ਧਾਰਮਿਕ ਸਾਹਿਤ
ਗੁਰਮਤਿ ਦਾ ਚਸ਼ਮਾ-ਭੱਟ ਬਾਣੀ
ਲੇਖਕ : ਬਲਦੇਵ ਸਿੰਘ ਕੈਨੇਡਾ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ।
ਪੰਨੇ : 256, ਕੀਮਤ : 250 ਰੁਪਏ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, 3 ਗੁਰਸਿੱਖਾਂ, 15 ਭਗਤਾਂ ਦੇ ਨਾਲ-ਨਾਲ 11
ਭੱਟ ਸਾਹਿਬਾਨ ਦੀ ਬਾਣੀ ਵੀ ਅੰਕਿਤ ਹੈ। ਸਮੇਂ-ਸਮੇਂ 'ਤੇ ਭੱਟ ਸਾਹਿਬਾਨ ਵੱਲੋਂ ਗੁਰੂ ਉਪਮਾ ਵਿਚ
ਉਚਾਰੀਆਂ ਰਚਨਾਵਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸਮੇਂ ਦਰਜ
ਕੀਤਾ। ਇਹ ਬਾਣੀ ਗੁਰਮਤਿ ਦੇ ਮੂਲ ਸਿਧਾਂਤਾਂ, ਮੂਲ ਮੰਤਰ ਉੱਪਰ ਪੂਰਨ ਤੌਰ 'ਤੇ ਖਰੀ ਉਤਰਦੀ ਹੈ
ਅਤੇ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਨੂੰ ਨਕਾਰਦੀ ਹੈ। ਭੱਟ ਸਾਹਿਬਾਨ ਦਾ ਆਪਾ, ਗੁਰਮਤਿ ਦੇ ਮੂਲ
ਸਿਧਾਂਤ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ।
ਸਭ ਤੋਂ ਪਹਿਲਾਂ ਸਵੱਯੇ ਬਾਣੀ ਦਾ ਸਿਰਲੇਖ, ਮੂਲ ਸਿਧਾਂਤ, ਮੂਲ ਮੰਤਰ ਅਤੇ ਫੇਰ 'ਸਵੱਯੇ ਸ੍ਰੀ
ਮੁਖਵਾਕ ਮਹਲਾ ਪੰਜਵਾਂ' ਸੁਭਾਇਮਾਨ ਹੈ-
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਿਤ ਅਜੂਨੀ ਸੈਭੰ
ਗੁਰ ਪ੍ਰਸਾਦਿ॥
ਸਵੱਯੇ ਸ੍ਰੀ ਮੁਖਵਾਕ ਮਹਲਾ ੫
ਇਹ ਪਹਿਲੇ 20 ਸਵੱਯੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰ ਦੇ ਪ੍ਰਤੀਕ ਹਨ। ਇਸ ਬਾਣੀ ਵਿਚ ਸ਼ਬਦ
ਮਹਲਾ ਦੀ ਥਾਂ 'ਮਹਲੇ' ਦੀ ਵਰਤੋਂ ਕੀਤੀ ਗਈ ਹੈ। ਮਿਸਾਲ ਵਜੋਂ ਜਿਸ ਸੱਚ ਨੂੰ ਮਹੱਲਾ ੧ ਸਮਰਪਿਤ
ਹੈ, ਉਸੇ ਸੱਚ ਨੂੰ ਲਹਿਣਾ ਜੀ ਮਹਲਾ ਦੂਜਾ ਸਮਰਪਿਤ ਹੈ।
ਭੱਟ ਬਾਣੀ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਰਾਹੀਂ ਸਿਰਜਿਆ ਸੱਚ ਐਸਾ ਬੇਜੋੜ ਸੱਚ ਹੈ, ਜਿਸ ਨੂੰ
ਅੱਖਰੀ ਤੌਰ 'ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਭੱਟ ਸਵੱਈਆਂ ਦੀ ਤਰਤੀਬ ਇਸ ਪ੍ਰਕਾਰ ਹੈ-(੧) ਸਵਈਏ
ਮਹਲੇ ਪਹਿਲੇ ਕੇ॥ (੨) ਸਵਈਏ ਮਹਲੇ ਦੂਜੇ ਕੇ॥ (੩) ਸਵਈਏ ਮਹਲੇ ਤੀਜੇ ਕੇ॥ (੪) ਸਵਈਏ ਮਹਲੇ ਚੌਥੇ
ਕੇ॥ (੫) ਤੇ ਸਵਈਏ ਮਹਲੇ ਪੰਜਵੇਂ ਕੇ॥ ਇਨ੍ਹਾਂ ਸਵਈਆਂ ਦੀ ਤਰਤੀਬ ਤੋਂ ਹੀ ਇਨ੍ਹਾਂ ਦੇ ਰਚਨਾ ਕਾਲ
ਦਾ ਗਿਆਨ ਹੁੰਦਾ ਹੈ, ਅਰਥਾਤ ਇਨ੍ਹਾਂ ਦੀ ਰਚਨਾ ਕਦੋਂ-ਕਦੋਂ ਹੋਈ?
ਵਿਦਵਾਨ ਲੇਖਕ ਨੇ ਬੜੀ ਸੂਝ-ਸਿਆਣਪ, ਖੋਜ ਅਤੇ ਬਾਰੀਕੀ ਨਾਲ ਪੂਰੀ ਪੁਸਤਕ ਵਿਚ ਥਾਂ-ਪੁਰ-ਥਾਂ ਭੱਟ
ਬਾਣੀ ਦੀਆਂ ਪੰਕਤੀਆਂ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਦ-ਅਰਥ ਵੀ ਦਿੱਤੇ ਹਨ, ਤਾਂ ਕਿ ਪਾਠਕ
ਨੂੰ ਇਨ੍ਹਾਂ ਦੇ ਭਾਵ-ਅਰਥ ਸਮਝ ਆ ਸਕਣ। ਹੋਰ ਸਪੱਸ਼ਟਤਾ ਲਈ ਜਿਥੇ ਜ਼ਰੂਰੀ ਜਾਪਿਆ, ਵਿਸ਼ੇਸ਼ ਨੋਟ ਦਰਜ
ਹਨ। ਮਿਸਾਲ ਵਜੋਂ ਪੰਨਾ 114 ਉੱਤੇ ਦਰਜ ਨੋਟ ਰਾਹੀਂ ਸਪੱਸ਼ਟ ਕੀਤਾ ਗਿਆ ਹੈ, 'ਜਦੋਂ ਚਰਨਾਂ ਨਾਲ
ਚਿੱਤ ਸ਼ਬਦ ਜੁੜੇਗਾ ਤਾਂ ਅਰਥ ਇਖਲਾਕੀ ਵਿਚਾਰਧਾਰਾ ਵਾਲੇ ਹੋਣਗੇ।' ਚਰਨ ਚਲਉ ਮਾਰਗ ਗੋਬਿੰਦ॥ (ਅੰਗ
੨੮੨)
ਪੁਸਤਕ ਦੇ ਅੰਤਲੇ ਪੰਨਿਆਂ 'ਤੇ ਭੱਟ ਸਾਹਿਬਾਨ ਦੇ ਨਾਂਅ ਅਤੇ ਉਨ੍ਹਾਂ ਵੱਲੋਂ ਰਚਿਤ ਸਵਈਆਂ ਦਾ
ਵੇਰਵਾ ਦਰਜ ਕੀਤਾ ਗਿਆ ਹੈ। ਭੱਟ ਸਾਹਿਬਾਨ ਵੱਲੋਂ ਰਚੇ ਸਵਈਆਂ ਦੀ ਕੁੱਲ ਗਿਣਤੀ 123 ਹੈ ਪਰ ਮਹਲਾ
ਪੰਜਵਾਂ ਦੇ ਉਚਾਰਨ ਕੀਤੇ ਪਹਿਲੇ ਸੰਗ੍ਰਹਿ ਦੇ 9 ਅਤੇ ਦੂਜੇ ਦੇ 11 ਸਵਈਆਂ ਨੂੰ ਮਿਲਾ ਕੇ ਇਹ
ਗਿਣਤੀ 143 'ਤੇ ਪੁੱਜ ਜਾਂਦੀ ਹੈ। ਹਵਾਲਿਆਂ ਵਜੋਂ ਪੁਸਤਕਾਵਲੀ ਵੀ ਆਖਰੀ ਸਫੇ 'ਤੇ ਹੈ। ਗੁਰਮਤਿ
ਸਾਹਿਤ ਤੇ ਗੁਰਬਾਣੀ ਦੇ ਪਾਠਕਾਂ, ਪ੍ਰੇਮੀਆਂ ਲਈ ਇਹ ਪੁਸਤਕ ਅਸਲੋਂ ਨਿਵੇਕਲੀ ਤੇ ਅਨੂਠੀ ਰਚਨਾ ਹੈ।
-ਤੀਰਥ ਸਿੰਘ ਢਿੱਲੋਂ,
ਪਿੰਡ ਢਿੱਲਵਾਂ, ਡਾਕ: ਦਕੋਹਾ (ਜਲੰਧਰ)।
(ਨੋਟ:- ਇਹ
ਪੁਸਤਕ ਰਿਵੀਊ ਅਜੀਤ ਅਖਬਾਰ ਵਿੱਚ ਛਪਿਆ ਸੀ)
27/10/14)
ਜਸਵੰਤ ਸਿੰਘ ਅਜੀਤ
ਨਵੀਂ ਦਿੱਲੀ:
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਬਲਵੰਤ ਸਿੰਘ ਰਾਮੂਵਾਲੀਆ, ਆਮ ਆਦਮੀ ਪਾਰਟੀ ਦੇ ਆਗੂ
ਐਡਵੋਕੇਟ ਐਚ ਐਸ ਫੂਲਕਾ ਅਤੇ ਕੁੱਝ ਹੋਰ ਪਾਰਟੀਆਂ ਦੇ ਮੁਖੀਆਂ ਵਲੋਂ ਨਵੰਬਰ-84 ਵਿੱਚ ਹੋਈ ਸਿੱਖ
ਨਸਲਕੁਸ਼ੀ ਲਈ ਸੰਸਦ ਵਿੱਚ ਮੁਆਫੀ ਮੰਗਣ ਅਤੇ ਨਿੰਦਾ ਪ੍ਰਸਤਾਵ ਪਾਸ ਕਰਨ ਦੀ ਕੀਤੀ ਜਾ ਰਹੀ ਮੰਗ ਪੁਰ
ਆਪਣੀ ਪ੍ਰਤੀਕ੍ਰਿਆ ਦਿੰਦਿਆਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ
ਇਸ ਵਿੱਚ ਕੋਈ ਸ਼ਕ ਨਹੀਂ ਕਿ ਸਿੱਖਾਂ ਵਲੋਂ ਚਿਰਾਂ ਤੋਂ ਕੀਤੀ ਜਾ ਰਹੀ ਇਹ ਮੰਗ ਪੂਰੀ ਹੋਣੀ ਚਾਹੀਦੀ
ਹੈ। ਪਰ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੈਰਾਨੀ ਤਾਂ ਇਸ ਗਲ ਦੀ ਹੈ ਕਿ ਬੀਤੇ ਤੀਹ ਵਰ੍ਹਿਆਂ ਤੋਂ
ਸਿੱਖ ਨਸਲਕੁਸ਼ੀ ਲਈ ਮੁਆਫੀ ਮੰਗਣ, ਨਿੰਦਾ ਪ੍ਰਸਤਾਵ ਪਾਸ ਕਰਨ, ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਆਦਿ
ਦੀਆਂ ਮੰਗਾਂ, ਤਾਂ ਕੀਤੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਤੀਹ ਵਰ੍ਹਿਆਂ ਵਿੱਚ ਨਵੰਬਰ-84 ਦੀ
ਨਸਲਕੁਸ਼ੀ ਦਾ ਸ਼ਿਕਾਰ ਹੋਏ ਪੀੜਤਾਂ ਦੇ ਸਨਮਾਨ-ਜਨਕ ਮੁੜ ਵਸੇਬੇ ਲਈ ਨਾ ਤਾਂ ਕਿਸੇ ਪਾਸਿਉਂ ਮੰਗ
ਕੀਤੀ ਗਈ ਹੈ ਅਤੇ ਨਾ ਹੀ ਇਸ ਪਾਸੇ ਕਿਸੇਤਰ੍ਹਾਂ ਦਾ ਕੋਈ ਜਤਨ ਹੀ ਹੋਇਆ ਹੈ। ਜਸਟਿਸ (ਰਿ.) ਆਰ ਐਸ
ਸੋਢੀ ਨੇ ਦਸਿਆ ਕਿ ਕਾਂਗ੍ਰਸ ਪ੍ਰਧਾਨ ਸੋਨੀਆ ਗਾਂਧੀ ਇੱਕ ਸਿੱਖ ਸਮਾਗਮ ਵਿੱਚ ਇਸ ਘਲੂਘਾਰੇ ਲਈ
ਅਫਸੋਸ ਪ੍ਰਗਟ ਕਰ ਚੁਕੇ ਹਨ ਅਤੇ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਵਜੋਂ ਸੰਸਦ ਵਿੱਚ ਇਸ
ਨਸਲਕੁਸ਼ੀ ਲਈ ਸਮੁਚੇ ਰਾਸ਼ਟਰ ਪਾਸੋਂ ਮੁਆਫੀ ਮੰਗਣ ਦੇ ਨਾਲ ਹੀ ਮੁੜ ਵਸੇਬਾ ਪੈਕੇਜ ਦਾ ਐਲਾਨ ਵੀ ਕਰ
ਚੁਕੇ ਹਨ। ਉਨ੍ਹਾਂ ਕਿਹਾ ਕਿ ਇਹ ਗਲ ਵਖਰੀ ਹੈ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਅਜੇ ਤਕ ਪੰਜਾਬ
ਵਿੱਚ ਰੁਲ ਰਹੇ ਪੀੜਤਾਂ ਤਕ ਇਸ ਪੈਕੇਜ ਦਾ ਲਾਭ ਨਹੀਂ ਪਹੂੰਚਾਇਆ।
ਜਸਟਿਸ (ਰਿ.) ਸੋਢੀ ਨੇ ਪੁਛਿਆ ਕਿ ਇਸ ਕਾਂਡ ਲਈ ਪ੍ਰਧਾਨ ਮੰਤਰੀ ਵਲੌਂ ਮੁਆਫੀ ਮੰਗ ਲਏ ਜਾਣ ਤੇ
ਸੰਸਦ ਵਿੱਚ ਨਿੰਦਿਆ ਪ੍ਰਸਤਾਵ ਪਾਸ ਹੋ ਜਾਣ ਤੋਂ ਬਾਅਦ ਇਸ ਕਾਂਡ ਨੂੰ ਭੁਲਾ ਦਿੱਤਾ ਜਾਇਗਾ ਜਾਂ
ਇਸਨੂੰ ਸਿੱਖ ਇਤਿਹਾਸ ਵਿਚੋਂ ਮਨਫੀ ਕਰ ਦਿੱਤਾ ਜਾਇਗਾ ਅਤੇ ਕੀ ਅਜਿਹਾ ਹੋ ਜਾਣ ਨਾਲ ਪੀੜਤਾਂ ਦੇ
ਸਾਰੇ ਮਸਲੇ ਹੋ ਜਾਣਗੇ? ਉਨ੍ਹਾਂ ਕਿਹਾ ਕਿ ਇਹ ਦੁਖ ਦੀ ਗਲ ਹੈ ਕਿ ਇਨ੍ਹਾਂ ਤੀਹ ਵਰ੍ਹਿਆਂ ਵਿੱਚ
ਪੀੜਤਾਂ ਦੇ ਨਾਂ ਤੇ ਉਨ੍ਹਾਂ ਨੂੰ ਵਰਤ ਕੇ ਰਾਜਸੀ ਰੋਟੀਆਂ ਤਾਂ ਸੇਂਕੀਆਂ ਜਾਂਦੀਆਂ ਚਲੀਆਂ ਆਈਆਂ
ਹਨ, ਪਰ ਉਨ੍ਹਾਂ ਦੇ ਸਨਮਾਨ-ਜਨਕ ਮੁੜ ਵਸੇਬੇ ਵਲ ਧਿਆਨ ਦੇਣ ਦੀ ਲੋੜ ਹੀ ਨਹੀਂ ਸਮਝੀ ਗਈ। ਉਨ੍ਹਾਂ
ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਤਕ ਪੀੜਤਾਂ ਦਾ ਸਨਮਾਨਜਨਕ ਵਸੇਬਾ ਨਹੀਂ ਹੁੰਦਾ ਤਦ ਤਕ
ਉਨ੍ਹਾਂ ਦੇ ਦਿਲਾਂ ਤੇ ਲਗੇ ਜ਼ਖਮਾਂ ਪੁਰ ਮਲ੍ਹਮ ਨਹੀਂ ਲਗ ਸਕੇਗੀ। ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੇ
ਨਿੰਦਾ ਪ੍ਰਸਾਤਵ ਪਾਸ ਕਰਨ ਦੀਆਂ ਮੰਗਾਂ ਨੂੰ ਲੈ ਕੇ ਜਿਤਨੇ ਮਰਜ਼ੀ ਪ੍ਰਦਰਸ਼ਨ ਕਰ ਲਏ ਜਾਣ।
26/10/14)
ਬਲਦੇਵ ਸਿੰਘ ਟੌਂਰਾਟੋ
ਸਤਿਕਾਰ ਯੋਗ ਭਾਈ ਗੁਰਸਰਨ ਸਿੰਘ ਕਸੇਲ ਜੀ ਗੁਰ ਫਤਿਹ ਪ੍ਰਵਾਣ ਕਰਨੀ,
ਦਾਸ ਦੀ ਸਮਝ ਮੁਤਾਬਕ ਇਸ ਪਾਉੜੀ ਦੇ ਅਰਥ ਹੀ ਸਹੀ ਨਹੀਂ ਹੋਇ ਹੈ। ਦਾਸ ਦੀ ਸਮਝ
ਮੁਤਾਬਕ ਇਹ ਵਾਰ ਭਾਈ ਗੁਰਦਾਸ ਜੀ ਦੀ ਹੈ। ਤੁਸ ਜਿਹੀ ਬੁਧੀ ਮੁਤਾਬਕ ਇਸ ਨੂੰ ਅਰਥਾਉਣ ਦੀ ਕੋਸ਼ਿਸ਼
ਕੀਤੀ ਹੈ, ਸਾਇਦ ਆਪ ਲਈ ਸਹਾਇਕ ਹੋ ਸਕੇ। ਬਾਕੀ ਨਿਰਨਾ ਤੁਸੀ ਆਪ ਕਰ ਲੈਣਾ। ੪੯ ਨੰ: ਪਾਉੜੀ ਨੂੰ
ਸਮਝਣ ਤੋਂ ਪਹਿਲਾ ੪੮ ਨੰ: ਪਾਉੜੀ ਨਾਲ ਲੜੀ ਜੋੜਨੀ ਜਰੂਰੀ ਹੈ।
ਵਾਰ ਪਹਿਲੀ ਪਾਉੜੀ ੪੮
ਪੰਜਿ ਪਿਆਲੇ ਪੰਜ ਪੀਰ ਛਟਮੁ ਪੀਰ ਬੈਠਾ ਗੁਰੁ ਭਾਰੀ।। (੧-੪੮-੧)
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।। (੧-੪੮-੨)
ਚਲੀ ਪੀੜੀ ਸੋਢੀਆਂ ਰੂਪੁ ਦਿਖਾਵਣਿ ਵਾਰੋ ਵਾਰੀ।। (੧-੪੮-੩)
ਦਲ ਭੰਜਨ ਗੁਰੁ ਸੂਰਮਾ ਬਡ ਜੋਧਾ ਬਹੁ ਪਰਉਪਕਾਰੀ।। (੧-੪੮-੪)
ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਿਲਾ ਤਕਿ ਦਰਸੁ ਨਿਹਾਰੀ।। (੧-੪੮-੫)
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ।। (੧-੪੮-੬)
ਕਲਿਜੁਗ ਪੀੜੀ ਸੋਢੀਆ ਨਿਹਚਲ ਨੀਵ ਉਸਾਰਿ ਖਲਾਰੀ।। (੧-੪੮-੭)
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ।। ੪੮।। (੧-੪੮-੮)
ਪਦ ਅਰਥ: - ਪੰਜਿ ਪਿਆਲੇ – ਜਿਵੇ ਪਹਿਲੇ ਪੰਜੇ ਸੱਚ ਨੂੰ ਪ੍ਰਣਾਏ ਹੋਏ ਸਨ। ਪੀਰ – ਸੱਚ। ਪੰਜ
ਪੀਰ – ਉਵੇ ਪੰਜਾਂ ਦੇ ਸੱਚ ਨੂੰ ਪ੍ਰਣਾਏ ਹੋਇਆ ਦੀ ਤਰ੍ਹਾਂ। ਛਠਮੁ – ਛੇਵਾਂ। ਪੀਰੁ – ਸੱਚ। ਬੈਠਾ
– ਟਿਕ ਜਾਣਾ। ਛਠਮੁ ਪੀਰੁ ਬੈਠਾ ਗੁਰੁ ਭਾਰੀ – ਛੇਵੇ ਦੇ ਅੰਦਰ ਵੀ ਜਦੋ ਉਹ ਵੱਡਾ ਗਿਆਨ ਰੂਪ ਸੱਚ
ਟਿਕ ਗਿਆ। ਅਰਜਨ ਕਾਇਆ ਪਲਟਿਕੈ ਮੂਰਤਿ ਹਰਗੋਬਿੰਦ ਸਵਾਰੀ – ਜਦੋ ਛੇਵੇ ਦੇ ਅੰਦਰ ਇਹ ਪੂਰਨ ਸੱਚ
ਟਿਕ ਗਿਆ ਤਾਂ ਅਰਜਨ ਜੀ ਨੇ ਹਰਗੋਬਿੰਦ ਜੀ ਦੀ ਕਾਇਆ ਪਲਟ ਕੇ ਉਨ੍ਹਾਂ ਦੀ ਮੂਰਤਿ ਸਵਾਰ ਦਿੱਤੀ ਭਾਵ
ਆਪਣਾ ਹੀ ਰੂਪ ਬਣਾ ਦਿੱਤਾ। ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ – ਇਸ ਤਰਾਂ ਸੋਢੀਆ ਦੀ
ਪੀੜੀ ਅੱਗੇ ਤੋਂ ਅੱਗੇ ਚਲੀ ਆਪਣੀ ਜੁਮੇਵਾਰੀ ਗਿਆਨ ਦੀ ਬਖਸਿਸ ਨਾਲ ਇਸ ਤੋਂ ਅੱਗੇ ਨਿਬਾਈ। ਰੂਪੁ –
ਗਿਆਨ ਦੀ ਬਖਸ਼ਿਸ਼। ਦਿਖਾਉਣਾ – ਨਿਬਹਾਉਣਾ। ਦਲਭੰਜਨ – ਅਗਿਆਨਤਾ ਦੇ ਦਲ ਨੂੰ ਖਤਮ ਕਰਨਾ। ਦਲਭੰਜਨ
ਗੁਰੁ ਸੂਰਮਾ – ਇਹ ਉੱਤਮ ਗਿਆਨ ਅਗਿਆਨਤਾ ਦੇ ਦਲ ਦਾ ਖਾਤਮਾ ਕਰਨ ਵਾਲਾ ਹੈ। ਸੂਰਮਾ - ਉੱਤਮ। ਬਡ
ਯੋਧਾ ਪਰਉਪਕਾਰੀ – ਇਹ ਜੁਮੇਵਾਰੀ ਕੋਈ ਵੱਡਾ ਮਹਾਨ ਜੋਧਾ ਪਰਉਪਕਾਰੀ ਪੁਰਖ ਹੀ ਨਿਭਾ ਸਕਦਾ ਹੈ।
ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਿਲਾ – ਸਿਖਾਂ ਨੇ ਬੇਨਤੀ ਕਰਕੇ ਛੇਵੇ ਮਹਿਲੇ (ਨਾਨਕ ਸਰੂਪ
ਹਰਗੋਬਿੰਦ ਸਹਿਬ ਜੀ) ਨੂੰ ਪੁੱਛਿਆ। ਦਰਸੁ – ਮਿਹਰ, ਬਖਸ਼ਿਸ਼। ਨਿਹਾਰੀ – ਨਜਰ। ਤਕਿ – ਕਰਨਾ,
ਤੱਕਣਾ, ਕਰਕੇ। ਤਕਿ ਦਰਸੁ ਨਿਹਾਰੀ – ਸਾਡੇ ਤੇ ਮਿਹਰ ਦੀ ਨਦਰ ਕਰੋ ਭਾਵ ਸਾਨੂੰ ਸਮਝਾਉ। ਅਗਮ
ਅਗੋਚਰ ਸਤਿਗੁਰੂ – ਛੇਵੇ ਮਹਲੇ (ਹਰਗੋਬਿੰਦ ਸਹਿਬ ਜੀ ਨੇ ਜਵਾਬ ਦਿੱਤਾ) ਕਿ ਜਿਹੜੇ
ਸੰਸਾਰੀ-ਅਵਤਾਰਵਾਦੀ (ਕਲਿਜੁਗ-ਅਗਿਆਨਤਾ ਦੇ ਹਨੇਰੇ ਵਿੱਚ) ਆਪਣੇ ਆਪ ਨੂੰ ਸਦੀਵੀ ਸਥਿਰ ਵਾਲੇ ਅਗਮ
ਅਗੋਚਰ, ਸਤਿਗੁਰੂ ਅਖਵਾੳੇਦੇ ਹਨ। ਬੋਲੇ ਮੁਖ ਤੇ – ਆਪਣੇ ਆਪ ਨੂੰ ਆਪਣੇ ਮੂੰਹ ਤੋਂ
ਬੋਲੇ-ਅਖਵਾਉਣਾ, ਬੋਲਦੇ ਹਨ। ਬੋਲੇ ਮੁਖ ਤੇ ਸੁਣਹੁ ਸੰਸਾਰੀ – ਜਿਹੜੇ ਸੰਸਾਰੀ (ਅਵਤਾਰਵਾਦੀ) ਆਪਣੇ
ਮੂੰਹ ਤੋਂ ਆਪ ਆਪਣੇ ਆਪ ਨੂੰ ਸਤਿਗੁਰੂ ਅਖਵਾਉਦੇ ਹਨ। ਕਲਿਜੁਗ – ਇਸ ਅਗਿਆਨਤਾ ਦੇ ਘੋਰ ਹਨੇਰੇ
ਵਿੱਚ। ਖਲਾਰੀ – ਖਿਲਾਰਨਾ, ਖਿਦੇੜਨਾ। ਕਲਿਜੁਗ ਪੀੜੀ ਸੋਢੀਆ ਨਿਹਚਲ ਨੀਵ ਉਸਾਰਿ ਖਲਾਰੀ। ਜੁਗਿ
ਜੁਗਿ ਸਤਿਗੁਰ ਧਰੇ ਅਵਤਾਰੀ - ਇਸ ਅਗਿਆਨਤਾ ਦੇ ਘੋਰ ਹਨੇਰੇ ਵਿੱਚ ਜੋ (ਅਵਤਾਰਵਾਦੀ) ਆਪਣੇ ਆਪ ਨੂੰ
ਸਤਿਗੁਰ ਦੇ ਹਰੇਕ ਜੁਗ ਅੰਦਰ ਅਵਤਾਰ ਧਾਰਨ ਦੀ ਨੀਹ ਜੋ ਅੱਗੇ ਤੋਂ ਅੱਗੇ ਨਿਹਚਲ-ਨਿਰੰਤਰ ਉਸਰ ਰਹੀ
ਹੈ। ਉਸਾਰੀ ਨੂੰ ਖਿਦੇੜਨ ਦੀ ਜੁਮੇਵਾਰੀ ਸੋਢੀਆ ਦੀ ਪੀੜੀ ਸਿਰ ਆਈ ਹੈ।
ਨੋਟ: - ਇਸ ਪਾਉੜੀ ਅੰਦਰ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦੀ ਕਿੰਨੇ ਜੋਰਦਾਰ
ਸਬਦਾਂ ਅੰਦਰ ਦ੍ਰਿੜਤਾ ਦੀ ਝਲਕ ਹੈ। ਇਕੋ ਇੱਕ ਗੁਰਮਤਿ ਸਿਧਾਂਤ ਹੀ ਹੈ ਜੋ ਅਵਤਾਰਵਾਦ-ਦੇਹਧਾਰੀਆ
ਦੇ ਰੱਬ ਹੋਣ ਦੇ ਭਰਮ ਦੀਆਂ ਜੜ੍ਹਾਂ ਉਖੇੜਨ ਦੇ ਸਮਰਥ ਹੈ।
ਅਰਥ: - ਜਿਵੇਂ ਪਹਿਲੇ ਪੰਜੇ ਮਹਲੇ ਸੱਚ ਨੂੰ ਪ੍ਰਣਾਏ ਹੋਇ ਸਨ। ਜਦੋਂ ਅਰਜਨ ਦੇਵ ਪਾਤਸਾਹ
ਜੀ ਨੇ ਗਿਆਨ ਨਾਲ ਹਰਿਗੋਬਿੰਦ ਜੀ ਦੀ (ਗਿਆਨ ਦੀ ਬਖਸ਼ਿਸ਼ ਨਾਲ) ਕਾਇਆ ਪਲਟਿ ਕੇ ਉਨ੍ਹਾਂ ਦੀ ਮੂਰਤਿ
ਸਵਰਿ ਦਿੱਤੀ ਤਾਂ ਉਵੇਂ ਹੀ ਪਹਿਲੇ ਪੰਜਾਂ ਦੇ ਸੱਚ ਨੂੰ ਪ੍ਰਣਾਏ ਹੋਇਆ ਦੀ ਤਰ੍ਹਾਂ ਉਹੀ ਵੱਡਾ
ਗਿਆਨ ਰੂਪ ਸੱਚ ਹਰਗੋਬਿੰਦ ਸਹਿਬ ਜੀ ਅੰਦਰ ਟਿਕ ਗਿਆ। ਇਸ ਤਰ੍ਹਾਂ ਸੋਢੀਆ ਦੀ ਪੀੜੀ ਅੱਗੇ ਤੋਂ
ਅੱਗੇ ਚਲੀ ਅਤੇ ਸੋਢੀਆ ਨੇ ਗਿਆਨ ਦੀ ਬਖਸ਼ਿਸ਼ ਨਾਲ ਇਹ ਜੁਮੇਵਾਰੀ ਅੱਗੇ ਤੋਂ ਅੱਗੇ ਨਿਭਾਈ। ਇਹ ਉੱਤਮ
ਗਿਆਨ, ਅਗਿਆਨਤਾ ਦੇ ਦਲ (ਅਵਤਾਰਵਾਦ ਦੇ ਰੱਬ ਹੋਣ ਦੇ ਭਰਮ) ਦਾ ਖਾਤਮਾ ਕਰਨਵਾਲਾ ਹੈ ਅਤੇ ਇਹ
ਜੁਮੇਵਾਰੀ ਕੋਈ ਵੱਡਾ ਮਹਾਨ ਜੋਧਾ ਪਰਉਪਕਾਰੀ ਪੁਰਖ ਹੀ ਨਿਭਾ ਸਕਦਾ ਹੈ। ਸਿਖਾਂ ਨੇ ਛੇਵੇ ਮਹਲੇ
(ਨਾਨਕ ਸਰੂਪ ਹਰਗੋਬਿੰਦ ਸਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ ਕਿ ਸਾਡੇ ਤੇ ਮਿਹਰ ਦੀ ਨਦਰਿ ਕਰੋ
ਭਾਵ ਸਾਨੂੰ ਇਸ ਵੀਵਾਰਧਾਰਾ ਬਾਰੇ ਸਮਝਾਉ ਤਾਂ ਛੇਵੇ ਮਹਲੇ (ਨਾਨਕ ਸਰੂਪ ਹਰਗੋਬਿੰਦ ਸਹਿਬ ਜੀ) ਨੇ
ਸਮਝਾਇਆ ਕਿ ਸੁਣੋ ਜਿਹੜੇ ਸੰਸਾਰੀ-ਅਵਤਾਰਵਾਦੀ ਅਗਿਆਨਤਾ ਦੇ ਹਨੇਰੇ ਵਿੱਚ ਆਪਣੇ ਮੁਖ ਤੋਂ ਆਪਣੇ ਆਪ
ਨੂੰ ਸਤਿਗੁਰ ਅਖਵਾਉਦੇ ਹਨ, ਇਨ੍ਹਾਂ ਅਵਤਾਰਵਾਦੀਆਂ ਦੀ ਨੀਹ ਦੀ ਉਸਾਰੀ ਜੋ ਹਰ ਜੁਗ ਜੁਗ ਭਾਵ ਜੁਗਾ
ਜੁਗਾਤ੍ਰਾ ਤੋਂ, ਅੱਗੇ ਤੋਂ ਅੱਗੇ ਆਪਣੇ ਆਪ ਨੂੰ ਸਤਿਗੁਰ ਦੇ ਅਵਤਾਰ ਧਾਰਨ ਦੀ ਨੀਹ ਜੋ
ਨਿਹਚਲ-ਨਿਰੰਤਰ ਭਾਵ ਲਗਾਤਾਰ ਉਸਰ ਰਹੀ ਹੈ ਇਸ ਨੂੰ ਖਿਦੇੜਨ ਦੀ ਜੁਮੇਵਾਰੀ ਸੋਢੀਆ ਦੀ ਪੀੜੀ ਸਿਰ
ਆਈ ਹੈ। ਭਾਵ ਅਵਤਾਰਵਾਦ ਦੇ ਸਤਿਗੁਰ ਰੱਬ ਹੋਣ ਦੇ ਭਰਮ ਨੂੰ ਨਿਕਾਰਿਆ ਹੈ।
ਨੋਟ:- ਇਸ ਕਰਮਕਾਂਡੀ ਬੁਰਆਈ ਨੂੰ ਨਿਕਾਰਨ ਲਈ ਗੁਰਮਤਿ ਦੇ ਧਾਰਨੀਆ ਦੇ ਸਿਰ ਅੱਜ
ਜੁਮੇਵਾਰੀ ਹੈ। ਉਹ ਗੁਰਮਤਿ ਸਿਧਾਂਤ ਤੋਂ ਸੇਧ ਲੈ ਕਰ ਇਸ ਅਵਤਾਰਵਾਦੀ, ਅਖੌਤੀ ਸਾਧਵਾਦ ਦੀ ਉੱਪਜ
ਰਹੀ ਬੁਰਆਈ ਨੂੰ ਨਿਕਾਰਨ ਲਈ ਅੱਗੇ ਆਉਣ ਤਾਂ ਜੋ ਕਿ ਸਮੁੱਚੀ ਮਾਨਵਤਾ ਅਵਤਾਰਵਾਦੀ-ਦੇਹਧਾਰੀ
ਗੁਲਾਮੀ ਤੋਂ ਬਚ ਸਕੇ। ਕਿਉਕਿ ਗੁਰਮਤਿ ਅਨੁਸਾਰ ਸਤਿਗੁਰ ਅਵਤਾਰ ਨਹੀ ਧਾਰਦਾ ਉਹ ਅਜੂੰਨੀ ਹੈ।
ਇਸ ਤੋਂ ਅਗਲੀ ਪਾਉਵੀ ਨੰ: ੪੯ ਨੂੰਸਮਝਣ ਵੇਲੇ ਪਾਉੜੀ ਨੰ: ੪੮ ਨੂੰ ਨਹੀਂ ਭੁਲਣਾ।
ਵਾਰ ਪਹਿਲੀ ਪਾਉੜੀ ੪੯।।
ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ।
ਦੁਆਪਰਿ ਸਤਿਗੁਰ ਹਰੀਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ।
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ।
ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ।
ਚਾਰੇ ਜਾਗੇ ਚਹੁ ਜੁਗੀ ਪੰਚਾਇਣਿ ਵਿਚਿ ਜਾਇ ਸਮਾਵੈ।
ਚਾਰੇ ਅਛਰ ਇੱਕ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ।
ਜਹਾਂ ਤੇ ਉਪਜਿਆ ਫਿਰਿ ਤਹਾਂ ਸਮਾਵੈ।। ੪੯।। ੧।।
ਨੋਟ: - ਕਿਸੇ ਹੋਰ ਹੱਥ ਲਿਖਤ ਵਿੱਚ ਇੱਕ ਹੋਰ ਪੰਗਤੀ ਇਵੇਂ ਹੈ
ਵਾਹਿਗੁਰੂ ਜਪਿ ਪਿਆਰ ਸਿਉ ਸੋ ਨਰੁ ਬਹੁੜ ਜੂਨਿ ਨਹੀ ਆਵੈ।
ਪਦ ਅਰਥ: - ਸਤਿਜੁਗਿ – ਬਿਪਰਵਾਦੀ ਸੋਚ ਵਲੋਂ ਸਮੇਂ ਨੂੰ ਦਿੱਤਾ ਨਾਮ। ਸਤਿਗੁਰ - ਸਦੀਵੀ
ਸਥਿਰ ਰਹਿਣਾ ਵਾਲਾ, ਪਰ ਇਥੇ ਇਹ ਸਬਦ ਵਿਸਨੂੰ ਵਲੋਂ ਆਪਣੇ ਆਪ ਨਾਲ ਜੋੜਨ ਦਾ ਜਿਕਰ ਹੈ। ਵਾਸਦੇਵ –
ਜਿਸ ਵਿੱਚ ਸਭ ਦਾ ਨਿਵਾਸ ਹੈ ਅਰ ਜੋ ਸਭ ਵਿੱਚ ਹੈ, ਭਾਵ ਰੰਮਿਆ ਹੋਇਆ ਮ: ਕੋਸ। ਪਰ ਇਥੇ ਵਿਸਨੂੰ
ਵਲੋਂ ਆਪਣੇ ਆਪ ਨੂੰ ਰੰਮਿਆ ਹੋਇਆ ਦਰਸਾਉਣ ਦਾ ਜਿਕਰ ਹੈ। ਵਵਾ – ਆਪਣੀ ਆਪ ਹੀ ਵਾਹ, ਵਾਹ। ਨਾਮੁ –
ਸੱਚ। ਵਿਸਨਾ ਨਾਮੁ – ਵਿਸਨੂੰ ਵਲੋਂ ਆਪਣੇ ਆਪ ਨੂੰ ਸੱਚਾ ਸਤਿਗੁਰ, ਸਭ ਥਾਈ ਵਸਣ ਵਾਲਾ ਜਣਾਕੇ।
ਜਪਾਵੈ – ਮੰਨਤ ਕਰਾਉਣੀ, ਕਰਾਈ, ਭਾਵ ਪ੍ਰਚਾਰਿਆ। (ਅਖੀਰ ਆਪਣੇ ਆਪ ਨੂੰ ਸਤਿਗੁਰ ਅਖਵਾਉਣ ਵਾਲਾ
ਖਤਮ ਹੋ ਗਿਆ) ਦੁਆਪਰਿ ਸਤਿਗੁਰ – ਦੁਆਪਰ ਦੇ ਅਵਤਾਰੀ ਵਲੋਂ ਆਪਣੇ ਆਪ ਨੂੰ ਸਤਿਗੁਰ ਅਖਵਾਇਆ।
ਹਰੀਕ੍ਰਿਸਨ – ਕ੍ਰਿਸਨ ਨੇ। ਹਾਹਾ – ਹਾਂ ਹਾਂ ਮੈਂ, ਮੈਂ। ਇਹ ਗੱਲ ਠੀਕ ਵੀ ਹੈ ਕਿ ਕ੍ਰਿਸਨ ਮਹਾ
ਭਾਰਤ ਅਤੇ ਗੀਤਾ ਵਿੱਚ ਮੈਂ ਮੈਂ ਹੀ ਕਰਦਾ ਨਜਰ ਆਉਦਾ ਹੈ। ਨਾਮੁ ਜਪਾਵੈ – ਆਪਣੇ ਸਤਿਗੁਰ ਹੋਣ ਦੀ
ਮੰਨਤ ਕਰਵਾਈ ਭਾਵ ਪ੍ਰਚਾਰਿਆ। (ਦੁਆਪਰ ਦਾ ਆਪਣੇ ਆਪ ਨੂੰ ਸਤਿਗੁਰ ਅਖਵਾਉਣ ਵਾਲਾ ਵੀ ਨਹੀਂ ਰਿਹਾ
ਉਹ ਵੀ ਖਤਮ ਹੋ ਗਿਆ) ਤ੍ਰੇਤੇ ਸਤਿਗੁਰ ਰਾਮ ਜੀ – ਤ੍ਰੇਤੇ ਦਾ ਸਤਿਗੁਰ ਰਾਮ ਜੀ ਬਣ ਬੈਠਾ। ਰਾਰਾ
ਰਾਮ ਜਪੈ ਸੁਖ ਪਾਵੈ – ਉਨੇ ਇਹ ਪ੍ਰਚਾਰਨਾ ਸੁਰੂ ਕਰ ਦਿੱਤਾ ਕਿ ਰਾਰਾ-ਰੰਮਿਆ ਹੋਇਆ ਰਾਮ, ਸਤਿਗੁਰ
ਮੈ ਹੀ ਹਾਂ, ਜਿਹੜਾ ਮੈਨੂੰ ਰੰਮਿਆ ਹੋਇਆ ਰਾਮ ਸਮਝੇਗਾ ਸੁਖ ਉਹ ਹੀ ਪਾਵੇਗਾ। ਗਲਿ ਕੀ ਆਪਣੇ ਆਪ
ਨੂੰ ਸਤਿਗੁਰ ਅਖਵਾਉਣ ਵਾਲਾ ਰਿਹਾਂ ਕੋਈ ਵੀ ਨਹੀ। (ਨੋਟ: - ਸਤਿਗੁਰ ਤਾਂ ਸਦੀਵੀ ਸਥਿਰ ਰਹਿਣ ਵਾਲਾ
ਹੀ ਹੈ, ਆਪਣੇ ਆਪ ਨੂੰ ਸਤਿਗੁਰ ਅਖਵਾਉਣ ਵਾਲਿਆ ਵਿੱਚੋਂ ਕੋਈ ਵੀ ਨਹੀਂ ਰਿਹਾ, ਜੋ ਜਨਮ ਮਰਨ ਤੋਂ
ਰਹਿਤ ਹੈ ਉਹ ਹੀ ਸਦੀਵੀ ਹੈ)। ਕਲਿਜੁਗਿ – ਅਗਿਆਨਤਾ ਦੇ ਇਸ ਘੋਰ ਹਨੇਰੇ ਵਿੱਚ। ਗੁਰ – ਗਿਆਨ ਦੀ
ਬਖਸ਼ਿਸ਼। ਨਾਨਕ ਗੁਰ ਗੋਵਿੰਦ – ਨਾਨਕ ਜੀ ਨੇ ਪਾਲਕ ਅਤੇ ਰਖਿਅਕ ਦੀ ਬਖਸ਼ਿਸ਼ ਨਾਲ। ਅਲਾਵੈ – ਅਲਾਵਾ
ਤੋਂ ਅਲਾਵੈ, ਹੈ – ਇਸ ਤੋਂ ਭਿੰਨ, ਭਾਵ ਇਸ ਤੋਂ ਉਲਟ। ਦੇਖੋ ਮ: ਕੋਸ ਅਲਾਵਾ। ਗਗਾ – ਗਿਆਨ। ਨਾਮੁ
– ਸੱਚ। ਗਗਾ ਗੋਵਿੰਦ ਨਾਮੁ ਅਲਾਵੈ – ਗੋਬਿੰਦ ਦੇ ਗਿਆਨ ਦੀ ਬਖਸ਼ਿਸ਼ ਨਾਲ (ਅਵਤਾਰਵਾਦ ਦੇ ਰੱਬ ਹੋਣ
ਦੇ ਭਰਮ) ਤੋਂ ਉਲਟ, ਭਿੰਨ (different)
ਸੱਚ ਪ੍ਰਚਾਰਿਆ।
ਚਾਰੇ – ਚਾਰਾ ਜੋਈ, ਭਾਵ ਅਵਤਾਰਵਾਦੀਆਂ ਵਲੋਂ ਆਪਣੇ ਸਤਿਗੁਰ ਹੋਣ ਦੇ ਭਰਮ ਦੀ ਕੀਤੀ ਚਾਰਾ
ਜੋਈ-ਭਟਕਣਾ। ਜਾਗੇ – ਭਟਕੇ। ਚਾਰੇ ਜਾਗੇ – ਅਵਤਾਰਵਾਦੀਆਂ ਵਲੋਂ ਆਪਣੇ ਆਪ ਦੇ ਸਤਿਗੁਰ ਹੋਣ ਦੀ
ਕੀਤੀ ਹੋਈ ਚਾਰਾ ਜੋਈ-ਕੋਸ਼ਿਸ਼ ਜਿਸ ਵਿੱਚ ਉਹ ਆਪ ਹੀ ਭਟਕ ਗਏ ਭਾਵ ਗਵਾਚ ਗਏ ਭਾਵ ਪਤਾ ਹੀ ਨਹੀਂ ਕਿ
ਜੋ ਗੱਲ ਕਰ ਰਹੇ ਹਾਂ ਇਸ ਗੱਲ ਵਿੱਚ ਕੋਈ ਵਜਨ ਨਹੀਂ ਹੈ। ਜਿਵੇਂ ਵਿਸਨੂੰ ਆਪਣੇ ਆਪ ਨੂੰ ਕਹਿੰਦਾ
ਮੈਂ ਸਤਿਗੁਰ-ਸਦਾ ਸਦੀਵੀ ਰਹਿਣਾ ਵਾਲਾ ਹਾਂ, ਪਰ ਇਸ ਗੱਲ ਵਿੱਚ ਕੋਈ ਵਜਨ ਨਹੀਂ, ਸਦੀਵੀ ਰਹਿ ਨਹੀਂ
ਸਕਿਆ। ਇਸੇ ਤਰ੍ਹਾਂ ਰਾਮ ਅਤੇ ਕ੍ਰਿਸ਼ਨ ਵੀ ਆਪਣੇ ਨੂੰ ਇਹੀ ਕਹਿੰਦਾ ਸੀ ਕਿ ਮੈਂ ਸਤਿਗੁਰ ਹਾਂ,
ਉਸਨੂੰ ਇਹ ਨਹੀਂ ਪਤਾ ਕਿ ਜਿਹੜਾ ਸਾਡੇ ਤੋਂ ਪਹਿਲਾ ਆਪਣੇ ਆਪ ਨੂੰ ਸਤਿਗੁਰ ਅਖਵਾਉਣ ਵਾਲਾ ਸੀ ਉਹ
ਨਹੀਂ ਰਹਿ ਸਕਿਆ ਤਾਂ ਮੈ ਕਿਵੇ ਰਹਿ ਸਕਦਾ ਹਾਂ। ਇਹ ਭਟਕਣਾ ਹੈ ਆਪ ਭਟਕੇ ਹੋਇਆ ਵਲੋਂ ਹੋਰਨਾਂ ਨੂੰ
ਭਟਕਾਉਣਾ। ਚਾਰੇ ਜਾਗੇ – ਚਹੁ ਜੁਗਾ ਅੰਦਰ (ਅਵਤਰਵਾਦੀਆਂ) ਦੀ ਕੀਤੀ ਹੋਈ ਚਾਰਾ ਜੋਈ-ਭਟਕਣਾ ਹੈ,
ਜਿਸ ਅੰਦਰ ਆਪ ਭਟਕਿਆਂ ਹੋਇਆਂ ਵਲੋਂ ਲੋਕਾਈ ਨੂੰ ਭਟਕਾਉਣ ਦੀਆਂ ਗੱਲਾਂ ਹਨ। ਸੋ ਇਸ ਵਾਸਤੇ, ਚਾਰੇ
ਜਾਗੇ – ਆਪਣੀ ਚਾਰਾ ਜੋਈ ਅੰਦਰ ਭਟਕੇ।
ਹਿੰਸਾ ਵਿੱਚ ਹੀ ਭਟਕੇ। ਚਹੁ ਜੁਗੀ – ਚਾਰਾਂ ਜੁਗਾਂ ਦੇ ਅੰਦਰ। ਜੋ ਬਿਪਰਵਾਦੀਆ ਦੇ ਬਣਾਏ ਹੋਇ ਚਾਰ
ਜੁਗ ਹਨ। ਪੰਚਾਇਣ – ਪੰਜ ਭੂਤਕ ਸਰੀਰ, ਦੇਹ। ਜਾਇ ਸਮਾਵੈ – ਸਮਾ ਜਾਣਾ, ਮਰ ਜਾਣਾ, ਗਰਕ ਹੋ ਜਾਣਾ,
ਗਰਕ ਹੋ ਗਏ। ਪੰਚਾਇਣ ਪੰਜ ਭੂਤਕ ਸਰੀਰ ਆਵਤਾਰਵਾਦੀ ਆਪਣੇ ਆਪ ਨੂੰ ਸਤਿਗੁਰ ਅਖਵਾਉਣ ਵਾਲੇ ਆਪਣੇ ਆਪ
ਵਿੱਚ ਆਪ ਹੀ ਗਰਕ ਹੋ ਗਏ। ਅਛਰ – ਛਲਿ ਰਹਿਤ। ਇੱਕ ਕਰਿ – ਇੱਕ ਪਾਸੇ ਕਰਕੇ। ਚਾਰੇ – ਚਾਰਾ
ਜੋਈ-ਭਟਕਣਾ। ਚਾਰੇ ਅਛਰ ਇੱਕ ਕਰਿ – ਕਰਮਕਾਂਡੀਆਂ ਵਲੋ ਚਹੁ ਜੁਗਾਂ ਅੰਦਰ ਕੀਤੀ ਗਈ, ਚਾਰਾ
ਜੋਈ-ਭਟਕਣਾਂ, ਇੱਕ ਪਾਸੇ ਕਰਕੇ ਛਲਿ ਰਹਿਤ। ਵਾਹਿਗੁਰੂ – ਅਸਚਰਜ, ਨਿਵੇਕਲਾ। ਜਪੁ ਮੰਤ੍ਰ – ਰੱਬ
ਦੇ ਅਜੂਨੀ ਹੋਣ ਗੁਰਮਤਿ ਦੇ ਮੂਲ ਸਿਧਾਤ, ਮੂਲ ਮੰਤ੍ਰ ਵਲ ਇਛਾਂਰਾ ਹੈ। ਜੂਨਿ – ਜੂਨੀਆਂ ਵਿੱਚ ਆਉਣ
ਵਾਲੇ ਭਾਵ ਅਵਤਾਰਵਾਦੀ। ਬਹੁੜ – ਮੁੜਕੇ, ਵਾਪਸ। ਵਾਹਿਗੁਰੂ ਜਪਿ ਪਿਆਰ ਸਿਉ ਸੋ ਨਰ ਨਰੁ ਬਹੁੜ
ਜੂਨਿ ਨਹੀ ਆਵੈ – ਜਿਹੜੇ ਨਰ ਇਸ ਅਸਚਰਜ-ਨਿਵੇਕਲੇ ਸਿਧਾਤ ਨੂੰ ਅਪਣਾਉਦੇ ਹਨ ਜਾਂ ਜਿਨ੍ਹਾਂ ਨੇ
ਅਪਣਾਇਆ ਉਹ ਫਿਰ ਮੁੜ ਅਵਤਾਰਵਾਦੀਆ ਦੇ ਚੁੰਗਲ ਵਿੱਚ ਨਹੀ ਆਉਦੇ ਭਾਵ ਨਹੀ ਫਸਦੇ, ਨਹੀ ਫਸੇ। ਜਹਾਂ
– ਜਹਾਨ। ਜਹਾਂ ਤੇ ਉਪਜਿਆ – ਜੋ ਜਹਾਨ ਤੇ ਉਪਜਿਆ, ਭਾਵ ਜੰਮਿਆ। ਫਿਰਿ ਤਹਾਂ – ਫਿਰ ਉਥੇ ਹੀ।
ਸਮਾਵੈ – ਖਤਮ ਹੋ ਜਾਂਦਾ ਹੈ।” ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜ ਕੈ
ਕਾਲਿ।। “ ਪੰਨਾ ੧੪੨੯ ਗੁਰੂ ਗ੍ਰੰਥ।।
ਨੋਟ: - ਗਿਆਨੀ ਹਜਾਰਾ ਸਿੰਘ ਜੀ ਪੰਡਤ ਇੱਕ ਹੋਰ ਕਿਸੇ ਲਿਖਤੀ ਨੁਖਸੇ ਭਾਵ ਹੱਥ ਲਿਖਤ
ਨੁਖਸੇ ਅੰਦਰ ਇਸ ਪਾਉੜੀ ਵਿੱਚ ਇੱਕ ਹੋਰ ਵਾਧੂ ਸਤਰ ਬੀ ਦਿੱਤੀ ਹੈ, ਜੋ ਉਥੇ ਅੰਤਲੀ ਸਤਰ ਤੋਂ
ਪਹਿਲਾ ਰੱਖੀ ਹੋਈ ਹੈ। ਉਹ ਇਉਂ ਹੈ: -
ਵਾਹਿਗੁਰੂ ਜਪਿ ਪ੍ਰੇਮ ਸਿਅੁ ਸੋ ਨਰ ਬਹੁੜ ਜੂਨਿ ਨਹੀ ਆਵੈ।
ਇਹ ਸਤਰ ਜੇਕਰ ਇਸ ਪਾਉੜੀ ਦੀ ਅਖੀਰਲੀ ਪੰਗਤੀ ਤੋਂ ਪਹਿਲਾ ਜੋੜ ਕਿ ਅਰਥ ਕਰੀਏ, ਜਿਵੇ ਦਾਸ ਵਲੋ
ਕੋਸ਼ਿਸ਼ ਕੀਤੀ ਗਈ ਹੈ, ਤਾਂ ਇਸ ਪਾਉੜੀ ਦੀ ਵਿਆਖਿਆ ਅੰਦਰ ਗੁਰਮਤਿ ਸਿਧਾਂਤ ਦੀ ਪ੍ਰੋੜਤਾ ਦਾ ਨਮੂੰਨਾ
ਹੋਰ ਉਭਰਕੇ ਸਾਹਮਣੇ ਆਉਦਾ ਹੈ। ਇਸ ਸਤਰ ਦਾ ਸਿਧਾਂਤਕ ਪੱਖ, ਤੋਲ, ਮਾਪ, ਬੋਲੀ, ਸੈਲੀ ਹੂ ਬਹੂ ਇਸ
ਪਾਉੜੀ ਨਾਲ ਮੇਲ ਖਾਂਦਾ ਹੈ।
ਅਰਥ: - ਸਤਿਜੁਗ ਦੇ ਅੰਦਰ ਵਿਸਨੂੰ ਨੇ ਆਪਣੇ ਮੂੰਹ ਤੋਂ ਆਪਣੇ ਆਪ ਨੂੰ ਹੀ ਵਾਹ ਵਾਹ
ਸਤਿਗੁਰ-ਸਦੀਵੀ ਸਥਿਰ ਰਹਿਣ ਵਾਲਾ ਸਭ ਥਾਈ ਰੰਮਿਆ ਹੋਇਆ ਅਤੇ ਆਪਣੇ ਸੱਚੇ ਹੋਣ ਦੀ ਜਪਾਵੈ-ਮੰਨਤ
ਕਰਵਾਈ ਭਾਵ ਪਰਚਾਰਿਆ। (ਅਖੀਰ ਮੁਕਦੀ ਗਲ ਆਪਣੇ ਆਪ ਨੂੰ ਸਤਿਗੁਰ ਅਖਵਾਉਣ ਵਾਲਾ ਖਤਮ ਹੋ ਗਿਆ)
ਉਸਦੇ ਖਤਮ ਹੋ ਜਾਣ ਤੋਂ ਬਾਅਦ ਦੁਆਪਰ ਵਿੱਚ ਕ੍ਰਿਸਨ ਨੇ ਆਪਣੇ ਮੂੰਹ ਤੋਂ ਆਪਣੇ ਆਪ ਨੂੰ ਮੈ, ਮੈ
ਸੱਚਾ ਰੰਮਿਆ ਹੋਇਆ ਸਤਿਗੁਰ ਹੋਣ ਦੀ ਮੰਨਤ ਕਰਵਾਈ। (ਭਾਈ ਗੁਰਦਾਸ ਜੀ ਕਹਿੰਦੇ ਉਹ ਵੀ ਚਲ ਵੱਸਿਆ
ਭਾਵ ਉਸਦਾ ਵੀ ਭਾਂਡਾ ਭੱਜ ਗਿਆ) ਤ੍ਰੇਤੇ ਦਾ ਅਵਤਾਰ ਜਿਸਨੂੰ ਰਾਮ ਜੀ ਕਹਿੰਦੇ ਉਸਨੇ ਆਪਣੇ ਆਪ ਨੂੰ
ਇਹ ਕਹਿਕੇ ਆਪਣੀ ਮੰਨਤ ਕਰਵਾਈ ਕਿ ਰੰਮਿਆ ਹੋਇਆ ਸਤਿਗੁਰ ਮੈ ਹਾਂ ਅਤੇ ਜਿਹੜਾ ਮੈਨੂੰ-ਰਾਮ ਨੂੰ
ਰੰਮਿਆ ਹੋਇਆ ਜਾਣੇਗਾ ਸੁਖ ਉਹ ਹੀ ਪਾਵੇਗਾ। (ਆਪਣੇ ਆਪ ਨੂੰ ਰੰਮਿਆ ਹੋਇਆ ਅਖਵਾਉਣ ਵਾਲਾ ਵੀ ਨਹੀ
ਰਿਹਾ) ਇਸ ਕਲਿਜੁਗ-ਅਗਿਆਨਤਾ ਦੇ ਘੋਰ ਹਨੇਰੇ ਵਿੱਚ ਨਾਨਕ ਜੀ ਨੇ ਪਾਲਿਕ ਅਤੇ ਰਖਿਅਤ ਦੀ ਗੁਰ-
ਬਖਸ਼ਿਸ਼ ਗਿਆਨ ਨਾਲ (ਇਸ ਅਵਤਾਰਵਾਦੀ) ਵੀਚਾਰਧਾਰਾ ਦੇ ਉਲਟ, ਸੱਚ ਨੂੰ ਪਰਚਾਰਿਆ। (ਭਾਵ ਨਾਨਕ ਜੀ ਨੇ
ਆਪਣੇ ਆਪ ਨੂੰ ਸਤਿਗੁਰ ਅਖਵਾਕੇ ਇਨ੍ਹਾਂ ਅਵਤਾਰਵਾਦੀਆ ਵਾਂਗ ਲੋਕਾਈ ਨੂੰ ਛਲਿਆ ਨਹੀ)
ਜਿਹੜੇ ਚਾਰਾ ਜੋਈ ਵਿੱਚ ਆਪਣੇ (ਅਵਤਾਰਵਾਦੀ ਸਤਿਗੁਰ ਹੋਣ ਦੇ ਭਰਮ) ਅੰਦਰ ਚਹੁ ਜੁਗਾ ਤੋਂ ਭਟਕੇ
ਸਨ, ਉਹ ਆਪਣੀ ਇਸ ਪੰਜ ਭੂਤਕ ਸਰੀਰ ਦੀ ਭਟਕਣਾਂ ਵਿੱਚ ਹੀ ਭਟਕ ਕੇ, ਖਤਮ ਹੋ ਗਏ। ਨਾਨਕ ਜੀ ਨੇ ਇਸ
ਚਾਰਾ ਜੋਈ-ਭਟਕਣਾਂ ਨੂੰ ਇੱਕ ਪਾਸੇ ਕਰਕੇ ਵਾਹਿਗੁਰੂ-ਨਿਵੇਕਲਾ ਜਪੁ ਮੰਤ੍ਰ-ਮੂਲ ਮੰਤ੍ਰ ਦੇ ਸਿਧਾਂਤ
ਅਨੁਸਾਰ ਸਤਿਗੁਰ ਦੇ ਅਜੂੰਨੀ ਹੋਣ ਦੇ ਸੱਚ ਨੂੰ ਜਪਾਵੈ-ਮੰਨਤ ਕਰਵਾਈ ਭਾਵ ਪਰਚਾਰਿਆ। ਜਿਹੜੇ ਇਸ
ਅਸਚਰਜ-ਨਿਵੇਕਲੇ ਸਿਧਾਂਤ ਨੂੰ ਪ੍ਰੇਮ ਨਾਲ ਜਪੁ-ਅਪਣਾਉਦੇ ਹਨ ਉਹ ਨਰੁ-ਮਰਦ ਮਨੁੱਖ ਮੁੜ
ਜੂਨਿ-ਜੂਨਾਂ ਵਿੱਚ ਆਉਣ ਵਾਲੇ ਅਵਤਾਰਵਾਦੀਆ ਦੇ ਚੁੰਗਲ ਵਿੱਚ ਨਹੀ ਆਉਦੇ। ਉਹ ਜਾਣ ਜਾਂਦੇ ਹਨ
ਜਿਹੜਾ ਵੀ ਜਹਾਨ ਵਿੱਚ ਉਪਜਦਾ-ਜੰਮਦਾ ਹੈ ਉਹ ਮੁੜਿ ਇਸ ਜਹਾਨ ਵਿੱਚ ਹੀ ਖਤਮ ਹੋ ਜਾਂਦਾ ਹੈ।” ਜੋ
ਉਪਜਿਓ ਸੋ ਬਿਨਸਿ ਹੈ ਪਰੋ ਆਜ ਕੈ ਕਾਲਿ।। ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ।। ਪੰਨਾ
੧੪੨੯।। ਗੁਰੂ ਗ੍ਰੰਥ ਸਹਿਬ।। “ ਇਸ ਕਰਕੇ ਅਵਤਾਰਵਾਦ ਸਤਿਗੁਰ ਨਹੀਂ ਹੋ ਸਕਦਾ।
ਜਰੂਰੀ ਨੋਟ: - ਜੋ ਇਹ ਪਰਚਾਰਿਆ ਜਾ ਰਿਹਾਂ ਹੈ ਕਿ ਵਵਾ ਉਥੋ ਲਿਆ ਹੈ, ਹਾਹਾ, ਇਥੋ ਲਿਆ ਹੈ, ਗਗਾ
ਇਧਰੋ ਲਿਆ ਹੈ, ਰਾਰਾ ਇਧਰੋ ਲਿਆ ਹੈ, ਕਿਤੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਸੰਕੇਤ ਇਸ ਵਾਰ ਅੰਦਰ
ਨਹੀ ਮਿਲਦਾ ਹੈ।
ਕੁਝ ਵੀਰ ਇਹ ਦਲੀਲ ਦਿੰਦੇ ਹਨ ਕਿ ਇਹ ਪਾਉੜੀ ਇਸ ਕਰਕੇ ਸਹੀ ਨਹੀ ਹੈ ਕਿ ਸਤਿਜੁਗ ਤੋਂ ਬਾਅਦ ਦੁਆਪਰ
ਨਹੀ ਹੈ। ਤ੍ਰੇਤੇ ਤੋਂ ਬਾਅਦ ਵਿੱਚ ਦੁਆਪਰ ਸੀ। ਗੁਰਮਤਿ ਦੇ ਸਿਧਾਂਤ ਅਨੁਸਾਰ ਇੱਕ ਤੋਂ ਬਾਅਦ ਦੋ
ਹੀ ਹੁੰਦੇ ਹਨ ਕਦੀ ਇੱਕ ਤੋਂ ਬਾਅਦ ਤਿੰਨ ਨਹੀ ਹੁੰਦੇ। ਬਾਕੀ ਕਾਵ ਰੂਪ ਦੀ ਲਿਖਣ ਸੈਲੀ ਅਨੁਸਾਰ
ਕਿਤੇ ਸਤਿਜੁਗ ਤ੍ਰੇਤਾ ਦੁਆਪਰ ਲਿਖਿਆ ਮਿਲਦਾ ਹੈ ਕਿਤੇ ਸਤਿਜੁਗ ਦੁਆਪਰ, ਤ੍ਰੇਤਾ ਬਾਕੀ ਹੱਥ ਲਿਖਤਾ
ਦੇ ਉਤਾਰਿਆ ਸਮੇ ਕੋਈ ਪੰਗਤੀ ਅੱਗੇ ਪਿਛੇ ਵੀ ਹੋ ਗਈ ਹੋ ਸਕਦੀ ਹੈ।
ਭੁੱਲ ਚੁੱਕ ਦੀ ਖਿਮਾਂ
ਬਲਦੇਵ ਸਿੰਘ ਟੌਂਰਾਟੋ
25/10/14)
ਬਲਦੇਵ ਸਿੰਘ ਫਿਰੋਜ਼ਪੁਰ
ਡਾ:
ਇਕਬਾਲ ਸਿੰਘ ਢਿੱਲੋਂ ਜੀ। ਆਪ ਜੀ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ
ਜੀ।
ਡਾ: ਸਾਹਿਬ ਜੀ, ਆਪ ਜੀ ਨੂੰ ਪਤਾ ਹੀ ਹੈ, ਕਿ ਅੱਜ ਤੱਕ ਜਿਤਨੀਆਂ ਵੀ ਵਿਚਾਰਾਂ, ਇਸ
ਸਾਈਟ ਤੇ ਹੋਈਆਂ ਹਨ, ਆਮ ਕਰਕੇ ਉਹ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਬਿਨਾਂ ਹੀ ਸਮਾਪਤ ਹੋਈਆਂ
ਹਨ। ਜਾਂ ਝਗੜੇ ਨਾਲ ਸਮਾਪਤ ਹੋਈਆਂ।
ਘਟੋ-ਘਟ ਆਪਣੀਂ ਵਿਚਾਰ, ਕਿਸੇ ਨਤੀਜੇ ਤੇ ਤਾਂ ਪਹੁੰਚੀ,
ਕੇ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ, ਕਿ ਗੁਰੂ ਨਾਨਕ ਦਾ ਮਿਸ਼ਨ ‘ਭਗਤੀ ਲਹਿਰ, ਸੀ।
ਅਤੇ ਇਸ ਨਾਲ ਸਹਿਮਤ ਹੋ ਕਿ, ‘ਨਾਨਕ ਮਿਸ਼ਨ’ ਕੀ ਸੀ, ਇਹ ਗੁਰਬਾਣੀਂ ਵਿਚੋਂ ਲੱਭਿਆ ਜਾ ਸੱਕਦਾ ਹੈ।
ਬੇਸ਼ੱਕ ਮੈਂ ਨਾਨਕ ਮਿਸ਼ਨ ਦਾ ਅਜੇ ਮੈਂਬਰ ਨਹੀਂ ਬਣਿਆਂ, ਪਰ ਫਿਰ ਵੀ ਸਾਡੀ ਗੱਲਬਾਤ ਇੱਕ ਸਾਂਝੇ
ਮੈਂਬਰ ਦੀ ਤਰਾਂ ਹੋਈ।
ਇਹ ਸਾਡੇ ਦੋਹਾਂ ਭਰਾਵਾਂ ਵਾਸਤੇ ਹੀ ਖੁਸ਼ੀ ਦੀ ਗੱਲ ਹੋਣੀਂ ਚਾਹੀਦੀ ਹੈ।
ਬਾਕੀ ਲਿਖਾਰੀਆਂ ਜਾਂ ਪਾਠਕਾਂ ਨੂੰ ਵੀ ਇਹ ਸਿੱਖਣਾਂ ਚਾਹੀਦਾ ਹੈ।
ਕਿ ਕਿਸ ਤਰਾਂ ਪ੍ਰੇਮ ਪਿਆਰ ਭਰੇ ਮਾਹੌਲ ਵਿੱਚ ਗੱਲਬਾਤ ਕਰਨੀਂ ਚਾਹੀਦੀ ਹੈ।
ਆਪਣੀਂ ਗੱਲ ਕਹਿਣ ਦੇ ਨਾਲ ਨਾਲ ਦੂਸਰੇ ਦੀ ਗੱਲ ਵੀ ਸੁਣਨੀਂ ਚਾਹੀਦੀ ਹੈ।
ਫਿਲਹਾਲ ਆਪ ਸ: ਮੱਖਣ ਸਿੰਘ ਜੀ ਪਾਸੋਂ ਮੇਰਾ ਈ-ਮੇਲ ਪਤਾ ਲੈ ਲੈਣਾਂ ਜੀ।
ਜਦੋਂ ਮੈਂ ‘ਨਾਨਕ ਮਿਸ਼ਨ’ ਸੰਸਥਾ ਦਾ ਮੈਂਬਰ ਬਣਾਂਗਾ, ਤਾਂ ਡਾਕ-ਪਤਾ ਵੀ ਆਪ ਜੀ ਨੂੰ ਦੇ ਦੇਵਾਂ ਗਾ
ਜੀ।
ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ।
ਬਲਦੇਵ ਸਿੰਘ ਫਿਰੋਜ਼ਪੁਰ।
25/10/14)
ਸੰਦੀਪ ਸਿੰਘ
ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਨੂੰ ਮਨਾਂਉਂਦਿਆਂ ਖਾਲੜਾ ਵਿਖੇ ਦੀਵਾਨ ਸਜਾਏ ਗਏ
ਖਾਲੜਾ 25 ਅਕਤੂਬਰ (ਸੰਦੀਪ ਸਿੰਘ) ਅੱਜ ਅੰਮ੍ਰਿਤ ਵੇਲੇ ਗੁਰਦੁਆਰਾ ਪਹਿਲੀ ਪਾਤਸ਼ਾਹੀ
ਖਾਲੜਾ ਵਿਖੇ ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ ਦੇ 19ਵੇਂ ਸ਼ਹੀਦੀ ਦਿਹਾੜੇ ਨੂੰ ਮਨਾਂਉਂਦਿਆਂ
ਧਾਰਮਿਕ ਦੀਵਾਨ ਸਜਾਏ ਗਏ। ਇਸ ਵਕਤ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅੰਮ੍ਰਿਤ ਮਈ ਬਾਣੀ ਦਾ
ਕੀਰਤਨ ਭਾਈ ਸੰਦੀਪ ਸਿੰਘ ਖਾਲੜਾ ਵੱਲੋਂ ਕੀਤਾ ਗਿਆ ਭਾਈ ਨਿਰਮਲ ਸਿੰਘ ਜੀ ਨੇ ਅਨੰਦ ਸਾਹਿਬ ਬਾਣੀ
ਦਾ ਕੀਰਤਨ ਕੀਤਾ ਉਪਰੰਤ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜੁਗਰਾਜ ਸਿੰਘ ਜੀ ਨੇ ਅਰਦਾਸ
ਕਰਕੇ ਹੁਕਮਨਾਮਾ ਲਿਆ। ਇਸ ਵਕਤ ਸ਼ਹੀਦ ਖਾਲੜਾ ਦੇ ਭਰਾਤਾ ਭਾਈ ਅਮਰਜੀਤ ਸਿੰਘ (ਯੂ. ਕੇ) ਜੀ ਨੇ ਵੀ
ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਵੀ ਕੀਤਾ ਅਤੇ ਗੁਰਦੁਆਰਾ ਸਾਹਿਬ ਦੀ
ਬਿਲਡਿੰਗ ਵਾਸਤੇ ਸੇਵਾ ਵੀ ਦਿਤੀ ਉਹਨਾਂ ਨੇ ਕਿਹਾ ਕਿ ਸ੍ਰ: ਜਸਵੰਤ ਸਿੰਘ ਖਾਲੜਾ ਉਹਨਾਂ 25000
ਲਾਵਾਰਿਸ ਲਾਸ਼ਾਂ ਦੇ ਵਾਰਸ ਬਣੇ ਸਨ ਜਿਹਨਾਂ ਨੂੰ ਸਮੇਂ ਦੇ ਜਾਲਮ ਕਰਿੰਦਿੰਆਂ ਨੇ ਵੱਖ ਵੱਖ ਸਮਸਾਨ
ਘਾਟਾਂ ਵਿੱਚ ਘਰੋਂ ਜਾਂ ਬਾਹਰੌਂ ਚੁੱਕ ਕੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਮਾਰਿਆ ਅਤੇ ਸਾੜਿਆ।
ਉਹਨਾਂ ਨੇ ਖਾਸ ਕਰਕੇ ਬੀਬੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਪੰਜਾਬ
ਵਿੱਚ 70-80 ਹਜਾਰ ਨੌਜੁਆਨ ਫਿਰ ਮਾਰਿਆ ਗਿਆ ਹੈ ਅਤੇ ਸਾਰੇ ਨਸ਼ੇ ਦੀ ਭੇਟ ਨਸ਼ੇ ਦੇ ਵਪਾਰੀਆਂ ਨੇ
ਚੜਾਏ ਹਨ ਹੁਣ ਲੋੜ ਹੈ ਉਹਨਾਂ ਦੇ ਵਾਰਿਸ ਬਣਨ ਦੀ ਜੋ ਨਸ਼ੇ ਦੀ ਭੇਂਟ ਚੜ ਗਏ ਜਾ ਅਜੇ ਆਪਣੀ ਜਿੰਦਗੀ
ਨੂੰ ਬਰਬਾਦ ਕਰ ਰਹੇ ਹਨ। ਇਸ ਵਕਤ ਪ੍ਰਧਾਨ ਗੋਪਾਲ ਸਿੰਘ, ਕਰਨੈਲ ਸਿੰਘ ਫੌਜੀ, ਸ੍ਰ: ਭਾਗ ਸਿੰਘ,
ਸ੍ਰ: ਰਾਜੀਵ ਸਿੰਘ, ਮਾ: ਵਜੀਰ ਸਿੰਘ, ਕਸ਼ਮੀਰ ਸਿੰਘ, ਡਾ: ਗੋਪਾਲ ਸਿੰਘ ਮੌਜੂਦ ਆਦਿ ਸਨ।
24/10/14)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਸੱਭ ਵਿਦਵਾਨਾਂ ਅਤੇ ਪਾਠਕਾਂ ਨੂੰ ਬੇਨਤੀ ਹੈ ਕਿ ਜੇਕਰ ਆਪ ਪਾਸ ਹੇਠ ਲਿਖੀ ਵਾਰ ਜੋ ਭਾਈ
ਗੁਰਦਾਸ ਜੀ ਦੇ ਨਾਂਵ ਨਾਲ ਜਾਣੀ ਜਾਂਦੀ ਹੈ, ਉਸ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨੀ, ਕਿ ਕੀ ਇਹ
ਵਾਰ ਵਾਕਿਆ ਹੀ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਹੈ ਜਾਂ ਨਹੀਂ ? ਆਪ ਸੱਭ ਦਾ ਬਹੁਤ-ਬਹੁਤ ਧੰਨਵਾਦੀ
ਹੋਵਾਂਗਾ ।
ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥ (੧-੪੯-੧)
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥ (੧-੪੯-੨)
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥ (੧-੪੯-੩)
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥ (੧-੪੯-੪)
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ॥ (੧-੪੯-੫)
ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥ (੧-੪੯-੬)
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥ (੧-੪੯-੭)
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
24/10/14)
ਡਾ: ਇਕਬਾਲ ਸਿੰਘ ਢਿੱਲੋਂ
ਸ.
ਬਲਦੇਵ ਸਿੰਘ ਫਿਰੋਜ਼ਪੁਰ ਜੀ, ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
23. 10. 2014 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਲਈ ਅਤੇ
ਨਾਨਕ ਮਿਸ਼ਨ ਸੰਸਥਾ ਪ੍ਰਤੀ ਆਪ ਜੀ ਦੀਆਂ ਸ਼ੁਭ ਕਾਮਨਾਵਾਂ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ
ਜੀ।
ਸ. ਬਲਦੇਵ ਸਿੰਘ ਜੀ, ਸ਼ਾਇਦ ਆਪ ਜੀ ਨੂੰ ਭੁਲੇਖਾ ਲੱਗਾ ਹੈ; ਮੈਂ ਇਹ ਕਿਤੇ ਨਹੀਂ ਕਿਹਾ ਕਿ ਗੁਰੂ
ਨਾਨਕ ਦਾ ਮਿਸ਼ਨ ਦਾ ਅਰੰਭ ਭਗਤੀ ਲਹਿਰ ਵਜੋਂ ਸੀ। ਸਗੋਂ ਮੈਂ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ
ਗੁਰੂ ਨਾਨਕ ਵੱਲੋਂ ਅਰੰਭੀ ਲਹਿਰ ‘ਭਗਤੀ’ ਅਤੇ ਸੂਫੀਵਾਦ ਵਰਗੀਆਂ ਸੁਧਾਰਵਾਦੀ ਲਹਿਰਾਂ ਦੇ ਪਤਨ ਵਲ
ਵਹਿ ਜਾਣ ਉਪਰੰਤ ਉਹਨਾਂ ਤੋਂ ‘ਅਗਲੇਰਾ ਅਤੇ ਵਡੇਰਾ ਕਦਮ’ ਸੀ।
ਸ. ਬਲਦੇਵ ਸਿੰਘ ਜੀ, ਮੈਂਨੂੰ ਪੂਰਨ ਭਰੋਸਾ ਹੈ ਕਿ ਆਪ ਜੀ ਨਾਨਕ ਮਿਸ਼ਨ ਸੰਸਥਾ ਨੂੰ ਆਪਣਾ
ਬਹੁਮੁੱਲਾ ਸਹਿਯੋਗ ਇੱਸੇ ਤਰ੍ਹਾਂ ਪਰਦਾਨ ਕਰਦੇ ਰਹੋਗੇ। ਚੰਗਾ ਹੋਵੇ ਜੇਕਰ ਆਪ ਜੀ ਆਪਣਾ ਡਾਕ-ਪਤਾ
ਪਰਧਾਨ, ‘ਨਾਨਕ ਮਿਸ਼ਨ’ ਨੂੰ ਨੋਟ ਕਰਵਾ ਦੇਵੋ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
23/10/14)
ਬਲਦੇਵ ਸਿੰਘ ਫਿਰੋਜ਼ਪੁਰ
ਡਾ:
ਇਕਬਾਲ ਸਿੰਘ ਢਿੱਲੋਂ ਜੀ। ਆਪ ਜੀ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ
ਜੀ।
ਆਪ ਜੀ ਦਾ ਹਾਰਦਿਕ ਧੰਨਵਾਦ ਜੀ, ਜੋ ਆਪ ਮੇਰੇ ਵਰਗੇ ਨਾਚੀਜ ਦੇ, ਤੁੱਛ ਜਿਹੇ
ਸੁਝਾਵਾਂ ਤੇ ਗੌਰ ਕਰ ਕੇ, ਅਤੇ ਆਪਣੇਂ ਕੀਮਤੀ ਸਪਸ਼ਟੀਕਰਨ ਦੇ ਕੇ, ਮੇਰੇ ਜਿਹੇ ਮਮੂਲੀ ਸੇਵਾਦਾਰ ਦਾ
ਮਾਨ ਕਰ ਰਹੇ ਹੋ।
ਮੇਰੇ ਬੇਨਤੀ ਕਰਨ ਤੇ ਕਿ, ਇਹ ਨਾਂ ਕਹੋ ਕਿ.
ਗੁਰੂ ਨਾਨਕ ਜੀ ਵੱਲੋਂ ਚਲਾਈ ਲਹਿਰ ਨੂੰ ‘ਭਗਤੀ ਲਹਿਰ’ ਕਿਹਾ ਹੀ ਨਹੀਂ ਜਾ ਸਕਦਾ[
ਤਾਂ ਆਪ ਜੀ ਨੇਂ ਇਸ ਦੇ ਸਪਸ਼ਟੀਕਰਨ ਵਿੱਚ ਲਿਖਿਆ ਹੈ,
ਉੱਤਰ: ਪਹਿਲਾਂ-ਪਹਿਲ ਤਾਂ ਭਗਤੀ ਲਹਿਰ ਬ੍ਰਾਹਮਣੀ
ਰਵਾਇਤਾਂ ਦੇ ਖਿਲਾਫ ਪ੍ਰਤੀਕਰਮ ਵਜੋਂ ਉਭਰੀ ਸੀ ਪਰੰਤੂ ਹੌਲੀ-ਹੌਲੀ ਇਸ ਵਿੱਚੋਂ ਵਧੇਰੇ ਵਰਗ ਇੱਕ
ਵਿਸ਼ੇਸ਼ ਕਿਸਮ ਦੇ ਸੰਸਥਾਗਤ ਧਰਮ ਦਾ ਰੂਪ ਅਖਤਿਆਰ ਕਰ ਗਏ।
ਧੰਨਵਾਦ ਜੀ ਜੋ ਆਪ ਇਸ ਗੱਲ ਨਾਲ ਸਹਿਮਤ ਹੋ, ਕਿ ‘ਨਾਨਕ ਮਿਸ਼ਨ’ ਦੀ ਪਹਿਲ ਜਾਂ ਸ਼ੁਰੂਆਤ ਤਾਂ ‘ਭਗਤੀ
ਲਹਿਰ’ ਤੋਂ ਹੀ ਹੋਈ ਸੀ।
ਅਤੇ ਇਸ ਗੱਲ ਨਾਲ ਵੀ ਸਹਿਮਤ ਹੋ, ਕਿ ‘ਗੁਰੂ ਨਾਨਕ ਦਾ ਮਿਸ਼ਨ’ ਕੀ ਸੀ, ਇਹ ਗੁਰਬਾਣੀਂ ਵਿਚੋਂ ਹੀ
ਲੱਭਿਆ ਜਾ ਸੱਕਦਾ ਹੈ।
ਆਪ ਜੀ ਦੀ ਸੰਸਥਾ ‘ਨਾਨਕ ਮਿਸ਼ਨ’ ਪੂਰੀ ਤਰਾਂ ਗੁਰਬਾਣੀਂ ਦੇ ਸੱਚ ਤੇ ਅਧਾਰਿਤ ਹੋਵੇ ਜੀ।
ਮੇਰੀ ਇਹ ਸ਼ੁਭਕਾਮਨਾਂ ਸਦਾ ਆਪ ਜੀ ਨਾਲ ਹੈ ਜੀ।
ਦਾਸ ਬਲਦੇਵ ਸਿੰਘ ਫਿਰੋਜ਼ਪੁਰ।
23/10/14)
ਡਾ: ਗੁਰਮੀਤ ਸਿੰਘ ਬਰਸਾਲ
ਗਿਆਨ-ਅੰਮ੍ਰਿਤ!!
ਅੰਮ੍ਰਿਤ ਖਾਓ, ਅੰਮ੍ਰਿਤ ਪੀਓ,
ਅੰਮ੍ਰਿਤ ਨੂੰ ਹੀ ਧਾਰੋ ।
ਅੰਮ੍ਰਿਤ ਸੁਣਕੇ ਅੰਮ੍ਰਿਤ ਬੋਲੋ,
ਅੰਮ੍ਰਿਤ ਬੈਠ ਵਿਚਾਰੋ ।।
ਹਰ ਪਲ ਅੰਮ੍ਰਿਤ ਪੀਕੇ ਸੱਜਣੋ,
ਅੰਮ੍ਰਿਤ ਹੀ ਬਣ ਜਾਓ ।
ਬਾਣੀ ਅੰਮ੍ਰਿਤ ਦੇ ਨਾਲ ਰੱਜਕੇ,
ਮਿੱਠੇ ਬਚਨ ਉਚਾਰੋ ।।
ਗੁਰਬਾਣੀ ਵਿੱਚ ਅੰਮ੍ਰਿਤ ਸਾਰੇ,
ਗੁਰਬਾਣੀ ਹੀ ਕਹਿੰਦੀ ।
ਹਰ ਇੱਕ ਸ਼ਬਦ ਅੰਮ੍ਰਿਤ ਦਾ ਚਸ਼ਮਾ,
ਪੀ ਕੇ ਅੰਦਰ ਠਾਰੋ ।।
ਜਿਸ ਮੁੱਖ ਅੰਦਰ ਅਮ੍ਰਿਤ ਹੁੰਦਾ,
ਅੰਮ੍ਰਿਤ ਹੀ ਹੈ ਝਰਦਾ ।
ਅੰਮ੍ਰਿਤ ਦੇ ਵਿਓਪਾਰੀ ਬਣਕੇ,
ਅੰਮ੍ਰਿਤ ਹੀ ਪਰਚਾਰੋ ।।
ਦੋ ਘੁੱਟ ਪੀਕੇ ਜਿੰਦਾ ਹੋਵਣ,
ਮਰੀਆਂ ਹੋਈਆਂ ਜਮੀਰਾਂ ।
ਐਸੇ ਨਾਮ ਅੰਮ੍ਰਿਤ ਦੀਆਂ ਕੁੰਢਾਂ,
ਸੰਗਤ ਵਿੱਚ ਉਸਾਰੋ ।।
ਮੁੱਖੋਂ ਅੰਮ੍ਰਿਤ,ਦ੍ਰਿਸ਼ਟੀ ਅੰਮ੍ਰਿਤ,
ਕਿਰਤੋਂ ਅੰਮ੍ਰਿਤ ਬਰਸੇ ।
ਗੁਰੂ-ਗਿਆਨ ਦਾ ਅੰਮ੍ਰਿਤ ਲੈਕੇ,
ਸਭ ਤੇ ਛਿੱਟੇ ਮਾਰੋ ।।
ਡਾ ਗੁਰਮੀਤ ਸਿੰਘ ਬਰਸਾਲ (ਸੈਨਹੋਜੇ)
23/10/14)
ਮਝੈਲ ਸਿੰਘ ਸਰਾਂ
ਜ਼ਿੰਦਗੀ ਦੇ 6 ਦਹਾਕਿਆਂ ਤੋਂ
ਦੀਵਾਲੀ ਦੇ ਮਾਇਨੇ ਮੇਰੇ ਲਈ ਸਮੇਂ-ਸਮੇਂ ਬਦਲਦੇ ਰਹੇ ਹਨ। ਜਦੋਂ ਪਹਿਲੀ-ਦੂਜੀ ਜਮਾਤਾਂ ਵਿਚ ਸੀ,
ਉਦੋਂ ਦੀਵਾਲੀ ਲੱਡੂ-ਜਲੇਬੀਆਂ ਤੇ ਹੋਰ ਨਿਕ-ਸੁਕ ਜਿਹੜਾ ਸਾਡੀ ਬੀਬੀ ਘਰ ਬਣਾਉਂਦੀ ਹੁੰਦੀ ਸੀ, ਖਾ
ਕੇ ਕੁੱਖਾਂ ਕੱਢਣ ਅਤੇ ਰਾਤ ਹੁੰਦੇ ਸਾਰ ਬੱਸ ਰੁਪਈਏ ਕੁ ਦੇ ਕੰਧ ਵਿਚ ਮਾਰਨ ਵਾਲੇ ਪਟਾਕੇ ਜਾਂ
ਫੁਲਝੜੀਆਂ ਚਲਾਉਣਾ ਹੁੰਦਾ ਸੀ। ਕੋਈ ਪਤਾ ਨਹੀਂ ਸੀ ਹੁੰਦਾ ਕਿ ਇਹ ਦੀਵਾਲੀ ਕਾਹਤੋਂ ਮਨਾਈ ਜਾਂਦੀ,
ਪਰ ਦਿਲ ਇਹੋ ਕਹਿੰਦਾ ਹੁੰਦਾ ਕਿ ਦੀਵਾਲੀ ਹਰ ਦੂਜੇ-ਚੌਥੇ ਬੱਸ ਆਈ ਰਿਹਾ ਕਰੇ! ਜਦੋਂ ਚੌਥੀ ਵਿਚ
ਹੋਏ, ਉਦੋਂ ਪੰਜਾਬੀ ਵਿਚ ਲੇਖ ਲਿਖਣ ਨੂੰ ਆਉਂਦਾ ਹੁੰਦਾ ਸੀ, ਤੇ ਸਭ ਤੋਂ ਪਹਿਲਾ ਲੇਖ ਸਾਨੂੰ
ਦੀਵਾਲੀ ਦਾ ਚੇਤੇ ਕਰਵਾਇਆ। ਉਦੋਂ ਮਾੜਾ ਜਿਹਾ ਪਤਾ ਲੱਗਾ ਕਿ ਦੀਵਾਲੀ ਕਾਹਤੋਂ ਮਨਾਈ ਜਾਂਦੀ ਹੈ।
ਦਸਵੀਂ-ਗਿਆਰਵੀਂ ਤੱਕ ਕੀ ਪੰਜਾਬੀ, ਕੀ ਹਿੰਦੀ ਤੇ ਕੀ ਅੰਗਰੇਜ਼ੀ- ਹਰ ਭਾਸ਼ਾ ਵਿਸ਼ੇ ਵਿਚ ਦੀਵਾਲੀ ਦਾ
ਲੇਖ ਪੱਕਾ ਚੇਤੇ ਕਰਨਾ ਹੁੰਦਾ ਸੀ। ਇਹ ਰਟ ਚੁੱਕਾ ਸੀ ਕਿ ਜਦੋਂ 14 ਸਾਲਾਂ ਦਾ ਬਣਵਾਸ ਕੱਟ ਕੇ
ਸ੍ਰੀ ਰਾਮ ਚੰਦਰ ਵਾਪਸ ਅਯੁੱਧਿਆ ਪਰਤੇ, ਤਾਂ ਲੋਕਾਂ ਨੇ ਖੁਸ਼ੀ ਵਿਚ ਦੀਵੇ ਜਗਾਏ। ਬਣਵਾਸ ਕਾਹਤੋਂ
ਦਿੱਤਾ? ਉਹੀ ਕਹਾਣੀ, ਕੈਕਈ ਦਾ ਆਪਣੇ ਪੁੱਤ ਭਰਤ ਨੂੰ ਰਾਜਾ ਬਣਾਉਣ ਖਾਤਿਰ ਵਗੈਰਾ-ਵਗੈਰਾ। ਇਕ ਗੱਲ
ਪੱਕੀ ਤਰ੍ਹਾਂ ਨਾਲ ਲਿਖੀ ਹੁੰਦੀ ਸੀ ਕਿ ਦੀਵਾਲੀ ਹਿੰਦੂਆਂ ਦਾ ਪਵਿੱਤਰ ਤਿਉਹਾਰ ਹੈ, ਕਦੀ-ਕਦੀ ਇਹ
ਵੀ ਲਿਖਿਆ ਹੁੰਦਾ ਸੀ ਕਿ ਸਿੱਖ ਇਹਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਉਦੋਂ ਬੰਦੀ ਛੋੜ
ਬਾਰੇ ਕੁਝ ਵੀ ਨਹੀਂ ਸੀ ਪਤਾ। ਸੱਚ ਤਾਂ ਇਹ ਹੈ ਕਿ ਸਕੂਲ ਤੋਂ ਬਾਅਦ ਵੀ ਇਸ ਬਾਰੇ ਬਹੁਤਾ ਗਿਆਨ
ਨਹੀਂ ਸੀ, ਬੱਸ ਦੀਵਾਲੀ ਹੀ ਗੂੰਜਦੀ ਸੀ ਮਨ ਵਿਚ, ਕਿਉਂਕਿ ਕੁਝ ਕਹੌਤਾਂ ਵੀ ਸਾਡੇ ਸਿੱਖਾਂ ਵਿਚ
ਪੱਕੀਆਂ ਘਰ ਕਰ ਚੁੱਕੀਆਂ ਸਨ, ਜਿਵੇਂ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।’ ਕਹਿਣ
ਦਾ ਭਾਵ ਕਿ ਸਿੱਖ ਵੀ ਦੀਵਾਲੀ ਮਨਾਉਂਦੇ ਆਏ ਹਨ। ਹੁਣ ਵੀ ਦੀਵਾਲੀ ਵਾਲੇ ਦਿਨ ਜਦੋਂ ਗੁਰਦੁਆਰਿਆਂ,
ਖਾਸ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਰਾਗੀ ਸਿੰਘਾਂ ਵੱਲੋਂ ‘ਦੀਵਾਲੀ ਦੀ ਰਾਤਿ ਦੀਵੇ
ਬਾਲੀਅਨਿ’ ਸ਼ਬਦ ਦਾ ਕੀਰਤਨ ਕੀਤਾ ਜਾਂਦਾ ਹੈ, ਤਾਂ ਮੇਰੇ ਵਰਗੇ ਸਿੱਖ ਨੂੰ ਇਹੋ ਲਗਦਾ ਕਿ
ਦੀਵਾਲੀ ਮਨਾਉਣ ਨੂੰ ਗੁਰਬਾਣੀ ਵਿਚ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਆਹ ਪਿਛਲੇ 10 ਕੁ ਸਾਲਾਂ ਤੋਂ
ਪਤਾ ਲੱਗਿਆ ਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਭਾਈ ਗੁਰਦਾਸ ਦਾ ਹੈ। ਇਹਦੇ ਅਰਥਾਂ ਵੱਲ
ਧਿਆਨ ਵੀ ਹੁਣ ਹੀ ਗਿਆ ਹੈ। ਧਿਆਨ ਦੇਣ ਪਿੱਛੋਂ ਸੁਰਤ ਆਈ ਕਿ ਇਸ ਸ਼ਬਦ ਵਿਚ ਭਾਈ ਗੁਰਦਾਸ ਨੇ ਦੀਵੇ
ਜਗਾਉਣ ਤੋਂ ਤਾਂ ਵਰਜਿਆ ਹੈ, ਪਰ ਅਸੀਂ ਝੂਮ-ਝੂਮ ਕੇ ਇਹ ਸ਼ਬਦ ਪੜ੍ਹਦੇ ਵੀ ਹਾਂ, ਤੇ ਇਸ ਦੀ ਸਿੱਖਿਆ
ਤੋਂ ਉਲਟ ਦੀਵਿਆਂ ਦੀਆਂ ਕਤਾਰਾਂ ਲਾ ਦੇਈਦੀਆਂ ਰਾਤ ਨੂੰ ਕੋਠਿਆਂ ਦੇ ਬਨੇਰਿਆਂ ‘ਤੇ।
ਹੁਣ ਗੱਲ ਦੀਵਾਲੀ ਬਾਰੇ ਕਰੀਏ ਕਿ ਸ੍ਰੀ ਰਾਮ ਚੰਦਰ ਦੇ ਵਾਪਸ ਅਯੁੱਧਿਆ ਪੁੱਜਣ ‘ਤੇ ਉਥੋਂ ਦੇ
ਵਾਸੀਆਂ ਨੇ ਬਹੁਤ ਖੁਸ਼ੀ ਮਨਾਈ। ਇਹ ਖੁਸ਼ੀ ਹੌਲੀ-ਹੌਲੀ ਐਨੀ ਫੈਲ ਗਈ ਕਿ ਸਮੁੱਚਾ ਭਾਰਤ ਦੇਸ਼ ਸਾਲ ਦੀ
ਸਾਲ ਇਹਦੇ ਵਿਚ ਸ਼ਿਰਕਤ ਕਰਨ ਲੱਗ ਪਿਆ ਤੇ ਅੱਜ ਦੀ ਤਰੀਕ ਵਿਚ ਮੁਲਕ ਦਾ ਕੋਈ ਵੀ ਤਬਕਾ ਦੀਵਾਲੀ
ਮਨਾਉਣ ਤੋਂ ਪਿੱਛੇ ਨਹੀਂ ਰਿਹਾ। ਯੁੱਗ ਬੀਤ ਚੁੱਕੇ ਹਨ ਇਸ ਘਟਨਾ ਨੂੰ ਵਾਪਰਿਆਂ, ਲੋਕਾਂ ਦਾ ਉਤਸ਼ਾਹ
ਇਸ ਦੀਵਾਲੀ ਤੋਂ ਮੱਠਾ ਤਾਂ ਕੀ ਪੈਣਾ ਸੀ, ਸਗੋਂ ਹਰ ਸਾਲ ਵਧ ਰਿਹਾ ਹੈ। ਕਾਰਨ ਕੀ ਹੈ ਭਲਾ? ਕਿੰਨੀ
ਕੁ ਵੱਡੀ ਘਟਨਾ ਸੀ 14 ਸਾਲਾਂ ਦੇ ਬਣਵਾਸ ਤੋਂ ਵਾਪਸੀ ਦੀ, ਕਿ ਲੋਕਾਂ ਦੇ ਦਿਲ-ਓ-ਦਿਮਾਗ ਵਿਚ ਅੱਜ
ਤੱਕ ਘਰ ਕਰੀ ਬੈਠੀ ਹੈ? ਜਿਹੜਾ ਵੀ ਬੱਚਾ ਭਾਰਤ ਵਿਚ ਜਨਮ ਲੈਂਦਾ, ਹੋਸ਼ ਸੰਭਾਲਣ ‘ਤੇ ਉਹਦਾ
ਮਨਭਾਉਂਦਾ ਤਿਉਹਾਰ ਦੀਵਾਲੀ ਹੀ ਹੁੰਦਾ ਹੈ। ਲੱਗਦਾ ਨਹੀਂ ਕਿ ਕੋਈ ਬੰਦਾ ਦੀਵਾਲੀ ਨੂੰ ਨਾ ਉਡੀਕਦਾ
ਹੋਊ। ਜਿਹੜਾ ਤਰਕ ਇਸ ਦੀਵਾਲੀ ਦੇ ਪਿੱਛੇ ਹਿੰਦੂ ਇਤਿਹਾਸ, ਮਿਥਿਹਾਸ ਜਾਂ ਸ਼ਾਸਤਰਾਂ ਵੱਲੋਂ ਦਿੱਤਾ
ਜਾਂਦਾ, ਉਹ ਹੈ ਸ੍ਰੀ ਰਾਮ ਚੰਦਰ ਦਾ ਅਯੁੱਧਿਆ ਦੇ ਰਾਜਾ ਹੋਣ ਨਾਤੇ ਲੋਕਾਂ ਨੂੰ ਦਿੱਤਾ ‘ਰਾਮ
ਰਾਜ।’ ‘ਰਾਮ ਰਾਜ’ ਦੀ ਪ੍ਰੀਭਾਸ਼ਾ ਇਹੋ ਦਿੱਤੀ ਜਾਂਦੀ ਕਿ ਰਾਜਾ ਤੇ ਰੰਕ ਬਰਾਬਰ ਸਨ, ਕੋਈ
ਉਚਾ-ਨੀਵਾਂ ਨਹੀਂ। ਕੀ ਮਰਦ, ਕੀ ਔਰਤਾਂ, ਕੀ ਸ਼ੂਦਰ- ਸਭ ਰਾਮ ਰਾਜ ਵਿਚ ਬਰਾਬਰ ਦੇ ਹੱਕਦਾਰ ਸਨ। ਹਰ
ਇਕ ਦੀ ਆਵਾਜ਼ ਸੁਣੀ ਜਾਂਦੀ ਸੀ, ਤੇ ਸ੍ਰੀ ਰਾਮ ਚੰਦਰ ਕਿਉਂਕਿ ਮਰਿਆਦਾ ਪੁਰਸ਼ੋਤਮ ਵਜੋਂ ਜਾਣੇ ਜਾਂਦੇ
ਸਨ ਤੇ ਉਹ ਖੁਦਾਈ ਨਿਆਂਇਕ ਸਨ, ਜਿਸ ਵਿਚ ਰਤੀ ਭਰ ਵੀ ਅਨਿਆਂ ਦੀ ਗੁੰਜਾਇਸ਼ ਨਹੀਂ ਸੀ ਹੁੰਦੀ, ਇਸ
ਕਰ ਕੇ ਇਸ ਤਿਉਹਾਰ ਲਈ ਉਤਸ਼ਾਹ ਲੋਕਾਂ ਵਿਚ ਅੱਜ ਵੀ ਬਰਕਰਾਰ ਹੈ। ਅਸੀਂ ਭਾਰਤੀ ਲੋਕ, ਸਿਆਸੀ ਲੀਡਰ
ਤੇ ਧਾਰਮਿਕ ਹਸਤੀਆਂ ਅਕਸਰ ਰਾਮ ਰਾਜ ਦੀ ਬਾਤ ਹੀ ਪਾਉਂਦੇ ਰਹਿੰਦੇ ਹਾਂ।
ਭੁਲੇਖਾ ਹੈ ਸਾਡੇ ਮਨਾਂ ਵਿਚ ਕਿ ਹੁਣ ਰਾਮ ਰਾਜ ਹੈ ਨਹੀਂ, ਜਿੱਦਾਂ ਦਾ ਸ੍ਰੀ ਰਾਮ ਚੰਦਰ ਨੇ ਪਰਜਾ
ਨੂੰ ਦਿੱਤਾ ਸੀ। ਉਦੋਂ ਤਾਂ ਸਭ ਕੁਝ ਜ਼ੁਬਾਨੀ-ਕਲਾਮੀ ਹੋ ਜਾਂਦਾ ਸੀ, ਕਿਉਂਕਿ ਉਹ ਖੁਦ ਹੀ ਮਰਿਆਦਾ
ਪੁਰਸ਼ੋਤਮ ਸਨ, ਪਰ ਹੁਣ ਤਾਂ ਆਜ਼ਾਦੀ ਤੋਂ ਬਾਅਦ ਅਸੀਂ ਮਰਿਆਦਾ ਦਾ ਗ੍ਰੰਥ ਲਿਖ ਲਿਆ ਹੋਇਆ ਜਿਸ
ਪ੍ਰਤੀ ਵਫਾਦਾਰੀ ਦੀ ਸਹੁੰ ਖਾਂਦੇ ਹਾਂ। ਇਹ ਗ੍ਰੰਥ ਹੈ ਸੰਵਿਧਾਨ ਜਿਸ ਵਿਚ ਮੌਲਿਕ ਅਧਿਕਾਰ ਤੇ ਹੋਰ
ਪਤਾ ਨਹੀਂ ਕੀ-ਕੀ ਲਿਖਿਆ ਹੋਇਆ ਹੈ। ਇਹੋ ਪਹਿਲਾ ਲੱਛਣ ਹੈ ਰਾਮ ਰਾਜ ਦਾ। ਦੁਨੀਆਂ ਭਰ ਵਿਚ ਸਭ ਤੋਂ
ਵੱਡਾ, ਕਾਨੂੰਨੀ ਮਰਿਆਦਾਵਾਂ ਦਾ ਗ੍ਰੰਥ (ਸੰਵਿਧਾਨ) ਹੈ ਰਾਮ ਰਾਜ ਵਾਲੇ ਮੁਲਕ ਦਾ, ਫਿਰ ਅਨਿਆਂ ਦੀ
ਗੁੰਜਾਇਸ਼ ਭਲਾ...? ਹੁਣ ਤਾਂ ਮੁਲਕ ਦਾ ਨਵਾਂ ਹਾਕਮ ਵੀ ਆਪਣੇ ਆਪ ਨੂੰ ‘ਪ੍ਰਧਾਨ ਸੇਵਕ’ ਹੀ
ਕਹਾਉਂਦਾ। ਰਾਮ ਰਾਜ ਦੀ ਇਹਦੇ ਨਾਲੋਂ ਵੱਡੀ ਮਿਸਾਲ ਭਲਾ ਕਿਹੜੀ ਹੋ ਸਕਦੀ ਹੈ?
ਜਿੰਨੀ ਸ਼ਿੱਦਤ ਅਤੇ ਸ਼ਰਧਾ ਨਾਲ ਦੀਵਾਲੀ ਬੀਬੀਆਂ ਮਨਾਉਂਦੀਆਂ ਹਨ, ਉਨੀ ਬੰਦੇ ਨਹੀਂ। ਘਰ
ਸੰਵਾਰਨ-ਸ਼ਿੰਗਾਰਨ ਤੋਂ ਲੈ ਕੇ ਭਗਵਾਨ ਰਾਮ ਦੀ ਪੂਜਾ ਤੱਕ, ਸਭ ਕੁਝ ਔਰਤਾਂ ਬੜੀ ਲਗਨ ਨਾਲ ਕਰਦੀਆਂ
ਹਨ। ਸ਼ਾਇਦ ਉਨ੍ਹਾਂ ਦੇ ਮਨ ਵਿਚ ਇਹ ਵਸ ਚੁੱਕਾ ਹੈ ਕਿ ਭਗਵਾਨ ਰਾਮ ਅਤੇ ਉਸ ਦੇ ਪਰਿਵਾਰ ਨੇ ਔਰਤਾਂ
ਨੂੰ ਬਹੁਤ ਉਚਾ ਦਰਜਾ ਦਿੱਤਾ ਹੋਇਆ ਸੀ ਤੇ ਉਸੇ ਦਰਜੇ ਦੀ ਚਾਹਤ ਔਰਤ ਨੂੰ ਦੀਵਾਲੀ ‘ਤੇ ਦੀਵੇ
ਜਗਾਉਣ ਲਈ ਉਤਸ਼ਾਹਤ ਕਰਦੀ ਹੈ। ਇਹ ਸੱਚਾਈ ਹੈ ਕਿ ਜਿਸ ਕੰਮ ਨੂੰ ਸਮਾਜ ਦੀਆਂ ਔਰਤਾਂ ਧਾਰਮਿਕ ਲਗਨ
ਨਾਲ ਕਰਨ, ਉਹਦਾ ਰੰਗ ਕਦੇ ਫਿੱਕਾ ਨਹੀਂ ਪੈਂਦਾ। ਤਾਂਹੀਉਂ ਦੀਵਾਲੀ ਦਾ ਜੋਸ਼ ਕਦੇ ਨਹੀਂ ਘਟਿਆ।
ਜੇ ਭਗਵਾਨ ਰਾਮ ਦੇ ਤ੍ਰੇਤਾ ਯੁੱਗ ਦੀ ਔਰਤ ਦੇ ਮਾਣ-ਸਤਿਕਾਰ ਦੀ ਗੱਲ ਕਰਨੀ ਹੈ ਤਾਂ ਗੱਲ ਸ੍ਰੀ ਰਾਮ
ਚੰਦਰ ਦੇ ਪਰਿਵਾਰ ਤੋਂ ਕਰਨੀ ਪਵੇਗੀ। ਸੀਤਾ ਮਾਤਾ ਦੀ ਗੱਲ ਹੀ ਕਰ ਲਈਏ। ਬਣਵਾਸ ਤਾਂ ਰਾਜੇ ਦਸ਼ਰਥ
ਨੇ ਆਪਣੇ ਮਰਿਆਦਾ ਪੁਰਸ਼ੋਤਮ ਬੇਟੇ ਸ੍ਰੀ ਰਾਮ ਚੰਦਰ ਨੂੰ ਦਿੱਤਾ ਸੀ, ਫਿਰ ਮਰਿਆਦਾ ਤਾਂ ਇਹੋ
ਕਹਿੰਦੀ ਹੈ ਕਿ ਰਾਮ ਚੰਦਰ ਨੂੰ ਇਕੱਲੇ ਨੂੰ ਹੀ ਜਾਣਾ ਚਾਹੀਦਾ ਸੀ ਬਣਵਾਸ ‘ਤੇ, ਕਿਉਂ ਸੀਤਾ ਨੂੰ
ਨਾਲ ਲੈ ਕੇ ਬਿਖੜੇ ਪੈਂਡਿਆਂ ‘ਤੇ ਚੱਲ ਪਿਆ? ਇਥੇ ਗੱਲ ਸੀਤਾ ਦੇ ਹਠ ਦੀ ਨਹੀਂ, ਹੱਠ ਅਤੇ ਮਰਿਆਦਾ
ਵਿਚੋਂ ਰਾਮ ਚੰਦਰ ਨੂੰ ਤਾਂ ਮਰਿਆਦਾ ਨੂੰ ਹੀ ਪਹਿਲ ਦੇਣੀ ਬਣਦੀ ਸੀ। ਕਿਉਂ 14 ਸਾਲ ਸੀਤਾ ਨੂੰ ਨਾਲ
ਨੂੜ ਕੇ ਰੱਖਿਆ ਬਣਾਂ ਵਿਚ? ਮਰਦਾਂ ਦੇ ਪੱਖ ਦੀ ਗੱਲ ਕਰਨੀ ਹੋਵੇ ਤਾਂ ਔਰਤ ਦਾ ਪਤੀਬ੍ਰਤਾ ਪਿਆਰ
ਅੱਗੇ ਲਿਆਇਆ ਜਾਂਦਾ ਹੈ। ਕੀ ਮਰਦ ਦਾ ਕੋਈ ਫਰਜ਼ ਨਹੀਂ ਬਣਦਾ ਕਿ ਆਪਣੇ ਦੁੱਖ-ਤਕਲੀਫਾਂ ਖੁਦ ਝੱਲੇ?
ਉਹ ਵੀ ਭਗਵਾਨ ਰਾਮ ਵਰਗੇ ਮਰਿਆਦਾ ਪੁਰਸ਼ੋਤਮ ਨੂੰ? ਅੱਜ ਦੇ ਅਗਾਂਹਵਧੂ ਯੁੱਗ ਵਿਚ ਵੀ ਭਾਰਤੀ ਮਰਦ,
ਔਰਤ ਨੂੰ ਆਜ਼ਾਦ ਨਹੀਂ ਦੇਖ ਸਕਦਾ, ਕਿਉਂਕਿ ਜਿਹੜੇ ਸੰਸਕਾਰ ਉਹਨੇ ਰਾਮ ਰਾਜ ਤੋਂ ਲਏ ਆ, ਉਹੀ ਇਹਦੀ
ਫ਼ਿਤਰਤ ਵਿਚ ਰਚ ਚੁੱਕੇ ਹਨ। ਜਦ ਭਗਵਾਨ ਰਾਮ ਖੁਦ ਆਪਣੀ ਪਤਨੀ ਸੀਤਾ ਨੂੰ ਬਣਵਾਸ ਦੌਰਾਨ ਆਪਣੇ
ਵੱਲੋਂ ਹੀ ਸਿਰਜੀ ‘ਰਾਮ ਕਾਰ’ ਵਾਹ ਕੇ ਕੈਦ ਕਰੀ ਰੱਖਦਾ ਸੀ, ਫਿਰ ਆਜ਼ਾਦੀ ਦੀ ਗੱਲ ਬੀਬੀਆਂ ਨਾ ਹੀ
ਸੋਚਣ। ‘ਰਾਮ ਕਾਰ’ ਸੀਤਾ ਦੀ ਹਿਫ਼ਾਜ਼ਤ ਲਈ ਨਹੀਂ ਸੀ। ਰਾਮ ਚੰਦਰ ਆਪ ਵੱਡਾ ਯੋਧਾ ਕਹਾਉਂਦਾ ਰਿਹਾ,
ਕਿਉਂ ਨਾ ਸੀਤਾ ਨੂੰ ਹਥਿਆਰ ਚਲਾਉਣੇ ਸਿਖਾਏ? ਉਹ ਆਪਣੀ ਹਿਫ਼ਾਜ਼ਤ ਕਰ ਸਕਦੀ ਸੀ। ਸੀਤਾ ਜਦੋਂ ਆਪਣੇ
ਬਾਪ ਜਨਕ ਦੇ ਘਰ ਸੀ, ਤਾਂ ਉਹਦੇ ਹਥਿਆਰਾਂ ਨਾਲ ਖੇਡਦੀ ਰਹੀ ਤੇ ਉਹਦਾ ਸਭ ਤੋਂ ਵੱਡਾ ਧਨੁਸ਼ ਚੁੱਕ
ਕੇ ਇਧਰ-ਉਧਰ ਆਸਾਨੀ ਨਾਲ ਹੀ ਕਰ ਦਿੰਦੀ ਸੀ, ਪਰ ਵਿਆਹ ਤੋਂ ਬਾਅਦ ਰਾਮ ਨੇ ਸੀਤਾ ਨੂੰ ਸਾੜ੍ਹੀ ਵਿਚ
ਲਪੇਟਿਆ ਪਟੋਲਾ ਬਣਾ ਦਿੱਤਾ। ਔਰਤ ਨੂੰ ਸ਼ੀਹਣੀ ਬਾਬੇ ਨਾਨਕ ਦੇ ਦਰ ਨੇ ਬਣਾਇਆ, ਕਿਸੇ ਹੋਰ ਅਵਤਾਰ
ਨੇ ਨਹੀਂ। ਬਰਾਬਰ ਦਾ ਰੁਤਬਾ ਦਿੱਤਾ, ਉਹਦੇ ਗਲ ਵਿਚ ਮਰਦਾਂ ਵਾਲੇ ਹਥਿਆਰ ਪੁਆ ਕੇ।
ਬਣਵਾਸ ਦੌਰਾਨ ਸ੍ਰੀ ਰਾਮ ਚੰਦਰ ਨੇ ਸੀਤਾ ਦਾ ਆਪਣੇ ਪ੍ਰਤੀ ਪਿਆਰ ਤੇ ਉਹਦੇ ਨੇਕ ਚਲਣ ਨੂੰ ਘੋਖ-ਪਰਖ
ਹੀ ਲਿਆ ਸੀ, ਤੇ ਉਹ ਇਹ ਵੀ ਜਾਣਦਾ ਸੀ ਕਿ ਉਹਨੇ ਰਾਜ ਮਹਿਲਾਂ ਦੇ ਸੁੱਖ ਆਰਾਮ ਛੱਡ ਕੇ ਆਪਣੇ ਪਤੀ
ਨਾਲ ਬਣਵਾਸ ਵਿਚ ਰਹਿਣ ਨੂੰ ਤਰਜੀਹ ਦਿੱਤੀ। ਫਿਰ ਜਦੋਂ ਰਾਵਣ ਦੀ ਕੈਦ ਵਿਚੋਂ ਉਹਨੂੰ ਮੁਕਤ ਕਰਾਇਆ
ਤਾਂ ਮਰਿਆਦਾ ਪੁਰਸ਼ੋਤਮ ਨੇ ਉਹਨੂੰ ਅਪਨਾਉਣ ਤੋਂ ਨਾਂਹ ਇਸ ਕਰ ਕੇ ਕੀਤੀ ਕਿ ਇਹ ਦੈਂਤ ਦੀ ਜੇਲ੍ਹ
ਵਿਚ ਰਹੀ ਹੈ, ਭਾਵ ਉਹਦੇ ਚਾਲ-ਚਲਣ ‘ਤੇ ਸ਼ੱਕ ਕੀਤਾ ਅਤੇ ਫਿਰ ਉਹਨੂੰ ਅਗਨੀ ਪ੍ਰੀਖਿਆ ਲਈ ਮਜਬੂਰ
ਕੀਤਾ। ਆਹ ਹੈ ਔਰਤ ਦਾ ਸਨਮਾਨ ਤ੍ਰੇਤਾ ਯੁੱਗ ਦੇ ਰਾਮ ਰਾਜ ਦਾ!
ਮਰਦ ਦਾ ਸੁਭਾਅ ਔਰਤ ਪ੍ਰਤੀ ਕਿੰਨਾ ਕੁ ਸ਼ੱਕੀ ਹੈ, ਇਹ ਵੀ ਸ੍ਰੀ ਰਾਮ ਚੰਦਰ ਤੋਂ ਹੀ ਦੇਖਣਾ
ਪਵੇਗਾ। ਬਣਵਾਸ ਵਾਪਸੀ ਦਾ ਅਯੁੱਧਿਆ ਵਾਸੀਆਂ ਦਾ ਚਾਅ ਤਾਂ ਅਜੇ ਪੂਰਾ ਵੀ ਨਹੀਂ ਸੀ ਹੋਇਆ ਕਿ
ਭਗਵਾਨ ਰਾਮ ਕੰਨਾਂ ਦੇ ਇੰਨੇ ਕੱਚੇ ਅਤੇ ਸ਼ੱਕੀ ਨਿਕਲੇ ਕਿ ਕਿਸੇ ਧੋਬੀ ਵੱਲੋਂ ਆਪਣੀ ਘਰ ਵਾਲੀ ਨੂੰ
ਮਾਰਿਆ ਤਾਹਨਾ ਸੁਣਨ ਤੋਂ ਬਾਅਦ ਸੀਤਾ ਨੂੰ ਮੁੜ 12 ਸਾਲਾਂ ਦੇ ਬਣਵਾਸ ਦਾ ਫ਼ਰਮਾਨ ਕੱਢ ਮਾਰਿਆ। ਭਲਾ
ਇਹ ਕਿਥੋਂ ਦਾ ਇਨਸਾਫ਼ ਹੋਇਆ? ਜਿਸ ਘਰ ਵਾਲੀ ਨੇ ਮਰਜ਼ੀ ਨਾਲ ਆਪਣੇ ਹੀ ਪਤੀ ਨਾਲ 14 ਸਾਲ ਬਣਵਾਸ ਵਿਚ
ਬਿਤਾਏ, ਜਿਸ ਨੇ ਪਵਿੱਤਰਤਾ ਵੀ ਅਗਨੀ ਪ੍ਰੀਖਿਆ ਦੇ ਕੇ ਸਾਬਤ ਕਰ ਦਿੱਤੀ, ਉਸੇ ਨੂੰ ਧੋਬੀ ਦੇ
ਤਾਹਨੇ ਮਾਰਨ ‘ਤੇ ਦੁਬਾਰਾ ਘਰੋਂ ਕੱਢ ਦਿੱਤਾ। ਉਹ ਵੀ ਉਦੋਂ ਜਦੋਂ ਉਹ ਗਰਭਵਤੀ ਸੀ। ਇਹ ਵੀ ਨਹੀਂ
ਸੋਚਿਆ ਕਿ ਜੰਗਲ ਬੀਆਬਾਨ ਵਿਚ ਇਹ ਜਣੇਪਾ ਕਿੱਦਾਂ ਕਰੂਗੀ! ਬੇਕਸੂਰ ਤੇ ਦੇਵੀ ਵਰਗੀ ਇਸਤਰੀ ਨੂੰ
ਘਰੋਂ ਕੱਢ ਦੇਣਾ ਕਾਹਦੀ ਸੂਰਮਗਤੀ ਹੋਈ? ਅੱਜ ਜੇ ਕੋਈ ਇੱਦਾਂ ਕਰਦਾ ਤਾਂ ਸਮਾਜ ਥੂਹ-ਥੂਹ ਕਰਦਾ
ਇਹੋ ਜਿਹੇ ਬੰਦੇ ਉਤੇ, ਪਰ ਮਰਿਆਦਾ ਪੁਰਸ਼ੋਤਮ ਦੇ ਇਸ ਕਾਰਨਾਮੇ ‘ਤੇ ਜੈ-ਜੈ ਰਾਮ ਹੋਈ ਜਾਂਦੀ। ਇਹ
ਜੈ-ਜੈ ਰਾਮ ਸਭ ਤੋਂ ਵੱਧ ਬੀਬੀਆਂ ਹੀ ਕਰਦੀਆਂ। ਸੀਤਾ ਨੂੰ ਤਾਂ ਮੁੜ ਬਣਵਾਸ ‘ਤੇ ਭੇਜ ਦਿੱਤਾ, ਫਿਰ
ਦੀਵਾਲੀ ਨੂੰ ਕਿਉਂ ਦੀਵੇ ਜਗਾਏ ਔਰਤਾਂ ਨੇ?..... ਕਿਉਂਕਿ ਰਾਮ ਰਾਜ ਵਿਚ ਔਰਤ ਦੀ ਹੈਸੀਅਤ ਪੈਰ ਦੀ
ਜੁੱਤੀ ਤੋਂ ਵੱਧ ਨਹੀਂ ਮੰਨੀ ਮਰਿਆਦਾ ਪਰਸ਼ੋਤਮ ਨੇ। ਅੱਜ ਦੇ ਸਮੇਂ ਵਿਚ ਵੀ ਜਿਨ੍ਹਾਂ
ਬੀਬੀਆਂ-ਭੈਣਾਂ ਨੂੰ ਘਰੋਂ ਧੱਕੇ ਮਾਰੇ ਜਾਂਦੇ ਆ, ਇਹ ਹੋਰ ਕੁਝ ਨਹੀਂ, ਰਾਮ ਰਾਜ ਦੀ ਹੀ ਦੇਣ ਹੈ।
ਇਕ ਗੱਲ ਹੋਰ..... ਰਾਮ ਦੇ 14 ਸਾਲ ਅਤੇ ਸੀਤਾ ਦੇ 12 ਸਾਲ ਦੇ ਬਣਵਾਸ ਵਿਚ ਜ਼ਮੀਨ ਅਸਮਾਨ ਦਾ ਫ਼ਰਕ
ਹੈ। ਰਾਮ ਚੰਦਰ ਦਾ ਬਣਵਾਸ ਕਾਹਦਾ ਸੀ ਭਲਾ? ਭਰਾ ਨਾਲ ਸੀ, ਘਰਵਾਲੀ ਨਾਲ ਸੀ; ਮਤਲਬ ਇਕ ਤਰ੍ਹਾਂ
ਨਾਲ ਟੱਬਰ ਸੀ ਉਹਦੇ ਕੋਲ। ਸੀਤਾ ਇਕੱਲੀ ਸੀ, ਉਹ ਵੀ ਗਰਭਵਤੀ। ਜੇ ਬਾਲਮੀਕ ਰਿਸ਼ੀ ਨਾ ਮਿਲਦੇ ਤਾਂ
ਸ਼ਾਇਦ ਵਿਚਾਰੀ ਬਣਾਂ ਵਿਚ ਹੀ ਖਪ ਜਾਂਦੀ।
ਹਿੰਦੂ ਗ੍ਰੰਥਾਂ ਵਿਚ ਦੇਵੀ ਦੇਵਤਿਆਂ ਦੀਆਂ ਪ੍ਰੇਮ-ਕਹਾਣੀਆਂ ਦੇ ਬਹੁਤ ਕਿੱਸੇ ਮਿਲਦੇ ਹਨ ਤੇ
ਹਿੰਦੂ ਧਰਮ ਵਿਚ ਇਨ੍ਹਾਂ ਕਹਾਣੀਆਂ ਨੂੰ ਧਾਰਮਿਕ ਸਮਝ ਕੇ ਰੱਜ ਕੇ ਸਲਾਹਿਆ ਜਾਂਦਾ ਹੈ, ਪਰ ਰਾਵਣ
ਦੀ ਭੈਣ ਸਰੂਪ ਨਖਾ ਨੇ ਜੇ ਲਛਮਣ (ਰਾਮ ਦੇ ਭਰਾ) ਨਾਲ ਪਿਆਰ ਦਾ ਇਜ਼ਹਾਰ ਕਰ ਕੇ ਵਿਆਹ ਕਰਾਉਣ ਨੂੰ
ਕਿਹਾ, ਤਾਂ ਕਿਹੜੀ ਪਰਲੋ ਆ ਗਈ ਸੀ? ਨਾਂਹ ਕਰ ਦਿੰਦਾ ਸਖਤੀ ਨਾਲ ਕਿ ਨਹੀਂ ਕਰਵਾਉਣਾ, ਪਰ ਉਹਦਾ
ਨੱਕ ਵੱਢਣਾ! ਕਿੰਨੀ ਸ਼ਰਮਨਾਕ ਗੱਲ ਕੀਤੀ। ਕਿਸੇ ਕੁੜੀ ਦੇ ਚਿਹਰੇ ਨੂੰ ਬਦਸੂਰਤ ਕਰਨਾ ਕਿਹੜੀ
ਮਰਿਆਦਾ ਵਿਚ ਲਿਖਿਆ? ਸ਼ਾਇਦ ਅੱਜ ਹਾਕਮਾਂ ਦੇ ਅਸਰ-ਰਸੂਖ ਵਾਲੇ ਕਾਕੇ ਇਸ ਤੋਂ ਹੀ ਸਿੱਖ ਕੇ ਕੁੜੀਆਂ
ਦੇ ਚਿਹਰਿਆਂ ‘ਤੇ ਤੇਜ਼ਾਬ ਸੁੱਟ ਕੇ ਉਨ੍ਹਾਂ ਨੂੰ ਬਦਸੂਰਤ ਕਰਦੇ ਆ। ਜੇ ਅੱਜ ਸਮਾਜ ਤੇਜ਼ਾਬ ਸੁੱਟਣ
ਦੇ ਕੇਸਾਂ ਨੂੰ ਮਾੜਾ ਕਹਿੰਦਾ ਹੈ, ਤਾਂ ਕਿਸੇ ਵੀ ਭੈਣ ਦਾ ਨੱਕ ਵੱਢਣ ਵਾਲੀ ਕਰਤੂਤ ਦੀ ਵੀ ਉਨੀ ਹੀ
ਨਿੰਦਿਆ ਹੋਣੀ ਬਣਦੀ ਸੀ, ਖਾਸ ਕਰ ਕੇ ਮਰਿਆਦਾ ਪੁਰਸ਼ੋਤਮ ਤੋਂ। ਹੈਰਾਨੀ ਹੈ ਕਿ ਰਾਮ ਲੀਲ੍ਹਾ ਦੇ
ਇਸੇ ਸੀਨ (ਸਰੂਪ ਨਖਾ ਦਾ ਨੱਕ ਵੱਢਣ) ‘ਤੇ ਔਰਤਾਂ ਵੱਲੋਂ ਹੀ ਵੱਧ ਤਾੜੀਆਂ ਮਾਰੀਆਂ ਜਾਂਦੀਆਂ।
ਅਜਿਹਾ ਕਰ ਕੇ ਆਪਣੇ ‘ਤੇ ਹੁੰਦੇ ਜ਼ੁਲਮ ਨੂੰ ਖੁਦ ਜਾਇਜ਼ ਠਹਿਰਾਉਂਦੀਆਂ ਹੋ ਭੈਣੋਂ ਤੁਸੀਂ! ਇਹ
ਜਿਹੜੀਆਂ ਅਲਾਮਤਾਂ ਜਿਵੇਂ ਧੀਆਂ ਨੂੰ ਕੁੱਖ ਵਿਚ ਮਾਰਨਾ, ਫਿਰ ਦਾਜ-ਦਹੇਜ ਦੀ ਬਲੀ ਚੜ੍ਹਾਉਣਾ
ਵਗੈਰਾ ਹਨ, ਇਹਦੀ ਤਾਰ ਰਾਮ ਰਾਜ ਨਾਲ ਹੀ ਜੁੜੀ ਹੋਈ ਹੈ। ਇਹੋ ਜਿਹੀਆਂ ਵਧੀਕੀਆਂ ਬੀਬੀਓ ਨਹੀਂ
ਰੁਕਣੀਆਂ, ਜਿੰਨੀ ਦੇਰ ਤੁਸੀਂ ਰਾਮ ਲੀਲ੍ਹਾ ਨਾਲ ਜੁੜੀਆਂ ਹੋਈਆਂ ਦੀਵਾਲੀ ‘ਤੇ ਦੀਵੇ ਜਗਾ ਕੇ ਖੁਸ਼ੀ
ਪ੍ਰਗਟਾਵਾ ਕਰੀ ਜਾਂਦੀਆਂ, ਤੇ ਕਰਵਾ ਚੌਥ ਦੇ ਵਰਤ ਰੱਖ ਕੇ ਬਿਨਾਂ ਵਜ੍ਹਾ ਮਰਦ ਦੀ ਗੁਲਾਮੀ ਕਬੂਲਣ
ਵਿਚ ਖੁਸ਼ੀ ਮਹਿਸੂਸ ਕਰਦੀਆਂ।
ਅਯੁੱਧਿਆ ਦਾ ਰਾਜਾ ਬਣਨ ਤੋਂ ਬਾਅਦ ਸ੍ਰੀ ਰਾਮ ਚੰਦਰ ਨੇ ‘ਰਾਮ ਰਾਜ’ ਦੀ ਜਿਹੜੀ ਵੱਡੀ ਮਸਾਲ
ਦਿੱਤੀ, ਉਹ ਸੀ ਸ਼ੂਦਰਾਂ ਨੂੰ ਰੱਬ ਦੀ ਭਗਤੀ ਕਰਨ ਤੋਂ ਸਖ਼ਤੀ ਨਾਲ ਰੋਕਣਾ, ਕਿਉਂਕਿ ਉਹਦੇ ਰਾਮ ਰਾਜ
ਵਿਚ ਰੱਬ ਦੀ ਇਬਾਦਤ ਸਿਰਫ਼ ਬ੍ਰਾਹਮਣ ਹੀ ਕਰ ਸਕਦਾ ਸੀ ਤੇ ਇਸੇ ਆੜ ਵਿਚ ਇਹ ਜਮਾਤ ਬਾਕੀ ਸਾਰੇ ਸਮਾਜ
ਨੂੰ ਲੁੱਟ ਰਹੀ ਸੀ। ਇਸ ਜਮਾਤ ਨੂੰ ਤਾਕਤ ਦਿੰਦਾ ਸੀ ਖੁਦ ਰਾਮ ਚੰਦਰ। ਜਦੋਂ ਉਹਨੂੰ ਸ਼ਿਕਾਇਤ
ਕੀਤੀ ਗਈ ਕਿ ਇਸ ਜਮਾਤ ਦੀਆਂ ਮੁਸ਼ਕਿਲਾਂ ਇਸ ਕਰ ਕੇ ਵਧ ਰਹੀਆਂ ਹਨ ਕਿਉਂਕਿ ਇਕ ਸ਼ੂਦਰ ਸ਼ੰਭੂਕ ਰੱਬ
ਦੀ ਭਗਤੀ ਵਿਚ ਲੀਨ ਬੈਠਾ ਹੈ। ਰਾਜੇ ਰਾਮ ਨੇ ਇਸ ਨੂੰ ਵਡਿਆਈ ਦੇਣ ਦੀ ਬਜਾਏ ਉਸੇ ਵਕਤ ਆਪਣੇ
‘ਪੁਸ਼ਪਕ ਵਿਮਾਨ’ ਉਤੇ ਉਡਾਰੀ ਮਾਰ ਕੇ ਸ਼ੰਭੂਕ ਨੂੰ ਲੱਭ ਲਿਆ ਤੇ ਉਹਦਾ ਸਿਰ ਕਲਮ ਕਰ ਦਿੱਤਾ। ਇਹ
ਕਿਹੜੀ ਮਰਦਾਂ ਵਾਲੀ ਬਹਾਦਰੀ ਦਿਖਾਈ? ਭਗਤੀ ਵਿਚ ਬੈਠੇ ਨਿਹੱਥੇ ਇਨਸਾਨ ਨੂੰ ਹੀ ਜਾ ਕਤਲ ਕੀਤਾ!
ਅੱਜ ਕੱਲ੍ਹ ਬਹੁਤਿਆਂ ਨੇ ਸੀਰੀਆ ਦੇ ਇਸਲਾਮਿਕ ਕੱਟੜਵਾਦੀਆਂ ਵੱਲੋਂ ਅਮਰੀਕਾ-ਇੰਗਲੈਂਡ ਦੇ
ਪੱਤਰਕਾਰਾਂ ਨੂੰ ਬੰਨ੍ਹ ਕੇ ਛੁਰੇ ਨਾਲ ਸਿਰ ਕਲਮ ਕਰਨ ਦੀਆਂ ਵੀਡੀਓ ਦੇਖੀਆਂ। ਕਿੰਨੇ ਦਰਦਨਾਕ
ਦ੍ਰਿਸ਼ ਸਨ! ਸਾਰੀ ਦੁਨੀਆਂ ਨੇ ਇਸ ਨੂੰ ਹੈਵਾਨਾਂ ਤੋਂ ਵੀ ਮਾੜੀ ਹਰਕਤ ਕਿਹਾ, ਪਰ ਬਿਲਕੁਲ ਇਸੇ
ਤਰ੍ਹਾਂ ਹੀ ਰਾਮ ਚੰਦਰ ਨੇ ਵੀ ਸ਼ੰਭੂਕ ਦਾ ਸਿਰ ਕਲਮ ਕੀਤਾ ਹੋਣਾ। ਇਸ ਕਰਨਾਮੇ ਨੂੰ ਫਿਰ ਕਿਹੜੇ
ਖਾਤੇ ਵਿਚ ਪਾਉਣਾ ਚਾਹੀਦਾ ਹੈ? ਰਾਮ ਰਾਜ ਵਿਚ ਬ੍ਰਾਹਮਣ ਤੇ ਖਤਰੀ ਤੋਂ ਇਲਾਵਾ ਬਾਕੀ ਸਾਰੇ
ਸ਼ੂਦਰ ਹੀ ਸਨ। ਅੱਜ ਕੱਲ੍ਹ ਦੀਵਾਲੀ ਮੌਕੇ ਆਤਿਸ਼ਬਾਜ਼ੀ ਬ੍ਰਾਹਮਣਾਂ ਤੇ ਖੱਤਰੀਆਂ ਤੋਂ ਇਲਾਵਾ ਦੂਜੇ
ਤਬਕੇ ਵੱਧ ਕਰਦੇ ਆ। ਭਲਾ ਕਿਸ ਖੁਸ਼ੀ ਵਿਚ?.... ਕਿ ਸਾਡੇ ਸ਼ੰਭੂਕ ਦਾ ਸਿਰ ਕਲਮ ਦਿੱਤਾ ਸੀ! ਅੱਜ
ਕੱਲ੍ਹ ਸ਼ੂਦਰਾਂ ਦਾ ਸਿਰਕੱਢ ਬਣਿਆ ਤਬਕਾ ਮਾੜੀ ਜਿਹੀ ਹੇਠ-ਉਤੇ ਹੋਣ ‘ਤੇ ਸਿੰਗ ਮਿੱਟੀ ਚੁੱਕ ਲੈਂਦਾ
ਹੈ, ਪਰ ਇਹੀ ਲੋਕ ਸ਼ੰਭੂਕ ਦੇ ਕਾਤਲ ਦੀ ਬਣਵਾਸ ਵਾਪਸੀ ਦੀ ਖੁਸ਼ੀ ਵਿਚ ਘਿਓ ਦੇ ਦੀਵੇ ਜਗਾਉਂਦੇ ਆ
ਦੀਵਾਲੀ ਵਾਲੇ ਦਿਨ।
ਕਿਹਾ ਜਾਂਦਾ ਹੈ ਕਿ ‘ਰਾਮ ਰਾਜ’ ਵਿਚ ਰਾਜਾ ਤੇ ਪਰਜਾ ਵਿਚਕਾਰ ਕੋਈ ਫ਼ਰਕ ਨਹੀਂ ਸੀ, ਪਰ ਹਕੀਕਤ ਇਹ
ਹੈ ਕਿ ਜ਼ਮੀਨ ਆਸਮਾਨ ਦਾ ਫ਼ਰਕ ਸੀ। ਦੱਸਿਆ ਜਾਂਦਾ ਹੈ ਕਿ ਉਸ ਯੁੱਗ ਵਿਚ ਲੋਕਾਂ ਦੀ ਆਵਾਜਾਈ ਪੈਦਲ
ਜਾਂ ਜਾਨਵਰਾਂ ‘ਤੇ ਹੁੰਦੀ ਸੀ, ਪਰ ਰਾਜੇ ਰਾਮ ਚੰਦਰ ਕੋਲ ਆਪਣੇ ਹਵਾਈ ਜਹਾਜ਼ ਸਨ। ‘ਪੁਸ਼ਪਕ ਵਿਮਾਨ’
ਹੋਰ ਕੀ ਆ? ਹਵਾਈ ਜਹਾਜ਼ ਦਾ ਨਾਂ ਹੀ ਤਾਂ ਹੈ। ਅਗਲੀ ਗੱਲ, ਇਸ ਜਹਾਜ਼ ਦੀ ਵਰਤੋਂ ਭਲਾ ਕਿਹੜੇ ਭਲਾਈ
ਕਾਰਜਾਂ ਲਈ ਕੀਤੀ? ਸ਼ੰਭੂਕ ਨੂੰ ਲੱਭਣ ਅਤੇ ਉਹਦਾ ਸਿਰ ਵੱਢਣ ਲਈ?
ਹਿੰਦੁਸਤਾਨ ਵਿਚ 1947 ਤੋਂ ਬਾਅਦ ‘ਰਾਮ ਰਾਜ’ ਹੀ ਹੈ। ਸਿਆਸੀ ਪਾਰਟੀਆਂ ਨੇ ਜੁਗਤ ਕੱਢੀ ਹੋਈ ਹੈ-
ਦੂਜੀ ਪਾਰਟੀ ਦੇ ਬੰਦੇ ਤੋੜ ਕੇ ਆਪਣੀ ਪਾਰਟੀ ਵਿਚ ਸ਼ਾਮਲ ਕਰ ਕੇ ਅੰਦਰੂਨੀ ਭੇਤ ਲਓ ਤੇ ਅਗਲੇ ਨੂੰ
ਹਰਾ ਦਿਓ। ਇਹ ਜੁਗਤ ਵੀ ਰਾਮ ਚੰਦਰ ਤੋਂ ਹੀ ਲਈ ਹੋਈ ਹੈ; ਉਸ ਨੇ ਸੁਗਰੀਵ ਤੇ ਬਭੀਸ਼ਣ ਨੂੰ ਰਾਵਣ
ਨਾਲੋਂ ਤੋੜ ਕੇ ਆਪਣੇ ਨਾਲ ਮਿਲਾ ਕੇ ਲੰਕਾ ਜਿੱਤੀ ਸੀ, ਤੇ ਅਸੀਂ ਇਸੇ ਰਾਮ ਨੂੰ ਮਰਿਆਦਾ ਪੁਰਸ਼ੋਤਮ
ਕਹੀ ਜਾਂਦੇ ਹਾਂ। ਇਸ ਹਿਸਾਬ ਨਾਲ ਤਾਂ ਅੱਜ ਸਭ ਤੋਂ ਵੱਡੇ ਮਰਿਆਦਾ ਪੁਰਸ਼ੋਤਮ ਪੰਜਾਬ ਦੇ ਮੁੱਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਏ!
ਮੈਂ ਤਾਂ ਬੱਸ ਇੰਨੀ ਕੁ ਗੱਲ ਕਰ ਕੇ ‘ਹੈਪੀ ਦੀਵਾਲੀ’ (?) ਹੀ ਕਹਿਣਾ ਸੀ, ਫਿਰ ਲੱਗਿਆ ਕਿ ਸਿੱਖ
ਭਰਾਵਾਂ ਨੇ ਕਹਿਣਾ ਕਿ ਉਨ੍ਹਾਂ ਤਾਂ ਬੜੇ ਚਿਰ ਤੋਂ ਛੱਡੀ ਹੋਈ ਆ ਦੀਵਾਲੀ ਮਨਾਉਣੀ, ਅਸੀਂ ਤਾਂ ਬੱਸ
ਬੰਦੀ ਛੋੜ ਦਿਵਸ ਮਨਾਉਂਦੇ ਹਾਂ ਜਿਹੜਾ ਇਤਫ਼ਾਕਨ ਦੀਵਾਲੀ ਵਾਲੇ ਦਿਨ ਆ ਜਾਂਦਾ। ਉਨ੍ਹਾਂ ਦੇ
ਪਟਾਕੇ-ਆਤਿਸ਼ਬਾਜ਼ੀਆਂ ਦਾ ਦੀਵਾਲੀ ਨਾਲ ਕੋਈ ਸਬੰਧ ਨਹੀਂ, ਪਰ ਹਕੀਕਤ ਇਹ ਹੈ ਕਿ ਅਸੀਂ ਸਾਰੇ ਬੰਦੀ
ਛੋੜ ਦੀ ਆੜ ਥੱਲੇ ਮਨਾਉਂਦੇ ਦੀਵਾਲੀ ਹੀ ਹਾਂ। ਜੇ ਮੰਨ ਵੀ ਲਈਏ ਕਿ ਸਿੱਖ ‘ਬੰਦੀ ਛੋੜ ਦਿਵਸ’ ਹੀ
ਮਨਾਉਂਦੇ ਆ, ਭਲਾ ਕਿਉਂ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਨੇ ਚੰਦੂ ਵਰਗਿਆਂ ਦੀਆਂ
ਲਾਈਆਂ ਲੂਤੀਆਂ ਕਾਰਨ ਕੈਦ ਕਰ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਜਿਥੇ ਉਤਰੀ ਭਾਰਤ
ਦੀਆਂ ਹੋਰ ਰਿਆਸਤਾਂ ਦੇ ਰਾਜੇ ਵੀ ਕੈਦ ਸਨ। ਮਗਰੋਂ ਗੁਰੂ ਸਾਹਿਬ ਦੀ ਰਿਹਾਈ ਜਹਾਂਗੀਰ ਨੂੰ ਕਰਨੀ
ਪਈ। ਜਦੋਂ ਇਹ ਖ਼ਬਰ ਕੈਦੀ ਰਾਜਿਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਆਪਣੀ ਰਿਹਾਈ ਲਈ
ਵੀ ਫਰਿਆਦ ਕੀਤੀ। ਫਿਰ ਗੁਰੂ ਸਾਹਿਬ ਨੇ ਆਪਣੀ ਰਿਹਾਈ ਇਸ ਸ਼ਰਤ ‘ਤੇ ਹੀ ਮੰਨੀ ਕਿ ਇਨ੍ਹਾਂ ਰਾਜਿਆਂ
ਨੂੰ ਵੀ ਛੱਡਿਆ ਜਾਵੇ। ਗੁਰੂ ਸਾਹਿਬ ਦੇ ਕਹਿਣ ਉਤੇ ਇਹ 52 ਰਾਜੇ ਵੀ ਜਹਾਂਗੀਰ ਨੇ ਰਿਹਾਅ ਕਰ
ਦਿੱਤੇ। ਇਨ੍ਹਾਂ ਵਿਚੋਂ ਬਾਈਧਾਰ ਦੇ ਪਹਾੜੀ ਰਾਜੇ ਵੀ ਸਨ। ਇਸ ਰਿਹਾਈ ਕਰ ਕੇ ਗੁਰੂ ਹਰਿਗੋਬਿੰਦ
ਨੂੰ ‘ਬੰਦੀ ਛੋੜ ਦਾਤਾ’ ਕਿਹਾ ਜਾਂਦਾ ਤੇ ਉਸ ਦਿਨ ਨੂੰ ਸਿੱਖਾਂ ਨੇ ‘ਬੰਦੀ ਛੋੜ ਦਿਵਸ’ ਵਜੋਂ
ਮਨਾਇਆ। ਇਥੇ ਇਸ ਝਮੇਲੇ ਵਿਚ ਪੈਣ ਦੀ ਲੋੜ ਨਹੀਂ ਕਿ ਉਹ ਦਿਨ ਦੀਵਾਲੀ ਵਾਲਾ ਸੀ ਵੀ ਜਾਂ ਨਹੀਂ ਅਤੇ
ਕਿਸ ਨੇ ਇਸ ਦਿਨ ਨੂੰ ਦੀਵਾਲੀ ਨਾਲ ਪੱਕਾ ਟਾਂਕਾ ਲਾ ਕੇ ਫਿੱਟ ਕਰ ਦਿੱਤਾ ਹੋਇਆ ਹੈ। ਤੁਸੀਂ ਸੋਚੋ,
ਛੇਵੇਂ ਪਾਤਸ਼ਾਹ ਤੋਂ ਪਹਿਲਾਂ ਗੁਰੂ ਨਾਨਕ ਨੂੰ ਵੀ ਤਾਂ ਬਾਬਰ ਨੇ ਏਮਨਾਬਾਦ ਵਿਚ ਕੈਦ ਕੀਤਾ ਸੀ।
ਬਾਬੇ ਦਾ ਜਦ ਬਾਬਰ ਨਾਲ ਕੈਦ ਵਿਚ ਸਾਹਮਣਾ ਹੋਇਆ ਤਾਂ ਬੇਖੌਫ਼ ਬਾਬੇ ਨੇ ਉਹਨੂੰ ਜਾਬਰ ਕਹਿ ਦਿੱਤਾ,
ਤਾਂ ਬਾਬਰ ਨੂੰ ਬਾਬੇ ਨਾਨਕ ਵਿਚ ਅੱਲਾਹ ਪਾਕਿ ਦੇ ਦੀਦਾਰ ਹੋਏ ਅਤੇ ਉਹਨੇ ਏਮਨਾਬਾਦ ਵਿਚ
ਸੈਂਕੜੇ-ਹਜ਼ਾਰਾਂ ਬੰਦੀ ਕੈਦੀਆਂ ਨੂੰ ਬਾਬੇ ਨਾਨਕ ਦੀ ਰਹਿਮਤ ਸਦਕਾ ਰਿਹਾਅ ਕਰ ਦਿੱਤਾ। ਉਹ ਦਿਨ
ਸਾਡੇ ਚੇਤਿਆਂ ਵਿਚ ਸ਼ਾਇਦ ਇਸ ਕਰ ਕੇ ਨਹੀਂ ਵਸਿਆ ਕਿਉਂਕਿ ਦੀਵਾਲੀ ਨਾਲ ਨਹੀਂ ਬੰਨ੍ਹ ਹੋਇਆ।
ਸਿੱਖਾਂ ਲਈ ਤਾਂ ਗੁਰੂ ਸਾਹਿਬਾਨ ਸਦਾ ਹੀ ਬੰਦੀ ਛੋੜ ਬਣ ਕੇ ਰਾਹਨੁਮਾਈ ਕਰਦੇ ਰਹੇ।
ਹੁਣ ਦੇਖਣਾ ਬਣਦਾ ਹੈ ਕਿ ਜਿਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਨੇ ਜਹਾਂਗੀਰ ਦੀ ਕੈਦ ਵਿਚੋਂ
ਮੁਕਤੀ ਦਿਵਾ ਕੇ ਮੁੜ ਰਾਜ ਤਖ਼ਤਾਂ ਤੇ ਬਿਰਾਜਮਾਨ ਕਰਵਾ ਦਿੱਤਾ, ਉਹ ਗੁਰੂ ਪਰਿਵਾਰ ਨਾਲ
ਅਹਿਸਾਨਮੰਦੀ ਨਿਭਾਅ ਸਕੇ ਜਾਂ ਉਸੇ ਜਹਾਂਗੀਰ ਦੀ ਔਲਾਦ ਨਾਲ ਗੰਢ-ਤੁੱਪ ਕਰ ਕੇ ਗੁਰੂ ਪਰਿਵਾਰ ਨਾਲ
ਦੁਸ਼ਮਣੀ ਪਾਲੀ।..... ਇਨ੍ਹਾਂ ਪਹਾੜੀ ਹਿੰਦੂ ਰਿਆਸਤਾਂ ਨੇ ਕੋਈ ਦਿਨ ਅਜਿਹਾ ਨਹੀਂ ਛੱਡਿਆ ਜਿੱਦਣ
ਗੁਰੂ ਹਰਿਗੋਬਿੰਦ ਦੇ ਪੋਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਟਿਕਣ ਦਿੱਤਾ ਹੋਵੇ। ਜੇ ਗੁਰੂ ਸਾਹਿਬ
ਨਾਹਨ ਪਾਉਂਟਾ ਸਾਹਿਬ ਗਏ ਤਾਂ ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਭੰਗਾਣੀ ਦੀ ਲੜਾਈ ਗੁਰੂ ਸਾਹਿਬ
ਨਾਲ ਲੜੀ। ਜੇ ਸ੍ਰੀ ਅਨੰਦਪੁਰ ਸਾਹਿਬ ਆ ਗਏ ਤਾਂ ਉਥੇ ਵੀ ਘੇਰਾ ਪਾ ਕੇ ਬਹਿ ਗਏ ਤੇ ਗੁਰੂ ਸਾਹਿਬ
ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕਰ ਦਿੱਤਾ। ਇਥੇ ਹੀ ਬੱਸ ਨਹੀਂ ਕੀਤੀ, ਇਨ੍ਹਾਂ ਨੇ
ਦਰਿਆ ਸਿਰਸੇ ਤੋਂ ਲੈ ਕੇ ਚਮਕੌਰ ਦੀ ਗੜ੍ਹੀ ਤੱਕ ਪਿੱਛਾ ਕੀਤਾ। ਸ਼ਹੀਦ ਕਰ ਦਿੱਤੇ ਗੁਰੂ ਦੇ ਜਿਗਰ
ਦੇ ਟੋਟੇ ਵੱਡੇ ਸਾਹਿਬਜ਼ਾਦੇ ਅਤੇ ਜਾਨ ਨਾਲੋਂ ਪਿਆਰੇ ਸਿੱਖ। ਫੁੱਲ ਭਰ ਛੋਟੇ ਸਾਹਿਬਜ਼ਾਦਿਆਂ ਅਤੇ
ਵਡੇਰੀ ਉਮਰ ਦੀ ਮਾਤਾ ਗੁਜਰੀ ਨਾਲ ਵੀ ਲਿਹਾਜ਼ ਨਾ ਕੀਤਾ। ਚਿਣ ਦਿੱਤੇ ਜਿਉਂਦੇ ਨੀਂਹਾਂ ਵਿਚ ਤੇ
ਬੰਦੀ ਬਣਾ ਦਿੱਤੀ ਠੰਢੇ ਬੁਰਜ ਵਿਚ ਸ਼ਾਂਤੀ ਦੀ ਮੂਰਤ ਮਾਤਾ ਗੁਜਰੀ। ਸਾਰਾ ਪਰਿਵਾਰ ਸ਼ਹੀਦ ਕਰਵਾ ਕੇ
ਗੁਰੂ ਗੋਬਿੰਦ ਸਿੰਘ ਨੂੰ ਗੜ੍ਹੀ ਛੱਡਣੀ ਪਈ। ਫਿਰ ਹੁਣ ਸਿੱਖ ਕਾਹਤੋਂ ਇਨ੍ਹਾਂ ਪਹਾੜੀ ਰਾਜਿਆਂ ਦੀ
ਬੰਦ ਖਲਾਸੀ ਹੋਣ ‘ਤੇ ਖੁਸ਼ੀ ਵਿਚ ਆਤਿਸ਼ਬਾਜ਼ੀਆਂ ਚਲਾਉਂਦੇ ਹਨ। ਕਿਸ ਨੇ ਸੋਚਣਾ ਹੈ ਇਸ ਬਾਰੇ ਸਿੱਖ
ਭਰਾਵੋ?
ਜੇ ਸਿੱਖ ਬੰਦੀ ਛੋੜ ਦਿਵਸ ਦੀ ਮਹਾਨਤਾ ਇਹ ਸਮਝ ਕੇ ਮਨਾਉਂਦੇ ਹਨ ਕਿ ਕਿਸੇ ਵੀ ਮਜ਼ਲੂਮ ਨੂੰ ਬਿਨਾਂ
ਵਜ੍ਹਾ ਜਾਂ ਸਜ਼ਾ ਪੂਰੀ ਕਰਨ ਉਪਰੰਤ ਕੈਦ ਵਿਚ ਰੱਖਣਾ ਗੁਨਾਹ ਹੈ ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ
ਆਪਣੀ ਸਮਝ ਨਾਲ ਰਿਹਾਅ ਕਰਵਾਇਆ, ਤਾਂ ਸਵਾਲ ਬਣਦਾ ਹੈ ਕਿ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਕੈਦੀ
ਜਿਨ੍ਹਾਂ ਵਿਚ ਸਿੱਖ ਵੀ ਹਨ, ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ਹੈ? ਇਨ੍ਹਾਂ ਸਿੱਖਾਂ ਦੀਆਂ
ਤਾਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ। ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਵਿਚ ਪਾਗਲ ਕਰ
ਦਿੱਤਾ ਗਿਆ। ਇਹ ਸਭ ਕੁਝ ਅੱਜ ਦੇ ਆਪਣੇ ਚੁਣੇ ਹੋਏ ਹਾਕਮ, ਜਹਾਂਗੀਰ ਦਾ ਰੋਲ ਅਦਾ ਕਰ ਰਹੇ ਹਨ ਤੇ
ਉਨ੍ਹਾਂ ਨੂੰ ਥਾਪੜਾ ਦੇ ਰਹੇ ਹਨ ਸਾਡੇ ਸਿੱਖ ਧਾਰਮਿਕ ਮਹਾਂ ਪੁਰਸ਼! ਫਿਰ ਕੀ ਹੱਕ ਬਣਦਾ ਭਲਾ
ਸਿੱਖਾਂ ਦਾ ਬੰਦੀ ਛੋੜ ਦਿਵਸ ਮਨਾਉਣ ਦਾ? ਪਿਛਲੇ ਸਾਲ ਭਾਈ ਗੁਰਬਖਸ਼ ਸਿੰਘ ਵੱਲੋਂ ਸਜ਼ਾਵਾਂ ਭੁਗਤ
ਚੁੱਕੇ ਸਿੱਖਾਂ ਦੀ ਰਿਹਾਈ ਲਈ ਅਰੰਭੇ ਸੰਘਰਸ਼ ਨੂੰ ਸਾਡੇ ਆਪਣੇ ਹੀ ਜਥੇਦਾਰ ਨੇ ਹਾਕਮ ਦੇ ਪੱਖ ਵਿਚ
ਸਾਬੋਤਾਜ ਕਰਵਾ ਦਿੱਤਾ। ਅੱਜ ਸਿੱਖਾਂ ਦਾ ਸਭ ਕੁਝ ਬੰਦੀ ਹੈ.... ਗੁਰਾਂ ਦੀ ਧਰਤੀ ਪੰਜਾਬ ਨਸ਼ਿਆਂ
ਦੀ ਬੰਦੀ ਹੈ; ਬੰਦੀ ਛੋੜ ਦਾਤਾ ਗੁਰੂ ਹਰਿਗੋਬਿੰਦ ਸਾਹਿਬ ਦਾ ਉਸਾਰਿਆ ਸੱਚਾ ਤਖਤ ਬਿਪਰਵਾਦ ਨੇ
ਬੰਦੀ ਕੀਤਾ ਹੋਇਆ ਹੈ; ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ
ਟੱਬਰੇ ਦੀ ਮੁੱਠੀ ਵਿਚ ਬੰਦ ਹੈ; ਡੇਰਾਵਾਦ ਦੀ ਸਿੱਖੀ, ਗੁਰੂ ਦੀ ਸਿੱਖੀ ਨੂੰ ਘੁਣ ਵਾਂਗ ਲੱਗੀ ਹੋਈ
ਹੈ; ਤੇ ਸਭ ਤੋਂ ਉਤੇ, ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ
ਨੂੰ ਦਿੱਤੀ ਗੁਰਿਆਈ ਨੂੰ ਚੁਣੌਤੀ ਇਕ ਹੋਰ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਕੇ ਦਿੱਤੀ ਜਾ ਰਹੀ ਹੈ।
ਜੇ ਸਿੱਖਾਂ ਨੇ ਬੰਦੀ ਛੋੜ ਦਿਵਸ ਮਨਾਉਣਾ ਹੈ, ਤਾਂ ਮੇਲੇ ਵਾਂਗ ਜਾਂ ਤਿਉਹਾਰ ਦੇ ਰੂਪ ਵਿਚ ਨਾ
ਮਨਾਈਏ..... ਗੁਰਦੁਆਰੇ ਗਏ, ਛੋਲੇ-ਭਟੂਰਿਆਂ ਨੂੰ ਵਾਢ ਦਿੱਤੀ, ਫਿਰ ਭਾਂਤ-ਸੁਭਾਂਤੀਆਂ ਮਠਿਆਈਆਂ
ਤੇ ਜਲੇਬੀਆਂ ਵੱਲ ਹੋ ਗਏ; ਨਿਸ਼ਾਨ ਸਾਹਿਬ ਦੇ ਥੱਲੇ ਦੀਵੇ, ਮੋਮਬੱਤੀਆਂ ਬਾਲੀਆਂ ਤੇ ਆ ਗਏ ਘਰਾਂ
ਨੂੰ। ਇਸ ਦਿਵਸ ਮੌਕੇ ਪ੍ਰਣ ਕਰੀਏ ਕਿ ਅਕਾਲ ਤਖ਼ਤ ਨੂੰ ਆਜ਼ਾਦ ਕਰਵਾਉਣਾ ਹੈ, ਸ੍ਰੀ ਗੁਰੂ ਗ੍ਰੰਥ
ਸਾਹਿਬ ਤੋਂ ਇਲਾਵਾ ਕਿਸੇ ਗ੍ਰੰਥ ਨੂੰ ਗੁਰੂ ਨਹੀਂ ਮੰਨਣਾ, ਡੇਰਾਵਾਦ ਤੋਂ ਖਹਿੜਾ ਛੁਡਾ ਕੇ ਸਿਰਫ਼
ਗੁਰਮਤਿ ਨੂੰ ਜ਼ਿੰਦਗੀ ਵਿਚ ਢਾਲਣਾ ਹੈ। ਜੇ ਹੋਰ ਨਹੀਂ ਤਾਂ ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਦੀਆਂ
ਕਮੇਟੀਆਂ ਇਹੋ ਜਿਹਾ ਸੁਨੇਹਾ ਤਾਂ ਬੰਦੀ ਛੋੜ ਦਿਵਸ ‘ਤੇ ਅਕਾਲ ਤਖ਼ਤ ਅਤੇ ਹਾਕਮਾਂ ਤੱਕ ਪੁੱਜਦਾ ਕਰ
ਹੀ ਸਕਦੀਆਂ ਹਨ। ਨਹੀਂ ਤਾਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਿਚ ਕੋਈ ਫ਼ਰਕ ਨਹੀਂ।
21/10/14)
ਡਾ: ਇਕਬਾਲ ਸਿੰਘ ਢਿੱਲੋਂ
ਸ.
ਬਲਦੇਵ ਸਿੰਘ, ਫਿਰੋਜ਼ਪੁਰ ਜੀ, ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
20. 10. 2014 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ
ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਆਪ ਜੀ ਨੇ ਆਪਣੇ ਇਸ ਪੱਤਰ ਵਿੱਚ ਕੁੱਝ ਮਹੱਤਵਪੂਰਨ ਨੁਕਤੇ ਪੇਸ਼
ਕੀਤੇ ਹਨ ਜਿਹਨਾਂ ਸਬੰਧੀ ਸਪਸ਼ਟੀਕਰਨ ਹੇਠਾਂ ਦਿੱਤੇ ਅਨੁਸਾਰ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।
1. ਮਿਸ਼ਨ ਦੀ ਮੈਂਬਰਸ਼ਿਪ ਲੈਣ ਲਈ ਕਿਸੇ ਸੰਸਥਾਗਤ ਧਰਮ ਨਾਲ ਸਬੰਧਿਤ ਨਾ ਰੱਖਣ ਵਾਲੀ ਸ਼ਰਤ
‘ਕਠਿਨ’ ਜਾਪਦੀ ਹੈ ਅਤੇ ਇਸ ਉੱਤੇ ਫਿਰ ਵਿਚਾਰ ਕਰਨ ਦੀ ਲੋੜ ਹੈ।
ਉੱਤਰ: ਇਹ ਸ਼ਰਤ ‘ਨਾਨਕ ਮਿਸ਼ਨ’ ਸੰਸਥਾ ਦੇ ਮੁੱਢਲੇ
ਸਿਧਾਂਤਾਂ ਦੇ ਐਨ ਅਨੁਕੂਲ ਹੈ। ਕੋਰ ਕਮੇਟੀ ਦੇ ਮੈਂਬਰਾਂ ਨੇ ‘ਨਾਨਕ ਮਿਸ਼ਨ’ ਦੇ ਨੀਤੀ ਸਬੰਧੀ
ਫੈਸਲੇ ਲੈਣੇ ਹੋਣਗੇ ਅਤੇ ਜੀਵਨ ਮੈਂਬਰ/ਸਰਪਰਸਤ ਸੰਸਥਾ ਦੇ ਸਲਾਹਕਾਰਾਂ ਵਜੋਂ ਫਰਜ਼ ਨਿਭਾਉਣਗੇ। ਇਸ
ਲਈ ਇਹਨਾਂ ਤਿੰਨ ਸ਼੍ਰੇਣੀਆਂ ਨੂੰ ਸੰਸਥਾ ਦੇ ਸਿਧਾਂਤਾਂ ਪੱਖੋਂ ਸੌ ਫੀ ਸਦੀ ਪਰਪੱਕ ਹੋਣਾ ਜ਼ਰੂਰੀ
ਹੋਵੇਗਾ। ਚੌਥੀ ਸ਼੍ਰੇਣੀ ਦੇ ਮੈਂਬਰਾਂ ਨੂੰ ਇਸ ਸ਼ਰਤ ਤੋਂ ਛੋਟ ਹੋਵੇਗੀ। ਸੋ ਇਸ ਸੰਸਥਾ ਦਾ
ਮੈਂਬਰ ਬਣਨ ਲਈ ਆਪਣਾ ‘ਸੰਸਥਾਗਤ ਧਰਮ’ ਛੱਡਣ ਦੀ ਲੋੜ ਨਹੀਂ ਹੋਵੇਗੀ। ਜਿੱਥੋਂ ਤੀਕਰ ਸਿਖ ਭਾਈਚਾਰੇ
ਦਾ ਸਬੰਧ ਹੈ ਇਹ ਉਸ ਨਾਲ ਸਬੰਧਤ ਸੱਜਣਾ ਨੇ ਵੇਖਣਾ ਹੈ ਕਿ ਉਹਨਾਂ ਨੇ ਸਿੱਖੀ ਦੀ ਕਿਹੜੀ ਵੰਨਗੀ
ਅਪਣਾਉਣੀ ਹੈ, ਗੂਰੂ ਸਾਹਿਬਾਨ ਦੀ ਦਰਸਾਈ ਹੋਈ ਜਾਂ ‘ਸੰਸਥਾਗਤ’ ਕਿਸਮ ਦੀ। ਪਰੰਤੂ ‘ਸਿੱਖੀ’ ਦੀ
‘ਸੰਸਥਾਗਤ’ ਕਿਸਮ ਦੀ ਵੰਨਗੀ ਅਪਣਾਉਣ ਵਾਲੇ ਸੱਜਣ ਵੀ ਚੌਥੀ ਸ਼੍ਰੇਣੀ ਦੇ ਮੈਂਬਰ ਬਣ ਸਕਣਗੇ। (ਇਸ
ਸ਼੍ਰੇਣੀ ਲਈ ਮੈਂਬਰਸ਼ਿਪ ਫੀਸ ਵੀ ਸਭ ਤੋਂ ਘਟ ਹੈ।)
2. ਇਹ ਨਾ ਕਿਹਾ ਜਾਵੇ ਕਿ ਗੁਰੂ ਨਾਨਕ ਵੱਲੋਂ ਚਲਾਈ ਲਹਿਰ ਭਗਤੀ ਲਹਿਰ ਨਹੀਂ ਸੀ।
ਉੱਤਰ: ਪਹਿਲਾਂ-ਪਹਿਲ ਤਾਂ ਭਗਤੀ ਲਹਿਰ ਬ੍ਰਾਹਮਣੀ
ਰਵਾਇਤਾਂ ਦੇ ਖਿਲਾਫ ਪ੍ਰਤੀਕਰਮ ਵਜੋਂ ਉਭਰੀ ਸੀ ਪਰੰਤੂ ਹੌਲੀ-ਹੌਲੀ ਇਸ ਵਿੱਚੋਂ ਵਧੇਰੇ ਵਰਗ ਇੱਕ
ਵਿਸ਼ੇਸ਼ ਕਿਸਮ ਦੇ ਸੰਸਥਾਗਤ ਧਰਮ ਦਾ ਰੂਪ ਅਖਤਿਆਰ ਕਰ ਗਏ। (ਅਜਿਹਾ ਕੁੱਝ ਹੀ ਸੂਫੀਵਾਦ ਨਾਲ
ਵਾਪਰਿਆ।) ਕੁੱਝ ਧਿਰਾਂ ਇਹ ਗਲਤ ਪਰਚਾਰ ਕਰਦੀਆਂ ਹਨ ਕਿ ਗੁਰੂ ਸਾਹਿਬਾਨ ਦਾ ਮਿਸ਼ਨ ਭਗਤੀ ਲਹਿਰ ਅਤੇ
ਸੂਫੀਵਾਦ ਦਾ ਸੁਮੇਲ ਸੀ। ਅਸਲ ਵਿੱਚ ਗੁਰੂ ਸਾਹਿਬਾਨ ਦਾ ਮਿਸ਼ਨ ਭਗਤੀ ਲਹਿਰ ਅਤੇ ਸੂਫੀ ਲਹਿਰ
ਦੋਵ੍ਹਾਂ ਨਾਲੋਂ ਅਗਲੇਰਾ ਅਤੇ ਵਡੇਰਾ ਕਦਮ ਸੀ। ਗੁਰੂ ਸਾਹਿਬਾਨ ਨੇ ਕੇਵਲ ਉਹਨਾਂ ਭਗਤਾਂ ਅਤੇ
ਸੂਫੀਆਂ ਦੀਆਂ ਰਚਨਾਵਾਂ ਨੂੰ ਹੀ ਪਰਵਾਨ ਕੀਤਾ ਜੋ ਸ਼ੁਧ ਮਾਨਵਵਾਦ ਦੀ ਕਸਵੱਟੀ ਤੇ ਪੂਰਾ ਉਤਰਦੀਆਂ
ਸਨ। ਬਾਕੀ, ‘ਭਗਤੀ’ ਸਬੰਧੀ ਗੁਰਮੱਤ ਦਾ ਪੱਖ ਗੁਰਬਾਣੀ ਵਿੱਚੋਂ ਵੇਖਿਆ ਜਾ ਸਕਦਾ ਹੈ (ਇਹ ਪੂਰੀ
ਤਰ੍ਹਾਂ ਉਹ ਨਹੀਂ ਜੋ ਵਿਚਾਰ-ਅਧੀਨ ਪੱਤਰ ਵਿੱਚ ਦਰਸਾਇਆ ਗਿਆ ਹੈ)।
3. ਗੁਰੂ ਨਾਨਕ ਦਾ ਮਿਸ਼ਨ ਕੀ ਸੀ ਇਹ ਵੀ ਗੁਰਬਾਣੀ ਵਿੱਚੋਂ ਹੀ ਲਭਿਆ ਜਾ ਸਕਦਾ ਹੈ।
ਉੱਤਰ: ਬਿਲਕੁਲ ਸਹੀ ਹੈ। ‘ਨਾਨਕ ਮਿਸ਼ਨ’ ਸੰਸਥਾ ਪੂਰੀ
ਤਰ੍ਹਾਂ ਗੁਰਮੱਤ (ਗੁਰਬਾਣੀ ਦੇ ਸੱਚ) ਨੂੰ ਸਮਰਪਿਤ ਹੈ।
ਸ. ਬਲਦੇਵ ਸਿੰਘ ਜੀ, ਇਸ ਵਿੱਚ ਕੋਈ ਸ਼ਕ ਨਹੀਂ ਕਿ ‘ਸਿਖਮਾਰਗ’ ਵੈਬਸਾਈਟ ਗੁਰਮੱਤ ਨੂੰ ਪੂਰੀ
ਤਰ੍ਹਾਂ ਸਮਰਪਿਤ ਹੈ ਅਤੇ ਇਸ ਪੱਖੋਂ ਉਹ ਬਹੁਤ ਵੱਡਾ ਅਤੇ ਇਤਿਹਾਸਕ ਯੋਗਦਾਨ ਪਾ ਰਿਹਾ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
20/10/14)
ਬਲਦੇਵ ਸਿੰਘ ਫਿਰੋਜ਼ਪੁਰ
ਡਾ: ਇਕਬਾਲ ਸਿੰਘ ਢਿੱਲੋਂ ਜੀ। ਆਪ ਜੀ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ
ਹੋਵੇ ਜੀ।
ਮੇਰੇ ਬੇਨਤੀ ਕਰਨ ਤੇ, ਆਪ ਜੀ ਨੇਂ ‘ਨਾਨਕ ਮਿਸ਼ਨ`ਸੰਸਥਾ ਦੇ ਨਿਯਮ ਅਤੇ ਸ਼ਰਤਾਂ ਦੀ ਜਾਣਕਾਰੀ,
ਸਭ ਪਾਠਕਾਂ ਨਾਲ ਸਾਂਝੀ ਕੀਤੀ, ਇਸ ਵਾਸਤੇ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ।
ਆਪ ਜੀ ਨੇਂ ਮੈਂਬਰਸ਼ਿਪ ਦੀਆਂ ਚਾਰ ਸ਼੍ਰੇਣੀਆਂ ਦਾ ਜਿਕਰ ਕੀਤਾ ਹੈ ਜੀ।
ਬੇਨਤੀ ਕਰਨੀਂ ਚਾਹਵਾਂ ਗਾ ਜੀ, ਕਿ ਪਹਿਲੀਆਂ ਤਿੰਨ ਸ਼੍ਰੇਣੀਆਂ ਦੀ ਮੈਂਬਰਸ਼ਿਪ ਵਾਸਤੇ, ਤਹਿਸ਼ੁਦਾ
ਸ਼ਰਤ
(ੲ) ਕਿਸੇ ਸੰਸਥਾਗਤ ਧਰਮ ਨਾਲ ਸਬੰਧ ਨਾਂ ਰੱਖਦੇ ਹੋਣ।
ਵਾਲੀ ਸ਼ਰਤ `ਤੇ, ਅਗਰ ਆਪ ਠੀਕ ਸਮਝੋ ਤਾਂ ਇੱਕ ਵਾਰ ਫਿਰ ਵਿਚਾਰ ਕਰ ਲਵੋ ਜੀ। ਕੀ ਇਹ ਸ਼ਰਤ ਕੁੱਝ
ਜਿਆਦਾ ਹੀ ਕਠਿਨ ਤਾਂ ਨਹੀਂ ਲੱਗਦੀ।
ਕਿਉਂ ਕੇ ਇਸ ਵਕਤ ਕੋਈ ਐਸਾ ਵਿਅਕਤੀ ਮਿਲਣਾਂ ਸ਼ਾਇਦ ਮੁਸ਼ਕਿਲ ਹੋਵੇ, ਜੋ
ਕਿਸੇ ਨਾਂ ਕਿਸੇ ਧਰਮ ਨਾਲ ਸਬੰਧ ਨਾਂ ਰੱਖਦਾ ਹੋਵੇ। ਜਿਵੇਂ ਕੇ ਮੇਰਾ ਧਰਮ, ਸਿੱਖ ਧਰਮ ਹੈ। ਸੰਸਾਰ
ਤੇ ਇਸ ਵਕਤ ਮੁੱਖ ਰੂਪ ਵਿੱਚ ਚਾਰ ਧਰਮ ਪ੍ਰਚੱਲਤ ਹਨ। ਹਿੰਦੂ, ਸਿੱਖ, ਮੁਸਲਮਾਨ, ਅਤੇ ਈਸਾਈ।
ਇਹਨਾਂ ਚਾਰਾਂ ਧਰਮਾਂ ਤੋਂ ਬਾਹਰੋਂ, ਕੋਈ ਮੈਂਬਰ ਮਿਲਣਾਂ ਕੀ ਮੁਸ਼ਕਿਲ ਨਹੀਂ ਹੋਵੇ ਗਾ। ਅਤੇ
‘ਨਾਨਕ ਮਿਸ਼ਨ` ਦੀ ਮੈਂਬਰਸ਼ਿਪ ਹਾਸਲ ਕਰਨ ਵਾਸਤੇ ਕੀ ਆਪਣਾਂ ਧਰਮ ਛੱਡਣਾਂ ਜਰੂਰੀ ਹੈ? ।
ਜਦੋਂ ਗੁਰੂ ਨਾਨਕ ਜੀ ਨੇਂ ਅਪਣੇਂ ਮਿਸ਼ਨ ਦੀ ਅਜੇ ਸ਼ੁਰੂਆਤ ਹੀ ਕੀਤੀ ਸੀ,
ਤਾਂ ਸ਼ੁਰੂਆਤੀ ਦੌਰ ਵਿੱਚ ਹੀ, ਗੁਰੂ ਨਾਨਕ ਦੇ ਮਿਸ਼ਨ ਨੂੰ ਸਮਝਣ ਵਾਲੇ, ਮੰਨਣ ਵਾਲੇ, ਜਾਂ ਅਨੁਯਾਈ,
(ਆਪ ਉਹਨਾਂ ਨੂੰ ਕੋਈ ਵੀ ਨਾਮ ਸਕਦੇ ਹੋ) ਉਹਨਾਂ ਕੁੱਝ ਕੂ ਲੋਕਾਂ ਵਿਚ, ਰਾਏ ਬੁਲਾਰ ਦਾ ਨਾਮ ਬਹੁਤ
ਮਸ਼ਹੂਰ ਹੈ ਜੀ। ਸੱਭ ਜਾਣਦੇ ਹਨ ਕੇ ਰਾਏ ਬੁਲਾਰ ਮੁਸਲਮਾਨ ਸੀ। ਕੀ ਉਸ ਨੇਂ (ਰਾਏ ਬੁਲਾਰ ਨੇਂ)
ਆਪਣਾਂ ਧਰਮ ਛੱਡ ਦਿੱਤਾ ਸੀ। ਉਸ ਤੋਂ ਬਾਦ ਭਾਈ ਮਰਦਾਨਾਂ ਜੀ ਵੀ ਮੁਸਲਮਾਨ ਸਨ, ਜਿੰਨ੍ਹਾਂ ਦੀ ਅੰਸ
ਅੱਜ ਵੀ (ਪਾਕਿਸਤਾਨ ਦੇ ਸ਼ਹਿਰੀ ਹਨ) ਮੁਸਲਮਾਨ ਹਨ।
(ਅਤੇ ਅਜੇਹੇ ਹੋਰ ਵੀ ਬਹੁਤ ਸਾਰੇ ਲੋਕ ਹੋ ਸਕਦੇ ਹਨ ਜੋ ਮੁਸਲਮਾਨ ਸਨ, ਅਤੇ
ਸਦਾ ਮੁਸਲਮਾਨ ਹੀ ਰਹੇ ਸਨ। ਮੈਂ ਵਿਦਵਾਨ ਨਹੀਂ ਹਾਂ, ਸੋ ਮੈਨੂੰ ਬੀਤੇ ਇਤਿਹਾਸ ਦੀ ਜਿਆਦਾ
ਜਾਣਕਾਰੀ ਨਹੀਂ ਹੈ। ਇਹ ਸਚਾਈ ਆਪ ਮੇਰੇ ਨਾਲੋਂ ਜਿਆਦਾ ਜਾਣਦੇ ਹੋ।)
ਇਸ ਵਾਸਤੇ ਆਪ ਮੇਰੇ ਇਹਨਾਂ ਤੁੱਛ ਜਿਹੇ ਸੁਝਾਵਾਂ ਨੂੰ, (ਜੋ ਮੈਂ ਆਪ ਜੀ
ਦੇ ਧਿਆਨ ਗੋਚਰ ਲਿਆ ਰਿਹਾ ਹਾਂ) ਅਗਰ ‘ਨਾਨਕ ਮਿਸ਼ਨ` ਦੀ ਬਿਹਤਰੀ ਲਈ ਵਿਚਾਰਯੋਗ ਸਮਝੋ ਤਾਂ, ਮੈਨੂੰ
ਖੁਸ਼ੀ ਹੋਵੇ ਗੀ ਜੀ।
ਇਕ ਬੇਨਤੀ ਹੋਰ ਕਰਨੀਂ ਚਾਹਵਾਂ ਗਾ ਜੀ। ਕਿ ਆਪ ਜੀ ਨੇਂ, ਜੋ ਇਹ ਨਿਰਨਾਂ
ਲਿਆ ਜਾਂ ਕੀਤਾ ਹੈ, ਕਿ
ਗੁਰੂ ਨਾਨਕ ਜੀ ਵੱਲੋਂ ਚਲਾਈ ਲਹਿਰ ਨੂੰ ‘ਭਗਤੀ ਲਹਿਰ’ ਨਹੀਂ ਕਿਹਾ ਜਾ
ਸਕਦਾ ਕਿਉਂਕਿ ‘ਭਗਤੀ ਲਹਿਰ’ ਦਾ ਘੇਰਾ ਬੜਾ ਸੰਕੁਚਿਤ ਜਿਹਾ ਸੀ।
ਜੇ ਠੀਕ ਸਮਝੋ ਤਾਂ ਮੇਰੀ ਬੇਨਤੀ ਤੇ, ਇਸ ਬਾਰੇ ਵੀ ਇੱਕ ਵਾਰ ਵਿਚਾਰ ਜਰੂਰ
ਕਰਨਾਂ ਜੀ।
ਮੇਰੇ ਵਿਚਾਰ ਵਿੱਚ ਭਗਤੀ ਦੇ ਅੰਦਰ ਮਾਨਵ ਕਲਿਆਨ ਵੀ ਆ ਜਾਂਦਾ ਹੈ,
ਮਾਨਵਵਾਦ ਵੀ ਆ ਜਾਂਦਾ ਹੈ, ਪ੍ਰਮਾਤਮਾਂ, ਗੁਰਮੁਖ, ਅਤੇ ਸਿੱਖ ਵੀ ਆ ਜਾਂਦਾ ਹੈ, ਅਤੇ ਸੱਚ ਧਰਮ,
ਅਤੇ ਗਿਆਨ ਵੀ ਆ ਜਾਂਦਾ ਹੈ, ਅਤੇ ਹੋਰ ਵੀ ਬਹੁਤ ਕੁੱਝ। ਗੁਰਬਾਣੀਂ ਦਾ ਸੂਰਜ ਵੀ ਸੰਤਾਂ ਅਤੇ
ਭਗਤਾਂ ਦੀ ਭਗਤੀ ਵਿਚੋਂ ਚੜ੍ਹਿਆ ਹੈ, ਜੋ ਸਾਰੇ ਸੰਸਾਰ ਨੂੰ ਰੌਸ਼ਨ ਕਰ ਰਿਹਾ ਹੈ ਜੀ। ਗੁਰੂ ਨਾਨਕ
ਜੀ ਨੇਂ ਪ੍ਰਮਾਤਮਾਂ ਦੀ ਭਗਤੀ ਦੁਆਰਾ ਹੀ ਸਾਨੂੰ ਗੁਰਬਾਣੀਂ ਦਾ ਅਨਮੋਲ ਖਜਾਨਾਂ ਬਖਸ਼ਿਆ ਹੈ ਜੀ।
ਇਸ ਵਾਸਤੇ ਇਹ ਨਾਂ ਕਹੋ ਕਿ
ਗੁਰੂ ਨਾਨਕ ਜੀ ਵੱਲੋਂ ਚਲਾਈ ਲਹਿਰ ਨੂੰ ‘ਭਗਤੀ ਲਹਿਰ’ ਕਿਹਾ ਹੀ ਨਹੀਂ ਜਾ
ਸਕਦਾ।
ਮਾਨਵਵਾਦ ਅੱਛਾ ਹੈ, ਬਲਕਿ ਬਹੁਤ ਅੱਛਾ ਹੈ।
ਪਰ ਕਿਸੇ ਵੀ ਭਗਤ ਨੇਂ ਸਿਰਫ ਮਾਨਵਵਾਦ ਦੇ ਬਲ ਨਾਲ ਬਾਣੀਂ ਨਹੀਂ ਬੋਲੀ,
ਬਲਕਿ ਭਗਤੀ ਦੇ ਬਲ ਨਾਲ ਬਾਣੀਂ ਬੋਲੀ ਹੈ, ਅਤੇ ਭਗਤੀ ਦੁਆਰਾ ਹੀ ਪ੍ਰਮਾਤਮਾਂ ਦੀ ਪ੍ਰਾਪਤੀ ਕੀਤੀ
ਸੀ। ਬਹੁਤ ਹੀ ਵਡੇ ਵਡੇ ਰਾਜੇ ਮਹਾਂ ਰਾਜੇ ਹੋ ਚੁਕੇ ਹਨ। ਜਿਨ੍ਹਾਂ ਵਿਚੋਂ ਕਈ ਵਡੇ ਮਾਨਵਵਾਦੀ ਵੀ
ਹੋਇ ਹਨ (ਬੇਸ਼ੱਕ ਕਈ ਅਮਾਨਵੀ ਵੀ ਸਨ) ਪਰ ਕੋਈ ਵੀ ਗੁਰੂਆਂ ਅਤੇ ਭਗਤਾਂ ਵਾਲੇ ਕੰਮ ਨਹੀਂ ਕਰ ਸਕੇ।
ਇਸ ਵਾਸਤੇ ਬੇਨਤੀ ਹੈ ਜੀ ਕਿ, ਆਪ ਜੀ ਇੱਕ ਵਾਰ ਭਗਤੀ ਅਤੇ ਮਾਨਵਵਾਦ ਦੇ ਘੇਰੇ ਬਾਰੇ ਵਿਚਾਰ ਜਰੂਰ
ਕਰਨਾਂ ਜੀ। ਕਿ ਕਿਸ ਦਾ ਘੇਰਾ ਵਿਸ਼ਾਲ ਹੈ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਆਪ ਜੀ ਨੇਂ ਮੈਨੂੰ ਯੋਗ ਸਮਝ ਕੇ
ਸਮੇਲਨ ਵਿੱਚ ਭਾਗ ਲੈਣ ਵਾਸਤੇ ਸੱਦਾ ਦਿੱਤਾ। ਪਰ ਬੇਨਤੀ ਹੈ ਜੀ ਕੇ ਮੈਂ
ਸਮੇਲਨ ਵਿੱਚ ਹਿਸਾ ਨਹੀਂ ਲੈ ਪਾਵਾਂ ਗਾ। ਇਸ ਦਾ ਕਾਰਨ ਹੈ, ਕਿ ਮੈਂ ਆਪਣੇਂ
ਆਪ ਨੂੰ ਇਸ ਕਾਬਲ ਨਹੀਂ ਸਮਝਦਾ। ਅਤੇ ਮੈਂ ਅੱਜ ਤੱਕ ਕਦੇ ਵੀ ਕਿਸੇ ਸਮੇਲਨ ਵਿੱਚ ਭਾਗ ਨਹੀਂ ਲਿਆ,
ਕਿਸੇ ਸਮੇਲਨ ਵਿੱਚ ਭਾਗ ਲੈਣਾਂ ਤਾਂ ਦੂਰ, ਮੈਂ ਤਾਂ ਅੱਜ ਤੱਕ ਕਦੇ ‘ਸਿੱਖਮਾਰਗ` ਸਾਈਟ ਬਿਨਾਂ ਹੋਰ
ਕਿਸੇ ਸਾਈਟ ਤੇ ਵੀ ਨਹੀਂ ਗਿਆ। ਅਤੇ ਸ਼ਾਇਦ ਜਾਵਾਂ ਗਾ ਵੀ ਨਹੀਂ। ਇਸ ਦੇ ਪ੍ਰਮਾਣ ਦੇਣ ਦੀ ਲੋੜ
ਨਹੀਂ ਹੈ। ਅਤੇ ਕਾਰਨ ਇਹ ਹੈ ਕਿ, ਕਿਉਂ ਕਿ ਮੈਨੂੰ ਗੁਰਬਾਣੀਂ ਜਾਂ ਭਗਤੀ ਤੋਂ ਬਿਨਾਂ ਹੋਰ ਕੋਈ
ਸਮਝ ਹੀ ਨਹੀਂ ਹੈ।
ਅਤੇ
‘ਸਿੱਖਮਾਰਗ` ਇੱਕ ਐਸੀ ਸਾਈਟ ਹੈ, ਜੋ ਸ਼ਬਦ ਗੁਰੂ-ਬਾਣੀਂ ਦੇ ਸੱਚ ਨੂੰ
ਸਮਰਪਿਤ ਹੈ।
ਅਤੇ ਆਪ ਜੀ ਨੂੰ ਪਤਾ ਹੀ ਹੈ, ਕਿ ਇਸ ਸਾਈਟ ਤੇ ਵੀ ਮੈਂ, ਗੁਰਬਾਣੀਂ ਦੀ
ਵਿਚਾਰ ਤੋਂ ਬਿਨਾਂ, ਹੋਰ ਕਿਸੇ ਵੀ ਤਰਾਂ ਦੀ ਵਿਚਾਰ ਵਿਚ, ਕਦੇ ਵੀ ਭਾਗ ਨਹੀਂ ਲਿਆ। ਤੁਹਾਡੇ ਨਾਲ
ਮੇਰੀ ਮੌਜ਼ੂਦਾ ਵਿਚਾਰ ਵੀ ਇਸੇ ਹੀ ਸਾਈਟ ਤੇ ਹੋ ਰਹੀ ਹੈ। ਅਤੇ ਆਪਣੀਂ ਵਿਚਾਰ ਦਾ ਵਿਸ਼ਾ ਹੈ, ‘ਨਾਨਕ
ਮਿਸ਼ਨ`
ਅਤੇ ਨਾਨਕ ਮਿਸ਼ਨ ਬਾਰੇ ਆਪ ਜੀ ਨੇਂ ਲਿਖਿਆ ਸੀ।
ਗੁਰੂ ਨਾਨਕ ਵੱਲੋਂ ਮਨੁੱਖਤਾ ਦੇ ਕਲਿਆਣ ਹਿਤ ਲਗ-ਭਗ ਪੰਜ ਸਦੀਆਂ ਪਹਿਲਾਂ
ਪੇਸ਼ ਕੀਤੇ ਗਏ ਲਾਸਾਨੀ ਫਲਸਫੇ ਨੂੰ ਪਿਆਰ ਕਰਨ ਵਾਲੇ ਸਮੂਹ ਸੱਜਣਾਂ ਨੂੰ ਬਹੁਤ ਪਰਸੰਨਤਾ
ਹੋਵੇਗੀ।….. ‘ਨਾਨਕ ਮਿਸ਼ਨ’ ਨਾਮ ਦੀ ਸੰਸਥਾ ਸਥਾਪਤ ਕੀਤੀ ਗਈ ਹੈ।
ਗੁਰੂ ਨਾਨਕ ਦਾ ਫਲਸਫਾ ਕੀ ਹੈ।
ਮੇਰੀ ਸਮਝ ਅਨੂਸਾਰ ਗੁਰੂ ਨਾਨਕ ਦਾ ਫਲਸਫਾ ਤਾਂ ਗੁਰਬਾਣੀਂ ਹੈ, ਗੁਰਬਾਣੀਂ
ਵਿਚੋਂ ਹੀ ਗੁਰੂ ਨਾਨਕ ਦੇ ਫਲਸਫੇ ਦੀ ਸਮਝ ਆ ਸਕਦੀ ਹੈ। ਅਤੇ ‘ਗੁਰੂ ਨਾਨਕ ਦਾ ਮਿਸ਼ਨ` ਕੀ ਸੀ ਇਹ
ਵੀ ਗੁਰਬਾਣੀਂ ਵਿਚੋਂ ਹੀ ਲੱਭਿਆ ਜਾ ਸੱਕਦਾ ਹੈ।
ਅਤੇ ਗੁਰਬਾਣੀਂ ਦੀ ਵਿਚਾਰ ਜਾਂ ਖੋਜ ਵਾਸਤੇ ‘ਸਿੱਖਮਾਰਗ`ਬਹੁਤ ਵਧੀਆ ਮੰਚ
ਹੈ ਜੀ।
ਮੈਂ ਇੱਕ ਵਾਰ ਫਿਰ ਆਪ ਜੀ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਜੀ, ਕਿ ਤੁਸਾਂ ਨੇਂ ਮੈਨੂੰ ਕਾਬਲ
ਸਮਝਿਆ ਅਤੇ ਸੱਦਾ ਦਿੱਤਾ ਹੈ ਜੀ।
ਮੇਰਾ ਜੀਵਨ ਸਦਾ ‘ਨਾਨਕ ਮਿਸ਼ਨ` ਗੁਰਬਾਣੀਂ ਫਲਸਫੇ ਨੂੰ ਸਮਰਪਿਤ ਹੈ ਜੀ।
ਦਾਸ
ਬਲਦੇਵ ਸਿੰਘ ਫਿਰੋਜ਼ਪੁਰ।
20/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਚਪਨ ਵਿੱਚ ਹੀ ਗੁਰੂ ਲੜ ਲੱਗੇ ੮੦੦੦ ਵਿਦਿਆਰਥੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ, ਲੁਧਿਆਣਾ
ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ ਹੈ। ਉਤੋਂ ਪਤਿਤਪੁਣੇ ਦਾ ਕੋਹੜ ਲੱਗ ਗਿਆ ਹੈ।
ਭਵਿਖ ਡਰਾਵਣਾ ਲਗਦਾ ਹੈ, ਜੇ ਇਵੇਂ ਹੀ ਰਿਹਾ ਤਾਂ ਪੰਜਾਬ ਜੋ ਗੁਰਾਂ ਦੇ ਨਾਂ ਤੇ ਜੀਂਦਾ ਸੀ, ਜਲਦੀ
ਹੀ ਸੁੰਨਸਾਨ ਨਗਰੀ ਵਾਂਗੂ ਜਾਪੇਗਾ। ਇਹ ਤੌਖਲਾ ਮੇਰੇ ਇਕੱਲੇ ਦਾ ਨਹੀਂ, ਪੰਜਾਬ ਦਾ ਹਰ ਮਾਂ-ਪਿਉ
ਇਸ ਬਾਰੇ ਡੂੰਘੀ ਉਲਝਣ ਵਿੱਚ ਪਿਆ ਹੋਇਆ ਹੈ। ਕੀਤਾ ਕੀ ਜਾਵੇ? ਸਿਖਸ ਹੈਲਪਿੰਗ ਸਿਖਸ ਨਾਂ ਦੀ
ਸੰਸਥਾਂ ਇਸੇ ਤੌਖਲੇ ਨੂੰ ਲੈ ਕੇ ਕੁੱਝ ਕਰਨ ਦੀ ਠਾਣਕੇ ਅੱਗੇ ਵਧੀ ਹੈ। ਪੰਜਾਬ ਨੂੰ ਪਤਿਤਪੁਣੇ ਤੋਂ
ਬਚਾਉਣ, ਗੁਰੂ ਲੜ ਲਾਉਣ, ਸਿਖਿਆ ਫੈਲਾਉਣ, ਉੱਚੀਆ-ਸੁੱਚੀਆਂ ਕਦਰਾਂ ਕੀਮਤਾਂ ਜਗਾਉਣ, ਬਚਪਣ ਸੰਭਾਲਣ
ਤੇ ਨਸ਼ਿਆਂ ਨੂੰ ਠੱਲ ਪਾਉਣ ਤੇ ਹਰ ਲੋੜਵੰਦ ਦੀ ਮਦਦ ਕਰਨ ਲਈ ਬਚਨਬੱਧ ਹੋਕੇ ਇੱਕ ਯੁਗ-ਬਦਲੀ ਦੀ ਆਸ਼ਾ
ਲੈ ਕੇ ਹਰ ਸੰਭਵ ਕਦਮ ਅੱਗੇ ਵਧਾ ਰਹੀ ਹੈ। ਨਵੀਂ ਪੀੜੀ ਨੂੰ ਖੰਡੇ ਬਾਟੇ ਦਾ ਪਾਹੁਲ ਛਕਾ ਕੇ ਗੁਰੂ
ਲੜ ਲਾਉਣ ਦੀ ਪਹਿਲਕਦਮੀ ਇਸ ਸੰਸ਼ਥਾ ਦੀ ਬਹੁਤ ਵੱਡੀ ਦੂਰ ਅੰਦੇਸ਼ੀ ਹੈ। ਅੰਮ੍ਰਿਤਧਾਰੀ ਦਾ ਆਚਰਣ
ਉੱਚਾ ਹੁੰਦਾ ਹੈ, ਨਸ਼ਿਆਂ ਦਾ ਕੋਹੜ ਉਸ ਨੂੰ ਨਹੀਂ ਲਗਦਾ। ਸਭ ਦਾ ਭਲਾ ਲੋਚਦਾ ਹੈ ਤੇ ਹਰ ਇੱਕ ਦੀ
ਮਦਦ ਲਈ ਤਤਪਰ ਰਹਿੰਦਾ ਹੈ। ਇਹੋ ਗਲ ਸਮਝਾਉਣ ਸਿੱਖ ਹੈਲਪਿੰਗ ਸਿਖਜ਼ ਪਿੰਡ-ਪਿੰਡ, ਸਕੂਲ-ਸਕੂਲ,
ਦਰ-ਦਰ ਗਏ। ਆਸਟ੍ਰੇਲੀਆ ਵਾਲੇ ਸ: ਜਤਿੰਦਰ ਸਿੰਘ ਉਪਲ ਜਿਨ੍ਹਾਂ ਨੇ ਅਪਣਾ ਮਨ ਤਨ ਧਨ ਇਸ ਕਾਰਜ ਲਈ
ਅਰਪਣ ਕਰ ਦਿਤਾ ਹੈ ਤੇ ਉਨ੍ਹਾਂ ਦੀ ਟੀਮ ਜਿਸ ਦੇ ਮੁਖ ਕੋਆਰਡੀਨੇਟਰ ਗੁਰੂ ਗੋਬਿੰਦ ਸਿੰਘ ਸਟੱਡੀ
ਸਰਕਲ ਵਾਲੇ ਸਰਦਾਰ ਸਤਨਾਮ ਸਿੰਘ ਸਲੋਪੁਰੀ ਤੇ ਸਰਦਾਰ ਰਾਜਪਾਲ ਸਿੰਘ ਹਨ। ਸਿੱਖ ਮਿਸ਼ਨਰੀ
ਸੰਸਥਾਵਾਂ, ਗੁਰਦਵਾਰਾ ਪ੍ਰਬੰਧਕ ਕਮੇਟੀ, ਸੁਕ੍ਰਿਤ ਮਲਟੀਯੂਨੀਵਰਸਿਟੀ ਸਤਨਾਮ ਸਰਬ ਕਲਿਆਣ ਟਰਸਟ
ਆਦਿ ਸੰਸਥਾਂਵਾ ਵੀ ਨਾਲ ਆ ਜੁੜੀਆਂ ਹਨ। ਇੱਕ ਲੰਬੀ ਤੇ ਸਿਰੜੀ-ਸਿਦਕੀ ਮੁਹਿੰਮ ਪਿੱਛੋਂ ਉਨ੍ਹਾਂ ਨੇ
ਸਾਰੇ ਪੰਜਾਬ ਵਿੱਚ ਹੀ ਇੱਕ ਨਵੀਂ ਜਾਗ੍ਰਿਤੀ ਲਿਆ ਦਿਤੀ ਹੈ।
ਇਸ ਦਾ ਅਸਰ ਭਰਵਾਂ ਹੋ ਰਿਹਾ ਹੈ। ਅੱਜ ਹੀ ੧੯ ਅਕਤੂਬਰ ਨੂੰ ਸਿਖਜ਼ ਹੈਲਪਿੰਗ ਸਿਖਜ਼ ਵਲੋਂ ਪੰਜਾਬ ਦੇ
ਬਾਰਾਂ ਇਤਿਹਾਸਿਕ ਗੁਰਦਵਾਰਿਆਂ ਵਿੱਚ ਵਿਦਿਆਰਥੀਆਂ ਨੂੰ ਵੱਡੇ ਪੱਧਰ ਤੇ ਖੰਡੇ ਬਾਟੇ ਦਾ ਅੰਮ੍ਰਿਤ
ਛਕਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਖਡੂਰ ਸਾਹਿਬ ਤਰਨਤਾਰਨ, ਆਲਮਗੀਰ, ਗੁਰੂ ਤੇਗਬਹਾਦੁਰ ਨਗਰ
ਜਲੰਧਰ, ਮੋਤੀ ਬਾਗ ਪਟਿਆਲਾ, ਮੋਗਾ, ਗੁਰੂਸਰ ਮਹਿਲਕਲਾਂ ਬਰਨਾਲਾ, ਭੱਠਾ ਸਾਹਿਬ ਰੋਪੜ, ਦਮਦਮਾ
ਸਾਹਿਬ ਤਲਵੰਡੀ ਸਾਬੋ, ਧਮਧਾਨ ਸਾਹਿਬ ਜੀਂਦ, ਬਟਾਲਾ ਤੇ ਚੀਮਾਸਾਹਿਬ, ਸੁਨਾਮ ਨਾਂ ਦੇ ਸਥਾਨਾਂ ਉਪਰ
ਪੰਜਾਬ ਦੇ ਹਰ ਜ਼ਿਲੇ ਤੋਂ ਵਿਦਿਆਰਥੀਆਂ ਨੂੰ ਲਿਆਉਣ-ਲਿਜਾਣ ਤੇ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਕੀਤਾ
ਗਿਆ ਜਿਸ ਦਾ ਸਾਰਾ ਕੋਆਰਡੀਨੇਸ਼ਨ ਸਰਦਾਰ ਸਤਨਾਮ ਸਿੰਘ ਸਲ੍ਹੋਪੁਰੀ ਨੇ ਬਖੂਬੀ ਕੀਤਾ। ਹਰ ਬੱਚੇ ਦਾ
ਪੂਰਾ ਰਿਕਾਰਡ ਰੱਖਿਆ ਗਿਆ ਤੇ ਉਨ੍ਹਾਂ ਨੂੰ ਪੰਜੇ ਕਕਾਰ ਤੇ ਨਿਤਨੇਮ ਪੋਥੀਆਂ ਭੇਟਾ ਰਹਿਤ ਦਿਤੀਆਂ
ਗਈਆਂ। ਲੰਗਰ, ਚਾਹ ਪਾਣੀ ਤੇ ਬੱਸਾਂ ਦਾ ਬੰਦੋਬਸਤ ਕਰਨ ਵਿੱਚ ਕਿਧਰੇ ਕਮੀ ਨਜ਼ਰ ਨਹੀਂ ਆਈ।
ਇਹ ਪ੍ਰਬੰਧ ਇੱਕ ਦੋ ਜਾਂ ਦਰਜਨ ਵਿਦਿਆਰਥੀਆਂ ਦਾ ਨਹੀਂ ੮੦੦੦ ਤੋਂ ਉਪਰ ਅੰਮ੍ਰਿਤ ਛਕਣ ਵਾਲੇ
ਵਿਦਿਆਰਥੀ ਵਰਗ ਦੇ ਮਾਤਾ-ਪਿਤਾ ਤੇ ਅਧਿਆਪਕਾਂ, ਸਾਰੇ ਪ੍ਰਬੰਧਕਾਂ ਤੇ ਪੰਜ ਪਿਆਰਿਆਂ ਦਾ ਵੀ ਸੀ।
ਇਤਨਾ ਵਿਸ਼ਾਲ ਸਮਾਗਮ! ਦਾਸ ਨੇ ਆਲਮਗੀਰ ਵਿੱਚ ਹੀ ੮੦੦ ਤੋਂ ਉਪਰ ਪਾਹੁਲ ਛੱਕ ਕੇ ਨਿਕਲੇ
ਵਿਦਿਆਰਥੀਆਂ ਦੇ ਦਰਸ਼ਨ ਕੀਤੇ। ਸਰਦਾਰ ਸਤਨਾਮ ਸਿੰਘ ਸਲੋਪੁਰੀ ਅਨੁਸਾਰ ਇਸੇ ਤਰ੍ਹਾਂ ਦਾ ਪ੍ਰਬੰਧ
੮੦੦੦ ਤੋਂ ਉਪਰ ਗੁਰੂ ਲੜ ਲੱਗਣ ਵਾਲੇ ਵਿਦਿਆਰਥੀਆਂ ਲਈ ਵੀ ਕੀਤਾ ਗਿਆ।
ਸਿਖਜ਼ ਹੈਲਪਿੰਗ ਸਿਖਜ਼ ਦੀ ਸਿੱਖੀ ਪ੍ਰਤੀ ਇਹ ਮਹਾਨ ਦੇਣ ਪੰਜਾਬ ਵਿੱਚ ਇੱਕ ਨਵੀਂ ਆਸ ਕਿਰਨ ਲਿਆਉਂਦੀ
ਹੈ ਤੇ ਇੱਕ ਨਵੇਂ ਯੁਗ ਨੂੰ ਸਦਾ ਵੀ ਦਿੰਦੀ ਹੈ।
19/10/14)
ਡਾ: ਇਕਬਾਲ ਸਿੰਘ ਢਿੱਲੋਂ
ਸ.
ਬਲਦੇਵ ਸਿੰਘ, ਫਿਰੋਜ਼ਪੁਰ ਜੀ, ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
18. 10. 2014 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ
ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਆਪ ਜੀ ਨੇ ‘ਨਾਨਕ ਮਿਸ਼ਨ’ ਦੇ ਨਿਯਮਾਂ ਅਤੇ ਸ਼ਰਤਾਂ ਪ੍ਰਤੀ
ਜਾਣਕਾਰੀ ਲੈਣ ਦੀ ਇੱਛਾ ਜ਼ਾਹਿਰ ਕੀਤੀ ਹੈ। ਹਾਲ ਦੀ ਘੜੀ ਜੋ ਨਿਯਮ ‘ਨਾਨਕ ਮਿਸ਼ਨ’ ਦੀ ਕੋਰ ਕਮੇਟੀ
ਨੇ ਤੈਅ ਕੀਤੇ ਹਨ ਉਹ ਹੇਠਾਂ ਦਿੱਤੇ ਅਨੁਸਾਰ ਹਨ:
1. ਮੈਂਬਰਸ਼ਿਪ ਲਈ ਚਾਰ ਸ਼੍ਰੇਣੀਆਂ ਬਣਾਈਆਂ ਗਈਆਂ ਹਨ: ਕੋਰ ਕਮੇਟੀ ਮੈਂਬਰ, ਸਰਪਰਸਤ (ਕੋਰ ਕਮੇਟੀ
ਦੀ ਸਿਫਾਰਸ਼ ਤੇ), ਜੀਵਨ ਮੈਂਬਰ ਅਤੇ ਸਧਾਰਨ ਮੈਂਬਰ। ਨੋਟ: ਇਹਨਾਂ ਸ਼੍ਰੇਣੀਆਂ ਦੀ ਫੀਸ ਸਬੰਧੀ
ਜਾਣਕਾਰੀ ‘ਨਾਨਕ ਮਿਸ਼ਨ’ ਦੇ ਪਰਧਾਨ ਕੋਲੋਂ ਪਰਾਪਤ ਕੀਤੀ ਜਾ ਸਕਦੀ ਹੈ।
2. ਪਹਿਲੀਆਂ ਤਿੰਨ ਸ਼੍ਰੇਣੀਆਂ ਨਾਲ ਸਬੰਧਤ ਮੈਂਬਰਾਂ ਲਈ ਜ਼ਰੂਰੀ ਹੋਵੇਗਾ ਕਿ ਉਹ
ੳ. ਮਾਨਵਵਾਦ ਦੇ ਮਿਸ਼ਨ ਨੂੰ ਪੂਰੀ ਤਰ੍ਹਾਂ ਸਮਰਪਤ ਹੋਣ।
ਅ. ਪੂਰੀ ਤਰ੍ਹਾਂ ਗੁਰਮੱਤ ਅਧਾਰਿਤ ਜੀਵਨ-ਜਾਚ ਦੇ ਧਾਰਨੀ ਹੋਣ।
ੲ. ਕਿਸੇ ਸੰਸਥਾਗਤ ਧਰਮ ਨਾਲ ਸਬੰਧ ਨਾ ਰੱਖਦੇ ਹੋਣ।
3. ਚੌਥੀ (ਭਾਵ ਸਧਾਰਨ ਮੈਂਬਰਾਂ ਦੀ) ਸ਼੍ਰੇਣੀ ਨਾਲ ਸਬੰਧਤ ਕਿਸੇ ਮੈਂਬਰ ਵੱਲੋਂ ਉੱਪਰ 2. ਤੇ
ਦਰਸਾਈ ਅਵਸਥਾ ਪੂਰੀ ਤਰ੍ਹਾਂ ਅਪਣਾ ਲੈਣ ਤੇ ਕੋਰ ਕਮੇਟੀ ਵਾਜਬ/ਰਿਆਇਤੀ ਫੀਸ ਨਾਲ ਉਸ ਨੂੰ ਜੀਵਨ
ਮੈਂਬਰ ਵਜੋਂ ਨਾਮਜ਼ਦ ਕਰ ਸਕੇਗੀ।
‘ਨਾਨਕ ਮਿਸ਼ਨ’ ਸਬੰਧੀ ਨਿਯਮਾਂ ਨੂੰ ਵਿਸਥਾਰ ਵਿੱਚ ਤਿਆਰੀ-ਅਧੀਨ ਕਿਤਾਬਚੇ ਅਤੇ ਵੈਬਸਾਈਟ ਰਾਹੀਂ
ਛੇਤੀ ਹੀ ਪਰਕਾਸ਼ਿਤ ਕਰ ਦਿੱਤਾ ਜਾਵੇਗਾ।
ਸ. ਬਲਦੇਵ ਸਿੰਘ ਜੀ, ‘ਨਾਨਕ ਮਿਸ਼ਨ’ ਸਬੰਧੀ ਸਵਾਲਾਂ ਦਾ ਸਦਾ ਹੀ ਸਵਾਗਤ ਕੀਤਾ ਜਾਵੇਗਾ ਬਸ਼ਰਤਿ ਕਿ
ਉਹ ਉਸਾਰੂ ਹੋਣ ਅਤੇ ਸਭਿਆ ਭਾਸ਼ਾ ਵਿੱਚ ਪੇਸ਼ ਕੀਤੇ ਗਏ ਹੋਣ। ਬਾਕੀ, ਗੁਰੂ ਨਾਨਕ ਜੀ ਵੱਲੋਂ ਚਲਾਈ
ਲਹਿਰ ਨੂੰ ‘ਭਗਤੀ ਲਹਿਰ’ ਨਹੀਂ ਕਿਹਾ ਜਾ ਸਕਦਾ ਕਿਉਂਕਿ ‘ਭਗਤੀ ਲਹਿਰ’ ਦਾ ਘੇਰਾ ਬੜਾ ਸੰਕੁਚਿਤ
ਜਿਹਾ ਸੀ ਅਤੇ ਗੁਰੂ ਸਾਹਿਬਾਨ ਵਾਲੀ ‘ਮਾਨਵਵਾਦ ਦੀ ਲਹਿਰ’ ਉਸ ਤੋਂ ਬਹੁਤ ਅੱਗੇ ਦੀ ਗੱਲ ਹੈ। ਨਾਮ
‘ਗੁਰਮੱਤ ਲਹਿਰ’ ਵੀ ਇਸ ਨੂੰ ਸੰਸਥਾਗਤ ਧਰਮ ਨਾਲ ਜੋੜਦਾ ਪਰਤੀਤ ਹੁੰਦਾ ਹੈ ਜਦੋਂ ਕਿ ‘ਮਾਨਵਵਾਦ’
ਦਾ ਧਰਮਨਿਰਲੇਪ ਫਲਸਫਾ ਅੰਤਰਰਾਸ਼ਟਰੀ ਪੱਧਰ ਤੇ ਪਰਵਾਨਿਤ ਹੋ ਚੁੱਕਾ ਹੈ। ‘ਮਾਨਵਵਾਦ’ ਦੇ ਸਿਧਾਂਤਾਂ
ਬਾਰੇ ਪਹਿਲਾਂ ਵੀ ਗੱਲ ਹੋਈ ਹੈ ਅਤੇ ਅੱਗੇ ਵੀ ਚਲਦੀ ਰਹੇਗੀ। ਜਿੱਥੋਂ ਤਕ ਟਕਰਾਓ ਦਾ ਸਬੰਧ ਹੈ
ਨਿਸਚੇ ਹੀ ਗੁਰੂ ਸਾਹਿਬਾਨ ਸਦਾ ਹੀ ਸੰਸਥਾਗਤ ਧਰਮ ਦੀ ਗੈਰਮਾਨਵੀ ਪਹੁੰਚ ਨਾਲ ਟਕਰਾਓ ਦੀ ਸਥਿਤੀ
ਵਿੱਚ ਵਿਚਰਦੇ ਰਹੇ ਸਨ। ਬਦੇਸ਼ੀ ਮਾਨਵਵਾਦੀ ਸੰਸਥਾਵਾਂ ਵੀ ਧਰਮਨਿਰਲੇਪਤਾ ਦੀ ਨੀਤੀ ਤੇ ਹੀ
ਚਲਦੀਆਂ ਹਨ ਅਤੇ ਕਰਮਕਾਂਡੀ ਵਰਤਾਰੇ, ਤਰਕਹੀਣ ਰਹੁ-ਰੀਤਾਂ ਅਤੇ ਗੈਰਮਾਨਵੀ ਪਹੁੰਚ ਨੂੰ ਅਸਵੀਕਾਰ
ਕਰਦੇ ਹੋਏ ਸੰਸਥਾਗਤ ਧਰਮ ਨੂੰ ਨਕਾਰਦੀਆਂ ਹਨ। (ਇੱਥੇ ‘ਟਕਰਾਓ’ ਦਾ ਅਰਥ ਵਿਚਾਰਾਂ ਦੀ ਭਿੰਨਤਾ
ਤੋਂ ਹੈ, ਲੜਾਈ-ਝਗੜੇ ਦੀ ਸਥਿਤੀ ਪੈਦਾ ਕਰਨ ਤੋਂ ਨਹੀਂ।)
ਸ. ਬਲਦੇਵ ਸਿੰਘ ਜੀ, ਇਸ ਹਫਤੇ ਲੁਧਿਆਣਾ ਵਿਖੇ ‘ਨਾਨਕ ਮਿਸ਼ਨ’ ਸਬੰਧੀ ਖੁਲ੍ਹ ਕੇ ਵਿਚਾਰ-ਵਟਾਂਦਰਾ
ਕਰਨ ਹਿਤ ਇੱਕ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਆਪ ਜੀ ਨੂੰ ਇਸ ਵਿੱਚ ਹਿੱਸਾ ਲੈਣ ਦਾ ਹਾਰਦਿਕ
ਸੱਦਾ ਹੈ। ਇਸ ਸੰਮੇਲਨ ਸਬੰਧੀ ਲੋੜੀਂਦੀ ਜਾਣਕਾਰੀ ਲਈ ਪਰਧਾਨ ਜੀ ਨਾਲ ਸੰਪਰਕ ਕਰ ਲੈਣਾ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
ਪਾਠਕਾਂ ਦੀ ਜਾਣਕਾਰੀ ਲਈ:
ਪਿਛਲੇ ਲੱਗਭੱਗ 10 ਕੁ ਮਹੀਨਿਆਂ ਤੋਂ ‘ਕੱਤਕ ਕਿ
ਵਿਸਾਖ’ ਵਾਲਾ ਪੰਨਾ ਵਿਚਾਰ ਚਰਚਾ ਲਈ ਸ਼ੁਰੂ ਕੀਤਾ ਸੀ। ਜਿਸ ਵਿੱਚ ਕਿ ਕੁੱਝ ਕੁ ਪਾਠਕਾਂ ਨੇ ਹੀ
ਦਿਲਚਸਪੀ ਦਿਖਾਈ ਸੀ। ਪਿਛਲੇ 5 ਮਹੀਨੇ ਤੋਂ ਇਸ ਵਿੱਚ ਕਿਸੇ ਵੀ ਪਾਠਕ ਨੇ ਹਿੱਸਾ ਨਹੀਂ ਸੀ ਲਿਆ
ਅਤੇ ਇਸ ਵਿੱਚ 3 ਕੁ ਮਹੀਨੇ ਤਾਂ ਮੈਂ ਵੀ ਕਾਫੀ ਰੁਝੇਵੇਂ ਵਿੱਚ ਰਿਹਾ ਸੀ ਇਸ ਲਈ ਇਸ ਬਾਰੇ ਕਿਸੇ
ਨਾਲ ਕੋਈ ਗੱਲਬਾਤ ਵੀ ਨਹੀਂ ਸੀ ਕਰ ਸਕਿਆ ਅਤੇ ਨਾ ਹੀ ਇਤਨਾ ਸਮਾ ਸੀ। ਹੁਣ ਕੁੱਝ ਸਮਾ ਮਿਲਣ ਤੇ
ਸਰਵਜੀਤ ਸਿੰਘ ਨੂੰ ਪੁੱਛਿਆ ਸੀ ਕਿ ਜੇ ਕਰ ਹੋਰ ਵਿਚਾਰ ਕਰਨੀ ਹੈ ਤਾਂ ਦੱਸ ਦਿਓ ਨਹੀਂ ਤਾਂ ਇਸ
ਪੰਨੇ ਨੂੰ ਬੰਦ ਕਰ ਦਿੰਦੇ ਹਾਂ। ਉਹਨਾ ਨੇ ਪਾਲ ਸਿੰਘ ਪੁਰੇਵਾਲ ਦਾ ਇੱਕ ਲੇਖ ਭੇਜਿਆ ਸੀ ਜਿਹੜਾ ਕਿ
ਅੱਜ ਉਸ ਪੰਨੇ ਤੇ ਪਾ ਦਿੱਤਾ ਹੈ। ਜੇ ਕਰ ਕਿਸੇ ਪਾਠਕ ਨੇ ਇਸ ਤੇ ਜਾਂ ਹੋਰ ਕਿਸੇ ਤੇ ਆਪਣੇ ਕੋਈ
ਵਿਚਾਰ ਪੇਸ਼ ਕਰਨੇ ਹਨ ਜਾਂ ਹੋਰ ਕੋਈ ਨੁਕਤਾ ਇਸ ਵਿਸ਼ੇ ਤੇ ਸਾਂਝਾ ਕਰਨਾ ਹੈ ਤਾਂ ਕਰ ਸਕਦਾ ਹੈ। ਹੁਣ
ਇਸ ਪੰਨੇ ਨੂੰ ਅਸੀਂ ਛੇਤੀਂ ਹੀ ਬੰਦ ਕਰਨ ਜਾ ਰਹੇ ਹਾਂ-ਸੰਪਾਦਕ।
19/10/14)
ਹਰਲਾਜ ਸਿੰਘ
ਨਾਨਕਸ਼ਾਹੀ ਕੈਲੰਡਰ ਅਨੁਸਾਰ 20 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ
ਵਿਸ਼ੇਸ਼
ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ
ਉੱਪਰ ਕਰ ਰਹੇ ਹਾਂ, ਪਰ ਅਸਲ ਵਿੱਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ
ਡੇਰਿਆਂ, ਟਕਸਾਲਾਂ, ਠਾਠਾਂ, ਜੱਥਿਆਂ ਦੇ ਮੁਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ
ਮੰਨ ਰਹੇ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਿੱਖ ਕੌਮ ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਵਿੱਚ
ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ
ਬਾਣੀ ਨੂੰ ਇੱਕ ਪੋਥੀ (ਗ੍ਰੰਥ) ਵਿੱਚ ਇੱਕਠਾ ਕਰਨ ਲਈ ਗੁਰਦੁਆਰਾ ਰਾਮਸਰ (ਅੰਮ੍ਰਿਤਸਰ) ਦੇ ਸਥਾਨ
ਉੱਤੇ ਇੱਕ ਜੇਠ 1660 ਬਿਕ੍ਰਮੀ ਨੂੰ ਇਸ ਕਾਰਜ ਦੀ ਆਰੰਭਤਾ ਕੀਤੀ ਅਤੇ ਭਾਦੋਂ ਦੀ ਮੱਸਿਆ 1661
ਵਿੱਚ ਇਹ ਕਾਰਜ ਸੰਪੂਰਨ ਹੋਇਆ। ਭਾਦੋਂ ਦੀ ਏਕਮ ਵਾਲੇ ਦਿਨ ਇਸ ਪੋਥੀ (ਗ੍ਰੰਥ) ਦਾ ਪਹਿਲਾ ਪ੍ਰਕਾਸ਼
ਹਰਿਮੰਦਰ ਸਾਹਿਬ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੋਥੀ (ਗ੍ਰੰਥ) ਵਿੱਚ ਗੁਰੂ ਤੇਗ
ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਨ ਤੋਂ ਬਾਅਦ ਨਾਂਦੇੜ (ਮਹਾਂਰਾਸ਼ਟਰ) ਵਿਖੇ 7 ਅਕਤੂਬਰ
1708 ਨੂੰ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ
ਲਾਇਆ ਸੀ । ਹੁਣ ਸਿੱਖ ਕੌਮ ਵਾਸਤੇ ਉੱਚੀ ਸੁੱਚੀ ਜੀਵਨ ਜਾਂਚ ਲਈ ਮਾਰਗ ਦਰਸ਼ਕ, ਸਰਬ ਪ੍ਰਮਾਣਿਤ ਅਤੇ
ਸਰਬੋਤਮ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਹੋਰ ਗ੍ਰੰਥਾਂ, ਰਹਿਤ ਨਾਮਿਆਂ ਨੂੰ
ਗੁਰਬਾਣੀ ਦੇ ਬਰਾਬਰ ਮਾਨਤਾ ਦੇਣੀ ਸਾਡੀ ਬੇਸਮਝੀ ਤੋਂ ਵੱਧ ਕੁੱਝ ਵੀ ਨਹੀਂ ਹੈ। ਇਸ ਲਈ ਸਾਨੂੰ
ਚਾਹੀਂਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹ ਵਿਚਾਰ ਕੇ ਆਪਣੇ ਮਨ ਵਿੱਚ
ਵਸਾਈਏ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਦਿਆਂ ਗੁਰੂ ਵਾਲੇ ਬਣਕੇ ਗੁਰਮਤਿ ਦੇ ਰਾਹ ਚੱਲਦੇ
ਹੋਏ ਆਪਣਾ ਜੀਵਨ ਸਫਲ ਬਣਾਈਏ। ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ:-
ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥ (ਪੰਨਾ ਨੰ: 127) ਅਤੇ ਗੁਰਸਿਖ ਮੀਤ ਚਲਹੁ ਗੁਰ
ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ (ਪੰਨਾ ਨੰ: 667) ਸਿੱਖ
ਕੌਮ ਵਿੱਚ ਅੱਜ ਕਾਫੀ ਮਤਭੇਦ ਹਨ। ਪਰ ਮੱਤ ਭੇਦ ਹੋਣ ਦੇ ਬਾਵਜੂਦ ਸਮੁੱਚੀ ਸਿੱਖ ਕੌਮ ਇਸ ਗੱਲ ਉੱਪਰ
ਇੱਕ ਮੱਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ
ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਇਸੇ ਸੋਚ ਅਧੀਨ ਸਿੱਖ ਕੌਮ ਹੋਰ ਮੱਤਾਂ ਹਿੰਦੂ,
ਮੁਸਲਿਮ, ਇਸਾਈ, ਜੈਨੀ, ਬੋਧੀ ਆਦਿ ਦੀ ਕਿਸੇ ਪੁਸਤਕ ਨੂੰ ਮਹੱਤਤਾ ਨਹੀਂ ਦਿੰਦੀ ਕਿ ਸਾਡੇ ਕੋਲ
ਸਰਬੋਤਮ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਹਰ ਸਵਾਲ ਦਾ ਜਵਾਬ
ਅਤੇ ਹਰ ਚੰਗੀ ਮਾੜੀ ਗੱਲ ਦੀ ਸਾਨੂੰ ਸੋਝੀ ਬਖਸ਼ ਰਹੇ ਹਨ। ਭਾਵ ਕਿ ਹਰ ਖੇਤਰ ਵਿੱਚ ਸਾਡੀ ਅਗਵਾਈ ਕਰ
ਰਹੇ ਹਨ। ਪਿਛਲਾ ਬੀਤ ਚੁੱਕਿਆ ਸਮਾਂ ਤਾਂ ਕੀ ਅਸੀਂ ਤਾਂ ਆਉਣ ਵਾਲੀਆਂ ਵਿਗਿਆਨਕ ਕਾਢਾਂ ਨੂੰ ਵੀ
ਗੁਰਬਾਣੀ ਤੋਂ ਪਿੱਛੇ ਮੰਨਦੇ ਹਾਂ ਅਤੇ ਇਹ ਸੱਚ ਵੀ ਹੈ। ਕਿਉਂਕਿ ਕਈ ਵਿਗਿਆਨਕ ਖੋਜਾਂ ਜੋ ਹੁਣ
ਸਾਹਮਣੇ ਆ ਰਹੀਆਂ ਹਨ, ਗੁਰਬਾਣੀ ਵਿੱਚ ਇਹ ਪਹਿਲਾਂ ਹੀ ਦਰਜ ਹਨ। ਪਰ ਦੁੱਖ ਦੀ ਗੱਲ ਹੈ ਕਿ ਅਸੀਂ
ਸਵੇਰ ਸ਼ਾਮ ਗੁਰੂ ਮਾਨਿਓ ਗ੍ਰੰਥ ਦੇ ਰੱਟੇ ਲਾਉਣ ਵਾਲਿਆਂ ਨੇ ਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ
ਸੰਪੂਰਨ ਗੁਰੂ ਮੰਨਿਆ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਲਈ ਹੈ। ਅੰਦਰੂਨੀ
ਤੌਰ ਤੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਬਹੁਤ ਸਾਰੀਆਂ ਕੱਚੀਆਂ ਬਾਣੀਆਂ
ਨੂੰ ਉੱਤਮ ਮੰਨਦੇ ਹੀ ਰਹੇ ਹਾਂ, ਪਰ ਹੁਣ ਤਾਂ ਬਾਹਰੀ ਤੌਰ ਤੇ ਵੀ ਇੱਕ ਹੋਰ ਗ੍ਰੰਥ (ਬਚਿੱਤਰ
ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਵਰ
ਤਖਤ ਦੀ ਮਾਲਕੀ ਨੂੰ ਵੀ ਖਤਮ ਕਰ ਚੁੱਕੇ ਹਾਂ। ਅੱਜ ਅਸੀਂ ਕਹਿਣ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ
ਜੀ ਦੇ ਸਿੱਖ ਕਹਾਉਂਦੇ ਹਾਂ ਪਰ ਸਾਡੇ ਸਿੱਖਿਆ ਦਾਤੇ (ਹੋਰ ਗ੍ਰੰਥ) ਵੱਡੀ ਗਿਣਤੀ ਵਿੱਚ ਹੋਰ ਹੀ
ਹਨ, ਜਿੰਨਾਂ ਉੱਪਰ ਅਸੀਂ ਗੁਰਬਾਣੀ ਨਾਲੋਂ ਵੀ ਵੱਧ ਭਰੋਸਾ ਕਰਦੇ ਹਾਂ। ਜਿਵੇਂਕਿ ਬਾਣੀ ਭਾਈ
ਗੁਰਦਾਸ ਜੀ, ਬਚਿੱਤਰ ਨਾਟਕ (ਅਖੌਤੀ ਦਸ਼ਮ ਗ੍ਰੰਥ), ਬਾਣੀ ਭਾਈ ਨੰਦ ਲਾਲ ਜੀ, ਜਨਮ ਸਾਖੀ ਭਾਈ ਬਾਲੇ
ਵਾਲੀ, ਗਯਾਨ ਰਤਨਾਵਲੀ, ਭਗਤ ਰਤਨਾਵਲੀ, ਸਰਬ ਲੋਹ ਗ੍ਰੰਥ, ਰਤਨ ਮਾਲ (ਸੌ ਸਾਖੀ), ਤਨਖਾਹ ਨਾਮਾ,
ਰਹਿਤਨਾਮਾ ਦਯਾ ਸਿੰਘ, ਰਹਿਤ ਨਾਮਾ ਚੌਪਾ ਸਿੰਘ, ਰਹਿਤਨਾਮਾ ਪ੍ਰਹਿਲਾਦ ਸਿੰਘ, ਰਹਿਤਨਾਮਾ ਦੇਸਾ
ਸਿੰਘ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਪੰਥ ਪ੍ਰਕਾਸ਼, ਗੁਰ ਪ੍ਰਤਾਪ
ਸੂਰਯ, ਨਾਨਕ ਪ੍ਰਕਾਸ਼, ਮੁਕਤ ਨਾਮਾ ਆਦਿ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ
ਅਸੀਂ ਉਪਰੋਕਤ ਲਿਖੇ ਗ੍ਰੰਥਾਂ (ਪੁਸਤਕਾਂ) ਵਿੱਚੋਂ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ
ਉੱਪਰ ਸਮਝਣ ਲੱਗ ਪੈਂਦੇ ਹਾਂ, ਜਿਵੇਂਕਿ ਕੁੱਝ ਵੀਰ ਭਾਈ ਗੁਰਦਾਸ ਦੀ ਬਾਣੀ ਨੂੰ ਗੁਰੂ ਗ੍ਰੰਥ
ਸਾਹਿਬ ਜੀ ਦੀ ਕੁੰਜੀ ਪ੍ਰਚਾਰ ਰਹੇ ਹੁੰਦੇ ਹਨ, ਕੋਈ ਜਥੇਦਾਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ
ਹਰੇਕ ਗੁਰੂ ਘਰ ਵਿੱਚ ਕਰਨ ਦੀ ਹਦਾਇਤ ਦੇ ਰਿਹਾ ਹੁੰਦਾ ਹੈ, ਕੋਈ ਸੌ ਸਾਖੀ ਨੂੰ ਪੂਰਨ ਸੱਚ ਮੰਨੀ
ਬੈਠਾ ਹੈ। ਕੋਈ ਮਹਾਂਕਵੀ ਸੰਤੋਖ ਸਿੰਘ ਦੀ ਰਚਨਾ ਦੀ ਕਥਾ ਕਰਨ ਨੂੰ ਹੀ ਪਹਿਲ ਦਿੰਦਾ ਹੈ, ਕੋਈ
ਕਿਸੇ ਰਹਿਤਨਾਮੇ ਅਨੁਸਾਰ ਚੱਲਣ ਲਈ ਪ੍ਰੇਰ ਰਿਹਾ ਹੁੰਦਾ ਹੈ, ਕੋਈ ਸੋ
ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ਨੰ: 473) ਦੇ ਸ਼ਬਦਾਂ ਰਾਹੀਂ ਇਸਤਰੀ ਜਾਤੀ
ਦੇ ਹੱਕ ਵਿੱਚ ਨਾਅਰਾ ਮਾਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਸਾਰੇ ਹੱਦਾਂ ਬੰਨੇ
ਪਾਰ ਕਰਦਿਆਂ ਇਸਤਰੀ ਜਾਤੀ ਦੇ ਬੇਇੱਜਤੀ ਕਰਨ ਵਾਲੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ
ਬਰਾਬਰ ਪ੍ਰਕਾਸ਼ ਕਰ ਰਿਹਾ ਹੈ। ਮੰਨ ਲਉ ਕਿ ਜਿੰਨੇ ਹੋਰ ਗ੍ਰੰਥ (ਪੁਸਤਕਾਂ) ਸਿੱਖ ਮੱਤ ਵਿੱਚ ਆ ਗਏ
ਅਸੀਂ ਵਗੈਰ ਸੋਚੇ ਸਮਝੇ ਉਨ੍ਹਾਂ ਨੂੰ ਪੂਰਾ ਸੱਚ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੇ
ਮਹਾਨ ਗ੍ਰੰਥ ਮੰਨ ਕੇ ਉਨ੍ਹਾਂ ਤੋਂ ਸੇਧ ਲੈਣ ਦਾ ਪ੍ਰਚਾਰ ਕਰਨ ਲੱਗ ਗਏ। ਮੇਰਾ ਇੱਥੇ ਇਹ ਲਿਖਣ ਦਾ
ਮਤਲਬ ਇਹ ਨਹੀਂ ਕਿ ਉਪਰੋਕਤ ਲਿਖੀਆਂ ਸਾਰੀਆਂ ਪੁਸਤਕਾਂ ਹੀ ਮਾੜੀਆਂ ਹਨ ਜਾਂ ਕਿਸੇ ਵਿੱਚ ਕੋਈ ਵੀ
ਗੱਲ ਚੰਗੀ ਨਹੀਂ ਹੈ। ਮੇਰਾ ਮਤਲਬ ਤਾਂ ਇਹ ਹੈ ਕਿ ਸਿੱਖਾਂ ਲਈ ਸਰਵੋਤਮ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਹੀ ਹੈ। ਗੁਰਬਾਣੀ ਤੋਂ ਬਾਹਰੀ ਹੋਰ ਕੋਈ ਵੀ ਪੁਸਤਕ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ
ਹੋਵੇ, ਉਹ ਗੁਰਬਾਣੀ ਦੀ ਥਾਂ ਨਹੀਂ ਲੈ ਸਕਦੀ। ਸਾਨੂੰ ਗੁਰੂ ਦਾ ਹੁਕਮ ਵੀ ਹੈ ਕਿ:-
ਆਵਹੁ ਸਿਖ ਸਤਿਗੁਰ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ
ਗੁਰੂ ਕੇਰੀ ਬਾਣੀਆਂ ਸਿਰਿ ਬਾਣੀ॥ … … … … …. . ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ
ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ (ਪੰਨਾ ਨੰ:
920) ਇਸ ਲਈ ਸਾਨੂੰ ਗੁਰਬਾਣੀ ਦੀ ਵਿਚਾਰ ਹੀ ਹਿਰਦੇ ਵਿੱਚ ਵਸਾਉਣੀ ਚਾਹੀਂਦੀ ਹੈ, ਹਾਂ ਜੋ
ਗ੍ਰੰਥ (ਪੁਸਤਕਾਂ) ਗੁਰਬਾਣੀ ਅਨੁਸਾਰ ਗੁਰਮਤਿ ਦੀ ਸਹੀ ਜਾਣਕਾਰੀ ਦਿੰਦੇ ਹੋਣ ਉਹ ਪੜ ਲੈਣੇ ਕੋਈ
ਮਾੜੀ ਗੱਲ ਵੀ ਨਹੀਂ ਹੈ। ਕਈ ਗ੍ਰੰਥਾਂ ਵਿੱਚ ਕੁੱਝ ਗੱਲਾਂ ਗੁਰਮਤਿ ਅਨੁਸਾਰੀ ਅਤੇ ਕੁੱਝ ਗੁਰਮਤਿ
ਵਿਰੋਧੀ ਵੀ ਹੁੰਦੀਆਂ ਹਨ ਪਰ ਅਸੀਂ ਜਾਣਦੇ ਹੋਏ ਵੀ ਅਜਿਹੀਆਂ ਗੁਰਮਤਿ ਵਿਰੋਧੀ ਗੱਲਾਂ ਨੂੰ ਉਸ
ਗ੍ਰੰਥ ਵਿੱਚੋਂ ਹਟਾਉਣ ਦੀ ਥਾਂ ਉਸ ਨੂੰ ਸਾਰੇ ਦੇ ਸਾਰੇ ਨੂੰ ਹੀ (ਠੀਕ ਗਲਤ ਸਮੇਤ) ਕਾਇਮ ਰੱਖਣ ਦੇ
ਹਮਾਇਤੀ ਬਣ ਜਾਂਦੇ ਹਾਂ। ਇਸਨੂੰ ਚੰਗੀ ਸੋਚ ਨਹੀਂ ਕਿਹਾ ਜਾ ਸਕਦਾ। ਸਾਡੇ ਲਈ ਪਹਿਲ ਦੇ ਅਧਾਰ ਉੱਪਰ
ਗੁਰਬਾਣੀ ਦੀ ਵਿਚਾਰ ਹੀ ਹੋਣੀ ਚਾਹੀਂਦੀ ਹੈ। ਦੂਜੇ ਥਾਂ ਤੇ ਉਹ ਪੁਸਤਕਾਂ ਜੋ ਗੁਰਮਤਿ ਅਨੁਸਾਰੀ
ਹੋਣ ਦੀ ਵਿਚਾਰ ਵੀ ਕੀਤੀ ਜਾ ਸਕਦੀ ਹੈ, ਪਰ ਅੰਤਿਮ ਫੈਸਲਾ ਗੁਰਬਾਣੀ ਅਨੁਸਾਰ ਹੀ ਹੋਵੇ ਅਤੇ ਅਸੀਂ
ਪਹਿਰਾ ਵੀ ਗੁਰਬਾਣੀ ਦੀ ਸੇਧ ਉੱਪਰ ਹੀ ਦੇਈਏ। ਜੇ ਕਿਸੇ ਗੁਰਸਿੱਖ ਜਾਂ ਵਿਦਵਾਨ ਨੇ ਕੁੱਝ ਚੰਗਾ
ਲਿਖਿਆ ਹੈ ਉਹ ਪੜ੍ਹ ਵਿਚਾਰ ਲੈਣਾ ਚਾਹੀਂਦਾ ਹੈ। ਉਸ ਵਿੱਚੋਂ ਕੋਈ ਚੰਗੀ ਗੱਲ ਮਿਲੇ ਤਾਂ ਉਸ ਨੂੰ
ਗ੍ਰਹਿਣ ਵੀ ਕਰ ਲੈਣਾ ਚਾਹੀਂਦਾ ਹੈ ਪਰ ਉਸਨੂੰ ਅੰਤਿਮ ਸੱਚ ਮੰਨ ਕੇ ਉਸੇ ਅਨੁਸਾਰ ਜੀਵਨ ਜਿਉਣ ਤੱਕ
ਨਹੀਂ ਪਹੁੰਚ ਜਾਣਾ ਚਾਹੀਂਦਾ, ਕਿਉਂਕਿ ਉਸ ਵਿੱਚ ਵੀ ਕੋਈ ਭੁੱਲ ਹੋ ਸਕਦੀ ਹੈ, ਹਰ ਕੋਈ ਵਿਦਵਾਨ ਤੇ
ਲੇਖਕ ਵੀ ਭੁੱਲਣ ਹਾਰ ਹੋ ਸਕਦਾ ਹੈ। ਜਿਵੇਂਕਿ ਗੁਰਵਾਕ ਹੈ:- ਭੁਲਣ
ਅੰਦਰਿ ਸਭੁ ਕੋ ॥ ਅਭੁਲੁ ਗੁਰੂ ਕਰਤਾਰੁ ॥ (ਪੰਨਾ ਨੰ: 61)
ਉਹ ਕਿਹੜਾ ਉੱਤਰ ਹੈ ਜਾਂ ਉਹ ਕਿਹੜੀ ਸੇਧ ਹੈ ਜੋ ਸਾਨੂੰ ਗੁਰਬਾਣੀ ਵਿੱਚੋਂ ਨਹੀਂ ਮਿਲਦੀ, ਜਦੋਂ
ਸਾਨੂੰ ਗੁਰਬਾਣੀ ਹਰ ਪੱਖ ਤੋਂ ਅਗਵਾਈ ਦੇ ਰਹੀ ਹੈ ਫਿਰ ਸਾਨੂੰ ਹੋਰ ਪੁਸਤਕਾਂ ਅਤੇ ਮਨੁੱਖਾਂ ਪਿੱਛੇ
ਭੱਜਣ ਦੀ ਕੀ ਲੋੜ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ, ਗੁਰੂ ਗ੍ਰੰਥ
ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ ਉੱਪਰ ਕਰ ਰਹੇ ਹਾਂ, ਪਰ ਅਸਲ
ਵਿੱਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ ਡੇਰਿਆਂ, ਟਕਸਾਲਾਂ, ਠਾਠਾਂ,
ਜੱਥਿਆਂ ਦੇ ਮੁਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ ਮੰਨ ਰਹੇ ਹਾਂ। ਉਂਝ ਭਾਵੇਂ
ਅਸੀਂ ਹਰ ਰੋਜ ਸੁਭਾ-ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਪੜ੍ਹਨ ਸੁਣਨ ਦਾ ਪਖੰਡ ਤਾਂ ਬਹੁਤ
ਕਰਦੇ ਹਾਂ ਪਰ ਹੁਕਮਨਾਮੇ ਆਰ. ਐਸ. ਐਸ. ਨੂੰ ਵਿਕੇ ਹੋਏ ਅਖੌਤੀ ਜਥੇਦਾਰਾਂ ਦੇ ਮੰਨਦੇ ਹਾਂ। ਇਹੀ
ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨੂੰ ਨਾ ਮੰਨਣ ਵਾਲੇ ਅਤੇ ਗੁਰ ਹੁਕਮਾਂ ਦੀਆਂ
ਧੱਜੀਆਂ ਉਡਾਉਣ ਵਾਲੇ, ਅਖੌਤੀ ਜਥੇਦਾਰਾਂ ਦੇ ਜੀ ਹਜੂਰੀਏ ਬਣ ਕੇ ਪੰਥ ਰਤਨ ਦੀਆਂ ਪਦਵੀਆਂ ਪਾ
ਲੈਂਦੇ ਹਨ। ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਨਾ ਮੰਨਣ ਵਾਲੇ, ਗੁਰਹੁਕਮਾਂ ਅਨੁਸਾਰ
ਜਿਉਂਦਿਆਂ ਹੋਇਆਂ ਨੂੰ ਵੀ ਪੰਥ ਵਿੱਚੋਂ ਛੇਕਿਆ ਜਾਂਦਾ ਹੈ। ਜਿਸ ਦਾ ਸਬੂਤ ਇਹ ਹੈ ਕਿ ਹਰ ਇੱਕ
ਡੇਰੇ, ਜਥੇ, ਟਕਸਾਲ, ਠਾਠ ਦੀ ਆਪੋ-ਆਪਣੀ ਵੱਖੋ-ਵੱਖਰੀ ਰਹਿਤ ਮਰਯਾਦਾ ਹੈ, ਹਰ ਇੱਕ ਦੇ ਆਪੋ-ਆਪਣੇ
ਵੱਖੋ-ਵੱਖਰੇ ਮਹਾਂਪੁਰਸ਼, ਬ੍ਰਹਮ ਗਿਆਨੀ, ਸੰਤ, ਅਤੇ ਜਥੇਦਾਰ ਹਨ। ਸਭ ਦੇ ਮੁਖੀਆਂ ਦੇ ਆਪੋ-ਆਪਣੇ
ਵਚਨ ਤੇ ਪ੍ਰਵਚਨ ਹਨ। ਮੰਨ ਲਉ ਕਿ ਜੇ ਕਿਸੇ ਗੁਰਸਿੱਖ ਨੇ ਸੱਚਾ ਜੀਵਨ ਜੀਵਿਆ ਹੈ ਅਤੇ ਲਿਖਿਆ ਵੀ
ਸੋਹਣਾ ਹੈ ਤਾਂ ਇਹ ਵੀ ਸੱਚ ਹੈ ਕਿ ਉਸ ਨੂੰ ਇਹ ਸੋਝੀ (ਗੁਰਮਤਿ) ਗੁਰਬਾਣੀ ਤੋਂ ਹੀ ਮਿਲੀ ਹੈ। ਇਸ
ਲਈ ਅਜਿਹੇ ਗੁਰਸਿੱਖ ਦੇ ਜੀਵਨ ਨੂੰ ਵੇਖ ਕੇ ਅਤੇ ਉਸਦੀ ਲਿਖਤ ਨੂੰ ਪੜ੍ਹ ਕੇ ਉਸ ਨਾਲ ਜੁੜਨ ਦੀ
ਵਜਾਇ ਸਾਨੂੰ ਗੁਰਬਾਣੀ ਨਾਲ ਹੀ ਜੁੜਨਾ ਚਾਹੀਂਦਾ ਹੈ। ਇਹ ਨਹੀਂ ਹੋਣਾ ਚਾਹੀਂਦਾ ਕਿ ਅਸੀਂ ਉਸ
ਗੁਰਸਿੱਖ ਦੇ ਚੇਲੇ ਬਣਕੇ ਉਸਨੂੰ ਗੁਰੂਆਂ ਦੇ ਸ਼ਰੀਕ ਵੱਜੋਂ ਸਥਾਪਿਤ ਕਰਕੇ ਆਪਣਾ ਰਾਹ ਦਸੇਰਾ
ਪ੍ਰਚਾਰਨ ਲੱਗ ਜਾਈਏ। ਜਿਸ ਗੁਰਬਾਣੀ ਨੂੰ ਪੜ੍ਹ ਕੇ ਉਹ ਚੰਗਾ ਬਣਿਆ ਹੈ, ਸਾਨੂੰ ਵੀ ਉਸੇ ਗੁਰਬਾਣੀ
ਤੋਂ ਸੇਧ ਲੈਣੀ ਚਾਹੀਂਦੀ ਹੈ। ਫਿਰ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਇੱਕ ਮੱਤ ਦੇ
ਧਾਰਨੀ ਕਹਾ ਸਕਦੇ ਹਾਂ। ਪਰ ਅੱਜ ਤਾਂ ਸਾਡੀਆਂ ਮੱਤਾਂ ਵਿੱਚ ਬੜੇ ਮਤਭੇਦ ਹਨ, ਕੀ ਇੱਕ ਗੁਰੂ ਦੇ
ਸਿੱਖਾਂ ਦੀਆਂ ਮੱਤਾਂ ਵਿੱਚ ਇੰਨੇ ਵਖਰੇਵੇਂ ਹੋ ਸਕਦੇ ਹਨ? ਨਹੀਂ, ਇੱਕ ਗੁਰੂ ਨੂੰ ਮੰਨਣ ਵਾਲਿਆਂ
ਦੀਆਂ ਮੱਤਾਂ ਵਿੱਚ ਏਨੇ ਵਖਰੇਵੇਂ ਨਹੀਂ ਹੋਇਆ ਕਰਦੇ, ਅਸਲ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਗ੍ਰੰਥ
ਸਾਹਿਬ ਜੀ ਦੀ ਓਟ ਵਿੱਚ ਛੁਪੇ ਹੋਏ ਵੱਖ ਵੱਖ ਮੱਤਾਂ ਦੇ ਮੁਖੀਆਂ ਅਤੇ ਵੱਖਰੇ-ਵੱਖਰੇ ਗ੍ਰੰਥਾਂ
(ਪੁਸਤਕਾਂ) ਦੇ ਚੇਲੇ ਹਾਂ । ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਨਾ ਲੈਣ ਦੀਆਂ ਹੋਰ ਮਿਸਾਲਾਂ
ਵੀ ਸਾਡੇ ਸਾਹਮਣੇ ਪਰਤੱਖ ਹਨ। ਜਿਵੇਂਕਿ ਸਿੱਖ ਮੱਤ ਦੇ ਤਿੰਨ ਮੁੱਢਲੇ ਅਸੂਲ (ਨੇਮ) ਹਨ, ਨਿਤਨੇਮ
ਕਰਨਾ, ਅਰਦਾਸ ਕਰਨੀ ਅਤੇ ਖੰਡੇ ਦੀ ਪਹੁਲ ਲੈਣੀ। ਇੰਨ੍ਹਾਂ ਤਿੰਨਾਂ ਨੇਮਾਂ ਵਿੱਚ ਅਸੀਂ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਰਚਨਾਵਾਂ/ ਬਾਹਰੀ ਬਾਣੀਆਂ ਨੂੰ ਵੱਧ ਉੱਤਮ ਮੰਨਦੇ ਹਾਂ।
ਜਿਵੇਂ ਕਿ ਨਿੱਤਨੇਮ ਕਰਨ ਲਈ ਵੀ ਸਾਨੂੰ ਪੰਜ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ
ਮਿਲਦੀਆਂ। ਜਿਸ ਕਾਰਨ ਅਸੀਂ ਜਿਸ ਗ੍ਰੰਥ ਨੂੰ ਗੁਰੂ ਮੰਨਦੇ ਹਾਂ, ਉਸ ਵਿੱਚੋਂ ਸਿਰਫ ਦੋ ਬਾਣੀਆਂ
ਪੜ੍ਹਦੇ ਹਾਂ, ਬਾਹਰਲੇ ਹੋਰ ਗ੍ਰੰਥਾਂ (ਬਚਿੱਤਰ ਨਾਟਕ) ਵਿੱਚੋਂ ਤਿੰਨ ਬਾਣੀਆਂ ਪੜ੍ਹਦੇ ਹਾਂ। ਸਾਡੀ
ਨਿੱਤ ਦੀ ਅਰਦਾਸ ਵਿੱਚ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ॥ ਜਾਂ ਗੁਰਬਾਣੀ ਦਾ ਹੋਰ ਕੋਈ ਸ਼ਬਦ ਹੀ ਨਹੀਂ ਹੈ। ਜਦਕਿ ਤੂ ਠਾਕੁਰੁ ਤੁਮ ਪਹਿ ਅਰਦਾਸਿ॥
(ਪੰਨਾ ਨੰ: 268) ਜਿਹੇ ਅਰਦਾਸ ਨਾਲ ਸੰਬੰਧਿਤ ਸ਼ਬਦ ਗੁਰਬਾਣੀ ਵਿੱਚ ਮੌਜੂਦ ਹਨ, ਪਰ ਪਤਾ ਨਹੀਂ
ਅਜਿਹੇ ਸ਼ਬਦ ਸਾਨੂੰ ਕਿਉਂ ਚੰਗੇ ਨਹੀਂ ਲੱਗੇ ਜਿਸ ਕਾਰਨ ਅਰਦਾਸ ਦੀ ਸਾਰੀ ਸ਼ਬਦਾਵਲੀ ਸਾਨੂੰ ਬਾਹਰੋਂ
ਹੀ ਲੈਣੀ ਪਈ । ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ
ਸਾਰੇ॥ (ਪੰਨਾ ਨੰ: 982) ਦਾ ਪਾਠ ਪੜ੍ਹਨ ਵਾਲਿਆਂ ਸਾਨੂੰ ਖੰਡੇ ਦੀ ਪਾਹੁਲ ਤਿਆਰ ਕਰਨ ਲਈ
ਵੀ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲੀਆਂ, ਇਸ ਵਾਸਤੇ ਵੀ ਸਾਨੂੰ ਗੁਰੂ
ਗ੍ਰੰਥ ਸਾਹਿਬ ਜੀ ਵਿੱਚੋਂ ਦੋ ਬਾਣੀਆਂ ਹੀ ਮਿਲੀਆਂ ਹਨ ਬਾਕੀ ਦੀਆਂ ਤਿੰਨੇ ਬਾਣੀਆਂ ਬਚਿੱਤਰ ਨਾਟਕ
ਵਿੱਚੋਂ ਲੈਣੀਆਂ ਪਈਆਂ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਹਰ ਦੀਆਂ ਰਚਨਾਵਾਂ
ਲੈ ਕੇ ਕਾਰਜ ਕਰਨ ਦੀ ਸੋਚ ਵੇਖ ਮਹਿਸੂਸ ਹੁੰਦਾ ਹੈ ਕਿ ਸਾਡਾ ਗੁਰੂ ਅਧੂਰਾ ਹੈ, ਕਿਉਂਕਿ ਇਸ ਵਿੱਚ
ਨਾ ਤਾਂ ਨਿਤਨੇਮ ਲਈ ਬਾਣੀਆਂ ਪੂਰੀਆਂ ਹਨ, ਨਾ ਅਰਦਾਸ ਲਈ ਕੋਈ ਸ਼ਬਦ ਹੈ ਅਤੇ ਨਾ ਹੀ ਖੰਡੇ ਦੀ ਪਹੁਲ
ਤਿਆਰ ਕਰਨ ਲਈ ਪੂਰੀਆਂ ਬਾਣੀਆਂ ਇਸ ਵਿੱਚੋਂ ਮਿਲਦੀਆਂ ਹਨ, ਰਹਿਤਾਂ ਅਤੇ ਕੁਰਹਿਤਾਂ ਦੱਸਣ ਲਈ ਵੀ
ਸਾਨੂੰ ਹੋਰ ਗ੍ਰੰਥਾਂ ਅਤੇ ਰਹਿਤਨਾਮਿਆਂ ਉੱਪਰ ਨਿਰਭਰ ਹੋਣਾ ਪੈਂਦਾ ਹੈ। ਸਾਡੀ ਅਜਿਹੀ ਸੋਚ ਕਾਰਨ
ਗੁਰੂ ਗੋਬਿੰਦ ਸਿੰਘ ਜੀ ਉੱਪਰ ਵੀ ਕਿੰਤੂ ਪ੍ਰੰਤੂ ਹੋਵੇਗਾ ਕਿ ਉਨ੍ਹਾਂ ਨੇ ਸਾਨੂੰ ਅਧੂਰੇ ਗੁਰੂ ਦੇ
ਲੜ ਲਾਇਆ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ
ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਨ ਉਪਰੰਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ 7
ਅਕਤੂਬਰ 1708 ਵਿੱਚ ਨੰਦੇੜ ਵਿਖੇ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ
ਲਾਇਆ ਸੀ। ਅੱਜ ਅਸੀਂ ਨਿਤਨੇਮ, ਅਰਦਾਸ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਲਈ ਜੋ ਰਚਨਾਵਾਂ ਬਚਿੱਤਰ
ਨਾਟਕ ਵਿੱਚੋਂ ਲੈ ਰਹੇ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਇੰਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਦਰਜ ਨਹੀਂ ਸਨ ਕਰ ਸਕਦੇ? ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਰਚਨਾਵਾਂ ਨੂੰ
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਠੀਕ ਨਹੀਂ ਸਮਝਿਆ ਤਾਂ ਫਿਰ ਸਾਨੂੰ ਇਨ੍ਹਾਂ ਦੀ ਕੀ ਲੋੜ ਪੈ
ਗਈ ਸੀ ਜਾਂ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵੱਧ ਸਿਆਣੇ ਹੋ ਗਏ ਹਾਂ? ਗੁਰੂ ਗੋਬਿੰਦ
ਸਿੰਘ ਜੀ ਨੇ ਸਾਨੂੰ ਜਿਸ ਗੁਰਬਾਣੀ ਦੇ ਲੜ ਲਾਇਆ ਸਾਡੀ ਉਸ ਨਾਲ ਤਸੱਲੀ ਕਿਉਂ ਨਹੀਂ ਹੁੰਦੀ, ਕੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਝ ਘਾਟ ਰਹਿ ਗਈ ਸੀ? ਖਸਮੁ ਛੋਡਿ
ਦੂਜੈ ਲਗੇ ਡੁਬੇ ਸੇ ਵਣਜਾਰਿਆ॥ (ਪੰਨਾ ਨੰ: 470) ਵਾਲਾ ਸ਼ਬਦ ਸਾਡੇ ਵਰਗੇ ਸਿੱਖਾਂ ਜੋ
ਆਪਣੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੂਜਿਆਂ (ਹੋਰ ਗ੍ਰੰਥਾਂ) ਪਿੱਛੇ ਲੱਗੇ ਫਿਰਦੇ
ਹਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਹੈ। ਇੱਕ ਪਾਸੇ ਤਾਂ ਜਦ ਸਿਰਸੇ ਡੇਰੇ ਦੇ ਸੌਦਾ ਸਾਧ ਨੇ ਆਪਣੇ
ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਗਲਤੀ ਕੀਤੀ ਤਾਂ ਅਸੀਂ ਮਰਨ ਮਾਰਨ ਉੱਤੇ ਉਤਰ
ਆਏ, ਦੂਜੇ ਪਾਸੇ ਅਸੀਂ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਨਕਲ
ਕਰਦਿਆਂ ਇੱਕ ਘਟੀਆ ਦਰਜੇ ਦੀ ਰਚਨਾ ਨੂੰ 1428 ਪੰਨਿਆਂ ਵਿੱਚ ਲਿਖ ਕੇ ਗ੍ਰੰਥ ਤਿਆਰ ਕਰਕੇ ਉਸਨੂੰ
ਗੁਰੂ ਗ੍ਰੰਥ ਸਾਹਿਬ ਜੀ ਵਾਂਗ ਮੰਜੀ ਸਾਹਿਬ ਉੱਪਰ ਪ੍ਰਕਾਸ਼ ਕਰਕੇ, ਉੱਪਰ ਚੰਦੋਆ (ਚਾਨਣੀ) ਸਜਾ ਕੇ
ਉਸ ਉੱਪਰ ਚੌਰ ਕਰ ਰਹੇ ਹਾਂ ਤਾਂ ਸਾਨੂੰ ਕੌਣ ਕਹੇ ਰਾਣੀਏ ਅੱਗਾ ਢੱਕ। ਅੱਜ ਜਦੋਂ ਅਸੀਂ ਗੁਰੂ
ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ ਤਾਂ ਅਸੀਂ ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ
ਜੀ ਦੇ ਬਰਾਬਰ ਪੈਦਾ ਕੀਤੀ ਬਚਿੱਤਰ ਨਾਟਕ ਦੀ ਗੱਦੀ ਬਾਰੇ ਕਿਸੇ ਨੂੰ ਕੀ ਜਵਾਬ ਦੇਵਾਂਗੇ ? ਕੀ
ਸਿੱਖਾਂ ਦੇ ਦੋ ਗ੍ਰੰਥ ਗੁਰੂ ਹਨ? ਜੇ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ
ਨਾਟਕ ਦਾ ਪ੍ਰਕਾਸ਼ ਹੂ-ਬ-ਹੂ ਉਸੇ ਤਰ੍ਹਾਂ ਕਿਉਂ ਕਰ ਰਹੇ ਹਾਂ? ਜਦੋਂ ਕਿ ਕਿਸੇ ਚੰਗੀ ਤੋਂ ਚੰਗੀ
ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਗਲਤ ਹੈ। ਪਰ ਅਸੀਂ ਤਾਂ ਉਸ
ਅਸ਼ਲੀਲ ਰਚਨਾ ਨੂੰ ਗੁਰੂ ਸਾਹਿਬ ਜੀ ਵਾਂਗ ਸਤਿਕਾਰ ਦੇ ਰਹੇ ਹਾਂ, ਜਿਸ ਨੂੰ ਸੰਗਤਾਂ ਵਿੱਚ ਤਾਂ ਕੀ,
ਇੱਕਲਾ ਬੰਦਾ ਪੜ੍ਹਦਾ ਹੋਇਆ ਵੀ ਸ਼ਰਮਾਉਂਦਾ ਹੈ, ਬੀਬੀਆਂ ਵਿੱਚ ਤਾਂ ਇਸਦੀ ਗੱਲ ਕਰਨੀ ਵੀ ਸੰਭਵ
ਨਹੀਂ ਹੈ। ਜੇ ਕਿਸੇ ਨੂੰ ਬਚਿੱਤਰ ਨਾਟਕ ਚੰਗਾ ਲੱਗਦਾ ਹੈ, ਉਹ ਜੀਅ ਸਦਕੇ ਇਸਨੂੰ ਪੜ੍ਹੇ ਅਤੇ ਆਪਣੇ
ਪਰਿਵਾਰ ਨੂੰ ਪੜ੍ਹ ਕੇ ਸੁਣਾਵੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਵੇਗਾ, ਪਰ ਆਪਣੀ ਜਾਂ ਕਿਸੇ ਦੀ
ਚੰਗੀ ਮੰਦੀ ਪਸੰਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰੁਤਬਾ ਦੇਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ
ਦੀ ਨਿਰਾਦਰੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ
ਗੁਰਗੱਦੀ ਨੂੰ ਵੀ ਇੱਕ ਚੁਣੌਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੋਈ ਥੋੜੇ ਸਮੇਂ ਵਿੱਚ ਹੀ
ਤਿਆਰ ਨਹੀਂ ਸੀ ਹੋ ਗਈ, ਦਸਾਂ ਪਾਤਸ਼ਾਹੀਆਂ ਦੇ ਸਮੇਂ ਵਿੱਚ ਇਸ ਨੂੰ ਸੰਪੂਰਨਤਾ ਮਿਲੀ ਸੀ, ਪਹਿਲੇ
ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਮੁੱਢ ਬੰਨਿਆ ਸੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ
ਜੀ ਨੇ ਇਸ ਨੂੰ ਸੰਪੂਰਨ ਕਰਕੇ ਗੁਰਗੱਦੀ ਬਖਸ਼ੀ ਸੀ । ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ
ਪ੍ਰਾਪਤ ਹੋਈ ਬਾਣੀ ਅਤੇ ਆਪਣੀ ਬਾਣੀ ਨੂੰ ਇੱਕ ਥਾਂ ਇੱਕਠਾ ਕਰਨ ਦਾ ਕਾਰਜ ਪਹਿਲੀ ਜੇਠ 1660
ਬਿਕ੍ਰਮੀ ਨੂੰ ਗੁਰਦੁਆਰਾ ਰਾਮਦਾਸ ਦੇ ਸਥਾਨ (ਅੰਮ੍ਰਿਤਸਰ) ਵਿਖੇ ਸ਼ੁਰੂ ਕੀਤਾ ਅਤੇ ਭਾਦੋਂ ਵਦੀ
ਅਮਾਵਸ 1661 ਬਿਕ੍ਰਮੀ ਨੂੰ ਇਹ ਕਾਰਜ ਸੰਪੂਰਨ ਹੋਣ ਉਪਰੰਤ ਅਤੇ ਇਸ ਤਿਆਰ ਕੀਤੇ ਗ੍ਰੰਥ ਦਾ ਭਾਦੋਂ
ਸੁਦੀ ਏਕਮ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ । ਬਾਅਦ ਵਿੱਚ
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸੇ ਗ੍ਰੰਥ ਵਿੱਚ ਦਰਜ ਕਰਕੇ 7
ਅਕਤੂਬਰ 1708 ਨੂੰ ਨਾਂਦੇੜ (ਮਹਾਂਰਾਸ਼ਟਰ) ਵਿਖੇ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ
ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ
ਬਰਾਬਰ ਪ੍ਰਕਾਸ਼ ਕੀਤੇ ਬਚਿੱਤਰ ਨਾਟਕ ਨੂੰ ਪਤਾ ਨੀ ਕਿਸ ਨੇ ਕਦੋਂ ਲਿਖਵਾਉਣਾ ਸ਼ੁਰੂ ਕੀਤਾ, ਕਦੋਂ ਇਹ
ਸੰਪੂਰਨ ਹੋਇਆ, ਕਿਸਨੇ ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗ ਪ੍ਰਕਾਸ਼ ਕਰਨ ਦਾ ਹੁਕਮ ਦਿੱਤਾ,
ਕੋਈ ਪਤਾ ਨਹੀਂ। ਪਰ ਕਿਸੇ ਨੇ ਬੜੀ ਫੁਰਤੀ ਨਾਲ ਗੁਰੂਆਂ ਦੀ ਨਕਲ ਕਰਦਿਆਂ ਇੱਧਰ ਉੱਧਰ ਦੀਆਂ
ਰਚਨਾਵਾਂ ਇੱਕਠੀਆਂ ਕਰਕੇ ਆਪ ਹੀ ਇਸ ਬਚਿੱਤਰ ਨਾਟਕ ਨੂੰ ਗੱਦੀ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ
ਬਰਾਬਰ ਪ੍ਰਕਾਸ਼ ਕਰਕੇ, ਗੁਰੂਆਂ ਦੇ ਸ਼ਰੀਕ ਵੱਜੋਂ ਇਸਨੂੰ ਸਥਾਪਿਤ ਕਰ ਦਿੱਤਾ, ਜੋ ਇੱਕ ਘੋਰ ਅਪਰਾਧ
ਅਤੇ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਹੈ। ਜੇ ਅਸੀਂ ਇਸ ਹੋਈ ਭੁੱਲ ਨੂੰ ਬਖਸ਼ਾਉਣਾ ਚਾਹੁੰਦੇ ਹਾਂ,
ਸੱਚ ਮੁੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ
ਗੁਰਗੱਦੀ ਦਿਵਸ ਸਹੀ ਅਰਥਾਂ ਵਿੱਚ ਮਨਾਉਣਾ ਚਾਹੁੰਦੇ ਹਾਂ, ਤਾਂ ਸੱਚੇ ਮਨ ਨਾਲ ਗੁਰਬਾਣੀ ਦੇ ਇਹ
ਸ਼ਬਦ:- ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ ਨੰ:
350), ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਜੇ
ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ॥
ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥ (ਪੰਨਾ ਨੰ: 590)
ਗਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ
ਸ਼ਰੀਕ ਪੈਦਾ ਕਰਨ ਦੀ ਥਾਂ ਆਉ ਅੱਜ ਆਪਾਂ ਸਾਰੇ ਮਿਲ ਕੇ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ
ਗ੍ਰੰਥ ਦੇ ਹੁਕਮਾਂ ਉੱਪਰ ਪਹਿਰਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ ਸੇਧ ਲਈਏ,
ਕਿਸੇ ਹੋਰ ਗ੍ਰੰਥ ਜਾਂ ਮਨੁੱਖ ਉੱਪਰ ਟੇਕ ਨਾ ਰੱਖਣ ਦਾ ਪ੍ਰਣ ਕਰੀਏ।
ਨੋਟ:- ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਇੱਕ ਪਾਸੇ ਗੁਰ ਸਿੱਖਾਂ ਵੱਲੋਂ ਨਾਨਕਸ਼ਾਹੀ
ਕੈਲੰਡਰ ਅਨੁਸਾਰ ਹਰ ਸਾਲ 20 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਦੂਜੇ ਪਾਸੇ ਆਰ. ਐਸ. ਐਸ. ਦੇ
ਸਿੱਖਾਂ ਵੱਲੋਂ ਆਰ. ਐਸ. ਐਸ. ਦੇ ਹੁਕਮਾਂ ਅਨੁਸਾਰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਇਹ
ਗੁਰਪੁਰਬ 2011 ਵਿੱਚ 28 ਅਕਤੂਬਰ ਸੀ, 2012 ਵਿੱਚ 15 ਨਵੰਬਰ ਸੀ, 2013ਵਿੱਚ 5 ਨਵੰਬਰ ਸੀ, ਇਸ
ਸਾਲ 25 ਅਕਤੂਬਰ ਨੂੰ ਹੈ ਅਤੇ ਅਗਲੇ ਸਾਲ ਇਸਦੀ ਕੋਈ ਹੋਰ ਤਾਰੀਖ ਹੋਵੇਗੀ। ਅਕਾਲ ਤਖਤ ਵੱਲੋਂ
ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਨੂੰ
ਪ੍ਰਕਾਸ਼ ਕਰਨ ਵਾਲੇ, 2003 ਵਿੱਚ ਅਕਾਲ ਤਖਤ ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ
ਵਾਲੇ ਆਰ. ਐਸ. ਐਸ. ਦੇ ਏਜੰਟ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਕਿ ਉਹ ਅਸ਼ਲੀਲ਼ ਕਵਿਤਾ ਨੂੰ ਗੁਰੂ
ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸ ਅਧਾਰ ਤੇ ਪ੍ਰਕਾਸ਼ ਕਰ ਰਹੇ ਹਨ ਅਤੇ ਹਰ ਸਾਲ ਗੁਰਪੁਰਬਾਂ ਦੀਆਂ
ਤਰੀਕਾਂ 10-15 ਦਿਨ ਅੱਗੇ ਪਿੱਛੇ ਕਿਉਂ ਹੋ ਜਾਂਦੀਆਂ ਹਨ?
ਹਰਲਾਜ ਸਿਘ ਮੋ: 94170-23911
e-mail :
harlajsingh7@ gmail.com
Dt. 19/10/2014
19/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁਦਰਤ
ਦਾ ਮੇਲਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੇਰੇ ਘਰ ਦੇ ਇਰਦ ਗਿਰਦ ਕੁਦਰਤ ਦਾ ਮੇਲਾ।
ਇਸ ਮੇਲੇ ਵਿੱਚ ਰਹਿਕੇ ਲਗਦਾ ਜੀਣ ਸੁਹੇਲਾ।
ਰਿਵੀ ਵਗੇ ਤਾਂ ਝੂਮਣ ਪੱਤੇ, ਭਰਨ ਉਡਾਰੀ,
ਵੇਲਾਂ ਵਿੱਚ ਦੀ ਪਵਨ ਗੁਜ਼ਰਦੀ ਜਿਵੇਂ ਖਿਡਾਰੀ।
ਖੇਡ ਰਹੇ ਨੇ ਭੌਰੇ, ਕਰ ਫੁਲਾਂ ਸੰਗ ਖੇਲ੍ਹਾ।
ਮੇਰੇ ਘਰ ਦੇ ਇਰਦ ਗਿਰਦ ਕੁਦਰਤ ਦਾ ਮੇਲਾ।
ਖਿੜੇ ਹੋਏ ਫੁੱਲਾਂ ਦੀ ਖੁਸ਼ਬੂ ਦਾ ਵਾਹ ਘੇਰਾ,
ਭਾਂਤ ਭਾਂਤ ਦੇ ਫਲ ਲਲਚਾਉਂਦੇ ਜੀ ਨੇ ਮੇਰਾ।
ਹੋਵੇ ਚੜ੍ਹਦੇ ਸੂਰਜ ਜਾਂ ਛਿਪਦੇ ਦਾ ਵੇਲਾ।
ਮੇਰੇ ਘਰ ਦੇ ਇਰਦ ਗਿਰਦ ਕੁਦਰਤ ਦਾ ਮੇਲਾ।
ਛੋਟੇ ਵੱਡੇ ਪੰਛੀ ਉੜਣ ਕਲੋਲਾਂ ਭਰਦੇ।
ਰੰਗ ਬਿਰੰਗ ਕਬੂਤਰ-ਤੋਤੇ ਘੂੰ ਘੂੰ ਕਰਦੇ।
ਚਿੜੀਆਂ ਦੀ ਚੀਂ ਚੀਂ ਦਾ ਵਾਹਵਾ ਰੇਲਾ।
ਮੇਰੇ ਘਰ ਦੇ ਇਰਦ ਗਿਰਦ ਕੁਦਰਤ ਦਾ ਮੇਲਾ।
18/10/14)
ਬਲਦੇਵ ਸਿੰਘ ਫਿਰੋਜ਼ਪੁਰ
ਡਾ:
ਇਕਬਾਲ ਸਿੰਘ ਢਿੱਲੋਂ ਜੀ। ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ।
ਆਪ ਜੀ ਨੇਂ ਮੇਰੇ ਸ਼ੰਕੇ ਦੂਰ ਕਰਨ ਵਾਸਤੇ ਅਪਨਾਂ ਕੀਮਤੀ ਸਮਾਂ ਖਰਚ ਕੀਤਾ, ਆਪ ਜੀ ਦਾ ਬਹੁਤ ਬਹੁਤ
ਧੰਨਵਾਦ ਜੀ।
ਆਪ ਜੀ ਨਾਲ ਮੇਰੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਜੀ, ਸੰਸਥਾ ਦੇ ਕਾਇਦੇ-ਕਨੂਨ, ਨਿਯਮ ਅਤੇ
ਸ਼ਰਤਾਂ।
ਡਾ: ਇਕਬਾਲ ਸਿੰਘ ਢਿੱਲੋਂ ਜੀ, ਜਦ ਮੈਂ ੧੫ ਅਕਤੂਬਰ ਵਾਲਾ ਪੱਤਰ ਲਿਖ ਰਿਹਾ ਸੀ ਤਾਂ ਇੱਕ
ਵਿਚਾਰ ਮੇਰੇ ਮਨ ਵਿੱਚ ਬਾਰ-ਬਾਰ ਉੱਠ ਰਿਹਾ ਸੀ। ਉਹ ਵਿਚਾਰ ਸੀ, ਸੰਸਥਾ ਦੇ ਕਾਇਦੇ ਕਨੂਨ ਜਾਂ
ਨਿਯਮ ਅਤੇ ਸ਼ਰਤਾਂ ਦਾ ਧਿਆਨ। (ਕਿਉਂ ਕੇ ਮੈਨੂੰ ਡਰ ਸੀ ਕਿ ਕਿਤੇ ਜਾਣੇਂ ਅਨਜਾਣੇਂ ਮੈਥੋਂ ਕਿਸੇ
ਨਿਯਮ ਦੀ ਉਲੰਘਣਾਂ ਨਾਂ ਹੋ ਜਾਵੇ)
ਕੋਈ ਨਵਾਂ ਮੈਂਬਰ ਜੇ ਅਪਣਾਂ ਕੋਈ ਸੁਝਾਉ ਦੇਣਾਂ ਚਾਹੇ, ਜਾਂ ਸਾਡੇ ਕਿਸੇ ਇਕ-ਪਾਸੜ ਨਿਰਨੇਂ, ਜਾਂ
ਦਾਅਵੇ ਬਾਰੇ ਕੋਈ ਦਲੀਲ ਦੇਣਾਂ ਚਾਹੇ, ਤਾਂ ਇਸ ਬਾਰੇ ਨਿਯਮ ਜਾਂ ਸ਼ਰਤ ਕੀ ਹੋਣੀਂ ਚਾਹੀਦੀ ਹੈ। ਜਿਸ
ਨਾਲ ਕੇ ਵਿਚਾਰਾਂ ਦੇ ਮੱਤਿ-ਭੇਦ ਤੋਂ ਬਚਿਆ ਜਾ ਸਕੇ।
ਮਿਸਾਲ ਦੇ ਤੌਰ, ਮੈਂ ਆਪ ਜੀ ਤੋਂ ਜਾਣਕਾਰੀ ਮੰਗੀ ਸੀ, ਕਿ ਗੁਰੂ ਨਾਨਕ ਦੇਵ ਜੀ ਦਾ ਇਹ ਕਲਿਆਨ
ਕਾਰੀ ਮਿਸ਼ਨ ਕੀ ਸੀ? ਕੀ ਸਾਨੂੰ ਇਸ ਦੀ ਪੂਰੀ ਜਾਣਕਾਰੀ ਹੈ। ਤਾਂ ਆਪ ਜੀ ਨੇਂ ਉੱਤਰ ਦਿੱਤਾ ਸੀ,
ਉੱਤਰ: ਹਾਂ ਜੀ। ਇਹ ਕਲਿਆਣਕਾਰੀ ਮਿਸ਼ਨ ‘ਮਾਨਵਵਾਦ’ ਦਾ ਸੀ। ਗੁਰਬਾਣੀ ਵਿੱਚੋਂ ਇਸ ਦੀ ਪੂਰੀ
ਸਿਧਾਂਤਕ ਜਾਣਕਾਰੀ ਮਿਲਦੀ ਹੈ।
ਅਗਰ ਮੈਂ ਜਾਂ ਕੋਈ ਹੋਰ ਮੈਂਬਰ, ਇਹ ਕਹੇ ਕਿ, ‘ਗੁਰੂ ਨਾਨਕ ਦੇ ਮਿਸ਼ਨ’ ਨੂੰ ‘ਮਾਨਵਵਾਦੀ
ਲਹਿਰ’ ਕਹਿਣ ਦੀ ਬਜ਼ਾਇ ‘ਭਗਤੀ ਲਹਿਰ’ ਕਹਿਣਾਂ ਜਿਆਦਾ ਠੀਕ ਹੈ। ਇਸੇ ਤਰਾਂ, ਕੋਈ ਹੋਰ ਇਸ ਨੂੰ
‘ਗੁਰਮਤਿ ਲਹਿਰ’ ਕਹਿਣਾਂ ਪਸੰਦ ਕਰੇ। ਜਾਂ ਕੋਈ ਹੋਰ-ਹੋਰ ਨਾਮ ਦੇਣਾਂ ਚਾਹੇ ਤਾਂ, ਤਾਂ ਸਾਨੂੰ ਕੀ
ਕਰਨਾਂ ਚਾਹੀਦਾ ਹੈ?
ਇਥੇ ਹੀ ਬਸ ਨਹੀਂ, ਫਿਰ ਇਸ ਤੋਂ ਅਗੇ ਮਾਨਵਵਾਦ ਦੇ ਅਨੇਕ ਸਿਧਾਂਤ, ‘ਭਗਤੀ ਲਹਿਰ’ ਦੇ ਅਨੇਕ
ਸਿਧਾਂਤ, ‘ਗੁਰਮਤਿ ਲਹਿਰ’ ਦੇ ਅਨੇਕ ਸਿਧਾਂਤ, ਆਦਿ ਹੋਰ ਵੀ ਕਈ ਤਰਾਂ ਦੀਆਂ ਦਲੀਲਾਂ ਦਾ ਟਕਰਾਓ।
ਇਹ ਤਾਂ ਆਮ ਗੱਲ ਹੈ।
ਜੇ ਅਸੀਂ ਆਪਸੀ ਦਲੀਲਬਾਜੀ ਦੇ ਟਕਰਾਓ ਦੀ ਗਲ ਫਿਲਹਾਲ ਨਾਂ ਵੀ ਕਰੀਏ, ਪਰ ਜਿਵੇਂ ਕੇ ਆਪ ਜੀ ਨੇਂ
ਉੱਤਰ ੭ ਵਿੱਚ ਲਿਖਿਆ ਹੈ, ਕਿ
ਮਾਨਵਵਾਦ ਦੀ ਲਹਿਰ ਦਾ ਟਕਰਾਓ ‘ਸੰਸਥਾਗਤ ਧਰਮ’ ਨਾਲ ਹੈ, ਸੰਸਥਾਵਾਂ ਨਾਲ ਨਹੀਂ।
ਕੀ ਗੁਰੂ ਨਾਨਕ ਦੇਵ ਜੀ ਨੇਂ ਵੀ ਕਦੇ ਕਿਸੇ ਧਰਮ ਨਾਲ ਟਕਰਾਓ ਦੀ
ਨੀਤੀ ਅਪਨਾਈ ਸੀ। ਜਾਂ ਉਹਨਾਂ ਦਾ ਕਿਸੇ ਧਰਮ ਨਾਲ ਕੋਈ ਟਕਰਾਓ ਸੀ? ।
ਜਾਂ ਤੁਹਾਡੇ ਦੱਸਣ ਮੁਤਾਬਿਕ ਪਹਿਲੇ ਜੋ ਕਈ ਮਾਨਵਵਾਦੀ ਸੰਸਥਾਵਾਂ ਨੂੰ ਯੂ ਐਨ ਓ ਵੱਲੌਂ
ਮਾਨਤਾ ਮਿਲੀ ਹੋਈ ਹੈ। ਉਹਨਾਂ ਦੀ ਕਿਸੇ ਧਰਮ ਨਾਲ ਟਕਰਾਓ ਦੀ ਕੋਈ ਨੀਤੀ ਹੋਵੇ। ਇਸ ਬਾਰੇ ਅਗਰ
ਤੁਹਾਡੇ ਪਾਸ ਕੋਈ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਜਰੂਰ ਸਾਂਝੀ ਕਰਨਾਂ ਜੀ।
ਜੇ ਅਸੀਂ ਧਰਮਾਂ ਨਾਲ ਟਕਰਾਓ ਦੀ ਨੀਤੀ ਅਪਨਾਵਾਂ ਗੇ, ਤਾਂ ਸਾਡਾ ਸਾਰੇ
ਸੰਸਾਰ ਨੂੰ ਇਸ ਮਾਨਵਵਾਦ ਦੀ ਲਹਿਰ ਵਿੱਚ ਸ਼ਾਮਲ ਕਰਨ ਦਾ ਸੁਪਨਾਂ ਸੱਚ ਕਿਵੇਂ ਹੋਵੇ ਗਾ?
ਮੈਂ ਅਪਨੇਂ ਮਨ ਦੀ ਇੱਕ ਦਲੀਲ (ਵਿਚਾਰ ਜਾਂ ਸੁਝਾਓ), ਆਪ ਜੀ ਨਾਲ ਸਾਂਝੀ ਜਰੂਰ ਕਰਨੀਂ
ਚਾਹਵਾਂਗਾ, ਕਿ ਗੁਰੂ ਨਾਨਕ ਦੇਵ ਜੀ ਦਾ ਇਹ ਕਲਿਆਨ ਕਾਰੀ ਮਿਸ਼ਨ ਕੀ ਸੀ? ਜੇ ਤਾਂ ਸਾਨੂੰ ਇਸ ਦੀ
ਪੂਰੀ ਜਾਣਕਾਰੀ ਹੈ। ਤਾਂ ਸਾਡੇ ਮੂਹੋਂ ਨਿਕਲਿਆ ਜਾਂ ਸਾਡੀ ਕਲਮ ਦਾ ਲਿਖਿਆ ਇੱਕ ਇੱਕ ਅੱਖਰ ਸੱਚ
ਹੋਣਾਂ ਚਾਹੀਦਾ ਹੈ। ਅਤੇ ਸੱਚ ਵੀ ਐਸਾ ਕਿ, ਖੰਡ-ਬ੍ਰਹਮੰਡ ਭਾਵੇਂ ਪਲਟ ਜਾਣ, ਸਾਡਾ ਬੋਲਿਆ ਜਾਂ
ਲਿਖਿਆ ਇੱਕ ਵੀ ਅੱਖਰ ਬਦਲਨਾਂ ਨਹੀਂ ਚਾਹੀਦਾ। ਕਿਉਂ ਕੇ ਗੁਰੂ ਨਾਨਕ ਦਾ ਜੋ ਮਿਸ਼ਨ ਸੀ, ੳਹ ਮਿਸ਼ਨ
ਜਾਂ ਉਸ ਦਾ ਸਿਧਾਂਤ, ਆਦਿ ਜੁਗਾਦਿ ਤੋਂ ਇੱਕ (ਸੱਚ) ਸੀ, ਅਤੇ ਅੰਤ ਤੱਕ ਵੀ ਇੱਕ ਹੀ ਰਹੇ ਗਾ। ਕਦੇ
ਵੀ ਬਦਲ ਨਹੀਂ ਸੱਕਦਾ। ਇਹ ਮੇਰੀ ਆਪਣੀਂ ਸੋਚ ਹੈ, ਜਰੂਰੀ ਨਹੀਂ ਕੇ ਤੁਸੀ ਵੀ ਮੇਰੀ ਸੋਚ ਨਾਲ
ਸਹਿਮਤ ਹੋਵੋ।
ਸੋ ਬੇਨਤੀ ਹੈ, ਕਿ ਕਿਰਪਾ ਕਰਕੇ ਸੰਸਥਾ ਦੇ ਕਾਇਦੇ ਕਾਨੂਨ ਬਾਰੇ ਵੀ ਥੋੜੀ ਜਾਣਕਾਰੀ ਮਿਲ ਜਾਵੇ
(ਜਾਂ ਦੇ ਸਕੋ) ਤਾਂ ਚੰਗਾ ਹੋਵੇ ਗਾ ਜੀ।
ਦਾਸ
ਬਲਦੇਵ ਸਿੰਘ ਫਿਰੋਜ਼ਪੁਰ।
18/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੀ
ਯਾਦ ਵਿੱਚ
ਡਾ: ਦਲਵਿੰਦਰ ਸਿੰਘ ਗਰੇਵਾਲ
ਜਾਗਾਂ ਤੇਰੀ ਯਾਦ ਵਿਚ, ਸੌਵਾਂ ਤੇਰੀ ਯਾਦ ਵਿੱਚ।
ਚੱਤੋ-ਪਹਿਰ ਵਾਹਿਗੁਰੂ, ਮੈਂ ਹੋਵਾਂ ਤੇਰੀ ਯਾਦ ਵਿੱਚ।
ਨਾਮ ਜਪੀ ਜਾਵਾਂ ਨਾਲੇ ਜੱਗ ਵੀ ਨਿਭਾਵਾਂ ਮੈਂ,
ਤਨ ਲਾ ਕੇ ਕੰਮ, ਚਿੱਤ ਤੇਰੇ `ਚ ਟਿਕਾਵਾਂ ਮੈਂ,
ਨਾਮ ਦੀ ਖੁਮਾਰੀ ਰਹੇ ਖੋਵਾਂ ਤੇਰੀ ਯਾਦ ਵਿੱਚ।
ਜਾਗਾਂ ਤੇਰੀ ਯਾਦ ਵਿਚ, ਸੌਵਾਂ ਤੇਰੀ ਯਾਦ ਵਿੱਚ।
ਮਾਇਆ ਮੋਹ ਨਾ ਰਹੇ, ਪਵੇ ਹਉਮੈਂ ਦੀ ਕੋਈ ਮਾਰ ਨਾਂ।
ਕਾਮ, ਕ੍ਰੋਧ, ਲੋਭ ਛੁੱਟੇ, ਹੋਵੇ ਹੰਕਾਰ ਨਾ।
ਕਰਾਂ ਸਾਫ ਮਨ-ਚਿੱਤ, ਧੋਵਾਂ ਤੇਰੀ ਯਾਦ ਵਿੱਚ।
ਜਾਗਾਂ ਤੇਰੀ ਯਾਦ ਵਿਚ, ਸੌਵਾਂ ਤੇਰੀ ਯਾਦ ਵਿੱਚ।
ਤੇਰੇ `ਚ ਧਿਆਨ ਲੱਗੇ, ਚਿੱਤ ਪਾਵਾਂ ਟੇਕ ਵਿੱਚ,
‘ਤੂੰ ਹੀ, ਤੂੰ ਹੀ,’ ਹੋਈ ਜਾਵੇ, ਗਾਈ ਜਾਵਾਂ ਟੇਕ ਵਿੱਚ।
ਤੇਰੇ ਬਿਨਾ ਭੁਲਾਂ ਸੱਭ, ਖੋਵਾਂ ਤੇਰੀ ਯਾਦ ਵਿੱਚ।
ਜਾਗਾਂ ਤੇਰੀ ਯਾਦ ਵਿਚ, ਸੌਵਾਂ ਤੇਰੀ ਯਾਦ ਵਿੱਚ।
16/10/14)
ਡਾ: ਇਕਬਾਲ ਸਿੰਘ ਢਿੱਲੋਂ
ਸ.
ਬਲਦੇਵ ਸਿੰਘ ਫਿਰੋਜ਼ਪੁਰ ਜੀ ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
ਸਿਖਮਾਰਗ ਵੈਬਸਾਈਟ ਉੱਤੇ 15. 10. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ
ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਆਪ ਜੀ ਨੇ ‘ਨਾਨਕ ਮਿਸ਼ਨ’ ਦੇ ਨਿਸ਼ਾਨੇ ਅਨੁਸਾਰ ਇਸ ਨੂੰ ‘ਆਪਣਾ’
ਸਾਂਝਾ ਕਾਰਜ ਸਮਝਦੇ ਹੋਏ ਇਸ ਦੀ ਸਫਲਤਾ ਲਈ ਸਹਿਯੋਗ ਦੇਣ ਦਾ ਜੋ ਭਰੋਸਾ ਦਿੱਤਾ ਹੈ ਉਸ ਨਾਲ ਸਾਡਾ
ਉਤਸਾਹ ਕਾਫੀ ਵਧਿਆ ਹੈ। ਸਿਖਮਾਰਗ ਦੇ ਸਾਰੇ ਪਾਠਕਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਵੀ ਇਸ
ਮਹੱਤਵਪੂਰਨ ਕਾਰਜ ਲਈ ਪ੍ਰਬੰਧਕਾਂ ਦੀ ਛੋਟੀ ਜਿਹੀ ਟੀਮ ਨੂੰ ਆਪਣਾ ਸੁਹਿਰਦ ਸਹਿਯੋਗ ਦੇਣ ਲਈ ਅੱਗੇ
ਆਉਣ।
ਸ. ਬਲਦੇਵ ਸਿੰਘ ਜੀ, ਆਪ ਜੀ ਨੇ ਠੀਕ ਹੀ ਕਿਹਾ ਹੈ ਕਿ ‘ਨਾਨਕ ਮਿਸ਼ਨ’ ਦੀ ਸਫਲਤਾ ਲਈ “ਸਭ ਦਾ
ਵਿਸ਼ਵਾਸ ਭਰੋਸਾ ਜਿੱਤਣਾ ਅਤੇ ਸ਼ੰਕੇ ਦੂਰ ਕਰਨਾਂ ਜਰੂਰੀ ਹੈ।” ਆਪ ਜੀ ਨੇ ਆਪਣੇ ਵਿਚਾਰ-ਅਧੀਨ
ਪੱਤਰ ਵਿੱਚ ਕੁੱਝ ਸਵਾਲ ਪੇਸ਼ ਕੀਤੇ ਹਨ ਜਿਹਨਾਂ ਵਿੱਚੋਂ ਹਰੇਕ ਦਾ ਉੱਤਰ ਹੇਠਾਂ ਦਿੱਤਾ ਜਾ ਰਿਹਾ
ਹੈ:
ਸਵਾਲ 1. ਕੀ ਸਾਡੇ ਵਿੱਚ ਸਮਰੱਥਾ ਹੈ ਕਿ ਅਸੀਂ ਉਹ
ਕੰਮ ਕਰ ਸਕੀਏ ਜੋ ਗੁਰੂ ਨਾਨਕ ਨੇ ਕੀਤਾ ਸੀ?
ਉੱਤਰ: ਗੁਰੂ ਨਾਨਕ ਜੀ ਨੇ ਮਾਨਵਵਾਦ ਦੀ ਲਹਿਰ ਚਾਲੂ ਕੀਤੀ ਸੀ ਜਿਸ ਲਈ ਦੋ ਸਦੀਆਂ ਦੇ
ਸਮੇਂ ਲਈ ਬਾਕੀ ਗੁਰੂ ਸਾਹਿਬਾਨ ਨੇ ਅਗਵਾਈ ਦਿੱਤੀ ਸੀ। ਉਸ ਤੋਂ ਅਗਾਂਹ ਸਾਡੇ ਵਰਗੇ ਸ਼ਰਧਾਲੂਆਂ ਦੀ
ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਗੁਰੂ ਗ੍ਰੰਥ (ਭਾਵ ਗੁਰਬਾਣੀ ਦੀ) ਅਗਵਾਈ ਵਿੱਚ ਉਸ ਲਹਿਰ ਨੂੰ
ਅੱਗੇ ਚਲਾਈਏ। ਇਸ ਦੇ ਨਾਲ ਸਾਡਾ ਫਰਜ਼ ਇਹ ਵੀ ਬਣਦਾ ਹੈ ਕਿ ਅਸੀਂ ਸੰਸਾਰ ਨੂੰ ਦੱਸੀਏ ਕਿ
ਵਿਸ਼ਵਵਿਆਪੀ ਮਾਨਵਵਾਦ ਦੀ ਲਹਿਰ ਦਾ ਅਸਲ ਮੋਢੀ ਗੁਰੂ ਨਾਨਕ ਸੀ।
ਸਵਾਲ 2. ਗੁਰੂ ਨਾਨਕ ਜੀ ਦਾ ਇਹ ਕਲਿਆਣਕਾਰੀ ਮਿਸ਼ਨ ਕੀ
ਸੀ, ਕੀ ਸਾਨੂੰ ਇਸ ਦੀ ਪੂਰੀ ਜਾਣਕਾਰੀ ਹੈ?
ਉੱਤਰ: ਹਾਂ ਜੀ। ਇਹ ਕਲਿਆਣਕਾਰੀ ਮਿਸ਼ਨ ‘ਮਾਨਵਵਾਦ’ ਦਾ ਸੀ। ਗੁਰਬਾਣੀ ਵਿੱਚੋਂ ਇਸ ਦੀ
ਪੂਰੀ ਸਿਧਾਂਤਕ ਜਾਣਕਾਰੀ ਮਿਲਦੀ ਹੈ। ਗੁਰੂ ਸਾਹਿਬਾਨ ਅਤੇ ਉਹਨਾਂ ਦੇ ਸੁਹਿਰਦ ਸ਼ਰਧਾਲੂਆਂ ਵੱਲੋਂ
ਨਿਭਾਈ ਗਈ ਇਤਿਹਾਸਕ ਭੂਮਿਕਾ ਵੀ ਇਸ ਦੀ ਗਵਾਹੀ ਭਰਦੀ ਹੈ।
ਸਵਾਲ 3. ਕੀ ਅਸੀਂ ਸੱਚਮੁੱਚ ਹੀ ‘ਨਾਨਕ ਮਿਸ਼ਨ’ ਨੂੰ
ਇੰਨ-ਬਿੰਨ ਉੱਸੇ ਰੂਪ ਵਿੱਚ ਪੁਨਰ-ਸੁਰਜੀਤ ਕਰ ਸਕਦੇ ਹਾਂ ਜਿਸ ਰੂਪ ਵਿੱਚ ਪੰਦਰ੍ਹਵੀਂ ਸਦੀ ਦੇ
ਅਖੀਰ ਵਿੱਚ ਗੁਰੂ ਨਾਨਕ ਜੀ ਸਥਾਪਤ ਕੀਤਾ ਸੀ?
ਉੱਤਰ: ਹਾਂ ਜੀ।
ਸਵਾਲ 4. ਜੇ ਉਹ ਲਹਿਰ (ਗੁਰੂ ਸਾਹਿਬਾਨ ਵੱਲੋਂ ਚਲਾਈ
ਹੋਈ) ਮਰ ਚੁੱਕੀ ਹੈ, ਤਾਂ ਅਸੀਂ ਉਸ ਨੂੰ ਜਿੰਦਾ ਕਿਵੇਂ ਕਰ ਸਕਦੇ ਹਾਂ?
ਉੱਤਰ: ਯਤਨ ਕਰਨਾਂ ਸਾਡਾ ਪਵਿੱਤਰ ਫਰਜ਼ ਹੈ ਜੀ।
ਸਵਾਲ 5: ਮੰਨ ਲਵੋ ਜੇ ਅਸੀਂ ਉਸ ਨੂੰ ਪੁਨਰਸੁਰਜੀਤ ਕਰ
ਵੀ ਲਈਏ ਤਾਂ ਫਿਰ ਉਹ ਅੱਗੇ ਵਾਸਤੇ ਮਰੇਗੀ ਤਾਂ ਨਹੀਂ ਜਾਂ ਕਿਤਨੇ ਦਿਨਾਂ ਤੱਕ ਪੁਨਰ-ਸੁਰਜੀਤ
ਰਹੇਗੀ?
ਉੱਤਰ: ਅਸੀਂ ਆਸ਼ਾਵਾਦੀ ਹੋ ਕੇ ਚੱਲਣਾ ਹੈ, ਨਿਰਾਸ਼ਾਵਾਦੀ ਨਹੀਂ।
ਸਵਾਲ 6. ਯੂਰਪੀ ਦੇਸ਼ਾਂ ਤੋਂ ਵੱਖਰੀ ਸੰਸਥਾ ਬਣਾਉਣ ਦੀ
ਕੀ ਲੋੜ ਹੈ?
ਉੱਤਰ: ਗੁਰੂ ਸਾਹਿਬਾਨ ਦੀ ਚਲਾਈ ਲਹਿਰ ਦਾ ਅਧਾਰ ਵਧੇਰੇ ਮਜ਼ਬੂਤ ਹੈ (ਗੁਰਮੱਤ ਦੇ ਫਲਸਫੇ
ਕਰਕੇ)। ਅਸੀਂ ਸਾਰੇ ਸੰਸਾਰ ਨੂੰ ਗੁਰਮੱਤ ਲਹਿਰ ਵਿੱਚ ਸ਼ਾਮਲ ਕਰਨਾਂ ਲੋਚਦੇ ਹਾਂ ਅਤੇ ਸੰਸਾਰ ਭਰ
ਵਿੱਚ ਗੁਰੂ ਨਾਨਕ ਜੀ ਦਾ ਨਾਮ ਉੱਚਾ ਕਰਨਾਂ ਚਾਹੁੰਦੇ ਹਾਂ।
ਸਵਾਲ 7. ……… ਸਾਡੇ ਮਿਸ਼ਨ ਦੀ ਸ਼ੁਰੂਆਤ ਸੰਸਥਾਗਤ ਰੂਪ
ਵਿੱਚ ਹੋ ਰਹੀ ਹੈ, ਫਿਰ ਅਸੀਂ ਕਿਸੇ ਹੋਰ ਨੂੰ ਸੰਸਥਾਗਤ ਹੋਣ ਤੇ ਗਲਤ ਕਿਵੇਂ ਕਹਿ ਸਕਦੇ ਹਾਂ?
ਉੱਤਰ: ਮਾਨਵਵਾਦ ਦੀ ਲਹਿਰ ਦਾ ਟਕਰਾਓ ‘ਸੰਸਥਾਗਤ ਧਰਮ’ ਨਾਲ ਹੈ, ਸੰਸਥਾਵਾਂ ਨਾਲ ਨਹੀਂ।
‘ਨਾਨਕ ਮਿਸ਼ਨ’ ਦੇ ਸੰਸਥਾ ਹੋਣ ਵਿੱਚ ਕੁੱਝ ਗਲਤ ਨਹੀਂ ਕਿਉਂਕਿ ਮਿਸ਼ਨ ਕਦੀ ‘ਸੰਸਥਾਗਤ ਧਰਮ’ ਦਾ ਰੂਪ
ਨਹੀਂ ਲੈ ਸਕੇਗਾ। ਪਹਿਲਾਂ ਵੀ ਯੂਰਪ ਅਤੇ ਅਮਰੀਕਾ ਵਿੱਚ ਕੁੱਝ ਮਾਨਵਵਾਦੀ ਸੰਸਥਾਵਾਂ ਨੂੰ ਯੂ ਐਨ ਓ
ਵੱਲੋਂ ਮਾਨਤਾ ਮਿਲੀ ਹੋਈ ਹੈ। ਅਜਿਹੀਆਂ ਸੰਸਥਾਵਾਂ ਨਾਲ ਮਿਲ ਕੇ ਇੱਕ ਸਾਂਝਾ ਪਰੋਗਰਾਮ ਤਿਆਰ ਕੀਤਾ
ਜਾਵੇਗਾ ਪਰੰਤੂ ਇਹ ‘ਸੰਸਥਾਗਤ ਧਰਮ’ ਕਦੀ ਵੀ ਨਹੀਂ ਹੋਵੇਗਾ।
ਸ. ਬਲਦੇਵ ਸਿੰਘ ਜੀ, ਆਸ ਹੈ ਕਿ ਉੱਪਰ ਆਏ ਵਿਚਾਰਾਂ ਰਾਹੀਂ ਕਾਫੀ ਹਦ ਤਕ ਆਪ ਜੀ ਦੀ ਸੰਤੁਸ਼ਟੀ ਹੋ
ਗਈ ਹੋਵੇਗੀ। ਫਿਰ ਵੀ ਜੇਕਰ ਆਪ ਜੀ ਦੇ ਜਾਂ ਹੋਰ ਪਾਠਕਾਂ ਦੇ ਕੁੱਝ ਸ਼ੰਕੇ ਬਾਕੀ ਹੋਣ ਤਾਂ ਉਹਨਾਂ
ਦੀ ਨਵਿਰਤੀ ਲਈ ਪੂਰਾ-ਪੂਰਾ ਯਤਨ ਕੀਤਾ ਜਾਵੇਗਾ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
16/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ
ਦੁਨੀਆਂ ਤੋਂ ਲੈਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਕੀ ਦੁਨੀਆਂ ਤੋਂ ਲੈਣਾ?
ਤੂੰ ਹੀ ਨਾ ਜੇ ਮਿਲਿਆ ਮੈਨੂੰ, ਜੀਵਨ ਦਾ ਕੀ ਮਾਇਨਾ।
ਤੈਨੁੰ ਲਭਦੇ ਰਹੇ ਭਟਕਦੇ, ਆਖਿਰ ਇਹ ਮੱਤ ਪਾਈ,
ਬਾਹਰ ਦਿਸ ਨੂੰ ਭਾਲ ਰਿਹਾ ਸਾਂ, ਅੰਦਰ ਬੈਠਾ ਸਾਈ।
ਨਾਮ ਤੇਰਾ ਲੈ ਲੈ ਕੇ ਆਖਿਰ ਮੇਰਾ ਏਹੋ ਕਹਿਣਾ।
ਤੂੰ ਹੀ ਨਾ ਜੇ ਮਿਲਿਆ ਮੈਨੂੰ, ਜੀਵਨ ਦਾ ਕੀ ਮਾਇਨਾ।
ਵਾਜਾਂ ਮਾਰਾ ਨਾਮ ਪੁਕਾਰਾਂ, ਦਿਲ ਬਣ ਗਿਆ ਸ਼ੁਦਾਈ,
ਆ ਜਾ ਮੈਨੂੰ ਸਾਂਭ ਲੈ ਸਜਣਾ, ਮੁਸ਼ਕਲ ਸਹਿਣ ਜੁਦਾਈ।
ਵਿਛੁੜਿਆਂ ਹੀ ਨਾ ਮਰ ਜਾਈਏ, ਰਹਿਣ ਤਰਸਦੇ ਨੈਣਾਂ,
ਤੂੰ ਹੀ ਨਾ ਜੇ ਮਿਲਿਆ ਮੈਨੂੰ, ਜੀਵਨ ਦਾ ਕੀ ਮਾਇਨਾ।
ਸੁਣਿਐ ਤੇਰੇ ਦਰ ਤੇ ਆ ਕੇ, ਜਾਂਦਾ ਨਾ ਕੋਈ ਖਾਲੀ,
ਭਰਦੇ ਮੇਰੀ ਝੋਲ ਵੀ ਦਾਤਾ, ਦੀਦ ਦੀਦ ਹੇ ਵਾਲੀ।
ਦਰਸ਼ਨ, ਪਰਸਨ, ਸਰਸਨ, ਜੀਵਨ, ਦੀਦ ਮਿਲੇ ਸੁੱਖ ਰੈਣਾ।
ਤੂੰ ਹੀ ਨਾ ਜੇ ਮਿਲਿਆ ਮੈਨੂੰ, ਜੀਵਨ ਦਾ ਕੀ ਮਾਇਨਾ।
ਯਾਦ ਰਹੇ ਨਾ ਕੁੱਝ ਤੇਰੇ ਬਿਨ, ਅੱਖ ਤੇਰੇ ਵਿੱਚ ਮੂੰਦੀ।
ਤੇਰੀ ਗੋਦ ਦਾ ਨਿੱਘ ਪਾ ਸੱਜਣਾ, ਜਿੰਦੂ ਨਸ਼ੇ ਗੜੂੰਦੀ,
ਜਾਣੀ ਜਾਣ ਹੈ ਆਪੇ ਤੂੰ ਹੀ, ਕੀ ਦਸਣਾ? ਕੀ ਕਹਿਣਾ?
ਤੂੰ ਹੀ ਨਾ ਜੇ ਮਿਲਿਆ ਮੈਨੂੰ, ਜੀਵਨ ਦਾ ਕੀ ਮਾਇਨਾ।
15/10/14)
ਬਲਦੇਵ ਸਿੰਘ ਫਿਰੋਜ਼ਪੁਰ
ਡਾ: ਇਕਬਾਲ ਸਿੰਘ ਢਿੱਲੋਂ ਜੀ। ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ।
ਆਪ ਜੀ ਨੇਂ ਉਮੀਦ ਅਨੂਸਾਰ ਸਰਲ ਭਾਸ਼ਾ ਵਿੱਚ ਮੇਰੇ ਪੱਤਰ ਦਾ ਉੱਤਰ ਦਿੱਤਾ, ਇਸ ਵਾਸਤੇ ਆਪ ਜੀ
ਦਾ ਬਹੁਤ ਬਹੁਤ ਧੰਨਵਾਦ ਜੀ।
ਆਪ ਜੀ ਨੇਂ ਠੀਕ ਹੀ ਲਿਖਿਆ ਹੈ ਕੇ, ‘ਨਾਨਕ ਮਿਸ਼ਨ` ਸੰਸਥਾ ਦੀ ਸਥਾਪਨਾਂ
ਹੋਣ ਨਾਲ,
ਗੁਰੂ ਨਾਨਕ ਵੱਲੋਂ ਮਨੁੱਖਤਾ ਦੇ ਕਲਿਆਣ ਹਿਤ ਲਗ-ਭਗ ਪੰਜ ਸਦੀਆਂ ਪਹਿਲਾਂ
ਪੇਸ਼ ਕੀਤੇ ਗਏ ਲਾਸਾਨੀ ਫਲਸਫੇ ਨੂੰ ਪਿਆਰ ਕਰਨ ਵਾਲੇ ਸਮੂਹ ਸੱਜਣਾਂ ਨੂੰ ਬਹੁਤ ਪਰਸੰਨਤਾ ਹੋਵੇਗੀ।
ਬੇਨਤੀ ਹੈ ਜੀ ਕੇ ਮੈਂ ਤਾਂ, ਬਚਪਨ ਤੋਂ ਹੀ ‘ਨਾਨਕ` ਨਾਮ (ਗੁਰੂ ਨਾਨਕ ਦੇ
ਨਾਮ) ਦਾ ਦਿਵਾਨਾਂ ਹਾਂ ਜੀ। ਸੋ ਦਾਸ ਨੂੰ ਵੀ ਪ੍ਰਸੰਨਤਾ ਹੋਣੀਂ ਸੁਭਾਵਿਕ ਹੈ ਜੀ। ਅਤੇ ਮੈਂ ਤਾਂ
ਗੁਰੂ ਨਾਨਕ ਦੇ ਪਿਆਰਿਆਂ ਦਾ ਦਾਸ ਹਾਂ। ਸੋ ਮੈਨੂੰ ਅਪਣਾਂ ਅਤੇ ਸੰਗਤ ਦਾ ਅਤੇ ਸੰਸਥਾ ਦਾ ਸੇਵਕ
ਜਾਣੋਂ ਜੀ।
ਆਪ ਜੀ ਨੇਂ ਸਹਿਯੋਗ ਦੇਣ ਦੀ ਜੋ ਗੱਲ ਕਹੀ ਹੈ, ਵੈਸੇ ਤਾਂ ਸਹਿਯੋਗ ਕਈ
ਤਰੀਕਅਿਾਂ ਨਾਲ ਹੋ ਸੱਕਦਾ ਹੈ। ਜਿਵੇਂ ਕੇ ਫੰਡ, ਅਤੇ ਹੋਰ ਹਰ ਤਰਾਂ ਦੀ ਕਾਰਵਾਈ ਦਾ ਇੱਕ
ਸੰਸਥਾ ਦੇ ਅਧਾਰ ਤੇ ਸੰਸਥਾਗਤ ਸਮਰਥਨ। ਪਰ ਮੇਰਾ ਖਿਆਲ ਹੈ ਕੇ ਸਹਿਯੋਗ ਦੇਣ ਤੋਂ ਤੁਹਾਡਾ ਅਸਲ
ਭਾਵ, ਤੁਹਾਡੇ ਨਾਲ ਆਪਣੇਂ ਵਿਚਾਰ ਸਾਂਝੇ ਕਰਨਾਂ ਹੈ। ਜਿਸ ਨਾਲ ਕੇ ‘ਨਾਨਕ ਮਿਸ਼ਨ` ਦਾ ਜੋ ਨਿਸ਼ਾਨਾਂ
ਹੈ, ਉਹ ਪੂਰਾ ਹੋ ਸਕੇ।
6
ਅਕਤੂਬਰ ਦੇ ਪੱਤਰ ਵਿੱਚ ਆਪ ਨੇਂ ਸੱਦਾ ਦਿੱਤਾ ਸੀ, ਕਿ
ਆਓ, ਗੁਰੂ ਨਾਨਕ ਦੇ ਉੱਚੇ-ਸੁੱਚੇ ਮਿਸ਼ਨ ਨੂੰ ਪੁਨਰ-ਸੁਰਜੀਤ ਕਰੀਏ ਅਤੇ
ਉਹਨਾਂ ਵੱਲੋਂ ਪੇਸ਼ ਕੀਤੇ ਗਏ ‘ਮਾਨਵਵਾਦ’ ਦੇ ਫਲਸਫੇ ਨੁੰ ਸੰਸਾਰ ਪੱਧਰ ਤੇ ਫੈਲਾਉਣ ਹਿਤ
ਆਪਣਾ-ਆਪਣਾ ਸੁਹਿਰਦ ਯੋਗਦਾਨ ਦੇਈਏ।
ਸੋ ਦਾਸ ਨੂੰ, ਤੁਸੀਂ ਅਪਣਾਂ ਸਹਿਯੋਗੀ ਸਮਝੌ।
ਇਕ ਸਹਿਯੋਗੀ ਦੇ ਨਾਤੇ ਅਪਣੇਂ ਮਿਸ਼ਨ ਬਾਰੇ ਜਾਨਣਾਂ, ਮਿਸ਼ਨ ਬਾਰੇ ਵਿਚਾਰ
(ਸਲਾਹ ਮਸ਼ਵਰਾ) ਕਰਨਾਂ, ਅਤੇ ਪ੍ਰੇਮੀਆਂ ਵਲੋਂ ਉਠਾਏ, ਅਤੇ ਦਰਪੇਸ਼ ਆਉਣ ਵਾਲੇ ਸਵਾਲਾਂ ਜਾਂ ਸੰਕਿਆਂ
ਦੀ ਨਵਿਰਤੀ ਵਾਸਤੇ, ਆਪਣੇਂ ਆਪ ਨੂੰ ਸਾਂਝੇ ਤੌਰ ਤੇ ਤਿਆਰ ਕਰਨਾਂ ਜਰੂਰੀ ਹੈ ਜੀ। ਸੋ ਇਸ ਮਸਲੇ ਤੇ
ਮੈਂ ਆਪ ਜੀ ਦੇ ਨਾਲ ਹਾਂ, ਅਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਾਂ ਚਾਹੁੰਦਾ ਹਾਂ ਜੀ। ‘ਨਾਨਕ
ਮਿਸ਼ਨ` ਦੇ ਨਿਸ਼ਾਨੇਂ ਬਾਰੇ ਤਾਂ ਤੁਸੀਂ ਦੱਸ ਹੀ ਚੁਕੇ ਹੋ ਕਿ
‘ਨਾਨਕ ਮਿਸ਼ਨ’ ਉਸ ਮਾਨਵਵਾਦੀ ਲਹਿਰ ਨੂੰ ਇੰਨ-ਬਿੰਨ ਰੂਪ ਵਿੱਚ (ਭਾਵ ਗੁਰਮੱਤ ਉੱਤੇ ਅਧਾਰਿਤ
ਕਰਦੇ ਹੋਏ) ਪੁਨਰ-ਸੁਰਜੀਤ ਕਰਨ ਦੇ ਮਨਸ਼ੇ ਨਾਲ ਸਥਾਪਤ ਕੀਤਾ ਗਿਆ ਹੈ ਜੋ ਗੁਰੂ ਨਾਨਕ ਜੀ ਨੇ
ਪੰਦਰ੍ਹਵੀਂ ਸਦੀ ਈਸਵੀ ਦੇ ਅੰਤ ਤੇ ਚਲਾਈ ਸੀ ਅਤੇ ਜਿਸ ਨੂੰ ਬਾਕੀ ਗੁਰੂ ਸਾਹਿਬਾਨ ਨੇ ਲਗ-ਭਗ ਦੋ
ਸਦੀਆਂ ਦੇ ਸਮੇਂ ਲਈ ਅਗਵਾਈ ਦਿੱਤੀ ਸੀ।
ਅਗਰ ਇਹ ਸੱਚ ਹੋ ਜਾਵੇ, ਅਤੇ ਸਾਡੀ ਸੰਸਥਾ, ਸਚਮੁਚ ਹੀ ਇਹ ਕਰ ਸਕਦੀ ਹੋਵੇ,
ਤਾਂ ਇਸ ਤੋਂ ਵੱਧ ਖੁਸ਼ੀ ਦੀ ਗੱਲ ਹੋਰ ਕੀ ਹੋ ਸੱਕਦੀ ਹੈ। ਫਿਰ ਤਾਂ ਸਮਝੋ ਸਾਰੇ ਹੀ ਸਾਡੇ ਸਹਿਯੋਗੀ
ਹਨ।
ਪਰ ਇਸ ਦੇ ਵਾਸਤੇ ਸਭ ਦਾ ਵਿਸ਼ਵਾਸ ਭਰੋਸਾ ਜਿੱਤਣਾ ਅਤੇ ਸ਼ੰਕੇ ਦੂਰ ਕਰਨਾਂ
ਜਰੂਰੀ ਹੈ।
ਅਸਾਂ ਜੋ ਮਹਾਨ ਕਾਰਜ ਅਰੰਭ ਕੀਤਾ ਹੈ, ਇਸ ਦੀ ਹਕੀਕਤ ਯਾ ਸਚਾਈ ਨੂੰ ਜਾਨਣ
ਵਾਸਤੇ, ਲੋਕ ਤਰਾਂ ਤਰਾਂ ਦੇ ਸਵਾਲ ਸਾਥੋਂ ਪੁੱਛ ਸੱਕਦੇ ਹਨ।
ਇਕ ਗੱਲ ਜੋ ਸਾਨੂੰ ਹਮੇਸ਼ਾਂ ਯਾਦ ਰੱਖਣੀਂ ਚਾਹੀਦੀ ਹੈ। ਉਹ ਇਹ ਕੇ, ਅਗਰ
ਅਸੀਂ ਕੋਈ ਘਰੇਲੂ ਕੰਮ ਵੀ ਸ਼ੁਰੂ ਕਰਦੇ ਹਾਂ ਤਾਂ ਅਸੀ ਆਪਣੀਂ ਸਮਰੱਥਾ ਅਨੂਸਾਰ ਕਰਦੇ ਹਾਂ। ਕੋਈ
ਭਾਰੀ ਚੀਜ ਹੀ ਚੁੱਕਣੀਂ ਹੋਵੇ, ਤਾਂ ਵੀ ਅਸੀਂ ਆਪਣੀਂ ਸਮਰੱਥਾ ਨੂੰ ਜਰੂਰ ਵੇਖਦੇ ਹਾਂ।
ਇਸ ਵਾਸਤੇ ਆਪਾਂ ਵਿਚਾਰ ਕਰੀਏ, ਕਿ
(੧) ਕੀ ਸਾਡੇ ਵਿੱਚ ਇਹ ਸਮਰੱਥਾ ਹੈ, ਕੇ ਅਸੀਂ ਉਹ ਕੰਮ ਕਰ ਸਕੀਏ, ਜੋ
ਗੁਰੂ ਨਾਨਕ ਨੇਂ ਕੀਤਾ ਸੀ? ।
(੨) ਗੁਰੂ ਨਾਨਕ ਦੇਵ ਜੀ ਦਾ ਇਹ ਕਲਿਆਨ ਕਾਰੀ ਮਿਸ਼ਨ ਕੀ ਸੀ? ਕੀ ਸਾਨੂੰ ਇਸ
ਦੀ ਪੂਰੀ ਜਾਣਕਾਰੀ ਹੈ।
(੩) ਕੀ ਅਸੀਂ ਸਚਮੁੱਚ ਹੀ, ‘ਨਾਨਕ ਮਿਸ਼ਨ` ਨੂੰ ਇਨ-ਬਿਨ ਉਸੇ ਹੀ ਰੂਪ ਵਿੱਚ
ਪੁਨਰ ਸੁਰਜੀਤ ਕਰ ਸੱਕਦੇ ਹਾਂ, ਜਿਸ ਰੂਪ ਵਿੱਚ ਕੇ ਪੰਦਰਵੀਂ ਸਦੀ ਦੇ ਅਖੀਰ ਵਿੱਚ ਗੁਰੂ ਨਾਨਕ ਨੇਂ
ਸਥਾਪਤ ਕੀਤਾ ਸੀ? ।
(੪) ਤਸਵੀਰ ਦਾ ਇੱਕ ਦੂਸਰਾ ਪਹਿਲੂ ਇਹ ਵੀ ਹੈ, ਕਿ ਜਿਸ ਲਹਿਰ ਨੂੰ ਗੁਰੂ
ਨਾਨਕ ਜੀ ਨੇਂ ਸਥਾਪਤ ਕੀਤਾ, ਅਤੇ ਬਾਕੀ ਨੌਂ ਗੁਰੂ ਸਾਹਿਬਾਂ ਨੇਂ ਸਹਿਯੋਗ ਦਿੱਤਾ (ਅਗੁਵਾਈ
ਦਿੱਤੀ) ਜੇ ਉਹ ਮਰ ਚੁੱਕੀ ਹੈ, ਤਾਂ ਅਸੀਂ ਉਸ ਨੂੰ ਜਿੰਦਾ ਕਿਵੇਂ ਕਰ ਸੱਕਦੇ ਹਾਂ ਜੀ।
(੫) ਮੰਨ ਲਵੋ ਜੇ ਅਸੀਂ ਉਸ ਨੂੰ ਪੁਨਰ ਸੁਰਜੀਤ ਕਰ ਵੀ ਲਈਏ, ਤਾਂ ਫਿਰ ਉਹ
ਅਗੇ ਵਾਸਤੇ ਮਰੇ ਗੀ ਤਾਂ ਨਹੀਂ ਜਾਂ ਕਿਤਨੇ ਦਿਨਾਂ ਤੱਕ ਪੁਨਰ ਸੁਰਜੀਤ ਰਹੇ ਗੀ।
(੬) ਜੇ ਇਸ ਗੱਲ ਨੂੰ ਵੀ ਥੋੜਾ ਵਿਚਾਰ ਲਈਏ ਤਾਂ ਸ਼ਾਇਦ ਗਲਤ ਨਹੀਂ ਹੋਵੇ
ਗਾ, ਕਿ ਉਨ੍ਹੀਵੀ ਸਦੀ ਵਿੱਚ ਯੂਰਪ ਵਿੱਚ ਚੱਲੀ ਮਾਨਵਵਾਦ ਦੀ ਲਹਿਰ, ਜੇ ਗੁਰੂ ਨਾਨਕ ਜੀ ਦੇ ਫਲਸਫੇ
ਨਾਲ ਮੇਲ ਖਾਂਦੀ ਹੈ ਤਾਂ, ਕਿਉਂ ਨਾਂ ਅਸੀਂ ਵੀ ਉਸ ਵਿੱਚ ਹੀ ਸ਼ਾਮਲ ਹੋ ਜਾਈਏ, ਵੱਖਰੀ ਸੰਸਥਾ
ਬਨਾਉਣ ਦੀ ਕੀ ਲੋੜ ਹੈ ਜੀ। ਕੌਮ ਅਤੇ ਦੇਸਾਂ ਵਿੱਚ ਵੰਡੀਆਂ ਤਾਂ ਪਹਿਲੇ ਹੀ ਬਹੁਤ ਹਨ।
(੭) ਇੱਕ ਗੱਲ ਜਿਸ ਨੂੰ ਕੇ ਮੈਂ ਬਹੁਤ ਮਹੱਤਵ ਪੂਰਣ ਸਮਝਦਾ ਹਾਂ, ਜਿਸ ਵਲ
ਕੇ ਮੈਂ ਆਪ ਜੀ ਦਾ ਧਿਆਨ ਪਹਿਲੇ ਵੀ ਦਿਵਾ ਚੁਕਾ ਹਾਂ। ਅਤੇ ਜਿਸ ਪਖੋਂ ਸੁਚੇਤ ਰਹਿਣ ਦੀ
ਜਿਮੇਂਵਾਰੀ ਆਪ ਜੀ ਨੇਂ ਮਿਸ਼ਨ ਦੇ ਪ੍ਰਬੰਧਕਾਂ ਅਤੇ ਮੈਂਬਰਾਨ ਊਪਰ ਪਾਈ ਹੈ। ਉਹ ਇਹ ਹੈ ਕੇ ਕੋਈ ਵੀ
ਸਾਨੂੰ ਇਹ ਸਵਾਲ ਕਰ ਸਕਦਾ ਹੈ, ਕਿ ਗੁਰੂ ਨਾਨਕ ਜੀ ਨੇਂ ਜੋ ਮਿਸ਼ਨ ਜਾਂ ਮਾਨਵਵਾਦੀ ਲਹਿਰ ਚਲਾਈ ਸੀ,
ਉਸ ਨੇਂ ਤਾਂ ਸਮਾਂ ਪਾ ਕੇ ਸੰਸਥਾਗਤ ਰੂਪ ਧਾਰਨ ਕੀਤਾ ਸੀ। ਪਰ ਸਾਡੇ ਮਿਸ਼ਨ ਦੀ ਤਾਂ ਸ਼ੁਰੂਆਤ ਹੀ
ਇੱਕ ਸੰਸਥਾਗਤ ਰੂਪ ਵਿੱਚ ਹੋ ਰਹੀ ਹੈ। ਫਿਰ ਅਸੀਂ ਕਿਸੇ ਹੋਰ ਨੂੰ ਸੰਸਥਾਗਤ ਦੇ ਨਾਮ ਨਾਲ ਗਲਤ
ਕਿਵੇਂ ਕਹਿ ਸੱਕਦੇ ਹਾਂ।
ਇਸ ਗੱਲ ਦਾ ਅਸੀਂ ਕੀ ਜਵਾਬ ਦੇਵਾਂ ਗੇ।
ਜਦ ਕੇ ਸਾਡੇ ਮਿਸ਼ਨ ਦਾ ਤਾਂ ਆਧਾਰ ਹੀ ਇਹ ਹੈ, ਜਿਵੇਂ ਕਿ ਤੁਸਾਂ ਅੱਗੇ
ਲਿਖਿਆ ਹੈ, ਕਿ
‘ਨਾਨਕ ਮਿਸ਼ਨ’ ਮੁੱਢਲੇ ਤੌਰ ਤੇ ਇਸ ਵਿਚਾਰਧਾਰਾ ਤੇ ਅਧਾਰਿਤ ਹੈ,
ਕਿ ਗੁਰੂ ਨਾਨਕ ਨੇ ਕੋਈ ਸੰਸਥਾਗਤ ਧਰਮ
(organized
religion) ਨਹੀਂ ਸਥਾਪਤ ਕੀਤਾ ਸੀ
ਇਕ ਸਹਿਯੋਗੀ ਹੋਣ ਦੇ ਨਾਤੇ ਮੈਂ ਆਪਣਾਂ ਇਹ ਫਰਜ਼ ਸਮਝਿਆ, ਕਿ ਇਹਨਾਂ
ਨੁਕਤਿਆਂ ਵਲ, ਜਾਂ ਆਪਣੀਂ ਇਸ ਚਿੰਤਾ ਵੱਲ, ਆਪ ਜੀ ਦਾ ਧਿਆਨ ਦਿਵਾਵਾਂ। ਆਸ ਕਰਦਾਂ ਹਾਂ ਕਿ ਆਪ
ਇਹਨਾਂ ਗਲਾਂ ਦੀ ਵਿਚਾਰ ਜਰੂਰ ਕਰੋ ਗੇ।
‘ਨਾਨਕ ਮਿਸ਼ਨ` ਸੱਚ ਦੀ ਰਾਹ ਤੇ ਚੱਲੇ, ਅਤੇ ਆਪਨੇਂ ਨਿਸ਼ਾਨੇਂ ਨੂੰ ਹਾਸਲ
ਕਰੇ, ਮੇਰੀ ਇਹ ਸ਼ੁੱਭ ਕਾਮਨਾਂ ਹੈ।
ਦਾਸ
ਬਲਦੇਵ ਸਿੰਘ ਫਿਰੋਜ਼ਪੁਰ
15/10/14)
ਡਾ: ਦਲਵਿੰਦਰ ਸਿੰਘ ਗਰੇਵਾਲ
ਤੇਰੀ
ਯਾਦ ਵਿੱਚ
ਡਾ: ਦਲਵਿੰਦਰ ਸਿੰਘ ਗਰੇਵਾਲ
ਜਾਗਾਂ ਤੇਰੀ ਯਾਦ ਵਿਚ, ਸੌਵਾਂ ਤੇਰੀ ਯਾਦ ਵਿੱਚ।
ਚੱਤੋ-ਪਹਿਰ ਵਾਹਿਗੁਰੂ, ਮੈਂ ਹੋਵਾਂ ਤੇਰੀ ਯਾਦ ਵਿੱਚ।
ਨਾਮ ਜਪੀ ਜਾਵਾਂ ਨਾਲੇ ਜੱਗ ਵੀ ਨਿਭਾਵਾਂ ਮੈਂ,
ਤਨ ਲਾ ਕੇ ਕੰਮ, ਚਿੱਤ ਤੇਰੇ `ਚ ਟਿਕਾਵਾਂ ਮੈਂ,
ਨਾਮ ਦੀ ਖੁਮਾਰੀ ਰਹੇ ਖੋਵਾਂ ਤੇਰੀ ਯਾਦ ਵਿੱਚ।
ਜਾਗਾਂ ਤੇਰੀ ਯਾਦ ਵਿਚ, ਸੌਵਾਂ ਤੇਰੀ ਯਾਦ ਵਿੱਚ।
ਮਾਇਆ ਮੋਹ ਨਾ ਰਹੇ, ਪਵੇ ਹਉਮੈਂ ਦੀ ਕੋਈ ਮਾਰ ਨਾਂ।
ਕਾਮ, ਕ੍ਰੋਧ, ਲੋਭ ਛੁੱਟੇ, ਹੋਵੇ ਹੰਕਾਰ ਨਾ।
ਕਰਾਂ ਸਾਫ ਮਨ-ਚਿੱਤ, ਧੋਵਾਂ ਤੇਰੀ ਯਾਦ ਵਿੱਚ।
ਜਾਗਾਂ ਤੇਰੀ ਯਾਦ ਵਿਚ, ਸੌਵਾਂ ਤੇਰੀ ਯਾਦ ਵਿੱਚ।
ਤੇਰੇ `ਚ ਧਿਆਨ ਲੱਗੇ, ਚਿੱਤ ਪਾਵਾਂ ਟੇਕ ਵਿੱਚ,
‘ਤੂੰ ਹੀ, ਤੂੰ ਹੀ,’ ਹੋਈ ਜਾਵੇ, ਗਾਈ ਜਾਵਾਂ ਟੇਕ ਵਿੱਚ।
ਤੇਰੇ ਬਿਨਾ ਭੁਲਾਂ ਸੱਭ, ਖੋਵਾਂ ਤੇਰੀ ਯਾਦ ਵਿੱਚ।
ਜਾਗਾਂ ਤੇਰੀ ਯਾਦ ਵਿਚ, ਸੌਵਾਂ ਤੇਰੀ ਯਾਦ ਵਿੱਚ।
15/10/14)
ਡਾ: ਗੁਰਮੀਤ ਸਿੰਘ ਬਰਸਾਲ
ਗੁਰ!!
ਕੈਸੀ ਅਜਬ ਕਹਾਣੀ ਹੋ ਗਈ ।
ਕੁਦਰਤ ਰੱਬ ਸਮਾਣੀ ਹੋ ਗਈ ।।
ਕਰਤਾ ਪੁਰਖ ਸੈਭੰ ਨੂੰ ਖੋਜਿਆਂ ,
ਕਿਰਤ ਕਾਦਰ ਦੀ ਹਾਣੀ ਹੋ ਗਈ ।।
ਰਾਮ ਜਗਤ ਵਿੱਚ ਰਮਿਆਂ ਏਦਾਂ,
ਜਾਪੇ ਰੂਪ-ਵਟਾਣੀ ਹੋ ਗਈ ।।
ਇੱਕ ਤੋਂ ਜਦੋਂ ਅਨੇਕ ਸੀ ਹੋਇਆ,
ਵਸਦੀ ਕੁਦਰਤ ਰਾਣੀ ਹੋ ਗਈ ।।
ਮੁੜਕੇ ਵਿੱਚ ਸਮਾਵਣ ਵੇਲੇ,
ਕਿਰਤ ਭਾਵੇਂ ਅਣਜਾਣੀ ਹੋ ਗਈ ।
ਸੱਤਗੁਰ ਸੱਚ ਦਾ ਗਿਆਨ ਹੋ ਗਿਆ,
ਧਰਮ ਸੱਚ ਦੀ ਬਾਣੀ ਹੋ ਗਈ ।।
ਖਾਲਕ ਨੂੰ ਖਲਕਤ ਵਿੱਚ ਤੱਕਿਆਂ,
ਸ਼ਕਲ ਜਾਣੀ ਪਹਿਚਾਣੀ ਹੋ ਗਈ ।
ਜੀਵਨ ਅੱਗੇ ਵਧਦਾ ਜਾਵੇ,
ਸੁਰਤੀ ਆਵਣ ਜਾਣੀ ਹੋ ਗਈ ।।
ਨਾਨਕ ਵਾਲੇ ਗੁਰ ਦੇ ਅੱਗੇ,
ਮਜ਼ਹਬੀ ਸੋਚ ਪੁਰਾਣੀ ਹੋ ਗਈ ।।
ਨਾਨਕ ਵੀ ਗੁਰ-ਨਾਨਕ ਹੋ ਗਿਆ,
ਬਾਣੀ ਵੀ ਗੁਰ-ਬਾਣੀ ਹੋ ਗਈ ।।।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
13/10/14)
ਡਾ: ਇਕਬਾਲ ਸਿੰਘ ਢਿੱਲੋਂ
ਪ੍ਰਿੰ: ਗਿ: ਸੁਰਜੀਤ ਸਿੰਘ ਜੀ ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
ਪਿਛਲੇ ਦਿਨੀਂ ਸਿਖਮਾਰਗ ਵੈਬਸਾਈਟ ਉੱਤੇ ‘ਸਿੱਖੀ’ ਦੇ ਵਿਸ਼ੇ ਨੂੰ ਲੈਕੇ ਚੱਲੀ
ਵਿਚਾਰ-ਚਰਚਾ ਵਿੱਚ ਮੈਂ ਵੀ ਹਿੱਸਾ ਲਿਆ ਸੀ ਇਸ ਲਈ ਮੈਂ ਇਸ ਵੈਬਸਾਈਟ ਉੱਤੇ ਮਿਤੀ 12. 10. 2014
ਨੂੰ ਇੱਸੇ ਵਿਸ਼ੇ ਤੇ ਪਾਏ ਗਏ ਆਪ ਜੀ ਦੇ ਪੱਤਰ ਸਬੰਧੀ ਆਪਣਾ ਪ੍ਰਤੀਕਰਮ ਵੈਬਸਾਈਟ ਤੇ ਪਾਏ ਜਾਣ ਲਈ
ਭੇਜ ਰਿਹਾ ਹਾਂ।
ਪਿੰ: ਗਿ: ਸੁਰਜੀਤ ਸਿੰਘ ਜੀ, ਆਪ ਜੀ ਨੇ ਆਪਣੇ ਵਿਚਾਰ-ਅਧੀਨ ਪੱਤਰ ਵਿੱਚ ‘ਸਿਖ ਧਰਮ’ ਅਤੇ ‘ਸਿਖ
ਪੰਥ’ ਨੂੰ ਸਮਾਨਾਰਥੀ ਦਰਸਾਉਂਦੇ ਹੋਏ ‘ਸਿਖ ਧਰਮ’ ਦੇ ਦੋ ਅੰਗ ਪੇਸ਼ ਕੀਤੇ ਹਨ ਜੋ ਹੇਠਾਂ ਦਿੱਤੇ
ਅਨੁਸਾਰ ਹਨ:
1.”ਸੰਸਾਰ ਭਰ ਵਿੱਚ ਫੈਲੇ ਹੋਏ ਅਣਗਿਣਤ ਨਾਨਕ ਪੰਥੀ।”
2.”ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਪੂਰਣ ਕੇਸਾਧਾਰੀ, ਪਾਹੁਲਧਾਰੀ, ਦਸਤਾਰਧਾਰੀ ਅਤੇ
ਗੁਰਬਾਣੀ ਜੀਵਨ `ਚ ਵਿਚਰ ਰਹੇ ‘ਗੁਰੂ ਕੇ ਸਿਖ’।”
ਇਸ ਤਰ੍ਹਾਂ ਉੱਪਰ 1. ਅਤੇ 2. ਤੇ ਆਪ ਜੀ ਨੇ ਉਹਨਾਂ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਹੈ ਜੋ, ਆਪ ਜੀ
ਅਨੁਸਾਰ, ‘ਸਿਖ ਧਰਮ’ ਦੇ ਪੈਰੋਕਾਰ ਹਨ (ਬਾਦ ਵਿੱਚ ਇੱਕ ਤੀਸਰਾ ਅੰਗ ‘ਸ਼ਰਧਾਲੂ ਵਰਗ’ ਵੀ ਜੋੜ
ਦਿੱਤਾ ਗਿਆ ਹੈ)। ਪਰੰਤੂ ਆਪ ਜੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਸਿੱਖੀ ‘ਧਰਮ’ (ਜਾਂ ‘ਪੰਥ’ )
ਕਿਵੇਂ ਹੈ। ਇਸ ਤਰ੍ਹਾਂ ਆਪ ਜੀ ਵੱਲੋਂ ਆਪਣੇ ਪੱਤਰ ਵਿੱਚ ਸਿੱਖੀ ਬਾਰੇ ਕੀਤੀ ਗਈ ਵਿਆਖਿਆ ਕਾਫੀ
ਭੰਬਲਭੂਸੇ ਵਾਲੀ ਬਣ ਜਾਂਦੀ ਹੈ। ਆਪ ਜੀ ਨੂੰ ਪਤਾ ਹੀ ਹੈ ਕਿ ਸ਼ਬਦ ‘ਧਰਮ’ ਦੋ ਤਰ੍ਹਾਂ ਦੇ ਅਰਥ
ਪ੍ਰਗਟਾਉਣ ਲਈ ਪਰਯੋਗ ਵਿੱਚ ਲਿਆਂਦਾ ਜਾਂਦਾ ਹੈ ਜੋ ਹੇਠਾਂ ਦਿੱਤੇ ਜਾ ਰਹੇ ਹਨ:
1. ਕਿਸੇ ਵਿਸ਼ੇਸ਼ ਮੱਤ ਨਾਲ ਜੋੜਨ ਤੋਂ ਬਗੈਰ ਹੀ ਧਾਰਨ ਕੀਤੇ ਗਏ ਸੁਚੱਜੀ ਅਤੇ ਨੈਤਿਕਤਾ-ਅਧਾਰਿਤ
ਮਨੁੱਖੀ ਜੀਵਨ-ਜਾਚ ਦੇ ਸਿਧਾਂਤ। ਉਦਾਹਰਨ ਦੇ ਤੌਰ ਤੇ ਕੋਈ ਵਿਅਕਤੀ ਕਹਿ ਸਕਦਾ ਹੈ ਕਿ ‘ਸੱਚ’
ਬੋਲਣਾ ਹੀ ਮੇਰਾ ਧਰਮ ਹੈ ਜਾਂ ‘ਦੁਖੀ ਇਨਸਾਨਾਂ ਦੀ ਸੇਵਾ’ ਜਾਂ ‘ਮਨੁੱਖੀ ਹੱਕਾਂ ਲਈ ਸੰਘਰਸ਼ ਕਰਨਾ’
ਹੀ ਮੇਰਾ ਧਰਮ ਹੈ। ਜ਼ਰੂਰੀ ਨਹੀਂ ਅਜਿਹਾ ਵਿਅਕਤੀ ਇਸਾਈ, ਹਿੰਦੂ, ਬੁੱਧ ਜਾਂ ਇਸਲਾਮ ਆਦਿਕ ਵਿੱਚੋਂ
ਕਿਸੇ ਮੱਤ ਨਾਲ ਸਬੰਧ ਰੱਖਦਾ ਹੋਵੇ। ਭਾਵ ਕਿ ਇਹਨਾਂ ਅਰਥਾਂ ਵਿੱਚ ਕਿਸੇ ਵੀ ਮੱਤ ਨੂੰ ਨਾ ਮੰਨਣ
ਵਾਲਾ ਵਿਅਕਤੀ ਵੀ ‘ਧਰਮੀ’ ਹੋ ਸਕਦਾ ਹੈ।
2. ਸੰਸਥਾਗਤ (organized)
ਮੱਤ ਜਿਹਨਾਂ ਵਿੱਚ ਵੱਖਰੇ-ਵੱਖਰੇ ਇਸ਼ਟ, ਰਹੁ-ਰੀਤਾਂ, ਪੂਜਾ-ਵਿਧੀਆਂ, ਪੁਜਾਰੀ-ਵਰਗ, ਕਰਮ-ਕਾਂਡ,
ਵਿਸ਼ਵਾਸ, ਸ਼ਾਸਤਰ, ਮਾਨਤਾਵਾਂ ਆਦਿਕ ਪਾਈਆਂ ਜਾਂਦੀਆਂ ਹਨ ਜਿਵੇਂ ਕਿ ਯਹੂਦੀ ਮੱਤ, ਇਸਾਈ ਮੱਤ,
ਇਸਲਾਮ, ਹਿੰਦੂ ਮੱਤ, ਬੁੱਧ ਮੱਤ, ਜੈਨ ਮੱਤ ਆਦਿਕ। ਸੰਸਾਰ ਭਰ ਵਿੱਚ ਇਹੋ ਜਿਹੇ ਤਕਰੀਬਨ 3000 ਮੱਤ
ਮੌਜੂਦ ਹਨ।
ਪਿੰ: ਗਿ: ਸੁਰਜੀਤ ਸਿੰਘ ਜੀ, ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਸਥਿਤੀ ਨੂੰ ਸਪਸ਼ਟ ਕਰਨ ਲਈ ਆਪ
ਜੀ ਇਹ ਦੱਸੋ ਕਿ ਜਿਸ ਨੂੰ ਆਪ ਜੀ ‘ਸਿਖ ਧਰਮ’ ਕਹਿੰਦੇ ਹੋ ਉਹ ਉੱਪਰ ਦੱਸੀਆਂ ਦੋ ਕਿਸਮਾਂ ਵਿੱਚੋਂ
ਕਿਹੜਾ ਬਣਦਾ ਹੈ ਅਤੇ ਇਹ ਵੀ ਦੱਸੋ ਕਿ ਗੁਰੂ ਨਾਨਕ ਜੀ ਅਤੇ ਦੂਸਰੇ ਗੁਰੂ ਸਾਹਿਬਾਨ ਨੇ ਇਹਨਾਂ ਦੋ
ਕਿਸਮਾਂ ਵਿੱਚੋਂ ਕਿਹੜੀ ਕਿਸਮ ਦਾ ਧਰਮ ਚਲਾਇਆ ਸੀ।
-------------------------------------------------------------------------
ਸ. ਬਲਦੇਵ ਸਿੰਘ ਫਿਰੋਜ਼ਪੁਰ ਜੀ ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ।
ਸਿਖਮਾਰਗ ਵੈਬਸਾਈਟ ਉੱਤੇ 12. 10. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਬਹੁਤ-ਬਹੁਤ
ਧੰਨਵਾਦ ਹੈ ਜੀ। ਆਪ ਜੀ ਨੇ ‘ਨਾਨਕ ਮਿਸ਼ਨ’ ਬਾਰੇ ਕੁੱਝ ਜਾਣਕਾਰੀ ਮੰਗੀ ਹੈ ਜੋ ਹੇਠਾਂ ਦਿੱਤੇ
ਅਨੁਸਾਰ ਹੈ ਜੀ:
1.’ਨਾਨਕ ਮਿਸ਼ਨ’ ਦੇ ਨਿਸ਼ਾਨੇ ਬਾਰੇ ‘ਨਾਨਕ ਮਿਸ਼ਨ’ ਉਸ ਮਾਨਵਵਾਦੀ ਲਹਿਰ ਨੂੰ ਇੰਨ-ਬਿੰਨ ਰੂਪ ਵਿੱਚ
(ਭਾਵ ਗੁਰਮੱਤ ਉੱਤੇ ਅਧਾਰਿਤ ਕਰਦੇ ਹੋਏ) ਪੁਨਰ-ਸੁਰਜੀਤ ਕਰਨ ਦੇ ਮਨਸ਼ੇ ਨਾਲ ਸਥਾਪਤ ਕੀਤਾ ਗਿਆ ਹੈ
ਜੋ ਗੁਰੂ ਨਾਨਕ ਜੀ ਨੇ ਪੰਦਰ੍ਹਵੀਂ ਸਦੀ ਈਸਵੀ ਦੇ ਅੰਤ ਤੇ ਚਲਾਈ ਸੀ ਅਤੇ ਜਿਸ ਨੂੰ ਬਾਕੀ ਗੁਰੂ
ਸਾਹਿਬਾਨ ਨੇ ਲਗ-ਭਗ ਦੋ ਸਦੀਆਂ ਦੇ ਸਮੇਂ ਲਈ ਅਗਵਾਈ ਦਿੱਤੀ ਸੀ।
2. ਯੂਰਪੀ ਦੇਸ਼ਾਂ ਵਿੱਚ ਚੱਲੀ ਲਹਿਰ ਬਾਰੇ ਯੂਰਪੀ ਦੇਸ਼ਾਂ ਵਿੱਚ ਚੱਲੀ ਮਾਨਵਵਾਦ ਦੀ ਲਹਿਰ ਗੁਰੂ
ਨਾਨਕ ਜੀ ਵੱਲੋਂ ਚਲਾਈ ਗਈ ਲਹਿਰ ਨਾਲ ਕਾਫੀ ਹੱਦ ਤਕ ਮੇਲ ਖਾਂਦੀ ਹੈ ਕਿਉਂਕਿ ਯੂਰਪੀ ਦੇਸ਼ਾਂ ਦੀ ਇਹ
ਲਹਿਰ ਵੀ ਮਨੁੱਖੀ ਸਰੋਕਾਰਾਂ ਪ੍ਰਤੀ ਚੇਤਨਤਾ ਨੂੰ ਅਧਾਰ ਬਣਾ ਕੇ ਹੀ ਖੜੀ ਕੀਤੀ ਗਈ ਸੀ। ਪਰੰਤੂ
ਗੁਰੂ ਨਾਨਕ ਜੀ ਵਾਲੀ ਲਹਿਰ ਹੀ ਯੂਰਪ ਵਿੱਚ ਜਾ ਕੇ ਪੁੰਗਰ ਗਈ ਹੋਵੇ, ਅਜਿਹਾ ਨਹੀਂ ਵਾਪਰਿਆ ਸੀ
ਕਿਉਂਕਿ ਉਨ੍ਹੀਵੀਂ ਸਦੀ ਈਸਵੀ ਤੋਂ ਪਹਿਲਾਂ ਯੂਰਪੀ ਦੇਸ਼ਾਂ ਦੇ ਵਿਦਵਾਨਾਂ ਨੇ ਪੰਜਾਬੀ ਸਭਿਆਚਾਰ
ਨਾਲ ਕੋਈ ਰਾਬਤਾ ਨਹੀਂ ਬਣਾਇਆ। ਉੱਧਰ ਇਸ ਸਮੇਂ ਤਕ ਗੁਰੂ ਸਾਹਿਬਾਨ ਵੱਲੋਂ ਚਲਾਈ ਲਹਿਰ ਲਗ-ਭਗ
ਅਲੋਪ ਹੋ ਚੁੱਕੀ ਸੀ (ਕਿਉਂਕਿ ਇਸ ਲਹਿਰ ਨੂੰ ਇੱਕ ਸੰਸਥਾਗਤ ਧਰਮ ਦਾ ਰੂਪ ਮਿਲ ਚੁੱਕਾ ਹੋਇਆ ਸੀ)।
3. ਲਹਿਰ ਦੇ ਨਾਮ ਬਾਰੇ
ਅਜੋਕੇ ਸਮੇਂ ਤਕ ਇਸ ਲਹਿਰ ਦੇ ਫਲਸਫੇ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ‘ਮਾਨਵਵਾਦ’
(‘Humanism’)
ਦਾ ਨਾਮ ਮਿਲ ਚੁੱਕਾ ਹੋਇਆ ਹੈ ਅਤੇ ਇਹ ਹੀ ਇਸ ਲਹਿਰ ਦਾ ਸਭ ਤੋਂ ਢੁੱਕਵਾਂ ਨਾਮ ਬਣਦਾ ਹੈ। ‘ਨਾਨਕ
ਮਿਸ਼ਨ’ ਦਾ ਕਾਰਜ ਇਹ ਯਤਨ ਕਰਨਾ ਹੋਵੇਗਾ ਜਕ ਇਸ ਲਹਿਰ ਦਾ ਪੁਨਰ-ਸੁਰਜੀਤੀਕਰਨ ਕੀਤਾ ਜਾਵੇ ਅਤੇ
ਗੁਰੂ ਨਾਨਕ ਜੀ ਨੂੰ ਇਸ ਸੰਸਾਰਵਿਆਪੀ ਲਹਿਰ ਦੇ ਮੋਢੀ ਵਜੋਂ ਸਥਾਪਤ ਕੀਤਾ ਜਾਵੇ।
4.’ਨਾਨਕ ਮਿਸ਼ਨ’ ਅਤੇ ਸੰਸਥਾਗਤ ਧਰਮ ‘ਨਾਨਕ ਮਿਸ਼ਨ’ ਦਾ ਮੁੱਢਲਾ ਕਾਰਜ ‘ਮਾਨਵਵਾਦ’ ਦੇ ਪਰਚਾਰ
ਅਤੇ ਸਥਾਪਤੀ ਲਈ ਯਤਨ ਕਰਨ ਦਾ ਹੈ ਅਤੇ ‘ਮਾਨਵਵਾਦ’ ਸੰਸਥਾਗਤ ਧਰਮ ਨੂੰ ਮਾਨਤਾ ਨਹੀਂ ਦਿੰਦਾ।
ਇਸ ਪੱਖੋਂ ਸੁਚੇਤ ਹੋ ਕੇ ਚੱਲਣਾ ਮਿਸ਼ਨ ਦੇ ਪ੍ਰਬੰਧਕਾਂ ਅਤੇ ਮੈਂਬਰ ਸਾਹਿਬਾਨ ਦੀ ਜ਼ਿੰਮੇਵਾਰੀ
ਹੋਵੇਗੀ।
ਸ. ਬਲਦੇਵ ਸਿੰਘ ਜੀ, ਆਪ ਜੀ ਨੇ ‘ਨਾਨਕ ਮਿਸ਼ਨ’ ਵਿੱਚ ਜੋ ਦਿਲਚਸਪੀ ਵਿਖਾਈ ਹੈ ਉਸ ਲਈ ਆਪ ਜੀ ਦਾ
ਬਹੁਤ ਧੰਨਵਾਦ ਹੈ ਜੀ। ਆਸ ਹੈ ਕਿ ਆਪ ਜੀ ਮਿਸ਼ਨ ਦੀ ਸਫਲਤਾ ਲਈ ਆਪਣਾ ਵਡਮੁੱਲਾ ਸਹਿਯੋਗ ਵੀ ਦਿਓਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
13/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵੇਦਨ ਉੱਠਦੇ ਦਿਲੋਂ, ਜੋ ਕਿਵੇਂ ਆਖਾਂ? , ਦਿਲ ਦਾ ਦਰਦ ਨਾ ਕਲਮ ਤੋਂ ਕਿਹਾ ਜਾਂਦਾ।
ਤੈਨੂੰ ਮਿਲਣ ਦੀ ਤਾਂਘ ਹੁਣ ਬਣੀ ਬਿਰਹਾ, ਹੋਰ ਵਿਛੁੜਣਾ ਨਹੀਂ ਹੁਣ ਸਿਹਾ ਜਾਂਦਾ।
ਨੇੜੇ ਹੁੰਦਿਆਂ ਵੀ ਬੜੀ ਦੂਰ ਹੋਇਓਂ, ਦੂਰੀ ਵੱਢਦੀ ਰੂਹ ਪਸ਼ੇਮਾਨ ਹੋਈ,
ਦੂਰੀ ਕੱਟਦੇ ਤੇ ਵੇਦਨ ਛੰਡਦੇ ਹੁਣ, ਆ ਮਿਲ, ਮਿਲਣ ਬਿਨ ਇੱਕ ਪਲ ਨਾ ਰਿਹਾ ਜਾਂਦਾ।
ਪੰਛੀ ਚਹਿਕਦੇ, ਕੁਦਰਤ ਦੇ ਰੰਗ ਨਿੱਖਰੇ, ਚਾਰੇ ਪਾਸੇ ਹੀ ਰੌਣਕਾਂ ਪਸਰੀਆਂ ਨੇ।
ਜਿੱਧਰ ਵੇਖਦਾਂ ਦਿਸ ਰਿਹਾ ਠਾਠ ਤੇਰਾ, ਖਿੜੇ ਸਰ੍ਹੋਂ-ਫੁਲ ਤੇ ਕਣਕਾਂ ਨਿਸਰੀਆਂ ਨੇ।
ਰੁੱਖ ਰਿਵੀ ਵਿੱਚ ਝੂਲਦੇ ਮਸਤ ਹੋ ਕੇ, ਮਿਹਰਾਂ ਤੇਰੀਆਂ ਮਾਣਦੇ ਮਸਤ ਹੋ ਕੇ,
ਨਜ਼ਰ ਦਾਸ ਤੇ ਵੀ ਛੇਤੀਂ ਪਾਈਨ ਦਾਤਾ, ਬਾਹਾਂ ਤੇਰੇ ਵਲ ਚਿਰਾਂ ਤੋਂ ਉੱਲਰੀਆਂ ਨੇ।
ਤੂੰ ਏਂ ਦਤਾਤ ਭਿਖਾਰੀ ਹਾਂ ਮਹਿਲ ਤੇਰੇ, ਪਾ ਦੇ ਭਿਛਿਆ ਨਾਮ ਦੀ ਝੋਲ ਮੇਰੀ,
ਸੋਚਾਂ ਹੋਰ ਨਾ ਆਉਣ ਮਨ ਟੇਕ ਲੱਗੇ, ਇੱਕ ਆਵੇ ਤਾਂ ਆਵੇ ਬੱਸ ਯਾਦ ਤੇਰੀ,
ਤੇਰੇ ਮਿਲਣ ਦੀ ਆਸ ਵਿੱਚ ਉਮਰ ਗੁਜ਼ਰੀ, ਹੁਣ ਵਿ ਮਿਲੇਂ ਨਾ, ਫੇਰ ਕੀ ਖੱਟਿਆ ਮੈਂ,
ਦੇ ਦੇ ਦਰਸ ਆ, ਮਿਹਰ ਕਰ ਸਾਈਂ ਮੇਰੇ, ਸਾਸ ਤੜਪਦੇ ਲਾਵੀਂ ਨਾ ਹੋ ਦੇਰੀ।
13/10/14)
ਬਲਦੀਪ ਸਿੰਘ ਰਾਮੂੰਵਾਲੀਆ
ਕਰਮਕਾਂਡੀ ਸਿਖ .....
ਲੱਸੀ ਮਟੀਆਂ ਤੇ ਪਾਵੇ, ਦੀਵੇ ਕਬਰਾਂ ਤੇ ਜਗਾਵੇ
ਉਗਲਾਂ ਚ ਪਾਏ ਨਗ. ,ਗਲ ਚ ਤਵੀਤ ਵੀ ਪਾਵੇ
ਰਾਤੀ ਪੀਦੇ ਨੇ ਸ਼ਰਾਬ.,ਸਵੇਰੇ ਹੱਥ ਗੁਟਕੇ ਨੂੰ ਲਾਵੇ
ਕੰਮ ਸਾਰੇ ਏਦੇ ਪੁਠੇ, ਪਰ ਸਿੱਖ ਗੁਰੂ ਦਾ ਕਹਾਵੇ
ਪੈਰੀ ਸਾਧਾਂ ਦੇ ਨੇ ਪੈਦੇ, ਜਾ ਕੇ ਮਸਤਾਂ ਤੇ ਡੇਰੇ ਬਹਿੰਦੇ
ਖਾਦੇ ਭੁਕੀ ਜ਼ਰਦੇ ਨੇ ਅਫੀਮਾਂ, ਕਛ ਸਮੈਕਾਂ ਦੇ ਵੀ ਲਾਵੇ
ਪਾ ਕੇ ਲੰਮੇ ਚੋਲੇ ਬਣ ਸੰਤ, ਮੂਰਖ ਸਾਰੀ ਹੀ ਲੋਕਾਈ ਬਣਾਵੇ
ਕੰਮ ਏਦੇ ਸਾਰੇ ਹੀ ਨੇ ਪੁਠੇ, ਪਰ ਸਿੱਖ ਗੁਰੂ ਦਾ ਕਹਾਵੇ
ਭੁਖੇ ਰੁਲਦੇ ਨੇ ਬੋਟੀ ਲਈ, ਰਜਿਆਂ ਨੂੰ ਲੰਗਰ ਛਕਾਵੇ
ਗਰੀਬਾਂ ਲਈ ਕਪੜਾ ਨੀ, ਲੱਖਾਂ ਦੇ ਚੰਦੋਏ ਰੁਮਾਲੇ ਚੜਾਵੇ
ਅਜ ਗੁਰੂ ਦੀ ਗਲੋਕ ਤੇ ਲਾਲੂਆਂ ਦਾ ਹੱਕ ਨਹੀ,
ਇਹ ਢਿੱਡ ਮਲਕ ਭਾਗੋਆਂ ਦੇ ਭਰਨ ਕੰਮ ਆਵੇ
ਕੰਮ ਏਹਦੇ ਸਾਰੇ ਹੀ ਨੇ ਪੁਠੇ, ਪਰ ਸਿਖ ਗੁਰੂ ਦਾ ਕਹਾਵੇ
ਮੱਝ ਨਾ ਮਿਲੇ ਪੇੜੇ ਨੇ ਕਰਾਉਦੇ, ਨਿਆਣੇ ਰੋਣ ਥੌਲੇ ਨੇ ਪਵਾਉਦੇ
ਮਾਪਿਆਂ ਨੂੰ ਕਦੇ ਪਾਣੀ ਨਹੀ ਪੁਛਦੇ, ਸਾਧਾਂ ਥਲੇ ਤਲੀਆਂ ਵਿਛਾਉਦੇ
ਬੀਬੀ ਮੱਥਾ ਟੇਕ ਗੁਰੂ ਘਰ, ਸਿੱਧੀ ਬਿਊਟੀ ਪਾਰਲਰ ਵਲ ਜਾਵੇ
ਕੰਮ ਏਦੇ ਸਾਰੇ ਹੀ ਨੇ ਪੁਠੇ, ਪਰ ਸਿੱਖ ਗੁਰੂ ਦੀ ਹੀ ਕਹਾਵੇ
ਆਪ ਹੋ ਕੇ ਔਰਤ, ਕੁੱਖ ਵਿਚ ਬੱਚੀ ਨੂੰ ਹੀ ਕਤਲ ਕਰਾਵੇ
ਘਰ ਵਿਚ ਹੈ ਧੀ, ਪਰ ਗੈਸ ਹਮੇਸ਼ਾ ਨੂੰਹ ਨੂੰ ਹੀ ਜਲਾਵੇ
ਆਪ ਤਾਂ ਹੈ ਪਈ ਹੋਈ ਕੁਰਾਹੇ, ਸਾਰੇ ਟੱਬਰ ਨੂੰ ਪੁਠੇ ਰਾਹ ਪਾਵੇ
ਕੰਮ ਏਦੇ ਸਾਰੇ ਹੀ ਨੇ ਪੁਠੇ, ਪਰ ਸਿੱਖ ਗੁਰੂ ਦੀ ਹੀ ਕਹਾਵੇ
ਬੁਰੇ ਕੰਮ ਸਭ ਆਪ ਕਰੇ, ਗੁਰਬਾਣੀ ਠੇਕੇ ਤੇ ਪੜਾਵੇ
ਪਾਠੀਆਂ ਨੇ ਮੂੰਹ ਬੰਨੇ ਘੁਟ, ਕਿਤੇ ਬਾਣੀ ਸਮਝ ਨਾ ਆਜੇ
ਮਨ ਵਿਚ ਭਰੀ ਹੋਈ ਗੰਦਗੀ, ਸਰੋਵਰਾਂ ਚ ਚੁਭੀਆ ਲਾਵੇ
ਕੰਮ ਏਦੇ ਸਾਰੇ ਹੀ ਨੇ ਪੁਠੇ, ਪਰ ਸਿਖ ਗੁਰੂ ਦਾ ਕਹਾਵੇ
ਗੁਰੂ ਘਰ ਜ਼ਾਤਾਂ ਵਿਚ ਵੰਡੇ, ਸਭ ਗੋਲਕਾ ਦੇ ਨੇ ਪੰਗੇ
ਨਿਤ ਲਹਿੰਦੀਆਂ ਨੇ ਪੱਗਾਂ , ਧਰਮ ਬਣ ਗਏ ਨੇ ਧੰਧੇ
ਜੱਥੇਦਾਰ ਵੀ ਹੁਣ ਪੁਠੇ ਸਿੱਧੇ ਜੇ ਫਤਵੇ ਸੁਣਾਵੇ
ਕੰਮ ਏਦੇ ਸਾਰੇ ਹੀ ਨੇ ਪੁਠੇ, ਪਰ ਸਿੱਖ ਗੁਰੂ ਦਾ ਹੀ ਕਹਾਵੇ
ਗੁਰੂ ਕਹਿੰਦਾ ਸੀ ਸਿੱਖਾ! ਬਾਣੀ ਪੜ੍ਹ ਕੇ ਵੀਚਾਰ ਲਈ
ਅਸੀ ਕੀਤਾ ਉਲਟਾ, ਬਾਣੀ ਵਰਤੀ ਸਿਰਫ ਵਯਾਪਾਰ ਲਈ
ਜਿਹੜੀ ਕੌਮ ਕਹਿਣੀ ਕਥਨੀ ਚ ਪੂਰੀ ਨਹੀ
ਦੀਪ ' ਹੋਦ ਉਹਦੀ ਬਹੁਤਾ ਸਮਾ ਰਹਿਣੀ ਨਹੀ
ਹੋਦ ਜੇ ਬਚਾਉਣੀ ਐ, ਬਾਣੀ ਪੈਣੀ ਵੀ ਕਮਾਉਣੀ ਐ
ਹਥ ਕਲਮਾਂ ਨੂੰ ਪਾਈਏ, ਗਿਆਨਵਾਨ ਬਣ ਜਾਈਏ
ਕਿਰਤ ਕਰੋ ਵੰਡ ਛਕੋ ਨਾਮ ਜਪੋ ਸਿਧਾਂਤ ਅਪਣਾਈਏ
ਛਡ ਸਭ ਅਲਾਮਤਾ ਨੂੰ ਸਚੇ ਇਨਸਾਨ ਬਣ ਜਾਈਏ
ਲੈਕੇ ਗੁਰੂ ਗਿਆਨ ਨੂੰ ਜੀਵਨ ਸਫਲ ਬਣਾਈਏ ..
ਬਲਦੀਪ ਸਿੰਘ ਰਾਮੂੰਵਾਲੀਆ
76962-92718 ...
12/10/14)
ਪ੍ਰਿੰ: ਗਿ: ਸੁਰਜੀਤ ਸਿੰਘ
ਸਤਿਕਾਰਜੋਗ ਪਾਠਕ ਸੱਜਨੋ!
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਬੇਨਤੀ ਹੈ ਕਿ ਅਜਕਲ ਸਿੱਖ ਮਾਰਗ ਦੇ ਚਿੱਠੀ ਪੱਤਰ ਵਾਲੇ ਭਾਗ `ਚ ਇੱਕ ਨਵਾਂ ਵਾਰਤਾਲਾਪ ਛਿੜਿਅ
ਹੋਇਆ ਹੈ। ਇਸ ਵਾਰਤਾਲਾਪ `ਚ ਕੁੱਝ ਸੱਜਨਾਂ ਅਨੁਸਾਰ ਸਿੱਖ ਧਰਮ ਨੂੰ, ਸਿੱਖ ਧਰਮ ਕਹਿਣ ਦੀ ਬਜਾਏ,
ਕੇਵਲ ਸਿੱਖ ਲਹਿਰ ਜਾਂ ਸਿੱਖ ਪੰਥ ਹੀ ਕਹਿਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਅਨੁਸਾਰ ‘ਸਿੱਖ ਧਰਮ”
ਕੋਈ ਵੱਖਰਾ ਧਰਮ ਹੈ ਹੀ ਨਹੀਂ।
ਜਦਕਿ ਦੂਜੇ ਸੱਜਨ, ਇਸ ਨੂੰ ਬਾਕਾਇਦਾ ‘ਸਿੱਖ ਧਰਮ’ ਕਹਿਣ ਲਈ ਅਡਿੱਗ ਹਨ ਤੇ ਇਸੇ ਤਰ੍ਹਾਂ ਕੁੱਝ
ਹੋਰ ਸੱਜਨ…. . । ਜਦਕਿ ਇਨ੍ਹਾ ਸਾਰੀਆਂ ਲਿਖਤਾ ਤੇ ਚਿੱਠੀ-ਪੱਤ੍ਰਾਂ ਨੂੰ ਜਦੋਂ ਘੋਖਦੇ ਹਾਂ ਤਾਂ
ਇਨ੍ਹਾਂ ਚੋਂ ਕਿਸੇ ਇੱਕ ਵੀ ਸੱਜਨ ਦੀ ਨੀਯਤ `ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਨ੍ਹਾਂ
ਸਾਰੀਆਂ ਲਿਖਤਾਂ ਤੇ ਪਤ੍ਰਾਂ ਅੰਦਰ, ਪੰਥ ਪੱਖੋਂ ਇੱਕ ਉਸਾਰੂ ਤੇ ਪੰਥਕ ਸੰਭਾਲ ਦੀ ਸੋਚ ਹੀ ਉਘੜ ਕੇ
ਸਾਹਮਣੇ ਆਂਉਂਦੀ ਹੈ। ਤਾਂ ਵੀ ਜੇ ਫ਼ਰਕ ਹੈ ਤਾਂ ਆਪਸੀ ਵਿਚਾਰਧਾਰਾ ਅਤੇ ਤਿਆਰੀ `ਚ।
ਫ਼ਿਰ ਗਹਿਰਾਈ `ਚ ਜਾਵੋ ਤਾਂ ਸੱਚ ਇਹ ਹੈ ਕਿ ਸਿੱਖ ਧਰਮ ਦੇ ਦੋ ਜੁੜਵੇਂ, ਅਣਿਖੜਵੇਂ ਮਜ਼ਬੂਤ ਥੰਬ
ਹਨ, ਲੋੜ ਹੈ ਤਾਂ ਇਨ੍ਹਾਂ ਨੂੰ ਪਹਿਚਾਨਣ ਦੀ। ਸਿੱਖ ਧਰਮ ਦੇ ਇਹ ਦੋਵੇਂ ਅਣਿਖੜਵੇਂ ਅੰਗ ਅਥਵਾ
ਥੰਬ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਅਰੰਭ ਹੋ ਕੇ ਦਸਮ ਪਿਤਾ ਤੱਕ, ਬਲਕਿ ਕਾਫ਼ੀ ਸਮਾਂ ਬਾਅਦ
ਤੀਕ ਵੀ, ਬਰਾਬਰ ਅਤੇ ਜੁੜਵੇਂ ਰੂਪ `ਚ ਚੱਲਦੇ ਰਹੇ ਤੇ ਕਿਸੇ ਹੱਦ ਤੀਕ ਇਨ੍ਹਾਂ ਦੋਨਾਂ ਦੀ ਹੋਂਦ
ਅੱਜ ਵੀ ਕਾਇਮ ਹੈ, ਜਦਕਿ ਅੱਜ ਉਨ੍ਹਾਂ ਨੂੰ ਫ਼ਿਰ ਤੋਂ ਮਜ਼ਬੂਤ ਕਰਣ ਦੀ ਵੱਡੀ ਲੋੜ ਵੀ ਹੈ।
ਤਾਂ ਤੇ ਸੁਆਲ ਪੈਦਾ ਹੁੰਦਾ ਹੈ ਕਿ ਸਿੱਖ ਧਰਮ ਦੇ ਇਹ ਦੋਵੇਂ ਅਣਿਖੜਵੇਂ ਅੰਗ ਅਥਵਾ ਥੰਬ ਕਿਹੜੇ
ਹਨ? ਇਨ੍ਹਾਂ `ਚੋਂ ਪਹਿਲਾ ਥੰਬ ਹੈ, ਸੰਸਾਰ ਭਰ `ਚ ਫੈਲੇ ਹੋਏ ਅਣਗਿਣਤ ਨਾਨਕ ਪੰਥੀ। ਉਪ੍ਰੰਤ ਦੂਜੇ
ਹਨ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਪੂਰਣ ਕੇਸਾਧਾਰੀ, ਪਾਹੁਲ ਧਾਰੀ, ਦਸਤਾਰਧਾਰੀ ਸਰੂਪ
ਅਤੇ ਗੁਰਬਾਣੀ ਜੀਵਨ `ਚ ਵਿਚਰ ਰਹੇ “ਗੁਰੂ ਕੇ ਸਿੱਖ”। ਦਰਅਸਲ ਇਨ੍ਹਾਂ ਦੋਨਾਂ, ਭਾਵ ਨਾਨਕ ਪੰਥੀਆਂ
ਤੇ ਪਾਹੁਲਧਾਰੀ ਸਿੱਖਾਂ ਦੇ ਮਿਲਾਪ ਦਾ ਹੀ ਜੁੜਵਾਂ ਨਾਮ ਹੈ- ‘ਸਿੱਖ ਧਰਮ’ ਅਥਵਾ ‘ਸਿੱਖ ਪੰਥ, ਪਰ
ਇਨ੍ਹਾਂ `ਚੋਂ ਇਕੱਲਾ-ਇਕੱਲਾ ਨਹੀਂ।
ਕੁਝ ਹੋਰ ਗਹਿਰਾਈ `ਚ ਜਾਵੀਏ ਤਾਂ ਉਸ ਮੂਲ ‘ਨਾਨਕ ਪੰਥੀ ਲਹਿਰ’ ਨੂੰ ਵਿਸਾਰ ਕੇ ਅਤੇ ਉਸ ਦੇ ਬਦਲੇ
ਸਹਿਜਧਾਰੀ ਤੇ ਸ਼੍ਰਧਾਲੂ ਆਦਿ ਪ੍ਰਚਲਤ ਹੋ ਚੁੱਕੀ ਸ਼ਬਦਾਵਲੀ ਹੀ ਸਾਨੂੰ ਬਹੁਤਾ ਕਰਕੇ ਭਮਲ ਭੁਸੇ `ਚ
ਪਾ ਰਹੀ ਹੈ। ਜਦਕਿ ‘ਪਾਹੁਲ ਧਾਰੀ ਸਿੱਖ’ ਅਤੇ ਨਾਨਕ ਪੰਥੀਆਂ, ਦੋਨਾਂ ਦੇ ਨਾਲ- ਸਿੱਖ ਧਰਮ ਦੇ
ਸ਼੍ਰਧਾਲੂਆਂ ਵਾਲੇ ਤੀਜੇ ਪੱਖ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਬਲਕਿ ਇਹ ਵੀ ਕਿ ਸਿੱਖ ਧਰਮ ਦੇ ਇਨ੍ਹਾਂ ਮੁੱਖ ਦੋਨਾਂ ਅੰਗਾਂ ਨਾਨਕ ਪੰਥੀ ਤੇ ਪਾਹੁਲਧਾਰੀਆਂ ਦੀ
ਸਾਂਝ ਦੇ ਨਾਲ ਸ਼੍ਰਧਾਲੂਆਂ ਦੀ ਨੇੜਤਾ, ਤਿੰਨਾਂ ਦਾ ਆਪਸੀ ਸਤਿਕਾਰ ਤੇ ਪ੍ਰਫ਼ੁਲਤਾ, ਅੱਜ ਵੀ’ ਸਿੱਖ
ਧਰਮ” ਦੀ ਹੋਂਦ ਲਈ ਉਤਨੀ ਹੀ ਮਹਤੱਵ ਪੂਰਣ ਹੈ ਜਿਤਨੀ ਕਿ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਸੀ। ਕਾਸ਼
ਅੱਜ ਵੀ ‘ਗੁਰੂ ਕਾ ਪੰਥ’ ਤੇ ਸਿੱਖ ਧਰਮ, ਆਪਣੇ ਮੁਖ ਦੋਨਾਂ ਥੰਬਾਂ ਦੇ ਮਹੱਤਵ ਨੂੰ ਤੇ ਨਾਲ-ਨਾਲ
ਨਿੱਤ ਜੁੜਣ ਵਾਲੇ ਸ਼੍ਰਧਾਲੂਆਂ ਦੀ ਵੀ ਪਹਿਚਾਣ ਕਰ ਸਕੇ ਤੇ ਇੱਕ ਹੋ ਕੇ ਅਜੋਕੇ ਵਿਗਾੜ ਨੂੰ
ਸੰਭਾਲੇ। ਇਸਤਰ੍ਹਾਂ ਗੁਰਬਾਣੀ ਅਥਵਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਦੀ ਨਿਵੇਕਲੀ ਤੇ ਇਕੋ
ਇੱਕ ਅਗਵਾਹੀ ਤੇ ਛਤਰ ਛਾਇਆ ਹੇਠ, ਮੂਲ ਸਿਖ ਧਰਮ ਆਪਣੀ ਅਸਲ ਤੇ ਮੂਲ ਹੋਂਦ ਨੂੰ ਸੰਸਾਰ ਸਾਹਮਣੇ
ਪ੍ਰਗਟ ਕਰ ਸਕੇਗਾ ਅਤੇ ਇਸ ਨੂੰ ਉਜਾਗਰ ਵੀ ਕਰ ਸਕੇਗਾ।
ਉਂਝ ਵਿਸ਼ੇ ਨਾਲ ਸੰਬੰਧਤ, ਵੇਰਵਾ ਤੇ ਜਾਣਕਾਰੀ
“ਸਿੱਖ ਧਰਮ ਵੀ ਹੈ ਤੇ ਲਹਿਰ ਵੀ” ਦੇ ਸਿਰਲੇਖ ਹੇਠ ‘ਸਿੱਖ ਮਾਰਗ’
(www.Sikhmarg.com)
`ਤੇ ੩੯ (ਉਂਤਾਲੀ) ਕਿਸ਼ਤਾਂ `ਚ ਛੱਪ ਚੁੱਕਾ ਹੈ। ਗੁਰੂ
ਕੀਆਂ ਸੰਗਤਾਂ ਤੇ ਸੰਬੰਧਤ ਸੱਜਨ ਉਸ ਦਾ ਵੀ ਪੂਰਾ ਪੂਰਾ ਲਾਭ ਲੈ ਸਕਦੇ ਹਨ।
ਗ੍ਰੁਰੂ ਪੰਥ ਦਾ ਦਾਸ
ਸੁਰਜੀਤ ਸਿੰਘ
(ਪ੍ਰਿ: ਗਿ: ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ)
(ਪ੍ਰਿ:: ਗੁਰਮਤਿ ਐਜੁਕਟਸ਼ਨ ਸੈਂਟਰ, ਦਿੱਲੀ)
(ਨੋਟ:- ਪ੍ਰਿੰ: ਗਿ: ਸੁਰਜੀਤ ਸਿੰਘ ਦਾ ਇਹ ਪੱਤਰ
ਪਿਛਲੇ ਹਫਤੇ ਦਾ ਆਇਆ ਹੋਇਆ ਸੀ। ਕਿਉਂਕਿ ਇਹ ਪਾਠਕਾਂ ਦੇ ਪੰਨੇ ਤੇ ਆਪਣੇ ਵਿਚਾਰ ਬਹੁਤ ਹੀ ਘੱਟ
ਪੇਸ਼ ਕਰਦੇ ਹਨ ਇਸ ਲਈ ਅਸੀਂ ਇਸ ਨੂੰ ਲੇਖ ਹੀ ਸਮਝਦੇ ਰਹੇ ਅਤੇ ਅੱਜ ਜਦੋਂ ਲੇਖ ਤਿਆਰ ਕਰਨ ਵੇਲੇ
ਦੇਖਿਆ ਕਿ ਇਹਨਾ ਦਾ ਕਿਹੜਾ ਲੇਖ ਪਾਇਆ ਜਾਵੇ ਤਾਂ ਇਹ ਪੱਤਰ ਨਿਕਲਿਆ ਜਿਸ ਨੂੰ ਅਸੀਂ ਹਫਤੇ ਬਾਅਦ
ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ਇਹ ਵੀ ਯਾਦ ਰਹੇ ਕਿ ਅਸੀਂ ਇੱਕ ਲੇਖਕ ਦਾ ਹਫਤੇ ਵਿੱਚ ਇੱਕ ਹੀ
ਲੇਖ ਪਉਂਦੇ ਹਾਂ-ਸੰਪਾਦਕ)
12/10/14)
ਬਲਦੇਵ ਸਿੰਘ ਫਿਰੋਜ਼ਪੁਰ
ਡਾ: ਇਕਬਾਲ ਸਿੰਘ ਢਿੱਲੋਂ ਜੀ। ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ।
6
ਅਕਤੂਬਰ ਦੇ ਆਪ ਜੀ ਦੇ ਪੱਤਰ ਰਾਹੀਂ ਸੂਚਨਾਂ ਦੇਨ ਵਾਸਤੇ
ਆਪ ਜੀ ਦਾ ਧੰਨਵਾਦ।
ਅਤੇ
‘ਨਾਨਕ ਮਿਸ਼ਨ` ਸੰਸਥਾ ਦੀ ਸਥਾਪਨਾਂ ਦੀ ਆਪ ਜੀ ਨੂੰ ਵਧਾਈ ਹੋਵੇ ਜੀ।
ਡਾ: ਇਕਬਾਲ ਸਿੰਘ ਢਿੱਲੋਂ ਜੀ ਆਪ ਜੀ ਨੇਂ ਨਾਨਕ ਮਿਸ਼ਨ ਦੇ ਨਿਸ਼ਾਨੇਂ ਬਾਰੇ
ਕਾਫੀ ਵਿਸਥਾਰ ਨਾਲ ਲਿਖਿਆ ਹੈ ਜੀ, ਜੋ ਅਸਾਂ ਸੱਭ ਨੇਂ ਪੜ੍ਹਿਆ ਹੈ ਜੀ। ਆਪਣੀਆਂ ਲਿਖੀਆਂ ਹੋਈਆਂ
ਕੁੱਝ ਗੱਲਾਂ ਨੂੰ ਥੋੜਾ ਹੋਰ ਸਪੱਸ਼ਟ ਕਰ ਸਕੋ ਤਾਂ ਬਹੁਤ ਮਿਹਰਬਾਨੀਂ ਹੋਵੇ ਗੀ ਜੀ।
ਪਹਿਲੀ ਗੱਲ ਇਹ ਹੈ ਜੀ, ਕਿ ‘ਨਾਨਕ ਮਿਸ਼ਨ` ਦਾ ਨਿਸ਼ਾਨਾਂ ਉਹ ਹੀ ਹੈ, ਜੋ
ਨਿਸ਼ਾਨਾਂ ਕਿ ਗੁਰੂ ਨਾਨਕ ਜੀ ਦਾ ਸੀ, ਜਾਂ ਕੋਈ ਹੋਰ।
ਦੂਜੀ ਗੱਲ, ਜਿਵੇਂ ਕਿ ਆਪ ਜੀ ਨੇਂ ਲਿਖਿਆ ਹੈ ਕਿ
ਪਹਿਲੇ ਗੁਰੂ ਜੀ ਨੇ ਆਪਣੇ ਮਿਸ਼ਨ ਨੂੰ ਇੱਕ ਲਹਿਰ ਦੇ ਤੌਰ ਤੇ ਚਾਲੂ ਕੀਤਾ
ਸੀ। ਇਹ ਇੱਕ ਅਜਿਹੀ ਮੌਲਿਕ ਲਹਿਰ ਸੀ ਜਿਸ ਵਰਗੀ ਸੰਸਾਰ ਭਰ ਵਿੱਚ ਨਾ ਉਹਨਾਂ ਤੋਂ ਪਹਿਲਾਂ ਕਿਸੇ
ਨੇ ਚਲਾਈ ਸੀ ਅਤੇ ਨਾ ਹੀ ਬਾਦ ਵਿੱਚ ਚਲਾਈ ਗਈ ਹੈ। ਪਰੰਤੂ ਉਨ੍ਹੀਵੀਂ ਸਦੀ ਈਸਵੀ ਵਿੱਚ
ਯੂਰਪ ਦੇ ਕੁੱਝ ਦੇਸ਼ਾਂ ਵਿੱਚ ਇਸ ਲਹਿਰ ਦੇ ਫਲਸਫੇ ਨਾਲ ਮੇਲ ਖਾਂਦੀ ਵਿਚਾਰਧਾਰਾ ਦਾ ਉਥਾਨ ਹੋਇਆ
ਜਿਸ ਦਾ ਨਾਮ ‘ਮਾਨਵਵਾਦ’
(‘Humanism’) ਦੇ
ਤੌਰ ਤੇ ਪਰਚਲਤ ਹੋਇਆ। ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਉੱਧਰ ਇਸ ਵਿਚਾਰਧਾਰਾ ਨੂੰ ਏਸ਼ੀਆ
ਵਿੱਚ ਪੰਦਰ੍ਹਵੀਂ ਸਦੀ ਈਸਵੀ ਵਿੱਚ ਚਾਲੂ ਕਰਨ ਵਾਲੇ ਮਹਾਂਪੁਰਸ਼ ਨਾਨਕ ਦੇ ਨਾਮ ਨਾਲ ਨਹੀਂ ਜੋੜਿਆ
ਜਾ ਸਕਿਆ।
ਮਾਨਵਵਾਦ ਦੇ ਮਿਸ਼ਨ ਦੇ ਤਿੰਨ ਪ੍ਰਮੁੱਖ ਅੰਗ ਮੰਨੇ ਜਾਂਦੇ ਹਨ: ਮਨੁੱਖੀ
ਹਿਤ
(human rights), ਮਨੁੱਖੀ
ਕਦਰਾਂ-ਕੀਮਤਾਂ (human values) ਅਤੇ
ਮਨੁੱਖੀ ਵਕਾਰ(human dignity)।
ਯੂ. ਐਨ. ਓ. ਵੱਲੋਂ ਮਾਨਵਵਾਦ ਨੂੰ ਵੀਹਵੀਂ ਸਦੀ ਈਸਵੀ ਵਿੱਚ ਜਾ ਕੇ ਮਾਨਤਾ ਦਿੱਤੀ ਗਈ ਜਦੋਂ ਕਿ
ਸਾਢੇ ਚਾਰ ਸਦੀਆਂ ਪਹਿਲਾਂ ਹੀ ਪੰਜਾਬ ਦੀ ਧਰਤੀ ਉੱਤੇ ਗੁਰੂ ਨਾਨਕ ਵੱਲੋਂ ਇਸ ਦੀ ਨੀਂਹ ਰੱਖੀ ਗਈ
ਸੀ ਅਤੇ ਇਸ ਨੂੰ ਦੋ-ਢਾਈ ਸਦੀਆਂ ਦੇ ਅਰਸੇ ਤਕ ਸਫਲਤਾ ਪੂਰਵਕ ਨਿਭਾਇਆ ਵੀ ਗਿਆ ਸੀ।
ਡਾ: ਸਾਹਿਬ ਜੀ, ਆਪ ਜੀ ਦੇ ਦੱਸਣ ਮੁਤਾਬਿਕ ਇਹ ਦੁੱਖ ਦੀ ਗੱਲ ਹੈ, ਕਿ
ਉਨ੍ਹੀਵੀਂ ਸਦੀ ਵਿੱਚ ਯੂਰਪ ਦੇ ਦੇਸਾਂ ਵਿੱਚ ਚੱਲੀ ਲਹਿਰ (ਜਾਂ ਵਿਚਾਰ ਧਾਰਾ) ਨੂੰ, ਇਸ ਲਹਿਰ ਦੇ
ਸਾਢੇ ਚਾਰ ਸਦੀਆਂ ਪਹਿਲੇ ਹੀ ਚਾਲੂ ਕਰਨ ਵਾਲੇ ਮਹਾਂਪੁਰਸ਼, ਗੁਰੂ ਨਾਨਕ ਦੇ ਨਾਮ ਨਾਲ ਨਹੀਂ ਜੋੜਿਆ
ਗਿਆ। ਡਾ: ਸਾਹਿਬ ਜੀ, ਉਨ੍ਹੀਵੀਂ ਸਦੀ ਈਸਵੀ ਵਿੱਚ ਯੂਰਪ ਦੇ ਕੁੱਝ ਦੇਸ਼ਾਂ ਵਲੋਂ ਚਲਾਈ ਗਈ ਉਹ
ਲਹਿਰ, ਕੀ ਗੁਰੂ ਨਾਨਕ ਜੀ ਵਾਲੀ ਹੀ ਲਹਿਰ ਸੀ? ।
ਤੀਸਰੀ ਗੱਲ, ਆਪ ਜੀ ਨੇਂ ਲਿਖਿਆ ਹੈ ਜੀ, ਕਿ
ਗੁਰੂ ਨਾਨਕ ਨੇ ਜੋ ਮਿਸ਼ਨ ਪੰਦ੍ਹਰਵੀਂ ਸਦੀ ਈਸਵੀ ਦੇ ਅੰਤ ਸਮੇਂ ਪੰਜਾਬ ਦੀ ਧਰਤੀ ਉੱਤੇ ਅਰੰਭਿਆ
ਸੀ ਉਸ ਦਾ ਕੋਈ ਨਾਮ ਨਹੀਂ ਰੱਖਿਆ ਸੀ।
ਡਾ: ਸਾਹਿਬ ਜੀ, ਤੁਸੀਂ ਉਸ ਲਹਿਰ ਦਾ ਕੀ ਨਾਮ ਰੱਖੋ ਗੇ।
ਚੌਥੀ ਗੱਲ, ਆਪ ਜੀ ਨੇਂ ਲਿਖਿਆ ਹੈ ਜੀ, ਕਿ
‘ਨਾਨਕ ਮਿਸ਼ਨ’ ਮੁੱਢਲੇ ਤੌਰ ਤੇ ਇਸ ਵਿਚਾਰਧਾਰਾ ਤੇ ਅਧਾਰਿਤ ਹੈ ਕਿ ਗੁਰੂ ਨਾਨਕ ਨੇ ਕੋਈ
ਸੰਸਥਾਗਤ ਧਰਮ
(organized religion) ਨਹੀਂ
ਸਥਾਪਤ ਕੀਤਾ ਸੀ
ਪਰ ਡਾ: ਸਾਹਿਬ ਜੀ, ਆਪ ਜੀ ਦੇ ਇੱਕ ਨਵੀਂ “ਸੰਸਥਾ” ਬਨਾਉਣ ਨਾਲ, ਕੀ ‘ਗੁਰੂ ਨਾਨਕ ਜੀ ਦੇ
ਮਿਸ਼ਨ` ਦੇ ਇੱਕ ਹੋਰ ਨਵੇਂ ਹੀ, ਸੰਸਥਾਗਤ ਰੂਪ ਦਾ ਜਨਮ ਤਾਂ ਨਹੀਂ ਹੋ ਜਾਵੇ ਗਾ।
ਬੇਨਤੀ ਹੈ ਜੀ ਕਿ ਆਪ ਇਹਨਾਂ ਚਾਰਾਂ ਸਵਾਲਾਂ ਦਾ ਉੱਤਰ, ਸਧਾਰਨ ਅਤੇ ਸੰਖੇਪ ਜਿਹੇ ਲਫਜ਼ਾਂ ਵਿੱਚ
ਦੇਣ ਦੀ ਕਿਰਪਾਲਤਾ ਕਰਨਾਂ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇ ਗਾ ਜੀ।
ਬਲਦੇਵ ਸਿੰਘ ਫਿਰੋਜ਼ਪੁਰ।
12/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਰਕਾਰੀ
ਗੁੰਡੇ
ਹਾਇ ਹਾਇ ਇਹ ਸਰਕਾਰੀ ਗੁੰਡੇ।
ਲੋਕਾਂ ਤੇ ਨੇ ਭਾਰੀ ਗੁੰਡੇ।
ਧੀ ਭੈਣਾਂ ਦੀ ਪੱਤ ਨਾ ਛੱਡਦੇ,
ਭਲਿਆਂ ਦੀ ਇਜ਼ਤ ਨਾ ਛੱਡਦੇ।
ਗੱਲ ਗੱਲ ਤੇ ਨੇ ਝਗੜਾ ਪਾਉਂਦੇ,
ਚੰਗੇ ਭਲੇ ਦੀ ਇਜ਼ਤ ਲਾਹੁੰਦੇ।
ਜਾਇਦਾਦਾਂ ਦਬਦੇ ਨਾ ਡਰਦੇ।
ਧੱਕੇ ਦੇ ਨਾਲ, ਕਬਜ਼ੇ ਕਰਦੇ।
ਸੰਗ ਮਿਲਦੇ ਪਟਵਾਰੀ ਗੁੰਡੇ,
ਹਾਇ ਹਾਇ ਇਹ ਸਰਕਾਰੀ ਗੁੰਡੇ।
ਪਾਵਰ ਨੇ ਐਸੀ ਮਤ ਮਾਰੀ,
ਨਾ ਡਰ ਰੱਬ ਦਾ ਨਾ ਸਰਕਾਰੀ।
ਲੁਟਦੇ ਆਣ ਗਰੀਬਾਂ ਦੀ ਇਹ,
ਲੈਂਦੇ ਜਾਨ ਗਰੀਬਾਂ ਦੀ ਇਹ।
ਬਿਨਾ ਵਜਾ ਦੇ, ਬਿਨ ਕੋਈ ਕਾਰਨ,
ਸ਼ਰੇ ਆਮ ਠਾਹ ਗੋਲੀ ਮਾਰਨ।
ਵੇਚਣ ਭੁੱਕੀ, ਚਰਸ, ਅਫੀਮਾਂ,
ਚਿੱਟਾ ਵੰਡਣ ਮੌਤ ਦਾ ਬੀਮਾ,
ਨਸ਼ਿਆਂ ਦੇ ਵਿਉਪਾਰੀ ਗੁੰਡੇ।
ਹਾਇ ਹਾਇ ਇਹ ਸਰਕਾਰੀ ਗੁੰਡੇ।
12/10/14)
ਸ਼ਿਵਤੇਗ ਸਿੰਘ/ਫੇਸਬੁੱਕ ਰਾਹੀਂ
ਗੁਰਬਾਣੀ ਦੇ ਅਨੁਸਾਰ ਹਿੰਦੂ ਧਰਮ
ਨਹੀ ਹੈ ਸਗੋਂ ਹਿੰਦੂ ਕੇਵਲ ਇਕ ਜਮਾਤ ਹੈ ਜੋ ਬ੍ਰਾਹਮਣ ਵੱਲੋ ਬਨਾਈ ਗਈ ਸੀ। ਜਿਵੇਂ ਤੁਰਕ,
ਮੁਗਲ,ਪਠਾਣ ਕੋਈ ਧਰਮ ਨਹੀ ਹੈ ਇਹ ਸਾਰੇ ਹੀ ਇਸਲਾਮ ਦੀਆਂ ਇਲਾਕਿਆਂ ਦੇ ਮੁਤਾਬਿਕ ਜਮਾਤਾਂ ਹੀ
ਮੰਨੀਆਂ ਜਾਣਗੀਆਂ। ਇਸੇ ਹੀ ਤਰਾਂ ਗਿਆਨੀ ਸ਼ਬਦ ਵੀ ਹਿੰਦੂ ਅਤੇ ਤੁਰਕ ਦੇ ਬਰਾਬਰ ਆਇਆ ਹੈ ਜਦਕਿ
ਗਿਆਨੀ ਕਿਸੇ ਧਰਮ ਦਾ ਨਾਮ ਨਹੀ ਹੈ । ਗੁਰਬਾਣੀ ਦੇ ਅਨੁਸਾਰ ਜਿਥੇ ਵੀ ਹਿੰਦੂ ਦਾ ਜ਼ਿਕਰ ਆਇਆ ਹੈ
ਉਥੇ ਗਿਆਨੀ ਦਾ ਜ਼ਿਕਰ ਅਤੇ ਤੁਰਕ ਦਾ ਜ਼ਿਕਰ ਵੀ ਬਰਾਬਰ ਉਸੇ ਥਾਂ ਤੇ ਆਇਆ ਹੈ। ਇਸ ਦਾ ਮਤਲਬ ਜਿਵੇਂ
ਗਿਆਨੀ ਕੋਈ ਅਲੱਗ ਧਰਮ ਨਹੀ ਹੈ ਅਤੇ ਤੁਰਕ ਵੀ ਕੋਈ ਅਲੱਗ ਧਰਮ ਨਹੀ ਹੈ ਬਲਕਿ ਇਸਲਾਮ ਦੀ ਹੀ ਇਕ
ਇਲਾਕੇ ਦੇ ਮੁਤਾਬਿਕ ਮਿਥੀ ਗਈ ਜਮਾਤ ਹੈ ਇਸੇ ਹੀ ਤਰਾਂ ਹਿੰਦੂ ਵੀ ਭਾਸ਼ਾ ਦੇ ਮੁਤਾਬਿਕ ਮਿਥੀ ਗਈ
ਬ੍ਰਾਹਮਣ ਦੀ ਇਕ ਜਮਾਤ ਹੈ। ਗੁਰਬਾਣੀ ਵਿੱਚ ਹਿੰਦੂ ਅਤੇ ਤੁਰਕ ਇਕੱਠੇ ਇਸੇ ਵਾਸਤੇ ਲਿਖੇ ਗਏ ਹਨ:-
......ਹਿੰਦੂ ਤੁਰਕ ਕਹਾਂ ਤੇ ਆਏ..................ਹਿੰਦੂ ਅੰਨਾ
ਤੁਰਕੂ ਕਾਣਾ।। ਦੁਹਾਂ ਤੇ ਗਿਆਨੀ ਸਿਆਣਾ।।.......... ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ
ਸਿਰ ਨਾਈ।।...............ਇਸ ਵਾਸਤੇ ਸਿਖ ਧਰਮ ਹਿੰਦੂ ਧਰਮ ਦਾ ਹਿੱਸਾ ਕਿਵੇ ਹੋ ਸਕਦਾ
ਹੈ ਜਦੋਂ ਕਿ ਹਿੰਦੂ ਨਾਮ ਦਾ ਧਰਮ ਹੈ ਹੀ ਨਹੀ ਹੈ। ਇਹ ਕੇਵਲ ਧੱਕੇ ਦੇ ਨਾਲ ਹਿੰਦੂ ਨੂੰ ਧਰਮ
ਕਹਿਕੇ ਦੂਸਰਿਆਂ ਦੇ ਉਪਰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।........
ਦਾਸ
ਸ਼ਿਵਤੇਗ ਸਿੰਘ
12/10/14)
ਪ੍ਰਿੰ: ਬਲਜੀਤ ਸਿੰਘ
ਜੀਵਣ ਮੁਕਤਿ ਕਰੈ ਉਡੀਣਾ
ਪਿ੍ਰੰ. ਬਲਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ
(ਰੋਪੜ)
ਜਦੋਂ ਕਿਸੇ ਮਨੁੱਖ ’ਤੇ ਉਹ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਤਾਂ ਉਸ ਨੂੰ
ਗੁਰੂ ਸਤਿਗੁਰੂ ਦਾ ਮਿਲਾਪ ਕਰਵਾ ਦਿੰਦਾ ਹੈ ਤਦੋਂ ਸਤਿਗੁਰੂ ਇਸ ਮਨੁੱਖ ਦੇ ਸੁੱਤੇ ਮਨ ਨੂੰ ਜਾਗ੍ਰਤ
ਕਰਨ ਲਈ ‘‘ਜਾਗੁ ਰੇ ਮਨ! ਜਾਗਨਹਾਰੇ॥ ਬਿਨੁ ਹਰਿ ਅਵਰੁ ਨ ਆਵਸਿ ਕਾਮਾ, ਝੂਠਾ ਮੋਹੁ ਮਿਥਿਆ
ਪਸਾਰੇ॥’’ (ਮ:5/387) ਜਾਂ ‘‘ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੁ ਅਰੁ ਜਾਗੁ॥ ਜਾ ਕੇ ਸੰਗ
ਤੇ ਬੀਛੁਰਾ, ਤਾਹੀ ਕੇ ਸੰਗਿ ਲਾਗੁ॥’’ (1371) ਦਾ ਹੋਕਾ ਦੇ ਕੇ ਇਸ ਨੂੰ ਅਵਿਦਿਆ ਦੀ ਨੀਂਦਰ
’ਤੋਂ ਜਗਾਂਦੇ ਹਨ। ਜਾਗ੍ਰਤ ਮਨੁੱਖ ਜਦੋਂ ਬੰਧਨ ਮੁਕਤ ਹੋਣ ਲਈ ਤਤਪਰ ਹੁੰਦਾ ਹੈ ਤਦ ਉਸ ਦੇ ਮਨ
ਵਿੱਚ ਖਿਆਲ ਆਂਦਾ ਹੈ ਕਿ ਸਭ ’ਤੋਂ ਪਹਿਲਾਂ ਇਹ ਜਾਣਿਆ ਜਾਏ ਕਿ ਬੰਧਨ ਕਿਹੜੇ ਕਿਹੜੇ ਹਨ ਕਿਉਂਕਿ
ਬੰਧਨ ਦਾ ਗਿਆਨ ਨਾ ਹੋਣਾ ਹੀ ਬੰਧਨ ਵਿੱਚ ਪੈਣ ਦਾ ਕਾਰਨ ਹੈ ਕਦੇ ਕਿਸੇ ਤੋਤੇ ਨੂੰ ਪਿੰਜਰੇ ’ਤੋਂ
ਬਾਹਰ ਕੱਢਣ ਦਾ ਯਤਨ ਕਰੋ ਉਹ ਤੁਹਾਡੇ ਹੱਥ ਆਪਣੀਆਂ ਨੌਹਦਰਾਂ ਨਾਲ ਲਹੂ ਲੁਹਾਨ ਕਰ ਦੇਵੇਗਾ। ਬਾਂਦਰ
ਨੂੰ ਬੰਧਨ ਦਾ ਗਿਆਨ ਨਾ ਹੋਣ ਕਾਰਨ ਹੀ ਉਹ ਮਦਾਰੀ ਦੇ ਕਾਬੂ ਆ ਘਰ ਘਰ ਤਮਾਸ਼ਾ ਅਤੇ ਨਾਚ ਕਰਦਾ ਹੈ।
ਗੁਰੂ ਫ਼ੁਰਮਾਨ ਹੈ ‘‘ਮਰਕਟ ਮੁਸਟੀ ਅਨਾਜ ਕੀ, ਮਨ ਬਉਰਾ ਰੇ, ਲੀਨੀ ਹਾਥੁ ਪਸਾਰਿ॥ ਛੂਟਨ ਕੋ
ਸਹਸਾ ਪਰਿਆ, ਮਨ ਬਉਰਾ ਰੇ, ਨਾਚਿਓ ਘਰ ਘਰ ਬਾਰਿ॥’’(336) ਮਨੁੱਖ ਨੂੰ ਅਗਿਆਨਤਾ ਦੀ ਨੀਂਦ
’ਤੋਂ ਜਗਾਉਂਦਿਆਂ ਗੁਰੂ ਜੀ ਨੇ ਸਭ ’ਤੋਂ ਪਹਿਲਾਂ ਸਿੱਖ ਨੂੰ ਬੰਧਨਾਂ ਦਾ ਗਿਆਨ ਦਿੱਤਾ ‘‘ਹਉ
ਹਉ ਕਰਤ ਬੰਧਨ ਮਹਿ ਪਰਿਆ, ਨਹ ਮਿਲੀਐ ਇਹ ਜੁਗਤਾ॥’’(ਮ:5/642)‘‘ ਬੰਧਨ ਸਉਦਾ ਅਣਵੀਚਾਰੀ॥’’(ਮ:1/416) ‘‘ਜੋ
ਜੋ ਕਰਮ ਕੀਓ ਲਾਲਚ ਲਗਿ, ਤਿਹ ਤਿਹ ਆਪੁ ਬੰਧਾਇਓ॥’’(ਮ:9/702) ‘‘ ਨਾਨਕ! ਅਉਗੁਣ ਜੇਤੜੇ,
ਤੇਤੇ ਗਲੀ ਜੰਜੀਰ॥’’ (ਮ:1/595)‘‘ਲਬੁ ਅਧੇਰਾ ਬੰਦੀਖਾਨਾ, ਅਉਗਣ ਪੈਰਿ ਲੁਹਾਰੀ॥’’(ਮ:1/1191)
ਅਸੀਂ ਸਤਿਗੁਰੂ ਜੀ ਨੂੰ ਨਮਸਕਾਰ ਹੀ ਇਸ ਲਈ ਕਰਦੇ ਹਾਂ ਕਿ ਸਾਨੂੰ ਭਰੋਸਾ ਹੈ ਕਿ ‘‘ਬੰਧਨ
ਕਾਟਨਹਾਰ ਸੁਆਮੀ॥ ਜਨ ਨਾਨਕੁ ਸਿਮਰੈ ਅੰਤਰਜਾਮੀ॥’’ (ਮ:5/684) ‘‘ਕਹੁ ਨਾਨਕ! ਗੁਰਿ ਬੰਧਨ
ਕਾਟੇ, ਬਿਛੁਰਤ ਆਨਿ ਮਿਲਾਇਆ॥’’ (ਮ:5/1218)
ਉਪਰੋਕਤ ਤਾਂ ਸਾਡੇ ਨਿਜੀ ਜੀਵਨ ਦੇ ਬੰਧਨਾਂ ਦੀ ਵੀਚਾਰ ਹੈ ਪਰ ਇਸ ਦੇ ਨਾਲ
ਹੀ ਜ਼ਬਰ ਜ਼ੁਲਮ ਅਤੇ ਰਾਜ ਦੇ ਨਸ਼ੇ ਵਿੱਚ ਮੱਤੇ ਲੋਕਾਂ ਦੀ ਗੁਲਾਮੀ ਦੇ ਬੰਧਨ ਵਿੱਚ ਵੀ ਕੌਮਾਂ
ਜਕੜੀਆਂ ਜਾਂਦੀਆਂ ਹਨ। ਕੋਈ ਰੱਬੀ ਰੂਪ ਰਹਿਬਰ ਹੀ ਇਸ ਗੁਲਾਮੀ ਦੇ ਕੈਦਖਾਨੇ ’ਤੋਂ ਮੁਕਤ ਕਰ ਸਕਦਾ
ਹੈ।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਖਾਸ ਕਰਕੇ ਭਾਰਤ ਵਰਸ਼ ਦੇ ਲੋਕਾਂ ਦੀ
ਆਤਮਿਕ, ਰਾਜਨੀਤੀ, ਸਮਾਜਿਕ ਤੇ ਧਾਰਮਿਕ ਦਸ਼ਾ ਵੇਖੀ ਉਨਾਂ ਨੇ ਕੌਮ ਦੇ ਪਤਨ ਦਾ ਪੂਰਾ ਅਨੁਮਾਨ
ਲਾਇਆ, ਰਾਜਿਆਂ, ਪਰਜਾ, ਬ੍ਰਾਹਮਣਾ, ਖਤਰੀਆਂ, ਜੋਗੀਆਂ, ਜੈਨੀਆਂ, ਮੁਸਲਮਾਨਾਂ ਦੀ ਹਾਲਾਤ ਨੂੰ
ਧਿਆਨ ਗੋਚਰੇ ਕੀਤਾ। ਹਾਕਮ ਤੇ ਗੁਲਾਮ ਦੋਹਾਂ ਦੀ ਦਸ਼ਾ ਵੇਖੀ ਕਿ ਕਿਵੇਂ ਜ਼ਮੀਰ, ਕੌਮੀ ਗ਼ੈਰਤ,
ਸਵੈਮਾਣ, ਸ਼ਰਮ ਧਰਮ ਸਭ ਕੁਝ ਅਲੋਪ ਹੋ ਗਿਆ। ਜਾਪਦਾ ਹੈ ‘‘ਥਾਨਸਟ ਜਗ ਭਰਿਸਟ ਹੋਏ, ਡੂਬਤਾ ਇਵ
ਜਗੁ॥’’(ਮ:1/662) ਰਾਹੀਂ ਧਾਰਮਿਕ ਸਥਾਨਾਂ ਦੀ ਦਸ਼ਾ ਵੇਖੀ ਉਨ੍ਹਾਂ ਨੇ ਜੋ ਸਿੱਟੇ ਕੱਢੇ ਉਹ
ਖਿਆਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੇ, ਜਿਵੇਂ ਸਿਆਸਤਦਾਨਾਂ ਬਾਰੇ:- ‘‘ਲਬੁ ਪਾਪੁ
ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ॥’’(ਮ:1/468) ਪਰਜਾ ਬਾਰੇ:- ‘‘ਜੇ ਜੀਵੈ ਪਤਿ ਲਥੀ
ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥’’ (ਮ:1/142) ‘‘ ਕਾਦੀ ਕੂੜੁ ਬੋਲਿ, ਮਲੁ ਖਾਇ॥
ਬ੍ਰਾਹਮਣੁ ਨਾਵੈ, ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ, ਓਜਾੜੇ ਦਾ ਬੰਧੁ॥’’ (ਮ:1/662)‘‘ਖਤ੍ਰੀਆ
ਤਾ ਧਰਮੁ ਛੋਡਿਆ, ਮਲੇਛ ਭਾਖਿਆ ਗਹੀ॥ ਸਿ੍ਰਸਟਿ ਸਭ ਇਕ ਵਰਨ ਹੋਈ, ਧਰਮ ਕੀ ਮਤਿ ਰਹੀ॥’’ (ਮ:1/663) ‘‘ਜੋਗੁ
ਨ ਪਾਇਆ, ਜੁਗਤਿ ਗਵਾਈ॥ ਕਿਤੁ ਕਾਰਣਿ ਸਿਰਿ ਛਾਈ ਪਾਈ॥’’ (ਮ:1/951) ‘‘ ਮੂਰਖਿ ਅੰਧੈ
ਪਤਿ ਗਵਾਈ॥’’ (ਮ:1/467) ‘‘ਸਿਰੁ ਖੋਹਾਇ ਪੀਅਹਿ ਮਲ ਵਾਣੀ, ਜੂਠਾ ਮੰਗਿ ਮੰਗਿ ਖਾਹੀ॥
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ, ਪਾਣੀ ਦੇਖਿ ਸਗਾਹੀ॥’’ (ਮ:1/149) ਕੌਮੀ ਗਿਰਾਵਟ ਜਾਂ
ਗੁਲਾਮੀ ਨੂੰ ਇਸ ਪੱਧਰ ’ਤੇ ਦਰਜ ਕੀਤਾ ਕਿ ‘‘ਗਊ ਬਿਰਾਹਮਣ ਕਉ ਕਰੁ ਲਾਵਹੁ, ਗੋਬਰਿ ਤਰਣੁ ਨ
ਜਾਈ॥ ਧੋਤੀ ਟਿਕਾ ਤੈ ਜਪਮਾਲੀ, ਧਾਨੁ ਮਲੇਛਾਂ ਖਾਈ॥ ਅੰਤਰਿ ਪੂਜਾ ਪੜਹਿ ਕਤੇਬਾ, ਸੰਜਮ ਤੁਰਕਾ
ਭਾਈ॥’’(ਮ:1/471) ‘‘ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ! ਕੂੜੁ ਰਹਿਆ ਭਰਪੂਰਿ॥’’(ਮ:1/471) ‘‘
ਕਾਜੀਆ ਬਾਮਣਾ ਕੀ ਗਲ ਥਕੀ , ਅਗਦੁ ਪੈੜ ਸੈਤਾਨੁ ਵੇ ਲਾਲੋ॥’’ (ਮ:1/722) ਉਪਰੋਕਤ ਬਚਨਾਂ
ਰਾਹੀਂ ਸਤਿਗੁਰੂ ਜੀ ਨੇ ਤ੍ਰਾਸਦੀ ਭਰੀ ਤਰਸਯੋਗ ਦਸ਼ਾ ਨੂੰ ਬਿਆਨ ਕੀਤਾ ਕਿ ਭਾਰਤ ਵਾਸੀ ਆਪਣੀ ਆਤਮਿਕ
ਉੱਚਤਾ, ਪਵਿੱਤਰਤਾ, ਆਚਰਨ ਦਾ ਜ਼ਬਤ, ਨਿਰਭੈਤਾ, ਸਭਿਆਚਾਰ ਦਾ ਮਾਣ ਤੇ ਆਪਣੀ ਆਜ਼ਾਦ ਸੁਤੰਤਰ ਹਸਤੀ
ਦਾ ਬਲ ਤੇ ਸੂਝ ਗਵਾ ਬੈਠੇ ਹਨ ਉਹ ਸਰੀਰਕ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਪਰ ਅਧੀਨਤਾ ਦੇ ਬੰਧਨ
ਵਿੱਚ ਬੱਝ ਚੁੱਕੇ ਹਨ। ਹਾਕਮ ਸ਼੍ਰੇਣੀ ਰਾਜ ਮੱਦ ਵਿੱਚ ਗ਼ਲਤਾਨ ਸੀ ਪੜ੍ਹੇ ਲਿਖੇ ਖੁਸ਼ਾਮਦੀ ਧਾਰਮਿਕ
ਆਗੂ ਆਦਿ ਉਨ੍ਹਾਂ ਨਾਲ ਰਲ ਕੇ ‘‘ਹਰਣਾਂ ਬਾਜਾਂ ਤੈ ਸਿਕਦਾਰਾਂ, ਏਨ੍ਹਾ ਪੜ੍ਹਿਆ ਨਾਉ॥’’
(ਮ:1/1288) ਦਾ ਸੁਖ ਐਸ਼ੋ ਆਰਾਮ ਮਾਣ ਰਹੇ ਸਨ ਪਰਜਾ ਆਤਮਿਕ ਤੇ ਆਚਰਨਕ ਤੌਰ ’ਤੇ ਐਸੀ ਨਿਰਬਲ ਹੋ
ਚੁੱਕੀ ਸੀ ਕਿ ਉਹ ਜੁਲਮ ਤੇ ਜਾਲਮ ਵਿਰੁਧ ਆਵਾਜ਼ ਨਹੀਂ ਉਠਾ ਸਕਦੀ ਸੀ। ਇਸ ਤਰ੍ਹਾਂ ਇੱਥੇ ਦੇ ਵਾਸ਼ੀ
ਸ਼ਰਮ ਧਰਮ ਨੂੰ ਤਿਲਾਂਜਲੀ ਦੇ ਕੇ ਹਾਕਮ ਸ਼੍ਰੇਣੀ ਨਾਲ ਮਿਲ ਕੇ ਸਤਾਇਆਂ ਹੋਇਆਂ ਨੂੰ ਹੋਰ ਸਤਾਉਣ ’ਤੇ
ਲੱਗੇ ਹੋਏ ਸਨ। ਮਾਨਸਿਕ ਰਾਜਨੀਤਕ ਭੈ ਨੇ ਸਾਰੀ ਕੌਮ ਨੂੰ ਮੁਰਦਾ ਕਰ ਦਿੱਤਾ ਸੀ। ਗੁਰੂ ਨਾਨਕ
ਸਾਹਿਬ ਜੀ ਨੇ ਗੁਰਬਾਣੀ ਦੇ ਬਚਨ ਰੂਪ ਤੀਰ ਨਾਲ ਮਨੁੱਖੀ ਹਿਰਦਿਆਂ ਨੂੰ ਟੁੰਬਿਆ,
ਜ਼ਾਲਮ
ਦੇ ਜ਼ੁਲਮ ਵਿਰੁਧ ਲੋਕਾਂ ਨੂੰ ਲਾਮ-ਬੰਦ ਕਰਨ ਦਾ ਉਪਰਾਲਾ ਕੀਤਾ ਉਹ ਬਾਬਰ ਦੀ ਜ਼ੇਲ ਵਿੱਚ ਬਾਬਰ
ਸਾਹਮਣੇ ਗਏ, ਮਲਕ ਭਾਗੋ ਸਾਹਮਣੇ ਦਿ੍ਰੜਤਾ ਨਾਲ ਆਪਣੇ ਵੀਚਾਰ ਰੱਖੇ ਭਾਵ ਜ਼ਾਲਮ ਦੇ ਫੋਕੇ ਧਰਮ ਦੇ
ਪਾਜ ਉਘਾੜੇ। ਨਿਰਭੈਤਾ ਤੇ ਆਤਮਿਕ ਉੱਚਤਾ ਦਾ ਉਤਸਾਹ ਕੌਮੀ ਪੱਧਰ ਤੇ ਆਉਣ ਲੱਗਾ। ਗੁਰੂ ਅੰਗਦ ਦੇਵ
ਜੀ ਹਮਾਯੂੰ ਸਾਹਮਣੇ ਡਟ ਗਏ, ਗੁਰੂ ਅਮਰਦਾਸ ਜੀ; ਅਕਬਰ ਦੇ ਤੇਜ ਪ੍ਰਤਾਪ ’ਤੋਂ ਪ੍ਰਭਾਵਤ ਨਾ ਹੋਏ,
ਗੁਰੂ ਰਾਮਦਾਸ ਜੀ ਨੇ ਅਕਬਰ ਦੇ ਦਰਬਾਰ ਵਿੱਚ ਇਹ ਸਾਬਤ ਕਰ ਦਿੱਤਾ ਕਿ ਆਚਰਣਹੀਣ ਧਾਰਮਿਕ ਆਗੂ
ਅਕਲੋਂ ਵੀ ਖ਼ਾਲੀ ਹੁੰਦੇ ਹਨ, ਪੰਜਵੇਂ ਗੁਰਦੇਵ ਜੀ ਨੇ ਹਾਕਮ ਕਟੜ ਧਰਮੀ ਲੋਕਾਂ ਦੀ ਮਰਜੀ ਵਿਰੱੁਧ
ਜਾ ਕੇ ਆਪਣੀ ਸ਼ਹਾਦਤ ਦੇ ਕੇ ਮਾਨਵਤਾ ਤੇ ਸਿੱਖ ਕੌਮ ਅੰਦਰ ਨਵੀਂ ਰੂਹ ਫੂਕ ਦਿੱਤੀ, ਜਿਸ ਦੇ ਸਦਕਾ ‘‘ਛਠਮੁ
ਪੀਰੁ ਬੈਠਾ ਗੁਰੁ ਭਾਰੀ॥’’ (ਵਾਰ1/48) ਦੇ ਸ਼ਾਖਸ਼ਾਤ ਦਰਸ਼ਨ ਲੋਕਾਈ ਨੂੰ ਪ੍ਰਾਪਤ ਹੋਏ, ਜਿਸ ਨੇ
ਅਕਾਲ ਬੁੰਗਾ ਸਥਾਪਤ ਕਰਕੇ ਜ਼ਾਲਮ ਰਾਜ ਸ਼ਕਤੀ ਵਿਰੁੱਧ ਆਪਣਾ ਰਾਜ ਤਖ਼ਤ ਹੀ ਕਾਇਮ ਕਰ ਲਿਆ।
ਮੀਰੀ-ਪੀਰੀ ਭਾਵ ਭਗਤੀ-ਸ਼ਕਤੀ, ਦੇਗ਼ ਤੇਗ ਦੀ ਫ਼ਤਿਹ ਲਈ ਆਪ ਜੀ ਨੇ ਸਿੱਖਾਂ ਨੂੰ ਗੁਰੂ ਦਰਬਾਰ ਵਿੱਚ
ਚੰਗੇ ਘੋੜ ਸਵਾਰ, ਆਪਣੀਆਂ ਜਵਾਨੀਆਂ ਤੇ ਵਧੀਆ ਸ਼ਸਤ੍ਰ ਭੇਟ ਕਰਨ ਲਈ ਹੁਕਮ ਕੀਤਾ ਜਿਸ ਨੂੰ ਕੌਮ ਨੇ
ਅਕਾਲੀ ਹੁਕਮ ਮੰਨ ਸਿਰ ਮੱਥੇ ਸਵੀਕਾਰਿਆ। ਪਰ ‘‘ਜੇ ਕੋ ਬੋਲੈ ਸਚੁ, ਕੂੜਾ ਜਲਿ ਜਾਵਈ॥’’(646)
ਸਮੇਂ ਦੇ ਹਾਕਮ ਇਹ ਸਭ ਕਿਵੇਂ ਬਰਦਾਸਤ ਕਰਦੇ। ਜਹਾਂਗੀਰ ਨੇ ਜੁਲਾਈ 1611 ਵਿੱਚ ਮੁਰਤਜ਼ਾ ਖਾਂ (ਸ਼ੇਖ
ਫ਼ਰੀਦ ਬੁਖਾਰੀ) ਜੋ ਅਤਿ ਦਾ ਜ਼ਾਲਮ ਕੱਟੜ ਜ਼ਨੂਨੀ ਅਧਰਮੀ ਸੀ, ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ,
ਉਹ ਪਹਿਲਾਂ ਵੀ 1608 ਤੱਕ ਇਸ ਪਦਵੀ ’ਤੇ ਰਹਿ ਚੁੱਕਾ ਸੀ ਉਸ ਨੇ ਸੂਹੀਏ ਭੇਜ ਕੇ ਗੁਰੂ ਕੇ ਚੱਕ
ਅੰਮਿ੍ਰਤਸਰ ਦੀਆਂ ਸਰਗਰਮੀਆਂ ’ਤੇ ਡੂੰਘੀ ਨਜ਼ਰਸਾਨੀ ਸ਼ੁਰੂ ਕਰ ਦਿੱਤੀ ਗੁਰੂ ਅਰਜਨ ਸਾਹਿਬ ਜੀ ਦੀ
ਸ਼ਹੀਦੀ ਕਾਰਨ ਉਹ ਸਿੱਖਾਂ, ਉਦਾਰਚਿਤ ਮੁਸਲਮਾਨ
ਤੇ ਧਰਮੀ ਲੋਕਾਂ ਵਿੱਚ ਪਹਿਲਾਂ ਹੀ ਬਦਨਾਮ ਸੀ। ਇਸ ਲਈ ਉਸ ਨੇ ਆਪ ਸਿੱਧੀ ਕਾਰਵਾਈ ਕਰਨ ਦੀ ਥਾਂ
ਝੂਠ ਦਾ ਪੁਲੰਦਾ ਤਿਆਰ ਕਰਕੇ ਸਾਰੀ ਰਿਪੋਰਟ ਜਹਾਂਗੀਰ ਨੂੰ ਭੇਜ ਦਿੱਤੀ, ਫਿਰ ਸੰਮਨ ਜਾਰੀ ਕਰ ਕੇ
ਜਹਾਂਗੀਰ ਨੇ ਛੇਵੇਂ ਪਾਤਿਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ, ਇਹ ਉਹ ਕਿਲਾ ਸੀ
ਜਿੱਥੇ ਰਾਜਸੀ ਕੈਦੀ ਹੀ ਰਖੇ ਜਾਂਦੇ ਸਨ, ਜਿਨ੍ਹਾਂ ਨੂੰ ਹੌਲੀ ਹੌਲੀ ਜ਼ਹਿਰ ਦੇ ਕੇ ਖ਼ਤਮ ਕਰ ਦਿੱਤਾ
ਜਾਂਦਾ ਸੀ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸਮੇਂ ਨੂੰ ਸੰਭਾਲਿਆ ਕਿ ਇਸ ਸਮੇਂ ਸਿੱਖੀ
ਕਿਤੇ ਮੀਣਿਆਂ ਵੱਲ ਹੀ ਨਾ ਝੱੁਕ ਜਾਏ, ਸੋ ਉਨ੍ਹਾਂ ਧਰਮ ਪ੍ਰਚਾਰ ਦਾ ਮਹਾਨ ਕਾਰਜ ਆਪਣੇ ਹੱਥ ਲਿਆ
ਚੌਂਕੀਆਂ ਕੱਢਣ ਦੀ ਪਰੰਪਰਾ ਕਾਇਮ ਕੀਤੀ। ਇਸ ਮਰਯਾਦਾ ਦਾ ਭਾਵ ਹੀ ਰੋਸ ਮਾਰਚ ਜਾਂ ਰੋਸ ਜਲੂਸ ਸੀ।
ਚੌਂਕੀਆਂ ਬਣਾ ਕੇ ਪੰਜਾਬ ਦੇ ਪਿੰਡਾਂ ਵਿੱਚ ਭੇਜੀਆਂ ਜੋ ਗਤੀ ਸਮੇਂ ਕੇਵਲ ਸ਼ਬਦ ਕੀਰਤਨ ਵਾਰਾਂ ਪੜ੍ਹ
ਕੇ ਲੋਕਾਂ ਸੰਗਤਾਂ ਨੂੰ ਜਾਗ੍ਰਤ ਕਰਦੇ, ਇਸ ਤਰ੍ਹਾਂ ਪੂਰੇ ਪੰਜਾਬ ਅੰਦਰ ਗੁਰੂ ਜੀ ਦੀ ਗਿ੍ਰਫਤਾਰੀ
ਵਿਰੁਧ ਰੋਸ ਫੈਲ ਗਿਆ। ਹਰਿਮੰਦਰ ਸਾਹਿਬ ਵਿੱਖੇ ਬਾਬਾ ਬੁੱਢਾ ਜੀ ਆਪ ਚੌਂਕੀ ਕੱਢਦੇ ਇਸ ਤਰ੍ਹਾਂ
ਗੁਰੂ ਘਰ ਦਾ ਪੈਗ਼ਾਮ ਘਰ-ਘਰ ਪੁੱਜ ਗਿਆ ਪੂਰੇ ਪੰਜਾਬ ਵਿੱਚ ਇਕ ਜੋਸ਼ੀਲਾ ਵਾਤਾਵਰਨ ਬਣ ਗਿਆ ਸਿੱਖਾਂ
ਵਿੱਚ ਗੁਰੂ ਮਿਲਾਪ ਲਈ ਉਤਸ਼ਾਹ ਕਾਇਮ ਹੋ ਗਿਆ। ਇਕ ਇਕ ਚੌਂਕੀ ਅਣਦਿੱਸੇ ਇਨਕਲਾਬ ਦਾ ਚਿੰਨ੍ਹ ਸੀ।
1618 ਵਿੱਚ ਜ਼ਾਲਮ ਮੁਰਤਜ਼ਾ ਖਾਂ ਦੀ ਮੌਤ ਹੋ ਗਈ। ਗੁਰੂ ਜੀ ਦੇ ਹਕ ਵਿੱਚ ਬਣਿਆ ਮਾਹੌਲ ਵੇਖਦਿਆਂ
ਛੇਵੇਂ ਪਾਤਿਸ਼ਾਹ ਜੀ ਨੂੰ ਰਿਹਾ ਕਰਨ ਲਈ ਹੁਕਮ ਕਰ ਦਿੱਤਾ ਪਰ ਗੁਰੂ ਜੀ ਨੇ ਸ਼ਰਤ ਰੱਖੀ ਕਿ ਮੈਂ ਤਦ
ਹੀ ਕਿਲੇ ਜਾਂ ਕੈਦ ’ਤੋਂ ਬਾਹਰ ਜਾਵਾਂਗਾ ਜਦੋਂ ਸਾਰੇ ਕੈਦੀ ਰਿਹਾ ਕਰ ਦਿੱਤੇ ਜਾਣ। ਬਾਦਸ਼ਾਹ ਨੇ
ਗੁਰੂ ਜੀ ਦਾ ਇਮਤਿਹਾਸ ਲੈਣ ਲਈ ਕਹਿ ਦਿੱਤਾ ਕਿ ਜਿੰਨੇ ਕੈਦੀ ਤੁਹਾਡੇ ਚੋਲੇ ਦੀਆਂ ਤਣੀਆਂ (ਕਲੀਆਂ)
ਪਕੜ ਕੇ ਬਾਹਰ ਜਾ ਸਕਦੇ ਹਨ, ਉਹ ਰਿਹਾ ਹੋ ਜਾਣਗੇ ਪਰ ਕੈਦੀ ਰਾਜੇ ਤਾਂ ਗਿਣਤੀ ਵਿੱਚ 52 ਸਨ, ਜੋ
ਸਾਰੇ ਹੀ ਹਿੰਦੂ ਸਨ। ਇਸ ਲਈ ਰੱਬੀ ਰੂਪ ‘‘ਅਰਜਨ ਕਾਇਆ ਪਲਟਿ ਕੈ, ਮੂਰਤਿ ਹਰਗੋਬਿੰਦ ਸਵਾਰੀ॥’’(ਵਾਰ1/48)
ਨੇ 52 ਕਲੀਆਂ ਦਾ ਚੋਲਾ ਪਹਿਨ ਕੇ ਕੈਦੀ ਰਾਜਿਆਂ ਨੂੰ ਮੁਕਤ ਕਰਾ ਦਿੱਤਾ। ਉਸ ਦਿਨ ’ਤੋਂ ਛੇਵੇਂ
ਗੁਰੂ ਜੀ ਨੂੰ ਬੰਦੀ ਛੋੜ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਗੁਰੂ ਜੀ ਅਤੇ ਰਾਜਿਆਂ ਦੀ ਰਿਹਾਈ 26
ਅਕਤੂਬਰ 1619 ਨੂੰ ਹੋਈ। ਅਜਿਹੇ ਗੁਰੂ ਸਤਿਗੁਰੂ ਜੀ ਦੀ ਵਡਿਆਈ ਕਰਦਿਆਂ ਭਾਈ ਗੁਰਦਾਸ ਜੀ ਨੇ ਵਾਰ
ਨੰ. 26 ਦੀ ਪਉੜੀ ਨੰ.20 ਵਿੱਚ ਇਹ ਬਚਨ ਅੰਕਤ ਕੀਤੇ ਹਨ:- ‘‘ਸਤਿਗੁਰ ਪਾਰਸਿ ਪਰਸਿਐ, ਕੰਚਨੁ
ਕਰੈ ਮਨੂਰ ਮਲੀਣਾ॥ ਸਤਿਗੁਰ ਬਾਵਨੁ ਚੰਦਨੋ, ਵਾਸੁ ਸੁਵਾਸੁ ਕਰੈ ਲਾਖੀਣਾ॥ ਸਤਿਗੁਰ
ਪੂਰਾ ਪਾਰਿਜਾਤੁ, ਸਿੰਮਲੁ ਸਫਲੁ ਕਰੈ ਸੰਗਿ ਲੀਣਾ॥ ਮਾਨ ਸਰੋਵਰੁ ਸਤਿਗੁਰੂ, ਕਾਗਹੁ ਹੰਸ
ਜਲਹੁ ਦੁਧੁ ਪੀਣਾ॥ ਗੁਰ ਤੀਰਥੁ ਦਰੀਆਉ ਹੈ, ਪਸੂ ਪਰੇਤ ਕਰੈ ਪਰਬੀਣਾ॥ ਸਤਿਗੁਰੁ
ਬੰਦੀਛੋੜੁ ਹੈ, ਜੀਵਣ ਮੁਕਤਿ ਕਰੈ ਓਡੀਣਾ॥ ਗੁਰਮੁਖਿ ਮਨ ਅਪਤੀਜੁ ਪਤੀਣਾ॥20॥ (ਵਾਰ 26)
ਆਉ ਬੰਦੀ ਛੋੜ ਦਿਵਸ ਦੀ ਯਾਦ ਵਿੱਚ ‘‘ਗਈ ਬਹੋੜੁ ਬੰਦੀ ਛੋੜੁ,
ਨਿਰੰਕਾਰੁ ਦੁਖਦਾਰੀ॥’’(ਮ:5/524) ਦਾਤੇ ਅੱਗੇ ਅਰਦਾਸ ਕਰੀਏ ਕਿ ਸਚੇ ਪਾਤਿਸ਼ਾਹ ਜਿਵੇਂ
ਗਵਾਲੀਅਰ ਦੇ ਕਿਲੇ ਵਿੱਚੋਂ ਉਨ੍ਹਾਂ ਰਾਜਿਆਂ ਨੂੰ ਮੁਕਤੀ ਦਿੱਤੀ। ਅੱਜ ਸਿੱਖ ਕੌਮ ਵੀ ਨਸ਼ਿਆਂ,
ਮਨਮਤਿ, ਅਨਮਤਿ, ਮੋਹਨ ਭਾਗਵਤ, ਕੂੜੀ ਰਾਜਨੀਤੀ, ਪਾਖੰਡੀ ਡੇਰਾਬਾਦ ਤੇ ਧਰਮ ਦੇ ਠੇਕੇਦਾਰਾਂ ਦੇ
ਕਿਲੇ ਵਿੱਚ ਕੈਦ ਹੈ ਇਸ ਤੇ ਕਿਰਪਾ ਕਰੋ ਤਾਂ ਕਿ ਇਸ ਦੇ ਨਿਆਰੇਪਨ ਨੂੰ ਮੁਕਤੀ ਆਜ਼ਾਦੀ ਮਿਲ ਸਕੇ
ਅਤੇ ਹਮੇਸਾਂ ਯਾਦ ਕਰਦਾ ਰਹੇ ਕਿ ‘‘ਸਤਿਗੁਰੁ ਬੰਦੀਛੋੜੁ ਹੈ, ਜੀਵਣ ਮੁਕਤਿ ਕਰੈ ਓਡੀਣਾ॥’’
08/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵੇਦਨ ਉੱਠਦੇ ਦਿਲੋਂ, ਜੋ ਕਿਵੇਂ ਆਖਾਂ? , ਦਿਲ ਦਾ ਦਰਦ ਨਾ ਕਲਮ ਤੋਂ ਕਿਹਾ ਜਾਂਦਾ।
ਤੈਨੂੰ ਮਿਲਣ ਦੀ ਤਾਂਘ ਹੁਣ ਬਣੀ ਬਿਰਹਾ, ਹੋਰ ਵਿਛੁੜਣਾ ਨਹੀਂ ਹੁਣ ਸਿਹਾ ਜਾਂਦਾ।
ਨੇੜੇ ਹੁੰਦਿਆਂ ਵੀ ਬੜੀ ਦੂਰ ਹੋਇਓਂ, ਦੂਰੀ ਵੱਢਦੀ ਰੂਹ ਪਸ਼ੇਮਾਨ ਹੋਈ,
ਦੂਰੀ ਕੱਟਦੇ ਤੇ ਵੇਦਨ ਛੰਡਦੇ ਹੁਣ, ਆ ਮਿਲ, ਮਿਲਣ ਬਿਨ ਇੱਕ ਪਲ ਨਾ ਰਿਹਾ ਜਾਂਦਾ।
ਪੰਛੀ ਚਹਿਕਦੇ, ਕੁਦਰਤ ਦੇ ਰੰਗ ਨਿੱਖਰੇ, ਚਾਰੇ ਪਾਸੇ ਹੀ ਰੌਣਕਾਂ ਪਸਰੀਆਂ ਨੇ।
ਜਿੱਧਰ ਵੇਖਦਾਂ ਦਿਸ ਰਿਹਾ ਠਾਠ ਤੇਰਾ, ਖਿੜੇ ਸਰ੍ਹੋਂ-ਫੁਲ ਤੇ ਕਣਕਾਂ ਨਿਸਰੀਆਂ ਨੇ।
ਰੁੱਖ ਰਿਵੀ ਵਿੱਚ ਝੂਲਦੇ ਮਸਤ ਹੋ ਕੇ, ਮਿਹਰਾਂ ਤੇਰੀਆਂ ਮਾਣਦੇ ਮਸਤ ਹੋ ਕੇ,
ਨਜ਼ਰ ਦਾਸ ਤੇ ਵੀ ਛੇਤੀਂ ਪਾਈਨ ਦਾਤਾ, ਬਾਹਾਂ ਤੇਰੇ ਵਲ ਚਿਰਾਂ ਤੋਂ ਉਲਰੀਆਂ ਨੇ।
ਤੂੰ ਏਂ ਦਤਾਤ ਭਿਖਾਰੀ ਹਾਂ ਮਹਿਲ ਤੇਰੇ, ਪਾ ਦੇ ਭਿਛਿਆ ਨਾਮ ਦੀ ਝੋਲ ਮੇਰੀ,
ਸੋਚਾਂ ਹੋਰ ਨਾ ਆਉਣ ਮਨ ਟੇਕ ਲੱਗੇ, ਇੱਕ ਆਵੇ ਤਾਂ ਆਵੇ ਬੱਸ ਯਾਦ ਤੇਰੀ,
ਤੇਰੇ ਮਿਲਣ ਦੀ ਆਸ ਵਿੱਚ ਉਮਰ ਗੁਜ਼ਰੀ, ਹੁਣ ਵੀ ਮਿਲੇਂ ਨਾ, ਫੇਰ ਕੀ ਖੱਟਿਆ ਮੈਂ,
ਦੇ ਦੇ ਦਰਸ ਆ, ਮਿਹਰ ਕਰ ਸਾਈਂ ਮੇਰੇ, ਸਾਸ ਤੜਪਦੇ ਲਾਵੀਂ ਨਾ ਹੋ ਦੇਰੀ।
08/10/14)
ਡਾ: ਗੁਰਮੀਤ ਸਿੰਘ ਬਰਸਾਲ
ਇੰਡੀਆਨਾ ਦੀ ਵਿਸ਼ਵ ਸਿੱਖ ਕਾਨਫਰੰਸ ਦੀ ਬੇ-ਮਿਸਾਲ ਸਫਲਤਾ
ਗੁਰਮਤਿ ਪ੍ਰਚਾਰ ਸੋਸਾਇਟੀ ਇੰਡੀਆਨਾ ਵੱਲੋਂ ਇੰਡੀਅਨ ਐਪਲਸ ਵਿੱਚ ਜਾਗਰੂਕ ਸਿਰਾਂ ਨੂੰ
ਨਾਲ ਲੈਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਨੂੰ ਸਮਰਪਿਤ ਸਿੱਖ ਮਸਲਿਆਂ ਤੇ ਵਿਚਾਰਾਂ ਅਤੇ
ਉਹਨਾਂ ਦੇ ਹੱਲ ਲੱਭਣ ਲਈ ਇਕ ਵਿਸ਼ਾਂਲ ਕਾਨਫਰੰਸ ਕੀਤੀ ਗਈ ।ਇਹ ਕਾਨਫਰੰਸ ਇਸੇ ਸਾਲ ਵਿੱਚ ਹੋਈਆਂ
ਜਾਗਰੂਕ ਕਾਨਫਰੰਸਾਂ ਅਤੇ ਸੈਮੀਨਾਰਾਂ ਦਾ ਸਿਖਰ ਹੋ ਨਿਬੜੀ । ਇੰਡੀਆ, ਕਨੇਡਾ ਅਤੇ ਅਮਰੀਕਾ ਦੀਆਂ
ਵੱਖ ਵੱਖ ਸਟੇਟਾਂ ਤੋਂ ਸੰਗਤਾਂ ਦੇ ਕਾਫਲੇ ਕਾਰਾਂ, ਟਰੱਕਾਂ ਅਤੇ ਜਹਾਜਾਂ ਰਾਹੀਂ ਹੁੰਮ-ਹੁਮਾਕੇ
ਪੁੱਜੇ। ਕਾਨਫਰੰਸ ਵਿੱਚ ਸੰਗਤਾਂ ਨੇ ਜਿੱਥੇ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਬਚਨਬੱਧਤਾ ਦੁਹਰਾਈ ਉੱਥੇ
ਬਚਿਤਰ ਨਾਟਕ ਨੂੰ ਕੌਮ ਦੇ ਵਿਹੜੇ ਚੋਂ ਲਾਂਭੇ ਕਰਨ ਦੇ ਨਾਲ ਸਿੱਖ ਰਹਿਤ ਮਰਿਆਦਾ ਨੂੰ ਵੀ ਕੇਵਲ ਤੇ
ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹੀ ਕਰਨ ਦੀ ਲੋੜ ਤੇ ਜੋਰ ਦਿੱਤਾ ਗਿਆ। ਸੰਗਤਾਂ ਨੂੰ ਹਰ
ਪ੍ਰਕਾਰ ਦੇ ਸਾਧਾਂ ਸੰਤਾਂ ਸੰਪਰਦਾਵਾਂ ਡੇਰੇਦਾਰਾਂ ਰੂਪੀ ਵਿਚੋਲਿਆਂ ਨੂੰ ਲਾਂਭੇ ਕਰਦਿਆਂ ਖੁਦ
ਗੁਰੂ ਦੀ ਬਾਣੀ ਪੜਨ ਅਤੇ ਪ੍ਰਚਾਰਨ ਦਾ ਸੱਦਾ ਦਿੱਤਾ ਗਿਆ।
ਕਾਨਫਰੰਸ ਤੋਂ ਇਕ ਦਿਨ ਪਹਿਲਾਂ ਪ੍ਰਬੰਧਕਾਂ ਵੱਲੌ ਐਂਬਰ ਇੰਡੀਅਨ ਰੈਸਟੋਰੈਂਟ ਵਿੱਚ ਵਿਸ਼ੇਸ਼ ਲੰਚ ਦਾ
ਪ੍ਰਬੰਧ ਕੀਤਾ ਗਿਆ ਸੀ ਜਿੱਥੇ ਕਿ ਕਾਨਫਰੰਸ ਦੀ ਰੂਪ ਰੇਖਾ ਸਾਂਝੀ ਕਰਕੇ ਹਰ ਗਿਲੇ ਸ਼ਿਕਵੇ ਨੂੰ
ਲਾਂਭੇ ਕਰ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਲੋੜੀਦੀਆਂ ਵਿਚਾਰਾਂ ਕੀਤੀਆਂ ਗਈਆਂ । ਸ ਰੇਸ਼ਮ ਸਿੰਘ
ਇੰਡੀਆਨਾ ਨੇ ਇਸ ਵਿਚਾਰ ਗੋਸ਼ਟੀ ਨੂੰ ਵਧੀਆ ਤਰੀਕੇ ਨਾਲ ਚਲਾਇਆ। ਸ਼ਾਮ ਨੂੰ ਰੇਡੀਓ ਚੰਨ ਪ੍ਰਦੇਸੀ ਤੇ
੩-੪ ਘੰਟੇ ਦਾ ,ਕਾਨਫਰੰਸ ਦੇ ਵਿਸ਼ਿਆਂ ਵਾਰੇ ਟਾਕ ਸ਼ੋ ਕੀਤਾ ਗਿਆ ਜਿਸ ਨੂੰ ਦਲਜੀਤ ਸਿੰਘ ਇੰਡੀਆਨਾ
(ਅਖੌਤੀ ਸੰਤਾਂ ਦੇ ਕੌਤਕ ਫੇਸਬੁਕ ਗਰੁੱਪ) ਨੇ ਹੋਸਟ ਕੀਤਾ। ਸੰਗਤਾਂ ਨੇ ਫੋਨਾਂ ਰਾਹੀਂ ਗੁਰਮਤਿ ਦੇ
ਵੱਖ ਵੱਖ ਵਿਸਿਆ ਤੇ ਸਵਾਲ ਕਿਤੇ ਜਿਨਾਂ ਦੇ ਢੁਕਵੇਂ ਜਵਾਬ ਬੁਲਾਰਿਆਂ ਵੱਲੋਂ ਦਿੱਤੇ ਗਏ। ਟਾਕ ਸ਼ੋ
ਵਿੱਚ ਡਾ ਗੁਰਮੀਤ ਸਿੰਘ ਬਰਸਾਲ, ਗੁਰਿੰਦਰਪਾਲ ਸਿੰਘ ਧਨੌਲਾ, ਕੁਲਦੀਪ ਸਿੰਘ ਸ਼ੇਰੇ ਪੰਜਾਬ, ਸਰਬਜੀਤ
ਸਿੰਘ ਸੈਕਰਾਮੈਂਟੋ ਅਤੇ ਪਰਮਜੀਤ ਸਿੰਘ ਉੱਤਰਾਖੰਡ ਅਤੇ ਕੁਝ ਹੋਰ ਬੁਲਾਰਿਆਂ ਨੇ ਹਿੱਸਾ ਲਿਆ ।
ਕਾਨਫਰੰਸ਼ ਇੰਡੀਅਨ ਐਪਲਸ ਦੇ ਇਕ ਬਹੁਤ ਵੱਡੇ ਕਾਨਫਰੰਸ ਹਾਲ ਵਿੱਚ ਆਯੋਜਤ ਕੀਤੀ ਗਈ ਸੀ ।ਚਾਹ ਪਾਣੀ
ਤੋਂ ਬਾਅਦ ਜਿਵੇਂ ਹੀ ਕਾਨਫਰੰਸ ਦਾ ਆਗਾਜ ਹੋਇਆ ਤਾਂ ਸੰਗਤਾਂ ਦਾ ਹੜ ਆਉਣਾ ਸ਼ੁਰੂ ਹੋ ਗਿਆ । ਜਲਦੀ
ਹੀ ਵੱਡਾ ਹਾਲ ਖਚਾ-ਖਚ ਭਰ ਗਿਆ। ਕਾਨਫ਼ਰੰਸ ਵਿਚ ਸ਼ਾਮਲ ਪੰਥਕ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ
ਦੀ ਗੁਰਤਾ ਨੂੰ ਚੈਲੰਜ ਕਰਨ ਅਤੇ ਸ਼ਬਦ ਗੁਰੂ ਸਿਧਾਂਤ ਦੇ ਮੂਲ ਆਧਾਰ ਨਾਲੋਂ ਸਿੱਖ ਨੂੰ ਵੱਖ ਕਰਨ ਲਈ
ਬਚਿੱਤਰ ਨਾਟਕ ਵਰਗੀਆਂ ਅਸ਼ਲੀਲ ਲਿਖਤਾਂ ਦੇ ਸੰਗ੍ਰਹਿ ਨੂੰ ਜ਼ਬਰਦਸਤੀ ਗੁਰੂ ਬਾਣੀ ਸਾਬਤ ਕਰਨ ਲਈ
ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਡੂੰਘੀ ਚਿੰਤਾ ਵਿਅਕਤ ਕਰਦਿਆਂ ਸਿੱਖ ਪੰਥ ਨੂੰ ਸੁਚੇਤ ਕੀਤਾ ਕਿ
ਗੁਰੂ ਸਾਹਿਬ ਦੇ ਹੁਕਮ ਗੁਰੂ ਮਾਨਿਓ ਗ੍ਰੰਥ ਦੀ ਰੌਸ਼ਨੀ ਵਿਚ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ
ਕਿਸੇ ਰਚਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਜਾਂ ਗੁਰੂ ਸਾਹਿਬ ਵੱਲੋਂ ਸਿੱਖ ਨੂੰ ਸਮਝਾਈ
ਜੀਵਨ ਸ਼ੈਲੀ ਤੇ ਖਰੀ ਨਾਂ ਉੱਤਰਦੀ ਹੋਵੇ, ਨੂੰ ਮੁੱਢੋਂ ਰੱਦ ਕਰ ਦੇਣ।
ਕੁਲਦੀਪ ਸਿੰਘ ਨਿਊਯਾਰਕ (ਵੇਕ-ਅੱਪ ਖਾਲਸਾ) ਅਤੇ ਮਨਦੀਪ ਸਿੰਘ ਟਰਾਂਟੋ ਨੇ ਬਹੁਤ ਹੀ ਖੂਬਸੂਰਤੀ
ਨਾਲ ਸਟੇਜ ਦੀ ਸੇਵਾ ਸੰਭਾਲੀ । ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਰਬ ਉੱਚਤਾ
ਵਾਰੇ ਬੋਲਦੇ ਕੇਵਲ ਤੇ ਕੇਵਲ ਇੱਕ ਹੀ ਗ੍ਰੰਥ ਦੀ ਬਾਣੀ ਨੂੰ ਗੁਰੂ ਮੰਨਣ ਦੀ ਤਾਕੀਦ ਕੀਤੀ ।ਸ਼ਿਕਾਗੋ
ਤੋਂ ਆਏ ਸਰਵਣ ਸਿੰਘ ਨੇ ਪਰੌਜੈਕਟਰ ਨਾਲ ਪਹਿਲੇ ਅਤੇ ਦੂਜੇ ਮਹਾਂਯੁੱਧਾਂ ਦੌਰਾਨ ਸ਼ਹੀਦਾਂ ਹੋਏ ਸਿੱਖ
ਫੌਜੀਆਂ ਦੀਆਂ ਉਦੋਂ ਦੀਆਂ ਤਸਵੀਰਾਂ ਦਿਖਾਕੇ ਦੱਸਿਆ ਕਿ ਇਹਨਾਂ ਯੁੱਧਾਂ ਵਿੱਚ ੮੩੦੦੦ ਸਿੱਖ ਸ਼ਹੀਦ
ਹੋਏ ਸਨ ਜਿਨਾਂ ਵਾਰੇ ਮੈਮੋਰੀਅਲ ਡੇ ਸਮੇਂ ਇੱਥੌਂ ਦੇ ਵਸਨੀਕਾਂ ਨੂੰ ਜਾਣੂ ਕਰਵਾਉਣ ਦੀ ਲੋੜ ਹੈ ।
ਉਹਨਾਂ ਕਿਹਾ ਕਿ ਅਗਰ ਅਸੀਂ ਇਹਨਾਂ ਮੁਲਖਾਂ ਵਿੱਚ ਸ਼ਹੀਦਾਂ ਦੇ ਮੈਮੋਰੀਅਲ ਡੇ ਨੂੰ ਇਹਨਾਂ ਲੋਕਾਂ
ਨਾਲ ਰਲ ਮਿਲ ਮਨਾਉਂਦੇ ਹੋਏ ਅਜਿਹੀਆਂ ਤਸਵੀਰਾਂ ਦੀਆਂ ਪ੍ਰਦਰਸ਼ਣੀਆਂ ਲਾਵਾਂਗੇ ਤਾਂ ਇਸ ਨਾਲ ਸਾਡੀ
ਕੌਮ ਦੀ ਬਹਾਦਰੀ ਦੀ ਦਾਸਤਾਂ ਦੱਸਣ ਦੇ ਨਾਲ ਨਾਲ ਸਾਡੀ ਪਹਿਚਾਣ ਵੀ ਬਣੇਗੀ। ਨੌਜਵਾਨ ਬੀਬੀ
ਪ੍ਰੋ.ਰੰਜਨਪ੍ਰੀਤ ਕੌਰ ਨਾਗਰਾ ਨੇ ਇੱਕ ਸਲਾਈਡ ਸ਼ੋ ਰਾਹੀਂ ਜੋਤਸ਼ੀਆਂ ਵੱਲੋਂ ਟੀ ਵੀ ਮਸ਼ਹੂਰੀਆਂ
ਦੁਆਰਾ ਕੀਤੀ ਜਾਂਦੀ ਲੁੱਟ ਬਾਰੇ ਜਾਣਕਾਰੀ ਦਿੰਦਿਆਂ ਇਸ ਤੋਂ ਸੁਚੇਤ ਰਹਿਣ ਲਈ ਕਿਹਾ। ਬੀਬੀ ਜਸਵੀਰ
ਕੌਰ ਓਹਾਇਓ ਨੇ ਬਹੁਤ ਹੀ ਜਜਬਾਤੀ ਅੰਦਾਜ ਵਿੱਚ ਬੱਚਿਆਂ ਦੇ ਪੰਜਾਬੀ ਅਤੇ ਸਿੱਖੀ ਤੋਂ ਦੂਰ ਜਾਣ ਦਾ
ਕਾਰਣ ਵੱਡਿਆਂ ਨੂੰ ਦੱਸਦਿਆਂ ਕਿਹਾ ਕਿ ਅਸਲ ਵਿੱਚ ਬੱਚਿਆਂ ਨੂੰ ਵਿਗੜ ਰਹੇ ਕਹਿਣ ਵਾਲੇ ਵੱਡੇ ਖੁਦ
ਵਿਗੜੇ ਹੋਏ ਹਨ । ਉਹਨਾਂ ਕਿਹਾ ਕਿ ਸਾਨੂੰ ਬਾਹਰਲੇ ਪ੍ਰਚਾਰਕਾਂ ਤੇ ਟੇਕ ਰੱਖਣ ਦੀ ਜਗਹ ਖੁਦ ਨੂੰ
ਪਰਚਾਰ ਖੇਤਰ ਵਿੱਚ ਆਉਣਾ ਚਾਹੀਦਾ ਹੈ । ਚਮਕੌਰ ਸਿੰਘ ਫਰਿਜਨੋ ਨੇ ਕਿਹਾ ਕਿ ਸਿੱਖਾਂ ਦਾ ਪਿਓ ਬਨਣ
ਲਈ ਕਈ ਗ੍ਰੰਥ ਕਤਾਰ ਵਿੱਚ ਹਨ । ਸਾਨੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਹੀ
ਨਿਸ਼ਚਾ ਕਰਨਾ ਚਾਹੀਦਾ ਹੈ ।ਸ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਢਲੇ
ਨੁਕਤੇ ਸਾਂਝੇ ਕਰਦਿਆਂ ਜੱਥੇਦਾਰਾਂ ਦੀ ਕਾਰਜ ਪ੍ਰਣਾਲੀ ਨੂੰ ਸਬੂਤਾਂ ਨਾਲ ਸਾਂਝਾ ਕੀਤਾ । ਉਹਨਾਂ
ਸਕਰੀਨ ਤੇ ਸੂਰਜੀ ਅਤੇ ਚੰਦਰ ਕੈਲੰਡਰਾਂ ਵਾਰੇ ਦੱਸਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਸ ਪੁਰੇਵਾਲ
ਦਾ ਬਣਾਇਆ ਕੈਲੰਡਰ ਅਪਣਾ ਚੁੱਕੀ ਹੈ । ਉਹਨਾਂ ਕਿਹਾ ਕਿ ਅਸੀਂ ਬਾਹਮਣ ਵਿਦਵਾਨਾ ਦੀ ਗਲ ਤਾਂ ਮੰਨ
ਲੈਂਦੇ ਹਾਂ ਪਰ ਸਿੱਖ ਵਿਦਵਾਨ ਦੀ ਨਹੀਂ ।
ਲੰਚ ਬਰੇਕ ਤੋਂ ਜਲਦੀ ਬਾਅਦ ਪਾਲ ਸਿੰਘ ਪੁਰੇਵਾਲ ਜੀ ਨੇ ਕੈਲੰਡਰੀਕਲ ਵਿੱਦਿਆ ਅਤੇ ਨਾਨਕ ਸ਼ਾਹੀ
ਕੈਲੰਡਰ ਦੇ ਟੈਕਨੀਕਲ ਨੁਕਤੇ ਦੱਸਦਿਆਂ ਸੰਗਤਾਂ ਨੂੰ ਦੱਸਿਆ ਕਿ ਇਹ ਕੈਲੰਡਰ ਕਿੰਝ ਗੁਰਮਤਿ
ਅਨੁਸਾਰੀ ਅਤੇ ਵਿਗਿਆਨਿਕ ਹੈ। ਉਹਨਾਂ ਆਪਣੀ ਇਸ ਕੈਲੰਡਰ ਪਿੱਛੇ ਦੀ ਘਾਲਣਾ ਦਾ ਜਿਕਰ ਕਰਦਿਆਂ ਸਿੱਖ
ਆਗੂਆਂ ਦੀ ਗੈਰ ਜਿਮੇਵਾਰੀ ਨੂੰ ਜੱਗ ਜਾਹਰ ਕੀਤਾ। ਹਾਜਰ ਗੁਰਦਵਾਰਾ ਕਮੇਟੀਆਂ ਨੇ ਇਹ ਸਭ ਸਮਝਣ ਤੋਂ
ਬਾਅਦ ਸਬੰਧਿਤ ਗੁਰਦਵਾਰਿਆਂ ਵਿੱਚ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਅਪਣਾਉਣ ਦੀ ਬਚਨ ਵੱਧਤਾ
ਪ੍ਰਗਟਾਈ।
ਡਾ ਗੁਰਮੀਤ ਸਿੰਘ ਬਰਸਾਲ ਨੇ ਗੁਰਬਾਣੀ ਦੇ ਸਿਧਾਂਤਾਂ ਨੂੰ ਪ੍ਰਗਟਾਉਂਦੀ , ਗੁਰਬਾਣੀ ਸ਼ਕਤੀ ਸਿਰਲੇਖ
ਦੀ ਇਕ ਪ੍ਰਭਾਵਸ਼ਾਲੀ ਕਵਿਤਾ ਤਰੰਨਮ ਵਿੱਚ ਸਾਂਝੀ ਕਰਕੇ ਕੁਝ ਮਹੌਲ ਵਿੱਚ ਤਬਦੀਲੀ ਲਿਆਂਦੀ। ਕੁਲਦੀਪ
ਸਿੰਘ ਸ਼ੇਰੇ ਪੰਜਾਬ ਨੇ ਹਰ ਤਰਾਂ ਦੇ ਡੇਰੇਬਾਦ ਨੂੰ ਤਫਸੀਲ ਵਿੱਚ ਬਿਆਨ ਕਰਦਿਆਂ ਸੰਗਤਾਂ ਨੂੰ ਹਰ
ਸਾਧ ਸੰਤ ਬਾਬੇ ਸੰਪਰਦਾ ਅੰਧਵਿਸ਼ਵਾਸ ਵਹਿਮ ਭਰਮ ਨੂੰ ਪੂਰਨ ਰੂਪ ਵਿੱਚ ਤਿਆਗ ਕੇ ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੰਨਣ ਦੀ ਅਪੀਲ ਕੀਤੀ। ਸ ਗੁਰਦੇਵ ਸਿੰਘ ਸੰਧਾਵਾਲੀਆਂ ਨੇ
ਵਿਲੱਖਣ ਅੰਦਾਜ ਵਿੱਚ ਅਖੌਤੀ ਜੱਥੇਦਾਰਾਂ ਨੂੰ ਛੱਡਕੇ ਅਕਾਲ ਤਖਤ ਦੇ ਫਲਸਫੇ ਨੂੰ ਸਮਝਣ ਦੀ ਲੋੜ ਤੇ
ਜੋਰ ਦਿੱਤਾ । ਸਾਬਕਾ ਸ਼ਰੋਮਣੀ ਕਮੇਟੀ ਮੈਂਬਰ ਅਤੇ ਅੰਤਰ ਰਾਸ਼ਟਰੀ ਪੱਤਰਕਾਰ ਸ ਤਰਲੋਚਨ ਸਿੰਘ
ਦੁਪਾਲਪੁਰ ਨੇ ਸ਼ਰੋਮਣੀ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਅੰਦਰੂਨੀ ਹਾਲਾਤਾਂ ਵਾਰੇ ਚੰਗੀ
ਜਾਣਕਾਰੀ ਦਿੱਤੀ। ਇੱਕ ਤੂਹੀ ਵੈੱਬ ਸਾਈਟ ਦੇ ਸੰਚਾਲਕ ਸਤਪਾਲ ਸਿੰਘ ਪੁਰੇਵਾਲ ਨੇ ਵਿਚੋਲਿਆਂ ਤੋਂ
ਛੁਟਕਾਰਾ ਪਾਉਣ ਲਈ ਵੈਬਸਾਈਟ ਰਾਹੀਂ ਗੁਰਬਾਣੀ ਸੰਥਿਆ ਲੈਣ ਦੀ ਅਪੀਲ ਕੀਤੀ।।
ਨਿਧੜਕ ਕਥਾਕਾਰ ਪਰਮਜੀਤ ਸਿੰਘ ਉੱਤਰਾਖੰਡ ਨੇ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ
ਸਰਬ ਉੱਚਤਾ ਵਾਰੇ ਵਿਸਥਾਰ ਵਿੱਚ ਵਰਣਨ ਕਰਦਿਆਂ ਕੁਝ ਗੈਰ ਸਿੱਖਾਂ ਵੱਲੋਂ ਕਰੇ ਜਾਂਦੇ ਸਵਾਲਾਂ ਦੇ
ਜਵਾਬ ਬਾ ਖੂਬੀ ਦੇਣ ਦਾ ਜਿਕਰ ਕਰਦਿਆਂ ਸਭ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਬਾਣੀ ਤੋਂ ਸੇਧ
ਲੈਣ ਦੀ ਅਪੀਲ ਕੀਤੀ ।ਨਿਧੜਕ ਪੱਤਰਕਾਰ ਜੱਥੇਦਾਰ ਗੁਰਿੰਦਰ ਪਾਲ ਸਿੰਘ ਧਨੌਲਾ ਨੇ ਭਾਰਤ ਵਿੱਚ
ਧਾਂਰਮਿਕ ਅਤੇ ਰਾਜਨੀਤਕਾਂ ਦੇ ਚੱਲਣ ਦੇ ਤਰੀਕੇ ਬਿਆਨ ਕਰਦਿਆਂ ਸੰਗਤਾਂ ਨੂੰ ਚੰਗੇ ਅਖਵਾਰਾਂ ਦਾ
ਸਾਥ ਦੇਣ ਅਤੇ ਸ਼ਰੋਮਣੀ ਕਮੇਟੀ ਚੋਣਾ ਵਿੱਚ ਸਾਫ ਅਕਸ ਵਾਲੇ ਲੋਕਾਂ ਨੂੰ ਚੁਨਣ/ਭੇਜਣ ਵਿੱਚ ਮਦਦ ਕਰਨ
ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬੋ ਆਏ ਮਜਹਬੀ ਅਤੇ ਰਾਜਨੀਤਕਾਂ ਨੂੰ ਡਾਲਰ ਦੇਣੇ ਬੰਦ ਕਰ ਦੇਣੇ
ਚਾਹੀਦੇ ਹਨ । ਟਰਾਂਟੋ ਤੋਂ ਆਏ ਸਿੱਖ ਸਕਾਲਰ ਭਾਈ ਬਲਦੇਵ ਸਿੰਘ ਟਰਾਂਟੋ ਨੇ ਭਗਤਾਂ ਦੀ ਬਾਣੀ ਦਾ
ਜਿਕਰ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਵਿਪਰੀ ਅਰਥ ਛੱਡਕੇ ਇੰਕਲਾਬੀ ਅਰਥ ਪੜਨੇ ਚਾਹੀਦੇ ਹਨ ਅਤੇ
ਵੈਦਿਕ ਪੁਰਾਣਿਕ ਅਰਥ ਪਰਣਾਲੀਆਂ ਨੂੰ ਤਿਲਾਂਜਲੀ ਦੇਣ ਦੀ ਲੋੜ ਹੈ । ਪ੍ਰੋ ਨਿਰੰਜਨ ਸਿੰਘ ਢੇਸੀ,
ਪ੍ਰਭਜੀਤ ਸਿੰਘ, ਮਾਤਾ ਸੁਰਜੀਤ ਕੌਰ, ਹਰਜੀਤ ਸਿੰਘ ਟਰਾਂਟੋ, ਜਗਪਾਲ ਸਿੰਘ ਸਰੀ, ਚਰਨਜੀਤ ਸਿੰਘ
ਮਿਨੀਐਪਲਸ, ਮਿੱਕਰ ਸਿੰਘ ਸਰਪੰਚ , ਸੁਵਿੰਦਰ ਸਿੰਘ ਬਾਲਟੀਮੋਰ ਅਤੇ ਹਰਮਿੰਦਰ ਸਿੰਘ ਸੇਖਾ ਨੇ ਵੀ
ਹਾਜਰੀ ਲਗਵਾਈ । ਅੰਤ ਵਿੱਚ ਰਣਜੀਤ ਸਿੰਘ ਮਸਕੀਨ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸ ਦਰਸ਼ਣ
ਸਿੰਘ ਬਸਰਾਓਂ ਅਤੇ ਸਰਵਣ ਸਿੰਘ ਟਿਵਾਣਾ ਵੱਲੋਂ ਰੇਡੀਓ ਚੰਨ ਪਰਦੇਸੀ ਅਤੇ ਵੋਇਸ ਆਫ ਖਾਲਸਾ ਉੱਪਰ
ਸਾਰੀ ਕਾਨਫਰੰਸ ਦਾ ਲਾਈਵ ਪ੍ਰਸਾਰਣ ਦਾ ਪ੍ਰਬੰਧ ਕੀਤਾ ਗਿਆ। ਲੰਗਰ ਦਾ ਪ੍ਰਬੰਧ ਇੰਡੀਆ ਪੈਲੇਸ ਦੇ
ਮਾਲਕ ਸੁਖਦੇਵ ਸਿੰਘ ਸਮਰਾ ਵੱਲੋਂ ਕੀਤਾ ਗਿਆ। ਬੁਲਾਰਿਆਂ ਅਤੇ ਮਹਿਮਾਨਾ ਦਾ ਪ੍ਰਬੰਧਕਾਂ ਦੀ ਟੀਮ
ਵੱਲੋਂ ਪਲੈਕਾਂ ਨਾਲ ਸਨਮਾਨ ਕੀਤਾ ਗਿਆ । ਪ੍ਰਬੰਧਕਾਂ ਦੀ ਟੀਮ ਵਿੱਚ ਅਖੌਤੀ ਸੰਤਾਂ ਦੇ ਕੌਤਕ
ਫੇਸਬੁਕ ਗਰੁੱਪ ਦੇ ਸੰਚਾਲਕ ਦਲਜੀਤ ਸਿੰਘ ਇੰਡੀਆਨਾ ਤੋਂ ਇਲਾਵਾ ਮਲਕੀਤ ਸਿੰਘ ਬਾਸੀ, ਸੁਖਵਿੰਦਰ
ਸਿੰਘ, ਹਰਦੀਪ ਸਿੰਘ ਵਿਰਦੀ, ਕੁਲਬੀਰ ਸਿੰਘ, ਬਲਜੀਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਨਿੱਝਰ, ਦੇਵ
ਸਿੰਘ ਨਿੱਝਰ ਅਤੇ ਰਾਣਾ ਸਿੰਘ ਸਿੱਧੂ ਸ਼ਾਮਿਲ ਸਨ।
ਵਰਲਡ ਸਿੱਖ ਫੈਡਰੇਸ਼ਨ ਨੇ ਵਿਸ਼ੇਸ਼ ਤੌਰ ਤੇ ਇਸ ਕਾਨਫਰੰਸ਼ ਵਿੱਚ ਸ਼ਮੂਲੀਅਤ ਕੀਤੀ। ਹਰਬਕਸ਼ ਸਿੰਘ
ਰਾਊਕੇ, ਹਰਮਿੰਦਰ ਸਿੰਘ ਸੇਖਾ, ਡਾ ਗੁਰਮੀਤ ਸਿੰਘ ਬਰਸਾਲ, ਤਰਲੋਚਨ ਸਿੰਘ ਦੁਪਾਲਪੁਰ, ਅਵਤਾਰ ਸਿੰਘ
ਮਿਸ਼ਨਰੀ, ਸਰਬਜੀਤ ਸਿੰਘ ਸੈਕਰਾਮੈਂਟੋ, ਜਗਪਾਲ ਸਿੰਘ ਸਰੀ, ਚਮਕੌਰ ਸਿੰਘ ਸੈਕਰਾਮੈਂਟੋ, ਨੱਥਾ ਸਿੰਘ
ਜਗਰਾਓਂ, ਬਲਰਾਜ ਸਿੰਘ ਸਪੋਕਨ, ਜਸਕਰਣ ਸਿੰਘ ਮਨਟਿੱਕਾ, ਗੁਰਦਿਆਲ ਸਿੰਘ ਲੌਸ ਏਂਜਲਸ, ਗੁਰਮੀਤ
ਸਿੰਘ ਗੋਲਡੀ, ਕੁਲਵੀਰ ਸਿੰਘ ਫਰਿਜਨੋ ਅਤੇ ਕਈ ਹੋਰ ਵੀਰ ਦੂਰ ਦੁਰਾਡਿਓਂ ਪਹੁੰਚੇ।।
ਕਾਨਫਰੰਸ ਦੌਰਾਨ ਸੰਗਤ ਨੇ ਹੈਠ ਲਿਖੇ ਮਤੇ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕੀਤੇ ।।
ਅੱਜ ਮਿਤੀ ੪ ਅਕਤੂਬਰ ੨੦੧੪ ਨੂੰ ਇੰਡਿਆਨਾ (ਯੂ. ਐਸ. ਏ.) ਵਿਖੇ, ਸਿੱਖ ਜਥੇਬੰਦੀਆਂ, ਪੰਥਕ
ਵਿਦਵਾਨਾਂ ਅਤੇ ਪੰਥ ਦਰਦੀਆਂ ਦੇ ਵਿਸ਼ਵ ਸਿੱਖ ਕਾਨਫਰੰਸ ਦੇ ਰੂਪ ਵਿੱਚ ਇਕਤ੍ਰ ਹੋਏ ਭਾਰੀ ਇਕੱਠ ਨੇ
ਹੇਠ ਲਿਖੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ:
੧,,ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੁਆਰਾ ਆਪ ਗੁਰਗੱਦੀ ਤੇ ਸੁਸ਼ੋਭਿਤ ਕੀਤੇ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਸਾਡੇ ਇਕੋ ਇਕ ਗੁਰੂ ਹਨ ॥
ਅੱਜ ਦੀ ਇਹ ਕਾਨਫ਼ਰੰਸ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਨੂੰ ਸਮਰਪਿਤ ਹੈ ॥ ਗੁਰੂ ਗ੍ਰੰਥ
ਸਾਹਿਬ ਜੀ ਦੀ ਸਰਬ ਉਚੱਤਾ ਨੂੰ ਚੁਣੌਤੀ ਦੇਣ ਵਾਲੀ ਕੋਈ ਵੀ ਗੱਲ ਕਿਸੇ ਵੀ ਪਰੰਪਰਾ ਦੀ ਆੜ ਹੇਠ
ਬਰਦਾਸ਼ਤ ਨਹੀਂ ਕੀਤੀ ਜਾਵੇਗੀ ॥
੨,,,ਸਿੱਖ ਰਹਿਤ ਮਰਯਾਦਾ, ਸਿੱਖ ਕੌਮ ਦਾ ਇਕ ਮਹੱਤਵ ਪੂਰਨ ਦਸਤਾਵੇਜ਼ ਹੈ, ਜੋ ਸਾਰੀ ਕੌਮ ਨੂੰ ਇਕ
ਸੂਤਰ ਵਿੱਚ ਪਰੋ ਕੇ ਰਖਣ ਦਾ ਸੂਤਰਧਾਰ ਹੈ ॥ ਲੇਕਿਨ ਇਸ ਨੂੰ ਤਿਆਰ ਕਰਨ ਸਮੇਂ ਕੌਮੀ ਵਿਦਵਾਨਾਂ
ਵਲੋਂ ਅਪਣਾਈ ਗਈ ਕੁਝ ਸਮਝੌਤਾਵਾਦੀ ਸੁਰ ਸਾਫ ਪ੍ਰਗਟ ਹੁੰਦੀ ਹੈ ॥ ਭਾਵੇਂ ਇਹ ਨੀਤੀ ਉਸ ਸਮੇਂ ਕੌਮੀ
ਹਿਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਅਪਣਾਈ ਗਈ ਹੋਵੇ ਪਰ ਇਸ ਵਿੱਚ ਸ਼ਾਮਲ ਕੁਝ ਗੈਰ ਸਿਧਾਂਤਕ ਮੱਦਾਂ
ਅੱਜ ਕੌਮ ਦਾ ਭਾਰੀ ਨੁਕਸਾਨ ਕਰ ਰਹੀਆਂ ਹਨ ॥ ਇਸ ਲਈ ਇਸ ਦੀ ਫੌਰੀ ਸੋਧ ਦੀ ਲੋੜ ਤੋਂ ਇਨਕਾਰ ਨਹੀਂ
ਕੀਤਾ ਜਾ ਸਕਦਾ ॥
੨(ੳ). ਇਸ ਦੀ ਸੋਧ ਨਿਰੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਅਨੁਸਾਰ ਹੀ ਕੀਤੀ
ਜਾ ਸਕਦੀ ਹੈ ॥
੨(ਅ). ਕੋਈ ਵੀ ਇਕ ਵਿਅਕਤੀ ਜਾਂ ਸੰਸਥਾ ਇਕਲੇ ਜਾਂ ਆਪਣੇ ਤੌਰ ਤੇ ਇਸ ਵਿੱਚ ਕੋਈ ਸੋਧ ਕਰਨ ਦਾ
ਅਧਿਕਾਰ ਨਹੀਂ ਰਖਦੀ ॥ ਜਿਵੇਂ ਸਿੱਖ ਰਹਿਤ ਮਰਯਾਦਾ ਤਿਆਰ ਕਰਨ ਲਈ ਪੰਥਕ ਵਿਦਵਾਨਾਂ ਦੀ ਰਹੁਰੀਤ
ਕਮੇਟੀ ਬਣਾਈ ਗਈ ਸੀ, ਉਸੇ ਪੱਧਰ ਦੀ ਪੰਥਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਹੀ ਇਸ ਵਿੱਚ ਸੋਧ ਕੀਤੀ
ਜਾ ਸਕਦੀ ਹੈ ॥ ਲੇਕਿਨ ਇਸ ਕਮੇਟੀ ਵਿੱਚ ਉਹ ਜਥੇਬੰਦੀਆਂ ਅਤੇ ਵਿਦਵਾਨ ਹੀ ਸ਼ਾਮਲ ਹੋ ਸਕਦੇ ਹਨ, ਜੋ
ਮੌਜੂਦਾ ਸਿੱਖ ਰਹਿਤ ਮਰਯਾਦਾ ਨੂੰ ਮੰਨਦੇ ਹਨ, ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ
ਮੰਨਦੇ ਹਨ ॥ ਜੋ ਆਪਣੀਆਂ ਅਲੱਗ ਮਰਯਾਦਾ ਚਲਾ ਰਹੇ ਹਨ, ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਕੋਈ
ਹੱਕ ਨਹੀਂ॥
੨(ੲ). ਪੰਥਕ ਤੌਰ ਤੇ ਇਸ ਕਾਰਜ ਨੂੰ ਛੇਤੀ ਕਰਨ ਦੀ ਵੱਡੀ ਲੋੜ ਹੈ, ਜਿਸ ਦੇ ਵਾਸਤੇ ਉਪਰਾਲੇ ਛੇਤੀ
ਹੀ ਸ਼ੁਰੂ ਕੀਤੇ ਜਾਣਗੇ ॥
ਅੱਜ ਦੀ ਇਹ ਇਕੱਤਰਤਾ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦੀ ਹੈ ਕਿ ਜਦੋਂ ਤੱਕ ਪੰਥਕ
ਸਿੱਖ ਰਹਿਤ ਮਰਯਾਦਾ ਨੂੰ ਮੰਨਣ ਵਾਲੀਆਂ ਧਿਰਾਂ ਕਿਸੇ ਪੰਥਕ ਜੁਗਤੀ ਨਾਲ ਗੁਰੂ ਗ੍ਰੰਥ ਸਾਹਿਬ ਜੀ
ਦੇ ਅਮੋਲਕ ਸਿੱਧਾਂਤਾਂ ਅਨੂਸਾਰ ਤਬਦੀਲੀ ਨਹੀਂ ਕਰ ਲੈਂਦੀਆਂ, ਮੌਜੂਦਾ ਪੰਥਕ ਸਿੱਖ ਰਹਿਤ ਮਰਯਾਦਾ
ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਜਾਵੇ॥
੩,,, ਕੌਮੀ ਵਿਦਵਾਨਾਂ ਵਲੋਂ ਤਿਆਰ ਕੀਤਾ ਗਿਆ, ਸੰਨ ੨੦੦੩ ਵਿੱਚ ਲਾਗੂ ਹੋਇਆ, "ਨਾਨਕਸ਼ਾਹੀ
ਕੈਲੰਡਰ" ਸਿੱਖ ਕੌਮ ਦੀ ਅਡਰੀ ਆਜ਼ਾਦ ਹੋਂਦ ਦਾ ਪ੍ਰਤੀਕ, ਇਕ ਅਨਮੋਲ ਦਸਤਾਵੇਜ਼ ਹੈ ॥ ਇਕ ਸਾਜਿਸ਼
ਅਧੀਨ ਇਸ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਮੁੜ ਤੋਂ ਬ੍ਰਾਹਮਣੀ ਕੈਲੰਡਰ ਕੌਮ ਉਤੇ ਥੋਪ ਦਿੱਤਾ
ਗਿਆ ॥ ਅੱਜ ਦੀ ਇਹ ਇੱਕਤਰਤਾ ਮੂਲ ਨਾਨਕਸ਼ਾਹੀ ਕੈਲੰਡਰ ੨੦੦੩ ਤੇ ਪਹਿਰਾ ਦਿੰਦੀ ਹੋਈ ਸਮੂਹ ਸਿੱਖ
ਸੰਗਤਾਂ ਨੂੰ ਇਸੇ ਅਨੁਸਾਰ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਣ ਦੀ ਅਪੀਲ ਕਰਦੀ ਹੈ ॥
੪,,,ਇਕ ਡੂੰਘੀ ਸਾਜਿਸ਼ ਅਧੀਨ ਪੰਜਾਬ ਵਿਸ਼ੇਸ਼ ਕਰਕੇ ਸਿੱਖੀ ਨੂੰ ਬਰਬਾਦ ਕਰਨ ਲਈ ਪੰਜਾਬ ਅੰਦਰ ਨਸ਼ਿਆਂ
ਦਾ ਹੜ੍ਹ ਲਿਆਂਦਾ ਗਿਆ ਹੈ, ਜਿਸ ਵਿੱਚ ਗਰਕ ਹੋਕੇ ਅੱਜ ਪੰਜਾਬ, ਵਿਸ਼ੇਸ਼ ਕਰਕੇ ਸਿੱਖ ਕੌਮ ਬ੍ਰਬਾਦੀ
ਦੇ ਕਿਨਾਰੇ ਤੇ ਪੁੱਜ ਗਈ ਹੈ ॥
ਅੱਜ ਦੀ ਇਹ ਇਕਤਰਤਾ ਪੰਜਾਬ ਦੇ ਭਵਿੱਖ ਨੂੰ ਨਸ਼ਿਆਂ ਵਿੱਚ ਡੋਬਣ ਦੇ ਜਿੰਮੇਵਾਰ ਹਰ ਸਰਕਾਰੀ ਜਾਂ
ਗੈਰਸਰਕਾਰੀ ਅਦਾਰੇ ਨੂੰ ਤਾੜਨਾ ਕਰਦੀ ਹੈ ਕਿ ਨਸਲਕੁਸ਼ੀ ਦੀਆਂ ਇਹ ਸਾਜ਼ਿਸ਼ਾਂ ਤੁਰੰਤ ਬੰਦ ਕੀਤੀਆਂ
ਜਾਣ ਅਤੇ ਸੰਗਤ ਨੂੰ ਅਪੀਲ ਕਰਦੀ ਹੈ ਕਿ ਇਨ੍ਹਾਂ ਪੰਥ ਵਿਰੋਧੀ ਸਾਜਿਸ਼ਾਂ ਅਤੇ ਸਾਜਿਸ਼ਕਾਰਾਂ ਨੂੰ
ਪਹਿਚਾਨਣ ਅਤੇ ਨਸ਼ਿਆਂ ਅਤੇ ਇਸ ਦੇ ਕਾਰੋਬਾਰ 'ਚ ਸ਼ਾਮਿਲ ਧਿਰਾਂ ਦਾ ਪੂਰਨ ਬਾਈਕਾਟ ਕੀਤਾ ਜਾਵੇ ॥
੫,,,ਅੱਜ ਦੀ ਇਹ ਕਾਨਫ਼ਰੰਸ ਅਜੋਕੇ ਸਮੇਂ ਅਕਾਲ ਤਖਤ ਸਾਹਿਬ ਦੇ ਨਾਮ ਹੇਠ ਅਕਾਲ ਤਖਤ ਦੀ ਸੰਸਥਾ ਦੀ
ਹੋ ਰਹੀ ਰਾਜਨੀਤਕ ਦੁਰਵਰਤੋਂ ਦਾ ਵਿਰੋਧ ਕਰਦੀ ਹੋਈ ਸੰਗਤਾਂ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਗੁਰੂ
ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੁੱਧ, ਕਿਸੇ ਵਿਅਕਤੀ ਵਿਸ਼ੇਸ਼ ਜਾਂ ਉਸ ਦੁਆਰਾ ਜਾਰੀ ਕੀਤੇ
ਗਏ ਆਦੇਸ਼ ਆਦਿ ਨੂੰ ਕੋਈ ਮਾਨਤਾ ਨਾ ਦਿੱਤੀ ਜਾਵੇ ॥
੬,,,ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣੀਕਤਾ ਅਤੇ ਗੁਰੂ ਸਿੱਧਾਂਤ ਤੋਂ ਮੁਨਕਰ ਸਿੱਖੀ ਭੇਖ ਵਿੱਚ
ਅਤੇ ਬਾਹਰੀ ਡੇਰਾਵਾਦ ਸਿੱਖਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ॥
ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੇਵਲ ਆਪਣੀਆਂ ਹੱਟੀਆਂ ਚਲਾਉਣ ਲਈ ਕੀਤਾ ਹੋਇਆ ਹੈ ॥
ਇਹ ਆਪ ਗੁਰੂ ਬਣ ਕੇ ਮੱਥੇ ਟਿਕਾਉਂਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਲੌਕਿਕ ਗਿਆਨ ਨੂੰ ਪਿੱਠ
ਦੇਕੇ ਆਪਣੇ ਵੱਡੇ ਬਾਬਿਆਂ ਦੇ ਨਾਂਅ ਤੇ ਅਗਿਆਨਤਾ ਅਤੇ ਅੰਧਵਿਸ਼ਵਾਸ ਦਾ ਪ੍ਰਚਾਰ ਕਰਦੇ ਹਨ ॥
ਅੱਜ ਦੀ ਇਕੱਤਰਤਾ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਨ੍ਹਾਂ ਗੁਰੂ ਅਤੇ ਪੰਥ ਵਿਰੋਧੀਆਂ
ਦੀਆਂ ਚਾਲਾਂ ਨੂੰ ਪਛਾਣਦੇ ਹੋਏ ਕੇਵਲ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਿੱਚ
ਆਪਣਾ ਜੀਵਨ ਜਿਊਣ ਦੀ ਅਪੀਲ ਕਰਦਾ ਹੈ ॥
੭,,, ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਸਾਡੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ
ਅਤੇ ਨਾ ਕੋਈ ਵਿਅਕਤੀ ਗੁਰੂ ਗੰਥ ਸਾਹਿਬ ਦੇ ਬਰਾਬਰ ਕੋਈ ਗੱਦੀ ਜਾਂ ਵਿਸ਼ੇਸ਼ ਅਸਥਾਨ ਬਣਾ ਕੇ ਬੈਠ
ਸਕਦਾ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਵਾਂਕਰ ਕਿਸੇ ਹੋਰ ਪੁਸਤਕ/ਗ੍ਰੰਥ ਦਾ
ਪ੍ਰਕਾਸ਼ ਕੀਤਾ ਜਾ ਸਕਦਾ ਹੈ। ਜੋ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਐਸੇ ਕਰਮ ਕਰ
ਰਹੇ ਹਨ, ਅੱਜ ਦਾ ਇਹ ਇਕੱਠ ਐਸੇ ਗੁਰਨਿੰਦਕਾਂ ਨੂੰ ਆਪਣੇ ਇਹ ਪਾਪ ਕਰਮ ਫੌਰੀ ਤੇ ਬੰਦ ਕਰ ਕੇ ਗੁਰੂ
ਗ੍ਰੰਥ ਸਾਹਿਬ ਦੇ ਹਜ਼ੂਰ ਤੋਂ ਐਸੀਆਂ ਗੱਦੀਆਂ ਫੌਰੀ ਤੌਰ ਤੇ ਚੁਕਣ ਦੀ ਚੇਤਾਵਣੀ ਦੇਂਦਾ ਹੈ ॥
08/10/14)
ਬਲਦੀਪ ਸਿੰਘ ਰਾਮੂੰਵਾਲੀਆ
ਸਿਖ
ਇਤਿਹਾਸ ਨੂੰ ਵਿਗਾੜਨ ਦਾ ਕੋਝਾ ਯਤਨ "ਦੀਵਾਲੀ " ......ਜਾਗੋ ਜਾਗੋ
ਭਾਰਤ ਚ ਦੀਵਾਲੀ ਦਾ ਤਿਉਹਾਰ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਇਹ ਖਾਸ ਤੌਰ ਸਨਾਤਨੀ ਤੇ ਸਿਖਾਂ
ਦੁਆਰਾ ਮਨਾਇਆ ਜਾਂਦਾ।
ਕਿਸੇ ਵੀ ਕੌਮ ਦੀ ਵਖਰੀ ਹੋਦ ਵਿਚ ਤਿਉਹਾਰਾਂ ਦਾ ਬਹੁਤ ਯੋਗਦਾਨ ਹੁੰਦਾ ਹੈ। ਇਸ ਮੁਲਕ ਅੰਦਰ ਇਸ
ਵਕਤ ਸਿੱਖਾਂ ਵਾਸਤੇ ਆਪਣੀ ਹੋਦ ਨੂੰ ਬਰਕਰਾਰ ਰੱਖਣਾ ਸਭ ਤੋ ਜ਼ਰੂਰੀ ਮੁੱਦਾ ਹੈ। ਜੋ ਸਾਡਾ ਦੁਸ਼ਮਣ
ਹੈ ਉਹ ਸਾਮ, ਦਾਮ,ਭੇਦ, ਦੰਡ, ਆਦਿ ਹਰ ਨੀਤੀ ਵਰਤ ਕਰਕੇ ਸਾਡੀ ਹੋਦ ਨੂੰ ਆਪਣੇ ਚ ਜ਼ਜ਼ਬ ਕਰਨਾ
ਚਾਹੁੰਦਾ ਹੈ ਉਹ ਭਾਵੇ ਸਮਾਜਿਕ ਤੌਰ ਤੇ ਹੋਵੇ ਤੇ ਭਾਵੇ ਧਾਰਮਿਕ ਤੌਰ ਹੋਵੇ।
ਸਨਾਤਨੀ ਮੱਤ ਅਨੁਸਾਰ ਇਸ ਦਿਨ ਰਾਮ ਚੰਦਰ ੧੪ ਸਾਲ ਦਾ ਬਨਵਾਸ ਕਟ ਕੇ ਅਯੁਧਿਆ ਪਰਤੇ ਤੇ ਉਹਨਾਂ ਦੇ
ਆਉਣ ਦੀ ਖੁਸ਼ੀ ਚ ਲੋਕਾਂ ਨੇ ਦੀਪ ਮਾਲਾ ਕੀਤੀ ਤੇ ਦੀਵਾਲੀ ਦੀ ਸ਼ੁਰੂਆਤ ਹੋਈ। ਇਸੇ ਤਰਾਂ ਇਹ ਗਲ
ਪ੍ਰਚਾਰੀ ਜਾਂਦੀ ਹੈ ਕਿ ਸਿੱਖ ਦਿਵਾਲੀ ਤਾਂ ਮਨਾਉਦੇ ਹਨ ਕਿਉਕਿ ਇਸ ਦਿਨ ਗੁਰੂ ਹਰਿਗੋਬਿੰਦ ਸਾਹਿਬ
ਜੀ ਗਵਾਲੀਅਰ ਦੇ ਕਿਲੇ ਚੋ ੫੨ ਰਾਜਿਆ ਨਾਲ ਰਿਹਾ ਹੋ ਕਿ ਅੰਮ੍ਰਿਤਸਰ ਆਏ ਸਨ ਉਸ ਦਿਨ ਦੀਵਾਲੀ ਸੀ
ਤੇ ਸਿੱਖਾਂ ਨੇ ਗੁਰੂ ਜੀ ਦੇ ਆਉਣ ਦੀ ਖੁਸ਼ੀ ਚ ਦੀਪਮਾਲਾ ਕੀਤੀ ਸੀ। ਹੁਣ ਆਪਾਂ ਇਹ ਹੀ ਵਿਚਾਰ ਕਰਨੀ
ਹੈ ਕਿ ਕੀ ਸੱਚੀ ਦੀਵਾਲੀ ਵਾਲੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਰਿਆਹ ਹੋ ਕਿ ਅੰਮ੍ਰਿਤਸਰ ਆਏ ਸਨ ਵੀ
ਕਿ ਨਹੀ ਆਉ ਇਤਿਹਾਸ ਚ ਵੀਚਾਰੀਏ :-
ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਕਤ ਬਾਦਸ਼ਾਹ ਜਹਾਂਗੀਰ ਨੇ ਗੁਰੂ ਘਰ ਪ੍ਰਤੀ ਆਪਣੀ ਸੋਚ ਤੁਜ਼ਕਿ
ਜਹਾਂਗੀਰ ਬਿਚ ਇੰਝ ਕੀਤਾ :-
ਮੈ ਉਸ ਦੇ (ਗੁਰੂ ਅਰਜਨ ਸਾਹਿਬ) ਦੇ ਝੂਠ ਨੂੰ ਅੱਗੇ ਹੀ ਜਾਣਦਾ ਸਾਂ ਇਹ ਦੁਕਾਨ ਤਿਨਾਂ ਚਵਾਂ
ਪੀੜੀਆਂ ਤੋ ਚੱਲ ਰਹੀ ਸੀ। ....ਮੈ ਹੁਕਮ ਕੀਤਾ ਕਿ ਉਸ ਨੂੰ (ਗੁਰੂ ਅਰਜਨ ਸਾਹਿਬ) ਫੌਰੀ ਹਾਜ਼ਰ
ਕੀਤਾ ਜਾਏ ਅਤੇ ਉਸ ਦਾ ਮਾਲ ਅਸਬਾਬ ਜਬਤ ਕਰਕੇ ਉਸ ਦਾ ਬਾਲ ਬੱਚਾ (ਸ਼ੇਖ ਫਰੀਦ ਬੁਖਾਰੀ) ਮੁਰਤਜਾ
ਖਾਂ ਨੂੰ ਬਖਸ਼ ਦਿੱਤਾ। ਹੁਕਮ ਕੀਤਾ ਕਿ ਉਸ ਨੂੰ (ਗੁਰੂ ਅਰਜਨ ਸਾਹਿਬ) ਸਖਤ ਵਤੀਰੇ ਦੇ ਕੇ ਮਾਰ
ਦਿੱਤਾ ਜਾਏ।
ਗੁਰੂ ਅਰਜਨ ਸਾਹਿਬ ਜੀ ੨੭ ਮਈ ੧੬੦੬ ਈ: ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਦੇ ਗਏ ਜਿਥੇ ਤਿਨ ਦਿਨ
ਅਤਿ ਤਸੀਹੇ ਦਿਤੇ ਗਏ ਤੇ ਉਪਰੰਤ ੧੬੦੬ ਈ :,੩੦ ਮਈ ਨੂੰ ਸ਼ਹੀਦ ਕਰ ਦਿਤੇ ਗਏ। ਗੁਰੂ ਸਾਹਿਬ ਨੇ
ਗੁਰਿਆਈ ਗੁਰੂ ਹਰਿਗੋਬਿੰਦ ਜੀ ਨੂੰ ਬਖਸ਼ਿਸ਼ ਕਰ ਦਿਤੀ ਸੀ ਸ਼ਹਾਦਤ ਤੋ ਪਹਿਲਾ ਹੀ।
ਸਮੇ ਦੀ ਨਜ਼ਾਕਤ ਨੂੰ ਦੇਖਦਿਆ ਗੁਰੁ ਜੀ ਕੁਝ ਸਮਾਂ ਮਾਲਵੇ ਚ ਡਰੋਲੀ ਆਪਣੇ ਸਾਂਢੂ ਸਾਂਈ ਦਾਸ ਕੋਲ ਆ
ਗਏ ਜਿਨਾ ਸਤਿਗੁਰਾਂ ਦੀ ਬਹੁਤ ਆਉ ਭਗਤ ਕੀਤੀ। ਗੁਰੂ ਸਾਹਿਬ ਕੋਈ ਪੰਜ ਮਹੀਨੇ ਡਰੋਲੀ ਰਹੇ ਤੇ
ਪਰਿਵਾਰ ਨੂੰ ਇਥੇ ਛਡ ਕੇ ਆਪ ਗੋਇੰਦਵਾਲ ਆ ਗਏੇ ਜਿਥੇ ਆਪ ਨੂੰ ਮੁਰਤਜਾ ਖਾਂ ਦੁਆਰਾ ਨਜ਼ਰਬੰਦ ਕੀਤਾ
ਗਿਆ ਫਿਰ ਲਾਹੌਰ ਲਿਆਦਾ ਗਿਆ ਇਹ ਸਮਾਂ ਨਜ਼ਰ ਬੰਦੀ ਦਾ ਲਾਹੌਰ ਤੇ ਗੋਇੰਦਵਾਲ ਵਾਲਾ ਕੋਈ ਇਕ ਸਾਲ ਦੇ
ਕਰੀਬ ਬਣਦਾ ਹੈ।
ਉਸਤੋ ਬਾਅਦ ਗੁਰੂ ਜੀ ਨੂੰ ਦਿਲੀ ਗਵਾਲੀਅਰ ਦੇ ਕਿਲੇ ਚ ਕੈਦ ਕੀਤਾ ਗਿਆ। ਗੁਰੂ ਸਾਹਿਬ ਦੀ ਨਜ਼ਰਬੰਦੀ
ਬਾਰੇ ਵਿਦਵਾਨ ਇਕ ਮਤ ਨਹੀ ਹਨ ਗੁਰੂ ਸਾਹਿਬ ਦੀ ਨਜ਼ਰਬੰਦੀ ਦੀ ਹੱਦ ਛੇ ਮਹੀਨੇ ਤੋ ਲੈ ਕੇ ੧੨ ਸਾਲ
ਤਕ ਲਿਖੀ ਮਿਲਦੀ (ਅਜ ਆਪਣੇ ਲੇਖ ਦਾ ਇਹ ਵਿਸ਼ਾ ਨਹੀ ਕਿ ਗੁਰੂ ਸਾਹਿਬ ਕਿਤਨਾ ਸਮਾਂ ਨਜ਼ਰਬੰਦ ਰਹੇ
;ਇਸ ਦੀ ਵਿਚਾਰ ਕਿਸੇ ਹੋਰ ਲੇਖ ਚ ਕਰਾਂਗੇ :,ਅਜ ਆਪਣਾ ਵਿਸ਼ਾ ਸਿਰਫ ਦੀਵਾਲੀ ਤੇ ਗੁਰੂ ਹਰਿਗੋਬਿੰਦ
ਜੀ ਅੰਮ੍ਰਿਤਸਰ ਆਏ ਕੇ ਨਹੀ ਇਹ ਹੈ)
ਜਹਾਂਗੀਰ ਦੀ ਬੇਗਮ ਨੂਰਜਹਾਂ ਸਾਂਈ ਮੀਆਂ ਮੀਰ ਦੀ ਸ਼ਹਗਿਰਦ ਸੀ ਇਨਾਂ ਦੋਨਾਂ ਨੇ ਜਹਾਂਗੀਰ ਨੂੰ
ਸਮਝਾਇਆ ਤੇ ਉਹ ਗੁਰੂ ਸਾਹਿਬ ਦੀ ਰਿਆਈ ਲਈ ਤਿਆਰ ਹੋ ਗਿਆ। ਗੁਰੂ ਸਾਹਿਬ ਦਿਆਲਤਾ ਦੀ ਮੂਰਤ ਸਨ
ਉਹਨਾ ਕਿਹਾ ਕਿ ਜੇ ਸਾਨੂੰ ਰਿਆਹ ਕਰਨਾ ਤਾਂ ਆਹ ੫੨ ਪਹਾੜੀ ਰਾਜਨੀਤਿਕ ਕੈਦੀਆਂ ਨੂੰ ਵੀ ਰਿਹਾ
ਕਰੋ। ਬਾਦਸ਼ਾਹ ਮੰਨ ਗਿਆ ਸੋ ਇਸ ਤਰਾਂ ਗੁਰੂ ਸਾਹਿਬ ਦੀ ਰਿਹਾਈ ੧੬੧੯ ਈ :(੧੬੭੬ ਬਿ:ਕੱਤਕ ਵਦੀ
ਚੌਦਸ ਦੀ ਰਾਤ ਗਵਾਲੀਅਰ ਦੇ ਕਿਲੇ ਚੋ ਹੋਈ। ਉਸੇ ਵੇਲੇ ਦਾ ਸਮਕਾਲੀ ਲਿਖਾਰੀ ਇੰਝ ਲਿਖਦਾ ਹੈ :-
ਨਾਇਕ ਹਰੀ ਰਾਮ ਦਰੋਗਾ ਬੇਟਾ ਹਰਿ ਬੰਸ ਲਾਲ ਕਾ ਪੋਤਾ ਠਾਕਰ ਦਾਸ ਕਾ ਪੜਪੋਤਾ ਧਰਮ ਚੰਦ ਕਾ ਬੰਸ
ਰਾਧਾ ਕ੍ਰਿਸ਼ਨ ਕੀ ਚੰਦ੍ਰ ਬੰਸੀ ਜਾਦਵ ਬੜਤੀਆ ਕਨਾਵਤ ਨੇ ਸੰਮਤ ੧੬੭੬ ਕਤਿਕ ਬਦੀ ਚਉਦਸ ਕੇ ਦਿਹੁ
ਬੰਦੀ ਛੋਰ ਗੁਰੂ ਹਰਿ ਗੋਬਿੰਦ ਜੀ ਕੇ ਬਾਵਨ ਰਾਜਯੋ ਕੇ ਬੰਧਨ ਮੁਕਤ
ਹੋਇ ਕੇ ਅਾਨੇ ਕੀ ਖੁਸ਼ੀ ਮੈ ਦੀਪ ਮਾਲਾ ਕੀ ਸਾਰੀ ਨਗਰੀ (ਗਵਾਲੀਅਰ) ਮੇ ਖੁਸ਼ੀਆਂ ਕੇ ਬਾਦਲ ਛਾਇ ਗਏ।
ਗੁਰੁ ਜੀ ਏਕ ਦਿਬਸ ਨਾਇਕ ਹਰੀ ਰਾਮ ਕੇ ਗ੍ਰਹਿ ਮੇ ਨਿਵਾਸ ਕਰਕੇ ਬਦਾਇਗੀ ਲੀ ਰਾਸਤੇ ਕਾ ਪੰਧ ਮੁਕਾਇ
ਆਗਰੇ ਬਾਦਸ਼ਾਹ ਜਹਾਂਗੀਰ ਕੇ ਪਾਸ ਜਾਇ ਨਿਵਾਸ ਕੀਆ।
(ਭਟ ਵਹੀ ਜਾਦੇ ਬੰਸੀ ਬੜਤੀਆ ਕੀ)
ਗੁਰੂ ਜੀ ਪਹਿਲਾ ਹਰੀ ਰਾਮ ਕੋਲ ਰੁਕੇ ਫਿਰ ਉਥੋ ਸਿਧਾ ਆਗਰੇ ਜਹਾਗੀਰ ਕੋਲ ਗਏ। ਉਥੋ ਫਿਰ ਸਚਾ
ਪਾਤਸ਼ਾਹ ਜਹਾਗੀਰ ਨਾਲ ਕਸ਼ਮੀਰ ਜਾਣ ਲਈ ਤਿਆਰ ਹੋਏ। ੧੬੧੯ ਈ :(੧੬੭੬ ਬਿ:ਨੂੰ ਮੱਘਰ ਮਹੀਨੇ ਦੇ ਆਖਰੀ
ਹਫਤੇ ਗੁਰੂ ਸਾਹਿਬ ਕਲਾਨੌਰ ਪ੍ਰਗਨਾ ਗੁਰਦਾਸ ਪੁਰ ਪਹੁੰਚੇ ਜਿਥੇ ਸਿਖ ਸੰਗਤ ਮਿਲਣ ਲਈ ਪਹੁੰਚੀ
...ਜੈਸਾ ਕਿ ਭੱਟ ਵਹੀ ਚ ਲਿਖਿਆ ਹੈ :-
ਗੁਰੂ ਹਰਿਗੋਬਿੰਦ ਜੀ ਮਹਿਲ ਛੱਟਮਾ ਬੇਟਾ ਗੁਰੂ ਅਰਜਨ ਜੀ ਕਾ ਪੋਤਾ ਗੁਰੂ ਰਾਮਦਾਸ ਜੀ ਕਾ ਪੜਪੋਤਾ
ਬਾਬਾ ਹਰਿਦਾਸ ਜੀ ਕਾ ਬੰਸ ਬਾਬਾ ਠਾਕੁਰ ਦਾਸ ਜੀ ਕਾ ਸੂਰਜ ਬੰਸੀ ਗੋਸਲ ਗੋਤ੍ਰਾ ਸੋਢੀ ਖੱਤ੍ਰੀ
ਬਾਸੀ ਚੱਕ ਗੁਰੂ ਕਾ ਪ੍ਰਗਨਾ ਨਿਝਰ ਆਲਾ ਗੱਢ ਗੁਆਲੀਅਰ ਸੇ ਬੰਧਨ ਮੁਕਤ ਹੋਇ ਬਾਦਸ਼ਾਹ ਜਹਾਂਗੀਰ ਕੈ
ਗੈਲ ਗਾਮ ਕਲਾਨੌਰ ਪ੍ਰਗਨਾ ਬਟਾਲਾ ਮੇ ਆਇ। ਸੰਮਤ ਸੋਲਾ ਸੇ ਛਿਹੱਤ੍ਰਾ ਪੋਖ ਮਾਸ ਕੀ ਸੰਗਰਾਂਦ ਦੇ
ਦਿਹੁ। ਗੁਰੂ ਜੀ ਕਾ ਆਨਾ ਸੁਨ ਕਰ ਬਾਬਾ ਬੁਢਾ ਬੇਟਾ ਸੁਘੇ ਰੰਧਾਵੇ ਕਾ ਗੁਰਦਾਸ ਬੇਟਾ ਈਸ਼ਰ ਦਾਸ
ਭਲੇ ਕਾ ਬਲੂ ਬੇਟਾ ਮੂਲ ਚੰਦ ਜਲਹਾਨੇ ਪ੍ਰਮਾਰ ਕਾ ਕੌਲ ਜੀ ਦਾਸ ਬੇਟਾ ਅੰਬੀਏ ਹਜਾਬਤ ਚਾਹਿਮਾਨ
(ਚੁਹਾਨ) ਕਾ ਹੋਰ ਸਿਖ ਫਕੀਰ ਦਰਸ਼ਨ ਪਾਨੇ ਆਇ।
(ਭੱਟ ਵਹੀ ਤਲਾਉਡਾ (ਹਰਿਆਣਾ) ਪ੍ਰਗਨਾ ਜੀਦ)
ਉਪਰੋਕਤ ਲਿਖਤ ਤੋ ਸਪਸ਼ਟ ਹੋ ਜਾਂਦਾ ਕਿ ਗੁਰੂ ਸਾਹਿਬ ਪੰਜਾਬ ਵਿਚ ਮਘਰ ਦੇ ਆਖਰੀ ਹਫਤੇ ਪਹੁੰਚੇ ਜਦ
ਕਿ ਦੀਵਾਲੀ ਤਾਂ ਕਤਕ ਚ ਲੰਘ ਚੁਕੀ ਸੀ ......ਸੋ ਇਸ ਤਰਾਂ ਇਹ ਸਾਬਿਤ ਹੋ ਜਾਂਦਾ ਕਿ ਇਹ ਝੂਠ
ਪ੍ਰਚਾਰਿਆ ਗਿਆ ਕਿ ਗੁਰੂ ਜੀ ਦੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ
ਹੁਣ ਇਹ ਵੀਚਾਰਨਾ ਹੈ ਕਿ ਗੁਰੂ ਜੀ ਅੰਮ੍ਰਿਤਸਰ ਕਦ ਆਏ?
ਗੁਰੂ ਜੀ ਵੀ ਬਾਦਸ਼ਾਹ ਨਾਲ ਕਸ਼ਮੀਰ ਗਏ। ਸੰਮਤ ੧੬੭੭ ਚ ਬਾਦਸ਼ਾਹ ਜਦ ਲਾਹੌਰ ਆਇਆ ਤਾਂ ਸਤਿਗੁਰੂ ਜੀ
ਉਸਤੋ ਵਦਾਇਗੀ ਲੈ ਕੇ ਪਹਿਲਾ ਗੋਇੰਦਵਾਲ ਆਏ ਤੇ ਫਿਰ ਉਥੋ ਆਪਣੇ ਤਾਏ ਦੇ ਸਹੁਰੇ ਬਾਬੇ ਮਿਹਰਵਾਨ
ਕੋਲ ਪ੍ਰਿਥੀਚੰਦ ਦੀ ਮੌਤ ਦਾ ਅਫਸੋਸ ਕਰਨ ਆਏ ....ਜਿਸਦਾ ਹਵਾਲਾ ਸਾਨੂੰ ਭੱਟ ਵਹੀ ਚੋ ਮਿਲਦਾ ਹੈ
:-
ਗੁਰੂ ਹਰਿਗੋਬਿੰਦ ਜੀ ਮਹਲ ਛਟਮਾਂ ਬੇਟਾ ਗੁਰੂ ਅਰਜਨ ਜੀ ਕਾ ਪੋਤਾ ਗੁਰੂ ਰਾਮਦਾਸ ਜੀ ਕਾ ਪੜਪੋਤਾ
ਬਾਬਾ ਹਰਿ ਦਾਸ ਜੀ ਕਾ ਬਾਬਾ ਠਾਕਰ ਦਾਸ ਜੀ ਕੀ ਸੂਰਜ ਬੰਸੀ ਗੋਸਲ ਗੋਤ੍ਰਾ ਸੋਢੀ ਖਤ੍ਰੀ ਤਾਊ ਗੁਰੂ
ਪ੍ਰਿਥੀ ਚੰਦ ਕੀ ਮਕਾਣ ਦੇਨ ਗਾਮ ਗੋਇੰਦਵਾਲ ਸੇ ਚਲ ਹੇਹਰੀ ਪ੍ਰਗਨਾ ਪੱਟੀ ਮੇ ਗੁਰੂ ਮੇਹਰ ਬਾਨ ਕੇ
ਘਰ ਆਏ। ਸਾਲ ਸੰਮਤ ੧੬੭੭ ਬਿ:ਪੋਖ ਪ੍ਰਬਿਸ਼ਟੇ ਆਰਾਈ ਦਿਹੁ ਸੁਕਰ ਬਾਰ ਕੋ। ਮੈਲੋ ਅਰਜਾਨੀ ਸਾਹਿਬ
ਬੇਟਾ ਗੁਰੂ ਮੋਹਰੀ ਜੀ ਕਾ ਬਾਵਾ ਬੁਢਾ 'ਰਾਮਦਾਸ, ਬੇਟਾ ਸੁਘੇ ਰੰਧਾਵੇ ਕਾ ਗੁਰਦਾਸ ਬੇਟਾ ਈਸ਼ਰ ਦਾਸ
ਭੱਲੇ ਕਾ ਬੱਲੂ ਰਾਇ ਬੇਟਾ ਮੂਲ ਚੰਦ ਜਲਹਾਨੇ ਪ੍ਰਮਾਰ ਕਾ ਕੌਲ ਜੀ ਦਾਸ ਬੇਟਾ ਅੰਬੀਏ ਹਜਾਬਤ
ਚਾਹਿਮਾਨ ਕਾ ਹੋਰ ਸਿਖ ਫਕੀਰ ਆਏ
.. (ਭਟ ਵਹੀ ਮੁਲਤਾਨੀ ਸਿੰਧੀ)
ਉਪਰੋਕਤ ਤੱਥ ਤੋ ਇਹ ਸਾਨੂੰ ਚੰਗੀ ਤਰਾਂ ਗਿਆਨ ਹੋ ਗਿਆ ਕਿ ਦੀਵਾਲੀ ਤੇ ਗੁਰੂ ਜੀ ਦੇ ਅੰਮ੍ਰਿਤਸਰ
ਆਉਣ ਵਾਲੀ ਮਿਥ ਨਾਟਕੀ ਢੰਗ ਜਿਵੇ ਸਨਤਾਨੀ ਮਤ ਚ ਰਾਮ ਦੇ ਬਨਵਾਸ ਕਟ ਕੇ ਆਉਣਾ ਤਾਂ ਉਸੇ ਤਰਜ਼ ਤੇ
ਸਨਤਾਨੀ ਮਤ ਚ ਜ਼ਜ਼ਬ ਕਰਨ ਲੲੀ ਘੜੀ ਗਈ ......ਇਹ ਅਜ ਤਕ ਸਾਡੀ ਕੌਮ ਨੂੰ ਮੂਰਖ ਬਣਾਇਆ ਜਾ ਰਿਹਾ ਤੇ
ਅਸੀ ਬਣ ਰਹੇ ਦਿਵਾਲੀ ਨਾਲ ਸਾਡਾ ਕੋਈ ਸੰਬੰਧ ਨਹੀ ਹੈ।
ਕੁਝ ਦੇਣ ਹੇਹਰੀ ਰਹਿਣ ਉਪਰੰਤ ਮੇਹਰਵਾਨ ਸਮੇਤ ਹੁਣ ਅੰਮ੍ਰਿਤਸਰ ਆਏ ਜਿਹਾ ਭਟ ਵਹੀਆ ਦਸਦੀਆ :-
ਗੁਰੂ ਹਰਿ ਗੋਬਿੰਦ ਜੀ ਮਹਲ ਛਟਮਾਂ ਬੇਟਾ ਗੁਰੂ ਅਰਜਨ ਜੀ ਕਾ.... ਸੂਰਜ ਬੰਸੀ ਗੋਸ਼ਲ ਗੋਤ੍ਰਾ ਸੋਢੀ
ਖੱਤ੍ਰੀ ਸੰਮਤ ੧੬੭੭ ਬਿ:(੧੬੨੦ ਈ:)ਮਾਘ ਪ੍ਰਬਿਸ਼ਟੇ ਪਹਿਲੀ ਸੰਗਰਾਂਦ ਕੇ ਦਿਹੁ ਹੇਹਰ ਨਗਰੀ ਸੇ ਚਲ
ਗਾਮ ਗੁਰੂ ਕਾ ਚੱਕ ਪ੍ਰਗਨਾ ਨਿਝਰਆਲਾ (ਅਜਨਾਲਾ) ਆਏ। …………………ਗੁਰੂ ਜੀ ਕੇ ਆਨੇ ਕੀ ਖੁਸ਼ੀ ਮਹਿ
ਦੀਪਮਾਲਾ ਹੋਈ। ਗੁਰੂ ਜੀ ਨੇ ਹਰਿ ਮੰਦ੍ਰ ਮੇ ਦੀਆ ਬਾਤੀ ਕੀ ਸੇਵਾ ਮੇਹਰਬਾਨ ਕੀ ਲਾਈ।
(ਭਟ ਵਹੀ ਸਿੰਧੀ ਮੁਲਤਾਨੀ)
ਉਪਰੋਕਤ ਹੋਈ ਵੀਚਾਰ ਤੋ ਿੲਹ ਗਲ ਉਭਰ ਕੇ ਸਾਹਮਣੇ ਆਉਦੀ ਹੈ ਕਿ ਗਵਾਲੀਅਰ ਦੇ ਕਿਲੇ ਚ ਰਿਹਾਈ
ਉਪਰੰਤ ਸਤਿਗੁਰੂ ਲਗਪਗ ਸਾਲ ਸਵਾ ਸਾਲ ਦੇ ਵਕਫੇ ਬਾਅਦ ਮਾਘ ਦੇ ਮਹਿਨੇ ਅੰਮ੍ਰਿਤਸਰ ਆਏ ਤੇ ਗੁਰੂ
ਪਿਆਰ ਵਾਲਿਓ ਮਾਘ ਚ ਕਦੇ ਦੀਵਾਲੀ ਆਉਦੀ ....ਇਹ ਬਿਲਕੁਲ ਸਪਸ਼ਟ ਹੋ ਿਗਅਾ ਕਿ ਜੋ ਕਹਾਣੀ ਦੀਵਾਲੀ
ਵਾਲੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਜੋੜੀ ਜਾਂਦੀ ਹੈ ਇਹ ਝੂਠੀ ਹੈ। ਧਾਰਮਿਕ ਤੌਰ ਤੇ ਸਾਡਾ
ਦੀਵਾਲੀ ਨਾਲ ਕੋਈ ਸੰਬੰਧ ਨਹੀ ਸਾਡਾ ਸਬੰਧ ਸਿਰਫ 'ਬੰਦੀ ਛੋੜ ਦਿਵਸ 'ਨਾਲ ਹੈ ..........ਕਾਸ਼
ਕਿਤੇ ਸਾਡੇ ਪੰਥਕ ਆਗੂਆਂ ਨੂੰ ਇਹ ਗਲ ਸਮਝ ਲਗ ਜਾਵੇ ਤਾਂ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਚ ਸਿਖਾਂ
ਦੇ ਕੇਦਰੀ ਅਸਥਾਨ ਤੇ ਜੋ ਪੈਸਾ ਆਤਿਸ਼ਬਾਜ਼ੀਆਂ ਚ ਬਰਬਾਦ ਹੁੰਦਾ ਉਹ ਕੌਮ ਦੇ ਭਲੇ ਲਈ ਗਰੀਬਾਂ ਦੀ
ਮਦਦ ਕਰਨ ਲਈ ਵਰਤਿਆ ਜਾਵੈ .....ਪਰ ਕੋਣ ਕਹੈ ਵਜੀਦਿਆ ਇੰਝ ਨਹੀ ਇੰਝ ਕਰ .....
ਪੰਥ ਦੀ ਚੜਦੀਕਲਾ ਦਾ ਖਵਾਸ਼ਿਮੰਦ
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
76962-92718
096543-42039
06/10/14)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ ਪੁਰੇਵਾਲ, ਸਿੱਖ ਮਾਰਗ … ਕੈਨੇਡਾ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਆਪਜੀ ਦੇ “ਏਕਤਾ ਅਤੇ ਮਜ਼ਬੂਰੀ” ਬਾਰੇ ਵਿਚਾਰ ਬਹੁਤ
ਚੰਗੇ ਲਗੇ, ਪਰ ਇਹ ਹਾਲ ਅਤੇ ਸੋਚਣੀ ਤਾਂ ਸਾਰਿਆਂ ਹੀ ਕੀਰਤਨੀ ਅਤੇ ਕਥਾਕਾਰ ਸਿੰਘਾਂ ਦੀ ਹੈ
ਕਿਉਂਕਿ ਇਹ ਉਨ੍ਹਾਂ ਦਾ ਰੋਜ਼ੀ ਦਾ ਧੰਦਾ ਹੈ ਅਤੇ ਉਹੀ ਵਿਚਾਰ ਸਾਂਝੇ ਕਰਦੇ ਹਨ, ਜਿਹੜੇ ਸੰਗਤ ਨੂੰ
ਚੰਗੇ ਲਗਣ। ਜਾਂ ਇੰਜ ਕਹਿ ਲਓ, ਗੰਗਾ ਗਏ ਤਾਂ ਗੰਗਾ ਰਾਮ ਅਤੇ ਜੇ ਜਮਨਾ ਗਏ ਤਾਂ ਜਮਨਾ ਦਾਸ!
(ਰੋਟੀਆਂ ਕਾਰਣਿ ਪੂਰਹਿ ਤਾਲ॥ ਪੰਨਾ ੪੬੫) ਇਨ੍ਹਾਂ ਨੂੰ ਗੁਰਬਾਣੀ ਐਨੀ
ਕੰਠ ਹੁੰਦੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਸਟੇਜ਼ ਤੋਂ ਇਕ-ਦੱਮ, ਨਰ ਨੂੰ ਨਾਰੀ ਅਤੇ ਨਾਰੀ ਨੂੰ
ਨਰ ਸਾਬਤ ਕਰ ਦਿੰਦੇ ਹਨ।
ਇਵੇਂ ਹੀ, ਗੁਰਦੁਆਰਾ ਸਾਹਿਬ ਬੰਗਲਾ (ਦਿੱਲੀ)
ਤੋਂ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ. ਕੇ. ਵਾਲੇ ਨੇ ਅਰਦਾਸਿ ਦੀ ਵਿਆਖਿਆ ੪ ਅਕਤੂਬਰ ੨੦੧੪ ਨੂੰ
ਕੀਤੀ ਅਤੇ ਉਹ ਵੀ ‘ਭਗਉਤੀ’ ਨੂੰ ਵਾਹਿਗੁਰੂ ਸਾਬਤ ਕਰਦੇ ਹਨ! ਜਿਵੇਂ ਹੇਠਲੇ ਲਿੰਕ ਦੁਆਰਾ
ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਵੀ ਗੁਰਬਾਣੀ ਅਨੁਸਾਰ ‘ਭਗਉਤੀ’ (ਪੰਨਾ ੨੭੪, ਗੁਰੂ ਗਰੰਥ ਸਾਹਿਬ)
ਨੂੰ ਭਗਤ ਕਿਹਾ ਅਤੇ ਸਾਰੇ ਗੁਰੂ ਸਾਹਿਬਾਨ ਭਗਤ ਹੋਣ ਕਰਕੇ, ਉਹ ਅਰਦਾਸਿ ਸਮੇਂ ਭਗਉਤੀ ਨੂੰ ਯਾਦ
ਕਰਦੇ ਹਨ!
ਗੁਰੂ ਗਰੰਥ ਸਾਹਿਬ ਦੇ ਪੰਨਾ ੯੬੬ ਵਿਖੇ, ਗੁਰਬਾਣੀ ਸਾਨੂੰ ਸੇਧ ਦਿੰਦੀ ਹੈ:
“ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥” ਭਾਵ ਕਿ
ਸਾਰੇ ਗੁਰੂ ਸਾਹਿਬਾਨ ਦੀ ਇਕੋ ਹੀ ਗਿਆਨ-ਜੋਤਿ ਸੀ।
ਪਰ, ਬਚਿਤ੍ਰ ਨਾਟਕ ਦੀ “ਵਾਰ ਦੁਰਗਾ ਕੀ” ਦੇ ਪਹਿਲੇ ਪਹਿਰੇ ਵਿਖੇ ਅਤੇ ਅਰਦਾਸਿ ਸਮੇਂ
ਅਸੀਂ ਬੋਲਦੇ/ਪੜ੍ਹਦੇ ਹਾਂ:
“ਸ੍ਰੀ ਹਰਿ *ਕ੍ਰਿਸਨਿ ਧਿਆਇਐ ਜਿਸੁ ਡਿਠੇ ਸਭੁ ਦੁਖੁ ਜਾਇ। ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ
ਆਵੈ ਧਾਇ।
ਸਭ ਥਾਈ ਹੋਇ ਸਹਾਇ। ੧। {*ਸਹੀ ਨਾਂ ਹੈ: ਹਰਿ ਕਿਸ਼ਨ ਸਾਹਿਬ}
ਕੀ ਐਸੀ ਸਮਰਥਾ ਹੋਰ ਗੁਰੂਆਂ ਵਿੱਚ ਨਹੀਂ ਸੀ? ਇਸ ਲਈ ਸਾਰੇ (੫੫) ਪੈਰਿਆਂ ਦੀ ਵਿਚਾਰ ਕਰਨੀ
ਚਾਹੀਦੀ ਹੈ।
ਇਸ ਲਈ ਕੋਈ ਵੀ ਪ੍ਰਚਾਰਕ, ਸਿੱਖਾਂ ਨੂੰ ਸਹੀ ਸੋਝੀ ਦੇਣ ਦੇ ਅਸਮਰਥ ਹੈ ਅਤੇ ਸਾਨੂੰ ਆਪ ਹੀ ਵਿਚਾਰ
ਕਰਕੇ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਨੀ ਚਾਹੀਦੀ ਹੈ। ਇਵੇਂ ਹੀ, ਕੋਈ ਪ੍ਰਚਾਰਕ ਜਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਬਾਣੀ ਨੂੰ ਨਹੀਂ ਬਦਲ ਸਕਦਾ।
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੬ ਅਕਤੂਬਰ ੨੦੧੪
(ਸੰਪਾਦਕੀ
ਟਿੱਪਣੀ:- ਸ: ਗੁਰਮੀਤ ਸਿੰਘ ਜੀ ਭਾਵੇਂ ਕੁੱਝ ਗੱਲਾਂ ਤੇ ਮੇਰੇ ਖਿਆਲ ਤੁਹਾਡੇ ਨਾਲੋਂ ਵੱਖਰੇ ਹਨ
ਪਰ ਫਿਰ ਵੀ ਇਸ ਗੱਲੋਂ ਤੁਹਾਡੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਇਤਨੀ ਸਿਆਣੀ ਉਮਰ ਵਿੱਚ ਜਾ ਕੇ ਵੀ
ਤੁਸੀਂ ਜਿਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੋ ਹੋ ਕਿ ਇਹ ਠੀਕ ਹੈ ਤਾਂ ਆਪਣੇ ਵਿਚਾਰ ਬਦਲ ਕੇ ਉਸ
ਸੱਚ ਤੇ ਖੜਨ ਦੀ ਪੂਰੀ ਕੋਸ਼ਿਸ਼ ਕਰਦੇ ਹੋ ਅਤੇ ਹੋਰਨਾ ਨੂੰ ਵੀ ਸਮਝਾਉਂਦੇ ਹੋ। ਨਹੀਂ ਤਾਂ ਪੱਕੇ ਹੋਏ
ਪੱਕੜ ਉਮਰ ਦੇ ਲੋਕਾਂ ਨੂੰ ਸਮਝਾਉਂਣਾ ਬਹੁਤ ਔਖਾ ਹੁੰਦਾ ਹੈ। ਉਹ ਬਸ ਇਹੀ ਰੱਟ ਲਾਈ ਜਾਣਗੇ ਕਿ
ਅਸੀਂ ਸਾਰੀ ਉਮਰ ਆ ਸੁਣਦੇ ਆ ਰਹੇ ਹਾਂ ਜਾਂ ਸਾਡੇ ਬਾਬਾ ਦਾਦੀ ਪੜਦਾਦੇ ਆਦਿਕ ਚੌਪਈ ਦਾ ਪਾਠ ਕਰਦੇ
ਹੁੰਦੇ ਸੀ। ਦਸਮ ਗ੍ਰੰਥ, ਅਕਾਲ ਤਖ਼ਤ ਅਤੇ ਹੋਰ ਸਿਧਾਂਤਕ ਮੁੱਦਿਆਂ ਬਾਰੇ ਜਿਸ ਤਰ੍ਹਾਂ ਤੁਸੀਂ
ਸਮਝਿਆ ਹੈ ਸ਼ਾਇਦ ਹੀ ਕੋਈ ਹੋਰ ਇਸ ਉਮਰ ਦਾ ਪੱਕੜ ਵਿਆਕਤੀ ਸਮਝਿਆ ਹੋਵੇ।)
06/10/14)
ਨਿਰਮਲ ਸਿੰਘ ਕੰਧਾਲਵੀ
ਵਾਹ
ਜੀ ਵਾਹ! ਸਵੱਛ ਭਾਰਤ ਅਭਿਆਨ
ਬੱਲੇ ਬੱਲੇ ਬਈ ਕਮਾਲ ਹੋ ਗਈ ਕਦੇ ਕੇਜਰੀਵਾਲ ਦੀ ਚੜ੍ਹਤ ਵੇਲੇ ਝਾੜੂ ਦੀ ਇਤਨੀ ਕਦਰ
ਹੋਈ ਸੀ ਤੇ ਹੁਣ ਮੋਦੀ ਜੀ ਨੇ ਝਾੜੂ ਨੂੰ ਤਖ਼ਤ `ਤੇ ਬਿਠਾ ਦਿੱਤਾ ਹੈ। ਕਈ ਸਿਆਸੀ ਪੰਡਤਾਂ ਦਾ
ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੇਜਰੀਵਾਲ ਦੇ ਹੱਥੋਂ ਝਾੜੂ ਖੋਹਣ ਲਈ ਹੀ ਸਾਰਾ ਕੁੱਝ
ਕੀਤਾ ਹੈ। ਕੇਜਰੀਵਾਲ ਨੇ ਵੀ ਇਸ `ਤੇ ਟਿੱਪਣੀ ਕਰਦਿਆਂ ਮੋਦੀ ਜੀ ਨੂੰ ਸਲਾਹ ਦਿਤੀ ਹੈ ਕਿ ਕੂੜੇ
ਕਰਕਟ ਦੀ ਸਫ਼ਾਈ ਦੇ ਨਾਲ਼ ਨਾਲ਼ ਉਹ ਭ੍ਰਿਸ਼ਟਾਚਾਰ, ਕੁਨਬਾਪਰਵਰੀ, ਜਮ੍ਹਾਂਖੋਰੀ ਅਤੇ ਸਮਾਜ ਵਿੱਚ ਫ਼ੈਲੇ
ਹੋਰ ਕੋਹੜਾਂ ਦੀ ਸਫ਼ਾਈ ਵਲ ਵੀ ਧਿਆਨ ਦੇਣ। ਚਲੋ ਮੋਦੀ ਜੀ ਨੇ ਕਿਤਿਉਂ ਤਾਂ ਸ਼ੁਰੂ ਕੀਤਾ। ਮੀਡੀਆ `ਚ
ਜਿੱਧਰ ਨਜ਼ਰ ਮਾਰੋ ਵੱਡੇ ਵੱਡੇ ਅਫ਼ਸਰ, ਸਿਆਸਤਦਾਨ, ਅਧਿਆਪਕ, ਪੁਲਿਸ ਅਫ਼ਸਰ ਗੱਲ ਕੀ ਹਰ ਕੋਈ ਹੱਥ
ਵਿੱਚ ਝਾੜੂ ਫੜ ਕੇ ਸਫ਼ਾਈ ਕਰਨ ਦਾ ਦਾਅਵਾ ਕਰ ਰਿਹਾ ਹੈ। ਹਰ ਕੋਈ ਬੇਕਰਾਰ ਹੈ ਕਿ ਉਹਦੀ ਫੋਟੋ
ਅਖ਼ਬਾਰ ਦਾ ਸ਼ਿੰਗਾਰ ਬਣੇ ਤੇ ਜੇ ਕਿਧਰੇ ਟੀ. ਵੀ. `ਤੇ ਆ ਜਾਵੇ ਤਾਂ ਬਹਿਜਾ ਬਹਿਜਾ ਹੋ ਜਾਵੇ। ਦਸਿਆ
ਜਾਂਦਾ ਹੈ ਕਿ ਵੀਹ ਪੱਚੀ ਰੁਪਏ ਵਾਲ਼ਾ ਝਾੜੂ ਸੌ ਰੁਪਏ ਦਾ ਬਲੈਕ `ਚ ਵਿਕ ਰਿਹੈ। ਕਦੇ ਸੋਚਿਆ ਸੀ
ਕਿਸੇ ਨੇ ਕਿ ਕਦੇ ਭਾਰਤ ਵਿੱਚ ਝਾੜੂ ਵੀ ਬਲੈਕ `ਚ ਵਿਕੇਗਾ। ਜੈ ਮੋਦੀ ਮਹਾਰਾਜ ਜੀ ਦੀ। ਕਮ-ਅਜ਼-ਕਮ
ਝਾੜੂ ਵੇਚਣ ਵਾਲਆਂ ਦੇ ਤਾਂ ‘ਅੱਛੇ ਦਿਨ’ ਆਏ। ਪਹਿਲਾਂ ਟਮਾਟਰ ਅਤੇ ਪਿਆਜ਼ ਦੇ ਵਿਉਪਾਰੀਆਂ ਦੇ ਆ
ਚੁੱਕੇ ਐ। ਅਦਾਨੀਆਂ, ਅੰਬਾਨੀਆਂ ਦੇ ਤਾਂ ਚੋਣਾਂ ਦੇ ਨਤੀਜੇ ਤੋਂ ਝੱਟ ਮਗਰੋਂ ਹੀ ਅੱਛੇ ਦਿਨ ਆ ਗਏ
ਸਨ ਜਦ ਸ਼ੇਅਰ ਬਾਜ਼ਾਰ `ਚ ਜਵਾਰ-ਭਾਟੇ ਵਰਗਾ ਉਛਾਲ ਲਿਆਂਦਾ ਗਿਆ ਸੀ ਤੇ ਉਹਨਾਂ ਨੇ ਮੋਟੀ ਮੋਟੀ ਮਲ਼ਾਈ
ਉੱਪਰੋਂ ਲਾਹ ਲਈ ਸੀ। ਲੋਕ ਬੜੇ ਕਾਹਲੇ ਪੈ ਜਾਂਦੇ ਐ, ਬਈ ਆਪਣੀ ਵਾਰੀ ਦੀ ਉਡੀਕ ਕਰਨੀ ਸਿੱਖੋ।
ਤੁਹਾਡੀ ਵਾਰੀ ਵੀ ਆਊਗੀ ਅੱਛੇ ਦਿਨਾਂ ਦੀ। ਸੁਣਿਆਂ ਨਹੀਂ ਤੁਸੀਂ ਕਿ ਸਬਰ ਦਾ ਫ਼ਲ ਮਿੱਠਾ ਹੁੰਦੈ।
ਨਾਲ਼ੇ ਬਈ ਜਦੋਂ ਸਵੱਛ ਭਾਰਤ ਅਭਿਆਨ ਦਾ ਹੋਕਾ ਖ਼ੁਦ ਪ੍ਰਧਾਨ ਮੰਤਰੀ ਨੇ ਦਿਤਾ ਹੋਵੇ ਤੇ ਉਹ ਖ਼ੁਦ ਵੀ
ਝਾੜੂ ਲਗਾ ਰਿਹਾ ਹੋਵੇ ਤਾਂ ਦੇਸ਼ ਦੇ ਬਾਕੀ ਲੋਕ ਖ਼ਾਸ ਕਰ ਸਿਆਸਤਦਾਨ ਅਤੇ ਸਰਕਾਰੀ ਅਮਲਾ-ਫ਼ੈਲਾ
ਕਿਵੇਂ ਪਿੱਛੇ ਰਹੇ? ਹਾਥੀ ਕੇ ਪਾਓਂ ਮੇਂ ਸਭ ਕਾ ਪਾਓਂ। ਬੀਰਬਲ ਤੇ ਅਕਬਰ ਵਾਲ਼ੀ ਕਹਾਣੀ ਯਾਦ ਐ ਨਾ
ਜਦੋਂ ਬੀਰਬਲ ਕਹਿੰਦੈ ਕਿ ਜਹਾਂ ਪਨਾਹ ਮੈਂ ਨੌਕਰ ਆਪ ਜੀ ਦਾ ਹਾਂ ਵਤਾਊਆਂ ਦਾ ਨਹੀਂ। ਸੋ ਇਹ ਹੁਕਮ
ਦੇਸ਼ ਦੀ ਸਭ ਤੋਂ ਤਾਕਤਵਰ ਕੁਰਸੀ ਵਲੋਂ ਆਇਆ ਹੈ ਜੀ ਇਸ ਦੀ ਹੁਕਮ ਅਦੂਲੀ ਤੌਬਾ ਤੌਬਾ! ਵੈਸੇ ਵੀ
ਝੋਲ਼ੀ ਚੁੱਕਣ ਦਾ ਜਿਤਨਾ ਰਿਵਾਜ਼ ਭਾਰਤ ਵਿੱਚ ਹੈ ਮੇਰੇ ਖ਼ਿਆਲ `ਚ ਹੋਰ ਕਿਧਰੇ ਨਹੀਂ। ਚਮਚੇ ਤਾਂ
ਸਿਆਸਤਦਾਨਾਂ ਅਤੇ ਅਫ਼ਸਰਾਂ ਦੇ ਜੁੱਤਿਆਂ ਦੇ ਤਸਮੇਂ ਬੰਨ੍ਹਣ ਖੋਲ੍ਹਣ ਤੱਕ ਜਾਂਦੇ ਹਨ। ਖ਼ੈਰ,
ਪ੍ਰਧਾਨ ਮੰਤਰੀ ਨੇ ਇਹ ਸਫ਼ਾਈ ਮੁਹਿੰਮ ਚਲਾ ਕੇ ਨੇਕ ਕਾਰਜ ਹੀ ਕੀਤਾ ਹੈ। ਪੱਛਮੀ ਦੇਸ਼ਾਂ ਦੇ ਲੋਕ
ਜਦੋਂ ਭਾਰਤ ਵਿੱਚ ਘੁੰਮਣ ਫਿਰਨ ਲਈ ਜਾਂਦੇ ਹਨ ਤਾਂ ਹੋਰ ਸ਼ਿਕਾਇਤਾਂ ਦੇ ਨਾਲ਼ ਨਾਲ਼ ਸਾਫ਼-ਸਫ਼ਾਈ ਦੀ
ਕਮੀ ਬਾਰੇ ਵੀ ਜ਼ਿਕਰ ਕਰਦੇ ਹਨ। ਮੋਦੀ ਜੀ ਦੀ ਕੂੜੇ ਕਰਕਟ ਦੀ ਸਫ਼ਾਈ ਦੇ ਨਾਲ਼ ਨਾਲ਼ ਕੁੱਝ
ਵਿਚਾਰਵਾਨਾਂ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਉਹਨਾਂ ਸਿਆਸਤਦਾਨਾਂ ਦੇ ਸਿਰਾਂ ਨੂੰ ਵੀ ਸਾਫ਼ ਕਰਨ
ਲਈ ਕਿਹਾ ਹੈ ਜਿਹੜੇ ਭਾਰਤ ਦੀਆਂ ਘੱਟ ਗਿਣਤੀਆਂ ਪ੍ਰਤੀ ਰੋਜ਼ ਹੀ ਅਟਪਟੇ ਬਿਆਨ ਦਿੰਦੇ ਰਹਿੰਦੇ ਹਨ
ਵਿਸ਼ੇਸ਼ ਕਰ ਕੇ ਸੰਸਦ ਵਿੱਚ ਬੈਠੇ ਕੁੱਝ ਭਗਵਾਂਧਾਰੀ। ਕੀ ਮੋਦੀ ਸਾਹਿਬ ਇਹਨਾਂ ਭੱਦਰਪੁਰਸ਼ਾਂ ਦੇ
ਮਨਾਂ `ਚੋਂ ਵੀ ਕੂੜਾ ਕਰਕਟ ਸਾਫ਼ ਕਰਨ ਦੀ ਹਿੰਮਤ ਕਰਨਗੇ?
ਬਾਹਰਲੀ ਸਫ਼ਾਈ ਦੀ ਗੱਲ ਕਰਦਿਆਂ ਆਉ ਵਿਚਾਰ ਕਰੀਏ ਕਿ ਕੀ ਹੱਥਾਂ ਵਿੱਚ ਝਾੜੂ ਫੜ ਕੇ ਫੋਟੋਆਂ
ਖਿਚਵਾਉਣ ਵਾਲ਼ੇ ਲੋਕ ਇਸ ਮੁਹਿੰਮ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਗੇ? ਇਹੋ ਜਿਹੀਆਂ ਗੱਲਾਂ ਕੌਮੀ
ਕਿਰਦਾਰ ਦਾ ਹਿੱਸਾ ਹੁੰਦੀਆਂ ਹਨ। ਸਕੂਲ `ਚ ਪੜ੍ਹਦਿਆਂ ਇੱਕ ਕਹਾਣੀ ਬਹੁਤ ਵਾਰੀ ਸੁਣਦੇ ਹੁੰਦੇ ਸਾਂ
ਕਿ ਕਿਸੇ ਪੱਛਮੀ ਦੇਸ਼ ਦਾ ਪ੍ਰਧਾਨ ਮੰਤਰੀ ਕਾਰ ਵਿੱਚ ਜਾ ਰਿਹਾ ਸੀ। ਰਾਹ ਵਿੱਚ ਉਸਨੇ ਕਾਗਜ਼ ਦਾ
ਟੁਕੜਾ ਪਿਆ ਦੇਖਿਆ। ਉਸਨੇ ਕਾਰ ਖੜ੍ਹੀ ਕਰ ਕੇ ਉਹ ਕਾਗਜ਼ ਦਾ ਟੁਕੜਾ ਚੁੱਕਿਆ ਤੇ ਕੂੜਾਦਾਨ ਵਿੱਚ
ਸੁੱਟਿਆ। ਭਾਰਤ ਵਿੱਚ ਸਭ ਤੋਂ ਹੇਠਲੇ ਦਰਜੇ ਦੇ ਅਫ਼ਸਰ, ਕਲਰਕ ਵੀ ਆਪ ਪਾਣੀ ਦਾ ਗਿਲਾਸ ਭਰ ਕੇ ਨਹੀਂ
ਪੀਂਦੇ, ਸਫ਼ਾਈ ਉਹਨਾਂ ਕੀ ਕਰਨੀ ਹੈ। ਸਾਡਾ ਭਾਰਤੀਆਂ ਦਾ ਕੌਮੀ ਕਿਰਦਾਰ ਹੈ ਕਿ ਆਪਣੇ ਘਰ ਦਾ ਕੂੜਾ
ਅਸੀਂ ਗੁਆਂਢੀ ਦੇ ਘਰ ਮੂਹਰੇ ਧੱਕ ਦਿੰਦੇ ਹਾਂ। ਪਿੰਡਾਂ ਤੇ ਸ਼ਹਿਰਾਂ ਵਿੱਚ ਗੁਆਂਢੀਆਂ ਦੀਆਂ
ਲੜਾਈਆਂ ਕਈ ਵਾਰੀ ਇਸੇ ਕਾਰਨ ਹੀ ਹੁੰਦੀਆਂ ਹਨ। ਕੇਲਾ ਖਾ ਕੇ ਛਿੱਲੜ ਰਾਹ ਵਿੱਚ ਸੁੱਟਦੇ ਹਾਂ।
ਬੱਸਾਂ ਗੱਡੀਆਂ ਵਿੱਚ ਤੁਹਾਨੂੰ ਕੂੜਾ ਹੀ ਕੂੜਾ ਨਜ਼ਰ ਆਏਗਾ। ਸ਼ੁਰੂ ਤੋਂ ਹੀ ਬੱਚਿਆਂ ਵਿੱਚ
ਸਾਫ਼-ਸਫ਼ਾਈ ਦੀ ਭਾਵਨਾ ਪੈਦਾ ਕਰ ਕੇ ਕੌਮੀ ਕਿਰਦਾਰ ਦੀ ਉਸਾਰੀ ਕੀਤੀ ਜਾ ਸਕਦੀ ਹੈ। ਉਹਨਾਂ ਦੇ ਆਲ਼ੇ
ਦੁਆਲੇ ਇਹੋ ਜਿਹੇ ਰੋਲ ਮਾਡਲ ਹੋਣ ਫੇਰ ਹੀ ਉਹ ਇਸ ਕਿਰਦਾਰ ਦੇ ਧਾਰਨੀ ਬਣਨਗੇ। ਜੋ ਕੁੱਝ ਮਾਪੇ ਅਤੇ
ਅਧਿਆਪਕ ਕਰਨਗੇ ਬੱਚਿਆਂ ਨੇ ਉਹੀ ਕੁੱਝ ਸਿੱਖਣਾ ਹੈ। ਬੜੇ ਸਾਲ ਹੋਏ ਇੱਕ ਗੱਲ ਸੁਣੀ ਸੀ ਕਿ ਨਹਿਰੂ
ਤੇ ਖ਼ਰੁਸ਼ਚੋਵ ਭਾਰਤ ਵਿੱਚ ਕਿਧਰੇ ਰੇਲ ਦਾ ਸਫ਼ਰ ਕਰ ਰਹੇ ਸਨ। ਸਵੇਰੇ ਸੂਰਜ ਦੇ ਚੜ੍ਹਾਅ ਨਾਲ
ਖ਼ਰੁਸ਼ਚੋਵ ਨੇ ਸੂਰਜ ਦੇ ਦਰਸ਼ਨ ਕਰਨ ਲਈ ਜਦ ਖਿੜਕੀ ਖੋਲ੍ਹੀ ਤਾਂ ਰੇਲਵੇ ਲਾਈਨ ਦੇ ਨਾਲ਼ ਨਾਲ਼ ਦਾ
‘ਨਜ਼ਾਰਾ’ ਵੇਖ ਕੇ ਉਸ ਨੇ ਨਹਿਰੂ ਨੂੰ ਮਿਹਣਾ ਮਾਰਿਆ ਕਿ ਭਾਰਤ ਅਜੇ ਤੱਕ ਆਪਣੇ ਲੋਕਾਂ ਦੇ
ਜੰਗਲ-ਪਾਣੀ ਜਾਣ ਦਾ ਇੰਤਜ਼ਾਮ ਵੀ ਨਹੀਂ ਕਰ ਸਕਿਆ। ਨਹਿਰੂ ਕੱਚਾ ਜਿਹਾ ਹੋ ਕੇ ਕਹਿਣ ਲੱਗਾ ਕਿ ਗੋਰੇ
ਸਭ ਕੁੱਝ ਲੁੱਟ ਕੇ ਲੈ ਗਏ ਹਨ, ਹੁਣ ਹੌਲ਼ੀ ਹੌਲ਼ੀ ਸਭ ਠੀਕ ਕਰ ਦਿਆਂਗੇ ਜਿਵੇਂ ਅੱਜ ਕਲ ਬਾਦਲ ਕਹਿ
ਰਹੇ ਹਨ ਕਿ ਮਨਮੋਹਨ ਸਿੰਘ ਦੀ ਯੂ. ਪੀ. ਏ. ਸਰਕਾਰ ਸਾਰਾ ਖ਼ਜ਼ਾਨਾ ਖ਼ਾਲੀ ਕਰ ਗਈ ਹੈ ਹਾਲਾਂ ਕਿ ਨਾ
ਮੋਦੀ ਨੇ ਅਤੇ ਨਾ ਹੀ ਕੇਂਦਰ ਦੇ ਕਿਸੇ ਵਜ਼ੀਰ ਨੇ ਇਹ ਗੱਲ ਆਖੀ ਹੈ। ਬਾਦਲ ਇੰਜ ਕਹਿ ਰਹੇ ਹਨ ਜਿਵੇਂ
ਕੇਂਦਰ ਦੇ ਖ਼ਜ਼ਾਨੇ ਦੀਆਂ ਚਾਬੀਆਂ ਇਹਨਾਂ ਦੇ ਕੋਲ਼ ਹੋਣ। ਸ਼ਾਇਦ ਜੇਤਲੀ ਵਲੋਂ ਪੈਸਿਆਂ ਨੂੰ ਠੁੱਠ
ਵਿਖਾਏ ਜਾਣ ਤੋਂ ਬਾਅਦ ਆਪਣੀ ਨਾਕਾਮੀ ਨੂੰ ਇੰਜ ਕਹਿ ਕੇ ਲੁਕੋ ਰਹੇ ਹਨ। ਚਲੋ ਖੈਰ! ਆਪਾਂ ਕਹਾਣੀ
ਅੱਗੇ ਤੋਰੀਏ। ਕੁੱਝ ਸਾਲਾਂ ਬਾਅਦ ਨਹਿਰੂ ਰੂਸ ਦੇ ਦੌਰੇ `ਤੇ ਗਿਆ। ਇੱਕ ਦਿਨ ਨਹਿਰੂ ਤੇ ਖ਼ਰੁਸ਼ਚੋਵ
ਕਾਰ ਵਿੱਚ ਕਿਧਰੇ ਜਾ ਰਹੇ ਸਨ ਕਿ ਨਹਿਰੂ ਦੀ ਨਿਗਾਹ ਖੇਤ ਵਿੱਚ ਬੈਠੇ ਬੰਦੇ `ਤੇ ਪਈ। ਨਹਿਰੂ ਨੂੰ
ਮੌਕਾ ਮਿਲ ਗਿਆ ਬਦਲਾ ਲੈਣ ਦਾ, ਉਹਨੇ ਮਿਹਣਾ ਮਾਰਿਆ ਕੇ ਦੇਖ ਤੇਰੇ ਦੇਸ਼ ਵਿੱਚ ਵੀ ਤਾਂ ਲੋਕ ਖੇਤਾਂ
`ਚ ਜੰਗਲ-ਪਾਣੀ ਬੈਠਦੇ ਹਨ। ਖ਼ਰੁਸ਼ਚੋਵ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਉਹ ਖੇਤ ਵਿੱਚ ਜੰਗਲ-ਪਾਣੀ
ਬੈਠੇ ਬੰਦੇ ਦੇ ਗੋਲ਼ੀ ਮਾਰ ਕੇ ਆਵੇ। ਡਰਾਈਵਰ ਬਿਨਾਂ ਗੋਲ਼ੀ ਮਾਰਿਆਂ ਹੀ ਮੁੜ ਆਇਆ। ਖ਼ਰੁਸ਼ਚੋਵ ਨੇ
ਪੁੱਛਿਆ ਤਾਂ ਕਹਿਣ ਲੱਗਾ “ਸਰ! ਗੋਲ਼ੀ ਮਾਰਿਆਂ ਆਪਣੇ ਡਿਪਲੋਮੈਟਿਕ ਸਬੰਧ ਖ਼ਰਾਬ ਹੋ ਜਾਣੇ ਆਂ”
ਖ਼ਰੁਸ਼ਚੋਵ ਪੁੱਛਦੈ ਕਿ ਕੀ ਮਤਲਬ। ਡਰਾਈਵਰ ਕਹਿੰਦਾ, “ਸਰ! ਉਹ ਇੰਡੀਅਨ ਡਿਪਲੋਮੈਟ ਜੰਗਲ-ਪਾਣੀ ਬੈਠਾ
ਸੀ”
ਇੱਥੇ ਪੱਛਮੀ ਦੇਸ਼ਾਂ ਵਿੱਚ ਵੀ ਜਿੱਥੇ ਜਿੱਥੇ ਦੇਸੀ ਵਸੋਂ ਜ਼ਿਆਦਾ ਵਸਦੀ ਐ ਉੱਥੇ ਦੇਖ ਲਉ ਸਾਫ਼-ਸਫ਼ਾਈ
ਦਾ ਕੀ ਹਾਲ ਹੈ ਕਿਉਂਕਿ ਲੋਕ ਆਪਣੇ ਨਾਲ਼ ਹੀ ਉੱਥੋਂ ਦਾ ਕਿਰਦਾਰ ਲੈ ਕੇ ਆਏ ਹਨ। ਅੰਗਰੇਜ਼ੀ ਦੀ
ਕਹਾਵਤ ਦੇ ਮੁਤਾਬਿਕ ਸਫ਼ਾਈ ਦਾ ਦਰਜਾ ਰੱਬ ਤੋਂ ਦੂਜੇ ਥਾਂ `ਤੇ ਹੈ। ਦੇਖਿਆ ਗਿਆ ਹੈ ਕਿ ਭਾਰਤ ਵਿੱਚ
ਸਫ਼ਾਈ ਨਾਲੋਂ ਸੁੱਚ-ਭਿੱਟ ਨੂੰ ਵਧੇਰੇ ਮਹੱਤਤਾ ਦਿਤੀ ਜਾਂਦੀ ਹੈ। ਸਾਫ਼-ਸਫ਼ਾਈ ਦਾ ਚਿੱਪ ਭਾਰਤੀਆਂ
ਨੂੰ ਪੱਕੇ ਤੌਰ `ਤੇ ਆਪਣੇ ਦਿਮਾਗ਼ ਦੇ ਕੰਪਿਊਟਰ `ਚ ਫਿੱਟ ਕਰਵਾਉਣਾ ਪਵੇਗਾ। ਰੇਲਵੇ ਸਟੇਸ਼ਨਾਂ,
ਬਸ ਅੱਡਿਆਂ ਅਤੇ ਹੋਰ ਜੰਨਤਕ ਥਾਵਾਂ `ਤੇ ਕੂੜੇ ਵਾਲ਼ੇ ਡਰੰਮ ਰੱਖੇ ਹੋਣ ਦੇ ਬਾਵਜੂਦ ਵੀ ਲੋਕ ਉਹਨਾਂ
ਵਿੱਚ ਕੂੜਾ ਨਹੀਂ ਪਾਉਂਦੇ। ਕੂੜੇ ਵਾਲ਼ੇ ਡਰੰਮ ਤੋਂ ਮੈਨੂੰ ਦਿੱਲੀ ਦਾ ਇੱਕ ਬੜਾ ਦਿਲਚਸਪ ਵਾਕਿਆ
ਯਾਦ ਆ ਗਿਆ। ਦਿੱਲੀ ਮੈਟਰੋ ਅਤੇ ਮੈਟਰੋ ਦੇ ਸਟੇਸ਼ਨਾਂ ਦੀ ਸਾਫ਼-ਸਫ਼ਾਈ ਦੇਖ ਕੇ ਅਸੀਂ ਬੜੇ ਪ੍ਰਭਾਵਿਤ
ਹੋਏ। ਗੁਰਦੁਆਰਾ ਸੀਸ ਗੰਜ ਨੇੜਲੇ ਸਟੇਸ਼ਨ `ਤੇ ਉੱਤਰ ਕੇ ਜਦੋਂ ਬਾਹਰ ਨਿਕਲੇ ਤਾਂ ਸੜਕ ਕੰਢੇ ਬਣੇ
ਮੰਦਰ `ਚ ਕਿਸੇ ਸ਼ਰਧਾਲੂ ਨੇ ਛੋਲੇ ਪੂੜੀਆਂ ਦਾ ਲੰਗਰ ਲਗਾਇਆ ਹੋਇਆ ਸੀ। ਲੋਕ ਖੜ੍ਹੇ ਖੜ੍ਹੇ ਹੀ
ਛੋਲੇ ਪੂੜੀਆਂ ਦਾ ਆਨੰਦ ਲੈ ਰਹੇ ਸਨ। ਸਾਰੀ ਸੜਕ ਜੂਠੇ ਡੂਨਿਆਂ ਨਾਲ ਭਰੀ ਪਈ ਸੀ। ਬੜੀ ਮੁਸ਼ਕਿਲ
ਨਾਲ ਪੈਰ ਬਚਾਅ ਬਚਾਅ ਕੇ ਲੰਘੇ ਤਾਂ ਆਟੋ ਰਿਕਸ਼ਾ ਵਾਲ਼ਾ ਇੱਕ ਸਰਦਾਰ ਸਵਾਰੀਆਂ ਦੇਖ ਕੇ ਪੁੱਛਣ ਲੱਗ
ਪਿਆ ਕਿ ਅਸੀਂ ਕਿੱਥੇ ਜਾਣਾ ਸੀ। ਉਸ ਨੂੰ ਜਵਾਬ ਦੇਕੇ ਮੈਂ ਕਿਹਾ, “ਯਾਰ, ਜੇ ਲੰਗਰ ਲਗਾਉਣ ਵਾਲ਼ੇ
ਇੱਕ ਦੋ ਖ਼ਾਲੀ ਡਰੰਮ ਵੀ ਏਥੇ ਰੱਖ ਦੇਣ ਤਾਂ ਏਨਾ ਗੰਦ ਤਾਂ ਨਾ ਪਵੇ”। ਆਟੋ ਰਿਕਸ਼ਾ ਵਾਲ਼ਾ ਬੋਲਿਆ,
“ਤੇ ਸਰਦਾਰ ਜੀ ਤੁਸੀਂ ਕੀ ਸਮਝਦੇ ਹੋ ਲੋਕ ਫਿਰ ਜੂਠੇ ਡੂਨੇ ਡਰੰਮਾਂ `ਚ ਸੁੱਟਣਗੇ, ਕਦਾਚਿਤ ਨਹੀਂ।
ਅਸੀਂ ਤਾਂ ਜਿੱਥੇ ਖਾਂਦੇ ਆਂ ਉੱਤੇ ਹੀ ਪੈਰਾਂ `ਚ ਡੂਨਾ ਸੁੱਟਣ ਦੇ ਆਦੀ ਆਂ, ਵਾਦੜੀਆਂ ਸਜਾਦੜੀਆਂ”
ਉਸ ਦੀ ਗੱਲ ਨੇ ਕੌਮੀ ਕਿਰਦਾਰ ਦੇ ਦਰਸ਼ਨ ਕਰਵਾ ਦਿਤੇ ਸਨ। ਜਿੱਥੇ ਝਾੜੂ ਫ਼ੜੀ ਵੱਡੇ ਵੱਡੇ ਬੰਦਿਆਂ
ਦੀਆਂ ਤਸਵੀਰਾਂ ਨਾਲ਼ ਅਖ਼ਬਾਰਾਂ ਭਰੀਆਂ ਪਈਆਂ ਹਨ ਤੇ ਇਹਨਾਂ ‘ਸਫ਼ਾਈ’ ਕਰਨ ਵਾਲ਼ਿਆਂ ਦੇ ਸੋਹਿਲੇ ਗਾਏ
ਜਾ ਰਹੇ ਹਨ ਉੱਥੇ ਕੁੱਝ ਸੱਜਣਾਂ ਨੇ ਇਹ ਖ਼ਦਸ਼ਾ ਵੀ ਪ੍ਰਗਟਾਇਆ ਹੈ ਕਿ ਇਹ ਅਭਿਆਨ ਡਰਾਮੇਬਾਜ਼ੀ ਤੋਂ
ਵੱਧ ਕੁੱਝ ਪ੍ਰਾਪਤ ਨਹੀਂ ਕਰੇਗਾ। ਜੇ ਇਸ ਅਭਿਆਨ ਨੂੰ ਸਦੀਵੀ ਬਣਾਉਣਾ ਹੈ ਤਾਂ ਸਾਨੂੰ ਇਸ ਨੂੰ
ਕੌਮੀ ਕਿਰਦਾਰ ਦਾ ਹਿੱਸਾ ਬਣਾ ਕੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਤਾਂ ਕਿ ਸਾਡੇ ਰੋਜ਼ਾਨਾ
ਦੇ ਜੀਵਨ `ਚੋਂ ਇਸ ਦੀ ਝਲਕ ਮਿਲੇ।
ਨਿਰਮਲ ਸਿੰਘ ਕੰਧਾਲਵੀ
06/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪੂਰਾ-ਅਧੂਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਿਹਨਤ ਕਰ ਜੇ ਸੱਭ ਸੁੱਖ ਪਾਵਾਂ।
ਫਿਰ ਕਿਉਂ ਰੱਬ ਸੰਗ ਜੁੜਣਾ ਚਾਹਵਾਂ?
ਧਨ, ਪਦ, ਵੈਭਵ, ਮਾਣ ਤੇ ਆਦਰ,
ਰਾਜ-ਭਾਗ ਸੁੱਖ-ਸਾਧਨ ਸੱਭ ਘਰ।
ਫਿਰ ਕਿਉਂ ਵਕਤ ਧਿਆਨ `ਚ ਲਾਵਾਂ?
ਉਸ ਨੂੰ ਲੱਭਦਾ ਜੱਗ ਗੁਆਵਾਂ?
ਗਿਆਨ ਵਧਾਉਂਦੇ, ਕਰ ਕਰ ਹਾਰੇ,
ਏਨਾ ਪਾ ਵੀ ਖਾਲੀ ਸਾਰੇ।
ਹਰ ਇੱਕ ਬੰਦਾ ਦਿਸੇ ਅਧੂਰਾ
ਬਿਨਾ ਰੱਬ ਦੇ ਕੌਣ ਹੈ ਪੂਰਾ?
ਕੀ ਇਹ ਸੁੱਖ ਸਦੀਵੀ ਰਹਿੰਦੇ?
ਕੀ ਸਾਰੇ ਗਮ ਇਹ ਹਰ ਲੈਂਦੇ?
ਇਹ ਸੁੱਖ ਤਾਂ ਸਭ ਬਿਣਸਣਹਾਰੇ,
ਧਨ, ਪਦ, ਵੈਭਵ, ਬਿਖਰਣਹਾਰੇ।
ਉਹ ਪੂਰਾ ਜੋ ਰੱਬ ਵਿੱਚ ਮਿਲਿਆ,
ਫੁੱਲ ਕਮਲ ਸਦ ਹਿਰਦੇ ਖਿਲਿਆ।
ਜੇ ਚਾਹੁੰਦੇ ਹੋ ਸਦਾ ਅਨੰਦ,
ਤਾਂ ਫਿਰ ਪਾਉ ਪਰਮਾਨੰਦ।
ਸਾਥ ਜੋ ਪਾਵੇ ਉਸ ਦਾ ਜੀਵ,
ਉਸਨੂੰ ਮਿਲਦਾ ਸੁੱਖ ਸਦੀਵ।
ਫਿਰ ਤਾਂ ਕਮੀ ਰਹੇ ਨਾ ਕੋਈ,
ਹਰ ਇੱਛਾ ਖੁਦ ਪੂਰੀ ਹੋਈ।
ਪੱਕਾ ਉਸਦਾ ਸਾਥ ਜੋ ਪਾਵੇ,
ਜੀਵਨ-ਮਰਨ ਖਤਮ ਹੋ ਜਾਵੇ।
ਪੂਰਨ ਜੀਵਨ ਉਹ ਹੀ ਹੋਵੇ,
ਆਪਾ ਅਪਣਾ ਉਸ ਵਿੱਚ ਖੋਵੇ।
ਸਤਿਸੰਗ ਕਰਕੇ ਮਨ ਸਮਝਾਉ,
ਕਰੋ ਸਾਧਨਾ ਸਿਮਰ ਧਿਆਉ।
ਰਹਿਣਾ ਨਾ ਕੁੱਝ ਫੇਰ ਅਧੂਰਾ,
ਹੋਵੇਗਾ ਫਿਰ ਸਭ ਕੁਜ ਪੂਰਾ।
ਉਸ ਵਿੱਚ ਅਪਣਾ ਧਿਆਨ ਲਗਾਉ।
ਜੱਗ ਵਿੱਚ ਰਹਿ ਰੱਬ ਵਿੱਚ ਸਮਾਉ।
06/10/14)
ਡਾ: ਗੁਰਮੀਤ ਸਿੰਘ ਬਰਸਾਲ
ਗੁਰਬਾਣੀ-ਸ਼ਕਤੀ!!
,,,,,,,,,,,,,,,,,,,,,,,,,,,,,,,,
ਦਸਵੇਂ ਗੁਰਾਂ ਨੇ ਜਿਹਨੂੰ ਗੁਰੂ ਸੀ ਬਣਾਇਆ ਸਾਡਾ,
ੳਹੀ ਬਾਣੀ ਅੱਜ ਗੁਰਬਾਣੀ ਅਖਵਾਉਂਦੀ ਹੈ ।
ਖਾਲਸੇ ਦਾ ਪੂਰਾ ਗੁਰੂ ਬਣੀ ਗੁਰਬਾਣੀ ਇਹੋ,
ਇਹੋ ਗੁਰਬਾਣੀ ਰਹਿਤ ਸਿੱਖ ਦੀ ਕਹਾਉਂਦੀ ਹੈ ।।
ਮਨੁੱਖਤਾ ਦੇ ਨਾਲ ਹੀ ਇਹ ਦੁੱਖ-ਸੁੱਖ ਬਣਦੇ ਨੇ,
ਨਰਕ-ਸਵਰਗ ਵੀ ਏਥੇ ਦਰਸਾਉਂਦੀ ਹੈ ।
ਅਗਲਿਆਂ-ਪਿਛਲਿਆਂ ਜਨਮਾਂ ਦਾ ਡਰ ਕੱਢ,
ਬਾਕੀ ਬਚੀ ਜਿੰਦਗੀ ਸਵਾਰਨਾ ਸਿਖਾਉਂਦੀ ਹੈ ।।
ਮਜ਼ਹਬਾਂ ਨੇ ਜਿਹੜਾ ਰੱਬ ਅਸਮਾਨੀ ਚਾਹੜਿਆ ਸੀ,
ਗੁਰਬਾਣੀ ਜ਼ਰੇ-ਜ਼ਰੇ ਵਿੱਚੋਂ ਪ੍ਰਗਟਾਉਂਦੀ ਹੈ ।
ਭੋਲੇ ਸ਼ਰਧਾਲੂਆਂ ਦੀ ਲੁੱਟ ਲਈ ਪੁਜਾਰੀਆਂ ਦੇ,
ਵੱਲੋਂ ਮਾਰੇ ਸੰਗਲ ਤੇ ਜੰਦਰੇ ਤੜਾਉਂਦੀ ਹੈ ।।
ਡਰ ਅਤੇ ਲਾਲਚਾਂ ਲਈ ਕਰੀ ਜਾਂਦੀ ਪੂਜਾ ਛੱਡ,
ਰੱਬ ਨਾਲ ਬੰਦੇ ਦੀ ਮੁਹੱਬਤ ਨਿਭਾਉਂਦੀ ਹੈ ।
ਧਰਮ ਦੇ ਨਾਂ ਤੇ ਜਿਹਨੂੰ ਲੁੱਟ ਕੋਈ ਸਕਦਾ ਨਾ,
ਬੰਦੇ ਨੂੰ ਵਿਵੇਕ-ਸ਼ੀਲ ਬਾਣੀ ਹੀ ਬਣਾਉਂਦੀ ਹੈ ।।
ਗੁਰਬਾਣੀ ਕਦੇ ਖੋਜ-ਕਾਰਜਾਂ ਵਿਰੁੱਧ ਨਾਹੀਂ,
ਗਿਆਨ-ਵਿਗਿਆਨ ਨੂੰ ਇਹ ਰਸਤੇ ਦਿਖਾਉਂਦੀ ਹੈ ।
ਜੋ ਵੀ ਗੁਰਬਾਣੀ ਨੂੰ ਸਮਝ ਨਾਲ ਪੜ੍ਹਦਾ ਹੈ ,
ਗੁਰਬਾਣੀ ਉਹਨੂੰ ਸਦਾ ਸੱਚ ਦ੍ਰਿੜਾਉਂਦੀ ਹੈ ।।
ਸੁਰ-ਨਰ-ਮੁਨ-ਜਨ ਖੋਜਦੇ ਨੇ ਜਿਹਨੂੰ ਸਾਰੇ,
ਅਮ੍ਰਿਤ ਹਰ ਪਲ ਬੰਦੇ ਨੂੰ ਛਕਾਉਂਦੀ ਹੈ ।
ਸਿੱਖੀ ਦਾ ਅਸੂਲ ਪਹਿਲਾ ਕਰਨੀ ਕਿਰਤ ਹੁੰਦੀ,
ਕਿਰਤ ਨੂੰ ਸੁਕਿਰਤ ਵਿੱਚ ਬਾਣੀ ਹੀ ਵਟਾਉਂਦੀ ਹੈ ।।
ਜਿਸਦੇ ਦਿਮਾਗ ਵਿੱਚ ਵੱਸ ਜਾਵੇ ਇੱਕ ਵਾਰ,
ਉਸ ਨੂੰ ਖੰਡੇ ਦੀ ਤਿੱਖੀ ਧਾਰ ਤੇ ਨਚਾਉਂਦੀ ਹੈ ।
ਜੀਵੋ ਅਤੇ ਜੀਣ ਦੇਵੋ ਨਾਲੋਂ ਇਹ ਤਾਂ ਅੱਗੇ ਜਾਕੇ,
ਦੂਜਿਆਂ ਨੂੰ ਜੀਣ ਵਾਲੀ ਪੌੜੀ ਤੇ ਚੜਾਉਂਦੀ ਹੈ ।।
ਜਾਦੂ-ਟੂਣੇ-ਜੋਤਸ਼ ਤੇ ਵਹਿਮ-ਭਰਮ ਛੱਡ ਸਾਰੇ,
ਵਿਪਰੀ ਝਮੇਲਿਆਂ ਨੂੰ ਸਿੱਧੇ ਰਾਹੇ ਪਾਉਂਦੀ ਹੈ ।
ਗੁਰਬਾਣੀ ਵਾਲੇ ਭਾਵ ਅਰਥ ਵਿਚਾਰ ਦੇਖੋ,
ਗੁਰਬਾਣੀ ਸੱਚ ਦੀਆਂ ਗੱਲਾਂ ਹੀ ਸੁਣਾਉਂਦੀ ਹੈ ।।
ਅੰਧ-ਵਿਸ਼ਵਾਸ ਤੇ ਕਰਮ-ਕਾਂਢ ਸੁੱਟ ਪਾਸੇ,
ਸਾਂਝੇ ਰੱਬ ਵਾਲੀ ਸਾਂਝੀ ਭਗਤੀ ਬਤਾਉਂਦੀ ਹੈ ।
ਸਾਰੀ ਦੁਨੀੳ ਦੇ ਵਿੱਚ ਇੱਕ ਹੀ ਦਿਖਾਕੇ ਜੋਤ,
ਤੇਰੇ-ਮੇਰੇ ਵਾਲਾ ਸਾਰਾ ਭਰਮ ਮਿਟਾਉਂਦੀ ਹੈ ।।
ਗੈਰ-ਵਿਗਿਆਨਿਕ ਕਰਿਸ਼ਮੇ ਤੇ ਕਰਾਮਾਤਾਂ,
ਛੱਡਕੇ ਹਕੀਕਤਾਂ ਦੇ ਨਾਲ ਟਕਰਾਉਂਦੀ ਹੈ ।
ਕੁਦਰਤ ਵਾਲੇ ਨਿਯਮਾਂ ਦੇ ਅੰਗ-ਸੰਗ ਰੱਖ,
ਰੱਬ ਦਾ ਹੁਕਮ ਆਖ ਸਾਨੂੰ ਸਮਝਾਉਂਦੀ ਹੈ ।।
ਸਾਧ-ਸੰਤ-ਡੇਰੇਦਾਰ ਬਣਦੇ ਵਿਚੋਲੇ ਜਿਹੜੇ,
ਬਾਬੇ ਇਹ ਅਖੌਤੀਆਂ ਨੂੰ ਦੂਰ ਤੋਂ ਭਜਾਉਂਦੀ ਹੈ ।
ਗੁਰਬਾਣੀ ਧਾਰ ਬੰਦਾ ਗੁਰਬਾਣੀ ਬਣ ਜਾਂਦਾ,
ਜੀਵਨ 'ਚ ਧਾਰੀ ਬਾਣੀ ਰੱਬ ਜੀ ਨੂੰ ਭਾਉਂਦੀ ਹੈ ।।
ਬੰਦੇ ਵਿੱਚੋਂ ਗੁਰੂ ਚੇਲਾ ਹੋਣ ਵਾਲਾ ਭਰਮ ਕੱਢ,
ਸੁਰਤੀ ਨੂੰ ਚੇਲਾ ਗੁਰੂ ਗਿਆਨ ਨੂੰ ਧਰਾਂਉਂਦੀ ਹੈ ।
ਬੰਦੇ ਅਤੇ ਰੱਬ ਦੀਆਂ ਪਰਤਾਂ ਨੂੰ ਦੂਰ ਕਰ,
ਦੋਨਾਂ ਦੀਆਂ ਆਪੋਂ ਵਿੱਚ ਗੱਲਾਂ ਕਰਵਾਉਂਦੀ ਹੈ ।।
ਇੱਕੋ ਗੁਰਬਾਣੀ ਦੀ ਵਿਚਾਰ ਜਦੋਂ ਕਰੀਦੀ ਏ,
ਇੱਕ ਨਾਲ ਹੀ ਉਹ ਸਾਡਾ ਰਾਬਤਾ ਰਖਾਉਂਦੀ ਹੈ ।
ਇੱਕ ਨਾਲ ਬੰਦਾ ਜਦ ਜੁੜਦਾ ਏ ਇੱਕੋ ਰਾਹੀਂ,
ਇੱਕ-ਮਿੱਕ ਵਾਲੀ ਉਹ ਅਵਸਥਾ ਸਦਾਉਂਦੀ ਹੈ ।।
ਇੱਕ ਹੀ ਗ੍ਰੰਥ-ਪੰਥ ਇੱਕ ਗੁਰ-ਰੱਬ ਸਾਡਾ,
ਇੱਕੋ ਮਰਿਆਦਾ ਗੁਰਬਾਣੀ ਫਰਮਾਉਂਦੀ ਹੈ ।
ਇੱਕ ਹੀ ਤਖਤ ਉਹਦਾ ਜਿੱਥੋਂ ਸੱਚਾ ਸੇਧ ਦੇਵੇ,
ਸ਼ਕਤੀ-ਨਿਯਮ ਰੂਪੀ ਜੱਗ ਨੂੰ ਚਲਾਉਂਦੀ ਹੈ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
06/10/14)
ਡਾ: ਇਕਬਾਲ ਸਿੰਘ ਢਿੱਲੋਂ
ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਪਾਠਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ।
ਮੈਂ ਆਪ ਜੀ ਰਾਹੀਂ ਹੇਠਾਂ ਦਿੱਤੀ ਸੂਚਨਾ ਸਿਖਮਾਰਗ ਵੈਬਸਾਈਟ ਦੇ ਸਤਿਕਾਰਿਤ ਪਾਠਕਾਂ
ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਆਸ ਹੈ ਕਿ ਆਪ ਜੀ ਸਹਿਯੋਗ ਦਿਓਗੇ।
ਜ਼ਰੂਰੀ ਸੂਚਨਾ
ਗੁਰੂ ਨਾਨਕ ਵੱਲੋਂ ਮਨੁੱਖਤਾ ਦੇ ਕਲਿਆਣ ਹਿਤ ਲਗ-ਭਗ ਪੰਜ ਸਦੀਆਂ ਪਹਿਲਾਂ ਪੇਸ਼ ਕੀਤੇ ਗਏ ਲਾਸਾਨੀ
ਫਲਸਫੇ ਨੂੰ ਪਿਆਰ ਕਰਨ ਵਾਲੇ ਸਮੂਹ ਸੱਜਣਾਂ ਨੂੰ ਇਹ ਜਾਣ ਕੇ ਪਰਸੰਨਤਾ ਹੋਵੇਗੀ ਕਿ ਦਲਜੀਤ ਸਿੰਘ
ਸਰਪੰਚ, ਲੁਧਿਆਣਾ ਅਤੇ ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ ਦੇ ਸਾਂਝੇ ਯਤਨਾਂ ਨਾਲ ‘ਨਾਨਕ ਮਿਸ਼ਨ’
ਨਾਮ ਦੀ ਸੰਸਥਾ ਸਥਾਪਤ ਕੀਤੀ ਗਈ ਹੈ। ‘ਨਾਨਕ ਮਿਸ਼ਨ’ ਮੁੱਢਲੇ ਤੌਰ ਤੇ ਇਸ ਵਿਚਾਰਧਾਰਾ ਤੇ ਅਧਾਰਿਤ
ਹੈ ਕਿ ਗੁਰੂ ਨਾਨਕ ਨੇ ਕੋਈ ਸੰਸਥਾਗਤ ਧਰਮ
(organized religion) ਨਹੀਂ ਸਥਾਪਤ ਕੀਤਾ ਸੀ
ਸਗੋਂ ਉਹਨਾਂ ਨੇ ਸਮੁੱਚੇ ਵਿਸ਼ਵ ਦੇ ਕਲਿਆਣ ਹਿਤ ‘ਮਾਨਵਵਾਦ’ ਦੀ ਕਰਾਂਤੀਕਾਰੀ ਲਹਿਰ ਚਾਲੂ ਕੀਤੀ
ਸੀ। ‘ਨਾਨਕ ਮਿਸ਼ਨ’ ਸੰਸਥਾ ਦਾ ਮੁੱਢਲਾ ਨਿਸ਼ਾਨਾ ਸੰਖੇਪ ਰੂਪ ਵਿੱਚ ਹੇਠਾਂ ਦਿੱਤੇ ਲੇਖ ਵਿੱਚ ਸਪਸ਼ਟ
ਕਰਨ ਦਾ ਯਤਨ ਕੀਤਾ ਗਿਆ ਹੈ।
‘ਨਾਨਕ ਮਿਸ਼ਨ’ ਸੰਸਥਾ ਦੇ ਪਰਧਾਨ ਸ. ਦਲਜੀਤ ਸਿੰਘ ਸਰਪੰਚ, ਲੁਧਿਆਣਾ
ਹਨ। ਉਹਨਾਂ ਦਾ ਫੋਨ ਨੰਬਰ 09815570819 ਹੈ।
ਸਭਨਾਂ ਨੂੰ ਬੇਨਤੀ ਹੈ ਕਿ ਉਹ ‘ਨਾਨਕ ਮਿਸ਼ਨ’ ਦੇ ਮੈਂਬਰ ਬਣ ਕੇ ਇਸ ਸੰਸਥਾ ਨੂੰ
ਸਫਲਤਾ ਪਰਦਾਨ ਕਰਨ ਲਈ ਅੱਗੇ ਆਉਣ।
---------------------------------------------------------------------------------
ਨਾਨਕ ਮਿਸ਼ਨ
ਗੁਰੂ ਨਾਨਕ ਨੇ ਜੋ ਮਿਸ਼ਨ ਪੰਦ੍ਹਰਵੀਂ ਸਦੀ ਈਸਵੀ ਦੇ ਅੰਤ ਸਮੇਂ ਪੰਜਾਬ ਦੀ ਧਰਤੀ ਉੱਤੇ ਅਰੰਭਿਆ ਸੀ
ਉਸ ਦਾ ਕੋਈ ਨਾਮ ਨਹੀਂ ਰੱਖਿਆ ਸੀ। ਸਮਾਂ ਪਾ ਕੇ ਇਸ ਮਿਸ਼ਨ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ
‘ਗੁਰਮੁਖ’ ਕਰਕੇ ਬੁਲਾਇਆ ਜਾਣ ਲੱਗ ਪਿਆ ਸੀ (ਇੱਥੇ ‘ਗੁਰ’ ਦਾ ਅਰਥ ਪ੍ਰਭੂ-ਪਰਮੇਸ਼ਵਰ ਤੋਂ ਸੀ) ਅਤੇ
ਗੁਰੂ ਗੋਬਿੰਦ ਸਿੰਘ ਨੇ ਉਹਨਾਂ ਲਈ ‘ਖਾਲਸਾ’ ਸ਼ਬਦ ਦੀ ਵਰਤੋਂ ਅਰੰਭੀ (ਅਤੇ ਨਾਮ ਨਾਲ
‘ਸਿੰਘ’/‘ਕੌਰ’ ਲਗਾਉਣ ਦੀ ਪਰੰਪਰਾ ਤੋਰੀ)। ਇਸ ਸਮੇਂ ਤਕ ‘ਗੁਰਮੁਖ’ ਦੀ ਜਗਹ ਤੇ ‘ਸਿਖ’ ਸ਼ਬਦ ਵੀ
ਪਰਚਲਤ ਹੋ ਗਿਆ ਹੋਇਆ ਸੀ ਅਤੇ ਜਦੋਂ ਅਠਾਰ੍ਹਵੀਂ ਸਦੀ ਈਸਵੀ ਵਿੱਚ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ
ਇੱਕ ਸੰਸਥਾਗਤ ਮੱਤ (ਰਿਲੀਜਨ) ਦਾ ਰੂਪ ਦੇ ਦਿੱਤਾ ਗਿਆ ਤਾਂ ਇਸ ਦਾ ਨਾਮ ‘ਸਿੱਖੀ’ ਬਣਾ ਲਿਆ ਗਿਆ
ਅਤੇ ਇਸ ਮੱਤ ਦੇ ਪੈਰੋਕਾਰਾਂ ਨੂੰ ‘ਸਿਖ’ ਕਹਿ ਕੇ ਬੁਲਾਇਆ ਜਾਣ ਲੱਗਾ।
ਪੰਜਾਬੀ ਵਿੱਚ ਸ਼ਬਦ ‘ਧਰਮ’ ਹੇਠਾਂ ਦਿੱਤੇ ਦੋ ਅਰਥਾਂ ਵਿੱਚ ਵਰਤਿਆ ਜਾਂਦਾ ਹੈ:
1. ਕਿਸੇ ਵਿਸ਼ੇਸ਼ ਮੱਤ ਨਾਲ ਜੋੜੇ ਬਗੈਰ ਹੀ ਧਾਰਨ ਕੀਤੇ ਗਏ ਸੁਚੱਜੀ ਅਤੇ ਨੈਤਿਕਤਾ-ਅਧਾਰਿਤ
ਜੀਵਨ-ਜਾਚ ਦੇ ਸਿਧਾਂਤ। ਉਦਾਹਰਨ ਦੇ ਤੌਰ ਤੇ ਕੋਈ ਵਿਅਕਤੀ ਕਹਿ ਸਕਦਾ ਹੈ ਕਿ ‘ਸੱਚ’ ਬੋਲਣਾ ਹੀ
ਮੇਰਾ ਧਰਮ ਹੈ ਜਾਂ ‘ਦੁਖੀ ਇਨਸਾਨਾਂ ਦੀ ਸੇਵਾ’ ਹੀ ਮੇਰਾ ਧਰਮ ਹੈ। ਜ਼ਰੂਰੀ ਨਹੀਂ ਅਜਿਹਾ ਵਿਅਕਤੀ
ਆਸਤਿਕ ਵੀ ਹੋਵੇ ਜਾਂ ਉਹ ਇਸਾਈ, ਹਿੰਦੂ, ਬੁੱਧ ਜਾਂ ਇਸਲਾਮ ਆਦਿਕ ਵਿੱਚੋਂ ਕਿਸੇ ਇੱਕ ਮੱਤ ਨਾਲ
ਸਬੰਧ ਰੱਖਦਾ ਹੋਵੇ।
2. ਸੰਸਥਾਗਤ (organized)
ਮੱਤ ਜਿਹਨਾਂ ਵਿੱਚ ਵੱਖਰੇ-ਵੱਖਰੇ ਇਸ਼ਟ, ਰਹੁ-ਰੀਤਾਂ, ਪੂਜਾ-ਵਿਧੀਆਂ, ਕਰਮ-ਕਾਂਡ,
ਪੁਜਾਰੀ-ਜਮਾਤ, ਵਿਸ਼ਵਾਸ, ਸ਼ਾਸਤਰ, ਮਾਨਤਾਵਾਂ ਆਦਿਕ ਪਾਈਆਂ ਜਾਂਦੀਆਂ ਹਨ। ਅਜਿਹੇ ਧਰਮ ਦੀਆਂ
ਉਦਾਹਰਨਾਂ ਲਈ ਯਹੂਦੀ, ਇਸਾਈ, ਇਸਲਾਮ, ਹਿੰਦੂ, ਬੁੱਧ; ਜੈਨ ਆਦਿਕ ਮੱਤਾਂ ਦੇ ਨਾਮ ਲਏ ਜਾ ਸਕਦੇ
ਹਨ। ਸੰਖੇਪ ਵਿੱਚ ਸੰਸਥਾਗਤ ‘ਧਰਮ’ ਦਾ ਅਰਥ ਹੈ ਕਿਸੇ ਵਿਸ਼ੇਸ਼ ਮਨੁੱਖੀ ਸਮੂਹ ਵੱਲੋਂ ਮਾਨਤਾ-ਪਰਾਪਤ
ਸਾਂਝੇ ਵਿਸ਼ਵਾਸਾਂ ਅਤੇ ਉਹਨਾਂ ਨਾਲ ਸਬੰਧਤ ਸਾਂਝੇ ਕਰਮ-ਕਾਂਡਾਂ ਦਾ ਸਮੁੱਚ। ਸੰਸਾਰ ਭਰ ਵਿੱਚ ਇਹੋ
ਜਿਹੇ ਤਕਰੀਬਨ 3000 ਮੱਤ ਮੌਜੂਦ ਹਨ।
ਜੇ ਗਹੁ ਨਾਲ ਪੜਚੋਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਗੁਰੂ ਨਾਨਕ ਨੇ ਆਪਣੇ ਮਿਸ਼ਨ ਨੂੰ
ਹਿੰਦੂ-ਮੱਤ, ਇਸਲਾਮ, ਬੁੱਧ ਧਰਮ, ਜੈਨ-ਮੱਤ ਆਦਿਕ ਦੇ ਮੁਕਾਬਲੇ ਤੇ ਇੱਕ ਨਵੇਂ ਸੰਸਥਾਗਤ ਧਰਮ ਦੇ
ਤੌਰ ਤੇ ਸਥਾਪਤ ਨਹੀਂ ਕੀਤਾ ਸੀ ਨਾ ਹੀ ਬਾਕੀ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਇਸ ਨੂੰ ਅਜਿਹਾ
ਰੂਪ ਦਿੱਤਾ ਸੀ। ਪਹਿਲੇ ਗੁਰੂ ਜੀ ਨੇ ਆਪਣੇ ਮਿਸ਼ਨ ਨੂੰ ਇੱਕ ਲਹਿਰ ਦੇ ਤੌਰ ਤੇ ਚਾਲੂ ਕੀਤਾ ਸੀ। ਇਹ
ਇੱਕ ਅਜਿਹੀ ਮੌਲਿਕ ਲਹਿਰ ਸੀ ਜਿਸ ਵਰਗੀ ਸੰਸਾਰ ਭਰ ਵਿੱਚ ਨਾ ਉਹਨਾਂ ਤੋਂ ਪਹਿਲਾਂ ਕਿਸੇ ਨੇ ਚਲਾਈ
ਸੀ ਅਤੇ ਨਾ ਹੀ ਬਾਦ ਵਿੱਚ ਚਲਾਈ ਗਈ ਹੈ। ਪਰੰਤੂ ਉਨ੍ਹੀਵੀਂ ਸਦੀ ਈਸਵੀ ਵਿੱਚ ਯੂਰਪ ਦੇ ਕੁੱਝ
ਦੇਸ਼ਾਂ ਵਿੱਚ ਇਸ ਲਹਿਰ ਦੇ ਫਲਸਫੇ ਨਾਲ ਮੇਲ ਖਾਂਦੀ ਵਿਚਾਰਧਾਰਾ ਦਾ ਉਥਾਨ ਹੋਇਆ ਜਿਸ ਦਾ ਨਾਮ
‘ਮਾਨਵਵਾਦ’ (‘Humanism’)
ਦੇ ਤੌਰ ਤੇ ਪਰਚਲਤ ਹੋਇਆ। ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਉੱਧਰ ਇਸ ਵਿਚਾਰਧਾਰਾ ਨੂੰ ਏਸ਼ੀਆ ਵਿੱਚ
ਪੰਦਰ੍ਹਵੀਂ ਸਦੀ ਈਸਵੀ ਵਿੱਚ ਚਾਲੂ ਕਰਨ ਵਾਲੇ ਮਹਾਂਪੁਰਸ਼ ਨਾਨਕ ਦੇ ਨਾਮ ਨਾਲ ਨਹੀਂ ਜੋੜਿਆ ਜਾ
ਸਕਿਆ। ਅਜਿਹਾ ਸ਼ਾਇਦ ਇਸ ਕਰਕੇ ਵਾਪਰਿਆ ਕਿ ਸਦੀਆਂ ਬੀਤ ਜਾਣ ਤੇ ਵੀ ਗੁਰੂ ਸਾਹਿਬਾਨ ਦੇ ਸ਼ਰਧਾਲੂ
ਉਹਨਾਂ ਦੇ ਮਿਸ਼ਨ ਨੂੰ ਸੰਸਾਰ ਪੱਧਰ ਉੱਤੇ ਪਰਚਾਰ ਨਾ ਸਕੇ ਅਤੇ, ਦੂਸਰੇ ਪਾਸੇ, ਅਠਾਰ੍ਹਵੀਂ ਸਦੀ
ਈਸਵੀ ਦੇ ਅੱਧ ਤੋਂ ਲੈ ਕੇ ਸਾਜ਼ਿਸ਼ ਅਧੀਨ ਇਸ ਮਿਸ਼ਨ ਨੂੰ ਇੱਕ ਹਿੰਦੂ ਵੰਨਗੀ ਦੇ ਸੰਸਥਾਗਤ ਧਰਮ ਦੇ
ਤੌਰ ਤੇ ਪੇਸ਼ ਕਰਦੇ ਹੋਏ ‘ਸਿੱਖੀ’ ਦਾ ਨਾਮ ਦੇ ਦਿੱਤਾ ਗਿਆ।
ਜੇਕਰ ਮਾਨਵਵਾਦ ਦੀ ਗੱਲ ਕਰਨੀ ਹੋਵੇ ਤਾਂ ਇਹ ਇੱਕ ਐਸਾ ਧਰਮ-ਨਿਰਪੇਖ ਫਲਸਫਾ ਹੈ ਜੋ ਕਰਾਮਾਤ ਅਤੇ
ਧਾਰਮਿਕ ਹਠਧਰਮੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਹੋਇਆਂ ਮਨੁੱਖੀ ਭਲਾਈ ਹਿਤ ਕੇਵਲ ਤਰਕ, ਨੈਤਕਿਤਾ
ਅਤੇ ਨਿਆਂ ਦੀ ਪਰੋੜਤਾ ਕਰਦਾ ਹੈ। ਮਾਨਵਵਾਦ ਦੇ ਮਿਸ਼ਨ ਦੇ ਤਿੰਨ ਪ੍ਰਮੁੱਖ ਅੰਗ ਮੰਨੇ ਜਾਂਦੇ ਹਨ:
ਮਨੁੱਖੀ ਹਿਤ (human rights),
ਮਨੁੱਖੀ ਕਦਰਾਂ-ਕੀਮਤਾਂ (human values)
ਅਤੇ ਮਨੁੱਖੀ ਵਕਾਰ (human dignity)।
ਯੂ. ਐਨ. ਓ. ਵੱਲੋਂ ਮਾਨਵਵਾਦ ਨੂੰ ਵੀਹਵੀਂ ਸਦੀ ਈਸਵੀ ਵਿੱਚ ਜਾ ਕੇ ਮਾਨਤਾ ਦਿੱਤੀ ਗਈ ਜਦੋਂ ਕਿ
ਸਾਢੇ ਚਾਰ ਸਦੀਆਂ ਪਹਿਲਾਂ ਹੀ ਪੰਜਾਬ ਦੀ ਧਰਤੀ ਉੱਤੇ ਗੁਰੂ ਨਾਨਕ ਵੱਲੋਂ ਇਸ ਦੀ ਨੀਂਹ ਰੱਖੀ ਗਈ
ਸੀ ਅਤੇ ਇਸ ਨੂੰ ਦੋ-ਢਾਈ ਸਦੀਆਂ ਦੇ ਅਰਸੇ ਤਕ ਸਫਲਤਾ ਪੂਰਵਕ ਨਿਭਾਇਆ ਵੀ ਗਿਆ ਸੀ।
ਗੁਰੂ ਨਾਨਕ ਨੇ ਮਾਨਵਵਾਦ ਦੇ ਫਲਸਫੇ ਵਿੱਚ ਇੱਕ ਹੋਰ ਵਿਸ਼ੇਸ਼ ਅੰਗ ਨੂੰ ਪਰਮੁੱਖਤਾ ਨਾਲ ਸ਼ਾਮਲ ਕੀਤਾ
ਹੋਇਆ ਸੀ, ਉਹ ਸੀ ਪ੍ਰਭੂ-ਪਰਮੇਸ਼ਰ ਦੀ ਹੋਂਦ ਵਿੱਚ ਅਟੱਲ ਵਿਸ਼ਵਾਸ (ਫਲਸਫੇ ਦੇ ਕੇਂਦਰ ਵਿੱਚ ਮਨੁੱਖੀ
ਭਲਾਈ ਨੂੰ ਹੀ ਰੱਖਦੇ ਹੋਏ) ਭਾਵੇਂ ਕਿ ਇਸ ਮਿਸ਼ਨ ਵਿੱਚ ਪ੍ਰਭੂ ਭਗਤੀ, ਪੂਜਾ-ਕਾਰਜ, ਅਵਤਾਰਵਾਦ,
ਕਰਾਮਾਤ, ਵਹਿਮ-ਭਰਮ ਅਤੇ ਰਹੁ-ਰੀਤਾਂ ਨੂੰ ਕੋਈ ਸਥਾਨ ਨਹੀਂ ਸੀ ਦਿੱਤਾ ਗਿਆ। ਸ਼ਾਇਦ ਪ੍ਰਭੂ-ਪਰਮੇਸ਼ਰ
ਵਾਲੇ ਇਸ ਪਰਮੁੱਖ ਅੰਗ ਦੀ ਸ਼ਮੂਲੀਅਤ ਕਰਕੇ ਹੀ ਗੁਰੂ ਸਾਹਿਬਾਨ ਦੀ ਗੈਰਮੌਜੂਦਗੀ ਹੋ ਜਾਣ ਮਗਰੋਂ ਇਸ
ਮਾਨਵਵਾਦੀ ਲਹਿਰ ਨੂੰ ਇੱਕ ਸੰਸਥਾਗਤ ਧਰਮ ਬਣਾ ਦਿੱਤਾ ਗਿਆ, ਸਿੱਖੀ ਦੇ ਕੇਂਦਰਾਂ ਨੂੰ ਮੰਦਰਾਂ ਦਾ
ਰੂਪ ਦਿੰਦੇ ਹੋਏ ‘ਗੁਰਦੁਆਰਾ’ ਸਿਸਟਮ ਲਾਗੂ ਕਰ ਦਿੱਤਾ ਗਿਆ ਅਤੇ ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡ
ਪਰਚਲਤ ਕਰ ਦਿੱਤੇ ਗਏ। ਇਹ ਮੰਦਭਾਗਾ ਰੁਝਾਨ ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਤੋਂ ਪਹਿਲਾਂ ਸ਼ੁਰੂ ਹੋ
ਗਿਆ ਸੀ।
ਅਸਲ ਵਿੱਚ ਨਾਨਕ ਮਿਸ਼ਨ ਵਿੱਚ ਸੰਸਥਾਗਤ ਧਰਮ ਨੂੰ ਸਵੀਕਾਰਿਆ ਨਹੀਂ ਗਿਆ ਅਤੇ ਇਸ ਸਬੰਧੀ ਆਦੇਸ਼
ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਪਵਿੱਤਰ ਗ੍ਰੰਥ ਪੰਨਾਂ 1136)
ਉੱਪਰ ਦਿੱਤੀਆਂ ਸਤਰਾਂ ਦਾ ਅਰਥ ਇਹ ਨਹੀਂ ਬਣਦਾ ਕਿ ਗੁਰੂ ਸਾਹਿਬਾਨ ਦੇ ਪੈਰੋਕਾਰ ਹਿੰਦੂ ਜਾਂ
ਮੁਸਲਮਾਨ ਨਹੀ ਅਤੇ ਉਹ ਇੱਕ ਵੱਖਰੇ ਧਰਮ ‘ਸਿੱਖੀ’ ਨਾਲ ਸਬੰਧ ਰੱਖਦੇ ਹਨ। ਸਗੋਂ ਇਹਨਾਂ ਸਤਰਾਂ
ਵਿੱਚ ਸੰਸਥਾਗਤ ਧਰਮ ਦੇ ਸੰਕਲਪ ਨੂੰ ਮੂਲੋਂ ਹੀ ਨਕਾਰਿਆ ਗਿਆ ਹੈ, ਨਾਨਕ ਮਿਸ਼ਨ ਦੀ ਇੱਕ ਧਰਮ ਦੇ
ਤੌਰ ਤੇ ਪਰੋੜਤਾ ਨਹੀਂ ਕੀਤੀ ਗਈ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਮਨੁੱਖ ਨੂੰ ਕੇਵਲ
ਪ੍ਰਭੂ ਵਿੱਚ ਨਿਸਚਾ ਰੱਖਣ ਦੀ ਹੀ ਲੋੜ ਹੈ। ਅਜਿਹਾ ਹੀ ਸੰਦੇਸ਼ ਗੁਰਬਾਣੀ ਦੀਆਂ ਹੇਠਾਂ ਦਿੱਤੀਆਂ
ਸਤਰਾਂ ਰਾਹੀਂ ਵੀ ਪਰਾਪਤ ਹੁੰਦਾ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (ਪਵਿੱਤਰ ਗ੍ਰੰਥ ਪੰਨਾਂ 266)
ਪਰਤੱਖ ਹੈ ਕਿ ਗੁਰੂ ਸਾਹਿਬਾਨ ਨੇ ਆਪਣੇ ਮਿਸ਼ਨ ਨੂੰ ਧਰਮ ਦੇ ਤੌਰ ਤੇ ਪਰਚਲਤ ਨਹੀਂ ਸੀ ਕੀਤਾ। ਸਗੋਂ
ਉਹਨਾਂ ਨੇ ਇਸ ਲਹਿਰ ਨੂੰ ਸੰਸਥਾਗਤ ਧਰਮ ਦੇ ਵਿਕਲਪ/ਬਦਲ
(substitute)
ਦੇ ਤੌਰ ਤੇ ਪੇਸ਼ ਕੀਤਾ ਸੀ। ਇੱਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ‘ਧਰਮ ਨਾਸ਼’ ਉੱਤੇ ਵਿਸ਼ੇਸ ਬਲ
ਦਿੱਤਾ ਸੀ। ਨਾਨਕ ਮਿਸ਼ਨ ਇੱਕ ਅਜਿਹੀ ਕਰਾਂਤੀਕਾਰੀ ਲਹਿਰ ਸੀ ਜਿਸ ਰਾਹੀਂ ਸੰਸਾਰ ਦੇ ਹਰ ਮਨੁੱਖ ਨੂੰ
ਇਹ ਸੰਦੇਸ਼ ਦਿੱਤਾ ਗਿਆ ਕਿ ਕਿਸੇ ਸੰਸਥਾਗਤ ਧਰਮ ਨੂੰ ਅਪਣਾਏ ਬਗੈਰ ਹੀ ਆਦਰਸ਼ਕ ਜੀਵਨ-ਜਾਚ ਅਤੇ
ਮਨੁੱਖੀ ਭਲਾਈ ਨੂੰ ਸੁਨਿਸਚਤ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬਾਨ ਦੇ ਪੈਰੋਕਾਰ ਹੋਣ ਦਾ ਅਰਥ ਬਣਦਾ
ਸੀ ਕਿ ਕਿਰਿਆਵਾਦੀ- ਵਲੰਟੀਅਰ ਬਣਨਾ। ਗੁਰੂ ਨਾਨਕ ਵੱਲੋਂ ਦਿੱਤਾ ਹੋਇਆ ਮਾਨਵਵਾਦ ਦਾ ਫਲਸਫਾ ਸੰਸਾਰ
ਦਾ ਸਰਵਸਰੇਸ਼ਟ ਫਲਸਫਾ ਕਿਹਾ ਜਾ ਸਕਦਾ ਹੈ। ਖੁਸ਼ੀ ਦੀ ਗੱਲ ਹੈ ਕਿ ਇਹ ਸਮੁੱਚਾ ਫਲਸਫਾ ਗੁਰਬਾਣੀ
ਵਿੱਚ ਅੰਕਿਤ ਹੈ ਅਤੇ ਇਸ ਨੂੰ ‘ਗੁਰਮੱਤ’ ਦੇ ਨਾਮ ਹੇਠ ਜਾਂ ‘ਨਾਨਕ ਮਿਸ਼ਨ’ ਦੇ ਤੌਰ ਤੇ ਅਪਣਾਇਆ
ਅਤੇ ਪਰਚਾਰਿਆ ਜਾ ਸਕਦਾ ਹੈ।
ਇੱਥੇ ਇਹ ਸਪਸ਼ਟ ਕਰਨਾ ਵੀ ਵਾਜਬ ਰਹੇਗਾ ਕਿ ‘ਪੰਥ’ ਦੇ ਸ਼ਬਦ-ਕੋਸ਼ੀ ਅਰਥ ਤਾਂ ‘ਰਸਤਾ’ ਜਾਂ ‘ਮਾਰਗ’
ਬਣਦੇ ਹਨ ਪਰੰਤੂ ਅਧਿਆਤਮ/ਫਲਸਫੇ/ਕਾਵਿ ਵਿੱਚ ਆਮ ਕਰਕੇ ‘ਪੰਥ’ ਦਾ ਅਰਥ ‘ਮਨੁੱਖ ਦੇ ਜਿਉਣ ਢੰਗ’
ਤੋਂ ਵੀ ਕੱਢ ਲਿਆ ਜਾਂਦਾ ਹੈ। ਅਰੰਭ ਵਿੱਚ ਸ਼ਬਦ-ਜੁੱਟ ‘ਸਿਖ-ਪੰਥ’ ਦਾ ਪਰਯੋਗ ‘ਗੁਰੂ ਸਾਹਿਬਾਨ ਦੀ
ਸਿਖਿਆ ਤੇ ਅਧਾਰਿਤ ਮਨੁੱਖੀ ਜੀਵਨ-ਢੰਗ’ ਦੇ ਅਰਥਾਂ ਵਿੱਚ ਕੀਤਾ ਗਿਆ ਪਰੰਤੂ ਸਮਾਂ ਪਾਕੇ ਇਸ ਦੇ
ਅਰਥ ਵੀ ‘ਸਿਖ ਧਰਮ’ ( ‘ਧਰਮ’ ਦੇ ਨੰ. 2 ਦੇ ਅਰਥਾਂ ਵਿਚ) ਵਾਲੇ ਹੀ ਹੋ ਗਏ ਹੋਏ ਹਨ (ਬਹੁਤੀ ਵਾਰੀ
ਸਿੱਖਾਂ ਦੇ ਸੰਸਥਾਗਤ ‘ਧਰਮ’ ਦੇ ਪੈਰੋਕਾਰਾਂ ਨੂੰ ਸਮੂਹਿਕ ਤੌਰ ਤੇ ‘ਪੰਥ’ ਦਾ ਨਾਮ ਦੇ ਦਿੱਤਾ
ਜਾਂਦਾ ਹੈ)। ਉਂਜ ਵੀ ਸ਼ਬਦ ‘ਪੰਥ’ ਦੇ ਅਰਥ ( ‘ਮਨੁੱਖ ਦੇ ਜਿਉਣ ਢੰਗ’ ਦੇ ਤੌਰ ਤੇ ਵੀ) ਬਹੁਤ
ਸੰਕੀਰਣ ਰਹਿ ਜਾਂਦੇ ਹਨ ਜਦ ਕਿ ਗੁਰੂ ਸਾਹਿਬਾਨ ਵੱਲੋਂ ਚਲਾਏ ਗਏ ਮਾਨਵਵਾਦੀ ਮਿਸ਼ਨ ਦਾ ਘੇਰਾ ਬਹੁਤ
ਵਿਸ਼ਾਲ ਹੈ। ‘ਮਜ਼ਹਬ’ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ ਵਿੱਚ ਇਸ ਦੇ ਅਰਥ ਧਰਮ-ਨੰ. 1 ਵਾਲੇ ਵੀ ਹਨ
ਅਤੇ ਧਰਮ-ਨੰ. 2 ਵਾਲੇ ਵੀ। ਨਾਲ ਹੀ ਫਾਰਸੀ ਵਿੱਚ ‘ਮਜ਼ਹਬ’ ਦੇ ਅਰਥ ‘ਪੰਥ’ (ਰਸਤਾ/ਮਾਰਗ) ਵਾਲੇ ਵੀ
ਨਿਕਲਦੇ ਹਨ। ਪਰੰਤੂ ਪੰਜਾਬੀ ਵਿੱਚ ਸ਼ਬਦ ‘ਮਜਹਬ’ ਦਾ ਪਰਯੋਗ ਕੇਵਲ ਧਰਮ-ਨੰ. 2. ਵਾਲੇ ਅਰਥਾਂ ਵਿੱਚ
ਹੀ ਹੁੰਦਾ ਹੈ।
ਗੁਰੂ ਨਾਨਕ ਦੇ ਮਿਸ਼ਨ ਨੂੰ ‘ਸਿੱਖੀ’ ਦੇ ਨਾਮ ਹੇਠ ਸੰਸਥਾਗਤ ਧਰਮ ਦੇ ਤੌਰ ਤੇ ਪਰਚਾਰਨ ਵਾਲੇ ਸੱਜਣ
ਕੁੱਝ ਗੁਰਬਾਣੀ ਦੀਆਂ ਸਤਰਾਂ ਪੇਸ਼ ਕਰ ਦਿੰਦੇ ਹਨ। ਗੁਰਬਾਣੀ ਵਿੱਚੋਂ ਲਈਆਂ ਇਹਨਾਂ ਸਤਰਾਂ ਵਿੱਚ
‘ਸਾਚ ਧਰਮ’, ‘ਪੰਥੁ ਧਰਮ’, ‘ਨਾਮ ਧਰਮ’ ਅਤੇ ‘ਧ੍ਰਮ ਪੰਥ’ ਸ਼ਬਦ-ਜੁੱਟ ਵਰਤੇ ਹੋਏ ਮਿਲਦੇ ਹਨ ਅਤੇ
ਇਹਨਾਂ ਦੇ ਨਾਲ ਭਾਈ ਗੁਰਦਾਸ ਦੇ ਹਵਾਲੇ ਨਾਲ ‘ਨਿਰਮਲ ਪੰਥ’ ਵੀ ਜੋੜ ਲਿਆ ਜਾਂਦਾ ਹੈ। ਪਰੰਤੂ ਇੱਥੇ
ਕਿਧਰੇ ਵੀ ਸ਼ਬਦ-ਜੁੱਟ ‘ਸਿਖ ਧਰਮ’ ਜਾਂ ਸ਼ਬਦ-ਜੁੱਟ ‘ਸਿਖ ਪੰਥ’ ਵਰਤਿਆ ਹੋਇਆ ਨਜ਼ਰੀਂ ਨਹੀਂ ਪੈਂਦਾ।
ਇਸ ਦਾ ਅਰਥ ਇੱਕ ਤਾਂ ਇਹ ਨਿਕਲਦਾ ਹੈ ਕਿ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ‘ਸਿਖ ਧਰਮ’ ਜਾਂ ‘ਸਿਖ
ਪੰਥ’ ਕਹਿਣ ਵਾਲੇ ਸਰਾਸਰ ਝੂਠ ਬੋਲ ਰਹੇ ਹਨ ਅਤੇ, ਦੂਸਰਾ, ਗੁਰਬਾਣੀ ਵਿੱਚ ਜਾਂ ਭਾਈ ਗੁਰਦਾਸ ਦੀ
ਰਚਨਾ ਵਿੱਚ ‘ਧਰਮ’ ਨੂੰ ਕੇਵਲ ਉੱਪਰ ਆਏ ਨੰ. 1 ਵਾਲੇ ਅਰਥਾਂ (ਆਸਤਿਕਤਾ ਸਹਿਤ) ਵਿੱਚ ਵਰਤਿਆ ਗਿਆ
ਹੈ। ਅਸਲ ਵਿੱਚ ਗੁਰਮੱਤ ਫਲਸਫਾ ਧਰਮ-ਨੰ. 2 ਵਾਲੇ ਅਰਥਾਂ ਨੂੰ ਮੂਲੋਂ ਹੀ ਨਕਾਰਦਾ ਹੈ ਜਦੋਂ ਕਿ
ਅਸੀਂ ‘ਸਿਖ ਧਰਮ’ ਅਤੇ ‘ਸਿਖ ਪੰਥ’ ਦਾ ਝੰਡਾ ਚੁੱਕ ਕੇ ਧਰਮ-ਨੰ. 2 ਵਾਲੇ ਅਰਥਾਂ ਨੂੰ ਹੀ ਅਪਣਾ
ਰਹੇ ਹੁੰਦੇ ਹਾਂ। ਅਜਿਹਾ ਕਰਦੇ ਹੋਏ ਅਸੀਂ ਆਪਣੇ ‘ਸਿਖ ਧਰਮ’ ਨੂੰ ਹਿੰਦੂ ਮੱਤ ਦੀ ਸ਼ਾਖ ਹੀ ਸਾਬਤ
ਕਰਦੇ ਹਾਂ ਅਤੇ ਅਜਿਹਾ ਪਰਭਾਵ ਦੇਣ ਲਈ ਵਿਵਹਾਰਿਕ ਪੱਖੋਂ ਵੀ ਅਸੀਂ ਕੋਈ ਕਸਰ ਵੀ ਨਹੀਂ ਛੱਡਦੇ।
‘ਸਿਖ’ ਅਖਵਾਉਣ ਵਾਲੇ ਭਾਈਚਾਰੇ ਨੂੰ ਦੇਸ-ਵਿਦੇਸ਼ ਵਿੱਚ ਦਰਪੇਸ਼ ਲਗ-ਭਗ ਸਾਰੀਆਂ ਸਮੱਿਸਆਵਾਂ ਦੀ
ਜੜ੍ਹ ਨਾਨਕ ਮਿਸ਼ਨ ਨੂੰ ਇੱਕ ਸੰਸਥਾਗਤ ਧਰਮ ਦੇ ਤੌਰ ਤੇ ਸਵੀਕਾਰ ਕਰ ਲੈਣ ਵਿੱਚ ਹੀ ਹੈ।
ਆਓ, ਗੁਰੂ ਨਾਨਕ ਦੇ ਉੱਚੇ-ਸੁੱਚੇ ਮਿਸ਼ਨ ਨੂੰ ਪੁਨਰ-ਸੁਰਜੀਤ ਕਰੀਏ ਅਤੇ ਉਹਨਾਂ ਵੱਲੋਂ ਪੇਸ਼ ਕੀਤੇ
ਗਏ ‘ਮਾਨਵਵਾਦ’ ਦੇ ਫਲਸਫੇ ਨੁੰ ਸੰਸਾਰ ਪੱਧਰ ਤੇ ਫੈਲਾਉਣ ਹਿਤ ਆਪਣਾ-ਆਪਣਾ ਸੁਹਿਰਦ ਯੋਗਦਾਨ ਦੇਈਏ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
ਫੋਨ: 09317910734
‘ਸਿੱਖੀ’ ਨੁੰ ਇੱਕ ਧਰਮ ਦੇ ਤੌਰ ਤੇ ਕਿਆਸਦੇ ਹੋਏ ਸਾਦੇ ਸ਼ਬਦਾਂ ਵਿੱਚ ਦੱਸਣਾਂ ਹੋਵੇ ਤਾਂ ‘ਸਿਖ’
ਉਹ ਵਿਅਕਤੀ ਹੈ ਜਿਸ ਨੇ ‘ਸਿਖ ਧਰਮ’ ਨੂੰ ਅਪਣਾਇਆ ਹੋਇਆ ਹੋਵੇ। ਪਰੰਤੂ ਇੱਥੇ ਸਾਨੂੰ ਪਹਿਲਾਂ ਇਹ
ਵੇਖਣਾ ਪਵੇਗਾ ਕਿ ‘ਸਿੱਖੀ’ ਧਰਮ ਕਿਵੇਂ ਹੈ, ‘ਧਰਮ’ ਦੇ ਕੀ ਅਰਥ ਹਨ ਅਤੇ ਮੂਲ ਰੂਪ ਵਿੱਚ ਸ਼ਬਦ
‘ਸਿਖ’ ਦੀ ਕੀ ਵਿਆਖਿਆ ਬਣਦੀ ਹੈ। ਇਹਨਾਂ ਪੱਖਾਂ ਪ੍ਰਤੀ ਸਪਸ਼ਟ ਹੋਣ ਉਪਰੰਤ ਹੀ ਅਸੀਂ ਇਹ ਨਿਰਨਾ
ਕਰਨ ਦੇ ਯੋਗ ਹੋ ਸਕਾਂਗੇ ਕਿ ਕੀ ‘ਸਿਖ ਧਰਮ’ ਕਦੀ ਹੋਂਦ ਵਿੱਚ ਆਇਆ ਵੀ ਸੀ ਕਿ ਨਹੀਂ ਅਤੇ ਜਿਸਨੂੰ
ਅਜ ‘ਸਿਖ ਧਰਮ’ ਕਿਹਾ ਜਾਂਦਾ ਹੈ ਉਸ ਦੀ ਅਸਲੀ ਨੁਹਾਰ ਕੀ ਬਣਦੀ ਹੈ। ਇਸ ਨਿਰਨੇ ਦੇ ਅਧਾਰ ਤੇ ਹੀ
‘ਸਿਖ’ ਦੀ ਸਹੀ ਪਚਾਣ ਨਿਰਧਾਰਤ ਹੋ ਸਕੇਗੀ।
ਧਰਮ
ਪਹਿਲਾਂ ਅਸੀਂ ‘ਧਰਮ’ ਨੂੰ ਹੀ ਲੈਂਦੇ ਹਾਂ। ਧਰਮ ਦਾ ਅੰਗਰੇਜ਼ੀ ਵਿੱਚ ਪਰਿਆਇਵਾਚੀ ਸ਼ਬਦ ‘ਰਿਲੀਜਨ’
(religion)
ਵਰਤੋਂ ਵਿੱਚ ਆਉਂਦਾ ਹੈ। ‘ਧਰਮ’ ਅਤੇ ‘ਰਿਲੀਜਨ’ ਸ਼ਬਦਾਂ ਦੀ ਵਿਉਤੱਪਤੀ ਵੱਲ ਨਾ ਜਾਂਦਿਆਂ ਸਪਸ਼ਟ ਹੈ
ਕਿ ‘ਧਰਮ’ ਇੱਕ ਸਮੂਹਿਕ ਵਰਤਾਰਾ ਹੈ ਅਤੇ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਅਪਣਾਏ ਗਏ ਨਿਵੇਕਲੇ
ਵਿਸ਼ਵਾਸ ਅਤੇ ਸਬੰਧਤ ਕਰਮ-ਕਾਂਡ ‘ਧਰਮ’ ਦੀ ਸਹੀ ਪਰੀਭਾਸ਼ਾ ਦੇ ਘੇਰੇ ਵਿੱਚ ਨਹੀਂ ਆਉਣਗੇ। ਸਾਰੇ
ਸੰਸਾਰ ਵਿੱਚ ਚਾਰ ਹਜ਼ਾਰ ਤੋਂ ਉੱਪਰ ਅਜਿਹੇ ਸਮੂਹਿਕ ‘ਧਰਮ’ ਹਨ ਜਿਹਨਾਂ ਵਿੱਚੋਂ, ਹਰੇਕ ਧਰਮ ਦੇ
ਪੈਰੋਕਾਰਾਂ ਦੀ ਗਿਣਤੀ ਦੇ ਹਿਸਾਬ ਨਾਲ, ਇਸਾਈ ਧਰਮ, ਇਸਲਾਮ ਧਰਮ, ਬੁੱਧ ਧਰਮ, ਜੈਨ ਧਰਮ ਅਤੇ
ਯਹੂਦੀ ਧਰਮ ਪਰਮੁੱਖ ਸਮਝੇ ਜਾਂਦੇ ਹਨ। ‘ਸਿੱਖੀ’ ਨੂੰ ਧਰਮ ਦੇ ਤੌਰ ਤੇ ਦਰਸਾਉਣ ਵਾਲੇ ਲੋਕਾਂ ਵਲੋਂ
ਆਪਣੇ ਇਸ ਧਰਮ ਨੂੰ ਦੁਨੀਆਂ ਦਾ ਪੰਜਵਾਂ ਧਰਮ ਹੋਣ ਦਾ ਦਾਵਾ ਕੀਤਾ ਜਾਂਦਾ ਹੈ। ਸੰਸਾਰਦੀ ਕੁੱਲ
ਅਬਾਦੀ ਵਿੱਚੋਂ % ਲੋਕ ਕਿਸੇ ਧਰਮ ਨੂੰ ਨਹੀਂ ਮੰਨਦੇ ਅਤੇ % ਲੋਕ ਨਾਸਤਿਕ (ਰੱਬ ਅਤੇ ਹੋਰ ਦੈਵੀ
ਸ਼ਕਤੀਆਂ ਦੀ ਹੋਂਦ ਤੋਂ ਇਨਕਾਰੀ) ਹਨ।
ਜੇਕਰ ਜ਼ਰਾ ਡੂੰਘਾਈ ਵਿੱਚ ਜਾ ਕੇ ਵਿਆਖਿਆ ਕਰਨੀ ਹੋਵੇ ਤਾਂ ਸਾਨੂੰ ‘ਧਰਮ’ ਦੇ ਹੇਠਾਂ ਦਿੱਤੇ ਪਹਿਲੂ
ਨਜ਼ਰੀਂ ਪੈਂਦੇ ਹਨ:
1. ਕੋਈ ਵਿਸ਼ੇਸ਼ ਜਨ-ਸਮੂਹ (ਮਨੁੱਖੀ ਤਬਕਾ) ਜਿਸ ਦੇ ਧਰਮ ਦੀ ਗੱਲ ਹੋ ਰਹੀ ਹੈ।
2. ਇਸ ਜਨ-ਸਮੂਹ ਦੇ ਸਾਂਝੇ ਵਿਸ਼ਵਾਸ।
3. ਇਸ ਜਨ-ਸਮੂਹ ਦੇ ਸਾਂਝੇ ਵਿਸ਼ਵਾਸਾਂ ਅਤੇ ਸਬੰਧਤ ਕਾਰ-ਵਿਹਾਰ ਦਾ ਬਾਨੀ ਅਵਤਾਰ।
4. ਇਸ ਜਨ-ਸਮੂਹ ਵਿੱਚ ਦੈਵੀ ਸ਼ਕਤੀ/ਸ਼ਕਤੀਆਂ ਦੀ ਮਾਨਤਾ।
5. ਇਸ ਜਨ-ਸਮੂਹ ਵਿੱਚ ਮਾਨਤਾ-ਪਰਾਪਤ ਦੈਵੀ ਸ਼ਕਤੀ/ਸ਼ਕਤੀਆਂ ਦਾ ਮਨੁੱਖੀ ਜੀਵਾਂ ਨਾਲ ਸਰੋਕਾਰ।
6. ਇਸ ਜਨ-ਸਮੂਹ ਵਿੱਚ ਮਾਨਤਾ-ਪਰਾਪਤ ਦੈਵੀ ਸ਼ਕਤੀ/ਸ਼ਕਤੀਆਂ ਦਾ ਬ੍ਰਹਿਮੰਡ ਨਾਲ ਸਰੋਕਾਰ।
7. ਇਸ ਜਨ-ਸਮੂਹ ਵਿੱਚ ਪਰਚਲਤ ਵਿਸ਼ੇਸ਼ ਪੂਜਾ ਵਿਧੀ ਅਤੇ ਰਹੁ-ਰੀਤਾਂ।
8. ਇਸ ਜਨ-ਸਮੂਹ ਵਿੱਚ ਪਰਚਲਤ ਵਿਸ਼ੇਸ਼ ਅਰਦਾਸ ਵਿਧੀ
9. ਇਸ ਜਨ-ਸਮੂਹ ਦੇ ਵਿਸ਼ੇਸ਼ ਧਾਰਮਿਕ ਗ੍ਰੰਥ
10. ਇਸ ਜਨ-ਸਮੂਹ ਦਾ ਵਿਸ਼ੇਸ਼ ਪੌਰਾਣਿਕ ਸਾਹਿਤ (ਲਿਖਤੀ ਜਾਂ ਮੌਖਿਕ)
11. ਇਸ ਜਨ-ਸਮੂਹ ਨਾਲ ਸਬੰਧਤ ਸਾਂਝਾ ਇਤਹਾਸ ਅਤੇ ਫੁਟਕਲ ਲਿਖਤਾਂ
12. ਇਸ ਜਨ-ਸਮੂਹ ਵਿੱਚ ਪਰਚਲਤ ਪਵਿੱਤਰਤਾ ਅਤੇ ਅਪਵਿੱਤਰਤਾ ਦਾ ਸੰਕਲਪ।
13. ਇਸ ਜਨ-ਸਮੂਹ ਦੀਆਂ ਮਾਨਤਾ-ਪਰਾਪਤ ਨੈਤਿਕ ਧਾਰਨਾਵਾਂ।
14. ਇਸ ਜਨ-ਸਮੂਹ ਦੇ ਲੋਕਾਂ ਲਈ ਨਿਰਧਾਰਤ ਵਿਸ਼ੇਸ਼ ਸਰੀਰਕ ਦਿੱਖ।
ਉਪਰੋਕਤ ਤੋਂ ਸਪਸ਼ਟ ਹੈ ਕਿ ‘ਧਰਮ’ ਦੇ ਸੰਦਰਭ ਵਿੱਚ ਮੁੱਢਲੇ ਤੌਰ ਤੇ ਹੇਠਾਂ ਦਿੱਤੀਆਂ ਦੋ ਸਥਿਤੀਆਂ
ਗੈਰਹਾਜ਼ਰ ਹਨ:
1. ਕਿਸੇ ਧਰਮ ਵਿਸ਼ੇਸ਼ ਨਾਲ ਸਬੰਧਤ ਜਨ-ਸਮੂਹ ਦੀਆਂ ਜੁਗਿਰਾਫੀਆਈ ਸੀਮਾਵਾਂ।
2. ਕਿਸੇ ਧਰਮ ਵਿਸ਼ੇਸ਼ ਨਾਲ ਸਬੰਧਤ ਜਨ-ਸਮੂਹ ਦੀਆਂ ਰਾਜਨੀਤਕ ਆਕਾਂਖਿਆਵਾਂ।
ਧਰਮ ਦੀ ਉੱਪਰ ਆਈ ਸੰਖੇਪ ਵਿਆਖਿਆ ਦੇ ਹਿਸਾਬ ਨਾਲ ਸਿਖ ਅਖਵਾਉਣ ਵਾਲੇ ਭਾਈਚਾਰੇ ਵਿੱਚ ਪਰਚਲਤ
ਸਾਂਝੇ ਵਿਸ਼ਵਾਸਾਂ ਅਤੇ ਕਾਰ-ਵਿਹਾਰ ਨੂੰ ‘ਧਰਮ’ ਦੇ ਤੌਰ ਤੇ ਵਾਚਣ ਹਿਤ ਸਾਨੂੰ ‘ਸਿਖ’ ਸ਼ਬਦ ਦੇ
ਅਰਥਾਂ ਉੱਤੇ ਨਿਗਾਹ ਮਾਰਨੀ ਪਵੇਗੀ।
ਸਿਖ
‘ਸਿਖ’ ਸ਼ਬਦ ਦੇ ਅਰਥਾਂ ਨੂੰ ਘੋਖਣ ਹਿਤ ਇਸ ਸ਼ਬਦ ਦੀ ਵਿਉਤਪੱਤੀ ਦੀ ਵਿਆਖਿਆ ਵਿੱਚ ਪੈਣ ਦੀ ਬਜਾਇ
ਅਸੀਂ ਆਪਣਾ ਧਿਆਨ ਸਿੱਧਾ ਹੀ ਇਸ ਸ਼ਬਦ ਦੇ ਗੁਰਬਾਣੀ ਵਿੱਚ ਉਪਲਭਦ ਅਰਥਾਂ ਉੱਤੇ ਫੋਕਸ ਕਰਾਂਗੇ।
ਗੁਰਬਾਣੀ ਸਿਖ ਭਾਈਚਾਰੇ ਦੇ ਪਵਿੱਤਰ ਗ੍ਰੰਥ ਵਿੱਚ ਦਰਜ ਉਹ ਸਮੁੱਚੀ ਰਚਨਾ ਹੈ ਜਿਸ ਦਾ ਮੁੱਖ ਟੀਚਾ
ਪ੍ਰਭੂ-ਪਰਮੇਸ਼ਵਰ ਦੀ ਉਸਤਤੀ ਕਰਨਾ ਹੈ ਗੁਰਬਾਣੀ ਦੇ ਸੰਦੇਸ਼-ਉਪਦੇਸ਼ ਨੂੰ ‘ਗੁਰਮੱਤ’ ਦਾ ਨਾਮ ਦਿੱਤਾ
ਜਾਂਦਾ ਹੈ। ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ‘ਸਿਖ’ ਸ਼ਬਦ ਦੇ ਹਵਾਲੇ ਮਿਲਦੇ ਹਨ ਜਿਹਨਾਂ ਵਿੱਚੋਂ
ਕੁੱਝ ਕੁ ਹੇਠਾਂ ਪੇਸ਼ ਕੀਤੇ ਜਾ ਰਹੇ ਹਨ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥
ਆਪਣੈ ਭਾਣੈ ਜੋ ਚਲੇ ਭਾਈ ਵਿਛੁੜਿ ਚੋਟਾ ਖਾਵੈ॥
(ਪਵਿੱਤਰ ਗ੍ਰੰਥ: ਪੰਨਾ 601)
ਸਖਾ = ਬੇਲੀ, ਦੋਸਤ ਬੰਧਪੁ = ਰਿਸ਼ਤੇਦਾਰ ਆਪਣੈ ਭਾਣੈ ਜੋ ਚਲੇ = ਜੋ ਹਉਮੇ ਅਤੇ ਸਵਾਰਥੀ ਰੁਚੀਆਂ
ਦਾ ਗੁਲਾਮ ਹੋਕੇ ਮਨੁੱਖੀ ਹੱਕਾਂ ਦੀ ਰਖਵਾਲੀ ਤੋਂ ਪਾਸਾ ਵੱਟੇ।
ਅਤੇ
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ॥
ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ॥
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੈ॥
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਇ॥
ਕਹੈ ਨਾਨਕੁ ਸੁਨਹੁ ਸੰਤਹੁ ਸੋ ਸਿਖ ਸਨਮੁਖੁ ਹੋਇ॥
(ਪਵਿੱਤਰ ਗ੍ਰੰਥ: ਪੰਨਾ 919)
ਗੁਰੂ = ਪ੍ਰਭੂ, ਸਨਮੁਖੁ = ਪ੍ਰਭੂ ਨਾਲ ਇਕ-ਮਿਕ, ਅੰਤਰ = ਵਿੱਚ ਜਾਂ ਅੰਦਰਲੇ, ਆਤਮੈ =
ਆਪਣਾ-ਆਪ (self),
ਸਮਾਲੈ = ਅਧਿਐਨ (study)
ਕਰਕੇ ਦਰੁਸਤ ਕਰੇ, ਪਰਣੈ = ਪੂਰਨ ਤੌਰ ਤੇ ਸਮਰਪਿਤ, ਸੰਤ (ਜਿਸ ਤੋਂ ‘ਸੰਤਹੁ’ ਬਣਿਆਂ ਹੈ) = ਪੂਰਨ
ਤੌਰ ਤੇ ਜਾਗਰੂਕ ਮਨੁੱਖ
ਗੁਰਮੱਤ ਦੇ ਅਧਾਰ ਤੇ ਸਿਖ ਦੀ ਜੋ ਪਛਾਣ ਬਣਦੀ ਹੈ ਉਸ ਅਨੁਸਾਰ ‘ਸਿਖ’ ਉਹ ਵਿਅਕਤੀ ਹੈ ਜੋ
1. ਪ੍ਰਭੂ-ਪਰਮੇਸ਼ਵਰ ਪ੍ਰਤੀ ਪੂਰਨ ਤੌਰ ਤੇ ਸ਼ਰਧਾਵਾਨ ਅਤੇ ਸਮਰਪਿਤ ਹੋਵੇ।
2. ਹਰ ਪਲ ਸੁਚੇਤ ਤੌਰ ਤੇ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖੇ।
3. ਪ੍ਰਭੂ ਦੇ ਸਾਹਮਣੇ ਆਪਣੇ ਆਪੇ (self)
ਨੂੰ ਤੁੱਛ ਸਮਝੇ।
4. ਹਰ ਸਥਿਤੀ ਵਿੱਚ ਪ੍ਰਭੂ ਦੇ ਭਾਣੇ ਨੂੰ ਮੰਨੇਂ।
5. ਹਰ ਸਮੇਂ ਪ੍ਰਭੂ ਦਾ ਗੁਣਗਾਨ ਕਰਦਾ ਰਵ੍ਹੇ।
6. ਮਨ ਵਿੱਚੋਂ ਹਉਮੈ ਅਤੇ ਹੰਕਾਰ ਨੂੰ ਹਰ ਪਲ ਦੂਰ ਰੱਖੇ।
7. ਆਤਮ-ਚੀਨਣ (self-analysis)
ਕਰਦਾ ਹੋਇਆ ਰੱਬੀ ਗੁਣਾਂ ਦਾ ਧਾਰਨੀ ਬਣੇ।
8. ਹੱਕ, ਸੱਚ ਅਤੇ ਨਿਆਂ ਦੀ ਰਖਵਾਲੀ ਲਈ ਆਪਣੇ-ਆਪ ਦੀ ਕੁਰਬਾਨੀ ਦੇਣ ਲਈ ਤਿਆਰ ਰਵ੍ਹੇ।
ਪਹਿਲਾਂ-ਪਹਿਲ ‘ਸਿਖ’ ਲਈ ‘ਸਨਮੁੱਖ’ ਅਤੇ ‘ਗੁਰਮੁੱਖ’ ਸ਼ਬਦ ਵੀ ਪਰਚਲਤ ਰਹੇ ਸਨ। ਜਿਵੇਂ ਕਿ ਸਭਨਾਂ
ਨੂੰ ਪਤਾ ਹੀ ਹੈ ‘ਪਵਿੱਤਰ ਗ੍ਰੰਥ’ ਦਾ ਸੰਕਲਨ ਪੰਜਵੇਂ ਗੁਰੂ ਅਰਜਨ ਦੇਵ ਨੇ ਕੀਤਾ ਸੀ, ਇਸ ਲਈ ਇਹ
ਵੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਕੀ ਛੇਵੇਂ ਗੁਰੂ ਤੋਂ ਲੈ ਕੇ ਕਿਸੇ ਹੋਰ ਗੁਰੂ ਨੇ ‘ਸਿਖ’ ਦੇ
ਉੱਪਰ ਆਏ ਸੰਕਲਪ ਵਿੱਚ ਕੋਈ ਤਬਦੀਲੀ ਲਿਆਂਦੀ ਸੀ। ਇੱਥੇ ਕੁੱਝ ਲੋਕ ਗੁਰੂ ਗੋਬਿੰਦ ਸਿੰਘ ਦਾ ਹਵਾਲਾ
ਦੇਣਾ ਚਾਹੁਣਗੇ ਜਿਹਨਾਂ ਨੇ ਗੁਰਮੁਖ, ਸਨਮੁਖ ਅਤੇ ਸਿਖ ਦੇ ਨਾਲ-ਨਾਲ ‘ਖਾਲਸਾ’ ਸ਼ਬਦ ਵੀ ਪਰਚਲਤ
ਕੀਤਾ ਅਤੇ ਆਪਣੇ ਪੈਰੋਕਾਰਾਂ ਨੂੰ ਵਿਸ਼ੇਸ਼ ਸਰੀਰਕ ਦਿੱਖ ਅਤੇ ਜੋਸ਼ ਦੀ ਭਾਵਨਾ ਪਰਦਾਨ ਕੀਤੀ। ਅਜਿਹਾ
ਉਹਨਾਂ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਕੀਤਾ ਪਰੰਤੂ ਉਹਨਾਂ ਨੇ ਗੁਰਮੱਤ ਅਧਾਰਿਤ ‘ਸਿਖ’ ਦੇ
ਸੰਕਲਪ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ।
ਸਿਖ ਲਹਿਰ
ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਗੁਰੂ ਨਾਨਕ ਨੇ ਦੂਜੇ ਧਰਮਾਂ ਦੇ ਮੁਕਾਬਲੇ ਤੇ
ਕੋਈ ਨਵਾਂ ਧਰਮ ਚਾਲੂ ਨਹੀਂ ਕੀਤਾ ਸੀ। ਸਗੋਂ ਉਹਨਾਂ ਨੇ ਇੱਕ ਸੁਧਾਰਵਾਦੀ ਲਹਿਰ ਚਲਾਈ ਸੀ ਜਿਸਦਾ
ਨਿਸ਼ਾਨਾ ਇੱਕ ਪਾਸੇ ਮਨੁੱਖ ਦੀ ਸ਼ਖਸੀਅਤ ਦਾ ਸੰਪੂਰਨ ਵਿਕਾਸ ਯਕੀਨੀ ਬਣਾਉਣਾ ਸੀ ਅਤੇ ਦੂਸਰੇ ਪਾਸੇ
ਸਮਾਜਕ ਢਾਂਚੇ ਦਾ ਸਮੁੱਚੇ ਰੂਪ ਵਿੱਚ ਕਾਇਆ ਕਲਪ ਕਰਨਾ ਸੀ। ਪਰੰਤੂ ਉਹਨਾਂ ਦੀ ਦ੍ਰਿਸ਼ਟੀ ਦਾ ਫੋਕਸ
ਕਿਸੇ ਇੱਕ ਖਿੱਤੇ ਵਿਸ਼ੇਸ਼ ਦਾ ਮਨੁੱਖ ਜਾਂ ਸਮਾਜ ਨਹੀਂ ਸੀ; ਉਹ ਤਾਂ ਧਰਤੀ ਉਤਲੀ ਸਾਰ ਲੋਕਾਈ ਨੂੰ
ਆਪਣੀ ਸੋਚ ਅਤੇ ਇਸ ਵਿੱਚੋਨ ਉਪਜੀ ਲਹਿਰਦੇ ਕਲਾਵੇ ਵਿੱਚ ਲਿਆਉਣਾ ਚਾਹੁੰਦੇ ਸਨ। ਜੇਕਰ ਇਸ ਲਹਿਰ ਦੇ
ਇਤਿਹਾਸਕ ਅਤੇ ਦਾਰਸ਼ਨਿਕ ਪਹਿਲੂਆਂ ਨੂੰ ਇੱਕ ਸ਼ਬਦ-ਰੁਪ ਰਾਹੀਂ ਪਰਗਟ ਕਰਨਾ ਹੋਵੇ ਇਹ ਸਬਦ-ਰੂਪ ਹੈ
ਮਾਨਵਵਾਦ (humanism)।
ਮਾਨਵਵਾਦ ਉਨ੍ਹੀਵੀਂ ਸਦੀ ਤੋਂ ਲੈਕੇ ਸੰਸਾਰ ਭਰ ਵਿੱਚ ਮਨੁੱਖੀ ਭਲਾਈ ਦਾ ਸਭ ਤੋਂ ਤਾਕਤਵਰ ਅਤੇ
ਪਰਭਾਵਸ਼ਾਲੀ ਸੰਕਲਪ ਬਣਿਆਂ ਆ ਰਿਹਾ ਹੈ। ਮਾਨਵਵਾਦ ਇੱਕ ਐਸਾ ਧਰਮ-ਨਿਰਪੇਖ ਫਲਸਫਾ ਹੇ ਜੋ ਕਰਾਮਾਤ
ੳਤੇ ਧਾਰਮਿਕ ਹਠਧਰਮੀ ਨੂੰ ਪੂਰੀ ਤਰਹਾਂ ਨਕਾਰਦਾ ਹੋਇਆ ਕੇਵਲ ਤਰਕ, ਨੈਤਿਕਤਾ ੳਤੇ ਨਿਆਂ ਦੀ
ਪਰੋੜਤਾ ਕਰਦਾ ਹੈ। ਮਾਨਵਵਾਦ ਦੇ ਤਿੰਨ ਪਰਮੁੱਖ ਅੰਗ ਮੰਨੇ ਜਾਂਦੇ ਹਨ: ਮਨੁੱਖੀ ਹੱਕ, ਮਨੁੱਖੀ
ਵਕਾਰ ਅਤੇ ਮਨੁੱਖੀ ਹਿਤ। ਗੁਰੂ ਨਾਨਕ ਨੇ ਮਾਨਵਵਾਦ ਦਾ ਇਹ ਫਲਸਫਾ ਯੂਰਪ ਦੇ ਵਿਦਵਾਨਾਂ ਤੋਂ ਤਿੰਨ
ਸਦੀਆਂ ਪਹਿਲਾਂ ਹੀ ਦੇ ਦਿੱਤਾ ਸੀ। ਇਤਨਾ ਹੀ ਨਹੀਂ ਉਹਨਾਂ ਨੇ ਦੇਸ-ਵਿਦੇਸ਼ ਵਿੱਚ ਇਸ ਸੰਕਲਪ ਦਾ
ਪਰਚਾਰ ਕੀਤਾ ਸਾਰੀ ਉਮਰ ਇਸ ਨੂੰ ਸਮਰਪਿਤ ਰਹੇ ਅਤੇ ਉਹਨਾਂ ਨੇ ਆਪਣੀਆਂ ਕਾਵਿ-ਮਈ ਰਚਨਾਵਾ ਰਾਹੀਂ
ਇਸ ਦੀ ਵਿਆਖਿਆ ਅਤੇ ਸਿਖਿਆ ਪੇਸ਼ ਕੀਤੀ। ਉਹਨਾਂ ਨੇ ਇਹ ਕਾਰਜ ਆਪਣੇ ਉੱਤਰ-ਅਧਿਕਾਰੀਆਂ ਅਤੇ
ਪੈਰੋਕਾਰਾਂ ਰਾਹੀਂ ਅੱਗੇ ਨੂੰ ਤੋਰਿਆ। ਗੁਰੂ ਨਾਨਕ ਦੀ ਮਾਨਵਵਾਦ ਵਾਲੀ ਵਿਚਾਰ-ਧਾਰਾ ਦੇ ਪੈਰੋਕਾਰ
ਪਹਿਲਾਂ ਗੁਰਮੁਖ ਜਾਂ ਸਨਮੁੱਖ ਅਤੇ ਫਿਰ ‘ਸਿਖ’ ਅਖਵਾਏ। ਸਿੱਖੀ ਦੀ ਇਹ ਲਹਿਰ ਢਾਈ ਸੌ ਸਾਲ ਦੋ
ਅਰਸੇ ਤੱਕ ਆਦਰਸ਼ਕ ਰੂਪ ਵਿੱਚ ਚੱਲੀ। ਅਠਾਰ੍ਹਵੀਂ ਸਦੀ ਦੇ ਮੱਧ ਤੇ ਜਾ ਕੇ ਜਦੋਂ ਜਦੋਂ ਸਿਖ
ਪੈਰੋਕਾਰਾਂ ਵਿੱਚ ਰਾਜਸੀ ਤਾਕਤ ਪਰਾਪਤ ਕਰਨ ਦੀ ਲਾਲਸਾ ਪੈਦਾ ਹੋ ਗਈ ਤਾਂ ਇਹ ਲਹਿਰ ਪਤਨ ਦੇ ਰਾਹ
ਪੈ ਗਈ। ਸਿਖ ਲਹਿਰ ਦਾ ਢਾਈ ਸੌ ਸਾਲ ਦਾ ਇਤਹਾਸ ਮਾਨਵਵਾਦ ਦੀ ਸਥਾਪਤੀ ਲਈ ਕੀਤੇ ਸੰਘਰਸ਼ ਦਾ ਇਤਹਾਸ
ਹੈ ਅਤੇ ਪੂਰੇ ਸੰਸਾਰ ਵਿੱਚ ਇਸ ਦਾ ਕਿਤੇ ਕੋਈ ਸਾਨੀ ਨਹੀਂ ਮਿਲਦਾ।
ਉੱਪਰ ਦਰਸਾਈ ਸਿਖ ਲਹਿਰ ਨੂੰ ਧਰਮ ਦਾ ਰੂਪ ਦੇਣ ਵਿੱਚ ਬਿੱਪਰਵਾਦੀ ਤਾਕਤਾਂ ਵਿਸ਼ੇਸ਼ ਕਰਕੇ ਨਿਰਮਲੇ
ਅਤੇ ਉਦਾਸੀ ਪੁਜਾਰੀਆਂ ਦਾ ਵਿਸ਼ੇਸ਼ ਹੱਥ ਹੈ। ਅਠਾਰ੍ਹਵੀਂ ਸਦੀ ਈਸਵੀ ਵਿੱਚ ‘ਸਿੱਖੀ’ ਦੇ ਪੈਰੋਕਾਰ
ਬੁਰੀ ਤਰ੍ਹਾਂ ਜੰਗਾਂ-ਯੁੱਧਾਂ ਵਿੱਚ ਉਲਝੇ ਰਹੇ ਅਤੇ ਉਹ ਅਨਪੜ੍ਹ ਵੀ ਰਹਿ ਗਏ। ਇੱਸੇ ਸਦੀ ਵਿੱਚ ਉਹ
ਰਾਜਸੀ ਤਾਕਤ ਵੀ ਫੜ੍ਹ ਗਏ ਅਤੇ ਤਾਕਤ ਦੇ ਨਸ਼ੇ ਵਿੱਚ ਸਿਖ ਲਹਿਰ ਦੇ ਫਲਸਫੇ ਅਤੇ ਅਮਲ ਨੂੰ ਪਿੱਠ
ਦਿਖਾ ਗਏ। ਇੱਸੇ ਸਮੇਂ ਪਹਿਲਾਂ ਉਦਾਸੀ ਅਤੇ ਫਿਰ ਨਿਰਮਲੇ ਪੁਜਾਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਵਿਖੇ ਸਿਖ ਲਹਿਰ ਨੂੰ ਹਿੰਦੂ ਰੰਗ ਵਾਲਾ ਧਾਰਮ ਸਥਾਪਤ ਕਰਨ ਵਿੱਚ ਕਾਮਯਾਬ ਹੋ ਗਏ। ਇਸ ਤਰ੍ਹਾਂ
ਗੁਰੂ ਸਾਹਿਬਾਨ ਨੇ ਤਾਂ ਸਿੱਖਾਂ ਨੂੰ ਮਾਨਵਵਾਦੀ ਲਹਿਰ ਦੇ ਪੈਰੋਕਾਰ ਬਣਾਇਆ ਸੀ ਨਾ ਕਿ ਕਿਸੇ ਧਰਮ
ਦੇ। ਜੇਕਰ ਧਿਆਨ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸਿਖ ਲਹਿਰ ਵਿੱਚ ਧਰਮ ਦੇ ਅੰਸ਼ ਨਜ਼ਰੀਂ ਨਹੀਂ
ਪੈਂਦੇ। ਧਰਮ ਦੇ ਮੁੱਢਲੇ ਅੰਸ਼ ਜਿਵੇਂ ਦੈਵੀ ਸ਼ਕਤੀ/ਸ਼ਕਤੀਆਂ ਦੀ ਮਾਨਤਾ, ਦੈਵੀ ਸ਼ਕਤੀ/ਸ਼ਕਤੀਆਂ ਦਾ
ਮਨੁੱਖੀ ਜੀਵਾਂ ਨਾਲ ਸਰੋਕਾਰ, ਦੈਵੀ ਸ਼ਕਤੀ/ਸ਼ਕਤੀਆਂ ਦਾ ਬ੍ਰਹਿਮੰਡ ਨਾਲ ਸਰੋਕਾਰ, ਵਿਸ਼ੇਸ਼ ਪੂਜਾ
ਵਿਧੀ ਅਤੇ ਰਹੁ-ਰੀਤਾਂ, ਵਿਸ਼ੇਸ਼ ਅਰਦਾਸ ਵਿਧੀ, ਧਾਰਮਿਕ ਅਤੇ ਪੌਰਾਣਿਕ ਸਾਹਿਤ (ਲਿਖਤੀ ਜਾਂ
ਮੌਖਿਕ), ਪਵਿੱਤਰਤਾ ਅਤੇ ਅਪਵਿੱਤਰਤਾ ਦਾ ਸੰਕਲਪ, ਅਵਤਾਰਵਾਦ ਆਦਿਕ ਸਿਖ ਲਹਿਰ ਨਾਲ ਸਬੰਧਤ
ਜੀਵਨ-ਜਾਚ ਵਿੱਚੋਂ ਪੂਰੀ ਤਰ੍ਹਾਂ ਗੈਰਹਾਜ਼ਰ ਸਨ। ਜੋ ਕੁੱਝ ਇਸ ਵਿੱਚ ਮੌਜੂਦ ਸੀ ਉਹ ਬਿਲਕੁਲ
ਤਰਕ-ਅਧਾਰਿਤ ਅਤੇ ਮਾਨਵਵਾਦ ਦਾ ਪ੍ਰਗਟਾਵਾ ਸੀ। ਇੱਥੋਂ ਤਕ ਕਿ ਗੁਰਮੱਤ ਆਤਮਾ (ਰੂਹ) ਨੂੰ ਮਾਨਤਾ
ਨਹੀਂ ਦਿੰਦੀ ਅਤੇ ਇਸ ਵਿਚਲਾ ਪ੍ਰਭੂ ਇੱਕੋ-ਇਕ ਸ਼ਕਤੀ ਹੈ ਜੋ ਮਨੁੱਖ ਤੋਂ ਉੱਪਰ ਹੈ ਪਰੰਤੂ ਫਿਰ ਵੀ
ਉਹ ਮਨੁੱਖ ਦੀ ਪਹੁੰਚ ਵਿੱਚ ਹੈ। ਅਸਲ ਵਿੱਚ ਗੁਰਮੱਤ ਵਿਚਲਾ ਰੱਬ ਦਾ ਸੰਕਲਪ ਅਜਿਹਾ ਹੈ ਜਿਸ ਨੂੰ
ਹਰ ਵਿਗਿਆਨੀ ਪੂਰਨ ਰੂਪ ਵਿੱਚ ਮਾਨਤਾ ਪਰਦਾਨ ਕਰੇਗਾ। ਸਿਖ ਲਹਿਰ ਦਾ ਹਰ ਪਹਿਲੂ ਆਦਰਸ਼ਵਾਦੀ ਹੈ ਅਤੇ
ਇਹਨਾਂ ਪਹਿਲੂਆਂ ਵਿੱਚੋਂ ਹੀ ਸਿਖ ਦੀ ਅਸਲੀ ਪਛਾਣ ਉਜਾਗਰ ਹੁੰਦੀ ਹੈ ਜੋ ਉੱਪਰ ਪੇਸ਼ ਕੀਤੀ ਗਈ ਹੈ।
ਜਦੋਂ ਬਿੱਪਰਵਾਦੀ ਤਾਕਤਾਂ ਦੀ ਦਖਲਅੰਦਾਜ਼ੀ ਅਤੇ ਸਿਖ ਅਖਵਾਉਂਦੇ ਲੋਕਾਂ ਦੀ ਅਣਗਹਿਲੀ ਕਰਕੇ
ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਦੇ ਸਮੇਂ ਤੋਂ ਲੈ ਕੇ ਸਿਖ ਲਹਿਰ ਹਿੰਦੂ ਧਰਮ ਦਾ ਰੂਪ ਧਾਰਨ ਕਰਦੀ
ਚਲੀ ਗਈ ਤਾਂ ਸਿਖ ਦੀ ਪਛਾਣ ਦਾ ਬਦਲ ਜਾਣਾ ਵੀ ਸੁਭਾਵਕ ਹੀ ਸੀ। ਇਸ ਸਥਿਤੀ ਦਾ ਸਿੱਟਾ ਇਹ ਨਿਕਲਿਆ
ਹੈ ਕਿ ਅੱਜ ਸਾਨੂੰ ਸਿਖ ਦੀ ਪਛਾਣ ਉਸ ਰਹਿਤਨਾਮੇ ਰਾਹੀਂ ਕਰਵਾਈ ਜਾਂਦੀ ਹੈ ਜੋ ਬਿੱਪਰਵਾਦੀ ਤਾਕਤਾਂ
ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਪੇਸ਼ ਕਰਵਾਇਆ ਹੈ। ਇਹ ਪਛਾਣ ਹੇਠਾਂ ਦਿੱਤੇ
ਅਨੁਸਾਰ ਹੈ:
“ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ
ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ
ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੋਵੇ ਅਤੇ ਕਿਸੇ ਹੋਰ ਧਰਮ
ਨੂੰ ਨਹੀਂ ਮੰਨਦਾ ਉਹ ਸਿੱਖ ਹੈ।”
ਸਪਸ਼ਟ ਹੈ ਕਿ ਰਹਿਤਨਾਮੇ ਵਿੱਚ ਦਰਸਾਈ ਗਈ ਸਿਖ ਦੀ ਪਚਾਣ ਗੁਰਮੱਤ ਦੀ ਅਨੁਸਾਰੀ ਨਹੀਂ, ਇਹ
ਕਿਸੇ ਸਿਖ ਗਰੂ ਵੱਲੋਂ ਨਿਰਧਾਰਿਤ ਨਹੀਂ ਕੀਤੀ ਹੋਈ ਅਤੇ ਇਸ ਵਿੱਚ ਅਨੇਕਾਂ ਅਸੰਗਤੀਆਂ ਮੌਜੂਦ ਹਨ
ਜਿਹਨਾਂ ਉੱਤੇ ਵਿਦਵਾਨ ਲੋਕ ਚਾਨਣਾ ਪਾਉਂਦੇ ਹੀ ਰਹਿੰਦੇ ਹਨ। ਇਹਨਾਂ ਕਾਰਨਾਂ ਕਰਕੇ ਰਹਿਤਨਾਮਿਆਂ
ਵਿੱਚੋਂ ਸਿਖ ਦੀ ਪਛਾਣ ਸਬੰਧੀ ਵਾਜਬ ਤਸਵੀਰ ਪਰਾਪਤ ਨਹੀਂ ਹੋ ਸਕਦੀ। ਸਿਖ ਦੀ ਅਸਲ਼ੀ ਪਛਾਣ ਨੂੰ
ਉਜਾਗਰ ਕਰਨ ਲਈ ਸਾਨੂੰ ਸਿਖ ਜੀਵਨ-ਜਾਚ ਨੂੰ ਐਨ ਉੱਸੇ ਤਰ੍ਹਾ ਲੈਣਾ ਪਵੇਗਾ ਜਿਵੇਂ ਕਿ ਗੁਰੂ
ਸਾਹਿਬਾਨ ਨੇ ਚਿਤਵਿਆ ਸੀ, ਭਾਵ ਕਿ ਪਹਿਲਾਂ ਤਾਂ ਸਿਖ ਲਹਿਰ ਦਾ ਧਰਮ ਵਾਲਾ ਰੂਪ ਤਿਆਗਣਾ ਪਵੇਗਾ
ਅਤੇ ਸਿੱਖਾਂ ਨੂੰ ਆਪਣਾ ਜੀਵਨ ਗੁਰਮੱਤ ਅਨੁਸਾਰ ਅਤੇ ਗੁਰੂ ਸਾਹਿਬਾਨ ਵੱਲੋਂ ਦਿਖਾਏ ਰਸਤੇ ਤੇ ਚੱਲ
ਕੇ ਬਿਤਾਉਣਾ ਪਵੇਗਾ। ਜਿੰਨਾਂ ਚਿਰ ਅਜਿਹਾ ਨਹੀਂ ਕੀਤਾ ਜਾਂਦਾ ਸਿਖ ਲਹਿਰ ਨੂੰ ਹਿੰਦੂ ਮੱਤ ਵਿੱਚ
ਜਜ਼ਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ।
06/10/14)
ਜਗਸੀਰ ਸਿੰਘ ਸੰਧੂ
ਕੇਂਦਰੀ ਖਜ਼ਾਨੇ ਦੀ ਮੂੰਹ ਖੁਲਵਾਉਣ ਲਈ ਬਾਦਲ ਸਰਕਾਰ ਮੰਨ ਸਕਦੀ ਹੈ ਭਗਵਾਂ ਬ੍ਰਿਗੇਡ ਦੀਆਂ ਸਿੱਖ
ਵਿਰੋਧੀ ਸ਼ਰਤਾਂ
ਜਗਸੀਰ ਸਿੰਘ ਸੰਧੂ ਦੀ ਵਿਸ਼ੇਸ ਰਿਪੋਰਟ
ਬਰਨਾਲਾ, 6 ਅਕਤੂਬਰ: ਭਾਰਤ ਦੀ ਰਾਜਸੱਤਾ `ਤੇ ਕਾਬਜ ਹੋਈ ਮੋਦੀ ਸਰਕਾਰ ਦੀ ਹਿੰਦੂਤਵੀ
ਸੋਚ ਤਹਿਤ ਪੰਜਾਬ ਵਿੱਚ ਜਿਥੇ ਭਗਵਾਂ ਬ੍ਰਿਗੇਡ ਦਾ ਪ੍ਰਛਾਵਾ ਗੂੜਾ ਕੀਤਾ ਜਾ ਰਿਹਾ ਹੈ, ਉਥੇ
ਖਜਾਨਾ ਖਾਲੀ ਹੋਣ ਕਰਕੇ ਕੇਂਦਰ ਸਰਕਾਰ ਅੱਗੇ ਹਾੜੇ ਕੱਢਦੀ ਬਾਦਲ ਸਰਕਾਰ ਨੂੰ ਆਰਥਿਕ ਮੰਦੀ `ਚੋਂ
ਕੱਢਣ ਲਈ ਵੀ ਹਿੰਦੂਤਵੀ ਤਾਕਤਾਂ ਕਿਸੇ ਇਹੋ ਜਿਹੇ ਗੁਪਤ ਸਮਝੌਤੇ ਦੀ ਤਾਕ ਵਿੱਚ ਹਨ, ਜਿਸ ਨਾਲ ਉਹ
ਸਿੱਖੀ ਦੇ ਨਿਆਰੇਪਣ ਅਤੇ ਵੱਖਰੇ ਸਰੂਪ ਨੂੰ ਖਤਮ ਕਰਕੇ ਬੁੱਧ ਅਤੇ ਜੈਨ ਧਰਮ ਦੀ ਤਰ੍ਹਾਂ ਸਿੱਖ ਕੌਮ
ਨੂੰ ਵੀ ਹਿੰਦੂ ਧਰਮ ਦਾ ਅੰਗ ਬਣਾ ਸਕਣ ਅਤੇ ਸਿੱਖ ਕੌਮ ਦੀ ਅਜਾਦ ਹਸਤੀ ਲਈ ਸੰਘਰਸ਼ਸ਼ੀਲ ਧਿਰਾਂ ਨੂੰ
ਕੁਚਲ ਸਕਣ। ਇਹ ਵੀ ਪੂਰੀ ਤਰ੍ਹਾਂ ਸੰਭਵ ਜਾਪ ਰਿਹਾ ਹੈ ਕਿ ਸਿਰਫ ਕੁਰਸੀ ਨੂੰ ਹੀ ਧਰਮ ਮੰਨਣ ਵਾਲਾ
ਪੰਜਾਬ ਦੀ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਖਜ਼ਾਨੇ ਦਾ ਮੂੰਹ ਖੁਲਵਾਉਣ ਲਈ ਇਸ ਕੌਮ
ਮਾਰੂ ਗੁਪਤ ਸਮਝੌਤੇ `ਤੇ ਅੱਖਾਂ ਬੰਦ ਕੇ ਸਹੀ ਪਾ ਦੇਵੇ। ਇਸ ਗੁਪਤ ਸਮਝੌਤੇ ਤਹਿਤ ਸਤਲੁਜ ਜਮਨਾ
ਲਿੰਕ ਨਹਿਰ ਦੀ ਉਸਾਰੀ ਕਰਨ, ਭਾਈ ਰਾਜੋਆਣਾ, ਭਾਈ ਹਵਾਰਾ ਤੇ ਹੋਰ ਸਿੱਖ ਯੋਧਿਆਂ ਨੂੰ ਫਾਂਸੀ ਦੇਣ,
ਸੌਦਾ ਸਾਧ ਸਮੇਤ ਸਿੱਖ ਵਿਰੋਧੀਆਂ ਡੇਰਿਆਂ ਦੀ ਪੰਜਾਬ ਵਿੱਚ ਸਰਗਰਮੀ ਵਧਾਉਣ ਅਤੇ ਹੋਰ ਸਿੱਖੀ ਅਤੇ
ਪੰਜਾਬ ਵਿਰੋਧੀ ਫੈਸਲੇ ਕੀਤੇ ਜਾ ਸਕਦੇ ਹਨ।
ਭਾਵੇਂ ਸਿੱਖ ਕੌਮ ਦੀ ਨਿਆਰੀ ਅਤੇ ਆਜਾਦ ਹਸਤੀ ਦਾ ਵਿਰੋਧ ਉਸ ਸਮੇਂ ਤੋਂ ਹੀ ਸੁਰੂ ਹੋ ਗਿਆ ਸੀ,
ਜਦੋਂ ਗੁਰੂ ਨਾਨਕ ਦੇਵ ਜੀ ਨੇ ‘ਨਾ ਹਮ ਹਿੰਦੂ ਨਾ ਮੁਸਲਮਾਨ’ ਦੀ ਇਲਾਹੀ ਹੁਕਮ ਦੇ ਕੇ ਇਸ ਨਿਰਮਲੇ
ਪੰਥ ਦੀ ਨੀਹ ਰੱਖੀ ਸੀ। ਸੱਭ ਤੋਂ ਪਹਿਲਾਂ ਹਿੰਦੂਤਵੀ ਤਾਕਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ
ਦਾ ਵਿਰੋਧ ਉਹਨਾਂ ਦੇ ਪਰਵਾਰ ਵਿੱਚੋਂ ਹੀ ਸੁਰੂ ਕਰਵਾ ਦਿੱਤਾ ਸੀ। ਜਿਥੇ ਉਸ ਸਮੇਂ ਦੇ ਮੁਗਲ
ਹਾਕਮਾਂ ਨੇ ਵੀ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਲਈ ਤਾਕਤ ਦੀ ਵਰਤੋਂ ਕੀਤੀ, ਉਥੇ ਹਿੰਦੂਤਵੀ
ਤਾਕਤਾਂ ਵੱਲੋਂ ਉਸ ਸਮੇਂ ਤੋਂ ਹੀ ਸਿੱਖੀ ਸਿਧਾਂਤ ਨੂੰ ਖਤਮ ਕਰਨ ਲਈ ਸ਼ਾਮ ਦਾਮ ਦੰਡ ਭੇਦ ਦੀ ਨੀਤੀ
ਅਖਤਿਆਰ ਕੀਤੀ ਹੋਈ ਹੈ। ਮੁਗਲ ਹਕੂਮਤ ਦੇ ਜਬਰ ਜੁਲਮ ਦਾ ਤਾਂ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਹਰ
ਤਰ੍ਹਾਂ ਦੀ ਕੁਰਬਾਨੀ ਦੇ ਮੁਕਾਬਲਾ ਕੀਤਾ ਅਤੇ ਸਿੱਖੀ ਸਿਧਾਂਤ ਨੂੰ ਅੱਗੇ ਵਧਾਇਆ, ਪਰ ਹਿੰਦੂਤਵੀ
ਤਾਕਤਾਂ ਵੱਲੋਂ ਸਿੱਖੀ ਦੇ ਅੰਦਰ ਘੁਸਪੈਠ ਕਰਕੇ ਸਿੱਖੀ ਸਿਧਾਂਤ ਨੂੰ ਖੋਰਾ ਲਾਉਣ ਦੀ ਨੀਤੀ ਦਾ
ਟਾਕਰਾ ਕਰਨ ਵਿੱਚ ਸਿੱਖ ਪੰਥ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ, ਜਿਸ ਕਾਰਨ ਹੀ ਇਹ ਹਾਲਾਤ
ਪੈਦਾ ਹੋਏ ਹਨ ਕਿ ਹਿੰਦੂਤਵੀ ਤਾਕਤਾਂ ਵੱਲੋਂ ਪੂਰੇ ਯੋਜਨਾਵੱਧ ਢੰਗ ਨਾਲ ਅੱਜ ਖਾਲਸੇ ਦੀ ਜਨਮ ਅਤੇ
ਕਰਮ ਭੂਮੀ ਪੰਜਾਬ ਵਿੱਚ ਹੀ ਸਿੱਖੀ ਸਿਧਾਂਤਾਂ ਦਾ ਮਲੀਆ ਮੇਟ ਕੀਤਾ ਜਾ ਰਿਹਾ ਹੈ ਅਤੇ ਆਪਣੀ ਸ਼ਾਤਰ
ਨੀਤੀ ਤਹਿਤ ਸਿੱਖੀ ਸਰੂਪ ਹੀ ਘਰ ਦੇ ਭੇਤੀਆਂ ਕੋਲੋਂ ਲੰਕਾ ਢੁਹਾਈ ਜਾ ਰਹੀ ਹੈ।
ਤਾਜ਼ਾ ਪੈਦਾ ਹੋਈ ਸਥਿਤੀ ਵਿੱਚ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਅਤੇ ਮੁੱਖ ਮੰਤਰੀ ਪ੍ਰਕਾਸ ਸਿੰਘ
ਬਾਦਲ ਵਾਰ ਵਾਰ ਕੇਂਦਰ ਦੀ ਮੋਦੀ ਸਰਕਾਰ ਦੇ ਦਰਵਾਜੇ `ਤੇ ਠੂਠਾ ਫੜ ਕੇ ਜਾ ਰਹੇ ਹਨ ਅਤੇ ਕੇਂਦਰ ਦੀ
ਹਿੰਦੂਤਵੀ ਸਰਕਾਰ ਵੱਲੋਂ ਉਹਨਾਂ ਦੇ ਠੂਠੇ ਵਿੱਚ ਖੈਰ ਪਾਉਣ ਤੋਂ ਇਹ ਕਹਿਕੇ ਇਨਕਾਰ ਕਰ ਦਿੱਤਾ ਗਿਆ
ਹੈ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ ਸਰਕਾਰ
ਨੇ ਬਹੁਤ ਸਾਰਾ ਪੈਸਾ ਦਿੱਤਾ ਹੋਇਆ ਹੈ, ਇਸ ਲਈ ਪਹਿਲਾਂ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਲਏ ਪਹਿਲੇ
ਪੈਸਿਆਂ ਦਾ ਹਿਸਾਬ ਕਿਤਾਬ ਦੇਵੇ, ਉਸ ਤੋਂ ਬਾਅਦ ਹੀ ਹੋਰ ਪੈਸਾ ਦੇਣ ਵਾਲੇ ਸੋਚਿਆ ਜਾ ਸਕਦਾ ਹੈ।
ਇਸ ਤਰ੍ਹਾਂ ਦਾ ਜਵਾਬ ਮਿਲਣ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਿਥੇ ਡਾਕਟਰ
ਮਨਮੋਹਨ ਸਿੰਘ ਦੀ ਯਾਦ ਆ ਰਹੀ ਹੈ, ਉਥੇ ਮੁੱਖ ਮੰਤਰੀ ਬਾਦਲ ਇਸ ਕਦਰ ਨਿਰਾਸ ਹੋ ਚੁੱਕੇ ਹਨ ਕਿ ਉਹ
ਸੰਗਤ ਦਰਸ਼ਨ ਦੌਰਾਨ ਪਿੰਡ ਦੇ ਵਿਕਾਸ ਲਈ ਪੈਸ਼ੇ ਮੰਗਣ ਵਾਲੀ ਜਗਾ ਰਾਮਤੀਰਥ ਦੀ ਪੰਚਾਇਤ ਨੂੰ ਸਰੇਆਮ
ਡਾਕਾ ਮਾਰਨ ਦੀ ਸਲਾਹ ਤੱਕ ਦੇ ਰਹੇ ਹਨ। ਬਾਦਲ ਸਰਕਾਰ ਦੀ ਇਸ ਹਾਲਤ ਦਾ ਫਾਇਦਾ ਉਠਾਉਂਦਿਆਂ
ਹਿੰਦੂਤਵ ਤਾਕਤਾਂ ਨੂੰ ਆਪਣੇ ਸਿੱਖ ਵਿਰੋਧੀ ਮਨਸੂਬੇ ਪੂਰੇ ਕਰਨ ਦਾ ਮੌਕਾ ਮਿਲ ਗਿਆ ਹੈ। ਇਸ ਕੜੀ
ਤਹਿਤ ਜਿਥੇ ਪੰਜਾਬ ਅੰਦਰ ਭਗਵਾਂ ਬ੍ਰਿਗੇਡ ਵੱਲੋਂ ਸ਼ਹਿਰਾਂ ਵਿੱਚ ਸਰੇਆਮ ਮਾਰੂ ਹਥਿਆਰ ਨਾਲ ਲੈਸ ਹੋ
ਕੇ ਮਾਰਚ ਕੀਤੇ ਜਾ ਰਹੇ ਹਨ, ਉਥੇ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਵਾਲੇ ਆਰ ਐਸ. ਐਸ
ਮੁੱਖੀ ਮੋਹਨ ਭਾਗਵਤ ਵੱਲੋਂ ਵਾਰ ਵਾਰ ਪੰਜਾਬ ਦੇ ਗੇੜੇ ਮਾਰੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਬਾਦਲ
ਸਮੇਤ ਅਕਾਲੀਆਂ ਰਾਬਤਾ ਸਾਧਿਆ ਜਾ ਰਿਹਾ ਹੈ ਅਤੇ ਇਹ ਵੀ ਸੰਭਵ ਹੈ ਕਿ ਕੇਂਦਰੀ ਸਰਕਾਰ ਕੋਲੋਂ
ਖਜਾਨੇ ਦਾ ਮੂੰਹ ਖੁਲਵਾਉਣ ਲਈ ਮੋਹਨ ਭਾਗਵਤ ਹਿੰਦੂਤਵੀ ਤਾਕਤਾਂ ਦੇ ਮਨਸ਼ੇ ਮੁਤਾਬਿਕ ਬਾਦਲ ਸਰਕਾਰ
ਨਾਲ ਕੋਈ ਅਜਿਹੇ ਗੁਪਤ ਸਮਝੌਤੇ ਕਰੇਗਾ ਹਨ, ਜਿਹਨਾਂ ਦਾ ਅਗਾਮੀ ਸਮੇਂ ਦੌਰਾਨ ਸਿੱਖ ਕੌਮ ਅਤੇ
ਪੰਜਾਬ ਨੂੰ ਵੱਡੇ ਨੁਕਸਾਨ ਝੱਲਣਾ ਪੈ ਸਕਦੇ ਹਨ। ਇਸ ਗੁਪਤ ਸਮਝੌਤੇ ਤਹਿਤ ਸਤਲੁਜ ਜਮਨਾ ਲਿੰਕ ਨਹਿਰ
ਦੀ ਉਸਾਰੀ ਕਰਕੇ ਪੰਜਾਬ ਦੇ ਪਾਣੀਆਂ `ਤੇ ਡਾਕਾ ਮਾਰਨ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ
ਸਿੰਘ ਹਵਾਰਾ, ਦਿਆ ਸਿੰਘ ਲਹੋਰੀਆ, ਵਰਗੇ ਪੰਥ ਦੇ ਕੌਮੀ ਹੀਰਿਆਂ ਨੂੰ ਫਾਂਸੀ `ਤੇ ਚੜਾਉਣ ਲਈ ਰਾਹ
ਪੱਧਰਾ ਕਰਕੇ ਸਿੱਖ ਕੌਮ ਦੀ ਨਿਆਰੀ ਹਸਤੀ ਅਤੇ ਅਜ਼ਾਦ ਹਸਤੀ ਲਈ ਜੂਝਦੀਆਂ ਧਿਰਾਂ ਨੂੰ ਕੁਚਲਣ ਲਈ
ਦਮਨ ਚੱਕਰ ਚਲਾਉਣ ਦੀ ਕਵਾਇਦ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਸਿੱਖ ਕੌਮ ਨੂੰ ਚਣੌਤੀ ਦੇਣ ਵਾਲੇ
ਸੌਦਾ ਸਾਧ ਸਮੇਤ ਹੋਰ ਸਿੱਖ ਵਿਰੋਧੀ ਡੇਰਿਆਂ ਨੂੰ ਪੰਜਾਬ ਵਿੱਚ ਸਰਗਰਮ ਲਈ ਲਈ ਪੰਜਾਬ ਦੀ ਬਾਦਲ
ਸਰਕਾਰ ਦੀ ਜਿਮੇਵਾਰੀ ਲਾਈ ਜਾ ਸਕਦੀ ਹੈ। ਇੱਥੇ ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਸਿਰਫ
ਕੁਰਸੀ ਨੂੰ ਹੀ ਪਰਮੋ ਧਰਮ ਮੰਨਣ ਵਾਲੇ ਪ੍ਰਕਾਸ ਸਿੰਘ ਬਾਦਲ ਵੀ ਕੇਂਦਰੀ ਖਜਾਨੇ ਵਿੱਚੋਂ ਮਾਇਆ ਆਉਣ
ਦੀ ਸਰਤ `ਤੇ ਅਜਿਹੀਆਂ ਸਰਤਾਂ ਨੂੰ ਮੰਨਣ ਵਿੱਚ ਵੀ ਕੋਈ ਦਿੱਕਤ ਨਹੀਂ ਆਉਣ ਦੇਣਗੇ। ਇਸ ਲਈ ਅਜਿਹੇ
ਹਾਲਾਤਾਂ ਦੀ ਟਾਕਰਾ ਕਰਨ ਲਈ ਸਿੱਖ ਪੰਥ ਨੂੰ ਸੁਚੇਤ ਹੋਣ ਦੀ ਬਹੁਤ ਲੋੜ ਹੈ ਅਤੇ ਪੰਥ ਦੀ ਨਿਆਰੀ
ਅਤੇ ਆਜਾਦ ਹਸਤੀ ਲਈ ਜੂਝਦੀਆਂ ਸਾਰੀਆਂ ਹੀ ਸੁਹਿਰਦ ਧਿਰਾਂ ਨੂੰ ਇਹਨਾਂ ਹਾਲਾਤਾਂ `ਤੇ ਕਰੜੀ ਨਜ਼ਰ
ਬਣਾਕੇ ਰੱਖਣ ਦੀ ਜਰੂਰਤ ਹੈ।
06/10/14)
ਪਰਵਿੰਦਰ ਜੀਤ ਸਿੰਘ
ਆਓ
ਜਾਣੀਏ ਕੰਪਿਊਟਰ ਹੈਕਰਾ ਬਾਰੇ
ਜਦੋਂ ਅਸੀ ਕੰਪਿਊਟਰ ਦੀ ਸੁਰੱਖਿਆ ਦੀ ਗੱਲ ਕਰੀਏ ਤਾ ਅੰਗਰੇਜ਼ੀ ਦਾ ਇਕ ਸ਼ਬਦ “ਹੈਕ ਜਾਂ
ਹੈਕਰ” ਸਾਹਮਣੇ ਆਉਂਦਾ ਹੈ ਅਤੇ ਜੋ ਇਸ ਨੂੰ ਜਾਣਦੇ ਹਨ ਉਨ੍ਹਾਂ ਦੀਆ ਨਜ਼ਰਾ ਵਿੱਚ ਇਹ ਸ਼ਬਦ ਧੋਖਾਧੜੀ
ਅਤੇ ਕੰਪਿਊਟਰ ਅਪਰਾਧ ਨਾਲ ਜੋੜਿਆ ਜਾਂਦਾ ਹੈ। ਇਹ ਕੁੱਝ ਹਦ ਤਕ ਠੀਕ ਵੀ ਹੈ ਪਰ ਪੂਰੀ ਤਰ੍ਹਾਂ
ਨਹੀ। ਆਓ ਜਾਣੀਏ ਹੈਕਰਾ ਬਾਰੇ, ਇਨ੍ਹਾਂ ਦੀਆ ਸ਼੍ਰੇਣੀਆ ਅਤੇ ਇਨ੍ਹਾਂ ਤੋ ਬਚਣ ਦੇ ਸਾਧਨਾ ਬਾਰੇ।
ਹੈਕਰ ਉਹ ਵਿਅਕਤੀ ਹੁੰਦੇ ਹਨ ਜੋ ਕੰਪਿਊਟਰ ਜਾਂ ਇੰਟਰਨੈਟ ਦੀ ਸੁਰਖਿਅਤਾ ਨੂੰ ਤੋੜਕੇ ਉਸ ਵਿੱਚੋਂ
ਡਾਟਾ ਕੱਡ ਜਾਂ ਪਾ ਸਕਦੇ ਹਨ ਅਤੇ “ਹੈਕ” ਸ਼ਬਦ ਇਨ੍ਹਾ ਹੈਕਰਾ ਦੁਆਰਾ ਕਿਸੇ ਸੁਰੱਖਿਅਤ ਕੰਪਿਊਟਰ
ਉਪਰ ਪਈ ਸਮਗਰੀ ਨੂੰ ਤਕਨੀਕੀ ਤੋਰ ‘ਤੇ ਚੋਰੀ ਜਾਂ ਉਸ ਸਮਗਰੀ ਵਿੱਚ ਤਬਦੀਲੀ ਕਰਨ ਲਈ ਵਰਤਿਆ ਜਾਂਦਾ
ਹੈ। ਸੁਣਨ ਵਿਚ ਤੇ ਇਹ ਖੋਫ਼ਨਾਕ ਲਗਦਾ ਹੈ ਪਰ ਹੈਕਰ ਹਮੇਸ਼ਾ ਆਪਣੀ ਮੁਹਾਰਤ ਨੂੰ ਗਲਤ ਕੰਮ ਵਿੱਚ ਹੀ
ਨਹੀ ਸਗੋ ਇਸ ਨੂੰ ਚੰਗੇ ਕੰਮ ਲਈ ਵੀ ਵਰਤਦੇ ਹਨ। ਕੁੱਝ ਕੰਪਨੀਆ ਪ੍ਰੋਫੇਸ਼ਨਲ ਹੈਕਰਾ ਨੂੰ ਭਰਤੀ ਵੀ
ਕਰਦੀਆ ਹਨ, ਉਨ੍ਹਾ ਦਾ ਕੰਮ ਕਿਸੇ ਦੇ ਨਾਲ ਧੋਖਾਧੜੀ ਕਰਨਾ ਨਹੀ ਹੁੰਦਾ ਬਲਕਿ ਇਸ ਲਈ ਰਖੇ ਜਾਂਦੇ
ਹਨ ਤਾਂ ਕਿ ਉਹ ਕੰਪਨੀ ਦੇ ਬਣਾਏ ਸਾਫਟਵੇਅਰ ਸੁਰੱਖਿਅਤ ਜਾਂਚ ਅਤੇ ਉਨ੍ਹਾਂ ਦੇ ਗਾਹਕਾ ਦੇ ਡਾਟਾ
ਨੂੰ ਵੱਧ ਤੋਂ ਵੱਧ ਸੁਰਖਿਆ ਪ੍ਰਦਾਨ ਕਰ ਸਕਣ।
ਤੁਹਾਡੇ ਕੰਪਿਊਟਰ ‘ਤੇ ਕੀ ਕੁਝ ਚੋਰੀ ਕੀਤਾ ਜਾ ਸਕਦਾ ਹੈ
ਬਹੁੱਤ ਲੋਕ ਇਹ ਮੰਨਦੇ ਹਨ ਕਿ ਉਹਨਾਂ ਦੇ ਕੰਪਿਊਟਰ ਤੇ ਕੁੱਝ ਵੀ ਚੋਰੀ ਕਰਨ ਦੇ ਯੋਗ ਨਹੀ ਹੈ ਜਾਂ
ਫੇਰ ਕੋਈ ਜ਼ਰੂਰੀ ਡਾਟਾ ਜਾਂ ਸਮਗਰੀ ਨਹੀ ਪਈ ਹੈ ਪਰ ਤੁਹਾਡੇ ਈ-ਮੇਲ ਅਕਾਊਂਟ, ਬੈਂਕ ਖਾਤਾ ਪਾਸਵਰਡ,
ਜਾ ਹੋਰ ਜ਼ਰੂਰੀ ਲਿਖਤੀ ਸਮਗਰੀ ਤੋਂ ਇਲਾਵਾ ਵੀ ਬਹੁੱਤ ਕੁੱਝ ਚੋਰੀ ਅਤੇ ਉਸ ਦੀ ਗੱਲਤ ਢੰਗਾ ਨਾਲ
ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚੋ ਤੁਹਾਡੀਆ ਨਿੱਜੀ ਤਸਵੀਰਾਂ, ਵੀਡਿਓ, ਤੁਹਾਡੇ ਆਈ. ਪੀ.
(ਇੰਟਰਨੈਟ ਨੂੰ ਜੋੜਨ ਲਈ ਅਡਰੈਸ ਦੀ ਵਰਤੋਂ) ਅਤੇ ਤੁਸੀ ਕੰਪਿਊਟਰ ‘ਤੇ ਕੀ ਕੁੱਝ ਕਰ ਰਹੇ ਹੋ ਸਭ
ਵੇਖਿਆ ਜਾ ਸਕਦਾ ਹੈ। ਸੁਣਨ ਵਿੱਚ ਤੇ ਥੋੜੀ ਹੈਰਾਨੀ ਹੋਵੇਗੀ ਪਰ ਹਾਲ ਵਿੱਚ ਹੀ ਰਸ਼ੀਆ ਦੇ ਹੈਕਰਾ
ਨੇ ਕਰੀਬ 50 ਲੱਖ ਹੈਕ ਕੀਤੇ ਗਏ ਜੀ-ਮੇਲ ਖਾਤੇ ਦੇ ਪਾਸਵਰਡ ਨੂੰ ਇਕ ਵੈੱਬਸਾਈਟ ਰਾਹੀ ਜ਼ਾਹਰ ਕੀਤਾ
। ਇਸ ਦਾ ਇਹ ਮਤਲਬ ਨਹੀ ਹੈ ਕਿ ਜ਼ੀ-ਮੇਲ ਵਿੱਚ ਕੋਈ ਕਮੀ ਹੈ ਇਹ ਸਭ ਅਨਜਾਣ ਵਰਤੋਂਕਾਰਾ ਦੇ ਕਾਰਨ
ਹੋਇਆ ਹੈ ਜੋ ਜਾਣੇ-ਅਣਜਾਣੇ ਵਿੱਚ ਆਪਣੇ ਨਿੱਜੀ ਖਾਤੇ ਦੀ ਸੁਰੱਖਿਆ ਨੂੰ ਜ਼ਾਹਰ ਕਰ ਬੈਠਦੇ ਹਨ।
ਹੈਕਰ ਦਾ ਵਰਗੀਕਰਨ
ਹੈਕਰ ਕਈ ਤਰ੍ਹਾਂ ਅਤੇ ਕਈ ਤਰੀਕਿਆ ਨਾਲ ਹੈਕਿੰਗ ਨੂੰ ਅੰਜ਼ਾਮ ਦਿੰਦੇ ਹਨ। ਇਨ੍ਹਾਂ ਦੇ ਅਧਾਰ ਤੇ ਹੀ
ਇਹਨਾਂ ਨੂੰ ਕੁੱਝ ‘ਕੁ ਸ਼੍ਰੇਣੀਆ ਵਿੱਚ ਵੰਡਿਆਂ ਜਾ ਸਕਦਾ ਹੈ। ਇਨ੍ਹਾਂ ਵਿਚੋ ਹੀ ਕੁੱਝ ਸ਼੍ਰੇਣੀਆ
ਹਨ ਬਲੈਕ ਹੈਟ ਹੈਕਰ, ਗ੍ਰੇ ਹੈਟ ਹੈਕਰ ਅਤੇ ਵਾਈਟ ਹੈਟ ਹੈਕਰ। ਬਲੈਕ ਹੈਟ ਹੈਕਰ ਉਹ ਨੇ ਜੋ
ਕੰਪਿਊਟਰ ਵਿੱਚ ਕੋਈ ਪ੍ਰੋਗਰਾਮਿੰਗ ਭਾਸ਼ਾ ਤੇ ਆਪਣਾ ਕੋਡ ਬਣਾਕੇ ਕਿਸੇ ਦੇ ਡਾਟਾ ਜਾਂ ਕੰਪਿਊਟਰ
ਵਿੱਚ ਸੁਰੱਖਿਅਤ ਡਾਟਾ ਨੂੰ ਕੱਢਦੇ ਹਨ ਅਤੇ ਇਹ ਹੈਕਰ ਧਨ ਅਤੇ ਕੀਮਤੀ ਡਾਟਾ ਨੂੰ ਨਸ਼ਟ ਜਾਂ ਚੋਰੀ
ਕਰਣ ਦਾ ਵੱਡਾ ਅਪਰਾਧ ਕਰਦੇ ਹਨ। ਗ੍ਰੇ ਹੈਟ ਹੈਕਰ ਉਹ ਹੁੰਦੇ ਹਨ ਜੋ ਦੂਜਿਆ ਦੁਆਰਾ ਬਣਾਏ ਕੋਡ ਜਾਂ
ਪ੍ਰੋਗਰਾਮ ਦੀ ਵਰਤੋਂ ਕਰਕੇ ਕੰਪਿਊਟਰ ਸੁਰੱਖਿਆ ਨੂੰ ਤੋੜਦੇ ਹਨ ਅਤੇ ਜਿਆਦਾਤਰ ਛੋਟੇ ਮੋਟੇ ਕਿਸੇ
ਈ-ਮੇਲ ਜਾਂ ਕੋਈ ਹੋਰ ਇੰਟਰਨੇਟ ਖਾਤਾ ਚੋਰੀ ਕਰਦੇ ਹਨ। ਵਾਈਟ ਹੈਟ ਹੈਕਰ ਕੰਪਨੀਆ ਵਿੱਚ ਕੰਪਨੀ ਦੇ
ਸਾਫ਼ਟਵੇਅਰ ਅਤੇ ਵੈੱਬਸਾਈਟਾ ਨੂੰ ਸੁਰੱਖਿਆ ਪ੍ਰਦਾਨ ਅਤੇ ਉਸ ਦਾ ਸਮੇਂ-ਸਮੇਂ ਤੇ ਨਿਰੀਖਣ ਕਰਦੇ ਹਨ।
ਹੈਕਰਾ ਦਾ ਮੰਤਵ
ਇਹ ਸਵਾਲ ਸਾਡੇ ਮਨ ਵਿੱਚ ਆਉਂਦਾ ਹੈ ਕਿ ਜੇ ਇਹ ਅਪਰਾਧ ਹੈ ਤਾਂ ਹੈਕਰਾ ਨੂੰ ਇਸ ਤੋਂ ਕੀ ਮਿਲਦਾ
ਹੈ। ਬਹੁੱਤ ਬਾਲ ਹੈਕਰਾ ਨੂੰ ਇਸ ਦਾ ਬੋਧ ਵੀ ਨਹੀ ਹੁੰਦਾ ਕਿ ਉਹ ਜਾਣੇ-ਅਣਜਾਣੇ ਕਿਨ੍ਹਾਂ ਵੱਡਾ
ਅਪਰਾਧ ਕਰ ਰਹੇ ਹਨ। ਉਹ ਇਹ ਸਭ ਕੁੱਝ ਆਪਣੇ ਦੋਸਤਾ ਵਿੱਚ ਆਪਣੀ ਫੋਕੀ ਧੋਂਸ ਜਮਾਉਣ, ਈਰਖਾ ਜਾਂ
ਫੇਰ ਬਦਲੇ ਦੀ ਭਾਵਨਾ ਨਾਲ ਕਰਦੇ ਹਨ। ਕੁੱਝ ਹੈਕਰ ਹੈਕਿੰਗ ਗਲਤ ਤਰੀਕੇ ਨਾਲ ਪੈਸੇ ਕਮਾਉਣ ਲਈ ਕਰਦੇ
ਹਨ, ਜੋ ਹੋਰ ਵੀ ਵੱਡਾ ਅਪਰਾਧ ਹੈ। ਭਾਰਤੀ ਕਾਨੂੰਨ ਦੇ ਵਿੱਚ ਇਸ ਨੂੰ ਅਪਰਾਧਿਕ ਮਾਮਲਿਆ ਵਿੱਚ
ਸ਼ਾਮਲ ਕਰਕੇ ਇਸ ਉੱਪਰ ਸਖਤ ਤੋਂ ਸਖਤ ਸਜਾ ਦਾ ਪ੍ਰਬੰਧ ਹੈ ਅਤੇ ਇਨ੍ਹਾਂ ਮਾਮਲਿਆ ਲਈ ਪੁਲਿਸ ਦੇ ਖ਼ਾਸ
ਸੈਲ ਵੀ ਬਣਾਏ ਗਏ ਹਨ।
ਬੁਰੇ ਹੈਕਰਾ ਤੋਂ ਕਿਵੇ ਬਚੀਏ
ਬੁਰੇ ਹੈਕਰਾ ਤੋਂ ਡਰਨ ਦੀ ਲੋੜ ਨਹੀ ਹੈ ਬਸ ਸਾਨੂੰ ਆਪਣੇ ਨਿੱਜੀ ਡਾਟਾ ਨੂੰ ਸੁਰੱਖਿਆ ਪ੍ਰਦਾਨ
ਅਤੇ ਕੁੱਝ ਨੁਕਤਿਆ ਨੂੰ ਯਾਦ ਰਖਣ ਦੀ ਲੋੜ ਹੈ। ਆਪਣੀ ਕੰਪਿਊਟਰ ਦੀ ਨਿੱਜੀ ਜਾਣਕਾਰੀ ਜਿਵੇਂ
ਪਾਸਵਰਡ ਕਿਸੇ ਨਾਲ ਵੀ ਸਾਂਝਾ ਨਾ ਕਰੋ। ਜੇ ਤੁਸੀ ਨੈਟਵਰਕ (ਦੋ ਜਾ ਉਸ ਤੋ ਵੱਧ ਕੰਪਿਊਟਰਾ ਦਾ
ਸਮੂਹ) ਜਾਂ ਸਾਈਬਰ ਕੈਫੇ (ਇੰਟਰਨੈੱਟ ਵਰਤਣ ਵਾਲੀ ਦੁਕਾਨ) ਤੇ ਕੰਪਿਊਟਰ ਵਰਤੋਂ ਕਰ ਰਹੇ ਹੋ ਤਾਂ
ਉਸ ਉੱਪਰ ਕੋਈ ਨਿੱਜੀ ਡਾਟਾ ਜਿਵੇਂ ਬੈਂਕ ਖਾਤਾ ਵੇਰਵਾ, ਪਾਸਵਰਡ, ਨਿੱਜੀ ਤਸਵੀਰਾ ਜਾਂ ਵੀਡਿਓ,
ਮਹੱਤਵਪੂਰਨ ਫਾਈਲਾ, ਆਦਿ ਨਾ ਰਖੋ। ਜੇ ਤੁਸੀ ਇੰਟਰਨੈੱਟ ਦੀ ਵਰਤੋਂ ਕਰ ਰਹੇ ਹੋ ਤਾਂ ਕੁੱਝ ਚੋਣਵੀਆ
ਵੈੱਬਸਾਈਟ ਉੱਪਰ ਹੀ ਆਪਣਾ ਕੰਮ ਕਰੋ। ਵੈੱਬਸਾਈਟ ਤੇ ਉੱਪਰ ਪਈਆ ਬਾਹਰੀ ਕੜੀਆ ਨੂੰ ਨਾ ਖੋਲੋ, ਆਪਣਾ
ਯੂ.ਆਰ.ਐਲ. (ਜਿਥੇ ਸਾਈਟ ਦਾ ਨਾਮ ਲਿਖਿਆ ਜਾਂਦਾ ਹੈ) ਨੂੰ ਹਮੇਸ਼ਾ ਪਾਸਵਰਡ ਭਰਨ ਲਗੇ ਚੰਗੀ ਤਰ੍ਹਾਂ
ਜਾਂਚ ਲਵੋ ਕਿ ਜਿਹੜੀ ਵੈੱਬਸਾਈਟ ਤੁਸੀਂ ਖੌਲੀ ਸੀ ਉਹੀ ਹੈ ਕਿ ਨਹੀ, ਇੰਟਰਨੈਟ ਉੱਪਰ ਜਿੱਥੇ ਵੀ
ਤੁਹਾਡਾ ਖਾਤਾ ਹੋਵੇ ਤਾਂ ਹਰ ਖਾਤੇ ਉੱਪਰ ਅਲੱਗ-ਅਲੱਗ ਪਾਸਵਡ ਦੀ ਵਰਤੋਂ ਕਰੋ, ਜੇ ਤੁਸੀ ਇੰਟਰਨੈੱਟ
ਉਪਰ ਕੋਈ ਭੁਗਤਾਨ ਕਰਨਾ ਹੋਵੇ ਤਾਂ ਉਸ ਨੂੰ ਸੋਚ ਸਮਝ ਕਿ ਅਤੇ ਸੁਰੱਖਿਅਤ ਵੈੱਬਸਾਈਟਾ ਉੱਪਰ ਹੀ
ਕਰੋ ਅਤੇ ਸਭ ਤੋ ਮਹੱਤਵਪੂਰਨ ਆਪਣੇ ਕੰਪਿਊਟਰ ਵਿੱਚ ਕਿਸੇ ਵਧੀਆ ਕੰਪਨੀ ਦਾ ਐਂਟੀ ਵਾਇਰਸ ਜ਼ਰੂਰ ਰਖੋ
ਅਤੇ ਉਸ ਨੂੰ ਸਮੇਂ-ਸਮੇਂ ‘ਤੇ ਉਸ ਦੇ ਸੰਸਕਰਨ ਨੂੰ ਇੰਟਰਨੈੱਟ ਤੋ ਡਾਊਨਲੋਡ (ਅਪਡੇਟ) ਕਰਕੇ ਆਪਣੇ
ਐਂਟੀ ਵਾਇਰਸ ਨੂੰ ਸ਼ਕਤੀਸ਼ਾਲੀ ਬਣਾਉਂਦੇ ਰਹੋ।
ਪਰਵਿੰਦਰ ਜੀਤ ਸਿੰਘ
533 ਸੀ, ਅਦਰਸ਼ ਨਗਰ, ਫਗਵਾੜਾ
9872007176
ਸੰਪਾਦਕੀ ਨੋਟ:- ਪਿਛਲੇ ਕਈ ਹਫਤੇ ਮੈਂ ਆਪਣੇ ਘਰ
ਦੇ ਕੰਮ ਵਿੱਚ ਬਹੁਤ ਹੀ ਰੁਝਿਆ ਰਿਹਾ ਸੀ। ਹੁਣ ਤਕਰੀਬਨ ਸਿਰੇ ਲੱਗ ਚੱਲਿਆ ਹੈ। ਅੱਜ ਕਈ ਮਹੀਨਿਆਂ
ਬਾਅਦ ਪੰਜਾਬ ਟਾਈਮਜ਼ ਤੇ ਸਰਸਰੀ ਜਿਹੀ ਨਿਗਾ ਮਾਰੀ ਤਾਂ ਦੋ ਲਿਖਤਾਂ ਪਾਠਕਾਂ ਨਾਲ ਸਾਂਝੀਆਂ ਕਰਨ ਦਾ
ਮਨ ਕੀਤਾ ਕਿਉਂਕਿ ਇਸ ਵਿਸ਼ੇ ਤੇ ਕੁੱਝ ਦਿਨਾ ਤੱਕ ਚੰਡੀਗੜ੍ਹ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ
ਬਾਰੇ ਸੁਝਾਓ ਮੰਗੇ ਜਾ ਰਹੇ ਸਨ ਅਤੇ ਕਈਆਂ ਨੇ ਦਿੱਤੇ ਵੀ ਹਨ ਜਿਹਨਾ ਵਿਚੋਂ ਇੱਕ ਗੁਰਮੀਤ ਸਿੰਘ
ਅਸਟ੍ਰੇਲੀਆ ਵੀ ਹਨ। ਇਹਨਾ ਨੇ ਆਪਣਾ ਇੱਕ ਲੇਖ ਪੰਜਾਬੀ ਵਿੱਚ ਭੇਜਿਆ ਹੈ ਜਿਹੜਾ ਕਿ ਪਾਠਕ ਪਹਿਲਾਂ
ਹੀ ‘ਸਿੱਖ ਮਾਰਗ’ ਤੇ ਪੜ੍ਹ ਚੁੱਕੇ ਹਨ। ਜੋ ਇਗਲਿਸ਼ ਵਿੱਚ ਈ-ਮੇਲ ਭੇਜੀ ਹੈ ਉਹ ਇਹ ਹੈ:
According to Gurbani enshrined in the Guru
Granth Sahib, there can’t be any jathedar of Almighty God’s Throne (Akall
Takht), which is merely creation of an anonymous / ghost Writer of ‘Gur Bilas
Patshahi 6’, which stands banned by SGPC since 6th January 2001. But I am sure
that IOSS will read that book between the lines. Also look at HukamNama issued
against Prof. Gurmukh Singh on 18th March 1887, but subsequently revoked on 25th
Sept. 1995. There were no Akall Takht or signed by Five Dear Ones ! There is
also no legal basis when we go through The Sikh Gurdwaras Act 1925. Even SRM
1945 was not issued under the signatures of Five Dear Ones except SGPC
Resolution No. 97 dated 3rd February. However, IOSS and the Presenters of their
Scholarly Papers may wish to read Book: “Akall-Takhat: Sankalp Atey Vivastha” by
Dr. Iqbal Singh Dhillon, Chandigarh (First Edition 2012). In so far as I
understand, existing building is a Gurduara Sahib like other Gurduaras where
Guru Granth Sahib is kept open for Daily congregation but only difference is
that its sitting capacity is larger than Darbaar Sahib. There is no specific
‘Throne of God’. In fact, all the edicts issued from said place are contrary to
the Divine Word enshrined in the Guru Granth Sahib at pages 1 to 1429.
Therefore, IOSS may look into this problem on merit as they used to examine
prior to 1997, but not to act as another subordinate branch of the SGPC, SAD and
its Head Ministers. Malice Towards None. Kindly forgive me for my unsavoury and
uncalled for comments. Gurmit Singh (Sydney)
ਉਪਰ ਜ਼ਿਕਰ ਕੀਤੀਆਂ ਦੋ
ਲਿਖਤਾਂ ਵਿਚੋਂ ਇੱਕ ਹਾਕਮ ਸਿੰਘ ਦੀ ਹੈ ਅਤੇ ਦੂਸਰੀ ਪ੍ਰੋ: ਬਲਕਾਰ ਸਿੰਘ ਦੀ। ਇਹ ਦੋਵੇਂ ਲਿਖਤਾਂ
ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਪਾਈਆਂ ਜਾ ਰਹੀਆਂ ਹਨ।
05/10/14)
ਹਾਕਮ ਸਿੰਘ
ਅਕਾਲ ਤਖਤ ਅਤੇ ਜਥੇਦਾਰਾਂ ਦੀ ਪ੍ਰਸੰਗਿਕਤਾ
ਡਾ. ਬਲਕਾਰ ਸਿੰਘ ਦਾ ‘ਅਕਾਲ ਤਖਤ ਸਾਹਿਬ ਦੀਆਂ ਪ੍ਰਬੰਧਕੀ ਵੰਗਾਰਾਂ ਦਾ ਪੰਥਕ ਪ੍ਰਸੰਗ’
(9 ਅਗਸਤ, ਅੰਕ 32) ਲੇਖ ਪੜ੍ਹ ਕੇ ਕਈ ਪ੍ਰਤੱਖ ਸ਼ੰਕੇ ਉਤਪੰਨ ਹੋਏ ਹਨ ਜੋ ਮੈਂ ਪਾਠਕਾਂ ਨਾਲ ਸਾਂਝੇ
ਕਰਨਾ ਚਾਹੁੰਦਾ ਹਾਂ:
1. ਡਾ. ਬਲਕਾਰ ਸਿੰਘ ਲਿਖਦੇ ਹਨ, “… ਪਰ ਇਹ ਸਾਰੀਆਂ ਛੋਟਾਂ ਹਨ ਅਤੇ ਇਨ੍ਹਾਂ ਨੂੰ ਜਥੇਦਾਰੀ ਨਾਲ
ਜੁੜੀ ਹੋਈ ਪ੍ਰਭੂ-ਸੱਤਾ ਦਾ ਹਿੱਸਾ ਬਣਾਏ ਜਾਣ ਦੀ ਲੋੜ ਹੈ।” 1947 ਮਗਰੋਂ ਭਾਰਤ ਵਿੱਚ
ਪ੍ਰਭੂ-ਸੱਤਾ ਭਾਰਤ ਦੇ ਸੰਵਿਧਾਨ ਵਿੱਚ ਆ ਟਿੱਕੀ ਸੀ। ਪ੍ਰਭੂ-ਸੱਤਾ ਅਖੰਡ ਹੁੰਦੀ ਹੈ, ਇਸ ਨੂੰ
ਵੰਡਿਆ ਨਹੀਂ ਜਾ ਸਕਦਾ। ਫਿਰ ਭਾਰਤ ਵਿੱਚ ਸਥਿਤ ਅਕਾਲ ਤਖਤ ਦੀ ਜਥੇਦਾਰੀ ਨਾਲ ਕਿਹੜੀ ਪ੍ਰਭੂ-ਸੱਤਾ
ਜੁੜੀ ਹੋਣ ਬਾਰੇ ਪ੍ਰੋਫੈਸਰ ਸਾਹਿਬ ਲਿਖ ਰਹੇ ਹਨ?
2. ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਧਿਆਤਮਕ ਵਿਚਾਰਧਾਰਾ ਨੰਹ
ਅਭਿਵਿਅਕਤ ਕਰਨ ਦਾ ਕਰਤੱਵ ਬਾਖੂਬੀ ਨਿਭਾਉਂਦਾ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਇਤਿਹਾਸਕ ਅਤੇ ਵੱਡੇ ਗੁਰਦੁਆਰਿਆ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ। ਅਕਾਲੀ ਦਲਾਂ ਵਜੋਂ ਜਾਣੀਆਂ
ਜਾਂਦੀਆਂ ਸਿਆਸੀ ਪਾਰਟੀਆਂ ਸਿੱਖ ਧਰਮ ਦੇ ਅਨੁਯਾਈਆਂ ਦੀਆਂ ਸਿਆਸੀ, ਸਮਾਜਕ ਅਤੇ ਸਭਿਆਚਾਰਕ
ਸਮਸਿਆਵਾਂ ਦਾ ਉਪਾਅ ਕਰਨ ਲਈ ਯਤਨਸ਼ੀਲ ਹਨ। ਐਸੇ ਹਾਲਾਤ ਵਿੱਚ ਅਕਾਲ ਤਖਤ ਸਾਹਿਬ ਦੇ ਕਰਨ ਲਈ ਕੋਈ
ਮਹੱਤਵਪੂਰਨ ਧਾਰਮਿਕ ਕਰਤੱਵ ਨਜ਼ਰ ਨਹੀਂ ਆਉਂਦਾ।
3. ਡਾ. ਬਲਕਾਰ ਸਿੰਘ ਨੇ ਆਪਣੇ ਲੇਖ ਵਿੱਚ ਸਿੱਖ ਪਰੰਪਰਾ ਅਤੇ
ਇਤਿਹਾਸ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਬਾਰੇ ਇੱਕ ਤੱਥ ਸਾਂਝਾ ਕਰਨਾ ਢੁੱਕਵਾਂ ਹੋਵੇਗਾ। ਸਿੱਖ
ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਉਨ੍ਹਾਂ ਵਲੋਂ ਰਚਿਤ ਪ੍ਰਮਾਣਕ ਹਵਾਲਾ ਪੁਸਤਕ ‘ਗੁਰੁਸ਼ਬਦ
ਰਤਨਾਕਰ ਮਹਾਨ ਕੋਸ਼’ ਵਿੱਚ ਅਕਾਲ ਤਖਤ ਦੇ ਇੰਦਰਾਜ ਵਿੱਚ ਲਿਖਿਆ ਹੈ, (ਦੇਖੋ ਅਕਾਲਬੁੰਗਾ)।
ਅਕਾਲਬੁੰਗਾ ਦੀ ਵਿਆਖਿਆ ਵਿੱਚ ਲਿਖਿਆ ਹੈ ਕਿ “ਅਕਾਲਬੁੰਗਾ ਪੰਥਕ ਜਥੇਬੰਦੀ ਦਾ ਕੇਂਦਰ ਹੈ।” ਇਸ ਦਾ
ਅਰਥ ਇਹ ਹੋਇਆ ਕਿ ਭਾਈ ਸਾਹਿਬ ਦੇ ਸਮੇਂ ਤੱਕ ਅਕਾਲ ਤਖਤ ਦਾ ਨਾਂ ਅਕਾਲਬੁੰਗਾ ਹੀ ਪ੍ਰਚਲਿਤ ਸੀ।
ਸ਼ਾਇਦ ਅਕਾਲਬੁੰਗੇ ਦਾ ਨਾਂ ਅੰਗਰੇਜ਼ਪ੍ਰਸਤ ਸਿੱਖ ਵਿਦਵਾਨਾਂ ਅਤੇ ਸਿੱਖ ਗੁਰਦੁਆਰਾ ਐਕਟ, 1925 ਨੇ
ਅਕਾਲ ਤਖਤ ਪ੍ਰਚਲਿਤ ਕੀਤਾ ਹੈ। ਅਕਾਲ ਤਖਤ ਬਾਰੇ ਬਹੁਤਾ ਇਤਿਹਾਸ ਅਤੇ ਮਿਥਿਹਾਸ ਵੀ 1925 ਮਗਰੋਂ
ਹੀ ਰਚਿਆ ਗਿਆ ਹੈ।
4. ਡਾ. ਇਕਬਾਲ ਸਿੰਘ ਢਿੱਲੋਂ ਨੇ ਅਕਾਲ ਤਖਤ ਬਾਰੇ ਸਾਲ ਕੁ ਪਹਿਲੋਂ ਇੱਕ ਪੁਸਤਕ ਪ੍ਰਕਾਸ਼ਤ ਕੀਤੀ
ਹੈ। ਆਸ ਸੀ ਕਿ ਡਾ. ਬਲਕਾਰ ਸਿੰਘ ਇਸ ਬਾਰੇ ਜ਼ਰੂਰ ਕੋਈ ਟਿੱਪਣੀ ਕਰਨਗੇ।
5. ਅਕਾਲ ਤਖਤ ਅਤੇ ਦੂਜੇ ਤਖਤਾਂ ਦੇ ਜਥੇਦਾਰ ਪੁਜਾਰੀ ਵਰਗ ਅਤੇ ਸਿਆਸਤਦਾਨਾਂ ਵਿਚੋਂ ਚੁਣੇ ਜਾਂਦੇ
ਹਨ। ਜਥੇਦਾਰਾਂ ਦੀ ਜਾਣਕਾਰੀ, ਅਨੁਭਵ ਅਤੇ ਯੋਗਤਾਵਾਂ ਭਾਵੇਂ ਇਕੀਵੀਂ ਸ਼ਤਾਬਦੀ ਦੀ ਸੋਚ ਦੀਆਂ
ਹਾਣੀ ਨਹੀਂ ਹੁੰਦੀਆਂ, ਫਿਰ ਵੀ ਉਹ ਸਾਰੇ ਸਿੱਖ ਜਗਤ ਵਿੱਚ ਸੁਪਰੀਮ ਹੋਣ ਅਤੇ ਸਿੱਖਾਂ ਦੇ ਆਗੂ ਹੋਣ
ਦਾ ਦਾਅਵਾ ਕਰੀ ਜਾਂਦੇ ਹਨ।
6. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵੋਟਰਾਂ ਵਲੋਂ ਚੁਣੀ ਇੱਕ ਲੋਕਤੰਤਰੀ ਸੰਸਥਾ ਹੈ ਪਰ
ਇਸ ਦਾ ਵਿਹਾਰ ਤਾਨਾਸ਼ਾਹੀ ਸੰਸਥਾ ਵਾਲਾ ਹੈ। ਇਸ ਦੇ ਬਜਟ ਬਾਰੇ ਮੈਂਬਰਾਂ ਨੂੰ ਬਹੁਤ ਘੱਟ ਜਾਣਕਾਰੀ
ਹੁੰਦੀ ਹੈ ਅਤੇ ਇਸ ਦੀਆਂ ਇਕੱਤਰਤਾਵਾਂ ਵਿੱਚ ਮੈਂਬਰਾਂ ਨੂੰ ਬੋਲਣ ਦੀ ਖੁੱਲ੍ਹ ਨਹੀਂ ਹੁੰਦੀ। ਇਹ
ਭਾਵੇਂ ਸਾਧਾਰਨ ਪ੍ਰਬੰਧਕ ਸੰਸਥਾ ਹੈ ਪਰ ਇਸ ਨੇ ਵਿਸ਼ੇਸ਼ ਧਾਰਮਿਕ ਸੰਸਥਾ ਹੋਣ ਦਾ ਪ੍ਰਚਾਰ ਕਰ ਕੇ
ਲੋਕਾਂ ਵਿੱਚ ਇਹ ਭਰਮ ਪਾ ਰੱਖਿਆ ਹੈ ਕਿ ਇਸ ਦੇ ਕਿਸੇ ਕੰਮ ਬਾਰੇ ਕਿੰਤੂ ਕਰਨਾ ਗੁਰੂ ਦੇ ਹੁਕਮ ਦੀ
ਅਵੱਗਿਆ ਤੁਲ ਹੈ। ਅਕਾਲ ਤਖਤ ਦੇ ਹਊਏ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਤਾਨਾਸ਼ਾਹ ਸੰਸਥਾ ਬਣਨ ਵਿੱਚ
ਸਹਾਇਤਾ ਦਿੱਤੀ ਹੈ।
7. ਅਜੋਕੇ ਸਿੱਖ ਵਿਦਵਾਨ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਬਾਰੇ ਖੁੱਲ੍ਹ ਕੇ ਸੱਚ ਲਿਖਣ ਤੋਂ
ਘਬਰਾਉਂਦੇ ਹਨ। ਉਨ੍ਹਾਂ ਨੂੰ ਫਿਕਰ ਹੁੰਦਾ ਹੈ ਕਿ ਉਨ੍ਹਾਂ ਦੀਆਂ ਖੁੱਲ੍ਹੀਆਂ ਵਿਚਾਰਾਂ `ਤੇ ਅਕਾਲ
ਤਖਤ ਸਾਹਿਬ ਦੇ ਜਥੇਦਾਰ ਨਾਰਾਜ਼ ਨਾ ਹੋ ਜਾਣ। ਯੂਨੀਵਰਸਿਟੀਆਂ ਵਿੱਚ ਵੀ ਵਿਦਵਾਨਾਂ ਨੂੰ ਅਕਾਲ ਤਖਤ
ਦਾ ਡਰ ਰਹਿੰਦਾ ਹੈ। ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਹਜ਼ਾਰਾਂ ਰੁਪਈਏ ਖਰਚ ਕਰ ਕੇ
ਛਪਵਾਈਆਂ ਕਈ ਪੁਸਤਕਾਂ ਨੂੰ ਪ੍ਰਕਾਸ਼ਨ ਲਈ ਰਿਲੀਜ਼ ਨਹੀਂ ਕੀਤਾ ਹੈ। ਕਈ ਵਿਦਵਾਨ ਅਜਿਹੇ ਡਰਾਉਣੇ
ਮਾਹੌਲ ਕਾਰਨ ਮਾਨਸਿਕ ਤਣਾਓ ਦਾ ਸ਼ਿਕਾਰ ਹੋਏ ਵੀ ਦੱਸੇ ਜਾਂਦੇ ਹਨ।
8. ਸਿੱਖ ਵਿਦਵਾਨ ਅਤੇ ਚਿੰਤਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਿਆਤਮਕ ਉਪਦੇਸ਼ ਨੂੰ ਵਿਕਸਤ ਅਤੇ
ਆਧੁਨਿਕ ਸੰਸਾਰ ਲਈ ਢੁੱਕਵਾਂ ਪ੍ਰਚਾਰਦੇ ਹਨ, ਪਰ ਜਥੇਦਾਰੀ ਪ੍ਰਣਾਲੀ ਮੱਧਕਾਲੀਨੀ ਸਨਾਤਨੀ
ਵਿਚਾਰਧਾਰਾ ਅਤੇ ਕਰਮ-ਕਾਂਡੀ ਰਹਿਤ ਦੀ ਪਰੰਪਰਾ ਦੀ ਸਮਰਥਕ ਹੈ। ਸਿੱਖ ਚਿੰਤਕਾਂ ਅਤੇ ਜਥੇਦਾਰਾਂ ਦੇ
ਵਿਚਾਰਾਂ ਵਿੱਚ ਜੋ ਅੰਤਰ ਹੈ, ਉਸ ਨੇ ਗੁਰਬਾਣੀ ਸੰਚਾਰ ਦੀ ਪ੍ਰਮਾਣਕਤਾ `ਤੇ ਪ੍ਰਸ਼ਨ ਚਿੰਨ੍ਹ ਲਾ
ਰੱਖਿਆ ਹੈ।
-ਹਾਕਮ ਸਿੰਘ, ਸੈਕਰਾਮੈਂਟੋ
ਫੋਨ: 916-682-3317
05/10/14)
ਪ੍ਰੋ. ਬਲਕਾਰ ਸਿੰਘ ਪਟਿਆਲਾ
ਅਕਾਲ ਤਖਤ ਸਾਹਿਬ ਦੀਆਂ ਪ੍ਰਬੰਧਕੀ ਵੰਗਾਰਾਂ ਦਾ ਪੰਥਕ ਪ੍ਰਸੰਗ
ਪ੍ਰੋ. ਬਲਕਾਰ ਸਿੰਘ ਪਟਿਆਲਾ
ਫੋਨ: 91-93163-01328
1. 1 ਮਟਕ ਨਾਲ ਜਿਉਣ ਦੇ ਚਾਅ ਵਾਲੀਆਂ ਕੌਮਾਂ ਲਈ ਵੰਗਾਰ-ਮੁਕਤ ਸਮਾਂ ਸੁਪਨਾ ਤਾਂ ਹੋ
ਸਕਦਾ ਹੈ ਪਰ ਅਸਲੀਅਤ ਨਹੀਂ ਹੋ ਸਕਦਾ। ਇਸੇ ਲਈ ਸਿੱਖੀ ਵਿਚੋਂ ‘ਸਤਿਯੁਗ` ਵਰਗਾ ਧਾਰਮਿਕ ਲਾਰਾ
ਮਨਫੀ ਹੈ। ਵੰਗਾਰ-ਮੁਕਤ ਸੁਪਨੇ ਦੀਆਂ ਜੜ੍ਹਾਂ ਬੀਤ ਗਏ ਦੇ ਉਦਰੇਵੇਂ ਅਤੇ ਭਵਿਖ ਦੇ ਲਾਰੇ ਵਿੱਚ ਹੀ
ਸੰਭਵ ਹੋ ਸਕਦੀਆਂ ਹਨ। ਵੰਗਾਰਾਂ ਦੇ ਕਿਸੇ ਵੀ ਰੰਗ ਦਾ ਸਬੰਧ ਵਰਤਮਾਨ ਨਾਲ ਹੀ ਹੁੰਦਾ ਹੈ। ਇਥੇ
ਸ੍ਰੀ ਅਕਾਲ ਤਖਤ ਸਾਹਿਬ ਦੇ ਵਰਤਮਾਨ ਦੀ ਗੱਲ ਕੀਤੀ ਜਾ ਰਹੀ ਹੈ। ਸਿੱਖਾਂ ਵਿਚਕਾਰ ਸ਼ੰਕਾ-ਰਹਿਤ
ਧਰੋਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਅਤੇ ਅਕਾਲ ਤਖਤ ਸਾਹਿਬ ਨੂੰ ਬਾਵਜੂਦ ਵੰਗਾਰਾਂ ਦੇ,
ਸਿਧਾਂਤ ਰੂਪ ਵਿੱਚ ਪੰਥਕ ਮਾਨਤਾ ਪ੍ਰਾਪਤ ਹੈ। ਇਹੀ ਗ੍ਰੰਥ ਅਤੇ ਪੰਥ ਦਾ ਸਿਧਾਂਤ ਹੈ ਅਤੇ ਇਸ ਦੇ
ਵਿਸਥਾਰ ਦੀ ਇਥੇ ਗੁੰਜਾਇਸ਼ ਨਹੀਂ ਹੈ ਕਿਉਂਕਿ ਇਥੇ ਅਕਾਲ ਤਖਤ ਸਾਹਿਬ ਦੀਆਂ ਪ੍ਰਬੰਧਕੀ ਵੰਗਾਰਾਂ ਦੀ
ਗੱਲ ਕੀਤੀ ਜਾ ਰਹੀ ਹੈ।
1. 2 ਕਾਫੀ ਦੇਰ ਤੋਂ ਸਿੱਖ ਸਿਆਸਤ ਅਜਿਹੇ ਸਿਆਸੀ ਪੈਂਤੜਿਆਂ ਦੀ ਸ਼ਿਕਾਰ ਹੋ ਗਈ ਹੈ ਕਿ ਸਿੱਖ
ਸਿਆਸਤ ਦਾ ਹਰ ਧੜਾ, ਅਕਾਲ ਤਖਤ ਸਾਹਿਬ ਦੀ ਆੜ ਵਿਚ, ਕੋਈ ਨਾ ਕੋਈ ਸਿਆਸੀ ਸ਼ਿਕਾਰ ਕਰਨ ਲਈ ਘਾਤ ਲਾਈ
ਬੈਠਾ ਲੱਗਣ ਲੱਗ ਪਿਆ ਹੈ। ਇਸ ਕਿਸਮ ਦੇ ਸਿਆਸੀ ਪੈਂਤੜਿਆਂ ਵਿੱਚ ਕੁੱਝ ਵੀ ਗੁਰਮਤਿ ਮੁਤਾਬਿਕ ਨਜ਼ਰ
ਨਹੀਂ ਆਉਂਦਾ? ਪਹਿਲਾਂ ਤਾਂ ਧੜੇ ਵਿੱਚ ਖਲੋ ਕੇ ਗਲ ਕਰਨਾ, ਫਿਰ ਤਖਤ ਦੀ ਬਦਨੀਤੀ ਨਾਲ ਆੜ ਲੈਣਾ
ਅਤੇ ਆਪਣੀ ਪੀੜ੍ਹੀ ਹੇਠ ਸੋਟਾ ਮਾਰੇ ਬਗੈਰ ਹੀ, ਵਿਅਕਤੀ ਦੇ ਸੱਚ ਨੂੰ ਪੰਥਕ ਸੱਚ ਐਲਾਨਣ ਦੀ ਵਧੀਕੀ
ਕਰਨ ਨੂੰ ਸਿੱਖ ਸਿਆਸਤ ਸਮਝ ਲਿਆ ਗਿਆ ਹੈ? ਇਹ ਸਾਰੇ ਸਵਾਲ ਕਿਉਂਕਿ ਗਲਤ ਹਨ, ਇਸ ਲਈ ਇਨ੍ਹਾਂ ਦੇ
ਠੀਕ ਜੁਆਬਾਂ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। ਸੋ, ਮੂਲ ਮਸਲਾ ਇਹ ਹੈ ਕਿ ਅਕਾਲ ਤਖਤ ਸਾਹਿਬ ਦੀ
ਜਥੇਦਾਰੀ ਦੀ ਸੰਸਥਾ ਨੂੰ ਲਗਾਤਾਰ ਅਪਹਰਨ ਹੋ ਜਾਣ ਦੀਆਂ ਸੰਭਾਵਨਾਵਾਂ ਤੋਂ ਕਿਵੇਂ ਬਚਾਇਆ ਜਾਵੇ?
ਇਹ ਕਿਉਂਕਿ ਸਿਆਸਤ ਕਰ ਕੇ ਵਾਪਰਿਆ ਹੈ, ਇਸ ਲਈ ਸਿਆਸਤਦਾਨਾਂ ਦੇ ਸਹਿਯੋਗ ਨਾਲ ਤਾਂ ਕਥਿਤ ਬਚਾਉ
ਨਹੀਂ ਕੀਤਾ ਜਾ ਸਕਦਾ। ਕਾਰਨ ਇਹ ਹੈ ਕਿ ਜਥੇਦਾਰੀ ਦੀ ਸੰਸਥਾ ਨੂੰ ਜੋ ਮਾਨਤਾ ਸਿੱਖ ਮਾਨਸਿਕਤਾ
ਵਲੋਂ ਸੁੱਤੇ-ਸਿੱਧ ਹੀ ਪ੍ਰਾਪਤ ਹੈ, ਉਸੇ ਦਾ ਸਿਆਸੀ ਲਾਹਾ ਲੈਣ ਲਈ, ਸਿੱਖ ਸਿਆਸਤਦਾਨ ਜਥੇਦਾਰੀ ਦੀ
ਸੰਸਥਾ ਦੀ ਬਲੀ ਦੇਣ ਤਕ ਜਾਂਦੇ ਰਹੇ ਹਨ, ਜਾ ਵੀ ਰਹੇ ਹਨ ਅਤੇ ਜਾ ਵੀ ਸਕਦੇ ਹਨ।
ਸਿਆਸਤ ਦੇ ਬੋਲਬਾਲੇ ਵਾਲੀ ਮੌਜੂਦਾ ਹਾਲਤ ਵਿੱਚ ਇਸ ਨੂੰ ਰੋਕ ਸਕਣਾ ਅਸੰਭਵ ਹੋਇਆ ਪਿਆ ਹੈ। ਇਸ ਦੇ
ਬਹੁਤ ਸਾਰੇ ਕਾਰਨ ਹਨ ਪਰ ਫੌਰੀ ਕਾਰਨ ਇਹ ਮੰਨਿਆ ਜਾ ਸਕਦਾ ਹੈ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ, ਪਰਸਪਰ ਸਹਿਯੋਗੀ ਸੰਸਥਾਵਾਂ ਹੋਣ ਦੇ ਬਾਵਜੂਦ,
ਸੁਤੰਤਰ ਸੰਸਥਾਵਾਂ ਹਨ। ਇਨ੍ਹਾਂ ਦੀਆਂ ਸੀਮਾ ਰੇਖਾਵਾਂ ਵੀ ਮੌਜੂਦ ਹਨ ਪਰ ਸਿਆਸੀ ਗਰਜਾਂ ਲਈ
ਸਿਆਸਤਦਾਨ, ਇਹ ਸੀਮਾ ਰੇਖਾਵਾਂ ਮਿਟਾਉਣ ਵਿੱਚ ਸਫਲ ਹੋ ਗਏ ਹਨ। ਹਾਲਤ ਇਹ ਹੋ ਗਈ ਹੈ ਕਿ ਇਸ ਵਧੀਕੀ
ਦੀ ਸਿਆਸਤ ਨੂੰ ਮੀਰੀ-ਪੀਰੀ ਦੀ ਨਿਰੰਤਰਤਾ ਵਿੱਚ ਕੀਤੀ ਜਾ ਰਹੀ ਪੰਥਕ ਸਿਆਸਤ ਐਲਾਨਿਆ ਜਾ ਰਿਹਾ
ਹੈ; ਹਾਲਾਂਕਿ ਉਪਰ ਦੱਸੀਆਂ ਗਈਆਂ ਸੀਮਾਵਾਂ, ਸਿੱਖ ਸਿਧਾਂਤਾਂ ਦੇ ਅੰਤਰਗਤ ਹੀ ਮਿਥੀਆਂ ਗਈਆਂ ਸਨ।
ਇਥੇ ਇਸ ਦੇ ਵਿਸਥਾਰ ਵਿੱਚ ਜਾਣ ਦੀ ਵੀ ਗੁੰਜਾਇਸ਼ ਨਹੀ ਹੈ, ਪਰ ਮੇਰਾ ਵਿਸ਼ਵਾਸ਼ ਹੈ ਕਿ ਇਸ ਬਾਰੇ
ਕਿਸੇ ਵੀ ਚੇਤੰਨ ਸਿੱਖ ਨੂੰ ਕੋਈ ਭੁਲੇਖਾ ਵੀ ਨਹੀ ਹੈ, ਪਰ ਇੰਨਾ ਤਾਂ ਸਪਸ਼ਟ ਹੈ ਕਿ ਇਨ੍ਹਾਂ
ਤਿੰਨਾਂ ਸੰਸਥਾਵਾਂ ਦਾ ਕਰਮ ਖੇਤਰ ਸੁਤੰਤਰ ਰੂਪ ਵਿੱਚ ਨਿਸ਼ਚਿਤ ਵੀ ਹੈ ਅਤੇ ਇਸੇ ਲਈ ਪਰਸਪਰ ਸਹਿਯੋਗ
ਦੇ ਬਾਵਜੂਦ, ਵੱਖਰਾ ਵੀ ਹੈ। ਅਕਾਲੀ ਦਲ ਨੂੰ ਕਿਉਂਕਿ ਦੇਸ਼ ਦੀ ਧਰਮ ਨਿਰਪੇਖ ਸਿਆਸਤ ਦੇ ਬੰਧਨ ਵਿੱਚ
ਹੀ ਚਲਾਇਆ ਜਾ ਸਕਦਾ ਹੈ, ਇਸ ਲਈ ਇਸ ਨੂੰ ਜਿੰਨੀ ਛੇਤੀ ਪੰਥਕ ਬੰਧਨਾਂ ਦੀ ਕਥਿਤ ਪਾਬੰਦੀ ਤੋਂ ਮੁਕਤ
ਕਰ ਦਿੱਤਾ ਜਾਵੇ, ਚੰਗਾ ਹੀ ਹੋਵੇਗਾ? ਅਕਾਲੀ ਦਲ ਨੂੰ ਪੰਥਕ ਰੱਖਣ ਦੀ ਬਹੁਤ ਕੀਮਤ ਦਿੱਤੀ ਜਾ
ਚੁੱਕੀ ਹੈ। ਜਿਹੜੀ ਸਿਆਸੀ ਪਾਰਟੀ ਨੂੰ ਗੈਰ-ਸਿੱਖ ਵੋਟਰਾਂ ਵੱਲ ਵੇਖਣਾ ਪਵੇ, ਉਸ ਨੂੰ ਪੰਥਕ ਕਿਵੇਂ
ਰੱਖਿਆ ਜਾ ਸਕਦਾ ਹੈ? ਬਾਕੀ ਦੋਵੇਂ ਸੰਸਥਾਵਾਂ- ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ, ਕਿਵੇਂ ਵੀ ਅ-ਪੰਥਕ ਹੋ ਹੀ ਨਹੀਂ ਸਕਦੀਆਂ। ਅਕਾਲੀ ਦਲ ਦੇ ਪੰਥਕ ਹੋਣ ਦੇ ਫਾਇਦੇ
ਤੇ ਨੁਕਸਾਨਾਂ ਦਾ ਜੇ ਲੇਖਾ-ਜੋਖਾ ਕੀਤਾ ਜਾਵੇ ਤਾਂ ਨੁਕਸਾਨਾਂ ਦਾ ਪੱਲੜਾ ਬਹੁਤ ਭਾਰੀ ਨਜ਼ਰ ਆਏਗਾ?
ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਸਿਆਸਤ ਦਾ ਹਿਤ ਪਾਲਣ ਲਈ, ਸ਼੍ਰੋਮਣੀ ਕਮੇਟੀ, ਕਾਬਜ਼
ਅਕਾਲੀ ਧੜੇ ਦਾ ਹਿੱਸਾ ਹੋ ਜਾਣ ਦੀ ਮਜਬੂਰੀ ਹੰਢਾਅ ਰਹੀ ਹੈ ਅਤੇ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ
ਕਮੇਟੀ ਮੁਤਾਬਿਕ ਚੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨਾ ਚਲਣ ਦੀ ਹਾਲਤ ਵਿੱਚ ਜੋ ਕੁੱਝ ਹੋ ਸਕਦਾ
ਹੈ, ਉਸੇ ਸਮੱਸਿਆ ਦੇ ਸਾਰੇ ਸਿੱਖ ਸਨਮੁਖ ਹਨ ਅਤੇ ਇਸੇ ਨੂੰ ਇਥੇ ਵੰਗਾਰ ਕਿਹਾ ਜਾ ਰਿਹਾ ਹੈ।
2. 1 ਇਉਂ ਵੀ ਕਿਹਾ ਜਾ ਸਕਦਾ ਹੈ ਕਿ ਸਿੱਖ ਸਿਆਸਤਦਾਨਾਂ ਦੀ ਦਿਲਚਸਪੀ ਪੰਥਕ ਹੱਲ ਲੱਭੇ ਜਾਣ ਵਿੱਚ
ਵੀ ਨਜ਼ਰ ਨਹੀਂ ਆਉਂਦੀ? ਉਨ੍ਹਾਂ ਦਾ ਸਾਰਾ ਜ਼ੋਰ ਇਸ ਗੱਲ `ਤੇ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਕਿ
ਵਿਰੋਧੀ ਧੜੇ ਨੂੰ ਮਾਤ ਦੇਣ ਦੀ ਸਿਆਸਤ ਵਾਸਤੇ, ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਕਿਵੇਂ ਵਰਤਿਆ
ਜਾਵੇ? ਇਸੇ ਲਈ ਉਨ੍ਹਾਂ ਦੀ ਮਰਜ਼ੀ ਦੇ ਉਲਟ ਕੀਤਾ ਹੋਇਆ ਕੋਈ ਵੀ ਫੈਸਲਾ, ਉਨ੍ਹਾਂ ਨੂੰ ਕਤਈ ਮਨਜ਼ੂਰ
ਨਹੀਂ ਹੋਵੇਗਾ। ਧਰਮ ਨਿਰਪੇਖ ਅਤੇ ਲੋਕਤੰਤਰਿਕ ਵਰਤਮਾਨ ਵਰਤਾਰੇ ਵਿੱਚ ਪੰਥਕ ਫੈਸਲਾ ਮੰਨਵਾਏ ਜਾਣ
ਦਾ ਕਿੰਤੂ-ਮੁਕਤ ਤਰੀਕਾ ਸੰਭਵ ਹੀ ਨਹੀਂ ਹੈ। ਇਹ ਕਿਸੇ ਮਜਬੂਰੀ ਜਾਂ ਭੁਲੇਖੇ ਕਰ ਕੇ ਨਹੀਂ ਹੈ,
ਸਗੋਂ ਇਸ ਕਰ ਕੇ ਹੈ ਕਿ ਜਥੇਦਾਰੀ ਦੀ ਸੰਸਥਾ, ਉਸ ਤਰ੍ਹਾਂ ਕੋਈ ਅਧਿਕਾਰਤ ਜਾਂ ਅਧਿਕਾਰ-ਯੁਕਤ
ਸੰਸਥਾ ਹੀ ਨਹੀਂ ਹੈ, ਜਿਵੇਂ ਕਿਸੇ ਕਾਨੂੰਨੀ ਜਾਂ ਸੰਵਿਧਾਨਕ ਪਦਵੀ ਜਾਂ ਸੰਸਥਾ ਹੋ ਸਕਦੀ ਹੈ। ਇਸੇ
ਲਈ ਇਸ ਪਦਵੀ ਨੂੰ ਜੇ ਪਦਵੀ ਕਿਹਾ ਵੀ ਜਾਵੇ ਤਾਂ ਵੀ ਇਹ ਪੰਥਕ ਪ੍ਰਸੰਗ ਵਿਚ, ਕਿਸੇ ਸਥਾਪਤ ਬਾਡੀ
ਵਲੋਂ ਦਿੱਤੇ ਹੋਏ ਜਾਂ ਸੌਂਪੇ ਹੋਏ ਅਧਿਕਾਰਾਂ ਦੀ ਸੀਮਾ ਵਿੱਚ ਪਰਵਾਨ ਨਹੀਂ ਕੀਤੀ ਜਾ ਸਕਦੀ। ਇਉਂ
ਇਹ ਸੰਸਥਾ ਨੈਤਿਕਤਾ ਦੇ ਘੇਰੇ ਵਿੱਚ ਵੱਧ ਤੋਂ ਵੱਧ ਕਰਤਵ ਮੂਲਕ ਸੰਸਥਾ ਹੀ ਕਹੀ ਜਾ ਸਕਦੀ ਹੈ। ਇਸ
ਜ਼ਿੰਮੇਵਾਰੀ ਨੂੰ ਜੋ ਪੰਥਕ ਨਹੀਂ ਹੈ, ਉਸ ਨੂੰ ਪੰਥਕ ਬਣਾਉਣ ਦੀ ਮਜਬੂਰੀ ਵਿੱਚ ਉਲਝਾਉਣ ਦੀ ਥਾਂ ਜੋ
ਪੰਥਕ ਹੈ, ਉਸ ਨੂੰ ਪੰਥਕ ਤਾਜ਼ਗੀ ਨਾਲ ਜੋੜੀ ਰੱਖਣ ਵਲ ਤੋਰਨਾ ਚਾਹੀਦਾ ਹੈ। ਪੰਥਕ ਤਾਂ ਕਿਸੇ ਵੀ
ਸਿਆਸੀ ਪਾਰਟੀ ਵਿੱਚ ਰਹਿ ਕੇ ਹੋਇਆ ਜਾ ਸਕਦਾ ਹੈ। ਭਾਰਤ ਦਾ ਵਿਧਾਨ ਇਸ ਦੀ ਆਗਿਆ ਵੀ ਦਿੰਦਾ ਹੈ।
ਬਹੁਤ ਸਾਰੇ ਸਿੱਖ ਸਿਆਸਤਦਾਨਾਂ ਨੇ ਇਸ ਪਾਸੇ ਕੋਸ਼ਿਸ਼ ਕੀਤੀ ਵੀ ਹੈ, ਕਰ ਵੀ ਰਹੇ ਹਨ ਅਤੇ ਕਰਦੇ
ਰਹਿਣ ਦੀ ਸੰਭਾਵਨਾ ਵੀ ਹੈ। ਅਕਾਲੀ ਸਿਆਸਤਦਾਨ ਨੂੰ ਇਹ ਰਾਹ ਬੰਦ ਕਰਨ ਵਿੱਚ ਤੁਰੰਤ ਲਾਹਾ ਨਜ਼ਰ
ਆਉਂਦਾ ਹੈ ਅਤੇ ਇਹ ਲਾਹਾ ਲੈਣ ਵਿੱਚ ਉਹ ਕਾਫੀ ਹੱਦ ਤਕ ਸਫਲ ਵੀ ਹੋ ਗਏ ਹਨ। ਇਹ ਰਾਹ ਖੁੱਲ੍ਹਾ
ਰੱਖਣ ਦੀ ਬਹੁਤ ਲੋੜ ਹੈ ਅਤੇ ਅਜਿਹਾ ਕਰਨ ਲਈ ਜਥੇਦਾਰੀ ਦੀ ਸੰਸਥਾ ਨੂੰ ਧੜਿਆਂ ਨਾਲ ਧੜਾ ਹੋਣ ਤੋਂ
ਗੁਰੇਜ਼ ਜਾਂ ਇਨਕਾਰ ਕਰ ਕੇ, ਪੰਥਕ ਰੰਗ ਵਿੱਚ ਵਿਚਰਨ ਦਾ ਪ੍ਰਗਟਾਵਾ ਕਰਨਾ ਪਵੇਗਾ। ਜਿਸ ਕਿਸਮ ਦੀ
ਇਸ ਪਾਸੇ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਤੇ ਜਿਵੇਂ ਵੀ ਇਸ ਪਾਸੇ ਤੁਰਿਆ ਜਾ ਸਕਦਾ ਹੈ, ਉਸੇ ਨੂੰ ਇਥੇ
ਪੰਥਕ ਨੈਤਿਕਤਾ ਕਿਹਾ ਜਾ ਰਿਹਾ ਹੈ। ਇਹੋ ਜਿਹੀ ਚੇਤਨਾ ਤੋਂ ਮਹਿਰੂਮ ‘ਜਥੇਦਾਰਾਂ` ਨੇ ਪੰਥਕ ਹੋਣ
ਦੀ ਅਸਮਰਥਤਾ ਨੂੰ ਸਿਆਸੀ ਹੋਣ ਦੀ ਸੌਖ ਨਾਲ ਸਰਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਹਨ। ਇਸੇ ਲਈ
ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਉਹ ਸੁਤੰਤਰ ਸਥਾਪਨ ਨਹੀਂ ਹੋ ਸਕਿਆ ਜੋ ਅਸਲ ਸੀ ਅਤੇ ਜਿਸ ਦੀ
ਬਹੁਤ ਲੋੜ ਸੀ ਤੇ ਹੈ ਵੀ। ਇਸ ਹਾਲਤ ਵਾਸਤੇ ਜੇ ਕਿਸੇ ਧਿਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਲੋੜ ਪੈ
ਜਾਵੇ, ਤਾਂ ਸਿੱਖ ਸਿਆਸਤਦਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ; ਪਰ ਇਸ ਤੋਂ ਜਿਥੋਂ
ਤੱਕ ਹੋ ਸਕੇ, ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੇ ਨੁਕਸਾਨ ਹੀ ਨੁਕਸਾਨ ਹਨ।
2. 2 ਦੁਨੀਆਂ ਵਿੱਚ ਜੋ ਭੂਮਿਕਾ ਸਿੱਖ ਧਰਮ ਚਿੰਤਨ ਨੂੰ ਨਿਭਾਉਣੀ ਚਾਹੀਦੀ ਸੀ, ਉਹ ਕਈ ਹੋਰ
ਕਾਰਨਾਂ ਕਰ ਕੇ ਵੀ ਅਤੇ ਇਸ ਕਰ ਕੇ ਵੀ ਨਹੀਂ ਨਿਭਾਈ ਜਾ ਸਕੀ, ਕਿਉਂਕਿ ਅਸਮਰਥਤਾ ਨੂੰ ਸਮਰਥਾ ਸਮਝ
ਲੈਣ ਦੇ ਭਰਮ ਨੇ ਸਿੱਖ ਰੋਲ ਮਾਡਲ ਤਾਂ ਗੁਆ ਹੀ ਲਿਆ ਹੈ; ਇਸ ਵਿੱਚ ਵਾਧਾ ਇਹ ਹੋ ਗਿਆ ਹੈ ਕਿ ਸਿੱਖ
ਲੀਡਰਸ਼ਿਪ ਦੀ ਸੰਤੁਸ਼ਟੀ ਨਾਲ ਆਮ ਸਿੱਖ ਨੂੰ ਸੰਤੁਸ਼ਟ ਹੋਣ ਦੀ ਮਜਬੂਰੀ ਹੰਢਾਉਣੀ ਪੈ ਰਹੀ ਹੈ। ਇਹ ਆਮ
ਸਿੱਖਾਂ ਅੰਦਰ, ਗਿਆਨ ਅਤੇ ਬਿਬੇਕ ਦੇ ਮੁੱਦਿਆਂ ਵਲ ਪਿੱਠ ਹੋ ਜਾਣ ਕਰ ਕੇ ਵੀ ਵਾਪਰਿਆ ਹੈ। ਇਸ ਉਤੇ
ਪਹਿਰਾ ਦੇਣ ਅਤੇ ਦਿਵਾਉਣ ਦੀ ਭੂਮਿਕਾ ਦਾ ਬਿਰਦ ਅਕਾਲ ਤਖਤ ਸਾਹਿਬ ਵਲੋਂ ਪਾਲੇ ਜਾਣ ਦੇ ਰਸਤੇ ਬੰਦ
ਹੋ ਗਏ ਜਾਪਦੇ ਹਨ। ਮਸਲਿਆਂ ਨੂੰ ਮਸਲਿਆਂ ਦੇ ਪ੍ਰਸੰਗ ਵਿੱਚ ਹੀ ਸੁਲਝਾਇਆ ਜਾ ਸਕਦਾ ਹੈ। ਇੱਕ
ਪ੍ਰਤੀਸ਼ਤ ਤੋਂ ਵੀ ਘੱਟ ਸਿੱਖ, ਸਿਆਸਤ ਵਿੱਚ ਹਨ। ਵੱਡੀ ਬਹੁ- ਗਿਣਤੀ ਦੀ ਕੁਰਬਾਨੀ, ਅਲਪ-ਸੰਖਿਅਕ
(ਘੱਟ- ਗਿਣਤੀ) ਸਿਆਸਤਦਾਨਾਂ ਲਈ ਕਿਉਂ ਦਿੱਤੀ ਜਾ ਰਹੀ ਹੈ? ਇਸ ਬਾਰੇ ਸੋਚਣ ਦੀ ਵਿਹਲ ਜਾਂ ਹਿੰਮਤ
ਕਿਸ ਕੋਲ ਹੈ ਭਲਾ? ਵਿਰੋਧ ਵਾਸਤੇ ਵਿਰੋਧ ਦੀ ਸਿਆਸਤ ਦਾ ਜਜ਼ਬਾਤੀ ਉਲਾਰ ਆਪਣੇ ਆਪ ਵਿੱਚ ਸਮੱਸਿਆ
ਹੁੰਦਾ ਜਾ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਸਿਆਸੀ ਮਾਇਆ ਜਾਲ ਨਾਲ ਪੈਦਾ ਹੋ ਜਾਣ ਵਾਲੀਆਂ
ਸੰਭਾਵਨਾਵਾਂ ਨੇ ਤਾਂ ਸਿੱਖੀ ਦੀ ਇਕਸੁਰਤਾ ਦੇ ਕਿਸੇ ਕਿਸਮ ਦੇ ਪ੍ਰਗਟਾਵੇ ਦੀ ਸੰਭਾਵਨਾ ਨੂੰ,
ਸਿਧਾਂਤਕ ਦ੍ਰਿਸ਼ਟੀ ਤੋਂ ਸੰਭਵ ਹੀ ਨਹੀਂ ਰਹਿਣ ਦਿੱਤਾ। ਸਿਆਸਤ ਤਾਂ ਕਿਸੇ ਨਾ ਕਿਸੇ ਰੂਪ ਵਿੱਚ
ਇਜਾਰੇਦਾਰੀ ਹੀ ਰਹਿੰਦੀ ਹੈ, ਪਰ ਸਿੱਖੀ ਤਾਂ ਸੱਚ ਦੀ ਇਜਾਰੇਦਾਰੀ ਨਾਲ ਵੀ ਨਿਭਣ ਦੀ ਆਗਿਆ ਨਹੀਂ
ਦਿੰਦੀ। ਇਉਂ ਇਜਾਰੇਦਾਰੀ ਦੀ ਸਿਆਸਤ ਨਾਲ, ਪੰਥ ਅਤੇ ਪੰਥ ਦੇ ਵਾਰਸਾਂ ਦਾ ਸਮਾਨੰਤਰਤਾ ਵਿੱਚ ਆ
ਜਾਣਾ ਕੁਦਰਤੀ ਹੈ। ਇਹ ‘ਕੀਚੜ ਫਾਥੇ’ ਵਰਗੀ ਖੜੋਤ ਹੈ। ਇਸ ਵਿਚੋਂ ਸੁਜੱਗਤਾ ਨਾਲ ਹੀ ਨਿਕਲਿਆ ਜਾ
ਸਕਦਾ ਹੈ। ਇਸ ਪਾਸੇ ਤੁਰਨ ਦੀ ਲੋੜੀਂਦੀ ਅਗਵਾਈ ਜੇ ਜਥੇਦਾਰੀ ਸੰਸਥਾ ਰਾਹੀਂ ਚਿਤਵਣੀ ਹੋਵੇ ਤਾਂ ਇਸ
ਵਾਸਤੇ ਸੁਝਾਅ ਇਸ ਪ੍ਰਕਾਰ ਹੋ ਸਕਦੇ ਹਨ:
(ੳ) ਸਿੱਖ ਮਾਨਸਿਕਤਾ ਦੀ ਰਾਏ ਜਾਣਨ ਵਾਸਤੇ ਸੰਗਤੀ ਜੁਗਤਿ ਦੀ ਵਰਤੋਂ ਕਰਦਿਆਂ, ਦਰਪੇਸ਼ ਸਿਆਸੀ
ਮਸਲੇ ਨਾਲ ਸਬੰਧਤ ਸਿੱਖ ਲੀਡਰਾਂ ਅਤੇ ਸਿੱਖ ਸੰਗਤ ਨੂੰ ਇਕੱਠਿਆਂ ਇਕੋ ਵੇਲੇ, ਅਕਾਲ ਤਖਤ ਸਾਹਿਬ
ਉਤੇ ਸੱਦਾ ਦੇਣਾ ਚਾਹੀਦਾ ਹੈ। ਮਸਲੇ ਦਾ ਐਲਾਨ ਜਥੇਦਾਰ ਅਕਾਲ ਤਖਤ ਸਾਹਿਬ ਹੀ ਕਰੇ। ਮਸਲੇ ਨਾਲ
ਸਬੰਧਤ ਲੀਡਰਾਂ ਨੂੰ ਵਾਰੀ-ਵਾਰੀ ਸੰਗਤ ਸਾਹਮਣੇ ਪੱਖ ਪੇਸ਼ ਕਰਨ ਦਾ ਮੌਕਾ ਦਿਤਾ ਜਾਵੇ। ਫਿਰ ਹਾਜ਼ਰ
ਸਿੱਖਾਂ ਤੋਂ ਲਿਖਤੀ ਸੁਆਲ ਮੰਗੇ ਜਾਣ। ਉਨ੍ਹਾਂ ਸੁਆਲਾਂ ਦੇ ਉਤਰ ਦੇਣ ਦਾ ਸਬੰਧਤ ਲੀਡਰਾਂ ਨੂੰ
ਮੌਕਾ ਦਿੱਤਾ ਜਾਵੇ। ਪੰਜ ਸਿੰਘ ਸਾਹਿਬਾਨ ਸਰਪ੍ਰਸਤਾਂ ਵਾਂਗ ਸਭ ਕੁੱਝ ਸੁਣਨ ਅਤੇ ਫਿਰ ਸਬੰਧਤ
ਲੀਡਰਾਂ ਨੂੰ ਵਿੱਚ ਬਿਠਾ ਕੇ, ਦਰਪੇਸ਼ ਮਸਲੇ ਬਾਰੇ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਕਰਨ। ਜੇ
ਸਰਬਸੰਮਤੀ ਨਾ ਹੋਵੇ ਤਾਂ ਪੰਜ ਸਿੰਘ ਸਾਹਿਬਾਨ ਨਿਰਣਾ ਜ਼ਰੂਰ ਕਰਨ, ਪਰ ਇਸ ਨਿਰਣੈ ਨੂੰ ਤਨਖਾਹ ਲਾ
ਕੇ ਨਜਿੱਠਣ ਜਾਂ ਹੁਕਮਨਾਮੇ ਰਾਹੀਂ ਮੰਨਵਾਉਣ ਦੀ ਥਾਂ, ਸਿੰਘ ਸਾਹਿਬਾਨ ਦੀ ਰਾਏ ਨੂੰ ਸਮੂਹ ਸਿੱਖਾਂ
ਤੱਕ, ਕਿਸੇ ਵੀ ਸੰਭਵ ਵਿਧੀ ਰਾਹੀਂ ਪਹੁੰਚਾ ਦੇਣ। ਇਸ ਨਾਲ ਸਿੱਖ ਆਪੇ ਹੀ ਫੈਸਲਾ ਕਰ ਲੈਣਗੇ ਕਿ
ਉਨ੍ਹਾਂ ਨੇ ਕਿਸ ਲੀਡਰ ਦਾ ਸਾਥ ਦੇਣਾ ਹੈ ਅਤੇ ਜਥੇਦਾਰਾਂ ਦੀ ਰਾਏ ਦਾ ਕਿੰਨਾ ਕੁ ਮਾਣ ਰੱਖਣਾ ਹੈ।
ਇਹ ਮਾਰਗ ਮੈਨੂੰ ਲਗਦਾ ਹੈ ਕਿ ਸੰਗਤ ਦੇ ਖਾਲਸਾ ਹੋ ਸਕਣ ਦਾ ਮਾਰਗ ਵੀ ਹੋ ਸਕਦਾ ਹੈ। ਇਹ ਸਰਬੱਤ
ਖਾਲਸਾ ਦਾ ਬਦਲ ਤਾਂ ਨਹੀਂ ਕਹਿਣਾ ਚਾਹੀਦਾ, ਪਰ ਸਿੱਖਾਂ ਦੇ ਫੈਲਾਅ ਨਾਲ ‘ਸਰਬੱਤ ਖਾਲਸਾ` ਦੀ
ਸੰਭਾਵਨਾ ਵਾਸਤੇ ਪੈਦਾ ਹੋ ਗਈਆਂ ਦੁਸ਼ਵਾਰੀਆਂ ਅਤੇ ਬਹਾਨਿਆਂ ਦਾ ਸਿੱਖ-ਹੱਲ ਲੱਭਣ ਵੱਲ ਇੱਕ ਕਦਮ
ਤਾਂ ਜ਼ਰੂਰ ਸਾਬਤ ਹੋ ਸਕੇਗਾ।
(ਅ) ਤਨਖਾਹ ਲਾਉਣ ਦੀ ਵਿਧੀ ਸਬੰਧਤ ਕਥਿਤ ਦੋਸ਼ੀ ਸਿੱਖ ਨੂੰ ਭਾਈਚਾਰਕ ਸ਼ਰਮਿੰਦਗੀ ਤੋਂ ਬਚਾਉਣ ਵਾਸਤੇ
ਹੀ ਸੀ। ਜੇ ਕੋਈ ਸਿੱਖ ਇਸ ਵਾਸਤੇ ਖੁਦ ਇਲਤਜ਼ਾ ਕਰੇ, ਤਾਂ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਛੇਕੇ ਜਾਣ ਦੀ ਵਿਧੀ ਨੂੰ ਇਸ ਨਾਲੋਂ ਵੱਖ ਕਰ ਕੇ ਵੇਖੇ ਜਾਣ ਦੀ ਲੋੜ ਹੈ।
(ੲ) ਸਿੱਖੀ ਵਿੱਚ ਜਥੇਦਾਰੀ ਸਮੇਤ ਕਿਸੇ ਵੀ ਪਦਵੀ ਦੇ ਅਧਿਕਾਰ ਦੀ ਕੋਈ ਵਿਵਸਥਾ ਨਹੀਂ ਹੈ। ਸਾਰੀਆਂ
ਅਹੁਦੇਦਾਰੀਆਂ ਪਦਵੀ ਦੀ ਨੈਤਿਕਤਾ ਨਾਲ ਹੀ ਜੁੜੀਆਂ ਹੋਈਆਂ ਹਨ। ਪਦਵੀ ਦੇ ਅਧਿਕਾਰ ਦੀ ਪਿਰਤ ਸਿੱਖ
ਸਿਆਸਤਦਾਨਾਂ ਦੀ ਦੇਣ ਹੈ। ਤਨਖਾਹ ਦੀ ਵਿਧੀ ਨੂੰ ਲਾਗੂ ਕਰਨ ਲੱਗਿਆਂ, ਇਸ ਨੂੰ ਅੱਖੋਂ ਓਹਲੇ ਨਹੀਂ
ਹੋਣ ਦੇਣਾ ਚਾਹੀਦਾ। ਸਿੱਖੀ ਅਨੁਸਾਰ ਸੱਚ ਓਹੀ ਹੈ ਜਿਹੜਾ ਆਮ ਸਿੱਖ/ਆਦਮੀ ਨੂੰ ਵੀ ਸੱਚ ਲੱਗਦਾ ਹੈ।
(ਸ) ਇਹ ਅਤੇ ਇਸ ਨਾਲ ਜੁੜੇ ਹੋਏ ਹੋਰ ਮਸਲਿਆਂ ਬਾਰੇ ਕੌਮੀ ਸੰਵਾਦ ਛੇੜਿਆ ਜਾ ਸਕਦਾ ਹੈ। ਜੇ ਸਿੱਖ
ਆਪਣੇ ਮਸਲਿਆਂ ਬਾਰੇ ਆਪ ਨਹੀਂ ਸੋਚਣਗੇ, ਤਾਂ ਅਕਾਦਮਿਕ ਅਤੇ ਧਾਰਮਿਕ ਘੁਸਪੈਠ ਨਾਲ ਸਿਆਸੀ ਘੜਮੱਸ
ਪੈਦਾ ਕਰਨ ਦੀਆਂ ਸੰਭਾਵਨਾਵਾਂ ਕਾਇਮ ਰਹਿਣੀਆਂ ਕੁਦਰਤੀ ਹੋ ਜਾਣਗੀਆਂ। ਇਹ ਸੋਚ ਕੇ ਸ਼ੁਰੂਆਤ ਕਰਨੀ
ਚਾਹੀਦੀ ਹੈ ਕਿ ਸਿੱਖ ਸਿਆਸਤਦਾਨ ਅਤੇ ਸਿੱਖ ਸਮਰਥਕਾਂ ਵਿਚਕਾਰ ਸਮਝੌਤੇ ਦੀ ਨਹੀਂ, ਤਵਾਜ਼ਨ ਦੀ ਲੋੜ
ਹੈ ਅਤੇ ਇਸ ਨੂੰ ਸਿੱਖੀ ਭਾਵਨਾ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਫਿਰ ਦੇਰੀ, ਸੁਸਤੀ ਜਾਂ ਘੌਲ
ਕਿਉਂ?
3. 1 ਇਥੇ ਇਹ ਵਿਚਾਰੇ ਜਾਣ ਦੀ ਵੀ ਲੋੜ ਹੈ ਕਿ ਸਿੱਖ ਤਖਤਾਂ ਦਾ ਗੁਰਦੁਆਰਾ ਐਕਟ- 1925 ਨਾਲ ਕੀ
ਸਬੰਧ ਹੈ? ਸੰਕਟ ਦੀ ਘੜੀ ਵਿੱਚ ਫੈਸਲੇ ਬਾਰੇ ਸੋਚਣ ਦਾ ਕੰਮ ਜੇ ਸਬੰਧਤ ਧਿਰਾਂ ਨਾ ਕਰਨ ਤਾਂ
ਬੇਗਾਨੇ, ਸ਼ਰੀਕ ਅਤੇ ਵਿਰੋਧੀ ਆਪਣੇ ਅਗਿਆਨ ਵਿਚੋਂ ਜਾਂ ਸਬੰਧਤਾ ਦੇ ਅਗਿਆਨ ਦਾ ਲਾਭ ਉਠਾ ਕੇ, ਇੱਛਤ
ਨਤੀਜਿਆਂ ਦੇ ਲਾਲਚ ਵਿਚ, ਸੰਕਟ ਨੂੰ ਵਧਾਉਣ ਵਾਲੇ ਪਾਸੇ ਲੈ ਜਾਣਗੇ। ਸਿੱਖ ਕੌਮ ਨੂੰ ਬਹੁਤੀਆਂ
ਸਮੱਸਿਆਵਾਂ ਇਸੇ ਪ੍ਰਸੰਗ ਵਿਚੋਂ ਝੱਲਣੀਆਂ ਪਈਆਂ ਹਨ। ਅਕਾਲ ਤਖਤ ਸਾਹਿਬ ਨੂੰ ਲੈ ਕੇ ਵਰਤਮਾਨ ਵਿੱਚ
ਛਿੜਦੇ ਵਿਵਾਦਾਂ ਨੂੰ ਗੁਰੂ ਖਾਲਸਾ ਪੰਥ ਸਾਹਮਣੇ ਦਰਪੇਸ਼ ਸੰਕਟ ਵਜੋਂ ਹੀ ਲਿਆ ਜਾਣਾ ਚਾਹੀਦਾ ਹੈ
ਅਤੇ ਇਸ ਵਿਚੋਂ ਨਿਕਲਣ ਦਾ ਹੱਲ ਵੀ ਆਪ ਹੀ ਲੱਭਣਾ ਚਾਹੀਦਾ ਹੈ। ਮੂਲ ਪ੍ਰਸ਼ਨ ਇਹ ਹੈ ਕਿ ਕੀ ਤਖਤਾਂ
ਦੇ ਜਥੇਦਾਰ ਗੁਰਦੁਆਰਾ ਐਕਟ ਦੇ ਘੇਰੇ ਵਿੱਚ ਆਉਂਦੇ ਹਨ? ਵੇਖਣ ਨੂੰ ਇਉਂ ਹੀ ਲਗਦਾ ਹੈ ਕਿ ਜੋ ਕੋਈ
ਗੁਰਦੁਆਰਿਆਂ ਨਾਲ ਸਬੰਧਤ ਪ੍ਰਬੰਧ ਅਧੀਨ ਆ ਜਾਂਦਾ ਹੈ, ਉਹ ਐਕਟ ਦੇ ਘੇਰੇ ਵਿੱਚ ਵੀ ਆ ਜਾਂਦਾ ਹੈ।
ਇਸ ਨਾਲ ਇਹ ਗੱਲਾਂ ਸਾਹਮਣੇ ਆ ਜਾਂਦੀਆਂ ਹਨ:
(1) ਗੁਰਦੁਆਰਾ ਐਕਟ-1925 ਨਾਲ ਜੋੜ ਕੇ ਕੀਤੀ ਜਾ ਰਹੀ ਜਥੇਦਾਰਾਂ ਦੀ ਨਿਯੁਕਤੀ ਅਤੇ ਮੁਅੱਤਲੀ, ਨਾ
ਹੀ ਤਖਤਾਂ ਦੇ ਪਰੰਪਰਕ ਜਲੌਅ ਦੀ ਅਨੁਸਾਰੀ ਹੈ ਅਤੇ ਨਾ ਹੀ ਐਕਟ ਦੇ ਮੁਤਾਬਿਕ ਹੈ।
(2) ਜਿੰਨਾ ਚਿਰ ਗਰੇਡ ਵਿੱਚ ਤਨਖਾਹ ਨਹੀਂ ਦਿੱਤੀ ਜਾਂਦੀ ਅਤੇ ਮਿਲ ਸਕਦੇ ਹੋਰ ਵਿੱਤੀ ਲਾਭ ਨਹੀਂ
ਲਏ ਜਾਂਦੇ, ਉਨਾ ਚਿਰ ਕਿਸੇ ਵੀ ਤਖਤ ਦੇ ਜਥੇਦਾਰ ਨੂੰ ਮੁਲਾਜ਼ਮ ਨਹੀਂ ਗਿਣਿਆ ਜਾ ਸਕਦਾ।
(3) ਤੱਥ ਇਹੀ ਹਨ ਕਿ ਇਸ ਵੇਲੇ ਕੋਈ ਵੀ ਜਥੇਦਾਰ ਨਾ ਹੀ ਕਿਸੇ ਗਰੇਡ ਵਿੱਚ ਹੈ ਅਤੇ ਨਾ ਹੀ ਮੁਲਾਜ਼ਮ
ਵਾਂਗ ਉਸ ਨੂੰ ਹੋਰ ਲਾਭ ਮਿਲਦੇ ਹਨ। ਤਖਤ ਦਾ ਜਥੇਦਾਰ, ਜੇ ਲੈਣਾ ਚਾਹੇ ਤਾਂ ਉਸ ਨੂੰ ਆਨਰੇਰੀਅਮ ਹੀ
ਮਿਲਦਾ ਹੈ। ਇਹ ਆਨਰੇਰੀਅਮ ਚੈਕ ਰਾਹੀਂ ਮਿਲਦਾ ਹੋ ਸਕਦਾ ਹੈ। ਜੇ ਇਸ ਦੀ ਰਸੀਦ ਆਦਿ ਵੀ ਨਹੀਂ ਦੇਣੀ
ਪੈਂਦੀ, ਤਾਂ ਵੀ ਇਹ ਮਸਲੇ ਦਾ ਹੱਲ ਨਹੀਂ ਹੈ। ਮੈਨੂੰ ਪਤਾ ਹੈ ਕਿ ਕਿਸੇ ਵੀ ਜਥੇਦਾਰ ਨੂੰ ਰਜਿਸਟਰ
ਵਿੱਚ ਹਾਜ਼ਰੀ ਨਹੀਂ ਲਾਉਣੀ ਪੈਂਦੀ ਅਤੇ ਨਾ ਹੀ ਕਿਧਰੇ ਜਾਣ ਲਈ ਲਿਖਤੀ ਛੁੱਟੀ ਲੈਣੀ ਪੈਂਦੀ ਹੈ, ਪਰ
ਇਹ ਸਾਰੀਆਂ ਛੋਟਾਂ ਹਨ ਅਤੇ ਇਨ੍ਹਾਂ ਨੂੰ ਜਥੇਦਾਰੀ ਨਾਲ ਜੁੜੀ ਹੋਈ ਪ੍ਰਭੂ-ਸੱਤਾ ਦਾ ਹਿੱਸਾ ਬਣਾਏ
ਜਾਣ ਦੀ ਲੋੜ ਹੈ।
3. 2 ਇਸ ਹਾਲਤ ਵਿੱਚ ਇਹ ਵੇਖਣਾ ਪਵੇਗਾ ਕਿ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਕੀ ਰਾਹ
ਅਪਨਾਇਆ ਜਾਣਾ ਚਾਹੀਦਾ ਹੈ? ਇਸ ਤੋਂ ਪਹਿਲਾਂ 1925 ਦੇ ਗੁਰਦੁਆਰਾ ਐਕਟ ਮੁਤਾਬਿਕ ਜੇ ਵੇਖਿਆ ਜਾਵੇ
ਤਾਂ ਜਥੇਦਾਰ ਨੂੰ ਹੈਡ ਮਨਿਸਟਰ ਦੇ ਤੌਰ `ਤੇ ਲਿਆ ਜਾ ਰਿਹਾ ਹੈ ਪਰ ਇਹ ਵਿਆਖਿਆ, ਜੇ ਬਾਈਲਾਅਜ਼
ਰਾਹੀਂ ਵੀ ਲਾਗੂ ਕਰ ਲਈ ਗਈ ਹੋਵੇ ਤਾਂ ਵੀ ਠੀਕ ਨਹੀਂ ਜਾਪਦੀ। ਮਨਿਸਟਰ ਦੀ ਵਿਆਖਿਆ ਐਕਟ ਵਿੱਚ
ਪੰਨਾ 6 `ਤੇ ਇਸ ਤਰ੍ਹਾਂ ਦਰਜ ਹੈ: “be deemed to
be a Minister for the purpose of section (v), ‘Minister’ means an office-holder
to whom either solely or alongwith others the control of the management or
performance of public worship in a Gurdwara and of the rituals and ceremonies,
ob- served therin is entrusted: (Pro- vided that an office-holder to whom either
solely or alongwith others the performance of public worship in a Gurdwara and
of the rituals and ceremonies observed therein is not entrusted directly shall
not ... ...)
ਅਸਲ ਵਿੱਚ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਇਹ ਵਿਆਖਿਆ ਤਖਤਾਂ ਦੇ ਜਥੇਦਾਰ ਵਾਸਤੇ ਹੀ ਹੈ,
ਸਗੋਂ ਇਸ ਤੋਂ ਇਹ ਸੰਕੇਤ ਤਾਂ ਜ਼ਰੂਰ ਮਿਲਦਾ ਹੈ ਕਿ ਹੈਡ ਮਨਿਸਟਰ, ਗੁਰਦੁਆਰੇ ਦੇ ਹੈਡ ਗ੍ਰੰਥੀ
ਵਾਸਤੇ ਵਰਤਿਆ ਗਿਆ ਹੈ ਅਤੇ ਮਨਿਸਟਰ ਗੁਰਦੁਆਰੇ ਦੇ ਬਾਕੀ ਗ੍ਰੰਥੀਆਂ ਵਾਸਤੇ ਵਰਤਿਆ ਗਿਆ ਹੈ।
ਪਰੰਪਰਾਗਤ ਵਿਆਖਿਆ ਅਨੁਸਾਰ ਵੀ ਮਨਿਸਟਰ ਦਾ ਅਰਥ ਉਸ ਅਹੁਦੇਦਾਰ ਤੋਂ ਹੈ, ਜਿਹੜਾ ਆਪਣੇ-ਆਪ ਜਾਂ
ਦੂਜਿਆਂ ਨਾਲ ਰਲ ਕੇ ਗੁਰਦੁਆਰਿਆਂ ਵਿੱਚ ਗੁਰਦੁਆਰਾ ਪ੍ਰਬੰਧ ਨਾਲ ਸਬੰਧਤ ਲੋੜੀਂਦੀ ਧਾਰਮਿਕ ਕਾਰਵਾਈ
ਕਰਦਾ ਹੈ। ਕਿਸੇ ਥਾਂ `ਤੇ ਵੀ ਤਖਤ ਦੇ ਜਥੇਦਾਰ ਨੂੰ ਇਹ ਕਰਵਾਈ ਕਰਨ ਦਾ ਬੰਧਨ ਨਹੀਂ ਹੈ। ਇਸ ਨਾਲ
ਇਹ ਗੱਲਾਂ ਸਾਹਮਣੇ ਆ ਜਾਂਦੀਆਂ ਹਨ:
(ੳ) ਤਖਤ ਅਤੇ ਗੁਰਦੁਆਰੇ ਨੂੰ ਇੱਕ ਅਰਥ ਵਿੱਚ ਨਹੀਂ ਲਿਆ ਜਾ ਸਕਦਾ।
(ਅ) ਤਖਤ ਦਾ ਜਥੇਦਾਰ ਗ੍ਰੰਥੀ ਵਾਲੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ ਕਿਉਂਕਿ ਤਖਤ ਦੇ ਜਥੇਦਾਰ
ਦੀ ਨਿਯੁਕਤੀ ਵੀ ਇਨ੍ਹਾਂ ਗ੍ਰੰਥੀਆਂ ਵਾਂਗ ਨਹੀਂ ਹੁੰਦੀ ਅਤੇ ਤਖਤ ਦੇ ਜਥੇਦਾਰ ਨੂੰ ਸ਼੍ਰੋਮਣੀ
ਕਮੇਟੀ ਦੇ ਪ੍ਰਬੰਧ ਦਾ ਵੀ ਗ੍ਰੰਥੀਆਂ ਵਾਂਗ ਕੋਈ ਬੰਧਨ ਨਹੀਂ ਹੈ।
(ੲ) ਜਥੇਦਾਰ ਅਤੇ ਗ੍ਰੰਥੀ ਵਿਚਕਾਰ ਉਸੇ ਤਰ੍ਹਾਂ ਫਰਕ ਕੀਤੇ ਜਾਣ ਦੀ ਲੋੜ ਹੈ, ਜਿਵੇਂ ਤਖਤ ਅਤੇ
ਗੁਰਦੁਆਰੇ ਵਿੱਚ ਫਰਕ ਕਰਨਾ ਜ਼ਰੂਰੀ ਹੋ ਗਿਆ ਹੈ।
3. 3 ਇਸ ਗੁਰਦੁਆਰਾ ਐਕਟ ਵਿੱਚ ਜਿਹੜੇ ਤਖਤਾਂ ਦਾ ਜ਼ਿਕਰ ਆਇਆ ਹੈ, ਉਨ੍ਹਾਂ ਸਾਰਿਆਂ `ਤੇ ਤਖਤ
ਜਥੇਦਾਰਾਂ ਦੇ ਨਾਲ-ਨਾਲ ਹੈਡ ਗ੍ਰੰਥੀ ਅਤੇ ਗ੍ਰੰਥੀ ਵੀ ਸੁਭਾਏਮਾਨ ਹਨ ਅਤੇ ‘ਹੈਡ ਮਨਿਸਟਰ ‘ਅਤੇ
‘ਮਨਿਸਟਰ ‘ਸ਼ਬਦ ਇਨ੍ਹਾਂ ਵਾਸਤੇ ਹੀ ਵਰਤਿਆ ਹੋਇਆ ਮੰਨਿਆ ਜਾਣਾ ਚਾਹੀਦਾ ਹੈ। ਇਸ ਤੋਂ ਬਿਨਾਂ ਇਸ ਦੀ
ਪੁਸ਼ਟੀ ਇਸ ਗੱਲ ਤੋਂ ਵੀ ਹੋ ਜਾਂਦੀ ਹੈ ਕਿ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਵਿਖੇ ਜਥੇਦਾਰ ਦੀ
ਨਿਯੁਕਤੀ ਉਸ ਤਰ੍ਹਾਂ ਨਹੀਂ ਹੁੰਦੀ, ਜਿਸ ਤਰ੍ਹਾਂ ਪੰਜਾਬ ਵਿਚਲੇ ਤਿੰਨ ਤਖਤਾਂ ਦੇ ਜਥੇਦਾਰਾਂ ਦੀ
ਹੁੰਦੀ ਹੈ। ਜੇ ਤਖਤਾਂ ਤੇ ‘ਹੈਡ ਮਨਿਸਟਰ ‘ਵਾਲੀ 1925 ਦੇ ਐਕਟ ਦੀ ਗੱਲ ਲਾਗੂ ਕਰ ਦਿੱਤੀ ਜਾਵੇ
ਤਾਂ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਵਿਖੇ ਤਾਂ ਇਹ ਵਿਧੀ ਇਸ ਲਈ ਵੀ ਲਾਗੂ ਨਹੀਂ ਕੀਤੀ ਜਾ ਸਕਦੀ,
ਕਿਉਂਕਿ ਉਨ੍ਹਾਂ ਦੋਹਾਂ ਤਖਤਾਂ ਉਤੇ 1925 ਵਾਲਾ ਐਕਟ ਲਾਗੂ ਹੀ ਨਹੀਂ ਹੁੰਦਾ। ਸੋ, ਸਪਸ਼ਟ ਹੋਇਆ ਕਿ
ਪੰਜਾਬ ਵਿਚਲੇ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ 1925 ਦੇ ਐਕਟ ਤੋਂ ਮੁਕਤ ਮੰਨ ਕੇ ਹੀ ਹਜ਼ੂਰ ਸਾਹਿਬ
ਅਤੇ ਪਟਨਾ ਸਾਹਿਬ ਦੇ ਜਥੇਦਾਰਾਂ ਵਾਸਤੇ ਸਾਂਝੀ ਪੰਥਕ ਵਿਧੀ ਤਿਆਰ ਕੀਤੀ ਜਾ ਸਕਦੀ ਹੈ। ਇਸ ਕਰ ਕੇ
‘ਹੈਡ ਮਨਿਸਟਰ` ਦੀ ਵਿਆਖਿਆ ਜੇ ਠੀਕ ਪ੍ਰਸੰਗ ਵਿੱਚ ਨਾ ਕੀਤੀ ਗਈ ਤਾਂ ਇਸ ਅਣਗਹਿਲੀ ਨਾਲ ਹੋਰ ਉਲਝਾ
ਵੀ ਪੈਦਾ ਹੋ ਸਕਦੇ ਹਨ ਅਤੇ ਇਨ੍ਹਾਂ ਉਲਝਾਵਾਂ ਵਿੱਚ ਇਹ ਗੱਲਾਂ ਸ਼ਾਮਲ ਰਹਿਣਗੀਆਂ:
(1) ਜਥੇਦਾਰ ਨੂੰ ‘ਹੈਡ ਗ੍ਰੰਥੀ` ਨਾਲ ਰਲਗੱਡ ਕਰ ਕੇ ਤਖਤਾਂ ਦੀ ਮਾਣ-ਮਰਿਆਦਾ ਬਾਰੇ ਘਚੋਲਾ ਪਿਆ
ਰਹੇਗਾ ਅਤੇ ਸਿਆਸਤਦਾਨ ਇਸ ਦਾ ਬੇਲੋੜਾ ਸਿਆਸੀ ਲਾਭ ਲੈਂਦੇ ਰਹਿਣਗੇ।
(2) ਪੰਥਕ ਮਾਨਸਿਕਤਾ ਵਿੱਚ ਤਖਤਾਂ ਦੀ ਸਦਾ ਤਾਜ਼ੀ ਸੁਤੰਤਰ ਹਸਤੀ ਸਥਾਪਤ ਨਹੀਂ ਕੀਤੀ ਜਾ ਸਕੇਗੀ।
3. 4 ਤਖਤਾਂ ਦੇ ਮੂਲ ਸਰੋਕਾਰਾਂ ਵਿੱਚ ਇਹ ਗੱਲਾਂ ਸ਼ਾਮਲ ਹਨ:
(ੳ) ਸਰਬੱਤ ਖਾਲਸਾ (ਅ) ਗੁਰਮਤਾ (ੲ) ਹੁਕਮਨਾਮਾ
ਪਰੰਪਰਾ ਅਨੁਸਾਰ ਇਹ ਤਿੰਨੇ ਹੀ ਅਕਾਲ ਤਖਤ ਸਾਹਿਬ ਤੋਂ ਸੰਭਵ ਹੁੰਦੇ ਰਹੇ ਹਨ ਅਤੇ ਇਸ ਨਾਤੇ ਹੀ
ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਿਆ ਜਾਂਦਾ ਰਿਹਾ ਹੈ। ਵਰਤਮਾਨ ਵਿੱਚ ਅਕਾਲ ਤਖਤ ਸਾਹਿਬ ਹੀ
ਕਟਹਿਰੇ ਵਿੱਚ ਆ ਗਿਆ ਹੈ ਤਾਂ ਤਖਤਾਂ ਬਾਰੇ ਗੁਰਦੁਆਰਾ ਐਕਟ ਨੂੰ ਸਪਸ਼ਟ ਕਰ ਕੇ ਅਜਿਹਾ ਫੈਸਲਾ ਕੀਤੇ
ਜਾਣ ਦੀ ਲੋੜ ਹੈ ਜਿਹੜਾ ਸਿੱਖ ਸਿਧਾਂਤ, ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਨਾਲ ਮੇਲ ਖਾਂਦਾ
ਹੋਵੇ।
3. 5 ਕਿਹਾ ਇਹ ਜਾ ਰਿਹਾ ਹੈ ਕਿ ‘ਮਨਿਸਟਰ` ਜਾਂ ‘ਹੈਡ ਮਨਿਸਟਰ` ਦਾ ਸਬੰਧ ਨੋਟੀਫਾਇਡ ਗੁਰਦੁਆਰੇ
ਨਾਲ ਹੈ ਅਤੇ ਕੋਈ ਵੀ ਤਖਤ ਨੋਟੀਫਾਇਡ ਗੁਰਦੁਆਰਾ ਨਹੀਂ ਹੈ ਅਤੇ ਨਾ ਹੀ ਤਖਤਾਂ ਦੇ ਜਥੇਦਾਰ,
ਗ੍ਰੰਥੀ ਦੀ ਭੂਮਿਕਾ ਨਿਭਾਉਂਦੇ ਹਨ। ਸਾਰੇ ਹੀ ਤਖਤਾਂ ਕੋਲ ਜਾਂ ਤਖਤਾਂ ਨਾਲ ਸਬੰਧਤ ਗ੍ਰੰਥੀ ਵੱਖਰੇ
ਤੌਰ `ਤੇ ਹਨ ਅਤੇ ਉਹ ਗੁਰਦੁਆਰਾ ਕਮੇਟੀਆਂ ਦੇ ਤਨਖਾਹਦਾਰ ਮੁਲਾਜ਼ਮ ਹਨ। ਇਨ੍ਹਾਂ ਤਨਖਾਹਦਾਰ
ਮੁਲਾਜ਼ਮਾਂ ਦਾ ਢਾਂਚਾ ਸਿੱਧੇ ਤੌਰ `ਤੇ ਜਥੇਦਾਰਾਂ ਉਤੇ ਲਾਗੂ ਕਰਨ ਨਾਲ ਤਖਤ ਸਾਹਿਬਾਨ ਦੀ
ਸੁਤੰਤਰਤਾ ਬਾਰੇ ਕਿੰਤੂ-ਪ੍ਰੰਤੂ ਪੈਦਾ ਹੋ ਜਾਣਗੇ। ਇਸ ਵੇਲੇ ਦਾ ਵਰਤਾਰਾ ਵੀ ਇਹੀ ਹੈ ਕਿ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਹੁਕਮ ਤਾਂ ਪੰਜਾਬ (ਵਰਤਮਾਨ), ਹਰਿਆਣਾ ਅਤੇ ਹਿਮਾਚਲ
ਵਿੱਚ ਹੀ ਚਲਦਾ ਹੈ, ਪਰ ਜਥੇਦਾਰ ਅਕਾਲ ਤਖਤ ਸਾਹਿਬ ਦਾ ਹੁਕਮ ਉਨ੍ਹਾਂ ਸਾਰੇ ਸਿੱਖਾਂ `ਤੇ ਲਾਗੂ
ਹੁੰਦਾ ਹੈ ਜਿਨ੍ਹਾਂ ਦਾ ਵਿਸ਼ਵਾਸ਼ ਸਿੱਖ ਧਰਮ ਵਿੱਚ ਬਣਿਆ ਹੋਇਆ ਹੈ; ਉਹ ਭਾਵੇਂ ਦੁਨੀਆਂ ਦੇ ਕਿਸੇ
ਵੀ ਹਿੱਸੇ ਵਿੱਚ ਰਹਿ ਰਹੇ ਹਨ। ਇਸ ਤਰ੍ਹਾਂ ਗੁਰਦੁਆਰਾ ਐਕਟ ਅਧੀਨ ਬਣੀ ਹੋਈ ਸ਼੍ਰੋਮਣੀ ਕਮੇਟੀ,
ਜਥੇਦਾਰ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਲੈ ਕੇ, ਸਿੱਖ ਸਿਧਾਂਤ ਅਤੇ ਪਰੰਪਰਾਵਾਂ ਨੂੰ ਸੰਗੋੜਨ
ਵਿੱਚ ਤਾਂ ਹਿੱਸਾ ਪਾ ਸਕਦੀ ਹੈ ਪਰ ਵਿਸਥਾਰਨ ਦੇ ਕਾਰਜ ਵਿੱਚ ਹਿੱਸਾ ਨਹੀਂ ਪਾ ਸਕਦੀ। ਐਕਟ-1925
ਦੇ ਘਾੜਿਆਂ ਨੂੰ ਇਸ ਗੱਲ ਦਾ ਅਹਿਸਾਸ ਸੀ ਅਤੇ ਇਸੇ ਲਈ ਜਥੇਦਾਰੀ ਦੀ ਸੰਸਥਾ ਨੂੰ ਐਕਟ ਦੇ ਘੇਰੇ
ਤੋਂ ਬਾਹਰ ਰੱਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਜਿਸ ਦਾ ਮੈਂ ਵੀ ਮੈਂਬਰ ਸੀ,
ਨੇ ਫਤਿਹਗੜ੍ਹ ਸਾਹਿਬ ਵਿਖੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਹੋਈ ਆਪਣੀ ਆਖਰੀ
ਮੀਟਿੰਗ (ਸਿਆਸੀ ਲੜਾਈ ਤੋਂ ਪਹਿਲਾਂ) ਵਿੱਚ ਮਤਾ ਪਾਸ ਕੀਤਾ ਸੀ ਕਿ ਜਥੇਦਾਰੀ ਦੀ ਸੰਸਥਾ ਨੂੰ ਐਕਟ
ਦੇ ਘੇਰੇ ਵਿੱਚ ਰੱਖਣ ਦੀ ਲੋੜ ਨਹੀਂ ਹੈ। ਇਸ ਨਾਲ ਸਬੰਧਤ ਕਾਰਵਾਈ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੇ
ਚੰਡੀਗੜ੍ਹ ਦਫਤਰ ਵਿੱਚ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਪਹਿਲੀ
ਮੀਟਿੰਗ ਵਿੱਚ ਹੋ ਗਈ ਸੀ।
4. 1 ਨੁਕਤਿਆਂ ਵਿੱਚ ਵਿਚਾਰਨਯੋਗ ਮਸਲੇ ਇਹ ਹੋ ਸਕਦੇ ਹਨ:
(ੳ) ਜਥੇਦਾਰੀ ਦੀ ਸੰਸਥਾ ਨਾਲ ਜੁੜੇ ਨੁਕਤਿਆਂ ਵਿਚੋਂ ਸਭ ਤੋਂ ਪਹਿਲਾਂ ਇਹ ਵਿਚਾਰੇ ਜਾਣ ਦੀ ਲੋੜ
ਹੈ ਕਿ ਵਿਰਾਸਤ ਵਿੱਚ ਪ੍ਰਾਪਤ ਕੀ ਹੈ, ਇਸ ਵਿਚੋਂ ਲਿਆ ਕੀ ਹੈ ਅਤੇ ਛੱਡਿਆ ਕੀ ਹੈ? ਵਿਰਾਸਤ ਵਿੱਚ
ਅਕਾਲ ਤਖਤ ਸਾਹਿਬ, ਸਿੱਖ ਸੰਘਰਸ਼ ਅਤੇ ਪ੍ਰੇਰਨਾ ਦਾ ਸ੍ਰੋਤ ਰਿਹਾ ਹੈ ਪਰ ਵਿਰਾਸਤ ਵਿੱਚ ਮਿਲ ਗਿਆ
ਹੈ ਗੁਰਦੁਆਰਾ ਐਕਟ 1925 ਅਤੇ ਸਿੱਖ ਭਾਈਚਾਰੇ ਨੇ ਛੱਡ ਲਿਆ ਹੈ ਪਰੰਪਰਾ ਦੀ ਨੈਤਿਕਤਾ ਨੂੰ। ਇਸ
ਨਾਲ ਸਿੱਖ ਸੰਸਥਾਵਾਂ, ਸਿੱਖ ਪ੍ਰਬੰਧਕ ਅਤੇ ਸਿੱਖ ਭਾਈਚਾਰਾ ਤਣਾਅ ਵਿੱਚ ਆ ਗਏ ਹਨ। ਇਸ ਦਾ ਪੰਥਕ
ਸੁਰ ਵਿੱਚ ਹੱਲ ਲਭਿਆ ਜਾ ਸਕਦਾ ਹੈ?
(ਅ) ਜਥੇਦਾਰਾਂ ਦੀਆਂ ਨਿਯੁਕਤੀਆਂ ਦੇ ਪੈਟਰਨ, ਪੈਂਤੜੇ ਅਤੇ ਸਾਖ ਨਾਲ ਸੰਤੁਸ਼ਟ ਹੋਣਾ ਦਿਨੋ-ਦਿਨ
ਮੁਸ਼ਕਲ ਹੁੰਦਾ ਜਾ ਰਿਹਾ ਹੈ। ਹੁਣ ਤੱਕ ਅਕਾਲੀ ਪਿਛੋਕੜ ਵਾਲੇ ਜਥੇਦਾਰ ਅਤੇ ਗ੍ਰੰਥੀ ਪਿਛੋਕੜ ਵਾਲੇ
ਜਥੇਦਾਰ ਲੋੜੀਂਦੀ ਭੂਮਿਕਾ ਨਿਭਾਉਂਦੇ ਰਹੇ ਹਨ ਪਰ ਹਾਲਾਤ ਸੁਧਰਨ ਦੀ ਥਾਂ ਵਿਗੜਦੇ ਹੀ ਜਾ ਰਹੇ ਹਨ।
ਜਥੇਦਾਰ ਅਤੇ ਗ੍ਰੰਥੀ ਸ਼੍ਰੇਣੀ ਦੀ ਗਿਣਤੀ ਸਿੱਖਾਂ ਵਿਚਕਾਰ 1% ਨਾਲੋਂ ਵੀ ਘਟ ਹੈ। ਬਾਕੀ 99% ਦੀ
ਇੱਛਾ ਜਾਣਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।
(ੲ) ਅਕਾਲ ਤਖਤ ਸਾਹਿਬ ਨੂੰ ਸਿਆਸੀ ਮੋਹਰੇ ਵਜੋਂ ਵਰਤੇ ਜਾਣ ਦੀ ਸਿਆਸਤ ਨਾਲ, ਆਮ ਸਿੱਖ ਲਈ ਪੈਦਾ
ਹੋ ਗਏ ਬੰਧੂਆ ਸਰੋਕਾਰ, ਸਿੱਖਾਂ ਅਤੇ ਸਿੱਖ ਸੰਸਥਾਵਾਂ ਵਿਚਕਾਰ ਤਣਾਅ ਪੈਦਾ ਕਰ ਰਹੇ ਹਨ।
(ਸ) ਅਰਥਾਂ ਦੀ ਰਾਜਨੀਤੀ ਦੇ ਬੋਲਬਾਲੇ ਨਾਲ ਕੋਮਲ ਸਿੱਖ ਮਾਨਸਿਕਤਾ ਭਰਮ ਮੂਲਕ ਕਰਮਾਂ ਅਤੇ ਅਗਿਆਨ
ਕਲਪਿਤ ਬੰਧਨਾਂ ਵੱਲ ਤੁਰ ਪਈ ਹੈ। ਅਰਥਾਂ ਦੀ ਰਾਜਨੀਤੀ ਵਿਚ, ਵੋਟ ਬੈਂਕ ਦੀ ਰਾਜਨੀਤੀ ਵਾਂਗ ਹੀ,
ਧਰਮ ਦੀ ਆੜ ਵਿੱਚ ਸਿਮਰਨ, ਕੀਰਤਨ ਅਤੇ ਅੰਮ੍ਰਿਤ ਦੀ ਰਾਜਨੀਤੀ ਵੀ ਸ਼ਾਮਲ ਹੋ ਗਈ ਹੈ। ਇਸ ਨਾਲ
ਜਲਸੇ-ਜਲੂਸਾਂ ਦੀ ਰਾਜਨੀਤੀ ਨੇ, ਪਵਿਤਰ ਸਰੋਕਾਰਾਂ ਦੇ ਮੰਡੀਕਰਨ ਦੀਆਂ ਸੰਭਾਵਨਾਵਾਂ ਪੈਦਾ ਕਰ
ਦਿੱਤੀਆਂ ਹਨ।
(ਹ) ਕੁੱਝ ਕਰ ਸਕਣ ਦੀ ਇੱਛਾ ਅਤੇ ਕੁੱਝ ਕਰ ਗੁਜ਼ਰਨ ਦੀ ਮਾਨਸਿਕਤਾ ਪੈਦਾ ਕਰਨ ਲਈ ਇਹ ਮੁਢਲੀਆਂ
ਲੋੜਾਂ ਹੋ ਸਕਦੀਆਂ ਹਨ ਅਤੇ ਵਿਚਾਰੀਆਂ ਜਾ ਸਕਦੀਆਂ ਹਨ:
1. ਆਮ ਸਿੱਖ/ਆਦਮੀ ਦੇ ਵਰਤਮਾਨ ਯੁਗ ਵਿਚ, ਆਮ ਸਿੱਖ ਤਕ ਧਰਮ ਦੇ ਮਾਧਿਅਮ ਰਾਹੀਂ ਪਹੁੰਚਿਆ ਜਾਵੇ
ਅਤੇ ਇਹ ਚੇਤੰਨਤਾ ਪ੍ਰਚੰਡ ਕੀਤੀ ਜਾਵੇ ਕਿ ਧਰਮ ਅਤੇ ਸਿਆਸਤ ਵਿਚੋਂ ਕਿਸੇ ਇੱਕ ਨਾਲ ਹੀ ਨਿਭਿਆ ਜਾ
ਸਕਦਾ ਹੈ। ਜਦੋਂ ਇਹ ਪਤਾ ਲੱਗ ਗਿਆ ਹੈ ਕਿ ਰਾਜਨੀਤੀ ਨੂੰ ਧਰਮ ਲਈ ਨਹੀਂ ਵਰਤਿਆ ਜਾ ਸਕਦਾ, ਤਾਂ
ਫਿਰ ਧਰਮ ਨੂੰ ਰਾਜਨੀਤੀ ਲਈ ਵਰਤੇ ਜਾਣ ਦੀ ਆਗਿਆ ਕਿਉਂ ਦਿੱਤੀ ਜਾਵੇ?
2. ਭਾਸ਼ਣ ਕਲਾ ਨਾਲ ਜਜ਼ਬਾਤੀ ਸ਼ੋਸ਼ਣ ਦੇ ਤਲਿੱਸਮੀ ਸਰੋਕਾਰਾਂ ਤੋਂ ਬਚਣ ਦੇ ਨਾਲ-ਨਾਲ ਸਮਾਜ ਦੇ
ਸਿਆਸੀਕਰਨ ਅਤੇ ਧਰਮ ਦੇ ਵਪਾਰੀਕਰਨ ਤੋਂ ਪਹਿਲਾਂ ਆਪ ਬਚਿਆ ਜਾਵੇ ਅਤੇ ਫਿਰ ਹੋਰਨਾਂ ਨੂੰ ਬਚਾਉਣ
ਵਾਸਤੇ ਲਹਿਰ ਪੈਦਾ ਕੀਤੀ ਜਾਵੇ।
3. ਇਹ ਸੱਚਾਈ ਆਮ ਸਿੱਖ ਦੀ ਸੋਚ ਦਾ ਹਿੱਸਾ ਬਣਾਈ ਜਾਵੇ ਕਿ ਸਿੱਖੀ ਵਿੱਚ ਅਹੁਦਿਆਂ ਦੇ ਅਧਿਕਾਰ
ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਇਸ ਦੀ ਥਾਂ ਜ਼ਿੰਮੇਵਾਰੀਆਂ ਦੀ ਨੈਤਿਕਤਾ ਨੂੰ ਹੀ ਮਾਨਤਾ ਦਿੱਤੀ
ਗਈ ਹੈ।
4. ਰਾਏ ਦੇ ਵਿਰੋਧ ਨੂੰ ਨਾਲ ਲੈ ਕੇ ਤੁਰਨ ਦੀ ਸਿੱਖ ਸਹਿਜ ਵਿਧੀ ਅਪਨਾਈ ਜਾਵੇ।
5. ਸਿਆਸੀ ਮੁੱਦਿਆਂ ਅਤੇ ਧਾਰਮਿਕ ਮੁੱਦਿਆਂ ਵਿੱਚ ਨਿਖੇੜਾ ਕਰ ਸਕਣ ਲਈ ਸੰਵਾਦ ਰਚਾਉਣ ਦੇ ਅਵਸਰ
ਪੈਦਾ ਕੀਤੇ ਜਾਣ।
6. ਸਿੱਖਾਂ ਨੂੰ ਸਿੱਖਾਂ ਅਰਥਾਤ ਸਿਆਸੀ ਅਤੇ ਵਪਾਰੀ ਸਿੱਖਾਂ ਤੋਂ ਬਚਾਉਣ ਲਈ ਸਹਿਮਤੀ ਪੈਦਾ ਕਰਨ
ਦੇ ਯਤਨ ਕੀਤੇ ਜਾਣ ਅਤੇ ਉਲਾਰ ਰਾਜਨੀਤੀ ਨਾਲ ਪੈਦਾ ਹੋਣ ਵਾਲੇ ਹੰਕਾਰੀ ਸਰੋਕਾਰਾਂ ਤੋਂ ਬਚਣ ਦੀ
ਚੇਤਨਾ ਪੈਦਾ ਕੀਤੀ ਜਾਵੇ, ਅਰਥਾਤ ਇਸ ਪਾਸੇ ਯਤਨ ਕੀਤੇ ਜਾਣ।
7. ਤਖਤਾਂ ਦੇ ਜਥੇਦਾਰਾਂ ਦੀ ਚੋਣ ਵਿਧੀ, ਅਵਧੀ ਅਤੇ ਸੇਵਾ ਸ਼ਰਤਾਂ ਬਾਰੇ ਪਹਿਲਾਂ ਕਮੇਟੀ ਬਣਾ ਕੇ
ਸਹਿਮਤੀ ਦਸਤਾਵੇਜ਼ ਤਿਆਰ ਕੀਤਾ ਜਾਵੇ ਅਤੇ ਫਿਰ ਚੋਣਵੇਂ ਚੇਤੰਨ ਸਿੱਖ ਇਸ ਬਾਰੇ ਨਿੱਠ ਕੇ ਵਿਚਾਰ
ਕਰਨ। ਪਰਵਾਨ ਕੀਤੇ ਦਸਤਾਵੇਜ਼ ਬਾਰੇ ਪਹਿਲਾਂ ਖੁੱਲ੍ਹੀ ਬਹਿਸ ਕਰਵਾਈ ਜਾਵੇ ਅਤੇ ਫਿਰ ਅਕਾਲ ਤਖਤ
ਸਾਹਿਬ `ਤੇ ਇਕੱਠਿਆਂ ਬੈਠ ਕੇ ਗੁਰਮਤੇ ਵਜੋਂ ਪਰਵਾਨ ਕੀਤਾ ਜਾਵੇ।
8. ਮੀਡੀਆ ਤ੍ਰਿਸ਼ਨਾ ਤੋਂ ਬਚੇ ਬਗੈਰ, ਇਸ ਸਭ ਕਾਸੇ ਲਈ ਲੋੜੀਂਦਾ ਸਬਰ, ਸੰਤੋਖ ਅਤੇ ਸਹਿਜ ਬਣਾਈ
ਰੱਖਣਾ ਔਖਾ ਲਗਦਾ ਹੈ।
9. ਸਾਰੀਆਂ ਕੋਸ਼ਿਸ਼ਾਂ ਸਮੇਂ ਦੇ ਹਾਣ ਦਾ ਜਥੇਦਾਰ ਤਲਾਸ਼ਣ ਲਈ ਹੀ ਹੋਣੀਆਂ ਚਾਹੀਦੀਆਂ ਹਨ। ਜਥੇਦਾਰ
ਨੂੰ ਨੈਤਿਕ ਸਰਪ੍ਰਸਤੀ ਅਧੀਨ, ਹਰ ਉਸ ਸਿੱਖ ਦੀਆਂ ਧਾਰਮਿਕ ਲੋੜਾਂ ਦਾ ਖਿਆਲ ਰੱਖਣਾ ਹੋਵੇਗਾ
ਜਿਨ੍ਹਾਂ ਦਾ ਅਕਾਲ ਤਖਤ ਸਾਹਿਬ ਵਿੱਚ ਵਿਸ਼ਵਾਸ ਹੈ।
10. ਇਹ ਵੀ ਵਿਚਾਰੇ ਜਾਣ ਦੀ ਲੋੜ ਹੈ ਕਿ ਜਥੇਦਾਰ ਲੱਗ ਜਾਣ ਤੋਂ ਬਾਅਦ ਕਿਉਂ ਜਥੇਦਾਰ ਸਾਹਿਬਾਨ ਇਸ
ਪਾਸੇ ਨਹੀਂ ਤੁਰ ਸਕਦੇ ਜਿਸ ਨਾਲ ਜਥੇਦਾਰੀ ਸੰਸਥਾ ਨੂੰ ਪ੍ਰਬੰਧਕੀ ਆੜ ਵਿੱਚ ਲਏ ਜਾਣ ਵਾਲੇ ਸਿਆਸੀ
ਫੈਸਲਿਆਂ ਤੋਂ ਬਚਾਇਆ ਜਾ ਸਕਦਾ ਹੈ? ਮੌਜੂਦਾ ਜਥੇਦਾਰੀ ਸੰਕਟ ਨਾ ਪਹਿਲਾ ਹੈ ਅਤੇ ਨਾ ਆਖਰੀ।
03/10/14)
ਅਮਰੀਕ ਸਿੰਘ ਰਾਜਪੁਰਾ
ਵੀਰ
ਬਲਦੀਪ ਸਿੰਘ ਰਾਮੂੰਵਾਲੀਆ ਜੀ ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ||
ਵੀਰ ਜੀ ਤੁਹਾਡੇ ਦੋ ਲੇਖ “ਕੌੜਾ ਸਚ....ਸੇਵਾ” ਮਿਤੀ ੦੧.੧੦.੨੦੧੪ ਅਤੇ
“ ਬਿਰਧ ਆਸ਼ਰਮ” ਮਿਤੀ ੦੨.੧੦ ੨੦੧੪ ਸਿਖ ਮਾਰਗ ਤੇ ਦੇਖਣ ਨੂੰ ਮਿਲੇ ਜੋ ਕੇ ਦਿਲ ਹਲਾ ਦੇਣ
ਵਾਲਾ ਸਿਨੇਹਾ ਦਿੰਦੇ ਹੋਏ ਅੱਜ ਦੀ ਅਸਲੀ ਤਸਵੀਰ ਦਿਖਾਉਂਦੇ ਹਨ | ਅੱਜ ਕੌਮ ਨੂੰ ਐਸੇ ਸਿਨੇਹਾਂ ਦੀ
ਬਹੁਤ ਹੀ ਜਰੂਰਤ ਹੈ - ਲੋਕ ਗੁਰੂ ਸਾਹਿਬ ਦੀ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਨ - ਪ੍ਰਮਾਤਮਾ
ਤੁਹਾਨੂੰ ਬਲ ਬਖਸ਼ੇ ਤੇ ਤੁਸੀਂ ਐਸੇ ਸਿਨੇਹੇ ਸਾਡੇ ਤੱਕ ਪਹੁਚੌਂਦੇ ਰਹੋ |
ਅਮਰੀਕ ਸਿੰਘ ਰਾਜਪੁਰਾ
03/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ
ਹਾਂ ਕੌਣ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਕੀ ਜਾਣਾ? ਮੈਂ ਹਾਂ ਕੌਣ?
ਕਿੱਥੋਂ ਆਇਆ? ਕਿੱਥੇ ਜਾਣਾ?
ਕੀ ਹੈ ਕਰਨਾ? ਕੌਣ ਟਿਕਾਣਾ?
ਸੋਚ ਬਦਲਦੀ, ਭਾਵ ਬਦਲਦੇ,
ਇੱਛਾ ਬਦਲੇ, ਚਾਵ ਬਦਲਦੇ।
ਇਹ ਤਨ ਬਦਲੇ, ਹਰ ਅੰਗ ਬਦਲੇ,
ਜੀਵਨ ਰੋਜ਼ ਨਵਾਂ ਰੰਗ ਬਦਲੇ।
ਕੀ ਹੈ ਜੋ ਨਾਂ ਬਦਲਣਹਾਰਾ?
ਬਦਲਣ ਦੇ ਅਸਰਾਂ ਤੋਂ ਬਾਹਰਾ।
ਉਹ ਤੱਤ ਕੀ ਹੈ? ਕੀ ਗੁਣ ਉਸਦੇ?
ਅਮਰ ਅਜਰ ਨੇ ਲੱਛਣ ਉਸਦੇ।
ਉਸਦੀ ਭਾਲ ਕਰੋ ਹੋ ਮੌਨ।
ਮੈਂ ਕੀ ਜਾਣਾਂ ਮੈਂ ਹਾਂ ਕੌਣ?
ਕੌਣ ਹੈ ਮੇਰਾ? ਕੀ ਹੈ ਮੇਰਾ?
ਆਏ ਚਾਨਣ, ਚੱਲੇ ਨ੍ਹੇਰਾ।
ਧਨ, ਸੰਪਤ, ਵੈਭਵ ਤੇ ਮਾਇਆ,
ਥੋੜ-ਚਿਰਾ ਇਹ ਖੇਲ੍ਹ ਬਣਾਇਆ।
ਘਰ ਪਰਿਵਾਰ ਸਭ ਰਿਸ਼ਤੇਦਾਰੀ,
ਸਭ ਸਮਿਆਂ ਸੰਗ ਬਦਲਣਹਾਰੀ।
ਜੋ ਅੱਜ ਹੈ, ਉਹ ਕੱਲ ਨਹੀਂ ਹੈ,
ਨਾਲ ਸਦਾ ਉਹ ਸ਼ਾਮਿਲ ਨਹੀਂ ਹੈ।
ਮਨ, ਬੁਧ, ਸੰਕਲਪ, ਸੱਭ ਬਦਲਣ,
ਕਦੇ ਇਹ ਬੁਝਦੇ, ਕਦੇ ਇਹ ਚਾਨਣ।
ਜੀਕਣ ਇਹ ਸੰਸਾਰ ਬਦਲਦਾ,
ਰਹਿੰਦਾ ਹਰਿਕ ਵਿਚਾਰ ਬਦਲਦਾ।
ਮਾਣ, ਅਭਿਮਾਨ ਕਲਪਣਾ ਸਾਰੀ,
ਜਿਸ ਪਿੱਛੇ ਬਣਿਆ ਸੰਸਾਰੀ।
ਛੱਡ ਦੇ ਸਭ ਉਸ ਨੂੰ ਰੂਹ ਪਾ ਲੈ,
ਉਸ ਵਿੱਚ ਮਨ-ਚਿੱਤ-ਧਿਆਨ ਟਿਕਾ ਲੈ।
ਨਾ ਕੋਈ, ਨਾ ਕੋਈ ਫੇਰੀ,
ਉਹ ਹੈ ਇੱਕੋ ਮੰਜ਼ਿਲ ਤੇਰੀ।
ਉਸ ਵਿੱਚ ਕਰ ਲੈ ਜਾਗਣ-ਸੌਣ।
ਮੈਂ ਕੀ ਜਾਣਾਂ? ਮੈਂ ਹਾ ਕੌਣ?
02/10/14)
ਸੰਤੋਖ ਸਿੰਘ
ਪਿਆਰੇ ਸ. ਸਰਵਜੀਤ ਸਿੰਘ ਜੀ
ਤੁਹਾਡਾ ਇਹ ਵਿਚਾਰ ਪੜ੍ਹ ਕੇ ਮੈਂ ਵਿਸਥਾਰਤ ਪੱਤਰ ਲਿਖਿਆ ਸੀ ਪਰ ਉਸ ਨੂੰ ਸੋਧਦਿਆਂ
ਹੀ ਉਹ ਕਿਧਰੇ ਅਲੋਪ ਹੋ ਗਿਆ। ਮੁੜ ਲਿਖਣ ਦੀ ਹਿੰਮਤ ਨਹੀ, ਇਸ ਲਈ ਖ਼ਿਮਾ ਕਰਨੀ ਜੀ।
ਸ. ਮੱਖਣ ਸਿੰਘ ਜੀ, ਜੇਕਰ ਤੁਸੀਂ ਇਸ ਜਾਣਕਾਰੀ ਨੂੰ ‘ਸਿੱਖ ਮਾਰਗ’ ਉਪਰ ਥਾਂ ਦੇ ਸਕੋ ਤਾਂ
ਧੰਨਵਾਦ। ਉਹ ਜਾਣਕਾਰੀ ਹਾਜਰ ਹੈ। ਜੇਕਰ ਤੁਸੀਂ ਈ-ਐਡਰੈਸ ਭੇਜ ਸਕੋ ਤਾਂ ਸਿਧੀ ਤੁਹਾਨੂੰ ਵੀ ਭੇਜੀ
ਜਾ ਸਕਦੀ ਹੈ। ਇਹ ਦੋਵੇਂ ਰੂਪਾਂ ਵਿੱਚ ਹੈ ਤਾਂ ਕਿ ਜੇ ਸ. ਮੱਖਣ ਸਿੰਘ ਜੀ ਚਾਹੁਣ ਤਾਂ ਇਸ ਨੂੰ
‘ਸਿੱਖ ਮਾਰਗ’ ਉਪਰ ਵੀ ਪਾ ਸਕਦੇ ਹਨ। ਯਾਦ ਰਹੇ ਕਿ ਮੇਰੇ ਵਾਸਤੇ ‘ਸਿੱਖ ਧਰਮ ਨਹੀਂ ਹੈ’ ਆਖ ਕੇ
ਕਿਸੇ ਬਹਿਸ ਵਿੱਚ ਪੈ ਕੇ ਸਮਾ ਤੇ ਸ਼ਕਤੀ ਜ਼ਾਇਆ ਕਰਨੇ, ‘ਹੋਰ ਹਉਮੈ ਝਖਣਾ ਝਾਖ” ਤੋਂ ਵੱਖਰਾ ਕੋਈ
ਵਿਚਾਰ ਨਹੀਂ ਹੈ।
ਸਤਿਕਾਰ ਸਹਿਤ
ਸੰਤੋਖ ਸਿੰਘ
(ਨੋਟ:- ਗਿ: ਸੰਤੋਖ ਸਿੰਘ
ਵਲੋਂ ਭੇਜੀ ਗਈ ਅਟੈਚਮਿੰਟ ਅਸੀਂ ਸਰਵਜੀਤ ਸਿੰਘ ਨੂੰ ਭੇਜ ਦਿੱਤੀ ਹੈ। ਇਸ ਵਿੱਚ ਦਸਮ ਗ੍ਰੰਥ ਦੇ
ਨਾਮ ਵਾਲੀ ਇੱਕ ਗੰਦੀ ਜਿਹੀ ਕਿਤਾਬ ਦੇ ਹਵਾਲੇ, ਸਿੱਖਾਂ ਨੂੰ ਲਊ ਕੁਸ਼ੂ ਦੀ ਔਲਾਦ ਦੱਸਣ ਵਾਲੇ
ਸਾਧਾਂ ਦੇ ਚੇਲਿਆਂ ਲਈ ਇਹ ਮਹਾਨ ਗ੍ਰੰਥ ਹੈ, ਇਹ ਉਹਨਾ ਨੂੰ ਮੁਬਾਰਕ ਹੋਵੇ, ਅਤੇ ਹੋਰ ਕਈ ਗੱਲਾਂ
‘ਸਿੱਖ ਮਾਰਗ’ ਦੀ ਪਾਲਿਸੀ ਨਾਲ ਮੇਲ ਨਹੀਂ ਖਾਂਦੀਆਂ। ਇਸ ਲਈ ਇਸ ਨੂੰ ਨਹੀਂ ਪਾਇਆ ਜਾ ਸਕਦਾ।
ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਇਹ ਭੇਜੀ ਜਾ ਸਕਦੀ ਹੈ-ਸੰਪਾਦਕ)
02/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭਉ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਹਿੰਦਾ ਭਉ ਵਿੱਚ ਜੀਂਦਾ ਮਰਦਾ।
ਡਰਦਾ ਡਰਦਾ ਸਭ ਕੁੱਝ ਕਰਦਾ।
ਇਹ ਕੰਮ ਫੜਾ ਕਿ ਨਾਂ?
ਕਿਤੇ ਫੇਲ ਨਾ ਮੈਂ ਹੋ ਜਾਂ।
ਸੰਭਲ ਸਕੂਟਰ ਸਦਾ ਚਲਾਂਦਾ,
ਐਵੇਂ ਟੀਂ ਟੀਂ ਕਰਦਾ ਜਾਂਦਾ।
ਸ਼ਹਿਰ `ਚ ਡਾਢਾ ਭੀੜ ਭੜੱਕਾ,
ਮਾਰੇ ਨਾ ਕੋਈ ਪਿੱਛੋਂ ਧੱਕਾ।
ਕੰਮ ਮੇਰਾ ਚੰਗਾ ਚਲ ਜਾਵੇ,
ਸਾਰਾ ਟੱਬਰ ਰੱਜ ਕੇ ਖਾਵੇ।
ਜੇ ਵਿਕਿਆ ਮੇਰਾ ਮਾਲ ਨਾ ਹਾਲੇ,
ਪਹਿਨਣ-ਖਾਣ ਦੇ ਪੈਣੇ ਲਾਲੇ।
ਪਲੇ ਪਲੇ ਮੈਂ ਰਹਿੰਦਾ ਡਰਦਾ।
ਰਹਿੰਦਾ ਭਉ ਵਿੱਚ ਜੀਂਦਾ ਮਰਦਾ।
ਜੇ ਮੈਂ ਉਸ ਸੰਗ ਧਿਆਨ ਲਗਾਵਾਂ,
ਕੰਮ ਕਰਦਾ ਨ ਲੈਂਦਾ ਜਾਵਾਂ।
ਦੇਵਾਂ ਨਾ ਹੋਰ ਉੱਠਣ ਵਿਚਾਰ,
ਚਲਦਾ ਰਹੂ ਚੰਡਾ ਕੰਮ ਕਾਰ।
ਫਿਕਰ ਨਾ ਹੋਊ, ਡਰ ਨਾ ਹੋਊ,
ਡਰ ਭਉ ਆਪੇ ਕਿਧਰੇ ਖੋਊ।
ਵੰਡ ਖਾਵਾਂ ਜੋ ਘਰੋਂ ਲਿਆਵਾਂ
ਸਭਨਾ ਦੇ ਸੰਗ ਸਾਂਝ ਬਣਾਵਾਂ।
ਲਗੂ ਬੜਾ ਸੁਆਦੀ ਖਾਣਾ,
ਸੰਗੀਆਂ ਸੰਗ ਦੁੱਖ ਸੁੱਖ ਵੰਡਾਣਾ।
ਹਸਦੇ-ਹਸਦੇ ਕੰਮ ਨਿਭਾਣੇ,
ਪੂਰੇ ਸਭ ਕਾਰਜ ਹੋ ਜਾਣੇ।
ਮਨ ਸੱਚੇ ਸੰਗ ਜੋੜ ਕੇ ਰੱਖਣਾ
ਡਰ ਭਉ ਫਿਰ ਕਿੱਥੋਂ ਏ ਲੱਗਣਾ।
02/10/14)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ
ਕਹਾਣੀ :- ਬਿਰਧ ਆਸ਼ਰਮ
ਇਹ ਕਹਾਣੀ ਨਹੀ ਸਗੋ ਹਕੀਕਤ ਹੈ ਸ਼ਾਇਦ ਇਸ ਦੇ ਪਾਤਰ ਤੁਹਾਡੇ ਵੀ ਕਿਤੇ ਨਜ਼ਦੀਕ ਮਿਲਣਗੇ ......
ਹੋਇਆ ਇੰਝ ਮੇਰਾ ਇਕ ਦੋਸਤ ਹੈ ਹਰਨਾਮ ਸਿੰਘ। ਗੁਰਬਾਣੀ ਦਾ ਅਤਿ ਪ੍ਰੇਮੀ ਤੇ ਲੋਕਾਈ ਚੋ ਰੱਬ ਦੇਖਣ
ਵਾਲਾ। ਲੋਕਾਂ ਦੇ ਦੁਖਦੇ ਸੁਖਦੇ ਨਾਲ ਖੜਨ ਵਾਲਾ ਉਹ ਸ਼ਹਿਰ ਚ ਰਹਿੰਦਾ ਹੈ ਜਿਥੇ ਉਸਦੀ ਆਪਣੀ
ਮੈਡੀਕਲ ਦੀ ਦੁਕਾਨ ਹੈ। ਰਬ ਨੇ ਬਹੁਤ ਕੁਝ ਦਿਤਾ ਉਸ ਨੂੰ ਧਨ ਪਦਾਰਥ ਸੇਵਾ ਦੀ ਭਾਵਨਾ ਤੇ ਸੰਤੋਖ
ਵੀ ਅਤਿ ਦਰਜੇ ਦਾ। ਮੈ ਗਲ ਨੂੰ ਨਾ ਵਧਾਉਦਾ ਹੋਇਆ ਆਪਣੀ ਗਲ ਵਲ ਆਵਾਂ ਜਿਸ ਨੇ ਮੈਥੋ ਇਹ ਗਲ
ਲਿਖਵਾਈ।
ਇਸ ਵਾਰ ਜਦ ਉਹ ਮੈਨੂੰ ਪਿੰਡ ਮਿਲਣ ਆਇਆ ਕੁਝ ਉਦਾਸ ਸੀ ਮੈ ਉਸ ਤੋ ਉਸਦੀ ਉਦਾਸੀ ਦਾ ਕਾਰਨ ਪੁਛਿਆ
ਤਾਂ ਉਹ ਕਹਿਣ ਲਗਾ ਵੀਰ ਥੌੜੇ ਦਿਨ ਹੋਏ ਇਕ ਮਾਈ ਮੈਨੂੰ ਮਿਲਣ ਲਈ ਆਈ ਦੁਕਾਨ ਤੇ ਉਹ ਵੀ ਖਾਸ ਤੌਰ
ਤੇ ਮੈ ਪੁਛਿਆ ਕਿਵੇ ਆਈ ਮਾਈ? ਕੀ ਕਹਿੰਦੀ ਸੀ ਉਹ?
ਤਾਂ ਹਰਨਾਮ ਕਹਿੰਦਾ ਪਹਿਲਾ ਤਾਂ ਉਸ ਨੇ ਆ ਕੇ ਅਸੀਸ ਦਿਤੀ ਮੈ ਚਾਹ ਪਾਣੀ ਪੁਛਿਆ ਫਿਰ ਮੈਨੂੰ
ਕਹਿੰਦੀ ਪੁਤ ਮੈ ਤੇਰਾ ਨਾਮ ਬਹੁਤ ਸੁਣਿਆ ....ਮੈ ਕਿਹਾ ਮਾਈ ਬਸ ਸਭ ਤੁਹਾਡੇ ਬਜ਼ੁਰਗਾਂ ਦਾ
ਆਸ਼ੀਰਵਾਦ ਹੈ ਉਹ ਕਹਿਣ ਲਗੀ ਪੁਤ ਆਹ ਨਾਲ ਦੀਆਂ ਦੁਕਾਨਾ ਤੇਰੀਆਂ ਨੇ ਤਾਂ ਮੈ ਕਿਹਾ ਹਾਂਜੀ ਮਾਤਾ
ਤਾਂ ਮਾਈ ਕਹਿੰਦੀ ਇਹਨਾਂ ਚ ਕੀ ਹੁੰਦਾ ਸਭ ਖੁਲੀਆਂ ਨੇ ਪਰ ਤੂੰ ਤਾਂ ਇਥੇ ਬੈਠੇ .....ਤਾਂ ਮੈ
ਕਿਹਾ ਮਾਤਾ ਇਕ ਵਿਚ ਗਰੀਬ ਬਚਿਆ ਨੂੰ ਮੁਫਤ ਕੰਪਿਊਟਰ ਸਿਖਾਇਆ ਜਾਂਦਾ, ਇਕ ਦੁਕਾਨ ਚ ਬਚੀਆਂ ਨੂੰ
ਮੁਫਤ ਸਿਲਾਈ ਕਢਾਈ ਤੇ ਖਾਣਾ ਬਨਾਉਣ ਦਾ ਕੋਰਸ ਦਿਤਾ ਜਾਂਦਾ ਹੈ। ਮਾਤਾ ਕਹਿੰਦੀ ਪੁਤ ਤੇ ਜਿਹੜੀ ਇਕ
ਹੋਰ ਖਾਲੀ ਦੁਕਾਨ ਪਈ ਆ ਉਹ ਤਾਂ ਮੈ ਕਿਹਾ ਮਾਤਾ ਉਹ ਅਜੇ ਵਹਿਲੀ ਹੈ ਤਾਂ ਮਾਤਾ ਕਹਿਣ ਲਗੀ ਪੁਤ ਇਹ
ਕੰਮ ਕਰਨ ਲਈ ਪੈਸਾ ਕਿਥੋ ਆਉਦਾ ਤਾਂ ਮੈ ਕਿਹਾ ਮਾਤਾ ਕੁਝ ਦਸਵੰਧ ਮੈ ਕਢਦਾ ਤੇ ਕੁਝ ਮੇਰੇ ਦੋਸਤ
ਅਸੀ ਧਾਰਮਿਕ ਸਾਥਨਾਂ ਦੀਆਂ ਗੋਲਕਾਂ ਚ ਪਾਉਣ ਵਾਲਾ ਪੈਸਾ ਸਗੋ ਇਹੋ ਜਿਹੇ ਸਮਾਜ ਦੇ ਭਲੇ ਦੇ ਕੰਮਾ
ਵਾਸਤੇ ਵਰਤਦੇ ਆ .....ਤਾਂ ਮਾਈ ਕਹਿੰਦੀ ਪੁਤ ਜੇ ਮੈ ਤੇਰੀ ਚੌਥੀ ਬੰਦ ਪਈ ਦੁਕਾਨ ਚਲਾ ਦਿਆ
.....ਮੈ ਕਿਵੇ ਮਾਤਾ ਤਾਂ ਮਾਤਾ ਦਾ ਜੁਆਬ ਸੀ ਪੁਤ ਮੇਰੇ ਤਿੰਨ ਪੁਤ ਨੇ ਚੰਗੀਆਂ ਨੌਕਰੀਆਂ ਤੇ ਨੇ
ਨੂੰਹਾਂ ਪੜੀਆਂ ਲਿਖੀਆਂ ਮਾਡਰਨ ਨੇ ਕੋਠੀਆਂ ਨੇ ਪਰ ਮੇਰੇ ਲਈ ਕਿਤੇ ਟਿਕਾਣਾ ਨਹੀ ਵੇ ਜਿਉਣ ਜੋਗਿਆ
ਮੇਰੇ ਬਚਿਆ ਜਿਥੇ ਤੂੰ ਗਰੀਬਾਂ ਨੂੰ ਮੁਫਤ ਪੜਾਉਣਾ ...ਬਚੀਆਂ ਨੂੰ ਮੁਫਤ ਸਿਲਾਈ ਕਢਾਈ ਕਰਾਉਣਾ ਵੇ
ਮੇਰੇ ਬਚਿਆ ਜਿਹੜੀ ਚੌਥੀ ਦੁਕਾਨ ਤੇਰੀ ਖਾਲੀ ਪਈ ਵੇ ਉਥੇ ਇਕ ਬਿਰਧ ਆਸ਼ਰਮ ਹੀ ਬਣਾ ਦੇ ਸਾਨੂੰ ਘਰੋ
ਕਢਿਆਂ ਨੂੰ ਵੀ ਬੁਢੇਪਾ ਕਟਣਾ ਸੋਖਾ ਹੋ ਜੋ .....ਇਨੀ ਗਲ ਕਰ ਕੇ ਹਰਨਾਮ ਰੋ ਪਿਆ ਮੇਰੀ ਵੀ ਅੱਖਾਂ
ਚ ਹੰਝੂ ਆ ਗਏ ਤੇ ਸੋਚਣ ਲਗਾ ਓ ਮਾਲਕਾ ਮਾਂ ਬਾਪ ਜੋ ਆਪਣੀ ਜ਼ਿੰਦਗੀ ਔਲਾਦ ਦਾ ਸਭ ਕੁਝ ਸਾਂਭਣ ਤੇ
ਲਾ ਦਿੰਦੇ ਨੇ ਔਲਾਦ ਹੀ ਉਹਨਾ ਨੂੰ ਆਖਰੀ ਸਮੇ ਇੰਝ ਘਰੋ ਕਿਉ ਕਢ ਦਿੰਦੀ ਹੈ? ........ਸ਼ਾਇਦ
ਸਿਆਣਿਆ ਤਾਂ ਹੀ ਮਾਪੇ ਕੁਮਾਪੇ ਨੀ ਹੁੰਦੇ ਪੁਤ ਕਪੁਤ ਹੋ ਜਾਂਦੇ ਪਰ ਦੁਨੀਆਂ ਵਾਲਿਓ ਯਾਦ ਰਖਿਓ
ਜੇਹਾ ਬੀਜੈ ਤੇਹਾ ਲੁਣੈ ਜੋ ਅਜ ਤੁਸੀ ਆਪਣੇ ਮਾਂ ਬਾਪ ਨਾਲ ਕਰ ਰਹੇ ਹੋ ਉਹ ਕਲ ਤੁਹਾਡੇ ਨਾਲ ਹੋਣਾ
..........
ਕੁਝ ਸੁਨੇਹਾ ਮਿਲਦਾ ਲਗੇ ਤਾਂ ਸਾਂਝੀ ਜ਼ਰੂਰ ਕਰਨਾ
ਤੁਹਾਡਾ ਆਪਣਾ
ਬਲਦੀਪ ਸਿੰਘ ਰਾਮੂੰਵਾਲੀਆ
096543-42039
02/10/14)
ਸ਼ਿਵਤੇਗ ਸਿੰਘ/ਫੇਸਬੁੱਕ ਰਾਹੀਂ
ਗੁਰੂ ਨਾਨਕ ਸਾਹਿਬ ਜੀ ਨੂੰ ਸਰੀਰ
ਦੇ ਜਨਮ ਤੋਂ ਹੀ ਗੁਰੂ ਮੰਨਿਆ ਗਿਆ ਹੈ ਇਸ ਵਾਸਤੇ ਉਹਨਾਂ ਦੇ ਸਰੀਰ ਦਾ ਜਨਮ ਦਿਨ ਨਹੀ ਬਲਕਿ ਗੁਰੂ
ਸਾਹਿਬ ਜੀ ਦਾ ਪ੍ਰਕਾਸ਼-ਪੁਰਬ ਜਨਮ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ ਪਰ ਬਾਕੀ ਸਾਰੇ ਗੁਰੂ ਸਾਹਿਬਾਂ
ਦੇ ਸਰੀਰਾਂ ਦੇ ਜਨਮ ਦਿਨ ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼-ਪੁਰਬ ਨਹੀ ਮਂਨਿਆ ਜਾ ਸਕਦਾ ਕਿਉਂਕਿ
ਜਨਮ ਭਾਈ ਲਹਿਣਾ ਜੀ ਦੇ ਸਰੀਰ ਦਾ ਹੋਇਆ ਪਰ ਪ੍ਰਕਾਸ਼ ਪੁਰਬ ਭਾਈ ਲਹਿਣਾ ਜੀ ਦਾ ਨਹੀ ਸਗੋ ਗੁਰੂ
ਅੰਗਦ ਸਾਹਿਬ ਜੀ ਦਾ ਹੋਇਆ ਹੈ। ਜੇਕਰ ਉਹਨਾਂ ਦੇ ਸਰੀਰ ਦੇ ਜਨਮ ਦਿਨ ਨੂੰ ਗੁਰੂ ਸਾਹਿਬ ਜੀ ਦਾ
ਪ੍ਰਕਾਸ਼-ਪੁਰਬ ਮੰਨੋਗੇ ਤਾਂ ਫਿਰ ਉਹਨਾ ਦੇ ਜੀਵਨ ਨੂੰ ਜਦੋਂ ਅਜੇ ਗੁਰੂ ਸ਼ਰਨ ਵਿੱਚ ਵੀ ਨਹੀ ਸੀ ਆਏ
ਉਸ ਜੀਵਨ ਦੀਆਂ ਘਟਨਾਵਾਂ ਨੂੰ ਗੁਰੂ ਘਟਨਾਵਾਂ ਦਾ ਨਾਮ ਦੇਣਾ ਪਵੇਗਾ ਜੋ ਕਿ ਬਿਲਕੁਲ ਗੁਰੂ ਜੀ ਦੇ
ਸਿਧਾਤਾਂ ਦੇ ਉਲਟ ਹੋ ਜਾਵੇਗਾ। ਜੋ ਪੂਰਨ ਰੂਪ ਵਿੱਚ ਬਿਪਰਵਾਦ ਦੀ ਝੋਲੀ ਵਿੱਚ ਪਾ ਦੇਵੇਗਾ। ਇਸੇ
ਹੀ ਤਰਾਂ ਗੁਰੂ ਅਮਰਦਾਸ ਸਾਹਿਬ ਜੀ ਅਤੇ ਬਾਕੀ ਗੁਰੂ ਸਾਹਿਬਾਨਾਂ ਦੇ ਸਰੀਰਾਂ ਦੇ ਜਨਮ ਦਿਨਾਂ ਨੂੰ
ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਪੁਰਬ ਨਹੀ ਮੰਨਿਆ ਜਾ ਸਕਦਾ ਇਸ ਵਾਸਤੇ ਗੁਰੂ ਨਾਨਕ ਸਾਹਿਬ ਜੀ ਤੋਂ
ਇਲਾਵਾ ਬਾਕੀ ਸਾਰੇ ਗੁਰੂ ਸਾਹਿਬਾਂ ਦਾ ਅਸਲ ਵਿੱਚ ਪ੍ਰਕਾਸ਼ ਪੁਰਬ ਉਸ ਦਿਨ ਮਨਾਉਣਾ ਚਾਹੀਦਾ ਹੈ ਜਿਸ
ਦਿਨ ਉਹਨਾਂ ਦੇ ਅੰਦਰ ਗੁਰੂ ਜੋਤ ਦਾ ਪ੍ਰਕਾਸ਼ ਕੀਤਾ ਗਿਆ ਭਾਵ ਜਿਸ ਦਿਨ ਗੁਰਤਾਗੁਦੀ ਬਖਸ਼ੀ ਗਈ।
ਕਿਉਂਕਿ ਸਭ ਤੋਂ ਵੱਡੀ ਗੱਲ ਸ਼ੁਰੂ ਤੋਂ ਹੀ ਗੁਰੂ ਸਰੀਰ ਨੂੰ ਨਹੀ ਸਗੋਂ ਗੁਰੂ ਸਦਾ ਹੀ ਰੱਬੀ-ਜੋਤ
ਨੂੰ ਮੰਨਿਆ ਗਿਆ ਹੈ ਜਿਸ ਜੋਤ ਰਾਹੀਂ ਉਚਾਰਣ ਕੀਤੀ ਗਈ ਬਾਣੀ ਨੂੰ ਸ਼ਬਦ ਗੁਰੂ ਕਿਹਾ ਗਿਆ ਹੈ।ਗੁਰਤਾ
ਮਿਲਣ ਤੋਂ ਪਹਿਲਾਂ ਕਿਸੇ ਵੀ ਗੁਰੂ ਸਾਹਿਬਾਂ ਦੇ ਸਰੀਰਾਂ ਦੇ ਬੋਲਾਂ ਨੂੰ ਗੁਰਬਾਣੀ ਨਹੀ ਮੰਨਿਆ
ਗਿਆ। ਇਸ ਵਾਸਤੇ ਬੇਨਤੀ ਹੈ ਕਿ ਸਰੀਰਾਂ ਦੇ ਜਨਮ ਦਿਨ ਮਨਾਉਣ ਨੂੰ ਗੁਰੂ ਸਾਹਿਬਾਂ ਦਾ ਪ੍ਰਕਾਸ਼
ਪੁਰਬ ਦਾ ਨਾਮ ਨਾ ਦੇਈਏ ਸਗੋ ਗੁਰੂ ਸਾਹਿਬਾਂ ਦਾ ਅਸਲ ਵਿੱਚ ਪ੍ਰਕਾਸ਼ ਪੁਰਬ ਜੋ ਗੁਰਤਾਗੱਦੀ ਵਾਲੇ
ਦਿਨ ਦਾ ਹੈ ਉਸ ਨੂੰ ਪ੍ਰਕਾਸ਼-ਪੁਰਬ ਦੇ ਰੂਪ ਵਿੱਚ ਮਨਾਈਏ।
ਦਾਸ
ਸ਼ਿਵਤੇਗ ਸਿੰਘ
01/10/14)
ਸਰਵਜੀਤ ਸਿੰਘ
ਸਤਿਕਾਰ ਯੋਗ ਗਿਆਨੀ ਸੰਤੋਖ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਗਿਆਨੀ ਜੀ, ਆਪ ਜੀ ਵੱਲੋਂ ਪੁੱਛੇ ਗਏ ਸਵਾਲ “ਸਿੱਖ ਧਰਮ ਹੈ ਜਾਂ ਸਿੱਖ ਪੰਥ” ਬਾਰੇ ਬੜੀ
ਦਿਲਚਸਪ ਜਾਣਕਾਰੀ ਸਾਹਮਣੇ ਆ ਰਹੀ ਹੈ। ਡਾ ਇਕਬਾਲ ਸਿੰਘ ਜੀ ਨੇ ਕਾਫੀ ਜਾਣਕਾਰੀ ਸਾਂਝੀ ਕੀਤੀ ਹੈ।
ਜੋ ਮੇਰੇ ਲਈ ਨਵੀ ਹੈ। ਸ਼ਾਇਦ ਹੋਰ ਵੀ ਕਿਸੇ ਪਾਠਕ ਲਈ ਅਜੇਹਾ ਹੀ ਹੋਵੇ। ਆਪ ਦੇ ਪੱਤਰ `ਚ ਇਹ
ਸਪੱਸ਼ਟ ਹੈ ਕਿ ਤੁਸੀਂ ਹੋਰ ਵਿਦਵਾਨਾਂ ਨਾਲ ਸੰਪਰਕ ਕਰਕੇ ਸਬੰਧਿਤ ਵਿਸ਼ੇ ਬਾਰੇ ਕਾਫੀ ਜਾਣਕਾਰੀ
ਇਕੱਤਰ ਕੀਤੀ ਹੈ।
ਗਿਆਨੀ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਸਾਰੀ ਜਾਣਕਾਰੀ ਸਿੱਖ ਮਾਰਗ ਦੇ ਤੇ ਛਪਣ ਲਈ ਭੇਜੋ
ਤਾਂ ਜੋ ਸਾਰੇ ਪਾਠਕ ਵੱਖ-ਵੱਖ ਵਿਦਵਾਨਾਂ ਦੀ ਖੋਜ ਤੋਂ ਜਾਣੂ ਹੋ ਸਕਣ।
ਸਤਿਕਾਰ ਸਹਿਤ
ਸਰਵਜੀਤ ਸਿੰਘ
01/10/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੰਤਰ-ਧੁਨੀਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ ਉੱਠਣ ਦਿਲ ਡੂੰਘਾਈ `ਚੋਂ।
ਤਨ ਵਿੱਚ ਝਰਨਾਹਟ ਆਈ ਚੋਂ।
ਕਾਦਰ ਦੀ ਕੁਦਰਤ ਛਾਈ ਤੋਂ,
ਜੋ ਮਹਿਕਣ ਗੀਤ-ਰੁਤ ਆਈ ਤੋਂ।
ਤਕ ਪੀੜ ਕਿਸੇ ਨੂੰ ਲਾਈ `ਚੋਂ,
ਜੋ ਜਾਗਣ ਰੂਹ ਕੁਰਲਾਈ `ਚੋਂ।
ਜੋ ਤਾਂਘ ਸੱਜਣ ਦੀ ਛੇੜਦੀਆਂ,
ਜੋ ਆਸ ਮਿਲਣ ਦੀ ਛੇੜਦੀਆਂ।
ਜੋ ਮਹਿਕ ਉੱਠਣ ਮਿਲ-ਵੇਲੇ ਤੇ,
ਜੋ ਗੀਤ ਬਣਨ ਹਰ ਮੇਲੇ ਤੇ।
ਜੋ ਸੁਣਦਾ ਬੈਠ ਇਕੱਲਪਣ ਵਿਚ,
ਜੋ ਮਾਣਾ ਕੁਦਰਤ ਟਹਿਕਣ ਵਿਚ।
ਜੋ ਦੇਖਾਂ ਉਸ ਦੇ ਹਰ ਰੰਗ ਵਿਚ,
ਜੋ ਸੁਣਦਾ ਬਹਿ ਉਸਦੇ ਸੰਗ ਵਿਚ।
ਜੋ ਦਿਲ ਤੋਂ ਹੱਥ ਤੇ ਆ ਬਹੀਆਂ,
ਜੋ ਹੱਥ ਤੋਂ ਕਲਮਾਂ ਨੇ ਕਹੀਆਂ।
ਜੋ ਸੱਚੀਆਂ, ਸੁੱਚੀਆਂ, ਸੁਹਲ ਜਹੀਆਂ,
ਜੋ ਮੇਰੇ ਲਈ ਅਣਮੋਲ ਜਹੀਆਂ।
ਜੋ ਮੈਂ ਹੀ ਪਰ ਸੁਣ ਪਾਂਦਾ ਹਾਂ।
ਜੋ ਲਿਖ ਜੱਗ ਤਾਈਂ ਪਹੁੰਚਾਂਦਾ ਹਾਂ।
01/10/14)
ਡਾ: ਗੁਰਮੀਤ ਸਿੰਘ ਬਰਸਾਲ
ਗੁਰਬਾਣੀ-ਉਪਦੇਸ਼
ਗੁਰੂ-ਗ੍ਰੰਥ ਸਾਹਿਬ ਦੀ ਬਾਣੀ,
ਪੜ੍ਹ-ਸੁਣ ਰੋਜ ਵਿਚਾਰੋ ।
ਜੋ ਜੋ ਸਮਝ ‘ਚ ਆਉਂਦਾ ਜਾਵੇ,
ਜੀਵਨ ਦੇ ਵਿੱਚ ਧਾਰੋ ।।
ਦੋ ਗੱਲਾਂ ਵੀ ਧਾਰਨ ਦੇ ਨਾਲ,
ਜੀਵਨ ਬਦਲ ਹੈ ਜਾਦਾ ।
ਐਵੇਂ ਨਾ ਬਸ ਗੱਡੀਆਂ ਲੱਦਕੇ,
ਭਾਰ ਨਾਲ ਹੰਕਾਰੋ ।।
ਤੋਤਾ ਰਟਨਾਂ ਦੇ ਨਾਲ ਕੇਵਲ,
ਯਾਦ ਪਹਾੜੇ ਹੋਵਣ ।
ਜੀਵਨ ਰੂਪ ਸਵਾਲਾਂ ਖਾਤਿਰ,
ਬੁੱਧ ਵਿਵੇਕ ਚਿਤਾਰੋ ।।
ਰੱਟੇ ਲਾਵਣ ਨਾਲ ਤੇ ਬੰਦਾ,
ਮੰਤਰ ਹੀ ਮੰਨ ਬਹਿੰਦਾ ।
ਗੁਰਬਾਣੀ ਉਪਦੇਸ਼ਾਂ ਨੂੰ ਨਾ,
ਗਿਣ-ਮਿਣ ਕਦੇ ਉਚਾਰੋ ।।
ਗੁਰ ਬਾਬੇ ਦੇ ਪਾਠ ਸਦਾ ਹੀ,
ਸਮਝ ਸਮਝ ਕੇ ਪੜ੍ਹੀਏ ।
ਹਾਸਲ ਹੋਈ ਸਿੱਖਿਆ ਨਾ,
ਮੁੜ ਮਨ ਤੋਂ ਕਦੇ ਉਤਾਰੋ ।।
ਗੁਰਬਾਣੀ ਨੂੰ ਜੀਵਨ ਦੇ ਵਿੱਚ,
ਸਦਾ ਹੀ ਚੱਲਦੀ ਰੱਖਿਓ ।
ਐਵੇਂ ਨਾ ਬਸ ਕਰਮ-ਕਾਂਢ ਕਰ ,
ਪਾਕੇ ਭੋਗ ਵਿਸਾਰੋ ।।
ਗੁਰਬਾਣੀ ਤਾਂ ਹਰ ਬੰਦੇ ਦੇ,
ਜੀਵਨ ਨੂੰ ਰੁਸ਼ਨਾਉਂਦੀ ।
ਪੜ੍ਹ-ਸੁਣ,ਧਾਰਨ ਕਰ,ਬਣ ਬਾਣੀ,
ਬਾਣੀ ਹੀ ਪਰਚਾਰੋ ।।
(ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ)
01/10/14)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ
ਕੌੜਾ ਸੱਚ ........ਸੇਵਾ
ਸਜੱਣ ਸਿਉ ਪਿੰਡ ਦਾ ਬਹੁਤ ਧਨਾਡ ਬੰਦਾ ਸੀ। ਪੜ੍ਹਿਆ ਲਿਖਿਆ ਵੀ ਚੰਗਾ ਸੀ ਲੋਕਾ ਨੂੰ ਧਰਮ ਦੇ
ਉਪਦੇਸ਼ ਬੜੇ ਦਿੰਦਾ ਸੀ ਕਿ ਭਾਈ ਲੋਕਾ ਚ ਰਬ ਵਸਦਾ ਲੋਕਾਈ ਦੀ ਸੇਵਾ ਕਰਿਆ ਕਰੋ । ਜਿਸ ਕਾਰਨ ਲੋਕ
ਉਸਦਾ ਬਹੁਤ ਸਤਿਕਾਰ ਕਰਦੇ ਸਨ। ਜ਼ਮੀਨ ਖੁਲੀ ਡੁਲੀ ਹੋਣ ਕਾਰਨ ਇਕ ਸੀਰੀ ਗੈਬਾ ਵੀ ਰਖਿਆ ਹੋਇਆ ਸੀ
ਜੋ ਬਚਪਨ ਤੋ ਇਸ ਦੇ ਘਰ ਸੀਰ ਤੇ ਰਲਿਆ ਤੇ ਪਤਾ ਹੀ ਨਹੀ ਲਗਾ ਕਦ ਜਵਾਨੀ ਟਪ ਚਿਟੇ ਆ ਗਏ। ਮਿਹਨਤੀ
ਬਹੁਤ ਸੀ ਉਸਦੀ ਮਿਹਨਤ ਕਰਕੇ ਸਜਣ ਸਿਉ ਦੀ ਫਸਲ ਸਭ ਤੋ ਵੱਧ ਨਿਕਲਦੀ ਸੀ।
ਗੈਬਾ ਦੇ ਘਰ ਚ ਇਕ ਧੀ ਤੇ ਇਕ ਪੁਤ ਸੀ। ਘਰ ਦੀ ਕਮਾਈ ਸਾਰੀ ਮਾਂ ਦੇ ਇਲਾਜ ਤੇ ਲਗ ਗਈ ਸੀ ਪਰ ਉਹ
ਵਿਚਾਰੀ ਫਿਰ ਵੀ ਰੱਬ ਨੂੰ ਪਿਆਰੀ ਹੋ ਗਈ। ਕੋਠੇ ਜਿਡੀ ਮੁਟਿਆਰ ਧੀ ਦੇ ਲਈ ਰਿਸ਼ਤਾ ਆਇਆ ਗੈਬੇ ਨੇ
ਝਟ ਹਾਂ ਕਰ ਦਿਤੀ ਕਿਉਕਿ ਰਿਸ਼ਤਾ ਚੰਗਾ ਸੀ ਪਰ ਉਹ ਅੰਦਰੋ ਸੋਚ ਰਿਹਾ ਸੀ ਮਨਾ ਵਿਆਹ ਕਿਥੋ ਕਰੇਗਾ
ਖਰਚੇ ਪਾਣੀ ਦਾ ਪ੍ਰਬੰਧ ਸਾਰਾ ਕਿਵੇ ਹੋਵੇਗਾ ....ਪਰ ਫਿਰ ਪਤਾ ਨਹੀ ਕਿਵੇ ਉਸਦੇ ਉਤਰੇ ਚਿਹਰੇ ਤੇ
ਮੁਸਕਰਾਹਟ ਆਈ ਕਿ ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਸਜਣ ਸਿਉ ਕਹਿੰਦਾ ਹੁੰਦਾ ਉਹ ਮੇਰੀ ਮਦਦ
ਕਰੇਗਾ ਲਾਜ਼ਮੀ।
ਅਜ ਜਦ ਗੈਬਾ ਸਜਣ ਸਿਉ ਦੇ ਘਰ ਆਇਆ ਦੁਪਿਹਰੇ ਰੋਟੀ ਖਾਣ ਤਾਂ ਉਹ ਦੇਖਦਾ ਹੈ ਕਿ ਸਜਣ ਸਿਉ ਕੋਲ ਵਡੇ
ਗੁਰਦੁਆਰੇ ਵਾਲੀ ਕਮੇਟੀ ਦੇ ਬੰਦੇ ਬੈਠੇ ਹਨ .....ਗੈਬਾ ਸਭ ਨੂੰ ਫਤਿਹ ਬੁਲਾਉਦਾ .....ਸਰਦਾਰ ਸਜਣ
ਸਿਉ ਨੇ ਅਲਮਾਰੀ ਚੋ ਪੰਜ ਲਖ ਕਢ ਕੇ ਕਮੇਟੀ ਵਾਲਿਆ ਨੂੰ ਗੁਰੂ ਘਰ ਸੰਗਮਰਮਰ ਲਾਉਣ ਲਈ ਸੇਵਾ
ਦਿਤੀ......ਕਮੇਟੀ ਵਾਲੇ ਬਹੁਤ ਖੁਸ਼ ਸਨ ਤੇ ਕਹਿ ਰਹੇ ਸਨ ਸਜਣ ਸਿੰਘ ਜੀ ਤੁਹਾਡੇ ਨਾਮ ਦੀ ਸਿਲ
ਲਾਉਣੀ ਹੈ ਗੁਰਦੁਆਰੇ ਰਹਿੰਦੀ ਦੁਨੀਆ ਤਕ ਨਾਮ ਰਹੋ .....ਉਹ ਪੈਸੇ ਲੈ ਕੇ ਚਲਦੇ ਬਣੇ ਤਾਂ ਗੈਬੇ
ਨੇ ਸਰਦਾਰ ਨੂੰ ਕਿਹਾ ਸਰਦਾਰਾ ਮੇਰੀ ਧੀ ਦਾ ਵਿਆਹ ਹੈ ਮੇਰੇ ਕੋਲ ਧੀ ਨੂੰ ਦੇਣ ਲਈ ਕੁਝ ਨਹੀ ਜੇ
ਮੇਰੀ ਥੌੜੀ ਮਦਦ ਕਰ ਦੇਵੇ ਮੈ ਤੇਰੀ ਪਾਈ ਪਾਈ ਚੁਕਾਦਾਗਾਂ ........
ਸਜਣ ਸਿੰਘ ਕਹਿਣ ਲਗਾ ਗੈਬੇ ਜੇ ਨਿਆਣਿਆ ਦਾ ਭਾਰ ਚੁਕ ਨਹੀ ਸਕਦਾ ਸੀ ਤਾਂ ਜੰਮੇ ਕਿਉ ਮੇਰੇ ਕੋਲ
ਪੈਸੇ ਹੈ ਨਹੀ ਮੈ ਤਾਂ ਗੁਰੂ ਘਰ ਸੇਵਾ ਚ ਦੇ ਦਿਤੇ ਆ ......ਜਦ ਤੇਰੇ ਕੋਲ ਪੈਸੇ ਹੋਇ ਕੁੜੀ ਦਾ
ਵਿਆਹ ਉਦੋ ਕਰ ਲਈ ਨਹੀ ਤਾਂ ਹੋ ਸਕਦਾ ................! ਗੈਬਾ ਕਸੀਸ ਵਟ ਕੇ ਰਹਿ ਗਿਆ ਤੇ ਸੋਚਣ
ਲਗਾ ਬੰਦਿਆ ਚ ਵਸਣ ਵਾਲਾ ਪਥਰ ਦੀਆਂ ਇਮਰਾਤਾਂ ਚ ਕਦੋ ਤੋ ਵਸਣ ਲਗ ਪਿਆ .....ਕੀ ਅਮੀਰ ਤੇ ਗਰੀਬ
ਦੇ ਰਬ ਚ ਫਰਕ ਹੈ? ਲੋਕਾ ਨੂੰ ੳੁਪਦੇਸ਼ ਦੇਣ ਵਾਲਾ ਸਜਣ ਸਿਉ ਅਜ ਮੇਰੀ ਧੀ ਚੋ ਰਬ ਕਿਉ ਨਹੀ ਦੇਖ
ਸਕਿਆ ............ਉਸੇ ਵਕਤ ਸਪੀਕਰ ਚੋ ਆਵਾਜ਼ ਆ ਰਹੀ ਸੀ .....ਮਾਥੇ ਤਿਲਕ ਹਥਿ ਮਾਲਾ ਬਾਨਾ
ਲੋਗਨ ਰਾਮ ਖਿਲਾਉਣਾ ਜਾਣਾ .....ਗਰੀਬ ਦੀ ਧੀ ਦਾ ਘਰ ਵਸਣ ਤੋ ਪਹਿਲਾ ਖਤਮ ਹੋ ਰਿਹਾ ਸੀ ਤੇ ਦੂਸਰੇ
ਪਾਸੇ ਸੰਗਮਰਮਰ ਦੇ ਭਏ ਟਰਕ ਗੁਰਦੁਆਰੇ ਵਲ ਜਾ ਰਹੇ ਸਨ ......ਸਮਾਪਤ
ਚੰਗੀ ਲਗੇ ਜੇ ਮਹਿਸੂਸ ਹੋਵੇ ਕੋਈ ਸੁਨੇਹਾ ਦੇ ਰਹੀ ਹੈ ਤਾਂ ਕ੍ਰਿਪਾ ਕਰਕੇ ਸ਼ੇਅਰ ਜ਼ਰੂਰ ਕਰਨਾ ਤਾਂ
ਕਿ ਉਹਨਾ ਲੋਕਾ ਨੂੰ ਪਤਾ ਲਗੇ ਰਬ ਆਪਣੀ ਲੋਕਾਈ ਚ ਹੈ ਨਾ ਕਿ ਬਿਲਡਿੰਗਾਂ ਚ
ਬਲਦੀਪ ਸਿੰਘ ਰਾਮੂੰਵਾਲੀਆ
96543-42039
01/10/14)
ਅਮਨਦੀਪ ਸਿੰਘ/ਫੇਸਬੁੱਕ ਰਾਹੀਂ
ਕੁੱਝ ਦਿਨਾਂ ਤੋ ਬਹੁਤ ਸਾਰੇ
ਲੋਕਾਂ ਦੇ ਮੈਸ਼ਿਜ ਤੇ ਫੋਨ ਕਾਲਾਂ ਆ ਰਹੀ ਹਨ॥ਕਿ ਤੁਸੀਂ ਦਸ਼ਮ ਦੀ ਬਾਣੀ ਬਾਰੇ ਬਹੁਤ ਰੋਲਾ ਪਾਇਆ
ਹੈ,ਕਿ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ॥ਕੁੱਝ ਵੀਰਾਂ ਨੇ ਮੈਨੂੰ ਸਵਾਲ ਕੀਤਾ ਹੈ,ਕਿ
ਤੁਸੀਂ ਇਸ ਬਾਣੀ ਬਾਰੇ ਨਾ ਬੋਲੋ,ਕਿਉਕਿ 95% ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਬਾਣੀ ਕਿਸ ਗੁਰੂ
ਦੀ ਤੇ ਕਿੱਥੇ ਲਿੱਖੀ ਹੈ, ਤੁਸੀਂ ਚੁੱਪ ਰਹੋ,,,,,
ਮੇਰਾ ਜਵਾਬ ਉਹਨਾਂ ਕੋਲਾਂ ਨੂੰ ਇਹ ਹੈ ਕਿ ਅਗਰ ਅਸੀਂ ਅੱਜ ਚੁੱਪ ਰਹਿਆਂ ਗਏ ਤਾਂ ਆਉਣ ਵਾਲੇ 25
--30 ਸਾਲਾਂ ਨੂੰ ਸਾਡਿਆ ਬੱਚਿਆ ਨੇ ਇਸ ਗੰਦ ਦੀ ਭਰੀ ਕਿਤਾਬ ਨੂੰ ਗੁਰੂ ਸਾਹਿਬ ਜੀ ਦੀ ਲਿੱਖਤ ਸਮਝ
ਕੇ ,ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ ਕਰਕੇ ਮੱਥੇ ਟੇਕਣੇ ਸੁਰੂ ਕਰ ਦੇਣੇ ਹਨ॥
ਜਦੋਂ ਕਿਸੇ ਨੂੰ ਉਹਨਾਂ ਨੂੰ ਰੋਕਿਆਂ ਤਾਂ ਉਹਨਾਂ ਨੇ ਜਵਾਬ ਦੇ ਹੈ ,ਕਿ ਅਗਰ ਇਹ ਬਾਣੀ ਗੁਰੂ
ਸਾਹਿਬ ਜੀ ਦੀ ਨਾ ਹੁੰਦੀ ਤਾਂ ਸਾਡੇ ਪਿਓ ,ਦਾਦਿਆ ਨੇ ਸਾਨੂੰ ਦੱਸ ਦੇਣਾ ਸੀ ਕਿ ਇਹ ਗੁਰੂ ਸਾਹਿਬ
ਜੀ ਦੀ ਬਾਣੀ ਨਹੀਂ ਹੈ,,ਇਹ ਬਿਪਰ ਵਾਦ ਦੀ ਸੋਚ ਸੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਕੇ
ਮੂਰਤੀ ਪੁੱਜਕ ਬਣਾਉਣ ਦੀ,,,,,,,,,,,,,,
ਕਹਿੰਦੇ ਨੇ ਕੀ ਜਦੋਂ ਇੱਕ ਝੂੱਠ ਨੂੰ ਲੋਕਾਂ ਦੇ ਸਾਮਣੇ 100 ਵਾਰ ਬੋਲਿਆਂ ਜਾਵੇ ਤਾਂ ਲੋਕਾਂ ਨੂੰ
ਉਹ ਸੱਚ ਲੱਗਣ ਲੱਗ ਪੈਦਾਂ ਹੈ॥ ਇਸ ਲਈ ਅਗਰ ਅਸੀਂ ਅੱਜ ਨਾ ਬੋਲੋ ਤਾ ਆਉਣ ਵਾਲੇ ਸਮੇਂ ਵਿੱਚ ਲੋਕਾਂ
ਨੂੰ ਇਸ ਨੂੰ ਸੱਚ ਮੰਨ ਲੈਣਾਂ ਹੈ ,ਕਿ ਇਹ ਬਾਕਿਆਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ
ਹੈ,,,,,
ਅੱਜ ਸਾਡਿਆਂ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾ ਗੁਰੂ
ਮੰਨਦੇ ਹਾਂ ,ਤਾਂ ਸਾਨੂੰ ਰਲ ਕੇ ਸੱਚ ਦਾ ਹੋਕਾਂ ਦੇਣਾ ਚਾਹੀਦਾ ਹੈ,ਕਿ ਸਾਡਾ ਗੁਰੂ ਇੱਕ ਹੈ ਤੇ ਉਹ
ਹਨ ਗੁਰੂ ਗ੍ਰੰਥ ਸਾਹਿਬ ਜੀ ,ਅਸੀ ਕਿਸੇ ਵੀ ਗੰਦ ਦੀ ਭਰੀ ਕਿਤਾਬ ਨੁੰ ਆਪਣੇ ਗੁਰੂ ਸਾਹਿਬ ਜੀ ਦੀ
ਲਿੱਖਤ ਨਹੀ ਮੰਨਦੇ,,ਤੇ ਇਹ ਜਿੰਨਾਂ ਦਾ ਹੈ ਉਹਨਾਂ ਨੂੰ ਹੀ ਮੁਬਾਰਕ ਹੋਵੇ,
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}