.


29/07/14)
ਬਲਦੇਵ ਸਿੰਘ ਫਿਰੋਜ਼ਪੁਰ

ਸ: ਯਾਦਵਿੰਦਰ ਸਿੰਘ ਬਾਗੀ ਜੀ,
ਆਪ ਜੀ ਨੇਂ ਸਰਦਾਰ ਮੱਖਣ ਸਿੰਘ ਜੀ ਨੂੰ
Android phone ਦੇ ਵਾਸਤੇ ਆਪਲੀਕੇਸ਼ਨ ਬਨਾਉਣ ਵਾਸਤੇ ਜੋ ਸੁਝਾਉ ਦਿੱਤਾ ਹੈ, ਇਹ ਤੁਸਾਂ ਬਹੁਤ ਹੀ ਵਧੀਆ ਗੱਲ ਕੀਤੀ ਹੈ। ਇਹ ਸਮੱਸਿਆ ਹੋਰ ਵੀ ਕਈ ਵੀਰਾਂ ਨੂੰ ਹੋਵੇ ਗੀ। ਇਸ ਤੋਂ ਇਲਾਵਾ ਮੇਰਾ ਵਿਚਾਰ ਹੈ, ਕਿ ਇਸ ਵਾਸਤੇ ਸਾਡੇ ਆਪਣੇਂ phone ਵਿੱਚ ਵੀ ਕੋਈ ਵਿਸ਼ੇਸ਼ ਆਪਲੀਕੇਸ਼ਨ ਡਾਊਨਲੋਡ ਕਰਨ ਦੀ ਜਰੂਰਤ ਹੈ। ਮੇਰੇ ਪਾਸ SAMSUNG ਕੰਪਨੀ ਦੇ ਤਿੰਨ ਮੋਬਾਈਲ ਫੋਨ ਹਨ। ਇੱਕ ਜੋ ਸੱਭ ਤੋਂ ਸਸਤਾ ਹੈ, ਅਤੇ ਸਾਈਜ਼ ਬਹੁਤ ਛੋਟਾ (ਸਕਰੀਨ 3.2 ਇੰਚ) ਹੈ, ਉਸ ਦਾ ਮਾਡਲ ਹੈ GALAXI Pop Plus-GT 555701 ਪਰ ਇਸ ਵਿੱਚ ਕੋਈ ਵੀ ਵੈਬਸਾਈਟ ਖੋਲੀ ਅਤੇ ਆਮ ਵਾਂਗ ਪੜ੍ਹੀ ਜਾ ਸਕਦੀ ਹੈ। ਜਦਕਿ ਬਾਕੀ ਮਹਿੰਗੇ ਅਤੇ ਵਡੇ ਆਕਾਰੀ ਮੋਬਾਈਲਾਂ ਵਿੱਚ ਇਹ ਸੰਭਵ ਨਹੀਂ ਹੈ। ਮੋਬਾਈਲ ਤਾਂ ਸਾਰੇ ਹੀ Android ਹੁੰਦੇ ਹਨ, ਪਰ SOFTWARE ਦਾ ਫਰਕ ਹੁੰਦਾ ਹੈ। ਇਸੇ ਹੀ ਕੰਪਨੀਂ ਦਾ ਇੱਕ TAB. ਵੀ ਸਾਡੇ ਘਰ ਹੈ, ਉਸ ਵਿੱਚ ਵੀ ਵੇਬਸਾਈਟ ਖੋਲੀ ਅਤੇ ਪੜ੍ਹੀ ਜਾ ਸਕਦੀ ਹੈ।
ਧੰਨਵਾਦ ਜੀ।
ਸ: ਸਤਿਨਾਮ ਸਿੰਘ ਮੌਂਟਰੀਅਲ ਜੀ।
28 ਜੁਲਾਈ ਵਾਲਾ ਆਪ ਜੀ ਦਾ ਪੱਤਰ ਪੜ੍ਹਿਆ ਜੀ, ਆਪ ਜੀ ਨੇਂ ਬਹੁਤ ਸੱਚ ਲਿਖਿਆ ਹੈ। ਆਪ ਜੀ ਅੱਜ ਵਾਲੇ ਪੱਤਰ ਵਾਂਗ ਪਹਿਲੇ ਵੀ ਕਈ ਵਾਰ ਬਹੁਤ ਸੁਹਣੀਆਂ ਸੁਹਣੀਆਂ ਗੱਲਾਂ ਲਿਖਦੇ ਰਹਿੰਦੇ ਹੋ, ਬਹੁਤ ਬਹੁਤ ਧੰਨਵਾਦ ਜੀ।
ਮੈਂ ਆਪ ਜੀ ਦੇ ਇਸ ਪੱਤਰ ਨੂੰ ਬਹੁਤ ਹੀ ਧਿਆਨ ਨਾਲ ਪੜ੍ਹਿਆ ਹੈ ਜੀ। ਕਿਸੇ ਵੀ ਪੈਹਰੇ ਵਿੱਚ ਮੈਨੂੰ ਕੋਈ ਗੱਲ ਗਲਤ ਨਹੀਂ ਲੱਗੀ।
ਖਾਸ ਕਰ ਜੋ ਤੁਸਾਂ ਲਿਖਿਆ ਹੈ। ਕਿ
ਖੁਸ਼ ਕਿਸਮਤੀ ਇਹ ਹੈ ਕਿ ਸਿੱਖ ਮਜ੍ਹਬ, ਧਰਮ (ਸੱਚ) ਦੇ ਬਹੁਤ ਨੇੜੇ ਹੈ,
ਇਹ ਗੱਲ ਤੁਸਾਂ ਕਰੋੜਾਂ ਦੀ ਕਹੀ ਹੈ।
ਕਾਸ਼ ਸਾਡੀ ਸਾਰੀ ਕੌਮ ਤੁਹਾਡੀ ਸੋਚ ਦੀ ਹਾਮੀਂ ਭਰਦੀ ਹੋਵੇ।
ਸੱਚਮੁੱਚ ਹੀ, ਸਿੱਖ ਮਜ੍ਹਬ “ਸੱਚ” ਦੇ ਬਹੁਤ ਹੀ ਨੇੜੇ ਹੈ, ਪਰ ਇਨਾਂ ਨੇੜੇ ਹੋਣ ਦੇ ਬਾਵਜ਼ੂਦ ਵੀ, ਜੇ ਹੁਣ ਵੀ ਇਹ ਸੱਚ ਨੂੰ ਪਕੜ ਨਾਂ ਸਕਿਆ, ਤਾਂ ਸੱਭ ਤੋਂ ਫਾਡੀ ਹੋ ਕੇ ਜਾ ਡਿੱਗੇ ਗਾ। ਇਹ ਕੁਦਰਤ ਦਾ ਅਸੂਲ ਹੈ। ਅਤੇ ਹਰ ਗੇਮ (ਖੇਲ) ਦਾ ਵੀ ਇਹੀ ਅਸੂਲ ਹੈ।
ਧੰਨਵਾਦ
ਬਲਦੇਵ ਸਿੰਘ ਫਿਰੋਜ਼ਪੁਰ।


28/07/14)
ਯਾਦਵਿੰਦਰ ਸਿੰਘ ਬਾਗੀ

ਵੀਰ ਜੀਓ ਆਪ ਜੀ ਦਾ ਇਸ ਵੇਬਸਾਇਟ ਦੁਆਰਾ ਬਹੁਤ ਬੜਾ ਉਪਰਾਲਾ ਕੀਤਾ ਜਾ ਰਿਆ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸਹੀ ਤਰੀਕੇ ਨਾਲ ਸਮਝਣ ਤੇ ਸਮਝਉਣ ਦਾ।
ਵੀਰ ਜੀਓ ਇਕ ਬੇਨਤੀ ਹੈ ਇਸ ਵੇਬਸਾਇਟ ਦੀ
android phone ਵਾਸਤੇ ਆਪਲੀਕੇਸ਼ਨ ਬਣਾਈ ਜਾਵੇ ਤਾ ਜੋ ਰੋਜਾਨਾ ਦੀ ਅਪਡੇਟ ਤੇ ਹੋਰ ਮਹਤਵਪੂਰਨ ਜਾਣਕਾਰੀ ਮਿਲਦੀ ਰਹੇ ਜੀ।
(ਯਾਦਵਿੰਦਰ ਸਿੰਘ ਬਾਗੀ ਜੀ, ਆਪ ਜੀ ਦੇ ਪੱਤਰ ਅਤੇ ਸੁਝਾਓ ਦਾ ਧੰਨਵਾਦ। ਕਿਸੇ ਜਾਣਕਾਰ ਤੋਂ ਜਾਣਕਾਰੀ ਲੈ ਕੇ ਸੁਝਾਓ ਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ-ਸੰਪਾਦਕ)


28/07/14)
ਸਤਿਨਾਮ ਸਿੰਘ ਮੌਂਟਰੀਅਲ

ਮਜ੍ਹਬ, ਧਰਮ, ਤੇ ਗੁਰੂ ਗਰੰਥ ਸਾਹਿਬ ਜੀ,
ਦੁਨੀਆਂ ਤੇ ਜ੍ਹਿਨੇ ਵੀ ਧਰਮ ਕਹੇ ਜਾਂਦੇ ਹਨ, ‘ਹਿੰਦੂ ‘ਸਿੱਖ ‘ਇਸਾਈ ‘ਮੁਸਲਮਾਨ ‘ਬੋਧੀ ‘ਜਹੂਦੀ ‘ਜੈਨੀਂ……ਆਦਿ, ਅਸਲ ਵਿੱਚ ਇਹ ਵੱਖਰੇ ਵੱਖਰੇ ਧਰਮ ਨਹੀ ਹਨ, ਧਰਮ ਦੇ ਨਾਮ ਹੇਠ ਚੱਲੀਆਂ ਵੱਖਰੀਆਂ ਵੱਖਰੀਆਂ ਮਜ੍ਹਬੀ ਲਹਿਰਾਂ ਹਨ।
ਧਰਮ ਤਾਂ ਸਾਰੇ ਸੰਸਾਰ ਦਾ ਇਕੋ ਹੀ ਹੈ, “ਸੱਚ” {ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ + ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ, ਮੁਰੀਦਾ ਜੋਲੀਐ॥}
ਨੋਟ- ਧਰਮ (ਸੱਚ) ਸਿਰਫ ਇੱਕ ਦੋ ਅੱਖਰਾਂ ਦਾ ਲਫਜ਼ ਹੀ ਨਹੀ ਹੈ, ਧਰਮ ਇੱਕ ਸੰਪੂਰਨ ਪੈਕਿਜ ਹੈ, ਅਸਲੀਅਤ ਹੈ, ਜਿਸ ਵਿੱਚ ਦੁਨੀਆਂ ਦੀਆਂ ਸਾਰੀਆਂ ਚੰਗਿਆਈਆਂ ਆਉਂਦੀਆਂ ਹਨ, ਸਾਰੇ ਸੁਭ ਗੁਣ ਆਉਂਦੇ ਹਨ, ਇਸ ਕਰਕੇ ਹੀ ਗੁਰਬਾਣੀ ਵਿੱਚ ਸੱਚ ਨੂੰ ਸੱਭ ਤੋਂ ਉਪਰ ਕਿਹਾ ਹੈ, { ਇਹੁ ਸਚੁ ਸਭਨਾ ਕਾ ਖਸਮੁ ਹੈ, ਜਿਸੁ ਬਖਸੇ ਸੋ ਜਨੁ ਪਾਵਹੇ॥}
ਮਜ੍ਹਬ ਤੇ ਧਰਮ ਵਿੱਚ ਫਰਕ ਕੀ ਹੈ?
ਮਜ੍ਹਬਾ ਦੇ ਆਪਣੇ ਵੱਖਰੇ ਵੱਖਰੇ ਅਸੂਲ ਹੁੰਦੇ ਹਨ, , ਪਰ ਧਰਮ (ਸੱਚ) ਦੇ ਅਸੂਲ ਵੱਖਰੇ ਵੱਖਰੇ ਨਹੀ ਹੁੰਦੇ, ਧਰਮ ਸਾਰਿਆਂ ਦਾ ਸਾਂਝਾ ਹੈ, ਪਰ ਮਜ੍ਹਬ ਸਾਰਿਆਂ ਦਾ ਸਾਂਝਾ ਨਹੀ ਹੁੰਦਾ, ਮਜ੍ਹਬ ਤੇ ਚਲਣ ਲਈ ਧਰਮ ਜਰੂਰੀ ਹੈ, ਪਰ ਧਰਮ ਤੇ ਚਲਣ ਲਈ ਮਜ੍ਹਬ ਜਰੂਰੀ ਨਹੀ ਹੈ, ਮਜ੍ਹਬ ਦੀ ਪਹਿਚਾਣ ਮੱਨੁਖ ਦੇ ਪਹਿਰਾਵੇ ਤੋਂ ਹੁੰਦੀ ਹੈ, ਜਦਕਿ ਧਰਮ ਦੀ ਪਹਿਚਾਣ ਮੱਨੁਖ ਦੇ ਆਚਰਣ ਤੋਂ ਹੁੰਦੀ ਹੈ, ਧਰਮ ਜਨਮ ਤੋਂ ਹੀ ਹਰਇੱਕ ਜੀਵ ਦੇ ਅੰਦਰ ਹੈ, ਜਦਕਿ ਮਜ੍ਹਬ ਜਨਮ ਤੋਂ ਬਾਦ ਕੋਈ ਨਾਂ ਕੋਈ ਅਪਣਾਉਣਾਂ ਪੈਦਾ ਹੈ।
ਮੱਨੁਖ ਕਿਸੇ ਵੀ ਮਜ੍ਹਬ ਵਿੱਚ ਸ਼ਾਮਲ ਹੋਕੇ ਧਰਮ (ਸੱਚ) ਤੇ ਚੱਲ ਸਕਦਾ ਹੈ, ਪਰ ਇਹ ਸਮਝਣਾ ਜਰੂਰੀ ਹੈ ਕਿ ਕਿਸੇ ਵੀ ਮਝਬ ਦਾ ਗਿਆਨ ਕੀ ਹੈ, ਕਿਸੇ ਇੱਕ ਫਿਰਕੇ ਲਈ ਹੈ, ਜਾਂ ਸਮੁਚੀ ਮਨੁਖਤਾ ਲਈ ਹੈ।
ਸੁਨਤ ਕਰਨ ਤੋਂ ਬਗੈਰ ਮੁਸਲਮਾਨ ਨਹੀ ਬਣਿਆ ਜਾ ਸਕਦਾ, ਪਰ ਧਾਰਮਿਕ (ਸੱਚਾ ਮੱਨੁਖ) ਬਣਿਆ ਜਾ ਸਕਦਾ ਹੈ, ਧਰਮ (ਸੱਚ) ਕਮਾਇਆ ਜਾ ਸਕਦਾ ਹੈ।
ਕੇਸਾਂ ਤੋਂ ਬਗੈਰ ਸਿੱਖ ਨਹੀ ਬਣਿਆ ਜਾ ਸਕਦਾ, ਪਰ ਧਰਮ (ਸੱਚ) ਕਮਾਇਆ ਜਾ ਸਕਦਾ ਹੈ, ਕੋਈ ਮੱਨੁਖ ਚੋਲਾ ਪਾਕੇ, ਪੰਜ ਕੱਕਾਰ ਧਾਰਨ ਕਰਕੇ ਸਿੱਖ ਤਾਂ ਅਖਵਾ ਸਕਦਾ ਹੈ ਪਰ ਜਰੂਰੀ ਨਹੀ ਉਹ ਧਾਰਮਿਕ (ਸੱਚਾ) ਵੀ ਹੋਵੇ।
ਇਸੇ ਤਰਾਂ ਕਿਸੇ ਵੀ ਮਜ੍ਹਬ ਦੇ ਅਸੂਲ ਅਪਣਾਏ ਬਿਣਾ ਮਜ੍ਹਬੀ ਲਹਿਰ ਦਾ ਮੈਂਬਰ ਨਹੀ ਬਣਿਆਂ ਜਾ ਸਕਦਾ, ਪਰ ਧਾਰਮਿਕ (ਸੱਚਾ) ਮੱਨੁਖ ਬਣਿਆ ਜਾ ਸਕਦਾ ਹੈ।
ਖੁਸ਼ ਕਿਸਮਤੀ ਇਹ ਹੈ ਕਿ ਸਿੱਖ ਮਜ੍ਹਬ, ਧਰਮ (ਸੱਚ) ਦੇ ਬਹੁਤ ਨੇੜੇ ਹੈ, ਕਿਉਂਕੇ ਸਿਖਾਂ ਦੇ ਗਿਆਨ ਦਾ ਸੋਮਾਂ, ਸ੍ਰੀ ਗੁਰੂ ਗਰੰਥ ਸਾਹਿਬ ਜੀ, ਇੱਕ ਸੰਪੂਰਨ ਧਰਮ (ਸੱਚ) ਹੈ, ਸਮੁਚੀ ਮੱਨੁਖਤਾ ਲਈ ਹੈ, ਗੁਰੂ ਗਰੰਥ ਸਾਹਿਬ ਜੀ, ਜਦੋ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਕਹਿੰਦੇ ਹਨ ਤਾਂ ਸਮੁਚੀ ਮੱਨੁਖਤਾ ਨੂੰ ਕਹਿੰਦੇ ਹਨ, ਗੁਰੂ ਸਾਹਿਬ ਜੀ ਨੇ ‘ਭਾਈ ‘ਮੀਤ ‘ਪਿਆਰੇ ਆਦਿ ਲਫਜ਼ ਸਮੁਚੀ ਮੱਨੁਖਤਾ ਵਾਸਤੇ ਵਰਤੇ ਹਨ।
ਗੁਰੂ ਗਰੰਥ ਸਾਹਿਬ ਜੀ, ਮਜ੍ਹਬ ਦੀ ਗੱਲ ਹੀ ਨਹੀ ਕਰਦੇ, ਸਿਰਫ ਤੇ ਸਿਰਫ ਧਰਮ ਸਿੱਖਾਂਉਂਦੇ ਹਨ, ਧਰਮ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ, { ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ}
ਗੁਰੂ ਗਰੰਥ ਸਾਹਿਬ ਜੀ, ਕਿਸੇ ਨੂੰ ‘ਸਿੱਖ ‘ਹਿੰਦੂ ‘ਮੁਸਲਮਾਨ ‘ਬੋਧੀ ‘ਜੈਨੀਂ ‘ਇਸਾਈ ‘ਆਸਤਿਕ ਜਾ ਨਾਸਤਿਕ ਨਹੀ ਦੇਖਦੇ, ਗੁਰੂ ਜੀ ਸਮੁਚੇ ਬਰ੍ਹਿਮੰਡ ਨੂੰ ਇੱਕ ਨੂਰ ਤੋਂ ਪੈਦਾ ਹੋਇਆ ਦੇਖਦੇ ਹਨ, { ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥}
ਗੁਰੂ ਗਰੰਥ ਸਾਹਿਬ ਜੀ, ਕਿਸੇ ਨੂੰ ਕੇਸ ਰੱਖਣ ਜਾ ਕੱਟਣ ਦਾ ਉਪਦੇਸ਼ ਨਹੀ ਦਿੰਦੇ, ਸਿਰਫ ਤੇ ਸਿਰਫ ੴ (ਸਮੁਚੇ ਬਰ੍ਹਿਮੰਡ) ਨਾਲ ਪ੍ਰੀਤ ਕਰਨ ਦਾ ਉਪਦੇਸ਼ ਦਿੰਦੇ ਹਨ, { ਕਬੀਰ ਪ੍ਰੀਤਿ ਇੱਕ ਸਿਉ ਕੀਏ, ਆਨ ਦੁਬਿਧਾ ਜਾਇ॥ ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ॥}
ਜਿਥੇ ਗੁਰੂ ਗਰੰਥ ਸਾਹਿਬ ਜੀ, ਮੱਨੁਖ ਨੂੰ ਸੱਚ ਤੇ ਚੱਲਣਾ ਸਿੱਖਾਉਂਦੇ ਹਨ, ਅੰਦਰਲੀਆਂ ਬੁਰਾਈਆਂ ਤੋਂ ਮੁਕਤ ਕਰਦੇ ਹਨ, ਉਥੇ ਨਾਲ ਨਾਲ ਮਜ੍ਹਬੀ ਕਰਮਕਾਂਡਾਂ ਤੋਂ ਵੀ ਮੁਕਤ ਕਰਦੇ ਹਨ, {ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥}
ਕੋਈ ਕਿਸੇ ਵੀ ਨਾਮ ਦਾ ਰਟਣ ਕਰੇ, ਕੋਈ ਕਿਸੇ ਵੀ ਰੰਗ ਦੇ ਕਪੜੇ ਪਹਿਨੇ, ਕੋਈ ਕਿਸੀ ਜਗਾ ਨੂੰ ਵਸ਼ੇਸ਼ ਮੱਨੇ ਕੋਈ ਕਿਸੀ ਤਰਾਂ ਦਾ ਬਣਕੇ ਰਹੇ, ਹਰਇੱਕ ਮੱਨੁਖ ਆਪਣੇ ਆਪ ਵਿੱਚ ਆਪਣੇ ਮਜ੍ਹਬ ਲਈ ਆਪਣੇ ਲਾਈਫ ਸਟਾਈਲ ਲਈ ਪੂਰਨ ਤੌਰ ਤੇ ਅਜਾਦ ਹੈ, { ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ ਸੇਵੈ ਗੁਸਈਆ ਕੋਈ ਅਲਾਹਿ॥} ਪਰ ਇਹ ਸੱਭ ਮਜ੍ਹਬਾਂ ਦੇ ਆਪਣੇ ਅਸੂਲ ਤਾਂ ਹੋ ਸਕਦੇ ਹਨ, ਕਿਸੇ ਦਾ ਆਪਣਾ ਲਾਈਫ ਸਟਾਈਲ ਹੋ ਸਕਦਾ ਹੈ, ਪਰ ਜੇ ਕੋਈ ਇਹ ਸੱਭ ਕਰਕੇ ਇਹ ਸਮਝੇ ਕਿ ਮੈ ਧਰਮ ਕਮਾ ਰਿਹਾ ਹਾਂ, ਮੈ ਰੱਬ ਦੇ ਬਹੁਤ ਨੇੜੇ ਹਾਂ, ਇਹ ਸੱਭ ਉਸ ਦਾ ਭਰਮ ਤਾਂ ਹੋ ਸਕਦਾ ਹੈ ਸੱਚ ਨਹੀ ਹੋ ਸਕਦਾ, ਅੱਗੇ ਜਾਕੇ ਗੁਰੂ ਜੀ ਇਸੇ ਹੀ ਸ਼ਬਦ ਦੇ ਅਖੀਰ ਵਿੱਚ ਆਪਣਾ ਫੈਸਲਾ ਦਿੰਦੇ ਹਨ ਕਿ ਅਸਲ ਵਿੱਚ ਜਿਸ ਨੇ ਕੁਦਰਤੀ ਨਿਜ਼ਮਾਂ ਵਿੱਚ ਵਰਤ ਰਹੇ ਰੱਬੀ ਹੁਕਮ ਨੂੰ ਸਮਝ ਲਿਆ ਉਸ ਨੇ ਹੀ ਰੱਬ ਦੀ ਬਿਅੰਤਤਾ ਨੂੰ ਜਾਣਿਆਂ ਹੈ, {ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥}
ਸਤਿਨਾਮ ਸਿੰਘ ਮੌਂਟਰੀਅਲ 514-219-2525


28/07/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੁੱਤਿਆ ਉੱਠ ਕਿਉਂ ਵਕਤ ਵਿਹਾਵੇਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੁੱਤਿਆ ਉੱਠ ਕਿਉਂ ਵਕਤ ਵਿਹਾਵੇਂ?
ਸੁਪਨਿਆਂ ਵਿੱਚ ਕਿਉਂ ਭਟਕੀ ਜਾਵੇਂ?
ਹੋਇਆ ਤੜਕਾ, ਸੁਲਭ ਸਵੇਰਾ,
ਨਾਮ ਲੈਣ ਦਾ ਵੇਲਾ ਤੇਰਾ,
ਚੁਪ-ਚਾਂ ਪਸਰੀ ਹੋਈ ਸਾਰੇ,
ਵਾਤਾਵਰਣ ਸੁਹਾਣਾ ਪਿਆਰੇ,
ਕਿਉਂ ਨਾ ਉਸ ਸੰਗ ਸੁਰਤੀ ਲਾਵੇਂ? ,
ਸੁੱਤਿਆ ਉੱਠ, ਕਿਉਂ ਵਕਤ ਵਿਹਾਵੇਂ?
ਸ਼ਾਂਤ ਅਵਸਥਾ ਨਾਮ ਜਪਣ ਦੀ,
ਜੱਗ ਖਲਜਗਣਾਂ ਚੋਂ ਨਿਕਲਣ ਦੀ.
ਮੋਹ, ਮਾਇਆ, ਬਦੀਆਂ ਤੋਂ ਮੁੜਕੇ,
ਜੱਗ ਤੋਂ ਟੁੱਟ ਕੇ, ਉਸ ਸੰਗ ਜੁੜ ਕੇ,
ਕਿਉਂ ਨਾ ਉਸ ਦੇ ਧਿਆਨ ਸਮਾਵੇਂ
ਸੁੱਤਿਆ ਉੱਠ ਕਿਉਂ ਵਕਤ ਵਿਹਾਵੇਂ?
ਵਕਤ ਗਿਆ, ਨਾ ਮੁੜਕੇ ਆਉਣਾ,
ਮਹਿੰਗਾ ਪੈ ਜਾਊ ਵਕਤ ਗਵਾਉਣਾ,
ਆਉਣ-ਜਾਣ ਚੱਕਰ ਨਾ ਟੁੱਟਣਾ,
ਭਟਕਣ ਵਿੱਚ ਤੇਰਾ ਸਫਰ ਨਾ ਮੁਕਣਾ,
ਆਪੇ ਸੰਗ ਕਿਉਂ ਧ੍ਰੋਹ ਕਮਾਵੇਂ?
ਸੁੱਤਿਆ ਉੱਠ ਕਿਉਂ ਵਕਤ ਵਿਹਾਵੇਂ?
ਨਾਮ ਹੀ ਇੱਕ ਸਹਾਰਾ ਤੇਰਾ,
ਮੋਹ ਮਾਇਆ ਦਾ ਤੋੜੇ ਡੇਰਾ,
ਨਾਮ ਜਪੇ ਤੇ ਅੰਮ੍ਰਿਤ ਵਰ੍ਹਦਾ,
ਨਾਮ ਹੀ ਅੰਦਰ ਰੋਸ਼ਨ ਕਰਦਾ,
ਨਾਮ ਮਿਲੇ ਸ਼ਰਸ਼ਾਰ ਹੋ ਜਾਵੇਂ,
ਸੁੱਤਿਆ ਉੱਠ ਕਿਉਂ ਵਕਤ ਵਿਹਾਵੇਂ?
ਵਾਹਿਗੁਰੂ, ਵਾਹਿਗੁਰੂ, ਨਾਮ ਕਮਾ ਲੈ,
ਉਸ ਸੱਚੇ ਵਿੱਚ ਧਿਆਨ ਟਿਕਾ ਲੈ,
ਸਵਾਸ ਸਵਾਸ ਸਿਮਰਨ ਹੀ ਸਿਮਰਨ,
ਭਰਮ-ਭਉ ਤੋੜੇ ਸੁੱਚਾ ਜੀਵਨ,
ਉਸ ਵਿੱਚ ਮਿਲ, ਉਹ ਹੀ ਹੋ ਜਾਵੇਂ,
ਸੁੱਤਿਆ ਉੱਠ ਕਿਉਂ ਵਕਤ ਵਿਹਾਵੇਂ?
ਨੈਣੋਂ ਨੀਂਦ ਜੇ ਉਸ ਨੇ ਖੋਹੀ,
ਅਧਜਾਗੇ ਵੀ ‘ਉਹ ਹੀ’ ਉਹ ਹੀ’,
ਉਸ ਤੋਂ ਦੂਰੀ ਸਹਿ ਨਾ ਹੋਵੇ,
ਪਰਮਅਨੰਦ ਫਿਰ, ਕਹਿ ਨਾ ਹੋਵੇ,
ਪਾਣ-ਖੋਣ ਸਭ ਹੋਵਣ ਸਾਂਵੇਂ।
ਸੁੱਤਿਆ ਉੱਠ ਕਿਉਂ ਵਕਤ ਵਿਹਾਵੇਂ?


27/07/14)
ਜਗਪਾਲ ਸਿੰਘ

ਬੰਦਾ ਸਿੰਘ ਬਹਾਦਰ ਬਾਰੇ ਇਕ ਵਖਰਾ ਨਜਰੀਆ
ਮੇਰਾ ਇਹ ਲੇਖ ਸੁਖਦਿਆਲ ਸਿੰਘ ਦੀ ਕਿਤਾਬ ਬੰਦਾ ਸਿੰਘ ਬਹਾਦਰ ਇਕ ਇਤਹਾਸਕ ਐਧਿਆਨ ਤੇ ਅਧਾਰਤ ਹੈ | ਬੰਦਾ ਸਿੰਘ ਬਹਾਦਰ ਬਾਰੇ ਬਹੁਤ ਕਿਤਾਬਾ ਲਿਖੀਆਂ ਜਾ ਚੁਕੀਆਂ ਹਨ |ਸਿੱਖ ਕੌਮ ਵੱਡੇ ਵੱਡੇ ਲਿਖਾਰੀ ਜਿਵੇ ਕਰਮ ਸਿੰਘ ਹਿਸਟੋਰੀਅਨ, ਗੰਡਾ ਸਿੰਘ , ਡਾ: ਦਿਲਗੀਰ ਆਦਿ ਨੇ ਲਿਖੀਆਂ ਹਨ | ਸਾਰੇ ਹੀ ਲਿਖਾਰੀਆਂ ਨੇ ਆਪਣੀ ਆਪਣੀ ਥਾਂ ਤੇ ਬਹੁਤ ਸੋਹਣਾ ਲਿਖਿਆ ਤੇ ਕੰਮ ਕੀਤਾ | ਤਕਰੀਬਨ ਸਾਰੇ ਲਿਖਾਰੀ ਇਕ ਘਟਨਾਂ ਦਾ ਜਿਕਰ ਕਰਦੇ ਹਨ , ਕਿ ਬੰਦਾ ਸਿੰਘ ਇਕ ਵਾਰ ਸ਼ਿਕਾਰ ਖੇਡਣ ਗਿਆ ਤੇ ਇਕ ਗਰਬਵਤੀ ਹਿਰਨੀ ਦਾ ਜਦੋ ਸ਼ਿਕਾਰ ਕੀਤਾ ਜਦੋ ਉਸ ਦਾ ਪੇਟ ਚਾਕ ਕੀਤਾ ਤਾਂ ਉਸ ਦੇ ਪੇਟ ਅੰਦਰੋ ਦੋ ਬੱਚੇ ਨਿਕਲੇ ਜਿਸ ਨੂ ਦੇਖ ਕੇ ਲਛਮਣ ਦਾਸ ਦਾ ਮਨ ਬਹੁਤ ਦੁਖੀ ਹੋਇਆ ਤਾਂ ਉਹ ਸਭ ਕੁਝ ਛੱਡ ਛਡਾ ਕੇ ਸਾਧੂ ਬਣ ਗਿਆ | ਇਸ ਤੋ ਅੱਗੇ ਦੀਆਂ ਜੋ ਘਟਨਾਂ ਹਨ ਤਕਰੀਬਨ ਸਭ ਦੀਆਂ ਮਿਲਦੀਆਂ ਜੁਲਦੀਆਂ ਹੀ ਹਨ | ਇਹਨਾਂ ਸਾਰੀਆਂ ਗੱਲਾਂ ਤੋ ਵਖ ਡਾ: ਸੁਖਦਿਆਲ ਸਿੰਘ ਕੁਝ ਹੋਰ ਹੀ ਨਜ਼ਰੀਆ ਪੇਸ਼ ਕਰਦੇ ਹਨ | ਉਹਨਾਂ ਦਾ ਮੰਨਣਾ ਕੁਝ ਇਸ ਤਰ੍ਹਾਂ ਹੈ, ਸੁਖਦਿਆਲ ਸਿੰਘ ਇਹਨਾਂ ਸਾਰੀਆਂ ਗੱਲਾਂ ਨੂੰ ਨਕਾਰਦੇ ਹੋਏ ਕਹਿੰਦੇ ਹਨ | ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿੱਲੀ ਵਿੱਚ ਹੋਈ ਐ ਤਾਂ ਉਸ ਵਕਤ ਬਹੁਤ ਸਾਰੇ ਹਿੰਦੂ ਪਰਵਾਰਾ ਦੇ ਨੋਜੁਆਨ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਣ ਆਨੰਦਪੁਰ ਦੀ ਧਰਤੀ ਆਏ ਤੇ ਸਾਬਤ ਸੂਰਤ ਗੁਰੂ ਦੇ ਸਿੱਖ ਬਣ ਗਏ |
ਇਹਨਾਂ ਹੀ ਦਿਨਾਂ ਵਿੱਚ ਬੰਦਾ ਸਿੰਘ ਬਹਾਦਰ { ਲਸ਼ਮਣ ਦਾਸ } ਵੀ ਆਇਆ ਸੀ | ਜਿਸ ਦੀ ਉਮਰ ਉਸ ਵਕਤ ੫-੭ ਸਾਲ ਦੇ ਕਰੀਬ ਸੀ | ਸੁਖਦਿਆਲ ਸਿੰਘ ਬੰਦਾ ਸਿੰਘ ਬਹਾਦਰ ਦੇ ਪਿਤਾ ਨੂੰ ਕੋਈ ਕਿਰਸਾਨ ਨਹੀ ਸਗੋ ਕਸ਼ਮੀਰ ਦੇ ਇਕ ਕਿਲੇ ਦਾ ਕਿਲੇਦਾਰ ਸੀ | ਸੁਖਦਿਆਲ ਸਿੰਘ ਦੀ ਇਹ ਲਿਖਤ ਇਕ ਬਜੁਰਗ ਸ਼ਮਸੇਰ ਸਿੰਘ ਦੇ ਬਿਆਨਾਂ ਤੇ ਅਧਾਰਤ ਹੈ | ਜੋ ਰੂਪ ਬੰਦਾ ਸਿੰਘ ਦਾ ਸੁਖਦਿਆਲ ਸਿੰਘ ਨੇ ਪੇਸ਼ ਕੀਤਾ ਕਾਫੀ ਹੱਦ ਤੱਕ ਮੰਨਣ ਯੋਗ ਹੈ | ਮੈਂ ਇਥੇ ਹੋਰ ਗੱਲ ਦਾ ਜਿਕਰ ਕਾਰਨਾਂ ਚਾਹੁੰਦਾ ਹਾਂ |
ਕੁਝ ਸਮਾਂ ਪਹਿਲਾਂ ਮੈਂ ਗੁਰਬਾਣੀ ਦੀ ਸੰਥਿਆ ਇਕ ਗੁਰੂ ਦੇ ਪਿਆਰੇ ਤੋ ਲੈਦਾ ਸੀ | ਇੱਕ ਦਿਨ ਗੱਲ ਚਲਦਿਆ ਚਲਦਿਆ ਸਰਦਾਰ ਹਰੀ ਸਿੰਘ ਨਲੂਆ ਬਾਰੇ ਵਿਚਾਰ ਹੋਣ ਲੱਗੇ | ਉਹਨਾਂ ਨੇ ਮੈਨੂੰ ਦੱਸਿਆ ਇਕ ਵਾਰ ਕੁਝ ਅੰਗਰੇਜ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਲਈ ਆਏ ਸਨ | ਉਸ ਵਕਤ ਸਰਦਾਰ ਹਰੀ ਸਿੰਘ ਨਲੂਆ ਵੀ ਨਾਲ ਮਜੂਦ ਸੀ , ਸਾਰਿਆਂ ਨੇ ਇੱਕ ਦੂਜੇ ਨੂੰ ਜੀ ਆਇਆ ਆਖਿਆ, ਇਸ ਦੁਰਾਨ ਇਕ ਅੰਗਰੇਜ ਅਫਸਰ ਨੇ ਸਰਦਾਰ ਹਰੀ ਸਿੰਘ ਨਲੂਆ ਨੂੰ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ |
ਸਰਦਾਰ ਹਰੀ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੜੇ ਹੀ ਸਤਕਾਰ ਭਰੇ ਲਹਿਜੇ ਵਿੱਚ ਫ਼ਤੇਹ ਬੁਲਾਈ , ਪਰ ਉਸ ਅੰਗਰੇਜ ਨਾਲ ਹੱਥ ਨਾ ਮਲਾਇਆ ਇਸ ਤੇ ਉਸ ਅਫਸਰ ਨੇ ਆਪਣੀ ਬੇਜਤੀ ਮਹਿਸੂਸ ਕੀਤੀ | ਉਸ ਅੰਗਰੇਜ ਨੇ ਆਪਣੇ ਦੋ ਭਾਸ਼ੀਏ ਰਾਹੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਕਾਇਤ ਕਰ ਦਿੱਤੀ | ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਨੂੰ ਸ਼ਰਾਰਤੀ ਇਸ਼ਾਰਾ ਕਰਕੇ ਹੱਥ ਮਿਲਾਉਣ ਨੂੰ ਕਹਿਆ | ਸਰਦਾਰ ਹਰੀ ਸਿੰਘ ਨੂੰ ਵੀ ਇਹ ਗੱਲ ਚੰਗੀ ਨਾ ਲੱਗੀ ਵੀ , ਮੈਂ ਆਪਣੇ ਗੁਰੂ ਵਾਲੋ ਬਖਸ਼ੀ ਫ਼ਤੇਹ ਬੁਲਾਈ ਤੇ ਇਸ ਨੇ ਮੇਰੇ ਵਾਲੋ ਬੁਲਾਈ ਫ਼ਤੇਹ ਦੀ ਨਿਰਾਦਰੀ ਕੀਤੀ ਐ | ਸਰਦਾਰ ਹਰੀ ਸਿੰਘ ਨੇ ਫਿਰ ਉਸ ਨਾਲ ਐਸਾ ਹੱਥ ਮਿਲਾਇਆ ਕਿ ਸਾਰੀ ਉਮਰ ਦਰਦਰ ਹਰੀ ਸਿੰਘ ਨਾਲ ਹੱਥ ਮਿਲਾਇਆ ਨਹੀ ਭੁਲਿਆ ਹੋਣਾ | ਜਦੋ ਸਰਦਾਰ ਹਰੀ ਸਿੰਘ ਨੇ ਉਸ ਨਾਲ ਹੱਥ ਮਿਲਾਇਆ ਤੇ ਉਸ ਦਾ ਹੱਥ ਐਨਾ ਜ਼ੋਰ ਨਾਲ ਘੁਟ ਦਿੱਤਾ ਕਿ, ਉਹ ਅੰਗਰੇਜ ਅਫਸਰ ਆਪਣਾ ਹੱਥ ਸਾਰਾ ਦਿਨ ਆਪਣੀ ਕੱਛ ਵਿੱਚ ਲੈ ਬੈਠਾ ਰਹਿਆ | ਇਸ ਤਰ੍ਹਾਂ ਬਹੁਤ ਸਾਰਾ ਇਤਹਾਸ ਸਾਨੂੰ ਲਿਖਤੀ ਰੂਪ ਵਿੱਚ ਨਹੀ ਮਿਲਦਾ ਪਰ ਬਜੁਰਗਾਂ ਤੋ ਸੀਨੇ ਬਾ ਸੀਨੇ ਚੱਲਿਆ ਆਉਂਦਾ ਸੁਣ ਨੂੰ ਮਿਲ ਜਾਂਦਾ ਹੈ |
ਜੋ ਪੇਸ਼ਕਾਰੀ ਸੁਖਦਿਆਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬਧ ਵਿੱਚ ਕੀਤੀ ਐ, ਉਸ ਦਾ ਇਕ ਆਪਣਾ ਹੀ ਰੂਪ ਹੈ | ਮੈਂ ਅੱਜ ਤੱਜ ਜਿੰਨੇ ਵੀ ਇਤਹਾਸਕਾਰ ਬਾਬਾ ਬੰਦਾ ਸਿੰਘ ਦੇ ਸੰਬਧ ਵਿੱਚ ਪੜੇ ਹਨ , ਉਹਨਾਂ ਵਿਚੋ ਕਿਸੇ ਨੇ ਵੀ ਇਸ ਤਰ੍ਹਾਂ ਦੀ ਪੇਸ਼ਕਰੀ ਨਹੀ ਕੀਤੀ | ਇਕ ਮਹਾਂਨ ਜੰਗੀ ਜਰਨੈਲ ਦਾ ਇਤਹਾਸ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ | ਇਸ ਤੋ ਅੱਗੇ ਗੁਰਦਾਸ ਨੰਗਲ ਦੇ ਕਿਲੇ ਦੀ ਗੱਲ ਜੋ ਅੱਜ ਤੱਕ ਬਹੁਤ ਸਾਰੇ ਇਤਹਾਸਕਾਰਾ ਨੇ ਇਹ ਹੀ ਲਿਖਿਆ ਐ | ਜਦੋ ਮੁਗਲਾਂ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ ਅੰਦਰ ਸਿੰਘ 7 ਮਹੀਨੇ ਤੱਕ ਸਿੰਘ ਭੂਖੇ ਹੀ ਰਹੇ ਇਥੇ ਵੀ ਕੋਈ ਬੁਹਤਾ ਇਤਹਾਸਕਾਰਾਂ ਨੇ ਇਨਸਾਫ਼ ਨਹੀ ਕੀਤਾ | ਸੋਚਾਂਣ ਵਾਲੀ ਗੱਲ ਜੋ ਮਾਰਦ ਸੁਰਮ ਪੂਰੀ ਮੁਗਲ ਹਕੂਮਤ ਨੂੰ ਅੱਗੇ ਲਾਈ ਫਿਰਦਾ ਸੀ | ਹੁਣ ਉਸ ਸੁਰਮੇ ਨੂੰ ਨਿਹਾਥਾ ਲਾਚਾਰ ਕਮਜੋਰ ਤੇ ਹੋਰ ਪਤਾ ਨਹੀ ਕੀ ਕੀ ਸਾਡੇ ਇਤਹਾਸਕਾਰ ਲਿਖ ਗਏ | ਇਕ ਮਹਾਂਨ ਜੰਗੀ ਯੋਧਾ ਦੁਸਮਨ ਦੇ ਹੱਥ ਇਸ ਤਰ੍ਹਾਂ ਆ ਜਾਵੇ ਇਹ ਮੰਨਣ ਵਿੱਚ ਨਹੀ ਆਉਂਦਾ | ਜਦੋ ਕੀ ਸਾਫ਼ ਨਜਰ ਆ ਰਹਿਆ ਜੇਕਰ ਅਸੀਂ ਇਹਨਾਂ ਦੇ ਹੱਥ ਆਏ ਤਾਂ ਦੁਸ਼ਮਨ ਨੇ ਸਾਨੂੰ ਜੀਵਤ ਨਹੀ ਛਡਣਾ |ਫਿਰ ਇਹ ਤਾਂ ਕੋਈ ਤੁਕ ਨਹੀ ਬਣਦੀ ਗੁਰੂ ਦੇ ਲਾਲਾ ਨੂੰ ਕਿਲ੍ਹੇ ਅੰਦਰ ਬੜੀ ਤਰਸ ਯੋਗ ਹਾਲਤ ਵਿੱਚ ਫੜਿਆ ਗਿਆ ਹੋਵੇ |
ਅਸਲ ਵਿੱਚ ਜੋ ਸੁਖਦਿਆਲ ਸਿੰਘ ਨੇ ਇਥੇ ਵੀ ਪੇਸ਼ਕਾਰੀ ਕੀਤੀ ਐ ਉਹ ਵੀ ਮੰਨਣ ਯੋਗ ਹੈ | ਉਸ ਅਨੁਸਾਰ ਜਦੋ ਅੰਦਰ ਸਾਰਾ ਰਾਸ਼ਨ ਪਾਣੀ ਮੁਕ ਗਿਆ ਤਾਂ ਸਿੰਘ ਨੇ ਅੰਦਰ ਰਿਹ ਕੇ ਇਕ ਬੁਜਦਿਲ ਦੀ ਮੌਤ ਮਾਰਨ ਨਾਲੋ ਮੈਦਾਨ ਅੰਦਰ ਲੜ ਕੇ ਮਾਰਨ ਨੂੰ ਆਪਣੀ ਅਸਲੀ ਸ਼ਾਨ ਸਮਝਿਆ | ਸਾਰੇ ਸਿੰਘਾ ਨੇ ਅੰਦਰੋ ਇਕ ਜੋਰਦਾਰ ਹਲਾ ਕੀਤਾ ਜਿਸ ਵਿੱਚ ਸਿੱਖਾਂ ਤੇ ਮੁਗਲਾਂ ਦਾ ਬਹੁਤ ਨੁਕਸਨ ਹੋਇਆ | ਇਸ ਹਮਲੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਾਫੀ ਜਖਮੀ ਹੋਇਆ | ਬਾਬਾ ਬੰਦਾ ਸਿੰਘ ਜਖਮੀ ਹੋਇਆ ਤਾਂ ਦੁਸ਼ਮਨ ਨੇ ਡਰਦੇ ਡਰਦੇ ਬੰਦਾ ਸਿੰਘ ਨੂੰ ਹੱਥ ਪਾਇਆ | ਬਾਬਾ ਬੰਦਾ ਸਿੰਘ ਦਾ ਥੋੜਾ ਜਿਹਾ ਇਲਾਜ ਕੀਤਾ ਗਿਆ ਤਾਂ ਕੀ ਬਾਬਾ ਬੰਦਾ ਸਿੰਘ ਚੱਲਣ ਫਿਰਨ ਦੇ ਸਮਰਥ ਹੋ ਸਕੇ | ਇਉ ਇਹ ਘੇਰਾ 7 ਦਸੰਬਰ 1715 ਨੂੰ ਖਤਮ ਹੋਇਆ |
ਬਾਬਾ ਬੰਦਾ ਸਿੰਘ ਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਗਿਰਫਤਾਰ ਕਰਕੇ 12 ਦਸੰਬਰ ਨੂੰ ਲਾਹੌਰ ਲਿਆਂਦਾ ਗਿਆ |ਇਹਨਾਂ ਦੀ ਪੇਸ਼ੀ ਅਬਦੁੱਸ ਸਮੱਦ ਖਾਨ ਦੇ ਅਗੇ ਹੋਈ | ਅਬਦੁੱਸ ਸਮੱਦ ਖਾਨ ਬਾਬਾ ਬੰਦਾ ਸਿੰਘ ਨੂੰ ਆਪ ਦਿੱਲੀ ਲੈ ਕੇ ਜਾਣਾ ਚਾਹੁੰਦਾ ਸੀ, ਤਾਂ ਕੀ ਦਿੱਲੀ ਦਰਬਾਰ ਨੂੰ ਖੁਸ਼ ਕਰ ਕੇ ਵੱਧ ਤੋ ਵੱਧ ਤੋਹਫ਼ੇ ਮਿਲ ਸਕਣ ਪਰ ਉਸ ਦਾ ਇਹ ਸੁਪਨਾ ਪੂਰਾ ਨਾ ਹੋਇਆ |
੫ ਮਾਰਚ ੧੭੧੬ ਨੂੰ ਉਹ ਪਹਿਲਾ ਦਿਨ ਆਇਆ ਜਦੋ ਬਾਬਾ ਬੰਦਾ ਸਿੰਘ ਦੇ ੭੪੦ ਸਾਥੀਆਂ ਵਿਚੋ ਪਹਿਲੇ ੧੦੦ ਸਿੰਘ ਨੂੰ ਸ਼ਹੀਦ ਕੀਤਾ ਗਿਆ | ਸ਼ਹੀਦ ਦਾ ਤਰੀਕਾ ਬੜਾ ਹੀ ਦੁਖ ਦਾਇਕ ਸੀ , ਹਰ ਸਿੰਘ ਦੇ ਪਹਿਲਾਂ ਹੱਥ ਮਗਰ ਬੰਦੇ ਜਾਂਦੇ, ਫਿਰ ਉਸ ਨੂੰ ਗੋਡਿਆ ਦੇ ਭਾਰ ਕਰ ਕੇ ਉਸ ਦਾ ਸਿਰ ਅੱਗੇ ਪਏ ਲੱਕੜ ਦੇ ਖੁੰਡ ਤੇ ਰਖਿਆ ਜਾਂਦਾ | ਫਿਰ ਜਲਾਦ ਉਸ ਦੀ ਗਰਦਨ ਦੇ ਮਾਸ ਵਿੱਚ ਅਪਨੀ ਤਲਵਾਰ ਨੂ ਫੇਰਦਾ ਤੇ ਕੋਲ ਖੜਾ ਕਾਜੀ ਕੁਰਾਨ ਦੀਆਂ ਆਇਤਾ ਪੜਦਾ | ਜਦੋ ਕੁਰਾਨ ਦੀ ਆਇਅਤ ਪੂਰੀ ਹੁੰਦੀ ਤਾਂ ਜਲਾਦ ਇਕ ਝਟਕੇ ਨਾਲ ਸਿਰ ਕਤਲ ਕਰ ਦਿੰਦਾ |
ਮੈਂ ਇਥੇ ਇਕ ਗੱਲ ਦਾ ਹੋਰ ਜਿਕਰ ਕਰਨਾ ਚਾਹੁੰਦਾ ਹਾਂ | ਅੱਜ ਕੱਲ ਜੋ ਗਾਜਾ ਦੇ ਵਿੱਚ ਹੋ ਰਹਿਆ ਜਿਸ ਤਰ੍ਹਾਂ ਮਨੁਖਤਾਂ ਦਾ ਘਾਣ ਕੀਤਾ ਜਾ ਰਹਿਆ ਹੈ | ਜੋ ਇਹਨਾਂ ਲੋਕਾ ਦੇ ਮਾਰਨ ਦੇ ਤਰੀਕੇ ਹਨ ਤਕਰੀਬਨ ਇਸ ਤਰ੍ਹਾਂ ਦੇ ਤਰੀਕੇ ਸਾਡੇ ਬਜੁਰਗਾਂ ਤੇ ਉਸ ਵਕਤ ਦੀਆਂ ਮੁਗਲ ਸਰਕਾਰਾਂ ਨੇ ਅਪਨਾਏ ਹੋਏ ਸਨ |
ਸੁਖਦਿਆਲ ਸਿੰਘ ਨੂੰ ਇਕ ਥਾਂ ਤੇ ਇਕ ਮਹੀਨੇ ਦਾ ਭੁਲੇਖਾ ਲੱਗਾ ਲਗਦਾ ਹੈ | ਮਾਰਚ ਮਹੀਨੇ ਵਿੱਚ ਦੇਸੀ ਮਹੀਨਾ ਜੇਠ ਦਾ ਨਹੀ ਆਉਂਦਾ ਫਗਣ ਤੇ ਚੇਤ ਦਾ ਮਹੀਨਾ ਬਣਦਾ ਹੈ ਨਾ ਕਿ ਜੇਠ ਦਾ | ਉਸ ਸਮੇ ਅਨੁਸਾਰ ਮਾਰਚ ਅੱਧ ਤੱਕ ਫਗਣ ਦਾ ਮਹੀਨਾ ਬਣਦਾ ਹੈ |
ਇਸ ਪੁਸਤਕ ਵਿੱਚ ਜਿਸ ਤਰੀਕੇ ਨਾਲ ਬਾਬਾ ਬੰਦਾ ਸਿੰਘ ਦਾ ਜੀਵਨ ਲਿਖਿਆ ਗਿਆ ਹੈ | ਬਾਬਾ ਬੰਦਾ ਸਿੰਘ ਇਕ ਵੈਰਾਗੀ ਨਹੀ ਇਕ ਮੁਗਲ ਫੋਜ ਵਿੱਚ ਸਿੱਖ ਟੁਕੜੀ ਦਾ ਇਕ ਜਰਨੈਲ ਸੀ | ਗੁਰੂ ਘਰ ਨਾਲ ਬਚਪਨ ਤੋ ਹੀ ਪਿਆਰ ਸੀ | ਕਾਫੀ ਹੱਦ ਤੱਕ ਮੰਨਣ ਯੋਗ ਹੈ |
ਤੱਤ ਖਾਲਸਾ ਤੇ ਬੰਦਾਈ ਖਾਲਸਾ ਦਾ ਜਿਕਰ ਜੋ ਸੁਖਦਿਆਲ ਸਿੰਘ ਤੇ ਬਾਵਾ ਬਿਨੋਦ ਸਿੰਘ ਤੇ ਬਾਵਾ ਕਾਹਨ ਸਿੰਘ ਦੇ ਬਾਰੇ ਜੋ ਵਿਚਾਰ ਸੁਖਦਿਆਲ ਸਿੰਘ ਨੇ ਲਿਖੇ ਹਨ | ਉਹ ਕਾਫੀ ਵਿਵਾਦਤ ਹਨ , ਜੋ ਕੀ ਇਥੇ ਲਿਖਣਾਂ ਮੈਂ ਠੀਕ ਨਹੀ ਸਮਝਦਾ | ਇਹਨਾਂ ਵਿਚਾਰਾ ਨੂੰ ਸਮਝਣ ਲਈ ਪੂਰੀ ਪੁਸਤਕ ਨੂੰ ਪੜਿਆ ਜਾਵੇ ਤਾਂ ਜਿਆਦਾ ਬੇਤਰ ਹੈ | ਸੁਖਦਿਆਲ ਸਿੰਘ ਨੇ ਆਪਣੀ ਇਸ ਰਚਨਾਂ ਵਿੱਚ ਤਕਰੀਬਨ ਬਾਬਾ ਬੰਦਾ ਸਿੰਘ ਦਾ ਜੀਵਨ ਲਿਖਣ ਵਾਲੇ ਸਾਰੇ ਲਿਖਾਰੀਆਂ ਨੂੰ ਕਾਫੀ ਕੋਸਿਆ ਤੇ ਨਿੰਦਿਆ ਵੀ ਹੈ | ਖਾਸ ਕਰਕੇ ਕਰਮ ਸਿੰਘ ਹਿਸਟੋਰੀਅਨ , ਤੇ ਰਤਨ ਸਿੰਘ ਭੂੰਗ ਨੂੰ ਤਾਂ ਰੱਜ ਭੰਡਿਆ ਹੈ | ਇਕ ਥਾਂ ਤੇ ਸੁਖਦਿਆਲ ਸਿੰਘ ਕਰਮ ਸਿੰਘ ਨੂੰ ਭੰਡਦਾ ਭੰਡਦਾ ਬਾਲਾ ਭਗਤ ਵੀ ਨਜਰ ਆਉਂਦਾ ਹੈ |
ਅੰਤ ਵਿੱਚ ਮੈਂ ਇਹ ਹੀ ਕਹਾਂ ਕੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਲਿਖੀ ਗਈ ਕਾਫੀ ਹੱਦ ਤੱਕ ਵਿਲਖਣ ਪੁਸਤਕ ਹੈ | ਸੂਰਮਿਆ ਦਾ ਜੀਵਨ ਇਸ ਤਰ੍ਹਾਂ ਦਾ ਹੀ ਹੁੰਦਾ | ਕਦੇ ਲੋਕਾਂ ਦੇ ਟੁਕੜਾ ਤੇ ਪਲਣ ਵਾਲੇ ਸਾਧਾਂ ਨੇ ਵੀ ਯੁਗ ਨਹੀ ਪਲਟੇ |
ਦਾਸ :ਜਗਪਾਲ ਸਿੰਘ
ਵੇਰਵੇ : ਬੰਦਾ ਸਿੰਘ ਬਹਾਦਰ ਇਤਿਹਾਸਕ ਅਧਿਐਨ
ਮਿਤੀ : ੨੬ ਜੁਲਾਈ ੨੦੧੪


‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਕੁੱਝ ਗੱਲਾਂ

1- ਅੱਜ 27 ਜੁਲਾਈ ਤੋਂ ਬਾਅਦ ਕੁੱਝ ਹਫਤੇ ਮੇਰੇ ਲਈ ਬਹੁਤ ਹੀ ਰੁਝੇਵੇਂ ਭਰੇ ਹਨ। ਘਰ ਦੀ ਕੁੱਝ ਰੈਨੋਵੇਸ਼ਨ ਕਰਨੀ-ਕਰਵਾਉਣੀ ਹੈ। ਇਸ ਲਈ ਹੋ ਸਕਦਾ ਹੈ ਕਿ ਕਿਸੇ ਦਿਨ ‘ਸਿੱਖ ਮਾਰਗ’ ਅੱਪਡੇਟ ਨਾ ਹੋ ਸਕੇ ਜਾਂ ਕਈ ਦਿਨ ਵੀ ਲਗਾਤਾਰ ਨਾ ਹੋ ਸਕੇ। ਪਰ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਜੇ ਕਰ ਕੋਈ ਸਮਾ ਮਿਲਦਾ ਹੋਇਆ ਤਾਂ ਕਿਸੇ ਵੇਲੇ-ਕੁਵੇਲੇ ਅੱਪਡੇਟ ਕਰ ਦਿਆ ਕਰਾਂਗਾ।
2- ‘ਸਿੱਖ ਮਾਰਗ’ ਦੇ ਕਈ ਪਾਠਕਾਂ/ਲੇਖਕਾਂ ਵਲੋਂ ਟਵਿੱਟਰ, ਲਿੰਕਡਿਨ ਜਾਂ ਹੋਰ ਕਈ ਗਰੁੱਪਾਂ ਵਿੱਚ ਸ਼ਾਮਲ ਹੋਣ ਲਈ ਸੁਨੇਹੇ ਆਉਂਦੇ ਰਹਿੰਦੇ ਹਨ, ਇਹਨਾ ਸਾਰਿਆਂ ਦਾ ਧੰਨਵਾਦ ਪਰ ਸਮੇਂ ਦੀ ਮਜ਼ਬੂਰੀ ਅਤੇ ਹੋਰ ਕਈ ਕਾਰਨਾ ਕਰਕੇ ਇਹਨਾ ਵਿੱਚ ਸ਼ਾਮਲ ਨਾ ਹੋਣ ਲਈ ਖਿਮਾਂ ਦਾ ਜਾਚਕ ਹਾਂ ਅਤੇ ਕਈ ਵਾਰੀ ਫੇਸ ਬੁੱਕ ਦੇ ਦੋਸਤਾਂ ਵਲੋਂ ਵੀ ਕਿਸੇ ਦੇ ਲਾਈਕ ਕਰਨ ਲਈ ਸੁਨੇਹੇ ਮਿਲਦੇ ਰਹਿੰਦੇ ਹਨ ਪਰ ਮੈਂ ਤਾਂ ਫੇਸਬੁੱਕ ਤੇ ਵੀ ਕਈ ਹਫਤਿਆਂ ਜਾਂ ਕਈ ਵਾਰੀ ਮਹੀਨਿਆਂ ਬਾਅਦ ਹੀ ਜਾਂਦਾ ਹੈ। ਇਸ ਦੀ ਜਾਣਕਾਰੀ ਮੈਂ ਫੇਸਬੁੱਕ ਤੇ ਪਹਿਲਾਂ ਹੀ ਪਾਈ ਹੋਈ ਹੈ। ਹਾਂ, ਜੇ ਕਰ ਕਿਸੇ ਵਲੋਂ ਕੋਈ ਸੁਨੇਹੇ ਵਾਲੀ ਈ-ਮੇਲ ਵਿੱਚ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਵਾਲੀ ਹੋਵੇ ਤਾਂ ਉਹ ਮੈਂ ਕਰ ਦਿੰਦਾ ਹਾਂ।
3- ਤੱਤ ਗੁਰਮਤਿ ਪਰਵਾਰ ਵਲੋਂ 21 ਜੁਲਾਈ 2014 ਨੂੰ ਇੱਕ ਚਿੱਠੀ ‘ਸਿੱਖ ਮਾਰਗ’ ਤੇ ਛਪੀ ਸੀ ਅਤੇ ਇਹ ਹੋਰਨਾਂ ਨੂੰ ਵੀ ਭੇਜੀ ਗਈ ਸੀ ਜਿਸ ਵਿੱਚ ਕਿ ਆਵਾਗਵਨ ਦੇ ਸੰਕਲਪ ਬਾਰੇ ਵਿਚਾਰ-ਚਰਚਾ ਕਰਨ ਲਈ ਕੁੱਝ ਵਿਦਵਾਨਾਂ ਦੇ ਨਾਮ ਲਿਖੇ ਗਏ ਸਨ। ਉਂਜ ਇਹ ਸਾਰੇ ਵਿਦਵਾਨ ‘ਸਿੱਖ ਮਾਰਗ’ ਤੇ ਲਿਖਦੇ ਹਨ ਜਾਂ ਲਿਖਦੇ ਰਹੇ ਹਨ। ਇਹਨਾ ਵਿਚੋਂ ਹਰਦੇਵ ਸਿੰਘ ਜੰਮੂ ਨੇ ਪਹਿਲਾਂ ਗੁਰੂ ਬਾਰੇ ਵਿਚਾਰ-ਚਰਚਾ ਕਰਨ ਲਈ ਕਿਹਾ ਪਰ ਜਸਵੀਰ ਸਿੰਘ ਕੈਲਗਿਰੀ/ਵਿਰਦੀ ਅਤੇ ਅਮਰਜੀਤ ਸਿੰਘ ਚੰਦੀ ਵਿਚਾਰ ਕਰਨ ਲਈ ਤਿਆਰ ਹਨ ਪਰ ਉਹ ਇਹ ਵਿਚਾਰ ਕਿਸੇ ਵੈੱਬ ਸਾਈਟ ਤੇ ਹੀ ਕਰਨਾ ਚਾਹੁੰਦੇ ਹਨ ਨਾ ਕਿ ਕਿਸੇ ਇੱਕ ਥਾਂ ਇਕੱਠੇ ਹੋ ਕੇ ਕੈਮਰੇ ਸਾਹਮਣੇ। ਇਸ ਬਾਰੇ ਹੋਰ ਵੀ ਕਈਆਂ ਨੇ ਆਪਣੇ ਵਿਚਾਰ ਈ-ਮੇਲਾਂ ਰਾਹੀਂ ਇੱਕ ਦੂਸਰੇ ਨੂੰ ਭੇਜੇ ਹਨ। ਜਿੱਥੋਂ ਤੱਕ ‘ਸਿੱਖ ਮਾਰਗ’ ਤੇ ਵਿਚਾਰ ਕਰਨ ਦਾ ਸਵਾਲ ਹੈ ਉਸ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਸ ਵਿਸ਼ੇ ਬਾਰੇ ਇੱਥੇ ਬਹੁਤ ਲੰਮਾ ਸਮਾ ਵਿਚਾਰ ਹੁੰਦੀ ਰਹੀ ਹੈ ਜੋ ਕਿ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੀ। ਇਹ ਵਿਚਾਰ ਦੋ ਫਿਜਿਕਸ ਦੀ ਡਿਗਰੀ ਵਾਲੇ ਵੀ ਸਾਇੰਸ ਦੇ ਅਧਾਰ ਤੇ ਕਰ ਚੁੱਕੇ ਹਨ ਅਤੇ ਜਸਵੀਰ ਸਿੰਘ ਕੈਲਗਿਰੀ ਅਤੇ ਹੋਰ ਕਈ ਗੁਰਬਾਣੀ ਅਨੁਸਾਰ ਵੀ ਕਰ ਚੁੱਕੇ ਹਨ। ਦੋਹਾਂ ਪੱਖਾਂ ਦੇ ਅਨੇਕਾਂ ਹੀ ਲੇਖ ਪਹਿਲਾਂ ਹੀ ਇੱਥੇ ਛਪੇ ਹੋਏ ਹਨ। ‘ਸਿੱਖ ਮਾਰਗ’ ਤੇ ਸਭ ਤੋਂ ਵੱਧ ਲੇਖ ਪ੍ਰਿੰ: ਗਿਆਨੀ ਸੁਰਜੀਤ ਸਿੰਘ ਦੇ ਛਪੇ ਹੋਏ ਹਨ ਅਤੇ ਉਹ ਆਵਾਗਉਣ ਨੂੰ ਮੰਨਣ ਵਾਲੇ ਹਨ। ਤਕਰੀਬਨ ਹਰ ਹਫਤੇ ਵਾਲੇ ਲੇਖ ਵਿੱਚ ਉਹ ਇਸ ਦਾ ਜ਼ਿਕਰ ਕਿਤੇ ਨਾ ਕਿਤੇ ਕਰ ਹੀ ਦਿੰਦੇ ਹਨ। ਦੂਸਰੇ ਪਾਸੇ ਨਾ ਮੰਨਣ ਵਾਲਿਆਂ ਦੇ ਲੇਖ ਵੀ ਕਾਫੀ ਛਪੇ ਹੋਏ ਹਨ ਅਤੇ ਛਪਦੇ ਹਨ। ਅਸੀਂ ਆਪਣੇ ਵਲੋਂ ਕੋਈ ਨਿਰਣਾ ਨਾ ਦਿੰਦੇ ਹੋਏ ਇਹੀ ਕਹਿੰਦੇ ਹਾਂ ਕਿ ਜੇ ਕਰ ਇਸ ਜਨਮ ਵਿੱਚ ਅਸੀਂ ਚੰਗੇ ਮਾਨਵਤਾ ਵਾਲੇ ਕਰਮ ਕਰਾਂਗੇ ਤਾਂ ਸਾਨੂੰ ਕਿਸੇ ਅਗਲੇ ਜਨਮ ਦੀ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਅੱਗੇ ਕੀ ਹੋਵੇਗਾ। ਉਂਜ ਜੇ ਦੇਖਿਆ ਜਾਵੇ ਤਾਂ ਅਗਲੇ ਜਨਮ ਦੇ ਡਰਾਵੇ ਨੇ ਲੋਕਾਂ ਨੂੰ ਖਾਸ ਕਰਕੇ ਇੰਡੀਆ ਰਹਿਣ ਵਾਲਿਆਂ ਨੂੰ ਕੋਈ ਨੇਕ ਅਤੇ ਧਰਮੀ ਨਹੀਂ ਬਣਾਇਆ ਅਤੇ ਨਾ ਹੀ ਅਗਲੇ ਜਨਮ ਦੀ ਬਹਿਸ਼ਤ ਦੀ ਆਸ ਨੇ ਕੋਈ ਚੰਗੇ ਇਨਸਾਨ ਬਣਾਇਆ ਹੈ। ਜੋ ਅਗਲੇ ਜਨਮ ਦੇ ਬਹਿਸ਼ਤ ਦੀ ਆਸ ਤੇ ਇਸਲਾਮ ਨੂੰ ਮੰਨਣ ਵਾਲੇ ਕਰ ਰਹੇ ਹਨ ਉਹ ਸਾਰਿਆਂ ਦੇ ਸਾਹਮਣੇ ਹੈ ਕਿ ਕਿਵੇਂ ਉਹ ਧਰਮ ਅਤੇ ਬਹਿਸ਼ਤ ਦੇ ਨਾਮ ਤੇ ਮਨੁੱਖਤਾ ਦੇ ਕਾਤਲ ਬਣੇ ਹੋਏ ਹਨ। ਸਾਰੀ ਦੁਨੀਆ ਵਿੱਚ ਉਹਨਾ ਨੇ ਭੜਥੂ ਪਾਇਆ ਹੋਇਆ ਹੈ ਅਤੇ ਆਪ ਵੀ ਸ਼ੀਆ ਅਤੇ ਸੁੰਨੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹਨ। ਇਹ ਬਹੁਤਾ ਕੁੱਝ ਧਰਮ ਅਤੇ ਅਗਲੇ ਜਨਮ ਦੀ ਬਹਿਸ਼ਤ ਦੀ ਆਸ ਤੇ ਹੀ ਹੋ ਰਿਹਾ ਹੈ। ਇਹ ਸਾਡੇ ਵਿਚਾਰ ਹਨ ਜੇ ਕਰ ਹੋਰ ਸਾਰੇ ਇਸ ਬਾਰੇ ਜਰੂਰ ਵਿਚਾਰ ਕਰਨਾ ਚਾਹੁੰਦੇ ਹਨ ਤਾਂ ਜਿਸ ਤਰ੍ਹਾਂ ਚਾਹੁੰਦੇ ਹਨ ਕਰ ਸਕਦੇ ਹਨ।


27/07/14)
ਜਗਤਾਰ ਸਿੰਘ ਜਾਚਕ

ਜਦੋਂ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਨੂੰ ਚੜ੍ਹਤ (ਗੋਲਕ) ਪਿੱਛੇ ਲੜਣ ਤੋਂ ਰੋਕਿਆ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਅਤੇ ਉਨ੍ਹਾਂ ਦੇ ਜੋਤਿ ਸਰੂਪ ਬਾਕੀ ਗੁਰੂ ਸਾਹਿਬਾਨ ਦਾ ਮੁਖ ਮਨੋਰਥ ਸੀ ਆਚਰਣਿਕ ਤੌਰ `ਤੇ ਸਚਿਆਰੇ ਮਨੁੱਖੀ ਭਾਈਚਾਰੇ ਦੀ ਸਥਾਪਨਾ ਕਰਦਿਆਂ ਉਨ੍ਹਾਂ ਦਾ ਸਰਬਪੱਖੀ ਸੁਧਾਰ ਤੇ ਵਿਕਾਸ। ਆਚਰਣਿਕ ਪੱਖੋਂ ਸਵਾਰਨ ਤੇ ਸੁਧਾਰਨ ਲਈ ਸਤਿਗੁਰਾਂ ਪਾਸ ਅਕਾਲਪੁਰਖ ਦਾ ਬਖ਼ਸ਼ਿਆ ਹੋਇਆ ਗੁਰਬਾਣੀ ਰੂਪ ਨਾਮ-ਧਾਨ ਦਾ ਅਮੁੱਕ ਤੇ ਅਥਾਹ ਖਜ਼ਾਨਾ ਸੀ। ਕਿਉਂਕਿ ਇਹ ਵੰਡਦਿਆਂ ਘਟਦਾ ਨਹੀਂ, ਵਧਦਾ ਹੈ। ਹਜ਼ੂਰ ਗੁਰੂ ਪੰਚਮ ਪਾਤਸ਼ਾਹ ਨੇ ਇਸ ਸਚਾਈ ਨੂੰ ਆਪ ਇਉਂ ਪ੍ਰਗਟਾਇਆ ਹੈ:
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ੧॥
ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ੨॥
ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ ੩॥ (ਗੁਰੂ ਗ੍ਰੰਥ ਸਾਹਿਬ - ਅੰਕ ੧੮੬)
ਪਰ, ਲੋਕ ਭਲਾਈ ਦੇ ਬਾਕੀ ਕਾਰਜਾਂ ਲਈ ਮਾਲ-ਧਨ ਦੀ ਲੋੜ ਸੀ, ਜਿਸ ਲਈ ਸਤਿਗੁਰਾਂ ਨੇ ਦਸਵੰਧ ਦੀ ਪ੍ਰਥਾ ਕਾਇਮ ਕੀਤੀ। ਭਾਵ, ਗੁਰਸਿੱਖ ਸੰਗਤਾਂ ਨੂੰ ਆਪਣੀ ਕਿਰਤ ਕਮਾਈ ਦੇ ਲਾਭ ਦਾ ਦਸਵਾਂ ਹਿੱਸਾ ਲੋਕ-ਹਿਤਾਂ ਵਾਸਤੇ ਗੁਰੂ ਕੇ ਖਜ਼ਾਨੇ ਵਿੱਚ ਪਾਉਣ ਦੀ ਪ੍ਰੇਰਨਾ ਕੀਤੀ। ਐਸਾ ਨਹੀਂ ਸੀ ਕਿ ਸਤਿਗੁਰੂ ਜੀ ਕੋਈ ਗੋਲਕ ਆਦਿ ਰੱਖ ਕੇ ਬੈਠਦੇ ਅਤੇ ਸ਼ਰਧਾਲੂ-ਜਨ ਉਨ੍ਹਾਂ ਅੱਗੇ ਟਕਾ, ਆਨਾ, ਰੁਪਿਆ ਆਦਿਕ ਰੱਖ ਕੇ ਮੱਥਾ ਟੇਕਦੇ। ਨਹੀਂ! ਨਹੀਂ! ਇਹ ਸਭ ਕੁੱਝ ਸਿੱਧਾ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਹੁੰਦਾ ਅਤੇ ਅਰਦਾਸੀਆ ਸੇਵਕ ਗੁਰੂ ਪਾਤਸ਼ਾਹ ਜੀ ਨੂੰ ਇਸ ਸਬੰਧੀ ਜਾਣਕਾਰੀ ਦਿੰਦਾ। (ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੋਲਕ ਨਾ ਰੱਖੇ ਜਾਣਾ, ਇਸੇ ਹੀ ਵਰਤਾਰੇ ਦੀ ਇੱਕ ਨਿਸ਼ਾਨੀ ਬਾਕੀ ਹੈ) ਨਾਮ-ਧਨ ਵੰਡਣ ਅਤੇ ਦਸਵੰਧ ਦੇ ਰੂਪ ਵਿੱਚ ਮਲ-ਧਨ ਇਕੱਤਰ ਕਰਨ ਲਈ ਸਤਿਗੁਰਾਂ ਨੇ ਵੱਖ ਵਖ ਇਲਾਕਿਆਂ ਲਈ ਗੁਰਮਤਿ ਪ੍ਰਚਾਰਕ (ਮਸੰਦ) ਨਿਯਤ ਕੀਤੇ। ਸੰਸਾਰਕ ਲੋੜਾਂ ਦੀ ਪੂਰਤੀ ਲਈ ਕਿਰਤਕਾਰ ਨੂੰ ਮਹਤਵ ਦਿੰਦਿਆਂ ਸਤਿਗੁਰੂ ਜੀ ਨੇ ਲੋੜਵੰਦਾਂ ਨੂੰ ਦੁਕਾਨਾਂ ਖੋਲ੍ਹ ਕੇ ਦਿੱਤੀਆਂ ਅਤੇ ਹੋਰ ਕਈ ਸਿੱਖਾਂ ਨੂੰ ਘੋੜਿਆਂ ਆਦਿਕ ਦੇ ਵਾਪਾਰ ਵਿੱਚ ਲਾਇਆ। ਕਿਉਂਕਿ, ਕਿਸੇ ਵੀ ਤਰ੍ਹਾਂ ਦੇ ਸਮਾਜਕ ਵਿਕਾਸ ਲਈ ਆਰਥਕ ਤੌਰ `ਤੇ ਬਲਵਾਨ ਹੋਣਾਂ ਅਤਿਅੰਤ ਲੋੜੀਂਦਾ ਹੈ।
ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਮੰਜੀਆਂ ਤੇ ਪੀਹੜਿਆਂ ਦੇ ਰੂਪ ਵਿੱਚ ਅਜਿਹੀ ਮਸੰਦ ਪ੍ਰਨਾਲੀ ਸ਼ੁਰੂ ਕਰਨ ਉਪਰੰਤ ਵੈਸਾਖੀ ਤੇ ਦੀਵਾਲੀ ਦੇ ਦਿਹਾੜੇ ਨਿਯਤ ਕੀਤੇ, ਜਦੋਂ ਵੱਖ ਵੱਖ ਇਲਾਕਿਆਂ ਦੀਆਂ ਸਿੱਖ ਸੰਗਤਾਂ ਮਸੰਦਾਂ ਦੀ ਅਗਵਾਈ ਦਸਵੰਧ ਆਦਿਕ ਲੈ ਕੇ ਗੁਰੂ ਦਰਸ਼ਨਾਂ ਨੂੰ ਪਹੁੰਚਦੀਆਂ। ਕਿਉਂਕਿ, ਆਵਾਜਾਈ ਦੇ ਸਾਧਨਾਂ ਦੀ ਘਾਟ ਅਤੇ ਸੁਰਖਿਆ ਦੇ ਪ੍ਰਬੰਧ ਘਟ ਹੋਣ ਕਾਰਣ ਆਮ ਲੋਕਾਂ ਲਈ ਦੂਰ ਦੂਰ ਤੋਂ ਪਹੁੰਚਣਾ ਮੁਸ਼ਕਲ ਹੁੰਦਾ ਸੀ। ਪਰ, ਫਿਰ ਵੀ ਕਈ ਕਾਰੋਬਾਰੀ ਤੇ ਭਾਈ ਮੱਖਣ ਸ਼ਾਹ ਲੁਬਾਣੇ ਵਰਗੇ ਵਾਪਾਰੀ ਸਿੱਖ ਸਿੱਧੇ ਰੂਪ ਵਿੱਚ ਵੀ ਆਪਣਾ ਦਸਵੰਧ ਭੇਂਟ ਕਰਨ ਲਈ ਹਰ ਸਾਲ ਪ੍ਰਵਾਰਾਂ ਸਮੇਤ ਆਪ ਪਹੁੰਚਦੇ ਸਨ। ਇਤਿਹਾਸ ਵਿੱਚ ਐਸਾ ਜ਼ਿਕਰ ਹੈ ਕਿ ਭਾਈ ਮੱਖਣ ਸ਼ਾਹ ਵੈਸਾਖੀ ਤੇ ਦੀਵਾਲੀ ਤੇ ਹਰ ਵਰ੍ਹੇ ੧੦੦ ਮੋਹਰਾਂ ਸਤਿਗੁਰੂ ਸੱਚੇ-ਪਾਤਸ਼ਾਹ ਦੇ ਖਜ਼ਾਨੇ ਵਿੱਚ ਪਾਉਂਦਾ ਤੇ ਕੁੱਝ ਦਿਹਾੜੇ ਪ੍ਰਵਾਰ ਸਮੇਤ ਸਤਿਸੰਗ ਰਾਹੀ ਗੁਰੂ ਦਰਸ਼ਨ ਪਰਸ ਕੇ ਨਿਹਾਲ ਹੁੰਦਾ।
ਸੰਨ ੧੬੬੫ ਦੀ ਦੀਵਾਲੀ ਦੇ ਜੋੜ ਮੇਲੇ ਨੂੰ ਮੁਖ ਰੱਖ ਕੇ ਭਾਈ ਮੱਖਣਸ਼ਾਹ ਆਪਣੇ ਪ੍ਰਵਾਰ ਤੇ ਵਾਪਾਰਕ ਕਾਫਲੇ (ਟਾਂਡੇ) ਸਮੇਤ ਕੀਰਤਪੁਰ ਪਹੁੰਚਾ। ਪਰ, ਉਥੋਂ ਪਤਾ ਲੱਗਾ ਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਕੀਰਤਪੁਰ ਦਾ ਪਹਿਲਾ ਪ੍ਰਚਾਰ ਦੌਰਾ ਕਰਨ ਉਪਰੰਤ ਵਾਪਸ ਬਕਾਲੇ ਪਹੁੰਚ ਚੁੱਕੇ ਹਨ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਿੱਲੀ ਵਿਖੇ ਜੋਤੀ-ਜੋਤਿ ਸਮਾਉਣ ਉਪਰੰਤ ਸਤਿਗੁਰੂ ਜੀ ਦੇ ਅੰਤਮ ਫੈਸਲੇ ਮੁਤਾਬਿਕ ਭਾਵੇਂ ੧੧ ਅਗਸਤ ੧੧੬੪ ਨੂੰ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਗੁਰਿਆਈ ਦੀ ਜ਼ਿਮੇਵਾਰੀ ਸੰਭਾਲ ਚੁੱਕੇ ਸਨ। ਪਰ, ਪ੍ਰਚਾਰ ਸਾਧਨਾ ਦੀ ਘਾਟ ਕਾਰਨ ਅਜੇ ਦੂਰ-ਦੁਰਾਡੇ ਦੇ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ। ਗੁਰੂ ਸੰਤਾਨ ਨਾਲ ਸਬੰਧਤ ਬਾਬਾ ਧੀਰਮੱਲ ਵਰਗੇ ਕਈ ਸੁਆਰਥੀ ਲੋਕ ਆਪਣੇ ਆਪ ਨੂੰ ਗੁਰੂ ਪ੍ਰਚਾਰ ਕਰਕੇ ਸਿੱਖ ਸੰਗਤਾਂ ਪਾਸੋਂ ਦਸਵੰਧ ਆਦਿਕ ਦੀ ਮਾਇਆ ਤੇ ਹੋਰ ਵਸਤਾਂ ਬਟੋਰੀ ਜਾ ਰਹੇ ਸਨ। ਭਾਈ ਮੱਖਣ ਸ਼ਾਹ ਨਾਲ ਵੀ ਅਜਿਹੀ ਘਟਨਾ ਘਟੀ। ਪਰ, ਜਦੋਂ ਉਸ ਨੂੰ ਅਸਲੀਅਤ ਦੀ ਜਾਣਕਾਰੀ ਹੋਈ ਅਤੇ ਉਹ ਨੌਵੇਂ ਪਾਤਸ਼ਾਹ ਦੇ ਦੀਦਾਰ ਕਰਕੇ ਨਿਹਾਲ ਹੋਇਆ ਤਾਂ ਉਸ ਨੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੇ ਬੰਦਿਆਂ ਰਾਹੀਂ ਪ੍ਰਚਾਰ ਕਰਕੇ ਦੀਵਾਲੀ ਦੇ ਦਿਹਾੜੇ ਪੰਡਾਲ ਸਜਾ ਕੇ ਸਤਿਸੰਗ ਦੀਵਾਨ ਦਾ ਵਿਸ਼ੇਸ਼ ਪ੍ਰਬੰਧ ਕਰਵਾਇਆ। ਕਿਉਂਕਿ ਉਹ ਇੱਕ ਵੱਡਾ ਵਾਪਾਰੀ ਸੀ ਅਤੇ ਸੁਰਖਿਆ ਪੱਖੋਂ ਤੇ ਗੱਡਿਆਂ ਘੋੜਿਆਂ ਨੂੰ ਸਭਾਲਣ ਲਈ ਸੈਂਕੜੇ ਸ਼ਸ਼ਤਰਧਾਰੀ ਬੰਦੇ ਉਸਦੇ ਨਾਲ ਤੁਰਦੇ ਸਨ। ਇਸ ਉਦਮ ਨਾਲ ਆਸ-ਪਾਸ ਤੇ ਦੂਰ ਦੁਰਾਡੇ ਦੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਇਸ ਵੇਲੇ ਸਤਿਗੁਰੂ ਸ੍ਰੀ ਤੇਗਬਹਾਦਰ ਸਾਹਿਬ ਹਨ। ਸਿੱਟੇ ਵਜੋਂ ਧੀਰਮਲ ਵਰਗੇ ਦੰਭੀ ਗੁਰੂਆਂ ਦੀਆਂ ਦੁਕਾਨਾਂ ਠੱਪ ਹੋ ਗਈਆਂ।
ਇਹੀ ਕਾਰਣ ਹੈ ਕਿ ੯ ਅਕਤੂਬਰ ਦੇ ਦਿਹਾੜੇ ਨੂੰ ਹੁਣ ਤੱਕ ‘ਗੁਰੂ ਲਾਧੋ ਰੇ’ ਦਿਹਾੜੇ ਨਾਲ ਯਾਦ ਕੀਤਾ ਜਾਂਦਾ ਹੈ। ਪਰ, ਐਸਾ ਨਹੀਂ ਸੀ ਕਿ ਗੁਰੂ ਕਿਸੇ ਭੋਰੇ ਵਿੱਚ ਲੁਕੇ ਹੋਏ ਸਨ ਜਾਂ ਲੱਭਦੇ ਨਹੀਂ ਸਨ। ‘ਭੱਟ ਵਹੀ ਤੂੰਮਰ ਬਿੰਜਲਉਂਤੋ ਕੀ’ ਵਿੱਚ ਭਾਈ ਮੱਖਣ ਸ਼ਾਹ ਦੇ ਪ੍ਰਵਾਰ ਸਮੇਤ ਬਕਾਲੇ ਨਗਰ ਪਹੁੰਚਣ ਅਤੇ ਉਸ ਵੱਲੋਂ ਇੱਕ ਸੌ ਮੌਹਰਾਂ ਭੇਟ ਕਰਨ ਸਬੰਧੀ ਹਵਾਲਾ ਇਉਂ ਮਿਲਦਾ ਹੈ:
“ਮੱਖਣ ਸ਼ਾਹ ਬੇਟਾ ਦਾਸੇ ਕਾ, ਪੋਤਾ ਅਰਥੇ ਕਾ, ਪੜਪੋਤਾ ਬਿੰਨੇ ਕਾ, ਬੰਸ ਬਹੋੜੂ ਕੀ। ਲਾਲ ਚੰਦ ਮੱਖਣ ਸ਼ਾਹ ਕਾ, ਚੰਦੂ ਲਾਲ ਮੱਖਣ ਸ਼ਾਹ ਕਾ, ਕੁਸ਼ਾਲ ਚੰਦ ਮੱਖਣ ਸ਼ਾਹ ਕਾ, ਸੋਲਜ਼ਈ ਇਸਤਰੀ ਮੱਖਣ ਸ਼ਾਹ ਕੀ, ਗੋਤਰ ਪੇਲੀਆ ਬਨਜਾਰਾ, ਬਾਸੀ ਮੋਟਾ ਟਾਂਡਾ, ਪਰਗਣਾ ਮੁਜ਼ਫ਼ਰਾਬਾਦ ਕਸ਼ਮੀਰ, ਸਾਲ ਸਤਾਰਾਂ ਸੈ ਇਕੀਸ ਦੀਵਾਲੀ `ਤੇ ਸ਼ਨੀਵਾਰ ਦੇ ਦਿੰਹ ਬਕਾਲੇ ਨਗਰ ਆਇਆ। ਗੁਰੂ ਤੇਗ ਬਹਾਦਰ ਮਹਲ ਨਾਮੇਂ ਕੇ ਦਰਬਾਰ ਮੇਂ ਇੱਕ ਸੌ ਮੋਹਰੇਂ ਭੇਟ ਕੀ। ਗੈਲ ਧੂੰਮਾ ਬੇਟਾ ਨਾਇਕ ਕਾਨ੍ਹੇ ਬਿਜਲਉਂਤ ਕਾ ਆਇਆ।”
ਜ਼ਿਕਰ ਹੈ ਕਿ ਦੀਵਾਨ ਦੀ ਸਮਾਪਤੀ ਉਪਰੰਤ ਜਦੋਂ ਭਾਈ ਮੱਖਣ ਸ਼ਾਹ ਆਪਣੇ ਸਾਥੀਆਂ ਸਮੇਤ ਨਗਰ ਦੇ ਬਾਹਰਵਾਰ ਆਪਣੇ ਡੇਰੇ ਪਹੁੰਚਾ, ਤਾਂ ਉਸ ਦੇ ਪਿਛੋਂ ਸ਼ੀਹੇਂ ਮਸੰਦ ਦੀ ਅਗਵਾਈ ਵਿੱਚ ਧੀਰਮੱਲੀਆਂ ਗੁਰੂ ਮਾਹਰਾਜ `ਤੇ ਗੋਲੀ ਚਲਾਈ ਅਤੇ ਇਸ ਪ੍ਰਕਾਰ ਲੁੱਟ-ਮਾਰ ਕਰਦੇ ਹੋਏ ਸਿੱਖ ਸੰਗਤਾਂ ਵੱਲੋਂ ਆਈ ਚੜ੍ਹਤ ਆਦਿਕ ਵੀ ਚੁੱਕ ਕੇ ਲੈ ਗਏ। ਗੁਰੂ ਮਾਹਰਾਜ ਨੇ ਧੀਰਜ ਰੱਖੀ। ਪਰ, ਜਦੋਂ ਮੱਖਣ ਸ਼ਾਹ ਨੂੰ ਪਤਾ ਚੱਲਿਆ ਤਾਂ ਉਸ ਨੇ ਗੁਰਦੇਵ ਜੀ ਦਾ ਨਿਰਾਦਰ ਨਾ ਸਹਿੰਦਿਆਂ ਗੁਰੂ ਜੀ ਪਾਸੋਂ ਧੀਰਮੱਲੀਆਂ ਨੂੰ ਕੁੱਟਾਪਾ ਚਾੜ੍ਹਨ ਤੇ ਲੁੱਟੀਆਂ ਹੋਈਆਂ ਵਸਤੂਆਂ ਵੀ ਵਾਪਸ ਲਿਆਉਣ ਦੀ ਆਗਿਆ ਮੰਗੀ। ਸਤਿਗੁਰੂ ਜੀ ਬੋਲੇ: ਧੰਨਵਾਦ, ਭਾਈ ਮੱਖਣ ਸ਼ਾਹ! ਪਰ ਖ਼ਿਆਲ ਰੱਖ ਕੇ ਅਸਾਂ ਕੋਈ ਧੰਨ ਬਟੋਰਨ ਲਈ ਦੁਕਾਨ ਨਹੀਂ ਖੋਲ੍ਹੀ। ਕੀ ਹੋ ਗਿਆ ਜੇ ਉਹ ਕੁੱਝ ਧਨ-ਪਦਾਰਥ ਲੈ ਗਿਆ ਹੈ, ਸ਼ਾਇਦ ਇਸ ਤਰ੍ਹਾਂ ਉਸ ਨੂੰ ਕੁੱਝ ਠੰਡ ਪੈ ਜਾਏ। ਸਾਨੂੰ ਇਸ ਪੱਖੋਂ ਕੋਈ ਚਿੰਤਾ ਨਹੀਂ। ਚੜ੍ਹਤ (ਗੋਲਕ) ਲਈ ਲੜਣਾ ਗੁਰੂ ਕਿਆਂ ਲਈ ਸ਼ਰਮ ਵਾਲੀ ਗੱਲ ਹੈ। ਭਾਈ ਮੱਖਣ ਸਾਹ! ਅਸੀਂ ਉਨ੍ਹਾਂ ਵਾਂਗੂੰ ਝਗੜਾ ਨਹੀਂ ਕਰਨਾ। ਮਹਿਮਾ ਪ੍ਰਕਾਸ਼ ਵਿੱਚ ਗੁਰੂ ਮਹਾਂਰਾਜ ਦੇ ਕਥਨ ਨੂੰ ਕਾਵਿਕ ਨਜ਼ਰੀਏ ਤੋਂ ਇਉਂ ਅੰਕਤ ਕੀਤਾ ਗਿਆ ਹੈ:
ਕਹਾਂ ਭਇਓ ਫੁਨ ਲੇ ਗਇਓ ਦਰਬ ਵੇ, ਨਹੀਂ ਸੁ ਚਿੰਤ ਹਮ ਕੋ ਸੋ ਰਾਈ।
ਦਰਬ ਕੇ ਕਾਰਨੇ ਗੁਰੂ ਮਹਾਰਾਜ ਨੇ, ਨਹੀਂ ਸੁ ਬੈਠ ਦੁਕਾਨ ਪਾਈ।
ਸਤਿਗੁਰੂ ਜੀ ਦੇ ਉਪਰੋਕਤ ਕਿਸਮ ਦੇ ਬਚਨ ਗੁਰਦੁਆਰਿਆਂ ਦੇ ਅਜੋਕੇ ਪ੍ਰਬੰਧਕ ਪੂਜਾਰੀਆਂ ਲਈ ਰੌਸ਼ਨ ਮੁਨਾਰਾ ਹਨ। ਇਸ ਪੱਖੋਂ ਸਭ ਤੋਂ ਸਿਰਮੌਰ ਸਿੱਖ ਸੰਸਥਾ ਹੈ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਜਿਹੜੀ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਤੇ ਚੰਡੀਗੜ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਦੀ ਹੈ। ਇਸ ਕੇਂਦਰੀ ਸਿੱਖ ਸੰਸਥਾ ਦੀ ਹੋਂਦ ਤੇ ਜਥੇਬੰਦਕ ਸ਼ਕਤੀ ਨੂੰ ਕਾਇਮ ਰੱਖਣਾ ਸਾਡੇ ਸਾਰਿਆਂ ਲਈ ਲੋੜੀਂਦਾ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ‘ਸ੍ਰੀ ਅਕਾਲ ਤਖ਼ਤ ਸਾਹਿਬ’, ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਤੇ ‘ਸ਼੍ਰੋਮਣੀ ਅਕਾਲੀ ਦਲ’ ਸਾਡੀਆਂ ਅਜਿਹੀਆਂ ਪ੍ਰਮੁਖ ਸੰਸਥਾਵਾਂ ਹਨ, ਜਿਨ੍ਹਾਂ ਦੇ ਬਲਬੋਤੇ ਹੁਣ ਤੱਕ ਅਸੀਂ ਘਟ ਗਿਣਤੀ ਹੁੰਦੇ ਹੋਏ ਵੀ ਕੌਮੀ ਦ੍ਰਿਸ਼ਟੀਕੋਨ ਤੋਂ ਕੁੱਝ ਸੁਰਖਿਅਤ ਚੱਲਦੇ ਆ ਰਹੇ ਹਾਂ। ਭਾਵੇਂ ਕਿ ਹਿੰਦੂਤਵ ਦਾ ਮਗਰਮੱਛ ਸਾਨੂੰ ਨਿਗਲਣ ਲਈ ਬੜਾ ਯਤਨਸ਼ੀਲ ਤੇ ਕਾਹਲਾ ਹੈ।
ਗਿਰਗਟ ਵਾਗੂੰ ਰੰਗ ਬਦਲਣ ਵਾਲੇ ਇਸ ਮਗਰਮੱਛ ਨੇ ਕਈ ਕਿਸਮ ਦੇ ਪ੍ਰਤੱਖ ਤੇ ਅਪ੍ਰਤੱਖ ਹਮਲੇ ਕੀਤੇ ਹਨ। ਸਿੱਖ ਚਿੰਤਕ ਮੰਨਦੇ ਹਨ ਕਿ ਇਸ ਨੇ ਬਾਦਲ ਜੀ ਰਾਹੀਂ ਸਾਡਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਕੀਤਾ, ਉਹ ਹੈ ਰਾਜਨੀਤਕ ਖੇਤਰ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਇਸ ਨੂੰ ਇੱਕ ਸੈਕੂਲਰ ਪੰਜਾਬੀ ਪਾਰਟੀ ਵਿੱਚ ਬਦਲ ਦੇਣਾ। ਦੂਜਾ ਵੱਡਾ ਨੁਕਸਾਨ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਬੰਦਕ ਕੁੰਡੇ ਨੂੰ ਰਾਜਨੀਤਕ ਦੁਰਵਰਤੋਂ ਦੁਆਰਾ ਕੌਮੀ ਗਲੇ ਦੀ ਫਾਹੀ ਬਣਵਾ ਕੇ। ਕਿਉਂਕਿ ਦੁਖੀ ਹੋਏ ਜਜ਼ਬਾਤੀ ਸਿੱਖ ਭਾਈ ਤੇ ਭੈਣਾਂ ਇਸ ਨੂੰ ਗਲੋਂ ਲਾਹੁਣ ਲਈ ਤਿਆਰ ਹੋਏ ਬੈਠੇ ਹਨ। ਤੀਜਾ ਨੁਕਸਾਨ ਕਰਵਾਇਆ ਹੈ ਨਵੀਂ ਹੋਂਦ ਵਿੱਚ ਆਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸ਼੍ਰੋਮਣੀ ਕਮੇਟੀ ਦੀ ਜਥਬੰਦਕ ਤੇ ਮਾਇਕ ਸ਼ਕਤੀ ਨੂੰ ਵੰਡਾ ਕੇ। ਸਿੱਖ ਬੁੱਧੀ-ਜੀਵੀ ਵਰਗ ਦੀ ਦ੍ਰਿਸ਼ਟੀ ਵਿੱਚ ਇਸ ਲਈ ਮੁਖ ਜ਼ੁਮੇਂਵਾਰ ਹੈ ਬਾਦਲ ਦਾ ਪ੍ਰਵਾਰਕ ਕਬਜ਼ਾ, ਜਿਸ ਨੇ ਪਿਛਲੇ ੧੪ ਸਾਲ ਤੋਂ ਹਰਿਆਣੇ ਵਾਸਤੇ ਵਖਰੀ ਕਮੇਟੀ ਲਈ ਲੜ ਰਹੇ ਲੋਕਾਂ ਨੂੰ ਕਮਜ਼ੋਰ ਜਾਣ ਕੇ ਉਨ੍ਹਾਂ ਦੀ ਭਾਵਨਾਵਾਂ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਸਗੋਂ ਆਪਣੇ ਚਹੇਤਿਆਂ ਰਾਹੀਂ ਪ੍ਰਵਾਰਕ ਟ੍ਰਸਟ ਬਣਵਾ ਕੇ ਗੁਰਦੁਆਰਿਆਂ ਦੀ ਜ਼ਮੀਨਾਂ ਵੀ ਹੜੱਪ ਲਈਆਂ, ਜਿਸ ਕਰਕੇ ਆਮ ਲੋਕਾਂ ਦੇ ਗੁੱਸੇ ਵਿੱਚ ਵਾਧਾ ਹੋਇਆ। ਸਿੱਟੇ ਵਜੋਂ ਸਟੇਟ ਦੇ ਸੰਵਿਧਾਨਕ ਕਨੂੰਨ ਤਹਿਤ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋ ਗਿਆ। ਬਾਦਲ ਜੀ ਹੁੱਡਾ ਸਰਕਾਰ ਦੀ ਇਸ ਕਾਰਵਾਈ ਨੂੰ ਕਾਂਗਰਸ ਦਾ ਤੀਜਾ ਹਮਲਾ ਗਰਦਾਨ ਰਹੇ ਹਨ। ਪਰ, ਉਨ੍ਹਾਂ ਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਵਾਂਗ ਕਾਂਗਰਸ ਦੀ ਇਸ ਕਾਰਵਾਈ ਤੋਂ ਭਾਜਪਾ ਨੂੰ ਵੱਖ ਰਖ ਕੇ ਵੇਖਣਾ ਇੱਕ ਭੁਲੇਖਾ ਹੈ।
ਭਾਜਪਾ ਦਾ ਹਥ-ਠੋਕਾ ਬਣ ਕੇ ਸਿੱਖੀ ਨੂੰ ਭਗਵੇਂ ਰੰਗ ਵਿੱਚ ਰੰਗਣ ਲਈ ਸਹਾਇਕ ਹੋ ਰਹੇ ਬਾਦਲ ਦੀਆਂ ਉਪਰੋਕਤ ਕਾਰਵਾਈਆਂ ਤੋਂ ਦੁੱਖੀ ਹੋਇਆ ਦੇਸ਼ ਵਿਦੇਸ਼ ਦਾ ਸਿੱਖ ਭਾਈਚਾਰਾ ਭਾਵੇਂ ਇਸ ਵੇਲੇ ਹਰਿਆਣਾ ਕਮੇਟੀ ਨਾਲ ਖੜ ਗਿਆ ਹੈ। ਪਰ, ਗੰਭੀਰਤਾ ਨਾਲ ਸੋਚਿਆਂ ਕੁੱਝ ਖਾਸ ਲਾਭ ਨਹੀਂ ਦਿੱਸਦਾ। ਜਥੇਬੰਦਕ ਤੌਰ `ਤੇ ਆਪਸੀ ਲੜਾਈ ਵਿੱਚ ਵਾਧਾ ਹੋਵੇਗਾ। ਕਿਉਂਕਿ, ਚਉਧਰਤਾ ਦੀ ਲਾਲਸਾ ਕਾਰਨ ਚੜ੍ਹਤ `ਤੇ ਕਬਜ਼ਾ ਰੱਖਣ ਵਾਲੇ ਲੋਕ ਜਿਵੇਂ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਜੋਂ ਲੜਦੇ ਸਨ। ਹੁਣ, ਉਨ੍ਹਾਂ ਵਿੱਚ ਇੱਕ ਹੋਰ ਤੀਜੀ ਧਿਰ ਵੀ ਰੱਲ ਜਾਏਗੀ। ਫਰਕ ਇਨ੍ਹਾਂ ਸਾਰਿਆਂ ਵਿੱਚ ਉੱਨੀ ਇੱਕੀ ਦਾ ਹੀ ਹੈ, ਬਹੁਤਾ ਨਹੀਂ। ਸਿਆਣੇ ਮੰਨਦੇ ਹਨ ਕਿ ਜੇ ਬਾਦਲ ਆਪਣੀ ਰਾਜਨੀਤਕ ਸ਼ਖਸੀਅਤ ਦੀ ਵਰਤੋਂ ਕਰਦਾ ਹੋਇਆ ਝੀਂਡੇ ਤੇ ਨਲਵੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਪਿਆਰ ਨਾਲ ਸਮਝਾਉਂਦਾ ਤੇ ਹਰਿਆਣੇ ਦੇ ਸਿੱਖਾਂ ਦੀ ਇੱਕ ਵੱਖਰੀ ਐਡਹਾਕ ਕਮੇਟੀ ਬਣਾ ਕੇ ਉਥੋਂ ਦੀ ਪ੍ਰਬੰਧਕੀ ਜ਼ਿਮੇਵਾਰੀ ਉਹਨੂੰ ਸੌਂਪ ਦਿੰਦਾ ਤਾਂ ਇਹ ਨੌਬਤ ਨਹੀਂ ਸੀ ਆਉਣੀ। ਬਾਦਲ ਦੀ ਕਾਰਗੁਜ਼ਾਰੀ ਤੋਂ ਸਿੱਖ ਭਾਈਚਾਰਾ ਹੋਰ ਵੀ ਵਧੇਰੇ ਕ੍ਰੋਧਿਤ ਹੋਇਆ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਕੇ ਹਰਿਆਣਵੀ ਸਿੱਖ ਆਗੂਆਂ ਨੂੰ ਗਲੇ ਲਗਾ ਕੇ ਸਮਝਾਉਣ ਦੀ ਥਾਂ ਪੰਥ ਵਿਚੋਂ ਛਿਕਵਾ ਦਿੱਤਾ। ਸਿੱਖ ਜਗਤ ਲਈ ਉਦੋਂ ਸਥਿਤੀ ਹੋਰ ਵੀ ਚਿੰਤਾਜਨਕ ਤੇ ਗੰਭੀਰ ਬਣ ਗਈ ਜਦੋਂ ਬਾਦਲਕਿਆਂ ਨੇ ਨਰੈਣੂ ਮਹੰਤ ਵਾਂਗ ਆਪਣੇ ਹਥਿਆਰਬੰਦ ਗੁੰਡਿਆਂ ਨੂੰ ਹਰਿਆਣੇ ਦੇ ਗੁਰਦੁਆਰਿਆਂ ਵਿੱਚ ਤਾਇਨਾਤ ਕਰ ਦਿੱਤਾ, ਤਾਂ ਕਿ ਹਰਿਆਣਵੀ ਭਰਾ ਕਬਜ਼ਾ ਨਾ ਕਰ ਸਕਣ। ਹੋਰ ਸ਼ਰਮ ਵਾਲੀ ਗੱਲ ਹੈ ਕਿ ਬਾਦਲ ਜੀ ਆਪਣੀ ਅਗਵਾਈ ਹੇਠ ਸ੍ਰੀ ਅਨੰਦਪੁਰ ਦੇ ਮਤੇ ਅਤੇ ਆਲਇੰਡੀਆ ਗੁਰਦੁਆਰਾ ਐਕਟ ਨੂੰ ਲਾਗੂ ਕਰਾਉਣ ਲਈ ਕੇਂਦਰੀ ਸਰਕਾਰ ਵਿਰੁਧ ਮੋਰਚਾ ਲਾਉਣ ਦੀ ਥਾਂ ਆਪਣੇ ਹੀ ਸਿੱਖ ਭਰਾਵਾਂ ਵਿਰੁਧ ਮੋਰਚੇਬੰਦੀ ਕਰੀ ਬੈਠਾ ਹੈ। ਇਸ ਭਰਾ-ਮਾਰੂ ਲੜਾਈ ਨੂੰ ਮੋਰਚੇ ਦੇ ਨਾ ਦੇਣਾ ਹੀ ਗ਼ਲਤ ਹੈ।
ਹੁਣ ਜਦੋਂ ਪੰਜਾਬ ਦਾ ਬੁੱਧੀ-ਜੀਵੀ ਵਰਗ ਬਾਦਲਕਿਆਂ ਦੀ ਇਸ ਭਰਾ-ਮਾਰੂ ਲੜਾਈ ਤੋਂ ਚਿੰਤਤ ਹੋ ਕੇ ਦੋਹਾਂ ਧਿਰਾਂ ਨੂੰ ਅਪੀਲਾਂ ਕਰ ਰਿਹਾ ਹੈ ਕਿ ਪੰਥਕ ਹਿੱਤਾਂ ਵਿੱਚ ਉਹ ਆਪਣੀਆਂ ੨੭ ਤੇ ੨੮ ਜੁਲਾਈ ਨੂੰ ਹੋਣ ਵਾਲੀਆਂ ਕਾਨਫਰੰਸਾਂ ਹਾਲ ਦੀ ਘੜੀ ਮੁਲਤਵੀ ਕਰ ਦੇਣ ਤਾਂ ਕਿ ਦੋਹਾਂ ਧਿਰਾਂ ਨੂੰ ਬੈਠਾ ਕੇ ਮਸਲੇ ਦਾ ਕੋਈ ਸਰਬਸਾਂਝਾ ਹੱਲ ਕੱਢਿਆ ਜਾ ਸਕੇ; ਤਾਂ ਅਜਿਹੀ ਸਥਿਤੀ ਵਿੱਚ ਦੋਹਾਂ ਨੂੰ ਅਪੀਲ ਮੰਨ ਕੇ ਸ੍ਰੀ ਗੁਰੂ ਤੇਗਬਾਹਦਰ ਸਾਹਿਬ ਦੇ ਮੱਖਣ ਸ਼ਾਹ ਨੂੰ ਸੰਬੋਧਤ ਹੋ ਕੇ ਕਹੇ ਹੋਏ ਬਚਨ “ਭਾਈ ਮੱਖਣ ਸ਼ਾਹ! ਗੁਰਦੁਆਰਾ ਦੁਕਾਨਦਾਰੀ ਨਹੀਂ। ਗੁਰੂ ਕਿਆਂ ਲਈ ਚੜ੍ਹਤ ਪਿੱਛੇ ਝਗੜਾ ਕਰਨਾ ਸ਼ਰਮ ਵਾਲੀ ਗੱਲ ਹੈ।” ਗੰਭੀਰਤਾ ਨਾਲ ਵਿਚਾਰਨੇ ਚਾਹੀਦੇ ਹਨ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦਾ ਮੁਖੀ ਹੋਣ ਨਾਤੇ ਬਾਦਲ ਜੀ ਦਾ ਵਡੱਪਣ ਤਾਂ ਇਸ ਵਿੱਚ ਸੀ ਕਿ ਗੁਰੂ ਮਹਾਰਾਜ ਵਰਗੇ ਉਪਰੋਕਤ ਬਚਨਾਂ ਦੀ ਰੌਸ਼ਨੀ ਵਿੱਚ ਹੇਠ ਲਿਖੇ ਪੰਥ-ਦਰਦੀ ਬੋਲ ਉਸ ਦੇ ਮੂੰਹੋਂ ਨਿਕਲਦੇ।
“ਸ਼੍ਰੋਮਣੀ ਅਕਾਲੀ ਦਲ ਗੋਲਕਾਂ ਲਈ ਝਗੜਾ ਕਰਕੇ ਆਪਣੇ ਭਰਾਵਾਂ ਦਾ ਖ਼ੂਨ ਨਹੀਂ ਡੋਲ੍ਹੇਗਾ। ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਪੰਥਕ ਹਿੱਤਾਂ ਵਿੱਚ ਨਹੀਂ। ਪਰ, ਜੇ ਹਰਿਆਣਵੀ ਭਰਾਵਾਂ ਨੇ ਵੱਖ ਹੋਣ ਦੀ ਭੁੱਲ ਕਰ ਵੀ ਲਈ ਹੈ ਤਾਂ ਕੋਈ ਗੱਲ ਨਹੀਂ। ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ। ਕਿਉਂਕਿ, ਇਹ ਕਨੂੰਨੀ ਖੇਡ ਹੈ। ਜੇ ਇਸ ਤਰ੍ਹਾਂ ਵੀ ਕੋਈ ਗੱਲ ਨਾ ਬਣੀ ਅਤੇ ਕੇਂਦਰ ਵਿੱਚ ਬੈਠੇ ਸਾਡੇ ਭਾਈਵਾਲਾਂ ਨੇ ਵੀ ਕੁੱਝ ਨਾ ਸਵਾਰਿਆ ਤਾਂ ਮੈਂ ਭਾਜਪਾ ਦਾ ਸਾਥ ਛੱਡ ਕੇ ਬੁੱਢੇਵਾਰੇ ਕੇਂਦਰ ਸਰਕਾਰ ਪਾਸੋਂ ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕਰਾਉਣ ਲਈ ਮੋਰਚੇ ਦੀ ਅਗਵਾਈ ਕਰਾਂਗਾ। ਸ਼੍ਰੀ ਅਨੰਦਪੁਰ ਦਾ ਮਤਾ ਸਾਡਾ ਪੰਥਕ ਏਜੰਡਾ ਹੋਵੇਗਾ ਤੇ ਸਾਡੇ ਦਲ ਦਾ ਹਰੇਕ ਅਹੁਦੇਦਾਰ ਸਾਬਤ ਸੂਰਤ ਹੋਵੇਗਾ। ਕੋਈ ਨਸ਼ਈ ਨਹੀਂ ਹੋਵੇਗਾ। ਕਿਉਂਕਿ, ਵਧ ਰਹੇ ਪਤਿਤਪੁਣੇ ਤੇ ਨਸ਼ਿਆਂ ਦੀ ਮਾਰ ਨੂੰ ਰੋਕਣ ਲਈ ਅਕਾਲੀ ਦਲ ਨੂੰ ਮਾਡਲ ਵਜੋਂ ਪੇਸ਼ ਕਰਨਾ ਅਤਿਅੰਤ ਜ਼ਰੂਰੀ ਹੈ। ਇਸ ਦੌਰ ਵਿੱਚ ਜੇ ਹਰਿਆਣਾ ਕਮੇਟੀ ਦੀ ਚੋਣ ਹੋਈ ਤਾਂ ਦਿੱਲੀ ਕਮੇਟੀ ਵਾਂਗ ਹਰਿਆਣੇ ਦੀ ਕਮੇਟੀ `ਤੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਝੂਲੇਗਾ। ਕਿਉਂਕਿ ਸਿੱਖ ਜਗਤ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਜਥੇਬੰਦਕ ਸ਼ਕਤੀ ਨੂੰ ਕਮਜ਼ੋਰ ਨਹੀਂ ਦੇਖਣਾ ਚਹੁੰਦਾ। ਮੈਂ ਜਾਣਦਾ ਹਾਂ ਕਿ ਅਜਿਹੀ ਰਾਜਨੀਤਕ ਸਥਿਤੀ ਵਿੱਚ ਮੇਰੀਆਂ ਗੱਲਾਂ `ਤੇ ਸਾਰਿਆਂ ਲਈ ਭਰੋਸਾ ਕਰਨਾ ਭਾਵੇਂ ਮੁਸ਼ਕਲ ਹੈ। ਪਰ, ਮੈਨੂੰ ਪੂਰਨ ਆਸ ਹੈ ਕਿ ਖਾਲਸਾ ਪੰਥ ਮੇਰੀਆਂ ਭੁੱਲਾਂ ਨਾ ਚਿਤਾਰਦਾ ਹੋਇਆ ਮੇਰਾ ਸਾਥ ਦੇਵੇਗਾ।”
ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਜੇ ਬਾਦਲ ਜੀ ਅੰਦਰ ਥੋੜਾ ਵੀ ਪੰਥਕ ਦਰਦ ਹੈ, (ਜਿਵੇਂ ਉਨ੍ਹਾਂ ਆਪਣੇ ਸਾਥੀਆਂ ਸਾਹਮਣੇ ਅਥਰੂ ਵਹਾ ਕੇ ਪ੍ਰਗਟ ਕੀਤਾ ਹੈ) ਤਾਂ ਉਹ ਨੌਵੇਂ ਪਾਤਸ਼ਾਹ ਦੀ ਸਿਖਿਆ ਅਤੇ ਪੰਥ-ਦਰਦੀ ਵਿਦਵਾਨਾਂ ਦੀ ਦਿਲੀ-ਹੂਕ ਨੂੰ ਧਿਆਨ ਵਿੱਚ ਰੱਖ ਕੇ ਉਪਰੋਕਤ ਕਿਸਮ ਦਾ ਐਲਾਨ ਕਰਦੇ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਨ ਕਿ ਉਹ ਹਰਿਆਣਵੀ ਭਰਾਵਾਂ ਪ੍ਰਤੀ ਲਏ ਗਏ ਪੰਥ ਛੇਕੂ ਫੈਸਲੇ ਨੂੰ ਮੁੜ ਵਿਚਾਰਨ। ਕਿਉਂਕਿ, ਇਸ ਬਾਰੇ ਸ਼੍ਰੋਮਣੀ ਕਮੇਟੀ ਰਾਹੀਂ ਕੀਤੀ ਗਈ ਸਾਡੀ ਬੇਨਤੀ ਤਾਂ ਕੇਵਲ ਸ਼੍ਰੋਮਣੀ ਸਿੱਖ ਜਥੇਬੰਦੀ ਨੂੰ ਟੁੱਟਣ ਤੋਂ ਬਚਾਉਣ ਦਾ ਇੱਕ ਆਖ਼ਰੀ ਯਤਨ ਸੀ। ਇਸ ਵਿੱਚ ਹੀ ਪੰਥ ਦਾ ਭਲਾ ਤੇ ਗੁਰੂ ਕੀ ਖੁਸ਼ੀ ਦਾ ਰਾਜ ਛਿਪਿਆ ਹੋਇਆ ਹੈ। ਪਰ, ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਯਾਦ ਰੱਖਣਾ ‘ਡੂਬੇ ਕੀ ਕਸ਼ਤੀ ਤੋ ਡੂਬੇਂਗੇ ਸਾਰੇ। ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮ੍ਹਾਰੇ। ਭੁੱਲ-ਚੁੱਕ ਮੁਆਫ਼।
ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ। ਫੋਨ: ੧-੬੩੧-੫੯੨-੪੩੩੫


25/07/14)
ਸ਼੍ਰੋਮਣੀ ਖਾਲਸਾ ਪੰਚਾਇਤ

ੴਸਤਿਗੁਰਪ੍ਰਸਾਦਿ॥
ਪੰਥ ਦਰਦੀਆਂ ਦੇ ਵਿਚਾਰ ਹਿੱਤ
• ਜੇ ਦਿੱਲੀ, ਬਿਹਾਰ, ਮਹਾਰਾਸ਼ਟਰਾ ਅਤੇ ਜੰਮੂ ਕਸ਼ਮੀਰ ਵਿੱਚ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਨ ਨਾਲ ਸਿੱਖ ਕੌਮ ਵਿੱਚ ਵੰਡੀਆਂ ਨਹੀਂ ਪਈਆਂ ਤਾਂ ਕੀ ਹਰਿਆਣਾ ਵਿੱਚ ਅਲੱਗ ਕਮੇਟੀ ਬਣਨ ਨਾਲ ਹੀ ਪੰਥ ਵਿੱਚ ਵੰਡੀਆਂ ਪੈਣਗੀਆਂ?
• ਕੀ ਹਰਿਆਣਾ ਦੇ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦਾ ਅਧਿਕਾਰ ਨਹੀਂ?
• ਕਿਤੇ ਅਸਲ ਲੜਾਈ ਗੋਲਕ ਖੁਸਣ ਦੀ ਤਾਂ ਨਹੀਂ?
• ਕਿਤੇ ਸ਼੍ਰੌਮਣੀ ਕਮੇਟੀ ਤੇ ਕਾਬਜ਼ ਸਿਆਸੀ ਆਗੂਆਂ ਨੂੰ ਇਹ ਖਤਰਾ ਤਾਂ ਨਹੀਂ ਕਿ ਹਰਿਆਣਾ ਦੀ ਅਲੱਗ ਕਮੇਟੀ ਹੋਂਦ ਵਿੱਚ ਆਉਣ ਨਾਲ, ਉਨ੍ਹਾਂ ਦੇ ਹਰਿਆਣੇ ਦੇ ਗੁਰਦੁਆਰਿਆਂ ਵਿੱਚ ਕੀਤੇ ਘਪਲੇ ਜਗ ਜ਼ਾਹਿਰ ਹੋ ਜਾਣਗੇ?
• ਕੀ ਬਾਦਲ ਅਕਾਲੀ ਦੱਲ ਵਲੋਂ ਉਕਸਾਈ ਜਾ ਰਹੀ ਭਰਾ ਮਾਰੂ ਜੰਗ ਪੰਥਕ ਹਿੱਤ ਵਿੱਚ ਹੈ?
• ਕੀ ਹਰਿਆਣੇ ਦੇ ਗੁਰਦੁਆਰਿਆਂ ਵਿੱਚ ਸਿੱਖਾਂ ਨੂੰ ਮਾਰਨ ਵਾਸਤੇ ਹਥਿਆਰਬੰਦ ਫੋਰਸ ਭੇਜਣਾ ਠੀਕ ਹੈ?
• ਕੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦੀ ਆਪਣੇ ਸਿਆਸੀ ਹਿੱਤਾਂ ਵਾਸਤੇ ਦੁਰਵਰਤੋਂ ਕਰਕੇ, ਅਖੌਤੀ ਹੁਕਮਨਾਮਿਆਂ ਰਾਹੀਂ ਭਾਉ-ਭਾਵਨੀ ਵਾਲੇ ਸਿੱਖਾਂ ਨੂੰ ਪੰਥ ਵਿੱਚੋਂ ਛਿਕਵਾਉਣ ਦਾ ਗੈਰ-ਸਿਧਾਂਤਕ ਅਤੇ ਗੈਰ-ਇਖਲਾਕੀ ਕਾਰਾ ਠੀਕ ਹੈ?
• ਕੀ ਬਾਦਲ ਅਕਾਲੀ ਦੱਲ ਵਲੋਂ ਸ਼ੁਰੂ ਕੀਤੀ ਭਰਾ ਮਾਰੂ ਜੰਗ ਨਾਲ ਦੁਨੀਆਂ ਵਿੱਚ ਸਿੱਖ ਕੌਮ ਦਾ ਨਾਂਅ ਰੌਸ਼ਨ ਹੋਵੇਗਾ ਜਾਂ …. . ?
• ਕਿਤੇ ਅਕਾਲੀ ਆਗੂਆਂ ਵਲੋਂ ਨਸ਼ਿਆਂ ਦੀ ਲਾਹਨਤ, ਕੈਂਸਰ ਦੇ ਰੋਗ ਦੀ ਭਰਮਾਰ, ਬਿਜਲੀ ਦੀ ਤੋਟ ਅਤੇ ਸੂਬੇ ਵਿੱਚ ਫੈਲੀ ਬੇਰੁਜ਼ਗਾਰੀ ਅਤੇ ਬਦਅਮਨੀ ਤੋਂ ਲੋਕਾਈ ਦਾ ਧਿਆਨ ਹਟਾਉਣ ਵਾਸਤੇ ਇਹ ਪਖੰਡ ਨਹੀਂ ਰਚਿਆ ਜਾ ਰਿਹਾ?
• ਜੇ ਬਾਦਲ ਸਾਬ ਨੂੰ ਪੰਥਕ ਏਕਤਾ ਦਾ ਇਤਨਾ ਹੇਜ ਹੈ ਤਾਂ ਉਹ ਆਲ ਇੰਡਿਆ ਗੁਰਦੁਆਰਾ ਐਕਟ ਜੋ ਪਿਛਲੇ 50 ਸਾਲਾਂ ਤੋਂ ਵਧੇਰੇ ਸਮੇਂ ਤੋਂ ਲਟੱਕ ਰਿਹਾ ਹੈ ਨੂੰ ਬਨਵਾਉਣ ਵਾਸਤੇ ਉਪਰਾਲਾ ਕਿਉਂ ਨਹੀਂ ਕਰਦੇ? ਹੁਣ ਤਾਂ ਕੇਂਦਰ ਵਿੱਚ ਉਨ੍ਹਾਂ ਦੇ ਭਾਈਵਾਲਾਂ ਦੀ ਸਰਕਾਰ ਹੈ। ਇਸ ਦੇ ਬਣਨ ਨਾਲ ਇਹ ਸਾਰੀ ਸਮੱਸਿਆ ਆਪੇ ਹੀ ਹੱਲ ਹੋ ਜਾਵੇਗੀ।
• ਕਿਧਰੇ ਇਹ ਸਭ ਕੁੱਝ ਪ੍ਰਕਾਸ਼ ਸਿੰਘ ਬਾਦਲ ਆਪਣੇ ਨਿਜੀ ਅਤੇ ਸਿਆਸੀ ਹਿੱਤਾਂ ਵਾਸਤੇ ਤਾਂ ਨਹੀਂ ਕਰ ਰਿਹਾ?
ਕਿਰਪਾ ਕਰ ਕੇ ਹਲੀਮੀ ਅਤੇ ਨਿਰਪੱਖ ਭਾਵਨਾ ਨਾਲ ਸੋਚੋ!
ਆਓ ਰੱਲ ਕੇ ਇਸ ਭਰਾ ਮਾਰੂ ਜੰਗ ਨੂੰ ਰੋਕਣ ਦਾ ਕੋਈ ਉਪਰਾਲਾ ਕਰੀਏ।
ਦਾਸਰੇ:
ਸ਼੍ਰੋਮਣੀ ਖਾਲਸਾ ਪੰਚਾਇਤ.
ਮੁਖ ਦਫਤਰ: ਚੰਡੀਗੜ੍ਹ


25/07/14)
ਮਨਵਿੰਦਰ ਸਿੰਘ ਗਿਆਸਪੁਰਾ

ਮਾਮਲਾ ਹੋਂਦ ਚਿੱਲੜ ਸਿੱਖ ਕਤਲੇਆਮ ਦਾ:-
ਸਿਵਲ ਹਸਪਤਾਲ ਰੇਵਾੜੀ ਵਲੋਂ ਹੋਂਦ ਵਿੱਚ ਕਤਲ ਕੀਤੇ ਸਿੱਖਾਂ ਦੀ ਪੋਸਟਮਾਰਟਮ ਰਿਪੋਰਟ ਪੇਸ਼। ਅਗਲੀ ਸੁਣਵਾਈ 20 ਅਗਸਤ ਨੂੰ॥
24 ਮਈ (ਹਿਸਾਰ) ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਜਨੂੰਨੀ ਭੀੜਾਂ ਵਲੋਂ ਹੋਂਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਦੇ ਕੇਸ ਦੀ, ਹਿਸਾਰ ਵਿਖੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਸੁਣਵਾਈ ਸੀ। ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਯਾਦਵ ਨਾਲ਼ ਟੀ. ਪੀ. ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ। ਅੱਜ ਦੀ ਸੁਣਵਾਈ ਦੌਰਾਨ ਸਿਵਲ ਹਸਪਤਾਲ ਰੇਵਾੜੀ ਤੋਂ ਡਾ. ਸੰਜੀਵ ਕੁਮਾਰ ਪੇਸ ਹੋਏ ਅਤੇ ਛੇ ਪੋਸਟਮਾਰਟਮ ਰਿਪੋਟਾਂ ਨੂੰ ਪੇਸ਼ ਕੀਤਾ। ਇਹ ਛੇ ਪੋਸਟਮਾਰਟ ਰਿਪੋਰਟਾਂ ਅਣਪਛਾਤੇ ਦੱਸ ਕੇ ਬਣਾਈਆਂ ਹੋਈਆਂ ਸਨ। ਜਿਹਨਾਂ ਵਿੱਚ ਇੱਕ ਔਰਤ ਅਤੇ ਪੰਜ ਮਰਦ ਮ੍ਰਿਤਕਾਂ ਦੀਆਂ ਰਿਪੋਰਟਾਂ ਸਨ। ਇਹਨਾਂ ਪੋਸਟਮਾਰਟਮ ਰਿਪੋਰਟਾਂ ਅਨੁਸਾਰ ਮ੍ਰਿਤਕਾਂ ਦਾ ਪੋਸਟਮਾਰਟਮ ਮੌਕੇ ਤੇ ਹੀ 3 ਨਵੰਬਰ 1984 ਨੂੰ ਸਵੇਰੇ 11 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਕੀਤਾ ਗਿਆ ਸੀ। ਜੱਜ ਸਾਹਿਬ ਨੇ ਪੋਸਟ ਮਾਰਟਮ ਰਿਪੋਰਟਾਂ ਨੂੰ ਗਹੁ ਨਾਲ਼ ਵਾਚਣ ਤੋਂ ਬਾਅਦ ਅਗਲੀ ਅੰਤਿਮ ਬਹਿਸ ਲਈ 20 ਅਗਸਤ ਮੁਕੱਰਰ ਕਰ ਦਿੱਤੀ। ਪੀੜਤਾਂ ਪਰਿਵਾਰਾਂ ਵਲੋਂ ਜੱਜ ਸਾਹਿਬ ਨੂੰ ਇਹ ਯਾਦ ਕਰਵਾਇਆ ਜਦੋਂ ਇਹ ਮਾਮਲਾ ਉਜਾਗਰ ਹੋਇਆ ਸੀ ਤਾਂ ਇਸ ਦਾ ਨਿਪਟਾਰਾ ਛੇ ਮਹੀਨੇ ਦੇ ਅੰਦਰ ਅੰਦਰ ਕਰਨ ਦਾ ਭਰੋਸਾ ਦਿਤਾ ਗਿਆ ਸੀ, ਪਰ ਅੱਜ ਤਿੰਨ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਅਜੇ ਤੱਕ ਕੋਈ ਵੀ ਆਂਸ ਦੀ ਕਿਰਨ ਨਹੀਂ ਦਿਸਦੀ। ਜਿਸ ਤੇ ਜੱਜ ਸਾਹਿਬ ਨੇ ਭਰੋਸਾ ਦਿਲਵਾਇਆ ਕਿ ਇਸ ਅੰਤਿਮ ਬਹਿਸ ਤੋਂ ਬਾਅਦ ਨਵੰਬਰ ਮਹੀਨੇ ਤੱਕ ਕੇਸ ਦਾ ਨਿਪਟਾਰਾ ਕਰ ਦਿਤਾ ਜਾਵੇਗਾ। ਤਾਲਮੇਲ ਕਮੇਟੀ ਦੇ ਆਗੂਆਂ ਭਾਈ ਗਿਆਸਪੁਰਾ ਅਤੇ ਭਾਈ ਘੋਲੀਆਂ ਨੇ ਹਰਿਆਂਣੇ ਦੀ ਹੁੱਡਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੇ ਅਹਿਮ ਮੁੱਦੇ 1984 ਦੇ ਪੀੜਤ ਪਰਿਵਾਰਾਂ ਨੂੰ ਆਪਣੇ ਰਾਜ ਅੰਦਰ ਇੰਨਸਾਫ ਦੇਵੇ। ਇਸ ਮੌਕੇ ਤਾਲਮੇਲ ਕਮੇਟੀ ਤੋਂ ਇਲਾਵਾ ਸ੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਨੁੰਮਾਇਦੇ ਪ੍ਰਚਾਰਕ ਅਮਰ ਸਿੰਘ, ਹਰਦੀਪ ਸਿੰਘ ਖਾਲਸਾ, ਉੱਤਮ ਸਿੰਘ ਬਠਿੰਡਾ, ਪ੍ਰੇਮ ਸਿੰਘ ਲੁਧਿਆਣਾ, ਬਲਬੀਰ ਸਿੰਘ, ਪੀੜਤ ਸੁਰਜੀਤ ਕੌਰ ਆਦਿ ਹਾਜਿਰ ਸਨ।

ਪੀੜਤ ਪਰਿਵਾਰ॥
9872099100


24/07/14)
ਗੁਰਇੰਦਰ ਸਿੰਘ ਪਾਲ

“ਹਿੰਦੂ” ਦੇ ਅਰਥ?
ਇਹ ਸਵਾਲ ਬੜਾ ਹੀ ਗੂੜ੍ਹ ਤੇ ਪੇਚੀਦਾ ਹੈ। ਫਿਰ ਵੀ ਜੋ ਜਾਣਕਾਰੀ ਮੈਨੂੰ ਹੈ, ਉਹ ਮੈਂ ਸਵਾਲ-ਕਰਤਾ ਸ: ਅਮਰੀਕ ਸਿੰਘ ਰਾਜਪੁਰਾ ਤੇ ਪਾਠਕਾਂ ਨਾਲ ਸਾਂਝੀ ਕਰਦਾ ਹਾਂ:-
ਦਰਿਆ ਸਿੰਧੁ ਦੇ ਇਲਾਕੇ ਨੂੰ ਸਿੰਧੁ ਜਾਂ ਸਿੰਧੁ ਦੇਸ਼ ਕਿਹਾ ਜਾਂਦਾ ਸੀ/ਹੈ। ਇਹ ਮੰਨਿਆ ਜਾਂਦਾ ਹੈ ਕਿ, ਯੂਨਾਨੀ ਸਿੰਧ ਨੂੰ ਇੰਦੋਸ
(Indos) ਕਹਿੰਦੇ ਸਨ। ‘ਹਿੰਦੂ’ ਸ਼ਬਦ ਦੀ ਵਿਉਤਪਤੀ ਯੂਨਾਨੀ ਭਾਸ਼ਾ ਦੇ ਸ਼ਬਦ ਇੰਦੋਸ (Indos) ਤੋਂ ਹੋਈ ਕਹੀ ਜਾਂਦੀ ਹੈ। ਸੱਸਾ (ਸ) ਹਾਹੇ (ਹ) ਵਿੱਚ ਬਦਲ ਗਿਆ ਤੇ ਸਿੰਧੁ (ਉੱਤਰੀ ਭਾਰਤ) ਤੋਂ ਹਿੰਦ ਬਣਿਆ ਤੇ ਇਸ ਇਲਾਕੇ ਵਿੱਚ ਰਹਿਣ ਵਾਲਿਆਂ ਨੂੰ ਹਿੰਦੂ ਦਾ ਨਾਮ ਦਿੱਤਾ ਗਿਆ। ਇਸ ਕਥਨ ਵਿੱਚ ਤਰਕ ਨਜ਼ਰ ਨਹੀਂ ਆਉਂਦਾ! ਸਿੰਧ ਦੇ ਇਲਾਕੇ ਨੂੰ ਅੱਜ ਤਕ ਸਿੰਧ ਹੀ ਕਿਹਾ ਜਾਂਦਾ ਹੈ, ਉੱਥੋਂ ਦੇ ਵਸਨੀਕਾਂ ਨੂੰ ਸਿੰਧੀ ਅਤੇ ਉਨ੍ਹਾਂ ਦੀ ਬੋਲੀ ਨੂੰ ਸਿੰਧੀ ਭਾਸ਼ਾ! ਦੂਸਰਾ ਸ਼ੰਕਾ: ਯੂਨਾਨੀਆਂ ਦੇ ਇੰਦੋਸ ਤੋਂ ਸੈਂਕੜੇ ਸਾਲ ਬਾਅਦ, ਮੁਸਲਮਾਨਾਂ ਦੇ ਸਮੇਂ, ਸੱਸਾ ਤਾਂ ਹਾਹੇ ਵਿੱਚ ਬਦਲ ਗਿਆ! ਪਰ ਕੀ ਧਧਾ ਵੀ ਦਦੇ ਵਿੱਚ ਬਦਲ ਗਿਆ ਸੀ? ਤੀਸਰਾ ਸ਼ੰਕਾ: ਉੱਤਰੀ ਭਾਰਤ ਦੇ ਛੋਟੇ ਜਿਹੇ ਇਲਾਕੇ ਸਿੰਧ ਦੇ ਨਾਮ ਦੇ ਆਧਾਰ `ਤੇ ਇਸ ਵਿਸ਼ਾਲ ਦੇਸ਼ ਨੂੰ ਹਿੰਦ ਜਾਂ ਹਿੰਦੂਸਤਾਨ, ਤੇ ਇਸ ਦੇਸ਼ ਦੇ ਸਾਰੇ ਵਾਸੀਆਂ ਨੂੰ ਹਿੰਦੂ ਕਹਿਣਾ ਜਚਦਾ ਨਹੀਂ!
ਪ੍ਰਾਚੀਨ ਭਾਰਤੀ ਗ੍ਰੰਥਾਂ ਵਿੱਚ ਹਿੰਦੂ, ਹਿੰਦੀ ਜਾਂ ਹਿੰਦੂਸਤਾਨ ਸ਼ਬਦ ਨਹੀਂ ਮਿਲਦੇ। ਅਤੇ 15ਵੀਂ ਸਦੀ ਦੇ ਆਰੰਭ ਤਕ ਭਾਰਤ ਦੀਆਂ ਪ੍ਰਾਂਤਕ ਭਾਸ਼ਾਵਾਂ ਵਿੱਚ ਲਿਖੀਆਂ ਗਈਆਂ ਲਿਖਤਾਂ ਵਿੱਚ ਵੀ ਇਹ ਸ਼ਬਦ ਨਜ਼ਰ ਨਹੀਂ ਆਉਂਦੇ!
ਦਰਅਸਲ ‘ਹਿੰਦੂ’ ਸ਼ਬਦ ਮੁਸਲਮਾਨਾਂ ਦੀ ਦੇਣ ਲਗਦਾ ਹੈ! ਆਓ! ਵਿਚਾਰੀਏ ਕਿਵੇਂ?
‘ਹਿੰਦੂ’ ਫ਼ਾਰਸੀ ਬੋਲੀ ਦਾ ਮੂਲ ਲਫ਼ਜ਼ ਹੈ ਜਿਸ ਦੇ ਅਰਥ ਹਨ: 1. ਹਿੰਦੋਸਤਾਨ ਕਾ, ਮਨਸੂਬ ਬਹ ਹਿੰਦ 2. ਰਾਹਜ਼ਨ, ਚੋਰ, ਡਾਕੂ 3. ਗ਼ੁਲਾਮ, 4. ਪਾਸਬਾਨ 5. ਕਾਲਾ। {ਅਰਬੀ/ਫ਼ਾਰਸੀ ਦੀ ਫ਼ੀਰੋਜ਼ ਅੱਲੁਗ਼ਾਤ
(Dictionary) ਵਿੱਚੋਂ।}
(…੩. ਅਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ। ਮਹਾਨ ਕੋਸ਼।)
ਇਸ ਸੱਚ ਤੋਂ ਮੁਨਕਿਰ ਨਹੀਂ ਹੋਇਆ ਜਾ ਸਕਦਾ ਕਿ ਧਾੜਵੀ ਮੁਸਲਮਾਨਾਂ ਦੀ ਬੋਲੀ ਫ਼ਾਰਸੀ ਸੀ ਤੇ ‘ਹਿੰਦੂ’ ਵੀ ਫ਼ਾਰਸੀ ਬੋਲੀ ਦਾ ਤਤਸਮ ਸ਼ਬਦ ਹੈ। ਇਹ ਸ਼ਬਦ ਕਿਸੇ ਹੋਰ ਸਨਾਤਨੀ ਬੋਲੀ ਵਿੱਚ ਨਹੀਂ ਮਿਲਦਾ!
ਸਿਕੰਦਰ ਦੇ ਹਮਲੇ ਦੇ ਸਮੇਂ
(327 B.C.) ਤੋਂ ਹੀ ਭਾਰਤ ਵਿੱਚ ਗ਼ੁਲਾਮੀ ਦਾ ਬੀਜ ਬੋਇਆ ਗਿਆ ਸੀ। 7ਵੀਂ ਸਦੀ ਵਿੱਚ ਮੁਸਲਮਾਨਾਂ ਦੇ ਹਮਲਿਆਂ ਨਾਲ ਗ਼ੁਲਾਮੀ ਦਾ ਇਹ ਬੀਜ ਪੁੰਗਰਨਾ ਸ਼ੁਰੂ ਹੋਇਆ ਅਤੇ ਹੌਲੀ ਹੌਲੀ ਜੜ੍ਹਾਂ ਫੜ ਗਿਆ। ਮੁਸਲਮਾਨ ਹਮਲਾਵਰ ਦੌਲਤ (ਹੀਰੇ ਜਵਾਹਰਾਤ, ਸੋਨਾ ਤੇ ਚਾਂਦੀ ਆਦਿ) ਦੀ ਲੁੱਟ ਦੇ ਮਾਲ ਤੋਂ ਬਿਨਾਂ ਸੈਂਕੜੇ ਮਰਦ ਤੇ ਔਰਤਾਂ ਨੂੰ ਗੋਲੇ {ਹਿੰਦੂ/ਗ਼ੁਲਾਮ (slave)} ਬਣਾ ਕੇ ਨਾਲ ਲੈ ਜਾਇਆ ਕਰਦੇ ਸਨ। ਇਸ ਕਥਨ ਦੀ ਪੁਸ਼ਟੀ ਸਮੇਂ ਦੀਆਂ ਲਿਖਤਾਂ ਵਿੱਚੋਂ ਹੁੰਦੀ ਹੈ।
ਬਾਬਰ ਦੇ ਹਮਲੇ ਤਕ ਸਾਡਾ ਸਾਰਾ ਭਾਰਤ ਅਤੇ ਅਸੀਂ ਕੱਟੜ ਤੇ ਜ਼ਾਲਿਮ ਮੁਸਲਮਾਨਾਂ ਦੇ ਪੂਰਨ ਤੌਰ `ਤੇ ਗ਼ੁਲਾਮ ਬਣ ਚੁੱਕੇ ਸਾਂ। ਸ਼ਾਇਦ! ਇਹੀ ਕਾਰਣ ਹੈ ਕਿ ਮੁਸਲਮਾਨਾਂ ਦੀ ਗ਼ੁਲਾਮੀ ਸਮੇਂ ਸਾਰੇ ਭਾਰਤੀਆਂ ਨੂੰ ‘ਹਿੰਦੂ’ (ਗ਼ੁਲਾਮ) ਕਿਹਾ ਜਾਣ ਲੱਗਿਆ! ਮੁਸਲਮਾਨਾਂ ਤੋਂ ਬਾਅਦ ਅਸੀਂ 1947 ਤਕ ਅੰਗਰੇਜ਼ਾਂ ਦੇ ਗ਼ੁਲਾਮ ਰਹੇ। ਇਤਨੀ ਲੰਬੀ ਗ਼ੁਲਾਮੀ ਨੇ ਸਾਨੂੰ ਭਾਰਤੀਆਂ ਨੂੰ ‘ਹਿੰਦੂ’ {ਗ਼ੁਲਾਮ
(slave)} ਬਣਾ ਦਿੱਤਾ! ਅਤੇ ਅਸੀਂ ਇਸ (ਹਿੰਦੂ) ਨੂੰ ਆਪਣਾ ਅਸਲੀ ਨਾਮ ਸਮਝੀ ਬੈਠੇ ਹਾਂ!
ਥੋੜੀ ਵਿਚਾਰ ਸ਼ਬਦ ‘ਹਿੰਦੂਸਤਾਨ’ `ਤੇ ਵੀ ਕਰਨੀ ਠੀਕ ਹੋਵੇਗੀ:-
‘ਹਿੰਦੂਸਤਾਨ’ ਫ਼ਾਰਸੀ ਦੇ ਦੋ ਸ਼ਬਦਾਂ (ਹਿੰਦੂ+ਸਿਤਾਨ) ਦਾ ਜੁੱਟ ਹੈ। ਸਿਤਾਨ ਦੇ ਅਰਥ ਹਨ: ਮੁਲਕ, ਦੇਸ਼, ਇਲਾਕਾ ਆਦਿ। ਸਪਸ਼ਟ ਹੈ ਕਿ ਹਿੰਦੂ ਤੇ ਹਿੰਦੂਸਤਾਨ ਆਦਿ ਸ਼ਬਦਾਂ ਦਾ ਮੂਲ ਫ਼ਾਰਸੀ ਹੈ ਕੋਈ ਹੋਰ ਬੋਲੀ ਨਹੀਂ। ਸਿਤਾਨ ਤੇ ਹਿੰਦੀ ਭਾਸ਼ਾ ਦਾ ‘ਸਥਾਨ’ ਸਮਾਨਾਰਥੀ ਹਨ। ਜੇ ‘ਹਿੰਦੂ’ ਸ਼ਬਦ ਦਾ ਮੂਲ ਭਾਰਤ ਦੀ ਕੋਈ ਹੋਰ ਭਾਸ਼ਾ ਹੁੰਦੀ ਤਾਂ ਭਾਰਤ ਦਾ ਨਾਮ ਹੋਣਾ ਸੀ ‘ਹਿੰਦੂਸਥਾਨ’, ਨਾਕਿ ‘ਹਿੰਦੂਸਤਾਨ’!
ਗੁਰਇੰਦਰ ਸਿੰਘ ਪਾਲ
ਜੁਲਾਈ 24, 2014.


24/07/14)
ਜਸਵੰਤ ਸਿੰਘ ‘ਅਜੀਤ’

ਬਾਦਲ ਸਾਹਿਬ! ਜ਼ਮੀਨੀ ਸੱਚਾਈ ਨੂੰ ਸਵੀਕਾਰ ਕਰ ਲਉ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧਕੀ ਮਾਮਲਿਆਂ ਵਿੱਚ ਆਪਣੇ ਨਾਲ ਕੀਤੇ ਜਾ ਰਹੇ ਵਿਤਕਰਿਆਂ ਦੇ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਰਾਜਨੈਤਿਕ ਤੌਰ ਤੇ ਪ੍ਰਦੇਸ਼ ਦੇ ਸਿੱਖਾਂ ਨੂੰ ਆਪਣਾ ਪਿਛਲਗ ਬਣਾਉਣ ਦੀ ਅਪਨਾਈ ਗਈ ਹੋਈ ਨੀਤੀ ਦੇ ਚਲਦਿਆਂ, ਪ੍ਰਦੇਸ਼ ਦੇ ਸਿੱਖਾਂ ਵਲੋਂ ਪ੍ਰਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਦੇ ਲਈ ਸੁਤੰਤਰ ‘ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦਾ ਗਠਨ ਕਰਵਾਉਣ ਵਾਸਤੇ ਲਗਭਗ ਡੇਢ ਦਹਾਕੇ ਤੋਂ ਕੀਤਾ ਜਾ ਰਿਹਾ ਸੰਘਰਸ਼ ਉਸ ਸਮੇਂ ਸਫਲਤਾ ਦੀ ਮੰਜ਼ਲ ਤਕ ਜਾ ਪੁਜਾ, ਜਦੋਂ ਹਰਿਆਣਾ ਸਰਕਾਰ ਨੇ ਰਾਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ, ‘ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲ’ ਪਾਸ ਕਰਵਾਇਆ ਅਤੇ ਉਸ ਪੁਰ ਰਾਜਪਾਲ ਪਾਸੋਂ ਪ੍ਰਵਾਨਗੀ ਦੀ ਮੋਹਰ ਲਗਵਾ ਉਸਨੂੰ ਕਾਨੂੰਨ ਦਾ ਰੂਪ ਦੇ ਦਿੱਤਾ। ਲੰਮੇਂ ਸਮੇਂ ਤੋਂ ਕੀਤੀ ਜਾਂਦੀ ਚਲੀ ਆ ਰਹੀ ਆਪਣੀ ਮੰਗ ਦੇ ਪੂਰਿਆਂ ਹੋ ਜਾਣ ਤੇ ਹਰਿਆਣਾ ਦੇ ਸਿੱਖਾਂ ਦਾ ਖੁਸ਼ ਹੋਣਾ ਸੁਭਾਵਕ ਹੀ ਹੈ। ਉਨ੍ਹਾਂ ਦੇ ਮੁਖੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਕਿ ਉਹ ਬੀਤੇ ਦੀ ਕੜਵਾਹਟ ਭੁਲਾ, ਵੱਡੇ ਭਰਾ ਵਾਂਗ ਉਨ੍ਹਾਂ ਦੀ ਬਾਂਹ ਫੜਨ। ਉਨ੍ਹਾਂ ਸ. ਬਾਦਲ ਨੂੰ ਵਿਸ਼ਵਾਸ ਦੁਆਇਆ ਕਿ ਹਰਿਆਣਾ ਦੇ ਸਿੱਖ ਧਾਰਮਕ ਰੂਪ ਵਿੱਚ ਸਦਾ ਹੀ ਅਕਾਲ ਤਖਤ ਅਤੇ ਹਰਿਮੰਦਿਰ ਸਾਹਿਬ ਨਾਲ ਜੁੜੇ ਰਹਿ ਉਥੋਂ ਸੇਧ ਲੈਂਦੇ ਅਤੇ ਉਨ੍ਹਾਂ (ਸ. ਬਾਦਲ) ਨੂੰ ਵੱਡੇ ਭਰਾ ਦਾ ਸਨਮਾਨ ਦਿੰਦੇ ਰਹਿਣਗੇ।
ਪ੍ਰੰਤੂ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਸਨਮਾਨ ਕਰਨ ਦੀ ਬਜਾਏ ਸ੍ਰੀ ਅਕਾਲ ਤਖਤ ਦਾ ਸਹਾਰਾ ਲੈ ਕੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ਵਿੱਚੋਂ ਬਾਹਰ ਕਰਵਾ ਦਿੱਤਾ। ਉਨ੍ਹਾਂ ਵਲੋਂ ਅਪਨਾਏ ਗਏ ਇਸ ਰਾਹ ਨੇ ਇਸ ਵਿਚਾਰ ਨੂੰ ਦ੍ਰਿੜ੍ਹ ਕਰਵਾ ਦਿੱਤਾ ਕਿ ਅਕਾਲ ਤਖਤ ਪੰਥ ਦੀ ਇੱਕ ਸਰਵੁੱਚ ਤੇ ਨਿਰਪੱਖ ਸੰਸਥਾ ਨਾ ਹੋ ਸ. ਪ੍ਰਕਾਸ਼ ੱਿਸੰਘ ਬਾਦਲ ਦੇ ਅਧੀਨ, ਉਨ੍ਹਾਂ ਦੇ ਵਿਰੋਧੀਆਂ ਨੂੰ ਉਨ੍ਹਾਂ ਦੇ ਇਸ਼ਾਰੇ ਤੇ ਠਿਕਾਣੇ ਲਾਣ ਦੀ ਜ਼ਿਮੇਂਦਾਰੀ ਨਿਭਾਣ ਵਾਲੀ ਇੱਕ ‘ਸਾਧਾਰਣ-ਜਿਹੀ’ ਜਥੇਬੰਦੀ ਹੈ। ਇਸ ਨਾਲ ਸ੍ਰੀ ਅਕਾਲ ਤਖਤ ਦੀ ਮਾਣ-ਮਰਿਆਦਾ ਤੇ ਜੋ ਸੱਟ ਵੱਜੀ ਹੈ, ਉਹ ਸ਼ਾਇਦ ਉਸੇ ਤਰ੍ਹਾਂ ਦੀ ਹੈ, ਜਿਵੇਂ ਅਕਾਲ ਤਖਤ ਦੇ ਜਥੇਦਾਰ ਵਜੋਂ ਰੂੜ ਸਿੰਘ ਵਲੋਂ ਜਨਰਲ ਡਾਇਰ ਨੂੰ ਸਿਰੋਪਾ ਦੇ ਸਨਮਾਨਣ ਨਾਲ ਵੱਜੀ ਸੀ।
ਇਤਨਾ ਹੀ ਨਹੀਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਸੱਚਾਈ ਨੂੰ ਸਵੀਕਾਰ ਕਰਨ ਦੀ ਬਜਾਏ ਲਗਾਤਾਰ ਧਮਕੀਆਂ ਦਿੰਦੇ ਅਤੇ ਹਰਿਆਣਾ ਗੁਰਦੁਆਰਾ ਕਾਨੂੰਨ ਨੂੰ ਗੈਰ-ਵਿਧਾਨਿਕ ਕਰਾਰ ਦੇ, ਉਸਨੂੰ ਅਮਲ ਵਿੱਚ ਲਿਆਂਦੇ ਜਾਣ ਤੋਂ ਰੋਕਣ ਲਈ ਇੱਕ ਪਾਸੇ ਹਰਿਆਣੇ ਦੇ ਗੁਰਦੁਆਰਿਆਂ ਪੁਰ ਕਬਜ਼ਾ ਬਣਾਈ ਰਖਣ ਲਈ ਉਥੇ ਵੱਖ-ਵੱਖ ਗੁਰਦੁਆਰਿਆਂ ਵਿੱਚ ‘ਲੀਡਰਾਂ ਤੇ ਸੇਵਾਦਾਰਾਂ ਦੀ ਫੌਜ’ ਤੈਨਾਤ ਕਰ ਦਿੱਤੀ ਹੈ ਅਤੇ ਇਸਦੇ ਨਾਲ ਹੀ ਸ. ਬਾਦਲ ਸਾਹਿਬ ਦਿੱਲੀ ਡੇਰਾ ਲਾ ਕੇਂਦ੍ਰੀ ਸਰਕਾਰ ਪੁਰ ਦਖਲ ਦੇਣ ਲਈ ਦਬਾਉ ਬਣਾਉਣ ਲਗ ਗਏ ਹਨ। ਸ. ਪ੍ਰਕਾਸ਼ ਸਿੰਘ ਬਾਦਲ ਲੰਮਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਹੀ ਨਹੀਂ, ਸਗੋਂ ਹੁਣ ਵੀ ਲਗਭਗ ਸੱਤ ਵਰ੍ਹਿਆਂ ਤੋਂ ਮੁੱਖ ਮੰਤਰੀ ਦੇ ਅਹੁਦੇ ਪੁਰ ਬਣੇ ਚਲੇ ਆ ਰਹੇ ਹਨ, ਇਸਲਈ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਇਹ ਨਾ ਜਾਣਦੇ ਹੋਣ ਕਿ ਜੋ ਪ੍ਰਕ੍ਰਿਆ ਅਪਨਾ ਹਰਿਆਣਾ ਸਰਕਾਰ ਨੇ ਹਰਿਆਣਾ ਗੁਰਦੁਆਰਾ ਬਿਲ ਨੂੰ ਕਾਨੂੰਨੀ ਰੂਪ ਦਿੱਤਾ ਹੈ, ਉਹ ਪੁਰਣ ਰੂਪ ਵਿੱਚ ਸੰਵਿਧਾਨਕ ਹੈ? ਇਤਨਾ ਹੀ ਨਹੀਂ, ਇਹ ਵੀ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੂਪਿੰਦਰ ਸਿੰਘ ਹੁੱਡਾ ਨੇ ਬਿਨਾ ਸਾਰੇ ਕਾਨੂੰਨੀ ਪਹਿਲੂਆਂ ਪੁਰ ਵਿਚਾਰ ਕੀਤੇ, ਇਤਨਾ ਵੱਡਾ ਕਦਮ ਉਠਾ ਲਿਆ। ਜੇ ਇਸ ਪ੍ਰਕਿਆ ਵਿੱਚ ਕਿਧਰੇ ਕੋਈ ਕਾਨੂੰਨੀ ਕਮਜ਼ੋਰੀ ਵਿਖਾਈ ਦਿੰਦੀ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਹਰਿਆਣਾ ਗੁਰਦੁਆਰਾ ਕਾਨੂੰਨ ਬਣਾਏ ਜਾਣ ਦੀ ਪ੍ਰਕ੍ਰਿਆ ਰੁਕਵਾਣ ਲਈ ਅਦਾਲਤ ਜਾਣ ਦੀ 6 ਜੁਲਾਈ ਨੂੰ ਦਿੱਤੀ ਗਈ ਧਮਕੀ ਨੂੰ ਅਮਲੀ ਜਾਮਾ ਪਹਿਨਾਏ ਜਾਣ ਤੋਂ 4 ਦਿਨ ਬਾਅਦ 10 ਜੁਲਾਈ ਨੂੰ ਹੀ ਹੱਥ ਨਾ ਖਿੱਚ ਲੈਂਦੇ।
ਜੇ ਇਹ ਮੰਨ ਵੀ ਲਿਆ ਜਾਏ ਕਿ ਸ. ਬਾਦਲ ਦੇ ਦਬਾਉ ਵਿੱਚ ਆ ਕੇ ਕੇਂਦ੍ਰ ਦੀ ਭਾਜਪਾ ਸਰਕਾਰ ਇਸ ਕਾਨੂੰਨ ਨੂੰ ਅਮਲ ਵਿੱਚ ਲਿਆਏ ਜਾਣ ਵਿੱਚ ਰੁਕਾਵਟ ਪਾਣ ਦੀ ਕੋਸ਼ਿਸ਼ ਕਰ ਸਕਦੀ ਹੈ, ਤਾਂ ਹਰਿਆਣਾ ਦੇ ਉਹ ਸਿੱਖ ਭਾਜਪਾ ਨਾਲੋਂ ਟੁੱਟ ਜਾਣਗੇ, ਜੋ ਇਹ ਮੰਨ ਕੇ ਅਜੇ ਵੀ ਭਾਜਪਾ ਨਾਲ ਜੁੜੇ ਹੋਏ ਹਨ ਕਿ ਭਾਜਪਾ ਨੇ ਵਿਧਾਨ ਸਭਾ ਵਿਚੋਂ ਵਾਕਆੳਟ ਕਰ, ਜਿਥੇ ਆਪਣੀ ਕਾਂਗ੍ਰਸ-ਵਿਰੋਧੀ ਨੀਤੀ ਪੁਰ ਪਹਿਰਾ ਦਿੱਤਾ ਹੈ, ਉਥੇ ਹੀ ਇਸ ਬਿਲ ਨੂੰ ਬਿਨਾ ਕਿਸੇ ਰੁਕਾਵਟ ਦੇ ਪਾਸ ਹੋਣ ਦਾ ਰਾਹ ਪੱਧਰਾ ਕਰ, ਪ੍ਰਦੇਸ਼ ਦੇ ਸਿੱਖਾਂ ਦੀ ਮੰਗ ਪ੍ਰਤੀ ਆਪਣੀ ਸਹਿਮਤੀ ਹੋਣ ਦਾ ਅਹਿਸਾਸ ਵੀ ਸਿੱਖਾਂ ਨੂੰ ਕਰਵਾ ਦਿੱਤਾ ਹੈ। ਸ਼ਾਇਦ ਹਰਿਆਣਾ ਭਾਜਪਾ ਦੇ ਉਹ ਮੁੱਖੀ ਵੀ ਇਹ ਖਤਰਾ ਮੁਲ ਲੈਣਾ ਨਹੀਂ ਚਾਹੁਣਗੇ, ਜੋ ਪਹਿਲਾਂ ਹੀ ਸ. ਬਾਦਲ ਵਲੋਂ ਲੋਕਸਭਾ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕੀਤੇ ਜਾਣ ਕਾਰਣ ਪੈਦਾ ਹੋਈ ਆਪਣੀ ‘ਕਸਕ’ ਦਬਾਈ ਬੈਠੇ ਹਂ। ਇਸਲਈ ਚੰਗਾ ਇਹੀ ਹੋਵੇਗਾ ਕਿ ਸ. ਬਾਦਲ ਸੱਚਾੲੱ ਨੂੰ ਸਵੀਕਾਰ ਕਰਨ, ਬੀਤੇ ਦੀ ਕੜਵਾਹਟ ਭੁਲਾ ਹਰਿਆਣਾ ਦੇ ਸਿੱਖਾਂ ਦੀ ਬੇਨਤੀ ਪ੍ਰਤੀ ਸਕਾਰਾਤਮਕ ਸੋਚ ਅਪਨਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਬਾਹਵਾਂ ਵਿੱਚ ਸਮੇਟ ਆਪਣੇ-ਪਨ ਦਾ ਅਹਿਸਾਸ ਕਰਾਉਣ।
ਸੰਘਰਸ਼ ਦਾ ਕਾਰਣ: ਹਰਿਆਣਾ ਦੇ ਸਿੱਖਾਂ ਨੂੰ ਲੰਮੇਂ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਿਰੁਧ ਇਹ ਸ਼ਿਕਵਾ ਰਿਹਾ, ਕਿ ਉਹ ਨਿਜ ਹਿਤਾਂ ਦੀ ਪੂਰਤੀ ਦੇ ਲਈ ਲਗਾਤਾਰ ਉਨ੍ਹਾਂ ਦਾ ਆਰਥਕ ਤੇ ਰਾਜਨੈਤਿਕ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ। ਇਸ ਸਬੰਧ ਵਿੱਚ ਉਨ੍ਹਾਂ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਿਰੁਧ ਅਨੇਕਾਂ ਸ਼ਿਕਾਇਤਾਂ ਸਨ। ਇਨ੍ਹਾਂ ਵਿਚੋਂ ਇੱਕ ਮੁੱਖ ਸ਼ਿਕਾਇਤ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਹਰਿਆਣੇ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਸਾਰੀ ਆਮਦਨ ਸਮੇਟ ਕੇ ਪੰਜਾਬ ਲੈ ਜਾਂਦੇ ਹਨ। ਪਰ ਉਨ੍ਹਾਂ ਵਲੋਂ ਰਾਜ ਵਿੱਚਲੇ ਸਿੱਖਾਂ ਵਿੱਚ ਧਰਮ ਪ੍ਰਚਾਰ ਅਤੇ ਵਿਦਿਆ ਦੇ ਪਸਾਰ ਨੂੰ ਉਤਸਾਹਿਤ ਕਰਨ ਦੇ ਲਈ ਕੋਈ ਲੋੜੀਂਦਾ ਖਰਚ ਨਹੀਂ ਕੀਤਾ ਜਾਂਦਾ। ਇਥੋਂ ਤਕ ਕਿ ਰਾਜ ਵਿਚਲੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਲਈ ਨਿਯੁਕਤ ਸੇਵਾਦਾਰ, ਗ੍ਰੰਥੀ, ਰਾਗੀ, ਪ੍ਰਚਾਰਕ ਅਤੇ ਪ੍ਰਬੰਧਕੀ ਸਟਾਫ ਦੇ ਮੈਂਬਰ ਆਦਿ ਤਕ, ਸਾਰੇ ਹੀ ਪੰਜਾਬ ਤੋਂ ਭਰਤੀ ਕਰ ਕੇ ਭੇਜੇ ਜਾਂਦੇ ਹਨ। ਇਸ ਪਖੋਂ ਵੀ ਹਰਿਆਣੇ ਦੇ ਸਿੱਖਾਂ ਨੂੰ ਪੂਰੀ ਤਰ੍ਹਾਂ ਅਣਗੋਲਿਆਂ ਕਰ ਦਿਤਾ ਜਾਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਮੁੱਖ ਸ਼ਿਕਾਇਤ ਇਹ ਵੀ ਰਹੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਰਿਆਣੇ ਦੇ ਸਿੱਖਾਂ ਨੂੰ ਰਾਜ ਵਿਚਲੇ ਆਪਣੇ ਰਾਜਸੀ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਲਈ, ਸੁਤੰਤਰ ਰਣਨੀਤੀ ਘੜਨ ਦਾ ਅਧਿਕਾਰ ਨਹੀਂ ਦਿਤਾ ਜਾਂਦਾ। ਇਸਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਆਪਣੇ ਹਿਤਾਂ ਦੇ ਆਧਾਰ ਤੇ ਜੋ ਨੀਤੀਆਂ ਘੜਦੇ ਹਨ, ਬਿਨਾਂ ਉਨ੍ਹਾਂ ਨਾਲ ਸਲਾਹ ਕੀਤੇ ਜਾਂ ਉਨ੍ਹਾਂ ਦੀ ਰਾਇ ਲਏ, ਉਨ੍ਹਾਂ ਨੀਤੀਆਂ ਨੂੰ ਹੀ ਅਪਨਾਣ ਲਈ ਹਰਿਆਣੇ ਦੇ ਸਿੱਖਾਂ ਨੂੰ ਹਿਦਾਇਤਾਂ ਜਾਰੀ ਕਰ ਦਿਤੀਆਂ ਜਾਂਦੀਆਂ ਹਨ, ਜੋ ਕਿਸੇ ਵੀ ਤਰ੍ਹਾਂ ਹਰਿਆਣੇ ਦੇ ਸਿੱਖਾਂ ਦੇ ਹਿਤ ਵਿੱਚ ਨਹੀਂ ਹੁੰਦੀਆਂ। ਫਲਸਰੂਪ ਹਰਿਆਣੇ ਦੇ ਸਿੱਖ ਆਪਣੀ ਸੁਤੰਤਰ ਰਾਜਸੀ ਹੋਂਦ ਕਾਇਮ ਨਹੀਂ ਰਖ ਪਾ ਰਹੇ। ਜਿਸਦਾ ਨਤੀਜਾ ਇਹੀ ਹੁੰਦਾ ਰਿਹਾ ਕਿ ਰਾਜ ਦੀ ਹਰ ਸਰਕਾਰ, ਭਾਵੇਂ ਉਹ ਕਾਂਗਰਸ ਦੀ ਹੋਵੇ ਜਾਂ ਭਾਜਪਾ ਦੀ ਜਾਂ ਕਿਸੇ ਹੋਰ ਪਾਰਟੀ ਦੀ, ਉਨ੍ਹਾਂ ਨੂੰ ਅਣਗੋਲਿਆਂ ਕੀਤੀ ਰਖਦੀ ਹੈ।
…ਅਤੇ ਅੰਤ ਵਿੱਚ: ਹਰਿਆਣੇ ਦੇ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਲੋਂ ਕੀਤੇ ਜਾ ਰਹੇ ਆਪਣੇ ਇਸ ਆਰਥਕ ਅਤੇ ਰਾਜਸੀ ਸ਼ੋਸਣ ਤੋਂ ਛੁਟਕਾਰਾ ਹਾਸਲ ਕਰਨ ਅਤੇ ਇਨਸਾਫ ਦੀ ਪ੍ਰਾਪਤੀ ਦੇ ਲਈ ਸਹਿਯੋਗ ਪ੍ਰਾਪਤ ਕਰਨ ਵਾਸਤੇ, ਹਰ ਦਰਵਾਜ਼ਾ ਖਟਖਟਾਇਆ, ਪਰ ਹਰ ਕਿਸੇ ਨੇ ਉਨ੍ਹਾਂ ਨੂੰ ਲਾਲੀਪਾਪ ਥਮਾ ਕੇ ਹੀ ਟਰਕਾਈ ਰਖਿਆ, ਕਿਸੇ ਨੇ ਵੀ ਉਨ੍ਹਾਂ ਦਾ ਸਾਥ ਦੇਣ ਦੀ ਹਿੰਮਤ ਨਹੀਂ ਜੁਟਾਈ।
ਸ਼ਾਇਦ ਛੇ-ਸੱਤ-ਕੁ ਵਰ੍ਹੇ ਪਹਿਲਾਂ, ਉਨ੍ਹਾਂ ਕੌਮੀ ਘਟ-ਗਿਣਤੀ ਕਮਿਸ਼ਨ ਦੇ ਉਸ ਸਮੇਂ ਦੇ ਚੇਅਰਮੈਨ ਅਤੇ ਉਸਤੋਂ ਬਾਅਦ ਰਾਜਸਭਾ ਵਿੱਚ ਹਰਿਆਣੇ ਦੀ ਪ੍ਰਤੀਨਿਧਤਾ ਕਰਨ ਅਤੇ ਹਰਿਆਣਾ ਵਾਸੀਆਂ ਦੇ ਹਿਤਾਂ ਦੀ ਰਖਿਆ ਕਰਨ ਲਈ ਬਣੇ ਰਾਜਸਭਾ ਮੈਂਬਰ, ਸ. ਤਰਲੋਚਨ ਸਿੰਘ ਤਕ ਵੀ ਪਹੁੰਚ ਕੀਤੀ। ਦਸਿਆ ਜਾਂਦਾ ਹੈ ਕਿ ਉਨ੍ਹਾਂ ਹਰਿਆਣੇ ਦੇ ਸਿੱਖਾਂ ਦੀਆਂ ਸ਼ਿਕਾਇਤਾਂ ਨਾਲ ਸੰਬੰਧਤ ਪੇਸ਼ ਕੀਤੇ ਗਏ ਚਾਰਟਰ ਨਾਲ, ਸਹਿਮਤੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਪੁਰ ਅਧਾਰਤ ਚਾਰਟਰ ਦੀ ਕਾਪੀ ਆਪਣੀ ਚਿੱਠੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਭੇਜਦਿਆਂ ਲਿਖਿਆ ਕਿ ਉਹ ਹਰਿਆਣੇ ਦੇ ਸਿੱਖਾਂ ਦੀਆਂ ਇਨ੍ਹਾਂ ਸ਼ਿਕਾਇਤਾਂ ਨੂੰ ਦੂਰ ਕਰ, ਉਨ੍ਹਾਂ ਨੂੰ ਸੰਤੁਸ਼ਟ ਕਰਨ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ, ਉਨ੍ਹਾਂ ਦੀ ਸਿਫਾਰਿਸ਼ ਨੂੰ ਸਵੀਕਾਰ ਕਰ, ਉਸ ਤੇ ਅਮਲ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਦੀ ਚਿੱਠੀ ਦੀ ਪਹੁੰਚ ਤਕ ਦੇਣਾ ਵੀ ਯੋਗ ਨਹੀਂ ਸੀ ਸਮਝਿਆ।


23/07/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥

ਅੱਜ ਕਲ੍ਹ ਮੀਡੀਏ ਰਾਹੀਂ ਬਹੁਤ ਸੁਣਨ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਪੰਜਾਬ ਨੂੰ “ਨਸ਼ਾ ਮੁਕਤ” ਕਰਨਾ ਹੈ । ਪਰ ਅਜੇ ਤੀਕਰ ਇਹ ਸੁਣਨ ਪੜ੍ਹਨ ਨੂੰ ਨਹੀਂ ਮਿਲਿਆ ਕਿ ਕੋਈ ਕਿਤੇ ਸਰਕਾਰ ਵੱਲੋਂ ਮਨਜੂਰ ਸ਼ੁਦਾ ਸ਼ਰਾਬ ਦਾ ਠੇਕਾ ਬੰਦ ਕੀਤਾ ਹੋਵੇ ਜਾਂ ਠੇਕੇ ਬੰਦ ਕਰਨ ਬਾਰੇ ਕਿਸੇ ਲੀਡਰ ਨੇ ਕਿਹਾ ਹੋਵੇ । ਕੀ ਸ਼ਰਾਬ ਨਸ਼ੇ ਵਿਚ ਨਹੀਂ ਆਉਂਦੀ ? ਹੋ ਸਕੇ ਤਾਂ ਇਸ ਬਾਰੇ ਜਾਣਕਾਰੀ ਦੇਣੀ ਜੀ; ਧੰਨਵਾਦੀ ਹੋਵਾਂਗਾ ।

ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


23/07/14)
ਜਗਸੀਰ ਸਿੰਘ ਸੰਧੂ

ਰਾਜ ਸਭਾ `ਚ ਹਰਿਆਣਾ ਦੀ ਵੱਖਰੀ ਕਮੇਟੀ ਸਬੰਧੀ ਰੌਲਾ ਪਾਉਣ ਵਾਲੇ ਸ਼੍ਰ: ਢੀਂਡਸਾ ਨੇ ਮਸਤੂਆਣਾ ਵਿਖੇ ਖੁਣ ਵੱਖਰੀ ਕਮੇਟੀ ਬਣਾਈ ਹੋਈ ਹੈ: ਫੱਗੂਵਾਲਾ
ਇੱਕ ਕਰੋੜ ਮਹੀਨਾ ਦੀ ਆਮਦਨ ਵਾਲੇ ਮਸਤੂਆਣਾ ਟਰੱਸਟ ਵੱਲੋਂ ਸ੍ਰੋਮਣੀ ਕਮੇਟੀ ਖਿਲਾਫ ਸੁਪਰੀਮ ਕੋਰਟ ਤੱਕ ਕੇਸ ਲੜੇ ਜਾ ਰਹੇ ਹਨ
ਯੂਨਾਇਟਿਡ ਸਿੱਖ ਮੂਵਮੈਂਟ 27 ਜੁਲਾਈ ਨੂੰ ਢੀਂਡਸਾ ਦੀ ਕੋਠੀ ਅੱਗੇ ਰੱਖੇਗਾ ਭੁੱਖ ਹੜਤਾਲ
ਬਰਨਾਲਾ, 23 ਜੁਲਾਈ (ਜਗਸੀਰ ਸਿੰਘ ਸੰਧੂ) : ਹਰਿਆਣਾ ਸਿੱਖ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ `ਤੇ ਰਾਜ ਸਭਾ ਵਿੱਚ ਰੌਲਾ ਪਾਉਣ ਵਾਲੇ ਸ੍ਰ: ਸੁਖਦੇਵ ਸਿੰਘ ਢੀਂਡਸਾ ਤਾਂ ਆਪ ਖੁਦ ਪੰਜਾਬ ਵਿੱਚ ਹੀ ਸ੍ਰੋਮਣੀ ਕਮੇਟੀ ਦੇ ਮੁਕਾਬਲੇ ਵੱਖਰੀ ਕਮੇਟੀ ਬਣਾਈ ਬੈਠੇ ਹਨ। ਯੂਨਾਇਟਿਡ ਸਿੱਖ ਮੂਵਮੈਂਟ ਦੇ ਜਰਨਲ ਸਕੱਤਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਅਤੇ ਮੂਵਮੈਂਟ ਦੇ ਸੀਨੀਅਰ ਆਗੂ ਤੇ ਏਕ ਨੂਰ ਖਾਲਸਾ ਫੌਜ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਈਸੜੂ ਨੇ ਇੱਕ ਸਾਂਝੇ ਬਿਆਨ ਰਾਹੀਂ ਇਹ ਦੋਸ਼ ਲਾਏ ਹਨ। ਸਥਾਨਿਕ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਇਹਨਾਂ ਸਿੱਖ ਆਗੂਆਂ ਨੇ ਕਿਹਾ ਹੈ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਕੋਲ ਇੱਕ ਹਜਾਰ ਵਿਘਾ ਜਮੀਨ ਹੈ ਅਤੇ ਗੁਰਦਬਆਰਾ ਮਸਤੂਆਣਾ ਸਾਹਿਬ ਦੀ ਇੱਕ ਮਹੀਨੇ ਦੀ ਆਮਦਨ ਇੱਕ ਕਰੋੜ ਰੁਪਏ ਹੈ। ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਚੇਅਰਮੈਨ ਸ੍ਰ: ਸੁਖਦੇਵ ਸਿੰਘ ਢੀਂਡਸਾ ਹੈ ਅਤੇ ਸਮੁੱਚਾ ਪ੍ਰਬੰਧ ਉਹਨਾਂ ਦੀ ਦੇਖਰੇਖ ਹੇਠ ਚੱਲ ਰਿਹਾ ਹੈ। ਅੱਜ ਹਰਿਆਣਾ ਦੀ ਵੱਖਰੀ ਕਮੇਟੀ ਦੇ ਵਿਰੋਧ ਵਿੱਚ ਰਾਜ ਸਭਾ ਵਿੱਚ ਰੌਲਾ ਪਾਉਣ ਵਾਲੇ ਸ੍ਰ: ਢੀਂਡਸਾ ਦੀ ਅਗਵਾਈ ਵਾਲਾ ਗੁਰਦੁਆਰਾ ਮਸਤੂਆਣਾ ਸਾਹਿਬ ਦਾ ਟਰੱਸਟ ਅਰਬਾਂ ਰੁਪਏ ਦੇ ਜਾਇਦਾਦ ਅਤੇ ਕਰੋੜਾਂ ਰੁਪਏ ਦੀ ਮਹੀਨਾਵਾਰ ਆਮਦਨ `ਤੇ ਕਬਜਾ ਬਣਾਈ ਰੱਖਣ ਲਈ ਸ਼੍ਰੋਮਣੀ ਕਮੇਟੀ ਨਾਲ ਸੰਗਰੂਰ ਅਦਾਲਤ ਤੋਂ ਲੈਕੇ ਸੁਪਰੀਮ ਕੋਰਟ ਤੱਕ ਕੇਸ ਲੜ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਦਾ ਇੱਕ ਦੋਹਰਾ ਕਿਰਦਾਰ ਹੈ ਕਿ ਇੱਕ ਪਾਸੇ ਤਾਂ ਹਰਿਆਣੇ ਦੇ ਸਿੱਖਾਂ ਨੂੰ ਉਥੋਂ ਦਾ ਪ੍ਰਬੰਧ ਨਹੀਂ ਦੇ ਰਹੇ ਅਤੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਸ੍ਰੋਮਣੀ ਕਮੇਟੀ ਨੂੰ ਤੋੜਨ ਦਾ ਰੌਲਾ ਪਾਕੇ ਮੋਰਚਾ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਦੂਸਰੇ ਪਾਸੇ ਆਪ ਪੰਜਾਬ ਦੇ ਗੁਰਦੁਆਰਾ ਸਾਹਿਬਾਨ `ਤੇ ਕਬਜਾ ਕਰੀ ਬੈਠੇ ਹਨ ਅਤੇ ਕਬਜਾ ਬਣਾਈ ਰੱਖਣ ਲਈ ਸ੍ਰੋਮਣੀ ਕਮੇਟੀ ਦੇ ਖਿਲਾਫ਼ ਸੁਪਰੀਮ ਕੋਰਟ ਤੱਕ ਕੇਸ ਝਗੜ ਰਹੇ ਹਨ। ਇਹਨਾਂ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰਜ `ਤੇ ਉਸਾਰੇ ਗਏ ਗੁਰਦੁਆਰੇ ਵਿੱਚ ਅਜੇ ਤੱਕ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਬਾਵਜੂਦ ਤਬਦੀਲੀ ਨਾ ਕਰਨ ਅਤੇ ਇਮਾਰਤ ਨੂੰ ਨਾ ਢਾਹੇ ਜਾਣ ਦੇ ਮਾਮਲੇ `ਤੇ ਸਬੰਧ ਧਿਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਹਨਾਂ ਸਿੱਖ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਯਾਦ ਕਰਵਾਇਆ ਹੈ ਕਿ 20 ਜੂਨ 2009 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਵਿੱਚ ਕਿਹਾ ਗਿਆ ਹੈ ਕਿ “ਮਸਤੂਆਣੇ ਵਿਖੇ ਸਰੋਵਰ ਵਿੱਚ ਬਣੀ ਬਿਲਡਿੰਗ ‘ਜੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਭੁਲੇਖਾ ਪਾਉਂਦੀ ਹੈ, ਉਸਦਾ ਸਰੋਵਰ ਪੂਰ ਦਿੱਤਾ ਜਾਵੇ ਅਤੇ ਬਿਲਡਿੰਗ ਨੂੰ ਜਾਂਦਾ ਪੁੱਲ ਢਾਹ ਦਿੱਤਾ ਜਾਵੇ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਰਿ ਕੀ ਪੌੜੀ ਵਰਗੀ ਦਿੱਖ ਪਾਉਂਦੀ ਬਿਲਡਿੰਗ ਦਾ ਹਿੱਸਾ ਗਿਰਾ ਦਿੱਤਾ ਜਾਵੇ ਅਤੇ ਬਿਲਡਿੰਗ ਦੇ ਆਲੇ ਦੁਆਲੇ ਬਰਾਂਡਾ ਬਣਾ ਦਿੱਤਾ ਜਾਵੇ। ਬਿਲਡਿੰਗ ਦੀਆਂ ਗੁਬੰਦੀਆਂ ਢਾਹ ਕੇ ਕੇਵਲ ਇੱਕ ਹੀ ਗੁੰਬਦ ਬਣਾ ਦਿੱਤਾ ਜਾਵੇ ਅਤੇ ਇਸ ਬਿਲਡਿੰਗ ਦਾ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਸਤੂਆਣਾ ਰੱਖ ਦਿੱਤਾ ਜਾਵੇ।” ਇਹ ਹੁਕਮਨਾਮੇ ਇਹ ਵੀ ਕਿਹਾ ਗਿਆ ਕਿ ਇਸ ਬਿਲਡਿੰਗ ਦੇ ਪ੍ਰਬੰਧਕ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰ ਹੋ ਕੇ ਪਸਚਾਤਾਪ ਕਰਨ, ਪਰ ਇਸ ਘਟਨਾਕ੍ਰਮ ਬਾਰੇ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਕੋਈ ਕਾਰਗਾਰ ਕਦਮ ਚੁਕਿਆ ਹੈ ਅਤੇ ਨਾ ਹੀ ਗੁਰਦੁਆਰਾ ਮਸਤੂਆਣਾ ਦੀ ਪ੍ਰਬੰਧਕੀ ਕਮੇਟੀ ਨੇ ਗੰਭੀਰਤਾ ਨਾਲ ਲਿਆ ਹੈ। ਇਹਨਾਂ ਆਗੂਆਂ ਨੇ ਜਿਥੇ ਪ੍ਰਕਾਸ ਸਿੰਘ ਬਾਦਲ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਮੱਖ ਮੱਦ ਵਿੱਚ ਪਾਏ ਗਏ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕਰਨ ਦੀ ਬਿਜਾਏ ਸਿੱਖ ਕੌਮ ਨੂੰ ਗੁਮਰਾਹ ਕਰਕੇ ਹਰਿਆਣੇ ਗੁਰਦੁਆਰਿਆਂ ਦੀ ਗੋਲਕ ਲਈ ਬਚਾਉਣ ਲਈ ਮੋਰਚਾ ਲਾ ਰਿਹਾ ਹੈ, ਉਥੇ ਸ੍ਰ: ਬਾਦਲ ਦਾ ਸਭ ਤੋਂ ਨੇੜਲਾ ਸਾਥੀ ਸ੍ਰ: ਸੁਖਦੇਵ ਸਿੰਘ ਢੀਂਡਸਾ ਖੁਦ ਪੰਜਾਬ ਦੇ ਅੰਦਰ ਹੀ ਸ੍ਰੋਮਣੀ ਕਮੇਟੀ ਦੇ ਮੁਕਾਬਲੇ `ਤੇ ਕਮੇਟੀ ਬਣਾਈ ਬੈਠਾ ਹੈ ਅਤੇ ਰਾਜ ਸਭਾ `ਚ ਹਰਿਆਣੇ ਦੀ ਵੱਖਰੀ ਕਮੇਟੀ ਦੇ ਖਿਲਾਫ ਰੌਲਾ ਪਾ ਰਿਹਾ ਹੈ। ਇਹਨਾਂ ਆਗੂਆਂ ਨੇ ਕਿਹਾ ਹੈ ਕਿ ਯੂਨਾਇਟਿਡ ਸਿੱਖ ਮੂਵਮੈਂਟ ਦੀ ਅੱਜ ਹੋਈ ਇੱਕ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 27 ਜੁਲਾਈ ਨੂੰ ਹੀ ਸ੍ਰ: ਸੁਖਦੇਵ ਸਿੰਘ ਢੀਂਡਸਾ ਦੀ ਸੰਗਰੂਰ ਵਾਲੀ ਕੋਠੀ ਸਾਹਮਣੇ (ਨਾਨਕੀਆਣਾ ਚੌਂਕ) ‘ਗੁਰਦੁਆਰਾ ਮਸਤੂਆਣਾ ਛੱਡੋ’ ਸੰਘਰਸ਼ ਸੁਰੂ ਕੀਤਾ ਜਾਵੇਗਾ ਅਤੇ ਪੰਜ ਮੈਂਬਰੀ ਵਫਦ ਇੱਕ ਦੀ ਭੁੱਖ ਹੜਤਾਲ `ਤੇ ਬੈਠੇਗਾ ਤਾਂਕਿ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ 27 ਜੁਲਾਈ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਪੰਥਕ ਇੱਕਠ ਦੇ ਮੁਕਾਬਲੇ ਸਿੱਖ ਜਗਤ ਦਾ ਧਿਆਨ ਇਸ ਮਾਮਲੇ ਵੱਲ ਖਿਚਿਆ ਜਾ ਸਕੇ। ਇਸ ਮੌਕੇ ਯੂਨਾਇਟਿਡ ਸਿੱਖ ਮੂਵਮੈਂਟ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕੈਰੇ, ਸੰਗਰੂਰ ਦੇ ਪ੍ਰਧਾਨ ਬਿੱਕਰ ਸਿੰਘ ਔਲਖ, ਇਕਬਾਲ ਸਿੰਘ, ਪ੍ਰਿਤਪਾਲ ਸਿੰਘ, ਸੋਹਨ ਸਿੰਘ, ਹਰਪਾਲ ਸਿੰਘ ਅਤੇ ਗੁਰਦੀਪ ਸਿੰਘ ਖੰਨਾ ਆਦਿ ਸਾਮਲ ਸਨ।


23/07/14)
ਭਾਈ ਬੇਅੰਤ ਸਿੰਘ ਖਾਨੇਵਾਲ

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 23 ਜੁਲਾਈ ਸੰਨ 1656 ਨੂੰ ਗੁਰੂ ਹਰਿਰਾਇ ਸਾਹਿਬ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ।ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰਗੱਦੀ ਦੀ ਬਖਸ਼ਿਸ਼ ਤੇ ਸਿੱਖ ਕੌਮ ਦੀ ਅਗਵਾਈ ਦੀ ਜ਼ਿੰਮੇਵਾਰੀ ਆਪ ਜੀ ਨੂੰ 20 ਅਕਤੂਬਰ 1661 ਨੂੰ ਸੌਂਪੀ।
ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸ ਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰ ਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ,ਪਰ ਸਿੱਖਾਂ ਨੂੰ ਗੁਰੂ ਹਰਿਰਾਇ ਸਾਹਿਬ ਜੀ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ।
ਇਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ, ਗੁਰਿਆਈ ਤੇ ਮੇਰਾ ਹੱਕ ਹੈ। ਮੈਨੂੰ ਮੇਰਾ ਹੱਕ ਦਿਵਾਇਆ ਜਾਵੇ।ਔਰੰਗਜ਼ੇਬ ਨੇ ਰਾਜਾ ਮਿਰਜ਼ਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਦਿੱਲੀ ਸੱਦੋ।ਰਾਜਾ ਮਿਰਜ਼ਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਪੰਜਾਹ ਸਵਾਰ ਦੇ ਕੇ ਹਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ ਵਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਬੇਨਤੀ ਕਰਨੀ ਤੇ ਬੜੇ ਆਦਰ ਸਤਿਕਾਰ ਨਾਲ ਇਕ ਪਾਲਕੀ ਵਿਚ ਸਵਾਰ ਕਰ ਕੇ ਲੈ ਆਉਣਾ। ਕੀਰਤਪੁਰ ਦੇ ਆਲੇ ਦੁਆਲੇ ਜਦ ਸੰਗਤਾਂ ਨੇ ਸੁਣਿਆ ਕਿ ਗੁਰੂ ਜੀ ਦਿੱਲੀ ਜਾ ਰਹੇ ਹਨ, ਤਾਂ ਗੁਰੂ ਸਾਹਿਬ ਕੋਲ ਸੰਗਤਾਂ ਦੀ ਭਾਰੀ ਭੀੜ ਬਣ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਹੌਂਸਲਾ ਦਿੱਤਾ, ਤਾਂ ਸੈਂਕੜੇ ਸਿੱਖ ਨਾਲ ਹੋ ਤੁਰੇ। ਕੀਰਤਪੁਰ ਸਾਹਿਬ ਤੋਂ ਤੁਰਨ ਤੋਂ ਪਹਿਲਾਂ ਆਪ ਜੀ ਨੇ ਆਪਣੇ ਦਾਦਾ ਬਾਬਾ ਗੁਰਦਿੱਤਾ ਜੀ ਦੇ ਛੋਟੇ ਵੀਰ ਬਾਬਾ (ਗੁਰੂ) ਤੇਗ ਬਹਾਦਰ ਸਾਹਿਬ ਜੀ ਨੂੰ ਪਟਨੇ ਤੋਂ ਦਿੱਲੀ ਬੁਲਾਵਾ ਭੇਜਿਆ।
ਜਦੋਂ ਆਪ ਜੀ ਅੰਬਾਲੇ ਜ਼ਿਲ੍ਹੇ ਦੇ ਇਲਾਕੇ ਪੰਜੋਖਰੇ ਪਹੁੰਚੇ ਤਾਂ ਉਥੇ ਦਾ ਰਹਿਣ ਵਾਲਾ ਇਕ ਪੰਡਿਤ ਲਾਲ ਚੰਦ ਸੀ। ਉਹ ਬਾਲ ਗੁਰੂ ਨੂੰ ਦੇਖ ਕੇ ਬਹੁਤ ਖਿਝਿਆ ਹੋਇਆ, ਸਿੱਖਾਂ ਨੂੰ ਸੁਣਾ-ਸੁਣਾ ਕੇ ਆਖਣ ਲੱਗਾ ਕਿ ਸਿੱਖ ਗੁਰੂ ਜੀ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਖਦੇ ਹਨ, ਜੇ ਇਹਨਾਂ ਵਿਚ ਸੱਚਮੁਚ ਕੋਈ ਆਤਮਕ ਤਾਕਤ ਹੈ ਤਾਂ ਸ਼੍ਰੀ ਕ੍ਰਿਸ਼ਨ ਜੀ ਦੀ ਗੀਤਾ ਦੇ ਕਿਸੇ ਸਲੋਕ ਦੇ ਅਰਥ ਕਰ ਕੇ ਵਿਖਾਉਣ। ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਪੰਡਤ ਲਾਲ ਚੰਦ ਦੀ ਗੁਰੂ ਘਰ ਪ੍ਰਤੀ ਕੁਬੋਲ ਆ ਦੱਸੇ। ਗੁਰੂ ਸਾਹਿਬ ਜੀ ਨੇ ਪੰਡਤ ਜੀ ਨੂੰ ਦਰਬਾਰ ਵਿਚ ਬੁਲਾਇਆ ਤੇ ਪੰਡਿਤ ਜੀ ਨੂੰ ਆਖਿਆ, "ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੀ ਬਰਕਤ ਜ਼ਰੂਰੀ ਵੇਖਣੀ ਹੈ,ਤਾਂ ਕਿਸੇ ਵੀ ਸਿੱਖ ਨੂੰ ਲੈ ਆਵੋ, ਤੁਹਾਡੀ ਤਸੱਲੀ ਗੁਰੂ ਮਿਹਰ ਸਦਕਾ ਹੋ ਜਾਵੇਗੀ।" ਪੰਡਿਤ ਭਾਈ ਛੱਜੂ (ਝਿਊਰ) ਜੋ ਦੇਖਣ ਨੂੰ ਬਹੁਤ ਸਾਧਾਰਨ ਸਿੱਖ ਸੀ, ਪਰ ਜਗਨਨਾਥ ਪੁਰੀ (ਉੜੀਸਾ) ਦਾ ਮੁਖੀ ਪ੍ਰਚਾਰਕ ਸੀ, ਨੂੰ ਲੈ ਆਇਆ। ਇਹ ਸਿੱਖ ਲੰਗਰ ਵਿਚ ਪਾਣੀ ਦੀ ਸੇਵਾ ਕਰ ਰਿਹਾ ਸੀ।ਭਾਈ ਛੱਜੂ ਜੀ ਇਕ ਉਘੇ ਵਿਦਵਾਨ ਵਾਂਗ ਗੀਤਾ ਦੇ ਸਲੋਕਾਂ ਦਾ ਪਾਠ ਤੇ ਅਰਥ ਸੁਣਾਉਣ ਲੱਗੇ। ਪੰਡਿਤ ਜੀ ਬੜੇ ਸ਼ਰਮਸਾਰ ਹੋਏ ਤੇ ਹੈਰਾਨ ਵੀ ਹੋਏ ਕਿ ਇਕ ਮਾਸ਼ਕੀ, ਜੇ ਇੰਨਾ ਵਿਦਵਾਨ ਹੈ ਤਾਂ ਬਾਕੀ ਸੰਗਤ ਦੀ ਕੀ ਅਵਸਥਾ ਹੋਵੇਗੀ, ਪ੍ਰਭਾਵਿਤ ਹੋ ਕੇ ਪਾਹੁਲ ਲੈ ਕੇ ਸਿੱਖੀ ਧਾਰਨ ਕੀਤੀ। ਪੰਜੋਖਰੇ ਤੋਂ ਗੁਰੂ ਜੀ ਨੇ ਉਘੇ ਸਿੱਖਾਂ ਤੋਂ ਬਿਨਾਂ, ਬਾਕੀ ਸਭ ਨੂੰ ਵਾਪਸ ਮੋੜ ਦਿੱਤਾ ਤੇ ਆਪ ਦਿੱਲੀ ਵੱਲ ਚੱਲ ਪਏ।
ਜਦੋਂ ਸੰਗਤ ਸਮੇਤ ਗੁਰੂ ਜੀ ਦਿੱਲੀ ਪੁੱਜੇ ਤਾਂ ਰਾਜਾ ਮਿਰਜ਼ਾ ਜੈ ਸਿੰਘ ਨੇ ਆਪਣੇ ਬੰਗਲੇ ਵਿਚ ਉਤਾਰਾ ਕਰਵਾਇਆ। ਉਸ ਥਾਂ ਹੁਣ ਬੰਗਲਾ ਸਾਹਿਬ ਗੁਰਦੁਆਰਾ ਹੈ। ਦਿੱਲੀ ਦੀ ਸੰਗਤ ਰੋਜ਼ ਰਾਜਾ ਜੈ ਸਿੰਘ ਦੇ ਬੰਗਲੇ ਪਹੁੰਚਦੀ, ਸਤਿਸੰਗ ਹੁੰਦਾ ਤੇ ਸੰਗਤਾਂ ਦਰਸ਼ਨ ਕਰਦੀਆਂ।
ਔਰੰਗਜ਼ੇਬ ਨੇ ਆਪਣੇ ਸਾਹਿਬਜ਼ਾਦੇ ਮੁਅੱਜ਼ਮ ਨੂੰ ਭੇਜਿਆ। ਉਸ ਨੂੰ ਗੁਰੂ ਜੀ ਨੇ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ। ਰਾਮਰਾਇ ਦੇ ਦਾਅਵੇ ਬਾਰੇ ਗੁਰੂ ਜੀ ਨੇ ਬਾਦਸ਼ਾਹ ਨੂੰ ਕਹਿ ਭੇਜਿਆ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ। ਰਾਮ ਰਾਇ ਜੀ ਨੇ ਗੁਰਬਾਣੀ ਦੀ ਤੁਕ ਉਲਟਾਈ ਤੇ ਪਿਤਾ ਗੁਰੂ ਜੀ ਨੇ ਉਸ ਨੂੰ ਤਿਆਗ ਦਿੱਤਾ। ਇਸ ਵਿਚ ਕੋਈ ਵਧੀਕੀ ਨਹੀਂ ਤੇ ਨਾ ਹੀ ਕਿਸੇ ਨਾਲ ਬੇਇਨਸਾਫੀ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਬਾਦਸ਼ਾਹ ਨੂੰ ਯਕੀਨ ਹੋ ਗਿਆ ਕਿ, ਰਾਮ ਰਾਇ ਜੀ ਨਾਲ ਕੋਈ ਵਧੀਕੀ ਨਹੀਂ ਹੋਈ।
ਗੁਰੂ ਜੀ ਅਜੇ ਦਿੱਲੀ ਵਿਚ ਹੀ ਸਨ ਕਿ ਸੰਨ 1664 ਵਿਚ ਚੇਚਕ ਦੀ ਬੀਮਾਰੀ ਫੈਲ ਗਈ। ਗੁਰੂ ਜੀ ਨੇ ਦੁਖੀ ਗਰੀਬਾਂ ਦੀ ਸਹਾਇਤਾ ਕਰਨੀ ਸ਼ੂਰੂ ਕਰ ਦਿੱਤੀ। ਦਸਵੰਧ ਦੀ ਭੇਟਾ ਨੂੰ ਇਸ ਸੇਵਾ ਲਈ ਵਰਤਿਆ ਗਿਆ। ਜਿਥੇ ਵੀ ਚੇਚਕ ਤੇ ਹੋਰ ਬੀਮਾਰੀਆਂ ਦਾ ਜ਼ੋਰ ਸੀ, ਗੁਰੂ ਜੀ ਉਹਨਾਂ ਇਲਾਕਿਆਂ ਵਿਚ ਆਪ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹੋ ਦਵਾਖਾਨਾ ਨਾਲ ਲਿਆਏ ਸਨ, ਜਿਹੜਾ ਕਿ ਪੰਜਵੇਂ ਪਾਤਸ਼ਾਹ ਦੇ ਵੇਲੇ ਸਥਾਪਿਤ ਹੋ ਚੁੱਕਾ ਸੀ। ਇਸ ਦਾ ਬਹੁਤ ਵੱਡਾ ਵਿਸਥਾਰ ਗੁਰੂ ਹਰਿਰਾਇ ਜੀ ਨੇ ਕੀਤਾ ਸੀ। ਗੁਰੂ ਦਰਸ਼ਨ ਨੂੰ ਆ ਰਹੀਆਂ ਸੰਗਤਾਂ ਦੀ ਆਵਾਜਾਈ ਬਹੁਤ ਵਧ ਗਈ। ਹਜ਼ਾਰਾਂ ਦੀ ਗਿਣਤੀ ਵਿਚ ਜਗਿਆਸੂ ਆਉਣ ਲੱਗ ਪਏ ਅਤੇ ਉਹਨਾਂ ਸਿੱਖੀ ਧਾਰਨ ਕਰਨ ਲਈ ਬੇਨਤੀ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਕੋ ਵੇਲੇ ਕਈਆਂ ਨੂੰ ਸਿੱਖ ਸਜਾਉਣ ਹਿਤ ਇਕ ਚੁਬੱਚਾ ਤਿਆਰ ਕਰਵਾਇਆ। ਸਿੱਖ ਸਜਾਉਣ ਲਈ ਅੰਮ੍ਰਿਤ ਸੰਸਕਾਰ ਲਈ ਔਖਿਆਈ ਸੌਖੇ ਹੀ ਹੱਲ ਹੋ ਗਈ। ਚੁਬੱਚੇ ਵਿਚ ਪਾਹੁਲ (ਅੰਮ੍ਰਿਤ) ਤਿਆਰ ਕੀਤੀ। ਸੰਗਤ ਰੂਪ ਵਿਚ ਸਭ ਨੂੰ ਗੁਰ ਉਪਦੇਸ਼ ਦ੍ਰਿੜ੍ਹ ਕਰਵਾ ਕੇ ਸਿੱਖ ਸਜਾਇਆ।
ਚੇਚਕ ਦੀ ਮਹਾਂਮਾਰੀ ਤਾਂ ਸ਼ਹਿਰ ਵਿਚ ਫੈਲੀ ਹੋਈ ਸੀ। ਇਕ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਬੜੇ ਜ਼ੋਰ ਦਾ ਬੁਖਾਰ ਹੋ ਗਿਆ। ਸਤਿਗੁਰੂ ਜੀ ਦੇ ਸਰੀਰ ਉੱਤੇ ਚੇਚਕ ਦੇ ਲੱਛਣ ਦਿਸਣ ਲੱਗ ਪਏ। ਬਾਬਾ (ਗੁਰੂ) ਤੇਗ ਬਹਾਦਰ ਸਾਹਿਬ ਜੀ 7 ਅਪ੍ਰੈਲ 1664 ਨੂੰ ਦਿੱਲੀ ਪੁੱਜੇ। ਸਤਿਗੁਰੂ ਜੀ ਨੇ ਆਪਣਾ ਜੋਤੀ ਜੋਤਿ ਸਮਾਉਣ ਦਾ ਸਮਾਂ ਨੇੜੇ ਜਾਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 8 ਅਪ੍ਰੈਲ 1664 ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸਮਝਾ ਕੇ ਬਕਾਲੇ ਜਾਣ ਦੀ ਆਗਿਆ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 16 ਅਪ੍ਰੈਲ ਸੰਨ 1664 ਨੂੰ "ਬਾਬਾ ਬਸੈ ਗਰਾਮ ਬਕਾਲੇ" ਕਹਿ ਕੇ ਜੋਤੀ ਜੋਤ ਸਮਾ ਗਏ। ਜਿਸ ਦਾ ਭਾਵ ਇਹ ਸੀ ਕਿ ਗੁਰਗੱਦੀ ਦਾ ਵਾਰਸ ਬਾਬਾ ਬਕਾਲੇ ਵਿਚ ਹੈ। ਜਿੱਥੇ ਜਮਨਾ ਦੇ ਕੰਢੇ ਆਪ ਜੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ, ਉਸ ਥਾਂ ਤੇ ਹੁਣ ਗੁਰਦੁਆਰਾ ਬਾਲਾ ਸਾਹਿਬ ਹੈ।
ਭਾਈ ਬੇਅੰਤ ਸਿੰਘ ਖਾਨੇਵਾਲ


22/07/14)
ਅਮਰੀਕ ਸਿੰਘ ਰਾਜਪੁਰਾ

ਸਤਿਕਾਰਯੋਗ ਪਾਠਕ ਵੀਰੋ ,
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ||
ਪਾਠਕ ਵੀਰਾਂ ਅੱਗੇ ਬੇਨਤੀ ਹੈ ਕੇ ਕੁਝ ਲੋਕ ਭਲੇਖੇ ਪਾਲ ਰਹੇ ਹਨ ,ਸੋ ਮੇਰੇ ਸੁਆਲਾਂ ਦੇ ਵਿਸਥਾਰ ਨਾਲ ਜੁਆਬ ਦੇਣ ਦੀ ਕਿਰਪਾਲਤਾ ਕਰਨੀ ਜੀ :-
੧. ਕਈ ਲੋਗ ਗੁਰੂਆਂ ਦੀਆਂ ਇੱਕ ਤੋਂ ਵਧ ਪਤਨੀਆਂ ਬਾਰੇ ਕਹਿੰਦੇ ਸੁਣੀਦਾ ਹੈ -ਜੀਵਨ ਬਿਓਰਿਆਂ ਵਿਚ ਵੀ ਕਈ ਜਗਾਹ ਲਿਖਿਆ ਮਿਲਦਾ ਹੈ --ਇਸ ਸਬੰਧੀ ਵਿਸਥਾਰ ਨਾਲ ਸਾਰੇ ਮਹਿਲਾਂ ਬਾਰੇ ਦੱਸਿਆ ਜਾਵੇ ਜੀ |
੨. ਮੈਨੂੰ ਕਿਸੇ ਵੀਰ ਨੇ ਕਿਹਾ ਸੀ ਕੇ ਸ਼ਬ੍ਦਕੋਸ਼ ਵਿਚ "ਹਿੰਦੂ " ਸ਼ਬਦ ਦੇ ਅਰਥ ਚੋਰ ਆਦਿ ਲਿਖੇ ਹਨ ਤੇ ਹੋਰ ਕਿਹਾ ਕੇ "ਸਿਖ੍ਮਾਰਗ " ਤੇ ਵੀ ਉਸਨੇ ਪੜਿਆ ਸੀ -ਇਸ ਸਬੰਧੀ ਵੀ ਲਿਖਣਾ ਜੀ |
੩. ਕੀ ਮਰਨ ਤੋਂ ਬਾਅਦ ਆਦਮੀ ਕਿਸੇ ਹੋਰ ਜੂਨ ਵਿਚ ਪੈਂਦਾ ਹੈ ? ਜਿਵੇਂ ਕੇ ਇੱਕ ਰਾਗੀ ਕਹਿ ਰਿਹਾ ਸੀ ਕੇ ਜੋ ਮਰਨ ਵੇਲੇ ਤੁਸੀਂ ਸੋਚੋਗੇ ਉਸੇ ਜੂਨ ਵਿਚ ਪਵੋਗੇ - ਇਸ ਸਬੰਧੀ ਲਿੰਕ ਦਸਣ ਦੀ ਖੇਚਲ ਕਰਨਾ ਜੀ |

ਅਮਰੀਕ ਸਿੰਘ ਰਾਜਪੁਰਾ +919646800661

ਹਿੰਦੂ ਸ਼ਬਦ ਦੇ ਅਰਥਾਂ ਬਾਰੇ ਹੇਠ ਲਿਖੀ ਵੀਡੀਓ ਦੇਖੀ ਜਾ ਸਕਦੀ ਹੈ:

http://www.youtube.com/watch?v=kjkHI6PtrEY


22/07/14)
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ

ਸਿੱਧੀ ਗਿਣਤੀ ਪੁੱਠੀ ਗਿਣਤੀ
ਗੱਲ ਪਿਛਲੇ ਐਤਵਾਰ ਦੀ ਹੈ ਮੇਰੇ ਅਤੇ ਮੇਰੇ ਇੱਕ ਮਿੱਤਰ ਵੀਰ ਹਰਮਿੰਦਰ ਸਿੰਘ ਜੀ ਦੇ ਸਾਝੇਂ ਜਾਣਕਾਰ ਦੇ ਘਰ ਜੋ ਕਿ ਹਰਿਆਣੇ ਵਿਚ ਰਹਿੰਦਾ ਹੈ ਸਮਾਗਮ ਸੀ । ਅਸੀਂ ਸ਼ਾਮ ਨੂੰ ਹੀ ਜਾ ਕੇ ਤੇ ਰਾਤੋ-ਰਾਤ ਲੁਧਿਆਣੇ ਵਾਪਸ ਆਉਣਾ ਸੀ । ਦੋਨਾਂ ਪਰਿਵਾਰਾਂ ਦੇ ਕੁਲ 7 ਜਣੇ ਹੋ ਗਏ । ਮੈਂ ਆਪਣੇ ਮਿੱਤਰ ਨੂੰ ਕਿਹਾ ਕਿ ਜੇ ਆਪਾਂ ਆਪਣੀਆਂ ਦੋਨੋਂ ਕਾਰਾਂ ਤੇ ਤੇਲ-ਪਾਣੀ , ਟੋਲ-ਟੈਕਸ ਤੇ ਖਰਚਾ ਕਰਨਾ ਹੈ ਉਨੇ ਵਿੱਚ ਹੀ ਇਕ ਵੱਡੀ ਕਾਰ ਕਿਰਾਏ ਤੇ ਕਰ ਲੈਂਦੇ ਹਾਂ ਨਾਲੇ ਜਾਦੇਂ ਵਕਤ ਆਪਾਂ ਕਾਰ ਵਿੱਚ ਹੀ ਕੋਈ ਨਾ ਕੋਈ ਗੁਰਮੱਤ ਵਿਚਾਰਾਂ ਕਰਦੇ ਜਾਵਾਂਗੇ । ਉਨਾਂ ਨੂੰ ਮੇਰੀ ਸਲਾਹ ਪੰਸਦ ਆ ਗਈ ਤੇ ਉਨਾਂ ਨੇ ਹਾਮੀ ਭਰ ਦਿੱਤੀ । ਮਿੱਥੇ ਸਮੇਂ ਤੇ ਮੈਂ ਆਪਣੀ ਸਿੰਘਣੀ ਨਾਲ ਕਿਰਾਏ ਤੇ ਕੀਤੀ ਇਨੋਵਾ ਕਾਰ ਲੈ ਕੇ ਉਸਦੇ ਘਰ ਪਹੁੰਚ ਗਿਆ ਅਤੇ ਵੀਰ ਹਰਮਿੰਦਰ ਸਿੰਘ ਜੀ ਦੀ ਸਿੰਘਣੀ , ਬੇਟੀ ਤੇ 6 ਸਾਲ ਦਾ ਬੇਟਾ ਆ ਕੇ ਕਾਰ ਵਿੱਚ ਬੈਠ ਗਏ । ਤੇ ਵੀਰ ਹਰਮਿੰਦਰ ਸਿੰਘ ਜੀ ਬਾਹਰ ਖੜੇ ਰਹਿ ਗਏ ਤੇ ਮੈਂ ਅਵਾਜ਼ ਮਾਰੀ ਆ ਜਾਉ ਆਪਾਂ ਲੇਟ ਹੋ ਰਹੇ ਹਾਂ । ਉਨਾਂ ਨੇ ਜਵਾਬ ਦਿੱਤਾ ਕਿ ਮਾਤਾ ਜੀ ਅੱਜ ਕੁੱਝ ਢਿੱਲੇ ਨੇ ਉਨਾਂ ਨਾਲ ਨਹੀਂ ਜਾਣਾ ਸੋ ਉਨਾਂ ਦੀ ਜਗਾ ਮੇਰੇ ਮਾਸੀ ਜੀ ਜੋ ਪਿਛਲੀ ਸੜਕ ਤੇ ਰਹਿੰਦੇ ਨੇ ਉਹ ਜਾ ਰਹੇ ਨੇ । ਉਹ ਆ ਹੀ ਰਹੇ ਨੇ ਉਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ। 15-20 ਮਿੰਟਾਂ ਬਾਅਦ ਉਨਾਂ ਦੇ ਮਾਸੀ ਜੀ ਆ ਕੇ ਗੱਡੀ ਵਿੱਚ ਬੈਠ ਗਏ ਤੇ ਅਸੀਂ ਚੱਲ ਪਏ । ਸ਼ਹਿਰੋਂ ਬਾਹਰ ਨਿਕਲ ਕੇ ਅਸੀਂ ਹਾਲੇ ਘਰ-ਪਰਿਵਾਰ ਦੀ ਸੁੱਖ-ਸ਼ਾਂਦ ਪੁੱਛ ਕੇ ਜਿਉਂ ਹੀ ਆਪਸ ਵਿੱਚ ਕੋਈ ਗੁਰਮੱਤ ਵਿਚਾਰ ਸ਼ੁਰੂ ਕੀਤੀ ਤੇ ਉਸ ਦੀ ਮਾਸੀ ਜੀ ਨੇ ਪਰਸ ਵਿੱਚੋਂ ਪਾਠ ਕਰਨ ਵਾਲਾ ਗੁਟੱਕਾ ਕੱਢਿਆ ਤੇ ਬੜੀ ਸਪੀਡ ਨਾਲ ੳੱਚੀ-ੳੱਚੀ ਸੁਖਮਣੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਤਾ । ਪਾਠ ਸਮਝ ਕੁਝ ਆਵੇ ਨਾ ਤੇ ਜਦੋਂ ਵੀ ਅਸੀਂ ਜਾਂ ਬੱਚੇ ਕੋਈ ਗੱਲ ਕਰਨ ਲੱਗਣ ਤੇ ਉਨਾਂ ਦੀ ਮਾਸੀ ਪਾਠ ਹੋਰ ਉੱਚੀ ਅਵਾਜ਼ ਵਿੱਚ ਕਰਨ ਲੱਗ ਪਵੇ । ਸਾਰੇ ਬੜੇ ਹੈਰਾਨ ਏਹ ਕੀ ਹੋ ਗਿਆ ? ਉਨਾਂ 20 ਮਿੰਟਾਂ ਵਿੱਚ ਇਕ ਪਾਠ ਜਲਦੀ -ਜਲਦੀ ਕਰਤਾ ਤੇ ਪਾਠ ਖਤਮ ਹੋਣ ਤੇ ਮੇਰਾ ਦੋਸਤ ਆਪਣੀ ਮਾਸੀ ਨੂੰ ਕਹਿਣ ਲੱਗਾ , “ਮਾਸੀ ਜੀ ਏਹ ਪਾਠ ਆਪ ਜੀ ਨੇ ਘਰ ਕਰ ਆਉਣਾ ਸੀ । ਅਸੀਂ ਕੰਮਾਂ ਕਾਰਾਂ ਕਰਕੇ ਰੋਜ਼ ਨਹੀਂ ਮਿਲ ਸਕਦੇ । ਕਈ ਵਿਚਾਰਾਂ ਅਸੀਂ ਕਰਨੀਆਂ ਨੇ”। ਉਸ ਦੀ ਮਾਸੀ ਕਹਿਣ ਲੱਗੀ , “ਤੁਹਾਨੂੰ ਪਤਾ, ਏਹ ਨੇਮ ਮੈਨੂੰ ਹਰ ਰੋਜ਼ 11 ਪਾਠ ਘਰ ਦੀ ਸੁੱਖ-ਸ਼ਾਂਤੀ ਲਈ ਇਕ ਬੜੇ ਵੱਡੇ ਮਹਾਂਪੁਰਸ਼ ਨੇ ਕਰਨ ਲਈ ਦਿੱਤੇ ਨੇ ? ਮੈਂ ਅੱਜ ਘਰ ਕੰਮ ਜਿਆਦਾ ਹੋਣ ਕਰਕੇ ਪਾਠ ਨਹੀਂ ਕਰ ਸਕੀ ਇਸ ਲਈ ਸੋਚਿਆ ਕੀ 3 ਘੰਟੇ ਦਾ ਰਸਤਾ ਹੈ 11 ਪਾਠ ਤਾਂ ਕਾਰ ਵਿੱਚ ਹੀ ਕਰ ਲਵਾਂਗੀ”। ਮੈਂ ਹਾਲੇ ਉਨਾਂ ਨੂੰ ਸਮਝਾਉਣ ਵਾਸਤੇ ਕਿ ਏਹ ਸਭ ਕਰਮਕਾਂਡ ਹੈ ਬੋਲਣ ਹੀ ਲਗਿਆ ਸੀ ਉਨਾਂ ਸਾਡੇ ਵੱਲ ਧਿਆਨ ਦਿੱਤੇ ਬਿਨਾਂ ਫੇਰ ਤੋਂ ਪਾਠ ਸ਼ੁਰੂ ਕਰਤਾ । ਹੁਣ ਪਾਠ ਤੇ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ । ਏਹ ਸਭ ਦੇਖ ਕੇ ਬੱਚੇ ਤਾਂ ਔਖੇ ਹੋ ਕੇ ਸੋਂ ਗਏ ਮੈਂ ਤੇ ਵੀਰ ਹਰਮਿੰਦਰ ਸਿੰਘ ਚਲਦੀ ਕਾਰ ਵਿੱਚੋਂ ਬਾਹਰ ਦਾ ਨਜ਼ਾਰਾ ਦੇਖ ਸਮਾਂ ਪਾਸ ਕਰਨ ਲੱਗੇ । ਉਨਾਂ ਦੀ ਮਾਸੀ ਜੀ ਪੂਰੀ ਸਪੀਡ ਨਾਲ ਕੋਲ ਰੱਖੇ ਡਿਜ਼ੀਟਲ ਮੀਟਰ ਵਿੱਚ ਪਾਠਾਂ ਦੀ ਗਿਣਤੀ ਵਧਾਂਦੇ ਗਏ ਤੇ ਮੈਂ ਸੋਚਣ ਲੱਗਾ ਕੀ ਸ਼ਬਦ ਵਿਚਾਰਨ ਵਾਲੀ ਨਿਆਰੀ ਕੌਮ ਨੂੰ ਗਿਣਤੀਆਂ ਮਿਣਤੀਆਂ ਦੇ ਪੁੱਠੇ ਪਾਸੇ ਇਨਾਂ ਸਾਧਾਂ ਨੇ ਕਿਹੜੇ ਕੰਮ ਲਾ ਦਿੱਤਾ ਹੈ । ਤਕਰਬੀਨ ਢਾਈ ਘੰਟੇ ਵਿੱਚ ਮਾਸੀ ਜੀ ਨੇ 10 ਪਾਠ ਕਰ ਲਏ ਤੇ ਥੋੜੀ ਦੇਰ ਸਾਹ ਲੈਣ ਲਈ ਉਨਾਂ ਗੁੱਟਕਾ ਪਰਸ ਵਿੱਚ ਰੱਖ ਲਿਆ । ਮੈਂ ਮਾਸੀ ਜੀ ਨੂੰ ਸੁਖਮਨੀ ਬਾਣੀ ਵਿੱਚੋਂ ਹੀ ਕੁਝ ਸਵਾਲ ਕਰਨ ਲੱਗ ਪਿਆ ਕਿ ਇਸਦਾ ਕੀ ਅਰਥ ਹੈ ? ਮਾਸੀ ਜੀ ਬੋਲੋ ਅਰਥਾਂ ਊਰਥਾਂ ਬਾਰੇ ਮੈਨੂੰ ਕੁਝ ਨਹੀਂ ਪਤਾ ਬੱਸ ਮੈਨੁੰ ਤੇ ਏਹੀ ਪਤਾ ਹੈ ਕੀ ਮਹਾਂਪੁਰਸ਼ਾਂ ਨੇ ਕਰਨ ਲਈ ਕਿਹਾ ਹੈ ਤੇ ਆਪਾਂ ਹਰ ਹਾਲਤ ਵਿੱਚ ਗਿਣਤੀ ਪੂਰੀ ਕਰਨੀ ਹੈ । ਏਨੇ ਨੂੰ ਮੇਰੇ ਦੋਸਤ ਦਾ ਬੇਟਾ ਵੀ ਜਾਗ ਪਿਆ ਤੇ ਔਖਾ ਅਤੇ ਰੋਣਹਾਕਾ ਹੋ ਕੇ ਕਹਿੰਦਾ ਪਾਪਾ ਘਰ ਕਿੰਨੀ ਦੂਰ ਰਹਿ ਗਿਆ ? ਉਸਦੇ ਪਾਪਾ ਆਪਨੇ ਬਚੇ ਦਾ ਧਿਆਨ ਵੰਡਾਉਣ ਲਈ ਪੁੱਛਣ ਲੱਗੇ , “ਬੇਟਾ ਸਕੂਲ ਵਿੱਚ ਕਾਊਟਿੰਗ (ਗਿਣਤੀ) ਸਿਖਾਉਂਦੇ ਨੇ”? ਬੇਟਾ ਕਹਿੰਦਾ ਹਾਂ ਜੀ । ਮੈਨੂੰ ਦੋਨੋਂ ਕਾਊਟਿੰਗ (ਗਿਣਤੀਆਂ) ਆਉਂਦੀਆਂ ਨੇ । ਮੈਂ ਪੁਛਿਆ ਦੋਨੋਂ ਕਿਹੜੀਆਂ ? ਕਹਿੰਦਾ ਸਿੱਧੀ ਗਿਣਤੀ ਤੇ ਪੁੱਠੀ ਗਿਣਤੀ । ਵੀਰ ਹਰਮਿੰਦਰ ਸਿੰਘ ਕਹਿਣ ਲੱਗੇ ਬਹੁਤ ਵਧੀਆ ਚੱਲ ਪਹਿਲਾਂ ਸਿੱਧੀ ਸੁਣਾ ਤੇ ਫੇਰ ਪੁੱਠੀ ਸੁਣਾਈ ਨਾਲੇ ਤੈਨੂੰ ਇਨਾਮ ਦੇਵਾਂਗਾ ਤੇ ਨਾਲੇ ਏਨੇ ਨੂੰ ਆਪਣਾ ਟਿਕਾਣਾ ਆ ਜਾਵੇਗਾ । ਉਸ ਦਾ ਬੇਟਾ ਪੂਰੇ ਜੋਸ਼ ਵਿੱਚ ਗਿਣਤੀ ਸੁਣਾਉਣ ਲੱਗਾ ਸਿੱਧੀ ਗਿਣਤੀ ਤਾਂ ਉਸ ਨੇ ਬਿਨਾਂ ਰੁੱਕੇ ਸੁਣਾਤੀ ਪਰ ਪੁੱਠੀ ਗਿਣਤੀ ਵਿੱਚ ਉਹ ਕਿਤੇ ਨਾ ਕਿਤੇ ਅਟਕ ਜਾਵੇ । ਜਿੱਥੇ ਅੱਟਕੇ ਉੱਥੋਂ ਫੇਰ ਨਵੇਂ ਸਿਰੇ ਤੋਂ ਦੁਬਾਰਾ ਸੁਰੂ ਕਰਨ ਨੂੰ ਮੇਰਾ ਮਿੱਤਰ ਕਹਿ ਦੇਵੇ । ਇਸ ਤਰ੍ਹਾਂ ਕਰਦੇ ਕਰਦੇ 25-30 ਮਿੰਟਾਂ ਬਾਅਦ ਅਸੀਂ ਟਿਕਾਣੇ ਤੇ ਪਹੁੰਚ ਗਏ । ਮੇਰੇ ਮਿੱਤਰ ਦੀ ਮਾਸੀ ਸਾਡੇ ਤੇ ਔਖੀ ਹੋਈ ਜਾਵੇ ਕਿ ਮੇਰਾ ਗਿਣਤੀ ਦਾ ਇਕ ਪਾਠ ਰਹਿ ਗਿਆ ਜੇ ਤੁਸੀਂ ਏਹ ਪੁੱਠੀ ਗਿਣਤੀ ਵਾਲਾ ਚੱਕਰ ਸ਼ੁਰੂ ਨਾ ਕਰਦੇ ਤੇ ਮੈਂ ਉਹ ਵੀ ਪੂਰਾ ਕਰ ਲੈਣਾ ਸੀ ਹੁਣ ਮੇਰੇ ਤੋਂ ਰਿਹਾ ਨਾ ਗਿਆ । ਮੈਂ ਕਿਹਾ ਮਾਸੀ ਜੀ ਜਿਹੜੇ ਪਾਠਾਂ ਦੀ ਨਾ ਤੁਹਾਨੂੰ ਸਮਝ ਆਈ ਤੇ ਨਾ ਸਾਨੂੰ ਉਸ ਨੁੰ ਕਰਨ ਦਾ ਕੀ ਫਾਇਦਾ ਜਿਸ ਤਰਾਂਹ ਏਹ ਵੀਰ ਜੀ ਨੇ ਆਪਣੇ ਬੇਟੇ ਨੂੰ ਪੁੱਠੀ ਗਿਣਤੀ ਵਿੱਚ ਪਾ ਕੇ ਕੰਮ ਤੇ ਲਗਾ ਦਿੱਤਾ ਹੈ ਜਿਸ ਦਾ ਜ਼ਿੰਦਗੀ ਵਿੱਚ ਕੋਈ ਫਾਇਦਾ ਨਹੀਂ ਏਸੇ ਤਰਾਂਹ ਤੁਹਾਡੇ ਏਹ ਅਖੌਤੀ ਮਹਾਂਪੁਰਸ਼ ਸੰਗਤ ਨੂੰ ਇਨਾਂ ਪਾਠਾਂ ਦੇ ਚੱਕਰਾਂ ਵਿੱਚ ਉਲਝਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਨੇ । ਇਸ ਤਰ੍ਹਾਂ ਕਰਨ ਵਾਲੀ ਸੰਗਤ ਪਾਠਾਂ ਦੇ ਗਿਣਤੀਆਂ- ਮਿਣਤੀਆਂ ਵਿੱਚ ਉਲਝ ਕੇ ਆਪਣੇ ਪਰਿਵਾਰ , ਸਮਾਜ਼ ਤੇ ਕੌਮ ਦੀ ਭਲਾਈ ਲਈ ਕੋਈ ਜਿੰਮੇਵਾਰੀਆਂ ਨਹੀਂ ਨਿਭਾ ਪਾਉਂਦੇ । ਮਾਸੀ ਜੀ ਮੇਰੀ ਗੱਲ ਸਮਝ ਤੇ ਗਏ ਪਰ ਅੱਗੋਂ ਕੁਝ ਬੋਲੇ ਨਹੀਂ ।

ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ । 09814061699


22/07/14)
ਹਰਲਾਜ ਸਿੰਘ ਬਹਾਦਰਪੁਰ

ਮਸਲਾ ਅਦਾਕਾਰਾ ਸਿੰਪੀ ਸਿੰਘ ਵੱਲੋਂ ਮੋਢੇ ਉਤੇ ਲਿਖੀਆਂ ਤੁਕਾਂ ਦਾ
ਕੀ ਤਖਤਾਂ ਦੇ ਜਥੇਦਾਰਾਂ ਨੂੰ ਅਤੇ ਰੋਜਾਨਾ ਸਪੋਕਸਮੈਨ ਦੇ ਸੰਪਾਦਕ ਸ੍ਰ: ਜੋਗਿੰਦਰ ਸਿੰਘ ਨੂੰ ਵੀ ਇਹ ਪਤਾ ਨਹੀਂ ਹੈ ਕਿ ਇਹ ਤੁਕ ਗੁਰਬਾਣੀ ਦਾ ਨਹੀਂ ਹੈ।
ਬਿਕਰਮ ਸਿੰਘ ਮਜੀਠੀਏ ਨੇ 25 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਇੱਕ ਚੋਣ ਜਲਸੇ ਵਿੱਚ ਦੇਹਿ ਸ਼ਿਵਾ ਬਰ ਮੋਹਿ ਇਹੈ ਵਾਲੇ ਬੰਦ ਦੀ ਤੁਕ ਨਿਸਚੈ ਕਰ ਆਪਣੀ ਜੀਤ ਕਰੋਂ ਨੂੰ ਬਦਲ ਕੇ ਨਿਸਚੈ ਕਰ ਜੇਤਲੀ ਕੀ ਜੀਤ ਕਰੋਂ ਕਹਿ ਦਿੱਤਾ ਸੀ। ਵਿਰੋਧੀਆਂ ਨੇ ਰੋਲਾ ਪਾ ਦਿੱਤਾ ਕਿ ਮਜੀਠੀਏ ਨੇ ਗੁਰਬਾਣੀ ਦੀ ਤੁਕ ਬਦਲ ਦਿੱਤੀ, ਗੁਰਬਾਣੀ ਦੀ ਬੇਅਦਬੀ ਕਰ ਦਿੱਤੀ। ਪਰਕਾਸ਼ ਸਿੰਘ ਬਾਦਲ ਨੇ ਆਪਣੇ ਸੇਵਾਦਾਰ ਜਥੇਦਾਰਾਂ ਤੋਂ ਮਜੀਠੀਏ ਨੂੰ ਅਕਾਲ ਤਖਤ ਤੇ ਸੱਦਵਾ ਕੇ 1 ਮਈ 2014 ਨੂੰ ਤਨਖਾਹ (ਸਜਾ) ਲਗਵਾ ਦਿੱਤੀ। ਇਸ ਮਸਲੇ ਵਿੱਚ ਬਾਦਲ ਦੀ ਚਾਲ ਸੀ ਕਿ ਆਪਣੇ ਵਿਰੋਧੀਆਂ ਨੂੰ ਵਿਖਾਇਆ ਜਾ ਸਕੇ ਕਿ ਅਕਾਲ ਤਖਤ ਉੱਤੇ ਸਿਰਫ ਬਾਦਲ ਦੇ ਵਿਰੋਧੀਆਂ ਨੂੰ ਹੀ ਨਹੀਂ ਸੱਦਿਆ ਜਾਂਦਾ, ਇੱਥੇ ਤਾਂ ਬਾਦਲ ਪਰਿਵਾਰ ਦੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਵੀ ਸੱਦਿਆ ਜਾਂਦਾ ਹੈ। ਦੂਜੀ ਗੱਲ ਇਹ ਸਿੱਧ ਕਰਨੀ ਸੀ ਕਿ ਅਕਾਲ ਤਖਤ ਤੋਂ ਜਾਰੀ ਹੋਇਆ ਹੁਕਮਨਾਮਾ ਹਰੇਕ ਨੂੰ ਮੰਨਣਾ ਚਾਹੀਂਦਾ ਹੈ। ਬਾਦਲ ਦੇ ਨੇੜਲੇ, ਪੰਜਾਬ ਸਰਕਾਰ ਦੇ ਮੰਤਰੀ ਬਿਕਰਮ ਸਿੰਘ ਮਜੀਠੀਏ ਨੇ ਵੀ ਇਹ ਹੁਕਮਨਾਮਾ ਮੰਨਿਆ ਹੈ ਤਾਂ ਕਿ ਅੱਗੇ ਤੋਂ ਬਾਦਲ ਵਿਰੋਧੀ ਵੀ ਅਕਾਲ ਤਖਤ ਦੇ (ਅਸਲ ਵਿੱਚ ਬਾਦਲ ਦੇ) ਹੁਕਮਨਾਮੇ ਨੂੰ ਮੰਨਦੇ ਰਹਿਣ। ਨਾਲੇ ਆਮ ਲੋਕਾਂ ਵਿੱਚ ਚਰਚਾ ਹੈ ਕਿ ਵੱਡੇ ਬਾਦਲ ਮਜੀਠੀਆ ਸਾਹਿਬ ਨੂੰ ਘੱਟ ਚਾਹੁੰਦੇ ਹਨ, ਇਸ ਲਈ ਮਜੀਠੀਏ ਨੂੰ ਝਟਕਾ ਦਿਵਾ ਦਿੱਤਾ। ਪਰ ਕੀ ਇਹ ਬੰਦ ਗੁਰਬਾਣੀ ਦਾ ਸ਼ਬਦ ਹੈ? ਨਹੀਂ। ਦੇਹਿ ਸ਼ਿਵਾ ਬਰ ਮੋਹਿ ਇਹੈ ਬੰਦ ਵਾਲਾ ਸ਼ਬਦ ਗੁਰਬਾਣੀ ਦਾ ਸ਼ਬਦ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਕਿਤੇ ਵੀ ਦਰਜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਹੀ ਗੁਰਬਾਣੀ ਦਾ ਦਰਜਾ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਕਿਸੇ ਵੀ ਰਚਨਾ ਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ। ਪਰ ਬਾਦਲ ਸਾਹਿਬ ਦੇ ਜਥੇਦਾਰਾਂ ਨੇ ਜਾਣਦਿਆਂ ਬੁਝਦਿਆਂ ਗੁਰਬਾਣੀ ਤੋਂ ਬਾਹਰ ਦੇ ਇਸ ਬੰਦ ਨੂੰ ਗੁਰਬਾਣੀ ਦਾ ਨਾਮ ਦੇ ਕੇ, ਬਿਕਰਮ ਸਿੰਘ ਮਜੀਠੀਏ ਨੂੰ ਦੋਸ਼ੀ ਬਣਾ ਕੇ ਸਜ਼ਾ ਦੇ ਦਿੱਤੀ। ਜਿਸ ਨਾਲ ਆਮ ਜਨਤਾ ਵਿੱਚ ਇਹ ਸੁਨੇਹਾ ਗਿਆ ਕਿ ਦੇਹਿ ਸ਼ਿਵਾ ਬਰ ਮੋਹਿ ਇਹੈ ਵਾਲਾ ਸ਼ਬਦ ਗੁਰਬਾਣੀ ਦਾ ਸ਼ਬਦ ਹੈ। ਮਜੀਠੀਏ ਨੂੰ ਲਾਈ ਗਈ ਇਸ ਗਲਤ ਸਜ਼ਾ ਕਾਰਨ ਹੀ ਹੁਣ 9 ਜੁਲਾਈ ਨੂੰ ਯਾਰਾਂ ਦਾ ਕੈਚਅੱਪ ਫਿਲਮ ਦੀ ਟੀਮ ਫਿਲਮ ਦੇ ਪ੍ਰਚਾਰ ਲਈ ਬਠਿੰਡੇ ਪਹੁੰਚੀ, ਉਹਨਾਂ ਵਿੱਚੋਂ ਅਦਾਕਾਰ ਸਿੰਪੀ ਸਿੰਘ ਨੇ ਆਪਣੇ ਮੋਢੇ ਤੇ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ ਲਿਖਵਾਇਆ ਹੋਇਆ ਸੀ ਤਾਂ ਬਠਿੰਡਾ ਤੋਂ ਰੋਜਾਨਾ ਪਹਿਰੇਦਾਰ ਦੇ ਪੱਤਰਕਾਰ ਵੀਰ ਅਨਿਲ ਵਰਮਾ ਜੀ ਨੇ ਇਹ ਮੁੱਦਾ ਚੁੱਕ ਲਿਆ ਕਿ ਅਦਾਕਾਰਾ ਸਿੰਪੀ ਸਿੰਘ ਨੇ ਬਾਣੀ ਦੀਆਂ ਤੁਕਾਂ ਦੀ ਬੇਅਦਬੀ ਕਰ ਦਿੱਤੀ ਹੈ ਅਦਾਕਾਰਾ ਨੇ ਕਿਹਾ ਕਿ ਉਹ ਸਿੱਖ ਧਰਮ ਦਾ ਸਤਿਕਾਰ ਕਰਦੀ ਹੈ, ਇਹ ਤੁਕਾਂ ਉਸਨੇ ਸਤਿਕਾਰ ਨਾਲ ਹੀ ਛਪਾਈਆਂ ਹਨ। ਬੇਸ਼ੱਕ ਇਹ ਤੁਕਾਂ ਗੁਰਬਾਣੀ ਦੀਆਂ ਨਹੀਂ ਹਨ। ਪਰ ਇਹ ਸੱਚ ਹੀ ਹੋਵੇਗਾ ਕਿ ਅਦਾਕਾਰਾ ਨੇ ਇਹ ਤੁਕਾਂ ਸਤਿਕਾਰ ਵਿੱਚ ਹੀ ਛਪਵਾਈਆਂ ਹੋਣਗੀਆਂ। ਕਿਉਂਕਿ ਅਜਿਹੇ ਹੋਰ ਵੀ ਬਹੁਤ ਸਾਰੇ ਲੋਕ ਹਨ ਜੋ ਆਪਣਿਆਂ ਹੱਥਾਂ, ਡੋਲਿਆਂ, ਮੋਢਿਆਂ, ਗਰਦਨਾਂ, ਬੱਸਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਟਰਾਲੀਆਂ ਆਦਿ ਉੱਤੇ ੴ ਜਾਂ ਹੋਰ ਗੁਰਬਾਣੀਆਂ ਦੀਆਂ ਪੰਕਤੀਆਂ ਲਿਖਵਾ ਲੈਂਦੇ ਹਨ। ਉਹ ਆਪਣੇ ਮਨੋ ਅਜਿਹਾ ਸਤਿਕਾਰ ਵਿੱਚ ਹੀ ਲਿਖਵਾਉਂਦੇ ਹੁੰਦੇ ਹਨ। ਅਜਿਹੇ ਹੋਰ ਵੀ ਕਈ ਸ਼ਬਦ ਪ੍ਰਚੱਲਤ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਲੋਕ ਗੁਰਬਾਣੀ ਸਮਝਦੇ ਹਨ, ਪਰ ਅਸਲ ਵਿੱਚ ਉਹ ਸ਼ਬਦ ਗੁਰਬਾਣੀ ਦੇ ਨਹੀਂ ਹੁੰਦੇ। ਜਿਵੇਂ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਆਦਿ, ਹੋ ਸਕਦੈ ਪੱਤਰਕਾਰ ਵੀਰ ਅਨਿਲ ਵਰਮਾ ਜੀ ਨੂੰ ਵੀ ਇਸ ਵਾਰੇ ਪਤਾ ਨਾ ਹੋਵੇ ਕਿ ਇਹ ਸ਼ਬਦ ਗੁਰਬਾਣੀ ਵਿੱਚੋਂ ਹੈ ਜਾਂ ਬਾਹਰੋਂ ਹੈ। ਇਸੇ ਲਈ ਉਸਨੇ ਖਬਰ ਦੇ ਸ਼ੁਰੂ ਵਿੱਚ ਦੇਹਿ ਸ਼ਿਵਾ ਬਰ ਮੋਹਿ ਇਹੈ ਵਾਲੇ ਸ਼ਬਦ ਨੂੰ ਬਿਕਰਮ ਸਿੰਘ ਮਜੀਠੀਆ ਵੱਲੋਂ ਬਦਲੇ ਜਾਣ ਤੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਮਜੀਠੀਏ ਨੂੰ ਲਾਈ ਗਈ ਸਜ਼ਾ ਦਾ ਹਵਾਲਾ ਦਿੱਤਾ ਹੈ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲ ਤਖਤ ਤੋਂ ਮਜੀਠੀਏ ਨੂੰ ਲਾਈ ਗਈ ਗਲਤ ਸਜ਼ਾ ਕਾਰਨ ਹੀ ਅਨਿਲ ਵਰਮਾ ਜੀ ਨੂੰ ਭੁਲੇਖਾ ਲੱਗਿਆ, ਕਿ ਇਹ ਉਹੀ ਸ਼ਬਦ ਹੈ ਜਿਸਦੀ ਤੁਕ ਬਦਲਣ ਤੇ ਅਕਾਲ ਤਖਤ ਨੇ ਮਜੀਠੀਏ ਨੁੰ ਸਜ਼ਾ ਲਾਈ ਸੀ, ਇਸ ਅਦਾਕਾਰਾ ਨੇ ਵੀ ਆਪਣੇ ਮੋਢੇ ਉੱਤੇ ਉਹੀ ਸ਼ਬਦ ਲਿਖਿਆ ਹੋਇਆ ਹੈ।

ਅਨਿਲ ਵਰਮਾ ਜੀ ਦੀ ਨੀਅਤ ਵਿੱਚ ਖੋਟ ਨਹੀਂ ਹੋ ਸਕਦਾ ਕਿਉਂਕਿ ਉਸਨੂੰ ਵੀ ਘੱਟ ਕੱਪੜੇ ਪਹਿਨੀ ਹੋਈ ਅਦਾਕਾਰਾ ਦੇ ਮੋਢੇ ਉੱਤੇ ਲਿਖਿਆ ਇਹ ਬੰਦ ਚੰਗਾ ਨਹੀਂ ਲੱਗਾ, ਉਸਨੇ ਵੀ ਆਪਣੇ ਮਨੋ ਗੁਰਬਾਣੀ ਦੇ ਸਤਿਕਾਰ ਵਿੱਚ ਹੀ ਇਸ ਗੱਲ ਨੂੰ ਉਭਾਰਿਆ। ਅਦਾਕਾਰਾ ਦਾ ਜੀਵਨ ਕਿਹੋ ਜਿਹਾ ਹੈ ਇਸ ਬਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਹੈ ਪਰ ਇਹ ਬੰਦ ਉਸਨੇ ਵੀ ਸਤਿਕਾਰ ਵਿੱਚ ਹੀ ਲਿਖਿਆ ਹੋਵੇਗਾ। ਚਲੋ ਜੋ ਵੀ ਹੋਇਆ ਅਦਾਕਾਰਾ ਸਿੰਪੀ ਸਿੰਘ ਨੇ ਮੁਆਫੀ ਮੰਗ ਲਈ। ਦੁੱਖ ਦੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਿੱਖ ਧਰਮ ਦਾ ਸਹੀ ਜਾਣਕਾਰ ਤੇ ਵਿਆਖਿਆਕਾਰ ਕਹਾਉਣ ਵਾਲੇ ਸ੍ਰ: ਜੋਗਿੰਦਰ ਸਿੰਘ ਮੁੱਖ ਸੰਪਾਦਕ ਦੇ ਅਖਬਾਰ ਵਿੱਚ ਇਹ ਮੁਆਫੀ ਦੀ ਖਬਰ ਜੋ 12 ਜੁਲਾਈ ਨੂੰ ਸਪੋਕਸਮੈਨ ਦੇ ਪੰਨਾ ਨੰਬਰ 8 ਤੇ ਛਪੀ, ਇਸ ਉਪਰ ਵਿਸ਼ੇਸ਼ ਲਿਖਿਆ ਹੋਇਆ ਸੀ ਕਿ ਮਾਮਲਾ ਗੁਰਬਾਣੀ ਦੀ ਤੁਕ ਮੋਢੇ ਤੇ ਲਿਖਵਾਉਣ ਦਾ। ਕੀ ਸਪੋਕਸਮੈਨ ਵਾਲਿਆਂ ਨੂੰ ਵੀ ਪਤਾ ਨਹੀਂ ਹੈ ਕਿ ਇਹ ਤੁੱਕ ਗੁਰਬਾਣੀ ਦੀ ਨਹੀਂ ਹੈ, ਸ੍ਰ: ਜੋਗਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹ ਬੰਦ ਅਖੌਤੀ ਦਸ਼ਮ ਗ੍ਰੰਥ ਵਿੱਚ ਚੰਡੀ ਦੇਵੀ ਦੀ ਉਸਤਤ ਵਿੱਚ ਲਿਖੇ ਨੌ ਬੰਦਾਂ ਵਿੱਚੋਂ ਇੱਕ ਬੰਦ ਹੈ, ਜੋ ਪੰਨਾ ਨੰਬਰ 99 ਉਪਰ ਲਿਖਿਆ ਹੋਇਆ ਹੈ। ਅਖੌਤੀ ਦਸ਼ਮ ਗ੍ਰੰਥ ਦੇ ਵਿਰੋਧ ਕਾਰਨ ਹੀ ਇਸ ਅਖਬਾਰ (ਸਪੋਕਸਮੈਨ) ਨੇ ਆਪਣੀ ਵੱਖਰੀ ਪਹਿਚਾਣ ਬਣਾਈ ਸੀ। ਪਰ ਹੁਣ ਇਹ ਅਖੌਤੀ ਦਸ਼ਮ ਗ੍ਰੰਥ ਦੀ ਰਚਨਾ ਨੂੰ ਹੀ ਗੁਰਬਾਣੀ ਲਿਖਣ ਲੱਗ ਪਏ ਹਨ। ਬਿਕਰਮ ਸਿੰਘ ਮਜੀਠੀਏ ਨੇ ਵੀ ਇਹ ਤੁਕ ਜੋਸ਼ ਵਿੱਚ ਆ ਕੇ ਬੋਲੀ ਹੋਵੇਗੀ ਉਸਦਾ ਮਕਸਦ ਗੁਰਬਾਣੀ ਦੀ ਬੇਅਦਬੀ ਕਰਨਾ ਨਹੀਂ ਹੋ ਸਕਦਾ, ਯਾਰਾਂ ਦਾ ਕੈਚਅੱਪ ਫਿਲਮ ਦੀ ਅਦਾਕਾਰਾ ਸਿੰਪੀ ਸਿੰਘ ਨੇ ਵੀ ਇਹ ਤੁਕ ਸਤਿਕਾਰ ਵਜੋਂ ਹੀ ਲਿਖਵਾਈ ਹੋਵੇਗੀ। ਜਿਸ ਤਰ੍ਹਾਂ ਉਸਨੇ ਕਿਹਾ ਹੈ ਕਿ ਚੰਗੀ ਪ੍ਰੇਰਣਾ ਲੈਣ ਲਈ ਇਹ ਤੁਕ ਲਿਖਵਾਈ ਸੀ, ਵੀਰ ਅਨਿਲ ਵਰਮਾ ਜੀ ਨੂੰ ਵੀ ਪਤਾ ਨਹੀਂ ਹੋਣਾ ਕਿ ਇਹ ਤੁਕ ਗੁਰਬਾਣੀ ਵਿੱਚੋਂ ਹੈ ਜਾਂ ਬਾਹਰੋਂ। ਕਿਉਂਕਿ ਉਸਨੇ ਵੀ ਅਕਾਲ ਤਖਤ ਵੱਲੋਂ ਮਜੀਠੀਏ ਨੂੰ ਲਾਈ ਸਜ਼ਾ ਦਾ ਹਵਾਲਾ ਦਿੱਤਾ ਹੈ। ਪਰ ਕੀ ਤਖਤਾਂ ਦੇ ਜਥੇਦਾਰਾਂ ਨੂੰ ਅਤੇ ਰੋਜਾਨਾ ਸਪੋਕਸਮੈਨ ਦੇ ਸੰਪਾਦਕ ਸ੍ਰ: ਜੋਗਿੰਦਰ ਸਿੰਘ ਨੂੰ ਵੀ ਇਹ ਪਤਾ ਨਹੀਂ ਹੈ ਕਿ ਇਹ ਤੁਕ ਗੁਰਬਾਣੀ ਦਾ ਨਹੀਂ ਹੈ। ਬਿਕਰਮ ਸਿੰਘ ਮਜੀਠੀਏ ਨੇ ਅਣਜਾਣਪੁਣੇ ਵਿੱਚ ਹੋਈ ਗਲਤੀ ਦੀ ਸਜ਼ਾ ਭੁਗਤ ਲਈ ਹੈ, ਅਦਾਕਾਰਾ ਸਿੰਪੀ ਸਿੰਘ ਨੇ ਮੁਆਫੀ ਮੰਗ ਲਈ ਹੈ। ਦੇਹਿ ਸ਼ਿਵਾ ਬਰ ਮੋਹਿ ਇਹੈ ਵਾਲੇ ਗੁਰਬਾਣੀ ਤੋਂ ਬਾਹਰਲੇ ਬੰਦ ਨੂੰ ਗੁਰਬਾਣੀ ਦੱਸ ਕੇ/ਮੰਨ ਕੇ ਮਜੀਠੀਏ ਨੂੰ ਸਜ਼ਾ ਦੇਣ ਵਾਲੇ ਜਥੇਦਾਰ, ਗਲਤ ਸਜ਼ਾ ਲਾਉਣ ਦੀ ਅਤੇ ਸ੍ਰ: ਜੋਗਿੰਦਰ ਸਿੰਘ ਅਖੌਤੀ ਦਸ਼ਮ ਗ੍ਰੰਥ ਦੀ ਰਚਨਾ ਨੂੰ ਗੁਰਬਾਣੀ ਲਿਖਣ ਤੇ ਮੁਆਫੀ ਮੰਗਣਗੇ? ਜਾਂ ਆਮ ਲੋਕਾਂ ਨੂੰ ਇਸੇ ਤਰ੍ਹਾਂ ਮੂਰਖ ਬਣਾਉਂਦੇ ਰਹਿਣਗੇ। ਜਥੇਦਾਰਾਂ ਦਾ ਫਰਜ਼ ਬਣਦਾ ਸੀ ਕਿ ਉਹ ਮਜੀਠੀਏ ਨੂੰ ਤੁਕ ਬਦਲਣ ਦੀ ਸਜ਼ਾ ਲਾਉਣ ਦੀ ਬਜਾਏ ਸਿੱਖ ਸੰਗਤਾਂ ਅਤੇ ਆਮ ਲੋਕਾਂ ਨੂੰ ਦੱਸਦੇ ਕਿ ਇਹ ਤੁਕ ਗੁਰਬਾਣੀ ਦੀ ਨਹੀਂ ਹੈ, ਇਸਦੇ ਬਦਲਣ ਨਾਲ ਗੁਰਬਾਣੀ ਦੀ ਬੇਅਦਬੀ ਨਹੀਂ ਹੁੰਦੀ। ਸਪੋਕਸਮੈਨ ਨੇ ਵੀ ਲਿਖਣਾ ਸੀ ਕਿ ਇਹ ਤੁਕ ਗੁਰਬਾਣੀ ਦੀ ਨਹੀਂ ਹੈ। ਪਰ ਅਸਲ ਗੱਲ ਤਾਂ ਇਹ ਹੈ ਕਿ ਆਮ ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਹੈ। ਤਖਤਾਂ ਦੇ ਅਖੌਤੀ ਜਥੇਦਾਰ ਅਖੌਤੀ ਦਸ਼ਮ ਗ੍ਰੰਥ ਨੂੰ ਗੁਰਬਾਣੀ ਬਣਾਉਣ ਲੱਗੇ ਹੋਏ ਹਨ। ਜਥੇਦਾਰਾਂ ਦੀ ਇਸ ਚੋਰ ਨੀਤੀ ਤੋਂ ਜਾਗਰੂਕ ਕਰਨ ਵਾਲਾ ਸਪੋਕਸਮੈਨ ਦਾ ਸੰਪਾਦਕ ਵੀ ਹੁਣ ਅਖੌਤੀ ਦਸ਼ਮ ਗ੍ਰੰਥ ਦੀ ਰਚਨਾ ਨੂੰ ਗੁਰਬਾਣੀ ਲਿਖਣ ਲੱਗ ਪਿਆ, ਕੁੱਤੀ ਚੋਰਾਂ ਨਾਲ ਰਲ ਗਈ। ਭਾਵ ਕਿ ਪਹਿਰੇਦਾਰ ਕਹਾਉਣ ਵਾਲਾ ਚੋਰਾਂ ਨਾਲ ਰਲ ਗਿਆ ਤਾਂ ਆਮ ਲੋਕਾਂ ਦਾ ਕੀ ਬਣੇਗਾ। ਉਹਨਾਂ ਨੂੰ ਕੌਣ ਦੱਸੇਗਾ ਕਿ ਕਿਹੜੀ ਰਚਨਾ ਗੁਰਬਾਣੀ ਦੀ ਹੈ ਤੇ ਕਿਹੜੀ ਗੁਰਬਾਣੀ ਤੋਂ ਬਾਹਰ ਹੈ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


22/07/14)
ਗਿਆਨੀ ਅਵਤਾਰ ਸਿੰਘ

ਸਾਮ, ਦਾਮ, ਦੰਡ, ਭੇਦ ਵਾਲੀ ਨੀਤੀ ‘ਤੋਂ ਸਿੱਖ ਕੌਮ ਨੂੰ ਆਜ਼ਾਦ ਕਰਵਾਉਣ ਦਾ ਢੁੱਕਵਾਂ ਸਮਾ:-
ਭਾਰਤ ਦੇ ਸੰਵਿਧਾਨ ਅਨੁਸਾਰ ਸੈਕਿਉਲਰ ਪਾਰਟੀ ਹੀ ਲੋਕਤੰਤਰੀ ਢਾਂਚੇ ਦੀ ਅਗਵਾਈ ਕਰ ਸਕਦੀ ਹੈ। ਪਰ ਭਾਰਤ ਦਾ ਸੰਵਿਧਾਨ ਬਣਾਉਣ ਵਾਲਿਆਂ ਨੂੰ ਵੀ ਪਤਾ ਸੀ ਕਿ ਇਸ ਸੰਵਿਧਾਨ ਬਣਾਉਣ `ਚ ਕੀ ਕੀ ਊਣਤਾਈਆਂ ਰੱਖਣੀਆਂ ਹਨ, ਸ਼ਾਇਦ ਇਹ ਸੁਵਿਧਾ ਵੀ ਸਾਮ, ਦਾਮ, ਦੰਡ, ਭੇਦ ਦਾ ਹੀ ਹਿੱਸਾ ਹੋਵੇ। (ਭਾਵ ਸਾਮ-ਪਿਆਰ ਭਰੇ ਸ਼ਬਦਾਂ ਨਾਲ ਜਨਤਾ ਦੇ ਗੁੱਛੇ ਨੂੰ ਦਬਾਉਣਾ, ਦਾਮ-ਪੈਸੇ, ਨਸ਼ਾ ਆਦਿ ਲਾਲਚ ਰਾਹੀਂ ਹਵਾ ਦਾ ਰੁਖ ਆਪਣੇ ਹੱਕ `ਚ ਭੁਗਤਾਉਣਾ, ਦੰਡ-ਸ਼ਕਤੀ ਨਾਲ ਜਾਂ ਝੂਠੇ ਕੇਸ ਆਦਿ ਬਣਵਾ ਕੇ ਰਾਜ ਸੱਤਾ `ਤੇ ਕਾਬਜ ਹੋਣਾ, ਭੇਦ-ਵਿਰੋਧੀ ਸ਼ਕਤੀ `ਚ ਫੁਟ ਪਾ ਕੇ ਉਹਨਾ ਦੀ ਸ਼ਕਤੀ ਕਮਜ਼ੋਰ ਕਰਨੀ ਆਦਿ।) ਕੀ ਇਹੋ ਜਿਹੀ ਨੀਤੀ ਕਿਸੇ ਕੌਮ `ਚ ਏਕਤਾ ਬਣਾਈ ਰੱਖਣ ਲਈ ਸਾਂਝਾ ਮੰਚ ਤਿਆਰ ਕਰ ਸਕਦੀ ਹੈ?
ਜੋ ਵੀ ਰਾਜਨੀਤੀ ਕਿਸੇ ਖਾਸ ਧਰਮ ਦੇ ਅਨੁਯਾਈਆਂ ਨੂੰ ਵਰਗਲਾ ਕੇ, ਵੋਟਾਂ ਇਕੱਠੀਆਂ ਕਰਕੇ ਆਪਣਾ ਉੱਲੂ ਸਿਧਾ ਕਰਦੀ ਹੋਵੇ ਉਹ ਸੈਕਿਉਲਰ ਪਾਰਟੀ ਜਾਂ ਅਸੰਪ੍ਰਦਾਈ ਪਾਰਟੀ ਨਹੀਂ ਹੋ ਸਕਦੀ। ਇਉਂ ਪ੍ਰਤੀਤ ਹੁੰਦਾ ਹੈ ਕਿ ਉਹ ਕਿਸੇ ਖ਼ਾਸ ਧਰਮ ਦੇ ਹਿਤੂ ਹਨ ਪਰ ਅਸਲ ਵਿੱਚ ਉਹ ਕੁਰਸੀ ਪ੍ਰੇਮੀ ਹੁੰਦੇ ਹਨ ਕਿਉਂਕਿ ਕੁਰਸੀ ਨੂੰ ਬਚਾਈ ਰੱਖਣ ਲਈ ਉਹ ਦੂਸਰੇ ਧਰਮਾਂ ਨੂੰ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ। ਅੱਜ ਭਾਰਤ ਦੀ ਕੋਈ ਵੀ ਮਾਨਤਾ ਪ੍ਰਾਪਤ ਪਾਰਟੀ ਸੈਕਿਉਲਰ ਪਾਰਟੀ ਨਹੀਂ ਕਹੀ ਜਾ ਸਕਦੀ ਕਿਉਂਕਿ ਇਹਨਾਂ ਪਾਰਟੀਆਂ ਦੇ ਵੋਟ ਦਾ ਆਧਾਰ ਹੀ ਸਮਾਜ ਦੀ ਵੰਡ ਹੈ ਬੇਸ਼ੱਕ ਉਹ ਧਰਮ, ਜਾਤ-ਪਾਤ ਆਦਿ ਫ਼ਿਰਕੂ ਵਿਸ਼ਿਆਂ ਨਾਲ ਸਬੰਧਤ ਹੋਵੇ। ਇਉਂ ਹੀ ਪੰਜਾਬ ਦੀ ਰਾਜਨੀਤੀ `ਚ ਵੀ ਦੋ ਪ੍ਰਮੁੱਖ ਪਾਰਟੀਆਂ ਹਨ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ।
ਇਹਨਾ ਦੋਵੇਂ ਪਾਰਟੀਆਂ `ਚ ਬੁਨਿਆਦੀ ਅੰਤਰ ਇਹ ਹੈ ਕਿ ਇੱਕ ਪਾਰਟੀ ਤਾਂ ਬਹੁ ਗਿਣਤੀ ਵਰਗ ਨਾਲ ਸਬੰਧਤ ਹੈ ਜਦਕਿ ਦੂਸਰੀ ਘੱਟ ਗਿਣਤੀ ਵਰਗ ਨਾਲ ਸਬੰਧਤ ਪਾਰਟੀ ਹੈ। ਦੋਵਾਂ ਦਾ ਚੁਨਾਵੀ ਗਠਜੋੜ ਹੈ। ਬਹੁ ਗਿਣਤੀ ਵਾਲੀ ਪਾਰਟੀ ਸਨਾਤਨੀ ਸੋਚ ਆਰ. ਐੱਸ. ਐੱਸ. ਦੀ ਸਾਖਾ ਦੇ ਰੂਪ `ਚ ਵਿਚਰਦੀ ਹੈ ਜਦਕਿ ਘੱਟ ਗਿਣਤੀ ਸ਼ੋਮਣੀ ਅਕਾਲੀ ਦਲ ਪਾਰਟੀ ਸਿੱਖ ਧਰਮ ਦੀ ਅਗਵਾਈ ਕਰਨ ਵਾਲੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਸਾਖਾ ਬਣਾ ਕੇ ਰੱਖਣਾ ਚਾਹੁੰਦੀ ਹੈ।
ਸੰਨ 1947 `ਚ ਭਾਰਤ ਦੀ ਆਜ਼ਾਦੀ ਦੌਰਾਨ ਅੰਗਰੇਜ਼ਾਂ ‘ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਘੱਟ ਗਿਣਤੀ ਸਿੱਖ ਵਰਗ ਨੇ 85% ਕੁਰਬਾਨੀਆਂ ਦਿੱਤੀਆਂ ਜਦਕਿ ਆਰ. ਐੱਸ. ਐੱਸ. ਭਾਰਤ ਨੂੰ ਅੰਗਰੇਜ਼ਾਂ ‘ਤੋਂ ਆਜ਼ਾਦ ਕਰਵਾਉਣ ਦਾ ਵਿਰੋਧ ਕਰਦੀ ਰਹੀ ਸੀ ਪਰ ਪਿਛਲੇ 65 ਸਾਲਾਂ `ਚ ਹੀ ਆਰ. ਐੱਸ. ਐੱਸ. ਦੇਸ਼ ਭਗਤ ਅਤੇ ਸਿੱਖ ਸਮਾਜ ਦੇਸ਼ ਦ੍ਰੋਹੀ ਬਣ ਗਿਆ। ਪਤਾ ਹੀ ਨਹੀਂ ਲੱਗਾ, ਕਿ ਕਿਵੇਂ ਅਤੇ ਕਿਸ ਤਰ੍ਹਾਂ ਵਿਚਾਰ ਬਣਾਏ ਗਏ?
ਵਰਤਮਾਨ ਸਮੇਂ `ਚ ਜਿਵੇਂ ਹਰ ਕੋਈ ਦੇਸ਼ ਅੱਗੇ ਵਧਣ ਲਈ ਅਮਰੀਕਾ ਜਾਂ ਚੀਨ ਦੀ ਖ਼ੁਸ਼ਾਮਦ ਕਰਨ ਨੂੰ ਆਪਣੇ ਵੱਡੇ ਭਾਗ ਸਮਝਦਾ ਹੈ ਇਸ ਤਰ੍ਹਾਂ ਹੀ ਹਰ ਇੱਕ ਭਾਰਤੀ ਰਾਜਨੀਤਿਕ ਪਾਰਟੀ ਅੱਗੇ ਵਧਣ ਲਈ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ (ਦੋ ਵੱਡੀਆਂ ਪਾਰਟੀਆਂ) ਨਾਲ ਗਠਜੋੜ ਨੂੰ ਆਪਣੀ ਉਪਲੱਭਦੀ ਮੰਨ ਰਹੀ ਹੈ। ਸਿੱਖ ਵਰਗ ਦੀ ਅਗਵਾਈ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ `ਚ ਵੀ ਇਹਨਾਂ ਦੋਵੇਂ ਵੱਡੀਆਂ ਪਾਰਟੀਆਂ ਨਾਲ ਗਠਜੋੜ ਕਰਨਾ ਇੱਕ ਰਾਜਨੀਤਿਕ ਸਟੰਟ ਹੀ ਹੈ ਨਾ ਕਿ ਧਾਰਮਿਕ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਦੋਵੇਂ ਵੱਡੀਆਂ ਪਾਰਟੀਆਂ ਸਾਡੀ ਕੁੱਝ ਹੱਦ ਤੱਕ ਹੀ ਮਦਦ ਕਰ ਸਕਦੀਆਂ ਹਨ। ਜਿਵੇਂ ਕਿ ਕਾਂਗਰਸ 1984 ਦੇ ਕਾਂਡ ਦੀ ਸੰਯੁਕਤ ਰਾਸਟ੍ਰ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੇ ਹੱਕ ਵਿੱਚ ਕਦੇ ਵੀ ਸਾਡੀ ਮਦਦ ਨਹੀਂ ਕਰੇਗੀ ਜਦਕਿ ਭਾਰਤੀ ਜਨਤਾ ਪਾਰਟੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ `ਚ ਸਾਡੀ ਮਦਦ ਨਹੀਂ ਕਰੇਗੀ ਕਿਉਂਕਿ ਸਿੱਖ ਵਰਗ ਦੇ ਹਿੱਤਾਂ ਵਾਲੇ ਇਹਨਾਂ ਮੁਦਿਆਂ `ਤੇ ਇਹਨਾਂ ਦੋਵੇਂ ਪਾਰਟੀਆਂ ਨੂੰ ਨੁਕਸਾਨ ਹੁੰਦਾ ਪ੍ਰਤੀਤ ਹੁੰਦਾ ਹੈ ਜੋ ਕਿ ਇਹਨਾਂ ਦੀ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ ਕਿ 85% ਕੁਰਬਾਨੀਆਂ ਕਰਨ ਵਾਲੀ ਕੌਮ ਨੂੰ ਇਨਸਾਫ਼ ਨਾ ਦੇਣਾ।
ਗੁਰੂ ਨਾਨਕ ਦੇਵ ਜੀ ਵੱਲੋਂ ਬਹੁਤਾਤ ਵਿੱਚ ਰਾਜਿਆ ਦੀ ਮਾਨਸਿਕਤਾ ਨੂੰ ਆਪਣੇ ਬਚਨਾਂ ਰਾਹੀਂ ਗੁਰਬਾਣੀ `ਚ ਬਿਆਨ ਕੀਤਾ ਗਿਆ ਹੈ। ਜਿਸ ‘ਤੋਂ ਸਿੱਖ ਕੌਮ ਨੂੰ ਹਮੇਸ਼ਾਂ ਸੁਚੇਤ ਰਹਿਣ ਦੀ ਨਸੀਅਤ ਦਿੱਤੀ ਗਈ ਹੈ ਜਿਵੇਂ ਕਿ “ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਰਿ ਬੈਠੇ ਸੁਤੇ॥” ਮਲਾਰ ਕੀ ਵਾਰ (ਮ: 1/1288) (ਅਤੇ) “ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ, ਕਿਉ ਰਾਹੁ ਪਛਾਣੈ॥” ਸੂਹੀ (ਮ: 1/767) ਗੁਰੂ ਨਾਨਕ ਦੇਵ ਜੀ ਰਾਜਿਆਂ ਦੀ ਸਾਮ, ਦਾਮ, ਦੰਡ, ਭੇਦ ਨੀਤੀ ਨੂੰ ਇਉਂ ਬਿਆਨ ਕਰ ਰਹੇ ਹਨ-” ਹਰਣਾਂ ਬਾਜਾਂ ਤੈ ਸਿਕਦਾਰਾਂ, ਏਨ੍ਰਾ ਪੜ੍ਰਿਆ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ, ਅਗੈ ਨਾਹੀ ਥਾਉ॥” (ਮ: 1/1288) ਭਾਵ ਹਿਰਨ, ਬਾਜ਼ ਅਤੇ ਰਾਜੇ ਆਪਣੇ ਹੀ ਭਰਾਵਾਂ ਨੂੰ ਕੈਦ ਕਰਵਾ ਦੇਂਦੇ ਹਨ।
ਜਦ ਤੱਕ ਇਹੋ ਜਿਹੇ ਕੂੜ ਰਾਜੇ ਸ਼ਕਤੀਸਾਲੀ ਰਹਿਣਗੇ ਅਤੇ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ `ਤੇ ਕਾਬਜ ਰਹਿਣਗੇ ਉਦੋਂ ਤੱਕ ਇਹਨਾਂ ਨੂੰ ਕਮਜ਼ੋਰ ਕਰਨਾ ਹੀ ਸਿੱਖੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਆਰੰਭਤਾ ਹੈ। ਅਜੋਕੇ ਘਟਨਾ ਕਰਮ ਅਨੁਸਾਰ ਕਾਂਗਰਸ ਪਾਰਟੀ ਰਾਹੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ `ਚ ਆਈ ਹੈ। ਇਸ ਕਮੇਟੀ ਲਈ ਵੀ ਅੱਗੇ ਕਈ ਮੁਸਕਲਾਂ ਆਉਣ ਵਾਲੀਆਂ ਹਨ ਜੋ ਕਿ ਭਾਰਤੀ ਸੰਵਿਧਾਨ ਦਾ ਵਿਸ਼ਾ ਹੈ। ਪਰ ਇਸ ਨਾਜ਼ੁਕ ਸਥਿਤੀ ‘ਤੋਂ ਸਿੱਖ ਸਮਾਜ ਕੀ ਲਾਭ ਉਠਾ ਸਕਦਾ ਹੈ? ਇਹ ਵਿਸ਼ਾ ਵੀਚਾਰਨ ਯੋਗ ਹੈ। ਇਸ ‘ਤੋਂ ਪਹਿਲਾਂ ਕਿ ਇਹ ਕਮੇਟੀ ਵੀ ਪੰਜਾਬ, ਮਹਾਂਰਾਸਟ੍ਰ, ਬਿਹਾਰ, ਉਤਰਾਖੰਡ ਅਤੇ ਦਿੱਲੀ ਦੀਆਂ ਕਮੇਟੀਆਂ ਵਾਂਗ ਤਾਕਤਵਰ ਹੋ ਕੇ ਸਿੱਖ ਸਮਾਜ ਦੇ ਹੱਥੋਂ ਨਿਕਲ ਜਾਵੇ, ਜ਼ਰੂਰਤ ਹੈ ਹਰਿਆਣਾ `ਚ ਵਿਸ਼ਵ ਸਿੱਖ ਸੰਮੇਲਨ ਕਰਵਾਉਣ ਦੀ, ਜਿਸ ਨਾਲ ਹਰਿਆਣਾ ਕਮੇਟੀ ‘ਤੋਂ ਸਿੱਖੀ ਸਿਧਾਂਤਾਂ ਨੂੰ ਅਗਾਂਹ ਵਧਾਉਣ ਲਈ ਕਈ ਫੈਸਲੇ ਕਰਵਾਏ ਜਾ ਸਕਦੇ ਹਨ। ਜਿਸ ਦਾ ਸਿੱਧਾ ਅਸਰ ਪੰਜਾਬ ਦੀ ਰਾਜਨੀਤੀ `ਤੇ ਵੀ ਪੈਣਾ ਸੁਭਾਵਕ ਹੈ। ਹਰਿਆਣੇ ਦੀਆਂ ਚੋਣਾਂ ਨੂੰ ਵੇਖਦਿਆਂ ਵਰਤਮਾਨ ਵਾਲੀ ਸਰਕਾਰ ਇਸ ਕੰਮ ਵਿੱਚ ਸਿੱਖਾਂ ਦੀ ਭਰਪੂਰ ਮਦਦ ਕਰ ਸਕਦੀ ਹੈ।
ਵੱਡੇ ਪੰਥਕ ਫੈਸਲੇ ਲੈਂਦਿਆਂ ਇੱਕ ਧਾਰਮਿਕ ਅਤੇ ਲੋਕ ਲੁਭਾਣਾ ਫੈਂਸਲਾ ਇਹ ਲੈਣ ਦੀ ਬਹੁਤ ਜ਼ਰੂਰਤ ਹੈ ਕਿ ਔਰਤਾਂ ਨੂੰ 50% ਰਿਜ਼ਰਵ ਸੀਟਾਂ ਗੁਰਦੁਆਰਾ ਕਮੇਟੀਆਂ `ਚ ਦੇਣ ਦੇ ਨਾਲ ਨਾਲ ਅੰਮ੍ਰਿਤ ਸੰਚਾਰ ਵਿੱਚ ਔਰਤਾਂ ਦੀ ਨਿਯੁਕਤੀ ਨੂੰ ਯਕੀਨੀ ਬਣਾਇਆ ਜਾਵੇ। ਯਾਦ ਰਹੇ ਕਿ ਉਹਨਾਂ ਔਰਤਾਂ ਦੇ ਪਤੀਆਂ ਜਾਂ ਪੁੱਤ੍ਰਾਂ ਦੀ ਨਿਯੁਕਤੀ ਪਹਿਲਾਂ ਇਹਨਾਂ ਪਦਾਂ `ਤੇ ਨਾ ਹੋਵੇ।
ਉਕਤ ਭਾਵਨਾ ਦਾ ਵਰਤਮਾਨ `ਚ ਪੰਜਾਬ ਦੇ ਮਹੌਲ `ਤੇ ਬਹੁਤ ਯੋਗ ਪ੍ਰਭਾਵ ਪਵੇਗਾ ਜਿਥੋਂ ਦੀਆਂ ਔਰਤਾਂ ਪਹਿਲਾਂ ਹੀ ਮਰਦਾਂ ਦੇ ਨਸ਼ੇ ਕਰਨ ‘ਤੋਂ ਤੰਗ ਆ ਕੇ ਪੰਜਾਬ ਦੀ ਲੀਡਰਸ਼ਿਪ ਨੂੰ ਨਿਕਾਰ ਚੁੱਕੀਆਂ ਹਨ।
ਅਗਰ ਸਿੱਖ ਸਮਾਜ ਨੇ ਅਜੇਹਾ ਢੁੱਕਵਾਂ ਮੌਕਾ ਗਵਾ ਦਿੱਤਾ ਤਾਂ ਸਾਮ, ਦਾਮ, ਦੰਡ, ਭੇਦ ਵਾਲੀ ਨੀਤੀ; ਇਸ ਪੰਥਕ ਵਿਵਾਦ ਨੂੰ ਮਸਾਲਾ ਲਗਾ ਕੇ ਪੰਜਾਬ ਦੀਆਂ ਅਗਲੀਆਂ ਚੋਣਾਂ ਤੱਕ ਲੈ ਜਾਣ `ਚ ਸਫਲ ਹੋ ਜਾਵੇਗੀ ਜਿਸ ਨਾਲ ਜਨਤਾ ਨੂੰ ਅਸਲੀ ਮੁਦਿਆਂ ‘ਤੋਂ ਦੂਰ ਕੀਤਾ ਜਾਵੇਗਾ। ਬੇਸ਼ੱਕ ਵਰਤਮਾਨ ਦੇ ਸਿੱਖ ਸਮਾਜ ਦੇ ਹਾਲਾਤ ਪੰਥ ਦਰਦੀਆਂ ਲਈ ਚਿੰਤਾ ਦਾ ਵਿਸ਼ਾ ਹਨ ਪਰ ਰਾਜਨੀਤਕ ਪਾਰਟੀਆਂ ਲਈ ਫੁੱਟ ਪਾ ਕੇ ਰਾਜਨੀਤੀ `ਚ ਸਫਲਤਾ ਪ੍ਰਾਪਤ ਕਰਨ ਦਾ ਇਹੀ ਢੁੱਕਵਾਂ ਸਮਾ ਹੁੰਦਾ ਹੈ।
ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਵਾਉਣ ‘ਤੋਂ ਉਪਰੰਤ ਆਰ. ਐਸ. ਐਸ. ਨੇ ਹਮੇਸ਼ਾਂ ਮਾਨਵ ਸੰਸਾਧਨ ਮੰਤ੍ਰਾਲਿਆ ਆਪਣੇ ਕੋਲ ਰੱਖਣ `ਚ ਸਫਲਤਾ ਪ੍ਰਾਪਤ ਕੀਤੀ ਹੈ। ਅਟਲ ਬਿਹਾਰੀ ਵਾਜਪਈ ਦੀ ਸਰਕਾਰ ਦੌਰਾਨ ਮਾਨਵ ਸੰਸਾਧਨ ਮੰਤ੍ਰੀ ਡਾ. ਮੁਰਲੀ ਮਨੋਹਰ ਜੋਸ਼ੀ ਸੀ, ਜਿਸ `ਤੇ ਗੁਰ ਬਿਲਾਸ ਪਾਤਿਸ਼ਾਹੀ ਛੇਵੀਂ ਕਿਤਾਬ ਛਪਵਾਉਣ ਦਾ ਆਰੋਪ ਵੀ ਲੱਗਾ ਸੀ। ਆਰ. ਐੱਸ. ਐੱਸ. ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਾਹੀਂ ਸਾਰੇ ਸੈਂਟਰ ਸਕੂਲਾਂ `ਚ ਛੇਵੀਂ ਕਲਾਸ ‘ਤੋਂ ਅੱਠਵੀਂ ਕਲਾਸ ਤੱਕ ਸੰਸਕ੍ਰਿਤ ਲਾਗੂ ਕਰਵਾ ਦਿੱਤੀ ਸੀ/ਹੈ। ਘੱਟ ਗਿਣਤੀਆਂ ਦੇ ਬੱਚਿਆਂ ਲਈ ਵੀ ਇਸ ਵਿਸ਼ੇ ਨੂੰ ਪੜ੍ਹਨਾ ਜ਼ਰੂਰੀ ਕੀਤਾ ਹੋਇਆ ਹੈ ਬੇਸ਼ੱਕ ਇਹ ਭਾਸ਼ਾ ਅਜੋਕੇ ਸਮੇਂ ਦੀ ਹਾਣੀ ਨਹੀਂ ਕਹੀ ਜਾ ਸਕਦੀ ਪਰ ਇਹ ਬਹੁ ਗਿਣਤੀਆਂ ਦਾ ਫੈਂਸਲੇ ਘੱਟ ਗਿਣਤੀਆਂ ਦੇ ਅਧਿਕਾਰਾਂ `ਤੇ ਅੱਜ ਵੀ ਜਾਰੀ ਹੈ। ਹੁਣ ਵੀ ਜਿਸ ਬੀਬੀ ਨੂੰ ਇਹ ਵਿਭਾਗ ਦਿੱਤਾ ਗਿਆ ਹੈ ਉਸ ਦੀ ਯੋਗਤਾ ਹੀ ਸਵਾਲਾਂ ਦੇ ਘੇਰੇ `ਚ ਹੈ। ਵੈਸੇ ਇਸ ਵਿਭਾਗ `ਤੇ ਬੀਬੀ ਜੀ ਘੱਟ ਅਤੇ ਹੋਰ ਲੀਡਰ ਵੱਧ ਨਜ਼ਰ ਰੱਖਦੇ ਹਨ।
ਉਕਤ ਵਿਚਾਰ ਰੱਖਣ ਦਾ ਮਕਸਦ ਇਹ ਸੀ ਕਿ ਕਿਸ ਤਰ੍ਹਾਂ ਆਰ. ਐੱਸ. ਐੱਸ. ਫ਼ਸਲ ਨੂੰ ਬੀਜਦੀ ਹੈ ਜਦਕਿ ਅਸੀਂ ਫ਼ਸਲ ਬੀਜਣ ਦੀ ਬਜਾਏ ਪੱਕੀ ਹੋਈ ਫ਼ਸਲ `ਤੇ ਕਬਜ਼ਾ ਕਰਨ ਵਿੱਚ ਹੀ ਆਪਣੀ ਸ਼ਕਤੀ ਅਜਾਈਂ ਗਵਾ ਰਹੇ ਹਾਂ।
ਸੋ, ਇਹ ਲੇਖ ਲਿਖਣ ‘ਤੋਂ ਮੇਰਾ ਭਾਵ ਇਹ ਹੈ ਕਿ ਹੁਣ ਪੰਜਾਬ ਤੇ ਹਰਿਆਣਾ ਵਿੱਚ ਮਹੌਲ ਐਸਾ ਬਣਿਆ ਹੋਇਆ ਹੈ ਜੋ ਕਿ ਸਿੱਖੀ `ਤੇ ਸਿਆਸਤ ਅਤੇ ਆਰ. ਐੱਸ. ਐੱਸ. ਦੀ ਚੜ੍ਹ ਰਹੀ ਮਾਰੂ ਅਮਰਵੇਲ ‘ਤੋਂ ਮੁਕਤ ਕਰਵਾਉਣ ਲਈ ਫ਼ਸਲ ਬੀਜਣ ਦਾ ਮੌਕਾ ਹੈ। ਇਸ ਲਈ ਸਿੱਖ ਪੰਥ ਦੇ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ ਜਲਦੀ ‘ਤੋਂ ਜਲਦੀ ਸਿੱਖ ਰਹਿਤ ਮਰਯਾਦਾ ਨੂੰ ਆਧਾਰ ਬਣਾ ਕੇ ਹਰਿਆਣਾ ਵਿੱਚ ਵਿਸ਼ਵ ਸਿੱਖ ਸੰਮੇਲਨ ਬੁਲਾਵੇ ਅਤੇ ਸਿੱਖ ਸਿਧਾਂਤਾਂ ਨੂੰ ਖਾਸ ਕਰਕੇ ਔਰਤਾਂ ਨੂੰ ਹਰ ਖੇਤਰ ਵਿੱਚ 50% ਕੋਟਾ, ਹਰਿਮੰਦਰ ਸਾਹਿਬ ਵਿੱਚ ਕੀਰਤਨ ਅਤੇ ਹੋਰ ਸੇਵਾਵਾਂ ਨਿਭਾਉਣ ਦਾ ਹੱਕ ਦਿਵਾਉਣ ‘ਤੋਂ ਇਲਾਵਾ ਭਾਰਤ ਦੇ ਸਮੁੱਚੇ ਸਿੱਖਾਂ ਨੂੰ ਇੱਕ ਲੜੀ ਵਿੱਚ ਪ੍ਰੋਣ ਲਈ ‘ਆਲ ਇੰਡੀਆ ਗੁਰਦੁਆਰਾ ਐਕਟ’ ਬਣਾਉਣ ਲਈ ਮਤੇ ਪਾਸ ਕਰਕੇ ਇਸ ਨੂੰ ਲਾਗੂ ਕਰਵਾਉਣ ਲਈ ਸਰਕਾਰ `ਤੇ ਦਬਾਉ ਵਧਾਇਆ ਜਾਵੇ। ‘ਆਲ ਇੰਡੀਆ ਗੁਰਦੁਆਰਾ ਐਕਟ’ ਬਣਨ ਨਾਲ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦਾ ਮਸਲਾ ਆਪਣੇ ਆਪ ਖ਼ਤਮ ਹੋ ਜਾਵੇਗਾ ਕਿਉਂਕਿ ਇਸ ਐਕਟ ਅਧੀਨ ਹਰ ਸੂਬੇ ਦੀ ਵੱਖਰੀ ਕਮੇਟੀ ਬਣ ਜਾਵੇਗੀ ਅਤੇ ਇਹ ਸਾਰੀਆਂ ਸੂਬਾ ਕਮੇਟੀਆਂ ਕੇਂਦਰੀ ਕਮੇਟੀ ਨਾਲ ਤਾਲਮੇਲ ਰੱਖ ਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਗੀਆਂ। ਇੱਕ ਮਤਾ ਇਹ ਵੀ ਪਾਸ ਕੀਤਾ ਜਾਵੇ ਕਿ ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ‘ਤੋਂ ਮੁਕਤ ਕਰਵਾਉਣ ਲਈ ਸਿਆਸੀ ਪਾਰਟੀਆਂ `ਤੇ ਗੁਰਦੁਆਰਾ ਚੋਣਾਂ ਲੜਨ ਲਈ ਪੂਰਨ ਤੌਰ `ਤੇ ਪਾਬੰਦੀ ਹੋਵੇ। ਜੋ ਵੀ ਪਾਰਟੀਆਂ ਭਾਰਤੀ ਚੋਣ ਕਮਿਸ਼ਨ ਅਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਦੋ ਵੱਖ ਵੱਖ ਸੰਵਿਧਾਨ ਦੇ ਕੇ ਚੋਣ ਕਮਿਸ਼ਨਾਂ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀਆਂ ਹਨ। ਉਹਨਾਂ ਉਪਰ ਵੀ ਪਾਬੰਦੀ ਲਗਾ ਕੇ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਸਿਆਸੀ ਜਾਂ ਗੁਰਦੁਆਰਾ ਚੋਣਾਂ ਵਿੱਚੋਂ ਕਿਸੇ ਇੱਕ ਪੱਖ ਦੀ ਚੋਣ ਕਰਨ, ਜਿਸ ਦੀ ਵਕਾਲਤ ਭਾਰਤੀ ਸੰਵਿਧਾਨ ਵੀ ਕਰਦਾ ਹੈ।

ਗਿਆਨੀ ਅਵਤਾਰ ਸਿੰਘ, ਸੰਪਾਦਕ ‘ਮਿਸ਼ਨਰੀ ਸੇਧਾਂ’ ਜਲੰਧਰ-98140-35202


21/07/14)
ਤੱਤ ਗੁਰਮਤਿ ਪਰਿਵਾਰ

ਵਿਚਾਰ ਚਰਚਾ- ਗੁਰਮਤਿ ਵਿਚ ਆਵਾਗਵਨ ਦਾ ਸੰਕਲਪ
ਤੱਤ ਗੁਰਮਤਿ ਪਰਿਵਾਰ
ਸਿੱਖ ਸਮਾਜ ਬਾਰੇ ਇਹ ਗੱਲ ਆਮ ਪ੍ਰਵਾਨਿਤ ਅਤੇ ਪ੍ਰਚਲਿਤ ਹੈ ਕਿ ਇਸ ਵਿਚ ਵਿਚਾਰ ਚਰਚਾ ਦੀ ਰੂਚੀ ਬਹੁਤ ਘੱਟ ਹੈ, ਜਦਕਿ ਗੁਰਮਤਿ ਵਿਚਾਰ ਨੂੰ ਸੱਚ ਸਮਝਣ ਦਾ ਜ਼ਰੂਰੀ ਅੰਗ ਸਮਝਦੀ ਹੈ। ਸਿੱਖਾਂ ਬਾਰੇ ਮੰਨਿਆਂ ਜਾਂਦਾ ਹੈ ਕਿ ਇਨ੍ਹਾਂ ਦੇ ਇਕੱਠਾਂ ਵਿਚ ਬਹੁਤੇ ਫੈਸਲੇ ਨਾਹਰਿਆਂ ਦੇ ਪ੍ਰਭਾਵ ਹੇਠ ਜੈਕਾਰਿਆਂ ਰਾਹੀਂ ਹੱਥ ਖੜੇ ਕਰ ਕੇ ਲੈ ਲਏ ਜਾਂਦੇ ਹਨ, ਜਿਨ੍ਹਾਂ ਵਿਚ ਵਿਚਾਰ ਦਾ ਅੰਸ਼ ਬਹੁਤ ਘੱਟ ਹੁੰਦਾ ਹੈ। ਸਾਡੀ ਜਾਣਕਾਰੀ ਵਿਚ ਐਸਾ ਕੋਈ ਸਮਾਗਮ ਨਹੀਂ ਹੈ ਜਿਥੇ ਸਿੱਖਾਂ ਨੇ ਨਿੱਠ ਕੇ, ਪਾਰਦਰਸ਼ਿਤਾ ਨਾਲ, ਵਿਚਾਰ ਕੀਤੀ ਹੋਵੇ ਅਤੇ ਕਿਸੇ ਮਸਲੇ ਦਾ ਹੱਲ ਕੱਢਿਆ ਹੋਵੇ।
ਇਸ ਨਿਰਾਸ਼ਾਜਨਕ ਸਥਿਤੀ ਤੋਂ ਬਾਹਰ ਨਿਕਲ ਕੇ ਸੁਹਿਰਦਤਾ ਨਾਲ ਇਕ ਪ੍ਰੈਕੀਟਲ ਮਿਸਾਲ ਸਾਹਮਣੇ ਉਦੋਂ ਆਈ ਜਦੋਂ ਤੱਤ ਗੁਰਮਤਿ ਪਰਿਵਾਰ ਨੇ ਪੰਥ ਦੇ ਸੁਚੇਤ ਤਬਕੇ ਨਾਲ ਜੁੜੀਆਂ ਹੋਰ ਧਿਰਾਂ ਦੇ ਸਹਿਯੋਗ ਸਦਕਾ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦਾ ਸੰਯੋਜਨ ਕੀਤਾ ਗਿਆ। ਇਹ ਸਾਂਝਾ ਸੁਧਾਰ ਉਪਰਾਲਾ ਬਹੁਤ ਪਾਰਦਰਸ਼ੀ ਢੰਗ ਨਾਲ ਪੜਾਅਵਾਰ ਸਿਰੇ ਚੜਾਇਆ ਗਿਆ। ਇਸ ਉਪਰਾਲੇ ਦੌਰਾਣ ਹਰ ਪੜਾਅ ਦੀ ਕਾਰਵਾਈ ਨੂੰ ਲੋਕਾਂ ਦੇ ਸੁਝਾਵਾਂ ਅਤੇ ਵਿਚਾਰਾਂ ਲਈ ਵੱਖ-ਵੱਖ ਸਾਧਨਾਂ ਰਾਹੀਂ ਜਨਤਕ ਕੀਤਾ ਗਿਆ। ਇਸ ਉਪਰਾਲੇ ਦੇ ਹਿੱਸੇ ਵਜੋਂ 2 ਵਿਚਾਰ ਇਕੱਤਰਤਾਵਾਂ ਜੰਮੂ ਵਿਖੇ ਕੀਤੀਆਂ ਗਈਆਂ ਜਿਸ ਲਈ ਸਾਰਿਆਂ ਨੂੰ ਆਉਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਕਿਸੇ ਇਕ ਵੀ ਸੱਜਣ ਨੂੰ ਇਨ੍ਹਾਂ ਇਕੱਤਰਤਾਵਾਂ ਵਿਚ ਸੱਦਾ ਪੱਤਰ ਦੇਣ ਤੋਂ ਮਨਾ ਨਹੀਂ ਕੀਤਾ ਗਿਆ, ਬੇਸ਼ਕ ਉਹ ਕਿਸੇ ਵੀ ਧਿਰ ਜਾਂ ਧੜੇ ਨਾਲ ਜੁੜਿਆ ਹੋਵੇ। ਸਿੱਖ ਸਮਾਜ ਵਿਚ ਸ਼ਾਇਦ ਪਹਿਲੀ ਵਾਰ ਐਸੇ ਸੁਹਿਰਦ ਅਤੇ ਪਾਰਦਰਸ਼ੀ ਉਪਰਾਲੇ ਦੀ ਸਫਲਤਾ ਦੇ ਰੂਪ ਵਿਚ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ : ਮੁੱਖ ਨੁਕਤੇ’ ਤਿਆਰ ਕੀਤਾ ਗਿਆ। ਇਸੇ ਨਿਸ਼ਕਾਮ ਅਤੇ ਸੁਹਿਰਦ ਪਹੁੰਚ ਨਾਲ ਤੱਤ ਗੁਰਮਤਿ ਪਰਿਵਾਰ ਨੇ ‘ਸ਼ੁਧ ਨਾਨਕਸ਼ਾਹੀ ਕੈਲੰਡਰ’ ਵੀ ਪਹਿਲੀ ਵਾਰ ਤਿਆਰ ਕਰਵਾ ਕੇ ਛਪਵਾਇਆ।
ਐਸਾ ਹੀ ਇਕ ਹੋਰ ਉਪਰਾਲਾ ਸਾਡੇ ਜ਼ਹਿਨ ਵਿਚ ਹੈ ਜੋ ਗੁਰਮਤਿ ਦੇ ਉਪਦੇਸ਼ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ’ (1185) ਦੀ ਸੇਧ ਵਿਚ ਕਰਨ ਦਾ ਯਤਨ ਕਰ ਰਹੇ ਹਾਂ। ਗੁਰਮਤਿ ਵਿਚ ‘ਆਵਾਗਵਨ’ ਦੇ ਸੰਕਲਪ ਨੂੰ ਲੈ ਕੇ ਸਿੱਖ ਸਮਾਜ ਦੇ ਵਿਦਵਾਨਾਂ ਵਿਚ ਭਾਰੀ ਦੁਬਿਧਾ ਅਤੇ ਵਿਰੋਧ ਹੈ। ਕੁਝ ਵਿਦਵਾਨ ਮਰਨ ਤੋਂ ਬਾਅਦ ਆਵਾਗਵਨ ਦੇ ਸੰਕਲਪ ਨੂੰ ਮੰਨਦੇ ਹਨ ਅਤੇ ਕੁਝ ਇਸ ਨੂੰ ਜੀਂਦੇ ਜੀਅ ਮੰਨਦੇ ਹਨ। ਇਸ ਮੁੱਦੇ ਨੂੰ ਲੈ ਕੇ ਇੰਟਰਨੈਟ ਅਤੇ ਪ੍ਰਿੰਟ ਮੀਡੀਆਂ ਵਿਚ ਲੰਮੀਆਂ ਬਹਿਸਾਂ ਤਾਂ ਹੋਈਆਂ ਹਨ ਪਰ ਉਹ ਬੇ-ਨਤੀਜਾ ਰਹੀਆਂ ਕਿਉਂਕਿ ਉਨ੍ਹਾਂ ਦਾ ਮਕਸਦ ਕਿਸੇ ਫੈਸਲੇ ਤੇ ਪਹੁੰਚਨ ਦੀ ਥਾਂ ਹਾਰ-ਜਿੱਤ ਅਤੇ ਲੱਤ-ਖਿੱਚੂ ਵਿਰੋਧ ਜ਼ਿਆਦਾ ਰਿਹਾ।
ਇਸ ਵਿਸ਼ੇ ਤੇ ਪਰਿਵਾਰ ਨੇ ਇਕ ਪਾਰਦਰਸ਼ੀ ਵਿਚਾਰ-ਚਰਚਾ ਉਪਰਾਲਾ ਕਰਨ ਦਾ ਮੰਨ ਬਣਾਇਆ ਹੈ, ਜੇ ਹੋਰ ਸੱਜਣ ਸਹਿਯੋਗ ਦੇਣ ਤਾਂ ਇਹ ਕਾਮਯਾਬ ਹੋ ਸਕਦਾ ਹੈ। ਸਾਡੀ ਜਾਣਕਾਰੀ ਅਨੁਸਾਰ ਇਸ ਵਿਸ਼ੇ ਤੇ ਮਰਨ ਤੋਂ ਬਾਅਦ ਆਵਾਗਵਨ ਮੰਨਣ ਵਾਲੇ ਮੁੱਖ ਸੱਜਣ ਅਮਰਜੀਤ ਸਿੰਘ ਚੰਦੀ, ਜਸਬੀਰ ਸਿੰਘ ਕੈਲਗਰੀ, ਪ੍ਰਿੰ. ਸੁਰਜੀਤ ਸਿੰਘ ਦਿੱਲੀ ਆਦਿ ਹਨ। ਦੂਜੀ ਤਰਫ ਗੁਰਮਤਿ ਵਿਚਲੇ ਆਵਾਗਵਨ ਦੇ ਸੰਕਲਪ ਨੂੰ ਜੀਂਦੇ ਜੀ ਪ੍ਰਵਾਨ ਕਰਨ ਵਾਲੇ ਮੁੱਖ ਸੱਜਣ ਹਨ ਵੀਰ ਭੁਪਿੰਦਰ ਸਿੰਘ (ਦ ਲਿਵਿੰਗ ਟਰਿਜ਼ਰ), ਪ੍ਰੋ. ਇੰਦਰ ਸਿੰਘ ਘੱਗਾ, ਜਸਬੀਰ ਸਿੰਘ ਵੈਨਕੂਵਰ, ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ (ਗੁਰਮਤਿ ਗਿਆਨ ਮਿਸ਼ਨਰੀ ਕਾਲਜ) , ਹਰਦੇਵ ਸਿੰਘ ਜੰਮੂ, ਭਾਈ ਗੁਰਬਖਸ਼ ਸਿੰਘ ਯੂ ਐਸ ਏ। ਸੋ ਸਾਡੀ ਬੇਨਤੀ ਅਤੇ ਇੱਛਾ ਹੈ ਕਿ ਇਹ ਸੱਜਣ ਉਸ ਉਪਰਾਲੇ ਵਿਚ ਜ਼ਰੂਰ ਸ਼ਾਮਿਲ ਹੋਣ ਕਿਉਂਕਿ ਇਨ੍ਹਾਂ ਨੇ ਇਸ ਵਿਸ਼ੇ ਵਿਚ ਕਾਫੀ ਕੁਝ ਲਿਖਿਆ ਹੈ। ਹੋਰ ਵੀ ਅਨੇਕਾਂ ਹੋਣਗੇ ਜਿਨ੍ਹਾਂ ਦੀ ਸਾਨੂੰ ਜਾਣਕਾਰੀ ਜਾਂ ਚੇਤਾ ਨਹੀਂ ਹੈ। ਸੋ ਜੇ ਹੋਰ ਕੋਈ ਸੱਜਣ ਜਾਂ ਵਿਦਵਾਨ ਇਹ ਸਮਝਦਾ ਹੈ ਕਿ ਉਹ ਇਸ ਵਿਸ਼ੇ ਤੇ ਠੋਸ ਵਿਚਾਰ ਦੇ ਸਕਦਾ ਹੈ ਤਾਂ ਉਸ ਨੂੰ ਵੀ ਸ਼ਾਮਿਲ ਕਰਨ ਵਿਚ ਸਾਨੂੰ ਖੁਸ਼ੀ ਹੋਵੇਗੀ।
ਇਹ ਉਪਰਾਲਾ 2-3 ਦਿਨ ਲਈ 1 ਸਿਤੰਬਰ ਦੇ ਆਸ ਪਾਸ ਦਾ ਰੱਖਣ ਦਾ ਵਿਚਾਰ ਹੈ ਜਿਸ ਦੌਰਾਣ ਪਾਰਦਰਸ਼ਿਤਾ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਪੂਰੇ ਉਪਰਾਲੇ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ ਅਤੇ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇੰਟਰਨੈਟ ਦੇ ਰਾਹੀਂ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਸਕੇ।
ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਸੁਹਿਰਦਤਾ ਨਾਲ ਇਸ ਕਾਰਜ ਲਈ ਇਕ ਮੰਚ ਦੇਣਾ ਚਾਹੁੰਦੇ ਹਾਂ ਤਾਂ ਕਿ ਆਪਸੀ ਵਿਚਾਰ ਚਰਚਾ ਰਾਹੀਂ ਗੁਰਮਤਿ ਦੀ ਸੇਧ ਹਾਸਿਲ ਕੀਤੀ ਜਾ ਸਕੇ। ਆਰਥਿਕ ਅਤੇ ਹੋਰ ਸਾਧਨਾਂ ਦੀ ਕਮੀ ਕਾਰਨ ਅਸੀਂ ਕਿਸੇ ਵੀ ਪਹੁੰਚਨ ਵਾਲੇ ਸੱਜਣ ਨੂੰ ਆਉਣ-ਜਾਣ ਜਾਂ ਹੋਰ ਕੋਈ ਖਰਚ ਨਹੀਂ ਦੇ ਸਕਾਂਗੇ। ਹਾਂ, ਰਹਿਣ ਅਤੇ ਲੰਗਰ ਦਾ ਪ੍ਰਬੰਧ ਅਸੀਂ ਕਰਾਂਗੇ। ਜੋ ਸੱਜਣ ਇਸ ਉਪਰਾਲੇ ਵਿਚ ਆਰਥਿਕ ਜਾਂ ਹੋਰ ਸਹਾਇਤਾ ਦੇਣਾ ਚਾਹੁਣ, ਉਨ੍ਹਾਂ ਦਾ ਧੰਨਵਾਦ ਸਹਿਤ ਸੁਆਗਤ ਕੀਤਾ ਜਾਵੇਗਾ।
ਸਿਤੰਬਰ ਤੱਕ ਲਗਭਗ ਇਕ ਮਹੀਨੇ ਦਾ ਸਮਾਂ ਹੈ। ਸੋ ਉਪਰ ਵਰਣਿਤ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਜਲਦ ਤੋਂ ਜਲਦ ਆਪਣੀ ਸਹਿਮਤੀ ਭੇਜਣ ਅਤੇ ਆਪਣੇ ਆਉਣ ਦਾ ਪ੍ਰਬੰਧ ਪਹਿਲਾਂ ਤੋਂ ਕਰ ਲੈਣ, ਖਾਸਕਰ ਵਿਦੇਸ਼ਾਂ ਵਿਚ ਰਹਿੰਦੇ ਸੱਜਣ। ਇਸ ਅਪੀਲ ਨੂੰ ਇਨ੍ਹਾਂ ਸੱਜਣਾਂ ਵਲੋਂ ਆਇਆ ਹੁੰਗਾਰਾ ਹੀ ਇਹ ਤੈਅ ਕਰੇਗਾ ਕਿ ਅਸੀਂ ਸੁਹਿਰਦ ਵਿਚਾਰ ਚਰਚਾ ਰਾਹੀਂ ਕਿਸੇ ਫੈਸਲੇ ਤੇ ਅਪੜਣ ਦੀ ਪਹੁੰਚ ਰੱਖਦੇ ਹਾਂ ਜਾਂ ਸਿਰਫ ਲੱਤਾਂ-ਖਿੱਚੂ ਵਿਰੋਧ ਦੀ। ਇਕ ਹਫਤੇ ਦੇ ਅੰਦਰ ਅੰਦਰ (29 ਜੁਲਾਈ 2014) ਆਪਣੀ ਸਹਿਮਤੀ ਅਤੇ ਸਮਾਗਮ ਦੀਆਂ ਤਰੀਕਾਂ ਲਈ ਸੁਝਾਅ ਭੇਜ ਦਿਤੇ ਜਾਣ ਤਾਂ ਕਿ ਅੱਗੇ ਦੀ ਰੂਪ-ਰੇਖਾ ਉਲੀਕੀ ਜਾ ਸਕੇ। ਉਪਰੋਤਕ ਤੋਂ ਇਲਾਵਾ ਜੋ ਸੱਜਣ ਹਿੱਸਾ ਲੈਣਾ ਚਾਹੁਣ ਉਹ ਵੀ ਈ-ਮੇਲ ਰਾਹੀਂ ਜਲਦ ਸੰਪਰਕ ਕਰਨ। ਅਸੀਂ ਆਏ ਹੁੰਗਾਰੇ ਉਪਰੰਤ ਅਗਸਤ ਦੇ ਪਹਿਲੇ ਹਫਤੇ ਅਗਲਾ ਪ੍ਰੋਗਰਾਮ ਪਾਠਕਾਂ ਨਾਲ ਸਾਂਝਾ ਕਰਾਂਗੇ। ਉਪਰੋਕਤ ਵਰਣਿਤ ਸੱਜਣਾਂ ਨੂੰ ਬੇਨਤੀ ਹੈ ਕਿ ਆਪਣਾ ਪ੍ਰਤੀਕਰਮ ਸਾਨੂੰ ਜ਼ਰੂਰ ਭੇਜਣ।
ਸੰਪਰਕ ਈ-ਮੇਲ ਰਾਹੀਂ ਕੀਤਾ ਜਾ ਸਕਦਾ ਹੈ।
[email protected]
ਹਾਂ-ਪੱਖੀ ਹੁੰਗਾਰੇ ਦੀ ਉਡੀਕ ਵਿਚ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
21 July 2014


LIVE GURMAT TE KARAM KAND BHAI KAPTAN SINGH & LAKHWINDER SINGH GHAMBIR

https://www.youtube.com/watch?v=9Ll02FS69QQ


20/07/14)
ਜਗਸੀਰ ਸਿੰਘ ਸੰਧੂ

ਸਿੱਖ ਕੌਮ ਬਾਦਲਕਿਆਂ ਦੇ ਅਸਲੀ ਮਨਸੂਬਿਆਂ ਨੂੰ ਸਮਝੇ
ਭਰਾ ਮਾਰੂ ਜੰਗ ਵਿੱਚ ਪੈਣ ਦੀ ਬਿਜਾਏ ਸ਼੍ਰੋਮਣੀ ਕਮੇਟੀ `ਚ ਆਏ ਨਿਘਾਰ ਨੂੰ ਦੂਰ ਕੀਤਾ ਜਾਵੇ
ਜਗਸੀਰ ਸਿੰਘ ਸੰਧੂ
98764-16009
ਹਰਿਆਣਾ ਦੇ ਸਿੱਖਾਂ ਦੀ ਚਿਰੋਕਣੀ ਮੰਗ `ਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਜਦੋਂ ਕੈਥਲ ਵਿਖੇ ਹੋਏ ਹਰਿਆਣਾ ਸਿੱਖ ਸੰਮੇਲਨ ਵਿੱਚ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਆ ਹੈ ਤਾਂ ਉਦੋਂ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਮੁੱਦੇ `ਤੇ ਆਰ ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਗਿਆ ਅਤੇ ਹਰਿਆਣਾ ਵਿਧਾਨ ਸਭਾ ਵਿੱਚ ਐਚ. ਐਸ. ਸੀ. ਪੀ. ਸੀ ਬਣਾਉਣ ਸਬੰਧੀ ਪਾਸ ਕੀਤੇ ਬਿੱਲ ਤੋਂ ਬਾਅਦ ਸ੍ਰ: ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਬਹੁਤ ਹੀ ਭਾਵੁਕ ਹੁੰਦਿਆਂ ਕਿਹਾ ਗਿਆ ਕਿ ‘ਉਹਨਾਂ ਦੇ ਕਾਰਜ ਕਾਲ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੁੱਟ ਜਾਵੇ, ਉਹ ਇਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦੇ, ਮੁੱਖ ਮੰਤਰੀ ਦੀ ਕੁਰਸੀ ਉਹਨਾਂ ਲਈ ਪੰਥ ਦੇ ਹਿੱਤਾਂ ਸਾਹਮਣੇ ਕੋਈ ਅਰਥ ਨਹੀਂ ਰੱਖਦੀ ਅਤੇ ਜੇਕਰ ਉਹ ਹਰਿਆਣਾ ਦੀ ਵੱਖਰੀ ਕਮੇਟੀ ਬਣਨ ਤੋਂ ਰੋਕ ਨਾ ਸਕੇ ਤਾਂ ਉਹ (ਸ਼੍ਰ: ਬਾਦਲ) ਅਕਾਲ ਤਖਤ ਸਾਹਿਬ `ਤੇ ਜਾ ਕੇ ਸ਼ਹੀਦੀ ਦੇ ਦੇਣਗੇ’ ਅਤੇ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਇਹ ਕਹਿੰਦਿਆਂ ਸ੍ਰ: ਬਾਦਲ ਰੋਣ ਲੱਗ ਪਏ। ਇਸ ਤਰ੍ਹਾਂ ਮੱਗਰਮੱਛ ਵਾਲੇ ਹੰਝੂ ਵਹਾਕੇ ਸ੍ਰ: ਬਾਦਲ ਵੱਲੋਂ ਅਕਾਲੀਆਂ ਨੂੰ ਇਸ ਮਾਮਲੇ `ਤੇ ਭਾਵੁਕ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਸ ਮਾਮਲੇ ਵਿੱਚ ਆਪਣੇ ਪੱਖ ਵਿੱਚ ਵਰਤਕੇ, ਆਪਣੇ ਹੀ ਥਾਪੇ ਹੋਏ ਜਥੇਦਾਰ ਸਾਹਿਬਾਨ ਤੋਂ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਹਰਿਆਣਾ ਸਰਕਾਰ ਦੇ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਸਿੱਖ ਪੰਥ ਤੋਂ ਛੇਕਣ ਦਾ ਹੁਕਮਨਾਮਾ ਵੀ ਜਾਰੀ ਕਰਵਾ ਦਿੱਤਾ। ਇਸ ਤੋਂ ਉਪਰੰਤ ਸ੍ਰ: ਬਾਦਲ ਵੱਲੋਂ ਵੱਖਰੀ ਹਰਿਆਣਾ ਕਮੇਟੀ ਸਬੰਧੀ ਪਾਸ ਕੀਤੇ ਬਿੱਲ ਨੂੰ ਵਾਪਸ ਕਰਵਾਉਣ ਲਈ ਕੇਂਦਰ ਵਿੱਚ ਆਪਣੇ ਭਾਈਵਾਲਾਂ (ਭਾਜਪਾਈਆਂ) ਦੀਆਂ ਕਈ ਦਿਨ ਮਿੰਨਤਾਂ ਕੀਤੀਆਂ ਗਈਆਂ, ਪਰ ਭਾਜਪਾ ਆਗੂਆਂ ਵੱਲੋਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ੍ਰ: ਬਾਦਲ ਦੀ ਸਿੱਖਾਂ ਵਿੱਚ ਡਿੱਗੀ ਸਾਖ ਨੂੰ ਦੇਖਦਿਆਂ ਇਸ ਮਾਮਲੇ `ਤੇ ਸਿਰਫ਼ ਮਿੱਠੀਆਂ ਗੋਲੀਆਂ ਦੇ ਬਾਦਲ ਸਾਬ੍ਹ ਨੂੰ ਖਾਲੀ ਹੱਥ ਵਾਪਸ ਮੋੜ ਦਿੱਤਾ ਗਿਆ ਅਤੇ ਕਿਉਂਕਿ ਭਾਜਪਾ ਨੂੰ ਲੋਕ ਸਭਾ ਚੋਣਾਂ ਦੌਰਾਨ ਇਸ ਗੱਲ ਦਾ ਚਾਨਣ ਹੋ ਚੁੱਕਿਆ ਹੈ ਕਿ ਪੰਜਾਬ ਦੇ ਸਿੱਖਾਂ ਨੇ ਬਾਦਲ ਪਰਵਾਰ ਨੂੰ ਨਕਾਰ ਦਿੱਤਾ ਗਿਆ ਹੈ। ਇਸ ਲਈ ਭਾਜਪਾ ਨਹੀਂ ਚਾਹੁੰਦੀ ਕਿ ਆ ਰਹੀਆਂ ਹਰਿਆਣਾ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਰਾਜਾਂ `ਚ ਵਸਦੇ ਸਿੱਖਾਂ ਨੂੰ ਸਿਰਫ ਬਾਦਲ ਪਰਵਾਰ ਕਰਕੇ ਹੀ ਕਿਉਂ ਨਰਾਜ਼ ਕੀਤਾ ਜਾਵੇ, ਕਿਉਂਕਿ ਇਹਨਾਂ ਰਾਜਾਂ ਵਿੱਚ ਚੋਣ ਭਾਜਪਾ ਨੇ ਆਪਣੇ ਦਮ `ਤੇ ਲੜਨੀ ਹੈ। ਇਸ ਦੇ ਨਾਲ ਹੀ ਭਾਜਪਾ ਨੂੰ ਇਹ ਵੀ ਪਤਾ ਹੈ ਕਿ ਹਰਿਆਣੇ ਵਿੱਚ ਤਾਂ ਬਾਦਲ ਪਰਵਾਰ ਦੀ ਚੌਟਾਲਿਆਂ ਨਾਲ ਨੇੜਤਾ ਹੈ ਅਤੇ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾੜੀ ਕਾਰਗੁਜਾਰੀ ਕਰਕੇ ਦਿੱਲੀ ਦੇ ਸਿੱਖਾਂ ਦਾ ਬਾਦਲਕਿਆਂ ਤੋਂ ਮੋਹ ਭੰਗ ਹੋ ਚੁਕਿਆ ਹੈ। ਸਾਇਦ ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੀ ਮੋਦੀ ਸਰਕਾਰ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ `ਤੇ ਬਾਦਲ ਪਰਵਾਰ ਦਾ ਸਾਥ ਦੇਣ ਦੀ ਥਾਂ ਮਿੱਠੀਆਂ ਗੋਲੀਆਂ ਨਾਲ ਡੰਗ ਸਾਰਨ ਦੀ ਨੀਤੀ ਅਪਣਾਈ ਲਈ ਹੈ ਅਤੇ ਕੇਂਦਰੀ ਗ੍ਰਹਿ ਸਕੱਤਰ ਵੱਲੋਂ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਅਤੇ ਹਰਿਆਣਾ ਦੇ ਰਾਜਪਾਲ ਨੂੰ ਇੱਕ ਚਿੱਠੀ ਲਿਖਕੇ ਸ੍ਰ: ਬਾਦਲ ਨੂੰ ਮਿੱਠੀ ਗੋਲੀ ਦੇ ਕੇ ਦਿੱਲੀਓਂ ਵਿਦਾ ਕਰ ਦਿਤਾ ਹੈ। ਇਸ ਮਾਮਲੇ `ਚ ਮੋਦੀ ਸਰਕਾਰ ਕੋਲੋਂ ਕੁੱਝ ਪੱਲੇ ਨਾ ਪੈਣ ਤੋਂ ਬਾਅਦ ਹਰਿਆਣੇ ਦੇ ਗੁਰੂਘਰਾਂ ਦੀ ਗੋਲਕ ਹੱਥੋਂ ਖਿਸਕਦੀ ਦੇਖ ਕੇ ਹੁਣ ਸ੍ਰ: ਬਾਦਲ ਨੇ ਆਪਣਾ ਅਸਲੀ ਚਿਹਰਾ ਨੰਗਾ ਕਰਦਿਆਂ ਇੱਕ ਫੇਰ ਸਿੱਖ ਕੌਮ ਨੂੰ ਆਪਸ ਵਿੱਚ ਲੜਾਉਣ ਦੀ ਤਿਆਰੀ ਕਰ ਲਈ ਹੈ।
ਹਰਿਆਣਾ ਵਿੱਚ ਪੈਂਦੇ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿੱਚ ਪੰਜਾਬ ਦੇ ਅਕਾਲੀ ਆਗੂਆਂ ਦੀ ਅਗਵਾਈ ਵਿੱਚ ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚੋਂ ਵੀਹ-ਵੀਹ ਬੰਦਿਆਂ ਦੀ ਫੌਜ ਲਿਜਾ ਕੇ ਤੈਨਾਤ ਕਰ ਦਿੱਤੀ ਹੈ। ਪੰਜਾਬ ਦੀ ਕੁਰਸੀ ਹਾਸਲ ਕਰਨ ਲਈ ਸ਼ਾਮ-ਦਾਮ-ਦੰਡ-ਭੇਦ ਭਾਵ ਹਰ ਤਰੀਕਾ ਵਰਤਣ ਵਾਲੇ ਸ੍ਰ: ਬਾਦਲ ਵੱਲੋਂ ਹੁਣ 22 ਜੁਲਾਈ ਨੂੰ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਸਮੇਤ ਸਾਰੇ ਆਹੁਦੇਦਾਰਾਂ ਦੀ ਮੀਟਿੰਗ ਸੱਦੀ ਗਈ ਹੈ ਅਤੇ ਫੇਰ 27 ਜੁਲਾਈ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੁਰਦੁਆਰਾ ਮੰਜੀ ਸਾਹਿਬ ਵਿੱਖੇ ਵੱਡਾ ਪੰਥਕ ਇੱਕਠ ਸੱਦਿਆ ਗਿਆ ਹੈ ਤਾਂ ਹਰਿਆਣਾ ਦੇ ਗੁਰਦੁਆਰਿਆਂ ਦੀ ਗੋਲਕ ਨੂੰ ਬਚਾਇਆ ਜਾ ਸਕੇ। ਭਾਵੇਂ ਸ੍ਰ: ਬਾਦਲ ਹੁਣ ਫੇਰ ਸਿੱਖ ਕੌਮ ਨੂੰ ਬੱਧੂ ਬਣਾਉਣ ਲਈ ਇਹ ਗੱਲ ਜੋਰ ਸੋਰ ਨਾਲ ਉਠਾ ਰਹੇ ਹਨ ਕਿ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਗਠਨ ਕਰਕੇ ਕਾਂਗਰਸ ਵੱਲੋਂ ਸ੍ਰੋਮਣੀ ਕਮੇਟੀ ਤੋੜੀ ਜਾ ਰਹੀ ਹੈ ਅਤੇ ਕੌਮ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ, ਪਰ ਸਚਾਈ ਇਹ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਦੇ ਸਿੱਖਾਂ ਕੋਲ ਜਾਣ ਨਾਲ ਨਾ ਤਾਂ ਸ਼੍ਰੋਮਣੀ ਕਮੇਟੀ ਟੁਟ ਰਹੀ ਹੈ ਅਤੇ ਨਾ ਹੀ ਕੌਮ ਵਿੱਚ ਕੋਈ ਵੰਡ ਹੋ ਰਹੀ ਹੈ ਕਿਉਂਕਿ 1925 ਵਿੱਚ ਪੰਜਾਬ ਐਸੰਬਲੀ ਵੱਲੋਂ ਪਾਸ ਕੀਤੇ ਗੁਰਦੁਆਰਾ ਐਕਟ ਤਹਿਤ ਬਣੀ ਸ੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਸਮੇਂ ਸਮੇਂ `ਤੇ ਤਬਦੀਲੀ ਹੁੰਦੀ ਰਹੀ ਹੈ। ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸਮੇਂ ਇਸ ਦੇ ਅਧਿਕਾਰ ਖੇਤਰ ਵਿੱਚ ਮੁਅਤੱਲ ਕੀਤੇ ਸਿੱਖ ਰਾਜ (ਜਿਥੇ ਜਿਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ) ਵਿੱਚ ਪੈਂਦੇ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਨੂੰ ਨਿਰਧਾਰਤ ਕੀਤਾ ਗਿਆ ਸੀ। ਫੇਰ 1947 ਵਿੱਚ ਦੇਸ਼ ਦੀ ਹੋਈ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਚਲੇ ਗਏ ਇਤਿਹਾਸਕ ਗੁਰਦੁਆਰਾ ਦਾ ਪ੍ਰਬੰਧ ਵੀ ਕੁੱਝ ਸਮੇਂ ਬਾਅਦ ਸ਼੍ਰੋਮਣੀ ਕਮੇਟੀ ਦੇ ਹੱਥੋਂ ਨਿਕਲ ਗਿਆ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਆਜ਼ਾਦੀ ਤੋਂ ਬਾਅਦ ਪਟਿਆਲਾ, ਨਾਭਾ ਅਤੇ ਫਰੀਦਕੋਟ `ਤੇ ਅਧਾਰਿਤ ਬਣੇ ਰਾਜ ਪੈਪਸੂ ਵਿੱਚ ਪੈਂਦੇ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ, ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸ਼ਹੀਦ ਸਥਾਨ ਗੁਰਦੁਆਰਾ ਫਤਿਹਗੜ ਸਾਹਿਬ ਸਰਹੰਦ ਸਮੇਤ ਕਰੀਬ 110 ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ‘ਧਰਮਾਰਥ ਬੋਰਡ’ ਵੱਲੋਂ ਚਲਾਇਆ ਜਾਂਦਾ ਰਿਹਾ ਹੈ, ਜੋ 1956 ਵਿੱਚ ਪੈਪਸੂ ਟੁੱਟਣ ਤੋਂ ਬਾਅਦ ਸ੍ਰੋਮਣੀ ਕਮੇਟੀ ਕੋਲ ਆਇਆ ਹੈ। ਇਸ ਤੋਂ ਇਲਾਵਾ ਜੰਮੂ ਕਸਮੀਰ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੀ ਇੱਕ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਪਾਉਂਟਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਵੀ ਮਹੰਤਾਂ ਦੇ ਕਬਜ਼ੇ ਹੇਠੋਂ 1970 ਵਿੱਚ ਆਜ਼ਾਦ ਕਰਵਾਇਆ ਕੇ ਉਸ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਇੱਕ ਵੱਖਰਾ ਬੋਰਡ ਬਣਾਇਆ ਗਿਆ ਹੈ, ਜਿਸ ਦਾ ਚੇਅਰਮੈਨ ਭਾਵੇਂ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਹੁੰਦਾ ਹੈ, ਪਰ ਇਸ ਅਸਥਾਨ ਦਾ ਪ੍ਰਬੰਧ ਸਿੱਧਾ ਸ੍ਰੋਮਣੀ ਕਮੇਟੀ ਦੇ ਅਧੀਨ ਨਹੀਂ ਹੈ। ਇਸੇ ਤਰਾਂ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ, ਹੇਮਕੁੰਡ ਸਾਹਿਬ ਅਤੇ ਕੱਲਕੱਤਾ ਸਮੇਤ ਬੰਗਾਲ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੀ ਵੱਖਰੇ ਵੱਖਰੇ ਬੋਰਡਾਂ ਵੱਲੋਂ ਚਲਾਏ ਜਾ ਰਹੇ ਹਨ। ਇਸ ਤਰਾਂ 1971 ਵਿੱਚ ਦਿੱਲੀ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ, ਜੋ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾ ਰਹੀ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਦੇਸ਼ ਵਿੱਚ ਏਨੇ ਜਿਆਦਾ ਗੁਰਦੁਆਰਾ ਬੋਰਡ ਅਤੇ ਪ੍ਰਬੰਧਕ ਕਮੇਟੀਆਂ ਹੋਣ ਦੇ ਬਾਵਜੂਦ ਸਿੱਖ ਕੌਮ `ਚ ਕੋਈ ਵੰਡ ਨਹੀਂ ਪਈ ਅਤੇ ਸ੍ਰੋਮਣੀ ਕਮੇਟੀ ਟੁਟੀ ਨਹੀਂ ਤਾਂ ਹੁਣ ਹਰਿਆਣਾ ਦੇ ਸਿੱਖਾਂ ਵੱਲੋਂ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਨਾਲ ਸ਼੍ਰੋਮਣੀ ਕਮੇਟੀ ਕਿਵੇਂ ਟੁਟ ਸਕਦੀ ਹੈ ਅਤੇ ਸਿੱਖ ਕੌਮ ਵਿੱਚ ਕਿਸ ਤਰਾਂ ਵੰਡ ਪੈ ਸਕਦੀ ਹੈ? ਇਸ ਲਈ ਕੌਮ ਨੂੰ ਸੋਚਣ ਦੀ ਲੋੜ ਹੈ ਕਿ ਸ੍ਰ: ਬਾਦਲ ਵੱਲੋਂ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਰੋਕਣ ਇਸ ਕਦਰ ਆਰ ਪਾਰ ਦੀ ਲੜਾਈ ਲੜਨ ਪਿਛੇ ਕੀ ਮਕਸਦ ਹੈ, ਜਦੋਂ ਕਿ ਸ੍ਰ: ਬਾਦਲ ਵੱਲੋਂ ਸਾਕਾ ਦਰਬਾਰ ਸਾਹਿਬ ਤੋਂ ਬਾਅਦ ਅੱਜ ਤਾਂਹੀ ਆਨੰਦਪੁਰ ਸਾਹਿਬ ਦੇ ਮਤੇ ਸਮੇਤ ਕਿਸੇ ਵੀ ਸਿੱਖ ਮੁੱਦੇ `ਤੇ ਜਾਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਕੋਈ ਲੜਾਈ ਕਿਉਂ ਨਹੀਂ ਲੜੀ ਗਈ? ਸ੍ਰ: ਬਾਦਲ ਵੱਲੋਂ ਭਾਵੇਂ ਆਪਣੇ ਅਕਸ ਨੂੰ ਸਦਾ ਦਰਵੇਸ਼ ਸਿਆਸਤਦਾਨ ਵੱਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ, ਜਦੋਂਕਿ ਸੱਚ ਇਹ ਹੈ ਕਿ ਸ੍ਰ: ਬਾਦਲ ਨੇ ਸਦਾ ਮੌਕਾਪ੍ਰਸਤੀ ਲਈ ਸਿੱਖ ਕੌਮ ਨੂੰ ਬਲਦੀ ਦੇ ਬੂਥੇ ਦੇਣ ਤੋਂ ਕਦੇ ਵੀ ਗੁਰੇਜ਼ ਨਹੀਂ ਕੀਤਾ। ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈਕੇ ਧਰਮਯੁੱਧ ਮੋਰਚੇ ਤੱਕ ਸਿੱਖ ਕੌਮ ਨੂੰ ਸਦਾ ਭਾਵੁਕ ਭਾਸਣਾਂ ਨਾਲ ਉਕਸਾਉਣ ਤੋਂ ਬਾਅਦ ਸ੍ਰ: ਬਾਦਲ ਹਮੇਸਾਂ ਹੀ ਪਹਿਲਾ ਜਥਾ ਲੈਕੇ ਜੇਲ ਜਾ ਬੈਠਦੇ ਰਹੇ ਹਨ ਅਤੇ ਮਗਰੋਂ ਖਮਿਆਜ਼ਾ ਦੂਸਰੇ ਅਕਾਲੀ ਲੀਡਰਾਂ ਅਤੇ ਕੌਮ ਨੂੰ ਭੁਗਤਣਾ ਪੈਂਦਾ ਰਿਹਾ ਹੈ। ਸਾਕਾ ਦਰਬਾਰ ਸਾਹਿਬ ਮੌਕੇ ਵੀ ਸ੍ਰ: ਬਾਦਲ ਵੱਲੋਂ ਅਜਿਹਾ ਹੀ ਕੀਤਾ ਗਿਆ ਅਤੇ ਸਿੱਖ ਫੌਜੀਆਂ ਨੂੰ ਬਗਾਵਤ ਕਰਨ ਉਕਸਾਉਣ ਲਈ ਬੀ. ਬੀ. ਸੀ. ਰੇਡੀਓ ਲੰਡਨ ਰਾਹੀਂ ਕੀਤੀ ਅਪੀਲ ਅਤੇ ਸੰਗਰੂਰ ਦੇ ਵੱਡੇ ਚੌਂਕ ਵਿੱਚ ਸਿੱਖ ਫੌਜੀਆਂ ਬਗਾਵਤ ਲਈ ਦਿੱਤਾ ਸੱਦਾ, ਇਸ ਦੇ ਪੁਖਤਾ ਸਬੂਤ ਹਨ। ਇਸ ਤੋਂ ਇਲਾਵਾ ਦਿੱਲੀ ਵਿਖੇ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਸਾੜਨ ਦਾ ਕਾਰਨਾਮਾ ਵੀ ਸ੍ਰ: ਬਾਦਲ ਦੇ ਹੀ ਹਿੱਸੇ ਆਇਆ ਹੈ, ਫੇਰ ਪੰਜ ਵਾਰੀ ਪੰਜਾਬ ਦੀ ਰਾਜਗੱਦੀ `ਤੇ ਬੈਠਕੇ ਮੁੜ ਸੰਵਿਧਾਨ ਦੀ ਧਾਰਾ 25, ਧਰਮੀ ਫੌਜੀਆਂ, ਆਨੰਦਪੁਰ ਸਾਹਿਬ ਦਾ ਮਤੇ, ਆਨੰਦ ਮੈਰਿਜ ਐਕਟ, ਚੰਡੀਗੜ ਅਤੇ ਪੰਜਾਬੀ ਬੋਲਦੇ ਇਲਾਕਿਆਂ, ਜ਼ੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਸਮੇਤ ਕਦੇ ਕੋਈ ਵੀ ਮੁੱਦਾ ਸ੍ਰ: ਬਾਦਲ ਦੇ ਚੇਤੇ ਹੀ ਨਹੀਂ ਆਇਆ, ਜਦੋਂ ਕਿ ਇਹਨਾਂ ਮੁੱਦਿਆਂ `ਤੇ ਸ੍ਰ: ਬਾਦਲ ਦੇ ਹੋਕੇ `ਤੇ ਹਜ਼ਾਰਾਂ ਹੀ ਪੰਜਾਬੀ ਜ਼ੇਲ੍ਹਾਂ ਵਿੱਚ ਗਏ ਅਤੇ ਸੈਂਕੜੇ ਸ਼ਹੀਦ ਵੀ ਹੋ ਗਏ। ਹੁਣ ਵੀ ਸ੍ਰ: ਬਾਦਲ ਵੱਲੋਂ ਪੰਜਾਬ ਵਿੱਚੋਂ ਆਪਣੇ ਖਿਸਕੇ ਅਧਾਰ ਨੂੰ ਮੁੜ ਸਥਾਪਿਤ ਕਰਨ ਲਈ, ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਪੁਹੰਚਾਉਣ ਲਈ ਅਤੇ ਹਰਿਆਣਾ ਦੇ ਗੁਰੂਘਰਾਂ ਦੀ ਜਾਇਦਾਦ ਅਤੇ ਪੈਸੇ ਨੂੰ ਆਪਣੇ ਮੁਫਾਦਾਂ ਲਈ ਵਰਤਨ ਵਾਸਤੇ ਹੀ ਸਿੱਖ ਕੌਮ ਨੂੰ ਬਲਦੀ ਦੇ ਬੂਥੇ ਦੇਣ ਅਤੇ ਕੌਮ ਵਿੱਚ ਭਰਾ ਮਾਰੂ ਜੰਗ ਕਰਵਾਉਣ ਦੇ ਮਨਸੂਬੇ ਬਣਾਏ ਜਾ ਰਹੇ ਹਨ, ਜਿਹਨਾਂ ਤੋਂ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਸਿੱਖ ਕੌਮ ਲਈ ਦੂਸਰੀ ਗੱਲ ਇਹ ਵੀ ਵਿਚਾਰਨ ਵਾਲੀ ਹੈ ਕਿ ਜਿਸ ਸ੍ਰ: ਬਾਦਲ ਦੇ ਰਾਜ ਵਿੱਚ ਅੱਸੀ ਫੀਸਦੀ ਪੰਜਾਬ ਨਸ਼ਈ ਹੋ ਗਿਆ ਅਤੇ ਸ੍ਰ: ਬਾਦਲ ਦੀ ਸਰਪ੍ਰਸਤੀ ਹੇਠ ਚਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਇਹ ਰਹੀ ਹੈ ਕਿ ਸਿੱਖਾਂ ਦੀ ਨਵੀਂ ਪੀੜੀ 80 ਫੀਸਦੀ ਤੋਂ ਵੀ ਵੱਧ ਪੱਿਤਤ ਹੋ ਚੁੱਕੀ ਹੈ, ਉਸ ਬਾਦਲ ਨੂੰ ਹੋਰ ਤਕੜਾ ਕਰਕੇ ਸਿੱਖੀ ਅਤੇ ਪੰਜਾਬ ਦੀ ਕੇਹੜੀ ਸੇਵਾ ਕਰਨੀ ਹੈ। ਇਹ ਵੀ ਇਤਿਹਾਸਕ ਸੱਚਾਈ ਹੈ ਕਿ ਸਿੱਖੀ ਵਿੱਚ ਧਰਮ ਪ੍ਰਚਾਰ ਲਈ ਸਮੇਂ ਸਮੇਂ `ਤੇ ਕਾਇਮ ਕੀਤੀਆਂ ਸੰਸਥਾਵਾਂ ਵਿੱਚ ਜਦੋਂ ਵਿਗਾੜ ਆਇਆ ਤਾਂ ਉਹਨਾਂ ਦੇ ਪ੍ਰਬੰਧਾਂ ਨੂੰ ਬਦਲਿਆ ਵੀ ਗਿਆ ਹੈ। ਗੁਰੂ ਸਾਹਿਬ ਵੱਲੋਂ ਧਰਮ ਪ੍ਰਚਾਰ ਲਈ ਸਥਾਪਿਤ ਕੀਤੀਆਂ ਮੰਜੀਆਂ, ਮਸੰਦਾਂ ਨੂੰ ਗੁਰੂ ਕਾਲ ਵਿੱਚ ਬਦਲਿਆ ਗਿਆ ਅਤੇ ਫੇਰ ਸਿੱਖ ਕੌਮ ਵੱਲੋਂ ਮਹੰਤਾਂ ਦੇ ਪ੍ਰਬੰਧ ਨੂੰ ਖਤਮ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਗਈ। ਅੱਜ ਵੀ ਸੋਚਣ ਦੀ ਲੋੜ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਵਿੱਚ ਕਿਥੇ ਕਿਥੇ ਨਿਘਾਰ ਆਇਆ ਹੈ, ਜਿਸ ਕਾਰਨ ਹਰਿਆਣਾ ਦੇ ਸਿੱਖਾਂ ਨੇ ਵੱਖਰੀ ਕਮੇਟੀ ਬਣਾ ਲਈ ਹੈ ਅਤੇ ਰਾਜਸਥਾਨ ਤੇ ਚੰਡੀਗੜ ਦੇ ਸਿੱਖ ਵੱਖਰੀਆਂ ਕਮੇਟੀਆਂ ਮੰਗਣ ਲੱਗ ਪਏ ਹਨ। ਸਿੱਖ ਕੌਮ ਨੂੰ ਸ੍ਰ: ਬਾਦਲ ਦੇ ਸਵਾਰਥ ਭਰੇ ਅਤੇ ਕੌਮ ਨੂੰ ਲੜਾਉਣ ਦੇ ਮਨਸੂਬਿਆਂ ਨੂੰ ਸਮਝਕੇ ਹਰਿਆਣਾ ਦੀ ਵੱਖਰੀ ਕਮੇਟੀ ਦਾ ਵਿਰੋਧ ਕਰਨ ਦੀ ਥਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਏ ਨਿਘਾਰ ਨੂੰ ਦੂਰ ਕਰਨ ਵੱਲ ਯਤਨਸ਼ੀਲ ਹੋਣਾ ਚਾਹੀਦਾ ਹੈ।
ਜਗਸੀਰ ਸਿੰਘ ਸੰਧੂ
98764-16009


ਅਮਰਜੀਤ ਸਿੰਘ ਦੇ ਦਸਮ ਗ੍ਰੰਥ ਬਾਰੇ ਵਿਚਾਰ ਖਾਸ ਕਰਕੇ ਜਾਪ ਸਾਹਿਬ ਬਾਰੇ

Amarjit Singh on Dasam Granth


19/07/14)
ਹਰਲਾਜ ਸਿੰਘ ਬਹਾਦਰਪੁਰ

ਮਸਲਾ ਹਰਿਆਣੇ ਦੀ ਵੱਖਰੀ ਕਮੇਟੀ ਦੇ ਆਗੂਆਂ ਨੂੰ ਪੰਥ ਵਿੱਚੋਂ ਛੇਕਣ ਦਾ।
ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ।

ਪਰਕਾਸ਼ (ਹਨੇਰ) ਸਿੰਘ ਬਾਦਲ ਜਿਸ ਤਰ੍ਹਾਂ ਸ਼੍ਰੋ: ਗੁ: ਪ੍ਰ: ਕਮੇਟੀ ਦੇ ਪ੍ਰਧਾਨਾਂ ਅਤੇ ਪੰਜਾਬ ਦੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਗੁਲਾਮ ਬਣਾ ਕੇ ਵਰਤ ਰਹੇ ਹਨ। ਸਿੱਖੀ ਦਾ ਘਾਣ ਅਤੇ ਸਿੱਖੀ ਵਿਰੋਧੀ ਡੇਰੇਦਾਰਾਂ + ਆਰ. ਐਸ. ਐਸ. ਨਾਲ ਵਫਾਦਾਰੀਆਂ ਨਿਭਾ ਰਹੇ ਹਨ, ਸ਼੍ਰੋ: ਗੁ: ਪ੍ਰ: ਕਮੇਟੀ ਦੇ ਮੈਂਬਰਾਂ ਅਤੇ ਗੁਰੂ ਕੀਆਂ ਗੋਲਕਾਂ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤ ਰਹੇ ਹਨ। ਬਾਦਲ ਦੀ ਅਜਿਹੀ ਬੇਇਮਾਨੀ ਵਾਲੀ ਨੀਤੀ ਕਾਰਣ ਹਰਿਆਣਾ, ਚੰਡੀਗੜ ਆਦਿ ਵੱਖਰੇ ਸੂਬਿਆਂ ਦੀਆਂ ਵੱਖਰੀਆਂ ਕਮੇਟੀਆਂ ਤਾਂ ਬਣਨਗੀਆਂ ਹੀ ਬਨਣਗੀਆਂ। ਹੁਣ ਤਾਂ ਉਹ ਸਮਾਂ ਵੀ ਛੇਤੀ ਹੀ ਆਵੇਗਾ, ਜਦੋਂ ਪੰਜਾਬ ਦੇ ਲੋਕ ਬਾਦਲ ਦੀ ਕਠਪੁਤਲੀ ਬਣੀ ਸ਼੍ਰੋ: ਗੁ: ਪ੍ਰ: ਕਮੇਟੀ ਅਤੇ ਅਖੌਤੀ ਜਥੇਦਾਰਾਂ ਨੂੰ ਮਹੰਤਾਂ ਵਾਂਗ ਗੁਰੂ ਘਰਾਂ ਵਿੱਚੋਂ ਕੱਢ ਕੇ ਪੰਜਾਬ ਦੇ ਗੁਰੂਘਰਾਂ ਨੂੰ ਵੀ ਅਜ਼ਾਦ ਕਰਵਾਉਣਗੇ। ਕਾਂਗਰਸ ਨੂੰ ਧਰਮ ਵਿੱਚ ਦਖਲ ਦੇਣ ਦੇ ਨਾਮ ਤੇ ਬਦਨਾਮ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਆਰ. ਐਸ. ਐਸ. ਦੇ ਹੱਥ ਠੋਕੇ ਬਣੇ ਬਾਦਲ ਕੇ ਮਹੰਤਾਂ ਨੇ ਆਪਣੇ ਕਬਜੇ ਵਿੱਚੋਂ ਹਰਿਆਣੇ ਦੀ ਗੋਲਕ ਅਤੇ ਚੌਧਰ ਜਾਂਦੀ ਵੇਖ ਕੇ ਧਰਮ ਵਿੱਚ ਸਿੱਧੀ ਦਖਲ ਅੰਦਾਜੀ ਕਰਦਿਆਂ ਆਪਣੇ ਆਖਰੀ ਹਥਿਆਰ ਅਕਾਲ ਤਖਤ ਦੇ ਹੁਕਮਨਾਮੇ ਰਾਹੀਂ, ਹਰਿਆਣੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉੇਣ ਵਾਲੇ ਆਗੂਆਂ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਹਰਮੋਹਿੰਦਰ ਸਿੰਘ ਚੱਠਾ ਨੂੰ ਸਿੱਖ ਪੰਥ ਵਿੱਚੋਂ ਛੇਕਵਾ ਦਿੱਤਾ ਹੈ। ਕੀ ਸਿੱਖ ਜਗਤ ਇਸਨੂੰ ਅਕਾਲ ਤਖਤ ਦਾ ਹੁਕਮਨਾਮਾ ਮੰਨੇਗਾ? ਨਹੀਂ। ਇਹ ਤਾਂ ਨੰਗਾ ਚਿੱਟਾ ਬਾਦਲ ਦਾ ਹੁਕਮਨਾਮਾ ਹੈ। ਇਸਨੂੰ ਅਕਾਲ ਤਖਤ ਦਾ ਹੁਕਮਨਾਮਾ ਕਹਿਣਾ ਜਾਂ ਮੰਨਣਾ ਅਕਾਲ ਤਖਤ ਦੀ ਬੇਅਦਬੀ ਕਰਨਾ ਹੈ। ਅਕਾਲ ਤਖਤ ਤੋਂ ਜਾਰੀ ਹੁੰਦੇ ਰਹੇ ਅਜਿਹੇ ਸਿਆਸੀ ਬਦਲਾਖੋਰੀ ਵਾਲੇ ਅਖੌਤੀ ਹੁਕਮਨਾਮਿਆਂ ਨੇ ਅੱਜ ਤੱਕ ਸਿੱਖ ਕੌਮ ਦਾ ਜਲੂਸ ਹੀ ਕੱਢਵਾਇਆ ਹੈ। ਕੀ ਕਦੇ ਅਕਾਲ ਤਖਤ ਦੇ ਜਥੇਦਾਰਾਂ ਨੇ ਜੁਲਮ ਦੇ ਵਿਰੁੱਧ ਕਿਸੇ ਸੰਘਰਸ਼ ਦੀ ਹਮਾਇਤ ਕੀਤੀ ਹੈ? ਅਕਾਲ ਤਖਤ ਦੇ ਜਥੇਦਾਰ ਤਾਂ ਸਿੱਖ ਕੌਮ ਦੇ ਕਾਤਲਾਂ (ਜਨਰਲ ਡਾਇਰ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ) ਨੂੰ ਸਿਰੋਪੇ ਹੀ ਦਿੰਦੇ ਰਹੇ ਹਨ ਅਤੇ ਵਿਚਾਰਵਾਨ ਸਿੱਖਾਂ (ਪ੍ਰੋ: ਗੁਰਮੁੱਖ ਸਿੰਘ ਜੀ, ਸ੍ਰ: ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ: ਦਰਸ਼ਨ ਸਿੰਘ ਜੀ ਤੱਕ ਅਤੇ ਹੁਣ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਉੱਦਮ ਕਰਨ ਵਾਲੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ) ਨੂੰ ਪੰਥ ਵਿੱਚੋਂ ਛੇਕਦੇ ਹੀ ਰਹੇ ਹਨ। ਜੇ ਹੁਣ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਹੀ ਸਰਵੋਤਮ ਮੰਨਦੇ ਹਰਾਂਗੇ, ਫਿਰ ਸਿੱਖ ਕੌਮ ਦੀ ਬਰਬਾਦੀ ਨੂੰ ਕੌਣ ਰੋਕ ਸਕਦਾ ਹੈ। ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ। ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ। ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਇਸ ਲਈ ਸਿੱਖਾਂ ਦੀ ਸ਼ੀਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ। ਨਾ ਕਿ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਸਿਆਸੀ ਹੁਕਮਨਾਮਿਆਂ ਅੱਗੇ। ਅਕਾਲ ਤਖਤ ਅਤੇ ਇੱਥੋਂ ਜਾਰੀ ਹੁੰਦਿਆਂ ਹੁਕਮਨਾਮਿਆਂ ਬਾਰੇ ਅਖਬਾਰਾਂ, ਪੁਸਤਕਾਂ ਤੇ ਰਸਾਲਿਆਂ ਵਿੱਚੋਂ ਜੋ ਕੁੱਝ ਪੜ੍ਹ ਸੁਣ ਕੇ ਸਿੱਖਿਆ ਮਿਲੀ ਹੈ ਉਸ ਅਨੁਸਾਰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਕਾਲ ਤਖਤ ਸਾਹਿਬ ਦੇ ਪਹਿਲੇ ਨਾਮ, ਤਖਤ ਜਾਂ ਅਕਾਲ ਬੁੰਗਾ ਆਦਿ ਅਤੇ ਇਸਦੀ ਸਥਾਪਨਾ ਦੇ ਸੰਨ ਵੀ ਵੱਖ-ਵੱਖ ਲਿਖੇ ਮਿਲਦੇ ਹਨ। ਇਹ ਵੀ ਲਿਖਿਆ ਮਿਲਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਥੋਂ ਸਿੱਖ ਸੰਗਤਾਂ ਲਈ ਹੁਕਮਨਾਮੇ ਜਾਰੀ ਕੀਤੇ ਸਨ। ਇਹ ਵੀ ਲਿਖਿਆ ਮਿਲਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਜੀ ਵੀ ਇੱਥੇ ਕੁੱਝ ਸਮਾਂ ਹੀ ਠਹਿਰੇ ਸਨ ਤੇ ਬਾਅਦ ਵਿੱਚ ਕੋਈ ਵੀ ਗੁਰੂ ਇਸ ਤਖਤ ਤੇ ਨਹੀਂ ਆਇਆ। ਇਹ ਵੀ ਜਿਕਰ ਮਿਲਦਾ ਹੈ ਕਿ ਸਿੱਖ ਅਕਾਲ ਤਖਤ ਦੇ ਸਾਹਮਣੇ ਇੱਕਠੇ ਹੋ ਕੇ ਪੰਥਕ ਫੈਸਲੇ ਕਰਦੇ ਰਹੇ ਸਨ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਾਮ ਜਾਂ ਜਥੇਦਾਰ ਦੇ ਹੁਕਮਨਾਮੇ ਦਾ ਜਿਕਰ 1920 ਤੱਕ ਕਿਤੇ ਨਹੀਂ ਮਿਲਦਾ। ਉਂਝ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਨਾ ਕਿ ਕਿਸੇ ਤਖਤ ਦੇ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਅਕਾਲ ਤਖਤ ਦੇ ਮਾਲਕ ਹਨ, ਸਿੱਖਾਂ ਲਈ ਗੁਰਬਾਣੀ ਹੀ ਅਕਾਲ ਤਖਤ ਦਾ ਹੁਕਮ ਹੈ ਜੋ ਹਰ ਸਿੱਖ ਲਈ ਮੰਨਣਾ ਲਾਜਮੀ ਹੈ। ਕਿਉਂਕਿ ਚਵਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਕੋਈ ਮਨੁੱਖ ਅਕਾਲ ਤਖਤ ਦਾ ਮਾਲਕ ਜਾਂ ਜਥੇਦਾਰ ਨਹੀਂ ਹੋ ਸਕਦਾ। ਕਿਸੇ ਤਨਖਾਹਦਾਰ ਪੁਜਾਰੀ ਅਖੌਤੀ ਜਥੇਦਾਰ ਦੇ ਬੋਲਾਂ ਕਬੋਲਾਂ ਨੂੰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਹਿਣਾ, ਗੁਰਬਾਣੀ ਅਤੇ ਅਕਾਲ ਤਖਤ ਦੇ ਸਿਧਾਂਤਾਂ ਦਾ ਅਪਮਾਨ ਹੈ। ਹਾਂ ਜੇ ਕਿਤੇ ਮਨੁੱਖਤਾ ਦੇ ਭਲੇ ਲਈ ਜਾਂ ਸਿੱਖ ਕੌਮ ਨੂੰ ਕਿਸੇ ਸਾਂਝੇ ਪੰਥਕ ਕਾਰਜਾਂ ਲਈ ਕੋਈ ਪੰਥਕ ਫੈਸਲਾ ਕਰਨ ਦੀ ਜਰੂਰਤ ਹੋਵੇ ਤਾਂ ਕਿਸੇ ਵੀ ਜਗ੍ਹਾ ‘ਤੇ ਬੈਠ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਿਆਣੇ ਸਿੱਖ ਵਿਦਵਾਨ ਇੱਕਠੇ ਹੋ ਕੇ ਗੁਰਮਤਿ ਅਨੁਸਾਰ ਵਿਚਾਰ ਵਟਾਂਦਰਾ ਕਰਕੇ ਕੋਈ ਫੈਸਲਾ ਕਰਨ, ਉਸ ਫੈਸਲੇ ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਜਾਵੇ ।
ਅਜਿਹੇ ਫੈਸਲੇ ਨੂੰ ਸਿੱਖ ਪੰਥ ਦਾ ਹੁਕਮਨਾਮਾ ਜਾਂ ਫੈਸਲਾ ਕਿਹਾ ਜਾ ਸਕਦਾ ਹੈ। ਇਸ ਲਈ ਗੁਰਬਾਣੀ, ਗੁਰਮਤਿ ਅਨੁਸਾਰ ਹੋਏ ਫੈਸਲੇ ਨੂੰ ਮੰਨਣਾ ਹੀ ਅਕਾਲ ਤਖਤ ਨੂੰ ਮੰਨਣਾ ਹੈ ਅਤੇ ਗੁਰਬਾਣੀ ਨੂੰ ਨਾ ਮੰਨਣਾ, ਗੁਰਮਤਿ ਦੇ ਉਲਟ ਕਾਰਜ ਕਰਕੇ, ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਨੀ ਹੀ ਅਕਾਲ ਤਖਤ ਨੂੰ ਨਾ ਮੰਨਣਾ ਹੈ, ਅਕਾਲ ਤਖਤ ਨਾਲ ਮੱਥਾ ਲਾਉਣਾ ਹੈ ਅਤੇ ਅਕਾਲ ਤਖਤ ਨੂੰ ਚੁਣੌਤੀ ਦੇਣੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਤਖਤਾਂ ਦੇ ਅਖੌਤੀ ਜਥੇਦਾਰ, ਸਮੁੱਚਾ ਸੰਤ ਸਮਾਜ, ਦਮਦਮੀ ਟਕਸਾਲ, ਡੇਰੇਦਾਰ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿੰਨਾ ਨੇ ਕਦੇ ਗੁਰਬਾਣੀ ਨੂੰ ਨਹੀਂ ਮੰਨਿਆ, ਗੁਰਮਤਿ ਦੇ ਉਲਟ ਕਾਰਜ ਕਰਦੇ ਹਨ, ਅਕਾਲ ਤਖਤ ਨੂੰ ਚੁਣੌਤੀਆਂ ਦਿੰਦੇ ਹਨ ਅਤੇ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਦੇ ਹਨ। ਇਹੀ ਅਕਾਲ ਤਖਤ ਦੇ ਨਾਮ ‘ਤੇ ਇੰਨਾ ਸ਼ੋਰ ਮਚਾ ਰਹੇ ਹਨ ਕਿ ਆਮ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਇਹੀ ਅਕਾਲ ਤਖਤ ਨੂੰ ਸਮਰਪਿਤ ਹਨ। ਜੋ ਸਿੱਖ ਸੱਚਮੁੱਚ ਅਕਾਲ ਤਖਤ ਨੂੰ ਸਮਰਪਿਤ ਹਨ ਉਹ ਅਕਾਲ ਤਖਤ ਦੇ ਵਿਰੋਧੀ ਲੱਗਣ ਲੱਗ ਪੈਂਦੇ ਹਨ। ਇਹੀ ਕਾਰਨ ਹੈ ਕਿ ਅਕਾਲ ਤਖਤ ਦੇ ਨਾਮ ‘ਤੇ ਗੁਰਮਤਿ ਦੇ ਵਿਰੁੱਧ ਕਾਫੀ ਕੁੱਝ ਹੁੰਦਾ ਰਿਹਾ ਹੈ ਤੇ ਅੱਜ ਵੀ ਹੋ ਰਿਹਾ ਹੈ। ਇਸ ਵਾਰੇ ਸਾਰਾ ਕੁੱਝ ਲਿਖਣਾ ਤਾਂ ਮੇਰੇ ਵੱਸ ਦੀ ਗੱਲ ਨਹੀਂ ਹੈ, ਇਸ ਲਈ ਕੁੱਝ ਕੁ ਉਦਹਾਰਣਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਅਕਾਲ ਤਖਤ ਨੂੰ ਕੌਣ ਮੰਨਦਾ ਹੈ ਤੇ ਕੌਣ ਨਹੀਂ ਮੰਨਦਾ। ਇਹ ਜਰੂਰੀ ਨਹੀਂ ਹੈ ਕਿ ਅਕਾਲ ਤਖਤ ਦੇ ਨਾਮ ਜੋ ਅਖੌਤੀ ਹੁਕਮਨਾਮੇ ਜਾਰੀ ਕੀਤੇ ਜਾਦੇ ਹਨ ਉਹ ਗੁਰਮਤਿ ਅਨੁਸਾਰੀ ਹੋਣ, ਪਰ ਬਿਨਾਂ ਸ਼ੱਕ ਬਹੁਤ ਹੁਕਮਨਾਮੇ ਗੁਰਮਤਿ ਵਿਰੋਧੀ ਜਰੂਰ ਹੁੰਦੇ ਹਨ।
ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖਤ ਮਹਾਨ ਦਾ ਸ਼ੋਰ ਪਾਉਣ ਵਾਲੇ ਖੁਦ ਇਸਨੂੰ ਕਿੰਨਾ ਕੁ ਮੰਨਦੇ ਹਨ?
ਜਿਵੇਂ ਕਿ ਅਕਾਲ ਤਖਤ ਦੇ ਪੁਜਾਰੀਆਂ ਨੇ ਗੁਰਬਾਣੀ, ਗੁਰਮਤਿ ਦੇ ਪ੍ਰਚਾਰਕ ਪ੍ਰੋ: ਗੁਰਮੁੱਖ ਸਿੰਘ ਜੀ ਨੂੰ 18 ਮਾਰਚ 1887 ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਅਕਾਲ ਤਖਤ ਦੇ ਨਾਮ ਤੇ ਪੁਜਾਰੀਆਂ ਵੱਲੋਂ ਜਾਰੀ ਕੀਤਾ ਗਿਆ ਇਹ ਹੁਕਮਨਾਮਾ ਜਾਂ ਫੈਸਲਾ ਸਭ ਸਿੱਖਾਂ ਨੂੰ ਮੰਨਣਾ ਚਾਹੀਦਾ ਸੀ? ਕੀ ਇਹ ਅਕਾਲ ਤਖਤ ਦਾ ਹੁਕਮ ਸੀ? ਨਹੀਂ। ਇਸੇ ਲਈ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਮਰਨ ਤੋਂ ਬਾਅਦ 25-9-1995 ਨੂੰ ਅਕਾਲ ਤਖਤ ਦੇ ਨਾਮ ‘ਤੇ ਫੈਸਲਾ ਕਰਦਿਆਂ 18 ਮਾਰਚ 1887 ਵਾਲੇ ਹੁਕਮਨਾਮੇ ਨੂੰ ਰੱਦ ਕੀਤਾ ਗਿਆ ਅਤੇ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।
ਅਕਾਲ ਤਖਤ ਦੇ ਪੁਜਾਰੀਆਂ ਨੇ ਤਾਂ ਜਲ੍ਹਿਆਂ ਵਾਲੇ ਬਾਗ ਗੋਲੀ ਕਾਂਢ ਦੇ ਮੁੱਖ ਦੋਸ਼ੀ ਜਨਰਲ ਅਡਵਾਇਰ ਨੂੰ ਵੀ ਅਕਾਲ ਤਖਤ ਤੋਂ ਸਿਰੋਪਾ ਦੇ ਕੇ ਉਸਨੂੰ ਸਨਮਾਨਿਤ ਕਰ ਦਿੱਤਾ ਸੀ। ਮਈ 1994 ਵਿੱਚ ਜਥੇਦਾਰ ਮਨਜੀਤ ਸਿੰਘ ਨੇ ਸਮੁੱਚੇ ਸਿੱਖ ਪੰਥ ਵਿੱਚ ਏਕਤਾ ਕਰਵਾਉਣ ਲਈ ਬਾਦਲ ਨੂੰ ਅਕਾਲ ਤਖਤ ਤੇ ਸੱਦਿਆ ਸੀ ਤਾਂ ਬਾਦਲ ਨੇ ਹਜਾਰਾਂ ਦੀ ਗਿਣਤੀ ਵਿੱਚ ਆਪਣੇ ਪਾਲਤੂਆਂ ਨੂੰ ਨਾਲ ਲਿਜਾ ਕੇ ਜਥੇਦਾਰ ਨੂੰ ਧਮਕਾਇਆ ਅਤੇ ਬਾਦਲ ਦੇ ਗੁੰਡਿਆਂ ਨੇ ਜਥੇਦਾਰ ਨੂੰ ਧੀਆਂ-ਭੈਣਾਂ ਦੀਆਂ ਗਾਲਾਂ ਕੱਢੀਆਂ।
ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਦੇ ਹੋਏ ਆਪਸੀ ਵਿਵਾਦ ਨੂੰ (1999 ਦੀ ਵਿਸਾਖੀ, 300 ਸਾਲਾ ਖਾਲਸਾ ਸਾਜਨਾ ਸ਼ਤਾਬਦੀ ਤੱਕ) ਰੋਕਣ ਲਈ 31-12-1998 ਨੂੰ ਅਕਾਲ ਤਖਤ ਦੇ ਨਾਮ ਤੇ ਹੁਕਮਨਾਮਾ ਜਾਰੀ ਹੋਇਆ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦਿਆਂ ਅਕਾਲ ਤਖਤ ਦੇ ਜਥੇਦਾਰ ਦੀ ਹੀ ਅਕਾਲ ਤਖਤ ਤੋਂ ਛੁੱਟੀ ਕਰ ਦਿੱਤੀ ਤੇ ਨਾਲੇ ਗੁਰਚਰਨ ਸਿੰਘ ਟੌਹੜੇ ਤੋਂ ਸ਼੍ਰੋ: ਗੁ: ਪ੍ਰ: ਕਮੇਟੀ ਦੀ ਪ੍ਰਧਾਨਗੀ ਖੋਹ ਲਈ। ਫਿਰ 11-2-1999 ਨੂੰ ਅਕਾਲ ਤਖਤ ਦੇ ਨਾਮ ਤੇ ਸਿੱਖ ਕੌਮ ਨੂੰ ਸੰਦੇਸ਼ ਜਾਰੀ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਾਬਰ ਬਣ ਕੇ ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਤੇ ਕਬਜਾ ਕਰ ਲਿਆ ਹੈ । ਇਸ ਲਈ ਬਾਦਲ ਅਤੇ ਇਸਦੀ ਸਲਾਹਕਾਰ ਜੁੰਡਲੀ ਦਾ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਕਦੀ ਵਿਸ਼ਵਾਸ ਨਾ ਕੀਤਾ ਜਾਵੇ । ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਇਸ ਸੰਦੇਸ਼ ਦਾ ਕੀ ਬਣਿਆ? ਇਸ ਸੰਦੇਸ਼ ਨੂੰ ਕਿਸਨੇ ਮੰਨਿਆ?
ਪੂਰਨ ਸਿੰਘ ਨੇ 25-1-2000 ਤੋਂ 28-3-2000 ਤੱਕ ਅਕਾਲ ਤਖਤ ਦੇ ਨਾਮ ਤੇ ਥੋਕ ਵਿੱਚ ਹੁਕਮਨਾਮੇ ਜਾਰੀ ਕਰਕੇ ਜੰਗੀਰ ਕੌਰ ਪ੍ਰਧਾਨ ਸ਼੍ਰੋ: ਗੁ: ਪ੍ਰ: ਕਮੇਟੀ, ਭਗਵਾਨ ਸਿੰਘ ਮੁੱਖ ਗ੍ਰੰਥੀ ਅਕਾਲ ਤਖਤ, ਕੇਵਲ ਸਿੰਘ ਜਥੇਦਾਰ ਦਮਦਮਾ ਸਾਹਿਬ, ਮਨਜੀਤ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ, ਰਘੁਜੀਤ ਸਿੰਘ, ਸਤਨਾਮ ਸਿੰਘ, ਗੁਰਪਾਲ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰ: ਕਮੇਟੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਅਤੇ 13-3-2000 ਨੂੰ ਅਕਾਲ ਤਖਤ ਦੇ ਨਾਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੰਦੇਸ਼ ਜਾਰੀ ਕਰ ਦਿੱਤਾ ਸੀ ਕਿ ਉਪਰੋਕਤ ਛੇਕੇ ਹੋਏ ਵਿਅਕਤੀਆਂ ਨੂੰ ਕੋਈ ਕੰਮ ਨਾ ਕਰਨ ਦਿੱਤਾ ਜਾਵੇ, ਇੰਨਾਂ ਦੀ ਥਾਂ ਤੇ ਹੋਰ ਬੰਦੇ ਨਿਯੁਕਤ ਕੀਤੇ ਜਾਣ। ਪੂਰਨ ਸਿੰਘ ਵੱਲੋਂ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਗਏ ਇੰਨ੍ਹਾਂ ਹੁਕਮਨਾਮਿਆਂ ਨੂੰ ਮੰਨਣ ਦੀ ਥਾਂ ਪੂਰਨ ਸਿੰਘ ਦੀ ਅਕਾਲ ਤਖਤ ਤੋਂ ਛੁੱਟੀ ਕਰ ਦਿੱਤੀ ਗਈ ਤੇ ਉਸਦੀ ਥਾਂ ਜੋਗਿੰਦਰ ਸਿੰਘ ਨੂੰ ਜਥੇਦਾਰ ਬਣਾ ਦਿੱਤਾ। ਫਿਰ ਜੋਗਿੰਦਰ ਸਿੰਘ ਨੇ 29-3-2000 ਨੂੰ ਅਕਾਲ ਤਖਤ ਦੇ ਨਾਮ ਤੇ ਫੈਸਲਾ ਕਰਕੇ ਪੂਰਨ ਸਿੰਘ ਵੱਲੋਂ ਜਾਰੀ ਕੀਤੇ ਗਏ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ ਅਤੇ ਪੂਰਨ ਸਿੰਘ ਵੱਲੋਂ ਦੋਸ਼ੀ ਠਹਿਰਾਏ ਗਏ ਸਾਰੇ ਵਿਅਕਤੀਆਂ ਨੂੰ ਦੋਸ਼ ਮੁਕਤ ਕਰ ਦਿੱਤਾ। ਹੁਣ ਗੱਲ ਕਰ ਲਈਏ ਪੰਥਕ ਸਿੱਖ ਰਹਿਤ ਮਰਯਾਦਾ ਦੀ ਜਿਸਨੂੰ ਅਕਾਲ ਤਖਤ ਵੱਲੋਂ ਪ੍ਰਮਾਣਿਤ ਕਿਹਾ ਜਾਂਦਾ ਹੈ। ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋ: ਗੁ: ਪ੍ਰ: ਕਮੇਟੀ ਇਸਨੂੰ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਮੁਫਤ ਵੰਡਦੀ ਹੈ। ਬੇਸ਼ੱਕ ਜਾਗਰੂਕ ਸਿੱਖ ਤਾਂ ਇਸ ਵਿੱਚ ਵੀ ਅਨੇਕਾਂ ਊਣਤਾਈਆਂ ਨੂੰ ਦਲੀਲਾਂ ਸਹਿਤ ਸਿੱਧ ਕਰਦੇ ਹਨ। ਇਹਨਾਂ ਦੀ ਤਾਂ ਗੱਲ ਛੱਡੋ। ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਉੱਤਮ ਕਹਿਣ ਵਾਲੇ ਇਸ ਸਿੱਖ ਰਹਿਤ ਮਰਯਾਦਾ ਨੂੰ ਕਿੰਨਾ ਕੁ ਮੰਨਦੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਪੰਥ ਅੰਦਰ ਪੈਦਾ ਹੋਏ ਸਮੂਹ ਡੇਰਿਆਂ ਦੇ ਸੰਤਾਂ ਨੇ ਅਕਾਲ ਤਖਤ ਦੀ ਮਰਯਾਦਾ ਨੂੰ ਕਦੇ ਵੀ ਨਹੀਂ ਮੰਨਿਆ ਸਭ ਦੀਆਂ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾਵਾਂ ਹਨ। ਅਕਾਲ ਤਖਤ ਮਹਾਨ ਹੈ ਦਾ ਸਭ ਤੋਂ ਵੱਧ ਰੌਲਾ ਪਾਉਣ ਵਾਲੀ ਕਹੀ ਜਾਂਦੀ ਦਮਦਮੀ ਟਕਸਾਲ ਨੇ ਵੀ ਅਕਾਲ ਤਖਤ ਵਾਲੀ ਪੰਥਕ ਰਹਿਤ ਮਰਯਾਦਾ ਨੂੰ ਮੰਨਣ ਦੀ ਥਾਂ ਇਸਨੂੰ ਚੁਣੌਤੀ ਦਿੰਦਿਆਂ ਆਪਣੀ ਵੱਖਰੀ ਰਹਿਤ ਮਰਯਾਦਾ ਛਾਪੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਤਾਂ ਅਕਾਲ ਤਖਤ ਨੂੰ ਆਪਣੀ ਨਿੱਜੀ ਜਗੀਰ ਸਮਝਦਾ ਹੈ। ਉਸ ਲਈ ਤਾਂ ਅਕਾਲ ਤਖਤ ਉਸਦਾ ਸਿਆਸੀ ਦਫਤਰ ਹੈ ਅਤੇ ਇਸਦੇ ਅਖੌਤੀ ਜਥੇਦਾਰ ਦੀ ਅਹਿਮੀਅਤ ਇੱਕ ਤਨਖਾਹਦਾਰ ਚਪੜਾਸੀ ਤੋਂ ਵੀ ਘੱਟ ਹੈ। ਅਕਾਲ ਤਖਤ ਵੱਲੋਂ ਪ੍ਰਮਾਣਿਤ ਕਹੀ ਜਾਂਦੀ ਸਿੱਖ ਰਹਿਤ ਮਰਯਾਦਾ ਦੇ ਗੁਰਦੁਆਰੇ ਸਿਰਲੇਖ ਹੇਠ ਪੰਨਾ ਨੰਬਰ 13 ਤੇ ਕਾਲਮ ਸ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਤੇ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾੳਣੇ ਆਦਿ ਕਰਮ ਗੁਰਮਤਿ ਅਨੁਸਾਰੀ ਨਹੀਂ। ਅੱਗੇ ਕਾਲਮ ਹ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਉਪਰੋਕਤ ਮਰਯਾਦਾ ਦੇ ਵਿਰੁੱਧ ਤਖਤਾਂ, ਡੇਰਿਆਂ, ਗੁਰੂ ਘਰਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼ਰੇਆਮ ਦੀਵੇ ਮਚਾ ਕੇ ਆਰਤੀਆਂ ਕੀਤੀਆਂ ਜਾਂ ਰਹੀਆਂ ਹਨ, ਜੋਤਾਂ ਜਗਾਈਆਂ ਜਾ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਏ ਜਾ ਰਹੇ ਹਨ, (ਦਮਦਮੀ ਟਕਸਾਲ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਗ ਛਕਾਉਣ ਦੇ ਹਵਾਲੇ ਵੀ ਦੇ ਰਹੇ ਹਨ) ਤਖਤਾਂ ਤੇ ਟੱਲ ਖੜਕਾਏ ਜਾ ਰਹੇ ਹਨ। ਡੇਰਿਆਂ ਵਿੱਚ ਅਤੇ ਦੋ ਤਖਤਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁਲ) ਅਸ਼ਲੀਲ ਕਵਿਤਾ ਦੇ ਪੁਲੰਦੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਕੀਤਾ ਜਾ ਰਿਹਾ ਹੈ (ਦਮਦਮੀ ਟਕਸਾਲ ਵਾਲੇ ਆਪਣੀ ਛਾਪੀ ਰਹਿਤ ਮਰਯਾਦਾ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਅਖੌਤੀ ਦਸ਼ਮ ਗ੍ਰੰਥ ਦੇ ਸਹਿਜ ਪਾਠ ਤੇ ਅਖੰਡ ਪਾਠ ਕਰਨ ਦੀ ਪ੍ਰੇਰਨਾ ਦੇ ਰਹੇ ਹਨ) ਸੋਚੋ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਮੰਨਦਾ ਹੈ ਤੇ ਕੌਣ ਚੁਣੌਤੀ ਦਿੰਦਾ ਹੈ? ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅੱਗੇ ਕੀਰਤਨ ਸਿਰਲੇਖ ਹੇਠ ਪੰਨਾ ਨੰਬਰ 15 ‘ਤੇ ਕਾਲਮ ੲ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ਅਤੇ ਕਾਲਮ ਸ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਉਪਰੋਕਤ ਲਿਖੇ ਦੇ ਵਿਰੁੱਧ ਤਖਤਾਂ, ਡੇਰਿਆਂ ਅਤੇ ਗੁਰੂ ਘਰਾਂ ਵਿੱਚ ਅਖੌਤੀ ਦਸ਼ਮ ਗ੍ਰੰਥ ਵਿੱਚੋਂ ਕੁੱਝ ਰਚਨਾਵਾਂ ਦਾ ਕੀਰਤਨ ਸ਼ਰੇਆਮ ਕੀਤਾ ਜਾਂਦਾ ਹੈ, ਸਮੂਹ ਸੰਤ ਬਾਬੇ ਕੱਚੀਆਂ ਧਾਰਨਾਂ ਅਤੇ ਆਪਣੇ ਡੇਰਿਆਂ ਦੇ ਮਰ ਚੁੱਕੇ ਵੱਡੇ ਮਹਾਂ ਪੁਰਸ਼ਾਂ, ਬ੍ਰਹਮ ਗਿਆਨੀਆਂ ਦੇ ਵਚਨਾਂ, ਪ੍ਰਵਚਨਾਂ ਦਾ ਹੀ ਕੀਰਤਨ ਕਰਦੇ ਹਨ, ਫਿਰ ਪੰਥਕ ਕੌਣ ਹੋਇਆ ਤੇ ਪੰਥ ਵਿਰੋਧੀ ਕੌਣ? ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅਖੰਡ ਪਾਠ ਦੇ ਸਿਰਲੇਖ ਹੇਠ ਪੰਨਾ ਨੰਬਰ 17 ਦੇ ਕਾਲਮ ਅ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ । ਅੱਗੇ ਕਾਲਮ ੲ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾਂ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ। ਉਪਰੋਕਤ ਹਦਾਇਤਾਂ ਦੇ ਵਿਰੁੱਧ ਸਮੂਹ ਗੁਰੂ ਘਰਾਂ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਇੱਕਲੇ ਪਾਠੀ ਪਾਠ ਕਰਦੇ ਵੇਖੇ ਜਾ ਸਕਦੇ ਹਨ, ਜਿੱਥੇ ਸੁਣਨ ਵਾਲਾ ਕੋਈ ਨਹੀਂ ਹੁੰਦਾ। ਲੋੜ ਸੀ ਇਸ ਮਨਮੱਤ ਨੂੰ ਰੋਕਣ ਦੀ ਉਲਟਾ ਸ਼੍ਰੋ: ਗੁ: ਪ੍ਰ: ਕਮੇਟੀ ਨੇ ਪੈਸੇ ਕਮਾਉਣ ਦੀ ਨੀਅਤ ਨਾਲ ਆਪਣੇ ਪ੍ਰਬੰਧ ਅਧੀਨ ਇਤਿਹਾਸਕ ਗੁਰੂ ਘਰਾਂ ਵਿੱਚ ਅਤੇ ਤਖਤਾਂ ‘ਤੇ ਭਾੜੇ ਦੇ ਪਾਠਾਂ ਦੀ ਬੁਕਿੰਗ ਸ਼ੁਰੂ ਕਰਕੇ ਮਰਯਾਦਾ ਦੀਆਂ ਧੱਜੀਆਂ ਉਡਾਈਆਂ। ਅਕਾਲ ਤਖਤ ਨੂੰ ਸਮਰਪਿਤ ਕਹਾਉਂਦੀ ਦਮਦਮੀ ਟਕਸਾਲ ਨੇ ਅਕਾਲ ਤਖਤ ਦੀ ਮਰਯਾਦਾ ਦੇ ਉਲਟ ਆਪਣੀ ਵੱਖਰੀ ਮਰਯਾਦਾ ਦੇ ਅਨੁਸਾਰ ਅਖੰਡ ਪਾਠ ਦੇ ਸਮੇਂ ਕੁੰਭ, ਜੋਤ, ਨਲੀਏਰ ਰੱਖਣ ਤੋਂ ਇਲਾਵਾ ਅਖੰਡ ਪਾਠ ਦੇ ਨਾਲ ਜਪੁਜੀ ਸਾਹਿਬ ਦਾ ਪਾਠ ਜਾਰੀ ਰੱਖਣ ਅਤੇ ਚਲਦੇ ਪਾਠ ਵਿੱਚ ਵੱਖ-ਵੱਖ ਸਿੱਧੀਆਂ/ਪ੍ਰਾਪਤੀਆਂ ਲਈ ਮੰਤਰਾਂ ਵਾਂਗ ਵੱਖ-ਵੱਖ ਸ਼ਬਦਾਂ ਦੇ ਸੰਪਟ ਲਾਉਣ ਦੀ ਹਦਾਇਤ ਕਰਕੇ ਕੀ ਅਕਾਲ ਤਖਤ ਨੂੰ ਚੁਣੌਤੀ ਨਹੀਂ ਦਿੱਤੀ? ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਪੰਨਾ ਨੰਬਰ 19 ‘ਤੇ ਕਾਲਮ ੳ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਇੱਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ। ਇਸਦੇ ਉਲਟ ਪ੍ਰਕਾਸ਼ ਸਿੰਘ ਬਾਦਲ ਹਵਨ ਕਰਦਾ ਹੈ, ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਦੀ ਪੂਜਾ ਕਰਦੀ ਹੈ। ਕੀ ਇਹੀ ਅਕਾਲ ਤਖਤ ਨੂੰ ਮੰਨਣਾ ਹੈ? ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ 7-12-2000 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਬਿਆਨ ਦਿੱਤਾ ਸੀ ਕਿ ਆਰ. ਐਸ. ਐਸ. ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜੀ ਕਰ ਰਹੀ ਹੈ ਜੋ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਦੇ ਇਸ ਬਿਆਨ ਦੇ ਵਿਰੁੱਧ 9-12-2000 ਨੂੰ ਇਸ ਦੇ ਉਲਟ ਬਿਆਨ ਦਿੱਤਾ ਕਿ ਆਰ. ਐਸ. ਐਸ. ਦੇ ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਹਨ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਕੀ ਇਹ ਅਕਾਲ ਤਖਤ ਦਾ ਸਤਿਕਾਰ ਸੀ? ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਮ੍ਰਿਤਕ ਸੰਸਕਾਰ ਦੇ ਸਿਰਲੇਖ ਹੇਠ ਪੰਨਾ ਨੰਬਰ 26 ਤੇ ਕਾਲਮ “ਖ” ਦੇ ਪਹਿਰੇ ਵਿੱਚ ਲਿਖਿਆ ਹੈ ਕਿ ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਉਣੇ ਮਨਮੱਤ ਹੈ। ਇਸਦੇ ਵਿਰੁੱਧ ਸ਼੍ਰੋ: ਗੁ: ਪ੍ਰ: ਕਮੇਟੀ ਦੇ ਅਧੀਨ ਗੁਰਦੁਆਰਾ ਕੀਰਤਪੁਰ ਵਿਖੇ ਸ਼ਰੇਆਮ ਫੁੱਲ ਪਾਏ ਜਾ ਰਹੇ ਹਨ, ਸ਼੍ਰੋ: ਗੁ: ਪ੍ਰ: ਕਮੇਟੀ ਇਸ ਮਨਮੱਤ ਨੂੰ ਰੋਕਣ ਦੀ ਥਾਂ ਇਸ ਨੂੰ ਬੜਾਵਾ ਦੇ ਰਹੀ ਹੈ। ਕਰੋੜਾਂ ਰੁਪਏ ਖਰਚ ਕੇ ਫੁੱਲ ਪਾਉਣ ਲਈ ਅਸਤ ਘਾਟ ਬਣਾ ਰਹੀ ਹੈ। ਖਾਸ ਵਿਅਕਤੀਆਂ ਦੇ ਫੁੱਲ ਪਾਉਣ ਸਮੇਂ ਤਖਤਾਂ ਦੇ ਜਥੇਦਾਰ ਖੁਦ ਅਰਦਾਸਾਂ ਕਰਦੇ ਹਨ ਕੀ ਇਹ ਅਕਾਲ ਤਖਤ ਦਾ ਵਿਰੋਧ ਨਹੀਂ ਹੈ? ਇਹ ਅਕਾਲ ਤਖਤ ਦੀ ਮਰਯਾਦਾ ਕਿਸ ਲਈ ਹੈ? ਰਹੀ ਗੱਲ ਨਾਨਕਸ਼ਾਹੀ ਕੈਲੰਡਰ ਦੀ। ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ, ਕਾਫੀ ਖੋਜ ਪੜਤਾਲ ਤੋਂ ਬਾਅਦ 2003 ਵਿੱਚ ਇਸਨੂੰ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਸੀ। ਆਰ. ਐੱਸ. ਐੱਸ. , ਤਖਤ ਪਟਨਾ ਸਾਹਿਬ, ਤਖਤ ਹਜੂਰ ਸਾਹਿਬ ਦੇ ਜਥੇਦਾਰਾਂ, ਧੁੰਮਾ ਗਰੁੱਪ ਅਤੇ ਸਮੂਹ ਡੇਰੇਦਾਰ ਸੰਤਾਂ ਨੇ ਇਸਨੂੰ ਮੰਨਣ ਦੀ ਥਾਂ ਇਸ ਦਾ ਡੱਟ ਕੇ ਵਿਰੋਧ ਕੀਤਾ। ਸਿੱਖ ਮਿਸ਼ਨਰੀ ਕਾਲਜਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਾਗਰੂਕ ਧਿਰਾਂ ਨੇ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਮੰਨਦਿਆਂ ਅਕਾਲ ਤਖਤ ਵੱਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਕੇ ਲਾਗੂ ਕੀਤਾ। ਸੱਤ ਸਾਲ ਇਹ ਕੈਲੰਡਰ ਲਾਗੂ ਵੀ ਰਿਹਾ । ਇਸ ਕੈਲੰਡਰ ਨੂੰ ਮੰਨਣ ਵਾਲਿਆਂ ਨੂੰ ਪੰਥਕ ਆਖ ਕੇ ਸਨਮਾਨਿਤ ਕਰਨ ਅਤੇ ਇਸ ਨੂੰ ਨਾ ਮੰਨਣ ਵਾਲਿਆਂ ਨੂੰ ਪੰਥ ਵਿਰੋਧੀ ਆਖ ਕੇ ਪੰਥ ਵਿੱਚੋਂ ਛੇਕਣ ਦੀ ਥਾਂ ਉਲਟਾ ਅਕਾਲ ਤਖਤ ਤੋਂ ਜਾਰੀ ਨਾਨਕ ਸ਼ਾਹੀ ਕੈਲੰਡਰ ਨੂੰ ਮੰਨਣ ਵਾਲਿਆਂ ਨੂੰ ਪੰਥ ਵਿਰੋਧੀ, ਕਾਂਗਰਸ ਦੇ ਏਜੰਟ, ਅਖੌਤੀ ਵਿਦਵਾਨ ਕਹਿ ਕੇ ਭੰਡਿਆ ਗਿਆ ਅਤੇ ਅਕਾਲ ਤਕਤ ਨੂੰ ਨਾ ਮੰਨਣ ਵਾਲਿਆਂ ਨੂੰ ਪੰਥਕ ਆਖ ਕੇ ਸਤਕਾਰਿਆ ਗਿਆ। ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਿਉਂ? ਦੇ ਨਾਮ ਹੇਠ 5 ਜਨਵਰੀ 2010 ਨੂੰ ਰੋਜਾਨਾ ਅਜੀਤ ਅਖਬਾਰ ਵਿੱਚ ਅਵਤਾਰ ਸਿੰਘ ਪ੍ਰਧਾਨ ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਇਸ਼ਤਿਹਾਰ ਦੇ ਕੇ ਦਲੀਲਾਂ ਇਹ ਦਿੱਤੀਆਂ ਗਈਆਂ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਇਸ ਲਈ ਕੀਤੀਆਂ ਜਾ ਰਹੀਆਂ ਹਨ ਕੇ ਪੰਥ ਨਾਲੋਂ ਅਲੱਗ ਥਲੱਗ ਹੋਏ ਸੰਤ ਸਮਾਜ ਨੂੰ ਪੰਥ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ, ਪੰਥ ਦੇ ਪੰਜਾਬ ਤੋਂ ਬਾਹਰਲੇ ਦੋ ਤਖਤ ਵੀ ਇਸ ਕੈਲੰਡਰ ਦੇ ਮੁੱਦੇ ਤੇ ਵੰਡੇ ਹੋਏ ਹਨ ਉਨ੍ਹਾਂ ਦੀ ਏਕਤਾ ਵੀ ਜਰੂਰੀ ਹੈ ਆਦਿ। ਪਰ ਕੀ ਹੁਣ ਸਮੁੱਚੇ ਤਖਤਾਂ, ਸਮੂਹ ਡੇਰੇਦਾਰ ਸੰਤਾਂ ਅਤੇ ਦਮਦਮੀ ਟਕਸਾਲ ਦੀ ਮਰਯਾਦਾ ਇੱਕ ਹੋ ਗਈ ਹੈ? ਕੀ ਹੁਣ ਸਾਰਿਆਂ ਨੇ ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਅਪਣਾ ਲਿਆ ਹੈ? ਜਿਹੜਾ ਵਿਅਕਤੀ ਜਾਂ ਸੰਪਰਦਾ ਅਕਾਲ ਤਖਤ ਨੂੰ ਨਾ ਮੰਨੇ ਅਤੇ ਅਕਾਲ ਤਖਤ ਨੂੰ ਚੁਣੌਤੀਆਂ ਦਿੰਦਾ ਰਹੇ, ਕੀ ਅਜਿਹੇ ਵਿਅਕਤੀ ਜਾਂ ਸੰਪਰਦਾ ਦੀ ਮਨਮੱਤ ਨੂੰ ਉਲਟਾ ਅਕਾਲ ਤਖਤ ਤੇ ਲਾਗੂ ਕਰਨਾ ਹੀ ਅਕਾਲ ਤਖਤ ਨੂੰ ਮੰਨਣਾ ਹੈ? ਜਾਂ ਅਕਾਲ ਤਖਤ ਨੂੰ ਸਮਰਪਿਤ ਹੋਣਾ ਹੈ? ਅਕਾਲ ਤਖਤ ਨੂੰ ਮੰਨਣ ਵਾਲੇ ਲੋਕ ਪੰਥਕ ਹਨ ਜਾਂ ਆਪਣਾ ਹੁਕਮ ਅਕਾਲ ਤਖਤ ਨੂੰ ਮਨਵਾਉਣ ਵਾਲੇ ਪੰਥਕ ਹਨ? ਇਸ ਲਈ ਵਿਚਾਰਨ ਦੀ ਲੋੜ ਹੈ। ਅਕਾਲ ਤਖਤ ਦਾ ਹੁਕਮਨਾਮਾ ਬਾਦਲ ਵਿਰੋਧੀਆਂ ਲਈ ਹੀ ਵੱਡਾ ਹਊਆ ਹੈ। ਬਾਦਲ ਵਾਸਤੇ ਤਾਂ ਇਹ ਮੋਮ ਦਾ ਨੱਕ ਹੈ, ਜਿੱਧਰ ਮਰਜੀ ਚਾਹੇ ਫੜ ਕੇ ਮੋੜ ਲਵੇ।
ਕੀ ਬਾਦਲ ਵੱਲੋਂ ਥਾਪਿਆ ਹੋਇਆ ਤਨਖਾਹਦਾਰ ਮੁਲਾਜਮ ਅਕਾਲ ਤਖਤ ਦਾ ਜਥੇਦਾਰ ਹੋ ਸਕਦਾ ਹੈ? ਨਹੀਂ। ਕਾਲ ਦੇ ਵੱਸ ਪਿਆ ਹੋਇਆ ਅਕਾਲ ਤਖਤ ਦਾ ਜਥੇਦਾਰ ਨਹੀਂ ਹੋ ਸਕਦਾ। ਅਕਾਲ ਤਖਤ ਦਾ ਜਥੇਦਾਰ ਉਹ ਹੋ ਸਕਦਾ ਹੈ, ਜੋ ਆਪ ਅਕਾਲ ਹੋਵੇ, ਜੋ ਨਾਸ਼ ਰਹਿਤ ਹੋਵੇ, ਜੋ ਨਿਰਭਉ, ਨਿਰਵੈਰ ਹੋਵੇ, ਉਹ ਹੈ ਸ਼ਬਦ ਗੁਰੂ, ਗੁਰੂ ਗ੍ਰ੍ਰੰਥ ਸਾਹਿਬ ਜੀ। ਦੁੱਖ ਦੀ ਗੱਲ ਹੈ ਕਿ ਅਸੀਂ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਹੁਕਮਨਾਮੇ ਅਤੇ ਅਗਵਾਈ ਅਖੌਤੀ ਜਥੇਦਾਰਾਂ ਦੀ ਮੰਨਦੇ/ਮੰਗਦੇ ਹਾਂ। ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ। ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ। ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ। ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ। ਜੇ ਅਸੀਂ ਹਾਲੇ ਵੀ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਹੀ ਮੰਨਣਾ ਹੈ ਤਾਂ ਫਿਰ ਹਰ ਇੱਕ ਤਰ੍ਹਾਂ ਦਾ ਸੰਘਰਸ਼ ਬੰਦ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਵਿੱਚ ਜੁਟ ਜਾਓ। ਕਿਉਂਕਿ ਤੁਹਾਡੇ ਅਕਾਲ ਤਖਤ ਅਤੇ ਦੂਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਬਾਦਲ ਨੂੰ ਤੁਹਾਡੀ ਕੌਮ ਦਾ ਪੰਥ ਰਤਨ ਅਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈ। ਬਾਦਲ ਦੇ ਵਿਰੋਧੀਆਂ ਪਰਮਜੀਤ ਸਿੰਘ ਸਰਨੇ, ਸਿਮਰਨਜੀਤ ਸਿੰਘ ਮਾਨ ਅਤੇ ਹੋਰ ਖਾੜਕੂ ਜਥੇਬੰਦੀਆਂ ਜੋ ਬਾਦਲ ਵਿਰੋਧੀ ਹਨ, ਜਾਂ ਤਾਂ ਉਹ ਅਕਾਲ ਤਖਤ ਦੇ ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਮੰਨਣਾ ਬੰਦ ਕਰ ਦੇਣ, ਜਾਂ ਬਾਦਲ ਅੱਗੇ ਸ਼ੀਸ਼ ਝੁਕਾ ਦੇਣ। ਕਿਉਂਕਿ ਅਕਾਲ ਤਖਤ ਦੇ ਜਥੇਦਾਰਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈ। ਜਥੇਦਾਰਾਂ ਅਨੁਸਾਰ ਤਾਂ ਬਾਦਲ ਸਿੱਖ ਕੌਮ ਲਈ ਪੂਜਣਯੋਗ ਹੈ। ਫਿਰ ਮੰਨੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ! ਫਿਰ ਤਾਂ ਸੁਮੇਧ ਸਿੰਘ ਸੈਣੀ ਅਤੇ ਇਜਹਾਰ ਆਲਮ ਨੂੰ ਵੀ ਸ਼ੀਸ਼ ਝੁਕਾਓ ਕਿਉਂਕਿ ਜਿਸਨੂੰ ਅਕਾਲ ਤਖਤ ਸਾਹਿਬ ਨੇ ਪੰਥ ਰਤਨ ਤੇ ਫਖਰ-ਏ-ਕੌਮ ਦਾ ਏਨਾ ਵੱਡਾ ਪਹਿਲਾ ਖਿਤਾਬ ਦਿੱਤਾ ਹੋਇਆ ਹੈ, ਫਿਰ ਉਸ ਪੰਥ ਰਤਨ ਦੇ ਨਿਵਾਜੇ ਹੋਏ (ਸਿੱਖ ਨੌਜਵਾਨਾਂ ਦੇ ਕਾਤਲ) ਵੀ ਤਾਂ ਧੰਨਤਾ ਦੇ ਯੋਗ ਹੀ ਹਨ? ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ। ਅਕਾਲ ਤਖਤ ਦੇ ਸੱਚ ਜਾਂ ਸਿਧਾਂਤ ਨੂੰ ਸਮਝੇ ਤੋਂ ਬਗੈਰ, ਸਿੱਖ ਕੌਮ ਅਕਾਲ ਤਖਤ ਦੇ ਨਾਮ ‘ਤੇ ਗੁਮਰਾਹ ਹੋ ਕੇ ਗੂੜ੍ਹੀ ਨੀਂਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਖੋਜੀ ਵਿਦਵਾਨ ਖੋਜਾਂ ਕਰਨਗੇ ਤਾਂ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ ਜਿੰਨ੍ਹਾਂ ਨੂੰ ਅਕਾਲ ਤਖਤ ਤੋਂ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਨਾਲ ਕੀ-ਕੀ ਗੱਦਾਰੀਆਂ ਕੀਤੀਆਂ ਹਨ, ਅਤੇ ਜਿੰਨ੍ਹਾਂ ਨੂੰ ਅਕਾਲ ਤਖਤ ਦੇ ਨਾਮ ਤੇ ਪੰਥ ਵਿੱਚੋਂ ਛੇਕਿਆ ਜਾਂਦਾ ਰਿਹਾ ਹੈ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆਂ ਹਨ। ਹਰਿਆਣੇ ਦੇ ਸਿੱਖ ਵਧਾਈ ਦੇ ਪਾਤਰ ਹਨ। ਜਿੰਨ੍ਹਾਂ ਨੇ ਸੰਘਰਸ਼ ਕਰਕੇ ਆਪਣੇ ਗੁਰੂਘਰਾਂ ਨੂੰ ਬਾਦਲ ਕੇ ਮਹੰਤਾਂ ਤੋਂ ਅਜ਼ਾਦ ਕਰਵਾ ਲਿਆ ਹੈ। ਹੁਣ ਉਸੇ ਤਰ੍ਹਾਂ ਬਾਦਲ ਦੇ ਗੁਲਾਮ ਅਖੌਤੀ ਜਥੇਦਾਰਾਂ ਦੇ ਇਸ ਹੁਕਮਨਾਮੇ ਨੂੰ ਠੋਕਰ ਮਾਰ ਕੇ ਸਿੱਖ ਮਾਨਸਿਕਤਾ ਨੂੰ ਅਖੌਤੀ ਹੁਕਮਨਾਮਿਆਂ ਤੋਂ ਅਜ਼ਾਦ ਕਰਵਾਉਣ ਅਤੇ ਬਾਦਲ ਦੇ ਗੁਲਾਮ ਜਥੇਦਾਰਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਪਰਵਾਹ ਨਾ ਕਰਨ, ਅਖੌਤੀ ਜਥੇਦਾਰਾਂ ਦੇ ਇਸ ਹੁਕਮਨਾਮੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ। ਇਹ ਸਿਆਸੀ ਹੁਕਮਨਾਮੇ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦੇ। ਸ੍ਰ: ਜੋਗਿੰਦਰ ਸਿੰਘ ਸਪੋਕਸਮੈਨ ਦਾ ਅਤੇ ਪ੍ਰੋ: ਦਰਸ਼ਨ ਸਿੰਘ ਦਾ ਇਹਨਾਂ ਨੇ ਕੀ ਵਿਗਾੜ ਦਿੱਤਾ। ਹਰਿਆਣੇ ਦੀ ਪੂਰੀ ਸਿੱਖ ਸੰਗਤ ਤੁਹਾਡੇ ਨਾਲ ਹੈ, ਤੁਹਾਡਾ ਵੀ ਇਹ ਕੁੱਝ ਨਹੀਂ ਵਿਗਾੜ ਸਕਦੇ।
18 ਜੁਲ਼ਾਈ 2014
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


19/07/14)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਵਰਸੈ ਹਰਿ ਹਰੀ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਬਹੁ ਤਾਪੈ ਕੁਰਲਾਨੀ ਮੇਦਨਿ, ਕੰਤੈ ਬਿਛੁੜ ਖੜੀ |
ਅੰਤਰਿ ਹਉਮੈ ਅਗਨੀ ਜਾਲੀ, ਬਾਹਰੈ ਭੇਖਿ ਜਰੀ |
ਔਰੈ ਗਹਿ ਸਹੁ ਰਹੀ ਭੁਲਾਨੀ, ਕੂੜਹਿ ਟੇਕ ਕਰੀ |
ਥਿਰੁ ਤੇ ਤੋੜੈ ਅਸਥਿਰ ਸੰਚੈ, ਝੂਰਹਿ ਝੂਰਿ ਮਰੀ |
ਏ ਮੁੰਧਹਿ ਕਿਤੁ ਰੰਗਹਿ ਰਾਚੀ, ਸਿਰ ਪੈ ਆਈ ਘੜੀ |
ਅਬੈ ਬੇਨੰਤੀ ਤੁਧਿ ਦਰਿ ਸਾਈ, ਅਗਨਿ ਠਾਰਿ ਹਰੀ |
ਘਿਰ ਘਿਰ ਆਇ ਵਰ੍ਹੇ ਮੇਘਲਾ, ਸਾਵਣਿ ਲਾਈ ਝੜੀ |
ਪ੍ਰੀਤਮੁ ਤ੍ਰਾਸਿ ਉਪਜੀ ਕਾਮਣਿ, ਮਿਲਬੈ ਰੁਤਿ ਚੜੀ |
ਇਵ ਨਾ ਭੀਜੀ ਤਉ ਕਿਤ ਭੀਜੈ, ਠਾਕੁਰੁ ਬਿਧਿ ਕਰੀ |
ਘਰਿ ਆਇ ਸਿਆਮੁ ਰਮਈਆ, ਵਰਸੈ ਹਰਿ ਹਰੀ |
ਠਾਢਿ ਪਾਈ ਤਨ ਮਨ ਸੀਤਲ, ਆਤਮ ਮਉਲੈ ਰੀ |
ਦਿਆਵੰਤ ਚਲਿ ਆਇ ਸਾਜਨੁ, ਆਪਨਿ ਸਉਪੈ ਰੀ |
ਤੁਮਰੀ ਛੋਹਾ ਬੂੰਦਿ ਮਮ ਤ੍ਰਾਸਾ, ਲਾਜਾ ਤਿਆਗਿ ਧਰੀ |
ਕੰਵਲ ਆਇ ਭਿਉ ਮੂ ਸੁਆਮੀ, ਬਾਂਹਿ ਉਲਾਰਿ ਖੜੀ |


18/07/14)
ਜਸਪ੍ਰੀਤ ਕੌਰ ਫਰੀਦਾਬਾਦ

ਵੱਖ ਵੱਖ ਧਾਰਮਕ ਜੱਥੇਬੰਦੀਆਂ ਦੇ ਆਗੂਆਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ `ਤੇ ਅਖੌਤੀ ਜੱਥੇਦਾਰਾਂ ਨੂੰ ਕਰੜੇ ਹੱਥੀਂ ਲਿਆ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਿੰਨ ਬੰਦਿਆਂ ਦਾ ਫੈਸਲਾ ਨਹੀਂ ਸਗੋਂ ਹਰਿਆਣਾ ਵਿੱਚ ਵਸਦੇ ਲੱਖਾਂ ਸਿੱਖਾਂ ਦਾ ਹੱਕ: ਸ. ਉਪਕਾਰ ਸਿੰਘ ਫਰੀਦਾਬਾਦ
ਜਸਪ੍ਰੀਤ ਕੌਰ ਫਰੀਦਾਬਾਦ ੧੭ ਜੁਲਾਈ ੨੦੧੪)
ਅਜ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਵਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜਿਥੇ ਹਰਿਆਣਾ ਦੇ ਸਿੱਖਾਂ ਨੂੰ ਵਧਾਈ ਦਿੱਤੀ ਉਥੇ ਅਖੌਤੀ ਜਥੇਦਾਰ ਵੱਲੋਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਸਮਰਥਕ ਝੀਂਡਾ, ਨਲਵੀ ਅਤੇ ਚੱਠਾ ਨੂੰ ਛੇਕ ਦੇਣ ਦੀ ਕਰੜੇ ਸਬਦਾਂ ਵਿੱਚ ਨਿੰਦਾ ਕੀਤੀ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਆਗੂ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਸਿੱਖਾਂ ਦਾ ਅਧਿਕਾਰ ਹੈ। ਉਨ੍ਹਾਂ ਸਵਾਲ ਖੜਾ ਕਰਦਿਆਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਦੋ ਤਖ਼ਤ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਵਿਖੇ ਵੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਤੇ ਉਥੇ ਦੇ ਜੱਥੇਦਾਰਾਂ ਨਾਲ ਬਹਿ ਕੇ ਅਕਾਲ ਤਖ਼ਤ ਸਕਤਰੇਤ ਵਿੱਚ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਹਨ। ਕੀ ਜੱਥੇਦਾਰ ਹੁਣ ਉਨ੍ਹਾਂ ਦੇ ਅਹੁਦੇਦਾਰਾਂ ਨੂੰ ਵੀ ਪੰਥ ਵਿਚੋਂ ਛੇਕਣਗੇ? ੳਂਝ ਤਾਂ ਦਿੱਲੀ ਕਮੇਟੀ ਵੀ ਸ਼੍ਰੋਮਣੀ ਕਮੇਟੀ ਹੇਠ ਨਹੀਂ ਆਉਂਦੀ ਕੀ ਜੱਥੇਦਾਰ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਪੰਥ ਵਿਚੋਂ ਛੇਕਣਗੇ? ਉਨ੍ਹਾਂ ਹਰਿਆਣਾ ਕਮੇਟੀ ਦਾ ਵਿਰੋਧ ਕਰ ਰਹੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ ਤੋਂ ਵੀ ਪੁੱਛਿਆ ਕਿ ਜਿਵੇਂ ਦਿੱਲੀ ਵਿੱਚ ਤੁਹਾਨੂੰ ਵਖਰੀ ਕਮੇਟੀ ਦੀ ਲੋੜ ਹੈ ਕੀ ਵਖਰੀ ਕਮੇਟੀ ਹਰਿਆਣਾ ਦੇ ਸਿੱਖਾਂ ਦੀ ਲੋੜ ਨਹੀਂ? ਜੇ ਨਹੀਂ ਤਾਂ ਤੁਸੀਂ ਵੀ ਐਲਾਨ ਕਰੋ ਕਿ ਅਸੀਂ ਵੀ ਸ਼੍ਰੋਮਣੀ ਕਮੇਟੀ ਵਿੱਚ ਸ਼ਾਮਲ ਹੋਵਾਂਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ੩ ਬੰਦਿਆਂ ਦਾ ਫੈਸਲਾ ਨਹੀਂ ਸਗੋਂ ਹਰਿਆਣਾ ਵਿੱਚ ਵਸਦੇ ਲੱਖਾਂ ਸਿੱਖਾਂ ਦਾ ਹੱਕ ਹੈ। ਵਰਲਡ ਸਿੱਖ ਫੈਡਰੇਸ਼ਨ ਦੇ ਪੰਜਾਬ ਤੋਂ ਆਗੂ ਸ. ਜਗਜੀਤ ਸਿੰਘ ਨੇ ਕਿਹਾ ਕਿ ਸਿਆਣੇ ਗੁਰਸਿਖਾਂ ਵੱਲੋਂ ਸਰਬੱਤ ਖਾਲਸਾ ਸੱਦ ਕੇ ਹੁਣ ਤੱਕ ਦੇ ਥੋਪੇ ਗਏ ਸਾਰੇ ਗਲਤ ਹੁਕਮਨਾਮੇ ਰੱਦ ਕਰਨ ਦਾ ਬਿਲਕੁਲ ਢੁਕਵਾਂ ਸਮਾਂ ਹੈ ਅਤੇ ਇਸ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਦੁਰਮਤਿ ਸੋਧਕ ਗੁਰਮਤਿ ਲਹਿਰ ਤੋਂ ਸ. ਹਰਮਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੇ ਸਾਬਤ ਕੀਤਾ ਕਿ ਉਹ ਸਿਖ ਕੌਮ ਦਾ ਨਹੀਂ ਸਗੋਂ ਬਾਦਲਾਂ ਦਾ ਗੁਲਾਮ ਹੈ ਅਤੇ ਅਕਾਲ ਤਖਤ ਤੋਂ ਜਾਰੀ ਹੋਣ ਵਾਲੇ ਹੁਕਮਨਾਮੇ ਪੰਥਕ ਹਿਤਾਂ ਲਈ ਨਹੀਂ ਸਗੋਂ ਬਾਦਲ ਹਿਤਾਂ ਲਈ ਥੋਪੇ ਜਾਂਦੇ ਹਨ। ਡਾ. ਅਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਹਰਿਆਣੇ ਦੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਨਾਲ ਬਾਦਲਾਂ ਦੇ ਖਜ਼ਾਨੇ ਨੂੰ ਵੱਡਾ ਝਟਕਾ ਲੱਗਿਆ ਹੈ ਇਸ ਕਰਕੇ ਬੌਖਲਾਹਟ ਵਿੱਚ ਉਨ੍ਹਾਂ ਕੋਲ ਛੇਕ ਦਿਓ ਵਾਲੇ ਡੰਡੇ ਤੋਂ ਸਿਵਾ ਹੋਰ ਕੁੱਝ ਨਹੀਂ ਬਚਿਆ ਜੋ ਉਨ੍ਹਾਂ ਨੇ ਅਪਣੇ ਗੁਲਾਮ ਜੱਥੇਦਾਰਾਂ ਤੋਂ ਮਰਵਾ ਦਿੱਤਾ।

http://www.youtube.com/watch?v=YtChvDuu8Rc


18/07/14)
ਸੁਖਵਿੰਦਰਜੀਤ ਸਿੰਘ

ਵਿਦਵਾਨ ਤੇ ਆਪੂੰ ਬਣੇ ਵਿਦਵਾਨ ਚ ਵਿਚਾਰ ਗੋਸ਼ਟੀ ..
ਇੱਕ ਪੁਰਾਣੀ ਕਹਾਣੀ ਹੈ ਕੇ , ਇੱਕ ਪਿੰਡ ਜੋ ਕੋ ਸਹਿਰਾਂ ਤੇ ਵਿਕਾਸਤ ਨਗਰਾਂ ਤੋ ਬਹੁਤ ਜਿਆਦਾ ਦੂਰ ਸੀ , ਭਾਵੇਂ ਕੇ ਪਿੰਡ ਵੱਡਾ ਸੀ ਲੇਕਨ ਪਿੰਡ ਵਿਚ ਕੋਈ ਵੀ ਪੜਿਆ ਲਿਖਿਆ ਨਹੀ ਸੀ ਕਿਓੰਕੇ ਕੋਈ ਸੁਵਧਾ ਮਜੂਦ ਨਹੀ ਸੀ ਪੜਾਈ ਕਰਨ ਵਾਸਤੇ| ਖੈਰ ਫਿਰ ਵੀ ਪਿੰਡ ਵਾਲੇ ਪੀੜੀਆਂ ਤੋਂ ਆਪਣਾ ਜੀਵਣ ਵਧੀਆ ਬਤੀਤ ਕਰ ਰਹੇ ਸਨ ਮਿਹਨਤ ਕਰਕੇ | ਹੁਣ ਪਿੰਡ ਵਿੱਚ ਇੱਕ ਨੋਜਵਾਨ ਗਬੁਰੂ ਹੋ ਕੇ ਕਿਸੇ ਦੂਰ ਇਲਕੇ ਤੋਂ ਥੋੜਾ ਬਹੁਤ ਸੰਸਕ੍ਰਿਤ ਦਾ ਗਿਆਨ ਲੈ ਕੇ ਪਿੰਡ ਆ ਜਾਂਦਾ ਹੈ , ਉਸ ਜਮਾਨੇ ਚ ਸੰਸਕ੍ਰਿਤ ਦਾ ਗਿਆਨ ਬਹੁਤ ਵੱਡੀ ਗੱਲ ਮਨਿਆ ਜਾਂਦਾ ਸੀ ਜਿਵੇਂ ਅੱਜ ਕਲ ਅੰਗ੍ਰੇਜੀ ਦਾ ਜਾਂ ਹੋਰ ਕਿਸੇ ਅੰਤਰਾਸ਼ਟਰੀ ਭਾਸ਼ਾ ਦਾ | ਇਸ ਗਬਰੂ ਨੂੰ ਭਾਵੇਂ ਕੇ ਕੋਈ ਜਿਆਦਾ ਗਿਆਨ ਨਹੀ ਸੀ ਬੱਸ ਕੁਝ ਕੁ ਸੰਸਕ੍ਰਿਤ ਦੇ ਸਬਦ ਸਿੱਖੇ ਹੋਏ ਸਨ ਬੱਸ ਓਹਨਾ ਕੁਝ ਕੋ ਸਬਦਾਂ ਨੂੰ ਉਲਟਾ ਸਿਧਾ , ਘੁਮਾ ਫਿਰਾ ਕੇ ਬੋਲਦਾ ਸੀ ਤੇ ਪਿੰਡ ਵਿੱਚ ਆਪਣੀ ਠੁੱਕ ਬਣਾ ਲਈ ਸੀ , ਕਿਓੰਕੇ ਪਿੰਡ ਵਾਲੇ ਬਿਲਕੁਲ ਹੀ ਅਨਪੜ ਸਨ ਇਸ ਲਈ ਉਸ ਦਾ ਪੜਿਆ ਲਿਖਿਆ ਸਮਝ ਕੇ ਸਤਿਕਾਰ ਵੀ ਕਰਨ ਲੱਗ ਪਏ | ਉਸ ਨੇ ਨੋਜਵਾਨ ਨੇ ਐਵੇਂ ਆਪਣੀਆਂ ਤਰੀਫਾਂ ਕਰਦੇ ਰਹਿਣਾ , ਕੇ ਜੀ ਮੇਰੇ ਫਿਲਾਣੇ ਇਲਾਕੇ ਦੇ ਵਿਦਵਾਨ ਨਾਲ ਪੰਗਾ ਪੈ ਗਿਆ , ਮੈਂ ਸਿੰਗਾਂ ਤੋ ਫੜ ਕੇ ਸੁੱਟ ਲਿਆ . ਫਿਲਾਣੇ ਵਿਦਵਾਨ ਨਾਲ ਮੇਰੇ ਸਿੰਗ ਫਸ ਗਏ , ਫਿਲਾਣੇ ਵਿਦਵਾਨ ਨੂੰ ਮੈਂ ਆਹ ਸਿਧਾਂਤ ਤੋ ਫੜ ਕੇ ਟੁਕੜੇ ਕਰ ਦਿੱਤਾ ਤੇ ਇਦਾਂ ਦੀਆਂ ਹੋਰ ਬਹੁਤ ਗਪਾਂ | ਖੈਰ ਪਿੰਡ ਵਾਲੇ ਉਸ ਦੀਆਂ ਗਲਾਂ ਨੂੰ ਸਚ ਮੰਨਦੇ ਤੇ ਉਸ ਦਾ ਮਾਣ ਕਰਦੇ ਕੇ ਸਾਡੇ ਪਿੰਡ ਐਸਾ ਵਿਦਵਾਨ ਹੈ , ਉਸ ਦੀ ਹਰ ਗੱਲ ਸਚ ਮੰਨਦੇ ਉਸੇ ਦੇ ਹੀ ਸੁਣਦੇ |
ਰੱਬ ਦੀ ਕਰਨੀ ਉਸ ਪਿੰਡ ਵਿਚ ਇੱਕ ਵਾਰ ਕੋਈ ਸੱਚੀ ਦਾ ਵਿਦਵਾਨ ਆ ਗਿਆ , ਉਸ ਦੇ ਨਾਲ ਉਸ ਦੇ ਕੁਝ ਸੇਵਕ ਵੇਗਾਰਾ ਵੀ ਸਨ , ਓਹਨਾ ਨੇ ਪਿੰਡ ਵਾਲਿਆਂ ਨੂੰ ਕਿਹਾ ਕੇ ਇਹ ਵਿਦਵਾਨ ਹੈ ਤੇ ਤਹਾਨੂੰ ਬਹੁਤ ਗਿਆਨ ਦੀਆਂ ਗਲਾਂ ਦੱਸ ਸਕਦਾ ਹੈ ਇਸ ਕਰਕੇ ਤੁਸੀਂ ਇੱਸ ਵਿਦਵਾਨ ਨੂੰ ਜਿੰਨਾ ਚਿਰ ਤੁਹਾਡੇ ਪਿੰਡ ਹੈ ਵੱਧ ਤੋਂ ਵੱਧ ਸੁਣੋ | ਪਿੰਡ ਵਾਲਿਆਂ ਵਿੱਚ ਕਿਚੜ ਮਿਚੜ ਹੋਣ ਲਗੀ ਕੇ ਭਲਾ ਇਹ ਵਿਦਵਾਨ ਆਪਣੇ ਆਲੇ ਵਿਦਵਾਨ ਨਾਲੋ ਜਿਆਦਾ ਵਧੀਆ . ਖੈਰ ਪਿੰਡ ਆਲਿਆਂ ਇਕਠੇ ਹੋ ਕੇ ਉਸ ਪਰਵਾਸ਼ੀ ਵਿਦਵਾਨ ਦੇ ਚੇਲਿਆਂ ਨੂੰ ਕਿਹਾ ਦਿਖੋ ਸਾਡੇ ਪਿੰਡ ਆਪਣਾ ਬਹੁਤ ਵੱਡਾ ਵਿਦਵਾਨ ਹੈ , ਸਾਨੂੰ ਤੁਹਾਡੇ ਵਿਦਵਾਨ ਦੇ ਪ੍ਰਵਚਨ ਸੁਣਨ ਦੀ ਲੋੜ ਨਹੀ , ਹਾਂ ਅਗਰ ਤੁਹਾਡਾ ਵਿਦਵਾਨ ਸਾਡੇ ਵਿਦਵਾਨ ਨੂੰ ਵਿਚਾਰ ਗੋਸ਼ਟੀ ਚ ਹਰਾ ਦੇਵੇ ਤੇ ਆਪਾਂ ਮੰਨ ਜਾਵਾਂਗੇ, ਤੇ ਤੁਹਾਡੇ ਵਿਦਵਾਨ ਦੇ ਵਿਚਾਰ ਵੀ ਸੁਣਨਾਗੇ | ਕਰ ਕਰਾ ਕੇ ਵਿਚਾਰ ਗੋਸ਼ਟੀ ਦੀ ਗੱਲ ਪਕੀ ਹੋ ਗਈ ਤੇ ਮਿਥੇ ਦਿਨ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਦੋਨੋ ਵਿਦਵਾਨ ਬੈਠ ਗਏ | ਸ਼ਰਤ ਇਹ ਰਖੀ ਗਈ ਕੇ ਪਹਿਲਾਂ ਦੋਨੋ ਇੱਕ ਦੂਜੇ ਨੂੰ 3 - 3 ਸਵਾਲ ਕਰਨੇ ਗਏ ਅਗਰ , ਇਕ ਜਵਾਬ ਦੇ ਪਾਇਆ ਤੇ ਦੂਜਾ ਨਹੀ ਤਾਂ ਹਾਰ ਜਿੱਤ ਦਾ ਫੈਸਲਾ ਹੋ ਜਾਵੇਗਾ ਨਹੀ ਤੇ 3 - 3 ਸਵਾਲ ਓਦੋਂ ਤੱਕ ਇੱਕ ਦੂਜੇ ਨੂੰ ਪੁਛੇ ਜਾਣਗੇ ਜਦ ਤੱਕ ਇੱਕ ਦੂਜੇ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਅਸਮਰਥ ਹੋ ਜਾਵੇਗਾ |
ਜੋ ਅਸਲੀ ਵਿਦਵਾਨ ਸੀ ਓਹ ਕਿਤਾਬਾਂ , ਗ੍ਰੰਥ ਲੈ ਕੇ ਮਿਥੀ ਜਗ੍ਹਾ ਤੇ ਪਹੋੰਚ ਗਿਆ ਤੇ ਇਧਰ ਆਪੂੰ ਬਣਿਆ ਵਿਦਵਾਨ ਵੀ ਪਹੋੰਚ ਗਿਆ , ਇਸ ਕੋਲ ਕੋਈ ਗ੍ਰੰਥ ਜਾਂ ਕਿਤਾਬ ਤਾਂ ਨਹੀ ਸੀ , ਕਿਓੰਕੇ ਇਸ ਨੂੰ ਕਿਹੜਾ ਅਸਲ ਵਿਚ ਪੜਨਾ ਲਿਖਣਾ ਆਓਂਦਾ ਸੀ , ਇਸ ਨੇ ਸੋਚਿਆ ਕੇ ਕੋਈ ਪੁਠੀ ਸਿਧੀ ਕਿਤਾਬ ਹੀ ਨਾ ਲੈ ਜਾਵਾਂ | ਇਸ ਨੇ ਇਕ ਕਾਗਜ , ਇੱਕ ਲੋਟਾ , ਇੱਕ ਥੈਲੀ ਲੈ ਲਈ ਤੇ ਬੈਠ ਗਿਆ ਵਿਚਾਰ ਗੋਸ਼ਟੀ ਨੂੰ ਸਾਰੇ ਪਿੰਡ ਦੇ ਸ੍ਹਾਮਣੇ , ਤੇ ਸਾਰਿਆ ਦੇ ਸ੍ਹਾਮਣੇ ਸ਼ਰਤਾਂ ਦਾ ਖੁਲਾਸ਼ਾ ਕਰਕੇ ਵਿਚਾਰ ਗੋਸ਼ਟੀ ਸ਼ੁਰੂ ਹੋ ਗਈ |
ਜਦੋਂ ਦੋਨੋ ਆਮੋ ਸਾਹਮਣੇ ਬੈਠ ਗਏ ਤਾਂ , ਅਸਲੀ ਵਿਦਵਾਨ ਆਪੂੰ ਬਣੇ ਵਿਦਵਾਨ ਨੂ ਕਹਿੰਦਾ ਸੰਸਕ੍ਰਿਤ ਚ ਕੇ : " ਹਾਂਜੀ ਉਚਰੋ " ਆਪੂੰ ਬਣਿਆ ਵਿਦਵਾਨ "ਉਚਰੋ ਮੁਚਰੋ ਕੁਚਰੋ"
ਪਿੰਡ ਵਾਲੇ ਤਾਲੀਆਂ ਮਾਰਦੇ ਹਨ ਕੇ ਹਨ ਕੇ ਸਾਡੇ ਪਿੰਡ ਦੇ ਵਿਦਵਾਨ ਨੇ ਸਹੀ ਜਵਾਬ ਦੇ ਦਿਤਾ ਕਿਓੰਕੇ ਓਹਨਾ ਨੂੰ ਕੁਝ ਪਤਾ ਹੀ ਨਹੀ ਸੀ ...
ਅਸਲੀ ਵਿਦਵਾਨ ਹੇਰਾਨ ਹੋ ਕੇ
"ਮੇਰਾ ਮਤਲਬ ਹੈ ਤੁਸੀਂ ਬੋਲੋ "
ਆਪੂੰ ਬਣਿਆ ਵਿਦਵਾਨ ਫਿਰ "ਬੋਲੋ ਤੋਲੋ ਕੋਲੋ "
ਪਿੰਡ ਵਾਲੇ ਫਿਰ ਤਾਲੀਆਂ ਮਾਰਦੇ ਹਨ ਕੇ ਹਨ ਕੇ ਸਾਡੇ ਪਿੰਡ ਦੇ ਵਿਦਵਾਨ ਫਿਰ ਨੇ ਸਹੀ ਜਵਾਬ ਦਿੱਤਾ ,,
ਅਸਲੀ ਵਿਦਵਾਨ ਨੂੰ ਕੁਝ ਸਮਝ ਨਹੀ ਆਇਆ, ਖੈਰ ਵਿਦਵਾਨ ਫਿਰ ਕਹਿੰਦਾ ਹੈ ਕੇ " ਤੁਸੀਂ ਕੁਝ ਪੁਛੋ "
ਆਪੂੰ ਬਣੇ ਵਿਦਵਾਨ ਨੇ ਫਿਰ ਅੱਖ ਨਾ ਚਪਕੀ ਤੇ ਕਿਹਾ " ਪੁਛੋ ਦੁਸ਼ੋ ਗੁਸ਼ੋ "
ਹੁਣ ਪਿੰਡ ਵਾਲੇ ਬਹੁਤ ਖੁਸ ਹੋਏ ਕੇ ਸਾਡੇ ਵਿਦਵਾਨ ਨੇ ਤੇ ਸਾਰੇ ਸਵਾਲਾਂ ਦੇ ਜਵਾਬ ਝਟਪਟ ਦਿਤੇ ਹਨ , ਤੇ ਸਹੀ ਓਹਨਾ ਨੇ ਆਪ ਮੰਨ ਲੇ ਕਿਓਂਕੇ ਓਹਨਾ ਨੂੰ ਕੁਝ ਨਹੀ ਸੀ ਪਤਾ ਕੀ ਹੋ ਰਿਹਾ ਹੈ .. ਪਿੰਡ ਵਾਲੇ ਖੁਸੀ ਚ ਲੋਟ ਪੋਟ ਹੋਣ ਲੱਗ ਪੇ ..
ਫਿਰ ਫੈਸਲਾ ਹੋਇਆ ਕੇ ਹੁਣ ਸਾਡਾ ਵਿਦਵਾਨ ਸਵਾਲ ਪੁਛੇਗਾ ..
ਆਪੂੰ ਬਣਿਆ ਵਿਦਵਾਨ ਦੀ ਵਾਰੀ ਆ ਗਈ ਓਹ ਸਵਾਲ ਪੁਛਦਾ ਹੈ "ਮੇਰੇ ਕੋਲ ਕਾਗਜ ਹੈ ਇਸ ਤੇ ਮੈਂ ਆਪਣੇ ਪੜਦਾਦੇ ਦੇ ਪੜਦਾਦੇ ਦੇ ਮਾਮੇ ਦੇ ਮੁੰਡੇ ਦੀ ਸਾਲੇ ਦੇ ਸਾਲੇ ਦਾ ਨਾਮ ਲਿਖਿਆ ਹੈ , ਦੱਸ ਕੀ ਨਾਮ ਹੈ "
ਹੁਣ ਵਿਦਵਾਨ ਕੀ ਜਵਾਬ ਦੇਵੇ , ਵਿਦਵਾਨ ਚੁਪ ..
ਪਿੰਡ ਵਾਲੇ ਖੁਸ ਕੇ ਬਲੇ ਬਲੇ ਹੋ ਗਈ ..
ਹੁਣ ਆਪੂੰ ਬਣਿਆ ਵਿਦਵਾਨ ਅਗਲਾ ਸਵਾਲ ਕਰਦਾ ਹੈ ਕੇ , ਮੇਰੇ ਕੋਲ ਲੋਟਾ ਹੈ ਦੱਸ ਅੱਜ ਤੱਕ ਇਸ ਵਿੱਚ ਕਿਸ ਕਿਸ ਨੇ ਪਾਣੀ ਪੀਤਾ ਹੈ ??
ਵਿਦਵਾਨ ਦੀ ਮਿੱਟੀ ਨੂੰ ਪਤਾ , ਓਹ ਵਿਚਾਰਾ ਫਿਰ ਚੁਪ ਆਪਣੇ ਚੇਲਿਆ ਵੱਲ ਝਾਕੇ ..
ਹੁਣ ਵਿਦਵਾਨ ਸਾਹਿਬ ਤੀਜਾ ਸਵਾਲ ਪੁਛਦੇ ਹਨ ..
ਮੇਰੇ ਕੋਲ ਥੈਲੀ ਹੈ , ਇਸ ਵਿੱਚ ਦਾਣੇ ਨੇ , ਦਸ ਕਿਨੇ ਦਾਣੇ ਨੇ ..
ਵਿਦਵਾਨ ਵਿਚਾਰਾ ਮਥਾ ਫੜ ਕੇ ਬਹਿ ਗਿਆ .... ਕੇ ਇਹ ਕੀ ਸਵਾਲ ਹੋਏ ..
ਖੈਰ ਪਿੰਡ ਵਾਲਿਆਂ ਨੂੰ ਕੀ ਪਤਾ ਕੀ ਹੋ ਰਿਹਾ , ਓਹ ਤੇ ਖੁਸ , ਖੁਸੀ ਚ ਲੋਟ ਪੋਟ ,ਚੀਕੋ ਝਾਰਾ ਪਾ ਦਿਤਾ , ਢੋਲ ਵੱਜ ਗਏ ਕੇ ਸਾਡਾ ਵਿਦਵਾਨ ਜਿਤ ਗਿਆ ..
ਅਸਲੀ ਵਿਦਵਾਨ ਤੇ ਉਸ ਦੇ ਚੇਲੇ ਬਹਿ ਬਹਿ ਕੇ ਪਿੰਡੋ ਨਿਕਲ ਗਏ ਤੇ ਤੋਬਾ ਕਰਗੇ ਕੇ ਅਗੇ ਤੋਂ ਕਿਸੇ ਪਿੰਡ ਨਹੀ ਜਾਂਦੇ .............
ਸੁਖਵਿੰਦਰਜੀਤ ਸਿੰਘ


18/07/14)
ਪਵਨਪ੍ਰੀਤ ਸਿੰਘ ਖਾਲਸਾ

ਪ੍ਰੈਸ ਨੋਟ ੧੮/੭/੨੦੧੪
ਸ਼੍ਰੋਮਣੀ ਕਮੇਟੀ ਚੌਣਾਂ ਵਿਚ ਬਾਦਲਕਿਆਂ ਦੇ ੧੭੦ ਮਸਤ ਹਾਥੀਆਂ ਦਾ ਮੁਕਾਬਲਾ 'ਦਸਵੇਂ ਪਾਤਸ਼ਾਹ ਦੇ ਭਾਈ ਬਚਿੱਤਰ ਸਿੰਘ ਵਾਂਗੂ "ਸ੍ਰੋਮਣੀ ਗੁਰਮਤਿ ਚੇਤਨਾ ਲਹਿਰ" ਦੇ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਕਰਨਗੇ। ਪ੍ਰਿੰ: ਪਰਵਿੰਦਰ ਸਿੰਘ ਖਾਲਸਾ
ਇੰਟਰਨੈਸ਼ਨ ਅਖੰਡ ਕੀਰਤਨੀ ਜਥੇ ਸਮੇਤ ਕਈ ਸਿੱਖ ਜਥੇਬੰਦੀਆਂ ਵਲੋ ਹਮਾਇਤ ਦਾ ਐਲਾਨ
ਚੰਡੀਗੜ੍ਹ: ਸਿੱਖ ਧਾਰਮਿਕ ਜਥੇਬੰਦੀਆਂ ਦੀ ਸਾਝੀ ਜਥੇਬੰਦੀ "ਸ੍ਰੋਮਣੀ ਗੁਰਮਤਿ ਚੇਤਨਾ ਲਹਿਰ" ਦੇ ਮੁੱਖੀ ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਨੈ ਪ੍ਰੈਸ ਬਿਆਨ ਰਾਹੀ ਦਸਿਆ ਹੈ ਕਿ ਇਸ ਵਰ੍ਹੇ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਬਾਦਲਕਿਆਂ ਦੇ ੧੭੦ ਮਸਤ ਹਾਥੀਆਂ ਦਾ ਮੁਕਾਬਲਾ ਦਸਵੇਂ ਪਾਤਸ਼ਾਹ ਦੇ ਭਾਈ ਬਚਿਤਰ ਸਿੰਘ ਵਾਂਗੂ ਲਹਿਰ ਦੇ ਨਾਲ ਜੁੜੇ ਤਿਆਰ ਬਰ ਤਿਆਰ ਪੜ੍ਹੇ-ਲਿਖੇ, ਅੰਮ੍ਰਿਤਧਾਰੀ ਸਿੰਘ ਕਰਨਗੇ। ਉਨ੍ਹਾ ਕਿਹਾ ਕਿ ਬਾਦਲਕਿਆਂ ਨੇ ਸ੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿਚ ਬਦਲ ਲਿਆ ਹੈ। ਅਤੇ ਇਹ ਪਾਰਟੀ ਆਰ ਆਰ ਐਸ ਦਾ ਵਿੰਗ ਬਣ ਚੁੱਕੀ ਹੈ ਜਿਸ ਦਾ ਭਾਜਪਾ ਨਾਲ ਗਠਜੋੜ ਹੈ। ਕਿਉ ਕਿ ਗੁ: ਐਕਟ ਅਨੁਸਾਰ ਕੋਈ ਭੀ ਸਿਆਸੀ ਪਾਰਟੀ ਸਿਖਾਂ ਦੀ ਗੁਰਦੁਆਰਾ ਧਾਰਮਿਕ ਚੋਣ ਵਿਚ ਹਿੱਸਾ ਨਹੀ ਲੈ ਸਕਦੀ ਇਨ੍ਹਾਂ ਨੂੰ ਕਾਨੂੰਨੀ ਚਾਰਜੋਈ ਕਰਕੇ ਸ੍ਰੋਮਣੀ ਕਮੇਟੀ ਚੋਣਾ ਲੜਨ ਤੋ ਰੋਕ ਦਿਤਾ ਜਾਵੇਗਾ। ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਮੁੱਖੀ ਪ੍ਰਿੰ:ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਾਰਿਆਂ ੧੭੦ ਸ੍ਰੋਮਣੀ ਕਮੇਟੀ ਹਲਕਿਆਂ ਤੇ ਅੰਮ੍ਰਿਤਧਾਰੀ ਗੁਰਸਿਖਾ ਦੀਆਂ ਪੰਜ ਮੈਂਬਰੀ ਧਰਮ ਪ੍ਰਚਾਰ ਕਮੇਟੀਆ ਗੰਠਨ ਕੀਤੇ ਜਾਣ ਦਾ ਸਿਲਸਿਲਾਂ ਮੁਕੰਮਲ ਹੋਣ ਤੋ ਬਾਅਦ ਹਰੇਕ ਕਮੇਟੀ ਹਲਕੇ ਦੀਆ ਸੰਗਤਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋ ਮੈਂਬਰ ਸ੍ਰੋਮਣੀ ਕਮੇਟੀ ਲਈ ਖੜਿਆ ਕੀਤੇ ਜਾਣ ਵਾਲੇ ਉਮੀਦਵਾਰ ਬਾਰੇ ਦਸਿਆਂ ਜਾਵੇਗਾ। ਕਮੇਟੀ ਹਲਕੇ ਦੀਆ ਸੰਗਤਾ ਵੱਲੋ ਸਿਲੈਕਸਨ ਕੀਤੇ ਜਾਣ ਤੋ ਬਾਅਦ ਸ਼੍ਰੋਮਣੀ ਕਮੇਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਵੇਗਾ, ਇਹ ਸਾਰੀ ਪ੍ਰਕ੍ਰਿਆਂ ਅਗਸਤ ਤੱਕ ਮੁਕੱਮਲ ਕੀਤੇ ਜਾਣ ਦਾ ਨਿਰਣਾਂ ਕੀਤਾ ਗਿਆ ਹੈ ਤਾ ਜੁ ਵੋਟਾ ਬਨਾਉਣ ਤੇ ਭੁਗਤਾਉਣ ਦੀ ਸਾਰੀ ਪ੍ਰਕ੍ਰਿਆਂ ਬਾਰੇ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਸਕੇ, ਉਨ੍ਹਾ ਕਿਹਾ ਕਿ "ਸ੍ਰੋਮਣੀ ਗੁਰਮਤਿ ਚੇਤਨਾ ਲਹਿਰ" ਦੇ ਪ੍ਰਬਧਕੀ ਢਾਂਚੇ ਦਾ ਐਲਾਨ ਜਲਦੀ ਕੀਤਾ ਜਾਵੇਗਾ। ਉਨ੍ਹਾ ਇੰਟਰਨੈਸ਼ਲ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਅਤੇ ਧਰਮ ਪ੍ਰਚਾਰ ਲਹਿਰ ਦੇ ਪ੍ਰਧਾਨ ਸ਼੍ਰ ਨਿਸਾਨ ਸਿੰਘ ਇਟਲੀ ਤੇ ਹੋਰ ਕਈ ਜਥੇਬੰਦੀਆਂ ਵਲੋ "ਸ੍ਰੋਮਣੀ ਗੁਰਮਤਿ ਚੇਤਨਾਂ ਲਹਿਰ" ਨੂੰ ਸ੍ਰੋਮਣੀ ਕਮੇਟੀ ਚੋਣਾਂ ਵਿਚ ਡੱਟ ਕੇ ਸਹਿਯੋਗ ਦੇਣ ਦੇ ਫੈਸਲੇ ਲਈ ਜਥੇਬੰਦੀਆਂ ਦੇ ਆਗੂਆਂ ਅਤੇ ਇੰਟਰਨੈਸ਼ਲ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਤੇ ਉਨ੍ਹਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਸਾਰੀਆਂ ਸਿੱਖ ਧਰਮ ਪ੍ਰਚਾਰਕ ਸੇਵਾ ਨਿਭਾਂ ਰਹੀਆਂ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਸਿੱਖ ਵਿਦਿਅਕ ਸੰਸਥਾਵਾਂ ਤੇ ਸੁਸਾਇਟੀਆਂ ਇਕ ਜੁੱਟ ਹੋ ਜਾਣ ਤਾਂ ਸਿੱਖਾਂ ਦੀ ਨਿਰੋਲ ਧਾਰਮਿਕ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਕਾਬਜ ਗੰਗੂਆਂ ਚੰਦੂਆਂ ਦੀ ਪੰਥ ਵਿਰੋਧੀ ਬਾਦਲਕਿਆਂ ਦੀ ਟੀਮ ਤੋ ਅਜਾਦ ਕਰਵਾਇਆਂ ਜਾਂ ਸਕਦਾ ਹੈ। ਜਿਸ ਨਾਲ ਆਰ ਐਸ ਐਸ ਵਰਗੀਆਂ ਸਿੱਖ ਮਾਰੂ ਤਾਕਤਾ ਦੇ ਮਾੜੇ ਮਨਸੂਬੇ ਵੀ ਖਤਮ ਹੋ ਜਾਣਗੇ।ਉਨ੍ਹਾਂ ਕਿਹਾਂ ਕਿ ਨਸ਼ਾ ਤੇ ਪਤਿਤਪੁਣੇ ਦੀ ਬੀਮਾਰੀ ਨੂੰ ਪੰਜਾਬ ਵਿਚੋ ਖਤਮ ਕਰਨ ਲਈ "ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ" ਵੱਲੋ ਜੋਰਦਾਰ ਪ੍ਰਭਾਵਸ਼ਾਲੀ ਧਰਮ ਪ੍ਰਚਾਰ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਇਸ ਵਰ੍ਹੇ "ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ" ਸ਼੍ਰੋਮਣੀ ਕਮੇਟੀ ਚੋਣਾਂ ਜਿਤ ਕੇ ਪੰਜਾਬ ਅੰਦਰ ਵੱਸਦੇ ਹਰ ਅੰਮ੍ਰਿਤਧਾਰੀ ਸਿੱਖ ਨੋਜਵਾਨ ਵੀਰ/ਭੈਣ ਨੂੰ ਰੋਜਗਾਰ ਦੇਣ ਦਾ ਪ੍ਰਬਧ ਕਰੇਗੀ ਤੇ ਸ੍ਰੋਮਣੀ ਕਮੇਟੀ ਦੀਆਂ ਤੇ ਗੁਰੁ ਸਾਹਿਬਾਨਾਂ ਦੇ ਨਾਂਅ ਤੇ ਚੱਲ ਰਹੀਆਂ ਸਾਰੀਆਂ ਵਿਦਿਅਕ ਸੰਸਥਾਵਾ ਅੰਦਰ ਲੰਗਰ ਤੇ ਪੰਗਤ ਦੀ ਮਰਿਆਦਾ ਬਹਾਲ ਕੀਤੀ ਜਾਵੇਗੀ। ਗੁਰੁ ਘਰਾ ਦੀਆਂ ਸਰਾਵਾਂ ਤੇ ਲੰਗਰਾਂ ਦੇ ਪ੍ਰਬੰਧ ਨੂੰ ਸਹੀ ਕੀਤਾ ਜਾਵੇਗਾ। ਸ੍ਰੀ ਅਕਾਲ ਤਖਤ ਦੀ ਅਜਾਦ ਹਸਤੀ ਬਰਕਰਾਰ ਰਖੀ ਜਾਵੇਗੀ। ਸ੍ਰੋਮਣੀ ਕਮੇਟੀ ਅੰਦਰ ਫੇਲੈ ਭ੍ਰਿਸਟਾਚਾਰ ਦੀ ਜਾਂਚ ਪੜਤਾਲ ਲਈ ਇਕ ਕਮਿਸ਼ਨ ਸਥਾਪਤ ਕੀਤਾ ਜਾਵੇਗਾ। ਪਤਿਤ ਤੇ ਨਸ਼ੇੜੀ ਕਮੇਟੀ ਅਧਿਕਾਰੀਆਂ, ਕਰਮਚਾਰੀਆਂ ਨੂੰ ਸੇਵਾ ਮੁਕਤ ਕੀਤਾ ਜਾਵੇਗਾ।
ਜਾਰੀ ਕਰਤਾ
ਪਵਨਪ੍ਰੀਤ ਸਿੰਘ ਖਾਲਸਾ
ਮੀਡੀਆਂ ਇੰਚਾਰਜ
ਮੋ:੯੮੭੮੦-੧੧੬੭੦,੯੮੭੬੮-੬੩੬੦੬


ਨਵੀਂ ਦਿੱਲੀ:
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਇਹ ਭੇਦ ਖੋਲ੍ਹਿਆ ਜਾਣਾ ਕਿ ਬਿਊਰੋਕ੍ਰੇਸੀ ਪੂਰੀ ਤਰ੍ਹਾਂ ਭ੍ਰਿਸ਼ਾਟਾਚਾਰ ਵਿੱਚ ਲਿਪਤ ਹੈ, ਆਪਣੇ-ਆਪ ਵਿੱਚ ਪਹਿਲੀ ਵਾਰ ਕੀਤਾ ਗਿਆ ਇੱਕ ਅਜਿਹਾ ਖੁਲਾਸਾ ਹੈ, ਜਿਸ ਬਾਰੇ ਆਮ ਤੋਰ ਤੇ ਰਾਜ ਨੇਤਾ ਜਾਂ ਤਾਂ ਚੁਪ ਸਾਧੀ ਰਖਦੇ ਹਨ ਜਾਂ ਫਿਰ ਅਣਗੋਲਿਆਂ ਕੀਤੀ ਰਖਦੇ ਹਨ। ਇਹ ਵਿਚਾਰ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਇਹ ਗਲ ਕਹੇ ਜਾਣ ਦਾ ਮਤਲਬ ਸ਼ਾਇਦ ਇਹ ਹੈ ਕਿ ਉਹ ਆਮ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਅਸਲ ਵਿੱਚ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਲਗਾਤਾਰ ਵਧਦੇ ਜਾਣ ਦਾ ਮੁੱਖ ਕਾਰਣ ਬਿਊਰੋਕ੍ਰੇਸੀ ਦਾ ਭ੍ਰਿਸ਼ਟਾਚਾਰੀ ਹੋਣਾ ਹੈ, ਜੋ ਕਿ ਰਾਜ ਨੇਤਾਵਾਂ ਦੀ ਛੱਬੀ ਖਰਾਬ ਕਰਨ ਦਾ ਕਾਰਣ ਬਣ ਰਹੀ ਹੈ। ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਸਮੁਚੇ ਰੂਪ ਵਿੱਚ ਬਿਊਰੋਕ੍ਰੇਸੀ ਨੂੰ ਦੋਸ਼ੀ ਕਰਾਰ ਦੇਣਾ ਜਾਂ ਦੋਸ਼ੀ ਮੰਨ ਲੈਣਾ ਠੀਕ ਨਹੀਂ ਹੋਵੇਗਾ। ਜਸਟਿਸ ਸੋਢੀ ਅਨੁਸਾਰ ਸਰਕਾਰੀ ਤੰਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਲਈ ਨਿਰੋਲ ਬਿਊਰੋਕ੍ਰੇਸੀ ਨੂੰ ਹੀ ਦੋਸ਼ੀ ਅਤੇ ਰਾਜਸੀ ਨੇਤਾਵਾਂ ਨੂੰ ਪੂਰੀ ਤਰ੍ਹਾਂ ਦੋਸ਼-ਮੁਕਤ ਮੰਨ ਲੈਣਾ ਸੱਚਾਈ ਤੋਂ ਅਨਜਾਣ ਹੋਣਾ ਹੀ ਸਮਝਿਆ ਜਾਇਗਾ। ਉਨ੍ਹਾਂ ਕਿਹਾ ਕਿ ਬਿਊਰੋਕ੍ਰੇਸੀ ਦੇ ਭਿਸ਼ਟਾਚਾਰੀ ਹੋਣ ਵਿੱਚ ਰਾਜ ਨੇਤਾਵਾਂ ਦੀ ਭੂਮਿਕਾ ਹੋਣ ਨੂੰ ਬਿਲਕੁਲ ਹੀ ਨਕਾਰ ਦੇਣਾ ਠੀਕ ਨਹੀਂ ਹੋਵੇਗਾ, । ਕਿਉਂਕਿ ਰਾਜ ਨੇਤਾ ਆਮ ਤੋਰ ਤੇ ਬਿਊਰੋਕ੍ਰੇਸੀ ਪਾਸੋਂ ਨਿਜ ਸੁਆਰਥ ਅਧੀਨ ਗਲਤ ਕੰਮ ਕਰਵਾਂਦੇ ਜਾਂ ਉਸਨੂੰ ਗੈਰ-ਸੰਵਿਧਾਨਕ ਕੰਮ ਕਰਨ ਲਈ ਮਜਬੂਰ ਕਰਦੇ ਰਹਿੰਦੇ ਹਨ। ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਉਹ ਸ. ਬਾਦਲ ਦਾ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹਨ ਕਿ ਬਿਊਰੋਕ੍ਰੇਸੀ ਭ੍ਰਿਸ਼ਟ ਹੈ, ਪਰ ਉਨ੍ਹਾਂ ਦੀ ਨਿਜੀ ਤੋਰ ਤੇ ਇਹ ਮਾਨਤਾ ਵੀ ਹੈ ਕਿ ਦੇਸ਼ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ ਦੇ ਜਾਲ ਵਿੱਚ ਕਿਸੇ ਹੱਦ ਤਕ ਰਾਜ ਨੇਤਾਵਾਂ ਦੀ ਵੀ ਭੂਮਿਕਾ ਹੋਣ ਨੂੰ ਅਣਗੋਲ਼ਿਆਂ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਪੂਰੀ ਤਰ੍ਹਾਂ ਬਿਊਰੋਕ੍ਰੇਸੀ ਨੂੰ ਹੀ ਦੋਸ਼ੀ ਅਤੇ ਰਾਜ ਨੇਤਾਵਾਂ ਨੂੰ ਦੁੱਧ ਦਾ ਧੋਤਾ ਮੰਨ ਲਿਆ ਜਾਣਾ ਚਹੀਦਾ ਹੈ।


17/07/14)
ਅਵਤਾਰ ਸਿੰਘ ਮਿਸ਼ਨਰੀ

ਗਿ. ਗੁਰਬਖਸ਼ ਸਿੰਘ ਖੰਨੇ ਵਾਲਿਆਂ ਦੀ ਅਵਤਾਰ ਸਿੰਘ ਮਿਸ਼ਨਰੀ ਨਾਲ ਭੇਂਟ ਅਤੇ ਰੇਡੀਓ ਚੜ੍ਹਦੀ ਕਲਾ ਤੇ ਟਾਕਸ਼ੋਅ
(ਅਵਤਾਰ ਸਿੰਘ ਮਿਸ਼ਨਰੀ ਫਰੀਮਾਂਟ) ਗਿ. ਗੁਰਬਖਸ਼ ਸਿੰਘ ਖੰਨੇ ਵਾਲੇ ਦਾਸ ਦੇ, ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਤੋਂ ਕਲਾਸ ਫੈਲੋ ਹਨ। ਇਹ ਮਿਸ਼ਨਰੀ ਕਾਲਜ ਹੁਣ ਤੱਕ ਸੈਂਕੜੇ ਮਿਸ਼ਨਰੀ ਪ੍ਰਚਾਰਕ ਤਿਆਰ ਕਰ ਚੁੱਕਾ ਹੈ ਜਿੰਨ੍ਹਾਂ ਚੋਂ ਕੁਝ ਕਾਲਜ ਦੇ ਪ੍ਰਬੰਧ ਹੇਠ ਪ੍ਰਚਾਰ ਕਰ ਰਹੇ ਹਨ ਅਤੇ ਬਹੁਤ ਸਾਰੇ ਵਿਅਕਤੀਗਤ ਤੌਰ ਤੇ ਵਿਚਰ ਕੇ ਵੱਖ ਵੱਖ ਥਾਵਾਂ ਤੇ ਧਰਮ ਪ੍ਰਚਾਰ ਕਰਦੇ ਰਹਿੰਦੇ ਹਨ। ਜਿੰਨ੍ਹਾਂ ਚੋਂ ਕੁਝ ਦੇ ਨਾਮ ਹਨ-ਦਾਸ (ਅਵਤਾਰ ਸਿੰਘ ਮਿਸ਼ਨਰੀ) ਭਾ. ਸੋਹਨ ਸਿੰਘ ਮਿਸ਼ਨਰੀ ਸਿੰਬਲ ਝੱਲੀਆਂ, ਬੀਬੀ ਸਤਵਿੰਦਰ ਕੌਰ ਭੋਜੇ ਮਾਜਰਾ, ਗਿ. ਅਮਰੀਕ ਸਿੰਘ ਚੰਡੀਗੜ੍ਹ, ਗਿ. ਰਣਜੋਧ ਸਿੰਘ ਮਿਸ਼ਨਰੀ ਫਗਵਾੜਾ, ਪ੍ਰੋ. ਰਵੀ ਸਿੰਘ ਮਿਸ਼ਨਰੀ ਚੰਡੀਗੜ੍ਹ, ਵਾਈਸ ਪ੍ਰਿੰਸੀਪਲ ਹਰਭਜਨ ਸਿੰਘ ਮਿਸ਼ਨਰੀ ਰੋਪੜ, ਗਿ. ਰਣਜੀਤ ਸਿੰਘ ਹੈੱਡ ਗ੍ਰੰਥੀ ਸੀਸਗੰਜ ਸਾਹਿਬ ਦਿੱਲ੍ਹੀ, ਸਿੰਘ ਸਾਹਿਬ ਗਿ. ਮਾਨ ਸਿੰਘ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾ. ਸਤਨਾਮ ਸਿੰਘ ਸਾਬਕਾ ਹੈੱਡ ਗ੍ਰੰਥੀ ਬੰਗਲਾ ਸਾਹਿਬ, ਭਾ. ਸੁਖਦਰਸ਼ਨ ਸਿੰਘ ਧਾਰਮਿਕ ਟੀਚਰ ਦਿੱਲ੍ਹੀ ਕਮੇਟੀ, ਪ੍ਰੋ. ਮਨਿੰਦਰਪਾਲ ਸਿੰਘ ਰੋਪੜ, ਗਿ. ਅਮਰਜੀਤ ਸਿੰਘ ਤੇ ਗਿ. ਜਸਪਾਲ ਸਿੰਘ ਨਿਊਯਾਰਕ, ਭਾ. ਜਰਨੈਲ ਸਿੰਘ ਸੰਧੂਆਂ ਮੋਹਾਲੀ, ਭਾ. ਜਰਨੈਲ ਸਿੰਘ ਮਿਸ਼ਨਰੀ ਵੈਨਕੂਵਰ, ਭਾ. ਮਲਕੀਤ ਸਿੰਘ ਗੈੱਡ ਗ੍ਰੰਥੀ ਫਰਿਜਨੋ, ਭਾ. ਬਲਵਿੰਦਰ ਸਿੰਘ ਮੈਰੀਲੈਂਡ, ਭਾ. ਸੁਖਵਿੰਦਰ ਸਿੰਘ ਮਿਸ਼ਨਰੀ ਬਾਲਟੀਮੋਰ, ਗਿ. ਅਜਮੇਰ ਸਿੰਘ ਮਿਸ਼ਨਰੀ ਕਰਨਾਲ ਬਿਕਰਸਫੀਲਡ, ਭਾ. ਬਲਵਿੰਦਰ ਸਿੰਘ ਮਿਸ਼ਨਰੀ ਮਿਸੀਸਿਪੀ, ਭਾ. ਚਰਨਜੀਤ ਸਿੰਘ ਮੋਰਿੰਡਾ, ਭਾ. ਅਵਤਾਰ ਸਿੰਘ ਸਿਆਟਲ, ਭਾ. ਬਚਿੱਤਰ ਸਿੰਘ ਮਿਸ਼ਨਰੀ, ਭਾ. ਪ੍ਰੀਤਮ ਸਿੰਘ ਅਤੇ ਡਾ. ਜਸਬੀਰ ਸਿੰਘ ਮਹਰਾਜ, ਡਾ. ਰਣਜੀਤ ਸਿੰਘ ਭਾਗੋਮਾਜਰਾ ਇੰਗਲੈਂਡ, ਭਾ. ਸੁਰਿੰਦਰ ਸਿੰਘ ਰਾਗੀ ਦਿੱਲ੍ਹੀ, ਭਾ. ਤਰਸੇਮ ਸਿੰਘ ਬੀ. ਐਸ. ਸੀ. ਲੁਧਿਆਨਾ, ਭਾ. ਹਰਪਾਲ ਸਿੰਘ ਮਿਸ਼ਨਰੀ ਗੁਰਦਾਸਪੁਰ, ਰਾਗੀ ਰਾਮ ਸਿੰਘ ਅਨੰਦਪੁਰ ਸਾਹਿਬ, ਭਾ. ਉਜਲ ਸਿੰਘ ਨੰਗਲ, ਭਾ. ਮੇਜਰ ਸਿੰਘ ਨੇੜੇ ਚਮਕੌਰ ਸਾਹਿਬ, ਗਿ. ਪ੍ਰੀਤਮ ਸਿੰਘ ਕਥਾਵਾਚਕ ਚਮਕੌਰ ਸਾਹਿਬ, ਭਾ. ਸੰਤੋਖ ਸਿੰਘ ਮਿਸ਼ਨਰੀ ਅਤੇ ਗਿ. ਇਕਬਾਲ ਸਿੰਘ ਦਰੀਆ ਮੂਸਾ ਜਲੰਧਰ, ਗੁਰਵੀਰ ਸਿੰਘ ਮਿਸ਼ਨਰੀ ਰੋਪੜ, (ਭਾ.ਜਸਬੀਰ ਸਿੰਘ ਖਾਲਸਾ ਹੈੱਡ ਪ੍ਰਚਾਚਕ ਸ਼੍ਰੋਮਣੀ ਕਮੇਟੀ, ਗਿ. ਕਰਮ ਸਿੰਘ ਮਿਸ਼ਨਰੀ ਅਤੇ ਭਾ. ਸੁੱਖਾ ਸਿੰਘ ਅੰਮ੍ਰਿਤਸਰ) ਇਹ ਤਿੰਨੇ ਗਿ. ਗੁਰਬਖਸ਼ ਸਿੰਘ ਖੰਨਾਂ ਦੇ ਪੇਂਡੂ ਹਨ ਆਦਿਕ ਅਤੇ ਹੋਰ ਕਈਆਂ ਦੇ ਨਾਮ ਯਾਦ ਨਹੀਂ ਹਨ।
ਇਨ੍ਹਾਂ ਵਿੱਚੋਂ ਹੀ ਗਿ. ਗੁਰਬਖਸ਼ ਸਿੰਘ ਮਿਸ਼ਨਰੀ ਖੰਨੇਵਾਲੇ ਹਨ ਜੋ ਦਾਸ ਨੂੰ ਕਰੀਬ ੨੦ ਸਾਲ ਬਾਅਦ ਸੈਨਹੋਜੇ ਮਿਲੇ ਅਤੇ ਦਾਸ ਨੇ ਗੁਰਮਤਿ ਸਟਾਲ ਤੇ ਇਨ੍ਹਾਂ ਨੂੰ ਦਾਸ ਦੀ ਪਲੇਠੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਬਾਅਦਬ ਭੇਟ ਕੀਤੀ। ਉਸ ਵੇਲੇ ਬੀਬੀ ਹਰਸਿਮਰਤ ਕੌਰ ਖਾਲਸਾ ਵੀ ਹਾਜਰ ਸਨ ਜਿਨ੍ਹਾਂ ਨੇ ਭਾਈ ਸਾਹਿਬ ਦਾ ਵਿਸ਼ੇਸ਼ ਸਨਮਾਨ ਕੀਤਾ। ਭਾਈ ਸਾਹਿਬ ਐਸ ਵੇਲੇ ਸੈਨਹੋਜੇ ਗੁਰਦੁਆਰੇ ਵਿਖੇ ਕਥਾ ਕਰ ਰਹੇ ਹਨ। ੧੪ ਜੁਲਾਈ ੨੦੧੪ ਦਿਨ ਐਤਵਾਰ ਨੂੰ ਇਨ੍ਹਾਂ ਨੇ ਦਾਸ ਦੀ ਬੇਨਤੀ ਪ੍ਰਵਾਨ ਕਰਕੇ, ਗੁਰਮਤਿ ਪ੍ਰਚਾਰ ਨੂੰ ਸਮ੍ਰਪਿਤ ਬੇ ਏਰੀਏ ਦੇ ਪ੍ਰਸਿੱਧ “ਰੇਡੀਓ ਚੜ੍ਹਦੀ ਕਲਾ” ਤੇ ਇਸ ਦੇ ਪ੍ਰਮੁੱਖ ਡਾਇਰੈਕਟਰ ਸ੍ਰ. ਲਖਬੀਰ ਸਿੰਘ ਪਟਵਾਰੀ ਨਾਲ, ਸ਼ਾਮ ਦੇ ੮ ਤੋਂ ੧੦ ਵਜੇ ਤੱਕ “ਮਿਸ਼ਨਰੀ ਪ੍ਰਚਾਰਕਾਂ ਦੇ ਸਿੱਖ ਕੌਮ ਨੂੰ ਯੋਗਦਾਨ” ਤੇ ਟਾਕਸ਼ੋਅ ਕੀਤਾ। ਜਿਸ ਵਿੱਚ ਸ੍ਰ. ਲਖਵੀਰ ਸਿੰਘ ਪਟਵਾਰੀ ਨੇ ਸਭ ਤੋਂ ਪਹਿਲਾਂ ਇਨ੍ਹਾਂ ਦੇ ਪਿਛੋਕੜ ਅਤੇ ਮਿਸ਼ਨਰੀ ਕਾਲਜ ਵਿਖੇ ਆਉਣ ਬਾਰੇ ਸਵਾਲ ਪੁੱਛੇ ਜਿੰਨ੍ਹਾਂ ਦੇ ਉੱਤਰ ਭਾਈ ਖੰਨਾ ਜੀ ਨੇ ਵਿਸਥਾਰ ਨਾਲ ਦਿੰਦੇ ਦੱਸਿਆ ਕਿ ਦਾਸ ਦਾ ਪਿਛੋਕਛ ਪੱਟੀ ਅੰਮ੍ਰਿਤਸਰ ਦਾ ਹੈ। ਛੋਟੀ ਉਮਰੇ ਹੀ ਗੁਰਮਤਿ ਦੀ ਲਗਨ ਲੱਗ ਗਈ ਸੀ ਅਤੇ ਦਾਸ ਪੰਜਾਬੀ ਟ੍ਰਬਿਊਨ ਅਖਬਾਰ ਚੋਂ ਮਿਸ਼ਨਰੀ ਕਾਲਜ ਰੋਪੜ ਬਾਰੇ ਪੜ੍ਹ ਕੇ, ਦਾਖਲ ਹੋਇਆ ਸੀ ਜਿੱਥੇ ਜਦੋਂ ਮਿਸ਼ਨਰੀ ਕਾਲਜਾਂ ਦੇ ਮੋਢੀ ਕੰਵਰ ਮਹਿੰਦਰ ਪ੍ਰਤਾਪ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ, ਬੀਬੀ ਭੂਪਿੰਦਰ ਕੌਰ, ਪ੍ਰੋ, ਭੂਪਿੰਦਰ ਸਿੰਘ ਐਡਵੋਕੇਟ, ਪ੍ਰੋ. ਇੰਦਰ ਸਿੰਘ ਘੱਗਾ, ਸ੍ਰ. ਇਕਬਾਲ ਸਿੰਘ ਖੰਨਾ, ਮਜੂਦਾ ਪ੍ਰਿੰਸੀਪਲ ਗਿ. ਬਲਜੀਤ ਸਿੰਘ ਤੇ ਉਨ੍ਹਾਂ ਦੀ ਗੈਰ ਹਾਜਰੀ ਵਿੱਚ ਭਾ. ਅਵਤਾਰ ਸਿੰਘ ਮਿਸ਼ਨਰੀ ਅਤੇ ਭਾ. ਸੋਹਨ ਸਿੰਘ ਮਿਸ਼ਨਰੀ ਸਿੰਬਲ ਝੱਲੀਆਂ ਪੜ੍ਹਾਉਂਦੇ ਸਨ। ਦਾਸ ਨੂੰ ਪ੍ਰਚਾਰ ਖੇਤਰ ਵਿੱਚ ਕਰੀਬ ੩੦ ਸਾਲ ਹੋ ਗਏ ਹਨ ਤੇ ਜਿਆਦਾ ਸਮਾਂ ਖੰਨੇ ਇਲਾਕੇ ਵਿਖੇ ਕਾਲਜ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪ੍ਰਚਾਰ ਕਰਦੇ ਲੱਗਾ ਹੈ। ਇਸ ਕਰਕੇ ਦਾਸ ਦਾ ਤਖੱਲਸ “ਖੰਨੇਵਾਲੇ” ਪੈ ਗਿਆ। ਕੁਝ ਅਰਸਾ ਇੰਗਲੈਡ ਵਿਖੇ ਕਥਾ ਕਰਦੇ ਬੀਤਿਆ ਤੇ ਅੱਜ ਕਲ ਦਾਸ ਵੱਖ ਵੱਖ ਦੇਸ਼ਾਂ ਵਿੱਚ ਵਿਚਰ ਕੇ ਕਥਾ ਪ੍ਰਚਾਰ ਕਰ ਰਿਹਾ ਹੈ। ਬਾਕੀ ਮੇਰਾ ਪ੍ਰਵਾਰ ਬੱਚੇ ਲੁਧਿਆਨੇ ਰਹਿੰਦੇ ਹਨ।
ਜਦ ਰੇਡੀਓ ਹੋਸਟ ਨੇ ਸਵਾਲ ਪੁੱਛਿਆ ਕਿ ਮਿਸ਼ਨਰੀ ਪ੍ਰਚਾਰਕਾਂ ਨੂੰ ਪ੍ਰਚਾਰ ਖੇਤਰ ਵਿੱਚ ਮੁਸ਼ਕਲਾਂ ਕੀ ਆਉਂਦੀਆਂ ਹਨ? ਗਿਅਨੀ ਜੀ ਦਾ ਉੱਤਰ ਸੀ ਕਿ ਜਿੱਥੇ ਪ੍ਰਬੰਧਕ ਤੇ ਗ੍ਰੰਥੀ ਡੇਰਿਆਂ ਜਾਂ ਸੰਪ੍ਰਦਾਵਾਂ ਨਾਲ ਸਬੰਧਤ ਹਨ ਓਥੇ ਛੇਤੀ ਸਮਾਂ ਨਹੀਂ ਮਿਲਦਾ ਪਰ ਜਦ ਉਹ ਸਾਨੂੰ ਬਾਦਲੀਲ ਗੁਰਮਤਿ ਦਾ ਨਿਰੋਲ ਪ੍ਰਚਾਰ ਕਰਦਿਆਂ ਨੂੰ ਰੇਡੀਓ ਜਾਂ ਹੋਰ ਗੁਰਦੁਆਰਿਆਂ ਵਿੱਚ ਸੁਣਦੇ ਹਨ ਤਾਂ ਫਿਰ ਉਹ ਵੀ ਬੁੱਕ ਕਰ ਲੈਂਦੇ ਹਨ ਪਰ ਮੁਸ਼ਕਲ ਇਹ ਆਉਂਦੀ ਹੈ ਕਿ ਜਦ ਸਾਡੇ ਬਾਅਦ ਕੋਈ ਡੇਰੇਦਾਰ ਸੰਪ੍ਰਦਾਈ ਮਿਥਿਹਾਸਕ ਕਥਾ ਕਹਾਣੀਆਂ ਨਾਲ ਸ਼ਿੰਗਾਰੀ ਕਥਾ ਕਰ ਜਾਂਦਾ ਹੈ ਤਾਂ ਸਾਡੀ ਕੀਤੀ ਮਿਹਨਤ ਤੇ ਪਾਣੀ ਪੈ ਜਾਂਦਾ ਹੈ। ਅਸੀਂ ਨਿਰੋਲ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਕਰਦੇ ਹਾਂ। ਦੂਜਾ ਪ੍ਰਚਾਰਕਾਂ ਦੀ ਪਿੱਠ ਤੇ ਕੋਈ ਕੇਂਦਰੀ ਸੰਸਥਾ ਨਹੀਂ ਇਸ ਲਈ ਕਈ ਵਾਰ “ਵਖਤ ਵਿਚਾਰੇ ਸੋ ਬੰਦਾ ਹਇ॥ (ਗੁਰੂ ਗ੍ਰੰਥ ਸਾਹਿਬ) ਅਨੁਸਾਰ ਵੀ ਚਲਣਾ ਪੈਂਦਾ ਹੈ ਪਰ ਹੁਣ ਮੀਡੀਏ ਨੇ ਸਾਨੂੰ ਸਮੁੱਚੇ ਸੰਸਾਰ ਨਾਲ ਜੋੜ ਦਿੱਤਾ ਹੈ, ਲੋਕ ਘਰਾਂ ਵਿੱਚ ਬੈਠੇ, ਡਰਾਈਵ ਕਰਦੇ, ਸੀਡੀਆਂ ਤੇ ਫੋਨਾਂ ਪਰ ਸੁਣਨ ਅਤੇ ਫੇਸ ਬੁੱਕ ਤੇ ਮਿਸ਼ਨਰੀ ਪ੍ਰਚਾਰਕਾਂ ਨੂੰ ਵਾਚਣ ਤੇ ਪੜ੍ਹਨ ਲੱਗ ਪਏ ਹਨ। ਇਸ ਕਰਕੇ ਕੁਝ ਮੁਸ਼ਕਲਾਂ ਘਟੀਆਂ ਵੀ ਹਨ। ਜਦ ਹੋਸਟ ਨੇ ਪੁੱਛਿਆ ਕਿ ਤੁਹਾਡੇ ਰੋਪੜ ਵਾਲੇ ਕਾਲਜ ਤੋਂ ਇਲਾਵਾ ਹੋਰ ਕਿੰਨੇ ਮਿਸ਼ਨਰੀ ਕਾਲਜ ਨੇ ਅਤੇ ਮਿਸ਼ਨਰੀ ਕਿੱਥੇ ਕਿੱਥੇ ਪ੍ਰਚਾਰ ਕਰ ਰਹੇ ਹਨ ਤਾਂ ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ (ਸ਼੍ਰੋਮਣੀ ਕਮੇਟੀ) ਅੰਮ੍ਰਿਤਸਰ, ਸਿੱਖ ਮਿਸ਼ਨਰੀ ਕਾਲਜ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਭਾਈ ਗੁਰਦਾਸ ਮਿਸ਼ਨਰੀ ਕਾਲਜ ਲੁਧਿਆਨਾ, ਸਿੱਖ ਮਿਸ਼ਨਰੀ ਕਾਲਜ ਭੌਰ ਸੈਂਦਾਂ (ਹਰਿਆਣਾ) ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ, ਦਿੱਲ੍ਹੀ, ਫਰੀਦਾਬਾਦ, ਅਤੇ ਹੋਰ ਵੀ ਵੱਖ ਵੱਖ ਸ਼ਹਿਰਾਂ ਵਿਖੇ ਛੋਟੀਆਂ ਛੋਟੀਆਂ ਬ੍ਰਾਚਾਂ, ਗੁਰਮਤਿ ਮਿਸ਼ਨਰੀ ਕਲਾਸਾਂ ਅਤੇ ਕੈਂਪ ਲਗਦੇ ਹਨ ਇੱਥੋਂ ਤੱਕ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਤਾਂ ਪੰਜਾਬ ਦੇ ੬੦੦ ਪਿੰਡਾਂ ਵਿੱਚ ਮਿਸਨਰੀ ਸਰਕਲ ਖੋਲ੍ਹ ਦਿੱਤੇ ਹਨ। ਤਖਤ ਸਹਿਬਾਨਾਂ, ਇਤਿਹਾਸਕ ਅਤੇ ਸਿੰਘ ਸਭਾ ਗੁਰਦੁਆਰਿਆਂ ਵਿੱਚ ਅੱਜ ਕੱਲ ਜਿਆਦਾਤਰ ਮਿਸ਼ਨਰੀ ਕਥਾਵਾਚਕ ਹੀ ਗ੍ਰੰਥੀ ਹਨ।
ਕਾਲਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਿਨ੍ਹਾਂ ਵਿੱਚ ਅਵਤਾਰ ਸਿੰਘ ਰੰਧਾਵਾ ਲੋਡਾਈ ਨੇ ਪੁੱਛਿਆ ਕਿ ਮਿਸ਼ਨਰੀ ਦਾ ਕੀ ਮਤਲਵ ਹੈ? ਇਸ ਸਵਾਲ ਦਾ ਜਵਾਬ ਭਾਈ ਖੰਨਾ ਤੇ ਦਾਸ ਦੋਹਾਂ ਨੇ ਕ੍ਰਮਵਾਰ ਦਿੰਦੇ ਕਿਹਾ ਕਿ ਮਿਸ਼ਨਰੀ ਉਹ ਹੈ ਜੋ ਕਿਸੇ ਮਿਸ਼ਨ ਨੂੰ ਸਮਰਪਿਤ ਹੈ, ਪ੍ਰਚਾਰਕ ਹੈ, ਕਿਸੇ ਵੀ ਖੇਤਰ ਦਾ ਕੋਈ ਵੀ ਇਨਸਾਨ ਮਿਸ਼ਨਰੀ ਹੋ ਸਕਦਾ ਹੈ ਜਿਹੜਾ ਉਸ ਮਿਸ਼ਨ ਦੀ ਜਾਣਕਾਰੀ ਰੱਖਦਾ ਹੈ। ਖੇਤੀ, ਨੌਕਰੀ, ਵਾਪਾਰ ਆਦਿਕ ਕੰਮ ਕਰਦਾ ਹਰ ਇਨਸਾਨ ਪਾਰਟ ਟਾਈਮ ਮਿਸ਼ਨਰੀ ਹੈ ਪਰ ਕਿਸੇ ਮਿਸ਼ਨਰੀ ਕਾਲਜ ਵਿੱਚੋਂ ਵਿਦਿਆ ਪ੍ਰਾਪਤ ਕਰਕੇ ਤਨੋਂ ਮਨੋਂ ਧਰਮ ਪ੍ਰਚਾਰ ਨੂੰ ਸਮਰਪਿਤ ਫੁੱਲ ਟਾਈਮ ਮਿਸ਼ਨਰੀ ਹੁੰਦਾ ਹੈ। ਕਈ ਕਾਲਰਾਂ ਨੇ ਗੁਰਬਾਣੀ ਸ਼ਬਦਾਂ ਦੇ ਔਖੇ ਅਰਥ ਵੀ ਪੁੱਛੇ ਜਿਨ੍ਹਾਂ ਦੇ ਭਾਵ ਅਰਥ ਭਾਈ ਖੰਨਾ ਜੀ ਨੇ ਸੰਖੇਪ ਵਿੱਚ ਦਰਸਾਏ। ਉਨ੍ਹਾਂ ਨੇ ਕਿਹਾ ਕਿ ਅਸੀਂ ਛੇਤੀ ਹੀ ਕੌਮ ਨੂੰ ਸਮਰਪਿਤ ਪ੍ਰਚਾਰਕਾਂ ਦੀ ਤਾਲਮੇਲ ਸੰਸਥਾ ਬਣਾ ਰਹੇ ਹਾਂ ਜੋ ਪ੍ਰਚਾਰਕਾਂ ਦੀਆਂ ਮੁਸ਼ਕਲਾਂ ਦਾ ਖਿਆਲ ਰੱਖਦੇ ਹੋਏ ਨਵੀਆਂ ਸੇਧਾਂ ਦੇਣ ਚ ਵੀ ਮਦਦ ਕਰੇਗੀ। ਉਨ੍ਹਾਂ ਨੇ ਸਮੂੰਹ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪ ਬਾਣੀ ਪੜ੍ਹਨ, ਵਿਚਾਰਨ ਅਤੇ ਜੀਵਨ ਵਿੱਚ ਧਾਰਨ, ਇਕੱਲਾ ਤੋਤਾ ਰਟਨੀ ਪਾਠ ਹੀ ਨਾ ਕਰੀ ਕਰਾਈ ਜਾਣ। ਡੇਰਿਆਂ ਦੇ ਧੇਹਧਾਰੀ ਗੁਰੂਆਂ ਨੂੰ ਛੱਡ ਕੇ, ਇੱਕ ਅਕਾਲ ਪੁਰਖ, ਗੁਰੂ ਗ੍ਰੰਥ ਸਾਹਿਬ, ਗੁਰਧਾਮਾਂ, ਗੁਰਦੁਅਰਿਆਂ ਅਤੇ ਗੁਰ ਮਰਯਾਦਾ ਨਾਲ ਸਿੱਧਾ ਰਾਬਤਾ ਰੱਖਣ। ਭਾਈ ਚਮਕੌਰ ਸਿੰਘ ਫਰਿਜਨੋ (ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ) ਨੇ ਕਿਹਾ ਕਿ ਮਿਸ਼ਨਰੀ ਪ੍ਰਚਾਰਕਾਂ ਨੇ ਧਰਮ ਨੂੰ ਧੰਦਾ ਨਹੀਂ ਬਣਾਇਆ ਸਗੋਂ ਧੰਦੇ ਨੂੰ ਧਰਮ ਬਣਾਇਆ ਹੈ ਇਸ ਕਰਕੇ ਪੁਜਾਰੀ ਅਤੇ ਡੇਰੇਦਾਰ ਘਬਰਾਏ ਹੋਏ ਹਨ।
ਅਖੀਰ ਤੇ ਗਿਆਨੀ ਜੀ ਨੇ ਦਾਸ, ਸ੍ਰ. ਸਰਬਜੋਤ ਸਿੰਘ ਸਵੱਦੀ ਸੈਨਹੋਜੇ, ਰੇਡੀਓ ਚੜ੍ਹਦੀ ਕਲਾ ਅਦਾਰੇ, ਸ੍ਰ. ਲਖਬੀਰ ਸਿੰਘ ਪਟਵਾਰੀ, ਸਮੂੰਹ ਸ੍ਰੋਤਿਆਂ, ਸਮੂੰਹ ਗੁਰਦੁਆਰਾ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਕੌਮ ਨੂੰ ਸਪਰਪਿਤ ਮਿਸ਼ਨਰੀ ਪ੍ਰਚਾਰਕਾਂ ਨੂੰ ਸਹਿਯੋਗ ਦਿੰਦੇ ਹਨ। ਵਿਸ਼ੇਸ਼ ਤੌਰ ਤੇ ਉਨ੍ਹਾਂ ਨਾਲ ਸੈਨਹੋਜੇ ਤੋਂ ਆਏ ਸ੍ਰ. ਜਗਜੀਤ ਸਿੰਘ ਚੌਹਾਨ ਨੇ ਬਹੁਤ ਤਾਰੀਫ ਕੀਤੀ ਕਿ ਬੇ ਏਰੀਏ ਵਿੱਚ ਹੀ ਨਹੀਂ ਬਲਕਿ ਇੰਟ੍ਰਨੈਟ ਰਾਹੀਂ ਦੂਰ ਦੂਰ ਤੱਕ ਜੋ ਗੁਰਮਤਿ ਦਾ ਨਿਧੜਕ ਪ੍ਰਚਾਰ “ਰੇਡੀਓ ਚੜ੍ਹਦੀ ਕਲ੍ਹਾ” ਕਰ ਰਿਹਾ ਹੈ ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇ ਪ੍ਰਮਾਤਮਾਂ ਇਸ ਰੇਡੀਓ ਅਤੇ ਇਸ ਦੇ ਸੰਚਾਲਕਾਂ ਨੂੰ ਹੋਰ ਚੜ੍ਹਦੀਆਂ ਕਲਾ ਬਖਸ਼ੇ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਸ ਚੜ੍ਹਦੀ ਕਲਾ ਰੇਡੀਓ ਦੀ ਮਦਦ ਕਰਨ। ਇਸ ਤੇ ਸ੍ਰ. ਲਖਬੀਰ ਸਿੰਘ ਪਟਵਾਰੀ ਨੇ ਦਾਹਵੇ ਨਾਲ ਕਿਹਾ ਕਿ ਇਹ ਰੇਡੀਓ ਮਿਸ਼ਨਰੀ ਅਤੇ ਹਰ ਉਸ ਪ੍ਰਚਾਰਕ ਲਈ ਹਰ ਵੇਲੇ ਹਾਜਰ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਅਨੁਸਾਰ ਪ੍ਰਚਾਰ ਕਰਦਾ ਹੈ। ਅਸੀਂ ਤਾਂ ਪਹਿਲਾਂ ਹੀ ਭਾ. ਸਰਬਜੀਤ ਸਿੰਘ ਮਿਸ਼ਨਰੀ ਧੂੰਦਾ, ਭਾਈ ਪੰਥਪ੍ਰੀਤ ਸਿੰਘ ਬਖਤਾਵਰ ਵਾਲੇ ਅਤੇ ਗਿ. ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਆਦਿਕ ਹੋਰ ਵੀ ਉੱਘੇ ਪ੍ਰਚਾਰਕਾਂ ਦੀ ਗੁਰਬਾਣੀ ਅਤੇ ਇਤਿਹਾਸ ਦੀ ਕਥਾ ਇਸ ਰੇਡੀਓ ਤੇ ਰੀਲੇਅ ਕਰਦੇ ਆ ਰਹੇ ਹਾਂ। ਟਾਕਸ਼ੋਅ ਦੀ ਸਮਾਪਤੀ ਤੇ ਫਤਹਿ ਬੁਲਾ ਯਾਦਗਾਰੀ ਤਸਵੀਰਾਂ ਵੀ ਲਈਆਂ ਗਈਆਂ।


17/07/14)
ਗੁਰਮੀਤ ਸਿੰਘ ਬਰਸਾਲ

ਗੋਲਕ ਦਾ ਮੋਹ !!
ਪਹਿਲਾਂ ਇੱਕ ਪੰਜਾਬ ਦੇ ਦੋ ਕੀਤੇ,
ਦੋ ਤਿਹਾਈ ਤੇ ਬਾਅਦ ਵਿੱਚ ਫਿਰੀ ਆਰੀ ।
ਬਹੁਤ ਵੱਡੇ ਪੰਜਾਬ ਦੀ ਬਣੀ ਸੂਬੀ,
ਤਾਂ ਵੀ ਲੀਡਰਾਂ ਸਾਡਿਆਂ ਚੁੱਪ ਧਾਰੀ ।
ਪਿੰਡ ਕਈ ਹਰਿਆਣੇ ਨੂੰ ਦੇ ਛੱਡੇ,
ਸਤਲੁਜ-ਜਮਨਾਂ ਦੇ ਲਿੰਕ ਦੀ ਹੈ ਤਿਆਰੀ ।
ਚੰਡੀਗੜ ਵੀ ਖੁੱਸਿਆ ਪੰਜਾਬ ਕੋਲੋਂ,
ਬਿਜਲੀ ਪਾਣੀ ਵੀ ਖੁੱਸ ਰਹੇ ਵਾਰੋ ਵਾਰੀ ।
ਭਾਵੇਂ ਬਚਦੇ ਪੰਜਾਬ ਦਾ ਬਣੇ ਬੰਜਰ,
ਭਾਵੇਂ ਜਾਵੇ ਜਵਾਨੀ ਵੀ ਖੁੱਸ ਸਾਰੀ ।
ਸਾਡਾ ਮੋਹ ਤੇ ਗੋਲਕ ਦੇ ਨਾਲ ਕੇਵਲ,
ਇਸਦੇ ਖੁੱਸਣ ਦਾ ਹੁੰਦਾ ਹੈ ਦੁੱਖ ਭਾਰੀ ।।
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


17/07/14)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਕੌਨ ਸਾ ਯਹ ਮਜ਼ਹਬ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਏਕ ਬੁੱਤ ਕੇ ਟੂਟਨੇ ਕਾ ਕੁਛ ਮਾਤਮ ਹੈ ਯੂੰ ਮਨਾਯਾ
ਧੁਆਂਸਾ ਸ਼ਹਰ ਸਾਰਾ ਔਰ ਬਾਜ਼ਾਰ ਲਹੂ ਮੇਂ ਨਹਾਯਾ

ਏਕ ਮਸਾਜ਼ਿਦ ਥੀ ਢਹੀ ਔਰ ਐਸੇ ਵਿਰਾਨੀ ਛਾਯੀ
ਏਕ ਭਰੀ ਪੂਰੀ ਬਸਤੀ ਅਬ ਰਾਖ਼ ਦੇਤੀ ਹੈ ਦਿਖਾਯੀ

ਯੇ ਰੱਬੋ ਖ਼ੁਦਾ ਕੇ ਦਰ ਏਕ ਖਰੋਂਚ ਪੇ ਤਿਲਮਿਲਾਯੇ
ਫਿਰ ਉਠੇ ਬਵੰਡਰ ਐਸੇ ਸ਼ਹਰੋਂ ਕੇ ਸ਼ਹਰ ਮਿਟਾਯੇ

ਲੇ ਖ਼ੂਨ ਕੀ ਸਿਯਾਹੀ ਯਹ ਆਯਤੋ ਮੰਤ੍ਰ ਲਿਖਨਾ
ਹੈ ਕੌਨ ਸਾ ਯਹ ਮਜ਼ਹਬ ਹੈ ਇਸਮੇਂ ਧਰਮ ਕਿਤਨਾ

ਹੈ ਖ਼ੁਦਾ ਨੇ ਬਨਾਯਾ ਇੰਸਾਂ ਯਾ ਬੰਦੇ ਘੜਾ ਹੈ ਰੱਬ ਕੋ
ਏਕ ਅਨਬੂਝ ਸੀ ਪਹੇਲੀ ਕਿਸਨੇ ਛਲਾ ਹੈ ਕਿਸਕੋ

ਕੋਰੀ ਆਸਥਾ ਕੀ ਬਾਤੇਂ ਹੈਂ ਬਾਤੂੰਨੀ ਅਕੀਦੇ ਕੇ ਦਾਵੇ
ਬਿਨ ਮਰਮੋ ਦਯਾ ਕੇ ਦਿਲ ਕੈਸੇ ਰਹਮੋ-ਸਾਗਰ ਪਾਵੇ

ਉਸ ਬੰਦਗੀ ਪੇ ਲਾਹਨਤ ਹੋ ਉਸ ਸੋਚ ਸੇ ਕਿਨਾਰਾ
ਹਰ ਜ਼ਰ੍ਰਾ ਨੂਰ-ਐ-ਇਲਾਹੀ ਯਹ ਸੱਚ ਜਿਸਨੇ ਨਕਾਰਾ


17/07/14)
ਜਸਵੰਤ ਸਿੰਘ ‘ਅਜੀਤ’

ਬਾਦਲ ਸਾਹਿਬ! ਜ਼ਮੀਨੀ ਸੱਚਾਈ ਨੂੰ ਸਵੀਕਾਰ ਕਰ ਲਉ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧਕੀ ਮਾਮਲਿਆਂ ਵਿੱਚ ਆਪਣੇ ਨਾਲ ਕੀਤੇ ਜਾ ਰਹੇ ਵਿਤਕਰਿਆਂ ਦੇ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਰਾਜਨੈਤਿਕ ਤੌਰ ਤੇ ਪ੍ਰਦੇਸ਼ ਦੇ ਸਿੱਖਾਂ ਨੂੰ ਆਪਣਾ ਪਿਛਲਗ ਬਣਾਉਣ ਦੀ ਅਪਨਾਈ ਗਈ ਹੋਈ ਨੀਤੀ ਦੇ ਚਲਦਿਆਂ, ਪ੍ਰਦੇਸ਼ ਦੇ ਸਿੱਖਾਂ ਵਲੋਂ ਪ੍ਰਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਦੇ ਲਈ ਸੁਤੰਤਰ ‘ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦਾ ਗਠਨ ਕਰਵਾਉਣ ਵਾਸਤੇ ਲਗਭਗ ਡੇਢ ਦਹਾਕੇ ਤੋਂ ਕੀਤਾ ਜਾ ਰਿਹਾ ਸੰਘਰਸ਼ ਉਸ ਸਮੇਂ ਸਫਲਤਾ ਦੀ ਮੰਜ਼ਲ ਤਕ ਜਾ ਪੁਜਾ, ਜਦੋਂ ਹਰਿਆਣਾ ਸਰਕਾਰ ਨੇ ਰਾਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ, ‘ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲ’ ਪਾਸ ਕਰਵਾਇਆ ਅਤੇ ਉਸ ਪੁਰ ਰਾਜਪਾਲ ਪਾਸੋਂ ਪ੍ਰਵਾਨਗੀ ਦੀ ਮੋਹਰ ਲਗਵਾ ਉਸਨੂੰ ਕਾਨੂੰਨ ਦਾ ਰੂਪ ਦੇ ਦਿੱਤਾ। ਲੰਮੇਂ ਸਮੇਂ ਤੋਂ ਕੀਤੀ ਜਾਂਦੀ ਚਲੀ ਆ ਰਹੀ ਆਪਣੀ ਮੰਗ ਦੇ ਪੂਰਿਆਂ ਹੋ ਜਾਣ ਤੇ ਹਰਿਆਣਾ ਦੇ ਸਿੱਖਾਂ ਦਾ ਖੁਸ਼ ਹੋਣਾ ਸੁਭਾਵਕ ਹੀ ਹੈ। ਉਨ੍ਹਾਂ ਦੇ ਮੁਖੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਕਿ ਉਹ ਬੀਤੇ ਦੀ ਕੜਵਾਹਟ ਭੁਲਾ, ਵੱਡੇ ਭਰਾ ਵਾਂਗ ਉਨ੍ਹਾਂ ਦੀ ਬਾਂਹ ਫੜਨ। ਉਨ੍ਹਾਂ ਸ. ਬਾਦਲ ਨੂੰ ਵਿਸ਼ਵਾਸ ਦੁਆਇਆ ਕਿ ਹਰਿਆਣਾ ਦੇ ਸਿੱਖ ਧਾਰਮਕ ਰੂਪ ਵਿੱਚ ਸਦਾ ਹੀ ਅਕਾਲ ਤਖਤ ਅਤੇ ਹਰਿਮੰਦਿਰ ਸਾਹਿਬ ਨਾਲ ਜੁੜੇ ਰਹਿ ਉਥੋਂ ਸੇਧ ਲੈਂਦੇ ਅਤੇ ਉਨ੍ਹਾਂ (ਸ. ਬਾਦਲ) ਨੂੰ ਵੱਡੇ ਭਰਾ ਦਾ ਸਨਮਾਨ ਦਿੰਦੇ ਰਹਿਣਗੇ।
ਪ੍ਰੰਤੂ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਸਨਮਾਨ ਕਰਨ ਦੀ ਬਜਾਏ ਸ੍ਰੀ ਅਕਾਲ ਤਖਤ ਦਾ ਸਹਾਰਾ ਲੈ ਕੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ਵਿੱਚੋਂ ਬਾਹਰ ਕਰਵਾ ਦਿੱਤਾ। ਉਨ੍ਹਾਂ ਵਲੋਂ ਅਪਨਾਏ ਗਏ ਇਸ ਰਾਹ ਨੇ ਇਸ ਵਿਚਾਰ ਨੂੰ ਦ੍ਰਿੜ੍ਹ ਕਰਵਾ ਦਿੱਤਾ ਕਿ ਅਕਾਲ ਤਖਤ ਪੰਥ ਦੀ ਇੱਕ ਸਰਵੁੱਚ ਤੇ ਨਿਰਪੱਖ ਸੰਸਥਾ ਨਾ ਹੋ ਸ. ਪ੍ਰਕਾਸ਼ ੱਿਸੰਘ ਬਾਦਲ ਦੇ ਅਧੀਨ, ਉਨ੍ਹਾਂ ਦੇ ਵਿਰੋਧੀਆਂ ਨੂੰ ਉਨ੍ਹਾਂ ਦੇ ਇਸ਼ਾਰੇ ਤੇ ਠਿਕਾਣੇ ਲਾਣ ਦੀ ਜ਼ਿਮੇਂਦਾਰੀ ਨਿਭਾਣ ਵਾਲੀ ਇੱਕ ‘ਸਾਧਾਰਣ-ਜਿਹੀ’ ਜਥੇਬੰਦੀ ਹੈ। ਇਸ ਨਾਲ ਸ੍ਰੀ ਅਕਾਲ ਤਖਤ ਦੀ ਮਾਣ-ਮਰਿਆਦਾ ਤੇ ਜੋ ਸੱਟ ਵੱਜੀ ਹੈ, ਉਹ ਸ਼ਾਇਦ ਉਸੇ ਤਰ੍ਹਾਂ ਦੀ ਹੈ, ਜਿਵੇਂ ਅਕਾਲ ਤਖਤ ਦੇ ਜਥੇਦਾਰ ਵਜੋਂ ਰੂੜ ਸਿੰਘ ਵਲੋਂ ਜਨਰਲ ਡਾਇਰ ਨੂੰ ਸਿਰੋਪਾ ਦੇ ਸਨਮਾਨਣ ਨਾਲ ਵੱਜੀ ਸੀ।
ਇਤਨਾ ਹੀ ਨਹੀਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਸੱਚਾਈ ਨੂੰ ਸਵੀਕਾਰ ਕਰਨ ਦੀ ਬਜਾਏ ਲਗਾਤਾਰ ਧਮਕੀਆਂ ਦਿੰਦੇ ਅਤੇ ਹਰਿਆਣਾ ਗੁਰਦੁਆਰਾ ਕਾਨੂੰਨ ਨੂੰ ਗੈਰ-ਵਿਧਾਨਿਕ ਕਰਾਰ ਦੇ, ਉਸਨੂੰ ਅਮਲ ਵਿੱਚ ਲਿਆਂਦੇ ਜਾਣ ਤੋਂ ਰੋਕਣ ਲਈ ਇੱਕ ਪਾਸੇ ਹਰਿਆਣੇ ਦੇ ਗੁਰਦੁਆਰਿਆਂ ਪੁਰ ਕਬਜ਼ਾ ਬਣਾਈ ਰਖਣ ਲਈ ਉਥੇ ਵੱਖ-ਵੱਖ ਗੁਰਦੁਆਰਿਆਂ ਵਿੱਚ ‘ਲੀਡਰਾਂ ਤੇ ਸੇਵਾਦਾਰਾਂ ਦੀ ਫੌਜ’ ਤੈਨਾਤ ਕਰ ਦਿੱਤੀ ਹੈ ਅਤੇ ਇਸਦੇ ਨਾਲ ਹੀ ਸ. ਬਾਦਲ ਸਾਹਿਬ ਦਿੱਲੀ ਡੇਰਾ ਲਾ ਕੇਂਦ੍ਰੀ ਸਰਕਾਰ ਪੁਰ ਦਖਲ ਦੇਣ ਲਈ ਦਬਾਉ ਬਣਾਉਣ ਲਗ ਗਏ ਹਨ। ਸ. ਪ੍ਰਕਾਸ਼ ਸਿੰਘ ਬਾਦਲ ਲੰਮਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਹੀ ਨਹੀਂ, ਸਗੋਂ ਹੁਣ ਵੀ ਲਗਭਗ ਸੱਤ ਵਰ੍ਹਿਆਂ ਤੋਂ ਮੁੱਖ ਮੰਤਰੀ ਦੇ ਅਹੁਦੇ ਪੁਰ ਬਣੇ ਚਲੇ ਆ ਰਹੇ ਹਨ, ਇਸਲਈ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਇਹ ਨਾ ਜਾਣਦੇ ਹੋਣ ਕਿ ਜੋ ਪ੍ਰਕ੍ਰਿਆ ਅਪਨਾ ਹਰਿਆਣਾ ਸਰਕਾਰ ਨੇ ਹਰਿਆਣਾ ਗੁਰਦੁਆਰਾ ਬਿਲ ਨੂੰ ਕਾਨੂੰਨੀ ਰੂਪ ਦਿੱਤਾ ਹੈ, ਉਹ ਪੁਰਣ ਰੂਪ ਵਿੱਚ ਸੰਵਿਧਾਨਕ ਹੈ? ਇਤਨਾ ਹੀ ਨਹੀਂ, ਇਹ ਵੀ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੂਪਿੰਦਰ ਸਿੰਘ ਹੁੱਡਾ ਨੇ ਬਿਨਾ ਸਾਰੇ ਕਾਨੂੰਨੀ ਪਹਿਲੂਆਂ ਪੁਰ ਵਿਚਾਰ ਕੀਤੇ, ਇਤਨਾ ਵੱਡਾ ਕਦਮ ਉਠਾ ਲਿਆ। ਜੇ ਇਸ ਪ੍ਰਕਿਆ ਵਿੱਚ ਕਿਧਰੇ ਕੋਈ ਕਾਨੂੰਨੀ ਕਮਜ਼ੋਰੀ ਵਿਖਾਈ ਦਿੰਦੀ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਹਰਿਆਣਾ ਗੁਰਦੁਆਰਾ ਕਾਨੂੰਨ ਬਣਾਏ ਜਾਣ ਦੀ ਪ੍ਰਕ੍ਰਿਆ ਰੁਕਵਾਣ ਲਈ ਅਦਾਲਤ ਜਾਣ ਦੀ 6 ਜੁਲਾਈ ਨੂੰ ਦਿੱਤੀ ਗਈ ਧਮਕੀ ਨੂੰ ਅਮਲੀ ਜਾਮਾ ਪਹਿਨਾਏ ਜਾਣ ਤੋਂ 4 ਦਿਨ ਬਾਅਦ 10 ਜੁਲਾਈ ਨੂੰ ਹੀ ਹੱਥ ਨਾ ਖਿੱਚ ਲੈਂਦੇ।
ਜੇ ਇਹ ਮੰਨ ਵੀ ਲਿਆ ਜਾਏ ਕਿ ਸ. ਬਾਦਲ ਦੇ ਦਬਾਉ ਵਿੱਚ ਆ ਕੇ ਕੇਂਦ੍ਰ ਦੀ ਭਾਜਪਾ ਸਰਕਾਰ ਇਸ ਕਾਨੂੰਨ ਨੂੰ ਅਮਲ ਵਿੱਚ ਲਿਆਏ ਜਾਣ ਵਿੱਚ ਰੁਕਾਵਟ ਪਾਣ ਦੀ ਕੋਸ਼ਿਸ਼ ਕਰ ਸਕਦੀ ਹੈ, ਤਾਂ ਹਰਿਆਣਾ ਦੇ ਉਹ ਸਿੱਖ ਭਾਜਪਾ ਨਾਲੋਂ ਟੁੱਟ ਜਾਣਗੇ, ਜੋ ਇਹ ਮੰਨ ਕੇ ਅਜੇ ਵੀ ਭਾਜਪਾ ਨਾਲ ਜੁੜੇ ਹੋਏ ਹਨ ਕਿ ਭਾਜਪਾ ਨੇ ਵਿਧਾਨ ਸਭਾ ਵਿਚੋਂ ਵਾਕਆੳਟ ਕਰ, ਜਿਥੇ ਆਪਣੀ ਕਾਂਗ੍ਰਸ-ਵਿਰੋਧੀ ਨੀਤੀ ਪੁਰ ਪਹਿਰਾ ਦਿੱਤਾ ਹੈ, ਉਥੇ ਹੀ ਇਸ ਬਿਲ ਨੂੰ ਬਿਨਾ ਕਿਸੇ ਰੁਕਾਵਟ ਦੇ ਪਾਸ ਹੋਣ ਦਾ ਰਾਹ ਪੱਧਰਾ ਕਰ, ਪ੍ਰਦੇਸ਼ ਦੇ ਸਿੱਖਾਂ ਦੀ ਮੰਗ ਪ੍ਰਤੀ ਆਪਣੀ ਸਹਿਮਤੀ ਹੋਣ ਦਾ ਅਹਿਸਾਸ ਵੀ ਸਿੱਖਾਂ ਨੂੰ ਕਰਵਾ ਦਿੱਤਾ ਹੈ। ਸ਼ਾਇਦ ਹਰਿਆਣਾ ਭਾਜਪਾ ਦੇ ਉਹ ਮੁੱਖੀ ਵੀ ਇਹ ਖਤਰਾ ਮੁਲ ਲੈਣਾ ਨਹੀਂ ਚਾਹੁਣਗੇ, ਜੋ ਪਹਿਲਾਂ ਹੀ ਸ. ਬਾਦਲ ਵਲੋਂ ਲੋਕਸਭਾ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕੀਤੇ ਜਾਣ ਕਾਰਣ ਪੈਦਾ ਹੋਈ ਆਪਣੀ ‘ਕਸਕ’ ਦਬਾਈ ਬੈਠੇ ਹਂ। ਇਸਲਈ ਚੰਗਾ ਇਹੀ ਹੋਵੇਗਾ ਕਿ ਸ. ਬਾਦਲ ਸੱਚਾੲੱ ਨੂੰ ਸਵੀਕਾਰ ਕਰਨ, ਬੀਤੇ ਦੀ ਕੜਵਾਹਟ ਭੁਲਾ ਹਰਿਆਣਾ ਦੇ ਸਿੱਖਾਂ ਦੀ ਬੇਨਤੀ ਪ੍ਰਤੀ ਸਕਾਰਾਤਮਕ ਸੋਚ ਅਪਨਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਬਾਹਵਾਂ ਵਿੱਚ ਸਮੇਟ ਆਪਣੇ-ਪਨ ਦਾ ਅਹਿਸਾਸ ਕਰਾਉਣ।
ਸੰਘਰਸ਼ ਦਾ ਕਾਰਣ: ਹਰਿਆਣਾ ਦੇ ਸਿੱਖਾਂ ਨੂੰ ਲੰਮੇਂ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਿਰੁਧ ਇਹ ਸ਼ਿਕਵਾ ਰਿਹਾ, ਕਿ ਉਹ ਨਿਜ ਹਿਤਾਂ ਦੀ ਪੂਰਤੀ ਦੇ ਲਈ ਲਗਾਤਾਰ ਉਨ੍ਹਾਂ ਦਾ ਆਰਥਕ ਤੇ ਰਾਜਨੈਤਿਕ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ। ਇਸ ਸਬੰਧ ਵਿੱਚ ਉਨ੍ਹਾਂ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਿਰੁਧ ਅਨੇਕਾਂ ਸ਼ਿਕਾਇਤਾਂ ਸਨ। ਇਨ੍ਹਾਂ ਵਿਚੋਂ ਇੱਕ ਮੁੱਖ ਸ਼ਿਕਾਇਤ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਹਰਿਆਣੇ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਸਾਰੀ ਆਮਦਨ ਸਮੇਟ ਕੇ ਪੰਜਾਬ ਲੈ ਜਾਂਦੇ ਹਨ। ਪਰ ਉਨ੍ਹਾਂ ਵਲੋਂ ਰਾਜ ਵਿੱਚਲੇ ਸਿੱਖਾਂ ਵਿੱਚ ਧਰਮ ਪ੍ਰਚਾਰ ਅਤੇ ਵਿਦਿਆ ਦੇ ਪਸਾਰ ਨੂੰ ਉਤਸਾਹਿਤ ਕਰਨ ਦੇ ਲਈ ਕੋਈ ਲੋੜੀਂਦਾ ਖਰਚ ਨਹੀਂ ਕੀਤਾ ਜਾਂਦਾ। ਇਥੋਂ ਤਕ ਕਿ ਰਾਜ ਵਿਚਲੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਲਈ ਨਿਯੁਕਤ ਸੇਵਾਦਾਰ, ਗ੍ਰੰਥੀ, ਰਾਗੀ, ਪ੍ਰਚਾਰਕ ਅਤੇ ਪ੍ਰਬੰਧਕੀ ਸਟਾਫ ਦੇ ਮੈਂਬਰ ਆਦਿ ਤਕ, ਸਾਰੇ ਹੀ ਪੰਜਾਬ ਤੋਂ ਭਰਤੀ ਕਰ ਕੇ ਭੇਜੇ ਜਾਂਦੇ ਹਨ। ਇਸ ਪਖੋਂ ਵੀ ਹਰਿਆਣੇ ਦੇ ਸਿੱਖਾਂ ਨੂੰ ਪੂਰੀ ਤਰ੍ਹਾਂ ਅਣਗੋਲਿਆਂ ਕਰ ਦਿਤਾ ਜਾਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਮੁੱਖ ਸ਼ਿਕਾਇਤ ਇਹ ਵੀ ਰਹੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਰਿਆਣੇ ਦੇ ਸਿੱਖਾਂ ਨੂੰ ਰਾਜ ਵਿਚਲੇ ਆਪਣੇ ਰਾਜਸੀ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਲਈ, ਸੁਤੰਤਰ ਰਣਨੀਤੀ ਘੜਨ ਦਾ ਅਧਿਕਾਰ ਨਹੀਂ ਦਿਤਾ ਜਾਂਦਾ। ਇਸਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਆਪਣੇ ਹਿਤਾਂ ਦੇ ਆਧਾਰ ਤੇ ਜੋ ਨੀਤੀਆਂ ਘੜਦੇ ਹਨ, ਬਿਨਾਂ ਉਨ੍ਹਾਂ ਨਾਲ ਸਲਾਹ ਕੀਤੇ ਜਾਂ ਉਨ੍ਹਾਂ ਦੀ ਰਾਇ ਲਏ, ਉਨ੍ਹਾਂ ਨੀਤੀਆਂ ਨੂੰ ਹੀ ਅਪਨਾਣ ਲਈ ਹਰਿਆਣੇ ਦੇ ਸਿੱਖਾਂ ਨੂੰ ਹਿਦਾਇਤਾਂ ਜਾਰੀ ਕਰ ਦਿਤੀਆਂ ਜਾਂਦੀਆਂ ਹਨ, ਜੋ ਕਿਸੇ ਵੀ ਤਰ੍ਹਾਂ ਹਰਿਆਣੇ ਦੇ ਸਿੱਖਾਂ ਦੇ ਹਿਤ ਵਿੱਚ ਨਹੀਂ ਹੁੰਦੀਆਂ। ਫਲਸਰੂਪ ਹਰਿਆਣੇ ਦੇ ਸਿੱਖ ਆਪਣੀ ਸੁਤੰਤਰ ਰਾਜਸੀ ਹੋਂਦ ਕਾਇਮ ਨਹੀਂ ਰਖ ਪਾ ਰਹੇ। ਜਿਸਦਾ ਨਤੀਜਾ ਇਹੀ ਹੁੰਦਾ ਰਿਹਾ ਕਿ ਰਾਜ ਦੀ ਹਰ ਸਰਕਾਰ, ਭਾਵੇਂ ਉਹ ਕਾਂਗਰਸ ਦੀ ਹੋਵੇ ਜਾਂ ਭਾਜਪਾ ਦੀ ਜਾਂ ਕਿਸੇ ਹੋਰ ਪਾਰਟੀ ਦੀ, ਉਨ੍ਹਾਂ ਨੂੰ ਅਣਗੋਲਿਆਂ ਕੀਤੀ ਰਖਦੀ ਹੈ।
…ਅਤੇ ਅੰਤ ਵਿੱਚ: ਹਰਿਆਣੇ ਦੇ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਲੋਂ ਕੀਤੇ ਜਾ ਰਹੇ ਆਪਣੇ ਇਸ ਆਰਥਕ ਅਤੇ ਰਾਜਸੀ ਸ਼ੋਸਣ ਤੋਂ ਛੁਟਕਾਰਾ ਹਾਸਲ ਕਰਨ ਅਤੇ ਇਨਸਾਫ ਦੀ ਪ੍ਰਾਪਤੀ ਦੇ ਲਈ ਸਹਿਯੋਗ ਪ੍ਰਾਪਤ ਕਰਨ ਵਾਸਤੇ, ਹਰ ਦਰਵਾਜ਼ਾ ਖਟਖਟਾਇਆ, ਪਰ ਹਰ ਕਿਸੇ ਨੇ ਉਨ੍ਹਾਂ ਨੂੰ ਲਾਲੀਪਾਪ ਥਮਾ ਕੇ ਹੀ ਟਰਕਾਈ ਰਖਿਆ, ਕਿਸੇ ਨੇ ਵੀ ਉਨ੍ਹਾਂ ਦਾ ਸਾਥ ਦੇਣ ਦੀ ਹਿੰਮਤ ਨਹੀਂ ਜੁਟਾਈ।
ਸ਼ਾਇਦ ਛੇ-ਸੱਤ-ਕੁ ਵਰ੍ਹੇ ਪਹਿਲਾਂ, ਉਨ੍ਹਾਂ ਕੌਮੀ ਘਟ-ਗਿਣਤੀ ਕਮਿਸ਼ਨ ਦੇ ਉਸ ਸਮੇਂ ਦੇ ਚੇਅਰਮੈਨ ਅਤੇ ਉਸਤੋਂ ਬਾਅਦ ਰਾਜਸਭਾ ਵਿੱਚ ਹਰਿਆਣੇ ਦੀ ਪ੍ਰਤੀਨਿਧਤਾ ਕਰਨ ਅਤੇ ਹਰਿਆਣਾ ਵਾਸੀਆਂ ਦੇ ਹਿਤਾਂ ਦੀ ਰਖਿਆ ਕਰਨ ਲਈ ਬਣੇ ਰਾਜਸਭਾ ਮੈਂਬਰ, ਸ. ਤਰਲੋਚਨ ਸਿੰਘ ਤਕ ਵੀ ਪਹੁੰਚ ਕੀਤੀ। ਦਸਿਆ ਜਾਂਦਾ ਹੈ ਕਿ ਉਨ੍ਹਾਂ ਹਰਿਆਣੇ ਦੇ ਸਿੱਖਾਂ ਦੀਆਂ ਸ਼ਿਕਾਇਤਾਂ ਨਾਲ ਸੰਬੰਧਤ ਪੇਸ਼ ਕੀਤੇ ਗਏ ਚਾਰਟਰ ਨਾਲ, ਸਹਿਮਤੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਪੁਰ ਅਧਾਰਤ ਚਾਰਟਰ ਦੀ ਕਾਪੀ ਆਪਣੀ ਚਿੱਠੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਭੇਜਦਿਆਂ ਲਿਖਿਆ ਕਿ ਉਹ ਹਰਿਆਣੇ ਦੇ ਸਿੱਖਾਂ ਦੀਆਂ ਇਨ੍ਹਾਂ ਸ਼ਿਕਾਇਤਾਂ ਨੂੰ ਦੂਰ ਕਰ, ਉਨ੍ਹਾਂ ਨੂੰ ਸੰਤੁਸ਼ਟ ਕਰਨ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ, ਉਨ੍ਹਾਂ ਦੀ ਸਿਫਾਰਿਸ਼ ਨੂੰ ਸਵੀਕਾਰ ਕਰ, ਉਸ ਤੇ ਅਮਲ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਦੀ ਚਿੱਠੀ ਦੀ ਪਹੁੰਚ ਤਕ ਦੇਣਾ ਵੀ ਯੋਗ ਨਹੀਂ ਸੀ ਸਮਝਿਆ।


(ਨੋਟ:- ਸੁਰਜੀਤ ਸਿੰਘ ਸੰਧੂ ਜੀ ਜੋ ਕਿ 18 ਜੂਨ 2014 ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ 2007 ਤੋਂ ‘ਸਿੱਖ ਮਾਰਗ’ ਤੇ ਲਿਖ ਰਹੇ ਸਨ। ਉਹਨਾ ਦੇ ਜੀਵਨ ਬਾਰੇ ਪਾਠਕਾਂ ਦੀ ਜਾਣਕਾਰੀ ਲਈ ਇਹ ਲਿਖਤ ਪੰਜਾਬ ਟਾਈਮਜ਼ ਤੋਂ ਲੈ ਕੇ ਪਾਈ ਹੈ-ਸੰਪਾਦਕ)

ਸਿੱਖ ਚਿੰਤਕ ਤੇ ਵਿਗਿਆਨੀ-ਸਰਜੀਤ ਸਿੰਘ ਸੰਧੂ
ਬਲਜੀਤ ਬਾਸੀ
ਫੋਨ: 734-259-9353
ਕੋਈ ਚਾਰ ਕੁ ਸਾਲ ਦੀ ਗੱਲ ਹੈ, ਮੈਂ ਸ਼ਾਮ ਦੀ ਰੋਟੀ ਖਾ ਰਿਹਾ ਸਾਂ ਕਿ ਫੋਨ ਦੀ ਘੰਟੀ ਖੜਕੀ। ਮੈਂ ਰੋਟੀ ਛੱਡ ਫੋਨ ਚੁੱਕ ਲਿਆ। ਅੱਗੋਂ ਆਵਾਜ਼ ਆਈ, “ਹੈਲੋ, ਬਲਜੀਤ ਬਾਸੀ?” “ਜੀ ਬੋਲ ਰਿਹਾਂ।” “ਉਹ ਕੀ ਹਾਲ ਏ ਕਾਕੇ ਤੇਰਾ, ਬੜੀ ਸ਼ਬਦਾਂ ਦੀ ਮਿਝ ਕਢਦੈਂ?” ਕਈ ਪਾਠਕ ਬੜੀ ਅਪਣੱਤ ਜਿਤਾਉਂਦੇ ਹਨ। ਇਹ ਕੰਬਦੀ ਅਤੇ ਅਸਪਸ਼ਟ ਜਿਹੀ ਆਵਾਜ਼ ਕਿਸੇ ਬੁੱਢੇ ਦੀ ਲਗਦੀ ਸੀ। ਉਂਜ ਥੋੜ੍ਹੀ ਜਾਣੀ-ਪਛਾਣੀ ਵੀ ਲਗਦੀ ਸੀ। ਪਰ ਕਿਸ ਦੀ ਹੋ ਸਕਦੀ ਹੈ, ਦਿਮਾਗ ਦੀ ਬੱਤੀ ਨਹੀਂ ਸੀ ਜਗ ਰਹੀ। ਕੋਈ ਨੀਮ-ਪਛਾਣੀ ਆਵਾਜ਼ ਸੁਣ ਕੇ ਇਹ ਕਹਿਣਾ, ਜੀ ਤੁਹਾਨੂੰ ਪਛਾਣਿਆ ਨਹੀਂ, ਅਗਲੇ ਦੀ ਹੇਠੀ ਹੀ ਤਾਂ ਹੈ। ਮੈਂ ਜੱਕੋਤੱਕੇ ਵਿੱਚ ਸਾਂ ਕਿ ਉਨ੍ਹਾਂ ਆਪ ਹੀ ਕਹਿ ਦਿੱਤਾ, “ਮੈਂ ਸਰਜੀਤ ਸਿੰਘ ਸੰਧੂ ਹਾਂ, ਤੇਰੇ ਭਰਾ ਪਰਮਜੀਤ ਬਾਸੀ ਦਾ ਰਹਿ ਚੱਕਾ ਕੁਲੀਗ।” ਦਿਮਾਗ ਵਿੱਚ ਫੱਟ ਚਾਨਣ ਹੋ ਗਿਆ, ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਨਾ ਪਛਾਨਣ ਲਈ ਮੁਆਫੀ ਮੰਗੀ। ਉਂਜ ਏਡੀ ਗੱਲ ਵੀ ਨਹੀਂ ਸੀ, ਅਸੀਂ ਕਿਹੜਾ ਏਨੀ ਵਾਰੀ ਮਿਲੇ ਸਾਂ ਕਿ ਮੈਂ ਉਨ੍ਹਾਂ ਦੀ ਆਵਾਜ਼ ਚੇਤੇ ਰੱਖਦਾ।
ਮੇਰੇ ਵੱਡੇ ਭਰਾ ਪਰਮਜੀਤ ਬਾਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਰਸਾਇਣ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਹਨ। ਸੰਧੂ ਸਾਹਿਬ ਵੀ ਉਸੇ ਵਿਭਾਗ ਵਿੱਚ ਪ੍ਰੋਫੈਸਰ ਰਹੇ ਸਨ। ਉਹ ਮੇਰੇ ਭਰਾ ਦੇ ਸਹਿਕਰਮੀ ਹੋਣ ਦੇ ਨਾਲ ਨਾਲ ਦੋਸਤ ਵੀ ਬਣ ਗਏ ਸਨ। ਮੈਂ ਇੱਕ ਦੋ ਵਾਰੀ ਉਨ੍ਹਾਂ ਨੂੰ ਭਰਾ ਦੇ ਘਰ ਮਿਲ ਚੁੱਕਾ ਸਾਂ। ਇੱਕ ਵਾਰੀ ਦੋਵੇਂ ਜਣੇ ਚੰਡੀਗੜ੍ਹ ਵਿੱਚ ਮੇਰੇ ਘਰ ਵੀ ਆਏ ਸਨ ਪਰ ਇਹ ਘੱਟੋ ਘੱਟ ਤੀਹ ਸਾਲ ਪੁਰਾਣੀਆਂ ਗੱਲਾਂ ਹਨ। ਸੰਧੂ ਸਾਹਿਬ ਇੱਕ ਵਧੀਆ, ਹਰਮਨਪਿਆਰੇ ਟੀਚਰ, ਚੋਟੀ ਦੇ ਸਾਇੰਸਦਾਨ, ਚੋਖੇ ਗਿਆਨਵਾਨ ਅਤੇ ਅਤਿ ਦਰਜੇ ਦੇ ਦਿਲਚਸਪ ਇਨਸਾਨ ਸਨ। ਸਭ ਤੋਂ ਵੱਡੀ ਗੱਲ ਇਹ ਕਿ ਉਹ ਗੁਰਬਾਣੀ, ਸਿੱਖ ਇਤਿਹਾਸ ਅਤੇ ਪੰਜਾਬੀ ਦਾ ਡੂੰਘਾ ਗਿਆਨ ਰੱਖਦੇ ਸਨ। ਸਾਇੰਸਦਾਨਾਂ ਵਿੱਚ ਇਹ ਗੁਣ ਘੱਟ ਹੀ ਹੁੰਦੇ ਹਨ। ਕੋਈ ਪੱਚੀ ਕੁ ਸਾਲ ਤੋਂ ਉਹ ਅਮਰੀਕਾ ਵਿੱਚ ਰਹਿ ਰਹੇ ਸਨ ਤੇ ਉਨ੍ਹਾਂ ਦਿਨਾਂ ਵਿੱਚ ਓਰੇਗਾਨ ਸਟੇਟ ਵਿੱਚ ਆਪਣੇ ਤਿੰਨ ਲੜਕਿਆਂ ਨਾਲ ਰਹਿੰਦੇ ਸਨ। ਮਾੜੀ ਖਬਰ ਇਹ ਹੈ ਕਿ ਪਿਛਲੇ ਦਿਨੀਂ ਉਹ 84 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਚੁੱਕੇ ਹਨ।
ਡਾ. ਸੰਧੂ 1930 ਵਿੱਚ ਲਾਇਲਪੁਰ ਜ਼ਿਲੇ ਦੇ ਕਿਸੇ ਪਿੰਡ ਵਿੱਚ ਪੈਦਾ ਹੋਏ। ਮੁਢਲੀ ਵਿਦਿਆ ਉਥੋਂ ਹੀ ਪ੍ਰਾਪਤ ਕੀਤੀ। ਬਟਵਾਰੇ ਪਿਛੋਂ ਉਨ੍ਹਾਂ ਕਾਲਜੀ ਵਿਦਿਆ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਹਸਿਲ ਕੀਤੀ। ਉਪਰੰਤ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਰਸਾਇਣ ਦੀ ਪੀ. ਐਚ. ਡੀ. ਕੀਤੀ। ਚੰਡੀਗੜ੍ਹ ਲੈਕਚਰਰ ਲੱਗਣ ਪਿਛੋਂ ਛੇਤੀ ਹੀ ਉਨ੍ਹਾਂ ਨੂੰ ਕਾਮਨਵੈਲਥ ਸਕਾਲਰਸ਼ਿਪ ਦੀ ਪੇਸ਼ਕਸ਼ ਹੋਈ। ਇਸ ਖੋਜ ਵਿੱਚ ਕੰਮ ਕਰਦਿਆਂ ਉਨ੍ਹਾਂ ਲੰਡਨ ਯੂਨੀਵਰਸਿਟੀ ਤੋਂ ਦੂਜੀ ਪੀ. ਐਚ. ਡੀ. ਕੀਤੀ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਾਫੀ ਸਮਾਂ ਰੀਡਰ ਰਹੇ। 1970 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਹੋਣ ਨਾਲ ਉਨ੍ਹਾਂ ਨੂੰ ਇਥੋਂ ਦੇ ਰਸਾਇਣ ਵਿਭਾਗ ਨੂੰ ਪੱਕੀਆਂ ਨੀਂਹਾਂ `ਤੇ ਕਾਇਮ ਕਰਨ ਲਈ ਇਸ ਦਾ ਪ੍ਰੋਫੈਸਰ ਅਤੇ ਮੁਖੀ ਥਾਪਿਆ ਗਿਆ। ਇਸ ਪੋਸਟ `ਤੇ ਉਹ 1990 ਤੱਕ ਰਿਟਾਇਰ ਹੋਣ ਦੇ ਸਮੇਂ ਤੱਕ ਰਹੇ। ਉਪਰੰਤ ਆਪਣੇ ਤਿੰਨ ਪੁੱਤਰਾਂ ਕੋਲ ਅਮਰੀਕਾ ਆ ਕੇ ਰਹਿਣ ਲੱਗ ਪਏ। ਆਪਣੇ ਕਾਰਜ ਕਾਲ ਦੌਰਾਨ ਉਨ੍ਹਾਂ ਆਪਣੇ ਯਤਨਾਂ ਨਾਲ ਵਿਭਾਗ ਨੂੰ ਕੌਮੀ ਪੱਧਰ ਦਾ ਬਣਾ ਦਿੱਤਾ। ਉਹ ਅਨੇਕਾਂ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਨਾਲ ਜੁੜੇ ਰਹੇ। ਉਹ ਪੰਜਾਬ ਰਾਜ ਦੀ ਸਾਇੰਸ ਅਤੇ ਤਕਨਾਲੋਜੀ ਕੌਂਸਲ ਦੇ ਸੰਸਥਾਪਕ ਅਤੇ ਡਾਇਰੈਕਟਰ ਰਹੇ ਹਨ। ਉਨ੍ਹਾਂ ਅਨੇਕਾਂ ਪੀ. ਐਚ. ਡੀ. ਪੈਦਾ ਕੀਤੇ ਹਨ। ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਚੀਨ ਆਦਿ ਕਈ ਦੇਸ਼ਾਂ ਵਿੱਚ ਹੋਈਆਂ ਕਾਨਫਰੰਸਾਂ ਵਿੱਚ ਉਨ੍ਹਾਂ ਦੇ ਪਰਚੇ ਪੜ੍ਹੇ ਗਏ ਅਤੇ ਪ੍ਰਤਿਸ਼ਠਿਤ ਜਨਰਲਾਂ ਵਿੱਚ ਛਪੇ। ਬਹੁਤ ਸਾਰੀਆਂ ਕਿਤਾਬਾਂ ਵਿੱਚ ਉਨ੍ਹਾਂ ਦੀਆਂ ਖੋਜਾਂ ਦਾ ਜ਼ਿਕਰ ਆਉਂਦਾ ਹੈ। ਉਹ ਰਸਾਇਣ ਅਤੇ ਸਾਇੰਸ ਨਾਲ ਸਬੰਧਤ ਅਨੇਕਾਂ ਰਾਜਸੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਸਰਗਰਮ ਮੈਂਬਰ ਰਹੇ ਹਨ। ਉਨ੍ਹਾਂ ਬੇਸ਼ੁਮਾਰ ਇਨਾਮ ਅਤੇ ਸਨਮਾਨ ਪ੍ਰਾਪਤ ਕੀਤੇ ਅਤੇ ਆਪਣੇ ਵਿਸ਼ੇ ਦੀ ਰੱਜ ਕੇ ਸੇਵਾ ਕੀਤੀ। ਉਨ੍ਹਾਂ ਦੇ ਪੈਦਾ ਕੀਤੇ ਸੈਂਕੜੇ ਵਿਦਿਆਰਥੀ ਵੱਡੀਆਂ ਵੱਡੀਆਂ ਅਕਾਦਮਿਕ ਪੋਸਟਾਂ `ਤੇ ਲੱਗੇ ਹੋਏ ਹਨ।
ਐਪਰ ਅਮਰੀਕਾ ਆ ਕੇ ਉਨ੍ਹਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿੱਖ ਧਰਮ ਅਤੇ ਗੁਰਬਾਣੀ ਨਾਲ ਜੋੜ ਲਿਆ। ਉਹ ਗੁਰੂ ਗ੍ਰੰਥ ਸਾਹਿਬ ਦੇ ਉਪਲਭਦ ਕਈ ਅੰਗਰੇਜ਼ੀ ਅਨੁਵਾਦਾਂ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਆਪ ਹੀ ਇਹ ਕੰਮ ਵਿੱਢ ਦਿੱਤਾ। ਉਨ੍ਹਾਂ ਹਰਕੁਲੀਸ, ਕੈਲੀਫੋਰਨੀਆ ਵਿੱਚ ਸਿੱਖ ਖੋਜ ਅਤੇ ਸਿੱਖਿਆ ਬਾਰੇ ਇੱਕ ਅੰਤਰਰਾਸ਼ਟਰੀ ਸੰਸਥਾ ਖੜ੍ਹੀ ਕਰ ਦਿੱਤੀ। ਇਸ ਸੰਸਥਾ ਰਾਹੀਂ ਉਨ੍ਹਾਂ ਸਿੱਖੀ ਦੇ ਵਿਸ਼ੇ `ਤੇ ਪੰਜ ਕਿਤਾਬਾਂ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਕਰਾਈਆਂ। ਕੈਨੇਡਾ ਅਤੇ ਅਮਰੀਕਾ ਦੇ ਅਨੇਕਾਂ ਗੁਰਦੁਆਰਿਆਂ ਅਤੇ ਹੋਰ ਸੰਸਥਾਵਾਂ ਵਿੱਚ ਸਿੱਖੀ ਬਾਰੇ ਖੋਜ ਭਰਪੂਰ ਭਾਸ਼ਣ ਦਿੱਤੇ। ਵਿਗਿਆਨੀ ਹੋਣ ਦੇ ਨਾਤੇ ਉਨ੍ਹਾਂ ਦੀ ਪਹੁੰਚ ਵੀ ਵਿਗਿਆਨਕ ਅਤੇ ਮੌਲਿਕ ਹੁੰਦੀ ਸੀ। ਉਹ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਇਸ ਦੇ ਅੰਦਰੂਨੀ ਪਰਿਪੇਖ ਵਿੱਚ ਰੱਖ ਕੇ ਕਰਨ ਦੇ ਹੱਕ ਵਿੱਚ ਸਨ। ਉਨ੍ਹਾਂ ‘ਸਿੱਖ ਮਾਰਗ’ ਨਾਂ ਦੇ ਵੈਬਮੈਗਜ਼ੀਨ ਵਿੱਚ ਕੋਈ ਤੇਈ ਖੋਜ ਭਰਪੂਰ ਲੇਖ ਲਿਖੇ। ਉਨ੍ਹਾਂ ਅਨੁਸਾਰ ਮੂਲਮੰਤਰ 67 ਦਾ ਉਚਾਰਣ “ਇਕ ਓਅੰਕਾਰ” ਨਹੀਂ ਬਲਕਿ ‘ਇੱਕੋ’ ਹੈ। ਉਹ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਸਨ ਮੰਨਦੇ। ਉਨ੍ਹਾਂ ਗੁਰਬਾਣੀ ਦੇ ਪ੍ਰਚਲਿਤ ਕਈ ਟੀਕਿਆਂ ਵਿੱਚ ਕਈ ਘਾਟਾਂ ਵੱਲ ਧਿਆਨ ਵੀ ਦਿਵਾਇਆ। ਸੰਧੂ ਸਾਹਿਬ ਸਾਹਿਤ ਰਸੀਏ ਹੀ ਨਹੀਂ ਸਾਹਿਤ ਰਚੈਤਾ ਵੀ ਸਨ। ਉਨ੍ਹਾਂ ਦੇ ਦੋ ਕਾਵਿਸੰਗ੍ਰਿਹ ਵੀ ਪ੍ਰਕਾਸ਼ਤ ਹੋ ਚੁੱਕੇ ਹਨ।
ਮੇਰੇ ਨਾਲ ਪਹਿਲੇ ਦਿਨ ਹੋਈ ਗੱਲ ਬਾਤ ਤੋਂ ਬਾਅਦ ਉਹ ਅਕਸਰ ਹੀ ਸ਼ਾਮ ਨੂੰ ਸੱਤ ਵਜੇ ਮੈਨੂੰ ਫੋਨ ਕਰਦੇ ਤੇ ਕਈ ਗੱਲਾਂ ਬਾਰੇ ਗਿਆਨ ਚਰਚਾ ਹੁੰਦੀ। ਉਨ੍ਹਾਂ ਮੈਨੂੰ ਦੱਸਿਆ ਕਿ ਓਰੇਗਾਨ ਸਟੇਟ ਵਿੱਚ ਜਿਸ ਥਾਂ ਮੈਂ ਰਹਿੰਦਾ ਹਾਂ, ਉਥੇ ‘ਪੰਜਾਬ ਟਾਈਮਜ਼’ ਨਹੀਂ ਪੁੱਜਦਾ ਜਿਸ ਵਿੱਚ ਮੇਰਾ ਸ਼ਬਦਾਂ ਦੀ ਵਿਉਤਪਤੀ ਵਾਲਾ ਕਾਲਮ ‘ਸ਼ਬਦ ਝਰੋਖਾ’ ਛਪਦਾ ਹੈ। ਉਨ੍ਹਾਂ ਨੂੰ ਹਰ ਹਫਤੇ ਕੈਲੀਫੋਰਨੀਆ ਵਿੱਚ ਰਹਿੰਦਾ ਉਨ੍ਹਾਂ ਦਾ ਕੋਈ ਦੋਸਤ ਟੈਲੀਫੋਨ `ਤੇ ਮੇਰਾ ਕਾਲਮ ਪੜ੍ਹ ਕੇ ਸੁਣਾਉਂਦਾ ਹੈ। ਮੇਰੇ ਲਈ ਇਹ ਇੱਕ ਵੱਡੇ ਮਾਣ ਵਾਲੀ ਗੱਲ ਸੀ। ਸੰਧੂ ਸਾਹਿਬ ਨਾਲ ਮੇਰਾ ਫੋਨ ਅਤੇ ਈਮੇਲ ਰਾਹੀਂ ਰਾਬਤਾ ਬਹੁਤਾ ਚਿਰ ਨਾ ਰਹਿ ਸਕਿਆ। ਫੋਨ `ਤੇ ਇਸ ਕਰਕੇ ਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ, ਉਨ੍ਹਾਂ ਦੀ ਆਵਾਜ਼ ਬਹੁਤੀ ਸਪਸ਼ਟ ਨਹੀਂ ਸੀ ਤੇ ਉਹ ਕਾਹਲੀ-ਕਾਹਲੀ ਵੀ ਬੋਲਦੇ ਸਨ। ਮੈਨੂੰ ਅਤੇ ਮੇਰੀ ਪਤਨੀ ਨੂੰ ਉਨ੍ਹਾਂ ਦੀਆਂ ਗੱਲਾਂ ਸਮਝਣ ਵਿੱਚ ਬਹੁਤ ਕਠਿਨਾਈ ਹੋਣ ਲੱਗੀ। ਸ਼ਾਇਦ ਉਨ੍ਹਾਂ ਨੂੰ ਆਪ ਵੀ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ। ਇਸ ਉਮਰ ਵਿੱਚ ਉਹ ਕੰਪਿਊਟਰ `ਤੇ ਬਹੁਤਾ ਚਿਰ ਨਹੀਂ ਸਨ ਬੈਠ ਸਕਦੇ ਅਤੇ ਇਸ ਤਰ੍ਹਾਂ ਸਾਡਾ ਆਪਸੀ ਰਾਬਤਾ ਹੌਲੀ ਹੌਲੀ ਖਤਮ ਹੋ ਗਿਆ।
ਪਰ ਥੋੜੇ ਜਿਹੇ ਸੰਪਰਕ ਦੌਰਾਨ ਹੀ ਉਨ੍ਹਾਂ ਮੈਨੂੰ ਗੁਰਬਾਣੀ, ਪੰਜਾਬੀ ਭਾਸ਼ਾ ਅਤੇ ਆਮ ਜੀਵਨ ਬਾਰੇ ਢੇਰ ਗਿਆਨ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੁਦ ਸ਼ਬਦਾਂ, ਨਾਂਵਾਂ ਤੇ ਥਾਂਵਾਂ ਦਾ ਪਿਛੋਕੜ ਜਾਣਨ ਦਾ ਝੱਲ ਹੈ। ਉਹ ਕਿਤਾਬਾਂ, ਟੀ. ਵੀ. , ਰੇਡੀਓ ਤੇ ਆਮ ਲੋਕਾਂ ਦੀ ਗੱਲਬਾਤ ਤੋਂ ਇਸ ਸਭ ਕੁੱਝ ਦੇ ਵੇਰਵੇ ਇਕੱਠੇ ਕਰਦੇ ਰਹਿੰਦੇ ਹਨ। ਉਨ੍ਹਾਂ ਇਹ ਕਹਿ ਕੇ ਮੈਨੂੰ ਚਕ੍ਰਿਤ ਕਰ ਦਿੱਤਾ ਕਿ ਉਨ੍ਹਾਂ ਨੇ ਸ਼ਬਦਾਂ ਤੇ ਨਾਂਵਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਏਨੀਆਂ ਪਰਚੀਆਂ ਬਣਾ ਲਈਆਂ ਹਨ ਕਿ ਦੋਤਿੰਨ ਬੋਰੀਆਂ ਭਰੀਆਂ ਜਾ ਸਕਦੀਆਂ ਹਨ। ਉਹ ਕਿਸੇ ਸੁਣੇ ਨਾਂ ਤੋਂ ਝੱਟ ਅਨੁਮਾਨ ਲਾ ਲੈਂਦੇ ਸਨ ਕਿ ਇਹ ਬੰਦਾ ਦੁਨੀਆਂ ਦੇ ਕਿਹੜੇ ਕੋਨੇ ਵਿੱਚ ਰਹਿੰਦਾ ਹੈ। ਉਂਜ ਮੈਂ ਦੇਖਿਆ ਇਹ ਤੱਥਤਾਮਕ ਵੇਰਵੇ ਹੀ ਸਨ। ਉਹ ਇਨ੍ਹਾਂ ਵੇਰਵਿਆਂ ਦਾ ਭਾਸ਼ਾ-ਵਿਗਿਆਨਕ ਵਿਸ਼ਲੇਸ਼ਣ ਨਹੀਂ ਸਨ ਕਰ ਸਕਦੇ, ਇਸ ਲਈ ਕਈ ਵਾਰੀ ਕੱਢੇ ਨਤੀਜੇ ਗਲਤ ਵੀ ਹੋ ਸਕਦੇ ਹਨ। ਪਰ ਏਨੀ ਸਾਰੀ ਹਾਸਿਲ ਕੀਤੀ ਸਮੱਗਰੀ ਵਿਚੋਂ ਹੋਰ ਬੜਾ ਕੁੱਝ ਕੰਮ ਦਾ ਨਿਕਲ ਸਕਦਾ ਹੈ। ਰਸਾਇਣ ਵਿਭਾਗ ਦਾ ਮੇਰੇ ਤੇ ਮੇਰੇ ਭਰਾ ਦਾ ਇੱਕ ਹੋਰ ਕੁਲੀਗ ਸੀ ਡਾ. ਨਾਜ਼ਰ ਸਿੰਘ। ਉਹ ਕਾਮਰੇਡੀ ਖਿਆਲਾਂ ਦਾ ਸੀ ਤੇ ਉਸ ਨੂੰ ਭਾਸ਼ਾ ਦਾ ਕੱਚਘਰੜ ਗਿਆਨ ਛਾਂਟਣ ਦੀ ਆਦਤ ਸੀ। ਇੱਕ ਵਾਰੀ ਉਹ ਚੰਡੀਗੜ੍ਹ ਮੇਰੇ ਵਿਭਾਗ ਵਿੱਚ ਆਏ ਤਾਂ ਮੈਂ ਆਪਣੇ ਸਹਿਕਰਮੀ ਡਾ. ਬਖਸ਼ੀਸ਼ ਸਿੰਘ ਜੌਹਲ ਦਾ ਉਨ੍ਹਾਂ ਨਾਲ ਤੁਆਰਫ ਕਰਾਇਆ। ‘ਜੌਹਲ’ ਗੋਤ ਸੁਣਦੇ ਹੀ ਡਾ. ਨਾਜ਼ਰ ਸਿੰਘ ਕਹਿੰਦੇ ਕਿ ਜੌਹਲ ਸ਼ਬਦ ਜ਼ੁਲੂ ਤੋਂ ਆਇਆ ਹੈ ਤੇ ਇਸੇ ਦਾ ਵਿਗੜਿਆ ਰੂਪ ਹੈ। ਅਸੀਂ ਉਨ੍ਹਾਂ ਨੂੰ ਵਿਆਖਿਆ ਕਰਨ ਲਈ ਕਿਹਾ ਤਾਂ ਉਹ ਸਾਡੀ ਤਸੱਲੀ ਨਾ ਕਰਵਾ ਸਕੇ। ਇੱਕ ਸ਼ਬਦ ਦਾ ਦੂਜੇ ਨਾਲ ਸਬੰਧ ਦਰਸਾਉਣ ਲਈ ਕੇਵਲ ਧੁਨੀ ਦਾ ਸਮਾਨ ਹੋਣਾ ਹੀ ਕਾਫੀ ਨਹੀਂ ਹੁੰਦਾ, ਹੋਰ ਭਾਸ਼ਾਵਿਗਿਆਨਕ ਅਤੇ ਇਤਿਹਾਸਕ ਤੱਥ ਵੀ ਦੱਸਣੇ ਜ਼ਰੂਰੀ ਹੁੰਦੇ ਹਨ। ਡਾ. ਨਾਜ਼ਰ ਸਿੰਘ ਵਾਲੀ ਇਹ ਗੱਲ ਮੈਂ ਇੱਕ ਦਿਨ ਸਰਜੀਤ ਸੰਧੂ ਹੁਰਾਂ ਨੂੰ ਦੱਸੀ ਤੇ ਨਾਲ ਹੀ ਮਖੌਲ ਕੀਤਾ ਕਿ ਤੁਹਾਨੂੰ ਕੈਮਿਸਟਰੀ ਵਾਲਿਆਂ ਨੂੰ ਭਾਸ਼ਾ-ਵਿਗਿਆਨ ਵਿੱਚ ਮੂੰਹ ਮਾਰਨ ਦੀ ਆਦਤ ਕਿਉਂ ਪੈ ਗਈ ਹੈ? ਉਹ ਉਦੋਂ ਤਾਂ ਚੁੱਪ ਰਹੇ ਪਰ ਕੁੱਝ ਦਿਨਾਂ ਬਾਅਦ ਉਨ੍ਹਾਂ ਦੀ ਈਮੇਲ ਆਈ, “ਪਿਆਰੇ ਬਲਜੀਤ ਬਾਸੀ, ਗੁਰੂ ਫਤਹਿ। ਤੈਨੂੰ ਯਾਦ ਹੋਵੇਗਾ ਕਿ ਕੁੱਝ ਦਿਨ ਪਹਿਲਾਂ ਤੂੰ ਮੈਨੂੰ ਦੱਸਿਆ ਸੀ ਕਿ ਡਾ. ਨਾਜ਼ਰ ਸਿੰਘ ਨੇ ਤੁਹਾਨੂੰ ਜੌਹਲ ਗੋਤ ਦੇ ਨਿਕਾਸ ਬਾਰੇ ਗੱਲ ਕਰਦਿਆਂ ਇਹ ਕਿਹਾ ਕਿ ਇਹ ਅਫਰੀਕਾ ਦੇ ਇੱਕ ਕਬੀਲੇ ‘ਜ਼ੁਲੂ’ ਨਾਲ ਸਬੰਧਤ ਹੈ ਪਰ ਇਸ ਦੀ ਕੋਈ ਇਤਿਹਾਸਕ ਗਵਾਹੀ ਪੇਸ਼ ਨਹੀਂ ਕੀਤੀ। ਫਿਰ ਤੂੰ ਗੱਲ ਉਥੇ ਹੀ ਛੱਡ ਦਿੱਤੀ। ਮੈਂ ਟੀ. ਵੀ. ਦੇਖਦਾ ਅਤੇ ਪ੍ਰਾਚੀਨ ਕਿਤਾਬਾਂ ਅਤੇ ਰਸਾਲਿਆਂ ਦਾ ਅਧਿਐਨ ਕਰਦਾ ਰਹਿੰਦਾ ਹਾਂ। ਅੱਜ ਹੀ ਮੈਂ ਟੀ. ਵੀ. `ਤੇ ਇੱਕ ਮਿਸਰ ਦੇ ਸ਼ਖਸ ਬਾਰੇ ਜਾਣਕਾਰੀ ਲਈ ਹੈ ਜੋ ਮਿਸਰ ਦੇ ਪੁਰਾਤਤਵ ਇਤਿਹਾਸ ਦਾ ਅਧਿਐਨ ਕਰਦਾ ਹੈ। ਉਸ ਦਾ ਨਾਂ ਹੈ ਜ਼ਾਹਲ ਅੱਬਾਸ। ਇਸ ਨਾਮ ਤੋਂ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ “ਜ਼ੁਲੂ” ਸ਼ਬਦ ਕਿਵੇਂ ਮਿਸਰ ਵਿੱਚ ਪਹੁੰਚਿਆ ਤੇ ਉਥੋਂ ਚੱਲ ਕੇ ਅਰਬ ਦੇਸ਼ਾਂ ਵਿੱਚ ਪ੍ਰਚਲਿਤ ਹੋਇਆ।
ਅਰਬ ਦੇਸ਼ਾਂ ਤੋਂ ਇਹ ਜਾਹਲ/ਜੌਹਲ ਰੂਪ ਵਿੱਚ ਇਰਾਨ ਆ ਗਿਆ ਤੇ ਉਥੋਂ ਹੋਰ ਅੱਗੇ ਵਧਦਾ ਪੰਜਾਬ ਵਿੱਚ ਆ ਗਿਆ। ਪ੍ਰੋਫੈਸਰ ਬੁਧ ਪ੍ਰਕਾਸ਼ ਨੇ ਆਪਣੀ ਰਚਨਾ ਪ੍ਰਾਚੀਨ ਪੰਜਾਬ ਦੇ ਇਤਿਹਾਸ ਵਿੱਚ ਇੱਕ ‘ਜਵਾਲਾ’ ਕਬੀਲੇ ਦਾ ਜ਼ਿਕਰ ਕੀਤਾ ਹੈ। ਪੁਰਾਣੀਆਂ ਭਾਸ਼ਾਵਾਂ ਵਿੱਚ “ਹ” ਧੁਨੀ “ਵ” ਵਿੱਚ ਬਦਲ ਜਾਂਦੀ ਹੈ। ਧਿਆਨ ਦਿਓ, ਇਥੇ ਭਾਵੇਂ ਸੰਧੂ ਸਾਹਿਬ ਨੇ ਜੌਹਲ ਗੋਤ ਬਾਰੇ ਕਈ ਸਬੰਧਤ ਤੱਥ ਦਰਸਾਏ ਹਨ ਪਰ ਇਸ ਦਾ ਮੁਢ ਜਾਨਣ ਬਾਰੇ ਇਹ ਸਭ ਵੀ ਕਾਫੀ ਨਹੀਂ ਹਨ। ਉਨ੍ਹਾਂ ਆਖਰਕਾਰ ਸ਼ਬਦ ਦੀ ਧੁਨੀ ਸਮਾਨਤਾ ਤੋਂ ਹੀ ਅਨੁਮਾਨ ਲਾਇਆ ਹੈ। ਇਸੇ ਤਰ੍ਹਾਂ ਉਨ੍ਹਾਂ ਮੈਨੂੰ ਇੱਕ ਵਾਰੀ ਕਿਹਾ ਸੀ ਕਿ ਗੰਗਾ ਸ਼ਬਦ ਚੀਨ ਤੋਂ ਆਇਆ ਹੈ ਪਰ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸੀ ਹੋ ਸਕਿਆ। ਪਰ ਉਨ੍ਹਾਂ ਦੀਆਂ ਸਾਰੀਆਂ ਲੱਭਤਾਂ ਦਾ ਖਜ਼ਾਨਾ ਫਰੋਲਿਆਂ ਜ਼ਰੂਰ ਕਈ ਬਹੁਮੁੱਲੇ ਹੀਰੇ ਲੱਭ ਸਕਦੇ ਹਨ। ਸੰਧੂ ਸਾਹਿਬ ਇੱਕ ਸਿਰੜੀ ਵਿਦਵਾਨ ਸਨ। ਉਨ੍ਹਾਂ ਦੇ ਬਹੁਤ ਸਾਰੇ ਨੋਟਸ ਖਿਲਰੇ ਪੱਤਰੇ ਪਏ ਹਨ। ਉਨ੍ਹਾਂ ਦੇ ਲੜਕਿਆਂ ਨੇ ਉਨ੍ਹਾਂ ਦੇ ਸਾਰੇ ਛਪੇ ਅਤੇ ਚੋਣਵੇਂ ਅਣਛਪੇ ਕੰਮ ਨੂੰ ਇੰਟਰਨੈਟ `ਤੇ ਮੁਹੱਈਆ ਕਰਨ ਦਾ ਫੈਸਲਾ ਕੀਤਾ ਹੈ। ਸੰਧੂ ਸਾਹਿਬ ਲਈ ਇਹ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।


15/07/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੀਕੂੰ ਨਦਰ ਪਵੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੀਕੂੰ ਨਦਰ ਪਵੇ ਵਾਹਿਗੁਰੂ, ਕੀਕੂੰ ਨਦਰ ਪਵੇ।
ਧਿਆਨ ਤੇਰੇ ਵਿੱਚ ਜੁੜਿਆ ਹੋਇਆ, ਚੱਤੋ-ਪਹਿਰ ਰਵ੍ਹੇ।
ਤੈਥੋਂ ਮਨ ਨਾ ਹੋਵੇ ਪਾਸੇ, ਮਾਇਆ ਨਾ ਬੰਧਨ ਵਿੱਚ ਫਾਥੇ
ਕਾਮ, ਕ੍ਰੋਧ, ਮੋਹ, ਲੋਭ ਰਹੇ ਨਾ, ਨਾ ਅਹੰਕਾਰ ਲਵੇ।
ਕੀਕੂੰ ਨਦਰ ਪਵੇ ਵਾਹਿਗੁਰੂ, ਕੀਕੂੰ ਨਦਰ ਪਵੇ।
ਕੀਕੂੰ ਨਿਰ-ਵਿਚਾਰ ਹੋ ਜਾਵਾਂ, ਤੇ ਕਿੰਜ ਨਿਰ-ਵਿਕਾਰ ਹੋ ਜਾਵਾਂ,
ਦੁੱਖ-ਸੁੱਖ ਦੇ ਝੰਝਟ ਛੁਟ ਜਾਵਣ, ਨਾ ਪਰਬਤ ਗਮ ਢਵੇ,
ਕੀਕੂੰ ਨਦਰ ਪਵੇ ਵਾਹਿਗੁਰੂ, ਕੀਕੂੰ ਨਦਰ ਪਵੇ।
ਕੌਣ ਪਰਾਇਆ? ਤੂੰ ਹਰ ਥਾਵੇਂ, ਸਭ ਜੀਆਂ ਵਿੱਚ ਨਜ਼ਰੀਂ ਆਵੇਂ,
ਤੂੰ ਹੀ ਤੂੰ ਬਸ ਮਨ ਚਿੱਤ ਹੋਵੇਂ, ਸ਼ੰਕਾ ਨਾ ਕੋਈ ਰਵ੍ਹੇ।
ਕੀਕੂੰ ਨਦਰ ਪਵੇ ਵਾਹਿਗੁਰੂ, ਕੀਕੂੰ ਨਦਰ ਪਵੇ।
ਸਭ ਦਾ ਭਲਾ ਹਮੇਸ਼ਾ ਮੰਗਾਂ, ਰੂਹ ਤੇਰੇ ਰੰਗ ਦੇ ਵਿੱਚ ਰੰਗਾਂ
ਹਰ ਇੱਕ ਵਿਚੋਂ ਤੇਰਾ ਝੌਲਾ, ਨਜ਼ਰੀਂ ਆਣ ਬਵ੍ਹੇ।
ਕੀਕੂੰ ਨਦਰ ਪਵੇ ਵਾਹਿਗੁਰੂ, ਕੀਕੂੰ ਨਦਰ ਪਵੇ।
ਧਿਆਨ ਤੇਰੇ ਵਿੱਚ ਜੁੜਿਆ ਹੋਇਆ, ਚੱਤੋ-ਪਹਿਰ ਰਵ੍ਹੇ।


15/07/14)
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ

ਗਿਆਨ ਦਾ ਤੀਰ
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ
09814061699

ਤਸਵੀਰ ਤੇ ਹਾਰ
ਹਰ ਸਾਲ ਗਰਮੀਆਂ ਦੀ ਛੁੱਟੀਆਂ ਵਿੱਚ ਲੁਧਿਆਣੇ ਦੇ ਵੀਰਾਂ ਵਲੋਂ ਬੱਚਿਆਂ ਨੂੰ ਗੁਰਮੱਤ ਨਾਲ ਜੋੜਨ ਲਈ ਗੁਰਮੱਤ ਕੈਂਪ ਲਗਾਏ ਜਾਂਦੇ ਹਨ ਤੇ ਇਸ ਵਾਰ ਦੇ ਕੈਂਪਾਂ ਵਿੱਚ ਬੱਚਿਆਂ ਦੇ ਨਾਲ ਸਭ ਸੰਗਤਾਂ ਨੂੰ ਵੀ ਸੱਦਾ ਦਿੱਤਾ ਗਿਆ, ਸਿੱਖਣ ਵਾਲੀਆਂ ਹੋਰ ਗੱਲਾਂ ਦੇ ਨਾਲ ਨਾਲ ਇਕ ਸਵਾਲ-ਜਵਾਬ ਦਾ ਸ਼ੈਸ਼ਨ ਵੀ ਰੱਖਿਆ ਗਿਆ ਜਿਸ ਵਿਚ ਕੋਈ ਵੀ ਗੁਰਮੱਤ, ਸਮਾਜਿਕ ਤੇ ਆਰਥਿਕ ਮਸਲਿਆਂ ਤੇ ਸਵਾਲ ਕਰ ਸਕਦਾ ਹੈ ਤੇ ਕੈਂਪ ਵਿੱਚ ਆਏ ਪ੍ਰਚਾਰਕ ਵੀਰ ਉਸਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਨ ਇਕ ਦਿਨ ਇਕ ਗੁ਼ਰਦਆਰੇ ਕੈਂਪ ਦੇ ਵਿੱਚ ਸੰਗਤ ਦੇ ਸਵਾਲਾਂ ਦਾ ਜਵਾਬ ਵੀਰ ਗੁਰਸੇਵਕ ਸਿੰਘ ‘ਮਦਰੱਸਾ’ ਦੇ ਰਹੇ ਸਨ । ਸਵਾਲ ਸੀ ਗੁਰੂ ਸਾਹਿਬ ਦੀਆਂ ਕਾਲਪਿਨਕ ਤਸਵੀਰਾਂ ਦੀ ਪੂਜ਼ਾ ਕਿਉਂ ਨਹੀਂ ਕਰਨੀ ਚਾਹੀਦੀ , ਵੀਰ ਗੁਰਸੇਵਕ ਸਿੰਘ ਜੀ ਨੇ ਗੁਰੂ ਗ੍ਰੰਥ ਜੀ ਵਿੱਚੋਂ ਹਵਾਲੇ ਦੇ ਕੇ ਵਿਸ਼ਥਾਰ ਵਿੱਚ ਬੜੇ ਵਧੀਆ ਤਰੀਕੇ ਨਾਲ ਸਮਝਾਇਆ। ਬਾਕੀ ਤੇ ਸਭ ਦੀ ਤਸੱਲੀ ਹੋ ਗਈ ਪਰ ਇਕ ਸਰਦਾਰ ਜੀ ਵਾਰ-ਵਾਰ ਮੈਨੂੰ ਕਹਿਣ ਕੀ ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਹੈ ਮੈਂ ਮਾਇਕ ਉਨਾਂ ਦੇ ਅੱਗੇ ਕਰਤਾ ਕੀ ਤੁਸੀਂ ਸੰਗਤ ਵਿੱਚ ਪੁੱਛ ਲਉ ਜੋ ਪੁੱਛਣਾ ਹੈ ਤੇ ਉਨਾਂ ਮਨਾ ਕਰਤਾ ਕੀ ਨ੍ਹੀਂ ਤੁਹਾਡੇ ਇੱਕਲੇ ਨਾਲ ਗੱਲ ਕਰਨੀ ਹੈ ਤੇ ਮੈਂ ਕਿਹਾ ਕੀ ਵੀਰ ਜੀ ਫੇਰ ਪ੍ਰੋਗਰਾਮ ਦੀ ਸਮਾਪਤੀ ਤੇ ਬਾਹਰ ਨਿਕਲ ਕੇ ਗੱਲ ਕਰਦੇ ਹਾਂ। ਸਮਾਗਮ ਸਮਾਪਤ ਹੋਣ ਤੇ ਅਸੀਂ ਪ੍ਰੈਜ਼ਕਟਰ ਦਾ ਸਮਾਨ ਸਮੇਟ ਕੇ ਜਦੋਂ ਬਾਹਰ ਆਏ ਤੇ ਉਹ ਸਰਦਾਰ ਜੀ ਨਜ਼ਰ ਨਹੀਂ ਆਏ, ਅਸੀਂ ਸਾਰੇ ਵੀਰ ਲੰਗਰ ਹਾਲ ਵੱਲ ਪ੍ਰਸ਼ਾਦਾ ਛੱਕਣ ਚੱਲ ਪਏ ਤੇ ਉਹ ਸਰਦਾਰ ਜੀ ਮੈਨੂੰ ਲੰਗਰ-ਹਾਲ ਦੇ ਦਰਵਾਜ਼ੇ ਤੇ ਮਿਲ ਗਏ। ਮੈਂ ਕਿਹਾ ਹਾਂਜੀਂ ਵੀਰ ਜੀ ਹੁਣ ਦੱਸੋ , ਕਹਿੰਦੇ ਆ ਜਾਉ ਨਾਲੇ ਲੰਗਰ ਛਕੀ ਜਾਵਾਂਗੇ ਨਾਲੇ ਵਿਚਾਰਾਂ ਵੀ ਹੋ ਜਾਣਗੀਆਂ ਤੇ ਅਸੀਂ ਥਾਲੀ ਲੈ ਕੇ ਬੈਠ ਗਏ ਤੇ ਉਨਾਂ ਗੱਲ ਸ਼ੁਰੂ ਕੀਤੀ ਕੀ ਬਾਕੀ ਤੇ ਸਭ ਤੁਹਾਡੀਆਂ ਗੱਲਾਂ ਠੀਕ ਸਨ। ਠੀਕ ਹੈ ਕੀ ਤਸਵੀ੍ਰਾਂ ਨੂੰ ਧੂਪ-ਬੱਤੀ ਨਹੀਂ ਕਰਨੀ ਚਾਹੀਦੀ ਪਰ ਏਹ ਘਰਾਂ ਵਿੱਚ ਗੁਰੂ ਜੀ ਦੇ ਤਸਵੀਰਾਂ ਵਾਲੀ ਪੂਜ਼ਾ ਵਾਲੀ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ, ਮੈਂ ਕਿਹਾ ਕਿਦਾਂ ਵੀਰ ਜੀ ਜ਼ਰਾ ਵਿਸ਼ਥਾਰ ਵਿੱਚ ਸਮਝਾਉ.? ਕਹਿਣ ਲੱਗੇ ਹੁਣ ਘਰਾਂ ਵਿੱਚ ਸਾਡੇ ਵੱਡੇ ਬੁਜ਼ਰਗਾਂ ਦੀਆਂ ਹਾਰ ਪਾਈਆਂ ਤਸਵੀ੍ਰਾਂ ਸਾਡੀ ਬੈਠਕ ਵਿੱਚ ਲੱਗੀਆਂ ਨੇ, ਨਾਲੇ ਤੇ ਹਰ ਆਉਣ ਜਾਣ ਵਾਲਿਆਂ ਨੂੰ ਸਾਡੇ ਵੱਡੇ ਬੁਜ਼ਰਗਾਂ ਬਾਰੇ ਪਤਾ ਲਗਦਾ ਹੈ ਤੇ ਨਾਲੇ ਸਾਨੂੰ ਅਹਿਸਾਸ ਹੁੰਦਾ ਹੈ ਕੀ ਉਹ ਸਾਡੇ ਸਿਰ ਤੇ ਹਨ । ਮੈੰ ਕਿਹਾ ਕੀ ਤੁਸੀਂ ਆਪਣੇ ਘਰ ਵਿੱਚ ਕਿੰਨਾ-ਕਿੰਨਾ ਦੀ ਤਸਵੀਰਾਂ ਹਾਰ ਪਾ ਕੇ ਲਗਾਈਆਂ ਹਨ, ਕਹਿਣ ਲੱਗੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਤੇ ਆਪਣੇ ਦਾਦਾ ਜੀ ਦੀ। ਮੈਂ ਕਿਹਾ ਕੀ ਤੁਸੀਂ ਆਪਣੇ ਦਾਦਾ ਜੀ ਬਾਰੇ ਕੀ ਜਾਣਦੇ ਹੋ.? ਕਹਿਣ ਲੱਗਾ ਕੁਝ ਖਾਸ ਨਹੀਂ ਅੰਗ੍ਰੇਜ਼ਾਂ ਦੇ ਵੇਲੇ ਪਟਵਾਰੀ ਸਨ ਤੇ ਜਦੋਂ ਉਹ ਪੂਰੇ ਹੋਏ ਤੇ ਮੈਂ ਬਹੁਤ ਛੋਟਾ ਸੀ ਇਸ ਲਈ ਮੈਨੂੰ ਜਿਆਦਾ ਜਾਣਕਾਰੀ ਨਹੀਂ । ਮੈ ਕਿਹਾ ਵੀਰ ਜੀ ਤੁਹਾਡੇ ਪਿਤਾ ਜੀ ਹਾਲੇ ਇਸ ਸੰਸਾਰ ਵਿੱਚ ਹਨ ਕਹਿਣ ਲੱਗੇ ਕੀ ਹਾਂ ਜੀ ਸੁੱਖ ਨਾਲ ਬੜੇ ਸਿਹਤਮੰਦ ਹਨ ਤੇ ਮੈਂ ਕਿਹਾ ਕੀ ਆਪ ਜੀ ਨੇ ਉਨਾਂ ਦੀ ਤਸਵੀਰ ਵੀ ਹਾਰ ਪਾ ਕੇ ਘਰ ਵਿੱਚ ਟੰਗੀ ਹੈ ਤੇ ਉਹ ਗੁੱਸੇ ਵਿੱਚ ਬੋਲੇ ਕੀ ਤੁਹਾਡਾ ਦਿਮਾਗ ਤੇ ਸਹੀ ਹੈ ਉਹ ਹਾਲੇ ਜਿਉਂਦੇ ਜਾਗਦੇ ਨੇ ਮੈਂ ਉਨਾਂ ਦੀ ਤਸਵੀਰ ਕਿਉਂ ਲਗਾਵਾਂਗਾ। ਮੈਂ ਕਿਹਾ ਇਸਦਾ ਭਾਵ ਏਹ ਹੋਇਆ ਬੇਸ਼ਕ ਕਾਲਪਨਿਕ ਤਸਵੀ੍ਰਾਂ ਹੀ ਸਹੀ ਪਰ ਤੁਸੀਂ ਤੁਸੀਂ ਗੁਰੂ ਸਾਹਿਬਾਂ ਨੂੰ ਮਰਿਆ ਐਲਾਨ ਕਰਤਾ ਹੈ ਤਾਂ ਹੀ ਤਾਂ ਤੁਸੀਂ ਤਸਵੀਰਾਂ ਹਾਰ ਪਾ ਕੇ ਆਪਣੇ ਘਰ ਲਗਾਈਆਂ ਨੇ। ਮੇਰੀ ਇੰਨੀ ਗੱਲ ਸੁਣਦੇ ਹੀ ਉਨਾਂ ਨੂੰ ਅੱਗੋਂ ਕੋਈ ਗੱਲ ਨਾ ਸੁਝੀ ਮੈਂ ਕਿਹਾ ਵੀਰ ਮੇਰੇ ਸਾਡਾ ਗੁਰੂ ਸ਼ਬਦ ਗੁਰੂ ਹੈ ਕੋਈ ਸਰੀਰ ਨਹੀ, “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥ ੳਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥” 35 ਦੇ 35 ਮਹਾਂਪੁਰਖ ਸ਼ਬਦ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਹੇਮਸ਼ਾਂ ਸਾਡੇ ਕੋਲ ਨੇ , ਨਾਲੇ ਏਹ ਸਭ ਤਸਵੀਰਾਂ ਕਾਲਪਨਿਕ ਨੇ ਇਨਾਂ ਦੀ ਪੂਜ਼ਾ ਨਾਲ ਅਸੀਂ ਸ਼ਬਦ ਦੀ ਵਿਚਾਰ ਤੋੰ ਸੱਖਣੇ ਰਹਿ ਜਾਂਦੇ ਹਾਂ। ਅਚਾਨਕ ਲੱਗੇ ਗਿਆਨ ਦੇ ਤੀਰ ਨਾਲ ਉਹ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਹਿ ਤੇ ਤੁਸੀਂ ਸਹੀ ਰਹੇ ਹੋ ਤੇ ਉਹ ਪ੍ਰਾਸ਼ਦਾ ਅੱਧਾ ਵਿੱਚੇ ਹੀ ਛੱਡ ਕੇ ਥਾਲੀ ਚੱਕ ਤੁਰਦੇ ਬਣੇ ਤੇ ਮੈਂ ਦੇਖਦਾ ਹੀ ਰਹਿ ਗਿਆ ।


15/07/14)
ਗੁਰਪ੍ਰੀਤ ਸਿੰਘ ਮੈਹਰਾ

ਵੱਖਰੀ ਹਰਿਆਣਾ ਐਸ. ਜੀ. ਪੀ.ਸੀ. ਤੇ ਐਤਰਾਜ ਕਿਊ ?
ਅੱਜ ਬੜੇ ਸਮੇ ਤੋ ਚਲਦੇ ਆ ਰਹੇ ਹਰਿਆਣਾ ਐਸ. ਜੀ. ਪੀ. ਸੀ. ਦੀਆ ਖਬਰਾਂ ਨੇ ਸਿੱਖ ਕੋਂਮ ਦਾ ਮਜਾਕ ਬਣਾ ਕੇ ਰੱਖ ਦਿੱਤਾ ਹੈ। ਮੈ ਇਸ ਗੱਲ ਤੋ ਪ੍ਰੇਸ਼ਾਨ ਹਾਂ ਕਿ ਹਰਿਆਣੇ ਦੀ ਵੱਖਰੀ ਐਸ. ਜੀ. ਪੀ. ਸੀ. ਬਣਨ ਦਾ ਕੀ ਨੁਕਸਾਨ ਹੈ , ਕਿ ਕਮੇਟੀਆਂ ਬਣਾਉਣ ਦਾ ਮਕਸਦ ਸਿਰਫ ਗੁਰੂ ਦੀ ਗੋਲਕ ਤੇ ਕਬਜ਼ਾ ਕਰਨਾ ਹੈ। ਗੁਰੂ ਘਰ ਦੀ ਸੇਵਾ ਜਾਂ ਸਾਭ ਸੰਭਾਲ ਨਾਲ ਕਿਸੇ ਨੂੰ ਕੋਈ ਮਤਬਲ ਨਹੀ ਹੈ , ਕਮੇਟੀਆਂ ਦਾ ਕੰਮ ਗੁਰੂ ਘਰ ਦੀ ਸੇਵਾ ਅਤੇ ਸਿੱਖ ਧਰਮ ਦਾ ਤਰੱਕੀ ਲਈ ਕੰਮ ਕਰਨਾ ਹੋਣਾ ਚਾਹੀਦਾ ਹੈ ਨਾਂ ਕਿ ਗੋਲਕਾਂ ਦੀ ਲਾਲਚ ਵਿਚ ਆਪਸ ਵਿਚ ਝਗੜੇ ਕਰਨਾ। ਇਕ ਵੱਖਰੀ ਕਮੇਟੀ ਬਣਨ ਤੇ ਤਾਂ ਖੁਸੀ ਹੋਣੀ ਚਾਹੀਦੀ ਹੈ ਕਿ ਗੁਰੂ ਘਰ ਦੀ ਸੇਵਾ ਲਈ ਗੁਰੂ ਦੀ ਸੇਵਾ ਲਈ ਗੁਰੂ ਦੀ ਫੋਜ਼ ਤਿਆਰ ਹੋ ਰਹੀ ਹੈ ਅਤੇ ਸਾਨੂੰ ਸਾਰੀਆਂ ਕਮੇਟੀਆਂ ਅਤੇ ਸੰਸਥਾਵਾਂ ਨੂੰ ਮਿਲ ਕੇ ਗੁਰੂ ਘਰ ਅਤੇ ਸਿੱਖ ਕੋਮ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸਾਨੂੰ ਕੋਈ ਕਮਜੋਰ ਨਾ ਸਮਝੇ ਅਤੇ ਸਾਨੂੰ ਆਪਸ ਵਿਚ ਲੜਾਉਣ ਦੀ ਹਿਮਤ ਵੀ ਨਾ ਕਰ ਸਕੇ । ਕਮੇਟੀਆਂ ਨੇ ਜੇ ਕੋਈ ਕੰਮ ਕਰਨਾ ਹੈ ਤਾਂ ਧਰਮਿਕ ਸੰਸਥਾਵਾਂ ਦੇ ਨਾਮ ਤੇ ਪੈਸੇ ਮੰਗਣ ਵਾਲੇ ਠੱਗਾਂ ਤੇ ਕਾਬੂ ਪਾਉਣਾ ਚਾਹੀਦਾ ਹੈ। ਬਣੇ ਸਮੇ ਤੋ ਸੋਸ਼ਲ ਸਾਈਟ ਤੇ ਲੋਕ ਵੱਲੋ ਭੇਜਿਆ ਜਾ ਰਿਹਾ ਹੈ ਕਿ ਸਰਦਾਰ ਕਦੇ ਭੀਖ ਨਹੀ ਮੰਗਦੇ ਤਾਂ ਫੇਰ ਮੇਰੇ ਮੰਨ ਵਿੱਚ ਉਹਨਾਂ ਮਕਾਰਾਂ ਦਾ ਖਿਆਲ ਆਉਦਾ ਹੈ ਜੋ ਗੁਰੂ ਘਰ ਅਤੇ ਅਨਾਥ ਆਸ਼ਰਮ ਦੇ ਨਾਮ ਤੇ ਲੋਕਾਂ ਤੋ ਪੈਸੇ ਇਕੱਠੇ ਕਰ ਕੇ ਘਰ ਲਿਆਉਦੇ ਹਨ, ਅਤੇ ਇਹਨਾ ਪੈਸਿਆਂ ਨਾਲ ਹੀ ਸ਼ਰਾਬਾਂ ਅਤੇ ਕਬਾਬਾ ਦਾ ਸੇਵਨ ਕਰਦੇ ਹਨ । ਜੇ ਕਮੇਟੀਆਂ ਨੇ ਕੁੱਝ ਕਰਨਾ ਹੀ ਹੈ ਤਾਂ ਅਜਿਹੇ ਲੋਕਾਂ ਤੇ ਠੱਲ ਪਾਉਣ ਜੋ ਗੁਰੂ ਘਰ ਅਤੇ ਅਨਾਥ ਬੱਚਿਆਂ ਦੇ ਨਾਮ ਤੇ ਪੈਸੇ ਮੰਗ ਕੇ ਗੁਰੂ ਘਰ ,ਅਨਾਥ ਬੱਚਿਆਂ ਅਤੇ ਦਾਨੀ ਸੱਝਣਾ ਨੂੰ ਧੋਖਾਂ ਦੇ ਰਹੇ ਹਨ। ਮੇਰੀ ਤਾਂ ਸਾਰੀਆਂ ਕਮੇਟੀਆਂ ਨੂੰ ਬੇਨਤੀ ਹੈ ਕਿ ਅਸੀ ਆਪਸ ਵਿੱਚ ਲੜਨ ਦੀ ਥਾਂ ਮਿਲ- ਜੁਲ ਕੇ ਕੰਮ ਕਰੀਏ ਅਤੇ ਆਪਣੇ ਧਰਮ ਦੀ ਤਰੱਕੀ ਲਈ ਕੁੱਝ ਯੋਗ ਕਦਮ ਚੁੱਕ ਸਕੀਏ।
ਗੁਰਪ੍ਰੀਤ ਸਿੰਘ ਮੈਹਰਾ
+919646274754


15/07/14)
ਜਗਤਾਰ ਸਿੰਘ ਜਾਚਕ, ਨਿਊਯਾਰਕ

੧੬ ਜੁਲਾਈ: ਸਿਦਕੀ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼
ਇਤਿਹਾਸਕਾਰ ਵਿਦਵਾਨ ਗੁਰਸਿੱਖ ਸੱਜਣਾਂ ਨੇ ਹੁਣ ਤੱਕ ਦੇ ਸਿੱਖ ਇਤਿਹਾਸ ਨੂੰ ੧੦ ਭਾਗਾਂ ਵਿੱਚ ਵੰਡਿਆ ਹੈ। ਸਿੱਖੀ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੱਕ (ਈਸਵੀ ਸੰਨ ੧੪੬੯-੧੬੦੬) ਦੇ ਕਾਲ ਨੂੰ ‘ਗੁਰਬਾਣੀ ਯੁਗ’। ਛੇਵੇਂ ਪਾਤਸ਼ਾਹ ਤੋਂ ਦਸਮ ਗੁਰੂ ਤੱਕ (੧੬੦੬-੧੭੦੮) ‘ਕੁਰਬਾਨੀ ਯੁਗ’। ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੱਖ ਸ਼ਹੀਦੀਆਂ ਤੋਂ ਛੋਟੇ ਘਲੂਘਾਰੇ ਤੱਕ (੧੭੦੮-੧੭੪੮) ‘ਪਰੀਖਿਆ ਯੁਗ’। ਸਿੱਖ ਮਿਸਲਾਂ ਦੀ ਬਣਤਰ ਅਤੇ ਅਬਦਾਲੀ ਵੱਲੋਂ ਵਰਤਾਏ ਵੱਡੇ ਘਲੂਘਾਰੇ ਤੋਂ ਲਾਹੌਰ ਦੇ ਕਬਜ਼ੇ ਤੱਕ (੧੭੪੮ ਤੋਂ ੧੭੬੫) `ਚੜ੍ਹਦੀ ਕਲਾ ਯੁਗ’। ੧੭੬੫ ਤੋਂ ੧੭੯੯ ਤੱਕ ਸਰਦਾਰੀ ਯੁਗ। ੧੭੯੯-੧੮੪੯ ਤੱਕ ਦੇ ਮਹਾਰਾਜਾ ਰਣਜੀਤ ਸਿੰਘ ਦੇ ਅਤੇ ੧੭੬੪ ਤੋਂ ੧੯੪੮ ਤੱਕ ਫੂਲਕਿਆਂ ਦੇ ਰਾਜ ਘਰਾਣੇ ਤੇ ਹੋਰ ਸਿੱਖ ਰਿਆਸਤਾਂ ਦੇ ਕਾਲ ਨੂੰ ‘ਰਾਜ-ਭਾਗ ਯੁਗ’। ੧੮੪੯-੧੯੧੦ ਤੱਕ ਦੇ ਨਿਰੰਕਾਰੀ, ਨਾਮਧਾਰੀ ਤੇ ਸਿੰਘ ਸਭਾ ਲਹਿਰ ਦੇ ਕਾਲ ਨੂੰ ‘ਪੁਨਰ-ਜਾਗ੍ਰਤੀ ਯੁਗ। ੧੯੧੦ ਤੋਂ ੧੯੨੫ ਤੱਕ ਗਦਰ ਪਾਰਟੀ ਤੇ ਅਕਾਲੀ ਲਹਿਰ ਦੇ ਕਾਲ ਨੂੰ ‘ਇਨਕਲਾਬੀ ਯੁਗ’। ੧੯੨੫ ਤੋਂ ੧੯੮੪ ਤੱਕ ‘ਸ੍ਵਰਾਜ ਯੁਗ’ ਅਤੇ ੧੯੮੪ ਤੋਂ ਹੁਣ ਤਕ ਨੂੰ ‘ਪੁਨਰ-ਅਜ਼ਾਦੀ ਸੰਘਰਸ਼ ਯੁਗ’।
ਸ਼ਹੀਦ ਭਾਈ ਤਾਰੂ ਸਿੰਘ ਜੀ ‘ਪਰੀਖਿਆ ਯੁਗ’ (੧੭੦੮-੧੭੪੮) ਦੇ ਉਹ ਸੂਰਬੀਰ ਤੇ ਸਿਦਕੀ ਸਿੱਖ ਹੋਏ ਹਨ, ਜਿਨ੍ਹਾਂ ਨੂੰ ਕਿਰਤ ਕਰਨ, ਵੰਡ ਕੇ ਛਕਣ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਉੱਤਮ ਨਮੂੰਨੇ ਵਜੋਂ ਪਹਿਚਾਣਿਆਂ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (੧੭੧੬) ਪਿੱਛੋਂ ਲਹੌਰ ਦੇ ਸੂਬੇਦਾਰ ਜ਼ਕਰੀਆਂ ਖਾਂ ਵੇਲੇ ਦਾ ਇਹ ਉਹ ਯੁਗ ਸੀ, ਜਦੋਂ ਅਜ਼ਾਦੀ ਦੇ ਪ੍ਰਵਾਨੇ ਸਿੱਖ ਸੂਰਮੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟੱਕਰ ਲੈਂਦੇ ਹੋਏ ਜੰਗਲਾਂ ਵਿੱਚ ਭਟਕ ਰਹੇ ਸਨ। ਕਿਸੇ ਵੱਲੋਂ ਇਨ੍ਹਾਂ ਦੀ ਸਹਾਇਤਾ ਕਰਨੀ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਣਾ ਸੀ। ਮੱਸੇ ਰੰਘੜ ਨੂੰ ਸੋਧਣ ਵਾਲੇ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ ਅਤੇ ਜਥੇਦਾਰ ਸ਼ਾਮ ਸਿੰਘ ਕ੍ਰੋੜੀ ਮਿਸਲ ਦੇ ਦੋਹਤਰੇ ਭਾਈ ਰਤਨ ਸਿੰਘ ਭੰਗੂ ਆਪਣੀ ਕ੍ਰਿਤ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿੱਚ ਲਿਖਦੇ ਹਨ:
ਜੋ ਸਿੰਘਨ ਕੌ ਕੋਊ ਲੁਕਾਵੈ। ਸੋ ਵਹਿ ਅਪਣੀ ਜਾਨ ਗੁਵਾਵੈ।
ਆਏ ਸਿੰਘ, ਬਤਾਵੈ ਨਾਂਹੀ। ਵੈ ਭੀ ਆਪਣੀ ਜਿੰਦ ਗੁਵਾਹੀ।
ਜੋ ਸਿੰਘਨ ਕੋ ਦੇਵੈ ਨਾਜ। ਮੁਸਲਮਾਨ ਕਰੈਂ, ਤਿਸ ਕਾਜ। (ਪੰਨਾ ੨੬੯, ਐਡੀਸ਼ਨ ੧੯੯੩)
ਪਰ, ਐਸੇ ਭਿਆਨਕ ਵੇਲੇ ਵੀ ਬਹੁਤ ਸਾਰੇ ਐਸੇ ਵੀ ਕਿਰਤੀ ਸਿੱਖ ਪ੍ਰਵਾਰ ਸਨ, ਜਿਹੜੇ ਬੇਘਰ ਹੋਏ ਸਘੰਰਸ਼ੀ ਸਿੰਘ ਜੋਧਿਆਂ ਨੂੰ ਲੁਕ-ਛਿਪ ਕੇ ਰਸਦ ਪਾਣੀ ਤੇ ਕਪੜੇ ਵਗੈਰਾ ਪਹੁੰਚਾਂਦੇ, ਭਾਵੇਂ ਕਿ ਆਪ ਉਨ੍ਹਾਂ ਨੂੰ ਨੰਗੇ ਤੇ ਭੁੱਖੇ ਵੀ ਕਿਉਂ ਨਾ ਰਹਿਣਾ ਪੈਂਦਾ। ਐਸਾ ਸੀ ਗੁਰਸਿੱਖਾਂ ਅੰਦਰ ਪੰਥਕ ਪਿਆਰ ਤੇ ਜਜ਼ਬਾ॥ ਭਾਈ ਸਾਹਿਬ ਲਿਖਿਆ ਹੈ:
ਐਸੇ ਐਸੇ ਸਿੰਘ ਜਗ ਮਾਂਹੀ। ਸਿੰਘ ਛਕਾਇ ਪੀਐਂ ਨਿਜ ਖਾਹੀਂ।
ਆਪ ਸਹੈਂ ਵੈ ਨੰਗ ਅਰ ਭੁੱਖ। ਦੇਖ ਸਕੈਂ ਨਹਿਂ ਸਿੰਘਨ ਦੁੱਖ।
ਆਪ ਗੁਜ਼ਾਰੈਂ ਅਗਨੀ ਨਾਲ। ਸਿੰਘਨ ਘਲੈਂ ਪੁਸ਼ਕ ਸਿਵਾਲ।
ਬਾਣ ਬੱਟ ਕਈ ਕਰੈਂ ਮਜ਼ੂਰੀ। ਭੇਜੈਂ ਸਿੰਘਨ ਪਾਸ ਜ਼ਰੂਰੀ। (ਪੰਨਾ ੨੬੯)
ਐਸੇ ਪੰਥ-ਦਰਦੀ ਤੇ ਪੰਥ ਸੇਵਕ ਗੁਰਸਿੱਖ ਪ੍ਰਵਾਰਾਂ ਵਿੱਚੋਂ ਇੱਕ ਸਨ ਭਾਈ ਸਾਹਿਬ ਭਾਈ ਤਾਰੂ ਸਿੰਘ ਤੇ ਉਨ੍ਹਾਂ ਦੀ ਮਾਤਾ ਤੇ ਭੈਣ, ਜੋ ਅਜੋਕੇ ਪੰਜਾਬ ਮੁਤਾਬਿਕ ਜ਼ਿਲਾ ਤਰਨਤਾਰਨ ਅਤੇ ਤਹਿਸੀਲ ਪੱਟੀ ਦੇ ਭਿੱਖੀਵਿੰਡ ਕਸਬੇ ਨੇੜਲੇ ਪਿੰਡ ਪੂਹਲਾ ਦੇ ਵਸਨੀਕ ਸਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲੇ ਚੌਧਰੀ ਮੱਸੇ ਰੰਗੜ ਦੇ ਕਤਲ ਹੋਣ ਪਿਛੋਂ ਜ਼ਕਰੀਆਂ ਖਾਂ ਸੜ ਬਲ਼ਿਆ ਤੇ ਕ੍ਰੋਧਿਤ ਨੇ ਇਲਾਕੇ ਦੇ ਚੌਧਰੀਆਂ ਨੂੰ ਤਾੜਣਾ ਕੀਤੀ ਕਿ ਜਿਹੜਾ ਵੀ ਸਿੱਖ ਪ੍ਰਵਾਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਬਾਗੀ ਲੋਕਾਂ ਦੀ ਸਹਾਇਤਾ ਕਰਦਾ ਹੈ, ਉਸ ਦੀ ਸੂਚਨਾ ਦਿਓ ਤੇ ਇਨਾਮ ਪਾਵੋ। ਐਸੇ ਗਦਾਰ ਚੌਧਰੀਆਂ ਵਿਚੋਂ ਇੱਕ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਮੰਜੀਦਾਰ ਪ੍ਰਚਾਰਕ ਸਿੱਖ ਭਾਈ ਹੰਦਾਲ ਦੇ ਉਪਨਾਮ `ਤੇ ਚਲਾਈ ‘ਨਿਰੰਜਨੀ ਸੰਪਰਦਾ’ ਦਾ ਮਹੰਤ ਹਰਿਭਗਤ। ਇਸੇ ਲਈ ਇਹ ਨੀਚ ‘ਹਰਿਭਗਤ ਨਿਰੰਜਨੀ’ ਨਾਂ ਨਾਲ ਜਾਣ ਜਾਣਿਆਂ ਜਾਂਦਾ ਸੀ, ਜਿਸ ਨੇ ਸਿੰਘਾਂ ਦੇ ਵਿਰੁਧ ਲਾਹੌਰ ਦੇ ਜ਼ਾਲਮ ਹਾਕਮਾਂ ਦੀ ਅਯੋਗ ਸਹਾਇਤਾ ਕੀਤੀ ਤੇ ਸਿੰਘਾਂ ਦਾ ਘਾਣ ਕਰਵਾਇਆ। ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਸ ਪ੍ਰਕਾਰ ਦੇ ੯੫% ਸੰਪਰਦਾਈ ਡੇਰੇ ਹੁਣ ਵੀ ਸੱਤਾਧਾਰੀ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ-ਠੋਕੇ ਬਣੇ ਹੋਏ ਹਨ, ਤਾਂ ਕਿ ਉਨ੍ਹਾਂ ਦੇ ਅਪਰਾਧੀ ਠੱਗ ਵਾੜੇ ਪੁਲੀਸ ਦੀ ਮਾਰ ਤੋਂ ਸੁਰਿਖਅਤ ਰਹਿ ਸਕਣ। ਸਰਕਾਰੀ ਸਿਫਾਰਸ਼ਾਂ ਕਰਾਉਣ ਦੇ ਚੱਕਰ ਵਿੱਚ ਆਲੇ-ਦੁਆਲੇ ਦੇ ਲੋਕ ਚੇਲਿਆਂ ਦੇ ਰੂਪ ਵਿੱਚ ਉਨ੍ਹਾਂ ਦੀ ਦੁਕਾਨਦਾਰੀ ਚਲਾਈ ਰੱਖਣ।
ਇਸ ਨੀਚ ਟਾਊਟ ਨੇ ਜ਼ਕਰੀਆ ਖਾਂ ਕੋਲ ਭਾਈ ਤਾਰੂ ਸਿੰਘ ‘ਪੂਹਲੇ’ ਬਾਰੇ ਚੁੱਗਲੀ ਕਰਦਿਆਂ ਜੋ ਹੇਠ ਲਿਖੀ ਰਿਪੋਰਟ ਲਿਖਵਾਈ, ਉਸ ਤੋਂ ਭਾਈ ਤਾਰੂ ਸਿੰਘ ਜੀ ਦੇ ਪਰਵਾਰ ਅੰਦਰਲੇ ਸਿੱਖੀ ਸਿਦਕ, ਗੁਰੂ ਪ੍ਰਤੀਤ, ਸ਼ਬਦ-ਕੀਰਤਨ ਦੇ ਪਿਆਰ ਤੇ ਪੰਥਕ ਦਰਦ ਦੀ ਜੋ ਝਲਕ ਡੁੱਲ-ਡੁੱਲ ਪੈਂਦੀ ਹੈ; ਉਹ ਸਮੁੱਚੇ ਸਿੱਖ ਜਗਤ ਲਈ ਇੱਕ ਰੌਸ਼ਨ ਮੁਨਾਰਾ ਹੈ। ਇਹ ਪੜ੍ਹ ਕੇ ਲੋੜ ਹੈ ਉਨ੍ਹਾਂ ਪ੍ਰਵਾਰਾਂ ਨੂੰ ਵੀ ਸਵੈ-ਪੜਚੋਲ ਦੀ, ਜਿਹੜੇ ਗੁਰਸਿੱਖ ਅਖਵਾਉਂਦੇ ਹੋਏ ਵੀ ਜੋਤਸ਼ੀਆਂ, ਪੀਰਾਂ ਦੀ ਕਬਰਾਂ ਅਤੇ ਮੜੀਆਂ ਮਸਾਣਾਂ ਤੇ ਦੇਵੀ-ਦੇਵਤਿਆਂ ਦੇ ਪੂਜਾਰੀ ਬਣੇ ਬੈਠੇ ਹਨ। ਰੀਪੋਰਟ ਕੁੱਝ ਇਉਂ ਸੀ:
ਹੈ ਉਸ ਕੇ ਇੱਕ ਭੈਣ ਅਰ ਮਾਈ॥ ਪੀਸ ਕੂਟ ਵੇ ਕਰੈਂ ਕਮਾਈ॥
ਆਪ ਖਾਇ ਵਹਿ ਰੁੱਖੀ ਮਿੱਸੀ॥ ਮੋਟਾ ਪਹਿਰ ਆਪ ਰਹਿ ਲਿੱਸੀ॥
ਜੋਊ ਬਚੇ ਸੋ ਸਿੰਘਨ ਦੇਵੈ॥ ਉਇ ਬਿਨ ਸਿੰਘਨ ਔਰ ਨ ਸੇਵੈ॥
ਬਾਂਗ ਸਲਾਤ ਸੁਨ ਮੂੰਦੇ ਕਾਨ। ਰੋਟ ਸ਼ੀਰਨੀ ਪੀਰ ਨਾ ਖਾਨ।
ਸ਼ਬਦ ਚੌਂਕੀ ਗੁਰ ਅਪਨੇ ਕੀ ਕਰੇ। ਸੋ ਮਰਨੇ ਤੇ ਨੈਕ ਨ ਡਰੇ।
ਗੰਗਾ ਜਮਨਾ ਨਿਕਟ ਨ ਜਾਵੈ। ਗੁਰ ਆਪਨੇ ਕੀ ਛਪੜੀ ਨ੍ਹਾਵੈ।
ਜਗਨ ਨਾਥ ਕੋ ਟੁੰਡਾ ਆਖੈ। ਰਾਮ ਕਿਸ਼ਨ ਕੋ ਜਾਪ ਨਾ ਭਾਖੈ। (ਪ੍ਰਚੀਨ ਪੰਥ ਪ੍ਰਕਾਸ਼, ਪੰਨਾ ੨੭੦)
ਇਸ ੨੫ ਸਾਲਾ ਪੰਥ-ਸੇਵਕ ਤੇ ਪੰਥ-ਦਰਦੀ ਨੌਜਵਾਨ ਦੇ ਉੱਚੇ ਆਚਰਣ ਕਾਰਣ ਇਲਾਕੇ ਦਾ ਕੇਵਲ ਸਿੱਖ ਭਾਈਚਾਰਾ ਹੀ ਨਹੀਂ, ਸਗੋਂ ਸਾਰੇ ਹਿੰਦੂ ਤੇ ਮੁਸਲਮਾਨ ਵੀ ਸਤਿਕਾਰ ਕਰਦੇ ਸਨ। ਇਹ ਹੈ ਸਿੱਖੀ ਆਚਰਣ ਦਾ ਸਿਖਰ। ਸਪਸ਼ਟ ਹੈ ਕਿ ਪੰਥਕ ਰਹਿਣੀ ਰਹਿੰਦੇ ਹੋਏ ਵੀ ਅਸੀਂ ਸਮਾਜਿਕ ਖੇਤਰ ਦੇ ਅਨਮੱਤੀ ਲੋਕਾਂ ਦੀ ਹਮਦਰਦੀ ਤੇ ਪਿਆਰ ਦੇ ਪਾਤਰ ਬਣੇ ਰਹਿ ਸਕਦੇ ਹਾਂ। ਮਾਨਸਿਕ ‘ਤੌਰ ਤੇ ਕਮਜ਼ੋਰ ਰਾਜਨੀਤਕ ਆਗੂਆਂ ਵਾਂਗ ਜ਼ਰੂਰੀ ਨਹੀਂ ਕਿ ਵੋਟਾਂ ਦੀ ਖ਼ਾਤਰ ਆਪਣਾ ਈਮਾਨ ਵੇਚਣਾ ਪਵੇ। ਭਾਈ ਸਾਹਿਬ ਦੇ ਪਰਉਪਕਾਰੀ ਤੇ ਸਮਦ੍ਰਿਸ਼ਟ ਵਰਤਾਰੇ ਦਾ ਹੀ ਸਿੱਟਾ ਸੀ ਕਿ ਜਦੋਂ ਅਹਿਦੀਏ ਅਤੇ ਉਨ੍ਹਾਂ ਦੇ ਸਾਥੀ ਸਿਪਾਹੀ ਇਨ੍ਹਾਂ ਨੂੰ ਪਿੰਡੋਂ ਗ੍ਰਿਫ਼ਤਾਰ ਕਰਕੇ ਲਾਹੌਰ ਨੂੰ ਲੈ ਕੇ ਜਾ ਰਹੇ ਸਨ ਤਾਂ ਇਲਾਕੇ ਦੇ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਨੂੰ ਤਰਸਣ ਲੱਗੇ। ਇਸ ਲਈ ਉਨ੍ਹਾਂ ਨੇ ਇੱਕ ਮੋਟੀ ਰਕਮ ਇਕੱਠੀ ਕਰਕੇ ਅਹਿਦੀਆਂ ਨੂੰ ਦਿੱਤੀ ਅਤੇ ਬਦਲੇ ਵਿੱਚ ਭਾਈ ਸਾਹਿਬ ਜੀ ਦੀ ਮਾਤਾ ਤੇ ਭੈਣ ਨੂੰ ਛੁਡਵਾਇਆ। ਲੋਕ ਕਹਿ ਰਹੇ ਸਨ:
ਸਿੱਖ ਛਡਾਵਨ ਹੈ ਬਡ ਧਰਮ। ਗਊ ਬ੍ਰਹਮਨ ਤੇ ਸੌ ਗੁਨੋਂ ਕਰਮ।
ਭੜਾਣੇ ਪਿੰਡ ਦੇ ਸਿੱਖਾਂ ਨੇ ਆਪਣੇ ਪ੍ਰਵਾਰਾਂ ਦੇ ਕਤਲ ਤੇ ਉਜਾੜੇ ਦੀ ਪ੍ਰਵਾਹ ਨਾ ਕਰਦਿਆਂ ਅਹਿਦੀਆਂ ਨੂੰ ਮਾਰ ਕੇ ਭਾਈ ਸਾਹਿਬ ਨੂੰ ਛਡਾਉਣ ਦੀ ਗੁਪਤ ਸਕੀਮ ਬਣਾਈ। ਪਰ, ਤਾਰੂ ਸਿੰਘ ਜੀ ਨੇ ਉਨ੍ਹਾਂ ਨੂੰ ਸਨੇਹਾ ਭੇਜਿਆ ਕਿ ਐਸਾ ਨਹੀਂ ਕਰਨਾ:
ਦੋਹਰਾ -ਸਿੱਖਨ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ। ਸੋ ਸਿੱਖ ਹਮ ਉਸ ਗੁਰੂ ਕੇ, ਕਿਮ ਰਾਖੇਂ ਸੀਸ ਬਚਾਏ।
ਮਰਨ ਸਭਨ ਕੇ ਸੀਸ ਪਰ, ਸੁਫਲ ਮਰਨ ਹੈ ਤਾਹਿਂ। ਧਰਮ ਨਿਭੈ, ਸਿੱਖੀ ਨਿਭੈ, ਸਿਰ ਜ਼ੁਲਮ ਬਿਰੁਧ ਲਗ ਜਾਹਿਂ।
ਆਖਰ ੨੬ ਜੂਨ ੧੭੪੫ ਦੇ ਦਿਹਾੜੇ ੨੫ ਸਾਲ ਦੇ ਇਸ ਨੌਜਵਾਨ ਸਿੰਘ ਨੂੰ ਲਹੌਰ ਵਿਖੇ ਜ਼ਕਰੀਏ ਦੀ ਕਚਿਹਰੀ ਪੇਸ਼ ਕੀਤਾ ਗਿਆ। ਹਰਿਭਗਤ ਨਿਰੰਜਨੀਏਂ ਦੀ ਦਿੱਤੀ ਸੂਹ ਮੁਤਾਬਿਕ ਭਾਈ ਸਾਹਿਬ `ਤੇ ਕਾਜ਼ੀ ਨੇ ਦੋ ਦੋਸ਼ ਲਾਏ। ਇੱਕ ਸੀ ਬਾਗੀ ਸਿੰਘਾਂ ਦੀ ਸਹਾਇਤਾ ਕਰਨ ਦਾ ਅਤੇ ਦੂਜਾ ਸੀ ਪੱਟੀ ਦੇ ਫੌਜਦਾਰ ਨੂੰ ਮਾਰਨ ਦਾ, ਜਿਸ ਨੇ ਧੱਕੇ ਨਾਲ ਉਥੋਂ ਦੇ ਮਾਛੀ ਰਹੀਮ ਬਖ਼ਸ਼ ਦੀ ਲੜਕੀ ਧੱਕੇ ਨਾਲ ਆਪਣੇ ਘਰ ਪਾ ਲਈ ਸੀ।
ਭਾਈ ਸਾਹਿਬ ਨੇ ਗੱਜ ਕੇ ਫ਼ਤਹਿ ਬੁਲਾਈ ਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦਿਆਂ ਇਹ ਸਭ ਖੁਸ਼ੀ ਖੁਸ਼ੀ ਪ੍ਰਵਾਨ ਕੀਤਾ ਤੇ ਆਖਿਆ ਇਹ ਮੇਰਾ ਧਰਮ ਹੈ। ਨਵਾਬ ਅੰਦਰੋਂ ਜਲ਼-ਬਲ਼ ਕੇ ਕੋਲ਼ਾ ਹੋ ਗਿਆ। ਪਰ, ਬਾਹਰੋਂ ਹਿਤਕਾਰੀ ਹੋਣ ਦਾ ਡਰਾਮਾ ਕਰਦਿਆਂ ਉਨ੍ਹੇ ਭਾਈ ਸਾਹਿਬ ਨੂੰ ਆਖਿਆ ਕਿ ਕੇਸ ਕਤਲ ਕਰਵਾ ਕੇ ਅਤੇ ਇਸਸਲਾਮ ਕਬੂਲ ਕਰਕੇ ਅਜੇ ਵੀ ਤੂੰ ਆਪਣੀ ਜਾਨ ਬਚਾ ਸਕਦਾ ਹੈਂ। ਸਾਰੇ ਸੰਸਾਰਕ ਸੁੱਖ ਭੋਗ ਸਕਦਾ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਲਿਖਦੇ ਹਨ:
ਫਿਰ ਨਵਾਬ ਐਸੀ ਕਹੀ, ਜਿੰਦ ਚਹੈਂ ਤਾਂ ਆਵਹੁ ਦੀਨ। ਔਰ ਜੁ ਚਾਹੈਂ ਮਾਂਗ ਸੋ, ਧਨ ਅਰ ਮੁਲਖ ਜ਼ਮੀਨ।
ਭਾਈ ਸਾਹਿਬ ਦਾ ਉਤਰ ਸੀ:
ਤੂੰ ਜੇ ਹਮ ਪੈ ਹੈਂ ਮਿਹਰਬਾਨ। ਆਖ ਹਮੇਂ- ਨਾ ਹੋਹੁ ਮੁਸਲਮਾਨ।
ਤੂੰ ਦੱਸ ਹਮੈਂ ਕਛੁ ਐਸੇ ਰਾਹੁ। ਕੇਸੀਂ ਸਾਸੀਂ ਹੋਇ ਨਿਭਾਹੁ।
ਇਹ ਸੁਣ ਕੇ ਨਵਾਬ ਹੋਰ ਕ੍ਰੋਧਿਤ ਹੋਇਆ ਤੇ ਬੋਲਿਆ ਫਿਰ ਤਾਂ ਤੇਰਾ ਖੋਪਰ ਉਤਾਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਨਵਾਬ ਦੇ ਇਸ਼ਾਰੇ `ਤੇ ਕਾਜ਼ੀ ਨੇ ਕੇਸਾਂ ਸਮੇਤ ਖੋਪਰੀ ਉਤਾਰਨ ਦੀ ਸਖ਼ਤ ਸਜ਼ਾ ਸੁਣਾਈ। ਭਾਈ ਸਾਹਿਬ ਨੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਕਾਸ਼ ਗੁੰਜਾ ਦਿੱਤਾ। ਫਿਰ ਦੇਰ ਨਾ ਲੱਗੀ। ਕਸਾਈ ਮੋਚੀ ਨੇ ਤਿੱਖੀ ਰੰਬੀ ਨਾਲ ਮੱਥੇ ਤੋਂ ਗਿੱਚੀ ਤੱਕ ਦੀ ਕੇਸਾਂ ਸਮੇਤ ਖੋਪਰੀ ਉਤਾਰ ਦਿੱਤੀ। ਪ੍ਰਚੀਨ ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:
ਦੋਹਰਾ: ਪੈਨੀ ਥੀ ਰੰਬੀ ਕਰੀ, ਧਰ ਮਥ੍ਯੋਂ ਦਈ ਦਬਾਇ। ਮੱਥੇ ਤੇ ਕੰਨਾਂ ਤਈਂ, ਗਿਚੀਓਂ ਦਈ ਪੁਟਾਇ।
ਚੌ:- ਸਿੰਘ ਜੀ ਮੁਖ ਤੇ ਸੀ ਨਾ ਕਰੀ। ਧੰਨ ਧੰਨ ਗੁਰੂ ਮੁਖ ਕਹਣੀ ਸਰੀ।
ਲੋਕ ਸਿਆਣੇ ਐਸੇ ਕਹੈਂ। ਪਾਤਸ਼ਾਹੀ ਅਬ ਇਨਕੀ ਨਾ ਰਹੈਂ।
ਅਲੀ-ਉਦ-ਦੀਨ ਦੇ ਇਬਰਤ ਨਾਮੇ (ਸਫਾ ੨੧੧) ਅਤੇ ਖੁਸ਼ਵਕਤ ਰਾਇ ਦੀ ਤਵਾਰੀਖ਼ (ਸਫਾ ੭੨ ਦੇ ਹਵਾਲੇ ਨਾਲ ਡਾ. ਦਿਲਗੀਰ ਨੇ ਸਿੱਖ ਤਵਾਰੀਖ਼ ਦੇ ਦੂਜੇ ਹਿੱਸੇ ਵਿੱਚ ਲਿਖਿਆ ਹੈ ਕਿ ੨੫ ਜੂਨ ੧੭੪੫ ਦੇ ਦਿਨ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਲਾਹੀ ਤੇ ਉਹ ਪਹਿਲੀ ਜੁਲਾਈ ਨੂੰ ਸ਼ਹੀਦ ਹੋਇਆ। ਮੱਸੇ ਰੰਘੜ ਨੂੰ ਸੋਧਣ ਵਾਲੇ ਗ੍ਰਿਫਤਾਰ ਭਾਈ ਮਹਿਤਾਬ ਸਿੰਘ ਨੂੰ ਵੀ ਇਸ ਦਿਹਾੜੇ ਹੀ ਸ਼ਹੀਦ ਕੀਤਾ ਗਿਆ। ਖ਼ਾਫ਼ੀ ਖਾਂ ਲਿਖਦਾ ਹੈ ਕਿ ਭਾਈ ਸਾਹਿਬ ਜੀ ਦੀ ਖੱਲ ਲਾਹ ਕੇ ਖਾਈ ਵਿੱਚ ਸੁੱਟ ਦਿੱਤਾ ਤਾਂ ਕਿ ਗਿੱਦੜ ਕੁਤੇ ਖਾ ਜਾਣ। ਪਰ, ਸਿੰਘ ਉਸ ਦਸ਼ਾ ਵਿੱਚ ਬਾਣੀ ਪੜ੍ਹਦਾ ਰਿਹਾ। ਜ਼ਕਰੀਆਂ ਖਾਂ ਦੇ ਇਹ ਆਖ਼ਰੀ ਸਿੱਖ ਕਤਲ ਸਨ। ਕਿਉਂਕਿ, ਰੱਬ ਦੀ ਕਰਨੀ ਐਸੀ ਵਾਪਰੀ ਕਿ ਖੋਪਰੀ ਲਾਹੁਣ ਦਾ ਹੁਕਮ ਦੇਣ ਵਾਲਾ ਜ਼ਾਲਮ ਜ਼ਕਰੀਆ ਖਾਂ ਵੀ ਪਸ਼ਾਬ ਦਾ ਬੰਨ੍ਹ ਪੈਣ ਕਰਕੇ ਉਸੇ ਦਿਹਾੜੇ ਹੀ ਪਾਣੀਓਂ ਕੱਢੀ ਮੱਛੀ ਵਾਂਗ ਤੜਪ ਤੜਪ ਕੇ ਮਰਿਆ।
ਪ੍ਰੰਪਰਾਗਤ ਇਤਿਹਾਸ ਵਿੱਚ ਐਸੀ ਵੀ ਚਰਚਾ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਪਿਛੋਂ ਰੱਬੀ ਰਜ਼ਾ ਵਿੱਚ ਜਦੋਂ ਜ਼ਕਰੀਆਂ ਖਾਂ ਦਾ ਪਿਸ਼ਾਬ ਬੰਦ ਹੋ ਗਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ “ਮੈਂ ਸਿੰਘਾਂ ਨੂੰ ਬਿਅੰਤ ਤਸੀਹੇ ਦਿੱਤੇ ਹਨ, ਇਹ ਸਭ ਉਸੇ ਦਾ ਫਲ ਹੈ।” ਭਾਈ ਸ਼ੁਬੇਗ ਸਿੰਘ ਕੋਤਵਾਲ ਨੂੰ ਖ਼ਾਲਸੇ ਦੀ ਭੇਟ ਲਈ ਪੰਜ ਹਜ਼ਾਰ ਰੁਪਈਆ ਦੇ ਕੇ ਕਾਹਨੂਵਾਣ ਦੇ ਛੰਭ ਵਲ ਭੇਜਿਆ ਗਿਆ। ਸਿੰਘਾਂ ਆਖਿਆ “ਭਾਈ ਸਾਹਿਬ ਦੀ ਚਰਨ-ਦਾਸੀ (ਜੁੱਤੀ) ਤੁਰਕ ਦੇ ਸਿਰ ਨੂੰ ਲਾਈ ਜਾਵੇ ਤਾਂ ਉਹਦਾ ਪਿਸ਼ਾਬ ਖੁੱਲ ਸਕਦਾ ਹੈ।” ਇਉਂ ੧ ਜੁਲਾਈ ੧੭੪੫ ਨੂੰ ਸਿੰਘਾਂ ਦਾ ਦੋਖੀ ਜੁੱਤੀਆਂ ਖਾਂਦਾ ਮਰ ਗਿਆ ਤੇ ਉਸੇ ਦਿਨ ਭਾਈ ਸਾਹਿਬ ਨੇ ਵੀ ਆਪਣਾ ਜ਼ਖ਼ਮੀ ਚੋਲਾ ਤਿਆਗ ਦਿੱਤਾ।
ਅਤਿਅੰਤ ਲੋੜ ਹੈ ਐਸੀਆਂ ਸ਼ਹੀਦੀ ਸਾਖੀਆਂ, ਗੁਰਸਿੱਖ ਪ੍ਰਵਾਰਾਂ ਦੇ ਉਨ੍ਹਾਂ ਨੌਜਵਾਨਾਂ ਨੂੰ ਪਿਆਰ ਸਹਿਤ ਸਨਾਉਣ ਤੇ ਸਮਝਾਉਣ ਦੀ, ਜਿਹੜੇ ਸਿਰ ਮੂੰਹ ਮੁਨਾ ਕੇ ਸਿੱਖੀ ਤੋਂ ਭਗੌੜੇ ਹੋ ਰਹੇ ਹਨ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਸਿੰਘਾਂ ਦੀਆਂ ਅਜਿਹੀਆਂ ਸ਼ਹਾਦਤੀ ਤੇ ਸਿਦਕੀ ਸਾਖੀਆਂ ਦੀ ਰੌਸ਼ਨੀ ਵਿੱਚ ਉਨ੍ਹਾਂ ਸਿਆਣਿਆਂ ਨੂੰ ਵੀ ਸੋਚਣ ਦੀ ਲੋੜ ਹੈ, ਜਿਹੜੇ ਬੁੱਧੀ ਮੰਡਲਾਂ ਦੀ ਕੈਦ ਵਿੱਚ ਵਿਚਰਦੇ ਹੋਏ ਕਹਿ ਰਹੇ ਹਨ ਕਿ ਕੇਸਾਂ ਤੇ ਦਸਤਾਰ ਵਾਲੀ ਸਿੱਖੀ ਦਾ ਭਵਿੱਖ ਉੱਜਲਾ ਨਹੀਂ ਅਤੇ ਪ੍ਰਚਾਰਕਾਂ ਦਾ ਇਹ ਕਹਿਣਾ ਗ਼ਲਤ ਹੈ ਕਿ ਕੇਸ ਗੁਰੂ ਦੀ ਮੋਹਰ ਹਨ। ਭੁੱਲ-ਚੁੱਕ ਮੁਆਫ਼।
ਗੁਰੂ ਦਰਬਾਰ ਦਾ ਕੂਕਰ: ਜਗਤਾਰ ਸਿੰਘ ਜਾਚਕ, ਨਿਊਯਾਰਕ, ਮਿਤੀ ੧੪ ਜਲਾਈ ੨੦੧੪ (ਫੋਨ: ੧-੬੩੧. ੫੯੨. ੪੩੩੫)


ਭਾਈ ਬਾਲੇ ਵਾਲੀ ਜਨਮ ਸਾਖੀ
ਭਾਈ ਬਾਲੇ ਵਾਲੀ ਜਨਮ ਸਾਖੀ: ਗੁਰੂ ਨਾਨਕ ਦੇਵ ਦੇ ਚਰਿਤ੍ਰ ਨੂੰ ਚਿਤਰਿਤ ਕਰਨ ਵਾਲੀ ਸੁਪ੍ਰਸਿੱਧ ਪਰ ਸੰਦਿਗਧ ਇਸ ਜਨਮ ਸਾਖੀ ਦਾ ਸਹੀ ਰੂਪ ਕੀ ਹੈ ? ਇਸ ਬਾਰੇ ਅਜੇ ਤਕ ਕੋਈ ਤੱਥ ਆਧਾਰਿਤ ਖੋਜ ਸਾਹਮਣੇ ਨਹੀਂ ਆਈ। ਸਭ ਤਰ੍ਹਾਂ ਦੀਆਂ ਜਨਮ ਸਾਖੀਆਂ ਨਾਲੋਂ ਇਸ ਦੀਆਂ ਹੱਥ-ਲਿਖਤਾਂ ਅਧਿਕ ਮਿਲਦੀਆਂ ਹਨ ਅਤੇ ਪ੍ਰਕਾਸ਼ਿਤ ਰੂਪ ਵਿਚ ਵੀ ਸਭ ਨਾਲੋਂ ਵੱਧ ਇਹੀ ਮਿਲਦੀ ਹੈ। ਇਸ ਦੇ ਛਪੇ ਸੰਸਕਰਣਾਂ ਵਿਚ ਅਨੇਕਾਂ ਸਰੋਤਾਂ ਤੋਂ ਸਾਖੀਆਂ ਲੈ ਕੇ ਉਨ੍ਹਾਂ ਨੂੰ ਵੱਡੇ ਤੋਂ ਵੱਡਾ ਬਣਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਇਸ ਦੀਆਂ ਤਿੰਨ ਮਹੱਤਵਪੂਰਣ ਹੱਥ¬-ਲਿਖਤਾਂ ਉਪਲੱਬਧ ਹਨ—
(1) ਸੰਨ1658 ਈ. (1715 ਬਿ.) ਵਿਚ ਲਿਖੀ ਇਕ ਪੋਥੀ ਜੋ ਸਵ. ਸ੍ਰੀ ਪਿਆਰੇ ਲਾਲ ਕਪੂਰ, ਮਕਾਨ ਨੰ :2768/1, ਗਲੀ ਪਿਪਲ ਮਹਾਦੇਵ, ਹੌਜ਼ ਕਾਜ਼ੀ, ਦਿੱਲੀ ਦੀ ਸੰਤਾਨ ਪਾਸ ਸੁਰਖਿਅਤ ਹੈ।
(2) ਸੰਨ 1724 ਈ. (1781 ਬਿ.) ਵਿਚ ਲਿਖੀ ਇਕ ਪੋਥੀ ਜੋ ਭਾਈ ਅਰਿਦਮਨ ਸਿੰਘ ਬਾਗੜੀਆ ਦੀ ਸੰਤਾਨ ਪਾਸ ਸੰਭਾਲੀ ਹੋਈ ਹੈ।
(3) ਸੰਨ 1768 ਈ. (1825 ਬਿ.) ਵਿਚ ਲਿਖੀ ਇਕ ਪੋਥੀ ਜੋ ਪਹਿਲਾਂ ਮਹੰਤ ਰਾਮ ਕਿਸ਼ਨ ਦਾਸ, ਉਦਾਸੀਨ ਆਸ਼੍ਰਮ, ਪੱਛਮੀ ਦਰਵਾਜ਼ਾ, ਪਟਨਾ ਪਾਸ ਸੁਰਖਿਅਤ ਸੀ, ਪਰ ਹੁਣ ਉਨ੍ਹਾਂ ਤੋਂ ਮਨੋਹਰ ਸਿੰਘ ਮਾਰਕੋ, ਦਿੱਲੀ ਲੈ ਆਇਆ ਹੈ।

ਇਸ ਜਨਮ ਸਾਖੀ ਦੇ ਵਿਸ਼ੇ-ਵਸਤੂ ਸੰਬੰਧੀ ਸੰਦੇਹ ਦੀ ਭਾਵਨਾ ਦਾ ਆਰੰਭ ਮਨੀ ਸਿੰਘ ਜਨਮ-ਸਾਖੀ ਦੀ ਪ੍ਰਸਤਾਵਨਾ ਤੋਂ ਹੁੰਦਾ ਹੈ। ਜਨਮ-ਸਾਖੀਆਂ ਵਿਚ ਅਤਿ ਅਧਿਕ ਰਲਿਆਂ ਦੇ ਫਲਸਰੂਪ ਇਕ ਵਾਰ ਸਿੱਖਾਂ ਨੇ ਭਾਈ ਮਨੀ ਸਿੰਘ ਅਗੇ ਅਰਦਾਸ ਕੀਤੀ ਕਿ ਗੋਸ਼ਟਿ (ਜਨਮ ਸਾਖੀ) ਵਿਚ ਛੋਟੇ ਮੇਲ ਵਾਲਿਆਂ ਨੇ ਕੁਝ ਅਨੁਚਿਤ ਗੱਲਾਂ ਸ਼ਾਮਲ ਕਰ ਦਿੱਤੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਗੁਰੂ ਜੀ ਪ੍ਰਤੀ ਸਿੱਖਾਂ ਦਾ ਵਿਸ਼ਵਾਸ ਘਟ ਹੋ ਜਾਂਦਾ ਹੈ। ਚੂੰਕਿ ਤੁਸੀਂ ਪ੍ਰਮਾਣਿਕ ਵਿਦਵਾਨ ਹੋ, ਇਸ ਲਈ ਵਸਤੂ-ਸਥਿਤੀ ਦਾ ਸਹੀ ਗਿਆਨ ਕਰਾਓ।
ਉਤਰ ਵਿਚ ਭਾਈ ਮਨੀ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਪੰਜਵੇਂ ਗੁਰੂ ਦੇ ਸਾਹਮਣੇ ਸਿੱਖਾਂ ਅਰਦਾਸ ਕੀਤੀ ਜੋ ਗੋਸ਼ਟਾਂ ਦੀ ਮ੍ਰਿਜਾਦਾ ਕੋਈ ਹੋਈ ਨਹੀਂ ਮਤਿ ਪੰਜਾਂ ਮੇਲਾਂ ਵਾਲੇ ਜਨਮ ਸਾਖੀ ਵਿਚ ਅਜੁਗਤਾਂ ਪਾਇ ਕੇ ਸਿੱਖਾਂ ਨੂੰ ਭਰਮਾਇ ਦਿੰਦੇ ਹੋਵਨ ਤਾਂ ਭਾਈ ਗੁਰਦਾਸ ਨੂੰ ਬਚਨ ਹੋਇਆ ਕਿ ਤੁਸਾਂ ਜਨਮ ਸਾਖੀ ਦੀ ਇਕ ਵਾਰ ਕਰਨੀ ਜੋ ਗੁਰੂ ਦੇ ਸਿੱਖ ਉਸ ਵਾਰ ਦੇ ਅਨੁਸਾਰ ਸਾਖੀ ਨੂੰ ਸੁਣਨ ਪੜ੍ਹਨਗੇ। ਤਾਂ ਹੀ ਤੇ ਭਾਈ ਗੁਰਦਾਸ ਜੀ ਦੀ ਜੋ ਵਾਰ ਹੈ ਗਿਆਨ ਰਤਨਾਵਲੀ ਸੋਈਂ ਜਨਮ ਸਾਖੀ ਹੈ।
ਇਸ ਤੋਂ ਭਲੀ-ਭਾਂਤ ਸਪੱਸ਼ਟ ਹੈ ਕਿ ਜਨਮ ਸਾਖੀ ਦੀਆਂ ਗੋਸ਼ਟਾਂ ਵਿਚ ਹੇਰ-ਫੇਰ ਕਰਨ ਅਤੇ ਰਲੇ ਪਾਉਣ ਦੀ ਸੰਭਾਵਨਾ ਗੁਰੂ ਅਰਜਨ ਦੇਵ ਜੀ ਦੇ ਵੇਲੇ ਹੀ ਪੈਦਾ ਹੋ ਗਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤਕ ਜਨਮ ਸਾਖੀਆਂ ਦੇ ਕੁਝ ਕੁ ਅਜਿਹੇ ਸੰਸਕਰਣ ਲਿਖੇ ਜਾ ਚੁਕੇ ਹਨ ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਸਿੱਖ ਸ਼ਰਧਾਲੂਆਂ ਦੇ ਮਨ ਸ਼ੰਕਿਤ ਹੋ ਗਏ ਸਨ।
ਭਾਵੇਂ ਭਾਈ ਬਾਲੇ ਵਾਲੀ ਜਨਮ ਸਾਖੀ ਦੀ ਸੰਦਿਗਧਤਾ ਸੰਬੰਧੀ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਵਿਚ ਕੋਈ ਸਿਧਾ ਉਲੇਖ ਨਹੀਂ ਹੈ, ਫਿਰ ਵੀ ਵਿਚਾਰਾਧੀਨ ਜਨਮ ਸਾਖੀ ਵਿਚ ਸੰਕਲਿਤ ਸਾਖੀਆਂ ਹੀ ਦੂਜੀਆਂ ਦੇ ਮੁਕਾਬਲੇ ਜ਼ਿਆਦਾ ਆਪੱਤੀ ਜਨਕ ਅਤੇ ਗੁਰੂ-ਚਰਿਤ੍ਰ ਨੂੰ ਦੂਸ਼ਿਤ ਕਰਨ ਵਾਲੀਆਂ ਹਨ। ਇਸ ਲਈ ਪ੍ਰਕਾਰਾਂਤਰ ਨਾਲ ਇਹ ਉਹੀ ਜਨਮ ਸਾਖੀ ਸਿੱਧ ਹੁੰਦੀ ਹੈ ਜਿਸ ਪ੍ਰਤੀ ਭਾਈ ਮਨੀ ਸਿੰਘ ਨੇ ਆਪੱਤੀ ਪ੍ਰਗਟ ਕੀਤੀ ਸੀ। ਇਸ ਤਰ੍ਹਾਂ ਇਸ ਜਨਮ ਸਾਖੀ ਦੀ ਸੰਦਿਗਧਤਾ ਦੇ ਇਤਿਹਾਸ ਦਾ ਆਰੰਭ ਭਾਈ ਮਨੀ ਸਿੰਘ ਜਨਮ ਸਾਖੀ ਤੋਂ ਹੁੰਦਾ ਹੈ।
ਭਾਈ ਮਨੀ ਸਿੰਘ ਤੋਂ ਬਾਦ ਸਿੱਖ ਜਗਤ ਆਪਣੀ ਸੁਰੱਖਿਆ ਲਈ ਸੰਘਰਸ਼ਾਂ ਅਤੇ ਯੁੱਧਾਂ ਵਿਚ ਇਤਨਾ ਰੁਝਿਆ ਰਿਹਾ ਕਿ ਉਸ ਤੋਂ ਆਪਣੇ ਧਰਮ-ਇਤਿਹਾਸ ਨੂੰ ਲਿਖਣ ਸੰਬੰਧੀ ਕੋਈ ਉਚਿਤ ਵਿਵਸਥਾ ਹੀ ਨ ਹੋ ਸਕੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਗੱਦੀ ਉਤੇ ਬੈਠਣ ਤਕ ਇਸ ਸੰਬੰਧੀ ਲਗਭਗ ਉਪੇਖਿਆ ਦੀ ਰੁਚੀ ਹੀ ਅਪਣਾਈ ਜਾਂਦੀ ਰਹੀ। ਪਰ ਮਹਾਰਾਜੇ ਦੇ ਰਾਜ-ਕਾਲ ਵੇਲੇ ਜਦ ਭਾਈ ਸੰਤੋਖ ਸਿੰਘ ਨੇ ਆਪਣੇ ਸੁਪ੍ਰਸਿੱਧ ਗ੍ਰੰਥ ‘ਗੁਰੂ ਨਾਨਕ ਪ੍ਰਕਾਸ਼’ ਦੀ ਸਿਰਜਨਾ (1823 ਈ.) ਲਈ ਸਰੋਤ ਸਾਮਗ੍ਰੀ ਦੀ ਪਰੀਖਿਆ ਕੀਤੀ ਤਾਂ ਉਨ੍ਹਾਂ ਨੇ ਬਾਲਾ ਜਨਮ ਸਾਖੀ ਵਿਚ ਹੰਦਾਲੀਆਂ ਅਤੇ ਕਬੀਰ ਪੰਥੀਆਂ ਦੁਆਰਾ ਜਾਣ-ਬੁਝ ਕੇ ਰਲੇ ਪਾਉਣ ਵਲ ਉਚੇਚੇ ਤੌਰ ’ਤੇ ਸੰਕੇਤ ਕੀਤਾ, ਜਿਵੇਂ :
ਪੰਨੇ ਛੇਦੇ ਦਏ ਬਹਾਈ।
ਜੋ ਸ੍ਰੀ ਗੁਰ ਅੰਗਦ ਲਿਖਵਾਈ।
ਤਿਹ ਕੋ ਤਾਤਪਰਜ ਸਭਿ ਚੀਨੈ।
ਅਧਿਕ ਬਦਨ ਅਪਨੇ ਲਿਖਿਦੀਨੇ।੨੮। (ਅਧਿ. 37)
ਇਸ ਪਿਛੋਂ ਭਾਈ ਰਤਨ ਸਿੰਘ ਭੰਗੂ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ, ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਵਿਚ, ਡਾ. ਟ੍ਰੰਪ ਨੇ ‘ਆਦਿ ਗ੍ਰੰਥ’ ਵਿਚ, ਇਸ ਜਨਮ ਸਾਖੀ ਵਿਚ ਪਾਏ ਗਏ ਰਲਿਆਂ ਬਾਰੇ ਸੰਕੇਤ ਕੀਤਾ ਹੈ। ਇਨ੍ਹਾਂ ਤੋਂ ਬਾਦ ਪ੍ਰੋ. ਗੁਰਮੁਖ ਸਿੰਘ ਨੇ ‘ਸੁਧਾਰਾਰਕ’ ਨਾਂ ਦੀ ਮਾਸਿਕ ਪਤ੍ਰਿਕਾ (1886 ਈ. ਨੰਬਰ 2 ਜਿਲਦ 1) ਵਿਚ ਇਸ ਜਨਮ ਸਾਖੀ ਬਾਰੇ ਵਿਸਤਾਰ ਸਹਿਤ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਆਪਣੇ ਲੇਖ ਦੇ ਪੂਰਬਾਰਧ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ-ਦਿਵਸ ਸੰਬੰਧੀ ਜੋਤਿਸ਼ ਵਿਦਿਆ ਅਤੇ ਜਨਮ-ਕੁੰਡਲੀ ਦੇ ਆਧਾਰ ’ਤੇ ਵਿਸ਼ਲੇਸ਼ਣ ਕੀਤਾ ਹੈ ਅਤੇ ਵਿਸਾਖ ਮਹੀਨੇ ਦੀ ਤਿਥੀ ਨੂੰ ਸਹੀ ਸਿੱਧ ਕੀਤਾ ਹੈ ਅਤੇ ਉਤਰਾਰਧ ਵਿਚ ਇਸ ਜਨਮ-ਸਾਖੀ ਦੀ ਸੰਦਿਗਧਤਾ ਦੇ ਕਾਰਣਾਂ ਉਤੇ ਪ੍ਰਕਾਸ਼ ਪਾਇਆ ਹੈ।
ਇਸ ਜਨਮ ਸਾਖੀ ਦੀ ਸੰਦਿਗਧਤਾ ਦੇ ਇਤਿਹਾਸ ਦਾ ਵਿਵਸਥਿਤ ਅਤੇ ਲਗਭਗ ਅੰਤਿਮ ਰੂਪ ‘ਕੱਤਕ ਕਿ ਵਿਸਾਖ’ ਪੁਸਤਕ ਰਾਹੀਂ 1912 ਈ. ਵਿਚ ਪੇਸ਼ ਕੀਤਾ ਗਿਆ ਹੈ। ਇਸ ਦੇ ਲੇਖਕ ਭਾਈ ਕਰਮ ਸਿੰਘ ਹਿਸਟੋਰੀਅਨ ਨੇ ਇਸ ਦੀ ਸੰਦਿਗਧਤਾ ਦੇ ਕਾਰਣਾਂ ਨੂੰ ਅਗੇ ਲਿਖੇ ਅੱਠ ਭਾਗਾਂ ਵਿਚ ਵੰਡਿਆ ਹੈ: (ੳ)ਅਸੰਭਵ ਘਟਨਾਵਾਂ, (ਅ) ਭੂਗੋਲ ਸੰਬੰਧੀ ਭੁੱਲਾਂ, (ੲ) ਖਗੋਲ ਸੰਬੰਧੀ ਭੁੱਲਾਂ, (ਸ) ਅਯੋਗ ਗੱਲਾਂ, (ਹ) ਗੁਰੂ ਨਾਨਕ ਵਿਰੁੱਧ ਗੱਲਾਂ, (ਕ) ਹਿਸਾਬ ਸੰਬੰਧੀ ਭੁੱਲਾਂ, (ਖ) ਜੋਤਿਸ਼ ਸੰਬੰਧੀ ਭੁੱਲਾਂ ਅਤੇ (ਗ) ਇਤਿਹਾਸ ਸੰਬੰਧੀ ਭੁੱਲਾਂ।
ਇਸ ਜਨਮ ਸਾਖੀ ਦੇ ਆਰੰਭ ਵਿਚ ਲਿਖੀ ਉਥਾਨਿਕਾ ਇਸ ਦੇ ਕਰਤ੍ਰਿਤਵ ਅਤੇ ਰਚਨਾ-ਕਾਲ ਵਲ ਸੰਕੇਤ ਕਰਦੀ ਹੈ, ਜਿਵੇਂ :
ਜਨਮਸਾਖੀ ਸ੍ਰੀ ਗੁਰੂ ਬਾਬੇ ਨਾਨਕ ਜੀ ਕੀ। ਸੰਮਤ 1582। ਪੰਦਰਹ ਸੈ ਬੈਆਸੀਆ ਮਿਤਿ ਬੈਸਾਖ ਸੁਦੀ ਪੰਚਮੀ। ਪੋਥੀ ਲਿਖੀ। ਪੈੜੇ ਮੋਖੇ ਸੁਲਤਾਨਪੁਰ ਕੇ ਖਤ੍ਰੀ। ਗੁਰੂ ਅੰਗਦਿ ਲਿਖਵਾਈੇ। ਪੈੜਾ ਮੋਖਾ ਬਾਲੇ ਸੰਧੂ ਜਟੇ ਨਾਲਿ ਰਾਇ ਭੋਏ ਦੀ ਤਲਵੰਡੀ ਆਇਆ ਆਹਾ। ਗੁਰੂ ਅੰਗਦ ਜੀ ਨੇ ਢੂਢਿ ਕੈ ਲਧਾ ਆਹਾ। ਦੁਇ ਮਹੀਨੇ ਸਤਾਰਹ ਦਿਨ ਲਿਖਾਦਿਆ ਲਗੇ ਆਹੇ। ਜੋ ਹਕੀਕਤ ਆਹੀ ਜਿਥੇ ਜਿਥੇ ਫਿਰੇ ਆਹੇ ਤਿਥੋ ਤਿਥੋ ਦੀ ਹਕੀਕਤ ਸਹਿਜ ਨਾਲਿ ਭਾਈ ਬਾਲੇ ਲਿਖਾਈ। (ਪਤਰਾ 1)।
ਇਸ ਜਨਮ ਸਾਖੀ ਵਿਚ ਬਾਲੇ ਦੁਆਰਾ ਦਿੱਤਾ ਸਾਰਾ ਵਿਵਰਣ ਅਨੑਯ ਪੁਰਸ਼ ਵਿਚ ਅੰਕਿਤ ਕੀਤਾ ਗਿਆ ਹੈ। ਜੇ ਇਹ ਸਾਖੀ ਬਾਲੇ ਦੀ ਆਪਣੀ ਲਿਖਵਾਈ ਹੁੰਦੀ ਤਾਂ ਵਿਵਰਣ ਪ੍ਰਥਮ ਪੁਰਸ਼ ਵਿਚ ਦਿੱਤਾ ਹੁੰਦਾ। ਇਸ ਤੋਂ ਇਲਾਵਾ, ਇਸ ਵਿਚ ਸਾਖੀਆਂ ਦਾ ਕ੍ਰਮ ਬਹੁਤ ਅਵਿਵਸਥਿਤ ਹੈ, ਕਈ ਮਹੱਤਵਪੂਰਣ ਸਾਖੀਆਂ ਸੰਕਲਿਤ ਹੀ ਨਹੀਂ ਹੋਈਆਂ। ਕਰਤਾਰਪੁਰ ਦੀ ਸਥਾਪਨਾ ਦਾ ਉੱਲੇਖ ਵੀ ਨਹੀਂ ਹੈ, ਇਸ ਦੀ ਥਾਂ ’ਤੇ ਗੁਰੂ ਜੀ ਦਾ ਪਖੋਕੇ ਰੰਧਾਵੇ ਵਿਚ ਨਿਵਾਸ ਕਰਵਾਇਆ ਗਿਆ ਹੈ। ਇਹ ਸਾਰੇ ਤੱਥ ਇਸ ਦੀ ਅਪ੍ਰਮਾਣਿਕਤਾ ਵਲ ਸੰਕੇਤ ਕਰਦੇ ਹਨ।
ਇਸ ਵਿਸ਼ਲੇਸ਼ਣ ਤੋਂ ਸਿੱਧ ਹੈ ਕਿ ਨ ਤਾਂ ਬਾਲਾ ਸੰਧੂ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ ਅਤੇ ਨ ਹੀ ਉਸ ਦਾ ਜੁਟਾਇਆ ਵਿਵਰਣ ਦੀ ਯਥਾਰਥਤਾ ਦੀ ਕਸੌਟੀ ’ਤੇ ਪੂਰਾ ਉਤਰਦਾ ਹੈ। ਥਾਂ ਥਾ ਉਤੇ ਇਨ੍ਹਾਂ ਸਾਖੀਆਂ ਦੇ ਮਹੱਤਵ ਦਾ ਪ੍ਰਤਿਪਾਦਨ ਕਰਕੇ ਇਸ ਨੂੰ ਹੋਰ ਵੀ ਅਧਿਕ ਸ਼ੱਕੀ ਬਣਾ ਦਿੱਤਾ ਗਿਆ ਹੈ।
ਪੈੜਾ ਮੋਖਾ ਕੌਣ ਸੀ ? ਇਸ ਜਨਮ ਸਾਖੀ ਦੀ ਪ੍ਰਸਤਾਵਨਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਰਾਹੀਂ ਜੋ ਜਨਮ ਪੱਤਰੀ ਤਲਵੰਡੀਓਂ ਮੰਗਵਾਈ, ਉਹ ਸ਼ਾਸਤ੍ਰੀ ਅੱਖਰਾਂ (ਦੇਵਨਾਗਰੀ ਲਿਪੀ) ਵਿਚ ਲਿਖੀ ਹੋਈ ਸੀ ਅਤੇ ਉਸ ਨੂੰ ਵਾਚਣ ਅਤੇ ਗੁਰਮੁਖੀ ਵਿਚ ਉਤਾਰਾ ਕਰਵਾਉਣ ਲਈ ਮਹਿਮੇ ਨਾਂ ਦੇਵਿਅਕਤੀ ਰਾਹੀਂ ਪੈੜੇ ਮੋਖੇ ਖਤ੍ਰੇਟੇ ਨੂੰ ਸੁਲਤਾਨਪੁਰੋਂ ਬੁਲਵਾਇਆ ਗਿਆ।
ਇਸ ਜਨਮ ਸਾਖੀ ਨੂੰ ਅੰਤਿਮ ਰੂਪ ਬਾਲਚੰਦ ਅਤੇ ਬਿਧੀਚੰਦ ਨੇ ਦਿੱਤਾ। ਬਿਧੀਚੰਦ ਦੀ ਮ੍ਰਿਤੂ 1654 ਈ. (1711 ਬਿ.) ਵਿਚ ਹੋਈ। ਇਸ ਲਈ ਇਹ ਜਨਮਸਾਖੀ ਦਾ ਅੰਤਿਮ ਰੂਪ 1654 ਈ. ਤੋਂ ਪਹਿਲਾਂ ਆਪਣਾ ਅਸਤਿਤਵ ਧਾਰਣ ਕਰ ਚੁਕਿਆ ਸੀ। ਮੈਕਾਲਿਫ਼ ਨੇ ਇਸ ਜਨਮਸਾਖੀ ਦੀ ਰਚਨਾ 1640 ਈ. (1697 ਬਿ.) ਦੇ ਆਸ-ਪਾਸ ਮੰਨੀ ਹੈ। ਇਸ ਦੀ 1658 ਈ. (1715 ਬਿ.) ਦੀ ਇਕ ਨਕਲ ਉਪਲਬਧ ਹੈ। ਇਸ ਲਈ ਇਸ ਦੀ ਰਚਨਾ 1640 ਈ. ਦੇ ਨੇੜੇ-ਤੇੜੇ ਮੰਨੀ ਜਾ ਸਕਦੀ ਹੈ। ਡਾ. ਗੁਰਬਚਨ ਕੌਰ ਨੇ ਆਪਣੇ ਸ਼ੋਧ-ਪ੍ਰਬੰਧ ਵਿਚ ਰੰਘੜੀ ਨਾਲ ਸੰਬੰਧਿਤ ‘ਹਰਿਜੀ ਪੋਥੀ’ (ਰਚਨਾ ਸੰਮਤ 1707) ਦੀ 177ਵੀਂ ਸਾਖੀ ਅਤੇ ਇਸ ਜਨਮ ਸਾਖੀ (ਸੰਮਤ 1715 ਵਾਲੀ ਪੋਥੀ) ਦੀ 57ਵੀਂ ਸਾਖੀ ਅਤੇ ਇਸੇ ਤਰ੍ਹਾਂ ‘ਚਤੁਰਭੁਜ ਪੋਥੀ’ (ਰਚਨਾ ਸੰਮਤ 1708) ਅਤੇ ਇਸ ਜਨਮ ਸਾਖੀ ਦੀਆਂ ਮਲਕ ਭਾਗੋ ਨਾਲ ਸੰਬੰਧਿਤ ਸਾਖੀਆਂ ਦੀ ਤੱਥਕ ਅਤੇ ਸੰਰਚਨਾਤਮਕ ਤੁਲਨਾ ਰਾਹੀਂ ਸਥਾਪਿਤ ਕੀਤਾ ਹੈ ਕਿ ਇਹ ਜਨਮਸਾਖੀ ਸੰਮਤ 1708 ਬਿ. ਤੋਂ ਸੰਮਤ 1715 ਬਿ. ਦੇ ਵਿਚਕਾਰ ਕਿਸੇ ਵੇਲੇ ਹੋਂਦ ਵਿਚ ਆਈ ਹੋਵੇਗੀ।
ਇਸ ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਸਾਧਾਰਣ ਵਿਵਰਣ ਤੋਂ ਛੁਟ ਉਨ੍ਹਾਂ ਦੀਆਂ ਉਡਾਰੀਆਂ, ਪਰਬਤਾਂ ਅਤੇ ਖੰਡਾਂ ਉਤੇ ਆਰੋਹਣ, ਬੰਦਰਾਂ (ਬੰਦਰਗਾਹਾਂ) ਉਤੇ ਅਵਰੋਹਣ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ, ਜੋ ਬਿਲਕੁਲ ਕਾਲਪਨਿਕ ਹੈ ਅਤੇ ਇਸ ਜਨਮਸਾਖੀ ਦੇ ਇਤਿਹਾਸਿਕ ਆਧਾਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਨ੍ਹਾਂ ਤਰੁੱਟੀਆਂ ਤੋਂ ਇਲਾਵਾ, ਇਸ ਜਨਮ ਸਾਖੀ ਦੇ ਪੁਰਾਤਨ ਜਨਮ ਸਾਖੀ ਅਤੇ ਮਿਹਰਬਾਨ ਜਨਮ ਸਾਖੀ ਤੋਂ ਤੱਥਾਂ ਸੰਬੰਧੀ ਕੁਝ ਹੋਰ ਵੀ ਪ੍ਰਮੁੱਖ ਅੰਤਰ ਹਨ।
ਜਨਮ ਸਾਖੀਕਾਰ ਨੇ ਸਾਰੀ ਸਾਮਗ੍ਰੀ ਨੂੰ ਨ ਕੇਵਲ ਪੌਰਾਣਿਕ ਢੰਗ ਵਿਚ ਹੀ ਬੰਨ੍ਹਿਆ ਹੈ, ਸਗੋਂ ਪੁਰਾਣਾਂ ਵਰਗੇ ਵਿਵਰਣਾਂ ਨਾਲ ਵੀ ਇਸ ਨੂੰ ਭਰਪੂਰ ਕੀਤਾ ਹੈ। ਇਨ੍ਹਾਂ ਵਿਚ ਬਹੁਤੇ ਤੱਥ ਤਾਂ ਮਿਥਿਕ ਹਨ ਅਤੇ ਜੋ ਇਤਿਹਾਸਿਕ ਜਾਂ ਵਾਸਤਵਿਕ ਪ੍ਰਤੀਤ ਹੁੰਦੇ ਹਨ ਉਨ੍ਹਾਂ ਦੀ ਪੁਸ਼ਟੀ ਲਈ ਕੋਈ ਹੋਰ ਸਰੋਤ ਉਪਲੱਬਧ ਨਹੀਂ ਹੈ। ਇਸ ਲਈ ਇਹ ਇਤਿਹਾਸ-ਨੁਮਾ-ਸਾਮਗ੍ਰੀ ਪ੍ਰਮਾਣ-ਪੁਸ਼ਟੀ ਦੇ ਅਭਾਵ ਵਿਚ ਅਣਇਤਿਹਾਸਿਕ ਪ੍ਰਤੀਤ ਹੁੰਦੀ ਹੈ। ਇਹੀ ਕਾਰਣ ਹੈ ਕਿ ਮੈਕਲਿਉਡ ਵਰਗੇ ਆਧੁਨਿਕ ਵਿਦਵਾਨਾਂ ਨੇ ਜਨਮ ਸਾਖੀਆਂ ਦੇ ਤੱਥਾਂ ਨੂੰ ਭ੍ਰਾਂਤ ਸਿਧ ਕਰਨ ਦੀ ਜੋ ਪਹੁੰਚ ਵਿਧੀ ਦਰਸਾਈ ਹੈ, ਉਸ ਵਿਚ ਬਹੁਤਾ ਹਿੱਸਾ ਇਸੇ ਜਨਮ ਸਾਖੀ ਦਾ ਹੈ।
ਤੱਥਕ ਤੌਰ ’ਤੇ ਇਤਨੀ ਅਵਿਸ਼ਵਸਤ ਜਨਮ- ਸਾਖੀ ਅਧਿਕ ਲੋਕ-ਪ੍ਰਿਯ ਕਿਉਂ ਹੋਈ? ਇਸ ਬਾਰੇ ਕੋਈ ਵਿਗਿਆਨਿਕ ਸਮਾਧਾਨ ਪੇਸ਼ ਨਹੀਂ ਕੀਤਾ ਗਿਆ। ਮੇਰੀ ਜਾਚੇ ‘ਪੁਰਾਤਨ ਜਨਮਸਾਖੀ’ ਵਿਚਲੇ ਕਥਾ-ਰਸ ਦੇ ਅਭਾਵ ਨੇ ਉਸ ਨੂੰ ਲੋਕ-ਪ੍ਰਿਯ ਨ ਹੋਣ ਦਿੱਤਾ। ਮਿਹਰਬਾਨ ਵਾਲੀ ਜਨਮ ਸਾਖੀ ਨੂੰ ਸੰਪ੍ਰਦਾਇਕ ਮਤ-ਵਿਰੋਧ ਅਤੇ ਮੀਣਾ ਸੰਪ੍ਰਦਾਇ ਪ੍ਰਤੀ ਸਿੱਖ ਜਗਤ ਦੀ ਅਣ ਚਾਹਤ ਨੇ ਮਕਬੂਲ ਨ ਹੋਣ ਦਿੱਤਾ।
ਇਸ ਜਨਮ ਸਾਖੀ ਦੀ ਅਧਿਕ ਪ੍ਰਸਿੱਧੀ ਦੇ ਤਿੰਨ ਕਾਰਣ ਪ੍ਰਤੀਤ ਹੁੰਦੇ ਹਨ। ਇਕ ਇਹ ਕਿ ਇਸ ਵਿਚ ਬਾਕੀਆਂ ਨਾਲੋਂ ਕਥਾ-ਅੰਸ਼ ਕਿਤੇ ਅਧਿਕ ਹੈ। ਦੂਜੇ, ਇਸ ਦੀ ਪੌਰਾਣਿਕ ਭਾਵਨਾ ਯੁਗ ਦੀ ਸ਼ਰਧਾ ਬਿਰਤੀ ਦੇ ਬਹੁਤ ਅਨੁਰੂਪ ਰਹੀ ਹੈ, ਕਿਉਂਕਿ ਇਸ ਨਾਲ ਆਵੱਸ਼ਕ ਵਿਸਮਾਦੀ ਵਾਯੂ ਮੰਡਲ ਸਿਰਜਿਆ ਜਾ ਸਕਿਆ ਸੀ। ਤੀਜੇ, ਇਸ ਨੂੰ ਗੁਰੂ ਅੰਗਦ ਦੇਵ ਜੀ ਦੁਆਰਾ ਲਿਖਵਾਏ ਜਾਣ ਦਾ ਕਥਨ ਲੋਕ ਸਵੀਕ੍ਰਿਤੀ ਲਈ ਪ੍ਰੇਰਣਾ ਦਿੰਦਾ ਹੈ।
ਇਸ ਜਨਮਸਾਖੀਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਨੂੰ ਚਿਤਰਦਿਆਂ ਉਹੀ ‘ਨਰ ਤੋਂ ਨਰਾਇਣ’ ਵਾਲੀ ਪੂਰਵ-ਵਰਤੀ ਪ੍ਰਵ੍ਰਿੱਤੀ ਅਪਣਾਈ ਹੈ। ਫ਼ਰਕ ਇਹ ਹੈ ਕਿ ਇਸ ਦੇ ਲੇਖਕ ਨੇ ਨਾਰਾਇਣਤਵ ਲਈ ਨ ਇਤਨਾ ਹੋਰਨਾਂ ਪਾਤਰਾਂ ਜਾਂ ਘਟਨਾਵਾਂ ਨੰਵ ਵਰਤਿਆ ਹੈ ਅਤੇ ਨ ਹੀ ਅਧਿਆਤਮਿਕ ਪਰਿਚਰਚਾ ਜਾਂ ਬਾਣੀ-ਮਹਾਤਮ ਦੇ ਪ੍ਰਸੰਗਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਚਰਿਤ੍ਰ ਵਿਚ ਅਲੌਕਿਕਤਾ ਨੂੰ ਚਿਤਰਿਆ ਹੈ, ਜਿਤਨਾ ਆਪਣੇ ਮੰਤਵ ਲਈ, ਉਸ ਨੇ ਪੌਰਾਣਿਕ ਜੁਗਤ ਨੂੰ ਵਰਤਿਆ ਹੈ। ਚਰਿਤ੍ਰ-ਗਤ ਵਿਚਿਤ੍ਰਤਾ ਅਤੇ ਅਦਭੁਤ ਘਟਨਾ-ਸੰਯੋਜਨ ਇਸ ਪੌਰਾਣਿਕ ਜੁਗਤ ਦੀਆਂ ਆਧਾਰ ਵਿਧੀਆਂ ਹਨ। ਫਲਸਰੂਪ ਇਤਿਹਾਸਿਕ ਸਤਿਅਤਾ ਦੇ ਦਰਸ਼ਨ ਇਸ ਜਨਮ ਸਾਖੀ ਵਿਚ ਬਹੁਤ ਘਟ ਹੁੰਦੇ ਹਨ। ਇਸ ਵਿਚ ਦਿੱਤੇ ਗੁਰੂ ਜੀ ਦੇ ਸੰਬੰਧੀਆਂ ਦੇ ਨਾਂ ਅਤੇ ਘਟਨਾਵਾਂ ਦੀਆਂ ਤਿਥੀਆਂ ਜ਼ਰੂਰ ਇਸ ਦੇ ਮਹੱਤਵ ਨੂੰ ਵਧਾਉਂਦੀਆਂ ਹਨ, ਪਰ ਇਹ ਤਦ ਹੀ ਮੰਨਣ-ਯੋਗ ਹਨ ਜੇ ਕਿਸੇ ਹੋਰ ਪ੍ਰਮਾਣਿਕ ਸਰੋਤ ਤੋਂ ਇਨ੍ਹਾਂ ਦੀ ਪੁਸ਼ਟੀ ਹੋਵੇ। ਗ਼ੈਰ-ਸਮਕਾਲੀਆਂ ਨਾਲ ਗੁਰੂ ਜੀ ਦੀ ਭੇਂਟ ਕਰਾਉਣ ਅਤੇ ਹੋਰ ਗੁਰੂ ਸਾਹਿਬਾਨ ਜਾਂ ਸਾਧਕਾਂ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਦੇ ਮੁਖ ਤੋਂ ਉਚਰਵਾਉਣ ਦੀ ਪੂਰਵ- ਵਰਤੀ ਜਨਮ ਸਾਖੀਆਂ ਵਾਲੀ ਪ੍ਰਵ੍ਰਿੱਤੀ ਇਸ ਵਿਚ ਵੀ ਮੌਜੂਦ ਹੈ। ਇਸ ਨਾਲ ਵੀ ਇਤਿਹਾਸਿਕਤਾ ਦਾ ਅੰਸ਼ ਜ਼ਰੂਰ ਘਟਿਆ ਹੈ।
ਸਾਹਿਤਿਕਤਾ:- ਸਾਹਿਤਿਕ ਦ੍ਰਿਸ਼ਟੀ ਤੋਂ ਭਾਵੇਂ ਇਹ ਜਨਮ ਸਾਖੀ ਪਰੰਪਰਾ ਨੂੰ ਅਗੇ ਤੋਰਨ ਵਾਲੀ ਇਕ ਮਹੱਤਵਪੂਰਣ ਕੜੀ ਹੈ ਪਰ ਇਸ ਵਿਚ ਉਹ ਸਾਹਿਤਿਕ ਸੋਹਜ ਅਤੇ ਅਭਿਵਿਅਤੀਗਤ ਜਲਾਲ ਨਹੀਂ ਮਿਲਦਾ, ਜਿਸ ਦੇ ਦਰਸ਼ਨ ਸਾਨੂੰ ‘ਪੁਰਾਤਨ ਜਨਮ ਸਾਖੀ’ ਵਿਚ ਹੁੰਦੇ ਹਨ। ਇਸ ਵਿਚ ਸਾਖੀਆਂ ਦੇ ਸੰਦਰਭ ਵਿਚ ਕਈ ਗੋਸ਼ਟਾਂ ਲਿਖੀਆਂ ਵੀ ਮਿਲ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਕੁਝ ਕੁ ਪ੍ਰਮੁਖ ਹਨ—ਸ਼ੇਖ ਬ੍ਰਹਮ ਨਾਲ ਗੋਸ਼ਟਿ, ਕਲਜੁਗ ਨਾਲ ਗੋਸ਼ਟਿ, ਰਾਜੇ ਸ਼ਿਵਨਾਭ ਨਾਲ ਗੋਸ਼ਟਿ, ਮਕੇ ਦੀ ਗੋਸ਼ਟਿ, ਮਦੀਨੇ ਦੀ ਗੋਸ਼ਟਿ ਆਦਿ। ਇਨ੍ਹਾਂ ਵਿਚੋਂ ਕਈ ਗੋਸ਼ਟਾਂ ਸੁਤੰਤਰ ਰੂਪ ਵਿਚ ਲਿਖੀਆਂ ਹੋਈਆਂ ਮਿਲਦੀਆਂ ਹਨ।
ਪਰਮਾਰਥ ਲਿਖਣ ਦੀ ਪਰੰਪਰਾ ਇਸ ਵਿਚ ਮਿਹਰਬਾਨ ਵਾਲੀ ਜਨਮ ਸਾਖੀ ਤੋਂ ਬਹੁਤ ਘਟ ਹੈ। ਅਸਲ ਵਿਚ ‘ਪੁਰਾਤਨ ਜਨਮ ਸਾਖੀ’ ਚਮਤਕਾਰਯੁਕਤ ਘਟਨਾ ਵਰਣਨ ’ਤੇ ਬਲ ਦਿੰਦੀ ਹੈ, ਮਿਹਰਬਾਨ ਵਾਲੀ ਜਨਮ ਸਾਖੀ ਪਰਮਾਰਥ ਲਿਖਣ ਨੂੰ ਆਪਣਾ ਰਚਨਾ-ਉਦੇਸ਼ ਮਿਥਦੀ ਹੈ ਅਤੇ ਬਾਲੇ ਵਾਲੀ ਜਨਮ ਸਾਖੀ ਪੌਰਾਣਿਕ ਵਾਯੂਮੰਡਲ ਸਿਰਜਨ ਵਿਚ ਸਫਲ-ਮਨੋਰਥ ਹੋਈ ਹੈ। ਗੁਰਬਾਣੀ ਦੀਆਂ ਟੂਕਾਂ ਦੇ ਕੇ ਮਤ-ਪ੍ਰਤਿਪਾਦਨ ਕਰਨ ਅਤੇ ਬਾਣੀ-ਟੂਕਾਂ ਦੀ ਪ੍ਰਸਤਾਵਨਾ ਵਜੋਂ ਸਾਖੀ ਘੜਨ ਦੀ ਪ੍ਰ੍ਰਵ੍ਰਿੱਤੀ ਪੂਰਵ- ਵਰਤੀ ਜਨਮ ਸਾਖੀਆਂ ਵਾਲੀ ਹੀ ਹੈ।
ਇਸ ਸਾਖੀਕਾਰ ਸਾਹਮਣੇ ‘ਪੁਰਾਤਨ ਜਨਮ ਸਾਖੀ’ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਨਮੂਨੇ ਵਜੋਂ ਮੌਜੂਦ ਸਨ। ਉਨ੍ਹਾਂ ਦਾ ਇਸ ਸਾਖੀਕਾਰ ਦੁਆਰਾ ਅਨੁਕਰਣ ਹੋ ਜਾਣਾ ਸੁਭਾਵਿਕ ਹੈ। ਮਿਹਰਬਾਨ ਵਾਲੀ ਜਨਮ ਸਾਖੀ ਤੋਂ ਇਸ ਨੇ ਬਾਣੀ-ਟੂਕਾਂ ਤੋਂ ਉਪਰੰਤ ਕਿਤੇ ਕਿਤੇ ਪਰਮਾਰਥ ਦੇਣ ਦੀ ਪ੍ਰਵ੍ਰਿੱਤੀ ਸਾਧਾਰਣ ਰੂਪ ਵਿਚ ਗ੍ਰਹਿਣ ਕੀਤੀ ਹੈ ਅਤੇ ‘ਪੁਰਾਤਨ ਜਨਮ ਸਾਖੀ’ ਤੋਂ ਵਰਣਨ-ਵਿਧੀ, ਕਥਾ- ਸਿਰਜਨਾ ਅਤੇ ਵਾਕ-ਵਿਧਾਨ ਦੇ ਢੰਗ ਨੂੰ ਅਪਣਾਇਆ ਹੈ। ਪਰ ਦੋਹਾਂ ਦੇ ਪਾਠਾਂ ਦਾ ਗੰਭੀਰ ਅਧਿਐਨ ਕਰੀਏ ਤਾਂ ਇਸ ਨਿਰਣੇ ’ਤੇ ਸਹਿਜ ਪਹੁੰਚਿਆ ਜਾ ਸਕਦਾ ਹੈ ਕਿ ਜੋ ਸ਼ੈਲੀਗਤ ਗੌਰਵ ਅਤੇ ਵਾਕ-ਵਿਧਾਨ ਦੀ ਚੁਸਤੀ ਅਤੇ ਸਰਸਤਾ ‘ਪੁਰਾਤਨ ਜਨਮ ਸਾਖੀ’ ਵਿਚ ਹੈ, ਉਸ ਦੇ ਦਰਸ਼ਨ ਇਸ ਵਿਚ ਨਹੀਂ ਹੁੰਦੇ। ਇਸ ਵਿਚਲਾ ਵਿਵਰਣ ਸਾਧਾਰਣ ਕਥਨ ਮਾਤ੍ਰ੍ਰ ਰਹਿ ਜਾਂਦਾ ਹੈ। ਨ ਇਸ ਵਿਚ ਉਕਤੀ ਵਿਚਿਤ੍ਰਤਾ ਹੈ, ਨ ਨਾਟਕੀਅਤਾ ਅਤੇ ਨ ਹੀ ਵਿਚਾਰ ਗੰਭੀਰਤਾ।
ਇਸ ਜਨਮ ਸਾਖੀ ਦੀ ਸ਼ੈਲੀਗਤ ਮਹੱਤਵਪੂਰਣ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਲੇਖਕ ਨੇ ਪਰਿਵਾਰਿਕ ਦੁਅੰਦ, ਗਿਲੇ ਗੁਲਾਮੇ, ਪਤੀ-ਪਤਨੀ ਦੀ ਕਸਾਵਟ, ਸ਼ਰੀਕੇ ਵਾਲਿਆਂ ਦੇ ਵਿਅੰਗ, ਤੀਵੀਂ ਦੀਆਂ ਸਮੱਸਿਆਵਾਂ ਆਦਿ ਦਾ ਬੜੀ ਨੀਝ ਨਾਲ ਚਿਤ੍ਰਣ ਕੀਤਾ ਹੈ। ਅਜਿਹੇ ਚਿਤ੍ਰਣ ਵਿਚ ਬੜਾ ਯਥਾਰਥ ਵਾਤਾਵਰਣ ਸਿਰਜਿਆ ਜਾ ਸਕਿਆ ਹੈ। ਇਨ੍ਹਾਂ ਪ੍ਰਸੰਗਾਂ ਵਿਚ ਭਾਸ਼ਾ ਵੀ ਪਾਤਰ ਅਤੇ ਪ੍ਰਸੰਗ ਅਨੁਕੂਲ ਹੈ। ਅਜਿਹੇ ਭਾਵਨਾ ਪੂਰਣ ਸਥਲ ਭਾਵੇਂ ‘ਪੁਰਾਤਨ ਜਨਮ ਸਾਖੀ’ ਵਿਚ ਵੀ ਮਿਲ ਜਾਂਦੇ ਹਨ, ਜਿਵੇਂ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਜਾਣ ਵੇਲੇ ਉਨ੍ਹਾਂ ਦੀ ਪਤਨੀ ਦੀ ਭਾਵ-ਅਭਿਵਿਅਕਤੀ, ਮਾਤਾ-ਪਿਤਾ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ, ਆਦਿ। ਪਰ ‘ਪੁਰਾਤਨ ਜਨਮਸਾਖੀ’ ਦਾ ਵਿਵਰਣ ਬੜਾ ਸੰਖਿਪਤ, ਨਾਟਕੀ ਅਤੇ ਰਸ-ਯੁਕਤ ਹੈ। ਇਸ ਜਨਮ ਸਾਖੀ ਦੇ ਅਜਿਹੇ ਸਥਲ ਭਾਵੇਂ ਇਤਨੇ ਸੰਖਿਪਤ, ਨਾਟਕੀ ਤੇ ਰਸ-ਯੁਕਤ ਨਹੀਂ ਬਣ ਸਕੇ, ਪਰ ਇਨ੍ਹਾਂ ਵਿਚ ਧਰਤੀ ਦੀ ਛੋਹ ਅਤੇ ਯਥਾਰਥਤਾ ਦੀ ਛਾਪ ਅਧਿਕ ਪ੍ਰਤੀਤ ਹੁੰਦੀ ਹੈ।
ਭਾਸ਼ਾ ਦੇ ਪੱਖੋਂ ਇਸ ਜਨਮ ਸਾਖੀ ਦਾ ਆਪਣਾ ਮਹੱਤਵ ਹੈ। ‘ਪੁਰਾਤਨ ਜਨਮ ਸਾਖੀ’ ਵਿਚ ਅਰਬੀ ਫ਼ਾਰਸੀ ਦੀ ਖੁਲ੍ਹ ਕੇ ਵਰਤੋਂ ਹੋਈ ਹੈ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਵਿਚ ਅਧਿਕਾਂਸ਼ ਸ਼ਬਦਾਵਲੀ ਭਾਰਤੀ ਪਰੰਪਰਾ ਦੀ ਹੈ, ਕਿਤੇ ਕਿਤੇ ਹੀ ਅਰਬੀ ਫ਼ਾਰਸੀ ਦੇ ਸ਼ਬਦ ਦ੍ਰਿਸ਼ਟੀ- ਗੋਚਰ ਹੁੰਦੇ ਹਨ। ਇਹ ਜਨਮ ਸਾਖੀ ਦੋਹਾਂ ਦੀ ਮੱਧਵਰਤੀ ਹੈ। ਇਸ ਵਿਚ ਅਰਬੀ ਫ਼ਾਰਸੀ ਦੀ ਵਰਤੋਂ ਹੋਈ ਹੈ ਅਤੇ ਭਾਰਤੀ ਸ਼ਬਦਾਵਲੀ ਦਾ ਵੀ ਯਥਾ-ਸੰਭਵ ਲਾਭ ਉਠਾਇਆ ਗਿਆ ਹੈ, ਕਿਸੇ ਇਕ ਭਾਸ਼ਾ ਵਲ ਪੂਰਵ-ਵਰਤੀ ਜਨਮ- ਸਾਖੀਆਂ ਵਾਂਗ ਉਲਾਰ ਨਹੀਂ ਰਿਹਾ। ‘ਪੁਰਾਤਨ ਜਨਮ- ਸਾਖੀ’ ਦੇ ਲੇਖਕ ਨੇ ਲਹਿੰਦੀ ਉਪਭਾਸ਼ਾਦੀ ਸ਼ਬਦਾਵਲੀ ਅਤੇ ਵਿਆਕਰਣ ਨੂੰ ਆਮ ਵਰਤਿਆ ਹੈ, ਮਿਹਰਬਾਨ ਵਾਲੀ ਜਨਮ ਸਾਖੀ ਸਾਧ ਭਾਖਾ ਤੋਂ ਅਧਿਕ ਪ੍ਰਭਾਵਿਤ ਹੈ, ਪਰ ਪ੍ਰਸਤੁਤ ਜਨਮ ਸਾਖੀ ਦੀ ਭਾਸ਼ਾ ਅਧਿਕ ਕੇਂਦਰੀ ਹੈ ਅਤੇ ਯੁਗ ਦੇ ਪ੍ਰਭਾਵ ਕਰਕੇ ਲਹਿੰਦੀ ਦੀ ਸ਼ਬਦਾਵਲੀ ਅਤੇ ਵਿਆਕਰਣ ਦੀ ਛਾਇਆ ਵੀ ਕਿਤੇ-ਕਿਤੇ ਮਿਲਦੀ ਹੈ। ਇਸੇ ਕਰਕੇ ਇਸ ਦਾ ਸਰੂਪ ਪਹਿਲੀਆਂ ਦੋਹਾਂ ਜਨਮ- ਸਾਖੀਆਂ ਨਾਲੋਂ ਆਧੁਨਿਕ ਪੰਜਾਬੀ ਦੇ ਬਹੁਤ ਨੇੜੇ ਹੁੰਦਾ ਗਿਆ ਹੈ। ਪ੍ਰਸੰਗ ਅਤੇ ਪਾਤਰ ਅਨੁਸਾਰ ਸਾਖੀਕਾਰ ਨੇ ਸ਼ਬਦਾਵਲੀ ਦਾ ਰੂਪ ਬਦਲਿਆ ਵੀ ਹੈ। ਲਹਿੰਦੇ ਦੇ ਇਲਾਕੇ ਦੇ ਜਗਿਆਸੂਆਂ ਨਾਲ ਗੱਲਬਾਤ ਲਹਿੰਦੀ ਪ੍ਰਭਾਵਿਤ ਹੈ, ਮੁਸਲਮਾਨਾਂ ਅਤੇ ਪੱਛਮੀ ਇਲਾਕੇ ਦੇ ਜਗਿਆਸੂਆਂ ਨਾਲ ਫ਼ਾਰਸੀ ਦੀ ਸ਼ਬਦਾਵਲੀ ਨਾਲ ਅਰਬੀ ਨਾਲ ਲੱਦੀ ਹੋਈ ਭਾਸ਼ਾ ਵਿਚ ਗੱਲਬਾਤ ਕੀਤੀ ਹੈ। ਸਾਧਾਂ, ਨਾਥਾਂ, ਯੋਗੀਆਂ ਅਤੇ ਭਾਰਤੀ ਜਗਿਆਸੂਆਂ ਨਾਲ ਵਿਚਾਰ-ਵਟਾਂਦਰਾ ਕਰਨ ਵੇਲੇ ਭਾਸ਼ਾ ਦੀ ਨੁਹਾਰ ਸਧੂਕੜੀ ਵਾਲੀ ਹੋ ਗਈ ਹੈ।
(ਲੇਖਕ : ਡਾ. ਰਤਨ ਸਿੰਘ ਜੱਗੀ, ਸਰੋਤ : ਸਿੱਖ ਪੰਥ ਵਿਸ਼ਵ ਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ। ਪੰਜਾਬੀ ਪੀਡੀਆ ਤੋਂ ਧੰਨਵਾਦ ਸਹਿਤ)


14/07/14)
ਵਰਡ ਸਿੱਖ ਫਡਰੇਸ਼ਨ

- ਸਿੱਖਾਂ ਦੇ ਸਭ ਤੋਂ ਚਰਚਿਤ ਰੇਡੀਓ ਸ਼ੇਰੇ ਪੰਜਾਬ ਕਨੇਡਾ ਤੇ ਟਾਕ ਸ਼ੋ ਦੌਰਾਨ ਜਾਗਰੂਕ ਸਿੱਖਾਂ ਵੱਲੋਂ ਅਖੌਤੀ ਬਾਲੇ ਦੀ ਹੋਂਦ ਰੱਦ ।
-WSF
ਦੇ ਜਗਪਾਲ ਸਿੰਘ ਸਰੀ ਨੇ ਸਰੋਤਿਆਂ ਸਾਹਮਣੇ ਡੇਰੇਦਾਰਾਂ ਵੱਲੋਂ ਦਿੱਤੀਆਂ ਧਮਕੀਆਂ ਨੂੰ ਨਸ਼ਰ ਕਰਦਿਆਂ ਕਿਹਾ ਸਾਡੇ ਕਿਸੇ ਵੀ ਨੁਕਸਾਨ ਦੇ ਜਿਮੇਵਾਰ ਬਾਬਾ ਸੇਵਾ ਸਿੰਘ (ਬਾਲੇ ਦਾ ਸਮਰਥਕ) ਅਤੇ ਉਸਦੇ ਚੇਲੇ ਹੋਣਗੇ।
-ਗੁਰ ਇਤਿਹਾਸ ਵਿੱਚ ਘਸੋੜੀਆਂ ਗਈਆਂ ਗੁਰਮਤਿ ਵਿਰੋਧੀ ਕਥਾਵਾਂ ਨੂੰ ਬਾਹਰ ਕੱਢਣ ਦਾ ਸੱਦਾ।
-ਕਾਰ ਸੇਵਾ ਦੀ ਆੜ ਵਿੱਚ ਸੰਗਮਰਮਰ ਹੇਠ ਦੱਬੇ ਜਾ ਰਹੇ ਇਤਿਹਾਸ ਨੂੰ ਸਾਂਭਣ ਦੀ ਅਪੀਲ
ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਡੇਰੇਦਾਰੀ ਪ੍ਰਥਾ ਵਲੋਂ ਅਣਗਿਣਤ ਗੁਰਮਤਿ ਵਿਰੋਧੀ ਅਤੇ ਵਿਪਰਵਾਦੀ ਕਾਲਪਨਿਕ ਸਾਖੀਆਂ ਅਤੇ ਪਾਤਰਾਂ ਨੂੰ ਸ਼ਾਮਿਲ ਕਰਨ ਨੂੰ ਆੜੇ ਹੱਥੀਂ ਲੈਂਦਿਆਂ
WSF ਨੇ ਸੰਸਾਰ ਪੱਧਰ ਤੇ ਇਸ ਵਿਪਰੀ ਸਾਜਿਸ਼ ਨੂੰ ਨੰਗਿਆਂ ਕਰਨਾ ਸ਼ੁਰੂ ਕਰ ਦਿੱਤਾ ਹੈ । WSF ਦੇ ਕੁਝ ਪੰਜਾਬ ਅਤੇ ਬਾਹਰ ਵਸਦੇ ਸੇਵਾਦਾਰਾਂ ਵਲੋਂ ਗੁਰੂ ਨਾਨਕ ਸਾਹਿਬ ਦੇ ਧੱਕੇ ਨਾਲ ਸਾਥੀ ਬਣਾਏ ਬਾਲੇ ਵਾਰੇ ਜਦੋਂ ਕੁਝ ਲੇਖ ਪੋਸਟ ਕੀਤੇ ਗਏ ਤਾਂ ਬਾਲੇ ਦੇ ਸਮਰਥਕਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਭਾਈ ਜਗਪਾਲ ਸਿੰਘ ਸਰੀ ਅਤੇ ਭਾਈ ਬਲਦੀਪ ਸਿੰਘ ਰਾਮੂਵਾਲੀਏ ਨੂੰ ਸ਼ਰਧਾ ਨੂੰ ਠੇਸ ਪਹੁੰਚਾਉਣ ਦਾ ਕੇਸ ਕਰਨ ਦੀ ਵੀ ਧਮਕੀ ਦਿੱਤੀ ਗਈ ਜਦ ਕਿ ਸਾਰੀ ਸੰਗਤ ਜਾਣਦੀ ਹੈ ਕਿ ਆਪਣੇ ਡੇਰੇਦਾਰੀ ਸਵਾਰਥ ਲਈ ਗੁਰੂ ਨਾਨਕ ਸਾਹਿਬ ਦੇ ਨਿਰਾਲੇ ਗੁਰਮਤਿ ਫਲਸਫੇ ਨੂੰ ਬਾਲੇ ਰਾਹੀਂ ਦਾਗੀ ਕਰਨ ਦਾ ਬਹੁਤ ਵੱਡਾ ਜੁਰਮ ਕਰ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਣਾਏ ਸਿੱਖਾਂ ਦੀ ਸ਼ਰਧਾ ਨੂੰ ਠੇਸ ਇਹਨਾਂ ਡੇਰੇਦਾਰਾਂ ਖੁਦ ਪਹੁੰਚਾਈ ਹੈ । ਯਾਦ ਰਹੇ ਕਿ ਬਾਲਾ ਨਾਮ ਦੇ ਕਾਲਪਨਿਕ ਅਤੇ ਮਿਥਿਹਾਸਿਕ ਪਾਤਰ ਨੂੰ ਇਤਿਹਾਸਿਕ ਨਾ ਬਣਾਉਣ ਲਈ ਸੇਵਾ ਸਿੰਘ ਨਾਮ ਦੇ ਡੇਰੇਦਾਰ ਨੂੰ ਇਕ ਕਾਲਜ ਦੇ ਹੋਸਟਲ ਦਾ ਨਾਮ ਬਾਲੇ ਦੇ ਨਾਮ ਤੇ ਨਾ ਰੱਖਣ ਲਈ ਜਾਗਰੁਕ ਸਿੱਖਾਂ ਵੱਲੋਂ ਬੇਨਤੀ ਕੀਤੀ ਗਈ ਸੀ ਪਰ ਡੇਰੇਦਾਰ ਦੇ ਚੇਲਿਆਂ ਨੇ ਉਲਟਾ ਉਨ੍ਹਾਂ ਦੀ ਅੰਨੀ ਸ਼ਰਧਾ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾ ਕੇ ਕਨੂੰਨੀ ਕਾਰਵਾਈ ਕਰਨ ਦੀਆ ਧਮਕੀਆਂ ਦੇਣੀਆਂ ਅਰੰਭ ਕਰ ਦਿੱਤਿਆਂ।
ਸ਼ੇਰ-ਏ-ਪੰਜਾਬ ਰੇਡੀਓ ਸਟੇਸ਼ਨ ਦੁਨੀਆਂ ਵਿੱਚ ਮਸ਼ਹੂਰ ਅਜਿਹਾ ਰੇਡੀਓ ਸਟੇਸ਼ਨ ਹੈ ਜਿਸਦੇ ਸੰਸਾਰ ਭਰ ਵਿੱਚ ਲੱਖਾਂ ਸਰੋਤੇ ਹਨ ਜੋ ਸਿੱਧਿਆਂ ਜਾਂ ਇੰਟਰਨੈੱਟ ਜਾਂ ਫੋਨ ਐਪ ਰਾਹੀਂ ਇਸ ਨਾਲ ਜੁੜੇ ਹੋਏ ਹਨ । ਇਸ ਰੇਡੀਓ ਸਟੇਸ਼ਨ ਦੇ ਜਾਗਰੂਕ ਹੋਸਟ ਕੁਲਦੀਪ ਸਿੰਘ ਨੇ ਜਿੱਥੇ ਜਾਗਰੂਕ ਵਿਦਵਾਨਾ, ਲਿਖਾਰੀਆਂ, ਬੁਲਾਰਿਆਂ, ਪਰਚਾਰਕਾਂ, ਖੋਜੀਆਂ, ਇਤਿਹਾਸਕਾਰਾਂ ਨੂੰ ਇਸ ਟਾਕ ਸ਼ੋ ਤੇ ਸੱਦਾ ਦਿੱਤਾ ਉੱਥੇ ਬਾਬਾ ਸੇਵਾ ਸਿੰਘ ਨੂੰ ਵੀ ਰੇਡੀਓ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਦਾ ਵੀ ਇਸ ਵਿਸ਼ੇ ਤੇ ਪੱਖ ਸਾਂਝਾ ਕੀਤਾ ਜਾ ਸਕੇ ਪਰ ਉਹਨਾਂ ਦੇ ਚੇਲਿਆਂ ਨੇ ਬਾਬੇ ਨਾਲ ਗਲ ਕਰਵਾਉਣ ਅਤੇ ਉਸਨੂੰ ਰੇਡੀਓ ਤੇ ਲਿਆਉਣ ਦੀ ਆਪਣੀ ਅਸਮਰਥਤਾ ਹੀ ਜਿਤਾਈ। ਟਾਕ ਸ਼ੋ ਦੌਰਾਨ ਨੌਜਵਾਨ ਨਿਧੜਕ ਕਥਾਕਾਰ ਸ ਗੁਰਸ਼ਰਨ ਸਿੰਘ ਸਟੂਡੀਓ ਵਿੱਚ ਹਾਜਰ ਸਨ। ਸਭ ਤੋਂ ਪਹਿਲਾਂ ਪੰਜਾਬ ਤੋਂ ਬਲਦੀਪ ਸਿੰਘ ਰਾਮੂਵਾਲੀਆ ਨੇ ਆਪਣੇ ਲੇਖ ਅਤੇ ਉਸਤੋਂ ਬਾਅਦ ਉਤਪਨ ਹੋਏ ਹਾਲਾਤਾਂ ਅਤੇ ਗੁਰੂ ਨਾਨਕ ਸਾਹਿਬ ਦੇ ਬਣਾਏ ਗਏ ਸਾਥੀ ਬਾਲੇ ਦੇ ਸਮਰਥਕਾਂ ਨਾਲ ਗਲਬਾਤ ਦਾ ਤਫਸੀਲ ਵਿੱਚ ਵਰਣਨ ਕੀਤਾ । ਉਹਨਾਂ ਦੱਸਿਆ ਕਿ ਕਿਵੇਂ ਦਲੀਲ ਨਾਲ ਵਿਚਾਰ ਨਾ ਕਰ ਸਕਣ ਵਾਲੇ ਡੇਰੇਦਾਰਾਂ ਉਸਨੂੰ ਕੋਰਟ ਰਾਹੀਂ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਸੱਚ ਦਾ ਪੱਲਾ ਨਾਂ ਛੱਡਿਆ।
ਇੰਡੀਆ ਤੋਂ ਹਿਸਟੋਰੀਅਨ ਸ ਸ ਪਦਮ ਨੇ ਸਾਬਿਤ ਕੀਤਾ ਕਿ ਬਾਲਾ ਹਿੰਦਾਲੀਆਂ ਦਾ ਘੜਿਆ ਹੋਇਆ ਕਾਲਪਨਿਕ ਪਾਤਰ ਸੀ ਉਹਨਾਂ ਦੱਸਿਆ ਕਿ ੧੫੭੦-੭੪ ਦਰਮਿਆਨ ਸਭ ਤੋਂ ਪਹਿਲੀ ਜਨਮ ਸਾਖੀ "ਸਾਖੀ ਬਾਬੇ ਨਾਨਕ ਦੀ" ਲਿਖੀ ਗਈ ਸੀ ਜਿਸ ਵਿੱਚ ਬਾਲੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ । ਇਹ ਸਭ ਵਿਪਰਵਾਦ ਦੀਆਂ ਕੁਚਾਲਾਂ ਹਨ।
ਇਤਿਹਾਸ ਖੋਜੀ ਸੋਹਣ ਸਿੰਘ ਖਾਲਸਾ ਜੀ ਨੇ ਪੰਜਾਬ ਤੋਂ ਫੋਨ ਰਾਹੀਂ ਇਤਿਹਾਸਿਕ ਹਵਾਲਿਆਂ ਨਾਲ ਗੁਰੂ ਨਾਨਕ ਜੀ ਦੇ ਕਹੇ ਜਾਂਦੇ ਸਾਥੀ ਬਾਲੇ ਦੀ ਹੋਂਦ ਨੂੰ ਰੱਦ ਕਰ ਦਿੱਤਾ ਉਹਨਾਂ ਕਿਹਾ ਕਿ ਭਾਈ ਗੁਰਦਾਸ ਜੀ ਨੇ ਵੀ ਆਪਣੀ ਰਚਨਾ ਵਿੱਚ ਗੁਰੂ ਨਾਨਕ ਜੀ ਦੇ ਸਾਥੀ ਵਜੋਂ ਕੇਵਲ ਭਾਈ ਮਰਦਾਨਾ ਹੀ ਲਿਖਿਆ ਹੈ । ਉਹਨਾਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਨਾਲ ਸਾਰੀ ਉਮਰ ਰਹਿਣ ਦਾ ਦਾਅਵਾ ਕਰਨ ਵਾਲਾ ਬਾਲਾ ਸਾਖੀ ਅਨੁਸਾਰ ਗੁਰੂ ਅੰਗਦ ਦੇਵ ਜੀ ਨੂੰ ਭੀ ਨਹੀਂ ਜਾਣਦਾ ਦਿਖਾਇਆ ਗਿਆ ਹੈ ਜਦਕਿ ਪਿਛਲੀ ਉਮਰੇ ਭਾਈ ਲਹਿਣਾ ਜੀ ਗੁਰੂ ਜੀ ਨਾਲ ਹੀ ਰਹੇ ਸਨ ।
ਨੌਜਵਾਨ ਨਿਧੜਕ ਪ੍ਰਚਾਰਕ ਗੁਰਸਰਨ ਸਿੰਘ ਨੇ ਕਿਹਾ ਕਿ ਬਾਬਾ ਨਾਨਕ ਦੂਜੇ ਮਜਹਬ ਦੇ ਮੱਕੇ ਜਾਕੇ ਸੱਚ ਬੋਲ ਆਇਆ ਸੀ ਪਰ ਅਸੀਂ ਆਪਣੇ ਗੁਰਦਵਾਰਿਆਂ ਵਿੱਚ ਵੀ ਸੱਚ ਨਹੀਂ ਬੋਲ ਸਕਦੇ। ਉਹਨਾਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਤਿੰਨ ਤਰਾਂ ਦੀ ਦੂਸ਼ਤ ਸਮੱਗਰੀ ਦਾ ਵਰਣਨ ਕਰਦੇ ਹੋਏ ਵਿਸ਼ੇਸ਼ ਤੌਰ ਤੇ ਸਹਿਜ-ਕੁਸਹਿਜ ਵਾਲੀ ਸਾਖੀ ਦੀ ਉਦਾਹਰਣ ਦਿੱਤੀ, ਉਹਨਾਂ ਹੰਦਾਲ ਦੀ ਭਵਿੱਖਬਾਣੀ ਦਾ ਜਿਕਰ ਕਰਦੇ ਦੱਸਿਆ ਕਿ ਉਹਨਾਂ ਅਨੁਸਾਰ ਗੁਰੂ ਨਾਨਕ ਸਾਹਿਬ ਤੋਂ ੧੦੦ ਸਾਲ ਬਾਅਦ ਬਾਲਾ ਜੱਟ ਪੈਦਾ ਹੋਵੇਗਾ ਜਿਸਦਾ ਪ੍ਰਤਾਪ ਗੁਰੂ ਨਾਨਕ ਤੋਂ ਵੀ ਜਿਆਦਾ ਹੋਵੇਗਾ ਵਰਗੀ ਭਵਿੱਖ ਬਾਣੀ ਕੇਵਲ ਗਲਤ ਹੀ ਸਾਬਤ ਨਹੀਂ ਹੁੰਦੀ ਬਲਕਿ ਬਾਲੇ ਰਾਹੀਂ ਗੁਰੂ ਨਾਨਕ ਸਾਹਿਬ ਨੂੰ ਛੁਟਿਆਉਣ ਦੀ ਨੀਤੀ ਵੀ ਸਪੱਸ਼ਟ ਕਰਦੀ ਹੈ ।
ਅਨੇਕਾਂ ਕਿਤਾਬਾਂ ਦੇ ਲਿਖਾਰੀ ਅਮਰਜੀਤ ਸਿੰਘ ਲੁਧਿਆਣੇ ਨੇ ਵੀ ਬਾਲੇ ਦੀ ਉੱਪਜ ਨੂੰ ਬਾਹਮਣਵਾਦ ਦੀ ਚਾਲ ਦੱਸਦਿਆਂ ਕਿਹਾ ਕਿ ਅਗਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਜੀ ਦੇ ਸਾਰੀ ਉਮਰ ਸਾਥ ਦੇਣ ਵਾਲੇ ਸਾਥੀ ਭਾਈ ਮਰਦਾਨਾ ਜੀ ਦੇ ਨਾਮ ਸ਼ਬਦ ਹੈ ਤਾਂ ਉਸੇ ਤਰਾਂ ਸਾਰੀ ਉਮਰ ਸਾਥ ਦੇਣ ਵਾਲੇ ਬਾਲੇ ਦੇ ਨਾਮ ਤੇ ਕਿਓਂ ਨਹੀਂ । ਉਹਨਾਂ ਦੱਸਿਆ ਕਿ ਸਿੱਖ ਨੂੰ ਅੰਦਰੋ ਮਾਰਨ ਦੇ ਯਤਨ ਚਲ ਰਹੇ ਹਨ।
ਸਿੱਖ ਵਿਦਵਾਨ ਅਤੇ ਖੋਜੀ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਸਿੱਖਾਂ ਵਿੱਚ ਪੜਨ/ਸਮਝਣ ਦੀ ਘਾਟ ਨੂੰ ਸਾਰੇ ਪੁਆੜੇ ਦੀ ਜੜ ਦੱਸਿਆ। ਉਹਨਾਂ ਕਿਹਾ ਕੁਲਵੀਰ ਸਿੰਘ ਕੌੜਾ ਇਹ ਸਭ ਗੱਲਾਂ ਬਹੁਤ ਸਾਲ ਪਹਿਲਾਂ ਆਪਣੀ ਕਿਤਾਬ "ਸਿੱਖ ਵੀ ਨਿਗਲਿਆ ਗਿਆ" ਵਿੱਚ ਲਿਖ ਚੁੱਕਾ ਹੈ ਪਰ ਸਾਡੀ ਕੌਮ ਨੇ ਅਜੇ ਤਕ ਪੜਿਆ/ਵਿਚਾਰਿਆ ਹੀ ਨਹੀਂ। ਉਹਨਾਂ ਨੇ ਕਈ ਇਤਿਹਾਸਿਕ ਹਵਾਲਿਆਂ ਨਾਲ ਬਾਲੇ ਦੀ ਹੋਂਦ ਗਲਤ ਸਾਬਿਤ ਕੀਤੀ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਦੱਸਿਆ ਕਿ ਬਾਹਮਣਬਾਦ ਦੁਆਰਾ ਕਹੀ ਜਾਂਦੀ ਨੀਚੀ ਜਾਤ ਦੇ ਭਾਈ ਮਰਦਾਨੇ ਦੇ ਮੁਕਾਬਲੇ ਜੱਟ ਜਾਤੀ ਦੇ ਬਾਲੇ ਦੇ ਨਾਮ ਨੂੰ ਪਰਮੋਟ ਕਰਨਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਹਮਲਾ ਕਰਨਾ ਹੈ। ਉਹਨਾਂ ਕਿਹਾ ਕਿ ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਤਾਂ ਇਸ ਬਾਲੇ ਤੋਂ ਖਹਿੜਾ ਛੁਡਾ ਚੁੱਕੇ ਹਨ ਜਦ ਕਿ ਡੇਰੇਦਾਰਾਂ ਕੋਲ ਪੜ੍ਹੇ ਪਰਚਾਰਕ ਇਸ ਨੂੰ ਮੰਨੀ ਜਾਂਦੇ ਹਨ ।
ਲੌਸ ਏਂਜਲਸ ਤੋਂ ਵਰਿੰਦਰ ਸਿੰਘ ਗੋਲਡੀ ਨੇ ਕਰਮ ਸਿੰਘ ਹਿਸਟੋਰੀਅਨ ਦੁਆਰਾ ਲਿਖੀ "ਕੱਤਕ ਕਿ ਵੈਸਾਖ" ਕਿਤਾਬ ਦਾ ਜਿਕਰ ਕਰਦਿਆਂ ਦੱਸਿਆ ਕਿ ੧੦੦ ਸਾਲ ਪਹਿਲਾਂ ਲਿਖੀ ਇਹ ਕਿਤਾਬ ਸਭ ਸਪੱਸ਼ਟ ਕਰ ਜਾਂਦੀ ਹੈ ।
ਸੈਨਹੋਜੇ ਤੋਂ ਡਾ ਗੁਰਮੀਤ ਸਿੰਘ ਬਰਸਾਲ ਨੇ ਕਿਹਾ ਕਿ ਭਾਈ ਮਰਦਾਨਾ ਤਾਂ ਸਾਰੀ ਉਮਰ ਰਬਾਬ ਵਜਾਕੇ ਗੁਰਬਾਣੀ ਦਾ ਗਾਇਨ ਕਰਦੇ ਰਹੇ ਜਦ ਕਿ ਕਿਹਾ ਜਾਂਦਾ ਬਾਲਾ ਮੋਰ ਦੇ ਫੰਗਾਂ ਦਾ ਚੌਰ ਲੈਕੇ ਫਿਰਦਾ ਰਿਹਾ ।ਸੰਗਤ ਖੁਦ ਜਾਣ ਸਕਦੀ ਹੈ ਕਿ ਗੁਰਬਾਣੀ ਦਾ ਕੀਰਤਨ ਗੁਰਮਤਿ ਅਨਕੂਲ ਹੈ ਜਾਂ ਕੇਵਲ ਚੌਰ । ਮਰਦਾਨੇ ਨੂੰ ਹਰ ਜਗਹ ਭੁੱਖ ਦਾ ਸਤਾਇਆ ਦਿਖਾਇਆ ਜਾਦਾ ਹੈ ਪਰ ਬਾਲਾ ਗੁਰੂ ਵਾਂਗ ਸ਼ਾਂਤ ਰੱਖਿਆ ਜਾਂਦਾ ਹੈ ।
ਫਰੀਮੌਂਟ ਤੋਂ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਗੁਰਬਾਣੀ ਸ਼ਬਦਾਂ ਅਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਨਾਲ ਬਾਲੇ ਨੂੰ ਸਿੱਖ ਇਤਿਹਾਸ ਤੋਂ ਮਨਫੀ ਕਰ ਦਿੱਤਾ।
ਅਖੀਰ ਵਿੱਚ ਜਗਪਾਲ ਸਿੰਘ ਸਰੀ ਨੇ ਦੱਸਿਆ ਕਿ ਕਿਵੇਂ ਕੁਝ ਲੋਕਾਂ ਉਸਨੂੰ ਡਾਲਰਾ ਦਾ ਲਾਲਚ ਦੇਕੇ ਬਾਲੇ ਦੇ ਹੱਕ ਵਿੱਚ ਚੁੱਪ ਕਰਨ ਦੇ ਲਾਲਚ ਅਤੇ ਧਮਕੀਆਂ ਦਿੱਤੀਆਂ ਪਰ ਉਹਨਾਂ ਸੱਚ ਦੇ ਹੱਕ ਵਿੱਚ ਖੜਨਾ ਠੀਕ ਸਮਝਿਆ।
ਦੋ ਘੰਟੇ ਚੱਲੇ ਇਸ ਟਾਕ ਸੌ ਵਿੱਚ ਕੋਈ ਇਕ ਵੀ ਕਾਲਰ/ਬੁਲਾਰਾ ਬਾਲੇ ਦੀ ਹੋਂਦ ਨੂੰ ਸਹੀ ਸਾਬਤ ਨਾਂ ਕਰ ਸਕਿਆ। ਇਸ ਟਾਕ ਸ਼ੋ ਵਿੱਚ ਅਖੌਤੀ ਬਾਲੇ ਨੂੰ ਰੱਦ ਕਰਨ ਦੇ ਨਾਲ ਨਾਲ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣ ਅਤੇ ਕਾਰ ਸੇਵਾ ਦੇ ਨਾਂ ਤੇ ਸੰਗਮਰਮਰ ਥੱਲੇ ਅਸਲੀ ਸਿੱਖ ਇਤਿਹਾਸ ਨੂੰ ਦੱਬਣ ਵਿਰੁੱਧ ਸਮੂਹ ਸੰਗਤ ਨੂੰ ਇਕ ਜੁੱਟ ਹੋਣ ਦੀ ਬੇਨਤੀ ਕੀਤੀ ਗਈ।
ਪੰਜਾਬ ਵਿੱਚ ਭੀ ਵੱਖ ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ
WSF ਦੇ ਸੇਵਾਦਾਰ ਸੱਚ ਨਾਲ ਖੜਨ ਕਾਰਣ ਭਾਈ ਬਲਦੀਪ ਸਿੰਘ ਰਾਮੂਵਾਲੀਆ ਨੂੰ ਹਰ ਤਰਾਂ ਦੀ ਮਦਦ ਦਾ ਭਰੋਸਾ ਦੇਣ ਕਾਫਲੇ ਦੇ ਰੂਪ ਵਿੱਚ ਉਹਨਾਂ ਦੇ ਘਰ ਪਹੁੰਚੇ।
ਜਾਗਰੁਕ ਵੀਰਾਂ ਦੇ ਹਮਸਫਰ
WSF ਦੇ ਸੇਵਾਦਾਰ


14/07/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੜਕਾਂ ਤੇ ਰੁਲਦੀ ਪੰਜਾਬ ਦੀ ਜਵਾਨੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੜਕਾਂ ਤੇ ਰੁਲਦੀ ਪੰਜਾਬ ਦੀ ਜਵਾਨੀ।
ਨਸ਼ਿਆਂ ਨੇ ਰੋਲ ਦਿਤੀ ਸੁਹਲ ਜ਼ਿੰਦਗਾਨੀ।
ਲੀਡਰਾਂ ਨੇ ਦੇਖੋ ਇਹ ਕੀ ਚੱਕਰ ਚਲਾਇਆ,
ਵੋਟਾਂ ਦੇ ਲਈ ਘਰ ਘਰ ਨਸ਼ਾ ਵਰਤਾਇਆ,
ਰੂਹਾਂ ਖੋਹ ਕੇ ਭਰ ਦਿਤੀ ਸਦੀ ਦੀ ਗੁਲਾਮੀ,
ਸੜਕਾਂ ਤੇ ਰੁਲਦੀ ਪੰਜਾਬ ਦੀ ਜਵਾਨੀ।
ਨਸ਼ਿਆਂ ਨੇ ਰੋਲ ਦਿਤੀ ਸੁਹਲ ਜ਼ਿੰਦਗਾਨੀ।
ਗੱਦੀ ਕੀਤੀ ਪੱਕੀ, ਫੇਰ ਨਸ਼ੇ ਦਾ ਵਪਾਰ,
ਬਚਿਆ ਨਾ ਘਰ ਜਿੱਥੇ ਨਸ਼ੇ ਦੀ ਨਾ ਮਾਰ।
ਭਰੇ ਆਪ ਝੋਲੇ, ਮਾਰੀ ਕੌੰਮ ਸਾਨੀ ਦਾਨੀ।
ਸੜਕਾਂ ਤੇ ਰੁਲਦੀ ਪੰਜਾਬ ਦੀ ਜਵਾਨੀ।
ਨਸ਼ਿਆਂ ਨੇ ਰੋਲ ਦਿਤੀ ਸੁਹਲ ਜ਼ਿੰਦਗਾਨੀ।
ਹੋ ਗਈ ਹਾ ਹਾ ਕਾਰ ਪਿਆ ਚਾਰੇ ਪਾਸੇ ਸ਼ੋਰ,
ਨਸ਼ਾ ਰੋਕੂ ਮਹਿੰਮ ਚਲਾਈ ਲਾ ਕੇ ਜ਼ੋਰ।
ਸਾਰੇ ਹੀ ਨਸ਼ਈ ਭੇਜੇ ਜੇਲਾਂ `ਚ ਬੇਮਾਹਨੀ,
ਸੜਕਾਂ ਤੇ ਰੁਲਦੀ ਪੰਜਾਬ ਦੀ ਜਵਾਨੀ।
ਨਸ਼ਿਆਂ ਨੇ ਰੋਲ ਦਿਤੀ ਸੁਹਲ ਜ਼ਿੰਦਗਾਨੀ।
ਖੁਲ੍ਹੇ ਓਵੇਂ ਫਿਰਦੇ ਨੇ ਨਸ਼ੇ ਦੇ ਵਪਾਰੀ,
ਜਦੋਂ ਦਿਲ ਕੀਤਾ ਖੋਲ੍ਹ ਲੈਣਗੇ ਪਿਟਾਰੀ।
ਗਭਰੂ ਨੇ ਮੁੱਕੇ, ਜ਼ੋਰ ਮੁੱਕੇ ਜਿਸਮਾਨੀ,
ਸੜਕਾਂ ਤੇ ਰੁਲਦੀ ਪੰਜਾਬ ਦੀ ਜਵਾਨੀ।
ਨਸ਼ਿਆਂ ਨੇ ਰੋਲ ਦਿਤੀ ਸੁਹਲ ਜ਼ਿੰਦਗਾਨੀ।


14/07/14)
ਅਵਤਾਰ ਸਿੰਘ ਮਿਸ਼ਨਰੀ

ਡੇਰਿਆਂ ਜਾਂ ਟਕਸਾਲਾਂ ਵਿੱਚ ਲੱਖਾਂ ਕਰੋੜਾਂ ਕਰਵਾਏ ਪਾਠਾਂ ਦਾ ਕੌਮੀ ਨੁਕਸਾਨ?

ਅਵਤਾਰ ਸਿੰਘ ਮਿਸ਼ਨਰੀ (5104325827)

ਦਾਸ ਨੇ ਇਹ ਲੇਖ 14 ਜੁਲਾਈ 2014 ਨੂੰ ਸ੍ਰ. ਹਰਨੇਕ ਸਿੰਘ ਨਿਊਜੀਲੈਂਡ ਵੱਲੋਂ ਨਾਨਕਸਰ ਕਲੇਰਾਂ ਵਾਲੇ ਡੇਰੇ ਤੇ ਬਾਬਾ ਨਂਦ ਸਿੰਘ ਦੀ ਬਰਸੀ ਤੇ 2 ਅਰਬ ਜਾਨੀ 200 ਕਰੋੜ ਅਖੰਡ ਪਾਠ ਕਰਾਉਣ ਦੇ ਅਹਿਦ ਵਾਲੀ ਪੋਸਟ ਪਾਈ ਅਤੇ ਸੁੱਤੇ ਪਏ ਪਾਠੀਆਂ ਦੀਆਂ ਤਸਵੀਰਾਂ ਦੇਖ ਕੌਮੀ ਨੁਕਸਾਨ ਹੁੰਦਾ ਦੇਖ ਲਿਖਿਆ ਹੈ। ਹੁਣ ਸਵਾਲ ਹੈ-ਕੀ ਕੌਮ ਦੇ ਠੇਕੇਦਾਰ, ਪ੍ਰਬੰਧਕ ਅਤੇ ਪ੍ਰਚਾਰਕ ਸੁੱਤੇ ਪਏ ਹਨ ਜਾਂ ਪੁਜਾਰੀਆਂ ਦੇ ਰਾਹੇ ਪੈ ਗਏ ਹਨ? ਜਰਾ ਸੋਚੋ! ਅਜਿਹੇ ਅਖੰਡ ਪਾਠ ਕਰਾਉਣ ਵਾਲੇ, ਕਰਨ ਵਾਲੇ ਅਤੇ ਡਰਾ ਧਮਕਾ ਜਾਂ ਮਨੋਕਾਮਨਾ ਪੂਰੀ ਕਰਨ ਜਾਂ ਹੋਣ ਦਾ ਲਾਲਚ ਦੇਣ ਵਾਲੇ ਡੇਰੇਦਾਰ ਸਾਧ ਦੱਸਣਗੇ ਕਿ ਗੁਰਬਾਣੀ ਪੜ੍ਹਨ, ਵਿਚਾਰਨ ਅਤੇ ਜੀਵਨ ਵਿੱਚ ਧਾਰਨ ਲਈ ਹੈ ਜਾਂ ਅਜਿਹੇ ਤੋਤਾ ਰਟਨੀ ਪਾਠ ਕਰਕੇ ਪੈਸਾ ਕਮਾਉਣ ਲਈ ਜਾਂ ਸੰਗਤ ਦਾ ਪੈਸਾ ਬਰਬਾਦ ਕਰਨ ਲਈ ਹੈ? ਭਲਿਓ ਜਿਵੇਂ ਸਰੀਰ ਦੀ ਖੁਰਾਕ ਭੋਜਨ ਹੈ ਇਵੇਂ ਹੀ ਮਨ ਆਤਮਾਂ ਦੀ ਖੁਰਾਕ ਭਜਨ (ਸ਼ਬਦ ਗੁਰਬਾਣੀ) ਹੈ। ਦੇਖੋ! ਜਦ ਸਰੀਰ ਨੂੰ ਭੁੱਖ ਪਿਆਸ ਲਗਦੀ ਹੈ ਤਾਂ ਅਸੀਂ ਭੋਜਨ ਖਾ, ਪਾਣੀ ਪੀ ਦੂਰ ਕਰ ਲੈਂਦੇ ਹਾਂ ਜੋ ਸਾਨੂੰ ਆਪ ਕਰਨਾਂ ਪੈਂਦਾ ਹੈ ਕਿਸੇ ਦਾ ਖਾਦਾ ਭੋਜਨ ਜਾਂ ਪੀਤਾ ਪਾਣੀ ਸਾਡੇ ਸਰੀਰ ਦੀ ਭੁੱਖ ਪਿਆਸ ਨਹੀਂ ਮੇਟ ਸਕਦਾ-ਭੋਜਨ ਖਾਏ ਬਿਨ ਭੂਖ ਨਾ ਦੂਰ ਹੋਇ ਪਿਆਸ ਨਾ ਦੂਰ ਹੋਏ ਪੀਏ ਬਿਨ ਪਨੀ ਕੇ॥ ਤੈਸੇ ਕਲੀ ਕਾਲ ਘੋਰ ਅੰਧ ਬਿਖੇ ਮੁਕਤਿ ਨਾਂ ਪਾਵੈ ਬਿਨ ਗਿਆਨ ਗੁਰਬਾਣੀ ਕੇ॥ (ਇੱਕ ਅਦੀਬ) ਇਵੇਂ ਹੀ ਮਨ ਆਤਮਾਂ ਦੀ ਤ੍ਰਿਪਤੀ ਵਾਸਤੇ ਭਜਨ ਭਾਵ ਸ਼ਬਦ ਗੁਰਬਾਣੀ ਹੈ ਜੇ ਅਸੀਂ ਆਪ ਪੜ੍ਹਦੇ, ਵਿਚਾਰਦੇ ਅਤੇ ਧਾਰਦੇ ਹਾਂ ਤਾਂ ਸਾਡੀ ਮਨ ਆਤਮਾਂ ਨੂੰ ਜਿੰਦਗੀ ਅਤੇ ਆਤਮ ਬਲ ਮਿਲਦਾ ਹੈ-ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ (ਗੁਰੂ ਗ੍ਰੰਥ ਸਾਹਿਬ) ਸੋ ਕਿਸੇ ਦਾ ਕੀਤਾ ਕਰਾਇਆ ਪਾਠ, ਅਮਲ ਕੀਤੇ ਬਗੈਰ ਦੂਸਰੇ ਦਾ ਕੋਈ ਫਾਇਦਾ ਨਹੀਂ ਕਰ ਸਕਦਾ ਹਾਂ ਡੇਰੇਦਾਰਾਂ, ਪ੍ਰਬੰਧਕਾਂ ਅਤੇ ਪਾਠੀਆਂ ਨੂੰ ਪੈਸੇ ਦੀ ਇਨਕਮ ਜਰੂਰ ਹੋ ਜਾਂਦੀ ਹੈ। ਦੇਖੋ! ਕਈ ਗਰੀਬ ਪ੍ਰਵਾਰ ਵੀ ਸਾਧਾਂ ਦੇ ਕਹੇ ਕਹਾਏ ਔਖੇ ਸੌਖੇ ਹੋ ਜਾਂ ਕਰਜਾ ਚੁੱਕ ਕੇ ਪਾਠ ਕਰਾ ਦਿੰਦੇ ਹਨ ਪਰ ਆਪਣੇ ਬੱਚਿਆਂ ਨੂੰ ਚੰਗਾ ਭੋਜਨ ਦੇ ਅਤੇ ਚੰਗੇ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦੇ। ਜੇ ਇਹ ਪ੍ਰਵਾਰ ਉਹ ਹੀ ਪੈਸਾ ਡੇਰੇਦਾਰਾਂ ਜਾਂ ਟਕਸਾਲੀਆਂ ਕੋਲੋਂ ਪਾਠ ਕਰਾਉਣ ਦੀ ਬਜਾਏ ਆਪਣੇ ਬੱਚਿਆਂ ਜਾਂ ਲੋੜਵੰਦ ਹੋਰ ਵੀ ਬੱਚਿਆਂ ਦੀ ਸਕੂਲੀ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਪੜ੍ਹਾਈ ਭਾਵ ਗੁਰਬਾਣੀ ਸਿੱਖਲਾਈ ਤੇ ਵਰਤਨ ਤਾਂ ਬੱਚੇ ਚੰਗੇ ਗੁਰਸਿੱਖ ਬਣਗੇ ਅਤੇ ਚੰਗੀ ਨੌਕਰੀ (ਜਾਬ) ਤੇ ਲੱਗ ਜਾਂ ਬਿਜਨਿਸ ਚਲਾ ਕੇ ਪੂਰੇ ਪ੍ਰਵਾਰ ਨੂੰ ਖੁਸ਼ਹਾਲ ਕਰ ਲੈਣਗੇ। ਪਰ ਦੇਖੋ ਅੱਜ ਅੰਨ੍ਹੀ ਸ਼ਰਧਾ ਨਾਲ ਪਾਠ ਕਰਾਉਣ ਵਾਲਿਆਂ ਦੇ ਬੱਚੇ ਚੰਗੀ ਪੜ੍ਹਾਈ ਵੀ ਨਹੀਂ ਕਰ ਸਕਦੇ ਅਤੇ ਨਸ਼ੇ ਆਦਿਕ ਬੁਰੇ ਕੰਮਾਂ ਵਿੱਚ ਪੈ ਕੇ ਬਰਬਾਦ ਹੋ ਰਹੇ ਹਨ। ਸਾਡੇ ਅਖੌਤੀ ਜਥੇਦਾਰ ਗੁਰਬਾਣੀ ਦਾ ਨਿਰੋਲ ਪ੍ਰਚਾਰ ਕਰਨ ਵਾਲਿਆਂ ਨੂੰ ਤਾਂ ਧਮਕੀਆਂ ਭਰੇ ਫੁਰਮਾਨ (ਫਤਵੇ) ਦੇ ਕੇ ਆਏ ਦਿਨ ਛੇਕੀ ਜਾ ਰਹੇ ਹਨ ਪਰ ਪਖੰਡ ਪਾਠ ਕਰਨ ਕਨਰਾਉਣ ਵਾਲੇ ਗੁਰਮਤਿ ਵਿਰੋਧੀ ਡੇਰੇਦਾਰਾਂ ਨੂੰ ਓਏ ਵੀ ਨਹੀਂ ਕਹਿੰਦੇ, ਲਗਦਾ ਚੋਰ ਤੇ ਕੁੱਤੀ (ਡੇਰੇਦਾਰ ਤੇ ਜਥੇਦਾਰ) ਰਲ ਗਏ ਹਨ। ਸੋ ਦਾਸ ਦੀ ਸਿੱਖ ਸੰਗਤਾਂ ਨੂੰ ਪੁਰਜੋਰ ਅਪੀਲ ਅਤੇ ਸਨਿਮਰ ਅਰਜੋਈ ਹੈ ਕਿ ਇਨ੍ਹਾਂ ਭ੍ਰਿਸ਼ਟ ਡੇਰੇਦਰਾਂ ਅਤੇ ਜਥੇਦਾਰਾਂ ਦਾ ਖਹਿੜਾ ਛੱਡ ਕੇ, ਸਭ ਤਰ੍ਹਾਂ ਦੇ ਧਰਮ ਕਾਰਜ ਆਪ ਕਰਨੇ ਚਾਹੀਦੇ ਹਨ ਨਹੀਂ ਤਾਂ ਧਰਮ ਦਾ ਬੁਰਕਾ ਪਾਈ ਪੁਜਾਰੀਆਂ ਹੱਥੋਂ ਸਦਾ ਲੁੱਟੀਂਦੇ ਰਹੋਗੇ।


14/07/14)
ਉਪਕਾਰ ਸਿੰਘ ਫ਼ਰੀਦਾਬਾਦ/ਜਸਪ੍ਰੀਤ ਕੌਰ ਫ਼ਰੀਦਾਬਾਦ

ਸਿਖਾਂ ਦੇ ਗੁਰਦੁਆਰਿਆਂ ਵਿੱਚ ਹੋਣ ਵਾਲੇ ਨਿਤਨੇਮ ਵਿੱਚ ਰੋਜ ਪੜੀ ਜਾਂਦੀ ਹੈ ਰਾਮ ਕਥਾ: ਸ. ਉਪਕਾਰ ਸਿੰਘ ਫ਼ਰੀਦਾਬਾਦ
ਦੂਜਿਆਂ ਨੂੰ ਘੁਰਕੀ ਮਾਰਨ ਵਾਲੇ ਅਖੌਤੀ ਜੱਥੇਦਾਰ ਆਪ ਤਾਂ ਰਾਮ ਕਥਾ ਵਾਲੇ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦਾ ਦੂਜਾ ਗੁਰੂ ਬਣਾਈ ਬੈਠੇ ਹਨ
‘ਗੁਰਦੁਆਰੇ ਵਿੱਚ ਕੇਵਲ ਗੁਰਬਾਣੀ ਅਤੇ ਗੁਰਮਤਿ ਸਬੰਧੀ ਹੀ ਕਥਾ ਵਖਿਆਣ ਕੀਤਾ ਜਾ ਸਕਦਾ ਹੈ ਹੋਰ ਕਿਸੇ ਅਨਮਤੀ ਗ੍ਰੰਥ ਦਾ ਵਖਿਆਣ ਨਹੀਂ ਕੀਤਾ ਜਾ ਸਕਦਾ’ ਕੀ ਗਿਆਨੀ ਗੁਰਬਚਨ ਸਿੰਘ ਦਾ ਇਹ ਉਪਦੇਸ਼ ਦੂਜਿਆਂ ਵਾਸਤੇ ਹੀ ਹੈ?
(ਜਸਪ੍ਰੀਤ ਕੌਰ ਫ਼ਰੀਦਾਬਾਦ ੧੪ ਜੁਲਾਈ ੨੦੧੪)
ਬੀਤੇਂ ਦਿਨੀਂ ਸਪੋਕਸਮੈਨ ਵਿੱਚ ਛੱਪੀ ਖਬਰ ਜਿਸ ਵਿੱਚ ਲੰਡਨ ਦੇ ਨੈਵਿਲ ਰੋਡ ਰਾਮਗੜੀਆ ਸਿੱਖ ਗੁਰਦੁਆਰੇ ਵਿੱਚ ਹੋਣ ਵਾਲੀ ਰਾਮ ਕਥਾ `ਤੇ ਜਥੇਦਾਰਾਂ ਦੀ ਘੁਰਕੀ ਤੋਂ ਬਾਅਦ ਰੋਕ ਲਗ ਗਈ `ਤੇ ਪ੍ਰਤੀਕਰਮ ਕਰਦਿਆਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਕਿੰਨੀ ਅਜੀਬ ਗਲ ਹੈ ਕਿ ਦੂਜਿਆਂ ਨੂੰ ਘੁਰਕੀ ਮਾਰਨ ਵਾਲੇ ਅਖੌਤੀ ਜਥੇਦਾਰ ਆਪ ਉਸ ਗ੍ਰੰਥ ਨੂੰ ਸਿੱਖਾਂ ਦਾ ਦੂਜਾ ਗੁਰੁ ਥਾਪੀ ਬੈਠੇ ਹਨ ਜਿਸ ਵਿੱਚ ਦਸ਼ਰਥ ਦੇ ਪੁੱਤਰ ਰਾਮਚੰਦਰ ਦੀ ਰਾਮ ਕਥਾ ਨੂੰ ਜੁਗੋ ਜੁਗ ਅਟਲ ਕਿਹਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਜੇ ਰਾਮ ਕਥਾ ਨਾਲ ਗੁਰਦੁਆਰੇ ਮੰਦਰਾਂ ਦਾ ਰੂਪ ਬਣ ਜਾਣਗੇ ਤਾਂ ਅਜਿਹਾ ਤਾਂ ਸਿੱਖਾਂ ਦੇ ਹਰੇਕ ਗੁਰਦੁਆਰੇ ਵਿੱਚ ਸਿੱਖਾਂ ਦੇ ਨਿਤਨੇਮ ਵਿੱਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਰਾਮ ਅਵਤਾਰ (ਰਾਮਚੰਦਰ ਦੀ ਉਸਤਤਿ) ਪੜ੍ਹ ਕੇ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ ਇੰਟਰਨੈਟ ਦੇ ਯੂ-ਟਿਉਬ `ਤੇ ਪਈ ਸ਼੍ਰੀ ਕਲਗੀਧਰ ਸਤਿਸੰਗ ਮੰਡਲ ਜਰੀਪਟਕਾ ਨਾਗਪੁਰ ਮਹਾਂਰਾਸ਼ਟਰ ਦੇ ਮਾਧਵ ਦਾਸ ਮਮਤਾਨੀ ਵੱਲੋਂ ਅਖੌਤੀ ਦਸਮ ਗ੍ਰੰਥ ਰਾਹੀਂ ਮਿਥਿਹਾਸਕ ਅਤੇ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ ਅਤੇ ਅਪਣੀ ਗੱਲ ਦੀ ਪ੍ਰੋੜਤਾ ਉਹ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਰਾਹੀਂ ਕਰਦਾ ਹੈ। ਅਖੌਤੀ ਦਸਮ ਗ੍ਰੰਥ ਦੀ ਰਚਨਾ ੨੪ ਅਵਤਾਰ ਵਿਚੋਂ ਰਾਮ ਅਵਤਾਰ ਦਾ ਹਵਾਲਾ ਦਿੰਦਿਆਂ ਉਹ ਆਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਵੀ ਦਸ਼ਰਥ ਪੁੱਤਰ ਰਾਮਚੰਦਰ ਦੀ ਕਥਾ ਨੂੰ ਜੁੱਗ ਜੁੱਗ ਅਟਲ ਕਿਹਾ ਹੈ ਅਤੇ ਜੋ ਕੋਈ ਇਸ ਕਥਾ ਨੂੰ ਸੁਨੇਗਾ ਤੇ ਗਾਵੇਗਾ ਦੁਖ ਪਾਪ ਉਸ ਦੇ ਨੇੜੇ ਨਹੀਂ ਆਉਣਗੇ। ਵੀਡੀਉ ਵਿੱਚ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਨੂੰ ਵਾਰ ਵਾਰ ਰਾਮਚੰਦਰ ਦੀਆਂ ਤਸਵੀਰਾਂ ਨਾਲ ਮਿਲਾ ਕੇ ਇਹ ਵਿਖਾਉਣ ਦਾ ਜਤਨ ਕੀਤਾ ਹੈ ਕਿ ਗੁਰੂ ਸਾਹਿਬਾਨ ਦਸ਼ਰਥ ਪੁੱਤਰ ਰਾਮਚੰਦਰ ਦੇ ਸ਼ਰਧਾਲੂ ਸਨ। ਮਮਤਾਨੀ ਵੀਡੀਉ ਵਿੱਚ ਇਹ ਵੀ ਕਹਿੰਦਾ ਹੈ ਕਿ ਗੁਰੂ ਨਾਨਕ ਕੇ ਹਰ ਸਿੱਖ ਕਾ ਫਰਜ਼ ਹੈ ਕਿ ਵੋ ਦਸਮ ਗ੍ਰੰਥ ਕੀ ਇਸ ਰਾਮ ਕਥਾ ਕੋ ਸਾਰੇ ਵਿਸ਼ਵ ਮੇਂ ਫੈਲਾਏ। ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਜਿਥੇ ਰਾਮਚੰਦਰ ਨੂੰ ਰੱਬ ਮੰਨਣ ਤੋਂ ਇਨਕਾਰੀ ਹਨ ਅਤੇ ਇਹ ਪ੍ਰਗਟਾਵਾ ਕਰਦੀਆਂ ਹਨ ਕਿ ਇਸਤਰੀ ਤੋਂ ਜਨਮ ਲੈਣ ਵਾਲਾ ਮਨੁੱਖ, ਅਪਣੀ ਔਰਤ ਤੇ ਭਰਾ ਦੇ ਵਿਛੁਣਨ ਉਤੇ ਰੋਣ ਵਾਲਾ, ਅਤੇ ਰਾਵਣ ਨੂੰ ਧੋਖੇ ਨਾਲ ਮਾਰਣ ਵਾਲਾ ਵੱਡਾ ਕਿਵੇਂ ਹੋ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਮ ਤਾਂ ਅਜੂਨੀ, ਸੈਭੰ, ਨਿਰਭਉ, ਨਿਰਵੈਰ ਵਰਗੇ ਗੁਣਾਂ ਦਾ ਮਾਲਕ ਸ਼੍ਰਿਸ਼ਟੀ ਦਾ ਕਰਤਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਰੋਧੀ ਗ੍ਰੰਥ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ੨੪ ਅਵਤਾਰ ਦੀ ਰਚਨਾ ਰਾਮ ਅਵਤਾਰ ਵਿੱਚ ਰਾਮਚੰਦਰ ਦੀ ਕਥਾ ਨੂੰ ਜੁਗੋ ਜੁਗ ਅਟਲ ਆਖਦਾ ਹੈ ਅਤੇ ਜਿਹੜਾ ਕੋਈ ਇਹ ਕਥਾ ਨੂੰ ਸੁਨੇ ਅਤੇ ਗਾਵੇਗਾ ਦੁਖ ਪਾਪ ਉਸ ਦੇ ਨੇੜੇ ਨਹੀਂ ਆਉਣਗੇ। ਬਚਿੱਤਰ ਨਾਟਕ ਦਾ ਲਿਖਾਰੀ ਦੋਗਲਾ ਵੀ ਹੈ ਉਹ ਇੱਕ ਪਾਸੇ ਰਾਮ ਦੀ ਕਥਾ ਨੂੰ ਜੁਗੋ ਜੁਗ ਅਟਲ ਕਹਿੰਦਾ ਹੈ ਦੂਜੇ ਪਾਸੇ ਅਖੀਰ’ ਤੇ ਪਲਟੀ ਮਾਰ ਕੇ ਕਹਿੰਦਾ ਹੈ ਕਿ ਮੈਂ ਰਾਮ ਰਹੀਮ ਪੁਰਾਨ ਕੁਰਾਨ ਨੂੰ ਨਹੀਂ ਮੰਨਦਾ ਮੇਰਾ ਇਸ਼ਟ ਸ਼੍ਰੀ ਅਸਿਪਾਨ (ਮੁੰਡ ਕੀ ਮਾਲਾ ਪਾਉਣ ਵਾਲਾ ਕਾਲ) ਹੈ ਜਦ ਰਾਮ ਨੂੰ ਮੰਨਦਾ ਹੀ ਨਹੀਂ ਹੈ ਤਾਂ ਉਸ ਦੀ ਉਸਤਤਿ ਵਿੱਚ ਰਾਮ ਅਵਤਾਰ ਦੇ ੬੭ ਸਫੇ ਲਿਖਣ ਦੀ ਕੀ ਲੋੜ ਸੀ? ਉਨ੍ਹਾਂ ਕਿਹਾ ਕਿ ਕਵੀ ਸਿਆਮ ਵਾਲੀ ਗੱਲ ਤਾਂ ਸਮਝ ਪੈਂਦੀ ਹੈ ਕਿ ਉਹ ਆਪਣੇ ਇਸ਼ਟ ਕਾਲ/ਮਹਾਂਕਾਲ ਪ੍ਰਤੀ ਸਮਰਪੱਤ ਹੈ ਪਰ ਅਜਿਹੀ ਰਚਨਾ ਵਿਚੋਂ ਸਿੱਖ ਕੌਮ ਕਿਸ ਕਿਸਮ ਦਾ ਗੁਰਮਤਿ ਉਪਦੇਸ਼ ਲੱਭ ਰਹੀ ਹੈ? ਜਿਸ ਨੂੰ ਬਿਨਾਂ ਸੋਚੇ -ਵਿਚਾਰੇ ਨਿਤਨੇਮ ਹੇਠ ਨਿਤ ਪੜ੍ਹੀ ਜਾ ਰਹੀ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਅਨਮਤੀ ਅਤੇ ਦੇਵੀ ਦੇਵਤਾਵਾਂ ਦੀ ਉਸਤਤਿ ਨਾਲ ਭਰੀਆਂ ਪਈਆਂ ਹਨ ਜਿਸ ਵਿੱਚ ਕਿਸੇ ਕਿਸਮ ਦਾ ਗੁਰਮਤਿ ਸੰਦੇਸ਼ ਨਹੀਂ ਮਿਲਦਾ ਜੇ ਅਖੌਤੀ ਜਥੇਦਾਰ ਇਹ ਗੱਲ ਮੰਨਦੇ ਹਨ ਕਿ ਗੁਰਦੁਆਰਿਆਂ ਵਿੱਚ ਗੁਰਮਤਿ ਵਖਿਆਨ ਹੋ ਸਕਦਾ ਹੈ ਤਾਂ ਇਸ ਅਨਮਤੀ ਗ੍ਰੰਥ ਨੂੰ ਸਿੱਖੀ ਦੇ ਵਿਹੜੇ ਵਿਚੋਂ ਬਾਹਰ ਕਢਣ ਦੀ ਲੋੜ ਹੈ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


12/07/14)
ਬਲਦੀਪ ਸਿੰਘ ਰਾਮੂਵਾਲੀਆ

ਸਿਰਦਾਰ ਬਲਦੀਪ ਸਿੰਘ ਰਾਮੂੰਵਾਲੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਿਛਲੇ ਦਿਨਾ 'ਚ ਦਾਸ ਵਲੋਂ ਅਖੌਤੀ ਬਾਲੇ ਬਾਰੇ ਦੋ ਲੇਖ ਲਿਖੇ ਗਏ ਸਨ ਜੋ ਕੁਝ ਸਾਇਤਾਂ ਤੇ ਕੁਝ ਗਰੁਪਾਂ 'ਚ ਪੋਸਟ ਹੋਏ ਸਨ ਜਿਸ ਤੋਂ ਬਾਅਦ ਕਈ ਬਾਲੇ ਭਗਤਾਂ ਦੇ ਢਿਡ ਪੀੜ ਹੋਣ ਲੱਗ ਪਾਈ ਤੇ ਦਾਸ ਨੂੰ ਧਮਕੀਆਂ ਮਿਲਣ ਦਾ ਸਿੰਸਲਾ ਸ਼ੁਰੂ ਹੋ ਗਿਆ ਤੇ ਹੁਣ ਦਾਸ ਤੇ ਪਰਚਾ ਕਰਨ ਦੀ ਤਿਆਰੀ ਹੋ ਰਹੀ ਹੈ ..ਮੈਂ ਹੇਠਾਂ ਓਹਨਾ ਦੋ ਲੇਖਾਂ ਦੇ ਲਿੰਕ ਦੇ ਰਿਹਾਂ ਹਾਂ ਤੁਸੀਂ ਸਾਰੇ ਪੜਕੇ ਮੈਨੂ ਇਕ ਸਲਾਹ ਜ਼ਰੂਰ ਦਿਓ ਕੇ ਕੀ ਮੈਂ ਗਲਤ ਲਿਖਿਆ ਹੈ ???? ਮੈਨੂ ਕੁਝ ਸਜਣ ਨੇ ਇਹ ਵੀ ਸਲਾਹ ਦਿੱਤੀ ਹੈ ਕੇ ਮੈਂ ਬਾਲੇ ਦੇ ਚੇਲੇਆਂ ਨਾਲ ਸਮਝੌਤਾ ਕਰ ਲਾਵਾਂ ਤੇ ਅੱਗੇ ਤੋਂ ਏਦਾਂ (ਸਚ) ਨਾ ਲਿਖਾਂ ਤੇ ਕਬੂਤਰ ਵਾਂਗੂੰ ਬਿੱਲੀ ਵੱਲ ਵੇਖ ਕੇ ਅਖਾਂ ਮੀਟ ਲਵਾਂ ਤੇ ਆਪਣੇ ਗੁਰੂ ਦੀ ਬੇਅਦਬੀ ਬਾਕੀਆਂ ਵਾਂਗ ਚੁਪ ਚਾਪ ਵੇਖਦਾ ਰਵਾਂ ...........
ਦਾਸ ਆਰਥਿਕ ਪਖੋਂ ਕੋਈ ਲੈੰਡਲਾਰਡ ਨਹੀ ਹੈ ਜੋ ਲੰਮੇ ਕੇਸਾਂ ਦੀਆਂ ਤਰੀਕ਼ਾ ਭੁਗਤ ਸਕੇ ਪਰ ਹਾਂ ਆਪਣੇ ਗੁਰੂ ਦੇ ਸਤਕਾਰ ਲਈ ਅਗਰ ਇਹ ਵੀ ਕਰਨਾ ਪਇਆ ਤਾਂ ਇਹ ਵੀ ਸਹੀ ............
ਆਪ ਸਭ ਨੂ ਕੇਵਲ ਇਹੀ ਬੇਨਤੀ ਹੈ ਕੇ ਦਾਸ ਦੀ ਇਸ ਮਾਮਲੇ ਚ ਅਗਵਾਈ ਤੇ ਸਾਥ ਦਿੱਤਾ ਜਾਵੇ ਤਾਂ ਕੇ ਦਾਸ ਨੂ ਮੋਰਲ ਸਪੋਰਟ ਮਿਲ ਸਕੇ ਆਪ ਜੀ ਦੀ ਅਗਵਾਈ ਤੇ ਸੁਜਾਵਾਂ ਦੀ ਉਡੀਕ ਚ
ਬਾਲਾ ਕੇ ਕੌਮੀ ਸਿਆਪਾ ਭਾਗ ੧ ਤੇ 2
http://www.khalsanews.org/newspics/2014/­06%20June%2014/11%20June%2014/11%20June%2014%20Bala%20-%20part%201%20-%20BS%20Ramoowalia.htm
http://www.khalsanews.org/newspics/2014/­06%20June%2014/17%20June%2014/17%20June%2014%20Bala%20-%20part%202%20- 20BS%20Ramoowalia.htm
ਬਲਦੀਪ ਸਿੰਘ ਰਾਮੂਵਾਲੀਆ
(ਨੋਟ:- ਬਲਦੀਪ ਸਿੰਘ ਰਾਮੂਵਾਲੀਏ ਦੇ ਇਹ ਦੋਵੇ ਲੇਖ, ‘ਸਿੱਖ ਮਾਰਗ’ ਦੇ ਇਹਨਾ ਪਾਠਕਾਂ ਦੇ ਪੰਨਿਆਂ ਉਪਰ ਵੀ 10 ਅਤੇ 15 ਜੂਨ ਨੂੰ ਛਪੇ ਸਨ ਜੋ ਕਿ ਇਸ ਪੰਨੇ ਦੇ ਹੇਠਾਂ ਜਾ ਕਿ ਪਿਛਲੇ ਮਹੀਨੇ ਦੀ ਫਾਈਲ ਦੇ ਲਿੰਕ ਤੇ ਕਲਿਕ ਕਰਕੇ ਜਾਂ ਹੇਠ ਲਿਖੇ ਲਿੰਕ ਤੇ ਪੜ੍ਹੇ ਜਾ ਸਕਦੇ ਹਨ। ਸ: ਸਰਵਜੀਤ ਸਿੰਘ ਰਾਹੀਂ ਪਤਾ ਲੱਗਾ ਹੈ ਕਿ ਕੱਲ ੧੩ ਜੁਲਾਈ ਐਤਵਾਰ ਨੂੰ ਸਵੇਰੇ ੮-੧੦ ਵਜੇ ਵੈਨਕੂਵਰ ਦੇ ਸਮੇ ਅਨੁਸਾਰ ਸ਼ੇਰੇ ਪੰਜਾਬ ਰੇਡੀਓ ਤੇ ਇਸ ਮੁੱਦੇ ਨਾਲ ਸੰਬੰਧਿਤ ਖਾਸ ਟਾਕ ਸ਼ੋਅ ਕੀਤਾ ਜਾ ਰਿਹਾ ਹੈ। ਪਾਠਕ ਇਸ ਨੂੰ ਸੁਣਨ ਦੀ ਕੋਸ਼ਿਸ਼ ਜਰੂਰ ਕਰਨ -ਸੰਪਾਦਕ)
http://www.sikhmarg.com/your-view/your-view109.html


12/07/14)
ਜਗਸੀਰ ਸਿੰਘ ਸੰਧੂ

ਇੱਕ ਪੱਤਰਕਾਰ ਦਾ ਦੁਖਾਂਤ
ਤਿੰਨ ਮਹੀਨਿਆਂ ਤੋਂ ਜਿੰਦਗੀ ਮੌਤ ਦੀ ਲੜਾਈ ਲੜ ਰਿਹੈ ਨਿਊਜ ਐਡੀਟਰ ਅਨਿਲ ਮੈਨਿਨ
ਨਾ ਸਰਕਾਰ, ਨਾ ਅਦਾਰੇ ਅਤੇ ਨਾ ਹੀ ਪੱਤਰਕਾਰ ਭਾਈਚਾਰੇ ਵੱਲੋਂ ਲਈ ਗਈ ਹੈ ਕੋਈ ਸਾਰ
ਪਰਵਾਰ ਵੱਲੋਂ ਦਾਨੀ ਸੱਜਣਾਂ ਨੂੰ ਆਰਥਿਕ ਮੱਦਦ ਲਈ ਗੁਹਾਰ ਲਗਾਈ

ਬਰਨਾਲਾ, 11 ਜੁਲਾਈ (ਜਗਸੀਰ ਸਿੰਘ ਸੰਧੂ) : ਪੱਤਰਕਾਰੀ ਦੇ ਜੋਖਮ ਭਰੇ ਪੇਸ਼ੇ ਨੂੰ ਇੱਕ ਮਿਸ਼ਨ ਵਜੋਂ ਅਪਣਾਕੇ ਲੋਕਾਂ ਦੇ ਦੁੱਖ ਦਰਦਾਂ ਨੂੰ ਸਰਕਾਰ ਦੇ ਕੰਨਾਂ ਤੱਕ ਪੁਹੰਚਾਉਣ ਵਾਲਾ ਪ੍ਰਸਿੱਧ ਪੱਤਰਕਾਰ ਅਨਿਲ ਮੈਨਿਨ ਪਿਛਲੇ ਤਿੰਨ ਮਹੀਨਿਆਂ ਤੋਂ ਚੰਡੀਗੜ੍ਹ ਦੇ ਪੀ. ਜੀ. ਆਈ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ, ਜਿਸਦੀ ਨਾ ਤਾਂ ਸਰਕਾਰ ਵੱਲੋਂ ਕੋਈ ਸਾਰ ਲਈ ਗਈ ਅਤੇ ਨਾ ਹੀ ਕਿਸੇ ਅਖਬਾਰੀ ਅਦਾਰੇ ਵੱਲੋਂ ਕੋਈ ਮੱਦਦ ਕੀਤੀ ਜਾ ਰਹੀ। ਜਾਣਕਾਰੀ ਮੁਤਾਬਿਕ 10 ਅਪ੍ਰੈਲ 2014 ਨੂੰ ਚੰਡੀਗੜ ਦੇ ਇੱਕ ਚੌਂਕ ਵਿੱਚ ਬੇਹੋਸ਼ੀ ਦੀ ਹਾਲਤ `ਚ ਪਏ ਨਿਊਜ ਐਡੀਟਰ ਅਨਿਲ ਮੈਨਨ ਪੁੱਤਰ ਨਿਰਮਲ ਪ੍ਰਕਾਸ਼ ਵਾਸੀ ਬਰਨਾਲਾ ਨੂੰ ਚੰਡੀਗੜ ਵੱਲੋਂ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਪੀ. ਜੀ. ਆਈ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿਥੇ ਉਹ ਪਿਛਲੇ ਤਿੰਨ ਮਹੀਨੇ ਤੋਂ ਕੋਮਾ ਵਿੱਚ ਪਿਆ ਹੈ। ਵਰਨਣਯੋਗ ਹੈ ਕਿ ਲੋਕਾਂ ਦੇ ਦੁੱਖ ਦਰਦਾਂ ਨੂੰ ਦਿਲ ਵਿੱਚ ਲੈ ਕੇ ਕਸਬਾ ਮਹਿਲ ਕਲਾਂ ਤੋਂ ਪੱਤਰਕਾਰੀ ਵਿੱਚ ਪ੍ਰਵੇਜ ਕਰਨ ਵਾਲਾ ਕਰੀਬ 20 ਸਾਲ ਪਹਿਲਾਂ ਅਨਿਲ ਮੈਨਿਨ ਚੰਡੀਗੜ ਪੁਹੰਚ ਗਿਆ ਅਤੇ ਉਥੇ ਉਸਨੇ ਦੇਸ਼ ਸੇਵਕ ਅਖਬਾਰ ਦੇ ਡੈਸਕ `ਤੇ ਸਬ ਐਡੀਟਰ ਵੱਜੋਂ ਕੰਮ ਕਰਨਾ ਸੁਰੂ ਕਰ ਦਿੱਤਾ। ਚੰਡੀਗੜ ਵਿਖੇ ਲੰਮਾ ਸਮਾਂ ਦੇਸ਼ ਸੇਵਕ ਵਿੱਚ ਸਬ ਐਡੀਟਰ ਅਤੇ ਸਪੋਕਸਮੈਨ ਵਿੱਚ ਬਤੌਰ ਨਿਊਜ ਐਡੀਟਰ ਕੰਮ ਕਰਨ ਤੋਂ ਬਾਅਦ ਅਨਿਲ ਮੈਨਿਨ ਨੇ ਕੁੱਝ ਸਮਾਂ ਲੁਧਿਆਣਾ ਤੋਂ ਸੁਰੂ ਹੋਏ ਨਵੇਂ ਅਖਬਾਰ ਦੇਸ਼ ਵਿਦੇਸ਼ ਟਾਇਮਜ਼ ਅਤੇ ਪਹਿਰੇਦਾਰ ਵਿੱਚ ਵੀ ਕੰਮ ਕੀਤਾ ਅਤੇ ਅੱਜਕੱਲ ਉਹ ‘ਜੱਗਬਾਣੀ’ ਅਖਬਾਰ ਵਿੱਚ ਚੰਡੀਗੜ ਮੋਹਾਲੀ ਤੋਂ ਬਤੌਰ ਨਿਊਜ ਐਡੀਟਰ ਤਾਇਨਾਤ ਹੈ ਅਤੇ 10 ਅਪ੍ਰੈਲ ਨੂੰ ਉਹ ਆਪਣੇ ਮੋਟਰਸਾਇਕਲ `ਤੇ ਦਫਤਰ ਤੋਂ ਘਰ ਵੱਲ ਆ ਰਿਹਾ ਸੀ ਤਾਂ ਇਹ ਮੰਦਭਾਗੀ ਘਟਨਾ ਵਾਪਰ ਗਈ, ਜਿਸ ਕਰਕੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਕੋਮਾ ਵਿੱਚ ਪਿਆ ਹੈ। ਜਿਕਰਯੋਗ ਹੈ ਕਿ 10 ਅਪ੍ਰੈਨ ਨੂੰ ਸੜਕ `ਤੇ ਬੇ-ਹੋਸ਼ ਪਏ ਅਨਿਲ ਮੈਨਿਲ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਲਾਵਾਰਿਸ ਸਮਝਦਿਆਂ 16 ਸੈਕਟਰ ਦੇ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਅਤੇ ਪੁਲਿਸ ਮੁਤਾਬਿਕ ਉਸਦੇ ਮੋਟਰਸਾਇਕਲ ਦਾ ਐਕਸੀਡੈਂਟ ਹੋਇਆ ਹੈ। ਦੂਸਰੇ ਪਾਸ ਮੈਨਿਨ ਦੇ ਪਰਿਵਾਰ ਦੇ ਦੱਸਣ ਮੁਤਾਬਿਕ ਉਸ ਦਿਨ ਤੋਂ ਮੈਨਨ ਪੀ. ਜੀ. ਆਈ. ਵਿੱਚ ਜ਼ਿੰਦਾ ਲਾਸ਼ (ਗੁੰਮ ਸੁੰਮ) ਬਣਿਆ ਪਿਆ ਹੈ, ਜਿਸ ਨੂੰ ਅਜੇ ਤੱਕ ਕੋਈ ਸੁਰਤ ਨਹੀਂ ਆਈ। ਪਰਵਾਰ ਦਾ ਕਹਿਣਾ ਹੈ ਕਿ ਮੈਨਿਨ ਮੋਟਰ ਸਾਇਕਲ ਤੋਂ ਡਿੱਗਦਾ ਤਾਂ ਉਸਦੇ ਸਰੀਰ `ਤੇ ਵੀ ਝਰੀਟਾਂ ਹੋਣੀਆਂ ਸਨ, ਸਿਰਫ ਸਿਰ ਵਿੱਚ ਹੀ ਸੱਟ ਹੋਣ ਨਾਲ ਕਈ ਸੁਆਲ ਪੈਦਾ ਹੁੰਦੇ ਹਨ। ਪੀ. ਜੀ. ਆਈ ਡਾਕਟਰਾਂ ਮੁਤਾਬਿਕ ਸਿਰ ਵਿੱਚ ਗੁੱਝੀਆਂ ਸੱਟਾਂ ਵੱਜਣ ਕਾਰਨ ਉਸਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਸਰੀਰ ਉੱਤੇ ਕਿਸੇ ਥਾਂ ਕੋਈ ਸੱਟ ਜਾਂ ਝਰੀਟ ਦਾ ਨਾ ਹੋਣ ਕਾਰਨ ਇਹ ਮਾਮਲਾ ਬੁਝਾਰਤ ਬਣਿਆ ਹੋਇਆ ਹੈ ਜਿਸ ਸਬੰਧੀ ਮੈਨਿਨ ਦੇ ਹੋਸ਼ ਵਿੱਚ ਆਉਣ ਤੋਂ ਪਤਾ ਹੀ ਸਹੀ ਪਤਾ ਲੱਗ ਸਕਦਾ ਹੈ। ਉਧਰ ਚੰਡੀਗੜ ਪੁਲਿਸ ਵੱਲੋਂ ਅਜੇ ਤੱਕ ਮੁਢਲੀ ਰਿਪੋਰਟ ਵੀ ਤਿਆਰ ਨਹੀਂ ਕੀਤੀ ਗਈ ਅਤੇ ਮੈਨਿਨ ਦਾ ਪਰਵਾਰ ਪਿਛਲੇ 2 ਮਹੀਨਿਆਂ ਤੋਂ ਪੁਲਿਸ ਦਫਤਰਾਂ ਦੇ ਧੱਕੇ ਖਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਅਨਿਲ ਮੈਨਨ ਦੇ 8 ਅਤੇ 5 ਸਾਲ ਦੀ ਉਮਰ ਦੇ 2 ਮਾਸੂਮ ਬੱਚੇ ਹਨ ਅਤੇ ਪਰਵਾਰ ਦੇ ਗੁਜਾਰੇ ਦਾ ਕੋਈ ਹੋਰ ਸਾਧਨ ਨਹੀਂ ਹੈ। ਮੈਨਿਨ ਦੀ ਜੀਵਨ ਸਾਥਣ ਰੀਤੂ ਬਾਲਾ ਬੇਸੁੱਧ ਪਏ ਆਪਣੇ ਪਤੀ ਦੇ ਸਿਰਹਾਣੇ ਬੈਠੀ ਉਸਦੇ ਹੋਸ਼ ਵਿੱਚ ਆਉਣ ਦੇ ਤਿੰਨ ਮਹੀਨੇ ਤੋਂ ਇੰਤਜਾਰ ਕਰ ਰਹੀ ਹੈ। ਰੀਤੂ ਬਾਲਾ ਵੱਲੋਂ ਜਿਥੇ ਅਨਿਲ ਮੈਨਿਨ ਦੇ ਇਲਾਜ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ, ਉਥੇ ਘਟਨਾ ਦੀ ਸਹੀ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਹੈ। ਅਨਿਲ ਮੈਨਨ ਦੇ ਭਰਾ ਹਰੀਸ਼ ਮੈਨਨ ‘ਨੰਨੀ’ ਨੇ ਪੰਜਾਬ ਸਰਕਾਰ ਤੋਂ ਇਸ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ `ਤੇ ਸਿਕੰਜਾ ਕਸਣ ਅਤੇ ਅਨਿਲ ਮੈਨਿਨ ਦੀ ਐਮ. ਏ. ਬੀ-ਐਡ ਪਤਨੀ ਰੀਤੂ ਬਾਲਾ ਲਈ ਰੁਜਗਾਰ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਅਨਿਲ ਮੈਨਨ ਦੀ ਜਿੰਦਗੀ ਬਚਾਉਣ ਲਈ ਦਾਨੀ ਸੱਜਣਾਂ ਤੋਂ ਭਰਵੇਂ ਸਹਿਯੋਗ ਦੀ ਗੁਹਾਰ ਲਗਾਈ ਗਈ ਹੈ। ਇਸ ਪੀੜਤ ਪਰਿਵਾਰ ਦੀ ਮੱਦਦ ਲਈ ਦਾਨੀ ਸੰਸਥਾਵਾਂ ਅਤੇ ਦਾਨ ਸੱਜਣ ਉਹਨਾਂ ਦੇ ਮੋਬਾ: 98883-95606, 81959-00185 `ਤੇ ਸਿੱਧੇ ਤੌਰ `ਤੇ ਸੰਪਰਕ ਕਰ ਸਕਦੇ ਹਨ।


10/07/14)
ਡਾ: ਗੁਰਮੀਤ ਸਿੰਘ ਬਰਸਾਲ

ਫਕੀਰ ਖਾਨਾ ਮਿੳਜੀਅਮ ਦੇ ਟਰੱਸਟੀ ਨਾਲ ਛੋਟੀ ਭੇਂਟ--ਗੁਰਮੀਤ ਸਿੰਘ ਬਰਸਾਲ
ਕੱਲ ਅਚਾਨਕ ਫਕੀਰ ਸਈਅਦ ਜਲੀਲ ਬੁਕਾਰੀ ਨਾਲ ਮੁਲਾਕਾਤ ਹੋਈ ।ਮੁਲਾਕਾਤ ਤੋਂ ਪਹਿਲਾਂ ਮੈ ਉਹਨਾਂ ਵਾਰੇ ਕੁਝ ਨਹੀਂ ਸੀ ਜਾਣਦਾ। ਗਲਬਾਤ ਵਿੱਚ ਉਹਨਾਂ ਦੱਸਿਆ ਕਿ ਉਹ ਲਹੌਰ ਦੇ ਰਹਿਣ ਵਾਲੇ ਹਨ ਅਤੇ ਭੱਟੀ ਗੇਟ ਕੋਲ ਉਹਨਾਂ ਨੇ ਇਕ ਬਹੁਤ ਵੱਡਾ ਪਰਾਈਵੇਟ ਮਿਊਜੀਅਮ ਬਣਾਇਆ ਹੋਇਆ ਹੈ ਜਿਸ ਵਿੱਚ ਸਿੱਖ ਰਾਜ ਦੀਆਂ ਸਭ ਤੋਂ ਜਿਆਦਾ ਕੁਲੈਕਸ਼ਨਜ ਪਈਆਂ ਹਨ। ਉਹ ਮਿਊਜੀਅਮ ਦੇ ਟਰੱਸਟੀ ਹਨ। ਉਹਨਾਂ ਦੱਸਿਆ ਕਿ ਉਹਨਾਂ ਦੇ ਗਰੈਂਡ ਫਾਦਰ ਦੇ ਵਾਲਿਦ ਸਾਹਿਬ ਫਕੀਰ ਅਜੀਜੂਦੀਨ, ਮਹਾਂਰਾਜਾ ਰਣਜੀਤ ਸਿੰਘ ਦੇ ਸਭ ਤੋਂ ਨਜਦੀਕੀ ਅਤੇ ਭਰੋਸੇਮੰਦ ਵਜੀਰ ਸਨ । ਉਹਨਾਂ ਮਹਾਂਰਾਜਾ ਰਣਜੀਤ ਸਿੰਘ ਦੀਆਂ ਕੁਝ ਅਜਿਹਿਆਂ ਕਹਾਣੀਆਂ ਦਾ ਜਿਕਰ ਵੀ ਕੀਤਾ ਜੋ ਮੈ ਪਹਿਲਾਂ ਨਹੀਂ ਸੁਣੀਆਂ ਸਨ। ਉਹਨਾਂ ਦੱਸਿਆ ਕਿ ਉਹਨਾਂ ਦੀਆਂ ਕਈ ਹਵੇਲੀਆਂ ਸਨ ਜਿੱਥੇ ਇਹ ਸਾਰਾ ਸਮਾਨ ਸਾਂਭਿਆ ਗਿਆ ਸੀ। ਮੈ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਫੋਨ ਰਾਹੀਂ ਸਾਡੇ ਰੇਡੀਓ ਤੇ ਆਕੇ ਸਿੱਖ ਸੰਗਤਾਂ ਨੂੰ ਬਹੁਮੁੱਲੀ ਜਾਣਕਾਰੀ ਦਿਓ ਤਾਂ ਉਹਨਾਂ ਆਪਣਾ ਫੋਨ ਨੰਬਰ ਦੇਕੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਵੇਗੀ। ਇਹ ਨੰਬਰ ਮੈ ਰੇਡੀਓ ਚੜਦੀਕਲਾ ਫਰੀਮੌਂਟ ਦੇ ਲਖਵੀਰ ਸਿੰਘ ਪਟਵਾਰੀ ਨੂੰ ਦਿੱਤਾ ਤਾਂ ਉਹਨਾਂ ਕਿਹਾ ਕਿ ਉਹ ਜਲਦੀ ਹੀ ਪਰਬੰਧ ਕਰਨਗੇ ਤਾਂਕਿ ਸਿੱਖ ਰਾਜ ਵੇਲੇ ਦੀਆਂ ਦੁਰਲੱਭ ਵਸਤਾਂ ਦੀ ਜਾਣਕਾਰੀ ਸਿੱਖ ਸੰਗਤਾਂ ਨੂੰ ਹੋ ਸਕੇ।
ਅਗਰ ਹੋਰ ਵੀ ਕੋਈ ਵੀਰ ਰੇਡੀਓ,ਅਖਵਾਰ ਜਾਂ ਮੈਗਜੀਨ ਲਈ ਉਹਨਾ ਦੀ ਇੰਟਰਵੀਊ ਲੈਣੀ ਚਾਹੁੰਦਾ ਹੈ ਤਾਂ ਹੇਠ ਲਿਖੇ ਨੰਬਰ ਤੇ ਉਹਨਾ ਨਾਲ ਸੰਪਰਕ ਕਰ ਸਕਦਾ ਹੈ । ਉਹਨਾਂ ਦੱਸਿਆ ਕਿ ਉਹ ਬੇਟੇ ਨੂੰ ਮਿਲਣ ਕੈਲੇਫੋਰਨੀਆਂ ਆਏ ਹਨ। ਉਹਨਾਂ ਦਾ ਫੋਨ 1-917-858-8946 ਹੈ। ਉਹਨਾਂ ਦੇ ਮਿਊਜੀਅਮ ਦੀ ਜਾਣਕਾਰੀ ਗੂਗਲ ਤੇ ਫਕੀਰਖਾਨਾ ਮਿਊਜੀਅਮ ਪਾਕੇ ਹਾਸਲ ਕੀਤੀ ਜਾ ਸਕਦੀ ਹੈ।
ਉਹਨਾਂ ਦੇ ਪਾਕਿਸਤਾਨ ਦੇ ਨੰਬਰ ਹਨ
03004148318
03152222222

***************************************

ਰੱਬ ਦੀ ਪਹਿਚਾਣ !!
ਜੇਕਰ ਜੱਗ ਨੂੰ ਤੂੰ ਰੱਬ ਦੀ ਸੰਤਾਨ ਕਹਿਨਾ ਏਂ ।
ਕਾਹਤੋਂ ਬੰਦਿਆ ਫਿਰ ਨਫਰਤਾਂ ਦਾ ਨਾਮ ਲੈਨਾ ਏਂ ।।
ਹੁੰਦਾ ਧਰਮ ਤਾ ਇੱਕੋ ਹੀ ਹੈ ਸਾਰੀ ਲੁਕਾਈ ਦਾ,
ਫਿਰ ਕਿਓਂ ਜਾਤ, ਨਸਲ, ਵਰਗ, ਮਜਹਬ ਥ੍ਹਾਮ ਲੈਨਾ ਏ ।।
ਖੁਦਾ ਨੂੰ ਆਖਕੇ ਅਕਬਰ ਉਸੇ ਦੇ ਨਾਮ ਦੇ ਥੱਲੇ,
ਉਸੇ ਦੇ ਬੱਚਿਆਂ ਦਾ ਕਰ ਦਿਓ ਕਤਲਿਆਮ ਕਹਿਨਾ ਏਂ ।।
ਉਹ ਤਾਂ ਇੱਕ ਹੀ ਸ਼ਕਤੀ ਜੀਹਨੇ ਬ੍ਰਹਿਮੰਡ ਰਚਿਆ ਹੈ,
ਜਿਸਨੂੰ ਗੌਡ, ਅੱਲਾ, ਰੱਬ ਤੇ ਭਗਵਾਨ ਕਹਿਨਾ ਏਂ ।।
ਭਾਵੇਂ ਜੀ ਰਿਹੈਂ ਵੱਖ ਵੱਖ ਮਗਰ ਵਿੱਚ ਜਾਨ ਇੱਕੋ ਹੈ,
ਖਲਕਤ ਜੋੜਕੇ ਸਾਰੀ ਇੱਕੋ ਇਨਸਾਨ ਰਹਿਨਾ ਏਂ ।।
ਜਿਵੇਂ ਰੱਬ ਇੱਕੋ ਹੈ ਤਿਵੇਂ ਵਿੱਚ ਆਤਮਾ ਇੱਕੋ,
ਜਿਸਨੂੰ ਅਗਿਆਨਤਾ ਰਾਹੀਂ ਤੂੰ ਵੱਖਰੀ ਜਾਣ ਲੈਨਾ ਏ।।
ਇੱਕੋ ਊਰਜਾ ਖਿੰਡਦੀ ਤੇ ਆਖਿਰ ਇੱਕ ਹੋ ਜਾਂਦੀ,
ਦਿਮਾਗੋਂ ਸੋਚਦਾਂ ਜਦ ਵੀ ਇਹਨੂੰ ਵਿਗਿਆਨ ਕਹਿਨਾ ਏਂ।।
ਜਦ ਤੂੰ ਪਿਆਰ ਦੀ ਭਾਸ਼ਾ ਤੋਂ ਕਿਧਰੇ ਦੂਰ ਹੋ ਜਾਨਾ,
ਛੱਡਕੇ ਧਰਮ ਨੂੰ ਮਜਹਬਾਂ ਦਾ ਬੁਰਕਾ ਤਾਣ ਲੈਨਾ ਏਂ ।।
ਆਪਣੀ ਸੋਚ ਦੇ ਤੁੰ ਵੱਖੋ ਵੱਖਰੇ ਰੱਬ ਘੜ ਘੜਕੇ,
ਆਪਣੇ ਰੱਬ ਨੂੰ ਅਸਲੀ ਤੇ ਵੱਡਾ ਠਾਣ ਲੈਨਾ ਏਂ ।।
ਜਿਹੜੇ ਰਸਤਿਓਂ ਬੰਦੇ ਤੋਂ ਬੰਦਾ ਦੂਰ ਹੁੰਦਾ ਹੈ,
ਉਹਨੂੰ ਧਰਮ ਦਾ ਰਸਤਾ ਤੂੰ ਕਿੰਝ ਪਰਵਾਨ ਲੈਨਾ ਏਂ ।।
ਖੁਦਾ ਮਹਿਸੂਸ ਕਰਨਾ ਹੈ ਤਾਂ ਸਿੱਖ ਬੋਲੀ ਮੁਹੱਬਤ ਦੀ,
ਮੰਤਰ ਜੁਗਤੀਆਂ ਕਾਰਣ ਹੀ ਤੂੰ ਪਰੇਸ਼ਾਨ ਰਹਿਨਾ ਏਂ ।।
ਖੁਦਾ ਨੂੰ ਲੱਭਣੇ ਜਾਂ ਪੂਜਣੇ ਦੀ ਲੋੜ ਰਹਿਣੀ ਨਹੀਂ,
ਅਗਰ ਤੂੰ ਬੰਦਿਆਂ ਵਿੱਚ ਵਸ ਰਿਹਾ ਪਹਿਚਾਣ ਲੈਨਾ ਏਂ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


10/07/14)
ਗੁਰਜੰਟ ਸਿੰਘ ਰੂਪੋਵਾਲੀ

ਸਿੱਖੀ ਲਹਿਰ ਤਹਿਤ ਹੁਸ਼ਿਆਰਪੁਰ ਵਿਖੇ ਹੋਏ ਗੁਰਮਤਿ ਸਮਾਗਮ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਪੀੜੇ ਨਾਲ ਬੰਨ੍ਹੇ ਹੋਏ ਧਾਗੇ ਲਾਹ ਦਿੱਤੇ, ਲਾਲ ਕੱਪੜੇ ਵਿਚ ਲਪੇਟ ਕੇ ਰੱਖਿਆ ਨਾਰੀਅਲ ਚੁੱਕ ਦਿਤਾ ਅਤੇ ਨਿਸ਼ਾਨ ਸਾਹਿਬ ਦੇ ਕੋਲ ਦੀਵਿਆਂ ਨੂੰ ਅਤੇ ਅੰਗੀਠੀ ਵਿਚ ਜਗ ਰਹੀ ਜੋਤ ਹਟਾ ਦਿੱਤੀ ਗਈ। ਗੁਰਦੁਆਰੇ ਦਾ ਨਾਮ 'ਸਿੰਘ ਸਭਾ' ਪਰ ਕੰਮ ਮੰਦਰਾਂ ਵਾਲੇ ? ਗੁਰਬਾਣੀ ਨੂੰ ਆਪ ਪੜ੍ਹੋ,ਸੁਣੋ, ਸਮਝ ਕੇ ਅਮਲ ਕਰੋ ਤਾਂ ਹੀ ਸੋਚ ਵਿਚੋਂ ਇਹ ਸਭ ਕੁੱਝ ਨਿਕਲ ਸਕਦਾ ਹੈ।


10/07/14)
ਜਸਵੰਤ ਸਿੰਘ ‘ਅਜੀਤ’

ਧਾਰਮਕ ਸੰਸਥਾਂਵਾਂ ਦੇ ਪ੍ਰਬੰਧ ਵਿੱਚ ਆ ਰਹੀਆਂ ਬੁਰਿਆਈਆਂ
ਕੁਝ ਵਰ੍ਹੇ ਹੋਏ ਦਿੱਲੀ ਦੀ ਇੱਕ ਪੰਥਕ ਜਥੇਬੰਦੀ ਵਲੋਂ ਦਿੱਲੀ ਵਿੱਚ ‘ਗੁਰਦੁਆਰਾ ਪ੍ਰਬੰਧ: ਇੱਕ ਵਿਸ਼ਲੇਸ਼ਣ’ ਵਿਸ਼ੇ `ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਾਮਲ ਹੋਏ ਬੁਧੀਜੀਵੀ-ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਹੋਰ ਧਾਰਮਕ ਸੰਸਥਾਵਾਂ ਵਿੱਚ ਆ ਰਹੀਆਂ ਬੁਰਿਆਈਆਂ ਲਈ ਮੁਖ ਰੂਪ ਵਿੱਚ ਧਾਰਮਕ ਸਿੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਦੀ ਚੋਣ ਲਈ ਅਪਣਾਈ ਗਈ ਹੋਈ ਲੋਕਤਾਂਤ੍ਰਿਕ ਪ੍ਰਣਾਲੀ ਨੂੰ ਦੋਸ਼ੀ ਠਹਿਰਾਇਆ ਅਤੇ ਇਸ ਗਲ ਪੁਰ ਜ਼ੋਰ ਦਿਤਾ ਕਿ ਇਸ ਚੋਣ-ਪ੍ਰਣਾਲੀ ਦਾ ਕੋਈ ਹੋਰ ਚੰਗਾ ਤੇ ਪ੍ਰਭਾਵਸ਼ਾਲੀ ਬਦਲ ਤਲਾਸ਼ਿਆ ਜਾਣਾ ਚਾਹੀਦਾ ਹੈ। ਬੁਧੀਜੀਵੀ ਬੁਲਾਰਿਆਂ ਵਲੋਂ ਇਸਦਾ ਕਾਰਣ ਇਹ ਦਸਿਆ ਗਿਆ ਵਰਤਮਾਨ ਚੋਣ-ਪ੍ਰਣਾਲੀ ਪੁਰ ਕੀਤੇ ਜਾ ਰਹੇ ਅਮਲ ਰਾਹੀਂ, ਕਈ ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਅਰਥਾਤ ਧਾਰਮਕ ਸੰਸਥਾਵਾਂ ਦੀ ਸੱਤਾ ਪੁਰ ਕਾਬਜ਼ ਹੋ ਜਾਂਦੇ ਹਨ, ਜਿਨ੍ਹਾਂ ਦਾ ਆਚਰਣ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹੁੰਦਾ ਹੈ। ਅਜਿਹੇ ਵਿਅਕਤੀ ਹੀ ਗੁਰਦੁਆਰਾ ਪ੍ਰਬੰਧ ਵਿੱਚ ਆ ਕੇ ਆਪਣੀ ਮੈਂਬਰੀ ਨੂੰ ਰੋਜ਼ੀ-ਰੋਟੀ ਦਾ ਸਾਧਨ ਬਣਾ ਲੈਂਦੇ ਹਨ। ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਧਾਰਮਕ ਸੰਸਥਾਵਾਂ ਵਿੱਚ ਦਿਨ-ਬ-ਦਿਨ ਭਰਿਸ਼ਟਾਚਾਰ ਅਤੇ ਆਚਰਣਹੀਨਤਾ ਦਾ ਵਾਧਾ ਹੋਣ ਲਗਦਾ ਹੈ। ਜਿਸ ਕਾਰਣ ਇਹ ਸੰਸਥਾਵਾਂ ਧਾਰਮਕ ਮਰਿਆਦਾਵਾਂ, ਮਾਨਤਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਵਿੱਚ ਸਫਲ ਨਹੀਂ ਹੋ ਪਾਂਦੀਆਂ ਅਤੇ ਇਨ੍ਹਾਂ ਵਿੱਚ ਨਿਘਾਰ ਆਉਣ ਲਗਦਾ ਹੈ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਸੋਚ ਵਿੱਚ ਦੰਮ ਹੈ, ਕਿਉਂਕਿ ਇਹ ਗਲ ਆਮ ਵੇਖਣ ਵਿੱਚ ਆਉਂਦੀ ਹੈ ਕਿ ਧਾਰਮਕ ਸੰਸਥਾਵਾਂ ਦੇ ਮੁੱਖੀ ਆਪਣੀ ਸੱਤਾ ਨੂੰ ਕਾਇਮ ਰਖਣ ਅਤੇ ਵਿਰੋਧੀ ਧਿਰ ਦੇ ਮੁੱਖੀ ਉਨ੍ਹਾਂ ਪਾਸੋਂ ਸੱਤਾ ਖੋਹਣ ਲਈ ਮੈਂਬਰਾਂ ਦੀ ਹਰ ਜਾਇਜ਼ ਨਾਜਾਇਜ਼ ਗਲ ਮੰਨਣ ਲਈ ਮਜਬੂਰ ਹੋ ਜਾਂਦੇ ਹਨ। ਪਰ ਇਸਦੇ ਨਾਲ ਹੀ ਇਹ ਸੁਆਲ ਵੀ ਉਠਦਾ ਹੈ ਕਿ ਬੀਤੇ ਵਰ੍ਹਿਆਂ ਵਿੱਚ ਕੀ ਇਸ ਸੈਮੀਨਾਰ ਨੂੰ ਕਰਵਾਣ ਵਾਲੀ ਜਥੇਬੰਦੀ ਨੇ ਸੈਮੀਨਾਰ ਵਿੱਚ ਸ਼ਾਮਲ ਹੋਏ ਬੁਧੀਜੀਵੀ-ਵਿਦਵਾਨਾਂ ਵਲੋਂ ਦਿੱਤੇ ਗਏ ਸੁਝਾਉ ਅਨੁਸਾਰ ਵਰਤਮਾਨ ਚੋਣ-ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਣ ਲਈ ਉਪਰਾਲਾ ਕੀਤਾ ਹੈ? ਜਾਂ ਇਹ ਸੁਝਾਉ ਦੇਣ ਵਾਲੇ ਬੁਧੀਜੀਵੀਆਂ ਨੇ ਇਸਦਾ ਕੋਈ ਉਪਯੋਗੀ ਬਦਲ ਪੇਸ਼ ਕੀਤਾ ਹੈ? ਸ਼ਾਇਦ ਨਹੀਂ। ਹੈਰਾਨੀ ਤਾਂ ਇਸ ਗਲ ਦੀ ਵੀ ਹੈ ਕਿ ਧਾਰਮਕ ਸੰਸਥਾਵਾਂ ਵਿੱਚ ਆ ਰਹੀਆਂ ਬੁਰਿਆਈਆਂ ਲਈ, ਮੁਖ ਰੂਪ ਵਿੱਚ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਦੀ ਚੋਣ ਲਈ ਅਪਣਾਈ ਹੋਈ ਪ੍ਰਣਾਲੀ ਨੂੰ ਦੋਸ਼ੀ ਠਹਿਰਾ ਅਤੇ ਇਹ ਸਲਾਹ ਦੇ ਕਿ ਇਸ ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਿਆ ਜਾਏ ਜਾਂ ਇਹ ਆਖ ਕਿ ਇਸਦੇ ਬਦਲ ਤਾਂ ਕਈ ਹਨ, ਜਿਨ੍ਹਾਂ ਵਿਚੋਂ ਕੋਈ ਚੰਗਾ ਬਦਲ ਅਪਨਾਇਆ ਜਾ ਸਕਦਾ ਹੈ, ਪਲਾ ਝਾੜ ਲਿਆ ਜਾਂਦਾ ਹੈ? ਸੁਆਲ ਉਠਦਾ ਹੈ ਕਿ ਕੀ ਅਜਿਹਾ ਕਰ, ਕੌਮ ਨੂੰ ਦੁਬਿੱਧਾ ਵਿੱਚ ਪਾਣਾ, ਸਿੱਖ ਰਾਜਨੀਤੀ ਦੇ ਖਿਡਾਰੀਆਂ ਅਤੇ ਬੁਧੀਜੀਵੀ-ਵਿਦਵਾਨਾਂ ਦਾ ਸੁਭਾਉ ਨਹੀਂ ਬਣ ਗਿਆ ਹੋਇਆ?
ਇਸ ਮੌਕੇ ਤੇ ਕੁੱਝ ਵਿਦਵਾਨ-ਬੁਧੀਜੀਵੀਆਂ ਨੇ ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਲਈ, ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਅਪਨਾਈ ਗਈ ਹੋਈ ਚੋਣ ਪ੍ਰਣਾਲੀ ਦਾ ਵਿਰੋਧ ਕਰਦਿਆਂ, ਇਹ ਦਲੀਲ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ ਕਿ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰਗਦੀ ਦੀ ਸੌਂਪਣਾ ਕਰਨ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਨ ਲਈ ਕਿਸੇ ਤਰ੍ਹਾਂ ਦੇ ਮਤਦਾਨ ਦਾ ਸਹਾਰਾ ਲਿਆ ਸੀ, ਇਸ ਕਰ ਕੇ ਵਰਤਮਾਨ ਵਿੱਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਮਤਦਾਨ ਦਾ ਸਹਾਰਾ ਨਹੀਂ ਲਿਆ ਜਾਣਾ ਚਾਹੀਦਾ। ਇਉਂ ਜਾਪਦਾ ਹੈ, ਜਿਵੇਂ ਇਹ ਦਲੀਲ ਦੇਣ ਵਾਲੇ ਵਿਦਵਾਨ ਬੁਧੀਜੀਵੀ ਅਪ੍ਰਤੱਖ ਰੂਪ ਵਿੱਚ ਇਹ ਕਹਿਣਾ ਚਾਹੁੰਦੇ ਸਨ ਕਿ ਇਨ੍ਹਾਂ ਦੀ ਚੋਣ ਕਰਨ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦੇਣਾ ਚਾਹੀਦਾ ਹੈ। ਵਿਚਾਰਨ ਵਾਲੀ ਗਲ ਤਾਂ ਇਹ ਹੈ ਕਿ ਕੀ ਉਨ੍ਹਾਂ ਵਰਗੇ ਕਿਸੇ ਬੁਧੀਜੀਵੀ ਜਾਂ ਕਿਸੇ ਹੋਰ ਵਿੱਚ ਇਹ ਸਮਰਥਾ ਹੈ ਕਿ ਉਹ ਉਸ ਤਰ੍ਹਾਂ ਦੀ ਚੋਣ ਕਰ ਸਕੇ, ਜਿਸਤਰ੍ਹਾਂ ਦੀ ਗੁਰੂ ਸਾਹਿਬਾਂ ਨੇ ਕੀਤੀ ਸੀ?
ਅਜਕਲ ਦੇ ਵਿਦਵਾਨ-ਬੁਧੀਜੀਵੀਆਂ ਦਾ ਤਾਂ ਇਹ ਸੁਭਾਉੇ ਬਣ ਚੁਕਾ ਹੈ ਕਿ ਜਿਸ ਢੰਗ ਜਾਂ ਪ੍ਰਣਾਲੀ ਤੇ ਚਲਣ ਦੀ ਉਨ੍ਹਾਂ ਦੀ ਆਪਣੀ ਸਮਰਥਾ ਨਾ ਹੋਵੇ ਅਤੇ ਜਿਸਦਾ ਬਦਲ ਲਭਣਾ ਉਨ੍ਹਾਂ ਦੇ ਵਸ ਵਿੱਚ ਨਾ ਹੋਵੇ, ਉਸਨੂੰ ਮਾੜਾ ਕਹਿ, ਭੰਡ ਦਿਉ ਤੇ ਕੌਮ ਨੂੰ ਭੰਬਲ-ਭੂਸੇ ਵਿੱਚ ਪਾ ਦਿਉ। ਇਸ ਨਾਲ ਉਨ੍ਹਾਂ ਦਾ ਤਾਂ ਜਾਣਾ ਕੁੱਝ ਨਹੀਂ ਹੁੰਦਾ। ਪ੍ਰੰਤੂ ਉਨ੍ਹਾਂ ਨੂੰ ਇਹ ਭਰਮ ਜ਼ਰੂਰ ਪੈ ਜਾਂਦਾ ਹੈ ਕਿ ਕੌਮ ਭਾਵੇਂ ਭੰਬਲ-ਭੂਸੇ ਵਿੱਚ ਪੈ ਗਈ ਹੈ, ਪਰ ਉਸ ਪੁਰ ਉਨ੍ਹਾਂ ਦੀ ਵਿਦਵਤਾ ਦਾ ਸਿੱਕਾ ਤਾਂ ਬੈਠ ਹੀ ਗਿਆ ਹੈ।
ਚਾਹੀਦਾ ਤਾਂ ਇਹ ਹੈ ਕਿ ਜੇ ਕਿਸੇ ਪ੍ਰਣਾਲੀ ਨੂੰ ਮਾੜਾ ਕਹਿਣ ਦੀ ਹਿੰਮਤ ਕੀਤੀ ਹੈ, ਤਾਂ ਫਿਰ ਉਸਦਾ ਸੁਚਜਾ ਬਦਲ ਵੀ ਪੇਸ਼ ਕੀਤਾ ਜਾਏ। ਜੇ ਆਪਣੇ-ਆਪ ਵਿੱਚ ਅਜਿਹਾ ਕਰਨ ਦੀ ਸਮਰਥਾ ਨਹੀਂ ਤਾਂ ਉਨ੍ਹਾਂ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਕਈ ਢੰਗ-ਪ੍ਰਣਾਲੀਆਂ ਜਾਂ ਰਸਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਬਦਲ ਲਭਣਾ ਉਤਨਾ ਆਸਾਨ ਨਹੀਂ ਹੁੰਦਾ, ਜਿਤਨਾ ਕਿ ਉਨ੍ਹਾਂ ਨੂੰ ਮਾੜਾ ਕਹਿ ਕੇ ਭੰਡ ਦੇਣਾ। ਜੇ ਕੋਈ ਸੁਚਜਾ ਬਦਲ, ਜਿਸ ਤੇ ਅਮਲ ਕੀਤਾ ਜਾ ਸਕਦਾ ਹੋਵੇ, ਨਜ਼ਰ ਨਾ ਆਏ ਤਾਂ ਸਥਾਪਤ ਪ੍ਰਣਾਲੀ ਨੂੰ ਹੀ ਸੁਧਾਰਣ ਦੀ ਕੌਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਉਸ ਨੂੰ ਭੰਡ ਕੇ ਕੌਮ ਨੂੰ ਦੁਬਿੱਧਾ ਵਿੱਚ ਪਾ ਦੇਣਾ। ਕੀ ਅਜਿਹਾ ਕਰਨ ਦੀ ਜੁਰਅਤ ਵਿਖਾ ਸਕਣਗੇ ਅੱਜ ਦੇ ਬੁਧੀਜੀਵੀ-ਵਿਦਵਾਨ?
ਸਿੱਖੀ ਨੂੰ ਲਗ ਰਹੀ ਢਾਹ: ਜਦੋਂ ਕਦੀ ਸਿੱਖ ਆਗੂਆਂ ਨੂੰ ਕਿਸੇ ਧਾਰਮਕ ਸਮਾਗਮ ਵਿੱਚ ਜਾਂ ਧਾਰਮਕ ਸਟੇਜ ਤੇ ਸਿੱਖੀ ਨੂੰ ਲਗ ਰਹੀ ਢਾਹ, ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁਟ ਕੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦੇਣ ਵਲ ਵਧ ਰਹੇ ਝੁਕਾਅ ਅਤੇ ਧਾਰਮਕ ਸੰਸਥਾਵਾਂ ਵਿੱਚ ਆ ਰਹੇ ਨਿਘਾਰ ਦਾ ਜ਼ਿਕਰ ਦਰਦ ਭਰੇ ਲਹਿਜੇ ਵਿੱਚ ਕਰਦਿਆਂ ਸੁਣਿਆ ਜਾਂਦਾ ਹੈ, ਤਾਂ ਇਉਂ ਜਾਪਦਾ ਹੈ, ਜਿਵੇਂ ਇਹ ਆਗੂ ਸਿੱਖਾਂ ਵਿੱਚ ਆ ਰਹੀ ਢਹਿੰਦੀ ਕਲਾ ਅਤੇ ਸਿੱਖੀ ਵਿੱਚ ਆ ਰਹੇ ਨਿਘਾਰ ਤੋਂ ਬਹੁਤ ਹੀ ਦੁਖੀ ਅਤੇ ਚਿੰਤਤ ਹਨ।
ਇਸੇ ਤਰ੍ਹਾਂ ਜਦੋਂ ਕਦੀ ਕਿਸੇ ਸਿੱਖ ਸੰਸਥਾ ਵਲੋਂ, ਸਿੱਖਾਂ ਨੂੰ ਢਹਿੰਦੀ ਕਲਾ ਵਿਚੋਂ ਉਭਾਰਨ ਦਾ ਰਾਹ ਤਲਾਸ਼ਣ ਲਈ ਕੋਈ ਸੈਮੀਨਾਰ, ਸਮਾਗਮ ਜਾਂ ਕਿਸੇ ਗੋਸ਼ਟੀ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਉਸ ਵਿੱਚ ਸ਼ਾਮਲ ਹੋਣ ਆਏ ਪੰਥ-ਦਰਦੀਆਂ ਵਲੋਂ ਬਹੁਤ ਹੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਦਿਆਂ ਦਿਤੇ ਗਏ, ਉਸਾਰੂ ਸੁਝਾਵਾਂ ਦੀ ਚਰਚਾ ਕਰਦਿਆਂ ਆਯੋਜਕਾਂ ਵਲੋਂ, ਇਹ ਭਰੋਸਾ ਦੁਆਇਆ ਜਾਂਦਾ ਹੈ ਕਿ ਇਸ ਮੌਕੇ ਤੇ ਜੋ ਸੁਝਾਉ ਵਿਦਵਾਨ-ਬੁਧੀਜੀਵੀਆਂ ਵਲੋਂ ਦਿਤੇ ਗਏ ਹਨ, ਸੰਸਥਾ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦੀ ਬਹੁਤ ਹੀ ਗੰਭੀਰਤਾ ਦੇ ਨਾਲ ਘੋਖ ਕੀਤੀ ਜਾਇਗੀ ਅਤੇ ਉਸਾਰੂ ਤੇ ਤੁਰੰਤ ਅਮਲ ਵਿੱਚ ਲਿਆਂਦੇ ਜਾ ਸਕਣ ਵਾਲੇ ਸੁਝਾਵਾਂ ਪੁਰ ਬਿਨਾਂ ਕਿਸੇ ਦੇਰੀ ਦੇ ਅਮਲ ਸ਼ੁਰੂ ਕਰ ਦਿਤਾ ਜਾਇਗਾ, ਤਾਂ ਧੀਰਜ ਬਝਦਾ ਹੈ ਕਿ ਛੇਤੀ ਹੀ ਸਿੱਖੀ ਅਤੇ ਸਿੱਖਾਂ ਨੂੰ ਢਹਿੰਦੀ ਕਲਾ ਵਿਚੋਂ ਉਭਾਰ ਕੇ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਉਸਾਰੂ ਤੇ ਪ੍ਰਭਾਵੀ ਜਤਨ ਅਰੰਭ ਹੋ ਜਾਣਗੇ। ਸਿੱਖੀ ਨੂੰ ਜੋ ਢਾਹ ਲਗਦੀ ਵਿਖਾਈ ਦੇ ਰਹੀ ਹੈ, ਉਸਨੂੰ ਠਲ੍ਹ ਪੈ ਜਾਇਗੀ। ਪਰ ਜਲਦੀ ਹੀ ਸਭ ਕੁੱਝ ਕਾਗ਼ਜ਼ੀ ਕਾਰਵਾਈ ਅਤੇ ਅਖਬਾਰੀ ਖਬਰਾਂ ਤਕ ਹੀ ਸਿਮਟ ਕੇ ਰਹਿ ਜਾਂਦਾ ਹੈ। ਸਭ-ਕੁਝ ਪਹਿਲਾਂ ਵਾਂਗ ਹੀ ਚਲਣ ਲਗਦਾ ਹੈ। ਸਿੱਖ ਆਗੂਆਂ ਵਲੋਂ ਸਟੇਜਾਂ ਤੇ ਸਿੱਖੀ ਦੀ ਢਹਿੰਦੀ ਕਲਾ ਪੁਰ ਮਗਰਮੱਛੀ ਅਥਰੂ ਵਹਾਏ ਜਾਣੇ ਅਤੇ ਸਿੱਖ ਸੰਸਥਾਵਾਂ ਵਲੋਂ ਢਹਿੰਦੀ ਕਲਾ ਵਿਚੋਂ ਉਭਰਨ ਦੇ ਰਾਹ ਤਲਾਸ਼ਣ ਲਈ ਸੈਮੀਨਾਰਾਂ, ਸਮਾਗਮਾਂ ਤੇ ਗੋਸ਼ਟੀਆਂ ਦੇ ਆਯੋਜਨ ਕਰਨ ਦੇ ਸਿਲਸਿਲੇ ਚਲਦੇ ਹੀ ਰਹਿੰਦੇ ਹਨ। ਪਰ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਸ਼ਾਇਦ ਇਹ ਅੰਤਹੀਨ ਸਿਲਸਿਲਾ, ਅਗੋਂ ਵੀ ਇਸੇ ਤਰ੍ਹਾਂ ਹੀ ਚਲਦਾ ਰਹੇਗਾ।
ਇਸ ਸੰਬੰਧ ਵਿੱਚ ਬੀਤੇ ਕਈ ਵਰ੍ਹਿਆਂ ਤੋਂ ਲਗਾਤਾਰ ਅਜਿਹੇ ਸਮਾਗਮ ਹੁੰਦੇ ਚਲੇ ਆ ਰਹੇ ਹਨ, ਜਿਨ੍ਹਾਂ ਵਿੱਚ ਪੰਥਕ ਆਗੂਆਂ ਵਲੋਂ ਬੜੇ ਭਰੋਸੇ ਦੁਆਏ ਜਾਂਦੇ ਰਹਿੰਦੇ ਹਨ, ਕਿ ਉਹ ਪੰਥ ਨੂੰ ਢਹਿੰਦੀ ਕਲਾ ਵਿਚੋਂ ਉਭਾਰਨ ਤੇ ਨੌਜਵਾਨਾਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਨ ਲਈ ਜ਼ਮੀਨ-ਅਸਮਾਨ ਇੱਕ ਕਰ ਦੇਣਗੇ। ਇਹ ਪੰਥਕ ਆਗੂ ਕੇਵਲ ਕਿਸੇ ਇੱਕ ਧੜੇ ਵਿਸ਼ੇਸ਼ ਨਾਲ ਹੀ ਸੰਬੰਧਤ ਨਹੀਂ ਹੁੰਦੇ, ਸਗੋਂ ਪੰਥਕ ਹੋਣ ਦਾ ਦਾਅਵਾ ਕਰਦੀਆਂ ਲਗਭਗ ਸਮੁਚੀਆਂ ਜਥੇਬੰਦੀਆਂ ਨਾਲ ਹੀ ਸੰਬੰਧਤ ਹੁੰਦੇ ਹਨ।
ਕਾਫੀ ਸਮਾਂ ਹੋਇਐ ਦੇਸ ਦੀ ਰਾਜਧਾਨੀ, ਦਿੱਲੀ ਦੀ ਇੱਕ ਪੰਥਕ ਜਥੇਬੰਦੀ ਵਲੋਂ ਇੱਕ ਅਜਿਹੇ ਹੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦਾ ਉਦੇਸ਼ ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁਟਣ, ਸਿੱਖੀ-ਸਰੂਪ ਨੂੰ ਤਿਆਗਣ ਅਤੇ ਨਸ਼ਿਆਂ ਦੇ ਸੇਵਨ ਵਲ ਵਧ ਰਹੇ ਝੁਕਾਅ ਨੂੰ ਠਲ੍ਹ ਪਾ, ਉਨ੍ਹਾਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਨ ਦੇ ਉਪਾਅ ਤਲਾਸ਼ਣਾ ਸੀ। ਇਸ ਸਮਾਗਮ ਵਿੱਚ ਵਿਚਾਰ ਪ੍ਰਗਟ ਕਰਨ ਵਾਲੇ ਹਰ ਬੁਲਾਰੇ ਵਲੋਂ, ਅੱਜ ਸਿੱਖੀ ਨੂੰ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਅਤੇ ਉਨ੍ਹਾਂ ਵਿੱਚ ਦਿਨ ਪ੍ਰਤੀ ਦਿਨ ਹੋ ਰਹੇ ਵਾਧੇ ਪੁਰ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸਦੇ ਲਈ ਧਾਰਮਕ ਜਥੇਬੰਦੀਆਂ ਵਲੋਂ ਧਰਮ ਪ੍ਰਚਾਰ ਪ੍ਰਤੀ ਆਪਣੀ ਜ਼ਿਮੇਂਦਾਰੀ ਈਮਾਨਦਾਰੀ ਨਾਲ ਨਿਭਾਉਣ ਪਖੋਂ ਕੀਤੀ ਜਾ ਰਹੀ ਅਣਗਹਿਲੀ ਨੂੰ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਇਸਦਾ ਮੁਖ ਕਾਰਣ ਇਨ੍ਹਾਂ ਧਾਰਮਕ ਜਥੇਬੰਦੀਆਂ ਪੁਰ ਰਾਜਸੀ ਸੋਚ ਅਤੇ ਲਾਲਸਾ ਰਖਣ ਵਾਲੇ ਵਿਅਕਤੀਆਂ ਦਾ ਹਾਵੀ ਹੋ ਜਾਣਾ ਹੈ।
ਇਸ ਮੌਕੇ ਤੇ ਵਿਦਵਾਨ ਬੁਲਾਰਿਆਂ ਨੇ, ਇਸ ਸਥਿਤੀ ਨੂੰ ਸੰਭਾਲਣ, ਕੌਮੀ ਪਨੀਰੀ ਨੂੰ ਸਿੱਖੀ ਵਿਰਸੇ ਨਾਲ ਜੋੜੀ ਰਖਣ ਅਤੇ ਵਿਰਸੇ ਨਾਲੋਂ ਟੁਟ ਕੇ ਭਟਕ ਗਏ ਹੋਏ ਨੌਜਵਾਨਾਂ ਨੂੰ ਮੁੜ ਵਿਰਸੇ ਨਾਲ ਜੋੜਨ ਲਈ, ਜੋ ਸੁਝਾਉ ਦਿਤੇ, ਉਨ੍ਹਾਂ ਵਿਚੋਂ ਕੁੱਝ ਮੁਖ ਸੁਝਾਊ ਇਹ ਸਨ: ਹਰ ਸਿੰਘ ਸਭਾ ਦੇ ਨਾਲ ਨਰਸਰੀ ਸਕੂਲ ਦੀ ਸਥਾਪਨਾ ਕੀਤੀ ਜਾਏ, ਖਾਲਸਾ ਹੋਸਟਲ ਕਾਇਮ ਕੀਤੇ ਜਾਣ, ਸਿਖ ਆਗੂਆਂ, ਵਿਸ਼ੇਸ਼ ਕਰ ਕੇ ਧਾਰਮਕ ਸੰਸਥਾਵਾਂ ਦੇ ਪ੍ਰਬੰਧ ਨਾਲ ਸੰਬੰਧਤ ਮੁਖੀਆਂ, ਪ੍ਰਚਾਰਕਾਂ, ਰਾਗੀਆਂ, ਗ੍ਰੰਥੀਆਂ ਅਤੇ ਸੇਵਾਦਾਰਾਂ ਆਦਿ ਦਾ ਜੀਵਨ ਤੇ ਆਚਰਣ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਅਨੁਸਾਰ ਢਲਿਆ ਹੋਵੇ। ਗੁਰਧਾਮਾਂ ਵਿੱਚ ਸਿੱਖੀ ਦੇ ਬੁਨਿਆਦੀ ਆਦਰਸ਼ਾਂ ਅਤੇ ਸਿਧਾਂਤਾਂ, ਜੋ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਪੁਰ ਅਧਾਰਤ ਹਨ, ਪੁਰ ਦ੍ਰਿੜਤਾ ਨਾਲ ਪਹਿਰਾ ਦਿਤਾ ਜਾਏ।
ਜੇ ਇਨ੍ਹਾਂ ਸੁਝਾਵਾਂ ਨੂੰ ਗੰਭੀਰਤਾ ਨਾਲ ਘੋਖਿਆ ਜਾਏ, ਤਾਂ ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹ ਸੁਝਾਅ ਬਹੁਤ ਹੀ ਉਸਾਰੂ ਹਨ। ਇਨ੍ਹਾਂ ਪੁਰ ਈਮਾਨਦਾਰੀ ਨਾਲ ਅਮਲ ਕੀਤਾ ਜਾਏ ਤਾਂ ਇਸਦੇ ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਇਸਦੇ ਨਾਲ ਹੀ ਇਸ ਪੁਰ ਈਮਾਨਦਾਰੀ ਨਾਲ ਅਮਲ ਕਰਨ ਨਾਲ, ਧਾਰਮਕ ਸਿੱਖ ਸੰਸਥਾਵਾਂ ਦਾ ਅਕਸ ਤੇ ਸਿੱਖੀ ਦਾ ਭਵਿਖ ਵੀ ਸੰਵਾਰਿਆ ਜਾ ਸਕਦਾ ਹੈ। ਪਰ ਸੁਆਲ ਉਠਦਾ ਹੈ ਕਿ ਕੀ ਬੀਤੇ ਸਮੇਂ ਵਿੱਚ ਕਿਸੇ ਨੇ, ਇਥੋਂ ਤਕ ਕਿ ਇਸ ਸਮਾਗਮ ਦੀ ਆਯੋਜਕ ਸੰਸਥਾ, ਇਸ ਸ਼ਾਮਲ ਸੰਸਥਾਵਾਂ ਦੇ ਮੁਖੀਆਂ ਆਦਿ ਵਿਚੋਂ ਕਿਸੇ ਨੇ ਵੀ, ਇਨ੍ਹਾਂ ਸੁਝਾਵਾਂ ਵਿਚੋਂ ਕਿਸੇ ਇੱਕ ਸੁਝਾਅ ਤੇ ਵੀ ਅਮਲ ਕਰਨ ਵਲ ਕਦਮ ਵਧਾਇਆ ਹੈ? ਸਚਾਈ ਤਾਂ ਇਹੀ ਹੈ ਕਿ ਪਰਨਾਲਾ ਉਥੇ ਦਾ ਉਥੇ ਹੀ ਹੈ।


07/07/14)
ਗੁਰਦੀਪ ਸਿੰਘ ਬਾਗੀ

ਭਾਈ ਮਨੀ ਸਿੰਘ ਵਾਲੀ ਬੀੜ--- ਕੇਸਰ ਸਿੰਘ ਛਿਬੜ ਦੇ ਬਿਆਨ ਦੀ ਭਾਈ ਕਾਨ੍ਹ ਸਿੰਘ ਨਾਭਾ ਨੇ ਪੜਚੋਲ ਨਹੀ ਕੀਤੀ।
ਕੇਸਰ ਸਿੰਘ ਦੀ ਰਚਨਾ “ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ” ਵਿੱਚ ਬਿਚਿਤਰ ਨਾਟਕ ਨੂੰ ਗੁਰੂ ਗੋਬਿਂਦ ਸਿੰਘ ਸਾਹਿਬ ਦੀ ਰਚਣਾ ਦੱਸਨ ਵਾਲੀ ਝੁਠੀ ਗਵਾਹੀ ਦੇਣ ਵੇਲੇ ਇਕ ਹੋਰ ਝੂਠ ਬੋਲਦਾ ਹੈ ਕਿ ਭਾਈ ਮਨੀ ਸਿੰਘ ਨੇ ਇਸ ਬਿਚਿਤਰ ਨਾਟਕ ਦੀ ਖਿੰਡ ਗਿਆ ਰਚਨਾਵਾਂ ਨੂੰ ਇਕਠ੍ਹਾ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਇਕ ਬੀੜ ਵਿੱਚ ਇਕਠ੍ਹਾ ਕਰ ਦਿੱਤਾ। ਕੇਸਰ ਸਿੰਘ ਨੇ ਜੋ ਇਤਿਹਾਸ ਦੇ ਜੋ ਪੰਨੇ ਖਾਲੀ ਸਨ ਉਸ ਵਕਫ਼ੇ
(Gap) ਨੂੰ ਭਰਨ ਵਾਸਤੇ ਇਹ ਝੂਠ ਬੋਲਿਆ ਤਾਕਿ ਜਦ ਵੀ ਸਿਖਾਂ ਵਿੱਚ ਇਹ ਬਿਚਿਤਰ ਨਾਟਕ ਨੂੰ ਪ੍ਰਚਾਰਿਆ ਜਾਵੇ ਤਾਂ ਲੋਕ ਇਸ ਨੂੰ ਭਾਈ ਮਨੀ ਸਿੰਘ ਦੀ ਕਾਬਲਿਅਤ ਨਾਲ ਜੋੜ੍ਹ ਦੇਣ ‘ਕਿ ਭਾਈ ਮਨੀ ਸਿੰਘ ਨੂੰ ਸਚ-ਝੂਠ ਦੀ ਪਰਖ ਨਹੀਂ ਸੀ’ ਹੁਣ ਤੇ ਲੋਕ ਕਹਂਦੇ ਨੇ ਤੂਹਾਨੂੰ ਭਾਈ ਮਨੀ ਸਿੰਘ ਤੂੰ ਜਿਆਦਾ ਪਤਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਕਰਤਾ “ਦਸਮਗ੍ਰੰਥ” ਦੀ ਇਂਦਰਾਜ ਵਿੱਚ ਇਹ ਗੱਲ ਵੀ ਦਰਜ ਕਰਦੇ ਹਨ “ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- “ਦਸਵੇਂ ਪਾਤਸ਼ਾਹ ਕਾ ਗ੍ਰੰਥ” ਨਾਮ ਕਰਕੇ ਲਿਖੀ”। ਹੁਣ ਕੇਡੀ ਰਚਨਾਵਾਂ ਸੰਸਕ੍ਰਿਤ ਗ੍ਰੰਥਾਂ ਦਾ ਅਨੁਵਾਦ ਹੈ, ਇਸ ਵਿੱਚ ਜਿਆਦਾ ਜਾਉਣ ਦੀ ਫਿਲਹਾਲ ਜਰੁਰਤ ਨਹੀ ਹੈ। ਇਸ ਬਿਚਿਤਰ ਨਾਟਕ ਵਿੱਚ ਕੁਛ ਵੀ ਗੁਰੂ ਕ੍ਰਿਤ ਨਹੀ ਹੈ ਇਸ ਦੇ ਅੰਦਰ ਦਿੱਤੀ ਲਿਖਤਾਂ ਦੀ ਪੜਚੋਲ ਦੇ ਨਾਲ ਇਹ ਸਾਬਿਤ ਹੋ ਗਿਆ।
ਪਹਿਲਾਂ ਸਾਨੂੰ ਭਾਈ ਮਨੀ ਸਿੰਘ ਬਾਰੇ ਕੁਛ ਤਥਾਂ ਤੂੰ ਰੂਬਰੂ ਹੋਣਾ ਜਰੁਰੀ ਹੈ। ਭਾਈ ਮਨੀ ਸਿੰਘ ਬਾਰੇ ਅਧੁਰੀ ਜਾਣਕਾਰੀ ਰਖਨ ਵਾਲਾ ਕੇਸਰ ਸਿੰਘ ਭਾਈ ਮਨੀ ਸਿੰਘ ਨੂੰ “ਕੰਬੋਜ” ਜਾਤਿ ਦਾ ਲਿਖਦਾ ਹੈ ਜਦ ਕਿ ਭਾਈ ਮਨੀ ਸਿੰਘ ‘ਪਰਮਾਰ’ ਸਨ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ, ਭਾਈ ਮਨੀ ਸਿੰਘ ਨੂੰ ‘ਦੁੱਲਟ ਜੱਟ’ ਮੰਨਦੇ ਸੀ ਇਸ ਜਾਨਕਾਰੀ ਦਾ ਅਸਲੀ ਸੋਮਾ ਗਿਆਨੀ ਗਿਆਨ ਸਿੰਘ ਸੀ ਜਿਨ੍ਹਾਂ ਨੇ ਭਾਈ ਮਨੀ ਸਿੰਘ ਨੂੰ ਅਪਣਾ ਰਿਸ਼ਤੇਦਾਰ ਸਾਬਿਤ ਕਰਨ ਵਾਸਤੇ ਇਹ ਝੂਠੀ ਗੱਲ ਲਿਖੀ। ਇਹ ਸਬ ਗਲਤੀਆਂ ਸਹੀ ਜਾਨਕਾਰੀ ਦੇ ਅਭਾਵ ਵਿੱਚ ਹੋਈਆਂ ਹਨ, ਭੱਟ ਵਹੀਂਆ ਦੀ ਖੋਜ ਦੇ ਬਾਦ ਭਾਈ ਮਨੀ ਸਿੰਘ ਬਾਰੇ ਸਹੀ ਜਾਨਕਾਰੀ ਸਾਡੇ ਸਾਮ੍ਹਣੇ ਆ ਗਈ।
ਭਾਈ ਕਾਨ੍ਹ ਸਿੰਘ ਨਾਭਾ ਨੇ ਕੇਸਰ ਸਿੰਘ ਦੀ ਕੀਤੀ ਗਲਤ ਬਿਆਨੀ ਨੂੰ ਬਗੈਰ ਪੜਚੋਲ ਕੀਤੇ ਪ੍ਰਮਾਣਿਕ ਮੰਨ ਲਿਆ ਅਤੇ ਜੋ ਬੀੜ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਂਦੀ ਹੈ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬਾਣੀ ਹੈ ਇਸ ਵਿਚਾਰ ਤੇ ਗੌਰ ਨਹੀਂ ਕੀਤਾ ਅਤੇ ਉਸ ਬੀੜ ਦੀ ਪੁਰੀ ਪੜਚੋਲ ਨਹੀਂ ਕੀਤੀ। ਪਰ ਇਕ ਗੱਲ ਨਾਲ ਭਾਈ ਕਾਨ੍ਹ ਸਿੰਘ ਨਾਭਾ ਸਹਿਮਤ ਹਨ ਉਹ ਇਹ ਕਿ ਭਾਈ ਮਨੀ ਸਿੰਘ ਦਮਦਮੀ ਬੀੜ ਦੇ ਲਿਖਾਰੀ ਸਨ “ਮਨੀ ਸਿੰਘ ਭਾਈ” ਵਾਲੀ ਇਂਦਰਾਜ ਵਿੱਚ ਲਿਖਦੇ ਨੇ “ਉੱਥੇ ਕਲਗੀਧਰ ਨੇ ਇਸ ਦੀ ਕਲਮ ਤੋਂ ਸ਼੍ਰੀ ਗੁਰੂ ਗ੍ਰੰਥ- ਸਾਹਿਬ ਦੀ ਇੱਕ ਬੀੜ ਲਿਖਵਾਈ.” ਇਸ ਇਂਦਰਾਜ ਵਿੱਚ ਭਾਈ ਮਨੀ ਸਿੰਘ ਦਾ ਦਿੱਲੀ ਤੂੰ ਤਲਵੰਡੀ ਸਾਬੋ ਆਉਣਾ ਲਿਖੀਆ ਹੈ ਪਰ ਭਾਈ ਮਨੀ ਸਿੰਘ ਗੁਰੂ ਗੋਬਿਂਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ 1698ਇ. ਵਿੱਚ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਲਈ ਸੀ ਅਤੇ ਉਥੇ ਦਮਦਮੀ ਸਰੂਪ ਵਾਲੇ (ਗੁਰੂ) ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ। ਇਹ ਜਾਨਕਾਰੀ ਭੱਟ ਵਹੀਆਂ ਰਾਹੀਂ ਅਤੇ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਰਾਹੀਂ ਮਿਲਦੀ ਹੈ ਜਿਨ੍ਹਾ ਦੀ ਖੋਜ ਭਾਈ ਕਾਨ੍ਹ ਸਿੰਘ ਨਾਭਾ ਦੇ ਅਕਾਲ ਚਲਾਣਾ ਕਰਨ ਦੇ ਬਹੁਤ ਬਾਦ ਵਿੱਚ ਹੋਈ, ਇਸ ਵਾਸਤੇ ਸਹੀ ਜਾਣਕਾਰੀ ਮਹਾਨ ਕੋਸ਼ ਵਿੱਚ ਦਰਜ ਨਹੀ ਹੋਈ।
ਭਾਈ ਬੰਨੋ ਮਿਸਲ ਦੀਆਂ ਬੀੜਾਂ ਵਿੱਚ ਕੁਛ ਰਚਨਾਵਾਂ ਫਾਲਤੂ ਹੋਂਦੀਆਂ ਹਨ ਜਿਨ੍ਹਾਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ “ਗ੍ਰੰਥਸਾਹਿਬ ਸ਼੍ਰੀ ਗੁਰੂ” ਵਾਲੀ ਇਂਦਰਾਜ ਵਿੱਚ ਦਰਜ ਹੈ “ਭਾਈ ਬੰਨੋ ਦੀ ਬੀੜ ਵਿੱਚ ਵਾਧੂ ਬਾਣੀ ਦਾ ਵੇਰਵਾ ਇਹ ਹੈ-#(ੳ) ਰਾਗ ਸੋਰਠਿ ਵਿੱਚ- “ਅਉਧੂ ਸੋ ਜੋਗੀ ਗੁਰੁ ਮੇਰਾ। ਇਸ ਪਦ ਕਾ ਜੋ ਕਰੈ ਨਿਬੇਰਾ.” ਸ਼ਬਦ ਹੈ.²#(ਅ) ਰਾਮਕਲੀ ਵਿੱਚ ਮਃ ੫- “ਰੁਣਝੁੰਝਨੜਾ”- ਸ਼ਬਦ ਦੀਆਂ ਦੋ ਤੁਕਾਂ ਦੇ ਥਾਂ, ਪੂਰੇ ਚਾਰ ਪਦ ਹਨ.#(ੲ) ਮਾਰੂ ਰਾਗ ਵਿੱਚ ਮੀਰਾਂਬਾਈ ਦਾ ਸ਼ਬਦ ਹੈ.#(ਸ) ਸਾਰੰਗ ਵਿੱਚ- “ਛਾਡਿ ਮਨ, ਹਰਿਬਿਮੁਖਨ ਕੋ ਸੰਗ”- ਸਾਰਾ ਸ਼ਬਦ ਹੈ.#(ਹ) ਅੰਤ ਵਿੱਚ- “ਜਿਤੁ ਦਰਿ ਲਖ ਮਹੰਮਦਾ”- “ਏਸੁ ਕਲੀਓਂ ਪੰਜ ਭੀਤੀਓਂ”- ਅਤੇ- “ਦਿਸਟਿ ਨ ਰਹੀਆ ਨਾਨਕਾ”- ਸਲੋਕ ਮਃ ੧. ਸਿਰਲੇਖ ਹੇਠ ਤਿੰਨ ਸਲੋਕ ਹਨ.#(ਕ) “ਬਾਇ ਆਤਸ ਆਬ”- ਮਹਲਾ ੧. ਦਾ ਸੋਲਾਂ ਪਦਾਂ ਦਾ ਸ਼ਬਦ ਹੈ.#(ਖ) “ਆਸਨ ਸਾਧ ਨਿਰਾਲਮ ਰਹੈ”- ਤੋਂ ਆਰੰਭ ਹੋਕੇ- “ਨਾਨਕ ਕਹੈ ਬੈਰਾਗੀ ਸੋਈ”- ੨੫ ਪਦਾਂ ਦੀ ਰਤਨਮਾਲਾ ਨਾਮਕ ਬਾਣੀ ਹੈ.#(ਗ) ਹਕੀਕਤ ਰਾਹ ਮੁਕਾਮ ਸ਼ਿਵਨਾਭਿ ਰਾਜੇ ਕੀ ਵਾਰਤਿਕ ਪਾਠ ਹੈ. ਅੰਤ ਵਿੱਚ ਸਿਆਹੀ ਦੀ ਬਿਧਿ- ਲਿਖੀ ਹੈ. ਜੇ ਰਾਮਕਲੀ ਅਤੇ ਸਾਰੰਗ ਦਾ ਨੰਬਰ ਛੱਡ ਦੇਈਏ, ਤਦ ਕੇਵਲ ਸੱਤ ਨੰਬਰ ਦਾ ਵਾਧਾ ਹੈ.”
ਮਹਾਨ ਕੋਸ਼ ਦੀ ਇਨ੍ਹਾਂ ਦੋਵਾਂ ਇਂਦਰਾਜਾ ਦਾ ਜਿਕਰ ਕਰਨਾ ਇਸ ਵਾਸਤੇ ਜਰੁਰੀ ਹੈ ਕਿ ਇਹ ਸਮਝਿਆ ਜਾ ਸਕੇ ਕਿ ਭਾਈ ਕਾਨ੍ਹ ਸਿੰਘ ਨਾਭਾ ਨੂੰ ਇਹ ਪੁਰੀ ਜਾਨਕਾਰੀ ਸੀ ਕਿ ਕਿਹੜੀਆਂ ਲਿਖਤਾਂ ਬਾਣੀ ਨਹੀ ਹੈ ਅਤੇ ਉਨ੍ਹਾਂ ਦੇ ਨਾਮ ਕੀ ਹਨ। ਪੰਥ ਵਿੱਚ ਸਿਰਫ ਰਾਗਮਾਲਾ ਦਾ ਵਿਵਾਦ ਹੈ ਬਾਕੀ ਹਰ ਰਚਣਾ ਨੂੰ ਖਾਰਿਜ ਕਰ ਦਿੱਤਾ ਗਿਆ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀ ਰਾਗਮਾਲਾ ਬਾਰੇ ਰਾਯ ਤੇ ਸਬ ਨੂੰ ਪਤਾ ਹੈ ਕਿ “ਰਾਗਮਾਲਾ ਗੁਰਬਾਣੀ ਨਹੀ ਹੈ”। ਮਹਾਨ ਕੋਸ਼ ਵਿੱਚ ਰਾਗਮਾਲਾ ਦੀ ਇਂਦਰਾਜ ਵਿੱਚ ਰਾਗਮਾਲਾ ਦੇ ਅਸਲੀ ਲਿਖਾਰੀ ਦਾ ਨਾਮ ਵੀ ਦੱਸ ਦੇਂਦੇ ਨੇ “ਮਾਧਵਾਨਲ ਸੰਗੀਤ ਦੇ, ਆਲਮ ਕਵਿ ਕ੍ਰਿਤ, ਹਿੰਦੀ ਅਨੁਵਾਦ ਵਿੱਚੋਂ ੬੩ਵੇਂ ਛੰਦ ਤੋਂ ੭੨ਵੇਂ ਤੀਕ ਦਾ ਪਾਠ, ਜਿਸ ਵਿੱਚ ਛੀ ਰਾਗ, ਉਨ੍ਹਾਂ ਦੀਆਂ ਪੰਜ ਪੰਜ ਰਾਗਿਣੀਆਂ ਅਤੇ ਅੱਠ ਅੰਠ ਪੁਤ੍ਰ ਦੱਸੇ ਹਨ.”
ਹੁਣ ਅਸੀਂ ਇਹ ਪੜਚੋਲ ਕਰਦੇ ਹਾਂ ਕਿ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਣ ਵਾਲੀ ਬੀੜ ਵਿੱਚ ਕੋਈ ਫਾਲਤੂ ਰਚਨਾ ਤੇ ਨਹੀਂ ਅਤੇ ਇਸ ਤੱਥ ਨੂੰ ਯਾਦ ਰਖਨਾ ਹੈ ਕਿ ਦਮਦਮੀ ਸਰੂਪ ਦੇ ਲਿਖਾਰੀ ਭਾਈ ਮਨੀ ਸਿੰਘ ਸਨ ਅਤੇ ਅਪਣੀ ਸ਼ਹਾਦਤ ਦੇ ਵੇਲੇ ਤਕ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ। ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਣ ਵਾਲੀ ਬੀੜ ਵਿੱਚ ਜੋ ਗੁਰਬਾਣੀ ਦਰਜ ਹੈ ਉਹ ਭਾਈ ਬੰਨੋ ਮਿਸਲ ਵਾਲੀ ਬੀੜ ਵਿੱਚੋਂ ਉਤਾਰਾ ਕੀਤੀ ਗਈ ਹੈ ਅਤੇ ਇਸ ਬੀੜ ਵਿੱਚ ਇਹ ਸਾਰੀਆਂ ਰਚਨਾਵਾ ਹਨ “(ਅ) ਰਾਮਕਲੀ ਵਿੱਚ ਮਃ ੫- “ਰੁਣਝੁੰਝਨੜਾ”- ਸ਼ਬਦ ਦੀਆਂ ਦੋ ਤੁਕਾਂ ਦੇ ਥਾਂ, ਪੂਰੇ ਚਾਰ ਪਦ ਹਨ,(ੲ) ਮਾਰੂ ਰਾਗ ਵਿੱਚ ਮੀਰਾਂਬਾਈ ਦਾ ਸ਼ਬਦ ਹੈ,(ਸ) ਸਾਰੰਗ ਵਿੱਚ- “ਛਾਡਿ ਮਨ, ਹਰਿਬਿਮੁਖਨ ਕੋ ਸੰਗ”- ਸਾਰਾ ਸ਼ਬਦ ਹੈ, (ਹ) “ਜਿਤੁ ਦਰਿ ਲਖ ਮਹੰਮਦਾ”- “ਏਸੁ ਕਲੀਓਂ ਪੰਜ ਭੀਤੀਓਂ”- ਅਤੇ- “ਦਿਸਟਿ ਨ ਰਹੀਆ ਨਾਨਕਾ”- ਸਲੋਕ ਮ ੧. ਸਿਰਲੇਖ ਹੇਠ ਤਿੰਨ ਸਲੋਕ ਹਨ, (ਕ) “ਬਾਇ ਆਤਸ ਆਬ”- ਮਹਲਾ ੧. ਦਾ ਸੋਲਾਂ ਪਦਾਂ ਦਾ ਸ਼ਬਦ ਹੈ, (ਖ) “ਆਸਨ ਸਾਧ ਨਿਰਾਲਮ ਰਹੈ”- ਤੋਂ ਆਰੰਭ ਹੋਕੇ- “ਨਾਨਕ ਕਹੈ ਬੈਰਾਗੀ ਸੋਈ”- ੨੫ ਪਦਾਂ ਦੀ ਰਤਨਮਾਲਾ ਨਾਮਕ ਬਾਣੀ ਹੈ, (ਗ) ਹਕੀਕਤ ਰਾਹ ਮੁਕਾਮ ਸ਼ਿਵਨਾਭਿ ਰਾਜੇ ਕੀ ਵਾਰਤਿਕ ਪਾਠ ਹੈ.”। ਇਨ੍ਹਾਂ ਸਾਰੀਆਂ ਰਚਨਾਵਾਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਚਾਰ ਉਪਰ ਦਿੱਤਾ ਗਿਆ ਹੈ ਕਿ ਇਹ ਰਚਣਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀ ਹੈ ਪਰ ਅਫਸੋਸ ਇਨ੍ਹਾਂ ਤਥਾਂ ਨੂੰ ਜਾਣਨ ਦੇ ਬਾਦ ਵੀ ਇਸ ਬੀੜ ਨੂੰ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹ ਦਿੱਤੀ ਭਾਈ ਕਾਨ੍ਹ ਸਿੰਘ ਨਾਭਾ ਨੇ।
ਇਕ ਗੱਲ ਤੇ ਸਾਫ ਹੈ ਦਮਦਮੀ ਸਰੂਪ ਦਾ ਲਿਖਾਰੀ ਭਾਈ ਮਨੀ ਸਿੰਘ ਨੂੰ ਕੱਚੀ ਬਾਣੀ ਦਾ ਪਤਾ ਤੇ ਹੋਵੇਗਾ। ਇਹ ਫਾਲਤੂ ਰਚਨਾਵਾਂ ਵਾਲੀ ਗਲਤੀ ਦੋ ਕਾਰਨਾਂ ਨਾਲ ਕੀਤੀ ਗਈ ਹੋ ਸਕਦੀ ਹੈ। ਪਹਿਲੀ ਇਹ ਕਿ ਲਿਖਾਰੀ ਅਣਜਾਣ ਸੀ ਅਤੇ ਉਸ ਨੂੰ ਇਹ ਨਹੀ ਪਤਾ ਸੀ ਕਿਹੜੀ ਬਾਣੀ ਕੱਚੀ ਹੈ। ਉਸ ਨੇ ਸਬ ਤੂੰ ਵੱਧ ਮਿਲਣ ਵਾਲੀ ਭਾਈ ਬੰਨੋ ਦੀ ਮਿਸਲ ਦਾ ਉਤਾਰਾ ਕਰ ਕੇ ਇਸ ਦੇ ਨਾਲ ਬਿਚਿਤਰ ਨਾਟਕ ਦੀ ਰਚਨਾਵਾਂ ਨੂੰ ਇਕਠ੍ਹਾ ਕਰ ਕੇ ਬੀੜ ਤਿਆਰ ਕਰ ਦਿੱਤੀ ਤਾਕਿ ਕੇਸਰ ਸਿੰਘ ਦੇ ਝੂਠ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਪਰ ਗੁਰੂ ਗ੍ਰੰਥ ਸਾਹਿਬ ਦੀ ਸਹੀ ਬਾਣੀ ਬਾਰੇ ਉਸ ਨੂੰ ਪਤਾ ਨਹੀ ਸੀ ਤਾਂਹੀ ਉਸ ਦੀ ਜਾਲਸਾਜ਼ੀ ਖੋਜੀਆਂ ਨੇ ਫੜ ਲਈ।

ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਇਹ ਬੀੜ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤਕ ਪਹੁਚਾਉਣੀ ਸੀ ਅਤੇ ਸੋਚ ਸਮਝ ਕੇ ਇਕ ਚਾਲ ਚਲੀ, ਇਸ ਬੀੜ ਨੂੰ 1818ਇ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜੰਗ ਵਿੱਚ ਮਿਲ ਗਈ ਵਾਲਾ ਨਾਟਕ ਖੇਡੀਆ। ਇਸ ਨੂੰ ਬੀੜ ਨੂੰ ਭਾਈ ਮਨੀ ਸਿੰਘ ਵਾਲੀ ਬੀੜ ਸਾਬਿਤ ਕਰਨ ਵਾਸਤੇ ਇਸ ਬੀੜ ਦੇ ਲਿਖਾਰੀ ਨੇ ਇਸ ਵਿੱਚ ਭਾਈ ਬੰਨੋ ਮਿਸਲ ਵਾਲੀ ਬੀੜ ਦੀਆਂ ਫਾਲਤੂ ਰਚਨਾਵਾਂ ਪਾਈਆਂ ਹੋਣ ਤਾਕਿ ਇਸ ਬੀੜ ਵਿੱਚ ਜੋ ਬਾਣੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਮਹਲ ਵਿੱਚ ਪ੍ਰਕਾਸ਼ ਹੋਂਦੀ ਕਰਤਾਰ ਪੁਰੀ ਬੀੜ ਨਾਲ ਮਿਲ ਜਾਣ। ਭਾਈ ਕਾਨ੍ਹ ਸਿੰਘ ਨਾਭਾ ਦੀ ਉਸ ਚਿੱਠੀ ਦਾ ਇਥੇ ਜਿਕਰ ਕਰਨਾ ਬਣਦਾ ਹੈ ਜਿਸ ਵਿੱਚ ਉਨ੍ਹਾਂ ਨੇ ਰਾਗਮਾਲਾ ਦੇ ਵਿਵਾਦ ਵਿੱਚ ਅਪਣਾ ਮਤ ਰਖਿਆ ਸੀ ਕਿ ਰਾਗਮਾਲਾ ਗੁਰਬਾਣੀ ਨਹੀ ਅਤੇ ਕਰਤਾਰ ਪੁਰੀ ਬੀੜ ਵਿੱਚ ਭਾਈ ਬੰਨੋ ਮਿਸਲ ਦੀ ਬੀੜਾਂ ਵਾਲੀ ਫਾਲਤੂ ਰਚਨਾਵਾਂ ਹਨ, ਜੋ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਕੋਲ ਸੀ।

ਇਨ੍ਹਾਂ ਤਥਾਂ ਦੀ ਪੜਚੋਲ ਦੇ ਬਾਦ ਕੇਸਰ ਸਿੰਘ ਦੇ ਇਸ ਝੂਠ ਦੀ ਪੋਲ ਖੁਲ ਜਾਂਦੀ ਹੈ ਕਿ ਭਾਈ ਮਨੀ ਸਿੰਘ ਨੇ ਬਿਚਿਤਰ ਨਾਟਕ ਦੀ ਰਚਨਾਵਾਂ ਨੂੰ ਇਕਠ੍ਹਾ ਕੀਤਾ ਸੀ ਅਤੇ ਹੁਣ ਇਨ੍ਹਾਂ ਤੱਥਾਂ ਦੇ ਬਾਦ ਭਾਈ ਕਾਨ੍ਹ ਸਿੰਘ ਨਾਭਾ ਦੀ ਮਹਾਨ ਕੋਸ਼ ਵਿੱਚ ਇਂਦਰਾਜ ਨੂੰ ਹਟਾ ਦੇਣਾ ਚਾਹਿਦਾ ਹੈ ਕਿ ਭਾਈ ਮਨੀ ਸਿੰਘ ਨੇ ਕਦੇ ਕੋਈ ਬਿਚਿਤਰ ਨਾਟਕ ਵਾਲੀ ਰਚਨਾਵਾਂ ਦੀ ਬੀੜ ਲਿਖੀ ਸੀ। ਇਸ ਬਿਚਿਤਰ ਨਾਟਕ ਦੀ ਰਚਣ-ਕਾਲ ਨੂੰ 18ਵੀਂ ਸਦੀ ਦੇ 6ਵੇਂ ਯਾ 7ਵੇਂ ਦਹਾਕੇ ਵਿੱਚ ਗਿਣਿਆ ਜਾਣਾ ਚਾਹਿਦਾ ਹੈ ਜਦ ਕੇਸਰ ਸਿੰਘ ਛਿਬੜ ਨੇ ਅਪਣੀ ਰਚਨਾ “ਬੰਸਾਵਲੀਨਾਮਾ” ਲਿਖੀ।

ਗੁਰਦੀਪ ਸਿੰਘ ਬਾਗੀ
[email protected]

ਕਿਤਾਬਾਂ ਦੀ ਸੂਚੀ
ਭਾਈ ਮਨੀ ਸਿੰਘ ਤੇ ਉਨ੍ਹਾਂ ਦਾ ਪਰਵਾਰ ਲੇਖਕ ਡਾ. ਹਰਜਿਂਦਰ ਸਿੰਘ ਦਿਲਗੀਰ
ਮਹਾਨ ਕੋਸ਼ ਕਰਤਾ ਭਾਈ ਕਾਨ੍ਹ ਸਿੰਘ ਨਾਭਾ


ਜਗਜੀਤ ਸਿੰਘ ਖ਼ਾਲਸਾ
ਦੇਖਣਾ ਜਰੂਰ:
ਸਿੰਘ ਰੌਕਸ ਇੰਟਰਨੈਂਸ਼ਨਲ ਦੀ ਵੀਡੀਊ ਸ਼ੂਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਇਸ ਦੀ ਇਕ ਝਲਕ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ, ਸੋ ਇਨਾਂ ਵੀਰਾਂ ਦਾ ਹੋਸਲਾ ਵਧਾਉਣ ਲਈ ਆਪਣੇ ਵਿਚਾਰ ਜਰੂਰ ਦੇਣ ਦੀ ਕਿਪਾ ਕਰਨਾ ਜੀ।


06/07/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਬਲਦੀਪ ਸਿੰਘ ਰਾਮੂੰਵਾਲੀਆ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥


ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਆਪ ਸਿੱਖਾਂ ਨੂੰ ਫਰਜੀ ਭਾਈ ਬਾਲੇ ਨਾਮੀ ਸ਼ਕਸ ਬਾਰੇ ਜਾਗਰੂਕ ਕਰ ਰਹੇ ਹੋ । ਆਸ ਹੈ ਕਿ ਅਖੌਤੀ ਸਾਧਾਂ ਅਤੇ ਪ੍ਰਚਾਰਕਾਂ ਵੱਲੋਂ ਭਾਈ ਬਾਲੇ ਵਾਲੀ ਜਨਮ ਸਾਖੀ ਬਾਰੇ ਸਿੱਖਾਂ ਵਿਚ ਪਏ ਭੁਲੇਖੇ ਨੂੰ ਦੂਰ ਕਰਨ ਵਿਚ ਮਦਦ ਕਰਦੇ ਰਹੋਗੇ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


06/07/14)
ਜਗਸੀਰ ਸਿੰਘ ਸੰਧੂ

ਕੈਥਲ ਵਿੱਚ ‘ਹਰਿਆਣਾ ਸਿੱਖ ਸੰਮੇਲਨ `ਚ ਹਰਿਆਣਾ ਦੇ ਸਿੱਖਾਂ ਦਾ ਹੋਇਆ ਰਿਕਾਰਡਤੋੜ ਇੱਕਠ
ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕੀਤਾ
ਝੀਂਡਾ ਅਤੇ ਨਲਵੀ ਹਰਿਆਣਾ ਦੇ ਵੱਡੇ ਸਿਖ ਆਗੂਆਂ ਵੱਜੋਂ ਉਭਰੇ
ਪ੍ਰਮਜੀਤ ਸਿੰਘ ਸਰਨਾ, ਪ੍ਰਤਾਪ ਸਿੰਘ ਬਾਜਵਾ, ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕੀਤੀ ਵਿਸੇਸ ਸਿਕਰਤ

ਕੈਥਲ, 6 ਜੁਲਾਈ (ਜਗਸੀਰ ਸਿੰਘ ਸੰਧੂ) : ਹਰਿਅਣਾ ਦੇ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਥਲ ਦੇ ਚੀਕਾ ਰੋਡ `ਤੇ ਪੱਟੀ ਅਫਗਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ‘ਹਰਿਆਣਾ ਸਿੱਖ ਸੰਮੇਲਨ’ ਦੌਰਾਨ ਜੁੜੇ ਠਾਠਾਂ ਮਾਰਦੇ ਹਜ਼ਾਰਾਂ ਸਾਬਤ ਸੂਰਤ ਸਿੱਖਾਂ ਦੇ ਇਕੱਠ ਵਿੱਚ ਇਹ ਐਲਾਨ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਸਿੱਖ ਬਹਤੁ ਬਹਾਦਰ ਕੌਮ ਹੈ ਅਤੇ ਦੇਸ਼ ਦੀ ਆਜ਼ਾਦੀ ਦੌਰਾਨ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸਿੱਖਾਂ ਵੱਲੋਂ ਅਣਗਿਣਤ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਸ੍ਰੀ ਹੁੱਡਾ ਨੇ ਕਿਹਾ ਕਿ ਭਾਵੇਂ ਹਰਿਆਣਾ ਦੇ ਸਿੱਖਾਂ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਕੁੱਝ ਕਾਰਨਾਂ ਕਰਕੇ ਦੇਰੀ ਹੋ ਗਈ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕੈਬਨਿਟ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਦੀ ਅਗਵਾਈ ਵਿੱਚ 10 ਮੈਂਬਰੀ ਕਮੇਟੀ ਬਣਾਕੇ ਸੂਬੇ ਦੇ ਸਿੱਖਾਂ ਰਾਏ ਜਾਣੀ ਗਈ ਸੀ, ਜਿਸ ਦੌਰਾਨ ਹਰਿਆਣੇ ਦੇ ਸਿੱਖਾਂ ਵੱਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਗਿਆ ਹੈ ਅਤੇ ਇੱਕ ਵੀ ਹਲਫੀਆ ਬਿਆਨ ਇਸ ਕਮੇਟੀ ਦੇ ਵਿਰੋਧ ਵਿੱਚ ਨਹੀਂ ਆਇਆ। ਉਹਨਾਂ ਕਿਹਾ ਕਿ ਹਰਿਆਣੇ ਦੇ ਵਿਕਾਸ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਹੈ ਅਤੇ ਹਰਿਆਣਾ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਵਿੱਚ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ। ਉਹਨਾਂ ਹਾਜ਼ਰ ਲੋਕਾਂ ਤੋਂ ਹੱਥ ਖੜ੍ਹੇ ਕਰਵਾਕੇ ਪ੍ਰਵਾਨਗੀ ਲੈਂਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਵੱਖਰੀ ਕਮੇਟੀ ਲਈ ਜੱਦੋ-ਜਹਿਦ ਕਰਨ ਵਾਲੇ ਆਗੂ ਦੀਦਾਰ ਸਿੰਘ ਨਲਵੀ ਵੱਲੋਂ ਅੰਗਰੇਜੀ ਵਿੱਚ ਇੱਕ ਮੰਗ ਪੱਤਰ ਪੜਿਆ ਗਿਆ ਅਤੇ ਉਹਨਾਂ ਇਹ ਵੀ ਕਿਹਾ ਕਿ ਅੱਜ ਹਰਿਆਣੇ ਦੇ ਸਿੱਖਾਂ ਨੂੰ ਆਜ਼ਾਦੀ ਮਿਲ ਜਾਵੇਗੀੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਗਦੀਸ ਸਿੰਘ ਝੀਂਡਾ ਨੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਧਰਮੀ ਰਾਜਾ ਦੱਸਦਿਆਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੂੰ ਉਹਨਾਂ ਦਾ ਬਣਦਾ ਹੱਕ ਦੇ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪ੍ਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪੰਜਾਬ ਦੇ ਅਕਾਲੀਆਂ ਤੋਂ ਡਰਨ ਦੀ ਲੋੜ ਨਹੀਂ, ਸਗੋਂ ਬਾਦਲਿਕਆਂ ਨੂੰ ਤਾਂ ਦਬਕਾਉਣ ਦੀ ਲੋੜ ਹੈ ਤਾਂ ਕਿ ਆਪੇ ਚੁੱਪ ਕਰ ਕੇ ਬੈਠ ਜਾਣ। ਉਹਨਾਂ ਵਿਅੰਗਮਈ ਅੰਦਾਜ ਵਿੱਚ ਕਿਹਾ ਕਿ ਹੁਣ ਦੇਖਾਂਗੇ ਕਿ ਵੱਖਰੀ ਕਮੇਟੀ ਦੇ ਵਿਰੋਧ ਵਿੱਚ ਬਾਦਲਕਿਆਂ `ਚੋਂ ਕੌਣ ਮਰਨ ਵਰਤ `ਤੇ ਬੈਠਦਾ ਹੈ। ਸ੍ਰੀ ਸਰਨਾ ਨੇ ਆਪਣੇ ਅੰਦਾਜ ਵਿੱਚ ਕਿਹਾ ਕਿ ਬਾਦਲਾਂ ਨੇ ਪੰਜਾਬ ਤਾਂ ਨਸ਼ੇ ਵਿੱਚ ਡੁਬੋ ਦਿੱਤਾ ਹੈ, ਇਹ ਤਾਂ ਗੁਰੂ ਦੀ ਮਿਹਰ ਹੋਈ ਕਿ ਵੱਖਰੀ ਕਮੇਟੀ ਬਣਨ ਨਾਲ ਹੁਣ ਹਰਿਆਣੇ ਦੇ ਸਿੱਖ ਬਚ ਜਾਣਗੇ। ਹਰਿਆਣਾ ਦੇ ਖੇਤੀਬਾੜੀ ਮੰਤਰੀ ਪ੍ਰਮਜੀਤ ਸਿੰਘ ਨੇ ਕਿਹਾ ਕਿ ਹੁਣ ਗੁਰੂਘਰ ਦਾ ਪੈਸਾ ਹਰਿਆਣਾ ਦਾ ਸਿੱਖਾਂ ਦੇ ਭਲੇ ਲਈ ਵਰਤਿਆ ਜਾ ਸਕੇਗਾ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਿਸ ਰਸਤੇ ਗੁਰੂ ਤੇਗ ਬਹਾਦਰ ਜੀ ਦਿੱਲੀ ਸ਼ਹਾਦਤ ਦੇਣ ਲਈ ਗਏ ਸਨ, ਉਸ ਸੜਕ ਦਾ ਨਾਮ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਰੱਖਿਆ ਜਾਵੇ ਅਤੇ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਇੱਕ ਮੈਮੋਰੀਅਲ ਬਣਾਇਆ ਜਾਵੇ। ਉਘੇ ਸਿੱਖ ਪ੍ਰਚਾਰਕ ਅਤੇ ਗੁਰਮਤਿ ਪ੍ਰਚਾਰ ਲਹਿਰ ਦੇ ਮੁੱਖੀ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਹ ਹਰਿਆਣੇ ਦੇ ਸਿੱਖਾਂ ਨੂੰ ਵਧਾਈ ਦਿੰਦੇ ਹਨ ਕਿਉਂਕਿ ਇਸ ਵੱਖਰੀ ਕਮੇਟੀ ਦੇ ਬਣਨ ਨਾਲ ਹਰਿਆਣਾ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੀ ਲਹਿਰ ਹੋਰ ਤੇਜ਼ ਹੋਵੇਗੀ। ਉਹਨਾਂ ਕਿਹਾ ਕਿ ਹਰਿਆਣਾ ਦੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਪਰ ਲਿਫਾਫਾ ਕਲਚਰ ਵਾਲੇ ਜਥੇਦਾਰਾਂ ਵੱਲੋਂ ਸਿੱਖਾਂ ਨੂੰ ਬਾਦਲਕੇ ਪਿਛਲੱਗ ਬਣਾਉਣ ਦੀ ਸਾਜਿਸ਼ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ `ਤੇ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਵੱਲੋਂ ਹਰਿਅਣਾ ਦੀ ਵੱਖਰੀ ਕਮੇਟੀ ਦੇ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਹੈ, ਕਿਉਂਕਿ ਸਾਹਬਾਦ ਮਾਰਕੰਡਾ ਨੇੜੇ ਗੁਰੂਘਰ ਦੀ 500 ਕਰੋੜ ਦੀ ਜਾਇਦਾਦ ਉਪਰ ਮੀਰੀ-ਪੀਰ ਟਰੱਸਟ ਬਣਾਕੇ ਬਾਦਲਕਿਆਂ ਵੱਲੋਂ ਕੀਤਾ ਕਬਜਾ ਇਸ ਵੱਖਰੀ ਕਮੇਟੀ ਬਣਨ ਨਾਲ ਖੁੱਸ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣੇ ਦੇ ਸਿੱਖਾਂ ਨਾਲ ਸਦਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਪ੍ਰਕਾਸ ਸਿੰਘ ਬਾਦਲ ਵੱਲੋਂ ਵਾਰ ਵਾਰ ਕਾਂਗਰਸ ਨੂੰ ਸਿੱਖ ਵਿਰੋਧ ਜਮਾਤ ਕਹੇ ਤਾ ਸਖਤ ਨੋਟਿਸ ਲੈਂਦਿਆਂ ਸ੍ਰ: ਬਾਜਵਾ ਨੇ ਕਿਹਾ ਕਿ ਤਾਂ ਫਿਰ ਸ੍ਰ: ਬਾਦਲ ਨੇ ਆਪਣਾ ਸਿਆਸੀ ਸਫਰ ਕਾਂਗਰਸ ਦੀ ਟਿਕਟ `ਤੇ ਚੋਣ ਲੜਕੇ ਸੂਰੂ ਕਿਉਂ ਕੀਤਾ ਹੈ ਅਤੇ ਆਪਣਾ ਮੁੰਡਾ ਅਤੇ ਕੁੜੀ ਕਾਂਗਰਸੀਆਂ ਦੇ ਕਿਉਂ ਵਿਆਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਸਿੱਖ ਵੀ ਹਰਿਆਣਾ ਦੇ ਸਿੱਖਾਂ ਦੇ ਨਾਲ ਹਨ, ਬਾਦਲਕੇ ਤਾਂ ਐਵੇਂ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਬਾਦਲ ਨੇ ਚੌਟਾਲਿਆਂ ਨਾਲ ਰਲਕੇ ਹਮੇਸ਼ਾ ਹਰਿਆਣੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਰਾਜੀਵ-ਲੌਂਗੋਵਾਲ ਸਮਝੌਤਾ ਦਾ ਵੀ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਹੱਕ ਨਹੀਂ ਲੈਣਾ ਚਾਹੁੰਦੇ, ਅਸੀਂ ਤਾਂ ਹਰਿਆਣੇ ਦਾ ਬਣਦਾ ਹੱਕ ਮੰਗਦੇ ਹਾਂ। ਹਰਿਆਣਾ ਦੇ ਕੈਬਨਟ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਕਿਹਾ ਕਿ ਹਰਿਆਣੇ ਦੇ ਸਿੱਖ ਤਾਂ ਸਿਰਫ ਗੁਰੂਘਰ ਦੀ ਸੇਵਾ ਮੰਗਦੇ ਹਨ, ਪਰ ਪੰਜਾਬ ਦੇ ਅਕਾਲੀ ਉਹ ਵੀ ਦੇਣ ਨੂੰ ਤਿਆਰ ਨਹੀਂ। ਉਹਨਾਂ ਕਿਹਾ ਕਿ ਵੱਖਰੀ ਕਮੇਟੀ ਬਣਨ ਨਾਲ ਸਿੱਖ ਹਰਿਆਣੇ ਵਿੱਚ ਆਪਣੇ ਸਕੂਲ/ਕਾਲਜ ਅਤੇ ਹਸਪਤਾਲ ਖੋਲ੍ਹ ਕੇ ਜਿੱਥੇ ਹਰਿਆਣੇ ਲੋਕਾਂ ਨੂੰ ਵਧੀਆ ਵਿੱਦਿਆ ਅਤੇ ਸਿਹਤ ਸਹੂਲਤਾਂ ਦੇਣ ਦਾ ਪ੍ਰਬੰਧ ਕਰਨਗੇ, ਉਥੇ ਆਪਣੇ ਨੌਜਵਾਨ ਵਰਗ ਲਈ ਵੀ ਰੋਜਗਾਰ ਵੀ ਪੈਦਾ ਕਰ ਲੈਣਗੇ। ਸਾਬਕਾ ਐਮ. ਪੀ. ਅਸ਼ੋਕ ਤੰਵਰ ਨੇ ਕਿਹਾ ਕਿ ਹਰੇਕ ਨੂੰ ਉਸ ਦਾ ਬਣਦਾ ਹੱਕ ਮਿਲੇ ਇਹੀ ਤਾਂ ਲੋਕਤੰਤਰ ਹੈ। ਉਹਨਾਂ ਕਿਹਾ ਕਿ ਹਰਿਆਣੇ ਦੀ ਸੰਸਕ੍ਰਿਤੀ ਸਿੱਖ ਧਰਮ ਤੋਂ ਬਿਨਾਂ ਪੂਰੀ ਨਹੀਂ ਹੁੰਦੀ ਅਤੇ ਹਰਿਆਣੇ ਦਾ ਵੱਡਾ ਭਾਗ ਸਿੱਖ ਰਿਆਸਤਾਂ ਦਾ ਹਿੱਸਾ ਰਿਹਾ ਹੈ। ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਨਵੀਨ ਜਿੰਦਲ, ਵਿਧਾਇਕ ਬਿੱਲੂ ਰਾਮ, ਵਿਧਾਇਕ ਸੁਲਤਾਨ ਸਿੰਘ, ਵਿਧਾਇਕਜਰਨੈਲ ਸਿੰਘ ਰਤੀਆ, ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਹਰਦੀਪ ਸਿੰਘ ਡਿਬਡਬਾ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਮਸੌਂਡਾ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਅਸੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਗੁਰਦੀਪ ਸਿੰਘ ਤਿਰਲੋਕੇ ਵਾਲੇ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਜਨੇਤਪੁਰ, ਜਰਨੈਲ ਸਿੰਘ, ਬਲਦੇਵ ਸਿੰਘ, ਜਸਵੀਰ ਸਿੰਘ ਅੰਬਾਲਾ, ਸਾਹਿਬ ਸਿੰਘ ਵਿਰਕ, ਹਰਚਰਨ ਸਿੰਘ ਧੰਮੂ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦਾ ਰੋਲ ਐਡਵੋਕੇਟ ਸੁਰਜੀਤ ਸਿੰਘ ਨੇ ਨਿਭਾਇਆ। ਇਸ ਮੌਕੇ ਦੋ ਬਾਦਲ ਦਲੀਆਂ ਵੱਲੋਂ ਕਾਲੀਆਂ ਝੰਡੀਆਂ ਦਿਖਾਉਣ ਦਾ ਯਤਨ ਵੀ ਕੀਤਾ ਗਿਆ, ਪਰ ਪੰਡਾਲ ਵਿੱਚ ਉਹਨਾਂ ਦੇ ਨਾਲ ਬੈਠੇ ਸਿੱਖਾਂ ਨੇ ਉਹਨਾਂ ਨੂੰ ਦਬੋਚ ਕੇ ਮਾਣਤਾਣ ਕਰਨ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ।


05/07/14)
ਬਲਦੀਪ ਸਿੰਘ ਰਾਮੂੰਵਾਲੀਆ

ਅਖੌਤੀ ਬਾਲੇ ਦੇ ਕੰਜਰਪੁਣੇ ਦੀ ਹਦ ਹੋ ਗਈ :-.........
ਪਿਛਲੇ ਦਿਨੀ ਦਾਸ ਦੇ ਦੋ ਆਰਟੀਕਲ ਲਗੇ ਸਨ ਕਈ ਸਾਈਟਾਂ ਤੇ ਗਰੁਪਾਂ ਚ “ਬਾਲਾ ਕਿ ਕੌਮੀ ਸਿਆਪਾ” ਉਸ ਦੇ ਸਬੰਧ ਚ ਅਗੇ ਕੰਮ ਕਰਨ ਲਈ ਕਲ ਦਾਸ ‘ਗੁਰੂ ਨਾਨਕ ਦੇਵ ਯੂਨੀਵਿਰਸਟੀ ਅੰਮ੍ਰਿਤਸਰ ਦੀ ਭਾਈ ਗੁਰਦਾਸ ਲਾਇਬ੍ਰੇਰੀ ‘ਚ ਜਾਣ ਦਾ ਸਬਬ ਬਣਿਆ, (ਨਾਲ ਇਕ ਹੋਰ ਗੁਰਮੁਖ ਸਜਣ, ਲਾਇਬ੍ਰੇਰੀ ਤਕ ਪਹੁੰਚ ਬਣਾਉਣ ਚ ਸ.ਜੋਗਿੰਦਰ ਸਿੰਘ ਫੌਜੀ ਨੇ ਮਦਦ ਕੀਤੀ) ਉਥੇ ਕਲ ਜਿਥੇ ਕੁਝ ਹਥ ਲਿਖਤ ਵਾਚਣ ਦਾ ਮੌਕਾ ਮਿਲਿਆ ਉਥੇ ਹੀ ਡਾ. ਗੁਰਬਚਨ ਕੌਰ ਦਾ ੧੯੮੭ ਚ ਪੀ ਐਚ ਡੀ ਦਾ ਥੀਸਿਸ “ਜਨਮ ਸਾਖੀ ਭਾਈ ਬਾਲਾ ਦਾ ਪਾਠ ਪ੍ਰਮਾਣੀਕਰਨ ਤੇ ਔਚਨਾਤਮਿਕ ਐਧਿਅਨ” ਪੜ੍ਹਣ ਦਾ ਅਵਸਰ ਵੀ ਪ੍ਰਾਪਤ ਹੋਇਆ।
ਉਸ ‘ਚ ਜਦ ਮੈ ਅਖੀਰ ਤ “ਸਹਜ ਕੁਸਹਿਜ” ਵਾਲੀ ਸਾਖੀ ਪੜ੍ਹੀ ਤਾਂ ਮੇਰੇ ਪੈਰਾਂ ਥਲੋ ਜ਼ਮੀਨ ਖਿਸਕ ਗਈ! ਕਿਉਂ?
ਕਿਉਂਕਿ ਉਸ ਵਿਚ ਜੋ ਮੰਜੇ ਦੀ ਬਾਹੀ ਟੁਟਣ ਵਾਲੀ ਘਟਨਾ ਹੈ ਉਹ ਬਾਲੇ ਦੇ ਕੰਜਰਪੁਣੇ ਦੀ ਇਹ ਹਦ ਹੈ। ਅਸੀ ਗੁਰਬਾਣੀ ਚੋ ਬਾਬੇ ਦਾ ਕਿਰਦਾਰ ਦੇਖਣਾ ਜਿਥੋ ਆਵਾਜ਼ ਆਉਂਦੀ :-ਸਚਹੁ ਓਰੈ ਸਭ ਕੋ ਉਪਰਿ ਸਚਿ ਆਚਾਰ। ਉਹ ਕੌਮ ਦੇ ਸੂਝਵਾਨ ਵੀਰੋ ਉਠੋ ਤੇ ਬਾਲੇ ਕੰਜਰ ਨੂੰ ਕੌਮ ਦੇ ਵਿਹੜੇ ਚੋ ਬਾਹਰ ਸੁਟ ਦੋ ......ਮੈ ਆਪਣੇ ਤੀਸਰੇ ਆਰਟੀਕਲ “ਬਾਲਾ ਕਿ ਕੌਮੀ ਸਿਆਪਾ :-੩” ਇਸ ਵਿਸ਼ੇ ਤੇ ਖੁਲ ਕਿ ਵਿਚਾਰ ਕਰਾਂਗਾ .......
ਅਕਲੀ ਸਾਹਿਬ ਸੇਵੀਐ
ਬਲਦੀਪ ਸਿੰਘ ਰਾਮੂੰਵਾਲੀਆ
੭੬੯੬੨-੯੨੭੧੮


05/07/14)
ਬਲਵਿੰਦਰ ਸਿੰਘ ਮੈਲਬਰਨ

ਵੀਰ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ ।


ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਟਾਰਨੇਟ ਮੈਲਬਰਨ (ਅਸਟਰੇਲੀਆ) ਵਿਖੇ ਮਿਤੀ 22/06/2014 ਦਿਨ ਐਤਵਾਰ ਨੂੰ ਬੱਚਿਆਂ ਦਾ ਗੁਰਮਤਿ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਗੁਰਮੁਖੀ ਸਿਖਲਾਈ ਦੀਆਂ ਕਲਾਸਾਂ ਵਿੱਚ ਸਿਖਲਾਈ ਲੈਣ ਵਾਲੇ 80 ਬੱਚਿਆਂ ਨੇ ਭਾਗ ਲਿਆ । ਸਮਾਗਮ ਦੀ ਆਰੰਭਤਾ ਭਾਈ ਜਸਬੀਰ ਸਿੰਘ (ਸ਼ਾਹਬਾਦ ਮਾਰਕੰਡਾ) ਹਜੂਰੀ ਰਾਗੀ ਜੱਥੇ ਵੱਲੋਂ ਸ਼ਬਦ ਕੀਰਤਨ ਦੁਆਰਾ ਕੀਤੀ ਗਈ । ਉਪਰੰਤ ਬੱਚਿਆਂ ਦੁਆਰਾ ਸ਼ਬਦ ਕੀਰਤਨ, ਮੰਗਲਾਚਰਣ, ਸ਼ਬਦ, ਜਪੁਜੀ ਸਾਹਿਬ ਦਾ ਪਾਠ, ਕਵਿਤਾ, ਕਵਿਸ਼ਰੀ, ਗੁਰਮੁਖੀ ਦੇ ਪੈਂਤੀ ਅੱਖਰ ਸੰਗਤ ਵਿੱਚ ਸੁਣਾ ਕੇ ਹਾਜ਼ਰੀ ਲਗਵਾਈ । ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਗੁਰਦੁਆਰਾ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ । ਸਮੂੰਹ ਗੁਰਦੁਆਰਾ ਪ੍ਰੰਬਧਕ ਕਮੇਟੀ ਨੇ ਸਮਾਗਮ ਵਿੱਚ ਪੂਰਨ ਸਹਿਯੋਗ ਦਿੱਤਾ ।

ਧੰਨਵਾਦ ਸਹਿਤ

ਬਲਵਿੰਦਰ ਸਿੰਘ ਮੈਲਬਰਨ
+61 481 201 741


05/07/14)
ਗੁਰਨਾਮ ਸਿੰਘ ਅਕੀਦਾ

ਬਾਰੂਦ ਦੇ ਢੇਰ 'ਤੇ ਹੈ ਪੰਜਾਬ
ਨਸ਼ੇ ਕਾਰਨ ਤਿੱਲ ਤਿੱਲ ਕਰਕੇ ਮਰ ਰਹੀ ਹੈ ਪੰਜਾਬੀਅਤ
ਗੁਰਨਾਮ ਸਿੰਘ ਅਕੀਦਾ
ਚੰਡੀਗੜ੍ਹ ਨਜ਼ਦੀਕ ਤੇਜ਼ੀ ਨਾਲ ਵਿਕਸਤ ਹੋ ਰਹੇ ਇੱਕ ਸ਼ਹਿਰ ਦੇ ਤੇਜ਼ੀ ਨਾਲ ਅਮੀਰ ਹੋਏ ਇੱਕ ਵਪਾਰੀ ਨੂੰ ਇੱਕ ਬਾਬੇ ਕੋਲ ਰੋਂਦੇ ਹੋਏ ਜਦੋਂ ਇਹ ਕਹਿੰਦੇ ਸੁਣਿਆ ਕਿ ਮੇਰੀ ਇੱਕੋ ਇੱਕ ਬੇਟੀ ਨਸ਼ਾ ਕਰਦੀ ਹੈ ਰੋਜ਼ਾਨਾ ਬਾਹਰੋਂ ਸ਼ਰਾਬ ਪੀ ਕੇ ਰਾਤ ਨੂੰ ਘਰ ਆਉਂਦੀ ਹੈ ਤਾਂ ਸਹਿਜੇ ਹੀ ਇੱਕ ਆਮ ਪੰਜਾਬੀ ਦਾ ਦਿਲ ਧੜਕਣ ਲੱਗ ਜਾਵੇਗਾ, ਜੇ ਇਕੱਲੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਹੀ ਇੱਕ ਦਿਨ 47 ਕੁੜੀਆਂ ਨਸ਼ਾ ਛੱਡਣ ਲਈ ਓ ਪੀ ਡੀ ਵਿਚ ਆਉਣ ਤਾਂ ਸਮਾਂ ਭਿਆਨਕ ਹੈ। ਇਹ ਦਾਸਤਾਨ ਹੁਣ ਪੰਜਾਬ ਦੇ ਕਈ ਸਾਰੇ ਸ਼ਹਿਰਾਂ ਦੀ ਤਾਂ ਆਮ ਹੈ ਪਰ ਪਿੰਡਾਂ ਵਿਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਜਦੋਂ ਕੁੜੀਆਂ ਨਸ਼ਾ ਛਡਾਊ ਕੇਂਦਰਾਂ ਵਿਚ ਆਉਣ ਤਾਂ ਸਮਝ ਲਿਆ ਜਾਵੇ ਕਿ ਪੰਜਾਬ ਦਾ ਅਸਤਿਤਵ ਡੁੱਬ ਰਿਹਾ ਹੈ।
ਪੰਜਾਬ ਵਿਚ ਸਰਕਾਰ ਵੱਲੋਂ ਨਸ਼ਾ ਛਡਾਉਣ ਲਈ ਹੁਣ ਡੰਡੇ ਤੋਂ ਕੰਮ ਲਿਆ ਜਾ ਰਿਹਾ ਹੈ, ਅਪਰਾਧੀਆਂ ਵਾਂਗ ਨਸ਼ੇੜੀਆਂ ਦੀਆਂ ਲਿਸਟਾਂ ਬਣ ਗਈਆਂ ਹਨ, ਅਪਰਾਧੀਆਂ ਵਾਂਗ ਪੁਲਸ ਉਨ੍ਹਾਂ ਨੂੰ ਚੁੱਕ ਰਹੀ ਹੈ ਤੇ ਨਸਾ ਛਡਾਊ ਕੇਂਦਰਾਂ ਵਿਚ ਭੇਜ ਰਹੀ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਪੰਜਾਬ ਵਿਚ 2013-14 ਸਾਲ ਵਿਚ ਜਿਨ੍ਹਾਂ ਬਜਟ 56051 ਕਰੋੜ ਪੰਜਾਬ ਸਰਕਾਰ ਦਾ ਸੀ ਉਨ੍ਹਾਂ ਹੀ ਪੰਜਾਬ ਨੇ ਨਸ਼ੇ ਵਿਚ ਉਡਾ ਦਿੱਤਾ। ਐਕਸਾਈਜ਼ ਅੰਕੜਿਆਂ ਅਨੁਸਾਰ ਪੰਜਾਬੀ 10000 ਕਰੋੜ ਤੋਂ ਵੱਧ ਦੀ ਸ਼ਰਾਬ ਪੀ ਗਏ, ਜਾਨ ਜਨਸੰਖਿਆ ਅਨੁਸਾਰ 12 ਤੋਂ 13 ਬੋਤਲਾਂ ਹਰੇਕ ਪੰਜਾਬੀ ਦੇ ਹਿੱਸੇ ਆਈਆਂ ਹਨ। ਪੁਲਸ, ਡੀ ਆਰ ਆਈ, ਕਸਟਮ, ਬੀ ਐੱਸ ਐਫ, ਐਨ ਬੀ ਸੀ ਅਨੁਸਾਰ 10400 ਕਰੋੜ ਰੁਪਏ ਦੇ ਹੋਰ ਨਸ਼ਿਆਂ ਵਿਚ ਮਿੱਟੀ ਕਰ ਦਿੱਤੇ ਗਏ, ਇਸ ਤੋਂ ਤਿੰਨ ਗੁਣਾ ਤੋਂ ਜ਼ਿਆਦਾ (40000 ਕਰੋੜ) ਨਸਾ ਅਜਿਹਾ ਹੈ ਜੋ ਅਜੇ ਫੜਿਆ ਹੀ ਨਹੀਂ ਗਿਆ। 737.34 ਕਿੱਲੋ ਹਿਰੋਇਨ, 1810.15 ਕਿੱਲੋ ਅਫ਼ੀਮ, 160 ਕਿੱਲੋ ਕੋਕੀਨ, 3.18 ਲੱਖ ਕਿੱਲੋ ਭੁੱਕੀ ਤੋਂ ਇਲਾਵਾ 6000 ਕਰੋੜ ਦੀਆਂ ਸਿੰਥੇਟਿਕ ਡਰੱਗਜ਼ ਫੜੀ ਗਈ ਹੈ। ਪਟਿਆਲਾ ਛੱਡ ਕੇ 2014 ਦੇ ਜਨਵਰੀ ਤੋਂ ਪੰਜਾਬ ਪੁਲਸ ਨਸ਼ੇ ਵਿਰੁੱਧ ਕੋਈ ਜ਼ਿਆਦਾ ਸਰਗਰਮ ਨਹੀਂ ਹੋਈ ਸੀ ਬਠਿੰਡਾ ਜੌਨ ਦੇ ਸੱਤ ਜ਼ਿਲ੍ਹਿਆਂ ਵਿਚ 19 ਮਈ ਤੱਕ 1763 ਐਫ ਆਈ ਆਰ ਦਰਜ ਕੀਤੀ ਗਈ, 20 ਮਈ ਤੋਂ 12 ਜੂਨ ਤੱਕ 844 ਐਫ ਆਈ ਆਰ ਦਰਜ ਕੀਤੀ ਗਈ, 2425 ਕਿੱਲੋ ਹਿਰੋਇਨ, 14.806 ਕਿੱਲੋ ਅਫ਼ੀਮ, 29.55 ਕੁਇੰਟਲ ਭੁੱਕੀ, 1.883 ਕਿੱਲੋ ਸਮੈਕ ਫੜੀ ਗਈ ਜਿਸ ਨੂੰ ਬਹੁਤੀ ਜ਼ਿਆਦਾ ਨਹੀਂ ਕਿਹਾ ਜਾ ਸਕਦਾ। ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਨਸਾ ਕਾਲੇ ਧਨ ਨੂੰ ਵੀ ਜਨਮ ਦੇ ਰਿਹਾ ਹੈ ਐਕਸਾਇਜ ਵਿਭਾਗ ਨੂੰ ਮਹਿਜ਼ 4020 ਕਰੋੜ ਦਾ ਹੀ ਮਾਲੀਆ ਮਿਲਿਆ ਹੈ, ਪਰ ਜੋ 40 ਹਜ਼ਾਰ ਕਰੋੜ ਤੋਂ ਵੱਧ ਨਸਾ ਪੰਜਾਬ ਵਿਚ ਆ ਰਿਹਾ ਹੈ ਉਹ ਕਾਲੇ ਧਨ ਵਿਚ ਹੀ ਦੇਸ ਦਾ ਸਰਮਾਇਆ ਖ਼ਤਮ ਕਰ ਰਿਹਾ ਹੈ ਜੋ ਜ਼ਿਆਦਾਤਰ ਰੀਅਲ ਅਸਟੇਟ ਅਤੇ ਵੱਖ ਵੱਖ ਟੇਢੇ ਕੰਮਾਂ ਤੋਂ ਇਲਾਵਾ ਜਾਂ ਫਿਰ ਭ੍ਰਿਸ਼ਟ ਸਿਆਸਤ ਵਿਚ ਵਰਤਿਆ ਜਾ ਰਿਹਾ ਹੈ। ਲੋਕ ਸਭਾ ਵਿਚ ਪੰਜਾਬ ਸਰਕਾਰ ਆਪਣੀ ਹਾਰ ਦਾ ਕਾਰਨ ਨਸਾ ਸਮਝ ਰਹੀ ਹੈ ਜਿਸ ਕਰ ਕੇ ਉਸ ਨੇ ਪੰਜਾਬ ਵਿਚੋਂ ਨਸਾ ਖ਼ਤਮ ਕਰਨ ਦਾ ਕਥਿਤ ਬੀੜਾ ਚੁੱਕਿਆ ਹੈ। ਫੜੇ ਗਏ ਸਰਗਨਾ ਵੱਲੋਂ ਕਥਿਤ ਮੰਤਰੀਆਂ ਦੇ ਨਾਮ ਨਸਾ ਤਸਕਰੀ ਵਿਚ ਸ਼ਾਮਲ ਲਏ ਗਏ ਹਨ, ਜਿਨ੍ਹਾਂ ਵਿਚੋਂ ਸਰਵਨ ਸਿੰਘ ਫਿਲੌਰ ਦੀ ਬਲੀ ਲਈ ਗਈ ਹੈ ਜਦ ਕਿ ਬਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਲਿਆ ਗਿਆ ਸੀ ਉਸ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ, ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਚ ਨਹੀਂ ਰਹੀ, ਪਚ ਵੀ ਜਾਣੀ ਸੀ ਜੇਕਰ ਸੂਬੇ ਦੇ ਉਪ ਮੁੱਖ ਮੰਤਰੀ ਦਾ ਉਹ ਸਾਲਾ ਨਾ ਹੁੰਦਾ। ਕਾਂਗਰਸ ਵੱਲੋਂ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਵੱਲੋਂ ਮੰਗੀ ਗਈ ਸੀ। ਜੇ ਇਹ ਕਹਿ ਲਿਆ ਜਾਵੇ ਕਿ ਪੰਜਾਬ ਦਾ ਉਨਾਂ ਨੁਕਸਾਨ ਅੱਤਵਾਦ ਸਮੇਂ ਨਹੀਂ ਹੋਇਆ ਸੀ ਜਿਨਾਂ ਨੁਕਸਾਨ ਨਸ਼ੇ ਨੇ ਕੀਤਾ ਹੈ, ਹੁਣ ਕੋਈ ਪਿੰਡ ਵੀ ਨਹੀਂ ਬਚਿਆ ਜਿੱਥੇ ਨਸ਼ਾ ਨਾ ਹੁੰਦਾ ਹੋਵੇ, ਮਾਹਿਰਾਂ ਵੱਲੋਂ ਕੀਤੀਆਂ ਖੋਜਾਂ ਇਹ ਵੀ ਕਹਿਣ ਲੱਗ ਪਈਆਂ ਹਨ ਕਿ ਨਸ਼ੇ ਕਰ ਕੇ ਨੌਜਵਾਨ ਨਿਪੁੰਸਕ ਹੋਣ ਲੱਗ ਪਏ ਹਨ ਜਿਸ ਕਰ ਕੇ ਸਾਦੀਆਂ ਦੇ ਟੁੱਟਣ ਦਾ ਅੰਕੜਾ ਕਾਫ਼ੀ ਭਿਆਨਕ ਰੂਪ ਧਾਰ ਰਿਹਾ ਹੈ, ਔਰਤਾਂ ਦੇ ਕੌਂਸਲਿੰਗ ਸੈਂਟਰਾਂ ਵਿਚ ਜ਼ਿਆਦਾਤਰ ਕੇਸ ਪਤੀ ਦੇ ਨਸ਼ੇੜੀ ਹੋਣ ਤੇ ਰਿਸ਼ਤਿਆਂ ਵਿਚ ਆਈ ਦਰਾੜ ਕਰ ਕੇ ਆ ਰਹੇ ਹਨ, ਕਈ ਪਿੰਡ (ਪਟਿਆਲਾ ਜ਼ਿਲ੍ਹੇ ਦਾ ਪਿੰਡ ਮਰੌੜੀ) ਸ਼ਰਾਬ ਕੱਢਣ ਦੇ ਆਦੀ ਹੋਣ ਕਰ ਕੇ ਉੱਥੇ ਮੁੰਡਿਆਂ ਦੇ ਰਿਸ਼ਤੇ ਨਹੀਂ ਹੁੰਦੇ ਸਨ ਪਰ ਹੁਣ ਮਰੌੜੀ ਵਿਚ ਵੀ ਰਿਸ਼ਤੇ ਹੋ ਰਹੇ ਹਨ ਜਿਸ ਦਾ ਮਤਲਬ ਹੈ ਕਿ ਸ਼ਰਾਬ ਪੀਣਾ ਹੁਣ ਕੋਈ ਵੱਡਾ ਨਸ਼ਾ ਨਹੀਂ ਸਮਝਿਆ ਜਾ ਰਿਹਾ, ਖੋਜ ਅਨੁਸਾਰ ਸ਼ਰਾਬ ਨਾਲ 15 ਫ਼ੀਸਦੀ ਲੋਕ ਨਕਾਰਾ ਹੁੰਦੇ ਹਨ ਪਰ ਡਰੱਗਜ਼ ਨਾਲ 85 ਫ਼ੀਸਦੀ ਨਕਾਰਾ ਹੋ ਜਾਂਦੇ ਹਨ। ਨਸ਼ੇੜੀਆਂ ਦੇ ਹੋਰ ਵੀ ਖ਼ੁਲਾਸੇ ਹੋ ਰਹੇ ਹਨ ਜਿਵੇਂ ਕਿ ਜਦੋਂ ਨਸ਼ੇੜੀਆਂ ਦੇ ਟੈੱਸਟ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਵਿਚ ਐੱਚ ਆਈ ਵੀ ਟੈੱਸਟ ਪਾਜਿਟਿਵ ਪਾਏ ਗਏ ਹਨ ਜਿਨ੍ਹਾਂ ਤਹਿਤ ਸ੍ਰੀ ਅੰਮ੍ਰਿਤਸਰ ਵਿਚ 11160, ਬਠਿੰਡਾ 1339, ਗੁਰਦਾਸਪੁਰ 2170, ਹੁਸ਼ਿਆਰਪੁਰ 1325, ਜਲੰਧਰ 4280, ਲੁਧਿਆਣਾ 4338, ਪਟਿਆਲਾ 5149, ਸੰਗਰੂਰ 1096, ਤਰਨਤਾਰਨ 1497 ਏਡਜ਼ ਦੇ ਮਰੀਜ਼ ਪਾਏ ਗਏ ਹਨ। ਤੱਥ ਦੱਸਦੇ ਹਨ ਕਿ ਹੋਰ ਵੀ ਕਈ ਕੈਂਸਰ ਵਰਗੇ ਭਿਆਨਕ ਰੋਗ ਨਸ਼ੇੜੀਆਂ ਨੂੰ ਘੇਰ ਰਹੇ ਹਨ।
ਹੁਣ ਜੋ ਪੰਜਾਬ ਸਰਕਾਰ ਨੇ ਤਹਿ ਕੀਤਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸਲਾਹੁਣਯੋਗ ਹੈ ਜਿਸ ਤੇ 200 ਕਰੋੜ ਤੋਂ ਵੱਧ ਦਾ ਖ਼ਰਚੇ ਦਾ ਅਨੁਮਾਨ ਹੈ ਜਿਸ ਤੋਂ ਵੱਧ ਖ਼ਰਚੇ ਹੋ ਜਾਣਗੇ, ਇਸ ਤੋਂ ਇਲਾਵਾ 450 ਕਰੋੜ ਰੁਪਏ ਦਾ ਅਨੁਮਾਨ ਤਾਂ ਨਸ਼ੇੜੀਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਮੁਕਤ ਕਰਨ ਲਈ ਹੀ ਖ਼ਰਚ ਹੋ ਰਹੇ ਹਨ। ਸਰਕਾਰ ਦੀ ਲਿਸਟ ਵਿਚ 72 ਨਸ਼ਾ ਛਡਾਊ ਕੇਂਦਰ ਹਨ ਜਿਨ੍ਹਾਂ ਵਿਚ 62 ਨਿੱਜੀ ਹਨ। ਨਿੱਜੀ ਸੈਂਟਰਾਂ ਵਿਚ ਜਿੱਥੇ ਖਰਚਾ ਵੱਧ ਆਉਂਦਾ ਹੈ ਉੱਥੇ ਮਰੀਜ਼ਾਂ ਨਾਲ ਵਰਤਾਓ ਵਿਚ ਵੀ ਕਾਫ਼ੀ ਗਰਮੀ ਦਿਖਾਈ ਜਾਂਦੀ ਹੈ। ਕਈ ਨਿੱਜੀ ਸੈਂਟਰ ਸਰਕਾਰੀ ਸੈਂਟਰਾਂ ਨਾਲੋਂ ਵੀ ਚੰਗੀ ਕਾਰਵਾਈ ਕਰ ਰਹੇ ਹਨ। ਇਹ ਆਮ ਤੌਰ ਤੇ ਕਿਹਾ ਜਾਣਾ ਕੁਥਾਂ ਨਹੀਂ ਹੋਵੇਗਾ ਕਿ ਪੰਜਾਬ ਅੱਜ ਨਸ਼ੇ ਦੇ ਭਿਆਨਕ ਬਰੂਦ ਦੇ ਢੇਰ ਤੇ ਬੈਠਾ ਹੈ, ਜੇ ਬਾਰਡਰ ਵੱਲੋਂ ਨਸ਼ਾ ਪੰਜਾਬ ਵਿਚ ਆਕੇ ਪੰਜਾਬ ਨੂੰ ਖ਼ਤਮ ਕਰ ਰਿਹਾ ਹੈ ਤਾਂ ਰਾਜਸਥਾਨ ਦਾ ਬਾਰਡਰ ਪੰਜਾਬ ਨਾਲੋਂ ਵੀ ਵੱਡਾ ਹੈ ਪਰ ਰਾਜਸਥਾਨ ਨੂੰ ਨਸ਼ੇੜੀ ਨਹੀਂ ਕਿਹਾ ਜਾਂਦਾ। ਜਿਸ ਸੂਬੇ ਦੇ ਹਰ ਪਿੰਡ ਵਿਚ ਗੁਰਦੁਆਰਾ ਸਾਹਿਬ ਵਿਚ ਗੁਰਬਾਣੀ ਦਾ ਪਾਠ ਹੁੰਦਾ ਹੋਵੇ ਉੱਥੇ ਨਸ਼ੇ ਕਾਰਨ ਜ਼ਿੰਦਗੀਆਂ ਤਬਾਹ ਹੋਣੀਆਂ ਗ਼ੈਰਮਾਮੂਲੀ ਕਾਰਵਾਈ ਹੈ। ਪੰਜਾਬ ਸਰਕਾਰ ਨੂੰ ਦੋਸ਼ ਸਵੀਕਾਰ ਕਰਨੇ ਚਾਹੀਦੇ ਹਨ ਤੇ ਘਟੀਆ ਨਸ਼ੇ ਦੇ ਤਸਕਰ ਸਿਆਸਤਦਾਨਾਂ (ਮੰਤਰੀਆਂ ਸਮੇਤ) ਨੂੰ ਜੇਲ੍ਹਾਂ ਵਿਚ ਭੇਜਣਾ ਚਾਹੀਦਾ ਹੈ ਤੇ ਨਸਾ ਤਸਕਰ ਨੂੰ ਘੱਟੋ ਘੱਟ ਮੌਤ ਦੀ ਸਜਾ ਹੋਣੀ ਤਹਿ ਹੋਣੀ ਚਾਹੀਦੀ ਹੈ।

ਗੁਰਨਾਮ ਸਿੰਘ ਅਕੀਦਾ
8146001100


03/07/14)
ਜਸਵੰਤ ਸਿੰਘ ‘ਅਜੀਤ’

ਐਮਰਜੈਂਸੀ 75ਵੇਂ ਦੀ, ਸੰਘਰਸ਼ ਅਕਾਲੀਆਂ ਦਾ ਤੇ ਸਿਹਰਾ…
ਗਲ ਜੂਨ, 1975 ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ, ਦੇਸ਼ ਵਿੱਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਬਾਕੀ ਲਗਭਗ ਸਾਰੀਆਂ ਕਾਂਗ੍ਰਸ-ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਤਕਰੀਬਨ ੰਿਤੰਨ ਹਜ਼ਾਰ ਰਾਜਸੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ।
ਦਿੱਲੀ ਗੁਰਦੁਆਰਾ ਐਕਟ-1971 ਦੇ ਅਨੁਸਾਰ, ਇਸ ਤੋਂ ਕੁੱਝ ਸਮਾਂ ਹੀ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ ਸਨ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਸਿੱਖ ਆਗੂ ਜ. ਸੰਤੋਖ ਸਿੰਘ, ਜੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਨ, ਦੀ ਅਗਵਾਈ ਵਿੱਚ ਲੜੀਆਂ ਸਨ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਵੀ ਤਰ੍ਹਾਂ ਦੀ ਚੁਨੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਤੇ ਉਹ ਪੂਰੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਣ ਵਿੱਚ ਸਫਲ ਹੋ ਗਿਆ। ਸ. ਜਸਵੰਤ ਸਿੰਘ ਕੋਛੜ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜ. ਸੰਤੋਖ ਸਿੰਘ ਗੁਰਦੁਆਰਾ ਕਮੇਟੀ ਦੀ ਅਕਾਲੀ ਪਾਰਟੀ ਦੇ ਨੇਤਾ ਥਾਪੇ ਗਏ।
ਜਾਣਕਾਰ ਹਲਕਿਆਂ ਅਨੁਸਾਰ, ਐਮਰਜੈਂਸੀ ਲਾਣ ਤੋਂ ਬਾਅਦ, ਜਿਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿਤਾ ਗਿਆ, ਉਥੇ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜ. ਸੰਤੋਖ ਸਿੰਘ, ਜੋ ਕਿਸੇ ਸਮੇਂ ਪੰਡਤ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਸਨ, ਰਾਹੀਂ ਅਕਾਲੀ ਆਗੂਆਂ ਨੂੰ ਸੰਦੇਸ਼ ਭੇਜਿਆ ਕਿ ਜੇ ਉਹ ਉਨ੍ਹਾਂ ਦਾ ਸਮਰਥਨ ਕਰਨ ਤਾਂ ਉਹ ਅਕਾਲੀਆਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਨ। ਜ. ਸੰਤੋਖ ਸਿੰਘ ਨੇ ਇਸ ਸਬੰਧ ਵਿੱਚ ਜ. ਗੁਰਚਰਨ ਸਿੰਘ ਟੋਹੜਾ ਨੂੰ ਸਾਰੀ ਗਲ ਦਸਦਿਆਂ, ਉਨ੍ਹਾਂ ਨਾਲ ਵਿਸਥਾਰ ਨਾਲ ਗਲ ਕੀਤੀ। ਜ. ਟੋਹੜਾ ਨੇ ਸਾਰੀ ਗਲ ਸਮਝਦਿਆਂ, ਪਹਿਲਾਂ ਆਪਣੇ ਭਰੋਸੇਯੋਗ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਸ ਤੋਂ ਬਾਅਦ ਉਨ੍ਹਾਂ ਜ. ਸੰਤੋਖ ਸਿੰਘ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਦੀ ਸਲਾਹ ਦੇ ਦਿਤੀ। ਜ. ਟੌਹੜਾ ਪਾਸੋਂ ਪ੍ਰਵਾਨਗੀ ਲੈਣ ਤੋਂ ਬਾਅਦ ਜ. ਸੰਤੋਖ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਕੁੱਝ ਸਿੱਖ ਪਤਵੰਤਿਆਂ ਨੂੰ ਨਾਲ ਲੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੋਠੀ ਪੁਜੇ ਅਤੇ ਉਥੇ ਜਾ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ।
ਹੈਰਾਨੀ ਦੀ ਗਲ ਇਹ ਰਹੀ ਕਿ ਜ. ਸੰਤੋਖ ਸਿੰਘ ਨੇ ਇਹ ਐਲਾਨ, ਜ. ਗੁਰਚਰਨ ਸਿੰਘ ਟੋਹੜਾ ਨਾਲ ਗਲ ਕਰਕੇ ਅਤੇ ਉਨ੍ਹਾਂ ਵਲੋਂ ਪ੍ਰਗਟ ਕੀਤੀ ਗਈ ਸਹਿਮਤੀ ਦੇ ਆਧਾਰ ਤੇ ਕੀਤਾ ਸੀ, ਪਰ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਬਾਉ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ, ਤਾਂ ਇਸਦੇ ਲਈ ਕੇਵਲ ਜ. ਸੰਤੋਖ ਸਿੰਘ ਨੂੰ ਹੀ ਦੋਸ਼ੀ ਗਰਦਾਨ ਕੇ, ਉਨ੍ਹਾਂ ਨੂੰ ਅਕਾਲੀ ਦਲ ਵਿਚੋਂ ਕਢ ਦਿਤਾ ਗਿਆ।
ਜ. ਸੰਤੋਖ ਸਿੰਘ ਨੇ ਉਸੇ ਸਮੇਂ ਐਮਰਜੈਂਸੀ ਦੇ ਮੁੱਦੇ ਤੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕੀਤੇ ਜਾਣ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ, ਆਪਣੇ ਸਾਥੀਆਂ ਨੂੰ ਦਸਿਆ ਕਿ ਉਨ੍ਹਾਂ ਇਹ ਸਮਰਥਨ ਜ. ਗੁਰਚਰਨ ਸਿੰਘ ਟੋਹੜਾ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਹੈ, ਦੂਸਰਾ, ਇਸਦਾ ਕਾਰਣ ਇਹ ਸੀ ਕਿ ਜੋ ਕੁੱਝ ਅਕਾਲੀ ਦਲ ਵਲੋਂ ਲੰਮੀਆਂ ਲੜਾਈਆਂ ਲੜ ਕੇ ਵੀ ਹਾਸਲ ਨਹੀਂ ਸੀ ਕੀਤਾ ਜਾ ਸਕਿਆ, ਉਹ ਬਿਨਾ ਲੜਾਈ ਦੇ ਹਾਸਲ ਹੋਣ ਦੀ ਵਿਉਂਤ ਬਣ ਰਹੀ ਸੀ। ਇਸ ਸਮੇਂ ਉਨ੍ਹਾਂ ਦੇ ਹੀ ਇੱਕ ਸਾਥੀ ਨੇ ਪੁਛ ਲਿਆ ਕਿ ਕੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ ਇਹ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਵਲੋਂ ਕੀਤੇ ਜਾ ਰਹੇ ਵਾਇਦੇ ਨੂੰ ਨਿਭਾਣ ਪ੍ਰਤੀ ਇਮਾਨਦਾਰ ਹੋਵੇਗੀ? ਤਾਂ ਜ. ਸੰਤੋਖ ਸਿੰਘ ਨੇ ਉੱਤਰ ਦਿਤਾ ਕਿ ਐਮਰਜੈਂਸੀ ਖਤਮ ਨਹੀਂ ਹੋ ਰਹੀ, ਅਜੇ ਸ਼ੁਰੂ ਹੋਈ ਹੈ। ਜੇ ਸ਼੍ਰੀਮਤੀ ਇੰਦਰਾ ਗਾਂਧੀ ਕੀਤੇ ਵਾਇਦੇ ਤੋਂ ਮੁਕਰਦੀ ਹੈ ਤਾਂ ਉਨ੍ਹਾਂ ਵਿਰੁਧ ਮੋਰਚਾ ਲਾਏ ਜਾਣ ਦੇ ਸਬੰਧ ਵਿੱਚ ਪੰਥ ਪਾਸ ਮਜ਼ਬੂਤ ਆਧਾਰ ਹੋਵੇਗਾ।
ਇਸ ਸਬੰਧ ਵਿੱਚ ਕੁੱਝ ਬੁੱਧੀਜੀਵੀਆਂ ਦਾ ਵੀ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿੱਚ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ, ਸਗੋਂ ਸਿੱਖ ਇਤਿਹਾਸ ਤੋਂ ਅਗਵਾਈ ਲੈਂਦਿਆਂ ਹੀ ਕੋਈ ਫੈਸਲਾ ਲੈਣਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਗੁਰੂ ਸਾਹਿਬਾਨ ਤੋਂ ਬਾਅਦ ਸੰਘਰਸ਼ ਵਿੱਚ ਰੁਝੀਆਂ ਸਿੱਖ ਸ਼ਕਤੀਆਂ, ਸਮੇਂ-ਸਮੇਂ ਵਿਰੋਧੀ ਤਾਕਤਾਂ ਨਾਲ ਸਮਝੌਤਾ ਕਰਕੇ, ਕੁੱਝ ਸਮੇਂ ਲਈ ਅਜਿਹਾ ਸ਼ਾਂਤੀ ਦਾ ਮਾਹੌਲ਼ ਸਿਰਜ ਲੈਂਦੀਆਂ ਰਹੀਆਂ, ਜਿਸ ਵਿੱਚ ਉਹ ਨਾ ਕੇਵਲ ਆਪਣੀ ਤਾਕਤ ਨੂੰ ਇਕਠਿਆਂ ਕਰਦੀਆਂ, ਸਗੋਂ ਉਸਨੂੰ ਵਧਾਉਂਦੀਆਂ ਵੀ ਸਨ, ਤਾਂ ਜੋ ਮੌਕਾ ਬਣਨ ਤੇ ਉਹ ਵਿਰੋਧੀ ਤਾਕਤ ਨੂੰ ਜ਼ਬਰਦਸਤ ਚੁਨੌਤੀ ਦੇ ਸਕਣ।
ਪਰ ਅਜਿਹਾ ਨਹੀਂ ਹੋ ਸਕਿਆ: ਸ਼੍ਰੋਮਣੀ ਅਕਾਲੀ ਦਲ ਵਲੋਂ ਇੱਕ ਸਾਂਝਾ ਐਲਾਨ-ਨਾਮਾ ਜਾਰੀ ਕਰਕੇ ਮੋਰਚਾ ਸ਼ੁਰੂ ਕਰ ਦਿਤਾ ਗਿਆ। ਜ. ਧੰਨਾ ਸਿੰਘ ਗੁਲਸ਼ਨ ਲਿਖਤ ਪੁਸਤਕ ‘ਅਜ ਦਾ ਪੰਜਾਬ ਤੇ ਸਿੱਖ ਰਾਜਨੀਤੀ’ ਅਨੁਸਾਰ ਇਸ ਐਲਾਨ-ਨਾਮੇ ਵਿੱਚ ਕਿਹਾ ਗਿਆ, ਕਿ ‘ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਤੇ ਸੰਗਰਾਮ ਵਿੱਚ ਹਰਾਵਲ ਦਸਤੇ ਦਾ ਕੰਮ ਕੀਤਾ ਹੈ। ਸਿੱਖਾਂ ਨੇ ਨਾ ਕੇਵਲ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁਧ ਟੱਕਰ ਲਈ, ਸਗੋਂ ਅੰਗਰੇਜ਼ੀ ਸਾਮਰਾਜ ਵਿਰੁਧ ਵੀ ਦੇਸ਼ ਦੀ ਆਜ਼ਾਦੀ, ਇਨਸਾਫ ਅਤੇ ਜਮਹੂਰੀਅਤ ਦੀ ਪ੍ਰਾਪਤੀ ਲਈ, ਅਣਗਿਣਤ ਕੁਰਬਾਨੀਆਂ ਕੀਤੀਆਂ, ਅੱਜ ਫਿਰ ਦੇਸ਼ ਉਤੇ ਅਕਾਰਨ ‘ਅੰਦਰੂਨੀ ਐਮਰਜੈਂਸੀ’ ਠੌਂਸੀ ਹੋਣ ਕਰਕੇ ਦੇਸ਼ ਵਿੱਚ ਇੱਕ ਅਜਿਹੀ ਹਾਲਤ ਪੈਦਾ ਹੋ ਗਈ ਹੈ, ਜਿਸਦੇ ਫਲਸਰੂਪ ਲਿਖਣ ਤੇ ਬੋਲਣ ਦੀ ਆਜ਼ਾਦੀ ਨੂੰ ਕੁਚਲ ਕੇ ਰਖ ਦਿਤਾ ਗਿਆ ਹੈ ਅਤੇ ਜਨਤਾ ਦੇ ਮੁਢਲੇ ਹੱਕਾਂ ਉਤੇ ਛਾਪਾ ਮਾਰਿਆ ਗਿਆ ਹੈ ਤੇ ਇੰਜ ਜਾਪਦਾ ਹੈ ਕਿ ਜਿਸ ਮਹਾਨ ਕਾਰਜ ਲਈ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸਨ, ਉਸਨੂੰ ਵੀ ਮਲੀਆਮੇਟ ਕੀਤਾ ਜਾ ਚੁਕਾ ਹੈ। …’ ਇਸਤੋਂ ਅਗੇ ਉਨ੍ਹਾਂ ਮੰਗਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ, ਜੋ ਅਕਾਲੀ ਦਲ ਵਲੋਂ ਲੰਮੇਂ ਸਮੇਂ ਤੋਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਸਨ।
ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਪਹਿਲੇ ਦਿਨ ਹੀ ਸ. ਪ੍ਰਕਾਸ਼ ਸਿੰਘ ਬਾਦਲ, ਜ. ਗੁਰਚਰਨ ਸਿੰਘ ਟੋਹੜਾ, ਜ. ਜਗਦੇਵ ਸਿੰਘ ਤਲਵੰਡੀ, ਸ. ਆਤਮਾ ਸਿੰਘ, ਸ. ਬਸੰਤ ਸਿੰਘ ਖਾਲਸਾ ਆਦਿ ਅਕਾਲੀ ਨੇਤਾ ਆਪਣੇ-ਆਪਨੂੰ ਗ੍ਰਿਫਤਾਰੀ ਲਈ ਪੇਸ਼ ਕਰ ਅਣਮਿਥੇ ਸਮੇਂ ਲਈ ਜੇਲ੍ਹ ਚਲੇ ਗਏ। ਉਨ੍ਹੀਂ (19) ਮਹੀਨੇ ਚਲੇ ਇਸ ਮੋਰਚੇ ਦੌਰਾਨ ਲਗਭਗ, 43, 000 ਸਿੱਖ ਗ੍ਰਿਫਤਾਰ ਹੋਏ।
ਪ੍ਰਾਪਤੀਆਂ: ਇਤਨੀਆਂ ਗ੍ਰਿਫਤਾਰੀਆਂ ਦੇ ਕੇ ਐਮਰਜੈਂਸੀ ਤਾਂ ਖਤਮ ਕਰਵਾ ਲਈ ਗਈ, ਪਰ ਇਸ ਕੁਰਬਾਨੀ ਦਾ ਸਿੱਖ ਕੌਮ ਨੂੰ ਸਿਲਾ ਕੀ ਮਿਲਿਆ? ਇਸਦਾ ਕਦੀ ਵੀ ਨਾ ਤਾਂ ਮੁਲਾਂਕਣ ਕੀਤਾ ਗਿਆ ਅਤੇ ਸ਼ਾਇਦ ਨਾ ਹੀ ਕਦੀ ਕੀਤਾ ਜਾਇਗਾ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਕਈ ਵਾਰ ਪੰਜਾਬ ਸਮੇਤ ਦੇਸ ਦੇ ਵੱਖ-ਵੱਖ ਰਾਜਾਂ ਵਿੱਚ ਹੀ ਨਹੀਂ, ਸਗੋਂ ਕੇਂਦਰ ਵਿੱਚ ਵੀ ਗ਼ੈਰ-ਕਾਂਗ੍ਰਸੀ ਸਰਕਾਰਾਂ ਬਣੀਆਂ, ਪੰਜਾਬ ਵਿੱਚ ਅਕਾਲੀ ਆਪ ਸੱਤਾ ਵਿੱਚ ਆਏ ਤੇ ਕੇਂਦਰ ਵਿੱਚ ਵੀ ਉਨ੍ਹਾਂ ਭਾਈਵਾਲੀ ਕੀਤੀ। ਪਰ ਇਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਪੰਜਾਬ ਅਤੇ ਸਿੱਖਾਂ ਨਾਲ ਸਬੰਧਤ ਉਨ੍ਹਾਂ ਮਸੱਲਿਆਂ ਨੂੰ ਹਲ ਕਰਵਾਇਆ ਅਤੇ ਨਾ ਹੀ ਉਨ੍ਹਾਂ ਨੂੰ ਹਲ ਕਰਵਾਉਣ ਦੇ ਲਈ ਕੋਈ ਆਵਾਜ਼ ਹੀ ਉਠਾਈ, ਜਿਨ੍ਹਾਂ ਨੂੰ ਐਮਰਜੈਂਸੀ ਵਿਰੁਧ ਮੋਰਚਾ ਲਾਉਂਦਿਆਂ ਐਲਾਨ-ਨਾਮੇ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੇ ਨਾਂ ਤੇ 43 ਹਜ਼ਾਰ ਸਿੱਖ ਜੇਲ੍ਹ ਵਿੱਚ ਗਏ ਅਤੇ ਕਈ ਜੇਲ੍ਹ ਵਿੱਚ ਸ਼ਹੀਦ ਵੀ ਹੋਏ। ਜੇ ਇਹ ਕਿਹਾ ਜਾਏ ਕਿ ਇਨ੍ਹਾਂ ਹਜ਼ਾਰਾਂ ਸਿੱਖਾਂ ਦੀ ਕੁਰਬਨੀ ਦੇ ਬਦਲੇ, ਉਨ੍ਹਾਂ ਸਿੱਖ ਤੇ ਗ਼ੈਰ-ਸਿੱਖ ਆਗੂਆਂ ਨੇ ਸੱਤਾ-ਸੁਖ ਮਾਣਿਆ, ਜੋ ਝੰਝਟਾਂ ਤੋਂ ਬਚਣ ਲਈ ਪਹਿਲੇ ਦਿਨ ਹੀ ਜੇਲ੍ਹ ਜਾ, ਰਾਜਸੀ ਆਗੂ ਹੋਣ ਕਾਰਣ ‘ਵਿਸ਼ੇਸ਼ ਵੀ ਆਈ ਪੀ’ ਸੈੱਲਾਂ ਵਿੱਚ ਰਹਿ ‘ਵਿਸ਼ੇਸ਼ ਸਹੂਲਤਾਂ’ ਪ੍ਰਾਪਤ ਕਰਨ ਦੇ ਅਧਿਕਾਰੀ ਬਣੇ ਰਹੇ ਸਨ।
ਮਾਨਤਾ ਵੀ ਨਹੀਂ ਮਿਲ ਸਕੀ: ਇਹ ਗਲ ਸ਼ਾਇਦ ਕੋਈ ਨਹੀਂ ਜਾਣਦਾ, ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਉਸਦੀ ਅਰੰਭਤਾ ਤੋਂ ਸਮਾਪਤੀ ਤਕ ਲਾਏ ਗਏ ਮੋਰਚੇ ਅਤੇ ਉਸ ਵਿੱਚ ਸਿੱਖਾਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ, ਕਾਂਗ੍ਰਸ-ਵਿਰੋਧੀ ਪਾਰਟੀਆਂ ਨੇ ਰਾਸ਼ਟਰੀ ਪਧੱਰ ਤੇ ਕੋਈ ਮਾਨਤਾ ਨਹੀਂ ਦਿਤੀ। ਐਮਰਜੈਂਸੀ ਵਿਰੋਧੀ ਸੰਘਰਸ਼ ਨਾਲ ਸਬੰਧਤ ਗ਼ੈਰ-ਸਿੱਖਾਂ ਵਲੋਂ ਲਿਖਿਆ, ਜੋ ਵੀ ਇਤਿਹਾਸ ਜਾਂ ਸਾਹਿਤ ਰਚਿਆ ਗਿਆ, ਉਸ ਵਿੱਚ ਉਨ੍ਹਾਂ ਪਾਰਟੀਆਂ ਤੇ ਲੀਡਰਾਂ ਦਾ ਹੀ ਜ਼ਿਕਰ ਬਣੇ ਮਾਣ ਨਾਲ ਕੀਤਾ ਗਿਆ, ਜੋ ਜੇਲ੍ਹ ਵਿੱਚ ਜਾ ਬੈਠੇ ਸਨ ਜਾਂ ਗ੍ਰਿਫਤਾਰੀਆਂ ਤੋਂ ਡਰਦਿਆਂ ਜਾਂ ਤਾਂ ਰੂ-ਪੋਸ਼ ਹੋ ਗਏ ਸਨ, ਜਾਂ ਮਾਫੀ ਮੰਗ ਰਾਜਨੀਤੀ ਤੋਂ ਤੋਬਾ ਕਰ ਘਰ ਬੈਠ ਗਏ ਸਨ।
…ਅਤੇ ਅੰਤ ਵਿੱਚ: ਕੁੱਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਲੋਂ ‘ਐਮਰਜੈਂਸੀ ਦੀ ਵਰ੍ਹੇਗੰਢ ਬਨਾਮ ਕਾਲਾ ਦਿਵਸ ਤੇ ਸ਼ਕਤੀਸ਼ਾਲੀ ਲੋਕਤੰਤਰ ਦਿਵਸ’ ਮੰਨਾਉਣ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਹੋਏ ਸਮਾਗਮ ਵਿੱਚ ਕੌਮੀ ਜਮਹੂਰੀ ਗਠਜੋੜ (ਐਨਡੀਏ) ਦੇ ਕਈ ਮੁੱਖੀ ਸ਼ਾਮਲ ਹੋਏ। ‘ਐਮਰਜੈਂਸੀ ਵਿਰੁਧ ਸੰਘਰਸ਼ ਦਾ ਬਿਗੁਲ ਵਜਾਣ’ ਵਾਲੇ ਵਜੋਂ ਜੈ ਪ੍ਰਕਾਸ਼ ਨਾਰਾਇਣ ਦਾ ਨਾਂ ਲਿਆ ਗਿਆ ਅਤੇ ਭਾਜਪਾ ਵਲੋਂ ਐਮਰਜੈਂਸੀ ਦਾ ਵਿਰੋਧ ਅਤੇ ਕੀਤੀਆਂ ਗਈਆਂ ਕਥਤ ਕੁਰਬਾਨੀਆਂ ਦਾ ਵੱਧ ਚੜ੍ਹ ਕੇ ਗੁਣ-ਗਾਣ ਕਰਦਿਆਂ ਜੇਲ੍ਹ ਜਾਣ ਵਾਲੇ ਲੋਕਾਂ ਨੂੰ ਸਨਮਾਨਤ ਕੀਤਾ ਗਿਆ।
ਪਰ ਹੈਰਾਨੀ ਵਾਲੀ ਗਲ ਇਹ ਰਹੀ ਕਿ ਇਸ ਸਮਾਗਮ ਵਿੱਚ ਅਕਾਲੀਆਂ ਨਾਲ ਭਾਈਵਾਲੀ ਕਰ, ਪੰਜਾਬ ਵਿੱਚ ਸੱਤਾ-ਸੁੱਖ ਮਾਣ ਰਹੇ ਭਾਜਪਾ ਨੇਤਾਵਾਂ ਨੇ ਐਮਰਜੈਂਸੀ ਵਿਰੁਧ ਉਸਦੀ ਸਮਾਪਤੀ ਤਕ ਮੋਰਚਾ ਲਾਣ ਵਾਲੇ ਤੇ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲੇ, ਆਪਣੇ ਭਾਈਵਾਲ ਅਕਾਲੀ ਮੁੱਖੀਆਂ ਨੂੰ ਨਾ ਤਾਂ ਬੁਲਾਇਆ, ਨਾ ਪੁਛਿਆ ਅਤੇ ਨਾ ਹੀ ਐਮਰਜੈਂਸੀ ਵਿਰੁਧ ਉਨ੍ਹਾਂ ਵਲੋਂ ਕੀਤੇ ਗਏ ਸੰਘਰਸ਼ ਦਾ ਜ਼ਿਕਰ ਹੀ ਕੀਤਾ, ਜੇਲ੍ਹ ਜਾਣ ਵਾਲੇ ਤੇ ਸ਼ਹੀਦੀਆਂ ਦੇਣ ਵਾਲੇ ਉਨ੍ਹਾਂ ਸਿੱਖਾਂ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਉਹ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਦੇਸ਼ ਦੀ ਸੱਤਾ ਪੁਰ ਕਾਬਜ਼ ਹੋਏ ਸਨ। 000
Mobile : +91 95 82 71 98 90 / + 91 98 68 91 77 31)



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.