. |
26/05/14)
ਬਲਜੀਤ ਸਿੰਘ (ਇਟਲੀ )
ਐਸੇ
ਮਰਹੁ ਜਿ ਬਹੁਰਿ ਨ ਮਰਨਾ ॥
ਕਪੂਰ ਸਿੰਘ ਦੀ ਗੁਲਾਮ ਸੋਚ ਅਤੇ ਸ਼ਹੀਦ ਭਗਤ ਸਿੰਘ
ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨਾਂ ਵਿਚ ਇਸ ਵਾਰ ਦੇਖਿਆ ਕੇ ਜਿਨਾ ਲੋਕਾਂ
ਨੂੰ ਭਗਤ ਸਿੰਘ ਦੀ ਸੋਚ ਤੇ ਸਭ ਤੋਂ ਜਿਆਦਾ ਮਾਣ ਹੋਣਾਂ ਚਾਹੀਦਾ ਹੈ ,ਓਹ ਲੋਕ ਤਾਂ ਓਸ ਦੇ ਖਿਲਾਫ਼
ਮਨਾਂ ਵਿਚ ਹੋਰ ਜਹਿਰ ਇਕੱਠਾ ਕਰੀ ਜਾ ਰਹੇ ਹਨ। ਕਾਫੀ ਹੈਰਾਨਗੀ ਹੋਈ, ਕਿਓੰਕੇ ਯਕੀਨ ਸੀ ਕੇ ਜਿਸ
ਇਨਸਾਨ ਨੇ ਜਿੰਗਦੀ ਨੂੰ ਨਾਮ ਹੀ ਅਜਾਦੀ ਦਾ ਦਿੱਤਾ ਹੋਵੇ , ਅਜਾਦੀ ਵੀ ਸਿਰਫ ਸਰੀਰਕ ਜਾਂ ਦੇਸ਼ ਹੀ
ਨਹੀ , ਬਲਕਿ ਅਜਾਦੀ ਸੋਚ ਦੀ ਵੀ ਅਤੇ ਐਸੀ ਅਜਾਦੀ ਕੇ ਹਰ ਇਨਸਾਨ ਆਪਣੀ ਜਿੰਦਗੀ ਨੂੰ ਆਪਣੇ ਤਰੀਕੇ
ਨਾਲ ਜੀਅ ਸਕੇ ਨਾ ਕੇ ਮਜਬੂਰੀ ਵੱਸ ਦੂਸਰਿਆਂ ਨੂੰ ਜਮੀਨ, ਪੈਸਾ, ਇਜੱਤ ਆਦਿ ਲੁਟਾ ਕੇ।
ਐਸੇ ਅਜਾਦ ਅਤੇ ਇਨਕਲਾਬੀ ਸੋਚ ਦੇ ਮਾਲਿਕ ਨੂੰ ਓਸ ਦੇ ਆਪਣੇ , ਲੋਕ ਕਿਵੇਂ ਨਫਰਤ ਕਰ ਸਕਦੇ ਹਨ ?
ਪਰ ਜਦੋਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਅਸਲੀਅਤ ਇਹ ਨਿਕਲੀ ਕੇ ਭਗਤ ਸਿੰਘ ਦੀ ਕੁਰਬਾਨੀ ਨੂੰ ਰੋਲਣ
ਵਾਲੇ ਲੋਕ ਇੱਕ ਬਿਮਾਰੀ ਦਾ ਸ਼ਿਕਾਰ ਸਨ ,ਅਤੇ ਇਹ ਬਿਮਾਰੀ ਸਿੱਖਾਂ ਵਿਚ ਕਿਸੇ ਸਿਰਦਰ ਕਪੂਰ ਸਿੰਘ
ਦੀ ਲਿਖੀ ਕਿਤਾਬ “ਸਾਚੀ ਸਾਖੀ” ਤੋਂ ਪੈਦਾ ਹੋਈ l
ਜਦ ਕਪੂਰ ਸਿੰਘ ਦੀ “ਸਾਚੀ ਸਾਖੀ” ਕਿਤਾਬ ਨੂੰ ਵਾਚਿਆ ਤਾਂ ਪਤਾ ਚੱਲਿਆ ਕੇ ਕਪੂਰ ਸਿੰਘ ਅੰਗਰੇਜਾਂ
ਦੇ ਸਮੇ (1942 ਵਿਚ) ਕਰਨਾਲ ਜਿਲੇ ਦਾ ਡਿਪਟੀ ਕਮਿਸ਼ਨਰ ਵੀ ਰਿਹਾ ਹੈ, ਅਤੇ ਖਾਣੇ ਹਮੇਸ਼ਾਂ ਅੰਗਰੇਜ
ਅਫਸਰਾਂ ਨਾਲ ਹੀ ਹੁੰਦੇ ਸੀ। ਹੁਣ ਥੋੜਾ ਸੋਚਿਆ ਜਾਵੇ ਤਾਂ ਅੰਗਰੇਜ ਇੰਨੇ ਮੂਰਖ ਤਾਂ ਨਹੀ ਸਨ ਕੇ
ਇੱਕ ਅਫਸਰ ਦਾ ਅਹੁਦਾ ਕਿਸੇ ਅਜਾਦੀ ਪਸੰਦ ਇਨਸਾਨ ਨੂੰ ਦੇ ਦਿੰਦੇ !!! ਅਤੇ ਓਹ ਭਗਤ ਸਿੰਘ ਵਰਗੇ
ਇਨਕਲਾਬੀਆਂ ਦਾ ਸਮਰਥਕ ਹੁੰਦਾ !!
ਅੱਗੇ ਜਾ ਕੇ ਇਹ ਵੀ ਦੇਖਿਆ ਕੇ ਜਨਾਬ (ਕਪੂਰ ਸਿੰਘ ) ਆਪਣੀ ਕਿਤਾਬ ਵਿਚ ਵਾਰ ਵਾਰ ਗਾਂਧੀ ਨੂੰ
“ਗਾਂਧੀ ਜੀ” ਕਰ ਕੇ ਸੰਬੋਧਨ ਕਰ ਰਹੇ ਹਨ , ਤਾਂ ਪਤਾ ਚੱਲਿਆ ਕੇ ਭਗਤ ਸਿੰਘ ਪ੍ਰਤੀ ਇਸ ਲੇਖਕ ਨੂੰ
ਨਫਰਤ ਕਿਓਂ ਹੋ ਰਹੀ ਹੈ l
ਪਹਿਲਾਂ ਕਪੂਰ ਸਿੰਘ ਆਪਣੀ ਹੀ ਕਿਤਾਬ ਵਿਚ ਬਿਆਨ ਕਰ ਰਹੇ ਹਨ ਕੇ ਲਾਲਾ ਲਾਜਪਤ ਰਾਇ ਦੀ ਮੌਤ ਦਾ
ਕਾਰਨ ਡਾਕਟਰਾਂ ਦੀ ਰਿਪੋਰਟ ਅਨੁਸਾਰ ਅੰਗਰੇਜਾਂ ਦਾ ਤਸ਼ੱਦਦ ਸੀ, ਫਿਰ ਆਪਣਾਂ ਪੱਖ ਵੀ ਦੱਸ ਰਹੇ ਹਨ
ਕੇ ਓਨਾਂ ਦੀ ਮੌਤ ਇੱਕ ਪੁਰਾਣੀ ਬਿਮਾਰੀ ਕਾਰਨ ਹੋਈ, ਹੁਣ ਸਵਾਲ ਇਹ ਹੈ ਕੇ ਕਪੂਰ ਸਿੰਘ ਦਾ ਸੱਟਾ
ਜਿਆਦਾ ਮਾਈਨੇ ਰੱਖਦਾ ਹੈ ਜਾਂ ਡਾਕਟਰਾਂ ਦੀ ਰਿਪੋਰਟ ? ਇਸ ਗਪੌੜ ਨੂੰ ਸਾਚੀ ਸਾਖੀ ਕਿਤਾਬ ਦੇ
54..55 ਪੰਨੇ ਤੇ ਪੜਿਆ ਜਾ ਸਕਦਾ ਹੈ।
ਸਾਂਡਰਸ ਨੂੰ ਨਿਰਦੋਸ਼ ਕਹਿ ਕੇ ਓਸ ਦੇ ਕਤਲ ਵਿਚ ਵੀ ਕਪੂਰ ਸਿੰਘ ਨੇ ਭਗਤ ਸਿੰਘ ਨੂੰ ਕਾਤਲ ਕਿਹਾ
ਹੈ, ਪਰ ਨਾਲ ਹੀ ਇਹ ਵੀ ਸਪਸ਼ਟ ਕਰ ਰਿਹਾ ਹੈ ਕੇ ਸਾਂਡਰਸ ਤੇ ਗੋਲੀ ਚਲਾਓਣ ਵਾਲੇ ਨੂੰ ਓਨਾਂ ਨੇ
ਦੇਖਿਆ ਹੀ ਨਹੀ, ਪਰ ਇਸ ਕਤਲ ਦਾ ਕੇਸ ਭਗਤ ਸਿੰਘ ਤੇ ਪਾਇਆ ਗਿਆ। ਕਪੂਰ ਸਿੰਘ ਨੂੰ ਸਿਰਫ ਇਹੀ ਪਤਾ
ਹੈ ਅਤੇ ਇਹੀ ਮੰਨ ਕੇ ਓਹ ਭਗਤ ਸਿੰਘ ਨੂੰ ਦੋਸ਼ੀ ਕਹਿ ਰਿਹਾ ਹੈ (ਜਿਸ ਨੂੰ ਲਕੀਰ ਦਾ ਫਕੀਰ ਹੀ ਕਿਹਾ
ਜਾ ਸਕਦਾ ਹੈ ਜਾਂ ਸਚਾਈ ਤੋਂ ਅਨਜਾਨ ) ਅਤੇ ਇਸੇ ਅਧਾਰ ਤੇ ਹੀ ਭਗਤ ਸਿੰਘ ਨੂੰ ਸ਼ਹੀਦ ਮੰਨਣ ਤੋਂ
ਇਨਕਾਰ ਕਰ ਰਿਹਾ ਹੈ, ਕਿੰਨੀ ਹਾਸੋਹੀਣੀ ਗੱਲ ਬਣਦੀ ਹੈ ਕੇ ਜਿਸ ਘਟਨਾ ਦਾ ਲੇਖਕ ਨੂੰ ਪਤਾ ਹੀ ਨਹੀ
ਓਸ ਤੇ ਓਹ ਆਪਣਾਂ ਫੈਂਸਲਾ ਥੋਪ ਰਿਹਾ ਹੈ l ਸਿੱਖ ਇਸੇ ਨੂੰ ਆਖਰੀ ਸੱਚ ਮੰਨ ਬੈਠੇ ਹਨ ਪਰ ਕਪੂਰ
ਸਿੰਘ ਦੀ ਓਸੇ ਕਿਤਾਬ ਵਿਚੋਂ ਓਸ ਦੀ ਹੂੜਮਤੀ, ਗਾਂਧੀ ਪ੍ਰਸਤੀ ਔਰ, ਅੰਗਰੇਜਾਂ ਵਾਲੀ , ਪਾੜੋ ਅਤੇ
ਰਾਜ ਕਰੋ, ਦੀ ਨੀਤੀ ਦੀ ਪੜਚੋਲ ਕਰਨ ਤੱਕ ਸ਼ਾਇਦ ਅਸੀਂ ਪਹੁੰਚੇ ਹੀ ਨਹੀ l
ਕਪੂਰ ਸਿੰਘ ਵਰਗੇ ਲੋਕ ਭਗਤ ਸਿੰਘ ਨੂੰ ਇਸੇ ਲਈ ਨਫਰਤ ਦੀ ਨਿਗਾਹ ਨਾਲ ਦੇਖਦੇ ਹਨ ਕਿਓੰਕੇ ਓਸ ਨੇ
ਇਨਾਂ ਲੋਕਾਂ ਅਨੁਸਾਰ ਪੂਰੀ ਤਰਾਂ ਸਿੱਖ ਧਰਮ ਪ੍ਰਵਾਨ ਨਹੀ ਕੀਤਾ ਜਾਂ ਆਖਦੇ ਕੇ ਓਸ ਨੇ ਅਮ੍ਰਿਤ
ਨਹੀ ਸ਼ਕਿਆ l ਪਰ ਅਸਲ ਵਿਚ ਜਿੰਨਾ ਧਰਮ ਓਸ ਵੱਡਮੁੱਲੇ ਇਨਸਾਨ ਦੇ ਅੰਦਰ ਸੀ ਜਿਹੜਾ ਇਨਕਲਾਬੀ
ਅਮ੍ਰਿਤ ਓਸ ਦੇ ਅੰਦਰ ਸੀ ,ਸ਼ਾਇਦ ਸਾਡੇ ਸਮਾਜ ਅੰਦਰ ਅੱਜ ਤੱਕ ਪੈਦਾ ਨਹੀ ਹੋ ਸਕਿਆ।
ਭਗਤ ਸਿੰਘ ਨੇ ਬਾਕੀ ਭੇਡਚਾਲ ਵਾਲੇ ਲੋਕਾਂ ਦੀ ਤਰਾਂ ਦੇਸ਼ ਨੂੰ ਜਾਤ ਪਾਤ, ਕੋਮਾਂ , ਮਜਹਬਾਂ ਦੇ
ਤੌਰ ਤੇ ਵੱਖ ਵੱਖ ਨਹੀ ਬਲਕਿ ਸਾਰੇ ਦੇਸ਼ ਦੇ ਵਾਸੀਆਂ ਨੂੰ ਇੱਕ ਕਰਕੇ ਜਾਣਿਆ, ਸ਼ਾਇਦ ਇਸੇ ਲਈ ਇੱਕ
ਮਜਹਬ ਜਾਂ ਵਰਗ ਦੇ ਲੋਕਾਂ ਨੇ ਇਸ ਦਾ ਦੁੱਖ ਮੰਨਿਆ।
ਦੇਖੋ
ਗਉੜੀ ਕਬੀਰ ਜੀ ॥
ਜਬ ਹਮ ਏਕੋ ਏਕੁ ਕਰਿ ਜਾਨਿਆ ॥
ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥ ੩੨੪
ਦੁੱਖ ਤਾਂ ਅਸੀਂ ਲੋਕਾਂ ਨੇ ਇਸੇ ਕਰਕੇ ਮੰਨਿਆ ਕਿਓੰਕੇ ਅਸੀਂ ਇੱਕ ਹੋਣਾਂ ਹੀ ਨਹੀ ਚਾਹੁੰਦੇ
..ਬਲਕਿ
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ .(ਗੁਰਬਾਣੀ )੯੬
ਦਾ ਨਾਹਰਾ ਮਾਰਨ ਵਾਲਿਆਂ ਨੂੰ ਅਜੇ ਏਕੇ ਦੀ ਸ਼ਾਇਦ ਸਮਝ ਹੀ ਨਹੀ ਲੱਗ ਰਹੀ।
ਕੇ ਏਕਤਾ ਓਹੀ ਹੈ ਜਿਸ ਵਿਚ ਇੱਕ ਕੰਮ ਕਰਣ ਨਾਲ ਹਰ ਨਾਗਰਿਕ ਨੂੰ ਫਾਇਦਾ ਹੁੰਦਾ ਹੋਵੇ , ਮਤਲਬ ਹਰ
ਇੱਕ ਦੀ ਅਜਾਦੀ l ਇਹੀ ਨਿਸ਼ਾਨਾ ਭਗਤ ਸਿੰਘ ਦਾ ਸੀ , ਪਰ ਅਸੀਂ (ਅਖੌਤੀ ਉੱਚੀ ਸੋਚ ਵਾਲਿਆਂ ਨੇ )
ਓਸ ਨਿਸ਼ਾਨੇ ਨੂੰ ਅਜਾਦੀ ਨੂੰ, ਕੌਮਾਂ ,ਮਜਹਬਾਂ ,ਧਰਮਾਂ ਵਿਚ ਵੰਡ ਕੇ ਇਨਸਾਨੀਅਤ ਦੇ ਕਈ ਟੁਕੜੇ ਕਰ
ਦਿੱਤੇ l
ਕਿਓੰਕੇ ਸ਼ਾਇਦ ਸਾਡੇ ਵਿਚ ਸਚ ਪਹਿਚਾਨਣ ਦੀ ਸਮਰਥਾ ਨਹੀ ਰਹੀ l
ਗੁਰਬਾਣੀ ਫੁਰਮਾਣ ਹੈ
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥ - ੫੫ .
ਸੋ ਪੜਣਾ ਇੱਕ ਚੰਗੀ ਗੱਲ ਹੈ ਪਰ ਉਸ ਤੋਂ ਚੰਗੀ ਗੱਲ ਹੈ ਸਚ ਦੀ ਪਹਿਚਾਣ ਕਰਨੀ।
ਆਪਣੇ ਆਪਨੇ ਬਨਾਏ ਫਿਰਕਿਆਂ , ਧੜਿਆਂ , ਮਰਿਯਾਦਾਵਾਂ ਤੋਂ ਉੱਪਰ ਓੱਠ ਕੇ ਲੋੜ ਹੈ ਸਚਾਈ ਅਸਲੀਅਤ
ਨੂੰ ਪਹਿਚਾਨਣ ਦੀ ,ਉੱਚੀ ਅਤੇ ਅਜਾਦ ਸੋਚ ਦੀ ਫਿਰ ਕਦੇ ਕਿਸੇ ਦੀ ਗੁਲਾਮੀ ਨਹੀ ਕਰਨੀ ਪਵੇਗੀ l
ਫਿਰ ਕਿਸੇ ਭਗਤ ਸਿੰਘ , ਕਰਤਾਰ ਸਿੰਘ ਸਰਾਭਾ ਜਾਂ ਚੰਦਰ ਸ਼ੇਖਰ ਅਜਾਦ ਵਰਗੇ ਯੋਧਿਆਂ ਨੂੰ ਕੁਰਬਾਨ
ਨਹੀ ਹੋਣਾਂ ਪਵੇਗਾ l
ਪਰ ਫਿਰ ਵੀ ਜੋ ਲੋਕ ਸਮੁੱਚੀ ਮਨੁੱਖਤਾ ਲਈ ਮਰਦੇ ਹਨ, ਕਦੇ ਵੀ ਇੱਕਾ ਦੁੱਕਾ ਪਿੱਛੇ ਲੱਗ ਓਨਾਂ ਨੂੰ
ਸ਼ਹੀਦ ਮੰਨਣ ਤੋਂ ਇਨਕਾਰੀ ਨਾ ਹੋਈਏ l
ਮੈ ਇਨਾਂ ਮਹਾਨ ਇਨਸਾਨਾ ਅਤੇ ਇਨਾਂ ਦੀ ਵਡਮੁੱਲੀ ਸ਼ਹਾਦਤ ਨੂੰ ਸਲੂਟ ਕਰਦਾ ਹਾਂ l
ਆਪ ਸਾਰੇ ਵੀ ਇਨਾਂ ਇਨਕਲਾਬੀਆਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਦਿਲਾਂ ਵਿਚ ਪ੍ਰੋ ਕੇ
ਰੱਖਣਾ ਜੀ l
ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥ - (ਮਃ ੧) ੫੭੯
ਬਲਜੀਤ ਸਿੰਘ (ਇਟਲੀ )
(0039) 3382530170
(ਸੰਪਾਦਕੀ
ਟਿੱਪਣੀ:- ਸ: ਕਪੂਰ ਸਿੰਘ ਜਿਹੜਾ ਕਿ ਇੱਕ ਗੰਦੀ ਕਿਤਾਬ (ਦਸਮ ਗ੍ਰੰਥ) ਨੂੰ ਮੰਨਣ ਵਾਲਾ ਸੀ, ਨੇ
ਜੋ ਸਾਚੀ ਸਾਖੀ ਵਿੱਚ ਲਿਖਿਆ ਹੈ ਨਾ ਤਾਂ ਉਸ ਨੂੰ ਪੂਰਨ ਰੂਪ ਵਿੱਚ ਸੱਚ ਮੰਨਿਆ ਜਾ ਸਕਦਾ ਹੈ ਅਤੇ
ਨਾ ਹੀ ਇੱਕ ਵਢਿਉਂ ਸਾਰੀਆਂ ਗੱਲਾਂ ਨੂੰ ਝੂਠ ਕਹਿ ਕੇ ਰੱਦ ਕੀਤਾ ਜਾ ਸਕਦਾ ਹੈ। ਇਸ ਸਾਚੀ ਸਾਖੀ
ਬਾਰੇ ਇੱਕ ਵਾਰੀ ਸ਼ਹੀਦ ਡਾ: ਰਾਜਿੰਦਰ ਕੌਰ ਨੇ ਲਿਖਿਆ ਸੀ ਕਿ ਸਾਚੀ ਸਾਖੀ ਕਾਚੀ ਸਾਖੀ ਕਿਵੇਂ ਬਣੀ।
ਕਿਸੇ ਵੀ ਨਿਰਦੋਸ਼ੇ ਨੂੰ ਜਾਂ ਆਪਣੇ ਤੋਂ ਵੱਖਰੇ ਖਿਆਲਾਂ ਵਾਲੇ ਨੂੰ ਜਿਸ ਦਾ ਧਰਮ ਕੋਈ ਹੋਰ ਹੋਵੇ,
ਸ਼ੱਕ ਦੀ ਬਿਨਾ ਤੇ ਹੀ ਕਤਲ ਕਰ ਦੇਣਾ ਗਲਤ ਗੱਲ ਹੈ। ਸਾਰੇ ਧਰਮਾਂ ਨੂੰ ਮੰਨਣ ਵਾਲੇ ਅਜਿਹਾ ਕਰਦੇ
ਹਨ। ਅਜਿਹੇ ਲੋਕ ਜਿਹੜੇ ਦੂਸਰਿਆਂ ਨੂੰ ਮਾਰਦੇ ਹਨ ਅਤੇ ਜਾਂ ਫਿਰ ਮਾਰਨ ਲਈ ਕਹਿੰਦੇ ਹਨ ਫਿਰ ਜਦੋਂ
ਅਜਿਹੇ ਲੋਕ ਆਪ ਮਰਦੇ ਹਨ ਤਾਂ ਉਹਨਾ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਾਰੇ ਧਰਮਾਂ ਵਾਲੇ
ਅਤੇ ਆਸਤਕ-ਨਾਸਤਕ ਵੀ ਅਜਿਹਾ ਹੀ ਕਰਦੇ ਹਨ।)
ਕਰਮ
ਫਿਲਾਸਫੀ ਅਤੇ ਆਵਾਗਵਨ ਭਾਗ 17 ਅਤੇ 18
ਸਿੱਖ ਟੈਕਸੀ ਡਰਾਈਵਰ ਦਾ ਕਿਰਦਾਰ
ਡਾ. ਕ੍ਰਿਪਾਲ ਸਿੰਘ ਦੀ ਪੁਸਤਕ
ਸਿੱਖਾਂ ਦੇ ਪਾਕਿਸਤਾਨ ਵਿਚੋਂ ਨਿਕਲਣ ਦੀ ਗਾਥਾ ਪੰਨਾ 50-51
ਕਲਕੱਤੇ ਦੇ ਫਸਾਦਾਂ ਦੀ ਇੱਕ ਵਾਰਤਾ ਸਰਦਾਰ ਰਵੇਲ ਸਿੰਘ ਐਡਵੋਕੇਟ ਜੋ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਕਈ ਸਾਲ ਸਕੱਤਰ ਰਹੇ ਹਨ, ਦਸਦੇ ਹਨ:
ਨਵੰਬਰ 1947 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੇ ਸਬੰਧ ਵਿੱਚ ਸਿੱਖਾਂ ਦਾ ਪਹਿਲਾ ਜੱਥਾ
ਪਾਕਿਸਤਾਨ ਗਿਆ। ਉਹਨਾਂ ਭਿਆਨਕ ਸਮਿਆਂ ਵਿੱਚ ਜੱਥਾ ਨਨਕਾਣਾ ਸਾਹਿਬ ਠਹਿਰਿਆ ਹੋਇਆ ਸੀ। ਇੱਕ
ਬੰਗਾਲੀ ਜੋੜਾ (ਮਰਦ ਅਤੇ ਇਸਤ੍ਰੀ) ਦੋ ਵੇਲੇ ਗੁਰਦੁਆਰੇ ਆਉਂਦਾ ਤੇ ਵੱਖ ਵੱਖ ਸਿੰਘਾਂ ਕੋਲੋਂ ਸੇਵਾ
ਪੁੱਛਦਾ। ਸਰਦਾਰ ਰਵੇਲ ਸਿੰਘ ਜੱਥੇ ਦੇ ਆਗੂ ਹੋਣ ਕਰਕੇ ਉਸ ਕੋਲ ਗਏ ਤੇ ਪੁੱਛਿਆ ਕਿ ਤੁਸੀਂ ਕੌਣ ਹੋ
ਤੇ ਜਦੋਂ ਸਿੱਖਾਂ `ਤੇ ਨਫ਼ਰਤ ਜ਼ੋਰਾਂ `ਤੇ ਹੈ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਉਸ ਉੱਤਰ
ਦਿੱਤਾ, “ਕਿ ਮੈਂ ਕਲਕੱਤੇ ਤੋਂ ਬਦਲ ਕੇ ਏੱਥੇ ਆਇਆਂ ਹਾਂ, ਇਹ ਮੇਰੀ ਬੀਵੀ ਹੈ। ਮੈਂ ਏੱਥੇ ਕਮਿਸ਼ਨਰ
ਲੱਗਾ ਹੋਇਆ ਹਾਂ। 1946 ਦੇ ਕਲਕੱਤੇ ਦੇ ਫ਼ਸਾਦ ਸਮੇਂ ਇੱਕ ਸਿੱਖ ਟੈਕਸੀ ਡਰਾਇਵਰ ਨੇ ਮੇਰੀ ਜਾਨ
ਬਚਾਈ ਸੀ। ਵਰ੍ਹਦੀ ਅੱਗ ਵਿੱਚ ਮੈਨੂੰ ਇੱਕ ਭਿਆਨਕ ਥਾਂ ਤੋਂ ਘਰ ਪਹੁੰਚਾਇਆ। ਮੈਂ ਸੋਚਦਾ ਸਾਂ ਕਿ
ਟੈਕਸੀ ਡਰਾਇਵਰ ਜੋ ਕੁੱਝ ਵੀ ਮੰਗਦਾ, ਮੈਂ ਦੇ ਦੇਣਾ ਸੀ। ਆਪਣੀ ਬੀਵੀ ਦੇ ਗਹਿਣੇ ਤਕ ਦੇਣ ਨੂੰ
ਤਿਆਰ ਸਾਂ। ਪਰ ਜਦੋਂ ਘਰ ਪਹੁੰਚ ਕੇ ਟੈਕਸੀ ਡਰਾਇਵਰ ਨਾਲ ਪੈਸਿਆਂ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ
ਕਿ ਅਸੀਂ ਗੁਰਦੁਆਰੇ ਪ੍ਰਣ ਕੀਤਾ ਹੈ ਕਿ ਇਸ ਭਿਆਨਕ ਸਮੇਂ ਕਿਸੇ ਕੋਲੋਂ ਕੋਈ ਵੱਧ ਪੈਸੇ ਨਹੀਂ ਲੈਣੇ
ਇਹ ਕਹਿ ਕੁ ਉਸ ਨੇ ਟੈਕਸੀ ਮੋੜ ਲਈ ਤੇ ਚਲਾ ਗਿਆ, ਜੋ ਸਿੱਖਾਂ ਨੇ ਮੇਰੇ `ਤੇ ਪਰਉਪਕਾਰ ਕਰਕੇ ਮੇਰੀ
ਜਾਨ ਬਚਾਈ ਹੈ, ਉਸ ਦਾ ਰਿਣ ਲਾਹੁਣ ਲਈ ਏੱਥੇ ਆਉਂਦਾ ਹਾਂ”।
(ਸੰਪਾਦਕੀ ਨੋਟ:-
ਇਹ ਉਪਰਲੀ ਲਿਖਤ ਪ੍ਰਿੰ: ਗਿਆਨੀ ਗੁਰਬਚਨ ਸਿੰਘ ਪੰਨਵਾਂ ਥਾਈਲੈਂਡ ਵਾਲਿਆਂ ਵਲੋਂ ਭੇਜੇ ਗਏ ਲੇਖਾਂ
ਨਾਲ ਆਈ ਸੀ। ਇਸ ਵਿੱਚ ਇੱਕ ਸਿੱਖ ਟੈਕਸੀ ਡਰਾਈਵਰ ਦੇ ਕਿਰਦਾਰ ਦੀ ਗੱਲ ਹੈ ਹੁਣ ਥੱਲੇ ਵਾਲੀ ਇੱਕ
ਖਬਰ ਵਿੱਚ ਵੀ ਇੱਕ ਸਿੱਖ ਟੈਕਸੀ ਡਰਾਈਵਰ ਦਾ ਕਿਰਦਾਰ ਦੇਖ ਲਓ। ਇਹ ਖ਼ਬਰ ਪਿਛਲੇ ਹਫਤੇ ਮੀਡੀਏ ਵਿੱਚ
ਛਪੀ ਸੀ। ਕੀ ਇਸ ਤਰ੍ਹਾਂ ਦੀ ਖ਼ਬਰ ਪੜ੍ਹ ਕੇ ਕੋਈ ਸਿੱਖ ਬਣਨ ਦਾ ਮਾਣ ਮਹਿਸੂਸ ਕਰੇਗਾ? ਭਲਾ ਸੋਚੋ
ਤਾਂ ਸਹੀ ਕਿ ਕੀ ਥੁੜਿਆ ਸੀ ਅਜਿਹੇ ਸਿੱਖਾਂ ਦੀ ਸਿੱਖੀ ਖੁਣੋਂ? ਜੇ ਥੁੜਿਆ ਸੀ ਤਾਂ ਦੱਸੋ ਕੀ
ਥੁੜਿਆ ਸੀ? ਕੀ ਇਹ ਉਹਨਾ ਡੇਰੇਵਾਦੀਆਂ ਦੇ ਪ੍ਰਚਾਰ ਦਾ ਅਸਰ ਤਾਂ ਨਹੀਂ ਹੈ ਜਿਹਨਾ ਦੇ ਕਥਿਤ
ਮਹਾਂਪੁਰਸ਼ ਕਹਿੰਦੇ ਹਨ ਕਿ ਜੇ ਕਰ ਕੋਈ ਸਿੱਖ ਗਲਤੀ ਕਰ ਵੀ ਲਵੇ ਤਾਂ ਵੀ ਗੁਰੂ ਸਾਹਿਬ ਕਈ ਜਨਮ
ਦੁਬਾਰਾ ਸਿੱਖਾਂ ਦੇ ਘਰ ਹੀ ਦਿੰਦੇ ਹਨ? ਇਹ ਗੱਲ ਵੀ ਯਾਦ ਰਹੇ ਕਿ ਜਿਹੜਾ ਇੱਕ ਡੇਰੇਵਾਦੀ ਸਾਧ
ਗੁਰਦੁਆਰੇ ਵਿੱਚ ਲੁਕ ਕੇ ਬੈਠਾ 1984 ਵਿੱਚ ਮਾਰਿਆ ਗਿਆ ਸੀ ਅਤੇ ਉਸ ਬਿਪਰਵਾਦੀ ਸਾਧ ਨੇ ਸਿੱਖੀ ਦਾ
ਸੱਤਿਆਨਾਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ, ਉਹ ਬਿਪਰ ਸਾਧ ਸਾਰੀ ਸਿੱਖਿਆ ਇਸ ਝੂਠ ਬੋਲਣਵਾਲੇ
ਕਥਿਤ ਮਹਾਂਪੁਰਸ਼ ਤੋਂ ਹੀ ਲੈ ਕੇ ਆਇਆ ਸੀ। ਅਤੇ ਉਸ ਦੇ ਵੀ ਹੂ-ਬ-ਹੂ ਉਹੀ ਵਿਚਾਰ ਸਨ ਜਿਹੜੇ ਕਿ ਇਸ
ਕਥਿਤ ਮਹਾਂਪੁਰਸ਼ ਦੇ ਹਨ। ਇਹ ਵੱਖਰੀ ਗੱਲ ਹੈ ਕਿ ਉਹ ਸਾਰੇ ਵਿਚਾਰ ਜੱਗ ਜ਼ਾਹਰ ਨਹੀਂ ਹੋਏ। ਝੂਠ
ਬੋਲਣ ਵਾਲੇ ਭੇਖੀ ਸਿੱਖਾਂ ਲਈ ਉਹ ਵੀਹਵੀਂ ਸਦੀ ਦਾ ਮਹਾਨ ਸਿੱਖ ਸ਼ਹੀਦ ਹੈ। ਅਜਿਹੇ ਭੇਖੀ ਸਿੱਖ ਹਰ
ਥਾਂ ਹੜਦੰਗ ਮਚਾਉਂਦੇ ਫਿਰਦੇ ਹਨ ਅਤੇ ਇਹ ਸਮਝਦੇ ਹਨ ਕਿ ਸਾਡੇ ਵਰਗਾ ਕੋਈ ਸਿੱਖ ਨਹੀਂ ਹੈ। ਇਹਨਾ
ਵਿਚੋਂ ਬਹੁਗਿਣਤੀ ਇੱਕ ਗੰਦੀ ਕਿਤਾਬ ਨੂੰ ਮੰਨਣਵਾਲਿਆਂ ਦੀ ਹੈ।)
ਕਰਮ
ਫਿਲਾਸਫੀ ਅਤੇ ਆਵਾਗਵਨ ਭਾਗ 15 ਅਤੇ 16
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਨਵੀਂ
ਵੈਬ ਸਾਈਟ ਸ਼ੁਰੂ ਕੀਤੀ ਗਈ ਹੈ।ਜਿਸ
ਵਿੱਚ ਕਾਲਜ ਵੱਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੇਂਦਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ
ਹੈ।
http://www.gurmatparcharcentre.com
23/05/14)
ਗਿਆਨੀ ਅਵਤਾਰ ਸਿੰਘ
ਪੁਰਾਤਨ ਅਤੇ ਅਜੋਕੇ ਲੇਖਕ ਵਿਦਿਵਾਨਾਂ `ਚ ਬੁਨਿਆਦੀ ਅੰਤਰ:-
ਸਰਕਾਰੀ ਹਸਪਤਾਲਾਂ `ਚ ਘੰਟਾ ਇੰਤਜਾਰ ਕਰਨ ‘ਤੋਂ ਉਪਰੰਤ ਜਦ ਕੋਈ ਪੇਡੂ
ਮਰੀਜ ਆਪਣੀ ਵਾਰੀ ਅਨੁਸਾਰ ਡਾਕਟਰ ਪਾਸ ਦਵਾ ਲਿਖਵਾਉਣ ਲਈ ਪਹੁੰਚਦਾ ਹੈ ਤਾਂ ਡਾਕਟਰ ਸਾਹਿਬ ਰੋਗੀ
ਦੀ ਬੀਮਾਰੀ ਨੂੰ ਸਮਝਦਿਆਂ ਰੋਗ ਨਾਲ ਸਬੰਧਤ ਦੂਸਰੇ ਡਾਕਟਰ ਦੇ ਰੂਮ `ਚ ਜਾਣ ਲਈ ਪ੍ਰੇਰਦਾ ਹੈ।
ਡਾਕਟਰ ਜੀ ਦੀ ਨੇਕ ਸਲਾਹ ‘ਤੋਂ ਤੰਗ ਆ ਕੇ ਮਰੀਜ ਡਾਕਟਰ ਪ੍ਰਤੀ ਮਨ ਹੀ ਮਨ `ਚ ਬੁਰਾ-ਭਲਾ
ਕਹਿੰਦਾ ਅਗਲੇ ਰੂਮ ਦੇ ਸਾਹਮਣੇ ਖੜ੍ਹੀ ਕਤਾਰ `ਚ ਦੁਬਾਰਾ ਲਗ ਜਾਂਦਾ ਹੈ। ਜਦ ਤਕ ਦਵਾ ਲੈ ਕੇ ਘਰ
ਨਹੀਂ ਪਹੁੰਚਦਾ,
ਪਹਿਲੇ ਡਾਕਟਰ ਦੇ ਰੂਮ ਅੱਗੇ ਲਾਇਨ `ਚ ਖੜ੍ਹ ਕੇ ਕੀਤੀ ਗਈ ਸਮੇਂ ਦੀ ਬਰਬਾਦੀ ਬਾਰੇ ਸੋਚਦਾ,
ਆਖਦਾ ਅਤੇ ਪਛੁਤਾਉਂਦਾ ਰਹਿੰਦਾ ਹੈ ਕਿ ਇਤਨੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜ਼ੂਦ ਵੀ ਮਰੀਜ ਨੂੰ
ਦਵਾ ਨਾ ਦੇਣਾ,
ਮਰੀਜ ਪ੍ਰਤੀ ਹਮਦਰਦੀ ਨਾ ਵਿਖਾਉਣਾ ਦਾ ਪ੍ਰਤੀਕ ਹੈ। ਜਦ ਕਿ ਝੋਲਾ ਚੁੱਕ ਡਾਕਟਰ ਛੋਟੀ ‘ਤੋਂ ਛੋਟੀ
ਬਿਮਾਰੀ ‘ਤੋਂ ਲੈ ਕੇ ਕੈਂਸਰ ਅਤੇ ਏਡਸ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਵੀ ਆਪਣੇ ਹੱਥ `ਚ ਲੈ
ਲੈਂਦੇ ਹਨ। ਬੁੜ-ਬੁੜ
ਕਰਕੇ ਆਪਣਾ ਖੂਨ ਵਿਅਰਥ ਜਲਾ ਰਹੇ ਉਸ ਮਰੀਜ ਦੇ ਨਜਦੀਕ ਖੜ੍ਹਾ ਦੂਸਰਾ ਸਿਆਣਾ ਮਰੀਜ ਉਸ ਨੂੰ ਇੱਕ
ਹੋਰ ਨੇਕ ਸਲਾਹ ਦਿੰਦਿਆਂ ਸ਼ਾਂਤ ਕਰਦਾ ਹੈ ਕਿ ਡਾਕਟਰਾਂ ਵੱਲੋਂ ਦਿੱਤੀ ਜਾਂਦੀ ਨੇਕ ਸਲਾਹ ਦਾ ਅਸਲ
ਲਾਭ ਸਮਾਜ ਭਾਵ ਤੁਹਾਨੂੰ ਹੀ ਹੈ,
ਨਾ ਕਿ ਡਾਕਟਰਾਂ ਨੂੰ।
ਦੁਨਿਆਵੀ ਵਿਦਿਆ ਦੀ ਵੀ ਕਿਹੋ ਜਿਹੀ ਵਿਡੰਮਨਾ ਹੈ ਕਿ ਕਿਸੇ ਇੱਕ ਵਿਸ਼ੇ `ਤੇ
ਹੀ 30-35 ਸਾਲ ਕਠਿਨ ਮਿਹਨਤ ਕਰਨ ‘ਤੋਂ ਉਪਰੰਤ ਵੀ ਵਿਸ਼ੇ ਦੀ ਮੁਕੰਬਲ ਜਾਨਕਾਰੀ ‘ਤੋਂ ਅਧੂਰਾ ਹੀ
ਜੀਵ ਸਮਾਜ `ਚੋਂ ਚਲਾ ਜਾਂਦਾ ਹੈ।
ਸਿੱਖ ਸਮਾਜ ਨਾਲ ਸਬੰਧਤ ਪੁਰਾਤਨ ਵਿਦਵਾਨ,
ਜੀਵ ਦੀ ਇਸ ਕਮਜ਼ੋਰੀ ‘ਤੋਂ ਭਲੀ ਭਾਂਤ ਜਾਣੂ ਸਨ। ਉਹਨਾ ਦੀਆਂ ਲਿਖਤਾਂ ‘ਤੋਂ ਮਾਲੂਮ ਹੁੰਦਾ ਹੈ ਕਿ
ਜਿਆਦਾਤਰ ਇਤਿਹਾਸਕਾਰ ਲਿਖਾਰੀਆਂ ਨੇ ਸ਼ਬਦ ਕੋਸ਼ ਨਹੀਂ ਲਿਖੇ ਅਤੇ ਸ਼ਬਦ ਕੋਸ਼ ਲਿਖਾਰੀਆਂ ਨੇ ਇਤਿਹਾਸ
ਨਹੀਂ ਲਿਖਿਆ। ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਲਿਖਣ ਦਾ ਮੌਕਾ ਹੀ ਨਹੀਂ ਮਿਲਿਆ ਭਾਵ ਇਤਨੀ ਵਿਦਿਆ
ਹੀ ਉਹ ਪ੍ਰਾਪਤ ਨਹੀਂ ਕਰ ਸਕੇ। ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਣ ਵਾਲੇ ਜਿਆਦਾਤਰ ਸੱਜਣਾ ਨੇ
ਇਤਿਹਾਸ ਲਿਖਣ ਵੱਲ ਰੁਚੀ ਨਹੀਂ ਵਿਖਾਈ। ਸ਼ਾਇਦ ਉਸ ਸਮੇਂ ਲੋਕਾਂ `ਚ ਪੜ੍ਹਣ ਦੀ ਰੁਚੀ (ਲਗਨ) ਜਿਆਦਾ
ਹੋਵੇ,
ਜਿਸ ਨਾਲ ਉਹਨਾ ਦੀ ਮਿਹਨਤ ਦਾ ਮੁੱਲ ਨਿਕਲਦਾ ਰਹਿੰਦਾ ਹੋਣਾ ਜਾਂ ਉਹਨਾ ਦੀ ਆਰਥਿਕ ਹਾਲਤ ਲਿਖਤ `ਤੇ
ਹੀ ਨਿਰਭਰ ਨਾ ਹੁੰਦੀ ਹੋਵੇ। ਬਗੈਰਾ ਬਗੈਰਾ,
ਅਨੇਕਾਂ ਕਾਰਨ ਵਿਚਾਰਨ ਨੂੰ ਮਿਲਦੇ ਹਨ ਪਰ ਅਜੋਕੇ ਸਮੇਂ ਦੌਰਾਨ ਸਭ ਕੁੱਝ ਉਕਤ ਭਾਵਨਾ ਦੇ ਬਿਪ੍ਰੀਤ
ਨਜ਼ਰ ਆਉਂਦਾ ਹੈ। ਪ੍ਰਿੰ.
ਸਾਹਿਬ ਸਿੰਘ ਜੀ ਨੂੰ ਸਿੱਖ ਸਮਾਜ ਗੁਰੂ ਗ੍ਰੰਥ ਸਾਹਿਬ ਦਰਪਣ (ਟੀਕਾ) ਜਾਂ ਇਸੇ ਵਿਸ਼ੇ ਨਾਲ ਹੀ
ਸਬੰਧਤ ਗੁਰਬਾਣੀ ਵਿਆਕਰਣ ਦੇ ਲਿਖਾਰੀ ਦੇ ਤੌਰ `ਤੇ ਜਾਣਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੂੰ
ਸ਼ਬਦ ਕੋਸ਼ (ਮਹਾਨ ਕੋਸ਼) ਜਾਂ ਇਸੇ ਵਿਸ਼ੇ ਨਾਲ ਸਬੰਧਤ ਗੁਰਮਤ ਮਾਰਤੰਡ ਦੇ ਤੌਰ `ਤੇ ਜਾਣਦਾ ਹੈ। ਕਰਮ
ਸਿੰਘ ਹਿਕਟੋਰੀਅਨ ਨੂੰ ਸਿੱਖ ਸਮਾਜ ਇੱਕ ਇਤਿਹਾਸਕਾਰ ਦੇ ਰੂਪ `ਚ ਜਾਣਦਾ ਹੈ ਨਾ ਕਿ ਕਿਸੇ ਟੀਕਾਕਾਰ
ਦੇ ਤੌਰ `ਤੇ। ਆਦਿ ਆਦਿ।
ਅਜੋਕੇ ਸਮੇਂ ਦੇ ਵਕੀਲ ਕੋਲ; ਇਤਿਹਾਸ,
ਸਮਾਜਿਕ ਅਤੇ ਰਾਜਨੀਤੀ ਵਿਸ਼ਾ ਹੁੰਦਾ ਹੈ ਜਿਸ ਕਾਰਨ ਉਹ ਚੰਗਾ ਪੱਤਰਕਾਰ ਵੀ ਬਣ ਸਕਦਾ ਹੈ ਪਰ ਕੋਈ
ਸ਼ਬਦ ਕੋਸ਼ ਲਿਖ ਸਕੇ ਇਹ ਜ਼ਰੂਰੀ ਨਹੀਂ। ਗੁਰਬਾਣੀ ਵਿਆਕਰਣ ਦਾ ਗਿਆਨ ਹੋਵੇ ਇਹ ਜ਼ਰੂਰੀ ਨਹੀਂ। ਇੱਕ
ਇਤਿਹਾਸਕਾਰ ਗੁਰਬਾਣੀ ਦਾ ਟੀਕਾ ਲਿਖ ਸਕੇ,
ਇਹ ਸੰਦੇਹ ਦਾ ਵਿਸ਼ਾ ਹੈ।
ਉਦਾਹਰਣ ਲਈ ਮੈਂ ਇੱਕ-ਦੋ
ਨੁਕਤੇ ਆਪ ਜੀ ਦੇ ਸਾਹਮਣੇ ਰੱਖਣਾ ਚਾਹਾਂਗਾ। ਗੁਰਬਾਣੀ ਦੇ ਮੂਲਮੰਤਰ `ਚ ਹੀ ਵਰਤੇ ਗਏ ਸ਼ਬਦ
‘ਸੈਭੰ’
ਦਾ ਅਰਥ ਜਿਆਦਾਤਰ ਟੀਕਾਕਾਰਾਂ ਨੇ
‘ਸੈ’
ਭਾਵ ਸ੍ਵਯਮ,
ਆਪਣੇ ਆਪ ‘ਤੋਂ ਅਤੇ ‘ਭੰ’
ਜਾਂ ‘ਭੂ’ ਭਾਵ (ਪੈਦਾ) ਹੋਣਾ,
ਅਰਥ ਕੀਤੇ ਹਨ। ਸੰਪ੍ਰਦਾਈ ਵੀਰਾਂ ਨੇ ‘ਸੈਕੜਿਆਂ ਨੂੰ ਮਾਰਨ ਵਾਲਾ’ ਅਰਥ ਵੀ ਕੀਤੇ ਹਨ। ਕਿਉਂਕਿ
‘ਭੰ’
ਦਾ ਅਰਥ ‘ਪੈਦਾ ਹੋਣਾ’ ਅਤੇ ‘ਭੰਗ’ ਭਾਵ ‘ਨਾਸ਼ ਕਰਨਾ’
ਦੋਵੇਂ ਹੁੰਦੇ ਹਨ। ਨੋਟ: ਦੋਨੋ ਤਰ੍ਹਾਂ ਦੇ ਕੀਤੇ ਗਏ ਅਰਥ ਹਾਥੀ (ਰੱਬ) ਨੂੰ ਹੀ ਵੱਡਾ ਦਰਸਾਉਣ ਦਾ
ਯਤਨ ਕਰ ਰਹੇ ਹਨ ਜਿਸ ਕਾਰਨ ਦੋਵੇਂ ਹੀ ਠੀਕ ਜਾਪਦੇ ਹਨ ਪਰ
‘ਭੰ’
ਦਾ ਅਰਥ ‘ਨਾਸ਼’, ਕਰਨ ਵਾਲੇ ਵੀਰਾਂ ਨੇ
‘ਸੈ’
ਦੇ ਅਰਥ ‘ਸੈਕੜੇ’ ਖਿੱਚ ਕੇ ਕੀਤੇ ਹਨ ਅਤੇ
‘ਸੈ’
ਦਾ ਅਰਥ ‘ਸ੍ਵਯਮ’ ਕਰਨ ਵਾਲੇ ਵੀਰਾਂ ਨੇ
‘ਭੰ’
ਦੇ ਅਰਥ (ਪੈਦਾ) ‘ਹੋਣਾ’, ਖਿੱਚ ਕੇ ਕੀਤੇ ਹਨ। ਅਜੇਹਾ
ਕਿਉਂ? ਉੱਤਰ: ਮੂਲ ਮੰਤਰ `ਚ
‘ੴ’ ਦੇ ਵਿਸ਼ੇਸ਼ਣ ਸ਼ਬਦ ਸਾਰੇ ਹੀ ਉਹ ਲਏ ਗਏ ਹਨ ਜੋ
ਕਿਸੇ ਜੀਵ ਦੀ ਪਹੁੰਚ ‘ਤੋਂ ਬਹੁਤ ਹੀ ਦੂਰ ਹਨ। ਜਿਵੇਂ ਨਿਰਭਉ,
ਨਿਰਵੈਰ,
ਅਕਾਲ ਮੁਰਤਿ ਆਦਿ। ਨਹੀਂ ਤਾਂ
‘ਸੈਭੰ’
ਸ਼ਬਦ ਦਾ ਸਰਲ ਅਰਥ
‘ਆਪਣੇ ਆਪ ਹੀ ਮਰ ਜਾਣਾ’
ਹੋ ਸਕਦਾ ਸੀ ਕਿਉਂਕਿ ਇਹ ਗੁਣ ਤਾਂ ਹਰ ਇੱਕ ਜੀਵ ਦੀ
ਪਹੁੰਚ ਤੱਕ ਹੈ। ਫਿਰ ਇਹ ਵਿਸ਼ੇਸ਼ਣ ਪ੍ਰਮਾਤਮਾ ਨਾਲ ਜੋੜ ਕੇ ਪ੍ਰਭੂ `ਚ ਕਿਹੜਾ ਗੁਣ ਵਿਸ਼ੇਸ਼ ਦਰਸਾਇਆ
ਜਾ ਸਕਦਾ ਹੈ,
ਜੋ ਜੀਵ ਧਾਰਨ ਨਹੀਂ ਕਰ ਸਕਦੇ? ਪਰ ਇੱਕ ਪੰਜਾਬੀ ਅਖਬਾਰ ਦੇ ਸੰਪਾਦਕ ਨੇ
‘ਸੈਭੰ’
ਸ਼ਬਦ ਦੇ ਅਰਥ
‘ਆਪਣੇ ਆਪ ਹੀ ਮਰ ਜਾਣਾ’
ਹੀ ਕਰ ਦਿੱਤੇ ਹਨ ਅਤੇ ਉਸ ਦੇ ਭੋਲੇ ਪਾਠਕਾਂ ਨੇ
`ਚਮਤਕਾਰ ਹੋ ਗਿਆ’
ਦੇ ਨਾਹਰੇ ਲਾ ਕੇ ਸੰਪਾਦਕ `ਚ ਹੋਰ ਫੂਕ ਭਰ ਦਿੱਤੀ ਤਾਂ
ਜੋ ਵੀਚਾਰ ਦੀ ਗੁੰਜਾਇਸ਼ ਹੀ ਨਾ ਰਹੇ।
‘ਸੈਭੰ’ ਸ਼ਬਦ ਦੀ ਵਧੇਰੇ
ਜਾਣਕਾਰੀ ਲਈ ਗੁਰਬਾਣੀ ਦੇ ਉਸ ਪੱਖ ਨੂੰ ਵੀ ਵੀਚਾਰਿਆ ਜਾ ਸਕਦਾ ਹੈ ਜਿਸ ਵਿੱਚ ਇਹ
‘ਸੈਭੰ’
ਸ਼ਬਦ
‘ਸੰਭੌ,
ਸੰਭਉ ਅਤੇ
ਸੰਭਵਿਅਉ’
ਰੂਪ ਬਣ ਕੇ
‘ਆਜੂਨੀ,
ਅਜੋਨੀ ਅਤੇ ਅਜੋਨੀਉ’ ਸ਼ਬਦਾਂ ਦੇ ਸਮਾਨ ਅੰਤਰ
ਗੁਰਬਾਣੀ ਵਿੱਚ ਦਰਜ ਕੀਤਾ ਗਿਆ ਹੈ। ਜਿਵੇਂ ਕਿ:
ਅਕਾਲ ਮੂਰਤਿ
ਅਜੂਨੀ ਸੰਭੌ, ਮਨ! ਸਿਮਰਤ ਠੰਢਾ ਥੀਵਾਂ ਜੀਉ।। ਮਾਝ (ਮ: ੫/੯੯)
ਜਾਤਿ ਅਜਾਤਿ
ਅਜੋਨੀ
ਸੰਭਉ,
ਨਾ ਤਿਸੁ ਭਾਉ,
ਨ ਭਰਮਾ।। ਸੋਰਠਿ (ਮ: ੧/੫੯੭)
ਅਕਾਲ ਮੂਰਤਿ
ਅਜੂਨੀ
ਸੰਭਉ,
ਕਲਿ ਅੰਧਕਾਰ ਦੀਪਾਈ।। ਰਾਮਕਲੀ (ਮ: ੫/੯੧੬)
ਆਪਿ ਅਤੀਤੁ
ਅਜੋਨੀ
ਸੰਭਉ,
ਨਾਨਕ! ਗੁਰਮਤਿ ਸੋ ਪਾਇਆ।। ਮਾਰੂ ਸੋਲਹੇ (ਮ: ੧/੧੦੪੨)
ਅਮੋਘ ਦਰਸਨ
ਆਜੂਨੀ
ਸੰਭਉ।। ਮਾਰੂ ਸੋਲਹੇ (ਮ: ੫/੧੦੮੨)
ਆਜੂਨੀ ਸੰਭਉ।। ਸਾਰੰਗ
(ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੧੨੦੧
ਪਾਰਬ੍ਰਹਮ
ਆਜੋਨੀ
ਸੰਭਉ,
ਸਰਬ ਥਾਨ ਘਟ ਬੀਠਾ।। ਸਾਰੰਗ (ਮ: ੫/੧੨੧੨)
ਅਬਿਨਾਸੀ ਅਚਲੁ
ਅਜੋਨੀ
ਸੰਭਉ,
ਪੁਰਖੋਤਮੁ ਅਪਾਰ ਪਰੇ।। ਸਵਈਏ ਮਹਲੇ ਚਉਥੇ ਕੇ (ਭਟ ਬਲ/੧੪੦੫)
ਸਦ ਜੀਵਣੁ ਅਰਜੁਨੁ ਅਮੋਲੁ
ਆਜੋਨੀ
ਸੰਭਉ।। ਸਵਈਏ ਮਹਲੇ ਪੰਜਵੇਂ ਕੇ (ਭਟ ਕਲ/੧੪੦੭)
ਆਜੋਨੀ
ਸੰਭਵਿਅਉ,
ਜਗਤੁ ਗੁਰ ਬਚਨਿ ਤਰਾਯਉ।। ਸਵਈਏ ਮਹਲੇ ਚਉਥੇ ਕੇ (ਭਟ
ਕਲ/੧੩੯੭)
ਆਜੋਨੀ
ਸੰਭਵਿਅਉ ਸੁਜਸੁ,
ਕਲ੍ਰ ਕਵੀਅਣਿ ਬਖਾਣਿਅਉ।। ਸਵਈਏ ਮਹਲੇ ਪੰਜਵੇਂ ਕੇ (ਭਟ ਕਲ੍ਰ/੧੪੦੭)
ਉਕਤ ਗੁਰਬਾਣੀ ਸ਼ਬਦਾਂ ‘ਤੋਂ ਪ੍ਰਤੱਖ ਹੋ ਜਾਂਦਾ ਹੈ ਕਿ
‘ਸੈਭੰ’
ਸ਼ਬਦ ਦਾ ਸਬੰਧ
‘ਅਜੋਨੀ’
ਸ਼ਬਦ ਨਾਲ ਹੈ,
ਜਿਸ ਦਾ ਭਾਵ ਹੈ ਕਿ ‘ੴ’
ਜੂਨਾਂ `ਚ ਨਹੀਂ ਆਉਂਦਾ ਹੈ ਕਿਉਂਕਿ ਉਹ
‘ਸੈਭੰ’ (ਆਪਣੇ
ਆਪ ‘ਤੋਂ ਪੈਦਾ ਹੋਇਆ) ਹੈ,
ਅਰਥ ਕਰਨੇ ਹੀ ਉਚਿਤ ਹੋਣਗੇ।
ਇਸ ਤਰ੍ਹਾਂ ਹੀ ਇੱਕ ਹੋਰ ਅਜੋਕਾ ਉੱਘਾ ਇਤਿਹਾਸਕਾਰ; ਗੁਰਬਾਣੀ ਦੇ ਹੇਠਲੇ
ਸ਼ਬਦ ਬਾਰੇ ਆਪਣੇ ਵੀਚਾਰ ਸਾਂਝੇ ਕਰਦਾ ਆਖਦਾ ਹੈ ਕਿ ਇਹ ਪੰਕਤੀਆਂ ਸੈਦਪੁਰ ਵਾਸੀਆਂ ਦੀਆਂ ਬੋਲੀਆਂ
ਹਨ ਨਾ ਕਿ ਗੁਰੂ ਨਾਨਕ ਦੇਵ ਜੀ ਦੀਆਂ:-
ਖੁਰਾਸਾਨ ਖਸਮਾਨਾ ਕੀਆ,
ਹਿੰਦੁਸਤਾਨੁ ਡਰਾਇਆ।। ਆਪੈ,
ਦੋਸੁ ਨ ਦੇਈ ਕਰਤਾ,
ਜਮੁ ਕਰਿ ਮੁਗਲੁ ਚੜਾਇਆ।। ਏਤੀ ਮਾਰ ਪਈ ਕਰਲਾਣੇ,
ਤੈਂ ਕੀ ਦਰਦੁ ਨ ਆਇਆ।। (ਮ: ੧/੩੬੦) ਇਉਂ ਅਰਥ
ਕਰਨ ਨਾਲ ਕੁੱਝ ਪ੍ਰਸ਼ਨ ਖੜ੍ਹੇ ਹੁੰਦੇ ਹਨ:-1. ਸੈਦਪੁਰ ਵਾਸੀਆਂ ਨੂੰ ਪ੍ਰਭੂ ਪ੍ਰਤੀ ਉਲਾਂਭਾ ਦੇਣ
ਵਾਲੀ ਇਹ ਭਾਵਨਾ ਕਿ “ਏਤੀ
ਮਾਰ ਪਈ ਕਰਲਾਣੇ,
ਤੈਂ ਕੀ ਦਰਦੁ ਨ ਆਇਆ।।” ਦੀ ਸਮਝ ਕਿੱਥੋਂ ਆਈ?
ਰਹਾਉ ਦੀ ਪੰਕਤੀ ਦੀ ਟੇਕ ਕਿਉਂ ਨਹੀਂ ਲਈ ਜਾ ਰਹੀ? ਜੋ ਕਿ ਕਿਸੇ ਸ਼ਬਦ ਦੇ
ਕੇਂਦਰੀ ਭਾਵ ਦਾ ਪ੍ਰਤੀਕ ਹੀ ਹੁੰਦੀ ਹੈ ਅਤੇ ਇਸ ਸ਼ਬਦ ਦੀ ਰਹਾਉ ਵਾਲੀ ਪੰਕਤੀ ਇਉਂ ਦਰਜ ਹੈ:-”
ਕਰਤਾ! ਤੂੰ ਸਭਨਾ ਕਾ ਸੋਈ।।
ਜੇ ਸਕਤਾ ਸਕਤੇ ਕਉ ਮਾਰੇ,
ਤਾ ਮਨਿ ਰੋਸੁ ਨ ਹੋਈ।। ੧।। ਰਹਾਉ।।” ਆਸਾ (ਮ: ੧/ਅੰਗ ੩੬੦)
ਇਸ ਸੰਦਰਭ ਬਾਰੇ ਇਤਿਹਾਸਕਾਰ ਅਤੇ ਟੀਕਾਕਾਰ ਨੇ ਜਵਾਬ ਵੀ ਕਮਾਲ ਦਾ ਦਿੱਤਾ
ਹੈ ਕਿ ਗੁਰਬਾਣੀ ਅੰਦਰ ਬਹੁਤ ਥਾਂ `ਤੇ ਰਹਾਉ ਦੀ ਪੰਕਤੀ ਸ਼ਬਦ ਦੇ ਸਾਰੇ ਅਰਥ ਕਰਨ `ਚ ਮਦਦਗਾਰ ਨਹੀਂ
ਬਣਦੀ। ਇਸ ਤਰ੍ਹਾਂ ਦੀ ਭਾਵਨਾ ਪ੍ਰਥਾਇ ਤਾਂ ਇਹ ਵੀ ਮੰਨਣਾ ਪਵੇਗਾ ਕਿ ਵਾਰਾਂ ਨਾਲ ਦਰਜ ਕੀਤੇ ਗਏ
ਸ਼ਲੋਕ ਵੀ ਵਾਰ ਦੀ ਪਉੜੀ ਦੇ ਵਿਸ਼ੇ ਨਾਲ ਮੇਲ ਨਹੀਂ ਖਾਂਦੇ ਜਦ ਕਿ ਪੰਜਮ ਪਿਤਾ ਜੀ ਨੇ ਆਪ ਹੀ ਵਾਰਾਂ
ਨਾਲ ਸਲੋਕ ਦਰਜ ਕਰਕੇ ਬਾਕੀ ਬਚੇ ਸਲੋਕਾਂ ਬਾਰੇ ਲਿਖ ਦਿੱਤਾ ਸੀ ਕਿ ‘ਸਲੋਕ ਵਾਰਾਂ ‘ਤੋਂ ਵਧੀਕ’
(ਅੰਗ ੧੪੧੦)।
ਜਦ ਅਜੋਕਾ ਇਤਿਹਾਸਕਾਰ ਵਿਦਵਾਨ; ਗੁਰਬਾਣੀ ਵਿਸ਼ੇ ਬਾਰੇ ਕਿਸੇ ਸ਼ਬਦ ਦੇ
ਵਿਸਥਾਰ ਲਈ ਰਹਾਉ ਵਾਲੀ ਪੰਕਤੀ ਦੀ ਟੇਕ ਲੈ ਕੇ ਸ਼ਬਦ ਦੀ ਭੂਮਿਕਾ ਬਨਾਉਣ ਦੀ ਯੋਗਤਾ ਨਹੀਂ ਰੱਖਦਾ
ਅਤੇ ਵਾਰ ਦੀ ਕਿਸੇ ਵੀ ਪਉੜੀ ਨਾਲ ਸਬੰਧਤ ਸਲੋਕ ਨੂੰ ਪਉੜੀ ਸਿਧਾਂਤ ਨਾਲ ਜੋੜਨ `ਚ ਸਫਲ ਨਹੀਂ ਹੋ
ਰਿਹਾ ਤਾਂ ਉਸ ਦੁਆਰਾ ਕੀਤਾ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ,
ਸਿੱਖ ਸਮਾਜ ਲਈ ਕਿਤਨਾ ਕੁ ਲਾਭਕਾਰੀ ਹੋਵੇਗਾ? ਪਰ ਸਚਾਈ ਇਹ ਹੈ ਕਿ ਅਜੋਕੇ ਵਿਦਵਾਨ ਪੁਰਾਤਨ
ਵਿਦਵਾਨਾਂ ‘ਤੋਂ ਕੋਈ ਸੇਧ ਨਹੀਂ ਲੈ ਰਹੇ ਹਨ। ਥੈਲਾ ਚੁੱਕ ਡਾਕਟਰਾਂ ਵਾਂਗ ਹਰ ਬਿਮਾਰੀ ਦਾ ਇਲਾਜ
ਕਰਨ ਦੀ ਜਿੰਮੇਵਾਰੀ ਲੈ ਲੈਂਦੇ ਹਨ,
ਜੋ ਕਿ ਗੁਰਮਤ ਅਤੇ ਸਿੱਖ ਸਮਾਜ ਲਈ ਨੁਕਸਾਨਦੇਹ ਹੈ।
ਗਿਆਨੀ ਅਵਤਾਰ ਸਿੰਘ ,
ਸੰਪਾਦਕ ‘ਮਿਸ਼ਨਰੀ ਸੇਧਾਂ’ - 98140-35202
23-05-2014
22/05/14)
ਬਲਦੀਪ ਸਿੰਘ ਰਾਮੂੰਵਾਲੀਆ
ਸਤਿਕਾਰਯੋਗ ਵਿਦਵਾਨ ਸੱਜਣ ਡਾ. ਇਕਬਾਲ ਸਿੰਘ ਢਿਲੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਉ,
ਵਿਦਵਾਨ ਬਜ਼ੁਰਗ ਸੱਜਣ ਡਾ.ਇਕਬਾਲ ਸਿੰਘ ਜੀ ਤੁਸੀ ਮੇਰੀ ਲਿਖਤ ਚੋ ਆਹ ਪੰਕਤੀਆਂ ਚੁਕ ਕੇ
"............ਇਹ ਬੀੜ੍ਹ ਉਤਾਰਾ (ਨਕਲ) ਹੈ ਕ੍ਰਿਪਾ ਕਰਕੇ ਨਕਲ ਤੇ ਨਕਲੀ ਸ਼ਬਦਾ ਦਾ ਅੰਤਰ ਪਤਾ
ਹੋਣਾ ਚਾਹੀਦਾ ਹੈ ' ਦੇ ਅਧਾਰ ਤੇ ਮੈਥੋ ਪੁਛਿਆ ਹੈ ਕਿ "ਜੇ ਕਰਤਾਰਪੁਰੀ ਬੀੜ੍ਹ ਨੂੰ ਨਕਲੀ ਨਹੀ
ਕਹਿਣਾ ਤਾਂ ਢੁਕਵਾਂ ਲਫਜ਼ ਕੀ ਹੈ?
ਵੈਸੇ ਤਾਂ ਤੁਹਾਡੇ ਸਵਾਲ ਦਾ ਜਵਾਬ ਮੇਰੀ ਉਪਰੋਕਤ ਲਿਖਤ ਜਿਸਦੇ ਆਧਾਰ ਤੇ ਤੁਸੀ ਸਵਾਲ ਕੀਤਾ ਹੈ
ਵਿਚ ਮੈ ਦਿਤਾ ਹੈ ਪਰ ਹੋ ਸਕਦਾ ਤੁਸੀ ਉਸ ਲਿਖਤ ਤੇ ਧਿਆਨ ਨਹੀ ਦਿਤਾ ਜਿਸ ਕਾਰਨ ਤੁਹਾਨੂੰ ਆਪ ਇਹ
ਸਵਾਲ ਕਰਨਾ ਪਿਆ, ਪਰ ਚਲੋ ਕੋਈ ਨਾ ਫਿਰ ਵੀ ਮੈ ਆਪ ਜੀ ਵਾਂਗ ਕੋਈ ਵਿਦ ਵਾਨ ਤਾ ਨਹੀ ਮੇਰੀ ਬੁਧੀ
ਦਾ ਦਾਇਰਾ ਆਪ ਵਾਂਗ ਵਿਸ਼ਾਲ ਨਹੀ ਪਰ ਫਿਰ ਵੀ ਮੈ ਆਪ ਦੇ ਸਵਾਲ ਦਾ ਜੁਆਬ ਦੇ ਰਿਹਾ ਤੁਛ ਬੁਧੀ
ਅਨੁਸਾਰ ਤੇ ਇਸ ਨਾਲ ਕਿ ਮੇਰੀ ਪਿਛਲੀ ਲਿਖਤ ਵਾਂਗ ਪੰਛੀ ਝਾਤ ਮਾਰਨ ਦੀ ਬਜਾਇ ਪੜ੍ਹੋਗੇ .....
੧. ਸਭ ਤੋ ਪਹਿਲੀ ਗਲ ਕੇ ਮੈ ਇਸ ਗਲ ਨੂੰ ਅਜ ਵੀ ਮੰਨਦਾ ਹਾਂ ਕਿ ਇਹ ਬੀੜ੍ਹ ਉਤਾਰਾ (ਨਕਲ) ਹੈ
ਨਕਲੀ ਨਹੀ। ਮੈ ਆਪਣੀ ਲਿਖਤ ਚ ਇਹ ਗਲ ਲਿਖੀ ਸੀ ਕਿ ਇਹ ਬੀੜ੍ਹ "ਆਦਿ ਬੀੜ੍ਹ" ਦਾ ਨਹੀ
ਸਗੋ ਭਾਈ ਬੰਨੋ ਮਿਸਲ ਦੀਆਂ ਬੀੜ੍ਹਾਂ ਦਾ ਉਤਾਰਾ ਹੈ ਕਰਤਾਰਪੁਰੀ ਭਾਈ
ਗੁਰਦਾਸ ਦੀ ਲਿਖਤ ਸਾਬਿਤ ਕਰਨ ਲਈ ਇਸ ਚ ਥੋੜੀ ਬਹੁਤੀ ਛੇੜ ਖਾਨੀ ਕੀਤੀ ਗਈ ਹੈ।
੨. ਜਿਸ ਤਰੀਕੇ ਨਾਲ ਤੁਸੀ ਕਹਿੰਦੇ ਹੋ ਕਿ ਇਹ ਬੀੜ੍ਹ ਨਕਲੀ ਹੈ, ਉਸਦਾ ਤਾਂ ਸਿਧਾ ਜਾ ਅਰਥ ਹੈ ਕਿ
ਤੁਸੀ ਅਸਿਧੇ ਲ਼ਫਜ਼ਾ ਚ ਇਸ ਵਿਚਲੀ ਸਾਰੀ ਬਾਣੀ ਨੂੰ ਨਕਲੀ ਕਹਿ ਰਹੇ ਹੋ ਜਿਸ ਨਾਲ ਮੈ ਸਹਿਮਤ ਨਹੀ ।
ਪੰਥ ਕੋਲ ਬਹੁਤ ਪੁਰਾਤਨ ਹਥ ਲਿਖਤਾਂ ਨੇ ਜਿਨਾਂ ਚ ਪੰਜੋਖੜਾ ਬਾਣੀਆਂ ਜਾਂ ਕੁਝ ਹੋਰ ਵਾਧ ਘਾਟ ਹੈ
ਉਸ ਲਈ ਅਸੀ ਰਲਾ ਸ਼ਬਦ ਵਰਤਦੇ ਹਾਂ ਮੈ ਨਹੀ ਸੁਣਿਆ ਕਿ ਕਦੇ ਕਿਸੇ ਨੇ ਕਿਹਾ ਹੋਵੇ ਕਿ ਇਹ ਨਕਲੀ ਨੇ
....ਜੇ ਤੁਸੀ ਕਿਤੇ ਲਿਖਿਆ ਪੜਿਆ ਹੋਵੇ ਤਾਂ ਮੇਰੇ ਵੀ ਗਿਆਨ ਚ ਵਾਧਾ ਕਰਨਾ (ਆਪ ਜੀ ਤੋ ਬਿਨਾ)
੩. ਹੁਣ ਰਹੀ ਗਲ ਕੇ ਜੇ ਕਰਤਾਰਪੁਰੀ ਬੀੜ੍ਹ ਲਈ ਇਸ ਲਫਜ਼ ਨਕਲੀ ਨੂੰ ਨਹੀ ਵਰਤਨਾ ਤਾਂ ਕੀ ਕਹਿਣਾ
ਚਾਹੀਦਾ ....ਮੇਰੀ ਨਿਜੀ ਰਾਇ ਕੀ ਹੈ ਸੁਣ ਲਵੋ ...
ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਹਥੋ ਜਿਸ ਪੋਥੀ ਸਾਹਿਬ ਦੀ ਲਿਖਾਈ ਦੀ ਸੇਵਾ ਲਈ ਉਸ ਉਪਰ
ਉਹਨਾ ਕੀਤੇ ਨਹੀ ਇਹ ਲਿਖਿਆ ਕੇ ਇਹ ਕਰਤਾਰਪੁਰੀ ਬੀੜ੍ਹ ਹੈ ....(ਜੇ ਕਿਤੇ ਤੁਸੀ ਲਿਖਿਆ ਪੜ੍ਹਿਆ
ਹੋਵੇ ਤਾਂ ਜ਼ਰੂਰ ਚਾਨਣਾ ਪਾਇਅਉ) ਗੁਰੂ ਅਰਜਨ ਸਾਹਿਬ ਨੇ ਹਰ ਇਕ ਕਾਰਜ ਬਹੁਤ ਯੋਜਨਾ ਤੇ ਜੁਗਤ ਨਾਲ
ਕੀਤਾ ਉਹ ਭਾਵੇ ਨਗਰ ਵਾਸਉਣਾ ਹੋਵੇ ਜਾਂ ਸਿਖ ਧਰਮ ਦੇ ਪ੍ਰਚਾਰ ਪ੍ਰਸਾਰ. ਦਾ ਕਾਰਜ ਹੋਵੇ ਤੇ ਸਵਾਲ
ਬਣਦਾ ਹੈ ਜਦ ਬਾਕੀ ਸਾਰੇ ਕੰਮ ਇਤਨੀ ਦੂਰ ਦ੍ਰਿਸਟੀ ਨਾਲ ਕੀਤੇ ਉਸੇ ਤਰਾਂ ਪੋਥੀ ਸਾਹਿਬ ਦੀ ਲਿਖਾਵਟ
ਵਕਤ ਉਨਾ ਆਪਣੀ ਦੂਰ ਦ੍ਰਿਸ਼ਟੀ ਵਰਤੀ ਤੇ ਨਾਲ ਉਤਾਰੇ ਹੋਏ (ਬੰਸਾਵਲੀਨਾਮਾ ਜਾਂ ਮੁਦਾਵਣੀ ਪੜ੍ਹੋ)
ਜੇ ਭਾਈ ਗੁਰਦਾਸ ਹਥ ਲਿਖਤ ਨੂੰ ਗੁਰੂ ਅਰਜਨ ਸਾਹਿਬ ਨੇ ਕਰਤਾਰਪੁਰੀ ਨਾਮ ਨਹੀ ਦਿਤਾ ਤਾਂ ਇਹ
ਕਿਵੇ ਪਿਆ?
ਸਾਫ ਜਾ ਜੁਆਬ ਹੈ ਕਿ ਜਦ ਭਾਈ ਗੁਰਦਾਸ ਦੀ ਹਥ ਲਿਖਤ ਧੀਰਮਲੀਆ ਕੋਲ ਆਈ ਤੇ ਉਹ ਕਰਤਾਰਪੁਰ ਸਨ
ਉਸ ਵਕਤ ਇਸ ਬੀੜ੍ਹ ਭਾਈ ਗੁਰਦਾਸ ਵਾਲੀ ਹਥ ਲਿਖਤ ਨੂੰ ਕਰਤਾਰਪੁਰੀ ਬੀੜ੍ਹ ਨਾਮ ਮਿਲਿਆ ਪਰ ਜਦ ਉਹ
ਬੀੜ੍ਹ ਅਬਦਾਲੀ ਦੇ ਪੁਤਰ ਤੇ ਸਿਪਾਹਸਲਾਰ ਨੇ ਦਾਹ ਦਿਤੀ ਅਗਨ ਭੇਟ ਕਰ ਦਿਤੀ ਤਾਂ ਕੁਝ ਸਮੇ ਬਾਅਦ
ਉਸ ਬੀੜ੍ਹ ਆਸਰੇ ਬਣੀ ਆਪਣੀ ਮਾਣ ਮਰਿਆਦਾ ਕਾਇਮ ਰਖਣ ਲਈ ਇਕ ਹੋਰ ਬੀੜ੍ਹ ਜੋ ਬੰਨੋ ਮਿਸਲ ਦੀਆਂ
ਬੀੜ੍ਹਾਂ ਦਾ ਉਤਾਰਾ ਸੀ ਚ ਕੁਝ ਫੇਰ ਬਦਲ ਕਰਕੇ ਕਰਤਾਰਪੁਰੀ ਸਰੂਪ (ਭਾਈ ਗੁਰਦਾਸ ਹਥ ਲਿਖਤ) ਦਾ
ਦਾਅਵਾ ਕੀਤਾ ਜੋ ਝੂਠਾ ਸੀ (ਪੁਰਾਣੇ ਸਮੇ ਚ ਬੀੜ੍ਹਾਂ ਉਨਾ ਦੇ ਸਥਾਨ ਜਾਂ ਲਿਖਾਰੀ ਦੇ ਨਾਂ ਤੇ
ਪ੍ਰਸਿਧ ਸਨ ਜਿਵੇ ..ਮੋਤੀ ਮਹਿਲ ਵਾਲੀ ਬੀੜ੍ਹ, ਬੋਹਤ ਵਾਲੀ, ਦਮਦਮੀ ਬੀੜ੍ਹ ...ਜੋ ਬੀੜ ਜਿਥੇ
ਮਿਲਦੀ ਹੈ ਜਾਂ ਲਿਖੀ ਗਈ ਬਹਤਾਤ ਚ ਉਹਨਾਂ ਦੇ ਨਾਂ ਨਾਲ ਉਹ ਸਥਾਨਾ ਦੇ ਨਾਂ ਜੁੜਨ ਦਾ ਅਰਥ ਸੀ ਕਿ
ਇਹਨਾ ਦੀ ਮਲਕੀਅਤ ਹੈ ਉਹਨਾ ਦਾ ਉਸ ਬੀੜ੍ਹ ਤੇ ਦਾਅਵਾ ਹੈ)
ਗਲ ਸਿਰਫ ਇਨੀ ਕੁ ਹੈ ਸਮਝਣ ਲਈ ਕਿ ਉਹਨਾ ਨੇ ਦਾਵਾ ਕੀਤਾ ਕਿ ਕਰਤਾਰਪੁਰੀ ਬੀੜ੍ਹ ਭਾਈ ਗੁਰਦਾਸ ਹਥ
ਲਿਖਤ ਹੈ। ਵੀਰ ਜੀ ਇਹ ਤਾਂ ਤੁਸੀ ਵੀ ਜਾਣਦੇ ਹੋ ਕਿ ਦਾਵਾ ਝੂਠਾ ਜਾਂ ਸਚਾ ਹੁੰਦਾ ਉਸ ਲਈ ਅਸਲੀ
ਨਕਲੀ ਲਫਜ਼ ਇਸਤੇਮਾਲ ਨਹੀ ਹੁੰਦਾ।
ਗਲ ਸਿਰਫ ਕਰਤਾਰਪੁਰੀ ਬੀੜ੍ਹ ਤੇ ਕੀਤੇ ਜਾਂਦੇ ਦਾਅਵੇ ਕਿ ਇਹ ਭਾਈ
ਗੁਰਦਾਸ ਹਥ ਲਿਖਤ ਹੈ ਕਿ ਨਹੀ। ਇਹ ਦਾਵਾ ਝੂਠ ਹੈ ਕਿ ਇਹ ਭਾਈ ਗੁਰਦਾਸ ਹਥ ਲਿਖਤ ਹੈ ਤੇ ਮੈ ਇਸ ਗਲ
ਨੂੰ ਮੰਨਦਾ ਹਾਂ। ਪਰ ਇਸ ਗਲ ਤੇ ਸਹਿਮਤ ਨਹੀ ਕੇ ਇਸ ਬੀੜ੍ਹ ਲਈ ਨਕਲੀ ਸ਼ਬਦ ਵਰਤਿਆ ਜਾਵੇ।
ਬਾਕੀ ਤੁਸੀ ਸਾਰੇ ਵਿਦਵਾਨ ਹੋ ਹਰ ਇਕ ਲਫਜ਼ ਦੀ ਪਹਿਚਾਣ ਕਰੋ ਕੇ ਉਸਦੇ ਮਤਲਬ ਕੀ ਨਿਕਲਣਗੇ।
ਭੁਲ ਚੁਕ ਦੀ ਖਿਮਾ
ਬਲਦੀਪ ਸਿੰਘ ਰਾਮੂੰਵਾਲੀਆ
76962-92718
22/05/14)
ਜਗਪਾਲ ਸਿੰਘ
ਖਾਲਸਾ ਪੰਥ ਦੀ ਸਾਜਨਾ ਤੇ ਪੰਜ ਪਿਆਰਿਆਂ ਦੀ ਚੋਣ!
੧੬੯੯ ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੋਮ ਨੂੰ ਇਕ ਵਿਧਾਨ ਦੇ
ਵਿੱਚ ਬੰਨ ਕੇ ਖਾਲਸਾ ਪ੍ਰਗਟ ਕੀਤਾ | ਇਸ ਦਿਨ ਨੂੰ ਅਸੀਂ ਬਹੁਤ ਹੀ ਜੋਸ਼ ਦੇ ਨਾਲ ਅਸੀਂ ਹਰ ਸਾਲ
ਮਨਾਉਂਦੇ ਹਾਂ| ਖਾਲਸਾ ਪ੍ਰਗਟ ਦੇ ਸੰਬਧ ਵਿੱਚ ਕਈ ਤਰ੍ਹਾਂ ਦੀਆਂ ਸਾਖੀਆਂ ਪ੍ਰਚਲੱਤ ਹਨ, ਜਿਵੇ ਪੰਜ
ਪਿਆਰਿਆ ਦੇ ਸੀਸ ਕੱਟਣ ਦੀ, ਕੋਈ ਕਹਿੰਦਾ ਤੰਬੂ ਵਿੱਚ ਬੱਕਰੇ ਝਟਕਾਏ ਸਨ| ਗਿਆਨੀ ਗਰਜਾ ਸਿੰਘ ਜਿਕਰ
ਕਰਦੇ ਹਨ ਪੰਜ ਪਿਆਰਿਆਂ ਦੀ ਚੋਣ ਕਰਕੇ ਇਨ੍ਹਾਂ ਨੂੰ ਪਹੁਲ ਦਿੱਤੀ | ਚਰਨ ਪਹੁਲ ਨੂੰ ਇਕ ਗਾਗਰ
ਵਿੱਚ ਬੰਦ ਕਰਕੇ ਸਤਿਲੁਜ ਨਦੀ ਵਿੱਚ ਰੱਖ ਦਿੱਤਾ |ਸਭ ਨੂੰ ਨੀਲੇ ਬਸਤਰ ਪੁਆਏ ਤੇ ਆਪਣਾ ਵੀ ਇਹੀ
ਵੇਸ ਕੀਤਾ | ਹੁਣ ਜੋ ਬੱਕਰੇ ਝਟਕਾਉਣ ਵਾਲੀ ਗੱਲ ਉਹ ਬਿਲਕੁਲ ਵੀ ਹਜਮ ਨਹੀ ਹੁੰਦੀ, ਕਿਓਕਿ ਗੁਰੂ
ਸਾਹਿਬ ਨੇ ਖਾਲਸਾ ਪੰਥ ਦੀ ਨੀਹ ਜਾਨਵਰਾ ਦੇ ਸਿਰ ਨਹੀ ਮਹਾਂਨ ਯੋਧਿਆ ਦੇ ਸਿਰ ਨਾਲ ਰਖਨੀ ਸੀ | ਸੋ
ਬੱਕਰੇ ਝਟਕਾਉਣ ਵਾਲੀ ਗੱਲ ਬਿਲਕੁਲ ਨਿਰਮੂਲ ਤੇ ਬੋਗਸ ਹੈ | ਇਸ ਤੋ ਅਗੇ ਇਹ ਪ੍ਰਚਲੱਤ ਹੈ, ਗੁਰੂ
ਸਾਹਿਬ ਨੇ ਸਭ ਕੁਝ ਇਕ ਪੜਦੇ ਭਾਵ ਤੰਬੂ ਵਿੱਚ ਕੀਤਾ| ਗੁਰੂ ਸਾਹਿਬ ਦੁਨੀਆਂ ਦਾ ਸਭ ਤੋ ਮਹਾਂਨ ਕੰਮ
ਕਰਨ ਜਾ ਰਹੇ ਸਨ | ਗੁਰੂ ਸਾਹਿਬ ਨੇ ਕੋਈ ਗੁਨਾਨ ਨਹੀ ਕੀਤਾ ਜੋ ਉਹ ਪੜਦੇ ਅੰਦਰ ਕਰਦੇ, ਉਹਨਾਂ ਨੇ
ਦੁਨੀਆਂ ਦਾ ਉਹ ਮਹਾਂਨ ਕਰਜਾ ਕੀਤਾ ਜਿਸ ਨੂੰ ਪਹਿਲਾਂ ਨਾ ਕਿਸੇ ਕੀਤਾ ਤੇ ਨਾ ਕੋਈ ਕਰ ਸਕਦਾ |
ਤੰਬੂ ਜਰੂਰ ਲਗਾਇਆ ਸੀ, ਪਰ ਉਸ ਅੰਦਰ ਕੋਈ ਬੱਕਰੇ ਨਹੀ ਸਨ ਵੱਢੇ | ਗੁਰੂ ਸਾਹਿਬ ਨੇ ਪਹਿਲਾਂ ਹੀ
ਤਿਆਰ ਕੀਤੇ ਪ੍ਰੋਗ੍ਰਾਮ ਅਨੁਸਾਰ ਆਪਣੇ ਤੇ ਪੰਜ ਪਿਆਰਿਆ ਦੇ ਵਸਤਰ ਬਦਲੇ ਸਨ | ਜਿਸ ਲਈ ਪੜ੍ਹਦਾ
ਜਰੂਰੀ ਸੀ, ਤਾਂ ਕਿ ਬੜੇ ਆਰਾਮ ਨਾਲ ਗੁਰੂ ਸਾਹਿਬ ਆਪ ਤੇ ਪੰਜ ਪਿਆਰੇ ਅੰਦਰ ਆਪਣੇ ਆਪ ਨੂੰ ਤਿਆਰ
ਕਰ ਸਕਣ ਜਿਸ ਲਈ ਤੰਬੂ ਦੀ ਜਰੂਰਤ ਸੀ | ਕਿਉਕਿ ਸਭ ਦੇ ਸਾਹਮਣੇ ਨਾ ਤਾ ਵਸਤਰ ਉਤਾਰੇ ਜਾ ਸਕਦੇ ਸਨ
ਨਾਂ ਹੀ ਬਦਲੇ ਜਾ ਸਕਦੇ ਸਨ | ਜਿਸ ਲਈ ਗੁਰੂ ਸਾਹਿਬ ਨੇ ਤੰਬੂ ਦਾ ਇਸਤਮਾਲ ਕੀਤਾ ਸੀ |
ਉਹ ਗੱਲ ਵੱਖਰੀ ਇਕ ਵਾਰ ਨਰਕਧਾਰੀਆਂ ਨੇ ਸੱਤ ਸਿਤਾਰੇ ਸਾਜੇ ਸਨ, ਪਰ ਉਹ ਸਿਤਾਰੇ ਸੂਰਜ ਦੀ ਰੋਸ਼ਨੀ
ਅਗੇ ਖਲੋ ਨਹੀ ਪਾਉਂਦੇ| ਸਿਤਾਰੇ ਸਿਰਫ ਇਕ ਵਾਰ ਹੀ ਨਜਰ ਆਉਂਦੇ ਹਨ ਉਹ ਵੀ ਸਿਰਫ ਰਾਤ ਨੂੰ ਤੇ ਜੇ
ਕੀਤੇ ਬੱਦਲ ਹੋ ਜਾਂਣ ਤਾਂ ਰਾਤ ਨੂੰ ਵੀ ਦੇਖਨੇ ਨਹੀ ਨਸੀਬ ਹੁੰਦੇ | ਗੁਰੂ ਗਿਆਨ ਦਾ ਸੂਰਜ ਹੈ |
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ||
ਏਤੇ ਚਾਨਣ ਹੋਦਿਆ ਗੁਰ ਬਿਨੁ ਘੋਰ ਅੰਧਾਰ ||੨||
ਗੁਰੂ ਗਿਆਨ ਦਾ ਅਜਿਹਾ ਸੂਰਜ ਹੈ, ਜਿਸ ਤੋ ਰੋਸ਼ਨੀ ਲੈਣ ਵਾਲਾ ਵੀ ਉਸੇ ਸੂਰਜ ਵਾਂਗ
ਚਮਕਣ ਲੱਗ ਪੈਦਾ ਹੈ|ਨਰਕਧਾਰੀ ਆਪ ਅਗਿਆਨਤਾ ਦੇ ਹਨੇਰੇ ਵਿੱਚ ਗੁਵਾਚੇ ਹੋਏ ਸਨ ਤਾਂ ਉਹਨਾਂ ਦੇ
ਸਿਤਾਰਿਆਂ ਦੀ ਤਾਂ ਕੋਈ ਹਸਤੀ ਵੀ ਨਹੀ ਸੀ | ਜਿਸ ਗੁਰੂ ਦੀ ਰੀਸ ਕਰਨ ਲੱਗੇ ਸਨ, ਉਸ ਗੁਰੂ ਦੇ
ਸਿੱਖ ਤਾਂ ਬਿਨਾਂ ਕਿਸੇ ਸਰਕਾਰੀ ਮੱਦਦ ਦੇ ਵੀ ਚੜ੍ਹਦੀ ਕਲਾ ਵਿੱਚ ਹਨ | ਖੈਰ ਇਹ ਮੇਰਾ ਵਿਸ਼ਾ ਨਹੀ
|
ਜੋ ਟਕਸਾਲ ਇਹ ਝੂਠ ਦਾ ਪਰਚਾਰ ਕਰਦੀ ਹੈ, ਉਹਨਾਂ ਦੀ ਟਕਸਾਲ ਭਾਈ
ਮਨੀ ਸਿੰਘ ਤੇ ਬਾਬਾ ਦੀਪ ਸਿੰਘ ਤੋ ਚੱਲੀ ਹੈ |ਜਿਸ ਵਕਤ ਗੁਰੂ ਸਾਹਿਬ ਨੇ ਖੰਡੇ ਦੀ ਪਹੁਲ ਤਿਆਰ
ਕੀਤੀ ਤਾਂ ਇਕ ਚਿੜੇ ਚਿੜੀ ਨੇ ਇੱਕ ਘੁਟ ਭਰ ਲਈ ਤੇ ਆਪਸ ਵਿੱਚ ਲੜ ਲੜ ਕੇ ਮਰ ਗਏ ਇਹ ਦੇਖ ਕੇ ਮਾਤਾ
ਜੀਤੋ ਜੀ ਨੇ ਪਤਾਸੇ ਵਿੱਚ ਪਾਏ ਤਾਂ ਜਾ ਕੇ ਅਮ੍ਰਿਤ ਸੀ ਸ਼ਕਤੀ ਘੱਟ ਹੋਈ | ਵਿਚਾਰ ਤੁਸੀਂ ਕਰਨੀ ਇਸ
ਗੱਲ ਦੀ ਕੀ ਇਹ ਸਿੱਧੀ ਗੁਰੂ ਸਾਹਿਬ ਦੀ ਨਿੰਦਿਆ ਨਹੀ |
ਇਸ ਨਾਲ ਇਹ ਵੀ ਇਕ ਗੱਲ ਦਾ ਪ੍ਰਚਾਰ ਕਰਦੇ ਹਨ, ਕਿ ਸਿੱਖਾਂ ਨੂੰ ਕਛਹਿਰਾ ਬਾਂਦਰ (ਹਨੂਮਾਨ) ਨੇ
ਦਿੱਤਾ | ਇਹਨਾਂ ਦੀ ਹੀ ਕਿਤਾਬ ਵਿੱਚ ਇਹ ਵੀ ਜਿਕਰ ਮਿਲਦਾ ਹੈ, ਇਹ ਕਛਹਿਰਾ ਰਾਮ ਚੰਦਰ ਨੇ ਬਾਂਦਰ
ਨੂੰ ਉਸ ਦੀ ਸੇਵਾ ਤੋ ਖੁਸ਼ ਹੋ ਕੇ ਦਿੱਤਾ ਸੀ | ਜੇ ਸਿੱਖਾਂ ਨੂੰ ਇਹ ਕਛਹਿਰਾ ਬਾਂਦਰ ਤੋ ਮਿਲਿਆ
ਹੁੰਦਾ ਤਾਂ ਉਸ ਦੇ ਮਗਰ ਪੁਛ ਵਾਲੀ ਜਗ੍ਹਾ ਵੀ ਹੋਣੀ ਚਾਹੀਦੀ ਸੀ | ਇਹ ਸਭ ਮਨਘੜਤ ਗੱਲਾਂ ਇਨ੍ਹਾਂ
ਦੀ ਕਿਤਾਬ ਵਿੱਚ ਲਿਖੀਆਂ ਮਿਲ ਦੀਆਂ ਹਨ |
ਗੁਰੂ ਸਾਹਿਬ ਨੇ ਜੋ ਨਵਾਂ ਇਕ ਵਿਧਾਨ ਬਣਇਆ ਸੀ | ਸਭ ਕੁਝ ਇਸ ਧਰਤੀ ਤੇ ਮਜੂਦ ਸੀ
ਉਹੀ ਬੰਦੇ ਸਨ ਉਹੀ ਧਰਤੀ ਸੀ, ਜੇ ਕੋਈ ਨਵੀ ਗੱਲ ਸੀ ਤਾਂ ਗੁਰੂ ਨਾਨਕ ਸਾਹਿਬ ਵੱਲੋ ਪੈਦਾ ਕੀਤੀ ਗਈ
ਗਿਆਨ ਦੀ ਲਹਿਰ ਸੀ | ਜਿਸ ਗਿਆਨ ਨੂੰ ਕੋਈ ਵੀ ਹਾਸਲ ਕਰ ਸਕਦਾ ਹੈ, ਗੁਰੂ ਨਾਨਕ ਦੇ ਘਰ ਵਿੱਚ ਨਾ
ਕੋਈ ਉਚਾ ਤੇ ਨਾ ਹੀ ਕੋਈ ਨੀਵਾਂ ਹੈ |
ਇਕ ਗੱਲ ਹੋਰ ਜੋ ਕਈ ਪ੍ਰਚਾਰਕ ਸੰਘ ਪਾੜ ਪਾੜ ਕੇ ਸਟੇਜਾ ਤੋ ਅਕਸਰ ਕਹਿੰਦੇ ਸੁਨੇ ਜਾ ਸਕਦੇ ਸਨ,
ਅਖੇ ਗੁਰੂ ਸਾਹਿਬ ਨੇ ਇਕ ਸਿਰ ਦੀ ਮੰਗ ਕੀਤੀ ਤਾਂ ਸਾਰੇ ਪਾਸੇ ਇਕ ਦਮ ਚੁਪ ਵਰਤ ਗਈ ਕਈ ਡਰਪੋਕ ਲੋਕ
ਤਾਂ ਪੰਡਾਲ ਹੀ ਛੱਡ ਕੇ ਭੱਜਗੇ | ਕੁਝ ਲੋਕਾਂ ਨੇ ਮਾਤਾ ਗੁਜਰੀ ਕੋਲ ਜਾ ਕੇ ਰੋਲਾ ਪਾਇਆ ਕਿ ਗੁਰੂ
ਸਾਹਿਬ ਇਹ ਕੀ ਕਹਿਰ ਵਰਤਾਉਣ ਲੱਗੇ ਹਨ | ਤੁਸੀਂ ਜਾ ਕੇ ਉਹਨਾਂ ਨੂੰ ਰੋਕੋ ਆਦਿ, ਕੀ ਮਾਤਾ ਜੀ ਨੂੰ
ਇਸ ਬਾਰੇ ਕਦੇ ਗੁਰੂ ਜੀ ਨਾ ਦਸਿਆ ਹੋਵੇਗਾ | ਕੀ ਗੁਰੂ ਸਾਹਿਬ ਨੇ ਕਦੇ ਇਸ ਬਾਰੇ ਮਾਤਾ ਜੀ ਜਾਂ
ਹੋਰ ਗੁਰੂ ਘਰ ਦੇ ਪਿਆਰਿਆ ਨਾਲ ਚਰਚਾ ਨਾ ਕੀਤੀ ਹੋਵੇਗੀ |
ਸੋਚਣ ਵਾਲੀ ਗੱਲ ਇਹ ਹੈ, ਕਿ, ਗੁਰੂ ਸਾਹਿਬ ਸੀਸ ਦੀ ਮੰਗ ਕਰਨ ਤੇ ਕੋਈ ਗੁਰੂ ਘਰ ਦਾ ਪਿਆਰਿਆ ਗੁਰੂ
ਦੀ ਪਹਿਲੀ ਆਵਾਜ ਤੇ ਨਾਂ ਉਠੇ ਕੀ ਗੁਰੂ ਸਾਹਿਬ ਦਾ ਇਹ ਨਿਰਾਦਰ ਨਹੀ ਹੈ | ਫਿਰ ਭਾਈ ਨੰਦ ਲਾਲ,
ਭਾਈ ਮਨੀ ਸਿੰਘ ਆਦਿ ਸਿੱਖ ਉਥੇ ਮਜੂਦ ਸਨ, ਕੀ ਇਸ ਤਰ੍ਹਾਂ ਦੇ ਮਹਾਨ ਸਿੱਖ ਆਪਣੇ ਗੁਰੂ ਦਾ ਨਿਰਾਦਰ
ਕਰ ਸਕਦੇ ਨੇ, ਗੁਰੂ ਆਵਾਜ ਮਾਰੇ ਤੇ ਭਾਈ ਮਨੀ ਸਿੰਘ ਤੇ ਉਹਨਾਂ ਦੇ ਪੁਤਰ, ਭਾਈ ਨੰਦ ਲਾਲ ਜਾਂ ਹੋਰ
ਗੁਰੂ ਘਰ ਦੇ ਸੇਵਕ ਗੁਰੂ ਸਾਹਿਬ ਦੀ ਆਵਾਜ ਸੁਣ ਕੇ ਨਾ ਦੋੜੇ ਨਾ ਆਉਣ ਇਹ ਕਿਵੇ ਹੋ
ਸਕਦਾ ਹੈ |
ਅਸੀਂ ਆਪਣੀ ਕਾਇਰਤਾ ਨੂੰ ਗੁਰੂ ਦੇ ਸਿੱਖਾਂ ਦੇ ਸਿਰ ਨਾ ਮੜੀਏ ਗੁਰੂ ਦੇ ਸਿੱਖ ਤਾਂ ਇਸ ਤਰ੍ਹਾਂ ਦੇ
ਸਨ, ਇਕ ਵਾਰ ਡੱਲੇ ਨੇ ਗੁਰੂ ਸਾਹਿਬ ਨੂੰ ਇਕ ਬੰਦੂਕ ਭੇਟ ਕੀਤੀ ਤੇ ਗੁਰੂ ਸਾਹਿਬ ਨੇ ਕਹਿਆ ਅਸੀਂ
ਇਸ ਬੰਦੂਕ ਦਾ ਨਿਸ਼ਾਨਾ ਪਰਖਣਾ ਭਾਈ ਡੱਲਾ ਜੀ ਆਪਣੇ ਦੋ ਬੰਦੇ ਅਗੇ ਕਰੋ ਤੇ ਕੋਈ ਮੋਤ ਤੋ ਡਰਦਾ
ਅੱਗੇ ਨਹੀ ਆਇਆ | ਗੁਰੂ ਸਾਹਿਬ ਨੇ ਜਦ ਆਪਣੇ ਸ਼ੇਰਾ ਨੂੰ ਆਵਾਜ ਮਾਰੀ ਤਾਂ ਦੋ ਭਾਈ ਜੋ ਆਪਣੇ ਸਿਰ
ਤੇ ਦੁਮਾਲੇ ਸਜਾ ਰਹੇ ਸਨ | ਜਦ ਉਹਨਾਂ ਦੇ ਕੰਨਾ ਵਿਚ ਇਹ ਆਵਾਜ ਪਈ ਗੁਰੂ ਸਾਹਿਬ ਨੇ ਬੰਦੂਕ ਦਾ
ਨਿਸ਼ਾਨਾ ਪਰਖਣਾ ਹੈ, ਤਾਂ ਉਹ ਦੋਵੇ ਸਕੇ ਭਾਈ ਇਕ ਦੂਜੇ ਨੂੰ ਪਿਛੇ ਸੁਟਦੇ ਹੋਏ ਦੋੜੇ ਆਏ ਕਹਿਣ
ਪਹਿਲਾਂ ਮੈਂ ਗੋਲੀ ਖਾਣੀ ਐ, ਪਹਿਲਾਂ ਮੈਂ ਗੋਲੀ ਖਾਣੀ ਐ | ਗੁਰੂ ਦੇ ਸਿੰਘ ਇਸ ਤਰ੍ਹਾਂ ਦੇ ਸਨ ਨਾ
ਡਰ ਕੇ ਭੱਜਣ ਵਾਲੇ |
ਗੁਰੂ ਦੇ ਸਿੱਖਾਂ ਦੀਆਂ ਇਸ ਤਰ੍ਹਾਂ ਦੀਆ ਸਾਖੀਆਂ ਪੜਣ ਤੇ ਗੁਰੂ ਘਰ ਦੇ ਇਤਹਾਸ ਨੂੰ ਪੜਣ ਤੋ ਤਾਂ
ਇਕ ਗੱਲ ਸਾਫ਼ ਹੁੰਦੀ ਐ | ਜੇਕਰ ਗੁਰੂ ਸਾਹਿਬ ਨੇ ਆਵਾਜ ਮਾਰ ਕੇ ਸੀਸ ਮੰਗਿਆ ਹੁੰਦਾ ਤਾਂ ਪੂਰੇ ਦੇ
ਪੂਰੇ ਪੰਡਾਲ ਨੇ ਗੁਰੂ ਸਾਹਿਬ ਅੱਗੇ ਸੀਸ ਭੇਟ ਕਰ ਦੇਣਾ ਸੀ | ਇਸ ਘਟਨਾਂ ਕ੍ਰਮ ਨੂੰ ਸਮਝਣ ਤੋ
ਬਾਅਦ ਜੋ ਗੱਲ ਮੈਨੂੰ ਸਮਝ ਲੱਗੀ ਐ, ਉਸ ਅਨੁਸਾਰ ਗੁਰੂ ਸਾਹਿਬ ਨੇ ਇਕਲੇ ਇਕਲੇ ਪਿਆਰੇ ਨੂੰ ਆਪ
ਆਵਾਜ ਮਾਰ ਕੇ ਉਠਾਇਆ ਸੀ ਨਾ ਕਿ ਭਰੇ ਪੰਡਾਲ ਤੋ ਇੱਕ ਸੀਸ ਦੀ ਮੰਗ ਕੀਤੀ ਸੀ |
ਅਸੀਂ ਤੰਬੂ ਵਿੱਚ ਵੀ ਬਹੁਤ ਝਾਤੀਆਂ ਮਾਰ ਲਈਆਂ, ਗੁਰੂ ਸਾਹਿਬ ਤੋ ਬੱਕਰੇ ਵੀ ਬਹੁਤ ਝਟਕਾ ਲੈ, ਹੁਣ
ਤਾਂ ਕੁਝ ਅਕਲ ਦੀ ਗੱਲ ਕਰ ਲਈਏ | ਇਸ ਸਾਖੀ ਨੂੰ ਗੁਰਬਾਣੀ ਦੀ ਕਸਵੱਟੀ ਤੇ ਗੁਰ ਇਤਹਾਸ ਦੀ ਰੋਸ਼ਨੀ
ਵਿੱਚ ਵਿਚਾਰ ਲਈਏ ਤਾਂ ਕਿ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਕਰਮਕਾਂਡਾ ਵਿਚੋ ਕੱਢ ਕੇ ਗੁਰਬਾਣੀ ਤੇ
ਸਹੀ ਗੁਰ ਇਤਹਾਸ ਨਾਲ ਜੋੜ ਸਕੀਏ |
“ਪੰਜ ਪਿਆਰਿਆ ਦੀ ਚੋਣ”
ਅਕਾਲ ਪੁਰਖ ਨੇ ਜਿੰਨੀ ਮੱਤ ਬਕਸ਼ੀ ਐ ਉਸ ਅਨੁਸਾਰ ਜਦ ਮੈਂ ਇਸ ਸੋਚ ਦਾ ਹਾਂ ਗੁਰੂ
ਸਾਹਿਬ ਨੇ ਜੋ ਪੰਜ ਪਿਆਰਿਆ ਦੇ ਨਾਮ ਨੇ ਉਹਨਾਂ ਵਿੱਚ ਜਰੂਰ ਕੋਈ ਨਾਂ ਕੋਈ ਤਾਂ ਰਾਜ ਜਰੂਰ ਹੋਵੇਗਾ
| ਜਿੰਨੀ ਕੁ ਮੱਤ ਬੁਧ ਹੈ ਉਸ ਨਾਲ ਜਦੋ ਮੈਂ ਪੰਜ ਪਿਆਰਿਆ ਦੇ ਨਾਮ ਦੀ ਖੋਜ ਕਰਦਾ ਕੁਝ ਹੇਰਾਨੀ
ਜਨਕ ਗੱਲਾਂ ਸਮਝ ਆਉਂਦੀਆਂ ਹਨ |
ਦਾਇਆ : ਗੁਰੂ ਸਾਹਿਬ ਜਿਸ ਪੰਥ ਦੀ ਅੱਜ ਨੀਹ ਪੱਕੀ ਕਰਨ ਜਾ ਰਹੇ ਹਨ, ਸਭ ਤੋ ਵੱਡਾ ਗੁਣ
ਉਸ ਵਿੱਚ ਦਇਆ ਦਾ ਭਰਨਾ ਸੀ | ਇਸ ਲਈ ਦਇਆ ਨੂੰ ਚੁਣਿਆ ਭਾਵ ਦਾਇਆ ਰਾਮ ਤੋ ਅੱਜ ਦਾਇਆ ਸਿੰਘ ਕਰ
ਦਿੱਤਾ |
ਧਰਮ : ਦਾਇਆ ਤੋ ਅਗਲਾ ਗੁਣ ਧਰਮ ਦਾ ਹੈ, ਗੁਰਬਾਣੀ ਅਨੁਸਾਰ ਧਰਮ ਸਚ ਨੂੰ ਮੰਨਿਆ ਗਿਆ |
ਗੁਰੂ ਸਾਹਿਬ ਨੇ ਦਇਆ ਦੇ ਨਾਲ ਨਾਲ ਧਰਮ ਵੀ ਪੈਦਾ ਕੀਤਾ ਜਿਸ ਮਨੁਖ ਵਿੱਚ ਦਇਆ ਉਸ ਵਿੱਚ ਧਰਮ ਦਾ
ਭਾਵ ਸਚ ਦਾ ਹੋਣਾ ਭੀ ਅਤਿ ਜਰੂਰੀ ਹੈ | ਗੁਰੂ ਸਾਹਿਬ ਨੇ ਧਰਮ ਦਾਸ ਨੂੰ ਧਰਮ ਸਿੰਘ ਬਣਾ ਦਿੱਤਾ |
ਹਿਮੰਤ : ਧਰਮ ਤੇ ਦਾਇਆ ਨੂੰ ਤਦੋ ਹੀ ਕਾਇਮ ਰਹਿਆ ਕਰਦੇ ਹਨ ਜਦ ਮਨੁਖ ਵਿੱਚ ਹਿਮੰਤ ਹੈ |
ਜਿਸ ਮਨੁਖ ਵਿੱਚ ਹਿਮੰਤ ਨਹੀ ਜੇ ਕਰ ਉਸ ਵਿੱਚ ਧਰਮ ਤੇ ਦਇਆ ਹਨ ਤਾ ਜਰਵਾਣੇ ਲੋਕ ਉਸ ਦੇ ਧਰਮ ਤੇ
ਦਾਇਆ ਨੂੰ ਮਿੱਟੀ ਵਿੱਚ ਝੱਟ ਰੋਲ ਦਿੰਦੇ ਹਨ | ਇਸ ਲਈ ਦਾਇਆ ਤੇ ਧਰਮ ਦੀ ਰਾਖੀ ਲਈ ਹਿਮੰਤ ਦੀ ਲੋੜ
ਹੁੰਦੀ ਹੈ | ਇਸ ਲਈ ਗੁਰੂ ਸਾਹਿਬ ਨੇ ਤੀਜਾ ਗੁਣ ਹਿਮੰਤ ਰਾਇ ਲਿਆ ਤੇ ਜਿਸ ਨੂੰ ਹਿਮੰਤ ਸਿੰਘ ਬਣਾ
ਦਿੱਤਾ |
ਮੁਹਕਮ : ਦਇਆ, ਧਰਮ ਤੇ ਹਿਮੰਤ ਨੂੰ ਬਰਕਰਾਰ ਰਖਣ ਲਈ ਗੁਰੂ ਸਾਹਿਬ ਨੇ ਚੋਥਾ ਗੁਣ ਲਿਆ
ਮੁਹਕਮ ਜਿਸ ਦਾ ਅਰਥ ਮਜਬੂਤ ਇਰਾਦੇ ਵਾਲਾ ਇਨਸਾਨ | ਜੇ ਕਰ ਕੋਈ ਦਇਆਵਾਨ, ਧਰਮੀ ਤੇ ਹਿਮੰਤੀ ਹੋਵੇ
ਜੇ ਉਸ ਕੋਲ ਮਜਬੂਤ ਇਰਦਾ ਨਹੀ ਤਾਂ ਉਸ ਦੇ ਤਿੰਨੇ ਗੁਣ ਬੇਕਾਰ ਜਾਂਦੇ ਹਨ | ਇਸ ਲਈ ਗੁਰੂ ਸਾਹਿਬ
ਨੇ ਚੋਥਾ ਗੁਣ ਮੁਹਕਮ ਚੰਦ ਲੈ ਕੈ ਭਾਈ ਮੁਹਕਮ ਸਿੰਘ ਕਰ ਦਿੱਤਾ |
ਸਾਹਿਬ : ਜੇਕਰ ਕਿਸੇ ਵਿੱਚ ਉਪਰਲੇ ਚਾਰੇ ਗੁਣ ਹੋਣ, ਤਾਂ ਹੀ ਕੋਈ ਮਨੁਖ ਪਰਿਪੂਰਨ ਰਹਿ
ਸਕਦਾ| ਜੇਕਰ ਉਸ ਉਪਰ ਸਾਹਿਬ ਭਾਵ ਅਕਾਲ ਪੁਰਖ ਦਾ ਹੱਥ ਹੋਵੇ | ਚੌਹਾਂ ਪਿਆਰਿਆ ਤੋ ਮਗਰੋ ਸਾਹਿਬ
ਦਾ ਹੋਣਾ ਅਤਿ ਜਰੂਰੀ ਬਣ ਜਾਂਦਾ ਤਾਂ ਹੀ ਖਾਲਸੇ ਦਾ ਪੂਰਾ ਰੂਪ ਬਣ ਕੇ ਤਿਆਰ ਹੋ ਸਕਦਾ ਸੀ | ਇਸੇ
ਲਈ ਗੁਰੂ ਸਾਹਿਬ ਨੇ ਸਾਹਿਬ ਚੰਦ ਦੀ ਚੋਣ ਕਰਕੇ ਖਾਲਸੇ ਦਾ ਪੂਰਾ ਰੂਪ ਭਾਈ ਸਾਹਿਬ ਸਿੰਘ ਬਣਾ ਕੇ
ਤਿਆਰ ਕੀਤਾ |
ਗੁਰਬਾਣੀ ਅੰਦਰ ਪੰਜ ਅਵਗੁਣ ਨੂੰ ਮਾਰਨ ਦੀ ਗੱਲ ਕੀਤੀ ਹੈ | ਜਿਥੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ
ਅੰਦਰ ਵਾਰ ਵਾਰ ਪੰਜ ਅਵਗੁਣ ਮਾਰਨ ਦੀ ਗੱਲ ਕੀਤੀ ਨਾਲ ਦੀ ਨਾਲ ਹੀ ਗੁਰੂ ਸਾਹਿਬ ਨੇ ਇਹਨਾਂ ਪੰਜ
ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਵੀ ਦਿੱਤਾ |
ਭੁਲ ਚੁਕ ਦੀ ਖਿਮਾ |
ਦਾਸ : ਜਗਪਾਲ ਸਿੰਘ
ਮਿਤੀ : ੨੧ ਮਈ ੨੦੧੪
ਨਾਨਕਸ਼ਾਹੀ ਸਮੰਤ ੫੪੬
(ਨੋਟ:- ਇਸ ਲਿਖਤ ਦਾ ਲੇਖਕ ਆਪਣਾ ਨਾਮ
ਲਿਖਣਾ ਭੁੱਲ ਗਿਆ ਸੀ। ਈ-ਮੇਲ ਐਡਰੈਸ ਵਿਚ ਵਿਕੀ ਵਿਕ ਲਿਖਿਆ ਹੋਇਆ ਸੀ-ਸੰਪਾਦਕ)
ਕਲਯੁਗ ਦੇ ਸਮੇ ਦੀ ਹਾਲਤ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਨੇ ਇਉ ਬਿਆਣ ਕੀਤੀ ਹੈ ਕਿ
ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ।।(ਅੰਗ-161)
ਸਮੇ ਦੇ ਹਾਲਤਾ ਦੇ ਬਿਗੜਣ ਦੇ ਕਾਰਣ ਵੀ ਮਹਾਰਾਜ ਜੀ ਨੇ ਜਾਣੇ ਔਰ ਹੋਰਾਂ ਨੂੰ ਵੀ
ਜਾਣੂ ਕਰਵਾਏ ਸੁਧਾਰ ਦੇ ਪੂਰਣ ਰੂਪ ਕਰਕੇ।।
ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਣ ਸਮੇ ਵੀ ਸੰਸਾਰ ਵਿਚ ਹਿੰਦੂ
ਪਰੋਹਿਤ ਤਬਕੇ ਦੀ ਮਮਲੂਕਤ ਨੇ ਭਰਮ ਗਿਆਨੀਆ ਦੀ ਅਗਿਆਨਤਾ ਦੁਆਰਾ ਇਕ ਝੂਠੇ ਭਰਮਿਤ ਨਕਲੀ ਧਰਮ ਦਾ
ਜਹਰੀਲਾ ਸੱਪ ਪਾਲਿਆ ਹੋਇਆ ਸੀ ਜੋ ਕਾਫੀ ਸਮਾ ਇਨਸਾਨ ਤੇ ਇਨਸਾਨੀਅਤ ਨੂੰ ਉਸਦੇ ਜਹਰਿ ਦੇ ਕਹਿਰ ਨਾਲ
ਤੜਪਾ ਤੜਪਾ ਕੇ ਮਾਰ ਖੁਦ ਸ਼ਾਨਦਾਰ ਜੀਵਣ ਜਿਊਦਾ ਰਿਹਾ। ਮਹਾਰਾਜ ਜੀ ਨੇ ਇਸ ਨੂੰ ਬਿਆਣ ਕੀਤਾ ਲੋਕਾਈ
ਸਾਮਣੇ ਕਿ
ਬੇਦੁ ਪੜੈ ਮੁਖਿ ਮੀਠੀ ਬਾਣੀ ॥
ਜੀਆਂ ਕੁਹਤ ਨ ਸੰਗੈ ਪਰਾਣੀ ॥
ਫਿਰ ਗੁਰੂ ਮਹਾਰਾਜ ਜੀ ਨੇ ਇਨਸਾਨੀਅਤ ਵਿਚ ਫੈਲਾਏ ਜਾ ਰਹੇ ਉਸ ਬਿਖ ਦਾ ਇਲਾਜ ਸੱਚ ਤੋ ਉਪਜੀ ਇਕ
ਮੁਕਦੱਸ ਦਵਾਈ ਸਿੱਖ ਧਰਮ ਦੀ ਧਾਰਮਿਕਤਾ ਨਾਲ ਤੱਸਲੀ ਬਖਸ਼ ਸਫਲਤਾ ਪੂਰਵਕ ਕੀਤਾ।ਇਸਦਾ ਵਿਰੋਧ ਵੀ
ਹੋਇਆ।ਸਿੱਖ ਧਰਮ ਦਾ ਵਿਰੋਧ ਉਸ ਪਾਂਡੇ ਤੋ ਹੀ ਸੁਰੂ ਹੋ ਗਿਆ ਸੀ ਜਿਸ ਤੋ ਮਹਾਰਾਜ ਜੀ ਨੇ ਜਨੇਊ ਦਾ
ਧਾਗਾ ਡੰਕੇ ਦੀ ਚੋਟ ਨਾਲ ਸਾਰੇ ਸਮਾਜ ਸਾਮਣੇ ਝੂਠਾ ਸਾਬਿਤ ਕਰ ਅੰਗੀਕਾਰ ਕਰਨ ਤੋ ਇਨਕਾਰ ਕਰ ਦਿੱਤਾ
ਔਰ ਉਹ ਦੁਸਮਣੀ ਅੱਜਤੱਕ ਬਰਕਰਾਰ ਹੈ ਵੱਖ ਵੱਖ ਰੂਪਾ ਵਿਚ।ਰੋਗ ਫੈਲਾਣ ਵਾਲੇ ਰੋਗ ਦੂਰ ਕਰਣ ਵਾਲੇ
ਦੇ ਆਖਿਰ ਜਾਨੀ ਦੁਸਮਣ ਬਣ ਹੀ ਜਾਂਦੇ ਹਨ।ਜਿਨਾ ਦੀ ਦੁਸਮਣੀ ਅੱਜ ਵੀ ਉਹ ਹੀ ਬਿਖ ਫੈਲਾਣ ਵਾਲੇ ਸੱਪ
ਵਾਂਗ ਸਿੱਖੀ ਅਤੇ ਸਿੱਖੀ ਰੂਪੀ ਇਨਸਾਨੀਅਤ ਦੀ ਦਵਾਈ ਨੂੰ ਖਤਮ ਕਰਣ ਨੂੰ ਹਰ ਵੇਲੇ ਤਤਪਰ ਰਹਦੀ ਹੈ।
ਮਹਾਰਾਜ ਜੀ ਨੇ ਇਨਾ ਬਾਬਤ ਹੀ ਫੁਰਮਾਇਆ ਹੈ ਕਿ- ਸਾਕਤ ਕੂੜ ਕਪਟ ਮਹਿ ਟੇਕਾ।।ਅਹਿਨਿਸਿ ਨਿੰਦਾ
ਕਰਹਿ ਅਨੇਕਾ।।
ਇਹ ਜਹਿਰ ਹੁਣ ਫਿਰ ਫੈਲਾਇਆ ਜਾਏਗਾ।ਹਿੰਦੂ ਰਾਸਟਰੀਵਾਦੀਆ ਨੇ ਮੋਦੀ ਨੂੰ ਜਿੱਤਾ ਕੇ ਹਿੰਦੁਸਤਾਨ
ਵਿਚ ਇਨਸਾਨੀਅਤ ਨੂੰ ਖਤਮ ਕਰਣ ਵਾਲੇ ਜਹਿਰੀਲੇ ਫੁੱਲ(ਬੀਜੇਪੀ) ਆਖਿਰ ਸਿੱਖਾ ਦੇ ਘਰਾ ਦੇ ਬਾਹਰ
ਉੱਘਾ ਹੀ ਦਿੱਤੇ। ਜਿਸਦੇ ਜਹਿਰ ਤੋ ਸਭ ਤੋ ਪਹਿਲਾ ਨੁਕਸਾਨ ਕੁਝ ਦਿਨ ਪਹਿਲਾ ਹੀ ਹੈਦਰਾਬਾਦ ਵਿਚ
RSS
ਦੀ ਸਾਜ਼ਿਸ ਨਾਲ ਮੁਸਲਿਮ-ਸਿੱਖ ਦੰਗੇ ਕਰਵਾ ਕੇ ਫਿਰ
ਹਰਿਆਣੇ ਦੇ ਇਕ ਪਿੰਡ ਵਿਚ 2 ਦਿਨ ਪਹਿਲਾ ਜਿੱਥੇ ਸਿਰਫ ਪੰਜ ਸਿੱਖ ਹੀ ਰਹਿਦੇ ਨੇ ਸ੍ਰੀ ਗੁਰੂ
ਗੰਰ੍ਥ ਸਾਹਿਬ ਜੀ ਦਾ ਸਰੂਪ ਕਿਸੇ ਕਪੜੇ ਵਿਚ ਪਾ ਕੇ ਡਸਟਬਿਨ
(Dustbin) ਵਿਚ ਸੁੱਟ ਕੇ ਕੀਤਾ।ਇਸੇ ਹਰਿਆਣੇ
ਵਿਚ ਇਕ ਵਾਰ BSF
ਯਾ CRPF
ਦੀ ਸੈਨਿਕਾ ਦੀ 3 ਸਾਲ ਪਹਿਲਾ ਭਰਤੀ ਸਮੇ ਇਕ ਸਿੱਖ ਨੋਜਵਾਨ ਨੂੰ ਸਭ ਪੱਖੋ ਯੋਗ ਹੋਣ ਦੇ ਬਾਵਜੂਦ
ਵੀ ਇਸ ਕਰਕੇ ਭਰਤੀ ਨਹੀ ਕੀਤਾ ਗਿਆ ਕਿਉਕਿ ਉਸ ਲੜਕੇ ਦੇ ਹੱਥ ਤੇ ੴ ਦਾ ਨਿਸ਼ਾਨ ਬਣਇਆ ਹੋਇਆ ਸੀ
ਜਦਕਿ ਕਈ ਹਿੰਦੂ ਲੜਕਿਆ ਦੇ ਹੱਥ ਤੇ ॐ ਦਾ ਨਿਸ਼ਾਨ ਬਣੇ ਹੋਣ ਦੇ ਬਾਵਜੂਦ ਵੀ ਉਨਾ ਨੂੰ ਭਰਤੀ ਕਰ
ਲਿੱਤਾ ਗਿਆ ਔਰ ਉਸ ਸਮੇ ਇਨਾ ਹਿੰਦੂ ਰਾਸਟਰਵਾਦੀਆ ਦਾ ਰਾਜ ਸਿਰਫ ਉਸ ਸਟੇਟ ਤੇ ਹੀ ਸੀ ਪਰ ਹੁਣ ਤਾ
ਪੂਰੇ ਦੇਸ ਤੇ ਹੋ ਚੁੱਕਾ ਹੈ ਸੋ ਹੁਣ ਤਾ ਸਿੱਟੇ ਹੋਰ ਖਤਰਨਾਕ ਹੋਣਗੇ।ਕੱਨੜ ਤੇ ਮੰਗਲੋਰ ਸਹਿਰ
ਵਿਚੋ ਤਿੰਨ ਮਸਜਿਦਾ ਉੱਤੇ ਭਾਜਪਾ ਨੇ ਅਪਣੀ ਜਿੱਤਾ ਦਾ ਪਰਗਟਾਵਾ ਹਮਲਾ ਕਰਕੇ ਕੀਤਾ।ਉਸੇ ਹਲਕੇ ਤੋ
ਜਿੱਤਣ ਵਾਲੇ ਭਾਜਪਾ ਦੇ ਉਮੀਦਵਾਰ ਨਲਿਨ ਕੁਮਾਰ ਨੇ ਆਪਣੇ ਸਮਰਥਕਾ ਸਮੇਤ ਅਪਣੀ ਜਿੱਤ ਦਾ ਜਸ਼ਨ
ਬਤਵਾਲ ਤਾਲੁਕ ਦੇ ਵਿਕਤਲਾ ਮੂਦੁਰ ਨਾਂ ਦੇ ਪਿੰਡ ਵਿਚ ਹਰ ਹਰ ਮੋਦੀ ਦੇ ਨਾਅਰੇ ਲਗਾ ਕੇ ਮੁਸਲਮਾਨਾ
ਦੀ ਮਸਜਿਦ ਵਿਚ ਰੱਜ ਕੇ ਭੰਨ ਤੋੜ ਕਰਕੇ ਮਨਾਇਆ।ਅੱਗੇ ਸਿੱਟੇ ਹੋਰ ਖਤਰਨਾਕ ਹੋ ਸਕਦੇ ਹਨ।ਵਰਲਡ
ਟਰੇਡ ਸੈਟਰ ਤੇ ਜਹਾਜਾ ਦੇ ਹਮਲੇ ਤੋ ਬਾਅਦ ਅਮਰੀਕਾ ਦੀ ਸਰਕਾਰ ਨੇ ਅਪਣੇ ਦੇਸ਼ ਵਿਚ ਮੁਸਲਮਾਨੀ
ਮਸਜਿਦਾ ਨੁੰ ਸਿਕਊਰਟੀ ਲਗਾ ਦਿੱਤੀ ਤਾਕਿ ਕਿਸੇ ਦੇ ਕਰਮ ਦੀ ਸਜਾ ਉਸੇ ਦੇਸ਼ ਵਿਚ ਸਭ ਮੁਸਲਮਾਨਾ ਦੇ
ਕਤਲੇਆਮ ਕਰਕੇ ਨਹੀ ਦਿੱਤੀ ਜਾ ਸਕਦੀ। ਨਾਈਜੀਰੀੲਆ ਵਿਚ ਕੁਝ ਦਿਨ ਪਹਿਲਾ ਕੁਝ ਅੱਤਵਾਦੀਆ ਨੇ
ਮੁਸਲਿਮ ਨਾਮ ਹੇਠ ਬਨਾਈ ਸੰਸਥਾ ਬੋਕੋ ਹਰਮ ਨੇ ਬੁਹਤ ਸਾਰੀਆ ਔਰਤਾ ਨੁੰ ਬੰਧਕ ਬਣਾ ਕੇ ਉਸ ਦੇਸ਼ ਨੂੰ
ਮੁਸਲਿਮ ਦੇਸ਼ ਬਣਾਉਣ ਲਈ ਅਮਰੀਕਾ ਨੂੰ ਵੰਗਾਰਿਆ ਹੈ ਪਰ ਅਮਰੀਕਾ ਨੇ ਉਨਾ ਅੱਤਵਾਦੀਆ ਦੇ ਮੁਸਲਮਾਨ
ਹੋਣ ਕਰਕੇ ਅਪਣੇ ਦੇਸ਼ ਵਿਚ ਰਹ ਰਹੇ ਮੁਸਲਮਾਨਾ ਦਾ ਕਤਲੇਆਮ ਨਹੀ ਕੀਤਾ ਪਰ 1984 ਵਿਚ ਹੱਕਾ ਦੀ ਜੰਗ
ਵਿਚ ਇਨਸਾਨਿਅਤ ਦੇ ਦੁਸਮਣਾ ਨੇ ਸੱਚ ਦੀ ਆਵਾਜ ਦੇ ਕੇਦਰ ਸ੍ਰੀ ਹਰਿਮੰਦਰ ਸਾਹਿਬ ਤੇ ਬੰਬਾ ਨਾਲ
ਹਮਲਾ ਕਰਕੇ ਚੰਦੂ ਅਤੇ ਗੰਗੂ ਦੀ ਔਲਾਦ ਹੋਣ ਦਾ ਸਬੂਤ ਦਿੱਤਾ ਅਤੇ ਉਸ ਹਮਲੇ ਮਗਰੋ ਪੂਰੇ ਦੇਸ਼ ਵਿਚ
ਲਗਭਗ 200 ਤੋ ਵੱਧ ਗੁਰੂ ਘਰਾ ਨੂੰ ਗੁਰੂ ਸਰੂਪਾ ਸਮੇਤ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਔਰ ਸਿੱਖ
ਕੋਮ ਨੂੰ ਜਰਇਮ ਪੇਸ਼ਾ ਕੋਮ ਤੋ ਬਾਅਦ ਅੱਤਵਾਦੀ ਲਕਬ ਨਾਲ ਅਪਮਾਨਿਤ ਕੀਤਾ।ਇਹ ਉਸ ਦੇਸ਼ ਵਿਚ ਹੋਇਆ ਜੋ
ਦੁਨਿਆ ਦੇ ਸਭ ਤੋ ਵੱਡੇ ਲੋਕਤਾਂਤਰਿਕ ਦੇਸ ਵਜੋ ਪਰ੍ਸਿੱਧ ਹੈ। ਇਨਾ ਇਲੈਕਸਨ ਵਿਚ ਇਕ ਨਵੀ ਅਤੇ
ਹੈਰਾਨੀ ਵਾਲੀ ਗੱਲ ਇਹ ਵੀ ਸਾਮਣੇ ਆਈ ਕਿ ਪਹਿਲੀ ਵਾਰ ਕਿਸੇ ਗੈਰ ਸਿੱਖ ਆਜਾਦ ਆਮ ਆਦਮੀ ਪਾਰਟੀ ਨੇ
1984 ਦੇ ਪੀੜਤਾ ਲਈ ਆਵਾਜ ਬੁਲੰਦ ਕੀਤੀ ਅਤੇ ਪੋਰ੍ਫਸਰ ਭੁੱਲਰ ਦੀ ਫਾਂਸੀ ਦੀ ਸਜਾ ਉਮਰਕੈਦ ਵਿਚ
ਤਬਦੀਲ ਹੋ ਗਈ ਜਿਸਦੇ ਸਿੱਟੇ ਇਹ ਨਿਕਲੇ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋ 4 ਐਮ.ਪੀ ਮਿਲੇ ਪਰ
ਦੁਖ ਦੀ ਗੱਲ ਇਹ ਹੈ ਕਿ ਪੰਜਾਬ ਵਿਚੋ ਸਿਰਫ ਚਾਰ ਜਿਲਿਆ ਵਿਚ ਹੀ ਕੁਝ ਬੁਲੰਦ ਜਮੀਰ ਦੇ ਬੰਦੇ
ਸਾਮਣੇ ਆਏ ਬਾਕੀ ਸਿੱਖੀ ਤੇ ਪੰਜਾਬੀਅਤ ਦੇ ਨੁਕਸਾਨ ਨੂੰ ਭੁੱਲ ਹੀ ਚੁੱਕੇ ਹਨ ਜਿਸਦਾ ਸਬੂਤ ਦਿੱਤਾ
ਮਕਾਰ ਲੋਕਾ ਨੇ 30 ਸਾਲਾ ਤੋ 84 ਪੀੜਤ ਪਰਿਵਾਰਾ ਅਤੇ ਪੰਜਾਬ ਦੇ ਨੁਕਸਾਨ ਦੇ ਜਿੰਮੇਵਾਰਾ ਦੇ
ਖਿਲਾਫ ਕੇਸ ਲੜ ਰਹੇ ਇਕ ਅੱਛੇ ਕਿਰਦਾਰ ਵਾਲੇ ਸਿੱਖ ਵਕੀਲ ਐਚ.ਐਸ ਫੂਲਕਾ ਨੂੰ ਲੁਧਿਆਣੇ ਤੋ ਹਰਾ ਕੇ
ਸਿੱਖੀ ਅਤੇ ਪੰਜਾਬ ਦਾ ਘਾਣ ਕਰਣ ਵਾਲੇ ਰਹ ਚੁੱਕੇ ਪੰਜਾਬ ਦੇ ਕਸਾਈ ਮੁੱਖ ਮੰਤਰੀ ਬੇਅੰਤ ਸਿੰਘ ਦੇ
ਪਰਿਵਾਰ ਦੇ ਇੱਕ ਬੰਦੇ ਰਵਨੀਤ ਸਿੰਘ ਬਿੱਟੂ ਨੂੰ ਜਿੱਤਾ ਕੇ ਦਿੱਤਾ। ਇਸਨੇ ਵੀ ਕੁਝ ਸਮਾ
ਪਹਿਲਾ ਅਪਣੀ ਇਕ ਰੈਲੀ ਵਿਚ ਇਕ ਰਿਪੋਰਟਰ ਦੇ ਇਕ ਸਵਾਲ ਦਾ ਜਵਾਬ ਸੰਤ ਜਰਨੈਲ ਸਿੰਘ ਜੀ ਖਾਲਸਾ
ਭਿੰਡਰਾਵਾਲੇ ਨੂੰ ਅੱਤਵਾਦੀ ਕਹਿ ਕੇ ਦਿੱਤਾ।ਦੇਸ਼ ਸਮਾਜ ਨੂੰ ਨਸ਼ਟ ਕਰਨ ਵਾਲੇ ਤਾ ਅੱਤਵਾਦੀ ਤਾ ਇਹ
ਹਕੂਮਤ ਤੇ ਰਾਜ ਕਰਣ ਵਾਲੇ ਖੁਦ ਹਨ।ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫ਼ਾਰ ਡੈਮੋਕ੍ਰੈਟਿਕ
ਰੀਫ਼ਾਰਮਜ਼ ਨੇ 543 ਜੇਤੂ ਉਮੀਦਵਾਰਾਂ ਵਿਚੋਂ 541 ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਤਾਂ ਇਨ੍ਹਾਂ
ਵਿਚੋਂ 186 (34 ਫ਼ੀ ਸਦੀ) ਦੇ ਵਿਰੁਧ ਅਪਰਾਧਕ ਮਾਮਲੇ ਚੱਲ ਰਹੇ ਹਨ।ਪਾਰਟੀਆਂ ਦੇ ਆਧਾਰ 'ਤੇ ਭਾਜਪਾ
ਦੇ 281 ਮੈਂਬਰਾਂ ਵਿਚੋਂ 98 ਅਪਰਾਧਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ ਜਦਕਿ ਕਾਂਗਰਸ ਦੇ ਅੱਠ
(18 ਫ਼ੀ ਸਦੀ) ਅੰਨਾ ਡੀਐਮਕੇ ਦੇ 37 ਵਿਚੋਂ 6 (16 ਫ਼ੀ ਸਦੀ), ਸ਼ਿਵ ਸੈਨਾ ਦੇ 18 ਵਿਚੋਂ 15 (83
ਫ਼ੀ ਸਦੀ), ਅਤੇ ਤ੍ਰਿਣਮੂਲ ਕਾਂਗਰਸ ਦੇ 34 ਵਿਚੋਂ 7 (21 ਫ਼ੀ ਸਦੀ) ਨੇ ਅਪਣੇ ਵਿਰੁਧ ਮੁਕੱਦਮੇ ਚੱਲ
ਰਹੇ ਹੋਣ ਦੀ ਗੱਲ ਕਬੂਲ ਕੀਤੀ ਹੈ। ਇਹ ਸਭ ਲੋਕ ਗਾਲਬਨ 28 ਅਰਬ ਰੁਪਏ ਦੇ ਮਾਲਕ ਹਨ। ਲੋਕ ਸਭਾ ਦੇ
64 ਯੂਨੀਅਨ ਕੈਬੀਨੇਟ ਮੰਤਰੀ 5 ਅਰਬ ਦੇ ਮਾਲਕ ਹਨ।ਪਰ ਇਹ ਦੇਸ਼ ਗਰੀਬੀ,ਭੁੱਖਮਰੀ ਤੇ ਮਹਿਗਾਈ ਦੀਆ
ਸਾਰੀਆ ਹੀ ਹੱਦਾ ਟੱਪ ਚੁੱਕਾ ਹੈ।
ਘੱਟਗਿਣਤੀਆ ਨੂੰ ਦੇਸ਼ ਤੋਂ ਬਾਹਰ ਕੱਢਣ ਅਤੇ ਉਹਨਾਂ ਦੇ ਸਭ ਤਰ੍ਹਾਂ ਦੇ ਜਮਹੂਰੀ ਹੱਕ ਖੋਹ ਲੈਣ ਦਾ
ਇਛੁੱਕ ਹਿੰਦੂਤਵੀ ਕੱਟੜਪੰਥੀ ਅਸਲ ਵਿੱਚ ਮੌਜੂਦਾ ਦਹਿਸ਼ਤਗਰਦੀ ਦੀ ਜੜ੍ਹ ਹੈ ਅਤੇ ਇਸ ਰੂਪ ਵਿੱਚ ਇਹ
ਹੀ ਸਭ ਤੋਂ ਵੱਡਾ ਦਹਿਸ਼ਤਗਰਦ ਹੈ। । 1990 ਤੋਂ ਬਾਅਦ ਅਡਵਾਨੀ ਦੀ ਰੱਥ ਯਾਤਰਾ ਤੋਂ ਲੈ ਕੇ ਬਾਬਰੀ
ਮਸਜਿਦ ਦਾ ਡਿੱਗਣਾ ਅਤੇ ਫੇਰ 2002 ਦੇ ਗੁਜਰਾਤ ਦੰਗੇ, ਅਮਰਨਾਥ ਸ਼ਰਾਈਨ ਬੋਰਡ ਦੀ ਜਮੀਨ ਦੇ ਹਿੰਸਕ
ਵਿਵਾਦ ਅਤੇ ਉੜੀਸਾ ਵਿੱਚ ਈਸਾਈਆਂ ਦੇ ਕਤਲ ਉਹਨਾਂ ਦੇ ਘਰਾਂ ਅਤੇ ਗਿਰਜਿਆਂ ਨੂੰ ਅੱਗ ਲਾਉਣਾ ਇਹ ਸਭ
ਹਿੰਦੂ ਕੱਟੜਪੰਥ ਦੇ ਦਹਿਸ਼ਤ ਵਾਲੇ ਕਾਰਨਾਮੇ ਹਨ।ਘੱਟਗਿਣਤੀਆ ਨੂੰ ਅੱਤਵਾਦੀ ਸਾਬਿਤ ਕਰਕੇ ਸੰਸਾਰ
ਸਾਮਣੇ ਆਪਣੇ ਪੱਖ ਨੂੰ ਸਹੀ ਠਹਰਾਉਣ ਲਈ ਉਨਾ ਤੇ ਜੁਲਮ ਕਰਨ ਵਾਸਤੇ ਬਾਕਾਇਦਾ ਕਾਨੂੰਨ ਬਣਾਏ ਗੲੇ
ਜਿਨਾ ਵਿਚੋ ਟਾਡਾ ਤੇ ਪੋਟਾ ਨਾਮ ਦੇ ਕਾਨੂੰਨ ਬਣਾਏ ਗਏ ਜਿਸ ਹੇਠ ਰਾਜਸਥਾਨ ਵਿੱਚ ਟਾਡਾ ਦੇ 115
ਦੋਸ਼ੀਆਂ ਵਿੱਚੋਂ 112 ਮੁਸਲਮਾਨ ਸਨ ਅਤੇ 3 ਸਿੱਖ। ਇਸੇ ਤਰ੍ਹਾਂ ਗੁਜਰਾਤ ਵਿੱਚ ਪੋਟਾ ਤਹਿਤ
ਗ੍ਰਿਫਤਾਰ 200 ਤੋਂ ਵੱਧ ਲੋਕਾਂ ਵਿੱਚ ਇੱਕ ਵਿਅਕਤੀ ਨੂੰ ਛੱਡ ਕੇ ਬਾਕੀ ਸਾਰੇ ਮੁਸਲਮਾਨ ਸਨ।ਹੁਣ
ਤਾ ਇਹਨਾ ਨੇ ਇਨਾ ਗਿਰਫਤਾਰੀਆ ਦੀ ਗਿਣਤੀ ਵਧਾਉਣੀ ਹੈ ਅਤੇ ਨਕਲੀ ਮੁਕਾਬਲਿਆ ਹੇਠ ਮੱਨੁਖੀ ਲਾਸ਼ਾ ਦੀ
ਗਿਣਤੀ ਵਿਚ ਵਾਧਾ ਵੀ ਕਰਣਾ ਹੈ।ਅਫਸੋਸ ਇਸ ਗੱਲ ਦਾ ਜਿਆਦਾ ਹੈ ਕਿ ਅੱਜ ਪੱਗਾਂ ਵਾਲੇ ਅਤੇ ਕੁਝ
ਅੰਮਿਰ੍ਤਧਾਰੀ ਸਿੱਖ ਵੀ ਇਨਾ ਦੀਆ ਫਿਰਕਾਪਰ੍ਸਤੀ ਦੀਆ ਹਰਕੱਤਾ ਨੂੰ ਨਾਲ ਚੱਲ ਵਧਾ ਕੇ ਆਪਣੇ ਬੈਂਕ
ਅਕਾਉਟ ਨੋਟਾ ਨਾਲ ਭਰ ਕੇ ਸਿੱਖ ਕੋਮ ਅਤੇ ਸਿੱਖੀ ਸਿਧਾਤਾਂ ਦਾ ਫੁਲ ਮਜਾਕ ਉਡਾ ਰਹੇ ਨੇ ਸਾਰੇ
ਸੰਸਾਰ ਸਾਮਣੇ। ਲਾਨਤ ਹੈ ਆਪਣੇ ਪਿਉ ਦੇ ਘਰ ਨੂੰ ਨੁਕਸਾਨ ਦੇਣ ਵਾਲੇ ਹਰਾਮਖੋਰਾ ਭੇਖੀ ਸਿੱਖਾ
ਨੂੰ।ਕੁਝ ਸਿੱਖ ਹੀ ਸਿੱਖੀ ਤੇ ਸਿੱਖਾ ਦੇ ਦੁਸਮਣ ਬਣ ਚੁੱਕੇ ਨੇ ਔਰ ਇਸਦਾ ਫਾਇਦਾ ਉਠਾ ਕੇ ਕੁਝ
ਦੁਸਮਣ ਵੀ ਸਿੱਖ ਬਣ ਗਏ ਨੇ ਕੋਮ ਦਾ ਨੁਕਸਾਨ ਕਰਨ ਲਈ।ਸਾਡੀ ਆਪਸੀ ਇਤਫਾਕ ਦੀ ਦੀਵਾਰ ਵਿਚ ਦਰਾਰ
ਦਿਨੋ-ਦਿਨ ਵੱਧ ਰਹੀ ਹੈ ਜੋ ਢੱਠ ਵੀ ਸਕਦੀ ਹੈ।ਕੋਮ ਦੇ ਆਗੂ ਤੇ ਉਨਾ ਨਾਲ ਚੱਲਣ ਵਾਲੇ ਪੈਰੋਕਾਰ ਵੀ
ਗਲਤ ਹੀ ਰਾਸਤੇ ਬਣਾ ਰਹੇ ਨੇ ਸਿੱਖ ਕੋਮ ਲਈ ਔਰ ਉਸ ਉਪਰ ਚੱਲ ਕੇ ਮਨਮੱਤ ਨੂੰ ਹੀ ਗੁਰਮਤਿ ਐਲਾਨ ਕਰ
ਰਹੇ ਹਨ। ਇਸ ਖੁਦਗਰਜੀ ਤੇ ਬੇਇਮਾਨੀ ਦਾ ਹਰਜਾਨਾ ਮੁਸਤਕਬਿਲ ਸਮੇ ਵਿਚ ਸਿੱਖ ਕੋਮ ਨੂੰ ਹੀ ਅਦਾ
ਕਰਨਾ ਪਵੇਗਾ।ਸਿੱਖਾ ਦੀ ਧਾਰਮਿਕ ਸੰਸਥਾ ਸ੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਜੀ ਦਾ ਪ੍ਰਬੰਧ
ਹੁਣ ਇਕ ਸਰਕਾਰੀ ਆਧਾਰਾ ਹੀ ਬਣ ਚੁੱਕਾ ਹੈ।ਜਿਸਦੇ ਜਥੇਦਾਰ ਗੁਰੂ ਕੀ ਸੰਗਤ ਦਾ ਪੈਸਾ ਲੈ ਕੇ ਵੀ
ਸਿੱਖੀ ਦੀ ਦੁਸਮਣ ਸਰਕਾਰਾ ਨਾਲ ਰੱਲ ਕੇ ਬਿਪਰਨ ਅਤੇ ਬਿਪਰਨ ਕੀ ਰੀਤ ਦਾ ਪੁਰਜੋਰ ਨਾਲ ਸਮਰਥਨ ਕਰ
ਰਹੇ ਹਨ।ਇਸ ਤਰਾ ਦੀ ਗਦਾਰੀ ਦਾ ਜਿਕਰ ਇਕ ਅੰਗਰੇਜ ਅਫਸਰ ਨੇ ਐਗਲੋ-ਸਿੱਖ ਜੰਗ ਵਿਚ ਅਪਣੀ ਜਿੱਤ
ਰਾਹੀ ਇਸ ਤਰਾ ਬਿਆਣ ਕੀਤਾ ਹੈ ਕਿ "ਸਾਡੀ ਖੁਸ਼ਕਿਸਮਤੀ ਸੀ ਕਿ ਸਿੱਖਾ ਦੇ ਆਗੂ ਗਦਾਰ ਤੇ ਨਿਕੰਮੇ
ਸਨ"। ਇਸ ਤਰਾ ਦੇ ਵਿਉਹਾਰ ਦਾ ਪਰਗਟਾਵਾ ਕਿਸੇ ਨੇ ਇਸ ਤਰਾ ਕੀਤਾ ਹੈ ਕਿ-ਯਹਾ ਤਹਿਜੀਬ ਬਿਕਤੀ ਹੈ
ਯਹਾ ਅਰਮਾਣ ਬਿਕਤੇ ਹੈ,ਜਰਾ ਤੁਮ ਦਾਮ ਤੋ ਬਦਲੋ ਯਹਾ ਇਮਾਨ ਬਿਕਤੇ ਹੈ
ਪਰ ਗੁਰੂ ਦੀ ਕਚਹਿਰੀ ਵਿਚ ਇਹ ਅਪਰਾਧੀ ਘੋਸ਼ਿਤ ਕੀਤੇ ਜਾ ਚੁੱਕੇ ਨੇ ਬੱਸ ਇੰਤਜਾਰ ਇਨਾ ਦੀ
ਗਿਰਫਤਾਰੀ ਦਾ ਹੀ ਹੈ.ਗੁਰੂ ਜੀ ਦਾ ਫੁਰਮਾਣ ਹੈ ਕਿ
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥(ਅੰਗ-89)
ਐਸੇ ਅਕਿਰਤਘਣਾ ਤੇ ਪਾਪੀਆ ਦੇ ਜੀਵਣ ਦੇ ਹਰ ਇਕ ਪਹਿਲੂ ਦੀ ਦੁਖਾ ਭਰਪੂਰ ਨਰਕ ਰੂਪੀ
ਦੁਰਦਸਾ ਲਈ ਮਹਾਰਾਜ ਜੀ ਲੋਕਾਈ ਨੂੰ ਜਾਣੂ ਕਰਵਾਇਆ ਕਿ
ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ।।(ਅੰਗ-91)
ਅੰਤ ਵਿਚ ਗੁਰੂ ਦੀ ਸਿੱਖਿਆ ਲੈਣ ਲਈ ਗਿਆਨ ਦੇ ਅਤੁੱਟ ਭੰਡਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਨੂੰ ਨਤਮਸਤਕ ਹੋ ਕਿ ਉੱਚਾ ਸੁੱਚਾ ਕਿਰਦਾਰ ਬਣਾਉਣ ਲਈ ਐਸੀ ਬੇਨਤੀ ਕਰ ਸ਼ਾਨਦਾਰ ਜੀਵਣ ਜੀ
ਸਕੀਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ।
22/05/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਾਗ
ਪ੍ਰਾਣੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਸ ਦਿਨ ਤਨ `ਚੋਂ ਪ੍ਰਾਣ ਉੱਡਣਗੇ।
ਉਸ ਦਿਨ ਤੇਰੇ ਤਨ-ਦਰਖਤ ਦੇ, ਪੱਤੇ ਸੱਭ ਝੜਣਗੇ।
ਜਿਸ ਦੇਹੀ ਦਾ ਮਾਣ ਕਰ ਰਿਹੈਂ, ਗਿੱਧ-ਗਿੱਦੜ ਚੂੰਡਣਗੇ।
ਚਮਕ-ਰੂਪ-ਰੰਗ-ਸੋਭਾ ਜਿੱਥੇ, ਮਿੱਟੀ ਬਦਨ ਦਿਖਣਗੇ।
ਜਿਨ੍ਹਾਂ ਨਾਲ ਨਿਹੁੰ ਲਾਇਆ ਹੈ, `ਚੁੱਕ ਲਉ’ ਉਹ ਆਖਣਗੇ।
ਅਭੜਵਾਹੇ ‘ਭੂਤ ਭੂਤ’ ਕਰ, ਘਰ ਵਾਲੇ ਉੱਠਣਗੇ।
ਲਾਡੀਂ ਪਾਲੇ ਪੁੱਤਰ ਹੀ ਸਿਰ, ਬਾਂਸ ਮਾਰ ਤੋੜਣਗੇ।
ਸਮਝ ਪ੍ਰਾਣੀ ਸਤਿਸੰਗਤ ਚੱਲ, ਸੱਚੇ ਸ਼ਬਦ ਮਿਲਣਗੇ।
ਨਾਮ ਜਪੇ ਹੀ ਆਉਣ ਜਾਣ ਦੇ, ਚੱਕਰ ਸੱਭ ਮੁੱਕਣਗੇ।
*******************************************************
ਨੈਨੋਮੋਟਰਜ਼ (ਐਟਮ ਕਦ ਦੀਆਂ ਕਾਰਾਂ)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਾਇੰਸਦਾਨਾਂ ਨੇ ਸਭ ਤੋਂ ਛੋਟੀ, ਸਭ ਤੋਂ ਤੇਜ਼ ਤੇ ਸਭ ਤੋਂ ਜ਼ਿਆਦਾ ਚਿਰ ਚੱਲਣ ਵਾਲੀ
ਕਾਰ ਈਜਾਦ ਕਰ ਲਈ ਹੈ। ਇਸ ਕਾਰ ਦੀ ਖਾਸੀਅਤ ਇਸ ਦੇ ਐਟਮ ਸਕੇਲ ਤੇ ਬਣਾਏ ਗਏ ਹਿੱਸੇ ਪੁਰਜ਼ੇ ਹਨ ਤੇ
ਇਹ ਈਜਾਦ ਮੈਡੀਕਲ ਦੁਨੀਆਂ ਵਿੱਚ ਅਦਭੁਤ ਤਬਦੀਲ਼ੀਆਂ ਲਿਆ ਸਕਦੀ ਹੈ।
ਪਹਿਲਾਂ ਨੈਨੋਰੋਬੋਟ ਨਾਲ ਕੈਂਸਰ ਤੇ ਡਾਇਬਿਟੀਜ਼ ਵਰਗੀਆਂ ਬਿਮਾਰੀਆਂ ਦਾ ਇਲਾਜ ਕਿਆਸਿਆ ਹੀ ਗਿਆ ਸੀ
ਪਰ ਹੁਣ ਇਹ ਸੰਭਵ ਹੁੰਦਾ ਲਗਦਾ ਹੈ। ਯੂ ਟੀ ਆਸਟਿਨ ਇੰਜਨੀਅਰਾਂ ਨੇ ਇਸ ਕਾਰ ਨੂੰ ਸ਼ਕਤੀ ਦੇਣ ਲਈ
ਇੱਕ ਨਮਕ ਦੇ ਦਾਣੇ ਦੇ 500 ਵੇਂ ਹਿੱਸੇ ਜਿਤਨੀ ਇੱਕ ਨੈਨੋਮੋਟਰ ਈਜਾਦ ਕੀਤੀ ਹੈ ਜੋ ਬਿਜਲਈ ਸ਼ਕਤੀ
ਨੂੰ ਮਕੈਨਿਕੀ ਸ਼ਕਤੀ ਵਿੱਚ ਬਦਲ ਸਕੇਗੀ।
ਮਕੈਨੀਕਲ ਇੰਜਨੀਅਰਿੰਗ ਦੇ ਅਸਿਸਟੈਂਟ ਪ੍ਰੋਫੈਸਰ ਦਾਂਗਲੇ ਏਮਾ ਫਾਨ ਦੇ ਅਧੀਨ ਇੱਕ ਟੀਮ ਨੇ ਇਸ ਦਾ
ਸੁੰਦਰ ਡਿਜ਼ਾਈਨ ਤਿਆਰ ਕੀਤਾ, ਇਸ ਦੇ ਹਿੱਸੇ ਪੁਰਜ਼ੇ ਬਣਾਏ ਤੇ ਜੋੜ ਕੇ ਕਾਰ ਤਿਆਰ ਕੀਤੀ ਜਿਸ ਨੂੰ
ਅਜੇ ਤਕਨੀਕੀ ਖੇਤਰ ਤੇ ਹੀ ਟੈਸਟ ਕੀਤਾ ਗਿਆ ਹੈ।
ਤਿੰਨ ਹਿਸਿਆਂ ਵਿੱਚ ਵੰਡੀ ਇਹ ਨੈਨੋਮੋਟਰ ਬਾਇਓਕੈਮੀਕਲਜ਼ ਨੂੰ ਮਿਕਸ ਵੀ ਕਰ ਸਕਦੀ ਹੈ ਤੇ ਪੰਪ ਵੀ।
ਇਹ ਇੱਕ ਜੈਟ ਹਵਾਈ ਜਹਾਜ਼ ਦੇ ਇੰਜਨ ਦੀ ਰਫਤਾਰ ਨਾਲ ਭਾਵ ਇੱਕ ਮਿੰਟ ਵਿੱਚ ਅਠਾਰਾਂ ਹਜ਼ਾਰ
ਰੈਜ਼ੋਲਿਊਸ਼ਨ ਦੀ ਰਫਤਾਰ ਨਾਲ ਲਗਾਤਾਰ 15 ਘੰਟੇ ਘੁੰਮ ਸਕਦੀ ਹੈ। ਇਸ ਤੋਂ ਪਹਿਲਾਂ ਬਣਾਈਆਂ
ਨੈਨੋਮੋਟਰਾਂ ਇੱਕ ਮਿੰਟ ਵਿੱਚ 14 ਤੋਂ ਲੈ ਕੇ 500 ਰੈਜ਼ੋਲਿਊਸ਼ਨ ਤਕ ਹੀ ਘੁੰਮ ਸਕਦੀਆਂ ਸਨ ਤੇ ਕੁੱਝ
ਹੀ ਮਿੰਟ-ਸਕਿੰਟ ਚੱਲੀਆਂ।
ਨੈਨੋਮੋਟਰ ਦੀ ਦਵਾਈ-ਪਹੁੰਚਾਉਣ ਦੀ ਕਾਬਲੀਅਤ ਪਰਖਣ ਲਈ ਸਾਇੰਸਦਾਨਾਂ ਨੇ ਨੈਨੋਮੋਟਰ ਦੀ ਸਤਹਿ
ਬਾਇਓਕੈਮੀਕਲਜ਼ ਨਾਲ ਲੇਪ ਦਿਤੀ ਤੇ ਇਸ ਨੂੰ ਘੁਮਾਇਆ। ਉਨ੍ਹਾਂ ਵੇਖਿਆ ਕਿ ਜਿਤਨਾ ਤੇਜ਼ ਇਹ ਨੈਨੋਮੋਟਰ
ਘੁੰਮਦੀ, ਉਤਨੀ ਤੇਜ਼ ਇਹ ਨਿਸ਼ਾਨੇ ਤੇ ਦਵਾਈ ਪਹੂੰਚਾਉਂਦੀ। ਇਸ ਖੋਜ ਬਾਰੇ ਲੇਖ ‘ਨੇਚਰ ਕਮਿਊਨੀਕੇਸ਼ਨ’
ਵਿੱਚ ਛਪਿਆ ਹੈ।
22/05/14)
ਦਲਜੀਤ ਸਿੰਘ ਇੰਡਿਆਨਾ
ਆਪਣੇ ਪੁਰਾਣੇ ਵਿਦਿਆਰਥੀ ਮੋਦੀ ਨੂ ਪ੍ਰਧਾਨਮੰਤਰੀ ਬਣਾ ਕੇ ਕੀਤੀ ਆਰ ਸ ਸ ਨੇ ਆਪਣੀ ਮਨੋਕਾਮਨਾ
ਪੂਰੀ
ਜਿਸ ਹਿਸਾਬ ਨਾਲ ਆਰ ਸ ਸ ਨੇ ਆਪਣਾ ਪੂਰਾ ਜੋਰ ਲਗਾ ਕੇ ਆਪਣੇ ਪੁਰਾਣੇ ਵਿਦਿਆਰਥੀ ਨਰਿੰਦਰ ਮੋਦੀ ਨੂ
ਪ੍ਰਧਾਨ ਮੰਤਰੀ ਦੇ ਔਹਦੇ ਤੱਕ ਪਹੁਚਾਇਆ ਹੈ || ਹੁਣ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀ ਕੌਮਾਂ ਨੂ
ਬਹੁਤ ਹੀ ਧਿਆਨ ਨਾਲ ਚਲਨਾ ਪਵੇਗਾ ..ਆਰ ਸ ਸ .ਨੇ ..ਪਾਰਸੀ,ਬੋਧੀ ਅਤੇ ਜੈਨ ਧਰਮ ਨੂ ਨਿਗਲ ਕੇ
ਆਪਣੇ ਵਿਚ ਰਲਾ ਲਿਆ ਹੈ || ਇਸ ਲੜੀ ਦੇ ਤਹਿਤ ਹੁਣ ਸਿੱਖਾਂ ਨਾਲ ਵੀ ਇਸ ਤਰਾਂ ਹੀ ਹੋ ਰਿਹਾ ਹੈ
ਅਤੇ ਅੱਗੇ ਬਹੁਤ ਤੇਜੀ ਨਾਲ ਹੋਵੇਗਾ ..ਜਿਸ ਤਰਾਂ ਇਹਨਾ ਅਕਾਲੀਆਂ ਦੇ ਕਬਜ਼ੇ ਵਿਚਲੀ ਸ਼ਿਰੋਮਣੀ
ਕਮੇਟੀ ਤੋ ਨਾਨ੍ਕ੍ਸਾਹੀ ਕਲੰਡਰ ਦਾ ਕਤਲ ਕਰਵਾਇਆ ਗਿਆ ਹੈ ਤਾਂ ਕਿ ਸਿੱਖ ਆਪਣੇ ਆਪ ਨੂ ਹਿੰਦੁਆਂ
ਤੋਂ ਵਖਰਾ ਨਾ ਕਰ ਸਕਣ
ਇਸ ਲੜੀ ਦੇ ਤਹਿਤ ਸਾਡੇ ਵਾਸਤੇ ਆਉਣ ਵਾਲੇ ਸਮੇ ਵਿਚ ਬਹੁਤ ਹੀ ਚੁਕੰਨੇ ਰਹਿਣ ਦੋ ਲੋੜ ਹੈ ਹੁਣ
ਇਹਨਾ ਵਲੋਂ ..ਸਕੂਲਾਂ ਦੇ ਵਿਚ ਸਾਡੀਆਂ ਕਿਤਾਬਾਂ ਨਾਲ ਛੇੜਛਾੜ ,..ਸਾਡੇ ਇਤਿਹਾਸ ਨਾਲ ਛੇੜਛਾੜ
..ਹੋਰਾਂ ਗ੍ਰੰਥਾਂ ਨੂ ਪ੍ਰਮੋਟ ਕਰਕੇ ਗੁਰੂ ਗਰੰਥ ਸਾਹਿਬ ਦੇ ਬਰਾਬਰ ਖੜਾ ਕਰਕੇ ..ਸਿੱਖਾਂ ਨੂ
ਦੁਬਿਧਾ ਵਿਚ ਪਾਕੇ ..ਆਪਸ ਵਿਚ ਲੜਾਉਣਾ ਜਿਵੇ" ਸ਼ੀਆ ਸੁੰਨੀ " ਮੁਸਲਮਾਨ ਲੜਦੇ ਹਨ || ਨੌਜਵਾਨਾਂ
ਨੂ ਵਰਗਲਾਕੇ ਕੇ ਸਿੱਖ ਵਿਰਸੇ ਨਾਲੋ ਤੋੜਨਾ ..ਨੌਜਵਾਨਾ ਨੂ ਨਸ਼ਿਆਂ ਵਿਚ ਪਾਉਣਾ....ਡੇਰਾਬਾਦ ਨੂ
ਹੋਰ ਵਧਾਉਣਾ ਤਾਂ ਕਿ ਸਿੱਖ ਸ਼ਬਦ ਗੁਰੂ ਨਾਲੋ ਟੁਟ ਕੇ ..ਡੇਰਿਆਂ ਵਾਲੇ ਸਾਧਾਂ ,ਸੰਤਾਂ ਨਾਲ ਜੁੜ
ਜਾਨ ... ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂ ਬਦਨਾਮ ਕਰਨ ਵਾਸਤੇ ਓਹਨਾ ਨੂ ਗਲਤ ਕੰਮਾਂ ਵਿਚ ਲਾਉਣਾ
ਫੇਰ ਓਹਨਾ ਦੀ ਮੁਖਬਰੀ ਕਰਕੇ ਓਹਨਾ ਦਾ ਸਾਰੀ ਦੁਨੀਆ ਵਿਚ ਭੰਡੀ ਪ੍ਰਚਾਰ ਕਰਨਾ , ਵਿਦੇਸ਼ੀ
ਗੁਰਦਵਾਰਿਆਂ ਦੀਆਂ ਕਮੇਟੀਆਂ ਵਿਚ ਘੁਸਪੈਠ ,ਹੋਰ ਵੀ ਇਹੋ ਜਿਹੇ ਬਹੁਤ ਸਾਰੇ ਤਰੀਕੇ ਅਪਣਾਉਣਗੇ ਇਹ
ਆਉਣ ਵਾਲੇ ਸਮੇ ਵਿਚ ਕਿਓਂ ਕਿ ਹੁਣ ਇਹਨਾ ਕੋਲ ਪੂਰੀ ਤਾਕਤ ਹੈ ਅਤੇ ਇਹਨਾ ਨੂ ਕਿਸੇ ਦਾ ਡਰ ਨਹੀ ||
ਇਹਨਾ ਸਾਰੀਆਂ ਗੱਲਾਂ ਤੋਂ ਬਚਨ ਵਾਸਤੇ ਹੁਣ ਸਾਨੂ ਬਹੁਤ ਚੁਕੰਨੇ ਅਤੇ ਅੱਖਾਂ ਖੋਲ ਕੇ ਚਲਨਾ ਪਵੇਗਾ
|| ਕਿਓਂ ਕਿ ਆਰ ਸ ਸ ਦੇ ਲੱਖਾਂ ਵਰਕਰ ਇਸ ਕੰਮ ਵਿਚ ਲੱਗੇ ਹੋਏ ਹਨ || ਇਹਨਾ ਦੀ ਮਾਰ ਤੋਂ ਬਚਨ ਦਾ
ਇਕੋ ਇਕ ਤਰੀਕਾ ਸਿੱਖ ਆਪਣੇ ਆਪ ਨੂ ਨਸ਼ਿਆਂ ਤੋ ਬਚਾਵੇ ..ਸਿੱਖ ਇਤਿਹਾਸ ਵਧ ਤੋਂ ਵਧ ਪੜੇ ਅਤੇ
ਗੁਰਬਾਣੀ ਪੜੇ ਅਤੇ ਆਪਣਾ ਗੁਰੂ ਸਿਰਫ ਸ਼੍ਰੀ ਗੁਰੂ ਗਰੰਥ ਸਾਹਿਬ ਨੂ ਹੀ ਮੰਨੇ ਕਿਸੇ ਬੰਦੇ ਨੂ ਨਹੀ
..ਇਹ ਨਾ ਹੋਵੇ ਸਾਡੇ ਦਸਾਂ ਗੁਰੂਆਂ ਦੀ ਕਮਾਈ ਅਤੇ ਦਸਵੇ ਪਾਤਸ਼ਾਹ ਜਿਸ ਨੇ ਸਾਰਾ ਪਰਿਵਾਰ ਸਾਡੇ
ਉੱਤੋਂ ਵਾਰ ਦਿੱਤਾ ਇਸ ਵਾਸਤੇ ਕਿ ਸਿੱਖ ਇਕ ਵਖਰੀ ਕੌਮ ਹੈ ||ਪਰ ਸਾਡੀ ਅਣਗਹਿਲੀ ਕਾਰਨ ਅਸੀਂ
ਕਿੱਤੇ ਇਹ ਸਭ ਕੁਝ ਗਵਾ ਨਾ ਬੈਠੀਏ .ਉਮੀਦ ਹੈ ਤੁਸੀਂ ਅਮਲ ਕਰੋਗੇ ਅਤੇ ਗੁਰੂ ਵਲੋਂ ਬਖਸ਼ੀ ਸਿੱਖੀ
ਤੇ ਪਹਿਰਾ ਦੇਵੋਗੇ
....ਦਲਜੀਤ ਸਿੰਘ ਇੰਡਿਆਨਾ
22/05/14)
ਜਸਵੰਤ ਸਿੰਘ ‘ਅਜੀਤ’
ਲੋਕਸਭਾ ਚੋਣਾਂ ਵਿੱਚ ਭਾਜਪਾ ਨੂੰ ਚੁਨੌਤੀਹੀਨ ਬਹੁਮਤ
ਅਬ ਕੀ ਬਾਰ ਮੋਦੀ ਸਰਕਾਰ: ਸਾਰਥਕ ਅਤੇ ਨਕਾਰਾਤਮਕ ਪ੍ਰਭਾਵ
ਸ਼੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ 1984 ਦੇ ਅੰਤ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ
ਜੋ ਭਾਰਤੀ ਜਨਤਾ ਪਾਰਟੀ, ਕੇਵਲ ਦੋ ਸੀਟਾਂ ਪੁਰ ਸਿਮਟ ਕੇ ਰਹਿ ਗਈ ਸੀ, ਇਸ ਵਾਰ, 2014 ਦੀਆਂ ਆਮ
ਚੋਣਾਂ ਵਿੱਚ ਉਹ ਆਪਣੇ ਬੂਤੇ 282, ਅਰਥਾਤ ਪੂਰਣ ਬਹੁਮਤ ਤੋਂ ਵੀ 10 ਸੀਟਾਂ ਵੱਧ ਅਤੇ ਆਪਣੇ ਐਨਡੀਏ
ਸਹਿਯੋਗੀਆਂ ਨਾਲ 337 ਸੀਟਾਂ ਹਾਸਲ ਕਰਨ ਵਿੱਚ ਸਫਲ ਹੋ ਜਾਇਗੀ, ਇਸਦੀ ਆਸ ਭਾਜਪਾ ਦੇ ਵਿਰੋਧੀਆਂ
ਅਤੇ ਉਸਦੇ ਸਹਿਯੋਗੀਆਂ ਨੂੰ ਤਾਂ ਕੀ, ਭਾਜਪਾ ਦੇ ਆਪਣੇ ਨੇਤਾਵਾਂ ਤਕ ਨੂੰ ਵੀ ਨਹੀਂ ਸੀ। ਦੇਸ਼ ਦੀ
ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਗੈਰ-ਕਾਂਗ੍ਰਸ ਪਾਰਟੀ, ਦੇਸ਼ ਦੀ ਸੱਤਾ ਪੁਰ
ਕਾਬਜ਼ ਹੋਣ ਲਈ ਇਤਨਾ ਠੋਸ ਤੇ ਚੁਨੌਤੀ-ਹੀਨ ਬਹੁਮਤ ਪ੍ਰਾਪਤ ਕਰਨ ਵਿੱਚ ਸਫਲ ਹੋਈ ਹੈ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਤੋਂ ਪਹਿਲਾਂ 1999 ਵਿੱਚ ਕੇਂਦਰ ਵਿੱਚ ਬਣੀ ਕੌਮੀ ਸਰਕਾਰ ਦੀ
ਅਗਵਾਈ ਭਾਜਪਾ ਨੇ ਕੀਤੀ ਸੀ, ਪਰ ਉਸ ਸਮੇਂ ਉਸਨੂੰ ਆਪ ਪੂਰਣ ਬਹੁਮਤ ਪ੍ਰਾਪਤ ਨਹੀਂ ਸੀ ਹੋਇਆ, ਜਿਸ
ਕਾਰਣ ਉਸਨੂੰ ਸਰਕਾਰ ਬਣਾਉਣ ਲਈ ਇਲਾਕਾਈ ਪਾਰਟੀਆਂ ਨਾਲ ਗਠਜੋੜ ਕਰ, ਐਨਡੀਏ ਦਾ ਗਠਨ ਕਰਨ ਅਤੇ ਆਪਣਾ
ਨਿਜੀ ਏਜੰਡਾ ਠੰਡੇ ਬਸਤੇ ਵਿੱਚ ਪਾ, ਸਹਿਯੋਗੀ ਪਾਰਟੀਆਂ ਦੀ ਸਹਿਮਤੀ ਨਾਲ ਸਾਂਝਾ ਐਲਾਨਨਾਮਾ ਤਿਆਰ
ਕਰ, ਸਵੀਕਾਰ ਕਰਨ ਤੇ ਮਜਬੂਰ ਹੋਣਾ ਪੈ ਗਿਆ ਸੀ। ਪਰ ਇਸ ਵਾਰ ਉਸ ਸਾਹਮਣੇ ਅਜਿਹੀ ਕੋਈ ਮਜਬੂਰੀ ਜਾਂ
ਚੁਨੌਤੀ ਨਹੀਂ।
ਹੁਣ ਜਦਕਿ ਭਾਰਤੀ ਜਨਤਾ ਪਾਰਟੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ ਅਤੇ ਉਸਨੇ ਚੁਨੌਤੀ-ਹੀਨ
ਬਹੁਮਤ ਪ੍ਰਾਪਤ ਕਰਨ ਵਿੱਚ ਵੀ ਸਫਲਤਾ ਹਾਸਲ ਕਰ ਲਈ ਹੈ, ਉਸਨੂੰ ਸਰਕਾਰ ਬਣਾਉਣ ਲਈ ਅਜਿਹੇ ਕਿਸੇ ਵੀ
ਸਹਿਯੋਗੀ ਦੀ ਲੋੜ ਨਹੀਂ ਰਹੀ, ਜਿਸਦੀਆਂ ਸ਼ਰਤਾਂ ਮੰਨ, ਉਸਨੂੰ ਆਪਣੇ ਨਾਲ ਲੈਣ ਤੇ ਮਜਬੂਰ ਹੋਣਾ
ਪਵੇ। ਜੇ ਕੋਈ ਉਸ ਨਾਲ ਜੁੜਨਾ ਜਾਂ ਜੁੜਿਆ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਭਾਜਪਾ ਦੀਆਂ ਸ਼ਰਤਾਂ
ਦੇ ਆਧਾਰ ਤੇ ਉਸ ਪ੍ਰਤੀ ਆਪਣੇ ਆਪਨੂੰ ਸਮਰਪੱਤ ਕਰਨਾ ਹੋਵੇਗਾ। ਹੁਣ ਐਨਡੀਏ ਵਿੱਚ ਸ਼ਾਮਲ ਕੋਈ ਵੀ
ਪਾਰਟੀ ਭਾਜਪਾ ਲੀਡਰਸ਼ਿਪ ਪਾਸੋਂ ਆਪਣੀ ਕੋਈ ਸ਼ਰਤ ਮੰਨਾਉਣ ਦੀ ਸਥਿਤੀ ਵਿੱਚ ਨਹੀਂ ਹੋਵੇਗੀ। ਇਥੋਂ ਤਕ
ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਹ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸ.
ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ, ਜੋ ਸ਼੍ਰੀ ਨਰੇਂਦਰ ਮੋਦੀ ਦੀਆਂ ਪੰਜਾਬ ਰੈਲੀਆਂ ਦੌਰਾਨ ਉਨ੍ਹਾਂ ਦਾ
ਗੁਣਗਾਨ ਕਰਦਿਆਂ ਇਥੋਂ ਤਕ ਦਾਅਵਾ ਕਰਦੇ ਰਹੇ ਸਨ ਕਿ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ
ਬਣਦਿਆਂ ਹੀ, ਕੇਂਦਰੀ ਸਰਕਾਰ ਦੇ ਖਜ਼ਾਨਿਆਂ ਦੇ ਮੂੰਹ ਪੰਜਾਬ ਲਈ ਖੁਲ੍ਹ ਜਾਣਗੇ। ਸ਼ਾਇਦ ਸ. ਪ੍ਰਕਾਸ਼
ਸਿੰਘ ਬਾਦਲ ਨੂੰ ਇਸ ਵਾਰ ਆਪਣੇ ਪਰਿਵਾਰ ਦੇ ਕਿਸੇ ਜੀਅ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ
ਕਰਵਾਉਣ ਲਈ ਵੀ ਕਾਫੀ ਮੁਸ਼ਕਤ ਕਰਨੀ ਪਵੇਗੀ।
ਚੁਨੌਤੀ-ਹੀਨ ਬਹੁਮਤ ਦੀ ਸਾਰਥਕਤਾ: ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਜੋ ਚੁਨੌਤੀ-ਹੀਨ
ਬਹੁਮਤ ਪ੍ਰਾਪਤ ਹੋਇਆ ਹੈ, ਉਸਦਾ ਉਸਨੂੰ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਚੋਣਾਂ ਦੌਰਾਨ ਉਸਨੇ
ਆਪਣਾ ਚੋਣ-ਮਨੋਰਥ ਪਤ੍ਰ ਜਾਰੀ ਕਰਦਿਆਂ ਦੇਸ਼-ਵਾਸੀਆਂ ਨਾਲ ਜੋ ਵਾਇਦੇ ਕੀਤੇ ਹਨ, ਉਨ੍ਹਾਂ ਨੂੰ
ਪੂਰਿਆਂ ਕਰਨ ਵਿੱਚ ਉਸਨੂੰ ਉਸ ਤਰ੍ਹਾਂ ਦੀ ਕਿਸੇ ਵੀ ਸਮਸਿਆ ਜਾਂ ਵਿਰੋਧਤਾ ਦਾ ਸਾਹਮਣਾ ਨਹੀਂ ਕਰਨਾ
ਪਵੇਗਾ, ਜਿਸਤਰ੍ਹਾਂ ਦੀਆਂ ਸਮਸਿਆਵਾਂ ਦਾ ਸਾਹਮਣਾ ਉਸਨੂੰ ਐਨਡੀਏ ਦੀ ਸਰਕਾਰ ਦੀ ਅਗਵਾਈ ਕਰਦਿਆਂ
ਕਰਨਾ ਪੈਂਦਾ ਰਿਹਾ ਸੀ ਅਤੇ ਜਿਸਦੇ ਫਲਸਰੂਪ ਉਸਨੂੰ ਆਪਣਾ ਏਜੰਡਾ ਠੰਡੇ ਬਸਤੇ ਵਿੱਚ ਪਾ ਸਹਿਯੋਗੀਆਂ
ਦੀ ਇੱਛਾ ਅਨੁਸਾਰ ਸਾਂਝਾ ਏਜੰਡਾ ਜਾਂ ਐਲਾਨ-ਨਾਮਾ ਸਵੀਕਾਰ ਕਰਨ ਤੇ ਮਜਬੂਰ ਹੋਣਾ ਪਿਆ ਸੀ। ਇਸ
ਹਾਲਤ ਵਿੱਚ ਜੇ ਇਸ ਵਾਰ ਭਾਜਪਾ ਦੇ ਮੁੱਖੀ ਆਪਣੇ ਠੋਸ ਬਹੁਮਤ ਦੇ ਸਹਾਰੇ ਦੇਸ਼-ਵਾਸੀਆਂ ਨਾਲ ਕੀਤੇ
ਗਏ ਹੋਏ ਵਾਇਦਿਆਂ ਨੂੰ ਪੂਰਿਆਂ ਕਰਨ ਪ੍ਰਤੀ ਗੰਭੀਰ ਹੁੰਦੇ ਹਨ ਤਾਂ ਉਹ ਲੋਕਾਂ ਦਾ ਵਿਸ਼ਵਾਸ ਜਿਤ,
ਅਗਲੇ ਪੰਜ ਸਾਲਾਂ ਲਈ ਹੋਰ ਆਪਣੇ ਹਕ ਵਿੱਚ ਉਨ੍ਹਾਂ ਦਾ ਫਤਵਾ ਹਾਸਲ ਕਰਨ ਵਿੱਚ ਸਫਲ ਹੋ ਸਕਦੇ ਹਨ।
ਪਰ ਕੀ ਅਜਿਹਾ ਹੋ ਪਾਣਾ ਸੰਭਵ ਹੋ ਸਕੇਗਾ? ਇਹ ਸੁਆਲ ਉਠਾਏ ਜਾਣ ਦਾ ਕਾਰਣ ਇਹ ਹੈ ਕਿ ਬੀਤੇ ਦਾ
ਇਤਿਹਾਸ ਗੁਆਹ ਹੈ ਕਿ ਰਾਜਸੀ ਪਾਰਟੀਆਂ ਵਲੋਂ ਚੋਣਾਂ ਸਮੇਂ ਕੀਤੇ ਜਾਂਦੇ ਵਾਇਦੇ ਕੇਵਲ ਮਤਦਾਤਾਵਾਂ
ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰ ਉਸਦਾ ਲਾਭ ਉਠਾਣ ਲਈ ਹੀ ਹੁੰਦੇ ਹਨ। ਇਨ੍ਹਾਂ ਚੋਣ-ਵਾਇਦਿਆਂ ਵਿੱਚ
ਕਈ ਵਾਇਦੇ ਤਾਂ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਜ਼ਮੀਨੀ ਸੱਚਾਈ ਨਾਲ ਦੂਰ ਦਾ ਵੀ ਵਾਸਤਾ ਨਹੀਂ
ਹੁੰਦਾ। ਫਿਰ ਵੀ ਇਸ ਸਮੇਂ ਇਹ ਕਹਿਣਾ ਕਿ ਭਾਜਪਾ ਚੁਨੌਤੀ-ਹੀਨ ਬਹੁਮਤ ਦੇ ਹੁੰਦਿਆਂ ਹੋਇਆਂ ਵੀ
ਆਪਣੇ ਵਲੋਂ ਕੀਤੇ ਵਾਇਦੇ ਪੂਰਿਆਂ ਕਰਨ ਪ੍ਰਤੀ ਗੰਭੀਰ ਜਾਂ ਈਮਾਨਦਾਰ ਨਹੀਂ ਹੋਵੇਗੀ, ਸਮੇਂ ਤੋਂ
ਪਹਿਲਾਂ ਨਤੀਜਾ ਕਢ ਲੈਣਾ ਹੋਵੇਗਾ।
ਨਕਾਰ-ਆਤਮਕਤਾ: ਜਦੋਂ ਕਿਸੇ ਨੇਤਾ ਜਾਂ ਰਾਜਸੀ ਪਾਰਟੀ ਨੂੰ ਚੁਨੌਤੀ-ਹੀਨ ਸ਼ਕਤੀਆਂ ਪ੍ਰਾਪਤ
ਹੋ ਜਾਂਦੀਆਂ ਹਨ ਤਾਂ ਉਸਦਾ ਨਿਰੰਕੁਸ਼ ਹੋ, ਗਲਤੀਆਂ ਕਰਨ ਵਲ ਵਧਦਿਆਂ ਜਾਣਾ ਸੁਭਾਵਕ ਹੋ ਜਾਂਦਾ ਹੈ,
ਕਿਉਂਕਿ ਤਾਨਾਸ਼ਾਹੀ ਰੁਚੀਆਂ ਉਸਨੂੰ ਮਨ-ਆਈਆਂ ਕਰਨ ਲਈ ਉਤਸਾਹਿਤ ਕਰਨ ਲਗਦੀਆਂ ਹਨ, ਜਿਸਦਾ ਦੇਸ਼ ਅਤੇ
ਦੇਸ਼ਵਾਸੀਆਂ ਨੂੰ ਭਾਰੀ ਨੁਕਸਾਨ ਉਠਾਣਾ ਪੈਂਦਾ ਹੈ। ਲੋਕਤਾਂਤ੍ਰਿਕ ਮਾਨਤਾਵਾਂ ਦੰਮ ਤੋੜਨ ਲਗਦੀਆਂ
ਹਨ। ਤਾਨਾਸ਼ਾਹੀ ਸੋਚ ਪੁਰ ਅਧਾਰਤ ਫੈਸਲੇ, ਭਾਵੇਂ ਉਹ ਕਿਤਨੇ ਹੀ ਗਲਤ ਕਿਉਂ ਨਾ ਹੋਣ ਦੇਸ਼ ਵਾਸੀਆਂ
ਪੁਰ ਠੋਸੇ ਜਾਣ ਲਗਦੇ ਹਨ, ਜਿਵੇਂ ਕਿ ਐਮਰਜੈਂਸੀ ਸਮੇਂ ਹੋਇਆ। ਫਲਸਰੂਪ ਸੱਤਾਧਾਰੀ ਤੋਂ ਲੋਕਾਂ ਦਾ
ਵਿਸ਼ਵਾਸ ਉਠਣਾ ਤੇ ਉਸਦੀ ਲੋਕਪ੍ਰਿਯਤਾ ਨੂੰ ਗ੍ਰਹਿਣ ਲਗਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਹਾਲਾਤ
ਵਿੱਚ ਨਤੀਜਾ ਕੀ ਹੋ ਸਕਦਾ ਹੈ? ਸਮਝਣਾ ਮੁਸ਼ਕਿਲ ਨਹੀਂ। ਇੰਦਰਾ ਗਾਂਧੀ ਦੀ ਨਿਰੰਕੁਸ਼ਤਾ ਉਸਨੂੰ
ਕਿਥੋਂ ਤਕ ਲੈ ਗਈ ਤੇ ਉਸਦਾ ਕੀ ਨਤੀਜਾ ਹੋਇਆ ਕੋਈ ਲੁਕੀ-ਛਿੱਪੀ ਗਲ ਨਹੀਂ। ਇਸੇਤਰ੍ਹਾਂ ਜਦੋਂ
ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਕਾਂਗ੍ਰਸ ਨੂੰ ਚੁਨੌਤੀ-ਹੀਨ ਬਹੁਮਤ ਮਿਲਿਆ ਤਾਂ ਰਾਜੀਵ ਗਾਂਧੀ
ਨੇ ਨਿਰੰਕੁਸ਼ ਹੋ ਕਈ ਅਜਿਹੀਆਂ ਗਲਤੀਆਂ ਕੀਤੀਆਂ, ਜਿਨ੍ਹਾਂ ਦੇ ਫਲਸਰੂਪ ਕੇਵਲ ਉਨ੍ਹਾਂ ਦੀ ਹਤਿਆ ਹੀ
ਨਹੀਂ ਹੋਈ, ਸਗੋਂ ਕਾਂਗ੍ਰਸ ਦਾ ਪਤਨ ਵੀ ਸ਼ੁਰੂ ਹੋ ਗਿਆ। ਅੱਜ ਜੋ ਕਾਂਗ੍ਰਸ ਦੀ ਹਾਲਤ ਹੋ ਰਹੀ ਹੈ,
ਉਸਦੇ ਲਈ ਰਾਜੀਵ ਗਾਂਧੀ ਦੀ ਨਿਰੰਕੁਸ਼ਤਾ ਦੇ ਨਾਲ ਹੀ ਸੋਨੀਆ ਅਤੇ ਰਾਹੁਲ ਗਾਂਧੀ ਦੀ ਤਾਨਾਸ਼ਾਹੀ ਸੋਚ
ਅਧੀਨ ਅਪਨਾਈਆਂ ਗਈਆਂ ਨੀਤੀਆਂ ਵੀ ਘਟ ਜ਼ਿਮੇਂਦਾਰ ਨਹੀਂ। ਜੇ ਨਰੇਂਦਰ ਮੋਦੀ ਵੀ ਉਨ੍ਹਾਂ ਤਾਨਾਸ਼ਾਹੀ
ਲੀਹਾਂ ਪੁਰ ਅਗੇ ਵਧੇ ਤਾਂ ਉਨ੍ਹਾਂ ਦੇ ਕਦਮ ਦੇਸ਼, ਭਾਜਪਾ ਅਤੇ ਉਨ੍ਹਾਂ ਦੇ ਆਪਣੇ ਹਿਤ ਵਿੱਚ ਵੀ
ਨਹੀਂ ਹੋਣਗੇ।
ਇਸ ਗਲ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ ਵਲੋਂ ਜਿਉਂ ਹੀ ਸ਼੍ਰੀ ਨਰੇਂਦਰ ਮੋਦੀ ਨੂੰ
ਪਾਰਟੀ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਅਤੇ ਉਨ੍ਹਾਂ ਦੇ ਹੱਥ ਪਾਰਟੀ
ਦੇ ਚੋਣ ਪ੍ਰਚਾਰ ਦੀ ਸਮੁਚੀ ਵਾਗਡੋਰ ਸੌਂਪ ਦਿੱਤੀ ਗਈ ਤਾਂ ਹੀ ਉਨ੍ਹਾਂ ਦਾ ਤਾਨਾਸ਼ਾਹੀ ਰੂਪ ਉਜਾਗਰ
ਹੋਣਾ ਸ਼ੁਰੂ ਹੋ ਗਿਆ ਸੀ। ਸਭ ਤੋਂ ਪਹਿਲਾਂ ਉਨ੍ਹਾਂ ਪਾਰਟੀ ਦੇ ਹੱਥ ਜੋ ਮਾਟੋ ਥਮਾਇਆ ਉਹ: ‘ਅਬ ਕੀ
ਬਾਰ ਮੋਦੀ ਸਰਕਾਰ’ ਸੀ, ਜਿਸ ਵਿਚੋਂ ਪਾਰਟੀ ਪੂਰੀ ਤਰ੍ਹਾਂ ਗਾਇਬ ਰਹੀ। ਇਸੇਤਰ੍ਹਾਂ ਟਿਕਟਾਂ ਦੀ
ਵੰਡ ਤੋਂ ਲੈ ਕੇ, ਚੋਣ ਪ੍ਰਚਾਰ ਤਕ ਵਿੱਚ ਸ਼੍ਰੀ ਨਰੇਂਦਰ ਮੋਦੀ ਦਾ ‘ਮੈਂ’ ਭਾਰੂ ਰਿਹਾ ਅਤੇ ਪਾਰਟੀ
‘ਭਾਜਪਾ’ ਪੂਰੀ ਤਰ੍ਹਾਂ ਗਾਇਬ ਰਹੀ। ਜੇ ਇਹ ਕਿਹਾ ਜਾਏ ਕਿ ਇਸ ਵਾਰ ਚੋਣਾਂ ਵਿੱਚ ਚੋਣ-ਨਿਸ਼ਾਨ ਤੋਂ
ਬਿਨਾਂ ਭਾਜਪਾ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਹੀ, ਤੇ ਉਹ ਪੁਰੀ ਤਰ੍ਹਾਂ ਸ਼੍ਰੀ ਨਰੇਂਦਰ ਮੋਦੀ ਦੇ
ਬੁਰਕੇ ਵਿੱਚ ਢਕ ਗਈ ਹੋਈ ਸੀ, ਤਾਂ ਕੋਈ ਗਲਤ ਗਲ ਨਹੀਂ ਹੋਵੇਗੀ। ਇਸ ਹਾਲਤ ਵਿੱਚ ਇਹ ਵੇਖਣਾ
ਹੋਵੇਗਾ ਕਿ ਭਾਜਪਾ ਇਸ ਬੁਰਕੇ ਤੋਂ ਬਾਹਰ ਨਿਕਲ ਵੀ ਪਾਂਦੀ ਹੈ ਜਾਂ ਨਹੀਂ?
ਕੀ ਇਸ ਵਾਰ ਸੰਸਦ ਵਿੱਚ ਕੋਈ ਮੁਸਲਮਾਣ ਨਹੀਂ ਹੋਵੇਗਾ? : ਦਿੱਲੀ ਤੋਂ ਪ੍ਰਕਾਸ਼ਤ ਨੈਸ਼ਨਲ
ਹਿੰਦੀ ਦੈਨਿਕ ‘ਹਿੰਦੁਸਤਾਨ’ ਅਨੁਸਾਰ ਇਸ ਵਾਰ ਉਤਰ ਪ੍ਰਦੇਸ਼ ਤੋਂ ਲੋਕਸਭਾ ਵਿੱਚ ਕੋਈ ਵੀ ਮੁਸਲਮਾਣ
ਨਹੀਂ ਹੋਵੇਗਾ? ਇਸ ਸਮਾਚਾਰ ਪਤ੍ਰ ਵਿੱਚ, 16 ਮਈ ਨੂੰ ਛਪੇ ਇੱਕ ਸਮਾਚਾਰ ਅਨੁਸਾਰ ਇਨ੍ਹਾਂ ਚੋਣਾਂ
ਵਿੱਚ ‘ਉਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ 19, ਸਮਾਜਵਾਦੀ ਪਾਰਟੀ ਵਲੋਂ 13 ਅਤੇ
ਕਾਂਗ੍ਰਸ ਵਲੋਂ 9 ਮੁਸਲਮਾਣ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ, ਜਿਨ੍ਹਾਂ ਵਿਚੋਂ ਇੱਕ ਵੀ ਮੁਸਲਮਾਣ
ਜਿਤਣ ਵਿੱਚ ਸਫਲ ਨਹੀਂ ਹੋ ਸਕਿਆ’। ਜੋ ਇਸ ਗਲ ਦਾ ਸੰਕੇਤ ਹੈ ਕਿ ਉਥੇ ਇੱਕ ਫਿਰਕੇ ਦੇ ਮਤਦਾਤਾਵਾਂ
ਦਾ ਪੂਰੀ ਤਰ੍ਹਾਂ ਕੇਂਦਰੀ-ਕਰਣ ਕਰ ਦਿੱਤਾ ਗਿਆ ਹੋਇਆ ਸੀ। ਜਿਸਤੋਂ ਇਹ ਸ਼ੰਕਾ ਬਲਵਤੀ ਹੁੰਦੀ ਹੈ ਕਿ
ਜਿਵੇਂ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਇੱਕ ਫਿਰਕੇ ਦੇ ਮਤਦਾਤਾ ਇੱਕ-ਜੁਟ ਹੋ ਰਾਜੀਵ ਗਾਂਧੀ,
ਜਿਸਨੇ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਨੂੰ ਇਹ ਆਖ ਕੇ ਜਾਇਜ਼
ਠਹਿਰਾਇਆ ਸੀ ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ’ ਦੇ ਹਕ ਵਿੱਚ ਪੂਰੀ
ਤਰ੍ਹਾਂ ਭੁਗਤੇ ਸਨ, ਕਿਧਰੇ ਉਸੇ ਤਰ੍ਰਾਂ ਹੀ ਉਹ ਇਸ ਵਾਰ ਮੋਦੀ ਦੇ ਹਕ ਵਿੱਚ ਭੁਗਤਣ ਲਈ ਤਾਂ
ਇੱਕ-ਜੁਟ ਨਹੀਂ ਹੋ ਗਏ?
…ਅਤੇ ਅੰਤ ਵਿੱਚ: ਜਾਪਦਾ ਹੈ ਕਿ ਇਨ੍ਹਾਂ ਲੋਕਸਭਾ ਦੀਆਂ ਚੋਣਾਂ ਵਿੱਚ ਕਾਂਗ੍ਰਸ ਦੀ ਜੋ
ਸ਼ਰਮਨਾਕ ਹਾਰ ਹੋਈ ਹੈ, ਉਸਨੂੰ ਲੈ ਕੇ ਪਾਰਟੀ ਦੇ ਇੱਕ ਵਰਗ ਵਿੱਚ ਰਾਹੁਲ ਗਾਂਧੀ ਦੇ ਵਿਰੁਧ ਭਾਰੀ
ਰੋਹ ਪਨਪਣ ਲਗ ਪਿਆ ਹੈ। ਦਸਿਆ ਗਿਆ ਹੈ ਕਿ ਜਿਸ ਸਮੇਂ ਚੋਣਾਂ ਦੇ ਨਤੀਜੇ ਆ ਰਹੇ ਸਨ ਅਤੇ ਹਰ ਨਤੀਜੇ
ਦੇ ਨਾਲ ਕਾਂਗ੍ਰਸ ਦੀ ਹਾਰ ਦਾ ਗ੍ਰਾਫ ਵਧਦਾ ਜਾ ਰਿਹਾ ਸੀ, ਉਸਤੋਂ ਉਤੇਜਿਤ ਹੋ ਵਰਕਰਾਂ ਦੇ ਇੱਕ
ਵਰਗ ਵਲੋਂ ਕਾਂਗ੍ਰਸ ਦੇ ਮੁੱਖ ਦਫਤਰ ਤੇ ‘ਰਾਹੁਲ ਹਟਾਉ, ਪ੍ਰਿਯੰਕਾ ਲਿਆਉ, ਕਾਗ੍ਰਸ ਬਚਾਉ’ ਦੇ
ਨਾਹਰੇ ਲਾਏ ਜਾਣ ਲਗ ਪਏ ਸਨ। ਜੋ ਇਸ ਗਲ ਦਾ ਸੰਕੇਤ ਹੈ ਕਿ ਕਾਂਗ੍ਰਸ ਦਾ ਇੱਕ ਵੱਡਾ ਵਰਗ ਰਾਹੁਲ
ਨੂੰ ਪਾਰਟੀ ਦੀਆਂ ਜ਼ਿਮੇਂਦਾਰੀਆਂ ਤੋਂ ਮੁਕਤ ਹੋਇਆ ਅਤੇ ਪ੍ਰਿਯੰਕਾ ਨੂੰ ਜ਼ਿਮੇਂਦਾਰੀਆਂ ਸੰਭਾਲਦਿਆਂ
ਵੇਖਣਾ ਚਾਹੁੰਦਾ ਹੈ।
22/05/14)
ਕੁਲਵੰਤ ਸਿੰਘ ਢੇਸੀ
ਏਹੋ
ਹਮਾਰਾ ਜੀਵਣਾਂ
ਨਾ ਚੋਰਾਂ ਕੋਲੋਂ ਤੇ ਨਾ ਹਥਿਆਰਾਂ ਤੋਂ ਡਰ ਲਗਦਾ ਹੈ, ਏਥੋਂ ਦੇ ਲੋਕਾਂ ਨੂੰ ਪਹਿਰੇਦਾਰਾਂ ਤੋਂ ਡਰ
ਲਗਦਾ ਹੈ
ਭਾਰਤੀ ਬਹੁਮੱਤ ਨੇ ਆਪਣੇ ਹੀ ਮੱਤ ਨੂੰ ਰਾਜ ਸਿੰਘਾਸਨ ਤੇ ਬਿਠਾ ਦਿੱਤਾ
ਹੁਣ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਵਿਚ ਦਿੱਤਾ ਜਾਵੇਗਾ
ਭਾਰਤੀ ਘੱਟ ਗਿਣਤੀਆਂ ਦਾ ਵੀ ਹੁਣ ਤਾਂ ਰੱਬ ਹੀ ਰਾਖਾ
ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ
ਦੁਨੀਆਂ ਦੇ ਸਭ ਤੋਂ ਵੱਡੇ ਲੋਕ ਰਾਜ ( ਇੱਕ ਅਰਬ ਬਾਈ ਕਰੋੜ) ਵਿਚ ਹੁਣੇ ਹੁਣੇ ਹੋਏ ਜਨ ਮਤ ਨਾਲ
ਭਾਰਤੀ ਜਨਤਾ ਪਾਰਟੀ ਨੂੰ ਭਾਰਤ ਦਾ ਰਾਜ ਸਿੰਘਾਸਨ ਪ੍ਰਾਪਤ ਹੋਇਆ ਹੈ। ਭਾਰਤੀ ਜਨਤਾ ਪਾਰਟੀ ਅਸਲ
ਵਿਚ ਹਿੰਦੂ ਸੰਗਠਨ ਰਾਸ਼ਟਰੀ ਸੋਇਮ ਸੇਵਕ ਸੰਗ ( ਆਰ ਐਸ ਐਸ) ਦਾ ਸਿਆਸੀ ਵਿੰਗ ਹੈ । ਆਰ ਐਸ ਐਸ ਦਾ
ਸੁਫਨਾ ਭਾਰਤ ਨੂੰ ਇੱਕ ਮੁਕੰਮਲ ਹਿੰਦੂ ਰਾਜ ਦੇਖਣ ਦਾ ਹੈ। ਅਸਲ ਵਿਚ ਭਾਜਪਾ ਦੀ ਜਿੱਤ ਮਗਰ ਕਾਂਗਰਸ
ਦੀ ਗਰਾਵਟ ਹੀ ਮੁਖ ਕਾਰਨ ਹੈ। ਪਿਛਲੇ ਦਸਾਂ ਸਾਲਾਂ ਤੋਂ ਰਾਜ ਕਰ ਰਹੀ ਕਾਂਗਰਸ ਦਾ ਚਿਹਰਾ ਜਦੋਂ
ਭ੍ਰਿਸ਼ਟਾਚਾਰ ਦੇ ਸਕੈਂਡਲਾਂ ਕਾਰਨ ਕਰੂਪ ਤੋਂ ਕਰੂਪ ਹੁੰਦਾ ਚਲਾ ਗਿਆ ਤਾਂ ਇਹ ਕਿਆਸ ਅਰਾਈਆਂ ਲੱਗ
ਹੀ ਰਹੀਆਂ ਸਨ ਕਿ ਹੰਗਾਮੀ ਚੋਣਾਂ ਵਿਚ ਕਾਂਗਰਸ ਮੂਧੇ ਮੂੰਹ ਡਿੱਗੇਗੀ ਜੋ ਕਿ ਸਚ ਸਾਬਤ ਹੋਇਆ।
ਭਾਰਤੀ ਪਾਰਲੀਮਾਨੀ ਕੁਲ ੫੪੩ ਸੀਟਾਂ ਵਿਚੋਂ ਕਾਂਗਰਸ ਦੇ ਹੱਥ ਸਿਰਫ ੪੪ ਸੀਟਾਂ ਲੱਗੀਆ ਜਦ ਕਿ ਉਸ
ਦੀ ਹਿਮਾਇਤ ਵਾਲੀ ਯੂ ਪੀ ਏ ਨੂੰ ਵੀ ਕੇਵਲ ੧੫ ਸੀਟਾਂ ਮਿਲੀਆਂ। ਇਹਨਾਂ ਚੋਣਾਂ ਵਿਚ ਬੀ ਜੇ ਪੀ ਨੂੰ
੨੮੨ ਅਤੇ ਉਸ ਦੇ ਹਿਮਾਇਤੀ ਐਨ ਡੀ ਏ ਨੂੰ ੫੫ ਸੀਟਾਂ ਮਿਲੀਆਂ । ਖੇਤਰੀ, ਅਜ਼ਾਦ ਅਤੇ ਬਾਕੀ ਸੀਟਾਂ
ਦੀ ਕੁਲ ਗਿਣਤੀ ੧੪੭ ਦੱਸੀ ਜਾਂਦੀ ਹੈ। ਅਸਲ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿਚ ਬੀ ਜੇ ਪੀ ਹੁਣ
ਕਿਸੇ ਹੋਰ ਦੀਆਂ ਵੈਸਾਖੀਆਂ ਵਗੈਰ ਸਰਕਾਰ ਬਨਾਉਣ ਜਾ ਰਹੀ ਹੈ । ਇਸ ਸਬੰਧੀ ਨਰਿੰਦਰ ਮੋਦੀ ਦੀ ਸਹੁੰ
ਚੁਕੱ ਰਸਮ ੨੬ ਮਈ ਨੂੰ ਤਹਿ ਹੋਈ ਹੈ। ਵੱਡੀ ਸੰਭਾਵਨਾਂ ਵਾਲੀ ਆਮ ਆਦਮੀ ਪਾਰਟੀ ਭਾਵੇਂ ਪੰਜਾਬ ਵਿਚ
ਚਾਰ ਸੀਟਾਂ ਲੈ ਗਈ ਹੈ ਪਰ ਬਾਕੀ ਦੇਸ਼ ਵਿਚ ਇਸ ਦੀ ਗੱਲ ਨਹੀਂ ਬਣੀ।
ਅਜੇ ਭਾਵੇਂ ਮੋਦੀ ਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਸਮ ਹੋਣੀ ਹੈ ਪਰ ਉਹ ਕੁਝ
ਵਧੇਰੇ ਹੀ ਜਜ਼ਬਾਤੀ ਹੋ ਕੇ ਆਪਣੇ ਦੇਸ਼ ਨੂੰ ਜਿਥੇ ਮਾਂ ਵਾਂਗ ਸੰਭਾਲਣ ਦੀਆਂ ਗੱਲਾਂ ਕਰ ਰਿਹਾ ਹੈ
ਉਥੇ ਡੁਬਡੁਬਾਉਂਦੀਆਂ ਅੱਖਾਂ ਨਾਲ ਭਾਰਤ ਦੇ ਕਿਸਾਨਾਂ, ਗਰੀਬਾਂ, ਦਲਿਤਾਂ , ਨੌਜਵਾਨਾਂ ਅਤੇ ਪੀੜਤ
ਲੋਕਾਂ ਦੀ ਕਾਇਆ ਕਲਪ ਕਰਨ ਦੀਆਂ ਗੱਲਾਂ ਵੀ ਕਰਦਾ ਹੈ । ਆਪਣੇ ਪਾਰਟੀ ਵਰਕਰਾਂ ਅਤੇ ਹਿਮਾਇਤੀਆਂ
ਨੂੰ ਮਿਲਣ ਲਈ ਉਹ ਪਾਰਲੀਮੈਂਟ ਦੀਆਂ ਪਾਉੜੀਆਂ ਨੂੰ ਚੁੰਮ ਕੇ ਉਪਰ ਚੜ੍ਹਦਾ ਹੈ। ਦੁਨੀਆਂ ਭਰ ਦੀਆਂ
ਅੱਖਾਂ ਇਸ ਵਿਅਕਤੀ ਵਲ ਲੱਗੀਆਂ ਹੋਈਆਂ ਹਨ। ਭਾਰਤ ਦੇ ਗੈਰ ਕਾਨੂੰਨੀ, ਆਪੋਧਾਪੀ ਵਾਲੇ ਅਤੇ ਭ੍ਰਿਸ਼ਟ
ਤੰਤਰ ਨੂੰ ਮੁੱਦਤ ਤੋਂ ਕਿਸੇ ਨੈਤਕ ਅਸੂਲੀ ਵਿਅਕਤੀ ਦੀ ਉਡੀਕ ਸੀ ਅਤੇ ਹੁਣ ਭਾਰਤ ਦੇ ਲੋਕ ਨਰਿੰਦਰ
ਮੋਦੀ ਵਿਚੋਂ ਇੱਕ ਐਸੇ ਹੀ ਵਿਅਕਤੀ ਦੀ ਤਸਵੀਰ ਦੇਖ ਰਹੇ ਹਨ ਅਤੇ ਉਹ ਖੁਦ ਵੀ ਇੱਕ ਤੋਂ ਬਾਅਦ ਇੱਕ
ਵੱਡੇ ਵੱਡੇ ਦਾਅਵੇ ਕਰਦਾ ਚਲਾ ਜਾ ਰਿਹਾ ਹੈ। ਪਿਛਲੇ ਦੋ ਦਹਾਕੇ ਤੋਂ ਭਾਰਤ ਦੇ ਬਦ ਤੋਂ ਬਦਤਰ
ਹੁੰਦੇ ਜਾ ਰਹੇ ਅਰਥਚਾਰੇ ਸਬੰਧੀ ਮੋਦੀ ਕੀ ਕਰਦਾ ਹੈ ਇਹ ਸਵਾਲ ਜਿਥੇ ਮੂੰਹ ਅੱਡੀ ਖੜ੍ਹਾ ਹੈ ਉਥੇ
ਸੰਨ ੨੦੦੨ ਵਿਚ ਗੁਜਰਾਤ ਵਿਚ ਕਤਲ ਕੀਤੇ ਗਏ ਇੱਕ ਹਜ਼ਾਰ ਮੁਸਲਮਾਨਾਂ ਦੇ ਕਤਲੇਆਮ ਤੇ ਮੂਕ ਦਰਸ਼ਕ
ਬਣੇ ਰਹਿਣ ਵਾਲਾ ਮੋਦੀ ਆਉਣ ਵਾਲੇ ਦਿਨਾਂ ਵਿਚ ਭਾਰਤੀ ਘੱਟਗਿਣਤੀਆਂ ਨਾਲ ਕਿਵੇਂ ਪੇਸ਼ ਆਉਂਦਾ ਹੈ ਇਹ
ਤੌਖਲਾ ਦੁਨੀਆਂ ਭਰ ਦੇ ਉਹਨਾਂ ਲੋਕਾਂ ਦੇ ਦਿਲਾਂ ਵਿਚ ਹੈ ਜੋ ਮਨੁੱਖੀ ਬਰਾਬਰੀ ਅਤੇ ਮਨੁੱਖੀ ਹੱਕਾਂ
ਦੀ ਬਹਾਲੀ ਵਿਚ ਵਿਸ਼ਵਾਸ ਕਰਦੇ ਹਨ।
ਭਾਰਤੀ ਪ੍ਰਧਾਨ ਮੰਤ੍ਰੀ ਦੇ ਪਦ ਤੇ ਬੈਠਣ ਵਾਲਾ ਭਾਜਪਾ ਦਾ ਨਰਿੰਦਰ ਮੋਦੀ ਜਿਥੇ ਦੇਸ਼ ਸੇਵਾ ਪ੍ਰਤੀ
ਕੁਝ ਵਧੇਰੇ ਹੀ ਸੰਵੇਦਨਸ਼ੀਲ ਸ਼ਬਦ ਕਹਿ ਕੇ ਲੋਕਾਂ ਦਾ ਧਿਆਨ ਆਪਣੇ ਵਲ ਖਿੱਚ ਰਿਹਾ ਹੈ ਉਥੇ ਭਾਜਪਾ
ਦੇ ਸਾਬਕਾ ਆਗੂ ਅਤੇ ਮੁਹਰਲੀ ਕਤਾਰ ਦੇ ਆਗੂਆਂ ਵਿਚੋਂ ਨਿਤਿਨ ਗਡਕਰੀ ਪਾਕਿਸਤਾਨ ਨੂੰ ਇੱਟ ਦਾ ਜਵਾਬ
ਪੱਥਰ ਵਿਚ ਦੇਣ ਸਬੰਧੀ ਸੁਰਖੀਆਂ ਵਿਚ ਹੈ। ਪਾਕਿਸਤਾਨ ਦੇ ਇਸਲਾਮਾਬਾਦ ਐਨਲਿਸਟ ਤਾਰਿਕ ਪੀਰਜ਼ਾਦਾ
ਨਾਲ ਟੈਲੀ ਬਹਿੰਸ ਵਿਚ ਗਡਕਰੀ ਇੱਕੋ ਗੱਲ ਦੁਹਰਾਈ ਜਾ ਰਿਹਾ ਹੈ ਕਿ ਭਾਜਪਾ ਪਾਕਿਸਤਾਨ ਦੇ ਅੱਤਵਾਦ
ਸਬੰਧੀ ਡਾ: ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵਾਂਗ ਅੱਖੋਂ ਪਰੋਖੇ ਵਾਲਾ ਰਵੱਈਆ ਛੱਡ ਕੇ ਕਰੜੇ
ਤੋਂ ਕਰੜੇ ਤਰੀਕੇ ਨਾਲ ਦੇਵੇਗਾ। ਇਸ ਬਹਿੰਸ ਵਿਚ ਗਡਕਰੀ ਨੇ ਕਰੀਬ ਪੰਜ ਛੇ ਵਾਰ ਇੱਕੋ ਗੱਲ ਦੁਹਰਾਈ
ਕਿ ਉਹਨਾਂ ਦੀ ਪਾਰਟੀ ਮਿਸਟਰ ਸਿੰਘ (ਮਨਮੋਹਨ ਸਿੰਘ ਸਰਕਾਰ) ਵਾਂਗ ਪਾਕਿਸਤਾਨੀ ਅੱਤਵਾਦ ਤੇ ਅੱਖਾਂ
ਨਹੀਂ ਮੀਟੇਗੀ ਸਗੋਂ ਜਵਾਬੀ ਹਮਲਾ ਕੀਤਾ ਜਾਵੇਗਾ। ਗੱਲ ਦੀ ਸ਼ੁਰੂਆਤ ਭਾਰਤੀ ਫੌਜ ਦੇ ਪੰਜ ਜਵਾਨਾਂ
ਦੇ ਅਖੌਤੀ ਤੌਰ ਤੇ ਪਾਕਿਸਤਾਨੀਆਂ ਵਲੋਂ ਸਿਰ ਕਤਲ ਕੀਤੇ ਜਾਣ ਤੇ ਹੋਈ ਅਤੇ ਫਿਰ ਵਧਦੀ ਵਧਦੀ ਮਿਹਣੇ
ਮਾਰਨ ਅਤੇ ਧਮਕੀਆਂ ਦੇਣ ਤੇ ਜਾ ਪਹੁੰਚੀ। ਗਡਕਰੀ ਦੀਆਂ ਧਮਕੀਆਂ ਦਾ ਜਵਾਬ ਪੀਰਜ਼ਾਦਾ ਨੇ ਇਹ ਕਹਿ
ਕੇ ਦਿੱਤਾ ਕਿ ਜੇਕਰ ਭਾਰਤ ਨੇ ਹਮਲਾ ਕੀਤਾ ਤਾਂ ਪਾਕਿਸਤਾਨ ਤਤਕਾਲ ਹੀ ਦਿੱਲੀ ਦਾ ਖੁਰਾ ਖੋਜ ਮਿਟਾ
ਦੇਵੇਗਾ ਅਤੇ ਇਹ ਵੀ ਚੇਤੇ ਕਰਾਇਆ ਕੀ ਪਾਕਿਸਤਾਨ ਹੁਣ ਨਿਊਕਲਿਆਈ ਤਾਕਤ ਹੈ ਅਤੇ ਭਾਰਤ ਦੀ ਕਿਸੇ ਵੀ
ਧਮਕੀ ਤੋਂ ਡਰਨ ਵਾਲਾ ਨਹੀਂ। ਜਦੋਂ ਗਡਕਰੀ ਨੇ ਪਿਛਲੇ ਤਿੰਨ ਜੰਗਾਂ ਦਾ ਮਿਹਣਾਂ ਮਾਰਿਆ ਤਾਂ
ਪੀਰਜ਼ਾਦਾ ਦਾ ਕਹਿਣਾਂ ਸਿ ਕਿ ਗਡਕਰੀ ਉਹਨਾਂ ਤੱਥਾਂ ਨੂੰ ਨਜ਼ਰ ਅੰਦਾਜ਼ ਨਾਂ ਕਰੇ ਜਿਹਨਾਂ ਮੁਤਾਬਕ
ਸੰਤਾਲੀ ਦੀ ਜੰਗ ਅਜ਼ਾਦੀ ਤੋਂ ਮਗਰੋਂ ਸੰਭਲਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਜਦ ਕਿ ਪੈਂਹਠ ਦੀ ਜੰਗ
ਵਿਚ ਪਾਕਿਸਤਾਨੀ ਮਿਲਟਰੀ ਨੇ ਭਾਰਤ ਹਿਲਾ ਦਿੱਤਾ ਸੀ ਭਾਵੇਂ ਕਿ ਸੰਨ ੧੯੭੧ ਦੀ ਜੰਗ ਪੂਰਬੀ
ਪਾਕਿਸਤਾਨ (ਬੰਗਲਾ ਦੇਸ਼) ਦੇ ਬੰਗਾਲੀਆਂ ਦੇ ਸਵੈ ਨਿਰਣੈ ਦਾ ਮੁੱਦਾ ਸੀ। ਇਥੇ ਇੱਕ ਗੱਲ ਖਾਸ ਜ਼ਿਕਰ
ਯੋਗ ਹੈ ਕਿ ਸੰਨ ਪੈਂਹਠ ਦੀ ਜੰਗ ਵਿਚ ਭਾਵੇਂ ਨਹਿਰੂ ਨੇ ਪੰਜਾਬ ਦੇ ਬਾਰਡਰ ਤੇ ਫੌਜ ਨੂੰ ਬਿਆਸ ਤਕ
ਪਿੱਛੇ ਹਟਣ ਦੇ ਆਦੇਸ਼ ਦਿੱਤੇ ਸਨ ਪਰ ਜਨਰਲ ਹਰਬਖਸ਼ ਸਿੰਘ ਨੇ ਕੁਝ ਹੋਰ ਮੁਹਲਤ ਲੈ ਕੇ ਆਪਣੇ ਜਵਾਨਾਂ
ਦੇ ਸ਼ਰੀਰਾਂ ਤੇ ਬੰਬ ਬੰਨ੍ਹ ਕੇ ਪਾਕਿਸਤਾਨੀ ਟੈਂਕਾਂ ਨੂੰ ਤੋੜਿਆ ਅਤੇ ਜੰਗ ਦਾ ਮੂੰਹ ਮੋੜਿਆ ਸੀ
ਵਰਨਾਂ ਅੱਜ ਅੰਮ੍ਰਿਤਸਰ ਵੀ ਸਿੱਖਾ ਕੋਲੋਂ ਜਾ ਚੁੱਕਾ ਹੁੰਦਾ ਅਤੇ ਹੁਣ ਭਾਰਤੀ ਆਗੂਆਂ ਵਲੋਂ ਜੰਗ
ਦੇ ਬਜਾਏ ਜਾ ਰਹੇ ਬਿਗਲ ਕਿਸ ਪਾਸੇ ਵਲ ਮੋੜਾ ਲੈ ਸਕਦੇ ਹਨ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ
ਸਕਦਾ। ਜੋ ਪਾਰਟੀ ਭਾਰਤ ਵਿਚ ਬਾਬਰੀ ਮਸਜਿਦ ਤੋੜ ਕੇ ਅਤੇ ਰਾਮ ਮੰਦਰ ਦਾ ਮੁੱਦਾ ਉਠਾ ਕੇ ਹਿੰਦੂ
ਵੋਟ ਨੂੰ ਵਰਗਲਾ ਸਕਦੀ ਹੈ ਉਹ ਕਿਸ ਅਦਰਸ਼ ਨੂੰ ਅਪਣਾਈ ਹੋਈ ਪਾਰਟੀ ਹੋ ਸਕਦੀ ਹੈ ਇਸ ਦਾ ਅੰਦਾਜ਼ਾ
ਵੀ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਇਹਨਾ ਚੋਣਾਂ ਵਿਚ ਮੋਦੀ ਦੀ ਜਿੱਤ ਸਬੰਧੀ ਜਿਥੇ ਦੁਨੀਆਂ ਭਰ ਤੋਂ ਵਧਾਈਆਂ ਆਈਆਂ ਉਥੇ ਪਾਕਿਸਤਾਨੀ
ਪ੍ਰਧਾਨ ਮੰਤਰੀ ਨੇ ਵੀ ਆਪਣਾ ਫਰਜ਼ ਪੂਰਾ ਕੀਤਾ। ਬੜੀ ਤਲਖ ਟੈਲੀ ਬਹਿੰਸ ਵਿਚ ਤਾਰਿਕ ਪੀਰਜ਼ਾਦਾ ਨੇ
ਇਹ ਗੱਲ ਵਾਰ ਵਾਰ ਦੁਹਰਾਈ ਕਿ ਪਾਕਿਸਤਾਨ ਭਾਰਤ ਨਾਲ ਸੁਖਾਵੇਂ ਸਬੰਧ ਚਾਹੁੰਦਾ ਹੈ ਪਰ ਉਸ ਦੇ ਥੱਲੇ
ਲੱਗ ਕੇ ਨਹੀਂ। ਇਹ ਗੱਲ ਸਾਰੇ ਪਾਠਕ ਸਮਝ ਸਕਦੇ ਹਨ ਕਿ ਜਿਹੜੀ ਪਾਰਟੀ ਗੱਦੀ ਤੇ ਬੈਠਣ ਤੋਂ ਪਹਿਲਾਂ
ਹੀ ਜੰਗੀ ਬਿਗਲ ਵਜਾਉਣ ਲੱਗ ਪਈ ਹੈ ਉਹ ਆਉਣ ਵਾਲੇ ਦਿਨਾਂ ਵਿਚ ਕੀ ਕਰ ਸਕਦੀ ਹੈ? ਜੰਗ ਭਾਵੇਂ ਕਿਸੇ
ਪਾਸਿਓਂ ਵੀ ਹੋਵੇ ਉਸ ਨਾਲ ਜਿਥੇ ਦੇਸ਼ ਦੇ ਹੋਰ ਸਰਹੱਦੀ ਇਲਾਕਿਆਂ ਦਾ ਨੁਕਸਾਨ ਹੋਣਾਂ ਹੈ ਉਥੇ ਲਕੀਰ
ਦੇ ਦੋਵੇਂ ਪਾਸੀਂ ਵਸੇ ਪੰਜਾਬੀਆਂ ਲਈ ਤਾਂ ਇਸ ਤੋਂ ਵੱਡੀ ਘਾਤਕ ਗੱਲ ਹੋਰ ਕੋਈ ਵੀ ਨਹੀਂ ਹੈ।
ਦੋਵੇਂ ਦੇਸ਼ ਗਰੀਬ ਦੇਸ਼ ਹਨ ਜਿਥੇ ਕਰੋੜਾਂ ਲੋਕਾਂ ਨੂੰ ਪੇਟ ਭਰਨ ਲਈ ਖਾਣਾਂ ਨਹੀਂ ਮਿਲਦਾ ਇਹਨਾਂ
ਦੋਵੇਂ ਦੇਸ਼ਾਂ ਦਾ ਆਪਸੀ ਰਵੱਈਆ ਮਿਤਰਤਾ ਅਤੇ ਸਦਭਾਵਨਾਂ ਵਾਲਾ ਹੋਣਾਂ ਚਾਹੀਦਾ ਹੈ ਨਾਂ ਕਿ ਨਫਰਤ
ਅਤੇ ਦੁਸ਼ਮਣੀ ਵਾਲਾ। ਇਹ ਗੱਲ ਵੀ ਜੱਗ ਜਾਹਰ ਹੈ ਕਿ ਪਾਕਿਸਤਾਨੀ ਲਈ ਖੁਦ ਸਭ ਤੋਂ ਘਾਤਕ ਅੱਲਕਾਇਦਾ
ਵਰਗੇ ਉਹ ਅੱਤਵਾਦੀ ਸੰਗਠਨ ਹਨ ਜਿਹਨਾਂ ਨੇ ਸਾਰੀ ਦੁਨੀਆਂ ਦਾ ਧਿਆਨ ਆਪਣੇ ਵਲ ਖਿੱਚਿਆ ਹੋਇਆ ਹੈ
ਅਤੇ ਉਹ ਪਾਕਿਸਤਾਨ ਵਿਚ ਵੀ ਆਏ ਦਿਨ ਕੋਈ ਨਾਂ ਕੋਈ ਵਿਸਫੋਟਕ ਕਾਰਵਾਈ ਕਰਦੇ ਹੀ ਰਹਿੰਦੇ ਹਨ।
ਬਿਹਤਰ ਹੈ ਦੋਹਾਂ ਦੇਸ਼ਾਂ ਦੇ ਆਗੂ ਇੱਕ ਦੂਜੇ ਦੀਆਂ ਮਜ਼ਬੂਰੀਆਂ ਸਮਝ ਕੇ ਜਿੰਮੇਵਾਰੀ ਅਤੇ ਦਾਨਸ਼ਵਰੀ
ਤੋਂ ਕੰਮ ਲੈਣ ਨਾਂ ਕਿ ਸਬੰਧਤ ਸੰਗੀਨ ਮਸਲਿਆਂ ਨੂੰ ਅਹਿਮਕਾਂ ਵਾਂਗ ਸੜਕ ਤੇ ਲੈ ਕੇ ਜਾਣ।
ਭਾਰਤ ਵਿਚ ਹੁਣ ਇੱਕ ਨਵੇਂ ਰਾਜਨੀਤਕ ਕਾਂਡ ਦਾ ਅਰੰਭ ਹੋ ਰਿਹਾ ਹੈ ਜਿਸ ਵਿਚ ਦੇਸ਼ ਦੀ ਵਾਗਡੋਰ ਕਿਸੇ
ਨਿਰਪੱਖ ਦਲ ਦੇ ਕੋਲ ਹੋਣ ਦੀ ਬਜਾਏ ਇੱਕ ਹਿੰਦੂ ਨੈਸ਼ਨਲ ਸੰਗਠਨ ਦੇ ਹੱਥਾਂ ਵਿਚ ਹੈ ਜਿਸ ਦਾ ਆਰ ਐਸ
ਐਸ ਨਾਮ ਦਾ ਮੂਲ ਸ੍ਰੋਤ ਆਪਣੇ ਉਲਾਰ ਅਤੇ ਪੱਖਪਾਤੀ ਕਿਰਦਾਰ ਕਾਰਨ ਮਨੁੱਖੀ ਕਦਰਾਂ ਕੀਮਤਾਂ ਦੇ
ਪੈਮਾਨੇ ਤੇ ਇੱਕ ਦਾਗੀ ਸੰਗਠਨ ਮੰਨਿਆਂ ਜਾਂਦਾ ਹੈ। ਐਸੇ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੰਮ
ਕਰਨ ਵਾਲੀ ਭਾਜਪਾ ਤੋਂ ਕੋਈ ਚੰਗੀ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਭਾਰਤੀ ਲੋਕਾਂ ਨੂੰ ਭਾਜਪਾ ਤੋਂ
ਵੱਡੀਆਂ ਉਮੀਦਾਂ ਹਨ। ਇਹ ਹੁਣ ਸਮਾਂ ਹੀ ਦੱਸੇਗਾ ਕਿ ਭਾਜਪਾ ਜਾਂ ਮੋਦੀ ਦਾ ਇਹ ਊਠ ਕਿਸ ਕਰਵਟ
ਬੈਠਦਾ ਹੈ !
ਅਸੀਂ ਆਪਣੀ
ਜਾਣਕਾਰੀ ਲਈ ਕੁਝ ਸਵਾਲ (‘ਗੁਰੂ ਗ੍ਰੰਥ ਦੇ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ” ਨੂੰ ਅਤੇ ਇਹਨਾਂ ਦੇ
ਹੋਰ ਸਾਰੇ ਸਹਿਯੋਗੀਆਂ ਨੂੰ) ਕਰਨੇ ਹਨ। ਤੁਸੀਂ ਆਪਣੇ ਜਵਾਬ ਜਿਥੇ ਮਰਜ਼ੀ ਦੇ ਸਕਦੇ ਹੋ। ਆਪਣੇ ਨਾਲ
ਸੰਬੰਧਿਤ ਸਾਈਟਾਂ ਦੇ ਦਿਓ, ਫੇਸ ਬੁੱਕ ਤੇ ਦਿਓ, ਜਾਂ ਯੂ ਟਿਉਬ ਤੇ ਰਿਕਾਰਡ ਕਰਕੇ ਦਿਓ। ਕਿਉਂਕਿ 7
ਮਈ ਦੇ ਪ੍ਰੈਸ ਨੋਟ ਮੁਤਾਬਕ ਸਾਰੀ ਜਥੇਬੰਦੀ ਮਨਜੀਤ ਸਿੰਘ ਦੀ ਪਿੱਠ ਤੇ ਆ ਖੜੀ ਹੋਈ ਹੈ ਇਸ ਲਈ
ਸਾਡੇ ਸਵਾਲ ਵੀ ਸਿੱਧੇ ‘ਗੁਰੂ ਗ੍ਰੰਥ ਦੇ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ” ਨੂੰ ਅਤੇ ਇਹਨਾਂ ਦੇ
ਹੋਰ ਸਾਰੇ ਸਹਿਯੋਗੀਆਂ ਨੂੰ ਹਨ ਜਿਹੜੇ ਇਹਨਾਂ ਨਾਲ ਸਹਿਮਤ ਹਨ ਜਾਂ ਇਹਨਾਂ ਦੀ ਪਿੱਠ ਠੋਕਦੇ ਹਨ ਕਿ
ਇਹ ਠੀਕ ਹਨ।
ਪਹਿਲਾ ਸਵਾਲ ਮੇਰੇ ਵੱਲੋਂ ਹੈ ਅਤੇ ਉਹ ਇਹ ਹੈ ਕਿ,
“ਮੌਜੂਦਾ ਕਰਤਾਰਪੁਰੀ ਬੀੜ ਜਿਸ ਬਾਰੇ ਡਾ: ਜੋਧ
ਸਿੰਘ ਨੇ ਕਰਤਾਰਪੁਰੀ ਬੀੜ ਦੇ ਦਰਸ਼ਨ ਕਿਤਾਬ ਲਿਖੀ ਹੈ। ਕੀ ਉਹ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਹੋਈ
ਪਹਿਲੀ ਹੱਥ ਲਿਖਤ ਬੀੜ ਹੈ”? ਇਸ ਸਵਾਲ ਦਾ ਜਵਾਬ ਆਉਣ ਤੇ ਫਿਰ ਹੋਰ ਸਵਾਲ ‘ਸਿੱਖ ਮਾਰਗ’
ਦੇ ਹੋਰ ਪਾਠਕਾਂ/ਲੇਖਕਾਂ ਦੀ ਸਲਾਹ ਨਾਲ ਕੀਤੇ ਜਾਣਗੇ।
ਨੋਟ:- ਇਸ ਸਵਾਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਨਾਲ ਸੰਬੰਧਿਤ ਲੇਖ ਜਰੂਰ ਪੜ੍ਹੋ। ਜਿਸ ਦਾ ਲਿੰਕ
ਹੇਠਾਂ ਦਿੱਤਾ ਜਾ ਰਿਹਾ ਹੈ-ਸੰਪਾਦਕ। ਮਈ 11, 2014
ਕੀ ਸੱਚ ਬੋਲਣਾ ਗੁਨਾਹ ਹੈ ਅਤੇ ਝੂਠ ਬੋਲਣਾ ਹੀ ਸਿੱਖੀ ਹੈ?
16/05/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
‘ਤੁਹੀ,
ਤੁਹੀ’
ਡਾ: ਦਲਵਿੰਦਰ ਸਿੰਘ ਗ੍ਰੇਵਾਲ
‘ਤੁਹੀ, ਤੁਹੀ’ ਕਰਦੀ ਨਾ ਥੱਕੀ, ਇੱਕ ਚਿੜੀ ਜਦ ਤੱਕੀ।
‘ਤੁਹੀ, ਤੁਹੀ’ ਮੈਂ ਵੀ ਹੈ ਕਰਨੀ, ਧਾਰ ਲਈ ਦਿਲ ਪੱਕੀ।
ਅੰਦਰ ਆ ਕੇ ਬੈਠ ਪਲੰਘ ਤੇ, ‘ਤੂ ਹੀ, ਤੂ ਹੀ’ ਦਿਲ ਲਾਇਆ।
“ਹੋਇਆ ਸੈਰ ਦ ਵੇਲਾ ਚੱਲੀਏ”, ਵਹੁਟੀ ਰੱਟਾ ਪਾਇਆ।
‘ਤੂ ਹੀ ਤੂ ਹੀ’ ਕਰਦਾ ਤੁਰਿਆ, ਗੱਲਾਂ ਓਸ ਚਲਾਈਆਂ,
ਧਿਆਨ ਨਾ ਤੱਕਿਆ ਅਪਣੇ ਵੱਲ ਤਾਂ, ਲੱਗੀ ਦੇਣ ਦੁਹਾਈਆਂ।
“ਗੱਲ ਕਦੇ ਤਾਂ ਸੁਣੋ ਜੀ ਮੇਰੀ, ਘਰ ਅੰਦਰ ਬੰਦ ਰਹਿੰਦੀ,
ਕਿਸ ਸੰਗ ਦਿਲ ਦੀ ਖੋਲਾਂ, ਦੱਸੋ, ਪੱਥਰ ਦਿਲ ਤੇ ਸਹਿੰਦੀ”,
‘ਤੂ ਹੀ ਤੂ ਹੀ’ ਰੁਕ ਗਈ ਸੁਣਕੇ, “ਕਹਿ ਲੈ ਜੋ ਵੀ ਕਹਿਣੈ”
‘ਮੇਰੇ ਭਾਗੀਂ ਲਿਖਿਆ ਹੈ ਨਾ, ਨਾਮ ਓਸ ਦਾ ਲੈਣਾ”।
ਚੁੱਪ ਕੀਤੀ ਗੱਲ ਸੁਣ ਕੇ ਮੇਰੀ, ‘ਤੁਹੀ ਤੁਹੀ’ ਮੈਂ ਕੀਤੀ,
ਪਰ ਇੱਕ ਖਿੱਝ ਨੇ ਚੈਨ ਮੇਰੇ ਦੀ, ਚੈਨ ਜਹੀ ਖਿਚ ਲੀਤੀ।
ਮਨ ਨਾ ਟਿਕਿਆ ‘ਤੂ ਹੀ ਤੂ ਹੀ’, ਦਿਲ ਤੋਂ ਕਹਿ ਨਾ ਹੋਇਆ,
ਉਸਦੇ ਸੰਗ ਨਾ ਜੁੜਿਆ ਪਲ ਵੀ, ਮਨ ਕਿੱਧਰੇ ਜਾ ਖੋਇਆ?
ਮਨ ਠੰਢਾ ਕਰ, ਦਿਲ ਪੱਥਰ ਧਰ, ਆਖਰ ਇਹ ਗਲ ਆਖੀ,
“ਭਾਗਵਾਨ ਨਾ ਗੁੱਸੇ ਹੋ ਤੂੰ, ਖੁਲ੍ਹ ਕੇ ਕਹਿ ਸਭ ਸਾਖੀ”।
ਬਣਿਆ ਮੂਡ ਦੇਖ ਕੇ ਉਸਨੇ, ਛੇੜੇ ਲੰਬੇ ਕਿੱਸੇ।
ਚੁੱਪ ਚਾਪ ਤੇ ‘ਹੂੰ ਹਾਂ’ ਕਰਦਿਆਂ, ਸੁਣਨਾ ਮੇਰੇ ਹਿੱਸੇ।
ਹੌਲਾ ਦਿਲ ਹੋਇਆ ਤਾਂ ਕਹਿੰਦੀ, “ਬੜੇ ਦਿਨੀਂ ਅੱਜ ਖੁਲ੍ਹੀ”
ਸ਼ੁਕਰ ਹੈ ਠੰਢੇ ਚਿੱਤ ਸੁਣੀ ਅੱਜ, ਗੱਲ ਭੁੱਲੀ ਅਣਭੁੱਲੀ”।
“ਚੰਗਾ, ਹੁਣ ਸੁਣ ਲਈ ਸਭ ਤੇਰੀ, ਚੱਲ ਰੱਬ ਦਾ ਨਾ ਲਈਏ।
‘ਤੁੰ ਹੀ, ਤੁੰ ਹੀ’ ਰਲਕੇ ਕਰੀਏ, ਗੱਲੀਂ ਨਾ ਹੁਣ ਪਈਏ”।
ਆਖਣ ਲੱਗੀ “ਤੁਸਾਂ ਨੇ ਮੰਨੀ, ਮੈਂ ਵੀ ਮੰਨਾਂ ਸਾਰੀ।
ਰਲ-ਮਿਲ ਜਪੀਏ ਨਾਮ ਅਸੀਂ ਹੁਣ”, ਕੀਤੀ ਗੱਲ ਪਿਆਰੀ।
“ਤੂੰ ਹੀ ਤੂੰ ਹੀ” ਦੋਨਾਂ ਮਿਲਕੇ, ਮੁੜਦੇ ਰਾਹ ਤੇ ਛੇੜੀ।
ਸਫਰ ਕਟ ਗਿਆ, ਚਿੱਤ ਮਹਿਕ ਗਿਆ, ਰੂਹ ਆਨੰਦ ਨੇ ਖੇੜੀ।
‘ਸਿੱਖ ਮਾਰਗ’ ਦੇ
ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ
ਅੱਜ 16 ਮਈ 2014 ਤੋਂ ਬਾਅਦ ਕੁੱਝ ਦਿਨਾ ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋ ਸਕੇਗਾ-ਸੰਪਾਦਕ।
16/05/14)
ਅਵਤਾਰ ਸਿੰਘ ਮਿਸ਼ਨਰੀ
ਜਾਗਰੂਕ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਅਪੀਲ
ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਆਪਸੀ ਤਾਲਮੇਲ ਬਣਾਈ ਰੱਖਣਾ ਚਾਹੀਦਾ ਹੈ ਤਾਂ ਕਿ ਗੁਰਮਤਿ ਦੇ
ਪ੍ਰਚਾਰ ਵਿੱਚ ਕੋਈ ਰੁਕਾਵਟ ਨਾਂ ਆਵੇ। ਦਾਸ ਨਿਊਜੀਲੈਂਡ ਵਿੱਚ ਵਾਪਰੀ ਇਸ ਤਾਜੀ ਮੰਦਭਾਗੀ ਘਟਨਾ
ਅਤੇ ਵੈਬਸਾਈਟਾਂ ਤੇ ਕੁਝ ਆਪਸੀ ਮਤਭੇਦਾਂ ਕਰਕੇ ਇੱਕ ਦੂਜੇ ਦੇ ਖਿਲਾਫ ਪੁੱਠਾ ਸਿੱਧਾ ਲਿਖਣ ਤੋਂ
ਨਿਰਾਸ਼ ਹੈ। ਬਾਕੀ ਵੇਖੋ! ਵੀਹ ਪੱਚੀ ਸਾਲ ਤੋਂ ਲਗਾਤਾਰ ਪ੍ਰਬੰਧਕਾਂ ਦਾ ਬੁਲਾਉਣਾ ਤੇ ਗਿਆਨੀ ਰਣਜੋਧ
ਸਿੰਘ ਜੀ ਦਾ ਨਿਊਜ਼ੀਲੈਂਡ ਆਉਣਾ ਅਤੇ ਗੁਰਮਤਿ ਦਾ ਨਿਧੜਕ ਹੋ ਕੇ ਪ੍ਰਚਾਰ ਕਰਨਾ ਬੜੀ ਅਹਿਮੀਅਤਾ
ਰੱਖਦਾ ਹੈ। ਕਬੱਡੀ ਦਾ ਮੈਚ ਦੇਖਣਾ ਜਾਂ ਕਿਸੇ ਪੇਂਡੂ ਨੂੰ ਮਿਲਣ ਜਾਣਾ ਕੋਈ ਪਾਪ ਨਹੀਂ ਕਿਉਂਕ
ਮੱਲਾਂ ਦੇ ਘੋਲ “ਮੱਲ ਅਖਾੜੇ” ਤਾਂ ਗੁਰੂ ਅੰਗਦ ਸਾਹਿਬ ਨੇ ਚਾਲੂ ਕੀਤੇ ਤੇ ਉਹ ਇਹ ਖੇਡਾਂ ਦੇਖਦੇ
ਵੀ ਸਨ। ਇਸ ਲਈ ਗਿਆਨੀ ਰਣਜੋਧ ਸਿੰਘ ਜੀ ਦਾ ਕਬੱਡੀ ਮੈਚ ਦੇਖਣਾ ਕੋਈ ਗੁਨਾਹ ਨਹੀਂ। ਮੈਨੂੰ ਲਗਦਾ
ਨਿਊਜੀਲੈਂਡ ਵਿਖੇ ਡੇਰਾਵਾਦੀ ਅਤੇ ਅਖੌਤੀ ਦਸਮ ਗ੍ਰੰਥ ਦੇ ਪੁਜਾਰੀ ਬਹੁਤ ਹਨ ਜੋ ਬਲਾਤਕਾਰੀ ਸਾਧਾਂ
ਨੂੰ ਸਟੇਜਾਂ ਤੇ ਬੁਲਾਉਂਦੇ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੇ ਹਨ। ਬਹੁਤੀਆਂ ਲੜਾਈਆਂ
ਜਾਂ ਪਾਰਟੀ ਬਾਜੀਆਂ ਤਾਂ ਪ੍ਰਬੰਧਕਾਂ ਦੀਆਂ ਹਨ ਜਿਸ ਦੀ ਭੇਟ ਪ੍ਰਚਾਰਕ ਵੀ ਚੜ੍ਹ ਜਾਂਦੇ ਹਨ।
ਰਣਜੋਧ ਸਿੰਘ ਦਾਸ ਦਾ ਗੁਰਮਤਿ ਸਿਖਿਆ ਵਿੱਚ ਕਲਾਸ ਫੈਲੋ ਹੈ। ਅਸੀਂ ਦੋਵੇਂ ਸਾਹਿਬਜਾਦਾ ਜੁਝਾਰ
ਸਿੰਘ ਗੁਰਮਤਿ ਮਿਸ਼ਰਨੀ ਕਾਲਜ ਰੋਪੜ ਦੇ ਵਿਦਿਆਰਥੀ ਹਾਂ। ਅਸੀਂ ਕਾਲਜ ਵਿੱਚ ਰਹਿੰਦੇ ਸਮੇਂ ਵੀ
ਪਾਖੰਡੀ ਸਾਧਾਂ ਸੰਤਾਂ, ਮੜੀਆਂ ਮੱਟਾਂ ਅਤੇ ਪਾਖੰਡਾਂ ਵਿਰੁੱਧ ਧੂੰਆਂਧਾਰ ਪ੍ਰਚਾਰ ਕਰਦੇ ਸੀ। ਕਾਲਜ
ਨੇ ਪ੍ਰਚਾਰਕ ਬਹੁਤ ਬਣਾ ਦਿੱਤੇ ਪਰ ਸਿਸਟੇਮੈਟਿਕ ਤੌਰ ਤੇ ਉਂਨ੍ਹਾਂ ਨੂੰ ਸੰਭਾਲਿਆ ਨਹੀਂ ਜਿਸ ਕਰਕੇ
ਉਹ ਆਪਣੇ ਤੌਰ ਤੇ ਗੁਰਦੁਆਰਿਆਂ ਜਾਂ ਹੋਰ ਅਧਾਰਿਆਂ ਵਿੱਚ ਸੈੱਟ ਹੋ ਗਏ। ਇਸੀ ਵਜਾ ਕਰਕੇ ਭਾਈ
ਪਿੰਦਰਪਾਲ ਸਿੰਘ ਅਤੇ ਭਾਈ ਸਾਹਿਬ ਸਿੰਘ ਵਰਗੇ ਸਿਰਕੱਢ ਪ੍ਰਚਾਰਕ ਡੇਰੇਦਾਰ, ਸੰਪ੍ਰਦਾਈ ਸਾਧਾਂ ਦੇ
ਟੇਟੇ ਚੜ੍ਹ ਗਏ। ਕਾਲਜ ਤੋਂ ਬਾਹਰ ਜਾ ਕੇ ਭਾਵੇ ਗਿਆਨੀ ਰਣਜੋਧ ਸਿੰਘ ਵੀ ਗਿਆਨੀ ਅਲਵਰ ਵਰਗਿਆਂ ਤੋਂ
ਪ੍ਰਭਾਵਿਤ ਹੋ ਗਏ ਪਰ ਉਨ੍ਹਾਂ ਨੇ ਆਪਣੀ ਅਕਲ ਨੂੰ ਤਾਲੇ ਨਹੀਂ ਲਾਏ ਸਗੋਂ ਸ੍ਰ. ਗੁਰਬਖਸ਼ ਸਿੰਘ
ਕਾਲਾ ਅਫਗਾਨਾਂ ਵਰਗੇ ਵਿਦਵਾਨ ਲਿਖਾਰੀਆਂ ਦੇ ਪੁਸਤਕ ਵੀ ਪੜ੍ਹੇ ਅਤੇ ਸਿੰਘ ਸਾਹਿਬ ਪ੍ਰੋ. ਦਰਸ਼ਨ
ਸਿੰਘ ਖਾਲਸਾ ਨਾਲ ਮਿਲ ਕੇ, ਅਖੌਤੀ ਦਸਮ ਗ੍ਰੰਥ ਦੇ ਬਚਿੱਤਰ ਨਾਟਕਾਂ ਅਤੇ ਤਰੀਆ ਚਰਿਤਰਾਂ ਦਾ ਖੰਡਨ
ਵੀ ਕੀਤਾ। ਕਾਲਜ ਦੇ ਸਲਾਨਾਂ ਸਮਾਗਮਾਂ ਤੇ ਜਾ ਕੇ ਅਖੌਤੀ ਸਾਧਾਂ ਦੀ ਝੋਲੀ ਵਿੱਚ ਪੈ ਰਹੇ ਕਾਲਜ ਦੇ
ਵਿਦਿਆਰਥੀਆਂ ਬਾਰੇ ਵੀ ਬੜੀ ਬੇਬਾਕੀ ਨਾਲ ਕਾਲਜ ਦੇ ਪ੍ਰਬੰਧਕਾਂ ਅਤੇ ਸਟਾਪ ਨੂੰ ਹਲੂਣਦੇ ਹੋਏ
ਸੁਚੇਤ ਕੀਤਾ। ਕੋਈ ਪ੍ਰਚਾਰਕ ਵੀ 100% ਦਾਹਵਾ ਨਹੀਂ ਕਰ ਸਕਦਾ ਕਿ ਉਹ ਹੀ ਸਹੀ ਪ੍ਰਚਾਰਕ ਹੈ।
ਪਰ ਪ੍ਰਚਾਰਕ ਧੜੇਬੰਦੀਆਂ ਦੀ ਵਲਗਣ ਵਿੱਚ ਵੀ ਕੈਦ ਨਹੀਂ ਹੋਣਾਂ ਚਾਹੀਦਾ ਸਗੋਂ ਸਭ ਥਾਂ ਜਾਵੇ ਅਤੇ
ਗੁਰਮਤਿ ਦਾ ਨਿਰੋਲ ਪ੍ਰਚਾਰ ਕਰੇ ਨਾਂ ਕਿ ਮੌਕਾ ਵੇਖ ਕੇ, ਮਾਇਆ ਅਤੇ ਪ੍ਰਭਤਾ ਦੀ ਖਾਤਰ ਜੀ
ਹਜੂਰੀਆਂ ਕਰਨ ਲੱਗ ਪਵੇ। ਦਾਸ ਸ੍ਰ. ਇੰਦਰਜੀਤ ਸਿੰਘ ਕਾਹਨਪੁਰੀ ਨਾਲ ਸਹਿਮਤ ਹੈ ਕਿ ਗਿਆਨੀ ਰਣਜੋਧ
ਸਿੰਘ ਦਾ ਅਖੌਤੀ ਦਸਮ ਗ੍ਰੰਥ ਚੋਂ ਪ੍ਰਮਾਣ ਦੇਣਾ ਅਤੇ ਗਿਆਨੀ ਅਲਵਰ ਨੂੰ ਸਹੀ ਕਹਿਣਾ ਠੀਕ ਨਹੀਂ
ਲਗਦਾ। ਬਾਕੀ ਰਣਜੋਧ ਸਿੰਘ ਦਾ ਇਹ ਕਹਿਣਾ ਕਿ ਪ੍ਰਚਾਰਕਾਂ ਉੱਤੇ ਪ੍ਰਬੰਧਕਾਂ ਨੂੰ ਪਾਬੰਦੀਆਂ ਨਹੀਂ
ਲਾਉਣੀਆਂ ਚਾਹੀਦੀਆਂ ਠੀਕ ਨਹੀਂ ਜੇ ਪ੍ਰਚਾਰਕ ਆਪ ਹੁਦਰੇ ਹੋ ਕੇ, ਮਿਲਗੋਭਾ ਪ੍ਰਚਾਰ ਕਰਨ ਲੱਗ ਜਾਣ
ਤਾਂ ਫਿਰ ਕੀ ਬਣੇਗਾ? ਹਾਂ ਪ੍ਰਬੰਧਕਾਂ ਨੂੰ ਪ੍ਰਚਾਰਕਾਂ ਦੇ ਸਮਾਜਿਕ, ਪ੍ਰਵਾਰਿਕ ਅਤੇ ਸੰਗਤਾਂ ਨਾਲ
ਤਾਲਮੇਲ ਤੇ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ ਅਤੇ ਨਾਂ ਹੀ ਉਨ੍ਹਾਂ ਨੂੰ ਗੁਲਾਮ ਜਾਂ ਦਾਸ
ਸੇਵਕ ਬਣਾ ਕੇ ਰੱਖਣਾ ਚਾਹੀਦਾ ਹੈ। ਪ੍ਰਬੰਧਕਾਂ ਵੱਲੋਂ ਪੰਥਕ ਪਾਬੰਦੀਆਂ ਤਾਂ ਹੋਣੀਆਂ ਹੀ
ਚਾਹੀਦੀਆਂ ਹਨ ਤਾਂ ਕਿ ਪ੍ਰਚਾਰਕ ਘੱਟ ਤੋਂ ਘੱਟ "ਗੁਰੂ ਗ੍ਰੰਥ ਸਾਹਿਬ" ਦੀ ਵਿਚਾਰਧਾਰਾ ਤੋਂ ਬਾਹਰ
ਨਾਂ ਜਾਣ। ਇਸ ਵਿੱਚ ਸਿੱਖ ਕੌਮ ਦੀ ਵਿਲੱਖਣਤਾ ਦਾ ਸਵਾਲ ਹੈ। ਗੁਰੂ ਗ੍ਰੰਥ ਸਾਹਿਬ ਅਤੇ ਅਸਲੀ
ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅਜ਼ਾਦ ਵਿਲੱਖਣਤਾ ਦੇ ਪ੍ਰਤੀਕ ਹਨ। ਮਰਯਾਦਾ ਤਾਂ ਸਮੇ ਅਨੁਸਾਰ
ਬਦਲਦੀ ਰਹਿੰਦੀ ਹੈ ਪਰ ਮੂਲ ਮਰਯਾਦਾ ਤਾਂ ਗੁਰਬਾਣੀ ਤੇ ਹੀ ਅਧਾਰਤ ਹੋਣੀ ਚਾਹੀਦੀ ਹੈ ਨਾਂ ਕਿ ਕਿਸੇ
ਟਕਸਾਲ ਸੰਪਰਦਾ ਅਨੁਸਾਰ।
ਸਰਦਾਰ ਹਰਨੇਕ ਸਿੰਘ ਜੀ ਵੀ ਪੰਥਕ ਪ੍ਰਬੰਧਕ ਹਨ ਜੋ ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ
ਪ੍ਰਚਾਰਕਾਂ ਨੂੰ ਬੁਲਾਉਂਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਵੀ ਪ੍ਰਚਾਰਕਾਂ ਦਾ ਬਣਦਾ ਸਤਿਕਾਰ ਕਰਨਾ
ਚਾਹੀਦਾ ਹੈ। ਫਿਰ ਦੂਜੇ ਧਰਮ ਚੋਂ ਸਿੱਖ ਧਰਮ ਵਿੱਚ ਆਏ ਪ੍ਰਚਾਰਕਾਂ ਦਾ ਤਾਂ ਵੱਧ ਖਿਆਲ ਰੱਖਣਾ
ਚਾਹੀਦਾ ਹੈ। ਰਣਜੋਧ ਸਿੰਘ ਜੀ ਦਾ ਗੁਰਮਤਿ ਸਿੱਖ ਕੇ ਬ੍ਰਾਹਮਣ ਪ੍ਰਵਾਰ ਚੋਂ ਸਿੱਖੀ ਦੇ ਦਾਇਰੇ
ਵਿੱਚ ਆਉਣਾ, ਪ੍ਰਵਾਰ ਦਾ ਵੱਡਾ ਵਿਰੋਧ ਝੱਲਦੇ, ਘਰ ਦੀ ਪ੍ਰਾਪਟੀ ਚੋਂ ਬੇਦਖਲ ਹੁੰਦੇ ਹੋਏ ਵੀ
ਨਿਧੜਕ ਹੋ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਘੱਟ ਮਹਿਨੇ ਨਹੀਂ ਰੱਖਦਾ। ਜਾਗਰੂਕ ਵੀਰੋ! ਮਖੌਟੇਧਾਰੀ
ਸਿੱਖੀ ਦੇ ਦੁਸ਼ਮਣ ਤਾਂ ਪਹਿਲਾਂ ਹੀ ਚਾਹੁੰਦੇ ਹਨ ਕਿ ਤੱਤ ਗੁਰਮਿਤ ਦੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ
ਵਿੱਚ ਫੁੱਟ ਪਈ ਰਹੇ ਤੇ ਸਾਡੇ ਡੇਰੇਨੁਮਾਂ ਗੁਰਦੁਆਰਿਆਂ ਵਿੱਚ ਅੰਧਵਿਸ਼ਵਾਸ਼ਾਂ ਪਾਖੰਡਾਂ ਅਤੇ
ਮਿਲਗੋਭਿਆਂ ਰਾਹੀਂ ਸ਼ਰਧਾਲੂਆਂ ਤੋਂ ਵੱਧ ਤੋਂ ਵੱਧ ਮਾਇਆ ਬਟੋਰੀ ਜਾ ਸੱਕੇ।
ਅਖੀਰ ਤੇ ਦਾਸ ਦੀ ਸਰਦਾਰ ਹਰਨੇਕ ਸਿੰਘ ਨਿਊਜ਼ੀਲੈਡ ਅਤੇ ਹੋਰ ਵੀ ਸਾਰੇ ਜਾਗਰੂਕ ਪ੍ਰਬੰਧਕਾਂ ਅਤੇ
ਪ੍ਰਚਾਰਕਾਂ ਨੂੰ ਪੁਰਜੋਰ ਅਪੀਲ ਹੈ ਕਿ ਆਪਸੀ ਮਤਭੇਦਾਂ ਨੂੰ ਮੀਡੀਏ ਵਿੱਚ ਉਛਾਲ ਕੇ ਆਪਸੀ
ਕੁੜੱਤਣਾਂ ਨਾਂ ਵਧਾਈਆਂ ਜਾਣ ਸਗੋਂ ਮਿਲ ਬੈਠ ਕੇ ਗਲ ਬਾਤ ਰਾਹੀਂ ਮਸਲੇ ਕੀਤੇ ਜਾਣ। ਸੰਗਤਾਂ ਅਤੇ
ਪ੍ਰਬੰਧਕਾਂ ਨੂੰ ਇੱਕ ਕੇਂਦਰੀ ਤਾਲਮੇਲ ਸੈਂਟਰ ਸਥਾਪਤ ਕਰਨਾ ਚਹੀਦਾ ਹੈ ਜਿੱਥੇ ਅਜਿਹੀਆਂ ਆ ਰਹੀਆਂ
ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸੱਕੇ। ਕੋਸ਼ਿਸ਼ ਕਰੋ ਸਾਰੇ ਜਾਗਰੂਕ ਪ੍ਰਚਾਰਕ ਆਦਾਰੇ ਅਤੇ ਮਿਸ਼ਨਰੀ
ਕਾਲਜਾਂ ਦਾ ਸਿਲੇਬਸ ਇੱਕ ਹੀ ਹੋਵੇ ਅਤੇ ਪ੍ਰਚਾਰਕਾਂ ਦੀ ਵੀ ਪੂਰੀ ਸੇਵਾ ਸੰਭਾਲ ਕੀਤੀ ਜਾ ਸੱਕੇ
ਤਾਂ ਕਿ ਉਨ੍ਹਾਂ ਨੂੰ ਵੀ ਜਣੇ ਖਣੇ ਅੱਗੇ ਹੱਥ ਨਾਂ ਜੋੜਨੇ ਪੈਣ। ਧਰਮ ਅਦਾਰੇ ਗੁਰਦੁਆਰੇ ਧਰਮਸਾਲਾ
ਹੋਣ ਨਾਂ ਕਿ ਪੈਸਾ ਅਤੇ ਪਾਰਟੀਬਾਜੀ ਕਮਾਉਣ ਦੇ ਅੱਡੇ, ਹੋ ਸੱਕੇ ਤਾਂ ਪ੍ਰਚਾਰਕ ਕਿਰਤੀ ਹੋਣ ਜੋ
ਆਪੋ ਆਪਣੀ ਵਿਤ ਮੁਤਾਬਕ ਵੱਧ ਤੋਂ ਵੱਧ ਨਿਸ਼ਕਾਮ ਪ੍ਰਚਾਰ ਕਰਨ ਫਿਰ ਪੁਜਾਰੀ ਪ੍ਰਚਾਰਕਾਂ ਅਤੇ
ਪੁਜਾਰੀ ਪ੍ਰਬੰਧਕਾਂ ਦੀ ਲੋੜ ਹੀ ਖਤਮ ਹੋ ਜਾਵੇਗੀ। ਕਿੰਨਾਂ ਚੰਗਾ ਹੋਵੇ ਈਸਾਈਆਂ ਵਾਂਗ ਗੁਰਸਿੱਖ
ਵੀ ਹਫਤੇ ਵਿੱਚ ਪੰਜ ਦਿਨ ਕਿਰਤ ਕਮਾਈ ਕਰਨ ਅਤੇ ਵੀਕਐਂਡ ਤੇ ਦੋ ਦਿਨ ਆਪੋ ਆਪਣੇ ਥਾਵਾਂ ਤੇ ਗੁਰਮਤਿ
ਸਿਖਾਉਣ ਅਤੇ ਵੱਧ ਤੋਂ ਵੱਧ ਲਿਟ੍ਰੇਚਰ ਵੰਡਣ, ਆਪਣਾ ਜੀਵਨ ਉੱਚਾ ਸੁੱਚਾ ਰੱਖਣ ਤਾਂ ਕਿ ਉਨ੍ਹਾਂ
ਵੱਲ ਵੇਖ ਜਾਂ ਉਨ੍ਹਾਂ ਨਾਲ ਵਰਤ ਕੇ ਹੋਰ ਵੀ ਸਿੱਖੀ ਦੀ ਮਹਿਕ ਦੇ ਭੌਰੇ ਬਣ ਸੱਕਣ।
15/05/14)
ਡਾ: ਇਕਬਾਲ ਸਿੰਘ ਢਿੱਲੋਂ
ਸ.
ਅਵਤਾਰ ਸਿੰਘ ਮਿਸ਼ਨਰੀ ਜੀ, ਆਪ ਜੀ ਨੂੰ ਮੇਰੇ ਵੱਲੋਂ ਆਦਰ–ਸਹਿਤ ਭੇਜੀ ਗੁਰਫਤਹਿ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉੱਤੇ 13. 05. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ
ਦਾ ਧੰਨਵਾਦ ਹੈ ਜੀ।
ਆਪ ਜੀ ਦੇ ਇਸ ਪੱਤਰ ਤੋਂ ਸਪਸ਼ਟ ਹੈ ਕਿ ਆਪ ਜੀ ਪੂਰੀ ਤਰ੍ਹਾਂ ਸਹਿਮਤ ਹੋ ਕਿ ਕਰਤਾਰਪੁਰ ਵਾਲੀ ਬੀੜ
ਪੰਜਵੇਂ ਗੁਰੂ ਜੀ ਦਾ ਸਭ ਤੋਂ ਪਹਿਲਾ ਤਿਆਰ ਕਰਵਾਇਆ ਮੁਢਲਾ ਗ੍ਰੰਥ (ਪਹਿਲਾ ਨਾਮ ‘ਪੋਥੀ’ ਅਤੇ ਬਾਦ
ਵਿੱਚ ‘ਆਦਿ ਗ੍ਰੰਥ’ ) ਨਹੀਂ ਅਤੇ ਨਾ ਹੀ ਇਹ ਉਸ ਮੁੱਢਲੇ ਗ੍ਰੰਥ ਦਾ ਹੂਬਹੂ ਉਤਾਰਾ (ਨਕਲ) ਹੈ। ਇਸ
ਤਰ੍ਹਾਂ ਇਹ ਸਮਝਿਆ ਜਾ ਸਕਦਾ ਹੈ ਕਿ ਆਪ ਜੀ ਇਸ ਵਿਚਾਰ ਦੀ ਪਰੋੜਤਾ ਕਰ ਰਹੇ ਹੋ ਕਿ ਕਰਤਾਰਪੁਰ
ਵਾਲੀ ਬੀੜ ਲਈ ‘ਨਕਲੀ’ ਸ਼ਬਦ ਦਾ ਪਰਯੋਗ ਕਰ ਲੈਣਾ ਗੈਰਵਾਜਿਬ ਨਹੀਂ (ਆਪ ਜੀ ਨੇ ਪੁੱਛੇ ਜਾਣ ਤੇ ਵੀ
ਕੋਈ ਹੋਰ ਸ਼ਬਦ ਨਹੀਂ ਸੁਝਾਇਆ) ।
ਸ. ਅਵਤਾਰ ਸਿੰਘ ਜੀ, ਆਪ ਜੀ ਜਾਣਦੇ ਹੀ ਹੋ ਕਿ ਅਜੋਕੇ ਸਮੇਂ ਵਿੱਚ ਵੀ ‘ਵਿਦਵਾਨਾਂ’ ਦੇ ਭੇਸ ਵਿੱਚ
ਕੁੱਝ ਧਿਰਾਂ ਕਰਤਾਰਪੁਰ ਵਾਲੀ ਬੀੜ ਨੂੰ ਪੰਜਵੇਂ ਗੁਰੂ ਜੀ ਵੱਲੋਂ ਤਿਆਰ ਕਰਵਾਏ ਮੁੱਢਲੇ ਗ੍ਰੰਥ
(‘ਆਦਿ ਗ੍ਰੰਥ’) ਦੇ ਤੌਰ ਤੇ ਪਰਚਾਰਦੀਆਂ ਹੋਈਆਂ ਕਰਤਾਰਪੁਰ ਦੇ ਸੋਢੀ ਪਰਿਵਾਰ ਵੱਲੋਂ ਸਵਾਰਥ ਹਿਤ
ਇਸ ਬੀੜ ਪ੍ਰਤੀ ਸਦੀਆਂ ਤੋਂ ਪੇਸ਼ ਕੀਤੇ ਜਾ ਰਹੇ ਝੂਠੇ ਦਾਵੇ ਨੁੰ ਸਮਰਥਨ ਦੇ ਰਹੀਆਂ ਹਨ। ਆਪ ਜੀ
ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਆਪ ਜੀ ਇਹਨਾਂ ਧਿਰਾਂ ਸਬੰਧੀ
ਕੀ ਕਹਿਣਾ ਚਾਹੋਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
13/05/14)
ਅਵਤਾਰ ਸਿੰਘ ਮਿਸ਼ਨਰੀ
ਵਿਦਵਾਨ ਲੇਖਕ ਡਾ. ਇਕਬਾਲ ਸਿੰਘ ਜੀ!
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਧੰਨਵਾਦ! ਆਪ ਜੀ ਨੇ ਦਾਸ ਦਾ ਪਤਰ ਪੜ੍ਹਿਆ ਅਤੇ ਕੁਝ ਸਾਝਾਵ ਵੀ ਦਿੱਤੇ। ਦਾਸ ਫੇਰ ਲਿਖ ਰਿਹਾ ਹੈ
ਕਿ ਦਾਸ ਨੇ ਨਕਲ ਅਤੇ ਨਕਲੀ ਸ਼ਬਦਾਂ ਦੇ ਅਰਥਾਂ ਦੇ ਫਰਕ ਦੀ ਹੀ ਵਿਆਖਿਆ ਕੀਤੀ ਸੀ ਕਿ ਨਕਲ
ਉਤਾਰੇ ਅਤੇ ਨਕਲੀ ਜਾਅਲੀ ਨੂੰ ਕਹਿੰਦੇ ਹਨ। ਆਪ ਜੀ ਅਤੇ ਹੋਰ ਵਿਦਵਾਨਾਂ ਦੇ ਵਿਚਾਰ ਪੜ੍ਹ ਕੇ ਪਤਾ
ਚਲਿਆ ਹੈ ਕਿ “ਕਰਤਾਰਪੁਰ ਵਾਲੀ ਬੀੜ” ਅਸਲ ਦਾ ਉਤਾਰਾ ਨਹੀਂ
ਸਗੋਂ ਉਸ ਵਿੱਚ ਤਾਂ ਰਾਗ ਮਾਲਾ, ਮੀਰਾਂ ਬਾਈ ਦੇ ਸ਼ਬਦ, ਜਿਤ ਦਰ ਲਖ ਮੁਹੰਮਦਾ ਆਦਿਕ ਹੋਰ ਕੱਚੀਆਂ
ਰਚਨਾਵਾਂ ਧੋਖੇ ਨਾਲ ਅੰਕਿਤ ਕੀਤੀਆਂ ਗਈਆਂ ਹਨ। ਇਸ ਲਈ ਗੁਰਮਤਿ ਵਿਰੋਧੀ ਲਿਖਾਰੀਆਂ ਨੇ
ਕਰਤਾਰਪੁਰ ਵਾਲੀ ਬੀੜ ਅਸਲੀ ਨਹੀਂ ਰਹਿਣ ਦਿੱਤੀ। ਉਤਾਰਾ (ਨਕਲ) ਤਾਂਹੀਂ ਹੁੰਦੀ ਜੇ ਕੁਝ ਮਿਲਾਵਟ
ਕਰਨ ਤੋਂ ਬਿਨਾਂ “ਨਕਲ” ਜਾਂ “ਉਤਾਰਾ” ਕੀਤਾ ਜਾਂਦਾ। ਉਤਾਰਾ ਤਾਂ ਹੂ ਬਾ ਹੂ ਕਾਪੀ ਕੀਤੀ
ਜਾਂਦੀ ਹੈ ਨਾਂ ਕਿ ਆਪਣੀ ਮਰਜੀ ਨਾਲ ਲੇਖਕ ਦੀ ਇਜਾਜਤ ਤੋਂ ਬਿਨਾਂ ਚੋਰੀ ਕੁਝ ਕੋਝੀਆਂ ਰਚਨਾਵਾਂ
ਵਿੱਚ ਘਸੋੜ ਦਿੱਤੀਆਂ ਜਾਂਦੀਆਂ ਹਨ। ਇਸ ਬਾਰੇ ਵਿਦਵਾਨਾਂ ਨੂੰ ਹੋਰ ਖੋਜ ਦੀ ਲੋੜ ਹੈ। ਸਿੱਖ
ਇਤਿਹਾਸ ਅਤੇ ਇਤਿਹਾਸਕ ਗ੍ਰੰਥਾਂ ਵਿੱਚ ਬਹੁਤ ਮਿਲਾਵਟ ਹੋ ਚੁੱਕੀ ਹੈ। ਇਸ ਲਈ ਵਿਦਵਾਨਾਂ ਨੂੰ
“ਗੁਰੂ ਗ੍ਰੰਥ ਸਾਹਿਬ” ਦੀ ਸਿਧਾਂਤਕ ਕਸਵੱਟੀ ਤੇ ਪਰਖ ਕੇ ਮਿਲਾਵਟ ਕੱਢ ਦੇਣੀ ਚਾਹੀਦੀ ਹੈ ਨਾਂ ਕਿ
ਲਕੀਰ ਦੇ ਫਕੀਰ ਬਣ ਕੇ “ਅੰਮ੍ਰਿਤ ਨਾਲ ਜਹਿਰ” ਰਲਾ ਕੇ ਪੀਵੀ ਜਾਣਾਂ ਚਾਹੀਦਾ ਹੈ। ਗਿਆਨ
ਦੇ ਤੌਰ ਤੇ ਕੋਈ ਵੀ ਗ੍ਰੰਥ ਖੋਜ ਲਈ ਪੜ੍ਹਿਆ ਵਿਚਾਰਿਆ ਜਾ ਸਕਦਾ ਹੈ ਪਰ ਉਸ ਨੂੰ “ਗੁਰੂ ਗ੍ਰੰਥ
ਸਾਹਿਬ” ਦੇ ਬਰਾਬਰ ਮੰਨਿਆਂ ਜਾਂ ਪ੍ਰਕਾਸ਼ਿਆ ਨਹੀਂ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਹੀ ਗੁਰਸਿੱਖਾਂ
ਦੇ ਅਸਲੀ ਸ਼ਬਦ ਗੁਰੂ ਹਨ ਨਾਂ ਕਿ ਕੋਈ ਹੋਰ ਗ੍ਰੰਥ ਵੀ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ
ਗ੍ਰੰਥ॥ ਹੁਣ ਸ਼ਾਇਦ ਆਪ ਜੀ ਦਾਸ ਦੇ ਭਾਵ ਨੂੰ ਸਮਝ ਗਏ ਹੋਗੇ ਦਾਸ ਨੇ ਨਿਊਟਲ ਲਿਖਿਆ ਸੀ ਨਾਂ ਕਿ
ਕਿਸੇ ਲੇਖਕ ਦਾ ਨਾਂ ਲੈ ਕੇ, ਦੁਬਾਰਾ ਧੰਨਵਾਦ!
13/05/14)
ਡਾ: ਇਕਬਾਲ ਸਿੰਘ ਢਿੱਲੋਂ
ਸ.
ਬਲਦੀਪ ਸਿੰਘ ਰਾਮੂੰਵਾਲੀਆ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ!
‘ਸਿਖਮਾਰਗ’ ਵੈਬਸਾਈਟ ਉੱਤੇ ਇੱਸੇ ਹਫਤੇ ਪਾਏ ਗਏ ਲੇਖਾਂ ਵਿੱਚ ਆਪ ਜੀ ਦਾ ਲੇਖ
‘ਕਰਤਾਰਪੁਰੀ ਬੀੜ ਬਾਰੇ’ ਪੜ੍ਹਨ ਨੂੰ ਮਿਲਿਆ ਹੈ। ਇਸ ਲੇਖ ਵਿੱਚ ਆਪ ਜੀ ਨੇ ਇੱਸੇ ਵੈਬਸਾਈਟ ਉੱਤੇ
‘ਕਰਤਾਰਪੁਰੀ ਬੀੜ’ ਦੇ ਵਿਸ਼ੇ ਤੇ ਪਹਿਲਾਂ ਪਾਏ ਹੋਏ ਲੇਖਾਂ ਵਿਚਲੇ ਨੁਕਤਿਆਂ ਅਤੇ ਤੱਥਾਂ ਨੂੰ ਹੀ
ਦੁਹਰਾਇਆ ਹੈ। ਪਰੰਤੂ ਆਪ ਜੀ ਨੇ ਆਪਣੇ ਇਸ ਲੇਖ ਵਿੱਚ ਕਰਤਾਰਪੁਰੀ ਵਾਲੀ ‘ਬੀੜ’ ਸਬੰਧੀ ਵਿਸ਼ੇਸ਼ ਤੌਰ
ਤੇ ਹੇਠਾਂ ਦਿੱਤੀ ਦਲੀਲ ਵੀ ਪੇਸ਼ ਕੀਤੀ ਹੈ:
“…………… … … … ਇਹ ਬੀੜ ਉਤਾਰਾ (ਨਕਲ) ਹੈ ਕ੍ਰਿਪਾ ਕਰਕੇ ਨਕਲ ਅਤੇ ਨਕਲੀ ਸ਼ਬਦਾਂ ਦਾ ਅੰਤਰ ਪਤਾ
ਹੋਣਾ ਚਾਹੀਦਾ ਹੈ।”
ਸ. ਬਲਦੀਪ ਸਿੰਘ ਜੀ, ਸ. ਅਵਤਾਰ ਸਿੰਘ ਮਿਸ਼ਨਰੀ ਜੀ ਨੇ ਵੀ ਆਪ ਜੀ ਦੀ ਇਹਯੋ ਦਲੀਲ ਸਿਖਮਾਰਗ
ਵੈਬਸਾਈਟ ਉੱਤੇ 10. 05. 2014 ਨੂੰ ਪਾਏ ਗਏ ਆਪਣੇ ਪੱਤਰ ਵਿੱਚ ਜ਼ੋਰ ਦੇ ਕੇ ਪੇਸ਼ ਕੀਤੀ ਹੈ। ਇਸ
ਪੱਤਰ ਸਬੰਧੀ ਪ੍ਰਤੀਕਰਮ ਦੇ ਤੌਰ ਤੇ ਇੱਸੇ ਵੈਬਸਾਈਟ ਉੱਤੇ 11. 05. 2014 ਨੂੰ ਪਾਏ ਗਏ ਆਪਣੇ
ਪੱਤਰ ਵਿੱਚ ਮੈਂ ਕਰਤਾਰਪੁਰ ਵਾਲੀ ‘ਬੀੜ’ ਦੇ ਤਿਆਰ ਹੋਣ ਦੀ ਪ੍ਰੀਕਿਰਿਆ ਨੂੰ ਸਪਸ਼ਟ ਕਰਦੇ ਹੋਏ
ਇਹ ਦੱਸਿਆ ਸੀ ਕਿ ਇਸ ‘ਬੀੜ’ ਸਬੰਧੀ ਮਸਲਾ ਇਸ ਦੇ ‘ਉਤਾਰਾ’ ਹੋਣ ਜਾਂ ਨਾ ਹੋਣ ਦਾ ਨਹੀਂ ਸਗੋਂ ਇਸ
ਨਾਲ ਜੁੜੀਆਂ ਹੋਈਆਂ ਜਾਅਲਸਾਜ਼ੀ ਅਤੇ ਧੋਖਾਧੜ੍ਹੀ ਦੀਆਂ ਕਾਰਵਾਈਆਂ ਨੂੰ ਨੰਗਾ ਕਰਨ ਦਾ ਹੈ ਜਿਹਨਾਂ
ਦਾ ਸ਼ਿਕਾਰ ਸਿਖ ਭਾਈਚਾਰਾ ਪਿਛਲੇ ਢਾਈ ਸੌ ਸਾਲ ਤੋਂ ਵੱਧ ਦੇ ਸਮੇਂ ਤੋ ਹੁੰਦਾ ਆ ਰਿਹਾ ਹੈ।
ਮੈਂਨੂੰ ਯਕੀਨ ਹੈ ਕਿ ਆਪ ਜੀ ਨੇ ਉੱਪਰ ਦੱਸੇ ਇਹ ਦੋਵੇਂ ਪੱਤਰ ਪੜ੍ਹ ਲਏ ਹੋਣਗੇ। ਮੈਂ ਆਪਣੇ 11.
05. 2014 ਵਾਲੇ ਪੱਤਰ ਰਾਹੀਂ ਸ. ਅਵਤਾਰ ਸਿੰਘ ਮਿਸ਼ਨਰੀ ਜੀ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਮਸਲਾ
ਕਰਤਾਰਪੁਰ ਵਾਲੀ ‘ਬੀੜ’ ਦੇ ‘ਉਤਾਰਾ’ ਹੋਣ ਜਾਂ ਨਾ ਹੋਣ ਦਾ ਹੈ ਹੀ ਨਹੀਂ, ਉਹ ਦੱਸਣ ਕਿ ਇਸ ਬੀੜ
ਲਈ ‘ਨਕਲੀ’ ਤੋਂ ਇਲਾਵਾ ਹੋਰ ਢੁੱਕਵਾਂ ਸ਼ਬਦ ਕਿਹੜਾ ਹੋ ਸਕਦਾ ਹੈ।
ਸ. ਬਲਦੀਪ ਸਿੰਘ ਜੀ, ਇਸ ਪੱਤਰ ਰਾਹੀਂ ਆਪ ਜੀ
ਅੱਗੇ ਵੀ ਮੈਂ ਸਨਿਮਰ ਬੇਨਤੀ ਕਰਦਾ ਹਾਂ ਕਿ ਜਦੋਂ ਕਰਤਾਰਪੁਰ ਵਾਲੀ ‘ਬੀੜ’ ਦੇ ਤਿਆਰ ਹੋਣ ਅਤੇ ਇਸ
ਦੇ ਸਮਰਥਨ ਦੀ ਪ੍ਰੀਕਿਰਿਆ ਨੂੰ ਸਾਹਮਣੇ ਰੱਖਦੇ ਹੋਏ ਅਸਲੀ ਮਸਲਾ ਇਸ ‘ਬੀੜ’ ਦੇ ਨਾਲ ਜੁੜੀਆਂ
ਹੋਈਆਂ ਜਾਅਲਸਾਜ਼ੀ ਅਤੇ ਧੋਖਾਧੜ੍ਹੀ ਦੀਆਂ ਕਾਰਵਾਈਆਂ ਨੂੰ ਨੰਗਾ ਕਰਨ ਦਾ ਬਣ ਜਾਂਦਾ ਹੈ ਤਾਂ ਆਪ ਜੀ
ਇਹ ਦੱਸੋ ਕਿ ਇਸ ‘ਬੀੜ’ ਲਈ ‘ਨਕਲੀ’ ਤੋਂ ਇਲਾਵਾ ਹੋਰ ਢੁੱਕਵਾਂ ਸ਼ਬਦ ਕਿਹੜਾ ਹੋ ਸਕਦਾ ਹੈ।
ਆਸ ਹੈ ਕਿ ਆਪ ਜੀ ਉੱਪਰ ਪੇਸ਼ ਕੀਤੇ ਗਏ ਮੇਰੇ ਸਵਾਲ ਦਾ ਉੱਤਰ ਜ਼ਰੂਰ ਦਿਓਗੇ ਅਤੇ ਜਲਦੀ
ਦਿਓਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
ਭੁੱਲ ਗਏ
ਗੁਰੂ ਦੇ ਸਿੱਖ-ਮਨਦੀਪ ਸਿੰਘ ਵਰਨਨ
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
11/05/14)
ਡਾ: ਇਕਬਾਲ ਸਿੰਘ ਢਿੱਲੋਂ
ਸ.
ਅਵਤਾਰ ਸਿੰਘ ਮਿਸ਼ਨਰੀ ਜੀ, ਆਪ ਜੀ ਨੂੰ ਮੇਰੇ ਵੱਲੋਂ ਆਦਰ–ਸਹਿਤ ਫਤਹਿ ਪਰਵਾਨ ਹੋਵੇ ਜੀ।
10. 05. 2014 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਵਿਚਾਰ ਪੜ੍ਹਨ ਨੂੰ ਮਿਲੇ ਹਨ।
ਆਪ ਜੀ ਦੇ ਪੱਤਰ ਦੇ ਪਹਿਲੇ ਪੈਰੇ ਵਿੱਚ ਆਏ ਆਪ ਜੀ ਦੇ ਵਿਚਾਰ ਅਤੀ ਸਲਾਹੁਣਯੋਗ ਹਨ। ਅਗਲੇ ਹਿੱਸੇ
ਵਿੱਚ ਵੀ ਆਪ ਜੀ ਸਹੀ ਕਹਿ ਰਹੇ ਹੋ ਕਿ ‘ਨਕਲ’ ਅਤੇ ‘ਨਕਲੀ’ ਦੇ ਅਰਥਾਂ ਵਿੱਚ ਫਰਕ ਹੈ ਅਤੇ ਆਪ ਜੀ
ਨੂੰ ਪਤਾ ਹੀ ਹੋਵੇਗਾ ਕਿ ਪਹਿਲਾਂ ਵੀ ਇੱਸੇ ਵੈਬਸਾਈਟ ਉੱਤੇ ਕਰਤਾਰਪੁਰ ਵਾਲੀ ਬੀੜ ਦੇ ਸੰਦਰਭ ਵਿੱਚ
ਇਸ ਸਬੰਧੀ ਭਰਵੀਂ ਵਿਚਾਰ-ਚਰਚਾ ਹੋ ਚੁੱਕੀ ਹੈ।
ਸ. ਅਵਤਾਰ ਸਿੰਘ ਜੀ, ਇਹ ਬੜੀ ਹੀ ਤਸੱਲੀਬਖਸ਼ ਸਥਿਤੀ ਹੈ ਕਿ ਹੁਣ ਇਹ ਆਮ ਹੀ ਮੰਨਿਆਂ ਜਾਣ ਲੱਗਾ ਹੈ
ਕਿ ਕਰਤਾਰਪੁਰ ਵਾਲੀ ਬੀੜ ਉਹ ਗ੍ਰੰਥ ਨਹੀਂ ਜਿਸ ਨੂੰ ਪੰਜਵੇਂ ਗੁਰੂ ਜੀ ਨੇ 1604 ਈਸਵੀ ਵਿੱਚ
ਮੁਕੰਮਲ ਕਰਕੇ ਅੰਮ੍ਰਿਤਸਰ ਵਿਖੇ ਸ਼ੁਸ਼ੋਭਿਤ ਕੀਤਾ ਸੀ। ਇਹ ਸਭ ਨੂੰ ਪਤਾ ਹੀ ਹੈ ਕਿ ਕਰਤਾਰਪੁਰ
(ਜਲੰਧਰ ਨੇੜੇ) ਦਾ ਸੋਢੀ ਪਰਿਵਾਰ (ਛੇਵੇਂ ਗੁਰੂ ਜੀ ਦੇ ਸਪੁੱਤਰ ਧੀਰ ਮੱਲ ਦੇ ਵੰਸ਼ਜ) ਪਿਛਲੇ ਢਾਈ
ਸੌ ਸਾਲ ਤੋਂ ਇਹ ਦਾਵਾ ਕਰਦਾ ਆ ਰਿਹਾ ਹੈ ਕਿ ਪੰਜਵੇਂ ਗੁਰੂ ਜੀ ਦਾ ਸਭ ਤੋਂ ਪਹਿਲਾ ਤਿਆਰ ਕਰਵਾਇਆ
ਅਤੇ ਮੁਢਲਾ ਗ੍ਰੰਥ (ਪਹਿਲਾ ਨਾਮ ‘ਪੋਥੀ’) ਹੂਬਹੂ ਰੂਪ ਵਿੱਚ ਉਹਨਾਂ ਕੋਲ ਮੌਜੂਦ ਹੈ। ਪਰੰਤੂ ਇਹ
ਦਾਵਾ ਸਰਾਸਰ ਝੂਠਾ ਸੀ ਅਤੇ ਸੋਢੀ ਪਰਿਵਾਰ ਆਪਣੇ ਸਵਾਰਥਾਂ ਹਿਤ ਇਸ ਝੂਠੇ ਦਾਵੇ ਰਾਹੀਂ ਸਮੁੱਚੇ
ਸਿਖ ਭਾਈਚਾਰੇ ਨੂੰ ਇਸ ਪੂਰੇ ਸਮੇਂ ਦੌਰਾਨ ਗੁਮਰਾਹ ਕਰਦਾ ਆ ਰਿਹਾ ਸੀ। ਦੁਖ ਦੀ ਗੱਲ ਇਹ ਵੀ ਹੈ ਕਿ
ਸਿਖ ਭਾਈਚਾਰੇ ਵਿੱਚੋਂ ਵਿਦਵਾਨਾਂ ਦੇ ਭੇਖ ਵਿੱਚ ਕੁੱਝ ਸਵਾਰਥੀ ਤੱਤ ਵੀ ਪਿਛਲੇ ਲਗ-ਭਗ ਸੌ ਸਾਲ
ਤੋਂ ਉੱਪਰ ਦੱਸੇ ਝੂਠੇ ਦਾਵੇ ਦੀ ਪਰੋੜਤਾ ਕਰਦੇ ਆ ਰਹੇ ਹਨ।
ਸ. ਅਵਤਾਰ ਸਿੰਘ ਜੀ, ਜੇਕਰ ਕਰਤਾਰਪੁਰ ਵਾਲੀ ਬੀੜ ਨੂੰ ਉੱਪਰ ਦਰਸਾਏ ਸੰਦਰਭ ਵਿੱਚ ਰੱਖ ਕੇ ਵੇਖਣਾ
ਹੋਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਸਲਾ ਇਸ ਬੀੜ ਦੇ ਉਤਾਰਾ (ਨਕਲ) ਹੋਣ ਜਾਂ ਨਾ ਹੋਣ ਦਾ
ਨਹੀਂ ਸਗੋਂ ਇਹ ਉਸ ਦਾਵੇ ਨੂੰ ਝੁਠਲਾਉਣ ਦਾ ਹੈ ਜੋ ਵਿਚਾਰ-ਅਧੀਨ ਬੀੜ ਪ੍ਰਤੀ ਸਬੰਧਿਤ ਸੋਢੀ
ਪਰਿਵਾਰ ਵਾਲੇ ਜਾਂ ਉਹਨਾਂ ਦੇ ਸਮਰਥਕ ਕਰਦੇ ਆ ਰਹੇ ਹਨ।
ਜਦੋਂ ਹੁਣ ਇਹ ਜਗ-ਜਾਹਰ ਹੈ ਕਿ ਇਸ ਬੀੜ ਨੂੰ
ਸਿੱਖਾਂ ਦੇ ਮੁੱਢਲੇ ਗ੍ਰੰਥ ਵਜੋਂ ਪੇਸ਼ ਕਰਨਾ ਇੱਕ ਧੋਖੇ ਦੀ ਕਾਰਵਾਈ ਸੀ, ਇਸ ਬੀੜ ਨੂੰ ਕੇਵਲ ‘ਨਕਲ
’ (ਉਤਾਰਾ) ਕਹਿ ਦੇਣਾ ਹੀ ਕਾਫੀ ਨਹੀਂ। ਹੁਣ, ਕੀ ਆਪ ਜੀ ਕੋਈ ਐਸਾ ਸ਼ਬਦ ਸੁਝਾਵੋਗੇ ਜੋ ਸਬੰਧਿਤ
ਸੋਢੀ ਪਰਿਵਾਰ ਦੇ ਇਸ ਬੀੜ ਸਬੰਧੀ ਸਦੀਆਂ ਤੀਕਰ ਕੀਤੇ ਗਏ ਝੂਠੇ ਦਾਵੇ ਨੂੰ ਨੰਗਿਆਂ ਕਰਨ ਲਈ
ਢੁੱਕਵਾਂ ਹੋਵੇ।
ਦੂਸਰੇ ਪਾਸੇ ਵਿਚਾਰ-ਅਧੀਨ ਬੀੜ ਸਬੰਧੀ ਵਿਦਵਾਨ ਪਿਆਰ ਸਿੰਘ ਨੇ ਹੇਠਾਂ ਦਿੱਤੇ ਅਨੁਸਾਰ ਨਿਰਨੇ ਕਢੇ
ਹਨ (ਵੇਖੋ ਪਿਆਰ ਸਿੰਘ ਰਚਿਤ ‘ਗਾਥਾ ਸ੍ਰੀ ਆਦਿ ਗ੍ਰੰਥ’ ਪੰਨਾਂ 450-456):
1. ਇਹ ਬੀੜ ਗੁਰੂ ਅਰਜਨ ਵੱਲੋਂ ਭਾਈ ਗੁਰਦਾਸ ਦੇ ਹੱਥੀਂ ਲਿਖਵਾਈ ਹੋਈ ਬੀੜ ਨਹੀਂ ਸਗੋਂ ਕਾਫੀ ਸਮਾਂ
ਬੀਤ ਜਾਣ ਪਿੱਛੋਂ ਕਿਸੇ ਹੋਰ ਵਿਅਕਤੀ ਵੱਲੋਂ ਕਿਸੇ ਹੋਰ ਢੰਗ ਨਾਲ ਤਿਆਰ ਕੀਤੀ ਹੋਈ ਕੋਈ ਵੱਖਰੀ
ਲਿਖਤ ਹੈ।
2. ਇਸ ਲਿਖਤ ਨੂੰ ਬਾਦ ਵਿੱਚ ਇਸ ਦੇ ਤਿਆਰ ਹੋਣ ਤੋਂ ਕੁੱਝ ਅਰਸਾ ਪੈ ਜਾਣ ਤੇ ਅੱਗੇ ਇਸ ਢੰਗ ਨਾਲ
ਸੋਧਣ ਦਾ ਯਤਨ ਕੀਤਾ ਗਿਆ ਕਿ ਇਸਦੀ ਦਿੱਖ ਗੁਰੂ ਅਰਜਨ ਵੱਲੋਂ ਤਿਆਰ ਕਰਵਾਏ ਮੁੱਢਲੇ ਗ੍ਰੰਥ ਵਰਗੀ
ਹੋ ਜਾਵੇ।
3. ਉਪਰੋਕਤ ਮਨੋਰਥ ਦੀ ਪਰਾਪਤੀ ਹਿਤ ਇਸ ਲਿਖਤ ਦੇ ਪਾਠ, ਬਣਤਰ ਅਤੇ ਕਾਗਜ਼ ਵਿੱਚ ਵਾਧੇ-ਘਾਟੇ ਕਰਕੇ
ਹਰ ਹੁੰਦੀਆਂ ਤਬਦੀਲੀਆ ਕਰ ਲਈਆਂ ਗਈਆਂ ਹਨ।
ਪਿਆਰ ਸਿੰਘ ਵੱਲੋਂ ਕੱਢੇ ਗਏ ਉੱਪਰ ਦਿੱਤੇ ਗਏ ਨਿਰਨਿਆਂ ਤੋਂ ਸਪਸ਼ਟ ਹੈ
ਕਿ ਕਰਤਾਰਪੁਰ ਵਾਲੀ ਬੀੜ ਤਿਆਰ ਕਰਨ ਹਿਤ ਕਿਸੇ ਹਥ-ਲਿਖਤ ਨੂੰ ਹਥਿਆ ਕੇ ਉਸ ਨੂੰ ਸਵਾਰਥ ਤਹਿਤ ਇੱਕ
ਵਿਸ਼ੇਸ਼ ਰੂਪ ਦੇਣ ਹਿਤ ਇਸ ਵਿੱਚ ਵੱਡੇ ਪੱਧਰ ਤੇ ਵਾਧੇ-ਘਾਟੇ ਕੀਤੇ ਗਏ
ਜਿਹਨਾਂ ਨੂੰ ਫੋਜਦਾਰੀ ਕਾਨੂੰਨ ਦੀ ਭਾਸ਼ਾ ਵਿੱਚ
ਹੇਰਾ-ਫੇਰੀ
(tamperings)
ਦਾ ਨਾਮ ਦਿੱਤਾ ਜਾਂਦਾ ਹੈ। ਸ. ਅਵਤਾਰ ਸਿੰਘ ਜੀ, ਕੀ ਇਸ ਸਥਿਤੀ ਵਿੱਚ ਉੱਪਰ ਦੱਸੇ
ਵਾਧੇ-ਘਾਟਿਆਂ ਵਾਲੀ ਲਿਖਤ ਨੂੰ ਆਪ ਜੀ ਕੇਵਲ ‘ਨਕਲ’ (ਉਤਾਰਾ) ਹੀ ਕਹੋਗੇ?
ਸ. ਅਵਤਾਰ ਸਿੰਘ ਜੀ, ਮੈਂ ਆਸ ਕਰਦਾ ਹਾਂ ਕਿ ਆਪ ਜੀ ਉੱਪਰ ਸਵਾਲਾਂ ਦੇ ਰੂਪ ਵਿੱਚ ਦਰਸਾਏ ਗਏ
ਸ਼ੰਕਿਆਂ ਨੂੰ ਨਵਿਰਤ ਕਰਨ ਦੀ ਕਿਰਪਾਲਤਾ ਜ਼ਰੂਰ ਕਰੋਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
11/05/14)
ਦਲਜੀਤ ਸਿੰਘ ਇੰਡਿਆਨਾ
ਕੀ
ਅਸੀਂ ਦਾਨੀ ਹਾ ?
ਅਜ ਕਲ ਦਾਨ ਦੇ ਨਾਮ ਤੇ ਗੁਰਦਵਾਰਿਆਂ ਦੀਆਂ ਗੋਲਕਾਂ ਵਿਚ ਅਨੇਵਾਹ ਪੈਸਾ ਪਾਇਆ ਜਾ ਰਿਹਾ ਹੈ
|ਗੁਰਦਵਾਰਿਆਂ ਵਿਚ ਦਾਨ ਦੇ ਨਾਮ ਜਮੀਨ ,ਅਤੇ ਹੋਰ ਚੀਜਾਂ ਦੇ ਰਹੇ ਅਸੀਂ ਸੋਚਦੇ ਹਾ ਅਸੀਂ ਦਾਨੀ ਹਾ
ਕਈ ਵਾਰੀ ਅਸੀਂ ਗੁਰਦਵਾਰੇ ਥੋੜੇ ਪੈਸੇ ਦੇਕੇ ਭਾਈ ਕੋਲੋ ਅਰਦਾਸ ਵੀ ਕਰਵਾਉਂਦੇ ਹਾ ਕਿ ਆਹ ਫਲਾਣੇ
ਸਿੰਘ ਨੇ ਗੁਰਦਵਾਰੇ ਨੂ ਆਹ ਸਮਾਨ ਦਾਨ ਦਿਤਾ ਹੈ |ਅਸਲ ਵਿਚ ਅਸੀਂ ਦਾਨੀ ਨਹੀ ਹਾ ਇਹ ਸ਼ਬਦ
ਬ੍ਰਾਹਮਣਵਾਦ ਵਿਚੋਂ ਸਾਡੇ ਵਿਚ ਆਇਆ ਹੈ ਜਿਵੇ ਪੰਡਤ ਆਖਦਾ ਹੁੰਦਾ ਸੀ ਆਹ ਆਹ ਚੀਜਾਂ ਦਾਨ ਕਰੋ
ਤੁਹਾਨੂ ਸਵਰਗ ਮਿਲੇਗਾ ਓਸ ਦੇ ਰੀਸ ਨਾਲ ਸਿੱਖ ਵੀ ਦਾਨ ਕਰਨ ਲੱਗੇ ਹਨ | ਅਸਲ ਵਿਚ ਸਾਨੂ ਦਾਨ ਦੇ
ਮਤਲਬ ਦਾ ਹੀ ਪਤਾ ਨਹੀ | ਅਸੀਂ ਗੁਰੂ ਦਿਤੀਆਂ ਦਾਤਾਂ ਨੂ ਹੀ ਗੁਰਦਵਾਰੇ ਵਿਚ ਚੜਾ ਕੇ ਦਾਨੀ ਅਖਵਾ
ਰਹੇ ਹਾ ..ਇਕ ਮਿਸਾਲ ਦੇ ਵਜੋਂ ਜੇਕਰ ਕੋਈ ਪਿਤਾ ਆਪਣੇ ਬੱਚੇ ਨੂ 100 ਰੁਪਿਆ ਦੇਵੇ ਖਰਚਣ ਵਾਸਤੇ
ਅਤੇ ਓਹ ਬੱਚਾ 90 ਰੁਪਈਏ ਖਰਚ ਕੇ ਬਾਕੀ ਬਚਦੇ 10 ਰੁਪਈਏ ਆਪਣੇ ਪਿਤਾ ਨੂ ਵਾਪਿਸ ਦੇ ਦੇਵੇ ..ਫੇਰ
ਓਹ ਬੱਚਾ ਦਾਨੀ ਕਿਵੇ ਬਣ ਗਿਆ?? ਓਹ ਤਾਂ ਆਪਣੇ ਪਿਤਾ ਵਲੋਂ ਦਿੱਤੇ ਪੈਸੇ ਲੋੜ ਮੁਤਾਬਕ ਵਰਤਕੇ
ਬਾਕੀ ਵਾਪਿਸ ਕੀਤੇ ਹਨ ਇਸ ਵਿਚ ਦਾਨੀ ਵਾਲੀ ਕਿਹੜੀ ਗੱਲ ਹੋਈ | ਇਸ ਤਰਾਂ ਸਾਨੂ ਵੀ ਜੋ ਪ੍ਰਮਾਤਮਾ
ਨੇ ਦਿਤਾ ਹੈ ਓਹ ਅਸੀਂ ਲੋੜ ਮੁਤਾਬਕ ਵਰਤਣਾ ਹੈ ਜੋ ਵਧ ਗਿਆ ਅਸੀਂ ਓਸ ਪ੍ਰਮਾਤਮਾ ਨੂ ਵਾਪਿਸ ਕਰਨਾ
ਹੈ ||ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: 1245)
ਓਹ ਕਿਵੇ ਵਾਪਿਸ ਕਰਨਾ ਹੈ ਜਿਹੜੇ ਦੁਨਿਆ ਵਿਚ ਸਾਰੇ ਪ੍ਰਾਨੀ ਹਨ ਇਹ ਓਸ ਪ੍ਰਮਾਤਮਾ ਦੀ ਔਲਾਦ ਹੈ |
ਜੇਕਰ ਸਾਡੇ ਕੋਲ ਵਾਧੂ ਪੈਸੇ ਜਾਂ ਵਾਧੂ ਕੋਈ ਚੀਜ ਹੈ ਓਹ ਹੋਰ ਕਿਸੇ ਇਨਸਾਨ ਨੂ ਦੇਕੇ ਸਮਝ ਲਵੋ
ਅਸੀਂ ਪ੍ਰਮਾਤਮਾ ਵਲੋਂ ਦਿਤਾਂ ਪੈਸਾ ਅਤੇ ਸਮਗਰੀ ਲੋੜ ਮੁਤਾਬਕ ਵਰਤ ਲਿਆ ਬਾਕੀ ਵਾਪਿਸ ਕਰ ਦਿਤਾ ਇਸ
ਨੂ ਕਹਿੰਦੇ ਨੇ ਦਸਵੰਧ ਨਾ ਕਿ ਦਾਨ
ਦਾਨੀ ਅਸੀਂ ਹੈ ਹੀ ਨਹੀ ਦਾਨੀ ਖੁਦ ਪ੍ਰਮਾਤਮਾ ਹੈ | ਅਸੀਂ ਤਾ ਓਸ ਦਾ ਦਿੱਤਾ ਖਾਂਦੇ ਹਾ ,ਦਾਨੀ
ਦਸ਼ਮੇਸ਼ ਪਿਤਾ ਹੈ ਜਿਸ ਨੇ ਪਰਿਵਾਰ ਦਾਨ ਦਿਤਾ ਸਿੱਖ ਕੌਮ ਨੂ .ਦਾਨੀ ਓਹ ਪਿਤਾ ਜਿਸ ਨੇ ਆਪਣੀ ਪਾਲੀ
ਧੀ ਦੂਸਰੇ ਨੂ ਦੇ ਦਿਤੀ ||ਅਸੀਂ ਲੋਕ ਦਾਨ ਦੇ ਭੁਲੇਖੇ ਵਿਚ ਹੀ ਗੁਰਦਵਾਰਿਆਂ ਦੀਆਂ ਗੋਲਕਾਂ ਭਰ
ਰਹੇ ਹਾ ਜਿਸ ਨੂ ਗੁਰਦਵਾਰਿਆਂ ਵਿਚ ਕਾਬਿਜ ਲੋਕ ਆਪਣੇ ਮੁਤਾਬਕ ਵਰਤਦੇ ਹਨ | ਜਿਵੇ ਸ਼ਿਰੋਮਣੀ ਕਮੇਟੀ
ਦੇ ਅਧੀਨ ਗੁਰਦਵਾਰਿਆਂ ਵਿਚ ਚੜਿਆ ਪੈਸਾ ਇਕ ਸਿਆਸੀ ਪਾਰਟੀ ਆਪਣੇ ਮੁਫਾਦ ਵਾਸਤੇ ਵਰਤਦੀ ਹੈ ||
ਡੇਰਿਆਂ ਵਿਚ ਜਾਂਨ ਵਾਲੇ ਲੋਕ ਸਾਧ ਵਲੋਂ ਸੁਣਾਈਆਂ ਜਾਂਦੀਆਂ ਕਹਾਣੀਆਂ ਜਿਸ ਰਾਹੀ ਸਾਧ ਆਖਦਾ ਦਾਨ
ਦੇਵੋ ਇਹ ਦਾਨ ਤੁਹਾਡੇ ਸਵਰਗਾ ਵਿਚ ਕੰਮ ਆਵੇਗਾ ਅਸੀਂ ਓਹਨਾ ਸਵਰਗਾ ਦੇ ਲਾਲਚ ਵਿਚ ਹੀ ਸਾਧਾਂ ਦੇ
ਖੁਰੜਿਆ ਵਿਚ ਪੈਸਿਆਂ ਦੇ ਢੇਰੀਆਂ ਲਾ ਰਹੇ ਹਾ ||ਇਸ ਤਰਾਂ ਕੁਝ ਨਹੀ ਮਿਲਣਾ ਜੇਕਰ ਮਿਲਣਾ ਹੈ ਤਾਂ
ਪ੍ਰਮਾਤਮਾ ਦੇ ਕਿਸੇ ਹੋਰ ਜੀ ਦੀ ਮਦਦ ਕਰਕੇ ਹੀ ਹੈ |
ਦਲਜੀਤ ਸਿੰਘ ਇੰਡਿਆਨਾ
10/05/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੈਨੂੰ
ਦਿਲੋਂ ਪਿਆਰਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੈਨੂੰ ਦਿਲੋਂ ਪਿਆਰਾਂ।
ਹਰ ਇੱਕ ਵਸਤ `ਚ ਤੈਨੂੰ ਤੱਕਾਂ, ਹਰ ਇੱਕ ਕਿਰਤ ਨਿਹਾਰਾਂ।
ਜਦ ਦਾ ਮਨ-ਚਿੱਤ ਜੁੜਿਆ ਤੁੱਧ ਸੰਗ, ਸਭ ਜੱਗ ਮੇਰਾ ਹੋਇਆ।
ਭੇਦ ਭਾਵ ਮੈਨੂੰ ਦਿਸੇ ਨਾ ਕਿਧਰੇ, ਜੱਗ ਇੱਕ ਤਾਰ ਪਰੋਇਆ।
ਤੇਰਾ ਖੇੜਾ ਹਰ ਚਿਹਰੇ ਤੇ, ਹਰ ਫਲ-ਫੁੱਲ ਬਹਾਰਾਂ।
ਤੈਨੂੰ ਦਿਲੋਂ ਪਿਆਰਾਂ।
ਏਨਾ ਪਿਆਰ ਉਮਡਦਾ ਦਿਲ ਵਿਚ, ਤੂੰ ਦੱਸ ਕਿਵੇਂ ਸੰਭਾਲਾਂ।
ਪੌਦਾ ਛੂਹਾਂ, ਪੱਤਾ ਛੂਹਾਂ, ਹਰ ਛੂਹ ਤੈਨੂੰ ਪਾ ਲਾਂ।
ਵਸਦਾ ਰਹੇਂ ਇਉਂ ਦਿਲ ਦੇ ਵਿਹੜੇ, ਅਪਣਾ ਆਪ ਸੰਵਾਰਾਂ।
ਤੈਨੂੰ ਦਿਲੋਂ ਪਿਆਰਾਂ।
ਮੈਂ ਹੀ ਨਾਂ, ਹਰ ਜੀਵ ਤੇ ਪੌਦਾ, ਤੇਰੇ ਪਿਆਰ `ਚ ਰਸਿਆ।
ਹਰ ਜ਼ਰਰੇ ਵਿੱਚ ਹੋਂਦ ਹੇ ਤੇਰੀ, ਕਣੀ, ਬੂੰਦ ਵਿੱਚ ਵਸਿਆ।
ਬਹੁਤ ਵਿਸ਼ਾਲ ਹੈ ਪਿਆਰ ਦੀ ਦੁਨੀਆਂ, ਰੂਹ ਦੇ ਨਾਲ ਨਿਹਾਰਾਂ।
ਤੈਨੂੰ ਦਿਲੋਂ ਪਿਆਰਾਂ।
ਡਾਲੀ ਬੈਠੀ ਚਿੜੀ ਚੁਹਕਦੀ, ਇੱਕ ਤੂੰ ਹੀ, ਇੱਕ ਤੂੰ ਹੀ।
ਫੁੱਲ-ਫੁੱਲ ਘੁੰਮਦਾ ਭੌਰਾ ਗਾਉਂਦਾ, ਲੱਭਦਾ ਹੈ ਤੈਨੂੰ ਹੀ।
ਤੂੰ ਹੀ ਸੱਭ ਦਾ ਪਿਆਰ ਮਾਣਦਾ, ਰਖਦਾ ਸੱਭ ਦੀਆਂ ਸਾਰਾਂ।
ਸ਼੍ਰਿਸ਼ਟ ਸਾਜ ਵਿੱਚ ਰਚਿਆ ਹੋਇਐਂ, ਸਾਰ ਲਵੇਂ ਹਰ ਇੱਕ ਦੀ।
ਤੂੰ ਹੈਂ ਤਾਂ ਮੈਂ ਤਾਂ ਹੀ ਸੱਜਣਾ, ਤੂੰ ਨਾ ਜੇ ਤਾਂ ਮੈਂ ਕੀ?
ਤੂੰ ਮੈਂ ਦਾ ਸੱਭ ਭੇਦ ਮਿਟ ਗਿਆ, ਤੁੱਧ ਸੰਗ ਜੁੜੀਆਂ ਤਾਰਾਂ।
ਤੈਨੂੰ ਦਿਲੋਂ ਪਿਆਰਾਂ।
10/05/14)
ਬਲਦੇਵ ਸਿੰਘ ਬੁੱਧ ਸਿੰਘ ਵਾਲਾ
ਕੀ
ਭਗਤ ਸਿੰਘ ਸ਼ਹੀਦ ਨਹੀਂ ਹੋਇਆ ਗਲਤੀ ਨਾਲ ਫਾਹੇ ਟੰਗ ਦਿੱਤਾ?
ਭੈਣੋ ਤੇ ਭਰਾਵੋ ਅੱਜ ਕੱਲ ਸ੍ਰ ਭਗਤ ਸਿੰਘ ਜੀ ਨੂੰ ਬੇ-ਕਸੂਰ ਦੱਸ ਰਹੇ ਹਨ? ਆਖਰ ਰਹੇ ਹਨ ਕਿ
ਪੁਰਾਣੇ ਰੀਕਾਰਡ ਐਫ ਆਰ ਆਈ ਕਢਵਾ ਕੇ ਪਤਾ ਕੀਤਾ ਹੈ ਕਿ ਕਿ ਸ੍ਰ ਭਗਤ ਸਿੰਘ ਨੂੰ ਐਂਵੇਂ ਫਾਂਸੀ ਲਾ
ਦਿੱਤਾ। ਇਹੋ ਜਿਹੇ ਕੇਸ ਭਾਰਤ ਵਿੱਚ ਆਮ ਹੁੰਦੇ ਹਨ ਜਦੋਂ ਕਿ ਦੋਸ਼ੀ ਬਚ ਜਾਂਦਾ ਹੈ ਤੇ ਨਿਰਦੋਸ਼ ਫਸ
ਜਾਦਾ ਹੈ! ਇਸੇ ਲਾਈਨ ਵਿੱਚ ਸ੍ਰ ਭਗਤ ਸਿੰਘ ਨੂੰ ਖੜ੍ਹਾ ਕਰ ਰਹੇ ਹਨ। ਮੇਰਾ ਖਿਆਲ ਹੈ ਸ੍ਰ ਭਗਤ
ਸਿੰਘ ਦੀ ਸ਼ਹੀਦੀ ਨੂੰ ਰੋਲ ਰਹੇ ਹਨ ਅਤੇ ਜੋ ਸ੍ਰ ਭਗਤ ਸਿੰਘ ਜੀ ਦੇ ਬੁੱਤ ਚੌਰਾਹਿਆਂ ਵਿੱਚ ਲਗਾਏ
ਹਨ ਉਹਨਾਂ ਨੂੰ ਉਖਾੜਨ ਵਾਸਤੇ ਇਸ ਸੋਚੀ ਸਮਝ ਕੇ ਚਾਲ ਚੱਲੀ ਜਾ ਰਹੀ ਹੈ। ਕਿਉਂਕਿ ਬਹੁਤ ਚਿਰ ਤੋਂ
ਸੈਂਟਰ ਸਰਕਾਰ ਤੋਂ ਮੰਗ ਹੋ ਰਹੀ ਹੈ ਕਿ ਸ੍ਰ ਭਗਤ ਸਿੰਘ ਜੀ ਨੂੰ ਸ਼ਹੀਦ ਕਰਾਰ ਦਿੱਤਾ ਜਾਵੇ ਪਰ
ਨਹੀਂ ਦਿੱਤਾ। ਮੈਂ ਇਹ ਪੁਛਦਾ ਹਾਂ ਕਿ ਇਹ ਸ੍ਰ ਭਗਤ ਸਿੰਘ ਜੀ ਨੂੰ ਬੇ-ਕਸੂਰ ਦੱਸਕੇ ਫਾਂਸੀ ਲਾਉਣ
ਵਾਲਿਆਂ ਨੂੰ ਫਾਂਸੀ ਲਾਉਣਗੇ? ਜਾਂ ਸ੍ਰ ਭਗਤ ਸਿੰਘ ਜੀ ਨੂੰ ਜਿਉਂਦਾ ਕਰਨਗੇ? ਮੇਰਾ ਖਿਆਲ ਹੈ ਇਹ
ਸਿੱਖਾਂ ਨੂੰ ਖੂੰਜੇ ਲਾਉਣ ਦੀ ਇੱਕ ਚਾਲ ਹੈ! ਸ੍ਰ ਭਗਤ ਸਿੰਘ ਜੀ ਦੀ ਗਲਤ ਫਾਂਸੀ ਨੂੰ ਸਹੀ ਕਰਨ
ਵਾਸਤੇ ਇਹ ਲਾਂਗੜ ਖਿੱਚੀ ਫਿਰਦੇ ਹਨ ਪਰ ਜੋ 58 ਕੈਦੀ ਜਾ ਇਸਤੋਂ ਵੱਧ 1965 ਅਤੇ 1971 ਲੜਾਈ ਮੌਕੇ
ਪਾਕਿਸਤਾਨ ਨੇ ਬੰਦੀ ਬਣਾ ਲਏ ਸਨ ਉਹਨਾ ਦੇ ਘਰ ਵਾਲੇ ਅੱਡੀਆਂ ਰਗੜ ਰਗੜ ਕੇ ਥੱਕ ਗਏ ਕਿ ਸਾਡੇ ਫੌਜੀ
ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਜਿਉਂਦੇ ਹਨ ਅਤੇ ਉਹਨਾ ਨੂੰ ਮਰਿਆ ਦੱਸ ਕੇ ਪਿਨਸਨ ਲਾ ਦਿੱਤੀ ਪਰ
ਉਹ ਜਿੰਦਾ ਹਨ! ਭਾਰਤ ਸਰਕਾਰ ਉਹਨਾ ਕੈਦੀਆਂ ਵਾਸਤੇ ਕੋਈ ਉਪਰਾਲਾ ਨਹੀਂ ਕਰ ਰਹੀ ਪਰ ਸ੍ਰ ਭਗਤ ਸਿੰਘ
ਜੀ ਦੇ ਪਿੱਛੇ ਪਤਾ ਨਹੀਂ ਕਿਓਂ ਪਏ ਹਨ। ਪਤਾ ਨਹੀਂ ਕਿਉਂ ਦੱਬੇ ਮੁਰਦੇ ਉਖਾੜ ਰਹੇ ਹਨ? ਸਾਨੂੰ
ਸੁਚੇਤ ਹੋਣਾ ਚਾਹੀਦਾ ਹੈ ਅੱਜ ਇਹ ਸ੍ਰ ਭਗਤ ਸਿੰਘ ਜੀ ਦੀ ਸ਼਼ਹੀਦੀ ਨੂੰ ਸ਼ਹੀਦੀ ਨਹੀਂ ਮੰਨ ਰਹੇ ਕੱਲ
ਨੂੰ ਸ੍ਰ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਨਾ-ਮੰਨਜੂਰ ਕਰਨਗੇ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ
ਰਿਹਾ ਤਾਂ ਹੋਰ ਵੀ ਸਿੱਖ ਸ਼ਹੀਦਾਂ ਨੂੰ ਨਕਾਰ ਦੇਣਗੇ ਅਤੇ ਸਿੱਖਾਂ ਦਾ ਸ਼ਹੀਦਾਂ ਦੀ ਲਿਸਟ ਵਿੱਚੋਂ
ਨਾਮੋਂ ਨਿਸ਼ਾਂਨ ਮਿਟ ਜਾਵੇਗਾ! ਇਸ ਗੱਲ ਦੀ ਛਾਣਬੀਣ ਕਰਨੀ ਚਾਹੀਦੀ ਹੈ! ਕਿੳਂਕਿ ਮੁਗਲ ਰਾਜ ਤੋਂ
ਲੈਕੇ ਹੁਣ ਤੱਕ ਦੀਆਂ ਸਰਕਾਰਾਂ ਸਿੱਖਾਂ ਦੀ ਦਸ਼ਮਨ ਰਹੀਆਂ ਹਨ, ਕਿਉਂਕਿ ਸਿੱਖ ਸੱਚ ਦਾ ਸਾਥ ਦਿੰਦੇ
ਹਨ ਅਤੇ ਝੂਠ ਨੂੰ ਨਕਾਰਦੇ ਆਏ ਹਨ ਇਸੇ ਕਰਕੇ ਸਮੇਂ ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਅੱਤਵਾਦੀ,
ਵੱਖਵਾਦੀ ਜਾਂ ਹੋਰ ਕੋਈ ਨਾਮ ਦੇਕੇ ਸਿੱਖਾਂ ਨੂੰ ਖਤਮ ਕਰਨ ਵਿੱਚ ਲੱਗੀਆਂ ਹਨ। ਅੱਜ ਵੀ ਇਹੋ ਹੋ
ਰਿਹਾ ਹੈ। ਹੁਣ ਤਾਂ ਸਿੱਖਾਂ ਕੋਲੋਂ ਸ਼ਹੀਦੀਆਂ ਦਾ ਹੱਕ ਵੀ ਖੋਹਇਆ ਜਾ ਰਿਹਾ ਹੈ। ਹੋ ਸਕਦਾ ਮੈਂ
ਗਲਤ ਹੋਵਾਂ ਪਰ ਮੇਰੇ ਇੱਸ ਲੇਖ ਨੇ ਸੋਚਣ ਵਾਸਤੇ ਮਜਬੂਰ ਜਰੂਰ ਕਰ ਦਿੱਤਾ ਹੈ! ਮੇਰਾ ਖਿਆਲ ਹੈ
ਸਿੱਖਾਂ ਨੂੰ ਥੱਲੇ ਲਾਉਣ ਵਾਸਤੇ ਪਾਕਿਸਤਾਨੀ ਖੋਜੀ ਨੇ ਯਬਲੀ ਮਾਰੀ ਹੈ। ਸਾਂਡਰਸ ਕਤਲ ਵਿੱਚ
ਸ਼ਮੂਲੀਅਤ ਦਾ ਸਬੂਤ ਉਦੋਂ ਮਿਲਿਆ ਸੀ ਜਦੋਂ ਉਹ ਦਿੱਲੀ ਵਿੱਚ ਬੰਬ ਸਿੱਟਣ ਵੇਲੇ ਆਪਣਾ ਪਿਸਤੌਲ ਨਾਲ
ਲੈ ਕੇ ਗਿਆ ਸੀ ਜਿਸ ਨਾਲ ਸਾਂਡਰਸ ਤੇ ਗੋਲੀਆਂ ਚਲਾਈਆਂ ਸਨ! ਇਹ ਜਰੂਰੀ ਨਹੀਂ ਕਿ ਜੋ ਨਾਮ ਐਫ ਆਰ
ਆਈ ਵਿੱਚ ਹੋਣ ਉਹ ਕਸੂਰਵਾਰ ਤੇ ਜਿਸਦਾ ਨਾ ਐਫ ਆਰ ਆਈ ਨਾ ਹੋਵੇ ਭਾਂਵੇ ਉਹ ਕਸੂਰਵਾਰ ਹੀ ਹੋਵੇ ਫਿਰ
ਵੀ ਬੇ-ਕਸੂਰ ਇਹ ਕਿਵੇਂ ਹੋ ਸਕਦਾ ਹੈ? 58 ਜੰਗੀ ਕੈਦੀ ਜੋ ਅੱਜ ਤੱਕ ਆਸ ਕਰ ਰਹੇ ਹਨ ਕਿ ਕੋਈ ਆਵੇ
ਤੇ ਰਿਹਾ ਕਰਵਾਵੇ, ਹੈ ਕੋਈ ਮਾਈ ਦਾ ਲਾਲ ਜੋ ਇਹਨਾ ਵਾਸਤੇ ਅਵਾਜ਼ ਉਠਾਵੇ। ਡੁਬਈ ਦੇ ਧਨੀ ਸ੍ਰ
ਉਬਰਾਏ ਹਾਂਮੀ ਭਰੀ ਸੀ ਕਿ ਮੈਂ ਓਮਾਨ ਦੇ ਦੋ ਕੈਦੀਆਂ ਨੂੰ ਰਿਹਾ ਕਰਵਾਵਾਂਗਾ, ਪਰ ਪਤਾ ਨਹੀ ਉਹ
ਰਿਹਾ ਹੋਏ ਕਿ ਨਹੀ। ਥੱਲੇ ਬਦਨਸੀਬ ਕੈਦੀਆ 58 ਕੈਦੀਆਂ ਦੀ ਲਿਸਟ ਹੈ ਜਿਹਨਾ ਦੇ ਘਰਦੇ ਉਡੀਕ ਰਹੇ
ਹਨ!
1 ਐਸ ਪੀ ਐਸ ਵੜੈਚ, 14 ਜਗੀਰ ਸਿੰਘ, 28 ਦਲੇਰ ਸਿੰਘ, 42 ਵਿਸ਼ਿਸ਼ਟ ਨਾਥ
1 ਮਨਹੋਰ ਪ੍ਰੋਹਤ 15 ਬਲਬੀਰ ਸਿੰਘ, 29 ਆਰ ਸ਼ਰਮਾਂ, 43 ਕੇ ਕੇ ਸੂਰੀਆ, 55 ਕਮਲਜੀਤ ਸਿੰਘ
2 ਕੇ ਐਸ ਸੰਧੂ 16 ਤਾਨੀਆਂ ਸਿੰਘ ਤਾਂਨ, 30 ਸਿਆਮ ਸਿੰਘ, 44 ਮਦਨ ਮੋਹਨ, 57 ਹਜੂਰਾ ਸਿੰਘ
3 ਐਸ ਐਮ ਸੱਭਰਵਾਲ 17 ਹਰਸ਼ਰਨ ਸਿੰਘ, 31 ਨਾਗਾ ਸਵਾਮੀ ਸੰਕਰ, 45 ਜਗਦੀਸ਼ ਰਾਜ,
4 ਰਵਿੰਦਰ ਕੇਹਰਾ 18 ਬਾਬਲ ਗੋਸ਼, 32 ਸੁਧੀਰ ਤਿਆਗੀ, 46 ਅਸ਼ੋਕ ਰਾਓ, 57 ਗਿਆਨ ਚੰਦ
5 ਗਿਰੀ ਰਾਜ ਸਿੰਘ 19 ਸੁਰੇਸ਼ ਚੰਦਰ ਸੰਦਲ, 33 ਰਾਮ ਮੇਠਰਾਨ ਅਡਵਾਨੀ, 47 ਕਾਲੀ ਦਾਸ,
6 ਓਮ ਪ੍ਰਕਾਸ਼ ਦਲਾਲ 20 ਹਰਮਿੰਦਰ ਸਿੰਘ, 34 ਮਹਿੰਦਰ ਕੁਮਾਰ ਜੈਨ, 48 ਤਜਿੰਦਰ ਸਿੰਘ,
7 ਏ ਕੇ ਗੋਸ਼, 21 ਜਤਿੰਦਰ ਕੁਮਾਰ ਦਾਸ, 35 ਸੁਧੀਰ ਸੁਵਾਮੀ ਗੋਸਵਾਮੀ, 49 ਆਸਾ ਸਿੰਘ,
8 ਏ ਕੇ ਸੂਰੀ, 22 ਐਲ ਐਮ ਸੰਸੋਣ, 36 ਵਿਜੈ ਬਸੰਤ ਤਾਬੇ, 50 ਦੇਵ ਪ੍ਰਕਾਸ਼, 58 ਸ਼ਤੀਸ਼ ਕੁਮਾਰ
9 ਕੇ ਐਸ ਰਠੌੜ , 23 ਕੋਸਲ ਪਾਲ ਸਿੰਘ ਨੰਦਾ, 37 ਜੁਗਰਾਜ ਸਿੰਘ (ਓਮਾਨ ਜੇਲ੍ਹ) 51 ਕੇ ਪੀ ਮੁਰਲੀ
10 ਜੇ ਐਸ ਮਲਿਕ, 24 ਕ੍ਰਿਸ਼ਨ ਲੱਕੀ ਮੱਲ ਮਲਹਨੀ, 38 ਜਸਪਾਲ ਸਿੰਘ (ਓਮਾਨ ਜੇਲ੍ਹ)
11 ਵਿਜੇ ਕੁਮਾਰ ਆਜ਼ਾਦ , 25 ਅਸ਼ੋਕ ਬੈਲਕੰਠ, 39 ਹਰਕੇਸ਼ ਸਿੰਘ 52 ਪਾਲ ਸਿੰਘ, 53 ਜਗਜੀਤ ਸਿੰਘ
12 ਐ ਸੀ ਗਲੇਰੀ, 26 ਸ੍ਰੀ ਕਾਂਤ, 40 ਸੁਰਜੀਤ ਸਿੰਘ ਜੀ ਐਸ ਰਾਏ, 54 ਕ੍ਰਿਸ਼ਨ ਲਾਲ ਸ਼ਰਮਾਂ
13 ਕਮਲ ਬਖਸ਼ੀ, 27 ਰਮੇਸ਼ ਗੁਲਾਬ ਰਾਓ ਕਜ਼ਨ, 41 ਖੁਸ਼ੀ ਮੁਹੰਮਦ।
ਹੋਈਆਂ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ:-
ਬਲਦੇਵ ਸਿੰਘ ਬੁੱਧ ਸਿੰਘ ਵਾਲਾ ਹਾਂਗ ਕਾਂਗ ਫੂਨ 852-94445134
10/05/14)
ਅਵਤਾਰ ਸਿੰਘ ਮਿਸ਼ਨਰੀ
ਨਕਲ ਅਤੇ ਨਕਲੀ ਸ਼ਬਦਾਂ ਦੇ ਅਰਥ-ਵਿਚਾਰ ਨੂੰ ਸਮਝਣ ਦੀ ਲੋੜ!
ਅਵਤਾਰ ਸਿੰਘ ਮਿਸ਼ਨਰੀ (5104325827)
ਜਾਗਰੂਕ ਵਿਦਵਾਨ ਗੁਰਸਿੱਖ, ਪ੍ਰਚਾਰਕ ਅਤੇ ਲਿਖਾਰੀਓ! ਚੁੰਚ ਗਿਆਨ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ
ਕੇ, “ਸਾਂਝ ਕਰੀਜੈ ਗੁਣਹ ਕੇਰੀ” ਦੇ ਗੁਰਮਤਿ ਸਿਧਾਂਤ ਨੂੰ ਨਾਲ
ਲੈ ਕੇ ਚੱਲੋ ਤਾਂ ਆਪਸੀ ਪਿਆਰ ਤੇ ਸਾਂਝ ਵਧ ਸਕਦੀ ਹੈ। ਗਿਅਨ ਦਾ ਦਾਇਰਾ ਖੁੱਲ੍ਹਾ ਰੱਖੋ ਗਿਆਨ ਅਤੇ
ਖੋਜ ਲਈ ਕੋਈ ਵੀ ਗ੍ਰੰਥ ਪੜ੍ਹਿਆ-ਵਿਚਾਰਿਆ ਜਾ ਸਕਦਾ ਹੈ। ਜਥੇਬੰਦੀ, ਗਿਆਨ ਦਾ ਦਾਇਰਾ ਇੱਕ ਨਾਂ
ਹੋਣ ਅਤੇ ਆਪਸੀ ਵਿਚਾਰ ਨਾਂ ਮਿਲਣ ਕਰਕੇ ਕਿਸੇ ਨੂੰ ਆਸਤਕ-ਨਾਸਤਕ ਜਾਂ ਆਰ.ਐੱਸ.ਐੱਸ. ਦਾ ਏਜੰਟ
ਕਹਿਣਾ ਗੁਰਮੁਖਤਾਈ ਨਹੀਂ ਸਗੋਂ ਈਰਖਾਵਾਦੀ ਅਤੇ ਹਉਮੈ ਦੀ ਲੜਾਈ ਹੈ। ਆਪੋ ਆਪਣੇ ਵਿਚਾਰਾਂ ਨੂੰ
ਗੁਰੂ ਗ੍ਰੰਥ ਸਾਹਿਬ ਦੀ ਗੁਰਮਤਿ ਕਸਵੱਟੀ ਤੇ ਪਰਖੋ ਨਾਂ ਕਿ ਅੱਪੋ ਆਪਣੀ ਪਾਰਟੀ ਜਾਂ ਜਥੇਬੰਦੀ ਦੇ
ਸ਼ਖਸ਼ੀ ਵਿਦਵਾਨਾਂ ਦੀ ਕਸਵੱਟੀ ਤੇ। ਹਾਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰਨਾਂ ਗੁਰਮਤਿ ਵਿਰੋਧੀ
ਗ੍ਰੰਥਾਂ ਨੂੰ ਖਾਹ ਮਖਾਹ ਮਾਨਤਾ ਦੇਣ ਵਾਲੇ ਨੂੰ ਤਾਂ ਮਨਮੁੱਖ ਕਿਹਾ ਜਾ ਸਕਦਾ ਹੈ ਪਰ ਗੁਰੂ ਗ੍ਰੰਥ
ਪ੍ਰਾਇਣ ਖੋਜੀ ਵਿਦਵਾਨ ਨੂੰ ਨਹੀਂ। ਗੁਰਤਾ ਪ੍ਰਾਪਤ ਦਮਦਮੀ ਬੀੜ (ਗੁਰੂ ਗ੍ਰੰਥ ਸਾਹਿਬ) ਨੂੰ ਨਕਲੀ
ਕਹਿਣ ਵਾਲਾ ਸਿੱਖ ਨਹੀਂ ਹੋ ਸਕਦਾ ਪਰ ਮਜੂਦਾ ਦਮਦਮੀ ਬੀੜ (ਗੁਰੂ ਗ੍ਰੰਥ ਸਾਹਿਬ) ਦੇ ਬਰਾਬਰ ਹੋਰ
ਕੋਈ ਗ੍ਰੰਥ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ ਅਤੇ ਨਾਂ ਹੀ ਕਿਸੇ ਹੋਰ ਗ੍ਰੰਥ ਦੀ ਰਚਨਾਂ ਨੂੰ
ਗੁਰਬਾਣੀ ਕਿਹਾ ਜਾ ਸਕਦਾ ਹੈ। ਗੁਰਬਾਣੀ ਉਹ ਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ,
ਭਾਵੇਂ ਉਹ ਭਗਤਾਂ, ਸਿੱਖ ਗੁਰੂਆਂ, ਭੱਟਾਂ ਜਾਂ ਗੁਰਸਿੱਖਾਂ ਦੀ ਰਚਨਾ ਹੈ।
ਹੁਣ ਆਪਾਂ ਨਕਲ ਅਤੇ ਨਕਲੀ ਸ਼ਬਦਾਂ ਬਾਰੇ ਵਿਚਾਰ ਕਰਦੇ ਹਾਂ। ਪਹਿਲੇ ਉਤਾਰੇ ਨੂੰ ਨਕਲ ਵੀ ਕਹਿੰਦੇ
ਸਨ। ਨਕਲ-(ਨਾਂਵ) ਅਰਬੀ ਦਾ ਸ਼ਬਦ ਹੈ। ਨੈਸ਼ਨਲ ਪੰਜਾਬੀ ਕੋਸ਼ ਅਨੁਸਾਰ ਅਰਥ ਹਨ-ਉਤਾਰਾ, ਅਨੁਕਰਣ,
ਕਾਪੀ, ਪਰਤ, ਦੂਹਰਾ, ਜੋੜਾ। ਨਕਲੀ-(ਵਿਸ਼ੇਸ਼ਣ) ਅਰਥ ਹਨ, ਬਣਾਉਟੀ, ਝੂਠਾ, ਖੋਟਾ, ਜਾਲ੍ਹੀ,
ਝੂਠ-ਮੂਠ ਦਾ। ਕੁਝ ਵਿਦਵਾਂਨ ਨਕਲ ਅਤੇ ਨਕਲੀ ਦੇ ਅਰਥਾਂ ਦੇ ਫਰਕ ਸਮਝੇ ਤੋਂ ਬਿਨਾਂ ਹੀ ਜਾਂ ਜਾਣ
ਬੁੱਝ ਕੇ ਕਰਤਾਰਪੁਰ ਵਾਲੀ ਬੀੜ ਦੀ ਪ੍ਰਮਾਣਕਤਾ ਬਾਰੇ ਲਿਖਦੇ ਹਨ। ਕਰਤਾਰਪੁਰ ਵਾਲੀ ਬੀੜ ਨਕਲ
(ਕਾਪੀ) ਭਾਵ ਉਤਾਰਾ ਹੈ ਨਕਲੀ (ਜਾਅਲੀ) ਨਹੀਂ। ਇਸ ਵਿੱਚ ਉਤਾਰੇ ਕਰਦੇ ਸਮੇਂ ਕੁਝ ਲਗਾਂ-ਮਾਤਰਾਂ,
ਅੱਖਰ ਅਤੇ ਸ਼ਬਦ ਵੱਧ-ਘੱਟ ਲਿਖੇ ਗਏ ਹਨ। ਜਿਸ ਨੂੰ ਵਿਦਵਾਨਾਂ ਨੇ ਖੁਦ ਵੀ ਮੰਨਿਆਂ ਹੈ ਪਰ ਇਹ ਬੀੜ
ਨਕਲੀ ਨਹੀਂ ਹੈ ਅਤੇ ਨਾਂ ਹੀ ਇਸ ਨੂੰ ਕਿਸੇ ਨੇ ਨਕਲੀ ਕਿਹਾ ਹੈ। ਇਹ ਇੱਕ ਇਤਿਹਾਸਕ ਸਰੋਤ ਹੈ ਜਿਸ
ਵਿੱਚ ਗੁਰੂ ਦੋਖੀਆਂ ਨੇ ਕੱਚੀ ਬਾਣੀ (ਗੁਰਮਤਿ ਵਿਰੋਧੀ ਕਵਿਤਾ) ਦੀ ਮਿਲਾਵਟ ਵੀ ਕੀਤੀ ਹੈ। ਨਕਲੀ
ਤਾਂ ਬਿਲਕੁਲ ਬਨਾਵਟੀ ਨੂੰ ਕਹਿੰਦੇ ਹਨ ਅਤੇ ਨਕਲ (ਕਾਪੀ) ਜਾਂ ਉਤਾਰਾ ਕਰਨ ਦਾ ਨਾਮ ਹੈ। ਨਕਲ
(ਉਤਾਰਾ) ਦੀ ਕੋਈ ਅਸਲ ਵੀ ਹੁੰਦੀ ਹੈ ਜਦ ਕਿ ਨਕਲੀ (ਜਾਅਲੀ) ਦੀ ਕੋਈ ਅਸਲ ਨਹੀਂ ਹੁੰਦੀ।
ਕਰਤਾਰਪੁਰੀ ਬੀੜ ਦੇ ਅੱਗੇ ਉਤਾਰੇ ਵੀ ਹੋਏ ਹੋਣਗੇ, ਉਤਾਰਿਆਂ (ਨਕਲਾਂ) ਨੂੰ ਨਕਲੀ (ਜਾਅਲੀ) ਕਹਿਣਾ
ਬਿਲਕੁਲ ਗਲਤ ਹੈ। ਨਕਲ ਅਤੇ ਨਕਲੀ ਸ਼ਬਦਾਂ ਦੇ ਅਰਥਾਂ ਵਿੱਚ ਜਿਮੀਂ-ਅਸਮਾਨ ਦਾ ਫਰਕ ਹੈ, ਜੋ ਆਮ
ਆਦਮੀ ਨੂੰ ਵੀ ਪਤਾ ਹੈ। ਫਿਰ ਪਤਾ ਨਹੀਂ ਕੀ ਗੱਲ ਹੈ ਕਿ ਸਾਡੇ ਵਿਦਵਾਨ ਪੁਰਸ਼ ਨਕਲ ਅਤੇ ਨਕਲੀ ਦੇ
ਸ਼ਬਦਾਂ ਵਿੱਚ ਕਿਉਂ ਉਲਝ ਗਏ ਹਨ? ਗਿਰੇ ਤੋਂ ਗਿਰਿਆ ਸਿੱਖ ਵੀ "ਗੁਰੂ ਗ੍ਰੰਥ ਸਾਹਿਬ" ਜੀ ਨੂੰ ਨਕਲੀ
(ਜਾਅਲੀ) ਨਹੀਂ ਕਹਿ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਸਿਧਾਂਤ, ਸ਼ਬਦ ਅਤੇ ਰੱਬੀ-ਗਿਆਨ ਦੇ ਸੰਪੂਰਨ
ਸੋਮੇ ਹਨ। ਸਿੱਖ "ਸ਼ਬਦ-ਗੁਰੂ" ਦਾ ਪੁਜਾਰੀ ਹੈ ਨਾਂ ਕਿ ਕਿਸੇ ਸ਼ਖਸ਼ੀਅਤ ਦਾ। ਆਪਸੀ ਮਤਭੇਦਾਂ
ਨੂੰ ਮੂਹਰੇ ਰੱਖ ਕੇ ਕਿਸੇ ਦੀ ਲਿਖਤ ਨੂੰ ਵਿਗਾੜਕੇ ਪੇਸ਼ ਕਰਨਾਂ ਅਤੇ ਪਾਠਕਾਂ ਵਿੱਚ ਦੁਬਿਧਾ ਪੈਦਾ
ਕਰਨੀ, ਵਿਦਵਾਨਾਂ ਨੂੰ ਸ਼ੋਭਾ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਹਿਲਾਂ ਵੀ ਨਕਲਾਂ ਭਾਵ
ਉਤਾਰੇ ਹੋਏ ਹਨ ਅਤੇ ਲੋੜ ਮੁਤਾਬਿਕ ਅੱਗੇ ਹੋਰ ਬੀੜਾਂ ਛਾਪਣ ਦੇ ਕਾਰਜ ਵੀ ਚਲਦੇ ਰਹਿਣਗੇ। ਹਾਂ
ਹੱਥੀਂ ਨਕਲ ਕਰਦੇ ਹੋਏ ਜਾਂ ਪ੍ਰਿੰਟ ਕਰਦੇ ਸਮੇਂ ਲਗਾਂ-ਮਾਤਰਾਂ, ਅਤੇ ਅੱਖਰਾਂ ਦੀਆਂ ਗਲਤੀਆਂ ਹੋ
ਸਕਦੀਆਂ ਹਨ, ਜੋ ਪੰਥ ਵੱਲੋਂ ਪ੍ਰਵਾਣਤ ਵਿਦਵਾਨਾਂ ਨੂੰ ਮਿਲ-ਬੈਠ ਕੇ ਪੁਰਾਤਨ ਬੀੜਾਂ ਨਾਲ ਮਿਲਾ ਕੇ
ਠੀਕ ਕਰ ਲੈਣੀਆਂ ਚਾਹਦੀਆਂ ਹਨ। ਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ੇ, ਅਸੀਂ ਪੰਥਕ ਤੌਰ ਤੇ ਇਕੱਠੇ
ਰਹੀਏ। ਏਕੇ ਵਿੱਚ ਹੀ ਬਰਕਤ ਹੈ ਵਖਰੇਵੇਂ ਵਿੱਚ ਤਾਂ ਨਿਰਾਸ਼ਾ ਅਤੇ ਘਾਟੇ ਹੀ ਪੱਲੇ ਪੈਦੇ ਹਨ।
10/05/14)
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ:-
ਸੀ.ਐਮ.ਓ. ਰੇਵਾੜੀ ਅਤੇ ਸੀ.ਐਮ.ਓ ਨਾਰਨੌਲ ਦੀ ਜੱਜ ਸਾਹਿਬ ਵਲੋਂ ਕੀਤੀ ਗਈ ਪੁੱਛਗਿੱਛ । ਅਗਲੀ
ਪੇਸੀ ੩੦ ਮਈ ਨੂੰ
ਹਿਸਾਰ ( ੯ ਮਈ ) ੨ ਨਵੰਬਰ ੧੯੮੪ ਨੂੰ ਸਾਜਿਸ਼ ਅਧੀਨ ਕਤਲ ਕੀਤੇ ੩੨ ਸਿੱਖਾਂ ਦੇ ਕੇਸਾਂ ਦੀਆਂ
ਅੰਦਰੂਨੀ ਪਰਤਾਂ ਖੁਲਣੀਆਂ ਸ਼ੁਰੂ ਹੋ ਗਈਆਂ ਹਨ । ਇਸੇ ਸਬੰਧੀ ਅੱਜ ਹਿਸਾਰ ਵਿਖੇ ਜਸਟਿਸ ਟੀ.ਪੀ.
ਗਰਗ ਦੀ ਅਦਾਲਤ ਵਿੱਚ ਅੱਜ ਸੁਣਵਾਈ ਸੀ । ਅੱਜ ਦੀ ਸੁਣਵਾਈ ਵਿੱਚ ਹੋਦ ਚਿੱਲੜ ਤਾਲਮੇਲ ਕਮੇਟੀ ਦੇ
ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਸਿੰਘ ਯਾਦਵ
ਨੂੰ ਨਾਲ਼ ਲੈ ਕੇ ਪੇਸ ਹੋਏ । ਅੱਜ ਦੀ ਸੁਣਵਾਈ ਦੌਰਾਨ ਸੀ.ਐਮ.ਓ. ਰੇਵਾੜੀ ਡ.ਵਰਿੰਦਰ ਕੁਮਾਰ ਪੇਸ਼
ਹੋਏ, ਉਹਨਾਂ ਨੂੰ ਜਸਟਿਸ ਟੀ.ਪੀ.ਗਰਗ ਵਲੋੰ ਕਤਲ ਕੀਤੇ ੩੨ ਸਿੱਖਾਂ ਦੇ ਪੋਸਟ ਮਾਰਟਮ ਸਬੰਧੀ ਸਖਤੀ
ਨਾਲ਼ ਪੁੱਛਗਿੱਛ ਕੀਤੀ । ਸੀ.ਐਮ.ਓ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਹੁਣੇ ਹੀ ਜੁਆਇੰਨ ਕੀਤਾ ਹੈ
ਅਤੇ ਰਿਕਾਰਡ ਪੁਰਾਣਾ ਹੋਣ ਕਰਕੇ ਉਹ ਪੂਰੀ ਤਫਦੀਸ਼ ਨਹੀਂ ਕਰ ਪਾਏ । ਉਸ ਵਲੋਂ ਨਵੰਬਰ ੧੯੮੪ ਦਾ
ਹਾਜਰੀ ਰਜਿਸਟਰ ਵੀ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਉਸ ਟਾਈਮ ਰੇਵਾੜੀ ਜਿਲਾ ਨਹੀਂ ਸੀ ਇਸ
ਕਰਕੇ ਉਸ ਸਮੇਂ ਐਸ.ਐਮ.ਓ. ਡਾ.ਪੀ.ਪੀ. ਲੇਖਾ ਡਿਉਟੀ ਤੇ ਤੈਨਾਤ ਸਨ । ਇਹਨਾਂ ਤੋਂ ਇਲਾਵਾ ਡਾ. ਰਤਨ
ਕੁਮਾਰ, ਐਸ.ਕੇ.ਅਰੋੜਾ, ਆਰ.ਐਸ.ਯਾਦਵ, ਅਨਿਲ ਮਲਹੋਤਰਾ, ਸਰੋਜ ਰਾਵ, ਹਿਮਾਂਸੂ ਭਟੇਜਾ,ਓ.ਪੀ.ਪਾਬਲਾ
ਆਦਿ ਵੀ ਡਿਊਟੀ ਤੇ ਸਨ ।ਜਿੰਨਾ ਦਾ ਰਿਕਾਰਡ ਹਾਜਰੀ ਰਜਿਸਟਰ ਵਿੱਚ ਦਰਜ ਹੈ । ਉਹਨਾਂ ੨ਨਵੰਬਰ ਤੋਂ
੦੬ ਨਵੰਬਰ ੧੯੮੪ ਤੱਕ ਦਾ ਓ.ਪੀ.ਡੀ. ਰਿਕਾਰਡ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।
ਉਹਨਾਂ ਤੋਂ ਬਾਅਦ ਸੀ.ਐਮ.ਓ.ਨਾਰਨੌਲ ਡਾ.ਭੂਸਣ ਹਾਜਿਰ ਹੋਏ । ਉਹਨਾਂ ਅਦਾਲਤ ਨੂੰ ਦੱਸਿਆ ਕਿ ਭਾਵੇਂ
ਜਾਤੂਪੁਰ ਥਾਣਾ ਨਾਰਨੌਲ ਦਾ ਹੀ ਹਿੱਸਾ ਹੀ ਸੀ ਪਰ ਦੂਰ ਹੋਣ ਕਾਰਨ ਕੋਈ ਵੀ ਮਰੀਜ ਨਾਰਨੌਲ ਨਹੀਂ
ਜਾਂਦਾ ਸੀ । ਸਾਰੇ ਮਰੀਜ ਜਾਂ ਦਫਤਰੀ ਕੰਮ ਤਹਿਸੀਲ ਰੇਵਾੜੀ ਵਿੱਚ ਹੀ ਹੁੰਦੇ ਸਨ । ਇਸ ਲਈ ਇਸ ਕੇਸ
ਸਬੰਧੀ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ । ੩੨ ਸਿੱਖਾਂ ਦੇ ਕਤਲ ਕੇਸ ਨਾਲ਼ ਸਬੰਧਿਤ ਆਈ.ਓ.ਰਾਮ
ਕੁਮਾਰ ਵੀ ਅਦਾਲਤ ਵਿੱਚ ਪੇਸ਼ ਹੋਏ । ਉਸ ਨੇ ਦੱਸਿਆ ਕਿ ਹੋਦ ਕੇਸ ਨਾਲ਼ ਸਬੰਧਿਤ ਐਫ.ਆਈ.ਆਰ ਉਸ ਵਲੋਂ
੩.੧੧.੮੪ ਨੂੰ ਸਵੇਰੇ ੯.੩੦ ਤੇ ਲਿਖੀ ਗਈ ਸੀ ਜੋ ਉਸ ਸਮੇਂ ਦੇ ਸਰਪੰਚ ਧਨਪਤ ਵਲੋਂ ਲਿਖਵਾਈ ਗਈ ਸੀ
। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਐਸ.ਐਚ ਓ. ਰਾਮ ਕਿਸੋਰ ਅਤੇ ਡੀ.ਐਸ.ਪੀ. ਰਾਮ ਵੰਸ਼ ਨੂੰ
ਸੂਚਿਤ ਕੀਤਾ ਗਿਆ ਸੀ । ਉਹ ਮੋਕੇ ਤੇ ਤਕਰੀਬਨ ੧੧ ਵਜੇ ਪੁੱਜ ਗਏ ਸਨ । ਉਸ ਵਲੋਂ ਅਦਾਲਤ ਨੂੰ ਇਹ
ਵੀ ਦੱਸਿਆ ਕਿ ਐਸ.ਪੀ. ਮਹਿੰਦਰ ਕੁਮਾਰ ਬਿਸਨੋਈ ਵੀ ਮੌਕੇ ਤੇ ਪੁੱਜ ਗਏ ਸਨ । ਉਹਨਾਂ ਮੌਕੇ ਤੇ
ਫਾਇਰ ਬ੍ਰਿਗੇਡ ਅਤੇ ਡਾਕਟਰਾਂ ਦੀ ਟੀਮ ਨੂੰ ਮੰਗਵਾਇਆ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ
ਡਾਕਟਰਾਂ ਵਲੋਂ ਮੌਕੇ ਤੇ ਹੀ ਪੋਸਟਮਾਰਟਮ ਵੀ ਕੀਤਾ ਗਿਆ ਸੀ । ਪੋਸਟਮਾਰਟਮ ਰਿਪੋਰਟਾਂ ਨੂੰ ਤਫਦੀਸ਼ੀ
ਫਾਈਲ ਵਿੱਚ ਨੱਥੀ ਵੀ ਕੀਤਾ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਮੌਕੇ ਦਾ ਸੀਨ ਬੜਾ ਭਿਆਨਕ ਸੀ
। ਛੋਟੇ-ਛੋਟੇ ਬੱਚਿਆਂ ਦੀਆਂ ਲਾਸ਼ਾਂ ਜਗਹ-ਜਗਹ ਖਿਲਰੀਆਂ ਪਈਆਂ ਸਨ । ਉਸ ਨੇ ਅਦਾਲਤ ਨੂੰ ਦੱਸਿਆ ਕਿ
੩੦੦-੪੦੦ ਮੀਟਰ ਦੂਰ ਵਰਦੀ ਪਾਏ ਫੌਜੀ ਜਵਾਨ ਦੀ ਲਾਸ਼ ਵੀ ਉਸ ਨੇ ਦੇਖੀ । ਉਸ ਨੇ ਅਦਾਲਤ ਨੂੰ
ਦੱਸਿਆ ਕਿ ਮੌਕੇ ਤੇ ਹੀ ਲਾਸ਼ਾ ਨੂੰ ਇਕੱਠੇ ਕਰਕੇ ਸਸਕਾਰ ਕੀਤਾ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ
ਉਸ ਦੀ ਪ੍ਰਮੋਸਨ ਹੋਣ ਕਾਰਨ ਇਸ ਤੋਂ ਜਿਆਦਾ ਕੇਸ ਬਾਰੇ ਉਸ ਨੂੰ ਪਤਾ ਨਹੀਂ ਹੈ । ਜੱਜ ਸਾਹਿਬ ਨੇ
ਸਾਰਿਆਂ ਨੂੰ ਧਿਆਨ ਨਾਲ਼ ਸੁਣਨ ਉਪਰੰਤ ਅਗਲੀ ਪੇਸ਼ੀ ਤੇ ਹਦਾਇਤ ਕੀਤੀ ਗਈ ਕਿ ਪੋਸਟ ਮਾਰਟਮ ਰਿਪੋਰਟ
ਪੇਸ਼ ਕੀਤੀ ਜਾਵੇ ਅਤੇ ਅਗਲੀ ਸੁਣਵਾਈ ੩੦ ਮਈ ਤੇ ਪਾ ਦਿੱਤੀ ਗਈ । ਇਸ ਮੌਕੇ ਪੀੜਤਾਂ ਤੋਂ ਇਲਾਵਾ
ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਵਰਿਆਮ ਸਿੰਘ ਹੇਮਰਾਜਪੁਰ, ਹਰਜਿੰਦਰ ਸਿੰਘ ਆਦਿ ਹਾਜਿਰ ਸਨ ।
10/05/14)
ਪਿੰਸੀਪਲ ਪਰਵਿੰਦਰ ਸਿੰਘ ਖਾਲਸਾ
ਪੰਜਾਬ ਵਿੱਚ ਸਿੱਖੀ ਦਾ ਇਨਕਲਾਬ ਕਿਵੇਂ ਆਏ?
ਪਿੰਸੀਪਲ ਪਰਵਿੰਦਰ ਸਿੰਘ ਖਾਲਸਾ
ਗੁਰੂਆਂ ਦੀ ਧਰਤੀ, ਸਿੱਖਾਂ ਦਾ ਦੇਸ਼, ਪੰਜਾਬ ਦੀ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ
ਆਰਥਿਕ ਹਾਲਤ ਨੂੰ ਵੇਖ ਕੇ ਸਿੱਖੀ ਪਿਆਰ ਵਾਲਿਆਂ ਅੰਦਰ ਨਿਰਾਸਤਾ ਵੱਧ ਰਹੀ ਹੈ। ਇਥੋ ਦੇ ਸਿੱਖ
ਨੌਜਵਾਨਾਂ ਵਿਚੋਂ ਸਿੱਖੀ ਧਰਮ ਪ੍ਰਤੀ ਦ੍ਰਿੜ ਨਿਸ਼ਚਾ ਮੁੱਕਣ ਦੇ ਨੇੜ-ਤੇੜ ਪਹੁੰਚ ਚੁੱਕਾ ਹੈ।
ਸਿੱਖਾਂ ਦੀ ਜ਼ਮੀਨੀ ਹਕੀਕਤ ਨੂੰ ਨਜ਼ਰ-ਅੰਦਾਜ ਕਰਕੇ “ਰੇਤ ਦੇ ਮਹਿਲ” ਉਸਾਰਨ ਵਰਗੀਆਂ ਵੱਡੀਆਂ
ਗੱਲ੍ਹਾਂ ਨਾਲ ਦੇਸ਼-ਵਿਦੇਸ਼ ਦੇ ਭੋਲੇ-ਭਾਲੇ ਸਿੱਖੀ ਨੂੰ ਸਮਰਪਿਤ “ਪੰਥ ਸੇਵਕਾਂ” ਦਾ ਆਰਥਿਕ ਤੌਰ ਤੇ
ਸੋਕੀਤਾ ਜਾ ਰਿਹਾ ਹੈ। ਅਸਲੀ ਗੱਲ ਵੱਧ ਧਿਆਨ ਕੇਂਦਰਿਤ ਨਹੀ ਕੀਤਾ ਜਾ ਰਿਹਾ। ਹੁਣ ਸਿਆਣੇ ਸਿੱਖਾਂ
ਨੂੰ ਬੇਵਸੀ ਛੱਡ ਕੇ ਕਿਸੇ ਯੋਜਨਾਬੱਧ ਤਰੀਕੇ ਨਾਲ ਹੱਲ ਲੱਭਣ ਦੀ ਲੋੜ ਹੈ। ਅੱਜ ਸਿੱਖਾਂ ਦੀ ਮੁੱਖ
ਸਮੱਸਿਆ “ਬਾਬਾਵਾਦ” ਹੈ। ਇਹ ਦੋ ਤਰ੍ਹਾਂ ਦੇ ਹਨ। ਇੱਕ ਗੁਰਬਾਣੀ ਪ੍ਰਚਾਰਣ ਦੇ ਨਾਂ ਤੇ ਵਿਚਰ ਰਹੇ
ਸਾਧ ਟੋਲੇ, ਜਿਸ ਨੂੰ “ਸਿੱਖ ਡੇਰਾਵਾਦ” ਅਤੇ ਦੂਜਾ “ਐਂਟੀ ਸਿੱਖ ਡੇਰਾਵਾਦ” ਜਿਵੇ ਸਿਰਸੇ ਵਾਲਾ,
ਭਨਿਆਰਾ, ਆਸੂਤੋਸ਼, ਨਕਲੀ ਨਿਰੰਕਾਰੀ, ਨਾਮਧਾਰੀ ਅਤੇ ਰਾਧਾਸਵਾਮੀ ਆਦਿ। ਅੱਜ ਪੰਜਾਬ ਅਤੇ ਹੋਰ
ਸੂਬਿਆਂ ਦੇਸ਼ ਵਿਦੇਸ਼ ਅੰਦਰ, “ਬਾਬਾਵਾਦ” ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹਨ ਕਿ ਹੁਣ ਸਿੱਖ ਪੰਥ ਦੀ
ਹੋਣੀ ਇਨ੍ਹਾਂ ਤੇ ਨਿਰਭਰ ਹੁੰਦੀ ਜਾ ਰਹੀ ਹੈ। ਆਰਥਿਕ ਪੱਖੋ ਮਜ਼ਬੂਤ ਤੇ ਧਾਰਮਿਕ ਪੱਖੋ ਖੋਖਲਾਪਨ ਦਾ
ਸ਼ਿਕਾਰ ਇਸ “ਬਾਬਾਵਾਦ” ਨੇ ਅਗਿਆਨੀ ਤੇ ਕਮਜ਼ੋਰ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ
ਚੁੰਗਲ ਵਿੱਚ ਬੁਰੀ ਤਰ੍ਹਾਂ ਫਸਾ ਲਿਆ ਹੈ।
ਸਿੱਖ ਪਰਿਵਾਰਾਂ ਦਾ ਸਰੀਰਕ ਸੋ `ਚ ਮੁਹਾਰਤ ਰੱਖਦੇ ਇਨ੍ਹਾਂ ਬਾਬਿਆਂ ਦੀਆਂ ਕਲਾਬਾਜੀਆਂ ਕਾਰਨ ਸਿੱਖ
ਨੌਜਵਾਨ ਬੱਚੇ, ਬੱਚੀਆਂ ਧਰਮ ਤੋ ਦੂਰ ਹੁੰਦੇ ਜਾ ਰਹੇ ਹਨ, ਜਦੋ ਸਿੱਖਾਂ ਦੇ ਕੌਮੀ, ਰਾਜਨੀਤਿਕ ਤੇ
ਧਾਰਮਿਕ ਆਗੂ ਇਨ੍ਹਾਂ ਬਾਬਿਆਂ ਦੇ ਚਰਨਾਂ `ਚ ਪਹੁੰਚ ਕਰਦੇ ਹਨ ਤਾਂ ਇਨ੍ਹਾਂ ਨੂੰ ਹੋਰ ਬੜਾਵਾ
ਮਿਲਦਾ ਹੈ। ਇਨ੍ਹਾਂ ਚਿੱਟੇ, ਕਾਲੇ ਲੰਮੇ ਚੋਲਿਆਂ ਵਿੱਚ ਛਿਪੇ ਭੇੜੀਆਂ ਦੀ ਅਸਲੀਅਤ ਉਜਾਗਰ ਨਾ ਹੋਣ
ਦਾ ਕਾਰਨ, ਇਨ੍ਹਾਂ ਦਾ ਰਾਜਨੀਤਕ ਨੇਤਾਵਾਂ ਨਾਲ ਗੂੜ੍ਹਾ ਸੰਗਮ ਹੋਣਾ ਮੰਨਿਆ ਜਾ ਸਕਦਾ ਹੈ। ਇਨ੍ਹਾਂ
ਦੀ ਨਿਗ੍ਹਾਂ ਵਿੱਚ ਦਾੜ੍ਹੀ ਕੇਸ ਵਿਹੂਣਾ ਬੰਦਾ ਵੀ ਜੇ ਨੋਟਾਂ ਤੇ ਡਾਲਰਾਂ ਦੀ ਭੇਟਾ ਦੇਦਾ ਹੈ ਤਾਂ
ਉਹ ਮਹਾਨ ਸਿੱਖ ਹੈ। ਇਹ ਉਸ ਨੂੰ ਸਾਬਤ ਸੂਰਤ ਬਣਨ ਦੀ ਪ੍ਰੇਰਨਾ ਸੇਣ ਤੋ ਝਿਜਕਦੇ ਹਨ। ਕਿਉਕਿ
ਨਾਰਾਜਕੀ ਹੋਣ ਤੇ ਡਾਲਰਾ ਦੀ ਆਮਦ ਬੰਦ ਹੋ ਜਾਏਗੀ ਇਸ ਤਰ੍ਹਾਂ ਕੇਸ ਦਾੜ੍ਹੀ ਤੋ ਵਿਹੂਣੇ ਸਿੱਖਾਂ
ਨੂੰ ਸਿੱਖ ਹੋਣ ਵਜੋਂ ਮਾਨਤਾ ਦੇਣੀ “ਬਾਬਾਵਾਦ” ਦਾ ਵੱਡਾ ਕਾਰੋਬਾਰ ਹੈ।
ਸਿੱਖਾਂ ਨੇ ਦੇਸ਼ ਪੰਜਾਬ ਦੀ ਧਰਤੀ ਅੰਦਰ ਦੋ ਢਾਈ ਦਹਾਕੇ ਪਹਿਲਾ ਦਿੱਲੀ, ਕਾਨਪੁਰ, ਬੰਬਈ ਤੋ ਉਠੀ
ਇੱਕ ਧਰਮਪ੍ਰਚਾਰ ਲਹਿਰ ਨੇ ਕੁੱਝ ਕੁ ਯਤਨ ਸੁਰੂ ਕੀਤਾ ਸੀ। ਜਿਸ ਨੂੰ “ਮਿਸ਼ਨਰੀ ਲਹਿਰ” ਕਿਹਾ ਜਾਂਦਾ
ਸੀ। ਉਨ੍ਹਾਂ ਦਾ ਸੀਮਤ ਜਿਹਾ ਯਤਨ ਸਮਾਂ ਪਾ ਕੇ ਵੱਡੀਆਂ ਦੁਕਾਨਾਂ ਬਣ ਗਈਆਂ। ਇਹ ਲਹਿਰ ਆਮ ਕਰਕੇ
ਸਿੱਖਾਂ ਅੰਦਰ ਸਿਧਾਂਤਕ ਮਤਭੇਦ ਫੈਲਾਉਣ ਦਾ ਕਾਰਨ ਹੋ ਨਿਬੜੀ। ਅੱਜ ਇਹ ਮਿਸ਼ਨਰੀ ਲਹਿਰ ਨਿਪੁਸੰਕ
ਜਥੇਬੰਦੀਆਂ ਦੇ ਰੂਪ ਵਿੱਚ ਟਾਂਵੀ-ਟਾਂਵੀ ਨਜ਼ਰ ਆਉਂਦੀ ਹੈ। ਪਰ ਇਸ ਦੇ ਸਮਾਂਨਤਰ, “ਬਾਬਾਵਾਦ” ਵੱਧ
ਫੈਲਿਆ ਤੇ ਨਸ਼ਿਆਂ ਦਾ ਪ੍ਰਚਾਰ ਵੀ ਵਧਿਆ।
ਜਿਥੋ ਤੀਕ ਸ੍ਰੋਮਣੀ ਕਮੇਟੀ, ਦਿੱਲੀ ਕਮੇਟੀ ਵਰਗੀਆਂ ਵੱਡੀਆਂ ਪ੍ਰਬੰਧਕੀ ਸੰਸਥਾਵਾਂ ਦਾ ਸਵਾਲ ਹੈ,
ਇਹ ਪੂਰੀ ਤਰ੍ਹਾਂ ਭਾਰਤ ਦੀਆਂ ਮੁੱਖ ਸਿਆਸੀ ਪਾਰਟੀਆ ਕਾਂਗਰਸ ਅਤੇ ਭਾਜਪਾ ਦੀ ਗੁਲਾਮੀ ਦਾ ਸ਼ਿਕਾਰ
ਹੋ ਗਈਆਂ ਹਨ। ਜਿਸ ਕਰਕੇ ਧਰਮ ਪ੍ਰਚਾਰਨ ਦੀ ਆਪਣੀ ਜਿੰਮੇਵਾਰੀ ਪ੍ਰਤੀ ਕੌਮ ਨੂੰ ਜਵਾਬਦੇਹ ਨਹੀ
ਸਮਝਦੀਆਂ।
ਸਿੱਖ ਧਰਮ ਦੇ ਨਿਘਾਰ ਵੱਲ ਵੱਧਦੇ ਕਦਮਾਂ ਨੂੰ ਇਮਾਨਦਾਰੀ ਨਾਲ ਵਿਸ਼ਲੇਸ਼ਣ ਕਰਨ ਲਈ ਪਹਿਲਾਂ ਸਾਨੂੰ
ਆਰ. ਐਸ. ਐਸ. (ਸੰਘ) ਵਰਗੀ ਜਥੇਬੰਦੀ ਦੇ ਕੰਮ-ਕਾਜ ਵੱਲ ਧਿਆਨ ਕੇਂਦਰਤ ਕਰਨਾ ਪਏਗਾ। ਭਾਵੇਂ ਕਿ
ਫਿਰਕੂ ਹੋਣ ਕਰਕੇ ਇਹ ਜਥੇਬੰਦੀ ਭਾਰਤ ਅੰਦਰ ਬਦਨਾਮ ਹੈ। ਪਰ ਇਹ ਦੁਨੀਆਂ ਦਾ ਸਭ ਤੋ ਵੱਡਾ ਸੰਗਠਨ
ਹੈ। ਜਿਸ ਦੇ ਮੈਂਬਰਾਂ ਦੀ ਗਿਣਤੀ ਕਈ ਕਰੋੜਾਂ ਤੱਕ ਪਹੁੰਚੀ ਹੋਈ ਹੈ। ਸੰਘ ਨੇ ਕਦੇ ਵੀ ਆਪਣੀ
ਵਿਚਾਰਧਾਰਾ ਨਹੀ ਬਦਲੀ, ਇਸ ਜਥੇਬੰਦੀ ਦਾ ਅਨੁਸ਼ਾਸਨ ਵਿੱਚ ਵੀ ਕੋਈ ਜਵਾਬ ਨਹੀ, ਇਸ ਅੰਦਰੋ ਹਿੰਦੂ
ਸੋਚ ਮਨਫੀ ਕਰਨਾ ਨਾ ਮੁਮਕਿਨ ਹੈ। ਸੱਚ ਇਹ ਹੈ ਕਿ ਇਹ ਇੱਕ ਤਾਨਾਸ਼ਾਹੀ ਤਰੀਕੇ ਨਾਲ ਚੱਲਣ ਵਾਲੀ ਇਹ
“ਨਿਰੋਲ ਹਿੰਦੂ ਜਥੇਬੰਦੀ” ਹੈ। ਇਸ ਦਾ ਪਹਿਲਾ ਮੁਖੀ 1925 ਵਿੱਚ ਕੇ. ਬੀ. ਹੈਡਗੇਵਾਰ ਬਣਿਆ ਤੇ
ਲਗਭਗ 15 ਸਾਲ ਇਸ ਅਹੁਦੇ ਤੇ ਰਿਹਾ। ਫਿਰ ਐਮ. ਐਸ. ਗੋਲਵਾਲਕਰ 23 ਸਾਲ, ਬਾਲਾ ਸਾਹਿਬ ਦਿਉਰਸ 11
ਸਾਲ, ਰਜਿੰਦਰ (ਰਾਜੂ ਭਈਆਂ) 16 ਸਾਲ, ਕੇ. ਐਸ. ਸੁਦਰਸ਼ਨ 9 ਸਾਲ ਤੇ ਹੁਣ ਮੋਹਨ ਮਧੂਕਰ ਭਾਗਵੰਤ,
ਸੰਘ ਦੇ ਮੁਖੀ ਦੇ ਤੌਰ ਤੇ ਕੰਮ ਕਰ ਰਹੇ ਹਨ। ਇਨ੍ਹਾਂ ਲੰਮਾ ਸਮਾਂ ਇਕੋ ਵਿਅਕਤੀ ਦਾ ਆਗੂ ਦੇ ਤੌਰ
ਤੇ ਕਾਇਮ ਰਹਿਣਾ ਵੀ ਇੱਕ ਮਿਸਾਲੀ ਗੱਲ ਹੈ।
ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੀ ਸਰਵ-ਉੱਚ ਧਾਰਮਿਕ ਸੰਸਥਾਂ ਨਾਲੋ ਸੰਘ ਦੀ ਆਯੂ 5 ਸਾਲ ਛੋਟੀ
ਹੈ, ਪਰ ਉਪਲਬਧੀਆਂ ਕਿਤੇ ਵੱਧ ਹਨ। ਸੰਘ ਲੱਗਭਗ 89 ਸਾਲ ਦੀ ਉਮਰ ਭੋਗਣ ਤੋ ਬਾਅਦ ਦੇਸ਼ ਦੇ ਸਾਰਿਆਂ
ਵੱਡਿਆਂ, ਛੋਟਿਆਂ ਅਹੁਦਿਆਂ ਤੇ ਆਪਣੇ ਮੈਂਬਰ ਨਿਯੁਕਤ ਕਰਨ ਵਿੱਚ ਕਾਮਯਾਬ ਹੋ ਚੁੱਕੀ ਹੈ। ਅੱਜ ਦੇਸ਼
ਦੇ ਪ੍ਰਧਾਨ ਮੰਤਰੀ ਤੱਕ ਦੇ ਅਹੁਦੇਦਾਰ ਦੀ ਚੋਣ ਦੀ ਸਮਰੱਥਾ ਰੱਖਣ ਦੀ ਕਾਬਲੀਅਤ ਦੇ ਨੇੜੇ, ਤੇੜੇ
ਪਹੁੰਚ ਚੁੱਕੀ ਹੈ। ਰਾਜ ਸਰਕਾਰਾਂ ਤੇ ਕੇਂਦਰ ਸਰਕਾਰਾਂ ਦੇ ਉਚ-ਅਹੁਦਿਆਂ ਤੇ ‘ਸੰਘ’ ਦੇ ਤਿਆਰ ਕੀਤੇ
ਵਾਲੰਟੀਅਰਜ਼ ਦੀ ਨਿਯੁਕਤੀ ਨਿਰੰਤਰ ਜਾਰੀ ਹੈ। ਹਿੰਦਸਤਾਨ ਵਰਗੇ ਬਹੁ-ਕੌਮੀ ਮੁਲਕ ਦੀ ਮਲਕੀਅਤ ਦੀ
ਪੱਕੀ ਦਾਅਵੇਦਾਰੀ ਕਰਨ ਵਾਲੀ ਇਸ ਸੰਘ ਜਥੇਬੰਦੀ ਨੂੰ ਮਹਾਤਮਾਂ ਗਾਂਧੀ ਦੇ ਕਤਲ ਅਤੇ ਇੰਦਰਾਂ ਗਾਂਧੀ
ਵੱਲੋ ਲਗਾਈ ਅਮਰਜੰਸੀ ਵੇਲੇ ਭਾਰਤ ਅੰਦਰ ਪਾਬੰਦੀ ਲੱਗ ਗਈ ਸੀ। ਹਿੰਦੋਸਤਾਨ ਚ ਹੋਏ ਬੰਬ ਧਮਾਕਿਆਂ
ਜਿਨ੍ਹਾਂ ਵਿੱਚ ਮੁਸਲਮਾਨ ਤੇ ਸਿੱਖ ਘੱਟ ਗਿਣਤੀਆਂ ਨਾਲ ਸਬੰਧਤ ਨੌਜ਼ਵਾਨਾਂ ਦੀ ਫੜੋ-ਫੜੀ ਹੁੰਦੀ
ਰਹੀ, ਲਈ ਜ਼ਿਮੇਵਾਰ ਹੋਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ `ਚ ਛਪਦੀਆਂ ਰਹੀਆਂ। ਅੱਤਵਾਦ ਦੇ ਨਾਂ ਤੇ ਘੱਟ
ਗਿਣਤੀਆਂ ਮੁਸਲਮਾਨ ਤੇ ਸਿੱਖਾ ਦੀ ਤਾਕਤ ਨੂੰ ਮੁਕਾਉਣ ਦਾ ਯਤਨ ਵੀ ਸੰਘ ਦਾ ਗੁੱਪਤ ਏਜੰਡਾ ਹੈ।
ਸੰਘ ਦੇ ਅੰਦਰੂਨੀ ਖੇਤਰ ਚ ਸਾਬਕਾ ਫੌਜੀਆਂ ਦੀ ਪੂਰਵ ਸੈਨਿਕ ਸੇਵਾ ਪ੍ਰੀਸ਼ਦ ਰਾਹੀ ਹਿੰਦੂ
ਵਲੰਟੀਅਰਾਂ ਨੂੰ ਯੁੱਧ ਵਿਂੱਦਿਆ ਦਿੱਤੀ ਜਾਂਦੀ ਹੈ। ਸੰਘ ਦੇ ਪ੍ਰਬੰਧ ਅਧੀਨ ਹਿੰਦੂ ਵਿਸ਼ਵ ਪ੍ਰੀਸ਼ਦ,
ਭਾਰਤੀ ਮਜਦੂਰ ਸੰਘ, ਵਣਵਾਸੀ ਕਲਿਆਣ ਆਸ਼ਰਮ, ਅਖਿਲ ਭਾਰਤੀ ਵਿਦਆਰਥੀ ਪ੍ਰੀਸ਼ਦ, ਵਿਦਿਆ ਭਾਰਤੀ,
ਜਨਸੰਘ (ਭਾਰਤੀ ਜਨਤਾ ਪਾਰਟੀ) ਅਦਿ ਅਨੇਕਾਂ ਸੰਗਠਨ ਦੇਸ਼ ਦੇ ਵੱਖ ਵੱਖ ਸੂਬਿਆਂ ਅੰਦਰ ਚਲਾਏ ਜਾ ਰਹੇ
ਹਨ।
ਮੈਂ ਸਿੱਖਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀ ਕਦੇ ਇਨ੍ਹਾਂ ਦੇ ਮੈਂਬਰਾਂ ਜਾਂ ਮੁਲਾਜਮਾਂ ਨੂੰ
ਭੁੱਲ-ਭੁਲੇਖੇ ਵੀ ਆਪਸ ਵਿੱਚ ਲੜਦੇ-ਝੱਗੜਦੇ ਸੁਣਿਆ ਹੈ।
ਅਸੀਂ ਸੰਘ ਪ੍ਰੀਵਾਰ ਦੀ ਬੁਰਾਈ ਕਰਨ ਦੀ ਥਾਂ ਖੂਬੀਆਂ ਇਸ ਲਈ ਦਸ ਰਹੇ ਹਾਂ ਕਿ ਅਸੀ ਪੜਚੋਲ ਕਰ
ਸਕੀਏ, ਸਾਡੇ ਕੋਲ ਐਸੀ ਕੋਈ ਸੰਸਥਾਂ ਮੌਜੂਦਾ ਸਮੇਂ ਵਿੱਚ ਹੈ ਜਾਂ ਹੋ ਸਕਦੀ ਹੈ। ਇਸ ਦਾ ਅੱਜ ਦੇ
ਹਾਲਾਤ ਵਿੱਚ ਜਵਾਬ ਹੋਵੇਗਾ, ਨਹੀਂ। ਪਰ ਇਸ ਵਰਗੇ ਸੰਗਠਨ ਦੀ ਪੰਜਾਬ ਤੇ ਖਾਸ ਕਰਕੇ ਸਿੱਖਾਂ ਨੂੰ
ਜ਼ਬਰਦਸਤ ਲੋੜ ਹੈ। ਇਹ “ਸਿੱਖ ਸੰਗਠਨ” ਕਿਵੇ ਬਣੇ, ਇਹ ਅੱਜ ਦੇ ਸਮੇਂ ਦੀ ਸਭ ਤੋ ਵੱਡੀ ਗੱਲ ਹੈ।
ਕਿਉਂਕਿ ਸਾਡੀਆਂ ਵੱਡੀਆਂ ਛੋਟੀਆਂ ਸਿੱਖ ਜਥੇਬੰਦੀਆਂ ਵੱਡੇ ਉਦੇਸ਼ ਲੈ ਕੇ ਨਹੀ ਚੱਲ ਰਹੀਆਂ,
ਬਹੁਤੀਆਂ ਸਿੱਖ ਜਥੇਬੰਦੀਆਂ ਵਨ-ਮੈਨ ਜਾਂ ਦੋ ਚਾਰ ਲੋਕਾਂ ਦਾ ਸ਼ੋਅ ਹੋ ਕੇ ਰਹਿ ਗਈਆਂ ਹਨ।
ਸੱਚ ਇਹ ਹੈ ਕਿ ਸਿੱਖਾਂ ਦੀਆਂ ਧਾਰਮਿਕ ਤੇ ਰਾਜਨੀਤਕ ਸਿੱਖ ਜਥੇਬੰਦੀਆਂ ਦੀ ਬਹੁਤਾਤ ਤਾਂ ਸਿਧਾਂਤਕ
ਸੂਝ ਪੱਖੋ ਦਿਵਾਲੀਆਂ ਹੋ ਚੁੱਕੀ ਹੈ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਸਿਆਸੀ ਪੱਖੋ ਮਾਰ
ਮੁਕਾਉਣ ਤੇ ਬਦਨਾਮ ਕਰਨ ਦੀ ਮੁਹਾਰਤ ਇਨ੍ਹਾਂ ਨੂੰ ਵਿਰਸੇ ਵਿੱਚ ਮਿਲੀ ਹੋਈ ਲੱਗਦੀ ਹੈ।
ਇਸੇ ਲਈ ਇੱਕ ਦੂਜੇ ਨੂੰ ਨੀਵਾਂ ਅਤੇ ਕਮਜ਼ੋਰ ਦਿਖਾਉਣ ਦੀ ਸਾਡੀ ਆਦਤ ਨੇ ਸਾਡੀ ਏਕਤਾ ਤੇ ਇਤਫਾਕ ਨੂੰ
ਤਹਿਸ਼-ਨਹਿਸ ਕਰ ਦਿੱਤਾ ਹੈ। ਸਮੇਂ ਦੀ ਜਰੂਰਤ ਹੈ ਕਿ ਸਾਨੂੰ ਆਪਣੀਆਂ ਸਿੱਖ ਸੰਸਥਾਵਾਂ ਉਨ੍ਹਾਂ ਦੇ
ਪ੍ਰਬੰਧਕੀ ਸਿਸਟਮ ਤੇ ਪ੍ਰਾਪਤੀਆਂ ਵੱਲ ਅੰਦਰ ਵੜ ਕੇ ‘ਕੌਮ ਦੀ ਹੋਣੀ’ ਨੂੰ ਵੇਖਣਾ ਚਾਹੀਦਾ ਹੈ।
ਜੇਕਰ ਅਸੀਂ ਕੇਸਾਂ ਦਾੜ੍ਹੀਆਂ ਵਾਲੇ ਅਤੇ ਦਸਤਾਰਾਂ ਪਹਿਨਣ ਵਾਲੇ ਸਭ ਮਨੁੱਖਾਂ ਨੂੰ ਸਿੱਖ ਮੰਨ ਕੇ
ਚਲਦੇ ਜਾਵਾਂਗੇ, ਫਿਰ ਰਾਧਾ ਸਵਾਮੀ, ਨਿੰਰਕਾਰੀ, ਨਾਮਧਾਰੀ ਤੋ ਇਲਾਵਾਂ ਹੋਰਨਾਂ ਡੇਰਿਆਂ, ਸਾਧਾਂ
ਦੇ ਬਥੇਰੇ ਸਰਧਾਲੂ ਹਨ। ਇਹ ਸਭ ਮਿਲ ਕੇ ਸਿੱਖੀ ਅੰਦਰ ਰੋਲ ਮਾਡਲ ਨਹੀ ਰਹਿਣ ਦੇਣਗੇ। ਜਿਸ ਲਈ ਸਿੱਖ
ਨੌਜਵਾਨਾਂ ਨੂੰ ਸਿੱਖੀ ਨਾਲ ਜੋੜੀ ਰੱਖਣਾ ਕਾਫ਼ੀ ਮੁਸ਼ਕਲ ਕੰਮ ਹੋਵੇਗਾ। ਇਹ ਵੀ ਗੱਲ ਗਲਤ ਨਹੀ ਕਹੀ
ਜਾ ਸਕਦੀ ਕਿ ਸਿੱਖੀ ਦਾ ਵੱਧ ਨੁਕਸਾਨ ਪੱਗ ਅਤੇ ਦਾੜ੍ਹੀਆਂ ਅਤੇ ਲੰਮੇ ਚੋਲਿਆਂ ਵਾਲਿਆਂ ਨੇ ਹੀ
ਕੀਤਾ ਹੈ।
ਸਿੱਖਾਂ ਦੀ ਮੰਨੀ ਜਾਂਦੀ ਸਿੱਖ ਪਾਰਲੀਮੈਂਟ (ਸ੍ਰੋਮਣੀ ਕਮੇਟੀ) ਜਿਸ ਦਾ ਮਨੋਰਥ ਸਿੱਖ ਧਰਮ ਦਾ
ਪ੍ਰਚਾਰ ਕਰਨਾ ਸੀ। ਇਹ ਜਥੇਬੰਦੀ ਆਰ. ਐਸ. ਐਸ. (ਸੰਘ) ਦੀ ਦੁਬੇਲ ਬਣ ਕੇ ਆਪਣੀ ਹੌਣੀ ਦੇ ਆਖ਼ਰੀ
ਸਾਹ ਲੈ ਰਹੀ ਹੈ। ਸਿੱਖਾ ਦਾ ਵੱਡਾ ਹਿੱਸਾ ਸ੍ਰੋਮਣੀ ਕਮੇਟੀ ਦੇ ਕੰਮ ਕਾਜ ਦੇ ਤਰੀਕੇ ਤੋ ਨਰਾਜ ਹੈ
ਇਹ ਇਵੇਂ ਹੈ ਜਿਵੇਂ ਬਿੱਲੀ ਨੂੰ ਵੇਖ ਕੇ ਕਬੁਤਰ ਅਖਾ ਬੰਦ ਕਰ ਲਏ ਭਾਵ ਅਜਿਹੀ ਨਰਾਜਗੀ ਦਾ ਕੀ ਲਾਭ
ਜਿਸ ਕਰ ਕੇ ਅਪਣੀ ਹੋੰਦ ਹੀ ਮੁੱਕਦੀ ਹੋਵੇ। ਅੱਜ ਸ਼ੋਮਣੀ ਕਮੇਟੀ ਚੰਗੇ ਤੇ ਸਿਆਣੇ ਸਿੱਖਾਂ ਦੀ
ਅਗਵਾਈ ਲਈ ਉਡੀਕਵਾਨ ਹੈ। ਜਿਸ ਲਈ ਸਿਆਣੇ ਸਿੱਖਾਂ ਨੂੰ ਕੁੱਝ ਕਰਨਾ ਪਵੇਗਾ। ਦੁਜੇ ਪਾਸੇ ਜਿਥੋ ਤੀਕ
ਸਿੱਖਾ ਦੇ ਰਾਜਸੀ ਨਿਸ਼ਾਨੇ ਦੀ ਗਲ ਹੈ ਅੱਜ ਆਰ. ਐਸ. ਐਸ. ਦੇ ਭਾਰਤ ਅੰਦਰ ਤਾਨਾਸ਼ਾਹੀ, ਜੁਸੋਚ ਦੇ
ਅਸਰ ਹੇਠ ਭੋਲੇ ਸਿੱਖ ਵੀ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਨੂੰ ਮੰਨਣ ਤੋ ਇਨਕਾਰੀ ਹੋਈ ਜਾਂਦੇ ਹਨ
ਜਦੋ ਕਿ ਦੇਸ਼ ਆਜ਼ਾਦੀ ਤੋ ਪਹਿਲਾਂ 1946 ਵਿੱਚ ਸ੍ਰੋਮਣੀ ਕਮੇਟੀ ਨੇ ਆਪਣੇ ਹਾਉਸ (ਸਿੱਖ ਪਾਰਲੀਮੈਂਟ)
ਅੰਦਰ ਬਕਾਇਦਾ ਖਾਲਿਸਤਾਨ ਦੀ ਮੰਗ ਦਾ ਮਤਾ ਪਾਸ ਕੀਤਾ ਸੀ। ਜੇਕਰ ਸਿਰਫ ਸ੍ਰੋਮਣੀ ਕਮੇਟੀ ਸਿੱਖ ਧਰਮ
ਪ੍ਰਤੀ ਇਮਾਨਦਾਰੀ ਵਾਲਾ ਬਣਦਾ ਰੋਲ ਨਿਭਾਉਂਦੀ ਤਾਂ ਰਾਜਸੀ ਤੋਰ ਤੇ ਸਿੱਖਾ ਨੂੰ ਅਪਣੇ ਹੱਕਾ ਲਈ
ਇਹਨਾ ਨਾ ਜੁਝਣਾ ਪੈਂਦਾ ਅਤੇ ਧਾਰਮਿਕ ਖੇਤਰ ਵਿੱਚ ਵੀ ਪਤਿਤਪੁਣੇ ਤੇ ਨਸ਼ਿਆਂ ਦਾ ਵਹਿਣ ਗੁਰੂਆਂ ਦੀ
ਧਰਤੀ ਪੰਜਾਬ ਤੇ ਕਦੇ ਵੀ ਨਾ ਹੁੰਦਾ। ਸਿੱਖਾਂ ਅੰਦਰ ਬੇਵਸੀ ਵਾਲਾ ਮਾਹੌਲ ਵੀ ਪੈਂਦਾ ਨਾ ਹੁੰਦਾ
ਕਿਉਂਕਿ ਸ੍ਰੋਮਣੀ ਕਮੇਟੀ ਨੂੰ ਕਿਸੇ ਸਾਹਮਣੇ ਜਵਾਬਦੇਹ ਨਹੀ ਹੋਣਾ ਪੈਂਦਾ, ਨਾਂ ਹੀ ਅੱਜ ਤੱਕ
ਸ੍ਰੋਮਣੀ ਕਮੇਟੀ ਮੁਕਾਬਲੇ ਕੋਈ ਪੰਥਕ ਧਿਰ ਖੜਿਆ ਹੋ ਸਕੀ, ਜੋ ਸ੍ਰੋਮਣੀ ਕਮੇਟੀ ਵਿੱਚ ਪਹਿਰੇਦਾਰੀ
ਦਾ ਰੋਲ ਨਿਭਾ ਸਕਦੀ। ਸ੍ਰੋਮਣੀ ਕਮੇਟੀ ਦੇ 170 ਮੈਂਬਰਾਂ ਵਿੱਚ 15 ਕੋਆਪਰੇਟਿਵ ਮਿਲਾ ਕੇ ਕੁੱਲ
185 ਮੈਂਬਰੀ ਹਾਊਸ “ਮਿੱਟੀ ਦਾ ਮਾਧੋ” ਬਣ ਚੁੱਕਾ ਹੈ। ਸ੍ਰੋਮਣੀ ਕਮੇਟੀ ਦਾ ਕੋਈ ਮੈਂਬਰ ਆਪਣੇ
ਹਲਕੇ ਵਿੱਚ ਵਧ ਰਿਹਾ “ਬਾਬਾਵਾਦ”, ਪਤਿਤਪੁਣਾ, ਨਸ਼ਿਆ ਦਾ ਪਸਾਰ ਲਈ ਜਿੰਮੇਵਾਰ ਨਹੀ ਮੰਨਦਾ। ਇਵੇਂ
ਹੀ ਸ੍ਰੋਮਣੀ ਕਮੇਟੀ ਦੇ ਅਧਿਕਾਰੀ, ਕਰਮਚਾਰੀ, ਮੈਨੇਜਰ ਤੇ ਹੋਰ ਅਹੁਦੇਦਾਰ ਆਪਣੇ ਆਪ ਨੂੰ ਸੇਵਾਦਾਰ
ਮੰਨਣ ਦੀ ਥਾਂ, ਅਫ਼ਸਰਸ਼ਾਹੀ ਦਾ ਸ਼ਿਕਾਰ ਹਨ। ਦੁਜੇ ਪਾਸੇ ਸ੍ਰੀ ਅਕਾਲ ਤਖਤ ਦੀ ਮਾਨ ਮਰਯਾਦਾ ਤੇ
ਸਿਧਾਂਤ ਨੂੰ ਸ਼੍ਰੋਮਣੀ ਕਮੇਟੀ ਰਾਹੀ ਮੁੱਠੀ ਭਰ ਰਾਜਸੀ ਲੋਕਾ ਵਲੋ ਖੱਤਮ ਕੀਤਾ ਜਾ ਰਿਹਾ ਹੈ ਸਾਡਾ
ਮਨੋਰਥ ਸ੍ਰੋਮਣੀ ਕਮੇਟੀ ਨੂੰ ਨੀਵਾਂ ਦਿਖਾਉਣਾ ਕਦਾਚਿਤ ਨਹੀਂ ਹੈ। ਸਵਾਲ ਇਹ ਹੈ ਜਿਤਨੇ ਸਾਧਨ
ਸ੍ਰੋਮਣੀ ਕਮੇਟੀ ਕੋਲ ਮੌਜੂਦ ਹਨ ਜੋ ਸਿੱਖ ਸੰਗਤਾਂ ਦੀ ਬਦੌਲਤ ਮਿਲੇ ਹਨ। ਉਨ੍ਹਾਂ ਦਾ ਸਦ-ਉਪਯੋਗ
ਕਰਕੇ ਪੰਜਾਬ ਵਰਗੇ ਦੇਸ਼ ਨੂੰ ਨਸ਼ਾ ਤੇ ਪਤਿਤਪੁਣੇ ਤੋ ਮੁਕਤ ਕੀਤਾ ਜਾ ਸਕਦਾ ਸੀ। ਅੱਜ ਸਿੱਖੀ ਦੇ
ਪ੍ਰਚਾਰ ਲਈ ਕੋਈ ਸਿੱਖ ਸੰਸਥਾ ਜਾਂ ਪੰਥਕ ਦਰਦੀ ਸ੍ਰੋਮਣੀ ਕਮੇਟੀ ਤੱਕ ਪਹੁੰਚਦਾ ਹੈ ਤਾਂ ਸ੍ਰੋਮਣੀ
ਕਮੇਟੀ ਦਾ ਨਾ-ਮਿਲਵਰਤਨ ਅੰਦੋਲਨ ਸੁਰੂ ਹੋ ਜਾਂਦਾ ਹੈ। ਜਿਸ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ।
ਸਾਨੂੰ ਵੇਖਣਾ ਪਵੇਗਾ ਕਿ ਸਿੱਖ ਸੰਸਥਾਵਾਂ ਅਥਵਂਾ ਸਿੱਖਾਂ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ
ਅਤੇ ਫੈਡਰੇ ਟਕਸਾਲਾਂ, ਮਿਸ਼ਨਰੀਆਂ, ਬ੍ਰਹਮ ਗਿਆਨੀਆਂ ਦੇ ਬਾਵਜੂਦ ਪੰਥ ਦਾ ਪਤਨ ਕਿਉਂ ਜ਼ਾਰੀ ਹੈ।
ਸਾਡੀਆਂ ਵਿੱਦਿਅਕ ਸੰਸਥਾਵਾਂ ਅੰਦਰ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟ ਕੇ ਪਤਿਤ ਹੁੰਦੇ ਜਾ
ਰਹੇ ਹਨ, ਉਸ ਨੂੰ ਠੱਲ ਨਹੀ ਪੈ ਰਹੀਂ। ਦੂਜੇ ਪਾਸੇ ਗੁਰਮਤਿ ਸਮਾਗਮ ਕੀਰਤਨ ਦਰਬਾਰ, ਅਮ੍ਰਿਤ
ਸੰਚਾਰ, ਸ਼ਤਾਬ ਯਾਤਰਾਵਾਂ ਕਰਵਾ ਕੇ ਵੀ ਸਫ਼ਲਤਾ ਨਹੀ ਮਿਲ ਰਹੀ ਹੁਣ ਸਿੱਖੀ ਦਾ ਘੇਰਾ ਸੁੰਘੜਦਾ ਜਾ
ਰਿਹਾ ਹੈ।
ਸਿੱਖੀ ਨੂੰ ਖੋਰਾ ਲਾਉਣ ਵਾਲੀਆਂ ਆਰ. ਐਸ. ਐਸ. ਤੇ ਹੋਰ ਇਹੋ ਜਿਹੀਆਂ ਫਿਰਕੂ ਸੰਸਥਾਵਾਂ ਸਿੱਖ ਧਰਮ
ਨੂੰ ਹਿੰਦੂ ਧਰਮ ਦਾ ਅੰਗ ਪ੍ਰਚਾਰ ਕੇ ਸਿੱਖੀ ਸਰੂਪ ਨੂੰ ਬੇਦਾਵਾ ਦੇਣ ਦੀ ਪ੍ਰੇਰਨਾ ਤੇ ਪ੍ਰਚਾਰ ਕਰ
ਰਹੀਆਂ ਹਨ। ਭਾਰਤ ਦੇ ਵਿਧਾਨ ਦੀ 25 ਧਾਰਾ ਅੰਦਰ ਸਿੱਖ ਨੂੰ ਕੇਸਾਧਾਰੀ ਹਿੰਦੂ ਕਿਹਾ ਗਿਆ ਹੈ। ਜਿਸ
ਦੇਸ਼ `ਚ ਸਿੱਖ ਬਹੁਗਿਣਤੀ ਲੋਕ ਰਹਿੰਦੇ ਹਨ, ਉਥੋ ਦਾ ਵਿਧਾਨ ਹੀ ਸਿੱਖ ਤਸਲੀਮ ਕਰਨ ਤੋ ਨਾਂਹ ਕਰਦਾ
ਹੋਵੇ ਤਾਂ ਵੇਖਣਾ ਪਵੇਗਾ ਕਿ 1947 ਤੋ ਹੁਣ ਤੱਕ 67 ਸਾਲਾਂ ਚ ਸਾਡੇ ਰਾਜਨੀਤਕ ਆਗੂਆਂ ਨੇ ਕਿੰਨੀ
ਕੁ ਪ੍ਰਾਪਤੀ ਕੀਤੀ ਹੋਵੇਗੀ। ਮੁੱਖ ਤੋਰ ਤੇ ਇਹ ਵੀ ਵਿਚਾਰ ਕਰਨੀ ਪਵੇਗੀ ਕਿ ਜੇਕਰ 70 ਪ੍ਰਤੀਸ਼ਤ
ਬਹੁਗਿਣਤੀ ਹਿੰਦੂ ਮੁਲਕ ਵਿਚੋਂ ਦੋ ਪ੍ਰਤੀਸ਼ਤ ਸਿੱਖ ਆਪਣੇ ਹੱਕਾਂ ਲਈ ਗੰਭੀਰ ਨਹੀ ਹਨ ਤਾਂ ਭਵਿੱਖ ਚ
ਵਾਪਰਣ ਵਾਲੇ ਕਿਸੇ ਮਾੜੇ ਵਰਤਾਰੇ ਲਈ ਉਹ ਖੁਦ ਜਿੰਮੇਵਾਰ ਹੋਣਗੇ। ਸਵਾਲ ਇਹ ਹੈ ਕਿ ਸਿੱਖੀ ਸੋਚ ਦੇ
ਧਾਰਨੀ ਸਿੱਖਾਂ ਵੱਲੋਂ ਆਪਣੀ ਜਿੰਮੇਵਾਰੀ ਤੋਂ ਅਵੇਸਲਾਪਣ ਕਿਉਂ ਹੈ। ਸਾਡੇ ਸਿੱਖ ਆਗੂ ਪੰਜਾਬ ਅਤੇ
ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੋਂ ਤੁਰਨ ਦਾ ਭੰਡੀ ਪ੍ਰਚਾਰ ਕਰਦੇ ਨਹੀਂ ਥੱਕਦੇ। ਪਰ ਆਪਣੀ ਚਿੰਤਾ
ਸਿੱਖ ਕੌਮ ਦੀਆਂ ਅਮੀਰ ਕਦਰਾ ਕੀਮਤਾਂ ਤੇ ਅਸੂਲਾਂ ਨੂੰ ਬਚਾਉਣਾ ਵੀ ਛੱਡ ਚੁੱਕੇ ਹਨ। ਜਿਸ ਦੀ
ਮਿਸਾਲ ਅਕਾਲੀ ਦਲ ਤੋਂ ਪੰਜਾਬੀ ਪਾਰਟੀ ਤੱਕ ਦੇ ਸਫ਼ਰ ਤੋ ਮਿਲਦੀ ਹੈ। ਸਾਡੇ ਸਿੱਖ ਨੇਤਾ ਪਹਿਲਾਂ
ਅੰਗਰੇਜ਼ਾਂ ਨੂੰ ਸਬਕ ਸਿਖਾਉਣ ਲਈ ਕਾਂਗਰਸ ਪਿਛੇ ਲੱਗੇ ਫਿਰ ਕਾਂਗਰਸ ਨੂੰ ਸਬਕ ਸਿਖਾਉਣ ਲਈ ਜਨਤਾ
ਪਾਰਟੀ ਪਿੱਛੇ ਤੇ ਹੁਣ ਭਾਜਪਾ ਤੇ ਅਕਾਲੀਆਂ ਪਿੱਛੇ। ਅੱਜ ਕੱਲ ਆਮ ਆਦਮੀ ਪਾਰਟੀ ਤੇ ਡੁਲ੍ਹੇ ਹੋਏ
ਨੇ ਹੁਣ ਇਸ ਦੇ ਪਿੱਛੋ ਕੀ ਹੋਵੇਗਾ ਕਿਸੇ ਨੂੰ ਪਤਾ ਨਹੀ।
ਸਿੱਖਾਂ ਨੂੰ ਚਿੰਤਾ ਧਰਮ ਕੌਮ ਨੂੰ ਬਚਾਉਣ ਤੇ ਮਜ਼ਬੂਤ ਕਰਨ ਦੀ ਹੋਣੀ ਚਾਹੀਦੀ ਸੀ, ਜਿਸ ਵਿੱਚ ਤਕੜੇ
ਹੋ ਕੇ ਕੰਮ ਕਰਨ ਦੀ ਲੋੜ ਹੈ। ਮੇਰੇ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਤਾਇਨਾਤ ਮਿੱਤਰ ਨੇ ਦੱਸਿਆ ਕਿ
ਸਿੱਖੀ ਦੇ ਪ੍ਰਚਾਰ ਦੀ ਵੱਡੀ ਸੰਸਥਾ ਦੇ ਵਿਦਿਆਰਥੀ ਵਿੰਗ ਵਿੱਚ ਇੱਕ ਕਾਰਾਕੁੰਨ ਨੇ ਸਿਰ ਮੂਹ ਮੁਨਾ
ਲਿਆ ਤੇ ਉਸ ਰੌਦਿਮਾਗ ਗੁਰਸਿੱਖ ਨੇ ਇਸ ਕਾਰਕੁੰਨ ਦੇ ਕਾਰਨ ਬਾਰੇ ਜਾਨਣਾ ਚਾਹਿਆ ਤਾਂ ਉਸ ਨੇ ਦੱਸਿਆ
ਕਿ ਅੱਜ ਪੜ੍ਹੇ ਲਿਖੇ ਲੋਕਾਂ ਵਿੱਚ ਇਹ ਗੱਲ ਪ੍ਰਵਾਨ ਕਰ ਲਈ ਗਈ ਹੈ ਕਿ ਅਮ੍ਰਿਤਧਾਰੀ ਅਤੇ ਖੁੱਲੀ
ਦਾੜ੍ਹੀ ਵਾਲੇ ਲੋਕ ਉਜੱਡ, ਪਿਛਾਹ ਖਿਚੂ ਅਤੇ ਲੜਾਕੇ ਹੁੰਦੇ ਹਨ। ਇਸ ਲਈ ਆਪਣੇ ਆਪ ਨੂੰ ਅਗਾਂਹਵਧੂ
ਵਿਦਵਾਨ ਅਤੇ ਸਰੀਫ਼ ਵਿਅਕਤੀ ਪੇਸ਼ ਕਰਨ ਲਈ ਸਿਰ ਮੂੰਹ ਮੁਨਾ ਲਏ ਹਨ। ਅੱਜ ਕੇਸ ਅਤੇ ਕ੍ਰਿਪਾਨ ਵਰਗੇ
ਪਵਿੱਤਰ ਚਿੰਨ੍ਹ ਬਹੁਤ ਹੀ ਵਿਪਰੀਤ ਪ੍ਰਤੀਕ ਬਣ ਚੁੱਕੇ ਹਨ। ਐਸਾ ਮਾਹੌਲ ਕਿਵੇਂ ਬਣ ਗਿਆ।
ਜਿੰਮੇਵਾਰ ਕੌਣ ਹੈ। ਸਿੱਖ ਪ੍ਰਚਾਰਕ ਸੰਸਥਾਂ ਦੇ ਕਾਰਕੁੰਨ ਦੀ ਇਹ ਤਾਜ਼ਾ ਮਿਸਾਲ ਤੁਹਾਡੇ ਸਾਹਮਣੇ
ਹੈ।
ਦੂਜੇ ਪਾਸੇ ਅੱਜ ਘੱਟ ਪੜ੍ਹੇ ਲਿਖੇ ਗ੍ਰੰਥੀਆਂ ਜਾਂ ਰਾਗੀਆਂ ਨੂੰ ਵੀ ਵੱਡੇ ਅਹੁਦਿਆਂ ਤੇ ਲਗਾਉਣ ਦੀ
ਪ੍ਰੰਪਰਾ ਬਣੀ ਹੋਈ ਹੈ। ਜੇ ਅਸੀ ਸਿੱਖਾ ਵਿਚੋ ਪੜ੍ਹੇ ਲਿਖੇ ਚੰਗੇ ਵਿਗਿਆਨੀ ਡਾਕਟਰ, ਉਦਯੋਗਪਤੀ,
ਵਪਾਰੀ, ਰਿਟਾਇਰਡ ਅਫ਼ਸਰ ਪ੍ਰਬੰਧਕੀ ਸੇਵਾਵਾਂ ਵਾਸਤੇ ਭਾਲ ਕਰਨੀ ਸੁਰੂ ਕਰ ਦਈਏ ਤਾਂ ਉਨ੍ਹਾਂ ਦੀ
ਯੋਗਤਾ ਅਨੁਸਾਰ ਸਿੱਖ ਸੰਸਥਾਵਾਂ ਵਿੱਚ ਮਾਣ ਤਾਣ ਦੇਣਾ ਸੁਰੂ ਕਰੀਏ ਤਾਂ ਇਸ ਤਰ੍ਹਾਂ ਸਾਡੀਆਂ
ਸੰਸਥਾਵਾਂ ਦਾ ਨਵੀਨਕਰਨ ਹੋ ਸਕਦਾ ਹੈ। ਸਿੱਖਾਂ ਦੀ ਸੋਚ ਦਾ ਪੱਧਰ ਮਾਪਣ ਲਈ ਇੱਕ ਹੋਰ ਮਿਸਾਲ ਕਿ
ਜਦੋਂ ਇੱਕ ਸੈਮੀਨਾਰ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਦੀ ਨਿਯੁਕਤੀ ਅਤੇ ਯੋਗਤਾ ਤੇ ਗੱਲ ਕਰਦਿਆਂ
ਕਿਸੇ ਸਿਆਣੇ ਵਿਦਵਾਨ ਨੇ ਕਿਹਾ ਕਿ ਇਸ ਮਹਾਨ ਪਦਵੀ ਤੇ ਘੱਟੋ-ਘੱਟ ਬੀ. ਏ. ਦੀ ਯੋਗਤਾ ਹੋਣੀ
ਚਾਹੀਦੀ ਹੈ ਤਾਂ ਝੱਟਪੱਟ ਇੱਕ ਹੋਰ ਸੱਜਣ ਕਹਿਣ ਲੱਗਾ ਕਿ ਦੇਖੋ ਜੀ ਗੁਰੂ ਨਾਨਕ ਸਾਹਿਬ ਨੇ ਕਿਹੜਾ
ਡਿਗਰੀ ਲਈ ਸੀ। ਜਿਸ ਦਾ ਸਿੱਧਾ ਮਤਲਬ ਸੀ ਕਿ ਸਿੱਖਾਂ ਦੀਆਂ ਉੱਚ ਸੰਸਥਾਵਾਂ ਤੇ ਅਨਪੜ ਕਿਸਮ ਦੇ
ਬੰਦੇ ਹੀ ਹੋਣੇ ਚਾਹੀਦੇ ਹਨ। ਹਲਾਂਕਿ ਇਹੋ ਜਿਹੀ ਸੋਚ ਕਾਰਨ ਹੀ ਅੰਗਰੇਜ਼ਾਂ ਨੇ ਆਪਣੇ ਕਾਲ ਵਿੱਚ
ਸਿੱਖੀ ਅਦਾਰਿਆਂ ਉੱਤੇ ਅਨਪੜ੍ਹ ਮਹੰਤਾਂ, ਸੰਤਾਂ ਨੂੰ ਲਾਈ ਰੱਖਿਆ ਸੀ। ਫਿਰ ਸਿੱਖਾ ਨੂੰ ਲਹੂ ਡੋਲ
ਕੇ ਮੰਹਤਾਂ ਪਾਸੋ ਗੁਰਦਆਰੇ ਅਜਾਦ ਕਰਵਾਉਣੇ ਪਏ ਸੀ ਜੇ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਉਹ
ਅਰਬੀ, ਫਾਰਸੀ, ਲੰਡੇ, ਹਿਸਾਬ ਤੋ ਬਿਨ੍ਹਾਂ ਵੇਦਾਂ, ਪੁਰਾਣਾਂ, ਕਤੇਬਾਂ ਆਦਿ ਦਾ ਗਹਿਰਾ ਅਧਿਐਨ
ਕੀਤਾ ਹੋਇਆ ਸੀ। ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ ਦੱਸਣ ਵਾਲੇ ਲੋਕ ਪਾਪ ਨਹੀ ਤਾਂ ਹੋਰ ਕੀ ਕਰ ਰਹੇ
ਹਨ। ਸਿੱਖਾਂ ਦੀ ਸਰਵ-ਉੱਚ ਸੰਸਥਾਂ, ਸ੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਅਕਾਲੀ ਦਲ ਦੀ ਸਥਾਪਨਾ
ਵੇਲੇ ਸਾਡੇ ਬਜ਼ੁਰਗਾਂ ਵੱਲੋ ਲਏ ਗਏ ਫੈਸਲਿਆਂ, ਉਦੇਸ਼ਾਂ ਨੂੰ ਲਾਗੂ ਕਰਨ ਲਈ ਸਿਆਣੇ ਸਿੱਖਾਂ ਨੂੰ
ਅੱਗੇ ਆਉਣਾ ਚਾਹੀਦਾ ਹੈ। ਸ੍ਰੋਮਣੀ ਗੁਰਮਤਿ ਚੇਤਨਾ ਨੇ ਇਸ ਮਹਾਨ ਕੰਮ ਲਈ ਬੀੜਾ ਚੁੱਕਣ ਦਾ ਫੈਸਲਾ
ਕੀਤਾ ਹੈ। ਸੂਝਵਾਨ, ਪੰਥਕ ਦਰਦੀ ਸਾਨੂੰ ਸਹਿਯੋਗ ਦੇਣ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ
ਮੁੱਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ
ਮੋ: 98780-11670
08/05/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਨਕਲਾਬ
ਦਸ਼ਮੇਸ਼ ਲਿਆਇਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
ਰਾਜ ਮੁਗਲ ਦਾ, ਫਿਰੀ ਗੁਲਾਮੀ, ਭਾਰਤਵਾਸੀ ਝੁਕ ਗਏ,
ਖੰਜਰ ਨੋਕ ਤੇ ਧਰਮ ਬਦਲਦੇ, ਸੱਚ-ਇਨਸਾਫ ਤਾਂ ਲੁਕ ਗਏ,
ਸੱਚ ਦਾ ਹੋਕਾ ਗੋਬਿੰਦ ਲਾਇਆ, ਦਿਵਸ ਵੈਸਾਖੀ ਦੇ
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
ਡਰ ਕੱਢਣ ਲਈ ਰਚਿਆ ਕੌਤਕ ਅਜਬ ਗੁਰੂ ਜੀ ਨੇ,
“ਚਾਹੀਦਾ ਇੱਕ ਸੀਸ”, ਬੋਲਿਆ ਗਜ਼ਬ ਗੁਰੂ ਜੀ ਨੇ,
ਸਭ ਪਾਸੇ ਸੰਨਾਟਾ ਛਾਇਆ, ਦਿਵਸ ਵੈਸਾਖੀ ਦੇ।
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
ਦਯਾ ਰਾਮ ਨੇ ਸੀਸ ਭੇਟ ਆ ਕੀਤਾ ਗੁਰ ਅੱਗੇ,
ਤਨ ਮਨ ਤੇਰਾ ਦਾਤਾ ਮੇਰਾ ਇਸ ਵਿੱਚ ਕੀ ਲੱਗੇ,
ਤੰਬੂ ਲੈ ਗਏ, ਖੜਕਾ ਆਇਆ, ਦਿਨ ਵੈਸਾਖੀ ਦੇ।
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
ਖੂਨ ਭਰੀ ਤਲਵਾਰ ਗੁਰੂ ਲੈ ਹਾਜ਼ਿਰ ਫਿਰ ਹੋਏ।
ਹੋਰ ਸਿੱਖ ਦਾ ਸੀਸ ਲੋੜੀਏ ਹੋਰ ਇੱਕ ਸਿਰ ਹੋਏ।
ਧਰਮ ਸਿੰਘ ਆ ਸੀਸ ਝੁਕਾਇਆ, ਦਿਵਸ ਵੈਸਾਖੀ ਦੇ,
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
ਭੇਟ ਸੀਸ ਪੰਜ ਸਿੱਖਾਂ ਕੀਤੇ ਏਵੇਂ ਗੁਰ ਅੱਗੇ।
ਸਿੱਖੋਂ ਸਿੰਘ ਬਣਾਏ ਪੰਜੇ, ਬਾਣੇ ਵਾਹ ਲੱਗੇ।
ਚਮਤਕਾਰ ਇਹ ਕੀ ਦਿਖਲਾਇਆ, ਦਿਵਸ ਵੈਸਾਖੀ ਦੇ।
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
ਪੰਜ ਕਕਾਰ ਤੇ ਨੀਲਾ ਬਾਣਾ, ਤੇ ਫਿਰ ਪਾਹੁਲ ਛਕਾਇਆ।
ਸਿੱਖੋਂ ਸਿੰਘ ਬਣ ਪੰਜ ਪਿਆਰੇ, ਉਚਾ ਅਹੁਦਾ ਪਾਇਆ।
ਪੰਜਾਂ ਗੁਰ ਨੂੰ ਪਾਹੁਲ ਛਕਾਇਆ, ਦਿਵਸ ਵੈਸਾਖੀ ਦੇ।
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
ਹਾਜ਼ਿਰ ਸਿੱਖਾਂ ਛਕਿਆ ਪਾਹੁਲ, ਸਿੰਘ ਦੇ ਲਕਬ ਲਗਾਏ।
ਗੁਰੂ ਜੀ ਬੋਲੇ ਅਜ ਸਭਨਾਂ ਦੇ, ਡਰ ਭਉ ਅਸੀਂ ਹਟਾਏ,
ਚਿੜੀਆਂ ਨੂੰ ਸੀ ਬਾਜ ਬਣਾਇਆ, ਦਿਵਸ ਵਿਸਾਖੀ ਦੇ।
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
ਝੁਕਣੇ ਨਾ ਇਹ, ਰੁਕਣੇ ਨਾ ਇਹ, ਵਧਦੇ ਜਾਵਣਗੇ,
ਜਾਬਰ, ਜ਼ਾਲਿਮ, ਜਰਵਾਣੇ ਦੇ ਆਹੂ ਲਾਹਵਣਗੇ।
ਮਜ਼ਲੂਮਾਂ ਦਾ ਕਵਚ ਬਣਾਇਆ, ਦਿਵਸ ਵਿਸਾਖੀ ਦੇ।
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
ਪੁਤਰ ਨੇ ਦਸ਼ਮੇਸ਼ ਦੇ ਸਾਰੇ, ਭਰਮ ਭੁਲਾ ਦਿਤੇ।
ਇਕੋ ਬਾਟੇ ਸਭ ਨੇ ਛਕਿਆ, ਭੇਦ ਮਿਟਾ ਦਿਤੇ।
ਸਭ ਦੇ ਸਿਰ ਤੇ ਛਤਰ ਝੁਲਾਇਆ, ਦਿਵਸ ਵੈਸਾਖੀ ਦੇ।
ਇਨਕਲਾਬ ਦਸ਼ਮੇਸ਼ ਲਿਆਇਆ, ਦਿਵਸ ਵੈਸਾਖੀ ਦੇ।
ਸਿੱਖਾਂ ਨੂੰ ਸੀ ਸਿੰਘ ਬਣਾਇਆ, ਦਿਵਸ ਵੈਸਾਖੀ ਦੇ।
08/05/14)
ਜਸਪ੍ਰੀਤ ਕੌਰ/ਸ. ਉਪਕਾਰ ਸਿੰਘ ਫਰੀਦਾਬਾਦ
ਪੁਜਾਰੀ ਅਤੇ ਸਿਆਸਤਦਾਨਾਂ ਨੇ ਦੇਹਿ ਸ਼ਿਵਾ ਨੂੰ ਗੁਰਬਾਣੀ ਦਾ ਦਰਜਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ
ਨੂੰ ਦੇਵੀ ਪੂਜਕ ਬਣਾਉਣ `ਤੇ ਪੱਕੀ ਮੋਹਰ ਲਾਈ: ਸ. ਉਪਕਾਰ ਸਿੰਘ ਫਰੀਦਾਬਾਦ
(ਫਰੀਦਾਬਾਦ: ੮ ਮਈ ੨੦੧੪ ਜਸਪ੍ਰੀਤ ਕੌਰ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ
ਫਰੀਦਾਬਾਦ ਨੇ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲ ਮੰਤਰੀ ਮਜੀਠੀਏ ਵੱਲੋਂ ਦੇਹਿ ਸਿਵਾ ਦੀ
ਪੰਗਤੀ ਬਦਲਣ `ਤੇ ਤਖ਼ਤ ਹਜੂਰ ਸਾਹਿਬ ਅਤੇ ਅਕਾਲ ਤਖ਼ਤ ਦੇ ਅਖੌਤੀ ਜੱਥੇਦਾਰਾਂ ਵੱਲੋਂ ਇਸਨੂੰ
ਗੁਰਬਾਣੀ ਦੀ ਬੇਅਦਬੀ ਆਖ ਕੇ ਲਾਈ ਤਨਖਾਹ ਅਨੁਸਾਰ ਭਾਂਡੇ ਮਾਂਜਣ ਦਾ ਕੰਮ ਜੋਰਾਂ ਸ਼ੋਰਾਂ `ਤੇ ਚਲ
ਰਿਹਾ ਹੋਵੇਗਾ ਪਰ ਇਸ ਗੁੰਮਰਾਹਕੁੰਨ ਫੈਸਲੇ ਨਾਲ ਭੋਲੀ ਭਾਲੀ ਸਿੱਖ ਸੰਗਤਾਂ ਅਤੇ ਆਉਣ ਵਾਲੀ ਨਸਲਾਂ
ਕਿਸ ਰਾਹ ਪੈਣਗੀਆਂ ਇਸ ਦਾ ਅੰਦਾਜਾ ਸ਼ਇਦ ਪੁਜਾਰੀਆਂ ਅਤੇ ਸਿਆਸਤਦਾਨਾਂ ਨੂੰ ਭਲੀ ਭਾਂਤ ਹੈ ਪਰ ਜਾਣ
ਬੂਝ ਕੇ ਬਾਵਰੇ ਤੈ ਕਾਜ ਬਿਗਾਰਿਓ ਵਾਲੇ ਕੰਮ ਨੂੰ ਆਦਤ ਮੁਤਾਬਕ ਸਿਰੇ ਚਾੜਿਆ ਗਿਆ। ਉਨ੍ਹਾਂ ਕਿਹਾ
ਕਿ ਸਿੱਖ ਕੌਮ ਦੀ ਪੁਜਾਰੀ ਸ਼੍ਰੇਣੀ ਇਹ ਗੱਲ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਸਿਧਾਂਤਕ ਅਤੇ ਸਿੱਖ
ਹਿਤਾਂ ਦੀ ਗਲਾਂ ਉਨ੍ਹਾਂ ਦੇ ਅਹੁਦੇ ਲਈ ਖਤਰਨਾਕ ਹਨ ਇਸ ਲਈ ਸਿੱਖ ਹਿੱਤਾਂ ਦੀ ਰਾਖੀ ਲਈ ਉਨ੍ਹਾਂ
ਵੱਲ ਵੇਖਣਾ ਮੂਰਖਤਾ ਭਰਿਆ ਫੈਸਲਾ ਹੋਵੇਗਾ। ਦੁਜੇ ਪਾਸੇ ਪੰਥਕ ਹਿਤਾਂ ਦੀ ਦੁਹਾਈ ਪਾਉਣ ਵਾਲੇ ਉਹ
ਸਿਆਸਤਦਾਨ ਜਿਹੜੇ ਸਭ ਕੁੱਝ ਜਾਣਦੇ ਹੋਏ ਵੀ ਇਸ ਮੁੱਦੇ `ਤੇ ਸਿਆਸੀ ਲਾਹਾ ਲੈ ਰਹੇ ਹਨ ਉਨ੍ਹਾਂ ਦੀ
ਦੋਗਲੀ ਖੇਡ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ
ਨੂੰ ਦੇਹਿ ਸ਼ਿਵਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਆਖਣ ਤੋਂ ਪਹਿਲਾਂ ਇਸ ਦੇ ਅਰਥ ਜ਼ਰੂਰ ਸਮਝ
ਲੈਣੇ ਚਾਹੀਦੇ ਹਨ ਕਿਉਂਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਸਗੋਂ ਕਵੀ ਸਿਆਮ ਨੇ ਲਿਖੀ
ਹੈ ਜੋ ਕਿ ਆਪਣੇ ਇਸ਼ਟ ਸ਼ਿਵਾ ਭਾਵ ਦੁਰਗਾ ਦੇਵੀ ਅੱਗੇ ਵਰਦਾਨ ਮੰਗਦਾ ਹੈ ਕਿਉਂਕਿ ਉਸਨੇ ਦੁਰਗਾ
ਸਪਤਸ਼ਤੀ (ਦੁਰਗਾ ਦੇ ੭੦੦ ਨਾਵਾਂ ਵਾਲਾ) ਗ੍ਰੰਥ ਸੰਪੂਰਨ ਕਰ ਲਿਆ ਹੈ ਅਤੇ ਉਹ ਦੁਰਗਾ ਸਪਤਸ਼ਤੀ
ਗ੍ਰੰਥ ਨੂੰ ਹੀ ਸਰਵਉੱਚ ਮੰਨਦਾ ਹੈ। ਜਦ ਕਿ ਗੁਰਮਤਿ ਵਿੱਚ ਅਵਤਾਰਵਾਦ ਅਤੇ ਵਰ ਮੰਗਣ ਦਾ ਕੋਈ
ਸਿਧਾਂਤ ਹੀ ਨਹੀਂ ਫਿਰ ਕਿਸ ਅਧਾਰ `ਤੇ ਕਵੀ ਸਿਆਮ ਦੀ ਦੇਵੀ ਪੂਜਕ ਰਚਨਾ ਨੂੰ ਗੁਰੂ ਗੋਬਿੰਦ ਸਿੰਘ
ਜੀ ਦਾ ਆਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਗੁਰਬਾਣੀ ਦੀ
ਬੇਅਦਬੀ ਹੋ ਗਈ ਤਾਂ ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਉਹ ਦੇਹਿ ਸਿਵਾ ਨੂੰ
ਗੁਰਬਾਣੀ ਆਖਦੇ ਹਨ ਤਾਂ ਉਨ੍ਹਾਂ ਨੂੰ ਦੇਹਿ ਸ਼ਿਵਾ ਦੇ ਗੀਤ ਵਿੱਚ ਲਿਖੀ ਗੱਲ ਦੁਰਗਾ ਸਪਤਸ਼ਤੀ ਗ੍ਰੰਥ
ਹੀ ਸਰਵਉੱਚ ਹੈ ਨੂੰ ਵੀ ਸਰਵਉੱਚ ਮੰਨਣਾ ਪਵੇਗਾ।
08/05/14)
ਜਸਵੰਤ ਸਿੰਘ ‘ਅਜੀਤ’
ਗੁਰੂ ਨਾਨਕ ਦੇਵ ਐਜੂਕੇਸ਼ਨਲ
ਟ੍ਰਸੱਟ ਹੈਦਰਾਬਾਦ ਦੇ ਮੁੱਖੀ ਸ. ਨਾਨਕ ਸਿੰਘ ਨਿਸ਼ਤਰ ਨੇ ਆਪਣੀ ਬੁਕਲਿਟ ‘ਸਿੱਖ ਦਾ ਮੂੰਹ ਅਤੇ
ਰੁਮਾਲੇ ਦੀ ਭੇਟਾ: ਨਿਰਾਦਰ ਬੰਦ ਕਰੋ’ ਵਿੱਚ ਇੱਕ ਅਸਥਾਨ ਪੁਰ ਲਿਖਿਆ ਹੈ ਕਿ ਸ੍ਰੀ ਗੁਰੂ
ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਆਦੇਸ਼ ਦਿੱਤੇ ਕਿ ਹਥਿਆਰ ਅਤੇ ਘੋੜੇ ਭੇਟਾ ਕੀਤੇ ਜਾਣ। ਦਸਵੰਧ ਦੀ
ਵਰਤੋਂ ਫੌਜ ਰਖਣ, ਕਿਲ੍ਹੇ ਬਨਵਾਣ ਅਤੇ ਜੰਗੀ ਸਾਮਾਨ ਖਰੀਦਣ ਲਈ ਕੀਤੀ ਜਾਂਦੀ। ਗੁਰੂ ਸਾਹਿਬ ਨੇ
ਇਸੇ ਫੰਡ ਵਿਚੋਂ ਗੁਰਦੁਆਰੇ, ਮੰਦਿਰ ਅਤੇ ਮਸਜਿਦ ਬਣਵਾਏ। ਗੁਰਦਾਸਪੁਰ ਜ਼ਿਲੇ ਦੇ ਇੱਕ ਪਿੰਡ
ਹਰਿਗੋਬਿੰਦ ਪੁਰੀ ਵਿੱਚ ਮੁਸਲਮਾਨਾਂ ਲਈ ਇੱਕ ਮਸੀਤ ਬਣਵਾਈ, ਜੋ ‘ਗਰੂ ਕੀ ਮਸੀਤ’ ਦੇ ਨਾਂ ਨਾਲ
ਮਸ਼ਹੂਰ ਹੈ। ਹਿੰਦੁਸਤਾਨ ਦੇ ਬਟਵਾਰੇ ਵੇਲੇ ਇਥੋਂ ਦੇ ਵਸਨੀਕ ਮੁਸਲਮਾਨਾਂ ਦੇ ਪਿੰਡ ਛੱਡ ਕੇ
ਪਾਕਿਸਤਾਨ ਚਲੇ ਜਾਣ ਤੋਂ ਬਾਅਦ ਇਹ (ਮਸੀਤ) ਵਿਰਾਨ ਹੋ ਗਈ। ਜਿਸਨੂੰ ਆਪਣੇ ਕਬਜ਼ੇ ਵਿੱਚ ਲੈ, ਸਥਾਨਕ
ਸਿੱਖਾਂ ਨੇ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਅਤੇ ਇਸਦਾ ਨਾਂ ‘ਗੁਰਦੁਆਰਾ ਗੁਰੂ ਕੀ ਮਸੀਤ’ ਰਖ
ਲਿਆ। ਜਦੋਂ 2003 ਵਿੱਚ ਕੁੱਝ ਮੁਸਲਮਾਣ ਉਥੇ ਵਸਣ ਲਈ ਵਾਪਸ ਆ ਗਏ ਤਾਂ ਸਿੱਖਾਂ ਨੇ ਉਨ੍ਹਾਂ ਵਲੋਂ
ਬਿਨਾ ਮੰਗਿਆਂ ਹੀ ਗੁਰਦੁਆਰਾ ਖਾਲੀ ਕਰ ਕੇ ਮੁਸਲਮਾਨਾਂ ਦੇ ਹਵਾਲੇ ਕਰ ਦਿੱਤਾ ਅਤੇ ‘ਗੁਰੂ ਕੀ
ਮਸੀਤ’ ਦੀ ਸ਼ਾਨ ਦੁਬਾਰਾ ਬਹਾਲ ਕਰ ਦਿੱਤੀ। ਉਨ੍ਹਾਂ ਹੋਰ ਲਿਖਿਆ ਕਿ ਇਸ ਦੇਸ਼ ਵਿੱਚ ਜਿਥੇ ਮੰਦਿਰ
ਮਸਜਿਦ ਦੇ ਝਗੜਿਆਂ ਨੇ ਲੋਕਾਂ ਦਾ ਚੈਨ ਖੋਹ ਲਿਆ ਹੈ ਅਤੇ ਖਾਨਾਜੰਗੀ (ਸਿਵਲ ਵਾਰ) ਵਰਗੇ ਹਾਲਾਤ
ਪੈਦਾ ਕਰ ਦਿੱਤੇ ਹਨ, ਉਥੇ ਸਿੱਖਾਂ ਨੇ ਇਹ ਕਦਮ ਚੁਕ ਕੇ ਸਾਰੀ ਦੁਨੀਆਂ ਵਿੱਚ ਆਪਣੇ ਤੋਰ ਤੇ ਅਨੌਖੀ
ਮਿਸਾਲ ਕਾਇਮ ਕੀਤੀ।
07/05/14)
ਸਰਵਜੀਤ ਸਿੰਘ
ਮਹਿੰਦਰ ਸਿੰਘ ਘੱਗ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਸ. ਮਹਿੰਦਰ ਸਿੰਘ ਜੀ, ਆਪ ਨੇ ‘ਕੌਮ ਦੇ ਹੀਰੇ’ ਫਿਲਮ ਵੇਖਣ ਤੋਂ ਪਿਛੋਂ ਪੈਦਾ ਹੋਏ ਸ਼ੰਕੇ ਦੇ ਬਾਰੇ
ਲਿਖਿਆ ਹੈ, “ਹਰਿਮੰਦਰ ਸਾਹਿਬ ਬਾਰੇ ਇਕ ਇਤਹਾਸਕ ਜਾਣਕਾਰੀ ਦਿਤੀ ਜਾਂਦੀ ਹੈ ਜੋ ਬਹੁਤ ਜ਼ਰੂਰੀ ਵੀ
ਹੈ ਪਰ ਜੋ ਸੁਣਿਆ ਉਹ ਸਹੀ ਨਹੀਂ ਲਗਾ, ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਗੁਰੂ ਰਾਮਦਾਸ ਜੀ ਨੇ
ਸਾਂਈਂ ਮੀਆਂ ਮੀਰ ਜੀ ਤੋਂ ਹਰਮੰਦਰ ਸਾਹਿਬ ਦਾ ਨੀਂਹ ਪਥਰ ਰਖਵਾਇਆ”। ਮੈਂ ਵੀ ਆਪ ਜੀ ਨਾਲ ਸਹਿਮਤ
ਹਾਂ ਕਿ ਇਹ ਜਾਣਕਾਰੀ ਸਹੀ ਨਹੀਂ ਹੈ। ਆਪ ਜੀ ਦੀ ਏਨੀ ਲਿਖਤ `ਚ ਦੋ ਨੁਕਤੇ ਸਾਹਮਣੇ ਆਉਂਦੇ ਹਨ।
ਨੀਂਹ ਕਿਸ ਗੁਰੂ ਸਾਹਿਬ ਵੇਲੇ ਰੱਖੀ ਗਈ ਅਤੇ ਕੀ ਗੁਰੂ ਸਾਹਿਬ ਨੇ ਆਪ ਰੱਖੀ ਜਾਂ ਸਾਂਈ ਮੀਆ ਮੀਰ
ਜੀ ਤੋਂ ਰਖਵਾਈ।
ਮੇਰੀ ਜਾਣਕਾਰੀ ਮੁਤਾਬਕ ਦਰਬਾਰ ਸਾਹਿਬ ਦਾ ਨੀਂਹ (1 ਮਾਘ ਸੰਮਤ 1645 ਬਿ: ਦਿਨ ਸ਼ਨਿਚਰਵਾਰ/28
ਦਸੰਬਰ 1588 ਯੂਲੀਅਨ) ਗੁਰੂ ਅਰਜਨ ਦੇਵ ਜੀ ਰੱਖੀ ਸੀ। ਭਾਈ ਸੰਤੋਖ ਸਿੰਘ ਜੀ ਨੇ ਵੀ ਨੀਂਹ, ਗੁਰੂ
ਜੀ ਵੱਲੋਂ ਰੱਖੀ ਹੀ ਲਿਖਿਆ ਹੈ। ਸਾਂਈ ਮੀਆਂ ਮੀਰ ਤੋਂ ਨੀਂਹ ਰਖਾਉਣ ਦਾ ਸਭ ਤੋਂ ਪਹਿਲਾ ਜਿਕਰ
ਬੂਟੇ ਸ਼ਾਹ ਨੇ ‘ਤਾਰੀਖ ਏ ਪੰਜਾਬ’ `ਚ ਕੀਤਾ ਹੈ। ਇਹ ਲਿਖਤ 1840 ਈ: ਦੇ ਨੇੜੇ ਤੇੜੇ ਦੀ ਹੈ। ਡਾ.
ਗੁਰਮੇਲ ਸਿੰਘ ਸਿੱਧੂ ਨੇ ਕੀ ਲਿਖਿਆ ਹੈ, ਇਹ ਤੁਹਾਡੇ ਪੱਤਰ ਤੋਂ ਸਪੱਸ਼ਟ ਨਹੀ ਹੁੰਦਾ। ਜੇ ਉਸ ਨੂੰ
ਦੁਵਾਰਾ ਲਿਖ ਸਕੋ ਤਾਂ ਧੰਨਵਾਦੀ ਹੋਵਾਂਗਾ।
‘ਹਰਿਮੰਦਰ’ ਭਾਵ ਹਰੀ (ਵਿਸ਼ਨੂੰ) ਦਾ ਮੰਦਰ। ਇਹ ਨਾਮ ਗੁਰਬਿਲਾਸ ਪਾਤਸ਼ਾਹੀ ੬ ਦੀ ਦੇਣ ਹੈ।
ਸਤਿਕਾਰ ਸਹਿਤ
ਸਰਵਜੀਤ ਸਿੰਘ
07/05/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਲ ਜਾਲ ਜੰਜਾਲ ਤੋਂ ਬਚ ਜਾ, ਕੀ ਲੈਣਾ ਖਲਜਗਣਾਂ ਤੋਂ।
ਜੁੜ ਜਾ ਇੱਕ ਦੇ ਨਾਲ, ਉਸੇ ਨੇ, ਦੇਣੀ ਮੁਕਤੀ ਸਭਨਾਂ ਤੋਂ।
ਉਸ ਨੇ ਘੜਿਆ, ਰੂਹ-ਰੰਗ ਦਿੱਤੇ, ਉਸ ਨੇ ਜੀਵਨ ਪਾਇਆ ਹੈ,
ਪਾਲ-ਪੋਸ ਕੇ ਵੱਡਾ ਕੀਤਾ, ਜੱਗ ਦੇ ਧੰਦੇ ਲਾਇਆ ਹੈ।
ਉਸ ਦੀ ਸਾਰੀ ਖੇਡ ਸਮਝ ਲੈ, ਬਚ ਲੋਭ-ਮੋਹ ਜਹੇ ਵਹਿਣਾਂ ਤੋਂ,
ਆਲ ਜਾਲ ਜੰਜਾਲ ਤੋਂ ਬਚ ਜਾ, ਕੀ ਲੈਣਾ ਖਲਜਗਣਾਂ ਤੋਂ।
ਜਿੱਥੋਂ ਚੱਲਿਆ, ਉਹੀ ਟਿਕਾਣਾ, ਉਸ ਤਕ ਸਫਰ ਗੋਲਾਈ ਹੈ,
ਭਟਕੇਂਗਾ ਤਾਂ ਸਫਰ ਵਧੇਗਾ, ਵੱਸ ਰਹੇ ਨਾ ਰਾਈ ਹੈ।
ਇਕ ਮੰਜ਼ਿਲ ਵਲ ਨਿਗਾਹ ਜਮਾ ਲੈ, ਬਚ ਕੇ ਰਹੀਂ ਵਲਗਣਾਂ ਤੋਂ,
ਆਲ ਜਾਲ ਜੰਜਾਲ ਤੋਂ ਬਚ ਜਾ, ਕੀ ਲੈਣਾ ਖਲਜਗਣਾਂ ਤੋਂ।
ਉਸ ਦੀ ਓਟ, ਰਿਦੇ ਵਿੱਚ ਓ ਹੀ, ਪਲ ਪਲ ਉਹੀ ਧਿਆਉਂਦਾ ਰਹਿ,
ਉਸ ਵਲ ਧਿਆਨ ਹਮੇਸ਼ਾ ਰੱਖਣਾ, ਅਪਣਾ ਪੰਧ ਮੁਕਾਉਂਦਾ ਰਹਿ।
ਜਿਤਨਾ ਉਸ ਸੰਗ ਜੁੜੇਂਗਾ ਉਤਨਾ, ਸਫਰ ਘਟੇਗਾ ਸੱਜਣਾਂ ਤੋਂ।
ਆਲ ਜਾਲ ਜੰਜਾਲ ਤੋਂ ਬਚ ਜਾ, ਕੀ ਲੈਣਾ ਖਲਜਗਣਾਂ ਤੋਂ।
ਹੋਂਦ ਮਿਟਾ ਕੇ, ਮੰਜ਼ਿਲ ਮਿਲਣੀ, ਬਿਨ ਮੰਜ਼ਿਲ ਜਗ, ਰੋਣਾ ਹੈ,
ਉਸ ਤਕ ਪੁੱਜ ਕੇ, ਉਸ ਵਿੱਚ ਮਿਲ ਜਾ, ਸਫਰ ਸਫਲ ਤਾਂ ਹੋਣਾ ਹੈ।
ਆਉਣ ਜਾਣ ਤੋਂ ਮੁਕਤੀ ਮਿਲਣੀ, ਛੁੱਟ ਜਾਏਂਗਾ ਵਿਘਨਾਂ ਤੋਂ।
ਉਸ ਤਕ ਪੁੱਜ ਕੇ ਉਸ ਵਿੱਚ ਮਿਲ ਜਾ, ਸਫਰ ਸਫਲ ਤਾਂ ਹੋਣਾ ਹੈ,
07/05/14)
ਬਲਦੀਪ ਸਿੰਘ ਰਾਮੂੰਵਾਲੀਆ
.......ਸ਼ਹੀਦ ........ਸ਼ਹਾਦਤ ........
ਕੌਮਾਂ ਦੀਆਂ ਤਕਦੀਰਾਂ ਸ਼ਹੀਦਾਂ ਦੇ ਖੂਨ ਨਾਲ ਲਿਖੀਆਂ ਜਾਂਦੀਆਂ । ਜੋ ਕੌਮਾਂ ਸ਼ਹੀਦ ਪੈਦਾ ਨਹੀ ਕਰ
ਸਕਦੀਆਂ, ਉਨ੍ਹਾਂ ਦੀ ਕਿਸਮਤ ਸਮੇ ਦੀ ਲਪੇਟ ਚ ਆ ਕੇ ਹਮੇਸ਼ਾ ਹੀ ਧੁੰਦਲੀ ਹੁੰਦੀ ਹੈ। ਇਸੇ ਲਈ ਕਿਸੇ
ਕਵੀ ਨੇ ਲਿਖਿਆ ਹੈ "ਜਦ ਡੁਲ੍ਹਦਾ ਖੂਨ ਸ਼ਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ "।ਬਹਾਦਰ ਕੌਮਾਂ ਦੇ
ਮਹਲ ਇੱਟਾਂ ਤੇ ਗਾਰੇ ਨਾਲ ਨਹੀ ਉਸਾਰੇ ਜਾਂਦੇ ਸਗੋ ਸ਼ਹੀਦਾਂ ਦੀਆਂ ਹੱਡੀਆਂ ,ਖੂਨ ਤੇ ਮਿਝ ਨਾਲ
ਉਸਾਰੇ ਹੁੰਦੇ ਹਨ। ਇਹਨਾਂ ਮਹਲਾਂ ਨੂੰ ਕੋਈ ਹਨੇਰੀ ਝਖੜ ਡੁਲ੍ਹਾ ਨੀ ਸਕਦੀ। ਇਸੇ ਲਈ ਸ਼ਾਇਦ ਇਹ ਗਲ
ਪ੍ਰਮਾਣਿਕ ਬਣੀ ਹੋਈ ਹੈ ਕਿ ਸ਼ਹੀਦਾਂ ਦਾ ਖੂਨ ਜ਼ਮੀਨ ਤੇ ਡੁਲ੍ਹਣ ਨਹੀ ਦਿਤਾ ਜਾਂਦਾ ਕਿਉਕਿ ਇਹ
ਕ੍ਰਾਂਤੀ ਤੇ ਇਨਕਲਾਬ ਦੀ ਫਸਲ ਪੈਦਾ ਕਰ ਦਿੰਦਾ ਹੈ, ਮੁਰਦਾ ਜ਼ਮੀਰਾਂ ਅੰਦਰ ਫਿਰ ਅੰਗੜਾਈ ਪੈਦਾ
ਹੁੰਦੀ ਹੈ ਤੇ ਨਵਾਂ ਖੂਨ ਤੇ ਨਵਾਂ ਉਤਸ਼ਾਹ ਭਰ ਜਾਂਦਾ ਹੈ ਜੋ ਕਿ ਉਸ ਕੌਮ ਨੂੰ ਜਬਰ ਜੁਲਮ ਵਿਰੁਧ
ਜੂਝਣ ਦਾ ਉਤਸ਼ਾਹ ਪੈਦਾ ਹੋ ਜਾਂਦਾ ਹੈ। ਮੌਤ ਤਾਂ ਸ਼ਹੀਦ ਦੀ ਹੈ ਜੋ ਕੌਮਾਂ ਨੂੰ ਜ਼ਿੰਦਗਾਨੀ ਦੇ
ਜਾਂਦੀ ਹੈ, ਸ਼ਹੀਦ ਸਦਾ ਲਈ ਅਮਰ ਹੋ ਜਾਂਦੇ ਹਨ।
"ਸ਼ਹੀਦ" ਅਰਬੀ ਭਾਸ਼ਾ ਦਾ ਵਿਸ਼ੇਸ਼ਣ ਹੈ। ਅੰਗਰੇਜ਼ੀ ਵਿਚ ਇਸਦਾ ਪਰਿਆਇ ਮਾਰਟੀਅਰ ਹੈ। ਅਰਬੀ ਦੇ "ਸ਼ਹੀਦ
" ਸ਼ਬਦ ਦਾ ਮੁਢਲਾ ਅਰਥ ਖੁਦਾ ਦੇ ਰਾਹ ਤੇ ਮਾਰਿਆ ਜਾਣ ਵਾਲਾ, ਗਵਾਹ, ਸਾਖੀ, ਉਹ ਵਿਅਕਤੀ ਜਿਸ ਤੋ
ਕੋਈ ਗਲ ਛੁਪੀ ਹੋਈ ਨਾ ਹੋਵੇ, ਅੱਲਾਹ ਦਾ ਇਕ ਨਾਮ ਹੈ।
ਦੂਸਰਾ ਲਫਜ਼ ਹੈ ਅਰਬੀ ਦਾ ਹੀ "ਸ਼ਹਾਦਤ"। ਇਹ ਇਸਤਰੀ ਲਿੰਗ ਵਾਚਕ ਸ਼ਬਦ ਹੈ। ਜਿਸਦੇ ਅਰਥ ਹਨ _
ਗਵਾਈ,ਸੱਚੀ ਗਵਾਈ, ਗਵਾਈ ਦੇਣਾ ਸਾਖੀ ਭਰਨਾ ,ਬੇ ਗੁਨਾਹ ਕਤਲ ਹੋਣਾ, ਰਬ ਦੇ ਰਾਹ ਤੇ ਚਲਦਿਆ ਸਚ ਲਈ
ਆਪਣੀ ਜਾਨ ਨਿਸ਼ਾਵਰ ਕਰ ਦੇਣਾ ...ਪੰਜਾਬੀ ਅੰਦਰ ਇਸਦਾ ਪਰਿਆਇ "ਸ਼ਹੀਦੀ " ਹੈ। ਇਹ ਯਾਦ ਰਖਣ ਵਾਲੀ
ਗਲ ਹੈ ਕਿ ਲਫਜ਼ "ਸ਼ਹੀਦੀ"ਅਰਬੀ ਨਹੀ ਸਗੋ ਪੰਜਾਬੀ ਦਾ ਲਫਜ਼ ਹੈ ।ਭਾੲੀ ਕਾਨ੍ਹ ਸਿੰਘ ਨਾਭਾ ਨੇ ਇਸਦੇ
ਹੇਠ ਲਿਖੇ ਅਰਥ ਕੀਤੇ ਹਨ :-ਸ਼ਹੀਦ
੧.ਵਿਸ਼ੇਸ਼ਣ :-ਸ਼ਹਾਦਤ ਦੇਣ ਵਾਲਾ, ਗਵਾਹ, ਸਾਖੀ
੨.ਸੰਗਯਾ :-ਅਜੇਹਾ ਕੰਮ ਕਰਨ ਵਾਲਾ ਜਿਸਦੀ ਲੋਕ ਸਾਖੀ(ਗਵਾਹੀ) ਦੇਣ
੩.ਧਰਮ(ਸੱਚ) ਯੁਧ ਲਈ ਜਿਸਨੇ ਆਪਣੀ ਜਾਨ ਨਿਛਾਵਰ ਕੀਤੀ
੪.ਸ਼ਹੀਦਾਂ ਮਿਸਲ (ਬਾਬਾ ਦੀਪ ਸਿੰਘ ਪਹਿਲੇ ਮੁਖੀ ਸੀ ਇਸ ਮਿਸਲ ਦੇ)
ਸ਼ਹਾਦਤ ਸਚ ਦੇ ਰਾਹ ਤੇ ਤੁਰਨ ਵਾਲਿਆਂ ਦੇ ਗਲ ਦਾ ਹਾਰ ਬਣਦੀ ਹੈ ;ਕਿਉਕਿ ਸਚ ਦੇ ਰਸਤੇ ਤੇ ਚਲਦਿਆ
ਟਕਰਾਉ ਜ਼ੁਲਮ ਤੇ ਜ਼ਾਬਰ ਨਾਲ ਹੋਣਾ ਸੁਭਾਵਿਕ ਹੈ। ਜ਼ਬਰ ਜੁਲਮ ਕੋਈ ਗਰੀਬ ਜਾਂ ਕਮਜ਼ੋਰ ਆਦਮੀ ਨਹੀ ਕਰ
ਸਕਦਾ ਸਗੋ ਇਹ ਬਦ ਕੰਮ ਤਾਂ ਬਹੁਤਾਤ ਵਿਚ ਤਾਕਤਵਰ ਵਰਗ (ਆਰਥਿਕ, ਰਾਜਨੀਤਿਕ, ਸੰਸਕ੍ਰਿਤਿਕ,
ਬਹੁਗਿਣਨਾਤਮਿਕ ਲੋਕ) ਕਰਦੇ ਨੇ ਤੇ ਵਿਚਾਰੇ ਲਾਚਾਰ ਤੇ ਮਾੜੇ ਉਹਨਾਂ ਦੇ ਤਸ਼ੱਦਦ ਦਾ ਸ਼ਿਕਾਰ ਹੁੰਦੇ
ਹਨ ।ਸਮਾਜ ਅੰਦਰ ਤਾਕਤ ਹਮੇਸ਼ਾ ਰਾਜਨੀਤਿਕ ਵਰਗ ਅੰਦਰ ਹੁੰਦੀ ਹੈ ਤੇ ਉਸਦੇ ਜ਼ਬਰ ਮੁਹਰੇ ਜੋ ਵੀ ਸਿਰ
ਚੁਕਦਾ ਉਸਦਾ ਸਿਰ ਕਲਮ ਕਰ ਦਿਤਾ ਜਾਂਦਾ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਧਰਮ
ਉਤੇ ਚਲਣ ਵਾਲੇ ਪੁਰਸ਼ ਦਾ ਟਾਕਰਾ ਵੀ ਵੇਲੇ ਦੇ ਹਾਕਮ ਨਾਲ ਹੀ ਹੁੰਦਾ ਹੈ ਤੇ ਸਮੇ ਦਾ ਸ਼ਾਸ਼ਕ ਧਰਮੀ
ਬੰਦੇ ਨੂੰ ਲੁਟੇਰਾ, ਫਸਾਦ ਦੀ ਜੜ੍ਹ ਤੇ ਦੇਸ਼ ਧ੍ਰੋਈ ਸਿਧ ਕਰਨ ਲਈ ਪੂਰਾ ਜ਼ੋਰ ਲਾ ਦਿੰਦਾ ਹੈ ਕਿਉਕਿ
ਉਹ ਸਚ ਦੇ ਪਾਂਧੀ ਨੂੰ ਲੋਕ ਲਹਿਰ ਦਾ ਨਿਰਮਾਣ ਨੀ ਕਰਨ ਦੇਣਾ ਚਾਹੁੰਦਾ ਇਸ ਲਈ ਉਹ ਸਚ ਦੇ ਪਾਂਧੀਆਂ
ਨੂੰ ਲਾਲਚ ਡਰਾਵੇ ਤੇ ਅੰਤ ਿਵਚ ਕਤਲ ਕਰਨ ਤਕ ਚਲਾ ਜਾਂਦਾ ਹੈ ।
ਪਰ ਕੌਣ ਸਮਝਾਏ ਇਹਨਾਂ ਹਾਕਮਾਂ ਨੂੰ ਕਿ ਸਚ ਦੀ ਜੰਗ ਮਨੁਖੀ ਹਕਾਂ ਲਈ ਜੂਝਣ ਵਾਲੇ ਇਹ ਪ੍ਰਵਾਨੇ
ਤਾਂ ਮੌਤ ਦਾ ਕਫਣ ਨਾਲ ਚੁਕੀ ਫਿਰਦੇ ਹਨ ਕਿਸੇ ਅਦੀਬ ਨੇ ਬਹੁਤ ਸੋਹਣਾ ਲਿਖਿਆ ਹੈ :-
ਜਬ ਸੇ ਪਤਾ ਚਲਾ ਹੈ ਕਿ ਮਰਨੇ ਮੇ ਜ਼ਿੰਦਗੀ ਹੈ,
ਸਰ ਪਰ ਕਫਨ ਕੋ ਓੜ ਕਰ ਕਾਤਲ ਕੋ ਢੂੰਢਤੇ ਹੈ।
ਹੁਣ ਕੁਝ ਇਤਿਹਾਸਿਕ ਪਿਛੋਕੜ ਕਿ ਸ਼ਹੀਦ ਜਾਂ ਸ਼ਹਾਦਤ ਨੂੰ ਵਖੋ ਵਖਰੀਆਂ ਸਭਿਆਤਾਵਾਂ ਚ ਕਿਸ ਰੂਪ ਚ
ਦੇਖਿਆ ਜਾਂਦਾ ਹੈ :-
# ਇਸਲਾਮ :-ਇਨਸਾਈਕਲੋਪੀਡੀਆ ਆਫ ਇਸਲਾਮ ਅਨੁਸਾਰ ਕੁਰਾਨ ਚ ੩੫ ਵਾਰ ਵਰਤਿਆ ਸ਼ਬਦ ਸ਼ਹੀਦ
ਗਵਾਹ ਦੇ ਅਰਥ ਜਾਂ ਕਿਤੇ ਖੁਦਾ ਵਾਸਤੇ ਵੀ ਆਇਆ ਜਿਵੇ
ਰਬ ਤੁਹਾਡੇ ਕਰਮਾ ਦਾ ਸ਼ਾਹਿਦ (ਗਵਾਹ) ਹੈ (ਸੂਰਾ ੩-੯੮)
ਜੋ ਲੋਕ ਅਲਾਹ ਦੇ ਰਾਹ ਵਿਚ ਮਾਰੇ ਗਏ ਹਨ ਉਹਨਾ ਨੂੰ ਮੁਰਦੇ ਨਾ ਕਹੋ, ਉਹ ਮਰਦੇ ਨਹੀ ਸਗੋ ਜਿਊਦੇ
ਹਨ। ਤੁਸੀ ਉਹਨਾ ਦਾ ਜੀਵਨ ਸਮਝ ਨਹੀ ਸਕਦੇ (ਸੂਰਤ ਅਲ ਇਮਰਾਨ ੩-੧੭੦/੧੭੧)
ਇਸਲਾਮ ਅੰਦਰ ਹੇਠ ਲਿਖੇ ਪੰਜ ਤਰਾਂ ਦੇ ਸ਼ਹੀਦ ਮੰਨੇ ਜਾਂਦੇ ਨੇ :-
੧.ਸ਼ਹੀਦ :-ਜੋ ਧਰਮ ਯੁਧ ਵਿਚ ਲੜਦਾ ਮਾਰਿਆ ਗਿਆ ਹੋਵੇ।
੨.ਸ਼ਹੀਦੇ ਆਜ਼ਮ :-ਸਭ ਤੋ ਵਡਾ ਸ਼ਹੀਦ
੩.ਸ਼ਹੀਦੇ ਇਸ਼ਕ :-ਪ੍ਰੇਮ ਦੇ ਮਾਰਗ ਵਿਚ ਜਾਨ ਵਾਰਨ ਵਾਲਾ
੪.ਸ਼ਹੀਦੇ ਕਰਬਲਾ :-ਕਰਬਲਾ ਦੀ ਲੜਾਈ ਵਿਚ ਸਚਾਈ ਵਾਸਤੇ ਕੁਰਬਾਨੀ ਦੇਣ ਵਾਲੇ।
੫.ਸ਼ਹੀਦੇ ਵਤਨ :-ਦੇਸ਼ ਦੀ ਅਜ਼ਾਦੀ ਅਤੇ ਤੱਰਕੀ ਵਿਚ ਯੁਧ ਜਾਂ ਮਹਿਨਤ ਕਰਦਿਆ ਜਾਨ ਦੇਣ ਵਾਲਾ
ਇਸਲਾਮ ਅੰਦਰ ਸ਼ਹੀਦਾ ਦਾ ਬਹੁਤ ਸਤਿਕਾਰ ਹੈ ਨਾ ਤਾਂ ਸ਼ਹੀਦ ਦਾ ਆਖਰੀ ਇਸ਼ਨਾਨ ਕੀਤਾ ਜਾਂਦਾ ਹੈ ਤੇ ਨਾ
ਹੀ ਜਨਾਜੇ ਦੀ ਨਮਾਜ ਕਿਉਕਿ ਮੰਨਿਆ ਜਾਂਦਾ ਉਹ ਇਹਨਾਂ ਚੀਜਾਂ ਤੋ ਉਪਰ ਜਾਂਦੇ ਹਨ ਤੇ ਰਬੀ ਦਰਗਾਹ
ਅੰਦਰ ਕਬੂਲ ਹੁੰਦੇ ਹਨ।
# ਇਰਾਨੀ ਪ੍ਰੰਪਰਾ ਵਿਚ ਧਰਮ ਲਈ ਆਪਾ ਕੁਰਬਾਨ ਕਰਨ ਵਾਲੇ ਨੂੰ ਸ਼ਹੀਦ ਕਿਹਾ ਗਿਆ ਹੈ।
# ਇਸਾਈ ਧਰਮ ਅੰਦਰ ਖੂਨ ਨਾਲ ਦਿਤੀ ਕੁਰਬਾਨੀ ਹੀ ਸ਼ਹਾਦਤ ਨਹੀ ਸਗੋ ਜੋ ਇਸਾਈ ਧਰਮ ਚ
ਵਿਸ਼ਵਾਸ਼ ਰਖਦਿਆਂ ਕੁਰਬਾਨ ਹੋਣ ਵਾਲਾ ਸ਼ਹੀਦ ਹੈ।
# ਯੂਹਦੀ ਧਰਮ ਵਿਚ ਉਹ ਲੋਕ ਜੋ ਰਬੀ ਕਾਨੂੰਨ ਦਿਲ, ਆਤਮਾ ਤੇ ਪੂਰੀ ਸ਼ਕਤੀ ਨਾਲ ਮੰਨਦੇ ਅਤੇ
ਦੁਖ ਸਹਿੰਦੇ ਹਨ ਪਰ ਨਿਯਮ ਦੀ ਪਾਲਣਾ ਤੋ ਮੂੰਹ ਨਹੀ ਮੋੜਦੇ, ਉਹ ਸ਼ਹੀਦ ਹਨ ।
ਸ਼ਹੀਦ ਲਫਜ਼ ਦੀ ਵਰਤੋ ਜਾਂ ਕਹਿ ਲਈਏ ਕਮਾਈ ਸਿਰਫ ਸਾਮੀ ਮਤ ਵਿਚ ਪ੍ਰਧਾਨ ਰਹੀ ਭਾਰਤ ਅੰਦਰ ਇਸ "ਸ਼ਹੀਦ
"ਸ਼ਬਦ ਦੇ ਭਾਵ ਅਰਥ ਦਰਸਾਉਣ ਵਾਲਾ ਕਿਸੇ ਹਿੰਦੋਸਤਾਨੀ ਬੋਲੀ ਵਿਚ ਕੋਈ ਸ਼ਬਦ ਨਹੀ ।ਜੇ ਸ਼ਹੀਦ ਲਈ ਕੋਈ
ਸ਼ਬਦ ਨਹੀ ਤਾਂ ਇਸਦਾ ਭਾਵ ਹੈ ਕਿ ਸ਼ਹੀਦ ਲਫਜ਼ ਜਿਸ ਸੰਕਲਪ ਨੂੰ ਦਰਸਾਉਦਾ ਹੈ, ਉਹ ਭਾਰਤੀ ਸਮਾਜ ਅੰਦਰ
ਨਹੀ ਸੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਭਾਰਤੀ ਸਭਿਅਤਾ ਚ ਇਹ ਲਫਜ਼ ਕਦੋ ਹੋਦ ਵਿਚ ਆਇਆ ਤੇ ਇਸਦਾ
ਪ੍ਰੈਕਟੀਕਲ ਅਵਸਥਾ ਕੀ ਸੀ?
ਇਸ ਵਿਸ਼ੇ ਨੂੰ ਮੈ ਆਪਣੇ ਦੂਜੇ ਲੇਖ (ਆਰਟੀਕਲ) "ਸਿੱਖ ਤੇ ਸ਼ਹਾਦਤ "ਵਿਚ ਖੋਲਾਂਗਾ। ਆਪ ਦੇ ਜੁਆਬਾਂ
ਦੀ ਉਡੀਕ ਵਿਚ ...ਚਲਦਾ
ਭੁਲ ਚੁਕ ਦੀ ਖਿਮਾ
ਸਿਰਦਾਰ ਬਲਦੀਪ ਸਿੰਘ
76962-92718(punjab)
**********************************************
ਪੰਥ ਕੌਣ
ਹੈ .....?
ਕਨਿੰਘਮ ਲਿਖਦਾ ਹੈ ਕਿ ਜਦੋ ਸਿਖ ਐਗਲੋ ਯੁਧ ਹੋਇਆ ਤਾਂ ਇਕ ਸਿਖ ਫੌਜੀ ਸਿਪਾਹੀ ਮੈਦਾਨਿ ਜੰਗ ਵਿਚ
ਜਖਮੀ ਪਿਆ ਸੀ। ਉਸ ਦੀ ਸਜੀ ਲੱਤ ਵੱਢੀ ਹੋਈ ਸੀ ਤੇ ਖੱਬੀ ਬਾਂਹ ਨਕਾਰਾ ਹੋ ਚੁੱਕੀ ਸੀ ਪਰ ਉਸ ਨੇ
ਸੱਜੇ ਹੱਥ ਵਿਚ ਮਜਬੂਤੀ ਨਾਲ ਤਲਵਾਰ ਫੜੀ ਹੋਈ ਸੀ। ਮੈਨੂੰ (ਕਨਿੰਘਮ) ਤਰਸ ਆਇਆ ਤੇ ਮੈ ਇਕ ਫੌਜੀ
ਨੂੰ ਕਿਹਾ ਕਿ ਇਸ ਨੂੰ ਆਖ ਕਿ ਤਲਵਾਰ ਸੁਟ ਦੇਵੇ ਤਾਂ ਕਿ ਇਸ ਦੀ ਮਲ੍ਹਮ ਪੱਟੀ ਹੋ ਸਕੇ। ਇਹ
ਸੁਣਦਿਆਂ ਹੀ ਉਸ ਸਿੱਖ ਸਿਪਾਹੀ ਨੂੰ ਗੁੱਸਾ ਆਇਆ ਤੇ ਉਸ ਨੇ ਮੇਰੇ ਵੱਲ ਤਲਵਾਰ ਵਗਾਹ ਕੇ ਮਾਰੀ ਤੇ
ਮੈ ਇਸ ਵਾਰ ਤੋ ਮਸਾਂ ਜੀ ਬਚਿਆ। ਉਸ ਜਖਮੀ ਸਿਪਾਹੀ ਨੇ ਤਲਵਾਰ ਮਾਰਨ ਲੱਗਿਆਂ ਆਖਿਆ ਕਿ "ਤੈਨੂੰ
ਪਤਾ ਨਹੀ ਕਿ ਹਾਲੀ ਪੰਥ ਦਾ ਹੁਕਮ ਨਹੀ ਆਇਆ। ਕਨਿੰਘਮ ਲਿਖਦਾ ਕਿ ਮੈ ਬਹੁਤ ਹੈਰਾਨ ਹੋਇਆ ਕਿ
ਇਨ੍ਹਾਂ ਦਾ ਪੰਥ ਕਿਹੜਾ ਹੈ? ਜਿਸ ਦਾ ਹੁਕਮ ਇਹ ਇਸ ਤਰਾਂ ਮੌਤ ਦੇ ਕੰਢੇ ਉਤੇ ਪਿਆ ਵੀ ਉਡੀਕ ਰਿਹਾ
ਹੈ ਤੇ ਉਸਦੇ ਹੁਕਮ ਤੋ ਬਿਨਾ ਹਥਿਆਰ ਸੁੱਟਣ ਨੂੰ ਤਿਆਰ ਨਹੀ। ਕਨਿੰਘਮ ਨੂੰ ਪੰਥ ਬਾਰੇ ਜਾਣਨ ਦੀ
ਉਤਸੁਕਤਾ ਹੋਈ । ਪੰਜਾਬ ਜਿੱਤਣ ਤੋ ਬਾਅਦ ਕਨਿੰਘਮ ਨੂੰ ਇਕ ਸਿੱਖ ਇਕ ਦਿਨ ਬਾਹਰ ਘੁੰਮਦਿਆਂ ਮਿਲ
ਗਿਆ, ਜਿਸ ਨੇ ਖੂੰਡੀ ਉਤੇ ਬਾਲਣ ਵਾਸਤੇ ਕੰਡੇ ਚੁੱਕੇ ਹੋਏ ਸਨ। ਕਨਿੰਘਮ ਨੇ ਉਸ ਸਿੱਖ ਨੂੰ ਪੁਛਿਆ
ਕਿ ਤੁਹਾਡਾ ਪੰਥ ਕੌਣ ਹੈ? ਪੰਥ ਦਾ ਨਾਮ ਸੁਣਦਿਆਂ ਹੀ ਉਸਦਾ ਚੇਹਰਾ ਜੋਸ਼ ਨਾਲ ਲਾਲ ਹੋ ਗਿਆ।
ਕਨਿੰਘਮ ਨੇ ਦੂਜੀ ਤੇ ਫਿਰ ਤੀਜੀ ਵਾਰ ਜਦੋ ਇਹੋ ਹੀ ਸੁਆਲ ਕੀਤਾ ਕਿ ਤੁਹਾਡਾ ਪੰਥ ਕੌਣ ਹੈ, ਉਸ
ਸਿੰਘ ਧੀਆ ਜੋਸ਼ ਵਿਚ ਅੱਖਾਂ ਲਾਲ ਹੋ ਗਈਆਂ ਤੇ ਉਸਦਾ ਸਰੀਰ ਕੰਬਣ ਲਗ ਗਿਆ। ਕਨਿੰਘਮ ਲਿਖਦਾ ਹੈ ਕਿ
ਮੈ ਸਮਝ ਗਿਆ ਜਿਸ ਵਕਤ ਗੁਰੂ ਸਾਹਿਬ ਦੀ ਗਿਆਨ ਵਿਵੇਕ ਰੂਪੀ ਸ਼ਕਤੀ ਸਿੰਘਾਂ ਅੰਦਰ ਪ੍ਰਵੇਸ ਕਰ
ਜਾਂਦੀ ਹੈ ਤਾਂ ਉਹ ਪੰਥ ਬਣ ਜਾਂਦਾ ਹੈ ।.........ਕੀ ਅਜ ਦੇ ਸਿਖ ਵੀ ਸਮਝਣਗੇ ਕਿ ਉਹ ਗੁਰੂ ਪੰਥ
ਦਾ ਰੂਪ ਤਾਂ ਬਣਨਗੇ ਜੇ ਗੁਰੂ ਗ੍ਰੰਥ ਦੇ ਸਿਧਾਂਤ ਨੂੰ ਆਪਣੇ ਅੰਦਰ ਦ੍ਰਿੜ ਕਰਨਗੇ ਕਿਉਕਿ ਲੋਕਾਂ
ਨੇ ਸਾਡੇ ਜੀਵਨ ਤੋ ਸਾਡੇ ਗੁਰੂ ਦੇ ਜੀਵਨ ਤੇ ਘਾਲਣਾ ਬਾਰੇ ਜਾਨਣ ਗੇ ........ਗੁਰਸਿਖ ਮੀਤੁ ਚਲਹੁ
ਗੁਰੁ ਚਾਲੀ
ਮੰਨੈ ਤਰੈ ਤਾਰੇ ਗੁਰੁ ਸਿਖ॥ (ਜਪੁ)
ਭੁਲ ਚੁਕ ਦੀ ਖਿਮਾ
ਬਲਦੀਪ ਸਿੰਘ ਰਾਮੂੰਵਾਲੀਆ
76962-92718
07/05/14)
ਸ੍ਰੋਮਣੀ ਗੁਰਮਤਿ ਚੇਤਨਾ
ਸਿੱਖ ਸੰਘਰਸ਼ ਕਮੇਟੀ ਦੀ
ਵਿਸ਼ੇਸ਼ ਇਕਤ੍ਰਤਾ ਮੁਲਤਵੀ
ਲੁਧਿਆਣਾ (ਸ੍ਰੋਮਣੀ ਗੁਰਮਤਿ ਚੇਤਨਾ) ਜੇਲ੍ਹਾ ਵਿੱਚ ਬੰਦ ਸਜਾ ਕੱਟ ਚੁਕੇ ਸਿੱਖ
ਨੋਜਵਾਨਾ ਦੀ ਰਿਹਾਈ ਲਈ ਹੋੰਦ ਵਿੱਚ ਆਈ ਸਿੱਖ ਸੰਘਰਸ਼ ਕਮੇਟੀ ਦੇ ਬੁਲਾਰੇ ਪ੍ਰਿੰਸੀਪਲ ਪਰਵਿੰਦਰ
ਸਿੰਘ ਖਾਲਸਾ ਮੁੱਖ ਸੰਪਾਦਕ ਸ੍ਰੋਮਣੀ ਗੁਰਮਤਿ ਚੇਤਨਾ ਨੇ ਪ੍ਰੈਸ ਨੂੰ ਜਾਣਕਾਰੀ ਦਿਤੀ ਹੈ ਕਿ 11
ਮਈ ਦਿਨ ਐਤਵਾਰ ਗੁਰਦੁਆਰਾ ਦੂਖ ਨਿਵਾਰਨ ਪਟਿਆਲਾ ਵਿਖੇ ਹੋਣ ਵਾਲੀ ਵਿਸ਼ੇਸ਼ ਇਕਤ੍ਰਤਾ ਮੁਲਤਵੀ ਕਰ
ਦਿੱਤੀ ਗਈ ਹੈ ਅਤੇ ਅਗਲੇ ਪ੍ਰੋਗਾਮ ਦਾ ਐਲਾਨ ਜਲਦੀ ਕੀਤਾ ਜਾਵੇਗਾ। ਮੋ: 98780-11670
07/05/14)
ਅਵਤਾਰ ਸਿੰਘ ਮਿਸ਼ਨਰੀ
ਗੁਰਮਤਿ ਕੀਰਤਨ ਦੀਆਂ ਦਾਤਾਂ ਵੰਡਣ ਵਾਲੇ ਭੈਣ ਪਰਮਿੰਦਰ ਕੌਰ ਜੀ ਨੂੰ ਸ਼ਰਧਾਂਜਲੀ
(ਅਵਤਾਰ ਸਿੰਘ ਮਿਸ਼ਨਰੀ) ਸਦਾ ਹਸਮੁੱਖ ਰਹਿਣ ਵਾਲੇ ਭੈਣਜੀ ਪਰਮਿੰਦਰ ਕੌਰ ਧਰਮ ਸੁਪਤਨੀ ਪ੍ਰੋ.
ਦਲਬੀਰ ਸਿੰਘ ਜੋ ਕੁਝ ਦਿਨ ਪਹਿਲੇ 54 ਸਾਲ ਦੀ ਆਯੂ ਭੋਗ ਕੇ ਅਕਾਲ ਚਲਾਣਾ ਕਰ ਗਏ ਸਨ। ਭੈਣ ਜੀ ਦਾ
ਪਿਛੋਕੜ ਚੰਡੀਗੜ੍ਹ, ਪੰਜਾਬ ਭਾਰਤ ਦਾ ਸੀ ਅਤੇ ਥਾਈਲੈਂਡ ਵੀ ਇਹ ਸੇਵਾ ਦੋਵੇਂ ਦੰਪਤੀ ਕਰਦੇ ਰਹੇ
ਜਿੱਥੇ ਗਿਆਨੀ ਅਰਜਨ ਸਿੰਘ ਜੀ ਦੇ ਗੁਰਮਤਿ ਪ੍ਰਚਾਰ ਸਦਕਾ ਸਿੱਖੀ ਕਾਇਮ ਹੈ, ਥਾਈਲੈਂਡ ਵਿਖੇ ਕੋਈ
ਸਰਦਾਰ ਮੋਨਾਂ ਜਾਂ ਕਲੀਨਸ਼ੇਵ ਨਹੀਂ ਹੈ। ਦਾਸ ਨੇ ਸੁਣਿਆਂ ਹੈ ਕਿ ਗਿਆਨੀ ਅਰਜਨ ਸਿੰਘ ਜੀ ਨੇ
ਗੁਰਬਾਣੀ ਦਾ ਪ੍ਰਵਾਹ ਘਰ ਘਰ ਚਲਾਇਆ ਹੋਇਆ ਸੀ ਕਿ ਜਦ ਤੱਕ ਬੱਚਾ ਬੱਚੀ ਗੁਰੂ ਗ੍ਰੰਥ ਸਾਹਿਬ ਜੀ ਦੀ
ਪੂਰੀ ਸੰਥਿਆ ਨਹੀਂ ਸੀ ਕਰ ਲੈਂਦੇ ਉਨ੍ਹਾਂ ਦਾ ਅਨੰਦ ਕਾਰਜ ਨਹੀਂ ਸੀ ਹੁੰਦਾ। ਉਹ ਹੀ ਗੁਰਬਾਣੀ ਦੀ
ਸਿਖਿਆ ਲੈ ਕੇ ਗੁਰਪੁਰਵਾਸੀ ਭੈਣ ਪਰਮਿੰਦਰ ਕੌਰ ਅਤੇ ਉਨ੍ਹਾਂ ਦੇ ਜੀਵਨ ਸਾਥੀ ਪ੍ਰੋ. ਦਲਬੀਰ ਸਿੰਘ
ਜੀ ਸੈਨ ਫਰਾਂਸਿਸਕੋ (ਅਮਰੀਕਾ) ਦੀ ਧਰਤੀ ਤੇ ਆਏ। ਭੈਣਜੀ ਰਾਗਾਂ ਵਿੱਚ ਕੀਰਤਨ ਕਰਦੇ ਅਤੇ
ਸਿਖਾਉਂਦੇ ਸਨ। ਕਰੀਬ ਬੇ ਏਰੀਏ ਦੇ ਸਾਰੇ ਗੁਰਦੁਆਰਿਆਂ ਵਿੱਚ ਗੁਰਬਾਣੀ ਕੀਰਤਨ ਮਿਊਜਿਕ ਸਿਖਲਾਈ ਦੀ
ਸੇਵਾ ਬੜੀ ਲਗਨ, ਪਿਆਰ, ਉਤਸ਼ਾਹ ਅਤੇ ਬਾਖੂਬੀ ਨਾਲ ਨਿਭਾ ਰਹੇ ਸਨ। ਦੁੱਖ ਸੁੱਖ ਸਰੀਰਾਂ ਦੇ ਭੋਗ
ਹੋਣ ਕਰਕੇ, ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ, ਚੜ੍ਹਦੀ ਕਲਾ ਵਿੱਚ ਦੋ ਹੱਥ ਕਰਦੇ ਹੋਏ ਅਚਾਨਕ
ਅਕਾਲ ਦਾ ਸੱਦਾ ਆ ਜਾਣ ਕਰਕੇ ਚੜ੍ਹਾਈ ਕਰ ਗਏ। ਇਨ੍ਹਾਂ ਰਾਗ ਪਿਆਰ ਦੇ ਰੱਬੀ ਰੰਗ ਵਿੱਚ ਰੰਗੇ ਹੋਏ
ਦੰਪਤੀ ਨੇ ਆਪਣੇ ਬੱਚਿਆਂ ਦਾ ਨਾਂ ਵੀ ਰਾਗਣੀ ਕੌਰ ਅਤੇ ਰਾਗਿੰਦਰ ਸਿੰਘ ਰੱਖਿਆ ਜੋ ਰਾਗ ਵਿਦਿਆ
ਵਿੱਚ ਗ੍ਰੈਜੂਏਟ ਹਨ।
ਦਾਸ ਨੇ ਭੈਣ ਪਰਮਿੰਦਰ ਕੌਰ ਜੀ ਦੇ ਫਿਊਨਲ ਤੇ ਜੋ ਦੇਖਿਆ ਸਾਰੀ ਕਿਰਿਆ ਕਰਮ ਵਾਹਿਗੁਰੂ ਦੇ ਭਾਣੇ
ਵਿੱਚ ਗੁਰਮਿਤ ਅਨੁਸਾਰ ਹੋਈ। ਦਸਦੇ ਹਨ ਕਿ ਭੈਣ ਜੀ ਦੇ ਅਕਾਲ ਚਲਾਣੇ ਵੇਲੇ ਰੱਬ ਦੀ ਰਜਾ ਵਿੱਚ
ਰਾਜੀ ਪ੍ਰੋ. ਦਲਬੀਰ ਸਿੰਘ ਤੇ ਬੱਚਿਆਂ ਨੇ ਆਪ ਗੁਰਬਾਣੀ ਦਾ ਪਾਠ ਕੀਤਾ। ਫਿਊਨਲ ਤੇ ਭੈਣ ਜੀ ਦੇ
ਸਮੂੰਹ ਪ੍ਰਵਾਰ, ਸਿਖਿਆਰਥੀਆਂ ਅਤੇ ਸੰਗੀ ਸਾਥੀ ਦੋਸਤਾਂ ਮਿਤਰਾਂ ਨੇ ਰਲ ਕੇ ਪਾਠ ਤੇ ਕੀਰਤਨ ਕੀਤਾ।
ਦਾਸ ਨੇ ਪਹਿਲੀ ਵਾਰ ਜਵਾਨ ਬੱਚੇ ਬੱਚੀਆਂ ਦੀ ਹਾਜਰੀ ਫਿਊਨਲ ਤੇ ਦੇਖੀ। ਸਭ ਤੋਂ ਵੱਧ ਬੱਚੇ ਬੱਚੀਆਂ
ਅਤੇ ਉਨ੍ਹਾਂ ਦੇ ਮਾਤਾ ਪਿਤਾਵਾਂ ਨੇ ਭੈਣ ਜੀ ਨੂੰ ਮਿਸ ਕੀਤਾ। ਫਿਊਨਲ ਹਾਲ ਵਿੱਚ ਬੈਠਣ ਨੂੰ ਜਗ੍ਹਾ
ਨਾਂ ਰਹੀ, ਭਾਰੀ ਗਿਣਤੀ ਵਿੱਚ ਗੁਰਸਿੱਖ ਪ੍ਰੇਮੀ ਆਏ ਹੋਏ ਸਨ। ਅਨੇਕਾਂ ਬੁਲਾਰਿਆਂ ਵੱਲੋਂ
ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਭੈਣ ਜੀ ਦੇ ਹੋਣਹਾਰ ਬੱਚੇ ਬੀਬੀ ਰਾਗਣੀ ਕੌਰ ਅਤੇ ਕਾਕਾ ਰਾਗਿੰਦਰ
ਸਿੰਘ ਜੀ ਨੇ ਰਾਗ ਗਾਇਣ ਰਾਹੀਂ ਅੰਤਮ ਸ਼ਰਧਾਂਜਲੀ ਭੇਟ ਕੀਤੀ। ਕੋਈ ਵੀ ਪ੍ਰਵਾਰਕ ਅਤੇ ਸੰਸਾਰਕ ਸਜਨ
ਰੋ ਨਹੀਂ ਸੀ ਰਿਹਾ ਸਾਰੇ ਗੁਰਬਾਣੀ ਦਾ ਜਾਪ ਕਰਦੇ, ਅੰਤਮ ਵਿਦਾਇਗੀ ਦੇ ਜੈਕਾਰੇ ਛੱਡ ਰਹੇ ਸਨ। ਤੇ
ਅਖੀਰ ਤੇ ਗੁਰਦੁਆਰਾ ਫਰੀਮਾਂਟ ਵਿਖੇ ਸ਼ਰਧਾਂਜਲੀ ਕੀਰਤਨ ਅਤੇ ਅੰਤਮ ਅਰਦਾਸ ਕੀਤੀ ਗਈ।
ਦਾਸ ਦੀ ਵੀ ਗੁਰਮਤਿ ਪ੍ਰਾਇਣ ਹੋਣ ਕਰਕੇ ਇਸ ਗੁਰਮੁਖ ਦੰਪਤੀ ਨਾਲ ਨੇੜਤਾ ਸੀ। ਜਦ ਵੀ ਗੁਰਦੁਆਰੇ
ਸਟਾਲ ਤੇ ਜਾਂ ਗਾਹੇ ਬਗਾਹੇ ਮਿਲਣਾ ਫਤਿਹ ਸਾਂਝੀ ਕਰਨੀ। ਪ੍ਰੋ. ਦਲਬੀਰ ਸਿੰਘ ਜੀ ਨੇ ਦਾਸ ਨੂੰ
ਹਲਾਸ਼ੇਰੀ ਦੇਣੀ ਕਿ ਗੁਰਮਤਿ ਤੇ ਵਧੀਆ ਲਿਖਦੇ ਹੋ, ਕਰੀ ਚੱਲੋ ਗੁਰਮਤਿ ਦੀ ਸੇਵਾ ਲਿਖ ਲਿਖ ਕੇ।
ਸੰਸਾਰ ਵਿੱਚ ਅਜਿਹੇ ਗੁਰਮੁਖ ਹੰਸਾਂ ਦੇ ਜੋੜੇ ਵਿਰਲੇ ਹੀ ਹਨ ਜੋ ਖਿੜੇ ਮੱਥੇ ਖਾਲਕ ਦੀ ਖਲਕਤ ਦੀ
ਸੇਵਾ ਕਰਨਾ ਹੀ ਜੀਵਨ ਦੀ ਸਫਲਤਾ ਸਮਝਦੇ ਹਨ। ਅਸੀਂ ਇਸ ਹੁਕਮ ਰਾਜਾਈ ਦੀ ਦੁਖਦਾਈ ਘਟਨਾ ਤੇ ਗੁਰੂ
ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ ਅਤੇ ਵਰਲਡ ਸਿੱਖ ਫੈਡਰੇਸ਼ਨ ਦੇ ਸਮੂੰਹ ਸੇਵਕਾਂ ਵੱਲੋਂ ਅਰਦਾਸ
ਕਰਦੇ ਹਾਂ ਕਿ ਕਰਤਾ ਕਰਤਾਰ ਅਕਾਲ ਪੁਰਖ ਭੈਣਜੀ ਪਰਮਿੰਦਰ ਕੌਰ ਦੇ ਸਮੂੰਹ ਪ੍ਰਵਾਰ, ਮਿਤਰਾਂ
ਦੋਸਤਾਂ, ਸਿਖਿਆਰਥੀਆਂ ਅਤੇ ਖਾਸ ਕਰ ਵਿਛੋੜੇ ਦੀ ਵੱਡੀ ਸੱਟ ਸਹਿਣ ਵਾਲੇ ਉਨ੍ਹਾਂ ਦੇ ਪਤੀ ਪ੍ਰੋ.
ਦਲਬੀਰ ਸਿੰਘ, ਬੇਟਾ ਰਾਗਿੰਦਰ ਸਿੰਘ ਅਤੇ ਬੇਟੀ ਰਾਗਣੀ ਕੌਰ ਨੂੰ ਵਰਤੇ ਭਾਣੇ ਨੂੰ ਮਿੱਠਾ ਕਰਕੇ
ਮੰਨਦੇ ਹੋਏ ਸਦੀਵ ਚੜ੍ਹਦੀਆਂ ਵਿੱਚ ਵਿਚਰਣ ਅਤੇ ਗੁਰਬਾਣੀ ਕੀਰਤਨ ਗੁਰਮਤਿ ਦੀਆਂ ਦਾਤਾਂ ਵੰਡਦੇ
ਰਹਿਣ ਦਾ ਹੋਰ ਉਤਸ਼ਾਹ ਬਖਸ਼ਦਾ ਕਰਦਾ ਰਹੇ।
05/05/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਿਸ਼ਾਲ
ਦਾਤਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਤਨਾ ਵਿਸ਼ਾਲ ਦਾਤਾ! ਕਿਤਨਾ ਮਹਾਨ ਦਾਤਾ!
ਲਫਜ਼ਾਂ ਦੀ ਪਕੜੋਂ ਬਾਹਰਾ, ਨਾ ਹੋ ਬਖਾਨ ਦਾਤਾ!
ਇਕ ਜੀਵ ਅਤਿ ਨਿਗੂਣਾ, ਪਿੰਡ ਦਾ ਏ ਛੋਟਾ ਹਿਸਾ।
ਇਕ ਪਿੰਡ ਇੱਕ ਜ਼ਿਲੇ ਦਾ, ਹੁੰਦਾ ਜੋ ਛੋਟਾ ਟੁਕੜਾ,
ਇਕ ਦੇਸ਼ ਵਿੱਚ ਜ਼ਿਲਾ ਕੀ? ਕੀ ਏ ਬਿਆਨ ਦਾਤਾ?
ਕਿਤਨਾ ਵਿਸ਼ਾਲ ਦਾਤਾ! ਕਿਤਨਾ ਮਹਾਨ ਦਾਤਾ!
ਇਕ ਦੇਸ਼ ਇੱਕ ਭੂ-ਖੰਡ ਦਾ, ਹਿੱਸਾ ਏ ਹੁੰਦਾ ਛੋਟਾ,
ਧਰਤੀ ਦਾ ਹਰ ਭੂ-ਖੰਡ, ਹੁੰਦਾ ਏ ਛੋਟਾ ਟੋਟਾ,
ਧਰਤੀ ਵੀ ਸੂਰਜੇ ਦੇ, ਇੱਕ ਅੰਗ ਸਮਾਨ ਦਾਤਾ!
ਕਿਤਨਾ ਵਿਸ਼ਾਲ ਦਾਤਾ! ਕਿਤਨਾ ਮਹਾਨ ਦਾਤਾ!
ਸੂਰਜ ਵੀ ਖਿਤਿਜਾਂ ਦੇ ਵਿਚ, ਛੋਟਾ ਹੈ ਇੱਕ ਸਿਤਾਰਾ,
ਬ੍ਰਹਿਮੰਡ ਦੇ `ਚ ਖਿਤਿਜਾਂ, ਦਾ ਨਾ ਹੈ ਪਾਰਾਵਾਰਾ।
ਬ੍ਰਹਿਮੰਡ ਸਾਰਾ ਸ਼ਕਤੀ ਦੇ ਇੱਕ ਅਣੂ ਸਮਾਨ ਦਾਤਾ।
ਕਿਤਨਾ ਵਿਸ਼ਾਲ ਦਾਤਾ! ਕਿਤਨਾ ਮਹਾਨ ਦਾਤਾ!
ਸ਼ਕਤੀ ਦਾ ਚਾਰ ਫੀ ਸਦ, ਬ੍ਰਹਿਮੰਡ ਦਿਸਦਾ ਸਾਰਾ।
ਬਾਕੀ ਛਿਆਨਵੇਂ ਹਿੱਸੇ, ਅਣਦਿਸ ਹੈ ਸ਼ਕਤੀ ਧਾਰਾ।
ਕਿਤਨਾ ਫੈਲਾ ਹੈ ਦਾਤਾ, ਸਕਦਾ ਨਾ ਜਾਣ ਦਾਤਾ!
ਕਿਤਨਾ ਵਿਸ਼ਾਲ ਦਾਤਾ! ਕਿਤਨਾ ਮਹਾਨ ਦਾਤਾ!
ਸ਼ਕਤੀ ਹੈ ਸਭ ਇਹ ਤੇਰੀ, ਬ੍ਰਹਿਮੰਡ ਖੁਦ ਸੰਭਾਲੇਂ,
ਹਰ ਅੰਸ ਦੀ ਤੂੰ ਹੀ ਜਾਣੇ, ਹਰ ਜੀਵ ਨੂੰ ਤੂੰ ਪਾਲੇਂ,
ਹਨ ਜੀਵ ਅਰਬਾਂ ਖਰਬਾਂ, ਸਭ ਦਾ ਧਿਆਨ ਦਾਤਾ,
ਕਿਤਨਾ ਵਿਸ਼ਾਲ ਦਾਤਾ! ਕਿਤਨਾ ਮਹਾਨ ਦਾਤਾ!
ਸ਼ਕਤੀ ਬਦਲਦੀ ਪਲ ਪਲ, ਸੰਗ ਅੰਸ ਹਰ ਇੱਕ ਬਦਲੇ,
ਜੋ ਅੱਜ ਹੈ, ਉਹ ਕੱਲ ਨਾਂ, ਚੁੱਪ-ਚਾਪ ਹਰ ਕੋਈ ਚੱਲੇ,
ਹਰ ਜੀਵ ਵਖਰਾ ਸੱਭ ਤੋਂ, ਨਾ ਕੋਈ ਸਮਾਨ ਦਾਤਾ,
ਕਿਤਨਾ ਵਿਸ਼ਾਲ ਦਾਤਾ! ਕਿਤਨਾ ਮਹਾਨ ਦਾਤਾ!
ਇਕ ਅਣੂਆਂ ਵਰਗਾ ਹਾਂ ਜੋ, ਕਿੰਜ ਸ਼ਕਤੀਆਂ ਨੂੰ ਜਾਣਾ,
ਚੁੱਪ-ਚਾਪ ਵਾਹ! ਵਾਹ! ਵਾਹ ਵਾਹ! ਕਰ ਕਰ ਅਨੰਦ ਮਾਣਾ,
ਪਾਈ ਹੈ ਬਖਸ਼ ਤੈਥੋਂ, ਜੀਵਨ ਦਾ ਦਾਨ ਦਾਤਾ,
ਕਿਤਨਾ ਵਿਸ਼ਾਲ ਦਾਤਾ! ਕਿਤਨਾ ਮਹਾਨ ਦਾਤਾ!
ਇਕ ਯਾਦ ਤੇਰੀ ਆਵੇ, ਚਿੱਤ ਨਾਮ ਤੇਰਾ ਹੋਵੇ,
ਇਕ ਧਿਆਨ ਹੋਵੇ ਜੁੜਿਆ, ‘ਅਹੰ-ਹਉਮੈ-ਮੇਰੀ’ ਖੋਵੇ।
‘ਤੂੰ ਹੀ ਤੂੰ’ ਦਿਸੇਂ ਬਸ, ਵਸਿਆ ਹਰ ਥਾਨ ਦਾਤਾ।
ਕਿਤਨਾ ਵਿਸ਼ਾਲ ਦਾਤਾ! ਕਿਤਨਾ ਮਹਾਨ ਦਾਤਾ!
05/05/14)
ਸੁਰਿੰਦਰ ਸਿੰਘ ‘ਖਾਲਸਾ’
{ਗਾਂਈਆਂ}
ਟੇਕ-= ਗਾਂਈਆਂ ਲੋਕੋ ਗਾਂਈਆਂ, ਆਖਦੇ ਗਊ ਭਗਤ ਇਨ੍ਹਾਂ ਨੂੰ ਮਾਈਆਂ।
ਪਰ ਕਿਸਾਨਾਂ ਦੇ ਗਲ ਪਾਈਆਂ, ਪਤਾ ਨਹੀਂ ਕਿਧਰੋਂ ਆਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਕੀਤੀ ਭਾੜੇ ਤੇ ਸੀ ਬਿਜਾਈ, ਮਹਿੰਗੇ ਮੁੱਲ ਦੀ ਖਾਦ ਵੀ ਪਾਈ।
ਉਪਰੋਂ ਸਪਰੇਅ ਵੀ ਮੁੱਲ ਕਰਾਈ, ਮਹਿੰਗੀਆਂ ਪਾਈਆਂ ਦਵਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਬਿਮਾਰੀ ਤੋਂ ਮਸਾਂ ਹੀ ਫਸਲ ਬਚਾਈ, ਜਦ ਹੁਣ ਪਕੱਣ ਤੇ ਹੈ ਆਈ।
ਖੇਤਾਂ ‘ਚ ਡਾਰ ਗਾਈਆਂ ਦੀ ਆਈ, ਫਿਰਦੀਆਂ ਭੁੱਖੀਆਂ ਤਿਹਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਜਿਹੜੀ ਸਬਜੀ ਖੇਤਾਂ ‘ਚ ਜੋ ਲਾਈ, ਉਹ ਵੀ ਕਰ ਗਈਆਂ ਖਾ ਕੇ ਸਫਾਈ।
ਇਕ ‘ਡੰਗ’ ਵੀ ਨਾ ਬਣਾਈ, ਮੇਹਨਤਾਂ ਕੀਤੀਆਂ ਰਾਸ ਨਾ ਆਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਲਾਗੇ ਦੇ ਪਿੰਡ ਵਾਲਾ ਕੋਈ ਛੱਡ ਗਿਆ, ਅਪਣੀ ਜੂਹ ‘ਚੋਂ ਬਾਹਰ ਕੱਢ ਗਿਆ।
ਟਰਾਲੀ ਜਾਂ ਟੈੰਪੂ ਉਤੇ ਛੱਡ ਗਿਆ, ਜਾਂ ਕਿਸੇ ਟਰੱਕ ਤੋਂ ਉਤਰਵਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਤੂੜੀ ਵੀ ਗਊਸ਼ਾਲਾ ਪਹੁੰਚਾਈ, ਟਰਾਲੀ ਪਠਿਆਂ ਦੀ ਭਰ ਅਪੜਾਈ।
ਫਿਰ ਵੀ ਇਹ ਸਮਝ ਨਾ ਆਈ, ‘ਗਊਸ਼ਾਲਾ ਨੇ ਕਿਉਂ ਠੁਕਰਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਉਹ ਵੀ ਸਾਂਭਣ ਗਊਆਂ ਦੁਧਾਰੂ, ਫੰਡਰਾਂ ਨੂੰ ਕਿਹੜਾ ਦਾਣਾ ਚਾਰੂ।
ਏਹੀ ਹੈ ਸੋਚ ਉਹਨਾਂ ਤੇ ਭਾਰੂ, ਤਾਂ ਹੀ ਤਾਂ ਬਾਹਰ ਭਜਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਲਗਦੈ, ਇਹ ਵੀ ਧੰਧਾ ਲਾਹੇ ਦਾ ਬਣਿਆਂ, ਦਾਨ ਦਾ ਤਾਣਾ-ਬਾਣਾ ਤਣਿਆਂ।
ਨਾਲੇ “ਪੁੰਨ” ਤੇ ਨਾਲੇ “ਫਲੀਆਂ”, ਵਪਾਰੀਆਂ ਸਕੀਮਾਂ ਲਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਗਊਆਂ ਦੇ ਨਾਂ ਤੇ ਦਾਨ ਉਗਰਾਹੁੰਦੈਂ, ਗੋਲਕਾਂ ਵੀ ਦੁਕਾਨਾਂ ਤੇ ਹੈ ਟਿਕਾਉਂਦੈਂ।
ਦਾਣਾ ਆਟਾ ਵੀ ਘਰਾਂ ‘ਚੋਂ ਲਿਆਉਂਦੈਂ, ਰੇਹੜੀਆਂ ਕਈ ਲਗਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਜਿੰਨੀਆਂ ‘ਗਊਆਂ ਨੇ “ਅਵਾਰਾ”, ਮੰਡੀਆਂ ‘ਚ ਨੁਕਸਾਨ ਕਰਨ ਇਹ ਭਾਰਾ।
ਘੁੰਮਣ ਸੜਕਾਂ ਤੇ ਹਜਾਰਾਂ, ਮੁੜ-ਮੁੜ ਆ ਜਾਂਦੀਆਂ ਕਈ ਵਾਰ ਭਜਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਐਕਸੀਡੈਂਟ ਵੀ ਬਹੁਤ ਕਰਾਉਂਦੀਆਂ, ਅਚਾਣਕ ਸੜਕਾਂ ਤੇ ਆ ਜਾਂਦੀਆਂ।
ਕੀਮਤੀ ਜਾਨਾਂ ਇਉਂ ਗਵਾਉਂਦੀਆਂ, ਕਦੇ ਵੀ ਨਾ ਹੋਣ ਭਰਪਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਗਊ ਦੇ ਜਾਏ ਜਦ ਆਪਸ ‘ਚ ਲੜਦੇ, ਤੇਰੇ ਜਿਹੇ ਗਊ ਭਗਤ ਨਾ ਨੇੜੇ ਖੜ੍ਹਦੇ।
“ਸੁਰਿੰਦਰ” ਜਿਹਾਂ ਕਈਆਂ ਨੂੰ ਰਗੱੜਦੇ, ‘ਬੱਚੇ ‘ਬੁੱਢੇ’ ਦੇਣ ਦੁਹਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਗਊ ਦਿਆ ਭਗਤਾ ਗੱਲ ਸੁਣ ਯਾਰਾ, ਗੱਲ ਦਾ ‘ਤੱਤ-ਸਾਰ’ ਇਹ ਸਾਰਾ।
ਕਰਦੀਆਂ ਨਿੱਤ ਹੀ ਬਹੁਤ ਉਜਾੜਾ, ਤੇਰੀਆਂ ‘ਗਾਂਈਆਂ ‘ਮਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ {ਫਤਿਹਾਬਾਦ}
ਫੋਨ=94662 66708, 97287 43287,
05/05/14)
ਗੁਰਮੀਤ ਸਿੰਘ ਮੀਤਾ
18ਵੀਂ ਸਦੀ ਨਾਲੋਂ ਸਾਧਨ ਜ਼ਿਆਦਾ ਹੋਣ ਦੇ ਬਾਵਜੂਦ ਵੀ ਸਿੱਖ ਨੌਜਵਾਨ ਨਸ਼ੱਈ ਜਾਂ ਪਤਿੱਤ ਕਿਉਂ?
ਸਮਕਾਲੀ ਜੱਥੇਬੰਦੀਆਂ ਤੇ ਮੀਡੀਆ ਦੇ ਕੰਮ ਕਰਨ ਦੇ ਢੰਗ-ਤਰੀਕੇ ਸਬੰਧੀ ਸੈਮੀਨਾਰ! !
ਕੋਟਕਪੂਰਾ, 5 ਮਈ (ਗੁਰਮੀਤ ਸਿੰਘ ਮੀਤਾ) :- ਅਸੀਂ ਜੰਮਦਿਆਂ ਹੀ ਆਪਣੇ ਅਮੀਰ ਵਿਰਸੇ ਦੇ ਮਾਲਕ ਬਣ
ਗਏ ਪਰ ਸਾਨੂੰ ਆਪਣਾ ਵਿਰਸਾ ਹੋਰ ਫੈਲਾਉਣਾ ਤਾਂ ਦੂਰ ਦੀ ਗੱਲ, ਬਲਕਿ ਖੁਦ ਵੀ ਸੰਭਾਲਣ ਦੀ ਜਾਂਚ ਨਾ
ਆ ਸਕੀ। ਸਮਕਾਲੀ ਜੱਥੇਬੰਦੀਆਂ, ਸਮਕਾਲੀ ਮੀਡੀਆ, ਕੰਮ ਕਰਨ ਦਾ ਢੰਗ-ਤਰੀਕਾ, ਸਰੋਕਾਰ ਵਿਸ਼ੇ `ਤੇ
ਕਰਵਾਏ ਗਏ ਸੈਮੀਨਾਰ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਦਾਅਵਾ ਕੀਤਾ ਕਿ
ਦੁਨੀਆਂ ਭਰ ਦੇ ਇਤਿਹਾਸ `ਚ ਹੋਏ ਜੰਗ-ਯੁੱਧ ਤੇ ਲੜਾਈਆਂ ਦਾ ਸਬੰਧ ਜ਼ਰ-ਜੌਰੂ ਤੇ ਜ਼ਮੀਨ ਪਿੱਛੇ ਹੋਇਆ
ਦਰਸਾਇਆ ਗਿਆ ਹੈ ਪਰ ਸਿੱਖ ਕੌਮ ਦਾ ਸਾਰਾ ਇਤਿਹਾਸ ਸਰਬੱਤ ਦਾ ਭਲਾ, ਸਭੈ ਸਾਂਝੀ ਵਾਲ ਸਦਾਇਣ,
ਦੂਜਿਆਂ ਦੀ ਖ਼ਾਤਰ ਕੁਰਬਾਨ ਹੋਣ, ਗੈਰਾਂ ਦੀਆਂ ਔਰਤਾਂ ਦੀ ਇੱਜ਼ਤ ਬਚਾਉਣ ਅਤੇ ਲੋਕਾਂ ਦੇ ਦਿਲਾਂ `ਤੇ
ਰਾਜ ਕਰਨ ਵਰਗੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ
ਜ਼ੋਨਲ ਦਫ਼ਤਰ ਵਿਖੇ ਡਾ. ਅਵੀਨਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਆਰਗੇਨਾਈਜ਼ਰ, ਪ੍ਰੋ. ਗੁਰਪ੍ਰੀਤ ਸਿੰਘ
ਮੁਕਤਸਰ ਜ਼ੋਨਲ ਸਕੱਤਰ ਅਤੇ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਾਅਵਾ ਕੀਤਾ ਕਿ ਪਹਿਲਾਂ ਦੇ
ਇਤਿਹਾਸ `ਚ ਐਨਾ ਪ੍ਰਚਾਰ, ਗੁਰਮਤਿ ਸਮਾਗਮ, ਧਾਰਮਿਕ ਪ੍ਰੋਗਰਾਮ ਕਦੇ ਨਹੀਂ ਹੋਏ, ਜਿਨੇ ਅੱਜ ਹੋ
ਰਹੇ ਹਨ ਤੇ ਅਰਬਾਂ, ਖਰਬਾਂ ਰੁਪਿਆ ਨਗਰ ਕੀਰਤਨਾਂ ਜਾਂ ਹੋਰ ਧਾਰਮਿਕ ਪ੍ਰੋਗਰਾਮਾਂ ਲਈ ਖਰਚਿਆ ਜਾ
ਰਿਹਾ ਹੈ ਪਰ ਉਸ ਦੇ ਸਾਨੂੰ ਉਨੇ ਵਧੀਆ ਨਤੀਜੇ ਕਿਉਂ ਨਹੀਂ ਮਿਲ ਰਹੇ, ਜਿਨਾਂ ਦੀ ਅਸੀਂ ਆਸ ਰੱਖਦੇ
ਹਾਂ। ਕਿਉਂਕਿ ਸਿੱਖ ਨੌਜਵਾਨ ਦਿਨੋਂ-ਦਿਨ ਪਤਿੱਤ ਹੁੰਦਾ ਜਾ ਰਿਹਾ ਹੈ, ਨਸ਼ੱਈ ਨੌਜਵਾਨਾਂ ਦੀ ਗਿਣਤੀ
`ਚ ਵਾਧਾ ਚਿੰਤਾਜਨਕ ਰੁਝਾਨ ਹੈ। ਉਨਾਂ ਕਿਹਾ ਕਿ ਜਿਸ ਢੰਗ ਨਾਲ ਨੌਜਵਾਨ ਗੁਰਬਾਣੀ ਦੀ ਗੱਲ ਸੁਨਣ
ਜਾਂ ਸਮਝਣ ਲਈ ਤਿਆਰ ਹੈ, ਉਹ ਢੰਗ/ਤਰੀਕਾ ਅਸੀਂ ਨਹੀਂ ਅਪਨਾ ਰਹੇ। ਨੌਜਵਾਨਾਂ ਤੱਕ ਸਾਡਾ ਕੁਰਬਾਨੀ
ਭਰਿਆ ਇਤਿਹਾਸ ਅਤੇ ਅਮੀਰ ਵਿਰਸਾ ਪਹੁੰਚਾਉਣ ਲਈ ਜਿੰਮੇਵਾਰ 3 ਸੰਸਥਾਵਾਂ ਘਰ, ਵਿੱਦਿਅਕ ਸੰਸਥਾ ਤੇ
ਧਾਰਮਿਕ ਸਥਾਨ ਆਪਣਾ ਰੋਲ ਪੂਰੀ ਤਰ੍ਹਾਂ ਨਿਭਾਉਣ `ਚ ਅਸਫ਼ਲ ਸਾਬਤ ਹੋਈਆਂ ਹਨ।
18ਵੀਂ ਸਦੀ `ਚ ਭਾਵੇਂ ਮੁੱਠੀ ਭਰ ਬਚੇ ਸਿੰਘਾਂ ਨੂੰ ਘਰ-ਬਾਰ ਛੱਡ ਕੇ ਘੋੜਿਆਂ ਦੀਆਂ ਕਾਠੀਆਂ `ਤੇ
ਜੰਗਲਾਂ `ਚ ਰਾਤਾਂ ਬਤੀਤ ਕਰਨੀਆਂ ਪਈਆਂ ਪਰ ਉਸ ਸਮੇਂ ਲੋਕ ਸਿੱਖ ਦਾ ਕਿਰਦਾਰ ਦੇਖ਼ ਕੇ ਸਿੱਖ ਧਰਮ
ਅਪਨਾਉਣ ਨੂੰ ਤਰਜ਼ੀਹ ਦਿੰਦੇ ਸਨ, ਜਦਕਿ ਅੱਜ ਸਾਡਾ ਕਿਰਦਾਰ ਦੇਖ਼ ਕੇ ਸਾਡੇ ਨੌਜਵਾਨ ਸਿੱਖੀ ਤੋਂ
ਮੁਨਕਰ ਹੋ ਰਹੇ ਹਨ। ਉਨਾਂ ਆਖ਼ਿਆ ਕਿ 18ਵੀਂ ਸਦੀ ਦੇ ਮੁਕਾਬਲੇ ਅੱਜ ਸਾਡੇ ਕੋਲ ਸਾਰੇ ਸਾਧਨ ਹੋਣ ਦੇ
ਬਾਵਜੂਦ ਵੀ ਅਸੀਂ ਆਖ਼ਿਰ ਕੁੱਝ ਵੀ ਕਰਨ `ਚ ਸਫ਼ਲ ਕਿਉਂ ਨਹੀਂ ਹੋ ਰਹੇ? ਗੁਰਬਾਣੀ ਅਤੇ ਸਿੱਖ ਇਤਿਹਾਸ
ਦੀਆਂ ਵਿਲੱਖਣ ਘਟਨਾਵਾਂ ਦਾ ਹਵਾਲਾ ਦਿੰਦਿਆਂ ਉਕਤ ਬੁਲਾਰਿਆਂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਮਿਥਿਹਾਸ
ਮੁਤਾਬਕ ਭਾਵੇਂ ਕੁੰਭਕਰਨ 6 ਮਹੀਨਿਆਂ ਬਾਅਦ ਜਾਗਦਾ ਸੀ, ਉਹ ਫ਼ਿਰ ਵੀ ਜਾਗਦਾ ਤਾਂ ਸੀ ਪਰ ਸਿੱਖ ਪਤਾ
ਨਹੀਂ ਕਦੋ ਜਾਗਣਗੇ? ਕਿਉਂਕਿ 300 ਜਾਂ 400 ਫੁੱਟ ਉੱਚੇ ਮੀਨਾਰ-ਇ-ਖ਼ਾਲਸਾ ਉਸਾਰਨ ਦਾ ਤਾਂ ਹੀ
ਫਾਇਦਾ ਹੈ, ਜੇਕਰ ਅਸੀਂ ਸਾਡੀ ਨਵੀਂ ਪੀੜ੍ਹੀ ਦੇ ਸਿਰਾਂ `ਤੇ ਕੇਸ ਰੱਖਣੇ ਯਕੀਨੀ ਬਣਾਈਏ। ਹਿੰਦੂ
ਜੱਥੇਬੰਦੀਆਂ ਦੇ ਕੰਮ ਕਰਨ ਦੇ ਢੰਗ-ਤਰੀਕੇ ਤੋਂ ਇਲਾਵਾ ਮੁਸਲਿਮ, ਈਸਾਈ, ਜੈਨ, ਬੋਧੀ, ਪਾਰਸੀ ਤੇ
ਯਹੂਦੀ ਲੋਕਾਂ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਈਸਾਈ ਧਰਮ ਦੀ
ਬਹੁਤਾਤ ਵਾਲੇ ਦੇਸ਼ਾਂ `ਚ ਛੁੱਟੀਆਂ ਦੇ ਦਿਨਾਂ `ਚ ਸਕੂਲਾਂ, ਕਾਲਜਾਂ ਦੇ ਨੌਜਵਾਨ ਲੜਕੇ/ਲੜਕੀਆਂ
ਆਪਣੇ ਧਰਮ ਦੇ ਪ੍ਰਚਾਰ ਲਈ ਬਕਾਇਦਾ ਡਿਊਟੀਆਂ ਸੰਭਾਲਦੇ ਹਨ। ਕ੍ਰਿਸਚੀਅਨ ਲੋਕ ਧਾਰਮਿਕ ਅਸਥਾਨ
ਬਣਾਉਣ ਦੀ ਬਜਾਇ ਸਕੂਲ/ਕਾਲਜ ਤੇ ਹਸਪਤਾਲ ਬਣਾਉਣ ਅਤੇ ਮੁਫ਼ਤ ਸਾਹਿਤ ਵੰਡਣ ਵੱਲ ਜ਼ਿਆਦਾ ਧਿਆਨ ਦਿੰਦੇ
ਹਨ। ਬੁਲਾਰਿਆਂ ਨੇ ਹਾਜ਼ਰ ਨੌਜਵਾਨਾਂ ਨੂੰ ਆਪੋ-ਆਪਣਾ ਇਲਾਕਾ ਆਪ ਸੰਭਾਲਣ ਅਤੇ ਜੱਥੇਬੰਦ ਹੋ ਕੇ
ਸੇਵਾ ਕਾਰਜ ਕਰਨ ਦੀ ਲੋੜ `ਤੇ ਜ਼ੋਰ ਦਿੱਤਾ। ਸਮਾਗਮ ਦੀ ਸ਼ੁਰੂਆਤ ਅਮਰਜੀਤ ਸਿੰਘ ਵੱਲੋਂ ‘ਹੋਇ ਇਕੱਤਰ
ਮਿਲੋ ਮੇਰੇ ਭਾਈ’ ਸ਼ਬਦ ਗਾਇਣ ਨਾਲ ਹੋਈ ਤੇ ਇਲਾਕੇ ਭਰ `ਚੋਂ ਆਏ ਵਿਦਿਆਰਥੀ/ਵਿਦਿਆਰਥਣਾਂ ਨੇ
ਜੱਥੇਬੰਦੀ ਦੀ ਪ੍ਰਦਰਸ਼ਨੀ ਤੋਂ ਭਾਰੀ ਗਿਣਤੀ `ਚ ਧਾਰਮਿਕ ਪੁਸਤਕਾਂ ਵੀ ਖਰੀਦੀਆਂ।
05/05/14)
ਮੁਹਿੰਦਰ ਸਿੰਘ ਘੱਗ
ਕੌਮ
ਦੇ ਹੀਰੇ ਫਿਲਮ ਵਿਚ ਇਕ ਇਤਹਾਸਕ ਉਲਝਨ
25 ਮਾਰਚ 2014 ਨੂੰ ਟੈਰੁਬੁਏਨਾ ਗੁਰਦਵਾਰੇ ਤੋਂ ਡਾਕਟਰ ਇੰਦਰਜੀਤ ਸਿੰਘ ਬਾਸੂ ਜੀ ਦਾ ਟੈਲੀਫੂਨ
ਸੁਨੇਹਾ ਮਿਲਿਆ ਘੱਗ ਸਾਹਿਬ ਦੋ ਦਿਨ ਲਈ ਗੁਰਦਵਾਰਾ ਟੈਰਾ ਬੁਏਨਾ ਵਿਚ ਮੇਰਾ ਪਰੋਗਰਾਮ ਹੈ ਹੋ ਸਕੇ
ਤਾਂ ਮਿਲ ਜਾਇਓ । ਡਾਕਟਰ ਇੰਦਰਜੀਤ ਸਿੰਘ ਬਾਸੂ ਜੀ ਇਕ ਵਿਦਵਾਨ ਸਜਣ ਹਨ ਉਹਨਾਂ ਦੀ ਸੁਹਬਤ ਵਿਚ
ਹਮੇਸ਼ਾ ਕੁਝ ਖੱਟਣ ਨੂੰ ਹੀ ਹੈ ਇਸ ਲਈ ਮੈਂ ਝੱਟ ਜਾ ਹਾਜ਼ਰ ਹੋਇਆ। ਗੱਲਾਂ ਗੱਲਾਂ ਵਿਚ ਆਖਣ ਲਗੇ ਕਿ
ਕਲ ਉਹ ਯੂਬਾ ਸਿਟੀ ਸਿਨੇਮੈਕਸ ਵਿਚ ਕੌਮ ਦੇ ਹੀਰੇ ਫਿਲਮ ਦੇਖ ਕੇ ਆਏ ਹਨ ਫਿਲਮ ਦੀ ਕਹਾਣੀ ਬਣਤਰ
ਅਤੇ ਡਾਇਲੌਗ ਬਹੁਤ ਹੀ ਢੁਕਵੀਂ ਹੈ ਤੁਸੀਂ ਵੀ ਦੇਖ ਕੇ ਆਇਓ ਪਸੰਦ ਕਰੋਗੇ। ਅਜੀਤ ਜਲੰਧਰ ਵਿਚ ਫਿਲਮ
ਬਾਰੇ ਵਿਗਿਆਪਨ ਦੇਖਿਆ ਸੀ ਇਹ ਵੀ ਪਤਾ ਲਗਾ ਸੀ ਕਿ ਉਸ ਫਿਲਮ ਨੂੰ ਭਾਰਤ ਵਿਚ ਦਿਖਾਲਣ ਦੀ ਇਜਾਜ਼ਤ
ਨਹੀਂ ਮਿਲ ਸਕੀ। ਬਾਸੂ ਜੀ ਵਲੌਂ ਸਿਫਤ ਸੁਣ ਕੇ ਮੈਂ ਵੀ ਫਿਲਮ ਦੇਖਣ ਚਲਾ ਗਿਆ ਉਸ ਦਿਨ ਫਿਲਮ ਦਾ
ਆਖਰੀ ਸ਼ੋ ਸੀ ਅਤੇ ਦੇਖਣ ਵਾਲਾ ਮੈ ਇਕੱਲਾ ਹੀ ਸੀ।
ਗਵਾਹੀ ਦਾ ਛੋਟਾ ਜਿਹਾ ਦ੍ਰਿਸ਼ ਜਿਸ ਦੀ ਬਿਨਾ ਤੇ ਸਰਦਾਰ ਕੇਹਰ ਸਿੰਘ ਅਤੇ ਸਰਦਾਰ ਸਤਵੰਤ ਸਿੰਘ ਨੂੰ
ਫਾਂਸੀ ਦੀ ਸਜਾ ਸੁਣਾਈ ਜਾਂਦੀ ਹੈ ਨਾਲ ਫਿਲਮ ਦੀ ਸ਼ੁਰੂਆਤ ਹੁੰਦੀ ਹੈ। ਹਰਮੰਦਰ ਸਾਹਿਬ ਬਾਰੇ ਇਕ
ਇਤਹਾਸਕ ਜਾਣਕਾਰੀ ਦਿਤੀ ਜਾਂਦੀ ਹੈ ਜੋ ਬਹੁਤ ਜ਼ਰੂਰੀ ਵੀ ਹੈ ਪਰ ਜੋ ਸੁਣਿਆ ਉਹ ਸਹੀ ਨਹੀਂ ਲਗਾ
ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਗੁਰੂ ਰਾਮਦਾਸ ਜੀ ਨੇ ਸਾਂਈਂ ਮੀਆਂ ਮੀਰ ਜੀ ਤੋਂ ਹਰਮੰਦਰ ਸਾਹਿਬ
ਦਾ ਨੀਂਹ ਪਥਰ ਰਖਵਾਇਆ। ਫਿਲਮ ਦੇਖਣ ੳਪਰੰਤ ਮੈਂ ਬੁਹਤ ਸਾਰੇ ਵੀਰਾਂ ਨੂੰ ਮਿਲ ਕੇ ਉਹਨਾਂ ਦੀ ਰਾਏ
ਜਾਨਣ ਦੀ ਕੋਸ਼ਸ਼ ਕੀਤੀ ਕਿ ਕੀ ਉਹਨਾਂ ਨੇ ਵੀ ਇਹੁ ਸੁਣਿਆਂ ਕਿ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਗੁਰੂ
ਰਾਮਦਾਸ ਜੀ ਨੇ ਸਾਂਈਂ ਮੀਆਂ ਮੀਰ ਜੀ ਤੋਂ ਰਖਵਾਇਆ ਪਰ ਹਰ ਇਕ ਦਾ ਉਤਰ ਸੀ ਕਿ ਉਹਨਾਂ ਇਸ ਗੱਲ ਵਲ
ਧਿਆਨ ਨਹੀਂ ਦਿਤਾ। ਕੁਝ ਹੋਰ ਸਜਣਾ ਤੋਂ ਜਾਣਕਾਰੀ ਪਰਾਪਤ ਕਰਨ ਦਾ ਯਤਨ ਕੀਤਾ ਤਾਂ ਕਈ ਹੋਰ
ਕਹਾਣੀਆਂ ਸਾਹਮਣੇ ਆਈਆਂ । ਗੁਰੂ ਰਾਮਦਾਸ ਜੀ ਨੇ ਨੀਂਹ ਪਥੱਰ ਖੁਦ ਹੀ ਰੱਖਿਆ , ਗੁਰੂ ਅਰਜਨ ਦੇਵ
ਜੀ ਨੇ ਖੁਦ ਆਪਣੇ ਕਰਕਮਲਾਂ ਨਾਲ ਨੀਂਹ ਪੱਥਰ ਰੱਖਿਆ ਸਾਂਈਂ ਮੀਆਂ ਮੀਰ ਜੀ ਦਾ ਨਾਮ ਵੀ ਸਾਹਮਣੇ
ਆਇਆ ਤਾਂ ਇਕ ਵੀਰ ਨੇ ਡਾਕਟਰ ਗੁਰਮੇਲ ਸਿੱਧੂ ਦਾ ਇੰਡੋਕੈਨੇਡੀਅਨ ਵਿਚ ਛੱਪਿਆ ਲੇਖ ਮੇਰੇ ਸਾਹਮਣੇ
ਰਖ ਦਿਤਾ । ਡਾਕਟਰ ਗੁਰਮੇਲ ਸਿੱਧੂ ਦਾ ਪੰਜਾਬੀ ਜੱਗਤ ਵਿਚ ਚੰਗਾ ਨਾਮ ਹੈ ਨਾਲ ਹੀ ਉਸ ਤੋਂ ਬਾਅਦ
ਕਿਸੇ ਨੇ ਵੀ ਡਾਕਟਰ ਸਿੱਧੂ ਦੇ ਲੇਖ ਤੇ ਕਿੰਤੂ ਪਰੰਤੂ ਨਹੀਂ ਕੀਤਾ । ਹੁਣ ਮੈਂ ਪੰਜਾਬੀ ਵਿਦਵਾਨਾਂ
ਅੱਗੇ ਬੇਨਤੀ ਕਰਦਾ ਹਾਂ ਕਿ ਜੋ ਵੀ ਠੀਕ ਹੈ ਉਸ ਅਨੁਸਾਰ ਇਤਹਾਸ ਵਿਚ ਅੰਦਰਾਜ ਕਰਵਾ ਦਿਊ ਤਾਂ ਕਿ
ਆਉਣ ਵਾਲੀਆਂ ਪੀਹੜੀਆਂ ਨੂੰ ਸਹੀ ਜਾਣਕਾਰੀ ਮਿਲ ਸਕੇ। ਫਿਲਮ ਵਾਕਿਆ ਹੀ ਬਹੁਤ ਵਧੀਆ ਹੈ ਇਤਹਾਸਕ
ਡਾਕੋਮੈਂਟ ਹੇ ਸੁਖਾ ਸਿੰਘ ਮਹਿਤਾਬ ਸਿੰਘ ਅਤੇ ਬਾਬਾ ਦੀਪ ਸਿੰਘ ਵਲੋਂ ਰਚੇ ਗਏ ਇਤਹਾਸ ਨੂੰ ਸ਼ਹੀਦ
ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਅਤੇ ਸ਼ਹੀਦ ਕੇਹਰ ਸਿੰਘ ਨੇ ਦੁਹਰਾਇਆ ਹੈ । ਡਾਏਲੋਗ ਵਾਕਿਆ ਹੀ
ਕਾਬਲੇ ਤਾਰੀਫ ਹੈ ਸਰਦਾਰ ਕੇਹਰ ਸਿੰਘ ਦੀ ਧੁਰ ਅੰਦਰੋਂ ਕੀਤੀ ਅਰਦਾਸ ਨਾਲ ਸਰਦਾਰ ਬੇਅੰਤ ਸਿੰਘ ਦੇ
ਨੈਣ ਨਕਸ਼ ਉਸ ਦੇ ਸਾਹਮਣੇ ਆਉਂਦੇ ਹਨ ਅਗੋਂ ਸਰਦਾਰ ਕੇਹਰ ਸਿੰਘ ਸਰਦਾਰ ਬੇਅੰਤ ਸਿੰਘ ਅਤੇ ਸਰਦਾਰ
ਸਤਵੰਤ ਸਿੰਘ ਨੂੰ ਮਜਬੂਰ ਨਹੀਂ ਕਰਦਾ ਸਿਰਫ ਕੋਮ ਦੀ ਹੋਈ ਦੁਰਦਸ਼ਾ ਦਾ ਐਹਸਾਸ ਕਰਾਉਂਦਾ ਹੈ ਫੈਸਲਾ
ਉਹ ਆਪ ਲੈਂਦੇ ਹਨ । ਅਗੋਂ ਅਕਾਲ ਪੁਰਖ ਬਿੱਧਾ ਬਣਾਉਂਦਾ ਹੈ।
ਆਖੀਰ ਵਿਚ ਇਕ ਵੇਰ ਫੇਰ ਬੇਨਤੀ ਕਰਦਾ ਹਾਂ ਕਿ ਜੋ ਵੀ ਸਹੀ ਹੈ ਉਸ ਅਨੁਸਾਰ ਦਰਜ ਕਰਕੇ ਇਤਹਾਸ ਨੂੰ
ਬਿਗੜਨ ਤੋਂ ਬਚਾਇਆ ਜਾਵੇ
ਮੁਹਿੰਦਰ ਸਿੰਘ ਘੱਗ
(530) 695-1318
04/05/14)
ਸੁਰਿੰਦਰ ਸਿੰਘ ‘ਖਾਲਸਾ’
{ਜਾਗੋ}
ਸਿੱਖਾ ਜਾਗ ਬਈ ਉ, ਹੁਣ ਜਾਗੋ ਆਈ ਆ … … … … … … … … … … …।
ਕਿਉਂ ਸਿੱਖੀ ਮਨੋ ਭੁਲਾਈ ਆ, ਬਈ ਹੁਣ ਜਾਗੋ ਆਈ ਆ … … … … … … … …. . ।
ਸਿੱਖ ਕੌਮ ਬਿਪਤਾ ਨੇ ਘੇਰੀ, ਹਾਲੇ ਵੀ ਨੀਂਦ ਖੁਲ੍ਹੀ ਨਾ ਤੇਰੀ।
ਕਿਉਂ ਸੁਤੈਂ ਲੈ “ਰਜ਼ਾਈ” ਆ, ਬਈ ਹੁਣ ਜਾਗੋ ਆਈ ਆ … … … … … … …. ।
ਵਡੀ ਬਿਪਤਾ ਪਤਿਤ ਪੁਣੇ ਦੀ, ਦੂਜੀ ਬਿਪਤਾ ਸਾਧ ਲਾਣੇ ਦੀ।
ਜੋ ਚਿੱਟੀ ਸਿਉਂਕ ਬਣ ਛਾਈ ਆ, ਬਈ ਹੁਣ ਜਾਗੋ ਆਈ ਆ … … …।
ਚਿੱਟੀ ਸਿਉਂਕ ਨੇ ਹਮਲਾ ਕੀਤਾ, ਸਿੱਖੀ ਸਿਧਾਂਤ ਜਿਹਨੇ ਚੱਟ ਕਰ ਲੀਤਾ।
ਇਨ੍ਹਾਂ ਦੁੱਧ ਵਿੱਚ ਕਾਂਜੀ ਪਾਈ ਆ, ਬਈ ਹੁਣ ਜਾਗੋ ਆਈ ਆ … … … … …. .
ਨਸ਼ਿਆਂ ਕੌਮ ਨੂੰ ਘੇਰਾ ਪਾਇਆ, ਗੌਰਮਿੰਟ ਘਰ-ਘਰ ਪਹੁੰਚਾਇਆ।
ਸਮੈਕ ਭੁੱਕੀ ਦੀ ‘ਹੋਮ-ਸਪਲਾਈ’ ਆ, ਬਈ ਹੁਣ ਜਾਗੋ ਆਈ ਆ …।
ਨੌਂਜਵਾਨ ਸਾਰੇ ਪਤਿਤ ਹੋਈ ਜਾਂਦੇ। ਬੁਢੇ ਵੀ ਸਿੱਖੀ ਤੋਂ ਦੂਰ ਹੋਈ ਜਾਂਦੇ।
ਬਚਿਆਂ ਤੇ ਹੀ ਆਸ ਲਗਾਈ ਆ, ਬਈ ਹੁਣ ਜਾਗੋ ਆਈ ਆ … … … … … … …।
ਕੌਮ ਦੇ ਆਗੂ ਗਦਾਰ ਨੇ ਬਹੁਤੇ, ਬਿਨਾਂ ਪਾਣੀ ਤੋਂ ਬੇੜੇ ਡਬੋਤੇ।
ਜਿਨ੍ਹਾਂ ਨੂੰ ਕੌਮ ਦੀ ਵਾਗ ਫੜਾਈ ਆ, ਬਈ ਹੁਣ ਜਾਗੋ ਆਈ ਆ … …।
ਮਨੀ ਸਿੰਘ ਨੂੰ ਯਾਦ ਤੂੰ ਕਰ ਲੈ, ਤਾਰੂ ਸਿੰਘ ਦਾ ਧਿਆਨ ਤੂੰ ਧਰ ਲੈ।
ਬੰਦ-ਬੰਦ ਕਟਵਾਏ ਤੇ ਖੋਪਰੀ ਲੁਹਾਈ ਆ, ਬਈ ਹੁਣ ਜਾਗੋ ਆਈ ਆ … … … …।
ਗੀਤ ਸਿੱਖੀ ਦੇ ਜਾਗੋ ਗਾਵੇ, ਸਭ ਨੂੰ ਵਾਜਾਂ ਮਾਰ ਜਗਾਵੇ।
ਸਿੱਖੀ ਦੇ ਪ੍ਰਚਾਰਕਾਂ ਸਿਰ ਤੇ ਉਠਾਈ ਆ, ਬਈ ਹੁਣ ਜਾਗੋ ਆਈ ਆ … …।
ਸ਼ਰਣ ਪਏ ਨੂੰ ਸਤਿਗੁਰ ਤਾਰੇ, ਹਲਤ-ਪਲਤ ਸਦਾ ਹੋਏ ਰਖਵਾਰੇ।
ਜਿਸ ਸਤਿਗੁਰਾਂ ਦੀ ਉਟ ਟਿਕਾਈ ਆ, ਬਈ ਹੁਣ ਜਾਗੋ ਆਈ ਆ … … … … … …।
ਜੀਵਨ ਸਿੱਖ ਲੈ ਰਹਿਤ ‘ਚ ਰਹਿਣਾ, ਗੁਰਬਾਣੀ ਦਾ ਮੰਨ ਲੈ ਕਹਿਣਾ।
ਜੋ “ਧੁਰ ਕੀ ਬਾਣੀ ਆਈ” ਆ, ਬਈ ਹੁਣ ਜਾਗੋ ਆਈ ਆ … … … … …।
ਵਹਿਮ ਭਰਮ ਤੂੰ ਛੱਡਦੇ ਸਾਰੇ, “ਸਿੰਘ ਸੁਰਿੰਦਰ” ਅਰਜ਼ ਗੁਜ਼ਾਰੇ।
ਕਿਉਂ ਤੈਨੂੰ ਸਮਝ ਨਾ ਆਈ ਆ, ਬਈ ਹੁਣ ਜਾਗੋ ਆਈ ਆ … … … … … … … …।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ {ਫਤਿਹਾਬਾਦ}
ਫੋਨ=94662 66708, 97287 43287,
04/05/14)
ਪਵਨਪ੍ਰੀਤ ਸਿੰਘ ਖਾਲਸਾ
ਬਾਦਲਕੇ ਆਪਣੀ ਹਾਰ ਤੋ ਖਫਾ ਹੋਕੇ ਪੰਥਕ ਅਖਬਾਰ ਪਹਿਰੇਦਾਰ ਨੂੰ ਸਿਆਸਤ ਦੀ ਭੇੱਟ ਚਾੜ੍ਹਨ ਤੇ
ਤੁੱਲੇ।
ਮੋਹਾਲੀ ਅੰਬ ਸਾਹਿਬ ਵਿੱਚ ਹੋਏ ਬੰਦੀ ਸਿੰਘ ਰਿਹਾਈ ਮੋਰਚੇ ਦਾ ਪੁਰਾ ਡਰਾਮਾ ਵੀ ਇਸ ਪਤਰਕਾਰ ਨੇ
ਆਪਣੇ ਘਰ ਤਿਆਰ ਕੀਤਾ
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ
ਚੰਡੀਗ੍ਹੜ (ਸ਼੍ਰੋਮਣੀ ਗੁਰਮਤਿ ਚੇਤਨਾ) ਹਾਲ ਵਿੱਚ ਹੋਈਆ ਲੋਕ ਸਭਾ ਚੋਣਾ `ਚ’
ਪਹਿਰੇਦਾਰ ਅਖਬਾਰ ਨੇ ਆਪਣੀ ਪੰਥਕ ਛਾਪ ਨੂੰ ਕਾਇਮ ਰਖਦਿਆ, ਸਿੱਖ ਪੰਥ ਦੇ ਹਕ-ਹਕੂਕ ਦੀ ਗੱਲ ਨੂੰ
ਪੰਥਕ ਸਫਾ ਤੱਕ ਪੰਹੁਚਾਣ `ਚ’ ਪੂਰੀ ਸਫਲਤਾ ਹਾਸਲ ਕੀਤੀ ਜਿਸ ਦਾ ਸਬੂਤ ਬਾਦਲਕਿਆ ਨੇ ਆਪਣੇ ਚੈਨਲ
ਰਾਹੀ ਸਿੱਖਾ ਵਿੱਚ ਇਸ ਅਖਬਾਰ ਦੀ ਚੜਤ ਨੂੰ ਰੋਕਣ ਦਾ ਅਸਫਲ ਯਤਨ ਕੀਤਾ ਹੈ। ਜਿਸ ਦੀ ਜੋਰਦਾਰ ਸਬਦਾ
ਵਿੱਚ ਨਿੰਦਾ ਕਰਦਿਆ ਸਿੱਖ ਸੰਘਰਸ਼ ਕਮੇਟੀ ਦੇ ਆਗੂ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ
ਹੁਣ ਬਾਦਲਕੇ ਆਪਣੀ ਹਾਰ ਤੋ ਖਫਾ ਹੋਕੇ ਪੰਥਕ ਅਖਬਾਰ ਪਹਿਰੇਦਾਰ ਨੂੰ ਸਿਆਸਤ ਦੀ ਭੇੱਟ ਚਾੜ੍ਹਨ ਤੇ
ਤੁੱਲੇ ਹਨ। ਇਸ ਮੋਕੇ ਉਨ੍ਹਾ ਨਾਲ ਐਡਵੋਕੇਟ ਧਰਮਜੀਤ ਸਿੰਘ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ,
ਗੁਰਪ੍ਰੀਤ ਸਿੰਘ ਗੁਰੀ ਤੇ ਸਤਨਾਮ ਸਿੰਘ ਧਾਲੀਵਲ ਵੂੀ ਹਾਜਰ ਸਨ। ਉਨ੍ਹਾ ਕਿਹਾ ਕਿ ਮੋਹਾਲੀ ਦੇ ਇੱਕ
ਪਤਰਕਾਰ ਦੀ ਵੀ. ਡੀ. ੳ ਚੈਨਲ ਵਿੱਚ ਵਿਖਾਕੇ ਬਾਦਲਕਿਆ ਵਲੋ ਪਹਿਰੇਦਾਰ ਅਖਬਾਰ ਦੇ ਸੰਪਾਦਕ ਤੇ
ਚਿਕੜ ਸੁਟਿਆ ਜਾ ਰਿਹਾ ਹੈ ਜੋ ਬਿਲਕੁਲ ਗਲਤ ਹੈ। ਪਤਰਕਾਰ ਦੀ ਲਾਲਚ ਬਿਰਤੀ ਦਾ ਦੋਸ਼ ਸੰਪਾਦਕ ਤੇ
ਨਹੀ ਲਾਇਆ ਜਾ ਸਕਦਾ ਉਨ੍ਹਾ ਬਾਦਲਕਿਆ ਤੇ ਉਨ੍ਹਾ ਦੇ ਚੈਨਲ ਨੂੰ ਸਵਾਲ ਕੀਤਾ ਕਿ ਮੈਨੂ ਦਸੋ ਕੁੱਝ
ਇੱਕ ਨੂੰ ਛੱਡ ਕਿ ਕਿਹੜੀ ਅਖਬਾਰ ਜਾ ਚੈਨਲ ਦਾ ਪਤਰਕਾਰ ਬਿਨ੍ਹਾਂ ਪੈਸੇ ਤੋ ਖਬਰਾ ਭੇਜਦਾ ਹੈ।
ਸਗੋ ਸੱਚ ਤਾ ਇਹ ਹੈ ਕਿ ਵੱਡੇ-ਵੱਡੇ ਨੇਤਾਵਾਂ ਨੂੰ ਤਾ ਅਖਬਾਰ ਵਿੱਚ ਛਾਪੀ ਖਬਰ ਤੋ ਪਤਾ ਲਗਦਾ ਹੈ
ਕਿ ਉਨ੍ਹਾਂ ਅਜ ਕੀ ਬਿਆਨ ਦਿਤਾ ਹੈ। ਪਤਰਕਾਰੀ ਦਾ ਪਵਿਤਰ ਲੋਕ ਸੇਵਾ ਦਾ ਕਾਰਜ ਹੁਣ ਇੱਕ ਬਦਨਾਮ
ਪੈਸ਼ਾ ਬਣਦਾ ਜਾ ਰਿਹਾ ਹੈ। ਜਿਸ ਲਈ ਉਸਾਰੂ ਭੁਮਿਕਾ ਨਿਭਾਉਣ ਦੀ ਲੋੜ ਹੈ। ਪੀ. ਟੀ. ਸੀ ਚੈਨਲ ਕਾਰਨ
ਚਰਚਾ ਵਿੱਚ ਆਏ ਮੋਹਾਲੀ ਦੇ ਇਸ ਪਤਰਕਾਰ ਬਾਰੇ ਪਹਿਰੇਦਾਰ ਦੇ ਪ੍ਰੰਬਧਕਾ ਨੂੰ ਕਈ ਮਹੀਨੇ ਪਹਿਲਾ ਹੀ
ਪਤਾ ਲਗ ਗਿਆ ਸੀ ਕਿ ਇਹ ਵਿਆਕਤੀ ਪਤਰਕਾਰੀ ਦੇ ਨਾਂਹ ਤੇ ਕਾਲਾ ਧੱਬਾ ਹੈ। ਬਹੁਤ ਲੋਕ ਜਾਣਦੇ ਹਨ ਕਿ
ਮੋਹਾਲੀ ਅੰਬ ਸਾਹਿਬ ਵਿੱਚ ਹੋਏ ਬੰਦੀ ਸਿੰਘ ਰਿਹਾਈ ਮੋਰਚੇ ਦਾ ਪੁਰਾ ਡਰਾਮਾ ਵੀ ਇਸ ਪਤਰਕਾਰ ਨੇ
ਆਪਣੇ ਘਰ ਤਿਆਰ ਕੀਤਾ, ਗੁਰਬਖਸ ਸਿੰਘ ਨੂੰ ਆਪਣੇ ਘਰ ਤੋ ਅੰਬ ਸਾਹਿਬ ਲਿਜਾ ਕੇ ਮਰਨ ਵਰਤ ਤੇ
ਬਿਠਾਉਣ ਵਾਲਾ ਭੀ ਇਹੋ ਬੰਦਾ ਸੀ। ਇਹ ਗੱਲ ਸਾਰੇ ਲੋਕ ਜਾਣਦੇ ਹਨ ਏਥੇ ਹੀ ਬਸ ਨਹੀ ਇਸ ਡਰਾਮੇ ਵਿੱਚ
ਦੋ ਵਡੇ ਨੇਤਾ ਗੁ: ਅੰਬ ਸਾਹਿਬ ਦੇ ਕਮਰੇ ਵਿੱਚ ਬੈਠ ਕੇ ਇਸੇ ਪਤਰਕਾਰ ਨਾਲ ਮਰਨ ਵਰਤ ਦੇ ਡਰਾਮੇ ਦੀ
ਸੀਨ ਤਿਆਰ ਕਰਦੇ ਹੁੰਦੇ ਸਨ। ਹਾਲ ਹੀ ਵਿੱਚ ਖਡੂਰ ਸਾਹਿਬ ਸ੍ਰ: ਸਿਮਰਨਜੀਤ ਸਿੰਘ ਮਾਨ ਜਦੋ ਚੋਣਾ
ਲੜ ਰਹੇ ਸਨ ਐਨ ਆਖਰੀ ਦਿਨ ਇਸ ਹੀ ਪਤਰਕਾਰ ਨੇ ਤੇ ਇਸ ਦੀ ‘ਤਿਕੜੀ’ ਨੇ ਮਾਨ ਦੇ ਖਿਲਾਫ ਪਹਿਰੇਦਾਰ
ਅਖਬਾਰ ਵਿੱਚ ‘ਖਬਰ ਨੁਮਾ’ ਕਹਾਣੀ ਲਿੱਖ ਮਾਰੀ ਸੀ। ਪਰ ਫਿਰ ਵੀ ਅਖਬਾਰ ਦੇ ਮਾਲਕਾ ਨੇ
ਪੀਲੀ-ਪਤਰਕਾਰੀ ਕਰਨ ਵਾਲੇ ਅਖੋਤੀ ਪਤਰਕਾਰਾ ਨੂੰ ਲਾਂਬੇ ਨਹੀ ਕੀਤਾ। ਅਖਬਾਰ ਪਹਿਰੇਦਾਰ ਦੇ ਸੰਪਾਦਕ
ਨੂੰ ਸੂਚੇਤ ਹੋਣ ਦੀ ਲੋੜ ਹੈ ਕਿਉਕਿ ਪਤਰਕਾਰ ਲਿਖਤ ਦੀ ਜਿਮੇਵਾਰੀ ਸੰਪਾਦਕ ਦੀ ਮੰਨੀ ਜਾਂਦੀ ਹੈ
ਜਾਰੀ ਕਰਤਾ
ਪਵਨਪ੍ਰੀਤ ਸਿੰਘ ਖਾਲਸਾ
ਮੀਡੀਆ ਇੰਚਾਰਜ
ਮੌ: 98780-11670, 98768-63606
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}
|
. |