. |
27/02/14)
ਗੁਰਇੰਦਰ ਸਿੰਘ ਪਾਲ
ਕਰਤਾਰਪੁਰੀ ਬੀੜ ਬਾਰੇ ਸੱਚੋ-ਸੱਚ!
‘ਸਿੱਖ ਮਾਰਗ’ `ਤੇ ਪਾਇਆ ਗਿਆ ਸ: ਸਰਬਜੀਤ ਸਿੰਘ ਦਾ ਲੇਖ
‘ਕਰਤਾਰਪੁਰੀ ਬੀੜ ਬਾਰੇ ਸੱਚੋ-ਸੱਚ’ ਖੋਜ-ਖੇਤ੍ਰ ਵਿੱਚ
ਬਹੁਮੁੱਲੀ ਤੇ ਮਹੱਤਵਪੂਰਨ ਦੇਣ ਹੈ। ਸ: ਸਰਬਜੀਤ ਸਿੰਘ ਨੇ ਠੋਸ ਦਲੀਲਾਂ, ਪੁਖ਼ਤਾ ਸਬੂਤਾਂ ਅਤੇ
ਮੰਨਣਯੋਗ ਹਵਾਲਿਆਂ ਨਾਲ ‘ਕਰਤਾਰਪੁਰੀ ਬੀੜ ਦਾ ਸੱਚ’ ਪਾਠਕਾਂ ਦੀ ਜਾਣਕਾਰੀ ਵਾਸਤੇ ਸਪਸ਼ਟ
ਰੂਪ ਵਿੱਚ ਪੇਸ਼ ਕੀਤਾ ਹੈ। ਖੋਜ-ਪ੍ਰਣਾਲੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਗਿਆ ਇਹ
ਲੇਖ ਇਤਨਾ ਪਰਿਪੂਰਨ ਹੈ ਕਿ ਛਾਣ-ਬੀਨ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ!
‘ਸਿੱਖ ਮਾਰਗ’ ਦੇ ਖੁਣਸੀ ਵਿਰੋਧੀਆਂ ਦਾ ਹੁਣ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਸੰਪਾਦਕ ਦੀ 22
ਜਨਵਰੀ, 2014 ਨੂੰ ਦਿੱਤੀ ਗਈ ਚੁਣੌਤੀ ਨੂੰ ਪ੍ਰਵਾਨ ਕਰਦਿਆਂ, ਸ: ਸਰਬਜੀਤ ਸਿੰਘ ਦੇ ਲੇਖ ਵਿੱਚ
ਦਿੱਤੇ ਤੱਥਾਂ ਉੱਤੇ ਯੁਕਤੀ-ਯੁਕਤ ਕਿੰਤੂ ਪ੍ਰੰਤੂ ਕਰ ਕੇ ਆਪਣਾ ਪੱਖ ਪਾਠਕਾਂ ਲੇਖਕਾਂ ਦੇ ਵਿਚਾਰ
ਵਾਸਤੇ ਰੱਖਣ। ਜੇ ਉਨ੍ਹਾਂ ਵੱਲੋਂ ਇਸ ਲੇਖ ਦੇ ਪ੍ਰਤੀਕਰਮ ਵਜੋਂ ਕੁੱਝ ਨਹੀਂ ਕਿਹਾ/ਲਿਖਿਆ ਜਾਂਦਾ
ਤਾਂ ਸਪਸ਼ਟ ਹੈ ਕਿ ‘ਸਿੱਖ ਮਾਰਗ’ ਵਿਰੁੱਧ ਭੰਡੀ-ਪ੍ਰਚਾਰ ਕਰਨ ਵਾਲੇ ਇਹ ਲੋਕ ਬਦ ਨੀਯਤ ਤੇ ਨੀਚ
ਫ਼ਿਤਰਤ ਦੇ ਮਾਲਿਕ ਹਨ। ਉਨ੍ਹਾਂ ਦੇ ਮੌਨ ਤੋਂ, ਨਿਰਸੰਦੇਹ, ਸਾਬਤ ਹੋ ਜਾਵੇਗਾ ਕਿ ਉਹ “ਝੂਠੇ,
ਬੇਈਮਾਨ ਤੇ ਕਪਟੀ” ਹਨ ਅਤੇ ਈਰਖਾ-ਵੱਸ ਉਹ ‘ਸਿੱਖ ਮਾਰਗ’ ਅਤੇ ਇਸ ਨਾਲ ਜੁੜੇ ਸਜਨਾਂ ਦੀ
ਨਿੰਦਾ-ਚਿੰਦਾ ਕਰਦੇ ਹਨ! ਅਤੇ ਨਿੰਦਕਾਂ ਪ੍ਰਤਿ ਗੁਰੁ-ਹੁਕਮ ਹੈ:
ਨਿੰਦਕ ਕਉ ਫਿਟਕੇ ਸੰਸਾਰੁ॥ ਨਿੰਦਕ ਕਾ ਝੂਠਾ ਬਿਉਹਾਰੁ॥
ਨਿੰਦਕ ਕਾ ਮੈਲਾ ਆਚਾਰੁ॥ ……
ਗੁਰਇੰਦਰ ਸਿੰਘ ਪਾਲ
ਫ਼ਰਵਰੀ 27, 2014.
27/02/14)
ਨਿਰਮਲ ਸਿੰਘ ਕੰਧਾਲਵੀ
ਸਚਖੰਡ ਦੀਆਂ ਟਿਕਟਾਂ
ਪੰਸਾਰੀ ਦੀ ਇਹ ਦੁਕਾਨ ਸ਼ਹਿਰ ਵਿੱਚ ਬੜੀ ਮਸ਼ਹੂਰ ਹੈ। ਏਥੇ ਹਰ ਵੇਲੇ ਗਾਹਕਾਂ ਦੀ ਭੀੜ
ਲੱਗੀ ਰਹਿੰਦੀ ਹੈ। ਮੈਂ ਤੇ ਮੇਰਾ ਭਤੀਜਾ ਇੱਕ ਦਿਨ ਕੁੱਝ ਜੜੀਆਂ ਬੂਟੀਆਂ ਉੱਥੋਂ ਖਰੀਦਣ ਗਏ। ਆਮ
ਨਾਲੋਂ ਅੱਜ ਵਧੇਰੇ ਹੀ ਭੀੜ ਸੀ। ਲਾਲਾ ਗਾਹਕਾਂ ਨੂ ਦੱਸ ਰਿਹਾ ਸੀ ਕਿ ਉਹਦਾ ਦੂਜਾ ਨੌਕਰ ਅਚਾਨਕ
ਬਿਮਾਰ ਹੋ ਗਿਆ ਸੀ ਤੇ ਸਿਰਫ਼ ਇੱਕ ਨੌਕਰ ਹੋਣ ਕਰ ਕੇ ਗਾਹਕ ਹੌਲ਼ੀ ਹੌਲ਼ੀ ਭੁਗਤਾਏ ਜਾ ਰਹੇ ਸਨ। ਲਾਲਾ
ਸਭ ਕੋਲੋਂ ਲਿਸਟਾਂ ਫੜ ਕੇ ਗੱਦੀ ਉੱਪਰ ਰੱਖੀ ਜਾ ਰਿਹਾ ਸੀ। ਇਹ ਸ਼ਾਇਦ ਉਸਦਾ ਗਾਹਕਾਂ ਨੂੰ ਬੰਨ੍ਹਣ
ਦਾ ਢੰਗ ਸੀ। ਅਸੀਂ ਵੀ ਲਿਸਟ ਫੜਾ ਕੇ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ।
ਤਦੇ ਦੁਕਾਨ ਦੇ ਅੱਗੇ ਇੱਕ ਕਾਰ ਆ ਕੇ ਰੁਕੀ ਤੇ ਵਿਚੋਂ ਤਿੰਨ ਨਿਹੰਗ ਅਤੇ ਇੱਕ ਬੀਬੀ ਉੱਤਰੀ।
ਪਹਿਰਾਵੇ ਅਤੇ ਰੰਗ ਰੂਪ ਤੋਂ ਬੀਬੀ ਐਨ. ਆਰ. ਆਈ. ਜਾਪਦੀ ਸੀ। ਗਹਿਣਿਆਂ ਨਾਲ਼ ਇੰਜ ਲੱਦੀ ਹੋਈ ਸੀ
ਜਿਵੇਂ ਕਿਸੇ ਵਿਆਹ ਸ਼ਾਦੀ `ਤੇ ਆਈ ਹੋਈ ਹੋਵੇ। ਇੱਕ ਨਿਹੰਗ ਅਤੇ ਬੀਬੀ ਤਾਂ ਪਿੱਛੇ ਹੀ ਖੜ੍ਹੇ ਰਹੇ
ਤੇ ਦੂਜੇ ਦੋਵੇਂ ਨਿਹੰਗ ਬਾਕੀ ਗਾਹਕਾਂ ਦੇ ਪੈਰ ਮਿੱਧਦੇ ਤੇ ਵੱਖੀਆਂ ਖੁੱਲਦੇ ਧੁੱਸ ਦਿੰਦੇ ਅੰਦਰ ਆ
ਵੜੇ। ਲਾਲੇ ਨੇ ਬੜੇ ਅਦਬ ਨਾਲ਼ ਉੱਠ ਕੇ ਉਨ੍ਹਾਂ ਨੂੰ ਫ਼ਤਿਹ ਬੁਲਾਈ। ਇੱਕ ਦੇ ਹੱਥ ਵਿੱਚ ਖਰੀਦਣ
ਵਾਲ਼ੇ ਸਾਮਾਨ ਦੀ ਲਿਸਟ ਫੜੀ ਹੋਈ ਸੀ ਜੋ ਮੈਨੂੰ ਅੱਧੀ ਕੁ ਨਜ਼ਰ ਆ ਰਹੀ ਸੀ। ਉੱਪਰ ਸਿਰੇ `ਤੇ ਬੜੀ
ਭੈੜੀ ਜਿਹੀ ਲਿਖਾਈ `ਚ ਲਿਖ਼ਿਆ ਹੋਇਆ ਸੀ ‘ਸਮਿੱਗਰੀ ਸ੍ਰੀ ਸੰਪਟ ਖੰਡ
ਪਾਠ ਜੀ’ ਮੈਂ ਸੋਚ ਰਿਹਾ ਸਾਂ ਕਿ ਜਿਨ੍ਹਾਂ ਨੂੰ ਅਖੰਡ ਪਾਠ ਵੀ ਠੀਕ ਨਹੀਂ ਲਿਖਣਾ
ਆਉਂਦਾ ਇਹ ਬੂਬਨੇ ਪਾਠ ਕੀ ਕਰਦੇ ਹੋਣਗੇ। ਖ਼ੈਰ ਮੇਰੀ ਨਜ਼ਰ ਲਿਸਟ ਵਿੱਚ ਦਰਜ ਚੀਜ਼ਾਂ `ਤੇ ਪਈ
ਜਿਨ੍ਹਾਂ `ਚੋਂ ਕੁੱਝ ਇਸ ਪ੍ਰਕਾਰ ਸਨ:-
ਸੋਨੇ ਦੇ ਵਰਕ
ਚਾਂਦੀ ਦੇ ਵਰਕ
ਕੇਸਰ
ਅਸਲੀ ਕਸਤੂਰੀ
ਲ਼ਾਲ ਚੰਦਨ
ਚਿੱਟਾ ਚੰਦਨ
ਬਦਾਮ
ਖ਼ਸ਼ਖ਼ਸ਼
ਬਾਕੀ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਸਨ। ਤਦੇ ਪਿੱਛੇ ਖੜ੍ਹਾ ਨਿਹੰਗ ਲਿਸਟ ਵਾਲ਼ੇ ਦੇ ਕੰਨ `ਚ ਹੌਲੀ
ਦੇਣੇ ਕਹਿਣ ਲੱਗਾ ‘ਸਾਰੀਆਂ ਚੀਜ਼ਾਂ ਦੁਗਣੀਆਂ ਕਰ ਦੇਈਂ’
ਮੈਂ ਸਮਝ ਗਿਆ ਕਿ ਹੁਣ ਇਸ ਬੀਬੀ ਦੀ ਦੋਹਰੀ ਖੱਲ ਉਤਾਰਨਗੇ ਇਹ ਬਾਬੇ। ਸਾਡਾ ਆਰਡਰ ਤਿਆਰ ਹੋ ਚੁੱਕਾ
ਸੀ। ਅਸੀਂ ਪੈਸੇ ਦੇ ਕੇ ਬਾਹਰ ਨਿੱਕਲੇ ਤਾਂ ਮੈਂ ਆਪਣੇ ਭਤੀਜੇ ਨੂੰ ਪੁੱਛਿਆ ਕਿ ਅਖੰਡ ਪਾਠ ਦਾ
ਸੋਨੇ ਚਾਂਦੀ ਦੇ ਵਰਕਾਂ ਤੇ ਕੇਸਰ ਕਸਤੂਰੀਆਂ ਨਾਲ਼ ਕੀ ਸਬੰਧ ਐ ਬਈ? ਜਦੋਂ ਉਸ ਨੇ ਮੇਰੇ ਇਸ ਸਵਾਲ
ਪੁੱਛਣ ਦਾ ਕਾਰਨ ਜਾਨਣਾ ਚਾਹਿਆ ਤਾਂ ਮੈਂ ਨਿਹੰਗ ਬਾਬੇ ਦੇ ਹੱਥ `ਚ ਫੜੀ ਹੋਈ ਲਿਸਟ ਬਾਰੇ ਉਹਨੂੰ
ਦੱਸਿਆ। ਉਹ ਕਹਿਣ ਲੱਗਾ ਕਿ ਉਸਨੇ ਪਹਿਲਾਂ ਵੀ ਕਈ ਵਾਰੀ ਐਨ. ਆਰ. ਆਈ. ਬੰਦਿਆਂ ਨਾਲ਼ ਇਨ੍ਹਾਂ
ਨਿਹੰਗਾਂ ਨੂੰ ਇਸੇ ਦੁਕਾਨ `ਤੇ ਦੇਖਿਆ ਹੈ।
“ਪਰ ਭਤੀਜ, ਆਹ ਚੀਜ਼ਾਂ ਜਿਹੜੀਆਂ ਲਿਖੀਆਂ ਹੋਈਆਂ ਮੈਨੂੰ ਤਾਂ ਇਨ੍ਹਾਂ ਦੀ ਹੈਰਾਨੀ ਆਉਂਦੀ ਐ ਕਿ ਇਹ
ਅਖੰਡ ਪਾਠ `ਚ ਕਿੱਥੇ ਵਰਤ ਹੁੰਦੀਆਂ”
“ਚਾਚਾ ਜੀ ਤੁਸੀਂ ਭੋਲ਼ੇ ਹੋ, ਇਹ ਠੱਗ ਅਗਲੇ ਦੀ ਸੋਚ ਨੂੰ ਏਨਾ ਖੁੰਢਾ ਕਰ ਦਿੰਦੇ ਆ ਕਿ ਅਗਲੇ ਤੋਂ
ਜੋ ਮਰਜ਼ੀ ਮੰਗਵਾਈ ਜਾਣ, ਅਗਲੇ ਹੁੱਤ ਨਹੀਂ ਕਰਦੇ। ਪਾਪਾਂ ਦੇ ਭਾਗੀ ਹੋਣ ਤੋਂ ਡਰਦੇ ਐ”
“ਪਰ ਯਾਰ ਆਹ ਤਾਂ ਬ੍ਰਾਹਮਣਵਾਦ ਨਾਲੋਂ ਵੀ ਕੰਮ ਟੱਪ ਗਿਆ। ਓਏ ਭਲਿਉਮਾਣਸੋ ਜੇ ਤੁਹਾਡੇ ਕੋਲ ਚਾਰ
ਪੈਸੇ ਹੈਗੇ ਆ ਤਾਂ ਬੱਚਿਆਂ ਦੀ ਵਿੱਦਿਆ ਲਈ ਕਿਸੇ ਸਕੂਲ ਨੂੰ ਦੇ ਦਿਉ। ਕਿਸੇ ਗ਼ਰੀਬ ਦਾ ਇਲਾਜ ਕਰਵਾ
ਦਿਉ, ਕਿਸੇ ਗ਼ਰੀਬ ਨੂੰ ਸਿਰ ਲੁਕੋਣ ਲਈ ਕੁੱਲੀ ਪਾ ਦਿਉ। ਬਾਬਾ ਜੀ ਨੇ ਵੀ ਕਿਹਾ ਸੀ ‘ਗਰੀਬ ਦਾ
ਮੂੰਹ ਗੁਰੂ ਦੀ ਗੋਲਕ’।
“ਪਰ ਚਾਚਾ ਜੀ, ਗ਼ਰੀਬਾਂ ਕੋਲ ਇਨ੍ਹਾਂ ‘ਦਾਨੀਆਂ’ ਨੂੰ ਦੇਣ ਲਈ ਸਚਖੰਡ ਦੀਆਂ ਟਿਕਟਾਂ ਹੈਨੀਂ ਤੇ
ਇਹ ਬੂਬਨੇ ਧੁਰ ਦਰਗਾਹ ਦੀਆਂ ਟਿਕਟਾਂ ਬਣਾ ਕੇ ਦਿੰਦੇ ਐ”।
ਭਤੀਜ ਨੇ ਸਿਰੇ ਦੀ ਗੱਲ ਕਹਿ ਦਿੱਤੀ ਸੀ ਤੇ ਮੈਂ ਸੋਚੀ ਜਾ ਰਿਹਾ ਸਾਂ ਕਿ ਕੀ ਇਨ੍ਹਾਂ
ਪੁਜਾਰੀਆਂ ਨੇ ਸਿੱਖਾਂ ਨੂੰ ਇਹ ਕੁਛ ਬਣਾ ਦਿਤਾ ਹੈ ਜਾਂ ਸਿੱਖ ਆਪਣੀਆਂ ਕਮਜ਼ੋਰੀਆਂ ਸਦਕਾ ਹੀ ਇਸ
ਮਕੜ-ਜਾਲ਼ `ਚ ਫ਼ਸਦੇ ਜਾ ਰਹੇ ਹਨ।
ਨਿਰਮਲ ਸਿੰਘ ਕੰਧਾਲਵੀ
27/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੱਚ
ਡਾ ਦਲਵਿੰਦਰ ਸਿੰਘ ਗਰੇਵਾਲ
ਮੈਂ ਜੋ ਕਰਦਾ, ਕੱਚ ਨਿਕੱਚ।
ਉਪਰ ਵਾਲਾ ਜਾਣੇ ਸੱਚ।
ਕੀਕੂੰ ਦਿਲ ਦੀ ਗੱਲ ਸੁਣਾਵਾਂ,
ਨੈਣ ਡਲਕਦੇ ਭਰਿਆ ਗੱਚ।
ਮੇਰਾ ਕੀਤਾ ਕੁੱਝ ਨਾ ਹੋਵੇ,
ਉਹ ਕਰਦਾ ਸਭ ਸੱਚੋ-ਸੱਚ।
ਬਲਦੀ ਪਾਉਂਦੇ ਲੋਕ ਨੇ ਤੇਲ,
ਅਪਣੀ ਅੱਗ ਤੋਂ ਆਪੇ ਬਚ।
ਕਹਿ ਕੇ ਦਿਲ ਦੀ ਕੱਢ ਭੜਾਸ,
ਅਪਣੀ ਅੱਗ ਵਿੱਚ ਆਪ ਨਾ ਮੱਚ।
ਹੀਰਾ ਜਾਣ ਜੋ ਚਿੱਤ ਧਰੇਂ,
ਉਹ ਤਾਂ ਅੰਦਰੋਂ ਕੋਰੀ ਖੱਚ।
ਉਹ ਹੀ ਚੰਗਾ ਲੱਗਦਾ ਹੈ,
ਜੋ ਜਿਸ ਨੂੰ ਜਾਂਦਾ ਏ ਜਚ।
ਮੈਂ ਜੋ ਕਰਦਾ, ਕੱਚ ਨਿਕੱਚ।
ਉਪਰ ਵਾਲਾ ਜਾਣੇ ਸੱਚ।
27/02/14)
ਸ. ਹਰਵਿੰਦਰ ਸਿੰਘ/ਜਸਪ੍ਰੀਤ ਕੌਰ ਫ਼ਰੀਦਾਬਾਦ
ਰਾਹੁਲ ਗਾਂਧੀ ਜੀ! ਔਰਤਾਂ ਬੱਸ ਵਿੱਚ ਸੁਰੱਖਿਅਤ ਕਿਸ ਤਰ੍ਹਾਂ ਬਣਾਵੋਗੇ?
੧੯੮੪ ਕਤਲੇਆਮ ਵੇਲੇ ਸਿੱਖ ਬੱਚੀਆਂ ਦੀ ਬੇਪਤੀ ਅਤੇ ਦਿੱਲੀ ਰੇਪ ਕਾਂਡ ਵੇਲੇ ਤਾਂ ਤੁਸੀ ਸਾਹਮਣੇ ਤਕ
ਨਾ ਦਿਸੇ: ਸ. ਹਰਵਿੰਦਰ ਸਿੰਘ
(ਜਸਪ੍ਰੀਤ ਕੌਰ ਫ਼ਰੀਦਾਬਾਦ ੨੮ ਫਰਵਰੀ ੨੦੧੪)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਹੁਲ ਗਾਂਧੀ ਦੇ ਬਿਆਨ ਔਰਤਾਂ ਦੀ ਸੁਰੱਖਿਆ ਸਭ ਤੋਂ
ਜ਼ਰੂਰੀ ਹੈ ਅਸੀਂ ਅਜਿਹਾ ਮਾਹੌਲ ਬਣਾਂਵਾਂਗੇ ਕਿ ਔਰਤਾਂ ਬਿਨਾਂ ਡਰ ਤੋਂ ਬਸ ਵਿੱਚ ਸਫਰ ਕਰ ਸਕਣ ਦੇ
ਪ੍ਰਤੀਕਰਮ ਵੱਜੋਂ ਜਮਾਲਪੁਰ ਵਸਨੀਕ ਸ. ਹਰਵਿੰਦਰ ਸਿੰਘ ਬਲੱਭਗੜ ਨੇ ਕੀਤਾ। ਉਨ੍ਹਾਂ ਕਿਹਾ ਕਿ
ਰਾਹੁਲ ਗਾਂਧੀ ਜੀ! ਚੌਣਾਂ ਨੇੜੇ ਜਾਣ ਕੇ ਜਨਤਾ ਨੂੰ ਗੁਮਰਾਹ ਕਰਣ ਅਤੇ ਵੱਡੇ ਵੱਡੇ ਦਾਅਵਿਆਂ ਕਰਨ
ਦੀ ਲੋੜ ਨਹੀਂ ਜਨਤਾ ਖੁਦ ਸਮਝਦਾਰ ਹੈ ਅਤੇ ਸਹੀ ਗਲਤ ਦੇ ਫੈਸਲੇ ਆਪ ਲੈ ਸਕਦੀ ਹੈ। ਉਨ੍ਹਾਂ ਕਿਹਾ
ਕਿ ਯੂ. ਪੇ. ਈ. /ਕਾਂਗਰਸ ਦੀ ਸਰਕਾਰ ਪਿਛਲੇ ਦਸ ਸਾਲਾਂ ਤੋਂ ਸਤਾ ਵਿੱਚ ਹੈ ਅਤੇ ਇਸ ਦੌਰਾਨ ਭਾਰਤ
ਹੀ ਨਹੀਂ ਸਗੋਂ ਦਿੱਲੀ ਵਿੱਚ ਵੀ ਔਰਤਾਂ ਸਹਿਜ ਨਹੀਂ ਮਹਿਸੂਸ ਕਰਦੀਆਂ। ਸਾਡੇ ਸਾਹਮਣੇ ਸਭ ਤੋਂ
ਵੱਡਾ ਉਦਾਹਰਣ ਤਾਂ ਦਿੱਲੀ ਰੇਪ ਕਾਂਡ ਦਾ ਹੈ, ਦਾਮਿਨੀ ਵਰਗੀ ਬੱਚੀ ਨਾਲ ਬਸ ਵਿੱਚ ਵਾਪਰਿਆ ਕਾਂਡ
ਵੀ ਉਸੇ ਵੇਲੇ ਦਾ ਹੈ ਜਦ ਕੇਂਦਰ ਅਤੇ ਦਿੱਲੀ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਦੋਖੀਆਂ ਖਿਲਾਫ
ਕੋਈ ਕਾਰਵਾਈ ਕਰਨ ਤੋਂ ਵੀ ਸਰਕਾਰ ਡਰਦੀ ਸੀ ਉਦੋਂ ਤਾਂ ਦਾਮਿਨੀ ਵਰਗੀ ਬੱਚੀ ਨੂੰ ਅਜਿਹਾ ਮਾਹੌਲ ਨਾ
ਦਿੱਤਾ ਗਿਆ। ੧੯੮੪ ਕਤਲੇਆਮ ਵੇਲੇ ਵੀ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਸਿੱਖ ਬੱਚੀਆਂ ਦੀ ਬੇਪਤੀ
ਕੀਤੀ ਗਈ ਅਤੇ ਅੱਜ ਤਕ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ
ਸੋਨੀਆ ਗਾਂਧੀ ਨੇ ਸਿੱਖਾਂ ਦੇ ਵੋਟ ਬਟੋਰਣ ਲਈ ਹੀ ਮਨਮੋਹਨ ਸਿੰਘ ਵਰਗੇ ਸਿੱਧੇ ਸਾਦੇ ਬੰਦੇ ਨੂੰ
ਪ੍ਰਧਾਨਮੰਤਰੀ ਬਣਾ ਦਿੱਤਾ ਅਤੇ ਇੱਕ ਸਿੱਖ ਤੋਂ ਹੀ ੧੯੮੪ ਕਤਲੇਆਮ ਲਈ ਮਾਫੀ ਮੰਗਵਾ ਕੇ ਸਿੱਖਾਂ ਦੇ
ਜਖਮਾਂ ਨੂੰ ਟਕੋਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਬੜੀ ਦਲੇਰ ਹੈ ਅਤੇ ਉਹ
ਮਾਫੀ ਮੰਗਣ ਵਾਲਿਆਂ ਨੂੰ ਮਾਫ ਵੀ ਕਰ ਦੇਂਦੀ ਹੈ ਉਨ੍ਹਾਂ ਦਸਿਆ ਕਿ ੧੯੮੪ ਵਿੱਚ ਉਜੜ ਕੇ ਆਏ ਸਿੱਖ
ਪਰਵਾਰਾਂ ਵਿਚੋਂ ਸਾਡੇ ਵਰਗੇ ਅਜਿਹੇ ਅਨੇਕਾਂ ਪਰਵਾਰ ਹਨ ਜਿੰਨ੍ਹਾਂ ਨੇ ਸਰਕਾਰ ਤੋਂ ਇੱਕ ਪੈਸੇ ਦੀ
ਵੀ ਮਦਦ ਨਾ ਲਈ ਅਤੇ ਅਪਣੇ ਬਲ `ਤੇ ਜਿੰਦਗੀ ਨੂੰ ਫਿਰ ਰਾਹ `ਤੇ ਤੋਰਿਆ ਹੈ। ਸ. ਹਰਵਿੰਦਰ ਸਿੰਘ ਨੇ
ਕਿਹਾ ਕਿ ਸਤਾ ਵਿੱਚ ਰਾਜ ਕਰਣ ਵਾਲੀਆਂ ਦੋਵੇਂ ਵੱਡੀਆਂ ਪਾਰਟੀਆਂ ਨੇ ਸਿੱਖਾਂ ਦੇ ਵੋਟ ਬਟੋਰਣ ਲਈ
ਸਿਰਫ ਵੱਡੇ ਵੱਡੇ ਦਾਅਵੇ ਹੀ ਕੀਤੇ ਹਨ ਪਰ ਜ਼ਖਮ ਤਾਂ ਹੱਲੇ ਵੀ ਹਰੇ ਹੀ ਹਨ। ਇਸ ਲਈ ਜਨਤਾ ਨੂੰ
ਗੁਮਰਾਹ ਕਰਣ ਅਤੇ ਵੱਡੇ ਵੱਡੇ ਦਾਅਵਿਆਂ ਕਰਨ ਦੀ ਲੋੜ ਨਹੀਂ ਜਨਤਾ ਖੁਦ ਸਮਝਦਾਰ ਹੈ ਅਤੇ ਸਹੀ ਗਲਤ
ਦੇ ਫੈਸਲੇ ਆਪ ਲੈ ਸਕਦੀ ਹੈ।
NANAKSHAHI
CALENDAR OF SIKHS :Pal Singh Purewal Clarify .
27/02/14)
ਜਸਵੰਤ ਸਿੰਘ ‘ਅਜੀਤ’
ਮੋਦੀ ਦੀ ਪੰਜਾਬ-ਰੈਲੀ ਦੇ ਕੁੱਝ ‘ਸਾਈਡ-ਇਫੈਕਟ’
ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤ੍ਰੀ ਦੇ ਅਹੁਦੇ ਦੇ ਦਾਅਵੇਦਾਰ ਨਰੇਂਦਰ ਮੋਦੀ
ਨੂੰ ਪੰਜਾਬ ਵਾਸੀਆਂ ਦੇ ਰੂ-ਬ-ਰੂ ਕਰਨ ਦੇ ਉਦੇਸ਼ ਨਾਲ ਅਕਾਲੀ-ਭਾਜਪਾ ਗਠਜੋੜ ਵਲੋਂ ਪੰਜਾਬ ਦੇ
ਜਗਰਾਉਂ (ਲੁਧਿਆਣਾ) ਵਿਖੇ ਆਯੋਜਿਤ ਕੀਤੀ ਗਈ ਵਿਸ਼ਾਲ ‘ਫਤਹਿ’ ਰੈਲੀ, ਗਠਜੋੜ ਨੂੰ ਕਿਤਨੀ-ਕੁ
‘ਫਤਹਿ’ ਦੁਆਣ ਵਿੱਚ ਸਹਾਇਕ ਅਤੇ ਸਫਲ ਹੋਵੇਗੀ, ਇਸਦਾ ਜਵਾਬ ਤਾਂ ਸਮਾਂ ਹੀ ਦੇ ਪਾਵੇਗਾ। ਪੰਜਾਬ ਦੇ
ਰਾਜਸੀ ਹਲਕਿਆਂ ਵਿੱਚ ਇਸ ਰੈਲੀ ਦੀ ਸਫਲਤਾ ਅਤੇ ਅਸਫਲਤਾ ਦੇ ਨਾਲ ਹੀ ਇਸ ਪੁਰ ਖਰਚ ਹੋਏ ਕਰੋੜਾਂ
ਰੁਪਇਆਂ ਨੂੰ ਲੈ ਕੇ ਚਰਚਾ ਚਲ ਹੀ ਰਹੀ ਹੈ, ਜਿਸ ਕਾਰਣ ਇਥੇ ਉਸਦੀ ਚਰਚਾ ਕਰਨਾ ਠੀਕ ਨਹੀਂ ਜਾਪਦਾ।
ਇਸ ਰੈਲੀ ਵਿੱਚ ਜੋ ਕੁੱਝ ਵੇਖਣ ਅਤੇ ਸੁਣਨ ਨੂੰ ਮਿਲਆ, ਉਹ ਸਿੱਖ ਰਾਜਨੀਤੀ ਵਿੱਚ ਹੀ ਨਹੀਂ, ਸਗੋਂ
ਆਮ ਸਿੱਖਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੋਇਆ ਹੈ। ਸਭ ਤੋਂ ਵੱਡਾ ਸੁਆਲ, ਜੋ ਉਭਰ ਕੇ
ਸਾਹਮਣੇ ਆਇਆ, ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਇੱਕ ਸਿੱਖ ਦੇ ਸਿਰ ਪੁਰ ਬਝੀ
ਪਗੜੀ ਉਤਾਰ, ‘ਟੋਪੀ’ ਵਾਂਗ ਨਰੇਂਦਰ ਮੋਦੀ ਦੇ ਸਿਰ ਪੁਰ ਰਖੇ ਜਾਣ ਤੇ ਉਸਨੂੰ ਤਲਵਾਰ ਭੇਂਟ ਕੀਤੇ
ਜਾਣ ਨੂੰ ਲੈ ਕੇ ਹੈ।
ਸਿੱਖ ਮਾਨਤਾਵਾਂ ਅਨੁਸਾਰ ਕਿਸੇ ਦੇ ਸਿਰ ਤੋਂ ਪਗੜੀ ਨੂੰ ਉਤਾਰਿਆ ਜਾਣਾ, ਉਸਦਾ ਅਪਮਾਨ ਕਰਨਾ ਮੰਨਿਆ
ਜਾਂਦਾ ਹੈ, ਦੂਸਰਾ ਭਾਰਤੀ ਪਰੰਪਰਾ, ਜਿਸ ਵਿੱਚ ਸਿੱਖ ਪਰੰਪਰਾ ਵੀ ਸ਼ਾਮਲ ਹੈ, ਅਨੁਸਾਰ ਜਦੋਂ ਕੋਈ
ਸੰਪ੍ਰਦਾਇ ਜਾਂ ਕਬੀਲਾ ਅਣਖਹੀਨ ਅਤੇ ਬੇਸਹਾਰਾ ਹੋ, ਆਪਣੀ ਰਖਿਆ ਕਰਨ ਦੀ ਸਮਰਥਾ ਗੁਆ ਬੈਠਦਾ ਹੈ,
ਤਾਂ ਉਹ ਜਿਸਨੂੰ ਆਪਣੇ ਤੋਂ ਤਾਕਤਵਰ ਸਮਝ, ਆਪਣੀ ਰਖਿਆ ਦੀ ਜ਼ਿਮੇਂਦਾਰੀ ਸੌਂਪਣ ਦੇ ਸਮਰਥ ਸਮਝਦਾ
ਹੈ, ਉਸਨੂੰ ਉਹ ਪਗੜੀ ਪਹਿਨਾ, ਪਹਿਲਾਂ ਉਸਦੀ ਅਧੀਨਤਾ ਸਵੀਕਾਰ ਕਰਦਾ ਤੇ ਫਿਰ ਉਸਨੂੰ ਆਪਣੀ ਰਖਿਆ
ਕਰਨ ਦੀ ਜ਼ਿਮੇਂਦਾਰੀ ਸੌਂਪਣ ਦੇ ਪ੍ਰਤੀਕ ਦੇ ਰੂਪ ਵਿੱਚ ਤਲਵਾਰ ਭੇਂਟ ਕਰਦਾ ਹੈ।
ਦੂਸਰਾ, ਨਰੇਂਦਰ ਮੋਦੀ ਵਲੋਂ ਇਹ ਕਹੇ ਜਾਣ ਤੇ ਕਿ ਬਚਪਨ ਵਿੱਚ ਉਹ ਸਿੱਖ ਬਣਨਾ ਚਾਹੁੰਦੇ ਸਨ,
ਪ੍ਰੰਤੂ ਪਗੜੀ ਦੇ ਪੈਸੇ ਨਾ ਹੋਣ ਕਾਰਣ ਉਹ ਸਿੱਖ ਬਣਨੋਂ ਰਹਿ ਗਏ, ਭਾਜਪਾ ਦੇ ਨੇਤਾ ਰਹੇ ਮਦਨ ਲਾਲ
ਖੁਰਾਣਾ ਦੀ ਗਲ ਯਾਦ ਆ ਗਈ। ਗਲ 1984 ਦੇ ਬਾਅਦ ਦੀ ਹੈ। 1984 ਦੇ ਦੋ ਦੁਖਦਾਈ ਘਲੂਘਾਰਿਆਂ ਦੇ
ਫਲਸਰੂਪ ਸਿੱਖ, ਵਿਸ਼ੇਸ਼ ਕਰ ਪੰਜਾਬੋਂ ਬਾਹਰ ਵਸਦੇ ਸਿੱਖ, ਨਾ ਕੇਵਲ ਕਾਂਗ੍ਰਸ ਨਾਲੋਂ ਪੂਰੀ ਤਰ੍ਹਾਂ
ਕਟ ਗਏ ਹੋਏ ਸਨ, ਸਗੋਂ ਅੰਦਰੋਂ ਵੀ ਇਤਨੇ ਟੁੱਟ ਗਏ ਸਨ ਕਿ ਉਨ੍ਹਾਂ ਨੂੰ ਕੁੱਝ ਵੀ ਸੁਝ ਨਹੀਂ ਸੀ
ਰਿਹਾ। ਇਤਨੇ ਦੁਖਦਾਈ ਕਾਂਡਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਸੰਸਾਰ ਭਰ ਵਿੱਚੋਂ ਕਿਸੇ ਪਾਸਿਉਂ ਵੀ
ਆਪਣੇ ਹੱਕ ਵਿੱਚ ਹਮਦਰਦੀ ਦੇ ਦੋ ਸ਼ਬਦ ਵੀ ਸੁਨਾਈ ਨਾ ਦੇਣ ਜਾਣ ਕਾਰਣ, ਉਹ ਪੂਰੀ ਤਰ੍ਹਾਂ ਨਿਰਾਸ਼ ਹੋ
ਚੁਕੇ ਸਨ, ਕਿਉਂਕਿ ਉਨ੍ਹਾਂ ਨੂੰ ਕੋਈ ਵੀ ਅਜਿਹਾ ਹਮਦਰਦ ਨਜ਼ਰ ਨਹੀਂ ਆਇਆ ਜਿਸ ਨੇ ਉਨ੍ਹਾਂ ਦੇ ਇਸ
ਅਸਹਿ ਤੇ ਅਕਹਿ ਦੁਖ ਤੇ ਦੋ ਅਥਰੂ ਹੀ ਵਹਾਏ ਹੋਣ। ਅਜਿਹੀ ਹਾਲਤ ਵਿੱਚ ਉਹ ਪੂਰੀ ਤਰ੍ਹਾਂ ਅਲਗ-ਥਲਗ
ਪੈ ਆਪਣੇ ਨੂੰ ਬੇਸਹਾਰਾ ਮਹਿਸੂਸ ਕਰਨ ਤੇ ਮਜਬੂਰ ਹੋ ਗਏ ਹੋਏ ਸਨ।
ਉਨ੍ਹਾਂ ਦਿਨਾਂ ਵਿੱਚ ਹੀ, ਉਨ੍ਹਾਂ ਨੂੰ ਭਾਜਪਾ ਦੇ ਨੇੜੇ ਲਿਆਣ ਦੇ ਉਦੇਸ਼ ਨਾਲ ਮਦਨ ਲਾਲ ਖੁਰਾਣਾ
ਸਾਹਮਣੇ ਆਏ। ਉਹ ਸਿੱਖਾਂ ਦੀਆਂ ਬੈਠਕਾਂ ਵਿੱਚ ਜਾ, ਆਪਣੀ ਗਲ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕੀਤਾ
ਕਰਦੇ, ਕਿ ਬਚਪਨ ਵਿੱਚ ਉਹ ਵੀ ਸਿੱਖ ਬਣਨਾ ਚਾਹੁੰਦੇ ਸਨ, ਪ੍ਰੰਤੂ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ
ਦਾ ਭਰਾ ਜਨਮ ਲੈ, ਸਿੱਖ ਬਣ ਗਿਆ ਅਤੇ ਉਹ ਸਿੱਖ ਬਣਦੇ-ਬਣਦੇ ਰਹਿ ਗਏ।
ਸ਼ਾਇਦ ਨਾ ਤਾਂ ਮਦਨ ਲਾਲ ਖੁਰਾਣਾ ਨੂੰ ਇਹ ਪਤਾ ਸੀ ਅਤੇ ਨਾ ਹੀ ਨਰੇਂਦਰ ਮੋਦੀ ਨੂੰ ਹੀ ਪਤਾ ਹੈ ਕਿ
ਸਿੱਖ ਧਰਮ ਵਿੱਚ ਅਜਿਹੀ ਕੋਈ ਬੰਦਸ਼ ਜਾਂ ਮਾਨਤਾ ਨਹੀਂ ਕਿ ਜੇ ਵੱਡਾ ਭਰਾ ਸਿੱਖ ਬਣ ਗਿਆ ਹੈ ਤਾਂ
ਛੋਟਾ ਭਰਾ ਸਿੱਖ ਨਹੀਂ ਬਣ ਸਕਦਾ। ਇਸੇ ਤਰ੍ਹਾਂ ਸਿੱਖ ਧਰਮ ਵਿੱਚ ਅਜਿਹੀ ਵੀ ਕੋਈ ਮਾਨਤਾ ਨਹੀਂ ਕਿ
ਜਿਸ ਕੋਲ ਪਗੜੀ ਖ੍ਰੀਦਣ ਲਈ ਪੈਸੇ ਨਹੀਂ, ਉਹ ਸਿੱਖ ਨਹੀਂ ਬਣ ਸਕਦਾ। ਸਿਖ ਮਾਨਤਾਵਾਂ ਅਨੁਸਾਰ ਹਰ
ਉਹ ਵਿਅਕਤੀ ਗੁਰੂ ਦਾ ਸਿੱਖ ਹੈ, ਜੋ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਦੇ ਪ੍ਰਤੀ ਨਿਸ਼ਠਾ ਅਤੇ ਸ਼ਰਧਾ
ਰਖਦਾ ਹੈ। ਜੇ ਉਹ ਸਿੰਘ ਸਜਣਾ ਚਾਹੁੰਦਾ ਹੈ ਤਾਂ ਉਸਨੂੰ ਅੰਮ੍ਰਿਤ ਛਕ ‘ਸਿੰਘ’ ਸਜਣ ਲਈ ਗੁਰੂ
ਚਰਨਾਂ ਵਿੱਚ ਆਪਣੀ ਹਉਮੈ ਸਹਿਤ ਜੀਵਨ ਨੂੰ ਸਮਰਪਤ ਕਰਨਾ ਹੁੰਦਾ ਹੈ। ਇਨ੍ਹਾਂ ਹਾਲਾਤ ਵਿੱਚ ਨਾ ਤਾਂ
ਪਰਿਵਾਰ ਵਿੱਚ ਪਹਿਲੇ ਜਨਮ ਲੈਣ ਅਤੇ ਨਾ ਹੀ ਪਗੜੀ ਖ੍ਰੀਦਣ ਲਈ ਪੈਸਿਆਂ ਦੀ ਲੋੜ ਹੁੰਦੀ ਹੈ।
ਤੀਜੀ ਗਲ, ਜੋ ਨਰੇਂਦਰ ਮੋਦੀ ਨੇ ਰੈਲੀ ਵਿੱਚ ਬੜੇ ਜ਼ੋਰ ਨਾਲ ਕਹੀ, ਉਹ ਇਹ ਸੀ ਕਿ ਗੁਜਰਾਤ ਵਿਚੋਂ
ਕਿਸੇ ਸਿੱਖ ਨੂੰ ਨਹੀਂ ਉਜਾੜਿਆ ਜਾਇਗਾ। ਉਨ੍ਹਾਂ ਦੇ ਇਸ ਕਥਨ ਵਿੱਚੋਂ ਈਮਾਨਦਾਰੀ ਤਾਂ ਹੀ ਝਲਕਦੀ
ਵਿਖਾਈ ਦਿੰਦੀ ਜੇ ਉਹ ਇਸ ਦੇ ਨਾਲ ਹੀ ਇਹ ਭਰੋਸਾ ਵੀ ਦਿੰਦੇ ਕਿ ਸਿੱਖ ਕਿਸਾਨਾਂ ਨੂੰ ਗੁਜਰਾਤ
ਵਿਚੋਂ ਉਜਾੜੇ ਜਾਣ ਦੇ ਵਿਰੁਧ ਗੁਜਰਾਤ ਹਾਈਕੋਰਟ ਵਲੋਂ ਦਿਤੇ ਗਏ ਹੋਏ ਫੈਸਲੇ ਦਾ ਉਹ ਸਨਮਾਨ ਕਰਨਗੇ
ਅਤੇ ਇਸਦੇ ਵਿਰੁਧ ਰਾਜ ਸਰਕਾਰ ਵਲੋਂ ਸੁਪ੍ਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਹੋਈ ਰਿਟ ਪਟੀਸ਼ਨ ਨੂੰ
ਵਾਪਸ ਲੈਣ ਦਾ ਆਦੇਸ਼ ਉਹ ਸਬੰਧਤ ਅਧਿਕਾਰੀਆਂ ਨੂੰ ਦੇਣਗੇ। ਪ੍ਰੰਤੂ ਉਨ੍ਹਾਂ ਅਜਿਹਾ ਕੋਈ ਭਰੋਸਾ ਨਾ
ਦੇ ਕੇ ਆਪਣੇ ਕਥਨ ਦੇ ਈਮਾਨਦਾਰਾਨਾ ਹੋਣ ਪ੍ਰਤੀ ਸ਼ੰਕਾਵਾਂ ਨੂੰ ਬਣੇ ਰਹਿਣ ਦਿੱਤਾ।
ਇੱਕ ਗਲ ਹੋਰ ਇਸੇ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ
ਨਰੇਂਦਰ ਮੋਦੀ ਦਾ ਸੁਆਗਤ ਕਰਦਿਆਂ ਉਨ੍ਹਾਂ ਪਾਸੋਂ ਮੰਗ ਕੀਤੀ ਕਿ ਉਹ (ਨਰੇਂਦਰ ਮੋਦੀ) ਪ੍ਰਧਾਨ
ਮੰਤਰੀ ਬਣਨ ਤੇ ਨੀਲਾ ਤਾਰਾ ਸਾਕੇ ਅਤੇ ਨਵੰਬਰ-84 ਦੇ ਸਿੱਖ ਕਤਲੇਆਮ ਦੀ ਜਾਂਚ ਕਰਵਾਉਣ। ਪਰ
ਨਰੇਂਦਰ ਮੋਦੀ ਨੇ ਅਜਿਹਾ ਕੋਈ ਭਰੋਸਾ ਦੇਣਾ ਤਾਂ ਦੂਰ ਰਿਹਾ, ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਸ.
ਬਾਦਲ ਵਲੋਂ ਕੀਤੀਆਂ ਗਈਆਂ ਇਨ੍ਹਾਂ ਮੰਗਾਂ ਦਾ ਜ਼ਿਕਰ ਤਕ ਕਰਨਾ ਮੁਨਾਸਿਬ ਨਹੀਂ ਸਮਝਿਆ, ਸ਼ਾਇਦ
ਉਨ੍ਹਾਂ ਨੂੰ ਡਰ ਸੀ ਕਿ ਜੇ ਉਨ੍ਹਾਂ ਇਨ੍ਹਾਂ ਮੰਗਾਂ ਬਾਰੇ ਕੋਈ ਟਿੱਪਣੀ ਕੀਤੀ ਤਾਂ ਉਨ੍ਹਾਂ ਦੇ
ਕਿਸੇ ਹੋਰ ਜਲਸੇ ਵਿੱਚ ਸੰਨ-2002 ਦੌਰਾਨ ਗੁਜਰਾਤ ਵਿੱਚ ਹੋਏ ਮੁਸਲਿਮ ਕਤਲੇ-ਆਮ ਦੀ ਜਾਂਚ ਕਰਵਾਏ
ਜਾਣ ਦਾ ਭਰੋਸਾ ਦਿਤੇ ਜਾਣ ਦੀ ਵੀ ਮੰਗ ਕੀਤੀ ਜਾ ਸਕਦੀ ਹੈ।
ਇਹ ਸਿਲਸਿਲਾ ਬੰਦ ਹੋਣਾ ਚਾਹੀਦੈ: ਪਿਛਲੇ ਦਿਨੀਂ ਕੁੱਝ ਸਿੱਖ ਮੁੱਖੀਆਂ ਵਲੋਂ ਦਿੱਲੀ ਦੀ
ਇੱਕ ਕਾਲੌਨੀ ਵਿੱਚ ਹੋ ਰਹੇ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਨੂੰ ਰੋਕਣ ਦੀ ਜੋ ਕਾਰਵਾਈ ਕੀਤੀ ਗਈ,
ਉਸਨੂੰ ਠੀਕ ਕਰਾਰ ਦੇ ਭਾਵੇਂ ਉਹ ਆਪਣੀ ਪਿੱਠ ਥਪਥਪਾ ਰਹੇ ਹੋਣ, ਪ੍ਰੰਤੂ ਸਿੱਖ ਧਰਮ ਦੇ ਵਿਦਵਾਨ
ਅਤੇ ਧਾਰਮਕ ਮੁੱਖੀ ਉਨ੍ਹਾਂ ਦੀ ਇਸ ਕਾਰਵਾਈ ਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਸ
ਨਾਲ ਆਮ ਲੋਕਾਂ ਵਿੱਚ ਇਹ ਸੰਦੇਸ਼ ਚਲਾ ਗਿਆ ਹੈ ਕਿ ਸਿੱਖ ਮੁੱਖੀ ਆਪ ਹੀ ਸਿੱਖੀ ਪ੍ਰਚਾਰ ਦੇ
ਸ੍ਰੋਤਾਂ ਨੂੰ ਬੰਦ ਕਰਨ ਦੀ ਰਾਹ ਪੁਰ ਤੁਰ ਪਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਲ ਕਿਥੋਂ ਤਕ
ਜਾਇਜ਼ ਹੋ ਸਕਦੀ ਹੈ? ਇਸ ਸਬੰਧ ਵਿੱਚ ਅਕਾਲ ਤਖਤ ਦੇ ਜੱਥੇਦਾਰ ਸਹਿਤ ਸਮ੍ਹੂਹ ਧਾਰਮਕ ਮੁੱਖੀਆਂ ਤੇ
ਧਾਰਮਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਮਿਲ-ਬੈਠ, ਸਿਰ ਜੋੜ ਕੇ, ਸੋਚਣਾ ਅਤੇ ਵਿਚਾਰਨਾ ਚਾਹੀਦਾ
ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖੀ-ਵਿਰੋਧੀ ਪ੍ਰਚਾਰ ਪੁਰ ਤਾਂ ਰੋਕ ਲਾਈ ਜਾ ਸਕਦੀ ਹੈ, ਪ੍ਰੰਤੂ
ਸਿੱਖੀ ਦੇ ਪ੍ਰਚਾਰ ਪੁਰ ਰੋਕ ਲਾਇਆ ਜਾਣਾ ਸਿੱਖ-ਸਿਧਾਂਤਾਂ ਦੇ ਹੀ ਨਹੀਂ, ਸਗੋਂ ਸਥਾਪਤ ਧਾਰਮਕ
ਸਿੱਖ ਮਾਨਤਾਵਾਂ ਦੇ ਵੀ ਵਿਰੁਧ ਹੈ। ਉਨ੍ਹਾਂ ਪੁਛਿਆ ਕਿ ਪੰਜਾਬ ਵਿੱਚ ਅਨੇਕਾਂ ਡੇਰੇਦਾਰ, ਜੋ
ਸਿੱਖੀ-ਵਿਰੋਧੀ ਪ੍ਰਚਾਰ ਕਰਨ ਵਿੱਚ ਦਿਨ-ਰਾਤ ਜੁਟੇ ਹੋਏ ਹਨ, ਉਨ੍ਹਾਂ ਵਲੋਂ ਕੀਤੇ ਜਾ ਰਹੇ
ਸਿੱਖੀ-ਵਿਰੋਧੀ ਪ੍ਰਚਾਰ ਨੂੰ ਠਲ੍ਹ ਪਾਣ ਪ੍ਰਤੀ ਇਹ ਲੋਕੀ ਕਿਤਨੇ-ਕੁ ਈਮਾਨਦਾਰ ਅਤੇ ਸਰਗਰਮ ਹਨ? ਜੋ
ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਨੂੰ ਰੋਕਣ ਵਿੱਚ ਪ੍ਰਾਪਤ ਕੀਤੀ ਸਫਲਤਾ ਪੁਰ ਬਗਲਾਂ ਵਜਾ ਰਹੇ ਹਨ ਤੇ
ਅਕਾਲ ਤਖਤ ਦੇ ਜਥੇਦਾਰ ਜਿਨ੍ਹਾਂ ਦੀ ਪਿੱਠ ਠੌਕ ਰਹੇ ਹਨ?
ਇਨ੍ਹਾਂ ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਅੱਜ ਦੇ ਸਮਾਜਕ ਅਤੇ ਰਾਜਨੀਤਿਕ ਵਾਤਾਵਰਣ ਨੂੰ
ਵੇਖਦਿਆਂ ਕਿਸੇ ਸਿੱਖ ਨੂੰ ਪੰਥ ਵਿਚੋਂ ‘ਛੇਕੇ’ ਜਾਣ ਜਾਂ ਉਸਦਾ ਸਮਾਜਕ ਬਾਈਕਾਟ ਕੀਤੇ ਜਾਣ ਦੇ
‘ਹੁਕਮਨਾਮੇ’ ਜਾਰੀ ਕਰਨ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪੁਛਿਆ ਕਿ ਅਕਾਲ ਤਖਤ
ਤੋਂ ਨਿਰੰਕਾਰੀਆਂ, ਆਰਐਸਐਸ ਅਤੇ ਕਈ ਡੇਰੇਦਾਰਾਂ ਆਦਿ ਦਾ ਬਾਈਕਾਟ ਕੀਤੇ ਜਾਣ ਦੇ ਜੋ ਹੁਕਮਨਾਮੇ
ਜਾਰੀ ਕੀਤੇ ਗਏ ਹੋਏ ਹਨ, ਧਾਰਮਕ ਸਿੱਖ ਸੰਸਥਾਵਾਂ ਪੁਰ ਕਾਬਜ਼ ਚਲੇ ਆ ਰਹੇ ਅਕਾਲੀਆਂ ਵਲੋਂ
ਕਿਤਨਾ-ਕੁ ਪਾਲਣ ਜਾਂ ਸਤਿਕਾਰ ਕੀਤਾ ਜਾ ਰਿਹਾ ਹੈ? ਇਨ੍ਹਾਂ ਵਿਦਵਾਨਾਂ ਨੇ ਇਹ ਵੀ ਪੁਛਿਆ ਕਿ
ਅਕਾਲੀਆਂ ਵਲੋਂ ਇਨ੍ਹਾਂ ਹੁਕਮਨਾਮਿਆਂ ਨੂੰ ਅਣਗੋਲਿਆਂ ਕੀਤੇ ਜਾਣ ਪੁਰ ਅਕਾਲ ਤਖਤ ਦੇ ਜਥੇਦਾਰ ਨੇ
ਉਨ੍ਹਾਂ ਅਕਾਲੀਆਂ ਵਿਚੋਂ ਕਿਸੀ ਇੱਕ ਪਾਸੋਂ ਵੀ ਕਦੀ ਕੋਈ ਜਵਾਬ-ਤਲਬੀ ਕੀਤੀ ਹੈ? ਜੇ ਨਹੀਂ, ਤਾਂ
ਉਨ੍ਹਾਂ ਦੇ ਹੁਕਮਾਂ ਦਾ ਪਾਲਣ ਨਾ ਕਰਨ ਵਾਲੇ ਦੂਜਿਆਂ ਨੂੰ ਕਿਉਂ ਅੱਖਾਂ ਵਿਖਾਈਆਂ ਜਾ ਰਹੀਆਂ ਹਨ?
ਕੀ ਇਸ ਪਿੱਛੇ ਨਿਜੀ ਵਿਰੋਧ ਦੀ ਭਾਵਨਾ ਜਾਂ ਸੱਤਾਧਾਰੀਆਂ ਦੇ ਰਾਜਸੀ ਸੁਆਰਥ ਨੂੰ ਪੂਰਿਆਂ ਕਰਨ ਦੀ
ਸੋਚ ਹੀ ਕੰਮ ਨਹੀਂ ਕਰ ਰਹੀ?
ਇਨ੍ਹਾਂ ਵਿਦਵਾਨਾਂ ਦਾ ਮੰਨਣਾ ਹੈ ਕਿ ਅੱਜ ਅਕਾਲ ਤਖਤ ਦੇ ਹੁਕਮਨਾਮੇ ਦੇ ਨਾਂ `ਤੇ ਪ੍ਰੋ. ਦਰਸ਼ਨ
ਸਿੰਘ ਦੇ ਵਿਰੁਧ ਜੋ ਕੁੱਝ ਹੋ ਰਿਹਾ ਹੈ, ਉਸਦੇ ਲਈ ਉਹ ਆਪ ਵੀ ਘਟ ਜ਼ਿਮੇਂਦਾਰ ਨਹੀਂ, ਕਿਉਂਕਿ
ਉਨ੍ਹਾਂ ਨੇ ਵੀ ਅਕਾਲ ਤਖਤ ਦੇ ਜੱਥੇਦਾਰ ਦੇ ਅਹੁਦੇ ਪੁਰ ਰਹਿੰਦਿਆਂ, ਸਮੇਂ ਦੇ ਸੱਤਾਧਾਰੀਆਂ ਦੇ
‘ਆਦੇਸ਼’ ਪੁਰ ਕਈ ਸਨਮਾਨਤ ਵਿਅਕਤੀਆਂ ਨੂੰ ਅਕਾਲ ਤਖਤ ਪੁਰ ਸੰਮਨ ਕਰ ਅਪਮਾਨਤ ਕਰਨ ਦਾ ਗੁਨਾਹ ਕੀਤਾ
ਸੀ।
…ਅਤੇ ਅੰਤ ਵਿੱਚ: ਧਾਰਮਕ ਸਿੱਖ ਵਿਦਵਾਨਾਂ ਦਾ ਮੰਨਣਾ ਹੈ ਕਿ ਅਕਾਲ ਤਖਤ ਦੇ ਵਰਤਮਾਨ
ਜੱਥੇਦਾਰ ਨੂੰ ਸਾਰੇ ਸਾਬਕਾ ਜੱਥੇਦਾਰਾਂ, ਜੋ ਕਿ ਜੀਵਤ ਹਨ, ਨਾਲ ਮਿਲ-ਬੈਠ ਇੱਕ ਤਾਂ ਗੁਰੂ ਚਰਨਾਂ
ਵਿੱਚ ਅਰਦਾਸ ਕਰ, ਸਾਰੇ ਜਥੇਦਾਰਾਂ ਵਲੋਂ ਜਾਰੀ ਕੀਤੇ ਜਾਂਦੇ ਰਹੇ ਵਿਵਾਦਤ ਹੁਕਮਨਾਮਿਆਂ ਲਈ
ਪਸ਼ਚਾਤਾਪ ਕਰਨਾ ਅਤੇ ਭਵਿੱਖ ਵਿੱਚ ਅਜਿਹੇ ਸਾਰਥਕ ਫੈਸਲੇ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ,
ਜਿਨ੍ਹਾਂ ਰਾਹੀਂ ਨਾ ਤਾਂ ਕਿਸੇ ਨੂੰ ਪੰਥ ਵਿਚੋਂ ਛੇਕਿਆ ਗਿਆ ਹੋਵੇ ਤੇ ਨਾ ਹੀ ਕਿਸੇ ਦੇ ਸਮਾਜਕ
ਬਾਈਕਾਟ ਦਾ ਹੀ ਸਦਾ ਦਿੱਤਾ ਗਿਆ ਹੋਵੇ। ਇਸਦੇ ਨਾਲ ਹੀ ਉਨ੍ਹਾਂ ਹੁਕਮਨਾਮਿਆਂ ਪੁਰ ਰਾਜਸੀ ਪ੍ਰਭਾਵ
ਅਧੀਨ ਜਾਰੀ ਕੀਤੇ ਹੋਣ ਦਾ ਦੋਸ਼ ਵੀ ਨਾ ਲਗ ਸਕੇ ਅਤੇ ਨਾ ਹੀ ਉਨ੍ਹਾਂ ਕਾਰਣ ਕਿਸੇ ਧਾਰਮਕ ਵਿਵਾਦ ਦੇ
ਪੈਦਾ ਹੋਣ ਦੀ ਸੰਭਾਵਨਾ ਹੀ ਬਣ ਸਕੇ।
26/02/14)
ਬਲਦੇਵ ਸਿੰਘ ਟੋਰਾਂਟੋ
ਸੁਣਿਆ ਤੇ ਪੇਖਿਆ, ਵਿਦਿਆ ਮਾਰਤੰਡ ਪ੍ਰਿਸੀਪਲ ਡਾ: ਧਰਮਾਨੰਤ ਸਿੰਘ।
ਸਤਿਕਾਰ ਯੋਗ ਗਿਆਨੀ ਜਗਤਾਰ ਸਿੰਘ ਜੀ।
ਉਂਝ ਤਾਂ ਤੁਹਾਡੇ ਵਲੋਂ ਲਿਖਿਆ ਸਾਰਾ ਹੀ ਲੇਖ ਤੁਹਾਨੂੰ ਆਪ ਨੂੰ ਦੁਬਾਰਾ ਵੀਚਾਰਨ ਲਈ
ਬੇਨਤੀ ਕਰਦਾ ਹਾਂ। ਦੂਸਰੀ ਗੱਲ ਜੋ ਆਪ ਅਖੀਰਲੇ ਪਹਿਰੇ ਵਿੱਚ ਸ੍ਰੋਮਣੀ ਕਮੇਟੀ ਅਤੇ ਸਹੀਦ ਸਿਖ
ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਡਾ: ਸਾਹਿਬ ਦੀਆਂ ਸੇਵਾਵਾਂ ਨੂੰ ਸਿਜਦਾ ਕੀਤਾ ਜਾ ਰਿਹਾ ਹੈ।
ਇਹ ਗੱਲ ਮੁੜ ਵੀਚਾਰਨ ਯੋਗ ਹੈ।
ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਡਾ: ਸਾਹਿਬ ਦੀ ਲਿਖੀ ਪੁਸਤਕ ‘ਵੈਦਿਕ ਗੁਰਮਤਿ’ ਅੰਦਰ ਲਿਖੇ
ਗੁਰਬਾਣੀ ਵੇਦਾਂ ਦਾ ਸਾਰ ਹੈ, ਜੋ ਗੁਰਮਤਿ ਦੇ ਘੋਰ ਨਿਰਾਦਰ ਵਾਲੀ ਕਹੀ ਹੋਈ ਗੱਲ ਨੂੰ ਸਿਜਦਾ ਕੀਤਾ
ਜਾ ਰਿਹਾ ਹੈ। ਦੂਸਰੀ ਗੱਲ ਆਪ ਹੀ ਲਿਖਦੇ ਹੋ ਉਨ੍ਹਾਂ ਵਲੋਂ ਲਿਖੀ ਹੋਈ ਪੁਸਤਕ ‘ਵੈਦਿਕ ਗੁਰਮਤਿ’
ਕਾਰਣ ਹੀ ਸਿਖ ਭਾਈ ਚਾਰੇ ਵਿੱਚੋਂ ਮਨਫੀ ਕਰ ਦਿੱਤਾ ਗਿਆ ਸੀ। ਪਰ ਅੱਜ ਮਨਫੀ ਨੂੰ ਜਮਾ ਵਿੱਚ ਕਿਉਂ
ਤਬਦੀਲ ਕੀਤਾ ਜਾ ਰਿਹਾਂ ਹੈ? ਪਰ ਅੱਜ ਉਨ੍ਹਾਂ ਨੂੰ ਸਿਜਦਾ ਕਰਨਾ ਇਹ ਦਰਸਾਏਗਾ ਕਿ ਸ਼ਹੀਦ
ਮਿਸ਼ਨਰੀ ਕਾਲਜ ਅਤੇ ਸ੍ਰੋਮਣੀ ਕਮੇਟੀ ਨੇ ਇਹ ਗੱਲ ਪ੍ਰਵਾਣ ਕਰ ਲਈ ਹੈ ਕਿ ਗੁਰਬਾਣੀ ਬੇਦਾ ਦਾ ਹੀ
ਸਾਰ ਹੈ ਅਤੇ ਆਪ ਜੀ ਇਸ ਗੱਲ ਦੀ ਪ੍ਰੋੜਤਾ ਕਰ ਰਹੇ ਹੋ।
ਬਾਕੀ ਪੁਸਤਕਾਂ ਵਿੱਚ ਭਾਵੇਂ ਉਨ੍ਹਾਂ ਨੇ ਜੋ ਮਰਜੀ ਲਿਖਿਆ ਹੋਵੇ ਪਰ ‘ਵੈਦਿਕ ਗੁਰਮਤਿ’
ਸਾਰੇ ਕਾਸੇ ਤੇ ਪਾਣੀ ਫੇਰਦੀ ਹੈ। ਇੱਕ ਗੱਲ ਹੋਰ ਜੇਕਰ ਡਾ: ਸਾਹਿਬ ਵਰਗੇ ਵਿਦਿਅਕ ਮਾਰਤੰਡ ਆਰੀਆ
ਸਮਾਜੀਆਂ ਦੀ ਭੇਟ ਚੜ ਗਏ ਸਨ ਅੱਜ ਉਨ੍ਹਾਂ ਨੂੰ ਕੀਤਾ ਸਿਜਦਾ ਵੀ ਇਹ ਹੀ ਸਾਬਤ ਕਰੇਗਾ ਕਿ ਅਸੀ ਨਵੇ
ਸਿਰਿਉ ਆਰੀਆ ਸਮਾਜੀਆਂ ਦੇ ਢਾਹੇ ਆਉਣ ਵਾਲੀ ਨਸਲ ਨੂੰ ਵੀ ਝੜਾਉਣ ਜਾ ਰਹੇ ਹਾਂ। ਇਸ ਕਰਕੇ ਆਪ ਜੀ
ਨੂੰ ਬੇਨਤੀ ਹੈ ਕਿ ਇੱਕ ਵਾਰ ਫਿਰ ਆਪਣੇ ਲਿਖੇ ਲੇਖ ਤੇ ਜਰੂਰ ਧਿਆਨ ਦਿਉ। ਭੁੱਲ ਚੁੱਕ ਦੀ ਖਿਮਾਂ।
ਬਲਦੇਵ ਸਿੰਘ ਟੋਰਾਂਟੋ।
26/02/14)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸੰਪਾਦਕ ਸਾਹਿਬ,
ਸਰਦਾਰ ਮੱਖਣ ਸਿੰਘ ਪੁਰੇਵਾਲ ਜੀ।
ਸਤਿਕਾਰ ਸਹਿਤ ਗੁਰੂ ਫਤਹਿ ਬੁਲਾਈ ਪਰਵਾਣ ਕਰਨੀਂ ਜੀ।
ਕਿਸੇ ਹੋਰ ਨੂੰ ਪਤਾ ਹੋਵੇ ਜਾਂ ਨਾਂ ਹੋਵੇ, ਮੈਨੂੰ ਵਿਸ਼ਵਾਸ ਹੈ ਕਿ ਆਪ ਜੀ
ਵਕਤ ਸਬੰਧੀ, ਮੇਰੀ ਵੀ ਮਜਬੂਰੀ ਨੂੰ, ਭਲੀ ਭਾਂਤ ਜਾਣਦੇ ਹੋ। ੨੫ ਫਰਵਰੀ ਵਾਲਾ ਪੱਤਰ ਮੈਂ ਆਪ ਜੀ
ਨੂੰ, ਭਾਰਤੀ ਸਮੇਂ ਅਨੂੰਸਾਰ ਰਾਤ ਨੂੰ ਭਾਵ ਸੁਬਹਾ ਦੇ ੪ ਵੱਜ ਕੇ ੨੫ ਤੇ ਪੋਸਟ ਕੀਤਾ ਸੀ। ਮੇਰੀ
ਕੋਸ਼ਿਸ਼ ਸੀ ਕੇ ੫ੰਜ ਵਜੇ ਤੋਂ ਪਹਿਲਾਂ ਪਹਿਲਾਂ ਪੋਸਟ ਕਰ ਦੇਵਾਂ। ਕਿਉਂ ਕੇ ਮੈਨੂੰ ਯਾਦ ਹੈ ਕਿ ਇੱਕ
ਵਾਰ ਤੁਸਾਂ ਨੇਂ ਕਿਹਾ ਸੀ, ਕਿ ਜੋ ਲਿਖਤਾਂ ਸਾਡੇ (ਤੁਹਾਡੇ) ਪਾਸ ਸ਼ਾਮ ਦੇ ਪੰਜ ਵਜੇ ਤੱਕ ਪਹੁੰਚ
ਜਾਂਦੀਆਂ ਹਨ, ਉਹ ਅਸੀਂ ਨੈੱਟ ਤੇ ਪਾ ਦੇਂਦੇ ਹਾਂ।
ਕੱਲ ਦਿਨ ਵੇਲੇ ਮੈਨੂੰ ਸਾਈਟ ਖੋਲਣ ਦਾ ਵਕਤ ਨਹੀਂ ਮਿਲਿਆ ਸੀ। ਰਾਤ ਨੂੰ ਵੀ
ਜਲਦੀ ਸੌਂ ਗਿਆ। ਸੁਬਹਾ ੩ ਵਜੇ ਮੇਰੀ ਜਾਗ ਖੁੱਲੀ। ਮੈਂ ਪਹਿਲੇ ਵੀ ਇੱਕ ਪੱਤਰ ਲਿਖ ਕੇ ਸ: ਜਸਬੀਰ
ਸਿੰਘ ਜੀ ਪਾਸੋਂ ਦੋ ਕੂ ਸਵਾਲ ਪੁੱਛੇ ਸਨ, ਪਰ ਉਹਨਾਂ ਨੇਂ ਉੱਤਰ ਨਹੀਂ ਦਿੱਤਾ ਸੀ। ਮੈਂ ਸੋਚਿਆ
ਸ਼ਾਇਦ ਇਸ ਹਫਤੇ ਦੇ ਲੇਖ ਵਿੱਚ ਹੀ ਮੇਰੇ ਸਵਾਲਾਂ ਦਾ ਉੱਤਰ ਦੇਣ ਦੀ ਉਹਨਾਂ ਨੇਂ ਕੋਸ਼ਿਸ਼ ਕੀਤੀ
ਹੋਵੇ। ਸੋ ਮੈਂ ਸਾੲਟਿ ਖੋਲ੍ਹ ਕੇ ਉਹਨਾਂ ਦਾ ਲੇਖ ਪੜ੍ਹਿਆ। ਸਵਾ ਘੰਟੇ ਵਿੱਚ ਮੈਂ ਉਹਨਾਂ ਦਾ ਲੇਖ
ਪੜ੍ਹਿਆ ਵੀ ਅਤੇ ਵਿਚਾਰਿਆ ਵੀ। ਅਤੇ ਇਸੇ ਹੀ ਸਵਾ ਘੰਟੇ ਦੇ ਟਾਈਮ ਵਿੱਚ ਮੈਂ ਪੱਤਰ ਲਿਖ ਕੇ ਆਪ ਜੀ
ਨੂੰ ਪੋਸਟ ਵੀ ਕਰ ਦਿੱਤਾ। ਮੇਰੇ ਸਵਾਲ ਸੁਭਾਵਿਕ ਹੁੰਦੇ ਹਨ, ਕਿਸੇ ਨੂੰ ਸਵਾਲ ਕਰਨ ਲੱਗਿਆਂ ਮੈਂ
ਕੋਈ ਪ੍ਰੀ-ਪਲਾਨਿੰਗ ਨਹੀਂ ਕਰਦਾ ਜੀ। ਅਤੇ ਨਾਂ ਹੀ ਸਵਾਲ ਕਰਨ ਲੱਗੇ, ਜਾਂ ਕਿਸੇ ਸਵਾਲ ਦਾ ਉੱਤਰ
ਦੇਣ ਲੱਗੇ, ਮੈਂ ਕਿਤਾਬਾਂ ਹੀ ਫਰੋਲਦਾ ਹਾਂ ਜੀ। ਮੇਰਾ ਇਹ ਕੰਮ ਸੁਭਾਵਿਕ ਹੀ ਹੁੰਦਾ ਹੈ ਜੀ।
ਇਸ ਵਾਸਤੇ ਜਲਦੀ ਵਿੱਚ ਕਿਸੇ ਵਕਤ ਲਫਜਾਂ ਦੀ ਸਹੀ ਚੋਣ ਨਾਂ ਹੋ ਸਕਣਾਂ,
ਸੁਭਾਵਿਕ ਹੀ ਹੈ, ਅਤੇ ਇਸ ਤਰਾਂ ਮੇਰੀ ਗੱਲ ਦੇ ਭਾਵ ਨੂੰ ਸਪੱਸ਼ਟ ਕਰਨ ਥੋੜੀ ਗਲਤੀ ਵੀ ਸੱਕਦੀ ਹੈ।
ਮੈਂ ਤੁਹਾਡੇ ਸੁਝਾਉ ਤੇ ਅਮਲ ਕਰਨ ਵਾਸਤੇ ਹਮੇਸ਼ਾਂ ਤਿਆਰ ਰਹਿੰਦਾ ਹਾਂ ਜੀ।
ਮੇਰੀ ਭੁੱਲ ਦੱਸਨ ਵਾਸਤੇ ਆਪ ਜੀ ਦਾ ਤਹਿ ਦਿਲੋਂ ਸ਼ੁਕਰ ਗੁਜਾਰ ਹਾਂ ਜੀ।
ਵਿਦਵਾਨਾਂ ਦੇ ਕੀਤੇ ਅਰਥਾਂ ਅਨੂਸਾਰ ਗੁਰਬਾਣੀਂ ਵੀ ਝੂਠੀ ਸਾਬਤ ਹੋ ਰਹੀ
ਹੈ। ਇਸ ਲਾਈਨ ਤੇ ਜੋ ਆਪ ਜੀ ਨੇਂ ਸੁਝਾਉ ਜਾਂ
ਵਿਚਾਰ ਦਿੱਤਾ ਹੈ। ਮੇਰੀ ਬੇਨਤੀ ਹੈ, ਜੀ ਕੇ ਦਾਸ ਨੂੰ ਸਿੱਖ ਮਾਰਗ ਨਾਲ ਜੁੜਿਆਂ ਬਹੁਤ ਸਾਲ ਹੋ ਗਏ
ਹਨ। ਇਹ ਗੱਲ ਮੈਂ ਆਪਣੇਂ ਲੇਖਾਂ ਵਿੱਚ ਕਈ ਵਾਰ ਗੁਰਬਾਣੀਂ ਅਤੇ ਵਿਦਵਾਨਾਂ ਦੇ ਲੇਖਾਂ ਵਿਚੋਂ
ਪਰਮਾਣ ਦੇ ਕੇ, ਪਹਿਲੇ ਵੀ ਕਈ ਵਾਰ ਕਹਿ ਚੁੱਕਾ ਹਾਂ। ਇਸ ਵਾਰ ਫਰਕ ਇਹ ਸੀ, ਕਿ ਇਹ ਗੱਲ ਮੈਂ
ਬਿਨਾਂ ਕਿਸੇ ਠੋਸ ਪਰਮਾਣ ਦੇ, ਸੁਭਾਵਿਕ ਹੀ ਲਿਖ ਦਿੱਤੀ। ਸੋ ਮੈਂ ਮਾਫੀ ਚਾਹੁੰਦਾ ਹਾਂ ਜੀ।
ਕੀ ਤੁਸੀਂ ਮੰਨਦੇ ਹੋ ਕੇ ਇਸ ਸੰਸਾਰ ਵਿੱਚ ਕੋਈ ਵੀ ਭੁਲਿਆ ਹੋਇਆ ਨਹੀਂ ਹੈ।
ਜੇ ਭੁੱਲਿਆ ਹੋਇਆ ਹੈ ਤਾਂ ਕਿਉ? । ਸਤਿਕਾਰ ਯੋਗ
ਸੰਪਾਦਕ ਸਾਹਿਬ ਜੀ ਤੁਸੀਂ ਮੇਰੇ ਇਸ ਵਿਚਾਰ ਨਾਲ ਆਪਣੇਂ ਵਿਚਾਰਾਂ ਦੀ ਸਹਿਮਤੀ ਜਤਾਈ ਹੈ। ਅਤੇ ਮੈਂ
ਵੀ ਤੁਹਾਡੇ ਵਿਚਾਰਾਂ ਨਾਲ ੧੦੧ % ਸਹਿਮਤੀ ਪ੍ਰਗਟ ਕਰਦਾ ਹਾਂ। ਆਪ ਜੀ ਨੇਂ ਲਿਖਿਆ ਹੈ,
ਕਿਸੇ ਵੀ ਵਿਦਵਾਨ ਨੇਂ ਅੱਜ ਤੱਕ ਕੋਈ
ਵੀ ਦਾਅਵਾ ਨਹੀਂ ਕੀਤਾ। ਕਿ ਉਸ ਦੇ ਕੀਤੇ ਅਰਥ ਬਿਲਕੁਲ ਸਹੀ ਅਤੇ ਅੰਤਿਮ ਹਨ। ਕੀ ਆਪਣੇਂ ਆਪ ਨੂੰ
ਸੰਤ ਸਾਧ, ਕਥਿਤ ਮਹਾਂਪੁਰਸ਼ ਕਹਾਉਣ, ਵਾਲੇ ਕਿਸੇ ਵੀ ਮਹਾਂਪੁਰਸ਼ ਦਾ ਨਾਂ ਦੱਸ ਸਕਦੇ ਹੋ, ਕਿ ਜਿਸ
ਨੇਂ ਗੁਰਬਾਣੀਂ ਦੇ ਸਹੀ ਅਰਥ ਕੀਤੇ ਹੋਣ। ਮੇਰੇ ਖਿਆਲ ਮੁਤਾਬਿਕ ਜਿਤਨਾਂ ਝੂਠ ਧਰਮ ਦੇ ਨਾਮ ਤੇ ਇਹ
ਲੋਕ ਬੋਲਦੇ ਹਨ, ਇਤਨਾਂ ਤਾਂ ਸ਼ਾਇਦ ਇੱਕ ਸਧਾਰਨ ਵਿਅਕਤੀ ਵੀ ਨਾਂ ਬੋਲਦਾ ਹੋਵੇ।
ਸਤਿਕਾਰ ਯੋਗ ਸੰਪਾਦਕ ਸਾਹਿਬ ਜੀ। ਤੁਹਾਡਾ ਕਹਿਣਾਂ ਬਿਲਕੁਲ ਸੱਚ ਹੈ। ਸੱਭ
ਝੂਠੇ ਹਨ। ਪਰ ਸਵਾਲ ਇਹ ਹੈ ਕੇ, ਸਾਨੂੰ ਕੀ ਕਰਨਾਂ ਚਾਹੀਦਾ ਹੈ? ।
ਸਾਰੇ ਜੇ ਝੂਠ ਬੋਲਦੇ ਹਨ, ਤਾਂ ਕੀ ਸਾਨੂੰ ਵੀ ਝੂਠ ਬੋਲਣਾਂ ਚਾਹੀਦਾ ਹੈ।
ਅਤੇ ਦੂਜਿਆਂ ਦੀ ਰੀਸ ਨਾਲ ਕੀ ਸਾਨੂੰ ਸੱਚ ਦੀ ਖੋਜ ਨਹੀਂ ਕਰਨੀ ਚਾਹੀਦੀ? ।
ਤੁਹਾਡੇ ਅਤੇ ਮੇਰੇ ਸਾਂਝੇ ਵਿਚਾਰਾਂ ਦੀ ਗਵਾਹੀ ਸ: ਗੁਰਇੰਦਰ ਸਿੰਘ ਪਾਲ
ਜੀ, ਵੀ ਅੱਜ ਵਾਲੇ ਪੱਤਰ ਵਿੱਚ ਦੇ ਰਹੇ ਹਨ।
ਤੁਹਾਡੇ ਕਹਿਣ ਅਨੂੰਸਾਰ ਵੀ ਵਹਿਮ ਭਰਮ ਕੱਢਣ ਦੇ ਇਸ ਕੰਮ ਵਿੱਚ ੨੩੯ ਸਾਲ
ਗੁਰੂਆਂ ਨੇਂ ਵੀ ਲਾਏ। ਉਹਨਾਂ ਤੋਂ ਬਾਦ ੩੦੦ ਸਾਲ ਸਾਡੇ ਚੋਟੀ ਵਿਦਵਾਨਾਂ ਪ੍ਰਚਾਰਕਾਂ ਅਤੇ
ਟੀਕਾਕਾਰਾਂ ਨੇਂ ਵੀ ਲਾਏ। ਪਰ ਅੱਜ ਤੱਕ ਇੱਕ ੴ ਦਾ ਭੇਦ ਜਾਂ ਸਚਾਈ ਦਾ ਪਤਾ ਨਾਂ ਲੱਗ ਸਕਿਆ। ੴ
ਚਿੰਨ ਹੈ, ਲੋਗੋ ਹੈ, ਜਾਂ ਜੋ ਵੀ ਹੈ, ਦਾ ਭੇਦ ਜਾਂ ੴ ਦੀ ਸਚਾਈ ਜਾਨਣ ਵਾਸਤੇ, ਸਾਨੂੰ ਹੋਰ
ਕਿਤਨੇਂ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਕੰਮ ਵਿੱਚ ਮੈਂ ਆਪਣੇਂ ਵਿਚਾਰ ਸਭ ਨਾਲ ਸਾਂਝੇ
ਕਰਦਾ ਹੋਇਆ, ਆਪਣੇਂ ਵਲੋਂ ਇਹ ਸੁਝਾਉ ਦੇਣਾਂ ਚਾਹੁੰਦਾ ਹਾਂ ਕੇ, ਮੇਰੇ ਵਿਚਾਰ ਵਿੱਚ ਤਾਂ ੴ ਨੂੰ
ਵੇਖੇ ਤੋਂ ਬਿਨਾਂ ਸੱਚ ਦਾ ਪਤਾ ਲੱਗਣਾਂ ਮੁਸ਼ਕਿਲ ਹੈ। ਫਿਰ ਵੀ ਕੋਈ ਹੋਰ ਵੀ ਪੰਥ ਦਰਦੀ, ਵਿਦਵਾਨ
ਜਾਂ ਗਿਆਨੀਂ ਵੀ ਇਸ ਮਸਲੇ ਤੇ ਆਪਣੇਂ ਵਿਚਾਰ ਜਾਂ ਕੋਈ ਹੋਰ ਸੁਝਾਉ ਦੇਣਾਂ ਚਾਹੇ ਤਾਂ ਦੇ ਸਕਦਾ
ਹੈ। ਹੋ ਸਕਦਾ ੴ ਦਾ ਸੱਚ ਜਾਣ ਕੇ ਅਰਥਾਂ ਦਾ ਸਾਰਾ ਝਗੜਾ ਹੀ ਖਤਮ ਹੋ ਜਾਵੇ। ਅਤੇ ਸਾਰੇ ਹੀ
ਵਿਦਵਾਨ ਅਤੇ ਲਿਖਾਰੀ ੧੦੦% ਸੱਚ ਲਿਖਣ ਦੇ ਕਾਬਲ ਬਣ ਜਾਣ।
ਇਸ ਵਕਤ ਸਰਦਾਰ ਜਸਬੀਰ ਸਿੰਘ ਵੈਨਕੁਵਰ ਜੀ ਦੇ ਕੱਦ ਦਾ ਵਿਦਵਾਨ ਪ੍ਰਚਾਰਕ
ਅਤੇ ਟੀਕਾ ਕਾਰ ਜਾਂ ਗਿਆਨੀ ਸ਼ਾਇਦ ਹੀ ਕੋਈ ਹੋਵੇ। ਇਹ ਉਹਨਾਂ ਦੇ ਰੁਝੇਵਿਆਂ ਤੋਂ ਵੀ ਪਤਾ ਚਲਦਾ ਹੈ
ਜੀ। ਮੈਨੂੰ ਯਾਦ ਹੈ ਜੀ ਕੇ ਆਪ ਜੀ ਨੇਂ ਵੀ ਜਿਕਰ ਕੀਤਾ ਸੀ ਕਿ, ਗਿਆਨੀ ਜਸਬੀਰ ਸਿੰਘ ਜੀ ਆਮ
ਆਦਮੀਂ ਨਾਲੋਂ ਜਿਆਦਾ ਰੁਝੇਵਿਆਂ ਵਿੱਚ ਹਨ। ਬਹੁਤ ਚੰਗੀ ਗਲ ਹੈ ਜੀ, ਵਾਹਿਗੁਰੂ ਇਹਨਾਂ ਨੂੰ ਹੋਰ
ਜਿਆਦਾ ਗਿਆਨ ਅਤੇ ਤੌਫੀਕ ਦੇਵੇ। ਪਰ ਆਪ ਜੀ ਨੇਂ ਉਹਨਾਂ ਦੀ ਵੀਡੀਓ ਤੇ ਸਵਾਲ ਕਰਨ ਤੋਂ ਮਨ੍ਹਾਂ
ਕੀਤਾ ਸੀ, ਇਹ ਨਹੀਂ ਕਿਹਾ ਸੀ ਕਿ ਉਹਨਾਂ ਦੇ ਲੇਖਾਂ ਨੂੰ ਪੜ੍ਹ ਕੇ ਵੀ ਉਹਨਾਂ ਪਾਸੋਂ ਕੋਈ ਸਵਾਲ
ਨਹੀਂ ਪੁੱਛਣਾਂ। ਫਿਰ ਵੀ ਉਹਨਾਂ ਪਾਸੋਂ ਸਵਾਲ ਪੁੱਛਣ ਦੀ ਆਪਣੀਂ ਗਲਤੀ ਮੰਨ ਕੇ, ਮੈਂ ਆਪ ਜੀ ਅਤੇ
ਸਰਦਾਰ ਜਸਬੀਰ ਸਿੰਘ ਵੈਨਕੁਵਰ ਜੀ ਤੋਂ ਵੀ ਮਾਫੀ ਮੰਗਦਾ ਹਾਂ ਜੀ।
ਪਰ ਇੱਕ ਗੱਲ ਕਹਿਣ ਦੀ ਮੈਂ ਆਪ ਜੀ ਤੋਂ ਆਗਿਆ ਚਾਹੁੰਦਾ ਹਾਂ ਜੀ। ਵੈਸੇ
ਤਾਂ ਭੁਤਾਂ ਪ੍ਰੇਤਾਂ ਬਾਰੇ ਇਸ ਤੋਂ ਪਹਿਲੇ, ਮੈਂ ਤਾਂ ਕਦੇ ਲਿਖਿਆ ਨਹੀਂ ਸੀ ਜੀ। ਪਰ ਬਾਣੀਂ ਵਿੱਚ
ਜੋ ਲਿਖਿਆ ਹੈ, ਉਸ ਦੀ ਮੈਂ ਆਪ ਜੀ ਨੂੰ ਬਿਲਕੁਲ ਥੋੜੀ ਜਿਹੀ ਵਿਚਾਰ ਦੱਸਣੀ ਚਾਹੁੰਦਾ ਹਾਂ ਜੀ।
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ੧੦੦੫ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀਂ ਹੈ ਜੀ।
ਆਵਤ ਇਕੇਲਾ ਜਾਤ ਇਕੇਲਾ।। ਹਮ ਤੁਮ ਸੰਗਿ ਝੂਠੇ ਸਭਿ ਬੋਲਾ।। ਪਾਇ ਠਗਉਰੀ ਆਪਿ ਭੁਲਾਇਓ।। ਨਾਨਕ
ਕਿਰਤੁ ਨ ਜਾਇ ਮਿਟਾਇਓ।। ੨।। ਪਸੁ ਪੰਖੀ ਭੂਤ ਅਰੁ ਪ੍ਰੇਤਾ।। ਬਹੁ ਬਿਧਿ ਜੋਨੀ ਫਿਰਤ ਅਨੇਤਾ।। ਜਹ
ਜਾਨੋ ਤਹ ਰਹਨੁ ਨ ਪਾਵੈ।। ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ।।
ਮੇਰੇ ਵਿਚਾਰ ਵਿੱਚ ਇਸ ਬਾਣੀਂ ਦੇ ਅਰਥ ਇਹ ਬਣਦੇ ਹਨ ਜੀ।
ਆਦਮੀਂ ਅਕੇਲਾ ਹੀ ਆਉਂਦਾ ਹੈ ਅਤੇ ਅਕੇਲਾ ਹੀ ਜਾਂਦਾ ਹੈ। ਸੰਸਾਰੀ ਨਾਤੇ
ਮਾਂ ਬਾਪ ਭੇਣ ਭਰਾ ਮਿੱਤਰ ਦੋਸਤਾਂ ਨਾਲ ਝੂਠੇ ਸਬੰਧ ਹਨ। ਉਸ ਹਰੀ ਨੇਂ ਮਨੁੱਖ ਨਾਲ ਇਹ ਭਾਰੀ ਠੱਗੀ
ਕੀਤੀ ਹੈ, ਜੀਵਾਂ ਨੂੰ ਮੋਹ ਮਾਇਆ ਵਿੱਚ ਭੁਲਾ ਦਿੱਤਾ ਹੋਇਆ ਹੈ। ਜਿਸ ਕਾਰਨ ਹਰੀ ਦੀ ਮਾਇਆ ਵਿੱਚ
ਭੁਲ ਕੇ, ਕਰਮਾਂ ਵਿੱਚ ਬੱਝਾ ਹੋਇਆ ਇਹ ਜੀਵ, ਪਸੂ, ਪੰਛੀਆਂ, ਭੁਤਾਂ ਅਤੇ ਪ੍ਰੇਤਾਂ ਆਦੀ
ਦੀਆਂ ਜੂਨਾਂ ਵਿੱਚ ਅੰਨ੍ਹਿਆਂ ਵਾਗ ਧੱਕੇ ਖਾਂਦਾ ਫਿਰਦਾ ਹੈ। ਇਸ ਜੀਵ ਦਾ ਕੋਈ ਕਿਤੇ ਵੀ ਟਿਕਾਣਾਂ
ਨਹੀਂ ਹੈ। ਨਿਥਾਵਿਆਂ ਵਾਂਗ ਬਾਰ ਬਾਰ ਮੁੜ ਮੁੜ ਕੇ (ਪਸੂ, ਪੰਛੀਆਂ, ਭੁਤਾਂ ਅਤੇ ਪ੍ਰੇਤਾਂ) ਇਹਨਾਂ
ਜੂਨਾਂ ਵਿੱਚ ਧੱਕੇ ਖਾਂਦਾ ਹੈ।
ਮਾਰੂ ਸੋਲਹੇ ਮਹਲਾ ੫ ੴ ਸਤਿਗੁਰ ਪ੍ਰਸਾਦਿ।। ਸਿਮਰੈ ਧਰਤੀ ਅਰੁ
ਆਕਾਸਾ।। ਸਿਮਰਹਿ ਚੰਦ ਸੂਰਜ ਗੁਣਤਾਸਾ।। ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈਸਗਲ ਉਪਾਰਜਨਾ।। ੧।।
ਸਿਮਰਹਿ ਖੰਡ ਦੀਪ ਸਭਿ ਲੋਆ।। ਸਿਮਰਹਿ ਪਾਤਾਲ ਪੁਰੀਆ ਸਚੁ ਸੋਆ।। ਸਿਮਰਹਿ ਖਾਣੀ ਸਿਮਰਹਿ ਬਾਣੀ
ਸਿਮਰਹਿ ਸਗਲੇ ਹਰਿ ਜਨਾ।। ੨।। ਸਿਮਰਹਿ ਬ੍ਰਹਮੇ ਬਿਸਨ ਮਹੇਸਾ।। ਸਿਮਰਹਿ ਦੇਵਤੇ ਕੋੜਿ ਤੇਤੀਸਾ।।
ਸਿਮਰਹਿ ਜਖਿ੍ਯ੍ਯ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ।। ੩।। ਸਿਮਰਹਿ ਪਸੁ ਪੰਖੀ ਸਭਿ
ਭੂਤਾ।। ਸਿਮਰਹਿ ਬਨ ਪਰਬਤ ਅਉਧੂਤਾ।। ੧੦੭੯
ਇਸ ਸ਼ਬਦ ਵਿੱਚ ਵੀ, ਗੁਰੂ ਅਰਜਨ ਦੇਵ ਜੀ ਮਹਾਂਰਾਜ ਹਰੀ (ਪ੍ਰਭੂ) ਨੂੰ
ਧਿਆਉਣ ਵਾਲੇ ਹੋਰ ਵੀ ਬਹੁਤੇਰਿਆਂ ਦੇ ਜਿਕਰ ਦੇ ਨਾਲ ਹੀ ਇਹ ਵੀ ਦੱਸ ਰਹੇ ਹਨ ਕਿ ਅਨੇਕਾਂ ਹੀ ਜਖ੍ਹ
ਦੈਂਤ ਪਸ਼ੂ ਪੰਛੀਂ ਅਤੇ ਭੁਤ ਪ੍ਰੇਤ ਹਰ ਵੇਲੇ ਉਸ ਪ੍ਰਭੂ ਨੂੰ ਯਾਦ ਕਰਦੇ ਹਨ।
ਦੁੰਦਰ ਦੂਤ ਭੂਤ ਭੀਹਾਲੇ।। ਖਿੰਚੋਤਾਣਿ ਕਰਹਿ ਬੇਤਾਲੇ।। ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ
ਖੋਈ ਆਵਤ ਜਾਤਾ ਹੇ।। ੮।। ੧੦੩੧ ਮ: ੫
ਭੂਤ ਹੁੰਦੇ ਹਨ ਜਾਂ ਨਹੀਂ ਇਹ ਤੁਸੀਂ ਬਾਣੀਂ ਪੜ੍ਹ ਕੇ ਖੁਦ ਹੀ ਫੈਸਲਾ ਕਰ
ਸਕਦੇ ਹੋ ਜੀ। ਕੁੱਝ ਗਲਤ ਲਿਖਿਆ ਗਿਆ ਹੋਵੇ ਆਪ ਜੀ ਮੇਰੀ ਗਲਤੀ ਮਾਫ ਕਰ ਦੇਣਾਂ ਜੀ।
ਆਦਰ ਸਤਿਕਾਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ
(ਸੰਪਾਦਕੀ ਟਿੱਪਣੀ:- ਸ: ਬਲਦੇਵ ਸਿੰਘ ਜੀ ਆਮ ਸਿੱਖਾਂ ਨਾਲੋਂ ਤੁਹਾਡੇ ਵਿੱਚ ਗੁਣ ਵੀ ਜ਼ਿਆਦਾ ਹਨ
ਅਤੇ ਔਗੁਣ ਵੀ। ਗੁਣ ਤੁਹਾਡੇ ਇਹ ਹਨ ਕਿ ਤੁਸੀਂ ਸਾਰਿਆਂ ਨਾਲ ਇਕੋ ਜਿਹਾ ਹੀ ਵਰਤਾਓ ਕਰਦੇ ਹੋ।
ਕਿਸੇ ਨਾਲ ਕੋਈ ਧੜਾ ਨਹੀਂ ਬਣਾਉਂਦੇ ਅਤੇ ਨਾ ਹੀ ਜਾਣ ਬੁੱਝ ਕੇ ਕਿਸੇ ਦੇ ਹੱਕ ਵਿੱਚ ਜਾਂ ਵਿਰੋਧ
ਵਿੱਚ ਲਿਖਦੇ ਹੋ। ਔਗੁਣ ਤੁਹਾਡੇ ਇਹ ਹਨ ਕਿ ਇਤਨੇ ਸਾਲ ਇੱਥੇ ‘ਸਿੱਖ ਮਾਰਗ’ ਤੇ ਪੜ੍ਹਨ ਲਿਖਣ ਕਰਕੇ
ਤੁਸੀਂ ਹਾਲੇ ਵੀ ਉਥੇ ਹੀ ਹੋ ਜਿੱਥੇ ਕੇ ਪਹਿਲਾਂ ਸੀ। ਭਾਵ ਕਿ ਤੁਸੀਂ ਗੁਰਬਾਣੀ ਨੂੰ ਆਪਣੇ ਹੀ
ਨਜ਼ਰੀਏ ਨਾਲ ਦੇਖਦੇ ਹੋ ਅਤੇ ਆਪਣੇ ਸੋਚ ਦੇ ਅੱਖਰੀ ਅਰਥਾਂ ਤੇ ਹੀ ਟਿਕੇ ਹੋਏ ਹੋ। ਹੋਰ ਵੀ ਬਹੁਤੇ
ਸਿੱਖਾਂ ਦੀ ਇਹੋ ਹੀ ਸਮੱਸਿਆ ਹੈ। ਤੁਹਾਡਾ ਤੇ ਉਹਨਾ ਦਾ ਫਰਕ ਸਿਰਫ ਇਹ ਹੈ ਕਿ ਤੁਸੀਂ ਲੜਾਈ ਝਗੜਾ
ਨਹੀਂ ਕਰਦੇ ਅਤੇ ਹੋਰ ਝਗੜਾ ਕਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਹਨ। ਤੁਹਾਨੂੰ ਸਾਰਿਆਂ ਨੂੰ ਇਹ
ਸਮਝਣ ਵਿੱਚ ਮੁਸ਼ਕਲ ਆ ਰਹੀ ਹੈ ਕਿ ਗੁਰਬਾਣੀ ਦੀ ਉਹ ਗੱਲ, ਗੁਰੂ ਦੀ ਆਪਣੀ ਗੱਲ ਹੈ, ਆਮ ਲੋਕਾਈ
ਦੀ ਗੱਲ ਹੈ, ਹੋਰ ਧਰਮਾ ਦੀ ਗੱਲ ਹੈ, ਆਮ ਪ੍ਰਚੱਲਤ ਗੱਲ ਹੈ ਅਤੇ ਜਾਂ ਫਿਰ ਕਿਸੇ ਮਹਾਵਰੇ ਵਿੱਚ
ਵਰਤੀ ਗਈ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 718 ਤੇ ਇੱਕ ਪੰਗਤੀ ਆਉਂਦੀ ਹੈ,
“ਜਲ ਕੀ ਮਾਛੁਲੀ ਚਰੈ ਖਜੂਰਿ”॥ ਜਿਸ ਤਰ੍ਹਾਂ ਤੁਸੀਂ ਅੱਖਰੀ
ਅਰਥਾਂ ਨੂੰ ਹੀ ਸਹੀ ਮੰਨਦੇ ਹੋ ਇਸ ਦੇ ਸਹੀ ਅਰਥ ਨਹੀਂ ਹੋ ਸਕਦੇ। ਇਸ ਤਰ੍ਹਾਂ ਦੀਆਂ ਹੋਰ ਵੀ
ਅਨੇਕਾਂ ਹੀ ਪੰਗਤੀਆਂ ਹਨ। ਆਸਾ ਕੀ ਵਾਰ ਕੀ ਛੇਵੀਂ ਪਉੜੀ ਦੇ ਸਲੋਕ ਪੜ੍ਹੋ ਅਤੇ ਸਮਝੋ ਕਿ ਗੁਰੂ
ਨਾਨਕ ਦੇਵ ਜੀ ਉਥੇ ਕਿਹਨਾ ਦੀ ਗੱਲ ਕਰ ਰਹੇ ਹਨ। ਪੰਜਵੇਂ ਪਾਤਸ਼ਾਹ ਦਾ ਇੱਕ ਸ਼ਬਦ ਪੰਨਾ 176 ਤੇ ਦਰਜ਼
ਹੈ। ਇਸ ਵਿੱਚ ਕਈ ਪਿਛਲੇ ਜਨਮਾ ਦੀ ਗੱਲ ਕੀਤੀ ਹੋਈ ਹੈ। ਬਹੁਤੇ ਸਿੱਖ ਇਸ ਸ਼ਬਦ ਦਾ ਹਵਾਲਾ ਦਿੰਦੇ
ਹਨ। ਇਸ ਵਿੱਚ ਇੱਕ ਪੰਗਤੀ ਆਉਂਦੀ ਹੈ, “ਕਈ ਜਨਮ ਸੈਲ ਗਿਰਿ ਕਰਿਆ”॥
ਇਸ ਵਿੱਚ ਪੱਥਰਾਂ ਨੂੰ ਇੱਕ ਜੂਨ ਕਿਹਾ ਗਿਆ ਹੈ। ਪਰ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਪੱਥਰ ਕੋਈ
ਜੰਮਦੇ ਮਰਦੇ ਨਹੀਂ ਹਨ। ਇਸ ਬਾਰੇ ਇੱਕ ਲੇਖ ਤੁਸੀਂ ਇੱਥੇ ‘ਸਿੱਖ ਮਾਰਗ’ ਤੇ ਪੜ੍ਹ ਸਕਦੇ ਹੋ। ਇਸੇ
ਤਰ੍ਹਾਂ ਭੂਤਾਂ ਬਾਰੇ ਇੱਕ ਲੇਖ ਮੈਂ ਸਤੰਬਰ 2012 ਦਾ ਲਿਖਿਆ ਹੋਇਆ ਹੈ ਤੁਸੀਂ ਉਹ ਵੀ ਪੜ੍ਹ ਲੈਣਾ।
ਇਹਨਾ ਦੋਹਾਂ ਲੇਖਾਂ ਦੇ ਸਿੱਧੇ ਲਿੰਕ ਹੇਠਾਂ ਦਿੱਤੇ ਜਾ ਰਹੇ ਹਨ।)
http://www.sikhmarg.com/2013/0818-pathar.html
http://www.sikhmarg.com/2012/0902-guppi.html
26/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪਾਣੀ
ਪੂਜੋ ਪਿਤਾ ਸਮਾਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪਾਣੀ ਪੂਜੋ ਪਿਤਾ ਸਮਾਨ।
ਸਭ ਜੱਗ ਪਾਣੀ ਦੀ ਸੰਤਾਨ।
ਅੰਡਜ, ਜੇਰਜ, ਸੇਤਜ, ਉਤਭੁਜ,
ਪਾਣੀ ਦੇ ਨੇ ਸਾਰੇ ਹੀ ਜੁਜ਼।
ਜਲ ਬਿਨ ਆਂਡਾ ਬਣ ਨਾ ਸਕਦਾ।
ਜ਼ੇਰ ਵੀ ਹੁੰਦੀ ਜਲ ਦੇ ਸਦਕਾ।
ਪੈਦਾ ਕਰੇ ਪਸੀਨਾ ਸੇਤਜ।
ਭੋਂ ਜਲ ਮਿਲ ਬਣਦੇ ਨੇ ਉਤਭੁਜ।
ਪਾਣੀ ਰਚਿਆ ਕੁੱਲ ਜਹਾਨ।
ਪਾਣੀ ਪੂਜੋ ਪਿਤਾ ਸਮਾਨ।
ਪਾਣੀ ਤੋਰੇ ਜੀਵਨ ਚਾਲ।
ਸਭ ਜੱਗ ਚਲਦਾ ਰੱਤ ਦੇ ਨਾਲ।
ਪਾਣੀ ਜੀਵਨ ਦੀ ਹਰ ਹਲਚਲ।
ਪਾਣੀ ਸਦਕਾ ਸਭ ਹਰਿਆਵਲ।
ਪਾਣੀ ਮੁੱਕੇ, ਹਰਿਆ ਸੁੱਕੇ,
ਪਾਣੀ ਬਿਨ ਸਭ ਜੀਵਨ ਮੁੱਕੇ।
ਪਾਣੀ ਦੇਂਦਾ ਜੀਵਨ ਦਾਨ।
ਪਾਣੀ ਪੂਜੋ ਪਿਤਾ ਸਮਾਨ।
ਪਾਣੀ ਅੰਮ੍ਰਿਤ, ਪਾਣੀ ਜਾਨ,
ਪਾਣੀ ਸਭ ਸੁੱਖਾਂ ਦੀ ਖਾਨ।
ਇਸ ਅੰਮ੍ਰਿਤ ਦੀ ਕਰੋ ਸੰਭਾਲ।
ਜੀਵਨ ਸਾਰਾ ਜਿਸ ਦੇ ਨਾਲ।
ਇਸਨੂੰ ਨਾ ਐਵੇਂ ਹੀ ਡੋਲ੍ਹੋ।
ਨਾ ਇਸ ਵਿੱਚ ਪ੍ਰਦੂਸ਼ਣ ਘੋਲੋ।
ਵਧਣਾ ਫੁਲਣਾ ਸਭ ਰੁਕ ਜਾਊ,
ਇਹ ਮੁੱਕ ਜਾਊ, ਜੱਗ ਮੁੱਕ ਜਾਊ।
ਅੰਮ੍ਰਿਤ ਹੈ ਅੰਮ੍ਰਿਤ ਹੀ ਜਾਣ।
ਪਾਣੀ ਪੂਜੋ ਪਿਤਾ ਸਮਾਨ।
26/02/14)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਚਾਰ ਕੁ
ਮੋਢੇ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਚਾਰ ਕੁ ਮੋਢੇ ਖਾਤਰ ਕੰਵਲ ਜੇ ਡੋਲ ਗਿਆ
ਸੱਚ ਜਾਣੀ ਪੱਗ ਆਪਣੀ ਜੱਗ ਤੂੰ ਰੋਲ ਗਿਆ
ਮੋਢੇ ਖੁਣੋਂ ਨਾ ਥੁੜ੍ਹਦਾ ਸਭ ਨੂੰ ਹੀ ਮਿਲ ਜਾਂਦਾ
ਪਰ ਜੇ ਮੋਏ ਜ਼ਮੀਰ ਨਾ ਕੱਖ ਵੀ ਕੋਲ ਰਿਹਾ
ਅੱਖੀਂ ਤੂੰ ਵੇਖ ਗੁਨਾਹ ਭੀ ਦੜ੍ਹ ਜੇ ਵੱਟ ਰੱਖੀ
ਧਰਤੀ ਬਸ ਭਾਰ ਵਧਾਵੇਂ ਜਿਉਂਦੇ ਕੀ ਪਿਆ
ਕੱਲ ਉਹ ਅੱਜ ਹੋਰ ਭਲਕ ਤੇਰੀ ਆਉਣੀ
ਕਿਸ ਫ਼ਿਰ ਤੇਰੇ ਰੋਣਾ ਜਦ ਸਿਰ ਆਣ ਪਿਆ
ਸੱਚ ਤੇ ਝੂਠ ਦਾ ਜੰਗ ਜੇ ਨਿਰਪੇਖ ਹੋਇਓਂ
ਹਨੇਰ੍ਹੇ ਹੋਣਾ ਸ਼ੁਮਾਰ ਤਾਰੀਖ਼ ਜੇ ਨਾਂਓ ਲਿਆ
ਇਸ਼ਕ ਕਸੀਦੇ ਮੁੱਕਣੇ ਸਭ ਨੇ ਚਾਰ ਦਿਨੀਂ
ਹੱਕ ਦੇ ਬੋਲਾਂ ਰਹਿਣਾ ਸੱਚ ਜੇ ਕਲਮ ਕਿਹਾ
ਲਾਸ਼ ਦੇ ਰੁਲਣੋਂ ਡਰ ਕੇ ਨਾ ਬਣ ਲਾਸ਼ ਰਹੀਂ
ਸੱਚ ਲੇਖੇ ਲੱਗੇ ਜਾਨ ਹੈ ਜਿਉਂਣਾ ਥਾਓਂ ਪਿਆ
25/02/14)
ਗੁਰਇੰਦਰ ਸਿੰਘ ਪਾਲ
ੴ……?
‘ਸਿੱਖ ਮਾਰਗ’ `ਤੇ ੴ ਦੇ ਅਰਥਾਂ ਅਤੇ ਉਚਾਰਣ
ਸੰਬੰਧੀ ਹੋਈ ਚਰਚਾ ਨੂੰ ਪੜ੍ਹ ਕੇ ਦਾਸ ਦੇ ਮਨ ਵਿੱਚ ਕੁੱਝ ਸ਼ੰਕੇ ਉਭਰ ਕੇ ਆਏ ਹਨ ਜੋ ਮੈਂ
ਪਾਠਕਾਂ/ਲੇਖਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ:
ਪਹਿਲਾ, ਕੀ ੴਦਾ ਉਚਾਰਣ
‘ਇੱਕੋ’, ‘ਏਕੋ’ ਜਾਂ ‘ਇੱਕੋਓ’ ਸਹੀ ਹੈ? ਅਤੇ ਦੂਜਾ, ਕੀ ੴ ਨੂੰ ਚਿੰਨ੍ਹ ਕਹਿਣਾ ਗੁਰਮਤਿ ਅਨੁਕੂਲ
ਹੈ?
ਮੇਰੀ ਆਪਣੀ ਸੂਝ ਮੁਤਾਬਿਕ, ਗੁਰਮਤਿ ਚਿੰਨ੍ਹਾਂ ਨੂੰ ਮੂਲੋਂ ਹੀ ਨਕਾਰਦੀ ਹੈ! ਤਾਂ ਫਿਰ ਇਹ ਕਿਵੇਂ
ਸੰਭਵ ਹੋ ਸਕਦਾ ਹੈ ਕਿ ਧਾਰਮਿਕ ਚਿੰਨ੍ਹਾਂ ਨੂੰ ਰੱਦ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਅਦੁੱਤੀ
ਅਕਾਲਪੁਰਖ ਨੂੰ ਹੀ ਇੱਕ ਚਿੰਨ੍ਹ ਦਾ ਮੁਹਤਾਜ ਬਣਾ ਦੇਣ?
ਸ਼ੰਕਿਆਂ ਦੀ ਨਿਵਿਰਤੀ ਵਾਸਤੇ ਮੈਂ ਸੰਸਕ੍ਰਿਤ, ਅਰਬੀ ਫ਼ਾਰਸੀ ਆਦਿ ਸਨਾਤਨੀ ਭਾਸ਼ਾਵਾਂ ਤੇ ਅੰਗਰੇਜ਼ੀ
ਦੇ ਗਿਆਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਸਹਾਇਤਾ ਲਈ।
ਉਨ੍ਹਾਂ ਨੇ ਓ, ਓਅੰ ਤੇ ਓਅੰਕਾਰ ਨੂੰ ਇੱਕ ਹੀ ਅਰਥਾਂ ਵਿੱਚ ਲਿਖਿਆ ਹੈ। ਦੂਜਾ, ਉਨ੍ਹਾਂ ਨੇ ੴ ਨੂੰ
ਚਿੰਨ੍ਹ ਨਹੀਂ ਕਿਹਾ ਅਤੇ ਨਾ ਹੀ ਇਸ ਦਾ ਉਚਾਰਣ ‘ਇੱਕੋਓ’ ਜਾਂ ‘ਏਕੋ’ ਕੀਤਾ ਹੈ।
ਸੰਸਕ੍ਰਿਤ ਦੇ ਵਿਦਵਾਨ ਤੇ ਵਿਆਕਰਣ ਦੇ ਮਾਹਿਰ ਪ੍ਰੋ: ਸਾਹਿਬ ਸਿੰਘ ਜੀ ਦੇ “ਸ੍ਰੀ ਗੁਰੂ ਗ੍ਰੰਥ
ਸਾਹਿਬ ਦਰਪਣ” ਵਿੱਚੋਂ ਵੀ ੴ ਦਾ ਉਚਾਰਣ ‘ਇੱਕੋ’ ਜਾਂ ‘ਏਕੋ’ ਹੋਣ ਦੀ ਪੁਸ਼ਟੀ ਨਹੀਂ ਹੁੰਦੀ ਅਤੇ ਨਾ
ਹੀ ਇਸ (ੴ) ਨੂੰ ਚਿੰਨ੍ਹ ਕਿਹਾ ਗਿਆ ਹੈ।
ਹੋਰ ਤਸੱਲੀ ਵਾਸਤੇ ਮੈਂ ਕੁੱਝ ਇੱਕ ਵਿਦਵਾਨਾਂ ਨਾਲ ਉਕਤ ਸ਼ੰਕੇ ਸਾਂਝੇ ਕੀਤੇ ਪਰੰਤੂ ਉਹ ਵੀ ਕੋਈ
ਠੋਸ ਜਵਾਬ ਦੇਣ ਤੋਂ ਅਸਮਰਥ ਰਹੇ। ਸ: ਸਰਬਜੀਤ ਸਿੰਘ ਨੇ ਸ: ਸਰਜੀਤ ਸਿੰਘ ਸੰਧੂ ਦਾ ਲਿਖਿਆ ਲੇਖ
“ੴ, ਇੱਕੋਓ ਜਾਂ ਓਅੰਕਾਰ” ਪੜ੍ਹਨ ਵਾਸਤੇ ਕਿਹਾ। ਸ: ਸਰਜੀਤ ਸਿੰਘ ਦਾ ਬੜੀ ਮਿਹਨਤ ਨਾਲ ਡੂੰਘੀ
ਤੇ ਗੰਭੀਰ ਖੋਜ ਕਰਕੇ ਲਿਖਿਆ ਇਹ ਲੇਖ ਬੜਾ ਹੀ ਪ੍ਰਭਾਵਸ਼ਾਲੀ ਹੈ। (ਇਹ ਲੇਖ ‘ਸਿੱਖ ਮਾਰਗ’ `ਤੇ
‘ਲੇਖ ਲੜੀ ਦੂਜੀ’ ਵਿੱਚੋਂ ਪੜ੍ਹਿਆ ਜਾ ਸਕਦਾ ਹੈ।) ਸ: ਸਰਜੀਤ ਸਿੰਘ ਨੇ ਵੀ ੴ ਦਾ ਉਚਾਰਣ ‘ਇੱਕੋਓ’
ਤੇ ‘ਏਕੋ’ ਕੀਤਾ ਹੈ ਅਤੇ ਉਹ ੴ ਨੂੰ ਚਿੰਨ੍ਹ ਸ਼ਬਦ ਜਾਂ ਸ਼ਬਦ ਚਿੰਨ੍ਹ ਵੀ ਕਹਿੰਦੇ ਹਨ। ਉਨ੍ਹਾਂ ਨੇ
ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਬਾਣੀ ਦੀਆਂ ਕਈ ਤੁਕਾਂ ਦਾ ਹਵਾਲਾ ਦਿੱਤਾ ਹੈ ਅਤੇ ਦੇਸੀ-ਵਿਦੇਸੀ
ਭਾਸ਼ਾਵਾਂ ਦੇ ਵਿਦਵਾਨਾਂ ਦੀਆਂ ਹਵਾਲਾ-ਪੁਸਤਕਾਂ ਦੀ ਮਦਦ ਵੀ ਲਈ ਹੈ। ਪਰੰਤੂ ਉਨ੍ਹਾਂ ਦੇ ਇਸ ਲੇਖ
ਵਿੱਚੋਂ ਵੀ ਮੇਰੇ ਸ਼ੰਕਿਆਂ/ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਮਿਲੇ!
ਜੇ ਅਸੀਂ ੴ ਦਾ ਉਚਾਰਣ ‘ਏਕੋ’ ਜਾਂ ‘ਇੱਕੋਓ’ ਕਰਦੇ ਹਾਂ ਤਾਂ ਪਾਠ ਕਰਨ ਸਮੇਂ ਮੂਲਮੰਤਰ ਦਾ ਪਾਠ ਇਸ
ਤਰ੍ਹਾਂ ਹੋਵੇਗਾ: ਇੱਕੋਓ ਸਤਿਨਾਮੁ ਕਰਤਾ ਪੁਰਖੁ ਨਿਰਭਉ……।
ਕੀ ਇਸ ਪਾਠ ਨੂੰ ਸਹੀ ਮੰਨਿਆ ਜਾ ਸਕਦਾ ਹੈ?
ਸ: ਸਰਜੀਤ ਸਿੰਘ ਜੀ ਨੇ ਗੁਰਬਾਣੀ ਵਿੱਚ ਪਰਮਾਤਮਾ ਵਾਸਤੇ ਜਿਹੜੇ ਨਾਮ ਵਰਤੇ ਗਏ ਹਨ ਉਨ੍ਹਾਂ ਨੂੰ
ਕਿਰਤਮ ਨਾਮ ਕਿਹਾ ਹੈ। ਉਨ੍ਹਾਂ ਅਨੁਸਾਰ, ਅਕਿਰਤਮ ਅਕਾਲ ਪੁਰਖ ਲਈ ਗੁਰੂ ਨਾਨਕ ਦੇਵ ਜੀ ਨੇ ੴ ਘੜਿਆ
ਹੈ। ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ੴ ਗੁਰੂ ਨਾਨਕ ਦੇਵ ਜੀ ਦੀ ਹੀ ਘਾੜਤ ਤੇ ਲਾਸਾਨੀ ਦੇਣ ਹੈ,
ਪਰੰਤੂ ਇਸ ਦਾ ਉਚਾਰਨ ‘ਇੱਕੋਓ’ ਕਰਕੇ ਅਕਿਰਤਮ ਪ੍ਰਭੂ ਦਾ ਸੂਚਕ ਕਹਿਣਾ ਜਚਦਾ ਨਹੀਂ। ਸ਼ਬਦ
‘ਇੱਕੋਓ’ ਨੂੰ ਕਿਸ ਆਧਾਰ `ਤੇ ਅਕਿਰਤਮ ਦਾ ਸੂਚਕ ਕਿਹਾ ਜਾ ਸਕਦਾ ਹੈ? ਦੂਜਾ, ਕੀ ਮੂਲ ਮੰਤਰ
ਵਿੱਚ ਵਰਤਿਆ ‘ਸੈਭੰ’ ਅਕਿਰਤਮ ਪ੍ਰਭੂ ਦਾ ਲਖਾਇਕ ਨਹੀਂ? ‘ਇੱਕੋਓ’ ਉਚਾਰਨ ਦੇ ਸਮਰਥਕਾਂ ਨੇ
ਇਹ ਵੀ ਸਪਸ਼ਟ ਨਹੀਂ ਕੀਤਾ ਕਿ ‘ਓ’ ਉੱਤੇ ਪਾਈ ਗਈ ਖ਼ਮਦਾਰ ਲਕੀਰ ਨੂੰ ਕਿਵੇਂ ਉਚਾਰਨ ਕੀਤਾ ਜਾਵੇ
ਅਤੇ ਉਸ ਦਾ ਮਕਸਦ ਕੀ ਹੈ?
ਗੁਰਇੰਦਰ ਸਿੰਘ ਪਾਲ
ਫ਼ਰਵਰੀ 25, 2014.
25/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ
ਹਰਿਕ ਪਲ ਚਾਹੀਦੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਹਰਿਕ ਪਲ ਚਾਹੀਦੈ।
ਨਾਮ ਬਿਨਾਂ ਤਾਂ ਭੂੱਲੇ ਫਿਰਦੇ, ਸ਼ਾਂਤ ਨਾ ਪਲ ਵੀ ਪਾਈਦੈ।
ਮੰਗਦੇ ਤੇਰਾ ਦਰਸ ਦਾਤਿਆ, ਮੰਗੀਏ ਤੇਰਾ ਚੇਤਾ।
ਅੰਗ ਅੰਗ ਤੇਰਾ ਨਾਮ ਸਮਾਵੇ, ਪਾਵਾਂ, ਦੇਵੇਂ ਜੇਤਾ।
ਸੁਬਹ ਸਵੇਰੇ, ਉਠਦੇ ਬਹਿੰਦੇ, ਤੇਰਾ ਹੀ ਗੁਣ ਗਾਈਦੈ।
ਨਾਮ ਹਰਿਕ ਪਲ ਚਾਹੀਦੈ।
ਹਰ ਥਾਂ ਹਾਜ਼ਰ ਨਾਜ਼ਰ ਏਂ ਤੂੰ, ਪਵਨ `ਚ ਧੜਕਣ ਤੇਰੀ ਏ।
ਬੱਦਲ ਬਣਕੇ ਵਰਸੀਂ ਦਾਤਾ, ਮਿਹਰ ਦੀ ਕਿਣ ਮਿਣ ਤੇਰੀ ਏ।
ਹਰ ਫਲ-ਫੁੱਲ ਚੋਂ, ਹਰ ਪੱਤੇ `ਚੋਂ, ਤੈਨੂੰ ਤੱਕੀ ਜਾਈਦੈ।
ਨਾਮ ਹਰਿਕ ਪਲ ਚਾਹੀਦੈ।
ਯਾਦ ਤੇਰੀ ਹਰ ਵਕਤ ਕਰੀਂਦੀ, ਵਿਸਰ ਨਾ ਪਲ ਵੀ ਜਾਵੇਂ।
ਮਿੱਟੀ ਵਿੱਚ ਸਾਹ ਪਾ ਕੇ ਦਾਤਾ, ਇਹ ਕੀ ਖਿਡਾਵੇਂ।
ਨਾਮ ਬਿਨਾ ਹੁਣ ਲੋੜ ਨਾ ਕੋਈ, ਇੱਛਾ ਰੋਗ ਨਾ ਲਾਈਦੈ।
ਨਾਮ ਹਰਿਕ ਪਲ ਚਾਹੀਦੈ।
ਜੀਵਨ ਦੇ ਵਿੱਚ ਸਹਿਜ ਸਮਾਕੇ, ਬੈਠੇ ਤੁੱਧ ਸੰਗ ਜੁੜਕੇ,
ਮਿਲ-ਵੇਲਾ ਅੱਗੋਂ ਕਦ ਆਊ, ਪਲ ਨਾ ਤਕੀਏ ਮੁੜਕੇ।
ਅੰਮ੍ਰਿਤ ਤੇਰਾ ਨਾਮ ਰਿਦੇ ਵਿੱਚ, ਅਸਲੀ ਜੀਵਨ ਪਾਈਦੈ।
ਨਾਮ ਹਰਿਕ ਪਲ ਚਾਹੀਦੈ।
25/02/14)
ਬਲਦੇਵ ਸਿੰਘ ਫਿਰੋਜ਼ਪੁਰ
ਸਰਦਾਰ ਜਸਬੀਰ ਸਿੰਘ ਵੈਨਕੁਵਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਲੇਖ ਲੜੀ “ਜੈਸਾ ਅੰਨ ਤੈਸਾ ਮਨ” ਦੀ ਚੌਥੀ ਕਿਸ਼ਤ ਵਿੱਚ ਆਪ ਜੀ ਨੇਂ ਹੇਠ ਲਿਖੀ ਗੁਰਬਾਣੀਂ ਦੀ
ਵਿਆਖਿਆ ਕੀਤੀ ਹੈ ਜੀ।
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ॥ ਕਰਣ ਕਰਾਵਨਹਾਰ
ਸੁਆਮੀ ਆਪਨ ਹਾਥਿ ਸੰਜੋਗੀ॥ ੧॥ ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ॥ ਤਿਸ ਕੈ ਭਾਣੈ ਕੋਇ ਨ ਭੂਲਾ
ਜਿਨਿ ਸਗਲੋ ਬ੍ਰਹਮੁ ਪਛਾਤਾ॥ ਰਹਾਉ॥ ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ॥ ਹਉਮੈ
ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ॥ ੨॥ (ਪੰਨਾ ੬੧੦) ਅਰਥ:-ਹੇ ਮੇਰੇ
ਮਨ! ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ-ਤੇਰ ਗਵਾ ਲਈ, ਜਿਸ ਨੇ ਸਭ ਜੀਵਾਂ ਵਿੱਚ ਪਰਮਾਤਮਾ ਵੱਸਦਾ
ਪਛਾਣ ਲਿਆ, ਉਸ ਦੇ ਖ਼ਿਆਲ ਵਿੱਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ। ਰਹਾਉ। ਹੇ ਭਾਈ! ਆਤਮਕ ਸੁਖ
ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ, (ਵਿਕਾਰਾਂ ਦੇ) ਰੋਗ ਵਿੱਚ ਫਸੇ ਹੋਏ
ਦੇ ਖ਼ਿਆਲ ਵਿੱਚ ਸਾਰੀ ਲੁਕਾਈ ਹੀ ਵਿਕਾਰੀ ਹੈ। ਆਪਣੇ ਅੰਦਰੋਂ ਮੇਰ-ਤੇਰ ਗਵਾ ਚੁਕੇ ਮਨੁੱਖ ਨੂੰ ਇਹ
ਨਿਸ਼ਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਹੀ ਸਭ ਕੁੱਝ ਕਰਨ ਦੀ ਸਮਰਥਾ ਵਾਲਾ ਹੈ, ਜੀਵਾਂ ਪਾਸੋਂ
ਕਰਾਣ ਦੀ ਤਾਕਤ ਵਾਲਾ ਹੈ, (ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾ) ਮੇਲ ਉਸ ਨੇ ਆਪਣੇ ਹੱਥ
ਰੱਖਿਆ ਹੋਇਆ ਹੈ। ੧। ਹੇ ਭਾਈ! ਸਾਧ ਸੰਗਤਿ ਵਿੱਚ ਰਹਿ ਕੇ ਜਿਸ ਮਨੁੱਖ ਦਾ ਮਨ (ਵਿਕਾਰਾਂ ਵਲੋਂ)
ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ-ਚਿੱਤ ਸਮਝਦਾ ਹੈ। ਪਰ ਜਿਸ ਮਨੁੱਖ ਦਾ ਮਨ
ਹਉਮੈਂ-ਰੋਗ ਵਿੱਚ ਫਸਿਆ ਰਹਿੰਦਾ ਹੈ, ਉਹ ਸਦਾ ਦੁੱਖੀ ਰਹਿੰਦਾ ਹੈ, ਉਹ (ਹਉਮੈ ਵਿਚ) ਜਨਮ ਲੈ ਕੇ
ਆਤਮਕ ਮੌਤ ਸਹੇੜੀ ਰੱਖਦਾ ਹੈ। ੨।
ਆਪ ਜੀ ਜਾਣਦੇ ਹੀ ਹੋ ਕਿ ਗੁਰਬਾਣੀਂ ਦੇ ਅਰਥਾਂ ਨੂੰ ਲੈ ਕੇ ਸਾਡੇ ਵਿਦਵਾਨਾਂ ਵਿੱਚ ਕਿਨਾਂ ਝਗੜਾ
ਚੱਲਦਾ ਰਹਿੰਦਾ ਹੈ ਜੀ। ਕਈ ਵਾਰ ਇੱਕ ਲਫਜ ਦੇ ਅਰਥਾਂ ਨੂੰ ਲੈ ਕੇ, ਕਈ ਮਹੀਨੇਂ ਬਹਿਸ ਛਿੜੀ
ਰਹਿੰਦੀ ਹੈ ਜੀ। ਅਤੇ ਕਈ ਮਹੀਨਿਆਂ ਦੇ ਝਗੜੇ ਦੇ ਬਾਦ, ਉਹ ਬਹਿਸ ਬਿਨਾਂ ਕਿਸੇ ਨਤੀਜੇ ਤੇ ਪਹੁੰਚਣ
ਦੇ, ਬਹੁਤ ਹੀ ਤਲਖੀ ਨਾਲ ਖਤਮ ਹੋ ਜਾਂਦੀ ਹੈ ਜੀ। ਬਹਿਸ ਵਿੱਚ ਕਈਆਂ ਦੀ ਮਾਨ ਵਡਿਆਈ ਨੂੰ ਬਹੁਤ ਹੀ
ਠੇਸ ਪਹੁੰਦੀ ਹੈ। ਕਈਆਂ ਦੇ ਹਿਰਦੇ ਦੁਖੀ ਹੂੰਦੇ ਹਨ। ਜੇ ਕਿਸੇ ਨੂੰ ਸਵਾਲ ਪੁੱਛੀਏ ਤਾਂ ਝਗੜਾ
ਛੁਰੂ ਹੋ ਜਾਂਦਾ ਹੈ। ਅਤੇ ਜਾਂ ਫਿਰ ਕੋਈ ਬਹਾਨਾਂ ਬਣਾਂ ਕੇ ਬਹਿਸ ਵਿਚੋਂ ਬਾਹਰ ਹੋ ਜਾਂਦੇ ਹਨ। ਪਰ
ਸੱਚ ਨੂੰ ਕਬੂਲਣ ਵਾਸਤੇ ਕੋਈ ਵੀ ਤਿਆਰ ਨਹੀਂ। ਈਗੋ ਵਿੱਚ ਜਰਾ ਵੀ ਫਰਕ ਨਹੀਂ ਪੈਂਦਾ।
ਵਿਦਵਾਨਾਂ ਦੀਆਂ ਕਈ ਪੀੜੀਆਂ ਇਤਿਹਾਸ ਵਿੱਚ ਆਪਣੀਂ ਇੱਕ ਅਮਿਟ ਸ਼ਾਪ ਛੱਡਦੀਆਂ ਹੋਈਆਂ ਸਮਾਪਤ ਹੋ
ਚੁਕੀਆਂ ਹਨ। ਅਤੇ ਦੇਖਿਆ ਜਾਵੇ ਤਾਂ ਅਜੇਹੀਆਂ ਮਹਾਨ ਸਖਸ਼ੀਅਤਾਂ ਇੱਕ ਤਰਾਂ ਨਾਲ, ਮਾਹੌਲ ਨੂੰ
ਦੂਸ਼ਿਤ ਕਰ ਕੇ ਝਗੜੇ ਅਤੇ ਬਹਿਸ ਦੀ ਥਾਂ ਬਣਾ ਗਈਆਂ ਹਨ।
ਵਿਦਵਾਨਾਂ ਦੇ ਕੀਤੇ ਅਰਥਾਂ ਅਨੂਸਾਰ ਗੁਰਬਾਣੀਂ ਵੀ ਝੂਠੀ ਸਾਬਤ ਹੋ ਰਹੀ ਹੈ।
ਪਰ ਝੂਠਾ ਕੌਣ ਹੈ, ਵਿਦਵਾਨ ਜਾਂ ਗੁਰਬਾਣੀਂ? ।
ਪਰ ਵਿਦਵਾਨ ਤਾਂ ਸਾਰੇ ਹੀ ਆਪਣੇਂ ਆਪ ਨੂੰ ੧੦੦% ਸਹੀ ਮੰਨਦੇ ਹਨ।
ਜਿਸ ਦਿਨ ਆਪਣੇਂ ਆਪ ਨੂੰ ੧੦੦% ਸਹੀ ਮੰਨਣ ਵਾਲੇ ਵਿਦਵਾਨਾਂ ਨੂੰ, ਆਪਣੇਂ ਵਿੱਚ ਜਰਾ ਵੀ ਕਮੀਂ ਨਜ਼ਰ
ਆ ਗਈ, ਤਾਂ ਸਾਰਾ ਝਗੜਾ ਖਤਮ ਹੋ ਜਾਵੇ ਗਾ। ਅਤੇ ਜਾਂ ਫਿਰ, ਆਪਣੇਂ ਆਪ ਨੂੰ ੧੦੦% ਸਹੀ ਮੰਨਣ ਵਾਲੇ
ਵਿਦਵਾਨ, ਕੁੱਝ ਪ੍ਰਤੀਸ਼ਤ ਵੀ ਸਹੀ ਹੋ ਜਾਣ ਗੇ, ਤਾਂ ਵੀ ਝਗੜਾ ਖਤਮ ਹੋ ਜਾਵੇ ਗਾ। ਇੱਕ ਦਮ ਜੇ
ਝਗੜਾ ਬਿਲਕੁਲ ਖਤਮ ਨਾਂ ਵੀ ਹੋਵੇ, ਤਾਂ ਪਿਆਰ ਦੇ ਬੂਟੇ ਦੀਆਂ ਕਰੂੰਬਲੀਆਂ ਜਰੂਰ ਨਜ਼ਰ ਆਉਣ ਲੱਗ
ਜਾਣ ਗੀਆਂ। ਸਹਿਜੇ ਸਹਿਜੇ ਇਹ ਬੂਟਾ ਪੇੜ ਬਨ ਜਾਵੇ ਗਾ, ਫਿਰ ਉਸ ਨੂੰ ਗਿਆਨ ਦਾ ਫਲ ਜਰੂਰ ਲੱਗੇ
ਗਾ। ਪਰ ਕਿੱਕਰ ਬੀਜ ਕੇ ਦਾਖਾਂ ਦੀ ਆਸ ਕਰਨਾਂ ਸਮਝਦਾਰੀ ਨਹੀਂ ਹੈ।
ਵੀਰ ਜੀ ਤੁਹਾਡੀ ਹੀ ਵਿਆਖਿਆ ਦੀ ਮਿਸਾਲ ਦੇਣ ਲੱਗਾ ਹਾਂ, ਕਿ ਕਿਸ ਤਰਾਂ ਤੁਹਾਡੇ ਕੀਤੇ ਅਰਥਾਂ ਅਤੇ
ਪਰਚਾਰ ਤੇ, ਸਵਾਲ ਉਤਪਨ ਹੋ ਰਹੇ ਹਨ। ਕਿ ਝੂਠਾ ਕੌਣ ਹੈ। ਰੋਸ ਨਾਂ ਕਰਨਾਂ। ਵਿਚਾਰ ਕਰਨਾਂ ਜੀ।
ਗੁਰਬਾਣੀਂ ਦੀ ਪੰਕਤੀ ਹੈ, ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ
ਸਭ ਰੋਗੀ॥
ਅਤੇ ਆਪ ਜੀ ਇਸ ਦੀ ਵਿਆਖਿਆ ਕਰ ਰਹੇ ਹੋ। “ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ
ਮਾਣਦਾ ਦਿਸਦਾ ਹੈ,
ਅਤੇ ੯੫੩ ਪੰਨੇਂ ਤੇ ਗੁਰੂ ਨਾਨਕ ਜੀ ਕਹਿ ਰਹੇ ਹਨ, ਨਾਨਕ ਦੁਖੀਆ ਸਭੁ
ਸੰਸਾਰੁ॥
ਹੁਣ ਸਵਾਲ ਉਠਦਾ ਹੈ। ਕਿ ਕੀ ਗੁਰੂ ਨਾਨਕ ਜੀ ਦੁਖੀ ਸਨ, ਜੋ ਉਹਨਾਂ ਨੂੰ ਸਾਰਾ ਸੰਸਾਰ ਹੀ ਦੁਖੀ
ਦਿਸਦਾ ਸੀ।
ਤੁਹਾਡੀ ਇਸ ਵਿਆਖਿਆ ਵਾਲੀ ਬਾਣੀਂ ਦੇ ਸ਼ਬਦ ਵਿਚੋਂ ਇੱਕ ਹੋਰ ਪੰਕਤੀ ਹੈ।
“ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ॥ ਰਹਾਉ॥
ਕੀ ਤੁਸੀਂ ਮੰਨਦੇ ਹੋ ਕੇ ਇਸ ਸੰਸਾਰ ਵਿੱਚ ਕੋਈ ਵੀ ਭੁਲਿਆ ਹੋਇਆ ਨਹੀਂ ਹੈ। ਜੇ ਭੁੱਲਿਆ ਹੋਇਆ
ਹੈ ਤਾਂ ਕਿਉ? ।
ਸ਼ੰਕੇ ਦੇ ਸਮਾਧਾਨ ਦੇ ਉੱਤਰ ਦੀ ਉਡੀਕ ਵਿਚ
ਬਹੁਤ ਹੀ ਸਤਿਕਾਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ
(ਸੰਪਾਦਕੀ
ਟਿੱਪਣੀ:- ਸ: ਬਲਦੇਵ ਸਿੰਘ ਜੀ ਇਸ ਗੱਲ ਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਗਿਆਨੀ
ਜਸਵੀਰ ਸਿੰਘ ਜੀ ਆਮ ਵਿਆਕਤੀ ਨਾਲੋਂ ਜ਼ਿਆਦਾ ਰੁਝੇਵੇਂ ਵਿੱਚ ਹਨ ਇਸ ਲਈ ਉਹਨਾ ਕੋਲ ਇੱਥੇ ਲਿਖਤੀ
ਰੂਪ ਵਿੱਚ ਸਵਾਲ ਜਵਾਬ ਕਰਨ ਦਾ ਸਮਾ ਨਹੀਂ ਹੈ। ਉਂਜ ਜਿਹੜੇ ਵੀ ਸਵਾਲ ਉਹਨਾ ਕੋਲ ਰੇਡੀਓ,
ਟੈਲੀਵੀਜ਼ਨ ਜਾਂ ਇੰਨਟਰਨੈੱਟ ਰਾਹੀਂ ਪਹੁੰਚਦੇ ਹਨ ਉਹਨਾ ਦੇ ਜਵਾਬ ਸਾਂਝੇ ਤੌਰ ਤੇ ਦੇਣ ਦਾ ਯਤਨ
ਕਰਦੇ ਹਨ। ਆਪਣੀ ਇਸ ਚਿੱਠੀ ਵਿੱਚ ਇੱਕ ਗੱਲ ਜਿਹੜੀ ਤੁਸੀਂ ਲਿਖੀ ਹੈ ਕਿ,
“ਵਿਦਵਾਨਾਂ ਦੇ ਕੀਤੇ ਅਰਥਾਂ ਅਨੂਸਾਰ ਗੁਰਬਾਣੀਂ ਵੀ ਝੂਠੀ ਸਾਬਤ ਹੋ
ਰਹੀ ਹੈ” ਬਿੱਲਕੁੱਲ ਵਾਜ਼ਬ ਨਹੀਂ ਹੈ। ਕਿਸੇ ਵੀ ਵਿਦਵਾਨ ਨੇ ਅੱਜ ਤੱਕ ਕੋਈ ਦਾਅਵਾ ਨਹੀਂ
ਕੀਤਾ ਕਿ ਉਸ ਦੇ ਕੀਤੇ ਅਰਥ ਬਿੱਲਕੁੱਲ ਸਹੀ ਅਤੇ ਅੰਤਮ ਹਨ। ਹਾਂ, ਇੱਕ ਦਸਮ ਗ੍ਰੰਥੀਆ ਵਿਦਵਾਨ
ਨਿਰਣੈਕਾਰ ਜ਼ਰੂਰ ਬਣਿਆਂ ਹੈ। ਕੀ ਆਪਣੇ ਆਪ ਨੂੰ ਸੰਤ-ਸਾਧ, ਕਥਿਤ ਮਹਾਂਪੁਰਸ਼ ਕਹਾਉਣ ਵਾਲੇ ਕਿਸੇ
ਇੱਕ ਵੀ ਵਿਆਕਤੀ ਦਾ ਤੁਸੀਂ ਨਾਮ ਦੱਸ ਸਕਦੇ ਹੋ ਕਿ ਜਿਸ ਨੇ ਗੁਰਬਾਣੀ ਦੇ ਅਰਥ ਠੀਕ ਕੀਤੇ ਹੋਣ।
ਮੇਰੇ ਖਿਆਲ ਬੁਤਾਬਕ ਜਿਤਨਾ ਝੂਠ ਧਰਮ ਦੇ ਨਾਮ ਤੇ ਇਹ ਲੋਕ ਬੋਲਦੇ ਹਨ ਇਤਨਾ ਤਾਂ ਸ਼ਾਇਦ ਇੱਕ
ਸਾਧਾਰਣ ਵਿਆਕਤੀ ਵੀ ਨਾ ਬੋਲਦਾ ਹੋਵੇ। ਭੂਤਾਂ-ਪ੍ਰੇਤਾਂ ਦੀ ਕੋਈ ਹੋਂਦ ਹੀ ਨਹੀਂ ਹੈ ਪਰ ਇਹ ਸਾਰੇ
ਕਥਿਤ ਮਹਾਂਪੁਰਸ਼ ਧਰਮ ਦੇ ਨਾਮ ਤੇ ਝੂਠ ਬੋਲ ਕੇ ਭੂਤਾਂ-ਪ੍ਰੇਤਾਂ ਨੂੰ ਮਾਨਤਾ ਦਿੰਦੇ ਹਨ ਅਤੇ
ਲੋਕਾਂ ਨੂੰ ਵਹਿਵਾਂ ਭਰਮਾਂ ਵਿੱਚ ਪਉਂਦੇ ਹਨ ਜਿਥੋਂ ਗੁਰੂ ਸਾਹਿਬ ਨੂੰ ਕੱਢਣ ਲਈ 239 ਸਾਲ ਲਉਣੇ
ਪਏ ਸਨ। ਇਹ ਤਾਂ ਸਿਰਫ ਇੱਕ ਮਿਸਾਲ ਹੈ ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ
ਹਨ।)
ਕਰਮ
ਫਿਲਾਸਫੀ ਅਤੇ ਆਵਾਗਵਨ ਭਾਗ ਛੇਵਾਂ
24/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਣਾ
ਮਰਨਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਜੀਣਾ? ਕੀ ਮਰਨਾ?
ਇਹ ਤਾਂ ਬਦਨ ਬਦਲਣਾ।
ਜਦ ਤਕ ਜੱਗ ਮੋਹ ਪਲਣਾ,
ਆਉਣ ਜਾਣ ਇਉਂ ਚਲਣਾ,
ਇਹ ਚਲਣਾ ਨਾ ਰੁਕਣਾ,
ਪੰਧ ਤਾਂ ਉਸ ਵਿੱਚ ਮੁੱਕਣਾ,
ਉਸ ਨੇ ਤਾਂ ਗਲ ਲਾਣਾ,
ਜੇ ਉਸ ਜਿਉਂ ਹੋ ਜਾਣਾ,
ਤਨ ਦਾ ਬੋਝ ਮਿਟਾਣਾ,
ਰੂਹ ਉਸ ਵਾਂਗ ਹੋ ਜਾਣਾ,
ਮਨੋਂ ਵਿਚਾਰ ਮਿਟਾਣਾ,
ਇੱਛਾ ਤੋਂ ਛੁੱਟ ਜਾਣਾ,
ਮੈਂ ਦੀ ਹੋਂਦ ਮੁਕਾਣਾ,
ਖੁਸ਼ ਹੋ ਹੁਕਮ ਬਜਾਣਾ।
ਹੋ ਕੇ ਰਹਿਣ ਨਿਮਾਣਾ,
ਡਿੱਗੇ ਨੂੰ ਗਲ ਲਾਣਾ,
ਸਭ ਵਿੱਚ ਉਸ ਨੂੰ ਤਕਣਾ,
ਮਨ ਮੋਹ ਲੋਭ ਤੋਂ ਡਕਣਾ।
ਉਸ ਦੀ ਮਿਹਰ ਵਰਸਣਾ,
ਮਿਟਣੀ ਭਟਕ ਤੜਪਣਾ।
ਗੁਰਪ੍ਰਸਾਦੀ ਮਿਲਣਾ,
ਹੋਵੇ ਉਸ ਸੰਗ ਜੁੜਣਾ।
23/02/14)
ਗੁਰਬੰਸ ਸਿੰਘ
ਸਮੂੰਹ ਸਿਖ ਮਾਰਗ ਦੇ ਪਾਠਕਾਂ ਤੇ ਪ੍ਰਬੰਧਕਾਂ ਨੂੰ ਨਿਮਰਤਾ ਸਹਿਤ ਵੀਰ
ਗੁਰਬੰਸ ਸਿੰਘ ਜੀ ਵਲੋਂ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਵਲੋਂ ਪਾਏ ਸਵਾਲਾਂ ਦੇ ਜਵਾਬ
ਜਿਨਾਂ ਚਿਰ ਕਿਸੇ ਵਿਚਾਰ ਗੋਸ਼ਟੀ ਦੀ ਗਲ ਕਿਸੇ ਨਤੀਜੇ ਤੇ ਨਹੀਂ ਪੁੱਜਦੀ
ਤਾਂ ਅਸੀਂ ਪ੍ਰਚਾਰ ਦੀ ਗਲ ਕਿੰਝ ਕਰ ਸਕਦੇ ਹਾਂ। ਜੋ ਆਦਮੀ ਹਰ ਸਟੇਜ ਤੇ ਵਿਚਾਰ ਅਧੀਨ ਗਲ ਪਹੁੰਚਾਈ
ਜਾਵੇ ਉਸਦਾ ਅਸਲ ਮਤਲਬ ਕੁਝ ਸਿੱਖਣਾ ਸਿਖਾਉਣਾ ਨਾਂ ਹੋਕੇ ਖ਼ੁਦ ਨੂੰ ੧੦੦% ਸਹੀ ਮੰਨ ਕੇ ਕੇਵਲ ਆਪਣੇ
ਹੀ ਵਿਚਾਰਾਂ ਵਾਲੇ ਸਾਥੀਆਂ ਕੋਲੋਂ ਲੋਕ ਲਹਿਰ ਬਣਾਉਣ ਦੀ ਇੱਛਾ ਰੱਖਣਾ ਹੁੰਦਾ ਹੈ, ਜੋ
ਵਿਚਾਰ ਵਟਾਂਦਰੇ ਲਈ ਸੁਹਿਰਦਗੀ ਨਹੀਂ ਅਖਵਾਉਂਦਾ।
ਵੀਰ ਜੀ ਅਦੁੱਤੀ ਚਿੰਨ੍ਹ ਦੀ ਵਿਚਾਰ ਚਰਚਾ ਕਿਸੇ ਇੱਕ ਸੰਸਥਾਂ ਨਾਲ ਬੱਝੀ
ਨਹੀਂ ਇਹ ਪੰਥ ਦੀ ਸਰਬਸਾਂਝੀ ਵਿਚਾਰ ਹੈ। ਟੇਬਲ ਤੇ ਬੈਠ ਕੇ ਜਾਂ ਇਸ ਦੀ ਵਿਚਾਰ ਚਰਚਾ ਇੱਕ ਮੱਚ ਤੇ
ਤਦ ਹੂੰਦੀ ਜੇ ਇਹ ਵਿਚਾਰਾਂ ਪਬਲੀਸ਼ ਨਾ ਹੂੰਦੀਆ। ਹੁਣ ਇਹ ਪਬਲਿਸ਼ ਹੋ ਗਈ ਹੈ, ਹੁਣ ਇਹ ਇੱਕ ਸੰਸਥਾਂ
ਜਾਂ ਵਿਅਕਤੀ ਮਾਤ੍ਰ ਤੱਕ ਸੀਮਤ ਨਹੀਂ, ਸ਼ਬਦ ਗੁਰੂ ਨੇ ਜਿਨ੍ਹੀ ਮੱਤ ਦਿੱਤੀ ਉਸ ਨਾਲ ਪੰਥ ਦੀ ਹਰ
ਸਟੇਜ ਤੇ ਵਿਚਾਰਨਾਂ ਫਰਜ਼ ਸਮਝਦਾ ਹਾਂ। ਖਾਸ ਕਰ ਇਸ ਵੇਲੇ ਜਦੋਂ ਕੀ ਇਸ ਦੀ ਚਰਚਾਂ ਚੱਲੀ। ਹਾਂ ਜੀ
ਤੁਸੀਂ ਸਿਖਣ ਸਿਖਾਣ ਦੀ ਗੱਲ ਕੀਤੀ ਹੈ। ਮੈ ਸਾਰੀ ਵਿਚਾਰ ਚਰਚਾਂ ਸਿਖ ਮਾਰਗ ਦੀ ਪੜ੍ਹੀ ਹੈ ਕਿਸੇ
ਨੇ ਵੀ ਸਿਰਫ ਕਨਲ ਜੀ ਨੂੰ ਛੱਡ ਕੇ ਵਿਚਾਰ ਨੂੰ ਅੱਗੇ ਨਹੀਂ ਤੋਰੀਆਂ ਡਾ: ਇਕਬਾਲ ਸਿੰਘ ਜੀ ਤਾ ਫਤਹ
ਬੁਲਾ ਕੇ ਚਲੇ ਗਏ। ਵੀਰ ਜੀ ਕਿਸੇ ਵੀ ਲਿਖਾਰੀ ਦੀ ਚਰਚਾ ਨੂੰ ਉਨ੍ਹਾਂ ਚਿਰ ੧੦੦% ਸਦੀ ਮੰਨਿਆ
ਜਾਂਦਾ ਹੈ ਜਿਨ੍ਹਾਂ ਚਿਰ ਉਸ ਦੀ ਵਿਚਾਰ ਦਾ ਕਿਸੇ ਦੁਆਰਾ ਦਲੀਲਾ ਨਾਲ ਖੰਡਨ ਨਾ ਕੀਤਾ ਜਾਵੇ। ਵੀਰ
ਜੀ ਸ਼ਬਦ ਗੁਰੂ ਦਾ ਸਿਖ ਹਾ ਸਦਾ ਸਿਖਣ ਲਈ ਤਿਆਰ ਹਾ ਪਰ ਸ਼ਰਤ ਇਹ ਹੈ ਸਾਰੀ ਵੀਚਾਰ ਗੁਰੂ ਗ੍ਰੰਥ
ਸਾਹਿਬ ਦੇ ਅਧਾਰ ਤੇ ਹੋਵੇ।
ਦੂਜਾ ਤੁਸੀਂ ਫੇਸਬੁਕ
ਤੇ ਸ਼ੇਅਰ ਕਰਨ ਦੀ ਗਲ ਕੀਤੀ ਹੈ ਉਹ ਵੀ ਤੁਸੀਂ ਜਾਣਦੇ ਹੋ ਕਿ ਵਿਚਾਰ ਅਧੀਨ ਵਿਸ਼ਾ ਫੇਸਬੁਕ ਤੇ ਪਾਉਣ
ਦਾ ਮਤਲਬ ਹੋਰ ਵੀ ਅਜੀਬ ਲਗਦਾ ਹੈ ਕਿਉਂਕਿ ਫੇਸਬੁਕ ਤੇ ਕਦੇ ਵਧੀਆ ਮਾਹੌਲ ਵਿੱਚ ਵਿਚਾਰ ਹੁੰਦੀ ਹੀ
ਨਹੀਂ। ਇਕ ਹੀ ਵਿਸ਼ੇ ਦੀ ਅਧੂਰੀ ਗਲ ਨੂੰ ਇੰਨੇ ਫਰੰਟਾਂ ਤੇ ਖੋਲਣਾਂ ਭਲਾਂ ਕਿਹੜਾ ਪਰਚਾਰ ਹੋਇਆ
?
ਫੇਸਬੁਕ ਦੀ ਗਲ ਕੀਤੀ ਹੈ ਤੁਸੀਂ ਤਾ ਉਸ ਕਲਚਰ ਵਿੱਚ ਹੋ ਜਿਥੇ ਫੇਸਬੁਕ ਦਾ
ਸਦ ਉਪਯੋਗ ਸਟੂਡੈਂਟ ਤੇ ਸੰਸਥਾਂਵਾਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸ ਤਰ੍ਹਾਂ ਸੁਝਵਾਂਨ ਲੋਕ
ਆਪਣੀ ਸਕੂਲ ਕਾਲਜ ਯੂਨੀਵਰਸਟੀ ਦੀਆਂ ਪਰੋਬਲਮ ਹੱਲ ਕਰਦੇ ਹਨ। ਮੇਰੀ ਫੇਸਬੁਕ ਤੇ ਸੁਝਵਾਨ ਵੀਰ
ਪ੍ਰਚਾਰਕ ਡਾ: ਆਦਿ ਜੁੜ੍ਹੇ ਹਨ ਉਨ੍ਹਾਂ ਚ ਚਰਚਾ ਕਰਨਾ ਯੋਗ ਸਮਝਦਾ ਹਾਂ ਬਾਕੀ ਇਨਸਾਨ ਦੀ ਆਪਣੀ
ਸਿਆਣਪ ਹੈ ਕਿਸ ਗੱਲ ਕਿਨ੍ਹੇ ਗਹਿਰੇ ਵੀਚਾਰ ਨਾਲ ਦੇਖਦਾ ਹੈ। ਕਿਸੇ ਸਾਧਨ ਨੂੰ ਕਿਸ ਤਰ੍ਹਾਂ ਵਰਤਦਾ
ਹੈ।
ਤੁਸੀਂ ਲਿਖਿਆ ਹੈ ਕਿ ਮਨਜੀਤ ਸਿੰਘ ਕਹਿੰਦਾ ਹੇ ਕਿ ਉਸਨੇ ਜਵਾਬ ਦਿੱਤਾ ਸੀ
ਪਰ ਸਿੱਖ ਮਾਰਗ ਨੇ ਨਹੀਂ ਛਾਪਿਆ। ਇਸ ਦਾ ਜਵਾਬ ਵੀ ਸੰਪਾਦਕ ਸਿੱਖ ਮਾਰਗ ਦੇ ਚੁੱਕਾ ਹੈ । ਵੀਰ ਜੀ
ਇਸ ਤੋਂ ਪਤਾ ਚਲਦਾ ਹੈ ਕਿ ਮਨਜੀਤ ਸਿੰਘ ਆਪ ਜੀ ਦੇ ਸੰਪਰਕ ਵਿੱਚ ਹੈ । ਸੋ ਕਿਰਪਾ ਕਰਕੇ ਉਸ
ਤੋਂ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਏਜੰਡੇ ਦੀ ਸਪੱਸ਼ਟਤਾ ਵਾਰੇ ਸਵਾਲਾਂ ਦਾ ਜਵਾਬ ਲੈ ਕੇ ਤੁਸੀਂ
ਦੁਵਾਰਾ ਭੇਜ ਦਿਓ ਤਾਂ ਕਿ ਏਜੰਡੇ ਤੇ ਵਿਚਾਰ ਕਰ ਸਕੀਏ।
ਵੀਰ ਜੀ ਮੇਰੇ ਕੋਲ ਸਮਾ ਨਹੀਂ ਹੈ ਮਨਜੀਤ ਸਿੰਘ ਜੀ ਇਸ ਵਿਸ਼ੇ ਤੇ ਵਿਚਾਰ
ਕਰਨ ਦਾ ਬਾਕੀ ਉਨ੍ਹਾਂ ਦੀ ਮਰਜੀ ਜਵਾਬ ਦੇਣ ਨਾ ਦੇਣ।
ਸ. ਗੁਰਸ਼ਰਨ ਸਿੰਘ ਕਸੇਲ ਜੀ
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਬਿਲਾਵਲੁ ਮਹਲਾ ੫॥ ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥੁ ਕਹੀ ਨ
ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ ੧॥ ਰਹਾਉ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ
ਹੈ ਖਾਕੁ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ॥ ੧॥ ਪੁਤ੍ਰ ਮੀਤ ਧਨੁ ਕਿਛੂ ਨ
ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ
ਵਾਕੁ॥ (ਮ:੫, ਪੰਨਾ ੮੨੫)
ਵੀਰ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਸ਼ਬਦ ਗੁਰੂ ਦੇ ਸਿੱਖ ਨੂੰ ਐਨਾਂ ਮਾਣ
ਬਖਸ਼ਿਆ। ਇਸ ਵੇਲੇ ਸਮਾਂ ਨਹੀ ਹੈ ਦਾਸ ਕੋਲ ਹਾਂ ਵੀਰ ਬਲਦੇਵ ਸਿੰਘ ਜੀ ਵੀ ਬੜੇ ਵਿਦਵਾਨ ਹਨ ਮੈਂ
ਉਨ੍ਹਾਂ ਨੂੰ ਸਤਿਕਾਰ ਨਾਲ ਬੇਨਤੀ ਕਰਦਾ ਹੈ ਹਾਂ ਉਹ ਆਪਜੀ ਦੇ ਇਸ ਸ਼ਬਦ ਦੀ ਵੀਚਾਰ ਕਰ ਦੇਣ ਜੀ।
ਆਦਰ ਸਹਿਤ, ਗੁਰਬੰਸ ਸਿੰਘ
ਸ:
ਬਲਦੇਵ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਵੀਰ ਗੁਰਬੰਸ ਸਿੰਘ ਜੀ ਤੁਸੀਂ ਜੋ ਕਿਤਾਬ ਲਿਖ ਰਹੇ ਹੋ, ਉਸ ਦਾ
ਪਾਠਕਾਂ ਨੂੰ ਜੋ ਲਾਭ ਹੋਵੇ ਗਾ, ਉਹ ਇੱਕ ਅਲੱਗ ਵਿਸ਼ਾ ਹੈ। ਇਹ ਦੱਸੋ ਕਿ ਤੁਹਾਨੂੰ ਇਸ
ਕਿਤਾਬ ਦਾ ਕੀ ਲਾਭ ਹੋਵੇ ਗਾ। ਮੰਨ ਲਵੋ ਕੇ, ਜੇ ਲਿਖਣ ਵਾਲੇ ਨੂੰ ਹੀ ਕੋਈ ਲਾਭ ਨਹੀਂ
ਹੁੰਦਾ, ਤਾਂ ਪੜ੍ਹਨ ਵਾਲੇ ਨੂੰ ਇਸ ਦਾ ਕੀ ਲਾਭ ਹੋਵੇ ਗਾ।
ਵੀਰ ਜੀ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਪਾਠਕਾਂ ਨੂੰ ਜੋ ਲਾਭ ਹੋਵੇਗਾਂ
ਇੱਕ ਵੱਖਰਾਂ ਵਿਸ਼ਾਂ ਹੈ ਦੂਜੇ ਪਾਸੇ ਕਹਿ ਰਹੇ ਹੋ ਕੀ ਲਾਭ ਹੋਵੇਗਾਂ? ਸਵਾਲ ਖੜ੍ਹਾ ਕਰਦਾ ਹੈ (ਭਾਵ
ਤੁਹਾਡੇ ਸਵਾਲ ਆਪਸ ਚ ਹੀ ਟਕਰਾ ਰਹੇ ਹਨ)। ਰਹੀ ਗੱਲ ਮੇਰੇ ਲਾਭ ਦੀ ਇਹ ਸਮਾਂ ਤਹਿ ਕਰੇਗਾ।
ਆਪ ਜੀ ਨੇਂ ਰੁਹਾਨੀਂ ਚਿੰਨ ਕਿਹਾ ਹੈ, ਇਹ ਠੀਕ ਹੈ ਜੀ। ਆਪ ਜੀ
ਨੇਂ ਇਹ ਜੋ ੧੩ ਦਾਰਸ਼ਨਿਕ ਵਿਚਾਰ ਲਿਖੇ ਹਨ ਇਹ ਵੀ ਕਾਫੀ ਸਹੀ ਹਨ, ਅਤੇ ਪੜ੍ਹ ਕੇ
ਅੱਛਾ ਲੱਗਾ ਹੈ ਜੀ। ਪਰ ਇਹਨਾਂ ਦਾਰਸ਼ਨਿਕ ਵਿਚਾਰਾਂ ਤੇ ਖੋਜ ਦੀ ਹਾਲੇ ਹੋਰ ਵੀ ਬਹੁਤ ਲੋੜ ਹੈ।
ਵੀਰ ਜੀ, ਆਪ ਜੀ ਨੇਂ ੴ ਚਿੰਨ ਦੇ ੧੩ ਗੁਣ ਲਿਖੇ ਹਨ। ਅਤੇ
ਨਾਲ ਹੀ ਚਿੰਨ ਦੇ ਦਰਸ਼ਨਾਂ ਦੀ ਵੀ ਗੱਲ ਕਹੀ ਹੈ। ਪਰ ਗੁਰੂ ਨਾਨਕ ਜੀ ਨੇਂ ਜਿਸ “ਕਾਦਰ”
ਦੇ ਵਾਸਤੇ, ਇਹ ਜੋ ਰੁਹਾਨੀਂ ਚਿੰਨ ਬਨਾਇਆ ਹੈ। ਉਸ ਕਾਦਰ ਦੇ ਦਰਸ਼ਨ ਕਰਨ ਵਾਸਤੇ ਵੀ
ਜੇ ਆਪ ਕੋਈ ਸੇਧ ਦੇ ਸਕੋ, ਤਾਂ ਆਪ ਜੀ ਦੀ ਬਹੁਤ ਮੇਹਰਬਾਨੀਂ ਹੋਵੇ ਗੀ ਜੀ।
ਵੀਰ ਜੀ ਇਸ ਪੰਗਤੀ ਨੂੰ “ਗੁਰਬਾਣੀ ਦੀ ਦਾਰਸ਼ਨਿਕ ਵਿਚਾਰ ਅਨੁਸਾਰ” ਧਿਆਨ
ਨਾਲ ਪੜ੍ਹੋ ਜੀ। ਕਿਸੇ ਵੀ ਗ੍ਰੰਥ ਦੇ ਦਾਰਸ਼ਨਿਕ ਸਿਧਾਂਤ ਜਦੋਂ ਕੋਈ ਵਿਦਵਾਨ ਦਿੰਦਾ ਹੈ ਤਾਂ ਉਹ
ਆਪਣੀ ਸਮਝ ਦੇ ਅਨੁਸਾਰ ਦਿੰਦਾ ਹੈ। ਜਿਨੀ ਸਮਝ ਸੀ ਸ਼ਬਦ ਗੁਰੂ ਦੀ ਬਖਸ਼ਸ਼ ਅਨੁਸਾਰ ਵਿਚਾਰ ਦਿੱਤਾ ਹੈ।
ਵੀਰ ਜੀ ਕਿਸੇ ਵਿਦਵਾਨ ਦਾ ਕਿਸੇ ਵਿਦਵਾਨ ਨਾਲ ਸਹਿਮਤ ਨਾ ਹੋਣਾ ਦਾ ਵਿਚਾਰ, ਨਾ ਸਹਿਮਤ ਹੋਣ ਵਾਲਾ
ਵਿਦਵਾਨ ਦਲੀਲਾਂ ਨਾਲ ਦਿੰਦਾ ਹੈ। ਤੁਸੀਂ ਕਾਦਰ ਦੇ ਦਰਸ਼ਨ ਕਰਨ ਵਾਸਤੇ ਸੇਧ ਦੀ ਗੱਲ ਕੀਤੀ ਹੈ ੧੩
ਗੁਣ ਕਾਦਰ ਦੇ ਦਰਸਨ ਹੀ ਹਨ। ਤੁਸੀਂ ਤਾਂ ਸੁਝਵਾਨ ਹੋ ਸੁਝਵਾਨ ਨੂੰ ਇਸ਼ਾਰਾ ਹੀ ਕਾਫੀ।
ਵੀਰ ਜੀ, ਇੱਕ ਪਾਸੇ ਤੁਸੀਂ ੴ ਦੇ ਵਿਸ਼ੇ ਤੇ ਕਿਤਾਬ ਲਿਖ ਰਹੇ ਹੋ।
ਦੂਜੇ ਪਾਸੇ ੨੯ ਜਨਵਰੀ ਨੂੰ ਸਿੱਖ ਮਾਰਗ ਤੇ ਪੱਤਰ ਲਿਖ ਕੇ ਇਸੇ ਵਿਸ਼ੇ ਤੇ ਦੂਸਰੇ
ਵਿਦਵਾਨਾਂ ਪਾਸੋਂ ਜਾਣਕਾਰੀ ਮੰਗ ਰਹੇ ਹੋ, ਕੀ ਤੁਹਾਨੂੰ ਆਪਣੀਂ ਖੋਜ ਤੇ ਕੋਈ ਸ਼ੰਕਾ ਹੈ।
ਜੇ ਤੁਹਾਨੂੰ ਆਪਣੀਂ ਖੋਜ ਤੇ ਭਰੋਸਾ ਨਹੀਂ ਹੈ, ਤਾਂ ਕਿਤਾਬ ਲਿਖਣ ਨਾਲ ਕਿਸੇ ਨੂੰ ਜਾਂ
ਤੁਹਾਨੂੰ ਕੀ ਲਾਭ ਹੋਵੇ ਗਾ।
ਵੀਰ ਜੀ ਕੋਈ ਸ਼ੰਕਾ ਨਹੀਂ ਆਪਣੀ ਖੋਜ ਤੇ ਦੂਜਾ ਇਹ ਆਪ ਜੀ ਦਾ ਇਹ ਵਿਚਾਰ ਕੀ
ਮੈਂ ਸਿੱਖ ਮਾਰਗ ਤੇ ਪੱਤਰ ਲਿੱਖ ਕੇ ਦੂਜੇ ਵਿਦਵਾਨਾਂ ਤੋਂ ਜਾਣ ਕਾਰੀ ਕਿਉਂ ਮੰਗੀ। ਮੈਂਨੂੰ ਇਹ
ਪਤਾ ਲੱਗਾ ਸੀ ਕੀ ਸਿਖ ਮਾਰਗ ਤੇ ਸੁਝਵਾਨ ਵਿਦਵਾਨ ਵਿਚਾਰ ਕਰਦੇ ਹਨ ਜੀ ਇਸ ਲਈ ਕੀਤੀ ਸੀ।
ਅੰਤ ਵਿੱਚ ਸ਼ਬਦ ਗੁਰੂ ਦਾ ਇਹ ਸਿੱਖ ਸਮੂੰਹ ਸਿਖ ਮਾਰਗ ਦੇ ਸਾਰੇ ਪਾਠਕਾਂ ਤੇ
ਪ੍ਰਬੰਧਕਾਂ ਨੂੰ ਫਤਹ ਬੁਲਾਦਾਂ ਹੋਇਆ ਚਰਚਾ ਚੋ ਬਾਹਰ ਜਾਂਦਾ ਹਾਂ। ਕਿਉਂਕਿ ਆਉਣ ਵਾਲੇ ਸਮੇਂ ਵਿੱਚ
ਬੜੇ ਰੁਝੇਵੇ ਵਿੱਚ ਹਾਂ
ਸਾਰੇ ਪਾਠਕਾਂ ਤੇ
ਪ੍ਰਬੰਧਕਾਂ ਦਾ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
23/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਦਾ
ਵੇਲਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਲੈਣ ਦਾ ਵੇਲਾ ਹੋਇਆ।
ਉੱਠ ਪਿਆ ਏ ਜੀਅੜਾ ਸੋਇਆ।
ਅੰਦਰ ਬਾਹਰ ਸਾਫ ਸਫਾਈ,
ਫਿਰ ਉਸ ਦੇ ਸੰਗ ਤਾੜੀ ਲਾਈ।
ਵਾਹ! ਮੇਰੇ ਦਾਤਾ ਤੇਰੀ ਮਾਇਆ,
ਕਿਤਨਾ ਏ ਵਿਸਤਾਰ ਸਜਾਇਆ।
ਕਿਤਨੇ ਜੀਅ, ਜੰਤੂ, ਰੁੱਖ, ਪੌਧ,
ਫਲ ਫੁੱਲ ਪੱਤੇ, ਵੱਖਰੀ ਔਧ।
ਜਿਤਨੇ ਮੂੰਹ ਨੇ ਉਤਨੇ ਮੁੱਖ।
ਸਭ ਨੂੰ ਵੰਡਦਾ ਦੁੱਖ ਜਾਂ ਸੁੱਖ।
ਅੰਤ ਨਾ ਦਿਸਦਾ ਕਿਧਰੇ ਤੇਰਾ,
ਤੇਰਾ ਹਰ ਇੱਕ ਵਿੱਚ ਬਸੇਰਾ।
ਸਭ ਵਿੱਚ ਤੂੰ ਏਂ ਤੂੰ ਹਰ ਥਾਂ,
ਤੇਰੇ ਬਾਝੋਂ ਕੋਈ ਨਾਂਹ।
ਚਲਦਾ ਫਿਰਦਾ ਮਸਤ ਝੂਮਦਾ,
ਗਾਉਂਦਾ, ਨਚਦਾ, ਰੰਗ ਮਾਣਦਾ
ਰੰਗ-ਰੰਗੀ ਕਰਤਾਰੀ ਹੈਂ ਤੂੰ
ਜੱਗੋਂ ਦੂਰ, ਸੰਸਾਰੀ ਹੈਂ ਤੂੰ।
ਕਰਤਾ ਤੂੰ ਹੈਂ, ਕਾਰਨ ਤੂੰ ਹੈਂ,
ਸਭ ਦਾ ਲਾਲਨ ਪਾਲਨ ਤੂੰ ਹੈਂ।
ਆਪ ਜੀਵਾਵੇਂ, ਆਪੇ ਮਾਰੇਂ।
ਆਪ ਸੰਕੋਚੇਂ, ਆਪ ਵਿਸਤਾਰੇਂ।
ਜਿੱਥੇ ਜਿੱਥੇ ਧਿਆਨ ਘੁਮਾਇਆ,
ਤੂੰ ਹੀ ਤੂੰ ਹੀ ਹੈਂ ਦਿਸ ਆਇਆ।
ਕਿੱਥੇ ਲਾ ਕੇ ਤਾੜੀ ਰੱਖਾਂ,
ਅੰਦਰ ਬਾਹਰ ਇੱਕੋ ਅੱਖਾਂ।
ਤੈਨੂੰ ਇਉਂ ਪਹਿਚਾਣ ਲਿਆ ਮੈਂ।
ਅਪਣਾ-ਆਪਾ ਜਾਣ ਲਿਆ ਮੈਂ।
ਤੇਰੇ ਨਾਲ ਕਰਾਂ ਕੀ ਗੱਲਾਂ।
ਬਿਨ ਬੋਲੇ ਮੈਂ ਸਮਝੀ ਚੱਲਾਂ।
ਤੇਰਾ ਖੇਲ੍ਹ ਹੈ ਅਜਬ ਨਿਆਰਾ,
ਸਮਝੇ ਕੀ ਇਹ ਜੀਵ ਵਿਚਾਰਾ।
ਤੇਰੀ ਤਾਂ ਏ ਰਮਜ਼ ਨਿਆਰੀ,
ਜੱਗ ਦੇ ਵਰਗੀ, ਜੱਗੋਂ ਬਾਹਰੀ।
ਜੇ ਚਾਹੇਂ ਆਪੇ ਸਮਝਾਵੇਂ,
ਨਾ ਚਾਹੇਂ ਤਾ ਭਟਕੀਂ ਪਾਵੇਂ।
ਜੇ ਚਾਹੇਂ ਤਾਂ ਦੂਰ ਭਜਾਵੇਂ,
ਜੇ ਚਾਹੇਂ ਤਾਂ ਗਲ ਸੰਗ ਲਾਵੇਂ।
ਕਿਧਰੇ ਚਾਨਣ ਕਿਤੇ ਹਨੇਰਾ
ਹੁਕਮ ਜਿਵੇਂ ਹੁੰਦਾ ਹੈ ਤੇਰਾ,
ਅੰਦਰ ਚਾਨਣ ਪਾ ਦੇ ਮੇਰੇ,
ਰੋਸ਼ਨ ਹੋ ਪਾਂ ਦਰਸ਼ਨ ਤੇਰੇ।
ਗਦ ਗਦ ਹੋਵਾਂ ਮੂਕ ਹੋ ਜਾਵਾਂ,
ਤੇਰੇ ਤੇ ਹੀ ਨੈਣ ਟਿਕਾਵਾਂ।
ਮਾਲਾ ਛੁੱਟੇ, ਟਿਕਟਿਕੀ ਟੁੱਟੇ,
ਅੱਡ ਨਾ ਹੋਵੇਂ, ਨੈਣ ਨਾ ਪੁੱਟੇ।
ਅੰਦਰ ਬਾਹਰ ਤੂੰ ਜਦ ਦਿਸਦਾ,
ਕਿਸਨੂੰ ਅਪਣੇ ਅੰਦਰ ਖਿਚਦਾ?
ਐਵੇਂ ਕਿਉਂ ਮੈਂ ਹੱਠ ਕਮਾਵਾਂ?
ਸਹਿਜ `ਚ ਰਹਿ ਕੇ ਤੈਨੂੰ ਪਾਵਾਂ।
ਪਲ ਵੀ ਦੂਰ ਨਾ ਤੈਥੋਂ ਜਾਵਾਂ।
ਤੇਰੇ ਵਿੱਚ ਇਉਂ ਸਦਾ ਸਮਾਵਾਂ,
ਆਪਣਾ-ਆਪ ਰਹੇ ਨਾ ਕੋਈ,
ਤੂੰ ਹੀ ਤੂੰ ਹੀ ਹਰ ਥਾਂ ਸੋਈ।
ਤੇਰੇ ਵਿੱਚ ਮਿਟ ਜਾਣਾ ਚੰਗਾ।
ਅਪਣੀ ਹੋਂਦ ਮਿਟਾਣਾ ਚੰਗਾ।
ਇੱਕ ਖਲਾ ਜੋ ਭਰਿਆ ਹੋਇਆ,
ਚਾਨਣ ਹਰ ਥਾਂ ਫਿਰਿਆ ਹੋਇਆ।
ਅੰਦਰ ਚਾਨਣ, ਬਾਹਰ ਚਾਨਣ,
ਨਾ ਕੋਈ ਸੌਣ ਤੇ ਨਾ ਕੋਈ ਜਾਗਣ,
ਅਹਿਲ-ਸਹਿਲ ਟਿਕ-ਟਿਕੀ ਲਗਾਈ,
ਵਾਹਿਗੁਰੂ ਅੰਦਰ ਬਾਹਰ ਭਾਈ।
22/02/14)
‘ਸਿੰਘ ਸਭਾ ਕਨੇਡਾ’ (ਬੀ.ਸੀ.ਵਿੰਗ)
ਸ.
ਗੁਰਬੰਸ ਸਿੰਘ
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸ. ਗੁਰਬੰਸ ਸਿੰਘ ਜੀ, ਤੁਹਾਡੇ ਪੱਤਰ ਲਈ ਧੰਨਵਾਦ।
ਤੁਸੀਂ ਲਿਖਦੇ ਹੋ ਕਿ ਮੈਂ ਤਾਂ ਇਕ ਗੁਰਮਤਿ ਦਾ ਪ੍ਰਚਾਰਕ ਹਾਂ ਜਿਸ ਕਾਰਣ ਹਰ ਗਲ ਸਭ ਸਟੇਜਾਂ ਤੇ
ਕਰਦਾਂ ਹਾਂ ,ਵੀਰ ਜੀ ਕਿਸੇ ਵਿਸ਼ੇ ਸਬੰਧੀ ਵਿਚਾਰ-ਚਰਚਾ ਕਰਨ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਵਿੱਚ
ਬਹੁਤ ਅੰਤਰ ਹੁੰਦਾ ਹੈ। ਜਿਨਾਂ ਚਿਰ ਕਿਸੇ ਵਿਚਾਰ ਗੋਸ਼ਟੀ ਦੀ ਗਲ ਕਿਸੇ ਨਤੀਜੇ ਤੇ ਨਹੀਂ ਪੁੱਜਦੀ
ਤਾਂ ਅਸੀਂ ਪ੍ਰਚਾਰ ਦੀ ਗਲ ਕਿੰਝ ਕਰ ਸਕਦੇ ਹਾਂ। ਜੋ ਆਦਮੀ ਹਰ ਸਟੇਜ ਤੇ ਵਿਚਾਰ ਅਧੀਨ ਗਲ ਪਹੁੰਚਾਈ
ਜਾਵੇ ਉਸਦਾ ਅਸਲ ਮਤਲਬ ਕੁਝ ਸਿੱਖਣਾ ਸਿਖਾਉਣਾ ਨਾਂ ਹੋਕੇ ਖ਼ੁਦ ਨੂੰ ੧੦੦% ਸਹੀ ਮੰਨ ਕੇ ਕੇਵਲ ਆਪਣੇ
ਹੀ ਵਿਚਾਰਾਂ ਵਾਲੇ ਸਾਥੀਆਂ ਕੋਲੋਂ ਲੋਕ ਲਹਿਰ ਬਣਾਉਣ ਦੀ ਇੱਛਾ ਰੱਖਣਾ ਹੁੰਦਾ ਹੈ, ਜੋ ਵਿਚਾਰ
ਵਟਾਂਦਰੇ ਲਈ ਸੁਹਿਰਦਗੀ ਨਹੀਂ ਅਖਵਾਉਂਦਾ।
ਦੂਜਾ ਤੁਸੀਂ ਫੇਸਬੁਕ ਤੇ ਸ਼ੇਅਰ ਕਰਨ ਦੀ ਗਲ ਕੀਤੀ ਹੈ ਉਹ ਵੀ ਤੁਸੀਂ ਜਾਣਦੇ ਹੋ ਕਿ ਵਿਚਾਰ ਅਧੀਨ
ਵਿਸ਼ਾ ਫੇਸਬੁਕ ਤੇ ਪਾਉਣ ਦਾ ਮਤਲਬ ਹੋਰ ਵੀ ਅਜੀਬ ਲਗਦਾ ਹੈ ਕਿਉਂਕਿ ਫੇਸਬੁਕ ਤੇ ਕਦੇ ਵਧੀਆ ਮਾਹੌਲ
ਵਿੱਚ ਵਿਚਾਰ ਹੁੰਦੀ ਹੀ ਨਹੀਂ। ਇਕ ਹੀ ਵਿਸ਼ੇ ਦੀ ਅਧੂਰੀ ਗਲ ਨੂੰ ਇੰਨੇ ਫਰੰਟਾਂ ਤੇ ਖੋਲਣਾਂ ਭਲਾਂ
ਕਿਹੜਾ ਪਰਚਾਰ ਹੋਇਆ ?
ਤੁਸੀਂ ਲਿਖਿਆ ਹੈ ਕਿ ਮਨਜੀਤ ਸਿੰਘ ਕਹਿੰਦਾ ਹੇ ਕਿ ਉਸਨੇ ਜਵਾਬ ਦਿੱਤਾ ਸੀ ਪਰ ਸਿੱਖ ਮਾਰਗ ਨੇ
ਨਹੀਂ ਛਾਪਿਆ। ਇਸ ਦਾ ਜਵਾਬ ਵੀ ਸੰਪਾਦਕ ਸਿੱਖ ਮਾਰਗ ਦੇ ਚੁੱਕਾ ਹੈ । ਵੀਰ ਜੀ ਇਸ ਤੋਂ ਪਤਾ ਚਲਦਾ
ਹੈ ਕਿ ਮਨਜੀਤ ਸਿੰਘ ਆਪ ਜੀ ਦੇ ਸੰਪਰਕ ਵਿੱਚ ਹੈ । ਸੋ ਕਿਰਪਾ ਕਰਕੇ
ਉਸ ਤੋਂ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਏਜੰਡੇ ਦੀ ਸਪੱਸ਼ਟਤਾ ਵਾਰੇ ਸਵਾਲਾਂ ਦਾ ਜਵਾਬ ਲੈ ਕੇ
ਤੁਸੀਂ ਦੁਵਾਰਾ ਭੇਜ ਦਿਓ ਤਾਂ ਕਿ ਏਜੰਡੇ ਤੇ ਵਿਚਾਰ ਕਰ ਸਕੀਏ।
‘ਸਿੰਘ ਸਭਾ ਕਨੇਡਾ’ ( ਬੀ.ਸੀ.ਵਿੰਗ)
22/02/14)
ਗੁਰਸ਼ਰਨ ਸਿੰਘ ਕਸੇਲ
ਸ੍ਰ
ਗੁਰਬੰਸ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਇਹ ਪੜ੍ਹਕੇ ਖੁਸ਼ੀ ਹੋਈ ਕਿ ਤੁਸੀਂ ਪ੍ਰਚਾਰਕ ਹੋ, ਖਾਸ ਕਰਕੇ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਜਿਵੇਂ
ਤੁਸੀਂ ਲਿਖਿਆ ਹੈ ਕਿ, “ਜਲਦ ਹੀ ਪਾਠਕਾਂ ਦੇ ਰੂ-ਬਰ-ਰੂ ਹੋਵਾਗਾ ਹਾਂ ਐਨਾ ਭੋਰਸਾ ਜ਼ਰੂਰ
ਪਾਠਕਾਂ ਨੂੰ ਦਿੰਦਾ ਹਾਂ ਕਿਤਾਬ ਵਿੱਚ ਪੂਰੀ ਕੋਸ਼ਸ਼ ਕਰ ਰਿਹਾ ਹਾਂ ਕੀ ਨਿਰੋਲ ਗੁਰਮਤ ਦੇ ਅਨੁਕੁਲ
ਲਿਖਣ ਦੀ। ਇਸ ਵਿੱਚ ਪ੍ਰਪਰਾਂਗਤ ਨਿਰਮਲੇ ਤੇ ਉਦਾਸੀਆਂ ਨੂੰ ਰੱਦ ਕਰ ਕੇ ਗੁਰਬਾਣੀ ਦੇ ਪ੍ਰਕਾਸ਼
ਵਿੱਚ ਇਤਿਹਾਸਕ ਹਵਾਲੇ ਦੇ ਕੇ ਵਿਚਾਰ ਕਰ ਰਿਹਾ ਹਾਂ” ।
ਆਪ ਜੀ ਦੇ ਲਿਖਣ ਤੋਂ ਦਾਸ ਨੂੰ ਇਹ ਲੱਗਦਾ ਹੈ ਕਿ ਆਪ ਗੁਰਮਤਿ ਦੇ ਚੰਗੇ ਵਿਆਖਿਆਕਾਰ ਹੋ । ਸੋ, ਆਪ
ਜੀ ਨੂੰ ਬੇਨਤੀ ਹੈ ਕਿ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢਕੇ ਹੇਠ ਲਿਖੇ ਸ਼ਬਦ ਦੀ ਵਿਅਖਿਆ
ਕਰਨ ਦੀ ਖੇਚਲ ਕਰਨੀ ਜੀ : ਧੰਨਵਾਦੀ ਹੋਵਾਂਗਾ ।
ਬਿਲਾਵਲੁ ਮਹਲਾ ੫॥
ਸੁਲਹੀ ਤੇ ਨਾਰਾਇਣ ਰਾਖੁ॥
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ ੧॥ ਰਹਾਉ॥
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ॥
ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ॥ ੧॥
ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ॥
ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ॥ (ਮ:5,ਪੰਨਾ 825)
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
22/02/14)
ਬਲਦੇਵ ਸਿੰਘ
ਸ: ਗੁਰਬੰਸ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਵਲੋਂ ੴ ਦੇ ਰੁਹਾਨੀਂ ਚਿੰਨ ਤੇ ਸ਼ੁਰੂ ਕੀਤੀ ਵਿਚਾਰ ਚਰਚਾ ਦਾ ਮੈਂ
ਸਵਾਗਤ ਕਰਦਾ ਹਾਂ ਜੀ। ਅਤੇ ਆਪ ਜੀ ਦੀ ਉਸਾਰੂ ਸੋਚ, ਅਤੇ ਇਸ ਵਿਸ਼ੇ ਤੇ ਅਪਣੀਂ ਖੋਜ, ਸਦਕਾ ਇਹ
ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਵਾਸਤੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੀ।
ਮੈਂ ਆਪ ਜੀ ਨੂੰ, ਅਤੇ ਸਿੱਖ ਮਾਰਗ ਮੰਚ ਦੇ ਹਰ ਵਿਦਵਾਨ, ਪ੍ਰਚਾਰਕ,
ਲਿਖਾਰੀ, ਅਤੇ ਸੱਭ ਪਾਠਕਾਂ ਨੂੰ ਇੱਕ ਬੇਨਤੀ ਕਰਨੀਂ ਚਾਹਵਾਂ ਗਾ ਜੀ।
ਇਹ ਕੇ ਕੋਈ ਵੀ ਆਦਮੀ, ਭਾਵ ਅਸੀਂ ਸਾਰੇ ਹੀ, ਜਦ ਵੀ ਕੋਈ ਕੰਮ ਕਰਦੇ ਹਾਂ,
ਤਾਂ ਅਸੀਂ ਉਸ ਕੰਮ ਦਾ ਨਫ਼ਾ ਜਾਂ ਨੁਕਸਾਨ ਜਰੂਰ ਸੋਚਦੇ ਹਾਂ। ਭਾਵੇਂ ਉਹ ਕੰਮ ਵਪਾਰਕ ਹੋਵੇ, ਨੌਕਰੀ
ਪੇਸ਼ੇ ਦਾ ਹੋਵੇ, ਖੇਤੀਬਾੜੀ ਦਾ ਹੋਵੇ, ਜਾਂ ਕੋਈ ਘਰੇਲੂ ਕੰਮ ਹੋਵੇ।
ਮੇਰੇ ਵਿਚਾਰ ਵਿੱਚ ਧਾਰਮਿਕ ਕੰਮ ਹੀ ਇੱਕ ਅਜੇਹਾ ਕੰਮ ਹੈ, ਜਿਸ ਵਿੱਚ ਕਿ
ਅਸੀਂ, ਆਪਣੇਂ ਨਫ਼ੇ ਜਾਂ ਨੁਕਸਾਨ ਬਾਰੇ ਕਦੇ ਵੀ ਨਹੀਂ ਸੋਚਿਆ। ਕੇ ਸਾਨੂੰ ਇਸ ਦਾ ਫ਼ਾਇਦਾ ਕੀ ਹੋਵੇ
ਗਾ ਜਾਂ ਸਾਨੂੰ ਇਸ ਕੰਮ ਦਾ ਨੁਕਸਾਨ ਕੀ ਹੋਵੇ ਗਾ।
ਜਦਿ ਕਿ ਧਾਰਮਿਕ ਕੰਮ ਵਿਚੋਂ ਹੋਣ ਵਾਲੇ ਫ਼ਾਇਦੇ ਦੀ ਕੀਮਤ ਦੇ ਮੁਕਾਬਲੇ,
ਪੂਰੇ ਗਲੋਬਲ ਜਾਂ ਪੂਰੇ ਬ੍ਰਹਿਮੰਡ ਦੀ ਕੀਮਤ ਵੀ ਤੁੱਛ ਹੈ।
ਅਤੇ ਇਸੇ ਹੀ ਤਰਾਂ ਧਾਰਮਿਕ ਕੰਮ ਵਿਚੋਂ ਹੋਣ ਵਾਲੇ ਰਤੀ ਕੂ ਨੁਕਸਾਨ ਦੀ
ਭਰਪਾਈ ਕਰਨ ਵਾਸਤੇ ਵੀ। ਪੂਰੇ ਗਲੋਬਲ ਜਾਂ ਪੂਰੇ ਬ੍ਰਹਿਮੰਡ ਦੀ ਕੀਮਤ ਵੀ ਤੁੱਛ ਹੈ।
ਸੋ ਇਸ ਵਾਸਤੇ ਇਸ ਕੰਮ ਵਿੱਚ ਸਾਨੂੰ, ਬਹੁਤ ਹੀ ਹੋਸ਼ਿਆਰ ਅਤੇ ਚੌਕੰਨੇਂ ਹੋਣ
ਦੀ ਲੋੜ ਹੈ। ਧਰਮ ਦੇ ਕੰਮ ਨੂੰ, ਸਿਰਫ ਬਹਿਸ ਮੁਬਹਿਸੇ ਦਾ ਹੀ ਹਿਸਾ, ਨਹੀਂ ਸਮਝਣਾਂ ਚਾਹੀਦਾ।
ਧਾਰਮਿਕ ਕੰਮ ਵਿਚੋਂ ਹੋਣ ਵਾਲੇ ਨਫ਼ੇ ਜਾਂ ਨੁਕਸਾਨ ਕੀ ਕੀਮਤ ਨੂੰ, ਅਸਾਂ
ਬਹੁਤ ਮਮੂਲੀ ਜਿਹੀ ਹੱਦ (ਜਾਂ ਕੀਮਤ) ਤੱਕ ਸੀਮਤ ਕਰ ਛੱਡਿਆ ਹੋਇਆ ਹੈ। ਧਾਰਮਿਕ ਕੰਮਾਂ ਦੀ ਕੀਮਤ
ਨੂੰ ਅਸਾਂ, ਆਪਣੀਂ ਈਗੋ, ਮਾਨ ਵਡਿਆਈ, ਅਤੇ ਦੂਸਰਿਆਂ ਦੀ ਨਿੰਦਾ।
ਅਤੇ ਜਾਂ ਫਿਰ,
ਦੁਨਿਆਵੀ ਸੁਖਾਂ, ਜਾਂ ਧੋੜੇ ਜਾਂ
ਬਹੁਤੇ ਰੁਪਈਆਂ, ਜਾਂ ਥੋੜੇ ਜਾਂ ਬਹੁਤੇ ਡਾਲਰਾਂ ਦੇ ਲਾਭ, ਜਾਂ ਦੇਸ ਵਿਦੇਸ਼ ਦੇ ਭੋਗਾਂ ਤੱਕ ਹੀ
ਸੀਮਤ ਕਰ ਦਿੱਤਾ ਹੋਇਆ ਹੈ।
ਵੀਰ ਗੁਰਬੰਸ ਸਿੰਘ ਜੀ ਤੁਸੀਂ ਜੋ ਕਿਤਾਬ ਲਿਖ ਰਹੇ ਹੋ, ਉਸ ਦਾ ਪਾਠਕਾਂ
ਨੂੰ ਜੋ ਲਾਭ ਹੋਵੇ ਗਾ, ਉਹ ਇੱਕ ਅਲੱਗ ਵਿਸ਼ਾ ਹੈ। ਇਹ ਦੱਸੋ ਕਿ ਤੁਹਾਨੂੰ ਇਸ ਕਿਤਾਬ ਦਾ ਕੀ ਲਾਭ
ਹੋਵੇ ਗਾ। ਮੰਨ ਲਵੋ ਕੇ, ਜੇ ਲਿਖਣ ਵਾਲੇ ਨੂੰ ਹੀ ਕੋਈ ਲਾਭ ਨਹੀਂ ਹੁੰਦਾ, ਤਾਂ ਪੜ੍ਹਨ ਵਾਲੇ ਨੂੰ
ਇਸ ਦਾ ਕੀ ਲਾਭ ਹੋਵੇ ਗਾ।
ਕੋਈ ਵੀ ਕੰਮ, ਭਾਵੇਂ ਉਹ ਕੰਮ ਵਪਾਰਕ ਹੋਵੇ, ਨੌਕਰੀ ਪੇਸ਼ੇ ਦਾ ਹੋਵੇ,
ਖੇਤੀਬਾੜੀ ਦਾ ਹੋਵੇ, ਜਾਂ ਘਰੇਲੂ ਕੰਮ ਹੋਵੇ। ਅਤੇ ਭਾਵੇਂ ਉਹ ਧਾਰਮਿਕ ਕੰਮ ਹੀ ਕਿਉਂ ਨਾਂ ਹੋਵੇ।
ਅਸੀਂ ਕਦੇ ਵੀ ਨਹੀਂ ਚਾਹਾਂਗੇ ਕੇ ਸਾਡਾ ਕੋਈ ਨੁਕਸਾਨ ਹੋਵੇ। ਘਾਟੇ ਜਾਂ ਨੁਕਸਾਨ ਵਾਲਾ ਕੰਮ ਕਰਨ
ਵਾਲੇ ਬੰਦੇ ਨੂੰ ਕੋਈ ਵੀ ਸਮਝਦਾਰ ਨਹੀਂ ਕਹਿੰਦਾ।
ਆਪ ਜੀ ਨੇਂ ਲਿਖਿਆ ਹੈ।
ੴ ਰੂਹਾਨੀ ਚਿੰਨ੍ਹ ਹੈ। ਅਕੱਥ ਦਾ ਕਥਨ ਹੈ। ਆਦਿ ਸ਼੍ਰੀ ਗੁਰੁ ਗ੍ਰੰਥ ਸਾਹਿਬ
ਜੀ ਦੀ ਪਵਿਤੱਰ ਬਾਣੀ ਦਾ ਮੁੱਢਲਾ ਅਗੰਮੀ ਅਨੁਭਵ ਹੈ। ਗੁਰਬਾਣੀ ਦਾ ਸਾਰਾ ਸੰਕਲਪ ਇਸ ਅਨੁਭਵੀ
ਚਿੰਨ੍ਹ ਉੱਤੇ ਆਧਾਰਤ ਹੈ। ਗੁਰਬਾਣੀ ਵਿੱਚ ਇਸ ਚਿੰਨ੍ਹ ੴ ਦੇ ਦਰਸ਼ਨ ੫੬੮ ਵਾਰ ਮੰਗਲਾਚਰਨ ਦੇ
ਸੰਪੂਰਨ ਅਤੇ ਸੰਖੇਪ ਰੂਪਾਂ ਵਿੱਚ ਹੁੰਦੇ ਹਨ। ਗੁਰਬਾਣੀ ਦੀ ਦਾਰਸ਼ਨਿਕ ਵਿਚਾਰ ਅਨੁਸਾਰ ਇਹ:-
--- ਸਾਰੇ ਦਰਸ਼ਨਾਂ ਦਾ
ਸੋਮਾ ਹੈ।
--- ਸਾਰੇ ਧਰਮਾਂ ਦਾ ਸਰਬਸਾਂਝਾ ਰੂਹਾਨੀ ਝੰਡਾ (COMMON
SPRITUAL FLAG) ਹੈ।
--- ਸਾਰੇ ਜੀਵਾਂ ਦੇ ਮੁਲ-ਤੱਤ, ਆਤਮਾ ਤੇ ਸ਼ਰੀਰ ਦਾ ਸਾਰ ਹੈ।
--- ਸਾਰੇ ਸਮਾਜਿਕ ਸਿਧਾਂਤਾ ਦਾ ਪਿਆਰਾ ਭਰਿਆ ਨਿਰਮਲ ਝਰਨਾ ਹੈ।
--- ਸਾਰੇ ਬ੍ਰਹਮੰਡ ਦੀ ਚੇਤੰਨ ਸੱਤਾ ਤੇ ਉਸਦੀ ਸੱਲਤਨੱਤ ਦਾ ਪ੍ਰਤੀਕ ਹੈ।
--- ਸਾਰੇ ਰਾਜਨੀਤਿਕ ਸ਼ਾਸ਼ਤ੍ਰਾਂ ਦਾ ਏਕਤਾ ਰੂਪ ਮੰਤ੍ਰ ਹੈ।
--- ਸਾਰੇ ਸੰਸਾਰਕ ਗੁਣਾਂ ਦਾ ਅਮੁੱਕ ਖਜ਼ਾਨਾ ਹੈ।
--- ਸਾਰੇ ਜੈਵਿਕ ਮੂਲ ਸਿਧਾਤਾਂ ਦਾ ਕੇਂਦਰੀ ਧੁਰਾ ਹੈ।
--- ਸਾਰੇ ਮਨਾਂ ਦੇ ਫੁਰਨਿਆਂ ਦਾ ਘਰ ਹੈ।
--- ਸਾਰੇ ਧਾਰਮਿਕ ਗੁਰੂਆ ਦਾ ਆਦਰਸ਼ ਹੈ।
--- ਸਾਰੇ ਵਿਗਿਆਨੀਆਂ ਦਾ ਮਾਰਗ ਦਰਸ਼ਕ ਹੈ।
--- ਸਾਰੇ ਆਤਮ ਦਰਸ਼ੀਆ ਦਾ ਚਾਨਣ ਮੁਨਾਰਾ ਹੈ। ਤੇ
--- ਸਾਰੇ ਅਗਿਆਨਾਂ ਦਾ ਪ੍ਰਕਾਸ਼ ਹੈ।
ਅਹਿਜੇ ਸਰਬਗੁਣ ਸੰਪੰਨ
ਅਦੁੱਤੀ ਚਿੰਨ੍ਹ ੴ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਆਤਮਕ ਘਾਲ ਕਮਾਈ ਦੇ ਗਹਿਰੇ ਅਨੁਭਵ ਨਾਲ
ਕੁਦਰਤ ਵਿੱਚੋਂ ਕਾਦਰ ਨੂੰ ਮਾਣਦੇ ਹੋਏ ਬਣਾਇਆ ਹੈ।
ੴ ਦੇ ਚਿੰਨ ਨੂੰ ਆਪ ਜੀ ਨੇਂ ਰੁਹਾਨੀਂ ਚਿੰਨ ਕਿਹਾ ਹੈ, ਇਹ ਠੀਕ ਹੈ ਜੀ।
ਆਪ ਜੀ ਨੇਂ ਇਹ ਜੋ 13
ਦਾਰਸ਼ਨਿਕ ਵਿਚਾਰ ਲਿਖੇ ਹਨ ਇਹ ਵੀ ਕਾਫੀ ਸਹੀ ਹਨ, ਅਤੇ
ਪੜ੍ਹ ਕੇ ਅੱਛਾ ਲੱਗਾ ਹੈ ਜੀ। ਪਰ ਇਹਨਾਂ ਦਾਰਸ਼ਨਿਕ ਵਿਚਾਰਾਂ ਤੇ ਖੋਜ ਦੀ ਹਾਲੇ ਹੋਰ ਵੀ ਬਹੁਤ ਲੋੜ
ਹੈ।
ਵੀਰ ਜੀ, ਆਪ ਜੀ ਨੇਂ ੴ ਚਿੰਨ ਦੇ
13 ਗੁਣ ਲਿਖੇ
ਹਨ। ਅਤੇ ਨਾਲ ਹੀ ਚਿੰਨ ਦੇ ਦਰਸ਼ਨਾਂ ਦੀ ਵੀ ਗੱਲ ਕਹੀ ਹੈ। ਪਰ ਗੁਰੂ ਨਾਨਕ ਜੀ ਨੇਂ ਜਿਸ
“ਕਾਦਰ” ਦੇ ਵਾਸਤੇ, ਇਹ ਜੋ ਰੁਹਾਨੀਂ ਚਿੰਨ ਬਨਾਇਆ ਹੈ। ਉਸ ਕਾਦਰ ਦੇ ਦਰਸ਼ਨ ਕਰਨ ਵਾਸਤੇ
ਵੀ ਜੇ ਆਪ ਕੋਈ ਸੇਧ ਦੇ ਸਕੋ, ਤਾਂ ਆਪ ਜੀ ਦੀ ਬਹੁਤ ਮੇਹਰਬਾਨੀਂ ਹੋਵੇ ਗੀ ਜੀ।
ਵੀਰ ਜੀ, ਇੱਕ ਪਾਸੇ ਤੁਸੀਂ ੴ ਦੇ ਵਿਸ਼ੇ ਤੇ ਕਿਤਾਬ ਲਿਖ ਰਹੇ ਹੋ। ਦੂਜੇ
ਪਾਸੇ 29
ਜਨਵਰੀ ਨੂੰ ਸਿੱਖ ਮਾਰਗ ਤੇ ਪੱਤਰ ਲਿਖ ਕੇ ਇਸੇ ਵਿਸ਼ੇ ਤੇ
ਦੂਸਰੇ ਵਿਦਵਾਨਾਂ ਪਾਸੋਂ ਜਾਣਕਾਰੀ ਮੰਗ ਰਹੇ ਹੋ, ਕੀ ਤੁਹਾਨੂੰ ਆਪਣੀਂ ਖੋਜ ਤੇ ਕੋਈ ਸ਼ੰਕਾ ਹੈ। ਜੇ
ਤੁਹਾਨੂੰ ਆਪਣੀਂ ਖੋਜ ਤੇ ਭਰੋਸਾ ਨਹੀਂ ਹੈ, ਤਾਂ ਕਿਤਾਬ ਲਿਖਣ ਨਾਲ ਕਿਸੇ ਨੂੰ ਜਾਂ ਤੁਹਾਨੂੰ ਕੀ
ਲਾਭ ਹੋਵੇ ਗਾ।
ਵੀਰ ਗੁਰਬੰਸ ਸਿੰਘ ਜੀ, ਮੈਂ ਆਸ ਕਰਦਾ ਹਾਂ ਜੀ, ਕਿ ਆਪ ਮੇਰੀ ਬੇਨਤੀ ਤੇ
ਬਹੁਤ ਹੀ ਸੰਜੀਦਗੀ ਨਾਲ ਵਿਚਾਰ ਕਰੋ ਗੇ।
ਸਤਿਕਾਰ ਸਹਿਤ ਬਲਦੇਵ ਸਿੰਘ
22/02/14)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ ਅਤੇ ਸਤਿਕਾਰਯੋਗ ਪਾਠਕ ਸੱਜਣੋ, ਆਪ ਜੀ ਸਭਨਾ ਨੂੰ
ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਪਿਛਲੇ ਕਾਫੀ ਸਮੇਂ ਤੋਂ ਸਿਖ ਮੱਤ ਨਾਲ ਸਬੰਧਤ ਕਲੰਡਰ (ਨਾਨਕਸ਼ਾਹੀ ਕਲੰਡਰ) ਦੇ ਵਿਸ਼ੇ ਤੇ
ਵਾਦ-ਵਿਵਾਦ ਚੱਲ ਰਿਹਾ ਹੈ। ਮੈਂ ਸਮਝਦਾ ਹਾਂ ਕਿ ਸਿਖ ਭਾਈਚਾਰੇ ਨੂੰ ਕਿਸੇ ਨਿਵੇਕੇਲੇ ਕਲੰਡਰ ਦੀ
ਲੋੜ ਹੀ ਨਹੀਂ। ਇਸ ਸਬੰਧ ਵਿੱਚ ਮੈਂ ਹੇਠਾਂ ਦਿੱਤੇ ਕਾਰਨ ਪੇਸ਼ ਕਰਦਾ ਹਾਂ:
1. ਗੁਰੂ ਸਾਹਿਬਾਨ ਨੇ ਸਿੱਖੀ ਨੂੰ ਇੱਕ ਧਰਮ ਦੇ ਤੌਰ ਤੇ ਚਾਲੂ ਨਹੀਂ ਸੀ ਕੀਤਾ ਸਗੋਂ ਉਹਨਾਂ ਨੇ
ਤਾਂ ਮਨੁੱਖੀ ਸਰੋਕਾਰਾਂ ਵਿਸ਼ੇਸ਼ ਕਰਕੇ ਮਨੁੱਖੀ ਹੱਕਾਂ ਦੀ ਇੱਕ ਲਹਿਰ ਚਲਾਈ ਸੀ। ਇਸ ਲਈ ਸਿਖ
ਭਾਈਚਾਰੇ ਦੇ ਸਬੰਧ ਵਿੱਚ ਕਿਸੇ ਵੀ ਧਾਰਮਿਕ ਅਕੀਦੇ ਉੱਤੇ ਅਧਾਰਿਤ ਉਪਰਾਲੇ ਜਿਵੇਂ ਕਿ ਨਿਵੇਕਲੇ
ਕਲੰਡਰ ਦੀ ਲੋੜ ਨਹੀਂ ਰਹਿੰਦੀ।
2. ਸਿੱਖਾਂ ਦਾ ਭਾਈਚਾਰਾ ਸ਼ੁਰੂ ਤੋਂ ਹੀ ਅੰਤਰਰਾਸ਼ਟਰੀ ਨੁਹਾਰ ਵਾਲਾ ਹੈ। ਇਸ ਲਈ ਕੋਈ ਸਿਖ ਕਹਾਉਂਦਾ
ਵਿਅਕਤੀ ਵਿਸ਼ਵ ਵਿੱਚ ਕਿਤੇ ਵੀ ਰਹਿ ਰਿਹਾ ਹੋਵੇ ਇੱਕ ਅੰਤਰਰਾਸ਼ਟਰੀ ਸਵੀਕਰਿਤੀ ਵਾਲਾ ਕਲੰਡਰ, ਜਿਵੇਂ
ਕਿ ਗਰੀਗੋਰੀਅਨ ਕਲੰਡਰ, ਹੀ ਉਸਦੀ ਵਰਤੋਂ ਵਿੱਚ ਆ ਸਕਦਾ ਹੈ ਅਤੇ, ਅਸਲ ਵਿਚ, ਅਜ ਸਾਰੇ ਸਿਖ
ਕਹਾਉਂਦੇ ਵਿਅਕਤੀ ਆਪਣੇ ਆਮ ਜੀਵਨ ਵਿੱਚ ਅਜਿਹਾ ਹੀ ਕਰ ਰਹੇ ਹਨ। ਉਹਨਾਂ ਲਈ ਇੱਕ ਹੋਰ ਕਲੰਡਰ ਚਾਲੂ
ਕਰਕੇ ਉਹਨਾਂ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੀ ਗੱਲ ਹੈ।
3. ਸਿੱਖਾਂ ਦੇ ਧਾਰਮਿਕ ਨੁਹਾਰ ਵਾਲੇ ਵਿਸ਼ੇਸ਼ ਕਲੰਡਰ ਦੇ ਹੋਣ ਦਾ ਅਸਰ ਇਹ ਹੋਵੇਗਾ ਕਿ ਸੰਗਰਾਂਦਾਂ,
ਮਸਿੱਆ, ਪੂਰਨਮਾਸ਼ੀ ਆਦਿਕ ਵਰਗੇ ਦਿਹਾੜੇ ਮਨਾਏ ਹੀ ਜਾਂਦੇ ਰਹਿਣਗੇ। ਸਗੋਂ ਹੋਰ ਵੀ ਨਵੇਂ ਰਸਮੀ
ਦਿਹਾੜੇ ਪੈਦਾ ਹੋ ਰਹੇ ਹਨ ਜਿਵੇਂ ਕਿ ਗੁਰਪੁਰਬ, ਸ਼ਤਾਬਦੀਆਂ ਆਦਿਕ। ਜਦੋਂ ਦੇਹਧਾਰੀ ਗੁਰੂ ਦੀ
ਪਰੰਪਰਾ ਖਤਮ ਹੈ ਤਾਂ ਹੋ ਚੁੱਕੇ ਦੇਹਧਾਰੀ ਗੁਰੂਆਂ ਜਾਂ ਹੋਰ ਵਿਅਕਤੀਆਂ ਨਾਲ ਸਬੰਧਤ ਦਿਹਾੜੇ
ਮਨਾਉਣਾ, ਜਲੂਸ ਕੱਢਣੇ ਆਦਿਕ ਵੀ ਫੋਕੀਆਂ ਰਸਮਾਂ ਹੀ ਹਨ (ਆਪਣੇ ਜਨਮ ਵਾਲੇ ਦਿਨ ਤਾਂ ਕੋਈ ਵੀ ਗੁਰੂ
ਹਾਲੇ ‘ਗੁਰੂ’ ਨਹੀਂ ਬਣਿਆਂ ਸੀ, ਅਸੀਂ ਐਵੇਂ ਹੀ ਪੱਛਮੀ ਸਭਿਆਚਾਰ ਦੀ ਨਕਲ ਤੇ ਉਹਨਾਂ ਦੇ ਜਨਮ
ਦਿਹਾੜੇ ਮਨਾਈ ਜਾ ਰਹੇ ਹਾਂ)। ਕਿਸੇ ਵੀ ਥਿੱਤ/ਦਿਹਾੜੇ ਨੂੰ ਧਾਰਮਿਕ ਪੱਖੋਂ ਵਧੇਰੇ ਮਹੱਤਤਾ ਦੇਣਾ
ਉਂਜ ਵੀ ਮਨਮੱਤ ਹੀ ਹੈ।
4. ਬਹੁਤ ਸਾਰੇ ਦਿਹਾੜੇ ਐਸੇ ਹਨ ਜਿਹਨਾਂ ਦੇ ਬਾਰੇ ਸਾਨੂੰ ਉਂਜ ਹੀ ਪੱਕਾ ਪਤਾ ਨਹੀਂ। ਇਹਨਾਂ
ਵਿੱਚੋਂ ਗੁਰੁ ਨਾਨਕ ਅਤੇ ਗੁਰੁ ਗੋਬਿੰਦ ਸਿੰਘ ਦੇ ਜਨਮ ਦਿਹਾੜਿਆਂ ਦੀ ਹਾਲੇ ਤਕ ਕੋਈ ਪੱਕੀ ਤਾਰੀਖ
ਨਿਸਚਤ ਨਹੀਂ ਹੋ ਸਕੀ।
5. ਇਤਹਾਸਿਕ ਪੱਖੋਂ ਸਿੱਖੀ ਦੇ ਆਗਮਨ ਸਬੰਧੀ ਕੋਈ ਵਿਸ਼ੇਸ਼ ਦਿਹਾੜਾ ਨਿਸਚਤ ਕੀਤਾ ਜਾ ਸਕਦਾ ਹੈ
ਜਿਵੇਂ ਪਹਿਲੀ ਅਪਰੈਲ ਅਤੇ ਸਿਖ ਸ਼ਹੀਦਾਂ ਸਬੰਧੀ ਕੋਈ ਵਿਸ਼ੇਸ਼ ਦਿਹਾੜਾ ਨਿਸਚਤ ਕੀਤਾ ਜਾ ਸਕਦਾ ਹੈ
ਜਿਵੇਂ ਪਹਿਲੀ ਦਸੰਬਰ। ਇੱਸੇ ਤਰ੍ਹਾਂ ਸਿਖ ਲਹਿਰ ਦੇ ਇਤਹਾਸ ਸਬੰਧੀ ਇਕ-ਦੋ ਹੋਰ ਦਿਹਾੜੇ ਨਿਸਚਤ
ਕੀਤੇ ਜਾ ਸਕਦੇ ਹਨ। ਅਜਿਹਾ ਕਰਨ ਨਾਲ ਕਿਸੇ ਨਿਵੇਕਲੇ ਕਲੰਡਰ ਦੀ ਲੋੜ ਹੀ ਖਤਮ ਹੋ ਜਾਂਦੀ ਹੈ।
6. ਵਿਸ਼ੇਸ਼ ਸਿਖ ਕਲੰਡਰ ਨੂੰ ਨਿਵੇਕਲੀ ਸਿਖ ਪਛਾਣ ਦੀ ਸਥਾਪਤੀ ਲਈ ਜ਼ਰੂਰੀ ਸਮਝਿਆ ਜਾ ਰਿਹਾ ਹੇ। ਸਿਖ
ਪਛਾਣ ਤਾਂ ਗੁਰਮੱਤ ਅਧਾਰਿਤ ਵਿਵਹਾਰ-ਕਿਰਦਾਰ ਰਾਹੀਂ ਬਣਨੀ ਹੈ ਨਾ ਕਿ ਬਾਹਰੀ ਅੰਸ਼ਾਂ ਰਾਹੀਂ ਜਿਵੇਂ
ਕਿ ਵਿਸ਼ੇਸ਼ ਕਲੰਡਰ। ਸਿਖ ਪਛਾਣ ਸਬੰਧੀ ਵਿਸਥਾਰ ਲਈ ਸਿਖਮਾਰਗ ਵੈਬਸਾਈਟ ਦੀ ਲੇਖ ਲੜੀ ਚੌਥੀ ਵਿੱਚ
ਸ਼ਾਮਲ ਇੱਸੇ ਵਿਸ਼ੇ ਉੱਤੇ ਮੇਰਾ ਲੇਖ ਪੜ੍ਹਿਆ ਜਾ ਸਕਦਾ ਹੈ।
ਮੈਂ ਉਪਪਰੋਕਤ ਵਿਚਾਰ ਇਸ ਲਈ ਦਿੱਤੇ ਹਨ ਕਿ ਸਿਖਮਾਰਗ ਵੈਬਸਾਈਟ ਰਾਹੀਂ ਇਸ ਵਿਸ਼ੇ ਉੱਤੇ ਉਸਾਰੂ
ਵਿਚਾਰ-ਚਰਚਾ ਕਰਵਾਈ ਜਾ ਸਕੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(ਸੰਪਾਦਕੀ
ਟਿੱਪਣੀ:- ਡਾ: ਇਕਬਾਲ ਸਿੰਘ ਢਿੱਲੋਂ ਜੀ ਉਸਾਰੂ ਵਿਚਾਰ-ਚਰਚਾ ਤਾਂ ਕਰਵਾਈ ਜਾ ਸਕਦੀ ਹੈ ਪਰ ਹਾਲੇ
ਹੋਰ ਕਈ ਪਾਸੀਂ ਹੋ ਰਹੀ ਕਰਕੇ ਬਹੁਤਾ ਢੁਕਮਾ ਸਮਾ ਨਹੀਂ ਹੈ। ਤੁਹਾਡੇ ਚਾਰ ਨੰਬਰ ਵਾਲੇ ਨੁਕਤੇ ਤੇ
ਤਾਂ ਪਹਿਲਾਂ ਹੀ ਵਿਚਾਰ-ਚਰਚਾ ਸ਼ੁਰੂ ਕੀਤੀ ਜਾ ਚੁੱਕੀ ਸੀ ਪਰ ਵਿਚੇ ਹੀ ਕਰਤਾਰਪੁਰੀ ਬੀੜ ਦਾ ਮਸਲਾ
ਆ ਗਿਆ ਕਰਕੇ ਉਹ ਉਥੇ ਹੀ ਰੁਕੀ ਪਈ ਹੈ। ਕੱਲ 23 ਫਰਵਰੀ ਨੂੰ ਇੱਕ ਹੋਰ ਵਿਸਥਾਰ ਨਾਲ ਜਾਣਕਾਰੀ
ਵਾਲਾ ਲੇਖ ਕਰਤਾਰਪੁਰ ਵਾਲੀ ਬੀੜ ਬਾਰੇ ਛਪੇਗਾ। ਉਸ ਤੋਂ ਬਾਅਦ ਕੁੱਝ ਦਿਨਾ ਲਈ ਜਾਂ ਵੱਧ ਤੋਂ ਵੱਧ
15 ਮਾਰਚ ਤੱਕ ਅਸੀਂ ਇੰਤਜ਼ਾਰ ਕਰਾਂਗੇ ਕਿ ਜੇ ਕਰ ਕਿਸੇ ਨੇ ਵਿਚਾਰ ਕਰਨੀ ਹੋਵੇ। ਜੇ ਕਰ ਵਿਚਾਰ ਕਰਨ
ਲਈ ਕੋਈ ਨਾ ਆਇਆ ਤਾਂ ‘ਸਿੱਖ ਮਾਰਗ’ ਵਲੋਂ ਕਰਤਾਰਪੁਰੀ ਬੀੜ ਬਾਰੇ ਫੈਸਲਾ ਕਰਕੇ ਉਸ ਤੋਂ ਬਾਅਦ ਇਸ
ਬਾਰੇ ਵਿਚਾਰ ਬੰਦ ਕਰ ਦਿੱਤੀ ਜਾਵੇਗੀ। ਫਿਰ ਤੁਹਾਡੇ ਵਲੋਂ ਉਠਾਏ ਨੁਕਤਿਆਂ ਤੇ ਵੀ ਵਿਚਾਰ ਕੀਤੀ ਜਾ
ਸਕਦੀ ਹੈ। ਉਂਜ ਮੇਰੇ ਖਿਆਲ ਮੁਤਾਬਕ ਤੁਹਾਡਾ ਤਿੰਨ ਨੰਬਰ ਵਾਲਾ ਨੁਕਤਾ ਗੁਰੂ ਨਾਨਕ ਦੇਵ ਜੀ ਤੇ
ਲਾਗੂ ਨਹੀਂ ਹੋ ਸਕਦਾ।)
22/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ
ਹਾਂ ਇੱਕ ਗੁਆਚੀ ਗਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਹਾਂ ਇੱਕ ਗੁਆਚੀ ਗਾਂ।
ਭਾਲ ਰਹੀ ਮਾਲਕ ਦਾ ਥਾਂ।
ਕੋਈ ਵੀ ਤਾਂ ਦਸਦਾ ਨਾਂਹ,
ਪਤਾ ਨਹੀਂ ਮੈਂ ਕਿੱਧਰ ਜਾਂ।
ਘੁਮਣ ਘੇਰੀ ਚੱਕਰ ਲਾਂ,
ਟਿਕਣਾ, ਰੁਕਣਾ ਵੱਸ ਵਿੱਚ ਨਾਂ।
ਉਸ ਲੱਭੇ ਬਿਨ ਚੈਨ ਨਹੀਂ,
ਉਸ ਮਿਲਿਆ ਬਿਨ ਘੁੰਮਦਾ ਹਾਂ।
ਘੁੰਮਦਾ ਜਾਵਾਂ ਪਲ ਨਾ ਟੇਕ,
ਲਾਟੂ ਵਾਂਗੂ ਘੁੰਮੀ ਜਾਂ।
ਮੇਰੇ ਵਾਂਗੂ ਘੁੰਮਦਾ ਜੱਗ,
ਲੈਂਦਾ ਨਾ ਕੋਈ ਰੁਕਣ ਦਾ ਨਾ।
ਉਸ ਦੀ ੰਿਕੰਜ ਪਹਿਚਾਣ ਮਿਲੇ
ਕਹਿੰਦੇ ਨੇ ਉਹ ਹੈ ਹਰ ਥਾਂ।
ਆਪੇ ਦਾਤਾ ਮਿਹਰ ਕਰੇ,
ਉਸ ਦੀ ਮਿਹਰ ਦੀ ਆਸ ਕਰਾਂ।
20/02/14)
ਗੁਰਬੰਸ ਸਿੰਘ
ਸਮੂੰਹ ਸਿਖ ਮਾਰਗ ਦੇ ਪਾਠਕਾਂ ਤੇ ਪ੍ਰਬੰਧਕਾਂ ਨੂੰ ਗੁਰਬੰਸ ਸਿੰਘ ਵਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।।
ਮੇਰੇ ਲਈ ਕੁੱਝ ਸਵਾਲ ਆਪ ਜੀ ਨੇ ਆਪਣੀ ਵੇਬ ਸਾਇਟ ਤੇ ਪਾਏ ਸਨ ਉਨਹਾਂ ਦਾ ਜਵਾਬ ਵੀ ਮੈਨੂੰ ਮਿਲਿਆ
ਹੈ। ਆਪ ਜੀ ਦਾ ਬਹੁਤ ਧੰਨਵਾਦ ਜੀ।
ਸ. ਗੁਰਬੰਸ ਸਿੰਘ ਜੀ, ਜਦੋਂ ਤੁਹਾਡੀ ਵਿਚਾਰ ਚਰਚਾ ਸਿੱਖ ਮਾਰਗ ਤੇ ਚਲ ਰਹੀ ਹੈ,
ਤੁਹਾਡੇ ਪੱਤਰ ਅਤੇ ਉਨ੍ਹਾਂ ਦੇ ਜਵਾਬ ਲਗਾਤਾਰ ਸਿੱਖ ਮਾਰਗ ਤੇ ਛਪ ਰਹੇ ਹਨ ਤਾਂ ਹੋਰ ਮੰਚਾਂ ਤੇ
ਚਰਚਾ ਛੇੜਨ ਦੀ ਤੁਹਾਨੂੰ ਲੋੜ ਕਿਉਂ ਪਈ?
ਵੀਰ ਜੀ ਗੁਰੂ ਬਖਸ਼ਸ਼ ਪ੍ਰਚਾਰਕ ਹਾਂ ਗੁਰੂ ਦੀ ਗੱਲ ਦਾ ਹੋਕਾ ਦੇਣਾ ਫਰਜ਼ ਹੈ। ਇਸ ਲਈ ਹਰ ਮੰਚ
ਤੇ ਜਾ ਕੇ ਗੁਰੂ ਦੀ ਗੱਲ ਕਰਨਾ ਫਰਜ਼ ਸਮਝਦਾ ਹਾਂ।
੮ ਫਰਵਰੀ ਨੂੰ ਤੁਹਾਡਾ ਇਕ ਪੱਤਰ
tigerjatha.org ਤੇ ਵੀ ਛਪਿਆ ਸੀ। ਇਹ
ਦੱਸਣ ਦੀ ਖੇਚਲ ਕਰੋ ਕਿ ਜਦੋਂ ਉਹ ਪੱਤਰ ੭ ਫਰਵਰੀ ਨੂੰ ਸਿੱਖ ਮਾਗਰ ਤੇ ਛਪਿਆ ਗਿਆ ਸੀ ਤਾ ੮ ਫਰਵਰੀ
ਨੂੰ ਕਿਸੇ ਹੋਰ ਵੈਬ ਸਾਈਟ ਤੇ ਛਪਵਾਉਣ ਦੀ ਲੋੜ ਕਿਓ ਪਈ?
ਕੁਝ ਵੀਰ ਟਾਇਗਰ ਜਥੇ ਦੇ ਮੇਰੇ ਨਾਲ ਫੇਸ ਬੁੱਕ ਤੇ ਐਡ ਹਨ ਜੀ ਮੈਂ ਸਿਖ ਮਾਰਗ ਦੀ ਵੀਚਾਰ
ਚਰਚਾ ਪਰਸਨਲ ਆਪਣੀ ਵਾਲ ਤੇ ਸ਼ੇਅਰ ਕੀਤੀ ਸੀ। ਉਨ੍ਹਾਂ ਵਿੱਚੋਂ ਕਿਸੇ ਨੇ ਟਾਇਗਰ ਜਥੇ ਨਾਲ ਸ਼ੇਅਰ ਕਰ
ਦਿੱਤੀ ਹੋਣੀ ਆ ਤੇ ਉਹਨਾਂ ਨੂੰ ਵਿਚਾਰ ਚੰਗੇ ਲੱਗੇ ਹੁਣੇ ਵਾ ਉਹਨਾਂ ਨੇ ਪਾ ਦਿੱਤੇ ਹਨ। ਮੈ ਨਿੱਜ
ਤੌਰ ਤੇ ਕਿਸੇ ਨੂੰ ਮੇਲ ਕਰਕੇ ਬੇਨਤੀ ਨਹੀਂ ਕੀਤੀ ਜੀ। ਹੁਣ ਮੈਨੂੰ ਖਬਰ ਮਿਲੀ ਹੈ ਜੀ ਕਿ ਸਿੰਘ
ਸਭਾ ਯੂ ਐਸੇ ਵਾਲਿਆਂ ਨੇ ਵੀ ਵੀਡੀਓ ਪਾ ਆਪਣੀ ਵੇਬਸਾਇਟ ਦਿੱਤੀ ਹੈ। ਉਹਨਾਂ ਨੂੰ ਵੀ ਮੈਂ ਕੋਈ
ਬੇਨਤੀ ਜਾਂ ਮੇਲ ਨਹੀਂ ਕੀਤੀ ਜੀ।
ਬੇਨਤੀ ਹੈ ਕਿ ਇਸ ਵਿਸ਼ੇ ਬਾਰੇ ਆਪਣੀ ਖੋਜ ਲਿਖਤੀ ਰੂਪ `ਚ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀ
ਕਰਨ ਦੀ ਖੇਚਲ ਕਰੋ ਤਾਂ ਜੋ ਉਸ ਬਾਰੇ ਵਿਚਾਰ ਕੀਤੀ ਜਾ ਸਕੇ?
ਵੀਰ ਜੀ ਇਸ ਵਿਸ਼ੇ ਤੇ ਗੁਰੂ ਬਖਸ਼ਸ਼ ਨਾਲ ਕਿਤਾਬ ਲਿਖ ਰਿਹਾ ਹਾਂ ਉਸ ਕੰਮ ਵਿੱਚ ਬਹੁਤ ਸਮਾਂ ਲਗ
ਰਿਹਾ ਹੈ। ਜਲਦ ਹੀ ਪਾਠਕਾਂ ਦੇ ਰੂ-ਬਰ-ਰੂ ਹੋਵਾਗਾ ਹਾਂ ਐਨਾ ਭੋਰਸਾ ਜ਼ਰੂਰ ਪਾਠਕਾਂ ਨੂੰ ਦਿੰਦਾ
ਹਾਂ ਕਿਤਾਬ ਵਿੱਚ ਪੂਰੀ ਕੋਸ਼ਸ਼ ਕਰ ਰਿਹਾ ਹਾਂ ਕੀ ਨਿਰੋਲ ਗੁਰਮਤ ਦੇ ਅਨੁਕੁਲ ਲਿਖਣ ਦੀ। ਇਸ ਵਿੱਚ
ਪ੍ਰਪਰਾਂਗਤ ਨਿਰਮਲੇ ਤੇ ਉਦਾਸੀਆਂ ਨੂੰ ਰੱਦ ਕਰ ਕੇ ਗੁਰਬਾਣੀ ਦੇ ਪ੍ਰਕਾਸ਼ ਵਿੱਚ ਇਤਿਹਾਸਕ ਹਵਾਲੇ
ਦੇ ਕੇ ਵਿਚਾਰ ਕਰ ਰਿਹਾ ਹਾਂ ਵੰਨਗੀ ਮਾਤਰ ਪਹਿਲੇ ਲੇਖ ਦੀਆਂ ਇਹ ਸਤਰਾਂ:
ੴ ਰੂਹਾਨੀ ਚਿੰਨ੍ਹ ਹੈ। ਅਕੱਥ ਦਾ ਕਥਨ ਹੈ। ਆਦਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਵਿਤੱਰ ਬਾਣੀ
ਦਾ ਮੁੱਢਲਾ ਅਗੰਮੀ ਅਨੁਭਵ ਹੈ। ਗੁਰਬਾਣੀ ਦਾ ਸਾਰਾ ਸੰਕਲਪ ਇਸ ਅਨੁਭਵੀ ਚਿੰਨ੍ਹ ਉੱਤੇ ਆਧਾਰਤ ਹੈ।
ਗੁਰਬਾਣੀ ਵਿੱਚ ਇਸ ਚਿੰਨ੍ਹ ੴ ਦੇ ਦਰਸ਼ਨ ੫੬੮ ਵਾਰ ਮੰਗਲਾਚਰਨ ਦੇ ਸੰਪੂਰਨ ਅਤੇ ਸੰਖੇਪ ਰੂਪਾਂ ਵਿੱਚ
ਹੁੰਦੇ ਹਨ। ਗੁਰਬਾਣੀ ਦੀ ਦਾਰਸ਼ਨਿਕ ਵਿਚਾਰ ਅਨੁਸਾਰ ਇਹ:-
--- ਸਾਰੇ ਦਰਸ਼ਨਾਂ ਦਾ ਸੋਮਾ ਹੈ।
--- ਸਾਰੇ ਧਰਮਾਂ ਦਾ ਸਰਬਸਾਂਝਾ ਰੂਹਾਨੀ ਝੰਡਾ
(COMMON SPRITUAL FLAG)
ਹੈ।
--- ਸਾਰੇ ਜੀਵਾਂ ਦੇ ਮੁਲ-ਤੱਤ, ਆਤਮਾ ਤੇ ਸ਼ਰੀਰ ਦਾ ਸਾਰ ਹੈ।
--- ਸਾਰੇ ਸਮਾਜਿਕ ਸਿਧਾਂਤਾ ਦਾ ਪਿਆਰਾ ਭਰਿਆ ਨਿਰਮਲ ਝਰਨਾ ਹੈ।
--- ਸਾਰੇ ਬ੍ਰਹਮੰਡ ਦੀ ਚੇਤੰਨ ਸੱਤਾ ਤੇ ਉਸਦੀ ਸੱਲਤਨੱਤ ਦਾ ਪ੍ਰਤੀਕ ਹੈ।
--- ਸਾਰੇ ਰਾਜਨੀਤਿਕ ਸ਼ਾਸ਼ਤ੍ਰਾਂ ਦਾ ਏਕਤਾ ਰੂਪ ਮੰਤ੍ਰ ਹੈ।
--- ਸਾਰੇ ਸੰਸਾਰਕ ਗੁਣਾਂ ਦਾ ਅਮੁੱਕ ਖਜ਼ਾਨਾ ਹੈ।
--- ਸਾਰੇ ਜੈਵਿਕ ਮੂਲ ਸਿਧਾਤਾਂ ਦਾ ਕੇਂਦਰੀ ਧੁਰਾ ਹੈ।
--- ਸਾਰੇ ਮਨਾਂ ਦੇ ਫੁਰਨਿਆਂ ਦਾ ਘਰ ਹੈ।
--- ਸਾਰੇ ਧਾਰਮਿਕ ਗੁਰੂਆ ਦਾ ਆਦਰਸ਼ ਹੈ।
--- ਸਾਰੇ ਵਿਗਿਆਨੀਆਂ ਦਾ ਮਾਰਗ ਦਰਸ਼ਕ ਹੈ।
--- ਸਾਰੇ ਆਤਮ ਦਰਸ਼ੀਆ ਦਾ ਚਾਨਣ ਮੁਨਾਰਾ ਹੈ। ਤੇ
--- ਸਾਰੇ ਅਗਿਆਨਾਂ ਦਾ ਪ੍ਰਕਾਸ਼ ਹੈ।
ਅਹਿਜੇ ਸਰਬਗੁਣ ਸੰਪੰਨ ਅਦੁੱਤੀ ਚਿੰਨ੍ਹ ੴ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਆਤਮਕ ਘਾਲ
ਕਮਾਈ ਦੇ ਗਹਿਰੇ ਅਨੁਭਵ ਨਾਲ ਕੁਦਰਤ ਵਿੱਚੋਂ ਕਾਦਰ ਨੂੰ ਮਾਣਦੇ ਹੋਏ ਬਣਾਇਆ ਹੈ।
ਯੂ ਟਿਉਬ ਤੇ ਚਲ ਰਹੀ ਵੀ ਡੀ ਓ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਆਪ ਜੀ ਦੇਸ਼-ਵਿਦੇਸ਼ ਦੀਆ
ਸਟੇਜਾਂ ਤੇ ਕਥਾ ਵੀ ਕਰਦੇ ਹੋ। ਪਰ ਮਾਫ਼ ਕਰਨਾ ਵੀਰ ਜੀ, ਅਸੀਂ ੨੯ ਜਨਵਰੀ ਨੂੰ ਆਪ ਦਾ ਪਹਿਲਾ ਪੱਤਰ
ਪੜ੍ਹਿਆ ਸੀ ਅਤੇ ਜਦੋਂ youtube
ਤੇ ਖੋਜ ਕੀਤੀ ਤਾਂ ਉਥੇ ਵੀ ਤੁਹਾਡੀ ਸਿਰਫ ਇਕ ਵੀ ਡੀ ਓ (੬ ਫਰਵਰੀ ਵਾਲੀ) ਹੀ ਮਿਲੀ ਹੈ। ਜੇ ਆਪ
ਜੀ ਦੇਸ਼ ਵਿਦੇਸ਼ ਦੀਆ ਸਟੇਜਾਂ ਤੇ ਕੀਤੀ ਗਈ ਕਥਾਂ ਦੀਆਂ ਵੀ ਡੀ ਓ ਦਾ ਲਿੰਕ ਭੇਜ ਸਕੋ ਤਾਂ ਧੰਨਵਾਦੀ
ਹੋਵਾਂਗੇ।
ਵੀਰ ਜੀ ਮੈ ਆਪਣੀ ਕਦੇ ਰਿਕਾਡਿਗ ਨਹੀਂ ਕੀਤੀ ਤੇ ਨਾ ਹੀ ਪਬਲਿਸਿਟੀ ਲਈ ਕਿਸੇ ਨੂੰ ਅਜਿਹਾ ਕਰਨ
ਲਈ ਬੇਨਤੀ ਕੀਤੀ ਹੈ ਕਿ ਮੇਰੀ ਰਿਕਾਰਡਿ ਕਰਕੇ ਪਾ ਦੇਵੋ ਜੀ। ਹਾਂ ਸਿਖ ਚੈਨਲ ਤੇ ਸੰਗਤ ਚੈਨਲ ਤੇ
ਵਿਚਾਰ ਚਰਚਾਵਾਂ ਵਿੱਚ ਜ਼ਰੂਰ ਹਿੱਸਾਂ ਲੈਂਦਾ ਰਿਹਾ ਹਾਂ ਉਹ ਵੀ ਪੰਥਕ ਮਸਲਿਆ ਤੇ ਉਨਾਂ ਦੀ ਬੇਨਤੀ
ਕਰਨ ਤੇ। ਜਿਵੈਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਸਲਾ, ਗੁਰੂ ਗ੍ਰੰਥ ਸਾਹਿਬ ਜੀ
ਦੇ ਸਰੂਪਾਂ ਦੀ ਗਲਤ ਛਾਪਾਈ ਤੇ ਉਹਨਾਂ ਦੇ ਪ੍ਰਕਾਸ਼ ਦਾ ਮਸਲਾ ਆਦਿ
ਸ. ਗੁਰਬੰਸ ਸਿੰਘ ਜੀ ਇਕ ਬੇਨਤੀ ਹੈ ਕਿ ਜੇ ਆਪ ਜੀ, ਸਿੱਖ ਮਾਰਗ ਦੇ ਪੱਤਰ ਵਾਲੇ ਹਿਸੇ `ਚ ਸਭ
ਤੋਂ ਉਪਰ ਛਪਿਆ ‘ਸੁਨੇਹਾ` ਅਤੇ ੭ ਫਰਵਰੀ ਨੂੰ ‘ਸਿੰਘ ਸਭਾ ਕਨੇਡਾ` ਵਲੋਂ ਛਪੇ ਪੱਤਰ ਬਾਰੇ ਵਿਚਾਰ,
ਪੱਤਰਕਾਰ ਮਨਜੀਤ ਸਿੰਘ ਨਾਲ ਸਾਂਝੇ ਕਰ ਲਵੋਂਗੇ ਤਾਂ ਧੰਨਵਾਦੀ ਹੋਵਾਂਗੇ।
ਇਹ ਵਿਚਾਰ ਉਹਨਾਂ ਨਾਲ ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਸਾਂਝੇ ਕੀਤੇ ਸਨ ਉਨਾਂ ਨੇ ਜਵਾਬ
ਦਿਤਾ ਅਸੀਂ ਤਾਂ ਰਿਪਲਾਈ ਕੀਤਾ ਹੈ ਉਹਨਾਂ ਨੇ ਛਾਪਿਆਂ ਨਹੀਂ।
ਧੰਨਵਾਦ ਸਾਹਿਤ
ਗੁਰਬੰਸ ਸਿੰਘ
(ਸੰਪਾਦਕੀ ਟਿੱਪਣੀ:- ਸ:
ਗੁਰਬੰਸ ਸਿੰਘ ਜੀ, ਤੁਹਾਡੀਆਂ ਅਖੀਰਲੀਆਂ ਲਾਈਨਾ ਬਾਰੇ ਜਵਾਬ ਇਹ ਹੈ ਕਿ ‘ਸਿੰਘ ਸਭਾ ਕਨੇਡਾ’ ਦੇ
ਪੱਤਰ ਦਾ ਕੋਈ ਵੀ ਜਵਾਬ ‘ਸਿੱਖ ਮਾਰਗ’ ਨੂੰ ਹਾਲੇ ਤੱਕ ਨਹੀਂ ਮਿਲਿਆ। ਪਾਠਕਾਂ ਦੇ ਚਿੱਠੀ/ਪੱਤਰਾਂ
ਵਾਲੇ ਪੰਨੇ ਤੇ ਪਾਏ ਗਏ ਨੋਟ/ਸੁਨੇਹੇ ਬਾਰੇ ਤਿੰਨ ਜਵਾਬ ਮਿਲੇ ਸਨ। ਜਿਹਨਾ ਵਿਚੋਂ ਕੋਈ ਵੀ ਜਵਾਬ
ਸਿੱਧਾ ਵਿਸ਼ੇ/ਨੁਕਤੇ ਨਾਲ ਸੰਬੰਧਿਤ ਨਹੀਂ ਸੀ। ਵਿਸ਼ਾ/ਨੁਕਤਾ ਸਿਰਫ ਡਾ: ਜੋਧ ਸਿੰਘ ਵਲੋਂ ਲਿਖੀ
ਕਿਤਾਬ, ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਬਾਰੇ ਵਿਚਾਰ ਚਰਚਾ ਕਰਨ ਬਾਰੇ ਸੀ। ਇਹਨਾ ਨੇ ਪਹਿਲੇ
ਪੱਤਰ/ਜਵਾਬ ਵਿੱਚ ਅਸਲੀ ਵਿਸ਼ੇ ਨਾਲੋਂ ਪਰੇ ਹਟ ਕੇ ਕਈ ਹੋਰ ਹੀ ਸਵਾਲ ਉਠਾਏ ਸਨ। ਜਿਹਨਾ ਦੇ ਸੰਖੇਪ
ਜਿਹੇ ਉਤਰ/ਜਵਾਬ ਦੇ ਦਿੱਤੇ ਸਨ, ਇਹ ਤੁਸੀਂ ਪਿਛਲੇ ਪਾਠਕਾਂ ਦੇ ਪੰਨਿਆਂ ਤੇ ਪੜ੍ਹ ਸਕਦੇ ਹੋ। ਉਹਨਾ
ਜਵਾਬਾਂ ਵਿਚੋਂ ਇਹਨਾ ਨੇ ਹੋਰ ਸਵਾਲ ਕੱਢ ਲਏ ਕਿ ਸਾਡੇ ਸਾਰੇ ਸਵਾਲਾਂ ਦੇ ਸਾਰੇ ਠੀਕ ਜਵਾਬ ਨਹੀਂ
ਮਿਲੇ। ਉਹਨਾ ਦੀ ਇਹ ਦੂਸਰੀ ਚਿੱਠੀ ਵੀ ਅਸੀਂ ਪਾ ਦਿੱਤੀ ਸੀ। ਪਰ ਫੌਂਟਸ ਦਾ ਸਾਈਜ਼, ਕੁੱਝ ਲਾਈਨਾ
ਨੂੰ ਛੱਡ ਕੇ ਛੋਟਾ ਕਰਕੇ ਪਾਇਆ ਸੀ। ਉਹ ਅਸੀਂ ਤਾਂ ਕੀਤਾ ਸੀ ਤਾਂ ਕਿ ਇਹ ਸਮਝ ਜਾਣ ਕਿ ਇਹ ਵਿਸ਼ੇ
ਤੋਂ ਬਾਹਰ ਜਾ ਕੇ ਸਾਡਾ ਸਮਾ ਖਰਾਬ ਕਰਨਾ ਚਾਹੁੰਦੇ ਹਨ। ਇਹਨਾ ਦੀ ਤੀਸਰੀ ਚਿੱਠੀ ਅਸੀਂ ਨਹੀਂ ਪਾਈ।
ਉਸ ਦੇ ਮਿਲਣ ਦੀ ਤਸਦੀਕ ਕਰਕੇ, ਕੁੱਝ ਜਵਾਬ ਲਿਖਕੇ ਪਾ ਦਿੱਤੇ ਸਨ। ਇਹ ਸਾਰਾ ਕੁੱਝ ਤੁਸੀਂ ਪਿਛਲੇ
ਪੰਨਿਆਂ ਤੇ ਪੜ੍ਹ ਸਕਦੇ ਹੋ। ਸ: ਗੁਰਬੰਸ ਸਿੰਘ ਜੀ ਤੁਹਾਡੀ ਇਹ ਚਿੱਠੀ ਪੜ੍ਹ ਕੇ ਤੁਹਾਡੀ ਇਸ
ਗੱਲੋਂ ਇਹ ਸਿਫਤ ਕਰਨੀ ਬਣਦੀ ਹੈ ਕਿ ਤੁਸੀਂ ਜਵਾਬ ਸਿੱਧੇ ਅਤੇ ਸਪਸ਼ਟ ਦਿੱਤੇ ਹਨ ਬਾਕੀ ਤੁਹਾਡੀਆਂ
ਸਾਰੀਆਂ ਗੱਲਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਇਹ ਇੱਕ ਵੱਖਰਾ ਵਿਸ਼ਾ ਹੈ। ਅਤੇ ਜੇ ਕਰ ਤੁਸੀਂ
ਸਵਾਲਾਂ ਦੇ ਜਵਾਬ ਦੇਣ ਦੀ ਬਿਜਾਏ ਮੁੜ ਕੇ ਉਹਨਾ ਨੂੰ ਹੀ ਹੋਰ ਪੁੱਠੇ ਜਿਹੇ ਸਵਾਲ ਕਰਦੇ ਜਿਹੜੇ ਕਿ
ਵਿਸ਼ੇ ਨਾਲ ਸੰਬੰਧਿਤ ਨਾ ਹੁੰਦੇ ਤਾਂ ਕੀ ਤੁਹਾਡੀ ਇਸ ਵਿੱਚ ਸੁਹਿਦਰਤਾ ਮੰਨੀ ਜਾ ਸਕਦੀ ਸੀ? ਇਹੀ
ਕੁੱਝ ਇਹਨਾ ਨੇ ਕੀਤਾ ਸੀ। ਗੱਲ ਤਾਂ ਸਿਰਫ ਕਰਤਾਰਪੁਰੀ ਬੀੜ ਬਾਰੇ ਵਿਚਾਰ ਚਰਚਾ ਕਰਨ ਬਾਰੇ ਸੀ,
ਜਿਸ ਤੇ ਇਹ ਨਹੀਂ ਆਏ। ਅਸੀਂ ਕਰਤਾਰਪੁਰ ਵਾਲੀ ਬੀੜ ਬਾਰੇ ਅਤੇ ਮੌਜੂਦਾ ਬੀੜ ਦੀਆਂ ਕੁੱਝ ਕੁ
ਅਸ਼ੁੱਧੀਆਂ ਬਾਰੇ ਕੁੱਝ ਲੇਖ ਲਿਖ ਕੇ ਪਾਏ ਹਨ ਅਤੇ ਕੁੱਝ ਹੋਰ ਆਉਣ ਵਾਲੇ ਦਿਨਾ ਵਿੱਚ ਪਾ ਦਿੱਤੇ
ਜਾਣਗੇ। ਉਸ ਤੋਂ ਬਾਅਦ ਅਸੀਂ ਕੁੱਝ ਸਮਾ ਹੋਰ ਵਿਚਾਰ ਕਰਨ ਬਾਰੇ ਰੱਖਾਂਗੇ। ਜੇ ਕੋਈ ਵਿਚਾਰ ਕਰਨ ਲਈ
ਨਾ ਆਇਆ ਤਾਂ ‘ਸਿੱਖ ਮਾਰਗ’ ਵਲੋਂ ਫੈਸਲਾ ਕਰ ਲਿਆ ਜਾਵੇਗਾ। ਜਿਵੇਂ ਕਿ ਪਹਿਲਾਂ ਵੀ ਦਸਮ ਗ੍ਰੰਥ
ਅਤੇ ਰਾਗਮਾਲਾ ਬਾਰੇ ਕੀਤਾ ਜਾ ਚੁੱਕਾ ਹੈ।)
20/02/14)
ਡਾ ਦਲਵਿੰਦਰ ਸਿੰਘ ਗਰੇਵਾਲ
ਸੱਚ
ਡਾ ਦਲਵਿੰਦਰ ਸਿੰਘ ਗਰੇਵਾਲ
ਮੈਂ ਜੋ ਕਰਦਾ, ਕੱਚ ਨਿਕੱਚ।
ਉਪਰ ਵਾਲਾ ਜਾਣੇ ਸੱਚ।
ਕੀਕੂੰ ਦਿਲ ਦੀ ਗੱਲ ਸੁਣਾਵਾਂ,
ਨੈਣ ਡਲਕਦੇ ਭਰਿਆ ਗੱਚ।
ਮੇਰਾ ਕੀਤਾ ਕੁੱਝ ਨਾ ਹੋਵੇ,
ਉਹ ਕਰਦਾ ਸਭ ਸੱਚੋ-ਸੱਚ।
ਬਲਦੀ ਪਾਉਂਦੇ ਲੋਕ ਨੇ ਤੇਲ,
ਅਪਣੀ ਅੱਗ ਤੋਂ ਆਪੇ ਬਚ।
ਕਹਿ ਕੇ ਦਿਲ ਦੀ ਕੱਢ ਭੜਾਸ,
ਅਪਣੀ ਅੱਗ ਵਿੱਚ ਆਪ ਨਾ ਮੱਚ।
ਹੀਰਾ ਜਾਣ ਜੋ ਚਿੱਤ ਧਰੇਂ,
ਉਹ ਤਾਂ ਅੰਦਰੋਂ ਕੋਰੀ ਖੱਚ।
ਉਹ ਹੀ ਚੰਗਾ ਲੱਗਦਾ ਹੈ,
ਜੋ ਜਿਸ ਨੂੰ ਜਾਂਦਾ ਏ ਜਚ।
ਮੈਂ ਜੋ ਕਰਦਾ, ਕੱਚ ਨਿਕੱਚ।
ਉਪਰ ਵਾਲਾ ਜਾਣੇ ਸੱਚ।
20/02/14)
ਜਸਵੰਤ ਸਿੰਘ ‘ਅਜੀਤ’
ਖਬਰਾਂ ਦੀ ਜ਼ਬਾਨੀ
ਦਾਜ-ਵਿਰੋਧੀ ਕਾਨੂੰਨ: ਕੁੱਝ ਦਿਲਚਸਪ ਤੇ ਵਰਣਨਯੋਗ ਫੈਸਲੇ
ਇੱਕ ਅਨੁਮਾਨ ਅਨੁਸਾਰ ਇਸ ਸਮੇਂ ਦਿੱਲੀ ਦੀਆਂ ਪੰਜਾਂ ਅਦਾਲਤਾਂ, ਕੜਕੜਡੂਮਾ, ਤੀਸ
ਹਜ਼ਾਰੀ, ਪਟਿਆਲਾ ਹਾਊਸ, ਰੋਹਿਣੀ ਅਤੇ ਦਵਾਰਕਾ ਵਿੱਚ ਦਾਜ-ਪ੍ਰਤਾੜਨਾ ਨਾਲ ਸਬੰਧਤ 18 ਹਜ਼ਾਰ ਤੋਂ ਵੀ
ਵੱਧ ਮੁਕਦਮੇ ਵਿਚਾਰ-ਅਧੀਨ ਚਲ ਰਹੇ ਹਨ। ਦਸਿਆ ਜਾਂਦਾ ਹੈ ਕਿ ਬੀਤੇ ਕੁੱਝ ਸਮੇਂ ਵਿੱਚ ਅਜਿਹੇ ਕਈ
ਮੁਕਦਮਿਆਂ ਦੀ ਸੁਣਵਾਈ ਦੌਰਾਨ, ਦਿਲਚਸਪ ਤੱਥ ਅਤੇ ਵਰਣਨਯੋਗ ਫੈਸਲੇ ਸਾਹਮਣੇ ਆਏ ਹਨ। ਕੁੱਝ ਹੀ ਦਿਨ
ਹੋਏ ਇੱਕ ਖਬਰ ਆਈ, ਕਿ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਚਾਰ ਵਰ੍ਹਿਆਂ ਤਕ ਦਾਜ-ਪ੍ਰਤਾੜਨਾ ਦੇ
ਮਾਮਲੇ ਵਿੱਚ ਅਦਾਲਤੀ ਖਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਦੌਰਾਨ ਦੋਹਾਂ ਧਿਰਾਂ ਵਲੋਂ
ਇੱਕ-ਦੂਸਰੇ ਦੇ ਵਿਰੁਧ ਲਗਭਗ ਅੱਧੀ ਦਰਜਨ ਮੁਕਦਮੇ ਹੋਰ ਦਰਜ ਕਰਵਾ ਦਿੱਤੇ ਗਏ। ਪ੍ਰੰਤੂ ਜਦੋਂ
ਅਦਾਲਤ ਨੇ ਦੋਹਾਂ ਧਿਰਾਂ ਨੂੰ ਸੁਣਿਆ ਤਾਂ ਇਹ ਸੱਚਾਈ ਸਾਹਮਣੇ ਆਈ ਕਿ ਅਸਲ ਵਿੱਚ ਪਤੀ-ਪਤਨੀ ਵਿੱਚ
ਝਗੜਾ, ਪਤਨੀ ਦੇ ਰੋਜ਼ ਦਿਨ ਪੇਕੇ ਜਾਣ ਦੀ ਜ਼ਿਦ ਨੂੰ ਲੈ ਕੇ ਸੀ, ਜਿਸਨੂੰ ਪੁਲਿਸ ਨੇ ਦਾਜ-ਪ੍ਰਤਾੜਨਾ
ਦਾ ਕੇਸ ਬਣਾ ਕੇ ਉਲਝਾ ਦਿੱਤਾ।
ਲੜਕੀ ਨੇ ਪੁਲਿਸ ਪਾਸ ਕੀਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸਦਾ ਪਤੀ ਅਤੇ ਉਸਦੇ ਪਰਿਵਾਰ ਦੇ
ਦੂਸਰੇ ਮੈਂਬਰ ਉਸਨੂੰ ਜਬਰਨ ਘਰ ਵਿੱਚ ਹੀ ਰੁਕੇ ਰਹਿਣ ਲਈ ਕਹਿੰਦੇ ਹਨ ਅਤੇ ਉਸ ਨਾਲ ਬਦਤਮੀਜ਼ੀ ਨਾਲ
ਪੇਸ਼ ਆਉਂਦੇ ਹਨ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਜੇ ਸ਼ਿਕਾਇਤ-ਕਰਤਾ ਦੀ ਸਹੁਰੇ ਪਰਿਵਾਰ
ਨਾਲ ਤਕਰਾਰ ਹੋਈ ਸੀ, ਤਾਂ ਵੀ ਮਾਮਲਾ ਘਰੇਲੂ ਹਿੰਸਾ ਦਾ ਬਣਦਾ ਸੀ, ਨਾ ਕਿ ਦਾਜ-ਪ੍ਰਤਾੜਨਾ ਦਾ।
ਫਲਸਰੂਪ ਅਦਾਲਤ ਨੇ ਪਤੀ ਸਮੇਤ ਦੂਸਰੇ ਚਹੁੰ ਮੈਂਬਰਾਂ ਨੂੰ ਦੋਸ਼-ਮੁਕਤ ਕਰਾਰ ਦੇ ਕੇ ਬਰੀ ਕਰ
ਦਿੱਤਾ। ਦਵਾਰਕਾ ਸਥਿਤ ਅਦਾਲਤ ਨੇ ਇਸ ਮਾਮਲੇ ਵਿੱਚ ਫੈਸਲਾ ਸੁਣਾਂਦਿਆਂ ਕਿਹਾ ਕਿ ਲਗਦਾ ਹੈ ਕਿ
ਪੁਲਿਸ ਵਾਲਿਆਂ ਨੂੰ ਕਾਨੂੰਨ ਦੀ ਸਮਝ ਹੀ ਨਹੀਂ ਹੈ। ਪਰਿਵਾਰਕ ਵਿਵਾਦਾਂ ਨੂੰ ਲੈ ਕੇ ਪੁਲਿਸ ਪਾਸ
ਪਹੁੰਚਣ ਵਾਲੀਆਂ ਮਹਿਲਾਵਾਂ ਦੇ ਮਾਮਲੇ ਨੂੰ ਘਰੇਲੂ ਹਿੰਸਾ ਦੀ ਬਜਾਏ, ਦਾਜ-ਪ੍ਰਤਾੜਨਾ ਦੇ ਮਾਮਲੇ
ਵਜੋਂ ਦਰਜ ਕਰ ਲਿਆ ਜਾਂਦਾ ਹੈ, ਜਦਕਿ ਉਸ ਮਾਮਲੇ ਵਿੱਚ ਦਾਜ ਪ੍ਰਤਾੜਨਾ ਦੀ ਕੋਈ ਗਲ ਹੁੰਦੀ ਹੀ
ਨਹੀਂ। ਸ਼ਾਇਦ ਇਹੀ ਕਾਰਣ ਹੈ ਕਿ ਅੱਜ ਅਦਾਲਤਾਂ ਦਾਜ-ਪ੍ਰਤਾੜਨਾ ਦੇ ਮੁਕਦਮਿਆਂ ਨਾਲ ਭਰੀਆਂ ਪਈਆਂ
ਹਨ।
ਅਸਲ ਵਿੱਚ ਮਾਮਲਾ ਇਹ ਸੀ ਕਿ ਪੁਲਿਸ ਨੇ ਨਵਾਦਾ-ਨਿਵਾਸੀ ਇੱਕ ਲੜਕੀ ਵਲੋਂ ਆਪਣੇ ਪਤੀ, ਸੱਸ, ਨਨਾਣ
ਅਤੇ ਦੇਵਰ ਦੇ ਵਿਰੁਧ ਦਾਜ-ਪ੍ਰਤਾੜਨਾ ਦਾ ਮੁਕਦਮਾ ਦਰਜ ਕੀਤਾ ਹੋਇਆ ਸੀ। ਜਦਕਿ ਲੜਕੀ ਨੇ ਸਹੁਰੇ
ਪਰਿਵਾਰ ਤੇ ਤੰਗ ਕਰਨ ਦਾ ਦੋਸ਼ ਲਾਇਆ ਸੀ। ਮਾਮਲੇ ਦੀ ਸੱਚਾਈ ਉਸ ਸਮੇਂ ਸਾਹਮਣੇ ਆਈ, ਜਦੋਂ ਲੜਕੀ ਨੇ
ਅਦਾਲਤ ਵਿੱਚ ਬਿਆਨ ਦਰਜ ਕਰਵਾਂਦਿਆਂ ਦਸਿਆ ਕਿ ਉਹ ਇੱਕ ਦਿਨ ਪਤੀ ਦੇ ਨਾਲ ਤੂ-ਤੂ, ਮੈਂ-ਮੈਂ ਹੋ
ਜਾਣ ਤੇ ਪੁਲਿਸ ਕੋਲ ਸਹੁਰੇ ਪਰਿਵਾਰ ਦੇ ਵਿਰੁਧ ਸ਼ਿਕਾਇਤ ਦਰਜ ਕਰਵਾਣ ਗਈ ਸੀ। ਜਿਥੇ ਉਸਨੂੰ ਕਿਹਾ
ਗਿਆ ਕਿ ਅਜਿਹੇ ਮਾਮਲਿਆਂ ਦੀ ਸੁਣਵਾਈ ਦਾਜ-ਪ੍ਰਤਾੜਨਾ ਦੇ ਮਾਮਲੇ ਅਧੀਨ ਹੁੰਦੀ ਹੈ, ਤਾਂ ਉਸਨੇ ਪਤੀ
ਅਤੇ ਸਹੁਰੇ ਪਰਿਵਾਰ ਵਲੋਂ ਤੰਗ ਕੀਤੇ ਜਾਣ ਨੂੰ ਲੈ ਕੇ ਦਾਜ-ਪ੍ਰਤਾੜਨਾ ਦਾ ਮਾਮਲਾ ਦਰਜ ਕਰਵਾ
ਦਿੱਤਾ। ਇਸਦੇ ਨਾਲ ਹੀ ਉਸ ਅਦਾਲਤ ਨੂੰ ਦਸਿਆ ਕਿ ਉਸਨੂੰ ਪਤੀ ਅਤੇ ਸਹੁਰੇ ਪਰਿਵਾਰ ਵਲੋਂ ਨਾਜਾਇਜ਼
ਰੋਕ-ਟੋਕ ਕੀਤੇ ਜਾਣ ਦੀ ਸ਼ਿਕਾਇਤ ਹੈ, ਜੇ ਉਹ ਅਜਿਹਾ ਨਾ ਕਰਨ ਤਾਂ ਉਹ ਸਹੁਰੇ-ਘਰ ਮੁੜਨ ਨੂੰ ਤਿਆਰ
ਹੈ।
ਇੱਕ ਹੋਰ ਮਾਮਲਾ: ਇਸੇ ਤਰ੍ਹਾਂ ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜ ਨੇ ਇੱਕ ਮਾਮਲੇ ਵਿੱਚ ਇਹ ਆਖਦਿਆਂ
ਪਤੀ ਅਤੇ ਸੱਸ-ਸਹੁਰੇ ਨੂੰ ਬਰੀ ਕਰ ਦਿੱਤਾ ਕਿ ਦਾਜ-ਪ੍ਰਤਾੜਨਾ ਕਾਨੂੰਨ ਦੀ ਦੁਰਵਰਤੋਂ ਤਾਂ ਹੁੰਦੀ
ਹੀ ਹੈ, ਪਰ ਕੋਈ ਮਹਿਲਾ ਆਪਣੀ ਬੀਮਾਰੀ ਅਤੇ ਨਾਜਾਇਜ਼ ਸਬੰਧਾਂ ਦੇ ਉਜਾਗਰ ਹੋਣ ਤੇ ਫਾਂਸੀ ਲਾ ਲਏ
ਅਤੇ ਪਤੀ ਸਮੇਤ ਸੱਸ-ਸਹੁਰੇ ਪੁਰ ਦਾਜ-ਪ੍ਰਤਾੜਨਾ ਦਾ ਦੋਸ਼ ਲਗ ਜਾਏ, ਤਾਂ ਦਾਜ-ਵਿਰੋਧੀ ਕਾਨੂੰਨ ਦੀ
ਇਸਤੋਂ ਵੱਧ ਹੋਰ ਦੁਰਵਰਤੋਂ ਹੋ ਹੀ ਨਹੀਂ ਸਕਦੀ।
ਕੁਝ ਹੋਰ ਦਿਲਚਸਪ ਮਾਮਲੇ: ਕੁੱਝ ਸਮਾਂ ਹੋਇਐ ਦਿੱਲੀ ਹਾਈ ਕੋਰਟ ਸਾਹਮਣੇ ਇੱਕ ਦਿਲਚਸਪ ਮਾਮਲਾ ਆਇਆ।
ਘਰੇਲੂ ਹਿੰਸਾ ਦੇ ਇੱਕ ਦੋਸ਼ੀ ਦੀ ਜ਼ਮਾਨਤ ਦੀ ਅਰਜ਼ੀ ਪੁਰ ਸੁਣਵਾਈ ਦੇ ਦੌਰਾਨ ਦੋਸ਼ੀ ਵਲੋਂ ਕਿਹਾ ਗਿਆ
ਕਿ ਉਸਦੀ ਪਤਨੀ ਨੇ ਆਪ ਹੀ ਆਪਣੇ ਸਰੀਰ ਤੇ ਇਹ ਜ਼ਖਮ ਬਣਾਏ ਹਨ ਅਤੇ ਦੋਸ਼ੀ ਵੀ ਆਪਣੇ ਸਰੀਰ `ਤੇ
ਅਜਿਹੇ ਜ਼ਖਮ ਬਣਾ ਸਕਦਾ ਹੈ। ਇਸ ਪੁਰ ਜਸਟਿਸ ਸ਼ਿਵ ਨਾਰਾਇਣ ਢੀਂਗਰਾ ਨੇ ਆਦੇਸ਼ ਦਿੱਤਾ ਕਿ ਉਹ ਇਲਾਕੇ
ਦੇ ਐਸਐਚਓ ਨੂੰ ਸੂਚਿਤ ਕਰ, ਉਸਦੇ ਸਾਹਮਣੇ ਆਪਣੇ ਸਰੀਰ ਤੇ ਅਜਿਹੇ ਜ਼ਖਮਾਂ ਦੇ ਨਿਸ਼ਾਨ ਬਣਾ ਕੇ
ਵਿਖਾਏ। ਐਸਐਚਓ ਇਸ ਸਾਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਕਰੇ ਤੇ ਫਿਰ ਅਪੀਲ-ਕਰਤਾ ਨੂੰ ਹਸਪਤਾਲ ਲੈ
ਜਾਏ ਤਾਂ ਜੋ ਜ਼ਖਮਾਂ ਪੁਰ ਡਾਕਟਰ ਦੀ ਰਾਇ ਲਈ ਜਾ ਸਕੇ। ਜੇ ਦੋਵੇਂ ਜ਼ਖਮ ਇਕੋ ਜਿਹੇ ਹੋਣਗੇ ਤਾਂ ਹੀ
ਉਸਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਹੋਵੇਗੀ।
ਇਸੇ ਤਰ੍ਹਾਂ ਆਈਆਈਟੀ ਦੇ ਇੱਕ ਲੈਕਚਰਾਰ (ਇੰਜੀਨੀਅਰ) ਤੇ ਉਸਦੀ ਪਤਨੀ ਵਿੱਚ ਲੰਬੇ ਸਮੇਂ ਤੋਂ
ਕਾਨੂੰਨੀ ਲੜਾਈ ਛਿੜੀ ਹੋਈ ਚਲੀ ਆ ਰਹੀ ਸੀ। ਪਤਨੀ ਨੇ ਆਪਣੇ ਪਤੀ ਪੁਰ ਮਾਰ-ਕੁਟ ਕਰਨ ਅਤੇ ਖਰਚਾ
ਪਾਣੀ ਨਾ ਦੇਣ ਦਾ ਦੋਸ਼ ਲਾਇਆ ਸੀ, ਜਦਕਿ ਪਤੀ ਦਾ ਕਹਿਣਾ ਹੈ ਕਿ ਪਤਨੀ ਉਸਦੀ ਜੇਬ੍ਹ ਤੇ ਹੱਥ ਸਾਫ
ਕਰਦੀ ਰਹਿੰਦੀ ਹੈ। ਉਸਨੂੰ ਖਾਣਾ ਬਣਾ ਕੇ ਨਹੀਂ ਦਿੰਦੀ। ਦਿਲਚਸਪ ਗਲ ਇਹ ਸੀ ਕਿ ਲਗਭਗ 15 ਵਰ੍ਹਿਆਂ
ਤੋਂ ਵੀ ਵੱਧ ਸਮੇਂ ਤੋਂ ਉਹ ਇੱਕ-ਦੂਸਰੇ ਦੇ ਦੁਸ਼ਮਣ ਬਣੇ, ਇਕੋ ਛੱਤ ਹੇਠ ਇਕੱਠੇ ਰਹਿ ਰਹੇ ਸਨ।
ਵਰਨਣਯੋਗ ਗਲ ਇਹ ਰਹੀ ਕਿ ਇਸ ਮਾਮਲੇ ਵਿੱਚ ਅਦਾਲਤ ਨੇ ਆਪ ਪਹਿਲ ਕਰਦਿਆਂ ਵਿਚੋਲਿਆਂ ਬਣ, ਦੋਹਾਂ,
ਪਤੀ-ਪਤਨੀ ਦੇ ਦਿਮਾਗੀ ਪੱਧਰ ਤੇ ਟੁਟਦੇ ਜਾ ਰਹੇ ਰਿਸ਼ਤਿਆਂ ਨੂੰ ਜੋੜਨ ਦਾ ਰਸਤਾ ਲਭ ਲਿਆ। ਇਥੋਂ ਤਕ
ਕਿ ਪਤੀ-ਪਤਨੀ ਅਤੇ ਬਚਿਆਂ ਦੇ ਹਿਤ ਨੂੰ ਧਿਆਨ ਵਿੱਚ ਰਖਦਿਆਂ ਪਹਿਲੀ ਵਾਰ ਕਾਨੂੰਨੀ ਇਤਿਹਾਸ ਵਿੱਚ
ਅਦਾਲਤ ਨੇ ਇਸ ਪਰਿਵਾਰ ਦੀ ਮਾਸਕ ਆਮਦਨ ਦੇ ਆਧਾਰ `ਤੇ ਖਰਚ ਦੀ ਵਿਵਸਥਾ ਤੈਅ ਕੀਤੀ। ਇਸ ਮਾਮਲੇ
ਸਬੰਧੀ ਆਪਣੇ ਫੈਸਲੇ ਵਿੱਚ ਪਤੀ-ਪਤਨੀ ਦੋਹਾਂ ਵਲੋਂ ਇੱਕ-ਦੂਸਰੇ ਤੇ ਲਾਏ ਗਏ ਨਾਜਾਇਜ਼ ਦੋਸ਼ਾਂ ਪੁਰ
ਅਦਾਲਤ ਨੇ ਦੋਹਾਂ ਨੂੰ ਜ਼ੋਰਦਾਰ ਫਟਕਾਰ ਵੀ ਲਾਈ। ਪਤਨੀ ਵਲੋਂ ਪਤੀ ਪੁਰ ਮਾਰ-ਕੁਟ ਦੇ ਲਾਏ ਗਏ ਦੋਸ਼
ਤੇ ਉਸਦੀ ਖਿਚਾਈ ਕਰਦਿਆਂ ਅਦਾਲਤ ਨੇ ਜਿਥੇ ਪਤਨੀ ਨੂੰ ਪੁਛਿਆ ਕਿ ਉਹ ਪਤੀ ਦੇ ਮੁਕਾਬਲੇ ਦੁਗਣੇ ਵਜ਼ਨ
ਦੀ ਹੁੰਦਿਆਂ ਹੋਇਆਂ ਆਪਣੇ ਤੋਂ ਬਹੁਤ ਹੀ ਕਮਜ਼ੋਰ ਪਤੀ ਤੋਂ ਕਿਵੇਂ ਮਾਰ ਖਾ ਸਕਦੀ ਹੈ? ਉਸਨੂੰ ਅਪਣਾ
ਵਤੀਰਾ ਬਦਲਣਾ ਹੋਵੇਗਾ। ਉਥੇ ਹੀ ਉਸਨੇ ਪਤੀ ਨੂੰ ਵੀ ਫਟਕਾਰਦਿਆਂ ਹਿਦਾਇਤ ਦਿੱਤੀ ਕਿ ਉਸਨੂੰ ਵੀ
ਆਪਣੀਆਂ ਆਦਤਾਂ ਸੁਧਾਰਨੀਆਂ ਹੋਣਗੀਆਂ।
ਪਤਨੀ ਪਤੀ ਨੂੰ ਗੁਜ਼ਾਰਾ ਭੱਤਾ ਦੇਵੇ: ਦਿੱਲੀ ਹਾਈ ਕੋਰਟ ਨੇ ਇੱਕ ਮਾਮਲੇ ਵਿੱਚ ਪਤਨੀ ਨੂੰ ਆਦੇਸ਼
ਦਿੱਤਾ ਕਿ ਉਹ ਆਪਣੇ ਪਤੀ ਨੂੰ ਗੁਜ਼ਾਰਾ ਭੱਤੇ ਦੇ ਰੂਪ ਵਿੱਚ 20 ਹਜ਼ਾਰ ਰੁਪਏ ਮਹੀਨਾ ਅਤੇ ਇੱਕ
ਮਾਰੂਤੀ ਜ਼ੇਨ ਕਾਰ ਦੇਵੇ। ਪਤੀ ਦੇ ਵਕੀਲ ਅਨੁਸਾਰ ਪਤੀ ਨੇ ਸੰਨ-2002 ਵਿੱਚ ਪਤਨੀ ਦੇ ਨਾਂ ਤੇ ਇੱਕ
ਹੋਸਟਲ ਬਣਵਾਇਆ ਸੀ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਇਸ ਦੌਰਾਨ ਪਤੀ ਪਤਨੀ ਵਿੱਚ ਤਕਰਾਰ ਹੋਣ ਲਗੀ
ਆਖਿਰ ਗਲ ਇਥੋਂ ਤਕ ਜਾ ਪੁਜੀ ਕਿ ਸੰਨ-2007 ਵਿੱਚ ਪਤਨੀ ਨੇ ਪਤੀ ਨੂੰ ਘਰੋਂ ਕਢ ਦਿੱਤਾ ਅਤੇ ਇਸਦੇ
ਨਾਲ ਹੀ ਉਸਨੂੰ ਸਾਰੀ ਜਾਇਦਾਦ ਤੋਂ ਵੀ ਬੇਦਖਲ ਕਰ ਦਿੱਤਾ। ਪਤੀ ਨੇ 2008 ਵਿੱਚ ਕੜਕੜਡੂਮਾ ਅਦਾਲਤ
ਵਿੱਚ ਤਲਾਕ ਦੀ ਅਰਜ਼ੀ ਦਾਖਲ ਕੀਤੀ ਅਤੇ ਨਾਲ ਹੀ ਹਿੰਦੂ ਮੈਰਿਜ ਐਕਟ ਦੀ ਧਾਰਾ-24 ਦੇ ਤਹਿਤ ਗੁਜ਼ਾਰਾ
ਭੱਤੇ ਦੀ ਵੀ ਮੰਗ ਕਰ ਦਿੱਤੀ। ਉਸਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਉਸਨੂੰ ਘਰੋਂ ਕਢਿਆ ਗਿਆ, ਪਰ
ਉਸਨੂੰ ਗੁਜ਼ਾਰੇ ਲਈ ਖਰਚਾ ਨਹੀਂ ਦਿੱਤਾ ਜਾ ਰਿਹਾ। ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਕਿ ਜੋ ਹੋਸਟਲ
ਉਸਨੇ ਬਣਵਾ ਕੇ ਪਤਨੀ ਦੇ ਨਾਂ ਲਵਾਇਆ ਹੈ, ਉਸਤੋਂ ਉਸ (ਪਤਨੀ) ਨੂੰ ਕਾਫੀ ਆਮਦਨੀ ਹੈ। ਉਸਨੇ ਅਦਾਲਤ
ਨੂੰ ਹੋਰ ਦਸਿਆ ਕਿ ਉਸਦੀ ਪਤਨੀ ਦੀ ਸਾਲਾਨਾ ਆਮਦਨ ਤਕਰੀਬਨ ਇੱਕ ਕਰੋੜ ਰੁਪਿਆ ਹੈ। ਉਸਦੀ ਪਤਨੀ ਕੋਲ
ਚਾਰ ਗੱਡੀਆਂ ਵੀ ਹਨ। ਦੂਸਰੇ ਪਾਸੇ ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ, ਉਹ ਤਾਂ ਇੱਕ ਤਰ੍ਹਾਂ ਸੜਕ
ਤੇ ਆ ਚੁਕਾ ਹੈ। ਇਸਤੇ ਸੁਣਵਾਈ ਕਰ ਸੰਨ-2009 ਵਿੱਚ ਦਿੱਤੇ ਆਪਣੇ ਫੈਸਲੇ ਵਿੱਚ ਹੇਠਲੀ ਅਦਾਲਤ ਨੇ
ਕਿਹਾ ਕਿ ਹਿੰਦੂ ਮੈਰਿਜ ਐਕਟ ਅਨੁਸਾਰ ਪਤੀ, ਪਤਨੀ ਦੋਹਾਂ ਵਿਚੋਂ ਜੋ ਵੀ ਸਮਰਥ ਹੋਵੇ, ਉਸ ਪਾਸੋਂ
ਦੂਸਰਾ ਗੁਜ਼ਾਰਾ ਭੱਤਾ ਲੈ ਸਕਦਾ ਹੈ। ਇਸ ਮਾਮਲੇ ਵਿੱਚ ਕਿਉਂਕਿ ਪਤੀ ਦੀ ਆਰਥਕ ਹਾਲਤ ਠੀਕ ਨਹੀਂ, ਇਸ
ਲਈ ਉਹ (ਪਤੀ), ਪਤਨੀ ਪਾਸੋਂ ਗੁਜ਼ਾਰਾ ਭੱਤਾ ਲੈਣ ਦਾ ਹਕਦਾਰ ਹੈ। ਆਪਣੇ ਫੈਸਲੇ ਵਿੱਚ ਅਦਾਲਤ ਨੇ
ਪਤਨੀ ਨੂੰ ਆਦੇਸ਼ ਦਿੱਤਾ ਕਿ ਤਲਾਕ ਦੀ ਅਰਜ਼ੀ ਤੇ ਫੈਸਲਾ ਹੋਣ ਤਕ ਉਹ ਪਤੀ ਨੂੰ 20 ਹਜ਼ਾਰ ਰੁਪਏ
ਮਹੀਨਾ ਗੁਜ਼ਾਰਾ ਭੱਤਾ ਅਤੇ ਮਾਰੂਤੀ ਜ਼ੇਨ ਕਾਰ ਦੇਵੇ। ਪਤਨੀ ਨੇ ਹੇਠਲੀ ਅਦਾਲਤ ਦੇ ਇਸ ਫੈਸਲੇ ਦੇ
ਵਿਰੁਧ ਹਾਈ ਕੋਰਟ ਵਿੱਚ ਅਪੀਲ ਕਰ ਦਿੱਤੀ, ਜਿਸ ਵਿੱਚ ਉਸਨੇ ਕਿਹਾ ਕਿ ਉਸ ਪੁਰ ਖਰਚੇ ਦਾ ਬਹੁਤ ਭਾਰ
ਹੈ ਅਤੇ ਉਸਦੀ ਲੜਕੀ ਵੀ ਸ਼ਾਦੀ ਦੇ ਲਾਇਕ ਹੋ ਗਈ ਹੈ। ਇਸ ਹਾਲਤ ਵਿੱਚ ਉਹ ਪਤੀ ਨੂੰ ਗੁਜ਼ਾਰਾ ਭੱਤਾ
ਦੇਣ ਦੇ ਸਮਰਥ ਨਹੀਂ, ਸੋ ਉਸਨੂੰ ਹੇਠਲੀ ਅਦਾਲਤ ਵਲੋਂ ਪਤੀ ਨੂੰ ਗੁਜ਼ਾਰਾ ਭੱਤਾ ਦੇਣ ਦਾ ਜੋ ਆਦੇਸ਼
ਦਿੱਤਾ ਗਿਆ ਹੈ ਉਸ ਪੁਰ ਰੋਕ ਲਾਈ ਜਾਏ। ਹਾਈ ਕੋਰਟ ਨੇ ਪਹਿਲੀ ਸੁਣਵਾਈ ਦੌਰਾਨ ਗੁਜ਼ਾਰਾ ਭੱਤਾ ਦਸ
ਹਜ਼ਾਰ ਦੇਣ ਦਾ ਆਦੇਸ਼ ਦਿੰਦਿਆਂ, ਹੇਠਲੀ ਅਦਾਲਤ ਦੇ ਫੈਸਲੇ ਦੇ ਅਮਲ ਪੁਰ ਰੋਕ ਲਾ ਦਿੱਤੀ। ਪਰ ਦੋਹਾਂ
ਧਿਰਾਂ ਦੀ ਜਿਰ੍ਹਾ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਸਹੀ ਠਹਿਰਾਂਦਿਆ
ਪਤਨੀ ਨੂੰ ਆਦੇਸ਼ ਦਿੱਤਾ ਕਿ ਉਹ ਆਪਣੇ ਪਤੀ ਨੂੰ 20 ਹਜ਼ਾਰ ਰੁਪਿਆ ਮਹੀਨਾ ਗੁਜ਼ਾਰਾ ਭੱਤਾ ਅਤੇ ਇਸਦੇ
ਨਾਲ ਹੀ ਉਸਨੂੰ ਮਾਰੂਤੀ ਜ਼ੇਨ ਕਾਰ ਵੀ ਦੇਵੇ।
18/02/14)
‘ਸਿੰਘ ਸਭਾ ਕਨੇਡਾ’ ( ਬੀ.ਸੀ.ਵਿੰਗ)
ਸ.
ਗੁਰਬੰਸ ਸਿੰਘ
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸ. ਗੁਰਬੰਸ ਸਿੰਘ ਜੀ, ਤੁਹਾਡਾ ਪਹਿਲਾ ਪੱਤਰ ‘ਸਿੱਖ ਮਾਰਗ’ ਤੇ 29 ਜਨਵਰੀ ਨੂੰ ਛਪਿਆ
ਸੀ, ਜਿਸ ਰਾਹੀ ਆਪ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੱਖਰ ਭਾਵ ੴ ਸਬੰਧੀ ਜਾਣਕਾਰੀ ਮੰਗੀ
ਸੀ। ਜਿਸ ਦਾ ਜਵਾਬ ਡਾ ਢਿੱਲੋਂ ਜੀ ਨੇ 2 ਫਰਵਰੀ ਨੂੰ ਅਤੇ ਕਰਨਲ ਮਨਮੋਹਣ ਸਿੰਘ ਜੀ ਵੱਲੋਂ 4
ਫਰਵਰੀ ਨੂੰ ਦਿੱਤਾ ਗਿਆ ਸੀ। ਫੇਰ ਤੁਹਾਡਾ ਪੱਤਰ 5 ਫਰਵਰੀ ਨੂੰ ਛਪਿਆ, ਜਿਸ ਦਾ ਜਵਾਬ 6 ਫਰਵਰੀ
ਨੂੰ ਡਾ ਢਿੱਲੋਂ ਨੇ ਦੇ ਦਿੱਤਾ ਸੀ। ਫੇਰ ਤੁਹਾਡਾ ਪੱਤਰ 7 ਫਰਵਰੀ ਨੂੰ ਛਪਿਆ, ਇਸੇ ਸਬੰਧ ਵਿੱਚ 10
ਫਰਵਰੀ ਨੂੰ ਕਰਨਲ ਮਨਮੋਹਣ ਸਿੰਘ ਜੀ ਦਾ ਪੱਤਰ ਪੜ੍ਹਿਆ, ਤੁਹਾਡਾ ਪੱਤਰ ਫੇਰ 17 ਫਰਵਰੀ ਨੂੰ ਛਪਿਆ
ਸੀ । ਇਹ ਲਿਖਣ ਤੋਂ ਸਾਡਾ ਭਾਵ ਇਹ ਹੈ ਕਿ ਪਿਛਲੇ 20 ਦਿਨਾਂ ਤੋਂ ੴ ਸਬੰਧੀ ਚਰਚਾ ਲਗਾਤਾਰ ਚਲ ਰਹੀ
ਹੈ। ਪਰ 16 ਫਰਵਰੀ ਨੂੰ Facebook
ਤੇ ਇਕ ਵੀ ਡੀ ਓ ਵੇਖਣ ਨੂੰ ਮਿਲੀ, ਜਿਸ `ਚ ਆਪ ਜੀ ਨੇ
ਇਸੇ ਵਿਸ਼ੇ ਤੇ ਹੀ ਚਰਚਾ ਕੀਤੀ ਹੈ। ਸ. ਗੁਰਬੰਸ ਸਿੰਘ ਜੀ, ਜਦੋਂ ਤੁਹਾਡੀ ਵਿਚਾਰ ਚਰਚਾ ਸਿੱਖ
ਮਾਰਗ ਤੇ ਚਲ ਰਹੀ ਹੈ, ਤੁਹਾਡੇ ਪੱਤਰ ਅਤੇ ਉਨ੍ਹਾਂ ਦੇ ਜਵਾਬ ਲਗਾਤਾਰ ਸਿੱਖ ਮਾਰਗ ਤੇ ਛਪ ਰਹੇ ਹਨ
ਤਾਂ ਹੋਰ ਮੰਚਾਂ ਤੇ ਚਰਚਾ ਛੇੜਨ ਦੀ ਤੁਹਾਨੂੰ ਲੋੜ ਕਿਉਂ ਪਈ? 8 ਫਰਵਰੀ ਨੂੰ ਤੁਹਾਡਾ ਇਕ
ਪੱਤਰ http://www.tigerjatha.org
ਤੇ ਵੀ ਛਪਿਆ ਸੀ। ਇਹ ਦੱਸਣ ਦੀ ਖੇਚਲ ਕਰੋ ਕਿ ਜਦੋਂ ਉਹ ਪੱਤਰ 7 ਫਰਵਰੀ ਨੂੰ ਸਿੱਖ ਮਾਗਰ ਤੇ ਛਪਿਆ
ਗਿਆ ਸੀ ਤਾ 8 ਫਰਵਰੀ ਨੂੰ ਕਿਸੇ ਹੋਰ ਵੈਬ ਸਾਈਟ ਤੇ ਛਪਵਾਉਣ ਦੀ ਲੋੜ ਕਿਓ ਪਈ? ਬੇਨਤੀ ਹੈ ਕਿ
ਇਸ ਵਿਸ਼ੇ ਬਾਰੇ ਆਪਣੀ ਖੋਜ ਲਿਖਤੀ ਰੂਪ `ਚ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀ ਕਰਨ ਦੀ ਖੇਚਲ ਕਰੋ
ਤਾਂ ਜੋ ਉਸ ਬਾਰੇ ਵਿਚਾਰ ਕੀਤੀ ਜਾ ਸਕੇ।।
Facebook
ਤੇ ਚਲ ਰਹੀ ਵੀ ਡੀ ਓ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਆਪ ਜੀ ਦੇਸ਼-ਵਿਦੇਸ਼ ਦੀਆ ਸਟੇਜਾਂ ਤੇ ਕਥਾ
ਵੀ ਕਰਦੇ ਹੋ। ਪਰ ਮਾਫ਼ ਕਰਨਾ ਵੀਰ ਜੀ, ਅਸੀਂ 29 ਜਨਵਰੀ ਨੂੰ ਆਪ ਦਾ ਪਹਿਲਾ ਪੱਤਰ ਪੜ੍ਹਿਆ ਸੀ ਅਤੇ
ਜਦੋਂ YouTube
ਤੇ ਖੋਜ ਕੀਤੀ ਤਾਂ ਉਥੇ ਵੀ ਤੁਹਾਡੀ ਸਿਰਫ ਇਕ ਵੀ ਡੀ ਓ
(6 ਫਰਵਰੀ ਵਾਲੀ) ਹੀ ਮਿਲੀ ਹੈ। ਜੇ ਆਪ ਜੀ ਦੇਸ਼ ਵਿਦੇਸ਼ ਦੀਆ ਸਟੇਜਾਂ ਤੇ ਕੀਤੀ ਗਈ ਕਥਾਂ ਦੀਆਂ
ਵੀ ਡੀ ਓ ਦਾ ਲਿੰਕ ਭੇਜ ਸਕੋ ਤਾਂ ਧੰਨਵਾਦੀ ਹੋਵਾਂਗੇ।
ਸ. ਗੁਰਬੰਸ ਸਿੰਘ ਜੀ ਇਕ ਬੇਨਤੀ ਹੈ ਕਿ ਜੇ ਆਪ ਜੀ, ਸਿੱਖ ਮਾਰਗ ਦੇ ਪੱਤਰ ਵਾਲੇ ਹਿਸੇ `ਚ ਸਭ ਤੋਂ
ਉਪਰ ਛਪਿਆ ‘ਸੁਨੇਹਾ’ ਅਤੇ 7 ਫਰਵਰੀ ਨੂੰ ‘ਸਿੰਘ ਸਭਾ ਕਨੇਡਾ’ ਵਲੋਂ ਛਪੇ ਪੱਤਰ ਬਾਰੇ ਵਿਚਾਰ,
ਪੱਤਰਕਾਰ ਮਨਜੀਤ ਸਿੰਘ ਨਾਲ ਸਾਂਝੇ ਕਰ ਲਵੋਂਗੇ ਤਾਂ ਧੰਨਵਾਦੀ ਹੋਵਾਂਗੇ।
‘ਸਿੰਘ ਸਭਾ ਕਨੇਡਾ’ ( ਬੀ.ਸੀ.ਵਿੰਗ)
18/02/14)
ਗੁਰਸ਼ਰਨ ਸਿੰਘ ਕਸੇਲ
ਕਰਨਲ ਮਨਮੋਹਨ ਸਿੰਘ ਸਕਾਊਟ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ, ਜੋ ਆਪ ਜੀ ਨੇ ਮੇਰੀ ਬੇਨਤੀ ਕਰਨ ਤੇ ਜਪੁ ਜੀ
ਸਾਹਿਬ ਦੇ ਆਖਰੀ ਸਲੋਕੁ ਦੀਆਂ ਪੰਗਤੀਆਂ ਵਿਚ ਆਏ ਸ਼ਬਦ “ਵਾਚੈ” ਬਾਰੇ ਦੱਸਿਆ ਹੈ ਕਿ ਇਹ
ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ । ਆਪਨੇ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢਕੇ ਇਹ ਦੱਸਣ ਦੀ
ਖੇਚਲ ਕੀਤੀ ਹੈ ।
ਤੁਹਾਡੇ ਵੱਲੋਂ ਮੈਨੂੰ ਇਹ ਜਾਣਕਾਰੀ ਈਮੇਲ ਰਾਹੀਂ ਦੱਸੀ ਗਈ ਸੀ, ਪਰ “ਸਿੱਖ ਮਾਰਗ” ਤੇ ਇਸ
ਲਈ ਲਿਖ ਰਿਹਾ ਹਾਂ ਕਿ ਇਸ ਸਬਦ ਬਾਰੇ ਜਾਣਕਾਰੀ ਲੈਣ ਲਈ ਮੈਂ ਕਈ ਚਿਰ ਤੋਂ ਚਾਹਵਾਨ ਸਾਂ, ਪਰ ਪਤਾ
ਨਹੀਂ ਸੀ ਲੱਗ ਰਿਹਾ । ਸੋ, ਹੁਣ ਪਤਾ ਲੱਗਣ ਤੇ ਚਾਹੁੰਦਾ ਹਾਂ ਕਿ ਇਹ ਗੱਲ ਪਾਠਕਾਂ ਨਾਲ ਵੀ ਸਾਂਝੀ
ਕਰ ਲਵਾਂ, ਹੋ ਸਕਦਾ ਹੈ ਕਿ ਮੇਰੇ ਵਾਂਗਰ ਕਿਸੇ ਹੋਰ ਨੂੰ ਵੀ ਇਸ ਸ਼ਬਦ ਬਾਰੇ ਜਾਣਕਾਰੀ ਨਾ ਹੋਵੇ
ਤਾਂ ਉਸਨੂੰ ਵੀ ਪਤਾ ਲੱਗ ਜਾਵੇ ।
ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰ ਰਹੇ ਹੋ, ਇਸ ਲਈ ਆ ਜੀ ਨੂੰ ਇਕ ਬੇਨਤੀ ਹੋਰ ਹੈ
ਕਿ ਜੇ ਤੁਸੀਂ ਦਾਸ ਦੀ ਬੇਨਤੀ ਨੂੰ ਕਬੂਲ ਕਰਕੇ ਇਹ ਜਾਣਕਾਰੀ ਦੇਣ ਦੀ ਖੇਚਲ ਕਰਨੀ ਕਿ
“ਸੁਲਹੀ ਤੇ ਨਾਰਾਇਣ ਰਾਖੁ॥ (ਪੰਨਾ825) ਵਾਲੇ ਸ਼ਬਦ ਵਿਚ
“ਸੁਲਹੀ” ਸ਼ਬਦ ਕਿਸ ਭਾਸ਼ਾ ਦਾ ਹੈ । ਦਾਸ ਨੂੰ ਪਤਾ ਲੱਗਾ ਸੀ ਕਿ ਇਹ ਸ਼ਬਦ “ਪਸਤੋ”
ਭਾਸ਼ਾ ਨਾਲ ਸੰਬੰਧਤ ਹੈ । ਜੇਕਰ ਤੁਹਾਡੇ ਕੋਲ ਇਸ ਬਾਰੇ ਜਾਣਕਾਰੀ ਹੈ ਤਾਂ ਦੱਸਣ ਦੀ ਖੇਚਲ ਕਰਨੀ ਜੀ
ਧੰਨਵਾਦੀ ਹੋਵਾਂਗਾ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
18/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪਵਨ
ਗੁਰੂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹਰ ਪਲ ਰਾਹ ਦਰਸਾਵੇ, ਮੇਰਾ ਪਵਨ ਗੁਰੂ।
ਕਰਨਾ ਕੀ? ਸਮਝਾਵੇ, ਮੇਰਾ ਪਵਨ ਗੁਰੂ।
ਬਾਹਰ ਵਸਦਾ, ਅੰਦਰ ਵਸਦਾ,
ਉਹ ਦਿਲ ਦੇ ਮਨ-ਮੰਦਰ ਵਸਦਾ।
ਦਿਲ ਵਿੱਚ ਧੜਕਣ ਪਾਵੇ, ਮੇਰਾ ਪਵਨ ਗੁਰੂ।
ਹਰ ਪਲ ਰਾਹ ਦਰਸਾਵੇ, ਮੇਰਾ ਪਵਨ ਗੁਰੂ।
ਉਸ ਦੇ ਸਦਕਾ ਹੋਂਦ ਹੈ ਮੇਰੀ,
ਉਸ ਬਿਨ ਮੈਂ ਮਿੱਟੀ ਦੀ ਢੇਰੀ,
ਮਿੱਟੀ ਵਿੱਚ ਜਿੰਦ ਪਾਵੇ, ਮੇਰਾ ਪਵਨ ਗੁਰੂ।
ਹਰ ਪਲ ਰਾਹ ਦਰਸਾਵੇ, ਮੇਰਾ ਪਵਨ ਗੁਰੂ।
ਧਰਤੀ ਮਾਂ ਵਿੱਚ ਜਦ ਜਲ ਮਿਲਦਾ,
ਵਿੱਚ ਪਵਨ ਆ ਆਪਾ ਭਰਦਾ,
ਜੀਵਨ ਕਿਰਨ ਉਗਾਵੇ, ਮੇਰਾ ਪਵਨ ਗੁਰੂ।
ਹਰ ਪਲ ਰਾਹ ਦਰਸਾਵੇ, ਮੇਰਾ ਪਵਨ ਗੁਰੂ।
ਪਵਨ ਸਹਾਰੇ ਚਲਦਾ ਫਿਰਦਾ,
ਦੁਨੀਆਂ ਦੇ ਸਭ ਕਾਰਜ ਕਰਦਾ,
ਮਨ ਨੂੰ ਕਹਿ ਕਰਵਾਵੇ, ਮੇਰਾ ਪਵਨ ਗੁਰੂ।
ਹਰ ਪਲ ਰਾਹ ਦਰਸਾਵੇ, ਮੇਰਾ ਪਵਨ ਗੁਰੂ।
ਜਿੱਧਰ ਚਾਹੇ ਉਧਰ ਮੋੜੇ,
ਉਹ ਚਾਹੇ ਅਪਣੇ ਸੰਗ ਜੋੜੇ,
ਅਪਣਾ ਨਾਮ ਜਪਾਵੇ, ਮੇਰਾ ਪਵਨ ਗੁਰੂ।
ਹਰ ਪਲ ਰਾਹ ਦਰਸਾਵੇ, ਮੇਰਾ ਪਵਨ ਗੁਰੂ।
18/02/14)
ਗੁਰਮੀਤ ਸਿੰਘ ਬਰਸਾਲ
ਵਰਲਡ ਸਿੱਖ ਫੈਡਰੇਸ਼ਨ ਵਲੋਂ ਭਗਤ ਰਵੀਦਾਸ ਜੀ ਦੇ ਆਗਮਨ ਦਿਵਸ ਤੇ ਵਿਸ਼ੇਸ਼ ਵਿਚਾਰ ਗੋਸ਼ਟੀ ।।
-ਜਾਤ-ਪਾਤ ਤੋਂ ਉੱਪਰ ਉਠਣ ਦੀ ਅਪੀਲ।।
-ਨਵੀਂ ਵੈੱਬ-ਸਾਈਟ ਲੌਂਚ ਕੀਤੀ ਗਈ।।
(ਸੈਨਹੋਜ਼ੇ-ਗੁਰਮੀਤ ਸਿੰਘ ਬਰਸਾਲ) ਗੁਰਦਵਾਰਾ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿਖੇ ਵਰਲਡ ਸਿੱਖ
ਫੈਡਰੇਸ਼ਨ ਵੱਲੋਂ ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਭਗਤ ਜੀ ਵਾਰੇ ਵਿਸ਼ੇਸ਼ ਵਿਚਾਰ-ਗੋਸ਼ਟੀ ਨਾਲ
ਮਨਾਇਆ ਗਿਆ। ਰਾਗੀ ਜੱਥੇ ਦੇ ਰਸਭਿੰਨੇ ਕੀਰਤਨ ਤੋਂ ਬਾਅਦ ਗੁਰਦਵਾਰਾ ਸਾਹਿਬ ਦੇ ਸਟੇਜ ਸਕੱਤਰ ਪ੍ਰੋ
ਕਮਲਜੀਤ ਸਿੰਘ ਵਲੋਂ ਭਗਤ ਜੀ ਦੇ ਜੀਵਨ ਅਤੇ ਸਿਖਿਆਵਾਂ ਵਾਰੇ ਮੁਢਲੀ ਜਾਣਕਾਰੀ ਦੇਣ ਨਾਲ ਇਸ
ਵਿਚਾਰ-ਗੋਸ਼ਟੀ ਦਾ ਆਰੰਭ ਹੋਇਆ। ਅੰਤਰਾਸ਼ਟਰੀ ਲੇਖਕ ਸ ਮਝੈਲ ਸਿੰਘ ਸਰਾਂ ਨੇ ਭਗਤ ਜੀ ਦੇ ਬੇਗਮਪੁਰੇ
ਦੇ ਸੰਕਲਪ ਨੂੰ ਸੰਗਤਾਂ ਨਾਲ ਸਾਂਝਿਆਂ ਕਰਦੇ ਹੋਏ ਅਜੋਕੇ ਸਮੇ ਦੇ ਡੇਰਾਬਾਦ ਨੂੰ ਬੇਗਮਪੁਰੇ ਦੇ
ਰਸਤੇ ਦੀ ਵੱਡੀ ਰੁਕਾਵਟ ਦੱਸਿਆ। ਉਹਨਾਂ ਕਿਰਤ ਨੂੰ ਵੱਡੀ ਭਗਤੀ ਦੱਸਦੇ ਹੋਏ ਭਗਤ ਜੀ ਦੇ ਕਿਰਤੀ
ਜੀਵਨ ਤੋਂ ਸੇਧ ਲੈਣ ਦੀ ਲੋੜ ਤੇ ਜੋਰ ਦਿੱਤਾ। ਸੈਂਟਾ ਕਲਾਰਾ ਯੂਨੀਵਰਸਟੀ ਵਿੱਚ ਸਿਵਲ
ਇੰਜੀਨੀਅਰਿੰਗ ਦੇ ਪ੍ਰੋ ਡਾ ਸੁਖਮੰਦਰ ਸਿੰਘ ਜੀ ਨੇ ਭਾਵਪੂਰਤ ਲਹਿਜੇ ਵਿੱਚ ਜਾਤ-ਪਾਤ ਦੇ ਸਿਸਟਮ
ਤੋਂ ਉੱਪਰ ਉੱਠ ਗੁਰੂਆਂ-ਭਗਤਾਂ ਦੇ ਚਲਾਏ ਸਾਂਝੀਵਾਲਤਾ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੱਤਾ।
ਉਹਨਾਂ ਕਿਹਾ ਕਿ ਸਾਡੀ ਅਣਗਹਿਲੀ ਕਾਰਣ ਭਗਤਾਂ ਨਾਲ ਜੁੜੇ ਵਰਗ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ
ਜਿਨਾਂ ਨੂੰ ਇਹ ਦੱਸਣ ਦੀ ਜਰੂਰਤ ਹੈ ਕਿ ਸਿੱਖ ਸਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਰੇ
ਹੀ ਭਗਤਾਂ ਦੀ ਗੁਰੂ ਰੂਪੀ ਬਾਣੀ ਅੱਗੇ ਨਤਮਸਤਕ ਹੁੰਦਾ ਹੈ। ਸੋ ਸਿੱਖੀ ਹੀ ਮੰਨੂ ਦੇ ਬਣਾਏ
ਜਾਤ-ਪਾਤ ਸਿਸਟਮ ਤੋਂ ਬਚਣ ਦਾ ਵਧੀਆ ਢੰਗ ਹੈ। ਜੋਗਾ ਸਿੰਘ (ਬੇ-ਪੁਆਇਂਟ) ਨੇ ਭਗਤ ਜੀ ਦੀਆਂ
ਸਿਖਿਆਵਾਂ ਦਾ ਵਰਣਨ ਕਰਦੇ ਹੋਏ ਭਗਤ ਅਤੇ ਗੁਰੂ ਦੇ ਝਗੜੇ ਤੋਂ ਉੱਪਰ ਉੱਠ ਭਗਤ ਜੀ ਦੀ ਸਿੱਖਿਆ
ਅਮਲੀ ਜਾਮੇ ਵਿੱਚ ਧਾਰਨ ਕਰਨ ਤੇ ਜੋਰ ਦਿੱਤਾ। ਰਾਜਬੀਰ ਕੌਰ (ਪੰਜਾਬੀ ਸਥ) ਨੇ ਬਹੁਤ ਹੀ
ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਸੇ ਦੂਜੇ ਤੇ ਦੋਸ਼ ਮੜਨ ਦੀ ਜਗਹ ਆਪਾ ਪੜਚੋਲਣ ਤੇ ਜੋਰ ਦੇਕੇ ਹਰ ਬੰਦੇ
ਨੂੰ ਭਗਤ ਜੀ ਵਾਂਗ ਖੁਦ ਸੱਚ ਦੇ ਰਸਤੇ ਤੇ ਡਟਣ ਦੀ ਤਾਕੀਦ ਕੀਤੀ। ਕੈਲੰਡਰ ਦੇ ਵਿਸ਼ੇ ਤੇ ਥਾਂ ਥਾਂ
ਸੈਮੀਨਾਰ ਕਰਕੇ ਸੰਗਤ ਨੂੰ ਜਾਗਰੂਕ ਕਰਨ ਵਾਲੇ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਭਗਤ ਰਵੀਦਾਸ ਜੀ ਦੇ
ਜਨਮ ਦਿਨ ਨੂੰ ਸਦਾ ਵਾਸਤੇ ਫਿਕਸ ਕਰਨ ਲਈ ਵਿਪਰ ਦੀਆਂ ਚਲਾਈਆਂ ਸੁਦੀਆਂ -ਵਦੀਆਂ ਦੇ ਚੱਕਰ ਤੋਂ
ਬਾਹਰ ਆਉਣ ਦਾ ਢੰਗ ਤਜਵੀਜ ਕਰਦੇ ਹੋਏ ਸਬੰਧਿਤ ਸੱਜਣਾ ਨੂੰ ਨਾਨਕਸ਼ਾਹੀ ਕੈਲੰਡਰ ਤੇ ਆਗਮਨ-ਪੁਰਬ
ਨਿਰਧਾਰਿਤ ਕਰਨ ਦਾ ਸੱਦਾ ਦਿੰਦੇ ਹੋਏ ਰਲ਼ ਬੈਠਣ ਦੀ ਤਾਕੀਦ ਕੀਤੀ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਵਿਪਰ ਦੀ ਹਰ ਮਜ਼ਹਬ ਵਿੱਚ ਘੁਸਪੈਠ
ਕਰਕੇ ਵਿਪਰਵਾਦ ਫੈਲਾਉਣ ਦੀ ਪੁਰਾਣੀ ਨੀਤੀ ਦਾ ਵਰਣਨ ਕਰਦੇ ਹੋਏ ਰਵੀਦਾਸੀ ਭਾਈਚਾਰੇ ਨੂੰ ਸਿੱਖੀ
ਤੋਂ ਤੋੜਨ ਦੀ ਸਾਜਿਸ਼ ਨੂੰ ਪਹਿਚਾਨਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਭਗਤ ਰਵੀਦਾਸ ਜੀ ਦੀ ਬਾਣੀ
ਦੱਸਦੀ ਹੈ ਕਿ ਉਹ ਮੂਰਤੀ ਪੂਜਾ ਅਤੇ ਕਰਮਕਾਂਢਾਂ ਦੇ ਵਿਰੁੱਧ ਸਨ ਪਰ ਅੱਜ ਭਗਤ ਜੀ ਨੂੰ ਮੂਰਤੀ
ਪੂਜਕ ਅਤੇ ਕਰਮਕਾਂਢੀ ਸਿੱਧ ਕਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਗਤਾਂ ਦੇ ਵੇਲੇ ਦੀਆਂ ਹਕੂਮਤਾਂ
ਆਪਦੇ ਖਾਸ ਆਦਮੀਆਂ ਤੋਂ ਬਿਨਾਂ ਕਿਸੇ ਨੂੰ ਲੰਬੇ ਬਾਲ ਰੱਖਣ ਅਤੇ ਦਸਤਾਰ ਸਜਾਉਣ ਦੀ ਇਜਾਜਤ ਨਹੀਂ
ਦਿੰਦੀਆਂ ਸਨ । ਭਗਤਾਂ ਦੇ ਇੰਕਲਾਬੀ ਸੁਭਾਅ ਅਨੁਸਾਰ ਸਭ ਭਗਤ ਕੇਸਧਾਰੀ ਅਤੇ ਦਸਤਾਰਧਾਰੀ ਸਨ। ਪਰ
ਵਿਪਰਵਾਦ ਹਮੇਸ਼ਾਂ ਸਾਜਿਸ਼ ਅਧੀਨ ਭਗਤਾਂ ਦੀਆਂ ਕਾਲਪਨਿਕ ਤਸਵੀਰਾਂ ਬਣਾਕੇ ਸਿਰੋਂ ਨੰਗੇ ਰੱਖਦਾ ਹੈ।
ਗਿੰਨੀ ਯਾਦਗਾਰੀ ਸਾਹਿਤ ਸਭਾ ਮੰਚ ਦੇ ਪਰਵਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਗੁਰੂਆਂ ਭਗਤਾਂ ਦੀ
ਅਸਲ ਤਸਵੀਰ ਉਹਨਾਂ ਦੀ ਬਾਣੀ ਹੈ। ਸਾਹਿਤ ਸਭਾ ਦੇ ਜਸਦੀਪ ਸਿੰਘ ਨੇ ਸਮੂਹ ਸਿੱਖ ਸੰਗਤ ਦੁਆਰਾ
ਰਲ-ਮਿਲ ਭਗਤ ਜੀ ਦੇ ਜਨਮ ਦਿਨ ਮਨਾਉਣ ਦੀ ਲੋੜ ਤੇ ਜੋਰ ਦਿੱਤਾ। ਸ ਸੁਖਵਿੰਦਰ ਸਿੰਘ (ਬਿੱਲਾ) ਅਤੇ
ਕਮੇਟੀ ਮੈਂਬਰਾਂ ਨੇ ਵਰਲਡ ਸਿੱਖ ਫੈਡਰੇਸ਼ਨ ਦੀ ਨਵੀਂ ਵੈੱਬ ਸਾਈਟ
ਡੇਲੀ ਸਿੱਖ ਨਿਊਜ ਡੌਟ ਕੌਮ ਅਤੇ 24ਘੰਟੇ ਤੱਤ ਗੁਰਮਤਿ ਦੇ ਪਰਚਾਰਕਾਂ ਦੀ ਕਥਾ ਅਤੇ
ਕੀਰਤਨ ਸੁਣਾਉਣ ਵਾਲਾ WSF
ਇੰਨਟਰਨੈੱਟ ਰੇਡੀਓ ਵੀ ਲੌਂਚ ਕੀਤਾ। ਅਖੀਰ ਤੇ ਸਾਰੇ ਬੁਲਾਰਿਆਂ, ਸੰਗਤਾਂ ਅਤੇ ਗੁਰਦਵਾਰਾ ਕਮੇਟੀ
ਦਾ ਧੰਨਵਾਦ ਕਰਦਿਆਂ ਹਰਬਕਸ਼ ਸਿੰਘ ਰਾਊਕੇ ਨੇ ਸਮੂਹ ਸੰਗਤ ਨੂੰ ਸਮੁੱਚੇ ਸੰਸਾਰ ਵਿੱਚ ਜਾਤ-ਪਾਤ,
ਊਚ-ਨੀਚ ਨੂੰ ਖਤਮ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਬਾਣੀਕਾਰਾਂ ਦੇ ਜਨਮ ਦਿਨ ਸਾਰੇ
ਹੀ ਗੁਰਦਵਾਰਿਆਂ ਵਿੱਚ ਮਨਾਉਣ ਦੀ ਅਪੀਲ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਲੰਗੜੋਆ,ਹਰਮਿੰਦਰ ਸਿੰਘ
ਸੇਖਾ,ਸਰਬਜੀਤ ਸਿੰਘ ਜਪਰਾ ਵਲੋਂ ਗੁਰ-ਸ਼ਬਦ ਦੇ ਲੰਗਰ ਦੀ ਸਟਾਲ ਲਗਾਈ ਗਈ ਜਿੱਥੇ ਤੱਤ ਗੁਰਮਤਿ ਦੀਆਂ
ਸੀਡੀਆਂ ਅਤੇ ਐਮ ਪੀ ਥਰੀਜ਼ ਭੇਟਾ ਰਹਿਤ ਵੰਡੀਆਂ ਗਈਆਂ। ਦਾਸ ਗੁਰਮੀਤ ਸਿੰਘ "ਬਰਸਾਲ" ਵੱਲੋਂ ਸਟੇਜ
ਦੀ ਸੇਵਾ ਨਿਭਾਈ ਗਈ।
18/02/14)
ਪਵਨਪ੍ਰੀਤ ਸਿੰਘ
ਪ੍ਰੈਸ ਨੋਟ ਮਿਤੀ ੧੮/੦੨/੨੦੧੪
ਚੰਡੀਗੜ੍ਹ (ਸ਼੍ਰੋਮਣੀ ਗੁਰਮਤਿ ਚੇਤਨਾ)
ਸਾਰੀਆਂ ਪੰਥਕ ਧਿਰਾਂ 20 ਫਰਵਰੀ ਨੂੰ ਗੁ: ਸ਼੍ਰੀ ਫਤਿਹਗੜ੍ਹ ਸਾਹਿਬ ਪੁੱਜਣ - ਬੰਦੀ ਸਿੰਘ
ਸ਼੍ਰੀ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਨਿਭਾਉਣ ਵਿੱਚ ਗਿਆਨੀ ਗੁਰਬਚਨ ਸਿੰਘ ਅਸਮਰਥ ਹਨ। ਉਹ ਤੁਰੰਤ
ਅਸਤੀਫਾ ਦੇਣ ।
ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਬੰਦ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ ਤੇ ਭਾਈ
ਸਮਸ਼ੇਰ ਸਿੰਘ ਦੀ ਮੁਲਾਕਾਤ ਕਰਕੇ ਵਾਪਸ ਪਰਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਭੈਣ ਸੁਖਵਿੰਦਰ ਕੌਰ
ਨਾਰੰਗਵਾਲ, ਬਲਜਿੰਦਰ ਕੌਰ, ਮਾਤਾ ਸੁਰਜੀਤ ਕੌਰ ਅਤੇ ਸ. ਜੰਗ ਸਿੰਘ ਨੇ ਦੱਸਿਆ ਕਿ ਬੰਦੀ ਸਿੰਘਾਂ
ਨੇ ਸਾਰੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਭਲਕੇ ੨੦ ਫਰਵਰੀ ਦਿਨ ਵੀਰਵਾਰ ਸਵੇਰੇ ੧੦:੦੦
ਵਜੇ ਇਤਿਹਾਸਕ ਸਥਾਨ ਗੁਰੂਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਜੇਲ੍ਹਾਂ ਵਿੱਚ ਬੰਦ
ਸਿੰਘਾਂ ਦੀ ਰਿਹਾਈ ਲਈ ਨਵੇਂ ਸਿਰੇਂ ਤੋਂ ਕੋਈ ਸਾਂਝਾ ਪ੍ਰੋਗਰਾਮ ਉਲੀਕਣ ਅਤੇ ਸ਼੍ਰੀ ਅਕਾਲ ਤਖਤ ਤੇ
ਬੈਠੇ ਗਿਆਨੀ ਗੁਰਬਚਨ ਸਿੰਘ, ਪੰਜਾਬ ਸਰਕਾਰ, ਅਤੇ ਭਾਈ ਗੁਰਬਖਸ਼ ਸਿੰਘ ਤੋਂ ਜਵਾਬ ਮੰਗਿਆ ਜਾਵੇ ਕਿ
ਉਨ੍ਹਾਂ ਨੇ ਆਪਣੇ ਕੀਤੇ ਵਾਅਦੇ ਅਤੇ ਅਰਦਾਸ ਨੂੰ ਕਿਵੇਂ ਸਿਰੇ ਲਾਉਣਾ ਹੈ। ਬੰਦੀ ਸਿੰਘਾਂ ਨੇ
ਜੱਥੇਦਾਰ ਸ਼੍ਰੀ ਅਕਾਲ ਤਖਤ ਨੂੰ ਕਿਹਾ ਕਿ ਉਹ ਕੌਮ ਨੂੰ ਜਵਾਬ ਦੇਣ ਕਿ ਭਾਈ ਗੁਰਬਖਸ਼ ਸਿੰਘ ਦੀ
ਅਰਦਾਸ ਤੁੜਵਾਉਣ ਵਿੱਚ ਉਨ੍ਹਾਂ ਦੀ ਕੀ ਮਜ਼ਬੂਰੀ ਸੀ। ਉਨਾਂ ਨੇ ਇਹ ਵੀ ਕਿਹਾ ਕਿ ਜੇ ਸ਼੍ਰੀ ਅਕਾਲ
ਤਖਤ ਦੀ ਮਾਨ ਮਰਿਆਦਾ ਨੂੰ ਨਿਭਾਉਣ ਵਿੱਚ ਗਿਆਨੀ ਗੁਰਬਚਨ ਸਿੰਘ ਅਸਮਰਥ ਹਨ ਤਾਂ ਉਨ੍ਹਾਂ ਨੂੰ
ਤੁਰੰਤ ਅਸਤੀਫਾ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਲਈ ਚਲੱਣ ਵਾਲੇ ਸੰਘਰਸ਼ ਵਿੱਚ ਸ਼ਾਮਲ ਹੋ
ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਪੰਜਾਬ ਸਰਕਾਰ ਪਾਸੋਂ ਸਜਾ ਕੱਟ
ਚੁੱਕੇ ਸਿੰਘਾਂ ਦੀ ਪੱਕੀ ਰਿਹਾਈ ਕਰਵਾਉਣ।
ਜੇਲ੍ਹ ਵਿੱਚ ਬੈਠੇ ਬੰਦੀ ਸਿੰਘਾਂ ਨੇ ਸਨਸਨੀ ਖੋਜ ਖੁਲਾਸਾ ਕੀਤਾ ਕਿ ਅਸੀਂ ਤਾਂ ਪਰੋਲ ਤੇ ਆਉਣ ਨੂੰ
ਬਿਲਕੁੱਲ ਤਿਆਰ ਨਹੀਂ ਸੀ, ਪਰ ਸਾਨੂੰ ਮਜ਼ਬੂਰ ਕੀਤਾ ਗਿਆ ਸੀ ਕਿ ਗੁਰਬਖਸ਼ ਸਿੰਘ ਦੀ ਜਿੰਦਗੀ ਬਚਾਈ
ਜਾਵੇ। ਸਮੂੰਹ ਬੰਦੀ ਸਿੰਘਾਂ ਨੇ ਸਾਰੀਆਂ ਪੰਥਕ ਧਿਰਾਂ ਨਿਹੰਗ ਸਿੰਘ ਜੱਥੇਬੰਦੀਆਂ ਸਿੱਖ
ਵਿਦਵਾਨਾਂ, ਫੈਡਰੈਸ਼ਨ ਆਗੁਆਂ, ਟਕਸਾਲਾਂ, ਮਿਸ਼ਨਰੀ ਕਾਲਜਾਂ, ਮਨੁੱਖੀ ਅਧਿਕਾਰ ਜੱਥੇਬੰਦੀਆਂ ਨੂੰ
ਅਪੀਲ ਕੀਤੀ ਕਿ ਉਹ ਭਲਕੇ ਸ਼੍ਰੀ ਫਤਿਹਗੜ੍ਹ ਸਾਹਿਬ ਹੋਣ ਵਾਲੀ ਪੰਥਕ ਧਿਰਾਂ ਦੀ ਮੀਟਿੰਗ ਵਿੱਚ ਸਾਮਲ
ਹੋਣ ਅਤੇ ਗੈਰ ਪੰਥਕਾਂ ਉਪਰ ਆਪਣੀ ਬਾਜ਼ ਅੱਖ ਰੱਖਣ, ਬੰਦੀ ਸਿੰਘਾਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ,
ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਨੇ ਅਰਦਾਸ ਦੀ ਬੇਅਦਬੀ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਤੇ
ਅਰਦਾਸ ਤੁੜਵਾਉੁਣ ਵਾਲਿਆਂ ਨੂੰ ਸਿੱਖ ਸੰਗਤਾ ਦੇ ਕਟਿਹਰੇ ਵਿੱਚ ਖੜਿਆ ਕੀਤੇ ਜਾਣ ਦੀ ਮੰਗ ਕੀਤੀ।
ਬੰਦੀ ਸਿੰਘਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਇਹ ਵੀ ਕਿਹਾ ਕਿ ਤਿਹਾੜ ਜੇਲ੍ਹ ਦਿੱਲੀ ਵਿੱਚ
ਅਤੇ ਬਾਹਰ ਬੈਠੇ ਸੰਘਰਸ਼ਸੀਲ ਕਿਸੇ ਇੱਕ ਦੇ ਹੱਕ ਵਿੱਚ ਕੋਈ ਬਿਆਨ ਜਾਰੀ ਨਾ ਕਰਨ, ਜਿਸ ਨਾਲ ਕੌਮੀ
ਸੰਘਰਸ਼ ਕਿਸੇ ਇੱਕ ਬੰਦੇ ਦੀ ਜੇਬ ਵਿੱਚ ਪੈਂਦਾ ਹੋਵੇ ਕਿਉਂਕਿ ਇਹ ਸੰਘਰਸ਼ ਸਮੁਚੀ ਕੌਮ ਦਾ ਹੈ।
ਉਨ੍ਹਾਂ ਨੇ ਦਿੱਲੀ ਦੀ ਤਿਹਾੜ ਜੇਲ੍ਹ ਸਮੇਤ ਹੋਰ ਜੇਲ੍ਹਾਂ ਵਿੱਚ ਸਿੱਖ ਬੰਦੀਆਂ ਨਾਲ ਕੀਤਾ ਜਾ
ਰਿਹਾ ਵਿਤਕਰਾ ਤੁਰੰਤ ਬੰਦ ਕੀਤੇ ਜਾਣ ਦੀ ਮੰਗ ਵੀ ਕੀਤੀ ਅਤੇ ਇਹਨਾ ਦੀ ਸੇਹਤਯਾਬੀ, ਚੜ੍ਹਦੀ ਕਲਾ
ਦੀ ਕਾਮਾਨਾ ਕੀਤੀ ।
ਜਾਰੀ ਕਰਤਾ
ਮੀਡੀਆ ਇੰਚਾਰਜ
ਪਵਨਪ੍ਰੀਤ ਸਿੰਘ
18/02/14)
ਹਰਲਾਜ ਸਿੰਘ ਬਹਾਦਰਪੁਰ
ਪੰਜਾਬੀਓ/ਸਿੱਖੋ ਜਾਗੋ ਕਾਂਗਰਸੀਆਂ ਨਾਲੋਂ ਵੀ ਵੱਡੇ ਆਪਣੇ ਉਸ ਮਖੌਟਾ ਧਾਰੀ ਦੁਸ਼ਮਣ ਪ੍ਰਕਾਸ਼ ਸਿੰਘ
ਬਾਦਲ ਨੂੰ ਪਹਿਚਾਣੋ, ਜੋ ਤੁਹਾਡੀਆਂ ਲਾਸ਼ਾਂ ਉੱਪਰ ਕੁਰਸੀ ਡਾਹ ਕੇ ਰਾਜ ਕਰ ਰਿਹਾ ਹੈ।
ਜੂਨ ਅਤੇ ਨਵੰਬਰ 1984 ਦੀਆਂ ਘਟਨਾਵਾਂ ਨੂੰ ਲੈ ਕੇ ਸਿਆਸੀ ਲੋਕ ਆਪਣੇ ਆਪ ਨੂੰ ਪੀੜਤ
ਸਿੱਖਾਂ ਦੇ ਹਮਦਰਦ ਅਤੇ ਆਪਣੇ ਵਿਰੋਧੀਆਂ ਨੂੰ ਸਿੱਖਾਂ ਦੇ ਦੁਸ਼ਮਣ ਸਿੱਧ ਕਰਨ ਲਈ ਬੜਾ ਸ਼ੋਰ ਪਾ ਰਹੇ
ਹਨ। ਪਿਛਲੇ ਸਾਲ 30 ਅਪ੍ਰੈਲ 2013 ਨੂੰ ਜਦੋਂ ਅਦਾਲਤ ਨੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ
ਨੂੰ ਬਰੀ ਕਰ ਦਿੱਤਾ ਸੀ, ਉਸ ਸਮੇਂ ਵੀ ਇਹ ਸ਼ੋਰ ਪਿਆ ਸੀ। ਅਦਾਲਤ ਦੇ ਇਸ ਫੈਸਲੇ ਕਾਰਨ ਪੂਰੇ ਸਿੱਖ
ਜਗਤ ਵੱਲੋਂ ਰੋਸ ਮਨਾਇਆ ਗਿਆ ਸੀ। ਸਿੱਖ ਪੰਥ ਦੇ ਹਰ ਛੋਟੇ-ਵੱਡੇ ਧਾਰਮਿਕ ਤੇ ਸਿਆਸੀ ਆਗੂਆਂ ਨੇ
ਦਿੱਲੀ ਦੀ ਅਦਾਲਤ ਅਤੇ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ ਸੀ, ਅਜਿਹੇ ਅਨਿਆਂ ਦੀ ਨਿਖੇਧੀ ਹੋਣੀ ਵੀ
ਚਾਹੀਦੀ ਹੈ। ਕਿਉਂਕਿ ਆਪਣੇ ਆਪ ਨੂੰ ਧਰਮ ਨਿਰਪੱਖ ਕਹਾਉਣ ਵਾਲੇ ਦੇਸ਼ ਵਿੱਚ ਇੱਕ ਧਰਮ ਦੇ ਬੇਦੋਸ਼ੇ
ਲੋਕਾਂ ਨੂੰ ਦਿਨ ਦਿਹਾੜੇ ਸ਼ਰੇਆਮ ਹਜਾਰਾਂ ਦੀ ਗਿਣਤੀ ਵਿੱਚ ਕਤਲ ਕਰ ਦਿੱਤਾ ਜਾਵੇ ਫਿਰ ਇਨਸਾਫ ਦੇਣ
ਦੇ ਨਾਮ ਤੇ 28 ਸਾਲ ਪੀੜਤਾਂ ਨੂੰ ਖੱਜਲ ਖੁਆਰ ਤੇ ਪ੍ਰੇਸ਼ਾਨ ਕਰਨ ਤੋਂ ਬਾਅਦ ਵੀ ਦੋਸ਼ੀਆਂ ਨੂੰ ਬਰੀ
ਕਰ ਦਿੱਤਾ ਜਾਵੇ ਤਾਂ ਸਰਕਾਰਾਂ ਅਤੇ ਅਦਾਲਤਾਂ ਪ੍ਰਤੀ ਰੋਸ ਅਤੇ ਬੇਵਿਸ਼ਵਾਸੀ ਹੋਣੀ ਤਾਂ ਸੁਭਾਵਿਕ
ਹੀ ਹੈ। ਜੇ ਸੱਜਣ ਕੁਮਾਰ ਨੂੰ ਸਜਾ ਹੋ ਵੀ ਜਾਂਦੀ ਤਾਂ ਵੀ ਇਹ ਕੋਈ ਇਨਸਾਫ ਨਹੀਂ ਹੋਣਾ ਸੀ ਕਿਉਂਕਿ
ਇੱਕ ਤਾਂ 28 ਸਾਲ ਦੇ ਲੰਮੇ ਸਮੇਂ ਬਾਅਦ ਮਿਲਿਆ ਇਨਸਾਫ ਵੀ ਬੇਇਨਸਾਫੀ ਹੀ ਹੁੰਦੀ ਹੈ। ਦੂਜਾ ਇਹ ਕਿ
ਜੇਕਰ ਸੈਂਕੜੇ ਇਨਸਾਨਾਂ ਨੂੰ ਮਾਰਨ ਜਾਂ ਮਰਵਾਉਣ ਵਾਲੇ ਇੱਕ ਵਿਅਕਤੀ ਨੂੰ ਫਾਂਸੀ ਵੀ ਦੇ ਦਿੱਤੀ
ਜਾਵੇ ਤਾਂ ਉਹ ਵੀ ਥੋੜੀ ਹੈ, ਵੈਸੇ ਮੈਂ ਫਾਂਸੀ ਦੇ ਹੱਕ ਵਿੱਚ ਨਹੀਂ ਹਾਂ। ਫਾਂਸੀ ਦੀ ਬਜਾਇ ਦੋਸ਼
ਮੁਤਾਬਿਕ ਦੋਸ਼ੀ ਨੂੰ ਜੇਲ੍ਹ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ, ਉਹ ਭਾਵੇਂ ਉਸ ਦੇ ਮਰਨ ਤੱਕ ਜੇਲ ਵਿੱਚ
ਰਹਿਣ ਦੀ ਸਜਾ ਹੋਵੇ। ਜੇਕਰ ਸੈਂਕੜੇ ਵਿਅਕਤੀਆਂ ਨੂੰ ਮਾਰਨ ਜਾਂ ਮਰਵਾਉਣ ਵਾਲੇ ਇੱਕ ਵਿਅਕਤੀ ਨੂੰ
ਮਰਨ ਤੱਕ ਜੇਲ੍ਹ ਵਿੱਚ ਰਹਿਣ ਦੀ ਸਜਾ ਮਿਲ ਵੀ ਜਾਵੇ ਤਾਂ ਇਹ ਸਜ਼ਾ ਵੀ ਇਨਸਾਫ ਨਹੀਂ ਹੋ ਸਕਦੀ।
ਕਿਉਂਕਿ ਇੱਕ ਤਾਂ ਇਹ ਕਿ ਜਿਸ ਦੋਸ਼ੀ ਨੇ ਸੈਂਕੜੇ ਇਨਸਾਨੀ ਜਿੰਦਗੀਆਂ ਖਤਮ ਕਰ ਦਿੱਤੀਆਂ ਉਹਨਾਂ ਦੇ
ਬਦਲੇ ਉਸ ਦੋਸ਼ੀ ਦੀ ਇੱਕ ਜਿੰਦਗੀ ਹੀ ਖਤਮ ਹੋਵੇਗੀ, ਦੂਜਾ ਇਹ ਕਿ ਉਹ ਸੈਂਕੜੇ ਬੇਦੋਸ਼ਿਆਂ ਦਾ ਕੀ
ਦੋਸ਼ ਸੀ ਜਿੰਨ੍ਹਾਂ ਨੂੰ ਬਿਨ੍ਹਾਂ ਗੁਨਾਹ ਤੋਂ ਹੀ ਮੌਤ ਦੀ ਸਜ਼ਾ ਦੇ ਦਿੱਤੀ ਗਈ, ਜੇ ਅਜਿਹੇ
ਬੇਗੁਨਾਹਾਂ ਦੇ ਕਾਤਲਾਂ ਨੂੰ ਸਜ਼ਾ ਮਿਲ ਵੀ ਜਾਵੇ ਤਾਂ ਵੀ ਇਸ ਨਾਲ ਮਾਰੇ ਗਏ ਬੇਗੁਨਾਹ ਮਾਵਾਂ ਦੇ
ਪੁੱਤ, ਪਤਨੀਆਂ ਦੇ ਪਤੀ, ਭੈਣਾਂ ਦੇ ਵੀਰ, ਬੱਚਿਆਂ ਦੇ ਪਿਤਾ ਤਾਂ ਵਾਪਿਸ ਨਹੀਂ ਆਉਣਗੇ, ਜਿਸ ਕਾਰਨ
ਉਹਨਾਂ ਨਾਲ ਹੋਈ ਬੇਇਨਸਾਫੀ ਦਾ ਇਨਸਾਫ ਤਾਂ ਹੋ ਹੀ ਨਹੀਂ ਸਕਦਾ। ਹਾਂ ਇੰਨਾ ਕੁ ਜਰੂਰ ਹੋ ਜਾਂਦਾ
ਹੈ ਕਿ ਜੇਕਰ ਦੋਸ਼ੀ ਨੂੰ ਸਜ਼ਾ ਮਿਲ ਜਾਵੇ ਤਾਂ ਪੀੜ੍ਹਤਾਂ ਨੂੰ ਥੋੜਾ ਜਿਹਾ ਧਰਵਾਸ ਮਿਲ ਜਾਂਦਾ ਹੈ।
ਉਹ ਇਸ ਗੱਲ ਤੇ ਸੰਤੁਸ਼ਟ ਹੋ ਜਾਂਦੇ ਹਨ ਕਿ ਜੇਕਰ ਦੋਸ਼ੀ ਨੇ ਮਾੜਾ ਕੀਤਾ ਸੀ ਤਾਂ ਉਹ ਵੀ ਹੁਣ ਉਸਦੀ
ਸਜ਼ਾ ਭੁਗਤ ਰਿਹਾ ਹੈ। ਪਰ ਸਾਡੇ ਮਹਾਨ ਦੇਸ਼ ਦੀਆਂ ਸਰਕਾਰਾਂ ਅਤੇ ਅਦਾਲਤਾਂ ਘੱਟ ਗਿਣਤੀ ਦੇ ਪੀੜਤ
ਪਰਿਵਾਰਾਂ ਦੇ ਜਖਮਾਂ ਉੱਤੇ ਮਲ੍ਹਮ ਲਾਉਣ ਹਿੱਤ ਵੱਧ ਗਿਣਤੀ ਦੇ ਦੋਸ਼ੀ ਵਿਅਕਤੀਆਂ ਨੂੰ ਥੋੜੀ ਮੋਟੀ
ਸਜ਼ਾ ਦੇਣ ਬਾਰੇ ਸੋਚਣ ਨੂੰ ਵੀ ਪਾਪ ਸਮਝਦੀਆਂ ਹਨ। ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ
ਭਾਜਪਾ ਦੀ ਹੋਵੇ, ਘੱਟ ਗਿਣਤੀ ਦੇ ਬੇਗੁਨਾਹਾਂ ਨੂੰ ਘੱਟ ਗਿਣਤੀ ਹੋਣ ਦਾ ਅਹਿਸਾਸ ਕਰਵਾਉਣ ਵਿੱਚ
ਦੋਹੇਂ ਕੋਈ ਕਸਰ ਬਾਕੀ ਨਹੀਂ ਛੱਡਦੀਆਂ।
2014 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਨੰਗੀ ਚਿੱਟੀ
ਦੁਸ਼ਮਣ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਪ੍ਰਚਾਰਨ ਵਾਲੇ ਮਖੌਟਾਧਾਰੀ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ
ਨੇ ਸਿੱਖ ਕੌਮ ਲਈ ਕੀ ਕੀਤਾ ਹੈ? ਠੀਕ ਹੈ, ਪੀੜਤ ਕਾਂਗਰਸ ਦੇ ਜੁਲਮਾਂ ਨੂੰ ਨਹੀਂ ਭੁਲਾ ਸਕਦੇ, ਪਰ
ਇਸਦੇ ਉਲਟ ਬਦਲ ਸਾਹਿਬ ਤੁਹਾਡੀ ਕਿਹੜੀ ਵਫਾਦਾਰੀ ਹੈ ਜਿਸਨੂੰ ਪੀੜਤ ਯਾਦ ਕਰਨ। ਕਿਵੇਂ ਭੁੱਲ ਜਾਈਏ
1984 ਨੂੰ? ਇਹ ਸਵਾਲ ਹਰ ਸਿੱਖ ਦਾ ਹੈ, ਨਾ ਹੀ ਕਦੇ ਅਜਿਹੇ ਸਾਕੇ ਭੁਲਾਏ ਜਾਂਦੇ ਹੁੰਦੇ ਹਨ ਅਤੇ
ਨਾ ਹੀ ਭੁਲਾਏ ਜਾਣੇ ਚਾਹੀਂਦੇ ਹਨ, ਪਰ ਜੇਕਰ ਅਸੀਂ ਅਜਿਹੇ ਸਾਕਿਆਂ ਨੂੰ ਭੁਲਾਉਣ ਦੀ ਕੋਸ਼ਿਸ਼ ਵੀ
ਕਰੀਏ ਇਹ ਤਾਂ ਵੀ ਭੁਲਾਏ ਨਹੀਂ ਜਾ ਸਕਦੇ, ਕਿਉਂਕਿ ਇਹ ਸਾਕੇ ਇਤਿਹਾਸ ਬਣ ਚੁੱਕੇ ਹੁੰਦੇ ਹਨ।
ਜਿੰਨਾਂ ਲੋਕਾਂ ਉੱਪਰ ਇਹ ਸਾਕੇ ਵਾਪਰਦੇ ਹਨ ਇਹਨਾਂ ਸਾਕਿਆਂ ਦੀ ਪੀੜ ਦਾ ਅਸਲੀ ਅਨੁਭਵ ਤਾਂ ਉਨ੍ਹਾਂ
ਨੂੰ ਹੀ ਹੁੰਦਾ ਹੈ, ਜੋ ਲੋਕ ਅਜਿਹੇ ਸਾਕਿਆਂ ਨੂੰ ਭੁੱਲ ਜਾਣ ਜਾਂ ਯਾਦ ਰੱਖਣ ਲਈ ਪ੍ਰੇਰਦੇ ਹਨ ਉਹ
ਸਾਕਿਆਂ ਦੇ ਪੀੜਤਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ। ਕਿਉਂਕਿ ਉਨ੍ਹਾਂ ਨੂੰ ਤਾਂ ਪੀੜਤਾਂ ਦੀ ਪੀੜਾ
ਵਿੱਚੋਂ ਵੀ ਕੁਰਸੀ ਦਿਖ ਰਹੀ ਹੁੰਦੀ ਹੈ। ਇਸ ਲਈ ਜਿਸ ਤਰ੍ਹਾਂ ਦਰਦ ਨੂੰ ਭੁੱਲ ਜਾਓ ਕਹਿਣਾ ਬੇਕਾਰ
ਹੈ, ਉਸੇ ਤਰ੍ਹਾਂ ਮਖੌਟਾ ਧਾਰੀ ਦੁਸ਼ਮਣਾਂ ਅੱਗੇ ਦਰਦ ਦਾ ਰੋਣਾ, ਰੋਣਾ ਵੀ ਬੇਕਾਰ ਹੀ ਹੁੰਦਾ ਹੈ।
ਜਦੋਂ ਕਦੇ ਅਜਿਹੇ ਸਾਕੇ ਵਾਪਰਦੇ ਹਨ ਤਾਂ ਅਜਿਹੇ ਸਾਕਿਆਂ ਵਿੱਚ ਮਜਲੂਮਾਂ ਦੇ ਕਾਤਲ ਜਿਸ ਰੂਪ, ਨਸਲ
ਜਾਂ ਮਜ੍ਹਬ ਦੀ ਪਹਿਚਾਣ ਵੱਜੋਂ ਸਾਹਮਣੇ ਹੁੰਦੇ ਹਨ ਤਾਂ ਮਜਲੂਮਾਂ ਦੇ ਧੁਰ ਅੰਦਰ ਉਨ੍ਹਾਂ ਦੀ
ਤਸਵੀਰ ਛਪ ਜਾਂਦੀ ਹੈ। ਇਸ ਲਈ ਪੀੜਤਾਂ ਨੂੰ ਸਾਹਮਣੇ ਦੇ ਕਾਤਲ ਵਾਲੀ ਤਸਵੀਰ/ਸ਼ਕਲ ਤੋਂ ਇਲਾਵਾ ਹੋਰ
ਸਾਰੇ ਆਪਣੇ ਹਮਦਰਦ ਹੀ ਨਜਰ ਆਉਣ ਲੱਗ ਪੈਂਦੇ ਹਨ। ਜੇਕਰ ਕਾਤਲ ਆਪਣਾ ਭੇਸ ਬਦਲ ਕੇ ਪੀੜਤਾਂ ਦਾ ਦਰਦ
ਵੰਡਾਉਣ ਦਾ ਡਰਾਮਾ ਕਰੇ ਤਾਂ ਪੀੜਤ ਉਸਨੂੰ ਵੀ ਪਹਿਚਾਣ ਨਹੀਂ ਸਕਦੇ। ਕਿਉਂਕਿ ਉਨ੍ਹਾਂ ਨੂੰ ਤਾਂ
ਕਾਤਲ ਦਾ ਉਹੀ ਚਿਹਰਾ ਦਿਸਦਾ ਹੁੰਦਾ ਹੈ, ਜੋ ਕਤਲ ਕਰਨ ਸਮੇਂ ਸਾਹਮਣੇ ਹੁੰਦਾ ਹੈ। ਇਹੀ ਕਾਰਣ ਹੈ
ਕਿ ਸਾਡਾ ਸਾਹਮਣੇ ਦਾ ਦੁਸ਼ਮਣ ਕਾਤਲ ਸਾਡੇ ਉੱਪਰ ਇੱਕ ਵਾਰ ਹਮਲਾ ਕਰਕੇ ਸਾਨੂੰ ਜੋ ਜਖਮ ਦਿੰਦਾ ਹੈ
ਤਾਂ ਦੂਜਾ ਦੁਸ਼ਮਣ ਹਮਦਰਦੀ ਦਾ ਮਖੌਟਾ ਪਾ ਕੇ ਸਾਡੇ ਨਾਲ ਹਮਦਰਦੀ ਦਾ ਨਾਟਕ ਕਰਦਾ ਹੋਇਆ ਉਨ੍ਹਾਂ
ਜਖਮਾਂ ਨੂੰ ਦਹਾਕਿਆਂ ਵੱਧੀ ਉਚੇੜ-ਉਚੇੜ ਕੇ ਸਾਨੂੰ ਦਰਦ ਦਿੰਦਾ ਰਹਿੰਦਾ ਹੈ ਅਤੇ ਨੰਗੇ ਚਿੱਟੇ
ਦੁਸ਼ਮਣ ਨੂੰ ਸਾਡਾ ਦੁਸ਼ਮਣ ਕਹਿ-ਕਹਿ ਕੇ ਏਨਾ ਸ਼ੋਰ ਮਚਾ ਦਿੰਦਾ ਹੈ ਕਿ ਅਸੀਂ ਦਹਾਕਿਆਂ ਵੱਧੀ ਉਸੇ
ਦੁਸ਼ਮਣ ਵੱਲ ਹੀ ਵੇਖਦੇ ਰਹਿੰਦੇ ਹਾਂ ਅਤੇ ਉਸ ਮਖੌਟਾ ਧਾਰੀ ਵੱਡੇ ਦੁਸ਼ਮਣ ਵੱਲ ਝਾਕਣ ਦਾ ਸਾਨੂੰ
ਸਮਾਂ ਹੀ ਨਹੀਂ ਮਿਲਦਾ। ਇਸੇ ਕਾਰਨ ਪੀੜਤ ਮਜਲੂਮਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਦਾ। ਇਸ ਦੇ ਉਲਟ
ਜਿੱਥੇ ਘੱਟ ਗਿਣਤੀਆਂ ਦਾ ਕਤਲ ਕਰਨ ਵਾਲੇ ਵੱਧ ਗਿਣਤੀਆਂ ਦੇ ਹਰਮਨ ਪਿਆਰੇ ਬਣ ਕੇ ਵੱਧ ਗਿਣਤੀ ਦੀਆਂ
ਵੋਟਾਂ ਪ੍ਰਾਪਤ ਕਰਕੇ ਦੇਸ਼ ਦੇ ਹੁਕਮਰਾਨ ਬਣ ਜਾਂਦੇ ਹਨ, ਉੱਥੇ ਹੀ ਹਮਦਰਦੀ ਦੇ ਮਖੌਟਾਧਾਰੀ ਦੁਸ਼ਮਣ
ਘੱਟ ਗਿਣਤੀਆਂ/ਮਜਲੂਮਾਂ ਦਾ ਹਮਦਰਦ ਹੋਣ ਦਾ ਨਾਟਕ ਕਰਕੇ ਘੱਟ ਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਕੇ
ਸੂਬੇ ਦਾ ਹੁਕਮਰਾਨ ਬਣ ਬੈਠਦਾ ਹੈ। ਇਸ ਲਈ ਜਿੱਥੇ ਅਸੀਂ ਸਾਡੇ ਨੰਗੇ ਚਿੱਟੇ ਕਾਤਲ ਨੂੰ ਯਾਦ ਰੱਖਦੇ
ਹਾਂ ਉੱਥੇ ਸਾਨੂੰ ਮਖੌਟਾਧਾਰੀ ਦੁਸ਼ਮਣ ਦੀ ਵੀ ਪਹਿਚਾਣ ਕਰਨੀ ਪਵੇਗੀ। ਮਖੌਟਾਧਾਰੀ ਦੁਸ਼ਮਣ ਦੀ
ਪਹਿਚਾਣ ਕਰਨ ਨਾਲ ਬੇਸ਼ੱਕ ਪੀੜਤਾਂ ਨੂੰ ਇਨਸਾਫ ਤਾਂ ਨਾ ਮਿਲੇ ਪਰ ਇਨਾ ਕੁ ਫਾਇਦਾ ਜਰੂਰ ਹੋ ਜਾਵੇਗਾ
ਕਿ ਮਖੌਟਾਧਾਰੀ ਦੁਸ਼ਮਣ ਸਾਡੇ ਡੂੰਘੇ ਜਖਮਾਂ ਉੱਤੇ ਡਾਹੀ ਕੁਰਸੀ ਦੀ ਨੀਂਹ ਡੂੰਘੀ/ਮਜਬੂਤ ਨਹੀਂ ਬਣਾ
ਸਕੇਗਾ ਅਤੇ ਇਨਸਾਫ ਦੇ ਨਾਮ ਉੱਤੇ ਉਚੇੜੇ ਜਾ ਰਹੇ ਜਖਮਾਂ ਦੇ ਦਰਦਾਂ ਤੋਂ ਵੀ ਬਚਿਆ ਜਾ ਸਕਦਾ ਹੈ।
ਜੇਕਰ ਪੀੜਤ ਮਖੌਟਾਧਾਰੀ ਦੁਸ਼ਮਣਾਂ ਨੂੰ ਪਹਿਚਾਣ ਲੈਣ।
ਜੇ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦਾ ਹਮਦਰਦ ਬਣ ਕੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਸਮਝਦਾ ਹੈ
ਤਾਂ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੀ ਨੂੰ
ਮਾਰਨ ਵਾਲੇ ਸਿੱਖਾਂ (ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ) ਜਾਂ ਉਹਨਾਂ ਦੇ ਪਰਿਵਾਰਾਂ ਦੀ
ਬਾਦਲ ਨੇ ਕੀ ਮੱਦਦ ਕੀਤੀ? ਕਾਂਗਰਸ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਵਿੱਚ ਸਿੱਖ
ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ, ਤਾਂ ਸਿੱਖਾਂ ਦੇ ਹਮਦਰਦੀ ਸਿੰਘਾਂ ਨੇ ਆਪਣੀ ਜਾਨ ਦੀ ਬਾਜੀ ਲਾ
ਕੇ ਬੇਅੰਤ ਸਿੰਘ ਨੂੰ ਖਤਮ ਕਰ ਦਿੱਤਾ, ਫੇਰ ਬਾਦਲ ਨੇ ਸਿੱਖਾਂ ਦੇ ਦੁਸ਼ਮਣ ਕਾਂਗਰਸੀ ਮੁੱਖ ਮੰਤਰੀ
ਨੂੰ ਮਾਰਨ ਵਾਲੇ ਸਿੰਘਾਂ ਦੀ ਜਾਂ ਸਿੰਘਾਂ ਦੇ ਪਰਿਵਾਰਾਂ ਦੀ ਕੀ ਮੱਦਦ ਕੀਤੀ? ਜੇ ਕਾਂਗਰਸ ਸਿੱਖਾਂ
ਦੇ ਕਾਤਲਾਂ ਨੂੰ ਉੱਚੇ ਅਹੁਦੇ ਦੇ ਕੇ ਸਨਮਾਨਿਤ ਕਰ ਸਕਦੀ ਹੈ ਤਾਂ ਬਾਦਲ ਕਾਂਗਰਸੀਆਂ ਦੇ ਕਾਤਲਾਂ
ਨੂੰ ਉੱਚੇ ਅਹੁਦੇ ਕਿਉਂ ਨਹੀਂ ਦੇ ਸਕਦਾ? 2014 ਦੀਆਂ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ
ਰੱਖ ਕੇ ਦਿੱਲੀ ਦੇ ਪੀੜਤਾਂ ਦੇ ਜਖਮ ਉਚੇੜਨ ਵਾਲਿਓ, ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾਉਣ
ਵਾਲਿਓ (ਬਾਦਲੋ ਅਤੇ ਬਾਦਲਾਂ ਦੇ ਚਹੇਤਿਓ) ਤੁਸੀਂ ਸਪੱਸ਼ਟ ਕਰੋ ਕਿ ਤੁਸੀਂ ਸਿੱਖਾਂ ਦੇ ਦੁਸ਼ਮਣ
ਕਾਂਗਰਸੀਆਂ ਨਾਲ ਖੜ੍ਹੇ ਹੋ ਜਾਂ ਕਾਂਗਰਸੀਆਂ ਨੂੰ ਮਾਰਨ ਵਾਲਿਆਂ (ਬੇਅੰਤ ਸਿੰਘ, ਸਤਵੰਤ ਸਿੰਘ,
ਕੇਹਰ ਸਿੰਘ, ਦਿਲਾਵਰ ਸਿੰਘ, ਜਗਤਾਰ ਸਿੰਘ ਹਵਾਰਾ ਆਦਿ) ਨਾਲ ਖੜ੍ਹੇ ਹੋਂ? ਜੇ ਬਾਦਲ ਸੱਚਮੁੱਚ
ਸਿੱਖਾਂ ਦਾ ਹਮਦਰਦ ਹੈ ਤਾਂ ਉਹ ਘੱਟ ਗਿਣਤੀਆਂ ਦੀ ਦੁਸ਼ਮਣ ਪਾਰਟੀ ਬੀ. ਜੇ. ਪੀ. ਨਾਲੋਂ ਨਾਤਾ ਤੋੜ
ਕੇ. ਇੰਦਰਾ ਗਾਂਧੀ ਤੇ ਬੇਅੰਤ ਸਿੰਘ ਨੂੰ ਮਾਰਨ ਵਾਲਿਆਂ ਨੂੰ ਆਪਣੀ ਪਾਰਟੀ ਦੀਆਂ ਟਿਕਟਾਂ ਕਿਉਂ
ਨਹੀਂ ਦੇ ਦਿੰਦਾ? ਸਿਧਾਰਥ ਸ਼ੰਕਰ ਰੇਅ ਦੀ ਮੌਤ ਤੇ ਦੋ ਦਿਨਾਂ ਦਾ ਸੋਗ ਮਨਾਉਣ ਵਾਲੀ ਪੰਜਾਬ ਦੀ
ਬਾਦਲ ਸਰਕਾਰ, ਦਿੱਲੀ ਦੇ ਪੀੜਤਾਂ ਦੇ ਦੁੱਖ ਵਿੱਚ 1 ਤੋਂ 3 ਨਵੰਬਰ ਤੱਕ ਸੋਗ ਦਾ ਐਲਾਨ ਕਿਉਂ ਨਹੀਂ
ਕਰ ਦਿੰਦੀ? ਜੇ ਹੋਰ ਨਹੀਂ ਤਾਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਅਤੇ ਅਕਾਲ ਤਖਤ ਸਾਹਿਬ ਉੱਤੇ ਤਾਂ
ਬਾਦਲ ਦਾ ਹੀ ਕਬਜਾ ਹੈ। ਇੱਥੇ ਤਾਂ ਆਤਿਸ਼ਬਾਜੀ ਅਤੇ ਦੀਪਮਾਲਾ ਬੰਦ ਕੀਤੀ ਜਾ ਸਕਦੀ ਸੀ, ਇੱਥੇਂ
ਕਿਹੜੀ ਖੁਸ਼ੀ ਵਿੱਚ ਆਤਿਸ਼ਬਾਜੀ ਕੀਤੀ ਜਾ ਰਹੀ ਹੈ? ਗੈਰ ਸਿੱਖ ਦੇਸ਼ ਅਮਰੀਕਾ ਤਾਂ ਬੇਗੁਨਾਹ ਸਿੱਖਾਂ
ਦੇ ਹੋਏ ਕਾਤਲਾਂ ਦੇ ਸੋਗ ਵੱਜੋਂ ਆਪਣੇ ਦੇਸ਼ ਦੇ ਝੰਡੇ ਨੀਵੇਂ ਕਰ ਸਕਦਾ ਹੈ, ਤੁਸੀਂ ਸਿੱਖ ਕਹਾਉਂਦੇ
ਹੋਏ ਆਪਣਿਆਂ ਦੀ ਯਾਦ ਵਿੱਚ ਆਪਣੇ ਕੇਂਦਰੀ ਧਰਮ ਸਥਾਨ ਅੰਦਰ ਬੇਲੋੜੀ ਅਤੇ ਆਪਣੇ ਘਰ ਲਈ ਹਾਨੀਕਾਰਕ
ਸਿੱਧ ਹੋ ਰਹੀ ਆਤਿਸ਼ਬਾਜੀ ਵੀ ਨਹੀਂ ਰੋਕ ਸਕਦੇ? ਸਿੱਖੋ ਬਾਦਲ ਪਰਿਵਾਰ ਦੀ ਪਤੀ ਪਾਰਟੀ (ਬੀ. ਜੇ.
ਪੀ.) ਉਹ ਪਾਰਟੀ ਹੈ ਜਿਸਨੇ ਪੰਜਾਬੀ ਸੂਬੇ ਦੀ 1962 ਵਿੱਚ ਹੋਈ ਮਰਦਮਸ਼ੁਮਾਰੀ ਸਮੇਂ ਪੰਜਾਬੀ ਬੋਲ
ਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ, ਜੇ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ
ਦੇਣ ਦੀ ਮੰਗ ਕੀਤੀ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਸੋਟੀਆਂ ਉੱਪਰ ਬੀੜੀਆਂ ਦੇ ਬੰਡਲ ਬੰਨ੍ਹ ਕੇ
ਰੋਸ ਮਾਰਚ ਕੀਤਾ ਸੀ, ਕਾਂਗਰਸ ਦੀ ਪ੍ਰਧਾਨ ਮੰਤਰੀ ਨੇ ਅਕਾਲ ਤਖਤ ਉੱਤੇ ਹਮਲਾ ਕੀਤਾ ਤਾਂ ਇਹਨਾਂ
ਭਾਜਪਾ ਵਾਲਿਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕਿਹਾ ਕਿ ਇਹ ਹਮਲਾ ਪਹਿਲਾਂ ਹੀ ਕਰ ਦੇਣਾ
ਚਾਹੀਂਦਾ ਸੀ। ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ “ਮਾਈ ਕੰਟਰੀ ਮਾਈ ਲਾਇਫ” ਵਿੱਚ ਲਿਖਿਆ ਸੀ
ਕਿ ਇਹ ਹਮਲਾ ਅਸੀਂ ਨੇ ਇੰਦਰਾ ਗਾਂਧੀ ਉੱਤੇ ਦਬਾਅ ਪਾ ਕੇ ਕਰਵਾਇਆ ਸੀ, ਅਟਲ ਬਿਹਾਰੀ ਬਾਜਪਾਈ ਨੇ
ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ, ਜੇ ਸਿੱਖ ਕੌਮ ਨੇ ਆਪਣਾ ਵੱਖਰਾ ਨਾਨਕਸ਼ਾਹੀ
ਕੈਲੰਡਰ ਤਿਆਰ ਕੀਤਾ ਤਾਂ ਆਰ. ਐਸ. ਐਸ. ਨੇ ਇਸਦਾ ਨੰਗਾ ਚਿੱਟਾ ਵਿਰੋਧ ਕੀਤਾ ਸੀ। ਭਾਈ ਬਲਵੰਤ
ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰੋਸ ਮਾਰਚ ਕਰ
ਰਹੇ ਸਿੰਘਾਂ ਦਾ ਭਾਜਪਾ ਵਾਲਿਆਂ ਨੇ ਵਿਰੋਧ ਕੀਤਾ, ਇੱਕ ਸਿੱਖ ਦੀ ਪੱਗ ਲਾਹ ਕੇ ਸਾੜੀ, ਦੂਜੇ ਦਿਨ
ਸਿੱਖਾਂ ਨੇ ਸਾੜੀ ਗਈ ਪੱਗ ਦੇ ਰੋਸ ਵਿੱਚ ਰੋਸ ਮਾਰਚ ਕੀਤਾ ਤਾਂ ਬਾਦਲ ਦੀ ਪੁਲਿਸ ਨੇ ਇੱਕ ਸਿੱਖ
ਨੌਜਵਾਨ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ। ਕਾਂਗਰਸ ਦੀ ਸਰਕਾਰ ਸਮੇ ਸਿੱਖਾਂ ਨੂੰ ਝੂਠੇ ਪੁਲਿਸ
ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ। ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਨੀਂਹ ਰੱਖਦਿਆਂ ਬਾਦਲ ਨੇ
1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ
ਸਾਰੇ ਹੀ ਪੰਜਾਬ ਦੇ ਪੁੱਤਰ ਸਨ।
ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ
ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ
ਨੂੰ ਵੰਜਰ ਬਣਾਇਆ ਜਾ ਸਕੇ। ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ
ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ,
ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ। ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ
ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ। ਜੂਨ
1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ । ਦਰਬਾਰ
ਸਾਹਿਬ ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ
ਇਜਾਜਤ ਦਿੱਤੀ ਸੀ। ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ
ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ
ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਦੇ
ਕੇ ਜਿਤਾਇਆ। ਸੁਮੇਧ ਸਿੰਘ ਸੈਣੀ ਨੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਸ੍ਰ:
ਬਾਦਲ ਨੇ ਇਸਨੂੰ ਸਨਮਾਨਿਤ ਕਰਦਿਆਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ। ਪੱਛਮੀ ਬੰਗਾਲ ਦਾ ਪ੍ਰਸਿੱਧ
ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ
ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ
ਕੀਤਾ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ
ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਆਰ. ਐਸ. ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ
ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ. ਐਸ. ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ
ਹੈ। ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ `ਚ ਬਾਦਲ ਦਾ ਬਿਆਨ ਸੀ ਕਿ ਆਰ. ਐਸ.
ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਲੁਧਿਆਣੇ
ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ
ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੰਘ ਦਰਸ਼ਨ ਸਿੰਘ ਸ਼ਹੀਦ
ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ
ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ
ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ
ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ। ਮਈ
2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ
ਮੱਕੜ ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ
ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ
ਦੇ ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ
ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ। ਸਿੱਖ ਕੌਮ ਦੀ
ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ. ਐਸ. ਐਸ.
+ ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ। ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ
ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ: ਗੁ: ਪ੍ਰ: ਕਮੇਟੀ ਹੋਂਦ ਵਿੱਚ ਆਈ ਸੀ,
ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ
ਦੇ ਕੇ ਨਿਵਾਜਿਆ। ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ
ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ
ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ
ਮਰਯਾਦਾ ਵੀ ਚਲਾਈਆਂ ਹੋਈਆਂ ਹਨ। ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲਣ ਦੀ
ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ,
ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜਜਬਾ ਖਤਮ ਕੀਤਾ। ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ
ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ
ਕੇਸ ਖਤਮ ਕੀਤੇ। ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ
ਹੇਠ ਰੋਲੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ। ਜਦਕਿ
ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ। ਇਸ ਅਣਖ ਇੱਜਤ ਨੂੰ ਖਤਮ ਕਰਨ
ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ । ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ
ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ
ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ
ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ
ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ। ਘੱਟ ਗਿਣਤੀ ਮੁਸਲਮਾਨਾਂ ਦੇ ਖੂਨ ਦੀ
ਹੋਲੀ ਖੇਡਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ ਹੈ ਅਤੇ ਹੁਣ ਮੋਦੀ ਨੂੰ
ਪ੍ਰਧਾਨ ਮੰਤਰੀ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਿਹਾ ਹੈ। ਪੰਜਾਬ ਦੇ ਕਾਲੇ ਦੌਰ ਵਿੱਚ
ਬੇਗੁਨਾਹ ਸਿੱਖਾਂ ਉਪਰ ਹੋਏ ਤਸ਼ੱਦਦ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ ਸਾਡਾ ਹੱਕ ਜਿਸਨੂੰ ਮੁੰਬਈ
ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਸੱਚ ਨੂੰ ਸਾਹਮਣੇ ਆਉਣ ਤੋਂ
ਰੋਕਣ ਲਈ ਇਸ ਫਿਲਮ ਤੇ 4 ਅਪ੍ਰੈਲ ਨੂੰ ਪਾਬੰਦੀ ਲਗਾ ਦਿੱਤੀ ਸੀ, ਕਦੇ ਸ੍ਰ: ਬਾਦਲ ਨੇ ਅਸ਼ਲੀਲ
ਫਿਲਮਾਂ ਜਾਂ ਗਾਣਿਆਂ ਤੇ ਪਾਬੰਦੀ ਕਿਉਂ ਨਹੀਂ ਲਾਈ? ਸਿੱਖਾਂ ਤੇ ਹੋਏ ਜੁਲਮ ਨੂੰ ਵਿਖਾਉਣ ਨਾਲ ਤਾਂ
ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਕੀ ਬੱਸਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਮੋਬਾਇਲ ਫੋਨਾਂ,
ਮੈਰਿਜ ਪੈਲੇਸਾਂ ਵਿੱਚ ਚੱਲਦੇ ਅਤਿ ਘਟੀਆਂ ਦਰਜੇ ਦੇ ਅਸ਼ਲੀਲ ਗੀਤਾਂ ਨਾਲ ਪੰਜਾਬ ਦਾ ਮਾਹੌਲ ਠੀਕ
ਹੁੰਦਾ ਹੈ? ਪੰਜਾਬ ਵਿੱਚ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਕੀ ਹਲਾਤ ਹਨ, ਉਹ ਹਰ ਰੋਜ ਹੀ
ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ, ਪਰ ਬਾਦਲ ਸਾਹਿਬ ਨੂੰ ਪੰਜਾਬ ਵਿੱਚ ਖਤਮ ਹੋ ਰਹੀ ਧੀਆਂ,
ਭੈਣਾਂ ਦੀ ਸਾਂਝ, ਨਿੱਤ ਹੋ ਰਹੇ ਬਲਾਤਕਾਰ, ਵੱਧ ਰਹੀ ਅਸ਼ਲੀਲਤਾ, ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ
ਰਹੀ ਪੰਜਾਬ ਦੀ ਜਵਾਨੀ ਦਾ ਤਾਂ ਕਦੇ ਫਿਕਰ ਨਹੀਂ ਹੋਇਆ, ਕਿਉਂਕਿ ਇਹ ਤਾਂ ਇਹਨਾਂ ਵੱਲੋਂ ਰਾਜ ਨਹੀਂ
ਸੇਵਾ ਦੇ ਨਾਹਰੇ ਹੇਠ ਪੰਜਾਬੀਆਂ ਨੂੰ ਬਖਸ਼ੀ ਹੋਈ ਦਾਤ ਹੈ। ਸਾਡਾ ਹੱਕ ਵਰਗੀਆਂ ਫਿਲਮਾਂ ਹੋ ਸਕਦੈ
ਨੌਜਵਾਨਾਂ ਵਿੱਚ ਅਣਖ, ਗੈਰਤ ਜਾਂ ਸਾਡੇ ਹੱਕਾਂ ਲਈ ਜਾਗਰੂਕਤਾ ਪੈਦਾ ਕਰ ਦੇਣ। ਜਾਗੇ ਹੋਏ ਲੋਕ
ਇਹਨਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਇਹਨਾਂ ਲਈ ਮੁਸੀਬਤ ਬਣ ਜਾਣਗੇ। ਇਸੇ ਲਈ ਇਹ ਪੰਜਾਬ ਵਾਸੀਆਂ
ਨੂੰ ਅਸ਼ਲੀਲਤਾ ਅਤੇ ਨਸ਼ਿਆਂ ਦੀਆਂ ਲੋਰੀਆਂ ਦੇ ਕੇ ਸਦਾ ਲਈ ਸੁਆ ਦੇਣਾ ਚਾਹੁੰਦਾ ਹੈ। ਪੰਜਾਬੀ
ਟ੍ਰਿਬਿਊਨ ਦੇ ਪੰਨਾ ਨੰਬਰ 3 ਤੇ 20 ਅਪ੍ਰੈਲ 2013 ਨੂੰ ਖਬਰ ਲੱਗੀ ਸੀ ਜਿਸ ਵਿੱਚ ਪੱਤਰਕਾਰਾਂ ਨੇ
ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਸੀ ਕਿ 2009 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੰਜਾਬ
ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਜਿਸ ਵਿੱਚ ਉੇਸ ਨੂੰ ਖਤਰਨਾਕ ਅੱਤਦਾਵੀ ਦੱਸਿਆ
ਹੈ ਤਾਂ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਅਜਿਹੇ ਕਿਸੇ ਹਲਫਨਾਮੇ ਬਾਰੇ ਉਹਨਾਂ ਨੂੰ
ਰੱਤੀ ਭਰ ਗਿਆਨ ਨਹੀਂ ਹੈ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਹਲਫਨਾਮੇ ਵਿੱਚ ਕੀ ਲਿਖਿਆ ਹੈ,
ਇਹ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਵਾਬ। ਪੱਤਰਕਾਰਾਂ ਨੇ ਫਿਰ ਹੋਰ ਸਵਾਲ ਕੀਤਾ ਕਿ 1991 ਵਿੱਚ
ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ। ਕੀ ਉਹ ਇਸਦੀ
ਜਾਂਚ ਕਰਵਾਉਣਗੇ ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸ ਬਾਰੇ ਕੀ ਕਿਹਾ ਜਾ ਸਕਦਾ ਹੈ, ਉਦੋਂ
ਬੜਾ ਕੁੱਝ ਵਾਪਰਿਆ ਸੀ, ਇੱਕ ਪਾਸੇ ਸ੍ਰ: ਬਾਦਲ ਜੀ 1991 ਦੇ ਕਾਤਲਾਂ ਨੂੰ ਪੁਰਾਣੇ ਕੇਸ ਕਹਿ ਕੇ
ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਦੂਜੇ ਪਾਸੇ 1984 ਦੇ ਕੇਸਾਂ ਨੂੰ ਲੈਕੇ ਕਾਂਗਰਸ
ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾ ਰਹੇ ਹਨ। ਹੈ ਨਾ ਅਜੀਬ ਗੱਲ! ਅਕਾਲ ਤਖਤ ਸਾਹਿਬ ਤੇ ਇੰਦਰਾ
ਗਾਂਧੀ ਨੇ ਹਮਲਾ ਕੀਤਾ ਤਾਂ ਪੂਰੀ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ, ਲਾਲ ਕ੍ਰਿਸ਼ਨ ਅਡਵਾਨੀ
(ਬਾਦਲ ਦੇ ਮਿੱਤਰ) ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖਤ ਤੇ ਹਮਲਾ ਕਰਵਾਇਆ ਤਾਂ ਉਹ
ਸਿੱਖਾਂ ਦਾ ਮਿੱਤਰ? ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ
ਦੇਵੇ ਤਾਂ ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ। ਜੇ ਪੰਜਾਬ ਵਿੱਚ
ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰਕੇ ਉਸਨੂੰ
ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ? ਜੇ ਦਿੱਲੀ ਵਿੱਚ ਸਿੱਖਾਂ ਦੇ
ਕਾਤਲਾਂ ਨੂੰ ਪੁਲਿਸ ਨਾ ਫੜੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ, ਜੇ ਪੰਜਾਬ ਵਿੱਚ
ਸਿੱਖਾਂ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿਖੇ ਆਕੇ ਨਕਲੀ ਨਿਰੰਕਾਰੀਏ ਗੁਰੂਆਂ ਦੇ ਵਿਰੁੱਧ ਬੋਲਣ
ਅਤੇ ਸਿੱਖਾਂ ਨੂੰ ਚਿੜਾਉਣ, ਸਿੱਖਾਂ ਵੱਲੋਂ ਇਸਦਾ ਵਿਰੋਧ ਕਰਨ ਤੇ ਗੋਲੀਆਂ ਚਲਾ ਕੇ 13 ਸਿੰਘਾਂ
ਨੂੰ ਸ਼ਹੀਦ ਕਰ ਦੇਣ ਅਤੇ ਦਰਜਨਾਂ ਸਿੰਘਾਂ ਨੂੰ ਜਖਮੀ ਕਰ ਦੇਣ, ਬਾਦਲ ਸਰਕਾਰ ਦੀ ਪੁਲਿਸ
ਨਿਰੰਕਾਰੀਆਂ ਨੂੰ ਫੜਨ ਦੀ ਬਜਾਇ ਸੁਰੱਖਿਅਤ ਪੰਜਾਬ ਵਿੱਚੋਂ ਬਾਹਰ ਕੱਢ ਦੇਵੇ, ਬਾਦਲ ਫਿਰ ਵੀ
ਸਿੱਖਾਂ ਦਾ ਹਮਦਰਦ? ਦਿੱਲੀ ਵਿੱਚ ਆਪਣੀ ਮਾਂ ਦੇ ਹੋਏ ਕਤਲ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇਆਮ ਤੇ
ਰਜੀਵ ਗਾਂਧੀ ਨੇ ਕਿਹਾ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ, ਤਾਂ ਰਾਜੀਵ
ਗਾਂਧੀ ਸਿੱਖਾਂ ਦਾ ਦੁਸ਼ਮਣ। ਜੂਨ 1984 ਵਿੱਚ ਅਕਾਲ ਤਖਤ ਤੇ ਹੋਏ ਹਮਲੇ ਸਮੇਂ ਮਾਰੇ ਗਏ ਹਜਾਰਾਂ
ਬੇਦੋਸ਼ਿਆਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਥਾਂ ਅਟਲ ਬਿਹਾਰੀ ਵਾਜਪਾਈ (ਬਾਦਲ ਦਾ ਮਿੱਤਰ)
ਇੰਦਰਾ ਗਾਂਧੀ ਨੂੰ ਵਧਾਈਆਂ ਅਤੇ ਦੁਰਗਾ ਦਾ ਖਿਤਾਬ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ? ਪ੍ਰੋ:
ਦਵਿੰਦਰ ਪਾਲ ਸਿੰਘ ਭੁੱਲਰ ਵੱਲੋਂ ਦਿੱਲੀ ਦੀ ਥਾਂ ਪੰਜਾਬ ਦੀ ਜੇਲ੍ਹ ਵਿੱਚ ਭੇਜਣ ਦੀ ਕੀਤੀ ਅਪੀਲ
ਨੂੰ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੇ ਤਾਂ ਮੰਨ ਲਿਆ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋ: ਭੁੱਲਰ
ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਬਾਦਲ ਫੇਰ ਵੀ ਸਿੱਖਾਂ ਦਾ
ਮਿੱਤਰ? ਜੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ
ਉਹ ਸਿੱਖਾਂ ਦੀ ਦੁਸ਼ਮਣ, ਜੇ ਪ੍ਰਕਾਸ਼ ਸਿੰਘ ਬਾਦਲ ਬੇਦੋਸ਼ੇ ਸਿੱਖਾਂ ਦੇ ਕਾਤਲ ਇਜਹਾਰ ਆਲਮ ਨੂੰ ਆਪਣੀ
ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ? ਇਹ ਕੋਈ ਉਹ ਗੱਲਾਂ ਨਹੀਂ ਜੋ ਮੈਨੂੰ ਹੀ ਪਤਾ
ਹੋਣ, ਇਹ ਕੁੱਝ ਤਾਂ ਮੈਂ ਅਖਬਾਰਾਂ, ਰਸਾਲਿਆਂ ਵਿੱਚੋਂ ਹੀ ਪੜ੍ਹਿਆ ਹੈ। ਇਹ ਕੁੱਝ ਤਾਂ ਹਰ ਕੋਈ
ਅਖਬਾਰ ਰਸਾਲੇ ਪੜ੍ਹਨ ਵਾਲੇ ਚੰਗੀ ਤਰ੍ਹਾਂ ਮੇਰੇ ਨਾਲੋਂ ਵੀ ਵੱਧ ਜਾਣਦੇ ਹੋਣਗੇ। ਵਿਦਵਾਨ ਸੱਜਣ
ਤਾਂ ਹਜਾਰਾਂ ਗੁਣਾ ਵੱਧ ਬਾਦਲ ਬਾਰੇ ਜਾਣਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਨੰਗੇ ਚਿੱਟੇ ਸਿੱਖਾਂ
ਦੇ ਕਾਤਲ ਸਿੱਖ ਕੌਮ ਦੇ ਕਾਤਲ ਨੂੰ ਸਿੱਖਾਂ ਨੇ ਹੀ ਅਕਾਲ ਤਖਤ, ਸ਼੍ਰੋ: ਗੁ: ਪ੍ਰ: ਕਮੇਟੀ, ਅਕਾਲੀ
ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਹੋਇਆ ਹੈ। ਸਿੱਖਾਂ ਉੱਤੇ ਕੀਤੇ ਜੁਲਮਾਂ
ਦੀ ਸਜ਼ਾ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਤਾਂ ਮਿਲ
ਚੁੱਕੀ ਹੈ ਅਤੇ ਉਹ ਸਜ਼ਾ ਭੁਗਤਣ ਅਤੇ ਦੁਨੀਆਂ ਤੋਂ ਚਲੇ ਜਾਣ (ਮਰਨ) ਤੋਂ ਬਾਅਦ ਵੀ ਸਿੱਖਾਂ ਦੇ
ਦੁਸ਼ਮਣ ਹਨ। ਬਾਦਲ ਪਰਿਵਾਰ ਅਤੇ ਭਾਜਪਾ ਲੰਮੇ ਸਮੇਂ ਤੋਂ ਸਿੱਖਾਂ ਨਾਲ ਨੰਗੇ ਚਿੱਟੇ ਗੱਦਾਰੀਆਂ ਅਤੇ
ਬੇਇਨਸਾਫੀਆਂ ਕਰਦੇ ਰਹੇ ਹਨ ਅਤੇ ਅੱਜ ਵੀ ਕਰ ਰਹੇ ਹਨ, ਜਿਉਂਦੇ ਵੀ ਹਨ, ਅੱਗੇ ਨੂੰ ਹੋਰ ਵੀ
ਗੱਦਾਰੀਆਂ ਅਤੇ ਬੇਇਨਸਾਫੀਆਂ ਕਰਨ ਲਈ ਤਿਆਰੀਆਂ ਕਰ ਰਹੇ ਹਨ। ਇੰਨ੍ਹਾਂ ਨੂੰ ਸਿੱਖ ਕੌਮ ਨਾਲ
ਕੀਤੀਆਂ ਗੱਦਾਰੀਆਂ ਅਤੇ ਬੇਇਨਸਾਫੀਆਂ ਦੀ ਸਜ਼ਾ ਕਦੋਂ ਅਤੇ ਕੌਣ ਦੇਵੇਗਾ? ਕੀ ਅਸੀਂ ਸਿਰਫ ਕਾਂਗਰਸ
ਨੂੰ ਹੀ ਸਿੱਖਾਂ ਦੀ ਦੁਸ਼ਮਣ ਕਹਿ-ਕਹਿ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਜਾਵਾਂਗੇ? ਕੀ ਅਸੀਂ ਮਰੇ
ਹੋਏ ਦੁਸ਼ਮਣ ਦਾ ਵਿਰੋਧ ਕਰ-ਕਰ ਕੇ ਜਿਉਂਦੇ ਦੁਸ਼ਮਣਾਂ ਨੂੰ ਮਜਬੂਤ ਨਹੀਂ ਬਣਾ ਰਹੇ? ਸਿੱਖੋ/ਪੰਜਾਬੀਓ
ਅੱਖਾਂ ਖੋਲੋ। ਜਿੰਨੇ ਤੁਹਾਡੇ ਪੁੱਤਰ ਕਾਂਗਰਸ ਦੀ ਸਰਕਾਰ ਸਮੇਂ ਬਾਦਲ ਦੀ ਸਹਿਮਤੀ ਨਾਲ ਗੋਲੀਆਂ
ਨਾਲ ਮਾਰੇ ਗਏ ਸਨ, ਉਸ ਤੋਂ ਬਹੁਤ ਜਿਆਦਾ ਵੱਡੀ ਗਿਣਤੀ ਵਿੱਚ ਤੁਹਾਡੇ ਪੁੱਤਰਾਂ ਨੂੰ ਬਾਦਲ ਨੇ
ਨਸ਼ਿਆਂ ਨਾਲ ਮਾਰ ਦਿੱਤਾ ਹੈ। ਦੁੱਖ ਦੀ ਗੱਲ ਇਹ ਹੈ ਕਿ ਬਾਦਲ ਪਰਿਵਾਰ ਅਤੇ ਬੀ. ਜੇ. ਪੀ. ਨੂੰ
ਸਿੱਖਾਂ ਉੱਤੇ ਕੀਤੇ ਜੁਲਮਾਂ ਦੀ ਸਜ਼ਾ ਦੀ ਥਾਂ ਕੁਰਸੀਆਂ ਮਿਲ ਰਹੀਆਂ ਹਨ। ਮੈਂ ਤਾਂ ਅਖੀਰ ਵਿੱਚ
ਇਹੀ ਕਹਿਣਾ ਚਾਹਾਂਗਾ ਕਿ ਪੰਜਾਬੀਓ/ਸਿੱਖੋ ਜਾਗੋ ਕਾਂਗਰਸੀਆਂ ਨਾਲੋਂ ਵੀ ਵੱਡੇ ਆਪਣੇ ਉਸ ਮਖੌਟਾ
ਧਾਰੀ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਚਾਣੋ, ਜੋ ਤੁਹਾਡੀਆਂ ਲਾਸ਼ਾਂ ਉੱਪਰ ਕੁਰਸੀ ਡਾਹ ਕੇ ਰਾਜ
ਕਰ ਰਿਹਾ ਹੈ। ਇਹਨਾਂ ਮਖੌਟਾਧਾਰੀ ਦੁਸ਼ਮਣਾਂ (ਭਾਜਪਾ/ਬਾਦਲਾਂ) ਨੂੰ ਕਹੋ ਕਿ ਅਖੌਤੀ ਹਮਦਰਦੋ ਬੱਸ
ਕਰੋ ਹੁਣ ਬਹੁਤ ਹੋ ਚੁੱਕਿਆ ਹੈ, ਵੋਟਾਂ ਦੀ ਰਾਜਨੀਤੀ ਵਿੱਚ ਘਟੀਆ ਬਿਆਨਬਾਜੀ ਕਰਕੇ ਸਾਡੇ ਪੀੜਤਾਂ
ਦੇ ਜਖਮਾਂ ਨੂੰ ਹੋਰ ਨਾ ਉਚੇੜੋ।
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ: 94170-23911
17/02/14)
ਗੁਰਬੰਸ ਸਿੰਘ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
ਸਿੱਖ ਮਾਰਗ ਦੇ ਸਾਰੇ ਪਾਠਕਾਂ ਤੇ ਪ੍ਰਬੰਧਕਾ ਨੂੰ ਗੁਰਬੰਸ ਸਿੰਘ ਜੀ ਵਲੋਂ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਮਿਤੀ ੧੦/੦੨/੧੪ ਕਰਨਲ ਮਨਮੋਹਨ ਸਿੰਘ ਸਕਾਊਟ ਦੇ ੴ ਏਕੰਕਾਰੁ ਦੀ ਚਲ ਰਹੀ ਚਰਚਾ ਤੇ
ਵਿਚਾਰ ਪੜ੍ਹੇ ਹਨ ਆਪ ਜੀ ਲਿਖ ਰਹੇ ਹਨ ਸਾਡਾ ਕੇਵਲ ਇਕੋ ਹੀ ਦਾਤਾਰ ਹੈ ਜਿਸ ਨੂੰ ਏਕੰਕਾਰੁ ਦਾ
ਨਾਂਅ ਦਿੱਤਾ ਹੋਇਆ ਹੈ। ਸਾਰੇ ਪਰਚਲਤ ਨਾਂਅ ਏਕੰਕਾਰੁ ਦਾ ਇੱਕ ਹਿੱਸਾ ਹੀ ਹਨ। ਏਹ ਸਾਰੇ ਸ਼ਬਦੀ
ਨਾਂਅ ਆਪੋ ਆਪਣੇ ਮਜ਼ਬ ਦੀ ਅਲਗ ਅਲਗ ਵਿਚਾਰਧਾਰਾਂ ਦੇ ਪ੍ਰਤੀਕ ਹਨ। ਦੂਜੇ ਪਾਸੇ ਆਪਣੀ ਕਿਤਾਬ ਵਿੱਚ
ਇਸ ਨੂੰ ਸਨਾਤਨ ਪ੍ਰਭਾਵ ਹੇਠ ਏਕ+ਅੰ+ਕਾਰ ਹੇਠ ਵਿਚਾਰ ਰਹੇ ਹੋ ਕਸੋਟੀ ਇੱਕ ਨਾ ਰਹੀ ਕੀ ਕਾਰਨ ਹੈ
ਜੀ ਸ਼ਪਸ਼ਟੀ ਕਰਨ ਦੇਵੋ ਜੀ। ਤੁਸੀਂ ਕਿਉਂ ਇਸ ਤਰ੍ਹਾਂ ਕੀਤਾ ਹੈ ਜੀ।
ਸਮੂਹ ਪਾਠਕਾ ਤੇ ਸਿੱਖ ਮਾਰਗ ਮੈਂਬਰਾਂ ਦਾ ਧੰਨਵਾਦੀ ਹਾਂ ਆਪ ਜੀ ਨੇ ਮੇਰੇ ਵਿਚਾਰ ਪ੍ਰਚਾਰ ਆਪਣੀ
ਵੈਬਸਾਇਟ ਤੇ ਪੇਸ਼ ਕੀਤੇ।
ਧੰਨਵਾਦ ਸਹਿਤ
ਗੁਰਬੰਸ ਸਿੰਘ
17/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ
ਸਦਕਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗਿਆਨ ਵਧਾਇਆ, ਤੇਰੇ ਸਦਕਾ।
ਜੋ ਕੁੱਛ ਪਾਇਆ, ਤੇਰੇ ਸਦਕਾ।
ਇਹ ਤਨ, ਇਹ ਮਨ, ਸੋਚ ਵਿਚਾਰਾਂ,
ਕਰਨ ਦੀ ਸ਼ਕਤੀ, ਖਿਆਲ ਉਡਾਰਾਂ
ਇਹ ਸੱਭ ਮਾਇਆ, ਤੇਰੇ ਸਦਕਾ,
ਜੋ ਕੁੱਛ ਪਾਇਆ, ਤੇਰੇ ਸਦਕਾ।
ਪਹਿਨਣ ਖਾਣਾਂ, ਮੌਜ ਉਡਾਣਾਂ,
ਹਸਣਾ ਗਾਣਾਂ, ਤੇਰਾ ਭਾਣਾਂ,
ਭਾਣੇ ਆਇਆ, ਤੇਰੇ ਸਦਕਾ।
ਜੋ ਕੁੱਝ ਪਾਇਆ, ਤੇਰੇ ਸਦਕਾ।
ਤੂੰ ਦੱਖ ਦੇਵੇਂ, ਤਾਂ ਦੁੱਖ ਪਾਵਾਂ,
ਤੂੰ ਸੁੱਖ ਦੇਵੇਂ, ਤਾਂ ਸੁੱਖ ਪਾਵਾਂ,
ਸੰਨ ਸਮਾਇਆ, ਤੇਰੇ ਸਦਕਾ।
ਜੋ ਕੁੱਝ ਪਾਇਆ, ਤੇਰੇ ਸਦਕਾ।
ਥੋੜ ਨਾ ਕੋਈ, ਲੋੜ ਨਾ ਕੋਈ,
ਹੋਰ ਪਾਉਣ ਦੀ, ਹੋੜ ਨਾ ਕੋਈ,
ਸਭ ਸਰਮਾਇਆ, ਤੇਰੇ ਸਦਕਾ।
ਜੋ ਕੁੱਝ ਪਾਇਆ, ਤੇਰੇ ਸਦਕਾ।
ਭਟਕੀ ਜਾਵਾਂ, ਜੇ ਭਟਕਾਵੇਂ,
ਜਪਦਾ ਜਾਵਾਂ, ਨਾਮ ਜੇ ਲਾਵੇਂ,
ਨਾਮ ਕਮਾਇਆ, ਤੇਰੇ ਸਦਕਾ।
ਜੋ ਕੁੱਝ ਪਾਇਆ, ਤੇਰੇ ਸਦਕਾ।
17/02/14)
ਗੁਰਤੇਜ ਸਿੰਘ
ਬੁੱਤ
‘ਸਰਦਾਰ’ ਦੇ ਸਰਦਾਰ ਦਾ ਲੱਗੇ ਜਾਂ ਸਿਰਦਾਰ ਦਾ
ਗੁਰਤੇਜ ਸਿੰਘ
ਪਿੱਛੇ ਜਿਹੇ ਚੋਣ ਪ੍ਰਚਾਰ ਆਰੰਭ
ਕਰਨ ਲਈ ਬੀ. ਜੇ. ਪੀ. ਦਾ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਪੰਜਾਬ ਆਇਆ ਤਾਂ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ‘ਸਰਦਾਰ’ ਲਕਬ ਨਾਲ ਸੰਬੋਧਨ ਕੀਤਾ।
ਗੁਜਰਾਤ ਵਿੱਚ ਉਹ ਸਾਬਕਾ ਗ੍ਰਹਿਮੰਤਰੀ ਸਰਦਾਰ ਵਲਭ ਭਾਈ ਪਟੇਲ ਦਾ ਬਹੁਤ ਵੱਡਾ ਬੁੱਤ ਲਾਉਣਾ
ਚਾਹੁੰਦਾ ਹੈ ਅਤੇ ਉਸ ਲਈ ਮੁਲਕ ਦੇ ਸਾਰੇ ਪਿੰਡਾਂ ਤੋਂ ਮਿੱਟੀ ਅਤੇ ਜ਼ਰਾਇਤੀ ਸੰਦ ਇਕੱਠੇ ਕਰ ਰਿਹਾ
ਹੈ ਜਿਨ੍ਹਾਂ ਨੂੰ ਢਾਲ ਕੇ ਬੁਤ ਬਣਾਇਆ ਜਾਣਾ ਹੈ। ਮੋਦੀ ਨੂੰ ਘੱਟੋ-ਘੱਟ ਪੰਦਰਾਂ ਕਰੋੜ ਹਿੰਦ ਦੇ
ਲੋਕ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲਾ ਜਾਣਦੇ ਹਨ। ਅੱਜ ਕਲ੍ਹ ਸਾਹਮਣੇ ਆ ਰਹੇ ਤੱਥ ਬਾਦਲ ਨੂੰ
ਸਿੱਖਾਂ ਦੇ ਕਤਲੇਆਮ ਅਤੇ ਅਨੇਕਾਂ ਗੁਰਦ੍ਵਾਰਿਆਂ ਦੇ ਢਾਉਣ ਅਤੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ
ਵਾਲਿਆਂ ਦਾ ਮਦਦਗਾਰ ਪੁਕਾਰ-ਪੁਕਾਰ ਕੇ ਆਖ ਰਹੇ ਹਨ। ਵੱਲਭ ਭਾਈ ਪਟੇਲ ਨੂੰ ਵੀ ਮੋਦੀ ਵਾਂਗ ਹੀ
ਹੈਦਰਾਬਾਦ ਦੇ ਹਜ਼ਾਰਾਂ ਮੁਸਲਮਾਨਾਂ ਦਾ ਕਾਤਲ ਜਾਣਿਆ ਜਾਂਦਾ ਹੈ। ਉਸ ਨੇ ਦਿੱਲੀ ਅਤੇ ਪੰਜਾਬ ਵਿੱਚ
ਵੀ ਅਨੇਕਾਂ ਸਿੱਖ ਅਤੇ ਮੁਸਲਮਾਨ ਕਤਲ ਕਰਵਾਏ ਸਨ। ਪਟੇਲ ਉਸ ਕਾਂਗਰਸ ਦਾ ਮੈਂਬਰ ਸੀ ਜਿਸ ਪਾਰਟੀ
ਨੂੰ ਸਭ ਤੋਂ ਵੱਧ ਬਾਦਲ ਅਤੇ ਉਸ ਤੋਂ ਥੋੜਾ ਘੱਟ ਮੋਦੀ ਪਾਣੀ ਪੀ-ਪੀ ਭੰਡ ਰਹੇ ਹਨ। ਉਸ ਨੇ ਭਾਰਤ
ਦਾ ਗ੍ਰਹਿ ਮੰਤਰੀ ਹੁੰਦਿਆਂ ਰਾਸ਼ਟ੍ਰੀਆ ਸਵੈਮ ਸੇਵਕ ਸੰਘ (ਰਸਸ) ਉੱਤੇ ਪਾਬੰਦੀ ਲਾਈ ਸੀ ਅਤੇ ਉਸ ਦੀ
ਵਿਚਾਰਧਾਰਾ ਨੂੰ ਭੰਡਿਆ ਸੀ। ਮੋਦੀ ਰਸਸ ਦਾ ਪ੍ਰਚਾਰਕ ਰਿਹਾ ਹੈ ਅਤੇ ਉਸ ਦੀ ਵਿਚਾਰਧਾਰਾ ਨੂੰ
ਪ੍ਰਚਾਰਨ ਲਈ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ। ਪਤਾ ਨਹੀਂ ਇਹਨਾਂ ਨੇ ਅਨੇਕਾਂ ਕਤਲੇਆਮਾਂ ਲਈ
ਜ਼ਿੰਮੇਵਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੇ ਕਲੱਬ ਵਿੱਚ ਕਿਉਂ ਸ਼ਾਮਲ ਨਹੀਂ ਕੀਤਾ!
ਜਦੋਂ ਕਿ ਪਟੇਲ ਨਾਲ ਏਹੋ ਸਾਂਝ ਵੱਧ ਚੜ੍ਹ ਕੇ ਪਾਲ ਰਹੇ ਹਨ।
ਸ਼ਾਇਦ ਇਸ ਲਈ ਕਿ ਉਸ ਨੇ ਪਟੇਲ, ਮੋਦੀ ਅਤੇ ਬਾਦਲ ਤੋਂ ਵੀ ਵੱਧ ਸਫ਼ਾਈ ਨਾਲ ਕਤਲੇਆਮ ਕਰਵਾਏ ਸਨ।
ਬਾਬਰ, ਹਲਾਗੂ, ਚੰਗੇਜ਼ ਖ਼ਾਨ, ਇਦੀ ਅਮੀਨ, ਹਿਟਲਰ, ਸਟੈਲਿਨ, ਮਾਓ ਆਦਿ ਨੂੰ ਵੀ ਏਸੇ ਗੱਲੋਂ ਸ਼ਾਇਦ
ਬਾਹਰ ਰੱਖਿਆ ਗਿਆ ਹੈ। ਖ਼ੈਰ! ਇਹ ਇਹਨਾਂ ਦਾ ਅੰਦਰੂਨੀ ਮਸਲਾ ਹੈ ਅਤੇ ਕਲੱਬ ਦੇ ਨੇਮਾਂ ਉਪਨੇਮਾਂ
ਉੱਤੇ ਨਿਰਭਰ ਹੈ। ‘ਸਰਦਾਰ’ ਮੋਦੀ ਦਾ ਜ਼ਿਕਰ ਏਨਾਂ ਹੀ ਕਾਫ਼ੀ, ਪਰ ‘ਸਰਦਾਰ’ ਦੇ ਸਰਦਾਰ ਬਾਰੇ
ਵਾਕਫ਼ੀਅਤ ਹਾਸਲ ਕਰਨਾ ਜ਼ਰੂਰੀ ਹੈ ਕਿਉਂਕਿ ਉਸ ਦੀ ਵਿਚਾਰਧਾਰਾ, ਬੰਦੇ ਖਾਣੀ ਨੀਤੀ ਉੱਤੇ ਹਿੰਦ ਦਾ
ਤਖ਼ਤ ਡਾਹੁਣ ਦਾ ਵੱਡਾ ਯਤਨ ਆਰੰਭ ਵੀ ਹੋ ਚੁੱਕਿਆ ਹੈ।
ਵੱਲਭ ਭਾਈ ਪਟੇਲ ਸਥਾਈ ਬਹੁਗਿਣਤੀ ਸੱਭਿਆਚਾਰ ਦਾ ਪ੍ਰਤੀਕ ਬਣ ਕੇ ਉੱਭਰਨਾ ਚਾਹੁੰਦਾ ਸੀ। ਸਥਾਈ
ਸਭਿਆਚਾਰਕ ਬਹੁਗਿਣਤੀ (ਸਸਬਹੁ) ਉਸ ਵੇਲੇ ਦੇ ਪ੍ਰਮੁੱਖ ਆਗੂਆਂ ਦੀ ਸਮਝ ਮੁਤਾਬਕ ਬਾਕੀ ਧਰਮਾਂ ਲਈ
ਨਫ਼ਰਤ ਦੀ ਪ੍ਰਤੀਕ ਸੀ। ਦੋ ਹਜ਼ਾਰ ਸਾਲਾਂ ਬਾਅਦ ਹੋਈ ਸਿਆਸੀ ਚੜ੍ਹਤ ਕਾਰਣ ਬਾਕੀ ਸਾਰੇ ਸੱਭਿਆਚਾਰ
ਅਤੇ ਜਨ-ਸਮੂਹ ਇਸ ਨੂੰ ਕੀੜੇ-ਮਕੌੜੇ ਜਾਪਦੇ ਸਨ। ਆਪਣੇ ਥੋੜ੍ਹੇ ਜਿਹੇ ਸਮੇਂ ਵਿੱਚ ਵੱਲਭ ਭਾਈ ਪਟੇਲ
ਨੇ ਜੰਮੂ (1947) ਅਤੇ ਹੈਦਰਾਬਾਦ (1948) ਵਿੱਚ ਮੁਸਲਮਾਨਾਂ ਦਾ ਭਾਰੀ ਕਤਲੇਆਮ ਕਰਵਾਇਆ। ਦਿੱਲੀ
ਅਤੇ ਪੰਜਾਬ ਵਿੱਚ ਅਜਿਹੇ ਕਤਲਾਂ ਨੂੰ ਹੱਲਾ ਸ਼ੇਰੀ ਦਿੱਤੀ ਅਤੇ ਹਥਿਆਰ ਮੁਹੱਈਆ ਕਰਵਾਏ। ਸਰਕਾਰ
ਵੱਲੋਂ ਥਾਪੀ ਸੁੰਦਰਲਾਲ ਕਮੇਟੀ ਦਾ ਅਨੁਮਾਨ ਸੀ ਕਿ ਹੈਦਰਾਬਾਦ ਵਿੱਚ 27000 ਤੋਂ ਲੈ ਕੇ 40, 000
ਲੋਕ ਮਾਰੇ ਗਏ ਸਨ। ਪਟੇਲ ਹੈਦਰਾਬਾਦ ਨੂੰ ‘ਭਾਰਤ ਦੇ ਦਿਲ ਦਾ ਨਾਸੂਰ’ ਆਖਦਾ ਸੀ ਅਤੇ ਇਸ ਦੇ ਸਾਂਝੇ
ਸੱਭਿਆਚਾਰ ਨੂੰ ਖ਼ਤਮ ਕਰਨ ਦਾ ਚਾਹਵਾਨ ਸੀ।
ਦਿੱਲੀ ਦੇ ਮੁਸਲਮਾਨਾਂ ਦਾ ਨੁਕਸਾਨ ਕਰਨ ਲਈ ਪਟੇਲ ਨੇ ਧਾਰਨਾ ਬਣਾਈ ਕਿ ਇਹ ਪਾਕਿਸਤਾਨ ਪੱਖੀ ਹਨ
ਅਤੇ ਹਥਿਆਰਾਂ ਨਾਲ ਸਰਕਾਰ ਪਲਟਣਾ ਚਾਹੁੰਦੇ ਹਨ। ਪਾਰਲਾਮੈਂਟ ਦੀ ਅਨੈਕਸੀ ਵਿੱਚ ‘ਮੁਸਲਮਾਨਾ ਕੋਲੋਂ
ਬਰਾਮਦ ਕੀਤੇ’ ਹਥਿਆਰਾਂ ਦੀ ਨੁਮਾਇਸ਼ ਲਗਾਈ ਗਈ। ਮਾਊਂਟ ਬੈਟਨ ਨੂੰ ਵਿਖਾਉਣ ਵਾਸਤੇ ਪਟੇਲ ਆਪ ਆਇਆ।
ਉੱਥੇ ਕੁੱਝ ਛੁਰੀਆਂ, ਤਲਵਾਰਾਂ, ਖੇਤੀ ਬਾੜੀ ਦੇ ਸੰਦ ਅਤੇ ਘਰਾਂ ਵਿੱਚ ਸਬਜ਼ੀ-ਮੀਟ ਆਦਿ ਕੱਟਣ ਵਾਲੇ
ਚਾਕੂ, ਦਾਤ ਰੱਖੇ ਹੋਏ ਸਨ। ਇੱਕ ਜ਼ਰ-ਖਾਧੀ ਆਲੂ ਕੱਟਣ ਵਾਲੀ ਛੁਰੀ ਨੂੰ ਹੱਥ ਵਿੱਚ ਲੈ ਕੇ ਮਾਊਂਟ
ਬੈਟਨ ਨੇ ਆਖਿਆ ਕਿ ਜੇ ਮੁਸਲਮਾਨ ਸਮਝਦੇ ਹਨ ਕਿ ਏਹੋ ਜਿਹੇ ਹਥਿਆਰਾਂ ਨਾਲ ਇਹ ਰਾਜ ਪਲਟਾ ਲਿਆ ਸਕਦੇ
ਹਨ ਤਾਂ ਇਹ ਸਿਆਸੀ ਅਨਾੜੀ ਹੀ ਹਨ?
ਸਿੱਖ ਸੱਭਿਆਚਾਰ ਅਤੇ ਸਿੱਖਾਂ ਵਾਸਤੇ ਉਸ ਦੇ ਵਿਚਾਰ ਏਨੇਂ ਹੀ ਮਾਰੂ ਸਨ। ਸੰਵਿਧਾਨ ਘਾੜਨੀ ਸਭਾ
ਵਿੱਚ ਜਦੋਂ ਸਿੱਖਾਂ ਨੇ ਹੋਏ ਸਮਝੌਤੇ, ਕੀਤੇ ਗੰਭੀਰ ਵਾਅਦਿਆ ਅਤੇ ਇੰਡੀਆ ਇੰਡੀਪੈਂਡਸ ਕਾਨੂੰਨ
ਅਨੁਸਾਰ ਵੱਖਰੇ ਚੋਣ ਹਲਕੇ ਅਤੇ ਕਾਂਗਰਸ ਦੀ ਆਦਿ ਤੋਂ ਚੱਲੀ ਆ ਰਹੀ ਨੀਤੀ ਅਨੁਸਾਰ ਪੰਜਾਬੀ ਸੂਬੇ
ਦੀ ਮੰਗ ਕੀਤੀ ਤਾਂ ਪਟੇਲ ਸੜ ਬਲ਼ ਕੇ ਕੋਲਾ ਹੋ ਗਿਆ। ਘੱਟ ਗਿਣਤੀਆਂ ਦੇ ਅਧਿਕਾਰ, ਸਲਾਹਕਾਰ ਕਮੇਟੀ
ਰਾਹੀਂ, ਸੰਵਿਧਾਨ ਘਾੜਨੀ ਸਭਾ ਪਹਿਲਾਂ ਹੀ (ਅਗਸਤ 1947 ਵਿੱਚ) ਪ੍ਰਵਾਨ ਕਰ ਚੁੱਕੀ ਸੀ। ਇਹਨਾਂ
ਨੂੰ ਸੰਵਿਧਾਨ ਦੇ ਖਰੜੇ ਵਿੱਚ ਚੌਧਵੇਂ ਹਿੱਸੇ ਵਜੋਂ ਦਰਜ ਕੀਤਾ ਜਾ ਚੁੱਕਾ ਸੀ। ਪਟੇਲ ਨੇ ਇਹਨਾਂ
ਨੂੰ ਖਾਰਜ ਕਰਨ ਵਾਸਤੇ ਸਫ਼ਲ ਯਤਨ ਕੀਤਾ। ਬਹਿਸ ਦੌਰਾਨ ਸਿੱਖ ਨੁਮਾਇੰਦਿਆਂ ਨੇ ਕਾਇਮ ਰੱਖਣ ਦੀ
ਵਕਾਲਤ ਕੀਤੀ ਤਾਂ ਪਟੇਲ ਨੇ ਸਲਾਹਕਾਰ ਕਮੇਟੀ ਦੀ ਰਪਟ ਜੋ ਮਈ 11, 1949 ਨੂੰ ਵਿਧਾਨ ਘਾੜਨੀ ਸਭਾ
ਵਿੱਚ ਪੇਸ਼ ਕੀਤੀ ਗਈ, ਵਿੱਚ ਲਿਖਵਾਇਆ ਕਿ ‘ਸਿੱਖਾਂ ਦੀਆਂ ਮੰਗਾਂ ਮੂਲ ਰੂਪ ਵਿੱਚ ਮੁਸਲਮ ਲੀਗ ਦੀ
ਪਾਕਿਸਤਾਨ ਦੀ ਮੰਗ ਨਾਲ ਮੇਲ ਖਾਂਦੀਆਂ ਹਨ ਜਿਨ੍ਹਾਂ ਦਾ ਮੁਲਕ ਨੂੰ ਪਹਿਲਾਂ ਹੀ ਬਹੁਤ ਨੁਕਸਾਨ
ਹੋਇਆ ਹੈ।’ ਇਹ ਆਰੰਭ ਸੀ ਸਿੱਖਾਂ ਨੂੰ ‘ਵੱਖਵਾਦੀ, ਪਾਕਿਸਤਾਨ ਪੱਖੀ, ਦੇਸ਼ ਵਿਰੋਧੀ’ ਪ੍ਰਚਾਰਨ ਦਾ
ਜੋ ਅੱਜ ਤੱਕ ਬਾ-ਦਸਤੂਰ ਜਾਰੀ ਹੈ।
1947 ਤੋਂ ਤੁਰੰਤ ਬਾਅਦ ਪੰਜਾਬ ਦਾ ਸੁਹਿਰਦ ਹਿੰਦੂ, ਸਿੱਖਾਂ ਦੀ ਸੇਵਾ ਦੀ ਕਦਰ ਕਰਦਿਆਂ, ਸਿੱਖਾਂ
ਨਾਲ ਝਗੜਨਾ ਨਹੀਂ ਸੀ ਚਾਹੁੰਦਾ। ਪੰਜਾਬ ਅਸੰਬਲੀ ਦੇ ਹਿੰਦੂ ਮੈਂਬਰਾਂ ਨੇ ਮਤਾ ਪਾ ਕੇ ਸਿਫ਼ਾਰਸ਼
ਕੀਤੀ ਕਿ ਸਿੱਖਾਂ ਨੂੰ ਬਣਦੇ ਸਿਆਸੀ ਹੱਕ ਦੇ ਕੇ ਸੰਤੁਸ਼ਟ ਕੀਤਾ ਜਾਵੇ। ਇਵੇਂ ਹੀ ਇਸ ਧਾਰਨਾ ਦੀ
ਪੁਸ਼ਟੀ ਹਿਤ ਮਸ਼ਾਹੂਰ ਪੱਤਰਕਾਰ ਦੁਰਗਾਦਾਸ ਸਮੇਤ ਹਿੰਦੂ ਵਫਦ ਨਹਿਰੂ ਨੂੰ ਮਿਲਿਆ। ਇਸੇ ਸਦਭਾਵਨਾ
ਅਧੀਨ ਉਸ ਵੇਲੇ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗੋ ਨੇ ਪਟੇਲ ਨੂੰ ਪ੍ਰੇਰਨਾ ਦਿੱਤੀ ਕਿ ਸਿੱਖਾਂ
ਦੀਆਂ ਹੱਕੀ ਮੰਗਾਂ ਮੰਨ ਲਈਆਂ ਜਾਣ। ਪਟੇਲ ਨੇ ਇੱਕ ਬਹੁਤ ਜ਼ਹਿਰੀਲਾ ਧਮਕੀ-ਭਰਿਆ ਪੱਤਰ 8 ਜੂਨ 1950
ਨੂੰ ਲਿਖਿਆ। ਭਾਰਗੋ ਨੂੰ ਤਾੜਨਾ ਕੀਤੀ ਕਿ ਜੇ ਉਸ ਨੇ ਇਹ ਰਵੱਈਆ ਜਾਰੀ ਰੱਖਿਆ ਤਾਂ ਉਸ ਦਾ ਮੁੱਖ
ਮੰਤਰੀ ਪਦ `ਤੇ ਬਣਿਆ ਰਹਿਣਾ ਮੁਸ਼ਕਲ ਹੋ ਜਾਵੇਗਾ। ਉਸ ਵਿਚਾਰੇ ਨੇ ਡਰ ਨਾਲ ਕੰਬਦਿਆਂ 21 ਜੂਨ 1950
ਨੂੰ ਮੁਆਫ਼ੀਨਾਮਾ ਲਿਖ ਕੇ ਖਹਿੜਾ ਛੁਡਾਇਆ। ਕੇਂਦਰੀ ਸਰਕਾਰ ਦੇ ਇਸ ਵਤੀਰੇ ਨੇ ਪੰਜਾਬ ਅਤੇ ਪੰਜਾਬ
ਦੇ ਨਿਰਪੱਖ ਸੁਹਿਰਦ ਹਿੰਦੂ ਦਾ ਭਵਿੱਖ ਤਬਾਹ ਕਰ ਕੇ ਸਿਆਸੀ ਸੱਤਾ ਦਾ ਸਮਤੋਲ ਜ਼ਹਿਰੀ ਫ਼ਿਰਕੂ
ਜਨੂੰਨੀ ਆਰੀਆ ਸਮਾਜੀਆਂ ਦੇ ਹੱਥ ਦੇ ਦਿੱਤਾ। ਇਉਂ ਪੰਜਾਬ ਦੇ ਵਿਹੜੇ ਵਿੱਚ ਸਦਾ ਲਈ ਸੇਹ ਦਾ ਤੱਕਲਾ
ਗੱਡਿਆ ਗਿਆ। ਜਿਸ ਦਾ ਨਤੀਜਾ ਲੱਖਾਂ ਅਣਆਈ ਮੌਤਾਂ ਅਤੇ ਪੰਜਾਬ ਦੀ ਤਬਾਹੀ ਵਿੱਚ ਨਿਕਲਿਆ ਹੈ।
ਉਹਨੀਂ ਦਿਨੀਂ ਏਸੇ ਤਰ੍ਹਾਂ ਇਸ ਦੇ ਗੁਰੂ ਮੋਹਨਦਾਸ ਕਰਮਚੰਦ ਗਾਂਧੀ ਨੇ ਸਿੱਖਾਂ ਨੂੰ ‘ਅੱਤਵਾਦੀ,
ਹਿੰਸਕ, ਉਜੱਡ’ ਪ੍ਰਚਾਰਨ ਦੀ ਮੁਹਿੰਮ ਆਪਣੀਆਂ ਪ੍ਰਾਰਥਨਾ ਸਭਾਵਾਂ ਵਿੱਚ ਪੂਰੇ ਜੋਬਨ ਉੱਤੇ ਚਲਾਈ
ਹੋਈ ਸੀ। ਇਹ ਨੱਥੂ ਰਾਮ ਗੌਡਸੇ ਵੱਲੋਂ ਇਸ ਨੂੰ ਅਗਾਂਹ ਤੋਰਨ ਦੇ ਦਿਨ ਤੱਕ ਜਾਰੀ ਰਹੀ। ਕਿਨ੍ਹਾਂ
ਥਾਵਾਂ ਉੱਤੇ ਅੱਜ ਵੀ ਜਾਰੀ ਹੈ ਅਤੇ ਅਨੇਕਾਂ ਦਿਲਾਂ ਨੂੰ ਲੂਹ ਚੁੱਕੀ ਹੈ। ਇਉਂ ਗੁਰੂ-ਚੇਲੇ ਨੇ ਰਲ਼
ਕੇ ਸਿੱਖਾਂ ਦੀ ਅਤੇ ਮੁਲਕ ਦੀ ਬਰਬਾਦੀ ਦਾ ਗਾਡੀ ਰਾਹ ਪ੍ਰਪੱਕ ਕੀਤਾ। ਸੱਚ ਹੈ, ਗੁਰੂ ਜਿਨ੍ਹਾਂ ਦੇ
ਟੱਪਣੇ ਚੇਲੇ ਜਾਣ ਛੜੱਪ।
ਮਹਾਰਾਜਾ ਪਟਿਆਲਾ ਓਦੋਂ ਚੇਂਬਰ ਔਵ ਪ੍ਰਿੰਸਿਸ ਦਾ ਪ੍ਰਧਾਨ (ਚਾਂਸਲਰ) ਸੀ। ਪਟੇਲ ਨੇ ਏਸ ਰਾਹੀਂ ਕਈ
ਰਾਜਿਆਂ ਨੂੰ ਪ੍ਰੇਰ ਕੇ ਭਾਰਤੀ ਸੰਘ ਵਿੱਚ ਲਿਆਉਣਾ ਸੀ। ਇਸ ਲਈ ਯਾਦਵਿੰਦਰ ਸਿੰਘ ਨੂੰ ਖ਼ੂਬ ਵਡਿਆਇਆ
ਗਿਆ। ਉਸ ਨੂੰ ਸਾਰੇ ਪੰਜਾਬ ਦੀਆਂ ਰਿਆਸਤਾਂ ਦਾ ਸਾਂਝਾ ਰਾਜਪ੍ਰਮੁੱਖ ਬਣਾਇਆ ਗਿਆ। ਪੈਪਸੂ ਦਾ
ਉਦਘਾਟਨ ਕਰਨ ਆਏ ਪਟੇਲ ਨੇ ਅਜਿਹੇ ਰਾਜੇ ਦੀ ਪਰਜਾ ਬਣ ਕੇ ਰਹਿਣ ਦੀ ਆਪਣੀ ਖਾਹਸ਼ ਹਲੇਮੀ ਅਤੇ ਪੂਰਣ
ਮੀਸਣੇਪਣ ਨਾਲ ਪੇਸ਼ ਕੀਤੀ। ਪਰ ਜਦੋਂ ਕੰਮ ਹੋ ਗਿਆ, ਰਿਆਸਤਾਂ ਜ਼ਜ਼ਬ ਕਰ ਲਈਆਂ ਗਈਆਂ ਤਾਂ ਇਸੇ ਪਟੇਲ
ਨੇ ਅਤਿ ਖਰ੍ਹਵੇਪਣ ਨਾਲ ਪੈਪਸੂ ਦੇ ਸੁਲ੍ਹਾਕੁਲ ਸਿੱਖ ਖਾਸੇ ਨੂੰ ਮੇਟਣ ਲਈ ਸਿੱਖ ਅਹਿਲਕਾਰਾਂ ਨੂੰ
ਬਰਖਾਸਤ ਕਰ ਕੇ ਇਥੇ ਘਟੀਆ ਫ਼ਿਰਕੂ ਜ਼ਿਹਨੀਅਤ ਵਾਲੇ ਅਫ਼ਸਰ ਨਿਯੁਕਤ ਕੀਤੇ ਜਿਨ੍ਹਾਂ ਨੇ ਬੇ-ਰਹਿਮੀ
ਨਾਲ ਸਿੱਖ ਕਦਰਾਂ-ਕੀਮਤਾਂ ਅਤੇ ਸਿੱਖ ਦਿੱਖ ਵਾਲੇ ਅਹਿਲਕਾਰਾਂ ਦਾ ਵਿਆਪਕ ਘਾਣ ਕੀਤਾ। ਗਿਆਨ ਸਿੰਘ
ਰਾੜੇਵਾਲਾ ਦੀ ਬਹੁਗਿਣਤੀ ਨੂੰ ਵਿਸਾਰ ਕੇ ਕਾਂਗਰਸ ਦੀ ਸਰਕਾਰ ਬਣਵਾਈ ਗਈ ਜੋ ਬਜਟ ਪੇਸ਼ ਕਰਨ ਸਮੇਂ
ਹੀ ਮੂੰਹ ਦੇ ਭਾਰ ਡਿੱਗ ਪਈ। ਅਕਾਲੀਆਂ ਨੂੰ ਸੱਤਾ ਤੋਂ ਪਾਸੇ ਰੱਖਣ ਦੇ ਯਤਨ ਦੀ ਨਾ-ਕਾਮਯਾਬੀ ਤੋਂ
ਖਿਝ ਕੇ ਪਟੇਲ ਨੇ ਘਟੀਆ ਹਰਬਾ ਵਰਤਦਿਆਂ, ਗਿਆਨ ਸਿੰਘ ਰਾੜੇਵਾਲਾ ਮੰਤਰੀ ਮੰਡਲ ਨੂੰ ਬਰਖ਼ਾਸਤ ਕਰ ਕੇ
ਇੱਥੇ ‘ਗਵਰਨਰੀ’ ਰਾਜ ਲਗਾ ਦਿੱਤਾ। ਟ੍ਰੈਵਨਕੋਰ-ਕੋਚੀਨ ਤੋਂ ਬਾਅਦ ਨਵੇਂ ਇੰਤਜਾਮ ਅਧੀਨ ਪਹਿਲਾ
ਗਵਰਨਰੀ ਰਾਜ ਪੰਜਾਬ ਵਿੱਚ ਹੀ ਲਾਗੂ ਹੋਇਆ। ਇਸ ਉੱਤੇ ਟਿੱਪਣੀ ਕਰਦਿਆਂ ਉਸ ਵੇਲੇ ਦੇ ਭਾਰਤ ਸਰਕਾਰ
ਦੇ ਕਾਨੂੰਨ ਮੰਤਰੀ ਡਾਕਟਰ ਅੰਬੇਡਕਰ ਨੇ ਆਖਿਆ ਸੀ, “ਇਹ ਸੰਵਿਧਾਨ ਨਾਲ ਬਲਾਤਕਾਰ ਹੈ।” ਅਕਾਲੀ
ਸਰਕਾਰਾਂ ਨੂੰ ਬਹਾਨੇ ਘੜ ਕੇ ਬਰਖਾਸਤ ਕਰਨ ਦਾ ਇਹ ਮਨਹੂਸ ਅਮਲ ਪੰਜਾਬ ਵਿੱਚ 1980 ਤੱਕ ਜਾਰੀ
ਰਿਹਾ। ਇਹੋ ਵਤੀਰਾ ਕਈ ਪੁਆੜਿਆਂ, ਕਤਲੇਆਮਾਂ, ਮੋਰਚਿਆਂ ਦੀ ਅਸਲ ਜੜ੍ਹ ਬਣਿਆ ਅਤੇ ਆਨੰਦਪੁਰ ਸਾਹਿਬ
ਦੇ ਮਤੇ ਦਾ ਮੂਲ ਕਾਰਣ।
ਗੁਰੂ-ਚੇਲੇ ਦੇ ਸਿੱਖ ਵਿਰੋਧੀ ਰਵੱਈਏ ਨੇ ਸਿੱਖੀ ਅਤੇ ਸਿੱਖਾਂ ਦੀ ਹੋਂਦ ਨੂੰ ਹੀ ਖ਼ਤਰੇ ਵਿੱਚ ਪਾ
ਦਿੱਤਾ ਸੀ। ਮਹਾਰਾਜਾ ਪਟਿਆਲਾ ਨੇ ਗ੍ਰਹਿਮੰਤਰੀ ਪਟੇਲ ਨੂੰ ਇਸ ਰਾਹ ਤੋਂ ਹੋੜਨ ਲਈ ਕਈ ਪੱਤਰ ਲਿਖੇ
ਜਿਨ੍ਹਾਂ ਵਿੱਚ 5 ਸਤੰਬਰ 1947, 13 ਸਤੰਬਰ 1947 ਅਤੇ 2 ਨਵੰਬਰ 1947 ਦੇ ਪੱਤਰ ਖ਼ਾਸ ਹਨ। ਉਸ ਨੇ
ਲਿਖਿਆ, ‘ਸੰਪੂਰਣ ਯੋਜਨਾ-ਬੱਧ ਢੰਗ ਨਾਲ ਸਿੱਖਾਂ ਵਿਰੁੱਧ ਅਮਰੀਕਾ, ਇੰਗਲੈਂਡ ਆਦਿ ਵਿੱਚ
ਭੰਡੀ-ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਉੱਤੇ ਕਤਲੇਆਮ ਦਾ ਦੋਸ਼ ਮੜ੍ਹਿਆ ਜਾ ਰਿਹਾ ਹੈ ਹਾਲਾਂਕਿ
ਉਹਨਾਂ ਦਾ ਤਾਂ ਆਪਣਾ ਹੀ ਘਾਣ ਹੋਇਆ ਹੈ। …. ਸਰਕਾਰ ਨੇ ਉਹਨਾਂ ਨੂੰ ਸੁਰੱਖਿਆ ਦੇਣੀ ਸੀ …. ਉਲਟੇ
…। ਹੁਣ ਆਮ ਸਿੱਖਾਂ ਨੂੰ ਯਕੀਨ ਹੋ ਗਿਆ ਹੈ ਕਿ ਮਸਲਾ ਸਿਆਸੀ ਸੱਤਾ ਗੁਆਉਣ ਤੱਕ ਸੀਮਤ ਨਹੀਂ। ਇਸ
ਨਵੇਂ ਨਿਜ਼ਾਮ ਵਿੱਚ ਉਹਨਾਂ ਨੂੰ ਆਪਣੀ ਹੋਂਦ ਹੀ ਖਤਰੇ ਵਿੱਚ ਪਈ ਜਾਪਦੀ ਹੈ। …. .’। ਜ਼ਾਹਰ ਹੈ ਕਿ
15 ਦਸੰਬਰ 1950 ਨੂੰ ਹੋਈ ਪਟੇਲ ਦੀ ਮੌਤ ਤੱਕ ਇਸ ਮਨੋਬਿਰਤੀ ਨੂੰ ਕੁਈ ਮੋੜ ਨਾ ਪਿਆ ਅਤੇ ਨਾ ਹੀ
ਬਾਅਦ ਵਿੱਚ ਗੇਂਦ ਭੂੰਜੇ ਡਿੱਗਣ ਦਿੱਤੀ ਗਈ!
ਨਕਲੀ ਸਰਦਾਰਾਂ ਦੀ ਗੱਲ ਕਰਦਿਆਂ-ਕਰਦਿਆਂ ਜ਼ੁਬਾਨ ਪੱਕਣ ਤੱਕ ਦੀ ਨੌਬਤ ਆ ਗਈ ਹੈ। ਹੁਣ ਏਸ ਵਿਚਾਰੀ
ਨੂੰ ਕੁੱਝ ਰਾਹਤ ਦੇਣ ਲਈ ਅਸਲੀ ਸਿਰਦਾਰ ਦਾ ਜ਼ਿਕਰ ਕਰੀਏ। ਸਿੱਖੀ ਦੇ ਸਦੀਵੀ ਸੱਚ ਨਾਲ ਪ੍ਰਣਾਏ
ਸਿਰਦਾਰ ਕਪੂਰ ਸਿੰਘ ਨੇ ਸਿੱਖ-ਵਿਰੋਧੀ ਮਾਨਸਿਕਤਾ ਵਿੱਚੋਂ ਪੈਦਾ ਹੋਣ ਵਾਲੇ ਚੰਦਰੇ ਮਨਸੂਬਿਆਂ ਨੂੰ
ਤੁਰੰਤ ਭਾਂਪ ਲਿਆ ਸੀ। ਆਪਣੀ ਜਗਤ-ਪ੍ਰਸਿੱਧ ਸਾਚੀ ਸਾਖੀ ਵਿੱਚ ਉਹਨਾਂ ਨੇ ਇਸ ਦੀਆਂ ਕਈ ਪਰਤਾਂ ਨੂੰ
ਦਿਨ ਦੇ ਚਾਨਣੇ ਵਿੱਚ ਲਿਆਂਦਾ ਹੈ। ਉਹਨਾਂ ਨੇ ਇੱਕ ਗਸ਼ਤੀ ਪੱਤਰ ਦਾ ਹਵਾਲਾ ਦਿੱਤਾ ਹੈ ਜਿਸ ਰਾਹੀਂ
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੂੰ
ਇੱਕ ਗਸ਼ਤੀ ਪੱਤਰ ਲਿਖ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਸੀ। ਉਸ ਨੂੰ ਜ਼ਿਲ੍ਹਿਆਂ ਦੇ
ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰਨ ਲਈ ਆਖਿਆ ਤਾਂ ਕਿ ਸਿੱਖਾਂ ਨਾਲ ਸਖ਼ਤੀ ਕੀਤੀ ਜਾ ਸਕੇ। ਇਸ ਪੱਤਰ
ਦਾ ਅੰਤਮ ਤਰਕ ਸਿੱਖੀ ਦੇ ਖ਼ਾਤਮੇ ਉੱਤੇ ਜਾ ਕੇ ਨਿੱਬੜਦਾ ਹੈ। ਖ਼ਾਸ ਤੌਰ ਉੱਤੇ ਓਦੋਂ ਜਦੋਂ ਇਹ
ਧਾਰਨਾ ਸਰਕਾਰਾਂ ਦੀ ਮਨਸ਼ਾ ਬਣ ਜਾਵੇ। ਤੋਪਾਂ, ਟੈਕ ਦਰਬਾਰਾਂ ਨੂੰ ਢਾਹੁਣ ਲਈ ਅਕਸਮਾਤ ਹੀ ਗ਼ੈਬ
ਵਿੱਚੋਂ ਪ੍ਰਗਟ ਨਹੀਂ ਹੋ ਜਾਂਦੇ। ਕਤਲੋਗਾਰਤ, ਅੱਗਾਂ, ਬਲਾਤਕਾਰਾਂ ਦੇ ਬੀਜ ਏਨੇਂ ਹੀ ਸੂਖਮ ਹੁੰਦੇ
ਹਨ। ਸਾਡੀ ਪੀੜੀ ਦੀ ਬਦਕਿਸਮਤੀ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਇਹਨਾਂ ਨੂੰ ਬੋਹੜ ਬਣਿਆ ਦੇਖਣਾ
ਪਿਆ। ਸਾਡੇ ਸਿਰਦਾਰ ਨੇ ਅਜਿਹੀ ਫ਼ਸਲ ਦੇ ਬੀਜ ਵੇਖਦਿਆਂ ਹੀ ‘ਸ਼ਹਿਨਸ਼ਾਹੀ’ ਤਿਆਗ ਕੇ ਫ਼ਕੀਰੀ ਧਾਰ ਲਈ
ਸੀ। ਉਹ ਇੱਕ ਪਲ਼ ਵਿੱਚ ਆ ਕੇ ਆਪਣੀ ਕੌਮ ਨਾਲ ਮੈਦਾਨ ਵਿੱਚ ਡਟ ਗਿਆ ਸੀ। ਦੂਜੇ ਪਾਸੇ ਸਰਦਾਰ ਦਾ
ਸਰਦਾਰ ਅਤੇ ਇਹਨਾਂ ਦੇ ਝੋਲੀ ਚੁੱਕ ਕੇਹੇ ਹਨ ਜੋ ਸਾਰਾ ਇਤਿਹਾਸ ਸਾਹਮਣੇ ਖੁੱਲ੍ਹਾ ਪਿਆ ਵੇਖ ਕੇ ਵੀ
ਸਬਕ ਨਹੀਂ ਸਿੱਖਦੇ?
ਨਫ਼ਰਤਾਂ ਦੇ ਵਣਜਾਰੇ, ਵੱਡੀ ਨਫ਼ਰਤ ਦੇ ਵੱਡੇ ਵਣਜਾਰੇ ਦਾ 600 ਫੁੱਟ ਉੱਚਾ ਬੁੱਤ ਲਾਉਣ ਚੱਲੇ ਹਨ।
ਅਜੇ ਹਿੰਦ ਦੇ ਇੱਕ ਤਬਕੇ ਨੇ ਕੇਵਲ 63 ਸਾਲ ਹੀ ਆਜ਼ਾਦ ਫ਼ਿਜ਼ਾ ਵਿੱਚ ਸਾਹ ਲਿਆ ਹੈ। ਕੀ ਇਹ ਅਜਿਹੀਆਂ
ਕਰਤੂਤਾਂ ਰਾਹੀਂ ਕਿਤੇ ਇੱਕ ਤਬਕੇ ਤੱਕ ਸੀਮਤ ਆਜ਼ਾਦੀ ਕਬਰ ਤਾਂ ਨਹੀਂ ਪੁੱਟਣ ਜਾ ਰਹੇ?
ਪਟੇਲ ਨੂੰ ਦੇਸ਼ ਦੀ ਏਕਤਾ ਅਖੰਡਤਾ ਦਾ ਆਲੰਬਰਦਾਰ ਮੰਨਿਆ ਜਾ ਰਿਹਾ ਹੈ। ਉਸ ਸਮੇਂ ਦੇ ਨਿਰਪੱਖ
ਦਸਤਾਵੇਜ਼ਾਂ ਤੋਂ ਸਪਸ਼ਟ ਹੈ ਕਿ ਹਜ਼ਾਰਾਂ ਸਾਲਾਂ ਤੋਂ ਅਖੰਡ ਚੱਲੇ ਆਉਂਦੇ ਉਪ-ਦ੍ਵੀਪ ਨੂੰ ਖੰਡ-ਖੰਡ
ਕਰਨ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਸਭ ਤੋਂ ਵੱਡ ਯੋਗਦਾਨ
ਪਟੇਲ ਦਾ ਹੀ ਸੀ। ਮੁਨਸ਼ੀ, ਮੌਲਾਨਾ ਆਜ਼ਾਦ ਅਤੇ ਵੇਵਲ ਮੁਸਲਮਾਨਾਂ ਨੂੰ ਪਾਕਿਸਤਾਨ ਵਿੱਚ ਧੱਕਣ ਲਈ
ਇਹਨਾਂ ਤਿੰਨਾਂ ਨੂੰ ਹੀ ਦੋਸ਼ੀ ਦੱਸਦੇ ਹਨ। ਕਾਨੂੰਨਦਾਨ ਸੀਰਵਾਈ ਅਤੇ ਅਨੇਕਾਂ ਹੋਰ ਇਤਿਹਾਸਕਾਰ ਏਸ
ਸੱਚ ਨੂੰ ਉਜਾਗਰ ਕਰ ਚੁੱਕੇ ਹਨ। ਪਰ ਇਹਨਾਂ ਸਰਦਾਰਾਂ ਦੇ ਪੈਰੋਕਾਰ ਪਤਾ ਨਹੀਂ ਕਿਹੜੀ ਪਸ਼ਤੋ ਬੋਲਦੇ
ਹਨ ਜਿਸ ਵਿੱਚ ਮੁਲਕ ਨੂੰ ਕਈ ਟੁਕੜਿਆਂ ਵਿੱਚ ਵੰਡਣ ਵਾਲੇ ਨੂੰ ਏਕਤਾ ਅਖੰਡਤਾ ਦਾ ਅਵਤਾਰ ਆਖਿਆ
ਜਾਂਦਾ ਹੈ।
ਪਠਾਣ ਨੇ ‘ਬ੍ਰਹਮਚਾਰੀ’ ਲਫਜ਼ ਦਾ ਅਰਥ ਸੁਣ ਕੇ ਆਖਿਆ ਸੀ, ‘ਬੋਲੀ ਬੋਲੀ ਦਾ ਫਰਕ ਹੈ’। ਕਿਸੇ ਆਪਣੇ
ਲੋਕਾਂ ਦੇ ਲਹੂ ਉੱਤੇ ਸਿੰਘਾਸਣ ਡਾਹੁਣ ਵਾਲੇ ਲਈ ਨਫ਼ਰਤ ਤਹਿਤ ਦੋ-ਚਾਰ ਹਜ਼ਾਰ ਨਿਰਦੋਸ਼ ਮੁਸਲਮਾਨਾਂ
ਨੂੰ ਸਟੇਟ ਦੀ ਸ਼ਕਤੀ ਨਾਲ ਕਤਲ ਕਰ ਦੇਣ ਵਾਲਾ ਸਰਦਾਰ ਹੈ। ਕਿਸੇ ਮਹਿਜ਼ ਦੋ ਚਾਰ-ਹਜ਼ਾਰ ਮੁਸਲਮਾਨਾਂ
ਦਾ ਕਤਲ ਕਰਨ ਵਾਲੇ ਲਈ 40 ਹਜ਼ਾਰ ਨਿਹੱਥੇ ਮੁਸਲਮਾਨਾਂ ਦਾ ਸਰਕਾਰ ਦੀ ਸ਼ਕਤੀ ਨਾਲ ਕਤਲ ਕਰਨ ਵਾਲਾ
ਸਰਦਾਰ ਹੈ ਜਿਸਦਾ 600 ਫੁੱਟ ਉੱਚਾ ਬੁੱਤ ਲੱਗਣਾ ਚਾਹੀਦਾ ਹੈ। ਨੀਲੇ ਘੋੜੇ ਵਾਲੇ ਦੀ ਸੱਥ ਵਿੱਚ
ਅਸੀਂ ਉਸ ਨੂੰ ‘ਸਿਰਦਾਰ’ ਆਖਦੇ ਹਾਂ ਜਿਸ ਦਾ ਵਜੂਦ ਪਿਆਰ ਦਾ ਮੁਜੱਸਮਾ ਹੋਵੇ ਅਤੇ ਜੋ ਆਪਣੇ ਲੋਕਾਂ
ਨੂੰ ਮਾਰੂ ਹਮਲੇ ਤੋਂ ਬਚਾਉਣ ਲਈ ਆਪਣਾ ਸਰਵਤਰ ਵਾਰ ਦੇਵੇ। ਕਮੀਨੇ, ਸ਼ਿਖੰਡੀ ਹਮਲਾਵਰ ਜ਼ਹਿਰੀ ਤੀਰਾਂ
ਤੋਂ ਨਿਰਦੋਸ਼, ਨਿਹੱਥੇ ਲੋਕਾਂ ਦਾ ਬਚਾਅ ਕਰਨ ਲਈ ਆਪਣੀ 56 ਇੰਚ ਦੀ ਛਾਤੀ ਡਾਹ ਕੇ ਨੰਗੇ ਧੜ
ਪੈਂਤੜਾ ਮੱਲ ਲਵੇ। ਸਾਰੀ ਉਮਰ ਉਸ ਪੈਂਤੜੇ ਉੱਤੇ ਅਡਿੱਗ ਰਹੇ। ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਨ
ਹੈ, “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ”।
ਪਠਾਣ ਸੱਚ ਕਹਿੰਦਾ ਸੀ ‘ਬੋਲੀ ਬੋਲੀ ਦਾ ਫ਼ਰਕ ਹੈ। ‘
ਜੇ ‘ਸਰਦਾਰ’ ਦੇ ਮੋਢਿਆਂ ਉੱਤੇ ਸਰਦਾਰ ਖੜ੍ਹ ਜਾਵੇ ਤਾਂ ਵੀ ਦੋਨੋਂ ਮਿਲ ਕੇ ਸਿਰਦਾਰ ਦੇ ਗਿੱਟੇ
ਤੱਕ ਨਾ ਅਪੜਨ। ਪਰ ਕੀ ਸਿਰਦਾਰ ਕਪੂਰ ਸਿੰਘ ਦਾ 600 ਫੁੱਟ ਦਾ ਬੁੱਤ ਲੱਗਣਾ ਚਾਹੀਦਾ ਹੈ? ਨਹੀਂ
ਲੱਗਣਾ ਚਾਹੀਦਾ! ਸਿਰਦਾਰ ਵਰਗੇ ਲੱਖਾਂ ਸਿਰਦਾਰ ਤਾਂ ਕਲਗ਼ੀਧਰ ਦੇ ਨੀਲੇ ਦੇ ਮਹਿਜ਼ ਸਾਈਸ ਹਨ, ਮਹਿਜ
ਘਾਹੀ ਹਨ। 600 ਫੁੱਟ ਦਾ ਬੁੱਤ ਸਾਹਿਬਾਂ ਦੇ ਦਰਬਾਰ ਵਿੱਚਕਾਰ ਆਪਣੇ ਹਾਣੀਆਂ ਵਿੱਚ ਬੈਠੇ ਸਿਰਦਾਰ
ਲਈ ਸੰਗ, ਸ਼ਰਮਸਾਰੀ ਦਾ ਸਵੱਬ ਬਣ ਜਾਵੇਗਾ! ਭੱਠ ਪਵੇ ਸੋਨਾ ਜਿਹੜਾ ਕੰਨ ਖਾਵੇ।
17/02/14)
ਕੁਲਵੰਤ ਸਿੰਘ ਢੇਸੀ
ਏਹੋ
ਹਮਾਰਾ ਜੀਵਣਾਂ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਚੁਰਾਸੀ ਵਿਚ ਰੋਲ
ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ
ਚੁਰਾਸੀ ਦੇ ਹਮਲੇ ਵਿਚ ਸ: ਬਾਦਲ ਦੀ ਵੀ ਮਿਲੀ ਭੁਗਤ ਸੀ -ਫੈਡਰੇਸ਼ਨ
ਪੰਜਾਬ ਦੇ ਸੰਤ ਸਮਾਜ ਦੀ ਜ਼ਮੀਰ ਦਾ ਹੁਣ ਕਰੜਾ ਇਮਤਿਹਾਨ
ਵਲੈਤੀ ਖਾਲਿਸਤਾਨੀਆਂ ਦੀ ਯਾਰੀ ਵੀ ਦਾਅ ‘ਤੇ
ਕੁਲਵੰਤ ਸਿੰਘ ਢੇਸੀ---
ਪਿਛਲੇ ਕੁਝ ਹਫਤਿਆਂ ਤੋਂ ਦੁਨੀਆਂ ਭਰ ਦੇ ਸਿੱਖਾਂ ਵਿਚ ਇਸ ਗੱਲ ਦੀ ਸਨਸਨੀ ਜ਼ੋਰਾਂ ਤੇ ਸੀ ਕਿ ਜੂਨ
੧੯੮੪ ਨੂੰ ਦਰਬਾਰ ਸਾਹਿਬ ‘ਤੇ ਭਾਰਤੀ ਫੌਜਾਂ ਵਲੋਂ ਕੀਤੇ ਹਮਲੇ ਸਬੰਧੀ ਇੰਦਰਾਂ ਗਾਂਧੀ ਦੀ ਮੰਗ
‘ਤੇ ਉਸ ਵੇਲੇ ਦੀ ਬਰਤਾਨਵੀ ਪ੍ਰਧਾਨ ਮੰਤ੍ਰੀ ਸ਼੍ਰੀ ਮਤੀ ਮਾਰਗਰੇਟ ਥੈਚਰ ਨੇ ਇੱਕ ਐਸ ਏ ਐਸ ਅਫਸਰ
ਨੂੰ ਸਲਾਹ ਦੇਣ ਲਈ ਭਾਰਤ ਭੇਜਣ ਤੋਂ ਇਲਾਵਾ ਹੋਰ ਕਿਸ ਕਿਸਮ ਦੀ ਮੱਦਤ ਦਿੱਤੀ ਗਈ ਸੀ। ਇਹ ਸਨਸਨੀ
ਖੇਜ਼ ਪ੍ਰਗਟਾਵਾ ਚੁਰਾਸੀ ਦੇ ਹਮਲੇ ਦੇ ਤੀਹ ਸਾਲ ਬਾਅਦ ਯੂ ਕੇ ਵਿਚ ਜਨਤਕ ਹੋਏ ਦੋ ਸਰਕਾਰੀ
ਦਸਤਾਵੇਜ਼ਾਂ ਦੀ ਬਿਨ੍ਹਾ ‘ਤੇ ਕੀਤਾ ਗਿਆ ਸੀ। ਯੂ ਕੇ ਦੀਆਂ ਸਿੱਖ ਜਥੇਬੰਦੀਆਂ ਵਲੋਂ ਇਸ ਸਬੰਧੀ
ਬਰਤਾਨਵੀ ਸਰਕਾਰ ਕੋਲ ਜ਼ੋਰਦਾਰ ਮੰਗ ਉਠਾਈ ਗਈ ਸੀ ਕਿ ਉਹ ਇਸ ਸਬੰਧੀ ਬਾਕੀ ਦੇ ਦਸਤਾਵੇਜ਼ਾਂ ਦੀ
ਪੜਚੋਲ ਕਰਕੇ ਜਵਾਬ ਦੇਵੇ ਕਿ ਬਰਤਾਨੀਆਂ ਨੇ ਭਾਰਤ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਸਬੰਧੀ ਕਿਸ
ਕਿਸਮ ਦੀ ਸਹਾਇਤਾ ਕਿੰਨੇ ਸਮੇਂ ਲਈ ਦਿੱਤੀ ਸੀ। ਇਸ ਸਬੰਧੀ ਪਿਛਲੇ ਦਿਨੀ ਬਿਦੇਸ਼ ਮੰਤਰੀ ਵਿਲੀਅਮ
ਹੇਗ ਨੇ ਹਾਊਸ ਆਫ ਕਾਮਨਜ਼ ਵਿਚ ਇੱਕ ਰਿਪੋਰਟ ਵੀ ਪੇਸ਼ ਕੀਤੀ ਜਿਸ ਤੇ ਬਹਿੰਸ ਵੀ ਹੋਈ ਪਰ ਸਿੱਖਾਂ
ਦੀ ਇਸ ਨਾਲ ਤਸੱਲੀ ਨਾਂ ਹੋਈ। ਇਸ ਸਬੰਧੀ ਸਿੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ ਕਰਨ; ਨਿਰਪੱਖ
ਜਾਂਚ ਕਰਵਾਉਣ ਜਾਂ ਕੌਮਾਂਤਰੀ ਜਾਂਚ ਕਰਵਾਉਣ ਵਰਗੀਆਂ ਸਰਗਰਮੀਆਂ ਜ਼ੋਰਾਂ ਤੇ ਹਨ ਕਿ ਹੁਣ ਪੰਜਾਬ
ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਚੁਰਾਸੀ ਦੇ ਹਮਲੇ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਭੁਗਤ
ਦਾ ਮੁੱਦਾ ਖੜ੍ਹਾ ਕਰਕੇ ਇਸ ਮੁੱਦੇ ਨੂੰ ਨਵਾਂ ਮੋੜ ਦੇ ਦਿੱਤਾ ਗਿਆ ਹੈ।
ਏ ਆਈ ਐਸ ਐਸ ਐਫ ( ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ-ਪੀਰ ਮੁਹੰਮਦ) ਦੇ ਲੈਟਰ ਹੈਡ ‘ਤੇ ੧੭
ਫਰਵਰੀ ਨੂੰ ਮੋਗਾ ਤੋਂ ਸ: ਕਰਨੈਲ ਸਿੰਘ ਪੀਰ ਮੁਹੰਮਦ ਦੇ ਦਸਤਖਤਾਂ ਹੇਠ ਇੱਕ ਸਰਕੂਲਰ ਜਾਰੀ ਕੀਤਾ
ਗਿਆ, ਜਿਸ ਵਿਚ ਸ: ਬਾਦਲ ਨੂੰ ਦਰਬਾਰ ਸਾਹਿਬ ਦੇ ਹਮਲੇ ਸਬੰਧੀ ਕੇਂਦਰ ਨਾਲ ਮਿਲੀ ਭੁਗਤ ਕਾਰਨ ਮੁਖ
ਮੰਤਰੀ ਪਦ ਤੋਂ ਅਸਤੀਫਾ ਦੇਣ ਲਈ ਕਿਹਾ ਗਿਆ ਹੈ। ਇਸ ਸਨਸਨੀ ਖੇਜ਼ ਪ੍ਰਗਟਾਵੇ ਵਿਚ ਸ: ਪ੍ਰਕਾਸ਼
ਸਿੰਘ ਬਾਦਲ ਦੀ ਭਾਰਤ ਦੇ ਉਸ ਸਮੇਂ ਦੇ ਯੂਨੀਅਨ ਹੋਮ ਮਨਿਸਟਰ ਸ਼੍ਰੀ ਪੀ ਵੀ ਨਰਸਿਮਾਂ ਰਾਓ ਨਾਲ
ਦਿੱਲੀ ਦੇ ਇੱਕ ਗੈਸਟ ਹਾਊਸ ਵਿਚ ੨੮ ਮਾਰਚ ੧੯੮੪ ਨੂੰ ਕੀਤੀ ਗਈ ਮੀਟਿੰਗ ਦਾ ਜ਼ਿਕਰ ਹੈ ਜਿਸ ਵਿਚ
ਕਿ ਸ: ਬਾਦਲ ਨੇ ਅਖੌਤੀ ਤੌਰ ਤੇ ਸਰਕਾਰ ਤੋਂ ਦਰਬਾਰ ਸਾਹਿਬ ‘ਤੇ ਫੌਜੀ ਕਾਰਵਾਈ ਦੀ ਮੰਗ ਕੀਤੀ ਸੀ।
ਇਸੇ ਤਰਾਂ ਸ਼ੇਰੇ ਪੰਜਾਬ ਫੋਰਮ ਵਲੋਂ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅੰਮ੍ਰਿਤਸਰ ਦੇ ਲੈਟਰਹੈਡ ‘ਤੇ
ਲਿਖੀ ਇੱਕ ਚਿੱਠੀ ਨੂੰ ਪ੍ਰਚਾਰਿਆ ਗਿਆ ਹੈ ਜੋ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਵਲੋਂ ਇੰਦਰਾਂ
ਗਾਂਧੀ ਦੇ ਮੁਖ ਸਲਾਹਕਾਰ ਸ਼੍ਰੀ ਆਰ ਕੇ ਧਵਨ ਨੂੰ ਲਿਖੀ ਗਈ ਸੀ। ਇਸ ਚਿੱਠੀ ਵਿਚ ਜਿਥੇ ਸ਼੍ਰੋਮਣੀ
ਕਮੇਟੀ ਦੇ ਸਾਬਕਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਾਨ ਨੂੰ ਖਤਰੇ ਬਾਰੇ ਲਿਖ ਕੇ ਇਹ ਕਿਹਾ ਗਿਆ
ਹੈ ਕਿ ਸੰਤ ਜਰਨੈਲ ਸਿੰਘ ਨੇ ਤਾਂ ਹੁਣ ਪਿੱਛੇ ਨਹੀਂ ਹਟਣਾਂ ਇਸ ਲਈ ਉਸ ਕਾਰਵਾਈ ਨੂੰ ਸਰ ਅੰਜਾਮ
ਦਿੱਤਾ ਜਾਵੇ ਜਿਸ ਸਬੰਧੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪਹਿਲਾਂ ਹੀ ਸ਼੍ਰੀ ਧਵਨ ਨਾਲ ਵਿਚਾਰ ਕੀਤੀ
ਗਈ ਸੀ। ਇਸ ਚਿੱਠੀ ਤੇ ੨੫ ਅਪ੍ਰੈਲ ੧੯੮੪ ਦੀ ਤਾਰੀਖ ਹੈ।
ਇਹ ਕੋਈ ਪਹਿਲਾ ਸਮਾਂ ਨਹੀਂ ਹੈ ਕਿ ਇਸ ਤਰਾਂ ਦੀਆਂ ਚਿੱਠੀਆਂ ਮੀਡੀਏ ਵਿਚ ਆਈਆਂ ਹਨ ਪਰ ਹੁਣ ਜਦੋਂ
ਕਿ ਸੰਸਾਰ ਦੇ ਸਿੱਖਾਂ ਦੀਆਂ ਨਜ਼ਰਾਂ ਚੁਰਾਸੀ ਦੇ ਘੱਲੂਘਾਰੇ ਸਬੰਧੀ ਬਰਤਾਨਵੀ ਦਖਲ ਅੰਦਾਜ਼ੀ ਵਲ
ਲੱਗੀਆਂ ਹੋਈਆਂ ਹਨ ਤਾਂ ਇਸ ਤਰਾਂ ਦੀਆਂ ਚਿੱਠੀਆਂ ਦਾ ਦੁਹਰਾਇਆ ਜਾਣਾਂ ਅਜੀਬ ਲੱਗਦਾ ਹੈ। ਇਸ ਵਿਚ
ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਆਪਣੀ ਰਾਜਨੀਤਕ ਲੋੜ ਲਈ ਲਾਇਆ ਸੀ ਪਰ ਸੰਤ
ਜਰਨੈਲ ਸਿੰਘ ਦੇ ਕਰੜੇ ਸਟੈਂਡ ਨਾਲ ਪੰਜਾਬ ਦੇ ਹਾਲਾਤ ਏਨੇ ਵਿਸਫੋਟਕ ਹੋ ਗਏ ਸਨ ਕਿ ਅਕਾਲੀ ਦਲ ਦੇ
ਆਗੂਆਂ ਦੇ ਗਲਾਂ ਵਿਚ ਧਰਮ ਯੁੱਧ ਮੋਰਚਾ ਫੰਧੇ ਵਾਂਗ ਬਣ ਗਿਆ ਸੀ ਜਿਸ ਚੋਂ ਉਹ ਕਿਸੇ ਵੀ ਕੀਮਤ ਤੇ
ਬਾਹਰ ਨਿਕਲਣਾਂ ਚਾਹੁੰਦੇ ਸਨ। ਪੰਜਾਬ ਦੇ ਹਾਲਾਤਾਂ ਨੂੰ ਘੱਲੂਘਾਰੇ ਤਕ ਪਹੁੰਚਾਉਣ ਲਈ ਕਿਹੜੀਆਂ
ਕਿਹੜੀਆਂ ਸ਼ਕਤੀਆਂ ਅਤੇ ਕਿਹੜੇ ਕਿਹੜੇ ਦੇਸ਼ਾਂ ਨੇ ਕੀ ਕੀ ਖੇਡਾਂ ਖੇਡੀਆਂ ਉਹਨਾਂ ਬਾਰੇ ਅੰਦਾਜ਼ੇ
ਤਾਂ ਲਗਾਏ ਜਾ ਸਕਦੇ ਹਨ ਪਰ ਇਸ ਸਬੰਧੀ ਜੇਕਰ ਨਿਰੋਲ ਸੱਚ ਦੇ ਰੂਬਰੂ ਹੋਣਾਂ ਹੋਵੇ ਤਾਂ ਵਾਕਈ ਇੱਕ
ਕੌਮਾਂਤਰੀ ਜਾਂਚ ਦੀ ਲੋੜ ਹੈ। ਐਸੀ ਕਿਸੇ ਜਾਂਚ ਦੇ ਨਤੀਜੇ ਸਿੱਖਾਂ ਨੂੰ ਮਨਜ਼ੂਰ ਵੀ ਹੋਣਗੇ ਜਾਂ
ਕਿ ਸਿੱਖਾਂ ਦੇ ਹਾਲਾਤ ਇਹਨਾਂ ਸੱਚਾਈਆਂ ਦੇ ਰੂਬਰੂ ਮੁੜ ਤੋਂ ਵਿਸਫੋਟਕ ਹੋ ਜਾਣਗੇ ਇਹ ਇੱਕ ਵੱਖਰਾ
ਵਿਸ਼ਾ ਹੈ ਪਰ ਇੱਕ ਗੱਲ ਸਪੱਸ਼ਟ ਹੈ ਕਿ ਦੇਸ ਪ੍ਰਦੇਸ ਵਿਚ ਸਿੱਖਾਂ ਦਾ ਹਰ ਰਾਜਨੀਤਕ ਧੜਾ ਆਪਣੇ
ਅਧੂਰੇ ਸੱਚ ਨੂੰ ਪਲੋਸਣ ਤੱਕ ਸੀਮਤ ਹੈ ਅਤੇ ਕੌੜੀਆਂ ਕਸੈਲੀਆਂ ਸੱਚਾਈਆਂ ਤੋਂ ਨਾਬਰ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹੁਣ ਮੌਜੂਦਾ ਹਾਲਾਤਾਂ ਵਿਚ ਪੰਜਾਬ ਦੇ ਮੁਖ ਮੰਤਰੀ ਸ:
ਪ੍ਰਕਾਸ਼ ਸਿੰਘ ਬਾਦਲ ਨੂੰ ਸੰਨ ਚੁਰਾਸੀ ਦੇ ਘੱਲੂਘਾਰੇ ਵਿਚ ਮਿਲੀ ਭੁਗਤ ਦੇ ਇਲਜ਼ਾਮ ਸਬੰਧੀ ਜਵਾਬ
ਦੇਹ ਹੋਣਾਂ ਪੈਂਦਾ ਹੈ ਤਾਂ ਉਸ ਦੇ ਪਿਛਲੱਗ ਸੰਤ ਸਮਾਜ ਦੀ ਕੀ ਪੁਜੀਸ਼ਨ ਹੋਏਗੀ ਅਤੇ ਸੰਤ ਸਮਾਜ ਦੇ
ਮਗਰ ਸਿੱਧੇ ਜਾਂ ਅਸਿੱਧੇ ਤੌਰ ਤੇ ਲੱਗੇ ਹੋਏ ਖਾਲਿਸਤਾਨੀਆਂ ਦੀ ਕੀ ਪੁਜੀਸ਼ਨ ਹੋਏਗੀ? ਪੰਜਵੀਂ ਵਾਰ
ਮੁਖ ਮੰਤਰੀ ਦੀ ਗੱਦੀ ‘ਤੇ ਬੈਠੇ ਸ: ਬਾਦਲ ਵਰਗੇ ਘਾਗ ਸਿਆਸਤਦਾਨ ‘ਤੇ ਦੇਹਧਾਰੀ ਗੁਰੂ ਡੰਮ ਦੀ
ਪੁਸ਼ਤਪਨਾਹੀ ਕਰਨ; ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕਰਨ; ਜਥੇਦਾਰਾਂ ਦਾ ਕਰਮਚਾਰੀ ਕਰਨ; ਆਪਣੇ ਆਪ
ਦਾ ਮੀਆਂ ਮਿੱਠੂ ਕਰਨ ਅਤੇ ਆਪਣੀ ਕੁਨਬਾ ਪਰਵਰੀ ਕਰਨ ਵਰਗੇ ਸੰਗੀਨ ਇਲਜ਼ਾਮ ਹਨ, ਪਰ ਉਸ ਦੇ ਇੱਕ
ਗੁਣ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੇ ਸੰਭਾਵੀ ਵਿਸਫੋਟਕ ਫਿਰਕੂ ਹਾਲਾਤਾਂ ਵਿਚ
ਇੱਕ ਉਹ ਹੀ ਐਸਾ ਸ਼ਖਸ ਹੈ ਜੋ ਕਿਸੇ ਨਾ ਕਿਸੇ ਤਰਾਂ ਸਭ ਭਾਈਚਾਰਿਆਂ ਵਿਚ ਪ੍ਰਵਾਣਤ ਵੀ ਹੈ ਅਤੇ ਉਹ
ਬੜੇ ਕਠਿਨ ਸਮੇਂ ਪੰਜਾਬ ਵਿਚ ਫਿਰਕੂ ਅਮਨ ਬਣਾਈ ਰੱਖਣ ਵਿਚ ਕਾਫੀ ਹੱਦ ਤਕ ਕਾਮਯਾਬ ਵੀ ਹੋਇਆ ਹੈ।
ਜਿਹੜੇ ਲੋਕ ਜ਼ਿੰਮੇਵਾਰੀ ਨਾਲ ਪੰਜਾਬ ਬਾਰੇ ਫਿਕਰਮੰਦ ਹਨ ਉਹ ਇਸ ਗੱਲ ‘ਤੇ ਚਿੰਤਾਤੁਰ ਵੀ ਹਨ ਕਿ
ਬਾਦਲ ਦੀ ਗੈਰ ਹਾਜ਼ਰੀ ਵਿਚ ਆਖ਼ਿਰ ਹੋਰ ਕਿਹੜੀ ਐਸੀ ਸਿਆਸੀ ਸ਼ਖਸੀਅਤ ਹੈ ਜੋ ਕਿ ਫਿਰਕੂ ਲਾਵੇ ਵਿਚ
ਵਿਸਫੋਟ ਦੀ ਸੰਭਾਵਨਾਂ ਰੱਖਣ ਵਾਲੇ ਪੰਜਾਬ ਵਿਚ ਭਾਈਚਾਰਕ ਅਮਨ ਅਮਾਨ ਬਣਾਈ ਰੱਖਣ ਵਿਚ ਕਾਮਯਾਬ ਹੋ
ਸਕਦਾ ਹੈ।
ਇਹਨਾਂ ਉਪਰ ਲਿਖੀਆਂ ਸਤਰਾਂ ਨਾਲ ਸਾਡੇ ਬਹੁਤ ਸਾਰੇ ਮਿੱਤਰਾਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੋਏਗਾ
ਕਿਓਂਕਿ ਅਸੀਂ ਤਾਂ ਪਿਛਲੇ ਤਿੰਨ ਦਹਾਕਿਆਂ ਤੋਂ ਮਹਿਜ਼ ਗੈਰ ਜ਼ਿੰਮੇਦਾਰਾਨਾਂ ਅਤੇ ਜਜ਼ਬਾਤੀ
ਨਾਅਰੇਬਾਜੀ ਵਿਚ ਪਰਚਣ ਤਕ ਸੀਮਤ ਹੋ ਕੇ ਰਹਿ ਹਏ ਹਾਂ । ਹੁਣ ਜਦੋਂ ਕਿ ਸੰਤ ਜਰਨੈਲ ਸਿੰਘ ਦੇ
ਟਕਸਾਲੀ ਵਾਰਸ ਅਤੇ ਉਹਨਾਂ ਦੇ ਮਗਰ ਚਲਣ ਵਾਲੇ ਖਾਲਿਸਤਾਨੀ ਹਰਿਆਵਲ ਦਸਤੇ ਸਿੱਧੇ ਜਾਂ ਅਸਿੱਧੇ ਤੌਰ
ਤੇ ਬਾਦਲ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ ਤਾਂ ਜ਼ਰੂਰੀ ਹੈ ਕਿ ਹੁਣ ਇਹਨਾਂ ਦੋਹਰੇ ਮਾਪ ਦੰਡਾਂ
ਵਾਲੀ ਰਾਜਨੀਤੀ ਤੋਂ ਕਿਨਾਰਾ ਕਰਕੇ ਹਾਲਾਤਾਂ ਨੂੰ ਸੱਚ ਦੇ ਰੂਬਰੂ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ।
ਅੱਜ ਜੇਕਰ ਗੱਲ ਖਾੜਕੂ ਅੰਦੋਲਨ ਦੀ ਪੁਨਰ ਸੁਰਜੀਤੀ ਦੀ ਕਰੀਏ ਤਾਂ ਪੰਜਾਬ ਦੀਆਂ ਜ਼ਮੀਨੀ ਸੱਚਾਈਆਂ
ਨਿਊਕਲਿਆਈ ਭਾਰਤ ਨਾਲ ਰਵਾਇਤੀ ਹਥਿਆਰਾਂ ਨਾਲ ਧਰਮ ਯੁੱਧ ਕਰਨ ਦੀ ਗਵਾਹੀ ਨਹੀਂ ਭਰਦੀਆਂ। ਜੇਕਰ
ਜਮਹੂਰੀ ਅਮਲਾਂ ਦੀ ਗੱਲ ਕਰੀਏ ਤਾਂ ਸਿੱਖਾਂ ਦੇ ਅਕਾਲੀ ਅਤੇ ਖਾਲਿਸਤਾਨੀ ਰਾਜਨੀਤਕ ਗੁੱਟਾਂ ਨੇ
ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਰੀਬ ਕਰੀਬ ਗੰਵਾ ਲਿਆ ਹੈ ਤੇ ਜੇਕਰ ਹੁਣ ਆਮ ਆਦਮੀ ਵਰਗੀ ਸਾਫ
ਸੁਥਰੀ ਰਾਜਨੀਤੀ ਦੀ ਕੋਈ ਲਹਿਰ ਪੰਜਾਬ ਵਿਚ ਵਗਦੀ ਹੈ ਤਾਂ ਲੋਕਾਂ ਦਾ ਉਸ ਪਾਸੇ ਵਲ ਰੁਚਿਤ ਹੋਣਾਂ
ਸੰਭਵ ਹੈ। ਹੁਣੇ ਹੁਣੇ ਆਮ ਆਦਮੀ ਪਾਰਟੀ ਵਲੋਂ ਲੁਧਿਆਣਾਂ ਲੋਕ ਸਭਾ ਸੀਟ ‘ਤੇ ਮੰਨੇ ਪ੍ਰਮੰਨੇ ਸਿੱਖ
ਵਕੀਲ ਐਡਵੋਕੇਟ ਐਚ ਐਸ ਫੂਲਕੇ ਦੀ ਨਾਮਜਦਗੀ ਨੂੰ ਪੰਜਾਬ ਦੀ ਰਾਜਨੀਤਕ ਦੁਮੇਲ ਤੇ ਸੁਨਹਿਰੀ ਕਿਰਨ
ਵਜੋਂ ਦੇਖਿਆ ਜਾ ਰਿਹਾ ਹੈ। ਸ: ਸਿਮਰਨਜੀਤ ਸਿੰਘ ਮਾਨ ਨੇ ਇਸ ਦਾ ਸਵਾਗਤ ਵੀ ਕੀਤਾ ਹੈ ਜਦ ਕਿ
ਨਰਿੰਦਰ ਮੋਦੀ ਦੀ ਭਗਵੀਂ ਰਾਜਨੀਤੀ ਦੀ ਜ਼ਹਿਰ ਵਿਚ ਮਦਹੋਸ਼ ਹੋ ਰਹੇ ਅਖੌਤੀ ਸੰਤ ਸਮਾਜ ਅਤੇ ਉਹਨਾਂ
ਦੇ ਰਾਜਨੀਤਕ ਆਕਾਵਾਂ ਦੇ ਸਾਹ ਔਖੇ ਹੋ ਰਹੇ ਹਨ।
ਐ ਮਰਦੇ-ਕਾਮਲਿ ਤੇਰੇ ਹਾਥ ਹੈ, ਚਾਹੇ ਤੂ ਜੰਨਤ ਬਨਾ ਚਾਹੇ ਦੋਜ਼ਖ਼
ਯੇ ਜਹਾਨ ਤੋ ਮੁੰਤਜ਼ਰਿ ਹੈ, ਇਨਸਾਨੀਯਤ ਬੇਤਾਬ ਹੈ
16/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ
ਲੱਗਾ ਏਂ ਕਿਹੜੇ ਕੰਮ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੈਨੂੰ ਲਾਇਆ ਕਿਹੜੇ ਕੰਮ? ਤੂੰ ਲੱਗਾ ਹੈਂ ਕਿਹੜੇ ਕੰਮ?
ਉਹ ਤੈਨੂੰ ਲੈ ਡੁੱਬਣਗੇ, ਫੜ ਲਏ ਪੁੱਠੇ ਜਿਹੜੇ ਕੰਮ।
ਇੱਕ ਤਾਂ ‘ਇੱਕ’ ਧਿਆਉਣਾ ਸੀ, ਦੂਜੇ, ਕਰਨੀ ਜਨ ਸੇਵਾ,
‘ਉੱਸ’ ਨੂੰ ਤਾਂ ਤੂੰ ਭੁੱਲ ਬੈਠੈਂ, ਸਵੈ-ਸੇਵਾ ਦੇ ਛੇੜੇ ਕੰਮ।
ਜਿੱਸ ਤੋਂ ਪਾਸੇ ਰਹਿਣਾ ਸੀ, ਉੱਸ ਵਿੱਚ ਖੁੱਭਦਾ ਜਾਨਾ ਏਂ,
ਇਹ ਤਾਂ ਹੈ ਸਭ ‘ਮਾਇਆ-ਜਾਲ’, ਕਹੇਂ ਜ਼ਰੂਰੀ ਜਿਹੜੇ ਕੰਮ।
ਹੱਥ ਜਿਨ੍ਹਾਂ ਲਈ ਮਾਰ ਰਿਹੈਂ, ਉਹ ਤੇਰੇ ਹੱਥ ਆਉਣੇ ਨਾਂ,
ਨੇਕ ਕਮਾਈ ਪਾ ਲੈ ਹੱਥ, ਸੁੱਚਾ ਹੱਥ ਨਿਬੇੜੇ ਕੰਮ।
ਜਦ ਤੇਰਾ ਕੁੱਝ ਹੈ ਈ ਨਾਂ, ਫਿਰ ਕਿਸ ਪਿੱਛੇ ਭੱਜਦਾ ਹੈਂ?
ਜਿਸ ਪਿੱਛੇ ਤੂੰ ਜਾਣਾ ਸੀ, ਉਸ ਲਈ ਅਜੇ ਨਾ ਛੇੜੇ ਕੰਮ।
ਨਾ ਸਤਿਸੰਗਤ, ਨਾ ਜੁੜਿਆ ਗੁਰ, ਨਾਮ ਵੀ ਉਸ ਦਾ ਜਪਿਆ ਨਾ,
ਨਾ ਜਨ-ਸੇਵਾ, ਨਾ ਸੁੱਚ ਕਾਰਜ, ਵੰਡਣਗੇ ਕਿੰਜ ਖੇੜੇ ਕੰਮ।
ਕਰ ਸੁਕਿਰਤ, ਵੰਡ ਖਾ, ਖੰਡ ਖਾ, ਨਾਮ ਉਸੇ ਦਾ ਜਪਦਾ ਜਾ,
ਹੋਵਣਗੁ ਸੱਭ ਕਾਰਜ ਰਾਸ, ਵਰ੍ਹਨੇ ਅੰਮ੍ਰਿਤ ਮੇਂਹੜੇ ਕੰਮ।
ਕਰਮ
ਫਿਲਾਸਫੀ ਅਤੇ ਆਵਾਗਵਨ ਭਾਗ ਪੰਜਵਾਂ
16/02/14)
ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ
(ਚੋਣਾਂ
ਅਸੈਂਬਲੀ ਦੀਆਂ)
ਆਈ ਇਲੈਕਸ਼ਣ ਸਟੇਟ ਅਸੈਂਬਲੀ ਦੀ, ਤੋਲਣ ਲੱਗੇ ਨੇ ਲੀਡਰ ‘ਪਰ’ ਮੀਆਂ।
ਸਾਰੇ ਬੈਠਕੇ ਇਹੋ ਵੀਚਾਰ ਕਰਦੇ, ਕਿਵੇਂ ਹੋਵੇ ਇਹ ਮੋਰਚਾ ‘ਸਰ’ ਮੀਆਂ।
ਚਾਹਵਾਨ ਟਿਕਟਾਂ ਦੇ ਭਰਕੇ ਥੈਲੀਆਂ ਨੂੰ, ਪਹੁੰਚਾਉਣ ਲਗੇ ਨੇ ਲੀਡਰ ਦੇ ਘਰ ਮੀਆਂ।
ਕੁਝ ਇਲਾਕੇ ‘ਚੋਂ ਸਮੱਰਥਕ ਕਰ ਇਕੱਠੇ, ਹਾਈ ਕਮਾਨ ਦੇ ਪਹੁੰਚੇ ਦਰ ਮੀਆਂ।
ਦਿਉ ਸਾਨੂੰ ਵੀ ਮੌਕਾ ਇੱਕ ਵਾਰੀ, ਚਾਰਾ (ਚੋਗਾ) ਅਸੀਂ ਵੀ ਲਈਏ ਕੁੱਝ ‘ਚਰ’ ਮੀਆਂ।
ਆਸ਼ੀਰਵਾਦ ਤੁਹਾਡਾ ਜੇ ਰਹੇ ਸਿਰ ਤੇ, ਕਿਰਪਾ ਤੁਹਾਡੀ ਨਾਲ ਜਾਈਏ ‘ਤਰ’ ਮੀਆਂ।
ਅੱਜ ਦੇ ਖੁੰਝੇ, ਨਾ ਮੁੜਕੇ ਰਾਸ ਆਉਣੇ, ਸਾਨੂੰ ਲਗਿਆ ਏਹੋ ਹੀ ਡਰ ਮੀਆਂ।
ਹਰ ਬੋਲ ਤੁਹਾਡੇ ਨੂੰ ਹੁਕਮ ਮੰਨਿਆ, ਸੀਸ ਝੁਕਾਈਏ ਤੁਹਾਡੇ ਹੀ ਦਰ ਮੀਆਂ।
ਤੁਹਾਡੇ ਇੱਕ ਇਸ਼ਾਰੇ ਤੇ ਕਤਲ ਕੀਤੇ, ਲਾ ਅੱਗਾਂ, ਫੂਕੇ ਲੋਕਾਂ ਦੇ ਘਰ ਮੀਆਂ।
ਫੰਡ ਪਾਰਟੀ ਦਾ ਜਮ੍ਹਾ ਕਰਵਾ ਰਹੇ ਹਾਂ, ਚਾਹ ਪਾਣੀ ਲੀਡਰਾਂ ਦਾ ਸਾਡੇ ਘਰ ਮੀਆਂ।
ਵੀਧਾਨ ਤੁਹਾਡਾ ਹੀ ਕਰਾਂਗੇ ਲਾਗੂ, ਧੱਕਾ ਸ਼ਾਹੀ’ ਦੀ ਮੱਚੇਗੀ ‘ਚੜ੍ਹ’ ਮੀਆਂ।
‘ਭੁੱਕੀ’ ਡੋਡਿਆਂ ਦੇ ਘਰੇ ਅੰਬਾਰ ਲੱਗੇ, ਸ਼ਰਾਬ ਠੇਕੇ ਦੀ ਪੱਕੀ ਲਈ ਕਰ ਮੀਆਂ।
ਹਰ ਨਸ਼ੇ ਦਾ ਬੰਦੋਬਸਤ ਪੂਰਾ (ਪੱਕਾ), ਵੋਟਾਂ ‘ਚ’ ਵੰਡਾਗੇ ਘਰ-ਘਰ ਮੀਆਂ।
ਹਥੋਂ ਦਿਸੀ ਜੇ ਫਿਰ ਸੀਟ ਜਾਂਦੀ, ਕਬਜਾ ਲਵਾਂਗੇ ਬੂਥਾਂ ਤੇ ਕਰ’ ਮੀਆਂ।
ਟਿਕਟ ਪਾਰਟੀ ਦਾ ਹੈ ਹੱਥ ਤੁਹਾਡੇ, ਫੈਸਲਾ ਲੈਣਾ ਸੋਚ ਕੇ (ਸਾਡੇ ਹੱਕ ‘ਚ) ਕਰ’ ਮੀਆਂ।
ਭਲਾ ਏਸੇ ‘ਚ ਤੁਹਾਡਾ ਤੇ ਸਾਡਾ ਵੀ ਹੈ, ਫੈਸਲਾ ਲੈਣਾ ਛੇਤੀ ਹੀ ਕਰ ਮੀਆਂ।
ਦੂਜੀ ਪਾਰਟੀ ਵਾਲੇ ਵੀ ਸਾਨੂੰ ਬੁਲਾ ਰਹੇ ਨੇ, ਗੇੜੇ ਮਾਰ ਗਏ ਕਈ ਸਾਡੇ ਘਰ’ ਮੀਆਂ।
ਅਸੀਂ ਸ਼ੁਰੂ ਤੋਂ ਤੁਹਾਡੇ ਨਾਲ ਜੁੜੇ ਹਾਂ, ਨਹੀਂ ਚਾਹੁੰਦੇ ਬਦਲਣਾ ਦਰ’ ਮੀਆਂ।
ਜੇ ਤੁਸੀਂ ਸਾਨੂੰ ਟਰਕਾ (ਠੁਕਰਾ) ਦਿੱਤਾ, ਵਾਅਦਾ ਲਵਾਂਗੇ ਉਨ੍ਹਾਂ ਨਾਲ ਕਰ ਮੀਆਂ।
ਕਹੇ ‘ਸੁਰਿੰਦਰ ਸਿੰਘ’ ਟਿਕਟ ਦਿਉ ਅੱਜ ਹੀ, ਉਦਘਾਟਣ ਲਈਏ ਦਫਤਰ ਦਾ ਕਰ ਮੀਆਂ।
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ=97287 43287, 94662 66708,
15/02/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਉਸ ਸੰਗ
ਜੁੜ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦਿਨ ਭਰ ਕਿਸ ਲਈ ਭਜਦਾ ਫਿਰਦੈਂ? ਰਾਤੀਂ ਸੁਪਨੇ ਕਿਸਦੇ ਨੇ?
ਉਸ ਨੂੰ ਯਾਦ ਕਦੇ ਨਾ ਕਰਦਾ, ਖੇਲ੍ਹ ਰਚਾਏ ਜਿਸਦੇ ਨੇ।
ਗੁੱਦੜ ਫੋਲੀ ਜਾਵੇਂਗਾ ਤਾਂ, ਕੀ ਹੱਥ ਤੇਰੇ ਆਉਣਾ ਹੈ?
ਅਸਲੀ ਤਾਂ ਨੇ ‘ਨਾਮ ਦੇ ਮੋਤੀ’, ਕਿਉਂ ਨਾ ਤੈਨੂੰ ਦਿਸਦੇ ਨੇ?
ਜਿਸ ਮਾਇਆ ਨੂੰ ਇਸ਼ਟ ਬਣਾਇਆ, ਉਹ ਤਾਂ ਹੈ ਭਰਮ ਜਾਲ ਨਿਰਾ,
ਨਿਕਣ ਸਕਣ ਨਾ, ਜੋ ਵੀ ਫਸਦੇ, ਦਮ ਦਮ ਰਹਿੰਦੇ ਪਿਸਦੇ ਨੇ।
‘ਉਸ’ ਦੀ ਨਜ਼ਰ ਸਵੱਲੀ ਹੋਊ, ਬੇੜਾ ਬੰਨੇ ਲੱਗੇਗਾ
‘ਉੱਸ’ ਵਿੱਚ ਧਿਆਨ ਧਰੇਂਗਾ ਤਾਂ ਹੀ, ਰੂਹ ਤਕ ਅੰਮ੍ਰਿਤ ਰਿਸਦੇ ਨੇ।
ਗੁੱਦੜ ਛੱਡ, ਭਰਮ ਜਾਲ ਤੋਂ ਨਿੱਕਲ, ਮੋਹ- ਮਾਇਆ ਤੋਂ ਮਿਲਣਾ ਕੀ?
ਜੁੜਣਾ ਹੈ ਤਾਂ ‘ਇੱਕ’ ਸੰਗ ਜੁੜ ਜਾ, ਦਾਗ ਜੁੜੇ ਤੇ ਮਿਸਦੇ ਨੇ।
15/02/14)
ਗੁਰਦੀਪ ਸਿੰਘ ਬਾਗੀ
ਅਜ ਅਸੀਂ ਜਿਕਰ ਭਾਈ ਮਨੀ ਸਿਂਘ ਦੀ
ਬੀੜ ਦਾ ਕਰਾਂਗੇ। ਕੇਸਰ ਸਿਂਘ ਛਿਬੜ ਮੁਤਾਬਿਕ ਭਾਈ ਮਨੀ ਸਿਂਘ ਨੇ ਇਕ ਬੀੜ ਤਿਆਰ ਕਿਤੀ ਸੀ ਜਿਸ
ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਬਿਚਿਤਰ ਨਾਟਕ ਦੀਆਂ ਲਿਖਤਾਂ ਨੂੰ ਇਕਠਾ ਕਰ ਦਿੱਤਾ। ਇਸ ਗੱਲ
ਦੀ ਪੁਸ਼ਟੀ ਤਾਂ ਹੋ ਗਈ ਜਦ 19ਵੀਂ ਵਿੱਚ ਇਕ ਬੀੜ ਮਿਲੀ ਜਿਸ ਵਿੱਚ ਕੇਸਰ ਸਿਂਘ ਛਿਬੜ ਦੀ ਦੱਸ
ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਬਿਚਿਤਰ ਨਾਟਕ ਦਿਆਂ ਲਿਖਤਾਂ ਵਾਲੀ ਬੀੜ ਮਿਲ ਗਈ।
ਇਵੇਂ ਤੇ ਭਾਈ ਮਨੀ ਸਿਂਘ ਦਾ ਲਿਖੀਆ ਖਤ ਵੀ ਮਿਲਦਾ ਹੈ ਪਰ ਹਾਸੋਹੀਣੀ ਗੱਲ ਹੈ ਦੋਨੋ ਲਿਖਤਾਂ ਭਾਈ
ਮਨੀ ਸਿਂਘ ਨਾਲ ਜੋੜੀਆਂ ਜਾਂਦੀਆ ਹਨ ਪਰ ਦੋਨੋ ਹੀ ਵਖਰੇ ਹੱਥ ਦਿਆਂ ਲਿਖੀਆਂ ਹੋਈਆਂ ਹਨ।
ਭਾਈ ਮਨੀ ਸਿਂਘ ਦੇ ਨਾਮ ਤੂੰ ਪ੍ਰਚਾਰੀ ਜਾਣ ਵਾਲੀ ਬੀੜ ਦਰਅਸਲ ਭਾਈ ਬੰਨੋ ਵਾਲੀ ਮਿਸਲ ਦੀ ਬੀੜਾਂ
ਦੀ ਨਕਲ ਹੈ ਇਸ ਕਰਕੇ ਇਹ ਬੀੜ ਭਾਈ ਮਨੀ ਸਿਂਘ ਨਾਲ ਜੋੜ੍ਹਨਾ ਗਲਤ ਹੈ ਜਦ ਇਹ ਤੱਥ ਸਾਮਣੇ ਹੈ ਕਿ
ਭਾਈ ਮਨੀ ਸਿਂਘ ਖੁਦ ਦਮਦਮੀ ਬੀੜ ਦੇ ਲਿਖਾਰੀ ਸਨ ਅਤੇ ਦਰਬਾਰ ਸਾਹਿਬ ਦੇ ਸੇਵਾਦਾਰ ਵੀ ਸਨ। ਦਰਅਸਲ
ਇਹ ਭਾਈ ਬੰਨੇ ਮਿਸਲ ਦੀਆਂ ਬੀੜਾਂ ਵਿੱਚ ਦਰਜ ਫਾਲਤੂ ਲਿਖਤਾਂ ਗੁਰੂ ਕ੍ਰਿਤ ਨਹੀ ਸਨ ਇਹ "ਭਾਈ ਮਨੀ
ਸਿਂਘ" ਦੇ ਨਾਮ ਨਾਲ ਜੋੜੀ ਜਾਣ ਵਾਲੇ ਬੀੜ ਦੇ ਲਿਖਾਰੀ ਨੂੰ ਨਹੀ ਪਤਾ ਸੀ। ਉਹ ਦਰਅਸਲ ਧੀਰਮਲੀਆਂ
ਦੀ ਬੀੜ ਨੂੰ ਜੋ ਭਾਈ ਬੰਨੋ ਬੀੜ ਦੀ ਨਕਲ ਸੀ ਅਸਲ ਸਮਝ ਕੇ ਉਸ ਦੇ ਆਸਰੇ ਤੇ ਇਹ ਬੀੜ ਤਿਆਰ ਕਰ
ਗਏਆ। ਇਹ ਬੀੜ ਵਿੱਚ ਫਾਲਤੂ ਲਿਖਤਾਂ ਵਿੱਚ ਇਕ ਵਾਰਤਕ ਰਚਨਾ ਹੈ " ਹਕੀਕਤ ਰਾਹ ਮੁਕਾਮ ਰਾਜੇ
ਸਿਵਨਾਭ ਕੀ"। ਹੁਣ ਤੇ ਇਸਦਾ ਜਿਕਰ ਕਰਤਾਪੁਰੀ ਬੀੜ ਦੇ ਤਤਕਰੇ ਤਕ ਸਿਮਟ ਕੇ ਰਹਿ ਗਏਆ, ਬੀੜ ਵਿੱਚ
ਇਹ ਰਚਨਾ ਹੁਣ ਮੌਜੂਦ ਨਹੀ ਹੈ।
ਇਸ "ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ" ਨੇ ਇਤਿਹਾਸਕਾਰਾਂ ਨੂੰ ਕਾਫੀ ਪਰੇਸ਼ਾਨ ਕਿਤਾ, ਕਈ ਖੋਜੀ
ਸੱਜਣ ਇਸ ਨੂੰ ਗੁਰੂ ਅਰਜਨ ਸਾਹਿਬ ਦੁਆਰਾ ਦਿੱਤਾ ਗਏਆ ਅਧਿਕਾਰ ਪੱਤਰ ਮਣਦੇ ਹਨ ਜੋ ਭਾਈ ਪੈੜੇ ਮੋਖੇ
ਨੂੰ ਗੁਰੂ ਅਰਜਨ ਸਾਹਿਬ ਨੇ ਸਿੰਘਲਾਦੀਪ(ਸ੍ਰੀ ਲੰਕਾ) ਤੂੰ ਪ੍ਰਾਣ ਸੰਗਲੀ ਮੰਗਵਾਉਣ ਵਾਸਤੇ ਦਿੱਤਾ
ਸੀ, ਕਈਂ ਇਤਿਹਾਸਕਾਰ ਇਸ ਨੂੰ ਹਿਂਦਾਲਿਆ ਦੀ ਜਾਲਸਾਜੀ ਮੰਨਦੇ ਹਨ ਅਤੇ ਕਈ ਵਿਦਵਾਨ ਇਸ ਨੂੰ ਕੋਈ
ਮਹੱਤਾ ਨਹੀ ਦਿੰਦੇ। ਇਹ ਗੁੰਝਲਦਾਰ ਪਹੇਲੀ ਸੀ ਜਿਸ ਨੂੰ ਸਰਦਾਰ ਔਸ. ਔਸ. ਪਦਮ ਸਾਹਿਬ ਨੇ ਅਪਣੀ
ਕਿਤਾਬ "ਸਿਖਾਂ ਦੀ ਭਗਤਮਾਲਾ ਕ੍ਰਿਤ ਸੂਰਤ ਸਿਂਘ" ਵਿੱਚ ਹਲ ਕਰ ਕਿਤਾ ਤੇ ਇਸ ਦਾ ਰਚਨਾ-ਕਾਲ ਦੱਸ
ਕੇ ਸਿੱਖ ਇਤਿਹਾਸ ਦੀ ਵਡਮੁਲੀ ਸੇਵਾ ਕਿਤੀ। ਇਸ ਦੇ ਰਚਨਾ-ਕਾਲ ਨਿਸ਼ਚਿਤ ਹੋਣ ਨਾਲ ਕਈ ਸਵਾਲਾਂ ਦੇ
ਜਵਾਬ ਮਿਲ ਜਾਂਦੇ ਹਨ।
ਇਹ ਵਾਰਤਕ ਰਚਨਾ ਵਿਚ ਕੁਛ ਜਾਨਕਾਰੀ ਸਰਦਾਰ ਔਸ. ਔਸ. ਪਦਮ ਮੁਤਾਬਿਕ ਗੁਰੂ ਨਾਨਕ ਸਾਹਿਬ ਦੀ ਜਨਮ
ਸਾਖੀਆ ਤੂੰ ਉਧਾਰ ਲਈ ਗਈ ਹੈ ਅਤੇ ਕੁਛ ਵਾਸਤਵਿਕ ਹੈ। ਇਸ ਰਚਨਾ ਵਿੱਚ ਦੱਖਣ ਦੇ ਕਾਫੀ ਬਸਤੀਆਂ,
ਨਗਰਾਂ ਅਤੇ ਦੁਰੀਆਂ ਦੀ ਪੁਸ਼ਟੀ ਹੁੰਦੀ ਹੈ। ਦਰਅਸਲ ਇਸ ਰਚਨਾ ਵਿੱਚ ਇਸ ਦੇ ਰਚਨਾ-ਕਾਲ ਨੂੰ
ਨਿਰਧਾਰਿਤ ਕਰਣ ਦੇ ਪ੍ਰਮਾਣ ਮੌਜੂਦ ਹਨ। ਇਸ ਰਚਨਾ ਵਿੱਚ ਜਿਕਰ ਇਕ ਵਿਲਾਇਤ ਦਾ ਹੈ ਜਿਸਦਾ ਰਾਜਾ
ਰਾਮ ਹੈ। ਰਾਜਾ ਰਾਮ ਸ਼ਿਵਾਜੀ ਮਰਾਠੇ ਦਾ ਛੋਟਾ ਪੁੱਤਰ ਸੀ ਜੋ 1689 ਇ . ਵਿੱਚ ਮਰਾਠੇਆ ਦਾ ਸਰਦਾਰ
ਬਣਿਆ ਅਤੇ ਮਾਰਚ 1700 ਇ . ਵਿੱਚ ਮਰ ਗਏਆ। ਉਸ ਦੇ ਬਾਦ ਉਸ ਦੇ ਪੁੱਤਰ ਨੂੰ ਮਰਾਠੇਆ ਨੇ ਅਪਣਾ
ਸਰਦਾਰ ਮੰਨ ਲਿਆ ਪਰ ਉਹ ਵੀ ਛੇਤੀ ਮਰ ਗਏਆ। ਇਨ੍ਹਾਂ ਦੋਨਾਂ ਮੋਤਾਂ ਦੇ ਬਾਦ ਵਿਲਾਇਤ ਰਾਜੇ ਰਾਮ ਕੀ
ਵਿੱਚ ਤ੍ਰਿਆ ਰਾਜ ਆ ਗਏਆ ਜਦ ਛਤਰਪਤੀ ਰਾਜਾ ਰਾਮ ਭੋਸਲੇ ਦੀ ਪਤਨੀ ਤਾਰਾ ਭਾਈ ਨੇ ਮਰਾਠੇਆ ਦੀ
ਅਗਵਾਈ ਕਿਤੀ। 1707 ਇ . ਵਿੱਚ ਔਰੰਗਜੇਬ ਦੀ ਮੌਤ ਦੇ ਬਾਦ ਸੰਭਾ ਜੀ ਦਾ ਪੁੱਤਰ ਸਾਹੂ, ਮੁਗਲਿਆ
ਕੈਦ ਵਿੱਚੋ ਭਜ ਨਿਕਲੇਆ ਅਤੇ ਮਰਾਠੇਆ ਨੇ ਸਾਹੂ ਨੂੰ ਅਪਣਾ ਸਰਦਾਰ ਮਣ ਲਿਆ ਅਤੇ ਇਸ ਦੇ ਨਾਲ ਹੀ
ਤ੍ਰਿਆ ਰਾਜ ਵੀ ਖਤਮ ਹੋ ਗਏਆ।
ਦਰਅਸਲ ਇਸ ਰਚਨਾ ਦਾ ਕੀ ਇਤਿਹਾਸਿਕ ਮੁਲ ਹੈ, ਇਹ ਸਿੱਖ ਮਿਥਿਹਾਸਕਾਰਾਂ ਨੂੰ ਪਤਾ ਨਹੀ ਸੀ।
ਧੀਰਮਲੀਆਂ ਨੇ ਭਾਈ ਬੰਨੋ ਦੀ ਇਕ ਬੀੜ ਨੂੰ ਜਿਸ ਵਿੱਚ ਸਾਰੀਆਂ ਫਾਲਤੂ ਰਚਨਾਵਾਂ ਸਨ, ਅਸਲੀ ਬੀੜ ਦੇ
ਤੌਰ ਦੇ ਲੋਕਾਂ ਦੇ ਸਾਮ੍ਹਣੇ ਰਖ ਦਿੱਤੀ ਜੋ ਦਰਅਸਲ 1757 ਇ . ਵਿੱਚ ਕਰਤਾਰ ਪੁਰ ਤੇ ਹੋਏ ਹਮਲੇ
ਵਿੱਚ ਲਗੀ ਅੱਗ ਵਿੱਚ ਖਤਮ ਹੋ ਗਈ ਸੀ । ਬਾਕੀ ਕਸਰ ਸਿਖਾਂ ਦੀ ਭਗਤਮਾਲਾ ਦੇ ਲਿਖਾਰੀ ਅਤੇ ਸਰੂਪ
ਦਾਸ ਭਲੇ ਨੇ ਪੂਰੀ ਕਰ ਦਿੱਤੀ ਜਿਨ੍ਹਾਂ ਨੇ ਇਸ ਨੂੰ ਗੁਰੂ ਅਰਜਨ ਸਾਹਿਬ ਨਾਲ ਜੋੜ ਦਿੱਤਾ। ਸਿੱਖ
ਮਿਥਿਹਾਸਕਾਰਾਂ ਦੀਆਂ ਲਿਖਤਾਂ ਅਤੇ ਧੀਰਮਲੀਆਂ ਦੀ ਜਾਲਸਾਜੀ ਤੇ ਭਰੋਸਾ ਕਰਕੇ ਇਸ ਬੀੜ ਦੇ ਲਿਖਾਰੀ
ਨੇ ਫਾਲਤੂ ਰਚਨਾਵਾਂ ਨੂੰ ਗੁਰੂ ਕ੍ਰਿਤ ਸਮਝ ਕੇ ਭਾਈ ਮਨੀ ਸਿਂਘ ਨਾਲ ਜੋੜ੍ਹੀ ਜਾਣ ਵਾਲੀ ਬੀੜ ਵਿਚ
ਸ਼ਾਮਿਲ ਕਰ ਦਿੱਤਾ। ਉਸ ਲਿਖਾਰੀ ਨੂੰ ਨਹੀ ਪਤਾ ਸੀ ਕਿ ਇਹ ਲਿਖਤ 1700 ਇ . ਤੂੰ 1707 ਇ . ਵਿੱਚ
ਲਿਖੀ ਗਈ ਸੀ ਅਤੇ ਭਾਈ ਮਨੀ ਸਿਂਘ ਖੁਦ ਦਮਦਮੀ ਬੀੜ ਦੇ ਲਿਖਾਰੀ ਸਨ ਜੋ ਫਾਲਤੂ ਰਚਨਾਵਾਂ ਨੂੰ
ਕਿਵੇਂ ਦਰਜ ਕਰ ਸਕਦੇ ਸਨ।
ਇਕ ਖਾਸ ਗੱਲ, ਜਿਸਦਾ ਅਜ ਤਕ ਜਵਾਬ ਨਹੀਂ ਮਿਲਦਾ ਸੀ ਕਿ ਇਹ ਰਚਨਾ "ਹਕੀਕਤ ਰਾਹ ਮੁਕਾਮ ਰਾਜੇ
ਸਿਵਨਾਭ ਕੀ" ਭਾਈ ਬੰਨੋ ਦੀ ਇਕ ਬੀੜ ਵਿੱਚ ਮਿਲਦੀ ਹੈ ਜਿਸਦਾ ਲਿਖਣ ਸੰਮਤ 1699(1642 ਇ.) ਦਿੱਤਾ
ਗਏਆ ਹੈ ਅਤੇ ਇਸ ਰਚਨਾ ਕਰਕੇ ਕਾਫੀ ਉਲਝਨ ਪੈ ਗਈ ਸੀ, ਇਸ ਰਚਨਾ "ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ
ਕੀ" ਕਦ ਦੀ ਹੈ ਇਹ ਸਥਾਪਿਤ ਹੋਣ ਨਾਲ ਇਹ ਤੇ ਸਿੱਧ ਹੋ ਗਏਆ ਕਿ ਭਾਈ ਬੰਨੋ ਵਾਲਾ ਗ੍ਰੰਥ ਵੀ 18ਵੀ
ਸਦੀ ਦੀ ਲਿਖਤ ਹੈ। ਤਤਕਰੇ ਮੁਤਾਬਿਕ ਕਰਤਾਰ ਪੁਰੀ ਬੀੜ ਸੰਮਤ 1661(1604 ਇ .) ਵਿਚ ਲਿਖੀ ਗਈ ਹੈ,
ਇਸ ਦੇ ਤਤਕਰੇ ਵਿੱਚ ਸਿਰਫ "ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ" ਦਾ ਜਿਕਰ ਹੈ ਪਰ ਗ੍ਰੰਥ ਵਿਚ
ਰਚਨਾ ਨਹੀ ਅਤੇ ਭਾਈ ਬੰਨੋ ਵਾਲੀ ਬੀੜ ਸੰਮਤ 1699(1642 ਇ .) ਵਿੱਚ ਇਹ ਰਚਨਾ ਹੈ, ਦੋਨਾ ਬੀੜਾਂ
ਵਿੱਚ ਇਕ ਸਮਾਨਤਾ ਹੈ ਕਿ ਦੋਨਾ ਬੀੜਾ ਦੇ ਨਾਮ ਜਾਗੀਰ ਲਗੀ ਹੋਈ ਸੀ। ਆਖਰੀ ਗੱਲ ਹੋਰ ਸਾਫ ਕਰ
ਦੇਵਾਂ ਜਿਨ੍ਹਾਂ ਵੀ 17 ਵੀਂ ਸਦੀ ਦੇ ਗ੍ਰੰਥਾਂ ਵਿਚ ਇਹ "ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ"
ਦਰਜ ਹੈ ਉਹ ਦੁਜੇ ਲਿਖਾਰੀ ਦੇ ਹਥ ਦੀ ਦਰਜ ਹੈ ਜੇਕਰ ਇਹ ਭਾਈ ਬੰਨੋ ਵਾਲੀ ਬੀੜ ਵਿੱਚ 17ਵੀ ਸਦੀ ਦੀ
ਹੋਂਦੀ ਤੇ ਇਸ ਦਾ ਉਤਾਰਾ ਕਰਕੇ ਦੁਜੇ ਗ੍ਰੰਥ ਤਿਆਰ ਕਰਣ ਵਾਲੇ ਨੇ ਖੁਦ ਹੀ ਇਹ ਰਚਨਾਵਾਂ ਬੀੜਾਂ
ਵਿੱਚ ਦਰਜ ਕਰ ਦੇਣੀਆਂ ਸੀ ਪਰ ਏਸਾ ਨਹੀ ਹੈ ਸਬ ਬੀੜਾਂ ਵਿੱਚ ਦੁਜੇ ਲਿਖਾਰੀ ਦੇ ਹਥ ਨਾਲ ਦਰਜ ਹੈ।
ਗੁਰਦੀਪ ਸਿਂਘ ਬਾਗੀ
[email protected]
15/02/14)
ਤਾਹਿਰ ਮਹਿਮੂਦ
(ਪਾਕਿਸਤਾਨ ਵਿੱਚ ਮਜ਼ਬੀ
ਜਨੂੰਨ ਦੀ ਇੱਕ ਝਲਕ। ਕਈ ਸਿੱਖਾਂ ਦੇ ਸਿਰਾਂ ਵਿੱਚ ਵੀ ਇਸੇ ਤਰ੍ਹਾਂ ਦਾ ਮਜ਼ਬੀ ਜਨੂੰਨ ਵੜਿਆ ਹੋਇਆ
ਹੈ। ਇਹਨਾ ਵਿਚੋਂ ਬਹੁਤੇ ਇੱਕ ਗੰਦੀ ਜਿਹੀ ਕਿਤਾਬ ਦੇ ਮੁਦਈ ਹਨ। ਇਹ ਲੇਖ ਪੰਜਾਬ ਟਾਈਮਜ਼ ਦੇ 15
ਫਰਵਰੀ 2014 ਦੇ ਅੰਕ ਵਿਚੋਂ ਲੈ ਕੇ ‘ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ ਪਾਇਆ ਜਾ ਰਿਹਾ
ਹੈ-ਸੰਪਾਦਕ)
ਅਤਿਵਾਦ ਨੇ ਢਾਹ ਲਿਆ ਹੈ ਪਾਕਿਸਤਾਨ
ਹਿੰਦੁਸਤਾਨ ਦੀ ਵੰਡ ਕਰ ਕੇ ਇੱਕ ਨਵਾਂ ਮੁਲਕ ਪਾਕਿਸਤਾਨ ਬਣਾਉਣ ਵਾਲਿਆਂ ਨੇ ਹੋ ਸਕਦਾ
ਹੈ ਕਿ ਇਹ ਮੁਲਕ ਸੱਚੇ-ਸੁੱਚੇ ਜਜ਼ਬਾਤ ਨਾਲ ਬਣਾਇਆ ਹੋਵੇ ਪਰ ਜਾਪਦਾ ਹੈ ਕਿ ਇਸਲਾਮ ਦੇ ਨਾਂ `ਤੇ ਇਸ
ਖਿੱਤੇ ਦੇ ਬਹੁ-ਗਿਣਤੀ ਮੁਸਲਮਾਨਾਂ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਹੈ। ਇਸ ਮੁਲਕ ਦੇ ਗ਼ਰੀਬਾਂ ਦੇ
ਸਦਾ ਦਾ ਰੋਣਾ ਪੱਲੇ ਪੈ ਗਿਆ ਹੈ। ਇਸਲਾਮ ਦੇ ਨਾਂ ਹੇਠ ਬਣਾਇਆ ਗਿਆ ਇਹ ਮੁਲਕ ਜਿਸ ਦਾ ਮੈਂ ਤੇ
ਮੇਰਾ ਮੁਹਾਜਰ ਪਰਿਵਾਰ ਵੀ ਵਸਨੀਕ ਹੈ; ਦਰਅਸਲ ਵਡੇਰਿਆਂ, ਜਗੀਰਦਾਰਾਂ, ਸਰਦਾਰਾਂ ਤੇ ਆਪਣੇ ਹੀ ਘੜੇ
ਹੋਏ ਇਸਲਾਮ ਦੇ ਠੇਕੇਦਾਰਾਂ ਦੇ ਕਬਜ਼ੇ ਹੇਠ ਆ ਗਿਆ ਹੈ। ਇਸ ਮੁਲਕ ਵਿੱਚ ਵਸਦੇ ਸਭ ਗ਼ਰੀਬਾਂ ਨੂੰ
ਇਮਾਨ ਦੀ ਹੱਦ ਤੱਕ ਯਕੀਨ ਹੋ ਗਿਆ ਹੈ ਕਿ ਇਹ ਮੁਲਕ ਗ਼ਰੀਬਾਂ ਲਈ ਬਣਾਇਆ ਹੀ ਨਹੀਂ ਗਿਆ। ਆਮ ਲੋਕਾਂ
ਦੀ ਜ਼ਿੰਦਗੀ `ਚ ਸਹੂਲਤਾਂ, ਰੋਜ਼ੀ-ਰੋਟੀ, ਅਮਨ- ਖੁਸ਼ਹਾਲੀ ਦਾ ਇਥੇ ਸੁਪਨਾ ਦੇਖਣਾ ਵੀ ਜ਼ਿਹਨੀ ਪਾਗਲਪਨ
ਹੈ।
ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਬਿਲਕੁਲ ਭੰਬਲਭੂਸੇ ਵਿੱਚ ਹੈ। ਇਸ ਨੂੰ ਸਮਝ ਹੀ ਨਹੀਂ ਆ ਰਹੀ ਕਿ
ਇਸ ਮੁਲਕ ਨੂੰ ਕਿਵੇਂ ਚਲਾਇਆ ਜਾਏ? ਇਸ ਤੋਂ ਵੀ ਵੱਡਾ ਇਹ ਮਸਲਾ ਹੈ ਕਿ ਇਸ ਮੁਲਕ ਨੂੰ ਅਤਿਵਾਦ ਦੇ
ਨਰਕ ਵਿਚੋਂ ਕਿਵੇਂ ਕੱਢਿਆ ਜਾਏ। ਪਾਕਿਸਤਾਨ ਨੂੰ ਇਸ ਦੇ ਹੁਕਮਰਾਨਾਂ ਅਜਿਹਾ ਮੁਲਕ ਬਣਾ ਦਿੱਤਾ ਹੈ
ਜਿਸ ਦੀ ਕੋਈ ਮੰਜ਼ਿਲ ਹੀ ਨਹੀਂ ਹੈ। ਪਾਕਿਸਤਾਨੀ ਲੋਕ ਆਪਣੇ ਮੁਲਕੀ ਲੀਡਰਾਂ ਤੋਂ ਸਖ਼ਤ ਮਾਯੂਸ ਹਨ,
ਕਿਉਂਕਿ ਇਨ੍ਹਾਂ ਦੇ ਹੱਥੋਂ ਮੁਲਕ ਦਾ ਸਾਰਾ ਸੁਰੱਖਿਆ ਪ੍ਰਬੰਧ ਅਤੇ ਸਿਆਸੀ, ਮਾਲੀ, ਕਾਰੋਬਾਰੀ,
ਤਾਲੀਮੀ ਅਦਾਰੇ ਸਿਥਲ ਹੋ ਚੁੱਕੇ ਹਨ। ਪਾਕਿਸਤਾਨ ਦੇ ਬਹੁ-ਗਿਣਤੀ ਅਮਨਪਸੰਦ ਲੋਕ ਸਖ਼ਤ ਸਦਮੇ ਤੇ ਖ਼ੌਫ
ਦੀ ਹਾਲਤ ਵਿੱਚ ਆ ਗਏ ਹਨ, ਕਿਉਂਕਿ ਮੁਲਕ ਦੇ ਸੁਰੱਖਿਆ ਅਦਾਰੇ (ਸਿਵਲ ਤੇ ਫ਼ੌਜੀ) ਸੂਹੀਆ ਏਜੰਸੀਆਂ,
ਸ਼ਹਿਰ, ਵੱਡੀਆਂ ਮਾਰਕੀਟਾਂ, ਹਸਪਤਾਲ, ਮਸਜਿਦਾਂ, ਮਜ਼ਾਰ ਅਤੇ ਘੱਟ-ਗਿਣਤੀ ਅਧਿਆਪਕ, ਵਿਦਿਆਰਥੀ,
ਡਾਕਟਰ, ਇੰਜੀਨੀਅਰ ਮੁਲਕ ਦੇ ਵੱਡੇ ਪ੍ਰੋਜੈਕਟਾਂ `ਤੇ ਕੰਮ ਕਰਨ ਵਾਲੇ ਗ਼ੈਰ-ਮੁਲਕੀ ਮਾਹਰ ਅਤੇ ਇਥੋਂ
ਤੱਕ ਇਸਲਾਮਾਬਾਦ ਰਾਜਧਾਨੀ ਵੀ ਅਤਿਵਾਦੀਆਂ ਹੱਥੋਂ ਸੁਰੱਖਿਅਤ ਨਹੀਂ ਹੈ। ਹੁਣ ਤੱਕ 50 ਹਜ਼ਾਰ
ਪਾਕਿਸਤਾਨੀ ਇਸ ਖੂਨੀ ਅਤਿਵਾਦ ਦਾ ਸ਼ਿਕਾਰ ਬਣ ਚੁੱਕੇ ਹਨ। 15 ਹਜ਼ਾਰ ਤੋਂ ਵੱਧ ਫ਼ੌਜੀ ਅਫਸਰ ਤੇ ਜਵਾਨ
ਇਸ ਦਹਿਸ਼ਤਗਰਦੀ ਹੱਥੋਂ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪਾਕਿਸਤਾਨ ਅੰਦਰ 69 ਤੋਂ ਵਧ ਦਹਿਸ਼ਤਗਰਦ
ਜਥੇਬੰਦੀਆਂ ਇਨਸਾਨੀ ਖੂਨ ਨਾਲ ਹੋਲੀ ਖੇਡ ਰਹੀਆਂ ਹਨ। ਫ਼ੌਜ ਦੇ ਜਿਨ੍ਹਾਂ ਅਫਸਰਾਂ ਤੇ ਜਵਾਨਾਂ ਨੂੰ
ਪਾਕਿਸਤਾਨ ਤਹਿਰੀਕਏ- ਤਾਲਿਬਾਨ ਜਾਂ ਦੂਜੀਆਂ ਅਤਿਵਾਦੀ ਤਨਜ਼ੀਮਾਂ ਫੜ ਲੈਂਦੀਆਂ ਹਨ, ਇਨ੍ਹਾਂ ਦੇ
ਵਾਰੋਵਾਰੀ ਸਿਰ ਲਾਹ ਦਿੱਤੇ ਜਾਂਦੇ ਹਨ। 'ਕੱਲੇ-'ਕੱਲੇ ਨੂੰ ਲੰਮਿਆਂ ਪਾ ਕੇ ਇਨ੍ਹਾਂ ਦੇ ਹੱਥ-ਪੈਰ
ਬੰਨ੍ਹ ਦਿੱਤੇ ਜਾਂਦੇ ਹਨ। ਬਾਕੀ ਫੜੇ ਗਏ ਸਾਰੇ ਦੇਖ ਰਹੇ ਹੁੰਦੇ ਹਨ ਤੇ ਇੱਕ ਦਾ ਸਿਰ ਲਾਹਿਆ ਜਾ
ਰਿਹਾ ਹੁੰਦਾ ਹੈ। ਇੰਝ ਹੀ ਵਾਰੀ-ਵਾਰੀ ਇਕ-ਦੂਜੇ ਨੂੰ ਵਿਖਾ-ਵਿਖਾ ਕੇ ਸਭ ਦੇ ਸਿਰ ਧੜਾਂ ਤੋਂ ਵੱਖ
ਕਰ ਦਿੱਤੇ ਜਾਂਦੇ ਹਨ।
ਪਿਛਲੇ ਸਾਲ ਪਿਸ਼ਾਵਰ ਦੇ ਮਸ਼ਹੂਰ ਕਿਸਾ ਖਾਲੀ ਬਾਜ਼ਾਰ `ਚ ਕੇਵਲ 15 ਦਿਨ ਦੇ ਅੰਦਰ ਦੋ ਆਤਮਘਾਤੀ ਹਮਲੇ
ਕੀਤੇ ਗਏ ਜਿਸ ਕਾਰਨ 100 ਤੋਂ ਵੱਧ ਲੋਕ ਭਖਦੀ ਹੋਈ ਸਵਾਹ `ਚ ਬਦਲ ਗਏ। ਇਸ ਬਾਜ਼ਾਰ ਦੀਆਂ
ਵੱਡੀਆਂ-ਛੋਟੀਆਂ ਸਭ ਦੁਕਾਨਾਂ ਮਿੱਟੀ ਦਾ ਢੇਰ ਬਣ ਗਈਆਂ। ਕਈ-ਕਈ ਮੰਜ਼ਿਲਾਂ ਪਲਾਜ਼ੇ ਢਹਿ-ਢੇਰੀ ਹੋ
ਗਏ। ਇਸ ਬਾਜ਼ਾਰ `ਚ ਕਾਰੋਬਾਰ ਕਰਨ ਵਾਲਿਆਂ `ਤੇ ਕਿਆਮਤ ਗੁਜ਼ਰ ਗਈ। ਨਾ ਕਾਰੋਬਾਰ ਰਿਹਾ, ਨਾ
ਦੁਕਾਨਾਂ ਰਹੀਆਂ, ਨਾ ਜ਼ਿੰਦਗੀ ਰਹੀ, ਤੇ ਨਾ ਬਾਕੀ ਅੱਧ ਮਰਿਆਂ ਨੂੰ ਜ਼ਿੰਦਗੀ ਦੀ ਆਸ ਰਹੀ। 1990
ਤੋਂ ਕਰਾਚੀ ਦਹਿਸ਼ਤਗਰਦਾਂ ਦੇ ਨਿਸ਼ਾਨੇ `ਤੇ ਹੈ। ਕਰਾਚੀ ਕਾਰੋਬਾਰੀ ਲਿਹਾਜ਼ ਨਾਲ ਪਾਕਿਸਤਾਨ ਦੀ
ਰੀੜ੍ਹ ਦੀ ਹੱਡੀ ਦੀ ਹੈਸੀਅਤ ਰੱਖਦਾ ਹੈ। ਇਹ ਪਾਕਿਸਤਾਨ ਦੀ ਇਕੋ-ਇਕ ਬੰਦਰਗਾਹ ਹੈ। ਇਸ ਸ਼ਹਿਰ `ਚ
ਰੋਜ਼ਾਨਾ ਦਰਜਨਾਂ ਲੋਕਾਂ ਨੂੰ 'ਟਾਰਗਟ ਕਿਲਰ' ਹਲਾਕ ਕਰ ਰਹੇ ਹਨ। ਨਾ ਮਾਰਨ ਵਾਲੇ ਨੂੰ ਪਤਾ ਹੈ ਕਿ
ਮੈਂ ਕਿਉਂ ਮਾਰ ਰਿਹਾ ਹਾਂ, ਨਾ ਮਰਨ ਵਾਲੇ ਨੂੰ ਪਤਾ ਹੈ ਕਿ ਉਹਨੂੰ ਕੌਣ ਤੇ ਕਿਉਂ ਮਾਰ ਰਿਹਾ ਹੈ?
ਅਗਵਾ/ ਫਿਰੌਤੀ ਅਤੇ ਬੈਂਕ ਡਕੈਤੀਆਂ ਜ਼ੋਰਾਂ `ਤੇ ਹਨ। ਇਸ ਸ਼ਹਿਰ ਦੀ ਹਰ ਸਿਆਸੀ ਪਾਰਟੀ ਨੇ ਆਪਣੀਆਂ
ਦਹਿਸ਼ਤਗਰਦਾਂ ਦੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਹਨ। ਇਨ੍ਹਾਂ ਜਥੇਬੰਦੀਆਂ ਦੇ ਅਤਿਵਾਦੀ ਸਿਆਸੀ
ਜਮਾਤਾਂ ਦੇ ਲੀਡਰਾਂ ਦੇ ਹੁਕਮ `ਤੇ ਟਾਰਗਟ ਕਿਲਿੰਗ ਕਰਦੇ ਹਨ। ਇਹ ਮੈਂ ਕੋਈ ਅਖ਼ਬਾਰ ਦੀ ਖ਼ਬਰ ਨਹੀਂ
ਲਿਖ ਰਿਹਾ, ਬਲਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਦਾ ਲਿਖਿਆ ਫ਼ੈਸਲਾ ਦੱਸ ਰਿਹਾ ਹਾਂ। ਕਾਰੋਬਾਰੀ
ਮਿੱਲ ਮਾਲਕਾਂ ਤੇ ਅਮੀਰ ਲੋਕਾਂ ਕੋਲੋਂ ਸਿਆਸੀ ਜਮਾਤਾਂ, ਤਾਲਿਬਾਨ ਤੇ ਡਕੈਤਾਂ ਦੇ ਜਥੇ ਭੱਤਾ
(ਜਗ੍ਹਾ ਟੈਕਸ) ਲੈਂਦੇ ਹਨ। ਕੇਵਲ ਅਮੀਰਾਂ ਕੋਲੋਂ ਹੀ ਨਹੀਂ, ਬਲਕਿ ਰੇੜ੍ਹੀ ਲਾ ਕੇ ਸੌਦਾ ਵੇਚਣ
ਵਾਲਿਆਂ ਕੋਲੋਂ ਵੀ ਭੱਤਾ ਲਿਆ ਜਾਂਦਾ ਹੈ। ਜਿਸ ਕੋਲੋਂ ਭੱਤਾ ਲੈਣਾ ਹੁੰਦਾ ਹੈ, ਉਸ ਦੇ ਘਰ ਪਹਿਲਾਂ
ਚਿੱਠੀ ਭੇਜੀ ਜਾਂਦੀ ਹੈ। ਚਿੱਠੀ ਦੇ ਕਾਗਜ਼ `ਚ ਗੰਨ ਦੀ ਇੱਕ ਗੋਲੀ ਵੀ ਲਪੇਟ ਕੇ ਭੇਜੀ ਜਾਂਦੀ ਹੈ
ਕਿ ਭੱਤਾ ਦਿਓ; ਨਹੀਂ ਤਾਂ ਗੋਲੀ ਖਾਣ ਤੇ ਮੌਤ ਗਲ ਲਾਉਣ ਲਈ ਤਿਆਰ ਹੋ ਜਾਓ। ਭੱਤਾ ਨਾ ਦੇਣ ਦੀ
ਸੂਰਤ ਵਿੱਚ ਜਿਸ ਕੋਲੋਂ ਭੱਤੇ ਦੀ ਮੰਗ ਕੀਤੀ ਹੋਵੇ, ਉਸ ਦੇ ਘਰ ਹੱਥ-ਬੰਬ ਸੁੱਟ ਦਿੱਤਾ ਜਾਂਦਾ ਹੈ।
ਇਥੋਂ ਤੱਕ ਕਿ ਰਾਕੇਟ ਲਾਂਚਰ ਰਾਹੀਂ ਉਸ ਦੇ ਘਰ `ਤੇ ਰਾਕੇਟ ਮਾਰੇ ਜਾਂਦੇ ਹਨ। ਜਦ ਫਿਰ ਵੀ ਭੱਤਾ
ਦੇਣ ਵਾਲਾ ਨਹੀਂ ਮੰਨਦਾ ਤਾਂ ਉਸ ਨੂੰ ਹਲਾਕ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਉਸ ਦਾ ਘਰ ਜਾਂ
ਦੁਕਾਨ ਵੀ ਤਬਾਹ ਕਰ ਦਿੱਤੀ ਜਾਂਦੀ ਹੈ। ਕਰਾਚੀ ਦੇ ਸ਼ਹਿਰੀਆਂ ਕੋਲੋਂ ਹਰ ਮਹੀਨੇ ਤਿੰਨ ਅਰਬ ਰੁਪਏ
ਤੋਂ ਵੀ ਵੱਧ ਜਗ੍ਹਾ-ਟੈਕਸ ਇਕੱਠਾ ਕਰ ਲਿਆ ਜਾਂਦਾ ਹੈ। ਅਮੀਰ ਲੋਕਾਂ ਨੂੰ ਅਗਵਾ ਕਰ ਕੇ ਇਹ
ਦਹਿਸ਼ਤਗਰਦ ਕਾਰ ਵਿੱਚ ਸ਼ਹਿਰ ਅੰਦਰ ਘੁੰਮਦੇ ਰਹਿੰਦੇ ਹਨ। ਅਗਵਾ ਕੀਤੇ ਆਦਮੀ ਦੇ ਘਰ ਫੋਨ ਕਰ ਕੇ
ਕਿਹਾ ਜਾਂਦਾ ਹੈ ਕਿ ਨੋਟ ਦੇ ਜਾਓ, ਤੇ ਆਪਣਾ ਬੰਦਾ ਲੈ ਜਾਓ। ਫਿਰੌਤੀ ਦਾ ਇਹ ਨਵਾਂ ਢੰਗ-ਤਰੀਕਾ
ਕੇਵਲ ਪਾਕਿਸਤਾਨ ਵਿੱਚ ਹੀ ਵਰਤਿਆ ਜਾ ਰਿਹਾ ਹੈ। ਮੰਗੇ ਜਾਣ ਵਾਲੇ ਕਰੰਸੀ ਨੋਟ ਲੱਖਾਂ ਦੀ ਗਿਣਤੀ
ਵਿੱਚ ਮੰਗੇ ਜਾਂਦੇ ਹਨ। ਜਦ ਘਰ ਵਾਲੇ ਰੁਪਏ ਲੈ ਕੇ ਦੱਸੀ ਹੋਈ ਥਾਂ `ਤੇ ਪਹੁੰਚਦੇ ਹਨ ਤਾਂ ਫੜੇ
ਹੋਏ ਬੰਦੇ ਨੂੰ ਕਾਰ ਵਿਚੋਂ ਕੱਢ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਸਭ ਤੋਂ ਹੈਰਾਨੀ
ਵਾਲੀ ਗੱਲ ਇਹ ਹੈ ਕਿ ਫਿਰੌਤੀ ਦੀਆਂ ਵਾਰਦਾਤਾਂ ਵਿੱਚ ਕਈ ਪੁਲਿਸ ਅਫ਼ਸਰਾਂ ਤੇ ਸਮੁੰਦਰੀ ਫ਼ੌਜ (ਜਲ
ਸੈਨਾ) ਦੀ ਸੂਹੀਆ ਏਜੰਸੀ ਦੇ ਕਈ ਮੁਲਾਜ਼ਮਾਂ ਦਾ ਵੀ ਹੱਥ ਹੈ। ਕਰਾਚੀ ਅੰਦਰ ਪੁਲਿਸ ਦੀ ਸਾਰੀ ਭਰਤੀ
ਸਿਆਸੀ ਬੁਨਿਆਦਾਂ `ਤੇ ਕੀਤੀ ਗਈ ਹੈ। ਸਾਰਾ ਕਰਾਚੀ ਦਹਿਸ਼ਤਗਰਦਾਂ ਦੇ ਨਿਸ਼ਾਨੇ `ਤੇ ਹੈ।
ਦਹਿਸ਼ਤਗਰਦਾਂ ਵੱਲੋਂ ਆਪਣੀ ਧਾਕ ਬਣਾਉਣ, ਲੋਕਾਂ `ਚ ਖੌਫ਼ ਤੇ ਦਹਿਸ਼ਤ ਫੈਲਾਉਣ ਲਈ ਨਿਰਦੋਸ਼ ਤੇ ਆਮ
ਲੋਕਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਖੌਫ਼ਨਾਕ ਤਸੀਹੇ ਦੇ ਕੇ ਮਾਰ ਦਿੱਤਾ
ਜਾਂਦਾ ਹੈ। ਦਹਿਸ਼ਤਗਰਦ ਵੀ ਮੁਸਲਮਾਨ, ਦਹਿਸ਼ਤਗਰਦੀ ਦਾ ਸ਼ਿਕਾਰ ਬਣਨ ਵਾਲੇ ਵੀ ਮੁਸਲਮਾਨ। 'ਇਸ ਘਰ ਕੋ
ਆਗ ਲਗੀ ਘਰ ਕੇ ਚਰਾਗ ਸੇ। ' ਮਰੇ ਹੋਇਆਂ ਦੇ ਲਈ ਜਾਂਦੇ ਜਨਾਜ਼ਿਆਂ `ਤੇ ਵੀ ਹਮਲਾ ਕਰਨ ਤੋਂ
ਦਹਿਸ਼ਤਗਰਦ ਜ਼ਰਾ ਜਿੰਨੀ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਮਰਦਾਨ ਦੇ ਇਲਾਕਾ ਸ਼ੇਰਗੜ੍ਹ `ਚ
ਨਮਾਜ਼ੇ-ਜਨਾਜ਼ਾ ਪੜ੍ਹਦੇ ਹੋਏ ਲੋਕਾਂ `ਤੇ ਆਤਮਘਾਤੀ ਹਮਲਾ ਕੀਤਾ ਗਿਆ, 28 ਬੰਦੇ ਮਾਰੇ ਗਏ ਤੇ 57
ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਦਹਿਸ਼ਤਗਰਦਾਂ ਨੇ ਕਈ ਕੇਂਦਰੀ ਤੇ ਸੂਬਾਈ ਪਾਰਲੀਮੈਂਟ ਦੇ ਮੈਂਬਰਾਂ,
ਸੈਂਕੜੇ ਡਾਕਟਰ, ਇੰਜੀਨੀਅਰ, ਮਜ਼ਹਬੀ ਆਗੂਆਂ ਨੂੰ ਹਲਾਕ ਕਰ ਦਿੱਤਾ ਹੈ।
ਅਮਨ-ਪਸੰਦ ਲੋਕ ਇਸ ਮੁਲਕ ਨੂੰ ਛੱਡ ਜਾਣਾ ਚਾਹੁੰਦੇ ਹਨ ਪਰ ਉਹ ਜਾਣ ਕਿੱਥੇ? ਅਮਨਪਸੰਦਾਂ ਨੂੰ ਇਸੇ
ਹੀ ਮੁਲਕ `ਚ ਘੇਰ-ਘੇਰ ਕੇ ਮਾਰਿਆ ਜਾਏਗਾ। ਕਈ ਬੰਬ ਧਮਾਕਿਆਂ ਨਾਲ ਅਤੇ ਕਈ ਗੋਲੀਆਂ ਮਾਰ-ਮਾਰ ਕੇ।
ਇਹ ਮੁਲਕ ਬਣਾਉਣ ਅਤੇ ਉਥੇ ਰਹਿਣ ਦੀ ਸਜ਼ਾ ਦਿੱਤੀ ਜਾਏਗੀ। ਇਹ ਮੁਲਕ ਤਿੰਨ ਸਾਲ ਦੀਆਂ ਬੱਚੀਆਂ ਤੋਂ
ਲੈ ਕੇ ਜਵਾਨੀ ਨੂੰ ਪਹੁੰਚੀਆਂ ਲੜਕੀਆਂ ਦੀ ਇੱਜ਼ਤ ਦੀ ਬਰਬਾਦੀ ਦੀਆਂ ਖੌਫ਼ਨਾਕ ਘਟਨਾਵਾਂ ਦਾ ਗਵਾਹ ਬਣ
ਚੁੱਕਾ ਹੈ। ਦੁਨੀਆਂ ਦੀ ਸਭ ਤੋਂ ਵੱਡੀ ਸਜ਼ਾ ਇਸ ਮੁਲਕ ਵਿੱਚ ਰਹਿਣਾ ਬਣ ਗਈ ਹੈ। ਪਾਕਿਸਤਾਨੀ ਫ਼ੌਜ
ਦੇ ਜਵਾਨ ਜੋ ਇਨ੍ਹਾਂ ਦਹਿਸ਼ਤਗਰਦਾਂ ਦੇ ਹੱਥੇ ਚੜ੍ਹ ਜਾਂਦੇ ਹਨ। ਇਹ ਇਨਸਾਨ ਦੀ ਸ਼ਕਲ `ਚ ਦਰਿੰਦੇ
ਉਨ੍ਹਾਂ ਦੇ ਸਿਰ ਲਾਹ ਕੇ ਲਾਸ਼ਾਂ ਪਹਾੜਾਂ `ਤੇ ਸੁੱਟ ਦਿੰਦੇ ਹਨ। ਜਦ ਮੁਲਕ ਦੇ ਰਖਵਾਲਿਆਂ ਦੇ ਸਿਰ
ਲੱਥ ਰਹੇ ਹਨ ਤਾਂ ਆਮ ਪਾਕਿਸਤਾਨੀਆਂ ਦੇ ਸਿਰ ਕੌਣ ਬਚਾਏਗਾ? ਆਮ ਪਾਕਿਸਤਾਨੀ ਜਨਤਾ ਨੂੰ ਪਾਕਿਸਤਾਨੀ
ਰਿਆਸਤ ਬਚਾਉਣ `ਚ ਅਸਫ਼ਲ ਹੋ ਚੁੱਕੀ ਹੈ।
ਤਾਹਿਰ ਮਹਿਮੂਦ ਪਾਕਿਸਤਾਨ ਤੋਂ
15/02/14)
ਮਨਵਿੰਦਰ ਸਿੰਘ ਗਿਆਸਪੁਰਾ
ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ:-
80 ਪੀੜਤਾਂ ਦੀ ਜ਼ਿਰਾ ਹੋਈ ਮੁਕੰਮਲ। ਕਮਿਸ਼ਨ ਵਲੋਂ ਸਰਕਾਰੀ ਧਿਰ ਨੂੰ ਜਿਰਾ ਲਈ ਨੋਟਿਸ।
ਸਬੰਧਿਤ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋਏ:-ਗਿਆਸਪੁਰਾ, ਘੋਲ਼ੀਆ
ਹਿਸਾਰ: ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਸਰਕਾਰੀ ਸਹਿ
ਪ੍ਰਾਪਤ ਗੁੰਡਿਆਂ ਅਤੇ ਸਰਕਾਰੀ ਤੰਤਰ ਵਲੋਂ ਹਰਿਆਣੇ ਦੇ ਰੇਵਾੜੀ ਜਿਲੇ ਦੇ ਪਿੰਡ ਹੋਦ ਚਿੱਲੜ ਨੂੰ
ਤਹਿਸ ਨਹਿਸ ਕਰ ਦਿਤਾ ਗਿਆ ਸੀ। ਇਸੇ ਸਬੰਧੀ ਸਹੀਦ ਹੋਏ ਫੌਜੀ ਇੰਦਰਜੀਤ ਸਿੰਘ ਦੇ ਸਬੰਧੀ ਜ਼ਿਰਾ
ਹੋਈ। ਇਸ ਕਾਂਡ ਦੇ ਚਸਮਦੀਨ ਗਵਾਹ ਉੱਤਮ ਸਿੰਘ ਨੇ ਆਪਣੇ ਬਿਆਨ ਕਲਮਬੱਧ ਕਰਵਾਉਂਦਿਆ ਕਿਹਾ ਕਿ ਉਹ
ਅਭਾਗਾ ਫੌਜੀ 2 ਨਵੰਬਰ 1984 ਦੀ ਸਵੇਰ ਤਕਰੀਬਨ 7 ਵਜੇ ਹੋਦ ਪਿੰਡ ਪਹੁੰਚਿਆ ਸੀ। ਸਵੇਰ ਦੇ
ਤਕਰੀਨਬਨ 11 ਵਜੇ ਪਿੰਡ ਨੂੰ ਘੇਰਾ ਪੈ ਜਾਣ ਕਾਰਨ ਕਾਤਲ ਭੀੜ ਵਲੋਂ ਥਾਂਏ ਹੀ ਮਾਰ ਦਿਤਾ ਗਿਆ ਸੀ।
26 ਸਾਲਾ ਬਾਅਦ ਮਾਰਚ 2011 ਨੂੰ ਹੋਦ ਪਿੰਡ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਸਹਿਯੋਗ ਸਦਕਾ ਪ੍ਰੋਗਰਾਮ ਕਰਵਾਇਆ ਗਿਆ ਸੀ। ਇੱਕ ਬੇਨਾਮ ਫੌਜੀ ਦੀ ਖਬਰ ਪੜ੍ਹ ਸਹੀਦ ਫੌਜੀ ਦੀ ਪਤਨੀ
ਕੰਵਲਦੀਪ ਕੌਰ ਹੋਦ ਪਿੰਡ ਪਹੁੰਚੀ ਸੀ। ਉਹਨਾਂ ਆਪਣੇ ਪਤੀ ਦੀ ਫੋਟੋ ਨੂੰ ਉੱਤਮ ਸਿੰਘ ਨੂੰ ਦਿਖਾਇਆ।
ਉੱਤਮ ਸਿੰਘ ਨੇ ਝੱਟ ਪਛਾਣ ਲਿਆ। ਮਾਰਚ 2011 ਨੂੰ ਪੂਰੇ 26 ਸਾਲਾਂ ਬਾਅਦ ਕੰਵਲਦੀਪ ਕੌਰ ਨੂੰ ਪਤਾ
ਲੱਗਾ ਕਿ ਉਸ ਦੇ ਪਤੀ ਦੀ ਮੌਤ ਹੋਦ ਚਿੱਲੜ ਵਿੱਚ ਹੋਈ ਸੀ।
ਫੌਜੀ ਸਿੰਘ ਇੰਦਰਜੀਤ ਸਿੰਘ 31 ਅਕਤੂਬਰ 1984 ਨੂੰ ਆਪਣੀ ਰਜਮੈਂਟ ਤੋਂ ਆਪਣੇ ਘਰ ਬਟਾਲ਼ੇ ਨੂੰ ਆ
ਰਿਹਾ ਸੀ। ਰਾਸਤੇ ਵਿੱਚ ਸਿੱਖਾਂ ਦਾ ਕਤਲੇਆਮ ਸੁਰੂ ਹੋ ਗਿਆ ਅਤੇ ਇਹ ਦਿਲੀ ਜਾਣ ਦੀ ਬਜਾਏ ਰੇਵਾੜੀ
ਆ ਗਿਆ ਗਿਆ। ਇਸ ਨੂੰ ਕਿਸੇ ਨੇ ਦੱਸਿਆ ਕਿ ਏਥੇ ਲਾਗੇ ਹੀ ਸਿੱਖਾਂ ਦਾ ਪਿੰਡ ਹੋਦ ਹੈ ਤੂੰ ਓਥੇ ਚਲਾ
ਜਾਹ ਤੇਰਾ ਬਚਾਅ ਹੋ ਜਾਵੇਗਾ। ਇਹ ਰੇਵਾੜੀ ਤੋਂ ਲਾਈਨਾ ਦੇ ਨਾਲ਼ ਤੁਰਦਾ ਤੁਰਦਾ ਪੁੱਛਦਾ ਪੁਛਾਉਂਦਾ
2 ਨਵੰਬਰ ਦੀ ਸਵੇਰ 7 ਵਜੇ ਹੋਦ ਪਹੁੰਚ ਗਿਆ। ਓਥੇ ਇਸ ਨੂੰ ਬਾਪੂ ਉੱਤਮ ਸਿੰਘ ਮਿਲਿਆ। ਉਸ ਨੇ ਇਸ
ਨੂੰ ਨਹਾਉਣ ਲਈ ਪਾਣੀ ਦਿਤਾ ਅਤੇ ਰੋਟੀ ਵੀ ਖੁਆਈ। ਫੌਜੀ ਜਵਾਨ ਗੁਰੁ ਘਰ ਵਿੱਚ ਅਰਾਮ ਕਰਨ ਲੱਗ
ਗਿਆ। ਏਨੇ ਨੂੰ 11 ਵਜੇ ਤਕਰੀਬਨ ਕਾਤਲ ਭੀੜ ਨੇ ਪਿੰਡ ਨੂੰ ਘੇਰ ਲਿਆਂ ਅਤੇ ਇਸ ਨੂੰ ਪਿੰਡ ਦੇ
ਲੋਕਾਂ ਨਾਲ਼ ਹੀ ਜਿੰਦਾ ਜਲ਼ਾ ਦਿਤਾ। ਹੋਦ ਵਿੱਚ 31 ਪਿੰਡ ਦੇ ਵਸਨੀਕ ਸ਼ਹੀਦ ਹੋਏ ਅਤੇ ਇੱਕ ਇਹ ਫੌਜੀ
ਜਵਾਨ ਇੰਦਰਜੀਤ ਸਿੰਘ ਸਾਰਿਆਂ ਨੂੰ ਮਿਲ਼ਾ ਕੇ ਟੋਟਲ 32 ਸਿੰਘ/ਸਿੰਘਣੀਆਂ/ਬੱਚੇ ਸ਼ਹੀਦ ਹੋਏ।
ਇੰਦਰਜੀਤ ਸਿੰਘ ਦੀ ਪਤਨੀ ਕੰਵਲਦੀਪ ਕੌਰ ਮਨ ਭਰ ਕੇ ਆਖਦੀ ਹੈ ਕਿ ਪਹਿਲਾਂ ਪਹਿਲ ਤਾਂ ਇਹਨਾਂ ਨੂੰ
ਪੁਲਿਸ ਅਤੇ ਫੌਜ ਨੇ ਖੂਬ ਤੰਗ ਪ੍ਰੇਸਾਨ ਕੀਤਾ ਕਿ ਉਹ ਭਗੌੜਾ ਹੋ ਗਿਆ ਸਾਨੂੰ ਦੱਸੋ ਕਿਥੇ ਹੈ।
ਸਾਨੂੰ ਬੜਾ ਖੱਜਲ਼ ਖੁਆਰ ਕੀਤਾ ਫਿਰ 7 ਸਾਲਾਂ ਬਾਅਦ ਫੌਜ ਨੇ ਮਿੰਸਿਗ ਸੋਅ ਕਰ ਦਿਤਾ। ਮਾਰਚ 2011
ਨੂੰ ਜਦੋਂ ਹੋਦ ਪਿੰਡ ਵਿੱਚ ਸਮਾਗਮ ਹੋਇਆਂ ਤਾਂ ਉਹ ਉਸ ਵਿੱਚ ਸ਼ਾਮਿਲ ਹੋਈ ਸੀ ਅਤੇ ਆਪਣੇ ਪਤੀ ਦੀ
ਫੋਟੋ ਉੱਤਮ ਸਿੰਘ ਨੂੰ ਦਿਖਾਈ। ਉਹਨਾਂ ਝੱਟ ਪਛਾਣ ਲਿਆ ਅਤੇ ਇਹਨਾਂ ਨੂੰ 26 ਸਾਲਾਂ ਬਾਅਦ ਪਤਾ
ਲੱਗਾ ਕਿ ਉਹਨਾਂ ਦੀ ਮੌਤ ਹੋਦ ਚਿਲੱੜ ਵਿੱਚ ਹੋਈ ਹੈ।
ਕੰਵਲਦੀਪ ਕੌਰ ਨੇ ਪੰਜਾਬ ਸਰਕਾਰ ਬਾਰੇ ਕਿਹਾ ਕਿ ਉਸ ਦਾ ਲਾਲ ਕਾਰਡ ਨਹੀਂ ਬਣਿਆ ਕਿਉਂਕਿ ਉਸ ਕੋਲ਼
ਕੋਈ ਸਬੂਤ ਹੀ ਨਹੀਂ ਸੀ ਕਿ ਉਸ ਦਾ ਪਤੀ 84 ਦੀ ਭੇਂਟ ਚੜਿਆ ਹੈ ਹੁਣ ਪੰਜਾਬ ਸਰਕਾਰ ਮੇਰੇ ਤੇ
ਮੇਹਰਬਾਨੀ ਕਰੇ ਮੈਂਨੂੰ ਜਾਂ ਮੇਰੀ ਬੇਟੀ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਵੇ।
ਕੋਰਟ ਕਾਰਵਾਈ ਦੌਰਨ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ
ਭਾਈ ਦਰਸਨ ਸਿੰਘ ਘੋਲੀਆ ਵਲੋਂ ਐਡਵੋਕੇਟ ਰਣਜੀਤ ਯਾਦਵ ਰਾਹੀ ਕਮਿਸਨ ਨੂੰ ਲਿਖਤੀ ਬੇਨਤੀ ਕੀਤੀ ਕਿ
ਉਹ ਸਬੰਧਿਤ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕਰਨ ਜਿਹੜੇ ਅਮਨ ਕਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ
ਵਿੱਚ ਨਾਕਾਮ ਰਹੇ ਅਤੇ ਜਿਹਨਾ ਬਿਨਾ ਪੋਸਟ ਮਾਰਟਮ ਕਰਵਾਏ, ਤਸਦੀਕ ਕਰਵਾਏ ਸਿੱਖਾਂ ਦੀਆਂ ਲਾਸ਼ਾਂ
ਨੂੰ ਅਗਨ ਭੇਂਟ ਕੀਤਾ ਅਤੇ ਬਿਨਾ ਪੜਤਾਲ਼ ਕਰਵਾਇਆ ਕੇਸਾ ਨੂੰ ਬੰਦ ਕੀਤਾ। ਉਹ ਅਧਿਕਾਰੀ ਅਗਰ ਡਿਉਟੀ
ਤੇ ਹੋਣ ਤਾਂ ਉਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਗਰ ਰਿਟਾਇਡ ਹੋ ਚੁੱਕੇ ਹੋਣ ਤਾਂ ਉਹਨਾਂ
ਦੀਆਂ ਪੈਨਸ਼ਨਾ ਤੁਰੰਤ ਰੋਕੀਆਂ ਜਾਣ। ਅਗਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ
ਜਲਦੀ ਹੀ ਧਰਨੇ ਪ੍ਰਦਰਸ਼ਨ ਕਰਨਗੇ। ਜੱਜ ਸਾਹਿਬ ਨੇ ਸਾਰਿਆਂ ਨੂੰ ਧਿਆਨ ਨਾਲ਼ ਸੁਣਿਆ ਅਤੇ ਮੰਗ ਪੱਤਰ
ਨੂੰ ਰਿਪੋਰਟ ਵਿੱਚ ਫਾਈਲ ਕਰਕੇ, ਕਾਰਵਾਈ ਦਾ ਭਰੋਸਾ ਦਿੰਦਿਆ ਅਗਲੀ ਸੁਣਵਾਈ 12 ਜਨਵਰੀ ਤੇ ਪਾ
ਸਰਕਾਰੀ ਧਿਰ ਨੂੰ ਜ਼ਿਰਾ ਲਈ ਬੁਲਾ ਲਿਆ ਹੈ।
ਇਸ ਮੌਕੇ ਉਹਨਾਂ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵਰਿਆਮ ਸਿੰਘ,
ਧਰਮਿੰਦਰ ਸਿੰਘ, ਕਰਤਾਰ ਸਿੰਘ ਖੈਹਿਰਾ ਅਤੇ ਬਲਬੀਰ ਸਿੰਘ ਹਿਸਾਰ ਆਦਿ ਮੌਜੂਦ ਸਨ।
(ਨੋਟ:- ਇਹ ਉਪਰ ਵਾਲੀ ਜਾਣਕਾਰੀ ਦੋ ਲਿਖਤਾਂ ਨੂੰ ਇਕੱਠਾ ਕਰਕੇ ਪਾਈ
ਗਈ ਹੈ-ਸੰਪਾਦਕ)
13/02/14)
ਬਲਦੇਵ ਸਿੰਘ ਫਿਰੋਜ਼ਪੁਰ
ਸ:
ਜਸਬੀਰ ਸਿੰਘ ਵੈਨਕੂਵਰ ਜੀ,
ਸਤਿਕਾਰ ਸਹਿਤ ਗੁਰੂ ਫਤਹਿ ਬੁਲਾਈ ਪ੍ਰਵਾਨ ਕਰਨੀਂ ਜੀ।
ਆਪ ਜੀ ਨੇਂ ਕੀਮਤੀ ਸਮਾਂ ਖਰਚ ਕਰਕੇ, ਬਹੁਤ ਹੀ ਮੇਹਨਤ ਨਾਲ, “ਜੈਸਾ ਅੰਨ ਤੈਸਾ ਮਨ”
ਵਿਸ਼ੇ ਦੇ ਸਰਬ ਪੱਖੀ ਪਹਿਲੂਆਂ ਤੇ ਬਹੁਤ ਹੀ ਵਿਸਥਾਰ ਨਾਲ, ਚਾਨਣਾਂ ਪਾਇਆ ਹੈ ਜੀ। ਧੰਨਵਾਦ ਜੀ।
ਭੋਜਨ ਸਬੰਧੀ ਵੈਸੇ ਤਾਂ ਆਪ ਜੀ ਨੇਂ ਕੋਈ ਵੀ ਵਿਸ਼ਾ ਜਾਂ ਪਹਿਲੂ, ਅਛੂਤਾ ਨਹੀਂ ਛੱਡਿਆ ਹੈ ਜੀ। ਆਪ
ਜੀ ਦੇ ਲੇਖ ਪੜ੍ਹ ਕੇ ਬਹੁਤ ਸਾਰੀ ਜਾਣਕਾਰੀ ਹਾਸਲ ਹੋਈ ਹੈ ਜੀ, ਮੇਰੇ ਮਨ ਵਿੱਚ ਅੰਨ ਜਾਂ ਭੋਜਨ
ਸਬੰਧੀ ਇੱਕ ਸੋਚ ਜਾਂ ਵਿਚਾਰ ਆਈ ਹੈ ਜੀ। ਜਿਸ ਦਾ ਕਿ ਮੈਂ ਆਪ ਜੀ ਪਾਸੋਂ ਸਮਾਧਾਨ ਜਾਂ ਨਿਰਣਾਂ
ਕਰਵਾਉਣਾਂ ਚਾਹੁੰਦਾ ਹਾਂ ਜੀ।
ਭਾਈ ਸਾਹਿਬ ਜੀ,
ਕਿਸੇ ਮਨੁੱਖ ਵਲੋਂ, ਬੇਈਮਾਨੀਂ ਕਰਕੇ, ਵੱਢੀ ਲੈ ਕੇ, ਜਾਂ ਗਰੀਬਾਂ ਦਾ ਹੱਕ ਮਾਰ ਕੇ, ਭਾਵ ਗਰੀਬਾਂ
ਦੇ ਨਿਚੋੜੇ ਹੋਇ ਲਹੂ ਦੀ ਕਮਾਈ ਨਾਲ ਤਿਆਰ ਕੀਤੇ ਭੋਜਨ, ਅਤੇ ਕਿਸੇ ਰਾਹ ਜਾਂਦੇ ਬੰਦੇ ਨੂੰ ਧਨ ਦੀ
ਖਾਤਰ ਕਤਲ ਕਰ ਕੇ, ਉਸ ਪਾਸੋਂ ਉਸ ਦਾ ਧਨ ਖੋਹ ਕੇ, ਉਸ ਧਨ ਨਾਲ ਤਿਆਰ ਕੀਤੇ ਹੋਏ ਭੋਜਨ ਵਿੱਚ ਕੀ
ਕੋਈ ਅੰਤਰ ਹੈ? ਜੇ ਹੈ ਤਾਂ ਕੀ ਅੰਤਰ ਹੈ ਜੀ।
ਬੇਈਮਾਨੀਂ ਕਰਕੇ, ਵੱਢੀ ਲੈ ਕੇ, ਜਾਂ ਗਰੀਬਾਂ ਦਾ ਹੱਕ ਮਾਰ ਕੇ, ਭਾਵ ਗਰੀਬਾਂ ਦੇ ਨਿਚੋੜੇ ਹੋਇ
ਲਹੂ ਦੀ ਕਮਾਈ ਨਾਲ ਤਿਆਰ ਕੀਤੇ ਭੋਜਨ ਨੂੰ ਖਾ ਕੇ, ਸਾਡੇ ਮਨ ਤੇ ਕੀ ਅਸਰ ਹੁੰਦਾ ਹੈ, ਇਹ ਤਾਂ
ਤੁਸਾਂ ਨੇਂ ਸਮਝਾ ਦਿੱਤਾ ਹੈ।
ਸੋ ਕਿਰਪਾ ਕਰ ਕੇ ਇਹ ਸਮਝਾਉ। ਕੇ ਕਿਸੇ ਬੰਦੇ ਨੂੰ ਧਨ ਦੀ ਖਾਤਰ ਕਤਲ ਕਰ ਕੇ, ਉਸ ਪਾਸੋਂ ਉਸ ਦਾ
ਧਨ ਖੋਹ ਕੇ, ਉਸ ਧਨ ਨਾਲ ਤਿਆਰ ਕੀਤੇ ਹੋਏ ਭੋਜਨ ਦੇ ਖਾਣ ਸਾਡੇ ਮਨ ਤੇ ਕੀ ਅਸਰ ਹੋਵੇ ਗਾ।
ਮਾਸ ਦੇ ਪਹਿਲੂ ਤੇ ਵੀ ਆਪ ਜੀ ਨੇਂ ਬਹੁਤ ਚਾਨਣਾਂ ਪਾਇਆ ਹੈ। ਕਿਰਪਾ ਕਰ ਕੇ ਦੱਸੋ ਜੀ, ਕਿ ਕੀ
ਸਾਨੂੰ ਗਾਂ ਦਾ ਮਾਸ ਖਾ ਲੈਣਾਂ ਚਾਹੀਦਾ ਹੈ। ਜੇ ਨਹੀਂ ਤਾਂ ਕਿਉਂ।
ਵੀਰ ਜੀ ਮੈਂ ਜਾਣਦਾ ਹਾਂ ਕੇ ਆਪ ਬਹੁਤ ਹੀ ਮਸਰੂਫ ਰਹਿੰਦੇ ਹੋ, ਪਰ ਅਗਰ ਥੋੜਾ ਵਕਤ ਨਿਕਾਲ ਕੇ,
ਇਹਨਾਂ ਗੱਲਾਂ ਦਾ ਸਮਾਧਾਨ ਕਰ ਸਕੋ, ਤਾਂ ਬਹੁਤ ਮੇਹਰਬਾਨੀਂ ਹੋਵੇ ਗੀ ਜੀ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।
13/02/14)
ਸੁਖਜੀਤ ਸਿੰਘ ਕਪੂਰਥਲਾ
ਸਤਿਕਾਰ ਯੋਗ ਸੰਪਾਦਕ ਜੀਉ।
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।
1) ਸਨਿਮਰ ਬੇਨਤੀ ਹੈ ਕਿ ਆਪ ਵਲੋਂ ਦਾਸ ਦੀਆਂ ਲਿਖਤਾਂ ਨੂੰ ਸਿੱਖ ਮਾਰਗ ਉੱਪਰ ਥਾਂ ਦਿੱਤਾ ਗਿਆ ਹੈ
ਅਤੇ ਦਿੱਤਾ ਜਾ ਰਿਹਾ ਹੈ। ਇਸ ਲਈ ਦਾਸ ਆਪ ਜੀ ਦਾ ਧੰਨਵਾਦੀ ਹੈ।
2) ਦਾਸ ਵਲੋਂ ਭੇਜੀ ਗਈ ‘ਲਹੂ ਭਿੱਜੀ ਸਰਹਿੰਦ` ਦੀ ਕਿਸ਼ਤ ਨੰ. 1 ਦੇ ਨਾਲ ਜੋ ਮਿਤੀ
09/02/14 ਨੂੰ ਪੋਸਟ ਕੀਤੀ ਗਈ ਹੈ। ਉਸ ਵਿੱਚ ਭੂਮਿਕਾ ਅਤੇ ਧੰਨਵਾਦ ਵਾਲੇ ਹਿੱਸੇ ਨੂੰ ਕ੍ਰਿਪਾ
ਕਰਕੇ ਨਾਲ ਨੱਥੀ ਸੋਧ ਅਨੁਸਾਰ ਲੇਖ ਲੜੀ 2 ਦੇ ਮੇਰੇ ਅਕਾਊਂਟ ਵਿੱਚ ਪਾਉਣ ਦੀ ਕ੍ਰਿਪਾਲਤਾ ਕਰਨੀ
ਜੀ।
3) ਲੇਖ ਲੜੀ ਦੂਜੀ ਵਿੱਚ ਦਾਸ ਦਾ ਜੋ ਅਕਾਊਂਟ ਖੋਲਿਆ ਗਿਆ ਹੈ। ਉਸ ਮੇਨ ਅਕਾਊਂਟ ਵਿੱਚ ਕ੍ਰਿਪਾ
ਕਰਕੇ ਦਾਸ ਦਾ ਨਾਮ ਸੁਖਜੀਤ ਸਿੰਘ ਦੀ ਥਾਂ ਤੇ ਸੁਖਜੀਤ ਸਿੰਘ ਕਪੂਰਥਲਾ ਕਰਨ ਦੀ ਕ੍ਰਿਪਾਲਤਾ ਕੀਤੀ
ਜਾਵੇ।
4) ਇਸ ਈ. ਮੇਲ ਦੀ ਨਾਲ ‘ਲਹੂ ਭਿੱਜ਼ੀ ਸਰਹਿੰਦ` ਦੀ ਕਿਸ਼ਤ ਨੰ. ਦੂਜੀ ਪ੍ਰਕਾਸ਼ਨਾ ਹਿੱਤ ਭੇਜੀ ਜਾ
ਰਹੀ ਹੈ।
ਪੂਰਨ ਸਤਿਕਾਰਯੋਗ ਦੀ ਆਸ ਵਿਚ
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201/6 ਸੰਤਪੁਰਾ ਕਪੂਰਥਲਾ
098720-76876
(ਸੰਪਾਦਕ ਵਲੋਂ:- ਸ: ਸੁਖਜੀਤ ਸਿੰਘ ਜੀ ਤੁਹਾਡੀ ਇਸ ਚਿੱਠੀ ਦੇ
ਤਿੰਨ ਨੰ: ਵਾਲੇ ਸਝਾਓ ਤੇ ਅਮਲ ਤਾਂ ਅਸੀਂ ਕਰ ਦਿੱਤਾ ਹੈ ਤੁਹਾਡੇ ਨਾਮ ਨਾਲ ਕਪੂਰਥਲਾ ਲਗਾ ਦਿੱਤਾ
ਹੈ। ਪਰ ਇਸ ਬਾਰੇ ਤੁਹਾਨੂੰ ਅਤੇ ਹੋਰ ਪਾਠਕਾਂ/ਲੇਖਕਾਂ ਨੂੰ ਜਾਣਕਾਰੀ ਦੇਣਾਂ ਚਾਹੁੰਦੇ ਹਾਂ।
ਪਾਠਕਾਂ/ਲੇਖਕਾਂ ਦੀਆਂ ਲਿਖਤਾਂ ਵਿੱਚ ਅਸੀਂ ਲੇਖਕਾਂ ਦੇ ਨਾਮ ਜਿਵੇਂ ਲਿਖੇ ਹੁੰਦੇ ਹਨ ਉਸੇ ਤਰ੍ਹਾਂ
ਹੀ ਰਹਿਣ ਦਿੰਦੇ ਹਾਂ। ਲੇਖ ਲੜੀ ਵਿੱਚ ਅਸੀਂ ਨਾਵਾਂ ਦੇ ਨਾਲ ਸ਼ਹਿਰ, ਦੇਸ਼, ਤਖੱਲਸ ਜਾਂ ਹੋਰ ਕੋਈ
ਉਪਨਾਮ ਪਉਣ ਤੋਂ ਸੰਕੋਚ ਕਰਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਕਈ ਵੈੱਬ ਬਰਾਉਸਰ ਵੱਡੇ ਨਾਮ ਨੂੰ ਦੋ
ਲਾਈਨਾ ਵਿੱਚ ਡਿਸਪਲੇਅ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਇਹ ਹੁੰਦਾ ਹੈ ਕਿ ਜਿਹੜੇ ਲੈਪਟੋਪ ਜਾਂ
ਛੋਟਾ ਮੌਨੀਟਰ ਵਰਤਦੇ ਹਨ ਉਹਨਾ ਦੀ ਸਕਰੀਨ ਤੇ ਲੇਖ ਲੜੀ ਦੇ ਸਾਰੇ ਨਾਮ ਪੜ੍ਹ ਨਹੀਂ ਹੁੰਦੇ। ਇਸ
ਬਾਰੇ ਸਾਨੂੰ ਕਈ ਸ਼ਿਕਾਇਤਾਂ ਆਈਆਂ ਸਨ। ਇਸ ਦਾ ਹੱਲ ਇਹੀ ਹੈ ਕਿ ਜਾਂ ਤਾਂ ਨਾਮ ਛੋਟੇ ਪਾਏ ਜਾਣ
ਜਿਹੜੇ ਕਿ ਇੱਕ ਲਾਈਨ ਵਿੱਚ ਹੀ ਡਿਸਪਲੇਅ ਹੋਣ ਅਤੇ ਜਾਂ ਫਿਰ ਅੱਖਰ ਬਾਰੀਕ ਕੀਤੇ ਜਾਣ। ਸੋ ਅੱਖਰ
ਬਾਰੀਕ ਕਰਨ ਨਾਲੋਂ ਅਸੀਂ ਨਾਮ ਛੋਟੇ ਪਉਣ ਨੂੰ ਪਹਿਲ ਦਿੱਤੀ ਸੀ)
ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦੇ ਸਮੂੰਹ ਵਿਦਿਆਰਥੀਆਂ ਨੂੰ
ਵਿਸ਼ੇਸ਼ ਸੱਦਾ ਤੇ ਸਮਾਗਮ
ਅੰਮ੍ਰਿਤਸਰ: ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਵਿਖੇ ਸਾਕਾ ਨਨਕਾਣਾ ਸਾਹਿਬ ਦੇ
ਸ਼ਹੀਦਾਂ ਦੀ ਯਾਦ ਵਿੱਚ 20 ਅਤੇ 21 ਫਰਵਰੀ 2014 ਨੂੰ ਸਮਾਗਮ ਕਰਵਾਇਆ ਜਾਵੇਗਾ। ਇਨ੍ਹਾਂ
ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ.
ਸਤਬੀਰ ਸਿੰਘ ਨੇ ਦਫ਼ਤਰ ਤੋਂ ਜ਼ਾਰੀ ਪ੍ਰੈੱਸ ਰਲੀਜ਼ ‘ਚ ਕੀਤਾ।
ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ
ਦੇ ਪ੍ਰਬੰਧ ਹੇਠ ਚਲਾਈ ਜਾ ਰਹੀ ਨਾਮਵਰ ਸੰਸਥਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜੋ ਕਿ 1927 ਤੋਂ ਚਲਾਈ
ਜਾ ਰਹੀ ਹੈ ਅਤੇ ਇਸ ਸੰਸਥਾ ਨੇ ਪੰਥ ਦੇ ਅਨਮੋਲ ਹੀਰੇ ਮਹਾਨ ਸਖ਼ਸ਼ੀਅਤਾਂ, ਰਾਗੀ, ਗ੍ਰੰਥੀ, ਪ੍ਰਚਾਰਕ
ਅਤੇ ਸਕਾਲਰ ਪੈਦਾ ਕੀਤੇ ਹਨ। ਮਾਣਯੋਗ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਕਾਲਜ ਵਿੱਚੋਂ ਵਿੱਦਿਆ ਹਾਸਲ ਕਰ ਚੁੱਕੇ ਸਮੂੰਹ
ਵਿਦਿਆਰਥੀਆਂ ਨੂੰ ਸੰਗਤੀ ਰੂਪ ਵਿੱਚ ਇਕੱਠਿਆਂ ਕੀਤਾ ਜਾਵੇਗਾ।
ਉਨ੍ਹਾਂ ਸੰਸਾਰ ਦੇ ਕੋਨੇ-ਕੋਨੇ ਵਿੱਚ ਬੈਠੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਨੂੰ ਇਸ
ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਜਿੱਥੇ-ਜਿੱਥੇ ਵੀ ਬੈਠੇ ਹੋਣ, ਉਥੋਂ
ਦਾ ਪੂਰਾ ਪਤਾ ਅਤੇ ਆਪਣੇ ਕਾਰਜ ਖੇਤਰ ਬਾਰੇ ਦੱਸਦੇ ਹੋਏ ਆਪਣਾ ਪੂਰਾ ਜੀਵਨ ਬਿਊਰਾ ਪ੍ਰਿੰਸੀਪਲ
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨੂੰ ਭੇਜਣ।
13/02/14)
ਜਸਵੰਤ ਸਿੰਘ ‘ਅਜੀਤ’
ਨਵੰਬਰ-84 ਦਾ ਸਿੱਖ ਕਤਲੇਆਮ: ਐਸਆਈਟੀ ਦਾ ਗਠਨ
ਹਾਲ ਵਿੱਚ ਹੀ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਇਦੇ ਨੂੰ
ਪੂਰਿਆਂ ਕਰਦਿਆਂ, ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ
ਕੇਜਰੀਵਾਲ ਨੇ ਨਵੰਬਰ-84 ਦੇ ਸਿੱਖ-ਕਤਲੇਆਮ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਦੇ ਉਦੇਸ਼ ਨਾਲ,
ਵਿਸ਼ੇਸ਼ ਜਾਂਚ ਦਲ (ਐਸਆਈਟੀ) ਦਾ ਗਠਨ ਕੀਤੇ ਜਾਣ ਦੀ ਜੋ ਪਹਿਲ ਕੀਤੀ ਹੈ ਅਤੇ ਦਿੱਲੀ ਦੇ ਉਪ-ਰਾਜਪਾਲ
ਨੇ ਇਸ ਪੁਰ ਪ੍ਰਵਾਨਗੀ ਦੀ ਜੋ ਮੋਹਰ ਲਾਈ ਹੈ, ਉਸਨੂੰ ਪ੍ਰਸ਼ੰਸਾਯੋਗ ਕਦਮ ਮੰਨਦਿਆਂ ਹੋਇਆਂ ਵੀ, ਇਸ
ਸਮੇਂ ਉਸਦੀ ਸਫਲਤਾ ਜਾਂ ਅਸਫਲਤਾ ਦੇ ਸਬੰਧ ਵਿੱਚ ਕੋਈ ਵੀ ਭਵਿੱਖਬਾਣੀ ਕੀਤਾ ਜਾਣਾ ਮੁਨਾਸਿਬ ਨਹੀਂ
ਹੋਵੇਗਾ। ਅੱਜ ਜੋ ਹਾਲਾਤ ਸਾਹਮਣੇ ਹਨ, ਉਨ੍ਹਾਂ ਦੇ ਚਲਦਿਆਂ ਇਹ ਤਾਂ ਸਵੀਕਾਰ ਕਰਨਾ ਹੀ ਹੋਵੇਗਾ ਕਿ
ਸਿੱਖ-ਕਤਲੇਆਮ ਦੀ ਜਾਂਚ ਕਰਦਿਆਂ, ਇਸ ਜਾਂਚ ਦਲ ਦੇ ਸਾਹਮਣੇ ਕਈ ਮੁਸ਼ਕਲਾਂ ਆਉਣਗੀਆਂ। ਇਸਦਾ ਇੱਕ
ਕਾਰਣ ਤਾਂ ਇਹ ਹੈ ਕਿ ਸਾਬਕਾ ਕੇਂਦ੍ਰੀ ਗ੍ਰਹਿ ਮੰਤਰੀ ਸ. ਬੂਟਾ ਸਿੰਘ ਦੇ ਅਨੁਸਾਰ ਕੁੱਝ ਰਾਜਸੀ
ਵਿਅਕਤੀਆਂ ਦੀ ਸ਼ਹਿ `ਤੇ ਦਿੱਲੀ ਪੁਲਿਸ ਵਲੋਂ ਨਵੰਬਰ-84 ਦੇ ਸਿੱਖ-ਕਤਲੇਆਮ ਨਾਲ ਸਬੰਧਤ ਸਾਰਾ
ਰਿਕਾਰਡ ਨਸ਼ਟ ਕਰ ਦਿੱਤਾ ਗਿਆ ਹੈ, ਜੋ ਕਿ ਜਾਂਚ ਵਿੱਚ ਮਹੱਤਤਾਪੂਰਣ ਦਸਤਾਵੇਜ਼ ਸਾਬਤ ਹੋ ਸਕਦਾ ਸੀ।
ਦੂਸਰਾ ਲਗਭਗ ਤੀਹ ਵਰ੍ਹਿਆਂ ਦਾ ਲੰਮਾਂ ਸਮਾਂ ਬੀਤ ਜਾਣ ਦੇ ਕਾਰਣ ਕਈ ਚਸ਼ਮਦੀਦ ਗੁਆਹ ਅਕਾਲ ਚਲਾਣਾ
ਕਰ ਗਏ ਹੋਏ ਹਨ ਅਤੇ ਕੁਝ-ਇੱਕ ਤਾਂ ਦੋਸ਼ੀਆਂ ਵਲੋਂ ਖਰੀਦ ਵੀ ਲਏ ਗਏ ਹਨ। ਇਤਨਾ ਲੰਮਾਂ ਸਮਾਂ ਬੀਤ
ਜਾਣ ਦੇ ਕਾਰਣ ਗੁਆਹਾਂ ਦੇ ਬਿਆਨਾਂ ਦੇ ਆਪਾ-ਵਿਰੋਧੀ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ
ਜਾ ਸਕਦਾ। ਅਜਿਹੇ ਹਾਲਾਤ ਵਿੱਚ ਵਿਸ਼ੇਸ਼ ਜਾਂਚ ਦਲ (ਐਸਆਈਟੀ) ਆਪਣੇ ਉਦੇਸ਼ ਵਿੱਚ ਕਿਥੋਂ ਤਕ ਸਫਲ ਹੋ
ਸਕੇਗਾ? ਇਸਦਾ ਉੱਤਰ ਤਾਂ ਆਉਣ ਵਾਲਾ ਸਮਾਂ ਹੀ ਦੇ ਸਕੇਗਾ।
ਇੰਨ੍ਹਾਂ ਹਾਲਾਤ ਦੀ ਰੋਸ਼ਨੀ ਵਿੱਚ ਸੀਬੀਆਈ ਦੇ ਸਾਬਕਾ ਨਿਦੇਸ਼ਕ ਸ. ਜੋਗਿੰਦਰ ਸਿੰਘ ਦੇ ਉਨ੍ਹਾਂ
ਵਿਚਾਰਾਂ ਦਾ ਇਥੇ ਜ਼ਿਕਰ ਕੀਤਾ ਜਾਣਾ ਅਨੁਚਿਤ ਨਹੀਂ ਹੋਵੇਗਾ, ਜੋ ਉਨ੍ਹਾਂ ਕਾਫੀ ਸਮਾਂ ਪਹਿਲਾਂ ਇੱਕ
ਮੁਲਾਕਾਤ ਦੌਰਾਨ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦਿੰਦਿਆਂ ਪ੍ਰਗਟ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ
ਜਦੋਂ ਇਨਸਾਫ ਦੇਣ ਵਿੱਚ ਦੇਰੀ ਹੋ ਜਾਏ ਤਾਂ ਇਨਸਾਫ ਮਿਲਣ ਦੀ ਆਸ ਦੰਮ ਤੋੜ ਦਿੰਦੀ ਹੈ। ਇਸਦਾ ਕਾਰਣ
ਉਨ੍ਹਾਂ ਇਹ ਦਸਿਆ ਕਿ ਜਿਉਂ-ਜਿਉਂ ਇਨਸਾਫ ਦੀ ਪ੍ਰਕ੍ਰਿਆ ਲਟਕਦੀ ਚਲੀ ਜਾਂਦੀ ਹੈ, ਤਿਉਂ-ਤਿਉਂ
ਇਨਸਾਫ ਮਿਲਣ ਦੀ ਆਸ ਟੁੱਟਦੀ ਚਲੀ ਜਾਂਦੀ ਹੈ। ਗੁਆਹ ਮੂਲ ਹਾਲਾਤ ਨੂੰ ਭੁਲਣ ਲਗਦੇ ਹਨ ਅਤੇ ਇਨ੍ਹਾਂ
ਵਿਚੋਂ ਹੀ ਕਈਆਂ ਨੂੰ ਗੁਨਾਹਗਾਰਾਂ ਵਲੋਂ ਖਰੀਦ ਵੀ ਲਿਆ ਜਾਂਦਾ ਹੈ। ਫਲਸਰੂਪ ਇਨਸਾਫ ਦੀ ਆਸ ਲਾਈ
ਬੈਠਿਆਂ ਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ।
ਵਿਰੋਧ ਕਿਉਂ? : ਇਨ੍ਹਾਂ ਹਾਲਾਤ ਦੇ ਚਲਦਿਆਂ ਹੋਇਆਂ ਵੀ, ਬਿਨਾਂ ਸਿੱਟੇ (ਨਤੀਜੇ) ਤੇ
ਪੁਜਿਆਂ, ਵਿਸ਼ੇਸ਼ ਜਾਂਚ ਦਲ (ਐਸਆਈਟੀ) ਦਾ ਗਠਨ ਕੀਤੇ ਜਾਣ ਵਲ ਵਧਾਏ ਗਏ ਕਦਮਾਂ ਦਾ ਵਿਰੋਧ ਕਰਨ ਦੀ
ਬਜਾਏ, ਉਸਦਾ ਸਵਾਗਤ ਕਰ, ਉਸਨੂੰ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਇਸ ਸਮੇਂ ਜੇ ਕਿਸੇ ਵਲੋਂ
ਉਸਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਉਸ ਨਾਲ ਲੋਕਾਂ ਦਿਲਾਂ ਵਿੱਚ ਇਹ ਸ਼ੰਕਾ ਪੈਦਾ ਹੋ ਸਕਦੀ ਹੈ ਕਿ
ਵਿਰੋਧ ਕਰਨ ਵਾਲੇ, ਦੋਸ਼ੀਆਂ ਨੂੰ ਸਜ਼ਾਵਾਂ ਦੁਆਏ ਜਾਣ ਦੇ ਪ੍ਰਤੀ ਇਮਾਨਦਾਰ ਨਹੀਂ ਹਨ, ਉਹ ਤਾਂ
ਉਨ੍ਹਾਂ ਦੇ ਨਾਂ `ਤੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਦੇ ਰਹਿਣਾ ਚਾਹੁੰਦੇ ਹਨ। ਜੋ ਕਿ ਬੀਤੇ
ਲਗਭਗ ਤੀਹ ਵਰ੍ਹਿਆਂ ਤੋਂ ਸਾਬਤ ਹੁੰਦਾ ਚਲਿਆ ਆ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਟੈਂਡ: ਦਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ
(ਬਾਦਲ) ਦੇ ਮੁੱਖੀਆਂ ਦਾ ਮੰਨਣਾ ਹੈ ਕਿ ਵਿਸ਼ੇਸ਼ ਜਾਂਚ ਦਲ ਨੂੰ ਕਿਸੇ ਸਰਕਾਰ ਦੀ ਨਹੀਂ, ਸਗੋਂ
ਸੁਪ੍ਰੀਮ ਕੋਰਟ ਦੀ ਨਿਗਰਾਨੀ ਹੇਠ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਬੀਤੇ ਸਮੇਂ ਵਿੱਚ ਵੱਖ-ਵੱਖ
ਸਰਕਾਰਾਂ ਵਲੋਂ ਬਣਾਏ ਗਏ ਜਾਂਚ ਕਮਿਸ਼ਨਾਂ ਅਤੇ ਕਮੇਟੀਆਂ ਦਾ ਤਜਰਬਾ ਸਫਲ ਨਹੀਂ ਰਿਹਾ, ਕਿਉਂਕਿ
ਉਨ੍ਹਾਂ ਵਿਚੋਂ ਕਿਸੇ ਇੱਕ ਤੋਂ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਿਆ। ਮੰਨਿਆ ਜਾਂਦਾ ਹੈ ਕਿ
ਇਸ ਵਿੱਚ ਕੋਈ ਸ਼ਕ ਨਹੀਂ ਕਿ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੀ ਦਲੀਲ ਵਿੱਚ ਦੰਮ ਹੈ, ਫਿਰ ਵੀ ਸੁਆਲ
ਉਟਦਾ ਹੈ ਕਿ ਜੇ ਬਾਦਲ ਅਕਾਲੀ ਦਲ ਦੇ ਮੁੱਖੀ ਸੁਪ੍ਰੀਮ ਕੋਰਟ ਦੀ ਨਿਗਰਾਨੀ ਵਿੱਚ ਅਜਿਹੇ ਵਿਸ਼ੇਸ਼
ਜਾਂਚ ਦਲ ਦਾ ਗਠਨ ਕਰਵਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸ਼ਕਤੀ ਮੁਜ਼ਾਹਿਰਿਆਂ ਤੇ ਮਸ਼ਾਲ
ਮਾਰਚਾਂ ਆਦਿ ਵਿੱਚ ਲਾਣ ਦੀ ਬਜਾਏ, ਸੁਪ੍ਰੀਮ ਕੋਰਟ ਵਿੱਚ ਇੱਕ ਰਿਟ ਦਾਖਲ ਕਰ ਮੰਗ ਕਰਨੀ ਚਾਹੀਦੀ
ਸੀ ਕਿ ਲਗਭਗ ਤੀਹ ਵਰ੍ਹਿਆਂ ਦਾ ਲੰਮਾਂ ਸਮਾਂ ਬੀਤ ਜਾਣ `ਤੇ ਵੀ ਨਵੰਬਰ-84 ਦੇ ਸਿੱਖ-ਕਤਲੇਆਮ ਦੇ
ਮਾਮਲੇ `ਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਸਮੇਂ-ਸਮੇਂ ਸਰਕਾਰਾਂ ਵਲੋਂ ਜਿਨ੍ਹਾਂ ਜਾਂਚ
ਕਮੇਟੀਆਂ ਜਾਂ ਕਮਿਸ਼ਨਾਂ ਦਾ ਗਠਨ ਕੀਤਾ ਜਾਂਦਾ ਰਿਹਾ, ਉਨ੍ਹਾਂ ਸਾਰਿਆਂ ਨੇ ਸਿੱਖਾਂ ਨੂੰ ਇਨਸਾਫ
ਦੇਣ ਦੀ ਬਜਾਏ ਉਨ੍ਹਾਂ ਨੂੰ ਨਿਰਾਸ਼ ਹੀ ਕੀਤਾ ਹੈ। ਇਸ ਕਾਰਣ ਹੁਣ ਉਨ੍ਹਾਂ ਕੋਲ ਕੇਵਲ ਇੱਕੋ ਹੀ ਆਸ
ਦੀ ਕਿਰਣ ਬਚੀ ਹੈ ਅਤੇ ਉਹ ਹੈ – ਸੁਪ੍ਰੀਮ ਕੋਰਟ। ਉਹੀ ਆਪਣੀ ਨਿਗਰਾਨੀ ਵਿੱਚ ਗੁਜਰਾਤ ਦੇ ਦੰਗਿਆਂ
ਦੀ ਜਾਂਚ ਲਈ ਗਠਤ ਕੀਤੇ ਗਏ ਵਿਸ਼ੇਸ਼ ਜਾਂਚ ਦਲ ਦੀ ਤਰਜ਼ `ਤੇ ਆਪਣੀ ਨਿਗਰਾਨੀ ਵਿੱਚ ਹੀ ਨਵੰਬਰ-84 ਦੇ
ਸਿੱਖ-ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਦਲ ਦਾ ਗਠਨ ਕਰੇ। ਪ੍ਰੰਤੂ ਉਨ੍ਹਾਂ ਅਜਿਹਾ ਸਾਰਥਕ ਕਦਮ ਉਠਾਣ
ਅਤੇ ਇਸ ਪਾਸੇ ਧਿਆਨ ਦੇਣ ਦੀ ਬਜਾਏ ਆਪਣੀ ਸਾਰੀ ਸ਼ਕਤੀ ਮੁਜ਼ਾਹਿਰਿਆਂ ਵਿੱਚ ਹੀ ਲਾਈ ਰਖੀ ਹੈ।
ਰਾਜਧਾਨੀ ਦੇ ਜਾਣਕਾਰ ਰਾਜਸੀ ਹਲਕੇ, ਰਾਹੁਲ ਗਾਂਧੀ ਦੇ ਸਿੱਖ-ਕਤਲੇਆਮ ਵਿੱਚ ਕੁੱਝ ਕਾਂਗ੍ਰਸੀਆਂ ਦੀ
ਸ਼ਮੂਲੀਅਤ ਹੋਣ ਨੂੰ ਸਵੀਕਾਰ ਕਰ ਲਏ ਜਾਣ ਦੇ ਮੁੱਦੇ ਨੂੰ ਅਧਾਰ ਬਣਾ ਕੇ, ਅਕਾਲੀਆਂ ਵਲੋਂ ਉਨ੍ਹਾਂ
ਪਾਸੋਂ ਦੋਸ਼ੀਆਂ ਦੇ ਨਾਂ ਦਸਣ ਦੀ ਮੰਗ ਨੂੰ ਲੈ ਕੇ ਮੁਜ਼ਾਹਿਰੇ ਸ਼ੁਰੂ ਕਰ ਦਿੱਤੇ ਜਾਣ ਨੂੰ ਬੇਤੁਕਾ
ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁਜ਼ਾਹਿਰੇ ਕਰਨ ਦੀ ਬਜਾਏ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ
ਖਟਖਟਾ, ਰਾਹੁਲ ਗਾਂਧੀ ਤੋਂ ਇਹ ਜਵਾਬ-ਤਲਬੀ ਕੀਤੇ ਜਾਣ ਦੀ ਮੰਗ ਕਰਨੀ ਚਹੀਦੀ, ਕਿ ਸਿੱਖ-ਕਤਲੇਆਮ
ਦੇ ਦੋਸ਼ੀਆਂ ਨੂੰ ਉਹ ਜਾਣਦਿਆਂ ਹੋਇਆਂ ਵੀ ਉਨ੍ਹਾਂ ਨੂੰ ਕਾਨੂੰਨ ਦੇ ਹਵਾਲੇ ਕਰਨ ਦੀ ਬਜਾਏ, ਪਨਾਹ
ਦੇਣ ਦਾ ਗੁਨਾਹ ਕਿਉਂ ਕਰ ਰਹੇ ਹਨ? ਭਾਰਤੀ ਕਾਨੂੰਨ ਦੀਆਂ ਮਾਨਤਾਵਾਂ ਦੇ ਅਨੁਸਾਰ
ਜਾਣਦਿਆਂ-ਪਛਾਣਦਿਆਂ ਹੋਇਆਂ ਦੋਸ਼ੀਆਂ ਨੂੰ ਪਨਾਹ ਦੇਣਾ ਇੱਕ ਬਹੁਤ ਵੱਡਾ ਗੁਨਾਹ ਹੈ। ਜਿਸਦੇ ਅਧਾਰ
ਤੇ ਉਸ ਵਿਅਕਤੀ ਦੇ ਵਿਰੁਧ ਸਖਤ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਰਾਹੁਲ ਨੇ ਕਾਂਗ੍ਰਸ ਦੀ ਭਾਈਵਾਲੀ ਨੂੰ ਸਾਬਤ ਕੀਤਾ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ
ਸੀਨੀਅਰ ਆਗੂ ਸ. ਹਰਮਨਜੀਤ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ
ਨਵੰਬਰ-84 ਦੇ ਸਿੱਖ-ਕਤਲੇਆਮ ਵਿੱਚ ਕੁੱਝ ਕਾਂਗ੍ਰਸੀਆਂ ਦੀ ਸ਼ਮੂਲੀਅਤ ਹੋਣ ਨੂੰ ਸਵੀਕਾਰ ਕਰ ਲਏ ਜਾਣ
ਤੋਂ ਬਾਅਦ, ਉਨ੍ਹਾਂ ਨੂੰ ਦੋਸ਼ੀਆਂ ਦੇ ਨਾਂ ਜਗ-ਜਾਹਿਰ ਕਰਨ, ਉਨ੍ਹਾਂ ਵਿਰੁਧ ਪਾਰਟੀ ਪਧੱਰ ਤੇ
ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਹਵਾਲੇ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਉਨ੍ਹਾਂ
ਕਿਹਾ ਕਿ ਰਾਹੁਲ ਗਾਂਧੀ ਵਲੋਂ ਦੋਸ਼ੀਆਂ ਦੇ ਨਾਂ ਦਸਣ, ਉਨ੍ਹਾਂ ਵਿਰੁਧ ਕਾਰਵਾਈ ਨਾ ਕਰਨ ਪਖੋਂ ਚੁਪ
ਧਾਰ ਲੈਣ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਹਵਾਲੇ ਨਾ ਕੀਤੇ ਜਾਣ ਤੋਂ ਸਾਬਤ ਹੋ ਜਾਂਦਾ ਹੈ ਕਿ ਸਿੱਖ
ਕਤਲੇਆਮ ਵਿੱਚ ਕਾਂਗ੍ਰਸ ਪਾਰਟੀ ਅਤੇ ਸਮੇਂ ਦੀ ਕਾਂਗ੍ਰਸ ਸਰਕਾਰ ਪੂਰੀ ਤਰ੍ਹਾਂ ਭਾਈਵਾਲ ਸਨ।
…ਅਤੇ ਅੰਤ ਵਿੱਚ: ਪਿਛਲੇ ਦਿਨੀਂ ਪੰਜਾਬ ਕਾਂਗ੍ਰਸ ਦੇ ਮੁੱਖੀ ਅਤੇ ਸਾਬਕਾ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਵਲੋਂ ਨੀਲਾਤਾਰਾ ਸਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ.
ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਹੋਣ ਪੁਰ ਸੁਆਲ ਉਠਾਏ ਜਾਣ ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ਼. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ. ਪ੍ਰਕਾਸ਼
ਸਿੰਘ ਬਾਦਲ ਪੁਰ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਏ ਗਏ ਦੋਸ਼ ਬਹੁਤ ਹੀ ਗੰਭੀਰ ਹਨ, ਇਸ ਕਰਕੇ
ਇਨ੍ਹਾਂ ਦੋਸ਼ਾਂ ਦੀ ਕਿਸੇ ਸੇਵਾ-ਮੁਕਤ ਸਿੱਖ ਜੱਜ ਪਾਸੋਂ ਕਰਵਾਈ ਜਾਣੀ ਚਾਹੀਦੀ ਹੈ। ਸ. ਸਰਨਾ ਨੇ
ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਦੀਆਂ
ਧਾਰਮਕ ਭਾਵਨਾਵਾਂ ਨਾਲ ਜੁੜੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸਤੇ ਵਿਚਾਰ ਕਰ, ਇਸਦੀ ਜਾਂਚ
ਕਿਸੇ ਸੇਵਾ-ਮੁਕਤ ਸਿੱਖ ਜੱਜ ਨੂੰ ਸੌਂਪਣ ਦੀ ਪਹਿਲ ਕਰਨ।
ਕਰਮ
ਫਿਲਾਸਫੀ ਅਤੇ ਆਵਾਗਵਨ ਭਾਗ ਚੌਥਾ
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
12/02/14)
ਅਵਤਾਰ ਸਿੰਘ ਮਿਸ਼ਨਰੀ
ਪੈਟਰਸਨ ਵਿਖੇ ਗੁਰਦੁਆਰੇ ਦਾ ਉਦਘਾਟਨ ਸਥਾਨਕ ਸੰਗਤ ਦੇ ਸਹਿਯੋਗ ਨਾਲ ਹੋਇਆ
(ਅਵਤਾਰ ਸਿੰਘ ਮਿਸ਼ਨਰੀ) ਪਹਿਲੀ ਫਰਵਰੀ 2014 ਦਿਨ ਸ਼ਨੀਵਾਰ ਨੂੰ ਪੈਟਰਸਨ ਦੀਆਂ ਸਥਾਨਕ
ਸੰਗਤਾਂ ਅਤੇ ਪੰਥ ਦਰਦੀ ਦੋਸਤਾਂ ਮਿਤਰਾਂ ਦੇ ਸਹਿਯੋਗ ਨਾਲ ਪੈਟਰਸਨ (ਕੈਲੇਫੋਰਨੀਆਂ) ਵਿਖੇ ਨਵੇਂ
ਸਪਿਰਚੂਅਲ ਸੈਂਟਰ ਗੁਰਦੁਆਰੇ ਦਾ ਉਦਘਾਟਨ ਬੜੇ ਉਤਸ਼ਾਹ ਸਹਿਤ ਗੁਰਬਾਣੀ ਦੇ ਪਾਠ, ਸ਼ਬਦ ਕੀਰਤਨ, ਕਥਾ,
ਗੁਰਮਤਿ ਵਿਚਾਰਾਂ ਅਤੇ ਅਰਦਾਸ ਨਾਲ ਸੰਪੂਰਨ ਹੋਇਆ। ਅਰੰਭਤਾ ਦੀ ਅਰਦਾਸ ਭਾਈ ਸੇਵਾ ਸਿੰਘ ਮੁੱਖ
ਸੇਵਾਦਾਰ ਅਤੇ ਸੰਪੂਰਨਤਾ ਦੀ ਅਰਦਾਸ ਦਾਸ ਅਵਤਾਰ ਸਿੰਘ ਮਿਸ਼ਨਰੀ ਨੇ ਕੀਤੀ। ਸਟੇਜ ਸੈਕਟਰੀ ਦੀ ਸੇਵਾ
ਸ੍ਰ. ਚਮਕੌਰ ਸਿੰਘ ਫਰਿਜਨੋ ਨੇ ਬਾਖੂਬ ਨਿਭਾਈ। ਇਸ ਸ਼ੁਭ ਮੌਕੇ ਤੇ ਭਾਈ ਕੇਵਲ ਸਿੰਘ ਟਰਲਕ ਦੇ ਰਾਗੀ
ਜਥੇ, ਭਾਈ ਦਰਸਨ ਸਿੰਘ ਹੇਵਰਡ ਪ੍ਰਵਾਰ ਦੀਆਂ ਬੱਚੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ
ਰਸਭਿੰਨਾ ਕੀਰਤਨ ਕੀਤਾ। ਭਾਈ ਜਗਦੀਸ਼ ਸਿੰਘ ਸੈਂਟਾ ਰੋਜ਼ਾ ਅਤੇ ਦਾਸ ਨੇ ਗੁਰਦੁਆਰੇ ਕੰਸੈਪਟ ਦੇ ਸਬੰਧ
ਵਿੱਚ ਗੁਰਬਾਣੀ ਅਤੇ ਇਤਹਾਸ ਦੀ ਕਥਾ ਕੀਤੀ। ਸਥਾਨਕ ਬੀਬੀਆਂ ਨੇ ਵੀ ਸ਼ਬਦ ਕੀਰਤਨ ਰਾਹੀਂ ਹਾਜ਼ਰੀ
ਭਰੀ।
ਲਾਸ ਵੇਗਸ ਕੈਲੇਫੋਰਨੀਆਂ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਕੈਪਟਨ ਜੁਗਰਾਜ ਸਿੰਘ ਨੇ ਗੁਰਬਾਣੀ
ਸਮਝਣ ਦੇ ਸਬੰਧ ਵਿੱਚ ਵਿਚਾਰਾਂ ਕੀਤੀਆਂ। ਅਮਰੀਕਨ ਸਿੱਖ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸਬਦ
ਕੀਰਤਨ ਨਾਲ ਟਰਲਕ ਅਤੇ ਸੈਂਟਾ ਰੋਜਾ ਤੋਂ ਗੁਰਦੁਆਰਾ ਪ੍ਰਬੰਧਕ ਸਜਨ ਵੀ ਸ਼ਾਮਲ ਹੋਏ। ਸਿੱਖ ਨਾਲ ਦਰਦ
ਰੱਖਣ ਵਾਲੇ ਅਤੇ ਚਾਰ ਸੌ ਦੇ ਕਰੀਬ ਪੁਸਤਕਾਂ ਦੀ ਘਰ ਵਿੱਚ ਲਾਇਬ੍ਰੇਰੀ ਚਲਾਉਣ ਵਾਲੇ ਸ੍ਰ. ਮੇਵਾ
ਸਿੰਘ ਜੀ ਯੂਬਾਸਿਟੀ ਤੋਂ ਪਹੁੰਚੇ। ਪ੍ਰੋ. ਮੱਖਨ ਸਿੰਘ ਸੈਕਰਾਮੈਂਟੋ ਨੇ ਵੀ ਸ਼ਿਕਰਤ ਕੀਤੀ। ਮਨਟੀਕੇ
ਸਟਾਕਟਨ ਤੋਂ ਸ੍ਰ. ਹਰਦੇਵ ਸਿੰਘ ਪ੍ਰਵਾਰ ਸਮੇਤ ਪਹੁੰਚੇ। ਸ੍ਰ. ਮਹਿੰਦਰ ਸਿੰਘ ਸੈਂਟਾ ਰੋਜਾ ਨੇ
ਤਿੰਨ ਲੰਗਰ ਦੀ ਸੇਵਾ ਨਿਭਾਈ। ਇਸ ਗੁਰਦੁਅਰੇ ਦੇ ਖੁੱਲ੍ਹਣ ਵਿੱਚ ਸਭ ਤੋਂ ਵੱਡਾ ਯੋਗਦਾਨ ਭਾਈ ਸੇਵਾ
ਸਿੰਘ ਦੇ ਸਪੁੱਤਰ ਹਰਕੰਵਲਜੀਤ ਸਿੰਘ, ਨੂੰਹ ਬੀਬੀ ਅਮਨਦੀਪ ਕੌਰ ਅਤੇ ਪੋਤਰੀ ਜੋਬਨਜੀਤ ਕੌਰ ਨੇ
ਜਮੀਨ ਖਰੀਦਨ ਤੋਂ ਲੈ ਕੇ ਬਿਲਡਿੰਗ ਦੀ ਤਿਆਰੀ, ਗੁਰਦੁਆਰੇ ਦੇ ਲੰਗਰ ਲਈ ਅਤੇ ਹਰ ਤਰਾਂ ਦਾ ਸਮਾਨ,
ਸ਼ਾਮਿਆਨੇ ਡੈਕੋਰੇਸ਼ਨ ਆਦਿ ਦੀ ਸੇਵਾ ਕੀਤੀ। ਦੂਜੇ ਹਫਤੇ ਵੀ ਦਿਵਾਨ ਸਜਿਆ ਜਿਸ ਵਿੱਚ ਭਾਈ ਕੇਵਲ
ਸਿੰਘ ਟਰਲਕ, ਭਾਈ ਦਰਸ਼ਨ ਸਿੰਘ ਦੇ ਬੀਬੀਆਂ ਦੇ ਜਥੇ ਨੇ ਕੀਰਤਨ ਅਤੇ ਦਾਸ ਨੇ ਸੰਗਤ ਦੀ ਮਹਾਨਤਾ ਦੇ
ਸਬੰਧ ਵਿੱਚ ਗੁਰਬਾਣੀ ਦੀ ਕਥਾ ਕੀਤੀ। ਦੂਜੇ ਹਫਤੇ ਸੰਗਤ ਦੀ ਹਾਜ਼ਰੀ ਵੱਧ ਸੀ ਅਤੇ ਹੁਣ ਬੁੱਧਵਾਰ ਵੀ
ਦੀਵਾਨ ਅਤੇ ਪੰਜਾਬੀ ਦੀਆਂ ਕਲਾਸਾਂ ਭਾਈ ਸੇਵਾ ਸਿੰਘ ਜੀ ਸ਼ੁਰੂ ਕਰਨਗੇ। ਲਾਗਲੇ ਵੈਸਲੀ ਗੁਰਦੁਆਰੇ
ਦੀ ਸੰਗਤ ਵੀ ਹਾਜ਼ਰੀ ਭਰ ਰਹੀ ਹੈ ਕਿਉੰਕਿ ਓਥੇ ਗ੍ਰੰਥੀ ਸਿੰਘ ਨਹੀਂ ਹੈ। ਓਥੇ ਵੀ ਭਾਈ ਸੇਵਾ ਸਿੰਘ
ਹੀ ਸੇਵਾ ਨਿਭ੍ਹਾ ਰਹੇ ਹਨ। ਭਵਿੱਖ ਵਿੱਚ ਵੱਡੀ ਪੱਧਰ ਤੇ ਪੰਥ ਦਰਦੀ ਵਿਦਵਾਨਾਂ ਸੱਦਿਆ ਜਾਵੇਗਾ।
ਕੋਸਿਸ਼ ਗੁਰਦੁਆਰੇ ਨੂੰ ਕਰਮਕਾਂਡਾਂ ਤੋਂ ਮੁਕਤ ਰੱਖਣ ਦੀ ਹੈ। ਅਕਾਲ ਤਖਤ ਦੀ ਮਰਯਾਦਾ ਦਾ ਪਾਲਨ
ਕੀਤਾ ਜਾਵੇਗਾ। ਸਮੂੰਹ ਨਗਰ ਇਲਾਕਾ ਨਿਵਾਸੀਆਂ ਨੂੰ ਗੁਰਮਤਿ ਪ੍ਰਚਾਰ ਸੇਵਾ ਵਿੱਚ ਸਹਿਯੋਗ ਦੇਣ ਦੀ
ਅਪੀਲ ਕੀਤੀ ਜਾਂਦੀ ਹੈ। ਪ੍ਰੋਗ੍ਰਾਮਾਂ ਅਤੇ ਗੁਰਮਤਿ ਪ੍ਰਚਾਰ ਸੇਵਾ ਦੇ ਸਬੰਧ ਵਿੱਚ ਸੰਗਤਾਂ ਭਾਈ
ਸੇਵਾ ਸਿੰਘ ਦੇ ਨੰਬਰ 209-585-9724 ਅਤੇ ਦਾਸ ਦੇ ਨੰਬਰ 510-432-5827 ਤੇ ਸੰਪ੍ਰਕ ਕਰ ਸਕਦੀਆਂ
ਹਨ।
10/02/14)
ਕਰਨਲ ਮਨਮੋਹਨ ਸਿੰਘ ਸਕਾਊਟ
ੴ ਏਕੰਕਾਰੁ
1 ੴ ਏਕੰਕਾਰੁ ਦੇ
ਸਲਾਮੀ ਚਿੰਨ੍ਹ ਉਤੇ ਸਰਦਾਰ ਗੁਰਬੰਸ ਸਿੰਘ ਵਲੋਂ 29. 01. 2014 ਨੂੰ ਸ਼ੁਰੂ ਕੀਤੀ ਵਿਚਾਰ ਗੋਸ਼ਟੀ
ਵਿੱਚ ਡਾਕਟਰ ਇਕਬਾਲ ਸਿੰਘ ਢਿਲੋਂ ਅਤੇ ਸਰਦਾਰ ਬਲਦੇਵ ਸਿੰਘ ਫਿਰੋਜ਼ਪੁਰ ਜੀ ਦੇ ਸਹਿਯੋਗ ਨਾਲ ਗੁਰੂ
ਗ੍ਰੰਥ ਸਾਹਿਬ ਦੇ ਏਸ ਮੌਲਕ ਵਿਸ਼ੇ ਬਾਰੇ ਕੁੱਝ ਨਵੇਂ ਵਿਚਾਰ ਅਤੇ ਤੱਥ ਉਜਾਗਰ ਹੋਏ ਹਨ।
2. ਇਨ੍ਹਾਂ ਨੂੰ ਕੋਈ ਸਾਰਥਕ ਰੂਪ ਦੇਣ ਲਈ, ਇਸੇ ਤਰ੍ਹਾਂ ਦੇ ਖੁਲੇ ਮਹੌਲ
ਵਿਚ, ਹੋਰ ਪੰਥ ਦਰਦੀਆਂ ਨੂੰ ਵੀ ਆਪੋ ਆਪਣੇ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ। ਤਾਂ ਹੀ ਅਸੀਂ
ਉਦਾਸੀ ਸਿੱਖਾਂ, ਨਿਰਮਲੇ ਸਿੱਖਾਂ ਅਤੇ ਪੰਡਤਾਊ ਵਿਆਖਿਆਕਾਰਾਂ ਵਲੋਂ ਗੁਰਬਾਣੀ ਵਿਆਖਿਆ ਵਿੱਚ ਪਾਏ
ਸਾਰੇ ਰੱਲੇ, ਜੋ ਅੱਜ ਸਿੱਖ ਪੰਥ ਦੀ ਮਾਨਤਾ ਪ੍ਰਵਾਨਤ ਗੁਰਬਾਣੀ ਵਿਆਖਿਆ ਵਜੋਂ ਪ੍ਰਚਲਤ ਹੋ ਚੁੱਕੇ
ਹਨ, ਨੂੰ ਥੋੜਾ ਬਹੁਤ ਸੁਧਾਰ ਸਕਾਂਗੇ।
3. ਗੁਰਬਾਣੀ ਵਿਚੋਂ ਗੁਰ ਨਾਨਕ ਦੇ ਦਿਲੀ ਮੰਤਵ ਨੂੰ ਸਮਝਣ ਲਈ ਸਾਨੂੰ ਇੱਕ
ਵਾਰ ਫੇਰ ਹੰਭਲਾ ਮਾਰ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਜੀਵਨ ਕਾਲ ਵਿਚੋਂ ਕੁੱਝ ਸਮੇਂ ਅਤੇ ਸੋਚ
ਦੀ ਦਸਵੰਧ ਦੇ ਕੇ ਏਹ ਕਾਰਜ ਪੂਰਾ ਕਰਨ ਲਈ ਪੂਰੇ ਟਿਲ ਦਾ ਜ਼ੋਰ ਲਗਾ ਦੇਣਾ ਚਾਹੀਦਾ ਹੈ।
4. ਸਾਕਾਰਮਤਕ ਅਤੇ ਨਕਾਰਮਤਕ ਵਿਚਾਰਾਂ ਦੇ ਸੁਮੇਲ ਨਾਲ ਹੀ ਅਸੀਂ ਆਪਣੀ ਸੋਚ
ਨੂੰ ਤਰਾਸ਼ ਸਕਦੇ ਹਾਂ, ਨਹੀਂ ਤੇ ਅੰਤਮ ਨਤੀਜਾ ਇੱਕ ਪਾਸੜ ਹੀ ਰੈਹ ਜਾਵੇਗਾ।
5. 01, 02, 04, 05, 06 ਫਰਵਰੀ ਦੇ ਏਹਨਾਂ ਦੇ ਖੱਤ ਅਤੇ ਵਿਚਾਰਾਂ ਦੀ
ਗੋਸ਼ਟੀ ਦਾ ਸਾਡੇ ਵਲੋਂ ਇਹ ਸਾਰ ਹੈ ਕੇ ਏਕੰਕਾਰੁ ਨੇ ਇੱਕ ਸੋਚੇ ਸਮਝੇ ਨਿਰਧਾਰਤ ਕੀਤੇ, ਇਕੋ ਇੱਕ
ਫ਼ੁਰਮਾਨ ਨਾਲ, ਆਪਣੇ ਆਪ ਨੂੰ ਵਿਗਸਦੇ ਹੋਏ ਸਰੂਪ ਵਿੱਚ ਬ੍ਰਹਮੰਡ ਵਜੋਂ ਵਿਦਮਾਨ ਕੀਤਾ ਹੋਇਆ ਹੈ
ਜਿਸ ਨੂੰ ਉਹ ਆਪਣੀ “ਨੇਚਰ” ਜਾਂ ਆਪਣੀ ਕੁਦਰਤ ਅਨੁਸਾਰ ਚਲਣ ਦੇ ਰਿਹਾ ਹੈ। ਹੁਣ ਏਕੰਕਾਰੁ ਦੇ ਰਚੇ
ਕੁਦਰਤ ਦੇ ਅਸੂਲਾਂ ਅਤੇ ਨਿਯਮਾਂ ਅਨੁਸਾਰ ਸਭ ਕੁੱਝ ਆਪਣੇ ਆਪ ਹੀ ਹੋ ਰਿਹਾ ਹੈ।
(। ਆਪੀਨੇ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ। ਦੁਈ ਕੁਦਰਤਿ ਸਾਜੀਐ ਕਰ ਆਸਣੁ
ਡਿਠੋ ਚਾਉ। … …. . …। ਨਾਨਕ ਵਿਗਸੈ ਵੇਪਰਵਾਹੁ।)
6. ਏਕੰਕਾਰੁ ਦੇ ਰਚੇ ਅਸੂਲ ਏਨੀ ਪੂਰੀ ਤਰ੍ਹਾਂ ਸਾਰਥਕ ਹਨ ਕੇ ਹੁਣ ਕਿਸੇ
ਕਿਸਮ ਦੇ ਕਿਸੇ ਵੀ ਕਾਰਜ ਵਿੱਚ ਏਕੰਕਾਰੁ ਨੂੰ ਦਖਲ ਦੇਣ ਦੀ ਕੋਈ ਲੋੜ ਹੀ ਨਹੀਂ ਹੈ। ਹੁਣ ਕੁਦਰਤ
ਸਭ ਹੋ ਰਹੀਆਂ ਘਟਨਾਵਾਂ ਦਾ ਆਪ ਹੀ, ਰੱਬੀ ਅਸੂਲਾਂ ਅਨੁਸਾਰ ਨਿਬੇੜਾ ਅਤੇ ਇਨਸਾਫ਼ ਕਰੀ ਜਾ ਰਹੀ ਹੈ।
ਸਾਡੀਆਂ ਨਾਜਾਇਜ਼ ਮੰਗਾਂ ਲਈ ਕੀਤੀਆਂ ਅਰਦਾਸਾਂ ਜਾਂ ਅਖੰਡ ਪਾਠਾਂ ਦਾ ਕੋਈ ਸਾਰਥਕ ਲਾਹਾ ਕਦੇ ਮਿਲ
ਹੀ ਨਹੀਂ ਸਕਦਾ।
(। ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ. . । ਕੁਦਰਤਿ ਤਖਤੁ
ਰਚਾਇਆ ਸਚਿ ਨਿਬੇੜਣਹਾਰ। …. . …. . । ਕੇਤੇ ਮੰਗਹਿ ਜੋਧ ਅਪਾਰ। … …. . । ਕੇਤੇ ਖਪਿ ਤੁਟਹਿ
ਵੇਕਾਰ।)
7. ਹੁਣ ਜੇ ਅਸੀਂ ਏਕੰਕਾਰੁ ਦੇ ਵਜੂਦ ਨੂੰ ਉਪਰੋਕਤ ਤਰੀਕੇ ਨਾਲ ਸਮਝ ਜਾਈਏ
ਤਾਂ ਅਸੀਂ
(ੳ) ਏਹ ਪਾਠ ਸਮਝ ਜਾਂਦੇ ਹਾਂ ਕਿ ਅਸੀ ਖੁਦ ਵੀ ਏਕੰਕਾਰੁ ਦਾ ਹੀ ਇੱਕ ਪੂਰਨ
ਅਖੰਡ ਹਿੱਸਾ ਹਾਂ। ਉਸੇ ਤਰਾਂ ਹੋਰ ਸਾਰੇ ਵਜੂਦ ਵੀ ਉਸਦਾ (ਖੁਦਾ ਜਾਂ ਪ੍ਰਮਾਤਮਾ ਦਾ) ਹਿੱਸਾ ਹੀ
ਹਨ। ਸਭ ਬਰਾਬਰ ਹਨ। ਸਭ ਆਪੋ ਆਪਣੀ ਦਿੱਤੀ ਹੋਈ ਜ਼ੁੰਮੇਵਾਰੀ ਵਾਲਾ ਕਿਰਦਾਰ ਨਿਭਾ ਰਹੇ ਹਨ, ਭਾਵੇਂ
ਉਹ ਚੰਗਾ ਹੈ ਜਾਂ ਮਾੜਾ ਹੈ।
(। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ।)
(ਅ) ਸਾਡਾ ਕੇਵਲ ਇਕੋ ਹੀ ਦਾਤਾਰ ਹੈ ਜਿਸ ਨੂੰ ਏਕੰਕਾਰੁ ਦਾ ਨਾਂਅ ਦਿੱਤਾ
ਹੋਇਆ ਹੈ। ਉਸਨੂੰ ਦਿੱਤੇ ਹੋਏ ਹੋਰ ਸਾਰੇ ਪਰਚਲਤ ਨਾਂਅ ਏਕੰਕਾਰੁ ਦਾ ਇੱਕ ਹਿੱਸਾ ਹੀ ਹਨ। ਏਹ ਸਾਰੇ
ਸ਼ਬਦੀ ਨਾਂਅ ਆਪੋ ਆਪਣੇ ਮਜ਼ਬ ਦੀ ਅਲਗ ਅਲਗ ਵਿਚਾਰਧਾਰਾਂ ਦੇ ਪ੍ਰਤੀਕ ਹਨ।
(ੲ) ਏਕੰਕਾਰੁ ਦੇ ਸ਼ਬਦ ਸੁਣ ਕੇ ਅਸੀਂ ਬੜੀ ਆਸਾਨੀ ਨਾਲ, ਬਗੈਰ ਕੋਈ
ਪਾਖੰਡੀ, ਕਰਮ ਕਾਂਡ ਕੀਤੇ, ਏਕੰਕਾਰੁ ਨੂੰ ਸਾਕਾਰ ਰੂਪ ਵਿੱਚ ਦੇਖ ਅਤੇ ਅਨੁਭਵ ਵੀ ਕਰ ਸਕਦੇ ਹਾਂ!
(ਸ) ਸਾਨੂੰ ਏਹ ਅਨੁਭਵ ਵੀ ਹੋ ਜਾਂਦਾ ਹੈ ਕਿ ਏਕੰਕਾਰੁ ਹਰ ਕਣ ਵਿੱਚ ਵਿਆਪਕ
ਹੈ ਅਤੇ ਸਾਡੀ ਸਾਰੀ ਕਿਰਤ ਤੇ ਕਰਮਾ ਉਤੇ ਹਮੇਸ਼ਾਂ ਨਜ਼ਰ ਵੀ ਰਖ ਰਿਹਾ ਹੈ।
(ਹ) ਹੁਣ ਸਾਨੂੰ ਏਹ ਵੀ ਸਮਝ ਆ ਜਾਣੀ ਚਾਹੀਦੀ ਹੈ ਕਿ ਸ਼ਬਦ ਏਕੰਕਾਰੁ,
ਸਚਿਆਰੁ ਸਿਖ ਲਈ, ਨਾਨਕ (ਬਾਣੀ) ਦੀ ਵਿਚਾਰਧਾਰਾ ਦਾ ਪ੍ਰਤੀਕ ਹੈ। ਗੁਰਬਾਣੀ ਦੀ ਵਿਚਾਰਧਾਰਾ ਵੇਦ,
ਪੁਰਾਣ, ਕੁਰਾਣ, ਬਾਈਬਲ ਵਗੈਰਾ ਦੀ ਵਿਚਾਰਧਾਰਾ ਦੇ ਨਾਲ ਕੋਈ ਮੇਲ ਨਹੀਂ ਖਾਂਦੀ।
8. ਏਕੰਕਾਰੁ ਤੋਂ ਅਗੇ ਦਰਜ ਕੀਤਾ ਸਿਰਲੇਖ, ਜੋ ਉਦਾਸੀ ਸਿੱਖਾਂ ਵਲੋਂ ਰਟਣ
ਲਈ ਮੂਲ ਮੰਤਰ ਵਜੋਂ ਪਰਚਲਤ ਕੀਤਾ ਗਿਆ ਸੀ, ਸਾਨੂੰ ਏਕੰਕਾਰੁ ਦੇ ਰਚੇ ਕੁਦਰਤ ਦੇ ਅਸੂਲਾਂ ਅਨੁਸਾਰ
ਜੀਵਨ ਬਸਰ ਕਰਨ ਲਈ ਪ੍ਰੇਰਦਾ ਹੈ ਅਤੇ ਸਚਿਆਰੁ ਬਣਨ ਦੀ ਸੇਧ ਦੇਂਦਾ ਹੈ।
9. ਸਤਿਨਾਮੁ ਜਾਂ ਇਲਾਹੀ ਕੁਦਰਤ ਦੇ ਨੇਮ, ਨਿਯਮ ਤੇ ਅਸੂਲ … …
… … … ਕਰਤਾ ਪੁਰਖੁ ਘੜਦੇ ਤੇ ਸਿਰਜਦੇ ਹਨ ਇੱਕ ਸਚਿਆਰੁ ਪਰਮ ਪੁਰਖ … … … … … …. ਨਿਰਭਉ
ਨਿਰਵੈਰੁ ਜੋ ਸਚਾਈ ਉਤੇ ਚਲਣ ਵਾਲਾ ਕਿਸੇ ਵੀ ਵਰਤਾਰੇ ਤੋਂ ਡਰਦਾ ਨਹੀਂ ਹੈ, ਦਲੇਰੀ ਨਾਲ
ਸਾਹਮਣਾ ਕਰਦਾ ਤੇ ਝੇਲਦਾ ਹੈ। ਅਜੇਹਾ ਸਚਿਆਰੁ ਮਨੁੱਖ ਕਿਸੇ ਨਾਲ ਭੇਦ ਭਾਵ ਅਤੇ ਵੈਰ ਦੀਆਂ
ਭਾਵਨਾਵਾਂ ਨਹੀਂ ਰਖਦਾ ਅਤੇ ਸਭ ਨਾਲ ਬਰਾਬਰੀ ਦਾ ਵਰਤਾਰਾ ਕਰਦਾ ਹੈ … … … … …. . … ਅਕਾਲ
ਮੂਰਤਿ ਅਤੇ ਇੱਕ ਰਬ ਰੂਪੀ ਸਚਿਆਰੁ ਵਾਂਗ … … … … … ਅਜੂਨੀ ਸੈਭੰ ਬਗੈਰ ਹੋਰ ਜੂਨ
ਵਿੱਚ ਪਏ, ਇਸੇ ਜਨਮ ਵਿੱਚ ਹੀ ਸਚਿਆਰੁ, ਵਿਦਮਾਨ ਤੇ ਪਰਕਾਸ਼ਵਾਨ ਹੋ ਜਾਂਦਾ ਹੈ। … … … …. .
ਗੁਰ ਪ੍ਰਸਾਦਿ ਜਦੋਂ ਉਹ ਸ਼ਬਦ ਗੁਰੂ ਜਾਂ ਗੁਰਬਾਣੀ ਵਿੱਚ ਦਿੱਤੇ ਪਰਸ਼ਾਦ ਯਾਨੀ ਗੁਰ-ਮਤ ਨੂੰ …
… … … …. ਜਪੁ ਯਾਨੀ ਜਪ ਕੇ ਪੜ ਕੇ ਤੇ ਸਮਝ ਕੇ, ਆਪਣੇ ਰੋਜ਼ਮਰਾ ਜੀਵਨ ਵਿੱਚ ਖਾ ਤੇ ਭੁੰਚ
ਕੇ ਢਾਲ ਲੈਂਦਾ ਹੈ, ਅਤੇ ਇੱਕ ਵਿਸਮਾਦਕ, ਸਬਰ ਤੇ ਸੰਤੋਖ ਵਾਲਾ ਜੀਵਨ ਬਸਰ ਕਰਦਾ ਹੈ।
10. ਸਾਨੂੰ ਗੁਰ (ਗੁਰਬਾਣੀ) ਵਿੱਚ ਲਿਖੇ ਸਚਿਆਰੁ ਹੋਣ ਦੇ
ਗੁਰੁ (ਗੁਰ, ਟੋਟਕੇ ਜਾਂ ਤਰੀਕੇ) ਨੂੰ ਗੁਰੂ (ਸ੍ਰ਼ੋਮਣੀ) ਸਭ ਤੋਂ ਉਚਾ ਮੰਨਣਾ
ਚਾਹੀਦਾ ਹੈ।
11. ਜਦੋਂ ਤੱਕ ਸਾਨੂੰ ਗੁਰ ਗੁਰਬਾਣੀ ਵਿੱਚ ਲਿਖੇ ਗੁਰੁ
ਸਿਧਾਂਤ ਨਦਰਿ ਸਮਝ ਨਹੀਂ ਆਂਦੇ ਅਤੇ ਅਸੀਂ ਆਪਣੇ ਜੀਵਨ ਵਿੱਚ ਇਨ੍ਹਾਂ ਨੂੰ ਗੁਰੂ
ਜ਼ਰੂਰੀ ਸਮਝ ਕੇ, ਗੁਰਮਤ ਅਨੁਸਾਰ ਕਰਮ ਜਾਂ ਕਿਰਤ ਨਹੀਂ ਕਰਦੇ ਤਾਂ ਅਸੀਂ ਕਦੇ ਵੀ
ਸਚਿਆਰੁ ਜਾਂ ਜੀਵਤ ਮੁਕਤ ਨਹੀਂ ਹੋ ਸਕਦੇ।
(। ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ। … … … … … … … …
…। ਕਰਮੀ ਕਰਮੀ ਹੋਇ ਵੀਚਾਰੁ। … … … … … … … …। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।)
12. ਅਸਾਡੀ ਆਪ ਸਭਨਾਂ ਸੁਹਰਦ ਪਾਠਕਾਂ ਨੂੰ ਸਿਨਮਰ ਬੇਨਤੀ ਹੈ ਕਿ ਆਪ ਜੀ
ਆਪੋ ਆਪਣੀ ਉਮਰ ਦੇ ਏਸ ਪੜਾਓ ਉਤੇ ਇੱਕ ਹੋਰ ਹੰਭਲਾ ਮਾਰੋ ਅਤੇ ਜਪੁ ਬਾਣੀ ਦੇ ਏਸ ਬੋਧ ਵਿਚਾਰ ਦੇ
ਅਖਾੜੇ ਵਿੱਚ ਕਮਰ ਕੱਸ ਕੇ ਕੁੱਦ ਜਾਵੋ। ਹੋ ਸਕੇ ਤੇ ਹੋਰ ਸੁਹਰਦ ਵੀਰਾਂ ਭੈਣਾਂ ਅਤੇ ਸਿੱਖੀ ਨਾਲ
ਜੁੜੀਆਂ ਜਥੇਬੰਦੀਆਂ ਅਤੇ ਸ਼੍ਰੋਮਣੀ ਸੰਸਥਾਵਾਂ ਨੂੰ ਵੀ ਨਾਲ ਜੋੜਨ ਦੇ ਉਪਰਾਲੇ ਕਰੋ ਜੀ।
13. ਸਾਨੂੰ ਇੱਕ ਖੁਲੇ ਦਿਮਾਗ ਅਤੇ ਦਿਲੋ ਜਾਨ ਨਾਲ, ਇਸ ਵਿਸ਼ੇ ਬਾਰੇ ਸਾਫ
ਅਤੇ ਨੇਕ ਨੀਯਤ ਨਾਲ ਸਮਰਪਤ ਅਤੇ ਅਰਪਣ ਹੋ ਕੇ ਸੰਵਾਦ ਕਰਨਾ ਚਾਹੀਦਾ ਹੈ।
14. ਸਾਡੇ ਸਭਨਾਂ ਦੇ ਏਸ ਸਮੂਹਕ ਉਪਰਾਲੇ ਨਾਲ ਅਸੀਂ ਆਪਣੀ ਅਜੋਕੀ
ਅਗਿਆਨਵਾਦੀ ਪੀੜੀ ਅਤੇ ਅਗਲੀ ਉਪਜਦੀ ਸ਼ੰਕਾਵਾਦੀ ਪੀੜੀ ਨੂੰ ਕੁੱਝ ਤਾਂ ਦੇ ਪਾਵਾਂਗੇ, ਜਿਸ ਦੀਆਂ
ਨੀਹਾਂ ਉਤੇ ਉਹ ਅਗੋਂ ਪੂਰੀ ਮਾਨਵਤਾ ਲਈ ਨਵੇਂ ਤੇ ਉਚੇ ਚਾਨਣ ਮੁਨਾਰੇ ਦੁਬਾਰਾ ਉਸਾਰ ਸਕਣਗੇ।
15. ਗੁਰਬਾਣੀ ਦੀ ਵਿਆਖਿਆ ਦੇ ਮਿਲਗੋਭਾ ਹੋਣ ਸਦਕਾ ਹੀ, ਅਸੀਂ ਇਸ ਤੋਂ ਕੋਈ
ਲਾਹਾ ਲੈਣ ਤੋਂ ਅਸਮਰੱਥ ਹਾਂ। ਗੁਰਬਾਣੀ ਦੇ ਵੱਡੇ ਤੇ ਢੂੰਘੇ ਸਿਧਾਂਤਾਂ ਨੂੰ ਗੁਰਬਾਣੀ ਤੋਂ ਉਜਾਗਰ
ਨਾ ਕਰਨ ਸਦਕਾ, ਅਸੀਂ ਕਿਸੇ ਵੀ ਇੰਟਰਫੇਥ ਇਜਲਾਸ ਉਤੇ ਕੁੱਝ ਵੀ ਤਾਰਕਿਕ, ਟਿਕਾਊ ਜਾਂ ਸਾਰਥੱਕ
ਬੋਲਣ ਦੇ ਜੋਗੇ ਹੀ ਨਹੀਂ ਹਾਂ।
16. ਸਾਡੇ ਨਾਲ <
[email protected]
> ਅਤੇ ਗੁਰਮਤ ਅਨੁਸਾਰੀ ਜਪੁਜੀ ਦੇ ਵਿਲਖਣ ਅਤੇ
ਕ੍ਰਾਂਤੀਕਾਰੀ ਟੀਕੇ < www.jappbani543.info >
ਦੀ ਸਾਈਟ ਉਤੇ ਮਿਲਾਪ ਕਰਨ ਦੇ ਨਾਲ ਨਾਲਿ ਆਪ ਜੀ ਆਪਣੇ ਸੁਆਲ, ਟਿਪਣੀਆਂ ਅਤੇ ਸੁਝਾਓ
< www.sikhmarg.com >
ਉਤੇ ਚਿਠੀਆਂ ਲਿਖ ਕੇ ਜ਼ਰੂਰ ਪਾਵੋ ਤਾਂ ਕਿ ਏਸ ਸੰਵਾਦ ਦਾ
ਘੇਰਾ ਵਡੇਰਾ ਅਤੇ ਸੰਪੂਰਣ ਹੋ ਸਕੇ।
(17. ਸੰਪਾਦਕ ਜੀ, ਅਸੀਂ ਤਾਂ ਇਹ ਵੀ ਚਾਹੁੰਦੇ ਹਾਂ ਕਿ ਏਸ ਸੰਵਾਦ ਵਿੱਚ
ਉਹ ਖੋਜੀ ਅਤੇ ਪੰਥ ਦਰਦੀ ਵੀ ਵਿਚਾਰ ਦੇ ਸਕਣ ਜੋ ਸਿਰਫ ਅੰਗ੍ਰੇਜੀ ਵਿੱਚ ਹੀ ਲਿਖ/ਟਾਈਪ ਕਰ ਸਕਦੇ
ਹਨ।)
ਕਰਨਲ ਮਨਮੋਹਨ ਸਿੰਘ ਸਕਾਊਟ
(ਸੰਪਾਦਕੀ ਟਿੱਪਣੀ:-
ਕਰਨਲ ਮਨਮੋਹਨ ਸਿੰਘ ਸਕਾਊਟ ਜੀ, ਧੜੇ-ਬਾਜੀ, ਈਰਖਾ-ਬਾਜੀ ਅਤੇ ਨਫਰਤ-ਬਾਜੀ ਤੋਂ ਉਪਰ ਉਠ ਕੇ, ਆਪਣੇ
ਦਿਮਾਗਾਂ ਨੂੰ ਖੁੱਲੇ ਰੱਖ ਕੇ ਹਰ ਕੋਈ ਇੱਥੇ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ। ਕੁੱਝ ਕੁ ਸ਼ਰਤਾਂ
ਲਾਗੂ ਹਨ ਜਿਵੇਂ ਕਿ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਗੁਰੂ ਕਿਰਤ ਮੰਨਣ ਵਾਲੇ ਦੇ ਵਿਚਾਰ ਅਸੀਂ
ਨਹੀਂ ਛਾਪ ਸਕਦੇ। ਕਿਉਂਕਿ ਇਸ ਬਾਰੇ ਪਹਿਲਾਂ ਹੀ ਫੈਸਲਾ ਕੀਤਾ ਜਾ ਚੁੱਕਾ ਹੈ। ਉਂਜ ਵੀ ਅਜਿਹੇ
ਵਿਆਕਤੀ ਆਮ ਕਰਕੇ ਡੇਰੇਦਾਰ ਸਾਧਾਂ ਨੂੰ ਮੰਨਣ ਵਾਲੇ ਜਾਂ ਕਿਸੇ ਕਥਿਤ ਵਿਆਕਤੀ ਨੂੰ ਮਹਾਨ ਮੰਨਣ
ਵਾਲੇ ਹੁੰਦੇ ਹਨ ਜਿਹਨਾ ਨੇ ਆਪਣੇ ਦਿਮਾਗ ਕੁੱਝ ਹੱਦ ਤੱਕ ਸੀਮਤ ਕੀਤੇ ਹੋਏ ਹੁੰਦੇ ਹਨ। ਇਸ ਵਿਸ਼ੇ
ਨਾਲ ਸੰਬੰਧਿਤ ਆਰਜ਼ੀ ਤੌਰ ਤੇ ਅੰਗ੍ਰੇਜ਼ੀ ਲਿਖਣ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਪਰ
ਅਸੀਂ ਸਮਝਦੇ ਹਾਂ ਕਿ ਜਿਹੜਾ ਵਿਆਕਤੀ ਅੰਗ੍ਰੇਜ਼ੀ ਵਿੱਚ ਟਾਈਪ ਕਰ ਸਕਦਾ ਹੈ ਉਹ ਪੰਜਾਬੀ ਵਿੱਚ ਵੀ
ਕਰ ਸਕਦਾ ਹੈ। ਇਹ ਕੋਈ ਔਖਾ ਕੰਮ ਨਹੀਂ ਹੈ। ਜੇ ਕਰ ਅਜਿਹੇ ਕਿਸੇ ਵਿਆਕਤੀ ਨੂੰ ਥੋੜੀ ਜਿਹੀ
ਕੰਪਿਊਟਰ ਦੀ ਜਾਣਕਾਰੀ ਹੋਵੇ ਤਾਂ ਅਸੀਂ ਉਸ ਨੂੰ ਫੂਨ ਤੇ ਪੰਜਾਬੀ ਲਿਖਣ ਬਾਰੇ ਗਾਈਡ ਕਰ ਸਕਦੇ
ਹਾਂ। ਇੱਥੇ ‘ਸਿੱਖ ਮਾਰਗ’ ਤੇ ਲਿਖਣ ਵਾਲੇ ਵੀ ਕਈ ਅਜਿਹੇ ਵਿਆਕਤੀ ਹਨ ਜਿਹੜੇ ਕਿ ਪਹਿਲਾਂ ਬਾਹਰੋਂ
ਕਿਸੇ ਤੋਂ ਪੰਜਾਬੀ ਵਿੱਚ ਟਾਈਪ ਕਰਵਾਉਂਦੇ ਸਨ ਪਰ ਥੋੜੀ ਜਿਹੀ ਗਾਈਡ ਕਰਨ ਤੇ ਉਹ ਪੰਜਾਬੀ ਵਿੱਚ
ਲਿਖਣ ਲੱਗ ਪਏ ਸਨ।)
09/02/14)
ਗੁਰਮੀਤ ਸਿੰਘ ਬਰਸਾਲ
ਵਰਡ
ਸਿੱਖ ਫੈਡਰੇਸ਼ਨ ਭਗਤ ਰਵੀਦਾਸ ਜੀ ਦਾ ਜਨਮ ਦਿਨ ਮਨਾਏਗੀ
ਸੈਨਹੋਜ਼ੇ (ਗੁਰਮੀਤ ਸਿੰਘ ਬਰਸਾਲ) । ਗੁਰਦਵਾਰਾ ਸਿੰਘ ਸਭਾ ਬੇ-ਏਰੀਆ (ਮਿਲਪੀਟਸ) ਵਿਖੇ 16 ਫਰਬਰੀ
ਨੂੰ ਵਰਡ ਸਿੱਖ ਫੈਡਰੇਸ਼ਨ ਵਲੋਂ ਭਗਤ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ। ਵਰਡ ਸਿੱਖ ਫੈਡਰੇਸ਼ਨ ਵਲੋਂ
ਗੁਰ-ਸ਼ਬਦ ਦੇ ਲੰਗਰ ਦੇ ਨਾਲ ਭਗਤ ਜੀ ਅਤੇ ਉਹਨਾਂ ਦੀਆਂ ਸਿਖਿਆਵਾਂ ਵਾਰੇ ਵਿਚਾਰਾਂ ਕਰੀਆਂ
ਜਾਣਗੀਆਂ। ਵਰਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਨੇ ਦੁਨੀਆਂ ਦੇ ਸਮੂਹ ਗੁਰਦਵਾਰਿਆਂ ਨੂੰ
ਅਲੱਗ-ਅਲੱਗ ਡੇਰੇਦਾਰਾਂ/ਬਾਬਿਆਂ ਦੇ ਮਨਾਏ ਜਾ ਰਹੇ ਜਨਮ ਦਿਨਾਂ ਦੀ ਜਗਹ ਮੰਨੂ ਦੇ ਫੈਲਾਏ ਜਾਤ-ਪਾਤ
ਸਿਸਟਮ ਤੋਂ ਕਿਨਾਰਾ ਕਰਕੇ ਗੁਰਮਤਿ ਦੀ ਦਰਸਾਈ ਸ਼ਾਂਝੀਵਾਲਤਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਗੁਰਬਾਣੀ ਰਚੇਤਾ ਭਗਤਾਂ ਦੇ ਜਨਮ ਦਿਹਾੜੇ ਮਨਾਉਣ ਦੀ ਅਪੀਲ ਕੀਤੀ ਹੈ।
(ਨੋਟ:-
ਅਗਲੇ ਹਜਾਰਾਂ ਸਾਲਾਂ ਦੀਆਂ ਤਾਰੀਖਾਂ ਵਾਲਾ ਨਾਨਕਸ਼ਾਹੀ ਕੈਲੰਡਰ ‘ਸਿੱਖ ਮਾਰਗ’ ਦੇ ਪਾਠਕ, ਹੋਰ ਲਿੰਕ
ਤੇ ਨਾਨਕਸ਼ਾਹੀ ਕੈਲੰਡਰ ਤੇ ਕਲਿਕ ਕਰਕੇ ਪੜ੍ਹ/ਦੇਖ ਸਕਦੇ ਹਨ। ਜਿਹੜੇ ਪਾਠਕ ਮੇਰੇ ਵਾਂਗ ਹਾਲੇ
ਬਹੁਤਾ ਕਰਕੇ ਵਿੰਡੋ ਐਕਸ-ਪੀ ਹੀ ਵਰਤਦੇ ਹਨ ਉਹਨਾ ਦੇ ਲਈ ਇੱਕ ਗੱਲ ਖਾਸ ਧਿਆਨ ਰੱਖਣ ਵਾਲੀ ਹੈ। ਇਸ
ਵਿੰਡੋ ਨਾਲ ਸੰਬੰਧਿਤ ਵੈੱਬ ਬਰਾਉਸਰ ਦਾ ਵਰਸ਼ਨ 8 ਇਸ ਨੂੰ ਨਹੀਂ ਪੜ੍ਹ ਸਕਦਾ। ਇਸ ਲਈ ਤੁਹਾਨੂੰ
ਮੋਜਿਲਾ ਫਾਇਰਫੌਕਸ ਜਾਂ ਗੂਗਲ ਦਾ ਵੈੱਬ ਬਰਾਉਸਰ ਇਸਤੇਮਾਲ ਕਰਨਾ ਪੈਣਾ ਹੈ-ਸੰਪਾਦਕ)
09/02/14)
ਗੁਰਮੇਲ ਸਿੰਘ ਖਾਲਸਾ
ਗੁਰਸਿੱਖੀ
ਇੱਕ ਪ੍ਰੇਮ ਦੀ ਖੇਡ ਹੈ
ਗੁਰਸਿੱਖੀ ਇੱਕ ਪ੍ਰੇਮ ਦੀ ਖੇਡ
ਹੈ। ਗੁਰਸਿੱਖੀ ਕੀ ਹੈ? ਨਾਨਕ ਗੁਰੁ ਗੋਬਿੰਦ ਸਿੰਘ ਜੀ ਦੀ ਸਿਖਿਆ ਨੂੰ ਗੁਰਸਿੱਖੀ ਕਿਹਾ ਜਾਂਦਾ
ਹੈ। ਇਹ ਸਿੱਖਿਆ ਗੁਰੁ ਗ੍ਰੰਥ ਸਾਹਿਬ ਵਿੱਚ ਸਾਂਭੀ ਪਈ ਹੈ। ਪ੍ਰੇਮ ਦੀ ਪ੍ਰੀਭਾਸ਼ਾ ਇਸ ਤਰਾਂ ਹੈ।
ਪ੍ਰੇਮ ਕਿਸੇ ਵੀ ਵਸਤੂ ਜਾਂ ਪ੍ਰਾਣੀ ਨਾਲ਼ ਹੋ ਸਕਦਾ ਹੈ। ਫੁੱਲ ਨਾਲ਼ ਪ੍ਰੇਮ ਕਰਨਾ, ਫੁੱਲ ਤੋੜਨਾ,
ਸੁੰਘਣਾ, ਸੁੱਟ ਕੇ ਮਸਲਨਾ ਨਹੀਂ ਹੈ। ਫੁੱਲ ਦੇ ਬੂਟੇ ਦੀ ਸੰਭਾਲ਼ ਕਰਨੀ, ਗੋਡੀ ਕਰਨੀ, ਪਾਣੀ ਦੇਣਾ,
ਖਾਦ ਪਾਉਣਾ ਆਦਿ ਹੈ ਤਾਂ ਕਿ ਬੂਟਾ ਸੋਹਣਾ ਪ੍ਰਪੁੱਲਤ ਹੋਵੇ। ਉਹਨੂੰ ਸੋਹਣੇ ਸੋਹਣੇ ਫੁੱਲ ਲ ਗਣ।
ਜਿਸ ਨਾਲ਼ ਬੂਟੇ ਦਾ ਆਲ਼ਾ ਦੁਆਲ਼ਾ ਸੋਹਣਾ ਹੋਵੇ ਸੁਗੰਧਿਤ ਹੋਵੇ। ਉਸ ਦੇ ਕੋਲ਼ੋ ਗੁਜਰਨ ਵਾਲੇ ਅਤੇ
ਦੇਖਣ ਵਾਲ਼ੇ ਅਨੰਦਿਤ ਹੋਣ। ਉਹ ਕੁੱਝ ਸਮੇਂ ਲਈ ਆਪਣੇ ਸਾਰੇ ਦੁੱਖ ਭੁੱਲ ਜਾਣ। ਇਹ ਤਾਂ ਹੈ ਫੁੱਲ
ਨਾਲ਼ ਪ੍ਰੇਮ। ਕਿਸੇ ਲਿਖਾਰੀ ਦਾ ਕਲਮ ਨਾਲ਼ ਪ੍ਰੇਮ ਤਾਂ ਹੀ ਮੰਨਿਆ ਜਾ ਸਕਦਾ ਹੈ ਜੇ ਉਸ ਦੀਆਂ
ਲਿਖਤਾਂ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਦੀ ਸਮਰੱਥਾ ਹੋਵੇ। ਤਾਂ ਹੀ ਮੰਨਿਆ ਜਾ ਸਕਦਾ ਹੈ ਕਿ
ਅਮਕੇ ਲ਼ਿਖਾਰੀ ਨੂੰ ਕਲਮ ਨਾਲ਼ ਪ੍ਰੇਮ ਹੈ।
ਮਾਂ ਨਾਲ਼ ਪ੍ਰੇਮ, ਮਾਂ ਵਾਸਤੇ ਜਿਉਣਾ, ਮਾਂ ਦੇ ਦੁੱਖ ਸੁੱਖ ਵੇਲੇ ਉਸ ਨਾਲ਼ ਖੜਾ ਹੋਣਾ ਹੁੰਦਾ ਹੈ।
ਆਪਾ ਮਾਂ ਨੂੰ ਸਮਰਪਿਤ ਕਰਨਾ ਪੈਂਦਾ ਹੈ। ਏਵੇਂ ਹੀ ਪਿਤਾ, ਭਾਈਆਂ, ਭੈਣਾ, ਤੇ ਸਬੰਧੀਆਂ ਆਦਿਕ ਨਾਲ਼
ਪ੍ਰੇਮ ਹੋਣਾ ਚਾਹੀਦਾ ਹੈ। ਇਸ ਤਰਾਂ ਪ੍ਰੇਮ ਦਾ ਘੇਰਾ ਵੱਧਦਾ ਵੱਧਦਾ ਸਾਰੇ ਸੰਸਾਰ ਨੂੰ ਆਪਣੇ
ਕਲ਼ਾਵੇ ਵਿੱਚ ਲੈਣਾ ਹੁੰਦਾ ਹੈ। ਅੱਜ ਕੱਲ ਜੋ ਲੜਕੇ ਲੜਕੀਆਂ ਪ੍ਰੇਮ – ਪ੍ਰੇਮ ਕਰਦੇ ਫਿਰਦੇ ਹਨ ਉਹ
ਅਸਲ ਵਿੱਚ ਨਰ ਮਾਦਾ ਦੀ ਕੁਦਰਤੀ ਆਪਸੀ ਖਿੱਚ ਹੁੰਦਾ ਹੈ। ਕੁੱਝ ਕੁ ਦਾ ਸੱਚਾ ਪ੍ਰੇਮ ਵੀ ਹੁੰਦਾ ਹੈ
ਜਿਹੜੇ ਇੱਕ ਦੂਜੇ ਵਾਸਤੇ ਜੀਣ ਅਤੇ ਉਹਨਾਂ ਦੇ ਪ੍ਰੇਮ ਕਰਨ ਨਾਲ਼ ਨਾਲ਼ਦਿਆਂ ਨੂੰ ਕੋਈ ਪ੍ਰੇਸਾਨੀ ਨਾਂ
ਹੋਵੇ। ਸਮਾਜ ਦਾ ਵੀ ਖਿਆਲ ਰੱਖਣ।
ਗੁਰੁ ਨਾਨਕ ਸਾਹਿਬ ਜੀ ਦੇ ਪ੍ਰੇਮ ਦਾ ਘੇਰਾ ਪੂਰੀ ਮਨੁੱਖਤਾ ਨਾਲ਼ ਸੀ। ਗੁਰੁ ਜੀ ਨੇ ਦੇਖਿਆ ਕਿ
ਧਰਤੀ ਦੇ ਲੋਕ ਦੁਖੀ ਹਨ। ਗੁਰੁ ਜੀ ਨੇ ਦੁਨੀਆਂ ਦੇ ਦੁੱਖ ਦੂਰ ਕਰਨ ਲਈ ਆਪਣਾ ਜੀਵਨ ਪੂਰੀ ਦੁਨੀਆਂ
ਨੂੰ ਸਮਰਪਿਤ ਕੀਤਾ। ਆਪ ਨੇ ਦੇਖਿਆ ਕਿ ਮਨੁੱਖਾ ਦੇ ਦੁੱਖਾ ਦਾ ਕਾਰਨ ਵੀ ਮਨੁੱਖ ਹੀ ਹਨ। ਮਨੁੱਖਾਂ
ਤੇ ਰਾਜ ਕਰਨ ਵਾਲ਼ੇ ਹੀ ਮਨੁੱਖਾ ਨੂੰ ਦੁਖੀ ਕਰ ਰਹੇ ਹਨ “ਰਾਜੇ ਪਾਪ ਕਵਾਂਵਦੇ ਹਨ ਉਲਟੀ ਵਾੜ ਖੇਤ
ਕੋ ਖਾਈ” ਵਾਲ਼ੀ ਹਾਲਤ ਹੋ ਰਹੀ ਹੈ। ਦੂਸਰਾ ਜਿਹੜੇ ਮਨੁੱਖਾ ਦਾ ਕੰਮ ਮਨੁੱਖਾ ਨੂੰ ਠੀਕ ਸਿੱਖਿਆ
ਦੇਣੀ ਸੀ ਉਹੀ ਗਲਤ ਸਿੱਖਿਆਂ ਦੇ ਕੇ ਗੁੰਮਰਾਹ ਕਰ ਰਹੇ ਸਨ ਜਿਵੇਂ ਕਿ ਕਾਜੀਆਂ ਦਾ ਕੰਮ ਸੀ ਲੋਕਾਂ
ਨੂੰ ਨਿਆਂ ਦੇਣਾ, ਉਹਨਾਂ ਨੂੰ ਸੱਚ ਦੇ ਰਾਸਤੇ ਪਾਉਣਾ ਸੀ। ਉਹ ਆਪ ਝੂਠੇ ਸਨ ਤੇ ਨਿਆਂ ਲਈ ਰਿਸ਼ਵਤੀ
ਹੋਏ ਪਏ ਸਨ। ਬ੍ਰਾਹਮਣ ਲੋਕਾਂ ਦਾ ਖੂਨ ਪੀ ਕੇ ਤੀਰਥੀਂ ਨਹਾ ਕੇ ਪਵਿੱਤਰ ਹੋਇਆਂ ਸਮਝਦਾ ਸੀ। ਜੋਗੀ
ਜਿਹਨਾਂ ਦਾ ਕੰਮ ਸੀ ਲੋਕਾਂ ਨੂੰ ਰੱਬ ਨਾਲ਼ ਜੋੜਨਾ ਉਹ ਆਪ ਰੱਬ ਨਾਲ਼ੋ ਅਤੇ ਲੋਕਾਂ ਨਾਲ਼ੋ ਟੁੱਟ ਕੇ
ਪਹਾੜਾਂ ਦੀਆਂ ਗੁਫਾਵਾਂ ਵਿੱਚ ਛੁੱਪ ਕੇ ਓਮ ਬਿਲੋਮ ਅਤੇ ਕਪਾਲ਼ ਭਾਤੀ ਆਦਿ ਵਿੱਚ ਮਸਤ ਸੀ। ਤਾ ਹੀ
ਗੁਰੁ ਜੀ ਨੇ ਫੁਰਮਾਇਆ:-
ਕਾਦੀ ਕੂੜ ਬੋਲ ਮਲ਼ ਖਾਇ॥ ਬਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤ ਨ ਜਾਣੈ ਅੰਧ॥ ਤੀਨੈ ਓਜਾੜੇ ਕਾ ਬੰਧ॥
ਸੱਚੇ ਅਤੇ ਪੂਰੇ ਗੁਰੁ ਤੋਂ ਬਗੈਰ ਹਨੇਰ ਗਰਦੀ ਮੱਚੀ ਪਈ ਸੀ। ਲੋਕਾਈ ਹਾਏ ਹਾਏ ਕਰਦੀ ਫਿਰਦੀ
ਸੀ। ਇਹ ਸਾਰਾ ਕੁੱਝ ਦੇਖ ਕੇ ਗੁਰੁ ਜੀ ਨੇ ਮਨੁੱਖਾ ਦੇ ਦੁੱਖ ਦੂਰ ਕਰਨ ਲਈ ਅਤੇ ਮਨੁੱਖਾ ਵਿੱਚ
ਮਨੁੱਖਤਾ ਲਿਆਉਣ ਲਈ ਕਮਰਕੱਸਾ ਕੀਤਾ ਅਤੇ ਮੈਦਾਨ ਵਿੱਚ ਨਿਤਰੇ। ਪ੍ਰੇਮ ਦੀ ਖੇਡ ਖੇਡਣ ਲਈ
ਖਿਡਾਰੀਆਂ ਦੀ ਚੋਣ ਕੀਤੀ। ਬਾਬੇ ਨਾਨਕ ਜੀ ਦੀ ਟੀਮ ਦੇ ਖਿਡਾਰੀਆਂ ਦੀ ਮੁਢਲੀ ਯੋਗਤਾ ਇਹ ਹੈ: ਉਹ
ਸੱਭ ਤੋਂ ਪਹਿਲਾਂ ਅੰਦਰੋ ਬਾਹਰੋ ਨਿਰਮਲ ਹੋਣ। ਬਿਬੇਕ ਬੁੱਧ ਦੇ ਧਾਰਨੀ ਹੋਣ ਜਾਣੀ ਉਹਨਾਂ ਨੂੰ ਠੀਕ
ਗਲਤ ਦਾ ਗਿਆਨ ਹੋਵੇ। ਠੀਕ ਰਾਸਤਾ ਫੜਨ ਅਤੇ ਗਲਤ ਰਾਸਤਾ ਛੱਡਣ ਦੀ ਹਿੰਮਤ ਹੋਵੇ। ਅੰਦਰ ਲੱਬ ਲੋਭ
ਹੰਕਾਰ ਨਾ ਹੋਵੇ। ਲੱਬ ਦਾ ਮਤਲਬ ਉਹਨੂੰ ਲ਼ਾਲ਼ਾ ਸਿੱਟਵੀਆਂ ਖਾਣ ਭੁੱਸ ਨਾਂ ਹੋਵੇ। ਲਵਲ਼ਗੱਟੇ ਨਾ
ਹੋਣ। ਧੰਨ ਪਦਾਰਥਾਂ ਦੇ ਲੋਭੀ ਨਾ ਹੋਣ। ਅਹੰਕਾਰੀ ਨਾ ਹੋਣ। ਤ੍ਰਿਸ਼ਨਾਲੂ ਨਾ ਹੋਣ ਅਤੇ ਬਹੁਤ ਬੋਲਣ
ਵਾਲ਼ੇ ਨਾ ਹੋਣ। ਇਸ ਤਰਾਂ ਦੇ ਖਿਡਾਰੀਆਂ ਦੀ ਭਾਲ਼ ਵਿੱਚ ਆਪ ਦੂਰ ਦੂਰ ਤੱਕ ਗਏ। ਸਤਿਸੰਗੀਆਂ ਦੀ ਭਾਲ਼
ਕੀਤੀ। ਬਾਬੇ ਨਾਨਕ ਦੀ ਪ੍ਰੇਮ ਖੇਡ ਲੋਕਾਂ ਦੀਆਂ ਪ੍ਰਚੱਲਤ ਖੇਡਾਂ ਨਾਲ਼ੋ ਵੱਖਰੀ ਸੀ। ਨਿਰਾਲੀ ਹੈ
ਅਤੇ ਔਖੀ ਵੀ ਹੈ। ਇਹ ਖੇਡ ਦਿਮਾਗ ਨਾਲ਼, ਕਲਮ ਨਾਲ਼ ਜਾਂ ਫੇਰ ਕ੍ਰਿਪਾਨ ਨਾਲ਼ ਖੇਡੀ ਜਾਣੀ ਸੀ। ਆਪ ਨੇ
ਪ੍ਰੇਮ ਖੇਡ ਖੇਡਣ ਲਈ ਇਉਂ ਸੱਦਾ ਦਿੱਤਾ।
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ 1412॥
ਇਸ ਖੇਡ ਦਾ ਮਕਸਦ ਦੁਨੀਆਂ ਵਿੱਚ ਹਲੇਮੀ ਰਾਜ ਲਿਆਉਣਾ ਅਤੇ ਸਾਰਿਆਂ ਨੂੰ ਬੇਗਮਪੁਰੇ ਦਾ ਵਾਸੀ
ਬਣਾਉਣਾ ਸੀ। ਉਹ ਬੇਗਮਪੁਰਾ ਜਿਹ ਦਾ ਸੰਕਲਪ ਬਾਬਾ ਰਵਿਦਾਸ ਜੀ ਨੇ ਕੀਤਾ ਸੀ। ਸੱਭ ਤੋਂ ਪਹਿਲਾਂ
ਮਨੁੱਖਾ ਨੂੰ ਇਹ ਸਮਝ ਆ ਜਾਵੇ ਕਿ ਪਿਛਲੇ ਜਨਮ ਵਿੱਚ ਬਹੁਤ ਸਾਰੇ ਵਧੀਆ ਤੇ ਪੁੰਨ ਦੇ ਕੰਮ ਕੀਤੇ
ਹੋਣ ਕਰਕੇ ਇਹ ਮਨੁੱਖਾ ਜਨਮ ਮਿਲ਼ਿਆ ਹੈ। ਇਸ ਨੂੰ ਐਂਵੇਂ ਭੰਗ ਦੇ ਭਾਣੇ ਨਹੀਂ ਗੁਆਉਣਾ ਚਾਹੀਦਾ।
ਮਨੁੱਖ ਬਹੁਤ ਕੁੱਝ ਕਰ ਸਕਦਾ ਹੈ। ਆਪ ਜੀ ਨੇ ਫੁਰਮਾਇਆ:-
ਮਾਣਸ ਜਨਮੁ ਦੁਲੰਭ ਗੁਰਮੁਖਿ ਪਾਇਆ॥ ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ॥
ਚਲੈ ਜਨਮੁ ਸਵਾਰਿ ਵਖਰੁ ਸਚੁ ਲੈ। ਪਤਿ ਪਾਇ ਦਰਬਾਰਿ ਸਤਿਗੁਰੁ ਸਬਦਿ ਭੈ॥ ਮ 1 751॥
ਮ: 4
ਮਾਣਸ ਜਨਮ ਪੁੰਨ ਕਰ ਪਾਇਆ॥ ਬਿਨ ਨਾਵੈ ਧ੍ਰਿਗ ਧ੍ਰਿਗ ਬਿਰਥਾ ਜਾਈ॥ 493॥
ਮ: 3
ਮਾਣਸ ਜਨਮ ਦੁਲੰਭ ਹੈ ਜਗਿ ਮਹਿ ਖਟਿਆ ਆਇ॥ ਪੂਰੇ ਭਾਗਿ ਸਤਿਗੁਰ ਮਿਲੈ ਹਰਿ ਨਾਮ ਧਿਆਇ॥
ਮ: 4
ਦੇਹ ਤੇਜਣਿ ਜੀ ਰਾਮ ਉਪਾਈਆ ਰਾਮ। ਧੰਨ ਮਾਣਸ ਜਨਮੁ ਪੁੰਨਿ ਪਾਈਆ ਰਾਮ॥
ਮਾਣਸ ਜਨਮ ਵਡਪੁੰਨੇ ਪਾਇਆ। ਦੇਹਸੁ ਕੰਚਨ ਚੰਗੜੀਆ॥ 575॥
ਮ: 4
ਲਖ ਚਉਰਾਸੀਹ ਜੋਨਿ ਉਪਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ 1075॥
ਅਤੇ
ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਣਸ ਦੇਹੀ ਪਾਈ॥
ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥ 1158॥
ਜਦੋਂ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਹੋ ਜਾਵੇਗਾ, ਉਹ ਆਪਣੇ ਮਨੁੱਖ ਹੋਣ ਤੇ ਮਾਣ ਕਰੇਗਾ ਤਾਂ
ਉਹ ਮਨੁੱਖਾਂ ਵਾਲ਼ੇ ਕੰਮ ਵੀ ਕਰੇਗਾ। ਲੋਕਾਂ ਵਿੱਚ ਮਨੁੱਖਤਾ ਆਏਗੀ। ਮਨੁੱਖਤਾ ਦਾ ਰਾਜ ਆਏਗਾ। ਏਹੀ
ਹਲੇਮੀ ਰਾਜ ਹੈ। ਬੇਗਮਪੁਰਾ ਹੈ। ਇਸ ਤਰਾਂ ਦੇ ਰਾਜ ਵਿੱਚ ਹੀ ਉਹ ਪ੍ਰਭੂ ਨਾਲ ਇੱਕਮਿੱਕ ਹੋ ਕੇ
ਸੇਵਾ ਕਰੇਗਾ ਅਤੇ ਮਾਣਸ ਜਨਮ ਦਾ ਲਾਹਾ ਪ੍ਰਾਪਤ ਕਰ ਸਕੇਗਾ। ਗੁਰਸਿੱਖੀ ਦਾ ਹਲੇਮੀ ਰਾਜ ਜਾਂ
ਬੇਗਮਪੁਰਾ ਜਾਂ ਰਾਜ ਕਰਨਾ ਅੰਤਿਮ ਨਿਸ਼ਾਨਾ ਨਹੀਂ ਹੈ। ਅੰਤਿਮ ਨਿਸ਼ਾਨਾ ਹੈ ਪ੍ਰਭੂ ਨਾਲ ਇੱਕਮਿੱਕ
ਹੋਣਾ। ਗੁਰੁ ਜੀ ਨੇ ਫੁਰਮਾਇਆ:-
ਰਾਜ ਨ ਚਾਹਓ ਮੁਕਤਿ ਨ ਚਾਹਓ ਮਨਿ ਪ੍ਰੀਤ ਚਰਨ ਕਮਲਾ ਰੇ॥ 534॥
ਗੁਰੁ ਨਾਨਕ ਪਾਤਿਸ਼ਾਹ ਜੀ ਨੇ ਏਥੋਂ ਤੱਕ ਫੁਰਮਾਇਆਂ:-
ਰਾਜ, ਮਾਲ, ਰੂਪ, ਜਾਤ, ਜੋਬਨ ਪੰਜੇ ਠੱਗ॥ 1288॥
ਅੱਜ ਕੱਲ ਵੀ ਚੰਗੇ ਰਾਜ ਤੋਂ ਬਗੈਰ ਮਨੁੱਖਤਾ ਦੁੱਖੀ ਹੋ ਰਹੀ ਹੈ। ਚੰਗਾ ਰਾਜ ਲਿਆਉਣ ਲਈ ਲੋਕਾਂ
ਨੂੰ ਠੀਕ ਸਿੱਖਿਆ ਦੇਣ ਲਈ ਠੀਕ ਕਰਨਾ ਪਵੇਗਾ। ਇਹਨਾਂ ਨੂੰ ਠੀਕ ਰਾਸਤੇ ਪਾਉਣਾ ਵੀ ਪ੍ਰੇਮ ਦੀ ਖੇਡ
ਹੈ। ਅੱਜ ਕੱਲ ਜਿਸ ਤਰਾਂ ਦੀ ਸਿੱਖਿਆ ਚੱਲ ਰਹੀ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਮਾਇਆ
ਧਾਰੀਆਂ ਦੇ ਸਕੂਲ ਅਲੱਗ ਹਨ। ਕਾਨਵੈਂਟ ਅੰਗਰੇਜੀ ਸਕੂਲ ਵਗੈਰਾ। ਗਰੀਬ ਗੁਰਬਿਆਂ ਦੇ ਸਕੂਲ ਅਲੱਗ
ਹਨ। ਓਥੇ ਬੱਚੇ ਨੂੰ ਬੈਠਣ ਲਈ ਬੋਰੀ ਵੀ ਘਰੋਂ ਲਿਆਂਉਣੀ ਪੈਂਦੀ ਹੈ। ਪੂਰੀਆਂ ਸਹੂਲਤਾਂ ਵਾਲ਼ੇ
ਸਕੂਲਾਂ ਦੇ ਪੜੇ ਵਿਦਿਆਰਥੀ ਅਫਸਰ ਅਤੇ ਸਰਕਾਰੀ ਸਕੂਲਾਂ ਦੇ ਪੜਿਆਂ ਨੂੰ ਦਰਜਾ ਚਾਰ ਵਾਲ਼ੀ ਨੌਕਰੀ
ਵੀ ਸਿਫਾਰਿਸ਼ ਨਾਲ਼ ਮਿਲ਼ਦੀ ਹੈ। ਬਾਬੇ ਨੇ ਤਾਂ ਸਾਰਿਆਂ ਨੂੰ ਇੱਕੋ ਜਿਹੀ ਵਿੱਦਿਆ ਦੇਣ ਲਈ ਕਿਹਾ ਸੀ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸ ਚਹੁ ਵਰਨਾ ਕਉ ਸਾਝਾ॥
ਬੇਸੱਕ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨਾਲ਼ੋ
ਕਾਫੀ ਵੱਧ ਹੁੰਦੀਆਂ ਹਨ ਪਰ ਪੜ੍ਹਾਈ ਦਾ ਮਿਆਰ ਬਹੁਤ ਨੀਂਵਾਂ ਹੁੰਦਾ ਹੈ ਇਸ ਦਾ ਕਾਰਨ ਬੱਚਿਆਂ ਦੇ
ਮਾਤਾ ਪਿਤਾ ਦੀ ਲਾਪਰਵਾਹੀ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਾਧੂ ਦੇ ਕੰਮਾ ਵਿੱਚ ਉਲਝਾ
ਕੇ ਰੱਖਣਾ ਜਿਵੇਂ ਕਿ ਵੋਟਾਂ ਬਣਾਉਣੀਆਂ, ਚੋਣਾ ਕਰਾਉਣੀਆਂ, ਅਤੇ ਮਰਦਮ ਸ਼ੁਮਾਰੀ ਕਰਵਾਉਣੀ ਆਦਿ।
ਅੱਜ ਕੱਲ ਇੱਕ ਨਵਾਂ ਹੀ ਕੰਮ ਚੱਲ ਪਿਆ ‘ਦੁਪਿਹਿਰ ਦਾ ਖਾਣਾ ਵੀ ਬਣਾਉਣਾ’ ਇਸ ਤਰਾਂ ਦੀਆਂ ਸਰਕਾਰੀ
ਹਰਕਤਾ ਨਾਲ਼ ਦੇਸ਼ ਦਾ ਬਹੁਤਾ ਨੌਜੁਆਨ ਅਨਪੜ੍ਹ ਜਾਂ ਅੱਧਪੜ ਰਹਿ ਜਾਂਦਾ ਹੈ। ਉਹ ਆਪਣਾ ਪੇਟ ਪਾਲਣ ਲਈ
ਕੁੱਝ ਵੀ ਕਰਦਾ ਹੈ ਜਿਵੇਂ ਕਿ ਵੋਟ ਵੇਚਣੀ, ਚੋਰੀ ਕਰਨੀ, ਠੱਗੀ ਠੋਰੀ, ਹੇਰਾ ਫੇਰੀ ਅਤੇ
ਭਰਿਸਟਾਚਾਰ ਆਦਿ। ਇਹ ਮੰਨੂ ਵਾਦੀ ਨੀਤੀ ਹੈ। ਦੇਸ਼ ਦੇ ਦਲਿਤਾਂ ਨੂੰ ਵਿੱਦਿਆ ਨਾਂ ਮਿਲ਼ੇ। ਇਹਨਾਂ
ਕੋਲ਼ ਧੰਨ ਨਾ ਜਾਵੇ। ਅਜੋਕੇ ਰਾਜ ਕਰਨ ਵਾਲ਼ੇ ਵੀ ਏਹੋ ਚਾਹੁੰਦੇ ਹਨ। ਉਹ ਸਮਝਦੇ ਹਨ ਕਿ ਜੇ ਦੇਸ਼ ਦਾ
ਵਿੱਦਿਅੱਕ ਢਾਚਾ ਠੀਕ ਹੋ ਗਿਆ ਤਾਂ ਉਹਨਾਂ ਦਾ ਰਾਜ ਨਹੀਂ ਰਹੇਗਾ। ਸੱਭ ਤੋਂ ਪਹਿਲਾਂ ਇਹ ਵਿੱਦਿਅੱਕ
ਢਾਚਾ ਹੀ ਠੀਕ ਕਰਨਾ ਪਵੇਗਾ। ਇਹ ਕਿਸੇ ਇਕੱਲੇ ਕਾਰੇ ਮਨੁੱਖ ਦਾ ਕੰਮ ਨਹੀਂ ਹੈ। ਇਹ ਸਰਕਾਰਾਂ ਦਾ
ਕੰਮ ਹੈ। ਪਰ ਸਰਕਾਰੀ ਨੁੰਮਾਇਦੇ ਅਤੇ ਰਾਜ ਕਰਨ ਵਾਲ਼ੇ ਲੋਕ ਰਾਜ, ਮਾਲ, ਰੂਪ, ਜਾਤ ਤੇ ਜੋਬਨ ਦੇ
ਅਧੀਨ ਹਨ। ਪਰਜਾ ਅੰਨੀ ਤੇ ਗਿਆਨ ਵਿਹੂਣੀ ਹੋਈ ਪਾਈ ਹੈ। ਬਾਬੇ ਵੇਲ਼ੇ ਵੀ ਅੰਧੀ ਰਈਅਤ ਗਿਆਨ ਵਿਹੂਣੀ
ਭਾਹੇ ਭਰੇ ਮੁਰਦਾਰ ਵਾਲ਼ੀ ਗੱਲ ਸੀ। ਏਸੇ ਕਰਕੇ ਇਹ ਖੇਡ ਔਖੀ ਹੈ। ਰਾਜ ਕਰਨ ਵਾਲ਼ਿਆਂ ਨਾਲ਼ ਮੱਥਾ
ਲਾਉਣਾ। ਗਲਤ ਸਿੱਖਿਆ ਦੇਣ ਵਾਲ਼ਿਆਂ ਨਾਲ਼ ਮੱਥਾ ਲਾਉਣਾ ਏਹੋ ਗੁਰਮਤਿ ਦੀ ਪ੍ਰੇਮ ਖੇਡ ਹੈ। ਨਿਰਾਲੀ
ਖੇਡ ਹੈ। ਬਾਬੇ ਨਾਨਕ ਜੀ ਨੇ ਵੇਲ਼ੇ ਦੇ ਸਿੱਖਿਆ ਦੇਣ ਵਾਲਿਆਂ ਨੂੰ ਸਮਝਾਇਆਂ ਸੀ। ਉਹਨਾਂ ਨੇ ਬਾਬੇ
ਨੂੰ ਭੂਤਨਾ ਤੇ ਬੇਤਾਲ਼ਾ ਕਿਹਾ ਸੀ। ਬਾਬੇ ਨੇ ਰਾਜ ਕਰਨ ਵਾਲ਼ੇ ਬਾਬਰ ਨੂੰ ਸਮਝਾਇਆ। ਬਾਬਰ ਨੇ ਬਾਬੇ
ਨੂੰ ਫੜ ਕੇ ਜੇਹਲ਼ ਵਿੱਚ ਪਾ ਦਿਤਾ। ਬਾਬੇ ਨੇ ਜੇਹਲ਼ ਵਿੱਚ ਚੱਕੀਆਂ ਚਲਾਈਆਂ। ਪੰਜਵੇਂ ਨਾਨਕ ਗੁਰੁ
ਅਰਜਨ ਸਾਹਿਬ ਜੀ ਨੇ ਲੋਕਾਂ ਨੂੰ ਠੀਕ ਅਤੇ ਸਾਂਝੀ ਸਿੱਖਿਆ ਦੇਣ ਲਈ ਸਰਬ ਸਾਝਾ ਗੁਰੁ ਗ੍ਰੰਥ ਸਾਹਿਬ
ਸੰਪਾਦਿਤ ਕੀਤਾ। ਇਸ ਦੇ ਬਦਲੇ ਆਪ ਜੀ ਨੂੰ ਤੱਤੀ ਤਵੀ ਤੇ ਬੈਠਾ ਕੇ ਸ਼ਹੀਦ ਕੀਤਾ ਗਿਆ। ਗੁਰਮਤਿ ਦੀ
ਪ੍ਰੇਮ ਖੇਡ ਨੂੰ ਅੱਗੇ ਵਧਾਉਣ ਖਾਤਰ ਛੇਵੇ ਨਾਨਕ ਗੁਰੁ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੀ
ਜੇਹਲ਼ ਦੀ ਹਵਾ ਖਾਣੀ ਪਈ। ਸਾਰਿਆਂ ਦੇ ਆਪੋ ਆਪਣੇ ਧਰਮ ਦੇ ਅਧਿਕਾਰ ਦੀ ਰਾਖੀ ਲਈ ਨੌਵੇਂ ਨਾਨਕ ਗੁਰੁ
ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਜਾ ਕੇ ਸੀਸ ਕਟਾਉਣਾ ਪਿਆ। ਇਹ ਸੱਭ ਪ੍ਰੇਮ ਦੀਆਂ ਖੇਡਾ ਹਨ।
ਦਸਵੇਂ ਨਾਨਕ ਗੁਰੁ ਗੋਬਿੰਦ ਸਿੰਘ ਜੀ ਨੇ ਤਾਂ ਹੱਦ ਹੀ ਮੁਕਾ ਦਿਤੀ। ਮਨੁੱਖਤਾ ਵਿੱਚ ਬਰਾਬਰੀ
ਲਿਆਉਣ ਲਈ ਅਤੇ ਸਰਬ ਸਾਂਝੀ ਸਿੱਖਿਆ ਦੇਣ ਲਈ ਆਪਣਾ ਸਰਬੰਸ ਵਾਰ ਦਿਤਾ। ਗੁਰੁ ਗੋਬਿੰਦ ਸਿੰਘ ਜੀ ਨੇ
ਇਹ ਗੁਰਮਤਿ ਦੀ ਖੇਡ ਕ੍ਰਿਪਾਨ ਨਾਲ਼ ਖੇਡੀ ਅਤੇ ਕਲਮ ਨਾਲ਼ ਖੇਡੀ।
ਗੁਰੁ ਨਾਨਕ ਨਾਮ ਲੇਵੇ ਜਾਂ ਗੁਰੁ ਗ੍ਰੰਥ ਸਾਹਿਬ ਜੀ ਦੇ ਸਿੱਖ ਇਹ ਪ੍ਰੇਮ ਦੀ ਖੇਡ ਨਿਰੰਤਰ ਖੇਡਦੇ
ਆ ਰਹੇ ਹਨ। ਉਹ ਚਾਹੇ ਸੰਸਾਰ ਦੇ ਕਿਸੇ ਭੀ ਖਿੱਤੇ ਵਿੱਚ ਹੋਣ ਉਧਰ ਭੀ ਖੇਡ ਰਹੇ ਹਨ। ਮਨੁੱਖਾ ਵਿੱਚ
ਮਨੁੱਖਤਾ ਲਿਆਉਣ ਲਈ ਅਤੇ ਰਾਜ ਕਰ ਰਹੇ ਰਾਜਿਆਂ ਨੂੰ ਠੀਕ ਕਰਨ ਲਈ ਗੁਰੁ ਦੇ ਸਿੱਖ ਹਰ ਮੈਦਾਨ ਵਿੱਚ
ਖੇਡ ਰਹੇ ਹਨ। ਇਹਨਾਂ ਨੂੰ ਨਾਂ ਰਾਜ ਦੀ ਲਾਲਸਾ ਹੈ ਨਾਂ ਰਾਜ ਕਰਨ ਦੀ ਵੇਹਲ ਹੈ। ਇਹ ਤਾਂ ਬਸ ਕਿਰਤ
ਕਰਕੇ ਆਪਣਾ ਨਿਰਬਾਹ ਕਰਦੇ ਹਨ ਅਤੇ ਪ੍ਰਭੂ ਦੇ ਨਾਮ ਵਿੱਚ ਹੀ ਮਸਤ ਰਹਿੰਦੇ ਹਨ। ਪਰ ਜੇ ਇਹਨਾਂ ਨੂੰ
ਲੱਗੇ ਕਿ ਉਹਨਾਂ ਤੇ ਰਾਜ ਕਰਨ ਵਾਲ਼ਾ ਠੀਕ ਨਹੀਂ ਆਪਣੇ ਹੀ ਬਣਾਏ ਹੋਏ ਕਾਨੂੰਨਾ ਅਨੁਸਾਰ ਰਾਜ ਨਹੀਂ
ਕਰ ਰਹੇ ਤਾਂ ਉਹਨੂੰ ਠੀਕ ਹੋਣ ਦੀ ਚਿਤਾਵਨੀ ਦੇਂਦੇ ਹਨ। ਪਰ ਜੇ ਉਹ ਫਿਰ ਵੀ ਨਹੀਂ ਮੰਨਦੇ ਅਤੇ ਹੱਠ
ਕਰਦੇ ਹਨ ਤਾਂ ਉਹਨਾਂ ਦੀ ਕਬੁਧ ਹਟਾਉਣ ਲਈ ਹਰ ਤਰੀਕਾ ਵਰਤਦੇ ਹਨ। ਕੋਈ ਭੀ ਰਾਜ ਕਰਨ ਵਾਲ਼ਿਆਂ ਦੀ
ਕਬੁਧ ਹਟਾਉਣ ਲਈ ਕਹੇਗਾ ਤਾਂ ਰਾਜ ਕਰਨ ਵਾਲ਼ਿਆਂ ਦੀ ਅੱਖ ਦੀ ਕਿਰਕਿਰੀ ਹੋਵੇਗਾ ਅਤੇ ਉਹਨੂੰ
ਅੱਤਵਾਦੀ ਗਰਦਾਨਦੇ ਹਨ। ਜਦੋਂ ਸਾਰੇ ਹੀਲੇ ਫੇਹਲ ਹੋ ਜਾਣ ਤਾਂ ਗੁਰੁ ਦਾ ਸਿੱਖ ਹੱਥ ਵਿੱਚ ਕ੍ਰਿਪਾਨ
ਲੈ ਕੇ ਆਖਰੀ ਹੱਲ ਕੱਢਦੇ ਹਨ। ਇਹ ਸਾਰੀ ਪ੍ਰੇਮ ਦੀ ਹੀ ਖੇਡ ਹੈ। ਮਨੁੱਖੀ ਸ਼ਰੀਰ ਵਿੱਚ ਅਗਰ ਕੋਈ
ਫੋੜਾ ਹੋ ਜਾਵੇ ਤਾਂ ਪਹਿਲਾਂ ਪਲੋਸਿਆ ਜਾਂਦਾ ਹੈ। ਨਾਂ ਹਟੇ ਤਾਂ ਗੋਲ਼ੀ ਦਿਤੀ ਜਾਂਦੀ ਹੈ। ਨਾਂ ਹਟੇ
ਤਾਂ ਕੈਪਸੂਲ ਦਿਤਾ ਜਾਂਦਾ ਹੈ। ਜੇ ਫਿਰ ਵੀ ਨਾ ਹਟੇ ਤਾਂ ਡਾਕਟਰ ਚਾਕੂ ਛੁਰੀ ਲੈ ਕੇ ਫੋੜੇ ਦਾ
ਜ਼ਹਿਰ ਕੱਢ ਦੇਂਦਾ ਹੈ ਅਤੇ ਸਰੀਰ ਨੂੰ ਨਿਰੋਗ ਬਣਾਇਆ ਜਾਂਦਾ ਹੈ। ਸਰੀਰ ਨੂੰ ਨਿਰੋਗ ਬਣਾਉਣ ਵਾਲ਼ਾ
ਡਾਕਟਰ ਸਤਿਕਾਰ ਦਾ ਪਾਤਰ ਹੁੰਦਾ ਹੈ। ਇਸੇ ਤਰਾਂ ਸਮਾਜ ਵਿੱਚ ਭੀ ਫੋੜੇ ਰੂਪੀ ਬਹੁਤ ਸਾਰੇ ਅਨਸਰ
ਹੁੰਦੇ ਹਨ। ਉਹਨਾਂ ਦੀ ਇਲਾਜ ਵਿਧੀ ਭੀ ਉਪਰੋਕਤ ਤਰੀਕੇ ਨਾਲ਼ ਹੁੰਦੀ ਹੈ। ਇਹੀ ਗੁਰਮਤਿ ਦੀ ਖੇਡ ਹੈ।
ਭਾਰਤ ਵਰਸ਼ ਤੋਂ ਬਗੈਰ ਗੁਰੁ ਦੇ ਸਿੱਖ ਸਤਿਕਾਰੇ ਜਾਂਦੇ ਹਨ ਪਰ ਭਾਰਤ ਵਿੱਚ ਦੁਰਕਾਰੇ ਜਾਂਦੇ ਹਨ।
ਦੇਸ਼ ਦੀਆਂ ਦੋ ਵੱਡੀਆਂ ਰਾਜਨੀਤਿਕ ਪਾਰਟੀਆਂ ਬੜੀ ਬੇਸ਼ਰਮੀ ਨਾਲ਼ ਇੱਕ ਦੂਜੀ ਨਾਲ਼ ਮੇਹਣੋ ਮੇਹਣੀ ਹੋ
ਰਹੀਆਂ ਹਨ ਅਤੇ ਕਹਿ ਰਹੀਆਂ ਹਨ, ‘ਜੇ ਅਸੀਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਤੁਸੀਂ ਭੀ ਪਹਿਲਾਂ
ਸਿੱਖਾਂ ਦਾ ਕਤਲੇਆਮ ਕੀਤਾ ਸੀ। ਏਹਦੇ ਵਿੱਚ ਕਿਹੜਾ ਵੱਡੀ ਗੱਲ ਹੈ’। ਭ੍ਰਿਸਟਾਚਾਰ ਸਿਖ਼ਰਾ ਨੂੰ
ਪਹੁੰਚਿਆ ਹੋਇਆ ਹੈ। ਭਾਰਤ ਵਰਸ਼ ਦੀ ਸੰਸਦ ਵਿੱਚ ਭ੍ਰਿਸਟਾਚਾਰ ਰਾਹੀਂ ਪ੍ਰਾਪਤ ਕੀਤੇ ਨੋਟਾਂ ਰੁਪਿਆ
ਦੇ ਢੇਰ ਸੰਸਦ ਵਿੱਚ ਲਗੇ ਹੋਏ ਟੀ. ਵੀ. ਤੇ ਸਾਰੀ ਦੁਨੀਆਂ ਨੇ ਦੇਖੇ ਸਨ।
ਦਲਿਤ ਸਦੀਆਂ ਤੋਂ ਪਿਸ ਰਿਹਾ ਹੈ। ਮਨੁੱਖਤਾ ਪ੍ਰਸਤ ਲੋਕਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਦੋਨਾਂ
ਪਾਰਟੀਆਂ ਦੇ ਸਾਰੇ ਲੋਕਾਂ ਨੂੰ ਰਾਜ ਭਾਗ ਤੋਂ ਲਾਂਭੇ ਕਰ ਦੇਣ। ਇਹਨਾਂ ਨੇ ਬਹੁਤ ਸਾਰਾ ਧਨ ਇਕੱਠਾ
ਕਰ ਲਿਆ ਹੈ। ਵਿਦੇਸ਼ੀ ਬੈਂਕਾ ਭਰ ਦਿਤੀਆਂ ਹਨ ਹੁਣ ਇਹ ਲੁੱਟੇ ਧਨ ਦੀ ਰਾਖੀ ਲਈ ਕਨੂੰਨ ਦੇ ਰਾਜ ਦਾ
ਢਿੰਡੋਰਾ ਪਿੱਟ ਰਹੇ ਹਨ। ਨਾਨਕ ਨਾਮ ਲੇਵਾ ਸਾਰੇ ਮਨੁੱਖ ਮਨੁੱਖਤਾ ਪ੍ਰਸਤਾਂ ਦੇ ਨਾਲ਼ ਹਨ।
ਮਰਨਾ ਅਸੀਂ ਸਾਰਿਆਂ ਨੇ ਹੈ। ਸ਼ਾਨ ਨਾਲ਼ ਮਰਨ ਦਾ ਹੱਕ ਮਨੁੱਖਤਾ ਪ੍ਰਸਤ ਸੂਰਮਿਆਂ ਦਾ ਹੱਕ ਹੈ। ਗੁਰੁ
ਜੀ ਨੇ ਫੁਰਮਾਇਆ:-
ਮਰਣ ਮੁਣਸਾ ਸੂਰਿਆ ਹਕ ਹੈ ਜਿ ਹੋਇ ਮਰਣ ਪਰਵਾਣੋ॥
ਮਾਨਵਤਾ ਦਾ ਰਾਜ ਲਿਆਉਣ ਲਈ ਸ਼ਹੀਦੀ ਦੇਣ ਵਾਲ਼ੇ ਗੁਰਸਿੱਖਾ ਦੀ ਮੌਤ ਗੁਰੁ ਜੀ ਨੂੰ ਪਰਵਾਣ ਹੈ।
ਕਬੀਰ ਸਾਹਿਬ ਨੇ ਖੂਬ ਫੁਰਮਾਇਆ:-
ਮੁਹਿ ਮਰਨੇ ਕਾ ਚਾਓ ਹੈ ਮਰਉ ਤਾ ਹਰਿ ਕੇ ਦੁਆਰ॥
ਕਿਸੇ ਸਾਇਰ ਦਾ ਸੇਅਰ ਹੈ ਜਿਸਦੀਆਂ ਹੂਬਹੂ ਤੁਕਾਂ ਤਾਂ ਮੈਂਨੂੰ ਯਾਦ ਨਹੀਂ ਪਰ ਪੰਜਾਬੀ `ਚ ਇਸ
ਤਰਾਂ ਹੈ:-
ਜਾਨ ਤਾਂ ਆਉਦੀ ਜਾਂਦੀ ਹੈ। ਇਸ ਜਾਨ ਦੀ ਤਾਂ ਕੋਈ ਗੱਲ ਨਹੀਂ।
ਜਿਹੜੀ ਸ਼ਾਨ ਨਾਲ਼ ਇਹ ਜਾਦੀ ਹੈ। ਉਹ ਸ਼ਾਨ ਸਲਾਮਤ ਰਹਿੰਦੀ ਹੈ।
ਗੁਰਮੇਲ ਸਿੰਘ ਖਾਲਸਾ
9914701469
07/02/14)
ਸਿੰਘ ਸਭਾ ਕਨੇਡਾ (ਬੀ.ਸੀ. ਵਿੰਗ)
ਸ.
ਮਨਜੀਤ ਸਿੰਘ ਮੋਹਾਲੀ
ਸਕੱਤਰ, ਗੁਰੂ ਗ੍ਰੰਥ ਦਾ ਖਾਲਸਾ ਪੰਥ-ਵਿਸ਼ਵ ਚੇਤਨਾ ਲਹਿਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ:- ਗੁਰੂ ਗ੍ਰੰਥ ਦਾ ਖਾਲਸਾ ਪੰਥ-ਵਿਸ਼ਵ ਚੇਤਨਾ ਲਹਿਰ ਦਾ ਏਜੰਡਾ
ਮਿਤੀ 07 ਜਨਵਰੀ 2014
ਆਪ ਵੱਲੋਂ ਪੇਸ਼ ਕੀਤੇ ਗਏ ‘ਗੁਰੂ ਗ੍ਰੰਥ ਦਾ ਖਾਲਸਾ ਪੰਥ-ਵਿਸ਼ਵ ਚੇਤਨਾ ਲਹਿਰ’ ਦਾ ਏਜੰਡਾ ਅਤੇ
ਮੈਂਬਰਸ਼ਿਪ ਫਾਰਮ ਪੜ੍ਹਨ ਦਾ ਮੌਕਾ ਮਿਲਿਆ ਹੈ। ਇਹ ਏਜੰਡਾ ਤੁਸੀਂ ਇਸ ਵੀ ਡੀ ਓ `ਚ ਵੀ ਪੜ੍ਹ ਕੇ
ਸੁਣਾਇਆ ਹੈ।
https://www.youtube.com/watch?v=sR1YHi6c22s#t=593
ਜਿਸ ਵਿਚ ਕੁਝ ਨੁਕਤੇ ਅਜੇਹੇ ਹਨ ਜੋ ਹੋਰ ਸਪੱਸ਼ਟਤਾ ਦੀ ਮੰਗ ਕਰਦੇ ਹਨ। ਜਿਵੇ ਕਿ ਤੁਸੀਂ ਆਪਣੇ
ਏਜੰਡੇ ਵਿੱਚ ਵੀ ਦਰਜ ਕੀਤਾ ਹੈ, “ਮੈਂ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਦੇ ਉਪਰੋਕਤ ਏਜੰਡੇ ਨੂੰ
ਚੰਗੀ ਤਰ੍ਹਾਂ ਪੜ੍ਹ ਅਤੇ ਸਮਝ ਲਿਆ ਹੈ। ਮੈਂ ਇਸ ਏਜੰਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਮੈਂ
ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਸ ਏਜੰਡੇ ਦਾ ਪਰਚਾਰ, ਪਰਸਾਰ ਅਤੇ ਨਿਜੀ ਜੀਵਨ ਵਿੱਚ
ਧਾਰਨ ਕਰਨ ਦਾ ਪ੍ਰਣ ਕਰਦਾ/ ਕਰਦੀ ਹਾਂ”। ਕਿਸੇ ਵੀ ਜਥੇਬੰਦੀ ਵੱਲੋਂ ਆਪਣਾ ਏਜੰਡਾ ਬਣਾਉਣਾ ਅਤੇ ਉਸ
ਤੇ ਪਹਿਰਾ ਦੇਣਾ ਉਸ ਦਾ ਮੁਢਲਾ ਹੱਕ ਹੈ । ਜਿਥੇ, ਜਥੇਬੰਦੀ `ਚ ਸ਼ਾਮਲ ਹੋਣ ਵਾਲਿਆਂ ਲਈ ਉਸ ਏਜੰਡੇ
ਨੂੰ ਮੰਨਣਾ ਜਰੂਰੀ ਹੁੰਦਾ ਹੈ। ਉਥੇ ਹੀ ਪ੍ਰਬੰਧਕਾਂ ਵੱਲੋਂ ਆਪਣੇ ਏਜੰਡੇ ਬਾਰੇ ਸ਼ੰਕਿਆਂ/ਸਵਾਲਾਂ
ਸਬੰਧੀ ਸਪੱਸ਼ਟੀ ਕਰਨ ਦੇਣਾ ਵੀ ਜਰੂਰੀ ਹੁੰਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਜਥੇਬੰਦੀ `ਚ ਸ਼ਾਮਲ ਹੋਣ
ਤੋਂ ਪਹਿਲਾ ਏਜੰਡੇ ਨੂੰ ਚੰਗੀ ਤਰ੍ਹਾਂ ਸਮਝ ਸਕੇ। ਇਸ ਸਬੰਧੀ ਕੁਝ ਬੇਨਤੀਆਂ ਹੇਠ ਲਿਖੇ ਅਨੁਸਾਰ
ਹਨ;
ਏਜੰਡੇ `ਚ ਦਰਜ ਨੁਕਤਾ 3 , “ਵਰਤਮਾਨ ਪ੍ਰਮਾਣਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ
ਵਿੱਚ ‘ੴ ਤੋਂ ਤਨੁ ਮਨੁ ਥੀਵੈ ਹਰਿਆ’ ਤੱਕ ਸੰਪੂਰਨ ਬਾਣੀ ਉਤੇ ਅਕੀਦਾ ਰਖਦੇ ਹੋਏ ਪੰਥ ਨੂੰ
ਜਾਗ੍ਰਿਤ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ
ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ ਇਸ ਗੱਲ ਬਾਬਤ ਪੰਥ ’ਚ ਅਜੇ
ਤੱਕ ਮਤਭੇਦ ਹੈ” (ਸਿਖ ਰਹਿਤ ਮਰਿਆਦਾ, ਪੰਨਾ 15)”
ਸ. ਮਨਜੀਤ ਸਿੰਘ ਜੀ, ਜੇ ਤੁਹਾਡੇ ਲਿਖਣ ਮੁਤਾਬਕ ਬਾਣੀ ‘ੴ ਤੋਂ ਤਨੁ
ਮਨੁ ਥੀਵੈ ਹਰਿਆ’ ਤਾਂਈ ਹੈ ਤਾਂ ‘ਰਾਗ ਏਕ ਸੰਗਿ ਪੰਚ ਬਰੰਗਨ ਤੋਂ ਅਠਾਰਹ ਦਸ ਬੀਸ’ ਦਾ ਜੋ ਸ਼ਬਦ ਹੈ
ਤਾਂ ਕੀ ਉਹ ਬਾਣੀ ਨਹੀ ਹੈ? ਕੀ ਤੁਸੀਂ ਇਹ ਨਹੀ ਕਹਿ ਰਹੇ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਵਿਚ
ਮਿਲਾਵਟ ਹੈ? ਕੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿਚ, ਜਿਸ ਗੁਰੂ ਗ੍ਰੰਥ ਸਾਹਿਬ ਜੀ ਅੱਗੇ
ਸੀਸ ਝੁਕਾਇਆ ਸੀ, ਉਸ ਵਿੱਚ ਰਾਗਮਾਲਾ ਦਰਜ ਸੀ? ਆਪ ਨੇ ਸਿਖ ਰਹਿਤ ਮਰਯਾਦਾ ਦੇ ਹਵਾਲੇ ਨਾਲ ਲਿਖਿਆ
ਹੈ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ
ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ” ਸਬੰਧੀ ਸਵਾਲ ਇਹ ਹੈ ਕਿ ਜੇ ਰਾਗਮਾਲਾ
ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ ਤਾਂ ਕਿਓ ਨਾ ‘ੴ ਤੋਂ ਅਠਾਰਹ ਦਸ ਬੀਸ’ ਤੱਕ ਸੰਪੂਰਨ ਬਾਣੀ
ਉਤੇ ਅਕੀਦਾ ਰਖਦੇ ਹੋਏ, ਭੋਗ ਰਾਗਮਾਲਾ ਪੜ੍ਹ ਕੇ ਪਾਇਆ ਜਾਵੇ? ਇਸ ਬਾਰੇ ‘ਗੁਰੂ ਗ੍ਰੰਥ ਦਾ ਖਾਲਸਾ
ਪੰਥ-ਵਿਸ਼ਵ ਚੇਤਨਾ ਲਹਿਰ’ ਦਾ ਪੱਖ ਸਪੱਸ਼ਟ ਕੀਤਾ ਜਾਵੇ।
ਏਜੰਡੇ `ਚ ਦਰਜ ਨੁਕਤਾ 7-“ ਖ਼ਾਲਸੇ ਨੂੰ ਗੁਰਮਤੀ ਵਿਦਵਾਨਾਂ ਵੱਲੋਂ ਮਿਲ-ਬੈਠ ਕੇ
ਗੁਰਬਾਣੀ ਦੀ ਰੌਸ਼ਨੀ ਵਿੱਚ ਪੰਥਕ ਜੁਗਤ ਨਾਲ ਸਿਰਜੀ, ਰਹਿਤ ਮਰਿਯਾਦਾ ਵਿੱਚ ਪਰੋਅ ਕੇ ਰੱਖਣ ਲਈ
ਸਮੇਂ-ਸਮੇਂ ਉਲੀਕੇ ਪ੍ਰੋਗਰਾਮਾਂ ਵਿੱਚ ਸਹਿਯੋਗ ਦੇਣਾ”।
ਸਿੱਖ ਰਹਿਤ ਮਰਯਾਦਾ `ਚ ਨਿਤਨੇਮ ਦੀਆ ਬਾਣੀਆਂ ਇਸ ਤਰ੍ਹਾਂ ਦਰਜ ਹਨ,“ ਜਪੁ, ਜਾਪੁ ਅਤੇ ੧੦ ਸਵੱਯੇ
(‘ਸ੍ਰਾਵਗ ਸੁਧ’ ਵਾਲੇ)- ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ, ਸੋਦਰੁ ਰਹਿਰਾਸ- ਸ਼ਾਮ ਵੇਲੇ
ਸੂਰਜ ਡੁੱਬੇ ਪੜ੍ਹਨੀ। ਇਸ ਵਿਚ ਇਹ ਬਾਣੀਆਂ ਸ਼ਾਮਲ ਹਨ:-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ
ਲਿਖੇ ਹੋਏ ਨੌ ਸ਼ਬਦ (‘ਸੋਦਰੁ ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤਕ) ਬੇਨਤੀ ਚੌਪਈ
ਪਾਤਸ਼ਾਹੀ ੧੦ (‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ ਤਕ) ਸ੍ਵੈਯਾ
(‘ਪਾਂਇ ਗਹੇ ਜਬ ਤੇ ਤੁਮਰੇ’) ਅਤੇ ਦੋਹਰਾ (‘ਸਗਲ ਦੁਆਰ ਕਉ ਛਾਡਿ ਕੈ’), ਅਨੰਦ ਦੀਆਂ ਪਹਿਲੀਆਂ
ਪੰਜ ਪਉੜੀਆਂ ਤੇ ਅੰਤਲੀ ਇਕ ਪਉੁੜੀ, ਮੁੰਦਾਵਣੀ ਤੇ ਸਲੋਕ ਮਹਲਾ ੫ ‘ਤੇਰਾ ਕੀਤਾ ਜਾਤੋ ਨਾਹੀ’ ਅਤੇ
ਸੋਹਿਲਾ - ਇਹ ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹਨੀ”।
ਇਸ ਸਬੰਧੀ ਬੇਨਤੀ ਹੈ ਕਿ ਸਿੱਖ ਰਹਿਤ ਮਰਯਾਦਾ `ਚ ਦਰਜ ਨਿਤਨੇਮ `ਚ ਦੀਆਂ ਬਾਣੀਆਂ ਅਤੇ ਏਜੰਡੇ `ਚ
ਦਰਜ ਨੁਕਤਾ ਨੰਬਰ 2, “ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਇਕੋ-ਇੱਕ ਸਦੀਵੀ ਗੁਰੂ ਹੈ; ਕੇਵਲ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਬਾਣੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੀ
ਸ਼ਬਦ ਗੁਰੂ ਹੈ” ਆਪਾ ਵਿਰੋਧੀ ਹਨ। ਵਿਦਵਾਨਾਂ ਵੱਲੋਂ ਮਿਲ-ਬੈਠ ਕੇ ਕੀਤਾ ਗਿਆ ਇਹ ਫੈਸਲਾ
‘ਗੁਰਬਾਣੀ ਦੀ ਰੌਸ਼ਨੀ ਵਿੱਚ’ ਕੀਤਾ ਗਿਆ ਫੈਸਲਾ ਕਿਵੇਂ ਮੰਨਿਆ ਜਾ ਸਕਦਾ ਹੈ? ਗੁਰੂ ਗ੍ਰੰਥ ਸਾਹਿਬ
ਦੀਆਂ ਬਾਣੀਆਂ ਵਿੱਚ ਉਹ ਰਚਨਾਵਾਂ ਰਲਾਕੇ ਕਿਓਂ ਪੜੀਆਂ ਜਾਣ, ਜੋ ਗੁਰਬਾਣੀ ਨਹੀਂ ਹਨ?
ਕੀ ਗੁਰੂ ਗ੍ਰੰਥ ਸਾਹਿਬ ਅਧੂਰੇ ਗੁਰੂ ਹਨ? ਇਸ ਬਾਰੇ ਵੀ ਜਥੇਬੰਦੀ ਨੂੰ
ਆਪਣਾ ਪੱਖ ਸਪੱਸ਼ਟ ਕਰਨ ਦੀ ਲੋੜ ਹੈ।
ਸਿੱਖ ਰਹਿਤ ਮਰਯਾਦਾ `ਚ ਇਹ ਵੀ ਦਰਜ ਹੈ, “ਪ੍ਰਿਥਮ ਭਗੌਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲਿਆਂ
ਅੰਤਲੀਆਂ ਦੋ ਤੁਕਾਂ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ”। (ਪੰਨਾ 10) ਸਵਾਲ ਇਹ ਹੈ ਕਿ ਜੇ
ਰਹਿਤ ਮਰਯਾਦਾ ਦੇ ਹੋਰ ਸਾਰੇ ਨੁਕਤਿਆਂ `ਚ ਸੋਧ ਹੋ ਸਕਦੀ ਹੈ ਤਾਂ ਇਨ੍ਹਾਂ ਪੰਗਤੀਆਂ,
ਜੋ ਬਾਣੀ ਨਹੀ ਹਨ ਤੇ ਪਾਬੰਦੀ ਕਿਓ? ਕੀ ਇਹ ਪਾਬੰਦੀ, ਏਜੰਡੇ ਦੇ ਨੁਕਤਾ
ਨੰਬਰ 3 “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ੴ ਤੋਂ “ਤਨੁ ਮਨੁ ਥੀਵੈ ਹਰਿਆ” ਅਨੁਸਾਰੀ
ਹੈ?
ਏਜੰਡੇ ਦਾ ਨੁਕਤਾ ਨੰਬਰ 8, “ਮਨੁੱਖਤਾ ਨੂੰ ਕਰਮ-ਕਾਂਡੀ ਮਨਮਤਿ ਦੇ ਪ੍ਰਹਾਰ ਤੋਂ ਬਚਾਉਣ
ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਖੰਡੇ ਬਾਟੇ ਦੇ
ਅੰਮ੍ਰਿਤ ਲਈ ਜਾਗ੍ਰਿਤ ਕਰਨਾ” ਵੀ ਸਪੱਸ਼ਟ ਨਹੀ ਹੈ। ਖੰਡੇ ਦੀ ਪਹੁਲ
ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆ ਬਾਰੇ ਵੀ ਜਥੇਬੰਦੀ ਨੂੰ ਆਪਣਾ ਪੱਖ ਸਪੱਸ਼ਟ ਕਰਨ ਦੀ
ਲੋੜ ਹੈ।
ਤੁਹਾਡੇ ਏਜੰਡੇ ਤੋਂ ਇਹ ਸਪੱਸ਼ਟ ਹੈ ਕਿ ਤੁਸੀਂ ਪੰਥਕ ਫੈਸਲੇ -“ ਖ਼ਾਲਸੇ ਨੂੰ ਗੁਰਮਤੀ
ਵਿਦਵਾਨਾਂ ਵੱਲੋਂ ਮਿਲ-ਬੈਠ ਕੇ ਗੁਰਬਾਣੀ ਦੀ ਰੌਸ਼ਨੀ ਵਿੱਚ ਪੰਥਕ ਜੁਗਤ ਨਾਲ ਸਿਰਜੀ, ਰਹਿਤ
ਮਰਿਯਾਦਾ ਵਿੱਚ ਪਰੋਅ ਕੇ ਰੱਖਣ ਲਈ ਸਮੇਂ-ਸਮੇਂ ਉਲੀਕੇ ਪ੍ਰੋਗਰਾਮਾਂ ਵਿੱਚ ਸਹਿਯੋਗ ਦੇਣਾ” ਦੇ
ਦਾਇਰੇ ਵਿਚ ਰਹਿੰਦੇ ਹੋਏ ਗੁਰਬਾਣੀ ਦਾ ਪ੍ਰਚਾਰ ਕਰਦੇ ਹੋ। ਪੰਥਕ ਏਕਤਾ ਨੂੰ ਆਪਣੇ ਏਜੰਡੇ ਵਿਚ
ਸ਼ਾਮਲ ਕਰਨਾ ਜਥੇਬੰਦੀ ਦਾ ਇਕ ਵਧੀਆ ਉਪਰਾਲਾ ਮੰਨਿਆ ਜਾ ਸਕਦਾ ਹੈ। ਪੰਥਕ
ਫੈਸਲੇ ਜਾਂ ਅਕਾਲ ਤਖਤ ਸਾਹਿਬ ਜੀ ਦਾ ਹੁਕਮਨਾਮਾ ਮੰਨਣ ਬਾਰੇ ਜਥੇਬੰਦੀ ਦਾ ਕੀ ਵਿਚਾਰ ਹੈ?
ਸ. ਮਨਜੀਤ ਸਿੰਘ ਖਾਲਸਾ ਜੀ, ‘ਗੁਰੂ ਗ੍ਰੰਥ ਦਾ ਖਾਲਸਾ ਪੰਥ-ਵਿਸ਼ਵ ਚੇਤਨਾ ਲਹਿਰ’ ਦੇ ਸਕੱਤਰ ਹੋਣ
ਦੇ ਨਾਤੇ, ਤੁਹਾਡਾ ਮੁੱਢਲਾ ਫਰਜ਼ ਹੈ ਕਿ ਜਥੇਬੰਦੀ ਵੱਲੋਂ ਬਣਾਏ ਗਏ ਏਜੰਡੇ ਸਬੰਧੀ ਉਪ੍ਰੋਕਤ
ਸ਼ੰਕਿਆਂ ਦਾ ਤਸੱਲੀ ਬਖ਼ਸ਼ ਉਤਰ ਦਿਓ ਤਾਂ ਜੋ ਅਭਿਲਾਸ਼ੀ ‘ਗੁਰੂ ਗ੍ਰੰਥ
ਦਾ ਖਾਲਸਾ ਪੰਥ-ਵਿਸ਼ਵ ਚੇਤਨਾ ਲਹਿਰ’ ਦੇ ਮੈਂਬਰ ਬਣ ਸਕਣ। ਸਾਨੂੰ ਪੂਰੀ ਆਸ ਹੈ ਕਿ ਆਪ
ਜੀ ਆਪਣੇ ਫਰਜ਼ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਓਗੇ।
ਸਿੰਘ ਸਭਾ ਕਨੇਡਾ (ਬੀ.ਸੀ. ਵਿੰਗ)
ਨੋਟ :- ‘ਗੁਰੂ ਗ੍ਰੰਥ ਦਾ ਖਾਲਸਾ ਪੰਥ-ਵਿਸ਼ਵ ਚੇਤਨਾ ਲਹਿਰ’ ਦਾ ਏਜੰਡਾ ਹੇਠ ਲਿਖੇ
ਪਤੇ ਤੇ ਪੜ੍ਹਿਆ ਜਾ ਸਕਦਾ ਹੇ।
http://www.singhsabhausa.com/news%20img/Final%20Agenda%20&%20Membership%20Form.pdf
{ਸੰਪਾਦਕੀ ਟਿੱਪਣੀ:- ਜਿਸ
ਤਰ੍ਹਾਂ ਮਨਜੀਤ ਸਿੰਘ ਮੁਹਾਲੀ ਦੇ ਸਾਥੀਆਂ ਵਲੋਂ ‘ਸਿੱਖ ਮਾਰਗ’ ਤੇ ਪਾਏ ਨੋਟ ਦੇ ਜਵਾਬ ਵਲੋਂ ਕਈ
ਸਵਾਲ ਖੜੇ ਕਰ ਦਿੱਤੇ ਸਨ। ਫਿਰ ਦਿੱਤੇ ਗਏ ਜਵਾਬਾਂ ਵਿਚੋਂ ਹੋਰ ਸਵਾਲ ਫਿਰ ਉਸ ਤੋਂ ਬਾਅਦ ਹੋਰ
ਸਵਾਲ। ਇਹ ਤਾਂ ਅਸਲੀ ਨੁਕਤੇ ਵਲੋਂ ਖਿਆਲ ਹਟਾ ਕੇ ਹੋਰ ਪਾਸੇ ਉਲਝਾਉਣ ਵਾਲੀ ਗੱਲ ਹੈ। ਉਸੇ ਤਰ੍ਹਾਂ
ਹੀ ਤੁਸੀਂ ਕਰਨਾ ਚਾਹੁੰਦੇ ਹੋ। ਮੇਰੇ ਖਿਆਲ ਵਿੱਚ ਤਾਂ ਇਹ ਗੱਲ ਬਹੁਤੀ ਚੰਗੀ ਨਹੀਂ ਹੈ ਅੱਗੇ
ਤੁਹਾਡੀ ਮਰਜ਼ੀ। ਜੇ ਕਰ ਉਹਨਾ ਨੇ ਇਹਨਾ ਦੇ ਜਵਾਬ ਦਿੱਤੇ ਫਿਰ ਦਿੱਤੇ ਗਏ ਜਵਾਬਾਂ ਵਿਚੋਂ ਹੋਰ ਸਵਾਲ
ਉਠਣਗੇ। ਅਸਲੀ ਗੱਲ ਤਾਂ ਫਿਰ ਪਾਸੇ ਰਹਿ ਜਾਵੇਗੀ। ਅਸਲੀ ਗੱਲ ਤਾਂ ਸਿਰਫ ਇਤਨੀ ਸੀ ਕਿ ਮਨਜੀਤ ਸਿੰਘ
ਅਤੇ ਸਾਥੀਆਂ ਨੇ ਜਿਹੜਾ ਝੂਠ ਬੋਲ ਕੇ ਗੁਮਰਾਹ ਕੀਤਾ ਸੀ ਉਸ ਦਾ ਪਾਠਕਾਂ ਦੀ ਕਚਿਹਰੀ ਵਿੱਚ ਸਾਰਿਆਂ
ਦੇ ਸਾਹਮਣੇ ਨਿਰਨਾ ਕਰਨਾ ਸੀ। ਜਿਸ ਤੋਂ ਕਿ ਉਹ ਹਾਲੇ ਤੱਕ ਮੁਨਕਰ ਹਨ। ਨਿਰਨਾ ਸਿਰਫ ਇਹ ਹੋਣਾ ਸੀ
ਕਿ ‘ਸਿੱਖ ਮਾਰਗ’ (ਸਿੰਘ ਸਭਾ ਕਨੇਡਾ ਦੀ ਜਿੰਮੇਵਾਰੀ ਤੁਸੀਂ ਲੈ ਸਕਦੇ ਹੋ) ਨੇ ਕਿਥੇ ਅਤੇ ਕਦੋਂ
ਲਿਖਿਆ ਸੀ ਕਿ ਮੌਜੂਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਕਲੀ ਹੈ। ਹਾਂ ਕੁੱਝ ਕੁ ਤਰੁੱਟੀਆਂ ਦਾ
ਜ਼ਿਕਰ ਪਹਿਲਾਂ ਵੀ ਕਈ ਵਾਰੀ ਕੀਤਾ ਸੀ ਹੁਣ ਵੀ ਕਰਦੇ ਹਾਂ ਅਤੇ ਅਗਾਂਹ ਨੂੰ ਵੀ ਸੱਚਾਈ ਦੱਸਣ ਲਈ
ਕਰਾਂਗੇ। ਕਰਤਾਰ ਪੁਰ ਵਾਲੀ ਬੀੜ ਨੂੰ ਪਹਿਲਾਂ ਤੋਂ ਹੀ ਬਹੁਤੇ ਵਿਦਵਾਨ ਅਸਲੀ ਭਾਈ ਗੁਰਦਾਸ ਜੀ ਦੀ
ਲਿਖੀ ਨਹੀਂ ਮੰਨਦੇ ਅਤੇ ਅਸੀਂ ਵੀ ਨਹੀਂ ਮੰਨਦੇ। ਇਸ ਬਾਰੇ ਵਿਚਾਰ ਕਰਨ ਲਈ ਕਿਹਾ ਸੀ ਪਰ ਹਾਲੇ ਤੱਕ
ਉਹ ਨਹੀਂ ਆਏ। ਇਸ ਲਈ ਅਸੀਂ ਆਪਣੇ ਤੌਰ ਤੇ ਇਸ ਬਾਰੇ ਲੇਖ ਲਿਖ ਰਹੇ ਹਾਂ ਅਗਾਂਹ ਨੂੰ ਹੋਰ ਵੀ ਲਿਖੇ
ਜਾਣਗੇ ਤਾਂ ਕਿ ਪਾਠਕਾਂ ਨੂੰ ਇਸ ਦੀ ਅਸਲੀਅਤ ਦਾ ਪਤਾ ਲੱਗ ਸਕੇ}
07/02/14)
ਗੁਰਬੰਸ ਸਿੰਘ
ਜਵਾਬ ਉਲ ਜਵਾਬ
ਸਿੱਖ ਮਾਰਗ ਦੇ ਸਾਰੇ ਪਾਠਕਾਂ ਤੇ ਪ੍ਰਬੰਧਕਾ ਨੂੰ ਗੁਰਬੰਸ ਸਿੰਘ ਜੀ ਵਲੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਮਿਤੀ 02/02/14 ਨੂੰ ਡਾ: ਇਕਬਾਲ ਸਿੰਘ ਜੀ ਨੇ ਮੇਰੇ ਪਾਏ
ਸਵਾਲਾ ਦੇ ਉੱਤਰ ਦਿੱਤੇ ਹਨ ਉੱਤਰਾਂ ਦੇ ਸ਼ੁਰੂ ਵਿੱਚ ਆਪ ਜੀ ਨੇ
ਉਂਜ ਇਹ ਪਹਿਲਾ ਅੱਖਰ ਤਾਂ ‘੧’ ਬਣਦਾ
ਹੈ ਪਰੰਤੂ ਇਸ ਅੱਖਰ ਨੂੰ ਇਕੱਲਾ ਨਹੀਂ ਪੜ੍ਹਿਆ ਜਾ ਸਕਦਾ ਅਤੇ ਇਸ ਦੇ ਨਾਲ ‘ਓ’ ਲਗਾ ਕੇ ਪੂਰਾ ਸ਼ਬਦ
‘ੴ’ ਹੀ ਪੜ੍ਹਨਾ ਪਵੇਗਾ (ਅੱਖਰ ਅਤੇ ਸ਼ਬਦ ਵਿੱਚ ਅੰਤਰ ਹੁੰਦਾ ਹੈ ਅਤੇ ਹੋ ਸਕਦਾ ਹੈ ਕਿ ਸ. ਗੁਰਬੰਸ
ਸਿੰਘ ਨੇ ‘ੴ’ ਨੂੰ ਹੀ ‘ਅੱਖਰ’ ਕਹਿ ਦਿੱਤਾ ਹੋਵੇ)।
ਵੀਰ ਜੀ ਤੁਸੀਂ ਸਹੀ ਕਿਹਾ ਹੈ ਅੱਖਰ ਅਤੇ ਸ਼ਬਦ ਵਿੱਚ ਅੰਤਰ ਹੁੰਦਾ ਹੈ।
ਹੁਣ ਸਵਾਲਾਂ ਦੇ ਜਵਾਬ।
ਸਵਾਲ 1: ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੱਖਰ ਦਾ ਉਚਾਰਨ ਕੀ ਹੈ?
ਜਵਾਬ: ‘ੴ’ ਦਾ ਸਹੀ ਉਚਾਰਨ ‘ਏਕੋ’ ਜਾਂ ‘ਇਕੋ’ ਹੈ ‘ਇਕ ਓਂਕਾਰ’ ਨਹੀਂ।
‘ਓ’ ਹੋੜੇ ਦੀ ਸਵੱਰ ਧੁਨੀ ਦਿੰਦਾ ਹੈ ਅਤੇ ਕਿਸੇ ਵੀ ਇਕੱਲੀ ਸਵੱਰ ਧੁਨੀ ਦਾ ਉਚਾਰਨ ‘ਓਂਕਾਰ’ ਕਰਕੇ
ਨਹੀਂ ਕੀਤਾ ਜਾ ਸਕਦਾ (ਭਾਵੇਂ ਕਿ ਇਹ ਗਲਤੀ ਆਮ ਹੀ ਕੀਤੀ ਜਾ ਰਹੀ ਹੈ)।
ਜਵਾਬ ਉਲ ਜਵਾਬ ੧)
ਤੁਸੀਂ ਇਸ ਜਵਾਬ ਵਿੱਚ ੴ ਨੂੰ ਸ਼ਬਦ ਦੇ ਤੌਰ ਤੇ ਲੈ ਰਹੇ ਹੋ ਤੇ ੴ ਦੇ
ਉਚਾਰਣ ਵਿੱਚ ੧ ਨੂੰ ਗਣਿਤ ਦੇ ਮੁਢਲੇ ਅੰਕ ਦੇ ਤੌਰ ਤੇ ਲੈ ਰਹੇ ਹੋ ਅਤੇ ਓ ਨੂੰ ਸਵਰ ਦੇ ਤੌਰ ਤੇ।
ਤਾਂ ਫਿਰ ਤੁਹਾਡਾ ਜਵਾਬ ਗਲਤ ਹੈ। ਹਾਂ ਜੇ ਤੁਸੀਂ ੴ ਦੀ ਜਗ੍ਹਾਂ ੧ਓ ਵਰਤਦੇ ਤਾਂ ਤੁਹਾਡਾ ਜਵਾਬ
ਸਹੀ ਹੈ, ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ੴ ਦੀ ਬਣਤਰ ਬਦਲ ਰਹੇ ਹੋ। ਇਹ ਠੀਕ ਨਹੀਂ ਹੈ
ਕਿਉਂਕਿ ਤੁਸੀਂ ਗੁਰਬਾਣੀ ਦੇ ਸ਼ਬਦ ਨੂੰ ਬਦਲ ਰਹੇ ਹੋ।
ਸਵਾਲ 2: ਇਸ ਦਾ ਹਿਸਟੌਰੀਕਲ ਪਰੂਫ ਕੀ ਹੈ?
ਜਵਾਬ: ਸ਼ਬਦ ‘ੴ’ ਦੀ ਭਾਸ਼ਾਈ ਬਣਤਰ ਹੀ ਇਸ ਦੇ ਉਚਾਰਨ ਦਾ ਸਬੂਤ ਹੈ ਜਿਵੇਂ
ਕਿ ਹੇਠਾਂ ਦਰਸਾਇਆ ਗਿਆ ਹੈ:
੧ = ਏਕ ਜਾਂ ਇਕ
ਓ = ਹੋੜੇ ਦੀ ਧੁਨੀ ਜਿਵੇਂ ‘ਲਓ’, ‘ਜਾਓ’, ਪੀਓ’ ਆਦਿਕ ਵਿਚ।
ਹਿਸਟੌਰੀਕਲ ਪਰੂਫ (ਦਸਤਾਵੇਜ਼ੀ ਸਬੂਤ) ਉਹਨਾਂ ਨੂੰ ਦੇਣਾ ਬਣਦਾ ਹੈ ਜੋ ਇਸ
ਸ਼ਬਦ ਦਾ ਗਲਤ ਉਚਾਰਨ ਕਰਦੇ ਹਨ।
ਜਵਾਬ ਉਲ ਜਵਾਬ ੨)
ਵੀਰ ਜੀ ਤੁਸੀਂ ਕਿਹਾ ਭਾਸ਼ਾਈ ਬਣਤਰ ਹੀ ਇਸ ਦੇ ਉਚਾਰਣ ਦਾ ਸਬੂਤ ਹੈ ਤਾਂ
ਤੁਹਾਡਾ ਜਵਾਬ ਗਲਤ ਹੈ। ਗੁਰਬਾਣੀ ਵਿੱਚ ਕਿਤੇ ਵੀ ਹਿੰਦਸੇ ੧ ਦਾ ਪਾਠ ਏਕ ਜਾਂ ਇੱਕ ਨਹੀਂ ਦਿੱਤਾ,
ਹਾਂ ੧ ਦਾ ਪਾਠ ‘ਪਹਿਲਾ’ ਦਿੱਤਾ ਹੈ। ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ (ਸ: ਗ: ਗ:
ਸ:-੧੪)। ਜੇ ਤੁਹਾਡੇ ਭਾਸ਼ਾ ਬਣਤਰ ਵਾਲੇ ਫਾਰਮੂਲੇ ਨੂੰ, ਇਥੇ ਗੁਰਬਾਣੀ ਵਿੱਚਲੇ ੧ ਦੇ ਦਿੱਤੇ ਪਾਠ
‘ਪਹਿਲਾ’ ਨੂੰ ਫਿਟ ਕਰੀਏ ਤਾਂ ਤੁਹਾਡੇ ਬਣਾਏ ਸ਼ਬਦ ੧ਓ ਦਾ ਪਾਠ ‘ਪਹਿਲਾ ਓ’ ਬਣਦਾ ਹੈ। ਹੁਣ ਇਸ ਦਾ
ਦੂਜਾ ਪੱਖ, ੧ ਤੇ ਓ ਪੰਜਾਬੀ ਲਿਪੀ ਦੇ ਮੁਲ ਚਿੰਨ੍ਹ ਹਨ। ਜਦੋਂ ਏਹ ਅੰਗ੍ਰੇਜ਼ੀ ਵਿੱਚ ਰੁਪਾਂਤਰ
ਹੋਣਗੇ ਤਾਂ ਅੰਗ੍ਰੇਜ਼ੀ ਲਿਪੀ ਦੇ ਮੂਲ ਚਿੰਨ੍ਹ 1
number
ਅਤੇ O vowel
ਬਣਨਗੇ। ਅੰਗ੍ਰੇਜ਼ੀ ਬੋਲਣ ਵਾਲੇ ਇਸ ਦਾ (੧ਓ ਦਾ) ਪਾਠ
OneO
(ਵੰਨਓ) ਕਰਨਗੇ ਜੋ ਠੀਕ ਨਹੀ ਹੋਵੇਗਾਂ
ਕਿਉਂਕਿ ਇਸ ਦੇ ਅਰਥ ਭਾਵ ਸ਼ਪਸ਼ਟ ਨਹੀਂ ਹੋ ਰਹੇ। ਇਹ ਇਸ ਕਰਕੇ ਵਿਚਾਰਿਆ ਹੈ ਕਿਉਂਕਿ ਤੁਸੀਂ ਸਵਰ
(ਓ) ਨੂੰ ਸਵਰ ਰੱਖ ਰਹੇ ਹੋ ਤੇ ਅੰਕ (੧) ਨੂੰ ਅੰਕ।
ਸਵਾਲ 3: ਕੀ ਗੁਰੂ ਨਾਨਕ ਨੇ ਇਹ ਅੱਖਰ ਬਣਾਇਆ ਸੀ?
ਜਵਾਬ: ਹਾਂ, ਗੁਰੂ ਨਾਨਕ ਨੇ ਹੀ ਪਹਿਲੀ ਵਾਰ ‘ੴ’ ਵਿੱਚ ਇੱਕ ਅੰਕ ਦੇ ਨਾਲ
ਇੱਕ ਅੱਖਰ ਨੂੰ ਜੋੜ ਕੇ ਇੱਕ ਮਿਸ਼ਰਤ ਲਿਪੀ ਰੂਪ ਬਣਾਇਆ ਅਤੇ ਵਰਤਿਆ ਸੀ।
ਜਵਾਬ ਉਲ ਜਵਾਬ ੩)
ਵੀਰ ਜੀ ਇੱਕ ਪਾਸੇ ਤੁਸੀਂ ਇਸ ਦਾ ਜਵਾਬ ਹਾਂ ਵਿੱਚ ਦੇ ਰਹੇ ਹੋ, ਤੇ ਦੂਜੇ
ਪਾਸੇ ਬਣਤਰ ਪੱਖ ਤੌਂ ਵਿਚਾਰ ਕਰਦੇ ੴ ਦਾ ਰੂਪ ਬਦਲ ਕੇ ੧ਓ ਬਣਾ, ਨਾਂਹ ਵਿੱਚ ਦੇ ਰਹੇ ਹੋ ਤੁਹਾਡੀ
ਇਹ ਵਿਚਾਰ ਭੁਲੇਖਾਪਾਉ ਹੈ।
4: ਜੇ ਬਣਾਇਆ ਸੀ ਤਾਂ ਇਸ ਦਾ ਕੀ ਉਚਾਰਨ ਦਿੱਤਾ ਹੈ?
ਜਵਾਬ: ਗੁਰੂ ਨਾਨਕ ਨੇ ਇਸ ਸ਼ਬਦ ਦੇ ਉਚਾਰਨ ਲਈ ਕੋਈ ਵੱਖਰਾ ਜਾਂ ਵਿਸ਼ੇਸ਼
ਆਦੇਸ਼ ਨਹੀਂ ਦਿੱਤਾ ਸੀ। ਇਸ ਸ਼ਬਦ ਦੀ ਭਾਸ਼ਾਈ ਬਣਤਰ ਤੋਂ ਹੀ ਇਸ ਦਾ ਉਚਾਰਨ ਪਰਾਪਤ ਹੁੰਦਾ ਹੈ ਅਤੇ
ਇਹ ਉੱਪਰ ਸਵਾਲ 2. ਦੇ ਜਵਾਬ ਵਿੱਚ ਦਰਸਾ ਦਿੱਤਾ ਗਿਆ ਹੈ। ਇੱਸੇ ਸ਼ਬਦ ਨੂੰ ਗੁਰਬਾਣੀ ਵਿੱਚ ‘ਏਕੋ’
ਅਤੇ ‘ਇਕੋ’ ਦੇ ਰੂਪ ਵਿੱਚ ਅਨੇਕਾਂ ਥਾਵਾਂ ਤੇ ਵਰਤਿਆ ਹੋਇਆ ਵੇਖਿਆ ਜਾ ਸਕਦਾ ਹੈ।
ਜਵਾਬ ਉਲ ਜਵਾਬ ੪)
ਜਵਾਬ ਨੂੰ ਜਵਾਬ ਉਲ ਜਵਾਬ ਨੰਬਰ ੨) ਦੇ ਅਧਾਰ ਤੇ ਉੱਤਰ ਆਪ ਜੀ ਦਾ ਇਹ
ਉੱਤਰ ਵੀ ਗਲਤ ਹੈ। ਹਾਂ ਗੁਰਬਾਣੀ ਵਿੱਚ ਇਹ ਸ਼ਬਦ ਆਇਆ।
ਸਵਾਲ 5: ਕੀ ਇਹ ਅੱਖਰ ਵੇਦਾਂ ਦੇ ਅੱਖਰ ਓਮ ਦੀ ਸੋਧ ਹੈ?
ਜਵਾਬ: ਨਹੀਂ, ਸ਼ਬਦ ‘ੴ ‘ਵੇਦਾਂ ਦੇ ‘ਓਮ’ ਦੀ ਸੋਧ ਜਾਂ ਇਸ ਦਾ ਵਿਕਲਪਕ
ਛੋਟਾ ਰੂਪ (abbreviation)
ਨਹੀਂ।
ਸਹੀ ਹੈ ਜੀ
ਸਵਾਲ 6: ਜੇ ਨਹੀਂ ਤਾਂ ਕਿਉਂ?
ਜਵਾਬ: ‘ਓਮ’ ਵਿੱਚ ਤਿੰਨ ਧੁਨੀਆਂ ਹਨ, ਅ, ੳ ਅਤੇ ਮ ਅਤੇ ਇਹ ਤਿੰਨ ਧੁਨੀਆਂ
ਕ੍ਰਮਵਾਰ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀਆਂ ਲਖਾਇਕ ਹਨ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇਵਤਿਆਂ
ਦੇ ਨਾਮ ਹਨ ਪਰੰਤੂ ਗੁਰਬਾਣੀ ਕਿਸੇ ਦੇਵੀ-ਦੇਵਤੇ ਦੀ ਹੋਂਦ ਨੂੰ ਮਾਨਤਾ ਨਹੀਂ ਦਿੰਦੀ
ਜਵਾਬ ਉਲ ਜਵਾਬ ੬)
ਇਸ ਦਾ ਜਵਾਬ ਬਲਦੇਵ ਸਿੰਘ ਫਿਰੋਜ਼ਪੁਰ ਜੀ ਨੇ ਦੇ ਦਿੱਤਾ ਹੈ ਜੀ ।
ਪਰ ਆਪ ਜੀ ਨੇਂ ਇਸ ਸਵਾਲ ਤੇ
ਗੌਰ ਕੀਤਾ ਅਤੇ ਇਸ ਦਾ ਉੱਤਰ ਦਿੱਤਾ। ਧੰਨਵਾਦ ਜੀ।
ਸਵਾਲ ਨੰ: ੬ ਦੇ ਉੱਤਰ ਵਿੱਚ ਆਪ ਜੀ
ਨੇਂ ਲਿਖਿਆ ਹੈ। ਸਵਾਲ 6: ਜੇ ਨਹੀਂ ਤਾਂ ਕਿਉਂ? ਜਵਾਬ: ‘ਓਮ’ ਵਿੱਚ ਤਿੰਨ ਧੁਨੀਆਂ ਹਨ, ਅ, ੳ ਅਤੇ
ਮ ਅਤੇ ਇਹ ਤਿੰਨ ਧੁਨੀਆਂ ਕ੍ਰਮਵਾਰ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀਆਂ ਲਖਾਇਕ ਹਨ। ਬ੍ਰਹਮਾ,
ਵਿਸ਼ਨੂੰ ਅਤੇ ਮਹੇਸ਼ ਦੇਵਤਿਆਂ ਦੇ ਨਾਮ ਹਨ ਪਰੰਤੂ ਗੁਰਬਾਣੀ ਕਿਸੇ ਦੇਵੀ-ਦੇਵਤੇ ਦੀ ਹੋਂਦ ਨੂੰ
ਮਾਨਤਾ ਨਹੀਂ ਦਿੰਦੀ ਵੀਰ ਜੀ, ਇਹ ਮਾਣਤਾ
ਦੇਣ ਜਾਂ ਨਾਂ ਦੇਣ ਵਾਲੀ ਜੋ ਥਿਉਰੀ ਹੈ, ਇਸ ਦੀ ਸਮਝ ਮੈਨੂੰ ਅੱਜ ਤੱਕ ਨਹੀਂ ਆਈ। ਕਿ ਇਸ ਦਾ
ਫੈਸਲਾ ਕਿਵੇਂ ਕੀਤਾ ਜਾਂਦਾ ਹੈ। ਤੇ ਇਸ ਦਾ ਮਾਪਦੰਡ ਕੀ ਹੈ ।
ਭੈਰਉ ਮਹਲਾ ੫॥ ਕੋਟਿ ਬਿਸਨ ਕੀਨੇ
ਅਵਤਾਰ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ॥ ਕੋਟਿ ਮਹੇਸ ਉਪਾਇ ਸਮਾਏ॥ ਕੋਟਿ ਬ੍ਰਹਮੇ ਜਗੁ ਸਾਜਣ
ਲਾਏ॥ ੧॥ ਐਸੋ ਧਣੀ ਗੁਵਿੰਦੁ ਹਮਾਰਾ॥ ਬਰਨਿ ਨ ਸਾਕਉ ਗੁਣ ਬਿਸਥਾਰਾ॥ ੧॥ ਰਹਾਉ॥ ੧੧੫੬
ਡਾ: ਸਾਹਿਬ ਜੀ ਇਸ ਊਪਰ ਵਾਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ, ਇੱਕ ਬ੍ਰਹਮਾਂ ਇੱਕ ਵਿਸ਼ਨੂੰ ਜਾਂ
ਇੱਕ ਮਹੇਸ਼ ਦੀ ਗੱਲ ਨਹੀਂ ਕਰ ਰਹੇ। ਉਹ ਤਾਂ ਸਗੋਂ ਕਰੋੜਾਂ ਹੀ ਬ੍ਰਹਮਾਂ, ਕਰੋੜਾਂ ਹੀ ਬਿਸ਼ਨੂ, ਅਤੇ
ਕਰੋੜਾਂ ਹੀ ਮਹੇਸ਼, ਦਾ ਜਿਕਰ ਕਰ ਰਹੇ ਹਨ। ਗੁਰੂ ਸਾਹਿਬ ਜੀ ਕਹਿ ਰਹੇ ਹਨ, ਕਿ ਸਾਡਾ ਮਾਲਿਕ, ਸਾਡਾ
ਧਣੀਂ, ਸਾਡਾ ਉਹ ਗੋਵਿੰਦੁ, ਐਸਾ ਹੈ। ਕੇ ਨਾਂ ਤੇ ਅਸੀਂ ਉਹਦੇ ਗੁਣਾਂ (ਗੁਣਾਂ ਵਿੱਚ ਸਾਰੇ ਹੀ
ਚੰਗੇ ਮੰਦੇ ਗੁਣ ਆ ਜਾਂਦੇ ਹਨ) ਦਾ ਬਿਆਨ ਕਰ ਸੱਕਦੇ ਹਾਂ। ਅਤੇ ਨਾਂ ਹੀ ਉਸ ਦੇ ਕੀਤੇ ਹੋਇ ਵਿਸਥਾਰ
(ਰਚਨਾਂ) ਦਾ ਹੀ ਅਸੀਂ ਬਿਆਨ ਕਰ ਸੱਕਦੇ ਹਾਂ। ਉਸ ਨੇਂ ਕਰੋੜਾਂ ਵਿਸ਼ਨੂੰ ਅਵਤਾਰ ਪੈਦਾ ਕੀਤੇ ਹਨ।
ਅਤੇ ਇਹਨਾਂ ਅਵਤਾਰਾਂ ਵਾਸਤੇ ਕਰੋੜਾਂ ਹੀ ਬ੍ਰਹਿਮੰਡ ਧਰਮਸਾਲ ਦੇ ਰੂਪ ਵਿੱਚ ਰਚ ਰੱਖੇ ਹਨ। ਉਸ ਨੇਂ
ਕਰੋੜਾਂ ਹੀ ਮਹੇਸ਼ ਪੈਦਾ ਕੀਤੇ ਹਨ, ਅਤੇ ਫਿਰ ਉਹਨਾਂ ਨੂੰ ਖਤਮ ਵੀ ਕੀਤਾ ਹੈ। ਇਸ ਸੰਸਾਰ ਦੀ ਰਚਨਾਂ
ਕਰਨ ਵਾਸਤੇ, ਉਸ (ਧਨੀਂ) ਨੇਂ ਕਰੋੜਾਂ ਹੀ ਬ੍ਰਹਮਾਂ ਨੂੰ, ਇਸ ਕੰਮ ਵਿੱਚ ਲਗਾਇਆ ਹੋਇਆ ਹੈ। ॥
ਰਹਾਉ॥ ਡਾ: ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਇਹ ਜੋ ਕਹਿ ਰਹੇ ਹਨ, ਗੁਰੂ ਅਰਜਨ ਦੇਵ ਜੀ ਦੀ ਇਸ
ਬਾਣੀਂ ਨੂੰ ਕਿਸ ਥਿਊਰੀ ਦੇ ਆਧਾਰ ਤੇ ਝੁਠਲਾਇਆ ਜਾ ਸਕਦਾ ਹੈ। ਅਤੇ ਆਪਾਂ ਕਿਵੇਂ ਕਹਿ ਸਕਦੇ ਹਾਂ
ਕਿ ਬ੍ਰਹਮਾਂ, ਬਿਸ਼ਨੂ ਅਤੇ ਮਹੇਸ਼ ਦੀ ਕੋਈ ਹੋਂਦ ਹੀ ਨਹੀਂ ਹੈ।
ਕੀ ਤੁਸੀਂ “ਧਣੀ ਜਾਂ ਗੋਬਿੰਦ”
(ਪ੍ਰਮਾਤਮਾਂ) ਦੀ ਹੋਂਦ ਨੂੰ ਮਾਨਤਾ ਦੇਂਦੇ ਹੋ ਜਾਂ ਨਹੀਂ? ਪ੍ਰਮਾਤਮਾਂ ਦੀ ਹੋਂਦ ਨੂੰ ਮਾਨਤਾ ਦੇਣ
ਵੇਲੇ ਕਿਸ ਤਰਾਂ ਦਾ ਮਾਪਦੰਡ ਅਪਣਾਇਆ ਜਾਂਦਾ ਹੈ । ਅਤੇ ਬ੍ਰਹਮਾਂ ਬਿਸ਼ਨ ਅਤੇ ਮਹੇਸ਼ ਦੀ ਹੋਂਦ ਨੂੰ
ਮਾਨਤਾ ਨਾਂ ਦੇਣ ਵਾਸਤੇ, ਕਿਹੜਾ ਮਾਪਦੰਡ ਵਰਤਿਆ ਜਾਂਦਾ ਹੈ। ਸਚਮੁੱਚ ਮੇਰੇ ਵਾਸਤੇ (ਹੋਰ ਵੀ ਕਈਆਂ
ਵਾਸਤੇ) ਇਹ ਬਹੁਤ ਗੁੰਝਲਦਾਰ ਪਹੇਲੀ ਹੈ । ਇਸ ਪਹੇਲੀ ਨੂੰ ਸਮਝਣ ਵਾਸਤੇ ਕੋਈ ਸਿੱਧਾ ਸਾਦਾ ਜਿਹਾ
ਢੰਗ ਦੱਸਣਾਂ, ਜੋ ਸੱਭ ਦੀ ਸਮਝ ਵਿੱਚ ਆ ਜਾਵੇ । ਸ਼ਬਦਾਂ ਦੇ ਚੱਕਰਵਿਊ ਵਿੱਚ ਨਾਂ ਉਲਝਾਣਾਂ ਜੀ।
ਆਪ ਜੀ ਦਾ ਧੰਨਵਾਦੀ ਹੋਵਾਂ ਗਾ ਜੀ।
ਦਾਸ ਬਲਦੇਵ ਸਿੰਘ ਫਿਰੋਜ਼ਪੁਰ
ਹੁਣ ਅਸੀਂ ਵੀਰ ਕਰਨਲ ਮਨਮੋਹਨ ਸਿੰਘ ਜੀ ਦੇ ਜਵਾਬਾਂ ਉੱਪਰ ਤੁਹਾਡੇ
ਪ੍ਰਤੀਕਰ ਦੀ ਵਿਚਾਰ ਕਰਦੇ ਹਾਂ ਵੀਰ ਕਰਨਲ ਮਨਮੋਹਨ ਸਿੰਘ ਜੀ ਨੇ ਸੋਹਣਾ ਉਪਰਾਲਾ ਕੀਤਾ ਹੈ ਪਰ
ਤਰੁਟੀਆਂ ਵੀ ਹਨ ਇਹ ਤਰੁਟੀ ਐਨੀਆ ਵੱਡੀਆ ਵੀ ਨਹੀਂ ਜਿਨ੍ਹੀਆਂ ਵੱਡੀਆ ਤੁਸੀਂ ਕੀਤੀਆਂ ਹਨ। ਇਥੇ
ਅਸੀਂ ਆਪਣੇ ਵਿਸ਼ੇ ਨੂੰ ਮੁੱਖ ਰੱਖ ਕੇ ਕੁਜ ਭਾਗ ਹੀ ਵਿਚਾਰ ਰਹੇ ਹਾਂ ਆਉ ਵਿਚਾਰੀਏ
04. 02. 2014 ਨੂੰ ਸਿਖ ਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ
ਰਾਹੀਂ ‘ੴ’ ਸਬੰਧੀ ਆਪ ਜੀ ਦੇ ਵਿਚਾਰ ਪੜ੍ਹੇ ਹਨ। ਪਰੰਤੂ ਆਪ ਜੀ ਵੱਲੋਂ ਪੇਸ਼ ਕੀਤੀਆਂ ਗਈਆਂ
ਦਲੀਲਾਂ ਵਿੱਚ ਕਾਫੀ ਅਸੰਗਤੀਆਂ ਨਜ਼ਰੀਂ ਪੈਂਦੀਆਂ ਹਨ ਜਿਹਨਾਂ ਵਿੱਚੋਂ ਕੁੱਝ ਕੁ ਹੇਠਾਂ ਦਿੱਤੇ
ਅਨੁਸਾਰ ਹਨ: 1. ਆਪ ਜੀ ‘ੴ’ ਨੂੰ ਇੱਕ ਚਿੰਨ੍ਹ ਜਾਂ ਲੋਗੋ ਦਰਸਾਉਂਦੇ ਹੋ ਜੋ ਕਿ ਸਹੀ ਨਹੀਂ ਹੈ
ਕਿਉਂਕਿ ਗੁਰਮੱਤ ਅਧਿਆਤਮਿਕ ਸੰਦਰਭ ਵਿੱਚ ਕਿਸੇ ਚਿੰਨ੍ਹ, ਪਰਤੀਕ, ਤਸਵੀਰ ਜਾਂ ਮੂਰਤੀ ਦੀ ਵਰਤੋਂ
ਦੀ ਇਜਾਜ਼ਤ ਨਹੀਂ ਦਿੰਦੀ।
ਜਵਾਬ ਉਲ ਜਵਾਬ (੧)
ਗੁਰਮੱਤ ਅਧਿਆਤਮਿਕ ਸੰਦਰਭ ਦੀ ਵਿਚਾਰ, ਚਿੰਨ੍ਹ ਤੇ ਪਰਤੀਕ ਤੇ ਟਿੱਕੀ ਹੈ,
ਜਿਸ ਵਿੱਚ ਸ਼ਬਦ ਤੇ ਵਾਕਾਂ ਦੀ ਤਸਵੀਰ ਰੂਪ ਮੂਰਤੀ ਜੀਵਨ ਜਾਂਚ ਦੇ ਵਿਚਾਰ ਭਾਵ ਪੈਂਦਾ ਕਰਦੀ ਹੈ।
ਭਾਸ਼ਾ ਚਿੰਨਾਂ ਦੀ ਬਣੀ ਹੁੰਦੀ ਹੈ ਇਹ ਵਿਚਾਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਸਾਰੀ ਗੁਰਬਾਣੀ ਦੇ
ਸ਼ਬਦਾਂ ਦੀ ਬਣਤਰ ਚਿੰਨ੍ਹਾਂ ਦੇ ਸਮੂੰਹ ਤੋ ਬਣੀ ਹੈ ਜਿਸ ਵਿੱਚ ਛੋਟੇ-ਛੋਟੇ ਚਿੰਨ੍ਹਾਂ ਸਰੂਪ
ਅੱਖਰਾਂ ਦੇ ਸਮੂੰਹ ਨਾਲ ਸ਼ਬਦ ਬਣਦੇ ਹਨ। ਫਿਰ ਇਨ੍ਹਾਂ ਸ਼ਬਦਾਂ ਦੇ ਜੋੜ ਤੋਂ ਪੰਗਤੀਆਂ ਬਣਦੀਆਂ ਹਨ।
ਪੰਗਤੀਆਂ ਦੇ ਸਮੂੰਹ ਤੋਂ ਬਾਣੀਆਂ ਬਣਦੀਆਂ ਹਨ। ਇਥੇ ਤੁਹਾਡੇ ਹੀ ਲੇਖ ਭਾਸ਼ਾ ਦੇ ਮੁੱਢਲੇ ਨਿਯਮ
ਵਿੱਚੋਂ ਹਿਸਾ ਪਾ ਰਹੇ ਹਾ ਤੁਹਾਡੀ ਯਾਦ ਦਾਸ਼ਤ ਲਈ
ਭਾਸ਼ਾ ਚਿੰਨ੍ਹਾਂ ਦੀ ਬਣੀ ਹੁੰਦੀ ਹੈ। ਚਿੰਨ੍ਹ ਇੰਦਰੀਆਂ ਰਾਹੀਂ ਅਨੁਭਵ
ਕੀਤਾ ਜਾ ਸਕਣ ਵਾਲਾ ਨਿਸ਼ਾਨ, ਪਦਾਰਥ, ਇਸ਼ਾਰਾ ਜਾਂ ਸ਼ੋਰ ਹੁੰਦਾ ਹੈ ਜਿਸ ਤੋਂ ਕਿਸੇ ਭੌਤਿਕ ਚੀਜ਼ ਦੇ
ਅਕਸ ਦਾ ਜਾਂ ਅਭੌਤਿਕ ਅਨੁਭੂਤੀ ਦਾ ਭਾਵ ਉਪਜਦਾ ਹੈ। ਉਦਾਹਰਣ ਵਜੋਂ ਇੱਕ ਛੋਟੀ ਪੱਧਰੀ ਲਕੀਰ ਅਤੇ
ਇੱਕ ਲੰਬੀ ਖੜ੍ਹਵੀਂ ਲਕੀਰ ਤੋਂ ਬਣੇ ਕਾਂਟੇ (ਚਰੋਸਸ) ਦੇ ਚਿੰਨ੍ਹ ਤੋਂ ਈਸਾ ਮਸੀਹ ਦੀ ਕੁਰਬਾਨੀ ਦਾ
ਭਾਵ ਉਪਜਦਾ ਹੈ ਅਤੇ ਗੁਲਾਬ ਦਾ ਫੁੱਲ ਪਿਆਰ ਦੇ ਭਾਵ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ। ਇਸੇ
ਤਰ੍ਹਾਂ ਭਾਸ਼ਾ ਦਾ ਹਰ ਸ਼ਬਦ ਜਾਂ ਸ਼ਬਦ-ਸਮੂਹ ਵੀ ਇੱਕ ਚਿੰਨ੍ਹ ਮਾਤਰ ਹੀ ਹੁੰਦਾ ਹੈ। ਭਾਸ਼ਾ ਦਾ ਹਰੇਕ
ਚਿੰਨ੍ਹ ਪਹਿਲਾਂ ਇੱਕ ਧੁਨੀ ਜਾਂ ਵਧੇਰੇ ਧੁਨੀਆਂ ਦੀ ਵਿਸ਼ੇਸ਼ ਤਰਤੀਬ ਦੇ ਰੂਪ ਵਿੱਚ ਪਰਗਟ ਹੁੰਦਾ
ਹੈ। ‘ਕੋਇਲ’ ਸ਼ਬਦ ਇੱਕ ਕਾਲੇ ਰੰਗ ਦੇ ਅਤੇ ਮਿੱਠੀ ਅਵਾਜ਼ ਪੈਦਾ ਕਰਨ ਵਾਲੇ ਪੰਛੀ ਦਾ ਚਿੰਨ੍ਹ ਹੈ
ਅਤੇ ‘ਡਰ’ ਸ਼ਬਦ ਕਿਸੇ ਵਿਅਕਤੀ, ਵਸਤੂ ਜਾਂ ਪ੍ਰਸਥਿਤੀ ਤੋਂ ਹੋਣ ਵਾਲੇ ਨੁਕਸਾਨ ਦੇ ਅਹਿਸਾਸ ਵਿੱਚੋਂ
ਉਪਜੇ ਭਾਵ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਚਿੰਨ੍ਹ ਹੈ। ਬੋਲਣ ਵਾਲਾ ਇਹਨਾਂ ਚਿੰਨ੍ਹਾਂ ਨੂੰ ਵਾਕਾਂ
ਦੀ ਸਰੰਚਨਾਂ ਵਿੱਚ ਜੜਦਾ ਹੈ ਅਤੇ ਆਪਣਾ ਸੰਦੇਸ਼ ਇਸ ਸੰਰਚਨਾ ਰਾਹੀਂ ਦੂਸਰੇ ਲੋਕਾਂ ਤਕ ਪਹੁੰਚਾਉਂਦਾ
ਹੈ। ਹਰ ਭਾਸ਼ਾ ਵਿੱਚ ਪਹਿਲਾਂ ਉਸਦਾ ਆਪਣਾ ਨਿਵੇਕਲਾ ਧੁਨੀਆਤਮਿਕ ਚਿੰਨ੍ਹ-ਵਿਧਾਨ ਹੋਂਦ ਵਿੱਚ ਆਉਂਦਾ
ਹੈ। ਬਾਦ ਵਿੱਚ ਧੁਨੀਆਤਮਿਕ ਅੰਸ਼ਾਂ ਨੂੰ ਲਿਪੀ-ਚਿੰਨ੍ਹਾਂ ਰਾਹੀਂ ਪਰਗਟ ਕਰਦੇ ਹੋਏ ਭਾਸ਼ਾ ਦਾ ਲਿਖਤੀ
ਰੂਪ ਵੀ ਤਿਆਰ ਕੀਤਾ ਜਾ ਸਕਦਾ ਹੈ।
ਇਸੇ ਨਾਲ ਰਿਲੇਟਡ ਹੇ ਸਾਡਾ ਹੇਠਲਾ
ਜਵਾਬ ਉਲ ਜਵਾਬ ੩)
ਸਵਾਲ 3: ਕੀ ਗੁਰੂ ਨਾਨਕ ਨੇ ਇਹ ਅੱਖਰ ਬਣਾਇਆ ਸੀ? ਜਵਾਬ: ਹਾਂ, ਗੁਰੂ
ਨਾਨਕ ਨੇ ਹੀ ਪਹਿਲੀ ਵਾਰ ‘ੴ’ ਵਿੱਚ ਇੱਕ ਅੰਕ ਦੇ ਨਾਲ ਇੱਕ ਅੱਖਰ ਨੂੰ ਜੋੜ ਕੇ ਇੱਕ ਮਿਸ਼ਰਤ ਲਿਪੀ
ਰੂਪ ਬਣਾਇਆ ਅਤੇ ਵਰਤਿਆ ਸੀ।
ਤੁਸੀਂ ੴ ਨੂੰ ਮਿਸ਼ਰਤ ਲਿਪੀ ਰੂਪ ਬਣਾਇਆ ਹੈ ਤੇ ਇਸ ਨੂੰ ਗੁਰੂ ਨਾਨਕ ਜੀ ਦੀ
ਕਿਰਤ ਦੱਸਦੇ ਹੋ। ਜੇ ਤੁਸੀਂ
ਉਦਾਹਰਣ ਵਜੋਂ ਇੱਕ ਛੋਟੀ
ਪੱਧਰੀ ਲਕੀਰ ਅਤੇ ਇੱਕ ਲੰਬੀ ਖੜ੍ਹਵੀਂ ਲਕੀਰ ਤੋਂ ਬਣੇ ਕਾਂਟੇ (ਚਰੋਸਸ) ਦੇ ਚਿੰਨ੍ਹ ਤੋਂ ਈਸਾ
ਮਸੀਹ ਦੀ ਕੁਰਬਾਨੀ ਦਾ ਭਾਵ ਉਪਜਦਾ ਹੈ
ਦੇ ਸਕਦੇ ਹੋ ਤਾਂ ਗੁਰੂ ਨਾਨਕ ਜੀ
ਵਲੋਂ ਦਿੱਤੇ ੴ ਨੂੰ ਕੁਦਰਤ ਵਿੱਚੋਂ ਕਾਦਰ ਦੇ ਚਿੰਨ੍ਹ ਭਾਵ ਵਿੱਚ ਕਬੂਲ ਕਰਨ ਵਿੱਚ ਦਿੱਕਤ ਕਿਉਂ ਆ
ਰਹੀ ਹੈ। ਜੇ ਹੁਣ ਵੀ ਤੁਹਾਡੇ ਮਨ ਵਿੱਚ ਚਿੰਨ੍ਹ ਭਾਵ ਨਹੀਂ ਵਿਚਾਰ ਹੁੰਦਾ ੴ ਦਾ, ਤਾਂ ਤੁਸੀਂ
ਆਪਣੀਆਂ ਦਿੱਤਿਆਂ ਦਲੀਲਾ ਤੋਂ ਮੁੱਕਰ ਰਹੇ ਹੋ।
4. ਇੱਕ ਪਾਸੇ ਆਪ ਜੀ ਕਹਿੰਦੇ ਹੋ ਕਿ ‘ੴ’ ਕੋਈ ਸ਼ਬਦ ਨਹੀਂ ਅਤੇ ਦੂਸਰੇ
ਪਾਸੇ ਆਪ ਜੀ ਕਹਿੰਦੇ ਹੋ ਕਿ ਇਸ ਦਾ ਉਚਾਰਨ ‘ਏਕੰਕਾਰ’ ਹੈ। ਉਚਾਰਨ ਤਾਂ ਅੱਖਰਾਂ ਜਾਂ ਧੁਨੀਆਂ ਤੋਂ
ਬਣੇ ਸ਼ਬਦ ਦਾ ਹੀ ਹੋ ਸਕਦਾ ਹੈ, ਚਿੰਨ੍ਹ ਦਾ ਨਹੀਂ।
ਜਵਾਬ ਉਲ ਜਵਾਬ ੪)
ਵੀਰ ਡਾ: ਜੀ, ਕਰਨਲ ਮਨਮੋਹਨ ਸਿੰਘ ਜੀ ਦੇ ਹੇਠਾਂ ਦਿੱਤੀ ਵਿਚਾਰ ਨੂੰ ਧਿਆਨ
ਨਾਲ ਵੇਖੋ ੴ ਨੂੰ ਅਖੰਡ ਪਰਮ ਪਦ ਚਿੰਨ੍ਹ ਨਾਲ ਵਿਚਾਰ ਦੇ ਹੋਏ ਇਸ ਦੀ ਬਣਤਰ ਤਿੰਨ੍ਹ ਕਲਾਂਵਾਂ ਦੇ
ਮੂਲ ਚਿੰਨ੍ਹਾਂ (ਜਿਸ ਵਿੱਚ ੧ ਗਣਿਤ ਦਾ, ਓ ਭਾਸ਼ਾ ਦਾ ਤੇ ਲਕੀਰ ਕਲਾ ਦਾ) ਤੋਂ ਕਰ ਰਹੇ ਹਨ। ਤੁਸੀਂ
ਲਿਖ ਰਹੇ ਹੋ ਉਚਾਰਨ ਤਾਂ
ਅੱਖਰਾਂ ਜਾਂ ਧੁਨੀਆਂ ਤੋਂ ਬਣੇ ਸ਼ਬਦ ਦਾ ਹੀ ਹੋ ਸਕਦਾ ਹੈ, ਚਿੰਨ੍ਹ ਦਾ ਨਹੀਂ।
ਇਸ ਦੀ ਵਿਚਾਰ ਉਪਰ ਜਵਾਬ ਉਲ ਜਵਾਬ
(੧) ਨੰਬਰ ਵਿੱਚ ਦੇ ਆਏ ਹਾਂ। ਵੀਰ ਜੀ ਚਿੰਨ੍ਹਾਂ (ਅੱਖਰਾਂ) ਦੇ ਸਮੂੰਹ ਤੋ ਸ਼ਬਦ (ਚਿੰਨ੍ਹ) ਰਚਨਾ
ਹੂੰਦੀ ਹੈ। ਜਿਸ ਦੀ ਵਿਚਾਰ ਇਥੇ ਕਰਨਲ ਜੀ ਨੇ ਕੀਤੀ ਹੈ।
ਇਹ ਨਾ ਤੇ ਕਿਸੇ ਬੋਲੀ ਦਾ ਅੱਖਰ ਹੈ, ਨਾ ਹੀ ਸ਼ਬਦ ਹੈ ਅਤੇ ਨਾ ਹੀ ਦੋ
ਸ਼ਬਦਾਂ ਦਾ ਜੋੜ ਹੈ । ਇਹ ਇੱਕ ਚਿੰਨ੍ਹ ਹੈ,
ਲੋਗੋਸ ਹੈ ਜਿਸ ਨੂੰ ਵੱਖ-ਵੱਖ ਖੰਡਤ ਨਹੀਂ ਕੀਤਾ ਜਾ ਸਕਦਾ ।
ਕਿਸੇ ਚੀਜ਼ ਨੂੰ ਲਿਖਤੀ ਰੂਪ ਵਿੱਚ
ਪਹਿਚਾਣ ਜਾਂ ਨਾਂਅ ਦੇਣ ਦੇ ਸਾਰੇ ਤਿੰਨੋਂ ਤਰੀਕਿਆਂ ਦਾ ਯਾਨੀ ਗਿਣਤੀ ਦੇ ਹਿੰਦਸੇ, ਵਰਣਮਾਲਾ ਦੇ
ਅੱਖਰ ਅਤੇ ਸੰਕੇਤਕ ਚਿੰਨ੍ਹ ਨੂੰ ਮਿਲਾ ਕੇ ਬਣਾਇਆ ਸੰਘਟਕ, ਸਮੁੱਚਾ ਅਖੰਡ ਪਰਮ ਪਦ ਚਿੰਨ੍ਹ ਹੈ।
ਇਹ ਚਿੰਨ੍ਹ ਗੁਰੂ ਨਾਨਕ ਨੇ ਬੜੀ ਡੂੰਘੀ ਸੋਚ ਨਾਲ
ਘੜਿਆ ਹੈ ਕਿਉਂਕਿ ਇਹ ਇੱਕ ਮੰਗਲਮਈ, ਪੂਜਨੀਕ ਅਤੇ ਆਦਰਮਈ ਹੋਂਦ ਦਾ ਪਾਕ ਚਿੰਨ੍ਹ ਹੈ। ਇਸਨੂੰ ਘੜਨ
ਲਈ ਗੁਰੂ ਨਾਨਕ ਨੇ ਗਿਣਤੀ ਦਾ ਪਹਿਲਾ ਹਿੰਦਸਾ 1 ਲਿਆ ਹੈ, ਫੇਰ ਇੱਕ ਨਵੀਂ ਬੋਲੀ ਦੀ ਗੁਰਮੁੱਖੀ
ਲਿਪੀ ਦੀ ਵਰਣਮਾਲਾ ਦਾ ਪਹਿਲਾ ਅੱਖਰ ਲਿਆ ਹੈ (ਊੜਾ ਜੋ ਸੰਸਕ੍ਰਿਤ ਵਿੱਚ ਪੰਜਵੇਂ ਨੰਬਰ ਤੇ ਹੈ!),
ਅਤੇ “ਕਾਰ” ਦਾ ਚਿੰਨ੍ਹ ਵਿਗਸਣ ਦੀ ਪ੍ਰਤੀਕਿਰਿਆ ਨੂੰ ਦਰਸਾਉਣ ਲਈ ਘੜਿਆ ਹੈ।
5. ਆਪ ਜੀ ਦਾ ਤਰਕ ਹੈ ਕਿ ਗੁਰਬਾਣੀ ਵਿੱਚ ਕਈ ਥਾਈਂ ‘ਏਕੰਕਾਰ’ ਸ਼ਬਦ ਵਰਤਿਆ ਹੋਇਆ ਮਿਲਦਾ ਹੈ ਇਸ
ਲਈ ‘ੴ’ ਵੀ ‘ਏਕੰਕਾਰ’ ਹੀ ਹੈ। ਇਹ ਤਾਂ ਕੇਵਲ ਅਟਕਲਪੱਚੂ ਹੀ ਹੈ। ਜੇਕਰ ਗੁਰੂ ਸਾਹਿਬ ਨੇ ਇੱਥੇ
ਲਿਖਣ ਲਈ ‘ਏਕੰਕਾਰ’ ਹੀ ਸੋਚਿਆ ਸੀ ਤਾਂ ਸਿੱਧਾ ਹੀ ਇਹ ਸ਼ਬਦ ਲਿਖ ਦਿੰਦੇ, ‘ੴ’ ਲਿਖਣ ਦੀ ਭਲਾ ਕੀ
ਲੋੜ ਸੀ?
ਡਾ: ਵੀਰ ਜੀ ਤੁਸੀਂ ਇਹ ਦਲੀਲ ਬੜੀ ਅਟਕਲਪੱਚੂ
ਵਾਲੀ
ਦੇ ਰਹੇ ੴ ਲਿਖਣ ਦੀ ਕੀ ਲੋੜ ਸੀ ਸਿਧਾ
ਹੀ ਏਕੰਕਾਰ ਲਿਖ ਦਿੰਦੇ। ਫਿਰ ਇਹ ਵਿਚਾਰ ਤੁਹਾਡੇ ਤੇ ਵੀ ਢੁਕਦੀ ਹੈ ਕਿ ਗੁਰੂ ਸਾਹਿਬ ਜੀ ਨੂੰ ੴ
ਲਿਖਣ ਦੀ ਕੀ ਲੋੜ ਪਈ ਸਿਧਾ ਹੀ ਏਕੋ ਲਿਖ ਦਿੰਦੇ।
ਕੁਲ ਮਿਲਾ ਕੇ ਡਾ: ਇਕਬਾਲ ਸਿੰਘ ਜੀ ਵਲੋਂ ਦਿੱਤਾ ਜਾ
ਰਿਹਾਂ ੴ ਦਾ ਪਾਠ ਏਕੋ ਠੀਕ ਨਹੀਂ ਕਿਉਂਕਿ ਇਹ ਪਾਠ ੧ਓ ਦਾ ਬਣਦਾ ਹੈ ਜੋ ਕਿ ੴ ਦਾ ਪੂਰਨ ਸਰੂਪ
ਨਹੀਂ। ਕਰਨਲ ਮਨਮੋਹਨ ਸਿੰਘ ਵਲੋਂ ੴ ਨੂੰ ਚਿੰਨ੍ਹ ਦਾ ਦਿੱਤਾ ਦਰਜਾ ਠੀਕ ਹੈ।
ਧੰਨਵਾਦ ਸਹਿਤ
ਗੁਰਬੰਸ ਸਿੰਘ
07/02/14)
ਗੁਰਦੀਪ ਸਿਂਘ ਬਾਗੀ
ਬਚਿੱਤਰ ਨਾਟਕ
(ਜੋ ਬਾਬੇ ਕੇ ਦਾਮ ਨ
ਦੈ ਹੈਂ ॥ ਤਿਨ ਤੇ ਗਹਿ ਬਾਬਰ ਕੇ ਲੈ ਹੈਂ),
ਕਰਤਾਰ ਪੁਰੀ ਬੀੜ ਅਤੇ ਆਦਿਲ ਜਹਾਂਗੀਰ
ਤਿਲੰਗ ਮਹਲਾ ੧ ॥
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਇਹ ਬਾਣੀ “ਖਸਮ ਦੀ ਬਾਣੀ” ਗੁਰੂ ਨਾਨਕ ਸਾਹਿਬ ਦੇ ਪਾਵਨ ਮੁਖੌਂ, ਜੋ ਦੱਸਦੀ
ਹੈ ਕਿ ਬਾਬਰ ਪਾਪ ਦੀ ਜੰਞ ਲੈ ਕੇ ਹਿਂਦ ਤੇ ਚੜ੍ਹੇਆ ਸੀ ਅਤੇ ਲੁੱਟਮਾਰ ਕਿਤੀ। ਕਿ ਸਿੱਖ, ਕਿ
ਹਿਂਦੂ ਅਤੇ ਕਿ ਮੁਸਲਮਾਨ ਸਬ ਨੂੰ ਲੁਟਿਆ ਗਿਆ।
ਬਚਿੱਤਰ ਨਾਟਕ ਦਾ ਲਿਖਾਰੀ ਕਿਨਾਂ ਕੂ ਸਿੱਖ ਇਤਿਹਾਸ ਤੂੰ ਵਾਕਿਫ ਸੀ ਇਹ ਤੇ
“ਸਹਜਾਦੇ ਕੋ ਆਗਮਨ ਮਦ੍ਰ ਦੇਸ” ਨਾਮਕ ਹਿੱਸੇ ਵਿੱਚ ਇਨ ਪੰਕਤਿਆਂ ਨੂੰ ਲਿਖ ਕੇ ਦਸ ਦੇਂਦਾਂ ਹੈ।
ਬਾਬੇ ਕੇ ਬਾਬਰ ਕੇ ਦੋਊ ॥ ਆਪ ਕਰੇ ਪਰਮੇਸਰ ਸੋਊ ॥
ਦੀਨ ਸਾਹ ਇਨ ਕੋ ਪਹਿਚਾਨੋ ॥ ਦੁਨੀਪਤਿ ਉਨ ਕੌ ਅਨੁਮਾਨੋ ॥੯॥
ਜੋ ਬਾਬੇ ਕੇ ਦਾਮ ਨ ਦੈ ਹੈਂ ॥ ਤਿਨ ਤੇ ਗਹਿ ਬਾਬਰ ਕੇ ਲੈ ਹੈਂ ॥
ਦੈ ਦੈ ਤਿਨ ਕੌ ਬਡੀ ਸਜਾਇ ॥ ਪੁਨਿ ਲੈਹੈਂ ਗ੍ਰਿਹ ਲੂਟ ਬਨਾਇ ॥੧੦॥
ਅਰਥ “ਬਾਬੇ (ਗੁਰੂ ਨਾਨਕ ਸਾਹਿਬ) ਦੇ (ਗੱਦੀਦਾਰਾਂ) ਅਤੇ ਬਾਬਰ (ਬਾਦਸ਼ਾਹ)
ਦੇ (ਵਾਰਸਾਂ) ਦੋਹਾਂ ਨੂੰ ਆਪ ਪਰਮੇਸ਼ਵਰ ਨੇ ਸਿਰਜਿਆ ਹੈ। ਇਨ੍ਹਾਂ ਨੂੰ ਧਰਮ ਦਾ ਬਾਦਸ਼ਾਹ ਸਮਝੌ ਅਤੇ
ਉਨ੍ਹਾਂ ਨੂੰ ਦੁਨੀਆ ਦਾ ਬਾਦਸ਼ਾਹ ਵਿਚਾਰੋ।੯। ਜੋ ਬਾਬੇ ਦੇ (ਧਰਮ-ਪ੍ਰਚਾਰ) ਲਈ ਧਨ ਭੇਟ ਨਹੀ
ਕਰਨਗੇ, ਉਨ੍ਹਾਂ ਤੋਂ ਬਾਬਰ ਵਾਲੇ ਪਕੜ ਕੇ ਲੈ ਲੈਣਗੇ। ਉਨ੍ਹਾਂ ਨੂੰ ਵੱਡੀ ਸਜ਼ਾ ਦੇ ਦੇ ਕੇ,
(ਉਨ੍ਹਾਂ ਦੇ) ਘਰ ਚੰਗੀ ਤਰ੍ਹਾਂ ਲੁਟ ਲੈਣਗੇ।੧੦।“
ਬਿਚਿਤਰ ਨਾਟਕ ਦੀ ਇਸ ਪੰਕਤਿਆਂ ਨੂੰ ਪੜ੍ਹ ਕੇ ਇਵੇਂ ਜਾਪਦਾ ਹੈ ਕਿ ਬਾਬਰ
ਦੇ ਪਰਿਵਾਰ ਦਾ ਬਹੁਤ ਬਡਾ ਯੋਗਦਾਨ ਰਹੇਆ ਹੈ ਸਿੱਖੀ ਦੇ ਪ੍ਰਚਾਰ ਵਿਚ।
ਲੱਗਦਾ ਹੈ ਕੀ ਬਿਚਿਤਰ ਨਾਟਕ ਦੇ ਇਸ ਹਿੱਸੇ ਦੇ ਲਿਖਾਰੀ ਨੇ ਸ਼ਾਯਦ “ਬਾਲੇ
ਵਾਲੀ ਜਨਮਸਾਖੀ” ਦੇ ਗੁਰੂ ਨਾਨਕ ਸਾਹਿਬ ਦੇ ਬਾਬਰ ਨੂੰ ਵਰਦਾਨ ਦੇਣ ਵਾਲੀ ਗੱਲ ਦਿਮਾਗ ਵਿੱਚ ਰਖ ਕੇ
ਲਿਖੀ ਹੈ।
ਬਡੀ ਹੈਰਾਨੀ ਦੀ ਗੱਲ ਹੈ ਕਿ ਇਸ ਬਿਚਿਤਰ ਨਾਟਕ ਦੇ ਹਿਮਾਈਤੀ ਇਸ ਨੂੰ ਕਿਸ
ਤਰਕ ਨਾਲ ਗੁਰੂ ਰਚਿਤ ਦਸਦੇ ਹਨ।
ਜੇਕਰ ਇਤਿਹਾਸ ਨੂੰ ਖੰਗਾਲੇਆ ਜਾਵੇ ਤਾਂ ਪਤਾ ਚਲਦਾ ਹੈ ਕੀ ਗੁਰੂ ਅਰਜਨ
ਸਾਹਿਬ, ਗੁਰੂ ਤੇਗ ਬਹਾਦੁਰ ਸਾਹਿਬ ਅਤੇ ਗੁਰੂ ਗੋਬਿਂਦ ਸਿਂਘ ਸਾਹਿਬ, ਤਿਨੋ ਗੁਰੂ ਸਾਹਿਬਾਨ ਦੀ
ਸ਼ਹੀਦੀ ਪੀਛੇ ਮੁਗਲਿਆ ਸਲਤਨ ਦਾ ਹੱਥ ਸੀ ਯਾਨਿ ਬਾਬਰ ਦੇ ਤਿੰਨ ਵੰਸ਼ਜਾਂ ਦਾ ਸੀਧਾ ਹੱਥ ਗੁਰੂ
ਸਾਹਿਬਾਨ ਦੀ ਸ਼ਹੀਦੀ ਵਿੱਚ ਸੀ।
ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਾਰੇ ਵਿਚਾਰ ਕਰਦੇ ਹਾਂ।
ਬਿਪਰ ਨੇ ਤੇ ਇਤਿਹਾਸ ਨੂੰ ਕਾਫੀ ਵਿਗਾੜੇਆ ਅਤੇ ਗੁਰੂ ਸਾਹਿਬ ਦੀ ਸ਼ਹੀਦੀ
ਨੂੰ ਇਸ ਤਰਹ ਪੇਸ਼ ਕੀਤਾ ਕਿ ਗੰਡਾ ਸਿਂਘ ਨੂੰ ਅਪਨੀ ਲਿਖਤ
“Guru
Arjun’s Martyrdom”
ਦੇ ਸ਼ੁਰੂ ਵਿਚ ਦਰਜ ਕਰਦੇ ਹਨ “ਗੁਰੂ ਅਰਜਨ ਸਾਹਿਬ ਦੀ ਸ਼ਹੀਦੀ(ਦੀ ਹਕੀਕਤ ਨੂੰ)ਪੰਜਾਬੀ ਤੇ
ਕਾਵ-ਇਤਿਹਾਸਕਾਰਾ ਦੇ ਹਥੌਂ ਕਾਫੀ ਨੁਕਸਾਨ ਹੋਏਆ”। ਇਹ ਨੁਕਸਾਨ ਇਨਾ ਡੁੰਗਾ ਪ੍ਰਭਾਵ ਛਡ ਗਏਆ ਕੀ
ਕਥਾਕਾਰ ਹਮੇਸ਼ਾਂ ਗੁਰੂ ਅਰਜਨ ਸਾਹਿਬ ਨੂੰ ਅਪਨੀ ਇਛਾ ਨਾਲ ਰਾਵੀ ਵਿਚ ਇਸ਼ਨਾਨ ਕਰਨ ਦੀ ਗੱਲ ਦੱਸਦੇ
ਰਹੇ।
ਪਰ ਗਲ ਕੁਛ ਹੋਰ ਸੀ ਜਿਸਦਾ ਵਿਚਾਰ ਅਸੀਂ ਅਜ ਕਰਾਂਗੇ।
ਤੁਜਕ-ਏ-ਜਹਾਂਗੀਰ ਵਿਚ ਦਰਜ ਇਹ ਇਂਦਰਾਜ ਸ਼ਾਯਦ ਬਿਚਿਤਰ ਨਾਟਕ ਦੇ ਲਿਖਾਰੀ
ਨੇ ਨਹੀ ਪੜ੍ਹੀ।
ਜਹਾਂਗੀਰ ਲਿਖਦਾ ਹੈ” ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਵਿਚ ਅਰਜਨ ਨਾਮ ਦਾ
ਇਕ ਹਿਂਦੁ ਪੀਰ ਤੇ ਸ਼ੇਖ ਦੇ ਲਿਬਾਸ ਵਿਚ ਰਹਿਂਦਾਂ ਸੀ। ਏਥੋਂ ਤਕ ਕਿ ਉਸ ਨੇ ਆਪਣਿਆਂ ਗੱਲਾਂ ਤੇ
ਕਾਰਵਾਇਆਂ ਨਾਲ ਬਹੁਤ ਸਾਰੇ ਸਿੱਧੇ-ਸਾਧੇ ਹਿਂਦੁੰਆਂ ਹੀ ਨਹੀਂ ਬਲਕਿ ਮੂਰਖ ਮੁਸਲਮਾਨਾ ਨੂੰ ਵੀ
ਅਪਣਾ ਮੁਰੀਦ ਬਨਾ ਲਿਆ ਸੀ ਤੇ ਆਪਣੇ ਆਪ ਨੂੰ ਇਕ ਮੀਰ ਤੇ ਵਲੀ ਹੋਣ ਨਾ ਡੋਂਗ ਭੀ ਰਚੇਆ ਹੋਇਆ ਸੀ।
ਉਹ ਉਸ ਨੂੰ ਗੁਰੂ ਕਹਿਂਦੇਂ ਸਣ ਅਤੇ ਕਈ ਪਾਸਿਆਂ ਤੂੰ ਜਾਹਲ ਗਵਾਰ ਤੇ ਜਹਾਲਤ ਪਸੰਦ ਲੋਕ ਉਸ ਵਲ
ਖਿੱਚੇ ਚਲੇ ਆਉਂਦੇ ਸਨ ਤੇ ਉਸ ਵਿਚ ਪੁਰਾ ਅਕੀਦਾ ਜ਼ਾਹਰ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੂੰ ਉਨਾਂ
ਨੇ ਇਸ ਦੁਕਾਨ-ਇ-ਬਾਤਿਲ(ਝੂਠ ਦੀ ਦੁਕਾਨ) ਚਲਾਈ ਹੋਈ ਸੀ। ਬੜੀ ਵਾਰ ਮੇਰੇ ਦਿਲ ਵਿਚ ਇਜ ਖਿਆਲ ਆਇਆ
ਕਿ ਮੈਂ ਇਸ ਝੂਠ ਦੇ ਸਿਲਸਲੇ ਨੂੰ ਬੰਦ ਕਰਵਾ ਦਿਆਂ ਜਾਂ ਉਸ ਨੂੰ ਇਸਲਾਮ ਵਿਚ ਲੈ ਆਵਾਂ।
ਗੱਲ ਇੱਥੋਂ ਤਕ ਵਧੀ ਕਿ ਇਨ੍ਹਾ ਦਿਨਾਂ ਵਿਚ ਹੀ ਖੁਸਰੋ ਇਸ ਰਸਤੇ ਤੋਂ ਗੁਜਰ
ਰਿਆ ਸੀ। ਇਸ ਬੇਇਲਮੇ ਸ਼ਖਸ ਨੇ ਉਸ ਨੂੰ ਮਿਲਣ ਦਾ ਵਿਚਾਰ ਬਣਾਇਆ। ਉਸ ਦੀ ਰਿਹਾਇਸ਼ ਦੇ ਨੇੜੇ ਹੀ
ਖੁਸਰੋ ਦਾ ਠਿਕਾਣਾ ਹੋਇਆ। ਉਹ ਉੱਥੇ ਆਇਆ ਤੇ ਖੁਸਰੋ ਨੂੰ ਮਿਲਿਆ ਤੇ ਉਸ ਨੂੰ ਕੁਝ ਪਹਿਲੋਂ ਘੜੀਆ
ਹੋਈਆਂ ਗੱਲਾਂ ਆਖੀਆਂ ਤੇ ਉਸ ਦੇ ਮਥੇ ਤੇ ਕੇਸਰ ਵਾਲੀ ਉਂਗਲ ਦਾ ਨਿਸ਼ਾਨ ਲਾਇਆ ਜਿਸ ਨੂੰ ਹਿਂਦੂੰ
ਬੋਲੀ ਵਿਚ ਕਸ਼ਕਾ (ਤਿਲਕ) ਕਹਿੰਦੇ ਹਨ ਤੇ ਇਸ ਨੂੰ ਪਵਿੱਤਰ ਮੰਨਦੇ ਹਨ। ਜਦੋਂ ਇਸ ਦੀ ਸੋਅ ਮੇਰੇ
ਕੰਨਾਂ ਤਕ ਪੁੱਜੀ ਤਾਂ ਮੈਂ ਹੁਕਮ ਜਾਰੀ ਕੀਤਾ ਕਿ ਉਸ ਨੂੰ ਲਿਆ ਕੇ ਮੇਰੇ ਹਜੂਰ ਪੇਸ਼ ਕੀਤਾ ਜਾਵੇ।
ਉਸ ਦਾ ਘਰ ਤੇ ਰਿਹਾਇਸ਼ ਜ਼ਬਤ ਕਰ ਕੇ ਉਸ ਦਾ ਬਾਲ ਬੱਚਾ ਮੁਰਤਜ਼ਾ ਖ਼ਾਨ ਦੇ ਹਵਾਲੇ ਕਰ ਦਿੱਤਾ ਜਾਵੇ ਤੇ
ਮੈ ਹੁਕਮ ਕੀਤਾ ਕਿ ਉਸ ਨੂੰ
ਯਾਸਾ-ੳ-ਸਿਆਸਤ ਦੇ ਤਸੀਹੇ ਦੇ ਕੇ ਖ਼ਤਮ ਕਰ ਦਿੱਤਾ ਜਾਵੇ।“
ਇਹ ਸਚ ਕੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਿੱਚ ਜਹਾਂਗੀਰ ਮੁਖ ਕਿਰਦਾਰ ਹੈ,
ਜਹਾਂਗੀਰ ਦੀ ਲਿਖਤ ਸ੍ਹਾਮਨੇ ਆਣ ਤੂੰ ਪਹਲਾ ਸਿੱਖ ਮਿਥਿਹਾਸਕਾਰਾਂ ਨੂੰ ਤੇ ਬਿਲਕੁਲ ਨਹੀ ਪਤਾ ਸੀ।
ਇਕ ਲਿਖਤ ਹੋਰ ਹੈ ਜੋ ਜਹਾਂਗੀਰ ਦੀ ਦੁਜੇ ਧਰਮ ਪ੍ਰਤੀ ਤੰਗਦਿਲੀ ਵਾਲਾ
ਨਜਰਿਆ ਸਾਫ ਕਰ ਦੇਂਦੀ ਹੈ “
ਸ਼ੇਖ ਨਿਜ਼ਾਮ ਥਾਨੇਸਰੀ, ਜੋ ਆਪਣੇ ਸਮੇਂ ਦਾ ਮਸ਼ਹੂਰ ਦੰਭੀ ਸੀ,ਖੁਸਰੋ ਨੂੰ ਮਿਲਿਆ ਤੇ ਉਸ ਨੂੰ ਦੁਆਈ
ਦਿੱਤੀਆਂ ਤੇ ਉਸ ਨੂੰ ਠੀਕ ਰਸਤੇ ਤੂੰ ਗੁਮਰਾਹ ਕਰ ਦਿੱਤਾ, ਤੇ ਫਿਰ ਹੁਣ ਮੈਨੂੰ ਮਿਲਣ ਆਇਆ। ਚੂੰਕਿ
ਮੈਂ ਇਹ ਗੱਲਾਂ ਸੁਣ ਚੁਕਾਂ ਸੀ, ਸੋ ਮੈ ਉਸ ਨੂੰ ਰਸਤੇ ਦਾ ਖ਼ਰਚ ਦੇ ਕੇ ਮੱਕੇ ਭੇਜ ਦਿੱਤਾ।“
ਜਹਾਂਗੀਰ ਦੀ ਅਪਨੀ ਲਿਖਤ ਸਬ ਕੁਛ ਸਾਫ ਕਰ ਦੇਂਦੀ ਹੈ ਕਿ ਜਹਾਂਗੀਰ ਬਾਬੇ
ਨਾਨਕ ਦੇ ਪੰਜਵੇ ਜਾਮੇ ਬਾਰੇ ਕੀ ਸੋਚਦਾ ਸੀ ਅਤੇ ਉਸਦੇ ਦਿਲ ਵਿੱਚ ਕਿਨ੍ਹਾ ਕੂ ਜਹਰ ਸੀ ਜਿਸਦੇ
ਕਰਕੇ ਉਹ ਮੌਤ ਦੀ ਸਜਾ ਦਾ ਫੁਰਮਾਨ ਦੇਂਦਾਂ ਹੈ। ਜਿਸ ਜੁਰਮ (ਜਹਾਂਗੀਰ ਮੁਤਾਬਿਕ) ਦੀ ਉਹ ਗਲ ਕਰਦਾ
ਹੈ ਵੈਸਾ ਹੀ ਜੁਰਮ ਇਕ ਮੁਸਲਮਾਨ ਕਰਦਾ ਹੈ ਉਸ ਨੂੰ ਉਹ ਖਰਚਾ ਦੇਕੇ ਮੱਕੇ ਭੇਜ ਦੇਂਦਾਂ ਹੈ।
ਉਪਰ ਦਿਤੇ ਤਥਾਂ ਨੂੰ ਵਿਚਾਰਨ ਦੇ ਬਾਦ ਇਸ ਪੰਕਤੀ ਜੋ ਬਿਚਿਤਰ ਨਾਟਕ ਦੇ
ਚਰਿਤਰ ਪਾਖਿਆਨ ਵਿਚੋ ਹੈ ਕੁਛ ਹੋਰ ਤਥਾਂ ਨੂੰ ਉਜਾਗਰ ਕਰਦੀ ਹੈ।
“ਜਹਾਂਗੀਰ ਆਦਿਲ ਮਰਿ ਗਯੋ ॥“
ਇਹ ਪੰਕਤਿ ਲਿਖਣ ਵਾਲੇ ਬਿਚਿਤਰ ਨਾਟਕ ਦੇ ਇਸ ਹਿਸੇ ਦੇ ਲਿਖਾਰੀ ਨੇ
ਜਹਾਂਗੀਰ ਦੀ ਲਿਖਤ ਨਹੀ ਪੜ੍ਹੀ ਸੀ। ਲਿਖਾਰੀ ਨੇ ਏਸਾ ਕਿ ਪੜ੍ਹੇਆ ਜਿਦੇ ਕਰ ਕੇ ਇਹ ਪੰਕਤਿ ਲਿਖ
ਗਏਆ। ਇਸ ਦਾ ਜਵਾਬ ਰਾਗਮਾਲਾ ਦੇ ਵਿਵਾਦ ਵਿਚ ਇਕ ਰੱਦ ਕਿਤੇ ਗਏ ਤੱਥ ਤੂੰ ਮਿਲ ਜਾਂਦਾਂ ਹੈ।
ਇਸ ਤੱਥ ਦਾ ਜਿਕਰ ਭਾਈ ਕਾਨ ਸਿਂਘ ਨਾਭਾ ਦੀ ਚਿਠੀ ਵਿੱਚ ਕਿਤਾ ਗਏਆ ਹੈ, ਉਹ
ਹੈ “ ਸੰਮਤ ੧੬੫੫ ਜਹਾਂਗੀਰ ਪਾਤਸ਼ਾਹ ਨੇ ਗੁਰੂ ਅਰਜਨ ਜੀ ਨੂੰ ਰਕਬਾ ਕਰਤਾਰਪੁਰ ਦਿਤਾ ਧਰਮਸਾਲ ਨੂੰ
੮੯੬੪ ਘੁਮਾਂ ਕਨਾਲ ੭ ਮਰਲੇ ੧੫।‘
ਭਾਈ ਜੋਧ ਸਿਂਘ ਇਸ ਤੱਥ ਨੂੰ ਰੱਦ ਕਰਦੇ ਹੋਏ ਕਹਂਦੇ ਨੇ ਕਿ ਭਾਈ ਕਾਨ੍ਹ
ਸਿਂਘ ਨਾਭਾ ਨੇ ਕੋਈ ਹੋਰ ਬੀੜ ਦੇਖੀ ਹੋਣੀ ਹੈ ਪਰ ਪੰਡਤ ਕਰਤਾਰ ਸਿਂਘ ਇਸ ਤੱਥ ਨੂੰ ਕਬੁਲ ਕਰਦੇ ਹਨ
ਅਤੇ ਮਨੰਦੇ ਹਨ ਕਿ ਭਾਈ ਕਾਨ੍ਹ ਸਿਂਘ ਨਾਭਾ ਨੇ ਜਿਨ ਲਿਖਤਾਂ ਦਾ ਜਿਕਰ ਕਿਤਾ ਹੈ ਉਹ ਲਿਖਤਾਂ
ਕਰਤਾਰ ਪੁਰ ਵਾਲੀ ਬੀੜ ਵਿੱਚੋ ੧੯੨੪ ਵਿੱਚ ਤਰਨਤਾਰਨ ਕਮੇਟੀ ਨੇ ਕੱਢੀਆਂ ਸੀ ਅਤੇ ਉਹ ਖੁਦ ਵੀ ਉਸ
ਕਮੇਟੀ ਵਿੱਚ ਸ਼ਾਮਿਲ ਸਨ।
ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਲਿਖਾਰੀ ਜੋ ਕਿ ੧੮੪੦ ਦੇ ਕਰੀਬ ਅਪਣਾ
ਗ੍ਰੰਥ ਪੁਰਾ ਕਰਦਾ ਹੈ ਇਸ ਪੰਕਤੀ ਦਾ ਇਕ ਹੋਰ ਸ਼ਿਕਾਰ ਹੈ ਅਤੇ ਜੋ ਦਰਬਾਰ ਸਾਹਿਬ ਵਿਚ ਗਿਆਨੀ,
ਲਾਹੌਰ ਦਰਬਾਰ ਵਿੱਚ ਚੰਗੀ ਪਹੁੰਚ ਰਖਦਾ ਸੀ। ਇਸ ਲਿਖਾਰੀ ਨੇ ਕਰਤਾਪੁਰੀ ਬੀੜ ਦੇਖੀ ਸੀ ਤਾਂਹੀ ਉਹ
ਅਪਣੀ ਲਿਖਤ ਵਿਚ ਜਹਾਂਗੀਰ ਦੇ ਮੁਹੋਂ ਇਹ ਗੱਲ ਕਹਵਾਂਦਾ ਹੈ--
ਗੁਰੂ ਨਾਨਕ ਗ੍ਰਿਹ ਕੇ ਹਮ ਦਾਸ। ਸੋ ਹਮ ਤੇ ਨਹੀ ਜਾਤ ਮਿਟਾਈ।
ਗੁਰੂ ਰਾਮਦਾਸ ਦੀਨੀ ਗੁਰਆਈ। ਸੋ ਹਮ ਤੇ ਨਹੀ ਜਾਤ ਮਿਟਾਈ।
ਜਿਸ ਪਾਤਸ਼ਾਹ ਨੇ ਗੁਰੂ ਅਰਜਨ ਸਾਹਿਬ ਨੂੰ ੧੬੫੫ ਵਿਚ ਜਮੀਨ ਦਿੱਤੀ ਸੀ
ਉਸਨੂੰ ਦਾਸ ਤੇ ਤੌਰ ਤੇ ਪੇਸ਼ ਕਰਦਾ ਹੈ, ਇਸ ੧੬੫੫ ਦੀ ਵਜਹ ਹੀ ਸੀ ਜਿਸ ਵਜਹ ਨਾਲ ਗੁਰਬਿਲਾਸ
ਪਾਤਸ਼ਾਹੀ ਛੇਵੀ ਦਾ ਲਿਖਾਰੀ ੧੬੫੧ ਵਿਚ ਜਹਾਂਗੀਰ ਨੂੰ ਦਿੱਲੀ ਦਾ ਬਾਦਸ਼ਾਹ ਦੱਸਦਾ ਹੈ।
ਕੇਸਰ ਸਿਂਘ ਛਿਬੜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਸਹੀ ਵੇਰਵਾ ਤੇ ਦੇ
ਦੇਂਦਾ ਹੈ ਪਰ ਗੁਰੂ ਘਰ ਨਾਲ ਜੁੜੇ ਹੋਣ ਦੇ ਬਾਵਜੂਦ ਜਹਾਂਗੀਰ ਬਾਰੇ ਕੁਛ ਨਹੀ ਲਿਖਦਾ ਸਿਰਫ ਇਸ ਇਕ
ਪੰਕਤੀ ਦੀ ਵਜਹ ਕਰ ਕੇ ਕਿ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਜਮੀਨ ਭੇਂਟ ਕਿਤੀ ਹੈ।
ਇਤਿਹਾਸ ਨੂੰ ਦੁਬਾਰਾ ਤਾਜਾ ਕਰ ਲਇਏ।
ਜਦ 1757 ਵਿਚ ਤੈਮੂਰ ਤੇ ਉਸ ਦਾ ਜਰਨੈਲ ਜਹਾਨ ਖ਼ਾਨ ਜਲੰਧਰ ਪੁੱਜੇ ਤਾਂ
ਜਲੰਧਰ ਦੇ ਫ਼ੌਜਦਾਰ ਨਾਸਰ ਅਲੀ ਨੇ ਉਸ ਨੂੰ ਸਰਹੰਦ ਨੇੜੇ ਸਿੱਖਾਂ ਵੱਲੋਂ ਲੁੱਟ ਮਾਰ ਦਾ ਬਦਲਾ ਲੈਣ
ਵਾਸਤੇ ਕਰਤਾਰਪੁਰ ’ਤੇ ਹਮਲਾ ਕਰਨ ਦੀ ਸਲਾਹ ਦਿਤੀ। ਉਸ ਵੇਲੇ ਕਰਤਾਰਪੁਰ ਦੇ ਗੁਰਦੁਆਰਾ ਥੰਮ੍ਹ
ਸਾਹਿਬ ਵਿਚ ਭਾਈ ਗੁਰਦਾਸ ਦੀ ਕਲਮ ਨਾਲ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਮੌਜੁਦ ਸੀ।
ਜਦ ਤੈਮੂਰ ਨੇ ਕਰਤਾਰਪੁਰ ਤੇ ਹਮਲਾ ਕਿਤਾ, ਲੋਕਾਂ ਦਾ ਕਤਲੇਆਮ ਅਤੇ ਲੁੱਟ-ਮਾਰ ਕਰਨ ਮਗਰੋਂ ਇਸ
ਸ਼ਹਿਰ ਨੂੰ ਅੱਗ ਲਾ ਦਿਤੀ। ਇਸ ਅੱਗ ਵਿਚ ਗੁਰਦੁਆਰਾ ਥੰਮ੍ਹ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦਾ
ਪਹਿਲਾ ਸਰੂਪ ਜੋ ਭਾਈ ਗੁਰਦਾਸ ਜੀ ਦੇ ਹੱਥ ਦਾ ਲਿਖੀਆ ਸੀ ਉਹ ਵੀ ਅੱਗ ਦੀ ਭੇਟਾਂ ਹੋ ਗਏਆ।
ਮਗਰੋਂ ਧੀਰਮੱਲੀਆਂ ਨੇ ਕੁਝ ਪੁਰਾਣੀਆਂ ਹੱਥ ਲਿਖਤ ਬੀੜਾਂ ਹਾਸਿਲ ਕੀਤੀਆਂ,
ਜਿਹੜੀਆਂ ਕਿ ਬੰਨੋ ਵਾਲੀ ਖਾਰੀ ਬੀੜ ਦੀਆਂ ਨਕਲਾਂ ਸਨ। ਉਨ੍ਹਾਂ ਨੇ ਇਕ ਬੀੜ ਨੂੰ ਅਸਲੀ ਸਾਬਿਤ ਕਰਨ
ਵਾਸਤੇ ਪੰਚਮ ਪਾਤਸ਼ਾਹ ਦੇ ਜਾਲੀ ਦਸਤਖ਼ਤ ਚਿਪਕਾ ਦਿਤੇ। ਇਹ ਜਾਲਸਾਜੀ ਦੇ ਨਾਲ-ਨਾਲ ਉਨ੍ਹਾਂ ਨੇ
ਜਹਾਂਗੀਰ ਦੀ ਗੁਰੂ ਅਰਜਨ ਸਾਹਿਬ ਨੂੰ ਜਮੀਨ ਦੇਣ ਵਾਲੀ ਪੰਕਤੀ ਲਿਖ ਦਿਤੀ ਸੀ।
ਧੀਰਮੱਲੀਆਂ ਦੀ ਇਸ ਜਾਲਸਾਜੀ ਨੂੰ ਬਿਚਿਤਰ ਨਾਟਕ ਦੇ ਇਸ ਹਿੱਸੇ ਦੇ ਲਿਖਾਰੀ
ਨੇ ਅਸਲੀ ਗੱਲ ਸੱਮਝ ਕੇ ਇਹ ਜਹਾਂਗੀਰ ਵਾਲਾ ਕਿੱਸਾ ਲਿਖ ਦਿਤਾ, ਜੇੜ੍ਹੇ ਬਾਦਸ਼ਾਹ ਨੇ ਗੁਰੂ ਅਰਜਨ
ਸਾਹਿਬ ਨੂੰ ਜਮੀਨ ਭੇਂਟ ਕਿਤੀ ਹੈ ਉਹ ਨਿਆਇਕਾਰ ਹੀ ਹੋਣਾ ਹੈ। “ਜੋ ਬਾਬੇ ਕੇ ਦਾਮ ਨ ਦੈ ਹੈਂ ॥
ਤਿਨ ਤੇ ਗਹਿ ਬਾਬਰ ਕੇ ਲੈ ਹੈਂ ॥“ ਵਾਲੀ ਗੱਲ ਲਿਖਣ ਨੂੰ ਪ੍ਰੇਰਣਾ ਦਿਤੀ।
ਮੇਰੀ ਰਾਯ ਹੈ ਕਿ ਧੀਰਮਲੀਆ ਦੀ ਦਰਜ ਕਿਤੀ ਪੰਕਤੀ “ ਸੰਮਤ ੧੬੫੫ ਜਹਾਂਗੀਰ
ਪਾਤਸ਼ਾਹ ਨੇ ਗੁਰੂ ਅਰਜਨ ਜੀ ਨੂੰ ਰਕਬਾ ਕਰਤਾਰਪੁਰ ਦਿਤਾ ਧਰਮਸਾਲ ਨੂੰ ੮੯੬੪ ਘੁਮਾਂ ਕਨਾਲ ੭ ਮਰਲੇ
੧੫” ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨਾਲ ਇਨਸਾਫ ਨਹੀ ਹੋਣ ਦਿਤਾ।
ਗੁਰਦੀਪ ਸਿਂਘ ਬਾਗੀ
(ਸੰਪਾਦਕੀ ਨੋਟ:- ਸ:
ਗੁਰਦੀਪ ਸਿੰਘ ਬਾਗੀ ਦੀਆਂ ਲਿਖਤਾਂ ਵਿੱਚ ਕਾਫੀ ਸੱਚ ਪ੍ਰਗਟ ਕੀਤਾ ਹੁੰਦਾ ਹੈ। ਇਹਨਾ ਦੀ ਮਾਤਭਾਸ਼ਾ
ਪੰਜਾਬੀ ਨਾ ਹੋਣ ਕਰਕੇ ਸਪੈਲਿੰਗਾਂ ਦੀਆਂ ਗਲਤੀਆਂ ਕਾਫੀ ਹੁੰਦੀਆਂ ਹਨ। ਸਮੇਂ ਦੀ ਮਜ਼ਬੂਰੀ ਕਰਕੇ
ਅਸੀਂ ਸਾਰੀਆਂ ਠੀਕ ਨਹੀਂ ਕਰ ਸਕਦੇ। ਉਮੀਦ ਹੈ ਕਿ ਪਾਠਕ ਜਨ ਉਹ ਗੱਲਾਂ ਸਮਝ ਜਾਣਗੇ ਜੋ ਇਹ ਆਪਣੀ
ਲਿਖਤ ਵਿੱਚ ਕਹਿੰਦੇ ਹਨ ਜਾਂ ਕਹਿਣਾ ਚਾਹੁੰਦੇ ਹਨ।)
06/02/14)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਬਲਦੇਵ ਸਿੰਘ ਫਿਰੋਜ਼ਪੁਰ ਜੀ ਅਤੇ ਸ. ਗੁਰਬੰਸ ਸਿੰਘ ਜੀ, ਆਪ ਜੀ ਦੋਵ੍ਹਾਂ ਨੂੰ
ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
05. 02. 2014 ਨੂੰ ਸਿਖ ਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੋਵ੍ਹਾਂ ਦੇ ਪੱਤਰਾਂ
ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਨੇ ਪਿਛਲੇ ਦਿਨੀਂ ਇੱਸੇ ਵੈਬਸਾਈਟ ਉੱਤੇ ਕੁੱਝ ਸਵਾਲ ਪੇਸ਼
ਕੀਤੇ ਸਨ ਜਿਹਨਾਂ ਦਾ ਜਵਾਬ ਮੈਂ 02. 02. 2014 ਅਤੇ 04. 02. 2014 ਨੂੰ ਸਿਖ ਮਾਰਗ ਵੈਬਸਾਈਟ
ਉੱਤੇ ਪਾਏ ਗਏ ਆਪਣੇ ਪੱਤਰਾਂ ਰਾਹੀਂ ਦੇਣ ਦਾ ਯਤਨ ਕੀਤਾ ਹੈ। ਜੇਕਰ ਆਪ ਜੀ ਦੀ ਮੇਰੇ ਜਵਾਬ ਨਾਲ
ਸੰਤੁਸ਼ਟੀ ਨਹੀਂ ਹੋਈ ਤਾਂ ਇਹ ਮੇਰੀ ਤੁੱਛ ਬੁੱਧੀ ਕਰਕੇ ਹੀ ਹੈ। ਪਰੰਤੂ ਮੇਰੀ ਆਪ ਜੀ ਅੱਗੇ ਸਨਿਮਰ
ਬੇਨਤੀ ਹੈ ਕਿ ਮੈਂ ਭਵਿਖ ਵਿੱਚ ਚੱਲ ਰਹੇ ਵਿਸ਼ੇ ਉੱਤੇ ਆਪ ਜੀ ਦੋਵ੍ਹਾਂ ਨਾਲ ਵਿਚਾਰ-ਚਰਚਾ ਨਹੀਂ ਕਰ
ਸਕਾਂਗਾ ਕਿਉਂਕਿ ਮੇਰੇ ਕੋਲ ਸਮੇਂ ਦੀ ਬਹੁਤ ਘਾਟ ਹੈ। ਖਿਮਾਂ ਦਾ ਜਾਚਕ ਹਾਂ ਜੀ!
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
06/02/14)
ਸਵਰਨਜੀਤ ਸਿੰਘ ‘ਸਵਰਨ’
ਮੈਂ
ਤਾਂ ਆਖਾਂ ਸਦਾ ਹੀ ਹਾਂ ਜੀ!
ਤੁਸੀਂ ਸਜਨ ਕਹੋ ਜਾਂ ਪਾਜੀ!
ਲ਼ੱਭਦਾ ਫਿਰਾਂ ਸੰਤ ਸਾਧ ਕੋਈ, ਹੱਥ ਧਰੇ ਮੇਰੇ ਸਿਰ ਮਾਥੇ।
ਕਹੇ “ਮੇਲ ਹੋਏ ਗਾ ਪ੍ਰੀਤਮ ਤਾਂਈ”, ਆਖਾਂ “ਜੀ” ਹੱਸ ਕੇ।
ਕਈ ਆਖਣ ਇਹ ਦੰਭੀ ਪਾਖੰਡੀ, ਐਵੇਂ ਦਾੜ੍ਹੀ ਕੇਸ ਵਧਾਏ,
ਹਸਦਾ ਜਾਮੇ ਵਿੱਚ ਨਾ ਮਿਉਂਦਾ, ਮੇਰੇ ਸੱਭੇ ਭਰਮ ਓਸ ਭੁਲਾਏ।
ਅੰਤਰ ਰੂਪ ਅਨੂਪ ਜੋਤ ਦਾ, ਬਾਹਰ ਜੋ ਨਾ ਦਿਸ ਆਵੇ,
ਪਰ ਇਹ ਸਹਲ ਓਸ ਲਈ, ਜੋ ਮਸਤਕ ਨਜ਼ਰ ਟਿਕਾਵੇ।
ਕਈ ਮਹਾਂਪੁਰਸ਼ ਆਤਮ-ਦਰਸੀ, ਸੰਤ ਸਰੂਪ ਫ਼ੁਰਮਾਵਨ,
ਆਖਾਂ ਕਿਵੇਂ ਨਾ ਕਿਵੇਂ ਜੀ, ਬਚਨ ਕਦੇ ਸੱਚ ਹੋ ਜਾਵਨ!
ਚਲਦੇ ਕਦਮ ਮੇਰੇ ਦੌੜਣ ਲੱਗਣ, ਜਦ ਚੌਪਾਸੋਂ ਵੱਜੇ ਤਾਲੀ,
ਬੰਦ ਅੱਖਾਂ, ਪਾਰ ਅੰਤਿਮ ਰੇਖਾ, ਤਮਗਾ ਮਿਲੇ ਅੱਵਲ ਹੀ।
ਮੈਂ ਤਾਂ ਆਖਾਂ “ਮੈਂ ਅਜੇ ਅਧੂਰਾ”, ਉਹ ਆਖਣ ਪੂਰਾ ਸੂਰਾ,
ਹੋਏ ਭਰੋਸਾ, ਹੋ ਰਿਹਾ ਹਾਂ, ਕਦੇ ਤਾਂ ਹੋ ਹੀ ਜਾਵਾਂਗਾ ਪੂਰਾ।
ਅੰਤਰ ਬਾਹਰ ਹੱਦ ਨਾਂ ਬੰਨਾ, ਮੇਰੇ ਨਿੰਦਕ ਨੂੰ ਦਿਸ ਆਵੇ,
ਬੁਰਾ ਕਿਵੇਂ ਨਿੰਦਕ ਨੂੰ ਆਖਾਂ, ਉਹ ਤਾਂ ਅੰਤਰ ਵੱਲ ਲੈ ਜਾਵੇ।
ਉਹ ਰਾਹਬਰ, ਜ਼ਮੀਰ ਅੰਤਰਿ, ਮਧਮੀ ਟਿਕ ਟਿਕ ਸੁਣਾਵੇ,
ਮੁਸ਼ਕਿਲ, ਔਕੜ ਤੋਂ ਸਦਾ ਸਦਾ ਓਹ ‘ਸਵਰਨ’ ਨੂੰ ਬਚਾਵੇ।
ਇਕ ਸਵਪਨ ਮੇਰਾ ਪੂਰਨ ਹੋਵੇ, ਮੈਂ ਤੇਰੇ ਦਵਾਰੇ ਆਇਆ,
ਉਹ ਆਖੇ ਤੂੰ ਭਗਤ ਸ਼ਰੋਮਣੀ, ਧੰਨ ਮਾਪੇ ਜਿਨ ਜਾਇਆ।
ਸਵਰਨਜੀਤ ਸਿੰਘ ‘ਸਵਰਨ’
6 ਫ਼ਰਵਰੀ, 2014.
ਗੁਰੂ
ਗ੍ਰੰਥ ਦੇ ਖਾਲਸਾ ਪੰਥ ਦਿੱਲੀ ਇਕਾਈ ਦੇ ਸਰਬਜੀਤ ਸਿੰਘ ਅਤੇ ਜਸਪਾਲ ਸਿੰਘ ਜੀ,
ਤੁਹਾਡੀ ਅੱਜ 6 ਜਨਵਰੀ 2013 ਨੂੰ ਇੱਕ ਹੋਰ ਚਿੱਠੀ ਮਿਲੀ ਹੈ। ਜਿਸ ਵਿੱਚ ਕਿ ਤੁਸੀਂ ਪਹਿਲਾਂ
ਦੀ ਤਰ੍ਹਾਂ ਹੀ ਦਿੱਤੇ ਹੋਏ ਜਵਾਬਾਂ ਵਿਚੋਂ ਹੋਰ ਸਵਾਲ ਕੱਢ-ਕੱਢ ਕੇ ਗੱਲ ਹੋਰ ਪਾਸੇ ਲਿਜਾਣ ਦੀ
ਕੋਸ਼ਿਸ਼ ਕੀਤੀ ਹੈ। ਅਸੀਂ ਵਿਚਾਰ ਸਿੱਧੀ ਤੇ ਸਪਸ਼ਟ ਇਹ ਕਰਨੀ ਚਾਹੁੰਦੇ ਹਾਂ ਕਿ,
“ਕੀ ਕਹੀ ਜਾਂਦੀ ਕਰਤਾਰਪੁਰ
ਵਾਲੀ ਬੀੜ” ਭਾਈ ਗੁਰਦਾਸ ਜੀ ਦੀ ਲਿਖੀ ਹੋਈ ਹੈ ਜਾਂ ਨਹੀਂ? ਜੇ ਕਰ ਇਸ ਇੱਕ ਗੱਲ ਦਾ
ਸਾਰਿਆਂ ਦੇ ਸਾਹਮਣੇ ਨਿਤਾਰਾ ਹੋ ਜਾਵੇਗਾ ਫਿਰ ਬਾਕੀ ਸਾਰੀਆਂ ਗੱਲਾਂ ਆਪਣੇ ਆਪ ਸਪਸ਼ਟ ਹੋ ਜਾਣਗੀਆਂ।
ਇਸ ਲਈ ਇਸ ਦਾ ਸਿੱਧਾ ਅਤੇ ਸਪਸ਼ਟ ਉਤਰ ਹਾਂ ਜਾਂ ਨਾਂਹ ਵਿੱਚ ਦਿਓ। ਤੁਹਾਡੇ ਨਾਲ ਚੱਲ ਰਹੀ ਵਿਚਾਰ
ਵਿੱਚ ਜੇ ਕਰ ਕਿਸੇ ਦਾ ਨਾਮ ਨਹੀਂ ਲਿਖਿਆ ਮਿਲਦਾ ਤਾਂ ਉਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਇਹ
ਪਾਠਕਾਂ ਅਤੇ ਸੰਪਾਦਕ ਵਲੋਂ ਸਾਂਝੀਂ ਹੈ। ਸਾਨੂੰ ਪ੍ਰੋ: ਦਰਸ਼ਨ ਸਿੰਘ ਦਾ ਨਾਮ ਮਨਜੀਤ ਸਿੰਘ
ਖ਼ਾਲਸਾ/ਮੁਹਾਲੀ ਦੇ ਨਾਲ ਜੋੜਨ ਜਾਂ ਨਾ ਜੋੜਨ ਵਿੱਚ ਕੋਈ ਦਿੱਕਤ ਨਹੀਂ ਹੈ। ਤੁਹਾਡੇ ਕਈ ਸਵਾਲਾਂ ਦੇ
ਜਵਾਬ ਪਿਛਲੇ ਦੋ ਹਫਤਿਆਂ ਵਿੱਚ ਛਪੇ ਦੋ ਲੇਖਾਂ ਵਿੱਚ ਆ ਚੁੱਕੇ ਹਨ। ਅਸੀਂ ਇਹ ਮੰਨਦੇ ਹਾਂ ਕਿ ਜਿਸ
ਤਰ੍ਹਾਂ ਮੈਕਲਿਊਡ ਜਾਣਬੁੱਝ ਕੇ ਸਿੱਖ ਧਰਮ ਪ੍ਰਤੀ ਗੱਲਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਦਾ ਹੈ।
ਜਿਵੇਂ ਕਿ ਉਸ ਨੇ “ਗੁਰੂ ਨਾਨਕ ਦੇ ਉਪਦੇਸ਼” ਵਾਲੀ ਕਿਤਾਬ ਵਿੱਚ ਵੀ ਕੀਤਾ ਹੈ। ਇਹੀ ਮਨਸ਼ਾ ਉਹਨਾ
ਲੋਕਾਂ ਦਾ ਹੈ ਜਿਹੜੇ ਕਿ ਕਹੀ ਜਾਂਦੀ ਕਰਤਾਰਪੁਰ ਵਾਲੀ ਬੀੜ ਨੂੰ ਅਸਲੀ ਭਾਈ ਗੁਰਦਾਸ ਵਾਲੀ ਬੀੜ
ਕਹਿੰਦੇ ਹਨ ਤਾਂ ਕਿ ਗੁਰੂਆਂ ਦੀ ਦੂਰ-ਅੰਦੇਸ਼ੀ ਵਾਲੀ ਸੋਚ ਨੂੰ ਦਾਗੀ ਕੀਤਾ ਜਾ ਸਕੇ। ਇਸ ਲਈ ਮਨਸ਼ਾ
ਦੋਹਾਂ ਧਿਰਾਂ ਦਾ ਇਕੋ ਹੀ ਹੈ ਪਰ ਦ੍ਰਿਸ਼ਟੀਕੋਨ ਵੱਖਰਾ ਹੈ।
06/02/14)
ਬਲਦੇਵ ਸਿੰਘ ਫਿਰੋਜ਼ਪੁਰ
ਸਰਦਾਰ ਜਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਵੀਰ ਜੀ, ਤੁਹਾਡੀਆਂ ਦਲੀਲਾਂ ਦੀ ਮੈਂ ਝੂਠੀ ਤਰੀਫ ਨਹੀਂ ਕੀਤੀ। ਇਹ ਬਿਲਕੁਲ
ਸਚ ਹੈ, ਮੈਨੂੰ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਚੰਗੀਆਂ ਲੱਗੀਆਂ ਹਨ, ਮੈਂ ਤੁਹਾਡੀ ਬਹੁਤ ਕਦਰ
ਕਰਦਾ ਹਾਂ। ਤੁਹਾਡੇ ਵਿੱਚ ਮੈਨੂੰ ਬਹੁੱਤ ਅੱਛੇ ਗੁਣ ਦਿਖਾਈ ਦੇਂਦੇ ਹਨ। (ਜਿਸ ਦੇ ਗੁਣ ਚੰਗੇ ਲੱਗਣ
ਉਸ ਨਾਲ ਪਿਆਰ ਹੋਣਾਂ ਸੁਭਾਵਿਕ ਹੈ) ਮੈਂ ਕਦੇ ਵੀ ਕਿਸੇ ਦੀ ਵੀ ਬੁਰਾਈ ਨਹੀਂ ਦੇਖਦਾ। ਜਾਂ ਇਹ ਕਹਿ
ਲਵੋ, ਕਿ ਮੈਨੂੰ ਕਿਸੇ ਵਿੱਚ ਕੋਈ ਬੁਰਾਈ ਦਿੱਸਦੀ ਹੀ ਨਹੀਂ। ਅਤੇ ਨਾਂ ਹੀ ਮੈਂ ਕਦੇ ਕਿਸੇ ਦੀ
ਨਿੰਦਾ ਕਰਦਾ ਹਾਂ। ਕਿਉਂ ਕੇ ਮੈਂ ਗੁਰਬਾਣੀਂ ਨੂੰ ਸੱਚ ਮੰਨਦਾ ਹਾਂ।
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ।। ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ
ਪਵੰਨਿ।। ੬।।
ਇਸ ਸੰਸਾਰ ਵਿੱਚ ਮੇਰਾ ਕੋਈ ਵੀ ਦੁਸ਼ਮਣ ਨਹੀਂ ਹੈ। ਸਾਰੇ ਹੀ ਮੇਰੇ ਮਿਤ੍ਰ
ਹਨ। ਜੇ ਕਰ, ਕਿਸੇ ਨੂੰ ਮੇਰੀ ਗੱਲ ਗਲਤ ਲੱਗਦੀ ਹੈ। ਜਾਂ ਉਸਦੇ ਵਿਚਾਰ ਮੇਰੇ ਨਾਲੋਂ ਭਿੰਨ ਹੋ
ਸੱਕਦੇ ਹਨ, ਉਹ ਮੇਰੀ ਗੱਲ ਦਾ ਗੁਸਾ ਵੀ ਕਰ ਸੱਕਦਾ ਹੈ। ਮੇਰੇ ਨਾਲ ਦੁਸ਼ਮਣੀਂ ਵੀ ਕਰ ਸੱਕਦਾ ਹੈ।
ਪਰ ਇਸ ਵਿੱਚ ਮੇਰਾ ਕੀ ਦੋਸ਼। ਮੇਰੇ ਮਨ ਵਿੱਚ ਉਸ ਵਾਸਤੇ ਵੀ ਜੇਕਰ ਦਿਲੋਂ ਗੂਹੜਾ ਪਿਆਰ ਹੋਵੇ, ਤਾਂ
ਕੀ ਇਹ ਗੁਰਮਤਿ ਨਹੀਂ ਹੈ?
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾੑ ਨ ਮਾਰੇ ਘੁੰਮਿ।। ਆਪਨੜੈ ਘਰਿ ਜਾਈਐ ਪੈਰ ਤਿਨਾੑ ਦੇ
ਚੁੰਮਿ।। ੭।। ੧੩੭੮
ਇਸ ਤੋਂ ਇਲਾਵਾ ਅਸੀਂ ਗੁਰਮਤਿ ਵਿਚੋਂ ਹੋਰ ਕੀ ਸਿੱਖਣਾਂ ਚਾਹੁੰਦੇ ਹਾਂ।
ਬਾਣੀਂ ਤੇ ਅਮਲ ਕਰਨਾਂ ਗੁਰਮਤਿ ਦੀ ਪਹਿਲੀ ਨਿਸ਼ਾਨੀਂ ਹੈ। ਬਾਣੀਂ ਨੂੰ ਗਲਤ ਸਾਬਤ ਕਰਨ ਵਾਸਤੇ ਪੂਰੀ
ਤਾਕਤ ਨਾਲ ਅੱਡੀ ਚੋਟੀ ਦਾ ਸਾਰਾ ਜੋਰ ਲਾਂ ਦੇਣਾਂ, ਨਾਂ ਤਾਂ ਗੁਰਮਤਿ ਹੈ, ਅਤੇ ਨਾਂ ਹੀ ਗੁਰਮਤਿ
ਦਾ ਫਲਸਫਾ।
ਜਿਸ ਨੂੰ ਗੁਰਮਤਿ ਦੀ ਸਮਝ ਆ ਜਾਵੇ ਗੀ, ਇਹ ਗੁਣ ਉਸ ਵਿੱਚ ਸੱਭ ਤੋਂ ਪਹਿਲੇ
ਆਉਣ ਗੇ।
ਵੀਰ ਜੀ, ਅਗਰ ਇਹ ਗੁਣ ਸਾਰਿਆਂ ਵਿੱਚ ਹੀ ਆ ਜਾਣ, ਤਾਂ ਕੀ ਇਹ ਗੁਰੂ
ਨਾਨਕ ਦਾ ਫਲਸਫਾ ਨਹੀਂ ਹੈ।
ਕੀ ਤੁਸੀਂ ਆਪਣੇਂ ਵਿੱਚ ਇਹ ਗੁਣ ਪੈਦਾ ਕਰ ਸਕਦੇ ਹੋ, ਜਾਂ ਪੈਦਾ ਕਰਨੇਂ
ਚਾਹੁੰਦੇ ਹੋ? । ਜਿਸ ਦਿਨ ਸਾਨੂੰ ਗੁਰਮਤਿ ਦੀ ਸਮਝ ਆ ਜਾਵੇ ਗੀ, ਇਹ ਸੱਭ ਗੁਣ ਆਪਣੇਂ ਆਪ ਹੀ ਸਾਡੇ
ਵਿੱਚ ਆ ਜਾਣ ਗੇ।
ਵੈਰ, ਵਿਰੋਧ, ਈਰਖਾ, ਝਗੜਾ, ਕਰੋਧ, ਨਫਰਤ, ਨਿੰਦਾ, ਲੋਭ ਲਾਲਚ, ਮੋਹ,
ਹੰਕਾਰ, ਕੁਟਿਲ ਬਚਨ, ਜਿਸ ਮਨੁੱਖ ਵਿੱਚ ਇਹਨਾਂ ਸਾਰਿਆਂ ਗੁਣਾਂ ਵਿਚੋਂ, ਕੋਈ ਇੱਕ ਕਿਨਕਾ ਮਾਤਰ ਵੀ
ਹੈ, ਉਥੇ ਗੁਰਮਤਿ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਗੁਰਮਤਿ ਵਾਲਾ ਬੰਦਾ ਸਦਾ ਡਰੇ ਗਾ, ਕਿਸੇ ਨੂੰ ਕਦੇ ਡਰਾਇ ਗਾ ਨਹੀਂ।
ਇਹ ਊਪਰ ਵਾਲੀਆਂ ਗੱਲਾਂ ਵਿਚੋਂ, ਮੇਰੀ ਕੋਈ ਗੱਲ ਗਲਤ ਲੱਗੇ, ਤਾਂ ਕਿਰਪਾ
ਕਰ ਕੇ ਦੱਸ ਦੇਣਾਂ ਜੀ।
(ਬਹੁਤੇ ਲੋਕ ਦੂਜਿਆਂ ਦੀ ਬੁਰਾਈ, ਅਤੇ ਨਿੰਦਾ ਦੇ ਪੁਲੰਦੇ ਬੰਨ੍ਹ ਬੰਨ੍ਹ
ਕੇ, ਜਾਂ ਕਲਮ ਨਾਲ ਲਲਕਾਰੇ ਮਾਰ ਕੇ, ਬਹੁਤ ਹੀ ਲੋਕ ਪ੍ਰਿਆ ਵਿਦਵਾਨ ਬਨੇਂ ਹਨ। ਕਿਉਂ ਕੇ ਜੋ ਆਨੰਦ
ਸਾਨੂੰ (ਲੋਕਾਂ ਨੂੰ) ਕਿਸੇ ਦੀ ਨਿੰਦਾ, ਅਤੇ ਬੁਰਾਈ ਸੁਣ ਕੇ ਆਉਂਦਾ ਹੈ। ਉਹ ਆਨੰਦ ਗੁਰਬਾਣੀਂ ਦੀ
ਵਿਚਾਰ ਵਿਚੋਂ ਨਹੀਂ ਆਉਂਦਾ। ਅਤੇ ਜੋ ਜੋਸ਼ ਲੋਕਾਂ ਨੂੰ ਕਿਸੇ ਦੀ ਨਿੰਦਾ ਅਤੇ ਬੁਰਾਈ ਕਰਨ ਜਾਂ
ਸੁਣਨ ਵਿੱਚ ਆਉਂਦਾ ਹੈ, ਉਹ ਜੋਸ਼ ਬਾਣੀਂ ਸੁਣ (ਵਿਚਾਰ) ਕੇ ਨਹੀਂ ਆਉਂਦਾ। ਕਿਉਂ ਕੇ, ਗੁਰਬਾਣੀਂ
ਤਾਂ ਉਲਟਾ ਜੋਸ਼ ਜਾਂ ਹੰਕਾਰ ਤੇ ਚੋਟ ਮਾਰਦੀ ਹੈ। ਕਿਸੇ ਵੀ ਆਦਮੀਂ ਦੀ ਹਉਂ ਤੇ ਜਦ ਚੋਟ ਵੱਜਦੀ ਹੈ।
ਤਾਂ ਉਸ ਦਾ ਕੀ ਹਾਲ ਹੁੰਦਾ ਹੈ, ਕਿਸੇ ਤੋਂ ਭੁੱਲਿਆ ਹੋਇਆ ਨਹੀਂ ਹੈ। ਉਹ ਆਪਣੀਂ ਹਉਂ ਤੇ ਲੱਗੀ
ਚੋਟ ਨੂੰ ਗੁਰਮਤਿ ਤੇ ਲੱਗੀ ਚੋਟ ਦੱਸ ਕੇ, ਧਾਰਮਿਕ ਜਜਬਾਤਾਂ ਨੂੰ ਭੜਕਾਉਣ ਤੋਂ ਵੀ ਗੁਰੇਜ਼ ਨਹੀਂ
ਕਰਦਾ। ਇਸ ਦਾ ਕਾਰਨ ਹੈ, ਕਿ ਕੋਈ ਵੀ ਛੋਟਾ ਨਹੀਂ ਬਣ ਸੱਕਦਾ, ਸਾਰੇ ਹੀ ਆਪਣੇਂ ਆਪ ਨੂੰ ਵੱਡਾ
ਸਮਝਦੇ ਹਨ, ਅਤੇ ਸਿਰਫ ਆਪਣੀਂ ਹੀ ਤਾਰੀਫ ਸੁਣਨਾਂ ਚਾਹੁੰਦੇ ਹਨ, ਸਾਰੇ ਹੀ ਆਪਣੇਂ ਲਿਖੇ ਨੂੰ
ਅੰਤਿਮ ਮੰਨਦੇ ਹਨ, ਜਿਸ ਕਰਕੇ ਕੋਈ ਵੀ ਆਪਣੀਂ ਨੁਕਤਾਚੀਨੀ ਬ੍ਰਦਾਸ਼ਤ ਨਹੀਂ ਕਰ ਸੱਕਦਾ। ਗੁਰਬਾਣੀਂ
ਕੀ ਕਹਿੰਦੀ ਹੈ, ਅਤੇ ਸੱਚ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਲੋਕ ਕੀ ਸੁਣਨਾਂ ਚਾਹੁੰਦੇ ਹਨ,
ਬੱਸ ਇਸ ਗੱਲ ਨਾਲ ਮਤਲਬ ਹੈ। ਲੋਕ ਇੱਛਾ ਗੁਰਮਤਿ ਤੇ ਭਾਰੂ ਹੋ ਚੁਕੀ ਹੈ, ਲੋਕ ਇੱਛਾ ਹੀ ਗੁਰਮੱਤਿ
ਬਣ ਚੁਕੀ ਹੈ। ਲੋਕ ਇੱਛਾ ਦੇ ਵਰੁੱਧ ਜਾਣਾਂ, ਗੁਰਮਤਿ ਦੇ ਵਰੁਧ ਜਾਣਾਂ ਸਮਝਿਆ ਜਾਂਦਾ ਹੈ। ਇੱਕ
ਭਾਈ ਤੋਂ ਲੈ ਕੇ ਪੀ ਐਚ ਡੀ ਤੱਕ ਹਰ ਇੱਕ ਲਿਖਾਰੀ ਆਪਣੀਂ ਇੱਛਾ (ਜਾਂ ਲੋਕ ਇੱਛਾ) ਅਨੂੰਸਾਰ
ਗੁਰਮਤਿ ਬਨਾਈ ਬੈਠਾ ਹੈ। ਗੁਰਮਤਿ ਬਨਾਉਣ ਵੇਲੇ ਉਹ ਇਸ ਗੱਲ ਦਾ ਖਾਸ ਧਿਆਨ ਰੱਖਦਾ ਹੈ, ਕਿ ਲੋਕਾਂ
ਦੀ ਇੱਛਾ ਕੀ ਹੈ, ਅਤੇ ਲੋਕ ਕੀ ਸੁਣਨਾਂ ਚਾਹੁੰਦੇ ਹਨ। ਉਹ ਜਾਣਦਾ ਹੈ, ਕੇ ਸੱਚ ਕਹਿਣ ਨਾਲ, ਵਿਰੋਧ
ਦਾ ਸਾਮਣਾਂ ਕਰਨਾਂ ਪਵੇ ਗਾ। ਇੱਕ ਪਾਸੇ (ਸੱਚ ਦੇ ਪਾਸੇ) ਵਿਰੋਧ ਦੀ ਜਵਾਲਾ ਹੈ, ਦੂਜੇ ਪਾਸੇ (ਲੋਕ
ਇੱਛਾ ਦੇ ਪਾਸੇ) ਸੋਭਾ, ਮਾਨ, ਉਸਤਤ, ਅਤੇ ਡਾਲਰ ਹਨ। ਕੋਈ ਮੂਰਖ ਹੀ ਸੱਚ ਵਾਲਾ ਪਾਸਾ ਚੁਣੇਂ ਗਾ,
ਇਤਿਹਾਸ ਗਵਾਹ ਹੈ, ਜੋ ਵੀ ਸੱਚ ਦੇ ਰਸਤੇ ਤੁਰਿਆ, ਉਸ ਨੂੰ ਮੂਰਖ ਵੀ ਕਿਹਾ ਗਿਆ ਹੈ, ਅਤੇ ਉਸ ਨੂੰ
ਵਿਰੋਧ ਦਾ ਸਾਹਮਣਾਂ ਵੀ ਕਰਨਾਂ ਪਿਆ ਹੈ। ਇਸੇ ਵਾਸਤੇ ਕਈ ਵਿਦਵਾਨ ਜਾਂ ਲਿਖਾਰੀ ਸੱਚ ਨੂੰ ਸੱਚ
ਕਹਿਣ ਤੋਂ ਵੀ ਡਰਦੇ ਹਨ)
ਵੀਰ ਜਰਨੈਲ ਸਿੰਘ ਜੀ, ਮੈਕਾਲਫ ਦਾ ਨਾਂ ਸੁਣੇਂ (ਪੜ੍ਹੇ) ਨੂੰ ਮੈਨੂੰ ਕੁੱਝ
ਦਿਨ ਹੀ ਹੋਇ ਹਨ, ਮੈਂ ਨਹੀਂ ਜਾਣਦਾ ਕਿ ਉਸ ਨੇਂ ਕੀ ਲਿਖਿਆ ਹੈ। ਅਤੇ ਨਾਂ ਹੀ ਮੈਂ ਮੈਕਾਲਫ ਦੇ
ਲਿਖੇ ਦਾ ਨਿਚੋੜ ਹੀ ਤੁਹਾਨੂੰ ਦੱਸ ਸੱਕਦਾ ਹਾਂ। (ਅਤੇ ਮੈਂ ਅੰਗਰੇਜ਼ੀ ਵੀ ਨਹੀਂ ਜਾਣਦਾ) ਇਸ ਵਾਸਤੇ
ਤੁਸੀਂ ਇਹ ਨਹੀਂ ਕਹਿ ਸਕਦੇ ਕੇ ਮੇਰੇ ਤੇ ਮੈਕਾਲਫ ਦੀ ਸੋਚ ਦਾ ਕੋਈ ਪ੍ਰਭਾਵ ਹੈ। ਮੈਂ ਤਾਂ ਉਹ ਹੀ
ਲਿਖਿਆ ਹੈ ਜੋ ਬਾਣੀਂ ਵਿਚੋਂ ਪੜ੍ਹਿਆ ਹੈ। ਅਤੇ ਅੱਗੇ ਵਾਸਤੇ ਵੀ ਗੁਰਬਾਣੀਂ ਅਨੂੰਸਾਰ ਲਿਖਾਂ ਗਾ।
ਗੁਰਬਾਣੀਂ ਅਨੁੰਸਾਰ ਜੇ ਮੇਰੀ ਕੋਈ ਗੱਲ ਜੇ ਤੁਹਾਨੂੰ ਗਲਤ ਲੱਗਦੀ ਹੈ, ਤਾਂ ਇੱਕ ਭਰਾ ਦੇ ਨਾਤੇ
ਤੁਹਾਨੂੰ ਪੂਰਾ ਹੱਕ ਹੈ ਕਿ, ਮੇਰੀ ਭੁੱਲ ਮੈਨੂੰ ਦੱਸੋ।
ਆਪ ਜੀ ਨੇਂ, ਲਿਖਿਆ ਹੈ।
ਤੁਸੀਂ ਜੋ ਰੱਬ ਦੇ ਠਗ ਹੋਣ ਦੀ ਗੱਲ ਕੀਤੀ ਹੈ ਉਸ ਬਾਬਤ ਅਰਜ਼ ਹੈ ਕਿ
ਮੇਰੀ ਸਮਝ ਅਨੁਸਾਰ ਗੁਰਬਾਣੀ ਵਿੱਚ ਮੋਹ ਮਾਇਆ ਨੂੰ ਠਗਉਲੀ ਕਿਹਾ ਗਿਆ ਹੈ। “ਮਾਇਆ ਤ
ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ” ਬਾਣੀ ਅਨੰਦ ਸਾਹਿਬ। ਅਸੀਂ ਸਾਰੇ ਇਸ ਠਗਉਲੀ ਦੇ ਠਗੇ ਹੋਏ
ਹਾਂ ਪਰ ਇਹ ਰੱਬ ਦੇ ਅਧੀਨ ਹੈ। ਇਸ ਕਰਕੇ ਉਸ ਨੂੰ ਪਿਆਰ ਵਸ ਠਗ ਵੀ ਕਹਿ ਦਿਤਾ ਜਾਂਦਾ ਹੈ। ਮਿਹਣੇ
ਤਾਹਨੇ ਸੁਣ ਕੇ ਕੋਈ ਕਦਮ ਚੁਕਣਾ ਇੱਕ “ਠਗੀ” ਹੋਈ ਮਾਨਸਿਕਤਾ ਹੈ।। ਪਰ ਕਿਉਂਕਿ ਰੱਬ ਆਪ ਨਹੀਂ
ਠਗਿਆ ਹੋਇਆ ਇਸ ਕਰਕੇ ਉਹ ਇਹ ਕੰਮ ਨਹੀਂ ਕਰ ਸਕਦਾ।
ਤੁਸੀਂ ਦੱਸ ਰਹੇ ਹੋ, ਕਿ ਇਹ ਗੱਲ ਤੁਸੀਂ ਆਪਣੀਂ ਸਮਝ ਮੁਤਾਬਿਕ
ਕਹਿ ਰਹੇ ਹੋ। ਪਰ ਮੈਂ ਚਾਹੁੰਦਾ ਹਾਂ ਕੇ ਤੁਸੀਂ ਹਰ ਗਲ ਗੁਰਮਤਿ ਅਨੂਸਾਰ, ਪੂਰੇ ਆਤਮ ਵਿਸ਼ਵਾਸ ਨਾਲ
ਕਹੋ। ਮੈਂ ਤੁਹਾਡੇ ਅੰਦਰ ਪੂਰਾ ਆਤਮ ਵਿਸ਼ਵਾਸ਼ ਅਤੇ ਗੁਰਮਤਿ ਦੇਖਣਾਂ ਚਾਹੁੰਦਾ ਹਾਂ। ਮੈਂ ਤੁਹਾਡੇ
ਵਾਸਤੇ (ਸਭ ਵਾਸਤੇ) ਪ੍ਰਮਾਤਮਾਂ ਪਾਸ ਇਹ ਸ਼ੁੱਭ ਕਾਮਨਾਂ ਕਰਦਾ ਜਾਂ ਮੰਗਦਾ ਹਾਂ।
ਵੀਰ ਜੀ, ਮੈਂ ਕਦ ਕਿਹਾ ਹੈ, ਕਿ ਰੱਬ ਠੱਗਿਆ ਹੋਇਆ ਹੈ। (ਉਹ ਤਾਂ ਸਮਰੱਥ
ਹੈ)
ਰੱਬ ਨੂੰ ਪਚਿਾਨਣਾਂ ਹੀ, ਉਸ (ਰੱਬ) ਨਾਲ ਸੱਭ ਤੋਂ ਵੱਡੀ ਠੱਗੀ ਹੈ।
ਜਿਸ ਦਿਨ ਤੁਸੀਂ ਰੱਬ ਨੂੰ ਪਹਿਚਾਨ ਲਿਆ, ਤਾਂ ਸਮਝੋ ਰੱਬ ਨੂੰ ਠੱਗ ਲਉ ਗੇ।
ਜਦ ਕੁੱਝ ਬੱਚੇ ਲੂਕਣ ਮੀਟੀ ਖੇਡਦੇ ਹਨ, ਤਾਂ ਜਿਸ ਬੱਚੇ ਦੇ ਸਿਰ ਮੀਟੀ
ਹੁੰਦੀ ਹੈ, ਉਸ ਬੱਚੇ ਦੀਆਂ ਅੱਖਾਂ ਤੇ ਪੱਟੀ ਬੰਨ ਦਿੱਤੀ ਜਾਂਦੀ ਹੈ। ਉਹ ਲੁਕੇ ਹੋਇ ਬੱਚਿਆਂ
ਵਿਚੋਂ ਜਿਸ ਨੂੰ ਢੂੰਡ ਕੇ ਪਕੜ ਲੈਂਦਾ ਹੈ। ਉਹ ਬੱਚਾ ਹਾਰ ਜਾਂਦਾ (ਠਗਿਆ ਜਾਂਦਾ) ਹੈ। ਅਤੇ ਮੀਟੀ
ਉਸ ਬੱਚੇ ਦੇ ਸਿਰ ਆ ਜਾਂਦੀ ਹੈ। ਇਸੇ ਤਰਾਂ ਰੱਬ ਲੁਕਿਆ ਹੋਇਆ ਹੈ। ਅਸੀਂ ਉਹ ਨੂੰ ਪਕੜਨਾਂ ਹੈ।
ਅਤੇ ਪਕੜ ਕੇ ਮੀਟੀ ਉਸ ਦੇ ਸਿਰ ਕਰਨੀਂ ਹੈ। ਇਸ ਤਰਾਂ ਉਹ ਰੱਬ ਫਿਰ ਗੁਲਾਮਾਂ ਦੀ ਤਰਾਂ, ਸਾਡਾ ਹਰ
ਕਹਿਣਾਂ ਮੰਨਦਾ ਹੈ। ਉਹ ਸਾਡੇ ਵੱਸ ਵਿੱਚ ਆ ਜਾਦਾ ਹੈ। (ਇਸ ਦੇ ਸੈਕੜੇ ਪ੍ਰਮਾਣ ਬਾਣੀਂ ਵਿਚੋਂ
ਦਿੱਤੇ ਜਾ ਸੱਕਦੇ ਹਨ)
ਕਹਿ ਕਬੀਰ ਠਗ ਸਿਉ ਮਨੁ ਮਾਨਿਆ।। ਗਈ ਠਗਉਰੀ ਠਗੁ ਪਹਿਚਾਨਿਆ।। ੩।। ੩੯ ੩੩੧
ਵੀਰ ਜੀ ਕਿੰਨੀ ਸੁਹਣੀਂ ਅਤੇ ਕਿੰਨੀ ਸਪਸ਼ਟ ਹੈ ਗਰਬਾਣੀਂ, ਗਰਬਾਣੀਂ ਨੇਂ ਮੇਰੇ ਤਾਂ ਸਾਰੇ ਭਰਮ
ਭੁਲੇਖੇ ਦੂਰ ਕਰ ਛੱਡੇ ਹੋਇ ਹਨ, ਜਿਹੜਾ ਵੀ ਗੁਰਬਾਣੀਂ ਨੂੰ ਮੰਨੇ ਗਾ, ਕਿਸੇ ਨੂੰ ਵੀ ਕੋਈ ਵੀ
ਭੁਲੇਖਾ ਨਹੀਂ ਰਹੇ ਗਾ। ਸਭ ਝਗੜੇ ਖਤਮ ਹੋ ਜਾਣ ਗੇ।
ਪਰ ਜਦ ਤੱਕ ਅਸੀਂ ਉਸ (ਰੱਬ) ਨੂੰ ਲੱਭ ਨਹੀਂ ਲੈਂਦੇ, ਉਸ ਵੇਲੇ ਤੱਕ ਮੀਟੀ
ਸਾਡੇ ਸਿਰ ਹੈ। ਰੱਬ ਨੇਂ ਸਾਡੀਆਂ ਅੱਖਾਂ ਉਤੇ ਪੱਟੀ ਬੱਧੀ ਹੋਈ ਹੈ, ਅਤੇ ਸਾਨੂੰ ਮਾਇਆ ਦੀ ਠੱਗੀ
ਦੀਆਂ ਭੂਆਟਲੀਆਂ ਦੇ ਕੇ, ਕਹਿ ਰਿਹਾ ਹੈ, ਕਿ ਹਿਮਤ ਹੈ ਤਾਂ ਮੈਨੂੰ ਲੱਭ ਕੇ ਦਿਖਾ। ਜਦ ਤੱਕ ਅਸੀਂ
ਉਸ ਰੱਬ ਨੂੰ ਲੱਭ ਨਹੀਂ ਲੈਂਦੇ, ਇਹ ਗਿਆਨ ਚਰਚਾ ਇੱਕ ਜਾਬਾਂ ਦੇ ਭੇੜ ਤੋਂ ਵੱਧ ਹੋਰ ਕੁੱਝ ਵੀ
ਨਹੀਂ ਹੈ।
ਹੁਣ ਰੱਬ ਨੂੰ ਕੌਣ ਲਭ ਸੱਕਦਾ ਹੈ? ਕੀ ਤੁਸੀਂ ਲੱਭ ਸਕਦੇ ਹੋ?
ਜਿਸ ਨੂੰ ਪਿਆਰ ਦੀ ਠੱਗੀ ਕਹਿੰਦੇ ਹਨ, ਉਹ ਠੱਗੀ ਉਦੋਂ ਛੁਰੂ ਹੁੰਦੀ ਹੈ,
ਜਦੋ ਅਸੀਂ ਹਰੀ (ਰੱਬ) ਨੂੰ, ਪਕੜ, ਲੱਭ, ਜਾਂ ਠੱਗ ਲੈਂਦੇ ਹਾਂ, ਅੱਜ ਤੱਕ ਦਸੋ, ਸਾਡੇ ਤੁਹਾਡੇ
ਵਿਚੋਂ ਕਿਸੇ ਨੇਂ ਜੇ ਰੱਬ ਨੂੰ ਪਕੜਿਆ ਹੋਵੇ, ਲੱਭਿਆ ਹੋਵੇ, ਜਾਂ ਠੱਗਿਆ ਹੋਵੇ। ਜਾਂ ਕੋਈ ਰੱਬ
ਨੂੰ ਲੱਭਣ ਦੀ ਹਿੰਮਤ ਕਰ ਸੱਕਦਾ ਹੋਵੇ। ਜਾਂ ਕਿਸੇ ਪਾਸ ਰੱਬ ਨੂੰ ਲੱਭਣ ਦਾ ਤਰੀਕਾ ਹੋਵੇ। ਜਾਂ
ਰੱਬ ਨੂੰ ਲੱਭਣ ਬਾਰੇ ਕਿਸੇ ਸੋਚਿਆ ਹੀ ਹੋਵੇ। ਅੱਜ ਤੱਕ ਹੋ ਚੁਕੇ ਸਾਰੇ ਵਿਦਵਾਨਾਂ ਵਿਚੋਂ ਕਿਸੇ
ਨੇਂ ਜੇ ਕਦੇ ਰੱਬ ਨੂੰ ਲੱਭਣ ਦੀ ਕਦੇ ਭੁੱਲ ਕੇ ਵੀ ਕੋਈ ਗੱਲ ਹੀ ਕੀਤੀ ਹੋਵੇ ਤਾਂ ਦਸੋ।
ਤੁਸਾਂ ਠੀਕ ਲਿਖਿਆ ਹੈ ਕਿ ਮੋਹ ਮਾਇਆ ਨੂੰ ਠਗਾਉਲੀ ਕਿਹਾ ਹੈ। ਪਰ ਇਹ ਮਾਇਆ
ਕਿਸ ਨੇਂ ਬਣਾਈ ਜਾਂ ਕਿਸ ਨੇਂ ਪੈਦਾ ਕੀਤੀ ਹੈ।
“ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ”
ਇਹ ਮਾਇਆ ਵੀ ਉਸੇ ਨੇਂ ਹੀ ਪੈਦਾ ਕੀਤੀ ਹੈ। ਜਿਸ ਨੇਂ ਇਹ ਠੱਗੀ ਕੀਤੀ ਹੈ।
ਮਾਇਆ ਕੀ ਹੈ! ਇਹ ਕਿਵੇਂ, ਅਤੇ ਕਿਥੋਂ ਪੈਦਾ ਹੋਈ। ਇਸ ਨੂੰ ਕਿਸ ਨੇਂ ਪੈਦਾ
ਕੀਤਾ। ਕਿਉਂ ਪੈਦਾ ਕੀਤਾ। ਇਸਦੀ ਕੀ ਲੋੜ ਸੀ। ਇਸ ਦਾ ਰੰਗ ਰੂਪ ਕੀ ਹੈ। ਕੀ ਇਹ ਇਸਤਰੀ ਹੈ। ਜਾਂ
ਕਿ ਇਹ ਸੋਨਾਂ ਚਾਂਦੀ ਹੈ। ਇਹ ਕਿਥੇ ਰਹਿੰਦੀ ਹੈ। ਕੀ ਇਸ ਦੀ ਸੱਚਮੁੱਚ ਕੋਈ ਹੋਂਦ ਹੈ। ਕੀ ਇਸ ਦਾ
ਕੋਈ ਧੀ ਪੁੱਤ ਵੀ ਹੈ। ਕੀ ਇਸ ਨੂੰ ਵੇਖਿਆ ਜਾ ਸੱਕਦਾ ਹੈ। ਇਹ ਕੰਮ ਕੀ ਕਰਦੀ ਹੈ। ਆਦਿ. . ਆਦਿ. .
ਅਜੇਹੇ ਹਜ਼ਾਰਾਂ ਹੀ ਸਵਾਲ ਪੈਦਾ ਹੋ ਸੱਕਦੇ ਹਨ, ਤਰਕ ਕਰਨ ਵੇਲੇ, ਤੁਸੀਂ ਮਾਇਆ ਦੀ ਗੱਲ ਕੀਤੀ ਹੈ,
ਪਰ ਇਹਨਾਂ ਸਵਾਲਾਂ ਦਾ ਉੱਤਰ ਕੌਣ ਦੇ ਸੱਕਦਾ ਹੈ? ਵੀਰ ਜੀ ਕੀ ਤੁਸੀਂ ਇਹਨਾਂ ਸਵਾਲਾਂ ਦੇ ਉੱਤਰ
ਜਾਣਦੇ ਹੋ।
ਕਬੀਰ ਸਾਹਿਬ ਜੀ ਸਪਸ਼ਟ ਰੂਪ ਵਿੱਚ ਕਹਿ ਰਹੇ ਹਨ, ਕਿ ਇਸ ਮਾਇਆ ਨੂੰ ਰਾਮ
(ਪ੍ਰਭੂ) ਨੇਂ ਬਨਾਇਆ ਹੈ।
ਐਸੀ ਇਸਤ੍ਰੀ ਇੱਕ ਰਾਮਿ ਉਪਾਈ।। ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ।। ਰਹਾਉ।।
੩੯੪
ਰਾਮ (ਪ੍ਰਭੂ) ਨੇਂ ਐਸੀ ਇਸਤਰੀ ਪੈਦਾ ਹੀ ਕਿਉਂ ਕੀਤੀ, ਜਿਸ ਨੇਂ ਸਾਰੇ ਜੱਗ
ਨੂੰ ਖਾ ਲਿਆ ਹੈ।
ਕਿਸੇ ਨੂੰ ਖਾਣਾਂ ਪਿਆਰ ਦੀ ਨਿਸ਼ਾਨੀਂ ਨਹੀਂ ਹੈ। ਕੀ ਇਸ ਦਾ ਉੱਤਰ ਹੈ ਕਿਸੇ
ਦੇ ਪਾਸ। ਪਰ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਪਾਸ ਇੱਕ ਇੱਕ ਗੱਲ ਦਾ ਉੱਤਰ ਹੋਵੇ। ਇਹ ਚੁਨੌਤੀ ਮੈਂ
ਤੁਹਾਡੇ ਸਾਹਮਣੇਂ ਇਸ ਵਾਸਤੇ ਰੱਖੀ ਹੈ, ਕਿ ਤੁਸੀਂ ਇਸ ਚੁਨੌਤੀ ਦਾ ਸਾਹਮਣਾਂ ਕਰੋ, ਤੁਹਾਡੇ ਵਿੱਚ
ਹਿੰਮਤ ਆਵੇ, ਅਤੇ ਆਪਣੇਂ ਆਪ ਨੂੰ ਅਜੇਹੀਆਂ ਚੁਨੌਤੀਆਂ ਦੇ ਟਾਕਰੇ ਵਾਸਤੇ ਤਿਆਰ ਕਰੋ। ਪਰ ਜੇ
ਤੁਸੀਂ ਇਹਨਾਂ ਸਾਰੇ ਸਵਾਲਾਂ ਦਾ ਉੱਤਰ ਨਹੀਂ ਜਾਣਦੇ, ਤਾਂ ਸੋਚੋ ਤੁਹਾਨੂੰ ਤੁਹਾਡੀ, ਵਿਦਿਆ ਦਾ ਕੀ
ਫਾਇਦਾ।
ਸੋ ਸਾਨੂੰ ਆਪਣੀਂ ਸਮਝ ਤੋਂ ਫਾਇਦਾ ਲੈਣਾਂ ਚਾਹੀਦਾ ਹੈ, ਆਪਣੀਂ ਸਮਝ ਨਾਲ
ਗੁਰਮਤਿ ਨੂੰ ਸਮਝਣਾਂ ਚਾਹੀਦਾ ਹੈ। ਪਰ ਆਪਣੀਂ ਸਮਝ ਨੂੰ ਗੁਰਮਤਿ ਨਹੀਂ ਸਮਝਣਾਂ ਚਾਹੀਦਾ। ਗੁਰਮਤਿ
ਸਿਰਫ ਗੁਰਬਾਣੀਂ ਦੇ ਰੂਪ ਵਿੱਚ ਸਾਡੇ ਸਾਹਮਣੇਂ ਹੈ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।
05/02/14)
ਗੁਰਬੰਸ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵੀਰ ਜੀ,
ਤੁਹਾਡਾ ਬਹੁਤ ਧੰਨਵਾਦ ਤੁਸੀ ਸਵਾਲ ਪੰਜਾਬੀ ਵਿਚ ਅਨੁਵਾਦ ਕਰਕੇ ਪੋਸਟ ਕੀਤੇ ।
ਇਹਨਾ ਸਵਾਲਾ ਦੇ ਜਵਾਬਾ ਵਿਚੋ ਇਕ ਸਵਾਲ ਉਠਦਾ ਹੈ ਕੀ ੴ ਇਕ ਚਿਨਹ ਹੈ ?
ਜੇ ਨਹੀ ਤਾ ਕਿਉ ?
ਡਾ: ਇਕਬਾਲ ਸਿੰਘ
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੱਖਰ ਦਾ ਉਚਾਰਨ ਕੀ ਹੈ?
ਜਵਾਬ: ‘ੴ’ ਦਾ ਸਹੀ ਉਚਾਰਨ ‘ਏਕੋ’ ਜਾਂ ‘ਇਕੋ’ ਹੈ ‘ਇਕ ਓਂਕਾਰ’ ਨਹੀਂ। ‘ਓ’ ਹੋੜੇ ਦੀ ਸਵੱਰ ਧੁਨੀ
ਦਿੰਦਾ ਹੈ ਅਤੇ ਕਿਸੇ ਵੀ ਇਕੱਲੀ ਸਵੱਰ ਧੁਨੀ ਦਾ ਉਚਾਰਨ ‘ਓਂਕਾਰ’ ਕਰਕੇ ਨਹੀਂ ਕੀਤਾ ਜਾ ਸਕਦਾ
(ਭਾਵੇਂ ਕਿ ਇਹ ਗਲਤੀ ਆਮ ਹੀ ਕੀਤੀ ਜਾ ਰਹੀ ਹੈ)।
‘ਓ’ ਦੇ ਉਤੇ ਇਕ ਲਕੀਰ ਹੈ ਜੀ ਕੀ ਗੁਰੂ ਸਾਹਿਬ ਜੀ ਨੇ ਐਵੇ ਖਿਚ
ਦਿਤੀ ?
ੴ ਇਕ ਚਿਨਹ ਹੈ ? ਜੇ ਨਹੀ ਤਾ ਕਿਉ ?
ਇਕ ਬੇਨਤੀ ਹੈ ਜੀ ੨ ਤਰੀਕ ਤੋਂ ਪਹਿਲਾ ਦੀਆ ਪੋਸਟਾ ਨਹੀ ਖੁਲ ਰਹੀਆ ਜਿਹੜੀਆ ਤੁਸੀ ੴ ਦੇ ਵਿਸੇ ਤੇ
ਅਨੁਵਾਦ ਕਰ ਕੇ ਪਾਈਆ ਹਨ ਤੇ ਉਸ ਦੇ ਜਿਹੜੇ ਰਿਪਲਾਈ ਆਏ ਹਨ ਕਿਰਪਾ ਕਰਕੇ ਉਹ ਮੇਨੂ ਮੇਲ ਤੇ ਭੇਜ
ਦੇਵੋ ਜੀ
ਧੰਨਵਾਦ ਸਹਿਤ,
ਗੁਰਬੰਸ ਸਿੰਘ
(ਨੋਟ:- ਸ: ਗੁਰਬੰਸ ਸਿੰਘ ਜੀ, 2 ਤਾਰੀਖ ਤੋਂ ਪਹਿਲਾਂ ਤੁਹਾਡੇ ਸਵਾਲ ਦਾ ਕੋਈ ਜਵਾਬ ਨਹੀਂ ਸੀ ਆਇਆ। ਤੁਸੀਂ ਸ਼ਾਇਦ ਪਾਠਕਾਂ
ਦੇ ਪੰਨੇ ਦੇ ਅਖੀਰ ਵਾਲਾ ਨੋਟ ਨਹੀਂ ਪੜ੍ਹਿਆ। ਜੋ ਕਿ ਇਸ ਤਰ੍ਹਾਂ ਹੈ,
“ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ”।
ਥੱਲੇ ਸੱਜੇ ਪਾਸੇ ਵਾਲੇ ਤੀਰ ਨੂੰ ਕਲਿਕ ਕਰਕੇ ਤੁਸੀਂ ਪਾਠਕਾਂ ਦੇ ਪਿਛਲੇ ਪੰਨੇ ਤੇ ਜਾ ਸਕਦੇ
ਹੋ-ਸੰਪਾਦਕ)
05/02/14)
ਜਰਨੈਲ ਸਿੰਘ (ਸਿਡਨੀ, ਅਸਟ੍ਰੇਲੀਆ)
ਸ
ਬਲਦੇਵ ਸਿੰਘ ਜੀ
ਗੁਰ ਫ਼ਤਿਹ ਪ੍ਰਵਿਾਨ ਕਰਨੀ।
ਤੁਹਾਡੀ ਚਿੱਠੀ ਲਈ ਤੁਹਾਡਾ ਬਹੁਤ ਬਹਤ ਧੰਨਵਾਦ।
ਤੁਹਾਡੀਆਂ ਚਿੱਠੀਆਂ ਪੜ੍ਹ ਕੇ ਇਹ ਪ੍ਰਭਾਵ ਪੈਂਦਾ ਹੈ ਕਿ ਤੁਹਾਨੂੰ ਮੇਰੀ ਗਲ ਜਾਂ ਦਲੀਲ ਚੰਗੀ ਤਾਂ
ਲੱਗੀ ਏ ਪਰ ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੋ ਸਕਦੇ। ਇਹ ਤੁਹਾਡਾ ਹੱਕ ਹੈ ਅਤੇ ਮੈਂ ਇਸ ਦੀ ਕਦਰ
ਕਰਦਾ ਹਾਂ।
ਤੁਸੀਂ ਜੋ ਅਰਥ ਕੀਤੇ ਨੇ ਉਹ ਓਹੀ ਨੇ ਜੋ ਮੈਕਾਲਫ ਨੇ ਕੀਤੇ ਨੇ।
ਤੁਸੀਂ ਜੋ ਰੱਬ ਦੇ ਠਗ ਹੋਣ ਦੀ ਗੱਲ ਕੀਤੀ ਹੈ ਉਸ ਬਾਬਤ ਅਰਜ਼ ਹੈ ਕਿ ਮੇਰੀ ਸਮਝ ਅਨੁਸਾਰ ਗੁਰਬਾਣੀ
ਵਿੱਚ ਮੋਹ ਮਾਇਆ ਨੂੰ ਠਗਉਲੀ ਕਿਹਾ ਗਿਆ ਹੈ। “ਮਾਇਆ ਤ ਮੋਹਣੀ ਤਿਨੈ
ਕੀਤੀ ਜਿਨਿ ਠਗਉਲੀ ਪਾਈਆ” ਬਾਣੀ ਅਨੰਦ ਸਾਹਿਬ। ਅਸੀਂ ਸਾਰੇ ਇਸ ਠਗਉਲੀ ਦੇ ਠਗੇ ਹੋਏ ਹਾਂ
ਪਰ ਇਹ ਰੱਬ ਦੇ ਅਧੀਨ ਹੈ। ਇਸ ਕਰਕੇ ਉਸ ਨੂੰ ਪਿਆਰ ਵਸ ਠਗ ਵੀ ਕਹਿ ਦਿਤਾ ਜਾਂਦਾ ਹੈ। ਮਿਹਣੇ
ਤਾਹਨੇ ਸੁਣ ਕੇ ਕੋਈ ਕਦਮ ਚੁਕਣਾ ਇੱਕ “ਠਗੀ” ਹੋਈ ਮਾਨਸਿਕਤਾ ਹੈ।। ਪਰ ਕਿਉਂਕਿ ਰੱਬ ਆਪ ਨਹੀਂ
ਠਗਿਆ ਹੋਇਆ ਇਸ ਕਰਕੇ ਉਹ ਇਹ ਕੰਮ ਨਹੀਂ ਕਰ ਸਕਦਾ।
ਅਜਕਲ ਪੰਜਾਬ ਵਿੱਚ ਅਸ਼ੁਤੋਸ਼ ਦੀ ਮੌਤ ਖ਼ਬਰਾਂ ਵਿੱਚ ਹੈ। “ਠਗੀ” ਹੋਈ ਮਾਨਸਿਕਤਾ ਹੀ ਇਹ ਕਹਿ ਰਹੀ ਹੈ
ਕਿ ਉਹ ਸਮਾਧੀ ਵਿੱਚ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
(ਸਿਡਨੀ, ਅਸਟ੍ਰੇਲੀਆ)
05/02/14)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਕਰਨਲ ਮਨਮੋਹਣ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
04. 02. 2014 ਨੂੰ ਸਿਖ ਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਰਾਹੀਂ ‘ੴ’
ਸਬੰਧੀ ਆਪ ਜੀ ਦੇ ਵਿਚਾਰ ਪੜ੍ਹੇ ਹਨ। ਪਰੰਤੂ ਆਪ ਜੀ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਵਿੱਚ
ਕਾਫੀ ਅਸੰਗਤੀਆਂ ਨਜ਼ਰੀਂ ਪੈਂਦੀਆਂ ਹਨ ਜਿਹਨਾਂ ਵਿੱਚੋਂ ਕੁੱਝ ਕੁ ਹੇਠਾਂ ਦਿੱਤੇ ਅਨੁਸਾਰ ਹਨ:
1. ਆਪ ਜੀ ‘ੴ’ ਨੂੰ ਇੱਕ ਚਿੰਨ੍ਹ ਜਾਂ ਲੋਗੋ ਦਰਸਾਉਂਦੇ ਹੋ ਜੋ ਕਿ ਸਹੀ ਨਹੀਂ ਹੈ ਕਿਉਂਕਿ ਗੁਰਮੱਤ
ਅਧਿਆਤਮਿਕ ਸੰਦਰਭ ਵਿੱਚ ਕਿਸੇ ਚਿੰਨ੍ਹ, ਪਰਤੀਕ, ਤਸਵੀਰ ਜਾਂ ਮੂਰਤੀ ਦੀ ਵਰਤੋਂ ਦੀ ਇਜਾਜ਼ਤ ਨਹੀਂ
ਦਿੰਦੀ।
2. ਆਪ ਜੀ ‘ੴ’ ਨੂੰ ਭਾਈ ਗੁਰਦਾਸ ਵੱਲੋਂ ਵਰਤੇ ਗਏ ‘ਵਾਹਿਗੁਰੂ’ ਸ਼ਬਦ ਨਾਲ ਵੀ ਜੋੜਦੇ ਹੋ। ਭਾਈ
ਗੁਰਦਾਸ ਨੇ ਜੋ ਵਿਆਖਿਆ ‘ਵਾਹਿਗੁਰੂ’ ਸ਼ਬਦ ਦੀ ਦਿੱਤੀ ਹੋਈ ਹੈ ਉਹ ਤਾਂ ਉਦਾਸੀਆਂ/ਨਿਰਮਲਿਆਂ ਨੂੰ
ਵੀ ਮਾਤ ਪਾਉਂਦੀ ਹੈ। ਇਸ ਬਾਰੇ ਆਪ ਜੀ ਕੀ ਕਹੋਗੇ?
3. ਆਪ ਜੀ ਨੇ ਇਹ ਨਹੀਂ ਦੱਸਿਆ ਕਿ ‘ੴ’ ਵਿਚਲੇ ਉੱਪਰ ਤੋਂ ਖੁਲ੍ਹੇ ਊੜੇ ਦਾ ਚੋਟੀ ਵਾਲਾ ਹਿੱਸਾ
‘ਸੰਕੇਤਕ ਚਿੰਨ੍ਹ’ ਕਿਸ ਅਧਾਰ ਤੇ ਬਣਿਆਂ ਅਤੇ ਇਸ ਦਾ ਉਚਾਰਨ ‘ਕਾਰੁ’ ਕਿਵੇਂ ਹੋ ਗਿਆ।
4. ਇੱਕ ਪਾਸੇ ਆਪ ਜੀ ਕਹਿੰਦੇ ਹੋ ਕਿ ‘ੴ’ ਕੋਈ ਸ਼ਬਦ ਨਹੀਂ ਅਤੇ ਦੂਸਰੇ ਪਾਸੇ ਆਪ ਜੀ ਕਹਿੰਦੇ ਹੋ
ਕਿ ਇਸ ਦਾ ਉਚਾਰਨ ‘ਏਕੰਕਾਰ’ ਹੈ। ਉਚਾਰਨ ਤਾਂ ਅੱਖਰਾਂ ਜਾਂ ਧੁਨੀਆਂ ਤੋਂ ਬਣੇ ਸ਼ਬਦ ਦਾ ਹੀ ਹੋ
ਸਕਦਾ ਹੈ, ਚਿੰਨ੍ਹ ਦਾ ਨਹੀਂ।
5. ਆਪ ਜੀ ਦਾ ਤਰਕ ਹੈ ਕਿ ਗੁਰਬਾਣੀ ਵਿੱਚ ਕਈ ਥਾਈਂ ‘ਏਕੰਕਾਰ’ ਸ਼ਬਦ ਵਰਤਿਆ ਹੋਇਆ ਮਿਲਦਾ ਹੈ ਇਸ
ਲਈ ‘ੴ’ ਵੀ ‘ਏਕੰਕਾਰ’ ਹੀ ਹੈ। ਇਹ ਤਾਂ ਕੇਵਲ ਅਟਕਲਪੱਚੂ ਹੀ ਹੈ। ਜੇਕਰ ਗੁਰੂ ਸਾਹਿਬ ਨੇ ਇੱਥੇ
ਲਿਖਣ ਲਈ ‘ਏਕੰਕਾਰ’ ਹੀ ਸੋਚਿਆ ਸੀ ਤਾਂ ਸਿੱਧਾ ਹੀ ਇਹ ਸ਼ਬਦ ਲਿਖ ਦਿੰਦੇ, ‘ੴ’ ਲਿਖਣ ਦੀ ਭਲਾ ਕੀ
ਲੋੜ ਸੀ?
6. ਆਪ ਜੀ ਵੱਲੋਂ ਦਿੱਤੀ ਗਈ ਇਹ ਦਲੀਲ ਬਿਲਕੁਲ ਤਰਕ-ਰਹਿਤ ਹੈ, ਬਲਕਿ ਹਾਸੋਹੀਣੀ ਹੈ ਕਿ ‘ੴ’
ਵਿਚਲੇ ਏਕੇ ਦਾ ਹਿੰਦਸਾ ‘ਅੱਲਾਹ’ ਸ਼ਬਦ ਦਾ ਅੱਖਰ ‘ਅਲਿਫ’ ਹੈ ਅਤੇ ਇਸ ਵਿਚਲਾ ਅੱਖਰ ਊੜਾ ‘ਓਮ’ ਹੈ।
ਕੀ ਇਹ ਦਲੀਲ ਉਦਾਸੀਆਂ ਅਤੇ ਨਿਰਮਲਿਆਂ ਵਾਲੀ ਨਹੀਂ?
7. ਆਪ ਜੀ ਕਹਿੰਦੇ ਹੋ ਕਿ ‘ੴ’ ਦਾ ਊੜਾ ‘ਓਮ’ ਨੂੰ ਦਰਸਾਉਂਦਾ ਹੈ, ਫਿਰ ਆਪ ਜੀ ‘ਓਮ’ ਨੂੰ
‘ਏਕੰਕਾਰ’ ਵਿੱਚ ਕਿਵੇਂ ਸ਼ਾਮਲ ਕਰਦੇ ਹੋ, ਇਹ ਆਪ ਜੀ ਨੇ ਸਪਸ਼ਟ ਨਹੀਂ ਕੀਤਾ।
8. ਕੀ ਉੱਪਰ 6. ਅਤੇ 7. ਤੇ ਆਈਆਂ ਦਲੀਲਾਂ ਰਾਹੀਂ ਆਪ ਜੀ ਖੁਦ ਹੀ ‘ੴ’ ਨੂੰ ‘ਖੰਡਤ’ ਨਹੀਂ ਕਰ
ਰਹੇ?
9. ਆਪ ਜੀ ‘ਏਕੰਕਾਰ’ ਦਾ ਸੰਧੀ-ਛੇਦ ਕਰਦੇ ਹੋਏ ਦੱਸਦੇ ਹੋ ਕਿ ਏਕੰਕਾਰ = ਏਕ+ਅੰਕ+ਕਾਰੁ। ਹੁਣ,
‘ਏਕ’ ਤਾਂ ਇੱਕ ਦੇ ਹਿੰਦਸੇ ਲਈ ਹੋਇਆ ਪਰੰਤੂ ਆਪ ਜੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ‘ਅੰਕ’ ਅਤੇ
‘ਕਾਰੁ’ ਦੇ ਅਰਥ ਕੀ ਬਣਦੇ ਹਨ ਜੋ ‘ਏਕੰਕਾਰ’ ਵਿੱਚ ਸ਼ਾਮਲ ਹਨ।
ਕਰਨਲ ਮਨਮੋਹਣ ਸਿੰਘ ਜੀ, ਆਪ ਜੀ ਵੱਲੋਂ ਕੀਤੀ ਗਈ ‘ਏਕੰਕਾਰ’ ਸ਼ਬਦ ਦੇ ਅਰਥਾਂ ਦੀ ਵਿਆਖਿਆ ਵੀ ਕਾਫੀ
ਅਸਪਸ਼ਟ ਅਤੇ ਭੁਲੇਖਾਪਾਊ ਹੈ ਅਤੇ ‘ਜਪੁ’ ਬਾਣੀ ਦੇ ਅਰੰਭਕ ਹਿੱਸੇ (ਜਿਸ ਨੂੰ ਆਪ ਜੀ ਬ੍ਰਾਹਮਣਵਾਦੀ
ਤਰਜ਼ ਤੇ ‘ਮੂਲ-ਮੰਤਰ’ ਆਖਦੇ ਹੋ) ਵਿਚਲੇ ਸ਼ਬਦਾਂ ਦੇ ਅਰਥ ਵੀ ਆਪ ਜੀ ਨੇ ਮਨਮਰਜ਼ੀ ਵਾਲੇ ਕਰ ਦਿੱਤੇ
ਹਨ ਜਿਵੇ ‘ਨਾਮੁ’ ਦੇ ‘ਨਿਯਮ’ ਦੇ ਤੌਰ ਤੇ, ‘ਗੁਰ’ ਦੇ ‘ਗੁਰਬਾਣੀ’ ਦੇ ਤੌਰ ਤੇ, ‘ਪ੍ਰਸਾਦਿ’ ਦੇ
‘ਗੁਰਮੱਤ’ ਦੇ ਤੌਰ ਤੇ ਅਤੇ ‘ਜਪੁ’ ਦੇ ‘ਅਭਿਆਸ ਜਾਂ ਮਸ਼ਕ’ ਦੇ ਤੌਰ ਤੇ (ਇੱਸੇ ਤਰਜ਼ ਤੇ ਹੀ ਦੂਸਰੇ
ਸ਼ਬਦ ਹਨ ਜਿਵੇਂ ‘ਨਦਿਰ’ ਨੂੰ ‘ਸਮਝ ਲੈਣਾ/ਦਿਖ ਜਾਣਾ’, ‘ਅੰਮ੍ਰਿਤ’ ਨੂੰ ‘ਗੁਰਬਾਣੀ’ ਅਤੇ ‘ਗੁਰੂ’
ਨੂੰ ‘ਸਿਧਾਂਤ ਜਾਂ ਤਰੀਕਾ’ ਕਹਿ ਦਿੱਤਾ ਗਿਆ ਹੈ)।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
05/02/14)
ਗੁਰਦੀਪ ਸਿਂਘ ਬਾਗੀ
ਬਿਚਿਤਰ ਨਾਟਕ ਦਾ ਝੂਠ----- ਕ੍ਰਿਸ਼ਨ ਅਵਤਾਰ ਦੀ ਸ਼ੁਰੁਆਤ ਆਨੰਦ ਪੁਰ
ਸਾਹਿਬ ਵਿੱਚ ਹੋਈ ਸੀ।
ਬਿਚਿਤਰ ਨਾਟਕ ਦਾ ਸੰਪਾਦਕ ਸਿੱਖ ਇਤਿਹਾਸ ਤੋਂ ਜਿਆਦਾ ਵਾਕਿਫ ਨਹੀ ਸੀ ਇਹ
ਤੇ ਉਸ ਦੀ ਕੀਤੀਆਂ ਜਾਲਸਾਜੀਆਂ ਤੂੰ ਪਤਾ ਚਲ ਜਾਂਦਾ ਹੈ। ਇਸ ਦਾ ਇਕ ਨਮੂਨਾ ਕ੍ਰਿਸ਼ਨ ਅਵਤਾਰ ਹੈ।
ਕ੍ਰਿਸ਼ਨ ਅਵਤਾਰ ਦੇ ਇਹ ਛੰਦ ਦਸਦੇ ਹਨ ਕਿ 1192( ਕ੍ਰਿਸ਼ਨ ਅਵਤਾਰ ਵਿੱਚ ਕੁਲ
2492 ਛੰਦ ਹੈ) ਛੰਦ ਆਨੰਦ ਪੁਰ ਸਾਹਿਬ ਵਿੱਚ ਲਿਖੇ ਗਏ ਸਨ---
ਚੌਪਈ ॥
ਜੇ ਜੇ ਕਿਸ਼ਨ ਚਰਿਤ੍ਰ ਦਿਖਾਏ ॥ ਦਸਮ ਬੀਚ ਸਭ ਭਾਖ ਸੁਨਾਏ ॥
ਗਯਾਰਾ ਸਹਸ ਬਾਨਵੇ ਛਂਦਾ ॥ ਕਹੇ ਦਸਮ ਪੁਰ ਬੈਠ ਅਨੰਦਾ ॥੪॥
ਅਰਥ "ਜਿਹੜੇ ਜਿਹੜੇ ਕੌਤਕ ਕ੍ਰਿਸ਼ਨ ਨੇ ਵਿਖਾਏ (ਉਹ) ਸਾਰੇ (ਭਾਗਵਤ ਪੁਰਾਣ
ਦੇ) ਦਸਵੇਂ ਸਕੰਧ ਵਿੱਚ ਕਹੇ ਹੋਏ ਹਨ। (ਉਸ ਨਾਲ) ਸੰਬੰਧਿਤ ਯਾਰ੍ਹਾਂ ਸੌ ਬਾਨਵੇ ਛੰਦ (ਮੈਂ) ਆਨੰਦ
ਪੁਰ ਵਿਚ ਬੈਠ ਕੇ ਕਹੇ ਹਨ॥੪॥"
ਸੰਮਤ 1744(1687 ਈ) ਵਿਚ ਗ੍ਰੰਥ ਦਾ ਸੁਧਾਰ ਕਿਤਾ ਪਾਉਂਟਾ ਸਾਹਿਬ ਵਿਚ
ਕੀਤਾ ਗਏਆ--
ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰ ॥ ਨਗਰ ਪਾਵਟਾ ਮੋ ਤੁਮੋ ਰਚਿਯੋ
ਗ੍ਰੰਥ ਸੁਧਾਰ ॥੯੮੩॥
ਅਰਥ "ਸਤ੍ਰਾਹਾਂ ਸੌ ਚੁਤਾਲੀ (ਬਿਕ੍ਰਮੀ) ਵਿਚ ਸਾਵਣ (ਮਹੀਨੇ) ਦੇ ਚਾਨਣੇ
(ਪੱਖ ਦੇ) ਬੁੱਧਵਾਰ ਨੂੰ ਨਗਰ ਪਾਓਂਟਾ ਵਿਚ ਤੁਸੀਂ ਹੀ (ਇਸ) ਗ੍ਰੰਥ ਦੀ ਸੁਧਾਰ ਕੇ ਰਚਨਾ ਕੀਤੀ
ਹੈ॥੯੮੩॥"
ਅਤੇ ਇਸ ਰਚਣਾ ਦਾ ਅੰਤ ਪਾਉਂਟਾ ਸਾਹਿਬ ਵਿਚ ਸੰਮਤ 1745(1688 ਈ) ਵਿੱਚ
ਕੀਤਾ ਗਏਆ--
ਸੱਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ ॥ ਨਗਰ ਪਾਂਵਟਾ ਸੁਭ ਕਰਨ
ਜਮਨਾ ਬਹੈ ਸਮੀਪ ॥੨੪੯੦॥
ਅਰਥ " ਸਤਰ੍ਹਾਂ ਹੌ ਪੰਤਾਲੀ ਵਿਚ ਸਾਵਣ ਦੀ ਸੁਦੀ ਸੱਤਵੀ ਥਿਤ ਨੂੰ ਪਾਂਵਟਾ
ਨਗਰ (ਵਿਚ ਕਵਿਤਾ ਰਚਣ ਦਾ ਇਹ) ਸ਼ੁਭ ਕਰਮ (ਕੀਤਾ ਜਿਥੇ) ਨੇੜੇ ਹੀ ਜਮਨਾ ਵਗ ਰਹੀ ਹੈ॥੨੪੯੦॥"
ਲਿਖਾਰੀ ਇਹ ਵੇਰਵਾ ਸਿਰਫ ਇਹ ਦ੍ਰਿੜ ਕਰਵਾਉਣ ਵਾਸਤੇ ਦੇ ਰਹੇਆ ਹੈ ਕਿ
ਲੋਕਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਕ੍ਰਿਸ਼ਨ ਅਵਤਾਰ ਆਨੰਦ ਪੁਰ ਸਾਹਿਬ ਵਿਖੇ ਸ਼ੂਰੁ ਹੋਆ ਸੀ ਫਿਰ
ਪਾਉਂਟਾ ਸਾਹਿਬ ਵਿੱਚ ਸੁਧਾਰੇਆ ਗਏਆ ਅਤੇ ਪਾਉਂਟਾ ਸਾਹਿਬ ਵਿਚ ਹੀ ਖਤਮ ਕੀਤਾ ਗਏਆ ਸੀ। ਇਹ ਸਰਾਸਰ
ਜ਼ਾਲਸ਼ਾਜੀ ਹੈ, ਝੂਠ ਹੈ।
ਹੁਣ ਇਹ ਸਵਾਲ ਉਠਦਾ ਹੈ ਕਿ ਆਨੰਦ ਪੁਰ ਸਾਹਿਬ ਕਦੋਂ ਵਸਾਇਆ ਗਿਆ ਸੀ, ਆਉ
ਤੱਥਾਂ ਦੀ ਜਾਂਚ ਕਰੀਏ।
ਬਹੁਤੇਰਿਆਂ ਲੋਕਾਂ ਦਾ ਵਿਸ਼ਵਾਸ ਹੈ ਕਿ ਆਨੰਦ ਪੁਰ ਸਾਹਿਬ ਦੀ ਨੀਂਹ ਗੁਰੂ
ਤੇਗ ਬਹਾਦੁਰ ਸਾਹਿਬ ਨੇ ਰਖੀ ਸੀ ਜੋਕੀ ਸਰਾਸਰ ਗਲਤ ਹੈ, ਲੋਗ ਚੱਕ ਨਾਨਕੀ ਨੂੰ ਹੀ ਆੰਨਦ ਪੁਰ
ਸਾਹਿਬ ਸਮਝਣ ਦੀ ਭੂਲ ਕਰਦੇ ਹਨ।
ਗੁਰੂ ਤੇਗ ਬਹਾਦੁਰ ਸਾਹਿਬ ਨੇ ਚੱਕ ਨਾਨਕੀ ਪਿੰਡ ਰਾਣੀ ਚੰਪਾ ਦੀ ਅਰਦਾਸ ਤੇ
ਬਸਾਉਣਾ ਮੰਜੁਰ ਕੀਤਾ ਸੀ। ਗੁਰੂ ਤੇਗ ਬਹਾਦੁਰ ਸਾਹਿਬ ਨੇ ਹਥੌਤ (ਜਿੱਥੇ ਕਦੇ ਹਾਥੀਆਂ ਦੇ ਝੁੰਡ
ਫਿਰਦੇ ਹੂੰਦੇ ਸਨ) ਮਾਖੋਵਾਲ ਦੀ ਥੇਹ ਦੇ ਦੁਆਲੇ,ਮੀਆਂਪੁਰ, ਲੋਦੀਪੁਰ ਤੇ ਸੋਹਟਾ ਪਿੰਡਾਂ ਦੀ
ਵਿਚਕਾਰਲੀ ਥਾਂ ਚੁਣੀ ਅਤੇ ਇਸ ਦੀ ਰਕਮ ਬਿਲਾਸਪੁਰ ਰਿਆਸਤ ਨੂੰ ਤਾਰ ਦਿੱਤੀ।
ਜੂਨ 1665 ਵਿੱਚ ਭਾਈ ਗੁਰਦਿਤਾ(ਪੋਤਾ
ਬਾਬਾ ਬੁੱਢਾ ਜੀ) ਦੇ ਹਥੋਂ ਮੋੜ੍ਹੀ ਗਡਵਾ ਕੇ ਨਵੇ ਪਿੰਡ "ਚੱਕ ਨਾਨਕੀ" ਦੀ ਨੀਂਹ ਰਖੀ। ਗੁਰੂ ਤੇਗ
ਬਹਾਦੁਰ ਸਾਹਿਬ ਨੇ ਆਪਣੀ ਮਾਤਾ ਨਾਨਕੀ ਦੇ ਨਾਂ ਤੇ ਇਸ ਪਿੰਡ ਦਾ ਨਾਂ "ਚੱਕ ਨਾਨਕੀ" ਰੱਖਿਆ ਸੀ।
ਗੌਰ ਕਰਨ ਵਾਲੀ ਇਕ ਗੱਲ ਹੈ ਕਿ ਸਰਕਾਰੀ ਕਾਗਜਾਂ ਵਿਚ ਚਕ ਨਾਨਕੀ ਦਾ ਨਾਮ
ਸਿਰਫ ਚਕ ਹੈ ਅਤੇ ਚਕ ਨਾਨਕੀ ਦਾ ਨੰਬਰਦਾਰ ਭੀ ਆਨੰਦਪੁਰ ਸਾਹਿਬ ਤੂੰ ਵਖਰਾ ਹੈ। ਅਜ ਤਕ ਭੀ ਸਰਕਾਰੀ
ਕਾਗਜਾਂ ਵਿੱਚ ਦੋਨੋ ਹੀ ਵੱਖ ਵੱਖ ਕਸਬੇ ਹਨ।
ਜਦ ਕਸ਼ਮੀਰ ਤੂੰ ਬ੍ਰਾਹਮਨ ਗੁਰੂ ਤੇਗ ਬਹਾਦੁਰ ਸਾਹਿਬ ਕੋਲ ਫਰਿਆਦੀ ਹੋਕੇ ਆਏ
ਸੀ ਤਾਂ ਚਕ ਨਾਨਕੀ ਵਿੱਚ ਆਏ ਸੀ ਅਤੇ ਭਟ ਵਹਿਆਂ ਵਿਚ ਇਂਦਰਾਜ ਚਕ ਨਾਨਕੀ ਦੀ ਦਰਜ ਹੈ।
ਭੱਟ ਵਹੀ ਮੁਲਤਾਨੀ ਸਿੰਧੀ ਦੀ ਇੰਦਰਾਜ "ਭਾਈ ਕ੍ਰਿਪਾ ਰਾਮ ਬੇਟਾ ਆੜੂ ਰਾਮ
ਕਾ ਪੋਤਾ ਨਰੈਣ ਦਾਸ ਕਾ ਪੜਪੋਤਾ ਬ੍ਰਾਹਮ ਦਾਸ ਕਾ ਬੰਸ ਠਕਰ ਦਾਸ ਕੀ ਦੱਤ ਗੋਤ੍ਰਾ ਮਝਾਲ ਬ੍ਰਾਹਮਨ
ਬਾਸੀ ਮਟਨ ਦੇਸ ਕਸ਼ਮੀਰ ਸੰਮਤ ਸਤਰਾ ਸੌ ਬੱਤੀਸ(1732 ਸੰ/1675 ਈ) ਜੇਠ ਮਾਸੇ ਸੁਦੀ ਇਕਾਦਸੀ ਕੇ
ਦਿਹੁ ਖੋੜਸ ਬ੍ਰਾਹਮਨੋਂ ਕੋ ਗੈਲ
ਗਾਮ ਚਕ ਨਾਨਕੀ ਪ੍ਰਗਨਾ ਕਹਿਲੂਰ ਗੁਰੂ ਤੇਗ ਬਹਾਦੁਰ ਜੀ ਮਹਲ ਨਾਮਾ ਕੇ ਦਰਬਾਰ ਆਇ ਫਰਿਆਦੀ ਹੂਆ।
ਗੁਰੂ ਜੀ ਨੇ ਇਨ੍ਹੇਂ ਧੀਰਜ ਦਈ ਬਚਨ ਹੋਆ ਤੁਸਾਂ
ਕੀ ਰਖਸਾ ਬਾਬਾ ਨਾਨਕ ਕਰੇਗਾ।"
ਜਦ ਗੁਰੂ ਗੋਬਿਂਦ ਸਿਂਘ ਸਾਹਿਬ ਨਾਹਨ ਦੇ ਰਾਜਾ ਮੇਦਨੀ ਪ੍ਰਸਾਦ ਦੀ ਅਰਜ਼ ਤੇ
ਨਾਹਨ ਪੁਜੇ ਤਾਂ ਰਾਜੇ ਨੇ ਗੁਰੂ ਸਾਹਿਬ ਅਗੇ ਅਰਜ਼ ਕੀਤੀ ਕਿ ਉਹ ਰਿਆਸਤ ਵਿੱਚ ਨਿਵਾਸ ਰੱਖਣ। ਰਾਜੇ
ਦੇ ਜ਼ਜਬਾਤਾਂ ਨੂੰ ਵੇਖਦੇ ਹੋਏ ਗੁਰੂ ਸਾਹਿਬ ਨੇ ਇਕ ਜਗਹ ਜਮਨਾ ਦੇ ਕੰਡੇ ਉਤੇ ਪਸੰਦ ਕਰਕੇ ਨਵਾਂ
ਨਗਰ ਬਸਾਉਣ ਦਾ ਫੈਸਲਾ ਕੀਤਾ।
ਪਾਉਂਟਾ ਸਾਹਿਬ ਦੀ ਨੀਂਹ 29 ਅਪਰੈਲ
1685 ਦੇ ਦਿਨ, ਦਿਵਾਨ ਨੰਦ ਚੰਦ ਸੰਘਾਂ ਕੋਲੋਂ ਅਰਦਾਸ ਕਰਵਾ ਕੇ ਭਾਈ ਰਾਮ ਕੁੰਵਰ(ਖੰਡੇ ਦੂ ਪਾਹੁਲ
ਮਗਰੋਂ ਭਾਈ ਗੁਰਬਖਸ਼ ਸਿਂਘ) ਦੇ ਹੰਥੋ ਮੋੜ੍ਹੀ ਗਡਵਾ ਕੇ ਰਖੀ।
ਗੁਰੂ ਗੋਬਿਂਦ ਸਿੰਘ ਸਾਹਿਬ ਦੀ ਭੰਗਾਣੀ ਦੀ ਲੜਾਈ ਜਿੱਤਣ ਦੀ ਖਬਰ ਸੁਣ ਕੇ
ਰਾਜੇ ਭੀਮ ਚੰਦ ਨੇ ਅਪਣੀ ਹਿਫਾਜਤ ਨੂੰ ਮੁੱਖ ਰਖਦੇ ਹੋਏ ਆਪਣੀ ਮਾਤਾ ਨੂੰ ਕਹ ਕੇ ਗੁਰੂ ਸਾਹਿਬ ਨੂੰ
ਖ਼ਤ ਭੇਜ ਕੇ ਮੁੜ ਆਉਣ ਵਾਸਤੇ ਅਰਜ਼ ਕੀਤੀ। ਗੁਰੂ ਸਾਹਿਬ ਰਾਣੀ ਦੀ ਅਰਜ਼ ਦਾ ਸਤਕਾਰ ਕਰਦੇ ਹੋਏ
ਪਾਉਂਟਾ ਸਾਹਿਬ ਤੂੰ ਵਾਪਿਸ ਚਕ ਨਾਨਕੀ ਨਵੰਬਰ 1688 ਵਿੱਚ ਆਏ ਸਨ।
ਰਾਣੀ ਚੰਪਾ ਨੇ ਨਵੇਂ ਨਗਰ ਵਾਸਤੇ ਜਗਹ ਦੀ ਅਰਦਾਸ ਦੀ ਖ਼ਾਹਿਸ਼ ਜਾਹਿਰ ਕੀਤੀ
ਪਰ ਜਦ ਗੁਰੂ ਸਾਹਿਬ ਨੇ ਕਹੇਆ ਕਿ ਉਹ ਨਗਰ ਵਸਾਉਣ ਵਾਸਤੇ ਜਮੀਨ ਮੁਫ਼ਤ ਨਹੀ ਲੈਣਗੇ ਤਾਂ ਰਾਣੀ ਨੂੰ
ਕਬੁਲ ਕਰਨਾ ਪਿਆ। ਬਿਲਾਸਪੁਰ ਦੀ ਰਾਣੀ ਕੋਲੋ ਗੁਰੂ ਸਾਹਿਬ ਨੇ ਸਹੋਟਾ, ਮੀਆਂਪੁਰ, ਲੋਦੀਪੁਰ,
ਮਾਖੋਵਾਲ, ਅਗੰਮਪੁਰਾ ਅਤੇ ਤਾਰਾਗੜ ਜਮੀਨ ਖਰੀਦ ਲਈ।
ਆਨੰਦ ਪੁਰ ਸਾਹਿਬ ਦੀ ਨੀਂਹ ਗੁਰੂ
ਗੋਬਿੰਦ ਸਿਂਘ ਸਾਹਿਬ ਨੇ 30 ਮਾਰਚ 1689 ਵਿੱਚ ਚੱਕ ਨਾਨਕੀ ਦੇ ਨੇੜੇ, ਕੇਸਗੜ ਵਾਲੀ ਜਗ੍ਹਾ ਰਖੀ
ਸੀ।
ਇਹ ਤੇ ਸਾਫ ਹੈ ਕਿ ਗੁਰੂ ਗੋਬਿਂਦ ਸਿਂਘ ਸਾਹਿਬ ਜਦ ਪਾਉਂਟਾ ਸਾਹਿਬ ਗਏ ਤਾਂ
ਕੋਈ ਆਨੰਦ ਪੁਰ ਸਾਹਿਬ ਨਾਮ ਦਾ ਨਗਰ ਮੌਜੁਦ ਨਹੀ ਸੀ।
ਬਿਚਿਤਰ ਨਾਟਕ ਦਾ ਸੰਪਾਦਕ ਤਕਰੀਬਨ ਇਕ ਸਦੀ ਬਾਦ ਇਹ ਜਾਲਸਾਜੀ ਲਿਖ ਰਹੇਆ
ਹੈ ਅਤੇ ਇਸ ਵਜ੍ਹਾ ਨਾਲ ਉਹ ਧੋਖਾ ਖਾ ਗਏਆ। ਉਸਨੂੰ ਇਹ ਨਹੀ ਪਤਾ ਸੀ ਕਿ ਗੁਰੂ ਗੋਬਿਂਦ ਸਿਂਘ
ਸਾਹਿਬ ਨੇ ਆਨੰਦ ਪੁਰ ਸਾਹਿਬ ਪਾਉਂਟਾ ਸਾਹਿਬ ਤੂੰ ਆਕੇ ਲਗਭਗ 5-6 ਮਹੀਨੇ ਬਾਦ ਵਸਾਇਆ ਸੀ।
ਗੁਰਦੀਪ ਸਿਂਘ ਬਾਗੀ
[email protected]
05/02/14)
ਬਲਦੇਵ ਸਿੰਘ ਫਿਰੋਜ਼ਪੁਰ
ਡਾ: ਇਕਬਾਲ ਸਿੰਘ ਢਿੱਲੋਂ ਜੀ।
ਵਾਹਿਹੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਡਾ: ਸਾਹਿਬ ਜੀ, ਆਪ ਜੀ ਨੇਂ ਕਰਨਲ ਮਨਮੋਹਣ ਸਿੰਘ ਜੀ ਸਕਾਉਟ ਜੀ ਦਾ, ਅੱਜ
ਵਾਲਾ ਪੱਤਰ ਪੜ੍ਹ ਲਿਆ ਹੋਵੇ ਗਾ। ਜਿਥੋਂ ਤੱਕ ਕਿ ਇਹਨਾਂ ਨੇਂ ਲਿਖਿਆ ਹੈ। ਮੈਂ ਇਹਨਾਂ ਦੀ ਹਰ ਗੱਲ
ਨਾਲ ਤਕਰੀਬਨ ੯੦% ਤਾਂ ਬਿਲਕੁਲ ਹੀ ਸਹਿਮਤ ਹਾਂ। ਇਹਨਾਂ ਨੇਂ ਵੀ, ਜਿਸ ਤਰੀਕੇ ਨਾਲ ਬ੍ਰਹਮਾਂ,
ਬਿਸ਼ਨ, ਸ਼ਿਵਾ, ਅਦਿ ਤੋਂ ਲੈ ਕੇ, ਅਕਾਲ ਪੁਰਖ, ਸਤਿ ਕਰਤਾਰ, ਵਾਹਿਗੁਰੂ, ਆਦੀ ਦੇ ਚਿਤਰੇ ਹੋਇ
ਮਨੁੱਖੀ ਵਜ਼ੂਦ, ਦੀ ਤੁਲਣਾਂ, (ਜਾਂ ਵਿਆਖਿਆ) ੴ ਚਿੰਨ ਨਾਲ ਕੀਤੀ ਹੈ। ਇਸ ਨਾਲ ਤਾਂ ਮੈਂ ਬਿਲਕੁਲ
ਹੀ ਸਹਿਮਤ ਹਾਂ।
ਕਰਨਲ ਮਨਮੋਹਣ ਸਿੰਘ ਜੀ ਵੀ ਅੰਗਰੇਜ਼ੀ ਜਾਣਦੇ ਹਨ, ਅਤੇ ਤੁਸੀਂ ਵੀ ਅੰਗਰੇਜ਼ੀ
ਦੇ ਲਿਖਾਰੀ ਹੋ। ਅਤੇ ਵਿਚਲੇ ਸੰਨ੍ਹ ਮੈਂ ਇੱਕ ਅਨਪੜ੍ਹ ਹਾਂ। ਉਹਨਾਂ (ਕਰਨਲ ਜੀ) ਦੀ ਲਿਖੀ ਹੋਈ
ਇੱਕ ਇੱਕ ਗੱਲ ਮੈਨੂੰ ਸਮਝ ਆ ਗਈ ਹੈ। ਪਰ ਤੁਹਾਡੀ ਲਿਖੀ ਇੱਕ ਵੀ ਗੱਲ ਮੈਨੂੰ ਸਮਝ ਨਹੀਂ ਆਈ, ਇੰਜ
ਲਗਦਾ ਹੈ, ਜਿਵੇਂ ਤੁਸੀਂ ਪੰਜਾਬੀ ਵੀ ਅੰਗਰੇਜੀ ਵਿੱਚ ਲਿਖੀ ਹੋਵੇ। ਤੇ ਅਖੀਰ ਵਿੱਚ ਆਪ ਜੀ ਮੈਨੂੰ
ਪੁੱਛਦੇ ਹੋ।
ਸ. ਬਲਦੇਵ ਸਿੰਘ ਜੀ, ਮੈਨੂੰ ਆਸ ਹੈ ਕਿ ਆਪ ਜੀ ਦੇ ਪੱਤਰ ਵਿੱਚ ਪੁੱਛੇ ਗਏ
ਤਿੰਨ ਸਵਾਲਾਂ (ਪ੍ਰਭੂ ਦੀ ਹੋਂਦ, ਪ੍ਰਭੂ ਦੀ ਹੋਂਦ ਸਬੰਧੀ ਮਾਪਦੰਡ ਅਤੇ ਦੇਵਤਿਆਂ ਸਬੰਧੀ ਮਾਪਦੰਡ
ਬਾਰੇ) ਵੀ ਜਵਾਬ ਆਪ ਜੀ ਨੂੰ ਗੁਰਮੱਤ ਦੀ ਉੱਪਰ ਦਿੱਤੀ ਸੰਖੇਪ ਵਿਆਖਿਆ ਵਿੱਚੋਂ
ਮਿਲ ਗਏ ਹੋਣਗੇ।
ਵੀਰ ਜੀ, ਮੇਰਾ ਉੱਤਰ ਹੈ, ਕਿ ਮੇਰੇ ਸਵਾਲਾਂ ਦੇ ਤਾਂ ਤੁਸੀਂ ਨੇੜੇ ਵੀ
ਨਹੀਂ ਗਏ। ਡਾ: ਇਕਬਾਲ ਸਿੰਘ ਢਿੱਲੋਂ ਜੀ, ਤੁਸੀਂ ਇਸ ਨੂੰ ਗੁਰਮਤਿ ਦੀ ਵਿਅਖਿਆ ਕਹਿੰਦੇ ਹੋ! !
ਗੁਰੂ ਅਰਜਨ ਦੇਵ ਜੀ, ਦੇ ਜਿਸ ਸ਼ਬਦ ਦੀ ਮੈਂ ਵਿਆਖਿਆ ਕੀਤੀ ਸੀ, ਉਸ ਸ਼ਬਦ ਨੂੰ ਇੱਕ ਵਾਰ ਫਿਰ ਧਿਆਨ
ਨਾਲ ਪੜ੍ਹੋ।
ਭੈਰਉ ਮਹਲਾ ੫।। ਕੋਟਿ ਬਿਸਨ ਕੀਨੇ ਅਵਤਾਰ।। ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ।। ਕੋਟਿ ਮਹੇਸ
ਉਪਾਇ ਸਮਾਏ।। ਕੋਟਿ ਬ੍ਰਹਮੇ ਜਗੁ ਸਾਜਣ ਲਾਏ।। ੧।। ਐਸੋ ਧਣੀ ਗੁਵਿੰਦੁ ਹਮਾਰਾ।। ਬਰਨਿ ਨ ਸਾਕਉ
ਗੁਣ ਬਿਸਥਾਰਾ।। ੧।। ਰਹਾਉ।। ੧੧੫੬
ਮੇਰਾ ਮੰਨਣਾਂ ਹੈ, ਕਿ ਗੁਰੂ ਅਰਜਨ ਦੇਵ ਜੀ ਸੱਚ ਕਹਿ ਰਹੇ ਹਨ। ਕਿ ਉਸ
ਪ੍ਰਭੂ ਨੇ ਕਰੋੜਾਂ ਬ੍ਰਹਮਾਂ, ਕਰੋੜਾਂ ਬਿਸ਼ਨੂ, ਅਤੇ ਕਰੋੜਾਂ ਹੀ ਮਹੇਸ਼, ਪੈਦਾ ਕੀਤੇ ਹਨ। ਮੈਂ ਭਾਈ
ਕਾਹਨ ਸਿੰਘ ਜੀ ਨਾਭਾ ਨਾਲੋਂ, ਗੁਰੂ ਅਰਜਨ ਦੇ ਜੀ ਦੇ ਕਥਨ (ਬਾਣੀਂ) ਨੂੰ ਉਚਾ ਮੰਨਦਾ ਹਾਂ। ਦੂਸਰੇ
ਇਸ ਸ਼ਬਦ ਵਿੱਚ ਛਿਪਿਆ ਹੋਇਆ ਵੀ ਕੀ ਹੈ, ਜੋ ਸਾਨੂੰ ਭਾਈ ਕਾਹਨ ਸਿੰਘ ਜੀ ਨਾਭਾ ਪਾਸੋਂ ਪੁੱਛਣ ਦੀ
ਜਰੂਰਤ ਹੋਵੇ।
ਮੈਂ ਬ੍ਰਹਮਾਂ, ਬਿਸ਼ਨ, ਮਹੇਸ਼, ਦੀ ਹੋਂਦ ਨੂੰ ਗੁਰੂ ਅਰਜਨ ਦੇਵ ਜੀ, ਅਤੇ
ਗੁਰੂ ਨਾਨਕ ਦੇ ਘਰ ਦੀ ਬਾਕੀ ਸਾਰੀ ਬਾਣੀਂ ਦੇ ਅਨੂੰਸਾਰ ਮੰਨਦਾ ਹਾਂ। ਨਾਂ ਤੇ ਮੈਂ ਕਿਸੇ ਵੇਦ
ਸ਼ਾਸਤਰ ਨੂੰ ਮੰਨਦਾ ਹਾਂ, ਅਤੇ ਨਾਂ ਹੀ ਕਿਸੇ ਵੇਦ ਸ਼ਾਸਤਰ ਦੀ ਮੈਨੂੰ ਕੋਈ ਜਾਣਕਾਰੀ ਹੈ।
ਤੁਹਾਨੂੰ ਚਾਹੀਦਾ ਸੀ, ਕਿ ਆਪਣੀਂ ਥਿਊਰੀ ਦੇ ਹਿਸਾਬ ਨਾਲ, ਪਹਿਲੇ ਤਾਂ
ਮੇਰੀ ਕੀਤੀ ਹੋਈ ਵਿਅਖਿਆ ਨੂੰ ਗੁਰਬਾਣੀਂ ਵਿਚੋਂ ਪ੍ਰਮਾਣ ਦੇ ਕੇ ਗਲਤ ਸਾਬਤ ਕਰਦੇ। ਬਾਦ ਵਿੱਚ
ਆਪਣੀਂ ਇਸ ਥਿਊਰੀ ਦੇ ਹਿਸਾਬ ਨਾਲ ਇਸ ਸ਼ਬਦ ਦੀ ਗੁਰਬਾਣੀਂ (ਗੁਰਮਤਿ) ਅਨੁਸਾਰ ਸਹੀ ਵਿਆਖਿਆ ਕਰਦੇ।
ਅਤੇ ਗੁਰੂ ਅਰਜਨ ਦੇਵ ਜੀ ਦੇ ਇਸ ਸ਼ਬਦ ਅਨੂਸਾਰ, ਜਾਂ ਉਹਨਾਂ ਦੇ ਕਥਨ ਅਨੂਸਾਰ, ਜੋ ਕਰੋੜਾਂ
ਬ੍ਰਹਮਾਂ, ਕਰੋੜਾਂ ਬਿਸ਼ਨੂ, ਅਤੇ ਕਰੋੜਾਂ ਹੀ ਮਹੇਸ਼, ਉਸ ਪ੍ਰਭੂ ਨੇਂ ਪੈਦਾ ਕੀਤੇ ਹਨ। ਨੂੰ ਗਲਤ
ਸਾਬਤ ਕਰ ਕੇ, ਤੁਸੀ ਇੱਕ ਵੀ ਬ੍ਰਹਮਾਂ, ਬਿਸ਼ਨ, ਜਾਂ ਮਹੇਸ਼, ਨਾਂ ਹੋਣ ਦਾ ਕੋਈ ਗੁਰਬਾਣੀਂ ਵਿਚੋਂ
ਪ੍ਰਮਾਣ ਦੇਂਦੇ। ਅਗਰ ਤੁਸੀਂ ਗੁਰਬਾਣੀਂ ਵਿਚੋਂ ਇਹ ਸਾਬਤ ਕਰ ਦੇਂਦੇ, ਤਾਂ ਤੁਹਾਡੀ ਥਿਊਰੀ ਕੀ ਹੈ
ਇਸ ਦਾ ਆਪੇ ਹੀ ਪਤਾ ਲੱਗ ਜਾਂਦਾ।
ਕੀ ਤੁਸੀਂ ਗੁਰਬਾਣੀਂ ਵਿਚੋਂ ਕੋਈ ਪਰਮਾਣ ਨਹੀਂ ਦੇ ਸੱਕਦੇ। ਜਿਸ ਤਰਾਂ ਕੇ
ਮੈਂ ਜਦ ਕਿਸੇ ਲਿਖਾਰੀ ਦੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੁੰਦਾ, ਤਾਂ ਮੈਂ ਗੁਰਬਾਣੀਂ ਵਿਚੋਂ
ਪ੍ਰਮਾਣ ਦੇ ਕੇ ਆਪਣੀਂ ਗੱਲ ਨੂੰ ਸਿੱਧ ਕਰਦਾ ਹਾਂ। ਕੀ ਤੁਸੀਂ ਇਸ ਤਰਾਂ ਨਹੀਂ ਕਰ ਸੱਕਦੇ।
ਇਸੇ ਤਰਾਂ ਜਦ ਮੈਂ ਕਿਸੇ ਲਿਖਾਰੀ ਦੀ ਲਿਖਤ ਨਾਲ ਸਹਿਮਤੀ ਜ਼ਾਹਰ ਕਰਦਾ ਹਾਂ,
ਤਾਂ ਵੀ ਗੁਰਬਾਣੀਂ (ਗੁਰਮਤਿ) ਦੇ ਆਧਾਰ ਤੇ ਕਰਦਾ ਹਾਂ, ਮੈਂ ਕਿਸੇ ਦਾ ਝੂਠਾ ਪੱਖ ਨਹੀਂ ਪਾਲਦਾ।
ਮਿਸਾਲ ਦੇ ਤੌਰ ਤੇ, ਅੱਜ ਮੈਂ ਕਰਨਲ ਮਨਮੋਹਣ ਸਿੰਘ ਜੀ ਸਕਾਉਟ ਜੀ ਦੇ
ਵਿਚਾਰਾਂ ਨਾਲ ਸਹਿਮਤੀ ਜ਼ਾਹਿਰ ਕੀਤੀ ਹੈ। ਕਿਉਂ ਕੇ, ਇਹਨਾਂ ਦੀ ਸਾਰੀ ਹੀ ਗੱਲ ਗੁਰਬਾਣੀਂ ਵਿਚਲੀ
ਗੁਰਮਤਿ ਨਾਲ ਮੇਲ ਖਾਂਦੀਂ ਹੈ। ਜੋ ਗੱਲ ਇਹਨਾਂ ਨੇਂ ਕਹੀ ਹੈ, ਭਾਈ ਕਾਹਨ ਸਿੰਘ ਜੀ ਨਾਭਾ ਤਾਂ ਇਹ
ਗੱਲ ਸੋਚ ਵੀ ਨਹੀਂ ਸੱਕਦੇ। ਅਗਰ ਕਰਨਲ ਮਨਮੋਹਣ ਸਿੰਘ ਜੀ ਸਕਾਉਟ ਜੀ ਦੀ ਕੋਈ ਗੱਲ ਮੈਨੂੰ
ਗੁਰਬਾਣੀਂ ਨਾਲ ਮੇਲ ਖਾਦੀ ਨਹੀਂ ਲੱਗੇ ਗੀ, ਤਾਂ ਮੈਂ, ਇਹਨਾਂ ਦੀ ਗੱਲ ਤੇ ਵੀ ਕਿੰਤੂ ਕਰ ਸੱਕਦਾ
ਹਾਂ।
ਇਹਨਾਂ ਨੇਂ ਅੱਜ ਵਾਲੇ ਪੱਤਰ ਵਿੱਚ ੴ ਚਿੰਨ ਦੀ ਜੋ ਵਿਅਖਿਆ ਕੀਤੀ ਹੈ, ਅੱਜ
ਤੱਕ ਕਿਸੇ ਵੀ ਵਿਦਵਾਨ ਲਿਖਾਰੀ ਨੇਂ ਨਹੀਂ ਕੀਤੀ। (ਇਸ ਵਾਸਤੇ ਹੋ ਸਕਦਾ ਹੈ, ਕਿ ਇਹ ਆਮ ਲਿਖਾਰੀਆਂ
ਦੀ ਸਮਝ ਤੋਂ ਬਾਹਰ ਹੋਵੇ) ਪਰ ਮੈਂ ਇਹਨਾਂ ਦੀ ਹਰ ਗੱਲ ਨੂੰ ਗੁਰਬਾਣੀਂ ਦੇ ਆਧਾਰ ਤੇ ਸਹੀ ਮੰਨਦਾ
ਹਾਂ। ਜਿਸ ਦਾ ਕੇ ਮੈਂ ਗੁਰਬਾਣੀਂ ਵਿਚੋਂ ਇੱਕ ਪ੍ਰਮਾਣ ਦੇਣਾਂ ਚਾਹੁੰਦਾ ਹਾਂ।
ਕਰਨਲ ਮਨਮੋਹਣ ਸਿੰਘ ਜੀ ਸਕਾਉਟ ਜੀ ਲਿਖਦੇ ਹਨ।
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।। ਬ੍ਰਹਮੰਡ ਵਾਂਗ ਸਾਡਾ ਪਿੰਡ ਜਾਂ ਮਨੁੱਖੀ
ਦੇਹ ਵੀ ਇੱਕੋ ਇਕੱਲੇ ਤੁੱਛ ਸ਼ਕਰਾਣੂ ਜਾਂ ਸਪਰਮ ਤੋਂ ਵੱਧ ਫੁੱਲ ਕੇ ਆਦਮੀ ਦਾ ਆਕਾਰ ਸਿਰਜ ਲੈਂਦਾ
ਹੈ ਇਸ ਦੇਹ ਨੁਮਾ ਭੁਕਾਨੇ ਦੇ ਅੰਦਰ ਦੀਆਂ ਅੰਤੜੀਆਂ ਵਿੱਚ ਆਪਣੇ ਆਪ ਹੀ ਬੇਅੰਤ ਜੀਵਕ ਜੀਵਾਣੂ ਅਤੇ
ਜਰਾਸੀਮ ਬੜੀ ਜੱਦੋ ਜਹਿਦ ਨਾਲ ਪਨਪਣਾ ਸ਼ੁਰੂ ਕਰ ਦਿੰਦੇ ਹਨ, ਪਰ ਉਹ ਕਦੇ ਵੀ ਆਪਣੀ ਸੁਚੇਚਤਾ ਹੁੰਦੇ
ਹੋਏ ਵੀ, ਆਪਣੇ ਆਕਾ, ਮਨੁੱਖ ਦਾ ਆਕਾਰ ਜਾਂ ਮਨੁੱਖ ਦੇ ਮੰਤਵ ਬਾਰੇ ਸਮਝ ਨਹੀਂ ਸਕਦੇ ਅਤੇ ਨਾ ਹੀ
ਮਨੁੱਖ ਨੂੰ ਸਾਕਾਰ ਰੂਪ ਵਿੱਚ ਦੇਖ ਸਕਦੇ ਹਨ। ਇਹੋ ਜਿਹਾ ਹੀ ਹੈ ਸਾਡਾ ਅਤੇ ਏਕੰਕਾਰੁ ਦਾ ਰਿਸ਼ਤਾ।
ਏਕੰਕਾਰ ਦੇ ਅਰਥਾਂ ਨੂੰ ਪੂਰੀ ਤਰ੍ਹਾਂ ਸਮਝ ਲੈਣ ਤੋਂ ਬਾਅਦ ਅਗਰ ਅਸੀਂ ਇਸ ਵਜੂਦ ਨੂੰ ਚਿਤਰਨ ਕਰਨ
ਦਾ ਸੋਚੀਏ ਤਾਂ ਸਾਨੂੰ ਇੱਕ ਬਹੁਤ ਹੀ ਵਿਰਾਟ ਗੁਬਾਰਾ ਦਿਖੇਗਾ ਜਿਸ ਨੇ ਸਾਨੂੰ ਸਭ ਪਾਸਿਆਂ ਤੋਂ
ਆਪਣੇ ਅੰਦਰ ਸਮੇਟਿਆ ਹੋਇਆ ਹੈ। ਇਸ ਗੁਬਾਰੇ ਦੀਆਂ ਹੱਦਾਂ ਦਾ ਪਾਰਾਵਾਰ ਸਾਡੀ ਨਜ਼ਰ ਤੋਂ ਇੰਨਾ ਦੂਰ
ਚਲਾ ਜਾਵੇਗਾ ਕਿ ਅਸੀਂ ਗੁਬਾਰੇ ਦੀ ਹੱਦ ਨੂੰ ਦੇਖ ਹੀ ਨਹੀਂ ਸਕਾਂਗੇ - ਸਾਨੂੰ ਆਪਣਾ ਸੌਰ ਮੰਡਲ ਵੀ
ਇਸ ਵਿੱਚ ਸਮੇਟਿਆ ਦਿਖੇਗਾ - ਆਕਾਸ਼ ਗੰਗਾ ਦੇ ਤਾਰੇ ਵੀ ਦਿਖਣਗੇ ਅਤੇ ਅਖੀਰ ਵਿੱਚ ਉਹ ਗੁਬਾਰਾ ਪੂਰੇ
ਬ੍ਰਹਿਮੰਡ ਨੂੰ ਆਪਣੇ ਵਿੱਚ ਸਮੇਟਦਾ ਹੋਇਆ ਹੋਰ ਵੀ ਫੁੱਲਦਾ ਜਾਵੇਗਾ! !
ਇਹ ਹੈ ਗੁਰੂ ਨਾਨਕ ਦਾ ਦਰਸਾਇਆ ਹੋਇਆ ਏਕੰਕਾਰੁ!
ਕਰਨਲ ਮਨਮੋਹਣ ਸਿੰਘ ਜੀ ਸਕਾਉਟ ਜੀ ਨੇਂ, ੴ ਨੂੰ ੧੦੦% ਸਹੀ ਬੁਝਿਆ ਹੈ।
ਗੁਰਬਾਣੀਂ ਦਾ ਪ੍ਰਮਾਣ:- ਕਰਨਲ ਮਨਮੋਹਣ ਸਿੰਘ ਜੀ ਸਕਾਉਟ ਨੇਂ ਭਗਤ
ਪੀਪਾ ਜੀ ਦੀ ਬਾਣੀਂ ਦੇ ਹਵਾਲੇ “ ਜੋ
ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ” ਨਾਲ
ਸਾਡੀ ਦੇਹ ਦੀ ਬ੍ਰਹਿਮੰਡ ਨਾਲ ਤੁਲਨਾਂ ਕਰ ਕੇ ੴ ਦੀ ਬਹੁਤ ਸੁਹਣੀਂ ਵਿਅਖਿਆ ਕੀਤੀ ਹੈ। ਜਿਸ ਦੀ
ਗਵਾਹੀ ਸਾਨੂੰ ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਦੇ ਅਗਲੇ ਸ਼ਬਦ ਵਿਚੋਂ ਵੀ ਮਿਲਦੀ ਹੈ। ਅਰਥ
ਬਹੁਤ ਸਪਸ਼ਟ ਹਨ, ਇਸ ਵਾਸਤੇ ਵਿਆਖਿਆ ਦੀ ਲੋੜ ਨਹੀਂ ਹੈ।
ਸੂਹੀ ਮਹਲਾ ੩।। ਵਾਹੁ ਵਾਹੁ ਪੂਰੇ ਗੁਰ ਕੀ ਬਾਣੀ।। ਪੂਰੇ ਗੁਰ ਤੇ ਉਪਜੀ
ਸਾਚਿ ਸਮਾਣੀ।। ੧।। ਰਹਾਉ।। ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ।।
ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ
ਕਰੇ ਪ੍ਰਤਿਪਾਲਾ।। ਕਾਇਆ
ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ।। ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ।। ਕਾਇਆ
ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ।। ਇਸੁ ਕਾਇਆ ਅੰਦਰਿ ਨਉਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ।।
ਕਾਇਆ ਅੰਦਰਿ ਬ੍ਰਹਮਾ ਬਿਸਨੁ
ਮਹੇਸਾ ਸਭ ਓਪਤਿ ਜਿਤੁ ਸੰਸਾਰਾ।।
ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ
ਪਾਸਾਰਾ।। ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ।। ੭।।
ਡਾ: ਇਕਬਾਲ ਸਿੰਘ ਢਿੱਲੋਂ ਜੀ, ਸਭਿ ਤੋਂ ਪਹਿਲਾਂ ਤਾਂ ਆਪ ਜੀ ਇਹ ਦੱਸੋ
ਕੇ, ਗੁਰੂ ਅਮਰ ਦਾਸ ਜੀ ਦੇ ਇਸ ਸ਼ਬਦ ਵਿੱਚ ਕਿਹੜੀ ਗੱਲ ਗਲਤ ਜਾਂ ਝੂਠ ਹੈ। ਅਤੇ ਕਿਹੜੀ ਗੱਲ ਹੈ,
ਜਾਂ ਕਿਹੜਾ ਅੱਖਰ ਹੈ, ਜਿਸ ਦੀ ਕਿ ਸਾਨੂੰ ਸਮਝ ਨਹੀਂ ਆਉਂਦੀ, ਤਾਂ ਜੋ ਸਾਨੂੰ ਕਿਸੇ ਹੋਰ ਤੋਂ
ਪੁੱਛਣ ਦੀ ਜਰੂਰਤ ਹੋਵੇ। ਅਤੇ ਜੇ ਤੁਹਾਨੂੰ ਇਸ ਠੇਠ ਪੰਜਾਬੀ ਦੀ ਵੀ ਸਮਝ ਨਹੀਂ ਆ ਰਹੀ, ਤਾਂ
ਤੁਸੀਂ ਆਪ ਫੈਸਲਾ ਕਰ ਲਵੋ, ਕਿ ਤੁਸੀਂ ਕਿਸੇ ਹੋਰ ਨੂੰ ਗੁਰਮਤਿ ਸਿਖਾਉਣ ਦਾ ਦਾਵਾ ਕਿਸ ਆਧਾਰ ਤੇ
ਕਰ ਸਕਦੇ ਹੋ, ਜਦਿ ਕੇ ਤੁਹਾਡੇ ਪਾਸ ਗੁਰਬਾਣੀਂ ਦਾ ਆਪਣਾਂ ਕੋਈ ਆਧਾਰ ਹੀ ਨਾਂ ਹੋਵੇ।
ਵੀਰ ਜੀ, ਆਪ ਜੀ ਨੇਂ ਲਿਖਿਆ ਹੈ।
ਸ. ਬਲਦੇਵ ਸਿੰਘ ਜੀ, ਗੁਰਬਾਣੀ ਦੇ ਸਮੁੱਚੇ ਫਲਸਫੇ ਨੂੰ ਗੁਰਮੱਤ ਕਿਹਾ
ਜਾਂਦਾ ਹੈ। ਗੁਰਮੱਤ ਮਨੁੱਖੀ ਜੀਵਨ ਲਈ ਪੂਰਨ ਤੌਰ ਤੇ ਤਰਕ-ਅਧਾਰਿਤ ਵਿਚਾਰਧਾਰਾ ਪੇਸ਼ ਕਰਦੀ ਹੈ
ਅਤੇ ਮਨੁੱਖ ਨੂੰ ਤਰਕਸ਼ੀਲ ਬਣੇ ਰਹਿਣ ਦੀ ਪਰੇਰਣਾ ਦਿੰਦੀ ਹੈ।
ਵੀਰ ਜੀ ਮੈਂ ਵੀ ਗੁਰਮਤਿ ਦੇ ਆਧਾਰ ਤੇ ਹੀ, ਆਪ ਜੀ ਨਾਲ ਤਰਕ ਕਰ ਰਿਹਾ
ਹਾਂ। ਕਿਰਪਾ ਕਰ ਕੇ ਮੇਰੇ ਗੁਰਬਾਣੀਂ ਦੇ ਤਰਕਾਂ ਨੂੰ ਕੁੱਝ ਹੋਰ ਨਾਮ ਨਾਂ ਦੇ ਦੇਣਾਂ। ਆਪ ਜੀ ਨੇਂ
ਇਹ ਜੋ ਲਿਖਿਆ ਹੈ ਕਿ “ਗੁਰਬਾਣੀਂ ਦੇ ਸਮੁੱਚੇ ਫਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ” ਵੀਰ
ਜੀ ਮੈਂ ਤਾਂ ਗੁਰਬਾਣੀਂ ਤੋਂ ਇੱਕ ਅੱਖਰ ਵੀ ਬਾਹਰ ਨਹੀਂ ਜਾਂਦਾ, ਜਿਹੜੇ ਸ਼ਬਦਾਂ ਦੀ ਮੈਂ ਉਧਾਰਨ
ਦਿੱਤੀ ਹੈ, ਉਹ ਸ਼ਬਦ ਗੁਰਬਾਣੀਂ ਤੋਂ ਬਾਹਰ ਨਹੀਂ ਹਨ ਜੀ। ਮੈਂ ਵੇਦਾਂ ਸ਼ਾਸਤਰਾਂ ਦੀ ਕੋਈ ਉਧਾਰਨ
ਨਹੀਂ ਦਿੱਤੀ ਹੈ ਜੀ। ਕਿਤੇ ਤੁਹਾਨੂੰ ਲੱਗੇ ਕੇ ਮੈਂ ਗੁਰਬਾਣੀਂ ਦੇ ਫਲਸਫੇ ਤੋਂ ਬਾਹਰ ਦੀ ਗੱਲ ਕਰ
ਰਿਹਾ ਹਾਂ ਤਾਂ, ਕਿਰਪਾ ਕਰ ਕੇ ਮੈਨੂੰ ਦੱਸ ਦੇਣਾਂ ਜੀ। ਮੈਂ ਆਪਣੀਂ ਗਲਤੀ ਸੁਧਾਰ ਲਵਾਂ ਗਾ ਜੀ।
ਆਪ ਜੀ ਨੇਂ ਗੱਲ ਨੂੰ ਜਾਰੀ ਰਖਦੇ ਹੋਇ ਅੱਗੇ ਲਿਖਿਆ ਹੈ।
ਅਧਿਆਤਮਿਕ ਪੱਧਰ ਤੇ ਗੁਰਮੱਤ ਕੇਵਲ ਇੱਕ ਪ੍ਰਭੂ-ਪਰਮੇਸ਼ਵਰ ਦੀ ਹੋਂਦ ਨੂੰ
ਮਾਨਤਾ ਦਿੰਦੀ ਹੈ, ਪ੍ਰਭੂ ਦੇ ਸ਼ਖਸੀ ਰੂਪ ਨੂੰ ਸਵੀਕਾਰ ਨਹੀਂ ਕਰਦੀ ਅਤੇ ਪ੍ਰਭੂ ਅਤੇ ਮਨੁੱਖ ਦੇ
ਵਿਚਕਾਰ ਕਿਸੇ ਮਨੁੱਖੀ ਜਾਂ ਦੈਵੀ ਦਖਲ/ਵਿਚੋਲਗਿਰੀ ਨੂੰ ਪਰਵਾਨ ਨਹੀਂ ਕਰਦੀ। ਗੁਰਮੱਤ ਕਿਸੇ ਵੀ
ਸੰਸਥਾਗਤ ਧਰਮ ਨੂੰ ਨਹੀਂ ਮੰਨਦੀ। ਇਸ ਲਈ ਇਹ ਪੂਜਾ ਦੀਆਂ ਰਹੁ-ਰੀਤਾਂ, ਫੋਕੇ ਕਰਮ-ਕਾਂਡਾਂ,
ਕਰਾਮਾਤੀ ਵਰਤਾਰਿਆਂ ਅਤੇ ਮਿਥਹਾਸਿਕ ਮਾਨਤਾਵਾਂ ਨੂੰ ਮੁੱਢੋਂ ਹੀ ਰਦ ਕਰਦੀ ਹੈ। ਇੱਕ ਸਿਖ
ਅਖਵਾਉਂਦੇ ਵਿਅਕਤੀ ਲਈ ਗੁਰਮੱਤ ਦਾ ਉੱਪਰ ਦਰਸਾਇਆ ਸਰੂਪ ਹੀ ਮਾਨਤਾਵਾਂ/ਗੈਰਮਾਨਤਾਵਾਂ ਦਾ ਮਾਪਦੰਡ
ਹੈ।
ਵੀਰ ਜੀ, ਇਹ ਗਲਾਂ, ਰਹੁ-ਰੀਤਾਂ, ਜਾਂ ਫੋਕੇ ਕਰਮ-ਕਾਂਡਾਂ, ਜਾਂ
ਕਰਾਂਮਾਤਾਂ, ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜੋ ਤੁਸੀਂ ਮੈਨੂੰ ਆਪਣੇਂ ਸਵਾਲ ਦੇ ਉੱਤਰ ਵਿੱਚ
ਸਮਝਾਈਆਂ ਹਨ, ਇਸ ਤਰਾਂ ਦੀ ਕੋਈ ਵੀ ਗੱਲ ਮੈਂ ਤੁਹਾਡੇ ਪਾਸੋਂ ਨਹੀਂ ਪੁੱਛੀ। ਮੈਂ ਤੁਹਾਨੂੰ ਪਹਿਲੇ
ਹੀ ਬੇਨਤੀ ਕੀਤੀ ਸੀ, ਕਿ ਮੈਨੂੰ ਸ਼ਬਦਾਂ ਦੇ ਚੱਕਰਵਿਯੂ ਵਿੱਚ ਨਾਂ ਉਲਝਾਣਾਂ ਜੀ। ਫਿਰ ਵੀ ਜੇ
ਤੁਸੀਂ ਆਪਣੇਂ ਗੁਰਮਤਿ ਦੇ ਫਿਲਸਫੇ ਦਵਾਰਾ ਮੇਰੇ ਗਿਆਨ ਵਿੱਚ ਵਾਧਾ ਕਰਨਾਂ ਚਾਹੁੰਦੇ ਹੋ, ਤਾਂ ਇਸ
ਤਰਾਂ ਦੇ ਸਵਾਲ ਮੈਂ ਤੁਹਾਡੇ ਪਾਸੋਂ ਬਾਦਿ ਵਿੱਚ ਪੁੱਛ ਲਵਾਂ ਗਾ।
ਫਿਲਹਾਲ ਵੀਰ ਜੀ, ਤੁਹਾਡਾ ਧਿਆਨ ਮੈਂ, ਅਪਣੇਂ ਅਸਲ ਸਵਾਲ ਵਲ, ਫਿਰ
ਦਿਵਾਉਂਦਾ ਹਾਂ ਜੀ।
ਭੈਰਉ ਮਹਲਾ ੫।। ਕੋਟਿ ਬਿਸਨ ਕੀਨੇ ਅਵਤਾਰ।। ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ।। ਕੋਟਿ ਮਹੇਸ
ਉਪਾਇ ਸਮਾਏ।। ਕੋਟਿ ਬ੍ਰਹਮੇ ਜਗੁ ਸਾਜਣ ਲਾਏ।। ੧।। ਐਸੋ ਧਣੀ ਗੁਵਿੰਦੁ ਹਮਾਰਾ।। ਬਰਨਿ ਨ ਸਾਕਉ
ਗੁਣ ਬਿਸਥਾਰਾ।। ੧।। ਰਹਾਉ।। ੧੧੫੬
ਡਾ: ਸਾਹਿਬ ਜੀ ਇਸ ਊਪਰ ਵਾਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ, ਦੱਸ ਰਹੇ
ਹਨ, ਕਿ ਕਰੋੜਾਂ ਹੀ ਬ੍ਰਹਮਾਂ, ਕਰੋੜਾਂ ਹੀ ਬਿਸ਼ਨੂੰ, ਅਤੇ ਕਰੋੜਾਂ ਹੀ ਮਹੇਸ਼, ਸਾਡੇ ਗੋਬਿੰਦ ਨੇਂ
ਪੈਦਾ ਕੀਤੇ ਹਨ। ਪਰ ਤੁਸੀਂ ਕਹਿੰਦੇ ਹੋ ਕਿ, ਇਹਨਾਂ ਦੀ ਕੋਈ ਹੋਂਦ ਹੀ ਨਹੀਂ ਹੈ। ਕੀ ਗੁਰੂ ਅਰਜਨ
ਦੇਵ ਜੀ ਝੂਠ ਕਹਿ ਰਹੇ ਹਨ।
ਪਰੰਤੂ ਜੇਕਰ ਆਪ ਜੀ ਧਿਆਨ ਨਾਲ ਵੇਖੋ ਤਾਂ ਗੁਰੂ ਜੀ ਹਿੰਦੂ ਦੇਵਤਿਆਂ ਦੀ
ਇਸ ਤਿੱਕੜੀ(Trinity) ਨੂੰ ਮੂਲੋਂ ਹੀ ਰਦ ਕਰ ਰਹੇ ਹਨ।
ਵੀਰ ਜੀ, ਇਸ ਊਪਰ ਵਾਲੀ ਬਾਣੀਂ ਵਿਚ, ਕਿਸੇ ਪੰਕਤੀ ਤੇ ਉਂਗਲੀ ਲਾ ਕੇ
ਦੱਸੋ, ਕੇ ਕਿਹੜੀ ਪੰਕਤੀ ਇਹਨਾਂ ਤਿੰਨਾਂ ਦੇਵਤਿਆਂ ਨੂੰ ਮੂਲੋਂ ਹੀ ਰੱਦ ਕਰ ਰਹੀ ਹੈ।
ਗੁਰਮੱਤ ਅਨੁਸਾਰ ਪ੍ਰਭੂ-ਪਰਮੇਸ਼ਵਰ ਦੀ ਹੋਂਦ ਵਿੱਚ ਕੋਈ ਦੇਵੀ-ਦੇਵਤਾ ਸ਼ਾਮਲ
ਨਹੀਂ।
ਵੀਰ ਜੀ ਮੈਂ ਇਹ ਕਿਤੇ ਨਹੀਂ ਕਿਹਾ ਕੇ ਪ੍ਰਭੂ- ਪਰਮੇਸ਼ਵਰ ਦੀ ਹੋਂਦ ਵਿੱਚ
ਕੋਈ ਦੇਵੀ-ਦੇਵਤੇ ਸ਼ਾਮਲ ਹੈ।
ਪਰ ਐਹ ਕੀ,
ਅਸਲ ਵਿੱਚ ਗੁਰੂ ਜੀ ਨੇ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਦੀ ਦੈਵੀ ਹੋਂਦ ਦੀ
ਧਾਰਨਾ ਨੂੰ ਰਦ ਕਰਦੇ ਹੋਏ ਉਹਨਾਂ ਨੂੰ ਪ੍ਰਭੂ ਦੇ ਅਧੀਨ ਵਿਚਰ ਰਹੀਆਂ ਅਰਬਾਂ-ਖਰਬਾਂ ਸਿਰਜਨਾਵਾਂ,
ਸ਼ਕਤੀਆਂ ਅਤੇ ਪ੍ਰੀਕਿਰਿਆਵਾਂ ਦੇ ਰੂਪ ਵਿੱਚ ਪੇਸ਼ ਕਰ ਦਿੱਤਾ ਹੈ।
ਵੀਰ ਜੀ, ਇੱਕ ਹੀ ਲਾਈਨ ਵਿੱਚ ਤੁਸੀਂ ਬ੍ਰਹਮਾਂ, ਬਿਸ਼ਨ, ਅਤੇ ਮਹੇਸ਼ ਦੀ
ਹੋਂਦ ਨੂੰ ਰੱਦ ਵੀ ਕਰੀ ਜਾਂਦੇ ਹੋ। ਅਤੇ ਨਾਲ ਹੀ ਇਸੇ ਇਕੇ ਹੀ ਲਾਈਨ ਵਿੱਚ ਤੁਸੀਂ ਇਹ ਵੀ ਸਵੀਕਾਰ
ਕਰੀ ਜਾਂਦੇ ਹੋ, ਕਿ ਗੁਰੂ ਜੀ ਨੇਂ ਬ੍ਰਹਮਾਂ, ਬਿਸ਼ਨ, ਅਤੇ ਮਹੇਸ਼ ਨੂੰ ਪ੍ਰਭੂ ਦੇ ਅਧੀਨ ਵਿਚਰ
ਰਹੀਆਂ ਅਰਬਾਂ-ਖਰਬਾਂ ਸਿਰਜਨਾਤਮਿਕ ਸ਼ਕਤੀਆਂ ਦੇ ਰੂਪ ਵਿਚ, ਪੇਸ਼ ਕੀਤਾ ਹੈ।
ਅਤੇ ਵੀਰ ਜੀ, ਮੈਂ ਵੀ ਤਾਂ ਇਹੋ ਹੀ ਕਹਿ ਰਿਹਾ ਹਾਂ ਕਿ, ਪ੍ਰਭੂ ਨੇਂ ਇਹ
ਤਿਨੇਂ ਦੇਵਤੇ ਸੰਸਾਰ ਦੀ ਸਿਰਜਨਾਂ ਵਿੱਚ ਲਾਏ ਹੋਏ ਹਨ। ਅਤੇ ਇਹ ਤਿੰਨੇਂ ਹੀ ਦੇਵਤੇ, ਹਰ ਇੱਕ
ਇਨਸਾਨ ਦੇ ਅੰਦਰ ਬੈਠ ਕੇ, ਪ੍ਰਭੂ ਦੇ ਹੁਕਮ ਵਿੱਚ ਹੀ ਕਾਰ ਕਰ ਰਹੇ ਹਨ। ਇਸ ਦਾ ਪ੍ਰਮਾਣ ਊਪਰ ਵਾਲੇ
ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਦੇ ਸ਼ਬਦ ਵਿੱਚ ਆ ਚੁੱਕਾ ਹੈ। ਉਸ ਸ਼ਬਦ ਵਿਚੋਂ ਹੀ ਅੱਗੇ ਦੋ
ਪੰਕਤੀਆਂ ਦਾ ਹਵਾਲਾ ਦੇ ਰਿਹਾ ਹਾਂ ਜੀ।
“ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ”
ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਇਸੇ ਹੀ ਸ਼ਬਦ ਵਿੱਚ ਦੱਸਦੇ ਹਨ, ਕਿ ਜਗ
ਦੇ ਜੀਵਾਂ ਦਾ ਦਾਤਾ ਵੀ ਇਸੇ ਹੀ ਸਰੀਰ ਦੇ ਅੰਦਰ ਵੱਸਦਾ ਹੈ।
“ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ”
ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ।। ੭।।
ਗੁਰੂ ਅਮਰ ਦਾਸ ਜੀ ਮਹਾਂਰਾਜ ਜੀ, ਇਸ ਸਾਰੇ ਸ਼ਬਦ ਵਿੱਚ ਆਪਣੀਆਂ ਅੱਖਾਂ ਨਾਲ
ਵੇਖਿਆ ਹੋਇਆ ਸਾਰਾ ਹਾਲ ਬਿਆਨ ਕਰਦੇ ਹਨ। ਅਤੇ ਮੈਨੂੰ ਤਾਂ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਦੇ
ਕਹਿਣ ਤੇ ਪੂਰਾ ਵਿਸ਼ਵਾਸ ਹੈ।
ਵੀਰ ਜੀ, ਅਗਰ ਮੈਂ ਕਿਤੇ ਗਲਤ ਹਾਂ, ਤਾਂ ਮੈਨੂੰ ਆਸ ਹੈ, ਕਿ ਤੁਸੀਂ
ਗੁਰਬਾਣੀਂ ਵਿਚੋਂ ਪ੍ਰਮਾਣ ਦੇ ਕੇ ਮੇਰੀ ਗਲਤੀ ਦਾ ਸੁਧਾਰ ਕਰਨ ਵਿੱਚ ਮੇਰੀ ਸਹਾਇਤਾ ਕਰੋ ਗੇ ਜੀ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ
04/02/14)
ਜਗਤਾਰ ਸਿੰਘ ਜਾਚਕ
ਭਾਈ ਜਰਨੈਲ ਸਿੰਘ ਸਿਡਨੀ !
ਸਿੱਖ ਮਾਰਗ ਰਾਹੀਂ ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ।
ਮੈਂ ਸਿਡਨੀ ਵਿਖੇ ਸੋਮਵਾਰ ਤਕ ਭਾਈ ਜਸਪਾਲ
ਸਿੰਘ ਦੇ ਘਰ ਹਾਂ । ਤੁਸੀਂ ਉਸ ਦੇ ਮੁਬਾਈਲ 0433 706 909 ਜਾਂ ਮੇਰੇ ਮੋਬਾਈਲ 0469 915 180 ਤੇ
ਸਪੰਰਕ ਕਰ ਸਕਦੇ ਹੋ । ਕਿਉਂਕਿ, ਮੈਂ ਤਹਾਨੂੰ ਮਿਲ ਕੇ ਸਿੱਖੀ ਫ਼ਲਸਫ਼ੇ ਬਾਰੇ ਗਲਬਾਤ ਕਰਨਾ ਚਹੁੰਦਾ
ਹਾਂ ।
ਦਰਸ਼ਨਾ ਦੀ ਉਡੀਕ ਵਿੱਚ :
ਜਗਤਾਰ ਸਿੰਘ ਜਾਚਕ
04/02/14)
ਕਰਨਲ ਮਨਮੋਹਣ ਸਿੰਘ ਸਕਾਊਟ
ੴ
ਸਰਦਾਰ ਗੁਰਬੰਸ ਸਿੰਘ ਜੀ ਅਤੇ ਸਤਿਕਾਰਯੋਗ ਪਾਠਕ ਗੁਰਮੁਖ ਜੀਓ
ੴਉਸ ਅਲੋਕਿਕ ਸੱਚੀ ਹੋਂਦ ਦਾ ਪ੍ਰਤੀਕ ਹੈ ਜਿਸ ਨੂੰ ਅਸੀਂ ਭਾਈ ਗੁਰਦਾਸ ਜੀ ਦੇ ਸਮੇਂ ਦੇ ਘੜੇ
ਪ੍ਰਚੱਲਿਤ ਕੀਤੇ ਹੋਏ ਸ਼ਬਦ “ਵਾਹਿਗੁਰੂ” (ਵਾਰ 1 ਪੌੜੀ 49) ਵਜੋਂ ਜਾਣਦੇ ਹਾਂ।
ਇਹ ਨਾ ਤੇ ਕਿਸੇ ਬੋਲੀ ਦਾ ਅੱਖਰ ਹੈ, ਨਾ ਹੀ ਸ਼ਬਦ ਹੈ ਅਤੇ ਨਾ ਹੀ ਦੋ ਸ਼ਬਦਾਂ ਦਾ ਜੋੜ ਹੈ।
ਇਹ ਇੱਕ ਚਿੰਨ੍ਹ ਹੈ, ਲੋਗੋਸ ਹੈ ਜਿਸ ਨੂੰ ਵੱਖ-ਵੱਖ ਖੰਡਤ ਨਹੀਂ ਕੀਤਾ ਜਾ ਸਕਦਾ।
ਕਿਸੇ ਚੀਜ਼ ਨੂੰ ਲਿਖਤੀ ਰੂਪ ਵਿੱਚ ਪਹਿਚਾਣ ਜਾਂ ਨਾਂਅ ਦੇਣ ਦੇ ਸਾਰੇ ਤਿੰਨੋਂ ਤਰੀਕਿਆਂ ਦਾ
ਯਾਨੀ ਗਿਣਤੀ ਦੇ ਹਿੰਦਸੇ, ਵਰਣਮਾਲਾ ਦੇ ਅੱਖਰ ਅਤੇ ਸੰਕੇਤਕ ਚਿੰਨ੍ਹ ਨੂੰ ਮਿਲਾ ਕੇ ਬਣਾਇਆ ਸੰਘਟਕ,
ਸਮੁੱਚਾ ਅਖੰਡ ਪਰਮ ਪਦ ਚਿੰਨ੍ਹ ਹੈ।
ਇਹ ਚਿੰਨ੍ਹ ਗੁਰੂ ਨਾਨਕ ਨੇ ਬੜੀ ਡੂੰਘੀ ਸੋਚ ਨਾਲ ਘੜਿਆ ਹੈ ਕਿਉਂਕਿ ਇਹ ਇੱਕ ਮੰਗਲਮਈ, ਪੂਜਨੀਕ
ਅਤੇ ਆਦਰਮਈ ਹੋਂਦ ਦਾ ਪਾਕ ਚਿੰਨ੍ਹ ਹੈ।
ਇਸਨੂੰ ਘੜਨ ਲਈ ਗੁਰੂ ਨਾਨਕ ਨੇ ਗਿਣਤੀ ਦਾ ਪਹਿਲਾ ਹਿੰਦਸਾ 1 ਲਿਆ ਹੈ, ਫੇਰ ਇੱਕ ਨਵੀਂ ਬੋਲੀ ਦੀ
ਗੁਰਮੁੱਖੀ ਲਿਪੀ ਦੀ ਵਰਣਮਾਲਾ ਦਾ ਪਹਿਲਾ ਅੱਖਰ ਲਿਆ ਹੈ (ਊੜਾ ਜੋ ਸੰਸਕ੍ਰਿਤ ਵਿੱਚ ਪੰਜਵੇਂ ਨੰਬਰ
ਤੇ ਹੈ!), ਅਤੇ “ਕਾਰ” ਦਾ ਚਿੰਨ੍ਹ ਵਿਗਸਣ ਦੀ ਪ੍ਰਤੀਕਿਰਿਆ ਨੂੰ ਦਰਸਾਉਣ ਲਈ ਘੜਿਆ ਹੈ।
ਇਸ ਦਾ ਉਚਾਰਣ “ਏਕੰਕਾਰ” ਹੈ, ਜੋ ਧੁਨਿਆਤਮਕ ਸ਼ਬਦ ਗੁਰੂ ਨਾਨਕ ਨੇ ਲਿਖਤੀ ਰੂਪ ਵਿੱਚ ਗਿਆਰਾਂ ਵਾਰ
ਅਤੇ ਬਾਕੀ ਗੁਰਾਂ ਨੇ ਆਪੋ ਆਪਣੀ ਗੁਰਬਾਣੀ ਵਿੱਚ ਅਨੇਕਾਂ ਵਾਰ ਦਰਜ਼ ਕਰਕੇ ਪਰਪੱਕ ਕੀਤਾ ਹੈ ਜਿਵੇ-।।
ਸਾਹੇ ਊਪਿਰ ਏਕੰਕਾਰੁ।। (ਮ-1, 804), ।। ਹਰਿ ਸਿਮਰਿ ਏਕੰਕਾਰੁ ਸਾਚਾ ਸਭ ਜਗਤੁ ਜਿਨਿ ਉਪਾਇਆ।।
(ਮ-1113), ।। ਜਹ ਦੇਖਉ ਤਹ ਏਕੰਕਾਰੁ।। (ਮ-1, 227)
“ਏਕੰਕਾਰੁ” ਗੁਰਾਂ ਦੀ ਬਾਣੀ ਵਿੱਚ ਸਿਰਫ਼ ਅਤੇ ਸਿਰਫ਼ ਉਸ ਅਲੌਕਿਕ ਹੋਂਦ ਨੂੰ ਸੰਬੋਧਨ ਕਰਦਾ ਹੈ,
ਜਿਸ ਨਾਲ ਸਭ ਕੁੱਝ ਉਪਜਿਆ ਹੈ ਅਤੇ ਜੋ ਸਭ ਤੋਂ ਸ੍ਰੋਮਣੀ ਹੈ ਅਤੇ ਸਾਡੀ ਸੋਚ ਦੀ ਸੀਮਾ ਤੋਂ ਬਾਹਰ
ਹੈ-ਜਿਸ ਬਾਰੇ ਬਿਆਨ ਕਰਕੇ ਅਸੀਂ ਇੱਕ ਵੀ ਗੁਣ ਨਹੀਂ ਲਿਖ ਸਕਦੇ।
ਏਕੰਕਾਰੁ ਸ਼ਬਦ ਦਾ ਸਿਰਫ਼ ਅਤੇ ਸਿਰਫ਼ ਇੱਕੋ ਹੀ ਮਹਿਣਾ ਹੈ, ਕੋਈ ਦੂਜਾ ਮਤਲਬ ਨਹੀਂ ਨਿਕਲ ਸਕਦਾ। ਇਹ
ਸ਼ਬਦ ਕਿਸੇ ਵੀ ਹੋਰ ਵਾਰਤਕ ਵਿੱਚ ਕਦੇ ਇਸਤੇਮਾਲ ਕੀਤਾ ਹੀ ਨਹੀਂ ਜਾ ਸਕਦਾ।
ਇਸ ਵਿੱਚ ਓਮ ਦਾ ਊੜਾ ਅਤੇ ਬਿੰਦੀ ਦੇ ਨਾਲ-ਨਾਲ ਅੱਲ੍ਹਾ ਦਾ ਅਲਫ਼ ਵੀ ਓਮ ਤੋਂ ਪਹਿਲੋਂ ਦਰਜ ਹੈ।
ਅਸਲ ਵਿੱਚ ਇਸ “ਪੂਰੇ ਚਿੰਨ੍ਹ” ਵਿੱਚ ਪੂਰੀ ਕਾਇਨਾਤ ਦਰਜ ਹੈ!
ਇਸ ਚਿੰਨ੍ਹ (ਏਕ+ਅੰਕ+ਕਾਰੁ) ਦਾ ਮਹਿਣਾ ਹੈ: ਇੱਕ ਸਰੋਤ ਦੀ ਸੋਚ ਅਤੇ ਊਰਜਾ ਦਾ ਆਪਣੇ ਪਸਾਓ ਦੀ
ਕਿਰਿਆ ਸ਼ੁਰੂ ਕਰਕੇ ਹੁਣ ਪੂਰੇ ਬ੍ਰਹਿਮੰਡ ਅਤੇ ਬੇਅੰਤ ਆਕਾਸ਼ ਗੰਗਾਵਾਂ ਦਾ ਨਿਰੰਤਰ ਵਿਗਸਦਾ ਆਕਾਰ
ਹੈ। ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।।
ਏਕੰਕਾਰੁ ਦਾ ਵਜੂਦ ਕਿਸੇ ਮਨੁੱਖੀ ਸੋਚ ਜਾਂ ਚਿਹਰੇ ਵਰਗੇ ਪਰਮ-ਪੁਰਖੁ ਨੁਮਾ ਰੱਬ, ਓਮ, ਅੱਲ੍ਹਾ,
ਗੌਡ, ਈਸਾ ਮਸੀਹ, ਬ੍ਰਹਮਾ, ਸ਼ਿਵਾ, ਵਿਸ਼ਨੂੰ, ਹਰੇ ਕ੍ਰਿਸ਼ਨ, ਗੋਬਿੰਦ, ਰਾਮ ਜਿਹੀਆਂ ਮਨੁੱਖੀ ਘੜੀਆਂ
ਹਸਤੀਆਂ ਦੇ ਨਾਲ ਕੋਈ ਮੇਲ ਨਹੀਂ ਖਾਂਦਾ। ਏਕੰਕਾਰ ਇਹਨਾਂ ਸਭਨਾਂ ਤੋਂ ਬਹੁਤ ਹੀ ਉੱਚਾ ਹੈ। ਸਿੱਖ
ਜਗਤ ਦੇ ਵਿੱਚ ਪ੍ਰਚੱਲਿਤ ਕੀਤੇ ਸ਼ਬਦ ਜਿਵੇਂ ਵਾਹਿਗੁਰ਼ੂ, ਅਕਾਲ ਪੁਰਖ, ਸਤਿ ਕਰਤਾਰ, ਨਿਰੰਕਾਰ ਵੀ
ਇਸ ਅਲੌਕਿਕ ਵਜੂਦ ਨੂੰ ਚਿਤਰਨ ਜਾ ਵਰਨਣ ਕਰਨ ਵਿੱਚ ਪੂਰੀ ਤਰ੍ਹਾਂ ਅਸਮਰੱਥ ਹਨ।
ਜਦੋਂ ਅਸੀਂ ਏਕੰਕਾਰੁ ਦੀ ਸਰਬਵਿਆਪਕ ਹੋਂਦ ਬਾਰੇ ਘੋਖ ਕੇ ਪੂਰੀ ਤਰ੍ਹਾਂ ਸਮਝ ਜਾਵਾਂਗੇ ਤਾਂ ਸਾਨੂੰ
ਇਹ ਗਿਆਨ ਹੋ ਜਾਵੇਗਾ ਕਿ ਅਸੀਂ ਸਾਰੇ ਦੇ ਸਾਰੇ ਮਨੁੱਖ ਵੀ ਏਕੰਕਾਰੁ ਦੇ ਆਪਣੇ ਨਿਜੀ ਆਕਾਰ ਦਾ ਇੱਕ
ਜ਼ਰੂਰੀ ਅੰਗ ਹਾਂ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।।
ਬ੍ਰਹਮੰਡ ਵਾਂਗ ਸਾਡਾ ਪਿੰਡ ਜਾਂ ਮਨੁੱਖੀ ਦੇਹ ਵੀ ਇੱਕੋ ਇਕੱਲੇ ਤੁੱਛ ਸ਼ਕਰਾਣੂ ਜਾਂ ਸਪਰਮ ਤੋਂ ਵੱਧ
ਫੁੱਲ ਕੇ ਆਦਮੀ ਦਾ ਆਕਾਰ ਸਿਰਜ ਲੈਂਦਾ ਹੈ ਇਸ ਦੇਹ ਨੁਮਾ ਭੁਕਾਨੇ ਦੇ ਅੰਦਰ ਦੀਆਂ ਅੰਤੜੀਆਂ ਵਿੱਚ
ਆਪਣੇ ਆਪ ਹੀ ਬੇਅੰਤ ਜੀਵਕ ਜੀਵਾਣੂ ਅਤੇ ਜਰਾਸੀਮ ਬੜੀ ਜੱਦੋ ਜਹਿਦ ਨਾਲ ਪਨਪਣਾ ਸ਼ੁਰੂ ਕਰ ਦਿੰਦੇ
ਹਨ, ਪਰ ਉਹ ਕਦੇ ਵੀ ਆਪਣੀ ਸੁਚੇਚਤਾ ਹੁੰਦੇ ਹੋਏ ਵੀ, ਆਪਣੇ ਆਕਾ, ਮਨੁੱਖ ਦਾ ਆਕਾਰ ਜਾਂ ਮਨੁੱਖ ਦੇ
ਮੰਤਵ ਬਾਰੇ ਸਮਝ ਨਹੀਂ ਸਕਦੇ ਅਤੇ ਨਾ ਹੀ ਮਨੁੱਖ ਨੂੰ ਸਾਕਾਰ ਰੂਪ ਵਿੱਚ ਦੇਖ ਸਕਦੇ ਹਨ। ਇਹੋ ਜਿਹਾ
ਹੀ ਹੈ ਸਾਡਾ ਅਤੇ ਏਕੰਕਾਰੁ ਦਾ ਰਿਸ਼ਤਾ।
ਏਕੰਕਾਰ ਦੇ ਅਰਥਾਂ ਨੂੰ ਪੂਰੀ ਤਰ੍ਹਾਂ ਸਮਝ ਲੈਣ ਤੋਂ ਬਾਅਦ ਅਗਰ ਅਸੀਂ ਇਸ ਵਜੂਦ ਨੂੰ ਚਿਤਰਨ ਕਰਨ
ਦਾ ਸੋਚੀਏ ਤਾਂ ਸਾਨੂੰ ਇੱਕ ਬਹੁਤ ਹੀ ਵਿਰਾਟ ਗੁਬਾਰਾ ਦਿਖੇਗਾ ਜਿਸ ਨੇ ਸਾਨੂੰ ਸਭ ਪਾਸਿਆਂ ਤੋਂ
ਆਪਣੇ ਅੰਦਰ ਸਮੇਟਿਆ ਹੋਇਆ ਹੈ। ਇਸ ਗੁਬਾਰੇ ਦੀਆਂ ਹੱਦਾਂ ਦਾ ਪਾਰਾਵਾਰ ਸਾਡੀ ਨਜ਼ਰ ਤੋਂ ਇੰਨਾ ਦੂਰ
ਚਲਾ ਜਾਵੇਗਾ ਕਿ ਅਸੀਂ ਗੁਬਾਰੇ ਦੀ ਹੱਦ ਨੂੰ ਦੇਖ ਹੀ ਨਹੀਂ ਸਕਾਂਗੇ - ਸਾਨੂੰ ਆਪਣਾ ਸੌਰ ਮੰਡਲ ਵੀ
ਇਸ ਵਿੱਚ ਸਮੇਟਿਆ ਦਿਖੇਗਾ - ਆਕਾਸ਼ ਗੰਗਾ ਦੇ ਤਾਰੇ ਵੀ ਦਿਖਣਗੇ ਅਤੇ ਅਖੀਰ ਵਿੱਚ ਉਹ ਗੁਬਾਰਾ ਪੂਰੇ
ਬ੍ਰਹਿਮੰਡ ਨੂੰ ਆਪਣੇ ਵਿੱਚ ਸਮੇਟਦਾ ਹੋਇਆ ਹੋਰ ਵੀ ਫੁੱਲਦਾ ਜਾਵੇਗਾ! !
ਇਹ ਹੈ ਗੁਰੂ ਨਾਨਕ ਦਾ ਦਰਸਾਇਆ ਹੋਇਆ ਏਕੰਕਾਰੁ! ! ਅਤੇ ਕਿੰਨਾ ਤੁੱਛ ਹੈ ਸਾਡਾ ਆਪਣਾ ਵਜੂਦ! !
ਇਤਿਹਾਸਕ ਪੱਖੋਂ ਇਹ ਚਿੰਨ੍ਹ ਅਨੇਕ ਗੁਰੂ ਸਹਿਬਾਨ ਵਲੋਂ ਆਪੋ ਆਪਣੇ ਨੀਸਾਣੁ ਦਰਜ ਕਰਕੇ ਸਾਨੂੰ ਹਸਤ
ਲਿਖਤਾਂ ਵਿੱਚ ਦੇ ਦਿੱਤਾ ਹੈ, ਜੋ
(jappbani543.info) ਉਤੇ ਵੀ ਦੇਖ ਸਕਦੇ ਹੋ।
ਇਹ ਮੰਗਲ ਚਿੰਨ੍ਹ ਬਾਕੀ ਦੇ ਪਰਚਲਤ ਕੀਤੇ “ਮੂਲ ਮੰਤਰ” ਦੇ ਵਾਰਤਕ ਤੋਂ ਅਲੱਗ ਅਤੇ ਵੱਖਰਾ ਹੈ-
ਸਤਿਨਾਮੁ ਦੇ ਨਾਲ ਜੁੜਿਆ ਨਹੀਂ ਹੈ, ਜਿਵੇਂ ਅਜੋਕੇ ਸਰੂਪਾਂ ਵਿੱਚ ਦਿਖਾਇਆ ਜਾਂਦਾ ਹੈ।
ਏਕੰਕਾਰੁ ਦੇ ਵਿਸ਼ੇ ਤੇ ਜਾਂ ਜਪੁ ਬਾਣੀ ਬਾਰੇ ਅਗਰ ਸੁਹਰਦ ਸਰੋਤਿਆਂ
ਦੇ ਕਿਸੇ ਕਿਸਮ ਦੇ ਸੁਆਲ ਹੋਣ ਤਾਂ ਅਸੀਂ ਆਪਣੀ ਸੋਚ ਅਨੁਸਾਰ ਆਪਣੇ ਵਿਚਾਰ “ਸਿੱਖ ਮਾਰਗ” ਉੱਤੇ ਆਪ
ਸਭਨਾਂ ਦੀਆਂ ਅਲੋਚਨਾਤਮਕ ਟਿਪਣੀਆਂ ਅਤੇ ਸੁਝਾਵਾਂ ਲਈ ਦੇਣਾ ਚਾਹਵਾਂਗੇ। ਇਸ ਸੰਦਰਭ ਵਿੱਚ ਸਾਡੀ
29-01-2014 ਦੀ ਲਿਖੀ ਚਿੱਠੀ ਵੀ ਕਿਰਪਾਲਤਾ ਕਰਕੇ ਵੇਖੋ ਜੀ।
ਸਾਡੀ ਸੋਚ ਅਨੁਸਾਰ ਗੁਰਬਾਣੀ ਦੀ ਪਰਚੱਲਤ ਵਿਆਖਿਆ ਅਤੇ ਟੀਕੇ ਉਦਾਸੀ ਸਿੱਖ ਅਤੇ
ਨਿਰਮਲੇ ਸਿੱਖਾਂ ਦੀ ਪੁਰਾਨਕ ਸੋਚ ਅਨੁਸਾਰ ਕੀਤੇ ਗਏ ਹਨ ਜਿਸ ਨਾਲ ਗੁਰਬਾਣੀ ਵਿੱਚੋਂ ਗੁਰਮਤ ਦਾ
ਪੱਖ ਪੂਰੀ ਤਰ੍ਹਾਂ ਅਲੋਪ ਹੋ ਗਿਆ ਹੈ।
ਉਦਾਹਰਣ ਵਜੋਂ ਪਰਚੱਲਤ ਮੂਲ ਮੰਤਰ ਸਾਡੀ ਸੋਚ ਅਨੁਸਾਰ ਮੰਤਰ ਨਾ ਹੋ ਕੇ ਇੱਕ ਸਿਰਲੇਖ ਹੈ ਜੋ ਹਰ
ਰਾਗ ਅਤੇ ਬਾਣੀ ਦੇ ਨਵੇਂ ਅਧਿਆਏ ਦੇ ਉਤੇ ਦਰਜ ਹੈ। ਇਹ ਸਿਰਲੇਖ ਉਹ ਰੱਬੀ ਗੁਣ ਹਨ ਜੋ ਮਨੁੱਖ ਨੇ
ਇਸੇ ਜੀਵਨ ਵਿੱਚ ਆਪਣੇ ਜੀਵਨ ਵਿੱਚ ਢਾਲਣੇ ਹਨ ਅਤੇ ਸਚਿਆਰ ਹੋਣਾ ਹੈ। ਨਾਮ ਨੁੰ ਅਸੀਂ ਨੇਮ ਜਾਂ
ਅਸੂਲ ਤੇ ਨਿਯਮਾਂ ਵਜੋਂ ਲੈਂਦੇ ਹਾਂ: , ਅਜੂਨੀ ਨੂੰ ਬਗੈਰ ਜੂਨਾਂ ਵਿੱਚ ਪਏ: ਗੁਰ ਨੂੰ ਗੁਰਬਾਣੀ:
, ਪ੍ਰਸਾਦਿ ਨੂੰ ਗੁਰਬਾਣੀ ਵਿੱਚੋਂ ਉਜਾਗਰ ਹੋਈ ਗੁਰਮਤ: , ਅਤੇ ਜਪੁ ਨੂੰ ਜੀਵਨ ਵਿੱਚ ਅਭਿਆਸ ਜਾਂ
ਮਸ਼ਕ ਕਰਨਾ ਲਿਆ ਹੈ। ਅਸੀਂ ਨਦਰਿ ਨੂੰ ਹਮੇਸ਼ਾਂ ਸਮਝ ਲੈਣਾ ਜਾਂ ਦਿਖ ਜਾਣਾ ਲਿਆ ਹੈ, ਅਤੇ ਅੰਮ੍ਰਿਤ
ਨੂੰ ਗੁਰਬਾਣੀ ਵਜੋਂ ਹੀ ਲਿਆ ਹੈ, ਅਤੇ ਗੁਰੂ ਨੂੰ ਸਿਧਾਂਤ ਜਾਂ ਤਰੀਕਾ ਲਿਆ ਹੈ।
ਇਨ੍ਹਾਂ ਨਵੇਂ ਅਰਥਾਂ ਨਾਲ ਗੁਰਬਾਣੀ ਦੀ ਤੁਕ।। ਲਖ ਖੁਸ਼ੀਆਂ
ਪਾਤਸ਼ਾਹੀਆਂ ਜੇ ਸਤਿਗੁਰੁ ਨਦਰਿ ਕਰੇ।। ਦੇ ਅਰਥ ਇਹ ਬਣਦੇ ਹਨ ਕਿ ਜੇ ਬੰਦਾ ਸੱਚੇ ਸਿਧਾਂਤਾ
ਨੂੰ (ਜਾਂ ਕੁਦਰਤ ਦੇ ਅਸੁਲਾਂ ਨੂੰ) ਦੇਖ ਲਵੇ ਜਾਂ ਸਮਝ ਜਾਵੇ ਤਾਂ ਉਸ ਨੂੰ ਆਪੇ ਹੀ ਸੰਤੋਖ ਹੋ
ਜਾਵੇਗਾ।
ਕਰਨਲ ਮਨਮੋਹਣ ਸਿੰਘ ਸਕਾਊਟ
04/02/14)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਬਲਦੇਵ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
03. 02. 2014 ਨੂੰ ਸਿਖ ਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ
ਦਾ ਬਹੁਤ-ਬਹੁਤ ਧੰਨਵਾਦ ਹੈ ਜੀ! ਆਪ ਜੀ ਨੇ ਆਪਣੇ ਇਸ ਪੱਤਰ ਵਿੱਚ ਕਾਫੀ ਮਹੱਤਵਪੂਰਨ ਨੁਕਤੇ ਪੇਸ਼
ਕੀਤੇ ਹਨ। ਮੈਂ ਆਪਣੀ ਤੁੱਛ ਬੁੱਧੀ ਦੇ ਅਧਾਰ ਤੇ ਇੱਥੇ ਇਹਨਾ ਨੁਕਤਿਆਂ ਸਬੰਧੀ ਆਪਣੇ ਵਿਚਾਰ ਪੇਸ਼
ਕਰਨ ਦਾ ਯਤਨ ਕਰਾਂਗਾ। ਆਪ ਜੀ ਦਾ ਕਹਿਣਾ ਹੈ ਕਿ “ਇਹ ਮਾਣਤਾ ਦੇਣ ਜਾਂ ਮਾਣਤਾ ਨਾ ਦੇਣ ਵਾਲੀ ਜੋ
ਥਿਊਰੀ ਹੈ ………. ਇਸ ਦਾ ਫੈਸਲਾ ਕਿਵੇਂ ਕੀਤਾ ਜਾਂਦਾ ਹੈ। ਇਸ ਦਾ ਮਾਪਦੰਡ ਕੀ ਹੈ।”
ਸ. ਬਲਦੇਵ ਸਿੰਘ ਜੀ, ਗੁਰਬਾਣੀ ਦੇ ਸਮੁੱਚੇ ਫਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ। ਗੁਰਮੱਤ
ਮਨੁੱਖੀ ਜੀਵਨ ਲਈ ਪੂਰਨ ਤੌਰ ਤੇ ਤਰਕ-ਅਧਾਰਿਤ ਵਿਚਾਰਧਾਰਾ ਪੇਸ਼ ਕਰਦੀ ਹੈ ਅਤੇ ਮਨੁੱਖ ਨੂੰ ਤਰਕਸ਼ੀਲ
ਬਣੇ ਰਹਿਣ ਦੀ ਪਰੇਰਣਾ ਦਿੰਦੀ ਹੈ। ਅਧਿਆਤਮਿਕ ਪੱਧਰ ਤੇ ਗੁਰਮੱਤ ਕੇਵਲ ਇੱਕ ਪ੍ਰਭੂ-ਪਰਮੇਸ਼ਵਰ ਦੀ
ਹੋਂਦ ਨੂੰ ਮਾਨਤਾ ਦਿੰਦੀ ਹੈ, ਪ੍ਰਭੂ ਦੇ ਸ਼ਖਸੀ ਰੂਪ ਨੂੰ ਸਵੀਕਾਰ ਨਹੀਂ ਕਰਦੀ ਅਤੇ ਪ੍ਰਭੂ ਅਤੇ
ਮਨੁੱਖ ਦੇ ਵਿਚਕਾਰ ਕਿਸੇ ਮਨੁੱਖੀ ਜਾਂ ਦੈਵੀ ਦਖਲ/ਵਿਚੋਲਗਿਰੀ ਨੂੰ ਪਰਵਾਨ ਨਹੀਂ ਕਰਦੀ। ਗੁਰਮੱਤ
ਕਿਸੇ ਵੀ ਸੰਸਥਾਗਤ ਧਰਮ ਨੂੰ ਨਹੀਂ ਮੰਨਦੀ। ਇਸ ਲਈ ਇਹ ਪੂਜਾ ਦੀਆਂ ਰਹੁ-ਰੀਤਾਂ, ਫੋਕੇ
ਕਰਮ-ਕਾਂਡਾਂ, ਕਰਾਮਾਤੀ ਵਰਤਾਰਿਆਂ ਅਤੇ ਮਿਥਹਾਸਿਕ ਮਾਨਤਾਵਾਂ ਨੂੰ ਮੁੱਢੋਂ ਹੀ ਰਦ ਕਰਦੀ ਹੈ। ਇੱਕ
ਸਿਖ ਅਖਵਾਉਂਦੇ ਵਿਅਕਤੀ ਲਈ ਗੁਰਮੱਤ ਦਾ ਉੱਪਰ ਦਰਸਾਇਆ ਸਰੂਪ ਹੀ ਮਾਨਤਾਵਾਂ/ਗੈਰਮਾਨਤਾਵਾਂ ਦਾ
ਮਾਪਦੰਡ ਹੈ।
ਸ. ਬਲਦੇਵ ਸਿੰਘ ਜੀ, ਆਪ ਜੀ ਗੁਰਬਾਣੀ ਵਿੱਚੋਂ ਲੈ ਕੇ ਪੇਸ਼ ਕੀਤੇ ਗਏ ਇੱਕ ਸ਼ਬਦ ਦੇ ਅਧਾਰ ਤੇ
ਪੁੱਛਦੇ ਹੋ ਕਿ “ਗੁਰੂ ਅਰਜਨ ਦੇਵ ਜੀ ਇਹ ਜੋ ਕਹਿ ਰਹੇ ਹਨ ……………ਆਪਾਂ ਕਿਵੇਂ ਕਹਿ ਸਕਦੇ ਹਾਂ ਕਿ
ਬ੍ਰਹਮਾਂ, ਬਿਸ਼ਨੂ ਅਤੇ ਮਹੇਸ਼ ਦੀ ਕੋਈ ਹੋਂਦ ਹੀ ਨਹੀਂ ਹੈ।” ਆਪ ਜੀ ਨੇ ਇਸ ਸ਼ਬਦ ਦੀ ਵਿਆਖਿਆ ਤਾਂ
ਬਹੁਤ ਵਧੀਆ ਕੀਤੀ ਹੈ ਪਰੰਤੂ ਜੇਕਰ ਆਪ ਜੀ ਧਿਆਨ ਨਾਲ ਵੇਖੋ ਤਾਂ ਗੁਰੂ ਜੀ ਹਿੰਦੂ ਦੇਵਤਿਆਂ ਦੀ ਇਸ
ਤਿੱਕੜੀ (Trinity)
ਨੂੰ ਮੂਲੋਂ ਹੀ ਰਦ ਕਰ ਰਹੇ ਹਨ। ਹਿੰਦੂ ਮੱਤ ਦੇ ਦਵੈਤ ਸਿਧਾਂਤ ਅਨੁਸਾਰ ਇਹ ਤਿੰਨ ਦੇਵਤੇ ਪਰਮਾਤਮਾ
ਦੀ ਹੋਦ ਦੇ ਤਿੰਨ ਸੰਘਟਕ (components)
ਹਨ। ਪਰੰਤੂ ਗੁਰਮੱਤ ਅਨੁਸਾਰ ਪ੍ਰਭੂ-ਪਰਮੇਸ਼ਵਰ ਦੀ ਹੋਂਦ ਵਿੱਚ ਕੋਈ ਦੇਵੀ-ਦੇਵਤਾ ਸ਼ਾਮਲ ਨਹੀਂ।
ਇੱਥੇ ਪ੍ਰਭੂ ਸਰਵਸਰੇਸ਼ਟ ਹੈ ਅਤੇ ਉਹ ਇਕੱਲਾ ਹੀ ਅਨੇਕਾਂ ਸਿਰਜਨਾਵਾਂ
(creations),
ਸ਼ਕਤੀਆਂ (forces)
ਅਤੇ ਪ੍ਰੀਕਿਰਿਆਵਾਂ (processes)
ਰਾਹੀਂ ਇਸ ਬ੍ਰਹਿਮੰਡ ਦੀ ਸਿਰਜਨਾ ਕਰਕੇ ਇਸਨੂੰ ਚਲਾ ਵੀ ਰਿਹਾ ਹੈ। ਪ੍ਰਭੂ ਦਾ ਸਰਗਣ ਰੂਪ ਇਸ
ਬ੍ਰਹਿਮੰਡ ਰਾਹੀਂ ਰੂਪਮਾਨ ਹੋ ਰਿਹਾ ਹੈ ਨਾ ਕਿ ਕਿਸੇ ਦੇਵੀ ਦੇਵਤੇ ਰਾਹੀਂ ਕਿਉਂਕਿ ਪ੍ਰਭੂ
ਨਿਰੰਕਾਰ ਹੈ ਅਤੇ ਉਸ ਦਾ ਕੋਈ ਸ਼ਖਸੀ ਰੂਪ ਹੈ ਹੀ ਨਹੀਂ ਜਿਸ ਨੂੰ ਪਰਗਟ ਕਰਨ ਲਈ ਕਿਸੇ ਦੇਵੀ-ਦੇਵਤੇ
ਦੀ ਲੋੜ ਪਵੇ। ਅਸਲ ਵਿੱਚ ਗੁਰੂ ਜੀ ਨੇ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ ਦੀ ਦੈਵੀ ਹੋਂਦ ਦੀ ਧਾਰਨਾ ਨੂੰ
ਰਦ ਕਰਦੇ ਹੋਏ ਉਹਨਾਂ ਨੂੰ ਪ੍ਰਭੂ ਦੇ ਅਧੀਨ ਵਿਚਰ ਰਹੀਆਂ ਅਰਬਾਂ-ਖਰਬਾਂ ਸਿਰਜਨਾਵਾਂ, ਸ਼ਕਤੀਆਂ ਅਤੇ
ਪ੍ਰੀਕਿਰਿਆਵਾਂ ਦੇ ਰੂਪ ਵਿੱਚ ਪੇਸ਼ ਕਰ ਦਿੱਤਾ ਹੈ ਅਤੇ ਇਸ ਤਰ੍ਹਾਂ ਹਿੰਦੂ ਮੱਤ ਦੇ ਇਹਨਾਂ ‘ਤਿੰਨ’
ਦੇਵਤਿਆਂ ਦੀ ਵਿਅਕਤੀਗਤ ਹੋਂਦ ਨੂੰ ਮੂਲੋਂ ਹੀ ਨਕਾਰ ਦਿੱਤਾ ਹੈ।
ਸ. ਬਲਦੇਵ ਸਿੰਘ ਜੀ, ਗੁਰੂ ਜੀ ਵੱਲੋਂ ਅਪਣਾਈ ਗਈ ਤਰਕ-ਸ਼ਾਸਤਰ ਦੀ ਉਪਰ ਦਰਸਾਈ ਤਕਨੀਕ ਨੂੰ
‘ਉਸ਼ਟਰ-ਲੱਕੜ ਨਿਆਇ’ ਦਾ ਨਾਮ ਦਿੱਤਾ ਜਾਂਦਾ ਹੈ ਜਿਸਦਾ ਭਾਵ ਹੈ ਕਿ ਕਿਸੇ ਹੋਂਦ ਨੂੰ ਸਿੱਧਾ
ਹੀ ਨਕਾਰਨ ਦੀ ਬਜਾਇ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਤੱਥਾਂ ਦੀ ਵਰਤੋਂ ਰਾਹੀਂ ਉਸਦੀ ਮੁੱਢਲੀ ਦਲੀਲ
ਨੂੰ ਝੂਠਾ ਸਾਬਤ ਕਰ ਦੇਣਾ। ਗੁਰਬਾਣੀ ਵਿੱਚੋਂ ਹੀ ਇਸ ਤਕਨੀਕ ਦੀ ਵਰਤੋਂ ਦੀ ਦੂਸਰੀ ਉਦਾਹਰਨ
‘ਧਵਲੈ’ ਬਲਦ ਦੀ ਦਿੱਤੀ ਜਾ ਸਕਦੀ ਹੈ। ਗੁਰੂ ਨਾਨਕ ਦੇਵ ਜੀ ‘ਧਵਲੈ’ ਦੀ ਹੋਂਦ ਨੂੰ ਸਿੱਧਾ ਨਕਾਰਨ
ਦੀ ਬਜਾਇ ਕਹਿੰਦੇ ਹਨ:
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਦੇ ਭਾਰੁ ਤਲੈ ਕਵਣੁ ਜੋਰੁ॥
ਬਾਕੀ, ਦੇਵੀ-ਦੇਵਤਿਆਂ ਪ੍ਰਤੀ ਗੁਰਮੱਤ ਦੇ ਪੱਖ ਨੂੰ ਵਿਸਥਾਰ ਵਿੱਚ ਜਾਣਨ ਲਈ ਆਪ ਜੀ ਭਾਈ ਕਾਹਨ
ਸਿੰਘ ਨਾਭਾ ਰਚਿਤ ਪ੍ਰਸਿਧ ਪੁਸਤਕ ‘ਹਮ ਹਿੰਦੂ ਨਹੀਂ’ ਪੜ੍ਹ ਸਕਦੇ ਹੋ।
ਸ. ਬਲਦੇਵ ਸਿੰਘ ਜੀ, ਮੈਨੂੰ ਆਸ ਹੈ ਕਿ ਆਪ ਜੀ ਦੇ ਪੱਤਰ ਵਿੱਚ ਪੁੱਛੇ ਗਏ ਤਿੰਨ ਸਵਾਲਾਂ (ਪ੍ਰਭੂ
ਦੀ ਹੋਂਦ, ਪ੍ਰਭੂ ਦੀ ਹੋਂਦ ਸਬੰਧੀ ਮਾਪਦੰਡ ਅਤੇ ਦੇਵਤਿਆਂ ਸਬੰਧੀ ਮਾਪਦੰਡ ਬਾਰੇ) ਵੀ ਜਵਾਬ ਆਪ ਜੀ
ਨੂੰ ਗੁਰਮੱਤ ਦੀ ਉੱਪਰ ਦਿੱਤੀ ਸੰਖੇਪ ਵਿਆਖਿਆ ਵਿੱਚੋਂ ਮਿਲ ਗਏ ਹੋਣਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
04/02/14)
ਕੁਲਵੰਤ ਸਿੰਘ ਢੇਸੀ
ਏਹੋ
ਹਮਾਰਾ ਜੀਵਣਾ
ਸੱਚ ਨੂੰ ਤਾਂ ਸਾਥੀਆਂ ਦੀ ਮੁਢ ਤੋਂ ਹੀ ਥੁੜ ਰਹੀ , ਝੂਠ ਸੰਗ ਸਭ ਜਾ ਰਲੇ ਨੇ ਹੋਰ ਤਾਂ ਕੁਝ ਵੀ
ਨਹੀਂ !!
ਚੁਰਾਸੀ ਦੇ ਹਮਲੇ ਸਬੰਧੀ ਆਪਣੇ ਦਖਲ ਤੋਂ ਯੂ ਕੇ ਨੇ ਹੱਥ ਝਾੜ ਦਿੱਤੇ
ਕੁਲਵੰਤ ਸਿੰਘ ਢੇਸੀ
ਸਿੱਖ ਜਗਤ ਇਸ ਜਾਂਚ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਕਿ ਜੂਨ 1984 ਨੂੰ ਭਾਰਤੀ ਫੌਜਾਂ
ਵਲੋਂ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਵਿਚ ਬਰਤਾਨੀਆਂ ਦੀ ਕੀ ਭੂਮਿਕਾ ਰਹੀ ਸੀ । ਬਰਤਾਨਵੀ ਪ੍ਰਧਾਨ
ਮੰਤਰੀ ਅਤੇ ਹੋਮ ਸੈਕਟਰੀ ਵਲੋਂ ਸਿੱਖਾਂ ਨੂੰ ਵਿਸ਼ਵਾਸ ਵਿਚ ਲਿਆ ਗਿਆ ਸੀ ਕਿ ਉਹ ਇਸ ਸਬੰਧੀ ਜਾਂਚ
ਕਰਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਲੈ ਕੇ ਆਉਣਗੇ । ਮੰਗਲਵਾਰ 4 ਫਰਵਰੀ ਨੂੰ
ਸੈਕਟਰੀ ਆਫ ਸਟੇਟ ਅਤੇ ਵਿਦੇਸ਼ ਮੰਤਰੀ ਐਮ ਪੀ ਵਿਲੀਅਮ ਹੇਗ ਵਲੋਂ ਹਾਊਸ ਆਫ ਕਾਮਨਜ਼ ਵਿਚ ਜੋ ਬਿਆਨ
ਦਿੱਤੇ ਗਏ ਉਹ ਬੜੇ ਸੀਮਤ ਅਤੇ ਸਪੱਸ਼ਟ ਹਨ। ਉਸ ਨੇ ਚਾਰ ਪ੍ਰਮੁਖ ਤੱਥਾਂ ਤੇ ਜਵਾਬ ਦੇਹੀ ਕੀਤੀ ਜਿਸ
ਵਿਚ ਪਹਿਲੀ ਸੀ ਕਿ ਮੌਕੇ ਦੀ ਥੈਚਰ ਸਰਕਾਰ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਦਰਬਾਰ ਸਾਹਿਬ ਤੇ ਹਮਲੇ
ਬਾਰੇ ਮੱਦਦ ਕਿਓਂ ਦਿੱਤੀ । ਇਸ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਸਾਡੇ ਭਾਰਤ ਨਾਲ ਸਬੰਧ ਹੀ ਐਸੇ
ਹਨ ਕਿ ਭਾਰਤ ਦੀ ਬੇਨਤੀ ਤੇ ਬਰਤਾਨੀਆਂ ਨੇ ਮੱਦਦ ਦੇਣੀ ਜ਼ਰੂਰੀ ਸਮਝੀ। ਦੂਸਰਾ ਸੀ ਕਿ ਮੱਦਦ ਕਿਸ
ਤਰਾਂ ਦੀ ਸੀ ਭਾਵ ਕਿ ਮੱਦਦ ਦੀ ਨੇਚਰ ਕੀ ਸੀ ਤਾਂ ਉਸ ਨੇ ਸਪੱਸ਼ਟ ਕੀਤਾ ਕਿ ਇਹ ਮੱਦਦ ਸਿਰਫ ਸਲਾਹ
ਮਸ਼ਵਰੇ ਤਕ ਹੀ ਸੀਮਤ ਸੀ ਜੋ ਕਿ ਫਰਵਰੀ ਵਿਚ ਸਿਰਫ ਇੱਕ ਐਸ ਏ ਐਸ ਅਫਸਰ ਭੇਜ ਕੇ ਦਿੱਤੀ ਗਈ ਜਦ ਕਿ
ਜੂਨ ਵਿਚ ਹਾਲਾਤ ਬਦਲ ਗਏ ਜਿਸ ਵਿਚ ਯੂ ਕੇ ਦਾ ਕੋਈ ਦਖਲ ਨਹੀਂ ਸੀ। ਤੀਸਰਾ ਮੁੱਦਾ ਸੀ ਕਿ ਕੀ
ਬਰਤਾਨਵੀ ਪਾਰਲੀਮੈਂਟ ਨੂੰ ਇਸ ਸਬੰਧੀ ਧੋਖੇ ਵਿਚ ਰੱਖਿਆ ਗਿਆ ਸੀ ਤਾਂ ਉਸ ਦਾ ਜਵਾਬ ਨਾਂਹ ਵਿਚ ਸੀ
ਅਤੇ ਆਖਰੀ ਮੁੱਦੇ ਤੇ ਵੀ ਉਸ ਦਾ ਜਵਾਬ ਵੀ ਨਾਂਹ ਵਿਚ ਸੀ ਕਿ ਦਰਬਾਰ ਸਾਹਿਬ ਤੇ ਹਮਲੇ ਲਈ ਸਲਾਹ
ਮਸ਼ਵਰੇ ਦੀਆਂ ਤੰਦਾਂ ਉਸ ਵੇਲੇ ਭਾਰਤ ਨੂੰ ਵੇਚੇ ਜਾਣ ਵਾਲੇ ਹੈਲੀਕਾਪਟਰਾਂ ਦੀ ਸੌਦੇ ਤੋਂ ਪ੍ਰਭਾਵਤ
ਨਹੀਂ ਸਨ।
ਚੇਤੇ ਰਹੇ ਕਿ ਜਨਵਰੀ 2014 ਵਿਚ ਜਦੋਂ ਇੱਕ ਪਤਰਕਾਰ ਨੂੰ ਸੰਨ ਚੁਰਾਸੀ ਵਿਚ ਦਰਬਾਰ ਸਾਹਿਬ ਤੇ
ਹਮਲੇ ਸਬੰਧੀ ਬਰਤਾਨਵੀ ਮਿਲੀ ਭੁਗਤ ਸਬੰਧੀ ਦੋ ਦਸਤਾਵੇਜ਼ ਹੱਥ ਲੱਗੇ ਤਾਂ ਉਹਨਾਂ ਬਾਰੇ ਪਤਾ
ਲੱਗਦਿਆਂ ਹੀ ਮੀਡੀਏ ਵਿਚ ਭੂਚਾਲ ਆ ਗਿਆ। ਇਸ ਸਬੰਧੀ ਲੇਬਰ ਪਾਰਟੀ ਦੇ ਐਮ ਪੀ ਟਾਮ ਵਾਟਸਨ ਅਤੇ
ਲੋਰਡ ਇੰਦਰਜੀਤ ਸਿੰਘ ਵਲੋਂ ਜ਼ਬਰਦਸਤ ਮੰਗ ਕੀਤੀ ਗਈ ਸੀ ਕਿ ਇਸ ਗੱਲ ਦਾ ਸਹੀ ਸਹੀ ਖੁਲਾਸਾ ਹੋਣਾਂ
ਚਾਹੀਦਾ ਹੈ ਕਿ ਮਾਰਗਰੇਟ ਥੈਚਰ ਦੀ ਸਰਕਾਰ ਨੇ ਫਰਵਰੀ 1984 ਨੂੰ ਇੱਕ ਐਸ ਏ ਐਸ ਅਫਸਰ (ਸਪੈਸ਼ਲ
ਏਅਰਫੋਰਸ ਸਰਵਿਸ) ਨੂੰ ਭਾਰਤ ਭੇਜਣ ਦੇ ਨਾਲ ਨਾਲ ਹੋਰ ਕਿਸ ਕਿਸਮ ਦੀ ਮੱਦਤ ਭਾਰਤੀ ਫੌਜ ਨੂੰ ਦਿੱਤੀ
ਸੀ। ਅਸੀਂ ਉਸੇ ਵੇਲੇ ਹੀ ਇਹ ਪ੍ਰਤੀਕਰਮ ਦਿੱਤਾ ਸੀ ਕਿ ਬਰਤਾਨੀਆਂ ਦੇ ਭਾਰਤ ਨਾਲ ਸਬੰਧ ਖਾਸਮ ਖਾਸ
ਹਨ ਅਤੇ ਸਿੱਖਾਂ ਵਰਗੀ ਲਾਵਾਰਸ ਕੌਮ ਦੀ ਏਹੋ ਜਹੇ ਸਬੰਧਾਂ ਵਿਚ ਕਿਹਨੂੰ ਕੋਈ ਕਦਰ ਹੋਣੀ ਸੀ। ਅਸੀਂ
ਹੁਣ ਵੀ ਇਹ ਹੀ ਸਪੱਸ਼ਟ ਕਰਨਾਂ ਚਾਹਾਂਗਾ ਕਿ ਬਰਤਾਨੀਆਂ ਨੇ ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ
ਵਿਚ ਮਾਸੂਮ ਸਿੱਖਾਂ ਦੇ ਕਤਲੇਆਮ ਤੇ ਕਦੀ ਵੀ ਕੋਈ ਬਣਦਾ ਹਾਅਰਾ ਨਾਅਰਾ ਨਹੀਂ ਮਾਰਿਆ ਜਿਸ ਦਾ
ਸਿੱਧਾ ਸਿੱਧਾ ਕਾਰਨ ਇਹ ਹੈ ਕਿ ਯੂ ਕੇ ਨੂੰ ਕੇਵਲ ਅਤੇ ਕੇਵਲ ਆਪਣੇ ਹਿੱਤਾਂ ਨਾਲ ਮਤਲਬ ਹੈ, ਇਹ
ਵੱਖਰੀ ਗੱਲ ਹੈ ਕਿ ਸਿੱਖ ਜਥੇਬੰਦੀਆਂ ਨੂੰ ਆਪਣੇ ਵਿਤ ਮੁਤਾਬਕ ਅੰਗ੍ਰੇਜ਼ਾਂ ਨੂੰ ਪੁੱਛਣਾਂ ਤਾਂ
ਬਣਦਾ ਹੀ ਹੈ ਕਿ ਜਦੋਂ ਵੀ ਸਿੱਖਾਂ ਦੇ ਭਾਰਤ ਵਿਚ ਕੁਚਲੇ ਜਾ ਰਹੇ ਅਧਿਕਾਰਾਂ ਅਤੇ ਕੀਤੇ ਜਾ ਰਹੇ
ਕਤਲਾਂ ਸਬੰਧੀ ਸਿੱਖਾਂ ਨੇ ਇਹਨਾ ਕੋਲ ਪਿੱਟ ਸਿਆਪਾ ਕੀਤਾ ਹੈ ਤਾਂ ਇਹਨਾ ਦਾ ਇੱਕ ਟੁੱਕ ਜਵਾਬ
ਹੁੰਦਾ ਸੀ ਕਿ ਉਹ ਭਾਰਤ ਦੇ ਨਿੱਜੀ ਮਾਮਲੇ ਵਿਚ ਦਖਲ ਨਹੀਂ ਦੇ ਸਕਦੇ ਤਾਂ ਫਿਰ ਦਰਬਾਰ ਸਾਹਿਬ ਤੇ
ਹਮਲੇ ਸਬੰਧੀ ਇਹ ਆਪਣਾਂ ਦਖਲ ਕਿਓਂ ਦੇ ਸਕਦੇ ਹਨ?
ਪਿਛਲੇ ਦਿਨੀ ਜਦੋਂ ਸਿੱਖਾਂ ਨੂੰ ਫੈਕਟਰੀਆਂ ਵਿਚ ਲੋਹ ਟੋਪ ਪਹਿਨਣ ਦੀ ਰਾਹਤ ਮਿਲੀ ਤਾਂ ਇਸ ਤਰਾਂ
ਦੇ ਸੰਕੇਤ ਆਉਣੇ ਸ਼ੁਰੂ ਹੋਏ ਕਿ ਮੌਜੂਦਾ ਸਰਕਾਰ ਥੈਚਰ ਦੇ ਸਮੇਂ ਵਿਚ ਕੀਤੀਆਂ ਗਲਤੀਆਂ ਦਾ ਪਛਤਾਵਾ
ਕਰ ਰਹੀ ਸੀ ਜਦ ਕਿ ਜਿਸ ਦਿਨ ਤੋਂ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਸ਼੍ਰੀ ਅੰਮ੍ਰਿਤਸਰ ਦਰਸ਼ਨਾ ਲਈ ਗਿਆ
ਸੀ ਤਾਂ ਲੇਬਰ ਪਾਰਟੀ ਵਲ ਝੁਕੀ ਹੋਈ ਸਿੱਖ ਮਾਨਸਿਕਤਾ ਨੇ ਕਰਵਟ ਵੀ ਲਈ ਸੀ। ਸਿੱਖਾਂ ਦੀ ਕੌਮੀ
ਜਥੇਬੰਦੀ ਸਿੱਖ ਕੌਂਸਲ ਯੂ ਕੇ ਨੇ ਵੀ ਇਹ ਨੀਤੀ ਇਖਤਿਆਰ ਕੀਤੀ ਕਿ ਉਹ ਸਿੱਖ ਜਨਤਾ ਨੂੰ ਖੁਦ ਇਹ
ਫੈਸਲਾ ਲੈਣ ਦੇਣਗੇ ਕਿ ਕਿਹੜੇ ਮੁੱਦਿਆਂ ਤੇ ਉਹਨਾ ਨੇ ਕਿਸ ਪਾਰਟੀ ਦਾ ਸਾਥ ਦੇਣਾਂ ਹੈ। ਇਸੇ ਸੰਦਰਭ
ਵਿਚ ਜਦੋਂ ਦਰਬਾਰ ਸਾਹਿਬ ਦੇ ਹਮਲੇ ਵਿਚ ਬਰਤਾਨਵੀ ਮਿਲੀ ਭੁਗਤ ਦਾ ਮੁੱਦਾ ਗਰਮਾਇਆ ਤਾਂ ਯੂ ਕੇ ਦੇ
ਸਿੱਖਾਂ ਦੀਆਂ ਪ੍ਰਮੁਖ ਦੋ ਜਥੇਬੰਦੀਆ ਸਿੱਖ ਕੌਂਸਲ ਯੂ ਕੇ ਅਤੇ ਸਿੱਖ ਫੈਡਰੇਸ਼ਨ ਮਹਿਜ਼ ਭਾਵੁਕ ਹੋਣ
ਦੀ ਬਜਾਏ ਵਧੇਰੇ ਅਮਲੀ ਪਹੁੰਚ ਅਪਣਾਉਂਦਿਆ ਆਉਣ ਵਾਲੇ ਸਮੇਂ ਲਈ ਯੋਗ ਤਿਆਰੀ ਅਰੰਭ ਕਰ ਦਿੱਤੀ ਸੀ।
ਐਤਵਾਰ ਦੋ ਫਰਵਰੀ ਨੂੰ ਗੁਰਦੁਆਰਾ ਤੇਗ ਬਹਾਦਰ ਲੈਸਟਰ ਵਿਖੇ ਇੱਕ ਇਕੱਠ ਕਰਕੇ ਇੱਕ ਸਟੀਅਰਿੰਗ
ਗਰੁੱਪ ਦੀ ਸਥਾਪਨਾ ਕੀਤੀ ਗਈ ਸੀ ਜਿਸ ਨੇ ਚਲ ਰਹੀ ਜਾਂਚ ਤੇ ਆਪਣਾ ਪ੍ਰਤੀਕਰਮ ਦੇਣਾਂ ਸੀ। ਸਿੱਖ
ਫੈਡਰੇਸ਼ਨ ਯੂ ਕੇ ਵਲੋਂ ਸਮੂਹਕ ਤੌਰ ਤੇ ਸਿੱਖਾਂ ਲਈ ਇੱਕ ਚਿੱਠੀ ਦਾ ਨਮੂਨਾ ਤਿਆਰ ਕਰਕੇ ਭਿਜਵਾਇਆ
ਗਿਆ ਜਿਸ ਵਿਚ ਕਿ ਸਿੱਖ ਵੋਟਰਾਂ ਵਲੋਂ ਦਰਬਾਰ ਸਾਹਿਬ ਦੇ ਖੂਨ ਖਰਾਬੇ ਵਿਚ ਬਰਤਾਨਵੀ ਹਿਮਾਇਤ (UK
GOVERNMENT COMPLICITY IN THE MASSACRE OF INNOCENT SIKHS IN JUNE 1984)
ਬਾਰੇ ਬਾਰਾਂ ਅਹਿਮ ਨੁਕਤਿਆਂ ਵਲ ਧਿਆਨ ਦਿਵਾਇਆ ਗਿਆ ਸੀ।
ਇਸ ਵਿਚ ਯੂ ਕੇ ਸਰਕਾਰ ਦੀ ਨੀਲਾ ਤਾਰਾ ਸਾਕਾ ਤੋਂ ਪਹਿਲਾਂ ਅਤੇ ਬਾਅਦ ਵਿਚ ਦਿੱਤੀ ਗਈ ਹਿਮਾਇਤ ਦੇ
ਵੇਰਵੇ ; ਸਿੱਖ ਨਸਲਕੁਸ਼ੀ ਨੂੰ ਮਾਨਤਾ: ਭਾਰਤ ਖਿਲਾਫ ਸੰਭਾਵੀ ਸੈਂਕਸ਼ਨਜ਼; ਇਨਕੁਆਰੀ ਦੀਆਂ ਸ਼ਰਤਾਂ
ਅਤੇ ਹੋਰ ਅਨੇਕਾਂ ਮੁੱਦੇ ਉਠਾਏ ਗਏ ਸਨ ਅਤੇ ਫੈਡਰੇਸ਼ਨ ਵਲੋਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਸੀ ਕਿ
ਉਹ 48 ਘੰਟਿਆਂ ਦੇ ਵਿਚ ਵਿਚ ਇਹ ਚਿੱਠੀ ਆਪਣੇ ਐਮ ਪੀਜ਼ ਨੂੰ ਈ ਮੇਲ ਕਰਨ।
ਦਰਬਾਰ ਸਾਹਿਬ ‘ਤੇ ਹਮਲੇ ਸਬੰਧੀ ਇਹਨੀ ਹੀ ਦਿਨੀ ਕੌਮਾਂਤਰੀ ਪ੍ਰਸਿੱਧਿ ਦੇ ਰਸਾਲੇ ‘ਇੰਡੀਆ ਟੂ ਡੇ’
ਦੇ ਇੱਕ ਪਤਰਕਾਰ ਵਲੋਂ ਇੱਕ ਹੋਰ ਸਨਸਨੀ ਖੇਜ਼ ਪ੍ਰਗਟਾਵਾ ਵੀ ਕੀਤਾ ਗਿਆ ਕਿ ਭਾਰਤੀ ਗੁਪਤਚਰ ਏਜੰਸੀ
ਰਾਅ ਦੇ ਬਾਨੀ ਅਤੇ ਇੰਦਰਾਂ ਗਾਂਧੀ ਦੇ ਨਿੱਜੀ ਸਲਾਹਕਾਰ ਕੇ ਐਨ ਰਾਓ ਵਲੋਂ ਸੰਨ 1983 ਦੇ ਅਖੀਰ ਤੇ
ਸੰਤ ਭਿੰਡਰਾਂਵਾਲਿਆਂ ਨੂੰ ਦਰਬਾਰ ਸਾਹਿਬ ਤੋਂ ਚੁੱਕਣ ਲਈ (ਅਪਹਰਣ ਕਰਨ ਲਈ) ਇਕ ‘ਡੁੱਬਦਾ ਸੂਰਜ’
(Operation Sundown)
ਨਾਮ ਦਾ ਗੁਪਤ ਛਾਪਾਮਾਰ ਹਮਲਾ ਵੀ ਉਲੀਕਿਆ ਗਿਆ ਸੀ । ਇਸ ਦੀ ਟਰੇਨਿੰਗ ਯੂ ਪੀ ਦੇ ਸਹਾਰਨਪੁਰ
ਇਲਾਕੇ ਦੇ ਇੱਕ ਗੈਸਟ ਹਾਊਸ ਵਿਚ ਦਿੱਤੀ ਗਈ ਜਿਸ ਮੁਤਾਬਕ ਦਰਬਾਰ ਸਾਹਿਬ ਵਿਚ ਹੈਲੀਕਾਪਟਰਾਂ ਨਾਲ
200 ਕਰੀਬ ਕਮਾਂਡੋ ਉਤਾਰ ਕੇ ਸੰਤਾਂ ਦਾ ਅਪਹਰਣ ਕੀਤਾ ਜਾਣਾ ਸੀ ਪਰ ਇੰਦਰਾਂ ਨੇ ਇਸ ਨੂੰ ਇਹ ਕਹਿ
ਕੇ ਅਮਲ ਵਿਚ ਨਾ ਲਿਆਂਦਾ ਕਿ ਇਸ ਨਾਲ ਭਾਰੀ ਜਾਨੀ ਨੁਕਸਾਨ ਹੋਣ ਦੇ ਅਨੁਮਾਨ ਸਨ। ਇੰਦਰਾਂ ਨੇ ਇਸ
ਗੁਪਤ ਛਾਪਾਮਾਰ ਕਾਰਵਾਈ ਦੀ ਥਾਂ ਤੋਪਾਂ ਅਤੇ ਟੈਂਕਾਂ ਰਾਹੀਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ
ਨੂੰ ਤਰਜੀਹ ਦਿੱਤੀ।
ਇੰਡੀਆ ਟੂ ਡੇ ਦੇ ਇੰਕਸ਼ਾਫ ਨਾਲ ਭਾਰਤੀ ਪ੍ਰਸਾਰਣ ਵਿਚ ਇੱਕ ਬਹਿਂਸ ਦਾ ਮਹੌਲ ਬਣ ਗਿਆ ਜਿਸ ਵਿਚ ਕਿ
ਸੰਤ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਦੀ ਤਸਵੀਰ ਇੱਕ ਖੂਨਖਾਰ ਅੱਤਵਾਦੀਆਂ ਵਾਲੀ ਅਤੇ
ਇੰਦਰਾਂ ਨੂੰ ਇੱਕ ਅੱਤ ਸਾਊ ਅਤੇ ਹਾਲਾਤਾਂ ਦੀ ਸ਼ਿਕਾਰ ਔਰਤ ਵਜੋਂ ਵਿਖਾ ਕੇ ਪੇਸ਼ ਕੀਤਾ ਗਿਆ ਭਾਵੇਂ
ਕਿ ਕੁਝ ਇਕ ਬਹਿਂਸ ਕਰਤਾ ਨੇ ਇਹ ਗੱਲ ਖੁਲ੍ਹ ਕੇ ਕਹੀ ਕਿ ਸੰਨ ਚੁਰਾਸੀ ਦਾ ਦਰਬਾਰ ਸਾਹਿਬ ‘ਤੇ
ਹਮਲਾ ਅਸਲ ਵਿਚ ਇੰਦਰਾਂ ਦਾ ਅਕਾਲੀਆਂ ਨੂੰ ਸਬਕ ਸਿਖਾਂਉਣ ਲਈ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ
ਇਰਾਦੇ ਨਾਲ ਕੀਤਾ ਗਿਆ ਹਮਲਾ ਸੀ। ਇਹ ਵੀ ਕਿਹਾ ਗਿਆ ਕਿ ਅਕਾਲੀਆਂ ਨੂੰ ਖਤਮ ਕਰਨ ਲਈ ਹੀ ਇੰਦਰਾਂ
ਨੇ ਅਕਾਲੀ ਦਲ ਖਿਲਾਫ ਖਾੜਕੂ ਧਿਰਾਂ ਨੂੰ ਉਭਾਰ ਕੇ ਦਰਬਾਰ ਸਾਹਿਬ ਅੰਦਰ ਹਥਿਆਰ ਜਮ੍ਹਾਂ ਕਰਵਾਏ
ਅਤੇ ਹਾਲਾਤਾਂ ਨੂੰ ਉਸ ਹੱਦ ਤਕ ਵਿਗੜ ਜਾਣ ਦਿੱਤਾ ਜਦੋਂ ਕਿ ਆਮ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ
ਜਾ ਸਕਦਾ ਕਿ ਪੰਜਾਬ ਦੀ ਸ਼ਾਂਤੀ ਲਈ ਇਹ ਹਮਲਾ ਕਿੰਨਾ ਜਾਇਜ਼ ਸੀ। ਇੰਦਰਾਂ ਨੇ ਇਸ ਸਾਜਸ਼ ਦੀ ਦੇਸ਼ ਦੇ
ਰਾਸ਼ਟਰਪਤੀ ਤਕ ਨੂੰ ਭਿਣਕ ਨਹੀਂ ਪੈਣ ਦਿੱਤੀ ਅਤੇ ਉਹ ਗਿਆਨੀ ਜ਼ੈਲ ਸਿੰਘ ਨੂੰ ਅਖੀਰ ਤਕ ਇਹ ਵਿਸ਼ਵਾਸ
ਦਿਵਾਉਂਦੀ ਰਹੀ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕੀਤਾ ਜਾਵੇਗਾ। ਇੰਡੀਆ ਟੁਡੇ ਦੀ ਬਹਿੰਸ ਸਬੰਧੀ
ਇੱਕ ਮਧੂ ਕਿਸ਼ਵਰ ਨਾਮ ਦੀ ਔਰਤ ਦਾ ਜ਼ਿਕਰ ਕਰਨਾਂ ਮੁਨਾਸਬ ਹੋਵੇਗਾ ਕਿ ਉਸ ਨੇ ਇੰਦਰਾਂ ਦੀ ਸਿੱਖਾਂ
ਖਿਲਾਫ ਸਾਜਸ਼ ਦਾ ਬੜੇ ਹੀ ਖਾੜਕੂ ਅੰਦਾਜ਼ ਵਿਚ ਭਾਂਡਾ ਭੰਨਿਆ ਹੈ। ਮਧੂ ਕਿਸ਼ਵਰ ਨਾਮ ਦੀ ਇਹ ਬੀਬੀ
ਔਰਤਾਂ ਦੇ ਕੌਮਾਂਤਰੀ ਪ੍ਰਸਿੱਧੀ ਵਾਲੇ ਮਾਨੁਸ਼ੀ
(MANUSHI) ਨਾਮ ਦੇ ਰਸਾਲੇ ਦੀ ਸੰਪਾਦਕ ਹੈ ਜਿਸ
ਨੇ ਇੱਕ ਅਹਿਮ ਜ਼ਿਕਰ ਇਹ ਵੀ ਕੀਤਾ ਕਿ ਇੰਦਰਾਂ ਦੀ ਅਕਾਲੀਆਂ ਪ੍ਰਤੀ ਬਦਲੇ ਦੀ ਭਾਵਨਾਂ ਕਰਕੇ ਉਸ
ਨੇ ਸੰਤ ਲੌਂਗੋਵਾਲ ਅਤੇ ਉਸ ਦੇ ਨਰਮ ਪਹੁੰਚ ਵਾਲੇ ਆਗੂਆਂ ਦਾ ਵੀ ਲਿਹਾਜ਼ ਨਹੀਂ ਕੀਤਾ ਜਿਹੜੇ ਕਿ
ਪੰਜ ਵਾਰ ਦਿੱਲੀ ਉਸ ਕੋਲ ਮਸਲੇ ਦੇ ਰਾਜਨੀਤਕ ਹੱਲ ਲਈ ਦਾਦ ਫਰਿਆਦ ਲੈ ਕੇ ਗਏ ਸਨ।
ਇਹਨੀ ਹੀ ਦਿਨੀ ਕਾਮਾਗਾਟਾਮਾਰੂ ਦਲ ਦੇ ਮੁਖੀ ਸ:ਹਰਮੀਤ ਸਿੰਘ ਭਕਨਾਂ ਨੇ
ਕਿਹਾ ਹੈ ਕਿ ਸੰਨ ਚੁਰਾਸੀ ਵਿਚ ਦਰਬਾਰ ਸਾਹਿਬ ‘ਤੇ ਹਮਲੇ ਸਬੰਧੀ ਇੰਗਲੈਂਡ ਨਾਲੋਂ ਕਿਤੇ ਵਧ
ਪਾਕਿਸਤਾਨ ਦੋਸ਼ੀ ਹੈ। ਜ਼ਿਆ ਉਲ ਹੁੱਕ ਜੋ ਕਿ ਸਿੱਖਾਂ ਦਾ ਦੋਸਤ ਬਣਨ ਦਾ ਅਖੀਰ ਤਕ ਢੋਂਗ ਕਰਦਾ
ਰਿਹਾ ਅਤੇ ਦਰਬਾਰ ਸਾਹਿਬ ਅੰਦਰ ਮੋਰਚੇ ਲਾਈ ਬੈਠੇ ਸਿੱਖ ਆਗੂਆਂ ਨਾਲ ਝੂਠੇ ਵਾਇਦਾ ਕਰਕੇ ਅਖੀਰ ‘ਤੇ
ਮੁੱਕਰ ਗਿਆ ਸੀ। ਜ਼ਿਆ ਉਲ ਹੱਕ ਦੀ ਹਿੱਕ ਵਿਚ ਇਕ ਸਰਦਾਰ ਜਰਨੈਲ ਵਲੋਂ 94,000 ਪਾਕਿਸਤਾਨੀਆਂ ਦੇ
ਹਥਿਆਰ ਸੁਟਵਾ ਕੇ ਬੰਗਲਾ ਦੇਸ਼ ਬਣਾ ਦੇਣ ਦੀ ਅੱਗ ਤਾਂ ਜ਼ਰੂਰ ਧੁਖਦੀ ਹੋਏਗੀ ਪਰ ਸਿੱਖਾਂ ਨੂੰ
ਖਾਲਿਸਤਾਨ ਦੀ ਕਾਇਮੀ ਲਈ ਭਾਰਤ ‘ਤੇ ਹਮਲਾ ਕਰਨ ਦਾ ਫੋਕਾ ਭਰੋਸਾ ਦੇਣਾਂ ਤਾਂ ਮਹਿਜ਼ ਬਲਦੀ ‘ਤੇ
ਤੇਲ ਪਾਉਣ ਵਾਲੀ ਗੱਲ ਸੀ। ਜੇਕਰ ਪਾਕਿਸਤਾਨ ਹਵਾ ਨਾਂ ਦਿੰਦਾ ਤਾਂ ਸਿੱਖਾਂ ਦੇ ਹਰਿਮੰਦਰ ਸਾਹਿਬ
ਸਮੂਹ ਵਿਚ ਅੱਗ ਨਹੀਂ ਸੀ ਲੱਗਣੀ। ਇੰਦਰਾਂ ਅਤੇ ਜ਼ਿਆ ਉਲ ਹੱਕ ਦੇ ਸਿੱਖਾਂ ਨੂੰ ਸਬਕ ਸਿਖਾਉਣ ਦੇ
ਮਨਸੂਬੇ ਸਾਂਝੇ ਹੀ ਰਹੇ ਹੋਣਗੇ। ਦਰਬਾਰ ਸਾਹਿਬ ਸਮੂਹ ਵਿਚ ਹਥਿਆਰ ਭਿਜਵਾਉਣ ਵਾਲੇ ਅਤੇ ਹਥਿਆਰਾਂ
ਦੀਆਂ ਇਹਨਾਂ ਖੇਪਾਂ ਨੂੰ ਨਜ਼ਰ ਅੰਦਾਜ਼ ਕਰਨ ਵਾਲੀ ਭਾਰਤੀ ਗੁਪਤਚਰ ਏਜੰਸੀ ਕੁਝ ਸਾਂਝੇ ਉਦੇਸ਼ਾਂ ਤੇ
ਕੰਮ ਕਰ ਰਹੇ ਸਨ। ਇਹ ਇੱਕ ਐਸਾ ਕੌੜਾ ਇਤਹਾਸਕ ਸੱਚ ਹੈ ਜਿਹੜਾ ਕਿ ਕਿਸੇ ਦੇ ਵੀ ਹਲਕ ਵਿਚ ਨਹੀਂ
ਉਤਰ ਰਿਹਾ।
ਦਰਬਾਰ ਸਾਹਿਬ ਤੇ ਸੰਨ ਚੁਰਾਸੀ ਦੇ ਹਮਲੇ ਸਬੰਧੀ ਕਿਸ ਦੇਸ਼ ਨੇ ਜਾਂ ਕਿਸ ਧਿਰ ਨੇ ਕੀ ਰੋਲ
ਅਦਾ ਕੀਤਾ ਸ਼ਾਇਦ ਇਹ ਗੱਲ ਆਉਣ ਵਾਲੇ ਸਮੇਂ ਵਿਚ ਇੱਕ ਬੁਝਾਰਤ ਹੀ ਬਣੀ ਰਹੇ, ਪਰ ਇੱਕ ਗੱਲ ਨਿਸ਼ਚਤ
ਹੈ ਕਿ ਸਿੱਖ ਆਪਣੇ ਸੰਘਰਸ਼ ਵਿਚ ਬਿਲਕੁਲ ਇਕੱਲੇ ਹਨ। ਸਿੱਖਾਂ ਦੀ ਕਾਮਯਾਬੀ ਦਾ ਮੁਨੱਸਰ ਸਿਰਫ ਤੇ
ਸਿਰਫ ਇੱਕ ਸੱਚੀ ਸਰਕਾਰ ਦੇ ਆਸਰੇ ਤਕ ਸੀਮਤ ਹੈ। ਸੱਚੀ ਸਰਕਾਰ ਦਾ ਆਸਰਾ ਤਾਂ ਹੀ ਪ੍ਰਾਪਤ ਹੋਣਾਂ
ਹੈ ਜੇਕਰ ਸਿੱਖ ਮਹਿਜ਼ ਭਾਵੁਕ ਅਤੇ ਫੋਕੀ ਨਾਅਰੇਬਾਜ਼ੀ ਦੀ ਬੇਲੋੜੀ ਜਹੀ ਤਲਖੀ ਤੋਂ ਉਪਰ ਉੱਠ ਕੇ
ਪੰਜਾਬ ਅਤੇ ਭਾਰਤ ਵਿਚ ਦੂਸਰੇ ਭਾਈਚਾਰਿਆਂ ਨਾਲ ਸੁਖਾਵੇਂ ਸਬੰਧ ਬਣਾ ਕੇ ਚਲ ਸਕਣਗੇ। ਇੰਗਲਿਸਤਾਨ,
ਪਾਕਿਸਤਾਨ ਜਾਂ ਕਿਸੇ ਵੀ ਹੋਰ ਸਤਾਨ ਨਾਲ ਮਨੁੱਖੀ ਭਾਈਚਾਰਾ ਤਾਂ ਮੁਨਾਸਬ ਹੈ ਪਰ ਆਪਣੀ ਅਜ਼ਾਦੀ ਦੀ
ਕਿਸੇ ਤੋਂ ਕੋਈ ਉਮੀਦ ਰੱਖਣੀ ਬਚਕਾਨਾਂ ਗੱਲ ਹੀ ਹੋਵੇਗੀ।
03/02/14)
ਬਲਦੇਵ ਸਿੰਘ ਟੋਰਾਂਟੋ
ਸਤਿਕਾਰ ਯੋਗ ਭਾਈ ਗੁਰਸ਼ਰਨ ਸਿੰਘ ਜੀ।
ਗੁਰ ਫਤਿਹ ਪ੍ਰਵਾਣ ਕਰਨੀ।
ਵੀਰ ਗੁਰਸ਼ਰਨ ਸਿੰਘ ਜੀ ਆਪ ਜੀ ਨੇ ਜੋ ਭੱਟ ਕੀਰਤ ਜੀ ਦੇ ਸਵਈਏ ਦੇ ਅਰਥ
ਪੜਕੇ ਸਹਿਮਤੀ ਦਰਸਾਈ ਹੈ ਉਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਜੋ ਇਸ ਤੋਂ ਅਗਲੇ
ਸਵਈਏ ਦੇ ਜੋ ਅਰਥ ਕਰਕੇ ਭੇਜਣ ਵਾਸਤੇ ਕਿਹਾ ਹੈ ਭੇਜ ਰਿਹਾ ਹਾਂ। ਪਰ ਉਸ ਤੋਂ ਅੱਗੇ ਹੋਰ ਅਜੇ ਨਹੀਂ
ਭੇਜ ਸਕਦਾ ਮਾਰਚ ਮਹੀਨੇ ਦੇ ਪਹਿਲੇ ਹਫਤੇ ਤੋਂ ਲੜੀ ਵਾਰ ਸੁਰੂ ਤੋਂ ਲੈ ਕੇ ਅਖੀਰ ਤੱਕ ਸਿਖ ਮਾਰਗ
ਉੱਪਰ ਪਾਂਵਾਗੇ। ਇਸ ਲਈ ਥੋੜੀ ਜਿਹੀ ਆਪ ਨੂੰ ਇੰਤਜਾਰ ਕਰਨੀ ਪਵੇਗੀ ਇਸ ਗੁਸਤਾਖੀ ਲਈ ਆਪ ਜੀ ਤੋਂ
ਮੁਆਫੀ ਚਾਹੁੰਦਾ ਹਾਂ। ਬਾਕੀ ਆਪ ਜੀ ਵਲੋਂ ਦੁਬਈ ਦੀਆਂ ਸੰਗਤਾ ਨੂੰ ਨਾਲ ਗੁਰਮਤਿ ਸਿਧਾਂਤ ਦੀ ਸਾਂਝ
ਪਾਉਣ ਲਈ ਬਹੁਤ ਬਹੁਤ ਧੰਨਵਾਦ।
ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ
ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ।।
ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ
ਜਾਣੀਅ ਅਕਲ ਗਤਿ ਗੁਰ ਪਰਵਾਨ।।
ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ
ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ।।
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ
ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ।। ੪।।
(ਪੰਨਾ ੧੩੯੧)
ਪਦ ਅਰਥ:- ਤੈ ਤਾ ਹਦਰਥਿ ਪਾਇਓ ਮਾਨੁ – ਹਦਰਥਿ – ਹਾਜ਼ਰਾ ਹਜ਼ੂਰ, ਨੇੜੇ
ਰਹਿਣ ਵਾਲਾ, ਸਦੀਵੀ ਸਥਿਰ ਰਹਿਣ ਵਾਲਾ। ਜਿਨ੍ਹਾਂ ਨੇ ਇਸ ਸੱਚ ਨੂੰ ਨੇੜਿਉਂ ਹੋ ਕੇ ਪਾਇਆ/ਜਾਣਿਆ
ਤਾਂ ਉਨ੍ਹਾਂ ਨੇ ਉਸ ਇਕੁ ਹਾਜ਼ਰਾ ਹਜ਼ੂਰ ਸਦੀਵੀ ਸਥਿਰ ਰਹਿਣ ਵਾਲੇ ਉੱਪਰ ਹੀ ਮਾਣ ਕੀਤਾ। ਸੇਵਿਆ
ਗੁਰੁ ਪਰਵਾਨੁ – ਉਨ੍ਹਾਂ ਨੇ ਹਾਜ਼ਰਾ ਹਜ਼ੂਰ ਕਰਤੇ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਗੁਰ ਪ੍ਰਵਾਣ ਕਰਕੇ
ਆਪਣੇ ਜੀਵਨ ਵਿੱਚ ਸੇਵਿਆ (practice)
ਭਾਵ ਅਭਿਆਸ ਕੀਤਾ। ਸਾਧਿ ਅਜਗਰੁ – ਆਪਣੇ ਆਪ ਨੂੰ ਅਜਗਰ ਵਾਂਗ ਨਿਗਲ ਜਾਣ ਵਾਲੀ
ਕਰਮ-ਕਾਂਡੀ ਵੀਚਾਰਧਾਰਾ ਵੱਲੋਂ ਸਾਧਿਆ ਭਾਵ ਰੋਕਿਆ। ਸਾਧਿ – ਬੁਰਿਆਈਆਂ, ਕਰਮ-ਕਾਂਡਾਂ
ਵੱਲੋਂ ਆਪਣੇ ਆਪ `ਤੇ ਰੋਕ ਲਾਉਣੀ। ਜਿਨਿ ਕੀਆ – ਜਿਨ੍ਹਾਂ ਰੋਕਿਆ, ਰੋਕਣਾ ਕੀਤਾ।
ਉਨਮਾਨੁ – ਉਨ੍ਹਾਂ ਨੇ ਹਾਜ਼ਰਾ ਹਜ਼ੂਰ, ਸਦੀਵੀ ਸਥਿਰ ਰਹਿਣ ਵਾਲੇ ਉਪਰ ਹੀ ਮਾਣ ਕੀਤਾ। ਹਰਿ
ਹਰਿ ਦਰਸ ਸਮਾਨ ਵੰਤਗਿਆਨ ਜਾਣੀਅ – ਉਨ੍ਹਾਂ ਗਿਆਨਵਾਨ ਪੁਰਸ਼ਾਂ ਨੇ ਹਰੀ ਦੇ ਸਮਾਨ ਹਰੀ ਨੂੰ ਹੀ
ਜਾਣਿਆ ਭਾਵ ਹਰੀ ਆਪ ਹੀ ਆਪਣੇ ਸਮਾਨ ਬਰਾਬਰ ਹੈ, ਉਸ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ। ਅਕਲ
– ਇਕ-ਰਸ ਵਿਆਪਕ ਪ੍ਰਭੂ, (ਗੁ: ਗ੍ਰੰ: ਦਰਪਣ)। ਗਤਿ – ਮੁਕਤ। ਅਕਲ ਗਤਿ
ਗੁਰ ਪਰਵਾਨ – ਉਸ ਇਕ-ਰਸ ਸਰਬ-ਵਿਆਪਕ ਦੀ ਗੁਰ ਬਖ਼ਸ਼ਿਸ਼ ਨੂੰ ਮੰਨ ਲੈਣ ਨਾਲ, ਉਹ ਅਜਗਰ ਵਾਂਗ
ਨਿਗਲ ਜਾਣ ਵਾਲੀ ਕਰਮ-ਕਾਂਡੀ ਅਵਤਾਰਵਾਦੀ ਵੀਚਾਰਧਾਰਾ ਤੋਂ ਮੁਕਤ ਹੋਏ। ਜਾ ਕੀ ਦ੍ਰਿਸਟਿ ਅਚਲ
ਠਾਣ ਬਿਮਲ ਬੁਧਿ – ਜਿਸ ਦੀ ਕ੍ਰਿਪਾ ਦ੍ਰਿਸ਼ਟੀ ਸਦੀਵੀ ਹੈ। ਅਚਲ ਠਾਣ – ਖ਼ਤਮ ਹੋ ਜਾਣ
ਵਾਲੀ ਨਹੀਂ, ਅਚਲ-ਸਦੀਵੀ ਹੈ। ਬਿਮਲ ਬੁਧਿ – ਜੋ ਉੱਤਮ ਸ੍ਰੇਸ਼ਟ ਬੁੱਧੀ ਨਾਲ। ਸੁਥਾਨ –
ਉੱਤਮ ਅਸਥਾਨ, ਬੁੱਧੀ ਦਾ ਅਸਥਾਨ, (level)
ਉੱਚਾ ਹੋਣਾ। ਸੀਲ – ਸੰ: ਪੂਜਣਾ, ਅਭਿਆਸ
ਕਰਨਾ, ਕਰਨ ਨਾਲ (ਮ: ਕੋਸ਼)। ਪਹਿਰਿ – ਧਾਰਨ ਕਰਨਾ। ਸਨਾਹੁ – ਕਵਚ (ਮ:
ਕੋਸ਼)। ਫਿਰ ਦੇਖੋ ਕਵਚ – ਸੰ: ਸੰਗਯਾ-ਜੋ ਕੰ (ਹਵਾ) ਨੂੰ ਰੋਕੇ (ਮ: ਕੋਸ਼)। ਨੋਟ: ਇਸ
ਸ਼ਬਦ ਅੰਦਰ ਸਨਾਹੁ – ਕਰਮ-ਕਾਂਡਾਂ ਦੀ ਹਵਾ ਨੂੰ ਰੋਕਣ ਲਈ ਗਿਆਨ ਦੇ ਸਨਾਹੁ ਲਈ ਵਰਤਿਆ ਹੈ।
ਸਕਤਿ – ਜ਼ੋਰ, ਤਾਕਤ, ਸਮਰੱਥ। ਬਿਦਾਰਿ – ਨਾਸ ਕਰਨਾ, ਖ਼ਤਮ ਕਰਨਾ। ਕਹੁ ਕੀਰਤਿ
– ਭੱਟ ਕੀਰਤ ਵੀ ਇਹ ਹੀ ਆਖਦਾ ਹੈ ਭਾਵ ਇਸੇ ਵੀਚਾਰਧਾਰਾ ਦਾ ਮੁਦਈ ਹੀ ਹੈ। ਕਲ – ਭੱਟ
ਕਲ੍ਹ। ਸਹਾਰ – ਸਹਾਰਾ, ਆਸਰਾ। ਸਪਤ ਦੀਪ ਮਝਾਰ – ਅਗਿਆਨਤਾ ਦੇ ਸਪਤ ਦੀਪ ਦੀ
ਮਹਾਂ ਨਦੀ। ਲਹਿਣਾ – ਲਹਣਾ ਜੀ। ਜਗਤ੍ਰ – ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ
ਡੁੱਬਣ ਤੋਂ ਬਚ ਜਾਣਾ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾ ਕੇ। ਪਰਸਿ – ਪਰਸ
ਕੇ, ਜੁੜ ਕੇ। ਮੁਰਾਰਿ – ਦੈਂਤ ਰੂਪ (ਅਵਤਾਰਵਾਦੀ) ਕਰਮ-ਕਾਂਡੀ ਵੀਚਾਰਧਾਰਾ ਨੂੰ ਖ਼ਤਮ ਕਰ
ਦੇਣ ਵਾਲਾ ਮੁਰਾਰਿ ਰੂਪ ਗਿਆਨ।
ਅਰਥ:- ਹੇ ਭਾਈ! ਜਿਨ੍ਹਾਂ ਨੇ ਇਸ ਬੇਮਿਸਾਲ ਸੱਚ ਨੂੰ ਨੇੜਿਓਂ
ਜਾਣਿਆ/ਪਾਇਆ, ਉਨ੍ਹਾਂ ਨੇ ਉਸ ਇਕੁ ਸਦੀਵੀ ਸਥਿਰ ਹਾਜ਼ਰਾ ਹਜ਼ੂਰ ਰਹਿਣ ਵਾਲੇ ਕਰਤੇ ਉੱਪਰ ਹੀ ਮਾਣ
ਕੀਤਾ। ਇਸ ਬੇਮਿਸਾਲ ਸੱਚ ਨੂੰ ਜਾਨਣ ਵਾਲਿਆਂ ਨੇ ਹਾਜ਼ਰਾ ਹਜ਼ੂਰ ਕਰਤੇ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਗੁਰ
ਪ੍ਰਵਾਣ ਕਰਕੇ ਆਪਣੇ ਜੀਵਨ ਵਿੱਚ ਸੇਵਿਆ (practice)
ਭਾਵ ਅਭਿਆਸ ਕੀਤਾ। ਜਿਨ੍ਹਾਂ ਨੇ ਗਿਆਨ ਨੂੰ ਜੀਵਨ
ਵਿੱਚ ਅਭਿਆਸ ਕੀਤਾ, ਉਨ੍ਹਾਂ ਨੇ ਅਜਗਰ ਵਾਂਗ ਨਿਗਲ ਜਾਣ ਵਾਲੀ ਕਰਮ-ਕਾਂਡੀ ਵੀਚਾਰਧਾਰਾ ਵੱਲੋਂ
ਆਪਣੇ ਆਪ ਨੂੰ ਸਾਧਿਆ ਭਾਵ ਰੋਕਿਆ/ਵਰਜਿਆ। ਜਿਨ੍ਹਾਂ ਨੇ ਆਪਣੇ ਆਪ ਨੂੰ ਕਰਮ-ਕਾਂਡੀ ਵੀਚਾਰਧਾਰਾ
ਵੱਲੋਂ ਵਰਜਿਆ, ਉਨ੍ਹਾਂ ਨੇ ਇਕੁ ਸਦੀਵੀ ਸਥਿਰ ਰਹਿਣ ਵਾਲੇ ਉੱਪਰ ਹੀ ਮਾਣ ਕੀਤਾ। ਜਿਨ੍ਹਾਂ ਨੇ ਉਸ
ਉੱਪਰ ਮਾਣ ਕੀਤਾ, ਅਜਿਹੇ ਗਿਆਨਵਾਨ ਪੁਰਸ਼ਾਂ ਨੇ ਹਰੀ ਦੇ ਸਮਾਨ ਹਰੀ ਨੂੰ ਹੀ ਜਾਣਿਆ ਭਾਵ ਕਿ ਹਰੀ
ਦੇ ਸਮਾਨ ਹਰੀ ਆਪ ਹੀ ਹੈ। ਉਸ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ। ਉਸ ਇਕ-ਰਸ ਸਰਬ-ਵਿਆਪਕ ਸਦੀਵੀ
ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਨੂੰ ਗੁਰੂ ਮੰਨ ਲੈਣ ਨਾਲ, ਉਹ ਅਜਗਰ ਵਾਂਗ ਨਿਗਲ ਜਾਣ ਵਾਲੀ,
ਅਵਤਾਰਵਾਦ ਦੀ ਕਰਮ-ਕਾਂਡੀ ਵੀਚਾਰਧਾਰਾ ਤੋਂ ਮੁਕਤ ਹੋਏ ਅਤੇ ਜੋ ਮੁਕਤ ਹੋਏ, ਉਨ੍ਹਾਂ ਦੀ ਬੁੱਧੀ ਦਾ
ਪੱਧਰ (level)
ਅਚੱਲ ਦੀ ਕ੍ਰਿਪਾ ਦ੍ਰਿਸ਼ਟੀ ਗਿਆਨ ਨਾਲ ਉੱਚਾ ਹੋਇਆ।
ਉਨ੍ਹਾਂ ਨੇ ਅਵਤਾਰਵਾਦ ਦੇ ਕਰਮ-ਕਾਂਡਾਂ ਦੇ ਆਤਮਿਕ ਤੌਰ `ਤੇ ਖ਼ਤਮ ਕਰ ਦੇਣ ਵਾਲੇ ਅਗਿਆਨ ਦੇ
ਜ਼ੋਰ/ਸ਼ਕਤੀ ਨੂੰ ਰੋਕਣ ਲਈ ਗਿਆਨ ਦੇ ਸਨਾਹੁ ਦਾ ਆਸਰਾ ਲਿਆ। ਭੱਟ ਕੀਰਤ ਵੀ ਭੱਟ ਕਲ੍ਹ ਦੀ ਤਰ੍ਹਾਂ
ਇਹ ਜਗਤ੍ਰ-ਜਗ ਤਰ ਜਾਣ (ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਦੇ ਸਪਤ ਦੀਪ ਵਿੱਚ ਡੁੱਬਣ ਤੋਂ ਬਚਾਅ
ਲੈਣ) ਵਾਲੀ ਵੀਚਾਰਧਾਰਾ ਗਿਆਨ ਨੂੰ ਪਰਸ ਕੇ ਕਿ ਲਹਣਾ ਜੀ ਦੇ ਵਾਂਗ ਆਪਣੇ ਜੀਵਨ ਵਿੱਚ ਅਪਣਾ ਕੇ ਇਸ
ਦਾ ਆਸਰਾ ਲੈ ਕੇ ਹੀ ਦੈਂਤ ਰੂਪ (ਅਵਤਾਰਵਾਦ) ਦੀ ਗ਼ੁਲਾਮੀ ਤੋਂ ਮੁਰਾਰਿ ਰੂਪ ਵੀਚਾਰਧਾਰਾ ਦੇ ਸੱਚ
ਨਾਲ ਜੁੜਨ ਦਾ ਹੀ ਮੁਦਈ ਹੈ।
ਗੁਰੂ ਗ੍ਰੰਥ ਦੇ ਪੰਥ ਦਾ ਦਾਸ
ਬਲਦੇਵ ਸਿੰਘ ਟੋਰਾਂਟੋ
ਕਰਮ
ਫਿਲਾਸਫੀ ਅਤੇ ਆਵਾਗਵਨ ਭਾਗ ਤੀਜਾ
03/02/14)
ਬਲਦੇਵ ਸਿੰਘ ਫਿਰੋਜ਼ਪੁਰ
ਸਰਦਾਰ ਇਕਬਾਲ ਸਿੰਘ ਢਿਲੋਂ ਜੀ।
ਵਾਹਿਹੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਜਿਸ ਤਰਾਂ ਦਾ ਸਵਾਲ ਸਰਦਾਰ ਗੁਰਬੰਸ ਸਿੰਘ ਜੀ ਨੇਂ ਕੀਤਾ ਸੀ। ਅਜੇਹੇ ਸਵਾਲਾਂ ਨੂੰ
ਅਕਸਰ ਬੇ ਧਿਆਨੇ ਕਰ ਦਿੱਤਾ ਜਾਂਦਾ ਹੈ।
ਪਰ ਆਪ ਜੀ ਨੇਂ ਇਸ ਸਵਾਲ ਤੇ ਗੌਰ ਕੀਤਾ ਅਤੇ ਇਸ ਦਾ ਉੱਤਰ ਦਿੱਤਾ। ਧੰਨਵਾਦ ਜੀ।
ਸਵਾਲ ਨੰ: ੬ ਦੇ ਉੱਤਰ ਵਿੱਚ ਆਪ ਜੀ ਨੇਂ ਲਿਖਿਆ ਹੈ।
ਸਵਾਲ 6: ਜੇ ਨਹੀਂ ਤਾਂ ਕਿਉਂ? ਜਵਾਬ: ‘ਓਮ’ ਵਿੱਚ ਤਿੰਨ ਧੁਨੀਆਂ ਹਨ, ਅ, ੳ ਅਤੇ ਮ ਅਤੇ ਇਹ ਤਿੰਨ
ਧੁਨੀਆਂ ਕ੍ਰਮਵਾਰ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀਆਂ ਲਖਾਇਕ ਹਨ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼
ਦੇਵਤਿਆਂ ਦੇ ਨਾਮ ਹਨ ਪਰੰਤੂ ਗੁਰਬਾਣੀ ਕਿਸੇ ਦੇਵੀ-ਦੇਵਤੇ ਦੀ ਹੋਂਦ ਨੂੰ ਮਾਨਤਾ ਨਹੀਂ ਦਿੰਦੀ
ਵੀਰ ਜੀ, ਇਹ ਮਾਣਤਾ ਦੇਣ ਜਾਂ ਨਾਂ ਦੇਣ ਵਾਲੀ ਜੋ ਥਿਉਰੀ ਹੈ, ਇਸ ਦੀ ਸਮਝ ਮੈਨੂੰ ਅੱਜ ਤੱਕ
ਨਹੀਂ ਆਈ। ਕਿ ਇਸ ਦਾ ਫੈਸਲਾ ਕਿਵੇਂ ਕੀਤਾ ਜਾਂਦਾ ਹੈ। ਤੇ ਇਸ ਦਾ ਮਾਪਦੰਡ ਕੀ ਹੈ।
ਭੈਰਉ ਮਹਲਾ ੫॥ ਕੋਟਿ ਬਿਸਨ ਕੀਨੇ ਅਵਤਾਰ॥ ਕੋਟਿ ਬ੍ਰਹਮੰਡ ਜਾ ਕੇ
ਧ੍ਰਮਸਾਲ॥ ਕੋਟਿ ਮਹੇਸ ਉਪਾਇ ਸਮਾਏ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ॥ ੧॥ ਐਸੋ ਧਣੀ ਗੁਵਿੰਦੁ
ਹਮਾਰਾ॥ ਬਰਨਿ ਨ ਸਾਕਉ ਗੁਣ ਬਿਸਥਾਰਾ॥ ੧॥ ਰਹਾਉ॥ ੧੧੫੬
ਡਾ: ਸਾਹਿਬ ਜੀ ਇਸ ਊਪਰ ਵਾਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ, ਇੱਕ ਬ੍ਰਹਮਾਂ ਇੱਕ
ਵਿਸ਼ਨੂੰ ਜਾਂ ਇੱਕ ਮਹੇਸ਼ ਦੀ ਗੱਲ ਨਹੀਂ ਕਰ ਰਹੇ। ਉਹ ਤਾਂ ਸਗੋਂ ਕਰੋੜਾਂ ਹੀ ਬ੍ਰਹਮਾਂ, ਕਰੋੜਾਂ ਹੀ
ਬਿਸ਼ਨੂ, ਅਤੇ ਕਰੋੜਾਂ ਹੀ ਮਹੇਸ਼, ਦਾ ਜਿਕਰ ਕਰ ਰਹੇ ਹਨ।
ਗੁਰੂ ਸਾਹਿਬ ਜੀ ਕਹਿ ਰਹੇ ਹਨ, ਕਿ ਸਾਡਾ ਮਾਲਿਕ, ਸਾਡਾ ਧਣੀਂ, ਸਾਡਾ ਉਹ ਗੋਵਿੰਦੁ, ਐਸਾ ਹੈ। ਕੇ
ਨਾਂ ਤੇ ਅਸੀਂ ਉਹਦੇ ਗੁਣਾਂ (ਗੁਣਾਂ ਵਿੱਚ ਸਾਰੇ ਹੀ ਚੰਗੇ ਮੰਦੇ ਗੁਣ ਆ ਜਾਂਦੇ ਹਨ) ਦਾ ਬਿਆਨ ਕਰ
ਸੱਕਦੇ ਹਾਂ। ਅਤੇ ਨਾਂ ਹੀ ਉਸ ਦੇ ਕੀਤੇ ਹੋਇ ਵਿਸਥਾਰ (ਰਚਨਾਂ) ਦਾ ਹੀ ਅਸੀਂ ਬਿਆਨ ਕਰ ਸੱਕਦੇ
ਹਾਂ। ਉਸ ਨੇਂ ਕਰੋੜਾਂ ਵਿਸ਼ਨੂੰ ਅਵਤਾਰ ਪੈਦਾ ਕੀਤੇ ਹਨ। ਅਤੇ ਇਹਨਾਂ ਅਵਤਾਰਾਂ ਵਾਸਤੇ ਕਰੋੜਾਂ ਹੀ
ਬ੍ਰਹਿਮੰਡ ਧਰਮਸਾਲ ਦੇ ਰੂਪ ਵਿੱਚ ਰਚ ਰੱਖੇ ਹਨ। ਉਸ ਨੇਂ ਕਰੋੜਾਂ ਹੀ ਮਹੇਸ਼ ਪੈਦਾ ਕੀਤੇ ਹਨ, ਅਤੇ
ਫਿਰ ਉਹਨਾਂ ਨੂੰ ਖਤਮ ਵੀ ਕੀਤਾ ਹੈ। ਇਸ ਸੰਸਾਰ ਦੀ ਰਚਨਾਂ ਕਰਨ ਵਾਸਤੇ, ਉਸ (ਧਨੀਂ) ਨੇਂ ਕਰੋੜਾਂ
ਹੀ ਬ੍ਰਹਮਾਂ ਨੂੰ, ਇਸ ਕੰਮ ਵਿੱਚ ਲਗਾਇਆ ਹੋਇਆ ਹੈ। ॥ ਰਹਾਉ॥
ਡਾ: ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਇਹ ਜੋ ਕਹਿ ਰਹੇ ਹਨ, ਗੁਰੂ ਅਰਜਨ ਦੇਵ ਜੀ ਦੀ ਇਸ ਬਾਣੀਂ
ਨੂੰ ਕਿਸ ਥਿਊਰੀ ਦੇ ਆਧਾਰ ਤੇ ਝੁਠਲਾਇਆ ਜਾ ਸਕਦਾ ਹੈ। ਅਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ
ਬ੍ਰਹਮਾਂ, ਬਿਸ਼ਨੂ ਅਤੇ ਮਹੇਸ਼ ਦੀ ਕੋਈ ਹੋਂਦ ਹੀ ਨਹੀਂ ਹੈ।
ਕੀ ਤੁਸੀਂ “ਧਣੀ ਜਾਂ ਗੋਬਿੰਦ” (ਪ੍ਰਮਾਤਮਾਂ) ਦੀ ਹੋਂਦ ਨੂੰ ਮਾਨਤਾ ਦੇਂਦੇ ਹੋ ਜਾਂ ਨਹੀਂ?
ਪ੍ਰਮਾਤਮਾਂ ਦੀ ਹੋਂਦ ਨੂੰ ਮਾਨਤਾ ਦੇਣ ਵੇਲੇ ਕਿਸ ਤਰਾਂ ਦਾ ਮਾਪਦੰਡ ਅਪਣਾਇਆ ਜਾਂਦਾ ਹੈ। ਅਤੇ
ਬ੍ਰਹਮਾਂ ਬਿਸ਼ਨ ਅਤੇ ਮਹੇਸ਼ ਦੀ ਹੋਂਦ ਨੂੰ ਮਾਨਤਾ ਨਾਂ ਦੇਣ ਵਾਸਤੇ, ਕਿਹੜਾ ਮਾਪਦੰਡ ਵਰਤਿਆ ਜਾਂਦਾ
ਹੈ। ਸਚਮੁੱਚ ਮੇਰੇ ਵਾਸਤੇ (ਹੋਰ ਵੀ ਕਈਆਂ ਵਾਸਤੇ) ਇਹ ਬਹੁਤ ਗੁੰਝਲਦਾਰ ਪਹੇਲੀ ਹੈ। ਇਸ ਪਹੇਲੀ
ਨੂੰ ਸਮਝਣ ਵਾਸਤੇ ਕੋਈ ਸਿੱਧਾ ਸਾਦਾ ਜਿਹਾ ਢੰਗ ਦੱਸਣਾਂ, ਜੋ ਸੱਭ ਦੀ ਸਮਝ ਵਿੱਚ ਆ ਜਾਵੇ। ਸ਼ਬਦਾਂ
ਦੇ ਚੱਕਰਵਿਊ ਵਿੱਚ ਨਾਂ ਉਲਝਾਣਾਂ ਜੀ।
ਆਪ ਜੀ ਦਾ ਧੰਨਵਾਦੀ ਹੋਵਾਂ ਗਾ ਜੀ।
ਦਾਸ ਬਲਦੇਵ ਸਿੰਘ ਫਿਰੋਜ਼ਪੁਰ
03/02/14)
ਜਸਪ੍ਰੀਤ ਕੌਰ: ਫਰੀਦਾਬਾਦ
•
ਗੰਧਲੀ ਗਾਇਕੀ ਦਾ ਬਦਲ ਹੋ ਨਿਬੜੀ ‘ਸਭਿਆਚਾਰਕ ਸ਼ਾਮ ਬਾਬਾ ਨਾਨਕ ਜੀ ਦੇ ਨਾਂ’
• ਫਿਲਮ ‘ਮਾਇਆ ਜਾਲ’ ਰਾਹੀਂ ਦਾਜ ਦੀ ਲਾਹਨਤ `ਤੇ ਕਰਾਰੀ ਚੋਟ
(ਜਸਪ੍ਰੀਤ ਕੌਰ: ਫਰੀਦਾਬਾਦ ੩ ਫਰਵਰੀ ੨੦੧੪)
ਪੰਜਾਬ ਦੇ ਬਹੁਮੁੱਲੇ ਵਿਰਸੇ ਨੂੰ ਗੰਧਲਾ ਕਰਨ ਵਿੱਚ ਮੁੱਖ ਤੌਰ `ਤੇ ਜਿੰਮੇਵਾਰ
ਗੰਧਲੀ ਗਾਇਕੀ ਦਾ ਬਦਲ ਪੇਸ਼ ਕਰਨ ਦੇ ਮਨੋਰਥ ਵਜੋਂ ਗੁਰਸਿੱਖ ਫੈਮਲੀ ਕਲੱਬ (ਰਜਿ.) ਅਤੇ ਗੁਰਮਤਿ
ਪ੍ਰਚਾਰ ਕੌਂਸਲ ਦੇ ਸਾਂਝੇ ਯਤਨਾਂ ਸਦਕਾ ‘ਸਭਿਆਚਾਰਕ ਸ਼ਾਮ ਬਾਬਾ ਨਾਨਕ ਜੀ ਦੇ ਨਾਮ’ ਦਾ ਆਯੋਜਨ
ਸਥਾਨਕ ਗੁਰੂ ਨਾਨਕ ਭਵਨ ਵਿਖੇ ਹੋਇਆ। ਸਮਾਗਮ ਦੀ ਅਰੰਭਤਾ ਗੁਰਸਿੱਖ ਫੈਮਲੀ ਕਲੱਬ ਵੱਲੋਂ ਦਹੇਜ
ਰੂਪੀ ਕਲੰਕ ਅਤੇ ਭਰੂਣ ਹੱਤਿਆ `ਤੇ ਅਧਾਰਤ ਪੰਜਾਬੀ ਫਿਲਮ ਮਾਇਆ ਜਾਲ ਤੋਂ ਹੋਈ ਜਿਸ ਰਾਹੀਂ ਸੰਗਤ
ਨੂੰ ਦਹੇਜ ਤੇ ਭਰੂਣ ਹੱਤਿਆ ਵਿਰੁੱਧ ਜਾਗਰੂਕ ਹੋਣ ਦਾ ਸੱਦਾ ਦਿੱਤਾ ਗਿਆ। ਗੁਰਮਤਿ ਗਿਆਨ ਮਿਸ਼ਨਰੀ
ਕਾਲਜ ਵੱਲੋਂ ਸਿੰਘਾਂ ਦੇ ੧੨ ਵਜੇ ਨਿੱਕੀ ਫਿਲਮ ਵੀ ਵਿਖਾਈ ਗਈ। ਇਸ ਤੋਂ ਬਾਅਦ ਬਾਬਾ ਨਾਨਕ ਜੀ ਦੇ
ਨਾਂ `ਤੇ ਸਭਿਆਚਾਰਕ ਸ਼ਾਮ ਦਾ ਸੰਚਾਲਨ ਕਰਦੇ ਹੋਏ ਸ. ਗੁਰਸੇਵਕ ਸਿੰਘ ਮਦਰੱਸਾ ਨੇ ਸਿੰਘ ਰੌਕਸ
ਮਿਯੂਜਿਕਲ ਗਰੁੱਪ ਦਾ ਮਕਸਦ ਦੱਸਦਿਆਂ ਕਿਹਾ ਕਿ ਸਿੰਘ ਰੌਕਸ ਇੱਕ ਸਾਫ ਸੁਥਰੀ ਗਾਇਕੀ ਦਾ ਆਗਾਜ਼ ਹੈ
ਅਤੇ ਇਹ ਬਾਬੇ ਨਾਨਕ ਦੇ ਸੰਦੇਸ਼ਾਂ ਨੂੰ ਬਿਖੇਰਦਾ ਇੱਕ ਅਜਿਹਾ ਸਭਿਅਕ ਪਲੇਟਫਾਰਮ ਹੈ ਜਿਸ ਨੂੰ
ਪਰਵਾਰ ਵਿੱਚ ਧੀਆਂ-ਭੈਣਾਂ ਨਾਲ ਬੈਠ ਕੇ ਵੇਖਿਆ ਜਾ ਸਕਦਾ ਹੈ। ਇਸ ਮੌਕੇ ‘ਸਿੰਘ ਰੋਕਸ’ ਦੇ ਸਾਬਤ
ਸੂਰਤ ਗੁਰਸਿੱਖ ਨੌਜਵਾਨ ਸ. ਹਰਪ੍ਰੀਤ ਸਿੰਘ ਸਫੀ, ਤਜਿੰਦਰ ਸਿੰਘ ਅਤੇ ਰਮਨਦੀਪ ਸਿੰਘ ਨੇ
ਸਾਫ-ਸੁਥਰੀ ਗਾਇਕੀ ਦੀ ਪੇਸ਼ਕਾਰੀ ਕਰ ਕੇ ਸਿੱਖ ਇਤਿਹਾਸ ਤੇ ਪੰਜਾਬੀ ਵਿਰਸੇ ਦੇ ਅਣਗੋਲੇ ਤੱਥਾਂ ਤੋਂ
ਜਾਣੂ ਕਰਾਇਆ। ਸ. ਸੁਰਿੰਦਰ ਸਿੰਘ ਅਤੇ ਸ. ਹਰਸਿਮਰਨਜੀਤ ਸਿੰਘ ਚੰਡੀਗੜ ਦੇ ਯਤਨਾਂ ਸਦਕਾ ਦੇਸ਼
ਵਿਦੇਸ਼ਾਂ ਤਕ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਆਨਲਾਈਨ ਰੇਡੀਓ ਵਾਈਸ ਆਫ ਖਾਲਸਾ ਰਾਹੀਂ ਕੀਤਾ।
ਇਸ ਮੌਕੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਅਤੇ ਉਨ੍ਹਾਂ ਦੀ ਸੁਪਤਨੀ, ਡਾ. ਅਰਵਿੰਦਰ ਪਾਲ ਸਿੰਘ, ਸ.
ਗੁਰਦੇਵ ਸਿੰਘ ਬਟਾਲਵੀ, ਵਾਈਸ ਆਫ ਇੰਡੀਆ ਸ. ਇਸ਼ਮੀਤ ਸਿੰਘ ਦੇ ਪਿਤਾ ਸ. ਗੁਰਪਿੰਦਰ ਸਿੰਘ,
ਚੇਅਰਮੈਨ ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ
ਮਿਸ਼ਨਰੀ ਕਾਲਜ ਰੋਪੜ ਤੋਂ ਸ: ਜਸਪਾਲ ਸਿੰਘ ਮੁੱਖ ਮਹਿਮਾਨ ਵੱਜੋਂ ਹਾਜਰ ਸਨ। ਸਟੇਜ ਦਾ ਸੰਚਾਲਨ
ਪ੍ਰਭਜੋਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਬਾਖੂਬੀ ਨਿਭਾਇਆ। ਇਸ ਮੌਕੇ ਸ. ਇੰਦਰ ਸਿੰਘ ਘੱਗਾ ਨੂੰ
ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੀ ਲੇਖਣੀ ਲਈ ਅਤੇ ਉਨ੍ਹਾਂ ਦੀ ਸੁਪਤਨੀ ਨੂੰ ਸਹਿਯੋਗ ਦੇਣ ਵੱਜੋਂ
ਗੁਰਸਿੱਖ ਫੈਮਿਲੀ ਕਲੱਬ ਦੇ ਡਾਇਰੈਕਟਰ ਸ. ਅਮਨਪ੍ਰੀਤ ਸਿੰਘ, ਸ. ਪ੍ਰਭਜੋਤ ਸਿੰਘ ਅਤੇ ਗੁਰਮਤਿ
ਪ੍ਰਚਾਰ ਕੌਂਸਲ ਦੇ ਸ. ਜਗਜੀਤ ਸਿੰਘ, ਗੁਰਸੇਵਕ ਸਿੰਘ ਮਦਰੱਸਾ, ਨੇ ਸਨਮਾਨਤ ਕੀਤਾ। ਸਿੰਘ ਰੌਕਸ ਦੇ
ਵੀਰਾਂ ਨੂੰ ਵੀ ਦਸਤਾਰਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਪ੍ਰਭਦੀਪ ਸਿੰਘ,
ਸਤਨਾਮ ਸਿੰਘ ਬੱਬੂ, ਡਾ. ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਤਨਵੀਰ ਸਿੰਘ, ਬੀਬੀ ਜਗਜੀਤ ਕੌਰ, ਬੀਬੀ
ਰਵਲੀਨ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਹਰਬੰਸ ਕੌਰ, ਸ. ਇਕਬਾਲ ਸਿੰਘ, ਸ. ਪ੍ਰੀਤਮਹਿੰਦਰ ਸਿੰਘ,
ਸਲੋਚਨਵੀਰ ਸਿੰਘ, ਦਵਿੰਦਰਬੀਰ ਸਿੰਘ ਆਦਿ ਕਾਰਕੁਨਾਂ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ।
(ਇਸ ਪ੍ਰੋਗਰਾਮ
ਨਾਲ ਸੰਬੰਧਿਤ ਫੋਟੋਆਂ ਦੇਖਣ ਲਈ ਇੱਥੇ ਕਲਿਕ ਕਰੋ)
03/02/14)
ਗਗਨਦੀਪ ਸਿੰਘ ਸੋਹਲ
ਰਾਜੀਵ ਗਾਂਧੀ ਨੇ ਦੰਗਿਆਂ ਵੇਲੇ ਨਹੀਂ ਚੁੱਕਿਆ ਗਿਆਨੀ ਜ਼ੈਲ ਸਿੰਘ ਦਾ ਫੋਨ : ਡਾ. ਗੁਰਦੀਪ ਕੌਰ
ਅਪਰੇਸ਼ਨ ਬਲੂਸਟਾਰ ਬਾਰੇ ਗਿਆਨੀ ਜ਼ੈਲ ਸਿੰਘ ਨੂੰ ਨਹੀਂ ਸੀ ਕੋਈ ਜਾਣਕਾਰੀ : ਗੁਰਦੀਪ ਕੌਰ
ਗਗਨਦੀਪ ਸਿੰਘ ਸੋਹਲ 9888086711
ਚੰਡੀਗੜ੍ਹ, 3 ਫਰਵਰੀ : 1984 ਚ ਦਿੱਲੀ ਵਿਖੇ ਹੋਏ ਸਿੱਖ ਵਿਰੋਧੀ ਦੰਗਿਆਂ ਦੌਰਾਨ ਉਸ
ਵੇਲੇ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਕਿਸ ਕਦਰ ਬੇਬੱਸ ਤੇ ਲਾਚਾਰ ਹੋ ਗਏ ਸਨ, ਇਸ ਦਾ ਖੁਲਾਸਾ
ਅੱਜ ਉਨ੍ਹਾਂ ਦੀ ਧੀ ਵਲੋਂ ਪੀਟੀਸੀ ਨਿਊਜ਼ ਚੈਨਲ ਦੇ ਐਗਜ਼ੈਕਟਿਵ ਐਡੀਟਰ ਸ. ਪ੍ਰਭਜੋਤ ਸਿੰਘ ਨੂੰ
ਦਿੱਤੀ ਵਿਸ਼ੇਸ਼ ਇੰਟਰਵਿਊ ਚ ਕੀਤਾ ਗਿਆ। ਇਸ ਇੰਟਰਵਿਊ ਦੌਰਾਨ ਡਾ. ਗੁਰਦੀਪ ਕੌਰ ਨੇ ਕਿਹਾ ਕਿ
ਉਨ੍ਹਾਂ ਦੇ ਪਿਤਾ ਨੂੰ ਸ੍ਰੀ ਦਰਬਾਰ ਸਾਹਿਬ ਤੇ ਹੋਏ ਅਪਰੇਸ਼ਨ ਬਲੂਸਟਾਰ ਤੇ ਸਿੱਖ ਵਿਰੋਧੀ ਦੰਗਿਆਂ
ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਇਹ ਕਦਮ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾ ਚੁੱਕੇ ਗਏ। ਇਹੀ ਨਹੀਂ
ਦਿੱਲੀ ਦੇ ਦੰਗਿਆਂ ਦੌਰਾਨ 3 ਦਿਨਾਂ ਤਕ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਗਿਆਨੀ ਜ਼ੈਲ ਸਿੰਘ
ਵਲੋਂ ਵਾਰ-ਵਾਰ ਕੀਤੇ ਗਏ ਫੋਨਾਂ ਨੂੰ ਚੁੱਕਿਆ ਤਕ ਨਹੀਂ ਗਿਆ ਜਦਕਿ ਪ੍ਰੋਟੋਕਾਲ ਇਹ ਹੁੰਦਾ ਹੈ ਕਿ
ਦੇਸ਼ ਚ ਵਾਪਰਦੀ ਕਿਸੇ ਵੱਡੀ ਘਟਨਾ ਲਈ ਪ੍ਰਧਾਨ ਮੰਤਰੀ ਖੁਦ ਰਾਸ਼ਟਰਪਤੀ ਨੂੰ ਜਾਣਕਾਰੀ ਦਿੰਦੇ ਹਨ।
ਗਿਆਨੀ ਜ਼ੈਲ ਸਿੰਘ ਦੀ ਧੀ ਡਾ. ਗੁਰਦੀਪ ਕੌਰ,ਜੋ ਕਿ ਇਸ ਵੇਲੇ ਚੰਡੀਗੜ੍ਹ ਚ ਆਪਣੇ ਇੰਜੀਨੀਅਰ ਪਤੀ
ਨਾਲ ਰਹਿ ਰਹੇ ਹਨ, ਨਾਲ ਹੋਈ ਇਸ ਇੰਟਰਵਿਊ ਦੇ ਕੁਝ ਵਿਸ਼ੇਸ਼ ਅੰਸ਼ ਬਾਬੂਸ਼ਾਹੀ ਦੇ ਪਾਠਕਾਂ ਦੀ ਨਜ਼ਰ ਕਰ
ਰਹੇ ਹਾਂ :
“1984 ਮੇਰੇ ਪਿਤਾ ਦੀ ਜ਼ਿੰਦਗੀ ‘ਚ ਸਭ ਤੋਂ ਔਖਾ ਵਰ੍ਹਾ ਸੀ” ਉਨ੍ਹਾਂ ਦੇ ਪਿਤਾ ਸਾਕਾ ਨੀਲਾ ਤਾਰਾ
ਅਤੇ ਸਿੱਖ ਵਿਰੋਧੀ ਕਤਲੇਆਮ ਦੋਹਾਂ ਘਟਨਾਵਾਂ ਤੋਂ ਬੁਰੀ ਤਰਾਂ ਸਦਮਾਗ੍ਰਸਤ ਸਨ। ਗਿਆਨੀ ਜੀ (ਗਿਆਨੀ
ਜ਼ੈਲ ਸਿੰਘ) ਦੀ ਪੀੜ ਇਹ ਸੀ ਕਿ ਭਾਰਤੀ ਫੌਜਾਂ ਦੇ ਸੁਪਰੀਮ ਕਮਾਂਡਰ ਹੋਣ ਦੇ ਬਾਵਜੂਦ ਨਾਂ ਤਾਂ
ਉਨ੍ਹਾਂ ਨੂੰ ਸਾਕਾ ਨੀਲਾ ਤਾਰਾ ਕਰਨ ਤੋਂ ਪਹਿਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨਾਂ ਹੀ ਓਹ
ਹਰ ਕੋਸ਼ਿਸ਼ ਦੇ ਬਾਵਜੂਦ ਕਤਲੇਆਮ ਦਾ ਸ਼ਿਕਾਰ ਹੋ ਰਹੇ ਸਿੱਖਾਂ ਦਾ ਬਚਾਅ ਕਰ ਸਕੇ।
31 ਅਕਤੂਬਰ 1984 ਦੀ ਰਾਤ ਯਾਦ ਕਰਦਿਆਂ ਡਾ. ਗੁਰਦੀਪ ਕੌਰ ਨੇ ਦੱਸਿਆ ਕਿ ਗਿਆਨੀ ਜੀ ਸਿੱਖ ਵਿਰੋਧੀ
ਕਤਲੇਆਮ ਸ਼ੁਰੂ ਹੋਣ ‘ਤੇ ਬੁਰੀ ਤਰਾਂ ਪਰੇਸ਼ਾਨ ਸਨ ਅਤੇ ਉਨ੍ਹਾਂ ਲਗਾਤਾਰ ਪ੍ਰਧਾਨ ਮੰਤਰੀ ਦਫਤਰ,
ਗ੍ਰਹਿ ਮੰਤਰੀ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ
ਫੋਨ ਤਕ ਨਹੀਂ ਚੁੱਕੇ ਗਏ ਤੇ ਕੋਈ ਜਵਾਬ ਨਹੀਂ ਆਇਆ। ਫੋਨ ਬੰਦ ਕਰ ਦਿਤਾ ਜਾਂਦਾ ਸੀ ਪਤਾ ਨਹੀਂ
ਕਿਉਂ ਤੇ ਕਿੰਝ। ਦਿੱਲੀ ਦੇ ਗਵਰਨਰ ਨਾਲ ਵੀ ਸੰਪਰਕ ਕੀਤਾ ਪਰ ਉਨ੍ਹਾਂ ਨਾਲ ਵੀ ਸੰਪਰਕ ਨਹੀਂ ਹੋਇਆ।
ਉਨ੍ਹਾਂ ਦੇ ਫੋਨ ਦਾ ਜਵਾਬ ਨਹੀਂ ਦਿੱਤਾ ਗਿਆ ਅਤੇ ਜਾਂ ਫੇਰ ਉਨ੍ਹਾਂ ਦੇ ਫੋਨ ਲੱਗਣੇ ਹੀ ਬੰਦ ਹੋ
ਗਏ ਸਨ।
ਗਿਆਨੀ ਜ਼ੈਲ ਸਿੰਘ ਲਈ ਓਹ ਰਾਤ ਬਹੁਤ ਭਾਰੀ ਸੀ, ਓਹ ਸਾਰੀ ਰਾਤ ਸੁੱਤੇ ਨਹੀਂ, ਸਿੱਖ ਵਿਰੋਧੀ
ਕਤਲੇਆਮ ਜਾਰੀ ਸੀ ਅਤੇ ਜਦੋਂ ਸਾਰੀਆਂ ਤਾਕਤਾਂ ਉਨ੍ਹਾਂ ਦਾ ਸਾਥ ਦੇਣੋਂ ਮੁੱਕਰ ਗਈਆਂ ਤਾਂ ਉਨ੍ਹਾਂ
ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕੀਤੀਆਂ। ਗਿਆਨੀ ਜੀ ਕੋਲ ਸਰੋਤਾਂ ਦੀ ਭਾਰੀ ਕਮੀ ਸੀ ਪਰ ਇਸ ਦੇ ਬਾਵਜੂਦ
ਕਦੇ ਉਨ੍ਹਾਂ ਆਪਣੇ ਸੁਰੱਖਿਆ ਗਾਰਡ ਭੇਜ ਕੇ ਅਤੇ ਕਦੇ ਰਾਸ਼ਟਰਪਤੀ ਭਵਨ ਦੀਆਂ ਗੱਡੀਆਂ ਭੇਜ ਕੇ
ਕਤਲੇਆਮ ਦਾ ਸ਼ਿਕਾਰ ਹੋ ਰਹੇ ਸਿੱਖਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਡਾ. ਗੁਰਦੀਪ ਕੌਰ ਨੇ ਦੱਸਿਆ ਕਿ ਗਿਆਨੀ ਜੀ ਇਸ ਗੱਲੋਂ ਵੀ ਬੁਰੀ ਤਰਾਂ ਪਰੇਸ਼ਾਨ ਸਨ ਕਿ ਰਾਸ਼ਟਰਪਤੀ
ਦੇ ਅਹੁਦੇ ਨਾਲ ਸਬੰਧਤ ਸਾਰੀਆਂ ਰੀਤਾਂ-ਰਵਾਇਤਾਂ ਨੂੰ ਓਸ ਵੇਲੇ ਛਿੱਕੇ ਟੰਗਿਆ ਗਿਆ। ਪਹਿਲੇ 48
ਤੋਂ 72 ਘੰਟਿਆਂ ਦੌਰਾਨ ਪ੍ਰਧਾਨ ਮੰਤਰੀ ਸਣੇ ਕੋਈ ਵੀ ਸੀਨੀਅਰ ਅਧਿਕਾਰੀ ਰਾਸ਼ਟਰਪਤੀ ਨੂੰ ਹਾਲਾਤ ਦੀ
ਜਾਣਕਾਰੀ ਦੇਣ ਨਹੀਂ ਪੁੱਜਿਆ, ਜਦੋਂ ਕਿ ਅਜਿਹਾ ਕਰਨਾ ਹੁਣ ਜ਼ਰੂਰੀ ਰਵਾਇਤ ਅਤੇ ਭਾਰਤੀ ਲੋਕਤੰਤਰੀ
ਪ੍ਰਕਿਰਿਆ ਦੀ ਤਾਕਤ ਮੰਨਿਆ ਜਾਂਦਾ ਹੈ।
ਗਿਆਨੀ ਜੀ ਬਹੁਤ ਮਜ਼ਬੂਤ ਇਰਾਦੇ ਵਾਲੇ ਸ਼ਖਸ ਸਨ ਅਤੇ ਆਪਣੀ ਹਰ ਲੜਾਈ ਉਨ੍ਹਾਂ ਖੁਦ ਲੜੀ ਸੀ, ਪਰ
ਸਾਕਾ ਨੀਲਾ ਤਾਰਾ ਨੇ ਉਨ੍ਹਾਂ ਨੂੰ ਧੁਰ ਤੱਕ ਹਿਲਾ ਕੇ ਰੱਖ ਦਿੱਤਾ, ਅਤੇ ਅਸੀਂ ਉਨ੍ਹਾਂ ਨੂੰ
ਪਹਿਲੀ ਵਾਰ ਰੋਂਦਿਆਂ ਵੇਖਿਆ ਸੀ” ਉਨ੍ਹਾਂ ਦੱਸਿਆ ਕਿ ਸਾਕਾ ਨੀਲਾ ਤਾਰਾ ਦੇ 4 ਦਿਨਾਂ ਬਾਅਦ ਜਦੋਂ
ਗਿਆਨੀ ਜੀ ਅੰਮ੍ਰਿਤਸਰੋਂ ਵਾਪਸ ਆਏ ਤਾਂ ਓਹ ਬੁਰੀ ਤਰਾਂ ਟੁੱਟ ਚੁੱਕੇ ਸਨ ਅਤੇ ਉਨ੍ਹਾਂ ਦੀਆਂ
ਅੱਖਾਂ ‘ਚ ਹੰਝੂ ਸਨ। ਉਨ੍ਹਾਂ ਆਉਂਦਿਆਂ ਹੀ ਦਰਬਾਰ ਸਾਹਬ ‘ਚ ਰੁਮਾਲਾ ਸਾਹਿਬ ਦੀ ਕਮੀ ਦਾ ਜ਼ਿਕਰ
ਕਰਦਿਆਂ ਫੌਰਨ ਓਥੇ ਰੁਮਾਲਾ ਸਾਹਿਬ ਭਿਜਵਾਏ ਅਤੇ ਜੋ ਸਰਿਆ ਉਹ ਕੀਤਾ।
ਬਲੂਸਟਾਰ ਵੇਲੇ ਵੀ ਗਿਆਨੀ ਜ਼ੈਲ ਸਿੰਘ ਨੂੰ ਭਰੋਸੇ ਚ ਨਹੀਂ ਲਿਆ ਗਿਆ ਸੀ। ਇਸ ਅਪਰੇਸ਼ਨ ਦੀ ਗਿਆਨੀ
ਜ਼ੈਲ ਸਿੰਘ ਨੂੰ ਕੋਈ ਜਾਣਕਾਰੀ ਨਹੀਂ ਦਿਤੀ ਗਈ ਤੇ ਪਤਾ ਉਦੋਂ ਲੱਗਿਆ ਜਦੋਂ ਫੌਜ ਭੇਜਕੇ ਐਕਸ਼ਨ ਕਰ
ਦਿਤਾ ਗਿਆ। ਇਕ ਸਿੱਖ ਵਜੋਂ ਉਨ੍ਹਾਂ ਲਈ ਇਹ ਬਹੁਤ ਅਸਹਿ ਸੀ। ਮੇਰੇ ਪਿਤਾ ਦੇਸ਼ ਭਗਤ ਤੇ ਪੱਕੇ ਸਿੱਖ
ਧਰਮੀ ਆਦਮੀ ਸਨ ਇਸ ਲਈ ਤੁਸੀਂ ਖੁਦ ਅੰਦਾਜਾ ਲਗਾ ਸਕਦੇ ਹੋ ਉਨ੍ਹਾਂ ਨੂੰ ਇਸ ਘਟਨਾ ਨਾਲ ਕਿੰਨੀ ਠੇਸ
ਲੱਗੀ ਹੋਵੇਗੀ। ਅਸੀਂ ਅਪਰੇਸ਼ਨ ਬਲੂ ਸਟਾਰ ਦਾ ਦਰਦ ਪਿਤਾ ਜੀ ਦੀਆਂ ਅੱਖਾਂ ਚ ਦੇਖਿਆ ਹੈ। ਜੋ ਉਥੇ
ਗਲਤ ਸੀ, ਉਹ ਠੀਕ ਕਰਨ ਦੇ ਮੇਰੇ ਪਿਤਾ ਵਿਰੁੱਧ ਨਹੀਂ ਸਨ ਪਰ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਦੇ
ਉਹ ਕਦੇ ਵੀ ਹੱਕ ਚ ਨਹੀਂ ਸਨ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਕੋਲ ਸੈਨਾ ਦਾ ਸਿੱਧਾ ਆਰਡਰ ਨਹੀਂ ਸੀ
ਅਗਰ ਹੁੰਦਾ ਤਾਂ ਅਪਰੇਸ਼ਨ ਬਲੂ ਸਟਾਰ ਤੇ ਦੰਗਿਆਂ ਵੇਲੇ ਉਹ ਸਿੱਧੇ ਤੌਰ ਤੇ ਫੌਜ ਦੀ ਵਰਤੋਂ ਕਰ
ਸਕਦੇ ਸਨ। ਜੇ ਮੇਰੇ ਪਿਤਾ ਨੂੰ ਭਰੋਸੇ ਚ ਲਿਆ ਹੁੰਦਾ ਤਾਂ ਸ਼ਾਇਦ ਅਪਰੇਸ਼ਨ ਬਲੂ ਸਟਾਰ ਹੁੰਦਾ ਹੀ ਨਾ
ਤੇ ਉਹ ਇਸ ਦਾ ਕੋਈ ਹੋਰ ਹੱਲ ਕੱਢਦੇ। ਉਨ੍ਹਾਂ ਨੂੰ ਇਹ ਅਪਰੇਸ਼ਨ ਨਾ ਰੁਕਣ ਦਾ ਹਮੇਸ਼ਾ ਦੁੱਖ ਰਿਹਾ।
ਡਾ. ਗੁਰਦੀਪ ਕੌਰ ਅਨੁਸਾਰ ਅਪਰੇਸ਼ਨ ਬਲੂ ਸਟਾਰ ਤੇ ਦਿੱਲੀ ਸਿੱਖ ਦੰਗਿਆਂ ਕਾਰਨ ਉਨ੍ਹਾਂ ਸਰਕਾਰ ਤੇ
ਨਹਿਰੂ ਗਾਂਧੀ ਪਰਿਵਾਰ ਨੂੰ ਇਸ ਦੇ ਵਿਰੋਧ ਚ ਆਪਣੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਸੀ।
ਡਾ. ਗੁਰਦੀਪ ਕੌਰ ਇਸ ਗੱਲੋਂ ਵੀ ਪਰੇਸ਼ਾਨ ਨਜ਼ਰ ਆਏ ਕਿ ਉਨ੍ਹਾਂ ਦੇ ਪਿਤਾ ਭਾਰਤੀ ਫੌਜਾਂ ਦੇ ਮੁਖੀ
ਹੋਣ ਦੇ ਬਾਵਜੂਦ ਏਨੀ ਤਾਕਤ ਵੀ ਨਹੀਂ ਰੱਖਦੇ ਸਨ ਕਿ ਓਹ ਸਿੱਖਾਂ ਦਾ ਕਤਲੇਆਮ ਰੋਕਣ ਲਈ ਇੱਕ ਫੌਜੀ
ਨੂੰ ਵੀ ਡਿਊਟੀ ‘ਤੇ ਲਾ ਸਕਦੇ। ਡਾ. ਗੁਰਦੀਪ ਕੌਰ ਨੇ ਇਹ ਵੀ ਦੱਸਿਆ ਕਿ “ਜਦੋਂ ਗਿਆਨੀ ਜ਼ੈਲ ਸਿੰਘ
‘ਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਅਸਤੀਫਾ ਦੇਣ ਦਾ ਦਬਾਅ ਬਣਾਇਆ ਗਿਆ ਤਾਂ ਉਨ੍ਹਾਂ ਆਪਣੇ
ਸਲਾਹਕਾਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਬੈਠਕ ਸੱਦੀ ਅਤੇ ਕਾਫੀ ਸੋਚ ਵਿਚਾਰ ਤੋਂ ਬਾਅਦ ਮੁਲਕ ਅਤੇ
ਖਾਸ ਤੌਰ ‘ਤੇ ਸਿੱਖ ਭਾਈਚਾਰੇ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਅਸਤੀਫਾ ਨਾਂ ਦੇਣ ਦਾ ਫੈਸਲਾ
ਲਿਆ। ਜੇ ਉਨ੍ਹਾਂ ਓਸ ਵੇਲੇ ਫੌਜ ਦੇ ਕਮਾਂਡਰ ਅਤੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ
ਹੁੰਦਾ ਤਾਂ ਹਾਲਾਤ ਅਰਾਜਕਤਾ ਵਾਲੇ ਬਣਨੇ ਸਨ ਅਤੇ ਸਿੱਖਾਂ ਦਾ ਹੀ ਭਾਰੀ ਨੁਕਸਾਨ ਹੋਣਾ ਸੀ।
ਉਨ੍ਹਾਂ ਦੇ ਇਸੇ ਫੈਸਲੇ ਕਾਰਨ ਅੱਜ ਸਿੱਖ ਫੌਜ ਮੁਖੀ ਅਤੇ ਪ੍ਰਧਾਨ ਮੰਤਰੀ ਵਰਗੇ ਅਹੁਦਿਆਂ ‘ਤੇ
ਬੈਠੇ ਹਨ।“ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਇਨਸਾਫ ਵੀ ਨਹੀਂ
ਕੀਤਾ ਗਿਆ।
ਡਾ. ਗੁਰਦੀਪ ਕੌਰ ਨੇ ਆਪਣਾ ਦੁੱਖ ਬਿਆਨਦਿਆਂ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਸਿੱਖ ਭਾਈਚਾਰੇ
ਨੇ ਉਨ੍ਹਾਂ ਦੇ ਪਿਤਾ ਗਲਤ ਸਮਝਿਆ ਹੈ ਜਦੋਂਕਿ ਉਹ ਹਮੇਸ਼ਾਂ ਸਿੱਖ ਭਾਈਚਾਰੇ ਦੀ ਭਲਾਈ ਲਈ ਕੰਮ ਕਰਦੇ
ਰਹੇ।
02/02/14)
ਭਾਈ ਗੁਰਸ਼ਰਨ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵੀਰ ਬਲਦੇਵ ਸਿੰਘ ਜੀ ਟਰਾਂਟੋ ਆਪ ਜੀ ਦਾ ਬਹੁਤ ਧੰਨਵਾਦ ਆਪ ਜੀ ਨੇ ਭੱਟ ਜੀ ਦੇ
ਸਵੱਈਏ ਦੇ ਅਰਥ ਗੁਰਮਤਿ ਸਿਧਾਂਤ ਦੇ ਅਨੁਸਾਰ ਕੀਤੇ ਹਨ ਅਸੀ ਦੁਬਈ ਦੀਆਂ ਸਿੱਖ ਸੰਗਤਾਂ ਨਾਲ ਭੱਟਾਂ
ਦੀ ਬਾਣੀ ਦੀ ਲੜੀ ਵਾਰ ਵਿਚਾਰ ਨਾਲ ਸਾਂਝ ਪਾ ਰਹੇ ਹਾਂ। ਗੁਰਬਾਣੀ ਸਿਧਾਂਤ ਨੂ ਹੋਰ ਗਹਿਰਾਈ ਨਾਲ
ਸਮਝਣ ਲਈ ਨਿਰੋਲ ਗੁਰਮਤਿ ਨੂੰ ਸਮਰਪਤ ਸਾਈਟ ਸਿੱਖ ਮਾਰਗ ਤੇ ਅਪਲੋਡ ਕਰ ਰਹੇ ਹਾਂ ਆਸ ਕਰਦੇ ਹਾਂ ਕਿ
ਆਪ ਜੀ ਇਸ ਸਵਈਏ ਦੇ ਅਰਥ ਕਰਨ ਵਿੱਚ ਆਪਣਾ ਯੋਗਦਾਨ ਪਾਉਂਗੇ।
ਤੈ ਤਾ ਹਦਰਥਿ ਪਾਇੳ ਮਾਨੁ ਸੇਵਿਆ ਗੁਰੁ ਪਰਵਾਨ
ਸਾਧਿ ਅਜਗਰੁ ਜਿਨਿ ਕੀਆ ਉਨਮਾਨੁ॥
ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ
ਜਾਣੀਅ ਅਕਲ ਗਤਿ ਗੁਰ ਪਰਵਾਨ॥
ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ
ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ॥
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ
ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥
ਭਾਈ ਗੁਰਸ਼ਰਨ ਸਿੰਘ
00971556804368
02/02/14)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਅਤੇ ਸਤਿਕਾਰਯੋਗ ਪਾਠਕ ਸੱਜਣਾਂ ਨੂੰ ਮੇਰੇ ਵੱਲੋਂ
ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ! !
ਮਿਤੀ 29. 01. 2014 ਨੂੰ ਸ. ਗੁਰਬੰਸ ਸਿੰਘ ਨੇ ਸਿਖਮਾਰਗ ਵੈਬਸਾਈਟ ਉੱਤੇ ‘ਗੁਰੂ
ਗ੍ਰੰਥ ਸਾਹਿਬ ਦੇ ਪਹਿਲੇ ਅੱਖਰ’ ਸਬੰਧੀ ਕੁੱਝ ਸਵਾਲ ਪੇਸ਼ ਕੀਤੇ ਹਨ। ਉਂਜ ਇਹ ਪਹਿਲਾ ਅੱਖਰ ਤਾਂ
‘੧’ ਬਣਦਾ ਹੈ ਪਰੰਤੂ ਇਸ ਅੱਖਰ ਨੂੰ ਇਕੱਲਾ ਨਹੀਂ ਪੜ੍ਹਿਆ ਜਾ ਸਕਦਾ ਅਤੇ ਇਸ ਦੇ ਨਾਲ ‘ਓ’ ਲਗਾ ਕੇ
ਪੂਰਾ ਸ਼ਬਦ ‘ੴ’ ਹੀ ਪੜ੍ਹਨਾ ਪਵੇਗਾ (ਅੱਖਰ ਅਤੇ ਸ਼ਬਦ ਵਿੱਚ ਅੰਤਰ ਹੁੰਦਾ ਹੈ ਅਤੇ ਹੋ ਸਕਦਾ ਹੈ ਕਿ
ਸ. ਗੁਰਬੰਸ ਸਿੰਘ ਨੇ ‘ੴ’ ਨੂੰ ਹੀ ‘ਅੱਖਰ’ ਕਹਿ ਦਿੱਤਾ ਹੋਵੇ)।
ਹੁਣ ਸਵਾਲਾਂ ਦੇ ਜਵਾਬ।
ਸਵਾਲ 1: ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੱਖਰ ਦਾ ਉਚਾਰਨ ਕੀ ਹੈ?
ਜਵਾਬ: ‘ੴ’ ਦਾ ਸਹੀ ਉਚਾਰਨ ‘ਏਕੋ’ ਜਾਂ ‘ਇਕੋ’ ਹੈ ‘ਇਕ ਓਂਕਾਰ’ ਨਹੀਂ। ‘ਓ’ ਹੋੜੇ ਦੀ
ਸਵੱਰ ਧੁਨੀ ਦਿੰਦਾ ਹੈ ਅਤੇ ਕਿਸੇ ਵੀ ਇਕੱਲੀ ਸਵੱਰ ਧੁਨੀ ਦਾ ਉਚਾਰਨ ‘ਓਂਕਾਰ’ ਕਰਕੇ ਨਹੀਂ ਕੀਤਾ
ਜਾ ਸਕਦਾ (ਭਾਵੇਂ ਕਿ ਇਹ ਗਲਤੀ ਆਮ ਹੀ ਕੀਤੀ ਜਾ ਰਹੀ ਹੈ)।
ਸਵਾਲ 2: ਇਸ ਦਾ ਹਿਸਟੌਰੀਕਲ ਪਰੂਫ ਕੀ ਹੈ?
ਜਵਾਬ: ਸ਼ਬਦ ‘ੴ’ ਦੀ ਭਾਸ਼ਾਈ ਬਣਤਰ ਹੀ ਇਸ ਦੇ ਉਚਾਰਨ ਦਾ ਸਬੂਤ ਹੈ ਜਿਵੇਂ ਕਿ ਹੇਠਾਂ
ਦਰਸਾਇਆ ਗਿਆ ਹੈ:
੧ = ਏਕ ਜਾਂ ਇਕ
ਓ = ਹੋੜੇ ਦੀ ਧੁਨੀ ਜਿਵੇਂ ‘ਲਓ’, ‘ਜਾਓ’, ਪੀਓ’ ਆਦਿਕ ਵਿਚ।
ਹਿਸਟੌਰੀਕਲ ਪਰੂਫ (ਦਸਤਾਵੇਜ਼ੀ ਸਬੂਤ) ਉਹਨਾਂ ਨੂੰ ਦੇਣਾ ਬਣਦਾ ਹੈ ਜੋ ਇਸ ਸ਼ਬਦ ਦਾ ਗਲਤ ਉਚਾਰਨ
ਕਰਦੇ ਹਨ।
ਸਵਾਲ 3: ਕੀ ਗੁਰੂ ਨਾਨਕ ਨੇ ਇਹ ਅੱਖਰ ਬਣਾਇਆ ਸੀ?
ਜਵਾਬ: ਹਾਂ, ਗੁਰੂ ਨਾਨਕ ਨੇ ਹੀ ਪਹਿਲੀ ਵਾਰ ‘ੴ’ ਵਿੱਚ ਇੱਕ ਅੰਕ ਦੇ ਨਾਲ ਇੱਕ ਅੱਖਰ ਨੂੰ
ਜੋੜ ਕੇ ਇੱਕ ਮਿਸ਼ਰਤ ਲਿਪੀ ਰੂਪ ਬਣਾਇਆ ਅਤੇ ਵਰਤਿਆ ਸੀ।
ਸਵਾਲ 4: ਜੇ ਬਣਾਇਆ ਸੀ ਤਾਂ ਇਸ ਦਾ ਕੀ ਉਚਾਰਨ ਦਿੱਤਾ ਹੈ?
ਜਵਾਬ: ਗੁਰੂ ਨਾਨਕ ਨੇ ਇਸ ਸ਼ਬਦ ਦੇ ਉਚਾਰਨ ਲਈ ਕੋਈ ਵੱਖਰਾ ਜਾਂ ਵਿਸ਼ੇਸ਼ ਆਦੇਸ਼ ਨਹੀਂ ਦਿੱਤਾ
ਸੀ। ਇਸ ਸ਼ਬਦ ਦੀ ਭਾਸ਼ਾਈ ਬਣਤਰ ਤੋਂ ਹੀ ਇਸ ਦਾ ਉਚਾਰਨ ਪਰਾਪਤ ਹੁੰਦਾ ਹੈ ਅਤੇ ਇਹ ਉੱਪਰ ਸਵਾਲ 2.
ਦੇ ਜਵਾਬ ਵਿੱਚ ਦਰਸਾ ਦਿੱਤਾ ਗਿਆ ਹੈ। ਇੱਸੇ ਸ਼ਬਦ ਨੂੰ ਗੁਰਬਾਣੀ ਵਿੱਚ ‘ਏਕੋ’ ਅਤੇ ‘ਇਕੋ’ ਦੇ ਰੂਪ
ਵਿੱਚ ਅਨੇਕਾਂ ਥਾਵਾਂ ਤੇ ਵਰਤਿਆ ਹੋਇਆ ਵੇਖਿਆ ਜਾ ਸਕਦਾ ਹੈ।
ਸਵਾਲ 5: ਕੀ ਇਹ ਅੱਖਰ ਵੇਦਾਂ ਦੇ ਅੱਖਰ ਓਮ ਦੀ ਸੋਧ ਹੈ?
ਜਵਾਬ: ਨਹੀਂ, ਸ਼ਬਦ ‘ੴ ‘ਵੇਦਾਂ ਦੇ ‘ਓਮ’ ਦੀ ਸੋਧ ਜਾਂ ਇਸ ਦਾ ਵਿਕਲਪਕ ਛੋਟਾ ਰੂਪ
(abbreviation)
ਨਹੀਂ।
ਸਵਾਲ 6: ਜੇ ਨਹੀਂ ਤਾਂ ਕਿਉਂ?
ਜਵਾਬ: ‘ਓਮ’ ਵਿੱਚ ਤਿੰਨ ਧੁਨੀਆਂ ਹਨ, ਅ, ੳ ਅਤੇ ਮ ਅਤੇ ਇਹ ਤਿੰਨ ਧੁਨੀਆਂ ਕ੍ਰਮਵਾਰ ਬ੍ਰਹਮਾ,
ਵਿਸ਼ਨੂੰ ਅਤੇ ਮਹੇਸ਼ ਦੀਆਂ ਲਖਾਇਕ ਹਨ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇਵਤਿਆਂ ਦੇ ਨਾਮ ਹਨ ਪਰੰਤੂ
ਗੁਰਬਾਣੀ ਕਿਸੇ ਦੇਵੀ-ਦੇਵਤੇ ਦੀ ਹੋਂਦ ਨੂੰ ਮਾਨਤਾ ਨਹੀਂ ਦਿੰਦੀ
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
02/02/14)
ਰਾਜਿੰਦਰ ਸਿੰਘ (ਖਾਲਸਾ ਪੰਚਾਇਤ)
ੴਸਤਿਗੁਰਪ੍ਰਸਾਦਿ।।
ਰਹਿਰਾਸ ਬਾਣੀ ਦੀ ਬਣਤਰ
ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ੧੩ ਪੰਨਿਆਂ `ਤੇ ਜੋ ਨਿਤਨੇਮ ਦਰਜ ਹੈ,
ਉਸ ਵਿੱਚ ਪਹਿਲੇ ਤੋਂ ਅਠਵੇਂ ਪੰਨੇ ਤੱਕ ‘ਜਪੁ` ਬਾਣੀ, ਅੱਠਵੇਂ ਤੋਂ ੧੦ਵੇਂ ਪੰਨੇ ਤੱਕ ‘ਸੋ ਦਰੁ`
ਦੇ ਪੰਜ ਸ਼ਬਦ, ੧੦ਵੇਂ ਤੋਂ ੧੨ਵੇਂ ਪੰਨੇ ਤੱਕ ‘ਸੋ ਪੁਰਖੁ` ਦੇ ਚਾਰ ਸ਼ਬਦ ਅਤੇ ੧੨ਵੇਂ ਅਤੇ ੧੩ਵੇਂ
ਪੰਨੇ `ਤੇ ‘ਸੋਹਿਲਾ` ਬਾਣੀ ਦੇ ਪੰਜ ਸ਼ਬਦ ਦਰਜ ਹਨ। ਇਥੇ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਸੋ ਦਰੁ,
ਸੋ ਪੁਰਖੁ ਦੇ ਨੌਂ ਸ਼ਬਦ ਅਤੇ ਸੋਹਿਲਾ ਬਾਣੀ ਦੇ ਪੰਜ ਸ਼ਬਦ ਸਬੰਧਤ ਰਾਗਾਂ ਵਿੱਚ ਵੀ ਆਉਂਦੇ ਹਨ, ਫਿਰ
ਇਨ੍ਹਾਂ ਨੂੰ ਇਥੇ ਅਲੱਗ ਕੱਢਕੇ ਲਿਖਣ ਦੀ ਲੋੜ ਕਿਉਂ ਪਈ? ਇਥੋਂ ਇਹ ਸਪੱਸ਼ਟ ਹੁੰਦਾ ਹੈ ਕਿ
ਸਤਿਗੁਰੂ, ਗੁਰੂ ਅਰਜਨ ਸਾਹਿਬ ਨੇ ਰਾਗਾਂ ਵਿੱਚ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਆਪ ਹੀ ਸਾਨੂੰ
ਨਿਤਨੇਮ ਬਣਾ ਕੇ ਦੇ ਦਿੱਤਾ ਹੈ ਅਤੇ ਇਸੇ ਨਿਤਨੇਮ ਨੂੰ ਹੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ
ਪ੍ਰਵਾਨਗੀ ਦਿੱਤੀ ਹੈ, ਕਿਉਂਕਿ ਉਨ੍ਹਾਂ ਨੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਸੁਸ਼ੋਭਤ
ਕੀਤਾ ਹੈ। ਜੇ ਸਤਿਗੁਰੂ ਕੋਈ ਵਾਧਘਾਟ ਕਰਨਾ ਚਾਹੁੰਦੇ ਤਾਂ ਕਰ ਸਕਦੇ ਸਨ। ਸਤਿਗੁਰੂ ਨੇ ਆਪ ਹੀ
ਗ੍ਰੰਥ ਸਾਹਿਬ ਦਾ ਦੁਬਾਰਾ ਸੰਪਾਦਨ ਕਰਕੇ ਨੌਵੇ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੋਥੀ
ਸਾਹਿਬ ਵਿੱਚ ਦਰਜ ਕਰਾਈ ਸੀ, ਚਾਹੁੰਦੇ ਤਾਂ ਨਿਤਨੇਮ ਵਿੱਚ ਵੀ ਲੋੜੀਂਦੀ ਤਬਦੀਲੀ ਜਾਂ ਵਾਧਘਾਟ ਕਰ
ਸਕਦੇ ਸਨ।
ਸਿੱਖ ਰਹਿਤ ਮਰਯਾਦਾ ਮੁਤਾਬਕ ਰਹਿਰਾਸ ਦਾ ਸਰੂਪ ਇਹ ਹੈ: ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌਂ ਸਬਦ (‘ਸੋ ਦਰੁ` ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ`
ਤੱਕ) ਬੇਨਤੀ ਚੌਪਈ ( ‘ਹਮਰੀ ਕਰੋ ਹਾਥ ਦੈ ਰੱਛਾ` ਤੋਂ ਲੈਕੇ ‘ਦੁਸ਼ਟ ਦੋਖ ਤੇ ਤੇ ਲੇਹੁ ਬਚਾਈ`
ਤੱਕ, ਸਵੈਯਾ ‘ਪਾਇ ਗਹੇ ਜਬ ਤੇ ਤੁਮਰੇ` ਅਤੇ ਦੋਹਰਾ ‘ਸਗਲ ਦੁਆਰ ਕਉ ਛਾਡਿ ਕੈ`) ਅਨੰਦ ਦੀਆਂ
ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਉੜੀ, ਮੁੰਦਾਵਨੀ ਤੇ ਸਲੋਕ ਮਹਲਾ ੫ `ਤੇਰਾ ਕੀਤਾ ਜਾਤੋ
ਨਾਹੀ`)।
ਇਹ ਪੰਥ ਦੀ ਬਣਾਈ ਹੋਈ ਰਹਿਰਾਸ ਹੈ, ਪਰ ਸਿੱਖ ਕੌਮ ਵਿੱਚ ਤਾਂ ਹੋਰ ਕਈ
ਰਹਿਰਾਸਾਂ ਪ੍ਰਚਲਤ ਹੋ ਗਈਆਂ ਹਨ। ਜਿਸ ਡੇਰੇ ਦਾ ਜੀ ਕੀਤਾ, ਆਪਣੇ ਡੇਰੇ ਦੀ ਮਰਯਾਦਾ ਜਾਂ ਆਪਣੇ
ਵੱਡੇ ਮਹਾਂਪੁਰਖਾਂ ਦਾ ਨਾਂ ਲੈਕੇ, ਕੁੱਝ ਬਾਣੀਆਂ ਅੱਗੇ ਜੋੜ ਲਈਆਂ, ਕੁੱਝ ਪਿੱਛੇ ਜੋੜ ਲਈਆਂ।
ਕਈਆਂ ਨੇ ਬੇਨਤੀ ਚੌਪਈ ਦੇ ਵਿੱਚ ਕਈ ਹੋਰ ਬੰਦ ਜੋੜ ਲਏ। ਪੰਥ ਵਿੱਚ ਇਕਸਾਰਤਾ ਲਿਆਉਣ ਦੇ ਨਾਂ `ਤੇ
ਜੋ ਰਹਿਰਾਸ ਤਿਆਰ ਕੀਤੀ ਗਈ, ਉਹ ਤਾਂ ਵਿਰਲਿਆਂ ਤੱਕ ਹੀ ਸੀਮਤ ਰਹਿ ਗਈ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ‘ਰਹਿਰਾਸ` ਨਾਂਅ ਜਾਂ ਸਿਰਲੇਖ ਹੇਠ ਕੋਈ ਬਾਣੀ
ਦਰਜ ਨਹੀਂ ਹੈ, ਲੇਕਿਨ ਸਾਰਿਆਂ ਰਹਿਤਨਾਮਿਆਂ ਵਿੱਚ ਅਤੇ ਕੁੱਝ ਇਤਿਹਾਸਕ ਕਿਤਾਬਾਂ ਵਿੱਚ ਇਹ
ਸਿਰਲੇਖ ਲਿਖਿਆ ਮਿਲਦਾ ਹੈ। ਇਹ ਕਦੋਂ ਅਤੇ ਕਿਵੇਂ ਪ੍ਰਚਲਤ ਹੋਇਆ, ਇਹ ਤਾਂ ਨਹੀਂ ਕਿਹਾ ਜਾ ਸਕਦਾ
ਪਰ ਜਾਪਦਾ ਹੈ ਕਿ ‘ਸੋ ਦਰੁ` ਬਾਣੀ ਦੇ ਚੌਥੇ ਸ਼ਬਦ ਵਿੱਚ ਆਈਆਂ ‘ਰਹਾਉ` ਦੀਆਂ ਪੰਕਤੀਆਂ,
‘ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ
ਪਰਗਾਸਿ।। ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ।। `
ਤੋਂ ਬਾਣੀ ਦਾ ਨਾਂ ਰਹਿਰਾਸ ਰਖ ਲਿਆ ਗਿਆ ਹੋਵੇਗਾ। ਕੁੱਝ ਵੀ ਹੋਵੇ, ਸਿੱਖ ਸੰਧਰਭ ਵਿੱਚ ਰਹਿਰਾਸ
ਦਾ ਭਾਵ ਹੈ, ਸ਼ਾਮ ਨੂੰ ਕਰਨ ਵਾਲਾ ਨਿਤਨੇਮ। ਸਿੱਖ ਰਹਿਤ ਮਰਯਾਦਾ ਵਿੱਚ ਰਹਿਰਾਸ ਨੂੰ ਪੂਰਨਤਾ ਦੇਣ
ਦੇ ਨਾਂ `ਤੇ, ਗੁਰੂ ਗ੍ਰੰਥ ਸਾਹਿਬ ਦੇ ੮ ਤੋਂ ੧੨ ਪੰਨਿਆਂ ਤੱਕ ‘ਸੋ ਦਰੁ`, ‘ਸੋ ਪੁਰਖੁ` ਬਾਣੀਆਂ
ਦੇ ਸਿਰਲੇਖ ਹੇਠ ਦਰਜ ਨੌਂ ਸ਼ਬਦ, ਪਹਿਲੇ ਲੈਕੇ, ਪਿਛੇ ਬਾਕੀ ਸ਼ਬਦ ਆਪ ਜੋੜ ਲਏ ਗਏ ਹਨ। ਰਹੁਰੀਤ
ਕਮੇਟੀ ਨੇ ਇਨ੍ਹਾਂ ਨੌਂ ਸ਼ਬਦਾਂ ਤੋਂ ਬਾਅਦ ਵਿੱਚ ਕੁੱਝ ਸ਼ਬਦ ਆਪਣੇ ਕੋਲੋਂ ਜੋੜੇ, ਕੁੱਝ ਡੇਰਿਆਂ
ਨੇ, ਇਨ੍ਹਾਂ ਤੋਂ ਪਹਿਲੇ ਵੀ ਜੋੜ ਲਏ। ਇਸ ਪੰਥ ਪ੍ਰਵਾਨਤ ਰਹਿਰਾਸ ਦੇ ‘ਬੇਨਤੀ ਚੌਪਈ` ਭਾਗ ਵਿੱਚ
ਵੀ ਛੋਟੀ-ਵੱਡੀ ਚੌਪਈ ਦੇ ਨਾਂ ਤੇ ਕੁੱਝ ਬੰਦ ਆਪੇ ਜੋੜ ਲਏ। ਉਹ ਕੋਈ ਪੰਥ ਨਾਲੋਂ ਛੋਟੇ ਥੋੜਾ ਹੀ
ਹਨ। ਇਥੇ ਇੱਕ ਬਹੁਤ ਵੱਡਾ ਅਤੇ ਗੰਭੀਰ ਸੁਆਲ ਸਾਹਮਣੇ ਆਉਂਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ
ਜੀ ਅਧੂਰੇ ਹਨ? ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਧੂਰੀ ਬਾਣੀ ਨੂੰ ਗੁਰੂ ਰੂਪ ਵਿੱਚ ਮਾਨਤਾ
ਦਿੱਤੀ ਹੈ? ਐਸਾ ਸੋਚਣਾ ਵੀ, ਭਾਰੀ ਭੁੱਲ ਹੀ ਨਹੀਂ, ਬਲਕਿ ਭਾਰੀ ਮੂਰਖਤਾ ਕਹੀ ਜਾ ਸਕਦੀ ਹੈ। ਗੁਰੂ
ਪੂਰਨ ਅਤੇ ਸਮਰੱਥ ਹੈ। ਗੁਰੂ ਦੇ ਕੀਤੇ ਨੂੰ, ਕਿਸੇ ਤਰ੍ਹਾਂ ਵੀ ਬਦਲਣਾ ਜਾਂ ਵਾਧ-ਘਾਟ ਕਰਨੀ, ਕਿਸੇ
ਵਿਅਕਤੀ, ਵਿਅਕਤੀ-ਸਮੂਹ ਜਾਂ ਪੰਥ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਅਸੀਂ ਤਾਂ ਪੰਥ
ਪ੍ਰਵਾਨਕਤਾ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਬਾਹਰ ਚਲੇ ਗਏ ਹਾਂ, ਇਸ ਵਿੱਚ ਕਬਿਯੋ
ਬਾਚ ‘ਬੇਨਤੀ ਚੌਪਈ` ਨਾਮਕ ਰਚਨਾ, ਬਚਿਤ੍ਰ ਨਾਟਕ ਪੋਥੇ ਵਿੱਚੋਂ ਜੋੜ ਲਈ।
ਇਹ ਕਬਿਯੋ ਬਾਚ ‘ਬੇਨਤੀ ਚੌਪਈ` ਰਚਨਾ, ਇਸ ਬਚਿਤ੍ਰ ਨਾਟਕ ਪੋਥੇ ਦੇ ਪਖਯਾਨ
ਚਰਿਤ੍ਰ (ਪ੍ਰਚਲਤ ਨਾਂ: ਤ੍ਰਿਆ ਚਰਿਤ੍ਰ) ਦਾ ਹਿੱਸਾ ਹੈ। “ਪਖਯਾਨ ਚਰਿਤ੍ਰ” ਇੱਕ ਬਹੁਤ ਲੰਬੀ
ਕਾਵ-ਰਚਨਾ ਹੈ। ਇਹ ਇਸ ਪੋਥੇ ਦੇ ਪੰਨਾ ੮੦੯ ਤੋਂ ਸ਼ੁਰੂ ਹੋ ਕੇ ਪੰਨਾ ੧੩੮੮ ਤੱਕ ਚਲਦੀ ਹੈ, ਜਿਸ
ਵਿੱਚ ਕਈ ਪ੍ਰਕਾਰ ਦੀਆਂ ਚੌਪਈਆਂ, ਦੋਹਰੇ, ਸੋਰਠਾ, ਅੜਿਲ, ਆਦਿਕ ਕੁਲ ਮਿਲਾ ਕੇ ੭੫੩੯ ਬੰਦ ਹਨ
(ਹਾਲਾਂਕਿ ਪਖਯਾਨ ਚਰਿਤ੍ਰ ਦੇ ਅੰਤ ਤੇ ਇਹ ਗਿਣਤੀ ੭੫੫੫ ਦਿੱਤੀ ਗਈ ਹੈ) ਅਤੇ ਇਨ੍ਹਾਂ ਨੂੰ ੪੦੪
ਚਰਿਤ੍ਰਾਂ ਵਿੱਚ ਅੰਕਤਿ ਕੀਤਾ ਹੋਇਆ ਹੈ (ਚਰਿਤ੍ਰ ਨੰਬਰ ੧ ਤੋਂ ਲੈ ਕੇ ੪੦੪ ਤੱਕ)। ਇਹ ਚਰਿਤ੍ਰ
ਕੁੱਝ ਜਾਇਜ਼-ਨਾਜਾਇਜ਼ ਸਬੰਧਾਂ ਦੀਆਂ ਪ੍ਰੇਮ ਕਹਾਣੀਆਂ ਹਨ, ਜਿਨ੍ਹਾਂ ਵਿੱਚ ਅਤਿ ਨੰਗੇਜ਼ ਭਰਪੂਰ,
ਕਾਮ-ਉਕਸਾਊ, ਅਸ਼ਲੀਲ ਭਾਸ਼ਾ ਵਰਤੀ ਗਈ ਹੈ। ਇਸ ਭਾਗ ਦੀ ਸ਼ੁਰੂਆਤ ਵੀ “ਸ੍ਰੀ ਭਗਉਤੀ ਜੀ ਸਹਾਇ” ਨਾਲ
ਸੁਰੂ ਹੁੰਦੀ ਹੈ। ਇਸ ਰਚਨਾ ਦਾ ਪਹਿਲਾ ਛੰਦ ਹੈ:
ਤੁਹੀ ਖੜਗਧਾਰਾ ਤੁਹੀ ਬਾਢਵਾਰੀ।। ਤੁਹੀ ਤੀਰ ਤਰਵਾਰ ਕਾਤੀ ਕਟਾਰੀ।
ਹਲਬੀ ਜੁਨਬੀ ਮਗਰਬੀ ਤੁਹੀ ਹੈ। ਨਿਹਾਰੌ ਜਹਾ ਆਪੁ ਠਾਢੀ ਵਹੀ ਹੈ। ੧।
ਅਰਥ: ਸ੍ਰੀ ਭਗੌਤੀ ਨੂੰ ਨਮਸਕਾਰ ਕਰਕੇ, ਪਾਖਿਆਨ ਦਾ ਪਹਿਲਾ ਚਰਿਤ੍ਰ ਸ਼ੁਰੂ
ਹੁੰਦਾ ਹੈ। ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈ। ਤੂੰ ਹੀ ਤੀਰ, ਤਲਵਾਰ,
ਕਾਤੀ, ਕਟਾਰੀ, ਹਲਬੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ। ਜਿਥੇ ਵੀ ਵੇਖਦਾ
ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੈ। ੧।
ਇਸ ਤਰ੍ਹਾਂ ਬਾਕੀ ਪੁਸਤਕ ਵਾਂਗ ਇਸ ਭਾਗ ਦੀ ਸ਼ੁਰੂਆਤ ਵੀ ਹਿੰਦੂ ਦੇਵੀ,
‘ਭਗੌਤੀ` ਦੀ ਅਰਾਧਨਾ ਕਰਕੇ ਸ਼ੁਰੂ ਹੁੰਦੀ ਹੈ। ਇਸ ਦਾ ਆਖੀਰਲਾ ਚਰਿਤ੍ਰ ਨੰਬਰ ੪੦੪ (ਬੰਦ ੧ ਤੋਂ
੪੦੫ ਤੱਕ) ੧੩੫੯ ਪੰਨੇ ਤੋਂ ਸ਼ੁਰੂ ਹੋ ਕੇ ੧੩੮੮ ਪੰਨੇ ਤੱਕ (ਪ੍ਰਕਾਸ਼ਕ ਭਾ. ਚਤਰ ਸਿੰਘ ਜੀਵਨ ਸਿੰਘ)
ਚਲਦਾ ਹੈ। ਇਸ ੪੦੪ਵੇਂ ਚਰਿਤ੍ਰ ਦਾ ਪਹਿਲਾ ਬੰਦ ਹੈ:
ਸਬੁਧਿ ਬਾਚ ਚੌਪਈ
ਸਤਿ ਸੰਧਿ ਇੱਕ ਭੂਪ ਭਨਿਜੈ। ਪ੍ਰਥਮੇ ਸਤਿਜੁਗ ਬੀਚ ਕਹਿਜੈ।
ਜਿਹ ਜਸ ਪੁਰੀ ਚੌਦੰਹੂ ਛਾਯੋ। ਨਾਰਦ ਰਿਖਿ ਤਬ ਰਾਇ ਮੰਗਾਯੋ। ੧।
ਅਰਥ: ਸਬੁਧਿ ਨੇ ਕਿਹਾ - ਚੌਪਈ। ਸਤਿ ਸੰਧਿ ਨਾ ਦਾ ਇੱਕ ਰਾਜਾ ਦਸਿਆ ਜਾਂਦਾ
ਸੀ। (ਉਹ) ਪਹਿਲੇ (ਯੁਗ, ਅਰਥਾਤ) ਸਤਿਯੁਗ ਵਿੱਚ ਹੋਇਆ ਕਿਹਾ ਜਾਂਦਾ ਸੀ। ਉਸ ਦਾ ਯਸ਼ ਚੌਦਾਂ ਲੋਕਾਂ
ਵਿੱਚ ਪਸਰਿਆ ਹੋਇਆ ਸੀ। ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ। ੧।
ਇਸ ਤੋਂ ਸਪੱਸ਼ਟ ਹੈ ਕਿ ਇਹ ਚਰਿਤ੍ਰ ਕਿਸੇ ਸਤਿ ਸੰਧਿ ਰਾਜੇ ਦੀ ਕਹਾਣੀ ਹੈ।
ਇਹ ਪ੍ਰਸੰਗ ਚਲਦਾ ਲੜੀ ਨੰਬਰ ੧੫ ਤੇ ਆ ਜਾਂਦਾ ਹੈ, ਜਿਸ ਵਿੱਚ ਲਿਖਿਆ ਹੈ:
ਸਤਿ ਸੰਧਿ ਦੇਵਿਸ ਇਤ ਪਾਯੋ। ਦੀਰਘ ਦਾੜ ਉਹ ਓਰ ਰਿਸਾਯੋ।
ਬਜ੍ਰ ਬਾਣ ਬਿਛੂਆ ਕੈ ਕੈ ਬ੍ਰਣ। ਜੂਝਿ ਜੂਝਿ ਭਟ ਗਿਰਤ ਭਏ ਰਣ। ੧੫।
ਅਰਥ: ਇੱਕ ਪਾਸੇ ਤੋਂ ਦੇਵਤਿਆਂ ਦਾ ਸੁਆਮੀ ਸਤਿ ਸੰਧਿ ਚੜ੍ਹ ਪਿਆ ਅਤੇ ਉਸ
ਪਾਸੇ ਤੋਂ ਦੀਰਘ ਦਾੜ੍ਹ ਰੋਹ ਵਿੱਚ ਆ ਗਿਆ। ਬਜ੍ਰ ਬਾਣਾਂ ਅਤੇ ਬਿਛੂਆਂ ਨਾਲ ਘਾਇਲ ਸ਼ੂਰਵੀਰ ਜੂਝ
ਜੂਝ ਕੇ ਰਣ-ਭੂਮੀ ਵਿੱਚ ਡਿਗ ਰਹੇ ਸਨ। ੧੫।
ਇਸ ਤੋਂ ਪਤਾ ਚਲਦਾ ਹੈ ਕਿ ਦੇਵਤਿਆ ਦੇ ਰਾਜੇ ਸਤਿ ਸੰਧਿ ਦਾ ਦੀਰਘ ਦਾੜ ਨਾਂ
ਦੇ ਰਾਖਸ਼ ਨਾਲ ਜੰਗ ਹੋ ਰਿਹਾ ਹੈ। ਇਸ ਰਚਨਾ ਦੇ ੨੭ਵੇਂ ਬੰਦ ਵਿੱਚ ਲਿਖਿਆ ਹੈ ਕਿ ਇਹ ਜੰਗ ੨੦ ਸਾਲ
ਦਿਨ ਰਾਤ ਚਲਦਾ ਰਿਹਾ ਤੇ ਅੰਤ ਉਹ ਦੋਵੇਂ ਰਾਜੇ ਜੰਗ ਵਿੱਚ ਮਾਰੇ ਗਏ:
ਚੌਪਈ
ਬੀਸ ਬਰਸ ਨਿਸੁ ਦਿਨ ਰਨ ਕਰਾ। ਦੁੰਹੂ ਨ੍ਰਿਪਨ ਤੇ ਏਕ ਨਾ ਟਰਾ।
ਅੰਤ ਕਾਲ ਤਿਨ ਦੁਹੂੰ ਖਪਾਯੋ। ਉਹਿ ਕੌ ਇਹ ਇਹ ਕੌ ਉਹਿ ਘਾਯੌ। ੨੭।
ਅਰਥ: ਵੀਹ ਸਾਲ ਰਾਤ ਦਿਨ ਯੁੱਧ ਕਰਦੇ ਰਹੇ। ਪਰ ਦੋਹਾਂ ਰਾਜਿਆਂ ਵਿੱਚੋ ਇੱਕ
ਵੀ ਨਾ ਟਲਿਆ। ਅੰਤ ਵਿੱਚ ਕਾਲ ਨੇ ਉਨ੍ਹਾਂ ਦੋਹਾਂ ਨੂੰ ਨਸ਼ਟ ਕਰ ਦਿੱਤਾ। ਉਸ ਨੇ ਇਸ ਨੂੰ ਅਤੇ ਇਸ
ਨੂੰ ਉਸ ਨੂੰ ਮਾਰ ਦਿੱਤਾ।
ਅੱਗੋਂ ਇਸ ਦਾ ਲੇਖਕ ਇਹ ਵੱਡਾ ਗਪੌੜ ਛਡਦਾ ਹੈ ਕਿ ਇਹ ਜੋ ਭਿਆਨਕ ਜੰਗ ਹੋਇਆ
ਉਸ ਵਿੱਚ ਅਗਨੀ ਉਠੀ ਅਤੇ ਉਸ ਅਗਨੀ ਵਿੱਚੋਂ ਇੱਕ ਇਸਤਰੀ (ਬਾਲਾ) ਪੈਦਾ ਹੋਈ:
ਭੁਜੰਗ ਛੰਦ
ਜਬੈ ਛੂਹਨੀ ਤੀਸ ਸਾਹਸ੍ਰ ਮਾਰੇ। ਦੋਊ ਰਾਵਈ ਰਾਵ ਜੂਝ ਕਰਾਰੇ।
ਮਚਿਯੋ ਲੋਹ ਗਾਢੌ ਉਠੀ ਅਗਨਿ ਜਵਾਲਾ। ਭਈ ਤੇਜ ਤੌਨੇ ਹੁਤੇ ਏਕ ਬਾਲਾ। ੨੮।
ਅਰਥ: ਜਦ ਤੀਹ ਹਜ਼ਾਰ ਅਛੋਹੋਣੀ ਸੈਨਾ ਮਾਰੀ ਗਈ (ਤਦ) ਦੋਵੇਂ ਰਾਜੇ (ਆਪਸ
ਵਿੱਚ) ਕਠੋਰਤਾ ਨਾਲ ਜੂਝ ਮਰੇ। (ਤਦ) ਭਿਆਨਕ ਯੁੱਧ ਮਚਿਆ ਅਤੇ ਉਸ ਵਿਚੋਂ ਅਗਨੀ ਉਠੀ। ਉਸ ਤੇਜ
ਵਿੱਚੋਂ ਇੱਕ ‘ਬਾਲਾ` (ਇਸਤਰੀ ਪੈਦਾ ਹੋਈ।
ਅਗਲੇ ਦੋ ਬੰਦਾਂ ਵਿੱਚ ਉਸ ਦੀ ਖੁਬਸੂਰਤੀ ਦਾ ਵਰਨਣ ਕਰਨ ਤੋਂ ਬਾਅਦ ਇਸ ਦਾ
ਲੇਖਕ ਲਿਖਦਾ ਹੈ ਕਿ ਜੰਮਣ ਤੋਂ ਬਾਅਦ, ਉਹ ਇਸਤਰੀ ਆਪਣੇ ਵਾਸਤੇ ਕੋਈ ਪੁਰਸ਼ ਲਭਣ ਲੱਗ ਪਈ ਪਰ ਉਸ
ਨੂੰ ਆਪਣੇ ਕਾਬਲ ਕੋਈ ਮਰਦ ਨਹੀਂ ਲੱਭਾ ਸੋ ਉਸ ਨੇ ਇਹ ਨਿਰਣਾ ਕੀਤਾ ਕਿ ਉਹ ਜਗਤ ਦੇ ਸੁਆਮੀ
ਮਹਾਂਕਾਲ ਨਾਲ ਹੀ ਵਿਆਹ ਕਰੇਗੀ:
ਫਿਰ ਜਿਯ ਮੈ ਇਹ ਭਾਤਿ ਬਿਚਾਰੀ। ਬਰੌ ਜਗਤ ਕੇ ਪਤਿਹਿ ਸੁਧਾਰੀ।
ਤਾ ਤੇ ਕਰੌ ਦੀਨ ਹਵੈ ਸੇਵਾ। ਹੋਇ ਪ੍ਰਸੰਨ ਕਾਲਿਕਾ ਦੇਵਾ। ੩੧।
ਅਰਥ: ਫਿਰ ਉਸ ਨੇ ਮਨ ਵਿੱਚ ਇਹ ਵਿਚਾਰ ਬਣਾਇਆ ਕਿ ਜਗਤ ਦੇ ਸੁਆਮੀ ਨਾਲ ਹੀ
ਵਿਆਹ ਕੀਤਾ ਜਾਏ। ਤਾਂ ਜੋ ਪੂਰੀ ਨਿਮਰਤਾ ਨਾਲ (ਉਨ੍ਹਾਂ ਦੀ) ਸੇਵਾ ਕਰਾਂ (ਜਿਸ ਕਰ ਕੇ) ਮਹਾਕਾਲ
(ਕਾਲਿਕਾ ਦੇਵਾ) ਪ੍ਰਸੰਨ ਹੋ ਜਾਣ। ੩੧।
ਹੁਣ ਉਹ ਮਹਾਕਾਲ ਨੂੰ ਪ੍ਰਸੰਨ ਕਰਨ ਦੇ ਕਈ ਉਪਾਇ ਕਰਨ ਲੱਗ ਪਈ। ਅਖੀਰ
ਮਾਹਾਕਾਲ ਨੇ ਸ਼ਰਤ ਲਾ ਦਿੱਤੀ ਕਿ ਤੂੰ ਮੈਨੂੰ ਤਦ ਹੀ ਵਰ ਸਕੇਂਗੀ ਜਦੋਂ ਸਵਾਸ ਬੀਜ ਰਾਕਸ਼ਸ ਮਾਰਿਆ
ਜਾਵੇਗੀ। ਫਿਰ ਕੀ ਸੀ ਉਸ ਨੇ ਅਸਤ੍ਰ ਸ਼ਸਤ੍ਰ ਸਜਾ ਲਏ ਤੇ ਉਸ ਰਾਕਸ਼ਸ ਨਾਲ ਜੁੱਧ ਕਰਨ ਲਈ ਨਿਕਲ ਪਈ:
ਅਰਧ ਰਾਤ ਬੀਤਤ ਭੀ ਜਬ ਹੀ। ਆਗਯਾ ਭਈ ਨਾਥ ਕੀ ਤਬ ਹੀ।
ਸਵਾਸ ਬੀਜ ਦਾਨਵ ਜਬ ਮਰਿ ਹੈ। ਤਿਹ ਪਾਛੇ ਸੁੰਦਰਿ ਮੁਹਿ ਬੁਰਿ ਹੈ। ੩੫।
ਇਹ ਬਿਧਿ ਤਿਹ ਆਗਯਾ ਜਬ ਭਈ। ਦਿਨਮਨਿ ਚੜਿਯੋ ਰੈਨਿ ਮਿਟਿ ਗਈ।
ਸਾਜੇ ਸਸਤ੍ਰ ਚੰਚਲਾ ਤਬ ਹੀ। ਰਨ ਕੌ ਚਲੀ ਸਾਥ ਲੈ ਸਭ ਹੀ। ੩੬।
ਅਰਥ: ਜਦੋਂ ਅੱਧੀ ਰਾਤ ਬੀਤ ਗਈ, ਤਦੋਂ ਹੀ ਸੁਆਮੀ ਦੀ ਆਗਿਆ ਹੋਈ। ਜਦੋਂ
ਸਵਾਸ ਬੀਜ ਨਾਂ ਦਾ ਦੈਂਤ ਮਾਰਿਆ ਜਾਵੇਗਾ, ਉਸ ਪਿਛੋਂ ਹੀ ਸੁੰਦਰੀ (ਤੂੰ) ਮੈਨੂੰ ਵਰੇਂਗੀ। ੩੫।
ਉਸ ਨੂੰ ਜਦ ਇਸ ਤਰ੍ਹਾਂ ਦੀ ਆਗਿਆ ਹੋਈ, ਤਾਂ ਸੂਰਜ ਚੜਿਆ ਅਤੇ ਰਾਤ ਗੁਜ਼ਰ
ਗਈ। ਤਦ ਹੀ ਬਾਲਾ ਨੇ ਸ਼ਸਤ੍ਰ ਸਜਾ ਲਏ ਅਤੇ ਸਭ ਨੂੰ ਨਾਲ ਲੈਕੇ ਯੁੱਧ ਲਈ ਚਲ ਪਈ। ੩੬।।
ਅਗਲੇ ਬੰਦਾਂ ਵਿੱਚ ਵਰਨਣ ਕੀਤਾ ਹੈ ਕਿ ਇਹ ਬਾਲਾ ਜਿਸ ਦਾ ਨਾਂ ਇਸ ਦਾ ਲੇਖਕ
ਕੁਮਾਰੀ ਦੂਲਹ ਦੇਈ ਲਿਖਦਾ ਹੈ, ਨੇ ਬਹੁਤ ਯੁੱਧ ਕੀਤਾ, ਬਹੁਤ ਦੈਂਤ ਮਾਰੇ ਪਰ ਜਿਹੜਾ ਦੈਂਤ ਮਰ ਕੇ
ਡਿਗਦਾ ਸੀ, ਉਸ ਦੇ ਲਹੂ ਵਿੱਚੋਂ ਹੋਰ ਦੈਂਤ ਪੈਦਾ ਹੋ ਜਾਂਦਾ ਸੀ। ਉਹ ਦੈਤ ਮਨੁੱਖਾਂ ਨੂੰ ਆਪਨੀਆਂ
ਦਾੜ੍ਹਾਂ ਨਾਲ ਚਬਾ ਜਾਂਦੇ ਸਨ। ਆਖਰ ਹਾਰ ਕੇ ਉਸ ਨੇ ਮਹਾਕਾਲ ਅਗੇ ਬੇਨਤੀ ਕੀਤੀ। ਜਿਸ ਦਾ ਵਰਨਣ
ਲੇਖਕ ਨੇ ੫੨ਵੇਂਬੰਦ ਵਿੱਚ ਇੰਝ ਕੀਤਾ ਹੈ:
ਚਿਤ ਮੋ ਕੀਯਾ ਕਾਲਕਾ ਧਯਾਨਾ। ਦਰਸਨ ਦਿਯਾ ਆਨ ਭਗਵਾਨਾ।
ਕਰਿ ਪ੍ਰਨਾਮ ਚਰਨਨ ਉਠਿ ਪਰੀ। ਬਿਨਤੀ ਭਾਤਿ ਅਨਿਕ ਤਨ ਕਰੀ। ੫੨।
ਸਤਿ ਕਾਲ ਮੈ ਦਾਸ ਤਿਹਾਰੀ। ਅਪਨੀ ਜਾਨਿ ਕਰੋ ਪ੍ਰਤਿਪਾਰੀ।
ਗੁਨ ਅਵਗੁਨ ਮੁਰ ਕਛੁ ਨ ਨਿਹਾਰਹੁ। ਬਾਹਿ ਗਹੇ ਕੀ ਲਾਜ ਬਿਚਾਰਹੁ। ੫੩।
ਅਰਥ: ਕਾਲਕਾ ਨੇ ਚਿਤ ਵਿੱਚ ਧਿਆਨ ਕੀਤਾ, ਤਾਂ ਭਗਵਾਨ ਨੇ ਆ ਕੇ ਦਰਸ਼ਨ
ਦਿੱਤੇ। ਬਾਲਾ ਨੇ ਉਠ ਕੇ ਪ੍ਰਨਾਮ ਕੀਤਾ ਅਤੇ ਉਨ੍ਹਾਂ ਦੇ ਚਰਨਾਂ ਤੇ ਡਿੱਗ ਪਈ ਅਤੇ ਅਨੇਕ ਤਰ੍ਹਾਂ
ਨਾਲ ਬੇਨਤੀ ਕੀਤੀ। ੫੨।
ਹੇ ਸਤਿ ਕਾਲ! ਮੈਂ ਤੁਹਾਡੀ ਦਾਸੀ ਹਾਂ। ਆਪਣੀ ਜਾਣ ਕੇ ਮੇਰੀ ਪਾਲਣਾ ਕਰੋ।
ਮੇਰੇ ਗੁਣ ਅਤੇ ਅਵਗੁਣ ਕੁੱਝ ਨਾ ਵੇਖੋ ਅਤੇ ਬਾਂਹ ਪਕੜਨ ਦੀ ਲਾਜ ਰਖੋ। ੫੩।
ਅਗਲੇ ਦੋ ਬੰਦਾਂ ਵਿੱਚ ਉਸ ਦੇ ਬੇਨਤੀ ਦਾ ਵਰਨਣ ਕਰਦਾ ਹੋਇਆ ਲੇਖਕ ਅਗੋਂ
ਲਿਖਦਾ ਹੈ ਕਿ ਇਹ ਬੇਨਤੀ ਸੁਣ ਕੇ ਕਾਲ ਪ੍ਰਸੰਨ ਹੋ ਗਿਆ ਅਤੇ ਖੁਸ਼ ਹੋਕੇ ਉਸ ਨੇ ਬਾਲਾ ਨੂੰ ਕਿਹਾ
ਕੇ ਤੂੰ ਫਿਕਰ ਨਾ ਕਰ, ਮੈਂ ਦੈਤਾਂ ਨੂੰ ਮਾਰ ਦਿਆਂਗਾ ਅਤੇ ਆਪਣੇ ਭਗਤਾਂ ਦੀ ਰੱਖਿਆ ਕਰਾਂਗਾ। ਅਤੇ
ਸ਼ਸਤ੍ਰ ਚੁੱਕ ਕੇ ਯੁੱਧ ਦੀ ਤਿਆਰੀ ਕਰ ਲਈ:
ਹੜ ਹੜ ਸੁਨਤ ਕਾਲ ਬਚ ਹਸਾ। ਭਗਤ ਹੇਤ ਕਟਿ ਸੌ ਅਸਿ ਕਸਾ।
ਚਿੰਤ ਨਾ ਕਰਿ ਮੈ ਅਸੁਰ ਸੰਘਰਿ ਹੌ। ਸਰਲ ਸੋਕ ਭਗਤਨ ਕੋ ਹਰਿ ਹੌ। ੫੬।
ਅਰਥ: ਇਹ ਬਚਨ ਸੁਣ ਕੇ ਕਾਲ ਠਹਾਕਾ ਮਾਰ ਕੇ ਹਸਿਆ ਅਤੇ ਭਗਤ (ਦੀ ਰਖਿਆ ਲਈ)
ਤਲਵਾਰ ਨੂੰ ਲਕ ਨਾਲ ਕਸਿਆ। (ਅਤੇ ਕਹਿਣ ਲੱਗਾ—ਹੇ ਬਾਲਾ!) ਚਿੰਤਾ ਨਾ ਕਰ, ਮੈਂ ਦੈਤਾਂ ਨੂੰ
ਮਾਰਾਂਗਾ ਅਤੇ ਭਗਤਾਂ ਦਾ ਸਾਰਾ ਦੁਖ ਦੁਰ ਕਰਾਂਗਾ। ੫੬।
ਇਸ ਤੋਂ ਬਾਅਦ ਮਹਾਕਾਲ ਦੇ ਦੈਤਾਂ ਨਾਲ ਯੁੱਧ ਦਾ ਵਰਨਣ ਹੈ। ਇਹ ਪ੍ਰਸੰਗ
ਚਲਦਾ ਚਲਦਾ ੩੭੫ ਬੰਦ ਤੇ ਪਹੁੰਚਦਾ ਹੈ, ਜਿਥੇ ਉਸ ਰਾਖਸ਼ ਦਾ ਸੀਸ ਕਟਿਆ ਜਾਂਦਾ ਹੈ ਅਤੇ ਉਹ ਮਾਰਿਆ
ਜਾਂਦਾ ਹੈ:
ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤੁ ਜਗਤ ਕੇ ਈਸਾ।
ਪੁਹਪਨ ਬ੍ਰਿਸਟਿ ਗਗਨ ਤੇ ਭਈ। ਸਭਹਿਨ ਆਨਿ ਬਧਾਈ ਦਈ। ੩੭੫।
ਅਰਥ: ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ ਰਾਖਸ਼ ਦਾ ਸੀਸ ਕਟ ਦਿੱਤਾ। ਆਕਾਸ਼
ਤੋਂ ਫੁਲਾਂ ਦੀ ਬਰਖਾ ਹੋਈ। ਸਾਰਿਆਂ ਨੇ ਆ ਕੇ ਵਧਾਈ ਦਿੱਤੀ। ੩੭੫।
ਧੰਨ੍ਹਯ ਧੰਨ੍ਹਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।
ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ। ੩੭੬।
ਅਰਥ: (ਅਤੇ ਕਿਹਾ) ਹੇ ਲੋਕਾਂ ਦੇ ਰਾਜੇ! ਤੁਸੀਂ ਧੰਨ ਹੋ, (ਤੁਸੀਂ)
ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ। ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ! ਦਾਸ
ਜਾਣ ਕੇ ਮੇਰੀ ਰਖਿਆ ਕਰੋ। ੩੭੬।
ਡਾ. ਰਤਨ ਸਿੰਘ ਜੱਗੀ ਨੇ ਸ੍ਰੀ ਅਸਿਕੇਤ ਦੇ ਅਰਥ ਮਹਾਂਕਾਲ ਕੀਤੇ ਹਨ, ਜੋ
ਇਸ ਬਮਦ ਤੋਂ ਆਪ ਹੀ ਸਪੱਸ਼ਟ ਹਨ। ਇਹ ਹਿੰਦੂ ਦੇਵਤਾ ਹੈ ਅਤੇ ਇਸ ਬਚਿਤ੍ਰ ਨਾਟਕ ਪੋਥੇ ਵਿੱਚ, ਇਸ ਦਾ
ਵਰਨਣ ਬਾਰ ਬਾਰ ਆਉਂਦਾ ਹੈ। ਇਸ ਤੋਂ ਬਾਅਦ, ਸਿੱਖ ਰਹਿਤ ਮਰਯਾਦਾ ਵਾਲੀ “ਕਬ੍ਹਯੋ ਬਾਚ ਬੇਨਤੀ
ਚੌਪਈ” ਆਰੰਭ ਹੁੰਦੀ ਹੈ, ਜਿਸ ਵਿੱਚ ਇਸ ਜਿਤ ਵਾਸਤੇ ਮਹਾਂਕਾਲ ਦੇਵਤੇ ਦਾ ਸ਼ੁਕਰਾਨਾ ਅਤੇ ਵਡਿਆਈ
ਕੀਤੀ ਗਈ ਹੈ। ਇਸ ਵਿੱਚ ਸ਼ਬਦ ਅਸਿਧੁਜ ਵਰਤਿਆ ਗਿਆ ਹੈ, ਇਹ ਵੀ ਮਹਾਂਕਾਲ ਦੇਵਤੇ ਵਾਸਤੇ ਹੀ ਵਰਤਿਆ
ਜਾਂਦਾ ਹੈ:
ਹਮਰੀ ਕਰੋ ਹਾਥ ਦੈ ਰਛਾ। ਪੂਰਨ ਹੋਇ ਚਿਤ ਕੀ ਇਛਾ।
ਤਵ ਚਰਨਨ ਮਨ ਰਹੈ ਹਮਾਰਾ। ਅਪਨਾ ਜਾਨ ਕਰੋ ਪ੍ਰਤਿਪਾਰਾ। ੩੭੭।
ਅਰਥ: ਕਵੀ ਨੇ ਬੇਨਤੀ ਕੀਤੀ, ਚੌਪਈ: (ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ
ਮੇਰੀ ਰਖਿਆ ਕਰੋ। (ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ। ਮੇਰਾ ਮਨ (ਸਦਾ) ਤੁਹਾਡੇ ਚਰਨਾਂ
ਨਾਲ ਜੜਿਆ ਰਹੇ। ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ। ੩੭੭।
ਜੇ ਅਸਿਧੁਜ ਤਵ ਸਰਨੀ ਪਰੇ। ਤਿਨ ਕੇ ਕਾਲ ਦੁਸਟ ਦੁਖਿਤ ਹੈਵ ਮਰੇ।
ਪੁਰਖ ਜਵਨ ਪਗੁ ਪਰੇ ਤਿਹਾਰੇ। ਤਿਨ ਕੇ ਤੁਮ ਸੰਕਟ ਸਭ ਟਾਰੇ। ੩੯੭।
ਅਰਥ: ਹੇ ਅਸਿਧੁਜ! ਜੋ ਤੁਹਾਡੀ ਸ਼ਰਨ ਵਿੱਚ ਪੈਂਦੇ ਹਨ, ਉਨ੍ਹਾਂ ਦੇ ਦੁਸ਼ਟ
(ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ। (ਜੋ) ਪੁਰਸ਼ ਤੁਹਾਡੀ ਸ਼ਰਨ ਵਿੱਚ ਪੈਂਦੇ ਹਨ, ਉਨ੍ਹਾਂ ਦੇ ਸਾਰੇ
ਸੰਕਟ ਤੁਸੀਂ ਦੂਰ ਕਰ ਦਿੰਦੇ ਹੋ। ੩੯੭।
ਖੜਗਕੇਤੁ ਮੈ ਸਰਨਿ ਤਿਹਾਰੀ। ਆਪੁ ਹਾਥ ਦੈ ਲੇਹੁ ਉਬਾਰੀ।
ਸਰਬ ਠੌਰ ਮੋ ਹੋਹੁ ਸਹਾਈ। ਦੁਸਟ ਦੋਖ ਤੇ ਲੇਹੁ ਬਚਾਈ। ੪੦੧।
ਅਰਥ: ਹੇ ਖੜਗਕੇਤ! ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਆਪਣਾ ਹੱਥ ਦੇ ਕੇ
(ਮੈਨੂੰ) ਬਚਾ ਲਵੋ। ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ। ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ
ਲਵੋ। ੪੦੧।
ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ।
ਕਿਲਬਿਖ ਸਕਲ ਦੇਖ ਕੋ ਹਰਤਾ। ਦੁਸਟ ਦੇਖਿਯਨ ਕੋ ਛੈ ਕਰਤਾ। ੪੦੨।
ਅਰਥ: ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ
ਨਾਲ ਭਰਪੂਰ (`ਸਭਰਾਤਾ`) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ
ਕਰਨ ਵਾਲੀ ਅਤੇ ਦੁਸ਼ਟਾਂ (ਵੈਰੀਆਂ) ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ। ੪੦੨।
(ਇਹ ਦੇਵੀ, ਅਕਾਲ ਪੁਰਖ ਤਾਂ ਨਹੀਂ ਹੋ ਸਕਦੀ)
ਸ੍ਰੀ ਅਸਿਧੁਜ ਜਬ ਭਏ ਦਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ।
ਮਨ ਬਾਛਤ ਫਲ ਪਾਵੈਂ ਸੋਈ। ਦੁਖ ਨ ਤਿਸੈ ਬਿਆਪਤ ਕੋਈ। ੪੦੩।
ਅਰਥ: ਜਦ ਸ੍ਰੀ ਅਸਿਧੁਜ (ਮਹਾਂਕਾਲ) ਦਿਆਲ ਹੋਏ, ਤਾਂ ਉਸੇ ਵੇਲੇ (ਮੈਂ ਇਹ)
ਗ੍ਰੰਥ ਮੁਕੰਮਲ ਕਰ ਲਿਆ। (ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ। ਉਸ
ਨੂੰ ਕੋਈ ਵੀ ਦੁਖ ਵਿਆਪਤ ਨਹੀਂ ਹੋਵੇਗਾ। ੪੦੩।
(ਅੜਿਲ
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ। ਸੁਨੈ ਮੁੜ ਚਿਤ ਲਾਇ ਚਤੁਰਤਾ ਆਵਈ।
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੋ ਰਹੈ। ਹੋ ਜੋ ਯਾ ਕੀ ਏਕ ਬਾਰ ਚੌਪਈ ਕੋ
ਕਹੈ। ੪੦੪।
ਅਰਥ: ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾਂ) ਉਹ ਜੀਭ ਪ੍ਰਾਪਤ ਕਰ
ਲਵੇਗਾ। ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾਂ ਉਸ ਦੇ ਅੰਦਰ) ਸਿਆਣਪ ਆ ਜਾਏਗੀ। ਉਸ ਵਿਅਕਤੀ ਦੇ
ਨੇੜੇ ਦੁਖ, ਦਰਦ ਅਤੇ ਭੈ ਨਹੀਂ ਰਹੇਗਾ, ਜੋ ਇੱਕ ਵਾਰ ਇਸ ਚੌਪਈ ਦਾ ਪਾਠ ਕਰੇਗਾ। ੪੦੪।
(ਹੁਣ ਤੱਕ ਤਾਂ ਇਸ ਦੇ ਹਜ਼ਾਰਾਂ ਵਾਰ ਪਾਠ ਹੋ ਚੁੱਕੇ ਹਨ, ਪਰ ਅੱਜ ਤੱਕ ਤਾਂ
ਕੋਈ ਗੁੰਗਾ ਜੁਬਾਨ ਪ੍ਰਾਪਤ ਨਹੀਂ ਕਰ ਸਕਿਆ ਅਤੇ ਨਾਂ ਹੀ ਕੋਈ ਮੂਰਖ ਸਿਆਣਾ ਹੋ ਰਿਹਾ ਹੈ)
ਚੌਪਈ
ਸੰਬਤ ਸੱਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨਿ ਤੀਨਿ ਕਹਿੱਜੈ।
ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ। ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ। ੪੦੫।
ਇਤਿ ਸ੍ਰੀ ਚਰਿਤ੍ਰ ਪਖ੍ਹਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੋਂ
ਚਾਰ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ। ੪੦੪। ੭੫੫੫। ਅਫਜੂੰ।
ਸਾਡੀ ਪੰਥ-ਪ੍ਰਵਾਨਤ ਰਹਿਰਾਸ ਵਿੱਚ, ਇਸ ਦੇ ੩੭੭ਵੇਂ ਬੰਦ ਤੋਂ ੪੦੧ਵੇਂ ਬੰਦ
ਤੱਕ (੨੫ ਬੰਦ) ਲੈਕੇ ਇਸ ਦੀ ਗਿਣਤੀ ਆਪੇ ਤਬਦੀਲ ਕਰਕੇ ੧ ਤੋਂ ੨੫ ਕਰ ਦਿੱਤੀ ਗਈ ਹੈ। ਪਹਿਲਾਂ
ਤਾਂ, ਇਸ ਪੋਥੇ ਦੇ ਕੁੱਝ ਭਾਗ ਬਾਰੇ ਤਾਂ ਸ਼ਾਇਦ ਕੌਮ ਵਿੱਚ ਕੁੱਝ ਦੁਬਿਧਾ ਹੋਵੇ, ਪਰ ਕੁੱਝ ਚੋਣਵੇਂ
ਸੁਆਰਥੀ ਲੋਕਾਂ ਨੂੰ ਛੱਡ ਕੇ, ਇਸ ਤ੍ਰਿਆ ਚਰਿਤ੍ਰ ਬਾਰੇ ਤਾਂ ਕੌਮ ਦੀ ਬਹੁਗਿਣਤੀ ਇਸ ਗੱਲ ਨਾਲ
ਸਹਿਮਤ ਹੈ ਕਿ ਇਹ ਅਸ਼ਲੀਲ ਭਾਗ ਕਿਸੇ ਤਰ੍ਹਾਂ ਵੀ ਗੁਰੂ ਕ੍ਰਿਤ ਨਹੀਂ ਹੋ ਸਕਦਾ। ਚੰਡੀਗੜ੍ਹ ਦੇ ਇੱਕ
ਜਗਿਆਸੂ ਵਿਦਵਾਨ ਸ੍ਰ. ਸੰਤੋਖ ਸਿੰਘ ਵਲੋਂ ਇਸ ਸੰਧਰਭ ਵਿੱਚ, ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ
ਦੇ ਜੁਆਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਨੰ: ੩੬੬੭੨ ਮਿਤੀ ੦੩-੮-੧੯੭੩
ਵਿੱਚ ਵੀ ਇਹ ਪ੍ਰੋੜਤਾ ਕੀਤੀ ਗਈ ਸੀ ਕਿ ‘ਪਖਯਾਨ ਚਰਿਤ੍ਰ`, ਗੁਰੂ ਕ੍ਰਿਤ ਨਹੀਂ ਹੈ। ਇਸ ਚਿੱਠੀ ਦੀ
ਸ਼ਬਦਾਵਲੀ ਇਸ ਤਰ੍ਹਾਂ ਹੈ:
“ਆਪ ਜੀ ਦੀ ਪਤ੍ਰਿਕਾ ਮਿਤੀ ੬-੭-੭੩ ਦੇ ਸਬੰਧ ਵਿੱਚ ਸਿੰਘ ਸਾਹਿਬਾਨ
ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ
ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ।
“ਚਰਿਤ੍ਰੋ ਪਖਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸਮੇਸ਼ ਬਾਣੀ
ਨਹੀਂ, ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ। “
ਦਸਤਖਤ, ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋ. ਗੁ. ਪ੍ਰ. ਕਮੇਟੀ ਲਈ
ਪਹਿਲਾਂ ਤਾਂ ੪੦੫ ਬੰਦਾਂ ਦੀ ਰਚਨਾ ਵਿੱਚੋਂ ਆਪਣੀ ਮਰਜ਼ੀ ਦੇ ੨੫ ਬੰਦ ਛਾਂਟ
ਲਏ, ਫੇਰ ਇਸ ਦੇ ਗਿਣਤੀ ਦੇ ਨੰਬਰ ਆਪੇ ਬਦਲ ਲਏ ਗਏ, ਜਿਵੇਂ ਇਹ ੨੫ ਬੰਦਾਂ ਦੀ ਰਚਨਾ ਹੀ ਹੋਵੇ,
ਨਾਲ ਸਿਰਲੇਖ ਵਿੱਚ ਪਾਤਿਸ਼ਾਹੀ ੧੦ ਆਪਣੇ ਕੋਲੋਂ ਜੋੜ ਦਿੱਤਾ, ਹਾਲਾਂਕਿ ਇਹ ਉਥੇ ਦਰਜ ਨਹੀਂ ਹੈ।
ਕੌਮ ਦਾ ਇੱਕ ਵੱਡਾ ਹਿੱਸਾ ਇਸ ‘ਕਬਿਯੌ ਬਾਚ ਬੇਨਤੀ ਚੌਪਈ` ਰਚਨਾ ਬਾਰੇ ਕਾਫੀ ਭਾਵੁਕ ਹੈ, ਇਸ ਦਾ
ਮੂਲ ਕਾਰਨ ਮੈਂ ਇਸ ਵਿਚਲੀਆਂ ਕੁੱਝ ਪੰਕਤੀਆਂ ਸਮਝਦਾ ਹਾਂ:
“ਹਮਰੀ ਕਰੋ ਹਾਥ ਦੈ ਰੱਛਾ।। ਪੂਰਨ ਹੋਇ ਚਿਤ ਕੀ ਇੱਛਾ।।
ਤਵ ਚਰਨਨ ਮਨ ਰਹੈ ਹਮਾਰਾ।। ਅਪਨਾ ਜਾਨ ਕਰੋ ਪ੍ਰਤਿਪਾਰਾ।। ੧।।
ਹਮਰੇ ਦੁਸਟ ਸਭੈ ਤੁਮ ਘਾਵਹੁ।। ਆਪੁ ਹਾਥ ਦੈ ਮੋਹਿ ਬਚਾਵਹੁ।।
ਸੁਖੀ ਬਸੈ ਮੋਰੋ ਪਰਿਵਾਰਾ।। ਸੇਵਕ ਸਿੱਖ ਸਭੈ ਕਰਤਾਰਾ।। ੨।।
ਮੋ ਰੱਛਾ ਨਿਜ ਕਰ ਦੈ ਕਰਿਯੈ।। ਸਭ ਬੈਰਨ ਕੋ ਆਜ ਸੰਘਰਿਯੈ।।
ਪੂਰਨ ਹੋਇ ਹਮਾਰੀ ਆਸਾ।। ਤੋਰ ਭਜਨ ਕੀ ਰਹੈ ਪਿਆਸਾ।। ੩।। “
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਕਰਮ ਜੋ ਮਰਜ਼ੀ ਹੋਣ, ਅਸੀਂ ਸਾਰੇ ਹੀ
ਚਾਹੁੰਦੇ ਹਾਂ ਕਿ ਇੱਕ ਕਵਿਤਾ ਗਾਉਣ ਨਾਲ ਹੀ ਵਾਹਿਗੁਰੂ ਸਾਡੇ ਅਤੇ ਸਾਡੇ ਪਰਿਵਾਰ ਦੀ ਰਖਿਆ ਵਾਸਤੇ
ਬਹੁੜ ਆਵੇ, ਸਾਡਾ ਪਰਿਵਾਰ ਸੁਖੀ ਵੱਸੇ ਅਤੇ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ। ਜੇ ਇਹ
ਸਚਮੁਚ ਹੋ ਸਕਦਾ ਹੋਵੇ ਤਾਂ ਇਸ ਤੋਂ ਸਸਤਾ ਸੌਦਾ ਤਾਂ ਹੋਰ ਹੋ ਹੀ ਨਹੀਂ ਸਕਦਾ। ਜਿਥੇ ਸਾਡਾ ਸੁਆਰਥ
ਆ ਜਾਵੇ, ਉਥੇ ਅਸੀਂ ਸਿਧਾਂਤਕ ਪੱਖ ਸੋਚਣ ਦੀ ਤਾਂ ਕਦੀ ਖੇਚਲ ਹੀ ਨਹੀਂ ਕਰਦੇ, ਕਿ ਜਿਹੜੇ ਸਤਿਗੁਰੂ
ਫੁਰਮਾਉਂਦੇ ਹਨ:
“ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ।। ਬ੍ਰਹਮੁ ਪਸਾਰੁ
ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ।। ੨।। ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।।
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ।। ੩।। “ {ਧਨਾਸਰੀ ਮਃ ੫, ਪੰਨਾ ੬੭੧}
(ਹੇ ਭਾਈ !
ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ
ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ। ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ
ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ
ਆਪ ਨੂੰ) ਖਿਲਾਰਿਆ ਹੋਇਆ ਹੈ। ੨।
(ਹੇ ਭਾਈ !
ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ
ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ। ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ)
ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ
ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ। ੩।
ਕਿ ਉਹੀ ਨਾਨਕ ਜੋਤਿ ਸਤਿਗੁਰੂ ਇਹ ਲਿੱਖ ਸਕਦੇ ਹਨ:
‘ਸੇਵਕ ਸਿੱਖ ਹਮਾਰੇ ਤਾਰੀਅਹਿ।। ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ।। ੪।।
`
ਸਤਿਗੁਰੂ ਦਾ ਦੁਸ਼ਮਨ ਕੌਣ ਹੈ, ਜਿਸਦੇ ਵਾਸਤੇ ਉਹ ਇਹ ਲਿਖਣਗੇ? ਨਾਲੇ ਕੀ ਉਹ
ਕਿਸੇ ਸ੍ਰੀ ਅਸਿਕੇਤ ਜਾਂ ਸ੍ਰੀ ਅਸਿਧੁਜ (ਮਹਾਂਕਾਲ) ਦੇਵਤੇ ਦੇ ਪੂਜਕ ਸਨ, ਜਿਸ ਅੱਗੇ ਉਹ ਬੇਨਤੀ
ਕਰਨਗੇ?
“ਬੇਨਤੀ ਚੌਪਈ” ਪੜ੍ਹਨ ਤੋਂ ਬਾਅਦ ਜਿਹੜਾ “ਸਵੈਯਾ ਤੇ ਦੋਹਰਾ” ਪੜ੍ਹੇ
ਜਾਂਦੇ ਹਨ, ਉਹ ਬਚਿਤ੍ਰ ਨਾਟਕ ਪੋਥੇ ਦੇ ੨੫੪ ਅੰਕ ਤੇ “ਚੌਬੀਸ ਅਵਤਾਰ” ਭਾਗ ਦੇ ਅਖੀਰਲੇ ਬੰਦਾਂ
ਲੜੀ ਨੰਬਰ ੮੬੩ ਅਤੇ ੮੬੪ ਵਿੱਚ ਅੰਕਿਤ ਹਨ, ਜਿਸ ਵਿੱਚ ਸਭ ਤੋਂ ਪਹਿਲਾਂ ਇਸ ਦੇ ਲੇਖਕ ਨੇ ਆਪਣੀ
ਇਸ਼ਟ ‘ਭਗਉਤੀ ਦੇਵੀ` ਦੀ ਉਸਤਤ ਕਰਦੇ ਸ਼ੁਰੂਆਤ ਇੰਝ ਕੀਤੀ ਹੈ:
‘ਸ੍ਰੀ ਭਗਉਤੀ ਜੀ ਸਹਾਇ`
ਇਸ ਤੋਂ ਬਾਅਦ, ਪਹਿਲੀ ਚੌਪਈ ਇੰਝ ਆਰੰਭ ਹੁੰਦੀ ਹੈ:
ਅਬ ਚਉਬੀਸ ਉਚਰੌ ਅਵਤਾਰਾ। ਜਿਹ ਬਿਧਿ ਤਿਨ ਕਾ ਲਖਾ ਅਖਾਰਾ।
ਸੁਨੀਅਹੁ ਸੰਤ ਸਬੈ ਚਿਤ ਲਾਈ। ਬਰਨਤ ਸ੍ਹਯਾਮ ਜਥਾ ਮਤਿ ਭਾਈ। ੧।
ਡਾਕਟਰ ਰਤਨ ਸਿੰਘ ਜੱਗੀ ਅਤੇ ਡਾਕਟਰ ਗੁਰਸ਼ਰਨ ਕੌਰ ਜੱਗੀ, ਇਸ ਦੇ ਅਰਥ ਕਰਦੇ
ਹਨ: ਹੁਣ (ਮੈਂ) ਚੌਵੀ ਅਵਾਤਾਰਾ (ਦੀ ਕਥਾ) ਕਹਿੰਦਾ ਹਾਂ ਜਿਸ ਤਰ੍ਹਾਂ ਦੀ ਉਨ੍ਹਾਂ ਦੀ ਲੀਲਾ
(`ਅਖਾਰਾ`) ਵੇਖੀ ਹੈ। ਹੇ ਸੰਤੋ! ਸਾਰੇ ਚਿੱਤ ਲਗਾ ਕੇ ਸੁਣੋ, ਸਿਆਮ (ਕਵੀ) ਨੂੰ (ਜਿਹੋ ਜਿਹਾ)
ਚੰਗਾ ਲਗਾ ਹੈ ਉਸ ਦਾ ਆਪਣੀ ਬੁੱਧੀ ਅਨੁਸਾਰ ਵਰਣਨ ਕੀਤਾ ਹੈ। ੧।
ਇਹ ਪੜ੍ਹਨ ਤੋਂ ਸਾਫ ਪਤਾ ਲਗਦਾ ਹੈ ਕਿ ਇਹ ਰਚਨਾ ਕਿਸੇ “ਸਿਆਮ ਕਵੀ” ਦੀ
ਲਿਖੀ ਹੋਈ ਹੈ ਅਤੇ ਇਸ ਵਿੱਚ ਹਿੰਦੂ ਦੇਵੀ-ਦੇਵਤਿਆਂ, ਪੁਰਾਤਨ ਅਵਤਾਰਾਂ ਤੇ ਰਾਜੇ-ਰਾਣੀਆਂ ਦੀਆਂ
ਮਿਥਿਹਾਸਕ ਕਹਾਣੀਆਂ ਦਾ ਹੀ ਵਰਣਨ ਕੀਤਾ ਹੋਇਆ ਹੈ। ਇਸ ਦੇ ਰਾਮ-ਅਵਤਾਰ ਭਾਗ ਵਿੱਚੋਂ ਜੋ ਬੰਦ
ਰਹਿਰਾਸ ਬਾਣੀ ਵਿੱਚ ਸ਼ਾਮਲ ਕੀਤਾ ਗਿਆ ਹੈ, ਉਹ ਇਸ ਤਰ੍ਹਾਂ ਹੈ:
ਪਾਂਇ ਗਹੇ ਜਬ ਤੇ ਤੁਮਰੇ। ਤਬ ਤੇ ਕੋਊ ਆਂਖ ਤਰੇ ਨਹੀਂ ਅਨਯੋ।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤਿ ਏਕ ਨਾ ਮਾਨਯੋ।
ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈਂ ਹਮ ਏਕ ਨ ਜਾਨਯੋ।
ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈਂ ਨ ਕਹਯੋ ਸਬ ਤੋਹਿ ਬਖਾਨਯੋ।।
੮੬੩।।
ਦੋਹਰਾ।
ਸਗਲ ਦੁਆਰ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ।
ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।। ੮੬੪।।
ਜੇ ਐਸਾ ਸਾਕਤ ਲਿਖਾਰੀ ਰਾਮ, ਰਹੀਮ, ਪੁਰਾਨ, ਕੁਰਾਨ ਨੂੰ ਨਹੀਂ ਮੰਨਦਾ,
ਤਾਂ ਇਹ ਸਾਰਾ ਪ੍ਰਸੰਗ ਲਿਖਣ ਦਾ ਇਹ ਭਾਵ ਨਹੀਂ ਕਿ ਉਹ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ। ਉਸ
ਨੇ ਆਪ ਹੀ ੮੬੩ਵੇਂ ਬੰਦ ਦੀ ਤੀਸਰੀ ਪੰਕਤੀ ਵਿੱਚ ਸਾਫ਼ ਕਰ ਦਿੱਤਾ ਹੈ ਕਿ ਉਹ ‘ਅਸਿਪਾਨ` ਦਾ ਪੁਜਾਰੀ
ਹੈ। ਅਸਿਪਾਨਿ, ਅਸਿਧੁਜ, ਅਸਿਕੇਤ ਸ਼ਬਦ ਇਸ ਪੋਥੇ ਵਿੱਚ ਮਹਾਂਕਾਲ ਵਾਸਤੇ ਹੀ ਵਰਤੇ ਗਏ ਹਨ। ਦੋਹਰਾ
੮੬੪ ਤੋਂ ਬਾਅਦ, ਇਹ ਬਿਆਨ ਕੀਤਾ ਹੋਇਆ ਹੈ ਕਿ “ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਇਣ ਦੀ
ਸਮਾਪਤੀ”।
ਜਿਵੇਂ ਅਸੀਂ ਸੋ ਦਰੁ, ਸੋ ਪੁਰਖੁ ਬਾਣੀਆਂ ਦੇ ਅੱਗੇ ਪਿੱਛੇ ਆਪਣੀ ਮਰਜ਼ੀ
ਨਾਲ ਕੁੱਝ ਸ਼ਬਦ ਜੋੜ ਲਏ, ਉਸੇ ਤਰ੍ਹਾਂ ਕੁੱਝ ਡੇਰਿਆ ਵਲੋਂ ਰੱਖਿਆ ਦੇ ਸ਼ਬਦਾਂ ਦੇ ਨਾਂ ਤੇ ਸੋਹਿਲਾ
ਬਾਣੀ ਦੇ ਪਹਿਲਾਂ ਵੀ ਕੁੱਝ ਸ਼ਬਦ ਜੋੜ ਲਏ ਗਏ ਹਨ। ਪਹਿਲਾਂ ਤਾਂ ਇਹ ਸੋਚਣਾ ਕਿ ਕਿਸੇ ਸ਼ਬਦ ਨੂੰ
ਮੰਤ੍ਰ ਵਾਂਗੂ ਪੜ੍ਹ ਕੇ ਸੌਣ ਨਾਲ, ਵਾਹਿਗੁਰੂ ਸਾਰੀ ਰਾਤ ਸਾਡੀ ਰੱਖਿਆ ਕਰੇਗਾ, ਇੱਕ ਨਿਰੋਲ
ਗੁਰਮਤਿ ਵਿਰੋਧੀ, ਬ੍ਰਾਹਮਣੀ ਸੋਚ ਹੈ। ਸਿੱਖ ਦੇ ਅੰਦਰ ਤਾਂ ਗੁਰਬਾਣੀ ਦੇ ਇਲਾਹੀ ਗਿਆਨ ਤੋਂ
ਪ੍ਰਾਪਤ ਹੋਈ, ਉਹ ਆਤਮਕ ਸ਼ਕਤੀ ਹੈ, ਜਿਸ ਕਾਰਨ ਉਹ ਕਿਸੇ ਦੁਸ਼ਮਣ ਜਾਂ ਮੌਤ ਤੋਂ ਕਦੇ ਡਰ ਨਹੀਂ
ਖਾਂਦਾ।
ਕੁਝ ਵੀਰ ਆਖਣਗੇ ਕਿ, ਜੀ! ਹਰਜ਼ ਕੀ ਹੈ, ਗੁਰਬਾਣੀ ਹੀ ਤਾਂ ਪੜ੍ਹ ਰਹੇ ਹਾਂ?
ਹਰਜ਼ ਬਹੁਤ ਵੱਡਾ ਹੈ, ਉਹ ਇਹ ਕਿ ਸਤਿਗੁਰੂ ਦੀ ਆਪਣੀ ਬਣਾਈ ਮਰਯਾਦਾ ਤੋੜ ਕੇ, ਆਪਣੀ ਵਡੇਰੀ ਸਿਆਣਪ
ਹੋਣ ਦਾ ਭਰਮ ਪਾਲ ਰਹੇ ਹਾਂ।
ਇਕ ਹੋਰ ਇਲਜ਼ਾਮ ਅਕਸਰ ਲਾਇਆ ਜਾਂਦਾ ਹੈ ਕਿ ਇਹ ਨਿਤਨੇਮ ਨੂੰ ਛੋਟਾ ਕਰਨਾ
ਚਾਹੁੰਦੇ ਹਨ। ਅਸੀਂ ਆਪ ਵਿਚਾਰੀਏ ਕਿ ਸਿੱਖ ਦਾ ਨਿਤਨੇਮ ਕੀ ਹੋ ਸਕਦਾ ਹੈ? ਸਿੱਖ ਦਾ ਨਿਤਨੇਮ ਹੈ,
ਰੋਜ਼ ਗੁਰਬਾਣੀ ਪੜ੍ਹਨਾ। ਇਹ ਗੱਲ ਸਿੱਖ ਰਹਿਤ ਮਰਯਾਦਾ ਵਿੱਚ ਵੀ ਨਿਤਨੇਮ ਨਾਲ ਦਰਜ ਹੈ ਕਿ ਸਿੱਖ
ਰੋਜ਼ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਪੜ੍ਹੇ, ਅੰਮ੍ਰਿਤ ਸੰਸਕਾਰ ਦੀ (ਟ) ਮੱਦ ਵਿੱਚ ਵੀ
ਅਗੋਂ ਲਿਖਿਆ ਹੈ: ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਨਣਾ`। ਹਰ ਸਿੱਖ ਨੂੰ ਇਸ
ਉਤੇ ਅਮਲ ਕਰਨਾ ਚਾਹੀਦਾ ਹੈ, ਨੇਮ ਨਾਲ ਜਿਤਨਾ ਵੱਧ ਤੋਂ ਵੱਧ ਸਮਾਂ ਕੱਢ ਸਕੇ, ਗੁਰਬਾਣੀ ਪੜ੍ਹਨੀ
ਅਤੇ ਵਿਚਾਰਨੀ ਚਾਹੀਦੀ ਹੈ।
ਵਿਸ਼ੇ ਦਾ ਨਿਚੋੜ ਇਹ ਹੈ ਕਿ ਸਤਿਗੁਰੂ ਨੇ ਆਪ, ਗੁਰੂ ਗ੍ਰੰਥ ਸਾਹਿਬ ਦੇ
ਪਹਿਲੇ ੧੩ ਪੰਨੇ, ਸਿੱਖ ਦਾ ਨਿਤਨੇਮ ਬਣਾਕੇ ਦਿੱਤਾ ਹੈ, ਉਸ ਵਿੱਚ ਤਬਦੀਲੀ ਕਰਨ ਦਾ ਕਿਸੇ ਨੂੰ ਕੋਈ
ਹੱਕ ਨਹੀਂ। ਪਹਿਲਾਂ ਹੋਈ ਭੁਲ ਨੂੰ ਫੌਰਨ ਸੁਧਾਰ ਕੇ ਆਪਣੀ ਸਿੱਖ ਰਹਿਤ ਮਰਯਾਦਾ ਵਿੱਚ ਲੋੜੀਂਦੀ
ਤਬਦੀਲੀ ਕਰ ਲੈਣੀ ਚਾਹੀਦੀ ਹੈ। ਹਰ ਸਿੱਖ ਨੂੰ ਇਸੇ ਸਤਿਗੁਰੂ ਦੀ ਬਣਾਈ ਮਰਯਾਦਾ `ਤੇ ਪਹਿਰਾ ਦੇਣਾ
ਚਾਹੀਦਾ ਹੈ ਅਤੇ ਇਸ ਦੇ ਨਾਲ ਵੱਧ ਤੋਂ ਵੱਧ ਜਿਨਾਂ ਸਮਾਂ ਹੋ ਸਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ
ਗੁਰਬਾਣੀ ਦਾ ਪਾਠ ਵਿਚਾਰ ਕੇ ਕਰਨਾ ਅਤੇ ਉਸ ਅਨੁਸਾਰ ਅਮਲੀ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਰਾਜਿੰਦਰ ਸਿੰਘ (ਖਾਲਸਾ ਪੰਚਾਇਤ)
01/02/14)
ਗੁਰਸਿੱਖ ਫੈਮਲੀ ਕਲੱਬ
ਪੰਜਾਬ ਦੇ ਬਹੁਮੁੱਲੇ ਵਿਰਸੇ ਨੂੰ
ਗੰਧਲਾ ਕਰਨ ਵਿੱਚ ਮੁੱਖ ਤੌਰ ਤੇ ਜਿੰਮੇਵਾਰ ਗੰਧਲੀ ਗਾਇਕੀ ਦਾ ਬਦਲ ਪੇਸ਼ ਕਰਨ ਦੇ ਮਨੋਰਥ ਵਜੋਂ
ਗੁਰਸਿੱਖ ਫੈਮਲੀ ਕਲੱਬ ਅਤੇ ਗੁਰਮਤਿ ਪ੍ਰਚਾਰ ਕੌਂਸਲ ਦੇ ਸਾਂਝੇ ਯਤਨਾਂ ਸਹਿਤ ‘ਸਭਿਆਚਾਰਕ ਸ਼ਾਮ’
ਦਾ ਆਯੋਜਨ ਮਿਤੀ 2 ਫਰਵਰੀ
2013 (ਐਤਵਾਰ) ਨੂੰ ਸ਼ਾਮ 6 ਵਜੇ ਗੁਰੂ ਨਾਨਕ ਭਵਨ ਵਿਖੇ ਕੀਤਾ ਜਾ ਰਿਹਾ ਹੈ। ਇਸ ਸੰਬਧ
ਵਿੱਚ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਭਿਆਚਾਰਕ ਸ਼ਾਮ ਬਾਬਾ ਨਾਨਕ ਜੀ ਦੇ ਨਾਮ ਤੇ ਹੋਵੇਗੀ, ਜਿਸ
ਵਿੱਚ ‘ਸਿੰਘ ਰੋਕਸ’ ਦੇ ਸਾਬਤ ਸੂਰਤ ਗੁਰਸਿੱਖ ਨੌਜਵਾਨਾਂ ਵਲੋਂ ਸਾਫ-ਸੁਥਰੀ ਗਾਇਕੀ ਦੀ ਪੇਸ਼ਕਾਰੀ
ਕਰ ਕੇ ਸਿੱਖ ਇਤਿਹਾਸ ਤੇ ਪੰਜਾਬੀ ਵਿਰਸੇ ਦੇ ਅਣਗੋਲੇ ਤੱਥਾਂ ਤੋਂ ਜਾਣੂ ਕਰਵਾਉਣ ਦਾ ਯਤਨ ਕੀਤਾ
ਜਾਵੇਗਾ। ਇਸ ਮੌਕੇ ਦਹੇਜ ਰੂਪੀ ਕਲੰਕ ਤੇ ਭਰੂਣ ਹੱਤਿਆ ਤੇ ਅਧਾਰਿਤ ਪੰਜਾਬੀ ਫਿਲਮ ‘ਮਾਇਆ ਜਾਲ’
ਅਤੇ ਡਾਕੂਮੈਂਟਰੀ ਫਿਲਮ ‘ਅਕਲੀਂ ਕੀਚੈ ਦਾਨ’ ਵੀ ਵੱਡੇ ਪੜਦੇ ਤੇ ਦਿਖਾਈ ਜਾਵੇਗੀ। ਇਸ ਪ੍ਰੌਗਰਾਮ
ਨੂੰ ਇੰਟਰਨੈਟ ਰਾਹੀਂ ਲਾਈਵ ਵੀ ਸੁਣਿਆ ਜਾ ਸਕਦਾ ਹੈ ਆਨਲਾਈਨ ਰੇਡੀਉ ਵਾਇਸ ਆਫ ਖਾਲਸਾ ਰਾਹੀ
www.radiovoiceofkhalsa.com
ਮੋਬਾਈਲ ਤੇ
https://play.google.com/store/apps/details?id=in.radio.vok
ਵੀ ਸੁਣਿਆ ਜਾ ਸਕਦਾ ਹੈ, ਸਮਾਗਮ ਦੀ ਤਿਆਰੀ ਲਈ ਹੋਈ ਇਕੱਤਰਤਾ ਵਿੱਚ ਸ਼ਾਮਲ ਅਮਨਪ੍ਰੀਤ ਸਿੰਘ,
ਜਗਜੀਤ ਸਿੰਘ, ਗੁਰਸੇਵਕ ਸਿੰਘ ਮਦਰੱਸਾ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਤਨਵੀਰ
ਸਿੰਘ, ਦਵਿੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਵੱਖ ਵੱਖ ਸੇਵਾਵਾਂ ਦੀ ਵੰਡ ਕੀਤੀ ਗਈ।
01/02/14)
ਬਲਦੇਵ ਸਿੰਘ ਫਿਰੋਜ਼ਪੁਰ
ਸਰਦਾਰ ਜਰਨੈਲ ਸਿੰਘ ਜੀ।
ਗੁਰੂ ਫਤਹਿ ਬੁਲਾਈ ਪਰਵਾਨ ਕਰਨੀਂ ਜੀ।
ਆਪ ਜੀ ਨੇਂ ਬਹੁਤ ਮੇਹਨਤ ਕੀਤੀ ਹੈ, ਨਾਮ ਦੇਵ ਜੀ ਦੇ ਸ਼ਬਦ ਦੇ ਪਿਛੇ ਛਿਪੇ
ਹੋਏ, ਅਸਲ ਸੱਚ ਨੂੰ ਉਜਾਗਰ ਕਰਨ ਵਾਸਤੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਲੇਖ ਪੜ੍ਹਨ ਤੋਂ ਬਾਦ ਕੁੱਝ ਸਵਾਲ ਸਾਹਮਣੇਂ ਆਉਂਦੇ ਹਨ, ਜਿਨ੍ਹਾਂ ਵਲ ਮੈਂ
ਆਪ ਜੀ ਦਾ ਧਿਆਨ ਦਿਵਾਉਣਾਂ ਚਾਹੁੰਦਾ ਹਾਂ ਜੀ।
ਇਸ ਲੰਬੇ ਚਉੜੇ ਸ਼ਬਦ ਦੇ ਸਾਰੰਸ਼ ਜਾਂ ਨਿਚੋੜ ਨੂੰ, ਆਪ ਜੀ ਨੇਂ ਤਾਂ ਸਿਰਫ
ਦੋ ਕੂ ਲਫਜਾਂ ਵਿੱਚ ਹੀ ਪੇਸ਼ ਕਰ ਕੇ, ਇਸ ਨੂੰ ਗੁਰਮਤਿ ਦੇ ਫਲਸਫੇ ਤੇ ਬਿਲਕੁਲ ਢੁੱਕਦਾ ਕਰ ਦਿੱਤਾ।
ਕੀ ਨਾਮ ਦੇਵ ਜੀ ਅਜੇਹਾ ਨਹੀਂ ਸਨ ਕਰ ਸੱਕਦੇ। ਉਹਨਾਂ ਨੂੰ ਐਨਾਂ ਘੁਮਾ ਫਿਰਾ ਕੇ ਲਿਖਣ ਦੀ ਜਰੂਰਤ
ਕਿਉਂ ਪਈ।
ਕੀ ਉਹ ਗਉ ਦੇ ਮਾਰਨ, ਗਉ ਦੇ ਜਿਵਾਉਣ, ਸੁਲਤਾਨ ਵਲੋਂ ਨਾਮੇਂ ਨੂੰ ਕੈਦ
ਕਰਨ, ਗਰਦਨ ਉਤਾਰਨ, ਹਾਥੀ (ਗਜਿੰਦ) ਵਲੋਂ ਸੁੰਢ ਨਾਲ ਚੋਟ ਮਾਰਨ, ਆਪਣੀਂ ਮਾਂ ਦੇ ਰੁਧਨ ਦਾ ਜਿਕਰ,
ਤੇ ਆਪਣੇਂ ਵਲੋਂ ਉਸ ਮਾਂ ਦਾ ਪੂੰਗੜਾ ਹੋਣ ਤੋਂ ਵੀ ਇਨਕਾਰ ਕਰਨਾਂ। ਤਮਾਸ਼ਾ ਵੇਖਣ ਵਾਲੇ ਲੋਕਾਂ ਦੇ
ਇਕੱਠ ਦਾ ਜ਼ਿਕਰ, (ਇਸ ਤੋਂ ਜ਼ਾਹਰ ਹੁੰਦਾ ਹੈ ਕੇ ਨਾਮ ਦੇਵ ਜੀ ਇਹ ਮੰਨਦੇ ਹਨ ਕਿ ਉਸ ਸਮੇਂ ਸੁਲਤਾਨ,
ਕਾਜ਼ੀ, ਮੁਲਾਂ, ਦਰਬਾਰੀਆਂ ਅਦਿ ਤੋਂ ਇਲਾਵਾ ਹੋਰ ਚਸ਼ਮਦੀਦ ਗਵਾਹ ਵੀ ਮੌਜ਼ੂਦ ਸਨ) ਬਾਦਸ਼ਾਹ ਨੂੰ ਨਾਮ
ਦੇਵ ਦੀ ਜਾਨ ਬਖਸ਼ਨ ਬਦਲੇ ਨਾਮ ਦੇਵ ਦੇ ਵਜਨ ਬਰਾਬਰ ਸੋਨਾਂ ਦੇਣ ਦੀ ਪੇਸ਼ਕਸ਼। ਸੁਲਤਾਨ ਵਲੋਂ ਸੋਨਾਂ
ਲੈਣ ਤੋਂ, ਇਹ ਕਹਿ ਕੇ ਇਨਕਾਰ ਕਰਨਾਂ, ਕਿ ਜੇ ਉਹ ਮਾਲ ਲੈ ਕੇ ਨਾਮ ਦੇਵ ਨੂੰ ਛੱਡੇ ਗਾ, ਤਾਂ ਉਸ
ਨੂੰ ਦੋਜ਼ਕ ਜਾਣਾਂ ਪਵੇ ਗਾ। ਆਖਰ ਸੁਲਤਾਨ ਦਾ ਗੁਸੇ ਵਿੱਚ ਆ ਕੇ ਨਾਮ ਦੇਵ ਦੇ ਪੈਰਾਂ ਵਿੱਚ ਬੇੜੀਆਂ
ਪਾਉਣ ਦਾ ਹੁਕਮ, ਗਉ ਨੂੰ ਜਿਵਾੳਣ ਵਾਸਤੇ ਸੱਤ ਘੜੀ ਦੀ ਮੋਹਲਤ ਦੇਣਾਂ,
ਇਹ ਊਪਰ ਵਾਲੀਆਂ ਗੱਲਾਂ ਜਾਂ ਵਾਕਿਆ ਤਾਂ ਤ੍ਰਿਭਵਨ ਧਣੀ ਦੇ ਆਉਣ ਤੋਂ
ਪਹਿਲਾਂ ਪਹਿਲਾਂ ਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਵੀ ਇੰਨ ਬਿੰਨ ਮੰਨਿਆਂ ਹੈ।
ਅੱਗੇ ਨਾਮ ਦੇਵ ਜੀ ਤ੍ਰਿਭਵਨ ਧਣੀ ਦੇ ਆਉਣ ਦਾ ਜਿਕਰ ਕਰਦੇ ਹਨ। ਕਦੇ ਉਹਨਾਂ
ਨੇਂ ਤ੍ਰਿਭਵਨ ਧਣੀ ਕਿਹਾਂ ਹੈ, ਕਦੇ ਗੋਪਾਲ ਅਤੇ ਕਦੇ ਉਸ ਨੂੰ ਗੋਬਿੰਦ ਕਿਹਾ ਹੈ। ਕੀ ਨਾਮ ਦੇਵ ਜੀ
ਇਹਨਾਂ ਨਾਵਾਂ ਵਿੱਚ ਫਰਕ ਨਹੀਂ ਸਨ ਜਾਣਦੇ, ਜਿਵੇ ਕੇ ਅਸੀਂ ਜਾਣਦੇ ਹਾਂ।
ਪਾਖੰਤਣ ਬਾਜ ਬਜਾਇਲਾ।। ਗਰੁੜ ਚੜੑੇ ਗੋਬਿੰਦ ਆਇਲਾ।। ੧੫।। ਅਪਨੇ ਭਗਤ ਪਰਿ
ਕੀ ਪ੍ਰਤਿਪਾਲ।। ਗਰੁੜ ਚੜੑੇ ਆਏ ਗੋਪਾਲ।। ੧੬।।
ਇਸ ਬਾਣੀਂ ਦੇ ਅਰਥਾਂ ਨੂਂ ਲੈ ਕੇ ਆਪ ਜੀ ਨੇਂ ਆਪਣੇਂ ਵਿਚਾਰ ਅੱਗੇ ਹੇਠ
ਲਿਖੇ ਹਨ।
ਉੱਪਰ ਦਿਤੀ ਸਾਰੀ ਵਿਚਾਰ ਦਾ ਤੱਤ ਇਹ ਹੈ ਕਿ ਨਾਮਦੇਵ ਦੀ ਰੱਖਿਆ ਕਰਨ ਲਈ
ਵਿਸ਼ਨੂੰ ਭਗਵਾਨ ਜੀ ਗੁਰੜ ਦੀ ਅਸਵਾਰੀ ਕਰਦੇ ਨਹੀ ਆਏ। ਕਿੳਂਕਿ ਗੁਰਮਤਿ ਜਿਸ ਨੂੰ ਪ੍ਰਤਿਪਾਲਣਾ
ਕਹਿਂਦੀ ਹੈ ਉਹ ਸਰੀਰਕ ਰੂਪ ਵਿੱਚ ਆ ਕੇ ਨਹੀ ਕੀਤੀ ਜਾਂਦੀ। ਫਿਰ ਇਸ ਤੁਕ ਦਾ ਅਰਥ ਕੀ ਹੋਇਆ। ਜਦੋ
ਵਿਸ਼ਨੂੰ ਦੇ ਆਉਣ ਦੀ ਗਲ ਰੱਦ ਹੋ ਜਾਂਦੀ ਹੈ ਤਾਂ ਫਿਰ ਗਰੁੜ ਦੇ ਵੀ ਅਰਥ ਵਿਸ਼ਨੂੰ ਦੀ ਅਸਵਾਰੀ ਵਾਲਾ
ਪੰਛੀ ਨਹੀ ਰਹਿੰਦੇ। ਗਰੁੜ ਦਾ ਇੱਕ ਅਰਥ ਜ਼ਹਿਰ ਉਤਾਰਨ ਵਾਲੀ ਦਵਾ ਵੀ ਹੈ। ਗੁਰੂ ਗਰੰਥ ਸਾਹਿਬ ਵਿੱਚ
ਇਸ ਨੂੰ ਇਸ ਅਰਥ ਵਿੱਚ ਕਈ ਜਗ੍ਹਾ ਵਰਤਿਆ ਗਿਆ ਹੈ:
ਅਸੀਂ ਜੇ ਮੰਨ ਲਈਏ ਕਿ ਤੁਸੀਂ ਠੀਕ ਕਹਿ ਰਹੇ ਹੋ। ਪਰ ਇਸ ਬਾਣੀਂ ਵਿੱਚ
ਗਰੁੜ ਚੜੑੇ
ਲਫਜ਼ ਦੋ ਵਾਰ ਅਇਆ ਹੈ।
ਇਕ ਹੈ
ਗਰੁੜ ਚੜੑੇ ਗੋਬਿੰਦ ਆਇਲਾ।।
ਅਤੇ ਦੂਜਾ ਹੈ।
ਗਰੁੜ ਚੜੑੇ ਆਏ ਗੋਪਾਲ।।
ਠੀਕ ਹੈ ਜ਼ਹਿਰ ਉਤਾਰਨ ਵਾਲੀ ਇੱਕ ਦਵਾ ਨੂੰ ਵੀ ਗਰੁੜ ਕਹਿੰਦੇ ਹਨ, ਪਰ ਕੀ
ਗਰੁੜ ਇੱਕ ਪੰਛੀ ਦਾ ਵੀ ਨਾਮ ਨਹੀਂ ਹੈ?
ਤੁਸੀਂ ਗਰੁੜ ਨੂੰ ਜਹਿਰ ਉਤਾਰਨ ਵਾਲੀ ਦਵਾ ਤਦ ਕਹਿ ਸਕਦੇ ਹੋ, ਜੇ ਇਹਨਾਂ
ਕੜੀਆਂ ਵਿਚੋਂ ਬਾਕੀ ਲਫਜ਼
“ਚੜੑੇ ਗੋਬਿੰਦ ਆਇਲਾ” ਅਤੇ
“ਚੜੑੇ ਆਏ ਗੋਪਾਲ”
ਨੂੰ ਅਲੱਗ ਕਰ ਦਿੱਤਾ ਜਾਵੇ। ਫਿਰ ਗਰੁੜ ਦੇ ਜੋ ਚਾਹੋ ਅਰਥ
ਕੱਢ ਸਕਦੇ ਹੋ। ਜੇ ਲਫਜਾਂ ਨੂੰ ਲੈ ਕੇ ਕਿੰਤੂ ਪ੍ਰੰਤੂ ਹੀ ਕਰਨਾਂ ਹੋਵੇ। ਤਾਂ ਮੈਂ ਜੋ ਇਹ ਲਿਖਿਆ
ਹੈ, “ਗਰੁੜ ਦੇ ਜੋ ਚਾਹੋ ਅਰਥ ਕੱਢ ਸਕਦੇ ਹੋ” ਇਸ ਵਿੱਚ ਇੱਕ ਲਫਜ਼ “ਕੱਢ” ਆਇਆ ਹੈ। ਅਸੀਂ
ਇਸ “ਕੱਢ” ਲਫਜ਼ ਦੇ ਹੀ ਕਈ ਅਰਥ ਕੱਢ ਸਕਦੇ ਹਾਂ।
ਗਰੁੜ ਜਹਿਰ ਉਤਾਰਨ ਵਾਲੀ ਇੱਕ ਦਵਾ ਤਾਂ ਹੋ ਸਕਦੀ ਹੈ। ਪਰ ਇਹ ਦਵਾ ਖੰਭਾਂ
ਦੇ ਫੜ ਫੜਾਉਣ ਦੀ ਆਵਾਜ ਪੈਦਾ ਨਹੀਂ ਕਰ ਸਕਦੀ, ਅਤੇ ਨਾਂ ਹੀ ਇਸ ਦਵਾ ਉਤੇ ਚੜ੍ਹ ਕੇ ਕੋਈ ਆ ਸਕਦਾ
ਹੈ।
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ।। ੧।।
ਅਤੇ
ਗਰੁੜ ਚੜੑੇ ਆਏ ਗੋਪਾਲ।। ੧੬।।
ਊਪਰ ਲਿਖੀਆਂ ਇਹਨਾਂ ਦੋਹਾਂ ਹੀ ਕੜੀਆਂ ਦੇ ਅਰਥ ਭਾਸ਼ਾ ਅਤੇ ਲਫਜ਼ਾਂ ਦੇ ਆਧਾਰ
ਤੇ ਅਲੱਗ ਅਲੱਗ ਸਪਸ਼ਟ ਹਨ। ਇਹਨਾਂ ਦਾ ਆਪਸ ਵਿੱਚ ਮਿਲਗੋਭਾ ਕਰਨ ਦੀ ਕੀ ਲੋੜ ਹੈ। ਇੱਕ ਸਿੱਧੇ
ਸਿੱਧੇ ਲਫਜਾਂ ਵਿੱਚ ਦੱਸੀ ਜਾ ਸਕਣ ਵਾਲੀ ਗੱਲ (ਜਿਸ ਨੂੰ ਕੇ ਤੁਸੀਂ ਵੀ ਦੱਸ ਸਕਦੇ ਹੋ, ਅਤੇ
ਆਪਣੀਂ ਸੋਚ ਅਨੂਸਾਰ ਦੱਸ ਵੀ ਰਹੇ ਹੋ) ਨੂੰ ਐਨਾਂ ਵਲ ਪਾ ਕੇ ਬਿਆਨ ਕਰਨ ਦੀ ਨਾਮ ਦੇਵ ਜੀ ਨੂੰ ਕੀ
ਲੋੜ ਸੀ। ਵੈਸੇ ਵੀ ਗਰੁੜ,
ਗਰੁੜੁ, ਗਾਰੁੜ, ਗਾਰੁੜੁ ਦੇ ਬਾਣੀਂ ਵਿੱਚ ਅਲੱਗ
ਅਲੱਗ ਅਰਥ ਹਨ।
ਨਾਮਾ ਪ੍ਰਣਵੈ ਸੇਲ ਮਸੇਲ।। ਗਊ ਦੁਹਾਈ ਬਛਰਾ ਮੇਲਿ।। ੧੯।। ਦੂਧਹਿ ਦੁਹਿ
ਜਬ ਮਟੁਕੀ ਭਰੀ।। ਲੇ ਬਾਦਿਸਾਹ ਕੇ ਆਗੇ ਧਰੀ।। ੨੦।।
ਨਾਮ ਦੇਵ ਜੀ ਨੂੰ ਬਾਦਸ਼ਾਹ ਨੂੰ ਆਪਣੀਂ ਇਸ ਸਿੱਧੀ ਜਿਹੀ ਗੱਲ ਨੂੰ ਸਮਝਾਉਣ
ਵਾਸਤੇ, ਊਪਰ ਲਿਖੀ ਬਾਣੀਂ ਅਨੂਸਾਰ, ਗਉ ਦੀਆਂ ਲੱਤਾਂ ਨੂੰ ਨਿਆਣਾਂ (ਰੱਸੀ) ਪਾਉਣ, ਫਿਰ ਬਛੜਾ ਛੱਡ
ਕੇ ਗਾਂ ਪਸਮਾਉਣ, ਫਿਰ ਦੁੱਧ ਚੋਣ, ਅਤੇ ਦੁੱਧ ਨਾਲ ਮਟਕੀ ਭਰਨ, ਫਿਰ ਦੁੱਧ ਦੀ ਭਰੀ ਮਟਕੀ ਬਾਦਸ਼ਾਹ
ਦੇ ਅੱਗੇ ਧਰਨ, ਵਾਲੀਆਂ ਫਾਲਤੂ ਗੱਲਾਂ ਕਹਿਣ ਦੀ ਕੀ ਜਰੂਰਤ ਸੀ। ਜਦ ਕੇ ਤੁਹਾਡੇ ਕਹਿਣ ਅਨੂੰਸਾਰ
ਐਸਾ ਕੁੱਝ ਹੋਇਆ ਹੀ ਨਹੀਂ।
ਬਾਦਿਸਾਹੁ ਮਹਲ ਮਹਿ ਜਾਇ।। ਅਉਘਟ ਕੀ ਘਟ ਲਾਗੀ ਆਇ।। ੨੧।। ਕਾਜੀ ਮੁਲਾਂ
ਬਿਨਤੀ ਫੁਰਮਾਇ।। ਬਖਸੀ ਹਿੰਦੂ ਮੈ ਤੇਰੀ ਗਾਇ।। ੨੨।।
ਵੀਰ ਜੀ ਤੁਸੀਂ ਹੀ ਫੈਸਲਾ ਕਰੋ। ਮੰਨ ਲਵੋ ਕੇ ਇਹ ਕਹਾਣੀਂ ਪੂਰੀ ਸੱਚ
ਹੋਵੇ, (ਜਿਸ ਨੂੰ ਅੱਧ ਪਚੱਧ ਤਾਂ ਤੁਸੀਂ ਵੀ ਮੰਨਦੇ ਹੀ ਹੋ) (ਮੁਸਲਮਾਨ ਗਉ ਨੂੰ ਹਿੰਦੂਆਂ ਦਾ
ਪੂਜਨੀਕ ਪਸ਼ੂ ਮੰਨਦੇ ਹਨ, ਨਾਮ ਦੇਵ ਨੂੰ ਨੀਚਾ ਦਿਖਾਉਣ ਵਾਸਤੇ ਅਗਰ ਸਚਮੁਚ ਹੀ ਬਾਦਸ਼ਾਹ ਨੇਂ
(ਹਿੰਦੂਆਂ ਦੀ ਇਸ ਕਮਜ਼ੋਰੀ) ਗਊ ਨੂੰ ਮਾਰ ਕੇ ਨਾਮ ਦੇਵ ਦੇ ਸਾਹਮਣੇਂ ਇਸ ਨੂੰ ਜਿੰਦਾ ਕਰਨ ਦੀ
ਚੁਨੌਤੀ ਰੱਖੀ ਹੋਵੇ। ਅਤੇ ਨਾਮ ਦੇਵ ਨੇਂ ਗਉ ਨੂੰ ਜਿੰਦਾ ਕਰ ਦਿੱਤਾ ਹੋਵੇ, (ਕੀ ਬਾਦਸ਼ਾਹ ਨੂੰ
ਡਰਾਉਣ ਵਾਸਤੇ ਇਤਨਾਂ ਹੀ ਸ਼ਕਤੀ ਪ੍ਰਦਸ਼ਨ ਕਾਫੀ ਨਹੀ ਹੈ)। ਅਤੇ ਨਾਮ ਦੇਵ ਦੀ ਇਹ ਸ਼ਕਤੀ ਦੇਖ ਕੇ ਕੀ
ਬਾਦਸ਼ਾਹ ਦਾ ਘਬਰਾਉਣਾਂ, ਅਤੇ ਡਰ ਕੇ ਮਹਿਲਾਂ ਵਿੱਚ ਜਾਣਾਂ, ਅਤੇ ਫਿਰ ਕਾਜੀ ਅਤੇ ਮੁੱਲਾਂ ਦੇ ਹਥ
ਨਾਮ ਦੇਵ ਜੀ ਪਾਸ ਬੇਨਤੀ ਕਰਨੀ, ਕਿ ਹੇ ਹਿੰਦੂ ਮੈਂ ਤੇਰੀ ਗਾਂ ਬਖਸ਼ ਦਿੱਤੀ, ਜਾ ਇਸ ਨੂੰ ਲੈ ਜਾ।
ਕੀ ਇਹ ਕੋਈ ਗਲਤ ਜਾਂ ਅਨਹੋਣੀਂ ਗੱਲ ਹੈ) (ਛੁਰੂ ਤੋਂ ਲੈ ਕੇ ਅਜ ਤੱਕ ਸਾਰੇ ਸ਼ਕਤੀ ਨੂੰ ਸਲਾਮ ਕਰਦੇ
ਆਏ ਹਨ। ਗੱਲਾਂ ਨਾਲ ਕੋਈ ਨਹੀਂ ਰੀਝਦਾ। ਅਤੇ ਫਿਰ ਉਹ ਵੀ ਮੁਗਲ ਬਾਦਸ਼ਾਹ!)
ਆਪ ਜੀ ਨੇਂ ਅਗੇ ਲਿਖਿਆ ਹੈ।
ਇਹ ਕਿਹੋ ਜਿਹਾ ਰੱਬ ਹੈ ਜੋ ਮਿਹਣੇ ਸੁਣਨ ਤੋਂ ਬਾਅਦ ਹੀ ਹਰਕਤ ਵਿੱਚ ਆੳਂਦਾ
ਹੈ। ਇਹ ਤਾਂ ਇੰਞ ਹੋਇਆ ਜਿਵੇਂ ਕੋਈ ਜੱਟ ਮਿਹਣਾ ਤਾਹਨਾ ਸੁਣਦਿਆਂ ਹੀ ਡਾਂਗ ਚੁੱਕੀ ਆ ਖੜੇ।
ਇਹੋ ਜਿਹੇ ਰੱਬ ਨੂੰ ਨ ਤਾਂ ਗੁਰਮਤਿ ਵਿੱਚ ਕੋਈ ਜਗ੍ਹਾ ਹੈ ਅਤੇ ਨ ਹੀ ਨਾਮਦੇਵ ਦੀ
ਬਾਣੀ ਵਿਚ।
ਅਗਲੀਆਂ ਕੜੀਆਂ ਬਾਰੇ ਅਪਣੇਂ ਵਿਚਾਰ ਲਿਖਦੇ ਹੋਏ ਤੁਸੀਂ “ਰੱਬ” ਬਾਰੇ ਦੱਸ
ਰਹੇ ਹੋ।
ਕਹਹਿ ਤ ਧਰਣਿ ਇਕੋਡੀ ਕਰਉ।। ਕਹਹਿ ਤ ਲੇ ਕਰਿ ਊਪਰਿ ਧਰਉ।। ੧੭।। ਕਹਹਿ ਤ
ਮੁਈ ਗਊ ਦੇਉ ਜੀਆਇ।। ਸਭੁ ਕੋਈ ਦੇਖੈ ਪਤੀਆਇ।। ੧੮।।
ਇਹਨਾਂ ਤੁਕਾਂ ਦੇ ਅਰਥ ਕਰਦਿਆਂ ਅਕਸਰ ਇਹ ਰੱਬ ਵਲੋਂ ਨਾਮਦੇਵ ਨੂੰ ਮੁਖਾਤਿਬ
ਹੋ ਕੇ ਕਹੀਆਂ ਦੱਸੀਆਂ ਜਾਂਦੀਆਂ ਹਨ। ਪ੍ਰੋ ਸਾਹਿਬ ਸਿੰਘ ਨੇ ਵੀ ਇਸੇ ਤਰ੍ਹਾਂ ਕੀਤਾ ਹੈ। ਪਰ ਜਰਾ
ਗੌਰ ਕਰਕੇ ਦੇਖੋ ਕਿ ਕੀ ਗੁਰਮਤਿ ਦਾ ਰੱਬ ਇਹੋ ਜਿਹੀ ਗਲ ਕਰ ਸਕਦਾ ਹੈ। ਨਾਮਦੇਵ
ਦਾ ਝਗੜਾ ਤਾਂ ਸੁਲਤਾਨ ਨਾਲ ਸੀ। ਅਗਰ ਨਾਮਦੇਵ ਦੇ ਕਹਿਣ ਤੇ ਧਰਤੀ ਨੂੰ ਮੂਧਾ ਮਾਰ ਦਿਤਾ ਜਾਂਦਾ ਤਾ
ਬਾਕੀ ਜੀਵ ਜੰਤੂ ਤਾਂ ਅਕਾਰਣ ਹੀ ਮਾਰੇ ਜਾਂਦੇ। ਕੀ ਰੱਬ ਜੀ ਇਹੋ ਜਿਹਾ ਕਦਮ ਚੁਕ ਸਕਦੇ ਨੇ?
ਵੀਰ ਜੀ ਰੱਬ ਜੱਟਾਂ ਵਰਗਾ ਹੈ, ਜਾਂ ਰੱਬ ਇਹੋ ਜਿਹਾ ਕੰਮ ਕਰ ਸੱਕਦਾ ਹੈ
ਜਾਂ ਨਹੀਂ। ਇਸ ਦਾ ਫੈਸਲਾ ਤੁਸੀਂ ਗੁਰਬਾਣੀਂ ਪੜ੍ਹ ਕੇ ਆਪ ਹੀ ਕਰ ਲੈਣਾਂ, ਅੱਗੇ ਗੁਰਬਾਣੀਂ ਦੀਆਂ
ਕੁੱਝ ਪੰਕਤੀਆਂ ਦੇ ਹਵਾਲੇ ਦੇ ਰਿਹਾ ਹਾਂ।
ਹਰਿ ਠਗ ਜਗ ਕਉ ਠਗਉਰੀ ਲਾਈ।। ੩੩੧
ਕੀ ਇਹ ਹੈਰਾਨੀ ਦੀ ਗੱਲ ਨਹੀਂ ਹੈ! ਕੀ ਹਰੀ ਠੱਗ ਹੋ
ਸੱਕਦਾ ਹੈ? ਪਰ ਇਹ ਸੱਚ ਹੈ, ਕਬੀਰ ਸਾਹਿਬ ਸੱਚ ਕਹਿ ਰਹੇ ਹਨ। ਅਤੇ ਗੁਰਬਾਣੀਂ ਝੂਠ ਨਹੀਂ ਬੋਲ
ਰਹੀ।
ਅੱਗੇ ਰੱਬ ਦੀ ਠੱਗੀ ਨੂੰ ਗੁਰੂ ਅਰਜਨ ਦੇਵ ਜੀ ਬਹੁਤ ਹੀ ਵਿਸਥਾਰ ਨਾਲ
ਦੱਸਦੇ ਹਨ।
ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ।। ਐਸੀ ਠਗਉਰੀ ਪਾਇ
ਭੁਲਾਵੈ ਮਨਿ ਸਭ ਕੈ ਲਾਗੈ ਮੀਠੀ।। ੨।। ੬੭੩
ਗੁਰੂ ਅਰਜਨ ਦੇਵ ਜੀ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਹਨ। ਕਿ ਐਸੀ ਠੱਗੀ
ਨਾਂ ਤੇ ਅਸੀਂ ਕਿਤੇ ਸੁਣੀਂ ਹੈ, ਅਤੇ ਨਾਂ ਹੀ ਇਹਨਾਂ ਅੱਖਾਂ ਨਾਲ ਕਿਤੇ ਵੇਖੀ ਹੈ। ਅਤੇ ਨਾਂ ਹੀ
ਸਾਥੋਂ ਮੂਹੋਂ ਬੋਲ ਕੇ ਦੱਸੀ ਹੀ ਜਾ ਸੱਕਦੀ ਹੈ। ਅਤੇ ਹੈਰਾਨੀ ਦੀ ਗੱਲ ਹੈ ਕਿ ਸਾਰਿਆਂ ਨੂੰ ਹੀ ਇਹ
ਠੱਗੀ ਮਿੱਠੀ ਲੱਗਦੀ ਹੈ। ਜੇ ਕੋਈ ਸਾਨੂੰ ਇਸ ਠੱਗੀ ਤੋਂ ਬਚਾਉਣਾਂ ਚਾਹੁੰਦਾ ਹੈ, ਤਾਂ ਅਸੀਂ ਉਸ
ਨਾਲ ਝਗੜਾ ਕਰਦੇ ਹਾਂ।
ਬੁਲ੍ਹੇ ਸ਼ਾਹ ਇੱਕ ਸੂਫੀ ਕਵੀ ਫਕੀਰ ਹੋਇਆ ਹੈ। ਜਿਸ ਦੇ ਨਾਂ ਤੋਂ ਪੰਜਾਬ ਦਾ
ਬੱਚਾ ਬੱਚਾ ਵਾਕਫ ਹੈ। ਉਹ ਲਿਖਦੇ ਹਨ।
“ਚੋਰੀ ਕਰ ਤੇ ਭੰਨ ਘਰ ਰੱਬ ਦਾ, ਤੇ ਠੱਗਾਂ ਦੇ ਠੱਗ ਨੂੰ ਠੱਗ”
(ਘਰ ਭੰਨਣ ਦਾ ਮਤਲਬ ਹੁੰਦਾ ਹੈ, ਕਿਸੇ ਦੇ ਘਰ ਨੂੰ ਸੰਨ੍ਹ ਲਾਉਣੀਂ)
ਬੁਲ੍ਹੇ ਸ਼ਾਹ ਦੀ ਇਸ ਦਲੀਲ ਦੀ ਗਵਾਹੀ ਗੁਰਬਾਣੀਂ ਵਿੱਚ ਵੀ ਮਿਲਦੀ ਹੈ।
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ।। ਸੋ ਠਗੁ ਠਗਿਆ ਠਉਰ ਮਨੁ ਆਵਾ।।
੧੮।। ੪੪੧
ਜਿਸ ਠੱਗ (ਪ੍ਰਭੂ) ਨੇਂ ਸਾਰਾ ਹੀ ਸੰਸਾਰ ਠੱਗ ਕੇ ਖਾ ਲਿਆ ਹੈ, ਅਸੀਂ ਉਸ
ਠੱਗ ਨੂੰ ਵੀ ਠੱਗ ਲਿਆ ਹੈ। ਉਸ ਨੂੰ ਠੱਗ ਕੇ ਸਾਡੇ ਮਨ ਨੂੰ ਸ਼ਾਤੀ ਆਈ ਹੈ। ਸਾਨੂੰ ਠਿਕਾਣਾਂ ਮਿਲ
ਗਿਆ।
ਵੀਰ ਜੀ ਰੱਬ ਜੀ ਦੀਆਂ ਠੱਗੀਆਂ ਦੇ ਜਿਕਰ ਨਾਲ ਗੁਰੂ ਗ੍ਰੰਥ ਸਾਹਿਬ ਭਰਿਆ
ਪਿਆ ਹੈ। ਜੇ ਤੁਸੀਂ ਕਹੋ ਤਾਂ ਹਜਾਰਾਂ ਪ੍ਰਮਾਣ ਦਿੱਤੇ ਜਾਂ ਸੱਕਦੇ ਹਨ।
ਕਿਸੇ ਨੂੰ ਜਾਣ ਬੁੱਝ ਪੁੱਠੇ (ਉਲਟੇ) ਰਾਹ ਪਾਉਣਾਂ, ਨੇਕ ਬੰਦੇ ਦਾ ਧਰਮ
ਨਹੀਂ ਹੈ, ਪਰ ਜੇ ਇਹ ਕੰਮ (ਠੱਗੀ) ਹਰੀ ਖੁਦ ਹੀ ਕਰੇ ਤਾਂ ਤੁਸੀਂ ਉਸ ਨੂੰ ਕੀ ਕਹੋ ਗੇ, ਅਗੇ
ਪੜ੍ਹੋ ਗੁਰੂ ਨਾਨਕ ਜੀ ਕੀ ਕਹਿ ਰਹੇ ਹਨ।
ਪਾਇ ਠਗਉਰੀ ਆਪਿ ਭੁਲਾਇਓ।। ਨਾਨਕ ਕਿਰਤੁ ਨ ਜਾਇ ਮਿਟਾਇਓ।। ੨।। ੧੦੦੫
ਖੁਦ ਹਰੀ ਨੇਂ ਆਪਣੀਂ ਮਾਇਆ ਠੱਗੀ ਨਾਲ ਜੀਵ ਨੂੰ ਭੁਲਾਕੇ (ਉਲਟੇ ਰਾਹੇ
ਪਾਕੇ) ਉਸ ਤੋਂ ਕਰਮ ਕਰਵਾਏ। ਜੀਵ ਕਰਮ ਕਰ ਬੈਠਾ, ਪਰ ਜੋ ਕਰਮ ( ਕਿਰਤੁ)
ਕੇ ਇਸ ਜੀਵ ਨੇਂ ਕੀਤੇ ਹਨ, ਫਿਰ ਉਹ ਮੇਟੇ ਨਹੀਂ
ਜਾ ਸਕਦੇ, ਉਸ ਦਾ ਫਲ ਜੀਵ ਨੂੰ ਭੋਗਣਾਂ ਹੀ ਪੈਂਦਾ ਹੈ।
ਰਹਾਉ।। ਪਾਇ ਠਗਉਰੀ ਆਪਿ ਭੁਲਾਇਓ ਜਨਮਤ ਬਾਰੋ ਬਾਰ।। ੧੨੨੩
ਊਪਰ ਵਾਲੀ ਤੁਕ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਵੀ, ਇਸ ਗੱਲ ਦੀ ਗਵਾਹੀ
ਦੇ ਰਹੇ ਹਨ, ਕਿ ਹਰੀ ਨੇਂ ਆਪ ਹੀ ਜੀਵਾਂ ਨੂੰ ਭੁਲਾ ਦਿੱਤਾ, ਅਤੇ ਭੁਲੇ ਹੋਇ ਜੀਵਾਂ ਨੂੰ ਆਪਣੇਂ
ਕੀਤੇ ਹੋਇ ਕਰਮਾਂ ਦਾ ਫਲ ਭੋਗਣ ਵਾਸਤੇ ਬਾਰ ਬਾਰ ਜਨਮ ਲੈਣੇਂ ਪੈਂਦੇ ਹਨ। (ਇਹ ਜਨਮ ਕਿਸੇ ਵੀ ਜੂਨ
ਵਿੱਚ ਹੋ ਸਕਦੇ ਹਨ)
ਵੀਰ ਤੁਸੀਂ ਤਾਂ ਧਰਤੀ ਨੂੰ ਟੇਡਾ ਕਰਨ ਦੀ ਗੱਲ ਸੁਣ ਕੇ ਹੈਰਾਨ ਹੋ ਗਏ ਹੋ।
ਉਹ ਰੱਬ ਤਾਂ ਸਾਰੀ ਧਰਤੀ ਨੂੰ ਜਦ ਚਾਹੇ, ਖਤਮ ਹੀ ਕਰ ਸੱਕਦਾ ਹੈ। ਇਹ ਕੰਮ
ਕਰਨ ਲੱਗਾ ਉਹ ਕਿਸੇ ਤੋਂ ਪੁੱਛਦਾ ਨਹੀਂ, ਅਤੇ ਨਾਂ ਹੀ ਕਿਸੇ ਤੋਂ ਸਲਾਹ ਲੈਂਦਾ ਹੈ। ਕਿਸੇ ਪਾਸੋਂ
ਕੁੱਝ ਖੋਹਣ ਵੇਲੇ ਜਾਂ ਦੇਣ ਵੇਲੇ ਵੀ ਉਹ ਕਿਸੇ ਤੋਂ ਪੁੱਛਦਾ ਨਹੀਂ ਹੈ। ਅਤੇ ਨਾਂ ਹੀ ਉਸ ਨੂੰ
ਕਿਸੇ ਦਾ ਡਰ ਹੈ, ਕਿ ਕੋਈ ਉਸ ਨੂੰ ਕੀ ਆਖੇ ਗਾ (ਭਾਵ ਉਸ ਨੂੰ ਕੋਈ ਜੱਟ ਆਖੇ ਗਾਂ, ਠੱਗ ਆਖੇ ਗਾ,
ਜਾਂ ਕੋਈ ਉਸ ਨੂੰ ਗੁਰਮਤਿ ਵਿੱਚ ਜਗਹ ਦੇਵੇ ਗਾ ਜਾਂ ਗੁਰਮਤਿ ਵਿਚੋਂ ਕੱਢ ਦੇਵੇ ਗਾ, ਇਸ ਨਾਲ ਉਸ
ਨੂੰ ਕੋਈ ਫਰਕ ਨਹੀਂ ਪੈਂਦਾ। ਸਾਡੀ ਗੁਰਮਤਿ ਦੇ ਸਰਟੀਫਿਕੇਟ ਤੋਂ ਉਸ ਨੇਂ ਕੀ ਲੈਣਾਂ। ਉਹ ਇਹਨਾਂ
ਸੱਭ ਗੱਲਾਂ ਤੋਂ ਬੇਪ੍ਰਵਾਹ ਹੈ। ਉਸ ਨੂੰ ਤਾਂ ਬਸ ਆਪਣੀਂ ਕੁਦਰਤ ਨਾਲ ਮਤਲਬ ਹੈ। ਨਿਗਾਹ (ਨਦਰਿ
ਕਰ) ਨਾਲ ਉਹ ਸਾਰਿਆਂ ਨੂੰ ਵੇਖ ਰਿਹਾ ਹੈ, ਪਰ ਉਸ ਦੀ ਮਰਜੀ ਹੈ, ਕਿਸੇ ਨੂੰ ਕੁੱਝ ਦੇਵੇ ਜਾਂ ਨਾਂ
ਦੇਵੇ)। ਗੁਰੂ ਨਾਨਕ ਦੇਵ ਜੀ ਵੀ ਇਸ ਗੱਲ ਦੀ ਗਵਾਹੀ ਦੇਂਦੇ ਹਨ।
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ।। ਆਪਣੀ ਕੁਦਰਤਿ ਆਪੇ
ਜਾਣੈ ਆਪੇ ਕਰਣੁ ਕਰੇਇ।। ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ।। ੪।। ੫੩
ਬਾਣੀਂ ਦੀ ਅਗਲੀ ਕੜੀ ਦਸ ਰਹੀ ਹੈ, ਕਿ ਉਸ ਰੱਬ ਦੇ ਅਗੇ ਕਿਸੇ ਦਾ ਵੀ, ਕੋਈ
ਵੀ ਜੋਰ ਜਾਂ ਚਾਰਾ ਨਹੀਂ ਚੱਲ ਸੱਕਦਾ। ਇਸ ਵਾਸਤੇ ਉਸ ਨੂੰ ਨਮਸਕਾਰ ਕਰਨ ਵਿੱਚ ਹੀ ਭਲਾਈ ਹੈ।
ਸਰਦਾਰ ਜਰਨੈਲ ਸਿੰਘ ਜੀ, ਦਸੋ! ਕੀ ਇਹ ਉਸ ਹਰੀ ਦੀ ਕੋਈ ਨਿਆਂ ਦੀ ਗੱਲ ਹੈ? ਕਿ ਜੇ ਬਚਨਾਂ
ਚਾਹੁੰਦੇ ਹੋ ਤਾਂ ਮੈਨੂੰ ਨਮਕਾਰ ਕਰੋ, ਅਤੇ ਅੱਖਾਂ ਬੰਦ ਕਰ ਕੇ ਬਸ ਮੇਰੇ ਹੀ ਗੁਣ ਗਾਈ ਚਲੋ। ਇਹ
ਗਲਾਂ ਤਾਂ ਹਰ ਬੰਦਾ ਵੀ ਚਾਹੁੰਦਾ ਹੈ।
ਜਿਸੁ ਠਾਕੁਰ ਸਿਉ ਨਾਹੀ ਚਾਰਾ।। ਤਾ ਕਉ ਕੀਜੈ ਸਦ ਨਮਸਕਾਰਾ।।
ਸਰਦਾਰ ਜਰਨੈਲ ਸਿੰਘ ਜੀ, ਇਹ ਗੱਲਾਂ ਮੈਂ ਅਪਣੀਂ ਸੁਤੰਤਰ ਸੋਚ ਨਾਲ
ਗੁਰਬਾਣੀਂ ਦੇ ਆਧਾਰ ਤੇ ਲਿਖੀਆਂ ਹਨ, ਮੇਰੀ ਸੋਚ ਜਾਂ ਮੇਰੇ ਦਿਮਾਗ ਉਤੇ ਕਿਸੇ ਵੀ ਟੀਕਾਕਾਰ ਦਾ
ਕੋਈ ਵੀ ਪ੍ਰਭਾਵ ਨਹੀਂ ਹੈ। ਹੁਣ ਤੁਸੀਂ ਵੀ ਆਪਣੀਂ ਸੁਤੰਤਰ ਸੋਚ ਨਾਲ ਆਪ ਹੀ ਫੈਸਲਾ ਕਰੋ, ਕੇ
ਐਸੇ ਰੱਬ ਲਈ ਗੁਰਮਤਿ ਵਿੱਚ ਕੋਈ ਜਗ੍ਹਾ ਹੈ ਜਾਂ ਨਹੀਂ।
(ਯਾਦ ਰੱਖਣ ਵਾਲੀ ਗੱਲ ਹੈ, ਤਗੜੇ ਦਾ ਸੱਤੀਂ ਵੀਹੀਂ ਸੌ, ਅਤੇ ਸਮਰੱਥ
ਕੋ ਨਹੀਂ ਦੋਸ਼ ਗੁਸਾਈਂ)
ਵੀਰ ਜਰਨੈਲ ਸਿੰਘ ਜੀ ਆਉ ਨਾਮ ਦੇਵ ਜੀ ਦੇ ਇਸ ਸ਼ਬਦ ਦੇ “ਸਾਰੰਸ਼ ਜਾਂ
ਨਿਚੋੜ” ਦੀ ਵੀ ਥੋੜੀ ਜਿਹੀ ਵਿਚਾਰ ਕਰੀਏ।
ਸਾਰੰਸ਼
ਇਸ ਸ਼ਬਦ ਦਾ ਸਾਰ ਹੈ। ਤ੍ਰਿਭਵਨ ਧਨੀਂ ਨੇਂ ਕਿਸੇ ਵੀ ਰੂਪ ਵਿੱਚ ਆਪਣੇਂ ਭਗਤ
ਨਾਮ ਦੇ ਕਹਿਣ ਤੇ ਮਰੀ ਹੋਈ ਗਉ ਨੂੰ ਜਿੰਦਾ ਕੀਤਾ। ਫਿਰ ਨਾਮ ਦੇਵ ਦੇ ਬੇਨਤੀ ਕਰਨ ਤੇ ਬਛੜਾ ਛੱਡ
ਕੇ ਤੇ ਗਉ ਨੂੰ ਨਿਆਣਾਂ ਪਾਕੇ ਦੁੱਧ ਚੋਇਆ ਗਿਆ। ਇਹ ਸੱਭ ਕੁੱਝ ਵੇਖ ਕੇ ਰਾਜਾ ਘਬਰਾ ਗਿਆ। ਅਤੇ
ਬਾਦਸ਼ਾਹ ਨਾਮ ਦੇਵ ਜੀ ਅਗੇ ਝੁਕ ਗਿਆ। ਨਾਮ ਦੇਵ ਦੀ ਸੋਭਾ ਹੋਈ, ਜੈ ਜੈ ਕਾਰ ਹੋਈ, ਪ੍ਰਭੂ ਨੇਂ
ਆਪਣੇਂ ਭਗਤ ਦੀ ਲਾਜ ਰੱਖ ਕੇ, ਆਪਣਾਂ ਬਿਰਦ ਪਾਲਿਆ। ਇਸ ਵਿੱਚ ਹਰੀ ਦੀ ਵੀ ਵਡਿਆਈ ਹੈ।
ਪ੍ਰਮਾਣ
ਹਰੀ ਦੀ ਠੱਗੀ ਦੀਆਂ ਉਧਾਰਨਾਂ ਦੀ ਗਵਾਹੀ ਅਸੀਂ ਊਪਰ ਗੁਰਬਾਣੀਂ ਵਿਚੋਂ
ਬਹੁਤ ਲੈ ਚੁੱਕੇ ਹਾਂ। ਆਉ ਹਰੀ ਦਾ ਦੂਜਾ ਰੂਪ (ਪਿਆਰ) ਵੀ ਵੇਖੀਏ। ਅਤੇ ਇਸ ਗੱਲ ਦੀ ਗਵਾਹੀ ਵੀ
ਅਸੀਂ ਗੁਰਬਾਣੀਂ ਵਿਚੋਂ ਲਈਏ ਕੇ, ਕੀ ਹਰੀ ਆਪਣੀਂ ਸੋਭਾ ਜਾਂ ਵਡਿਆਈ ਦੀ ਖਾਤਰ ਇਸ ਤਰਾਂ ਦੇ ਕੌਤੁਕ
ਵੀ ਕਰ ਸੱਕਦਾ ਹੈ ਜਾਂ ਨਹੀਂ।
ਮਃ ੪।। ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ।। ਹਰਿ ਦਾਸਨ ਕੈ
ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ।। ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ।। ਕਿਰਪਾ
ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ।। ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ
ਵਡਿਆਈ।। ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ।।
ਸ੍ਰੀ ਗੁਰੂ ਰਾਮ ਦਾਸ ਜੀ ਮਹਾਂਰਾਜ ਇਹਨਾਂ ਤੁਕਾਂ ਵਿੱਚ ਦੱਸਦੇ ਹਨ, ਕੇ
ਉਹੀ ਹਰੀ ਆਪਣੇਂ ਦਾਸਾਂ (ਭਗਤਾਂ) ਦੇ ਇਸ ਤਰਾਂ ਵੱਸ ਵਿੱਚ ਹੈ, ਜਿਵੇਂ ਕੋਈ ਵਾਜਾ ਜਾਂ ਸਾਜ, ਕਿਸੇ
ਵਜੰਤ੍ਰੀ ਦੇ ਹਥ ਵਿੱਚ ਹੁੰਦਾ ਹੈ। ਵਜੰਤ੍ਰੀ ਜਿਵੇਂ ਚਾਹੁੰਦਾ ਹੈ ਉਸ ਨੂੰ ਵਜਾਉਂਦਾ ਹੈ। ਹਰੀ ਦੇ
ਦਾਸ ਜਦ ਪਿਆਰ ਨਾਲ ਜਾਂ ਕਿਸੇ ਮੁਸੀਬਤ ਵਿੱਚ ਹਰੀ ਨੂੰ ਯਾਦ ਕਰਦੇ ਹਨ। ਤਾਂ ਹਰੀ ਆਪਣੇਂ ਭਗਤ ਦੀ
ਪੁਕਾਰ ਸੁਣਦਾ ਹੈ, ਆਪਣੀਂ ਕਿਰਪਾ ਦਾ ਮੀਂਹ ਵਰਸਾਉਂਦਾ ਹੈ। ਇਸ ਤਰਾਂ ਹਰੀ ਦੇ ਦਾਸਾਂ ਦੀ ਉਸਤਤ
ਹੁੰਦੀ ਹੈ। ਹਰੀ ਆਪਣੇਂ ਦਾਸਾਂ ਦੀ ਜੋ ਜੈ ਜੈ ਕਾਰ ਕਰਵਾਉਂਦਾ ਹੈ, ਅਸਲ ਵਿੱਚ ਉਹ ਹਰੀ ਦੀ ਆਪਣੀਂ
ਵਡਿਆਈ ਹੁੰਦੀ ਹੈ। ਕਿਉਂ ਕੇ ਹਰੀ ਨੂੰ ਤਾਂ ਬੱਸ ਆਪਣੀਂ ਹੀ ਵਡਿਆਈ ਚੰਗੀ ਲੱਗਦੀ ਹੈ। ਇਸ ਵਾਸਤੇ
ਭਾਵੇਂ ਉਸ ਨੂੰ ਕੁੱਝ ਵੀ ਕਿਉਂ ਨਾਂ ਕਰਨਾਂ ਪਵੇ। ਇਹੋ ਹੀ ਉਸ ਨੇਂ ਨਾਮ ਦੇਵ ਜੀ ਦੀ ਵਾਰੀਂ ਕੀਤਾ
ਸੀ।
ਨੋਟ:- ਇਥੇ ਇੱਕ ਗੱਲ ਨੋਟ ਕਰਨ ਵਾਲੀ ਹੈ, ਕਿ ਨਾਮ ਦੇਵ ਜੀ ਦੇ ਸ਼ਬਦ
ਅਨੂੰਸਾਰ ਜਦ “ਗੋਪਾਲ ਜਾਂ ਗੋਬਿੰਦ” ਗਰੜ ਤੇ ਚੜ੍ਹ ਕੇ ਆਇਆ ਸੀ, ਤਾਂ ਉਹ ਸਿਰਫ ਨਾਮ ਦੇਵ ਨੂੰ
ਦਿਖਾਈ ਦਿੱਤਾ ਸੀ। ਉਸ ਮੌਕੇ ਬਾਦਸ਼ਾਹ ਸਮੇਤ ਹੋਰ ਚਾਹੇ ਕਿਨੇਂ ਵੀ ਦਰਸ਼ਕ ਮੌਜ਼ੂਦ ਸਨ, ਉਹਨਾਂ ਵਿਚੋਂ
ਕਿਸੇ ਨੂੰ ਵੀ ਗਰੁੜ ਜਾਂ ਗੋਪਾਲ ਜਾਂ ਗੋਬਿੰਦ ਦਿਖਾਈ ਨਹੀਂ ਸੀ ਦਿੱਤਾ। (ਕਿਉਂ ਕੇ ਬਾਣੀਂ ਵਿੱਚ
ਅਜੇਹਾ ਕੋਈ ਵੀ ਸੰਕੇਤ ਨਹੀਂ ਮਿਲਦਾ ਹੈ) ਅਗਰ ਬਾਦਸ਼ਾਹ ਅਦਿ ਨੂੰ ਉਹ ਗਰੁੜ ਜਾਂ ਗੋਪਾਲ ਦਿਖਾਈ ਦੇ
ਜਾਂਦਾ, ਤਾਂ ਸ਼ਾਇਦ ਬਾਦਸ਼ਾਹ ਤਾਂ ਉਦੋਂ ਹੀ ਘਬਰਾਉਣ ਦੀ ਬਜਾਇ ਮੂਰਛਿਤ ਹੀ ਹੋ ਜਾਂਦਾ। ਅਤੇ ਦੁੱਧ
ਆਦਿ ਚੋਣ ਦੀ ਨੌਬਤ ਹੀ ਨਾਂ ਆਉਂਦੀ, ਅਤੇ ਇਸ ਤੋਂ ਪਹਿਲੇ ਹੀ ਸੱਚ ਝੂਠ ਦਾ ਫੈਸਲਾ ਹੋ ਜਾਂਦਾ।
ਇਸ ਵਾਸਤੇ ਸਰਦਾਰ ਜਰਨੈਲ ਸਿੰਘ ਜੀ, ਤੁਹਾਡੀ ਇੱਕ ਗੱਲ ਬਿਲਕੁਲ ਸਹੀ ਹੈ।
ਕਿ ਹਰੀ ਨੇਂ ਨਾਮ ਦੇਵ ਜੀ ਦੀ ਰੱਖਿਆ ਇੱਕ ਅੰਗ ਰੱਖਿਅਕ ਯੋਧੇ ਜਾਂ ਸੂਰਮੇਂ ਦੀ ਤਰਾਂ ਸਰੀਰਕ ਤੌਰ
ਤੇ ਹਾਜ਼ਰ ਹੋ ਕੇ ਨਹੀਂ ਕੀਤੀ ਸੀ। ਹਰੀ ਨੇਂ ਨਾਮ ਦੇਵ ਜੀ ਦੀ ਰਖਿਆ, ਸ੍ਰੀ ਗੁਰੂ ਰਾਮ ਦਾਸ ਜੀ ਦੇ
ਕਹਿਣ (ਬਾਣੀਂ) ਅਨੂੰਸਾਰ ਕੀਤੀ ਸੀ।
ਕਿਸੇ ਵੀਰ ਨੇਂ ਇਸ ਸ਼ਬਦ ਬਾਰੇ ਜੇ ਆਪਣੇਂ ਹੋਰ ਵੀ ਵਿਚਾਰ ਦੱਸਣੇਂ ਹੋਣ,
ਤਾਂ ਗੁਰਬਾਣੀਂ ਵਿਚੋਂ ਪ੍ਰਮਾਣ ਦੇ ਕੇ ਦੱਸੇ ਜੀ। ਬਾਣੀਂ ਦਾ ਮਿਲਗੋਭਾ ਨਾਂ ਕਰੇ ਜੀ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।
---------------------------------------------------------------
ਸਰਦਾਰ ਜਰਨੈਲ ਸਿੰਘ ਜੀ ਅਤੇ ਸੱਭ ਪਾਠਕ ਅਤੇ ਲਿਖਾਰੀ ਵਿਦਵਾਨ ਵੀਰੋ।
ਆਪ ਸੱਭ ਨੂੰ ਮੇਰੀ ਇੱਕ ਬੇਨਤੀ ਹੈ, ਕਿ ਆਪ ਕਰਨਲ ਸਰਦਾਰ ਮਨਮੋਹਣ ਸਿੰਘ
ਸਕਾਉਟ ਜੀ ਦਾ ੨੮ ਜਨਵਰੀ ਵਾਲਾ ਪੱਤਰ ਧਿਆਨ ਨਾਲ ਪੜ੍ਹੋ। ਬਹੁਤ ਵੱਡਾ ਸੱਚ ਉਹਨਾਂ ਨੇਂ ਬਿਆਨ
ਕੀਤਾ ਹੈ।
ਸੋ ਤੁਸੀਂ ਸਾਰੇ ਵੀ ਮੈਕਾਲਫ ਦੀ ਸੋਚ (ਜੋ ਕਿ ਕਰਨਲ ਜੀ ਦੇ ਕਹਿਣ ਮੁਤਾਬਕਿ
ਅੱਜ ਤੱਕ ਹੋ ਚੁਕੇ ੧੦੦ ਟੀਕਿਆ ਤੇ ਭਾਰੂ ਹੈ) ਨੂੰ ਛੱਡੋ, ਅਤੇ ਆਪਣੇਂ ਦਿਮਾਗ ਨਾਲ, ਜਾਂ ਆਪਣੀਂ
ਸੁਤੰਤਰ ਸੋਚ ਨਾਲ ਗੁਰਬਾਣੀਂ ਨੂੰ ਸਮਝੋ, ਅਤੇ ਵਿਚਾਰੋ।
ਅੰਗਰੇਜਾਂ ਨੇਂ ਸਾਰੇ ਹਿੰਦੁਸਤਾਨ ਤੇ ਫਤਹਿ ਹਾਸਲ ਕਰਨ ਤੋਂ ਬਾਦ, ਸਿੱਖ
ਰਾਜ ਦਾ ਪਤਨ ਕਰਕੇ, ਸਿੱਖਾਂ ਦੇ ਖਤਰੇ ਵਲੋਂ ਬੇਫਿਕਰ ਜਾਂ ਵਿਹਲੇ ਹੋ ਕੇ। ਸੱਭ ਤੋਂ ਪਹਿਲਾ ਕੰਮ
ਜੋ ਗੁਰਬਾਣੀਂ ਦਾ ਟੀਕਾ ਕਰਨ ਦਾ ਕੀਤਾ, ਇਹ ਕੰਮ ਉਹਨਾਂ ਨੇਂ ਗੁਰਬਾਣੀਂ ਨਾਲ ਕਿਸੇ ਹੇਜ ਜਾਂ ਸ਼ਰਧਾ
ਦੇ ਕਾਰਨ ਨਹੀਂ ਕੀਤਾ। ਇਹ ਉਹਨਾਂ ਦੀ ਕੂਟਨੀਤੀ ਸੀ। ਅੰਗਰੇਜ਼ ਨੂੰ ਡਰ ਸੀ ਕਿਤੇ ਸਿੱਖ ਦੁਬਾਰਾ
ਤਾਕਤ ਵਿੱਚ ਨਾਂ ਆ ਜਾਣ। ਇਸ ਵਾਸਤੇ ਉਹ ਗੁਰਬਾਣੀਂ ਵਿਚੋਂ ਜਾਂ ਕਿਸੇ ਵੀ ਤਰੀਕੇ, ਸਿੱਖਾਂ ਦੀ ਕੋਈ
ਕਮਜੋਰੀ ਲੱਭਣਾਂ ਚਾਹੁੰਦੇ ਸਨ। ਕਿਉਂ ਕੇ ਅੰਗਰੇਜ ਸਮਝ ਚੁਕਾ ਸੀ, ਕਿ ਸਾਰੇ ਹਿੰਦੁਸਾਨ ਵਿਚੋਂ
ਸਿੱਖ ਕੌਮ ਹੀ ਬਹਾਦਰ ਅਤੇ ਜੁਝਾਰੂ ਹੈ। ਜਿਸ ਤੋਂ ਕੇ ਉਸ ਨੂੰ ਖਤਰਾ ਹੈ। ਅਤੇ ਉਸ ਨੇਂ ਇਸ ਗਲ ਨੂੰ
ਚੰਗੀ ਤਰਾਂ ਭਾਂਪ ਲਿਆ ਸੀ, ਕਿ ਇਹਨਾਂ ਸਿੱਖਾਂ ਦੀ ਮੁੱਖ ਤਾਕਤ ਹੈ ਗੁਰੂ।
ਇਸ ਵਾਸਤੇ ਅੰਗਰੇਜ਼ਾਂ ਨੇਂ ਸਰਕਾਰੀ ਫੰਡ ਵਿਚੋਂ ਖਰਚਾ ਕਰ ਕੇ, ਗੁਰੂਆਂ ਦੇ
ਅਸਲ ਉਪਦੇਸ਼ ਨੂੰ ਆਪਣੀਂ ਸਹੂਲਤ ਜਾਂ ਫਾਇਦੇ ਅਨੂਸਾਰ ਗੁਰਬਾਣੀਂ ਦੇ ਅਰਥ ਕਰਕੇ, ਸਾਰੀ ਸਿੱਖ ਕੌਮ
ਨੂੰ ਗੁਰਮਤਿ ਤੋਂ ਦੂਰ ਕਰ ਦਿੱਤਾ। ਗੁਰਮਤਿ ਤੋਂ ਦੂਰ ਕਰਨ ਦਾ ਮਤਲਬ ਹੈ। ਗੁਰੂ ਤੋਂ ਦੂਰ ਕਰਨਾਂ।
ਜਾਂ ਗੁਰੂ ਅਤੇ ਸਿੱਖ ਵਿੱਚ ਵੰਡ ਪਾ ਦੇਣੀ। ਸਿੱਖਾਂ ਨੂੰ ਕਮਜੋਰ ਕਰਨ ਦਾ ਇਸ ਤੋਂ ਵਧੀਆ ਤਰੀਕਾ
ਹੋਰ ਕੀ ਹੋ ਸਕਦਾ ਹੈ। “ਡਿਵਾਈਡ ਐਂਡ ਰੂਲ” ਅੰਗਰੇਜਾਂ ਦੀ ਕੂਟਨੀਤੀ ਦਾ ਮੁੱਖ ਹਿਸਾ ਸੀ।
ਅੰਗਰੇਜਾਂ ਦੀ ਇਸ ਪਾਲਿਸੀ ਕਾਰਨ ਹੀ ਅੱਜ ਸਿੱਖ ਸਿੱਖ ਨਾਲੋਂ ਵੰਡਿਆ ਹੋਇਆ ਹੈ।
ਪਾਠ ਦੇ ਭੋਗ ਤੋਂ ਬਾਦ ਇਹ ਜੋ ਦੋਹਾ ਪੜ੍ਹਿਆ ਜਾਂਦਾ ਹੈ, “ਸਭਿ ਸਿੱਖਨ ਕੋ
ਹੁਕਮ ਹੈ ਗੁਰੂ ਮਾਨਿਉਂ ਗ੍ਰੰਥ” ਮੈਂ ਤਾਂ ਇਸ ਬਾਰੇ ਵੀ ਸੁਣਿਆ ਜਾਂ ਪੜ੍ਹਿਆ ਹੈ, ਕਿ ਇਹ ਦੋਹਾ
ਬਦਲ ਕੇ ਪ੍ਰਚਲਤ ਕਰਵਾਉਣ ਵਿੱਚ ਵੀ ਅੰਗਰੇਜਾਂ ਦਾ ਹੱਥ ਅਤੇ ਚਾਲ ਸੀ। ਪਹਿਲੇ ਇਸ ਦੋਹੇ ਦੇ ਅਲਫਾਜ਼
ਕੁੱਝ ਹੋਰ ਸਨ।
ਇਸ ਵਾਸਤੇ ਵੀਰ ਜੀ ਮੇਰੀ ਆਪ ਨੂੰ, ਅਤੇ ਸੱਭ ਨੂੰ ਬੇਨਤੀ ਹੈ, ਕਿ
ਅੰਗਰੇਜਾਂ ਦੀ ਚਾਲ ਤੋਂ ਬਚੋ, ਅਤੇ ਆਪਣੇਂ ਦਿਮਾਗ ਨਾਲ ਜਾਂ ਆਪਣੀਂ ਸੁਤੰਤਰ ਸੋਚ ਨਾਲ ਗੁਰਬਾਣੀਂ
ਨੂੰ ਸਮਝੋ।
ਅਗਰ ਕਿਸੇ ਵੀਰ ਨੂੰ ਮੇਰੀ ਕੋਈ ਗੱਲ ਗਲਤ ਮਹਿਸੂਸ ਹੋਵੇ। ਤਾਂ ਉਹ ਵੀਰ
ਮੇਰੀ ਭੁੱਲ ਨੂੰ ਸੁਧਾਰਨ ਵਿੱਚ ਮੇਰੀ ਸਹਾਇਤਾ ਕਰੇ। ਵੀਰ ਦਾ ਧੰਨਵਾਦੀ ਹੋਵਾਂ ਗਾ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}
|
. |