” ਭਾਵ ਗ਼ਰੀਬਾਂ ਦੀ ਪਾਰਟੀ ਨੇ ਸੱਭ
ਨੂੰ ਹਿਲਾਅ ਦਿੱਤਾ। ਇਸ ਲਈ ਅਜੇ ਵੀ ਮੌਕਾ ਹੈ ਕਿ ਸਾਰੇ ਇੱਕਠੇ ਹੋ ਜਾਵੋ ਅਤੇ ਕਾਂਗਰਸ-ਬੀ. ਜੇ.
ਪੀ. -ਕਾਲੀ ਪਾਰਟੀਆਂ ਦਾ ਭੋਗ ਪਾ ਦਿਓ। ਬਾਹਰ ਰਹਿੰਦੇ ਸਿੱਖਾਂ ਨੂੰ ਵੀ ਬੇਨਤੀ ਹੈ ਕਿ ਉਹ ਐਸੇ
ਲਾਲਚੀ, ਖ਼ੁਦਗਰਜ਼ ਅਤੇ ਅਕ੍ਰਿਤਘਣ ਲੀਡਰਾਂ/ਹੈੱਡ ਮਨਿਸਟਰਜ਼ ਨੂੰ ਮੂੰਹ ਨਾ ਲਾਵੋ ਅਤੇ ਇਨ੍ਹਾਂ ਦਾ
ਬਾਈਕੋਟ ਕਰੋ!
ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੯ ਦਸੰਬਰ ੨੦੧੩
09/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ ਦਾ
ਨਾ ਨਾਂ ਆਉਂਦਾ ਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੈਨੂੰ ਹੋਰ ਬੜਾ ਕੁੱਝ ਆਉਂਦੈ, ਰੱਬ ਦਾ ਨਾ ਨਾਂ ਆਉਂਦਾ ਏ।
ਤੇਰਾ ਨਾ ਬਿਨ ਮੁੱਲ ਨਾਂ ਕੌਡੀ, ਨਾ ਹੀ ਮੁੱਲ ਪਵਾਉਂਦਾ ਹੈ।
ਜਿਤਨਾ ਵੀ ਬ੍ਰਹਿਮੰਡ ਪਸਾਰਾ, ਹੈ ਈਸ਼ਵਰ ਦੇ ਨਾ ਦਾ ਸਾਰਾ
ਨਾ ਬਿਨ ਕਾਲਖ ਹੈ ਸੰਸਾਰਾ, ਪਲ ਵਿੱਚ ਨ੍ਹੇਰਾ ਪਾਉਂਦਾ ਏ।
ਤੈਨੂੰ ਹੋਰ ਬੜਾ ਕੁੱਝ ਆਉਂਦੈ, ਰੱਬ ਦਾ ਨਾ ਨਾਂ ਆਉਂਦਾ ਏ।
ਨਾ ਚੋਂ ਮਿਲਦੇ ਗਿਆਨ ਭੰਡਾਰੇ, ਨਾ ਚੋਂ ਉਪਜੇ ਅੰਬਰ ਤਾਰੇ,
ਨਾਮ ਦੇ ਧਾਰੇ ਜੰਤੂ ਸਾਰੇ, ਨਾ ਕੁਲ ਸ਼੍ਰਿਸ਼ਟ ਰਚਾਉਂਦਾ ਏ।
ਤੈਨੂੰ ਹੋਰ ਬੜਾ ਕੁੱਝ ਆਉਂਦੈ, ਰੱਬ ਦਾ ਨਾ ਨਾਂ ਆਉਂਦਾ ਏ।
ਵੱਖ ਵੱਖ ਰੂਪ ਪਸਾਰਾ ਕੀਤਾ, ਇੱਕ ਰੰਗ ਬਹੁ ਵਿਸਥਾਰਾ ਕੀਤਾ,
ਹਰ ਦਿਲ ਆਪ ਉਤਾਰਾ ਕੀਤਾ, ਨਾ ਹਰ ਲਹਿਰ ਚਲਾਉਂਦਾ ਏ।
ਤੈਨੂੰ ਹੋਰ ਬੜਾ ਕੁੱਝ ਆਉਂਦੈ, ਰੱਬ ਦਾ ਨਾ ਨਾਂ ਆਉਂਦਾ ਏ।
ਇਹ ਦੁਨੀਆ ਤਾਂ ਆਣਾ ਜਾਣਾ, ਨਾਮ ਬਿਨਾ ਨਾ ਢੋਅ ਟਿਕਾਣਾ,
ਜੇ ਦੁਖੋਂ ਛੁਟਕਾਰਾ ਪਾਣਾ, ਨਾ ਭਵ ਪਾਰ ਕਰਾਉਂਦਾ ਏ।
ਸੁਣਨਾ, ਮੰਨਣਾ, ਮਨ ਭਉ ਕਰਨਾ, ਉਹਦਾ ਨਾਮ ਰਿਦੇ ਵਿੱਚ ਧਰਨਾ,
ਮੁੱਕ ਜਾਊ ਮੁੜ ਮੁੜ ਜੀਣਾ ਮਰਨਾ, ਨਾਮ ਸਿਮਰ, ਅਪਣਾਉਂਦਾ ਏ।
ਤੈਨੂੰ ਹੋਰ ਬੜਾ ਕੁੱਝ ਆਉਂਦੈ, ਰੱਬ ਦਾ ਨਾ ਨਾਂ ਆਉਂਦਾ ਏ।
08/12/13)
ਹਰਲਾਜ ਸਿੰਘ ਬਹਾਦਰਪੁਰ
ਮਸਲਾ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦਾ/ਬੰਦੀ ਸਿੰਘਾਂ ਦੀ ਰਿਹਾਈ ਦਾ
ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ
ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ
ਹਟਾਉਣਾ ਪਵੇਗਾ।
ਜਿਹੋ ਜਿਹੀ ਹਾਲਤ ਅੱਜ ਸਿੱਖ ਕੌਮ ਦੀ ਹੈ, ਇਹੋ ਜਿਹੀ ਹਾਲਤ ਤਾਂ ਰੱਬ ਕਿਸੇ
ਦੀ ਵੀ ਨਾ ਕਰੇ। ਅਜਿਹੀ ਹਾਲਤ ਸਿੱਖ ਕੌਮ ਦੀ ਕਿਸ ਦੁਸ਼ਮਣ ਨੇ ਕਰ ਦਿੱਤੀ? ਕੀ ਕੋਈ ਦੁਸ਼ਮਣ ਸਿੱਖ
ਕੌਮ ਦੀ ਅਜਿਹੀ ਹਾਲਤ ਕਰ ਸਕਦਾ ਸੀ? ਨਹੀਂ। ਕਿਉਂਕਿ ਸਿੱਖ ਕੌਮ ਤਾਂ ਪੈਦਾ ਹੀ ਦੁਸ਼ਮਣਾਂ ਦੇ ਵਿੱਚ
ਹੋਈ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਸਿੱਖ ਕੌਮ ਵਿੱਚ ਕੋਈ ਨਿਰਾਸ਼ਾ ਨਹੀਂ ਆਈ ਸਗੋਂ
ਚੜ੍ਹਦੀਕਲਾ ਵੱਲ ਗਈ। ਫਿਰ ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ ਦੀ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਂਕ
ਵਿੱਚ ਹੋਈ। ਸਿੱਖ ਕੌਮ ਫਿਰ ਨਿਰਾਸ਼ ਹੋਣ ਦੀ ਥਾਂ ਚੜ੍ਹਦੀਕਲਾ ਵਿੱਚ ਗਈ। ਗੁਰੂ ਗੋਬਿੰਦ ਸਿੰਘ ਜੀ
ਦੇ ਸਮੇਂ ਵਿੱਚ ਸਿੰਘਾਂ ਦੀਆਂ, ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਹੋਈਆਂ, ਗੁਰੂ ਗੋਬਿੰਦ ਸਿੰਘ ਜੀ ਦੀ
ਵੀ ਸ਼ਹਾਦਤ ਹੋਈ, ਸਿੱਖ ਕੌਮ ਫਿਰ ਵੀ ਚੜ੍ਹਦੀਕਲਾ ਵਿੱਚ ਰਹੀ। ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ
ਵੀ ਸਿੱਖ ਕੌਮ ਚੜ੍ਹਦੀਕਲਾ ਵਿੱਚ ਹੀ ਜੀਵੀ ਅਤੇ ਸ਼ਹੀਦੀਆਂ ਵੀ ਚੜ੍ਹਦੀਕਲਾ ਵਿੱਚ ਹੀ ਪਾਈਆਂ। ਇਸ
ਸਮੇਂ ਤੱਕ ਕੌਮ ਵਿੱਚ ਕੋਈ ਦੁਵਿਧਾ ਨਹੀਂ ਸੀ। ਸਿੱਖ ਕੌਮ ਇੱਕ ਨਿਸ਼ਾਨ ਸਾਹਿਬ (ਇੱਕ ਸਿਧਾਂਤ) ਥੱਲੇ
ਇੱਕਠੀ ਸੀ। ਪੂਰੀ ਕੌਮ ਦਾ ਗੁਰੂ ਇੱਕ ਸੀ, ਜੁਲਮ ਨਾਲ ਟੱਕਰ ਸੀ, ਗਿਣਤੀ ਭਾਵੇਂ ਘੱਟ ਸੀ। ਪਰ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗਿਣਤੀ ਤਾਂ ਬੇਸ਼ੱਕ ਵੱਧ ਗਈ ਸੀ, ਪਰ ਸਿੱਖ ਸਿਧਾਂਤਾਂ ਨੂੰ
ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ। ਚੜ੍ਹਦੀਕਲਾ ਵਾਲੇ ਯੋਧੇ ਤਾਂ ਉਸ ਸਮੇਂ ਵੀ ਬਹੁਤ ਸਨ, ਪਰ ਰਣਜੀਤ
ਸਿੰਘ ਅਤੇ ਡੋਗਰਿਆਂ ਦੀ ਦਿਲੀ ਸਾਂਝ (ਅਜੋਕੇ ਬਾਦਲਾਂ ਅਤੇ ਭਾਜਪਾ ਵਰਗੀ ਸਾਂਝ) ਨੇ ਪੂਰੇ ਸਿੱਖ
ਰਾਜ ਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਸੀ। ਸਿੰਘਾਂ ਦੀਆਂ ਬਹਾਦਰੀਆਂ ਮਿੱਟੀ ਘੱਟੇ ਰੁਲ ਗਈਆਂ ਸਨ,
ਜੋ ਅੱਜ ਤੱਕ ਰੁਲ ਰਹੀਆਂ ਹਨ। ਬਹਾਦਰੀਆਂ ਤਾਂ ਕੀ ਅੱਜ ਤਾਂ ਪੂਰੀ ਸਿੱਖ ਕੌਮ ਵੀ ਮਿੱਟੀ ਘੱਟੇ ਰੁਲ
ਰਹੀ ਹੈ। ਸਿੱਖ ਕੌਮ ਦੀ ਅਵਾਜ ਹੀ ਬੰਦ ਹੋ ਚੁੱਕੀ ਹੈ। ਸਿੱਖ ਕੌਮ ਆਪਣੇ ਨਾਲ ਹੁੰਦੀ ਬੇਇਨਸਾਫੀ
ਜਾਂ ਆਪਣੇ ਜਿਉਂਦੇ ਹੋਣ ਦਾ ਸੁਨੇਹਾ ਦੇਣ ਦੇ ਯੋਗ ਵੀ ਨਹੀਂ ਰਹੀ।
ਜਦੋਂ ਜਕਰੀਆ ਖਾਨ ਨੇ ਪੂਰੀ ਸਿੱਖ ਕੌਮ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ
ਸੀ ਤਾਂ ਉਸ ਵੇਲੇ ਦੋ ਸਿੰਘਾਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਸਿੱਖ ਕੌਮ ਦੇ ਜਿਉਂਦੇ
ਹੋਣ ਦਾ ਸੁਨੇਹਾ ਜਕਰੀਆ ਖਾਨ ਤੱਕ ਪਹੁੰਚਾ ਦਿੱਤਾ ਸੀ। ਜਿਸ ਤਰ੍ਹਾਂ ਅਜੋਕੇ ਸਿੰਘਾਂ ਭਾਈ ਬੇਅੰਤ
ਸਿੰਘ, ਭਾਈ ਸਤਵੰਤ ਸਿੰਘ, ਭਾਈ ਦਿਲਾਵਰ ਸਿੰਘ ਅਤੇ ਭਾਈ ਜਗਤਾਰ ਸਿੰਘ ਹਵਾਰੇ ਹੋਰ ਨੇ ਅਜੋਕੇ
ਜਕਰੀਆ ਖਾਨਾਂ ਨੂੰ ਦੱਸ ਦਿੱਤਾ ਸੀ ਕਿ ਸਿੱਖ ਕੌਮ ਜਿੰਦਾ ਹੈ। ਸਪੱਸ਼ਟ ਹੈ ਕਿ ਇਨ੍ਹਾਂ ਸਿੰਘਾਂ ਦਾ
ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਸੀ। ਇਹਨਾਂ ਸਿੰਘਾਂ ਦਾ ਮਿਸ਼ਨ ਵੀ ਸਿਰਫ ਜੁਲਮ
ਨਾਲ ਟੱਕਰ ਸੀ। ਨਿੱਜੀ ਹਉਮੈ ਅਤੇ ਕੁਰਸੀ ਦੀ ਥਾਂ ਆਪਾ ਵਾਰਨਾ ਹੀ ਇਹਨਾਂ ਸਿੰਘਾਂ ਦਾ ਮਕਸਦ ਸੀ।
ਕੀ ਉਪਰੋਕਤ ਸਾਰੇ ਸਿੰਘ ਅਕਾਲ ਤਖਤ ਦੇ ਜਥੇਦਾਰ ਤੋਂ ਸੇਧ ਲੈ ਕੇ ਚੱਲੇ ਸਨ? ਕੀ ਕਦੇ ਅਕਾਲ ਤਖਤ ਦੇ
ਜਥੇਦਾਰਾਂ ਨੇ ਜੁਲਮ ਦੇ ਵਿਰੁੱਧ ਕਿਸੇ ਸੰਘਰਸ਼ ਦੀ ਹਮਾਇਤ ਕੀਤੀ ਹੈ? ਅਕਾਲ ਤਖਤ ਦੇ ਜਥੇਦਾਰ ਤਾਂ
ਸਿੱਖ ਕੌਮ ਦੇ ਕਾਤਲਾਂ (ਜਨਰਲ ਡਾਇਰ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ) ਨੂੰ ਸਿਰੋਪੇ ਹੀ
ਦਿੰਦੇ ਰਹੇ ਹਨ ਅਤੇ ਵਿਚਾਰਵਾਨ ਸਿੱਖਾਂ (ਪ੍ਰੋ: ਗੁਰਮੁੱਖ ਸਿੰਘ ਜੀ ਤੋਂ ਲੈ ਕੇ ਪ੍ਰੋ: ਦਰਸ਼ਨ
ਸਿੰਘ ਜੀ ਤੱਕ) ਨੂੰ ਪੰਥ ਵਿੱਚੋਂ ਛੇਕਦੇ ਹੀ ਰਹੇ ਹਨ। ਜੇ ਹੁਣ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ
ਦੀ ਥਾਂ ਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਹੀ ਸਰਵੋਤਮ ਮੰਨਦੇ ਹਰਾਂਗੇ, ਫਿਰ ਸਿੱਖ ਕੌਮ ਦੀ
ਬਰਬਾਦੀ ਨੂੰ ਕੌਣ ਰੋਕ ਸਕਦਾ ਹੈ?
ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ।
ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ। ਹੁਕਮਨਾਮਾ ਵੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੀ ਮੰਨਣਾ ਹੈ। ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ
ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਕਿਉਂਕਿ ਸਿਰਫ ਗੁਰੂ ਅਤੇ ਅਕਾਲ ਪੁਰਖ ਹੀ ਅਭੁੱਲ ਹਨ।
ਬਾਕੀ ਚਾਹੇ ਕੋਈ ਵੀ (ਅਖੌਤੀ ਜਥੇਦਾਰ, ਸਾਧ, ਸੰਤ, ਬ੍ਰਹਮ ਗਿਆਨੀ ਆਦਿ) ਹੋਵੇ ਇਹ ਸਭ ਭੁੱਲਣਹਾਰ
ਹਨ। ਜਿਵੇਂ ਕਿ ਗੁਰਵਾਕ ਹੈ:-॥
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ
ਕਰਤਾਰੁ॥ (ਪੰਨਾ ਨੰ: ੬੧) ਫਿਰ ਅਸੀਂ ਬਾਦਲ ਦੇ
ਤਨਖਾਹਦਾਰ ਪੁਜਾਰੀਆਂ/ਜਥੇਦਾਰਾਂ, ਸੰਤ ਸਮਾਜੀਆਂ, ਧੁੰਮੇ ਟਕਸਾਲੀਆਂ ਆਦਿ ਤੋਂ ਸੇਧ ਕਿਉਂ ਮੰਗ ਰਹੇ
ਹਾਂ। ਜਦਕਿ ਸਾਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਸਾਰੇ ਭਾਜਪਾ/ਆਰ. ਐਸ. ਐਸ. ਨੂੰ ਵਿਕ ਚੁੱਕੇ ਹਨ,
ਸਿੱਖੀ ਦਾ ਘਾਣ ਕਰ ਰਹੇ ਹਨ। ਫਿਰ ਅਸੀਂ ਇਹਨਾਂ ਦੁਸ਼ਮਣਾਂ ਤੋਂ ਸੇਧ ਕਿਉਂ ਮੰਗਦੇ ਹਨ। ਇਹ ਉਪਰੋਕਤ
ਸਾਰੇ ਸਿੱਖੀ ਸਿਧਾਂਤਾਂ ਵੱਲੋਂ ਅੱਖਾਂ ਮੀਚ ਕੇ ਅੰਨੇ ਹੋਏ ਹੋਏ ਹਨ। ਫਿਰ ਇਹਨਾਂ ਅੰਨ੍ਹਿਆਂ ਦੇ
ਦੱਸੇ ਰਾਹ ਤੇ ਤੁਰਨ ਵਾਲੀ ਸਿੱਖ ਕੌਮ ਕਿਵੇਂ ਸੁਜਾਖੀ ਹੋ ਸਕਦੀ ਹੈ ਅਤੇ ਆਪਣੀ ਮੰਜਿਲ ਤੇ ਕਿਵੇਂ
ਪਹੁੰਚ ਸਕਦੀ ਹੈ। ਜਿਵੇਂ ਕਿ ਗੁਰਵਾਕ ਹੈ:-
ਸਲੋਕ ਮ: ੨॥ ਅੰਧੇ ਕੈ ਰਾਹਿ ਦਸਿਐ
ਅੰਧਾ ਹੋਇ ਸੁ ਜਾਇ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ
ਲੋਇਣ ਨਾਹਿ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥ ੧॥ (ਪੰਨਾ ਨੰ: ੯੫੪)
ਅਰਥ:- ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉੱਤੇ) ਉਹੀ ਤੁਰਦਾ ਹੈ
ਜੋ ਆਪ ਅੰਨ੍ਹਾ ਹੋਵੇ, ਹੇ ਨਾਨਕ! ਸੁਜਾਖਾ ਮਨੁੱਖ (ਅੰਨੇ ਦੇ ਆਖੇ) ਕੁਰਾਹੇ ਨਹੀਂ ਪੈਂਦਾ। (ਪਰ
ਆਤਮਕ ਜੀਵਨ ਵਿੱਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ, ਜਿੰਨ੍ਹਾਂ ਦੇ ਮੂੰਹ ਉੱਤੇ
ਅੱਖਾਂ ਨਹੀਂ ਹਨ, ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ ਪ੍ਰਭੂ ਤੋਂ ਖੁੰਝੇ ਜਾ ਰਹੇ ਹਨ। ੧।
(ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੰਨਾ ਨੰ: 123 ਪੋਥੀ ਸੱਤਵੀਂ) ਇੱਕ ਪਾਸੇ ਅਸੀ ਹਿੱਕ ਠੋਕ ਕੇ
ਕਹਿ ਰਹੇ ਹਾਂ ਕਿ ਸਾਡੇ ਕੋਲ ਸਰਵਉੱਚ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਸਮੁੱਚੇ ਸੰਸਾਰ ਨੂੰ ਰਸਤਾ
ਵਿਖਾੳੇੁਣ ਦੇ ਸਮਰੱਥ ਹਨ, ਇਹ ਸੱਚ ਵੀ ਹੈ। ਪਰ ਇਹ ਵੀ ਸੱਚ ਹੈ ਕਿ ਪੂਰੇ ਸੰਸਾਰ ਨੂੰ ਰਸਤਾ
ਵਿਖਾਉਣ ਵਾਲੀ ਵਿਚਾਰਧਾਰਾ ਦੀ ਮਾਲਕ ਕਹਾਉਣ ਵਾਲੀ ਸਿੱਖ ਕੌਮ ਖੁਦ ਹਨੇਰੇ ਖੂਹ ਵਿੱਚ ਡਿੱਗ ਰਹੀ
ਹੈ, ਜਿਸਨੂੰ ਕੋਈ ਰਸਤਾ ਨਹੀਂ ਲੱਭ ਰਿਹਾ। ਕੀ ਗੁਰਬਾਣੀ ਦਾ ਇਹ ਸ਼ਬਦ ਸਾਡੇ ਉੱਤੇ ਨਹੀਂ ਢੁੱਕਦਾ:-
ਕਬੀਰ ਮਨੁ ਜਾਨੈ ਸਭ ਬਾਤ,
ਜਾਨਤ ਹੀ ਅਉਗਨ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ ੨੧੬॥ (ਪੰਨਾ ਨੰ: ੧੩੭੬)
ਅੱਜ ਅਸੀਂ ਕੋਈ ਸੰਘਰਸ਼ ਆਰੰਭੀਏ ਤਾਂ ਪਹਿਲਾਂ ਕਹਾਂਗੇ ਕਿ ਅਕਾਲ ਤਖਤ ਦਾ ਜਥੇਦਾਰ ਇਸ ਦੀ ਅਗਵਾਈ
ਕਰੇ। ਸਮੂਹ ਸਿੱਖ ਜਥੇਬੰਦੀਆਂ ਇੱਕ ਨਿਸ਼ਾਨ ਸਾਹਿਬ ਥੱਲੇ ਇੱਕਠੀਆਂ ਹੋ ਜਾਓ ਆਦਿ। ਕੀ ਜੋ ਵੱਖ-ਵੱਖ
ਜਥੇਬੰਦੀਆਂ ਬਣਾਈ ਫਿਰਦੇ ਹਨ, ਉਹ ਸਿੱਖ ਹਨ? ਕੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ
ਵੱਖ-ਵੱਖ ਹੋ ਸਕਦੇ ਹਨ? ਕੀ ਇੱਕ ਗੁਰੂ ਦੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦੇ ਵਿਚਾਰ ਵੱਖੋ-ਵੱਖਰੇ
ਹੋ ਸਕਦੇ ਹਨ? ਜਿੰਨ੍ਹਾਂ ਨੇ ਆਪਣੀ ਚੌਧਰ ਲਈ ਸਿੱਖ ਕੌਮ ਵਿੱਚ ਵੰਡੀਆਂ ਪਾ ਕੇ ਆਪਣੀਆਂ
ਵੱਖੋ-ਵੱਖਰੀਆਂ ਟਕਸਾਲਾਂ, ਸੰਪਰਦਾਵਾਂ, ਜਥੇਬੰਦੀਆਂ ਬਣਾਈਆਂ ਹਨ ਕੀ ਉਹ ਲੋਕ ਸਿੱਖ ਹਨ? ਕਿਉਂਕਿ
ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਕੇ ਪੂਰੀ ਸਿੱਖ ਕੌਮ ਨੂੰ
ਇੱਕ ਬਣਾਇਆ ਸੀ। ਸਿੱਖ/ਖਾਲਸਾ ਜਥੇਬੰਦੀ। ਪਰ ਅੱਜ ਅਸੀਂ ਇੱਕ ਪੰਥ ਨੂੰ ਪਾੜਨ ਵਾਲਿਆਂ ਨੂੰ ਹੀ
ਪੰਥਕ ਜਥੇਬੰਦੀਆਂ ਦੀ ਪਦਵੀ ਦੇ ਰਹੇ ਹਾਂ। ਜਦੋਂ ਕਿ ਇਹਨਾਂ ਨੂੰ ਪੰਥ ਤੋਂ ਬਾਗੀ ਜਾਂ ਆਕੀ ਕਹਿਣਾ
ਚਾਹੀਦਾ ਹੈ। ਜੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ, ਜਿੰਨ੍ਹਾਂ ਦੀ ਕੋਈ ਜਥੇਬੰਦੀ ਨਹੀਂ
ਹੁੰਦੀ, ਅਸਲ ਵਿੱਚ ਓਹੀ ਸਿੱਖ ਪੰਥ ਹੈ। ਜਿਸ ਜਥੇਬੰਦੀ ਜਾਂ ਸੰਪਰਦਾਇ ਨੇ ਪੰਥ ਵਿੱਚ ਸ਼ਾਮਿਲ ਹੋਣਾ
ਹੋਵੇ, ਉਹ ਆਪਣੇ ਨਾਲੋਂ ਆਪਣੀ ਬਣਾਈ ਜਥੇਬੰਦੀ, ਸੰਪਰਦਾ ਆਦਿ ਦਾ ਨਾਮ ਆਪਣੇ ਨਾਲੋਂ ਮਿਟਾ ਕੇ ਸਿੱਖ
ਪੰਥ ਵਿੱਚ ਸ਼ਾਮਿਲ ਹੋ ਸਕਦੀ ਹੈ ਅਤੇ ਖਾਲਸਾ ਪੰਥ ਦੇ ਇੱਕ ਨਿਸ਼ਾਨ ਸਾਹਿਬ ਥੱਲੇ ਆ ਸਕਦੀ ਹੈ। ਕੀ
ਕੌਮ ਨੂੰ ਪਾੜ ਕੇ ਆਪਣੀਆਂ ਜਥੇਬੰਦੀਆਂ/ਸੰਪਰਦਾਵਾਂ ਬਣਾਉਣ ਵਾਲੇ ਪੰਥਕ ਕਹਾ ਸਕਦੇ ਹਨ? ਅਖੌਤੀ
ਪੰਥਕ ਜਥੇਬੰਦੀਆਂ ਵਿੱਚ ਤਾਂ ਬਾਦਲ ਦਲ ਵੀ ਆਵੇਗਾ। ਕੀ ਆਰ. ਐਸ. ਐਸ. ਨੂੰ ਵਿਕੇ ਹੋਏ ਬਾਦਲ ਦੀ
ਜਥੇਬੰਦੀ ਪੰਥਕ ਹੋ ਸਕਦੀ ਹੈ? ਜਾਂ ਬਾਦਲ ਵੱਲੋਂ ਥਾਪਿਆ ਹੋਇਆ ਤਨਖਾਹਦਾਰ ਮੁਲਾਜਮ ਅਕਾਲ ਤਖਤ ਦਾ
ਜਥੇਦਾਰ ਹੋ ਸਕਦਾ ਹੈ? ਨਹੀਂ। ਕਾਲ ਦੇ ਵੱਸ ਪਿਆ ਹੋਇਆ ਅਕਾਲ ਤਖਤ ਦਾ ਜਥੇਦਾਰ ਨਹੀਂ ਹੋ ਸਕਦਾ।
ਅਕਾਲ ਤਖਤ ਦਾ ਜਥੇਦਾਰ ਉਹ ਹੋ ਸਕਦਾ ਹੈ, ਜੋ ਆਪ ਅਕਾਲ ਹੋਵੇ, ਜੋ ਨਾਸ਼ ਰਹਿਤ ਹੋਵੇ, ਜੋ ਨਿਰਭਉ,
ਨਿਰਵੈਰ ਹੋਵੇ, ਉਹ ਹੈ ਸ਼ਬਦ ਗੁਰੂ, ਗੁਰੂ ਗ੍ਰ੍ਰੰਥ ਸਾਹਿਬ ਜੀ। ਦੁੱਖ ਦੀ ਗੱਲ ਹੈ ਕਿ ਅਸੀਂ ਗੁਰੂ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਹੁਕਮਨਾਮੇ ਅਤੇ ਅਗਵਾਈ ਅਖੌਤੀ ਜਥੇਦਾਰਾਂ ਦੀ
ਮੰਨਦੇ/ਮੰਗਦੇ ਹਾਂ। ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ।
ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ
ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ। ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ
ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ,
ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ। ਜਿੰਨਾ ਚਿਰ ਅਸੀਂ ਗੁਰੂ ਗ੍ਰੰਥ
ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾ ਚਿਰ
ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ
ਮੰਨਣਾ ਅਤੇ ਹੁਕਮ ਕਿਸੇ ਹੋਰ ਦਾ ਮੰਨਣ ਵਾਲਿਆਂ ਸਾਡੇ ਵਰਗੇ ਸਿੱਖਾਂ ਲਈ ਹੀ ਗੁਰੂ ਸਾਹਿਬ ਜੀ ਨੇ
ਸ਼ਾਇਦ ਇਹ ਸ਼ਬਦ ਉਚਾਰਣ ਕੀਤਾ ਹੋਵੇਗਾ:-
ਮਹਲਾ ੨॥
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥ ੨॥ ਪੰਨਾ ਨੰ:
੪੭੪) ਅਰਥ:- (ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ
ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ ਕਰਦਾ ਹੈ, ਉਹ
(ਮਾਲਕ ਦੀ ਰਜਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ ਨਾਨਕ! ਸਿਰ
ਨਿਵਾਣਾ ਅਤੇ ਇਤਰਾਜ ਕਰਨਾ ਦੋਵੇਂ ਹੀ ਝੂਠੇ ਹਨ। ਇਹਨਾਂ ਦੋਹਾਂ ਵਿੱਚੋਂ ਕੋਈ ਗੱਲ ਭੀ (ਮਾਲਕ ਦੇ
ਦਰ ਤੇ) ਕਬੂਲ ਨਹੀਂ ਹੁੰਦੀ। 2. (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਪੰਨਾ ਨੰ: 684 ਪੋਥੀ
ਤੀਜੀ) ਇਹ ਸ਼ਬਦ ਕਿਸੇ ਵਿਰਲੇ ਨੂੰ ਛੱਡ ਕੇ ਪੂਰੀ ਸਿੱਖ ਕੌਮ ਉੱਤੇ ਢੁੱਕਦਾ ਹੈ। ਜੋ ਸਿੱਖ ਗੁਰੂ
ਗ੍ਰੰਥ ਸਾਹਿਬ ਜੀ ਨੂੰ ਸ਼ੀਸ਼ ਨਿਵਾਉਂਦੇ, ਸਲਾਮ ਕਰਦੇ ਹਨ ਪਰ ਹੁਕਮ ਗੁਰਬਾਣੀ ਦੀ ਥਾਂ ਅਕਾਲ ਤਖਤ ਦੇ
ਜਥੇਦਾਰਾਂ ਦਾ ਮੰਨਦੇ ਹਨ ਅਤੇ ਜੋ ਸਿੱਖ ਅਕਾਲ ਤਖਤ ਦੇ ਜਥੇਦਾਰਾਂ ਨੂੰ ਅਤੇ ਉਨ੍ਹਾਂ ਦੇ
ਹੁਕਮਨਾਮਿਆਂ ਨੂੰ ਹੀ ਸਰਵਉੱਚ ਮੰਨਦੇ ਹਨ, ਉਨ੍ਹਾਂ ਉੱਤੇ ਵੀ ਇਹ ਸ਼ਬਦ ਢੁੱਕਦਾ ਹੈ। ਜਿਵੇਂ ਕਿ
ਹੁਣ 4 ਦਸੰਬਰ ਨੂੰ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਹੋਏ ਬੰਦੀ ਸਿੰਘਾਂ ਦੀ ਰਿਹਾਈ ਮਾਰਚ
ਸਮੇਂ ਹੋਇਆ। ਜਦੋਂ ਜਥੇਦਾਰਾਂ ਦੇ ਮਾਲਕ ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ ਨੇ ਸਿੰਘਾਂ ਨੂੰ ਦਰਬਾਰ
ਸਾਹਿਬ ਦੇ ਨੇੜੇ ਹੀ ਘੇਰ ਕੇ ਧੱਕਾ-ਮੁੱਕੀ ਕੀਤੀ ਅਤੇ ਇੱਕ ਸਿੰਘ ਦੀ ਪੱਗ ਵੀ ਲਾਹ ਦਿੱਤੀ। 5
ਦਸੰਬਰ ਦੀ ਰਾਤ ਨੂੰ 12 ਵਜੇ ਭਾਈ ਗੁਰਬਖਸ਼ ਸਿੰਘ ਨੂੰ ਧੱਕੇ ਨਾਲ ਪੁਲਿਸ ਚੁੱਕ ਕੇ ਲੈ ਗਈ ਹੈ ਤਾਂ
ਉਸ ਸਮੇਂ ਕੁੱਝ ਸਿੰਘ ਗੱਲਾਂ ਅਤੇ ਬਿਆਨਬਾਜੀ ਕਰ ਰਹੇ ਸਨ ਕਿ ਜਾਂ ਤਾਂ ਜਥੇਦਾਰ ਮਾਰਚ ਸ਼ੁਰੂ
ਕਰਵਾਵੇ ਜਾਂ ਆਪਣੀ ਅਰਦਾਸ ਵਾਪਿਸ ਲਵੇ, ਕੋਈ ਕਹਿ ਰਿਹਾ ਸੀ ਕਿ ਜਥੇਦਾਰ, ਪ੍ਰਕਾਸ਼ ਸਿੰਘ ਬਾਦਲ ਨੂੰ
ਅਕਾਲ ਤਖਤ ਤੇ ਤਲਬ ਕਰੇ।
ਅਕਾਲ ਤਖਤ ਦੇ ਨਾਮ ਤੇ ਅਜਿਹੀਆਂ ਗੱਲਾਂ ਤੇ ਬਿਆਨਬਾਜੀ ਕਰਨ ਵਾਲੇ ਅਕਾਲ ਤਖਤ ਨੂੰ ਸਰਵਉੱਚ ਮੰਨਣ
ਵਾਲੇ, ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਮੰਨਣ ਵਾਲੇ, ਅਕਾਲ ਤਖਤ ਤੋਂ ਸੇਧ ਮੰਗਣ ਵਾਲੇ, ਅਕਾਲ ਤਖਤ
ਦੇ ਜਥੇਦਾਰ ਤੋਂ ਅਗਵਾਈ ਮੰਗਣ ਵਾਲਿਆਂ ਸਾਰਿਆਂ ਉੱਤੇ ਇਹ ਸ਼ਬਦ ਪੂਰੀ ਤਰ੍ਹਾਂ ਢੁੱਕਦਾ ਹੈ।
ਕਿਉਂਕਿ ਅਕਾਲ ਤਖਤ ਦੇ ਜਥੇਦਾਰਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਤੇ ਫਖਰ-ਏ-ਕੌਮ ਦਾ
ਖਿਤਾਬ ਦਿੱਤਾ ਹੋਇਆ ਹੈ। ਜਥੇਦਾਰਾਂ ਅਨੁਸਾਰ ਤਾਂ ਬਾਦਲ ਸਿੱਖ ਕੌਮ ਲਈ ਪੂਜਣਯੋਗ ਹੈ। ਫਿਰ ਮੰਨੋ
ਅਕਾਲ ਤਖਤ ਸਾਹਿਬ ਦੇ ਹੁਕਮ ਨੂੰ! ਫਿਰ ਤਾਂ ਸੁਮੇਧ ਸਿੰਘ ਸੈਣੀ ਅਤੇ ਇਜਹਾਰ ਆਲਮ ਨੂੰ ਵੀ ਸ਼ੀਸ਼
ਝੁਕਾਓ ਕਿਉਂਕਿ ਜਿਸਨੂੰ ਅਕਾਲ ਤਖਤ ਸਾਹਿਬ ਨੇ ਪੰਥ ਰਤਨ ਤੇ ਫਖਰ-ਏ-ਕੌਮ ਦਾ ਏਨਾ ਵੱਡਾ ਪਹਿਲਾ
ਖਿਤਾਬ ਦਿੱਤਾ ਹੋਇਆ ਹੈ, ਫਿਰ ਉਸ ਪੰਥ ਰਤਨ ਦੇ ਨਿਵਾਜੇ ਹੋਏ (ਸਿੱਖ ਨੌਜਵਾਨਾਂ ਦੇ ਕਾਤਲ) ਵੀ ਤਾਂ
ਧੰਨਤਾ ਦੇ ਯੋਗ ਹੀ ਹਨ? ਸਜਾ ਕੱਟ ਚੁੱਕੇ ਜਿੰਨ੍ਹਾਂ ਸਿੰਘਾਂ ਨੂੰ ਬਿਨ੍ਹਾਂ ਕਸੂਰ ਤੋਂ ਹੁਣ ਤੱਕ
ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ, ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ
ਨੂੰ ਵੀ ਪੰਥ ਰਤਨ ਫਖਰ-ਏ-ਕੌਮ ਨੇ ਹੀ ਚੁਕਵਾਇਆ ਹੈ। ਫਿਰ ਉਸ ਪੰਥ ਰਤਨ ਦਾ ਵਿਰੋਧ ਕਰਕੇ ਅਕਾਲ ਤਖਤ
ਦੀ ਨਿਰਾਦਰੀ ਕਿਉਂ ਕਰ ਰਹੇ ਹੋ? 5 ਦਸੰਬਰ ਨੂੰ ਸੰਤ ਸਮਾਜ ਦੇ ਸਿੰਘਾਂ ਨੇ ਮੀਟਿੰਗ ਕਰਕੇ ਅਕਾਲ
ਤਖਤ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਹੈ, ਜਿਸ ਵਿੱਚ ਛੇ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ
ਹੈ। ਇੱਥੇ ਵੀ ਗੱਲ ਸਿਰਫ ਛੇ ਸਿੰਘਾਂ ਦੀ ਨਹੀਂ ਪੂਰੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬਣਦੀ ਸਜ਼ਾ ਪੂਰੀ
ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਰੱਖੇ ਗਏ ਸਿੰਘਾਂ ਦੀ ਹੈ, ਉਨ੍ਹਾਂ ਦੀ ਗਿਣਤੀ
ਜਿੰਨੀ ਮਰਜੀ ਹੋਵੇ। ਜਥੇਦਾਰ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲ ਕੇ ਇਸਦਾ ਢੁੱਕਵਾਂ ਹੱਲ ਕੱਢ ਲਿਆ ਜਾਵੇਗਾ। ਇਸ
ਬਿਆਨ ਵਿੱਚ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਲਾਕੀ ਨਾਲ ਇਸ ਮਸਲੇ ਵਿਚੋਂ ਬਾਹਰ ਹੀ ਰੱਖ
ਦਿੱਤਾ ਗਿਆ ਹੈ, ਜਦਕਿ ਇਹ ਕੰਮ ਪੰਜਾਬ ਸਰਕਾਰ ਦਾ ਹੈ। ਜਦੋਂ ਕਿ ਹੱਕ ਤਾਂ ਇਹ ਬਣਦਾ ਸੀ ਕਿ ਜੇ
ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ, ਜੋ ਉਸਦੇ ਸਮੇਂ ਨਜਾਇਜ ਢੰਗ ਨਾਲ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ
ਵਿੱਚ ਬੰਦ ਕੀਤਾ ਹੋਇਆ ਹੈ ਅਤੇ ਜਿੰਨ੍ਹਾਂ ਪੁਲਿਸ ਅਫਸਰਾਂ ਨੇ ਝੂਠੇ ਕੇਸ ਪਾਏ ਜਾਂ ਝੂਠੇ ਪੁਲਿਸ
ਮੁਕਾਬਲੇ ਬਣਾਏ ਸਨ, ਉਨ੍ਹਾਂ ਸਾਰੀਆਂ ਘਟਨਾਵਾਂ ਦੀ ਜਾਂਚ ਕਰਵਾ ਕੇ, ਜਦੋਂ ਬਾਦਲ ਦੀ 1997 ਵਿੱਚ
ਸਰਕਾਰ ਬਣੀ ਸੀ, ਉਸ ਸਮੇਂ ਹੀ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਅਤੇ
ਨਜਾਇਜ ਫਸਾਏ ਗਏ ਸਿੰਘਾਂ ਨੂੰ ਰਿਹਾ ਕੀਤਾ ਜਾਂਦਾ। ਪਰ ਪੰਜ ਸਾਲ ਕੁੱਝ ਨੀ ਹੋਇਆ। ਫਿਰ ਦੁਬਾਰੇ
2007 ਵਿੱਚ ਬਾਦਲ ਦੀ ਸਰਕਾਰ ਬਣੀ, ਉਦੋਂ ਵੀ ਇਹ ਕੁੱਝ ਨਹੀ ਹੋਇਆ। ਹੁਣ ਫੇਰ 2012 ਵਿੱਚ ਬਾਦਲ ਦੀ
ਸਰਕਾਰ ਬਣੀ, ਇਸ ਸਮੇਂ ਬਾਦਲ ਨੂੰ ਪਤਾ ਨਹੀਂ ਕਿਹੜੀ ਕੌਮੀ ਸੇਵਾ ਬਦਲੇ ਪੰਥ ਰਤਨ ਫਖਰ-ਏ-ਕੌਮ ਦਾ
ਖਿਤਾਬ ਵੀ ਮਿਲਿਆ ਹੋਇਆ ਸੀ, ਇਸ ਵਾਰ ਹੀ ਅਜਿਹਾ ਕੁੱਝ ਕਰ ਦਿੰਦਾ, ਪਰ ਇਸ ਅਕਾਲ ਤਖਤ ਦੇ ਨਿਵਾਜੇ
ਪੰਥ ਰਤਨ ਨੇ ਇਸ ਵਾਰ ਵੀ ਅਜਿਹਾ ਕੁੱਝ ਕਰਨ ਦੀ ਥਾਂ ਸੁਮੇਧ ਸਿੰਘ ਸੈਣੀ (ਜੋ ਬੇਦੋਸ਼ੇ ਸਿੰਘਾਂ ਦਾ
ਕਾਤਲ ਸੀ) ਨੂੰ ਪਹਿਲੇ ਦਿਨ ਹੀ ਦੋਸ਼ ਮੁਕਤ ਕਰਕੇ ਪੰਜਾਬ ਪੁਲਿਸ ਦਾ ਮੁਖੀ ਬਣਾ ਦਿੱਤਾ। ਇਜਹਾਰ ਆਲਮ
ਜੋ ਬੇਦੋਸ਼ੇ ਸਿੰਘਾਂ ਦਾ ਕਾਤਲ ਸੀ ਉਸਦੀ ਪਤਨੀ ਨੂੰ ਆਪਣੀ ਪਾਰਟੀ ਦੀ ਟਿਕਟ ਦੇ ਕੇ ਨਿਵਾਜਿਆ ਤੇ
ਉਸਨੂੰ ਵਿਧਾਨ ਸਭਾ ਦੀ ਮੈਂਬਰੀ ਦਿਵਾਈ। ਆਰ. ਐਸ. ਐਸ. ਦਾ ਵਿੰਗ ਸੰਤ ਸਮਾਜ ਅਤੇ ਬਾਦਲ ਦਾ ਮੁਲਾਜਮ
ਹੁਣ ਕਹਿ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਜਦਕਿ
ਹੁਣ 5 ਦਸੰਬਰ ਨੂੰ ਜਿਸ ਦਿਨ ਇਹ ਸੰਤ ਸਮਾਜੀਏ ਮੀਟਿੰਗ ਕਰ ਰਹੇ ਸਨ, ਉਸ ਦਿਨ ਭਾਈ ਗੁਰਬਖਸ਼ ਸਿੰਘ
ਨੂੰ ਭੁੱਖ ਹੜਤਾਲ ਤੇ ਬੈਠਿਆਂ 22ਵਾਂ ਦਿਨ ਚੱਲ ਰਿਹਾ ਹੈ। 22 ਦਿਨ ਇਹਨਾਂ ਵਾਸਤੇ ਕੋਈ ਮਾਇਨੇ
ਨਹੀਂ ਰੱਖਦੇ। ਜਿਸ ਦਿਨ ਇਹ ਸਿੰਘ ਭੁੱਖ ਹੜਤਾਲ ਤੇ ਬੈਠਿਆ ਸੀ, ਉਸੇ ਦਿਨ ਇਹ ਮੀਟਿੰਗ ਕਿਉਂ ਨਾ
ਹੋਈ? ਜਥੇਦਾਰਾਂ ਨੇ ਉਸੇ ਦਿਨ ਕਿਉਂ ਨਾ ਮੀਟਿੰਗ ਸੱਦੀ? ਸੱਚ ਤਾਂ ਇਹ ਹੈ ਕਿ ਇਹ ਸੰਤ ਸਮਾਜ ਵਾਲੇ
ਅਤੇ ਅਖੌਤੀ ਜਥੇਦਾਰ ਸਿੱਖਾਂ ਨੂੰ ਅਤੇ ਸਿੱਖੀ ਨੂੰ ਖਤਮ ਕਰਨ ਤੇ ਲੱਗੇ ਹੋਏ ਹਨ। ਅਕਾਲ ਤਖਤ ਦਾ
ਜਥੇਦਾਰ ਤਾਂ ਇਹ ਵੀ ਕਹਿ ਰਿਹਾ ਹੈ ਕਿ ਭੁੱਖ ਹੜਤਾਲ ਕਰਨੀ ਸਿੱਖੀ ਦੀ ਰਵਾਇਤ ਨਹੀਂ ਹੈ, ਫਿਰ
ਜਥੇਦਾਰ ਹੀ ਦੱਸੇ ਕਿ ਸਿੱਖੀ ਰਵਾਇਤ ਕੀ ਹੈ? ਕੀ ਜਥੇਦਾਰ ਸਿੱਖੀ ਰਵਾਇਤ ਅਨੁਸਾਰ ਕੀਤੇ ਸੰਘਰਸ਼ ਦੀ
ਹਮਾਇਤ ਕਰੇਗਾ? ਕਿਉਂਕਿ ਸਿੱਖੀ ਰਵਾਇਤ ਅਨੁਸਾਰ ਤਾਂ ਵੀਰ ਜਗਤਾਰ ਸਿੰਘ ਹਵਾਰੇ ਹੋਰ ਸੰਘਰਸ਼ ਕਰ ਰਹੇ
ਹਨ। ਇਸ ਲਈ ਇਹਨਾਂ ਤਨਖਾਹਦਾਰ ਪੁਜਾਰੀਆਂ ਨੂੰ ਮੰਗ ਪੱਤਰ ਦੇਣ ਦਾ ਕੋਈ ਲਾਭ ਨਹੀਂ ਹੈ। ਇਹਨਾਂ ਦੇ
ਪੱਲੇ ਵੀ ਕੁੱਝ ਨਹੀਂ ਹੈ। ਇਹਨਾਂ ਦੀ ਥਾਂ ਚੰਗੇ ਕਾਨੂੰਨੀ ਮਾਹਿਰਾਂ ਅਤੇ ਸ਼੍ਰੀ ਸ਼ਸ਼ੀਕਾਂਤ ਜੀ
(ਸਾਬਕਾ ਡੀ. ਜੀ. ਪੀ. ਜੇਲ੍ਹਾਂ) ਵਰਗੇ ਅਧਿਕਾਰੀਆਂ ਦੀਆਂ ਸੇਵਾਵਾਂ ਲੈ ਕੇ ਹੱਕਾਂ ਲਈ ਲੜਣਾ
ਚਾਹੀਦਾ ਹੈ। ਇਸ ਲੜਾਈ ਵਿੱਚ ਸਾਨੂੰ ਇਸ ਦੇਸ਼ ਦੀਆਂ ਬੇਇੰਨਸਾਫੀਆਂ ਤੋਂ ਪੀੜਤ ਘੱਟ ਗਿਣਤੀ
ਮੁਸਲਮਾਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਮੁਸਲਮਾਨਾਂ ਨਾਲ ਵੀ
ਸਾਡੇ ਵਾਂਗ ਧੱਕਾ ਹੋ ਰਿਹਾ ਹੈ। ਅਜਿਹਾ ਕਰਨ ਨਾਲ ਪੀੜਤ ਸਿੱਖਾਂ ਅਤੇ ਮੁਸਲਮਾਨਾਂ ਦੀ ਅਵਾਜ ਹੋਰ
ਉੱਚੀ ਹੋ ਜਾਵੇਗੀ ਅਤੇ ਸਾਡੀ ਤਾਕਤ ਵੀ ਵੱਧ ਜਾਵੇਗੀ।
ਸਿੱਖੋ, ਜੇ ਸੱਚ ਦੇ ਰਾਹ ਤੇ ਤੁਰਨਾ
ਹੈ ਤਾਂ ਫਿਰ ਅਕਾਲ ਤਖਤ ਦੇ ਜਥੇਦਾਰਾਂ ਅਤੇ ਉਹਨਾਂ ਦੇ ਹੁਕਮਨਾਮਿਆਂ ਦੀ ਪ੍ਰਥਾ ਦਾ ਭੋਗ ਪਾ ਕੇ
ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਿਆਂ ਨੂੰ ਮੰਨੋ। ਸਿੱਖ ਪੰਥ ਨੂੰ ਛੱਡ ਕੇ ਸਿੱਖੀ ਦੇ ਨਾਮ ਤੇ
ਬਣੀ ਕਿਸੇ ਵੀ ਜਥੇਬੰਦੀ/ਸੰਪਰਦਾਇ ਦੇ ਸਿੱਖ ਨਾ ਬਣੋ। ਕਿਉਂਕਿ ਇਹ ਜਥੇਬੰਦੀਆਂ/ਸੰਪਰਦਾਵਾਂ ਸਿੱਖਾਂ
ਦੇ ਭਲੇ ਦੀ ਥਾਂ ਆਪਣੀ ਹੋਂਦ ਬਚਾਉਣ ਲਈ ਅਤੇ ਉਸਦੇ ਪ੍ਰਸਾਰ ਲਈ ਹੀ ਚੰਗੇ ਮਾੜੇ ਕੰਮ ਕਰਦੀਆਂ,
ਸੱਚ-ਝੂਠ ਬੋਲਦੀਆਂ ਹਨ। ਜੇ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਹੀ ਮੰਨਣਾ ਹੈ ਤਾਂ ਫਿਰ ਹਰ ਇੱਕ
ਤਰ੍ਹਾਂ ਦਾ ਸੰਘਰਸ਼ ਬੰਦ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਵਿੱਚ ਜੁਟ ਜਾਓ। ਕਿਉਂਕਿ ਤੁਹਾਡੇ
ਅਕਾਲ ਤਖਤ ਅਤੇ ਦੂਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਬਾਦਲ ਨੂੰ ਤੁਹਾਡੀ ਕੌਮ ਦਾ ਪੰਥ ਰਤਨ ਅਤੇ
ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈ। ਬਾਦਲ
ਦੇ ਵਿਰੋਧੀਆਂ ਪਰਮਜੀਤ ਸਿੰਘ ਸਰਨੇ, ਸਿਮਰਨਜੀਤ ਸਿੰਘ ਮਾਨ ਅਤੇ ਹੋਰ ਖਾੜਕੂ ਜਥੇਬੰਦੀਆਂ ਜੋ ਬਾਦਲ
ਵਿਰੋਧੀ ਹਨ, ਜਾਂ ਤਾਂ ਉਹ ਅਕਾਲ ਤਖਤ ਦੇ ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਮੰਨਣਾ ਬੰਦ ਕਰ
ਦੇਣ, ਜਾਂ ਬਾਦਲ ਅੱਗੇ ਸ਼ੀਸ਼ ਝੁਕਾ ਦੇਣ। ਧੁੰਮੇ ਵਾਲੀ ਦਮਦਮੀ ਟਕਸਾਲ, ਸਮੁੱਚਾ ਸੰਤ ਸਮਾਜ ਅਤੇ
ਬਾਦਲ ਆਰ. ਐਸ. ਐਸ. ਦੀਆਂ ਏ. ਬੀ. ਸੀ. ਟੀਮਾਂ ਹਨ। ਇਹਨਾਂ ਸਾਰਿਆਂ ਨੂੰ ਇੱਕ ਅੱਖ ਨਾਲ ਵੇਖੋ।
ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕੌਮ ਨਾਲ ਕੀਤੀਆਂ ਗੱਦਾਰੀਆਂ ਦੀ ਸਜ਼ਾ ਦੇਣ ਲਈ ਹਰ ਇੱਕ ਸਿੱਖ ਨੂੰ
ਆਪਣੇ ਵਿੱਤ ਅਨੁਸਾਰ ਉਪਰਾਲਾ ਕਰਨਾ ਚਾਹੀਦਾ ਹੈ। ਉਹ ਚਾਹੇ ਵੋਟ ਹੋਵੇ, ਚਾਹੇ ਕਿਸੇ ਵਿਰੋਧੀ ਦੀ
ਹਮਾਇਤ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਪ੍ਰਚਾਰ ਹੋਵੇ। ਇਸ ਕੰਮ ਲਈ ਇੱਕਲੇ-ਇੱਕਲੇ ਸਿੱਖ ਨੂੰ ਅੱਗੇ
ਆਉਣਾ ਪਵੇਗਾ। ਜੇ ਕੋਈ ਜਾਗਦੀ ਜਮੀਰ ਵਾਲਾ ਸਿੰਘ ਪ੍ਰਕਾਸ਼ ਸਿੰਘ ਬਾਦਲ ਜਾਂ ਉਸਦੇ ਹੱਥ ਠੋਕੇ
ਜਥੇਦਾਰਾਂ ਨੂੰ ਕੌਮ ਨਾਲ ਕੀਤੀਆਂ ਗੱਦਾਰੀਆਂ ਦੀ ਸਜਾ ਦੇ ਦੇਵੇ ਤਾਂ ਉਹ ਵੀ ਅਕਾਲ ਤਖਤ ਦਾ ਦੋਸ਼ੀ
ਹੋਵੇਗਾ। ਕਿਉਂਕਿ ਸਾਡੇ ਮਨਾਂ ਅੰਦਰ ਇਹ ਗੱਲ ਬਿਠਾ ਦਿੱਤੀ ਗਈ ਹੈ ਕਿ ਅਕਾਲ ਤਖਤ ਦਾ ਜਥੇਦਾਰ ਮਹਾਨ
ਹੈ, ਜਿਸਨੂੰ ਅਕਾਲ ਤਖਤ ਤੋਂ ਸਨਮਾਨਿਆ ਜਾਵੇ ਉਹ ਵੀ ਮਹਾਨ ਹੈ। ਅਸਲ ਵਿੱਚ ਇਹ ਸਾਰੀ ਖੇਡ ਸਿਆਸੀ
ਆਗੂਆਂ ਦੀ ਹੀ ਪੈਦਾ ਕੀਤੀ ਹੋਈ ਹੈ।
ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ
ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ। ਇਸ ਲਈ ਅਕਾਲ
ਤਖਤ ਦੇ ਨਾਮ ਤੇ ਬਿਆਨਬਾਜੀ ਕਰਕੇ ਸਿੱਖ ਕੌਮ ਦੀ ਜੱਗ ਹਸਾਈ ਨਾ ਕਰੋ।
ਆਓ ਬਾਦਲਾਂ, ਬਾਦਲਾਂ ਦੇ ਥਾਪੇ ਜਥੇਦਾਰਾਂ ਅਤੇ ਸੰਤ ਸਮਾਜ ਤੋਂ ਸਿੱਖ ਕੌਮ ਨੂੰ ਮੁਕਤ ਕਰਵਾਉਣ ਲਈ
ਅਤੇ ਬੇਇਨਸਾਫੀਆਂ ਦੇ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਦੀ ਮੱਦਦ ਲਈ ਰਲ ਕੇ ਸੰਘਰਸ਼ ਕਰੀਏ। ਸਿੱਖੋ, ਜੇ
ਅਜੇ ਵੀ ਅੱਖਾਂ ਨਾ ਖੋਲੀਆਂ ਤਾਂ ਤੁਸੀਂ ਤਾਂ ਖਤਮ ਹੋਵੋਗੇ ਹੀ, ਨਾਲ ਸਿੱਖੀ ਦੇ ਸ਼ਾਨਾਂ ਮੱਤੇ
ਇਤਿਹਾਸ ਨੂੰ ਗੰਦਲਾ ਕਰਕੇ ਜਾਓਗੇ।
ਨੋਟ:- ਇਹਨਾਂ ਅਖੌਤੀ ਜਥੇਦਾਰਾਂ ਵਿੱਚੋਂ ਬਲਵੰਤ ਸਿੰਘ ਜੀ ਨੰਦਗੜ੍ਹ
ਚੰਗੇ ਸਿੱਖ ਹਨ ਜੋ ਬਹੁਤ ਵਾਰ ਸਿੱਖੀ ਸਿਧਾਂਤਾਂ ਦੀ ਗੱਲ ਵੀ ਕਰਦੇ ਹਨ ਅਤੇ ਉਸ ਉੱਤੇ ਪਹਿਰਾ ਵੀ
ਦਿੰਦੇ ਹਨ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911
08/12/13)
ਦਲੇਰ ਸਿੰਘ ਜੋਸ਼
ਭੋਗ
ਸ਼ਬਦ ਦੀ ਸਮੀਖਿਆ
ਗੁਰਬਾਣੀ ਅੰਦਰ ਬਹੁਤ ਸਾਰੇ ਐਸੇ ਸ਼ਬਦ ਹਨ ਜਿਨਾਂ ਦੇ ਵਿਚੋਂ ਇਕੋ ਰੂਪ ਵਾਲੇ ਸ਼ਬਦ ਦੇ
ਕਈ ਅਰਥ ਬਣ ਜਾਦੇਂ ਹਨ। ਜਿਵੇਂ ਸ਼ਬਦ ਸਾਰਿੰਗ ਦਾ ਅਰਥ ਡੱਡੂ ਭੀ ਹੈ ਤੇ ਸਾਰਿੰਗ ਦਾ ਅਰਥ ਹਾਥੀ ਭੀ
ਹੈ। ਸਾਰੰਗ ਰਾਗ ਦਾ ਭੀ ਨਾਮ ਹੈ। ਇਵੇਂ ਹੀ ਅੱਜ ਅਸੀ ਇੱਕ ਐਸਾ ਸ਼ਬਦ ਜਿਸਦਾ ਰੂਪ ਤਾਂ ਇੱਕ ਹੀ ਹੈ
ਪਰ ਅਰਥ ਅਨੇਕ ਹਨ। ਉਹ ਸ਼ਬਦ ਹੈ ਭੋਗ। ਆਮ ਕਰਕੇ ਇਸ ਸ਼ਬਦ ਦੇ ਅਰਥ ਸਮਾਪਤੀ ਨਾਲ ਸਬੰਧ ਰਖਦੇ ਹਨ।
ਜਦੋ ਕਿਤੇ ਪਾਠ ਦੀ ਸਮਾਪਤੀ ਹੋਵੇ ਜਾਂ ਕਿਸੇ ਥਾਂ ਚਲ ਰਹੇ ਸਮਾਗਮ ਦੀ ਸਮਾਪਤੀ ਹੋਵੇ ਤਾਂ ਉਸ ਸਮੇਂ
ਇਹ ਸ਼ਬਦ ਵਰਤੋਂ ਵਿੱਚ ਆਉੇਦਾਂ ਹੈ ਕਿ ਭੋਗ ਪੈ ਗਿਆ ਹੈ। ਕਿਸੇ ਦਾ ਸੰਸਾਰ ਤੋਂ ਸਦਾ ਲਈ ਚਲੇ ਜਾਣ
ਦੇ ਇਸ਼ਾਰੇ ਲਈ ਭੀ ਇਹ ਬੋਲ ਬੋਲਿਆ ਜਾਦਾਂ ਹੈ ਕਿ ਉਸਦਾ ਤਾ ਭੋਗ ਭੀ ਪੈ ਗਿਆ ਹੋਇਆ ਹੈ। ਭਾਵ
ਚੜ੍ਹਾਈ ਕਰ ਗਿਆ ਹੋਇਆ ਹੈ। ਸਨਾਤਨੀ ਧਰਮ ਦੇ ਅੰਦਰ ਕਿਸੇ ਮੂਰਤੀ ਨੂੰ ਕਿਸੇ ਭੇਂਟ ਕੀਤੇ ਪਦਾਰਥ
ਨੂੰ ਅਰਪਣ ਕਰਨ ਨੂੰ ਭੋਗ ਲਵਾਉਣਾ ਕਹਿੰਦੇਂ ਹਨ। ਕਿ ਠਾਕਰ ਨੂੰ ਭੋਗ ਲਵਾ ਦਿਤਾ ਹੈ। ਦੇਖਾ ਦੇਖੀ
ਇਹ ਰਸਮ ਸਿੱਖ ਧਰਮ ਅੰਦਰ ਭੀ, ਸੰਤ ਲਾਣੇ ਨੇ ਅਪਣੇ ਡੇਰਿਆਂ ਤੇ ਠਾਠਾਂ ਵਿੱਚ ਅਰੰਭ ਕੀਤੀ ਹੋਈ ਹੈ।
ਬੇ ਸਮਝੀ ਦਾ ਸਦਕਾ ਗੁਰਬਾਣੀ ਵਿੱਚੋਂ ਇੱਕ ਪੰਗਤੀ ਦਾ ਉਚਾਰਨ ਭੀ ਨਾਲ ਨਾਲ ਕੀਤਾ ਕਰਦੇ ਹਨ।
ਕਰੀ ਪਾਕਸਾਲ ਸੋਚ ਪਵਿਤਰਾ ਹੁਣਿ ਲਾਵਹੁ ਭੋਗ ਹਰਿ ਰਾਇ॥ ਪੰਨਾਂ 1266॥
ਖਾਧ ਪਦਾਰਥਾਂ ਨੂੰ ਭੀ ਭੋਗ ਦਾ ਨਾਮ ਦਿਤਾ ਜਾਦਾਂ ਹੈ। ਸਰੀਰ ਜਾਂ ਦੇਹ ਨੂੰ ਭੀ ਭੋਗ ਕਿਹਾ
ਜਾਦਾ ਹੈ। ਅਨੰਦ ਮਈ ਅਵਸਥਾ ਨੂੰ ਭੀ ਭੋਗ ਦਾ ਦਰਜ਼ਾ ਦਿਤਾ ਗਿਆ ਹੈ। ਸੱਪ ਦੇ ਫਨ ਨੂੰ ਸਿਆਣੇ ਭੋਗ
ਕਹਿ ਕੇ ਬੁਲਾਦੇਂ ਹਨ। ਇਸਤਰੀ ਮਰਦ ਦੇ ਮਿਲਾਪ ਅਵਸਥਾ ਜਿਸਨੂੰ ਮੈਥਨ ਕਰਨ ਦਾ ਕਈ ਨਾਮ ਦੇਦੇਂ ਹਨ
ਭੋਗ ਕਹਿਲਾਉਂਦਾਂ ਹੈ। ਇਸਤਰਾਂ ਇਹ ਸ਼ਬਦ ਦੇ ਕਈ ਹੀ ਅਰਥ ਹਨ। ਆਓ ਗੁਰਬਾਣੀ ਅੰਦਰ ਆਏ ਇਸ ਸ਼ਬਦ ਦੇ
ਆਪ ਜੀ ਨੂੰ ਦਰਸ਼ਨ ਦਿਦਾਰੇ ਕਰਵਾਵਾਂ ਜੀ। ਸੱਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ 9
ਪੰਨੇ ਤੇ ਸੋ ਦਰ ਦੀ ਬਾਣੀ ਵਿੱਚ ਆਇਆ ਹੈ ਜੀ।
ਨਾ ਓਹ ਮਰੈ ਨ ਹੋਵੈ ਸੋਗੁ॥ ਦੇਦਾ ਰਹੇ ਨ ਚੂਕੈ ਭੋਗੁ। ਸੋ ਦਰ ਆਸਾ ਮ:
1॥ 9 ਪੰਨਾਂ॥ {ਵਰਤਣ ਵਰਤਾਉਣ ਲਈ}
ਓਹ ਪ੍ਰਭੂ ਕਦੇ ਮਰਦਾ ਨਹੀ ਉਸਦੀ ਖਾਤਰ ਕਦੇ ਸੋਗ ਨਹੀ ਹੁੰਦਾਂ। ਉਹ ਪ੍ਰਭੂ ਜੀਵ ਨੂੰ ਸਦਾ
ਦਾਤਾਂ ਵਰਤਨ ਲਈ ਦਾਦਾਂ ਹੈ। ਉਸਦੀਆਂ ਦਾਤਾਂ ਕਦੇ ਮੁਕਦੀਆਂ ਨਹੀ।
ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗ॥ ਸਿਰੀ ਰਾਗ ਮ: 1॥
62 ਪੰਨਾਂ॥
ਆਤਮਿਕ ਭੋਜਨ ਵਾਸਤੇ॥
ਗੁਰੂ ਦੇ ਰਸਤੇ ਤੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਰਾਹੀ ਆਤਮਿਕ ਰੰਗ ਮਾਣਦੇ ਹਨ, ਪ੍ਰਮਾਤਮਾ ਦਾ
ਨਾਮ ਰਸ ਉਹਨਾਂ ਦੀ ਦਿਨਰਾਤ ਲਈ ਆਤਮਿਕ ਭੋਜਨ ਹੁੰਦਾਂ ਹੈ।
ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੇ ਭੋਗੁ॥ ਸ੍ਰਿੀ ਰਾਗ ਮ: 5॥
71 ਪੰਨਾਂ॥
ਜੇ ਉਸਨੂੰ ਮੌਤ ਨਾ ਚੇਤੇ ਆਉਦੀਂ ਹੋਵੇ ਉਹ ਦੁਨੀਆਂ ਦੇ ਭੋਗ ਦਿਨ ਰਾਤ ਭੋਗਦਾ ਹੋਵੇ॥
ਕਾਇਆ ਕਾਮਣਿ ਜੇ ਕਰੀ ਭੋਗੈ ਭੋਗਨਹਾਰੁ॥ ਸ੍ਰਿੀ ਰਾਗ ਮ: 1॥ 21 ਪੰਨਾਂ॥
{ਮਿਲਾਪ}
ਜੇ ਮੈ ਇਸਤਰੀ ਵਾਙ ਸਰੀਰ ਨੂੰ ਪ੍ਰਭੂ ਵਾਲੇ ਪਾਸੇ ਲਾਵਾਂ ਭਾਵ ਗਿਆਨ ਇੰਦਰਿਆ ਨੂੰ ਬੰਦਗੀ
ਵਾਲੇ ਪਾਸੇ ਜੋੜਾ ਤਾਂ ਪ੍ਰਭੂ ਦਾ ਮਿਲਾਪ ਹੋ ਜਾਏ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗੁ॥ ਬਾਰਹਮਾਹ ਮ: 5॥ 135
ਪੰਨਾਂ॥
ਮਾਇਆ ਦੀਆਂ ਮੌਜਾਂ।
ਜਿਸ ਮਾਇਆ ਦੀਆ ਮੌਜਾਂ ਵਿੱਚ ਮਸਤ ਹੋ ਕੇ ਪ੍ਰਭੂ ਨੂੰ ਭੂਲਾ ਦਿਤਾ ਸੀ ਉਹ ਇੱਕ ਛਿਨ ਵਿੱਚ ਕੌੜੀਆਂ
ਹੋ ਗਈਆਂ।
ਮੂਰਖ ਭੋਗੇ ਭੋਗ ਦੁਖ ਸਬਾਇਆ। ਪਾਉੜੀ ਵਾਰ ਮਾਝ ਕੀ॥ 139 ਪੰਨਾਂ॥
ਮੂਰਖ ਜੀਵ ਭੋਗ ਭੋਗਦਾ ਰਹਿੰਦਾਂ ਹੈ ਜੋ ਸਾਰੇ ਦੁਖਾਂ ਦਾ ਕਾਰਨ ਬਣਦਾ ਹੈ।
ਹਰਿ ਕਾ ਨਾਮ ਜਨ ਕਉ ਭੋਗ ਜੋਗ॥ ਸੁਖਮਨੀ ਮ: 5॥ 265 ਪੰਨਾਂ॥
ਪ੍ਰਭੂ ਦਾ ਨਾਮ ਹੀ ਸੇਵਕ ਲਈ ਆਤਮਿਕ ਰਸ ਤੇ ਮੁਕਤੀ ਦਾ ਸਾਧਨ ਹੈ।
ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜ ਕਮਾਹਿ॥
ਬਿਨੁ ਸਤਿਗੁਰ ਸੁਖ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ॥ ਸਿਰੀ ਰਾਗ ਮ: 3॥ 26 ਪੰਨਾਂ॥
ਜੇ ਜੀਵ ਲਖਾਂ ਇਸਤਰੀਆ ਨਾਲ ਭੋਗ ਕਰ ਲਵੇ ਨਵਾਂ ਕੰਡਾਂ ਦਾ ਰਾਜ ਭੀ ਪਰਾਪਤ ਕਰ ਲਵੇ ਤਾਂ
ਸਤਿਗੁਰੂ ਤੋ ਬਿਨਾ ਆਤਮਿਕ ਸੁਖ ਨਹੀ ਮਿਲ ਸਕਦਾ॥
ਆਠ ਪਹਰ ਉਦਕ ਇਸਨਾਨੀ॥ ਸਦ ਹੀ ਭੋਗ ਲਗਾਇ ਸੁਗਿਆਨੀ॥ ਆਸਾ ਮ: 5॥ 393
ਪੰਨਾਂ॥
ਸਾਡਾ ਮਾਲਕ ਪ੍ਰਭੂ ਅਠੇ ਪਹਰ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹਰੇਕ ਦੇ ਅੰਦਰ ਬੈਠਾ ਸਦਾ ਹੀ
ਪਦਾਰਥ ਛਕਣ ਵਾਲਾ ਹੈ। ਉਹ ਵਿਸ਼ੇਸ਼ ਇਸਨਾਨ ਤੇ ਵਿਸ਼ੇਸ਼ ਭੋਗ (ਥਾਲ ਵਿੱਚ ਪ੍ਰਸਾਦਾ ਪਰੋਸ ਕੇ ਜਾਂ
ਪਜ਼ੀਰੀ ਆਦਿ ਦਾ) ਭੋਗ ਲਾਉਣ ਵਾਲਾ ਨਹੀ ਹੈ।
ਰਾਜ ਭੋਗ ਅਰੁ ਛਤ੍ਰੁ ਸਿੰਘਾਸਨ ਬਹੁ ਸੁੰਦਰ ਰਮਨਾ॥ {ਮੌਜਾਂ}
ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਉ ਮਰਨਾ॥ ਆਸਾ ਕਬੀਰ ਜੀ} 476 ਪੰਨਾਂ॥
ਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ ਤਖਤ ਤੇ ਬੈਠਦੇ ਹਨ ਉਹਨਾਂ ਦੇ ਸਿਰ ਤੇ ਛਤ੍ਰ
ਝੁਲਦਾ ਹੈ, ਮਹਿਲਾਂ ਅੰਦਰ ਸੁੰਦਰ ਨਾਰਾਂ ਹਨ, ਜੋ ਪਾਨ ਚੰਦਨ ਸੁਗੰਧੀ ਆਦਿ ਵਰਤਦੇ ਹਨ। ਮੌਤ ਦਾ
ਗੇੜ ਉਹਨਾਂ ਦੇ ਸਿਰ ਤੇ ਭੀ ਮੌਜੂਦ ਹੈ
ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ॥ ਮਾਰੂ ਮ: 5॥ 1072
ਪੰਨਾਂ॥
ਕੀਤੇ ਕਰਮਾਂ ਦੇ ਸੰਜੋਗਾਂ ਨਾਲ ਜੀਵ ਆਤਮਾ ਤੇ ਕਾਇਆਂ ਇਕਠੇ ਹੁੰਦੇ ਹਨ ਦੁਨੀਆਂ ਦੇ ਭੋਗ
ਬਿਲਾਸ ਕਰਦੇ ਰਹਿੰਦੇ ਹਨ।
ਕਾਮਨਿ ਚਾਹੈ ਸੁੰਦਰਿ ਭੋਗ॥ ਪਾਨ ਫੂਲ ਮੀਠੇ ਰਸ ਰੋਗ॥ ਬਸੰਤ ਮ: 1॥
1187 ਪੰਨਾਂ॥
ਸੁੰਦਰ ਜਵਾਨ ਇਸਤਰੀ ਦੁਨੀਆਂ ਦੇ ਚੰਗੇ ਪਦਾਰਥਾਂ ਦਾ ਭੋਗ ਲੋੜਦੀ ਹੈ। ਪਰ ਇਹ ਪਾਨ ਫੁਲ
ਮਿਠੇ ਪਦਾਰਥਾਂ ਦੇ ਸੁਆਦ ਇਹ ਸਭ ਹੋਰ ਹੋਰ ਵਿਕਾਰ ਤੇ ਰੋਗ ਪੈਦਾ ਕਰਦੇ ਹਨ।
ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ॥
ਪਾਛੈ ਭੋਗ ਜੁ ਭੋਗਵੈ ਤਿਨ ਕੋ ਗੁੜ ਲੈ ਖਾਇ॥ ਸਲੋਕ ਭਗਤ ਕਬੀਰ ਜੀ॥ 1366 ਪੰਨਾਂ॥
ਹੇ ਕਬੀਰ! ਮੈਂ ਤੈਨੂੰ ਚੇਤਾ ਕਰਾਂਦਾ ਹਾਂ, ਮਤਾਂ ਫਿਰ ਗੁਮਰ ਰਹਿ ਜਾਈ; ਜੋ ਭੋਗ ਹੁਣ
ਤਾਈਂ ਤੂੰ ਭੋਗੇ
ਹਨ (ਮਤਾਂ ਸਮਝੇਂ ਕਿ ਤੂੰ ਬੜੀਆਂ ਮੌਜਾਂ ਮਾਣ ਲਈਆਂ ਹਨ, ਅਸਲ ਵਿਚ) ਇਹਨਾਂ ਦੀ ਪਾਂਇਆਂ ਇਤਨੀ ਕੁ
ਹੀ ਹੈ (ਜਿਵੇਂ ਕਿਸੇ ਹੱਟੀ ਤੋਂ ਸੌਦਾ ਲੈ ਕੇ ਝੂੰਗੇ ਵਜੋਂ) ਰਤਾ ਕੁ ਗੁੜ ਲੈ ਕੇ ਖਾ ਲਏਂ। 44.
ਇਸਤਰਾਂ ਇਸ ਸ਼ਬਦ ਦੇ ਇਹ ਕੁੱਝ ਅਰਥ ਤੇ ਕੁੱਝ ਹੋਰ, ਜਿਨ੍ਹਾਂ ਬਾਰੇ ਦਾਸ ਕੁੱਝ ਨਹੀ ਜਾਣਦਾ ਜੋ
ਮੇਰੇ ਚੇਤੇ ਵਿੱਚ ਇਸ ਵਕਤ ਨਹੀ ਆ ਰਹੇ ਲੱਭੇ ਜਾ ਸਕਦੇ ਹਨ।
ਦਲੇਰ ਸਿੰਘ ਜੋਸ਼ 9888151686
08/12/13)
ਸੁਰਿੰਦਰ ਸਿੰਘ “ਖਾਲਸਾ”
(ਇਉਂ
ਬਣਾਉਦੇਂ ਮੈਰਿਟਾਂ ਬਣਾਉਣ ਵਾਲੇ)
ਤੋਤਾ ਰੱਟ ਸਕੂਲਾਂ ‘ਚ’ ਪੜਾਉਣ ਵਿਦਿਆ, ਆਂਕੜਿਆਂ ਨਾਲ ਪ੍ਰਸੈੰਟਜ਼ ਦਰਸਾਉਣ ਵਾਲੇ।
ਆਊ ਰਿਜਲਟ ਸਕੁਲ ਦਾ ਬਹੁਤ ਵਧੀਆ, ਪ੍ਰਬੰਧਕ ਚਾਹੀਦੇ ਵਿਉਂਤ’ ਬਣਾਉਣ ਵਾਲੇ।
ਚੋਰ ਮੋਰੀਆਂ ਇਮਤਿਹਾਨਾਂ ਵਿੱਚ ਲੱਭ ਲੈਂਦੇ, ਗੰਢ ਤੁੱਪ’ ਕਰ ਨੰਬਰ ਬਣਾਉਣ ਵਾਲੇ।
ਸੁਪਰਵਾਈਜਰ ਤੇ ਸਟਾਫ ਨੂੰ ਯਾਰ ਦੱਸਦੇ, ਨਾਲ ਦਲਾਲੀਆਂ ਨੋਟ’ ਕਮਾਉਣ ਵਾਲੇ।
ਚਲਦੀਆਂ ਪਰਚੀਆਂ ਨਕਲ ਤੇ ਜ਼ੋਰ ਸਾਰਾ, ਇਉਂ ਬਣਾਉਦੇਂ ਮੈਰਿਟਾਂ ਬਣਾਉਣ ਵਾਲੇ।
ਬੱਚਿਆਂ ਦੇ ਭਵਿੱਖ ਦੀ ਪੱਟੀ ਮੇਸ ਕਰਦੇ, ਇਹ ਜੋ ਨਕਲ ਤੇ ਨਕਲ ਚਲਾਉਣ ਵਾਲੇ।
ਬੱਚੇ ਮੇਹਨਤੀ ਜੋ ਪਿੱਛੇ ਰਹਿ ਜਾਂਦੇ, ਫਸਟ’ ਆਉਂਦੇ ਸਿਫਾਰਸ਼ਾਂ ਲਵਾਉਣ ਵਾਲੇ।
ਨੰਬਰਾਂ ਦੇ ਚੱਕਰ ‘ਚ’ ਬੱਚੇ ਪਿੱਸਦੇ ਨੇ, ‘ਖੁਸ਼ ਹੁੰਦੇ ਨੇ ਚੱਕਰ ਚਲਾਉਣ ਵਾਲੇ।
ਬੱਚੇ ਰੱਟਾ ਰੱਟਾ ਤੇ ਲਾਈ ਜਾਂਦੇ, ਫੇਲ੍ਹ’ ਹੋਣ ਦੇ ਡਰੋਂ ਘਬਰਾਉਣ ਵਾਲੇ।
ਫੀਸਾਂ ਮੋਟੀਆਂ ਲੈਂਦੇ ਮਾਪਿਆਂ ਤੋਂ, ਇਹ ਜੋ ਮਾਡਲ ਸਕੂਲ ਚਲਾਉਣ ਵਾਲੇ।
ਲੁੱਟ ਕੇ ਮਾਪਿਆਂ ਨੂੰ ਹੌਲਾ ਜਿਹਾ ਕਰ ਦਿੰਦੇ, ਖਾਲੀ ‘ਡਿੱਗਰੀਆਂ ਹੱਥ ਫੜਾਉਣ ਵਾਲੇ।
ਮਾਲਕ ਡਿਗਰੀਆਂ ਦੇ ਬੱਚੇ ਜਰੂਰ ਬਣ ਗਏ, ਕਪਾਟ ਖੁੱਲੇ ਨਾ ਭੋਰਾ ਗਿਆਣ ਵਾਲੇ।
ਸ਼ੋਸ਼ਨ ਹੁੰਦਾ ਬੇ-ਰੁਜਗਾਰ ਮਾਸਟਰਾਂ ਦਾ, ਐਸ਼ਾਂ ਕਰਦੇ ਸਕੂਲ ਚਲਾਉਣ ਵਾਲੇ।
ਇਸ ਪੜ੍ਹਾਈ ਦਾ ਦੱਸੋ ਕੀ ਫਾਇਦਾ, ਕਦੋਂ ਸੋਚਣਗੇ ਬੱਚੇ ਪੜ੍ਹਾਉਣ ਵਾਲੇ।
ਇਨ੍ਹਾਂ ਸੋਚ ਕੇ ਦੱਸੋ ਕੀ ਲੈਣਾ, ਇਹ ਹਨ ਸਭ ਮੱਖੀ ਤੇ ਮੱਖੀ ਮਰਵਾਉਣ ਵਾਲੇ।
‘ਸੁਰਿੰਦਰ ਸਿੰਘ’ ਇਹ ਤਾਂ ਇਵੇਂ ਹੀ ਚਲਣਾ ਹੈ, ਰੌਲਾ ਪਾਈ ਜਾਣ ਲੱਖ ਤੇਰੇ ਜਿਹੇ ਪਾਉਣ ਵਾਲੇ।
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦਕਲਾਂ {ਫਤਿਹਾਬਾਦ}
ਮੋਬਾਈਲ=97287 43287, 94662 66708,
06/12/13)
ਗੁਰਸ਼ਰਨ ਸਿੰਘ ਕਸੇਲ
ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਆਪਨੇ ਪੁੱਛਿਆ ਹੈ ਕਿ, “ਅੱਗੇ ਵੀਚਾਰ ਨੂੰ ਤੋਰਨ ਤੋਂ ਪਹਿਲਾਂ ਆਪ ਜੀ ਪਾਸੋ ਇਹ ਜਾਨਣਾ
ਚਾਹੁੰਦਾ ਹਾਂ ਕਿ ਕੀ ਤੁਸੀਂ ਉੱਪਰਲੀਆ
ਸਿਧਾਂਤਹੀਣ/ਮਨਘੜਤ ਕਹਾਣੀਆਂ ਅਨੁਸਾਰ ਕੀਤੀ ਗਈ ਪਰਚਲਤ ਵਿਆਖਿਆ ਨਾਲ ਸਹਿਮਤਿ ਹੋ, ਜੇਕਰ ਹੋ ਤਾਂ
ਕਿਉ? ਜੇਕਰ ਨਹੀਂ ਤਾਂ ਕਿਉ ਨਹੀਂ?
ਵੀਰ ਜੀ, ਮੈਂ ਮਨਘੜਤ ਕਰਾਮਾਤੀ ਕਹਾਣੀਆਂ ਨੂੰ ਨਹੀਂ ਮੰਨਦਾ । ਮੇਰੀ ਦਿਲੀ ਖਾਹਸ਼ ਹੈ ਕਿ ਗੁਰਬਾਣੀ
ਦੀ ਕੋਈ ਨਵੀ ਵਿਆਖਿਆ ਸਾਨੂੰ ਪੜ੍ਹਨ ਨੂੰ ਮਿਲੇ, ਜਿਸ ਤੋਂ ਗੁਰਬਾਣੀ ਬਾਰੇ ਕੁਝ ਹੋਰ ਨਵਾਂ ਸਿੱਖ
ਸਕੀਏ । ਪਰ ਉਹ ਸਾਧ-ਬਾਬਿਆਂ ਦੀ ਵਿਆਖਿਆ ਵਾਂਗੂ ਮਨਘੜਤ ਨਾ ਹੋਵੇ । ਅਸੀਂ ਦਲੀਲ ਨਾਲ ਅੱਗੇ ਕਿਸੇ
ਹੋਰ ਸਿੱਖ ਨੂੰ ਦੱਸ ਸਕੀਏ ।
ਵੀਰ ਜੀ, ਤੁਸੀਂ ਲਿਖਿਆ ਹੈ ਕਿ “ਪਹਿਲਾ ਵੀ ਇੱਕ ਵਾਰ ਆਪਣੀ ਕੌਲ ਸ਼ਬਦ ਦੇ ਸਬੰਧ ਵਿੱਚ ਵੀਚਾਰ
ਸੁਰੂ ਹੋਈ ਜੋ ਬਹਿਸ ਦਾ ਰੂਪ ਧਾਰਨ ਕਰ ਗਈ ਸੀ ਤਾਂ ਆਪਾ ਕਿਸੇ ਨਤੀਜੇ ਉੱਤੇ ਨਹੀਂ ਸੀ ਪਹੁੰਚ ਸਕੇ।
ਅਫਸੋਸ ਇਹ ਅਕਸਰ ਹੀ ਸਾਡੀ ਕੌਮੀ ਪੱਧਰ ਦੀਆਂ ਵੀਚਾਰ ਚਰਚਾਵਾਂ ਵਿੱਚ ਵਾਪਰ ਰਿਹਾ ਹੈ ਜੋ ਕਿ ਨਹੀਂ
ਵਾਪਰਨਾ ਚਾਹੀਦਾ”।
ਵੀਰ ਜੀ, ਭਾਈ ਗੁਰਦਾਸ ਜੀ ਦੀ ਵਾਰ ਬਾਰੇ ਤੁਹਾਡੇ ਕੋਲੋ ਜਾਣਕਾਰੀ
ਲੈਂਦੇ ਸਮੇਂ, ਮੇਰੇ ਵੱਲੋਂ ਤੁਹਾਡੀ ਸ਼ਾਨ ਦੇ ਖਿਲਾਫ ਜਿਹੜਾ ਵੀ ਸ਼ਬਦ ਲੱਗਾ ਹੈ, ਉਸਨੂੰ ਕਾਪੀ ਪੇਸਟ
ਕਰਕੇ ਲਾਉਣ ਦੀ ਖੇਚਲ ਕਰੋ । ਫਿਰ ਬਾਅਦ ਵਿੱਚ ਤੁਸੀਂ ਇਹ ਦੱਸ ਦੇਣਾ ਕਿ ਗੁਰਬਾਣੀ ਵਿਚ ਆਇਆ
“ਸੁਲਹੀ” ਅਤੇ ਹਿੰਦੀ ਦਾ ਸ਼ਬਦ “ਸਲੀ” ਕੀ ਇਕੋ ਹੀ ਹਨ ?
ਮੈਂਨੂੰ ਤਾਂ ਜਿੰਨੀ ਕੁ “ ਸੁਲਹੀ” ਸ਼ਬਦ ਬਾਰੇ ਜਾਣਕਾਰੀ ਮਿਲੀ ਸੀ ਇਸ ਲਈ ਲਿਖ ਦਿਤੀ ਸੀ,
ਕਿ ਤੁਸੀਂ ਇਸ ਬਾਰੇ ਵੀ ਹੋਰ ਜਾਣਕਾਰੀ ਪ੍ਰਾਪਤ ਕਰ ਸਕੋ ਅਤੇ ਇਸ ਸ਼ਬਦ ਨਾਲ ਜੁੜੀਆਂ ਕਹਾਣੀਆਂ ਦਾ
ਅੰਤ ਹੋ ਸਕੇ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
06/12/13)
ਅਵਤਾਰ ਸਿੰਘ ਮਿਸ਼ਨਰੀ
ਅਜੋਕੇ ਸਿੱਖ ਹਰ ਵਾਰ ਧੋਖਾ ਕਿਉਂ ਖਾਂਦੇ ਹਨ?
ਸਿੱਖਾਂ ਦਾ ਆਪਣਾ ਕੋਈ ਮਜਬੂਤ ਮੀਡੀਆ ਨਾਂ ਹੋਣ ਕਰਕੇ, ਆਮ ਸਿੱਖ ਸੰਗਤਾਂ ਅਤੇ ਲੋਕਾਂ
ਤੱਕ ਸਹੀ ਖਬਰਾਂ ਨਹੀਂ ਪਹੁੰਚ ਰਹੀਆਂ। ਦੂਜਾ ਬਹੁਤੇ ਸਿੱਖ ਸ਼ਬਦ ਗੁਰੂ "ਗੁਰੂ ਗ੍ਰੰਥ ਸਾਹਿਬ" ਨੂੰ
ਛੱਡ ਕੇ ਅਖੌਤੀ ਸਾਧਾਂ, ਸੰਪ੍ਰਦਾਈਆਂ ਅਤੇ ਅਖੌਤੀ ਟਕਸਾਲੀਆਂ ਦੇ ਮੱਗਰ ਲੱਗੇ ਹੋਏ ਹਨ। ਆਓ ਪਹਿਲਾਂ
ਸਿੱਖ ਸੰਗਤਾਂ ਸਿੱਖ ਕੌਮ ਨੂੰ ਆਪਣੇ ਘਰ, ਪਿੰਡ, ਸ਼ਹਿਰ,ਸਟੇਟ ਅਤੇ ਦੇਸ਼ ਪੱਧਰ ਤੇ ਗੁਰੂ ਗ੍ਰੰਥ
ਸਾਹਿਬ ਜੀ ਦੇ ਸਿਧਾਂਤ, ਸਿੱਖ ਇਤਿਹਾਸ ਅਤੇ ਮਰਯਾਦਾ ਦੀ ਜਾਣਕਾਰੀ (ਸਿਖਿਆ) ਦੇਈਏ ਤਾਂ ਕਿ ਲੋਕ
ਗੁਰੂ ਦੀ ਸਿਖਿਆ ਵਿੱਚ ਪ੍ਰਪੱਕ, ਜਾਗ੍ਰਿਤ ਹੋਏ, ਇਕਮੁੰਠ ਹੋ ਕੇ ਗੁਰੂ ਸਿਖਿਆ ਦੀ ਮਹਿਕ ਵੰਡਦੇ
ਹੋਏ, ਕਿਸੇ ਵੀ ਮੁਸੀਬਤ, ਧੱਕੇਸ਼ਾਹੀ ਅਤੇ ਜ਼ੁਲਮ ਦਾ ਟਾਕਰਾ ਅਧੁਨਿਕ ਢੰਗ ਤਰੀਕਿਆਂ ਨਾਲ ਕਰਨ ਦੇ
ਸਮਰੱਥ ਸੱਕਣ। ਜਦੋਂ ਸਿੱਖ ਸੰਗਤਾਂ ਨੂੰ ਇਹ ਪੱਕਾ ਯਕੀਨ ਅਤੇ ਗਿਆਨ ਹੋ ਗਿਆ ਕਿ ਸਿੱਖਾਂ ਦਾ
“ਪ੍ਰਮੁੱਖ ਆਗੂ” (ਗੁਰੂ ਗ੍ਰੰਥ ਸਾਹਿਬ) ਹੀ ਹੈ ਤਾਂ ਡੇਰੇ, ਟਕਸਾਲਾਂ ਅਤੇ ਸੰਪ੍ਰਦਾਵਾਂ ਦੀ
ਬ੍ਰਾਹਮਣਵਾਦ ਦੀ ਗੁੱੜਤੀ ਗੜੁੱਚ ਕਰਮਕਾਂਡਾਂ ਵਾਲੀ ਦਲ ਦਲ ਅਤੇ ਤੰਦੂਏ ਜਾਲ ਚੋਂ ਬਾਹਰ ਨਿਕਲ ਕੇ,
ਸੱਚੇ ਗੁਰੂ ਭਗਤ ਬਣ ਜਾਣਗੇ। ਫਿਰ ਉਹ ਹਰ ਵਾਰ ਚੱਲੇ ਕਾਰਤੂਸ ਡੇਰੇਦਾਰ, ਮਕਾਰੀ ਅਕਾਲੀ ਲੀਡਰਾਂ
ਅਤੇ ਉਨ੍ਹਾਂ ਦੇ ਥਾਪੇ ਪੁਜਾਰੀਨੁਮਾਂ ਜਥੇਦਾਰਾਂ ਦੀ ਅਗਵਾਈ ਨਹੀਂ ਲੈਣਗੇ ਸਗੋਂ ਸੰਗਤ ਰੂਪ ਵਿੱਚ
ਖੁਦ ਆਪੋ ਆਪਣੇ ਇਲਾਕੇ ਵਿੱਚ “ਗੁਰੂ ਦੀ ਅਗਵਾਈ” ਵਿੱਚ ਪੰਥਕ ਮੁੱਦਿਆਂ ਤੇ ਵਿਚਾਰਾਂ ਕਰਕੇ, ਗੁਰੂ
ਗ੍ਰੰਥ ਸਹਿਬ ਜੀ ਦੀ ਰਹਿਨਮਾਈ ਵਿੱਚ ਸਿਧਾਂਤਕ ਫੈਸਲੇ ਕਰਨਗੇ। ਜੇ ਕਿਤੇ ਦੇਵਨੇਤ ਨਾਲ ਸਿੱਖ ਕੌਮ
ਨੇ ਐਸਾ ਕਰ ਲਿਆ ਤਾਂ ਫਿਰ ਵਕਤੀ ਸਰਕਾਰਾਂ, ਡੇਰੇਦਾਰ, ਮਕਾਰ ਲੀਡਰ ਅਤੇ ਧਰਮ ਪੁਜਾਰੀ ਜਥੇਦਾਰ
ਸਿੱਖ ਸਿਧਾਂਤਾਂ ਅਤੇ ਮਾਨਵਵਾਦੀ ਸਿੱਖ ਸੰਘਰਸ਼ਾਂ ਨੂੰ ਹਾਈਜੈਕ ਜਾਂ ਤਾਰਪੀਡੋ ਨਹੀਂ ਕਰ ਸੱਕਣਗੇ।
ਅੱਜ ਜਾਗਰੂਕ ਧਿਰਾਂ ਵੀ ਤਾਂ ਹੀ ਬਣੇ ਮੌਕੇ ਖੁੰਝਾਉਂਦੀਆਂ ਹਨ ਕਿ ਉਨ੍ਹਾਂ ਵਿੱਚ ਆਪਸੀ ਤਾਲਮੇਲ ਦੀ
ਘਾਟ ਹੈ ਅਤੇ ਉਹ ਵੱਖਰੇਵੇਂ ਅਤੇ ਹਉਂਮੇ ਛੱਡ ਕੇ, ਦਿਲੋਂ ਜਥੇਬੰਦਕ ਨਹੀਂ ਹੁੰਦੀਆਂ ਅਤੇ ਆਪਣੀ ਵੋਟ
ਤਾਕਤ ਦਾ ਇੱਕਮੁੱਠ ਹੋ ਕੇ ਇਸਤੇਮਾਲ ਨਹੀਂ ਕਰਦੀਆਂ ਸਗੋਂ ਛੋਟੇ ਮੋਟੇ ਮੱਤਭੇਦਾਂ ਦੇ ਕਾਰਨ ਆਪਸੀ
ਹੈਂਕੜ, ਈਰਖਾ ਅਤੇ ਫੁੱਟ ਦਾ ਸ਼ਿਕਾਰ ਹੋ ਜਾਂਦੀਆਂ ਹਨ। ਮੇਨ ਘਾਟ ਕੇਵਲ ਤੇ ਕੇਵਲ ਗੁਰੂ ਗ੍ਰੰਥ
ਸਾਹਿਬ ਦੇ ਸਿਧਾਂਤਾਂ ਨੂੰ ਪਿੱਠ ਦੇ ਕੇ, ਆਪੋ ਆਪਣੀਆਂ ਜਥੇਬੰਦੀਆਂ ਦੇ ਆਗੂਆਂ ਮੱਗਰ ਲੱਗ, ਆਪਣੀ
ਮਨਮਰਜੀ ਕਰਨ, ਪਾਰਟੀ ਮੱਗਰ ਜਾਣ ਅਤੇ ਆਪੋ ਆਪਣੇ ਨੱਕ ਰੱਖਣ ਦੀ ਹੈ। ਤਨੋਂ ਮਨੋਂ ਗੁਰੂ ਗ੍ਰੰਥ ਦੀ
ਸੱਚੀ ਸੁੱਚੀ ਗਿਆਨ ਅਤੇ ਵਿਗਿਆਨਮਈ ਸਿਧਾਂਤਕ ਵਿਚਾਰਧਾਰਾ ਨਾਲ ਜੁੜਿਆ ਸਿੱਖ ਹੀ ਸਹੀ ਫੈਸਲੇ ਲੈ
ਸਕਦਾ ਹੈ ਵਰਨਾ ਕੇਵਲ ਦਿਖਾਵੇ ਦੇ ਪਾਠ ਕਰਨ, ਮੱਥੇ ਟੇਕਣ ਅਤੇ ਲੋਕ ਲਾਜ ਪਾਲਣ ਅਤੇ ਰਾਜਨੀਤੀ ਨੂੰ
ਪਹਿਲ ਦੇਣ ਵਾਲਾ, ਦੋ ਬੇੜੀਆਂ ਦਾ ਸਵਾਰ, ਹਮੇਸ਼ਾਂ ਢੱਕੇ ਡੋਲੇ ਖਾਂਦਾ ਹੀ, ਕਰਮਕਾਂਡਾਂ ਦੀ ਮੰਝਧਾਰ
ਵਿੱਚ ਫਸਿਆ ਰਹਿੰਦਾ ਹੈ। ਇਸ ਲਈ ਅਜੋਕੇ ਸਿੱਖ ਹਰ ਵਾਰ ਚੰਗੇ ਬਣੇ ਮੌਕਿਆਂ ਤੇ ਵੀ ਧੋਖਾ ਹੀ ਖਾਂਦੇ
ਰਹਿੰਦੇ ਹਨ? ਹੁਣ ਕੁਝ ਜਥੇਬੰਦੀਆਂ ਇਕੱਠੇ ਹੋ ਕੇ ਗਿਆਨ ਗੋਸ਼ਟੀਆਂ ਕਰ ਕਰਾ ਰਹੀਆਂ ਹਨ ਜੋ ਚੰਗੀ ਤੇ
ਉਸਾਰੂ ਪਿਰਤ ਹੈ ਪਰ ਬਹੁਤੀਆਂ ਮੀਡੀਏ ਵਿੱਚ ਆਉਣ ਤੱਕ ਹੀ ਸੀਮਤ ਹਨ।
ਅਵਤਾਰ ਸਿੰਘ ਮਿਸ਼ਨਰੀ (5104325827)
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. (ਰਜਿ.)
05/12/13)
ਬਲਦੇਵ ਸਿੰਘ
ਸਤਿਕਾਰ ਯੋਗ ਵੀਰ ਗੁਰਸਰਨ ਸਿੰਘ ਕਸੇਲ ਜੀ
ਗੁਰ ਫਤਿਹ ਪ੍ਰਵਾਣ ਕਰਨੀ।
ਸਰਦਾਰ ਗੁਰਸਰਨ ਸਿੰਘ ਜੀ ਆਪ ਨੇ ਜੋ ਸੁਲਹੀ ਸ਼ਬਦ ਦੇ ਕਿਸ ਭਾਸਾ ਦੇ ਹੋਣ ਵਾਲੀ ਵੀਚਾਰ
ਚਰਚਾ ਸੁਰੂ ਕੀਤੀ ਹੈ ਸੱਭ ਤੋਂ ਪਹਿਲਾ ਤਾਂ ਆਪ ਜੀ ਦਾ ਧੰਨਵਾਦ, ਸ਼ਬਦ ਦੀ ਵੀਚਾਰ ਤੋਂ ਪਹਿਲਾ
ਬੇਨਤੀ ਹੈ ਕਿ ਵੀਚਾਰ ਚਰਚਾ ਨੂੰ ਵੀਚਾਰ ਚਰਚਾ ਤੱਕ ਹੀ ਸੀਮਤ ਰੱਖਿਆ ਜਾਏ ਤਾਂ ਸ਼ਾਇਦ ਆਪਾਂ ਕਿਸੇ
ਨਤੀਜੇ ਤੱਕ ਪਹੁੰਚ ਸਕਾਗੇ। ਪਹਿਲਾ ਵੀ ਇੱਕ ਵਾਰ ਆਪਣੀ ਕੌਲ ਸ਼ਬਦ ਦੇ ਸਬੰਧ ਵਿੱਚ ਵੀਚਾਰ ਸੁਰੂ
ਹੋਈ ਜੋ ਬਹਿਸ ਦਾ ਰੂਪ ਧਾਰਨ ਕਰ ਗਈ ਸੀ ਤਾਂ ਆਪਾ ਕਿਸੇ ਨਤੀਜੇ ਉੱਤੇ ਨਹੀਂ ਸੀ ਪਹੁੰਚ ਸਕੇ।
ਅਫਸੋਸ ਇਹ ਅਕਸਰ ਹੀ ਸਾਡੀ ਕੌਮੀ ਪੱਧਰ ਦੀਆਂ ਵੀਚਾਰ ਚਰਚਾਵਾਂ ਵਿੱਚ ਵਾਪਰ ਰਿਹਾ ਹੈ ਜੋ ਕਿ ਨਹੀਂ
ਵਾਪਰਨਾ ਚਾਹੀਦਾ।
ਬਾਕੀ ਦਾਸ ਦਾ ਵੀਚਾਰ ਇਹ ਹੈ ਕਿ ਜਿੰਨੀਆ ਵੀ ਕਰਮਕਾਂਡੀ ਕਹਾਣੀਆਂ ਗੁਰਮਤਿ ਦੇ ਸਿਧਾਂਤ ਨਾਲ ਜੋੜੀਆ
ਗਈਆਂ ਹਨ ਇਨ੍ਹਾਂ ਦਾ ਗੁਰਮਤਿ ਦੇ ਸਾਹਮਣੇ ਕੋਈ ਅਧਾਰ ਨਹੀਂ ਸਭ ਥੋਥੀਆਂ ਹਨ।
ਅੱਗੇ ਮਹਾਨ ਕੋਸ਼ ਦਾ ਹਵਾਲਾ ਹੈ ਜੋ ਆਪ ਨੇ ਸਾਝਾ ਕੀਤਾ ਸੀ।
ਸੁਲਹੀ: - ਸੁਲਹੀ ਖਾਨ ਜਹਾਗੀਰ ਦਾ ਅਹਿਲਕਾਰ ਸੀ ਅਤੇ ਪ੍ਰਿਥੀ ਚੰਦ ਦਾ ਮਿੱਤਰ ਹੋਣ ਕਰਕੇ
ਆਕਰਣ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਲੇਸ ਦੇਣਾ ਚਾਹੁੰਦਾ ਸੀ ਪਰ ਗੁਰੂ ਕੇ ਕੋਠੇ ਪ੍ਰਿਥੀ
ਚੰਦ ਨੂੰ ਮਿਲਣ ਗਿਆ ਤੱਤੇ ਆਵੇ ਵਿੱਚ ਧਸਕੇ ਭੁੜਥਾ ਹੋ ਗਿਆ।
ਇਸ ਦੇ ਨਾਲ ਹੀ ਮਹਾਨ ਕੋਸ਼ ਵਿੱਚ ਇੱਕ ਪੰਨਾ ਨੰ: 221 ਉੱਪਰ ਹੋਰ ਵੀ ਹਵਾਲਾ ਹੈ ਜੋ ਇਸ ਤਰ੍ਹਾਂ
ਹੈ।
ਸੁਲਬੀ ਖਾਨ: - ਸੁਲਹੀ ਖਾਨ ਦੇ ਵੱਡੇ ਭਾਈ ਦਾ ਪੁਤ੍ਰ ਜੋ ਚੰਦੂ ਦੀ ਪ੍ਰੇਰਣਾ ਨਾਲ ਸ੍ਰੀ
ਗੁਰੁ ਅਰਜਨ ਦੇਵ ਜੀ ਨੂੰ ਸੰਤਾਪ ਦੇਣ ਗਿਆ ਸੀ ਅਰ ਅਮ੍ਰਿੰਤਸਰ ਜੀ ਦੇ ਰਸਤੇ ਵਿੱਚ ਤਨਖਾਹ (ਤਲਬ)
ਨੌਕਰ ਪਠਾਣਾ ਨਾਲ ਝਗੜਾ ਹੋਣ ਤੋਂ ਮਾਰਿਆ ਗਿਆ।
ਇਥੇ ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਵਾਰ ਸੁਲਹੀ ਖਾਨ ਗੁਰੂ ਅਰਜਨ ਦੇਵ ਜੀ ਨੂੰ ਸੰਤਾਪ
ਦੇਣ ਆਇਆ ਅਤੇ ਦੂਸਰੀ ਵਾਰ ਸੁਲਹੀ ਖਾਨ ਦਾ ਭਤੀਜਾ ਸੁਲਬੀ ਖਾਨ ਗੁਰੂ ਪਾਤਸਾਹ ਨੂੰ ਸੰਤਾਪ ਦੇਣ ਆਇਆ
ਤਾਂ ਉਹ ਨੌਕਰ ਪਠਾਣਾ ਨਾਲ ਝਗੜਾ ਹੋਣ ਤੋਂ ਮਾਰਿਆ ਗਿਆ।
ਪਰ ਸੁਲਬੀ ਖਾਨ ਵਾਲੀ ਘਟਣਾ ਦਾ ਗੁਰੂ ਗ੍ਰੰਥ ਸਾਹਿਬ ਅੰਦਰ ਕੋਈ ਜਿਕਰ ਨਹੀਂ ਹੈ। ਇਥੋ ਇਹ ਗੱਲ
ਆਪਣੇ ਆਪ ਸਾਬਤ ਹੋ ਜਾਂਦੀ ਹੈ ਕਿ “ਸੁਲਹੀ ਤੇ ਨਾਰਾਇਣ ਰਾਖੁ॥”
ਵਾਲੇ ਸ਼ਬਦ ਦਾ ਵੀ ਸੁਲਹੀ ਖਾਨ ਜਹਾਗੀਰ ਦੇ ਅਹਿਲਕਾਰ ਨਾਲ ਕੋਈ ਸਬੰਧ ਨਹੀਂ। ਜਹਾਗੀਰ ਦਾ ਅਹਿਲਕਾਰ
ਸੁਲਹੀ ਖਾਨ ਸੀ, ਸੁਲਹੀ ਨਹੀਂ। ਸੁਲਹੀ, ਸ਼ਬਦ ਨੂੰ ਸੁਲਹੀ ਖਾਨ ਜਹਾਗੀਰ ਦੇ ਅਹਿਲਕਾਰ ਨਾਲ ਜੋੜਨਾ
ਗੁਰਮਤਿ ਸਿਧਾਂਤ ਨਾਲ ਅਨਿਆਏ ਹੈ ਜੋ ਸੱਚ ਨੂੰ ਝੂਠ ਸਾਬਤ ਕਰਨ ਦੇ ਤੁੱਲ ਹੈ।
ਇਹ ਦੋਵੇ ਕਹਾਣੀਆਂ ਨੂੰ ਜੇਕਰ ਗੁਰੂ ਅਰਜਨ ਦੇਵ ਜੀ ਦੀ ਸਹਾਦਤ ਨੂੰ ਸਾਹਮਣੇ ਰੱਖਕੇ ਵੀਚਾਰੀਏ ਤਾਂ
ਇਹ ਦੋਵੇ ਕਹਾਣੀਆਂ ਆਪਣੇ ਆਪ ਹੀ ਥੋਥੀਆਂ ਪੈ ਜਾਂਦੀਆ ਹਨ। ਇਨ੍ਹਾਂ ਦੋਨਾਂ ਘਟਣਾਂਵਾਂ ਦਾ ਗੁਰਮਤਿ
ਦੇ ਸਿਧਾਂਤ ਦੇ ਸਾਹਮਣੇ ਕੋਈ ਵਜੂਦ ਹੀ ਨਹੀਂ ਰਹਿ ਜਾਂਦਾ ਜੇਕਰ ਇਨ੍ਹਾਂ ਘਟਣਾਂਵਾਂ ਨੂੰ ਚਮਤਕਾਰ
ਵਜੋਂ ਮਾਨਤਾ ਦਿੱਤੀ ਜਾਏ ਤਾਂ ਗੁਰੂ ਅਰਜਨ ਦੇਵ ਪਾਤਸਾਹ ਜੀ ਦੀ ਸਹਾਦਤ ਵਾਲੀ ਘਟਣਾ ਨੂੰ ਛੁਟਆਉਣ
ਦੇ ਤੁੱਲ ਹੈ।
ਇਕ ਗੱਲ ਹੋਰ ਵੀ ਵੀਚਾਰ ਮੰਗਦੀ ਹੈ ਕਿ ਮਹਾਨ ਕੋਸ਼ ਅਨੁਸਾਰ ਹੀ ਸੁਲਹੀ ਖਾਨ ਦੇ ਸੜਕੇ ਮਰਨ ਵਾਲੀ
ਘਟਣਾ ਵੀ ਸ਼ੱਕ ਦੇ ਦਾਇਰੇ ਵਿੱਚ ਹੈ ਕਿਉਕਿ ਮਹਾਨ ਕੋਸ਼ ਦੇ ਪੰਨਾ ਨੰ: 351 ਉੱਪਰ ਲਿਖਿਆ ਹੈ ਕਿ: -
ਕਹਿੰਦੇ ਹਨ ਕਿ ਸੁਲਹੀ ਖਾਨ ਇਸੇ ਪਿੰਡ ਵਿੱਚ ਇੱਟਾਂ ਦੇ ਜਲ ਰਹੇ ਆਵੇ ਵਿੱਚ ਪੈਕੇ ਮੋਇਆ ਸੀ। ਇਹ
ਪਿੰਡ, ਕੋਠਾ ਗੁਰੂ ਕਾ, ਤਹਿਸੀਲ ਬਰਨਾਲਾ ਥਾਣਾ ਭਟਿੰਡਾ ਵਿੱਚ ਹੈ।
ਕਹਿੰਦੇ ਹਨ ਕਿ, ਤੋਂ ਭਾਵ ਹੈ ਕਿ ਇਹ ਗੱਲ ਸ਼ੱਕੀ ਹੈ ਜਿਸਦਾ ਮਤਲਬ ਹੈ ਮਹਾਨ ਕੋਸ਼ ਰਿਚੇਤਾ
ਹੀ ਇਸ ਘਟਣਾਂ ਨੂੰ ਸ਼ੱਕ ਦੀ ਨਜਰ ਨਾਲ ਦੇਖ ਰਹੇ ਹਨ ਭਾਵ ਮਹਾਨ ਕੋਸ਼ ਰਿਚੇਤਾ ਅਨੁਸਾਰ ਹੀ ਇਹ ਘਟਣਾਂ
ਸੱਚੀ ਨਹੀਂ ਜਾਪਦੀ।
ਇਸ ਤੋਂ ਅੱਗੇ ਵੀਚਾਰ ਨੂੰ ਤੋਰਨ ਤੋਂ ਪਹਿਲਾਂ ਆਪ ਜੀ ਪਾਸੋ ਇਹ ਜਾਨਣਾ ਚਾਹੁੰਦਾ ਹਾਂ ਕਿ
ਕੀ ਤੁਸੀਂ ਉੱਪਰਲੀਆ ਸਿਧਾਂਤਹੀਣ/ਮਨਘੜਤ ਕਹਾਣੀਆਂ
ਅਨੁਸਾਰ ਕੀਤੀ ਗਈ ਪਰਚਲਤ ਵਿਆਖਿਆ ਨਾਲ ਸਹਿਮਤਿ ਹੋ, ਜੇਕਰ ਹੋ ਤਾਂ ਕਿਉ? ਜੇਕਰ ਨਹੀਂ ਤਾਂ ਕਿਉ
ਨਹੀਂ?
ਸਤਿਕਾਰ ਸਾਹਿਤ
ਬਲਦੇਵ ਸਿੰਘ
05/12/13)
ਸਤਿਨਾਮ ਸਿੰਘ ਮਾਂਟਰੀਅਲ
ਸਿੱਖੀ
ਬਾਣੇ ਦੇ ਵਿੱਚ ਲੁਕਿਆ ਇੱਕ ਬੈਹਸ਼ੀ ਸ਼੍ਹੈਤਾਨ
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ,
ਸੰਨ ਉਨ੍ਹੀ ਸੌ ਸੱਤਰ ਤੋਂ ਇਹ ਮੁਡਿਆਂ ਨੂੰ ਮਰਵਾਵੇ,
ਖੂਨ ਲਿਬੜੀ ਕੁਰਸੀ ਇਸਦੀ ਇਹ ਲਾਸ਼ਾਂ ਤੇ ਡਾਵੇ,
ਜਿਨਾਂ ਉਪਰੋ ਮਿਠਾ ਉਨਾ ਅੰਦਰੋਂ ਜਹਿਰ ਦੀ ਖਾਨ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ,
ਆਪੇ ਮਤਾ ਅਨੰਦਪੁਰ ਲਿਖਕੇ ਆਪੇ ਮੋਰਚਾ ਲਾਇਆ,
ਆਪੇ ਚਿਠੀਆਂ ਲਿਖ ਲਿਖ ਇਨ੍ਹੇ ਅਕਾਲ ਤਖਤ ਢੁਹਾਇਆ
ਮੈਨੂੰ ਕੌਮ ਦੀ ਸਮਝ ਨੀ ਆਉਂਦੀ ਕਿਉਂ ਇਸ ਤੋ ਅਣਜਾਣ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ,
ਜਿਨ੍ਹਾ ਦਰਿੰਦਿਆਂ ਨੇ ਸੱਭ ਤੋਂ ਵੱਧ ਸਿੱਖ ਕੌਮ ਹੈ ਮਾਰੀ,
ਕਾਤਿਲ ਪੁਲ੍ਹਸੀਆਂ ਦੇ ਨਾਲ ਇਸ ਦੀ ਗੂੜੀ ਰਿਸ਼ਤੇਦਾਰੀ,
ਕਾਤਿਲਾਂ ਤਾਈ ਤਰੱਕੀਆਂ ਦੇਕੇ ਕਰਦਾ ਕੀ ਅਹਿਸਾਨ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ,
ਬਹੂ ਇਹਦੀ ਸਿਵਲਿੰਗ ਨੂੰ ਪੂਜੇ ਇਹਦੀ ਸਰਸੇ ਯਾਰੀ,
ਨੀਲੀਆਂ ਪੀਲ਼ੀਆਂ ਪੱਗਾਂ ਵੱਨ੍ਹਕੇ ਮੱਤ ਕੌਮ ਦੀ ਮਾਰੀ,
ਤਈਂਓ ਜੱਫੇਮਾਰਾਂ ਦਿਤਾ ਫਖਰੇਕੌਮ ਦਾ ਮਾਣ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ,
ਪਿੰਡ ਪਿੰਡ ਵਿੱਚ ਠੇਕਾ ਖੋਲਿਆ ਘਰ ਘਰ ਦਾਰੂ ਚੱਲੇ,
ਭੁਕੀ ਫੀਮ ਤੇ ਡੋਡਿਆਂ ਦੀ ਇਨ੍ਹੇ ਕਰਤੀ ਬੱਲੇ ਬੱਲੇ,
ਵਿਚ ਪੰਜਾਬ ਦੇ ਨਸ਼ਾ ਬਾੜਕੇ ਕਰਤਾ ਕੌਮ ਦਾ ਘਾਣ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ,
ਸਾਧ ਲਾਣਾ ਸੱਭ ਮਿਤਰ ਇਸਦਾ ਇਸਦੇ ਹੁਕਮ ਨੂੰ ਮੰਨੇ,
ਸਤਿਨਾਮ ਸਿੰਘ ਜਹੇ ਸੱਚੇ ਇਸ ਨੇ ਕਈ ਲਾ ਦਿਤੇ ਬੰਨੇ,
ਬੱਚ ਜੋ ਜੇ ਬਚ ਸਕਦੇ ਇਸਤੋਂ ਕੌਮ ਨੂੰ ਇਹ ਪੈਗਾਮ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ,
ਸਤਿਨਾਮ ਸਿੰਘ ਮਾਂਟਰੀਅਲ
05/12/13)
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
06.12.13 ਅੱਜ ਭਾਣਾ ਵਰਤ ਗਿਆ । ਰਾਤ
ਦੇ ੧੨ ਵਜੇ ਦੇ ਕਰੀਬ ੫੦ ਤੋਂ ੬੦ ਪੁਲਿਸ ਵਾਲੇ ਸਮੇਤ ਬੀਬੀਆਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ
ਜੱਥੇ ਸਮੇਤ ਅੰਬ ਸਾਹਿਬ ਪਹੁੰਦੇ ਉਸੇ ਜਗਾ ਜਿਥੇ ਭਾਈ ਸਾਹਿਬ ਮਰਨ ਵਰਤ ਤੇ ਬੈਠੇ ਸਨ । ਪਹਿਰੇ ਤੇ
ਬੈਠੇ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤੇ ਕਿਹਾ ਕਿ ਅਸੀਂ
ਭਾਈ ਸਾਹਿਬ ਦੇ ਦਰਸਨ ਕਰਨੇ ਹਨ । ਉਸ ਜਗਾ ਮੌਜੂਦ ਸਿੰਘਾਂ ਨੇ ਕਿਹਾ ਕਿ ਭਾਈ ਸਾਹਿਬ ਆਰਾਮ ਕਰ ਰਹੇ
ਹਨ ਤੁਸੀਂ ਸਵੇਰੇ ਕਰ ਲੈਣਾ । ਉਹ ਜਬਰਦਸਤੀ ਅੰਦਰ ਵੜੇ ਅਤੇ ਸੱਭ ਤੋਂ ਪਹਿਲਾਂ ਉਹਨਾਂ ਕੈਮਰੇ ਤੋੜੇ
ਫਿਰ ਭਾਈ ਹਰਪਾਲ ਸਿੰਘ ਚੀਮਾਂ ਜੀ ਨਾਲ਼ ਹੱਥਾ ਪਾਈ ਵੀ ਹੋਈ । ਭਾਈ ਸਾਹਿਬ ਨੂੰ ਦੋ ਜਣਿਆ ਲੱਤਾਂ
ਤੋਂ ਫੜਿਆ ਦੋ ਜਣਿਆ ਬਾਹਾਂ ਤੋਂ ਇਸ ਤਰਾਂ ਸੁੱਟਿਆ ਜਿਵੇ ਕਣਕ ਵਾਲੀ ਬੋਰੀ ਸੁੱਟੀਦੀ ਐ । ਐਬੂਲੈਂਸ
ਵਿੱਚ ਪਾਇਆਂ ਅਤੇ ਹਸਪਤਾਲ਼ ਲੈ ਗਏ ।
ਹੁਣ ਕੀ ਹੋ ਰਿਹਾ :- ਪੰਜ ਸਿੰਘ ਭੁੱਖ ਹੜਤਾਲ਼ ਤੇ ਬੈਠ ਗਏ ਹਨ ਅਤੇ ਸਿੰਘ ਵੀ ਪੁੱਜਣੇ ਸ਼ੁਰੂ ਹੋ ਗਏ
ਹਨ । ਬਾਬਾ ਬਲਜੀਤ ਸਿੰਘ ਦਾਦੂਸਾਹਿਬ ਵਾਲੇ ਪੁੱਜ ਗਏ ਹਨ ।
ਅਗਲੀ ਰਣਨੀਤੀ :-
ਸਿੰਘ ਪੁੱਜਣੇ ਸ਼ੁਰੂ ਹੋ ਗਏ ਹਨ । ਵੱਧ ਤੋਂ ਵੱਧ ਗਿਣਤੀ ਵਿੱਚ ਸਿੰਘ ਪੁੱਜੋ । ਸਾਰਿਆਂ ਨਾਲ਼ ਸਲਾਹ
ਕਰਕੇ ਇੱਕ ਵਿਸਾਲ ਰੋਸ ਮਾਰਚ ਸਿਵਲ ਹਸਪਤਾਲ਼ ਤੱਕ ਕੱਢਿਆ ਜਾਵੇਗਾ । ਨਾਲ਼ ਹੀ ਪੰਜਾਬ ਬੰਦ ਦਾ ਸੱਦਾ
ਦੇਣ ਦਾ ਵੀ ਵਿਚਾਰ ਹੈ ਜੀ । ਸੋ ਸਾਰੇ ਜਿੰਨੀ ਜਲਦੀ ਹੋ ਸਕੇ ਅੰਬ ਸਾਹਿਬ ਪਹੁੰਚੋ ।
ਧਨਵਾਦ :- ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : ੯੮੭੨੦੯੯੧੦੦
***************************************
ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ਼
ਸਾਰੀਆਂ ਧਿਰਾਂ ਦੀ ਸਹਿਮਤੀ ਨਾਲ਼ ਲੋਕ ਲਹਿਰ ਬਣਾਉਣ ਲਈ ੨ ਦਸੰਬਰ ੨੦੧੩ ਨੂੰ ਫੈਸਲਾ
ਕੀਤਾ ਗਿਆਂ ਕਿ ੪ ਦਸੰਬਰ ਨੂੰ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ । ਸਾਰੇ ਇਸ ਪੰਥਕ ਮੁੱਦੇ ਤੇ
ਜੁੜਨੇ ਸ਼ੁਰੂ ਹੋ ਗਏ । ਸਰਕਾਰ ਦੀ ਸੀ. ਆਈ. ਡੀ. ਨੂੰ ਭਿਣਕ ਪੈ ਗਈ ਕਿ ਬੰਦੀ ਸਿੰਘਾਂ ਦੀ ਰਿਹਾਈ
ਦੇ ਮੁੱਦੇ ਤੇ ਇੱਕ ਵੱਡੀ ਲੋਕ ਲਹਿਰ ਬਣ ਸਕਦੀ ਹੈ ਇਸ ਨੂੰ ਡਰਾ ਕੇ ਧਮਕਾ ਕੇ ਖਤਮ ਕੀਤਾ ਜਾਵੇ ।
ਇਸੇ ਕੜੀ ਤਹਿਤ ਪੰਜਾਬ ਪੁਲਿਸ ਵਲੋਂ ਭਾਈ ਕੰਬਰਪਾਲ ਸਿੰਘ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ । ਅਸੀਂ
ਪੂਰੀ ਤਿਆਰੀ ਕੀਤੀ ਸੀ ਕਿ ਲੁਧਿਆਣੇ ਤੋਂ ਰਲਾਂਗੇ ਅਤੇ ਇਸ ਸਬੰਧੀ ਤਿਆਰੀਆਂ ਵੀ ਕਰ ਲਈਆਂ ਸਨ ।
ਕੁੱਝ ਗੱਡੀਆਂ ਕਿਰਾਏ ਤੇ ਵੀ ਲੈ ਲਈਆਂ ਸਨ ਤਾਂ ਜੋ ਮਾਰਚ ਦੀ ਸੋਭਾ ਵੱਧ ਤੋਂ ਵੱਧ ਵਧਾਈ ਜਾਵੇ ।
ਭਾਈ ਹਰਪਾਲ ਸਿੰਘ ਚੀਮਾਂ ਨਾਲ਼ ਗੱਲਬਾਤ ਹੋਈ ਉਹਨਾਂ ਕਿਹਾ ਕਿ ਤੁਸੀਂ ਅਕਾਲ ਤਖਤ ਸਾਹਿਬ ਪਹੁੰਚ
ਜਾਵੋ ਰਹਿੰਦੇ ਸਿੰਘ ਲੁਧਿਆਣੇ ਤੋਂ ਮਿਲ਼ ਜਾਣਗੇ । ਦਰਸਨ ਸਿੰਘ ਘੋਲੀਆ ਇੱਕ ਦਿਨ ਪਹਿਲਾਂ ਹੀ ਦਰਬਾਰ
ਸਾਹਿਬ ਪੁੱਜ ਗਿਆ । ੪ ਤਰੀਕ ਸਵੇਰੇ ਸੁਵੱਖਤੇ ਭਾਈ ਚੀਮਾਂ ਨਾਲ਼ ਗੱਲ ਹੋਈ ਉਹਨਾਂ ਦੱਸਿਆ ਕਿ
ਸਿੰਘਾਂ ਦੀ ਫੜੋ ਫੜੀ ਹੋ ਰਹੀ ਹੈ ਤੁਸੀਂ ਠੀਕ ਹੋ ? ਮੈਂ ਰਣਨੀਤੀ ਤਹਿਤ ਟਰੇਨ ਰਾਂਹੀ ਅੰਮ੍ਰਿਤਸਰ
ਪੁੱਜਾ । ਸਾਰੀਆਂ ਜਥੇਬੰਦੀਆਂ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਸਨ । ਅਰਦਾਸੀਆ ਸਿੰਘ
ਭਾਈ ਕੁਲਵਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸੰਗਤਾਂ ਤੇ ਪੰਜ ਪਿਆਰਿਆਂ ਨਾਲ਼
ਮਿਲ਼ ਅਰੰਭਤਾ ਦੀ ਅਰਦਾਸ ਅਕਾਲ ਤਖਤ ਸਾਹਿਬ ਵਿਖੇ ਕੀਤੀ । ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਨੇ ਪੰਜਾ ਪਿਆਰਿਆਂ ਨੂੰ ਸਿਰੋਪੇ ਪਾ ਕੇ ਮਾਰਚ ਨੂੰ ਰਵਾਨਾ ਕੀਤਾ । ਜਦੋਂ ਅਕਾਲ ਤਕਤ
ਸਾਹਿਬ ਦੀਆਂ ਪੌੜੀਆਂ ਤੋਂ ਹੇਠਾਂ ਉੱਤਰੇ ਤਾਂ ਮੀਡੀਆਂ ਨੇ ਘੇਰ ਲਿਆਂ । ਸਿੰਘਾਂ ਵਿੱਚ ਧੱਕਾ
ਮੁੱਕੀ ਹੋਣ ਲੱਗੀ ਕਿਉਂਕਿ ਮੇਰੇ ਵਰਗੇ ਫੋਟੋਆਂ ਖਿਚਵਾਉਣ ਲਈ ਤਤਪਰ ਸਨ । ਜਥੇਦਾਰ ਗਿਆਨੀ ਗੁਰਬਚਨ
ਸਿੰਘ ਨੇ ਮੀਡੀਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਬਾਦਲ ਸਾਹਿਬ ਬੰਦੀ ਸਿੰਘਾਂ ਪ੍ਰਤੀ ਚਿੰਤਤ ਹਨ ਉਹ
ਜਲਦੀ ਰਿਹਾਅ ਕਰਵਾ ਲੈਣਗੇ । ਸਰਕਾਰ ਦੇ ਸੋਹਲੇ ਗਾਉਂਦਿਆਂ ਮਾਰਚ ਨੂੰ ਰਵਾਨਾ ਕੀਤਾ । ਮਾਰਚ ਪੰਜਾ
ਪਿਆਰਿਆਂ ਦੀ ਅਗਵਾਈ ਵਿੱਚ ਪਰਿਕਰਮਾ ਵੱਲ ਅੱਗੇ ਵਧਣ ਲੱਗਾ । ਪੰਥ ਵਿੱਚ ਫੋਟੋਆਂ ਵਜੋ ਮਸ਼ਹੂਰ ਲੀਡਰ
ਨੇ ਸਾਰੇ ਚੈਨਲਾ ਵਾਲਿਆਂ ਨੂੰ ਇੰਟਰਵਿਊ ਲਈ ਘੇਰ ਲਿਆ । ਉਹ ਸਟਾਰ ਪਲੱਸ ਵਗੈਰਾ ਵਗੈਰ ਤੇ ਇਸ ਤਰਾਂ
ਇੰਟਰਵਿਊ ਦੇ ਰਿਹਾ ਸੀ ਜਿਵੇ ਉਹ ਲਾਈਵ ਦਿਖਾ ਰਹੇ ਹੋਣ । ਜਦੋਕਿ ਉਹਨਾਂ ਇੱਕ ਸੈਕੰਡ ਲਈ ਵੀ ਨਹੀਂ
ਦਿਖਾਇਆਂ । ਮਾਰਚ ਕਾਫੀ ਅੱਗੇ ਲੰਘ ਗਿਆ ਮੀਡੀਆ ਵਾਲੇ ਵੀਰਾਂ ਨੂੰ ਚੰਦ ਕੁ ਲੀਡਰ ਸਹਿਬਾਨ ਘੇਰੀ
ਖੜੇ ਸਨ । ਏਨੇ ਨੂੰ ਖਬਰ ਮਿਲ਼ੀ ਕਿ ਦਾਦੂ ਵਾਲੇ ਸੰਤਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।
ਅਸ਼ੀਂ ਰਣਨੀਤੀ ਬਦਲੀ ਕਿ ਮਾਰਚ ਨੂੰ ਬਜਾਰ ਵਿੱਚੋਂ ਕੱਢਿਆ ਜਾਵੇ । ਸਰਕਾਰ ਨੇ ਸੁਆਗਤ ਲਈ ਭਾਰੀ
ਪੁਲਿਸ ਫੋਰਸ ਲਗਾਈ ਹੋਈ ਸੀ । ਪੁਲਿਸ ਨੇ ਕਿਹਾ ਕਿ ਮਾਰਚ ਨੂੰ ਏਥੇ ਹੀ ਖਤਮ ਕਰ ਦੇਵੋ । ਪ੍ਰਬੰਧਕ
ਸਹਿਮਤ ਨਾ ਹੋਏ । ਮਾਰਚ ਨੇ ਅੱਗੇ ਵਧਣ ਦੀ ਕੋਸ਼ਿਸ ਕੀਤੀ । ਪੁਲਿਸ ਨੇ ਸਖਤੀ ਕਰ ਦਿਤੀ । ਧੱਕੇ
ਮੁੱਕੀ ਵਿਚ ਮੇਰੇ ਸਮੇਤ ਕੁੱਝ ਸਿੰਘਾਂ ਦੇ ਮਾੜੀਆਂ ਮੋਟੀਆਂ ਸੱਟਾਂ ਵੀ ਲੱਗ ਗਈਆਂ । ਅੱਜ ਇੱਕ ਇੱਟ
ਨੂੰ ਲਾਲ ਕਰਕੇ ਮੋਟੇ ਕੱਪੜੇ ਵਿੱਚ ਲਪੇਟ ਨਾਲੇ ਸੇਕ ਦੇ ਰਿਹਾ ਨਾਲ਼ੇ ਟਾਈਪ ਕਰ ਰਿਹਾ ਹਾਂ । ਇਸੇ
ਦੌਰਾਨ ਪੰਜ ਪਿਆਰਿਆਂ ਵਿੱਚ ਇੱਕ ਸਿੱਖ ਮਨਪ੍ਰੀਤ ਸਿੰਘ ਦੀ ਦਸਤਾਰ ਉਤਰ ਗਈ । ਸੰਗਤ ਰੋਹ ਵਿੱਚ ਆ
ਗਈ । ਨਾਹਰੇ ਲੱਗਣੇ ਸ਼ੁਰੂ ਹੋ ਗਏ । ਮਾਰਚ ਧੱਕਾ ਮੁੱਕੀ ਕਰਦਾ ਜਲਿਆਂ ਵਾਲੇ ਬਾਗ ਵੱਲ ਨੂੰ ਵੱਧ
ਰਿਹਾ ਸੀ ਤਾਂ ਪੁਲਿਸ ਨੇ ਚੌਂਕ ਵਿੱਚ ਬੈਰੀਗੇਟ ਲਗਾ ਦਿਤੇ ਅਤੇ ਮਾਰਚ ਨੂੰ ਅੱਗੇ ਜਾਣ ਤੋਂ ਰੋਕ
ਲਿਆ । ਪੁਲਿਸ ਵਾਲੇ ਕਹਿਣ ਲੱਗੇ ਕਿ ਅਗਰ ਮਾਰਚ ਖਤਮ ਕਰ ਵਾਪਿਸ ਘਰਾਂ ਨੂੰ ਮੁੜਦੇ ਹੋ ਤਾਂ ਠੀਕ ਹੈ
ਨਹੀਂ ਤਾਂ ਗਰਿਫਤਾਰ ਕਰ ਲਏ ਜਾਵੋਗੇ । ਸਾਰਿਆਂ ਨੇ ਕਿਹਾ ਕਿ ਅਸੀਂ ਗ੍ਰਿਫਤਰੀਆਂ ਦੇਵਾਂਗੇ ਪਰ
ਵਾਪਿਸ ਨਹੀਂ ਮੁੜਾਂਗੇ ਕਿਉਂਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰ ਕੇ ਚੱਲੇ ਹਾਂ
ਵਾਪਿਸ ਨਹੀਂ ਜਾ ਸਕਦੇ । ਕਾਫੀ ਗਰਮਾ ਸਰਦੀ ਹੋਈ । ਪੁਲਿਸ ਨੇ ਪੂਰੇ ਸਿੰਘਾਂ ਨੂੰ ਘੇਰੇ ਵਿੱਚ ਲੈ
ਲਿਆ । ਭਾਰੀ ਫੋਰਸ ਮੰਗਵਾ ਲਈ ਗਈ । ਏਥੇ ਇਹ ਵੀ ਜਿਕਰਯੋਗ ਹੈ ਕਿ ਮਾਰਚ ਬਿਲਕੁਲ ਸ਼ਾਂਤੀ ਨਾਲ਼ ਚੱਲ
ਰਿਹਾ ਸੀ ਜਿਹੜਾ ਕਿ ਭਾਰਤੀ ਲੋਕਤੰਤਰ ਦੇ ਅਨੁਕੂਲ ਹੈ ਫਿਰ ਅਜਿਹਾ ਵਰਤਾਰਾ ਕਿਉਂ ? ਪੰਜ ਪਿਆਰੇ
ਗੁਰੂ ਸਰੂਪ ਹੁੰਦੇ ਹਨ ਉਹਨਾਂ ਦੀ ਹੀ ਪੁਲਿਸ ਵਲੋਂ ਦਸਤਾਰ ਲਾਹ ਦੇਣੀ ਕਿੰਨੀ ਕੁ ਜਾਇਜ ਹੈ ?
ਪੁਲਿਸ ਨੇ ਉਪਰੋ ਮਿਲੀਆਂ ਹਦਾਇਤਾ ਅਨੁਸਾਰ ਅਗਰ ਕੋਈ ਐਕਸਨ ਕਰਨਾ ਹੀ ਸੀ ਤਾਂ ਪੰਜਾ ਨੂੰ ਅਲੱਗ
ਸੁਰੱਖਿਆ ਦੇ ਦਿੰਦੀ ਤਾਂ ਜੋ ਸਤਿਕਾਰ ਕਾਇਮ ਰਹਿੰਦਾ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਪੁਲਿਸ ਨੂੰ
ਪਤਾ ਹੈ ਕਿ ਅਗਰ ਏਹਨਾਂ ਨੂੰ ਜਸਪਾਲ ਸਿੰਘ ਵਾਗੂੰ ਸ਼ਰੇਆਮ ਗੋਲੀਆਂ ਮਾਰ ਕੇ ਸ਼ਹੀਦ ਵੀ ਕਰਾਂਗੇ ਤਾਂ
ਸਾਨੂੰ ਸਗੋ ਬਾਦਲ ਸਰਕਾਰ ਮੈਡਲ ਦੇਵੇਗੀ । ਇਹ ਭਾਣਾ ਇਸੇ ਕਾਰਨ ਵਾਪਰਿਆ ਕਿ ਹਰ ਪੁਲਿਸ ਵਾਲਾ
ਸਰਕਾਰ ਤੋੰ ਮਾੜੀ ਜਿਹੀ ਮਿਲ਼ੀ ਸਹਿ ਕਾਰਨ ਕਿੜ ਕੱਢਣ ਲਈ ਘੁੰਮ ਰਿਹਾ ਸੀ ।
ਸਾਰੀ ਸੰਗਤ ਪੂਰੇ ਰੋਸ ਵਿੱਚ ਸੀ । ਫੋਨ ਆਉਣੇ ਸ਼ੁਰੂ ਹੋ ਗਏ ਕਿ ਕਿੰਨੇ ਵਜੇ ਪਹੁੰਚ ਰਹੇ ਹੋ ਅਸੀਂ
ਕਹਿਣਾ ਸ਼ੁਰੂ ਕੀਤਾ ਕਿ ਮਾਰਚ ਨੂੰ ਅੱਗੇ ਨਹੀਂ ਜਾਣ ਦਿਤਾ ਜਾ ਰਿਹਾ ਤੁਸੀੰ ਜਿਥੇ ਵੀ ਹੋ ਇਕੱਠੇ
ਹੋਵੇ ਅਤੇ ਅੰਬ ਸਾਹਿਬ ਨੂੰ ਚਾਲੇ ਪਾਉ । ਅੰਮ੍ਰਿਤਸਰ ਸਾਰੀ ਸੰਗਤ ਚੌਂਕ ਵਿੱਚ ਹੀ ਧਰਨਾ ਲਗਾ ਕੇ
ਬੈਠ ਗਈ । ਵੀਰ ਬਲਵੰਤ ਸਿੰਘ ਗੋਪਾਲੇ ਨੇ ਐਲਾਨ ਕੀਤਾ ਕਿ ਉਹ ਵੌ ਅੱਜ ਤੋਂ ਹੀ ਏਥੇ ਹੀ ਮਰਨ ਵਰਤ
ਤੇ ਬੈਠੇਗਾ । ਸਾਰੀ ਸੰਗਤ ਜਾਪ ਕਰਨ ਲੱਗੀ । ਸਾਰੇ ਸਲਾਹਾ ਕਰਨ ਲੱਗੇ ਕਿ ਕੀਤਾ ਜਾਵੇ । ਭਾਈ
ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਨੁੰ ਏਥੇ ਬੁਲਾਵੋ । ਉਹਨਾਂ ਅਰਦਾਸ ਕਰਕੇ ਤੋਰਿਆ
ਹੈ ਉਹ ਹੀ ਫੈਸਲਾ ਦੇਣ ਕਿ ਅਸੀਂ ਕੀ ਕਰੀਏ । ਚੀਮਾਂ ਜੀ ਵੀ ਕਹਿਣ ਲੱਗੇ ਕਿ ਜਥੇਦਾਰ ਨੂੰ ਕਹਿੰਦੇ
ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਅਰਦਾਸ ਅਗਰ ਵਾਪਿਸ ਹੋ ਸਕਦੀ ਹੈ ਤਾਂ ਉਹ ਵਾਪਿਸ ਲੈਣ
ਅਤੇ ਅਸੀਂ ਗ੍ਰਿਫਤਾਰ ਹੋ ਜਾਂਦੇ ਹਾਂ । ਮੀਡੀਏ ਵਾਲੇ ਵੀਰ ਲਗਾਤਾਰ ਕਵਰਜ ਕਰ ਰਹੇ ਸੀ । ਇੰਟਰਵਿਊ
ਲੈ ਰਹੇ ਸੀ । ਅਸੀਂ ਵੀ ਆਪਣੇ ਸਹਿਯੋਗੀਆਂ ਨੂੰ ਫੋਨ ਕਰ ਕੇ ਕਹਿ ਰਹੇ ਸੀ ਕਿ ਸੱਭ ਕੁੱਝ ਫੇਸ ਬੁੱਕ
ਤੇ ਪਾਇਆ ਜਾਵੇ । ਮਹੌਲ ਕਾਫੀ ਤਣਾਅ ਪੂਰਨ ਸੀ । ਮੀਡੀਏ ਵਾਲੇ ਵੀਰਾਂ ਨੇ ਆਪਣਾ ਬਾਖੂਬੀ ਨਾਲ਼ ਰੋਲ
ਨਿਭਾਇਆਂ ਅਤੇ ਜਥੇਦਾਰ ਨੂੰ ਜਾ ਕੇ ਦੱਸਿਆ । ਜਥੇਦਾਰਾਂ ਉੱਪਰ ਗੱਲ ਕੀਤੀ ਅਤੇ ਜਥੇਦਾਰ ਨੇ ਸੰਗਤ
ਨੂੰ ਉਸ ਧਰਨੇ ਵਾਲ਼ੀ ਜਗਾ ਜਾ ਕੇ ਦੱਸਿਆ ਕਿ ਉਹ ਮਾਰਚ ਲੈ ਜਾ ਸਕਦੇ ਹਨ ਪਰ ਇਸ ਮਾਰਚ ਦੀ ਅਗਵਾਈ
ਜਸਬੀਰ ਸਿੰਘ ਰੋਡੇ ਕਰਨਗੇ । ਨੌਜੁਆਨਾ ਵਲੋਂ ਗੱਦਾਰ ਗੱਦਾਰ ਦੇ ਨਾਹਰੇ ਗੂਂਜਾਏ ਗਏ ਅਤੇ ਉਹਨਾਂ
ਉਥੋਂ ਖਿਸਕਣ ਵਿੱਚ ਹੀ ਆਪਣੀ ਭਲਾਈ ਸਮਝੀ । ਸਾਰਿਆਂ ਮਤਾ ਪਕਾਇਆ ਕਿ ਮਾਰਚ ਪੰਜ ਪਿਆਰਿਆਂ ਦੀ
ਅਗਵਾਈ ਵਿੱਚ ਚੱਲੇਗਾ । ਪੁਲਿਸ ਨੇ ਕਿਹਾ ਕਿ ਉਹ ਮਾਰਚ ਦੇ ਅੱਗੇ ਅੱਗੇ ਚੱਲਣਗੇ ਤਾਂ ਜੋ ਕੋਈ
ਪ੍ਰੇਸਾਨੀ ਨਾ ਆਵੇ । ਮਾਰਚ ਤਕਰੀਬਨ ੧ ਵਜੇ ਰਵਾਨਾ ਹੋਇਆ । ਏਦਾਂ ਕਿਉਂ ਹੋਇਆ ? ਸਰਕਾਰ ਦੇ
ਖੁਫੀਆਂ ਵਿੰਗ ਨੂੰ ਸੂਹ ਲੱਗ ਚੁੱਕੀ ਸੀ ਕਿ ਇਸ ਮਾਰਚ ਵਿੱਚ ਭਾਰੀ ਭੀੜ ਹੋਵੇਗੀ ਅਤੇ ਸਰਕਾਰ ਕੰਬ
ਗਈ ਸੀ । ਪਹਿਲਾਂ ਤਾਂ ਉਹ ਡਰਾ ਧਮਕਾ ਕੇ ਭਜਾਉਣਾ ਚਾਹੁੰਦੇ ਸਨ ਤਾਂ ਜੋ ਮਾਰਚ ਹੀ ਖਿਲਰ-ਪੁੱਲਰ
ਜਾਵੇ ਪਰ ਸਾਰਿਆਂ ਦੀ ਸੂਝ ਬੂਝ ਨੇ ਇਸ ਨੂੰ ਨਵੀਂ ਦਿਸਾ ਦਿਤੀ ਇੱਕ ਜਿਹੜਾ ਭਾਣਾ ਦਸਤਾਰ ਉਤਰਨ
ਵਾਲਾ ਵਾਪਰਿਆ ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਅਗਰ ਸਖਤੀ ਕੀਤੀ ਤਾਂ ਲੋਕ ਭੜਕਣਗੇ । ਸਰਕਾਰ ਨੇ
ਮਾਰਚ ਚਾਰ ਘੰਟੇ ਲੇਟ ਇਸ ਲਈ ਕੀਤਾ ਤਾਂ ਜੋ ਇਹ ਮਾਰਚ ਸਫਲ ਨਾ ਹੋ ਸਕੇ । ਕਿਉਕਿ ਕਾਫੀ ਸਿੰਘ
ਸਿੱਧੇ ਹੀ ਅੰਬ ਸਾਹਿਬ ਪੁੱਜ ਗਏ ਸਨ ਅਤੇ ਕੁੱਝ ਘਰਾਂ ਨੂੰ ਚਲੇ ਗਏ ਸਨ ਕਿ ਹੁਣ ਮਾਰਚ ਨਹੀਂ
ਨਿਕਲੇਗਾ । ਪਰ ਗੁਰੁ ਸਾਹਿਬ ਦੀ ਅਪਾਰ ਬਖਸ਼ਿਸ ਅਤੇ ਰਹਿਮਤ ਸਦਕਾ ਮਾਰਚ ਸਫਲ ਵੀ ਹੋਇਆ ।
ਇੱਕ ਵਜੇ ਮਾਰਚ ਨੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਕੂਚ ਕੀਤਾ । ਸੰਤ ਬਾਬਾ ਅਜੀਤ ਸਿੰਘ ਜੀ ਲੋਹ
ਲੰਗਰ ਵਾਲ਼ਿਆਂ ਸੰਗਤਾਂ ਲਈ ਬਹੁਤ ਵਧੀਆਂ ਲੰਗਰ ਤਿਆਰ ਕੀਤਾ ਹੋਇਆ ਸੀ । ਦਲ ਖਾਲਸਾ ਦੇ ਸਿੰਘ
ਸਰਬਜੀਤ ਸਿੰਘ ਘੁਮਾਣ, ਸਰਵਕਾਰ ਸਿੰਘ ਵਗੈਰਾ ਸਿੱਧੇ ਹੀ ਏਥੇ ਪਹੁੰਚ ਗਏ ਸਨ ਅਤੇ ਉਹਨਾਂ ਆਪਣੀ
ਰਣਨੀਤੀ ਇਹ ਵੀ ਤਿਆਰ ਕਰ ਲਈ ਸੀ ਕਿ ਉੱਥੋਂ ਹੀ ਮਾਰਚ ਕੱਢਾਂਗੇ । ਸੰਗਤਾਂ ਦੇ ਠਾਠਾ ਮਾਰਦੇ ਇਕੱਠ
ਨੇ ਪਿਆਰ ਨਾਲ਼ ਲੰਗਰ ਛਕਿਆ ਅਤੇ ਮੋਹਾਲੀ ਵੱਲ੍ਹ ਨੂੰ ਕੂਚ ਕੀਤਾ । ਜਲੰਧਰ ਲਿਲੀ ਰਿਜੌਰਟ ਕੋਲ
ਸੰਗਤਾਂ ਵਲੋਂ ਭਰਵਾ ਸੁਆਗਤ ਕੀਤਾ ਗਿਆ ਏਥੇ ਆ ਕੇ ਤਕਰੀਬਨ ੧੦੦ ਗੱਡੀਆਂ ਹੋ ਗਈਆਂ ਸਨ । ਫਗਵਾੜੇ
ਵਾਲੇ ਸਿੰਘਾਂ ਨੇ ਚਾਹ ਪਾਣੀ ਦੀ ਸੇਵਾ ਕੀਤੀ । ਲੁਧਿਆਣੇ ਗੁਰਦੁਆਰਾ ਦੂਰ ਨਿਵਾਰਨ ਸਾਹਿਬ ਦੇ
ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਨੇ ਜਲ ਦੀ ਸੇਵਾ ਜਲੰਧਰ ਬਾਈਪਾਸ ਦੇ ਨਾਜਦੀਕ ਨਿਭਾਈ । ਸਮਰਾਲਾ
ਚੋਂਕ ਵਿੱਚ ਬੱਬਰ, ਮਹਿਲ ਸਿੰਘ, ਬਲਜੀਤ ਸਿੰਘ, ਪ੍ਰਿਤਪਾਲ ਸਿੰਘ, ਭਾਈ ਗਿਆਨ ਸਿੰਘ, ਗੁਰਮੇਲ ਸਿੰਘ
ਖਾਲਸਾ ਆਦਿ ਸਿੰਘਾਂ ਨੇ ਮਾਰਚ ਦਾ ਸੁਆਗਤ ਕੀਤਾ । ਮੋਹਣੀ ਰਿਜੌਰਟ ਕੋਲ਼ ਵੀ ਵੱਡੀ ਗਿਣਤੀ ਵਿੱਚ
ਸਿੰਘਾਂ ਦਾ ਜੱਥਾ ਜੁੜਿਆ । ਲੁਧਿਆਣੇ ਤੋਂ ਸਿੰਘ ਵੱਡੀ ਗਿਣਤੀ ਵਿੱਚ ਗੱਡੀਆਂ ਮੋਟਰਸਾਈਕਲ ਲੈ ਕੇ
ਸਾਮਿਲ ਹੋਏ । ਮੋਟਰਸਾਈਕਲ ਤੇ ਜਾ ਰਹੇ ਵੀਰਾਂ ਵਿੱਚ ਭਾਰੀ ਉਤਸਾਹ ਸੀ, ਇੱਕ ਜਜਬਾ ਸੀ ਕੌਮ ਪ੍ਰਤੀ,
ਜਿਸ ਨੂੰ ਸੰਭਾਲਣ ਦੀ ਬਹੁਤ ਜਰੂਰਤ ਹੈ । ਸਮਰਾਲੇ ਦੇ ਨਜਦੀਕ ਭਾਈ ਮਨਦੀਪ ਸਿੰਘ ਵੀਰ ਵੱਡੇ ਕਾਫਲੇ
ਵਿੱਚ ਸਿੰਘਾਂ ਨੂੰ ਲੈ ਕੇ ਮਾਰਚ ਵਿੱਚ ਸ਼ਾਮਿਲ ਹੋਏ । ਉਹਨਾਂ ਢੇਰ ਸਾਰੇ ਕਿੰਨੂੰ ਸੰਗਤਾਂ ਲਈ ਰੱਖੇ
ਸਨ । ਮੋਹਾਲੀ ਤੱਕ ਪਹੁੰਚਦੇ ਪਹੁੰਚਦੇ ਪੂਰਾ ਜਾਮ ਲੱਗ ਗਿਆ ਸੀ । ਸੰਗਤਾਂ ਦਾ ਹੜ ਸਾਇਦ ਸੁੱਤੀ
ਸਰਕਾਰ ਨੂੰ ਜਗਾਵੇਗਾ ।
ਮਾਰਚ ਦੇ ਅੰਤ ਵਿੱਚ ਭਾਈ ਗੁਰਬਖਸ ਸਿੰਘ ਖਾਲਸਾ ਨੇ ਬੜੇ ਗੜਕੇ ਨਾਲ਼ ਜੈਕਾਰੇ ਗਜਾਏ । ਉਹਨਾਂ ਸੰਗਤ
ਨੂੰ ਕਿਹਾ ਕਿ ਉਹ ਫਿਕਰ ਨਾ ਕਰਨ ਉਹ ਪੂਰੀ ਤਰਾਂ ਤੰਦਰੁਸਤ ਹਨ ਉਹਨਾਂ ਨੂੰ ਕੁੱਝ ਨਹੀਂ ਹੋਇਆ ।
ਸਰਕਾਰ ਜਾਂ ਤਾ ਸਿੰਘਾਂ ਦੀ ਰਿਹਾਈ ਕਰਵਾਏਗੀ ਜਾਂ ਭਾਣਾ ਵਰਤੇਗਾ । ਨਾਲ਼ ਹੀ ਤਾਕੀਦ ਕੀਤੀ ਕਿ ਕੋਈ
ਵੀ ਹੋਰ ਸਿੰਘ ਮਰਨ ਵਰਤ ਤੇ ਨਾ ਬੈਠੇ ਜਦੋਂ ਤੱਕ ਉਹ ਬੈਠੇ ਹਨ । ਉਹਨਾਂ ਸੰਗਤਾਂ ਨੂੰ ਅਪੀਲ ਕੀਤੀ
ਕਿ ਉਹ ਹਰ ਰੋਜ ਆਪਣੇ ਆਪਣੇ ਏਰੀਏ ਵਿੱਚੋਂ ਸਿੰਘਾਂ ਦੇ ਜੱਥੇ ਲੈ ਕੇ ਅੰਬ ਸਾਹਿਬ ਪਹੁੰਚਣ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : ੯੮੭੨੦੯੯੧੦੦
05/12/13)
ਅਵਤਾਰ ਸਿੰਘ ਮਿਸ਼ਨਰੀ
ਸਿੱਖ ਪੰਥ ਦੀ ਅਗਵਾਈ ਕੌਣ ਕਰੇ?
ਪੰਥਕ ਅਗਵਾਈ ਬੰਦੀ ਛੋੜ ਸਤਿਗੁਰੂ ਦੀ ਹੋਣੀ ਚਾਹੀਦੀ ਹੈ ਨਾਂ ਕਿ ਪੈਰ ਪੈਰ ਤੇ ਬਦਲਨ
ਵਾਲੇ ਧੜੇਬਾਜ ਸੰਤਾਂ, ਮਹੰਤਾਂ ਜਾਂ ਜਥੇਦਾਰਾਂ ਦੀ। ਅੱਜ ਸਿੱਖ ਸੰਘਰਸ਼ ਫੇਲ ਕਿਉਂ ਹੋ ਰਹੇ ਹਨ?
ਕਿਉਂਕਿ ਅਗਵਾਈ ਸਤਿਗੁਰੂ ਦੀ ਥਾਂ ਸੰਤਾਂ ਮਹੰਤਾਂ ਸੰਪ੍ਰਦਾਈਆਂ ਦੀ ਲਈ ਜਾ ਰਹੀ ਹੈ। ਇਨ੍ਹਾਂ
ਡੇਰੇਦਾਰ ਸੰਪ੍ਰਦਾਈਆਂ ਦੀ ਜਬਾਨ ਸੜਦੀ ਹੈ ਗੁਰੂ ਬਾਬਾ ਨਾਨਕ ਸਾਹਿਬ ਦੀ ਅਗਵਾਈ ਵਿੱਚ ਕਾਫਲਾ ਜਾਂ
ਮਾਰਚ ਚਲਦਾ ਕਹਿੰਦਿਆਂ। ਕੋਈ ਭਿੰਡਰਾਂ ਵਾਲੇ ਦੀ ਅਗਵਾਈ, ਕੋਈ ਰਣਧੀਰ ਸਿੰਘ, ਕੋਈ ਬਾਬਾ ਨੰਦ
ਸਿੰਘ, ਕੋਈ ਬਾਬਾ ਈਸ਼ਰ ਸਿੰਘ ਆਦਿਕ ਆਪੋ ਆਪਣੇ ਵੱਡੇ ਵਡੇਰੇ ਮਹਾਂਪੁਰਖਾਂ ਦੀ ਹੀ ਅਗਵਾਈ ਕਬੂਲ
ਰਿਹਾ ਹੈ। ਇਵੇਂ ਧੜੇਬੰਦੀ ਵਧਦੀ ਹੈ ਜੇ ਗੁਰੂ ਗ੍ਰੰਥ ਸਾਹਿਬ ਵਿਖੇ ਬਿਰਾਜਮਾਨ ਗੁਰੂਆਂ, ਭਗਤਾਂ,
ਭੱਟਾਂ ਅਤੇ ਗੁਰਮੁਖ ਸਿੱਖਾਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਕਬੂਲ ਲਈ ਜਾਵੇ
ਤਾਂ ਸਾਰੇ ਵਰਗਾਂ ਦੇ ਸੇਵਕ, ਸਿੱਖ ਅਤੇ ਪ੍ਰੇਮੀ ਸੰਗਤਾਂ ਇੱਕ ਜੁੱਟ ਹੋ ਕੇ ਚਲ ਸਕਦੀਆਂ ਹਨ। ਇਸ
ਲਈ ਆਪੋ ਆਪਣੇ ਡੇਰੇ, ਸੰਪ੍ਰਦਾਵਾਂ ਅਤੇ ਜਥੇਦਾਰਾਂ ਨੂੰ ਛੱਡ ਕੇ ਇੱਕ ਅਕਾਲ ਕਰਤਾਰ ਅਤੇ ਸ਼ਬਦ ਗੁਰੂ
ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਹੀ ਚਲਿਆ ਜਾਵੇ ਤਾਂ ਪੰਥਕ ਏਕਤਾ ਅਤੇ ਚੜ੍ਹਦੀ ਕਲਾ ਆ ਸਕਦੀ ਹੈ,
ਵਖਰੇਵੇਂ ਮਿਟ ਸਕਦੇ ਅਤੇ ਦੇਹਾਂ ਦੀ ਮਾਨਤਾ ਘਟ ਕੇ ਸ਼ਬਦ ਦੀ ਵਧ ਸਕਦੀ ਹੈ-ਸਬਦੁ
ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ (635)
ਜੇ ਅਸੀਂ ਸਾਰੇ ਗੁਰੂ ਦੀ ਅਗਵਾਈ ਵਿੱਚ ਸੇਵਕ, ਸਿੱਖ ਅਤੇ ਗੁਰੂ ਪ੍ਰੇਮੀ ਬਣ ਕੇ ਚੱਲੀਏ ਤਾਂ ਜ਼ਾਲਮ
ਸਰਕਾਰਾਂ ਵੀ ਐਸੀ ਏਕਤਾ ਅੱਗੇ ਝੁੱਕ ਕੇ, ਬੇਕਸੂਰ ਸਿੱਖਾਂ ਨੂੰ ਇਨਸਾਫ ਦੇਣ ਲਈ ਮਜ਼ਬੂਰ ਹੋਣਗੀਆਂ।
ਸਤਿਗੁਰੂ ਦੀ ਅਗਵਾਈ ਛੱਡ ਕੇ, ਦੇਹਧਾਰੀ ਬੰਦਿਆਂ ਦੀ ਅਗਵਾਈ ਪੰਥਕ ਖੁਆਰੀ ਦਾ ਕਾਰਨ ਬਣੀ ਹੋਈ ਹੈ।
ਗੁਰੂ ਨਾਨਕ ਸਾਹਿਬ ਨੂੰ ਵੀ ਜਦ ਸਿੱਧਾਂ ਨੇ ਪੁੱਛਿਆ ਸੀ ਤੇਰਾ ਗੁਰੂ ਕੌਨ ਹੈ? ਅਤੇ ਤੂੰ ਕਿਸ ਦਾ
ਚੇਲਾ ਤੇ ਕਿਸ ਦੀ ਅਗਵਾਈ ਵਿੱਚ ਚਲਦਾ ਹੈਂ? ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥(942) ਤਾਂ ਬਾਬੇ
ਨੇ ਸੱਚੋ ਸੱਚ ਬਿਆਨਦਿਆਂ ਫੁਰਮਾਇਆ ਸੀ-ਸ਼ਬਦ ਗੁਰੂ ਸੁਰਤਿ ਧੁਨਿ
ਚੇਲਾ॥(942) ਸੋ ਜਿਨ੍ਹਾਂ ਚਿਰ ਸਿੱਖ ਪੰਥ ਤਨੋਂ ਮਨੋਂ ਗੁਰੂ ਦੀ ਅਗਵਾਈ ਵਿੱਚ ਚਲਿਆ, ਹਰ
ਮੈਦਾਨੇ ਸਫਲਤਾ ਹਾਸਲ ਕਰਦਾ ਰਿਹਾ ਪਰ ਜਦ ਦਾ ਸੰਤਾਂ ਮਹੰਤਾਂ ਜਾਂ ਅਖੌਤੀ ਜਥੇਦਾਰਾਂ ਦੀ ਅਗਵਾਈ
ਕਬੂਲੀ ਬੈਠਾ ਹੈ ਦਿਨ-ਬ-ਦਿਨ ਰਸਾਤਲ ਵੱਲ ਜਾ ਰਿਹਾ ਹੈ। ਆਓ ਸਾਰੇ ਹਉਂਮੇ ਹੰਕਾਰ ਤੇ ਵਖਰੇਵੇਂ ਛੱਡ
ਕੇ ਇੱਕ ਗੁਰੂ ਦੀ ਅਗਵਾਈ ਹੇਠ ਪੰਥਕ ਕਾਫਲਾ ਬਣਾ ਕੇ-ਗੁਰ ਸਿੱਖਾਂ ਇਕੋ
ਪਿਆਰੁ ਗੁਰ ਮਿਤਾਂ ਪੁਤਾਂ ਭਾਈਆਂ॥(648) ਵਾਲੇ ਸਿਧਾਂਤ ਤੇ ਚੱਲ ਕੇ ਪੰਥ ਦੀ ਸ਼ਾਨ ਵਧਾਈਏ।
ਅਵਤਾਰ ਸਿੰਘ ਮਿਸ਼ਨਰੀ (5104325827)
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. (ਰਜਿ.)
05/12/13)
ਜਸਵੰਤ ਸਿੰਘ ‘ਅਜੀਤ’
ਧਾਰਮਕ ਸਿੱਖ ਸੰਸਥਾਵਾਂ ਵੀ ਭਰਿਸ਼ਟਾਚਾਰ ਤੋਂ ਮੁਕਤ ਕਿਉਂ ਨਹੀਂ?
ਬੀਤੇ ਕਾਫੀ ਸਮੇਂ ਤੋਂ ਇਹ ਚਰਚਾ ਆਮ ਸੁਣਨ ਵਿੱਚ ਆਉਂਦੀ ਚਲੀ ਆ ਰਹੀ ਹੈ ਕਿ
ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਲਗਾਤਾਰ ਕੌੜੀ ਵੇਲ ਵਾਂਗ ਵਧਦਾ ਜਾ ਰਿਹਾ ਹੈ। ਲੱਖ ਜਤਨ ਕਰਨ
ਦੇ ਬਾਵਜੂਦ ਵੀ ਉਹ ਠਲ੍ਹਣ ਦਾ ਨਾਂ ਨਹੀਂ ਲੈ ਰਿਹਾ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਹੋਵੇ ਤੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਕੋਈ ਛੋਟੀ ਜਾਂ ਵੱਡੀ ਸਿੰਘ
ਸਭਾ, ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹੀ ਸੰਸਥਾ ਬਚੀ ਹੋਵੇ, ਜਿਸ ਵਿੱਚ ਭਰਿਸ਼ਟਾਚਾਰ ਨਾ ਹੋ
ਰਿਹਾ ਹੋਵੇ। ਭਾਵੇਂ ਕਿਸੇ ਵਿੱਚ ਘਟ ਹੋ ਰਿਹਾ ਹੋਵੇ ਤੇ ਭਾਵੇਂ ਵੱਧ, ਪਰ ਇਨ੍ਹਾਂ ਸਾਰੀਆਂ
ਸੰਸਥਾਵਾਂ ਵਿੱਚ ਭਰਿਸ਼ਟਾਚਰ ਹੋ ਜ਼ਰੂਰ ਰਿਹਾ ਹੈ। ਕਿਸੇ ਵੀ ਸੰਸਥਾ ਵਿੱਚ ਭਰਿਸ਼ਟਾਚਾਰ ਦਾ ਘਟ ਜਾਂ
ਵੱਧ ਹੋਣਾ, ਉਸਦੀ ਆਰਥਕ ਸਥਿਤੀ ਅਤੇ ਰਾਜਨੀਤੀ ਵਿੱਚ ਪੈਂਠ ਪੁਰ ਅਧਾਰਤ ਹੁੰਦਾ ਹੈ।
ਜੇ ਸਿੱਖ ਇਤਿਹਾਸ ਵਲ ਝਾਤ ਮਾਰੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਸਿੱਖ ਧਾਰਮਕ ਸੰਸਥਾਵਾਂ,
ਅਰਥਾਤ ਗੁਰਦੁਆਰਾ ਪ੍ਰਬੰਧ ਵਿੱਚ ਭਰਿਸ਼ਟਾਚਾਰ ਦੀ ਨੀਂਹ ਇੱਕ ਤਾਂ ਉਸੇ ਸਮੇਂ ਰੱਖ ਦਿੱਤੀ ਗਈ ਸੀ,
ਜਦੋਂ ਮਹਾਰਾਜਾ ਰਣਜੀਤ ਸਿੰਘ ਇਤਿਹਾਸਕ ਗੁਰਦੁਆਰਿਆਂ ਦੇ ਨਾਲ ਜਗੀਰਾਂ ਲੁਆਈਆਂ, ਹਾਲਾਂਕਿ ਉਸਦਾ
ਅਜਿਹਾ ਕਰਨ ਦਾ ਉਦੇਸ਼ ਇਹ ਸੀ ਕਿ ਇਨ੍ਹਾਂ ਜਗੀਰਾਂ ਦੀ ਆਮਦਨ ਨਾਲ ਸਿੱਖ ਧਰਮ ਦੇ ਪ੍ਰਚਾਰ-ਪਸਾਰ ਦੀ
ਲਹਿਰ ਨਿਰਵਿਘਨ ਚਲਦੀ ਰਹੇ, ਦੂਸਰਾ ਉਸ ਸਮੇਂ ਜਦੋਂ ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਚੋਣ
ਰਾਜਨੀਤੀ ਅਧਾਰਤ ਲੋਕਤਾਂਤ੍ਰਿਕ ਢੰਗ ਨਾਲ ਕੀਤੇ ਜਾਣ ਦਾ ਪ੍ਰਾਵਧਾਨ ਨਿਸ਼ਚਿਤ ਕੀਤਾ ਗਿਆ। ਇਸਦਾ
ਕਾਰਣ ਇਹ ਹੈ ਕਿ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਅਤੇ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਿੱਖਾਂ ਦੀਆਂ ਪ੍ਰਤੀਨਿਧੀ ਜਥੇਬੰਦੀਆਂ ਸਵੀਕਾਰੀਆਂ
ਜਾਂਦੀਆਂ ਹਨ, ਉਥੇ ਹੀ ਸਿੰਘ ਸਭਾਵਾਂ ਆਪੋ-ਆਪਣੇ ਇਲਾਕੇ ਦੇ ਸਿੱਖਾਂ ਦੀਆਂ ਪ੍ਰਤੀਨਿਧੀ ਜਥੇਬੰਦੀਆਂ
ਮੰਨੀਆਂ ਜਾਂਦੀਆਂ ਹਨ।
ਹਰ ਕੋਈ ਜਾਣਦਾ ਹੈ ਕਿ ਇੱਕ ਲੋਕਤਾਂਤ੍ਰਿਕ ਦੇਸ਼ ਵਿੱਚ ਵੋਟਾਂ, ਅਰਥਾਤ ਵੋਟਰਾਂ ਦੀ ਬਹੁਤ ਮਹਤੱਤਾ
ਹੁੰਦੀ ਹੈ, ਜਿਸ ਕਾਰਣ ਲੋਕਤਾਂਤਿਕ ਸੰਸਥਾਵਾਂ, ਜਿਵੇਂ ਨਗਰ ਨਿਗਮ, ਵਿਧਾਨ ਸਭਾ, ਲੋਕਸਭਾ ਆਦਿ ਦੇ
ਮੈਂਬਰ ਬਣਨ ਦੇ ਇਛੁੱਕ ਵਿਅਕਤੀ, ਇਨ੍ਹਾਂ ਧਾਰਮਕ ਸੰਸਥਾਵਾਂ ਦੇ ਮੁੱਖੀਆਂ, ਜੋ ਕਿ ਇੱਕ ਵਿਸ਼ੇਸ਼
ਵੋਟ-ਬੈਂਕ ਪੁਰ ਪ੍ਰਭਾਵ ਰਖਦੇ ਹਨ, ਨਾਲ ਨੇੜਤਾ ਬਣਾਈ ਰਖਣ ਵਿੱਚ ਹੀ ਆਪਣੇ ਹਿਤ ਸੁਰਖਿਅਤ ਸਮਝਦੇ
ਹਨ। ਜਿਤਨੀ ਵੱਡੀ ਸੰਸਥਾ ਹੋਵੇ, ਉਸਦੇ ਮੁੱਖੀਆਂ ਦੀ ਉਤਨੀ ਹੀ ਵਧੇਰੇ ਰਾਜਨੀਤੀ ਵਿੱਚ ਪੈਂਠ ਮੰਨੀ
ਜਾਂਦੀ ਹੈ। ਇਸੇ ਕਾਰਣ ਸਮਰਥਾ-ਸ਼ਕਤੀ ਰਖਣ ਵਾਲੇ ਵਿਅਕਤੀ, ਇਨ੍ਹਾਂ ਸੰਸਥਾਵਾਂ ਦੇ ਅਹੁਦੇਦਾਰ ਬਣਨ
ਲਈ ਕੁੱਝ ਵੀ ਕਰ ਗੁਜ਼ਰਨ ਲਈ ਤਿਆਰ ਰਹਿੰਦੇ ਹਨ। ਇਸ ਉਦੇਸ਼ ਦੀ ਪੂਰਤੀ ਲਈ, ਉਨ੍ਹਾਂ ਨੂੰ ਮੈਂਬਰਾਂ
ਦੇ ਸਹਿਯੋਗ ਦੀ ਲੋੜ ਹੁੰਦੀ ਹੈ ਅਤੇ ਮੈਂਬਰ ਆਪਣਾ ਸਹਿਯੋਗ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨ
ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਅਜਿਹਾ ਮੌਕਾ ਆਉਣ ਤੇ ਉਹ ਭੁਲ ਜਾਂਦੇ ਹਨ ਕਿ ਉਹ ਇੱਕ
ਅਜਿਹੀ ਧਾਰਮਕ ਸੰਸਥਾ ਵਿੱਚ ਕੌਮ ਦੀ ਪ੍ਰਤੀਨਿਧਤਾ ਕਰ ਰਹੇ ਹਨ, ਜਿਸਦੇ ਸਿਰ ਤੇ ਕੌਮ ਦੀਆਂ ਧਾਰਮਕ
ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਦੀ ਜ਼ਿਮੇਂਦਾਰੀ ਹੈ। ਉਨ੍ਹਾਂ ਦਾ ਆਚਰਣ
ਸਬੰਧਤ ਸੰਸਥਾ ਪ੍ਰਤੀ ਵਿਸ਼ਵਾਸ ਅਤੇ ਸਾਖ਼ ਨੂੰ ਪ੍ਰਭਾਵਤ ਕਰ ਸਕਦਾ ਹੈ।
ਸਿੱਖ ਧਰਮ ਅਤੇ ਰਾਜਨੀਤੀ ਦਾ ਲੋਕਤੰਤਰ: ਆਮ ਤੌਰ ਤੇ ਸਿੱਖ ਧਰਮ ਵਿੱਚ ਪ੍ਰਵਾਨਤ ਅਤੇ ਰਾਜਨੀਤੀ
ਵਿੱਚ ਪ੍ਰਵਾਨਤ ਲੋਕਤੰਤਰ ਨੂੰ ਤਕੜੀ ਦੇ ਇਕੋ ਪਾਲੇ ਵਿੱਚ ਤੋਲਿਆ ਜਾਣ ਲਗਾ ਹੈ, ਜਦਕਿ ਸੱਚਾਈ ਇਹ
ਹੈ ਕਿ ਇਨ੍ਹਾਂ ਦੋਹਾਂ ਦੇ ਲੋਕਤੰਤਰ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਜਿਥੇ ਰਾਜਨੈਤਿਕ ਲੋਕਤੰਤਰ
ਵਿੱਚ ਬਹੁਮਤ ਅਧਾਰਤ ਫੈਸਲਿਆਂ ਨੂੰ ਮਾਨਤਾ ਪ੍ਰਾਪਤ ਹੁੰਦੀ ਹੈ, ਉਥੇ ਸਿੱਖ ਧਰਮ ਵਿੱਚ ਬਹੁਮਤ ਦੇ
ਫੈਸਲਿਆਂ ਨੂੰ ਨਹੀਂ, ਸਗੋਂ ਸਰਬ-ਸੰਮਤ ਫੈਸਲਿਆਂ ਨੂੰ ਹੀ ਮਾਨਤਾ ਦਿਤੀ ਜਾਂਦੀ ਹੈ।
ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਂਹ ‘ਪੰਚ ਪਰਵਾਣ ਪੰਚ ਪਰਧਾਨੁ’ ਦੇ ਆਦਰਸ਼ ਪੁਰ ਰਖੀ ਅਤੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਖ਼ਾਲਸੇ (ਸੰਤ-ਸਿਪਾਹੀ) ਦੀ ਸਿਰਜਨਾ
ਨੂੰ ਸੰਪੂਰਨਤਾ ਦੇ ਕੇ, ਉਸਨੂੰ ਮਜ਼ਬੂਤੀ ਬਖ਼ਸ਼ ਦਿਤੀ। ਫਿਰ ਪੰਜ ਪਿਆਰਿਆਂ ਨੇ ਗੁਰੂ ਸਾਹਿਬਾਨ ਵਲੋਂ
ਬਖ਼ਸ਼ੀ ਸ਼ਕਤੀ ਨੂੰ ਨਿਜੀ ਹਥਾਂ ਵਿੱਚ ਕੇਂਦ੍ਰਿਤ ਕਰੀ ਰਖਣ ਦੀ ਬਜਾਏ ‘ਸਰਬਤ ਖਾਲਸੇ’ ਨੂੰ ਸੌਂਪ
ਦਿਤਾ।
ਸਿੱਖ ਇਤਿਹਾਸ ਗੁਆਹ ਹੈ ਕਿ ਜਿਸ ਸਮੇਂ ਸਿੱਖ ਜੀਵਨ-ਸੰਘਰਸ਼ ਵਿੱਚ ਜੁਟੇ ਹੋਏ ਸਨ ਅਤੇ ਜਬਰ-ਜ਼ੁਲਮ
ਹਥੋਂ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਜਾਨਾਂ ਹੂਲ ਰਹੇ ਸਨ ਤਾਂ ‘ਸਰਬਤ ਖ਼ਾਲਸਾ’ ਹੀ ਉਨ੍ਹਾਂ ਦਾ
ਮਾਰਗ-ਦਰਸ਼ਨ ਕਰਿਆ ਕਰਦਾ ਸੀ। ਜਦੋਂ ਕਦੀ ਉਨ੍ਹਾਂ ਦੇ ਸਿਰ ਤੇ ਸੰਕਟ ਦੇ ਪਹਾੜ ਟੁੱਟਦੇ ਜਾਂ ਕੋਈ
ਗੰਭੀਰ ਸਮੱਸਿਆ ਉਨ੍ਹਾਂ ਨੂੰ ਘੇਰ ਲੈਂਦੀ ਤਾਂ ਉਹ ਅਕਾਲ ਤਖ਼ਤ ਤੇ ‘ਸਰਬਤ ਖਾਲਸਾ’ ਸਦ ਸਿਰ ਜੋੜ
ਬੈਠਦੇ। ਇਸ ‘ਸਰਬਤ ਖਾਲਸਾ’ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਹੋਣ ਲਈ ਸਦਿਆ ਜਾਂਦਾ ਸੀ। ਪੈਦਾ ਹੋਈ
ਸਮੱਸਿਆ ਅਤੇ ਸੰਕਟ ਬਾਰੇ ਹਰ ਕਿਸੇ ਨੂੰ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰਨ ਦਾ ਮੌਕਾ ਦਿਤਾ
ਜਾਂਦਾ। ਹਰ ਇੱਕ ਦੇ ਵਿਚਾਰਾਂ ਨੂੰ, ਭਾਵੇਂ ਉਹ ਕਿਸੇ ਦੇ ਕਿਤਨੇ ਹੀ ਵਿਰੁਧ ਕਿਉਂ ਨਾ ਹੋਣ, ਬੜੇ
ਹੀ ਠਰ੍ਹਮੇਂ ਨਾਲ ਸੁਣਿਆ ਜਾਂਦਾ। ਜਿਸ ਵੀ ਧਿਰ ਦੇ ਵਿਰੁਧ ਵਿਚਾਰ ਆਉਂਦੇ, ਉਸਨੂੰ ਆਪਣਾ ਪੱਖ ਪੇਸ਼
ਕਰਨ ਦਾ ਪੂਰਾ-ਪੂਰਾ ਮੌਕਾ ਦਿਤਾ ਜਾਂਦਾ। ਅੰਤਿਮ ਫੈਸਲਾ ਸਰਬ ਸੰਮਤੀ ਨਾਲ ਹੀ ਕੀਤਾ ਅਤੇ ਪ੍ਰਵਾਨ
ਕੀਤਾ ਜਾਂਦਾ ਸੀ।
ਅਜ ਸਿੱਖੀ ਵਿਚੋਂ ਪ੍ਰਵਾਨਤ ਰਹੇ ‘ਸਰਬਤ ਖ਼ਾਲਸਾ’ ਦੀ ਸਾਰਥਕਤਾ ਖ਼ਤਮ ਹੋ ਕੇ ਰਹਿ ਗਈ ਹੋਈ ਹੈ। ਇਸਦਾ
ਕਾਰਣ ਇਹ ਹੈ ਕਿ ਕੌਮ ਵਿਚੋਂ ਸਹਿਣਸ਼ੀਲਤਾ ਦਾ ਜਜ਼ਬਾ ਮੁੱਕ ਗਿਆ ਹੋਇਆ ਹੈ। ਆਪਣੀ ਅਲੋਚਨਾ ਸੁਣਨ ਦੀ
ਸਮਰਥਾ ਕਿਸੇ ਵਿੱਚ ਵੀ ਨਹੀਂ ਰਹਿ ਗਈ ਹੋਈ। ਹਰ ਕੋਈ ਆਪਣੀ ਹੀ ਸੋਚ ਦੂਜਿਆਂ ਪੁਰ ਠੋਸਣਾ ਚਾਹੁੰਦਾ
ਹੈ। ਅਜ ‘ਸਰਬਤ ਖ਼ਾਲਸਾ’ ਦੇ ਨਾਂ ਤੇ ਆਪਣੇ ਸਮਰਥਕਾਂ ਦੀ ਭੀੜ ਇਕੱਠੀ ਕਰ ਜੈਕਾਰੇ ਲਵਾ ਮਰਜ਼ੀ ਦੇ
ਫੈਸਲੇ ਕਰ ਅਤੇ ਕਰਵਾ ਲਏ ਜਾਂਦੇ ਹਨ, ਫਿਰ ਉਨ੍ਹਾਂ ਨੂੰ ‘ਸਰਬਤ ਖ਼ਾਲਸਾ’ ਦੇ ਫੈਸਲੇ ਕਰਾਰ ਦੇ,
ਦੂਜਿਆਂ ਤੇ ਠੋਸਣ ਦੇ ਜਤਨ ਕੀਤੇ ਜਾਂਦੇ ਹਨ। ਜਦਕਿ ਸੱਚਾਈ ਇਹ ਹੁੰਦੀ ਹੈ ਕਿ ਕਥਤ ‘ਸਰਬਤ ਖ਼ਾਲਸਾ’
ਵਿੱਚ ਵਿਰੋਧੀਆਂ ਨੂੰ ਸਦਿਆ ਹੀ ਨਹੀਂ ਗਿਆ ਹੁੰਦਾ, ਜੇ ਕੋਈ ਭੁਲ-ਭੁਲੇਖੇ ਆ ਵੀ ਗਿਆ ਹੋਵੇ ਤਾਂ ਉਸ
ਨਾਲ ਅਜਿਹੀ ‘ਬਾਬ’ ਕੀਤੀ ਜਾਂਦੀ ਹੈ ਕਿ ਉਹ ਜੀਵਨ ਭਰ ਯਾਦ ਰਖੇ।
ਅਪਨਾਇਆ ਲੋਕਤੰਤਰ: ਅਜ ਜਿਸ ਰਾਜਨੈਤਿਕ ਲੋਕਤੰਤਰ ਦੇ ਆਧਾਰ ਤੇ ਸਿੱਖ-ਧਾਰਮਕ ਸੰਸਥਾਵਾਂ ਦੇ
ਪ੍ਰਬੰਧਕਾਂ ਦੀ ਚੋਣ ਹੁੰਦੀ ਹੈ, ਉਸ ਵਿੱਚ ਭਰਿਸ਼ਟਾਚਾਰ ਦਾ ਬੋਲਬਾਲਾ ਹੋਣਾ ਸੁਭਾਵਕ ਹੀ ਹੈ। ਇਸਦਾ
ਕਾਰਣ, ਜਿਵੇਂ ਕਿ ਉਪਰ ਬਿਆਨ ਕੀਤਾ ਗਿਆ ਹੈ, ਰਾਜਨੈਤਿਕ ਖੇਤਰ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਲਈ
ਸਮਰਥਾਵਾਨ ਵਿਅਕਤੀ, ਧਾਰਮਕ-ਜਥੇਬੰਦੀਆਂ ਦੇ ਅਹੁਦੇਦਾਰ ਬਣਨ ਲਈ ਹਰ ਹੱਥਕੰਡਾ ਅਪਨਾਉਣ ਨੂੰ ਤਿਆਰ
ਹੁੰਦੇ ਹਨ। ਇਸਦੇ ਲਈ ਉਨ੍ਹਾਂ ਨੂੰ ਮੈਂਬਰਾਂ ਦੀਆਂ ਵਫਾਦਾਰੀਆਂ ਵੀ ਖ੍ਰੀਦਣੀਆਂ ਪੈਂਦੀਆਂ ਹਨ ਅਤੇ
ਅਜਿਹੇ ਮੌਕੇ ਤੇ ਮੈਂਬਰ ਵੀ ਆਪਣੀ ਵਫਾਦਾਰੀ ਦਾ ਵੱਧ ਤੋਂ ਵੱਧ ਮੁੱਲ ਵਸੂਲ ਕਰਨਾ ਚਾਹੁੰਦੇ ਹਨ।
ਧਰਮ ਬਨਾਮ ਰਾਜਨੀਤੀ: ਇਸਦੇ ਨਾਲ ਇਹ ਗਲ ਵੀ ਧਿਆਨ ਵਿੱਚ ਰਖਣ ਵਾਲੀ ਹੈ ਕਿ ਜਿਹੜੀਆਂ
ਜਥੇਬੰਦੀਆਂ ਦੇ ਆਗੂ ਰਾਜਨੀਤੀ ਵਿੱਚ ਸਰਗਰਮ ਰਹਿ ਰਾਜਸੀ ਸੱਤਾ ਦੇ ਗਲਿਆਰਿਆਂ ਤਕ ਪੁਜਣ ਦੀ ਲਾਲਸਾ
ਰਖਦੇ ਹਨ, ਉਨ੍ਹਾਂ ਤੋਂ ਇਹ ਆਸ ਰਖਣੀ ਕਿ ਉਹ ਧਾਰਮਕ ਮਾਨਤਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ
ਜਾਂ ਰਖਣ ਪ੍ਰਤੀ ਇਮਾਨਦਾਰ ਹੋਣਗੀਆਂ, ਆਪਣੇ ਆਪਨੂੰ ਧੋਖੇ ਵਿੱਚ ਰਖਣ ਦੇ ਤੁਲ ਹੈ। ਇਸਦਾ ਕਾਰਣ ਇਹ
ਹੈ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਦੇਸ਼ ਦੀਆਂ ਲੋਕਤਾਂਤ੍ਰਿਕ ਰਾਜਸੀ ਸੰਸਥਾਵਾਂ, ਜਿਵੇਂ ਕਿ ਵਿਧਾਨ
ਸਭਾ, ਲੋਕਸਭਾ, ਨਗਰ ਨਿਗਮ ਆਦਿ ਦੀਆਂ ਚੋਣਾਂ ਲੜਨ ਲਈ, ਜਥੇਬੰਦੀਆਂ ਦਾ ਆਪਣੇ ਆਪ ਨੂੰ ਧਰਮ-ਨਿਰਪੇਖ
ਐਲਾਨਣਾ ਬਹੁਤ ਜ਼ਰੂਰੀ ਹੈ।
ਹਰ ਕੋਈ ਜਾਣਦਾ ਹੈ ਕਿ ਲੋਕਤੰਤਰ ਵਿੱਚ ਧਰਮ-ਨਿਰਪੇਖ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦਾ
ਕਿਸੇ ਵਿਸ਼ੇਸ਼ ਧਰਮ ਪ੍ਰਤੀ ਕੋਈ ਹੇਜ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਸੱਤਾ-ਲਾਲਸਾ ਨੂੰ ਪੂਰਿਆਂ ਕਰਨ
ਦੇ ਉਦੇਸ਼ ਨਾਲ, ਆਪਣੇ ਚੇਹਰੇ ਤੇ ਧਰਮ-ਨਿਰਪੇਖਤਾ ਦਾ ਮੁਖੌਟਾ ਲਾ, ਆਪਣੇ-ਆਪਨੂੰ ਧਾਰਮਕ ਮਾਨਤਾਵਾਂ
ਦੀਆਂ ਵਲਗਣਾਂ ਤੋਂ ਆਜ਼ਾਦ ਕਰਵਾ ਲਿਆ ਹੁੰਦਾ ਹੈ। ਜਦਕਿ ਸੱਚਾਈ ਇਹ ਹੈ ਕਿ ਉਹ ਰਾਜਨੈਤਿਕ ਸਵਾਰਥ ਦੀ
ਪੂਰਤੀ ਲਈ ਧਰਮ ਵਿੱਚ ਮੂੰਹ ਮਾਰਨਾ ਅਤੇ ਧਰਮ ਵਿੱਚ ਵਿਸ਼ਵਾਸ ਰਖਣ ਵਾਲਿਆਂ ਦੇ ਵੋਟ-ਬੈਂਕ ਪੁਰ
ਦਬਦਬਾ ਬਣਾਈ ਰਖਣ ਦੀ ਇੱਛਾ ਦਾ ਤਿਆਗ ਕਰਨਾ ਨਹੀਂ ਚਾਹੁੰਦੇ।
ਇਸਦਾ ਕਾਰਣ ਇਹ ਹੈ, ਕਿ ਲੋਕਤੰਤਰ ਵਿੱਚ ਧਰਮ ਦੀਆਂ ਮਾਨਤਾਵਾਂ ਨਾਲੋਂ ਵੋਟਾਂ ਅਤੇ ਵੋਟਰਾਂ ਦੀ
ਮਹਤਤਾ ਵਧੇਰੇ ਹੁੰਦੀ ਹੈ, ਜਿਨ੍ਹਾਂ ਦੀ ਖਾਤਰ ਰਾਜਸੀ ਆਗੂ ਆਪਣੇ, ਨਿਜੀ ਧਾਰਮਕ ਵਿਸ਼ਵਾਸ ਦੇ ਵਿਰੁਧ
ਕੁੱਝ ਵੀ ਕਰਨ ਲਈ ਤਿਆਰ ਹੋ ਸਕਦੇ ਹਨ। ਜੇ ਉਹ ਅਜਿਹਾ ਕਰਦੇ ਵੀ ਹਨ ਤਾਂ ਕਿਸੇ ਨੂੰ ਕੋਈ ਹਕ ਨਹੀਂ,
ਕਿ ਉਨ੍ਹਾਂ ਵਲ ਉਂਗਲ ਕਰ ਸਕੇ, ਕਿਉਂਕਿ ਉਹ ਆਪਣੇ ਵਿਧਾਨ ਅਨੁਸਾਰ, ਇੱਕ ਤਾਂ ਉਹ ਕਿਸੇ ਧਰਮ ਵਿਸ਼ੇਸ਼
ਨਾਲ ਜਾਂ ਧਾਰਮਕ ਮਾਨਤਾਵਾਂ ਨਾਲ ਬਝੇ ਨਹੀਂ ਹੁੰਦੇ, ਦੂਜਾ ਉਨ੍ਹਾਂ ਲਈ ਅਜਿਹਾ ਕਰਨਾ ਕੇਵਲ ਮਜਬੂਰੀ
ਹੀ ਨਹੀਂ ਹੁੰਦਾ, ਸਗੋਂ ਜ਼ਰੂਰੀ ਵੀ ਹੁੰਦਾ ਹੈ, ਕਿਉਂਕਿ ਅਜਿਹਾ ਕਰਦਿਆਂ ਰਹਿਣਾ ਹੀ ਉਨ੍ਹਾਂ ਦੇ
ਰਾਜਸੀ ਹਿਤ ਵਿੱਚ ਹੁੰਦਾ ਹੈ। ਭਾਵੇਂ ਅਜਿਹਾ ਕਰਦਿਆਂ ਉਨ੍ਹਾਂ ਨੂੰ ਆਪਣੇ ਧਰਮ ਦੀਆਂ ਮਾਨਤਾਵਾਂ,
ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਬਹੁਮੁਲੀ ਕੀਮਤ ਹੀ ਕਿਉਂ ਨਾ ਚੁਕਾਣੀ ਪਵੇ।
…ਅਤੇ ਅੰਤ ਵਿੱਚ: ਜੇ ਕਿਸੇ ਫਿਰਕੇ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਨ ਦੀਆਂ ਦਾਅਵੇਦਾਰ
ਪਾਰਟੀਆਂ ਦੇ ਮੁਖੀਆਂ ਨੇ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਅਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ
ਪ੍ਰਤੀ ਵਚਨਬਧ ਰਹਿਣਾ ਹੈ, ਤਾਂ ਉਨ੍ਹਾਂ ਨੂੰ ਰਾਜ-ਸੱਤਾ ਦੀ ਲਾਲਸਾ ਦਾ ਤਿਆਗ ਕਰਨਾ ਹੀ ਹੋਵੇਗਾ
ਅਤੇ ਇਸਦੀ ਆਸ ਤੁਸੀਂ ਕਿਸੇ ਵੀ ਅਜਿਹੀ ਜਥੇਬੰਦੀ ਮੁਖੀਆਂ ਪਾਸੋਂ ਨਹੀਂ ਰਖ ਸਕਦੇ, ਜੋ ਸਿਧੇ ਜਾਂ
ਟੇਢੇ ਢੰਗ ਨਾਲ ਸੱਤਾ ਦੇ ਗਲਿਆਰਿਆਂ ਤਕ ਪੁਜਣਾ ਚਾਹੁੰਦੇ ਹਨ।
04/12/13)
ਸੁਖਜੀਤ ਸਿੰਘ ਕਪੂਰਥਲਾ
ਜਿਨ
ਮਨਿ ਹੋਰੁ ਮੁਖਿ ਹੋਰੁ (ਖ਼ਾਲਸਾ ਜੀ ਦੀ ਭੁੱਖ ਹੜਤਾਲ ਦੇ ਪਰਿਖੇਪ ਵਿਚ)
(ਸੁਖਜੀਤ ਸਿੰਘ ਕਪੂਰਥਲਾ)
“ਜਿਨ ਮਨਿ ਹੋਰੁ ਮੁਖਿ ਹੋਰੁ” ਬਾਬਾ ਫਰੀਦ ਜੀ ਦੇ ਉਚਾਰਨ ਕੀਤੇ ਹੋਏ ਇਹ ਬਚਨ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਰਾਗ ਅੰਦਰ ਪਾਵਨ ਅੰਕ ੪੮੮ ਉਪਰ ਦਰਜ ਹਨ। ਗੁਰਬਾਣੀ ਸਦੀਵ-ਕਾਲ ਸੱਚ
ਹੈ ਅਤੇ ਸੱਚ ਰੂਪੀ ਮਾਰਗ-ਦਰਸ਼ਕ ਦੇ ਰੂਪ ਵਿੱਚ ਸਾਨੂੰ ਹਰ ਖੇਤਰ ਵਿੱਚ ਅਗਵਾਈ ਦੇਣ ਦੇ ਸਰਬ ਕਲਾ
ਸਮਰੱਥ ਹੈ। ਬਸ ਲੋੜ ਹੈ ਕਿ ਗੁਰਬਾਣੀ ਨੂੰ ਪੜ-ਸਮਝ-ਵਿਚਾਰ ਕੇ ਅਸੀਂ ਆਲੇ-ਦੁਆਲੇ ਵਾਪਰ ਰਹੀਆਂ
ਘਟਨਾਵਾਂ ਨੂੰ ਗੁਰੂ ਸਿਧਾਂਤਾ ਦੀ ਕਸੱਵਟੀ ਤੇ ਪਰਖਣ ਦੀ ਜਾਚ ਸਿੱਖ ਲਈਏ।
ਉਪਰੋਕਤ ਦਰਸਾਏ ਪਰਿਖੇਪ ਦੀ ਰੋਸ਼ਨੀ ਅੰਦਰ ਸਿੱਖ ਕੌਮ ਨਾਲ ਸਬੰਧਿਤ ਅਜੋਕੇ ਘਟਨਾਕ੍ਰਮ ਨੂੰ ‘ਭਾਈ
ਗੁਰਬਖ਼ਸ਼ ਸਿੰਘ ਖ਼ਾਲਸਾ` ਵਲੋਂ ਕੌਮੀ ਕਾਜ ਦੀ ਪੂਰਤੀ ਲਈ ਰੱਖੀ ਗਈ ਭੁੱਖ ਹੜਤਾਲ ਨੂੰ ਪਰਖ ਕੇ ਵੇਖਣ
ਦੀ ਲੋੜ ਹੈ।
ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵਲੋਂ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਸ਼ੁਰੂ ਕਰਨ ਤੋਂ ਬਾਅਦ
ਪਹਿਲੇ 10 ਦਿਨਾਂ ਤਕ ਲਗਭਗ ਕਿਸੇ ਰਾਜਸੀ ਆਗੂ, ਜਥੇਬੰਦੀ, ਸੰਸਥਾ, ਸੰਤ, ਮਹਾਂਪੁਰਖ, ਮੀਡੀਏ ਆਦਿ
ਨੇ ਲਗਭਗ ਧਿਆਨ ਦੇਣ ਦੀ ਜਰੂਰਤ ਵੀ ਨਹੀ ਸਮਝੀ। ਪਰ ਹੁਣ ਜਿਵੇਂ-ਜਿਵੇਂ ਦਿਨ ਬੀਤਦੇ ਜਾ ਰਹੇ ਹਨ,
ਸਿੱਖ ਸਮਾਜ ਦੀ ਕੌਮੀ ਰਾਏ/ਸਹਿਮਤੀ ਖ਼ਾਲਸਾ ਜੀ ਵਲੋਂ ਉਠਾਏ ਮੁੱਦੇ ਨਾਲ ਵਧਦੀ ਜਾ ਰਹੀ ਹੈ ਤਾਂ
ਬਰਸਾਤ ਦੇ ਦਿਨਾਂ ਵਿੱਚ ਨਿਕਲਦੇ ਡੱਡੂਆਂ ਵਾਂਗ ਸਾਡੇ ਰਾਜਨੀਤਕ, ਧਾਰਮਿਕ, ਸਮਾਜਕ ਖੇਤਰ ਦੇ ਆਗੂ
ਅਖਵਾਉਣ ਵਾਲੇ ਇੱਕ ਦੂਜੇ ਤੋਂ ਅੱਗੇ ਨਿਕਲ- ਨਿਕਲ ਕੇ ਸਮਰਥਨ ਦਾ ਪ੍ਰਗਟਾਵਾ ਕਰਨ ਦੀਆਂ
ਦਾਅਵੇਦਾਰੀਆਂ ਕਰਦੇ ਪ੍ਰਤੀਤ ਹੁੰਦੇ ਹਨ।
ਕੇਵਲ ਦਾਅਵੇਦਾਰੀਆਂ ਕੀਤੀਆਂ ਹੀ ਨਹੀ ਜਾ ਰਹੀਆਂ ਸਗੋਂ ਦਾਅਵੇਦਾਰਾਂ ਵਲੋਂ ਇਹ ਖ਼ਿਆਲ ਵੀ ਪੂਰੀ
ਤਰਾਂ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਮੀਡੀਏ ਵਿੱਚ ਉਹਨਾ ਦੀ ਇਹ ਦਾਅਵੇਦਾਰੀ- ਸਮਰਥਨ ਦਿਖਾਈ
ਵੀ ਦੇਣਾ ਚਾਹੀਦਾ ਹੈ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਕੁੱਝ ਦਿਨ ਪਹਿਲਾਂ ਖ਼ਾਲਸਾ ਜੀ ਦੇ ਇਸ ਕਦਮ
ਨੂੰ ਗਲਤ ਕਹਿ ਰਹੇ ਸਨ, ਹੁਣ ਮੌਕੇ ਉਪਰ ਨਾਲ ਸ਼ਾਮਲ ਹੋ ਕੇ ਅਖਬਾਰੀ ਤਸਵੀਰਾਂ-ਖ਼ਬਰਾਂ ਦਾ ਸ਼ਿੰਗਾਰ
ਬਨਣ ਤੋਂ ਵੀ ਪਿਛੇ ਨਹੀਂ। ਇਸ ਦੋਗਲੇ ਕਿਰਦਾਰ ਨੂੰ ਬਾਬਾ ਫ਼ਰੀਦ ਜੀ ਦੇ ਪਾਵਨ ਬਚਨ ਦੀ ਕਸਵੱਟੀ ਤੇ
ਪਰਖ ਕੇ ਵੇਖਣਾ ਬਣਦਾ ਹੈ।
ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਵੀ ਮੌਕਾ ਸਾਂਭਣ ਤੋਂ ਪਿਛੇ ਨਹੀ ਰਹੇ। ਇਸ
ਮਿਲਾਪ ਵਿੱਚ ਚੰਗੀ ਗਲ ਇਹ ਰਹੀ ਕਿ ਉਹਨਾਂ ਨੇ ਖ਼ਾਲਸਾ ਜੀ ਨੂੰ ‘ਸ਼ਹੀਦੀ ਜਾਮਾ` ਭੇਟ ਨਹੀ
ਕਰ ਦਿਤਾ।
ਇਸ ਚਲ ਰਹੇ ਸਾਰੇ ਮੌਜੂਦਾ ਘਟਨਾਕ੍ਰਮ ਨੂੰ ਜੇਕਰ ਪੜਚੋਲਵੀਂ ਨਜ਼ਰ ਨਾਲ ਵੇਖਿਆ ਜਾਵੇ ਤਾਂ ਲੱਗਦਾ ਹੈ
ਕਿ ਅਜ ਖ਼ਾਲਸਾ ਜੀ ਨਾਲ ਸਮਰਥਨ ਦਿਖਾਉਣ ਨੂੰ ਤਾਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਜਿਸ ਮੁੱਦੇ
ਨੂੰ ਲੈ ਕੇ ਇਹ ਕਦਮ ਚੁਕਿਆ ਗਿਆ ਹੈ ਉਹ ਮੁੱਦਾ ਬਹੁਤ ਪਿਛੇ ਰਹਿੰਦਾ ਜਾ ਰਿਹਾ ਪ੍ਰਤੀਤ ਹੁੰਦਾ ਹੈ।
ਆਉ ਅਸੀਂ ਖ਼ਾਲਸਾ ਜੀ ਅਤੇ ਉਨ੍ਹਾਂ ਵਲੋਂ ਜਿਸ ਮੰਗ ਨੂੰ ਲੈ ਕੇ ਇਹ ਕਦਮ ਚੁਕਿਆ ਗਿਆ ਹੈ, ਦੀ
ਸੰਪੂਰਨ ਸਫਲਤਾ ਲਈ ਗੁਰੂ ਚਰਨਾ ਵਿੱਚ ਅਰਦਾਸ ਕਰੀਏ। ਉਸ ਦੇ ਨਾਲ-ਨਾਲ ਆਪਣੇ-ਆਪਣੇ ਸਵਾਰਥਾਂ ਦੀਆਂ
ਰੋਟੀਆਂ ਸੇਕਣ ਵਾਲਿਆਂ ਨੂੰ “ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੈ
ਕਚਿਆ” (ਆਸਾ ਫ਼ਰੀਦ ਜੀ-੪੮੮) ਗੁਰਬਾਣੀ ਫੁਰਮਾਣ ਦੀ ਕਸੱਵਟੀ ਤੇ ਪਰਖ ਕੇ ਵੇਖ ਲਈਏ ਅਤੇ
ਗੁਰੂ ਨਾਨਕ ਸਾਹਿਬ ਵਲੋਂ “ਸਚੁ ਸੁਣਾਇਸੀ ਸਚ ਕੀ ਬੇਲਾ” (ਤਿਲੰਗ ਮਹਲਾ
੧-੭੨੨) ਦੇ ਪਾਏ ਪੂਰਨਿਆਂ ਤੇ ਚਲਦਿਆਂ ਸਵਾਰਥੀ ਲੋਕਾਂ ਦੇ ਸਵਾਰਥ ਨੂੰ ਸਮਾਜ ਦੇ ਸਾਹਮਣੇ
ਨੰਗਾਂ ਕਰ ਦੇਈਏ। ਸਾਡਾ ਇਹ ਕਦਮ ਖ਼ਾਲਸਾ ਜੀ ਦੇ ਉਠਾਏ ਕਦਮ ਪ੍ਰਤੀ ਸਹੀ ਸਮਰਥਨ ਹੋਵੇਗਾ।
===========
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201/6, ਮੁਹੱਲਾ ਸੰਤਪੁਰਾ, ਕਪੂਰਥਲਾ
098720-76876
ਈ. ਮੇਲ-[email protected]
04/12/13)
ਦਲੇਰ ਸਿੰਘ ਜੋਸ਼
ਬਾਟ
ਸ਼ਬਦ ਦੀ ਸਮੀਖਿਆ
ਸਿਖ ਧਰਮ ਵਿੱਚ ਵਧੀਆ ਕੀਰਤਨੀਆਂ ਉਸਨੂੰ ਆਖਿਆ ਜਾਦਾਂ ਹੈ ਜੋ ਗੁਰਬਾਣੀ ਦਾ ਕੀਰਤਨ
ਕਰਨ ਸਮੇਂ ਢੁਕਵੇਂ ਵੱਧ ਤੋਂ ਵੱਧ ਪ੍ਰਮਾਣ ਦੇਦਾਂ ਹੈ। ਵਧੀਆ ਕਥਾਕਾਰ ਉਸਨੂੰ ਗਿਣਿਆ ਜਾਦਾਂ ਹੈ
ਜਿਸ ਕੋਲ ਸ਼ਬਦ ਭੰਡਾਰ ਜਿਆਦਾ ਹੋਵੇ। ਇੱਕ ਗੱਲ ਦੀ ਸਪਸ਼ਟਾ ਲਈ ਦਲੀਲਾ ਦੇ ਅੰਬਾਰ ਲਾ ਦੇਵੇ। ਅਜੋਕੇ
ਸਮੇਂ ਵਿੱਚ ਐਸੇ ਬੰਦੇ ਦੀ ਕਾਫੀ ਪ੍ਰਸਿਧੀ ਦੇ ਅਸਾਰ ਬਣ ਜਾਦੇਂ ਹਨ। ਸ਼ਬਦ ਸਮੀਖਿਆ ਪ੍ਰਕਰਣਾ ਵਿੱਚ
ਇਸੇ ਗੱਲ ਨੂੰ ਹੀ ਮੁਖ ਰਖਿਆ ਗਿਆ ਹੈ ਕਿ ਜਿਸ ਸ਼ਬਦ ਦੀ ਸਮੀਖਿਆ ਕਰਣੀ ਹੈ ਉਸ ਲਈ ਵੱਧ ਤੋਂ ਵੱਧ
ਪ੍ਰਮਾਣ ਦਿਤੇ ਜਾ ਸਕਣ ਤਾਂ ਕਿ ਕਥਾਕਾਰਾਂ ਤੇ ਕੀਰਤਨੀਆਂ ਨੂੰ ਇਸ ਗ੍ਰੰਥ ਵਿਚੋਂ ਅਪਣੇ ਪ੍ਰਕਰਣ
ਵਿੱਚ ਆਏ ਸ਼ਬਦਾਂ ਦੇ ਪ੍ਰਮਾਣ ਵੱਧ ਤੋਂ ਵੱਧ ਪ੍ਰਾਪਤ ਹੋ ਸਕਣ। ਇਸ ਗ੍ਰੰਥ ਦਾ ਕਿਤਨਾਂ ਕੂ ਲਾਭ
ਕਿਸੇ ਨੂੰ ਪਰਾਪਤ ਹੁੰਦਾਂ ਹੈ, ਇਹ ਤਾਂ ਕਥਾਕਾਰ ਵੀਰ ਜਾਂ ਰਾਗੀ ਸਿੰਘ ਹੀ ਦੱਸ ਸਕਦੇ ਹਨ।
ਅੱਜ ਅਪ ਜੀ ਦੀ ਸੇਵਾ ਵਿੱਚ ਸ਼ਬਦ ਬਾਟ ਲੈ ਕੇ ਆਏ ਹਾਂ ਜੀ। ਬਾਟ ਦਾ ਅਰਥ ਜਿਆਦਾ ਤਰ ਅਸੀ ਰਸਤਾ ਹੀ
ਕਰਦੇ ਹਾਂ। ਭਗਤ ਕਬੀਰ ਜੀ ਦਾ ਬਹੁਤ ਵਡਾ ਕਟਾਖਸ਼ ਬ੍ਰਹਾਮਣ ਨੂੰ ਕੀਤਾ ਗਿਆ ਸੀ ਕਿ ਤੂੰ ਆਪਣੇ ਆਪ
ਨੂੰ ਸ਼ਿਰੋਮਣੀ ਕਿਵੇ ਗਿਣਦਾ ਹੈ? । ਕੀ ਤੇਰੇ ਸ਼੍ਰੇਸ਼ਟ ਹੋਣ ਦਾ ਕਾਰਣ ਇਹ ਤਾਂ ਨਹੀ ਕਿ ਸਾਡੇ ਸਰੀਰ
ਵਿੱਚ ਤਾਂ ਲਹੂ ਹੈ ਤੇ ਤੇਰੇ ਸਰੀਰ ਵਿੱਚ ਦੁਧ ਹੈ? । ਜਾਂ ਤੇਰੇ ਜਨਮ ਲੈਣ ਦਾ ਰਾਹ ਹੋਰ ਹੈ ਤੇ
ਸਾਡੇ ਲੋਕਾਂ ਦਾ ਜਨਮ ਲੈਣ ਦਾ ਰਾਹ ਹੋਰ ਹੈ? । ਕਿਤਨਾਂ ਵਧੀਆ ਸਵਾਲ ਬ੍ਰਹਾਮਣ ਨੂੰ ਭਗਤ ਕਬੀਰ ਜੀ
ਨੇ ਕੀਤਾ:
ਜਉ ਤੂੰ ਬ੍ਰਹਾਮਣ ਬਰਾਮਣੀ ਜਾਇਆ॥ ਤਉ ਤੁੰ ਆਨ ਬਾਟ ਕਾਹੇ ਨਹੀ ਆਇਆ॥
ਬਾਟ ਜਾਂ ਵਾਟ ਦਾ ਅਰਥ ਭਾਵ ਹੈ ਰਾਹ ਜਾਂ ਰਸਤਾ ਜਿਵੇ ਬਾਬਾ ਫਰੀਦ ਜੀ ਭੀ ਕਹਿ ਰਹੇ ਹਨ
ਸਾਡਾ ਰਸਤਾ ਬੜਾ ਬਿਖੜਾ ਹੈ ਖੰਡੇ ਦੀ ਧਾਰ ਵਰਗਾ ਬਰੀਕ ਹੈ। ਰਾਗ ਸੂਹੀ ਦੇ ਇੱਕ ਸ਼ਬਦ ਤਪਿ ਤਪਿ
ਲੁਹਿ ਲੁਹਿ ਹਾਥ ਮਰੋਰਉ॥ ਵਿੱਚ ਫੁਰਮਾਣ ਕਰਦੇ ਹਨ
ਵਾਟ ਹਮਾਰੀ ਖਰੀ ਉਡੀਣੀ॥ ਖੰਣਿਅਹੁ ਤਿਖੀ ਬਹੁਤ ਪਿਈਨੀ॥ ੭੯੪ ਪੰਨਾਂ॥
ਬਾਟ ਦੇ ਅਰਥ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਇਹ ਕੀਤੇ ਹਨ। ਮੁਸੀਬਤ
–ਪ੍ਰਮਾਣ ਦਿਤਾ ਹੈ ਸ਼ਬਦ ਹਜ਼ਾਰੇ ਪਾ: ੧੦ ਵਿਚੋਂ ਕੋਨ ਬਾਟ ਪਰੀ ਤਿਸੈ॥ ਵੱਟਾ-ਏਕ ਬਨਕ ਨੇ ਦੀਨਸ ਬਾਟ
(ਸੂਰਜ ਪ੍ਰਕਾਸ਼) ਮਾਰਗ ਰਸਤਾ ਦੂਰ ਰਹੀ ਉਹ ਜਨ ਤੇ ਬਾਟ। ਘੱਰ ਮਕਾਨ।
ਕਾਰਜਿ ਕਾਮਿ ਬਾਟ ਘਾਟ ਜਪੀਜੈ॥ ਗੁਰ ਪ੍ਰਸਾਦਿ ਹਰਿ ਅੰਮ੍ਰਿਤ ਪੀਜੈ॥
ਦਿਨਸ ਰੈਨਿ ਹਰਿ ਕੀਰਤਨੁ ਗਾਈਐ॥ ਸੋ ਜਨੁ ਜਮ ਕੀ ਵਾਟ ਨ ਪਾਈਐ॥ ਆਠ ਪਹਰ ਜਿਸ ਵਿਸਰਹਿ ਨਾਹੀ॥ ਗਤਿ
ਹੋਵੈ ਨਾਨਕ ਤਿਸੁ ਲਗਿ ਪਾਈ॥ ॥ {ਪੰਨਾ ੩੮੬}
(ਹੇ ਭਾਈ!) ਹਰੇਕ ਕੰਮ ਕਾਜ ਕਰਦਿਆਂ, ਰਾਹੇ ਤੁਰਦਿਆਂ, ਪੱਤਣ ਲਘਦਿਆਂ ਪਰਮਾਤਮਾ ਦਾ ਨਾਮ
ਜਪਦੇ ਰਹਿਣਾ ਚਾਹੀਦਾ ਹੈ ਤੇ ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ
ਪੀਂਦੇ ਰਹਿਣਾ ਚਾਹੀਦਾ ਹੈ। ੨। {ਦਰਪਣ}
ਜਹ ਲਾਲਚ ਜਾਗਾਤੀ ਘਾਟ॥ ਦੂੀਰ ਰਹੀ ਉਹ ਜਨ ਤੇ ਬਾਟ॥ ਆਸਾ: ੫॥
੩੯੩ਪੰਨਾਂ॥
ਹੇ ਪ੍ਰਭੂ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ-ਥਿਰ ਨਾਮ ਉਪਦੇਸ਼ ਦੇ ਦਿੱਤਾ,
ਜਮ-ਦੂਤਾਂ (ਆਤਮਕ ਮੌਤ) ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ
ਦੀ ਬਰਕਤਿ ਨਾਲ ਜੀਵਨ-ਸਫ਼ਰ ਵਿੱਚ ਖੁਲ੍ਹਾ ਰਸਤਾ ਲੱਭ ਪੈਂਦਾ ਹੈ। ੧। ਰਹਾੳ {ਦਰਪਣ}
ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪਨੇ ਕਉ ਮੈਹਰਿ ਸਖਾ ਕੀਤ॥ ਰਾਗ ਟੋਡੀ
ਮ: ੫॥ ੭੧੬ ਪੰਨਾਂ॥
ਰਸਤੇ ਵਿਚ, ਪੱਤਣ ਉਤੇ
(ਜ਼ਿੰਦਗੀ ਦੇ ਸਫ਼ਰ ਵਿੱਚ ਹਰ ਥਾਂ ਪਰਮਾਤਮਾ ਦਾ ਪਿਆਰ ਹੀ) ਮੇਰੇ ਨਾਲ ਰਾਹ ਦਾ ਖ਼ਰਚ ਹੈ॥ ਦਰਪਣ}
ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ॥
ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮ ਅੰਧੁਲੇ ਟੋਹਨੀ॥ ਬਿਲਾਵਲ ਮ: ੫॥ ੮੪੭ ਪੰਨਾਂ॥
ਹੇ ਭਾਈ! ਗ੍ਰਿਹਸਤ ਵਿੱਚ (ਗ੍ਰਿਹਸਤੀਆਂ ਨੂੰ) ਜੰਗਲਾਂ ਵਿੱਚ (ਤਿਆਗੀਆਂ ਨੂੰ), ਤੀਰਥਾਂ
ਦੇ ਕੰਢੇ (ਤੀਰਥ ਇਸ਼ਨਾਨੀਆਂ ਨੂੰ), ਵਰਤ (ਰੱਖਣ ਵਾਲਿਆਂ ਨੂੰ) ਦੇਵ-ਪੂਜਾ (ਕਰਨ ਵਾਲਿਆਂ ਨੂੰ),
ਰਾਹਾਂ ਵਿਚ, ਪੱਤਣਾਂ ਤੇ (ਹਰ ਥਾਂ ਇਹ ਮਾਇਆ ਆਪਣੀ) ਤਾੜ ਵਿੱਚ ਰੱਖਦੀ ਹੈ।
ਇਕ ਦੁਇ ਮੰਦਰਿ ਇੱਕ ਦੁਇ ਬਾਟ॥ ਗੌਂਡ ਕਬੀਰ ਜੀ॥ ੮੭੧ ਪੰਨਾਂ॥
ਜੇ ਇੱਕ ਦੋ ਸਾਧੂ ਸਾਡੇ ਘਰੇ ਬੈਠੇ ਹਨ ਤਾਂ ਇੱਕ ਦੋ ਤੁਰੇ ਭੀ ਆਉਦੇ ਹਨ॥
ਬਹੁਰਿ ਨ ਆਵੈ ਜੋਨੀ ਬਾਟ॥ ਰਾਗ ਭੈਰਉ॥ ੧੧੫੯ ਪੰਨਾਂ॥
ਬਿਨ ਅਸਥਨ ਗਊ ਲਵੇਰੀ॥ ਪੈਡੇ ਬਿਨੁ ਬਾਟ ਘਨੇਰੀ॥
ਬਿਨੁ ਸਤਿਗੁਰ ਬਾਟ ਨ ਪਾਈ॥ ਕਹੁ ਕਬੀਰ ਸਮਝਾਈ॥ ਰਾਗ ਬਸੰਤ॥ ੧੧੯੫ ਪੰਨਾਂ॥
ਇਸ ਮਾਇਆ-ਰੂਪ) ਗਾਂ ਪਾਸੋਂ ਸੁਖ ਤਾਂ ਨਹੀਂ ਮਿਲ ਸਕਦੇ, ਪਰ ਇਹ (ਮਨ ਨੂੰ) ਝੂਠੇ
ਪਦਾਰਥਾਂ-ਰੂਪ ਦੁੱਧ ਵਿਚ ਮੋਹ ਰਹੀ ਹੈ। (ਆਪਣੇ ਅਸਲੇ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ
ਸੀ ਚਾਹੀਦੀ, ਪਰ ‘ਕਲਿ ਕੋ ਭਾਉ’ ਵੇਖੋ) ਲਮੇ ਪੈਂਡੇ (ਚੌਰਾਸੀ ਦੇ ਗੇੜ ਵਿਚ) ਪਿਆ ਹੋਇਆ ਹੈ। ਹੇ
ਕਬੀਰ! (ਇਸ ਜਗਤ ਨੂੰ) ਸਮਝਾ ਕੇ ਦੱਸ ਕਿ ਸਤਿਗੁਰੂ ਤੋ ਬਿਨਾ ਜੀਵਨ-ਸਫ਼ਰ ਦਾ ਸਹੀ ਰਸਤਾ ਨਹੀਂ ਲੱਭ
ਸਕਦਾ
ਬਾਟਪਾਰਿ ਘਰੁ ਮੂਸਿ ਬਿਰਾਨੋ ਪੇਟ ਭਰੇ ਅਪਰਾਧੀ॥ ਸਾਰੰਗ ਕਬੀਰ ਜੀ॥ ੧੨੫੩ ਪੰਨਾਂ॥
ਜਿਤੁ ਮਿਲਿ ਹਰਿ ਪਾਧਰ ਬਾਟ॥ ੧੨੯੭ ਪੰਨਾਂ॥
ਬਿਨ ਸਤਿਗੁਰ ਬਾਟ ਨ ਪਾਵੈ॥ ੧੩੫੪ ਪੰਨਾਂ॥
ਏਕ ਕਬੀਰਾ ਨ ਮੁਸੈ ਜਿਨਿ ਕੀਨੀ ਬਾਰਹ ਬਾਟ॥ ਸਲੋਕ ਭਗਤ ਕਬੀਰ ਜੀ॥ ੧੩੬੫॥
ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ॥
ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ॥ : ;;;;;;;;;;;;;;;;; ੧੩੭੧ ਪੰਨਾ॥
ਹੇ ਕਬੀਰ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ
ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ। (ਇਸ ਕੈਦਖ਼ਾਨੇ
ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਦੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ
ਹੈ, ਹੇ ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ
ਦੀ ਮਰਯਾਦਾ ਤੇ ਮੂਰਤੀਪੂਜਾ ਵਿੱਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ)। ੧੩੭।
ਤਹਾ ਕਬੀਰੈ ਮਟ ਕੀਆ ਖੋਜਤ ਮੁਨਿ ਜਨਿ ਬਾਟ॥ ;;;;;;;;;;;;; ੧੩੭੨
ਪੰਨਾਂ॥
ਇਹ ਕੁੱਝ ਪ੍ਰਮਾਣ ਅਤੇ ਅਰਥ ਆਪ ਜੀ ਦੀ ਸੇਵਾ ਵਿੱਚ ਭੇਟ ਕੀਤੇ ਹਨ ਪ੍ਰਵਾਨ ਕਰ ਲੈਣੇ ਜੀ
ਭੁਲ ਚੁਕ ਦੀ ਖਿਮਾਂ ਕਰਨੀ
ਦਾਸਰਾ ਦਲੇਰ ਸਿੰਘ ਜੋਸ਼ ਪ੍ਰਕਰਣ ਲਿਖਣ ਦਾ ਸਮਾਂ ੪ ਦਸੰਬਰ ੨੦੧੩
04/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਵੇਂ
ਤੇਰੇ ਕੋਲ ਆਵਾਂ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਹੀ ਦੱਸ ਸਾਈਆਂ ਕਿਵੇਂ ਤੇਰੇ ਕੋਲ ਆਵਾਂ?
ਮੈਂ ਤਾਂ ਅਗਿਆਨੀ ਭੁੱਲਾ ਹੋਇੳਾਂ ਸਭ ਰਾਹਵਾਂ।
ਜੱਗ ਨਾਲੋਂ ਟੁੱਟਾ ਸਦਾ ਤੇਰੇ ਨਾਲ ਜੁੜਾਂ,
ਪੁੱਠੇ ਰਾਹ ਤੇ ਪਿਆ ਹਾਂ ਮੈਂ ਹੁਣ ਕਿੰਜ ਮੁੜਾਂ?
ਲਭਦਾ ਨਾ ਮੈਨੂੰ ਕਿਤੇ ਤੇਰਾ ਸਿਰਨਾਵਾਂ।
ਤੂੰ ਹੀ ਦੱਸ ਸਾਈਆਂ ਕਿਵੇਂ ਤੇਰੇ ਕੋਲ ਆਵਾਂ?
ਤੇਰੇ ਬਿਨਾ ਭਟਕਾਂ ਮੈਂ ਜੱਗ ਬੀਆਬਾਨ,
ਹਾੜਾ ਮੇਨੂੰ ਦੇ ਦੇ ਦਾਤਾ ਕੋਈ ਤਾਂ ਨਿਸ਼ਾਨ।
ਨਦਰ-ਇਨਾਇਤ ਹੋਵੇ ਤਾਂ ਹੀ ਤੈਨੂੰ ਪਾਵਾਂ।
ਤੂੰ ਹੀ ਦੱਸ ਸਾਈਆਂ ਕਿਵੇਂ ਤੇਰੇ ਕੋਲ ਆਵਾਂ?
ਤੈਥੋਂ ਦੂਰ ਰਿਹਾ ਹੁਣ ਜਾਂਦਾ ਨਹੀਓਂ ਹੋਰ,
ਛੱਡ ਦਿਤੀ ਹੋਈ ਮੈਂ ਤਾਂ ਤੇਰੇ ੳੇਤੇ ਡੋਰ।
ਨਾਮ ਤੇਰਾ ਲੱਗਦਾ ਏ ਅੱਖਰ ਭੁਲਾਵਾਂ,
ਤੂੰ ਹੀ ਦੱਸ ਸਾਈਆਂ ਕਿਵੇਂ ਤੇਰੇ ਕੋਲ ਆਵਾਂ?
ਮਿਹਰਾਂ ਦੀ ਲੋੜ ਤੇਰੀ ਨਦਰ ਦੀ ਲੋੜ,
ਤੇਰੀ ਹੋਊ ਜਦੋਂ ਇੱਛਾ ਆਪੇ ਲਵੇਂਗਾ ਤੂੰ ਜੋੜ,
ਪੱਲਾ ਅੱਡ ਲਿਆ ਮਿਹਰ ਤੇਰੀ ਪੱਲੇ ਪਾਵਾਂ,
ਤੂੰ ਹੀ ਦੱਸ ਸਾਈਆਂ ਕਿਵੇਂ ਤੇਰੇ ਕੋਲ ਆਵਾਂ?
ਮੇਰੀ ਹੋਈ ਬੱਸ ਹੁਣ ਮੇਰੇ ਨਹੀਓਂ ਵੱਸ,
ਕਿਹੜੇ ਰਾਹ ਤੇ ਆਵਾਂ ਹੁਣ ਤੂੰ ਹੀ ਆਪੇ ਦੱਸ।
ਕਿਵੇਂ ਮੈਂ ਪੁਕਾਰਾਂ ਤੈਨੂੰ ਕੀਕਰ ਬੁਲਾਵਾਂ,
ਤੂੰਹੀ ਦਸ ਦਾਤਾ ਕਿਵੇਂ ਤੇਰੇ ਕੋਲ ਆਵਾਂ?
04/12/13)
ਮੇਜਰ ਸਿੰਘ ‘ਬੁਢਲਾਡਾ’
‘ਇਥੇ
ਝੂਠ ਨੂੰ ਜਿਆਦਾ ਮੰਨਦੇ, ਸੱਚ ਨੂੰ ਮੰਨਦੇ ਘੱਟ ਸੱਜਣਾਂ’
ਸਾਡੇ ਲਾਈਲਗ ਗੀਤਕਾਰਾਂ, ਕਲਾਕਾਰਾਂ ਨੇ, ਸੁਣੀ-ਸੁਣਾਈ ਮਾਰੀ ਗੱਪ ਸੱਜਣਾਂ!
ਕਹਿੰਦੇ “365 ਚਲਿੱਤਰ ਨਾਰ ਦੇ, ਇਹਦੇ ‘ਗਿੱਚੀ’ ਪਿੱਛੇ ‘ਮੱਤ’ ਸੱਜਣਾਂ!”
ਜਿਹਦੀ ‘ਮੱਤ’ ਹੈ ਪਿਛੇ ਗਿੱਚੀ ਦੇ ਉਹਦੇ ਵਿੱਚ ਚਲਿਤਰ ਨਹੀਂ ਹੋ ਸਕਦੇ,
ਜੀਹਦੇ ਵਿੱਚ ਚਲਿਤਰ ਨੇ, ਉਹਦੀ ਕਿਵੇਂ ਹੋਊ, ਗਿੱਚੀ ਪਿਛੇ ਮੱਤ ਸੱਜਣਾਂ?
ਇਥੇ ਗੋਲ ਗੱਪ ਤਾਂ ਰੁੜਦੇ ਹੀ, ਚੌਰਸ ਵੀ ਰੁੜ ਪੈਂਦੇ ਨੇ,
ਬਹੁਗਿਣਤੀ ਲਾਈ-ਲੱਗਾ ਦੀ, ਪਤਾ ਨੀ ਕੀ ਮੰਨ ਲੈਣ ਸੱਚ ਸੱਜਣਾਂ!
ਇਥੇ ‘ਰਿਸ਼ੀ’ ਹਜ਼ਾਰਾਂ ਸਾਲ ‘ਤਪ’ ਕਰਦੇ, ਹਾਥੀ ਫਿਰਦੇ ਵਿੱਚ ਅਸਮਾਨਾਂ ਦੇ,
ਇਹ ਉਹਨਾਂ ਹੀ ਸੱਚ ਮੰਨ ਲੈਂਦੇ, ਜਿਨਾਂ ਵੱਡਾ ਹੋਵੇ ਗੱਪ ਸੱਜਣਾਂ!
ਅਚੰਭੇ ਭਰਿਆ ‘ਸ਼ੋਸ਼ਾ’ ਛੱਡ ਦਿਓ, ਲੋਕਾਂ ਦੇ ਝਟ ਜੱਚ ਜਾਂਦਾ।
ਮੂਰਤੀਆਂ ਨੂੰ ਦੁੱਧ ਪਿਲਾਵਣ ਲਈ, ਆ ਜਾਣ ਵਹੀਰਾਂ ਘੱਤ ਸੱਜਣਾਂ!
ਹਰ ਗੱਲ ਨੂੰ ਸੋਚ-ਵਿਚਾਰਦੇ ਨਾ, ਹੱਥ ਅਕਲ ਨੂੰ ਮਾਰਦੇ ਨਾ,
ਮੇਜਰ ਇਥੇ ਝੂਠ ਨੂੰ ਜਿਆਦਾ ਮੰਨਦੇ, ਸੱਚ ਨੂੰ ਮੰਨਦੇ ਘੱਟ ਸੱਜਣਾਂ!
------------------------
ਮੇਜਰ ਸਿੰਘ ‘ਬੁਢਲਾਡਾ’
94176 42327
90414 06713
04/12/13)
ਡਾ ਗੁਰਮੀਤ ਸਿੰਘ ਬਰਸਾਲ
ਮਨੁੱਖੀ-ਅਧਿਕਾਰ
ਪੰਚ-ਪ੍ਰਧਾਨੀ ਪ੍ਰਣਾਲੀ ਨੂੰ ਤਿਲਾਂਜਲੀ ਦੇ,
ਰਾਜ-ਸਤਾ ਸਾਂਭਣੀ ਤਾਂ ਚਾਲ ਹੈ ਮਕਾਰਾਂ ਦੀ।।
ਨੀਤੀ ਨਾਲ ਨਲੂਏ ਨੂੰ ਜਿੱਥੋਂ-ਜਿੱਥੋਂ ਦੂਰ ਕਰੇ,
ਤੂਤੀ ਉਥੇ ਬੋਲਣੀ ਹੈ ਡੋਗਰੇ ਗਦਾਰਾਂ ਦੀ।।
ਹੱਕ ਜਿਸ ਦੇਸ਼ ਵਿੱਚ ਮੰਗਣਾ ਗੁਨਾਹ ਹੋਵੇ,
ਟੁੱਟੇ ਬੂਥੀ ਇਹੋ ਜਿਹੀਆਂ ਲੋਕ-ਸਰਕਾਰਾਂ ਦੀ।।
ਹੀਲੇ ਤੇ ਵਸੀਲੇ ਜਦੋਂ ਸਾਰੇ ਫੇਲ ਹੋਂਵਦੇ ਨੇ,
ਵਰਤੋਂ ਹੈ ਜਾਇਜ ਉੱਥੇ ਨੀਤੀ-ਹਥਿਆਰਾਂ ਦੀ।।
ਇੱਕ ਪਿੱਛੋਂ ਇੱਕ ਉੱਠ ਲੱਗੀਏ ਕਤਾਰ ਵਿੱਚ,
ਹੋਵੇ ਕੁਰਬਾਨੀ ਜਦੋਂ ਕੌਮੀ ਸਰੋਕਾਰਾਂ ਦੀ।।
ਜੇਲਾਂ ਵਿੱਚ ਡੱਕੇ ਹੋਏ ਬੇਕਸੂਰ ਬੰਦਿਆਂ ਦੀ,
ਸਜਾ ਪੂਰੀ ਹੋਣ ਤੇ ਵੀ ਕੌਮ ਦੇ ਦੁਲਾਰਾਂ ਦੀ।।
ਨਾਂ ਡਰ ਦਿੰਦੇ ਅਤੇ ਨਾਂ ਹੀ ਡਰ ਸਹਿੰਦੇ ਜਿਹੜੇ,
ਇੱਜਤਾਂ ਨਾ' ਜੀਣ ਵਾਲੇ ਯੋਧੇ ਬਲਕਾਰਾਂ ਦੀ।।
ਆਸ਼ਕ ਅਣਖ ਵਾਲੇ ਸੱਚ ਨਾਲ ਖੜਦੇ ਨੇ,
ਗੱਲ ਜਦੋਂ ਚੱਲਦੀ ਮਨੁੱਖੀ ਅਧਿਕਾਰਾਂ ਦੀ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)
04/12/13)
ਗਗਨ ਦੀਪ ਸਿੰਘ ‘ਧੂਰੀ’
ਕਵਿਤਾ
“ਇੱਕ ਪੁਕਾਰ”
1. ਇਹਨਾਂ ਤੇਰਾ ਪੰਥ ਡੋਬ ਦਿੱਤਾ ਵੇ ਨਾਨਕਾ,
ਬ੍ਰਾਹਮਣਵਾਦ ਦੀ ਲੀਹ ਤੇ ਤੋਰ ਦਿੱਤਾ ਵੇ ਨਾਨਕਾ।
2. ਸਿਧਾਂਤਾਂ ਨੂੰ ਅੱਜ ਇਹਨਾਂ ਮਿੱਟੀ ਚ’ ਮਿਲਾਇਆ ਏ,
ਗੁਰੂ ਦੀ ਹਜ਼ੂਰੀ ਚ’ ਆਡੰਬਰ ਰਚਾਇਆ ਏ।
3. ਗੱਦੀ ਨਵੀਂ ਤੋਰ ਸ਼੍ਰੀ ਚੰਦ ਨੂੰ ਬਿਠਾਇਆ ਏ,
ਆਪ ਜੱਫਾ ਮਾਰ ਗੁਰੂ ਅੰਗਦ ਨੂੰ ਹਟਾਇਆ ਏ।
4. ਚਿੱਟੀ ਸਿਉਂਕ ਨਾਲ ਤੇਰੀ ਛੱਤ ਨੂੰ ਹੈ ਢਾਹਿਆ ਏ,
ਤੇਰੇ ਪੈਰੋਕਾਰਾਂ ਨੂੰ ਖੋਰੇ ਇਹਨਾਂ ਲਾਇਆ ਏ।
5. ਅੱਜ ਤੇਰੇ ਪੁੱਤਰਾਂ ਦੇ ਕੰਮ ਕੋਈ ਨਾ ਆਇਆ ਏ,
ਗੱਦੀ ਉੱਤੇ ਬੈਠ ਸਿਰਫ ਮਾਣ ਹੀ ਵਧਾਇਆ ਏ।
6. ਜੇਲ੍ਹਾਂ ਵਿੱਚ ਤੇਰੇ ਸਿੰਘਾਂ ਨੂੰ ਇੰਸਾਫ ਨਾ ਦਿਵਾਇਆ ਏ,
ਚੇਲਿਆਂ ਨੂੰ ਜੁੱਤੀ ਚੱਟ ਬਣਨਾ ਹੀ ਸਿਖਾਇਆ ਏ।
7. ਆਖਿਰੀ ਚੇਤਾਵਨੀ ਮੈਂ “ਨਾਨਕ” ਨਾਮ ਤੋਂ ਦੇਣਾ ਚਾਹੁੰਦਾ ਹਾਂ,
ਸੁਧਰ ਜਾਉ ਵਰਨਾ ‘ਗਗਨ’ ਨੂੰ ਹੋਰ ਬਹੁਤ ਕੁੱਝ ਕਰਨਾ ਆਉਂਦਾ ਏ।
-ਗਗਨ ਦੀਪ ਸਿੰਘ ‘ਧੂਰੀ’
(95693-24138)
04/12/13)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਹਰਿ
ਰੰਗ ਲਾਗਿ ਸਖੀ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਹਰਿ ਹਰਿ ਹਰਿ ਰੰਗ ਲਾਗਿ ਸਖੀ ਰੀ ਪੂਰਨ ਪ੍ਰਭੁ ਮੈ ਪਾਇਆ ||
ਸਗਲ ਮਿਟਹਿ ਅੰਦੇਸੇ ਸਹੇਲੀਓ ਗੁਰ ਤੇ ਬੂਝਿ ਬੂਝਾਇਆ ||੧||
ਜਬ ਲਗਿ ਰਹੀ ਅਪਨੀ ਮਤਿ ਧਾਰੀ ਤਬ ਲਗਿ ਭਈ ਵੀਰਾਨੀ ||
ਚਤੁਰਾਈ ਸਭ ਤਿਆਗਿ ਜਾ ਭੇਟਿਆ ਪਰਮਾਪਦੁ ਹੈ ਪਾਇਆ ||੨||
ਪ੍ਰੀਤਮ ਸਦ ਹੀ ਨਿਕਟ ਤੇ ਨਿਕਟਾ ਅਨਿ ਬਿਧਿ ਲਾਗਹਿ ਦੂਰਾ ||
ਭਰਪੂਰਿ ਸੁਆਮੀ ਅੰਤਰਿ ਵਸਿਆ ਕਰਮੀ ਗੁਰੂ ਧਿਆਇਆ ||੩||
ਮੇਰੀ ਮੇਰੀ ਰਤਿਆ ਜਗ ਬਉਰਾਨਾ ਇਕਿ ਆਇਆ ਇਕਿ ਜਾਈ ||
ਤੁਝਿ ਵਿਣ ਕਿਛੁ ਨਾਹੀ ਮੇਰੇ ਸਾਹਿਬਾ ਤੁਧੁ ਲਗਿ ਮੂ ਮਿਟਾਇਆ ||੪||
ਜੰਤ ਮੰਤ ਤੰਤ ਸਭਨਿ ਤੇ ਬਾਹਰਾ ਖਪਿ ਖਪੇ ਬਹੁ ਸਿਆਨੇ ||
ਹਰਿ ਗੁਣ ਆਧਾਰੈ ਨਹੀ ਸਮ ਮੰਤਾ ਸੇਈ ਕੰਵਲ ਦ੍ਰਿੜਾਇਆ ||੫||੧||
03/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੁੜਿਆ
ਮੈਂ ਰਹਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੁੜਿਆ ਮੈਂ ਰਹਾਂ ਦਾਤਾ ਸਦਾ ਤੇਰੇ ਨਾਲ।
ਪਾ ਦੇ ਝੋਲੀ ਖੈਰ, ਸਤਿਨਾਮ ਟਕਸਾਲ।
ਪਤੈ ਮੈਨੂੰ ਤੇਰੇ ਬਿਨਾ ਬੁੱਕਤ ਨਾ ਹੈ ਮੇਰੀ,
ਚਾਨਣ ਹੈਂ ਤੂੰ ਹੀ ਚਾਰੇ ਪਾਸੇ ਰਾਤ ਨ੍ਹੇਰੀ।
ਕੋਸ਼ਿਸ ਹੈ ਏਹੋ ਰਹੇ ਤੇਰੇ ਨਾਲ ਤਾਲ।
ਜੁੜਿਆ ਮੈਂ ਰਹਾਂ ਦਾਤਾ ਸਦਾ ਤੇਰੇ ਨਾਲ।
ਝੰਝਟਾਂ `ਚ ਪੈਕੇ ਮੈਂ ਸੀ ਵੰਡਿਆ ਧਿਆਨ,
ਲੇਖੇ ਕਿਸੇ ਲੱਗਦਾ ਨਾ ਪਾਇਆ ਜੋ ਗਿਆਨ।
ਤੇਰਾ ਮੈਂ ਤਾਂ ਰਿਣੀ ਹੋਇਆ ਦਾਤਾ ਵਾਲ ਵਾਲ।
ਜੁੜਿਆ ਮੈਂ ਰਹਾਂ ਦਾਤਾ ਸਦਾ ਤੇਰੇ ਨਾਲ।
ਚੈਨ ਆਵੇ ਕਿੱਥੋਂ ਚਿਤ ਜਦੋਂ ਦਿਲਗੀਰ,
ਟੁੱਟਦੀ ਨਾ ਲੱਗਦੀ ਹੈ ਜੱਗ ਦੀ ਜ਼ੰਜ਼ੀਰ।
ਤੇਰਾ ਨਾਮ ਚਿੱਤ ਆਵੇ, ਹੋਰ ਨਾ ਖਿਆਲ।
ਜੁੜਿਆ ਮੈਂ ਰਹਾਂ ਦਾਤਾ ਸਦਾ ਤੇਰੇ ਨਾਲ।
ਨਦਰ ਦੀ ਲੋੜ, ਤੇਰੀ ਮਿਹਰ ਦੀ ਲੋੜ,
ਤੂੰ ਹੀ ਆਪ ਸਕਦਾ ਹੈਂ ਮੈਨੂੰ ਸੰਗ ਜੋੜ,
ਸਦਾ ਰਹੇਂ ਅਪਣੇ ਚੋਂ ਮੈਨੂੰ ਤਰੀ ਭਾਲ,
ਜੁੜਿਆ ਮੈਂ ਰਹਾਂ ਦਾਤਾ ਸਦਾ ਤੇਰੇ ਨਾਲ।
ਹੱਲ ਮੈਥੋਂ ਹੁੰਦਾ ਹੈ ਨਾਂ ਇਕੋ ਹੀ ਸਵਾਲ।
03/12/13)
ਵਰਡ ਸਿੱਖ ਫੈਡਰੇਸ਼ਨ
ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀਆਂ ਪੰਥ ਪ੍ਰਸਤ ਜੱਥੇਬੰਦੀਆਂ ਕਾਫਲੇ ਦਾ ਹਿੱਸਾ ਬਣਨ-ਵਰਡ ਸਿੱਖ ਫੈਡਰੇਸ਼ਨ
ਭਾਈ ਗੁਰਬਕਸ਼ ਸਿੰਘ ਖਾਲਸਾ ਜੀ ਵੱਲੋਂ ਆਪਣੇ ਜੀਵਨ ਨੂੰ ਦਾਅ ਤੇ ਲਾਕੇ ਬੰਦੀ ਸਿੰਘਾਂ
ਦੀ ਰਿਹਾਈ ਲਈ ਕਰੇ ਜਾ ਰਹੇ ਸੰਘਰਸ਼ ਲਈ ਦੁਨੀਆਂ ਭਰ ਦੀਆਂ ਮਨੁੱਖੀ ਹੱਕਾਂ ਲਈ ਜੂਝ ਰਹੀਆਂ
ਜੱਥੇਬੰਦੀਆਂ ਨੂੰ ਇਕ ਵੱਡਾ ਕਾਫਲਾ ਸਿਰਜਣ ਦੀ ਲੋੜ ਹੈ। ਸ਼ਸ਼ੀ ਕਾਂਤ ਵਰਗੇ ਸਾਬਕਾ ਡੀ ਜੀ ਪੀ (
ਜੇਲਾਂ ) ਵਲੋਂ ਗੁਰਦਵਾਰਾ ਅੰਬ ਸਾਹਿਬ ਵਿਖੇ ਖਾਲਸਾ ਜੀ ਦੇ ਮਨੁੱਖੀ ਹੱਕਾਂ ਦੀ ਅਜਾਦੀ ਲਈ ਲੜੇ ਜਾ
ਰਹੇ ਸੰਘਰਸ਼ ਦੇ ਹੱਕ ਵਿੱਚ ਬੋਲਣ ਸਮੇ ਇਹ ਕਹਿਣਾ ਕਿ “ਇਨੇ ਕੁ ਬੰਦਿਆਂ ਨੂੰ ਤਾਂ ਸਰਕਾਰ ਦੋ ਕੁ
ਕੋਠੜੀਆਂ ਵਿੱਚ ਹੀ ਬੰਦ ਕਰ ਸਕਦੀ ਹੈ” ਸਿੱਖ ਪੰਥ ਲਈ ਬੜੀ ਨਮੋਸ਼ੀ ਦੀ ਗਲ ਹੈ। ਸੋ ਅੱਜ ਇਸ ਗਲ
ਦੀ ਲੋੜ ਹੈ ਕਿ ਪਿੰਡਾਂ ਤੋਂ ਸ਼ਹਿਰਾਂ ਤੱਕ ਪੂਰੇ ਦੇਸ਼ ਦੀਆਂ ਇਨਸਾਫ ਪਸੰਦ ਜੱਥੇਬੰਦੀਆਂ ਹੱਕ-ਸੱਚ
ਦੀ ਆਵਾਜ ਲਈ ਸਰਕਾਰ ਤੇ ਦਬਾਵ ਵਧਾਉਣ ਲਈ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਨਿੱਜੀ ਜਾਂ ਜੱਥੇਬੰਦਕ
ਤੌਰ ਤੇ ਚੰਡੀਗੜ ਪੁੱਜਕੇ ਪੰਥਕ ਕਾਫਲੇ ਵਿੱਚ ਸ਼ਾਮਿਲ ਹੋਣ।
03/12/13)
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
੪
ਦਸੰਬਰ ਵਾਲ਼ੇ ਮਾਰਚ ਵਿੱਚ ਸ਼ਾਮਿਲ ਹੋਵੋ ਜੀ ।
ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸਰਕਾਰ ਨੂੰ ਜਗਾਉਣ ਲਈ ਰੱਖਿਆ ਗਿਆ ਮਰਨ ਵਰਤ ਅੱਜ ੧੯ ਵੇਂ ਦਿਨ
ਵਿੱਚ ਪੁੱਜ ਗਿਆ ਹੈ । ਪੰਥ ਦੀਆਂ ਜਾਇਜ ਮੰਗਾਂ ਨੂੰ ਸਰਕਾਰ ਤੋਂ ਮਨਵਾਉਣ ਲਈ ਅੱਜ ਲੋੜ ਹੈ ਗੂੜੀ
ਨੀਂਦ ਸੁੱਤੇ ਪੰਥ ਨੂੰ ਜਗਾਉਣ ਲਈ ਕੁੱਝ ਕਰਨ ਦੀ, ਇਸੇ ਸਬੰਧ ਵਿਸਾਲ ਮਾਰਚ ਕੱਢਿਆ ਜਾ ਰਿਹਾ ਹੈ ।
ਆਓ ਵੀਰੋ! ਭੈਣੋ ਇਸ ਪੰਥਕ , ਮਨੁੱਖਤਾ ਪ੍ਰਸਤ ਮਾਰਚ ਦਾ ਹਿੱਸਾ ਬਣੀਏ । ਗੰਗਾ ਰਾਮ 'ਪਿੰਜਰੇ ਦੀ
ਚੂਰੀ ਖਾਣ ਵਾਲੇ' ਵੀ ਆਪਣੀ ਜਮੀਰ ਨੂੰ ਜਗਾਉਣ ਅਤੇ ਇਸ ਦਾ ਹਿਸਾ ਬਣਨ ਨਹੀਂ ਤਾਂ ਉਹਨਾਂ ਦਾ ਨਾਮ
ਇਤਿਹਾਸ ਦੇ ਪੰਨਿਆਂ ਤੇ ਕਾਲ਼ੇ ਅੱਖਰਾਂ ਨਾਲ਼ ਲਿਖਿਆ ਜਾਵੇਗਾ ।
ਮਾਰਚ ਦਾ ਰੂਟ ਅਤੇ ਟਾਈਮ ਟੇਬਲ
ਇਸ ਪ੍ਰਕਾਰ ਹੈ ।
੪ ਦਸੰਬਰ ਦਿਨ ਬੁੱਧਵਾਰ ਆਰੰਭਤਾ ਸ੍ਰੀ ਅਕਾਲ ਤਖਤ ਸਾਹਿਬ ਠੀਕ ੯ ਵਜੇ ਸਵੇਰੇ ।
ਕਰਤਾਰਪੁਰ ਗੁਰਦੁਆਰਾ ਲੋਹ ਲੰਗਰ ੧੦.੩੦ ਵਜੇ ਸਵੇਰੇ ( ਸੰਗਤ ਲੰਗਰ ਛਕੇਗੀ )
ਜਲੰਧਰ ੧੨.੩੦ ਵਜੇ ਸਵੇਰੇ ,ਲੁਧਿਆਣਾ ਸਮਰਾਲਾ ਚੌਂਕ, ਵਰਧਮਾਨ ਚੌਂਕ ੧.੩੦ ਵਜੇ ਲੁਧਿਆਣਾ ਦੀ ਸੰਗਤ
ਮਾਰਚ ਦਾ ਸਵਾਗਤ ਕਰੇਗੀ ਅਤੇ ਨਾਲ਼ ਕਾਫਲਾ ਬਣਾਏਗੀ ।
ਕੋਹਾੜਾ, ਸਮਰਾਲਾ , ਖਮਾਣੋ , ਮੋਰਿੰਡਾ, ਮੋਹਾਲ਼ੀ ਅੰਬ ਸਾਹਿਬ ਤਕਰੀਬਨ ੪ ਵਜੇ ਪੁੱਜੇਗਾ ।
ਮਾਰਚ ਅਤੇ ਕਾਫਲਾ ਹੋਣ ਕਾਰਨ ਠੀਕ ਟਾਈਮ ਨਹੀਂ ਦੱਸਿਆ ਜਾ ਸਕਦਾ । ਇਹ ਟਈਮ ਅੰਦਾਜੇ ਮੁਤਾਬਕ ਹੈ ।
ਮਾਰਚ ਦੌਰਾਨ ਟਾਈਮ ਦੀ ਠੀਕ ਸਥਿਤੀ ਜਾਨਣ ਲਈ ਹਰਪਾਲ ਸਿੰਘ ਚੀਮਾਂ (੦੯੮੧੫੩੬੦੦੫੧) ਨਾਲ਼ ਸੰਪਰਕ
ਕੀਤਾ ਜਾਵੇ ।
ਧਨਵਾਦ
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : ੯੮੭੨੦੯੯੧੦੦
02/12/13)
ਤੱਤ ਗੁਰਮਤਿ ਪਰਿਵਾਰ
ਕੈਲੰਡਰ ਮਾਹਰ ਡਾ: ਪਾਲ ਸਿੰਘ ਪੁਰੇਵਾਲ ਦੀ ਅਗਵਾਈ ਵਿਚ ਸ਼ੁਧ ਨਾਨਕਸ਼ਾਹੀ ਕੈਲੰਡਰ ਦੀ ਕਾਇਮੀ ਲਈ
ਜੰਮੂ ਵਿਖੇ ਹੋਈ ਵਿਚਾਰ ਗੋਸ਼ਟੀ
ਤੱਤ ਗੁਰਮਤਿ ਪਰਿਵਾਰ ਨੇ ਸ਼ੁਧ ਨਾਨਕਸ਼ਾਹੀ ਕੈਲੰਡਰ ਪ੍ਰਕਾਸ਼ਿਤ ਕਰਨ
ਦਾ ਕੀਤਾ ਐਲਾਣ !
ਨਾਨਕਸ਼ਾਹੀ ਕੈਲੰਡਰ ਧਰਮ ਦੇ ਖੇਤਰ ਵਿਚ ਉਸ ਨਿਵੇਕਲੇ ਅਤੇ ਸਰਬ ਕਲਿਆਣਕਾਰੀ ਇਨਕਲਾਬ ਦੇ ਆਗਾਜ਼ ਦਾ
ਜ਼ਾਮਨ ਹੈ, ਜਿਸ ਦਾ ਮੁੱਢ ਯੁਗਪੁਰਸ਼ ਬਾਬਾ ਨਾਨਕ ਜੀ ਨੇ ਬੰਣ੍ਹਿਆ। ਸਿੱਖ ਸਮਾਜ ਵਿਚ ਨਾਨਕਸ਼ਾਹੀ
ਕੈਲੰਡਰ ਦੀ ਮੰਗ ਸੰਬੰਧੀ ਉੱਠ ਰਹੀ ਜ਼ੋਰਦਾਰ ਆਵਾਜ਼ ਦੇ ਮੱਦੇ-ਨਜ਼ਰ ਸੰਨ ੨੦੦੩ ਵਿਚ ਕੇਂਦਰੀ ਤੌਰ ਤੇ
ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ। ਇਸ ਖੁਸ਼ਖਬਰੀ ਨਾਲ ਜੁੜੀ ਇਕ ਕੌੜੀ
ਹਕੀਕਤ ਇਹ ਸੀ ਕਿ ਬ੍ਰਾਹਮਣੀ ਬਿਕਰਮੀ ਕੈਲੰਡਰ ਦੇ ਮੋਹ ਵਿਚ ਫਸੀਆਂ ਪੰਥ ਵਿਚਲੀਆਂ ਸੰਪਰਦਾਈਂ
ਧਿਰਾਂ ਇਸ ਕੈਲੰਡਰ ਤੋਂ ਨਾ-ਖੁਸ਼ ਸਨ ਅਤੇ ਇਸ ਦਾ ਵਿਰੋਧ ਕਰ ਰਹੀਆਂ ਸਨ। ਇਨ੍ਹਾਂ ਧਿਰਾਂ ਦੇ
ਪ੍ਰਭਾਵ ਹੇਠ ਹੀ ੨੦੦੩ ਵਿਚਲੇ ਕੈਲੰਡਰ ਵਿਚ ਕਈਂ ਬਿਕਰਮੀ ਕੈਲੰਡਰ ਵਾਲੇ ਅੰਸ਼ ਵੀ ਸ਼ਾਮਿਲ ਕਰ ਲਏ
ਗਏ। ਪੰਥਕ ਏਕਤਾ ਦੀ ਦੁਹਾਈ ਹੇਠ ਪੰਥ ਦੇ ਸੁਚੇਤ ਤਬਕੇ ਨੇ ਇਨ੍ਹਾਂ ਉਣਤਾਈਆਂ ਨੂੰ ਪ੍ਰਵਾਣ ਕਰਨ
ਰੂਪੀ ਸਮਝੌਤਾਵਾਦੀ ਰੁੱਖ ਅਪਣਾ ਲਿਆ। ਉਸ ਸਮੇਂ ਵੀ ਤੱਤ ਗੁਰਮਤਿ ਪਰਿਵਾਰ ਨੇ ਇਨ੍ਹਾਂ ਉਣਤਾਈਆਂ ਦਾ
ਵਿਰੋਧ ਕਰਦੇ ਹੋਏ ਨਾਨਕਸ਼ਾਹੀ ਕੈਲੰਡਰ ਦਾ ਸ਼ੁਧ ਰੂਪ ਅਪਨਾਉਣ ਦੀ ਬੇਨਤੀ ਕੀਤੀ ਸੀ।
ਸੰਪਰਦਾਈਂ ਧਿਰਾਂ ਦੇ ਪ੍ਰਭਾਵ ਹੇਠ ਕੁਝ ਸਾਲ ਬਾਅਦ ਹੀ ਸ਼੍ਰੋਮਣੀ ਕਮੇਟੀ ਵਲੋਂ ਸੋਧਾਂ ਦੇ ਨਾਮ ਹੇਠ
੨੦੦੩ ਵਾਲੇ ਮੂਲ਼ ਨਾਨਕਸ਼ਾਹੀ ਕੈਲੰਡਰ ਦੇ ਨਾਨਕਸ਼ਾਹੀ ਅੰਸ਼ ਦਾ ਕਤਲ ਕਰਕੇ ਇਸ ਦੇ ਬਿਕਰਮੀ ਕਰਨ ਨਾਲ
ਪੰਥ ਦੇ ਸੁਚੇਤ ਤਬਕੇ ਵਿਚ ਇਕ ਰੋਸ ਦੀ ਲਹਿਰ ਉੱਠ ਪਈ। ਇਸ ਲਹਿਰ ਦਾ ਮੂਲ ਉਦੇਸ਼ ੨੦੦੩ ਵਾਲੇ ਮੂਲ਼
ਨਾਨਕਸ਼ਾਹੀ ਕੈਲੰਡਰ ਦੀ ਪੁਨਰ-ਸਥਾਪਤੀ ਲਈ ਆਵਾਜ਼ ਉਠਾਉਣਾ ਸੀ। ਪਰ ਇਸ ਲਹਿਰ ਵਿਚ ਕੋਈ ਵੀ ਨਾਨਕਸ਼ਾਹੀ
ਕੈਲੰਡਰ ਦੀ ਪੂਰਨ ਸ਼ੁਧਤਾ ਦੀ ਗੱਲ ਨਹੀਂ ਕਰ ਰਿਹਾ ਸੀ ਜਦੋਂਕਿ ਬਾਬਾ ਨਾਨਕ ਹਮੇਸ਼ਾਂ ਸ਼ੁਧਤਾ ਅਤੇ
ਸਿਧਾਂਤਕ ਦ੍ਰਿੜਤਾ ਦੇ ਮੁੱਦਈ ਅਤੇ ਪਹਿਰੇਦਾਰ ਰਹੇ ਹਨ। ਇਸੇ ਕਮਜ਼ੋਰੀ ਨੂੰ ਦੂਰ ਕਰਨ ਦੇ ਮਕਸਦ ਨਾਲ
'ਤੱਤ ਗੁਰਮਤਿ ਪਰਿਵਾਰ' ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਰਤਾ ਡਾ: ਪਾਲ ਸਿੰਘ ਜੀ ਪੁਰੇਵਾਲ ਦੀ
ਅਗਵਾਈ ਹੇਠ 'ਫਿਉਚਰ ਪੈਕ ਹਾਇਅਰ ਸੈਕੰਡਰੀ ਸਕੂਲ' ਜੰਮੂ ਵਿਖੇ ਨਾਨਕਸ਼ਾਹੀ ਕੈਲੰਡਰ ਦੇ ਸ਼ੁਧ ਸਰੂਪ
ਨੂੰ ਸਮਰਪਿਤ ਇਕ ਵਿਚਾਰ ਗੋਸ਼ਟੀ ੩੦ ਨਵੰਬਰ ੨੦੧੩ ਨੂੰ ਆਯੋਜਿਤ ਕੀਤੀ।
ਵਿਚਾਰ ਗੋਸ਼ਟੀ ਦੀ ਸ਼ੁਰੂਆਤ ਤੱਤ ਗੁਰਮਤਿ ਪਰਿਵਾਰ ਵਲੋਂ ਪ੍ਰਿੰ. ਨਰਿੰਦਰ ਸਿੰਘ ਜੰਮੂ ਨੇ ਆਪਣੇ
ਕੁੰਜੀਵਤ ਭਾਸ਼ਨ ਰਾਹੀਂ ਕੀਤੀ ਜਿਸ ਵਿਚ ਉਨ੍ਹਾਂ ਨੇ 'ਮੂਲ਼ ਨਾਨਕਸ਼ਾਹੀ ਕੈਲੰਡਰ' ਦੀ ਥਾਂ 'ਸ਼ੁਧ
ਨਾਨਕਸ਼ਾਹੀ ਕੈਲੰਡਰ' ਦੀ ਕਾਇਮੀ ਲਈ ਆਵਾਜ਼ ਉਠਾ ਕੇ ਸਮਝੌਤਾਵਾਦੀ ਹੋਣ ਦੀ ਥਾਂ ਬਾਬਾ ਨਾਨਕ ਜੀ ਦੇ
ਸੇਧ ਵਿਚ ਸਿਧਾਂਤਕ ਦ੍ਰਿੜਤਾ ਦੀ ਪ੍ਰਵਿਰਤੀ ਅਪਨਾਉਣ ਦਾ ਹੋਕਾ ਦਿਤਾ। ਇਸ ਉਪਰੰਤ 'ਪੰਜਾਬ ਟਾਈਮਜ਼'
ਡਰਬੀ (ਯੁ.ਕੇ.) ਦੇ ਮੁੱਖ ਸੰਪਾਦਕ ਰਾਜਿੰਦਰ ਸਿੰਘ ਜੀ ਪੁਰੇਵਾਲ ਨੇ ਪੰਥ ਦੇ ਸੁਚੇਤ ਤਬਕੇ ਦੀ ਇਸ
ਸਭਾ ਸਾਹਮਣੇ ਆਪਣੇ ਵਿਚਾਰ ਰੱਖਦੇ ਹੋਏ ਪੰਥ ਦੀ ਚੜਦੀ ਕਲਾ ਲਈ ਬਹੁੱਪੱਖੀ ਯਤਨਾਂ ਦੀ ਲੋੜ ਬਾਰੇ
ਚਾਨਣਾ ਪਾਇਆ ਅਤੇ ਕਿਹਾ ਕਿ ਨੌਜਵਾਣ ਪੀੜੀ ਦਾ ਸੁ-ਸਿਖਿਅਤ ਹੋਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਉਪਰੰਤ ਮੰਚ ਦੀ ਕਮਾਨ ਡਾ: ਪੁਰੇਵਾਲ ਨੇ ਸੰਭਾਲ ਲਈ ਅਤੇ ਆਪਣੀ ਵਡੇਰੀ ਅਤੇ ਢਲਦੀ ਉਮਰ ਦੇ
ਬਾਵਜੂਦ ਲਗਭਗ ਇਕ ਘੰਟੇ ਤੱਕ ਸ੍ਰੋਤਿਆਂ ਨੂੰ ਆਪਣੇ ਠੋਸ ਅਤੇ ਬੇਬਾਕ ਵਿਚਾਰਾਂ ਨਾਲ ਬੰਨ੍ਹੀ
ਰੱਖਿਆ। ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਸ਼ੁਰੂਆਤ ਕੈਲੰਡਰਾਂ ਦੀ ਖੋਜ ਬਾਰੇ ਆਪਣੇ ਲੰਮੇ ਪਿਛੋਕੜ ਦੇ
ਸੰਖੇਪ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਉਨ੍ਹਾਂ ਨੇ ਕਈਂ ਸਦੀਆਂ ਤੋਂ ਭਾਰਤ ਵਿਚ ਚਲ ਰਹੇ
ਬਿਕਰਮੀ ਕੈਲੰਡਰ ਦੀ ਮੂਲ ਖਾਮੀਆਂ ਬਾਰੇ ਚਾਨਣਾ ਪਾਉਂਦੇ ਹੋਏ ਇਹ ਦਿਲਚਸਪ ਗੱਲ ਸਾਂਝੀ ਕੀਤੀ ਕਿ
ਬ੍ਰਾਹਮਣੀ ਵਿਦਵਾਨ ਵੀ ੧੯੬੦ ਤੋਂ ਬਾਅਦ ਬਿਕਰਮੀ ਕੈਲੰਡਰ ਦੀ ਖਾਮੀਆਂ ਕਾਰਨ ਇਸ ਨੂੰ ਅ-ਪ੍ਰਮਾਣਿਕ
ਮੰਨਣ ਅਤੇ ਪ੍ਰਚਾਰਨ ਲੱਗ ਪਏ ਹਨ। ਆਪਣੀ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ ਨਾਨਕਸ਼ਾਹੀ
ਕੈਲੰਡਰ ਦੀ ਤਿਆਰੀ ਅਤੇ ਉਸ ਨੂੰ ਲਾਗੂ ਕਰਨ ਵੇਲੇ ਸਾਹਮਣੇ ਆਏ ਵਿਰੋਧ ਅਤੇ ਔਕੜਾਂ ਦਾ ਜ਼ਿਕਰ ਕੀਤਾ।
ਉਨ੍ਹਾਂ ਨੇ ਬਿਕਰਮੀ ਕੈਲੰਡਰ ਦੇ ਮੁਕਾਬਲੇ ਨਾਨਕਸ਼ਾਹੀ ਕੈਲੰਡਰ ਦੀ ਖੂਬੀਆਂ ਨੂੰ ਦਲੀਲਾਂ ਅਤੇ
ਤੱਥਾਂ ਸਾਹਿਤ ਸ੍ਰੋਤਿਆਂ ਦੇ ਸਾਹਮਣੇ ਰੱਖਿਆ। ਆਪਣੇ ਵਿਚਾਰਾਂ ਦੇ ਅੰਤ ਵਿਚ ਉਨ੍ਹਾਂ ਨੇ ਸ੍ਰੋਤਿਆਂ
ਸਮੇਤ ਸਮੂਹ ਸੁਚੇਤ ਸੱਜਣਾਂ ਨੂੰ ਸੰਪਰਦਾਈ ਧਿਰਾਂ ਦੇ ਪ੍ਰਭਾਵ ਹੇਠ ਸ਼੍ਰੋਮਣੀ ਕਮੇਟੀ ਵਲੋਂ ਸੋਧਾਂ
ਦੇ ਨਾਮ ਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤੇ ਜਾਣ ਦੀ ਕਾਰਵਾਈ ਨੂੰ ਰੱਦ ਕਰਕੇ 'ਮੂਲ
ਨਾਨਕਸ਼ਾਹੀ ਕੈਲੰਡਰ' ਤੇ ਪਹਿਰਾ ਦੇਣ ਦਾ ਹੋਕਾ ਦਿਤਾ।
ਲਾਹੌਰ (ਪਾਕਿਸਤਾਨ) ਵਿਖੇ ਹੋਈ ਕੈਲੰਡਰ ਮਾਹਰਾਂ ਦੇ ਇਕ ਵਿਸ਼ੇਸ਼ ਬੈਠਕ ਦਾ ਜ਼ਿਕਰ ਕਰਦਿਆਂ ਪਾਲ ਸਿੰਘ
ਜੀ ਨੇ ਦੱਸਿਆ ਕਿ ਇਸਲਾਮਕ ਵਿਦਵਾਨਾਂ ਨੇ ਹਿਜ਼ਰੀ ਕੈਲੰਡਰ ਦੀ ਖਾਮੀਆਂ ਨੂੰ ਲੈ ਕੇ ਉਨ੍ਹਾਂ ਵਲੋਂ
ਸੁਧਾਰ ਲਈ ਕੀਤੇ ਗਏ ਉਪਰਾਲੇ ਨੂੰ ਮਾਨਤਾ ਦੇਂਦੇ ਹੋਏ ਸੋਧੇ ਹੋਏ ਹਿਜਰੀ ਕੈਲੰਡਰ ਨੂੰ ਪ੍ਰਵਾਨ ਕਰ
ਲਿਆ। ਇਹ ਅਫਸੋਸਜਨਕ ਹੈ ਕਿ ਸਿੱਖ ਸਮਾਜ ਵਿਚ ਐਸੇ ਉੱਚ ਪਾਏ ਦੇ ਵਿਦਵਾਨ ਵਲੋਂ ਸਾਲਾਂ ਬੱਧੀ ਕੰਮ
ਕਰਨ ਤੋਂ ਬਾਅਦ ਤਿਆਰ ਕੀਤੇ ਪ੍ਰਮਾਣਿਤ ਕੈਲੰਡਰ ਨੂੰ ਮਾਨਤਾ ਨਾ ਦੇ ਕੇ ਜਿਥੇ ਵਿਦਵਾਨ ਦੀ
ਸੱਚੀ-ਸੁੱਚੀ ਮੇਹਨਤ ਨੂੰ ਮਿੱਟੀ ਘੱਟੇ ਰੋਲਣ ਦਾ ਯਤਨ ਕੀਤਾ ਗਿਆ, ਉਥੇ ਵਿਸ਼ਵ ਸਾਹਮਣੇ ਆਪਣੀ
ਨਾ-ਅਹਿਲੀਅਤ ਦਾ ਪ੍ਰਗਟਾਵਾ ਕਰਦੇ ਹੋਏ ਬਾਬਾ ਨਾਨਕ ਦੀ ਸੇਧ ਨਾਲ ਧ੍ਰੋਹ ਕਮਾਇਆ।
ਪਾਲ ਸਿੰਘ ਜੀ ਦੀ ਵਿਚਾਰਾਂ ਨੂੰ ਉਪਸਥਿਤ ਸੰਗਤਾਂ ਨੇ ਵੱਡੀ ਦਿਲਚਸਪੀ ਅਤੇ ਇਕਾਗਰਤਾ ਨਾਲ ਸੁਣਿਆ
ਅਤੇ ਕੁਝ ਸੱਜਣਾਂ ਨੇ ਭਾਸ਼ਨ ਖਤਮ ਹੋਣ ਉਪਰੰਤ ਕੈਲੰਡਰ ਬਾਰੇ ਆਪਣੇ ਸ਼ੰਕੇ/ਸਵਾਲ ਪੁਰੇਵਾਲ ਜੀ ਨਾਲ
ਸਾਂਝੇ ਕੀਤੇ। ਇਨ੍ਹਾਂ ਬਾਰੇ ਪੁਰੇਵਾਲ ਜੀ ਨੇ ਵੱਡੇ ਸਹਿਜ ਅਤੇ ਠਰੰਮੇ ਦੇ ਮਾਹੌਲ ਵਿਚ ਸ੍ਰੋਤਿਆਂ
ਨੂੰ ਦਲੀਲਾਂ ਅਤੇ ਤੱਥਾਂ ਨਾਲ ਸੰਤੁਸ਼ਟ ਕੀਤਾ।
ਸਮਾਗਮ ਦੌਰਾਣ ਤੱਤ ਗੁਰਮਤਿ ਪਰਿਵਾਰ ਵਲੋਂ ਡਾ. ਪਾਲ ਸਿੰਘ ਜੀ ਨੂੰ
ਨਾਨਕਸ਼ਾਹੀ ਕੈਲੰਡਰ ਦਾ ਸ਼ੁਧ ਸਰੂਪ ਤਿਆਰ ਕਰ ਕੇ ਦੇਣ ਦੀ ਬੇਨਤੀ ਕੀਤੀ ਜਿਸ ਨੂੰ ਉਨ੍ਹਾਂ ਨੇ
ਖਿੜ੍ਹੇ-ਮੱਥੇ ਪ੍ਰਵਾਨ ਕੀਤਾ। ਸਮਾਗਮ ਦੌਰਾਣ ਹੀ ਮੰਚ ਤੋਂ ਪਰਿਵਾਰ ਨੇ ਇਹ ਐਲਾਣ ਵੀ ਕੀਤਾ ਕਿ
ਨਾਨਕਸ਼ਾਹੀ ਕੈਲੰਡਰ ਦਾ ਸ਼ੁਧ ਰੂਪ ਪ੍ਰਕਾਸ਼ਿਤ ਕਰਕੇ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇਗਾ।
ਮਨਮੱਤ ਤੋਂ ਗੁਰਮਤਿ ਵੱਲ ਵਾਪਸੀ ਦੇ ਉਲੀਕੇ ਪੁਨਗਾਰਗਰਨ ਦੇ ਖੇਤਰ ਵਿਚ ਇਹ ਵਿਚਾਰ ਗੋਸ਼ਟੀ
ਨਵੀਆਂ ਪੈੜ੍ਹਾਂ ਸਥਾਪਿਤ ਕਰ ਗਈ। ਇਸ ਸਮਾਗਮ ਨੂੰ ਕਾਮਯਾਬੀ ਨਾਲ ਸਿਰੇ ਚੜਾਉਣ ਵਿਚ ਹੋਰਨਾਂ ਤੋਂ
ਇਲਾਵਾ ਵੀਰ ਉਂਕਾਰ ਸਿੰਘ ਗਾਡੀਗੜ, ਵੀਰ ਸੀ ਡੀ ਸਿੰਘ ਚੱਠਾ ਅਤੇ ਵੀਰ ਮਨਜੀਤ ਸਿੰਘ ਨਾਨਕ ਨਗਰ,
ਵੀਰ ਹਰਮਿੰਦਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।
02/12/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਮਾਨਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ,
www.sikhmarg.com
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਿੱਬਸਾਈਟ ਸਿੱਖ ਮਾਰਗ ਦੁਆਰਾ ਖ਼ਾਲਸਾ ਰਾਜਿੰਦਰ ਸਿੰਘ ਜੀ ਨੇ ਬਹੁਤ ਵਿਸਤਾਰ ਅਤੇ
ਸਚੁੱਜੇ ਤਰੀਕੇ ਨਾਲ ਵਰਤ ਰੱਖਣ ਦੀ ਪ੍ਰੋੜਤਾ ਕੀਤੀ ਕਿਉਂਕਿ ਮੇਰੇ ਵਿਚਾਰ ਇਸ ਦੇ ਬਿਲਕੁਲ ਉਲਟ
ਸਨ/ਹਨ: ਦੇਖੋ ਮੇਰੀ ਹੇਠਲੀ ਈਮੇਲ ਮਿਤੀ ੨੫ ਨਵੰਬਰ ੨੦੧੩.
ਪੰਜਾਬ/ਇੰਡੀਆ ਰਹਿੰਦੇ ਸਿੱਖਾਂ ਨੂੰ ਭਲੀ-ਭਾਂਤ ਜਾਣਕਾਰੀ ਹੈ ਕਿ ਹਿੰਦੂਆਂ ਲਈ ਅਤੇ ਸਿੱਖਾਂ ਲਈ
ਵੱਖਰੇ ਵੱਖਰੇ ਕਾਨੂੰਨ ਹਨ, ਜਿਵੇਂ ਜਦੋਂ ਕੋਈ ਹਿੰਦੂ ਇਸ ਤਰ੍ਹਾਂ ਦਾ ਵਰਤ ਰੱਖਦਾ ਹੈ, ਤਾਂ ਉਸ ਪਰ
ਕੋਈ ਨਾ ਕੋਈ ਐਕਸ਼ਨ ਲਿਆ ਜਾਂਦਾ ਹੈ, ਪਰ ਸਿੱਖਾਂ ਦੀ ਹਿੰਦੂ ਸਰਕਾਰ ਕੋਈ ਪਰਵਾਹ ਨਹੀਂ ਕਰਦੀ। ਐਸੀ
ਹਾਲਤ ਲਈ ਜ਼ਿਆਦਾ ਤਰ ਸਿੱਖ ਲੀਡਰ ਹੀ ਜ਼ੁਮੇਵਾਰ ਹਨ।
ਕਿੰਨ੍ਹਾਂ ਚੰਗਾ ਹੁੰਦਾ ਜੇ ਐਸੇ ਜੇਲ ਵਿੱਚ ਰਹਿੰਦੇ ਹਰੇਕ ਸਿੱਖ ਦੀ ਅਲੱਗ ਅਲੱਗ ਫਾਈਲ ਤਿਆਰ ਕੀਤੀ
ਹੁੰਦੀ ਅਤੇ ੧੪ ਸਾਲ ਪੂਰੇ ਹੋਣ ਤੋਂ ਇੱਕ ਮਹੀਨਾ ਪਹਿਲਾਂ ਹੀ ਪੈਰਵੀ ਆਰੰਭ ਕਰ ਦਿੱਤੀ ਜਾਂਦੀ। ਇੱਕ
ਮਹੀਨਾ ਉਪਰ ਹੋਣ ਕਰਕੇ ਜੇਲ ਦੇ ਮਹਿਕਮੇ, ਚੀਫ ਮਨਿਸਟਰ, ਹੋਮ ਮਨਿਸਟਰ, ਪ੍ਰਧਾਨ ਮੰਤਰੀ, ਇੰਡੀਆ ਦੇ
ਪ੍ਰਧਾਨ ਨੂੰ ਲਿਖਿਆ ਜਾਂਦਾ! ਜੇ ੧-੨ ਮਹੀਨੇ ਵਿੱਚ ਕੋਈ ਜਵਾਬ ਨਹੀਂ ਆਉਂਦਾ ਤਾਂ ਸੁਪਰੀਮ ਕੋਰਟ ਦਾ
ਦਰਵਾਜ਼ਾ ਖੜਕਾਇਆ ਜਾਂਦਾ। ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਇਸ ਪ੍ਰਥਾਏ ਕਈ ਸੰਸਥਾਂਵਾ ਨੇ ਐਸਾ ਕੀਤਾ
ਵੀ ਹੋਵੇਗਾ, ਜਿਵੇਂ
੧. ਦਮਦਮੀ ਟਕਸਾਲ, ੨. ਚੀਫ ਖ਼ਾਲਸਾ ਦੀਵਾਨ, ੩. ਅਖੰਡ ਕੀਰਤਨੀ ਜਥਾ, ੪. ਤੱਤ ਗੁਰਮਤਿ ਪਰਿਵਾਰ, ੫.
ਸ਼੍ਰੋਮਣੀ ਖ਼ਾਲਸਾ ਪੰਚਾਇਤ, ੬. ਸਿੱਖ ਵਿਚਾਰ ਮੰਚ, ੭. ਆਈ. ਐਚ. ਆਰ. ਓ. , ੮. ਤੱਤ ਖ਼ਾਲਸਾ ਅਤੇ
ਹੋਰ ਐਸੀਆਂ ਸੰਸਥਾਵਾਂ ਨੂੰ ਅਕਾਲ ਪੁਰਖ ਵਲੋਂ ਬਖਸ਼ੀ ਹੋਈ ਬਿਬੇਕ ਬੁੱਧੀ ਦੀ ਸਹੀ ਵਰਤੋਂ ਕਰਕੇ,
ਐਸੇ ਓਪਰਾਲੇ ਕਰਨੇ ਚਾਹੀਦੇ ਸਨ/ਹਨ ਤਾਂ ਜੋ ਭਾਈ ਗੁਰਬਖਸ਼ ਸਿੰਘ ਜੀ ਵਰਤ ਰੱਖਣ ਦੇ ਬਜਾਏ, ਆਪਣੀ
ਜ਼ਿੰਦਗੀ ਦੁਆਰਾ ਆਪਣੇ ਪਰਿਵਾਰ ਅਤੇ ਸਿੱਖ ਪਰਿਵਾਰ ਦੀ ਸੇਵਾ ਕਰਦੇ ਰਹਿਣ!
ਅਕਾਲ ਪੁਰਖ ਸੱਭ ਨੂੰ ਸੁਮਤਿ ਬਖਸ਼ੇ!
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
*********************************************
ਗੁਰਮੁੱਖ ਪਿਆਰੇ ਸਰਦਾਰ ਹਰਲਾਜ ਸਿੰਘ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਆਪਜੀ ਦਾ ਲੇਖ “ਸਿੰਘ ਸਾਹਿਬ/ਸਾਬ ਦੀ ਗ੍ਰੇਟ” ਜਿਹੜਾ ਕਿ
www.sikhmarg.com; www.khalsanews.org
ਵਿਖੇ ਸਾਂਝਾ ਕੀਤਾ ਹੋਇਆ, ਬਹੁਤ ਹੀ ਸ਼ਲਾਘਾਯੋਗ
ਹੈ। ਪਰ, ਇਸ ਨੂੰ ਕੌਣ ਸਮਝੇਗਾ, ਜਦੋਂ ਪੰਜ ਪਾਂਡਵਾਂ ਦਾ ਰਾਜ ਹੋਵੇ ਅਤੇ ੯੦% ਸਿੱਖ, ਹਿੰਦੂ ਹੀ
ਨਜ਼ਰ ਆਉਂਦੇ ਹਨ!
ਨੱਥੀ ਕੀਤਾ ਹੋਇਆ ਲੇਖ ਵੀ ਪੜ੍ਹਣ ਦੀ ਕ੍ਰਿਪਾਲਤਾ ਕਰਨੀ ਜੀ, ਭਾਵੇਂ ‘ਖ਼ਾਲਸਾ ਨਿਯੂਜ਼” ਨੇ ਅਜੇ ਤੱਕ
ਨਹੀਂ ਵੇਖਿਆ?
ਅਕਾਲ ਪੁਰਖ ਆਪ ਨੂੰ ਚੜ੍ਹਦੀ ਕਲਾ ਬਖਸ਼ੇ,
ਆਪਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ (ਅਸਟ੍ਰੇਲੀਆ)
02/12/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਨੁਭਵ
ਪ੍ਰਕਾਸ਼
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!
ਇੱਕ ਓਅੰਕਾਰ, ਧੰਨ ਨਿਰੰਕਾਰ! ਸਭ ਆਕਾਰ, ਤੇਰਾ ਪਾਸਾਰ!
ਮਾਤ ਪਿਤਾ ਪਤਨੀ ਭਰਤਾਰ! ਰਚਨਾ ਤੇਰੀ, ਸਭ ਸੰਸਾਰ!
ਕੁਝ ਨਾ ਮੇਰਾ ਸਭ ਕੁੱਝ ਤੇਰਾ, ਦੁਨੀਆਂ ਤਾਂ ਇੱਕ ਰੈਣ ਬਸੇਰਾ।
ਮਾਇਆ ਤੇਰੀ ਜਗਤ ਕਮਾਲ, ਚਲਦੀ ਤੇਰੇ ਹੁਕਮ ਦੇ ਨਾਲ!
ਕਰਨ ਕਰਾਵਣ ਹਾਰਾ ਤੂੰ! ਰੱਖਦਾ ਹੁਕਮ `ਚ ਸਭਨਾਂ ਨੂੰ!
ਆਪੇ ਢਾਵੇਂ ਆਪ ਬਣਾਵੇਂ, ਜੀਕੂੰ ਚਾਹਵੇਂ ਖੇਲ੍ਹ ਖਿਲਾਵੇਂ।
ਜੋੜ ਤੋੜ ਫਿਰ ਵਿਛੁੜ ਮੇਲ, ਆਉਣ ਜਾਣ ਸੱਭ ਤੇਰਾ ਖੇਲ੍ਹ!
ਖੇਲ੍ਹ ਖਤਮ, ਸਭ ਖਤਮ ਹੋ ਜਾਏ, ਜਿਉਂ ਪੌਣ ਵਿੱਚ ਪੌਣ ਸਮਾਏ!
ਹੋ ਜਾਵੇ ਸਭ ਖਾਲੀ ਖਾਲੀ, ਚਾਰੇ ਪਾਸੇ ਰਾਤ ਜਿਉਂ ਕਾਲੀ!
ਨਾਂ ਕੁੱਝ ਲਭਦਾ ਨਾਂ ਕੁੱਝ ਦਿਸਦਾ, ਘੋਰ ਹਨੇਰਾ ਸਭ ਥਾਂ ਦਿਸਦਾ!
ਖਾਲੀ ਨੇਰ੍ਹੇ ਦੇ ਵਿੱਚ ਫਸਿਆ, ਨਾਮ ਸਹਾਰਾ ਤੇਰਾ ਧਰਿਆ।
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!
ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!
ਤੇਰੇ ਦਰ ਤੇ ਸੀਸ ਝੁਕਾਇਆ, ਖੁਦ ਨੂੰ ਖੁਦ ਤੋਂ ਦੂਰ ਹਟਾਇਆ!
ਗੂੰਜੇ ਤੇਰਾ ਨਾਮ ਚੁਫੇਰੇ, ਹੋਸ਼ ਜਗੇ ਸੁਣ ਬੋਲ ਜੋ ਤੇਰੇ।
ਅੱਖ ਖੁਲ੍ਹੀ ਤਾਂ ਰੋਸ਼ਨ ਰੋਸ਼ਨ, ਹਰ ਥਾਂ ਦਿਸਿਆ ਚਾਨਣ ਚਾਨਣ!
ਅੰਮ੍ਰਿਤ ਦਾ ਜਿਉਂ ਮਿਲੇ ਪਿਆਲਾ, ਅਨੁਭਵ ਦਾ ਇਹ ਖੇਲ੍ਹ ਨਿਰਾਲਾ,
ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ! ਹਰ ਥਾਂ ਦੇਖਾਂ ਬਸ ਤੈਨੂੰ ਹੀ!
ਹਰ ਪਾਸੇ ਪ੍ਰਕਾਸ਼ ਪਸਾਰਾ, ਇਸ ਤੋਂ ਉਤਮ ਕੌਣ ਨਜ਼ਾਰਾ।
02/12/13)
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
ਅੱਜ ਭਾਈ ਗੁਰਬਖਸ਼ ਸਿੰਘ ਖਾਲਸਾ ਦੀ
ਹਮਾਇਤ ਅਤੇ ਅਗਲੀ ਰਣਨੀਤੀ ਬਣਾਉਣ ਲਈ ਸਰਬੱਤ ਪੰਥਕ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਅੰਬ ਸਾਹਿਬ
ਜਿਸ ਜਗਾ ਭਾਈ ਸਾਹਿਬ ਮਰਨ ਵਰਤ ਤੇ ਬੈਠੇ ਹਨ ਉਸੇ ਜਗਾ ਹੋਈ । ਸਾਰੀਆਂ ਧਿਰਾਂ ਨੇ ਇੱਕ ਵਿਸ਼ਾਲ
ਕੇਸਰੀ ਮਾਰਚ ੪ ਦਸੰਬਰ ਦਿਨ ਬੁੱਧਵਾਰ ਨੂੰ ਸ੍ਰੀ ਅਕਾਲ ਤਕਤ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ
ਤੱਕ ਕੱਢਣ ਦਾ ਫੈਸਲਾ ਕੀਤਾ ਹੈ । ਹੋਦ ਚਿੱਲੜ ਤਾਲਮੇਲ ਕਮੇਟੀ ਵਲੋਂ ਭਾਈ ਗਿਆਨ ਸਿੰਘ ਖਾਲਸਾ
ਸਾਮਿਲ ਹੋਏ ਅਤੇ ਅਸੀਂ ਇਸ ਮਾਰਚ ਵਿੱਚ ਵੱਧ ਚੜ੍ਹ ਕੇ ਹਿਸਾ ਲਵਾਂਗੇ । ਸਮੁੱਚੇ ਪਮਥ ਦਰਦੀਆਂ ਨੂੰ
ਅਪੀਲ ਹੈ ਕਿ ਉਹ ਮਾਰਚ ਦੀ ਸਫਲਤਾ ਲਈ ਕਮਰਕੱਸੇ ਕਰਨ । ਇਸ ਮਾਰਚ ਨੂੰ ਸਫਲ ਕਰਨ ਲਈ ਸਾਨੂੰ ਹੇਠ
ਲਿਖਿਆਂ ਗੱਲਾਂ ਧਿਆਂਨ ਵਿੱਚ ਰੱਖਣੀਆਂ ਪੈਣਗੀਆਂ । ੧. ਵੱਧ ਤੋਂ ਵੱਧ ਅਖਬਾਰਾਂ ਜਰੀਏ, ਮੀਡੀਏ
ਜਰੀਏ ਇਸਤਿਹਾਰ ਰੂਪ ਵਿੱਚ ਜਾਂ ਖਬਰਾਂ ਦੇ ਰੂਪ ਵਿਚ ਇਸ ਗੱਲ ਨੂੰ ਫੈਲਾਇਆ ਜਾਵੇ ਤਾਂ ਜੋ ਪੂਰੇ
ਪੰਜਾਬੀਆ ਨੂੰ ਇਸ ਮਾਰਚ ਬਾਰੇ ਜਾਣਕਾਰੀ ਮਿਲ਼ ਸਕੇ, ਜਾਣਕਾਰੀ ਦੀ ਕਮੀ ਕਾਰਨ ਕੁੱਝ ਉਹ ਪੰਥ ਦਰਦੀ
ਵੀ ਰਹਿ ਜਾਣਗੇ ਜਿਹੜੇ ਤਹਿ ਦਿਲੋਂ ਨਾਲ਼ ਹਨ । ੨. ਮਾਰਚ ਦੀ ਪੂਰਾ ਲੇਅ ਆਊਟ ਪੂਰੇ ਟਾਈਮ ਟੇਬਲ
ਅਨੁਸਾਰ ਤਿਆਰ ਕੀਤਾ ਜਾਵੇ ਤਾਂ ਜੋ ਜਿਹੜੇ ਵੀਰ ਰਸਤੇ ਵਿੱਚ ਮਿਲਣਾ ਚਹੁਣ ਉਹ ਰਾਸਤੇ ਵਿੱਚ ਸ਼ਾਮਿਲ
ਹੋ ਸਕਣ । ੩. ਕੱਝ ਵੀਰ ਮਾਰਚ ਵਿੱਚ ਸ਼ਾਮਿਲ ਤਾਂ ਹੋਣਾ ਚਹੁੰਦੇ ਹਨ ਪਰ ਉਹਨਾਂ ਕੋਲ਼ ਸਾਧਨ (ਗਡੀਆਂ
ਵਗੈਰਾ) ਦੀ ਕਮੀੰ ਹੋਣ ਕਾਰਨ ਜਾ ਨਹੀਂ ਸਕਣਗੇ । ਵਿਦੇਸ਼ੀ ਵੀਰਾਂ ਦੇ ਜਿਹੜੇ ਰਿਸਤੇਦਾਰ ਭਾਰਤ ਵਿੱਚ
ਰਹਿੰਦੇ ਹਨ ਉਹਨਾਂ ਨੂੰ ਬੇਨਤੀ ਕਰਨ ਕਿ ਉਹ ਇਸ ਮਾਰਚ ਨੂੰ ਸਫਲ ਬਣਾਉਣ ਲਈ ਘੱਟੋ ਘੱਟ ੧੦ ਗੱਡੀਆਂ
ਜਰੂਰ ਭੇਜਣ ਅਗਰ ਤਾਂ ਜੋ ਉਹ ਵੀਰ ਵੀ ਜਾ ਸਕਣ ਜਿਹੜੇ ਕੌਨਵੈਂਸ ਦੀ ਕਮੀ ਕਾਰਨ ਨਹੀਂ ਜਾ ਸਕਣ ਉਹ
ਜਾ ਸਕਣ । ਮਾਰਚ ਨੂੰ ਸਫਲ ਅਤੇ ਪ੍ਰਭਾਵਸਾਲੀ ਬਣਾਉਣ ਲਈ ਪ੍ਰਬੰਧਕ ਵੀਰਾਂ ਅਤੇ ਵਿਦੇਸ਼ੀ ਵੀਰਾਂ ਦੇ
ਸਹਿਯੋਗ ਦੀ ਬਹੁਤ ਜਰੂਰਤ ਹੈ ਤਾਂ ਜੋ ਮਾਰਚ ਸਫਲ ਬਣਾ ਸਰਕਾਰ ਦੀ ਨੀਂਦ ਤੋੜੀ ਜਾ ਸਕੇ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : ੦੯੮੭੨੦੯੯੧੦੦
02/12/13)
ਬਿਕਰਮਜੀਤ ਸਿੰਘ “ਜੀਤ”
**ਸਰਬੱਤ ਦਾ ਭਲਾ**
ਹੋਵੇ ਭਲਾ ਸਰਬੱਤ ਦਾ ਰੱਬਾ, ਕਰਾਂ ਅਰਜੋਈ ਤੇਰੇ ਦੁਆਰ
ਨਜ਼ਰ ਸੁਵੱਲੀ ਪਾਕੇ ਆਪਣੀ, ਕਰਦੇ ਬਖਸ਼ਿਸ਼ ਹੇ ਦਾਤਾਰ
ਆਸਾ ਸਭਦੀ ਕਰਦੇ ਪੂਰਨ, ਲੈ ਲੈ ਹਰ ਇੱਕ ਦੀ ਤੂੰ ਸਾਰ
ਨੱਕੋ ਨੱਕ ਭਰ ਸਭਦੀ ਝੋਲੀ, ਕਰਦੇ ਸਭ ਉੱਪਰ ਉਪਕਾਰ
ਸਾਂਝੀਵਾਲਤਾ ਸਿਖਣ ਸਾਰੇ, ਮਹਿਕਣ ਸਾਰੇ ਨਾਲ ਪਿਆਰ
ਕਿਰਦਾਰ ਹੋਵਣ ਉੱਚੇ ਤੇ ਸੁੱਚੇ, ਗੂੰਜੇ ਸੱਚ ਦੀ ਜੈ ਜੈ ਕਾਰ
ਮੀਂਹ ਵੱਸੇ ਰਹਿਮਤ ਤੇਰੀ ਦਾ, ਵਰਤੇ ਮਿਹਰ ਤੇਰੀ ਕਰਤਾਰ
ਹੋਵੇ ‘ਕੱਠੀ ਦੁਨੀਆਂ ਸਾਰੀ, ਵਾਕਣ ਸਾਬਤ ਇੱਕ ਪਰਿਵਾਰ
ਹੋਵਣ ਸਾਂਝੇ ਦੁੱਖ ਸੁੱਖ ਸਭਦੇ, ਹਰ ਕੋਈ ਹੋਵੇ ਮਦਦਗਾਰ
ਆਵਣ ਇੱਕ ਦੂਜੇ ਦੇ ਕੰਮੀਂ, ਅਪਣਾ ਆਪ ਤਕ ਦੇਵਣ ਵਾਰ
ਵਧੇ ਪਿਆਰ ਤੇ ਭਾਈਚਾਰਾ, ਹੋਵੇ ਜੀਣ ਦਾ ਉੱਚਾ ਮਿਆਰ
ਸਮਝਬੂਝ ਮਿਲਵਰਤਣ ਵਧੇ, ਜਾਣ ਈਰਖਾ ਨਫਰਤ ਹਾਰ
ਸਬਰ ਸੰਤੋਖ ਦਯਾ ਤੇ ਨਾਲੇ, ਹੋਣ ਹੁੱਕਮ ਤੇਰੇ ਦੇ ਤਾਬੇਦਾਰ
ਵਿਚਰਣ ਸ਼ੁਕਰਾਨੇ ਦੇ ਅੰਦਰ, ਜਿੰਦੜੀ ਦੇ ਦਿਨ ਸੋਹਣੇ ਚਾਰ
ਮੰਗਲਚਾਰਾ ਖੁਸ਼ੀਆਂ ਤੇ ਬਰਕਤ, ਹੋਣ ਹੌਂਸਲੇ ਅੰਬਰੋਂ ਪਾਰ
ਸੁੱਖ ਸਮ੍ਰਿਧੀ ਸਾਰੇ ਪਾਵਣ, ਹੋਣ ਆਨੰਦਿਤ ਸਭ ਨਰ-ਨਾਰ
ਅੱਠੇ ਪਹਿਰ ਸੰਜੋਵਣ ਸਾਰੇ, ਯਾਦ ਤੇਰੀ ਹਿਰਦੇ ਵਿਚਕਾਰ
ਹੋ ਨੀਵੇਂ ਜੀਵਣ ਜਗ ਅੰਦਰ, ਕਰਨ ਭਲਾਈ ਤੇ ਸ਼ੁਭ ਕਾਰ
ਤੱਜਣ ਮੈਂ-ਮੇਰੀ ਤੇ ਮਨਮੱਤ, ਛੱਡਣ ਲਾਲਚ ਮੋਹ ਅਹੰਕਾਰ
ਗਾਵਣ ਉਪਮਾ ਤੇਰੀ ਦਾਤਾ, ਤੇਰਾ-ਤੇਰਾ ਦਾ ਕਰਨ ਉਚਾਰ
ਪਿਆਰ ਦੀਆਂ ਪੀਂਘਾਂ ਤੇ ਝੁੱਲਣ, ਰਾਜਾ ਰੰਕ ਜਾਂ ਸ਼ਾਹੂਕਾਰ
ਚੱਲੇ ਰੁੱਤ ਫ਼ੇਰ ਸਤਜੁੱਗੀ, ਬਣੇ ਸਵੱਰਗ ਇਹ ਕੁੱਲ ਸੰਸਾਰ
ਮੰਗਦੈ "ਜੀਤ" ਦਾਨ ਇਹ ਤੈਥੋਂ, ਅਪਣੇ ਦੋਵੇਂ ਹੱਥ ਪਸਾਰ
ਵਰਤੇ ਸ਼ਾਂਤੀ ਖੁਸ਼ੀ ਚੁਪਾਸੀਂ, ਰਾਜ ਕਰੇ ਹਰਥਾਈਂ ਪਿਆਰ
ਬਿਕਰਮਜੀਤ ਸਿੰਘ “ਜੀਤ”
01/12/13)
ਰਾਜਿੰਦਰ ਸਿੰਘ (ਖਾਲਸਾ ਪੰਚਾਇਤ)
ੴਸਤਿਗੁਰਪ੍ਰਸਾਦਿ।।
ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਰਨ ਵਰਤ ਬਾਰੇ
ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਮਰਨ
ਵਰਤ ਨੇ ਜਿਥੇ ਕੌਮ ਅੰਦਰ ਇੱਕ ਨਵੀਂ ਲਹਿਰ ਪੈਦਾ ਕੀਤੀ ਹੈ, ਉਥੇ ਕੁੱਝ ਵਿਵਾਦਾਂ ਨੇ ਵੀ ਜਨਮ ਲਿਆ
ਹੈ। ਦੂਸਰੀ ਗੱਲ ਨੂੰ ਘੋਖਣ ਤੋਂ ਪਹਿਲਾਂ, ਮੈਂ ਇਨ੍ਹਾਂ ਵਿਵਾਦਾਂ ਬਾਰੇ ਹੀ ਕੁੱਝ ਵਿਚਾਰ ਕਰਨਾ
ਚਾਹਾਂਗਾ।
ਸਭ ਤੋਂ ਵਧੇਰੇ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਵਰਤ ਰਖਣਾ ਗੁਰਮਤਿ ਸਿਧਾਂਤਾਂ ਅਨੁਸਾਰ ਠੀਕ
ਨਹੀਂ। ਇਹ ਦਲੀਲ ਵੀ ਦੋ ਤਰ੍ਹਾਂ ਦੇ ਲੋਕਾਂ ਵੱਲੋਂ ਆ ਰਹੀ ਹੈ। ਇੱਕ ਤਾਂ ਉਹ ਜੋ ਸੱਚਮੁਚ ਪੰਥ
ਦਰਦੀ ਹਨ ਅਤੇ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਵੀ ਸਿੱਖ ਸਿਧਾਂਤਾਂ ਦਾ ਘਾਣ ਹੋਵੇ। ਦੂਸਰੇ ਉਹ
ਸਿਆਸੀ ਜਾਂ ਧਾਰਮਿਕ ਆਗੂ ਹਨ ਜੋ ਸਮਝਦੇ ਹਨ ਕਿ ਭਾਈ ਗੁਰਬਖਸ਼ ਸਿੰਘ ਦਾ ਮਰਨ ਵਰਤ ਉਨ੍ਹਾਂ ਦੇ
ਵਾਸਤੇ ਕੋਈ ਸਿਆਸੀ ਜਾਂ ਨਿਜੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇੱਕ ਦਿਨ ਪਹਿਲੇ ਅਖਬਾਰ ਵਿੱਚ
ਛਪਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਬਿਆਨ ਵੀ ਮੈਨੂੰ ਇਸੇ ਸੰਧਰਭ ਵਿੱਚ ਆਇਆ
ਜਾਪਦਾ ਹੈ। ਇਥੇ ਇਹ ਦਸਣਾ ਵੀ ਯੋਗ ਹੋਵੇਗਾ ਕਿ ਪਿਛਲੇ ਦਿਨੀ ਇੱਕ ਬੀਬੀ ਨਿਰਪ੍ਰੀਤ ਕੌਰ ਨੇ ਵੀ
ਦਿੱਲੀ ਵਿੱਚ ਇਸੇ ਤਰ੍ਹਾਂ ਮਰਨ ਵਰਤ ਰਖਿਆ ਸੀ, ਉਸ ਦੀ ਮੰਗ ਸੀ ਕਿ ਨਵੰਬਰ ੧੯੮੪ ਦੇ ਸਿੱਖ ਕਤਲੇ
ਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ। ਭਾਵ ਉਹ ਬੀਬੀ ਵੀ ਆਪਣੀ ਸੱਚੀ-ਸੁੱਚੀ ਭਾਵਨਾ ਨਾਲ
ਸਿੱਖ ਕੌਮ ਵਾਸਤੇ ਨਿਆਂ ਮੰਗ ਕਰ ਰਹੀ ਸੀ। ਉਹ ਨਿਆਂ ਜੋ ੨੯ ਸਾਲ ਕੋਟ ਕਚਿਹਰੀਆਂ ਵਿੱਚ ਰੁਲਣ ਤੋਂ
ਬਾਅਦ ਵੀ ਸਿੱਖ ਕੌਮ ਨੂੰ ਨਹੀਂ ਮਿਲਿਆ। ਉਦੋਂ ਵੀ ਸਿੱਖ ਆਗੂਆਂ ਨੇ ਆਪਣੀ ਨਾਲਾਇਕੀ ਛੁਪਾਉਣ ਅਤੇ
ਆਪਣਾ ਖਹਿੜਾ ਛੁਡਾਉਣ ਲਈ ਇਹੀ ਹੱਥਕੰਡਾ ਵਰਤਿਆ ਸੀ। ਬਾਦਲ ਨੇ ਆਪਣੀ ਸਿਆਸੀ ਬਿਸਾਤ ਦੇ ਧਾਰਮਿਕ
ਮੋਹਰੇ ਅਤੇ ਆਪਣੇ ਮੁਲਾਜ਼ਮ, ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੂੰ ਦਿੱਲੀ
ਭੇਜਿਆ, ਜਿਸ ਨੇ ਇਸੇ ਦਲੀਲ ਨਾਲ ਕਿ ਇਹ ਮਰਨ ਵਰਤ ਗੁਰਮਤਿ ਅਨੁਸਾਰੀ ਨਹੀਂ ਹੈ, ਨਿਰਪ੍ਰੀਤ ਕੌਰ ਦੀ
ਕੀਤੀ ਹੋਈ ਅਰਦਾਸ ਨੂੰ ਆਪ ਖੰਡਤ ਕਰਵਾ ਦਿੱਤਾ। ਹੁਣ ਭੋਲੀ-ਭਾਲੀ ਬੀਬੀ ਨਿਰਪ੍ਰੀਤ ਕੌਰ ਨੂੰ ਕੀ
ਪਤਾ ਕਿ ਉਹ ਧਰਮ ਦੇ ਨਾਂ ਤੇ ਇੱਕ ਸਿਆਸੀ ਬਿਸਾਤ ਦੇ ਮੋਹਰੇ ਕੋਲੋਂ ਮਾਤ ਖਾ ਗਈ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਰਤ ਰਖਣੇ ਗੁਰਮਤਿ ਵਿਰੋਧੀ ਹਨ, ਪਰ ਕਿਹੜੇ?
ਇਕ ਤਾਂ ਉਹ ਜੋ ਕਰਮਕਾਂਡ ਦੇ ਤੌਰ ਤੇ ਰਖੇ ਜਾਂਦੇ ਹਨ। ਜਿਵੇਂ ਬ੍ਰਾਹਮਣ ਵਲੋਂ ਪ੍ਰਚਾਰੇ ਇਕਾਦਸ਼ੀ
ਜਾਂ ਪੂਰਨਮਾਸ਼ੀ ਆਦਿ ਦੇ ਵਰਤ ਜਾਂ ਬੀਬੀਆਂ ਵਲੋਂ ਆਪਣੇ ਪਤੀ ਦੀ ਉਮਰ ਵਿੱਚ ਵਾਧਾ ਕਰਾਉਣ ਲਈ ਰਖਿਆਂ
ਜਾਂਦਾ ਕਰਵਾ ਚੌਥ ਆਦਿ ਦਾ ਵਰਤ। ਗੁਰਬਾਣੀ ਐਸੇ ਹਰ ਕਰਮਕਾਂਡੀ ਵਰਤ ਦਾ ਖੰਡਣ ਕਰਦੀ ਹੈ ਅਤੇ ਇਸ ਦੇ
ਵਾਸਤੇ ਗੁਰਬਾਣੀ ਦੇ ਕਈ ਪ੍ਰਮਾਣ ਹਨ। ਜਿਵੇਂ:
“ਛੋਡਹਿ ਅੰਨੁ ਕਰਹਿ ਪਾਖੰਡ।। ਨਾ ਸੋਹਾਗਨਿ ਨਾ ਓਹਿ ਰੰਡ।। “ {ਰਾਗੁ
ਗੋਂਡ ਬਾਣੀ ਕਬੀਰ ਜੀੳ, ਪੰਨਾ ੮੭੩}
“ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ।। ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ
ਚਾਰਿ।। “ {ਬਾਣੀ ਕਬੀਰ ਜੀੳ, ਪੰਨਾ ੧੩੭੦}
ਦੂਸਰਾ ਪੱਖ ਹੈ ਆਤਮ ਹਤਿਆ ਕਰਨਾ। ਗੁਰਬਾਣੀ ਇਸ ਆਤਮ ਘਾਤੀ ਪ੍ਰਵਿਰਤੀ ਨੂੰ ਵੀ ਪੂਰੀ
ਤਰ੍ਹਾਂ ਰੱਦ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੮ ਤੇ ਗੁਰੂ ਅਮਰਦਾਸ ਸਾਹਿਬ ਦੇ ਪਾਵਨ
ਬਚਨ ਹਨ:
“ਮਨਮੁਖਿ ਅੰਧੇ ਸੁਧਿ ਨ ਕਾਈ।। ਆਤਮ ਘਾਤੀ ਹੈ ਜਗਤ ਕਸਾਈ।। “
ਆਤਮ ਘਾਤ ਕੌਣ ਕਰਦਾ ਹੈ? ਜੋ ਜੀਵਨ ਤੋਂ ਨਿਰਾਸ਼ ਹੋ ਚੁੱਕਾ ਹੋਵੇ, ਜਿਸ ਦਾ ਆਤਮਕ ਬੱਲ ਖਤਮ
ਹੋ ਚੁੱਕਾ ਹੋਵੇ ਜਾਂ ਫਿਰ ਉਹ ਜੋ ਜੀਵਨ ਦਾ ਮੁਲ ਨਾ ਸਮਝਦਾ ਹੋਵੇ। ਗੁਰਬਾਣੀ ਤਾਂ ਉਨ੍ਹਾਂ
ਵਿਅਕਤੀਆਂ ਨੂੰ ਜੋ ਇੱਕ ਅਕਾਲ-ਪੁਰਖ ਨੂੰ ਵਿਸਾਰ ਕੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਆਪਣਾ
ਅਨਮੋਲ ਜੀਵਨ ਵਿਅਰਥ ਗੁਆ ਰਹੇ ਹਨ ਨੂੰ ਵੀ ਆਤਮ ਘਾਤੀ ਆਖਦੀ ਹੈ। ਸਤਿਗੁਰੂ ਦਾ ਫੁਰਮਾਨ ਹੈ:
“ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ।। “ {ਮਲਾਰ ਮਹਲਾ
੫, ਪੰਨਾ ੧੨੬੭}
ਕਿਸੇ ਉੱਚੇ ਮਨੋਰਥ ਦੀ ਪ੍ਰਾਪਤੀ ਵਾਸਤੇ ਆਪਣਾ ਜੀਵਨ ਦਾਅ ਤੇ ਲਾ ਦੇਣਾ ਕਦੇ ਵੀ ਆਤਮ ਘਾਤ
ਨਹੀਂ ਕਿਹਾ ਜਾ ਸਕਦਾ। ਇੱਕ ਗੱਲ ਹੋਰ ਸਮਝਣ ਵਾਲੀ ਹੈ, ਆਤਮ ਘਾਤ ਕਰਨ ਦੀ ਕਿਰਿਆ ਇੱਕ ਵਕਤੀ ਦੌਰੇ
ਦੀ ਤਰ੍ਹਾਂ ਹੈ। ਜੇ ਆਤਮ ਘਾਤ ਕਰਨ ਵਾਲੁੇ ਨੂੰ ਉਸ ਵੇਲੇ ਸੁਚੇਤ ਕਰ ਦਿੱਤਾ ਜਾਵੇ, ਉਸ ਪਲ ਨੂੰ
ਟਾਲ ਲਿਆ ਜਾਵੇ ਤਾਂ ਫਿਰ ਉਹ ਮਰਨਾ ਨਹੀਂ ਚਾਹੁੰਦਾ। ਇਸ ਤਰ੍ਹਾਂ ਇਹ ਇੱਕ ਮਾਨਸਿਕ ਤਨਾਵ ਦੀ ਸਥਿਤੀ
ਹੈ, ਜਿਸ ਨੂੰ ਇੱਕ ਵਾਰੀ ਟਾਲ ਲਿਆ ਜਾਵੇ ਤਾਂ ਫਿਰ ਇਹ ਤਕਰੀਬਨ ਟੱਲ ਗਈ ਸਮਝੋ। ਕਿਸੇ ਮਨੋਰਥ ਦੀ
ਪ੍ਰਾਪਤੀ ਵਾਸਤੇ ਮਰਨ ਵਰਤ ਰਖਣ ਵਾਲਾ ਤਾਂ ਉੱਚੀ ਆਤਮਿਕ ਅਵਸਥਾ ਵਿੱਚ ਵਿਚਰਦਾ ਹੋਇਆ ਤਿਲ ਤਿਲ,
ਘੁਲ ਘੁੱਲ ਕੇ ਮਰਦਾ ਹੈ।
ਇਹ ਵੀ ਆਖਿਆ ਜਾਂਦਾ ਹੈ ਕਿ ਕਿਸੇ ਗੁਰੂ ਸਾਹਿਬਾਨ ਨੇ ਕਦੇ ਮਰਨ ਵਰਤ ਨਹੀਂ ਰੱਖਿਆ, ਇਹ ਮਹਾਤਮਾ
ਗਾਂਧੀ ਦੀ ਦੇਣ ਹੈ, ਇਸ ਲਈ ਸਾਨੂੰ ਇਹ ਤਰੀਕਾ ਨਹੀਂ ਅਪਨਾਉਣਾ ਚਾਹੀਦਾ। ਸਾਨੂੰ ਖਾਲਸਾਈ ਤਰੀਕਾ
(ਭਾਵ ਸ਼ਸਤਰ੍ਹਾਂ ਦੀ ਵਰਤੋਂ ਦਾ) ਮਾਰਗ ਅਪਨਾਉਣਾ ਚਾਹੀਦਾ ਹੈ।
ਪਹਿਲਾਂ ਤਾਂ ਇਸ ਨੂੰ ਗਾਂਧੀ ਨਾਲ ਜੋੜਨਾ ਬਿਲਕੁਲ ਹੀ ਗਲਤ ਹੈ ਕਿੳਂਕਿ ਇਤਿਹਾਸਕ ਖੋਜਕਾਰਾਂ
ਅਨੁਸਾਰ ਇਹ ਭੁਖ ਹੜਤਾਲ ਦਾ ਤਰੀਕਾ ਈਸਾ ਤੋਂ ਵੀ ਪਹਿਲਾਂ ਆਇਰਲੈਂਡ ਵਿੱਚ ਆਪਣੀਆਂ ਮੰਗਾਂ ਮਨਾਉਣ
ਲਈ ਪ੍ਰਚਲਤ ਰਿਹਾ ਹੈ। ਉਥੋਂ ਦੇ ਇੱਕ ਸੰਤ ਪੈਟਰਿਕ ਦਾ ਨਾਂ ਵੀ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ
ਇਸ ਭੁਖ ਹੜਤਾਲ ਦੇ ਹਥਿਆਰ ਦੀ ਵਰਤੋਂ ਕਰਨ ਵਾਲਿਆਂ ਵਿੱਚ ਆਉਂਦਾ ਹੈ।
ਜੇ ਅੱਜ ਦੇ ਯੁਗ ਦੀ ਗੱਲ ਕਰੀਏ ਤਾਂ ਵੀਹਵੀ ਸਦੀ ਦੇ ਸ਼ੁਰੂ ਵਿੱਚ ੧੯੦੯ ਵਿੱਚ ਬਰਤਾਨਵੀ
ਕ੍ਰਾਤੀਕਾਰੀ ਮਾਰੀਓਨ ਡਨਲਪ ਨੇ ਬਰਾਤਨਵੀ ਸਰਕਾਰ ਵਲੋਂ ਉਸ ਨੂੰ ਨਾਜਾਇਜ਼ ਕੈਦ ਵਿੱਚ ਰਖਣ ਵਿਰੁਧ
ਭੁਖ ਹੜਤਾਲ ਰਖੀ ਸੀ। ਬਰਤਾਨਵੀ ਸਰਕਾਰ ਉਸ ਨੂੰ ਸ਼ਹੀਦ ਨਹੀਂ ਬਨਵਾਉਣਾ ਚਾਹੁੰਦੀ ਸੀ, ਇਸ ਵਾਸਤੇ ਉਸ
ਨੇ ਮਾਰੀਓਨ ਡਨਲਪ ਨੂੰ ਕੁੱਝ ਸਮੇਂ ਬਾਅਦ ਹੀ ਰਿਹਾ ਕਰ ਦਿੱਤਾ।
ਇਸ ਲਈ ਇਹ ਕਹਿਣਾ ਕਿ ਭੁਖ ਹੜਤਾਲ ਰਖਣਾ ਮਹਾਤਮਾ ਗਾਂਧੀ ਦੀ ਨਕਲ ਕਰਨਾ ਜਾਂ ਉਸ ਦੇ ਰਸਤੇ ਤੇ
ਤੁਰਨਾ ਹੈ, ਉਕਾ ਹੀ ਗਲਤ ਹੈ। ਹਾਂ ਇਹ ਗੱਲ ਬਿਲਕੁਲ ਠੀਕ ਹੈ ਕਿ ਗਾਂਧੀ ਨੇ ਵੀ ਆਪਣੇ ਸੰਘਰਸ਼
ਦੌਰਾਨ ਇਸ ਹਥਿਆਰ ਦੀ ਯੋਗ ਵਰਤੋਂ ਕੀਤੀ ਹੈ।
ਇਹ ਠੀਕ ਹੈ ਕਿ ਕਿਸੇ ਸਤਿਗੁਰੂ ਨੇ ਆਪਣੇ ਜੀਵਨ ਕਾਲ ਵਿੱਚ ਭੁੱਖ ਹੜਤਾਲ ਨਹੀਂ ਰੱਖੀ ਪਰ ਇਸ ਵਿੱਚ
ਕੋਈ ਸ਼ੱਕ ਨਹੀਂ ਕਿ ਸਮੇਂ ਅਨੁਸਾਰ ਸਤਿਗੁਰਾਂ ਨੇ ਵੀ ਸ਼ਾਂਤ ਮਈ ਤਰੀਕੇ ਵਰਤੇ ਹਨ। ਗੁਰੂ ਨਾਨਕ
ਪਾਤਿਸ਼ਾਹ ਨੇ ਵੀ ਸ਼ਾਂਤਮਈ ਰਹਿ ਕੇ ਹੀ ਬਾਬਰ ਦੇ ਜ਼ੁਲਮਾਂ ਵਿਰੁਧ ਅਵਾਜ਼ ਬੁਲੰਦ ਕੀਤੀ ਸੀ ਅਤੇ ਬਾਬਰ
ਦੀ ਕੈਦ ਵੀ ਕੱਟੀ ਸੀ। ਗੁਰੂ ਅਰਜੁਨ ਸਾਹਿਬ ਨੇ ਵੀ ਸ਼ਾਂਤਮਈ ਰਹਿ ਕੇ ਹੀ ਤਸੀਹੇ ਸਹੇ ਸਨ ਅਤੇ
ਲਾਸਾਨੀ ਸ਼ਹੀਦੀ ਦਿੱਤੀ ਸੀ। ਗੁਰੂ ਤੇਗਬਹਾਦੁਰ ਸਾਹਿਬ ਜਿਨ੍ਹਾਂ ਦਾ ਨਾਂਅ ਹੀ ਤਿਆਗ ਮਲ ਤੋਂ
ਤੇਗਬਹਾਦੁਰ ਇਸ ਕਰ ਕੇ ਪਿਆ ਕਿ ਉਨ੍ਹਾਂ ਜੰਗ ਵਿੱਚ ਤੇਗ ਦੇ ਜੌਹਰ ਵਿਖਾਏ ਸਨ, ਨੇ ਵੀ ਸ਼ਾਂਤ ਮਈ
ਰਹਿ ਕੇ ਸ਼ਹਾਦਤ ਦਿੱਤੀ ਸੀ। ਬਲਕਿ ਸਤਿਗੁਰੂ ਤਾਂ ਆਪ ਚਲ ਕੇ ਸ਼ਹੀਦ ਹੋਣ ਲਈ ਦਿੱਲੀ ਗਏ ਸਨ, ਇਹ
ਜਾਣਦੇ ਹੋਏ ਵੀ ਕਿ ਉਥੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਣਾ ਹੈ। ਫਿਰ ਕੀ ਉਨ੍ਹਾਂ ਦੇ ਆਪ ਚਲ ਕੇ
ਦਿੱਲੀ ਜਾਣ ਨੂੰ ਆਤਮਘਾਤ ਆਖਾਂਗੇ? ਇਹ ਤਾਂ ਸਮੇਂ ਦੇ ਹਥਿਆਰ ਹਨ, ਜਿਨ੍ਹਾਂ ਦੀ ਸਮੇਂ ਅਨੁਸਾਰ ਹੀ
ਯੋਗ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਹ ਤਾਂ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਗੁਰਬਾਣੀ ਦਾ
ਫੁਰਮਾਨ ਹੈ:
“ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।। “ {ਮਃ ੧
ਸਲੋਕੁ, ਪੰਨਾ ੧੪੨}
ਬਲਕਿ ਸਤਿਗੁਰੂ ਦੀ ਪਾਵਨ ਬਾਣੀ ਤਾਂ ਬਖਸ਼ਿਸ਼ ਕਰਦੀ ਸਮਝਾਉਂਦੀ ਹੈ:
“ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ।। “ {ਸਲੋਕੁ ਮਃ ੧, ਪੰਨਾ
੧੨੪੨}
ਬੇਸ਼ਕ ਸਮੇਂ ਅਨੁਸਾਰ ਸ਼ਸਤ੍ਰਾਂ ਦੀ ਵਰਤੋਂ ਕਰਨਾ ਵੀ ਸਤਿਗੁਰੂ ਨੇ ਸਾਨੂੰ ਆਪ ਸਿਖਾਇਆ ਹੈ
ਅਤੇ ਇਹ ਖਾਲਸਾ ਮਾਨਸਿਕਤਾ ਦਾ ਅਨਿਖੜਵਾਂ ਅੰਗ ਹੈ, ਪਰ ਗੱਲ ਗੱਲ ਤੇ ਕਿਰਪਾਨਾਂ ਦੇ ਵਿਖਾਵੇ ਨੇ ਵੀ
ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ। ਭਾਰਤ ਦੀ ਅਜ਼ਾਦੀ ਤੋਂ ਬਾਅਦ ਅਸੀ ਕਿਰਪਾਨਾਂ ਵਰਤੀਆਂ ਤਾਂ
ਬਹੁਤ ਘੱਟ ਨੇ ਪਰ ਵਿਖਾਵਾ ਇਤਨਾ ਕੀਤਾ ਹੈ ਕਿ ਸਾਡੀਆਂ ਉਹ ਫੋਟੋ ਅਤੇ ਫਿਲਮਾਂ ਵਿਖਾ ਕੇ ਸਾਨੂੰ
ਦੁਨੀਆਂ ਭਰ ਵਿੱਚ ਅਤਿਵਾਦੀਆਂ ਦੇ ਤੌਰ ਤੇ ਬਦਨਾਮ ਕੀਤਾ ਗਿਆ। ਹਾਲਾਕਿ ਭਾਰਤ ਦੀ ਅਜ਼ਾਦੀ ਤੋਂ
ਪਹਿਲਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਮੋਰਚੇ ਵੀ ਸ਼ਾਂਤ ਮਈ ਸਨ ਅਤੇ ਅਜ਼ਾਦੀ ਤੋਂ ਬਾਅਦ ਵੀ
ਪਹਿਲੇ ੩੫ ਸਾਲ ਸਾਰੇ ਸ਼ਾਂਤਮਈ ਸੰਘਰਸ਼ ਹੀ ਕੀਤੇ ਗਏ।
ਚਲੋ ਜੇ ਕੋਈ ਇਸ ਵਿਚਾਰ ਨਾਲ ਸਹਿਮਤ ਨਾ ਵੀ ਹੋਵੇ ਤਾਂ ਸਚਾਈ ਇਹ ਹੈ ਕਿ ਹੁਣ ਭਾਈ ਗੁਰਬਖਸ਼
ਸਿੰਘ ਖਾਲਸਾ ਨੇ ਇਹ ਕਦਮ ਚੁੱਕ ਲਿਆ ਹੈ। ਪਹਿਲਾਂ ਜਦੋਂ ਉਨ੍ਹਾਂ ਸਲਾਹ ਕੀਤੀ ਤਾਂ ਬਹੁਤੇ ਸਿੱਖ
ਆਗੂ ਅਤੇ ਵਿਦਵਾਨ ਉਨ੍ਹਾਂ ਦੇ ਮਰਨ ਵਰਤ ਰਖਣ ਦੇ ਹੱਕ ਵਿੱਚ ਨਹੀਂ ਸਨ। ਹੋਰ ਕਿਸੇ ਦੀ ਗੱਲ ਕੀ
ਕਰਾਂ, ਮੈਂ ਆਪ ਇਸ ਦੇ ਹੱਕ ਵਿੱਚ ਨਹੀਂ ਸਾਂ। ਹਰ ਕਿਸੇ ਦੇ ਅਲੱਗ-ਅਲੱਗ ਕਾਰਨ ਹੋਣਗੇ ਪਰ ਮੈਂ ਤਾਂ
ਇਸ ਕਰ ਕੇ ਇਸ ਹੱਕ ਵਿੱਚ ਨਹੀਂ ਸਾਂ ਕਿਉਂਕਿ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਸਮੇਤ ਕਈ
ਅਕਾਲੀ ਆਗੂਆਂ ਨੇ ਪਹਿਲਾਂ ਹੀ ਐਸੇ ਡਰਾਮੇ ਕਰ ਕੇ ਕੌਮ ਲਈ ਬਹੁਤ ਬਦਨਾਮੀ ਖੱਟੀ ਹੈ। ਮੇਰੇ ਮਨ
ਵਿੱਚ ਵੀ ਇਹੀ ਡਰ ਸੀ ਕਿ ਕਿਤੇ ਕਿਸੇ ਕਮਜ਼ੋਰੀ ਕਾਰਨ ਮੁੜ ਐਸਾ ਕਲੰਕ ਕੌਮ ਦੇ ਮੱਥੇ ਨਾ ਲੱਗ ਜਾਵੇ।
ਪਰ ਜੇ ਉਨ੍ਹਾਂ ਅਕਾਲੀ ਆਗੂਆਂ ਦੇ ਘਟੀਆਪਨ ਦੇ ਪ੍ਰਮਾਣ ਸਾਡੇ ਸਾਹਮਣੇ ਹਨ ਤਾਂ ਸ੍ਰ. ਦਰਸ਼ਨ ਸਿੰਘ
ਫੇਰੁਮਾਨ ਦੀ ਲਾਜੁਆਬ ਸ਼ਹਾਦਤ ਦੀ ਮਿਸਾਲ ਵੀ ਸਾਹਮਣੇ ਹੈ। ਇਥੇ ਇਹ ਵੀ ਦੱਸ ਦੇਣਾ ਯੋਗ ਹੋਵੇਗਾ ਕਿ
ਆਪਣਾ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਅਰਦਾਸ ਵੀ ਭਾਈ ਗੁਰਬਖਸ਼
ਸਿੰਘ ਖਾਲਸਾ ਨੇ ਆਪ ਕੀਤੀ ਸੀ ਅਤੇ ਸਤਿਗੁਰੂ ਅਗੇ ਜੋਦੜੀ ਕੀਤੀ ਸੀ ਕਿ ਸਤਿਗੁਰੂ ਉਨ੍ਹਾਂ ਨੂੰ
ਸ਼ਹੀਦ ਭਾਈ ਦਰਸ਼ਨ ਸਿੰਘ ਫੇਰੁਮਾਨ ਵਾਲੀ ਦ੍ਰਿੜਤਾ ਬਖਸ਼ਨ। ਅਜੇ ਤੱਕ ਜੋ ਦ੍ਰਿਵਤਾ ਉਨ੍ਹਾਂ ਵਿਖਾਈ
ਹੈ, ਉਹ ਮਾਣ ਕਰਨ ਵਾਲੀ ਹੈ।
ਸਭ ਤੋਂ ਵੱਡੀ ਗੱਲ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਿਸ ਮਕਸਦ ਵਾਸਤੇ ਇਹ ਕਦਮ ਚੁੱਕਿਆ ਹੈ, ਉਹ
ਬਹੁਤ ਜਾਇਜ਼ ਹੈ। ਜਿਨ੍ਹਾਂ ਨੋਜੁਆਨਾ ਦੀ ਰਿਹਾਈ ਵਾਸਤੇ ਉਨ੍ਹਾਂ ਮਰਨ ਵਰਤ ਰਖਿਆ ਹੈ, ਉਹ ਸਾਰੇ
ਆਪਣੀ ਸਜਾਵਾਂ ਪੂਰੀਆ ਕਰ ਚੁੱਕੇ ਹਨ। ਇਨ੍ਹਾ ਵਿੱਚ ਭਾਈ ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਅਤੇ ਭਾਈ
ਲਖਵਿੰਦਰ ਸਿੰਘ ਚੰਡੀਗੜ੍ਹ ਦੀ ਬੜੈਲ ਜੇਲ ਵਿੱਚ ੧੯-੧੯ ਸਾਲ ਕੈਦ ਕੱਟ ਚੁੱਕੇ ਹਨ, ਭਾਈ ਲਾਲ ਸਿੰਘ
ਨਾਭੇ ਦੀ ਜੇਲ ਵਿੱਚ ੨੦ ਸਾਲ ਕੈਦ ਕੱਟ ਚੁੱਕੇ ਹਨ ਅਤੇ ਭਾਈ ਗੁਰਮੀਤ ਸਿੰਘ ੨੨ ਸਾਲ ਤੋਂ ਕਰਨਾਟਕ
ਦੀ ਜੇਲ ਵਿੱਚ ਬੰਦ ਹਨ। ਇਨ੍ਹਾਂ ਸਾਰਿਆਂ ਨੂੰ ਭਾਰਤੀ ਨਿਆਂ ਪ੍ਰਨਾਲੀ ਨੇ ਉਮਰ ਕੈਦ ਦੀ ਸਜਾ ਦਿੱਤੀ
ਸੀ ਅਤੇ ਭਾਰਤੀ ਵਿਵਸਥਾ ਅਨੁਸਾਰ ਉਮਰ ਕੈਦ ਵਾਲਾ ਵੱਧ ਤੋਂ ਵੱਧ ੧੪ ਸਾਲਾਂ ਬਾਅਦ ਜੇਲ ਤੋਂ ਰਿਹਾ
ਕਰ ਦਿੱਤਾ ਜਾਂਦਾ ਹੈ ਪਰ ਕਿਉਂਕਿ ਭਾਰਤ ਵਿੱਚ ਸਿੱਖਾਂ ਲਈ ਤੇ ਦੂਸਰਿਆਂ ਲਈ ਦੋਹਰੇ ਮਾਪਦੰਡ ਹਨ,
ਇਸ ਲਈ ਇਨ੍ਹਾ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਭਾਰਤੀ ਨਿਆਂ ਪ੍ਰਨਾਲੀ ਦੇ ਦੋਹਰੇ ਮਾਪਦੰਡ ਦੀ ਇਸ
ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਭਾਰਤੀ ਫਿਲਮ ਐਕਟਰ ਸੰਜੇ ਦੱਤ ਨੂੰ ਦੋ ਮਹੀਨੇ ਬਾਅਦ ਜੇਲ ਚੋਂ
ਇੱਕ ਮਹੀਨੇ ਲਈ ਪੈਰੋਲ (ਛੁੱਟੀ) ਮਿਲ ਜਾਂਦੀ ਹੈ ਅਤੇ ਇਨ੍ਹਾਂ ਨੂੰ ੨੦-੨੦ ਸਾਲਾਂ ਵਿੱਚ ਇੱਕ ਦਿਨ
ਦੀ ਪੈਰੋਲ ਨਹੀਂ ਮਿਲੀ। ਫੇਰ ਇਹ ਸਜਾਵਾਂ ਪੁਰੀਆਂ ਕਰਨ ਤੋਂ ਬਾਅਦ ਵੀ ਜੇਲ ਵਿੱਚ ਬੰਦ ਨੇ ਜਦਕਿ
ਤਿੰਨ ਬੇਕਸੂਰਾਂ ਦੇ ਕਤਲ ਦਾ ਦੋਸ਼ੀ ਸੁਮੇਧ ਸਿੰਘ ਸੈਣੀ ੨੦ ਸਾਲਾਂ ਤੋਂ ਅਦਾਲਤ ਵਿੱਚ ਹੀ ਪੇਸ਼ ਨਹੀਂ
ਹੋਇਆ ਅਤੇ ਪੰਜਾਬ ਦੇ ਡੀ ਜੀ ਪੀ ਦੇ ਅਹੁਦੇ ਦਾ ਆਨੰਦ ਮਾਣ ਰਿਹਾ ਹੈ। ਕੁੱਝ ਵਿਰੋਧੀ ਕਹਿਣਗੇ ਕਿ
ਇਹ ਤਾਂ ਖਤਰਨਾਕ ਅਤਿਵਾਦੀ ਹਨ ਤਾਂ ਉਨ੍ਹਾਂ ਨੂੰ ਇਤਨਾ ਸਮਝ ਲੈਣਾ ਚਾਹੀਦਾ ਹੈ ਕਿ ਜੇ ਮੈਂ ਉਨ੍ਹਾਂ
ਦੇ ਹੱਕ ਵਿੱਚ ਉਨ੍ਹਾਂ ਦੇ ਨਿਰਦੋਸ਼ ਹੋਣ ਦੀ ਹੋਰ ਕੋਈ ਦਲੀਲ ਨਾ ਵੀ ਦਿਆਂ ਤਾਂ ਭਾਰਤੀ ਨਿਆਂ
ਪ੍ਰਨਾਲੀ ਨੇ ਉਨ੍ਹਾਂ ਨੂੰ ਜਿਤਨਾ ਦੋਸ਼ੀ ਪਾਇਆ ਹੈ ਅਤੇ ਸਜ਼ਾ ਦਿੱਤੀ ਹੈ, ਉਤਨੀ ਤੋਂ ਕਿਤੇ ਵੱਧ ਇਹ
ਸਾਰੇ ਸਜ਼ਾ ਭੁਗਤ ਚੁੱਕੇ ਹਨ। ਹੁਣ ਇਨ੍ਹਾਂ ਨੂੰ ਜੇਲ ਵਿੱਚ ਬੰਦ ਰਖਣਾ ਗ਼ੈਰ ਮਨੁੱਖੀ ਵੀ ਹੈ ਅਤੇ
ਗ਼ੈਰ ਇਖਲਾਕੀ ਵੀ।
ਇਥੇ ਇੱਕ ਹੋਰ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਤਾਂ ਕਾਨੂੰਨੀ ਲੜਾਈ ਹੈ, ਇਸ ਨੂੰ ਅਦਾਲਤਾਂ
ਵਿੱਚ ਲੜਿਆਂ ਜਾਣਾ ਚਾਹੀਦਾ ਹੈ। ਇਹ ਤਾਂ ਨਿਆਂ ਪ੍ਰਨਾਲੀ ਤੋਂ ਨਿਰਾਸ਼ ਹੋਣ ਤੋਂ ਬਾਅਦ ਹੀ ਕਿਸੇ
ਭਾਈ ਗੁਰਬਖਸ਼ ਸਿੰਘ ਜਿਹੇ ਮਰਜੀਵੜੇ ਨੂੰ ਸੁੱਤੀ ਲੋਕਾਈ ਨੂੰ ਜਗਾਉਣ ਵਾਸਤੇ ਸਿਰ ਤਲੀ ਤੇ ਧਰ ਕੇ
ਨਿਤਰਨਾ ਪੈਂਦਾ ਹੈ।
ਹੁਣ ਸਮਾਂ ਕਿਸੇ ਮੱਤਭੇਦ ਰਖਣ ਦਾ ਨਹੀਂ, ਆਓ ਸਾਰੀ ਕੌਮ ਰੱਲ ਕੇ ਭਾਈ ਗੁਰਬਖਸ਼ ਸਿੰਘ ਦੇ ਮੋਢੇ ਨਾਲ
ਮੋਢਾ ਜੋੜ ਕੇ ਖੜੇ ਹੋ ਜਾਈਏ ਤਾਂ ਕਿ ਉਨ੍ਹਾਂ ਨੂੰ ਯਕੀਨ ਹੋ ਜਾਵੇ ਕਿ ਇਸ ਕੌਮੀ ਸੰਘਰਸ਼ ਵਿੱਚ ਉਹ
ਇਕੱਲੇ ਨਹੀਂ ਤਾਂ ਕਿ ਸੁੱਤੀ ਸਰਕਾਰ ਦੀ ਨੀਂਦ ਖੁਲ੍ਹ ਜਾਵੇ। ਨਾਲ ਹੀ ਸਾਰੇ ਰੱਲ ਕੇ ਅਕਾਲ ਪੁਰਖ
ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਿੱਖ ਦੀ ਅਰਦਾਸ ਉਸ ਦੇ ਸੁਆਸਾ ਨਾਲ ਨਿਭ ਜਾਵੇ।
ਰਾਜਿੰਦਰ ਸਿੰਘ (ਖਾਲਸਾ ਪੰਚਾਇਤ)
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}