.


30/11/14)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਗੁਰਦੀਪ ਸਿੰਘ ਬਾਗੀ ਜੀ ਗੁਰ ਫਤਿਹ। ਆਉ ਤੁਹਾਡੇ ਸਵਾਲ ਵੱਲ ਰਲਕੇ ਝਾਤ ਮਾਰਨ ਦੀ ਕੋਸ਼ਿਸ਼ ਕਰੀਏ।
ਇਕ ਸਵਾਲ ਬਹੁਤ ਪਰੇਸ਼ਾਨ ਕਰ ਰਿਹਾ ਹੈ, “ਜਿਨ੍ਹਾਂ ਭੱਟਾਂ ਦੇ ਸਵੈਯੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਕੀ ਉਹ ਭੱਟ ਸਿੱਖ ਸਨ ਜਾਂ ਨਹੀਂ?” ਸਰਦਾਰ ਗੁਰਦੀਪ ਸਿੰਘ ਪਹਿਲੀ ਗੱਲ ਇਹ ਸਮਝਣੀ ਬਹੁਤ ਜਰੂਰੀ ਹੈ ਕਿ ਸਿਖ ਸਬਦ “ਸਾਂਝਾ” ਭਾਵ
(common) ਸਬਦ ਹੈ ਇਸ ਸਬਦ ਨੂੰ ਕਿਸੇ ਇੱਕ ਖਾਸ ਕਿਸਮ ਦੇ ਫਿਰਕੇ ਨਾਲ ਜੋੜਕੇ ਨਹੀਂ ਦੇਖਿਆ ਜਾ ਸਕਦਾ ਬਹੁਤਾਂਤ ਵਿੱਚ ਗੁਰਬਾਣੀ ਰਚਣ ਹਾਰਿਆ ਨੇ ਇਸ ਸਬਦ ਨੂੰ ਸਿਖਿਆ ਦੇ ਤੌਰ ਉੱਪਰ ਵੀ ਵਰਤਿਆ ਹੈ ਅਤੇ ਦੂਸਰੇ ਸੰਦਰਭ ਵਿੱਚ ਇਹ ਸਬਦ ਸਿਖ ਜਾਨੀਕਿ (followers) ਵਾਸਤੇ ਵਰਤਿਆ ਹੈ।
ਗੁਰਬਾਣੀ ਅਨੁਸਾਰ ਸਿਖ ਅਗਿਆਨ ਪਿੱਛੇ ਲੱਗਣ ਵਾਲੇ, ਅਗਿਆਨਤਾ ਦੇ ਸਿਖ ਭਾਵ
(followers) ਵੀ ਹੋ ਸਕਦੇ ਹਨ ਅਤੇ ਗਿਆਨ ਦੇ ਸਿਖ ਭਾਵ (followers) ਵੀ ਹੋ ਸਕਦੇ ਹਨ। ਬਾਕੀ ਸਬਦ ਨੂੰ ਵਰਤਣ ਵਾਲੇ ਉੱਪਰ ਮੁਨੱਸਰ ਕਰਦਾ ਹੈ ਕਿ ਉਹ ਸਬਦ ਕਿਸ ਲਈ ਕਿਸ ਸੰਦਰਭ ਵਿੱਚ ਵਰਤਦਾ ਹੈ।
ਗੁਰਬਾਣੀ ਦਾ ਫੁਰਮਾਣ ਹੈ: - ਗੁਰੂ ਜਿਨਾ ਦਾ ਅੰਧਲਾ ਸਿਖ ਭੀ ਅੰਧੇ ਕਰਮ ਕਰੇਨਿ।। ਗੁ: ਗ੍ਰੰ: ਪੰਨਾ ਨੰ: ੯੫੧।।
ਸਬਦ ਉੱਪਰ ਦਿੱਤੀ ਪੰਗਤੀ ਵਿੱਚ ਵੀ ਸਿਖ ਹੀ ਵਰਤਿਆ ਗਿਆ ਹੈ।
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਗੁ: ਗ੍ਰ: ਪੰਨਾ ੯੨੦।।
ਸਿਖ ਸਬਦ ਹੀ ਇਸ ਉੱਪਰ ਪੇਸ਼ ਕੀਤੀ ਪੰਗਤੀ ਵਿੱਚ ਵੀ ਵਰਤਿਆ ਗਿਆ ਹੈ।
ਦੂਸਰੀ ਗੱਲ ਆਪ ਜੀ ਦਾ ਸਵਾਲ ਇਹ ਹੈ ਕਿ ਜਿਨ੍ਹਾਂ ਭੱਟਾਂ ਦੇ ਸਵੈਯੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਕੀ ਉਹ ਭੱਟ ਸਿਖ ਸਨ ਜਾਂ ਨਹੀਂ?
ਦਾਸ ਦੀ ਸਮਝ ਮੁਤਾਬਕ ਭੱਟ ਸਾਹਿਬਾਨ ਗੁਰ ਨਾਨਕ ਘਰ ਨਾਲ ਜੁੜਨ ਉਪਰੰਤ ਉਹ “ਸਬਦ ਗੁਰੂ” ਭਾਵ ਗਿਆਨ ਗੁਰੂ ਦੇ ਸਿਖ ਭਾਵ
(follower) ਸਨ। ਸੋ ਗੁਰਦੀਪ ਸਿੰਘ ਜੀ ਤੁਸੀ ਸੂਝਵਾਨ ਇਨਸਾਨ ਹੋ ਫੈਸਲਾ ਆਪ ਕਰ ਲੈਣਾ। ਜੇਕਰ ਆਪ ਨੂੰ ਠੀਕ ਨਾ ਲੱਗੇ ਤਾਂ ਸਿਰਫ ਇਤਨਾ ਹੀ ਲਿਖ ਦੇਣਾ ਕੇ ਆਪ ਸਹਿਮਤ ਨਹੀਂ ਹੋ।
ਇਸ ਤੋਂ ਜਿਆਦਾ ਦਾਸ ਹੋਰ ਵਿਸਥਾਰ ਵਿੱਚ ਨਹੀਂ ਜਾ ਸਕਦਾ। ਕਿਉਕਿ ਦਾਸ ਨੂੰ ਜਿਨ੍ਹਾਂ ਕੁ ਸਮਾਂ ਜਿੰਦਗੀ ਦੇ ਰੁਝੇਂਵੇ ਵਿੱਚੋ ਮਿਲਦਾ ਹੈ ਉਹ ਆਸਾ ਜੀ ਦੀ ਵਾਰ ਦਾ ਟੀਕਾ ਕਰਨ ਦੇ ਵਿੱਚ ਰੁਝੇਂਵੇ ਵਿੱਚ ਖਰਚਦਾ ਹੈ।
ਸਤਿਕਾਰ ਸਾਹਿਤ
ਬਲਦੇਵ ਸਿੰਘ


30/11/14)
ਗੁਰਮਤ ਪ੍ਰਚਾਰ ਸੋਸਾਇਟੀ

ਮੂਲ ਨਾਨਕਸ਼ਾਹੀ ਕਲੰਡਰ ਨੂ ਸਮਰਪਿਤ ਹੋਏ ਸੈਮੀਨਾਰ ਵਿਚ ਇੰਡਿਆਨਾ ਦੀਆਂ ਸਮੂਹ ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਨੇ ਮੂਲ ਨਾਨਕਸ਼ਾਹੀ ਕਲੰਡਰ ਅਪਣਾਉਣ ਦਾ ਕੀਤਾ ਪ੍ਰਣ

ਗੁਰਮਤ ਪ੍ਰਚਾਰ ਸੋਸਾਇਟੀ ਅਤੇ ਇੰਡਿਆਨਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਜ ਇੰਡਿਆਨਾ ਦੇ ਸਹਿਰ ਇੰਡਿਆਨਾਪੋਲਿਸ ਵਿਚ ਮੂਲ ਨਾਨਕਸ਼ਾਹੀ ਨੂ ਸਮਰਪਤ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਸਰਦਾਰ ਪਾਲ ਸਿੰਘ ਪੁਰੇਵਾਲ ਅਤੇ ਕੈਲੀਫ਼ੋਰਨਿਆ ਤੋਂ ਸਰਦਾਰ ਸਰਬਜੀਤ ਸਿੰਘ ਸੈਕਰਾਮੇਂਟੋ ਪਹੁਚੇ ਹੋਏ ਸਨ ਜਿਹਨਾ ਨੇ ਸਲਾਈਡ ਸ਼ੋ ਰਾਹੀ ਸੰਗਤਾਂ ਨੂ ਸਮਝਾਇਆ ਕਿ ਨਾਨਾਕਸ਼ਾਹੀ ਕਲੰਡਰ ਸਿੱਖ ਕੌਮ ਵਾਸਤੇ ਕਿੰਨਾ ਜਰੂਰੀ ਹੈ |ਇਸ ਸੈਮੀਨਾਰ ਨੂ ਪ੍ਰੋ ਨਰੰਜਣ ਸਿੰਘ ਢੇਸੀ ,ਰਣਜੀਤ ਸਿੰਘ ਮਸਕੀਨ .ਕੁਲਦੀਪ ਸਿਘ ਬਾਠ ਅਤੇ ਦਲਜੀਤ ਸਿੰਘ ਇੰਡਿਆਨਾ ਨੇ ਸਬੋਧਨ ਕੀਤਾ ਅਤੇ ਸੈਮੀਨਾਰ ਵਿਚ ਮੋਜੂਦ ਸੰਗਤਾਂ ਨੇ ਹੱਥ ਖੜੇ ਕਰਕੇ ਇਸ ਕਲੰਡਰ ਨੂ ਲਾਗੂ ਕਰਵਾਉਣ ਵਾਸਤੇ ਪ੍ਰਣ ਕੀਤਾ
ਖਾਲਸਾ ਜੀ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਨਾਨਕਸ਼ਾਹੀ ਕੈਲੰਡਰ, ਸ ਪਾਲ ਸਿੰਘ ਪੁਰੇਵਾਲ ਜੀ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਸਿਆਸੀ ਲੋਕਾਂ ਦੇ ਇਸ਼ਾਰਿਆਂ ਤੇ ਸੋਧਾਂ ਦੇ ਨਾਂਅ ਹੇਠ ਇਸ ਕੈਲੰਡਰ ਦੀ ਰੂਹ ਦਾ ਕਤਲ ਕਰ ਦਿੱਤਾ ਗਿਆ ਸੀ। 2010 ਵਿੱਚ ਕੀਤੀ ਗਲਤੀ ਦੀ ਤਾਜ਼ਾ ਉਦਾਹਰਣ ਹੈ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨੂੰ ਹਰ ਹਫ਼ਤੇ ਬਦਲੀ ਕਰਨਾ। ਦੇਸ਼-ਵਿਦੇਸ਼ ਦੀਆ ਸੰਗਤਾਂ ਵੱਲੋਂ ਪਿਛਲੇ ਸਾਲਾਂ `ਚ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਉਸਾਰੂ ਹੁੰਗਾਰਾ ਨਹੀ ਭਰਿਆ, ਸਗੋਂ ਮਸਲੇ ਦਾ ਹਲ ਕਰਨ ਦੀ ਵਜਾਏ ਹੋਰ ਉਲਝਾ ਦਿੱਤਾ ਹੈ। ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਨਿਤ ਨਵੇਂ ਦਿਨ ਬਿਕਰਮੀ ਤਰੀਕਾਂ ਦੇ ਉਲਝਾਅ ਕਾਰਣ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਕੇਵਲ ਤੇ ਕੇਵਲ ਮੂਲ ਨਾਨਕਸ਼ਾਹੀ ਕੈਲੰਡਰ ਹੀ ਇੱਕ ਮਾਤਰ ਹੱਲ ਹੈ।
ਮਿਡ-ਵੈਸਟ (ਯੂ ਅਸ ਏ) ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਅਮਰੀਕਾ ਅਤੇ ਕਨੇਡਾ ਦੀਆਂ ਸੰਗਤਾਂ ਦਾ ਇਹ ਭਰਮਾ ਇਕੱਠ ਇਹ ਐਲਾਨ ਕਰਦਾ ਹੈ ਕਿ ਅੱਗੋਂ ਤੋਂ ਕਿਸੇ ਰਾਜਨੀਤਕਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਖੁਦਗਰਜ ਲੀਡਰਾਂ ਦੇ ਕਿਸੇ ਆਦੇਸ਼ ਤੇ ਝਾਕ ਰੱਖਣ ਦੀ ਥਾਂ ਅਸੀਂ ਸਾਰੇ ਸਬੰਧਿਤ ਗੁਰਦਵਾਰਿਆਂ ਵਿੱਚ ਮੂਲ ਨਾਨਕ ਸ਼ਾਹੀ ਕੈਲੰਡਰ (੨੦੦੩) ਅਨੁਸਾਰ ਹੀ ਸਾਰੇ ਦਿਨ-ਦਿਹਾਰ ਅਤੇ ਗੁਰਪੁਰਬ ਮਨਾਵਾਂਗੇ । ਅੱਜ ਦਾ ਇਹ ਇਕੱਠ, ਦੁਨੀਆਂ ਭਰ ਵਿੱਚ ਵਸ ਰਹੀ ਸਿੱਖ ਕੌਮ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਆਪੋ ਆਪਣੇ ਇਲਾਕੇ ਦੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਮੂਲ ਨਾਨਕ ਸ਼ਾਹੀ ਕੈਲੰਡਰ(੨੦੦੩) ਅਨੁਸਾਰ ਹੀ ਦਿਨ-ਦਿਹਾੜੇ ਮਨਾਉਣ ਲਈ ਪ੍ਰੇਰਿਤ ਕਰਨ।


29/11/14)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਗੁਰਦੀਪ ਸਿੰਘ ਬਾਗੀ ਜੀ, ਆਪ ਜੀ ਨੂੰ ਮੇਰੇ ਵੱਲੋਂ ਗੁਰ-ਫਤਹਿ ਪਰਵਾਨ ਹੋਵੇ ਜੀ!
ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 25. 11. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਵਿੱਚ ਹੇਠਾਂ ਦਿੱਤਾ ਸਵਾਲ ਵੈਬਸਾਈਟ ਦੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ:
“ਜਿਹਨਾਂ ਭੱਟਾਂ ਦੇ ਸਵੈਯੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਕੀ ਉਹ ਭੱਟ ਸਿਖ ਸਨ ਜਾਂ ਨਹੀਂ?”
ਮੈਂ ਉਮੀਦ ਕਰ ਰਿਹਾ ਸਾਂ ਕਿ ਸ. ਬਲਦੇਵ ਸਿੰਘ ਟਰਾਂਟੋ ਜੀ ਆਪ ਜੀ ਨੂੰ ਆਪ ਜੀ ਦੇ ਉੱਪਰ ਆਏ ਸਵਾਲ ਦਾ ਉੱਤਰ ਦੇ ਦੇਣਗੇ ਕਿਉਂਕਿ ਉਹਨਾਂ ਨੂੰ ਭੱਟਾਂ ਅਤੇ ਉਹਨਾਂ ਦੀ ਰਚਨਾਂ ਬਾਰੇ ਕਾਫੀ ਜਾਣਕਾਰੀ ਹਾਸਲ ਹੈ। ਪਰੰਤੂ ਲਗਦਾ ਹੈ ਕਿ ਉਹਨਾਂ ਕੋਲ ਹਾਲੇ ਲੋੜੀਂਦਾ ਵਿਹਲ ਨਹੀਂ।
ਸ. ਬਾਗੀ ਜੀ, ਇਸ ਤੋਂ ਪਹਿਲਾਂ ਕਿ ਮੈਂ ਆਪ ਜੀ ਨੂੰ ਆਪਣੇ ਵੱਲੋਂ ਆਪ ਜੀ ਦੇ ਵਿਚਾਰ-ਅਧੀਨ ਸਵਾਲ ਦਾ ਕੋਈ ਵਾਜਬ ਉੱਤਰ ਦੇ ਸਕਾਂ, ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਹੇਠਾਂ ਦਿੱਤੇ ਦੋ ਨੁਕਤਿਆਂ ਸਬੰਧੀ ਆਪਣਾ ਪੱਖ ਪੇਸ਼ ਕਰਨ ਦੀ ਕਿਰਪਾਲਤਾ ਕਰੋ:
1. ਆਪ ਜੀ ਆਪਣੇ ਵਿਚਾਰ-ਅਧੀਨ ਸਵਾਲ ਦੇ ਸੰਦਰਭ ਵਿੱਚ ਸ਼ਬਦ “ਸਿਖ” ਤੋਂ ਕੀ ਭਾਵ ਲੈਂਦੇ ਹੋ?
2. ਕਿਸੇ ਸਮਾਜਕ ਸਮੂਹ ਲਈ ਸ਼ਬਦ “ਸਿਖ” ਸਭ ਤੋਂ ਪਹਿਲਾਂ ਵਰਤੋਂ ਵਿੱਚ ਕਦੋਂ ਆਇਆ ਸੀ?

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


29/11/14)
ਹਰਪਾਲ ਸਿੰਘ, ਸੰਦੀਪ ਕੌਰ

ਆਉ , ਭਟਕਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਈਏ ।
ਸਮਾਜ ਦੇ ਲੋਕ ਸਰਧਾ ਦੇ ਵਿੱਚ ਭਿੱਜ ਕੇ ਆਪਣਾ ਮੁਕਤੀ ਦਾਤਾ ਲੱਭਣ ਲਈ ਬੜੀ ਮਿਹਨਤ ਨਾਲ ਪਹਾੜ ਖੋਦਦੇ ਨੇ ,ਪਰ ਪਹਾੜ ਵਿਚੋਂ ਅਕਸਰ ਹੀ ਕਦੇ ਬਾਬਾ ਇੱਛਾਧਾਰੀ (ਦਿੱਲੀ ਵਾਲਾ) ਵਰਗਾ ਜਿਸਮਫਰੋਸੀ ਦਾ ਧੰਦਾ ਕਰਨ ਵਾਲਾ ,ਕਦੇ ਨਿੱਤਿਆ ਨੰਦ ਵਰਗਾ ਫਿਲਮੀ ਹੀਰੋਇਨਾਂ ਨਾਲ ਮਸਤੀ ਕਰਨ ਵਾਲਾ, ਕਦੇ ਗੁਰਮੀਤ ਰਾਮ ਰਹੀਮ ਵਰਗਾ ਭੇਟਾਦੇ ਨਾਂ ਤੇ ਸਰੀਰਿਕ ਸ਼ੋਸ਼ਣ ਕਰਨ ਵਾਲਾ ਤੇ ਕਦੇ ਆਸਾ ਰਾਮ ਤੇ ਰਾਮਪਾਲ ਵਰਗਾ ਅੰਧਵਿਸ਼ਵਾਸਾਂ ਵਿੱਚ ਫਸਾ ਕੇ ਲੋਕਾਂ ਦਾ ਸਰੀਰਿਕ ,ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਨ ਵਾਲਾ ਪਾਖੰਡੀ , ਗੁਰੂ ਦੇ ਬਾਣੇ ਵਿੱਚ ਬੈਠਾ ਚੂਹਾ ਮਿਲਦਾ ਹੈ (ਵੈਸੇ ਇਹਨਾਂ ਨੂੰ ਸੱਪ ਕਹਿਣਾ ਚਾਹੀਦਾ) । ਸਮਾਜ ਦੇ ਲੋਕ ਫਿਰ ਵੀ ਦੇਹਧਾਰੀ ਗੁਰੂਆਂ ਦੇ ਜਾਲ ਵਿਚੋਂ ਨਹੀਂ ਨਿਕਲਣਾ ਚਾਹੁੰਦੇ ।ਬਹੁਤ ਸਾਰੇ ਲੋਕ ਪਰੇਸ਼ਾਨ ਨੇ, ਪਰ , ਕੀ ਕਰਨ ? ਕਿਉਂਕਿ ਉਹਨਾਂ ਕੋਲ ਕੋਈ ਬਦਲ ਨਹੀਂ ਹੈ ।ਹਰ ਆਦਮੀ ਜੀਵਨ ਵਿੱਚ ਧਰਮੀ ਬਨਣਾ ਚਾਹੁੰਦਾ ਹੈ ।ਸਿੱਖਾਂ ਤੋਂ ਇਲਾਵਾ ਹੋਰ ਕਿਸੇ ਕੋਲ ਸ਼ਬਦ ਰੂਪੀ ਗੁਰੂ ਨਹੀਂ ਹੈ ।ਜਿਸ ਕਰਕੇ ਦੇਹਧਾਰੀ ਗੁਰੂਆਂ ਅੱਗੇ ਝੁਕਣਾ ਉਹਨਾਂ ਦੀ ਮਜਬੂਰੀ ਹੈ। ਹੋਰ ਲੋਕ ਸਮਝਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਿੱਖਾਂ ਦੇ ਹੀ ਗੁਰੂ ਹਨ। ਜਦਕਿ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਗੁਰੂ ਹਨ, ਇੱਥੇ ਜਾਤਾਂ ਪਾਤਾਂ, ਮਜਬਾਂ, ਕੌਮਾਂ ਜਾਂ ਦੇਸ਼ਾਂ ਦਾ ਕੋਈ ਵਿਤਕਰਾ ਨਹੀਂ ਹੈ ,ਇੱਥੇ ' ਉਪਦੇਸੁ ਚਹੁ ਵਰਨਾ ਕਉ ਸਾਝਾ॥'ਦਾ ਹੋਕਾ ਦਿੱਤਾ ਜਾਂਦਾ ਹੈ , ਅਸੀਂ ਹੋਰਾਂ ਨੂੰ ਸਮਝਾਉਣਾਂ ਸੀ। ਪਰ ,ਅਸੀਂ ਤਾਂ ਇੱਕ ਅੰਮ੍ਰਿਤਧਾਰੀ ਸਿੱਖ ਹੱਥੋਂ , ਗੁਰੂ ਦੀ ਹਜ਼ੂਰੀ ਵਿਚੋਂ ਪਰਵਾਨ ਹੋ ਕੇ ਆਇਆ ਕੜਾਹ ਪ੍ਸ਼ਾਦਿ ਲੈਣ ਲਈ ਤਿਆਰ ਨਹੀਂ ਹਾਂ ,ਕਿਉਂਕਿ ਇਹ ਸਿੱਖ ਸਾਡੀ ਜਥੇਬੰਦੀ ਜਾਂ ਸਾਡੀ ਜਾਤ ਦਾ ਨਹੀਂ ਹੈ। ਕੌਮ ਦਾ ਪੈਸਾ ਜੋ ਪਰਚਾਰ ਲਈ ਵਰਤਣਾ ਚਾਹੀਦਾ ਸੀ , ਸਾਡੇ ਸਾਧ ਤੇ ਕਮੇਟੀ ਮੈਂਬਰ ਨਿਜਾਇਜ ਰਸਮਾਂ , ਨਿਜਾਇਜਬਿਲਡਿੰਗਾਂ ਜਾਂ ਆਪਣੇ ਐਸ਼ੋ ਅਰਾਮ ਲਈ ਵਰਤ ਰਹੇ ਨੇ,ਜਿਸ ਕਰਕੇ ਸਾਡੇ ਹੀ ਸਿੱਖ ਭਰਾ ਦੇਹਧਾਰੀ ਗੁਰੂਆਂ ਦੇ ਢਾਹੇ ਚੜ ਕੇ ਸਾਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਹੇ ਨੇ। ਅਸੀਂ ਸਿੱਖਾਂ ਵਿੱਚ ਹੀ ਇਹ ਸਿੱਧ ਨਹੀਂ ਕਰ ਸਕੇ ਕਿ, ਸਿੱਖ ਧਰਮ ਸਾਰੀ ਮਨੁੱਖਤਾ ਦਾ ਸਾਂਝਾ ਧਰਮ ਹੈ , ਗੁਰੂ ਗਰੰਥ ਸਾਹਿਬ ਜੀ ਸਭ ਦੇ ਗੁਰੂ ਹਨ । ਸਾਨੂੰ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਸਿੱਖ ਧਰਮ ਦੇ ਪਰਚਾਰ ਵੱਲ ਧਿਆਨ ਦਈਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੋਸ਼ਲ ਮੀਡੀਏ (ਫੇਸਬੁੱਕ ,ਵਟਸਐਪ ਤੇ ਟਵਿਟਰ ਆਦਿ ਤੇ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਤੇ ਗੁਰੂ ਗ੍ਰੰਥਸਾਹਿਬ ਜੀ ਦੀਆਂ ਸਰਵਉਚ ਤੇ ਸਰਬਸਾਝੀਆਂ ਸਿੱਖਿਆਵਾਂ ਨੂੰ ਵੱਖਵੱਖ ਭਾਸ਼ਾਵਾਂ ਵਿੱਚ ਲੋਕਾਂ ਨਾਲ ਸਾਝੀਆਂ ਕਰੀਏ,ਜੇ ਸਾਨੂੰ ਲਿਖਣਾ ਨਹੀਂ ਆਉਂਦਾ ਤਾਂ ਅਸੀਂ ਕੁੱਝ ਚੰਗੇ ਲੇਖਕਾਂ ਦੀਆਂ ਲਿਖਤਾਂ ਨੂੰ , ਉਹਨਾਂ ਦੇ ਫੇਸਬੁੱਕ ਵਾਲ ,ਧਾਰਮਿਕ ਪੇਜਾਂ , ਫੇਸਬੁੱਕ ਤੇ ਵਟਸਐਪ ਗਰੁੱਪਾਂ ਤੋਂ ਜਾਂ ਸਿੱਖ ਵੈਬਸਾਇਟਾਂ ਤੋਂ ਲੇਖਕ ਦੇ ਨਾਂ ਸਮੇਤ ਕਾਪੀ ਕਰਕੇ ਵੀ ਸ਼ੇਅਰ ਕਰੀਏ ) ,,ਵੱਖ ਭਾਸ਼ਾਵਾਂ ਵਿੱਚ ਲਿਟ੍ਰੇਚਰ ਵੰਡ ਕੇ ,ਕਥਾ , ਲੈਕਚਰਾਂ ,ਧਾਰਮਕਿ ਫਿਲਮਾਂ ,ਬੱਸਾਂ ,ਰੇਲ ਗੱਡੀਆਂ ਤੇ ਹਵਾਈ ਜਹਾਜਾਂ ਵਿੱਚ ਮੁਸਾਫਿਰਾਂ ਨਾਲ ਵਿਚਾਰ ਚਰਚਾ ਕਰਕੇ ( ਦਾਸ ਨੂੰ ਸਫਰ ਕਰਦੇ ,ਰਿਸਤੇਦਾਰਾਂ ਜਾਂ ਆਮ ਪਬਲਿਕ ਵਿੱਚ ਵਿਚਰਦਿਆਂ ਅਨੇਕਾਂ ਰਾਧਾ ਸੁਆਮੀ ,ਨਿਰੰਕਾਰੀ ,ਆਸ਼ੂਤੋਸ਼, ਝੂਠੇ ਸੌਦੇ ਵਾਲੇ ਦੇ ਤੇ ਹੋਰ ਅਨੇਕਾਂ ਦੇਹਧਾਰੀ ਗੁਰੂਆਂ ਦੇ ਚੇਲੇ ਮਿਲੇ ਨੇ ਉਹ ਆਪਣੇ ਝੂਠੇ ਗੁਰੂਆਂਦੇ ਗੁਣ ਐਨੇ ਜੋਸ਼ ਖਰੋਸ਼ ਨਾਲ ਮਸਾਲੇ ਲਾ ਲਾ ਦੱਸਦੇ ਨੇ ਕਿ ਆਮ ਬੰਦਾ ਮੱਲੋ ਮੱਲੀ ਪ੍ਭਾਵਿਤ ਹੋ ਜਾਂਦਾ ਹੈ , ਇਹੋ ਜਿਹੀ ਪਰਚਾਰ ਦੀ ਸਪਿਰਟ (ਕਿਸੇ ਇੱਕ ਅੱਧੇ ਨੂੰ ਛੱਡ ਕੇ) ਮੈਨੂੰ ਅੱਜ ਤੱਕ ਸਿੱਖਾਂ ਵਿੱਚ ਨਹੀ ਮਿਲੀ ) ਤੇ ਹੋਰ ਸਾਧਨਾਂ ਰਾਹੀਂ (ਜੋਂ ਸਾਨੂੰ ਆਪਣੇ ਏਰੀਏ ਤੇ ਲੋਕਾਂ ਅਨੁਸਾਰ ਵਾਜਬ ਲੱਗਦੇ ਹੋਣ) ਸਮਾਜ ਦੇ ਸਾਹਮਣੇ ਲੈ ਕੇ ਆਈਏ। ਇਸਦੇ ਵਾਸਤੇ ਜਰੂਰੀ ਹੈ ਕਿ ਅਸੀਂ ਖੁਦ ਸਿੱਖ ਧਰਮ ਤੋਂ ਜਾਣੂੰ ਹੋਈਏ ,ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਦੋ ਸ਼ਬਦਾਂ ਨੂੰ ਰੋਜ਼ ਵੀਚਾਰੀਏ, ਇਤਿਹਾਸ ਲਈ ਥੋੜਾ ਬਹੁਤਾ ਸਮਾਂ ਕੱਢੀਏ। ਇਸ ਉੱਦਮ ਦੀ ਅੱਜ ਬਹੁਤ ਲੋੜ ਹੈ । ਭੁੱਲੇ ਭਟਕਿਆਂ ਨੂੰ ਹਨੇਰੇ ਵਿਚੋਂ ਕੱਢ ਕੇ ਪ੍ਕਾਸ਼ ਦੇ ਰੂਬਰੂ ਕਰਨਾ ਸਭ ਤੋਂ ਵੱਡੀ ਸੇਵਾ ਹੈ ,ਜਿਸ ਸੇਵਾ ਨੂੰ ਕਰਨਾ ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਹੈ। ਜਿਹੜੇ ਵੀਰ ਪਰਚਾਰ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਸ ਲਗਨ ਨੂੰ ਮੱਠੀ ਨਾ ਪੈਣ ਦੇਣ , ਉਹ ਵੀਰ ਧੰਨਤਾ ਦੇ ਯੋਗ ਹਨ ।

ਹਰਪਾਲ ਸਿੰਘ , ਸੰਦੀਪ ਕੌਰ 09990953744


29/11/14)
ਗੁਰਮਤਿ ਗਿਆਨ ਮਿਸ਼ਨਰੀ ਕਾਲਜ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਕਰਵਾਏ ਗਏ ਗੁਰਮਤਿ ਗਿਆਨ ਮੁਕਾਬਲਿਆਂ ਦੀ ਵਿਸ਼ੇਸ਼ ਰਿਪੋਰਟ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ਼, ਜਵੱਦੀ, ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਵਿੱਚੋ ਚੁਣੇ ਹੋਏ ਤਕਰੀਬਨ 400 ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ ਮਿਤੀ 23 ਨਵੰਬਰ 2014 ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ, ਦੁੱਗਰੀ, ਲੁਧਿਆਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਗੁਰਬਾਣੀ ਕੰਠ, ਸ਼ਬਦ ਵੀਚਾਰ, ਕਵਿਤਾ, ਕਵੀਸ਼ਰੀ, ਭਾਸ਼ਣ, ਵਾਰਤਾਲਾਪ ਵਰਗੇ ਵਿਸ਼ਿਆਂ ‘ਤੇ ਭਾਗ ਲਿਆ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ‘ਪੰਨਵਾਂ’ ਨੇ ਕਾਲਜ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿਤੀ। ਚੇਅਰਮੈਨ ਰਾਣਾ ਇੰਦਰਜੀਤ ਸਿੰਘ ਜੀ ਨੇ ਦਸਿਆ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਪੰਜਾਬ ਅਤੇ ਬਾਹਰ ਦੇ ਰਾਜਾਂ ਵਿੱਚ 70 ਗੁਰਮਤਿ ਪ੍ਰਚਾਰ ਕੇਂਦਰ ਚਲਾਏ ਜਾ ਰਹੇ ਹਨ।ਇਹਨਾਂ ਕੇਂਦਰਾਂ ‘ਤੇ ਪਹਿਲਾਂ ਕਰਵਾਏ ਜਾ ਚੁੱਕੇ ਜੋਨ ਪੱਧਰ ਦੇ ਮੁਕਾਬਲਿਆਂ ਵਿੱਚੋਂ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲੇ ਬੱਚਿਆ ਨੇ ਪੰਜਾਬ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲਿਆ।ਪਹਿਲੀ ਪੁਜੀਸ਼ਨ ‘ਤੇ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਟਰਾਫੀ ਦੇ ਨਾਲ ਘੜੀਆਂ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ।ਇਹਨਾਂ ਘੜੀਆਂ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਸ੍ਰ. ਸੁਮੀਤ ਸਿੰਘ ਇੰਗਲੈਂਡ ਵਾਲਿਆਂ ਨੇ ਕੀਤੀ।ਮੁਕਾਬਲਿਆਂ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਕਾਲਜ ਦੀ ਸਮੁੱਚੀ ਪ੍ਰਬੰਧਕੀ ਟੀਮ ਅਤੇ ਟ੍ਰਸਟੀ ਵੀਰਾਂ ਵੱਲੋਂ ਗੁਰਦੁਆਰਾ ਸੁਖਮਨੀ ਸਾਹਿਬ ਦੇ ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਦੇ ਵੀਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।


26/11/14)
ਬਲਦੇਵ ਸਿੰਘ ਟੋਰਾਂਟੋ

ਸਰਦਾਰ ਗੁਰਸਰਨ ਸਿੰਘ ਜੀ ਗੁਰ ਫਤਿਹ।
ਆਉ ਤੁਹਾਡੇ ਵਲੋਂ ੨੫/੧੧/੧੪ ਵਾਲੇ ਖਤ ਵੱਲ ਝਾਂਤ ਮਾਰੀਏ।
ਤੁਹਾਡੇ ਨਾਲ ਭੱਟ ਗਯੰਦ ਜੀ ਵੱਲੋਂ ਉਚਾਰੇ ਗਏ ਗੁਰੂ ਰਾਮਦਾਸ ਜੀ ਬਾਰੇ ਸਵਈਏ ਵਿਚ ‘ਵਾਹਿਗੁਰੂ’ ਸ਼ਬਦ ਗੁਰੂ ਜੀ ਲਈ ਵਰਤਿਆ ਹੈ ਜਾਂ ਅਕਾਲ ਪੁਰਖ ਲਈ ਬਾਰੇ ਕਾਫੀ ਵਿਚਾਰ ਹੋ ਗਈ ਹੈ । ਮੈਂਨੂੰ ਲੱਗਦਾ ਹੈ ਕਿ ਇਹ ਲੋੜ ਤੋਂ ਵੱਧ ਲੰਮੀ ਹੋ ਗਈ ਹੈ । ਇਸ ਵਿਸ਼ੇ ਤੇ ਇਹ ਮੇਰੀ ਆਖਰੀ ਚਿੱਠੀ ਹੈ, ਤੁਸੀਂ ਆਪਣੀ ਆਖਰੀ ਚਿੱਠੀ ਲਾਉਣ ਵਾਲੀ ਖੁਸ਼ੀ ਪ੍ਰਾਪਤ ਕਰ ਲਵੋਂ । ਵਿਚਾਰ ਕਰਦਿਆ ਕੋਈ ਸ਼ਬਦ ਤੁਹਾਡੀ ਸ਼ਾਨ ਦੇ ਮੁਤਾਬਕ ਨਾ ਲਿਖਿਆ ਗਿਆ ਹੋਵੇ ਤਾਂ ਮਾਫ਼ ਕਰਨਾ । ਧੰਨਵਾਦੀ ਹਾਂ ਸ੍ਰ. ਮੱਖਣ ਸਿੰਘ ਜੀ ਦਾ ਵੀ ਜਿੰਨਾਂ ਨੂੰ ਚਿੱਠੀਆਂ ਪੋਸਟ ਕਰਨ ਵਿਚ ਖੇਚਲ ਦਿਤੀ ਹੈ ਅਤੇ ਪਾਠਕਾਂ ਦਾ ਵੀ ਧੰਨਵਾਦੀ ਹਾਂ ਜਿੰਨਾਂ ਨੂੰ ਇਕੋ ਵਿਸ਼ੇ ਤੇ ਲੰਮਾ ਸਮਾਂ ਚਿੱਠੀਆਂ ਪੜ੍ਹਨੀਆਂ ਪਈਆਂ ।
ਗੁਰਸਰਨ ਸਿੰਘ ਜੀ ਆਪ ਜੀ ਨੇ ਲਿਖਿਆ ਹੈ: - ਕਿ ਤੁਹਾਡੇ ਨਾਲ ਭੱਟ ਗਯੰਦ ਜੀ ਵਲੋਂ ਉਚਾਰੇ ਗਏ ਗੁਰੂ ਰਾਮਦਾਸ ਜੀ ਬਾਰੇ ਸਵਈਏ ਵਿੱਚ “ਵਾਹਿਗੁਰੂ” ਗੁਰੂ ਜੀ ਬਾਰੇ ਵਰਤਿਆ ਹੈ ਜਾ ਅਕਾਲ ਪੁਰਖ ਲਈ, ਬਾਰੇ ਕਾਫੀ ਵੀਚਾਰ ਹੋ ਗਈ ਹੈ। ਮੁਆਫ ਕਰਨਾ ਦੇਣਾ, ਵੀਚਾਰ ਵਾਲੇ ਪਾਸੇ ਤੋਂ ਤਾਂ ਆਪ ਨੇ ਟਾਲਾ ਹੀ ਵੱਟ ਰੱਖਿਆ ਹੈ ਤੁਸੀ ਐਧਰ ਉਧਰ ਉਲਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਹੈ ਇਸ ਲਈ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਾਕੀ ਆਖਰੀ ਚਿੱਠੀ ਪਾ ਕਰਕੇ ਜਿੱਤ ਦਾ ਝੰਡਾ ਗੱਡਣ ਲਈ ਆਪ ਹੀ ਤੱਤਪਰ ਰਹਿੰਦੇ ਹੋ ਦਾਸ ਦੀ ਕੋਈ ਐਸੀ ਕੋਈ ਮਣਸਾ ਨਹੀਂ ਹੈ, ਪਰ ਜੋ ਆਪ ਜੀ ਆਪਣੀ ਵਿਦਵਤਾ ਦੀ ਸਿਖਰ ਦਾ ਸਬੂਤ ਅਗਲੇ ਪਹਿਰੇ ਦੇ ਵਿੱਚ ਦਿੱਤਾ ਹੈ ਉਸ ਬਾਰੇ ਆਪਣੀ ਇਖਲਾਕੀ ਜੁਮੇਵਾਰੀ ਸਮਝਦਾ ਹੋਇਆ ਗੁਸਤਾਖੀ ਕਰ ਰਿਹਾਂ ਹਾਂ ਇਸ ਬਾਰੇ ਮੁਆਫ ਕਰ ਦੇਣਾ।
ਸ੍ਰ. ਬਲਦੇਵ ਸਿੰਘ ਜੀ, ਤੁਹਾਡੀ ਇਸ ਦਲੀਲ ਬਾਰੇ ਮੇਰੇ ਇਹ ਵਿਚਾਰ ਹਨ, ਜਿਵੇਂ ਅੱਜ ਵੀ ਬਹੁਤ ਸਾਰੇ ਡੇਰੇ, ਜਾਂ ਅਖੌਤੀ ਸੰਤ ਹਨ ਜਿਹਨਾਂ ਨੂੰ ਉਹਨਾਂ ਦੇ ਪੂਜਣ ਵਾਲੇ ਰੱਬ ਸਮਝਦੇ ਹਨ, ਭੱਟ ਜੀ ਹਿੰਦੂ ਧਰਮ ਨਾਲ ਸਬੰਧਤ ਸਨ, ਜਿਵੇਂ ਉਹ ਆਪਣੇ ਅਵਤਾਰਾਂ ਜਾਂ ਦੇਵਤਿਆਂ ਨੂੰ ਸੱਭ ਕੁਝ ਸਮਝਦੇ ਸਨ, ਇਵੇਂ ਹੀ ਗੁਰੂ ਰਾਮਦਾਸ ਜੀ ਦੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਕੇ ਉਹਨਾਂ ਦੀ ਆਪਣੇ ਵੱਲੋਂ ਉਸਤਤ ਕਰ ਰਹੇ ਹਨ ਅਤੇ ਉਹਨਾਂ ਨੂੰ ਹੀ ਹਰੇਕ ਦਾ ਕਰਤਾ ਆਖ ਰਹੇ ਹਨ।
ਗੁਰਸਰਨ ਸਿੰਘ ਜੀ ਇਥੇ ਹੁਣ ਤੁਹਾਡੀ ਵਿਦਵਾਤਾ ਭਰੀ ਦਲੀਲ ਨੇ ਆਪ ਹੀ ਤੁਹਾਡਾ ਅੰਦਰ, ਬਾਹਰ ਲਿਆ ਕਰਕੇ ਪੇਸ ਕਰ ਦਿੱਤਾ ਹੈ ਜਦੋਂ ਇਹ ਲਿਖਦੇ ਹੋ ਤੁਹਾਡੇ ਜਾਨੀਕਿ ਗੁਰਸਰਨ ਸਿੰਘ ਜੀ ਦੇ ਇਹ ਵੀਚਾਰ ਹਨ ਕਿ: - ਜਿਵੇਂ ਅੱਜ ਵੀ ਬਹੁਤ ਸਾਰੇ ਡੇਰੇ ਜਾਂ ਅਖੌਤੀ ਸੰਤ ਹਨ ਜਿਹਨਾਂ ਨੂੰ ਪੂਜਣ ਵਾਲੇ ਰੱਬ ਸਮਝਦੇ ਸਨ। ਇਥੇ ਇੱਕ ਸਵਾਲੀਆ ਚਿੰਨ ਆਪ ਜੀ ਦੀ ਵਿਦਵਤਾ ਨੇ ਗੁਰੂ ਸਾਹਿਬ ਦੀ ਸਖਸੀਅਤ ਉੱਪਰ ਖੜਾ ਕਰ ਦਿੱਤਾ ਹੈ ਅਤੇ ਦੂਸਰਾ ਭੱਟ ਸਾਹਿਬਾਨ ਜੀ ਦੀ ਸਖਸੀਅਤ ਉੱਪਰ। ਦਾਸ ਇਥੇ ਜਿਆਦਾ ਵਿਸਥਾਰ ਨਹੀਂ ਕਰੇਗਾ ਕਿ ਕਿਥੇ ਲਿਆ ਕਰਕੇ ਆਪ ਜੀ ਨੇ ਗੁਰੂ ਜੀ ਸਖਸੀਅਤ ਨੂੰ ਖੜਾ ਕੀਤਾ ਹੈ ਅਤੇ ਕਿਥੇ ਭੱਟ ਸਾਹਿਬਾਨ ਜੀ ਨੂੰ। ਇਥੇ ਤੁਹਾਡੀ ਵਿਦਵਤਾ ਭਰੀ ਦਲੀਲ ਦਾ ਵਿਸਥਾਰ ਤਾਂ ਕਾਫੀ ਕਰਨਾ ਬਣਦਾ ਸੀ ਪਰ ਜਮੀਰ ਇਜਾਜਤ ਨਹੀਂ ਦਿੰਦੀ, ਕਿਉਕਿ ਇਨੇ ਨੀਵੇ ਪੱਧਰ ਤੱਕ ਦਾਸ ਦੀ ਕਲਮ ਨਹੀਂ ਜਾ ਸਕਦੀ ਨਾ ਹੀ ਦਾਸ ਨੂੰ ਇਹ ਪਤਾ ਸੀ ਕਿ ਤੁਸੀ ਆਪਣੀ ਜਿੱਦ ਨੂੰ ਪੂਰਿਆ ਕਰਨ ਲਈ ਇਸ ਹੱਦ ਤੱਕ ਵੀ ਜਾ ਸਕਦੇ ਹੋ। ਇਸ ਲਈ ਦਾਸ ਨੂੰ ਮੁਆਫ ਕਰ ਦੇਣਾ। ਅੱਗੇ ਆਪ ਲਿਖਦੇ ਹੋ, ਭੱਟ ਜੀ ਹਿੰਦੂ ਭਗਤ ਸਨ, ਇਵੇਂ ਹੀ ਗੁਰੂ ਰਾਮਦਾਸ ਜੀ ਦੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਕੇ ਉਹਨਾਂ ਦੀ ਉਸਤਤ ਕਰ ਰਹੇ ਹਨ। ਇਥੇ ਫਿਰ ਇਹ ਗੱਲ ਕਹਿ ਕਰਕੇ ਆਪ ਨੇ ਆਪਣੇ ਗਿਆਨ ਦੀ ਸਿਖਰ ਦਾ ਸਬੂਤ ਪੇਸ ਕਰ ਦਿੱਤਾ ਹੈ ਕਿ ਨਾ ਹੀ ਭੱਟ ਸਹਿਬਾਨ ਸਖਸੀ ਪੂਜਾ ਤੋਂ ਬਾਹਰ ਨਿਕਲੇ ਸਨ ਅਤੇ ਨਾ ਹੀ ਗੁਰੂ ਜੀ ਆਪਣੀ ਸਖਸੀ ਪੂਜਾ ਕਰਵਾਉਣ ਤੋਂ। ਜੋ ਆਪ ਜੀ ਨੇ ਇਹ ਲਿਖਿਆ ਹੈ ਕਿ ਭੱਟ ਹਿੰਦੂ ਭਗਤ ਸਨ। ਗੁਰ ਬਾਣੀ ਅਨੁਸਾਰ ਤਾਂ “ਹਿੰਦੂ ਅੰਨਾ” ਅੰਨਾ ਇਸ ਕਰਕੇ ਹੈ ਕਿ ਕਿਹਾ ਹੈ ਕਿ ਗਿਆਨ ਤੋਂ ਸੱਖਣਾ ਹੈ, ਸਖਸੀ ਪੂਜਾ ਬੁੱਤ ਪੂਜਾ ਪਸੂ ਪੂਜਾ ਕਰਦਾ ਹੈ, ਪਰ ਭੱਟ ਸਹਿਬਾਨ ਨੂੰ ਗੁਰੂ ਜੀ ਨੇ ਗਿਆਨ ਦੇ ਨੇਤਰ ਬਖਸੇ ਸਨ ਸਖਸੀ ਪੂਜਾ ਬੁੱਤ ਪੂਜਾ ਪਸੂ ਪੂਜਾ ਦੇ ਅੰਧਕਾਰ ਵਿੱਚੋ ਉਨ੍ਹਾਂ ਨੂੰ ਬਾਹਰ ਕੱਢਿਆ ਸੀ ਅਤੇ ਭੱਟ ਸਾਹਿਬਾਨ ਅੰਧਕਾਰ ਵਿੱਚੋ ਬਾਹਰ ਨਿਕਲੇ ਸਨ ਅਤੇ ਗਿਆਨ ਦੀ ਸਿਖਿਆ ਦੇ ਸਿਖ ਭਾਵ
(fallower) ਸਨ। ਉਨ੍ਹਾਂ ਦੀ ਲਿਖਤ ਇਹ ਸਾਬਤ ਕਰਦੀ ਹੈ ਕਿ ਉਨ੍ਹਾਂ ਨੇ ਸਖਸੀ ਪੂਜਾ ਤੋਂ ਉੱਪਰ ਉੱਠ ਕਰਕੇ ਸਬਦ ਗੁਰੂ ਦੇ ਸਿਧਾਂਤ ਨੂੰ ਅਪਣਾਇਆ ਹੋਇਆ ਸੀ, ਉਹ ਗੁਰਮਤਿ ਦੇ ਮੂਲ ਸਿਧਾਂਤ “ਮੂਲ ਮੰਤ੍ਰ” ਨੂੰ ਸਮਰਪਤ ਸਨ, ਉਹ ਮੂਲ ਸਿਧਾਂਤ ਜਿਹੜਾ ਅਵਤਾਰਵਾਦ ਦੀ ਸਖਸੀਅਤ ਦੇ ਰੱਬ ਹੋਣ ਦੇ ਭਰਮ ਉੱਪਰ ਕਾਲੀ ਲੀਕ ਫੇਰਦਾ ਹੈ ਅਤੇ ਭੱਟ ਸਹਿਬਾਨ ਨੇ ਆਪਣੀ ਲਿਖਤ ਵਿੱਚ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਉੱਪਰ ਕਾਲੀ ਲੀਕ ਫੇਰੀ ਹੈ ਤਾਂ ਹੀ ਉਨ੍ਹਾਂ ਨੂੰ ਗੁਰਬਾਣੀ ਰਚਣ ਹਾਰਿਆ ਨੇ ਆਪਣੇ ਬਰਾਬਰ ਬਿਠਾਇਆ ਹੈ ਚਾਪਾਲੂਸੀ ਨਹੀਂ ਕਰਵਾਈ ਜਿਸ ਸੰਦਰਭ ਵਿੱਚ ਤੁਸੀ ਪੇਸ ਕਰ ਦਿੱਤਾ ਹੈ।
ਅਖੀਰਲੀ ਪੰਗਤੀ ਵਿੱਚ ਜਦੋਂ ਇਹ ਲਿਖਦੇ ਹੋ ਕਿ ਉਹਨਾਂ ਨੂੰ ਰਹੇਕ ਨੂੰ ਹੀ ਕਰਤਾ ਆਖ ਰਹੇ ਹਨ। ਇਥੇ ਆਪ ਹੀ “ਵਾਹਿਗੁਰੂ” ਸਬਦ ਨੂੰ ਕਰਤੇ ਦੇ ਅਰਥ ਕਰਤਾ ਹੋਣ ਨੂੰ ਪ੍ਰਵਾਣ ਕਰ ਵੀ ਰਹੇ ਹੋ ਅਤੇ ਪਾਠਕਾਂ ਤੋਂ ਅਜੇ ਵੀ ਪੁੱਛ ਰਹੇ ਹੋ ਕਿ ਇਹ ਸਬਦ ਸੱਭ ਤੋਂ ਪਹਿਲਾ ਕਿਸ ਨੇ ਵਰਤਿਆ ਸੀ। ਇਥੋ ਆਪ ਨੇ ਇੱਕ ਗੱਲ ਹੋਰ ਵੀ ਸਾਬਤ ਕਰ ਦਿੱਤੀ ਹੈ ਤੁਸੀ ਆਪਣਾ ਲਿਖਿਆ ਆਪ ਵੀ ਨਹੀਂ ਪੜਦੇ। ਬਾਕੀ ਅਖੀਰ ਵਿੱਚ ਇਹ ਹੀ ਕਹਿਣਾ ਚਾਹਾਗਾ ਕੇ ਭੱਟ ਸਹਿਬਾਨ ਨੇ ਕਰਤੇ ਨੂੰ ਹੀ ਕਰਤਾ ਕਿਹਾ ਹੈ, ਹਰੇਕ ਨੂੰ ਨਹੀਂ। ਇਸ ਕਰਕੇ ਰੱਬ ਨੂੰ ਹੀ ਰੱਬ ਰਹਿਣ ਦਿਉ।
ਇਸ ਤੋਂ ਬਾਅਦ ਆਪਣੀ ਜਿੱਤ ਦਾ ਝੰਡਾ ਆਪਣੀ ਆਖਰੀ ਲਿਖਤ ਵਿੱਚ ਝੁਲਾਕੇ ਮੈਦਾਨ ਫਤਿਹ ਕਰਕੇ ਜਾ ਸਕਦੇ ਹੋ।
ਭੁੱਲ ਚੁੱਕ ਦੀ ਖਿਮਾਂ
ਬਲਦੇਵ ਸਿੰਘ


26/11/14)
ਮਾਸਟਰ ਸੁਰਿੰਦਰ ਸਿੰਘ

ਸਾਨੂੰ ਸਿੱਖੀ ਪਿਆਰੀ
ਮਾਸਟਰ ਸੁਰਿੰਦਰ ਸਿੰਘ ਡੀ. ਪੀ. ਈ.

ਸਾਨੂੰ ਸਿ ਖੀ ਏ ਪਿਆਰੀ, ਇਹਦੀ ਸ਼ਾਨ ਏ ਨਿਆਰੀ, ਉਚੀ ਰੱਖਣਾ ਏ, ਏਸ ਦੀ ਅਨੋਖੀ ਸ਼ਾਨ ਨੂੰ।
ਸਾਨੂੰ ਸਿੱਖੀ ਏ ਪਿਆਰੀ …. .
ਬੰਦ ਬੰਦ ਸਾਡੇ ਕੱਟੇ, ਪਰ ਸਿਦਕੋਂ ਨਹੀਂ ਹਟੇ, ਝੂਠਾ ਕਰ ਦਿਤਾ, ਟੋਕਿਆਂ ਦੀ ਫੋਕੀ ਸ਼ਾਨ ਨੂੰ।
ਸਾਨੂੰ ਸਿੱਖੀ ਏ ਪਿਆਰੀ …. .
ਰੱਖੀ ਕੇਸਾਂ ਨਾਲ਼ ਯਾਰੀ, ਭਾਵੇਂ ਖੋਪਰੀ ਉਤਾਰੀ, ਚੜ੍ਹ ਚਰਖੜੀ ਤੇ ਵੀ, ਭੁੱਲਦੇ ਨਾ ਮੁਸਕਾਨ ਨੂੰ।
ਸਾਨੂੰ ਸਿੱਖੀ ਏ ਪਿਆਰੀ …. .
ਅਸੀਂ ਨੀਹਾਂ `ਚ ਖਲੋਏ, ਹੰਜੂ ਇੱਕ ਵੀ ਨਾ ਰੋਏ, ਗੁਰੂ ਆਸਰੇ ਹੀ, ਜ਼ਿੱਚ ਕੀਤਾ ਬੇਈਮਾਨ ਨੂੰ।
ਸਾਨੂੰ ਸਿੱਖੀ ਏ ਪਿਆਰੀ …. .
ਖਾਧੇ ਦੇਗਾਂ `ਚ ਉਬਾਲ਼ੇ, ਮੁੱਕ ਗਏ ਖਤਮ ਕਰਨ ਵਾਲ਼ੇ, ਭਾਣਾ ਮੰਨਣੇ ਦਾ ਪਾਠ, ਪੜ੍ਹਾਇਆ ਏ ਸ਼ੈਤਾਨ ਨੂੰ।
ਸਾਨੂੰ ਸਿੱਖੀ ਏ ਪਿਆਰੀ … … …
ਬੱਚੇ ਟੋਟੇ ਕਰਵਾਏ, ਵਿੱਚ ਝੋਲ਼ੀਆਂ ਪਵਾਏ, ਔਖੇ ਵੇਲ਼ੇ ਵਿੱਚ ਜੇਹਲਾਂ, ਡੋਲਣ ਦਿਤਾ ਨਾ ਈਮਾਨ ਨੂੰ।
ਸਾਨੂੰ ਸਿੱਖੀ ਏ ਪਿਆਰੀ …. .
ਸਾਡਾ ਜੇਰਾ ਨਾ ਤੂੰ ਵੇਖ, ਕਾਹਨੂੰ ਲਿਖੇਂ ਕਾਲ਼ੇ ਲੇਖ, ਸਾਂਝੀਵਾਲਤਾ ਦਾ ਸੁਨੇਹਾ, ਅਸੀਂ ਦੇਣਾ ਏ ਜਹਾਨ ਨੂੰ।
ਸਾਨੂੰ ਸਿੱਖੀ ਏ ਪਿਆਰੀ …. .
ਪੌਂਡਾਂ ਡਾਲਰਾਂ ਦੀ ਖਾਤਰ, ਬਣੇ ਫਿਰਦੇ ਨੇ ਜੋ ਚਾਤਰ, ਰੂਪ ਬਦਲੇਗਾ ਕਦੋਂ, ਦੱਸੋ ਨੌਜਵਾਨ ਨੂੰ।
ਸਾਨੂੰ ਸਿੱਖੀ ਏ ਪਿਆਰੀ …. .
ਡੀ. ਪੀ. ਈ. ਤੇਰੀ ਕੀ ਔਕਾਤ, ਸਿੱਖੀ ਤੇ ਰੱਬ ਦੀ ਸੌਗਾਤ, ਪਲਾਂ ਛਿਨਾਂ `ਚ ਤੋੜ ਦਏਗਾ, ਝੂਠੇ ਮਾਨ ਨੂੰ।
ਸਾਨੂੰ ਸਿੱਖੀ ਏ ਪਿਆਰੀ …. .


26/11/14)
ਸਰਵਜੀਤ ਸਿੰਘ

ਬੀਬੀ ਅਮਰਜੀਤ ਕੌਰ (ਬੈਲਜੀਅਮ) ਦੇ ਨਾਮ ਖੁੱਲਾ ਖੱਤ,
ਸਤਿਕਾਰ ਯੋਗ ਬੀਬੀ ਅਮਰਜੀਤ ਕੌਰ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ:- “ਭਾਦ੍ਰਵ ਸੁਦੀ ਅਸਟਮੀ ਰਵਿਵਾਰਾ”।

ਬੀਬੀ ਅਮਰਜੀਤ ਕੌਰ ਜੀ, ਤੁਹਾਡੀ ਖੋਜ ਮੁਤਾਬਕ “ਸੰਬਤ ਸਤ੍ਰਹ ਸਹਸ ਭਣਿਜੈ ॥ ਅਰਧ ਸਹਸ ਫੁਨਿ ਤੀਨਿ ਕਹਿਜੈ ॥ ਭਾਦ੍ਰਵ ਸੁਦੀ ਅਸਟਮੀ ਰਵਿਵਾਰਾ ॥ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ” ਪੰਗਤੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹਨ ਅਤੇ ਇਨ੍ਹਾਂ ਪੰਗਤੀਆਂ ਵਿਚ ਦਰਜ ਤਾਰੀਖ ਵੀ ਠੀਕ ਹੈ। ਆਪ ਜੀ ਲਿਖਦੇ ਹੋ, “ਗੁਰ ਸਿੱਖਾਂ ਨੂੰ ਆਪਣੇ ਗੁਰੂ ਸਾਹਿਬ ਤੇ ਪੂਰਨ ਭਰੋਸਾ ਹੈ। ਗੁਰੂ ਸਾਹਿਬ ਨੇ ਜੇਕਰ ਆਖਿਆ ਹੈ ਕਿ ਉਸ ਦਿਨ ਭਾਦਰੋਂ ਸੁਦੀ ਅਸਟਮੀ ਨੂੰ ਐਤਵਾਰ ਸੀ ਤਾਂ ਐਤਵਾਰ ਹੀ ਹੋਏਗਾ। ਪਰ ਜੇਕਰ ਕੋਈ ਵਿਅਕਤੀ ਭੁਲੇਖਾ ਪਾ ਕੇ ਬਾਣੀ ਤੇ ਕਿੰਤੂ ਪ੍ਰੰਤੂ ਕਰੇ ਤਾਂ ਜਵਾਬ ਦੇਣਾ ਪੈਂਦਾ ਹੈ”। ਤੁਹਾਡੇ ਲਿਖੇ ਸ਼ਬਦਾਂ “ਤਾਂ ਜਵਾਬ ਦੇਣਾ ਪੈਂਦਾ ਹੈ” ਤੋਂ ਉਤਸ਼ਾਹਿਤ ਹੋ ਕੇ ਹੀ ਮੈਂ ਤੁਹਾਡੀ ਲਿਖਤ ਦਾ ਜਵਾਬ ਦੇ ਰਿਹਾ ਹਾਂ।
ਇਸ ਤੋਂ ਪਹਿਲਾ ਕਿ ਤਾਰੀਖ ਦੀ ਪੜਤਾਲ ਕੀਤੀ ਜਾਵੇ, ਪਾਠਕਾਂ ਨਾਲ ਉਪ੍ਰੋਕਤ ਪੰਗਤੀਆਂ ਬਾਰੇ ਜਾਣਕਾਰੀ ਸਾਂਝੀ ਕਰਨੀ ਜਰੂਰੀ ਹੈ।
ਸੰਬਤ ਸੱਤ੍ਰਹ ਸਹਸ ਭਣਿੱਜੈ॥ ਅਰਧ ਸਹਜ ਫੁਨਿ ਤੀਨਿ ਕਹਿੱਜੈ ॥
ਭਾਦ੍ਰਵ ਸੁਦੀ ਅਸਟਮੀ ਰਵਿਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥405॥
ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਤ ਮਸਤੁ ਸੁਭ ਮਸਤੂ॥404॥7555॥ਅਫਜੂੰ॥
ਇਹ ਪੰਗਤੀਆਂ ਆਖੇ ਜਾਂਦੇ ਦਸਮ ਗ੍ਰੰਥ ਦੇ ਪੰਨਾ 1388 ਦੇ ਅਖੀਰ ਤੇ ਦਰਜ ਹਨ। ਇਥੇ ਚਰਿਤ੍ਰਾਂ ਦੀ ਸਮਾਪਤੀ ਹੁੰਦੀ ਹੈ ਅਤੇ ਇਨ੍ਹਾਂ ਪੰਗਤੀਆਂ ਵਿਚ ਚਰਿਤ੍ਰਾਂ ਦੀ ਸਮਾਪਤੀ ਦੀ ਤਾਰੀਖ ਅਤੇ ਉਸ ਅਸਥਾਨ ਦਾ ਵੇਰਵਾ ਹੈ ਜਿਥੇ ਇਹ ਲਿਖੇ ਗਏ। ਰਹਿਤ ਮਰਯਾਦਾ ਮੁਤਾਬਕ ਜੋ ਚੌਪਈ ਦਾ ਪਾਠ ਕੀਤਾ ਜਾਂਦਾ ਹੈ ਉਸ ਪਾਠ ਦੀ ਸਮਾਪਤੀ ਅਸਲ ਲਿਖਤ ਮੁਤਾਬਕ ਇਨ੍ਹਾਂ ਪੰਗਤੀਆਂ ਤੇ ਹੁੰਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੀ ਗਈ ਮਰਯਾਦਾ ਮੁਤਾਬਕ ਚੌਪਈ “ਹਮਰੀ ਕਰੋ ਹਾਥ ਦੈ ਰੱਛਾ ॥... ਦੁਸਟ ਦੋਖ ਤੇ ਲੇਹੁ ਬਚਾਈ ॥ (377-401) ਤਾਈ, ਭਾਵ 405 ਛੰਦਾਂ ਵਾਲੇ ਆਖਰੀ ਚਰਿਤ੍ਰ `ਚ ਸਿਰਫ 25 ਛੰਦ ਪੜ੍ਹੇ ਜਾਂਦੇ ਹਨ ਪਰ ਡੇਰੇਦਾਰਾ “ਪੁਨਿ ਰਾਛਸ ਕਾ ਕਾਟਾ ਸੀਸਾ ॥... ਚਾਰ ਸੌ ਚਾਰ ਚਰਿਤ੍ਰ ਸਮਾਤ ਮਸਤੁ ਸੁਭ ਮਸਤੂ” (375-404) ਤਾਂਈ ਪੜ੍ਹਦੇ ਹਨ। ਆਉ ਸਬੰਧਿਤ ਪੰਗਤੀਆਂ ਦੇ ਅਰਥ ਵੀ ਜਾਣ ਲਈਏ; ਪਹਿਲਾ ਸਤਾਰਾ ਸੌ ਸੰਮਤ ਕਹੋ, ਫਿਰ ਅੱਧਾ ਸੌ ਅਤੇ ਤਿੰਨ ਕਹੋ, ਭਾਦੋਂ ਮਹੀਨੇ ਦੀ ਸੁਦੀ ਅੱਠਵੀਂ ਐਤਵਾਰ ਨੂੰ ਸਤਲੁਜ ਨਦੀ ਦੇ ਕੰਢੇ ਇਹ ਗ੍ਰੰਥ ਪੂਰਾ ਹੋਇਆ। ਭਾਵ ਇਹ ਗ੍ਰੰਥ ਭਾਦੋਂ ਸੁਦੀ 8 ਸੰਮਤ 1753 ਬਿ: ਦਿਨ ਐਤਵਾਰ ਨੂੰ ਪੂਰਾ ਹੋਇਆ। ਬੀਬੀ ਅਮਰਜੀਤ ਕੌਰ ਮੁਤਾਬਕ ਇਹ ਤਾਰੀਖ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੀ ਹੋਈ ਹੈ, “ਗੁਰੂ ਸਾਹਿਬ ਨੇ ਜੇਕਰ ਆਖਿਆ ਹੈ ਕਿ ਉਸ ਦਿਨ ਭਾਦਰੋਂ ਸੁਦੀ ਅਸਟਮੀ ਨੂੰ ਐਤਵਾਰ ਸੀ ਤਾਂ ਐਤਵਾਰ ਹੀ ਹੋਏਗਾ”। ਆਉ ਹੁਣ ਇਸ ਤਾਰੀਖ ਦੀ ਪੜਤਾਲ ਕਰੀਏ।
ਆਖੇ ਜਾਂਦੇ ਦਸਮ ਗ੍ਰੰਥ ਦੀ ਲਿਖਤ ਮੁਤਾਬਕ ਭਾਦੋਂ ਸੁਦੀ 8 ਸੰਮਤ 1753 ਬਿ: ਨੂੰ ਦਿਨ ਐਤਵਾਰ ਸੀ। ਪਰ ਜਦੋਂ ਇਸ ਦੀ ਪੜਤਾਲ ਕੀਤੀ ਜਾਵੇ ਤਾਂ ਭਾਦੋਂ ਸੁਦੀ 8 ਸੰਮਤ 1753 ਬਿ: ਨੂੰ ਦਿਨ ਐਤਵਾਰ ਨਹੀਂ ਸਗੋਂ ਦਿਨ ਮੰਗਲਵਾਰ ਆਉਂਦਾ ਹੈ। ਪਿਆਰਾ ਸਿੰਘ ਪਦਮ ਵੀ ਇਸ ਤਾਰੀਖ ਅਤੇ ਦਿਨ ਨੂੰ ਸਹੀ ਨਹੀਂ ਮੰਨਦਾ। ਉਸ ਨੇ ਦਿਨ ਐਤਵਾਰ ਨੂੰ ਸਹੀ ਮੰਨ ਕੇ ਤਾਰੀਖ ਬਦਲ ਦਿੱਤੀ ਹੈ। “1753 ਬਿ: ਭਾਦੋਂ ਸੁਦੀ 6- ਚਰਿਤ੍ਰੋਪਖਯਾਨ ਗ੍ਰੰਥ ਸਪੂਰਣ ਕੀਤਾ” (ਦਸਮ ਗ੍ਰੰਥ ਦਰਸ਼ਨ ਪੰਨਾ 14, ਚੌਥੀ ਵਾਰ 1998)
ਬੀਬੀ ਅਮਰਜੀਤ ਕੌਰ ਜੀ ਤੁਸੀਂ ਲਿਖਦੇ ਹੋ, “ਜਦੋਂ ਗਰੈਗੋਰੀਅਨ ਕੈਲੰਡਰ ੦੪ ਅਕਤੂਬਰ ੧੫੮੨ ਵਿੱਚ ੧੦ ਦਿਨ ਦੀ ਛਾਲ ਮਾਰ ਕੇ ੦੫ ਅਕਤੂਬਰ ਦੀ ਥਾਂ ੧੫ ਅਕਤੂਬਰ ਬਣ ਜਾਂਦਾ ਹੈ ਤਾਂ ਉਦੋਂ ਇਸ ਕੈਲੰਡਰ ਦੇ ਹਫ਼ਤੇ ਦੇ ਦਿਨਾਂ ਦਾ ਕ੍ਰਮ ਵਿਗੜ ਜਾਂਦਾ ਹੈ ਜਿਵੇਂ ਕਿ ਇਸ ਟੇਬਲ ਤੋਂ ਸਪੱਸ਼ਟ ਹੁੰਦਾ ਹੈ” ਇਸ ਤੋਂ ਅੱਗੇ ਆਪ ਨੇ ਇਕ ਟੇਬਲ ਦਿੱਤਾ ਹੈ ਜਿਸ ਤੋਂ ਕੁਝ ਸਪੱਸ਼ਟ ਨਹੀ ਹੁੰਦਾ, ਆਓ ਆਪਾ ਅਕਤੂਬਰ 1582 ਦਾ ਕੈਲੰਡਰ ਵੇਖੀਏ।
ਸਤਿਕਾਰ ਯੋਗ ਭੈਣ ਜੀ, ਇਥੇ ਤਾਂ 3 ਅਕਤੂਬਰ ਨੂੰ ਬੁਧਵਾਰ, 4 ਨੂੰ ਵੀਰਵਾਰ ਅਤੇ 15 ਨੂੰ ਸ਼ੁੱਕਰਵਾਰ ਲਿਖਿਆ ਹੋਇਆ ਹੈ ਪਰ ਤੁਸੀਂ ਲਿਖਦੇ ਹੋ, “ਤਾਂ ਉਦੋਂ ਇਸ ਕੈਲੰਡਰ ਦੇ ਹਫ਼ਤੇ ਦੇ ਦਿਨਾਂ ਦਾ ਕ੍ਰਮ ਵਿਗੜ ਜਾਂਦਾ ਹੈ”। ਪਰ ਇਥੇ ਤਾਂ ਹਫ਼ਤੇ ਦੇ ਦਿਨਾਂ ਨਾਲ ਤਾਂ ਕੋਈ ਛੇੜ-ਛਾੜ ਕੀਤੀ ਹੀ ਨਹੀ ਗਈ। ਇਥੇ ਤਾ ਸਿਰਫ 4 ਅਕਤੂਬਰ ਤੋਂ ਪਿਛੋਂ 15 ਅਕਤੂਬਰ ਹੀ ਦਰਜ ਕੀਤੀ ਗਈ ਹੈ ਭਾਵ ਤਾਰੀਖ ਹੀ ਬਦਲੀ ਗਈ ਹੈ ਦਿਨ ਨਹੀਂ। ਦਿਨ ਤਾਂ ਵੀਰਵਾਰ ਤੋਂ ਪਿਛੋਂ ਸ਼ੁੱਕਰਵਾਰ ਹੀ ਆਉਂਦਾ ਹੈ। ਤਾਂ ਦਿਨਾਂ ਦਾ ਕ੍ਰਮ ਵਿਗੜ ਕਿਵੇਂ ਗਿਆ? ਜਿਹੜੇ ਨੁਕਤੇ ਦੀ ਗਲਤ ਬਿਆਨੀ ਕਰਕੇ ਤੁਸੀਂ ਸੰਗਤਾਂ ਨੂੰ ਉਲਝਾਉਣ ਅਤੇ ਨਾਨਕ ਸ਼ਾਹੀ ਕੈਲੰਡਰ ਦੇ ਖਿਲਾਫ਼ ਭੜਕਾਉਣ ਦਾ ਅਸਫਲ ਯਤਨ ਕੀਤਾ ਹੈ ਇਸੇ ਨੁਕਤੇ ਤੋਂ ਹੀ ਤੁਹਾਡੀ ਕੈਲੰਡਰ ਬਾਰੇ ਅਗਿਆਨਤਾ ਦੀ ਝਲਕ ਸਾਫ ਵਿਖਾਈ ਦੇ ਰਹੀ ਹੈ। ਜੇ ਤੁਸੀਂ ਇਸੇ ਨੁਕਤੇ ਨੂੰ ਹੀ ਸਮਝਿਆ ਹੁੰਦਾ ਕਿ 1582 ਵਿੱਚ, 4 ਅਕਤੂਬਰ ਤੋਂ ਪਿਛੋਂ 15 ਅਕਤੂਬਰ ਕਿਓ ਕੀਤੀ ਗਈ ਹੈ ਤਾਂ ਤੁਹਾਨੂੰ ਵਾਰ-ਵਾਰ ਕਾਗਜ ਕਾਲੇ ਕਰਕੇ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਨਹੀ ਸੀ ਕਰਨਾ ਪੈਣਾ।
ਬੀਬੀ ਅਮਰਜੀਤ ਕੌਰ ਜੀ ਜਿਨ੍ਹਾਂ ਦੇ ਸਾਲ ਦੀ ਲੰਬਾਈ 365.25 ਦਿਨ ਸੀ ਉਨ੍ਹਾਂ ਨੇ ਤਾਂ ਆਪਣਾ ਕੈਲੰਡਰ 1582 ਵਿੱਚ ਹੀ ਸੋਧ ਕੇ ਸਾਲ ਦੀ ਲੰਬਾਈ 365.2425 ਦਿਨ ਕਰ ਲਈ ਸੀ, ਇਧਰ ਸਾਡੇ ਸਾਲ ਦੀ ਲੰਬਾਈ 365.2563 ਦਿਨ ਹੈ ਸਾਨੂੰ ਇਹ ਗੱਲ ਇੱਕੀਵੀਂ ਸਦੀ `ਚ ਵੀ ਸਮਝ ਨਹੀ ਆ ਰਹੀ। ਧੰਨ ਗੁਰੂ ਦੇ ਸਿੱਖ...?

ਬੀਬੀ ਅਮਰਜੀਤ ਕੌਰ ਜੀ, ਅੱਗੇ ਆਪ ਜੀ ਨੇ ਇਕ ਵੈਬ ਸਾਈਟ ਦਾ ਪਤਾ ਲਿਖਿਆ ਹੈ ਅਤੇ 1696 ਦੇ ਅਗਸਤ ਮਹੀਨੇ ਦਾ ਟੇਬਲ ਦਿੱਤਾ ਹੈ ਆਪ ਜੀ ਲਿਖਦੇ ਹੋ, “ਜੇਕਰ ਇਸ ਚਿੱਤਰ ਨੂੰ ਧਿਆਨ ਨਾਲ ਵਾਚੀਏ ਤਾਂ ਸ਼ਨੀਵਾਰ ੨੫ ਅਗਸਤ ੧੬੯੬ ਗਰੀਗੌਰੀਅਨ ਜਾਂ ੧੭੫੩ ਬਿਕਰਮੀ ਸੰਬਤ ਨੂੰ ੧੩ ਵੀ ਵਦੀ ਆ ਰਹੀ ਹੈ ਨਾ ਕਿ ਸੁਦੀ ਅਸਟਮੀ ਮੰਗਲਵਾਰ। ਸੁਦੀ ਅਸ਼ਟਮੀ ੪ ਸਤੰਬਰ ਦਿਨ ਮੰਗਲਵਾਰ ਨੂੰ ਆ ਰਹੀ ਹੈ। ਹੁਣ ਇਸ ਵਿਚੋਂ ਉਹ ਦਸ ਦਿਨ ਘਟਾ ਦਈਏ ਜਿਹਨਾਂ ਦੀ ਛਾਲ ਮਾਰ ਕੇ ਇਹ ਕੈਲੰਡਰ ਹਫਤੇ ਦਾ ਕ੍ਰਮ ਤੋੜ ਕੇ ਗਰੀਗੌਰੀਅਨ ਬਣਿਆਂ ਸੀ ਤਾਂ ਸਾਡੇ ਕੋਲ ੩੧ +੪ =੩੫ ਅਤੇ ੩੫-੧੦=੨੫ ਅਗਸਤ ਆਏਗਾ ਜੋ ਕਿ ਐਤਵਾਰ ਹੀ ਬਣਦਾ ਹੈ। ਸਭ ਦੇ ਸਾਹਮਣੇ ਟੇਬਲ ਹੈ,ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ”। ਆਓ ਤੁਹਾਡੇ ਵੱਲੋਂ ਦਿੱਤੇ ਗਏ ਅਗਸਤ ਮਹੀਨੇ ਦੀ ਪੜਤਾਲ ਵੀ ਕਰ ਲਈਏ।
ਪਾਠਕਾਂ ਦੀ ਜਾਣਕਾਰੀ ਲਈ ਪੇਸ਼ ਹੈ ਅਗਸਤ ਮਹੀਨੇ ਦਾ ਅਸਲ ਕੈਲੰਡਰ।
ਤੁਹਾਡਾ ਇਹ ਲਿਖਣਾ ਤਾਂ ਠੀਕ ਹੈ ਕਿ ਸ਼ਨੀਵਾਰ ੨੫ ਅਗਸਤ ੧੬੯੬ ਗਰੈਗੋਰੀਅਨ ਜਾਂ ੧੭੫੩ ਬਿਕਰਮੀ ਸੰਬਤ ਨੂੰ ੧੩ਵੀ ਵਦੀ ਆ ਰਹੀ ਹੈ ਨਾ ਕਿ ਸੁਦੀ ਅਸਟਮੀ ਮੰਗਲਵਾਰ। ਇਥੇ ਤੁਸੀਂ ਇਹ ਨਹੀ ਦੱਸਿਆ ਕਿ ਇਹ ਵਦੀ 13 ਕਿਹੜੇ ਮਹੀਨੇ ਦੀ ਹੈ। ਅੱਗੇ ਤੁਸੀਂ ਲਿਖਿਆ ਹੈ “ਸਾਡੇ ਕੋਲ ੩੧ +੪ =੩੫ ਅਤੇ ੩੫-੧੦=੨੫ ਅਗਸਤ ਆਏਗਾ ਜੋ ਕਿ ਐਤਵਾਰ ਹੀ ਬਣਦਾ ਹੈ”। ਬੀਬੀ ਅਮਰਜੀਤ ਕੌਰ ਜੀ ਇਹ ਸਾਵਣ ਵਦੀ 13 ਹੈ। ਇਕ ਪਾਸੇ ਤਾਂ ਤੁਸੀਂ ਲਿਖਦੇ ਹੋ ਕਿ 25 ਅਗਸਤ ਨੂੰ ਵਦੀ 13 ਹੈ, ਹੁਣ ਤੁਸੀਂ ਲਿਖਦੇ ਹੋ ਕਿ ਸੁਦੀ 8 ਦਿਨ ਐਤਵਾਰ ਹੈ ਜਦੋਂ ਕਿ ਕੈਲੰਡਰ ਮੁਤਾਬਕ ਤਾਂ 25 ਅਗਸਤ ਨੂੰ ਦਿਨ ਸ਼ਨਿਚਰਵਾਰ ਹੈ। ਤੁਹਾਡੀ ਕੇਹੜੀ ਗੱਲ ਤੇ ਯਕੀਨ ਕੀਤਾ ਜਾਵੇ?
ਬੀਬੀ ਅਮਰਜੀਤ ਕੌਰ ਜੀ ਜਿਹੜਾ ਕੈਲੰਡਰ ਤੁਸੀਂ ਵੇਖਿਆ ਹੈ ਉਹ ਗਰੈਗੋਰੀਅਨ ਹੈ ਅਤੇ ਭਾਦੋਂ ਸੁਦੀ 8 ਸੰਮਤ 1753 ਬਿ: ਮੁਤਾਬਕ 25 ਅਗਸਤ 1696 ਯੂਲੀਅਨ ਦੀ ਤਾਰੀਖ ਹੈ। ਜੇ ਇਸ ਦਿਨ ਦੀ ਗਰੈਗੋਰੀਅਨ ਤਾਰੀਖ ਕੱਢੀ ਜਾਵੇ ਤਾਂ ਉਹ 4 ਸਤੰਬਰ ਬਣਦੀ ਹੈ। ਜੇ ਕੈਲੰਡਰ ਦੀ ਮਾਹਿਰ ਬੀਬੀ ਅਮਰਜੀਤ ਕੌਰ ਹੀ ਯੂਲੀਅਨ ਦੀ ਤਾਰੀਖ ਨੂੰ ਗਰੈਗੋਰੀਅਨ ਦੇ ਕੈਲੰਡਰ `ਚ ਪੜ੍ਹੀ ਜਾਵੇ ਤਾਂ ਦਿਨ ਕਿਵੇਂ ਠੀਕ ਕੱਢ ਸਕਦੀ ਹੈ? ਤੁਹਾਡੇ ਵੱਲੋਂ ਦਿੱਤੇ ਗਏ ਗਰੈਗੋਰੀਅਨ ਕੈਲੰਡਰ ਦੇ ਅਗਸਤ ਮਹੀਨੇ ਵਿਚ ਭਾਦੋਂ ਦੀ ਮੱਸਿਆ 27 ਅਗਸਤ ਦਿਨ ਸੋਮਵਾਰ ਨੂੰ ਹੈ। ਆਪਣੇ ਵੱਲੋਂ ਦਿੱਤੀ ਸੁਦੀ ਦੀ ਪ੍ਰੀਭਾਸ਼ਾ “ਮੱਸਿਆ ਤੋਂ ਬਾਦ ਦੇ ਦਿਨ,(ਜਦੋਂ ਚੰਦਰਮਾ ਵੱਧਦਾ ਹੈ), ਸੁਦੀ ਅਖਵਾਉਂਦੇ ਹਨ” ਮੁਤਾਬਕ ਗਿਣ ਕੇ ਦੱਸਿਓ ਤਾਂ ਭਾਦੋਂ ਸੁਦੀ 8 ਕਿਸ ਦਿਨ ਆਉਂਦੀ ਹੈ ਐਤਵਾਰ ਜਾਂ ਮੰਗਲਵਾਰ? ਤੁਹਾਡੇ ਬਚਨ, “ਗੁਰੂ ਸਾਹਿਬ ਨੇ ਜੇਕਰ ਆਖਿਆ ਹੈ ਕਿ ਉਸ ਦਿਨ ਭਾਦਰੋਂ ਸੁਦੀ ਅਸਟਮੀ ਨੂੰ ਐਤਵਾਰ ਸੀ ਤਾਂ ਐਤਵਾਰ ਹੀ ਹੋਏਗਾ”।
ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ 1696 ਵਿਚ ਯੂਲੀਅਨ ਮੁਤਾਬਕ ਭਾਦੋਂ ਦੀ ਮੱਸਿਆ 17 ਅਗਸਤ ਦਿਨ ਸੋਮਵਾਰ ਨੂੰ ਸੀ। ਬੀਬੀ ਅਮਰਜੀਤ ਕੌਰ ਵੱਲੋਂ ਦਿੱਤੀ ਪ੍ਰੀਭਾਸ਼ਾ “ਮੱਸਿਆ ਤੋਂ ਬਾਦ ਦੇ ਦਿਨ,(ਜਦੋਂ ਚੰਦਰਮਾ ਵੱਧਦਾ ਹੈ) ਸੁਦੀ ਅਖਵਾਉਂਦੇ ਹਨ” ਮੁਤਾਬਕ ਵੀ ਭਾਦੋਂ ਸੁਦੀ 8 ਦਿਨ ਮੰਗਲਵਾਰ 25 ਅਗਸਤ ਨੂੰ ਹੀ ਆਈ ਸੀ। ਅਸਲ ਸਮੱਸਿਆ ਇਹ ਹੈ ਕਿ ਬੀਬੀ ਅਮਰਜੀਤ ਕੌਰ, 25 ਅਗਸਤ ਯੂਲੀਅਨ ਦੀ ਤਾਰੀਖ ਨੂੰ ਗਰੈਗੋਰੀਅਨ ਕੈਲੰਡਰ `ਚ ਵੇਖ ਰਹੀ ਹੈ। ਯੂਲੀਅਨ ਕੈਲੰਡਰ ਦੀ 25 ਅਗਸਤ ਦਿਨ ਮੰਗਲਵਾਰ ਨੂੰ ਗਰੈਗੋਰੀਅਨ ਕੈਲੰਡਰ ਦੀ 4 ਸਤੰਬਰ ਸੀ। ਜਿਸ ਨੂੰ ਬੀਬੀ ਖ਼ੁਦ ਵੀ ਮੰਨਦੀ ਹੈ, “ਸੁਦੀ ਅਸ਼ਟਮੀ ੪ ਸਤੰਬਰ ਦਿਨ ਮੰਗਲਵਾਰ ਨੂੰ ਆ ਰਹੀ ਹੈ”। ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਜਦੋਂ ਬੀਬੀ ਅਮਰਜੀਤ ਕੌਰ ਖ਼ੁਦ ਹੀ ਲਿਖਤੀ ਤੌਰ ਤੇ ਮੰਨਦੀ ਹੈ ਕਿ ਭਾਦੋਂ ਸੁਦੀ 8 ਮੰਗਲਵਾਰ ਨੂੰ ਸੀ ਤਾਂ ਪਾਣੀ `ਚ ਮਧਾਣੀ ਪਾਉਣ ਦੀ ਕੀ ਲੋੜ ਸੀ?
ਬੀਬੀ ਅਮਰਜੀਤ ਕੌਰ ਜੀ ਅੱਗੇ ਆਪ ਲਿਖਦੇ ਹੋ, “ਪੁਰੇਵਾਲ ਨੇ ੨੫ ਅਗਸਤ ਤਾਂ ਦੱਸ ਦਿੱਤਾ ਪਰ ਇਹ ਨਹੀਂ ਦੱਸਿਆ ਕਿ ੨੫ ਅਗਸਤ ੪ ਸਤੰਬਰ ਬਣ ਕੇ ਜਦੋਂ ਮੰਗਲਵਾਰ ਬਣਦਾ ਹੈ ਤਾਂ ਹਫ਼ਤੇ ਦਾ ਕ੍ਰਮ ਵੀ ਟੁੱਟਦਾ ਹੈ। ਜਿਵੇਂ ਕਿ ਪਾਠਕਾਂ ਨੇ ਪਹਿਲਾਂ ੪ ਅਕਤੂਬਰ ੧੫੮੨ ਵਿੱਚ ਵੇਖਿਆ ਹੈ”। ਬੀਬੀ ਅਮਰਜੀਤ ਕੌਰ ਜੀ ਤੁਹਾਡਾ ਝੂਠ ਉਪਰ ਦਿੱਤੇ ਅਗਸਤ 1582 ਦੇ ਕੈਲੰਡਰ ਨੇ ਨੰਗਾ ਕਰ ਦਿੱਤਾ ਹੈ, ਦਿਨਾਂ ਦਾ ਕ੍ਰਮ ਤਾਂ ਕਿਤੇ ਵੀ ਨਹੀਂ ਟੁੱਟਦਾ, 3 ਅਕਤੂਬਰ ਨੂੰ ਬੁਧਵਾਰ, 4 ਨੂੰ ਵੀਰਵਾਰ ਅਤੇ 15 ਨੂੰ ਸ਼ੁੱਕਰਵਾਰ ਆਉਂਦਾ ਹੈ ਇਸ ਨੂੰ ਤੁਸੀਂ ਦਿਨਾਂ ਦਾ ਕ੍ਰਮ ਟੁਟਣਾ ਕਿਵੇਂ ਲਿਖ ਰਹੇ ਹੋ? ਤੁਹਾਡੇ ਲਿਖੇ ਇਹ ਸ਼ਬਦ “ਸ਼ਾਇਦ ਪੁਰੇਵਾਲ ਨੇ ਸਮਝ ਲਿਆ ਕਿ ਗੁਰੂ ਦੇ ਸਿੱਖ ਬੁਧੂ ਹੀ ਹਨ ਇਹਨਾਂ ਨੂੰ ਬਰਗਲਾਉਣਾ ਸੌਖਾ ਹੀ ਹੈ” ਸ. ਪਾਲ ਸਿੰਘ ਜੀ ਤੇ ਤਾਂ ਨਹੀ, ਤੁਹਾਡੇ ਤੇ ਜਰੂਰ ਲਾਗੂ ਹੋ ਰਹੇ ਹਨ।
ਬੀਬੀ ਅਮਰਜੀਤ ਕੌਰ ਜੀ, ਹੁਣ ਤੁਸੀਂ ਦੱਸੋ ਕਿ ਝੂਠ ਲਿਖ ਕੇ ਸਿੱਖਾਂ ਨੂੰ ਗੁਮਰਾਹ ਕੌਣ ਕਰ ਰਿਹਾ ਹੈ ਤੁਸੀਂ ਜਾਂ ਪੁਰੇਵਾਲ? ਜਦੋਂ ਤੁਸੀਂ ਆਪ ਹੀ ਮੰਨਦੇ ਹੋ ਕਿ “ਸੁਦੀ ਅਸ਼ਟਮੀ ੪ ਸਤੰਬਰ ਦਿਨ ਮੰਗਲਵਾਰ ਨੂੰ ਆ ਰਹੀ ਹੈ” ਤਾਂ ਇਹ ਕਾਗਜ ਕਾਲੇ ਕਰਨ ਦੀ ਕੀ ਮਜ਼ਬੂਰੀ ਸੀ? ਹੁਣ ਤੁਹਾਡੇ ਹਿਸਾਬ ਨਾਲ ਵੀ ਭਾਦੋਂ ਸੁਦੀ ਅਸ਼ਟਮੀ 8 ਨੂੰ ਤਾਂ ਆ ਗਿਆ ਮੰਗਲਵਾਰ, ਹੁਣ ਦੱਸੋ ਇਹ ਗਲਤ ਤਾਰੀਖ ਕਿਸ ਨੇ ਲਿਖੀ ਹੈ? ਤੁਹਾਡੇ ਬਚਨ, “ਗੁਰੂ ਸਾਹਿਬ ਨੇ ਜੇਕਰ ਆਖਿਆ ਹੈ ਕਿ ਉਸ ਦਿਨ ਭਾਦਰੋਂ ਸੁਦੀ ਅਸਟਮੀ ਨੂੰ ਐਤਵਾਰ ਸੀ ਤਾਂ ਐਤਵਾਰ ਹੀ ਹੋਏਗਾ”।
ਬੀਬੀ ਅਮਰਜੀਤ ਕੌਰ ਜੀ, ਤੁਸੀਂ ਬਹੁ ਗਿਣਤੀ ਸੰਗਤ ਦੀ ਕੈਲੰਡਰ ਵਿਗਿਆਨ ਪ੍ਰਤੀ ਅਗਿਆਨਤਾ ਦਾ ਫਾਇਦਾ ਉਠਾਂ ਕੇ, ਸਿੱਖਾਂ ਨੂੰ ਕਿਸ ਦੇ ਇਸ਼ਾਰੇ ਤੇ ਭੜਕਾ ਰਹੇ ਹੋ? ਪਹਿਲਾ ਵੀ ਤੁਹਾਡੇ ਇਕ ਲੇਖ ‘ਸਸਿ ਘਰਿ ਸੁਰੁ ਵਸੇ ਮਿਟੇ ਅੰਧਿਆਰਾ” ਦਾ ਦਲੀਲ ਨਾਲ ਜਵਾਬ ਦਿੱਤਾ ਸੀ ਅਤੇ ਕੁਝ ਸਵਾਲ ਵੀ ਕੀਤੇ ਸਨ, ਜਿਨ੍ਹਾਂ ਦਾ ਤੁਸੀਂ ਕੋਈ ਉੱਤਰ ਨਹੀ ਦਿੱਤਾ।
ਅਖੀਰ ਤੇ ਤੁਹਾਡੇ ਸ਼ਬਦਾਂ, “ਝੂਠ ਬੋਲ ਕੇ ਸਿੱਖ ਇਤਿਹਾਸ ਨੂੰ ਮਿਥਹਾਸ ਵਿੱਚ ਬਲਦਣ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ, ਗੁਰੂ ਸਾਹਿਬ ਜਾਂ ਖਾਲਸਾ ਪੰਥ ਹੀ ਨਿਸਚਿਤ ਕਰ ਸਕਦਾ ਹੈ” ਸਬੰਧੀ ਬੇਨਤੀ ਹੈ ਹੁਣ ਜਦੋਂ ਇਹ ਸਾਬਿਤ ਹੋ ਗਿਆ ਹੈ ਕਿ ਤੁਸੀਂ ਖ਼ੁਦ ਹੀ ਝੂਠ ਲਿਖ ਰਹੇ ਹੋ ਤਾਂ ਆਪਣੇ ਲਈ ਆਪ ਹੀ ਸਜਾ ਨਿਰਧਾਰਤ ਕਰ ਲਵੋ, ਉਂਝ ਜੇ ਇਜਾਜ਼ਤ ਦਿਓ ਤਾ ਇਕ ਸੁਝਾਓ ਦਿਆਂ?
ਬੀਬੀ ਅਮਰਜੀਤ ਕੌਰ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਅੱਗੇ ਤੋਂ ਕੈਲੰਡਰ ਸਬੰਧੀ ਕਾਗਜ ਕਾਲੇ ਕਰਕੇ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਨਾ ਕਰਿਓ।
ਧੰਨਵਾਦ
ਸਰਵਜੀਤ ਸਿੰਘ

*******************************************************************************

ਭਾਦਰੋਂ ਸੁਦੀ ਅਸਟਮੀ ਰਵਿਵਾਰਾ - ਅਮਰਜੀਤ ਕੌਰ
ਗੁਰ ਸਿੱਖਾਂ ਨੂੰ ਆਪਣੇ ਗੁਰੂ ਸਾਹਿਬ ਤੇ ਪੂਰਨ ਭਰੋਸਾ ਹੈ।ਗੁਰੂ ਸਾਹਿਬ ਨੇ ਜੇਕਰ ਆਖਿਆ ਹੈ ਕਿ ਉਸ ਦਿਨ ਭਾਦਰੋਂ ਸੁਦੀ ਅਸਟਮੀ ਨੂੰ ਐਤਵਾਰ ਸੀ ਤਾਂ ਐਤਵਾਰ ਹੀ ਹੋਏਗਾ।ਪਰ ਜੇਕਰ ਕੋਈ ਵਿਅਕਤੀ ਭੁਲੇਖਾ ਪਾਕੇ ਬਾਣੀ ਤੇ ਕਿੰਤੂ ਪ੍ਰੰਤੂ ਕਰੇ ਤਾਂ ਜਵਾਬ ਦੇਣਾ ਪੈਂਦਾ ਹੈ।
ਪੁਰੇਵਾਲ ਅਨੁਸਾਰ :-
ਸਮਤ ਸਤਰਾਂ ਸਹੰਸ ਭਣਿਜੈ॥ ਅਰਧ ਸਹਸ ਫੁਨ ਤੀਨ ਕਹਿਜੈ॥ ਭਾਦਵ ਸੁਦੀ ਅਸਟਮੀ ਰਾਵਿਵਾਰੋ॥ ਤੀਰ ਸਤਦ੍ਰਵ ਗ੍ਰਿੰਥ ਸੁਧਾਰੋ॥ 405॥
Date of Completion of ‘Chritropakhyan’
According to the Bikrami Calendar which begins on Chet Sudi 1, and which was prevalent in Punjab, it was Tuesday on Bhadon Sudi 8, 1753 Bikrami, August 25, 1696 CE.


ਜਦੋਂ ਗਰੀਗੌਰੀਅਨ ਕੈਲੰਡਰ ੦੪ ਅਕਤੂਬਰ ੧੫੮੨ ਵਿੱਚ ੧੦ ਦਿਨ ਦੀ ਛਾਲ ਮਾਰ ਕੇ ੦੫ ਅਕਤੂਬਰ ਦੀ ਥਾਂ ੧੫ ਅਕਤੂਬਰ ਬਣ ਜਾਂਦਾ ਹੈ ਤਾਂ ਉਦੋਂ ਇਸ ਕੈਲੰਡਰ ਦੇ ਹਫਤੇ ਦੇ ਦਿਨਾਂ ਦਾ ਕ੍ਰਮ ਵਿਗੜ ਜਾਂਦਾ ਹੈ ਜਿਵੇਂ ਕਿ ਇਸ ਟੇਬਲ ਤੋਂ ਸਪੱਸ਼ਟ ਹੁੰਦਾ ਹੈ:-
October 1582
Sun
Mon
Tue
Wed
Thur
Fri
Sat
1,2,3,4, 15…29,30
ਬਿਕਰਮੀ ਕੈਲੰਡਰ ਜੋ ਆਪਣੀ ਚਾਲੇ ਠੀਕ ਤੁਰਿਆ ਆ ਰਿਹਾ ਹੈ,ਇਸ ਵਿਗੜੇ ਹੋਏ ਕੈਲੰਡਰ ਨਾਲ ਕਿਵੇਂ ਮਾਪਿਆ ਜਾ ਸਕਦਾ ਹੈ?ਮੱਸਿਆ ਤੋਂ ਬਾਦ ਦੇ ਦਿਨ,(ਜਦੋਂ ਚੰਦਰਮਾ ਵੱਧਦਾ ਹੈ), ਸੁਦੀ ਅਖਵਾਉਂਦੇ ਹਨ, ਇਸ ਦੇ ਉਲਟ ਪੁੰਨਿਆਂ ਤੋਂ ਬਾਦ ਦੇ ਦਿਨ, (ਜਦੋਂ ਚੰਦਰਮਾਂ ਘੱਟਦਾ ਹੈ),ਵਦੀ ਅਖਵਾਉਂਦੇ ਹਨ।
ਸੋ ਭਾਦੋਂ ਸੁਦੀ ਅਸਟਮੀ ਰਵਿਵਾਰਾ ਦਾ ਭਾਵ ਹੈ ਚੰਦਰਮਾ ਵੱਧ ਰਿਹਾ ਹੈ, ਅਤੇ ਭਾਦੋਂ ਸੁਦੀ ਅਗਸਤ ਦੇ ਵਿੱਚ ਜਾਂ ਇਸਦੇ ਨੇੜੇ ਤੇੜੇ ਹੁੰਦੀ ਹੈ। ਹੇਠਾਂ ਪੁੰਨਿਆਂ ਮੱਸਿਆ ਵਾਲਾ ,ਨਾਸਾ ਵਾਲਿਆਂ ਦਾ ਇਕ ਚਿੱਤਰ ਦਿੱਤਾ ਗਿਆ ਹੈ ।ਜੇਕਰ ਇਸ ਚਿੱਤਰ ਨੂੰ ਧਿਆਨ ਨਾਲ ਵਾਚੀਏ ਤਾਂ ਸ਼ਨੀਵਾਰ ੨੫ ਅਗਸਤ ੧੬੯੬ ਗਰੀਗੌਰੀਅਨ ਜਾਂ ੧੭੫੩ ਬਿਕਰਮੀ ਸੰਬਤ ਨੂੰ ੧੩ਵੀ ਵਦੀ ਆ ਰਹੀ ਹੈ ਨਾ ਕਿ ਸੁਦੀ ਅਸਟਮੀ ਮੰਗਲਵਾਰ। ਸੁਦੀ ਅਸ਼ਟਮੀ ੪ ਸਤੰਬਰ ਦਿਨ ਮੰਗਲਵਾਰ ਨੂੰ ਆ ਰਹੀ ਹੈ। ਹੁਣ ਇਸ ਵਿਚੋਂ ਉਹ ਦਸ ਦਿਨ ਘਟਾ ਦਈਏ ਜਿਹਨਾਂ ਦੀ ਛਾਲ ਮਾਰ ਕੇ ਇਹ ਕੈਲੰਡਰ ਹਫਤੇ ਦਾ ਕ੍ਰਮ ਤੋੜ ਕੇ ਗਰੀਗੌਰੀਅਨ ਬਣਿਆਂ ਸੀ ਤਾਂ ਸਾਡੇ ਕੋਲ ੩੧ +੪ =੩੫ ਅਤੇ ੩੫-੧੦=੨੫ ਅਗਸਤ ਆਏਗਾ ਜੋ ਕਿ ਐਤਵਾਰ ਹੀ ਬਣਦਾ ਹੈ।ਸਭ ਦੇ ਸਾਹਮਣੇ ਟੇਬਲ ਹੈ,ਕੋਈ ਲੁਕੀ ਛਿਪੀ ਗੱਲ ਨਹੀਂ ਹੈ।ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ।
ਪੁਰੇਵਾਲ ਨੇ ੨੫ ਅਗਸਤ ਤਾਂ ਦੱਸ ਦਿੱਤਾ ਪਰ ਇਹ ਨਹੀਂ ਦੱਸਿਆ ਕਿ ੨੫ ਅਗਸਤ ੪ ਸਤੰਬਰ ਬਣ ਕੇ ਜਦੋਂ ਮੰਗਲਵਾਰ ਬਣਦਾ ਹੈ ਤਾਂ ਹਫਤੇ ਦਾ ਕ੍ਰਮ ਵੀ ਟੁੱਟਦਾ ਹੈ।ਜਿਵੇਂ ਕਿ ਪਾਠਕਾਂ ਨੇ ਪਹਿਲਾਂ ੪ ਅਕਤੂਬਰ ੧੫੮੨ ਵਿੱਚ ਵੇਖਿਆ ਹੈ।ਸ਼ਾਇਦ ਪੁਰੇਵਾਲ ਨੇ ਸਮਝ ਲਿਆ ਕਿ ਗੁਰੁ ਦੇ ਸਿੱਖ ਬੁਧੂ ਹੀ ਹਨ ਇਹਨਾਂ ਨੂੰ ਬਰਗਲਾਉਣਾ ਸੌਖਾ ਹੀ ਹੈ। ਪਰ ਜਦੋਂ ਸਿੱਖ ਗੁਰੁ ਸਾਹਿਬ ਪ੍ਰਤੀ ਸ਼ਰਧਾਵਾਨ ਹੋਣ ਅਤੇ ਆਪਣੇ ਗੁਰੂ ਸਾਹਿਬ ਦੀ ਬਾਣੀ ਦੀ ਤੌਹੀਨ ਨਾਂ ਬਰਦਾਸ਼ਤ ਕਰ ਸਕਣ ਤਾਂ ਗੁਰੁ ਸਾਹਿਬ ਦੀ ਕਲਾ ਜਰੂਰ ਵਰਤਦੀ ਹੈ।
ਝੂਠ ਬੋਲ ਕੇ ਸਿੱਖ ਇਤਿਹਾਸ ਨੂੰ ਮਿਥਹਾਸ ਵਿੱਚ ਬਲਦਣ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ, ਗੁਰੂ ਸਾਹਿਬ ਜਾਂ ਖਾਲਸਾ ਪੰਥ ਹੀ ਨਿਸਚਿਤ ਕਰ ਸਕਦਾ ਹੈ।
Let us see according to the moon calendar of Nasa
http://www.almanac.com/moon/calendar/AZ/Mesa/1696-08


25/11/14)
ਗੁਰਦੀਪ ਸਿੰਘ ਬਾਗੀ

ਆਦਰਯੋਗ ਪਾਠਕੋ,

ਇਕ ਸਵਾਲ ਬਹੁਤ ਪਰੇਸ਼ਾਨ ਕਰ ਰਿਹਾ ਹੈ, "ਜਿਨ੍ਹਾਂ ਭੱਟਾਂ ਦੇ ਸਵੈਯੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਕੀ ਉਹ ਭੱਟ ਸਿੱਖ ਸਨ ਜਾਂ ਨਹੀਂ?"

ਗੁਰਦੀਪ ਸਿੰਘ ਬਾਗੀ


25/11/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ, ਸਤਿ ਸ੍ਰੀ ਅਕਾਲ ਪ੍ਰਵਾਨੀ ।

ਤੁਹਾਡੇ ਨਾਲ ਭੱਟ ਗਯੰਦ ਜੀ ਵੱਲੋਂ ਉਚਾਰੇ ਗਏ ਗੁਰੂ ਰਾਮਦਾਸ ਜੀ ਬਾਰੇ ਸਵਈਏ ਵਿਚ ‘ਵਾਹਿਗੁਰੂ’ ਸ਼ਬਦ ਗੁਰੂ ਜੀ ਲਈ ਵਰਤਿਆ ਹੈ ਜਾਂ ਅਕਾਲ ਪੁਰਖ ਲਈ ਬਾਰੇ ਕਾਫੀ ਵਿਚਾਰ ਹੋ ਗਈ ਹੈ । ਮੈਂਨੂੰ ਲੱਗਦਾ ਹੈ ਕਿ ਇਹ ਲੋੜ ਤੋਂ ਵੱਧ ਲੰਮੀ ਹੋ ਗਈ ਹੈ । ਇਸ ਵਿਸ਼ੇ ਤੇ ਇਹ ਮੇਰੀ ਆਖਰੀ ਚਿੱਠੀ ਹੈ, ਤੁਸੀਂ ਆਪਣੀ ਆਖਰੀ ਚਿੱਠੀ ਲਾਉਣ ਵਾਲੀ ਖੁਸ਼ੀ ਪ੍ਰਾਪਤ ਕਰ ਲਵੋਂ । ਵਿਚਾਰ ਕਰਦਿਆ ਕੋਈ ਸ਼ਬਦ ਤੁਹਾਡੀ ਸ਼ਾਨ ਦੇ ਮੁਤਾਬਕ ਨਾ ਲਿਖਿਆ ਗਿਆ ਹੋਵੇ ਤਾਂ ਮਾਫ਼ ਕਰਨਾ । ਧੰਨਵਾਦੀ ਹਾਂ ਸ੍ਰ. ਮੱਖਣ ਸਿੰਘ ਜੀ ਦਾ ਵੀ ਜਿੰਨਾਂ ਨੂੰ ਚਿੱਠੀਆਂ ਪੋਸਟ ਕਰਨ ਵਿਚ ਖੇਚਲ ਦਿਤੀ ਹੈ ਅਤੇ ਪਾਠਕਾਂ ਦਾ ਵੀ ਧੰਨਵਾਦੀ ਹਾਂ ਜਿੰਨਾਂ ਨੂੰ ਇਕੋ ਵਿਸ਼ੇ ਤੇ ਲੰਮਾ ਸਮਾਂ ਚਿੱਠੀਆਂ ਪੜ੍ਹਨੀਆਂ ਪਈਆਂ ।

ਸਵਈਏ ਮਹਲੇ ਚਉਥੇ ਕੇ 4 ਅਰਥ:- ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ । (ਟੀਕਾਕਾਰ: ਪ੍ਰੋ ਸਾਹਿਬ ਸਿੰਘ, ਪੋਥੀ ਦਸਵੀਂ, ਪੰਨਾ 498)

ਸ੍ਰ ਬਲਦੇਵ ਸਿੰਘ ਜੀ, ਤੁਹਾਡੇ ਵੱਲੋਂ ਕੀਤੀ ਵਿਆਖਿਆ ਇਹ ਹੈ : ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫।।

ਮਹਲਾ ੫।। ਭਾਵ ਮਹਲਾ ਪੰਜਵਾਂ ਜੀ ਵੱਲੋਂ ਮੂਲ ਮੰਤ੍ਰ ਦੇ ਸਿਰਲੇਖ ਹੇਠ ਭੱਟ ਸਵਈਏ ਬਾਣੀ ਨੂੰ ਮੁਖਬਾਕ੍ਯ੍ਯ, ਮੁਖਬੰਦ, ਭੂਮਿਕਾ ਲਿਖ ਕੇ ਪਰਵਾਨਗੀ ਦੇਣੀ।

ਸਵਈਏ ਮਹਲੇ ਚਉਥੇ ੪ ਕੇ – ਗੁਰਮਤਿ ਵੀਚਾਰਧਾਰਾ ਦੇ ਮੂਲ ਸਿਧਾਂਤ, ਮੂਲ ਮੰਤ੍ਰ ਨੂੰ ਹੂ-ਬਹੂ, ਇਨ ਬਿਨ ਸਮਰਪਤ ਹੋ ਕੇ ਮਹਲੇ ਚਉਥੇ ਜੀ ਦੇ ਸਮੇਂ ਉਨ੍ਹਾਂ ਦੀ ਸੰਗਤਿ ਕਰਨ ਵਾਲੇ, ਭੱਟ ਸਾਹਿਬਾਨ ਵੱਲੋਂ ਉਚਾਰਣ ਕੀਤੇ ਸਵਈਏ।

ਮਾਫ਼ ਕਰਨਾ, ਜਦੋਂ ਸਰਲੇਖ ਦੇ ਮਤਲਬ ਦਾ ਹੀ ਪਤਾ ਨਾ ਹੋਵੇ ਤਾਂ ਅੱਗੇ ਗੱਲ ਕਿਸ ਤਰ੍ਹਾਂ ਬਣਨੀ ਹੈ ।

ਭੱਟ ਗਯੰਦ ਜੀ ਦੇ ਮਹਲੇ ਚਉਥੇ ਕੇ ਸ਼ਬਦ ਬਾਰੇ ਜਿਹੜੇ ਵਿਚਾਰ ਪ੍ਰੋ ਸਾਹਿਬ ਸਿੰਘ ਜੀ ਨੇ ਦਿਤੇ ਹਨ ਅਤੇ ਕਈ ਸਿੱਖ ਵੀਰਾਂ ਨਾਲ ਇਸ ਸ਼ਬਦ ਬਾਰੇ ਵਿਚਾਰ ਕਰਨ ਉਪਰੰਤ ਇਹ ਹੀ ਠੀਕ ਲੱਗਾ ਹੈ ਕਿ ਭੱਟ ਗਯੰਦ ਜੀ ਨੇ ਇਸ ਸਵਈਏ ਵਿਚ ਜਿਹੜਾ ਸ਼ਬਦ ‘ਵਾਹਿਗੁਰੂ’ ਵਰਤਿਆ ਹੈ ਉਹ ਗੁਰੂ ਜੀ ਲਈ ਹੀ ਵਰਤਿਆ ਹੈ ।

ਤੁਸੀਂ ਆਪਣੀ ਚਿੱਠੀ 20-11-14 ਵਾਲੀ ਵਿਚ ਇਹ ਲਿਖਿਆ ਹੈ, “ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥(ਭੱਟ ਗਯੰਦ, ਸਵੀਏ ਮਹਲੇ ਚੋਥੇ, ਪੰਨਾ 1403)” ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥(ਭੱਟ ਗਯੰਦ, ਪੰਨਾ 1403) ਅਰਥ:- ਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ । ਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ ।

ਸ੍ਰ ਬਲਦੇਵ ਸਿੰਘ ਜੀ, ਤਿਸੀਂ ਲਿਖਿਆ ਹੈ, “ਜੋ ਇਹ ਤੁਸੀ ਵਿਆਖਿਆ ਕੀਤੀ ਹੈ ਤੁਸੀ ਆਪ ਹੀ ਇਸ ਨਾਲ ਸਹਿਮਤ ਨਹੀਂ”।

ਕੀ ਗੁਰਮਤਿ ਸਿਧਾਂਤ ਅਨੁਸਾਰ ਜਿਸ ਨੇ ਸੱਭ ਸ੍ਰਿਸਟੀ ਦੀ ਸਿਰਜਨਾ ਕੀਤੀ ਹੋਈ ਹੈ, ਜੋ ਜਲ ਵਿੱਚ ਹੈ, ਜੋ ਥਲ ਵਿੱਚ, ਪ੍ਰਿਥਵੀ ਤੇ, ਅਕਾਸ ਉਤੇ, ਪਾਤਾਲ ਵਿੱਚ, (ਸਭ ਥਾਈ) ਵਿਆਪਕ ਹੈ ਉਹ ਕੌਣ ਹੈ। ਕੀ ਤੁਹਾਡੇ ਅਨੁਸਾਰ ਉਹ ਕਰਤਾ ਨਹੀ?

ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥ ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥ ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥(ਭੱਟ ਗਯੰਦ ਪੰਨਾ 1404) ਅਰਥ:- ਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ । ਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ, ਅਤੇ ਸਤਸੰਗ ਵਿਚ ਮਨ ਜੁੜ ਜਾਂਦਾ ਹੈ । ਹੇ ਗੁਰੂ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; (ਤੱਤਾਂ ਦਾ) ਮੇਲ (ਕਰ ਕੇ) ਤੂੰ ਇਹ ਤਮਾਸ਼ਾ ਤੇ ਖੇਲ ਰਚਾ ਦਿੱਤਾ ਹੈ ।

ਸ੍ਰ ਬਲਦੇਵ ਸਿੰਘ ਜੀ, ਇਹ ਤੁਹਾਡੀ ਕੀਤੀ ਵਿਆਖਿਆ ਹੈ , ਤੁਸੀਂ ਆਪ ਹੀ ਪੜ੍ਹ ਲਵੋ ? ਜੇਕਰ ਤੁਹਾਡੀ ਕੀਤੀ ਵਿਆਖਿਆ ਇਹ ਦਰਸਾਉਦੀ ਹੈ ਕਿ ਬ੍ਰਹਮਾ ਤੇ ਰੁਦ੍ਰ (ਸਿਵ) ਗੁਰੂ ਨੂੰ ਧਿਆਉਦੇ ਹਨ ਤਾਂ ਫਿਰ ਉਹ ਤਾਂ ਬਹੁਤ ਚੰਗੇ ਇਨਸਾਨ ਹੋਣਗੇ, ਤਾਂ ਫਿਰ (ਸਿਵ) ਮਹਾਦੇਉ ਨੇ ਅਖੌਤੀ ਸੂਦਰ ਮੋਦੀ ਜੀ ਦਾ ਬੱਚਾ ਕਿਉ ਮਾਰਿਆ ਕੀ ਗੁਰੂ ਨੂੰ ਧਿਆਉਣ ਵਾਲੇ ਅਜਿਹੇ ਕਾਰ ਨਾਮੇ ਕਰ ਸਕਦੇ ਹਨ? ਬ੍ਰਹਮਾ ਜੇ ਕਰ ਗੁਰੂ ਨੂੰ ਸੇਉਦਾ ਹੈ ਤਾਂ “ਬ੍ਰਹਮੈ ਬੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ।। “ ਪੰਨਾ ੫੫੯।। ਕੀ ਗੁਰੂ ਨੂੰ ਸੇਵਣ ਵਾਲੇ ਅਜਿਹੇ ਕਾਰਨਾਮੇ ਕਰਦੇ ਹਨ”।

ਵੀਰ ਜੀ, ਹੈਰਾਨੀ ਹੈ ਕਿ ਤੁਸੀਂ ਇਹ ਪੜ੍ਹਨਾ ਕਿਵੇਂ ਭੁੱਲ ਜਾਂਦੇ ਹੋ , ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ

ਸ੍ਰ. ਬਲਦੇਵ ਸਿੰਘ ਜੀ, ਤੁਹਾਡੀ ਇਸ ਦਲੀਲ ਬਾਰੇ ਮੇਰੇ ਇਹ ਵਿਚਾਰ ਹਨ, ਜਿਵੇਂ ਅੱਜ ਵੀ ਬਹੁਤ ਸਾਰੇ ਡੇਰੇ, ਜਾਂ ਅਖੌਤੀ ਸੰਤ ਹਨ ਜਿਹਨਾਂ ਨੂੰ ਉਹਨਾਂ ਦੇ ਪੂਜਣ ਵਾਲੇ ਰੱਬ ਸਮਝਦੇ ਹਨ, ਭੱਟ ਜੀ ਹਿੰਦੂ ਧਰਮ ਨਾਲ ਸਬੰਧਤ ਸਨ, ਜਿਵੇਂ ਉਹ ਆਪਣੇ ਅਵਤਾਰਾਂ ਜਾਂ ਦੇਵਤਿਆਂ ਨੂੰ ਸੱਭ ਕੁਝ ਸਮਝਦੇ ਸਨ, ਇਵੇਂ ਹੀ ਗੁਰੂ ਰਾਮਦਾਸ ਜੀ ਦੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਕੇ ਉਹਨਾਂ ਦੀ ਆਪਣੇ ਵੱਲੋਂ ਉਸਤਤ ਕਰ ਰਹੇ ਹਨ ਅਤੇ ਉਹਨਾਂ ਨੂੰ ਹੀ ਹਰੇਕ ਦਾ ਕਰਤਾ ਆਖ ਰਹੇ ਹਨ।

ਬਾਕੀ ਰਹੀ ਗੱਲ ਉਹਨਾਂ ਵਾਰਾਂ ਦੀ ਜਿਹਨਾ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਿਹਾ ਜਾਂਦਾ ਹੈ । ਉਹਨਾ 41 ਵਾਰਾਂ ਵਿਚੋਂ ਕਿਹੜੀਆਂ ਵਾਰਾਂ ਜਾਂ ਪਾਉੜੀਆਂ ਭਾਈ ਜੀ ਦੀਆਂ ਹਨ ਤੇ ਕਿਹੜੀਆਂ ਨਹੀਂ, ਇਹ ਤਾਂ ਵਿਆਖਿਆ ਕਰਨ ਵਾਲੇ ਵਿਦਵਾਨ ਹੀ ਦੱਸ ਸਕਦੇ ਹਨ । ਜਦੋਂ ਕਿਤੇ ਅਜਿਹੇ ਵਿਦਵਾਨ ਵਿਚਾਰ-ਵਿਟਾਂਦਰਾ ਉਹਨਾਂ ਬਾਰੇ ਕਰਨਗੇ, ਜੇ ਉਸ ਸਮੇਂ ਮੇਰਾ ਕੋਈ ਸਵਾਲ ਹੋਇਆ ਤਾਂ ਪਾਠਕਾਂ ਨਾਲ ਆਪਣੀ ਤੁੱਛ ਬੁੱਧੀ ਅਨੁਸਾਰ ਸਾਂਝਾ ਕਰਨ ਦੀ ਕੋਸ਼ਿਸ ਕਰਾਂਗਾ । ਖਾਸ ਕਰਕੇ ਇਸ ਪਾਉੜੀ ਜੋ ਹਨ: ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ। ਦੁਆਪਰਿ ਸਤਿਗੁਰ ਹਰੀਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ। ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ। ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ। ਚਾਰੇ ਜਾਗੇ ਚਹੁ ਜੁਗੀ ਪੰਚਾਇਣਿ ਵਿਚਿ ਜਾਇ ਸਮਾਵੈ। ਚਾਰੇ ਅਛਰ ਇੱਕ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ। ਜਹਾਂ ਤੇ ਉਪਜਿਆ ਫਿਰਿ ਤਹਾਂ ਸਮਾਵੈ।। ੪੯।। ੧।।

ਅਤੇ:ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ ।

ਅਫਸੋਸ ਹੈ ਕਿ ਆਪ ਨਾਲ ਏਨੀ ਲੰਮੀ ਵਿਚਾਰ ਚਰਚਾ ਕਰਨ ਦੇ ਬਾਵਜੂਦ ਵੀ ਉਹ ਸਵਾਲ ਜਿਉ ਦਾ ਤਿਉ ਹੀ ਰਿਹਾ । “ਵਾਹਿਗੁਰੂ’ ਸ਼ਬਦ ਸੱਭ ਤੋਂ ਪਹਿਲਾਂ ਅਕਾਲ ਪੁਰਖ ਲਈ ਕਿਸਨੇ ਵਰਤਿਆ ਹੈ” ?

ਤੁਹਾਡਾ ਬਹੁਤ ਧੰਨਵਾਦ ਹੈ ਜੋ ਤੁਸੀਂ ਮੇਰੀਆਂ ਪਹਿਲੀਆਂ ਚਿੱਠੀਆਂ ਵਿਚ ‘ਭੱਟ ਗਯੰਦ’ ਜੀ ਦੀ ਬਜਾਏ ‘ਭੱਟ ਸਯੰਦ’ ਜੀ ਲਿਖਿਆ ਹੋਣ ਵੱਲ ਧਿਆਨ ਦੁਆਇਆ ਹੈ । ਚਲੋਂ ਹੁਣ ਪਾਠਕਾਂ ਨੂੰ ਫੇਰ ਲਿਖ ਦੇਂਦਾ ਹਾਂ ਕਿ, ਪਾਠਕਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਨੇ ਭੱਟ ਗਯੰਦ ਜੀ ਹੁਰਾਂ ਨੇ ‘ਵਾਹਿਗੁਰੂ’ ਸ਼ਬਦ ਕਿਸ ਲਈ ਵਰਤਿਆ, ਇਸ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਪ੍ਰੋ. ਸਾਹਿਬ ਸਿੰਘ ਹੁਰਾਂ ਦੀ “ਸ੍ਰੀ ਗੁਰੂ ਗ੍ਰੰਥ ਦਰਪਣ” ਦੀ ਪੋਥੀ ਦਸਵੀਂ, ਪੰਨਾ 403-426 ਨੂੰ ਪੜ੍ਹਨ ਦੀ ਖੇਚਲ ਕਰਨ । ਚੰਗਾ ਹੁੰਦਾ ਜੇਕਰ ਕਿਤੇ ਤੁਸੀਂ ਵੀ ਪੜ੍ਹ ਲੈਂਦੇ !

ਭੁੱਲ ਚੁੱਕ ਲਈ ਮਾਫ਼ ਕਰਨਾ ।

ਗੁਰਸ਼ਰਨ ਸਿੰਘ ਕਸੇਲ


25/11/14)
ਪ੍ਰਿੰ: ਪਰਵਿੰਦਰ ਸਿੰਘ ਖਾਲਸਾ

ਹੱਥ ਲਿਖਤ ਸਰੂਪ ਲੜੀਵਾਰ ਸਰੂਪ ਲਿਖਕੇ ਸੰਸ਼ਾਰ ਦੀ ਪਹਿਲੀ ਸਿਖ ਇਸਤਰੀ ਬੀਬੀ ਕਮਲਜੀਤ ਕੌਰ ਨਾਲ ਰੂ-ਬ-ਰੂ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
ਪ੍ਰ: ਬੀਬੀ ਜੀ ਤੁਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਾਲਣਾ ਅਤੇ ਸਿਦਕ ਦਿਲੀ ਨਾਲ ਹੱਥ ਦੁਆਰਾ ਲਿਖ ਕੇ ਮਹਾਨ ਕਾਰਜ ਕੀਤਾ ਹੈ। ਇਸ ਮਹਾਨ ਸੇਵਾ ਨਾਲ ਜੁੜੇ ਇਤਿਹਾਸ, ਪ੍ਰੇਰਨਾ ਬਾਰੇ ਗੱਲ ਕਰਨ ਤੋਂ ਪਹਿਲਾ ਆਪ ਜੀ ਆਪਣੇ ਬਾਰੇ ਜਾਣਕਾਰੀ ਦਿਉਂ?
ਉਤਰ:- ਪ੍ਰਿੰ: ਸਾਹਿਬ ਮੇਰਾ ਜਨਮ 24. 01. 1976 ਨੂੰ ਆਗਰੇ ਦੇ ਗੁਰੂ ਅਰਜਨ ਨਗਰ ਵਿਖੇ ਪਿਤਾ ਸ: ਕੁਲਦੀਪ ਸਿੰਘ ਮਤਵਾਲਾ ਦੇ ਗ੍ਰਹਿ ਮਾਤਾ ਪਰਮਜੀਤ ਕੌਰ ਦੇ ਕੁੱਖੋ ਹੋਇਆ ਸੀ। ਮੁੱਢਲੀ ਵਿਦਿਆਂ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਂਮ ਏ ਗੁਰਮਤਿ ਸੰਗੀਤ, ਡਿਪਲੋਮਾ ਕਪਿਉਟਰ ਸਾਫਟਵੇਅਰ ਅਤੇ ਡਿਪਲੋਮਾ-ਇਨ-ਫੈਸ਼ਨ ਡਿਜਾਈਨਿੰਗ ਆਦਿ ਕੋਰਸ ਪੁਰੇ ਕੀਤੇ ਫਿਰ ਇੰਜਿਨੀਅਰ ਗੁਰਚਰਨ ਸਿੰਘ ਨਾਲ 02. 02. 2002 ਨੂੰ ਮੇਰਾ ਅੰਨਦ ਕਾਰਜ ਹੋ ਗਿਆ, ਹੁਣ ਆਪਣੇ ਪਤੀ ਇੰਜੀਨੀਅਰ ਗੁਰਚਰਨ ਸਿੰਘ ਤੇ ਦੋ ਬੱਚਿਆਂ ਬੇਟੀ ਇਸਟਪ੍ਰੀਤ ਕੌਰ (ਉਮਰ 12 ਸਾਲ) ਬੇਟਾ ਪਰਬਲਵੀਰ ਸਿੰਘ (ਉਮਰ 4 ਸਾਲ) ਨਾਲ ਰੋਪੜ ਵਿਖ ਰਹਿ ਰਹੀ ਹਾਂ।
ਪ੍ਰ: ਤੁਹਾਡੇ ਮਨ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਥਾਂ ਨਾਲ ਲਿਖਣ ਦੀ ਰੁਚੀ ਕਿਵੇਂ ਪੈਂਦਾ ਹੋਈ?
ਉਤਰ:- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ-ਪਾਠ ਕਰਦਿਆਂ ਗੁਰਬਾਣੀ ਦੀ ਪੰਕਤੀ “ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ” … … …. ਭਾਵ ਸੁੰਦਰ ਹਨ ਉਹ ਹੱਥ ਜੋ ਸਾਂਈ ਦੀਆਂ ਅਨੰਤ ਸਿਫਤਾਂ ਲਿਖਦੇ ਹਨ, ਮੇਰੀ ਪ੍ਰੇਰਨਾ ਦਾ ਮੁੱਖ ਕਾਰਨ ਬਣੀ।
ਇਸ ਪਉੜੀ ਦਾ ਪੂਰਾ ਪਾਠ ਤੇ ਅਰਥ ਦੱਸੋਂ?
ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ।।
ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ।।
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰ ਕਥਾ।।
ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ।। ੧੪।।
ਭਾਵ:- ਸੁੰਦਰ ਹਨ ਉਹ ਹੱਥ ਜੋ ਸਾਂਈ ਦੀ ਅਨੰਤ ਸਿਫਤਾ ਲਿਖਦੇ ਹਨ। ਪਾਵਨ ਤੇ ਪਾਕ ਹਨ ਉਹ ਪੰਥ ਜਿਹੜੇ ਪ੍ਰਭੂ ਦੇ ਮਾਰਗਾਂ ਉਤੇ ਤੁਰਦੇ ਹਨ। ਮੈਂ ਉਹਨਾਂ ਤੋਂ ਸਦੀਵੀ ਹੀ ਸਦਕੇ ਵੱਝਦਾ ਹਾਂ। ਜੋ ਪ੍ਰਭੂੰ ਦੀ ਕਥਾਂ-ਵਾਰਤਾ ਸੁਣਦੇ ਹਨ। ਸਾਧੂਆਂ ਦੇ ਨਾਲ ਉਹਨਾ ਦਾ ਪਾਰ-ਉਤਾਰਾ ਹੋ ਜਾਦਾ ਹੈ। ਅਤੇ ਉਹਨਾਂ ਦੇ ਸਾਰੇ ਦੁਖੜੇ ਦੂਰ ਹੋ ਜਾਦੇ ਹਨ।
ਪ੍ਰ: ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ ਕਦੋਂ ਲਿਖਣਾ ਸੁਰੂ ਕੀਤਾ?
ਉਤਰ:- ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮੌਕੇ ਇਸ ਕਾਰਜ ਨੂੰ ਸ਼ੁਰੂ ਕੀਤਾ ਸੀ। ਮੇਰੇ ਪਿਤਾ ਸ: ਕੁਲਦੀਪ ਸਿੰਘ ਜੀ ਦਾ ਸਹਿਯੋਗ ਮੇਰੇ ਲਈ ਵਰਦਾਨ ਸਾਬਤ ਹੋਇਆ, ਕਿਉਂਕਿ ਮੇਰੇ ਅੰਦਰ ਹਥ ਲਿਖਤ ਸਰੂਪ ਲਿਖਣ ਦੀ ਪੈਦਾ ਹੋਈ ਵੇਦਨਾ ਸਭ ਤੋਂ ਪਹਿਲਾ ਮੈਂ ਆਪਣੇ ਪਿਤਾ ਜੀ ਨੂੰ ਦੱਸੀ ਸੀ। ਉਨ੍ਹਾਂ ਪਹਿਲਾ ਮੈਨੂੰ ਜੁਪ ਜੀ ਸਾਹਿਬ ਲਿਖ ਦੇ ਦਸਾ” ਬਾਰੇ ਕਿਹਾ, ਕਈ ਵੇਰ ਲਿਖਿਆ ਬਾਰ-ਬਾਰ ਅਭਿਆਸ ਕਰਨ ਤੋਂ ਬਾਅਦ ਮੇਰੀ ਲਿਖਾਈ ਸਾਫ ਹੋਈ। ਫਿਰ 13 ਜੁਲਾਈ 2001 ਨੂੰ ਬਕਾਇਦਾ ਸਰੂਪ ਲਿਖਣ ਸ਼ੁਰੂ ਕੀਤਾ। ਤੇ ਇਸ ਦੌਰਾਨ ਹੀ ਮੇਰਾ ਰਿਸ਼ਤਾ ਇੰਜੀਨੀਅਰ ਸ: ਗੁਰਚਰਨ ਸਿੰਘ ਨਾਲ ਹੋ ਗਿਆ ਸੀ। ਅਜੇ 140 ਕੁ ਅੰਕ ਹੀ ਲਿਖੇ ਸਨ ਕਿ ਮੇਰੇ ਅੰਨਦ-ਕਾਰਜ ਦਾ ਦਿਹਾੜਾ ਨੇੜੇ ਆ ਗਿਆ।
ਪ੍ਰ: ਅੰਨਦ ਕਾਰਜ ਤੋਂ ਬਾਅਦ ਇਹ ਕੰਮ ਨੇਪਰੇ ਕਿਵੇ ਚੜਿਆ, ਕੀ ਰੁਕਾਵਟ ਨਹੀ ਆਈ?
ਉਤਰ:- ਮੇਰੇ ਪਿਤਾ ਜੀ ਨੇ ਰਿਸ਼ਤੇ ਵੇਲੇ ਸਪੱਸ਼ਟ ਕਹਿ ਦਿਤਾ ਸੀ ਕਿ ਬੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਰਹੀ ਹੈ। ਇਸ ਵਿੱਚ ਰੁਕਾਵਟ ਨਾਹ ਆਵੇ। ਇਸ ਲਈ ਮੈਨੂੰ ਮੇਰੇ ਪਰਿਵਾਰ ਨੇ ਪੂਰਾ-ਪੂਰਾ ਸਾਥ ਦਿਤਾ।
ਪ੍ਰ: ਤੁਸੀ ਅੰਮ੍ਰਿਤ ਕਦੋਂ ਛਕਿਆਂ ਸੀ?
ਉਤਰ:- ਇਹ ਵਾਰਤਾ ਬੜੀ ਰੋਚਿਕ ਹੈ। ਓਦੋ ਮੈ 16 ਕੁ ਸਾਲ ਦੀ ਸਾਂ, ਆਪਣੇ ਪਿਤਾ ਅਤੇ ਪਰਿਵਾਰ ਨਾਲ ਪਹਿਲੀ ਵੇਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਈ, ਕਿਉਂਕਿ ਮੇਰੇ ਮਨ ਅੰਦਰ ਸ੍ਰੀ ਅਕਾਲ ਤਖਤ ਤੇ ਸ੍ਰੀ ਦਰਬਾਰ ਸਾਹਿਬ ਚ’ ਹੋਏ ਭਾਰਤੀ ਫੌਜੀ ਹਮਲੇ ਬਾਰੇ ਬਹੁਤ ਕੁੱਝ ਜਾਨਣ ਦੀ ਇਛਾਂ ਸੀ। ਕਿਉਂਕਿ ਮੈਂ ਪੜਿਆ ਤੇ ਸੁਣਿਆ ਸੀ ਕਿ ਭਾਰਤੀ ਫੌਜ ਨੇ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਹਜ਼ਾਰਾਂ ਬੇਦੋਸੇ ਸਿੱਖ, ਬਜ਼ੁਰਗਾ, ਬੱਚਿਆਂ ਅਤੇ ਔਰਤਾ ਉਪਰ ਜੁਲਮ ਕੀਤੇ ਸਨ। ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਸਿੱਖ ਨੌਜਵਾਨ ਦੇ ਪਿੱਠ ਪਿੱਛੇ ਹੱਥ ਬੰਨ ਕੇ ਭਾਰੀ ਤਸ਼ਦਦ ਕੀਤਾ ਸੀ ਅਤੇ ਉਨ੍ਹਾਂ ਨੂੰ ਗੋਲੀਆਂ ਨਾਲ ਦਾਣਿਆਂ ਵਾਗੂ ਭੁੰਨ ਦਿਤਾਂ ਸੀ। ਦੁੱਧ ਪੀਦੇ ਛੋਟੇ ਬੱਚਿਆਂ ਨੂੰ ਮਾਵਾਂ ਦੇ ਕੋਲੋ ਖੋਹ ਕੇ ਭਾਰਤੀ ਫੌਜੀਆਂ ਨੇ ਗੋਲੀਆ ਮਾਰੀਆਂ ਸਨ ਅਤੇ ਹਜ਼ਾਰਾਂ ਬੇਗੁਨਾਹ ਸਿਖ ਸੰਗਤਾਂ ਨੂੰ ਸਹੀਦ ਕੀਤਾ ਸੀ। ਉਦੋਂ ਗੁਰੂ ਅਰਜਨ ਦੇਵ ਸਹੀਦੀ ਗੁਰੁਪੁਰਬ ਸੀ, ਜੂਨ 1984 ਦਾ ਮਹੀਨਾ ਸੀ ਹਿੰਦੋਸਤਾਨ ਦੀ ਜ਼ਾਲਮ ਹਕੂਮਤ ਨੇ ਇਹ ਦਿਨ ਜਾਣ-ਬੁਝ ਕੇ ਸਿਖਾ ਦਾ ਕਤਲੇਆਮ ਕਰਨ ਲਈ ਚੁਣਿਆ ਸੀ। ਮੈਂ ਅਕਸਰ ਆਪਣੇ ਪਿਤਾ ਪਾਸੋਂ ਇਸ ਸਬੰਧੀ ਸਵਾਲ ਕਰ ਕੇ ਜਾਨਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ। ਪ੍ਰਿੰ: ਸਾਹਿਬ ਜਦੋਂ ਮੈਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਲਗੇ ਗੋਲੀਆਂ ਦੇ ਨਿਸ਼ਾਨ ਵੇਖੇ ਤਾਂ ਮੇਰੇ ਰੋਗਟੇਂ ਖੜ੍ਹੇ ਹੋ ਗਏ। ਮੈਨੂੰ ਇਹ ਵੀ ਪਤਾ ਲਗਾ ਕੇ ਇੱਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਨੂੰ ਚੀਰਦੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅੰਦਰੋਂ ਲੰਘ ਕੇ ਆਰ-ਪਾਰ ਹੋ ਗਈ ਸੀ। ਕਿੰਨੇ ਹੀ ਪਾਵਨ ਇਤਿਹਾਸਕ ਸਰੂਪ, ਇਤਿਹਾਸਕ ਪੁਸਤਕਾਂ ਜੋ ਸਿੱਖ ਰਿਫਰੈਸ ਲਾਇਬ੍ਰੇਰੀ ਵਿੱਚ ਸੁਰਖਿਅਤ ਪਈਆ ਸਨ। ਭਾਰਤੀ ਫੌਜੀਆਂ ਨੇ ਹਿੰਦੂ ਹਕੂਮਤ ਦੇ ਕਹੇ ਤੇ ਸ੍ਰੀ ਦਰਬਾਰ ਸਾਹਿਬ ਕੰਪਲੈਂਕਸ ਤੇ ਕਬਜਾ ਕਰਨ ਤੋਂ ਬਾਅਦ 7 ਜੂਨ 1984 ਨੂੰ ਅਗਨ ਭੇਟ ਕਰ ਦਿੱਤਾ। ਮੈਂ ਇਹ ਸਾਰੀਆਂ ਘਟਨਾਵਾਂ ਤੋਂ ਪ੍ਰਭਾਵਤ ਹੋ ਕੇ ਅੰਮ੍ਰਿਤ ਛੱਕਣ ਉਪਰੰਤ ਕੇਸਕੀ ਸਜਾ ਲਈ ਸੀ। ਤੇ ਸਿੱਖ ਕੌਮ ਦੀ ਸੇਵਾ ਕਰਨ ਦਾ ਮੰਨ ਬਣਾ ਲਿਆਂ। ਉਦੋਂ ਤੋਂ ਹੀ ਨੇਮ ਨਾਲ ਕੀਰਤਨ ਸੁਨਣਾ, ਨਿਤਨੇਮ ਕਰਨਾ ਸੁਰੂ ਕੀਤਾ ਸੀ।
ਪ੍ਰ: ਤੁਸੀ ਕੀਰਤਨ ਸੇਵਾ `ਚ’ ਕਿਵੇ ਲਗੇ?
ਉਤਰ:- ਮੈਂ ਚੰਡੀਗੜ੍ਹ ਸੈਂਕਟਰ 34 ਦੇ ਗੁਰਦੁਅਰਾ ਸਾਹਿਬ ਅੰਦਰ ਬੀਬੀ ਹਰਦੀਪ ਕੌਰ ਜੀ ਦੇ ਪਾਸੋਂ ਕੀਰਤਨ ਦੀ ਸਿਖਲਾਈ ਸ਼ੁਰੂ ਕੀਤੀ ਸੀ। ਗੁਰੂ ਦੀ ਕਿਰਪਾ ਨਾਲ ਹੁਣ ਨਿਰਧਾਰਤ ਰਾਗਾ ਅੰਦਰ ਕੀਰਤਨ ਸੇਵਾ ਵੀ ਕਰਦੀ ਹਾਂ। ਮੇਰੇ ਪਤੀ ਇੰਜੀਨੀਅਰ ਗੁਰਚਰਨ ਸਿੰਘ ਮੇਰੇ ਨਾਲ ਕੀਰਤਨ ਕਰਨ ਵੇਲੇ ਤਬਲੇ ਤੇ ਸਾਥ ਦਿੰਦੇ ਹਨ। ਤੁਸੀ ਬੜੇ ਹੈਰਾਨ ਹੋਵੋਗੇ ਕਿ ਮੇਰਾ ਬੇਟਾ ਹਲੇ ਪਰਬਲਵੀਰ ਸਿੰਘ ਖਾਲੀ ਇੱਕ ਸਾਲ ਦਾ ਸੀ, ਉਦੋ ਤੋਂ ਹੀ ਬੜੇ ਸੁੰਦਰ ਅੰਦਾਜ ਵਿੱਚ ਤਬਲੇ ਉਪਰ ਹੱਥ ਧਰਕੇ ਤਬਲਾ ਵਜਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਸੀ। ਕਿੰਨੀ- ਕਿੰਨੀ ਦੇਰ ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਗਿਆ ਸੀ। ਮੈਨੂੰ ਲੱਗਦਾ ਹੈ ਕਿ ਗੁਰੂ ਮਹਾਰਾਜ ਦੀ ਕ੍ਰਿਪਾ ਹੈ। ਮੇਰੀ ਇਛਾ ਹੈ ਕਿ ਮੇਰਾ ਇਹ ਬੇਟਾ ਜੋ ਅੱਜੇ 4 ਕੁ ਸਾਲ ਦਾ ਹੈ, ਵੱਡਾ ਹੋ ਕੇ ਤਬਲਾ-ਵਾਦਕ ਬਣੇ। ਮੇਰੀ ਬੇਟੀ 12 ਕੁ ਸਾਲ ਦੀ ਹੈ ਉਹ ਵੀ ਕੀਰਤਨ ਕਰਦੀ ਹੈ। ਮੈਂ ਸੋਚਦੀ ਹਾਂ ਕਿ ਉਚੀ ਵਿਦਿਆ ਦੇ ਨਾਲ-ਨਾਲ ਹਰ ਸਿੱਖ ਮਾਂ-ਬਾਪ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆ ਨੂੰ ਕੀਰਤਨ ਤੇ ਤਬਲਾ ਸਿਖਾਉਣ, ਗੁਰਬਾਣੀ ਪੜਾਉਣ ਇਹ ਉਨ੍ਹਾਂ ਦੀ ਉਤਮ ਸੇਵਾ ਹੋਵੇਗੀ ਮੇਰੀ ਇਛਾ ਹੈ ਕਿ ਮੇਰੇ ਬੱਚੇ ਮੇਰੇ ਵਾਗ ਕੀਰਤਨ- ਕਾਰ ਬਣਨ ਅਤੇ ਸਿੱਖ ਧਰਮ ਦੀ ਸੇਵਾ ਕਰਨ।
ਪ੍ਰ: ਤੁਸੀ ਹੱਥ ਲਿਖਤ ਲੜੀਵਾਰ ਸਰੂਪ ਲਿਖਕੇ ਸੰਸ਼ਾਰ ਦੀ ਪਹਿਲੀ ਸਿਖ ਇਸਤਰੀ ਹੋ, ਕੀਰਤਨ-ਕਾਰ ਵੀ ਹੋ ਕਿਵੇ ਮਹਿਸੂਸ ਕਰਦੇ ਹੋ?
ਉਤਰ:- ਪ੍ਰਿੰਸੀਪਲ ਸਾਹਿਬ, ਗੁਰੂ ਦੀ ਕਿਰਪਾ ਹੈ। ਇਸ ਵਿੱਚ ਮੇਰਾ ਕੋਈ ਜਿਆਦਾ ਯੋਗਦਾਨ ਨਹੀ ਹੈ ਅਸਲ ਵਿੱਚ ਮੈਨੂੰ ਘਰ ਵਿੱਚ ਆਪਣੇ ਮਾਪਿਆਂ ਰਾਹੀ ਅਜਿਹਾ ਮਾਹੌਲ ਮਿਲਿਆ ਜਿਸ ਸਦਕਾ ਚੰਗੀ ਉਚੀ ਵਿਦਿਆਂ ਪ੍ਰਾਪਤ ਹੋ ਸਕੀ, ਸਾਧ ਸੰਗਤ ਵਿੱਚ ਜਾ ਕੇ ਕੀਰਤਨ, ਵਿਚਾਰ ਸੁਣਨ ਦਾ ਸੁਹਾਵਣਾ ਸਮਾਂ ਮਿਲਿਆਂ, ਚੰਗੀ ਸੰਗਤ ਮਿਲੀ, ਪਿਤਾ ਸ: ਕੁਲਦੀਪ ਸਿੰਘ ਮਤਵਾਲਾ ਅਤੇ ਮਾਤਾ ਪਰਮਜੀਤ ਕੌਰ ਦਾ ਢੇਰ ਸਾਰਾ ਪਿਆਰ, ਧਾਰਮਿਕ ਰੁਚੀਆਂ ਨੂੰ ਪ੍ਰਫੁਲਤ ਕਰਨ ਦੇ ਰੂਪ ਵਿੱਚ ਪ੍ਰਾਪਤ ਹੋਇਆ, ਇੱਕ ਚੰਗਾ ਪਿਤਾ, ਚੰਗੀ ਮਾਂ ਅਤੇ ਚੰਗੇ ਪਤੀ ਤੇ ਉਨ੍ਹਾਂ ਦਾ ਚੰਗਾ ਸੌਹਰਾ ਪਰਿਵਾਰ ਅਤੇ ਚੰਗੇ ਬੱਚੇ, ਇਹ ਸਭ ਕਾਰਨ ਹਨ ਕਿ ਮੈਂ ਘਰ ਗਰਸਤੀ ਦੇ ਨਾਲ-ਨਾਲ ਉਚੀ ਵਿਦਿਆ ਹਾਸਲ ਕਰਨ ਤੋਂ ਬਾਅਦ ਇੱਕ ਕੀਰਤਨ-ਕਾਰ ਦੇ ਰੂਪ ਵਿੱਚ ਸੇਵਾ ਕਰ ਰਹੀ ਹਾਂ।
ਪ੍ਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀਵਾਰ ਸਰੂਪ ਲਿਖਣ `ਚ’ ਕਿਸ-ਕਿਸ ਨੇ ਆਪ ਨੂੰ ਸਹਿਯੋਗ ਦਿੱਤਾ ਤੇ ਵਡਿਆਇਆ?
ਉਤਰ:- ਮੇਰੇ ਪਿਤਾ ਸ: ਕੁਲਦੀਪ ਸਿੰਘ ਜੀ ਮੈਨੂੰ ਲੁਧਿਆਣੇ, ਸ: ਰਾਮ ਸਿੰਘ ਢਿਲੋਂ ਦੁਆਰਾ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰਵਾਏ ਜਿੰਨਾ ਪਾਸੋਂ ਸਰੂਪ ਲਿਖਣ ਸੰਬੰਧੀ ਸਾਰੀ ਜਾਣਕਾਰੀ ਪ੍ਰਾਪਤ ਹੋਈ। ਮੇਰੇ ਪਿਤਾ ਜੀ ਨੇ ਭਾਈ ਆਰ ਪੀ ਸਿੰਘ ਤੇ ਭਾਈ ਐਂਚ ਪੀ ਸਿੰਘ ਨਾਲ ਮੁਲਾਕਾਤ ਕਰਵਾਈ ਜੋ ਮਨੁੱਖਤਾ ਦੀ ਭਲਾਈ ਲਈ “ਸਿੱਖ ਰਲੀਫ” ਰਾਹੀ ਸੇਵਾ ਕਰਦੇ ਹਨ। ਇਨ੍ਹਾਂ ਨੇ ਮੈਨੂੰ ਬਹੁਤ ਉਤਸ਼ਾਹ ਦਿੱਤਾ ਤੇ ਸਰੂਪ ਲਿਖਣ ਲਈ ਸਾਰਾ ਕਾਗਜ ਭੇਟਾ ਰਹਿਤ ਦਿੱਤਾ।
ਪ੍ਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿੰਤਸਰ ਵਲੋਂ ਵੀ ਹੁੰਗਾਰਾ ਮਿਲਿਆਂ?
ਉਤਰ:- ਹਾਂ ਜੀ ਮੈਨੂੰ ਇਸ ਕਾਰਜ ਲਈ ਕਮੇਟੀ ਨੇ ਸਰਟੀਫਿਕੇਟ ਦਿੱਤਾ ਜਿਸ ਵਿੱਚ ਉਨ੍ਹਾ ਇਸ ਬੇਮਿਸਾਲ ਸੇਵਾ ਨੂੰ ਤਸਦੀਕ ਕਰਦਿਆਂ ਕਿਹਾ ਕਿ ਇਹ ਹੱਥ ਲਿਖਤ ਬੀੜ ਦੀ ਵੱਡਮੁਲੀ ਸੇਵਾ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀ ਲਿਖਿਆ ਕਿ ਸਾਡੀ ਜਾਣਕਾਰੀ ਅਨੂਸਾਰ ਮੈਂ ਪਹਿਲੀ ਇਸਤਰੀ ਹਾਂ ਜਿਸ ਨੇ ਇਹ ਸੇਵਾ ਨਿਭਾਈ।
ਪ੍ਰ: ਸ੍ਰੀ ਗੁਰੂ ਗ੍ਰੰਥ ਜੀ ਦਾ ਹੱਥ ਲਿਖਤ ਸਰੂਪ ਕਦੋਂ ਤੇ ਕਿਵੇ ਮੁਕੰਮਲ ਹੋਇਆਂ?
ਉਤਰ:- ਇਹ ਸਰੂਪ 7 ਸਾਲ ਬਾਅਦ 13 ਜੁਲਾਈ 2008 ਨੂੰ ਮੁੰਕਮਲ ਹੋਇਆਂ ਸੀ। ਲਿਖਣ ਵੇਲੇ ਹਰੇਕ ਅੰਕ ਤੇ 19 ਲਾਇਨਾਂ ਲਿਖ ਕੇ ਇਸ ਕਾਰਜ ਨੂੰ ਨਪੇਰੇ ਚੜਾਇਆਂ ਮੈਂ ਲਗਭਗ ਦੋਂ ਘੰਟੇ ਨਿਰੰਤਰ ਇਸ ਸੇਵਾ ਨੂੰ ਕਰਦੀ ਹੁੰਦੀ ਸਾਂ। ਸਰੂਪ ਲਿਖਣ ਸੰਬੰਧੀ ਪਾਬੰਦੀ ਲਗਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਜਾਣਾ ਬੜੀ ਮੰਦਭਾਗੀ ਗੱਲ ਹੈ। ਇਹ ਪਾਬੰਦੀ ਗੁਰਬਾਣੀ ਦੇ ਇਸ ਮਹਾਵਾਕ “ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ” ਦੇ ਉਲਟ ਹੈ ਮੇਰੇ ਪਿਤਾ ਕੁਲਦੀਪ ਸਿੰਘ ਨੇ ਮੇਰੇ ਦੁਆਰਾ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਸਦੀਕ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਪਹੁੰਚ ਕੀਤੀ ਸੀ. ਪਰ ਕੋਈ ਤਸੱਲੀ ਬੱਖਸ ਜਵਾਬ ਨਹੀ ਮਿਲਿਆ।
ਪ੍ਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਤੁਹਾਡੇ ਕੀ ਵਿਚਾਰ ਹਨ?
ਉਤਰ:- ਸ਼੍ਰੋਮਣੀ ਕਮੇਟੀ ਬਾਰੇ ਮੇਰੇ ਵਿਚਾਰ ਹਨ ਕਿ ਇਹ ਸੇਵਾ ਕਰਨ ਵਾਲੀ ਸੰਸਥਾਂ ਹੁਣ ਵਪਾਰਕ (ਕਮੰਰਸੀਅਲ) ਬਣ ਗਈ ਹੈ, ਇਸ ਲਈ ਸ਼੍ਰੋਮਣੀ ਕਮੇਟੀ ਸੇਵਾ ਕਰਨ ਵਾਲਿਆ ਦੀ ਕੋਈ ਕਦਰ ਨਹੀ ਕਰਦੀ, ਸ਼੍ਰੋਮਣੀ ਕਮੇਟੀ ਸਿਖ ਔਰਤਾ ਨੂੰ ਬਰਾਬਰ ਦਾ ਹੱਕ ਨਹੀ ਦਿੰਦੀ ਇਹ ਸਿਰਫ ਲੈਂਕਚਰ ਜਾ ਅਖਬਾਰਾਂ ਵਿੱਚ ਵੱਡੇ-ਵੱਡੇ ਬਿਆਨ ਦਾਗਣ ਨੂੰ ਹੀ ਸੇਵਾ ਸਮਝਦੀ ਹੈ, ਸਿਖ ਰਹਿਤ ਮਰਿਆਦਾ ਦੇ ਪੰਨਾਂ ਨੂੰ 27 ਤੇ ਅਮ੍ਰਿੰਤ ਸੰਸਕਾਰ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਉਇੰਨਾ ਵਿੱਚ ਸਿਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ”। ਮੈਂ ਸ਼੍ਰੋਮਣੀ ਕਮੇਟੀ ਕੋਲੋਂ ਪੁੱਛਦੀ ਹਾਂ ਕਿ ਸਿਖ ਰਹਿਤ ਮਰਿਆਦਾ ਅਨੁਸਾਰ ਅੱਜ ਤੱਕ ਤੁਸੀ ਕਿਥੇਂ ਤੇ ਕਦੋਂ ਸਿਖ ਇਸਤਰੀਆਂ ਨੂੰ ਅਮ੍ਰਿੰਤ ਛਕਾਉਣ ਵਾਲੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਕੀਤਾ ਹੈ। ਹੋਰ ਤਾ ਹੋਰ ਸ੍ਰੀ ਦਰਬਾਰ ਅਮ੍ਰਿੰਤਸਰ ਅਤੇ ਹੋਰਨਾ ਤਖਤਾ ਅਤੇ ਕਈ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਸਿਖ ਇਸਤਰੀ ਨੂੰ ਕੀਰਤਨ-ਕਰਨ ਦੀ ਮਨਾਹੀ ਹੈ। ਸਿਖ ਇਸਤਰੀਆਂ ਨੂੰ ਸਿਖ ਪ੍ਰਚਾਰਕ, ਗ੍ਰੰਥੀ, ਪਾਠੀ ਜਾਂ ਕੀਰਤਨ ਕਾਰ ਬਣਾਉਣ ਲਈ ਹਲਾ ਤੱਕ ਕੋਈ ਵਿਦਿਆਲਾ ਕਿਉਂ ਨਹੀ ਆਰੰਭ ਕੀਤਾ। ਇਥੇ ਹੀ ਬਸ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਸਿਸਟਮ ਦਾ ਦੀਵਾਲਾ ਨਿਕਲਿਆ ਪਿਆ ਹੈ, ਦਰਬਾਰ ਸਾਹਿਬ ਨਾਲ ਲੱਗਦੀਆਂ ਸਰਾਵਾਂ ਦੇ ਬਾਹਰ ਕਿੰਨੀਆਂ ਬੀਬੀਆਂ ਰਾਤ ਠਹਿਰਨ ਲਈ ਕਮਰਾ ਆਦਿ ਲਈ ਤਰਲੋਂ ਮੱਛੀ ਹੋ ਰਹੀਆਂ ਹੁੰਦੀਆਂ ਹਨ।
ਪ੍ਰ:- ਕੋਈ ਹੋਰ ਗੱਲ ਸਿੱਖ ਭੈਣਾਂ ਨੂੰ ਕਰਨਾ ਚਾਹੋਗੇ?
ਉਤਰ:- ਹਾਂ ਸਿੱਖ ਭੈਣਾਂ ਨੂੰ ਗੁਰਬਾਣੀ ਲਿਖਣ, ਕੰਠ ਕਰਨ ਦੇ ਖੇਤਰ `ਚ ਅੱਗੇ ਆਉਣਾ ਚਾਹੀਦੀ ਹੈ। ਘਰ ਵਿੱਚ ਸਿੱਖ ਔਰਤਾਂ ਕੋਲ ਬਹੁਤ ਸਮਾਂ ਹੁੰਦਾ ਹੈ, ਫਜ਼ੂਲ ਦਾ ਸਮਾਂ ਗੱਲ ਮਾਰ ਕੇ ਜਾਂ ਟੀ. ਵੀ. ਆਦਿਕ ਸੀਰੀਅਲ ਦੇਖ ਕੇ ਬੇਕਾਰ ਨਹੀਂ ਕਰਨਾ ਚਾਹੀਦਾ। ਬੱਚਿਆਂ ਨੂੰ ਚੰਗੀ ਤਾਲੀਮ ਦੇਣਾ, ਸਾਧ ਸੰਗਤ ਵਿੱਚ ਲੈ ਕੇ ਜਾਣਾ ਅਤੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਤ ਕਰਨਾ ਚਾਹੀਦਾ ਹੈ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕਿਰਪਾ ਨਾਲ ਜੋ ਸਰੂਪ ਲਿਖਣ ਦੀ ਕੋਸ਼ਿਸ ਕੀਤੀ ਇਸ ਤੋਂ ਪ੍ਰੇਰਤ ਹੋ ਕੇ ਕਈ ਵੀਰਾਂ ਭੈਣਾਂ ਅਤੇ ਬੱਚਿਆਂ ਨੂੰ ਸੁਖਮਨੀ ਸਾਹਿਬ ਦੇ ਗੁਟਕੇ ਤੇ ਭਾਈ ਗੁਰਦਾਸ ਦੀਆਂ ਵਾਰਾਂ ਹੱਥਾਂ ਨਾਲ ਲਿਖੀਆਂ ਹਨ। ਸਿੱਖ ਸੰਸਥਾਵਾਂ ਨੂੰ ਅਜਿਹੇ ਨੌਜੁਆਨਾਂ ਤੇ ਬੱਚਿਆਂ ਨੂੰ ਸਨਮਾਨਤ ਕਰਨਾ ਚਾਹੀਦਾ ਹੈ। ਹੋਰ ਵੀ ਜੇ ਕੋਈ ਵੀਰ ਭੈਣ ਗੁਰਬਾਣੀ ਲਿਖਣਾ ਚਾਹੁੰਣ ਤਾਂ ਮੈਂ ਉਹਨਾਂ ਨੂੰ ਹਰ ਵੇਲੇ ਸਹਿਯੋਗ ਦੇਣ ਲਈ ਤਿਆਰ ਹਾਂ। ਮੈਂ ਚਾਹੁੰਦੀ ਹਾਂ ਕਿ ਘੱਟੋ-ਘੱਟ ਹਰ ਸਿੱਖ ਦੇ ਘਰ ਆਪਣੇ ਦੁਆਰਾ ਲਿਖੇ ਨਿੱਤਨੇਮ ਦੇ ਗੁਟਕੇ ਹੋਣੇ ਚਾਹੀਦੇ ਹਨ। ਇਸ ਖੇਤਰ `ਚ ਸੇਵਾ ਕਰਨ ਵਾਲੇ ਬੱਚਿਆਂ ਨੂੰ ਤੁਸੀਂ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਵੱਲੋਂ ਪਹਿਲਾ ਹੀ ਉਤਸ਼ਾਹ ਦੇ ਰਹੇ ਹੋ ਜੋ ਕਿ ਸ਼ਲਾਘਾ ਯੋਗ ਗੱਲ ਹੈ। ਦਰਅਸਲ ਇਹ ਸਿੱਖੀ ਖੇਤਰ `ਚ ਪ੍ਰਚਾਰ ਦਾ ਅਹਿਮ ਕਾਰਜ ਹੈ।
ਪ੍ਰ:- ਕੀ ਇਹ ਸ਼੍ਰੋਮਣੀ ਕਮੇਟੀ ਦਾ ਮੋਜੂਦਾ ਸਿੱਖ ਵਿਰੋਧੀ ਸਿਸਟਮ ਠੀਕ ਹੋ ਸਕਦਾ ਹੈ?
ਉਤਰ:- ਜੀ ਹਾਂ, ਸਿੱਖ ਇਸਤਰੀਆਂ ਨੂੰ ਮਾਈ ਭਾਗੋ ਬਣ ਕੇ ਮੈਦਾਨ `ਚ’ ਨਿਤਰਨਾ ਪਏਗਾ। ਮਰਦ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸਹੀ ਕਰਨ ਲਈ ਸਿੱਖ ਇਸਤਰੀਆਂ ਨੂੰ ਅੱਗੇ ਆਉਣ ਦੇਣਾ ਤਾ ਇੱਕ ਪਾਸੇ ਅੱਜ ਇੱਕ ਕੁਰਹਿਤ ਕਰਨ ਵਾਲੀ ਔਰਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਸਿੱਖ ਹੱਕਾ ਦੀ ਰੱਖਵਾਲੀ ਕਰਨ ਵਾਲੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਘੋਨੇ-ਮੋਨੇ ਨਸ਼ੇੜੀ, ਭਿਸ਼ਟਾਚਾਰ ਬੰਦਿਆਂ ਨੂੰ ਅਹੁਦੇਦਾਰ ਬਣਾਇਆ ਗਿਆ ਹੈ। ਪੜ੍ਹੀਆਂ ਲਿਖੀਆਂ ਸਿਖ ਔਰਤਾ ਨੂੰ ਧਰਮ ਰਾਜਨੀਤਕ ਖੇਤਰ ਵਿੱਚ ਅੱਗੇ ਆਉਣਾ ਪਵੇਗਾ।
ਪ੍ਰ:- ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਬਣਤਰ ਬਾਰੇ ਜਾਣਕਾਰੀ ਦਿਓ?
ਉਤਰ:- ਪੰਜਵੇਂ ਪਾਤਸ਼ਾਹ ਨੇ ਸਾਰੀ ਬਾਣੀ ਇੱਕਤ੍ਰ ਕੀਤੀ ਸੀ ਇਸ ਨੂੰ ਰਾਗਾ ਅਨੁਸਾਰ ਤਰਤੀਬ ਕਰਕੇ ਸਭ ਤੋਂ ਪਹਿਲਾਂ ਮੂਲ ਮੰਤਰ, ੴ ਤੋਂ ਲੈ ਕੇ ਗੁਰ ਪ੍ਰਸਾਦਿ ਤੱਕ ਹੈ। ਜਪੁ ਬਾਣੀ ਉਪਰੰਤ ਸੋਦਰੁ, ਸੋ ਪੁਰਖ ਦੇ ਨੌ ਸ਼ਬਦ ਅਤੇ “ਸੋਹਿਲਾ” ਸਿਰਲੇਖ ਹੇਠ ਪੰਜ ਸ਼ਬਦ ਅੰਕਿਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1 ਤੋਂ 13 ਤੋਂ ਬਾਅਦ ਫਿਰ 14 ਤੋਂ ਲੈ ਕੇ 1352 ਅੰਗਾਂ ਤੱਕ 31 ਰਾਗਾ ਵਿੱਚ ਬਾਣੀ ਦਰਜ ਹੈ। ਪਹਿਲਾ ਰਾਗ ਸ੍ਰੀ ਰਾਗ ਹੈ। ਆਖਰੀ ਸ਼ਬਦ ਜੈਜਾਵੰਤੀ ਰਾਗ ਵਿੱਚ ਦਰਜ ਹੈ। ਫਿਰ ਸਲੋਕ ਸਹਿਸਕ੍ਰਿਤੀ, ਗਾਥਾਂ, ਫੁਨਹੇ, ਚਉਬੋਲੇ, ਸਲੋਕ ਕਬੀਰ ਜੀ, ਸਲੋਕ ਫਰੀਦ ਜੀ, ਸਵੱਯੇ ਸ੍ਰੀ ਮੁਖਵਾਕ, ਭੱਟਾ ਦੇ ਸਵੱਯੇ, ਸਲੋਕ ਵਾਰਾਂ ਦੇ ਵਧੀਕ, ਸਲੋਕ ਮਹਲਾ ਨਾਵਾਂ, ਮੁੰਦਾਵਣੀ, ਸਲੋਕ ਮਹਲਾ ਪੰਜਵਾਂ ਬਾਣੀਆਂ ਅਤੇ ਰਾਗ ਮਾਲਾ ਦਰਜ ਹਨ।
ਬਾਣੀ `ਚ’ ਸ਼ਬਦ ਦੇ ਆਰੰਭ ਤੋਂ ਪਹਿਲਾ ਲਿਖਿਆ ਮਹਲਾ ੧, ਮਹਲਾ ੨, ਮਹਲਾ ੩, …. ਆਦਿ ਤੋਂ ਕੀ ਭਾਵ ਹੈ।
ਹਰ ਗੁਰੂ ਵਿਅਕਤੀ ਲਿਖਣ ਦੀ ਬਜਾਏ ਮਹਲਾ ੧ ਮਹਲਾ ੨, ਮਹਲਾ ੩ … … ਆਦਿ ਸੰਕੇਤਕ ਸ਼ਬਦ ਵਰਤੋਂ ਗਏ ਹਨ। ਹਰੇਕ ਸ਼ਬਦ ਦੇ ਅੰਤ ਵਿੱਚ ਸ਼ਬਦ ਦੇ ਬੰਦਾ ਅਤੇ ਸ਼ਬਦਾ ਦਾ ਗਿਣਤੀ ਵੀ ਦਰਜ ਹੈ। ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ਼ਬਦਾਂ ਵਿੱਚ ਵਾਧਾ-ਘਾਟਾ ਕਰਨ ਦੀ ਸੰਭਾਵਨਾ ਨੂੰ ਖਤਮ ਕਰ ਦਿੱਤਾ ਹੈ।
ਪ੍ਰ:- ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਦੇ ਸਬਦਾਂ ਦੀ ਗਿੱਣਤੀ ਕਿੰਨੀ ਹੈ?
ਉਤਰ:- ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ `ਚ’ 1024000 ਅੱਖਰ, 2026 ਸ਼ਬਦ, 305 ਅਸਟਪਟੀਆਂ, 22 ਵਾਗ 471 ਪੌੜੀਆਂ, 664 ਸਲੋਕ, 145 ਛੰਦ ਹਨ।
ਪ੍ਰ:- ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੂਲ ਮੰਤਰ ਕਿੰਨੀ ਕੁ ਵਾਰ ਵਰਤਿਆਂ ਗਿਆਂ ਹੈ?
ਉਤਰ:- ਗੁਰੂ ਗ੍ਰੰਥ ਸਾਹਿਬ `ਚ ਮੂਲ- ਮੰਤਰ ਦੇ ਵੱਖੋ-ਵੱਖ ਚਾਰ ਰੂਪ ਹਨ। ਜਿਵੇਂ ੴ ਤੋਂ ਗੁਰ ਪ੍ਰਸ਼ਾਦਿ ਤੱਕ 33 ਵਾਰ, ਫਿਰ ੴ ਸਤਿਗੁਰੁ ਪ੍ਰਸ਼ਾਦਿ 525 ਵਾਰ, ੴ ਸਤਿਨਾਮ ਕਰਤਾ ਪੁਰਖ ਗੁਰ ਪ੍ਰਸ਼ਾਦਿ ਤੱਕ 8 ਵਾਰ, ੴ ਸਤਿਨਾਮ ਗੁਰ ਪ੍ਰਸ਼ਾਦਿ ਤੱਕ 3 ਵਾਰ।
ਪ੍ਰ:- ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਸ਼ਖਸੀਅਤਾਂ ਜਾਂ ਮਹਾਂ ਪੁਰਖਾਂ ਦੀ ਬਾਣੀ ਦਰਜ ਹੈ?
ਉਤਰ:- ਸ੍ਰੀ ਗੁਰੂ ਗ੍ਰੰਥ ਸਾਹਿਬ `ਚ 6 ਗੁਰੂ ਸਾਹਿਬਾਨ, ਪਹਿਲੇ 5 ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ। ਇਸ ਤੋਂ ਇਲਾਵਾ 4 ਸਿੱਖਾਂ, 15 ਭਗਤਾਂ, 11 ਭੱਟਾ ਦੀ ਬਾਣੀ ਵੀ ਦਰਜ ਹੈ। ਤਕਰੀਬਨ 14 ਪ੍ਰਦੇਸ਼ਕ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ।
ਪ੍ਰ:- ਪ੍ਰਦੇਸ਼ਕ ਭਾਸ਼ਾਵਾਂ ਕਿਹੜੀਆਂ - ਕਿਹੜੀਆਂ ਹਨ?
ਉਤਰ:- 14 ਪ੍ਰਦੇਸ਼ਕ ਭਾਸ਼ਾਵਾਂ ਵਿੱਚ ਬ੍ਰਿਜ ਭਾਸ਼ਾਂ, ਹਿੰਦਵੀ, ਭੱਟ, ਰੇਕਤਾ, ਸਹਸ ਕ੍ਰਿਤੀ, ਗਾਥਾ, ਅਪਭ੍ਰੰਸ, ਪੰਜਾਬੀ, ਲਹਿੰਦੀ, ਫਾਰਸੀ, ਸੰਸਕ੍ਰਿਤ, ਸਿੰਧੀ, ਮਰਾਠੀ, ਬੰਗਾਲੀ ਆਦਿ ਦੀ ਵਰਤੋਂ ਮਿਲਦੀ ਹੈ ਕਿਉਂਕਿ ਕਿ ਸਾਰੀ ਬਾਣਕਾਰੀ ਵੱਖ-ਵੱਖ ਪ੍ਰਾਤਾਂ, ਕੌਮਾਂ ਅਤੇ ਸੱਭਿਆਚਾਰ ਨਾਲ ਸਬੰਧਤ ਹਨ। ਉਹਨਾਂ ਦਾ ਜੀਵਨ ਕਾਲ ਤੇ ਭਾਸ਼ਾਂ ਵੱਖ ਸੀ। ਭਾਵੇਂ ਭਾਸ਼ਾਵਾਂ ਅਨੇਕ ਵਰਤੀਆਂ ਗਈਆਂ ਹਨ ਪਰ ਸਾਰੀ ਬਾਣੀ ਗੁਰਮੁੱਖੀ ਲਿੱਪੀ ਵਿੱਚ ਲਿਖੀ ਗਈ ਹੈ।


24/11/14)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਗੁਰਸਰਨ ਸਿੰਘ ਜੀ ਗੁਰ ਫਤਿਹ।

ਆਉ ਇੱਕ ਵਾਰ ਫਿਰ ਤੁਹਾਡੇ ੨੩/੧੧/੧੪ ਵਾਲੇ ਖਤ ਬਾਰੇ ਝਾਤ ਮਾਰੀਏ।

ਵੀਰ ਜੀ, ਤੀਸਰੀ ਵਾਰ ਫਿਰ ਉਹੀ ਲਿਖਣਾ ਪੈ ਰਹਿ ਹੈ ਕਿ ਤੁਹਾਡੀ ਸੋਚ ਮੁਤਾਬਕ, “ਸ਼ਬਦ ‘ਸਵਈਏ’ ਅਤੇ ‘ਸਵਈਏ ਮਹਲੇ ਪਹਿਲੇ ਕੇ, ਮਹਲੇ ਦੂਜੇ ਕੇ, ਮਹਲੇ ਤੀਜੇ ਕੇ, ਮਹਲੇ ਚਉਥੇ ਕੇ, ਮਹਲੇ ਪੰਜਵੇਂ ਕੇ, ਦੇ ਕੀ ਅਰਥ ਕਰਦੇ ਹੋ ? ਜਾਂ ਇੰਝ ਕਹਿ ਲਵੋ, ਇਸ ਸਰਲੇਖ ਦਾ ਮਤਲਬ ਕੀ ਹੈ” ? ਜੇਕਰ ਮੇਰੇ ਸਵਾਲ ਦੀ ਸਮਝ ਨਹੀਂ ਆਈ ਤਾਂ ਹੋਰ ਚੰਗੀ ਤਰ੍ਹਾਂ ਸਮਝ ਲਵੋ; ਵੀਰ ਜੀ, ਸਰਲੇਖ ਦੇ ਅਰਥ ਦੀ ਜਾਣਕਾਰੀ ਮੰਗੀ ਹੈ, ਜਾਨੀਕਿ ਭੱਟਾਂ ਦੇ ਸਵਈਏ ਦਾ ਵਿਸ਼ਾ ਕੀ ਹੈ ? ਜਿੰਨਾਂ ਚਿਰ ਹੀ ਪਤਾ ਨਹੀਂ ਲੱਗਦਾ ਕਿ ਭੱਟ ਕਿਸ ਬਾਰੇ ਗੱਲ ਕਰ ਰਹੇ ਹਨ, ਉਹਨਾਂ ਚਿਰ ਵਿਆਖਿਆ ਕੀ ਕਰੋਗੇ ? ਤੁਹਾਡੇ ਵੱਲੋਂ ਕੀਤੀ ‘ਭੱਟਾਂ ਦੇ ਸਵਈਇਆ’ ਦੀ ਵਿਆਖਿਆ ਨਹੀਂ ਪੁੱਛੀ ?

ਗੁਰਸਰਨ ਸਿੰਘ ਜੀ ਦਾਸ ਨੂੰ ਚੌਥੀ ਵਾਰ ਲਿਖਣਾ ਪੈ ਰਿਹਾ ਹੈ ਕਿਉਕਿ ਕਿ ਤੁਸੀ ਆਪ ਤੀਜੀ ਵਾਰ ਇਹ ਗੱਲ ਫਿਰ ਸਾਬਤ ਕਰ ਦਿੱਤੀ ਹੈ ਕਿ ਤੁਸੀ ਵਾਕਿਆ ਹੀ ਆਪਣਾ ਲਿਖਿਆ ਆਪ ਹੀ ਪੜ ਪੜਕੇ ਕਸਰਤ ਕਰਦੇ ਰਹਿੰਦੇ ਹੋ। ਇੱਕ ਪੰਜਾਬੀ ਦੀ ਕਹਾਵਤ ਹੈ, ਕੋਈ ਬੇਰੀ ਥੱਲੇ ਸੁਤਾ ਪਿਆ ਸੀ, ਉਸਦੀ ਹਿਕ ਤੇ ਬੇਰ ਡਿਗ ਪਿਆ ਕਿਸੇ ਦੂਸਰੇ ਲਾਗੇ ਬੈਠੈ ਨੇ ਕਿਹਾ ਕਿ ਭਾਈ ਤੇਰੀ ਹਿਕ ਤੇ ਬੇਰ ਪਿਆ ਹੈ, ਤਾਂ ਉਹ ਬਣਾ ਸਵਾਰਕੇ ਕਹਿੰਦਾ ਭਾਈ ਮੇਰੇ ਮੂੰਹ ਵਿੱਚ ਪਾ ਦੇਹ। ਜੋ ਸਵਾਲ ਬਾਰ ਬਾਰ ਕਰ ਰਹੇ ਹੋ ਇਸ ਬਾਰੇ ਦਾਸ ਬਾਰ ਬਾਰ ਤੁਹਾਨੂੰ ਬੇਨਤੀ ਕਰ ਚੁੱਕਾ ਹੈ ਕਿ ਸਬਦ ਸਵਈਏ ਮਹਲੇ ਪਹਲੇ ਕੇ, ਮਹਲੇ ਦੂਜੇ ਕੇ, ਮਹਲੇ ਤੀਜੇ ਕੇ, ਮਹਲੇ ਚੌਥੇ ਕੇ, ਮਹਲੇ ਪੰਜਵੇ ਕੇ, ਦੇ ਅਰਥਾਂ ਬਾਰੇ ਜੋ ਦਾਸ ਦੀ ਨਿਮਾਣੀ ਜਿਹੀ ਕੋਸ਼ਿਸ਼ ਹੈ, ਸਿਖ ਮਾਰਗ ਉੱਪਰ ਉਪਲਬਦ ਹੈ। ਤੁਸੀ ਕਹਿੰਦੇ ਹੋ “ਭੱਟਾਂ ਦੇ ਸਵਈਆ ਦੀ ਵਿਆਖਿਆ ਨਹੀਂ ਪੁੱਛੀ? ਹੋਰ ਤੁਸੀ ਕੀ ਪੁਛਿਆ ਹੈ? ਕੀ ‘ਸ਼ਬਦ` ਸਵਈਏ, ਮਹਲੇ ਪਹਲੇ ਕੇ, ਮਹਲੇ ਦੂਜੇ ਕੇ, ਮਹਲੇ ਤੀਜੇ ਕੇ, ਮਹਲੇ ਚੌਥੇ ਕੇ, ਮਹਲੇ ਪੰਜਵੇ ਕੇ, ਕੀ ਇਹ ਸ਼ਬਦ ਭੱਟ ਬਾਣੀ ਦਾ ਹਿੱਸਾ ਨਹੀਂ ਹਨ?

ਪਾਠਕਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਨੇ ਭੱਟ ਸਯੰਦ ਹੁਰਾਂ ਨੇ ‘ਵਾਹਿਗੁਰੂ’ ਸ਼ਬਦ ਕਿਸ ਲਈ ਵਰਤਿਆ, ਇਸ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਪ੍ਰੋ. ਸਾਹਿਬ ਸਿੰਘ ਹੁਰਾਂ ਦੀ “ਸ੍ਰੀ ਗੁਰੂ ਗ੍ਰੰਥ ਦਰਪਣ” ਦੀ ਪੋਥੀ ਦਸਵੀਂ, ਪੰਨਾ 403-426ਨੂੰ ਪੜ੍ਹਨ ਦੀ ਖੇਚਲ ਕਰਨ ।

ਇਥੇ ਗੁਰਸਰਨ ਸਿੰਘ ਜੀ ਪਾਂਠਕਾ ਨੂੰ ਤਾਂ ਪੜਨ ਦੀ ਖੇਚਲ ਕਰਨ ਲਈ ਕਹਿ ਰਹੇ ਹੋ ਚੰਗੀ ਗੱਲ ਹੈ ਪਰ ਵੇਖਿਉ ਕਿਤੇ ਆਪ ਨਾ ਪੜਿਉ, ਆਪ ਤੁਸੀ ਹਮੇਸਾਂ ਹੋਰਨਾਂ ਨੂੰ ਕਹਿੰਦੇ ਰਹਿਆ ਕਰੋ ਕੇ ਉਹ ਹੀ ਤਹਾਨੂੰ ਪੜਕੇ ਦੱਸਣ। ਇੱਕ ਗੱਲ ਹੋਰ ਆਪਣੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ ਕਿ ‘ਭੱਟ ਸਯੰਦ` ਨੇ ਕੋਈ ਸਵਈਏ ਨਹੀਂ ਲਿਖੇ ਤੁਸੀ ਸੁਰੂ ਤੋਂ ਹੀ ਬਾਰ ਬਾਰ ਆਪਣੇ ਖਤਾ ਵਿੱਚ ਭੱਟ ਜੀ ਦਾ ਨਾਮ ‘ਸਯੰਦ` ਜੀ ਲਿਖ ਰਹੇ ਹੋ ਭੱਟ ਜੀ ਦਾ ਨਾਮ “ਭੱਟ ਗਯੰਦ” ਜੀ ਹੈ, ਸਯੰਦ ਜੀ ਨਹੀਂ। ਜੇਕਰ ਤੁਹਾਨੂੰ ਠੀਕ ਲੱਗੇ ਤਾਂ ਆਪਣੇ ਸਾਰੇ ਖਤਾ ਦੇ ਵਿੱਚ ਸੁਧਾਰ ਕਰ ਲੈਣਾ।

ਵੀਰ ਜੀ ਇਕ ਹੋਰ ਜਾਣਕਾਰੀ ਦੇਣੀ ਕਿ ਤੁਹਾਡੀ ਜਾਣਕਾਰੀ ਅਨੁਸਾਰ, “ਸਭ ਥਾਈ ਹੋਇ ਸਹਾਇ” ਦੇ ਕੀ ਅਰਥ ਬਣਦੇ ਹਨ ?

ਤੁਸੀਂ ਲਿਖਿਆ ਹੈ ਕਿ, “ਤੁਸੀ ਚਲ ਰਹੀ ਵੀਚਾਰ ਨੂੰ ਪਾਸੇ ਰੱਖਕੇ ਹੋਰ ਤੋਂ ਹੋਰ ਨਵੇਂ ਤੋਂ ਨਵਾਂ ਕੋਈ ਮੁੱਦਾ ਅੱਗੇ ਤੋਂ ਅੱਗੇ ਛੇੜੀ ਜਾਂਦੇ ਹੋ। ਦੂਸਰੀ ਗੱਲ ਇਹ ਹੈ ਕਿ ਵੀਚਾਰ ਚਰਚਾ ਦੀ ਕੋਈ ਸੀਮਾ ਹੁੰਦੀ ਹੈ। ਵੀਚਾਰ ਚਰਚਾ ਦੇ ਕੁੱਝ ਨਿਯਮ ਹੁੰਦੇ ਹਨ ਉਨ੍ਹਾਂ ਦੇ ਦਾਇਰੇ ਵਿੱਚ ਰਹਿਣਾ ਪੈਦਾ ਹੈ ਪਰ ਆਪ ਉਹ ਦਾਇਰਾ ਹੀ ਨਹੀਂ, ਦਾਇਰੇ ਤੋੜਕੇ ਅੱਗੇ ਤੋਂ ਅੱਗੇ ਵੀਚਾਰ ਚਰਚਾ ਨੂੰ ਛੱਡਕੇ ਆਸੇ ਪਾਸੇ ਦੋੜਨਾ ਸੁਰੂ ਕਰ ਦਿੰਦੇ ਹੋ ਇਸ ਤਰ੍ਹਾਂ ਕਦੇ ਵੀਚਾਰ ਚਰਚਾ ਨਹੀਂ ਹੁੰਦੀ”।

ਗੁਰਸਰਨ ਸਿੰਘ ਜੀ ਇਥੇ ਫਿਰ ਤੁਸੀ ਆਪ ਹੀ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਤੁਸੀ ਚੱਲ ਰਹੀ ਵੀਚਾਰ ਨੂੰ ਪਾਸੇ ਰੱਖਕੇ ਹੋਰ ਤੋਂ ਹੋਰ ਨਵੇ ਤੋਂ ਨਵਾ ਕੋਈ ਨਾ ਕੋਈ ਮੁੱਦਾ ਅੱਗੇ ਤੋਂ ਅੱਗੇ ਛੇੜੀ ਜਾਂਦੇ ਹੋ। ਕੀ ਤੁਹਾਡੇ ਵਲੋਂ ਮੁੱਦੇ ਤੋਂ ਅੱਗੇ ਮੁੱਦੇ ਉਠਾਈ ਜਾਣ ਵਾਲੀ ਜੋ ਗੱਲ ਦਾਸ ਵਲੋਂ ਕਹੀ ਗਈ ਹੈ, ਗਲਤ ਹੈ? ਜਦੋਂ ਇੱਕ ਹੋਰ ਨਵਾਂ ਮੁੱਦਾ ਛੇੜਦੇ ਹੋਇ ਇਹ ਕਹਿੰਦੇ ਹੋ ਕਿ “ਸਭ ਥਾਈ ਹੋਇ ਸਹਾਇ” ਦੇ ਕੀ ਅਰਥ ਹਨ। ਕੀ ਇਹ ਨਵੇ ਤੋਂ ਨਵਾ ਅੱਗੇ ਤੋਂ ਅੱਗੇ ਤੁਹਾਡੇ ਵਲੋਂ ਛੇੜਿਆ ਹੋਇਆ ਮੁੱਦਾ ਨਹੀਂ?

ਸੁਰੂ ਤੁਸੀ ਭਾਈ ਗੁਰਦਾਸ ਜੀ ਦੀ ਵਾਰ ਤੋਂ ਹੋਇ ਫਿਰ ਤੁਸੀ ਬਾਲਾ ਸਾਖੀ, ਬਲਾ ਬੁੱਕ, ਅਖੌਤੀ ਗ੍ਰੰਥ ਤੋਂ ਹੁੰਦੇ ਹੋਇ, ਭੱਟ ਸਵਈਆਂ ਤੱਕ ਪਾਹੁੰਚ ਗਏ, ਉਸ ਤੋਂ ਅੱਗੇ ਇਕੱਠਾਂ ਵੱਡਾ ਛੜੱਪਾ ਮਾਰਕੇ “ਸਭ ਥਾਈ ਹੋਇ ਸਹਾਇ” ਤੱਕ ਪਹੁੰਚ ਗਏ, ਕ੍ਰਿਪਾ ਕਰਕੇ ਆਪ ਹੀ ਤੁਸੀ ਆਪਣੀ ਵਿਦਵਤਾ ਦਾ ਸਬੂਤ ਦਿੰਦੇ ਹੋਇ ਇਸਦੇ ਅਰਥ ਕਰਕੇ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰ ਦਿਉ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ। ਆਪ ਜੀ ਦੀ ਇਧਰ ਉੱਧਰ ਦੀ ਅੱਗੇ ਤੋਂ ਅੱਗੇ ਕੀਤੀ ਹੋਈ ਭੱਜ ਨੱਠ ਦੀ ਦਾਤ ਦਿੰਦਾ, ਆਪ ਤੋਂ ਮੁਆਫੀ ਮੰਗਦਾ ਹੋਇਆ।

ਸਤਿਕਾਰ ਸਾਹਿਤ ਧੰਨਵਾਦ

ਬਲਦੇਵ ਸਿੰਘ


24/11/14)
ਸਰਵਜੀਤ ਸਿੰਘ

ਸ਼੍ਰੋਮਣੀ ਕਮੇਟੀ ਵੱਲੋਂ ਧੁਮੱਕੜਸ਼ਾਹੀ ਕੈਲੰਡਰ ਰੱਦ?

ਸ਼੍ਰੋਮਣੀ ਕਮੇਟੀ ਸਮੇਤ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 24 ਨਵੰਬਰ ਨੂੰ ਮਨਾਇਆ ਹੈ। ਸ਼੍ਰੋਮਣੀ ਕਮੇਟੀ ਅਤੇ ਸਾਰੇ ਇਤਿਹਾਸਕ ਕਾਰ ਇਹ ਮੰਨਦੇ ਹਨ ਕਿ ਗੁਰੂ ਜੀ ਦੀ ਸ਼ਹੀਦੀ 11 ਮੱਘਰ ਸੁਦੀ 5, ਦਿਨ ਵੀਰਵਾਰ, 1735 ਬਿ: ਨੂੰ ਹੋਈ ਸੀ। ਜੇ ਇਸ ਤਾਰੀਖ ਨੂੰ ਯੂਲੀਅਨ `ਚ ਬਦਲਿਆ ਜਾਵੇ ਤਾ ਇਹ 11 ਨਵੰਬਰ 1675 ਈ: ਬਣਦੀ ਹੈ। ਕਿਉਂਕਿ ਕੈਲੰਡਰ ਕਮੇਟੀ ਨੇ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਸੀ ਇਸ ਲਈ ਗੁਰੂ ਜੀ ਦਾ ਸ਼ਹੀਦੀ ਦਿਹਾੜੇ ਦੀ ਤਾਰੀਖ 11 ਮੱਘਰ ਨੂੰ ਹੀ ਨਾਨਕਸ਼ਾਹੀ ਕੈਲੰਡਰ `ਚ ਮੰਨਿਆ ਗਿਆ ਸੀ ਜੋ ਹਰ ਸਾਲ 24 ਨਵੰਬਰ ਨੂੰ ਹੀ ਆਉਂਦੀ ਹੈ। 2003 ਤੋਂ, ਜਦੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਹਰ ਸਾਲ ਇਹ ਦਿਹਾੜਾ 11 ਮੱਘਰ/24 ਨਵੰਬਰ ਨੂੰ ਹੀ ਮਨਾਉਂਦੀ ਆ ਰਹੀ ਹੈ। ਭਾਵੇ 2010 ਵਿੱਚ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦੀ ਥਾਂ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਸੀ ਪਰ ਇਹ ਦਿਹਾੜਾ ਹਰ ਨਾਨਕਸ਼ਾਹੀ ਵਾਲੀ ਤਾਰੀਖ 24 ਨਵੰਬਰ ਨੂੰ ਹੀ ਮਨਾਇਆ ਜਾਂਦਾ ਰਿਹਾ ਹੈ ਅਤੇ ਇਸ ਸਾਲ ਵੀ ਇਹ ਦਿਹਾੜਾ 24 ਨਵੰਬਰ ਨੂੰ ਹੀ ਮਨਾਇਆ ਗਿਆ ਹੈ। ਇਸ ਸਾਲ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਤਾਂ 24 ਨਵੰਬਰ ਨੂੰ 9 ਮੱਘਰ ਆਉਂਦੀ ਹੈ ਅਤੇ 11 ਮੱਘਰ ਤਾਂ 26 ਨਵੰਬਰ ਨੂੰ ਆਉਂਦੀ ਹੈ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇ ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਜੀ ਦਾ ਸ਼ਹੀਦੀ ਦਿਹਾੜਾ 11 ਮੱਘਰ ਤੋਂ ਬਦਲ ਕੇ 9 ਮੱਘਰ ਦਾ ਕਰਕੇ, ਇਤਹਾਸ ਨੂੰ ਵਿਗਾੜਨ ਦਾ ਕੋਝਾ ਯਤਨ ਕੀਤਾ ਹੈ ਜਾਂ 11 ਮੱਘਰ/ 24 ਨਵੰਬਰ ਨੂੰ ਦਿਹ ਦਿਹਾੜਾ ਮਨਾ ਕੇ ਧੁਮੱਕੜਸ਼ਾਹੀ ਕੈਲੰਡਰ ਨੂੰ ਰੱਦ ਕਰ ਦਿੱਤਾ ਹੈ?

ਸਰਵਜੀਤ ਸਿੰਘ


24/11/14)
ਇੰਜ ਦਰਸ਼ਨ ਸਿੰਘ ਖਾਲਸਾ/ਫੇਸਬੁੱਕ ਰਾਹੀਂ

ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ,
ਅਤੇ ਭਾਈ ਸਾਹਿਬ ਭਾਈ ਮਤੀ ਦਾਸ ਜੀ,
ਭਾਈ ਸਾਹਿਬ ਭਾਈ ਸਤੀ ਦਾਸ ਜੀ, …… ਅਤੇ
ਭਾਈ ਸਾਹਿਬ ਭਾਈ ਦਿਆਲਾ ਜੀ ਦੇ ਸ਼ਹੀਦੀ-ਦਿਹਾੜੇ ਦਿਨ,
ਇਹਨਾਂ ਦੀਆਂ ਮਹਾਨ ਸ਼ਹੀਦਾਂ ਦੀਆਂ ਮਹਾਨ ਲਾਸਾਨੀ ਸ਼ਹੀਦੀਆਂ ਨੂੰ ਯਾਦ
ਕਰਦੇ,
ਇਹਨਾਂ ਮਹਾਨ ਸ਼ਹੀਦਾਂ ਨੂੰ ਕੋਟਨ-ਕੋਟ ਪ੍ਰਣਾਮ ਹੈ,
ਸਾਰੇ ਸਿੱਖ ਕੌਮੀ ਸ਼ਹੀਦਾਂ ਅੱਗੇ ਸਾਰੀ ਸਿੱਖ ਕੌਮ ਦਾ ਸਿਰ ਝੁਕਦਾ ਹੈ।
ਸਾਡੀ ਸੱਚੀ ਸਰਧਾਂਝਲੀ ਇਹੀ ਹੋਵੇਗੀ ,
ਕਿ ਅਸੀਂ ਸਾਰੀ ਸਿੱਖ ਕੌਮ ਇਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਉਪਰ ਚੱਲੀਏ।
ਜੋ ਵੀ ਸਿੱਖ
‘ਗੁਰੁ ਨਾਨਕ ਸਾਹਿਬ ਜੀ’ ਨੂੰ ਪਿਆਰ ਕਰਦਾ ਹੈ,
‘ਗੁਰਬਾਣੀ’ ਨੂੰ ਆਪਣਾ ਜੀਵਨ ਆਧਾਰ ਮੰਨਦਾ ਹੈ,
‘ਸਿੱਖੀ’ ਨਾਲ ਪਿਆਰ ਕਰਦਾ ਹੈ ,
ਤਾਂ,
ਫਿਰ ‘ਸਾਬਤ-ਸੂਰਤਾ’ ਨੂੰ ਪਹਿਲ ਦੇਣਾ ਕਰੋ ਜੀ,
‘ਪੰਜ-ਕਕਾਰੀ’ ਵਰਦੀ ਨੂੰ ਧਾਰਨ ਕਰਨਾ ਕਰੋ ਜੀ,
‘ਸਚਿਆਰ-ਸਿੱਖ’ ਬਨਣਾ ਕਰੋ ਜੀ।
ਸੰਸਾਰ ਭਰ ਵਿਚ ਸਿਰਫ ਅਤੇ ਸਿਰਫ ਇਕ ‘ਸਾਬਤ-ਸੂਰਤ’ … ਦਸਤਾਰਧਾਰੀ-‘ਸਿੱਖ’ ਹੀ ਅਕਾਲ-ਪੁਰਖ ਦੇ ਸਿਰਜੇ ਨਰ-ਮਾਨੁੱਖ ਦਾ ਅਸਲੀ ਸਰੂਪ ਹੈ।
‘ਸਾਬਤ-ਸੂਰਤ’ … ਦਸਤਾਰਧਾਰੀ-‘ਸਿੱਖ’ ਬਣ ਕੇ ਆਪਣੇ ਆਪ ਉਪਰ ਫ਼ਖਰ ਕਰਨਾ ਕਰੋ ਜੀ।
ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ


24/11/14)
ਬਿਕਰਮਜੀਤ ਸਿੰਘ

ਨੌਵਾਂ ਗੁਰੂ
ਰੂਪ ਰੱਬ ਦਾ ਨੌਵਾਂ ਨਾਨਕ ਬਣ ਚਾਦਰ ਹਿੰਦ ਦੀ ਆਇਆ
ਸਿਰ ਕਟਵਾਕੇ ਅਪਣਾ ਜਿਸਨੇ ਸੀ ਹਿੰਦੂ ਧਰਮ ਬਚਾਇਆ
ਜੱਥਾ ਪੰਡਤਾਂ ਦਾ ਕਸ਼ਮੀਰੋਂ ਆ ਚਰਨੀਂ ਗੁਰਾਂ ਦੀ ਢੱਠਾ
ਰੋ ਰੋ ਕਿਰਪਾ ਰਾਮ ਨੇਂ ਦੱਸਿਆ ਜ਼ੁਲਮ ਕਹਿਰ ਦਾ ਚਿੱਠਾ
ਕਹਿਣ ਲਗਾ ਮੁਗਲਾਂ ਅੱਤ ਚੁੱਕੀ ਖ਼ਤਰੇ ਵਿਚ ਹਿੰਦੂ ਸਾਰੇ
ਹੁਣ ਇੱਕੋ ਓਟ ਆਪਦੀ ਸਾਨੂੰ ਕਰੋ ਰਖਿਆ ਬਣੋ ਸਹਾਰੇ
ਨੌਂ ਸਾਲ ਦੇ ਬਾਲਾ ਪ੍ਰੀਤਮ ਤੱਕ ਰਹੇ ਸੀ ਸਭ ਨਜ਼ਾਰਾ
ਆ ਕਿਹਾ ਪਿਤਾਜੀ ਕਰੋ ਇਨਾ ਦਾ ਦੁੱਖਾਂ ਤੋਂ ਛੁਟਕਾਰਾ
ਕਿਹਾ ਗੁਰਾਂ ਹੈ ਹੜ ਜ਼ੁਲਮ ਦਾ ਨਹੀ ਰੁਕਣਾ ਨਾਲ ਅਸਾਨੀ
ਇਹ ਬਚਣ ਹਿੰਦੂ ਜੇਕਰ ਕੋਈ ਮਹਾਪੁਰਸ਼ ਦਏ ਕੁਰਬਾਨੀ
ਕਿਹਾ ਗੋਬਿੰਦ ਨੇਂ ਤੁਰਤ ਪਿਤਾਜੀ ਮੈਂ ਸੋਚ ਹੈ ਅੱਤ ਦੁੜਾਈ
ਚੌਕੁੰਟੀ ਵਿਚ ਤੁਹਾਥੋਂ ਵੱਡਾ ਦਿੱਸੇ ਮਹਾਪੁਰਸ਼ ਨਹੀ ਕਾਈ
ਕਰੋ ਮਿਹਰ ਹਿੰਦੂ ਪੰਡਿਤਾਂ ਤੇ ਲਓ ਪੂੰਝ ਇਨ੍ਹਾਦੇ ਹੰਜੂ
ਲੜੋ ਇਨ੍ਹਾ ਦੇ ਧਰਮ ਵਾਸਤੇ ਬਚ ਜਾਣ ਬੋਦੀ ਤੇ ਜੰਜੂ
ਗੁਰਾਂ ਕਿਹਾ ਹਿੰਦੂ ਪੰਡਿਤਾਂ ਨੂੰ ਕਹੋ ਹੁਕਮਰਾਨਾਂ ਨੂੰ ਜਾਏ
ਗੁਰੂ ਸਿਖਾਂ ਦਾ ਤੇਗ ਬਹਾਦੁਰ ਅਸੀਂ ਸ਼ਰਣ ਓਸਦੀ ਆਏ
ਹੈ ਹਿਮ੍ਮਤ ਤਾਂ ਨੌਵੇਂ ਗੁਰ ਨੂੰ ਜੇ ਧਰਮ ਤੋਂ ਲਾਓ ਡੋਲਾਏ
ਖ਼ੁਦ ਖ਼ੁਸ਼ੀ ਖ਼ੁਸ਼ੀ ਬਣ ਜਾਂਗੇ ਮੋਮਨ ਅਸੀਂ ਸਾਰੇ ਹਿੰਦੂ ਆਏ
ਸੁਣ ਔਰੰਗੇ ਹੁਕਮ ਭੇਜਿਆ ਗੁਰ ਸੱਦੇ ਵਿਚ ਕਚਿਹਰੀ
ਨੌਵੇਂ ਗੁਰ ਨੇੰ ਕੂਚ ਕਰਨ ਦੀ ਕਰ ਲਈ ਫ਼ੇਰ ਤਿਆਰੀ
ਕੁਝ ਸਿੰਘ ਨਾਲ ਗੁਰਾਂ ਦੇ ਹੋਏ ਜਤੀ ਸਤੀ ਤੇ ਦਿਆਲਾ
ਕਿਹਾ ਬਾਦ ਮੇਰੇ ਗੋਬਿੰਦ ਹੋਸੀ ਗੁਰਗੱਦੀ ਦਾ ਰਖਵਾਲਾ
ਪਿੰਜਰੇ ਗੁਰਾਂ ਨੂੰ ਪਾਇਆ ਨਾਲੇ ਸਿੰਘ ਵੀ ਸੰਗਲੀਂ ਬਨ੍ਹੇ
ਦੁਖ ਤਸੀਹੇ ਦਿੱਤੇ ਭਾਰੀ ਵੇਖ ਜਨਤਾ ਥਰ ਥਰ ਕੰਮੇਂ
ਕਿਹਾ ਔਰੰਗੇ ਮੋਮਨ ਬਣ ਜਾਓ ਸਮੇਤ ਗੁਰੂ ਸਿਖ ਸਾਰੇ
ਸਿਖਾਂ ਨੇਂ ਜੈਕਾਰੇ ਛੱਡੇ ਅਸੀਂ ਧਰਮ ਤੋਂ ਸਦ ਬਲਿਹਾਰੇ
ਰੂੰ ਲਪੇਟ ਲਾ ਅੱਗ ਜ਼ਾਲਮਾਂ ਸ਼ਹੀਦ ਸਤੀ ਦਾਸ ਨੂੰ ਕੀਤਾ
ਆਰਾ ਰਖ ਕੇ ਜਤੀ ਦਾਸ ਦਾ ਦੋ-ਫਾੜ ਸ਼ਰੀਰ ਸੀ ਕੀਤਾ
ਦੇਗ ਮੰਗਾ ਕੇ ਵੱਡੀ ਸਾਰੀ ਪਾਣੀ ਭਰਿਆ ਦਿੱਤਾ ਉਬਾਲਾ
ਵਿਚ ਬਿਠਾ ਸ਼ਹੀਦ ਸੀ ਕੀਤਾ ਗੁਰੂ ਕਾ ਸਿਖ ਦਿਆਲਾ
ਛਾਲੇ ਛਾਲੇ ਸੀ ਗੁਰਾਂ ਦਾ ਪਿੰਡਾ ਜਦ ਪਿੰਜਰੇ ਚੋਂ ਕਢਵਾਇਆ
ਵਿਚ ਚਾਂਦਨੀ ਚੌੰਕ ਦੇ ਆਕੇ ਫ਼ਿਰ ਗੁਰਾਂ ਨੇ ਆਸਾਨ ਲਾਇਆ
ਘੁੱਪ ਹਨੇਰੀ ਰਾਤ ਸੀ ਕਾਲੀ ਸਨ ਬੱਦਲ ਜ਼ੁਲਮ ਦੇ ਛਾਏ
ਬੈਠੇ ਸ਼ਾਂਤ ਅਡੋਲ ਗੁਰੂ ਸਨ ਵਿਚ ਅਕਾਲ ਪੁਰਖ ਦੀ ਰਜ਼ਾਏ
ਜ਼ੁਲਮ ਜਬਰ ਦੀ ਹੱਦ ਹੋ ਗਈ ਤੁਫਾਨੀ ਹਵਾ ਸੀ ਚੱਲੀ
ਤੇਗ ਦੀ ਧਾਰ ਤੇ ਚਮਕੀ ਬਿਜਲੀ ਜੋਤ ਜੋਤ ਵਿਚ ਰੱਲੀ
ਤੇਗ ਬਹਾਦੁਰ ਹਿੰਦ ਦੀ ਚਾਦਰ ਕਰ ਗਏ ਆਪਾ ਕੁਰਬਾਨ
"ਜੀਤ" ਰਹੇਗਾ ਯਾਦ ਹਮੇਸ਼ਾਂ ਜਦਤਕ ਚੰਨ ਸੂਰਜ ਅਸਮਾਨ
ਬਿਕਰਮਜੀਤ ਸਿੰਘ "ਜੀਤ"


24/11/14)
ਕੁਲਵੰਤ ਸਿੰਘ ਢੇਸੀ ਯੂ ਕੇ

ਪੰਜਾਬ ਦੀ ਫਿਰਕੂ ਅਤੇ ਜਾਤੀ ਭੰਨ ਤੋੜ
ਏਹੋ ਹਮਾਰਾ ਜੀਵਣਾਂ
ਜੀਵਨ ਜਿਊਣ ਲਈ ਕੋਈ ਸਾਥ ਤਾਂ ਅਕਸਰ ਪਊ ਲੈਣਾਂ, ਕਿਸੇ ਤੋਂ ਸਾਵਧਾਨੀ ਤੇ ਕਿਸੇ ਵਲ ਸਰਕਣਾਂ ਪੈਣਾਂ
ਪੰਜਾਬ ਦੀ ਫਿਰਕੂ ਅਤੇ ਜਾਤੀ ਭੰਨ ਤੋੜ

ਕੁਲਵੰਤ ਸਿੰਘ ਢੇਸੀ ਯੂ ਕੇ

[email protected]
ਸਿੱਖ ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖਾਂ ਨੇ ਅੱਤ ਔਖੇ ਸਮਿਆਂ ਵਿਚ ਵੀ ਇਖਲਾਕੀ ਕਦਰਾਂ ਕੀਮਤਾਂ ਦਾ ਲੜ ਨਾਂ ਛਡਿਆ। ਸਿੱਖ ਇਖਲਾਕ ਦਾ ਸਿੱਖਰ ਅਹਿਮਦ ਸ਼ਾਹ ਅਬਦਾਲੀ ਦੇ ਰਾਜ ਕਵੀ ਕਾਜ਼ੀ ਨੂਰ ਮੁਹੰਮਦ ਦੀ ਕਵਿਤਾ ਵਿਚੋਂ ਦਸਤਾਵੇਜੀ ਰੂਪ ਵਿਚ ਵੀ ਮਿਲਦਾ ਹੈ ਅਤੇ ਫਿਰ ਭਾਈ ਕਨ੍ਹੀਆ ਜੀ ਦੀ ਸਾਖੀ ਤੋਂ ਵੀ ਮਿਲਦਾ ਹੈ। ਪੂਰੇ ਸਿੱਖ ਇਤਹਾਸ ਵਿਚ ਇੱਕ ਮਿਸਾਲ ਵੀ ਨਹੀਂ ਮਿਲਦੀ ਜਿਥੇ ਸਿੱਖਾਂ ਨੇ ਕਿਸੇ ਬੇਕਸੂਰ ਨੂੰ ਮਾਰਿਆ ਹੋਵੇ ਜਾਂ ਦੁਸ਼ਮਣ ਦੀ ਕਿਸੇ ਅਬਲਾ ਨਾਲ ਜ਼ਿਆਦਤੀ ਕੀਤੀ ਹੋਵੇ। ਗੁਲਾਮ ਭਾਰਤ ਵਿਚ ਗੁਰਦੁਆਰਾ ਸੁਧਾਰ ਲਹਿਰ ਸਮੇਂ ਅਤੇ ਅਜ਼ਾਦ ਭਾਰਤ ਵਿਚ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਜਿਸ ਸਬਰ ਅਤੇ ਅਨੁਸਾਸ਼ਨ ਦਾ ਸਿੱਖਾਂ ਨੇ ਸਬੂਤ ਦਿੱਤਾ ਉਹ ਆਪਣੀ ਮਿਸਾਲ ਆਪ ਹਨ। ਸਿੱਖ ਇਖਲਾਕ ਦਾ ਇਹ ਕਮਾਲ ਰਿਹਾ ਹੈ ਕਿ ਦੁਸ਼ਮਣ ਵੀ ਇਹਨਾਂ ਦੀ ਸਿਫਤ ਕਰਨ ਲਈ ਮਜ਼ਬੂਰ ਹੋ ਜਾਂਦਾ। ਸੰਨ 78 ਅਤੇ 84 ਦੇ ਸਾਕਿਆਂ ਮਗਰੋਂ ਨਾਂ ਕੇਵਲ ਪੰਜਾਬ ਸਗੋਂ ਭਾਰਤ ਭਰ ਦੇ ਸਿੱਖਾਂ ਅਤੇ ਹਿੰਦੂਆਂ ਦੇ ਸਬੰਧਾਂ ਵਿਚ ਤਣਾਓ ਆਉਣਾਂ ਸੁਭਾਵਕ ਸੀ। ਸੰਨ 84 ਵਿਚ ਇੰਦਰਾਂ ਗਾਂਧੀ ਦੀ ਮੌਤ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਇਸ ਤਣਾਓ ਨੂੰ ਭਾਂਬੜ ਦਾ ਰੂਪ ਦੇ ਕੇ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦੀ ਜਾਇਦਾਦ ਦੀ ਸਾੜ ਫੂਕ ਕਰਨ ਦੇ ਨਾਲ ਨਾਲ ਸਿੱਖ ਬੀਬੀਆਂ ਅਤੇ ਬੱਚੀਆਂ ਦੇ ਬਲਾਤਕਾਰ ਅਤੇ ਸਿੱਖਾਂ ਦੇ ਸਮੂਹਕ ਕਤਲ ਕਰਵਾਏ। ਚੁਰਾਸੀ ਦੇ ਇਸ ਮਨਹੂਸ ਸਾਕੇ ਤੋਂ ਬਾਅਦ ਭਾਰਤ ਭਰ ਵਿਚ ਜਿਥੇ ਸਿੱਖਾਂ ਦੇ ਸਤਕਾਰ ਅਤੇ ਵਕਾਰ ਨੂੰ ਵੱਡੀ ਸੱਟ ਵੱਜੀ ਉਥੇ ਹਿੰਦੂ ਸਿੱਖ ਸਬੰਧਾਂ ਤੇ ਵੱਡਾ ਸਵਾਲੀਆ ਚਿੰਨ ਲੱਗ ਗਿਆ। ਅਕਾਲੀ ਦਲ ਅਤੇ ਬਾਜਪਾ ਗੱਠਜੋੜ ਦੇ ਪੰਜਾਬ ਵਿਚ ਕਾਬਜ ਹੋਣ ਦੇ ਭਾਵੇਂ ਕਈ ਨੁਕਸਾਨ ਵੀ ਹੋਏ ਹੋਣਗੇ ਪਰ ਇਸ ਦਾ ਇੱਕ ਵੱਡਾ ਫਾਇਦਾ ਇਹ ਹੋਇਆ ਕਿ ਹਿੰਦੂ ਸਿੱਖ ਸਬੰਧ ਤਣਾਓ ਰਹਿਤ ਹੁੰਦੇ ਚਲੇ ਗਏ। ਇਹ ਗਠਜੋੜ ਲਗਾਤਾਰ ਸੰਨ 85 , 97, 2002 ਤੋਂ ਹੁਣ ਤਕ ਪੰਜਾਬ ਤੇ ਕਾਬਜ ਰਿਹਾ ਹੈ ਜਦ ਕਿ ਸੈਂਟਰ ਵਿਚ ਭਾਜਪਾ ਦੇ ਆਉਣ ਤੋਂ ਬਾਅਦ ਹੁਣ ਪੰਜਾਬ ਵਿਚ ਇਸ ਗੱਠਜੋੜ ਤੇ ਵੱਡੇ ਸਵਾਲੀਆ ਚਿੰਨ ਲੱਗ ਗਿਆ ਹੈ।
ਸਿੱਖ ਧਰਮ ਜਾਤ ਪਾਤ ਅਤੇ ਛੂਤ ਛਾਤ ਨੂੰ ਨਹੀਂ ਮੰਨਦਾ। ਬੇਸ਼ਕ ਬ੍ਰਾਹਮਣੀ ਸੰਸਕਾਰਾਂ, ਜਾਤੀ ਅਭਿਮਾਨ ਅਤੇ ਰਿਜ਼ਰਵੇਸ਼ਨ ਕਰਕੇ ਸਿਖਾਂ ਦੀਆਂ ਨੀਵੀਆਂ ਆਖੀਆਂ ਜਾਣ ਵਾਲੀਆਂ ਜਾਤੀਆਂ ਸਿੱਖ ਮੁਖ ਧਾਰਾ ਤੋਂ ਲਗਾਤਾਰ ਦੂਰ ਹੁੰਦੀਆਂ ਚਲੇ ਗਈਆਂ ਪਰ ਉਹਨਾਂ ਦੇ ਆਪਸੀ ਸਬੰਧ ਹਮੇਸ਼ਾਂ ਸੁਖਾਵੇਂ ਬਣੇ ਰਹੇ ਸਨ। ਆਸਟਰੀਆ (ਵਿਆਨਾ) ਵਿਚ ਵਾਪਰੀ ਦੁੱਖ ਭਰੀ ਘਟਨਾਂ ਤੋਂ ਬਾਅਦ ਪੰਜਾਬ ਵਿਚ ਅਗਜ਼ਨੀ ਅਤੇ ਹਿੰਸਾ ਦੀਆਂ ਘਟਨਾਵਾਂ ਭਿਅੰਕਰ ਹੱਦ ਤਕ ਹੋਈਆਂ। ਬਾਅਦ ਇਹ ਗੱਲ ਲਗਾਤਾਰ ਧੁਮਾਈ ਜਾਂਦੀ ਰਹੀ ਹੈ ਕਿ ਇਹ ਤਾਂ ਹਾਲੇ ਟਰੇਲਰ ਚਲਿਆ ਹੈ ਫਿਲਮ ਤਾਂ ਚਲਣੀ ਹੈ ਅਤੇ ਇਸ ਦੇ ਜਵਾਬ ਵਿਚ ਮੁਕਾਬਲੇ ਦੀ ਧਿਰ ਵਲੋਂ ਇਹ ਕਿਹਾ ਜਾਂਦਾ ਰਿਹਾ ਹੈ ਕਿ ਟਰੇਲਰ ਤਾਂ ਉਹਨਾ ਚਲਾ ਦਿੱਤਾ ਅਤੇ ਫਿਲਮ ਹੁਣ ਅਸੀਂ ਚਲਾਵਾਂਗੇ। ਸੋਚਣ ਵਾਲੀ ਗੱਲ ਇਹ ਹੈ ਕਿ ਆਪਣੇ ਪੈਰੀਂ ਕੁਹਾੜਾ ਮਾਰਨ ਵਾਲਾ ਟਰੇਲਰ ਜਾਂ ਫਿਲਮ ਕੋਈ ਧਿਰ ਵੀ ਚਲਾਵੇ ਉਸ ਦਾ ਸਭ ਤੋਂ ਵਧ ਖਮਿਆਜ਼ਾ ਤਾਂ ਗਰੀਬਾਂ ਨੂੰ ਭੁਗਤਣਾਂ ਪੈਂਦਾ ਹੈ। ਉਹ ਗਰੀਬ ਲੋਕ ਜੋ ਮੁਸ਼ਕਲ ਨਾਲ ਆਪਣੀ ਦਿਨ ਕਟੀ ਕਰਦੇ ਹਨ ਉਹ ਕਿਸੇ ਕਿਸਮ ਦੀ ਸਾੜ ਫੂਕ, ਭੰਨ ਤੋੜ ਅਤੇ ਭਾਈਚਾਰਕ ਤਰੇੜਾਂ ਸਹਾਰਨ ਦਾ ਦਮ ਨਹੀਂ ਰੱਖਦੇ ਹੁੰਦੇ। ਐਸੇ ਦੁਸ਼ਟ ਕਰਮਾਂ ਤੋਂ ਬਾਅਦ ਕਈ ਵੇਰਾਂ ਭਾਈਚਾਰੇ ਇੱਕ ਦੂਸਰੇ ਤੋਂ ਏਨੀ ਦੂਰ ਚਲੇ ਜਾਂਦੇ ਹਨ ਕਿ ਫਿਰ ਉਹਨਾਂ ਨੂੰ ਮੋੜਨਾ ਮੁਸ਼ਕਲ ਹੀ ਨਹੀਂ ਅਸੰਭਵ ਵੀ ਹੋ ਜਾਂਦਾ ਹੈ।
ਇਸੇ ਤਰਾਂ ਦੇ ਤੇਵਰ ਪੰਜਾਬ ਦੇ ਦੂਜੇ ਵੱਡੇ ਭਾਈਚਾਰੇ ਦੀ ਅਗਵਾਈ ਕਰਨ ਵਾਲੇ ਕੁਝ ਆਗੂਆਂ ਦੇ ਦੇਖਣ ਨੂੰ ਉਦੋਂ ਤੋਂ ਮਿਲ ਰਹੇ ਹਨ ਜਦੋਂ ਤੋਂ ਸ਼੍ਰੋਮਣੀ ਕਮੇਟੀ ਨੇ ਸਰਬਾਰ ਸਾਹਿਬ ਸਮੂਹ ਵਿਚ ਸੰਤ ਭਿੰਡਰਾਂਵਾਲੇ ਅਤੇ ਹੋਰ ਸ਼ਹੀਦਾਂ ਦਾ ਸ਼ਹੀਦੀ ਅਸਥਾਨ ਬਣਾਇਆ। ਸਿੱਖਾਂ ਖਿਲਾਫ ਬੜੀ ਹੀ ਹਿੰਸਕ, ਗੁਸੈਲੀ ਅਤੇ ਅਸਭਿਅਕ ਭਾਸ਼ਾ ਵਿਚ ਵੀਡੀਓ ਕਲਿਪਾਂ ਫੇਸ ਬੁੱਕ ਵਰਗੀਆਂ ਸੋਸ਼ਲ ਸਾਈਟਾਂ ‘ਤੇ ਪਾਉਣੀਆਂ ਸ਼ੁਰੂ ਕੀਤੀਆਂ ਗਈਆਂ ਜੋ ਕਿ ਅੱਜ ਵੀ ਚਰਚਾ ਦਾ ਵਿਸ਼ਾ ਹਨ। ਰੱਬ ਨਾਂ ਕਰੇ ਜੇਕਰ ਇਸ ਤਰਾਂ ਦੀਆਂ ਚੁਆਤੀਆਂ ਲਾਉਣ ਕਾਰਨ ਪੰਜਾਬ ਦੇ ਭਾਇਚਾਰੇ ਆਹਮੋ ਸਾਹਮਣੇ ਖੜ੍ਹ ਗਏ ਤਾਂ ਕਿਸ ਭਾਅ ਪਵੇਗੀ । ਦੁਨੀਆਂ ਵਿਚ ਇੱਕ ਦੂਜੇ ਦੇ ਹਮਸਾਏ ਭਾਈਚਾਰਿਆਂ ਵਿਚ ਹਿੰਦੂ ਸਿੱਖਾਂ ਦਾ ਨਾਮ ਆਉਂਦਾ ਰਿਹਾ ਹੈ । ਮਦਨ ਮੋਹਨ ਮਾਲਵੀਆ ਵਰਗੇ ਆਗੂਆਂ ਨੇ ਕਦੀ ਇਥੋਂ ਤਕ ਕਿਹਾ ਸੀ ਕਿ ਹਰ ਹਿੰਦੂ ਪਰਿਵਾਰ ਵਿਚ ਘੱਟੋ ਘੱਟ ਇਕ ਬੱਚੇ ਨੂੰ ਸਿੱਖ ਜ਼ਰੂਰ ਬਣਾਇਆ ਜਾਵੇ। ਐਸੀਆਂ ਭਾਵਨਾਵਾਂ ਕਾਰਨ ਅਤੇ ਪੰਜਾਬ ਦੇ ਜਾਤੀ ਤਾਣੇ ਬਾਣੇ ਕਾਰਨ ਐਸੇ ਪਰਿਵਾਰ ਬਹੁਤ ਹੋਇਆ ਕਰਦੇ ਸਨ ਜਿਹਨਾਂ ਵਿਚ ਅੱਧੇ ਜੀਅ ਸਿੱਖ ਅਤੇ ਅੱਧੇ ਹਿੰਦੂ ਹੋਇਆ ਕਰਦੇ ਸਨ ਪਰ ਪੰਜਾਬੀਆਂ ਦੇ ਸਿਆਸੀ ਹਿੱਤਾਂ ਅਤੇ ਫਿਰਕੂ ਟਕਰਾਓ ਕਾਰਨ ਇਸ ਭਾਵਨਾਂ ਅਤੇ ਸਾਂਝ ਨੂੰ ਪਿਛਲ ਖੁਰੀ ਹੋ ਜਾਣਾ ਪਿਆ ਅਤੇ ਹੁਣ ਗੱਲਾਂ ਇੱਕ ਦੂਜੇ ‘ਤੇ ਭਾਜੀ ਚ੍ਹਾੜਨ ਅਤੇ ਮੋੜਨ ਦੀਆਂ ਹੋ ਰਹੀਆਂ ਹਨ।
ਪੰਜਾਬ ਦਾ ਦਲਿਤ ਸਿੱਖ ਅਨੇਕਾਂ ਔਕੜਾਂ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਨਮੁਖ ਰਿਹਾ ਅਤੇ ਉਸ ਦੀ ਸਿੱਖ ਮੁਖਧਾਰਾ ਨਾਲ ਸਾਂਝ ਵੀ ਬਣੀ ਰਹੀ ਪਰ ਪਿਛਲੇ ਕੁਝ ਸਾਲਾਂ ਤੋਂ ਵਾਪਰੀਆਂ ਧਾਰਮਕ ਅਤੇ ਰਾਜਨੀਤਕ ਘਟਨਾਵਾਂ ਕਾਰਨ ਇਹ ਭਾਵਨਾਂ ਵੀ ਦਿਨੋਂ ਦਿਨ ਖੁਰਦੀ ਨਜ਼ਰ ਆ ਰਹੀ ਹੈ ਅਤੇ ਆਪਣੇ ਮਤਲਬ ਹਿੱਤ ਕੁਝ ਲੋਕਾਂ ਦਾ ਸਾਰਾ ਜ਼ੋਰ ਲੱਗਿਆਂ ਹੈ ਕਿ ਐਸੀ ਜ਼ਹਿਰ ਫੈਲਾਈ ਜਾਵੇ ਕਿ ਭਵਿੱਖ ਵਿਚ ਇਹਨਾਂ ਭਾਈਚਾਰਿਆਂ ਦੇ ਇਕੱਠੇ ਹੋਣ ਦਾ ਮੂਲ ਆਧਾਰ ਹਿਲਾ ਦਿੱਤਾ ਜਾਵੇ। ਇਸ ਤਰਾਂ ਦੇ ਸਰੋਕਾਰਾਂ ਪ੍ਰਤੀ ਸਿੱਖਾਂ ਦੀ ਮੁਖਧਾਰਾ ਕਰੀਬ ਕਰੀਬ ਬੇਫਿਕਰ ਹੈ । ਇਸ ਮੁਖਧਾਰਾ ਵਿਚ ਕੁਝ ਆਗੂ ਸਿਰਫ ਆਪਣੀ ਚੌਧਰ ਲਈ ਉਹਨਾਂ ਮੁੱਦਿਆਂ ਤੇ ਹੀ ਸੀਮਤ ਹੋ ਕੇ ਰਹਿ ਗਏ ਹਨ ਜਿਹਨਾਂ ਤੇ ਕਿ ਉਹਨਾਂ ਨੂੰ ਕਦੀ ਵੀ ਕਾਮਯਾਬੀ ਨਹੀ ਮਿਲਣੀ ਪਰ ਉਹ ਸਿੱਖਾਂ ਦੇ ਕੁਝ ਹਿੱਸੇ ਦਾ ਜਜ਼ਬਾਤੀ ਸ਼ੋਸ਼ਣ ਕਰਕੇ ਨਿਹਾਲ ਹੋ ਜਾਂਦੇ ਹਨ। ਪੰਜਾਬੀਆਂ ਦੇ ਆਪਸੀ ਸਬੰਧ ਖਾਲਿਸਤਾਨ ਦੀ ਮੰਗ ਨਾਲ ਤਾਂ ਵਧੇਰੇ ਹੀ ਤਣਾਓ ਗ੍ਰਸਤ ਹੋ ਜਾਂਦੇ ਹਨ । ਸਿੱਖ ਭਾਈਚਾਰਾ ਉਕਤ ਮੰਗ ਸਬੰਧੀ ਖੁਦ ਅੱਡੋ ਫਾੜ ਵੀ ਹੈ ਅਤੇ ਅੱਜ ਤਕ ਸਿੱਖਾਂ ਵਿਚ ਸਰਬ ਸਾਂਝੇ ਤੌਰ ਤੇ ਇੱਕ ਵੀ ਇਕੱਠ ਐਸਾ ਨਹੀਂ ਹੋਇਆ ਜਿਥੇ ਇਸ ਮੰਗ ਦੇ ਸਭ ਪੱਖਾਂ ਤੇ ਵਿਚਾਰ ਕੀਤੀ ਜਾਂਦੀ।
ਇਸ ਗੰਭੀਰ ਮੁੱਦੇ ਤੇ ਸਿੱਖ ਮਾਨਸਿਕਤਾ ਕਦੀ ਹਾਂ ਵਿਚ ਅਤੇ ਕਦੀ ਨਾਂ ਵਿਚ ਲੁੜਕ ਰਹੀ ਹੈ। ਸਿੱਖਾਂ ਦਾ ਕੁਝ ਭਾਗ ਤਾਂ ਇਥੇ ਖੜ੍ਹਾ ਹੈ ਕਿ ਕਿਓਂਕਿ ਸੰਤਾਂ ਨੇ ਕਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਣਾਂ ਹੈ ਉਦੋਂ ਖਾਲਿਸਤਾਨ ਦੀ ਨੀਂਅ ਰੱਖੀ ਜਾਣੀ ਹੈ ਇਸ ਕਰਕੇ ਨੀਂਹ ਰੱਖੀ ਗਈ ਹੈ ਜਦੋਂ ਬਣੂ ਉਦੋਂ ਸਹੀ। ਕੁਝ ਹੋਰ ਇਹ ਕਹਿ ਦਿੰਦੇ ਹਨ ਕਿ ਜਦੋਂ ਸਾਰੇ ਸਿੱਖ ਖਾਲਸੇ ਬਣ ਗਏ ਉਦੋਂ ਖਾਲਿਸਤਾਨ ਬਣ ਜਾਣਾਂ ਹੈ ਅਤੇ ਕੁਝ ਸਕਾਟਲੈਂਡ ਦੀ ਮਿਸਾਲ ਦੇ ਕੇ ਕਹਿੰਦੇ ਹਨ ਕਿ ਪੰਜਾਬ ਵਿਚ ਰਾਇਸ਼ੁਮਾਰੀ ਕਰਵਾ ਕੇ ਜਮਹੂਰੀ ਤਰੀਕੇ ਨਾਲ ਖਾਲਿਸਤਾਨ ਬਣਾਇਆ ਜਾਵੇਗਾ ਜਦ ਕਿ ਇਸ ਗੱਲ ਦਾ ਉਹਨਾਂ ਨੂੰ ਉੱਕਾ ਅਹਿਸਾਸ ਨਹੀਂ ਸਕਾਟਲੈਂਡ ਦੀ ਰਾਇਸ਼ੁਮਾਰੀ ਸਮੂਹਕ
(inclusive) ਸੀ ਅਤੇ ਜੇਕਰ ਉਸੇ ਤਰਜ ਦੀ ਰਾਇਸ਼ੁਮਾਰੀ ਪੰਜਾਬ ਵਿਚ ਕਰਾਈ ਜਾਂਦੀ ਹੈ ਤਾਂ ਉਸ ਦੇ ਨਤੀਜੇ ਅਸਾਨੀ ਨਾਲ ਸਮਝੇ ਜਾ ਸਕਦੇ ਹਨ। ਉਹ ਇਹ ਵੀ ਨਹੀਂ ਸਮਝਦੇ ਜੇਕਰ ਰਾਏਸ਼ੁਮਾਰੀ ਕੇਵਲ ਸਿੱਖਾਂ ਵਿਚ ਹੀ ਕਰਵਾਈ ਜਾਂਦੀ ਹੈ ਤਾਂ ਤੁਸੀਂ ਦੂਜੇ ਭਾਈਚਾਰਿਆਂ ਨੂੰ ਨਜ਼ਰ ਅੰਦਾਜ਼ ਕਰਕੇ ਸ਼੍ਰੀ ਗੂਰੂ ਗ੍ਰੰਥ ਸਾਹਿਬ ਅਤੇ ਕੌਮਾਂਤਰੀ ਲੋਕਰਾਜੀ ਸਰੋਕਾਰਾਂ ਨੂੰ ਪਿੱਠ ਦੇ ਕੇ ਸਿੱਖ ਕਿੱਥੇ ਖੜ੍ਹਨਗੇ ? ਜੇਕਰ ਪੰਜਾਬ ਵਿਚ ਜਾਤੀ ਅਤੇ ਫਿਰਕੂ ਸੱਦਭਾਵਨਾਂ ਨੂੰ ਮੁਖ ਰੱਖਿਆ ਜਾਂਦਾ ਹੈ ਤਾਂ ਪੰਜਾਬ ਦੀ ਅਜ਼ਾਦੀ ਅਤੇ ਚੜ੍ਹਦੀ ਕਲਾ ਲਈ ਬਹੁਮਤ ਪੰਜਾਬੀਆਂ ਦੀ ਸਹੀ ਪੈਣੀ ਜਰੂਰੀ ਹੈ ਜੋ ਕਿ ਮੁਸ਼ਕਲ ਤਾਂ ਹੈ ਪਰ ਅਸੰਭਵ ਨਹੀਂ। ਪੰਜਾਬੀਆਂ ਦੀ ਤਿੜਕੀ ਹੋਈ ਸਾਂਝ ਵਿਚੋਂ ਕੋਈ ਖਾਲਿਸਤਾਨ ਤਾਂ ਨਹੀਂ ਅੰਗਾਰ ਅਤੇ ਨਫਰਤ ਜ਼ਰੂਰ ਨਿਕਲ ਸਕਦੇ ਹਨ।
ਜਦੋਂ ਕਿਸੇ ਵੀ ਕੌਮ ਜਾਂ ਖਿੱਤੇ ਦੇ ਰਾਜਨੀਤਕ, ਧਾਰਮਕ ਜਾਂ ਸਮਾਜਕ ਅਮਲ ਖੁਦਪ੍ਰਸਤੀ ਤਕ ਸੀਮਤ ਰਹਿ ਜਾਣ ਤਾਂ ਉਸ ਕੌਮ ਦੇ ਲੋਕ ਪਹਿਲਾਂ ਸਮੂਹ ਤੋਂ ਟੁੱਟਦੇ ਹਨ ਅਤੇ ਫਿਰ ਉਹਨਾ ਦੇ ਆਪਣੇ ਅੰਦਰ ਸੰਪਰਦਾਇਕ ਅਤੇ ਜਾਤੀ ਜਮਾਤੀ ਭੰਨ ਤੋੜ ਹੋਣ ਲੱਗਦੀ ਹੈ ਅਤੇ ਸਾਰਾ ਭਾਈਚਾਰਾ ਪਾਸ਼ ਪਾਸ਼ ਹੋ ਜਾਂਦਾ ਹੈ। ਸਿੱਖਾਂ ਵਿਚ ਵੀ ਇਹ ਕੁਝ ਹੀ ਹੋ ਰਿਹਾ ਹੈ । ਨਾਂ ਤਾਂ ਖਾਲਿਸਤਾਨੀਆਂ ਦਾ ਆਪਸ ਵਿਚ ਤਾਲਮੇਲ ਬੈਠ ਰਿਹਾ ਹੈ ਅਤੇ ਨਾਂ ਹੀ ਅਕਾਲੀਆਂ ਅਤੇ ਕਾਂਗਰਸੀਆਂ ਵਿਚ। ਹਰ ਪਾਸੇ ਟੁੱਟ ਭੱਜ ਅਤੇ ਤਿਲਕਣਬਾਜੀ ਚਲ ਰਹੀ ਹੈ। ਦਿਨੋ ਦਿਨ ਲੋਕ ਕਿਸੇ ਆਦਰਸ਼ ਨੂੰ ਸਨਮੁਖ ਨਾਂ ਰਹਿ ਕੇ ਆਪਣੀ ਖੁਦਗਰਜ਼ੀ ਤਕ ਸੀਮਤ ਹੁੰਦੇ ਜਾ ਰਹੇ ਹਨ ਅਤੇ ਇਸ ਤਰਾਂ ਦੇ ਰੁਝਾਨ ਪੰਜਾਬ ਅਤੇ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਵਧਾਈ ਜਾ ਰਹੇ ਹਨ।
ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਕੀ ਹੋਣ ਵਾਲਾ ਹੈ ਇਸ ਸਬੰਧੀ ਦਾਅਵੇ ਨਾਲ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰ ਜੇਕਰ ਅਕਾਲੀ ਦਲ ਅਤੇ ਬੀ ਜੇ ਪੀ ਦਰਮਿਆਨ ਚਲ ਰਿਹਾ ਖਿਚਾਓ ਤਰੇੜ ਬਣ ਗਿਆ ਤਾਂ ਹੋ ਸਕਦਾ ਹੈ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੋ ਜਾਵੇ। ਰਾਜਨੀਤਕ ਟੁੱਟ ਭੱਜ ਨੇ ਮੋੜਵੇਂ ਰੂਪ ਵਿਚ ਪੰਜਾਬ ਦੇ ਫਿਰਕੂ ਅਤੇ ਜਾਤੀ ਸਬੰਧਾਂ ਨੂੰ ਪ੍ਰਭਾਵਤ ਕਰਨਾਂ ਹੈ। ਇਹਨਾਂ ਅਮਲਾਂ ਵਿਚ ਸਭ ਤੋਂ ਵਧ ਦੋਸ਼ੀ ਉਹ ਲੋਕ ਹਨ ਜਿਹੜੇ ਕਿ ਗੈਰਜ਼ਿੰਮੇਵਾਰੀ ਨਾਲ ਆਪਣੇ ਤੰਗ ਰਾਜਨੀਤਕ / ਫਿਰਕੂ ਹਿੱਤਾਂ ਵਾਸਤੇ ਲੋਕਾਂ ਦਾ ਜਜ਼ਬਾਤੀ ਸ਼ੋਸ਼ਣ ਕਰਦੇ ਹੋਏ ਮਹਿਜ਼ ਉਕਸਾਓੂ ਨਾਅਰੇਬਾਜੀ ਕਰਕੇ ਡੰਗ ਟਪਾਈ ਕਰਦੇ ਹਨ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਵੱਖ ਵੱਖ ਗੁੱਟਾਂ ਵਿਚ ਸ਼ਾਮਲ ਐਸੇ ਅਨਸਰਾਂ ਤੋਂ ਸਾਵਧਾਨ ਹੁੰਦੇ ਹੋਏ ਜ਼ਿੰਮੇਵਾਰੀ ਦਾ ਸਬੂਤ ਦੇਣ।


23/11/14)
ਗੁਰਸ਼ਰਨ ਸਿੰਘ ਕਸੇਲ

ਸ੍ਰ ਸਰਵਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।

ਆਪ ਜੀ ਦੀ ਬਹੁਤ ਮੇਹਰਬਾਨੀ ਜੋ ਤੁਸੀਂ ਆਪਣੇ ਕੀਮਤੀ ਸਮੇਂ ਵਿਚ ਸਮਾਂ ਕੱਢਕੇ ਇਹ ਵਿਚਾਰ ਸਾਂਝੇ ਕੀਤੇ ਹਨ ਕਿ “ ਵਾਹਿਗੁਰੂ” ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਜੀ ਲਈ ਵਰਤਿਆ ਹੈ । ਜੇਕਰ ਇਸ ਬਾਰੇ ਹੋਰ ਜਾਣਕਾਰੀ ਮਿਲੇ ਤਾਂ ਸਾਂਝੀ ਕਰਨ ਦੀ ਖੇਚਲ ਕਰਨੀ; ਧੰਨਵਾਦੀ ਹੋਵਾਂਗਾ ।

ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ

-----------------------------------------------------------------

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ, ਸਤਿ ਸ੍ਰੀ ਅਕਾਲ ਪ੍ਰਵਾਨੀ ।

ਵੀਰ ਜੀ, ਤੀਸਰੀ ਵਾਰ ਫਿਰ ਉਹੀ ਲਿਖਣਾ ਪੈ ਰਹਿ ਹੈ ਕਿ ਤੁਹਾਡੀ ਸੋਚ ਮੁਤਾਬਕ, “ਸ਼ਬਦ ‘ਸਵਈਏ’ ਅਤੇ ‘ਸਵਈਏ ਮਹਲੇ ਪਹਿਲੇ ਕੇ, ਮਹਲੇ ਦੂਜੇ ਕੇ, ਮਹਲੇ ਤੀਜੇ ਕੇ, ਮਹਲੇ ਚਉਥੇ ਕੇ, ਮਹਲੇ ਪੰਜਵੇਂ ਕੇ, ਦੇ ਕੀ ਅਰਥ ਕਰਦੇ ਹੋ ? ਜਾਂ ਇੰਝ ਕਹਿ ਲਵੋ, ਇਸ ਸਰਲੇਖ ਦਾ ਮਤਲਬ ਕੀ ਹੈ” ? ਜੇਕਰ ਮੇਰੇ ਸਵਾਲ ਦੀ ਸਮਝ ਨਹੀਂ ਆਈ ਤਾਂ ਹੋਰ ਚੰਗੀ ਤਰ੍ਹਾਂ ਸਮਝ ਲਵੋ; ਵੀਰ ਜੀ, ਸਰਲੇਖ ਦੇ ਅਰਥ ਦੀ ਜਾਣਕਾਰੀ ਮੰਗੀ ਹੈ, ਜਾਨੀਕਿ ਭੱਟਾਂ ਦੇ ਸਵਈਏ ਦਾ ਵਿਸ਼ਾ ਕੀ ਹੈ ? ਜਿੰਨਾਂ ਚਿਰ ਹੀ ਪਤਾ ਨਹੀਂ ਲੱਗਦਾ ਕਿ ਭੱਟ ਕਿਸ ਬਾਰੇ ਗੱਲ ਕਰ ਰਹੇ ਹਨ, ਉਹਨਾਂ ਚਿਰ ਵਿਆਖਿਆ ਕੀ ਕਰੋਗੇ ? ਤੁਹਾਡੇ ਵੱਲੋਂ ਕੀਤੀ ‘ਭੱਟਾਂ ਦੇ ਸਵਈਇਆ’ ਦੀ ਵਿਆਖਿਆ ਨਹੀਂ ਪੁੱਛੀ ? 

ਤੁਸੀ ਲਿਖਿਆ ਹੈ: ਜੋ ਇਹ ਤੁਸੀ ਵਿਆਖਿਆ ਕੀਤੀ ਹੈ ਤੁਸੀ ਆਪ ਹੀ ਇਸ ਨਾਲ ਸਹਿਮਤ ਨਹੀਂ”।

ਭੱਟ ਸਯੰਦ ਜੀ ਜਿਹੜੇ ਵੀ ਸ਼ਬਦ ਵਰਤਦੇ ਹਨ ਉਹ ਸਾਰੇ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ਇਹ ਆਖਦੇ ਹਨ ਨਾ ਕਿ ਅਕਾਲ ਪੁਰਖ ਵਾਸਤੇ: ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥ (ਭੱਟ ਸਯੰਦ, ਪੰਨਾ 1403)
ਅਰਥ:- ਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ । ਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ ।
ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥ ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥ ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥(ਭੱਟ ਗਯੰਦ ਪੰਨਾ 1404)
ਅਰਥ:- ਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ । ਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ, ਅਤੇ ਸਤਸੰਗ ਵਿਚ ਮਨ ਜੁੜ ਜਾਂਦਾ ਹੈ । ਹੇ ਗੁਰੂ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; (ਤੱਤਾਂ ਦਾ) ਮੇਲ (ਕਰ ਕੇ) ਤੂੰ ਇਹ ਤਮਾਸ਼ਾ ਤੇ ਖੇਲ ਰਚਾ ਦਿੱਤਾ ਹੈ ।

ਦੂਸਰੀ ਗੱਲ, ਇਹ ਦੱਸਣ ਦੀ ਖੇਚਲ ਕਰੋਗੇ ਕਿ ਮੇਰੀ 19-11-14 ਵਾਲੀ ਚਿੱਠੀ ਵਿਚ ਇਹਨਾਂ ਲਾਈਨਾ ਦਾ ਕੀ ਅਰਥ ਸਮਝਦੇ ਹੋ, ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ । ਪਾਠਕਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਨੇ ਭੱਟ ਸਯੰਦ ਹੁਰਾਂ ਨੇ ‘ਵਾਹਿਗੁਰੂ’ ਸ਼ਬਦ ਕਿਸ ਲਈ ਵਰਤਿਆ, ਇਸ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਪ੍ਰੋ. ਸਾਹਿਬ ਸਿੰਘ ਹੁਰਾਂ ਦੀ “ਸ੍ਰੀ ਗੁਰੂ ਗ੍ਰੰਥ ਦਰਪਣ” ਦੀ ਪੋਥੀ ਦਸਵੀਂ, ਪੰਨਾ 403-426ਨੂੰ ਪੜ੍ਹਨ ਦੀ ਖੇਚਲ ਕਰਨ ।

ਵੀਰ ਜੀ ਇਕ ਹੋਰ ਜਾਣਕਾਰੀ ਦੇਣੀ ਕਿ ਤੁਹਾਡੀ ਜਾਣਕਾਰੀ ਅਨੁਸਾਰ, “ਸਭ ਥਾਈ ਹੋਇ ਸਹਾਇ” ਦੇ ਕੀ ਅਰਥ ਬਣਦੇ ਹਨ ?

ਤੁਸੀਂ ਲਿਖਿਆ ਹੈ ਕਿ, “ਤੁਸੀ ਚਲ ਰਹੀ ਵੀਚਾਰ ਨੂੰ ਪਾਸੇ ਰੱਖਕੇ ਹੋਰ ਤੋਂ ਹੋਰ ਨਵੇਂ ਤੋਂ ਨਵਾਂ ਕੋਈ ਮੁੱਦਾ ਅੱਗੇ ਤੋਂ ਅੱਗੇ ਛੇੜੀ ਜਾਂਦੇ ਹੋ। ਦੂਸਰੀ ਗੱਲ ਇਹ ਹੈ ਕਿ ਵੀਚਾਰ ਚਰਚਾ ਦੀ ਕੋਈ ਸੀਮਾ ਹੁੰਦੀ ਹੈ। ਵੀਚਾਰ ਚਰਚਾ ਦੇ ਕੁੱਝ ਨਿਯਮ ਹੁੰਦੇ ਹਨ ਉਨ੍ਹਾਂ ਦੇ ਦਾਇਰੇ ਵਿੱਚ ਰਹਿਣਾ ਪੈਦਾ ਹੈ ਪਰ ਆਪ ਉਹ ਦਾਇਰਾ ਹੀ ਨਹੀਂ, ਦਾਇਰੇ ਤੋੜਕੇ ਅੱਗੇ ਤੋਂ ਅੱਗੇ ਵੀਚਾਰ ਚਰਚਾ ਨੂੰ ਛੱਡਕੇ ਆਸੇ ਪਾਸੇ ਦੋੜਨਾ ਸੁਰੂ ਕਰ ਦਿੰਦੇ ਹੋ ਇਸ ਤਰ੍ਹਾਂ ਕਦੇ ਵੀਚਾਰ ਚਰਚਾ ਨਹੀਂ ਹੁੰਦੀ”।

ਵੀਰ ਜੀ, ਉਹ ਕਿਹੜੇ ਨਿਯਮ ਹਨ ਜਿੰਨਾਂ ਦੀ ਤੁਸੀਂ ਪਾਲਣਾ ਕਰ ਰਹੇ ਹੋ ? ਜਾਣਕਾਰੀ ਲਈ ਮੇਰੀਆਂ ਚਿਠੀਆਂ ਨੂੰ ਦੁਬਾਰਾ ਪੜ੍ਹਕੇ ਤੁਸੀਂ ਆਪਣੇ ਜਵਾਬ ਲਿਖਣ ਵੱਲ ਧਿਆਨ ਮਾਰ ਲਵੋਗੇ ਤਾਂ ਆਪਣੀ ਵਿਚਾਰ ਚਰਚਾ ਕਿਸੇ ਸਿਟੇ ਤੇ ਪਾਹੁੰਚ ਸਕਦੀ ਹੈ

ਤੁਹਾਡੇ ਵੱਲੋਂ ਇਹਨਾਂ ਦੇ ਜਵਾਬ ਮਿਲਣ ਤੇ ਫਿਰ ਤੁਹਾਡੀ 19-11-14 ਵਾਲੀ ਚਿੱਠੀ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ।

ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ   


(ਨੋਟ:- ਇਹ ਲੇਖ “ਦੋਸ਼ੀ ਕੌਣ” ਦੀ ਰਿਪੋਰਟ ਤਿਆਰ ਕਰਨ ਵਾਲੀ ਨੰਦਿਤਾ ਹਕਸਰ ਵਲੋਂ ਲਿਖਿਆ ਗਿਆ ਹੈ। ਇਹ ਪਾਠਕਾਂ ਦੀ ਜਾਣਕਾਰੀ ਲਈ ਪੰਜਾਬ ਟਾਈਮਜ਼ ਵਿਚੋਂ ਲੈ ਕੇ ਛਾਪ ਰਹੇ ਹਾਂ-ਸੰਪਾਦਕ)
1984 ਨੂੰ ਯਾਦ ਕਰਦਿਆਂ
ਨੰਦਿਤਾ ਹਕਸਰ
> ਜਿਸ ਪਲ ਮੈਂ ਸੁਣਿਆ ਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਮੈਂ ਉਮੀਦ ਕੀਤੀ ਕਿ ਕਾਤਲ ਸਿੱਖ ਨਹੀਂ। ਮੇਰੇ ਮਾਂ-ਪਿਉ ਦਾ ਕਹਿਣਾ ਸੀ ਕਿ ਜਦੋਂ ਪਹਿਲੀ ਦਫ਼ਾ ਉਨ੍ਹਾਂ ਨੇ ਖ਼ਬਰ ਸੁਣੀ, ਤਾਂ ਉਨ੍ਹਾਂ ਉਮੀਦ ਕੀਤੀ ਕਿ ਕਾਤਲ ਮੁਸਲਮਾਨ ਨਹੀਂ। ਅਸੀਂ ਅਜੀਬ ਮੁਲਕ ਵਿੱਚ ਰਹਿ ਰਹੇ ਹਾਂ! ਜਦੋਂ ਸਾਡੇ ਆਗੂਆਂ ਦਾ ਕਤਲ ਹੋ ਜਾਂਦਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ਕਾਤਲ ਘੱਟ-ਗਿਣਤੀ ਭਾਈਚਾਰੇ ਵਿਚੋਂ ਨਹੀਂ। ਘੱਟੋ-ਘੱਟ ਸਾਡੇ ਵਿਚੋਂ ਉਹ ਤਾਂ ਇਹ ਉਮੀਦ ਕਰਦੇ ਹੀ ਹਨ ਜੋ ਚਾਹੁੰਦੇ ਹਨ ਕਿ ਹਿੰਦੁਸਤਾਨ ਸਾਰੇ ਭਾਈਚਾਰਿਆਂ ਦਾ ਹੋਵੇ।
> ਅਗਲੀ ਸਵੇਰ ਮੈਂ ਦੇਖਿਆ ਕਿ ਮੁਨੀਰਕਾ ਵਿੱਚ ਮੇਰੇ ਘਰ ਦੇ ਸਾਹਮਣੇ ਵਾਲੇ ਗੁਰੂ ਹਰਕਿਸ਼ਨ ਸਕੂਲ ਵਿੱਚ ਭਾਂਬੜ ਮਚੇ ਹੋਏ ਸਨ। ਕਾਲੋਨੀ ਦਾ ਨਿੱਕਾ ਜਿਹਾ ਹਜੂਮ ਖੜ੍ਹਾ ਦੇਖ ਰਿਹਾ ਹੈ ਅਤੇ ਕੋਈ ਜਣਾ ਕਹਿ ਰਿਹਾ ਸੀ: “ਉਥੇ ਅੰਦਰ ਸ਼ਾਇਦ ਬੱਚੇ ਹੋਣ।” ਫਿਰ ਮੇਰੇ ਅੱਗੇ ਖੜ੍ਹੇ ਇੱਕ ਨੌਜਵਾਨ ਨੇ ਕਿਹਾ, “ਆਂਟੀ ਆਓ ਜਾ ਕੇ ਦੇਖਦੇ ਹਾਂ।” ਮੈਂ ਨਹੀਂ ਜਾਣਦੀ ਹੋਰ ਪੰਜ ਬੰਦ ਕੌਣ ਸਨ, ਪਰ ਅਸੀਂ ਭੱਜਦੇ ਹੋਏ ਖੇਤ ਪਾਰ ਕਰ ਕੇ ਸਕੂਲ ਜਾ ਪਹੁੰਚੇ। ਉਥੇ ਪੁਲਿਸ ਦੀ ਭਰੀ ਜੀਪ ਖੜ੍ਹੀ ਦੇਖ ਕੇ ਰਾਹਤ ਮਹਿਸੂਸ ਹੋਈ, ਪਰ ਸਾਡੇ ਪਹੁੰਚਣ ਸਾਰ ਉਹ ਸੜਦਾ ਸਕੂਲ ਅਤੇ ਕਮਰੇ ਵਿੱਚ ਘਿਰੇ ਸਿੱਖਾਂ ਨੂੰ ਛੱਡ ਕੇ ਤੁਰਦੇ ਬਣੇ। ਮੁਨੀਰਕਾ ਪਿੰਡ ਵਲੋਂ ਹਿੰਸਕ ਹਜੂਮ ਸਾਡੇ ਵੱਲ ਆ ਰਿਹਾ ਸੀ।
> ਮੈਂ ਕਮਰੇ ਵਿੱਚ ਛੁਪੇ ਸਿੱਖਾਂ ਨੂੰ ਕਿਹਾ ਕਿ ਬਾਹਰ ਆ ਜਾਓ, ਅਸੀਂ ਤੁਹਾਨੂੰ ਮਹਿਫੂਜ਼ ਜਗ੍ਹਾ ਲੈ ਜਾਵਾਂਗੇ। ਇੱਕ ਬੰਦੇ ਨੇ ਮੈਨੂੰ ਕਿਹਾ ਕਿ ਆਪਣੇ ਘਰ ਦੀ ਕੁੰਜੀ ਦੇ ਦਿਓ। ਉਹ ਜਾਟ ਸੀ। ਕੁੰਜੀ ਉਸ ਦੇ ਹੱਥ ਫੜਾ ਕੇ ਮੈਂ ਉਸ ਨੂੰ ਆਪਣਾ ਫਲੈਟ ਨੰਬਰ ਦੱਸ ਦਿੱਤਾ ਅਤੇ ਉਹ ਸਕੂਲ ਅਧਿਆਪਕਾਂ ਨੂੰ ਨਾਲ ਲੈ ਗਿਆ। ਇੱਕ ਕਮਰੇ ਵਿੱਚ ਵ੍ਹੀਲਚੇਅਰ ਉਪਰ ਬਜ਼ੁਰਗ ਅਤੇ ਉਸ ਦੀ ਪੋਤੀ ਤੇ ਉਸ ਦਾ ਪਤੀ ਲੁਕੇ ਹੋਏ ਸਨ। ਮੈਂ ਨੌਜਵਾਨ ਜੋੜੇ ਨੂੰ ਚਲੇ ਜਾਣ ਲਈ ਕਿਹਾ, ਪਰ ਉਹ ਆਪਣੇ ਦਾਦੇ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਸਨ। ਮੈਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ। ਜਦੋਂ ਵਾਹੋ-ਦਾਹੀ ਵਾਪਸ ਆ ਰਹੀ ਸਾਂ ਤਾਂ ਇੱਕ ਮੁਟਿਆਰ ਆਪਣਾ ਬੱਚਾ ਮੈਨੂੰ ਫੜਾ ਕੇ ਕਹਿਣ ਲੱਗੀ, ਕਿ ਸਕੂਲ ਦੀ ਦੇਖ-ਭਾਲ ਕਰਨ ਲਈ ਉਸ ਦੀ ਲੋੜ ਹੈ। ਬੱਚਾ ਲੈ ਕੇ ਮੈਂ ਆਪਣੇ ਫਲੈਟ ਵਿੱਚ ਆ ਗਈ। ਉਥੇ ਸਿੱਖ ਸ਼ਾਂਤ ਬੈਠੇ ਸਨ। ਮੈਂ ਉਸ ਜਾਟ ਜਾਂ ਬੱਚਾ ਫੜਾਉਣ ਵਾਲੀ ਮੁਟਿਆਰ ਦਾ ਨਾਂ ਤੱਕ ਨਹੀਂ ਜਾਣਦੀ।
> ਇੱਕ ਨੌਜਵਾਨ ਜੋ ਸਾਡੀ ਕਾਲੋਨੀ ਦਾ ਨਹੀਂ ਸੀ, ਝੱਟ ਵ੍ਹੀਲਚੇਅਰ ਵਾਲੇ ਬਜ਼ੁਰਗ ਨੂੰ ਲੈ ਆਇਆ ਤੇ ਨੌਜਵਾਨ ਜੋੜੀ ਸਾਡੇ ਨਾਲ ਆ ਰਲੀ। ਇੱਕ ਹੋਰ ਨੌਜਵਾਨ ਪ੍ਰਿੰਸੀਪਲ ਦੇ ਘਰ ਗਿਆ ਹੋਇਆ ਸੀ ਜੋ ਘਰ ਦੇ ਅੰਦਰ ਬੰਦ ਸੀ। ਦਰਵਾਜ਼ੇ ਨੂੰ ਤਾਲਾ ਸੀ। ਇਹ ਦੇਖ ਕੇ ਨੌਜਵਾਨ ਨੇ ਨੰਗੇ ਹੱਥਾਂ ਨਾਲ ਹੀ ਸ਼ੀਸ਼ਾ ਭੰਨ ਦਿੱਤਾ। ਪ੍ਰਿੰਸੀਪਲ ਅਤੇ ਉਸ ਨੂੰ ਬਚਾਉਣ ਗਿਆ ਨੌਜਵਾਨ, ਦੋਵੇਂ ਸਾਡੇ ਨਾਲ ਆ ਰਲੇ।
> ਫੌਜ ਦੀ ਵਰਦੀ ਪਾਈ ਇੱਕ ਆਦਮੀ ਮੇਰੇ ਕੋਲ ਆ ਕੇ ਚੀਕਿਆ, “ਤੁਸੀਂ ਸਿੱਖਾਂ ਨੂੰ ਇਥੇ ਲਿਆ ਕੇ ਪੂਰੀ ਕਾਲੋਨੀ ਖ਼ਤਰੇ `ਚ ਪਾ ਦਿੱਤੀ ਹੈ।” ਮੈਂ ਕਿਹਾ ਕਿ ਜੇ ਉਸ ਨੂੰ ਇਹੀ ਆਪਣਾ ਦੇਸ਼ ਭਗਤ ਫਰਜ਼ ਲੱਗਦਾ ਹੈ ਤਾਂ ਸਾਰੇ ਸਿੱਖਾਂ ਸਣੇ ਮੇਰਾ ਫਲੈਟ ਫੂਕ ਦੇਵੇ। ਅਸੀਂ ਕਾਲੋਨੀ ਦੇ ਲੋਕਾਂ ਨੂੰ ਕਿਹਾ ਕਿ ਆਪਣੇ ਘਰ ਇੱਕ ਟੱਬਰ ਨੂੰ ਪਨਾਹ ਦੇ ਦਿਓ। ਔਰਤਾਂ ਤਾਂ ਬਹੁਤ ਚਾਹੁੰਦੀਆਂ ਸਨ; ਪਰ ਆਦਮੀ ਕਹਿਣ ਲੱਗੇ ਕਿ ਉਹ ਸਿਰਫ ਔਰਤਾਂ ਤੇ ਬੱਚਿਆਂ ਨੂੰ ਹੀ ਰੱਖਣਗੇ। ਅਸੀਂ ਸਿੱਖਾਂ ਨੂੰ ਕਾਰ ਦੀਆਂ ਪਿਛਲੀਆਂ ਸੀਟਾਂ `ਤੇ ਬਿਠਾ, ਕੰਬਲ ਨਾਲ ਢੱਕ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਲੈ ਗਏ। ਸਾਡੀ ਕਾਲੋਨੀ ਵਿੱਚ ਵੀ ਕੁੱਝ ਟੱਬਰ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਆਪਣੇ ਘਰ ਰੱਖਿਆ। ਕਰਨਾਟਕ ਤੋਂ ਇੱਕ ਬ੍ਰਾਹਮਣ ਟੱਬਰ ਨੇ ਆਪਣੇ ਘਰ ਇੱਕ ਟੱਬਰ ਰੱਖਿਆ। ਮਾਂ ਨੇ ਤਾਂ ਸਿੱਖ ਗੱਭਰੂ ਦੇ ਕੇਸ ਵੀ ਕੱਟ ਦਿੱਤੇ, ਹਾਲਾਂਕਿ ਇਹ ਮਰਿਆਦਾ ਦੇ ਖਿਲਾਫ ਸੀ। ਉਹ ਦਿੱਲੀ ਹਾਈ ਕੋਰਟ ਦੇ ਇੱਕ ਭਵਿੱਖੀ ਜੱਜ ਦੀ ਮਾਂ ਸੀ। ਭਵਿੱਖੀ ਜੱਜ ਉਨ੍ਹਾਂ ਪੰਜ ਜਣਿਆਂ ਵਿਚੋਂ ਸੀ ਜੋ ਸਾਡੇ ਨਾਲ ਬਚਾਓ ਕਾਰਜ ਲਈ ਨਿੱਤਰੇ ਸਨ।
> ਮੈਨੂੰ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀ. ਯੂ. ਡੀ. ਆਰ.) ਦੇ ਮੈਂਬਰ ਸੁਮਾਂਤੋ ਬੈਨਰਜੀ ਦਾ ਫ਼ੋਨ ਆਇਆ। ਉਹਨੇ ਮੈਨੂੰ ਪੰਚਸ਼ੀਲ ਐਨਕਲੇਵ ਆਉਣ ਲਈ ਕਿਹਾ ਜਿਥੇ ਹੋਰ ਕਾਰਕੁਨਾਂ ਨਾਲ ਮੀਟਿੰਗ ਸੀ। “ਪਰ ਉਥੇ ਤਾਂ ਕਰਫਿਊ ਲੱਗਿਐ।” “ਕਰਫਿਊ ਤੁਹਾਨੂੰ ਕੁੱਝ ਕਰਨ ਤੋਂ ਕਿਵੇਂ ਡੱਕ ਸਕਦਾ ਏ?” ਮੈਂ ਉਸ ਮਕਾਨ `ਚ ਪਹੁੰਚ ਗਈ। ਇਹ ਕਾਰਕੁਨਾਂ ਦਾ ਨਿੱਕਾ ਜਿਹਾ ਗਰੁਪ ਸੀ ਜਿਸ ਨੂੰ ਛੇਤੀ ਹੀ ਨਾਗਰਿਕ ਏਕਤਾ ਮੰਚ ਕਿਹਾ ਜਾਣ ਲੱਗਿਆ। ਹਰ ਕੋਈ ਮਹਿਸੂਸ ਕਰਦਾ ਸੀ ਕਿ ਸਾਨੂੰ ਵਿਰੋਧੀ ਧਿਰ ਦੇ ਆਗੂਆਂ ਨੂੰ ਮਿਲਣਾ ਚਾਹੀਦਾ ਹੈ। ਸ਼ਾਇਦ ਉਹ ਸਿੱਖਾਂ ਦਾ ਕਤਲੇਆਮ ਰੋਕਣ ਲਈ ਫੌਜ ਭੇਜਣ `ਚ ਸਹਾਇਤਾ ਕਰ ਸਕਣ। ਸੁਮਾਂਤੋ ਨੇ ਸਿੱਖਾਂ ਨੂੰ ਜਿਉਂਦੇ ਸਾੜੇ ਜਾਂਦੇ ਅੱਖੀਂ ਦੇਖਿਆ ਸੀ।
> ਅਸੀਂ ਪੰਜ ਜਣੇ ਕਾਰ `ਚ ਬੈਠ ਕੇ ਵਿਠਲ ਭਾਈ ਪਟੇਲ ਭਵਨ ਜਾ ਪਹੁੰਚੇ। ਉਥੇ ਵਿਰੋਧੀ ਧਿਰ ਦੇ ਆਗੂ ਜੁੜੇ ਬੈਠੇ ਸਨ। ਉਹ ਹੈਰਾਨ-ਪ੍ਰੇਸ਼ਾਨ ਸਨ ਕਿ ਕੀ ਕੀਤਾ ਜਾ ਸਕਦਾ ਸੀ। ਸੁਮਾਂਤੋ ਅਤੇ ਹੋਰਾਂ (ਮੈਂ ਨਾਂ ਭੁੱਲ ਗਈ) ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਘਰ ਜਾ ਕੇ ਫ਼ੌਜ ਭੇਜਣ ਦੀ ਮੰਗ ਕਰਨੀ ਚਾਹੀਦੀ ਹੈ। ਨਹੀਂ ਤਾਂ ਸਾਨੂੰ ਖ਼ੁਦ ਸਾੜ-ਫੂਕ ਬੰਦ ਕਰਨੀ ਚਾਹੀਦੀ ਹੈ। ਉਹ ਪੂਰਾ ਗੰਭੀਰ ਸੀ। ਇੱਕ ਆਗੂ, ਮੈਂ ਸੋਚਦੀ ਹਾਂ ਇਹ ਦੰਡਵਤੇ (ਮਧੂ) ਸੀ, ਸਾਡੀ ਕਾਰ ਵਿੱਚ ਬੈਠ ਗਏ। ਸੁਮਾਂਤੋ ਨੇ ਜ਼ੋਰ ਪਾਇਆ ਕਿ ਮੈਂ ਅਗਲੀ ਸੀਟ `ਤੇ ਬੈਠਾਂ ਅਤੇ ਉਨ੍ਹਾਂ ਨੂੰ ਸੁਰੱਖਿਆ ਵਿਚੋਂ ਲੰਘਾ ਕੇ ਅੰਦਰ ਲੈ ਜਾਵਾਂ। ਮੇਰਾ ਬਾਪ (ਪੀ. ਐਨ. ਹਕਸਰ) ਇੰਦਰਾ ਗਾਂਧੀ ਦਾ ਸਕੱਤਰ ਸੀ। ਉਸ ਵਕਤ ਉਹ ਤੇ ਮੇਰੀ ਮਾਂ ਕਿਸੇ ਖੁਫੀਆ ਮਿਸ਼ਨ `ਤੇ ਚੀਨ ਗਏ ਹੋਏ ਸਨ। ਅਸੀਂ ਪ੍ਰਧਾਨ ਮੰਤਰੀ ਦੀ ਰਿਹਾਇਸ਼ `ਤੇ ਪਹੁੰਚੇ, ਸੁਰੱਖਿਆ ਮੁਲਾਜ਼ਮਾਂ ਨੇ ਸਾਨੂੰ ਅੰਦਰ ਜਾਣ ਦਿੱਤਾ। ਉਨ੍ਹਾਂ ਸੋਚਿਆ ਹੋਵੇਗਾ ਕਿ ਅਫਸੋਸ ਕਰਨ ਆਈ ਹੈ। ਮੈਂ ਅਰੁਣ ਨਹਿਰੂ ਨੂੰ ਮਿਲੀ।
“ਮਿਸਟਰ ਨਹਿਰੂ, ਮੈਂ ਨੰਦਿਤਾ ਹਕਸਰ ਹਾਂ। ਜੇ ਤੁਸੀਂ ਪੱਛਮੀ ਦਿੱਲੀ ਵਿੱਚ ਫੌਜ ਨਹੀਂ ਭੇਜਦੇ ਤਾਂ ਸਾੜ-ਫੂਕ ਅਸੀਂ ਰੋਕਾਂਗੇ।” ਅਰੁਣ ਨਹਿਰੂ ਨੇ ਕਿਹਾ- ਉਹ ਫੌਜ ਭੇਜੇਗਾ। ਸਾਡੇ ਵਿਚੋਂ ਕਿਸੇ ਨੇ ਵੀ ਸਵਾਲ ਨਹੀਂ ਕੀਤਾ ਕਿ ਮਹਿਜ਼ ਇੱਕ ਐਮ. ਪੀ. ਕੋਲ ਇਹ ਤਾਕਤ ਕਿਵੇਂ ਸੀ! ਪਰ ਫ਼ੌਜ ਉਦੋਂ ਭੇਜੀ ਗਈ ਜਦੋਂ ਅਸੀਂ ਤ੍ਰਿਲੋਕਪੁਰੀ ਪਹੁੰਚੇ।
> ਅਸੀਂ ਫਰਸ਼ ਬਾਜ਼ਾਰ ਥਾਣੇ ਪਹੁੰਚੇ। ਇਹੀ ਇੱਕ ਥਾਣਾ ਸੀ ਜਿਥੇ ਬਚਾਓ ਅਤੇ ਰਾਹਤ ਕਾਰਜ ਵਿੱਚ ਗੰਭੀਰਤਾ ਦਿਖਾਈ ਗਈ। ਉਥੇ ਰਾਹਤ ਕੈਂਪ ਬਣਾਇਆ ਗਿਆ ਸੀ। ਕਿਸੇ ਨੇ ਸੁਝਾਓ ਦਿੱਤਾ ਕਿ ਅਸੀਂ ਸਿੱਖਾਂ ਨੂੰ ਚਾਹ ਬਣਾ ਕੇ ਪਿਆਈਏ ਜੋ ਸਦਮੇ `ਚ ਸਨ। ਇੱਕ ਔਰਤ ਕਾਰ `ਚ ਮੈਨੂੰ ਸਾਊਥ ਐਕਸਟੈਂਸ਼ਨ ਲੈ ਗਈ ਜਿਥੇ ਇੱਕ ਟੈਂਟ ਵਾਲਾ ਉਹਦਾ ਜਾਣੂੰ ਸੀ। ਉਹਨੇ ਦੁਕਾਨ ਖੋਲ੍ਹ ਕੇ ਸਾਨੂੰ ਦੇਗ਼ਚੀ ਦਿੱਤੀ। ਫਿਰ ਉਹਨੇ ਪਤਾਸੇ ਖ਼ਰੀਦੇ, ਰਾਸ਼ਨ ਦੀ ਕੋਈ ਦੁਕਾਨ ਖੁੱਲ੍ਹੀ ਨਹੀਂ ਸੀ ਲੱਭੀ ਜਿੱਥੋਂ ਖੰਡ ਲੈਂਦੀਆਂ। ਦੁੱਧ ਵੀ ਖ਼ਰੀਦ ਲਿਆ। ਮੈਂ ਚਾਹ ਬਣਾਉਣ ਲੱਗ ਗਈ। ਪਾਣੀ ਉਬਲ ਰਿਹਾ ਸੀ ਅਤੇ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਸ ਵਿੱਚ ਕਿੰਨੀ ਚਾਹ ਪੱਤੀ ਪਾਵਾਂ। ਮੇਰੇ ਚਾਹ ਦਾ ਪੈਕਟ ਖਾਲੀ ਕਰਨ ਤੋਂ ਪਹਿਲਾਂ ਹੀ ਇੱਕ ਸਰਦਾਰ ਬੋਲ ਪਿਆ, “ਤੁਸੀਂ ਇਸ ਨੂੰ ਕਿਵੇਂ ਉਬਾਲੋਗੇ?”
ਉਨ੍ਹਾਂ ਨੇ ਮੈਨੂੰ ਦੁਪੱਟਾ ਲੈ ਕੇ ਇਸ ਵਿੱਚ ਚਾਹ ਪੱਤੀ ਬੰਨ੍ਹ ਕੇ ਪਾਉਣ ਦੀ ਜੁਗਤ ਦੱਸੀ। ਟੀ ਬੈਗ! … ਫਿਰ ਮੈਂ ਪੁੱਛਿਆ, ਕਿੰਨਾ ਦੁੱਧ ਪਾਵਾਂ? ਲਿਸ਼ਕਦੀਆਂ ਅੱਖਾਂ ਵਾਲਾ ਇੱਕ ਨੌਜਵਾਨ ਬੋਲਿਆ, “ਇਹ ਤਾਂ ਤੁਸੀਂ ਇੱਕ ਕੱਪ ਚਾਹ ਬਣਾਈ ਹੈ, ਇਹ ਸੌ ਬੰਦਿਆਂ ਜੋਗੀ ਨਹੀਂ। ਦੋ ਬਾਲਟੀਆਂ ਪਾ ਦਿਓ …।” ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਭਿਆਨਕ ਮੌਤ ਦੇ ਮੂੰਹੋਂ ਬਚੇ ਇਹ ਨੌਜਵਾਨ ਘੰਟੇ ਕੁ ਬਾਅਦ ਹੀ ਇੰਜ ਹੱਸ-ਖੇਡ ਸਕਦੇ ਸਨ। ਇਹ ਮੇਰੇ ਲਈ ਸਿੱਖ ਭਾਈਚਾਰੇ ਦੇ ਮਸ਼ਹੂਰ ਜਜ਼ਬੇ ਦੀ ਪਹਿਲੀ ਝਲਕ ਸੀ।
> ਵੱਖੋ-ਵੱਖਰੀਆਂ ਐਨ. ਜੀ. ਓਜ਼. ਦੇ ਕਾਰਕੁਨਾਂ ਨੇ ਸਾਨੂੰ, ਮਨੁੱਖੀ ਅਧਿਕਾਰ ਕਾਰਕੁਨਾਂ ਨੂੰ, ਰਾਹਤ ਦਾ ਕੰਮ ਉਨ੍ਹਾਂ ਜ਼ਿੰਮੇ ਛੱਡ ਕੇ ਤੱਥ ਖੋਜਣ ਲਈ ਕਿਹਾ। ਤਿੰਨ ਤੱਥ-ਖੋਜ ਟੋਲੀਆਂ ਬਣਾਈਆਂ ਗਈਆਂ। ਸਾਡੇ ਵਾਲੀ ਟੋਲੀ ਪੀ. ਯੂ. ਡੀ. ਆਰ. (ਨੁਮਾਇੰਦੇ ਸੁਮਾਂਤੋ ਬੈਨਰਜੀ ਅਤੇ ਮੈਂ) ਅਤੇ ਪੀ. ਯੂ. ਸੀ. ਐਲ. (ਨੁਮਾਇੰਦੇ ਦਿਨੇਸ਼ ਮੋਹਣ ਅਤੇ ਸਮਿਤੂ ਕੋਠਾਰੀ) ਦੀ ਸਾਂਝੀ ਟੋਲੀ ਸੀ।
ਅਸੀਂ ਅਗਾਂਹ ਦੋ ਟੋਲੀਆਂ ਬਣਾ ਲਈਆਂ ਅਤੇ ਮੈਂ ਦਿਨੇਸ਼ ਮੋਹਣ ਦੇ ਨਾਲ ਸੀ ਜੋ ਆਈ. ਆਈ. ਟੀ. ਤੋਂ ਸੀ। ਅਸੀਂ ਤੱਥ-ਖੋਜ ਸ਼ੁਰੂ ਕੀਤੀ, ਤਾਂ ਪਤਾ ਲੱਗਿਆ ਕਿ ਸ਼ਹਿਰ ਨੂੰ ਕਿਸ ਕਦਰ ਸਾੜਿਆ ਗਿਆ ਸੀ! ਪੂਰੀ ਮੁਹਾਰਤ ਅਤੇ ਮਿੱਟੀ ਦੇ ਤੇਲ ਜਾਂ ਗੰਧਕ ਦੀ ਸਪਲਾਈ ਤੋਂ ਬਿਨਾਂ ਇਸ ਤਰ੍ਹਾਂ ਦੀ ਸਾੜ-ਫੂਕ ਸੰਭਵ ਨਹੀਂ ਸੀ। ਸਵਾਲ ਸੀ ਕਿ ਦੁਕਾਨਾਂ ਬੰਦ ਹੁੰਦਿਆਂ ਵੀ ਇਹ ਕਿਵੇਂ ਹਾਸਲ ਕੀਤਾ ਗਿਆ?
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਜਿਸਟਰ ਚੁੱਕੀ, ਸਿੱਖਾਂ ਦੇ ਘਰਾਂ ਦੀ ਸ਼ਨਾਖਤ ਕਰਦੇ ਕਾਂਗਰਸੀ ਆਗੂ ਖ਼ੁਦ ਦੇਖੇ। ਦੱਖਣੀ ਦਿੱਲੀ ਦੀਆਂ ਧਨਾਢ ਕਲੋਨੀਆਂ ਵਿੱਚ ਵੱਡੇ-ਵੱਡੇ ਕੰਕਰੀਟ ਦੇ ਢਾਂਚੇ ਇਸੇ ਤਰ੍ਹਾਂ ਸਾੜੇ ਗਏ। ਗੁਰਦੁਆਰੇ ਵੀ ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਹੇਠਲੇ ਹਜੂਮ ਦਾ ਨਿਸ਼ਾਨਾ ਸਨ। ਅਸੀਂ ਇੰਦਰ ਗੁਜਰਾਲ ਨੂੰ ਉਸ ਦੇ ਘਰ ਮਿਲੇ। ਮੈਂ ਪੁੱਛਿਆ, ਇਹ ਸੱਚ ਸੀ ਕਿ ਇਹ ਕਤਲੋਗ਼ਾਰਤ ਅਤੇ ਅੱਗਜ਼ਨੀ ਚੋਟੀ ਦੀ ਕਾਂਗਰਸ ਲੀਡਰਸ਼ਿਪ ਦੀ ਮਨਜ਼ੂਰੀ ਨਾਲ ਕੀਤੀ ਗਈ ਸੀ? ਉਸ ਦੀ ਗ਼ਮਗੀਨ ਤੱਕਣੀ ਇਸ ਦਾ ਜਵਾਬ ਸੀ।
> ਉਸ ਰਾਤ ਪੀ. ਯੂ. ਡੀ. ਆਰ. ਦੀ ਸਮੁੱਚੀ ਟੋਲੀ ਪ੍ਰੈਸ ਐਨਕਲੇਵ ਵਿੱਚ ਸੁਮਾਂਤੋ ਦੇ ਘਰ ਜੁੜੀ। ਭਖਵੀਂ ਬਹਿਸ ਹੋਈ ਕਿ ਲੋਕਾਂ ਨੇ ਸਾਡੇ ਨਾਲ ਗੱਲ ਕਰਦਿਆਂ ਜਿਨ੍ਹਾਂ ਕਾਂਗਰਸੀ ਆਗੂਆਂ ਦੇ ਨਾਂ ਲਏ ਸਨ, ਉਹ ਛਾਪ ਦਿੱਤੇ ਜਾਣ ਜਾਂ ਨਾ। ਕੁੱਝ ਮੈਂਬਰ ਮਹਿਸੂਸ ਕਰਦੇ ਸਨ ਕਿ ਨਾਂ ਲੈ ਕੇ ਅਸੀਂ ਆਪਣੇ ਪ੍ਰਧਾਨ ਗੋਵਿੰਦ ਮੁਖੌਟੀ ਦੀ ਜਾਨ ਖ਼ਤਰੇ ਵਿੱਚ ਪਾ ਦਿਆਂਗੇ। ਪਹਿਲਾਂ ਹੀ ਉਸ ਦੀ ਕਾਰ ਨੂੰ ਰਹੱਸਮਈ ਢੰਗ ਨਾਲ ਅੱਗ ਲਾ ਦਿੱਤੀ ਗਈ ਸੀ। ਮੁਨੀਰਕਾ ਟੋਕਾਸ ਦੇ ਸਥਾਨਕ ਆਗੂ ਨੇ ਮੇਰੇ ਪਿੱਛੇ ਆਪਣੇ ਬੰਦੇ ਲਾਏ ਹੋਏ ਸਨ। ਇੱਕ ਹੋਰ ਪੱਖ ਵੀ ਵਿਚਾਰਿਆ ਗਿਆ। ਸਿੱਖ ਸਾਡੀ ਰਿਪੋਰਟ ਨੂੰ ਹਿੱਟ ਲਿਸਟ ਬਣਾਉਣ ਲਈ ਇਸਤੇਮਾਲ ਤਾਂ ਨਹੀਂ ਕਰਨਗੇ? ਪਰ ਸਿੱਖਾਂ ਨੇ ਤਾਂ ਖ਼ੁਦ ਸਾਨੂੰ ਉਨ੍ਹਾਂ ਦੇ ਨਾਂ ਦੱਸੇ ਸਨ। ਓੜਕ ਅਸੀਂ ਨਾਂ ਛਾਪਣ ਦਾ ਫੈਸਲਾ ਕੀਤਾ। ਪੂਰੀ ਰਾਤ ਨਾਂਵਾਂ ਨੂੰ ਵੱਖੋ-ਵੱਖਰੀਆਂ ਗਵਾਹੀਆਂ ਨਾਲ ਮਿਲਾ ਕੇ ਪੜਤਾਲ ਚਲਦੀ ਰਹੀ। ਸੂਚੀ ਬਣਾਈ ਗਈ ਅਤੇ ਰਿਪੋਰਟ ਲਿਖੀ ਗਈ। ਸਾਡੀ ਰਿਪੋਰਟ ਦਾ ਸਿਰਲੇਖ ਸੀ: ‘ਦੋਸ਼ੀ ਕੌਣ? ` ਇਸ ਰਿਪੋਰਟ `ਤੇ ਪਾਬੰਦੀ ਲਾ ਦਿੱਤੀ ਗਈ। ਪੁਲਿਸ ਨੇ ਰਿਪੋਰਟ ਛਾਪਣ ਵਾਲੇ ਪ੍ਰੈਸ ਮਾਲਕ ਦੇ ਛਾਪਾ ਮਾਰਿਆ। ਉਹਨੂੰ ਬਹੁਤ ਤੰਗ-ਪ੍ਰੇਸ਼ਾਨ ਕੀਤਾ। ਸਿੱਖ ਜਥੇਬੰਦੀਆਂ ਨੇ ਪਾਬੰਦੀ ਨੂੰ ਅਣਗੌਲਿਆਂ ਕਰਦਿਆਂ ਅਤੇ ਸਾਡੀ ਸਹਿਮਤੀ ਲਏ ਬਗ਼ੈਰ ਹੀ ਰਿਪੋਰਟ ਦੁਬਾਰਾ ਛਾਪ ਦਿੱਤੀ ਅਤੇ ਇਹ ਵਸੀਹ ਪੈਮਾਨੇ `ਤੇ ਵੰਡੀ ਗਈ। ਇਸ ਦਾ ਪੰਜਾਬੀ ਤਰਜਮਾ ਕੀਤਾ ਗਿਆ। ਜਦੋਂ ਮੈਂ ਪੰਜਾਬ ਗਈ ਤਾਂ ਕਈ ਸਿੱਖਾਂ ਨੇ ਮੈਨੂੰ ਦੱਸਿਆ ਕਿ ਇਸ ਰਿਪੋਰਟ ਕਾਰਨ ਉਹ ਅਜੇ ਵੀ ਹਿੰਦੁਸਤਾਨ ਦੇ ਵਫ਼ਾਦਾਰ ਮਹਿਸੂਸ ਕਰਦੇ ਹਨ। ਇਸ ਨੇ ਉਨ੍ਹਾਂ ਨੂੰ ਦੁਬਾਰਾ ਯਕੀਨ ਦਿਵਾਇਆ ਕਿ ਐਸੇ ਹਿੰਦੁਸਤਾਨੀ ਹਨ ਜੋ ਉਦੋਂ ਉਨ੍ਹਾਂ ਦੇ ਨਾਲ ਖੜ੍ਹੇ ਜਦੋਂ ਇਸ ਦੀ ਬਹੁਤ ਅਹਿਮੀਅਤ ਸੀ।
> ਤੱਥ-ਖੋਜ ਦੌਰਾਨ ਜੁਟਾਈ ਸਮੱਗਰੀ ਦੇ ਆਧਾਰ `ਤੇ ਮੈਂ ਪਟੀਸ਼ਨ ਤਿਆਰ ਕੀਤੀ ਤੇ ਦਿੱਲੀ ਹਾਈ ਕੋਰਟ ਵਿੱਚ ਦਾਇਰ ਕਰ ਦਿੱਤੀ। ਕੇਸ ਜਸਟਿਸ ਰਾਜਿੰਦਰ ਸੱਚਰ ਕੋਲ ਆਇਆ। ਉਹਨੇ ਪੁਲਿਸ ਨੂੰ ਨੋਟਿਸ ਜਾਰੀ ਕੀਤਾ। ਅਸੀਂ ਪੀੜਤਾਂ ਦੇ ਹਲਫਨਾਮਿਆਂ `ਚ ਦਰਜ ਆਗੂਆਂ ਖਿਲਾਫ ਐਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ, ਪਰ ਜਦੋਂ ਕੇਸ ਦੀ ਮੁੜ ਸੁਣਵਾਈ ਹੋਈ ਤਾਂ ਕੇਸ ਜਸਟਿਸ ਸੱਚਰ ਦੀ ਅਦਾਲਤ `ਚੋਂ ਹਟਾ ਕੇ ਦੋ ਹੋਰ ਜੱਜਾਂ ਦੀ ਅਦਾਲਤ ਵਿੱਚ ਲਾ ਦਿੱਤਾ ਗਿਆ। ਇਨ੍ਹਾਂ ਜੱਜਾਂ ਨੇ ਤੱਥਾਂ ਦੀ ਸੱਚਾਈ ਬਾਰੇ ਸ਼ੱਰੇਆਮ ਅਦਾਲਤ ਵਿੱਚ ਖਿੱਲੀ ਉਡਾਉਣ ਵਾਲੇ ਲਹਿਜ਼ੇ `ਚ ਟਿੱਪਣੀਆਂ ਕੀਤੀਆਂ। ਇੱਕ ਨੇ ਤਾਂ ਇੱਥੋਂ ਤਾਈਂ ਕਹਿ ਦਿੱਤਾ ਕਿ ਪੀੜਤ, ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਕਿਉਂ ਨਹੀਂ ਗਈ। ਉਹ ਇੱਕ ਔਰਤ ਦੇ ਹਲਫ਼ਨਾਮੇ ਨੂੰ ਪੜ੍ਹ ਕੇ ਕਹਿ ਰਿਹਾ ਸੀ ਜਿਸ ਦੀਆਂ ਅੱਖਾਂ ਅੱਗੇ ਉਸ ਦੀ ਧੀ ਨਾਲ ਜਬਰ-ਜਨਾਹ ਕੀਤਾ ਗਿਆ ਸੀ। ਹਲਫਨਾਮੇ ਵਿੱਚ ਬਲਾਤਕਾਰੀਆਂ ਦੇ ਨਾਂ ਲਏ ਗਏ ਸਨ। ਮੈਂ ਜਾਣਦੀ ਹਾਂ ਕਿ ਹਲਫਨਾਮੇ ਤਿਆਰ ਕਰਦੇ ਵਕਤ ਅਸੀਂ ਕਿੰਨੀ ਤਵੱਜੋਂ ਦਿੱਤੀ ਸੀ। ਉਸ ਨੇ ਪੰਜਾਬੀ ਵਿੱਚ ਬਿਆਨ ਕੀਤਾ ਸੀ, ਇਸ ਦਾ ਤਰਜਮਾ ਹਿੰਦੀ ਵਿੱਚ ਕੀਤਾ ਗਿਆ ਅਤੇ ਫਿਰ ਅੰਗਰੇਜ਼ੀ ਵਿੱਚ ਹਲਫਨਾਮਾ ਲਿਖਿਆ ਗਿਆ। ਦਸਤਖਤ ਕਰਾਉਣ ਤੋਂ ਪਹਿਲਾਂ ਇਕ-ਇਕ ਪੈਰਾ ਉਸ ਨੂੰ ਪੜ੍ਹ ਕੇ ਸੁਣਾਇਆ ਗਿਆ। ਜੱਜ ਨੇ ਪੰਨਾ ਪਲਟਿਆ ਅਤੇ ਹਲਫਨਾਮੇ ਵੱਲ ਦੇਖ ਕੇ ਹੱਸਿਆ। ਪਟੀਸ਼ਨ ਰਹੱਸਮਈ ਢੰਗ ਨਾਲ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਅੱਗੇ ਪੇਸ਼ ਕੀਤੀ ਗਈ। ਗੋਵਿੰਦ ਮੁਖੌਟੀ ਕੋਲ ਵਕਤ ਨਹੀਂ ਸੀ, ਮੈਂ ਅਦਾਲਤ ਵਿੱਚ ਪੇਸ਼ ਹੋਈ। ਜਸਟਿਸ ਏ. ਐਨ. ਸੇਨ ਪ੍ਰਧਾਨਗੀ ਕਰ ਰਿਹਾ ਸੀ। ਉਹ ਬੈਂਚ ਵਿੱਚ ਬੈਠਾ ਮੁਸਕਰਾਇਆ ਅਤੇ ਮੈਨੂੰ ਪ੍ਰੇਰਨ ਵਾਲੇ ਢੰਗ ਨਾਲ ਬੋਲਿਆ, “ਕ੍ਰਿਪਾ ਕਰ ਕੇ ਕੌਮੀ ਹਿੱਤ `ਚ ਇਹ ਪਟੀਸ਼ਨ ਵਾਪਸ ਲੈ ਲਓ।” ਮੈਂ ਨਾਂਹ ਕਰ ਦਿੱਤੀ। ਪਟੀਸ਼ਨ ਖਾਰਜ ਕਰ ਦਿੱਤੀ ਗਈ। ਉਹ ਲਫ਼ਜ਼ ਅਜੇ ਤਾਈਂ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ ਅਤੇ ਮੈਨੂੰ ਅੱਜ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।
> ਨਾਗਰਿਕ ਏਕਤਾ ਮੰਚ ਨੇ ਸ਼ਾਨਦਾਰ ਰਾਹਤ ਕੰਮ ਕੀਤਾ। ਜਦੋਂ ਹਕੂਮਤ ਨੇ ਹਿੰਸਾ ਦੇ ਕਾਰਨਾਂ ਦੀ ਪੜਤਾਲ ਲਈ ਰੰਗਾਨਾਥ ਮਿਸ਼ਰਾ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ, ਮੰਚ ਨੇ ਮੈਨੂੰ ਉਨ੍ਹਾਂ (ਪੀੜਤਾਂ) ਦੀ ਨੁਮਾਇੰਦਗੀ ਕਰਨ ਲਈ ਕਿਹਾ। ਮੈਂ ਉਨ੍ਹਾਂ ਵਲੋਂ ਜਸਟਿਸ ਮਿਸ਼ਰਾ ਅੱਗੇ ਪੇਸ਼ ਹੋਈ। ਹਰ ਪੜਾਅ `ਤੇ ਉਸ ਦਾ ਸਿੱਖ ਪੀੜਤਾਂ ਲਈ ਪੱਖਪਾਤ ਸਾਫ ਨਜ਼ਰ ਆਉਂਦਾ ਸੀ। ਇਸੇ ਕਰ ਕੇ ਤੈਅ ਹੋਇਆ ਕਿ ਮੰਚ, ਕਮਿਸ਼ਨ ਦਾ ਬਾਈਕਾਟ ਕਰੇ ਅਤੇ ਮੈਂ ਕਮਿਸ਼ਨ ਅੱਗੇ ਪੇਸ਼ ਹੋਣਾ ਛੱਡ ਦਿੱਤਾ। ਨਾਲ ਹੀ ਲੰਮਾ ਲੇਖ ਲਿਖਿਆ ਕਿ ਅਸੀਂ ਇਹ ਫੈਸਲਾ ਕਿਉਂ ਕੀਤਾ ਸੀ। ਜਦੋਂ ਰੰਗਾਨਾਥ ਮਿਸ਼ਰਾ ਸੁਪਰੀਮ ਕੋਰਟ ਦਾ ਜੱਜ ਸੀ, ਮੈਂ ਉਦੋਂ ਮੇਰਠ ਹਿੰਸਾ ਬਾਰੇ ਇੱਕ ਕੇਸ ਦਾਇਰ ਕੀਤਾ ਸੀ। ਉਹਦਾ ਮੁਸਲਮਾਨਾਂ ਲਈ ਪੱਖਪਾਤ ਉਦੋਂ ਹੀ ਦੇਖ ਚੁੱਕੀ ਸੀ। ਉਸ ਕੇਸ ਵਿੱਚ ਪੀ. ਏ. ਸੀ. (ਯੂ. ਪੀ. ਦੀ ਹਥਿਆਰਬੰਦ ਪੁਲਿਸ) ਨੇ 33 ਮੁਸਲਮਾਨਾਂ ਨੂੰ ਗੋਲੀਆਂ ਮਾਰ ਕੇ ਲਾਸ਼ਾਂ ਨਹਿਰ ਵਿੱਚ ਸੁੱਟ ਦਿੱਤੀਆਂ ਸਨ। … ਫਿਰ ਰੰਗਾਨਾਥ ਮਿਸ਼ਰਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਬਣਿਆ।
> ਛੇਤੀ ਬਾਅਦ ਇੱਕ ਹੋਰ ਹਿੰਸਾ ਹੋਈ। ਇਸ ਵਾਰ ਨਿਸ਼ਾਨਾ ਵਾਲਦ ਸਿਟੀ ਦੇ ਮੁਸਲਮਾਨ ਸਨ। ਉਥੇ ਕੋਈ ਨਾਗਰਿਕ ਕਮੇਟੀ ਨਹੀਂ ਸੀ। ਮੈਂ ਤੱਥ-ਖੋਜ ਲਈ ਉਥੇ ਗਈ ਅਤੇ ਪੀ. ਯੂ. ਡੀ. ਆਰ. ਨੇ ਰਿਪੋਰਟ ਛਾਪੀ, ਪਰ ਇਸ ਕੇਸ `ਚ ਉਸ ਤਰ੍ਹਾਂ ਦੀ ਸੰਵੇਦਨਾ ਜਾਂ ਰੋਹ ਨਹੀਂ ਸੀ। ਉਦੋਂ ਮੈਂ ਮਹਿਸੂਸ ਕੀਤਾ ਕਿ ਨਾਗਰਿਕ ਏਕਤਾ ਮੰਚ ਦੇ ਜ਼ਿਆਦਾਤਰ ਕਾਰਕੁਨ ਪੰਜਾਬੀ ਸਨ ਅਤੇ ਉਨ੍ਹਾਂ ਸਾਰਿਆਂ ਦੇ ਦੋਸਤ ਸਿੱਖ ਭਾਈਚਾਰੇ ਵਿਚੋਂ ਸਨ। ਪਿੱਛੋਂ ਜਦੋਂ ਮੈਂ ਕਾਰਕੁਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਸਿਰਫ ਸੁਮਾਂਤੋ ਅਤੇ ਮੈਂ ਹੀ ਐਸੇ ਵਿਅਕਤੀ ਸੀ ਜਿਨ੍ਹਾਂ ਦੇ ਸਿੱਖਾਂ ਵਿੱਚ ਦੋਸਤ ਨਹੀਂ ਸਨ; ਸਾਡੇ ਸੰਪਰਕ ਮੁਸਲਮਾਨਾਂ ਨਾਲ ਸਨ। ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਮੇਰੀ ਇਤਿਹਾਸ ਦੀ ਅਧਿਆਪਕਾ ਉਮਾ ਚਕਰਵਰਤੀ ਨੇ ਮੈਨੂੰ ਕਿਹਾ ਕਿ ਮੈਂ ਪੀੜਤਾਂ ਨਾਲ ਗੱਲਬਾਤ ਕਰਨ `ਚ ਉਸ ਦਾ ਹੱਥ ਵਟਾਵਾਂ। ਇਹ ਇਤਿਹਾਸ ਵਿੱਚ ਐਸਾ ਪਲ ਸੀ ਜਦੋਂ ਇੱਕ ਭਾਈਚਾਰਾ ਘੱਟ-ਗਿਣਤੀ ਬਣ ਗਿਆ ਸੀ। ਉਦੋਂ ਅਸੀਂ ਗੈਰ-ਸਿੱਖ ਗੁਆਂਢੀਆਂ ਅਤੇ ਕਾਰਕੁਨਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਗੱਲਾਂ-ਬਾਤਾਂ ਵਿੱਚ ਫੌਰੀ ਕਾਰਨਾਂ ਤੋਂ ਇਲਾਵਾ ਹਿੰਸਾ ਪਿਛਲੇ ਪੇਚੀਦਾ ਕਾਰਨ ਸਾਹਮਣੇ ਆਏ। ਕਈ ਥਾਂਈਂ, ਜਿਵੇਂ ਮੁਨੀਰਕਾ ਵਿਚ, ਉਦੋਂ ਦਾ ਗੁੱਸਾ ਸੀ ਜਦੋਂ ਪਿੰਡ ਦੀ ਜ਼ਮੀਨ ਉਨ੍ਹਾਂ ਤੋਂ ਲੈ ਲਈ ਗਈ ਸੀ। ਗੁਰੂ ਹਰਕਿਸ਼ਨ ਸਕੂਲ ਉਸ ਜ਼ਮੀਨ ਉਪਰ ਉਸਾਰਿਆ ਗਿਆ ਸੀ ਜੋ ਕਦੇ ਮੁਨੀਰਕਾ ਪਿੰਡ ਦੇ ਜਾਟਾਂ ਦੀ ਹੁੰਦੀ ਸੀ। ਜਦੋਂ ਸਕੂਲ ਉਸਾਰਿਆ ਜਾ ਰਿਹਾ ਸੀ ਤਾਂ ਪਿੰਡ ਵਾਲੇ ਮੈਦਾਨ ਨੂੰ ਜੰਗਲ-ਪਾਣੀ ਜਾਣ ਲਈ ਇਸਤੇਮਾਲ ਕਰਦੇ ਰਹੇ। ਹੁਣ ਉਨ੍ਹਾਂ ਨੇ ਬਦਲਾ ਲੈਣ ਲਈ ਸਕੂਲ ਸਾੜ ਦਿੱਤਾ।
ਲੋਕਾਂ ਵਲੋਂ ਆਪਣੇ ਸਿੱਖ ਗੁਆਂਢੀਆਂ ਨੂੰ ਬਚਾਉਣ ਦੀਆਂ ਹੌਸਲਾ-ਵਧਾਊ ਕਹਾਣੀਆਂ ਵੀ ਸਾਹਮਣੇ ਆਈਆਂ। ਇਨ੍ਹਾਂ ਵਿਚੋਂ ਸਭ ਤੋਂ ਬਿਹਤਰੀਨ ਮਿਸਾਲਾਂ ਭਲਵਾਨਾਂ ਦੇ ਅਖਾੜਿਆਂ ਦੀਆਂ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਇਸ ਲਈ ਬਚਾਇਆ ਸੀ, ਕਿਉਂਕਿ ਅਖਾੜਾ ਸਾਰੇ ਭਾਈਚਾਰਿਆਂ ਲਈ ਖੁੱਲ੍ਹਾ ਹੁੰਦਾ ਹੈ।
ਫਿਰ ਇਸ ਸਬੰਧੀ ਕਿਤਾਬ ਛਪ ਗਈ। ਇਸ ਦਾ ਨਾਂ ਰੱਖਿਆ ਗਿਆ- ਦਿੱਲੀ ਦੰਗੇ: ਕੌਮ ਦੀ ਜ਼ਿੰਦਗੀ ਵਿੱਚ ਤਿੰਨ ਦਿਨ।
> 1984 ਕਤਲੇਆਮ ਦੇ ਪੀੜਤ ਅਜੇ ਵੀ ਨਿਆਂ ਲਈ ਲੜ ਰਹੇ ਹਨ। ਉਨ੍ਹਾਂ ਨੂੰ ਹੁਣ ਉਤਸ਼ਾਹੀ ਵਾਲੰਟੀਅਰਾਂ ਦੀ ਮਦਦ ਨਹੀਂ ਮਿਲਦੀ; ਬਹੁਤ ਸਾਰੇ ਕਾਰਕੁਨਾਂ ਨੇ ਇਸ ਤਜਰਬੇ ਨੂੰ ਆਪਣੇ ਲਈ ਵਧੀਆ ਪ੍ਰੋਜੈਕਟ ਹਾਸਲ ਕਰਨ ਦਾ ਜ਼ਰੀਆ ਬਣਾਇਆ; ਕੁੱਝ ਵਕੀਲਾਂ ਨੇ ਇਸ ਦੀ ਬਦੌਲਤ ਆਪਣੇ ਕਰੀਅਰ ਬਣਾ ਲਏ। ਮੁੜ ਕਦੇ ਦਿੱਲੀ ਦੇ ਸ਼ਹਿਰੀ ਕਿਸੇ ਕਾਜ ਲਈ ਉਵੇਂ ਇਕੱਠੇ ਨਹੀਂ ਹੋਏ। 1984 ਦੀਆਂ ਘਟਨਾਵਾਂ ਨੂੰ ਚੇਤੇ ਕਰਨ ਅਤੇ ਕਾਂਗਰਸ ਦੀ ਨਿਖੇਧੀ ਕਰਨ ਲਈ ਗਰੁਪ ਇਕੱਠੇ ਹੋਏ ਹਨ। ਹਾਂ, ਕਾਂਗਰਸ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ, ਪਰ ਕੀ ਸੋਨੀਆ ਗਾਂਧੀ ਨੇ ਜਨਤਕ ਮੁਆਫ਼ੀ ਨਹੀਂ ਮੰਗੀ?
ਕਾਂਗਰਸ ਦੀ ਨਿਖੇਧੀ ਕਰਨ ਲਈ ਜੁੜੀਆਂ ਪਾਰਟੀਆਂ ਅਤੇ ਜਥੇਬੰਦੀਆਂ ਨੇ ਸਿੱਖਾਂ ਨੂੰ ਨਿਆਂ ਦਿਵਾਉਣ, ਜਾਂ ਇਹ ਮੁੱਦਾ ਹਿੰਦੂ ਤੇ ਸਿੱਖ ਫਿਰਕਾਪ੍ਰਸਤ ਤਾਕਤਾਂ ਵਲੋਂ ਹਥਿਆ ਲੈਣ ਨੂੰ ਰੋਕਣ ਲਈ ਕੁੱਝ ਨਹੀਂ ਕੀਤਾ; ਇਸੇ ਲਈ ਹੁਣ ਪੀੜਤਾਂ ਲਈ ਨਿਆਂ ਦਾ ਸੰਘਰਸ਼ ਸੰਕੀਰਨ ਸਿਆਸਤ ਦਾ ਹਿੱਸਾ ਹੈ। ਕੀ ਇਸ ਬਰਸੀ ਨੂੰ ਨਾ ਸਿਰਫ 1984 ਦੇ ਪੀੜਤਾਂ ਨੂੰ ਨਿਆਂ ਲੈ ਕੇ ਦੇਣ ਲਈ ਜੂਝਣ, ਸਗੋਂ ਹਿੰਦੁਸਤਾਨ ਦੀ ਇੱਕ ਹੋਰ ਦ੍ਰਿਸ਼ਟੀ ਲਈ ਜੂਝਣ ਖਾਤਰ ਜੁੜ ਬੈਠਣ ਦਾ ਮੌਕਾ ਨਹੀਂ ਸੀ ਬਣਾਇਆ ਜਾ ਸਕਦਾ?
> 1984 ਬਾਰੇ ਸਿੱਖਾਂ ਵਲੋਂ ਨਾਵਲ ਲਿਖੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇੱਕ ਅਮਨਦੀਪ ਸੰਧੂ ਨੇ ਲਿਖਿਆ ਹੈ ‘ਰੋਲ ਆਫ ਆਨਰ’। ਉਹ 1984 ਦੀਆਂ ਘਟਨਾਵਾਂ ਨੂੰ ਪੰਜਾਬ ਅੰਦਰ ਚੁੜੇਰੀ ਸਿਆਸਤ ਦੇ ਪ੍ਰਸੰਗ ਵਿੱਚ ਦੇਖਦਾ ਹੈ ਤੇ ਤੰਗ ਸੰਕੀਰਨ ਸਿਆਸਤ ਜਾਂ ਝੂਠੇ ਨਬੀਆਂ ਤੋਂ ਪ੍ਰੇਰਨਾ ਨਹੀਂ ਲੈਂਦਾ। ਉਹ ਕਿਸੇ ਸਿਆਸੀ ਪਾਰਟੀ ਨਾਲ ਪਾਲਾਬੰਦੀ ਵੀ ਨਹੀਂ ਬਣਾਉਂਦਾ, ਤੇ ਜਾਪਦਾ ਹੈ ਕਿ ਉਹ ਕਿਸੇ ਸਿਆਸੀ ਦ੍ਰਿਸ਼ਟੀ ਨਾਲ ਵੀ ਪਾਲਾਬੰਦੀ ਨਹੀਂ ਕਰਦਾ।
ਅਮਨਦੀਪ ਆਪਣਾ ਨਾਵਲ ਇਨ੍ਹਾਂ ਲਫ਼ਜ਼ਾਂ
ਨਾਲ ਖ਼ਤਮ ਕਰਦਾ ਹੈ:
“ਇਹ ਸਬੱਬ ਹੈ ਕਿ ਮੈਂ ਕਿਸ ਪਰਿਵਾਰ, ਕਿਸ ਬਰਾਦਰੀ, ਕਿਸ ਸਮਾਜ ਅਤੇ ਕਿਸ ਮੁਲਕ ਵਿੱਚ ਪੈਦਾ ਹੋਇਆ। ਜਦੋਂ ਮੈਂ ਵਿਰਾਸਤ ਵਿੱਚ ਮਿਲੇ ਰੰਗ, ਮਜ਼ਹਬ, ਖ਼ਿੱਤੇ, ਬੋਲੀ, ਪਰਿਵਾਰ ਅਤੇ ਪਛਾਣ ਦੇ ਹੋਰ ਪੱਖਾਂ ਬਾਰੇ ਸੋਚਦਾ ਹਾਂ ਤਾਂ ਮੈਨੂੰ ਆਪਣਾ ਜਨਮ ਹੀ ਚੁਟਕਲਾ ਲੱਗਣ ਲੱਗਦਾ ਹੈ। ਇਹੋ ਮੇਰੀ ਜ਼ਿੰਦਗੀ ਦਾ ਸਿਲਸਿਲਾ ਹੈ। ਮੈਂ ਨਹੀਂ ਜਾਣਦਾ ਕਿ ਇਸ ਚੁਟਕਲੇ ਉਤੇ ਕੌਣ ਹੱਸ ਸਕਦਾ ਹੈ। ਕਿਸੇ ਦੀ ਖ਼ਾਸ ਤਰ੍ਹਾਂ ਦੀ ਤਰਜ਼-ਏ-ਜ਼ਿੰਦਗੀ ਬਾਰੇ ਦਾਅਵੇਦਾਰੀ ਜਾਂ ਕਿਸੇ ਲਈ ਜਿਉਣ-ਮਰਨ ਦਾ ਵਾਅਦਾ ਮੈਨੂੰ ਕਦੇ ਵੀ ਮਾਫਕ ਨਹੀਂ ਆਉਂਦਾ। ਮੈਂ ‘ਜੋ ਹੋ ਸਕਦਾ ਸੀ` ਅਤੇ ‘ਜੋ ਹਾਂ` ਵਿਚਲਾ ਪਾੜਾ ਸਮਝ ਸਕਦਾ ਹਾਂ। … ਜ਼ਿੰਦਗੀ ਨਾਲ ਰੂਬਰੂ ਹੋਣ ਦਾ ਸਫਰ ਤਕਰੀਬਨ ਤਿੰਨ ਦਹਾਕੇ ਲੰਮਾ ਹੋ ਗਿਆ। ਹੁਣ ਮੈਂ ਖੜ੍ਹਾ ਹੋਣ ਲਾਇਕ ਹੋ ਗਿਆ ਹਾਂ। ਮੈਂ ਆਪਣੇ ਦੁਆਲੇ ਮਹਿਫੂਜ਼ ਦੁਨੀਆਂ ਉਸਾਰ ਲਈ ਹੈ। ਆਜ਼ਾਦ ਪੰਛੀ ਸਵੇਰੇ-ਸਵੇਰੇ ਇਸੇ ਥਾਂ ਉਤੇ ਚੋਗਾ ਚੁਗਣ ਆਉਂਦੇ ਹਨ। ਅਸੀਂ ਇੱਕ-ਦੂਜੇ ਨਾਲ ਸਲਾਮਤ ਹਾਂ।”
ਜਦੋਂ ਅਸੀਂ ਪੀੜਤਾਂ ਲਈ ਨਿਆਂ ਦੇ ਹੱਕਾਂ ਖਾਤਰ ਲੜ ਰਹੇ ਹਾਂ, ਪੀੜਤਾਂ ਨੂੰ ਵੀ ਨਫਰਤ ਅਤੇ ਇੰਤਕਾਮ ਦੀ ਕੈਦ ਤੋਂ ਬੰਦ-ਖਲਾਸੀ ਕਰਾਉਣ ਵਾਲੀ ਜਗ੍ਹਾ ਲਈ ਲਾਜ਼ਮੀ ਲੜਨਾ ਚਾਹੀਦਾ ਹੈ। ਮੈਂ ਅਜਿਹਾ ਕਹਿਣ ਦਾ ਜੇਰਾ ਨਹੀਂ ਸੀ ਕਰਨਾ, ਪਰ ਅਮਨਦੀਪ ਨੇ ਰਾਹ ਦਿਖਾਇਆ ਹੈ; ਲਿਹਾਜ਼ਾ ਮੈਂ ਇਹ ਲੇਖ 1984 ਦੇ ਪੀੜਤਾਂ ਦੇ ਬੱਚਿਆਂ ਜਾਂ ਸ਼ਾਇਦ ਪੋਤਰੇ-ਪੋਤਰੀਆਂ ਨੂੰ ਸਮਰਪਿਤ ਕਰਦੀ ਹਾਂ।


22/11/14)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਗੁਰਸਰਨ ਸਿੰਘ ਜੀ ਗੁਰ ਫਤਿਹ।

ਆਉ ਤੁਹਾਡੇ ੨੧/੧੧/੧੪ ਵਾਲੇ ਖਤ ਦਾ ਲੇਖਾਂ ਜੋਖਾ ਵੀ ਕਰ ਲਈਏ। ਵੀਰ ਜੀ , ਆਪ ਜੀ ਨੂੰ 17-11-14 ਵਾਲੀ ਚਿੱਠੀ ਵਿਚ ਇਕ ਜਾਣਕਾਰੀ ਮੰਗੀ ਸੀ ਕਿ, ਪਰ ਆਪਨੇ ਜਵਾਬ ਦੇਣ ਦੀ ਬਜਾਏ ਇਹ ਲਿਖ ਦਿਤਾ ਸੀ, “ਤੁਹਾਡੇ ਇਸ ਸਵਾਲ ਤੋਂ ਇਝ ਮਹਿਸੂਸ ਹੁੰਦਾ ਹੈ ਕਿ ਤੁਸੀ ਸਿਰਫ ਤੇ ਸਿਰਫ ਆਪਣਾ ਲਿਖਿਆ ਹੀ ਪੜਦੇ ਹੋ। ਜੇਕਰ ਕੋਈ ਤੁਹਾਡੇ ਖਤ ਦਾ ਜਵਾਬ ਦੇ ਦੇਵੇ ਤਾਂ ਉਹ ਵੀ ਨਹੀਂ ਪੜਦੇ ਉਸ ਨੂੰ ਅੱਖੌ ਪਰੋਖਿਆ ਕਰਕੇ ਹੋਰ ਹੀ ਕੁੱਝ ਕਸਰਤ ਕਰੀ ਜਾਂਦੇ ਹੋ, ਊਝ ਤਾਂ ਕਸਰਤ ਕਰਨਾ ਬਹੁਤ ਚੰਗੀ ਗੱਲ ਹੈ, ਸਿਹਤ ਲਈ ਕਾਫੀ ਲਾਹੇਵੰਦ ਹੈ, ਇਸ ਵਿੱਚ ਹੀ ਤੰਦਰੁਸਤੀ ਦਾ ਰਾਜ ਹੈ। ਇਸ ਤੋਂ ਵੱਧ ਜਵਾਬ ਦੇਣ ਲਈ ਮੇਰੇ ਕੋਲ ਹੋਰ ਕੋਈ ਲਫਜ ਨਹੀਂ ਹਨ ਜੋ ਤੁਹਾਡੇ ਨਾਲ ਸਾਂਝੇ ਕਰ ਸਕਾਂ। ਕੀ ਇਹ ਸਵਾਲ ਆਪਣੀ ਚਲ ਰਹੀ ਵੀਚਾਰ ਚਰਚਾ ਦਾ ਹਿੱਸਾ ਸੀ? ਸਵੀਯਾ ਦੀ ਵੀਚਾਰ ਲਗਾਤਾਰ ਮਾਰਚ ਮਹੀਨੇ ਤੋਂ ਲਗਾਤਾਰ ਸਿਖ ਮਾਰਗ ਤੇ ਚਲ ਰਹੀ ਹੈ”। ਤੁਸੀਂ ਸ਼ਬਦ ‘ਸਵਈਏ` ਅਤੇ ‘ਸਵਈਏ ਮਹਲੇ ਪਹਿਲੇ ਕੇ, ਮਹਲੇ ਦੂਜੇ ਕੇ, ਮਹਲੇ ਤੀਜੇ ਕੇ, ਮਹਲੇ ਚਉਥੇ ਕੇ, ਮਹਲੇ ਪੰਜਵੇਂ ਕੇ, ਦੇ ਕੀ ਅਰਥ ਕਰਦੇ ਹੋ ? ਜਾਂ ਇੰਯ ਕਹਿ ਲਵੋ, ਇਸ ਸਰਲੇਖ ਦਾ ਮਤਲਬ ਕੀ ਹੈ ?

ਸੋ, ਆਪ ਜੀ ਨੂੰ ਫਿਰ ਬੇਨਤੀ ਹੈ ਕਿ, ਕੀ ਆਪ ਇਹ ਜਾਣਕਾਰੀ ਦੇਣ ਦੀ ਖੇਚਲ ਕਰੋਗੇ ਕਿ,

ਗੁਰਸਰਨ ਸਿੰਘ ਜੀ ਤੁਸੀ ਚਲ ਰਹੀ ਵੀਚਾਰ ਨੂੰ ਪਾਸੇ ਰੱਖਕੇ ਹੋਰ ਤੋਂ ਹੋਰ ਨਵੇਂ ਤੋਂ ਨਵਾਂ ਕੋਈ ਮੁੱਦਾ ਅੱਗੇ ਤੋਂ ਅੱਗੇ ਛੇੜੀ ਜਾਂਦੇ ਹੋ। ਦੂਸਰੀ ਗੱਲ ਇਹ ਹੈ ਕਿ ਵੀਚਾਰ ਚਰਚਾ ਦੀ ਕੋਈ ਸੀਮਾ ਹੁੰਦੀ ਹੈ। ਵੀਚਾਰ ਚਰਚਾ ਦੇ ਕੁੱਝ ਨਿਯਮ ਹੁੰਦੇ ਹਨ ਉਨ੍ਹਾਂ ਦੇ ਦਾਇਰੇ ਵਿੱਚ ਰਹਿਣਾ ਪੈਦਾ ਹੈ ਪਰ ਆਪ ਉਹ ਦਾਇਰਾ ਹੀ ਨਹੀਂ, ਦਾਇਰੇ ਤੋੜਕੇ ਅੱਗੇ ਤੋਂ ਅੱਗੇ ਵੀਚਾਰ ਚਰਚਾ ਨੂੰ ਛੱਡਕੇ ਆਸੇ ਪਾਸੇ ਦੋੜਨਾ ਸੁਰੂ ਕਰ ਦਿੰਦੇ ਹੋ ਇਸ ਤਰ੍ਹਾਂ ਕਦੇ ਵੀਚਾਰ ਚਰਚਾ ਨਹੀਂ ਹੁੰਦੀ।

ਉੱਪਰਲਾ ਪਹਿਰਾ ਜੋ ਆਪ ਨੇ ਪੇਸਟ ਕੀਤਾ ਹੈ ਉਸ ਵਿੱਚ ਜੋ ਕੁੱਝ ਦਾਸ ਨੇ ਲਿਖਿਆ ਹੈ ਉਸਨੂੰ ਆਪ ਹੀ ਤੁਸੀ ਸਾਬਤ ਕਰ ਦਿੱਤਾ ਹੈ ਕਿ ਤੁਸੀ ਸਿਰਫ ਆਪਣਾ ਲਿਖਿਆ ਹੀ ਪੜਦੇ ਹੋ ਇਹ ਪਹਿਰਾ ਵੀ ਪੜਨ ਤੋਂ ਬਗੈਰ ਹੀ ਕਾਪੀ ਪੇਸਟ ਕਰਕੇ ਦੁਬਾਰਾ ਉਹੀ ਗੱਲਾਂ ਕਰੀ ਜਾਂਦੇ ਹੋ ਅਤੇ ਸਾਬਤ ਵੀ ਕਰ ਦਿੱਤਾ ਹੈ। ਜਦੋਂ ਲਿਖਦੇ ਹੋ, ਜਾਂ ਇੰਝ ਕਹਿ ਲਵੋਂ, ਇਸ ਸਿਰਲੇਖ ਦਾ ਮਤਲਬ ਕੀ ਹੈ? ਤੁਸੀ ਅਜੇ ਤੱਕ ਵੀ ਇਸ ਲਾਈਨ ਨੂੰ ਨਹੀਂ ਪੜਿਆ ਜੋ ਆਪ ਜੀ ਦੀ ਜਾਣਕਾਰੀ ਲਈ ਸੀ ਕਿ ਮਾਰਚ ਮਹੀਨੇ ਤੋਂ ਸਵੀਯਾ ਦੀ ਵੀਚਾਰ ਲਗਾਤਾਰ ਸਿਖ ਮਾਰਗ ਤੇ ਚਲ ਰਹੀ ਹੈ, ਜਿਸ ਦਾ ਮਤਲਬ ਇਹ ਹੈ ਕਿ ਜੋ ਤੁਸੀ ਸਵਾਲ ਮਹਲੇ ਪਹਿਲੇ, ਮਹਲੇ ਦੂਜੇ, ਮਹਲੇ ਤੀਜੇ, ਮਹਲੇ ਚੋਥੇ, ਮਹਲੇ ਪੰਜਵੇ, ਦੇ ਅਰਥਾਂ ਬਾਰੇ ਸਵਾਲ ਕੀਤਾ ਹੈ ਇਸ ਦੇ ਅਰਥ ਜੋ ਦਾਸ ਨੇ ਕੀਤੇ ਹਨ ਉਹ ਸਿਖ ਮਾਰਗ ਤੇ ਉੱਪਲਬਦ ਹਨ ਪੜ ਲੈਣਾ। ਇਸ ਦੇ ਉੱਲਟ ਤੁਸੀ ਆਪ ਹੋਮ ਵਰਕ ਕਰਨਾ ਹੀ ਨਹੀਂ ਚਾਹੁੰਦੇ ਤੁਸੀ ਹਮੇਸਾਂ ਇਸ ਰੌਅ ਵਿੱਚ ਰਹਿੰਦੇ ਹੋ ਕਿ ਤੁਹਾਡੇ ਲਈ ਹੋਮ ਵਰਕ ਵੀ ਕੋਈ ਹੋਰ ਹੀ ਕਰੇ।

ਤੁਹਾਡੀ 20-11-14 ਵਾਲੀ ਚਿੱਠੀ ਦਾ ਜਵਾਬ ਦੇਣ ਦੀ ਫਿਰ ਕੋਸ਼ਿਸ਼ ਕਰਾਗਾ । ਉਂਝ ਤਾਂ ਦੁਬਾਰਾ ਤੁਹਾਡੇ ਨਾਲ ਚਿੱਠੀ ਲਿਖਣ ਦਾ ਵਿਚਾਰ ਨਹੀਂ ਸੀ, ਤੁਹਾਡੀਆਂ ਲਿਖਤਾਂ ਤੋਂ ਪਤਾ ਲੱਗ ਚੁੱਕਾ ਹੈ ਕਿ ਤੁਸੀਂ ਕਿਥੇ ਖੜ੍ਹੇ ਹੋ । ਪਰ ਜਿੰਨਾ ਚਿਰ ਤੁਹਾਡੀਆਂ ਚਿੱਠੀਆ ਆਉਣਗੀਆਂ ਜਵਾਬ ਦੇਣਾ ਮੇਰੀ ਮਜਬੂਰੀ ਹੈ ।

ਗੁਰਸਰਨ ਸਿੰਘ ਜੀ ਗਲਤੀ ਤਾਂ ਮੇਰੇ ਕੋਲੋ ਹੋ ਗਈ ਹੈ ਜੋ ਤੁਹਾਡੇ ਕੀਤੇ ਸਵਾਲ ਦੇ ਜਵਾਬ ਦੇਣ ਤੋਂ ਪਹਿਲਾਂ ਤੁਹਾਡੇ ਤੋਂ ਹੋਰ ਕਿਸੇ ਸਰੋਤ ਬਾਰੇ ਜਾਣਕਾਰੀ ਮੰਗ ਲਈ ਪਰ ਆਪ ਵੀਚਾਰ ਨੂੰ ਹੋਰ ਪਾਸੇ ਹੀ ਮੋੜਕੇ ਲੈ ਗਏ। ਹੁਣ ਕਹਿੰਦੇ ਹੋ, ਉਂਝ ਤਾਂ ਤੁਹਾਡੇ ਨਾਲ ਚਿੱਠੀ ਲਿਖਣ ਦਾ ਵੀਚਾਰ ਨਹੀਂ ਸੀ ਇਹ ਗੱਲ ਤੁਸੀ ਪਹਿਲੇ ਦਿਨ ਹੀ ਕਹਿ ਦੇਣੀ ਸੀ ਨਾਲੇ ਤੁਹਾਡਾ ਸਮਾ ਬਚਦਾ। ਅੱਗੇ ਤੁਸੀ ਇਹ ਲਿਖਦੇ ਹੋ ਜਿਨ੍ਹਾਂ ਚਿਰ ਤੁਹਾਡੀਆ ਚਿਠੀਆ ਆਉਣਗੀਆਂ ਉਨ੍ਹਾਂ ਚਿਰ ਜਵਾਬ ਦੇਣਾ ਤੁਹਾਡੀ ਮਜਬੂਰੀ ਹੈ। ਗੁਰਸਰਨ ਸਿੰਘ ਜੀ ਉਂਝ ਵੀ ਤੁਹਾਡੇ ਸਵਾਲਾ ਤੋਂ ਇਹ ਹੀ ਹਮੇਸਾਂ ਭਾਂਫਦਾ ਹੈ ਤੁਸੀ ਰਹੇਕ ਗੱਲ ਮਜਬੂਰੀ ਵੱਸ ਹੀ ਕਰਦੇ ਹੋ ਜਿਵੇਂ “ਵਾਗਿਗੁਰੂ” ਸਬਦ ਜੋ ਭਾਈ ਗੁਰਦਾਸ ਜੀ ਵਲੋਂ ਆਪਣੀਆ ਵਾਰਾ ਅੰਦਰ ਵਰਤਿਆ ਹੈ, ਉਸ ਸਬਦ ਨੂੰ ਸਿਧਾਂਤਕ ਪ੍ਰਪੇਖ ਵਿੱਚ ਰੱਖਕੇ ਵੀਚਾਰਨ ਦੀ ਬਜਾਏ ਰੱਦ ਕਰਨਾ ਵੀ ਤੁਹਾਡੀ ਮਜਬੂਰੀ ਹੀ ਲੱਗਦੀ ਹੈ। ਗੁਰਸਰਨ ਸਿੰਘ ਜੀ ਮਜਬੂਰੀ ਨਾਲ ਕਦੀ ਵੀਚਾਰ ਚਰਚਾ ਹੋਇਆ ਵੀ ਨਹੀਂ ਕਰਦੀ।

ਬਾਕੀ ਗੁਰਸਰਨ ਸਿੰਘ ਜੀ ਜੋ ਆਪ ਨੇ ਦਾਸ ਬਾਰੇ ਲਿਖਿਆ ਹੈ ਕਿ ਦਾਸ ਦੀਆਂ ਲਿਖਤਾ ਤੋਂ ਤੁਹਾਨੂੰ ਪਤਾ ਲੱਗ ਚੁੱਕਿਆ ਹੈ ਕਿ ਦਾਸ ਕਿਥੇ ਖੜਾ ਹੈ। ਇਸ ਬਾਰੇ ਦਾਸ ਤਾਂ ਪਾਠਕਾਂ ਦੀ ਕਚਿਹਿਰੀ ਵਿੱਚ ਗੁਰੂ ਨੂੰ ਹਾਜਰ ਸਮਝਕੇ ਇਹ ਹੀ ਕਹਿਣਾ ਚਾਹਾਗੇ ਕਿ ਗਿਆਨ ਗੁਰੂ ਦੀ ਬਖਸ਼ਿਸ਼ ਸਦਕਾ ਗਿਆਨ ਗੁਰੂ ਦੀ ਵੀਚਾਰਧਾਰਾ ਨਾਲ ਖੜਾ ਹਾਂ, ਇਥੇ ਤੁਹਾਡੀ ਮਜਬੂਰੀ ਇੱਕ ਗੱਲ ਹੋਰ ਸਾਬਤ ਕਰਦੀ ਹੈ ਜੋ ਸੰਪਰਦਾਈਆ ਨੇ ਗਲਤ ਟੀਕੇ ਕੀਤੇ ਹੋਇ ਹਨ, ਉਨ੍ਹਾਂ ਨੂੰ ਗਲਤ ਸਾਬਤ ਕਰਨ ਦੀ ਥਾਂ ਭਾਈ ਗੁਰਦਾਸ ਜੀ ਦੀ ਵਾਰ ਨੂੰ ‘ਕਹੀ ਜਾਂਦੀ` ਕਹਿ ਕੇ ਵੀ ਆਪਣੀ ਮਜਬੂਰੀ ਦਾ ਹੀ ਸਬੂਤ ਪੇਸ ਕਰ ਰਹੇ ਹੋ ਅਤੇ ਦਾਸ ਨੂੰ ਇਹ ਕਹਿਕੇ ਦੁਰਕਾਰਨਾ ਤੁਹਾਨੂੰ ਪਤਾ ਚਲ ਗਿਆ ਹੈ ਦਾਸ ਕਿਥੇ ਖੜਾ ਹੈ, ਇਹ ਕਹਿਣਾ ਵੀ ਤੁਹਾਡੀ ਇੱਕ ਮਜਬੂਰੀ ਦਾ ਹੀ ਹਿੱਸਾ ਹੈ। ਮਜਬੂਰੀ ਵੱਸ ਕੋਈ ਵੀਚਾਰ ਚਰਚਾ ਕਰਨਾ ਜਾ ਕਿਸੇ ਰਚਨਾ ਬਾਰੇ ਸਿਧਾਂਤਕ ਜਾ ਗੈਰ ਸਿਧਾਂਤਕ ਹੋਣ ਪ੍ਰਤੀ ਨਿਰਨਾ ਲੈਣਾ ਕਦੇ ਸਾਰਥਿਕ ਸਿਧ ਨਹੀਂ ਹੋਇਆ ਕਰਦਾ।

ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਾਉਮੈ ਖੋਈ।

“ਵਾਹਿਗੁਰੂ ਗੁਰ ਮੰਤ੍ਰ ਹੈ” ਗੁਰਮਤਿ ਦਾ ਮੂਲ ਸਿਧਾਂਤ, ਜੋ ਮੂਲ ਮੰਤ੍ਰ ਹੈ, ਜੋ ਕਰਤੇ ਦੇ ਅਜੂਨੀ ਹੋਣ ਦੇ ਨਿਵੇਕਲੇ/ਅਸਚਰਜ ਸੰਕਪਲ ਨੂੰ ਦ੍ਰਿੜ ਕਰ ਲੈਣ ਲਈ ਭਾਈ ਸਾਹਿਬ ਵਲੋਂ ਪ੍ਰੇਰਣਾ ਹੈ ਜਿਸ ਨੂੰ ਦ੍ਰਿੜ ਕਰ ਲੈਣ ਨਾਲ ਅਵਤਾਰਵਾਦ ਦੇ ਮੈ ਰੱਬ ਹੋਣ ਦੇ ਭਰਮ ਦਾ ਭੋਗ ਪੈ ਜਾਂਦਾ ਹੈ, ਤੋਤਾ ਰਟਨ ਲਈ ਪ੍ਰੇਰਣਾ ਨਹੀ ਜਿਸ ਪ੍ਰਪੇਖ ਵਿੱਚ ਰੱਖਕੇ ਤੁਸੀ ਇਸ ਸਬਦ ਨੂੰ ਵੀਚਾਰਕੇ ਰੱਦ ਕਰ ਰਹੇ ਹੋ। ਦੁਨੀਆ ਦੇ ਲੋਕਾਂ ਨਾਲੋ ਜੋ ਬਾਬੇ ਨਾਨਕ ਨੇ ਕਰਤੇ ਦੇ ਨਿਵੇਕਲੇ ਹੋਣ ਜੋ ਦੀ ਜੋ ਗੱਲ ਕਹੀ ਹੈ ਭਾਈ ਗੁਰਦਾਸ ਜੀ ਨੇ ਲੋਕਾਈ ਨੂੰ ਉਸ ਨੂੰ ਦ੍ਰਿੜ ਕਰ ਲੈਣ ਲਈ ਪ੍ਰੇਰਣਾ ਕੀਤੀ ਹੈ।

ਬਾਕੀ ਤੁਹਾਡੀ ਉਚੇਰੀ ਅਤੇ ਸੁੰਤਤਰ ਸੋਚ ਦੀ ਉਡਾਰੀ ਰਾਹੀ ਮੇਰੇ ਕਿਥੇ ਖੜੇ ਹੋਣ ਬਾਰੇ ਪਤਾ ਲਾ ਲੈਣ ਦੀ ਤੁਹਾਡੀ ਮਜਬੂਰੀ ਲਈ ਦਾਤ ਦਿੰਦਾ ਅਤੇ ਮੁਆਫੀ ਮੰਗਦਾ ਹੋਇਆ।

ਸਤਿਕਾਰ ਸਾਹਿਤ

ਬਲਦੇਵ ਸਿੰਘ


22/11/14)
ਜਸਪ੍ਰੀਤ ਕੌਰ/ਉਪਕਾਰ ਸਿੰਘ ਫਰੀਦਾਬਾਦ

ਕੀ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਨੂੰ ਅਪਣੀ ਭੁੱਲ ਦਾ ਅਹਿਸਾਸ ਹੋ ਗਿਆ ਜਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਨਾਟਕ ਖੇਡਿਆ ਗਿਆ? : ਸ. ਉਪਕਾਰ ਸਿੰਘ ਫਰੀਦਾਬਾਦ
ਅੰਤਰਰਾਸ਼ਟਰੀ ਗੁਰਮਤਿ ਵਿਚਾਰ ਸੰਮੇਲਨ ਦੇ ਪ੍ਰਬੰਧਕ ਸਪਸ਼ਟ ਕਰਨ ਕਿ ਉਹ ਸ਼ਬਦ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਹਨ ਜਾਂ ਅਖੌਤੀ ਦਸਮ ਗ੍ਰੰਥ ਨੂੰ?
(ਮਿਤੀ ੨੨ ਨਵੰਬਰ ੨੦੧੪: ਜਸਪ੍ਰੀਤ ਕੌਰ ਫਰੀਦਾਬਾਦ)
ਬੀਤੇਂ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਪ੍ਰਚਾਰਕ ਜੱਥਾ ਯੂ. ਕੇ. ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ੩੦੬ਵੇਂ ਗੁਰਗੱਦੀ ਦਿਵਸ ਨੂੰ ਸਮਰਪੱਤ ਅੰਤਰਰਾਸ਼ਟਰੀ ਗੁਰਮਤਿ ਵਿਚਾਰ ਸੰਮੇਲਨ ਕਰਵਾਏ ਗਏ ਜਿਸ ਵਿੱਚ ਇਹ ਮਤਾ ਪਾਸ ਕੀਤਾ ਕਿ ਸ਼ਬਦ ਗੁਰੂ ਦੇ ਵਾਕਰ ਤੁਲ ਕਿਸੇ ਹੋਰ ਪੁਸਤਕ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ ਅਤੇ ਸਭਨਾਂ ਗੁਰਸਿੱਖਾਂ ਨੂੰ ਗੁਰੂ ਮਾਨਿਓ ਗ੍ਰੰਥ ਹੁਕਮ `ਤੇ ਪਹਿਰਾ ਦੇਣਾ ਜ਼ਰੂਰੀ ਹੈ। ਇਸ ਸੰਮੇਲਨ ਵਿੱਚ ਪੰਜ ਤਖ਼ਤਾਂ ਦੇ ਜੱਥੇਦਾਰ ਅਤੇ ਉਹ ਲੋਕ ਸ਼ਾਮਲ ਹੋਏ ਜਿੰਨਾਂ ਨੇ ਮਿਤੀ ੧੧, ੧੨, ੧੩ ਨਵੰਬਰ ੨੦੦੬ ਨੂੰ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਣ ਦਾ ਹੀਆ ਕੀਤਾ ਪਰ ਅੱਜ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ ੩੦੬ਵੇਂ ਗੁਰਗੱਦੀ ਦਿਵਸ ਮਨਾ ਕੇ ਸ਼ਬਦ ਗੁਰੂ ਨੂੰ ਸਤਿਕਾਰ ਦੇਣ ਦੇ ਮਤੇ ਪਾਸ ਕਰ ਕੇ ਜੈਕਾਰੇ ਛੱਡਦੇ ਹਨ। ਕੀ ਇਸ ਮਤੇ ਰਾਹੀਂ ਇਹ ਸਮਝਿਆ ਜਾਵੇ ਕਿ ੨੦੦੬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੀ ਜੁੰਡਲੀ ਨੂੰ ਅਪਣੀ ਭੁੱਲ ਦਾ ਅਹਿਸਾਸ ਹੋ ਗਿਆ ਹੈ ਜਾਂ ਅੰਤਰਰਾਸ਼ਟਰੀ ਸੰਮੇਲਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਸਿਰਫ ਨਾਟਕ ਹੀ ਖੇਡਿਆ ਗਿਆ ਇਹ ਵਿਚਾਰ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਇਥੇ ਇੱਕ ਪੰਥਕ ਮੀਟਿੰਗ ਵਿੱਚ ਜਾਹਰ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਅੰਤਰਰਾਸ਼ਟਰੀ ਗੁਰਮਤਿ ਵਿਚਾਰ ਸੰਮੇਲਨ ਦੇ ਪ੍ਰਬੰਧਕ ਇਹ ਸਪਸ਼ਟ ਕਰਨ ਕਿ ਉਹ ਸ਼ਬਦ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਹਨ ਜਾਂ ਅਖੌਤੀ ਦਸਮ ਗ੍ਰੰਥ ਨੂੰ? ਕਿਉਂਕਿ ਉਹ ਅਪਣੇ ਮਤੇ ਵਿੱਚ ਸ਼ਬਦ ਗੁਰੂ ਲਫਜ਼ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲਿਖਦੇ ਉਨ੍ਹਾਂ ਦਾ ਇਹ ਮਤਾ ਦੁਚਿੱਤੀ ਪੈਦਾ ਕਰਣ ਵਾਲਾ ਹੈ ਕਿਉਂਕਿ ਇਸ ਅੰਤਰਰਾਸ਼ਟਰੀ ਸੰਮੇਲਨ ਵਿੱਚ ਬਹੁਤਾਤ ਉਨ੍ਹਾਂ ਲੋਕਾਂ ਦੀ ਹੈ ਜੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਣ ਨੂੰ ਪ੍ਰੋੜਤਾ ਦਿੰਦੇ ਹਨ ਅਤੇ ਇਸ ਪੁਸਤਕ ਨੂੰ ਸਿੱਖਾਂ ਦਾ ਦੂਜਾ ਗੁਰੂ ਵੀ ਕਹਿ ਦਿੰਦੇ ਹਨ ਜਿਸ ਵਿੱਚ ਅਕਾਲ ਤਖ਼ਤ ਦਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਪਟਨੇ ਦਾ ਮੁੱਖ ਸੇਵਾਦਾਰ ਗਿ. ਇਕਬਾਲ ਸਿੰਘ, ਦਮਦਮੀ ਟਕਸਾਲ ਦਾ ਮੁੱਖੀ ਹਰਨਾਮ ਸਿੰਘ ਧੁੰਮਾਂ ਆਦਿ ਸ਼ਾਮਲ ਹਨ ਜਿੰਨ੍ਹਾਂ ਨੂੰ ਸੰਮੇਲਨ ਦੇ ਪ੍ਰਬੰਧਕ ਸਤਿਕਾਰ ਨਾਲ ਸਨਮਾਨਤ ਕਰਦੇ ਹਨ।


22/11/14)
ਬਲਦੀਪ ਸਿੰਘ ਰਾਮੂੰਵਾਲੀਆ

ਸ਼ਹੀਦ ਭਾਈ ਭੂਪਤ ਸਿੰਘ ਜੀ
ਸਿੱਖ ਕੌਮ ਦਾ ਇਤਿਹਾਸ ਲਿਖਣਾ ਹੋਵੇ ਤਾਂ ਸ਼ਾਇਦ ਹੀ ਕੋਈ ਦਿਨ ਲੱਭੇ ਜਦ ਕਿਸੇ ਸੂਰਮੇ ਨੇ ਸ਼ਹਾਦਤ ਨ ਦਿੱਤੀ ਹੋਵੇ। ਇਕ ਸਮਾਂ ਤੇ ਇਹੋ ਜਾ ਵੀ ਸੀ ਆਇਆ ਜਦ ਸਿੱਖ ਤੇ ਸ਼ਹਾਦਤ ਇਕ ਸਿੱਕੇ ਦੇ ਹੀ ਦੋ ਪਾਸੇ ਬਣ ਗਏ। ਸਿੱਖ ਬਣਨਾ ਸਿੱਧਾ ਮੌਤ ਨੂੰ ਬੁਲਾਵਾ ਦੇਣਾ ਸੀ ;ਪਰ ਪਤਾ ਨਹੀ ਪੁਤਰਾਂ ਦੇ ਦਾਨੀ ਕਿਹੜਾ ਅਜ਼ਲੀ ਨਸ਼ਾ ਪਿਆਇਆ ਜੋ ਸਿੱਖ ਬਣਿਆ ਉਹ ਸਰੀਰ ਗੁਰੂ ਦੇ ਲੇਖੇ ਲਾਉਦਾ ਰਿਹਾ ਕਿਤੇ ਆਰੇ ਦੇ ਦੰਦਿਆਂ ਨੇ ਸਿੱਦਕ ਪਰਖਿਆ ,ਕਿਤੇ ਉਬਲਦੀਆਂ ਦੇਗਾਂ ਨੇ ਤਪਾਉਣ ਦੀ ਕੋਸ਼ਿਸ਼ ਕੀਤੀ, ਕਿਤੇ ਰੰਬੀਆਂ ਨੇ ਉਖੇੜਣਾ ਚਾਹਿਆ, ਕਿਤੇ ਚਰਖੜੀਆਂ ਨੇ ਆਵਾਜ਼ਾਂ ਦਿਤੀਆਂ !ਪਰ ਇਹ ਮਰਜੀਵੜਿਆਂ ਦੀ ਕੌਮ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਮੌਤ ਰਾਣੀ ਦਾ ਕੁੰਡ ਚੁਕਣ ਲਈ ਹਮੇਸ਼ਾ ਤਤਪਰ ਰਹੀ। ਹਰ ਇਕ ਕਸ਼ਟ ਤੇ ਸ਼ਹਾਦਤ ਨੇ ਕਲਗੀਆਂ ਵਾਲੇ ਮਾਹੀ ਦੇ ਇਸ ਦੂਲ੍ਹੇ ਪੰਥ ਦੀ ਚੜਦੀਕਲਾ ਵਿਚ ਆਪਣਾ ਯੋਗਦਾਨ ਪਾ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਲਈਆਂ। ਬਸ ਇਕ ਹੀ ਅਰਦਾਸ ਸਿੱਖ ਨੇ ਗੁਰੂ ਸਾਹਮਣੇ ਗਲ ਚ ਪੱਲ੍ਹਾ ਪਾ ਕੇ ਕੀਤੀ :-
ਸਿਰ ਜਾਵੇ ਤਾਂ ਜਾਵੇ, ਪਰ! ਮੇਰਾ ਸਿੱਖੀ ਸਿੱਦਕ ਨਾ ਜਾਵੇ।
ਇਕ ਵਿਦਵਾਨ ਨੇ ਸ਼ਹਾਦਤ ਬਾਰੇ ਲਿਖਿਆ :-
ਜਿਥੇ ਡੁਲਦਾ ਖੂਨ ਸ਼ਹੀਦਾਂ ਦਾ ਤਾਂ ਤਕਦੀਰ ਬਦਲਦੀ ਕੌਮਾਂ ਦੀ।
ਅੱਜ ਸ਼ਹਾਦਤਾਂ ਦੇ ਮੋਤੀਆਂ ਦੀ ਮਾਲਾ ਚੋ ਜਿਸ ਸ਼ਹੀਦੀ ਮਣਕੇ ਬਾਰੇ ਮੈ ਗਲ ਕਰਨ ਲੱਗਾ ਉਸਦਾ ਨਾਮ ਹੈ “ਭਾਈ ਭੂਪਤ ਸਿੰਘ “
ਗੁਰਬਾਣੀ ਦਾ ਫੁਰਮਾਣ ਹੈ :-ਬਾਬਾਣੀਆ ਕਹਾਣੀਆ ਪੁਤੁ ਸਪੁਤ ਕਰੇਨਿ
ਜਦੋ ਵੀ ਆਪਣੇ ਬਜ਼ੁਰਗਾਂ ਦਾ ਇਤਿਹਾਸ ਰੂਹ ਨਾਲ ਪੜ੍ਹ ਕੇ ਕਮਾਉਗੇ ਤਾਂ ਯਾਦ ਰੱਖਣਾ ਪੁਤਰਾਂ ਤੋ ਸਪੁਤਰ ਬਣ ਜਾਉਗੇ। ਇਹ ਬੋਲ ਭਾਈ ਭੂਪਤ ਸਿੰਘ ਨੇ ਆਪਣੇ ਜੀਵਨ ਦੇ ਅੰਦਰ ਪੜ੍ਹੇ ਹੀ ਨਹੀ ਸਗੋ ਕਮਾਏ ਹੋਏ ਵੀ ਸਨ। ਭਾਈ ਭੂਪਤ ਸਿੰਘ ਜੀ “ਭਾਈ ਜੇਠਾ ਸਿੰਘ ਸ਼ਹੀਦ (ਆਲੋਵਾਲ ਦੀ ਜੰਗ ਵਿਚ ੧੧ ਅਕਤੂਬਰ ੧੭੧੧)ਦੇ ਪੁਤਰ, ਭਾਈ ਮਾਈ ਦਾਸ ਦੇ ਪੋਤੇ ਅਤੇ ਸ਼ਹੀਦ ਭਾਈ ਬੱਲੂ ਜੀ (੧੩ ਅਪ੍ਰੈਲ ੧੬੩੪ ਅੰਮ੍ਰਿਤਸਰ) ਦੇ ਪੜਪੋਤੇ ਸਨ। ਸਿੱਖੀ ਦੀ ਰੰਗਤ ਤੇ ਸ਼ਹੀਦੀ ਦੀ ਗੁੜਤੀ ਪਿਤਾ ਪੁਰਖੀ ਵਿਰਾਸਤ ਚੋ ਮਿਲੀ। ਆਪ ਪਰਮਾਰ ਰਾਜਪੂਤ ਖ਼ਾਨਦਾਨ ਨਾਲ ਸਬੰਧ ਰਖਦੇ ਸਨ। ਆਪ ਆਪਣੇ ਦੂਜੇ ਦੋ ਭਰਾਵਾਂ ਭਾਈ ਹਰੀ ਸਿੰਘ ਤੇ ਭਾਈ ਚੈਨ ਸਿੰਘ ਤੋ ਛੋਟੇ ਸਨ।
ਕਲਗੀਆਂ ਵਾਲੇ ਮਾਹੀ ਦੇ ਕੋਲੋ ਆਪ ਨੇ ਖੰਡੇ ਬਾਟੇ ਦੀ ਪਾਹੁਲ ਲਈ । ਇਸ ਤੋ ਕੁਝ ਸਮੇ ਬਾਅਦ ਜਦ ਅੰਮ੍ਰਿਤਸਰ ਦੀ ਸੰਗਤ ਨੇ ਰਾਮਦਾਸ ਗੁਰੂ ਦੇ ਦਰਬਾਰ ਲਈ ਆਨੰਦਪੁਰ ਆ ਕਿ ਗੁਰਮੁਖ ਪਿਆਰੇ ਭੇਜਣ ਦੀ ਬੇਨਤੀ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ (ਜੋ ਭਾਈ ਭਪੂਤ ਸਿੰਘ ਦੇ ਸਕੇ ਚਾਚਾ ਜੀ ਸਨ) ਨਾਲ ਜੋ ਪੰਜ ਸਿੰਘ ਭੇਜੇ ਉਹਨਾਂ ਚ ਇਕ ਭਾਈ ਭੂਪਤ ਸਿੰਘ ਜੀ ਵੀ ਸਨ :-
ਕਹਾ ਸੁਧਾ ਸਰ ਨਗਰੀ ਜਾਵੋ। ਹਰਿਮੰਦਰ ਕੀ ਸੇਵ ਕਮਾਵੋ।ਪੰਚ ਸਿੱਖ ਗੈਲ ਕੀਏ ਤਿਆਰ। ਭੂਪਤ ਸਿੰਘ ਔ ਸਿੰਘ ਗੁਲਜ਼ਾਰ।ਚੰਦਰਾ ਕੋਇਰ ਸਿੰਘ, ਸਿੰਘ ਦਾਨ। ਪੰਚਮ ਕੀਰਤ ਸਿੰਘ ਸੁਜਾਨ। (ਸ਼ਹੀਦ ਬਿਲਾਸ ਭਾਈ ਮਨੀ ਸਿੰਘ)
ਆਪ ਅੰਮ੍ਰਿਤਸਰ ਹੀ ਸਤਿਗੁਰਾ ਦੇ ਹੁਕਮ ਅਨੁਸਾਰ ਸੇਵਾ ਕਰਦੇ ਰਹੇ। ਜਦ ਗੁਰੂ ਜੀ ਨੇ ਆਨੰਦਪੁਰ ਛਡਿਆ ਤਾਂ ਆਪ ਉਹਨਾਂ ਨੂੰ ਭਾਈ ਮਨੀ ਸਿੰਘ ਜੀ ਹੁੰਨਾ ਸਮੇਤ ਸਾਬੋ ਕੀ ਤਲਵੰਡੀ ਮਿਲੇ ਸਨ।
ਅਕਤੂਬਰ ੧੭੩੩,੩੪ ਚ ਜਦ ਭਾਈ ਮਨੀ ਸਿੰਘ ਜੀ ਨੇ ਦੀਵਾਲੀ ਤੇ ਵਿਸਾਖੀ ਤੇ ਸਰਬਤ ਖਾਲਸਾ ਬਲਾਉਣ ਲਈ ਜ਼ਕਰੀਆਂ ਖਾ ਨੂੰ ੧੦੦੦੦ਰੁਪੲੇ ਟੈਕਸ ਦੇਣਾ ਮੰਨਿਆਂ ਪਰ ਜ਼ਕਰੀਏ ਦੀ ਬਦਨੀਤੀ ਉਜਾਗਰ ਹੋਣ ਪਰ ਇਕੱਠ ਮੁਲਤਵੀ ਕਰ ਦਿੱਤਾ। ਅਖੀਰ ਜ਼ਕਰੀਏ ਨੇ ਆਪਣੀ ਯੋਜਨਾ ਅਸਫਲ ਹੋਣ ਦੀ ਸੂਰਤ ਚ ਭਾਈ ਮਨੀ ਸਿੰਘ ਸਮੇਤ ਬਾਕੀ ਸਿੰਘ ਜੋ ਅੰਮ੍ਰਿਤਸਰ ਮਜੂਦ ਸਨ ਨੂੰ ਗ੍ਰਿਫਤਾਰ ਕਰ ਲਿਆ। ।ਭਾੲੀ ਮਨੀ ਸਿੰਘ ਨੇ ਜ਼ਕਰੀਆਂ ਖਾਂ ਦੀ ਬਦਨੀਤੀ ਬਾਰੇ ਖੁਲ ਕੇ ਉਸਦੇ ਮੂੰਹ ਤੇ ਗਲਾ ਕੀਤੀਆਂ ਤਾਂ ਉਸ ਵਕਤ ਭਾਈ ਭੂਪਤ ਸਿੰਘ ਵੀ ਜੋਸ਼ ਆ ਕਿ ਜ਼ਕਰੀਏ ਨੂੰ ਖਰੀਆਂ ਸੁਣਾਉਦੇ ਨੇ :-
ਭੂਪਤ ਸਿੰਘ ਕਰ ਆਂਖੇ ਗਹਿਰੀ। ਬੋਲਯੋ ਸਾਹਵੇ ਬੀਚ ਕਚਹਿਰੀ।
ਸੁਣੋ ਖਾਨ! ਇਹ ਰਾਜ ਨ ਰਹਿਸੀ। ਕੋਟ ਪਾਪ ਕਾ ਇਕ ਦਿਨ ਢਹਿਸੀ।
ਸੇਵਾ ਹਰੀ ਇਹੋ ਅਰਦਾਸ। ਦੁਸ਼ਟ ਰਾਜ ਕਾ ਹੋਵੈ ਨਾਸ। ੨੦੦।(ਸ਼ਹੀਦ ਬਿਲਾਸ ਭਾਈ ਮਨੀ ਸਿੰਘ)
ਖਾਨ ਜ਼ਕਰੀਆਂ ਜੋ ਪਹਿਲਾਂ ਤੋ ਆਪਣੀ ਯੋਜਨਾ ਦੇ ਅਸਫਲ ਹੋਣ ਕਾਰਨ ਗੁਸੇ ਚ ਸੀ ਉਸਨੇ ਸਿੱਖਾਂ ਨੂੰ ਕਰਾਵਾਸ ਚ ਤਸੀਹੇ ਦੇਣ ਲਈ ਭੇਜ ਦਿੱਤਾ। ਅਖੀਰ ੨੪ ਜੂਨ ੧੭੩੪ ਨੂੰ ਕਾਜ਼ੀ ਨੇ ਫਤਵਾ ਸੁਣਾਇਆ ਜਾਂ ਮੁਸਲਮਾਣ ਬਣ ਜਾਵੋ ਨਹੀ ਤਾਂ ਮਰਨ ਵਾਸਤੇ ਤਿਆਰ ਹੋ ਜਾਵੋ। ਸਿੱਖਾਂ ਨੇ ਮੌਤ ਤਾਂ ਕਬੂਲ ਕੀਤੀ ਪਰ ਧਰਮ ਨਹੀ ਛਡਿਆ
ਭਾਈ ਭੂਪਤ ਸਿੰਘ ਨੂੰ ਨਖਾਸ ਚੌਕ ਵਿਚ ਲਿਆ ਕਿ ਭਾਈ ਮਨੀ ਸਿੰਘ ਤੋ ਬਾਅਦ ਸ਼ਹੀਦ ਕੀਤਾ ਗਿਆ। ਸਭ ਤੋ ਪਹਿਲਾ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਜਦ ਉਹ ਫਿਰ ਵੀ ਨਾ ਡੋਲੇ ਤਾਂ ਉਹਨਾਂ ਨੂੰ ਚਰਖੜੀ ਤੇ ਚਾੜ ਕੇ ਕੀਮਾ ਕੀਮਾ ਮਾਸ ਦਾ ਕਰ ਸ਼ਹੀਦ ਕਰ ਦਿੱਤਾ ਗਿਆ:-
ਭੂਪਤ ਸਿੰਘ ਕੀ ਆਂਖ ਕਢਾਇ। ਫੇਰ ਚਰਖੜੀ ਦੀਯੋ ਚਢਾਇ।
ਜਹਾਂ ਭਯੋ ਇਹ ਸਾਕਾ ਭਾਰੀ। ਖਲਕਤ ਦੇਖਣ ਆਈ ਸਾਰੀ।
ਇਸ ਤਰਾਂ ਗੁਰੂ ਦਾ ਲਾਲ ਆਪਣਾ ਸਿੱਦਕ ਨਿਭਾ ਗਿਆ। ਓਹ ਮੇਰੀ ਕੌਮ ਦੇ ਨੌਜਾਵਨੋ ਇਹ ਸਰਦਾਰੀਆਂ ਬਹੁਤ ਕੀਮਤ ਤਾਰ ਕਿ ਮਿਲੀਆਂ ਨੇ ਆਪਣੇ ਬਜ਼ੁਰਗਾਂ ਦਾ ਇਤਿਹਾਸ ਪੜ੍ਹੋ ਤੇ ਉਹਨਾਂ ਦੇ ਮਾਰਗ ਤੇ ਚਲ ਕੇ ਅਸੀ ਵੀ ਗੁਰੂ ਲੇਖੇ ਲਗ ਸਕੀਏ!
ਧਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁਲ ਜਾਵੇ,
ਪਾਰਸ ਮਿਟ ਜਾਂਦੀ ਗਲਤ ਹਰਫ ਵਾਂਗ ਜਿਹੜੀ ਕੌਮ ਇਤਿਹਾਸ ਨੂੰ ਭੁਲ ਜਾਵੇ
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
੭੬੯੬੨-੯੨੭੧੮


21/11/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ, ਸਤਿ ਸ੍ਰੀ ਅਕਾਲ ਪ੍ਰਵਾਨੀ ।
ਵੀਰ ਜੀ , ਆਪ ਜੀ ਨੂੰ 17-11-14 ਵਾਲੀ ਚਿੱਠੀ ਵਿਚ ਇਕ ਜਾਣਕਾਰੀ ਮੰਗੀ ਸੀ ਕਿ, ਪਰ ਆਪਨੇ ਜਵਾਬ ਦੇਣ ਦੀ ਬਜਾਏ ਇਹ ਲਿਖ ਦਿਤਾ ਸੀ, “ਤੁਹਾਡੇ ਇਸ ਸਵਾਲ ਤੋਂ ਇਝ ਮਹਿਸੂਸ ਹੁੰਦਾ ਹੈ ਕਿ ਤੁਸੀ ਸਿਰਫ ਤੇ ਸਿਰਫ ਆਪਣਾ ਲਿਖਿਆ ਹੀ ਪੜਦੇ ਹੋ। ਜੇਕਰ ਕੋਈ ਤੁਹਾਡੇ ਖਤ ਦਾ ਜਵਾਬ ਦੇ ਦੇਵੇ ਤਾਂ ਉਹ ਵੀ ਨਹੀਂ ਪੜਦੇ ਉਸ ਨੂੰ ਅੱਖੌ ਪਰੋਖਿਆ ਕਰਕੇ ਹੋਰ ਹੀ ਕੁੱਝ ਕਸਰਤ ਕਰੀ ਜਾਂਦੇ ਹੋ, ਊਝ ਤਾਂ ਕਸਰਤ ਕਰਨਾ ਬਹੁਤ ਚੰਗੀ ਗੱਲ ਹੈ, ਸਿਹਤ ਲਈ ਕਾਫੀ ਲਾਹੇਵੰਦ ਹੈ, ਇਸ ਵਿੱਚ ਹੀ ਤੰਦਰੁਸਤੀ ਦਾ ਰਾਜ ਹੈ। ਇਸ ਤੋਂ ਵੱਧ ਜਵਾਬ ਦੇਣ ਲਈ ਮੇਰੇ ਕੋਲ ਹੋਰ ਕੋਈ ਲਫਜ ਨਹੀਂ ਹਨ ਜੋ ਤੁਹਾਡੇ ਨਾਲ ਸਾਂਝੇ ਕਰ ਸਕਾਂ। ਕੀ ਇਹ ਸਵਾਲ ਆਪਣੀ ਚਲ ਰਹੀ ਵੀਚਾਰ ਚਰਚਾ ਦਾ ਹਿੱਸਾ ਸੀ? ਸਵੀਯਾ ਦੀ ਵੀਚਾਰ ਲਗਾਤਾਰ ਮਾਰਚ ਮਹੀਨੇ ਤੋਂ ਲਗਾਤਾਰ ਸਿਖ ਮਾਰਗ ਤੇ ਚਲ ਰਹੀ ਹੈ”।
ਸੋ, ਆਪ ਜੀ ਨੂੰ ਫਿਰ ਬੇਨਤੀ ਹੈ ਕਿ, ਕੀ ਆਪ ਇਹ ਜਾਣਕਾਰੀ ਦੇਣ ਦੀ ਖੇਚਲ ਕਰੋਗੇ ਕਿ, ਤੁਸੀਂ ਸ਼ਬਦ ‘ਸਵਈਏ’ ਅਤੇ ‘ਸਵਈਏ ਮਹਲੇ ਪਹਿਲੇ ਕੇ, ਮਹਲੇ ਦੂਜੇ ਕੇ, ਮਹਲੇ ਤੀਜੇ ਕੇ, ਮਹਲੇ ਚਉਥੇ ਕੇ, ਮਹਲੇ ਪੰਜਵੇਂ ਕੇ, ਦੇ ਕੀ ਅਰਥ ਕਰਦੇ ਹੋ ? ਜਾਂ ਇੰਯ ਕਹਿ ਲਵੋ, ਇਸ ਸਰਲੇਖ ਦਾ ਮਤਲਬ ਕੀ ਹੈ ?
ਤੁਹਾਡੀ 20-11-14 ਵਾਲੀ ਚਿੱਠੀ ਦਾ ਜਵਾਬ ਦੇਣ ਦੀ ਫਿਰ ਕੋਸ਼ਿਸ਼ ਕਰਾਗਾ । ਉਂਝ ਤਾਂ ਦੁਬਾਰਾ ਤੁਹਾਡੇ ਨਾਲ ਚਿੱਠੀ ਲਿਖਣ ਦਾ ਵਿਚਾਰ ਨਹੀਂ ਸੀ, ਤੁਹਾਡੀਆਂ ਲਿਖਤਾਂ ਤੋਂ ਪਤਾ ਲੱਗ ਚੁੱਕਾ ਹੈ ਕਿ ਤੁਸੀਂ ਕਿਥੇ ਖੜ੍ਹੇ ਹੋ । ਪਰ ਜਿੰਨਾ ਚਿਰ ਤੁਹਾਡੀਆਂ ਚਿੱਠੀਆ ਆਉਣਗੀਆਂ ਜਵਾਬ ਦੇਣਾ ਮੇਰੀ ਮਜਬੂਰੀ ਹੈ ।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ

*********************************
ਸ੍ਰ. ਗੁਰਮੀਤ ਸਿੰਘ ਜੀ, (ਸਿੱਡਨੀ)
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।

ਆਪ ਜੀ ਦੀ ਬਹੁਤ ਮੇਹਰਬਾਨੀ ਜੋ ਆਪਨੇ ‘ਵਾਹਿਗੁਰੂ’ ਸ਼ਬਦ ਸਿੱਖ ਧਰਮ ਵਿਚ ਅਕਾਲ ਪੁਰਖ ਲਈ ਸੱਭ ਤੋਂ ਪਹਿਲਾਂ ਕਿਸਨੇ ਵਰਤੋਂ ਵਿਚ ਲਿਆਦਾਂ ? ਬਾਰੇ ਆਪਣੇ ਵਿਚਾਰ ਦਿਤੇ ਹਨ । ਜੇਕਰ ਆਪ ਜੀ ਨੂੰ ਇਸ ਬਾਰੇ ਕਿਸੇ ਹੋਰ ਤੋਂ ਵੀ ਜਾਣਕਾਰੀ ਮਿਲੇ ਤਾਂ ਸਾਂਝੀ ਕਰਨ ਦੀ ਖੇਚਲ ਕਰਨੀ ਜੀ; ਧੰਨਵਾਦੀ ਹੋਵਾਂਗਾ ।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ


21/11/14)
ਸਰਵਜੀਤ ਸਿੰਘ

ਸਿੱਖ ਮਾਰਗ ਨਾਲ ਜੁੜੇ ਸਮੂਹ ਸੱਜਣਾਂ ਨੂੰ ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਪਿਛਲੇ ਕਈ ਦਿਨਾਂ ਤੋਂ ਸ. ਬਲਦੇਵ ਸਿੰਘ ਜੀ ਅਤੇ ਸ. ਗੁਰਸ਼ਰਨ ਸਿੰਘ ਜੀ ਵਾਹਿਗੁਰੂ ਸ਼ਬਦ ਬਾਰੇ ਵਿਚਾਰ ਕਰ ਰਹੇ ਹਨ। ਚਲ ਰਹੀ ਵਿਚਾਰ ਚਰਚਾ `ਚ ਜੋ ਮੈਂ ਸਮਝਿਆ ਹਾਂ ਉਹ ਅਸਲ ਸਵਾਲ ਇਹ ਹੈ ਕਿ ਵਾਹਿਗੁਰੂ ਸ਼ਬਦ ਜਿਵੇ ਅੱਜ ਅਸੀਂ ਅਕਾਲ ਪੁਰਖ ਲਈ ਵਰਤਦੇ ਹਾਂ, ਇਹ ਕਦੋਂ ਜਾਂ ਕਿਵੇਂ ਪ੍ਰਚੱਲਤ ਹੋਇਆ? ਸ. ਗੁਰਮੀਤ ਸਿੰਘ ਜੀ ਨੇ ਵੀ ਇਕ ਅਹਿਮ ਨੁਕਤਾ “ਵਾਹਗੁਰੂ ਜਾਂ ਵਾਹਿਗੁਰੂ” ਮਹਲਾ ੧, ੨, ੩, ੪, ੫ ਜਾਂ ਕਿਸੇ ਭਗਤ ਵੱਲੋਂ ਉਚਾਰੀ ਬਾਣੀ ਵਿੱਚ ਨਹੀਂ ਮਿਲਦਾ” ਪੇਸ਼ ਕੀਤਾ ਹੈ। ਬਾਣੀ `ਚ ਇਹ ਸ਼ਬਦ ਸਿਰਫ ਭੱਟਾ ਦੇ ਸਵਈਏ ਵਿੱਚ ਹੀ ਮਿਲਦਾ ਹੈ। ਇਸੇ ਤਰ੍ਹਾਂ ਹੀ ਸਵਈਏ ਵਿੱਚ ਗੁਰੂ, ਸਿਰੀ ਗੁਰੂ ,ਅਤੇ ਸਤਿ ਗੁਰੂ ਸ਼ਬਦ ਵੀ ਮਿਲਦਾ ਹੈ।
ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥
ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥
ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥

ਮੇਰਾ ਖਿਆਲ ਹੈ ਕਿ ਇਹ ਸਾਰੇ ਸ਼ਬਦ ਗੁਰੂ, ਵਾਹ ਗੁਰੂ, ਵਾਹਿ ਗੁਰੂ, ਸਿਰੀ ਗੁਰੂ, ਅਤੇ ਸਤਿ ਗੁਰੂ ਆਦਿ ਗੁਰੂ ਸਾਹਿਬ ਲਈ ਹੀ ਵਰਤੇ ਗਏ ਹਨ।
ਹੁਣ ਸਵਾਲ ਇਹ ਹੈ ਕਿ ਵਾਹ ਅਤੇ ਵਾਹਿ `ਚ ਕੀ ਫਰਕ ਹੈ? ਇਹ ਤਾਂ ਵਿਆਕਰਣ ਮਾਹਿਰ ਹੀ ਦਸ ਸਕਦਾ ਹੈ। ਪਰ ਕਈ ਸ਼ਬਦ ਅਜੇਹੇ ਹਨ ਜਿਥੇ ਅਸੀਂ ਸਿਹਾਰੀ ਤੋਂ ਬਿਨਾ ਹੀ ਉਚਾਰਨ ਕਰਦੇ ਹਾਂ ਜਿਵੇ “ਦਰਿ ਸੱਚੇ ਸਦ ਸੋਭਾ ਪਾਏ” ਜਾਂ “ਸੋ ਜਨ ਹਮਰੇ ਮਨਿ ਚਿਤਿ ਭਾਵੇ”। ਇਥੇ ਦਰਿ ਨੂੰ ਦਰੇ , ਮਨਿ ਨੂੰ ਮਨੇ, ਚਿਤਿ ਨੂੰ ਚਿਤੇ ਜਾਂ ਸਤਿਗੁਰੂ ਦੇ ਸਤਿ ਨੂੰ ਸਤੇ ਨਹੀ ਉਚਾਰਦੇ। ਤਾਂ ਕੀ ‘ਵਾਹਿ’ ਦਾ ਉਚਾਰਣ ‘ਵਾਹ’ ਠੀਕ ਨਹੀਂ ਹੈ?
ਵਾਹਿਗੁਰੂ ਸ਼ਬਦ ਦੀ ਪੜਤਾਲ ਕਰਦਿਆਂ ਇਕ ਹੱਥ ਲਿਖਤ ਦੇ ਦਰਸ਼ਨ ਕੀਤੇ, ਜਿਥੇ ‘ਵਾਹਿ ਗੁਰੂ’ ਨਹੀ ਸਗੋ ‘ਵਾਹ ਗੁਰੂ’ ਹੀ ਲਿਖਿਆ ਹੋਇਆ ਹੈ। ਕਿਤੇ ਅਜੇਹਾ ਤਾ ਨਹੀ ਕਿ ਕਿਸੇ ਲਿਖਾਰੀ ਨੇ ਉਤਾਰਾ ਕਰਨ ਵੇਲੇ ਜਾਣੇ-ਅਣਜਾਣੇ ਵਾਹ ਗੁਰੂ ਨੂੰ ਵਾਹਿ ਗੁਰੂ ਲਿਖ ਦਿੱਤਾ ਹੋਵੇ ਅਤੇ ਜਾਂ ਫਿਰ ਸਿਹਾਰੀ ਪਉਣ ਤੋਂ ਰਹਿ ਗਈ ਹੋਵੇ? ਇਸ ਨੁਕਤੇ ਤੋਂ ਵੀ ਵਿਚਾਰ ਕਰਨ ਦੀ ਲੋੜ ਹੈ।
ਭੁਲਾ ਚੁਕਾ ਦੀ ਖਿਮਾ
ਸਰਵਜੀਤ ਸਿੰਘ


21/11/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਤਿਕਾਰ ਯੋਗ ਸੰਪਾਦਕ ਜੀਓ,
“ਤੂ ਵਸਦੀ ਤਾ ਵਸਤ ਸਰੀਰਾ” ਗੁਰਬਾਣੀ ਵਿਚੋਂ ਨਹੀਂ ਸਗੋਂ ਦਾਸ ਦੀ ਇੱਕ ਕਵਿਤਾ ਵਿਚੋਂ ਲਈਆਂ ਗਈਆਂ ਹਨ ਜੋ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਗਈਆਂ ਸਨ। ਕਵਿਤਾ ਦਾ ਸੰਦਰਭ ਹੋਰ ਸੀ ਜੋ ਏਥੇ ਜੋੜਣਾ ਅਸੰਗਤ ਹੈ। ਇਸ ਨੂੰ ਤੇ ਏਸ ਨਾਲ ਸਬੰਧਤ ਸਭ ਵਿਸਥਾਰ ਵੀ ਲੇਖ ਵਿਚੋਂ ਕਢਣਾ ਬਣਦਾ ਹੈ। ਲਿਖਣ ਵਾਲੇ ਤੋਂ ਕੁੱਝ ਨਾ ਕੁੱਝ ਅਭੋਲ ਜ਼ਰੂਰ ਹੋ ਜਾਂਦਾ ਹੈ ਜਿਸ ਨੂੰ ਦੂਸਰਾ ਪੜ੍ਹਣ ਵਾਲਾ ਹੀ ਨਿਖੇੜ ਸਕਦਾ ਹੈ। ਇਸ ਲਈ ਬਿਨੈ ਹੈ ਕਿ ਜੋ ਹੋਰ ਕੁੱਝ ਅਸੰਗਤ ਲਗਦਾ ਹੈ ਉਸ ਬਾਰੇ ਜ਼ਰੂਰ ਦਸਿਆ ਜਾਵੇ ਤਾਂ ਕਿ ਹਟਾਇਆ ਜਾ ਸਕੇ ਜਾਂ ਸੋਧ ਲਿਆ ਜਾਵੇ। ਆਪ ਜੀ ਨੇ ਸਿਖ, ਗੁਰਸਿਖ ਸਿੰਘ ਅਤੇ ਖਾਲਸਾ ਵਿਚੋਂ ਤਾਂ ਜੋ ਅਸੰਗਤ ਸੀ ਜਾ ਗੁਰਮਤ ਅਨੁਸਾਰ ਨਹੀਂ ਸੀ ਹਟਾ ਦਿਤਾ ਸੀ ਪਰ ਸ਼ਾਇਦ ਇਹ ਲੇਖ ਲੰਬਾ ਹੋਣ ਕਰਕੇ ਕੁੱਝ ਅਣਦੇਖਿਆ ਜ਼ਰੂਰ ਰਹਿ ਗਿਆ ਹੈ। ਦਾਸ ਦੀ ਬਿਨੈ ਹੈ ਅੱਗੇ ਤੋਂ ਜੋ ਵੀ ਦਾਸ ਦੀਆਂ ਰਚਨਾ ਵਿਚੋਂ ਅਸੰਗਤ ਜਾਂ ਗੁਰਮਤ ਪਰਿਪੇਖ ਤੋਂ ਅਲਗ ਜਾਪੇ ਉਸ ਨੂੰ ਹਟਾ ਦੇਣ ਦੀ ਆਪ ਜੀ ਨੂੰ ਖੁਲ੍ਹ ਹੈ।
ਆਪ ਜੀ ਦਾ ਸ਼ੁਭਚਿੰਤਕ
ਡਾ: ਦਲਵਿੰਦਰ ਸਿੰਘ ਗ੍ਰੇਵਾਲ

(ਸੰਪਾਦਕੀ ਟਿੱਪਣੀ:- ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ ਗੱਲ ਨੂੰ ਸਪਸ਼ਟ ਕਰਨ ਦਾ ਸ਼ੁਕਰੀਆ। ਤੁਹਾਡੀ ਉਸ ਲਿਖਤ ਵਿੱਚ ਇੱਕ-ਦੋ ਦਿਨਾਂ ਤੱਕ ਸੋਧ ਕਰ ਦਿੱਤੀ ਜਾਵੇਗੀ। ਜਿਹਨਾ ਗੱਲਾਂ ਬਾਰੇ ਇੱਥੇ ਫੈਸਲਾ ਲਿਆ ਜਾ ਚੁੱਕਾ ਹੈ ਉਹਨਾ ਦੇ ਹੱਕ ਵਿੱਚ ਅਸੀਂ ਇੱਥੇ ਪ੍ਰਚਾਰ ਨਹੀਂ ਕਰ ਸਕਦੇ। ਕਿਸੇ ਲੇਖਕ ਦੇ ਆਪਣੇ ਵਿਚਾਰ ਭਾਵੇਂ ਕੋਈ ਵੀ ਹੋਵਣ। ਇਸ ਲਈ ਉਹ ਸਤਰਾਂ ਹਟਾ ਦਿੱਤੀਆਂ ਜਾਂਦੀਆਂ ਹਨ ਖਾਸ ਕਰਕੇ ਦਸਮ ਗ੍ਰੰਥ ਦੀਆਂ ਲਿਖਤਾਂ ਨੂੰ ਮੰਨਣ ਵਾਲੀਆਂ। ਜਿਹੜੀਆਂ ਗੁਰਬਾਣੀ ਦੀਆਂ ਪੰਗਤੀਆਂ ਆਮ ਪ੍ਰਚੱਲਤ ਅਤੇ ਯਾਦ ਹੁੰਦੀਆਂ ਹਨ ਉਹ ਤਾਂ ਦੇਖ ਕੇ ਠੀਕ ਕਰ ਦਿੱਤੀਆਂ ਜਾਂਦੀਆਂ ਹਨ ਪਰ ਸਾਰੀ ਗੁਰਬਾਣੀ ਬਾਰੇ ਸਾਰੀ ਜਾਣਕਾਰੀ ਹੋਣੀ ਔਖੀ ਗੱਲ ਹੈ। ਇਸ ਲਈ ਲੇਖਕ ਦਾ ਫਰਜ਼ ਹੈ ਕਿ ਉਹ ਗੁਰਬਾਣੀ ਦੀਆਂ ਪੰਗਤੀਆਂ ਲਿਖਣ ਵੇਲੇ ਖਾਸ ਧਿਆਨ ਰੱਖੇ। ਭਾਵੇਂ ਜ਼ੁਬਾਨੀ ਯਾਦ ਵੀ ਹੋਣ ਫਿਰ ਵੀ ਦੇਖ ਕੇ ਲਿਖੇ ਤਾਂ ਕਿ ਗਲਤੀ ਹੋਣ ਦੇ ਘੱਟ ਚਾਨਸ ਹੋਣ। ਉਂਜ ਹਰ ਇੱਕ ਵਿਆਕਤੀ ਤੋਂ ਗਲਤੀ ਹੋ ਸਕਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ। ਪਰ ਗਲਤੀ ਕਰਕੇ ਉਸ ਨੂੰ ਨਾ ਮੰਨਣਾ ਮਾੜੀ ਗੱਲ ਹੈ।)


21/11/14)
ਡਾ: ਗੁਰਮੀਤ ਸਿੰਘ ਬਰਸਾਲ

ਵਿਪਰੀ-ਚਾਲ !!
,,,,,,,,,,,,,,,,,,,,,,,,,,,,,,,,,,,,,,,,,,,,,,
ਵਿਪਰ ਨਾਲ ਜਦ ਬਾਬੇ ਮੱਥਾ ਲਾਇਆ ਸੀ ।
ਓਦੋਂ ਦਾ ਹੀ ਫਿਰਦਾ ਉਹ ਘਬਰਾਇਆ ਸੀ ।।
ਝੂਠ ਓਸਦਾ ਬਾਬੇ ਜਾਹਰ ਕੀਤਾ ਸੀ,
ਤਾਹੀਓਂ ਸੱਚ ਦੇ ਖੂਨ ਦਾ ਉਹ ਤ੍ਰਿਹਾਇਆ ਸੀ ।।
ਕਰਮ-ਕਾਂਢ, ਵਹਿਮਾਂ ਤੇ ਅੰਧ-ਵਿਸ਼ਵਾਸਾਂ ਨੂੰ,
ਬਾਬੇ ਸੱਚ ਦੀ ਤੇਗ ਨਾਲ ਝਟਕਾਇਆ ਸੀ ।।
ਚਿੰਨਾਂ ਦੇ ਨਾਲ ਜਿਹੜੇ ਧਰਮ ਜਣਾਉਂਦੇ ਸੀ ,
ਸਾਰੇ ਜੱਗ ਦੇ ਸਾਹਵੇਂ ਉਹ ਝੁਠਲਾਇਆ ਸੀ ।।
ਕੁਦਰਤ ਦੇ ਨਿਯਮਾਂ ਨਾਲ ਜਿਹੜੇ ਖਹਿੰਦੇ ਨੇ,
ਹੁੰਦੇ ਝੂਠ ਮਕਾਰ ਬਾਬੇ ਫਰਮਾਇਆ ਸੀ ।।
ਸੱਚ ਦੇ ਸਾਹਵੇਂ ਵਿਪਰ ਕਦੇ ਟਿਕ ਸਕਿਆ ਨਾ,
ਗੈਰ ਕੁਦਰਤੀ ਕਰਿਸ਼ਮਿਆਂ ਦਾ ਭਰਮਾਇਆ ਸੀ ।।
ਨਾਨਕ-ਸੋਚ ਮੁਕਾਉਣ ਵਾਲੀਆਂ ਚਾਲਾਂ ਚੱਲ,
ਉਸਨੇ ਆਪਣਾ ਸਾਰਾ ਤਾਣ ਲਗਾਇਆ ਸੀ ।।
ਜਾਤ ਬੰਦੇ ਦੀ ਵੰਡਕੇ ਅੱਗੋਂ ਜਾਤਾ ਵਿੱਚ,
ਖੁਦ ਨੂੰ ਉੱਤਮ ਜਾਤ ਉਹਨੇ ਸਦਵਾਇਆ ਸੀ ।।
ਮੱਲੋ-ਮੱਲੀ ਰੱਬ ਦਾ ਖੈਰ-ਖੁਆਹ ਬਣਿਆ,
ਲੋਕਾਂ ਡਰਕੇ ਸਿਰਤੇ ਬਹੁਤ ਚੜ੍ਹਾਇਆ ਸੀ ।।
ਘੜ-ਘੜ ਕੇ ਮਿਥਿਹਾਸ ਆਪਣੀ ਹੋਂਦ ਲਈ,
ਲੁੱਟ-ਲੁੱਟ ਕਿਰਤੀ ਵਰਗ ਬੜਾ ਤੜਫਾਇਆ ਸੀ ।।
ਅਗਲੇ-ਪਿਛਲੇ ਜਨਮਾਂ ਵਾਲਾ ਡਰ ਦੇਕੇ,
"ਅੱਜ"ਓਸਨੇ ਕਿਰਤੀ ਦਾ ਹਥਿਆਇਆ ਸੀ ।।
ਲੱਖ ਕੋਸ਼ਿਸ਼ ਦੇ ਨਾਲ ਸਫਲ ਨਾ ਹੋਇਆ ਜਦ,
ਸਿੱਖ ਅੰਦਰ ਉਸ ਆਣ ਚਾਂਉਕੜਾ ਲਾਇਆ ਸੀ ।।
ਲੋਕੀਂ ਉਸਤੋਂ ਬਾਹਰੋਂ ਲੁਕਦੇ ਫਿਰਦੇ ਨੇ,
ਅੰਦਰ ਉਹ ਤਾਂ ਬਣ ਬੈਠਾ ਹਮ-ਸਾਇਆ ਸੀ ।।
ਜਦ ਜਦ ਸਿੱਖ ਨੇ ਬਾਹਰ ਨੂੰ ਮੂੰਹ ਕੀਤਾ ਸੀ,
ਅੰਦਰ ਬੈਠਾ ਵਿਪਰ ਸਦਾ ਮੁਸਕਾਇਆ ਸੀ ।।
,,,,,,,,,,,,,,,,,,,,,,,,,,,,,,,,,,,,,,,,,,,,,,,,
ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)


ਔਰੰਗਜ਼ੇਬ ਸੜਕ ਦਾ ਨਾਂ ਬਦਲ ਕੇ ਗੁਰੂ ਗੋਬਿੰਦ ਸਿੰਘ ਮਾਰਗ ਰੱਖਣ ਲਈ ਉਪਰਾਲਾ ਕਰੇਗੀ ਦਿੱਲੀ ਕਮੇਟੀ
ਨਵੀਂ ਦਿੱਲੀ, 21 ਨਵੰਬਰ (ਅਮਨਦੀਪ ਸਿੰਘ): ਦਿੱਲੀ ਵਿਖੇ ਔਰੰਗਜ਼ੇਬ ਸੜਕ ਦਾ ਨਾਂ ਬਦਲ ਕੇ ਗੁਰੂ ਗੋਬਿੰਦ ਸਿੰਘ ਮਾਰਗ ਕਰਵਾਉਣ ਵਾਸਤੇ ਜੱਦੋ-ਜਹਿਦ ਕਰ ਰਹੇ ਸਮਾਜਕ ਕਾਰਕੁਨਾਂ ਨੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਤੋਂ ਇਸ ਮਸਲੇ ਵਿਚ ਸਹਿਯੋਗ ਮੰਗਿਆ ਹੈ। ਦਿੱਲੀ ਗੁਰਦਵਾਰਾ ਕਮੇਟੀ ਦੀ ਅੰਤ੍ਰਿੰਗ ਬੋਰਡ ਦੇ ਮੈਂਬਰ ਜਤਿੰਦਰਪਾਲ ਸਿੰਘ ਗੋਲਡੀ ਨਾਲ ਆਏ ਸਮਾਜਕ ਕਾਰਕੁਨ ਸੁਨੀਲ ਮੱਗੋ ਅਤੇ ਹਰੀਸ਼ ਸਰਮਾ ਨੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਔਰੰਗਜ਼ੇਬ ਰੋਡ ਦਾ ਨਾਂ ਗੁਰੂ ਗੋਬਿੰਦ ਸਿੰਘ ਰੋਡ ਕਰਨ ਵਾਸਤੇ ਸਥਾਨਕ ਏਜੰਸੀਆਂ ਨਾਲ ਇਸ ਮਸਲੇ 'ਤੇ ਕੀਤੀ ਗਈ ਗੋਲਬੰਦੀ ਬਾਰੇ ਜਾਣੂ ਕਰਵਾਇਆ।
ਔਰੰਗਜ਼ੇਬ ਵਲੋਂ ਹਿੰਦੂ ਅਤੇ ਸਿੱਖਾਂ 'ਤੇ ਅਪਣੇ ਰਾਜ ਦੌਰਾਨ ਕੀਤੇ ਗਏ ਤਸ਼ਦੱਦ ਵਿਰੁਧ ਗੁਰੂ ਤੇਗ਼ ਬਹਾਦਰ ਸਾਹਿਬ ਵਲੋਂ ਦਿੱਤੀ ਗਈ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਵਲੋਂ ਪੇਸ਼ ਕੀਤੀ ਗਈ ਚੁਨੌਤੀ ਨੂੰ ਵੀ ਇਨ੍ਹਾਂ ਕਾਰਕੁਨਾਂ ਵਲੋਂ ਦਿੱਲੀ ਗੁਰਦਵਾਰਾ ਕਮੇਟੀ ਨੂੰ ਦਿਤੇ ਗਏ ਮੰਗ ਪੱਤਰ 'ਚ ਯਾਦ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸੜਕ ਦਾ ਨਾਂ ਰੱਖਣ ਨੂੰ ਅਤਿ ਜ਼ਰੂਰੀ ਦਸਦਿਆਂ ਇਨ੍ਹਾਂ ਕਾਰਕੁਨਾਂ ਵਲੋਂ ਇਸ ਬਾਬਤ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ, ਦਿੱਲੀ ਦੇ ਉਪ-ਰਾਜਪਾਲ ਨਜੀਬ ਜੰਗ ਅਤੇ ਐਨ.ਡੀ.ਐਮ.ਸੀ. ਦੇ ਚੇਅਰਮੈਨ ਨੂੰ ਭੇਜੀਆਂ ਗਈਆਂ ਚਿੱਠੀਆਂ ਦਾ ਵੀ ਉਤਾਰਾ ਸੌਂਪਿਆ ਗਿਆ। ਜੀ.ਕੇ. ਨੇ ਉਕਤ ਕਾਰਕੁਨਾਂ ਵਲੋਂ ਕੀਤੀ ਜਾ ਰਹੀ ਜੱਦੋ-ਜਹਿਦ ਦੀ ਸ਼ਲਾਘਾ ਕਰਦਿਆਂ ਦਿੱਲੀ ਕਮੇਟੀ ਵਲੋਂ ਇਸ ਮਸਲੇ 'ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਲੀਗਲ ਐਕਸ਼ਨ ਕਮੇਟੀ ਦੇ ਸਹਿ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਅਤੇ ਗੁਰਦਵਾਰਾ ਰਕਾਬਗੰਜ ਸਾਹਿਬ ਦੇ ਸਹਿ-ਚੇਅਰਮੈਨ ਵਿਕਰਮ ਸਿੰਘ ਲਾਜਪਤ ਨਗਰ ਮੌਜੂਦ ਸਨ।

(ਨੋਟ:- ਉਪਰਲੀ ਖ਼ਬਰ ਵਿੱਚ ਰੋਡ ਦਾ ਨਾਮ ਗੁਰੂ ਗੋਬਿੰਦ ਸਿੰਘ ਰੱਖਣ ਬਾਰੇ ਹੈ ਅਤੇ ਹੇਠ ਦਿੱਤਾ ਲਿੰਕ ਗੁਰੂ ਤੇਗ ਬਹਾਦਰ ਦੇ ਨਾਮ ਤੇ ਰੱਖਣ ਲਈ ਹੈ। ਇਹਨਾ ਦੋਵਾਂ ਬਾਰੇ ਜਾਣਕਾਰੀ ਸਪੋਕਸਮੈਨ ਵਿੱਚ ਛਪੀ ਹੈ)

ਪਟੀਸ਼ਨ ਸਾਈਨ ਕਰਨ ਲਈ ਲਿੰਕ


20/11/14)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਗੁਰਸਰਨ ਸਿੰਘ ਜੀ ਗੁਰ ਫਤਿਹ।

ਆਉ ਤੁਹਾਡੇ ੧੯/੧੧/੧੪ ਵਾਲੇ ਖਤ ਬਾਰੇ ਵੀਚਾਰ ਕਰੀਏ। ਵੀਰ ਬਲਦੇਵ ਸਿੰਘ ਜੀ, ਕਿੰਡੀ ਹੈਰਾਨਿ ਦੀ ਗੱਲ ਹੈ ਕਿ ਹੇਠ ਲਿਖੀ ਪੰਗਤੀ ਵਿਚ ਸ਼ਬਦ ‘ਵਾਹਿਗੁਰੂ’ ਲਿਖਣ ਤੇ ਵੇਖਣ ਵਿਚ ਤਾਂ ‘ਵਾਹਿਗੁਰੂ’ ਲੱਗਦਾ ਹੈ, ਪਰ ਪੜ੍ਹਨ ਵਿਚ “ਅਸਚਰਜ, ਨਿਵੇਕਲਾ” ਸ਼ਬਦ ਬਣ ਜਾਂਦਾ ਹੈ: ਚਾਰੇ ਅਛਰ ਇੱਕ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ।। ਵਾਹਿਗੁਰੂ –ਅਸਚਰਜ, ਨਿਵੇਕਲਾ। ਵੀਰ ਜੀ, ਕਸਰਤ ਤਾਂ ਤੁਸੀਂ ਵੀ ਕਾਫੀ ਕਰ ਰਹੇ ਹੋ, ਉਹ ਗੱਲ ਵੱਖਰੀ ਹੈ ਕਿ ਦਿਸ਼ਾ ਵਿਚ ਫਰਕ ਹੈ ।

ਗੁਰਸਰਨ ਸਿੰਘ ਜੀ ਜਦੋਂ ਤੁਹਾਡੇ ਵਰਗੇ ਉਸਤਾਦ ਹੋਣ ਤਾਂ ਕਸਰਤ ਕਾਫੀ ਹੋ ਜਾਣੀ ਸੁਭਾਵਕ ਹੀ ਹੈ ਇਸ ਲਈ ਇਥੇ ਕੋਈ ਇਤਨੀ ਹੈਰਾਨੀ ਪ੍ਰਗਟਾਉਣ ਵਾਲੀ ਕੋਈ ਗੱਲ ਨਹੀਂ। ਹਾਂ ਦਿਸ਼ਾ ਵਿੱਚ ਜਰੂਰ ਫਰਕ ਹੈ। ਤੁਹਾਡੀ ਲੇਖਣੀ ਤੋਂ ਸਾਬਤ ਹੁੰਦਾ ਹੈ ਕਿ ਤੁਸੀ ਭਾਸਾ ਵਿਗਿਆਨੀ ਹੋ, ਜੋ ਤੁਸੀ ਇੱਕ ਇੱਕ ਪੰਗਤੀ ਨੂੰ ਜਾਂ ਇੱਕ ਅੱਖਰ ਨੂੰ ਲੈ ਕਰ ਸਬਦ ਨੂੰ ਸਿਧਾਂਤਕ ਅਹਿਮੀਅਤ ਤੋਂ ਬੌਣਾ ਬਣਾਕੇ ਪੇਸ ਕਰ ਸਕਣ ਵਿੱਚ ਕਾਫੀ ਮੁਹਾਰਤ ਰੱਖਦੇ ਹੋ ਅਤੇ ਤੁਹਾਡੀ ਨਜਰ ਵਿੱਚ ਦਾਸ ਅਗਿਆਨੀ ਹੋਣ ਦੇ ਨਾਤੇ ਸਬਦ ਨੂੰ ਸਿਧਾਂਤਕ ਪ੍ਰਪੇਖ ਵਿੱਚ ਰੱਖਕੇ ਵੀਚਾਰਨ ਦੀ ਗੁਸਤਾਖੀ ਕਰ ਰਿਹਾਂ ਹੈ। ਇਹ ਦਿਸਾ ਅੰਤਰ ਹੈ।

ਸਬਦ ਦੀ ਸਿਧਾਂਤਕ ਅਹਿਮੀਅਤ ਨੂੰ ਪਾਸੇ ਰੱਖਕੇ, ਜੇਕਰ ਤੁਹਾਡੇ ਵਾਲੀ ਭਾਸਾ ਵਿਗਿਆਨੀ ਬੁੱਧੀ ਨਾਲ ਵੇਖੀਏ ਤਾਂ ਅੱਗੇ ਲਿਖੀ ਇਕੱਲੀ ਪੰਗਤੀ ਤੋਂ ਵੀ ਇੰਝ ਹੀ ਮਹਿਸੂਸ ਹੁੰਦਾ ਹੈ ਕਿ ਪੁਤ੍ਰਾਂ ਨਾਲ ਹੀ ਸੰਸਾਰ ਵਿੱਚ ਗੰਢ ਪੈਦੀ ਹੈ ਧੀਆਂ ਦੀ ਲੋੜ ਹੀ ਨਹੀਂ।

ਪੁਤੀ ਗੰਢੁ ਪਵੈ ਸੰਸਾਰਿ।। ਰਾਗ ਮਾਝ ਪੰਨਾ ੧੪੩।।

ਇਸ ਤਰ੍ਹਾਂ ਦੇ ਸੈਕੜੇ ਪ੍ਰਮਾਣ ਹਨ ਜੋ ਦਿੱਤੇ ਜਾ ਸਕਦਾ ਹਨ

ਸ੍ਰ ਬਲਦੇਵ ਸਿੰਘ ਜੀ, ਹੈਰਾਨੀ ਦੀ ਗੱਲ ਹੈ ਕਿ ਤੁਸੀਂ ਮੇਰਾ ਲੇਖ ਪੜ੍ਹਦਿਆਂ ਇਹ ਪੰਗਤੀਆਂ ਕਿਵੇਂ ਛੱਡ ਗਏ ? “ਜਦੋਂ ‘ਵਾਹਿਗੁਰੂ’ ਸ਼ਬਦ ਦੀ ਗੱਲ ਕਰਦੇ ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਵਾਹਿਗੁਰੂ’ ਸ਼ਬਦ ਭੱਟਾਂ ਦੇ ਸਵੀਏ ਵਿਚ ਗੁਰੂ ਰਾਮਦਾਸ ਸਾਹਿਬ ਵਾਸਤੇ ਵਰਤਿਆ ਹੈ ਨਾ ਕਿ ਅਕਾਲ ਪੁਰਖ ਲਈ:

ਗੁਰਸਰਨ ਸਿੰਘ ਜੀ ਮੈ ਕੋਈ ਪੰਗਤੀ ਛੱਡੀ ਨਹੀਂ ਮੈ ਤਾਂ ਤੁਹਾਡੀ ਤੁਹਾਡੇ ਵਲੋਂ ਪੇਸ ਕੀਤੀ ਵਿਅਿਾਖਿਆ ਵੱਲ ਧਿਆਨ ਦੁਵਾਇਆ ਸੀ ਕਿ ਤੁਸੀ ਆਪਣਾ ਲਿਖਿਆ ਆਪ ਹੀ ਨਹੀਂ ਸਮਝ ਰਹੇ ਤਾਂ ਬਾਰ ਬਾਰ ਉਹ ਗੱਲਾਂ ਕਰੀ ਜਾਣ ਦੁਹਰਉਣ ਦਾ ਕੋਈ ਫਾਇਦਾ ਨਹੀਂ ਜੋ ਆਪ ਕਰਦੇ ਹੋ। ਤੁਸੀ ਆਪ ਤਾਂ ਸਬਦ ਨਾਲ ਸਬੰਧਤ ਸਾਰੀਆ ਪੰਗਤੀਆ ਛੱਡਕੇ, ਇਸ ਤੋਂ ਵੀ ਅੱਗੇ ਜਾਕੇ ਪੰਗਤੀ ਛੱਡਕੇ ਇੱਕ ਇੱਕ ਅੱਖਰ ਲੈ ਕਰਕੇ ਸਿਧਾਤ ਪਾਠਕਾਂ ਨੂੰ ਪੜ੍ਹਾਂ ਰਹੇ ਹੋ। ਜਦੋ ਆਪ ਅਜਿਹਾ ਕਰਦੇ ਹੋ ਉਦੋ ਤੁਹਾਨੂੰ ਆਪ ਨੂੰ ਤੁਹਾਡੇ ਆਪਣੇ ਤੇ ਕੋਈ ਹੈਰਾਨਗੀ ਕਿਉ ਪ੍ਰਗਟ ਨਹੀਂ ਹੁੰਦੀ?

ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥(ਭੱਟ ਗਯੰਦ, ਸਵੀਏ ਮਹਲੇ ਚੋਥੇ, ਪੰਨਾ 1403)” ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥(ਭੱਟ ਸਯੰਦ, ਪੰਨਾ 1403) ਅਰਥ:- ਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ । ਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ ।

ਜੋ ਇਹ ਤੁਸੀ ਵਿਆਖਿਆ ਕੀਤੀ ਹੈ ਤੁਸੀ ਆਪ ਹੀ ਇਸ ਨਾਲ ਸਹਿਮਤ ਨਹੀਂ।

ਕੀ ਗੁਰਮਤਿ ਸਿਧਾਂਤ ਅਨੁਸਾਰ ਜਿਸ ਨੇ ਸੱਭ ਸ੍ਰਿਸਟੀ ਦੀ ਸਿਰਜਨਾ ਕੀਤੀ ਹੋਈ ਹੈ, ਜੋ ਜਲ ਵਿੱਚ ਹੈ, ਜੋ ਥਲ ਵਿੱਚ, ਪ੍ਰਿਥਵੀ ਤੇ, ਅਕਾਸ ਉਤੇ, ਪਾਤਾਲ ਵਿੱਚ, (ਸਭ ਥਾਈ) ਵਿਆਪਕ ਹੈ ਉਹ ਕੌਣ ਹੈ। ਕੀ ਤੁਹਾਡੇ ਅਨੁਸਾਰ ਉਹ ਕਰਤਾ ਨਹੀ?

ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥ ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥ ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥(ਭੱਟ ਗਯੰਦ ਪੰਨਾ 1404) ਅਰਥ:- ਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ । ਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ, ਅਤੇ ਸਤਸੰਗ ਵਿਚ ਮਨ ਜੁੜ ਜਾਂਦਾ ਹੈ । ਹੇ ਗੁਰੂ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; (ਤੱਤਾਂ ਦਾ) ਮੇਲ (ਕਰ ਕੇ) ਤੂੰ ਇਹ ਤਮਾਸ਼ਾ ਤੇ ਖੇਲ ਰਚਾ ਦਿੱਤਾ ਹੈ ।

ਜੇਕਰ ਤੁਹਾਡੀ ਕੀਤੀ ਵਿਆਖਿਆ ਇਹ ਦਰਸਾਉਦੀ ਹੈ ਕਿ ਬ੍ਰਹਮਾ ਤੇ ਰੁਦ੍ਰ (ਸਿਵ) ਗੁਰੂ ਨੂੰ ਧਿਆਉਦੇ ਹਨ ਤਾਂ ਫਿਰ ਉਹ ਤਾਂ ਬਹੁਤ ਚੰਗੇ ਇਨਸਾਨ ਹੋਣਗੇ, ਤਾਂ ਫਿਰ (ਸਿਵ) ਮਹਾਦੇਉ ਨੇ ਅਖੌਤੀ ਸੂਦਰ ਮੋਦੀ ਜੀ ਦਾ ਬੱਚਾ ਕਿਉ ਮਾਰਿਆ ਕੀ ਗੁਰੂ ਨੂੰ ਧਿਆਉਣ ਵਾਲੇ ਅਜਿਹੇ ਕਾਰ ਨਾਮੇ ਕਰ ਸਕਦੇ ਹਨ? ਬ੍ਰਹਮਾ ਜੇ ਕਰ ਗੁਰੂ ਨੂੰ ਸੇਉਦਾ ਹੈ ਤਾਂ “ਬ੍ਰਹਮੈ ਬੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ।। “ ਪੰਨਾ ੫੫੯।। ਕੀ ਗੁਰੂ ਨੂੰ ਸੇਵਣ ਵਾਲੇ ਅਜਿਹੇ ਕਾਰਨਾਮੇ ਕਰਦੇ ਹਨ।

ਸ੍ਰ ਬਲਦੇਵ ਸਿੰਘ ਜੀ, ‘ਵਾਹਿਗੁਰੁ’ ਸ਼ਬਦ ਅਕਾਲ ਪੁਰਖ ਲਈ ਪਹਿਲਾਂ ਕਿਸਨੇ ਵਰਤਿਆ ਹੈ ?

ਗੁਰਸਰਨ ਸਿੰਘ ਜੀ ਇਥੇ ਇਹ ਕਹੋ ਕਿ ਗੁਰਮਤਿ ਸਿਧਾਂਤ ਅੰਦਰ ਇਹ ਸਬਦ ਭਾਈ ਗੁਰਦਾਸ ਜੀ ਤੋਂ ਪਹਿਲਾਂ ਕਿਸ ਨੇ ਵਰਤਿਆ ਸੀ, ਤੁਸੀ ਕਹਿੰਦੇ ਹੋ ਪਹਿਲਾ ਕਿਸਨੇ ਵਰਤਿਆ ਸੀ ਇਸ ਗੱਲ ਦਾ ਕੋਈ ਜਵਾਬ ਸਾਰਥਕ ਜਵਾਬ ਨਹੀਂ ਜੋ ਪਿਛਲੇ ਖਤ ਵਿੱਚ ਆਪ ਨਾਲ ਸਾਝਾ ਕਰ ਚੁੱਕਾ ਹਾਂ। ਗੁਰਮਤਿ ਸਿਧਾਂਤ ਵਿੱਚ ਕਿਸਨੇ ਪਹਿਲਾਂ ਵਰਤਿਆ ਸੀ ਉਸਦਾ ਜਵਾਬ ਆਪ ਹੀ ਪਾਠਕਾਂ ਦੇ ਸਾਹਮਣੇ ਆਪਣੇ ਨਾਮ ਸਿਮਰਨ ਵਾਲੇ ਲੇਖ ਵਿੱਚ ਪੇਸ ਕਰ ਚੁੱਕੇ ਹੋ, ਦੂਸਰੇ ਪਾਸੇ ਆਪ ਹੀ ਪਾਂਠਕਾ ਤੋਂ ਜਾਣਕਾਰੀ ਮੰਗ ਰਹੇ?

ਇਹ ਸਵਾਲ ਸਿਰਫ ਸਿੱਖ ਧਰਮ ਨਾਲ ਹੀ ਸਬੰਧਤ ਹੈ, ਪਰ ਫੇਰ ਵੀ ਜੇ ਕਿਸੇ ਨੂੰ ਕੋਈ ਗਲਤ ਫਹਿਮੀ ਹੋ ਗਈ ਹੋਵੇ ਜਾਂ ਪਾਠਕਾਂ ਵਿਚ ਪਾ ਰਿਹਾ ਹੋਵੇ, ਤਾਂ ਇਹ ਸਪੱਸ਼ਟ ਕਰ ਦੇਂਦਾ ਹਾਂ, ਕਿ ਮੇਰਾ ਜਾਣਨ ਦਾ ਮਕਸਦ ਸਿਰਫ ਸਿੱਖਾਂ ਵਾਸਤੇ ਹੈ, ਜਿਸ ‘ਵਾਹਿਗੁਰੂ’ ਸ਼ਬਦ ਨੂੰ ‘ਸਿੱਖ ਰਹਿਤ ਮਰਯਾਦਾ’ ਵਿਚ “ਵਾਹਿਗੁਰੂ ਨਾਮ ਜਪੋ’ ਆਖਿਆ ਹੈ, ਉਹ ਹੈ । ਹੋ ਸਕਦਾ ਹੈ ਕਿਸੇ ਵਿਦਵਾਨ ਲਈ ਇਹ ਸਵਾਲ ਪੁੱਛਣਾ ਨਾ ਬਣਦਾ ਹੋਵੇ । ਪਰ ਜੇ ਕੋਈ ਦੂਸਰੇ ਧਰਮ ਵਾਲਾ ਮੇਰੇ ਕੋਲੋ ਪੁੱਛ ਲਵੇ ਕਿ ਜਿਸ ਸ਼ਬਦ ਨੂੰ ਤੁਹਾਡੇ ਗੁਰਦੁਆਰਿਆਂ ਵਿਚ ਘੰਟੇ ਬੱਦੀ ਰੱਟਨ ਕਰਦੇ ਹਨ, ਇਹ ਅਕਾਲ ਪੁਰਖ ਲਈ ਕਦੋਂ ਵਰਤਿਆ ਗਿਆ ਸੀ, ਤਾਂ ਮੇਰੇ ਕੋਲ ਜਵਾਬ ਤਾਂ ਹੋਣਾ ਚਾਹੀਦਾ ਹੈ । ਜਦਕਿ ਵਿਦਵਾਨਾਂ ਦੇ ਦੱਸਣ ਮੁਤਾਬਕ ਇਸ ਸ਼ਬਦ ਦੀ ਵਰਤੋਂ ਅਕਾਲ ਪੁਰਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੋਈ ।

ਪਹਿਲੀ ਗੱਲ ਤਾਂ ਜੋ ਤੁਸੀ ਮੇਰੇ ਵੱਲ ਇਛਾਰਾ ਕਰਕੇ ਇਹ ਕਹਿ ਰਹੇ ਹੋ ਕਿ ਜੇਕਰ ਕੋਈ ਪਾਠਕਾਂ ਵਿੱਚ ਗਲਤ ਫਹਿਮੀ ਪਾ ਰਿਹਾ ਹੋਵੇ। ਦਾਸ ਤਾਂ ਕੋਈ ਗਲਤ ਫਹਿਮੀ ਨਹੀਂ ਪਾ ਰਿਹਾਂ ਇਹ ਕੰਮ ਤੁਸੀ ਖੁਦ ਕਰ ਰਹੇ ਹੋ ਜਦੋਂ ਤੁਸੀ ਭਾਈ ਗੁਰਦਾਸ ਜੀ ਦੀ ਵਾਰ ਬਾਰੇ ‘ਕਹੀ ਜਾਂਦੀ` ਕਹਿੰਦੇ ਹੋ, ਇੱਕ ਪਾਸੇ ਕਿਉ ਨਹੀਂ ਹੁੰਦੇ, ਪੂਰਨ ਤੌਰ ਤੇ ਰੱਦ ਕਰਕੇ ਗਲਤ ਫਹਿਮੀ ਮੁਕਾ ਕਿਉ ਨਹੀ ਦਿੰਦੇ, ‘ਕਹੀ ਜਾਂਦੀ ਕਹਿ ਕਰਕੇ` ਗਲਤ ਫਹਿਮੀ ਵਿੱਚ ਪਾਉਣਾ ਤੁਹਾਡੇ ਖੁਦ ਤੇ ਗਲਤ ਫਹਿਮੀ ਦਾ ਸਵਾਲੀਆ ਚਿੰਨ ਹੈ। ਜਦੋਂ ਤੁਸੀ ਇਹ ਲਿਖਦੇ ਹੋ ਤੁਹਾਡੇ ਕੋਲ ਕਿਸੇ ਪੁੱਛਣ ਵਾਲੇ ਲਈ ਜਵਾਬ ਹੋਣਾ ਚਾਹੀਦਾ ਹੈ ਜਵਾਬ ਤਾਂ ਤੁਹਾਡੇ ਕੋਲ ਹੈ ਜੋ ਬਾਰ ਬਾਰ ਪੇਸ ਕਰਦੇ ਹੋ ਕਹਿ ਦੇਣਾ ‘ਕਹੀ ਜਾਂਦੀ ਹੈ` ਆਪੇ ਭੰਬਲ ਭੂਸੇ ਵਿੱਚ ਸਵਾਲ ਕਰਨ ਵਾਲਾ ਤੁਰਿਆ ਫਿਰੂ। ਬਾਕੀ ਵਿਦਵਾਨ ਤਾਂ ਹੋਰ ਵੀ ਬਹੁਤ ਕੁਛ ਕਹਿੰਦੇ ਹਨ ਕੀ ਸਿਧਾਂਤ ਨੂੰ ਅੱਖੋ ਪਰੋਖਿਆ ਕਰਕੇ ਮੰਨ ਲਈਏ? ਵੀਰ ਜੀ, ਤੁਸੀਂ ਵੀ ਇਸ ਵੇਲੇ ਵਿਦਵਾਨਾਂ ਦੀ ਲਿਸਟ ਵਿਚ ਹੋ, ਹੋ ਸਕਦਾ ਹੈ ਇਹ ਸਵਾਲ ਕੋਈ ਤੁਹਾਡੇ ਕੋਲੋ ਹੀ ਪੁੱਛ ਲਵੇ । ਕਿਉਂਕਿ ਤੁਸੀਂ ਗੁਰਬਾਣੀ ਦੀ ਵਿਆਖਿਆ ਕਰਕੇ ਕਿਤਾਬਾਂ ਛੱਪਵਾ ਰਹੇ ਹੋ ਅਤੇ ‘ਵਾਹਿਗੁਰੂ’ ਸ਼ਬਦ ਸਿੱਖ ਧਰਮ ਵਿਚ ਖਾਸ ਅਸਥਾਨ ਰੱਖਦਾ ਹੈ । ਕੀ ਤੁਸੀਂ ਉਸਨੂੰ ਇਹ ਜਵਾਬ ਦੇਵੋਗੇ, “ਇਹ ਕੋਈ ਸਵਾਲ ਹੀ ਨਹੀਂ ਬਣਦਾ ਇਸ ਲਈ ਮੁਆਫ ਕਰ ਦੇਣਾ।

ਗੁਰਸਰਨ ਸਿੰਘ ਜੀ ਜੇਕਰ ਕੋਈ ਕਿਤਾਬਾ ਛਪਵਾਉਣ ਨਾਲ ਵਿਦਵਾਨ ਬਣ ਜਾਂਦਾ ਹੈ ਤਾਂ ਤੁਹਾਡੀਆ ਲਿਖਤਾ ਵੀ ਕਾਫੀ ਸਿਖ ਮਾਰਗ ਉੱਪਰ ਪਈਆ ਹਨ ਤੁਸੀ ਉਨ੍ਹਾਂ ਨੂੰ ਕਿਤਾਬਾ ਦੇ ਰੂਪ ਵਿੱਚ ਛਪਵਾ ਦਿਉ ਅਤੇ ਆਪ ਵੀ ਆਪਣਾ ਨਾ ਵਿਦਵਾਨਾ ਦੀ ਕਤਾਰ ਵਿੱਚ ਲਿਖ ਲਵੋ। ਦਾਸ ਤਾਂ ਕੋਈ ਆਪਣੇ ਆਪ ਨੂੰ ਵਿਦਵਾਨ ਨਹੀਂ ਸਮਝਦਾ। ਦੂਸਰੀ ਗੱਲ ਜੇਕਰ ਅੱਗੇ ਤੋਂ ਮੈਨੂੰ ਕੋਈ ਇਸ ਸਬਦ ਦਾ ਸਿਖ ਧਰਮ ਵਿੱਚ ਕੀ ਅਸਥਾਨ ਹੋਣ ਬਾਰੇ ਪੁਛੇਗਾ ਤਾਂ ਮੇਰੇ ਕੋਲ ਜਵਾਬ ਹੈ ਫੱਟ ਤੁਹਾਡਾ ਨਾਮ ਉਸ ਨੂੰ ਦੱਸ ਦਿਆ ਕਰਾਂਗਾ। ਇਸ ਲਈ ਮੈਨੂੰ ਹੁਣ ਤੁਹਾਡੇ ਨਾਲ ਵੀਚਾਰ ਕਰਨ ਤੋਂ ਬਾਅਦ ਜਵਾਬ ਦੇਣ ਲਈ ਕੋਈ ਚਿੰਤਾ ਹੀ ਨਹੀਂ, ਇਸ ਲਈ ਆਪ ਜੀ ਦਾ ਧੰਨਵਾਦ।

ਵੀਰ ਜੀ, ਮਾਫ ਕਰਨਾ, ਆਪ ਦੀ ਕੀਤੀ ਵਿਆਖਿਆ ਨਾਲ ਸਹਿਮਤ ਨਹੀਂ ਹਾਂ। ਮੇਰੀ ਸੋਚ ਆਪ ਦੀ ਉਚੀ ਸੋਚ ਦੇ ਮਿਆਰ ਦੀ ਨਾ ਹੋਣ ਕਰਕੇ, ਆਪ ਵੱਲੋਂ ਕੀਤੀ ਵਿਆਖਿਆ ਮੇਰੀ ਤੁੱਛ ਬੁਧੀ ਸਮਝਣ ਵਿਚ ਅਸਫਲ ਰਹਿੰਦੀ ਹੈ ।

ਗੁਰਸਰਨ ਸਿੰਘ ਜੀ ਮੁਆਫ ਤਾਂ ਤੁਸੀ ਕਰ ਦਿਉ ਕਿਉਂਕਿ ਦਾਸ ਤੁਹਾਡੇ ਜਿਨੇ ਉਚੇ ਮਿਆਰ ਦੀ ਵਿਆਖਿਆ ਨਹੀਂ ਕਰ ਸਕਿਆ। ਤੁਹਾਡੀ ਉਚ ਬੁੱਧੀ ਸਪਰਦਾਈਆ ਜਿਹੇ ਉਚ ਵਿਆਖਿਆਕਾਰਾ ਦੀ ਵਿਆਖਿਆ ਨੂੰ ਸਮਝਣ ਵਾਸਤੇ ਕਾਫੀ ਸਫਲ ਹੈ ਇਸ ਕਰਕੇ ਅਸਫਲ ਸਬਦ ਤੁਹਾਡੇ ਲਈ ਨਹੀਂ ਢੁੱਕਦਾ ਇਹ ਮੇਰੇ ਲਈ ਢੁੱਕਦਾ ਹੈ ਕਿਉਕਿ ਮੇਰੇ ਵਲੋ ਕੀਤੀ ਵਿਆਖਿਆ ਤੁਹਾਡੀ ਸਮਝ ਤੋਂ ਛੋਟੀ ਰਹਿ ਗਈ ਹੈ। ਇਸ ਲਈ ਆਸ ਕਰਦਾ ਹਾਂ ਇਸ ਗੁਸਤਾਖੀ ਲਈ ਦਰਿਆ ਦਿਲੀ ਦਿਖਾਉਦੇ ਹੋਇ ਜਰੂਰ ਮੁਆਫ ਕਰ ਦਿਉਗੇ। ਸਤਿਕਾਰ ਸਹਿਤ

ਬਲਦੇਵ ਸਿੰਘ


20/11/14)
ਜਸਵੰਤ ਸਿੰਘ ‘ਅਜੀਤ’

ਨਵੰਬਰ-84 ਦਾ ਕਤਲੇਆਮ: ਸਰਕਾਰ ਪ੍ਰਾਯੋਜਿਤ ਸੀ?
ਨਵੰਬਰ-84 ਵਿੱਚ, ਜੋ ਸਿੱਖ ਕਤਲੇਆਮ ਵਾਪਰਿਆ ਅਤੇ ਜਿਸ ਵਿੱਚ ਹਜ਼ਾਰਾਂ ਬੇਗੁਨਾਹ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਗਏ, ਉਸਦੇ ਸੰਬੰਧ ਵਿੱਚ ਇੱਕ ਪਾਸੇ ਤਾਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਤਤਕਾਲੀਨ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ, ਇਹ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਾਰਣ ਲੋਕਾਂ ਵਿੱਚ ਉਪਜਿਆ ਰੋਸ ਸੀ, ਜੋ ਸਿੱਖ-ਕਤਲੇਆਮ ਦਾ ਰੂਪ ਧਾਰ ਗਿਆ, ਜਦਕਿ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਕਤਲੇਆਮ ਨਾਲ ਸੰਬੰਧਤ ਕਈ ਅਜਿਹੇ ਤੱਥ ਸਾਹਮਣੇ ਆਏ ਹਨ, ਜੋ ਸਾਬਤ ਕਰਦੇ ਹਨ ਕਿ ਇਹ ਕਤਲੇਆਮ ਪੂਰੀ ਤਰ੍ਹਾਂ ਤੱਤਕਾਲੀਨ ਕਾਂਗ੍ਰਸ ਸਰਕਾਰ ਵਲੋਂ ਪ੍ਰਾਯੋਜਤ ਹੀ ਸੀ।
ਕੁਝ ਹੀ ਦਿਨਾਂ ਪਹਿਲਾਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਰਾਜਿੰਦਰ ਸੱਚਰ ਦੇ ਛਪੇ ਇੱਕ ਲੇਖ ਵਿੱਚ ਦਿੱਤੇ ਗਏ ਤਥਾਂ ਅਨੁਸਾਰ ਉਸ ਸਮੇਂ ਦਿੱਲੀ ਪੁਲਿਸ ਸਿੱਖ ਕਤਲੇਆਮ ਨਾਲ ਸੰਬੰਧਤ ਕੋਈ ਵੀ ਐਫ ਆਰ ਆਈ ਦਰਜ ਨਹੀਂ ਸੀ ਕਰ ਰਹੀ। ਇਸਦੇ ਨਾਲ ਹੀ ਇਸ ਜ਼ੁਲਮ ਵਿਰੁਧ ਅਵਾਜ਼ ਉਠਾਣ ਵਾਲਿਆਂ ਨੂੰ ਵੀ ਕਿਵੇਂ ਨਾ ਕਿਵੇਂ ਵਰਜਿਆ ਜਾ ਰਿਹਾ ਸੀ। ਉਨ੍ਹਾਂ ਹੀ ਤੱਥਾਂ ਅਨੁਸਾਰ ਉਨ੍ਹਾਂ ਹੀ ਦਿਨਾਂ ਵਿੱਚ ਨਵੰਬਰ-1984 ਦੇ ਕਤਲੇਆਮ ਦੀ ਜਾਂਚ ਕਰਵਾਣ ਲਈ ਕਮਿਸ਼ਨ ਗਠਤ ਕੀਤੇ ਜਾਣ ਦੀ ਮੰਗ ਉਠਣ ਲਗੀ, ਜਿਸ ਨਾਲ ਸੰਬੰਧਤ ਦਾਇਰ ਕੀਤੀ ਗਈ ਇੱਕ ਜਨ-ਹਿਤ ਪਟੀਸ਼ਨ ਸੁਣਵਾਈ ਲਈ ਉਨ੍ਹਾਂ ਦੇ ਡਿਵੀਜ਼ਨ ਬੈਂਚ ਸਾਹਮਣੇ ਪੁੱਜੀ। ਕੇਂਦਰ ਸਰਕਾਰ ਵਲੋਂ ਪੇਸ਼ ਤੱਤਕਾਲੀ ਅਟਾਰਨੀ ਜਨਰਲ ਨੇ ਉਸ ਪਟੀਸ਼ਨ ਦੇ ਵਿਰੋਧ ਵਿੱਚ ਦਲੀਲਾਂ ਦਿੱਤੀਆਂ। ਫਿਰ ਵੀ ਉਨ੍ਹਾਂ ਮਹਿਸੂਸ ਕੀਤਾ ਕਿ ਇਹ ਇੱਕ ਮਹੱਤਵਪੂਰਣ ਮਾਮਲਾ ਹੈ, ਜਿਸ ਪੁਰ ਨਿਯਮਤ ਰੂਪ ਵਿੱਚ ਸੁਣਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਸਹਿਯੋਗੀ ਜੱਜ, ਜਸਟਿਸ ਵੈੱਡ ਜੇ ਵੀ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਸਨ। ਇਸਲਈ ਉਨ੍ਹਾਂ ਨੇ ਅਦਾਲਤ ਦੀਆਂ ਛੁਟੀਆਂ ਤੋਂ ਬਾਅਦ ਉਸ ਪਟੀਸ਼ਨ ਪੁਰ ਨਿਯਮਤ ਸੁਣਵਾਈ ਕਰਨਾ ਨਿਸ਼ਚਿਤ ਕਰ ਦਿੱਤਾ। ਪ੍ਰੰਤੂ ਛੁਟੀਆਂ ਤੋਂ ਬਾਅਦ ਜਦੋਂ ਅਦਾਲਤ ਖੁਲ੍ਹੀ ਤਾਂ ਉਨ੍ਹਾਂ ਨੂੰ ਪਤਾ ਲਗਾ ਕਿ ਮੁਕਦਮਿਆਂ ਦੀ ਸੂਚੀ ਬਦਲ ਦਿੱਤੀ ਗਈ ਹੈ। ਇਸਦਾ ਨਤੀਜਾ ਇਹ ਹੋਇਆ ਕਿ ਹੁਣ ਉਹ ਇਸ ਮਾਮਲੇ ਦੀ ਸੁਣਵਾਈ ਨਹੀਂ ਸੀ ਕਰ ਸਕਦੇ।
ਉਨ੍ਹਾਂ ਆਪਣੇ ਲੇਖ ਵਿੱਚ ਹੋਰ ਲਿਖਿਆ ਕਿ ਜਨਤਾ ਦਾ ਦਬਾਉ ਵਧਦਾ ਵੇਖ ਸਰਕਾਰ ਨੇ ਕਤਲੇਆਮ ਦੀ ਜਾਂਚ ਲਈ ਰੰਗਾਨਾਥ ਕਮਿਸ਼ਨ ਗਠਤ ਕਰ ਦਿੱਤਾ, ਪਰ ਉਸਦੀ ਰਿਪੋਰਟ ਨੂੰ ਵੇਖ ਕੇ ਹਰ ਇੱਕ ਨਿਰਪੱਖ ਵਿਅਕਤੀ ਨੂੰ ਝਟਕਾ ਹੀ ਲਗਾ। ਸੱਚਾਈ ਇਹੋ ਹੈ ਕਿ ਕੇਂਦਰ ਸਰਕਾਰ ਦਾ ਰਵੱਈਆ ਇਸ ਮਾਮਲੇ ਵਿੱਚ ਸ਼ੁਰੂ ਤੋਂ ਹੀ ਬੇ-ਭਰੋਸਗੀ ਵਾਲਾ ਬਣਿਆ ਰਿਹਾ। ਉਨ੍ਹਾਂ ਆਪਣੇ ਲੇਖ ਵਿੱਚ ਇਹ ਵੀ ਦਸਿਆ ਕਿ ਉਨ੍ਹਾਂ ਹੀ ਦਿਨਾਂ ਵਿੱਚ ਪੀ ਯੂ ਸੀ ਐਲ ਵਲੋਂ ਇਸ ਮਾਮਲੇ ਦੀ ਘੋਖ-ਪੜਤਾਲ ਲਈ ਉੱਘੇ ਨਾਗਰਿਕਾਂ ਦੀ ਇੱਕ ਕਮੇਟੀ ਕਾਇਮ ਕਰ ਦਿੱਤੀ ਗਈ। ਇਸ ਕਮੇਟੀ ਵਿੱਚ ਭਾਰਤ ਦੇ ਸਾਬਕਾ ਚੀਫ ਜਸਟਿਸ ਐਸ ਐਮ ਸੀਕਰੀ ਅਤੇ ਭਾਰਤ ਦੇ ਸਾਬਕਾ ਗ੍ਰਹਿ ਸੱਕਤਰ ਗੋਵਿੰਦ ਨਾਰਾਇਣ ਜਿਹੀਆਂ ਪ੍ਰਮੁੱਖ ਹਸਤੀਆਂ ਸਹਿਤ ਕਈ ਸਨਮਾਨਤ ਨਾਗਰਿਕ ਸ਼ਾਮਲ ਸਨ। ਇਸ ਕਮੇਟੀ ਨੇ ਤੱਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਇੱਕ ਪਤੱਰ ਲਿਖ, ਇੱਕ ਬੈਠਕ ਦਾ ਆਯੋਜਨ ਕੀਤੇ ਜਾਣ ਦੀ ਮੰਗ ਕੀਤੀ, ਤਾਂ ਜੋ ਉਸ ਵਿੱਚ ਇਸ ਕਤਲੇਆਮ ਨਾਲ ਸੰਬੰਧਤ ਮਹੱਤਵਪੂਰਣ ਨੁਕਤਿਆਂ ਪੁਰ ਵਿਚਾਰ ਕੀਤੀ ਜਾ ਸਕੇ। ਪ੍ਰੰਤੂ ਰਾਜੀਵ ਗਾਂਧੀ ਨੇ ਕਮੇਟੀ ਦੇ ਸੁਆਲਾਂ ਦਾ ਜਵਾਬ ਦੇਣਾ ਤਾਂ ਦੂਰ ਰਿਹਾ, ਪਤੱਰ ਦਾ ਉਤਰ ਤਕ ਵੀ ਨਹੀਂ ਸੀ ਦਿੱਤਾ। ਉਨ੍ਹਾਂ ਅਨੁਸਾਰ ਹੀ ਪੀ ਯੂ ਸੀ ਐਲ ਨੇ ਇਸ ਮਾਮਲੇ ਵਿੱਚ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲਗਾ ਹੈ ਕਿ 31 ਅਕਤੂਬਰ, ਪ੍ਰਧਾਨ ਮੰਤਰੀ, ਇੰਦਰਾ ਗਾਂਧੀ ਦੀ ਹਤਿਆ ਦੇ ਤੁਰੰਤ ਬਾਅਦ ਹੀ ਪ੍ਰਧਾਨ ਮੰਤਰੀ ਨਿਵਾਸ 1, ਸਫਦਰਜੰਗ ਰੋਡ ਪਰ ਇੱਕ ਬੈਠਕ ਹੋਈ, ਜਿਸ ਵਿੱਚ ਹੋਰ ਮੁਖੀਆਂ ਦੇ ਨਾਲ ਦਿੱਲੀ ਦੇ ਉਪਰਾਜਪਾਲ ਪੀ ਜੀ ਗਵਈ, ਕਾਂਗ੍ਰਸ (ਈ) ਦੇ ਨੇਤਾ ਐਮ ਐਲ ਫੋਤੇਦਾਰ ਅਤੇ ਪੁਲਿਸ ਕਮਿਸ਼ਨਰ ਆਦਿ ਸ਼ਾਮਲ ਹੋਏ। ਉਸ ਬੈਠਕ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸੁਝਾਅ ਦਿੱਤਾ ਕਿ ਦਿੱਲੀ ਵਿੱਚ ਫੌਜ ਨੂੰ ਤੁਰੰਤ ਬੁਲਾ ਲਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਥੇ ਵੱਡੇ ਪੈਮਾਨੇ `ਤੇ ਖੂਨ-ਖਰਾਬਾ ਹੋ ਜਾਇਗਾ, ਪ੍ਰੰਤੂ ਉਸਦੇ ਸੁਝਾਅ ਵਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਜਸਟਿਸ ਸੱਚਰ ਨੇ ਆਪਣੇ ਲੇਖ ਵਿੱਚ ਦਸਿਆ ਕਿ ਉਸ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਕਿ ਦੇਰ ਰਾਤ ਤਕ ਨਾ ਤਾਂ ਕਿਧਰੇ ਕਰਫਿਊ ਲਾਇਆ ਗਿਆ ਅਤੇ ਨਾ ਹੀ ਫੌਜ ਨੂੰ ਬੁਲਾਇਆ ਗਿਆ। ਪੁਲਿਸ ਦੇ ਸਾਹਮਣੇ ਫਸਾਦੀ ਤੱਤਾਂ ਦਾ ਹਿੰਸਕ ਤਾਂਡਵ ਚਲਦਾ ਰਿਹਾ। ਮਹਾਨਗਰ ਦਾ ਦਿਲ ਸਮਝੇ ਜਾਂਦੇ, ਕਨਾਟ ਪਲੇਸ ਵਿੱਚ ਅਰਧ-ਸੈਨਿਕ ਬਲਾਂ ਅਤੇ ਪੁਲਸ ਦੀ ਮੌਜੂਦਗੀ ਵਿੱਚ ਸਿੱਖਾਂ ਦੀਆਂ ਦੁਕਾਨਾਂ ਨੂੰ ਲੁਟਿਆ ਅਤੇ ਉਨ੍ਹਾਂ ਨੂੰ ਅੱਗ ਲਾਈ ਜਾ ਰਹੀ ਸੀ।
ਆਖਰੀ ਸਵਾਲ: ਕੀ ਇਹ ਸਾਰੇ ਤੱਥ ਇਸ ਗਲ ਦਾ ਸਬੂਤ ਨਹੀਂ ਕਿ ਨਵੰਬਰ-84 ਦਾ ਸਿੱਖ ਕਤਲੇਆਮ ਤੱਤਕਾਲੀਨ ਕਾਂਗ੍ਰਸ ਸਰਕਾਰ ਵਲੋਂ ਪ੍ਰਾਯੋਜਤ ਸੀ? ਕੀ ਤੱਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਹ ਕਹਿ ਕਿ ਉਸ ਪੁਰ ਆਪਣੀ ਮੰਨਜ਼ੂਰੀ ਦੀ ਮੋਹਰ ਨਹੀਂ ਸੀ ਲਾ ਦਿੱਤੀ ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ’। ਪ੍ਰੰਤੂ ਉਨ੍ਹਾਂ ਦੇ ਸਾਥੀਆਂ ਵਿਚੋਂ ਕਿਸੇ ਨੇ ਵੀ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਮਹਾਤਮਾ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਹੋਈਆਂ ਹਤਿਆਵਾਂ ਦੇ ਬਾਅਦ ਧਰਤੀ ਕਿਉਂ ਨਹੀਂ ਹਿਲੀ? ਕੀ ਉਹ ਛੋਟੇ ਪੇੜ ਸਨ?
ਪੀੜਾ, ਨਵੰਬਰ-84 ਦੀ: ‘ਰੱਬ ਦਾ ਵਾਸਤਾ ਜੇ, ਬਸ ਕਰੋ, ਬਹੁਤ ਹੋ ਚੁਕਿਐ, ਹੁਣ ਤਾਂ ਸਾਨੂੰ ਸ਼ਾਂਤੀ ਨਾਲ ਜੀ ਲੈਣ ਦਿਉ. .’ ਆਖਦਿਆਂ ਸਿਰ ਤੇ ਦੁਹੱਥੜ ਮਾਰ ਉਹ ਭੁਬਾਂ ਮਾਰ ਰੋਣ ਲਗਾ। ਇਹ ਪਚਵਿੰਜਾ-ਕੁ ਵਰ੍ਹਿਆਂ ਦੀ ਉਮਰ ਵਿੱਚ ਵਿਚਰਦਾ ਉਹ ਵਿਅਕਤੀ ਸੀ, ਜਿਸਨੇ ਨਵੰਬਰ-84 ਦੇ ਅਰੰਭ ਵਿੱਚ ਵਾਪਰੇ ਘਲੂਘਾਰੇ ਦੌਰਾਨ ਗੁਆਂਢੀਆਂ ਦੇ ਘਰ ਦੁਬਕਿਆਂ, ਅਥਰੂਆਂ ਨਾਲ ਭਰੀਆਂ ਆਪਣੀਆਂ ਅੱਖਾਂ ਨਾਲ ਆਪਣੇ ਘਰ ਦੇ ਪੰਜ ਜੀਆਂ ਨੂੰ ਅੱਗ `ਚ ਸੜਦਿਆਂ ਵੇਖਿਆ ਅਤੇ ਉਨ੍ਹਾਂ ਦੀਆਂ ਭਿਆਨਕ ਚੀਕਾਂ ਨੂੰ ਸੁਣਿਆ ਸੀ। ਉਸਨੂੰ ਇਹ ਮਲਾਲ ਸੀ ਕਿ ਉਹ ਗੁਆਂਢੀਆਂ ਵਲੋਂ ਡੱਕੀ ਰੱਖੇ ਜਾਣ ਕਾਰਣ ਨਾ ਤਾਂ ਉਨ੍ਹਾਂ ਦੀ ਕੋਈ ਮਦੱਦ ਕਰ ਸਕਿਆ ਸੀ ਤੇ ਨਾ ਹੀ ਉਨ੍ਹਾਂ ਨਾਲ ਆਪ ਸੜ ਮਰ ਸਕਿਆ ਸੀ।
ਇਸ ਵਾਰ ਦੀ ਪੀੜਤ-ਪਰਿਵਾਰਾਂ ਨਾਲ ਮੇਰੀ ਮੁਲਾਕਾਤ, ਬੀਤੇ ਵਰ੍ਹਿਆਂ ਤੋਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਮੁਲਾਕਾਤਾਂ ਤੋਂ ਬਿਲਕੁਲ ਹੀ ਵੱਖਰੀ ਤੇ ਟੁੰਬਣਹਾਰ ਹੋਵੇਗੀ, ਇਸ ਗਲ ਦੀ ਮੈਂਨੂੰ ਉਸ ਸਮੇਂ ਕਲਪਨਾ ਵੀ ਨਹੀਂ ਸੀ, ਜਦੋਂ ਮੈਂ ਹਰ ਸਾਲ ਵਾਂਗ ਇਸ ਵਾਰ ਵੀ ਨਵੰਬਰ ਮਹੀਨੇ ਦਾ ਅਰੰਭ ਹੁੰਦਿਆਂ ਹੀ, ਪੱਛਮੀ ਦਿੱਲੀ ਸਥਿਤ ਸੰਸਾਰ ਦੀ ਇਕੋ-ਇਕ ਵਿਧਵਾ-ਕਾਲੌਨੀ, ਤਿਲਕ ਵਿਹਾਰ ਪੁਜਾ ਤੇ ਇੱਕ ਪੀੜਤ ਪਰਿਵਾਰ ਦੇ ਦਰਵਾਜ਼ੇ ਦੇ ਬਾਹਰ, ਵਾਹਣੇ ਮੰਜੇ ਪੁਰ ਬੈਠੇ ਬਜ਼ੁਰਗ ਦੇ ਨਾਲ ਗਲਾਂ ਕਰਨ ਲਈ, ਉਸ ਸਾਹਮਣੇ ਰੱਖੇ ਸਟੂਲ ਤੇ ਜਾ ਬੈਠਾ।
ਜਦੋਂ ਨੋਟ-ਬੁਕ ਖੋਲ੍ਹ ਜੇਬ੍ਹ ਵਿਚੋਂ ਅਜੇ ਪੈੱਨ ਕਢਿਆ ਹੀ ਸੀ, ਕਿ ਇੱਕ ਪਚਵਿੰਜਾ-ਕੁ ਵਰ੍ਹਿਆਂ ਵਿੱਚ ਵਿਚਰਦਾ ਦੁਬਲਾ-ਪਤਲਾ ਵਿਅਕਤੀ ਬਾਹਰ ਨਿਕਲ, ਚੀਕ ਕੇ ਮੈਂਨੂੰ ਪੈ ਗਿਆ।
ਆਪਣੇ ਤੇ ਅਚਾਨਕ ਹੋਏ ਇਸ ਸ਼ਬਦੀ ਹਮਲੇ ਕਾਰਣ ਪਹਿਲਾਂ ਤਾਂ ਮੈਂ ਬੌਂਦਲਾ ਜਿਹਾ ਗਿਆ, ਫਿਰ ਕਿਸੇ ਤਰ੍ਹਾਂ ਆਪਣੇ ਆਪਨੂੰ ਸੰਭਾਲਿਆ। ਮੈਂ ਉਸਨੂੰ ਦਸਿਆ ਕਿ ‘ਮੈਂ ਇੱਕ ਪਤ੍ਰਕਾਰ ਹਾਂ ਤੇ. .’ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗਲ ਪੂਰੀ ਕਰਦਾ, ਉਸਨੇ ਉਸੇ ਤਰ੍ਹਾਂ ਭੁਬਾਂ ਮਾਰ ਰੌਂਦਿਆਂ, ਪੁਛਿਆ ਕਿ ‘ਤੁਸਾਂ ਤੇ ਤੁਹਾਡੇ ਵਰਗੇ ਹੋਰ ਪਤ੍ਰਕਾਰਾਂ ਨੇ ਸਿਵਾਏ ਸਾਡੇ ਦੁੱਖ-ਦਰਦ ਦੀਆਂ ਕਹਾਣੀਆਂ ਮਸਾਲੇ ਲਾ, ਛਪਵਾਣ ਅਤੇ ਸਾਡੇ ਕਹਿੰਦੇ-ਕਹਾਉਂਦੇ ਹਮਦਰਦੀਆਂ ਨੇ ਸਾਡੀਆਂ ਚੀਸਾਂ ਦਾ ਮੁਲ ਵਟ, ਸਾਡਾ ਰਾਜਸੀ ਸ਼ੋਸ਼ਣ ਕਰਨ ਤੋਂ ਬਿਨਾਂ ਕੀਤਾ ਹੀ ਕੀ ਹੈ’ ? ਉਸਦੀ ਆਵਾਜ਼ ਵਿੱਚ ਦਰਦ ਸੀ।
ਕਿਸੇ ਤਰ੍ਹਾਂ ਉਸ ਆਪਣੇ ਆਪਨੂੰ ਸੰਭਾਲਿਆ ਤੇ ਆਪਣੇ ਦਿਲ ਦੀ ਭੜਾਸ ਕਢਦਿਆਂ ਕਹਿਣਾ ਜਾਰੀ ਰਖਦਿਆਂ, ਕਿਹਾ ਕਿ ‘ਦੁਸ਼ਮਣਾਂ ਨੇ ਤਾਂ ਇੱਕ ਵਾਰ ਸਾਡੇ ਸੀਨਿਆਂ ਨੂੰ ਸਲਿਆ ਸੀ, ਪਰ ਤੁਹਾਡੇ ਵਰਗੇ ਹਮਦਰਦਾਂ ਨੇ ਤਾਂ ਇਨ੍ਹਾਂ ਵਰ੍ਹਿਆਂ ਵਿੱਚ ਕੋਈ ਪੰਜਾਹ ਵਾਰੀ ਨਸ਼ਤਰ ਲੈ ਸਾਡੇ ਭਰੇ ਜਾਂਦੇ ਜ਼ਖਮ ਆ ਕੁਰੇਦੇ ਹਨ। ਤੁਸੀਂ ਲੋਕੀਂ ਨਾ ਤਾਂ ਸਾਡੇ ਜ਼ਖਮ ਭਰਨ ਦਿੰਦੇ ਹੋ ਅਤੇ ਨਾ ਹੀ ਕੁਰੇਦੇ ਗਏ ਜ਼ਖਮਾਂ ਦੇ ਦਰਦ ਦੇ ਨਾਲ ਉਠਦੀਆਂ ਚੀਸਾਂ ਕਾਰਣ, ਵਹਿੰਦੇ ਅਥਰੂਆਂ ਨੂੰ ਸੁਕਣ ਦਿੰਦੇ ਹੋ। ਤੁਹਾਨੂੰ ਕੀ ਪਤਾ ਕਿ ਸਾਲ ਵਿੱਚ ਇੱਕ ਵਾਰ ਆ, ਤੁਸੀਂ ਜੋ ਸਾਡੇ ਜ਼ਖਮ ਕੁਰੇਦ ਜਾਂਦੇ ਹੋ, ਅਸੀਂ ਉਨ੍ਹਾਂ ਦੇ ਦਰਦ ਕਾਰਣ, ਉਠਣ ਵਾਲੀਆਂ ਚੀਸਾਂ ਸਹਿੰਦੇ ਕਦੋਂ ਤਕ ਅਥਰੂ ਵਹਾਂਦੇ ਰਹਿੰਦੇ ਹਾਂ’ ?
ਚੀਸਾਂ ਦੇ ਦਰਦ ਨਾਲ, ਉਸਦੀਆਂ ਅੱਖਾਂ ਵਿਚੋਂ ਵਹਿ ਰਹੇ ਅਥਰੂਆਂ ਨਾਲ ਭਿਜੇ ਅਤੇ ਦਿੱਲ ਦੀਆਂ ਡੂਘਿਆਈਆਂ ਵਿਚੋਂ ਨਿਕਲ ਰਹੇ, ਉਸਦੇ ਦਰਦ ਭਰੇ ਬੋਲਾਂ ਨੇ ਮੈਂਨੂੰ ਧੁਰ ਅੰਦਰ ਤਕ ਕੰਬਾ ਕੇ ਰੱਖ ਦਿੱਤਾ।
… ਅਤੇ ਅੰਤ ਵਿੱਚ: ਮੈਂਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਹਰ ਵਰ੍ਹੇ ਇਥੇ ਆ ਆਪਣੀ ਕਹਾਣੀ ਬਣਾਉਣ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ, ਜੋ ਗੁਨਾਹ ਕਰਦਾ ਚਲਿਆ ਆ ਰਿਹਾ ਹਾਂ, ਉਹ ਕਦੀ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਪੀੜਤ-ਪਰਿਵਾਰਾਂ ਨਾਲ ਨਵੰਬਰ-84 ਦੇ ਸਾਕੇ ਦੀ ਗਲ ਛੇੜ, ਉਨ੍ਹਾਂ ਦੇ ਭਰੇ ਜਾਂਦੇ ਜ਼ਖਮਾਂ ਨੂੰ ਕੁਰੇਦ ਦਿੰਦਾ ਹਾਂ, ਕਿਉਂਕਿ ਜਦੋਂ ਵੀ ਮੈਂ ਇਨ੍ਹਾਂ ਨਾਲ ਸਿੱਖ-ਨਸਲਕੁਸ਼ੀ ਦੀ ਗਲ ਕਰਦਾ ਹਾਂ, ਇਨ੍ਹਾਂ ਦੀਆਂ ਅੱਖਾਂ ਸਾਹਮਣੇ ਉਹ ਦਰਦ ਭਰੀਆਂ ਘਟਨਾਵਾਂ ਤਸਵੀਰਾਂ ਬਣ ਨਚਣ ਲਗਦੀਆਂ ਹਨ, ਜਿਨ੍ਹਾਂ ਦਾ ਸੰਤਾਪ ਉਹ ਬੀਤੇ ਤੀਹ ਵਰ੍ਹਿਆਂ ਤੋਂ ਭੋਗਦੇ ਚਲੇ ਆ ਰਹੇ ਹਨ। ਇਸਤਰ੍ਹਾਂ ਉਨ੍ਹਾਂ ਦੇ ਉਹ ਜ਼ਖਮ ਮੁੜ ਕੁਰੇਦੇ ਜਾਂਦੇ, ਜੋ ਅਜੇ ਭਰਨ ਦੇ ਨੇੜੇ-ਤੇੜੇ ਹੀ ਪੁਜੇ ਹੁੰਦੇ ਹਨ। ਮੈਂ ਤਾਂ ਉਨ੍ਹਾਂ ਨਾਲ ਵਾਪਰੇ ਸਾਕੇ ਦੀ ਕਹਾਣੀ ਬਣਾ ਕੇ ਛਪਵਾਣ ਤੋਂ ਬਾਅਦ, ਕਦੀ ਮੁੜ ਕੇ ਵੀ ਨਾ ਵੇਖਦਾ ਕਿ ਜੋ ਜ਼ਖਮ ਮੈਂ ਕੁਰੇਦ ਆਇਆ ਹਾਂ, ਉਨ੍ਹਾਂ ਦੇ ਦਰਦ ਦੀਆਂ ਚੀਸਾਂ, ਕਦੋਂ ਤਕ ਉਨ੍ਹਾਂ ਦੇ ਅਥਰੂ ਬਣ ਵਹਿੰਦੀਆਂ ਰਹੀਆਂ?
Mobile : + 91 95 82 71 98 90


20/11/14)
ਮਨਜੀਤ ਕੌਰ ਢੀਂਡਸਾ

(ਮਿੰਨੀ ਕਹਾਣੀ)
ਉਪਰਲੀ ਕਮਾਈ

ਬੀਰੋ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਕਰਦੀ ਸੀ, ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਨੋਂ ਜੀਅ ਮਿਹਨਤੀ ਸਨ। ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਤੇ ਉੱਚਾ ਰੁਤਬਾ ਦੇਣਾ ਚਾਹੁੰਦੇ ਸਨ।
ਚੋਣਾਂ ਦੇ ਦਿਨ ਨੇੜੇ ਆ ਰਹੇ ਸਨ ਮਾਹੌਲ ਬਹੁਤ ਖਰਾਬ ਸੀ ਕਿਉਂਕਿ ਹਰ ਇੱਕ ਪਾਰਟੀ ਆਪਣੀ ਜਿੱਤ ਲਈ ਚੰਗਾ ਮਾੜਾ ਤਰੀਕਾ ਵਰਤ ਰਹੀ ਸੀ ਚਾਹੇ ਉਸ ਪੈਸਾ, ਨਸ਼ਾ ਤੇ ਤਾਕਤ ਹੋਵੇ।
ਇਨ੍ਹੀਂ ਦਿਨੀਂ ਬੀਰੋ ਦੇ ਘਰ ਵਾਲਾ ਜਦੋਂ ਘਰ ਆਉਂਦਾ ਤਾਂ ਬਹੁਤ ਖੁਸ਼ ਹੁੰਦਾ ਸੀ। ਉਹ ਬੱਚਿਆਂ ਲਈ ਖਿਡੌਣੇ ਤੇ ਖਾਣ ਪੀਣ ਵਾਲੀਆਂ ਚੀਜ਼ਾਂ `ਤੇ ਜ਼ਰੂਰਤ ਤੋਂ ਵੱਧ ਖਰਚਾ ਕਰਦਾ। ਬੀਰੋ ਉਸ ਨਾਲ ਲੜਦੀ ਕਿ ਉਹ ਇੰਨਾ ਖਰਚ ਕਿਥੋਂ ਕਰਦਾ ਹੈ ਅੱਗੋਂ ਉਸ ਦੇ ਘਰ ਵਾਲਾ ਗੁੱਸੇ `ਚ ਕਹਿੰਦਾ ਕਿ ਤੂੰ ਅੰਬ ਖਾ ਗੁਠਲੀਆਂ ਤੋਂ ਕੀ ਲੈਣਾ। ਇਹ ਸੁਣ ਬੀਰੋ ਸੋਚ `ਚ ਪੈ ਗਈ। ਉਹ ਸੋਚਣ ਲੱਗ ਪਈ ਕਿ ਉਸਦਾ ਘਰ ਵਾਲਾ ਕਿਤੇ ਗਲਤ ਸੰਗਤ ਵਿੱਚ ਨਾ ਪੈ ਗਿਆ ਹੋਵੇ ਕਿ ਕਿਤੇ ਉਹ ਜੂਆ ਖੇਡਣ ਲੱਗ ਪਿਆ ਹੋਵੇ ਅੱਤ ਤਾਂ ਉਸ ਦਿਨ ਜਦੋਂ ਬੀਰੋ ਦੇ ਘਰ ਵਾਲਾ ਦਾਰੂ ਪੀ ਕੇ ਘਰ ਆ ਗਿਆ। ਬੀਰੋ ਉਸ ਨਾਲ ਲੜਨ ਲੱਗੀ, ਕਹਿਣ ਲੱਗੀ ਕਿ ਤੂੰ ਬੱਚਿਆਂ ਬਾਰੇ ਕਿਉਂ ਨਹੀਂ ਸੋਚਦਾ। ਅੱਗੋਂ ਬੀਰੋ ਦੇ ਘਰ ਵਾਲਾ ਕਹਿਣ ਲੱਗਾ ਕਿ ਇਹ ਉਸ ਨੇ ਆਪਣੀ ਉਪਰਲੀ ਕਮਾਈ ਨਾਲ ਪੀਤੀ ਹੈ। ਬੀਰੋ ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਖੁਸ਼ ਹੋ ਕੇ ਕਿਹਾ ਉਸ ਨੂੰ ਵੋਟਾਂ ਵਾਲੇ ਰੈਲੀ ਲਈ ਦਿਹਾੜੀ ਜਿੰਨੇ ਪੈਸੇ ਦੇ ਕੇ ਲੈ ਗਏ ਸਨ, ਤੇ ਦਾਰੂ ਮੁਫਤ ਪਿਆਈ ਹੈ। ਬੀਰੋ ਇਹ ਸੁਣ ਕੇ ਸੋਚਾਂ ਵਿੱਚ ਪੈ ਗਈ ਕਿ ਉਪਰਲੀ ਕਮਾਈ ਸ਼ਰਾਬ ਹੈ ਜਾਂ ਫਿਰ ਉਸਦੀ ਮਿਹਨਤੀ ਦੀ ਕਮਾਈ ਹੁਣ ਜਾਣ ਦਾ ਜ਼ਰੀਆ ਬਣ ਰਿਹਾ ਹੈ?
ਮਨਜੀਤ ਕੌਰ ਢੀਂਡਸਾ
ਪਾਤੜਾਂ, ਪਟਿਆਲਾ


19/11/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ।
ਵੀਰ ਬਲਦੇਵ ਸਿੰਘ ਜੀ, ਕਿੰਡੀ ਹੈਰਾਨਿ ਦੀ ਗੱਲ ਹੈ ਕਿ ਹੇਠ ਲਿਖੀ ਪੰਗਤੀ ਵਿਚ ਸ਼ਬਦ ‘ਵਾਹਿਗੁਰੂ’ ਲਿਖਣ ਤੇ ਵੇਖਣ ਵਿਚ ਤਾਂ ‘ਵਾਹਿਗੁਰੂ’ ਲੱਗਦਾ ਹੈ, ਪਰ ਪੜ੍ਹਨ ਵਿਚ “ਅਸਚਰਜ, ਨਿਵੇਕਲਾ” ਸ਼ਬਦ ਬਣ ਜਾਂਦਾ ਹੈ: ਚਾਰੇ ਅਛਰ ਇੱਕ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ।। ਵਾਹਿਗੁਰੂ –ਅਸਚਰਜ, ਨਿਵੇਕਲਾ।
ਵੀਰ ਜੀ, ਕਸਰਤ ਤਾਂ ਤੁਸੀਂ ਵੀ ਕਾਫੀ ਕਰ ਰਹੇ ਹੋ, ਉਹ ਗੱਲ ਵੱਖਰੀ ਹੈ ਕਿ ਦਿਸ਼ਾ ਵਿਚ ਫਰਕ ਹੈ ।
ਵੀਰ ਜੀ, ਤੁਸੀਂ ਲਿਖਿਆ ਹੈ, “ਗੁਰਸਰਨ ਸਿੰਘ ਜੀ ਆਪ ਜੀ ਲਿਖਦੇ ਹੋ ਤੁਹਾਡਾ ਲੇਖ ਵਾਹਿਗੁਰੂ ਸਬਦ ਤੋਂ ਬਗੈਰ ਅਧੂਰਾ ਲੱਗਦਾ ਹੈ। ਦੂਸਰੇ ਪਾਸੇ ਆਪ ਹੀ ਵਾਹਿਗੁਰੂ ਸਬਦ ਭੱਟ ਸਹਿਬਾਨ ਜੀ ਵਲੋਂ ਗੁਰੂ ਰਾਮਦਾਸ ਸਹਿਬ ਜੀ ਲਈ ਵਰਤਿਆ ਹੈ ਆਪਣੇ ਲੇਖ ਵਿੱਚ ਦਰਸਾ ਵੀ ਰਹੇ ਹੋ ਫਿਰ ਤੁਹਾਡਾ ਲੇਖ ਅਧੂਰਾ ਕਿਵੇਂ ਹੋਇਆ? ਜੇਕਰ ਭੱਟ ਸਾਹਿਬਾਨ ਨੇ ਵਾਹਿਗੁਰੂ ਸਬਦ ਗੁਰੂ ਰਾਮ ਦਾਸ ਜੀ ਲਈ ਹੀ ਵਰਤਿਆ ਹੈ ਤਾਂ ਉਸ ਪੰਗਤੀ ਦੀ ਵਿਆਖਿਆ ਵਿੱਚ ਤਿਨਾਂ ਲੋਕਾਂ ਵਿੱਚ ਤਾਂ ਕਰਤਾ ਹੀ ਰੰਮਿਆ ਹੋਇਆ ਹੈ, ਇਹ ਲਿਖ ਕਰਕੇ ਆਪ ਇਸ ਵਾਹਿਗੁਰੂ ਸਬਦ ਨੂੰ ਕਰਤਾ ਸਾਬਤ ਕਰ ਵੀ ਰਹੇ ਹੋ ਅਤੇ ਮੰਨ ਵੀ ਨਹੀਂ ਰਹੇ ਹੋ ਅਤੇ ਨਾਲੇ ਹੋਰਨਾਂ ਤੋਂ ਪੁੱਛ ਰਹੇ ਹੋ ਕਿ ਇਹ ਸ਼ਬਦ ਕਰਤੇ ਲਈ ਕਿਸ ਨੇ ਵਰਤਿਆ ਸੀ”। ਆਪ ਗੁਰੂ ਰਾਮਦਾਸ ਜੀ ਨੂੰ ਤਿੰਨ੍ਹਾਂ ਲੋਕਾਂ ਵਿੱਚ ਰਮ ਰਿਹਾਂ ਹੈ ਕਹਿ ਰਹੇ ਹੋ। ਜੇ ਇਸ ਤਰ੍ਹਾਂ ਵੀ ਮੰਨ ਲਉ ਤਾਂ
ਸ੍ਰ ਬਲਦੇਵ ਸਿੰਘ ਜੀ, ਹੈਰਾਨੀ ਦੀ ਗੱਲ ਹੈ ਕਿ ਤੁਸੀਂ ਮੇਰਾ ਲੇਖ ਪੜ੍ਹਦਿਆਂ ਇਹ ਪੰਗਤੀਆਂ ਕਿਵੇਂ ਛੱਡ ਗਏ ? “ਜਦੋਂ ‘ਵਾਹਿਗੁਰੂ’ ਸ਼ਬਦ ਦੀ ਗੱਲ ਕਰਦੇ ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਵਾਹਿਗੁਰੂ’ ਸ਼ਬਦ ਭੱਟਾਂ ਦੇ ਸਵੀਏ ਵਿਚ ਗੁਰੂ ਰਾਮਦਾਸ ਸਾਹਿਬ ਵਾਸਤੇ ਵਰਤਿਆ ਹੈ ਨਾ ਕਿ ਅਕਾਲ ਪੁਰਖ ਲਈ:
ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥(ਭੱਟ ਗਯੰਦ, ਸਵੀਏ ਮਹਲੇ ਚੋਥੇ, ਪੰਨਾ 1403)”
ਸ੍ਰ ਬਲਦੇਵ ਸਿੰਘ ਜੀ, ਬਾਕੀ ਤੁਹਾਡੀ 16-11-14 ਵਾਲੀ ਚਿੱਠੀ ਵਿਚ ਮੇਰੇ ਵੱਲੋਂ ਵਿਚਾਰ ਕਰਨ ਵਾਲੀ ਕੋਈ ਗੱਲ ਨਹੀਂ ਜਾਪਦੀ, ਸਿਰਫ ਪਾਣੀ ਵਿਚ ਮਧਾਣੀ ਪਾਉਣ ਵਾਲੀ ਗੱਲ ਹੈ। ਜੋ ਤੁਸੀਂ ਲਿਖਿਆ ਹੈ ਉਹ ਵੀ ਪਾਠਕਾਂ ਨੇ ਪੜ੍ਹ ਲਿਆ ਹੈ ਅਤੇ ਜੋ ਮੈਂ ਲਿਖਿਆ ਹੈ ਉਹ ਵੀ । ਇਸ ਲਈ ਹੋਰ ਲਿਖਣ ਦੀ ਲੋੜ ਨਹੀਂ ਹੈ ।
ਭੱਟ ਸਯੰਦ ਜੀ ਜਿਹੜੇ ਵੀ ਸ਼ਬਦ ਵਰਤਦੇ ਹਨ ਉਹ ਸਾਰੇ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ਇਹ ਆਖਦੇ ਹਨ ਨਾ ਕਿ ਅਕਾਲ ਪੁਰਖ ਵਾਸਤੇ: ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥(ਭੱਟ ਸਯੰਦ, ਪੰਨਾ 1403)
ਅਰਥ:- ਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ । ਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ ।
ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥ ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥ ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥(ਭੱਟ ਗਯੰਦ ਪੰਨਾ 1404)
ਅਰਥ:- ਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ । ਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ, ਅਤੇ ਸਤਸੰਗ ਵਿਚ ਮਨ ਜੁੜ ਜਾਂਦਾ ਹੈ । ਹੇ ਗੁਰੂ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; (ਤੱਤਾਂ ਦਾ) ਮੇਲ (ਕਰ ਕੇ) ਤੂੰ ਇਹ ਤਮਾਸ਼ਾ ਤੇ ਖੇਲ ਰਚਾ ਦਿੱਤਾ ਹੈ ।
ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ । ਪਾਠਕਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਨੇ ਭੱਟ ਸਯੰਦ ਹੁਰਾਂ ਨੇ ‘ਵਾਹਿਗੁਰੂ’ ਸ਼ਬਦ ਕਿਸ ਲਈ ਵਰਤਿਆ, ਇਸ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਪ੍ਰੋ. ਸਾਹਿਬ ਸਿੰਘ ਹੁਰਾਂ ਦੀ “ਸ੍ਰੀ ਗੁਰੂ ਗ੍ਰੰਥ ਦਰਪਣ” ਦੀ ਪੋਥੀ ਦਸਵੀਂ, ਪੰਨਾ 403-426ਨੂੰ ਪੜ੍ਹਨ ਦੀ ਖੇਚਲ ਕਰਨ ।
ਵੀਰ ਜੀ, ਤੁਸੀਂ ਲਿਖਿਆ ਹੈ, “ਜਿਸ ਵੀ ਭਾਸਾ ਦਾ ਇਹ ਸਬਦ ਹੈ ਜਦੋਂ ਵੀ ਕਦੇ ਉਹ ਭਾਸਾ ਹੌਦ ਵਿੱਚ ਆਈ ਹੋਵੇਗੀ ਉਦੋਂ ਤੋਂ ਹੀ ਉਹ ਭਾਸਾ ਬੋਲਣ ਵਾਲੇ ਇਹ ਸਬਦ ਵਰਤਦੇ ਰਹੇ ਹੋਣਗੇ, ਇਸ ਦੀ ਕੋਈ ਨਿਸਚਤ ਤਰੀਕ ਅਤੇ ਬੋਲਣ ਵਰਤਣ ਵਾਲੇ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਸੱਭ ਤੋਂ ਪਹਿਲਾਂ ਕਿਸ ਨੇ ਇਹ ਸ਼ਬਦ ਕਿਸ ਲਈ ਵਰਤਿਆ ਸੀ, ਕਿਉਂਕਿ ਲਿਖਤੀ ਰੂਪ ਵਿੱਚ ਆਉਣ ਤੋਂ ਪਹਿਲਾ ਵੀ ਲੋਕ ਇਹ ਸਬਦ ਵਰਤਦੇ ਰਹੇ ਹੋਣਗੇ। ਇਸ ਵਾਸਤੇ ਇਹ ਕੋਈ ਸਵਾਲ ਹੀ ਨਹੀਂ ਬਣਦਾ ਇਸ ਲਈ ਮੁਆਫ ਕਰ ਦੇਣਾ। ਕਿਉਂਕਿ ਇਹ ਅੰਡੇ ਤੇ ਮੁਰਗੀ ਵਾਲੀ ਬਾਤ ਹੈ”।
ਸ੍ਰ ਬਲਦੇਵ ਸਿੰਘ ਜੀ, ‘ਵਾਹਿਗੁਰੁ’ ਸ਼ਬਦ ਅਕਾਲ ਪੁਰਖ ਲਈ ਪਹਿਲਾਂ ਕਿਸਨੇ ਵਰਤਿਆ ਹੈ ? ਇਹ ਸਵਾਲ ਸਿਰਫ ਸਿੱਖ ਧਰਮ ਨਾਲ ਹੀ ਸਬੰਧਤ ਹੈ, ਪਰ ਫੇਰ ਵੀ ਜੇ ਕਿਸੇ ਨੂੰ ਕੋਈ ਗਲਤ ਫਹਿਮੀ ਹੋ ਗਈ ਹੋਵੇ ਜਾਂ ਪਾਠਕਾਂ ਵਿਚ ਪਾ ਰਿਹਾ ਹੋਵੇ, ਤਾਂ ਇਹ ਸਪੱਸ਼ਟ ਕਰ ਦੇਂਦਾ ਹਾਂ, ਕਿ ਮੇਰਾ ਜਾਣਨ ਦਾ ਮਕਸਦ ਸਿਰਫ ਸਿੱਖਾਂ ਵਾਸਤੇ ਹੈ, ਜਿਸ ‘ਵਾਹਿਗੁਰੂ’ ਸ਼ਬਦ ਨੂੰ ‘ਸਿੱਖ ਰਹਿਤ ਮਰਯਾਦਾ’ ਵਿਚ “ਵਾਹਿਗੁਰੂ ਨਾਮ ਜਪੋ’ ਆਖਿਆ ਹੈ, ਉਹ ਹੈ । ਹੋ ਸਕਦਾ ਹੈ ਕਿਸੇ ਵਿਦਵਾਨ ਲਈ ਇਹ ਸਵਾਲ ਪੁੱਛਣਾ ਨਾ ਬਣਦਾ ਹੋਵੇ । ਪਰ ਜੇ ਕੋਈ ਦੂਸਰੇ ਧਰਮ ਵਾਲਾ ਮੇਰੇ ਕੋਲੋ ਪੁੱਛ ਲਵੇ ਕਿ ਜਿਸ ਸ਼ਬਦ ਨੂੰ ਤੁਹਾਡੇ ਗੁਰਦੁਆਰਿਆਂ ਵਿਚ ਘੰਟੇ ਬੱਦੀ ਰੱਟਨ ਕਰਦੇ ਹਨ, ਇਹ ਅਕਾਲ ਪੁਰਖ ਲਈ ਕਦੋਂ ਵਰਤਿਆ ਗਿਆ ਸੀ, ਤਾਂ ਮੇਰੇ ਕੋਲ ਜਵਾਬ ਤਾਂ ਹੋਣਾ ਚਾਹੀਦਾ ਹੈ । ਜਦਕਿ ਵਿਦਵਾਨਾਂ ਦੇ ਦੱਸਣ ਮੁਤਾਬਕ ਇਸ ਸ਼ਬਦ ਦੀ ਵਰਤੋਂ ਅਕਾਲ ਪੁਰਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੋਈ ।
ਵੀਰ ਜੀ, ਤੁਸੀਂ ਵੀ ਇਸ ਵੇਲੇ ਵਿਦਵਾਨਾਂ ਦੀ ਲਿਸਟ ਵਿਚ ਹੋ, ਹੋ ਸਕਦਾ ਹੈ ਇਹ ਸਵਾਲ ਕੋਈ ਤੁਹਾਡੇ ਕੋਲੋ ਹੀ ਪੁੱਛ ਲਵੇ । ਕਿਉਂਕਿ ਤੁਸੀਂ ਗੁਰਬਾਣੀ ਦੀ ਵਿਆਖਿਆ ਕਰਕੇ ਕਿਤਾਬਾਂ ਛੱਪਵਾ ਰਹੇ ਹੋ ਅਤੇ ‘ਵਾਹਿਗੁਰੂ’ ਸ਼ਬਦ ਸਿੱਖ ਧਰਮ ਵਿਚ ਖਾਸ ਅਸਥਾਨ ਰੱਖਦਾ ਹੈ । ਕੀ ਤੁਸੀਂ ਉਸਨੂੰ ਇਹ ਜਵਾਬ ਦੇਵੋਗੇ, “ਇਹ ਕੋਈ ਸਵਾਲ ਹੀ ਨਹੀਂ ਬਣਦਾ ਇਸ ਲਈ ਮੁਆਫ ਕਰ ਦੇਣਾ। ਕਿਉਂਕਿ ਇਹ ਅੰਡੇ ਤੇ ਮੁਰਗੀ ਵਾਲੀ ਬਾਤ ਹੈ”।
ਵੀਰ ਜੀ, ਮਾਫ ਕਰਨਾ, ਆਪ ਦੀ ਕੀਤੀ ਵਿਆਖਿਆ ਨਾਲ ਸਹਿਮਤ ਨਹੀਂ ਹਾਂ। ਮੇਰੀ ਸੋਚ ਆਪ ਦੀ ਉਚੀ ਸੋਚ ਦੇ ਮਿਆਰ ਦੀ ਨਾ ਹੋਣ ਕਰਕੇ, ਆਪ ਵੱਲੋਂ ਕੀਤੀ ਵਿਆਖਿਆ ਮੇਰੀ ਤੁੱਛ ਬੁਧੀ ਸਮਝਣ ਵਿਚ ਅਸਫਲ ਰਹਿੰਦੀ ਹੈ ।
ਬਾਕੀ ਆਪ ਦਾ ‘ਵਾਹਿਗੁਰੂ’ ਸ਼ਬਦ ਅਤੇ ਅਸਲੀ-ਨਕਲੀ ਲਿਖਤ ਦੀ ਪਰਖ ਕਰਨ ਵਾਲੀ ਕਸਵੱਟੀ ਬਾਰੇ ਆਪਣੇ ਵਿਚਾਰ ਦੇਣ ਲਈ ਧੰਨਵਾਦ । ਕੋਈ ਲਫਜ ਆਪ ਦੀ ਸ਼ਾਨ ਦੇ ਖਲਾਫ ਲਿਖਿਆ ਗਿਆ ਹੋਵੇ ਤਾਂ ਮਾਫ਼ ਕਰਨਾ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


19/11/14)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਇਕ ਹਫਤੇ ਤੋਂ ਗੁਰਸ਼ਰਨ ਸਿੰਘ ਕਸੇਲ ਅਤੇ ਬਲਦੇਵ ਸਿੰਘ ਟੋਰਾਂਟੋ ਆਪਣੇ ਵਿਚਾਰ ਸਾਂਝੇ ਕਰਦੇ ਆ ਰਹੇ ਹਨ ਕਿ “ਵਾਹਿਗੁਰੂ” ਕਿਵੇਂ ਪ੍ਰਚਲਿਤ ਹੋਇਆ?
ਗੁਰੂ ਅਰਜਨ ਸਾਹਿਬ ਨੇ ਬਾਣੀ ਨੂੰ ਰਾਗਾਂ ਸਹਿਤ ਭਾਈ ਗੁਰਦਾਸ ਦੁਆਰਾ ਅੰਕਤਿ ਕਰਵਾਅ ਕੇ “ਗੁਰੂ ਗਰੰਥ ਸਾਹਿਬ” ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ੧੬ ਅਗਸਤ ੧੬੦੬ ਨੂੰ ਕੀਤਾ ਸੀ। ਤੁੱਕ-ਤਤਕਰਾ ਅਨੁਸਾਰ ਇੰਜ ਪਤਾ ਲਗਦਾ ਹੈ ਕਿ “ਵਾਹਗੁਰੂ ਜਾਂ ਵਾਹਿਗੁਰੂ” ਮਹਲਾ ੧, ੨, ੩, ੪, ੫ ਜਾਂ ਕਿਸੇ ਭਗਤ ਵਲੋਂ ਉਚਾਰੀ ਬਾਣੀ ਵਿੱਚ ਨਹੀਂ ਮਿਲਦਾ। ਪਰ, ਇਸ ਦਾ ਵੇਰਵਾ “ਸਵਈਏ ਮਹਲੇ ਚਉਥੇ ਕੇ ੪” ਹੇਠ ਪੰਨੇ ੧੪੦੨, ੧੪੦੩ ਅਤੇ ੧੪੦੪ ਵਿਖੇ ਪੜ੍ਹਣ ਨੂੰ ਮਿਲਦਾ ਹੈ ਜਿਵੇਂ “ਵਾਹਿਗੁਰੂ ੧੩ ਵਾਰ ਅਤੇ ਵਾਹਗੁਰੂ ੨ ਵਾਰ” (ਹੋ ਸਕਦਾ ਕੋਈ ਘੱਟ-ਵੱਧ ਵੀ ਹੋਵੇ)।
ਪਰ, “ਵਾਹੁ, ਵਾਹੁ” ਦਾ ਵਰਣਨ ਮਹਲਾ ੧, ਮਹਲਾ ੩, ਮਹਲਾ ੪ ਅਤੇ ਮਹਲਾ ੫ ਹੇਠ ਕਈ ਵਾਰ ਕੀਤਾ ਹੋਇਆ ਹੈ। ਦੇਖੋ ਪੰਨੇ: ੧੫੩, ੨੨੬, ੫੧੪, ੫੧੫, ੫੨੧, ੫੨੨, ੫੬੫, ੭੫੪, ੭੫੫, ੭੮੮, ੯੪੭, ੧੨੭੭॥
“ਸਿੱਖਾਂ” ਵਿੱਚ ਇਸ ਦਾ ਪ੍ਰਚਾਰ ੩੦ ਮਾਰਚ ੧੬੯੯, ਖੰਡੇ ਦੀ ਪਾਹੁਲ ਗ੍ਰਹਿਣ ਕਰਨ ਤੋਂ ਹੋਇਆ ਜਾਪਦਾ ਹੈ।
ਇਵੇਂ ਹੀ ਹੋਰ ਸਵਾਲ ਪੈਦਾ ਹੋ ਸਕਦਾ ਹੈ ਕਿ “ਸਤਿ ਸ੍ਰੀ ਅਕਾਲ” ਕਦੋਂ ਹੋਂਦ ਵਿੱਚ ਆਇਆ?
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)


19/11/14)
ਡਾ: ਦਲਵਿੰਦਰ ਸਿੰਘ ਗਰੇਵਾਲ

ਪਰਮ ਸਤਿਕਾਰਯੋਗ ਸੰਪਾਦਕ ਜੀਓ
ਡਾ: ਇਕਬਾਲ ਢਿਲੋਂ ਨੂੰ ਮੇਰੇ ਵਲੋਂ ਵਧਾਈਆਂ ਕਿ ਉਹ ਇਕੱਲੇ ਹੀ ਅਜਿਹੇ ਮਹਾਂ ਪੁਰਸ਼ ਹਨ ਜੋ ਫੈਸਲਾ ਕਰਦੇ ਹਨ ਕਿ ਕੌਣ ਗੁਰਮਤ ਅਨੁਸਾਰੀ ਹੈ ਤੇ ਕੌਣ ਨਹੀਂ, ਕੌਣ ਰਾਮਰਾਈਆ ਹੈ ਕੌਣ ਨਹੀਂ? ਉਨ੍ਹਾ ਨੂੰ ਇਸ ਪਦਵੀ ਲਈ ਵਧਾਈਆਂ।
ਉਨ੍ਹਾਂ ਨੇ ਬੜੇ ਸਖਤ ਸ਼ਬਦਾਂ ਵਿੱਚ ਉਹ ਅਹੁਦਾ ਦਾਸ ਨੂੰ ਦੇ ਦਿਤਾ ਹੈ ਜੋ ਦਾਸ ਨੇ ਕਦੇ ਕਿਆਸੀਆ ਵੀ ਨਹੀਂ ਸੀ। ਖੈਰ ਦਾਸ ਨੇ ਡਾ: ਢਿਲੋਂ ਦੇ ਕੁੱਝ ਲੇਖ ਤੇ ਕਮੈਂਟ ਪੜ੍ਹੇ ਹਨ ਜਿਨ੍ਹਾਂ ਪਿੱਛੋਂ ਸਾਫ ਜ਼ਾਹਿਰ ਹੈ ਕਿ ਦਾਸ ਦਾ ਉਨ੍ਹਾਂ ਨਾਲ ਕਿਸੇ ਵੀ ਬਹਿਸ ਵਿੱਚ ਪੈਣਾ ਠੀਕ ਨਹੀਂ। ਉਨ੍ਹਾ ਦੀ ਆਤਮਾ ਪ੍ਰਤੀ ਅਪਣੀ ਧਾਰਨਾ ਹੈ ਜਿਸ ਨੂੰ ਠੋਸਣ ਲਈ ਉਹ ਕਿਸੇ ਵੀ ਹਦ ਤਕ ਜਾ ਸਕਦੇ ਹਨ। ਇਸੇ ਦਾ ਪ੍ਰਤਖ ਪ੍ਰਮਾਣ ਉਨ੍ਹਾ ਦੇ 13//11/2014 ਨੂੰ ਲਿਖੇ ਇਹ ਵੀ ਮੰਨਦੇ ਸ: ਹਾਕਮ ਸਿੰਘ ਜੀ ਦੇ ‘ਵਿਅਕਤੀ ੳਤੇ ਸਮਾਜ’ ਵਿੱਚ ਆਤਮਾ ਬਾਰੇ ਵਿਚਾਰ ਉਪਰ ਕਟਾਖ ਹਨ ਤੇ ਸ: ਹਾਕਮ ਸਿੰਘ ਜੀ ਨੂੰ ਉਹ ਲਿਖਦੇ ਹਨ ਕਿ ‘ਆਪ ਜੀ ਕਦੀ ਮੇਰੇ ਪੱਤਰ ਦਾ ਉੱਤਰ ਤਾਂ ਦਿਆ ਨਹੀਂ ਕਰਦੇ, ਫਿਰ ਵੀ ਮੈਂ ਆਪਣੇ ਇਹ ਵਿਚਾਰ ਇੱਥੇ ਪੇਸ਼ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ। ਕਾਰਨ ਆਪ ਜੀ ਸਮਝ ਹੀ ਸਕਦੇ ਹੋ’ । ‘ਸ: ਹਾਕਮ ਸਿੰਘ ਜੀ ਦੀ ਇਹ ਧਾਰਣਾ ਮੈਨੂੰ ਸਹੀ ਜਾਪੀ ਹੈ।
ਹਾਂ! ਆਪ ਜੀ ਦੀ ਗੁਰਬਾਣੀ ਤੁਕ ਬਾਰੇ ਪੁੱਛ ਦਾ ਉਤਰ ਦੇਣਾ ਜ਼ਰੂਰੀ ਹੈ। ਗੁਰਬਾਣਿ ਵਿੱਚ ਇਹ ਤੁਕ ਹੈ:
ਆਤਮਾ ਪਰਾਤਮਾ ਏਕੋ ਕਰੈ। ਅੰਤਰ ਕੀ ਦੁਬਿਧਾ ਅੰਤਰਿ ਮਰੈ। (ਪੰਨਾ 661)
ਇਹ ਲੇਖ ਵਿੱਚ ਤਿੰਨ ਵਾਰ ਇਵੇਂ ਹੀ ਦਰਜ ਹੈ ਪਰ ਇੱਕ ਥਾਂ ਆਤਮਾ ਪਰਮਾਤਮਾ ਲਿਖ-ਛਪ ਗਿਆ ਹੈ ਜੋ ਪਤਾ ਨਹੀਂ ਕਿਵੇਂ ਤੇ ਕਿਥੇ ਗਲਤੀ ਨਾਲ ਹੋਇਆ ਹੈ ਇਸ ਲਈ ਖਿਮਾ ਦਾ ਜਾਚਕ ਹਾਂ ਤੇ ਲੇਖ ਵਿੱਚ ਇਸ ਦੀ ਸੋਧ ਲਈ ਬਿਨੈ ਹੈ। ਗੁਰਬਾਣੀ ਵਿੱਚ ਆਤਮਾ ਪਰਮਾਤਮਾ ਇਕਠਾ ਨਹੀਂ। ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਆਤਮਾ ਦੀ ਹੋਂਦ ਗੁਰਬਾਣੀ ਅਨੁਸਾਰੀ ਨਹੀਂ। ਦਾਸ ਦੀ ਬਾਕੀ ਵਿਚਾਰਧਾਰਾ ਵਿੱਚ ਅਜੇ ਕੋਈ ਬਦਲੀ ਨਹੀਂ ਇਹੋ ਸ਼ਾਹਦੀ ਸ: ਹਾਕਮ ਸਿੰਘ ਜੀ ਵੀ ਭਰਦੇ ਹਨ।
ਕੋਈ ਹੋਰ ਭੁਲ ਹੋਵੇ ਤਾਂ ਦਸਣ ਦੀ ਕ੍ਰਿਪਾਲਤਾ ਕਰਨੀ
ਆਪ ਜੀ ਦਾ ਸ਼ੁਭਚਿੰਤਕ
ਡਾ: ਦਲਵਿੰਦਰ ਸਿੰਘ ਗ੍ਰੇਵਾਲ

(ਸੰਪਾਦਕੀ ਨੋਟ:- ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ ਕਿਰਪਾ ਕਰਕੇ ਇਹਨਾ ਪੰਗਤੀਆਂ ਬਾਰੇ ਵੀ ਦੱਸੋ ਜੀ, “ਤੂ ਵਸਦੀ ਤਾ ਵਸਤ ਸਰੀਰਾ॥” ਕਿਵੇਂ ਲਿਖੀਆਂ ਹਨ)


18/11/14)
ਬਲਦੇਵ ਸਿੰਘ ਟੋਰਾਂਟੋ

ਸਰਦਾਰ ਗੁਰਸਰਨ ਸਿੰਘ ਜੀ ਗੁਰ ਫਤਿਹ।

ਆਉ ਤੁਹਾਡੇ ੧੭/੧੧/੧੪ ਵਾਲੇ ਖਤ ਬਾਰੇ ਝਾਤ ਮਾਰੀਏ। ਵੀਰ ਜੀ, ਤੁਹਾਡੀ ਚਿੱਠੀ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਕੀ ਆਪ ਇਹ ਜਾਣਕਾਰੀ ਦੇਣ ਦੀ ਖੇਚਲ ਕਰੋਗੇ ਕਿ, ਤੁਸੀਂ ਸ਼ਬਦ ‘ਸਵਈਏ` ਅਤੇ ‘ਸਵਈਏ ਮਹਲੇ ਪਹਿਲੇ ਕੇ, ਮਹਲੇ ਦੂਜੇ ਕੇ, ਮਹਲੇ ਤੀਜੇ ਕੇ, ਮਹਲੇ ਚਉਥੇ ਕੇ, ਮਹਲੇ ਪੰਜਵੇਂ ਕੇ, ਦੇ ਕੀ ਅਰਥ ਕਰਦੇ ਹੋ?
ਤੁਹਾਡੇ ਇਸ ਸਵਾਲ ਤੋਂ ਇਝ ਮਹਿਸੂਸ ਹੁੰਦਾ ਹੈ ਕਿ ਤੁਸੀ ਸਿਰਫ ਤੇ ਸਿਰਫ ਆਪਣਾ ਲਿਖਿਆ ਹੀ ਪੜਦੇ ਹੋ। ਜੇਕਰ ਕੋਈ ਤੁਹਾਡੇ ਖਤ ਦਾ ਜਵਾਬ ਦੇ ਦੇਵੇ ਤਾਂ ਉਹ ਵੀ ਨਹੀਂ ਪੜਦੇ ਉਸ ਨੂੰ ਅੱਖੌ ਪਰੋਖਿਆ ਕਰਕੇ ਹੋਰ ਹੀ ਕੁੱਝ ਕਸਰਤ ਕਰੀ ਜਾਂਦੇ ਹੋ, ਊਝ ਤਾਂ ਕਸਰਤ ਕਰਨਾ ਬਹੁਤ ਚੰਗੀ ਗੱਲ ਹੈ, ਸਿਹਤ ਲਈ ਕਾਫੀ ਲਾਹੇਵੰਦ ਹੈ, ਇਸ ਵਿੱਚ ਹੀ ਤੰਦਰੁਸਤੀ ਦਾ ਰਾਜ ਹੈ। ਇਸ ਤੋਂ ਵੱਧ ਜਵਾਬ ਦੇਣ ਲਈ ਮੇਰੇ ਕੋਲ ਹੋਰ ਕੋਈ ਲਫਜ ਨਹੀਂ ਹਨ ਜੋ ਤੁਹਾਡੇ ਨਾਲ ਸਾਂਝੇ ਕਰ ਸਕਾਂ। ਕੀ ਇਹ ਸਵਾਲ ਆਪਣੀ ਚਲ ਰਹੀ ਵੀਚਾਰ ਚਰਚਾ ਦਾ ਹਿੱਸਾ ਸੀ? ਸਵੀਯਾ ਦੀ ਵੀਚਾਰ ਲਗਾਤਾਰ ਮਾਰਚ ਮਹੀਨੇ ਤੋਂ ਲਗਾਤਾਰ ਸਿਖ ਮਾਰਗ ਤੇ ਚਲ ਰਹੀ ਹੈ। ਆਪਨੇ ਆਪਣੀ ਚਿੱਠੀ ੧੧-੧੧-੧੪ ਈ: ਵਾਲੀ ਚਿੱਠੀ ਵਿਚ ਲਿਖਿਆ ਹੈ ਕਿ, “ਬਾਕੀ ਅਖੌਤੀ ਗ੍ਰੰਥ ਦੇ ਲੇਖਕਾਂ ਦੇ ਨਾਮ ਰਾਮ, ਸਾਮ ਸਪਸਟ ਹਨ ਪਰ ਆਪ ਕਹਿ ਰਹੇ ਹੋ ਫੈਸਲਾ ਕਿਵੇਂ ਕੀਤਾ ਜਾਵੇ”।

ਵੀਰ ਜੀ, ਜਦੋਂ ਤੁਸੀਂ ਅਖੌਤੀ ਦਸਮ ਗ੍ਰੰਥ ਦੀ ‘ਚੌਪਈ`ਅਤੇ ਹੋਰ ਬਾਣੀਆਂ ਨੂੰ ਗੁਰਬਾਣੀ ਸਮਝ ਕੇ ਸਤਿਕਾਰ ਨਾਲ ਪੜ੍ਹਦੇ ਸੀ, ਉਸ ਸਮੇਂ ਜਿਵੇਂ ਆਪ ਨੂੰ ਇਸ ਗ੍ਰੰਥ ਦੇ ਲੇਖਕ “ਰਾਮ, ਸਾਮ” ਨਹੀਂ ਪਛਾਣ ਸਕੇ ਸੀ, ਪਰ ਹੁਣ ਤੁਸੀਂ ਉਸ ਗ੍ਰੰਥ ਦੇ ਲੇਖਕ “ਰਾਮ, ਸਾਮ” ਚੰਗੀ ਤਰ੍ਹਾਂ ਪਛਾਣ ਸਕਦੇ ਹੋ; ਇਸ ਲਈ ਆਪ ਨੂੰ ਬੇਨਤੀ ਹੈ ਕਿ ‘ਵਾਰਾਂ` ਬਾਰੇ ਆਪਣੀ ਬਣਾਈ ਧਾਰਨਾ ਨੂੰ ਏਨਾ ਮਜਬੂਤ ਨਾ ਕਰੋ । ਇਹਨਾਂ ਬਾਰੇ ਖੁਲੇ ਦਿਲ ਨਾਲ ਸੋਚੋ । ਇਹ ਮੇਰੀ ਆਪ ਨੂੰ ਸਲਾਹ ਹੈ ਮੰਨਣਾ ਜਾਂ ਨਾ ਮੰਨਣਾ ਇਹ ਤੁਹਾਡੀ ਮਰਜੀ ਹੈ ।
ਗੁਰਸਰਨ ਸਿੰਘ ਜੀ ਆਪ ਹੀ ਸੋਚੋ ਕਿ ਕੀ ਇਹ ਜੋ ਕੁੱਝ ਉੱਪਰਲੇ ਪਹਿਰੇ ਵਿੱਚ ਤੁਸੀ ਲਿਖਿਆ ਹੈ। ਕੀ ਇਹ ਆਪਣੀ ਚੱਲ ਰਹੀ ਵੀਚਾਰ ਚਰਚਾ ਦਾ ਹਿੱਸਾ ਹੈ? ਇਹ ਗੱਲਾਂ ਤਾਂ ਵੀਚਾਰ ਚਰਚਾ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਵੀ ਪਹਿਲੇ ਪੱਤ੍ਰਾ ਵਿੱਚ ਵੀਚਾਰ ਚੁੱਕਾ ਹਾਂ।
ਵਿੱਚ ਸਪਸਟ ਬਾਕੀ ਜੋ ਤੁਹਾਡੀ ਸਲਾਹ ਹੈ ਤੁਹਾਡੇ ਖਤ ਵਾਂਗ ਕਾਫੀ ਵਜਨਦਾਰ ਲੱਗਦੀ ਜਰੂਰ ਕੋਸ਼ਿਸ਼ ਕਰਾਗਾ।
ਜੇਕਰ ਦਾਸ ਨੂੰ ਇਹ ਪਤਾ ਹੁੰਦਾ ਕਿ ਸਯੰਦ ਭੱਟ ਨੇ ਗੁਰੂ ਰਾਮਦਾਸ ਜੀ ਦੇ ਸਵਈਏ ਵਿਚ ‘ਵਾਹਿਗੁਰੂ` ਸ਼ਬਦ ਅਕਾਲ ਪੁਰਖ ਲਈ ਵਰਤਿਆ ਹੈ ਤਾਂ ਫਿਰ ਦਾਸ ਨੇ ‘ਸਿੱਖ ਮਾਰਗ ਸਾਈਟ` ਤੇ ਸਤਿਕਾਰ ਯੋਗ ਸੰਪਾਦਕ ਜੀ, ਅਤੇ ਪੜ੍ਹਨ ਵਾਲਿਆਂ ਦਾ ਸਮਾਂ ਖਰਾਬ ਕਿਉਂ ਕਰਨਾ ਸੀ ।
ਗੁਰਸਰਨ ਸਿੰਘ ਜੀ ਸਮੇਂ ਦੀ ਤਾਂ ਆਪ ਹੁਣ ਵੀ ਕਾਫੀ ਕਦਰ ਕਰ ਰਹੇ ਜਾਪਦੇ ਹੋ, ਉਦਾ ਤਾਂ ਆਪ ਆਪਣਾ ਹੀ ਲਿਖਿਆ ਪੜਦੇ ਹੋ ਪਰ ਜੋ ਪਿਛਲੇ ਸਮੇਂ ਤੁਸੀ ਵਿਆਖਿਆ ਕਰਕੇ ਸਿਖ ਮਾਰਗ ਉੱਪਰ ਪਾਈ ਸੀ ਉਹ ਵੀ ਸਾਇਦ ਆਪ ਨੇ ਨਹੀਂ ਪੜੀ। ਬਾਕੀ ਸਤਿਕਾਰ ਯੋਗ ਪਾਠਕਾਂ ਅਤੇ ਸੰਪਾਦਕ ਜੀ ਤੋਂ ਮੈ ਮੁਆਫੀ ਮੰਗਦਾ ਹਾਂ ਜੇ ਕਰ ਮੇਰੇ ਕਿਸੇ ਖਤ ਲਿਖਣ ਨਾਲ ਉਨ੍ਹਾਂ ਦਾ ਸਮਾ ਬਰਬਾਦ ਹੋਇਆ ਹੋਵੇ। ਪਰ ਤੁਸੀ ਤਕੜੇ ਹੋ ਕਰਕੇ ਲਿਖੀ ਚਲੋ ਜਿਸ ਨਾਲ ਤੁਹਾਡੀ ਵਰਜਿਸ ਹੁੰਦੀ ਰਹੇ। ਸਵਾਲ ਸਿਰਫ ਏਨਾ ਹੀ ਹੈ ਕਿ ‘ਵਾਹਿਗੁਰੂ` ਸ਼ਬਦ ਸੱਭ ਤੋਂ ਪਹਿਲਾਂ ਅਕਾਲ ਪੁਰਖ ਲਈ ਕਿਸਨੇ ਵਰਤਿਆ ਹੈ?
ਜਿਸ ਵੀ ਭਾਸਾ ਦਾ ਇਹ ਸਬਦ ਹੈ ਜਦੋਂ ਵੀ ਕਦੇ ਉਹ ਭਾਸਾ ਹੌਦ ਵਿੱਚ ਆਈ ਹੋਵੇਗੀ ਉਦੋਂ ਤੋਂ ਹੀ ਉਹ ਭਾਸਾ ਬੋਲਣ ਵਾਲੇ ਇਹ ਸਬਦ ਵਰਤਦੇ ਰਹੇ ਹੋਣਗੇ, ਇਸ ਦੀ ਕੋਈ ਨਿਸਚਤ ਤਰੀਕ ਅਤੇ ਬੋਲਣ ਵਰਤਣ ਵਾਲੇ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਸੱਭ ਤੋਂ ਪਹਿਲਾਂ ਕਿਸ ਨੇ ਇਹ ਸ਼ਬਦ ਕਿਸ ਲਈ ਵਰਤਿਆ ਸੀ, ਕਿਉਂਕਿ ਲਿਖਤੀ ਰੂਪ ਵਿੱਚ ਆਉਣ ਤੋਂ ਪਹਿਲਾ ਵੀ ਲੋਕ ਇਹ ਸਬਦ ਵਰਤਦੇ ਰਹੇ ਹੋਣਗੇ। ਇਸ ਵਾਸਤੇ ਇਹ ਕੋਈ ਸਵਾਲ ਹੀ ਨਹੀਂ ਬਣਦਾ ਇਸ ਲਈ ਮੁਆਫ ਕਰ ਦੇਣਾ। ਕਿਉਂਕਿ ਇਹ ਅੰਡੇ ਤੇ ਮੁਰਗੀ ਵਾਲੀ ਬਾਤ ਹੈ।
ਤੁਹਾਡੇ ਨਾਲ ਵੀਚਾਰ ਕਰਕੇ ਕਾਫੀ ਚੰਗਾ ਲੱਗਿਆ ਕਾਫੀ ਚੰਗੀ ਕਸਰਤ ਹੋਈ, ਤੰਦਰੁਸਤੀ ਦੇ ਰਾਜ ਦੀਆਂ ਕਾਫੀ ਤੰਦਾ ਖੁੱਲੀਆ ਹਨ, ਧੰਨਵਾਦ ਸਾਹਿਤ ਆਪਣੀ ਵੀਚਾਰ ਚਰਚਾ ਸਮਾਪਤ ਕਰਦਾ ਹੋਇਆ।
ਬਲਦੇਵ ਸਿੰਘ


17/11/14)
ਡਾ: ਦਲਵਿੰਦਰ ਸਿੰਘ ਗਰੇਵਾਲ

ਸਤਿਕਾਰ ਯੋਗ ਸੰਪਾਦਕ ਜੀਓ,
ਦਾਸ ਨੇ ਡਾ: ਇਕਬਾਲ ਸਿੰਘ ਢਿਲੋਂ ਹੋਰਾਂ ਦੇ ਦਾਸ ਦੇ ਲੇਖ ਬਾਰੇ ਸਵਾਲ ਅੱਜ ਹੀ ਪੜ੍ਹੇ ਹਨ। ਦਾਸ ਆਸਾਮ ਗੁਰੂ ਨਾਨਕ ਦੇਵ ਜੀ ਦੀਆ ਉਦਾਸੀਆਂ ਦੀ ਖੋਜ ਦੇ ਸਬੰਧ ਵਿੱਚ ਗਿਆ ਹੋਇਆ ਸੀ। ਜਿੱਥੇ ਦੋ ਹਫਤੇ ਰਹਿਣ ਪਿਛੋਂ ਪਰਤਿਆਂ ਹਾਂ। ਸਵਾਲਾਂ ਦੇ ਜਵਾਬ ਖੋਜ ਅਨਸਾਰ ਜਲਦੀ ਹੀ ਦੇਣ ਦੀ ਕੋਸ਼ਿਸ਼ ਕਰਾਂਗਾ। ਦੇਰੀ ਲਈ ਖਿਮਾ ਦਾ ਜਾਚਕ ਹਾਂ।
ਡਾ: ਦਲਵਿੰਦਰ ਸਿੰਘ ਗਰੇਵਾਲ
ਲੁਧਿਆਣਾ
17-11-14


17/11/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।

ਵੀਰ ਜੀ, ਤੁਹਾਡੀ ਚਿੱਠੀ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਕੀ ਆਪ ਇਹ ਜਾਣਕਾਰੀ ਦੇਣ ਦੀ ਖੇਚਲ ਕਰੋਗੇ ਕਿ, ਤੁਸੀਂ ਸ਼ਬਦ ‘ਸਵਈਏ’ ਅਤੇ ‘ਸਵਈਏ ਮਹਲੇ ਪਹਿਲੇ ਕੇ, ਮਹਲੇ ਦੂਜੇ ਕੇ, ਮਹਲੇ ਤੀਜੇ ਕੇ, ਮਹਲੇ ਚਉਥੇ ਕੇ, ਮਹਲੇ ਪੰਜਵੇਂ ਕੇ, ਦੇ ਕੀ ਅਰਥ ਕਰਦੇ ਹੋ ?
ਆਪਨੇ ਆਪਣੀ ਚਿੱਠੀ 11-11-14 ਈ: ਵਾਲੀ ਚਿੱਠੀ ਵਿਚ ਲਿਖਿਆ ਹੈ ਕਿ, “ਬਾਕੀ ਅਖੌਤੀ ਗ੍ਰੰਥ ਦੇ ਲੇਖਕਾਂ ਦੇ ਨਾਮ ਰਾਮ, ਸਾਮ ਸਪਸਟ ਹਨ ਪਰ ਆਪ ਕਹਿ ਰਹੇ ਹੋ ਫੈਸਲਾ ਕਿਵੇਂ ਕੀਤਾ ਜਾਵੇ”।
ਵੀਰ ਜੀ, ਜਦੋਂ ਤੁਸੀਂ ਅਖੌਤੀ ਦਸਮ ਗ੍ਰੰਥ ਦੀ ‘ਚੌਪਈ’ਅਤੇ ਹੋਰ ਬਾਣੀਆਂ ਨੂੰ ਗੁਰਬਾਣੀ ਸਮਝ ਕੇ ਸਤਿਕਾਰ ਨਾਲ ਪੜ੍ਹਦੇ ਸੀ, ਉਸ ਸਮੇਂ ਜਿਵੇਂ ਆਪ ਨੂੰ ਇਸ ਗ੍ਰੰਥ ਦੇ ਲੇਖਕ “ਰਾਮ, ਸਾਮ” ਨਹੀਂ ਪਛਾਣ ਸਕੇ ਸੀ, ਪਰ ਹੁਣ ਤੁਸੀਂ ਉਸ ਗ੍ਰੰਥ ਦੇ ਲੇਖਕ “ਰਾਮ, ਸਾਮ” ਚੰਗੀ ਤਰ੍ਹਾਂ ਪਛਾਣ ਸਕਦੇ ਹੋ; ਇਸ ਲਈ ਆਪ ਨੂੰ ਬੇਨਤੀ ਹੈ ਕਿ ‘ਵਾਰਾਂ’ ਬਾਰੇ ਆਪਣੀ ਬਣਾਈ ਧਾਰਨਾ ਨੂੰ ਏਨਾ ਮਜਬੂਤ ਨਾ ਕਰੋ । ਇਹਨਾਂ ਬਾਰੇ ਖੁਲੇ ਦਿਲ ਨਾਲ ਸੋਚੋ । ਇਹ ਮੇਰੀ ਆਪ ਨੂੰ ਸਲਾਹ ਹੈ ਮੰਨਣਾ ਜਾਂ ਨਾ ਮੰਨਣਾ ਇਹ ਤੁਹਾਡੀ ਮਰਜੀ ਹੈ ।
ਜੇਕਰ ਦਾਸ ਨੂੰ ਇਹ ਪਤਾ ਹੁੰਦਾ ਕਿ ਸਯੰਦ ਭੱਟ ਨੇ ਗੁਰੂ ਰਾਮਦਾਸ ਜੀ ਦੇ ਸਵਈਏ ਵਿਚ ‘ਵਾਹਿਗੁਰੂ’ ਸ਼ਬਦ ਅਕਾਲ ਪੁਰਖ ਲਈ ਵਰਤਿਆ ਹੈ ਤਾਂ ਫਿਰ ਦਾਸ ਨੇ ‘ਸਿੱਖ ਮਾਰਗ ਸਾਈਟ’ ਤੇ ਸਤਿਕਾਰ ਯੋਗ ਸੰਪਾਦਕ ਜੀ, ਅਤੇ ਪੜ੍ਹਨ ਵਾਲਿਆਂ ਦਾ ਸਮਾਂ ਖਰਾਬ ਕਿਉਂ ਕਰਨਾ ਸੀ ।
ਸਵਾਲ ਸਿਰਫ ਏਨਾ ਹੀ ਹੈ ਕਿ ‘ਵਾਹਿਗੁਰੂ’ ਸ਼ਬਦ ਸੱਭ ਤੋਂ ਪਹਿਲਾਂ ਅਕਾਲ ਪੁਰਖ ਲਈ ਕਿਸਨੇ ਵਰਤਿਆ ਹੈ ?

ਆਪ ਵੱਲੋਂ ਜਾਣਕਾਰੀ ਦੇਣ ਦੀ ਉਡੀਕ ਵਿਚ, ਗੁਰਸ਼ਰਨ ਸਿੰਘ ਕਸੇਲ


16/11/14)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਗੁਰਸਰਨ ਸਿੰਘ ਜੀ ਗੁਰ ਫਤਿਹ।
ਆਉ ਆਪ ਜੀ ਦੇ ੧੩/੧੧/੧੪ ਵਾਲੇ ਖਤ ਉੱਪਰ ਵੀਚਾਰ ਕਰੀਏ।

ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ । ਆਪ ਜੀ ਦਾ ਫਿਰ ਇਕ ਵਾਰ ਧੰਨਵਾਦ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ । ਵੀਰ ਜੀ, ਦਾਸ ਨੇ ਆਪਣਾ ਪਹਿਲਾ ਕੋਈ ਫੈਸਲਾ ਨਹੀਂ ਕੀਤਾ ਸੀ ਅਤੇ ਨਾਂ ਹੀ ਹਾਲੇ ਤੀਕਰ ਹੋਇਆ ਹੈ । ਗੱਲ ਇਹ ਹੈ ਕਿ ਮੇਰੇ ਕੋਲੋ ਕਿਸੇ ਵੀਰ ਨੇ ‘ਵਾਹਿਗੁਰੂ` ਸ਼ਬਦ ਨੂੰ ਸਿਮਰਨ ਕਰਨ ਬਾਰੇ ਪੁੱਛਿਆ ਸੀ। ਮੈਂ ਉਸਨੂੰ ਕਿਹਾ ਸੀ ਕਿ ਇਸ ਬਾਰੇ ਜਿੰਨੀ ਕੁ ਮੈਂਨੂੰ ਸੋਝੀ ਕੁਝ ਵਿਦਵਾਨਾ ਨੂੰ ਪੜ੍ਹ ਸੁਣ ਕੇ ਹੋਈ ਹੈ, ਉਸ ਅਨੁਸਾਰ ਆਪਣੇ ਵੱਲੋਂ ਕੋਸ਼ਿਸ਼ ਕਰਕੇ ਲੇਖ ਦੇ ਰੂਪ ਵਿਚ ਲਿਖ ਦੇਵਾਂਗਾ; ਸ਼ਾਇਦ ਆਪ ਨੂੰ ਉਸ ਵਿਚੋਂ ਕੁਝ ਜਾਣਕਾਰੀ ਮਿਲ ਜਾਵੇ । ਇਸ ਲਈ ਜਦੋਂ ਸਿਮਰਨ ਬਾਰੇ ਲੇਖ ਚਾਲੂ ਕੀਤਾ ਤਾਂ ‘ਵਾਹਿਗੁਰੂ` ਸ਼ਬਦ ਅਕਾਲ ਪੁਰਖ ਨੂੰ ਸੰਬੋਧਨ ਕਰਨ ਲਈ ਕਿਥੋਂ ਤੇ ਕਦੋਂ ਆਇਆ, ਇਹ ਵਿਚਾਰ ਪੈਦਾ ਹੋਇਆ ਸੀ । ਉਸ ਸਮੇਂ ਹੀ ਭਾਈ ਗੁਰਦਾਸ ਜੀ ਦੀਆਂ ਕਹੀਆਂ ਜਾਂਦੀਆਂ ਵਾਰਾਂ ਵੱਲ ਧਿਆਨ ਗਿਆ ਸੀ । ਉਹ ਲੇਖ ਤਾਂ ਭੇਜ ਦਿਤਾ ਪਰ ‘ਵਾਹਿਗੁਰੂ` ਸ਼ਬਦ ਦੀ ਖੋਜ ਤੋਂ ਬਗੈਰ ਅਧੂਰਾ ਲੱਗਦਾ ਹੈ ।
ਗੁਰਸਰਨ ਸਿੰਘ ਜੀ ਆਪ ਜੀ ਲਿਖਦੇ ਹੋ ਤੁਹਾਡਾ ਲੇਖ ਵਾਹਿਗੁਰੂ ਸਬਦ ਤੋਂ ਬਗੈਰ ਅਧੂਰਾ ਲੱਗਦਾ ਹੈ। ਦੂਸਰੇ ਪਾਸੇ ਆਪ ਹੀ ਵਾਹਿਗੁਰੂ ਸਬਦ ਭੱਟ ਸਹਿਬਾਨ ਜੀ ਵਲੋਂ ਗੁਰੂ ਰਾਮਦਾਸ ਸਹਿਬ ਜੀ ਲਈ ਵਰਤਿਆ ਹੈ ਆਪਣੇ ਲੇਖ ਵਿੱਚ ਦਰਸਾ ਵੀ ਰਹੇ ਹੋ ਫਿਰ ਤੁਹਾਡਾ ਲੇਖ ਅਧੂਰਾ ਕਿਵੇਂ ਹੋਇਆ? ਜੇਕਰ ਭੱਟ ਸਾਹਿਬਾਨ ਨੇ ਵਾਹਿਗੁਰੂ ਸਬਦ ਗੁਰੂ ਰਾਮ ਦਾਸ ਜੀ ਲਈ ਹੀ ਵਰਤਿਆ ਹੈ ਤਾਂ ਉਸ ਪੰਗਤੀ ਦੀ ਵਿਆਖਿਆ ਵਿੱਚ ਆਪ ਗੁਰੂ ਰਾਮਦਾਸ ਜੀ ਨੂੰ ਤਿੰਨ੍ਹਾਂ ਲੋਕਾਂ ਵਿੱਚ ਰਮ ਰਿਹਾਂ ਹੈ ਕਹਿ ਰਹੇ ਹੋ। ਜੇ ਇਸ ਤਰ੍ਹਾਂ ਵੀ ਮੰਨ ਲਉ ਤਾਂ ਤਿਨਾਂ ਲੋਕਾਂ ਵਿੱਚ ਤਾਂ ਕਰਤਾ ਹੀ ਰੰਮਿਆ ਹੋਇਆ ਹੈ, ਇਹ ਲਿਖ ਕਰਕੇ ਆਪ ਇਸ ਵਾਹਿਗੁਰੂ ਸਬਦ ਨੂੰ ਕਰਤਾ ਸਾਬਤ ਕਰ ਵੀ ਰਹੇ ਹੋ ਅਤੇ ਮੰਨ ਵੀ ਨਹੀਂ ਰਹੇ ਹੋ ਅਤੇ ਨਾਲੇ ਹੋਰਨਾਂ ਤੋਂ ਪੁੱਛ ਰਹੇ ਹੋ ਕਿ ਇਹ ਸ਼ਬਦ ਕਰਤੇ ਲਈ ਕਿਸ ਨੇ ਵਰਤਿਆ ਸੀ।
ਹੈਰਾਨੀ ਦੀ ਗੱਲ ਹੈ ਕਿ ਜਦ ਗੁਰੂ ਨਾਨਕ ਪਾਤਸ਼ਾਹ ਨੇ ਆਪ ਆਪਣੀ ਬਾਣੀ ਵਿਚ ‘ਵਾਹਿਗੁਰੂ` ਸ਼ਬਦ ਅਕਾਲ ਪੁਰਖ ਲਈ ਵਰਤਿਆ ਹੀ ਨਹੀਂ ਤਾਂ ਫਿਰ ਭਾਈ ਗੁਰਦਾਸ ਜੀ ਕਿਵੇਂ ਉਹਨਾਂ ਦੇ ਨਾਂਅ ਨਾਲ ਇਹ ਸ਼ਬਦ ਜੋੜ ਸਕਦੇ ਹਨ? ਖੈਰ!
ਗੁਰਸਰਨ ਸਿੰਘ ਜੀ ਹੈਰਾਨੀ ਤਾਂ ਪਾਠਕ ਹੋਣ ਨਾਤੇ ਮੈਨੂੰ ਵੀ ਹੋ ਰਹੀ ਹੈ ਕਿ ਤੁਸੀ ਬੇਲੋੜੀ ਟੀਕਾ ਟਿਪਣੀ ਕਰਨ ਵਿੱਚ ਵਿਸਵਾਸ ਜਿਆਦਾ ਰੱਖਦੇ ਹੋ। ਭਾਈ ਗੁਰਦਾਸ ਜੀ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਇਹ ਸਬਦ ਗੁਰੂ ਨਾਨਕ ਜੀ ਨੇ ਵਰਤਿਆ ਹੈ, ਭਾਈ ਗੁਰਦਾਸ ਜੀ ਨੇ ਜਿਸ ਸੰਦਰਭ ਵਿੱਚ ਇਹ ਸਬਦ ਵਰਤਿਆ ਹੈ ਉਹ ਤੁਸੀ ਸਮਝਣਾ ਨਹੀ ਚਾਹੁੰਦੇ। ਭਾਈ ਗੁਰਦਾਸ ਜੀ ਨੇ ਇਹ ਸਬਦ ਗੁਰੂ ਨਾਨਕ ਪਾਤਸਾਹ ਜੀ ਦੇ ਵਲੋਂ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਨੂੰ ਨਿਕਾਰਦੇ ਹੋਇਆ ਕਰਤੇ ਦੇ ਅਜੂਨੀ ਹੋਣ ਦੇ ਨਿਵੇਕਲੇ ਅਸਚਰਜ ਮੂਲ ਸਿਧਾਂਤ, ਮੂਲ ਮੰਤ੍ਰ ਦੀ ਪ੍ਰੋੜਤਾ ਦੇ ਸੰਦਰਭ ਵਿੱਚ ਵਰਤਿਆ ਹੈ। ਇਸੇ ਸੰਦਰਭ ਵਿੱਚ ਹੀ ਭੱਟ ਸਾਹਿਬਾਨ ਨੇ ਵਰਤਿਆ ਹੈ ਅਤੇ ਬਿਪਰਵਾਦੀ ਕਰਮਕਾਂਡੀ ਵੀਚਾਰਧਾਰਾ ਅਨੁਸਾਰ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਨੂੰ ਨਕਾਰਿਆ ਹੈ। ਜੇਕਰ ਕੋਈ ਇਸ ਸਬਦ ਨੂੰ ਲੈ ਕਰਕੇ ਤੋਤਾ ਰਟਨੀ ਕਰਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਸ ਸਬਦ ਦੀ ਸਿਧਾਂਤਕ ਅਹਿਮੀਅਤ ਨੂੰ ਗੈਰ ਸਿਧਾਂਤਕ ਸਾਬਤ ਕਰਨ ਲਈ ਆਪਣਾ ਟਿਲ ਲਾਈ ਜਾਈਏ।
ਵੀਰ ਜੀ, ਤੁਸੀਂ ਲਿਖਿਆ ਹੈ ਕਿ, “ਗੁਰਸਰਨ ਸਿੰਘ ਜੀ ਜਿਸ ਕਿਸੇ ਨੇ ਕੋਈ ਕਿਤਾਬ/ਪੋਥੀ ਲਿਖੀ ਹੋਈ ਹੁੰਦੀ ਹੈ ਉਸਦਾ ਨਾਮ ਪੁਸਤਕ ਦੇ ਪਹਿਲੇ ਪੰਨੇ ਜਾ ਜਿਲਦ ਉੱਪਰ ਲਿਖਿਆ ਹੋਇਆ ਹੁੰਦਾ ਹੈ। ਭਾਈ ਗੁਰਦਾਸ ਜੀ ਗੁਰਮਤਿ ਸਿਧਾਂਤ ਨੂੰ ਵਿਖਿਆਨ ਕਾਵ ਰੂਪ ਵਿੱਚ ਕੀਤਾ ਹੈ, ਜਦੋ ਕੋਈ ਲਿਖਾਰੀ ਕਿਸੇ ਲਿਖਤ ਦਾ ਵਿਖਿਆਨ ਕਰਦਾ ਹੈ ਤਾਂ ਉਹ ਉਸ ਦੁਆਰਾ ਕੀਤੇ ਵਿਖਿਆਨ ਤੇ ਆਪਣੇ ਨਾਮ ਦੀ ਮੋਹਰ ਨਹੀਂ ਲਾਉਦਾ। ਉਹ ਆਪਣਾ ਨਾਅ ਪੋਥੀ/ਬੁੱਕ ਦੇ ਪਹਿਲੇ ਪੰਨੇ ਤੇ ਵਿਖਿਆਨ ਕਰਤਾ ਹੋਣ ਦੀ ਸੂਰਤ ਵਿੱਚ ਲਿਖਦਾ ਹੈ, ਨਾ ਕਿ ਜਿਸ ਸਿਧਾਂਤ ਦਾ ਵਖਿਆਨ ਕਰਦਾ ਹੈ ਉਸ ਸਿਧਾਂਤ ਦੇ ਕਰਤਾ ਹੋਣ ਦੀ ਮੋਹਰ ਵਜੋ ਆਪਣਾ ਨਾਅ ਲਾਉਦਾ ਹੈ”। ਵੀਰ ਜੀ, ਇਸ ਤਰ੍ਹਾਂ ਤਾਂ “ਭਾਈ ਬਾਲੇ ਵਾਲੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਜਨਮ ਸਾਖੀ” ਵੀ ਲਿਖਿਆ ਹੈ ਅਤੇ “ਗੁਰਬਲਾਸ ਪਾਤਸ਼ਾਹੀ ੬” ਵੀ ਲਿਖਿਆ ਹੈ ਤਾਂ ਕੀ ਤੁਸੀਂ ਮੰਨਦੇ ਹੋ ਕਿ ਇਹ ਕਿਤਾਬਾਂ ਗੁਰੂ ਜੀ ਦੇ ਕਿਰਦਾਰ ਉਤੇ ਪੂਰੀਆਂ ਢੁੱਕਦੀਆਂ ਹਨ? ਕਿਉਂਕਿ ਕਿਤਾਬ ਤੇ ਉਹਨਾਂ ਦਾ ਨਾਂਅ ਲਿਖਿਆ ਹੈ?
ਗੁਰਸਰਨ ਸਿੰਘ ਜੀ ਬਾਲੇ ਵਾਲੀ ਸਾਖੀ ਜਾਂ ਬਲਾ ਬੁੱਕ ਦੇ ਇੱਕ ਅੱਖਰ ਨੂੰ ਵੀ ਦਾਸ ਨਹੀਂ ਮੰਨਦਾ ਕਿਉਂਕਿ ਇਹ ਲਿਖਤਾ ਸਿਧਾਤਕ ਪੱਖ ਤੋਂ ਹੀ ਹੀਣੀਆ ਹਨ। ਜੋ ਤੁਸੀ ਸਵਾਲ ਕੀਤਾ ਹੈ ਕਿ ਇਹ ਕਿਤਾਬਾਂ ਗੁਰੂ ਜੀ ਦੇ ਕਿਰਦਾਰ ਉੱਤੇ ਪੂਰੀਆ ਉੱਤਰਦੀਆ ਹਨ? ਗੁਰਸਰਨ ਸਿੰਘ ਜੀ ਇਹ ਸਵਾਲ ਤੁਸੀ ਖੁਦ ਨੂੰ ਕਰਕੇ ਪੁਛੋ ਕਿਉਂਕਿ ਬਲਾ ਬੁੱਕ ਦੀਆਂ ਕਹਾਣੀਆ ਚੁੱਕਕੇ ਕੀਤੀ ਵਿਆਖਿਆ ਦੇ ਹੱਕ ਵਿੱਚ ਤੁਸੀ “ਸੁਲਹੀ ਤੇ ਨਾਰਾਇਣ” ਵਾਲੇ ਸਬਦ ਵਿੱਚ ਆਪ ਭੁਗਤੇ ਸੀ। ਆਪ ਜੀ ਦਾ ਇਸ ਸਬਦ ਦੀ ਬਲਾ ਬੁੱਕ ਨੂੰ ਮੁਖ ਰੱਖਕੇ ਕੀਤੀ ਗਈ ਵਿਆਖਿਆ ਦੇ ਹੱਕ ਵਿੱਚ ਭੁਗਤਣਾ ਇਹ ਦਰਸਾਉਦਾ ਸੀ ਕਿ ਤੁਸੀ ਉਸਨੂੰ ਮਾਨਤਾ ਦਿੰਦੇ ਹੋ ਦਾਸ ਨਹੀਂ। ਤੁਸੀ ਗੁਰੂ ਜੀ ਦੇ ਕਿਰਦਾਰ ਨਾਲ ਨਾ ਮੈਚ ਕਰਨ ਵਾਲੀ ਬਲਾ ਬੁੱਕ ਨੂੰ ਮੁਖ ਰੱਖਕੇ ਕੀਤੀ ਵਿਆਖਿਆ ਦੇ ਹੱਕ ਵਿੱਚ ਭੁਗਤੇ ਸੀ ਇਸ ਕਰਕੇ ਇਹ ਤੁਹਾਡਾ ਸਵਾਲ ਤੁਹਾਡੇ ਖੁਦ ਤੋਂ ਸਵੈ ਪੜਚੋਲ ਦੀ ਮੰਗ ਕਰਦਾ ਹੈ।
ਦੂਸਰੀ ਗੱਲ, ਤੁਸੀਂ ਆਪ ਮੰਨਦੇ ਹੋ ਕਿ “ਬਾਕੀ ਕਹੀ ਜਾਂਦੀ ਵਾਰ ਤਾਂ ਇੱਕ ਹੀ ਹੈ ੪੧ ਨੰ: ਜੋ ਗੈਰ ਇਖਲਾਕੀ ਢੰਗ ਨਾਲ ਭਾਈ ਗੁਰਦਾਸ ਜੀ ਦੀ ਲਿਖਤ ਨਾਲ ਜੋੜੀ ਹੈ”। ਵੀਰ ਜੀ, ਜੇਕਰ ਇਹ ਵਾਰ ਜਿਹੜੀ ਕਿ ਮੇਰੇ ਵਰਗਾ ਅਣਜਾਣ ਵੀ ਪਛਾਣ ਸਕਦਾ ਹੈ, ਜੇਕਰ ਇਹ ਇਸ ਕਿਤਾਬ ਵਿਚ ਦਰਜ ਹੋ ਸਕਦੀ ਹੈ ਤਾਂ ਹੋਰ ਕਿਉਂ ਨਹੀ? ਤੁਹਾਡੀ ਪਰਖ ਕਰਨ ਦੀ ਕਸਵੱਟੀ ਮੁਤਾਬਕ ਤਾਂ ਫਿਰ ਇਹ ਵਾਰ ਵੀ ਭਾਈ ਸਾਹਿਬ ਜੀ ਦੀ ਹੋਈ?
ਗੁਰਸਰਨ ਸਿੰਘ ਜੀ ਆਪ ਲਿਖਦੇ ਹੋ ਕਿ ਇਹ ਵਾਰ ਮੇਰੇ ਵਰਗਾ ਅਣਜਾਣ ਵੀ ਪਛਾਣ ਸਕਦਾ ਹੈ, ਜੇਕਰ ਇਹ ਵਾਰ ਇਸ ਕਿਤਾਬ ਵਿੱਚ ਦਰਜ ਹੋ ਸਕਦੀ ਹੈ ਤਾਂ ਹੋਰ ਕਿਉਂ ਨਹੀਂ? ਇਹ ਵਾਰ ਤਾਂ ਤੁਹਾਡੇ ਕਹਿਣ ਮੁਤਾਬਕ ਤੁਸੀ ਅਣਜਾਣ ਪੁਣੇ ਵਿੱਚ ਪਛਾਣ ਲਈ ਹੈ ਤਾਂ “ਵਾਹਿਗੁਰੂ ਗੁਰ ਮੰਤ੍ਰ” ਵਾਲੀ ਵਾਰ ਨੂੰ ਸਬਦ ਗੁਰੂ ਦੇ ਗਿਆਨ ਪਰਪੇਖ ਵਿੱਚ ਰੱਖਕੇ (ਗਿਆਨ ਪੁਣੇ) ਵਿੱਚ ਵੀਚਾਰਨ ਦੀ ਕੋਸ਼ਿਸ਼ ਕਰ ਲਵੋਂ, ਸਾਇਦ ਤੁਹਾਨੂੰ ਹੋਰ ਕਿਸੇ ਨੂੰ ਸਵਾਲ ਕਰਨ ਦੀ ਜਰੂਰਤ ਹੀ ਨਾ ਰਹੇ, ਇਹ ਦਾਸ ਦੀ ਤੁਹਾਨੂੰ ਬੇਨਤੀ ਹੈ। ਕਿਉਂਕਿ ਭਾਈ ਗੁਰਦਾਸ ਜੀ ਨੇ ਗੁਰਮਤਿ ਫਲਸਫੇ ਦੇ ਮੂਲ ਸਿਧਾਂਤ ਰੱਬ ਦੇ ਅਜੂਨੀ ਹੋਣ ਦਾ, ਬਿਪਰਵਾਦ ਦੇ ਅਵਤਾਵਾਦ ਦੇ ਰੱਬ ਹੋਣ ਦਾ ਭੋਗ ਪਾਉਣ ਵਾਲੇ ਨਿਵੇਕਲੇ, ਅਸਚਰਜ ਕਰਤੇ ਦੇ ਅਜੂਨੀ ਹੋਣ ਦਾ ਸਿਧਾਂਤ ਸਾਡੀ ਝੋਲੀ ਪਾਇਆ ਹੈ, ਉਸ ਨਿਵੇਕਲੇ, ਅਸਚਰਜ ਕਰਤੇ ਦੇ ਮੂਲ ਸਿਧਾਂਤ ਮੂਲ ਮੰਤ੍ਰ ਕਰਤੇ ਦੇ ਅਜੂਨੀ ਹੋਣ ਦੇ ਨਿਵੇਕਲੇ ਸਿਧਾਂਤ ਨੂੰ ਦ੍ਰਿੜ ਕਰਨ ਲਈ ਭਾਈ ਗੁਰਦਾਸ ਜੀ ਦੀ ਪ੍ਰੇਰਣਾ ਹੈ, ਨਾ ਕਿ ਤੋਤਾ ਰਟਣ ਕਰਨ ਲਈ ਜਿਸ ਸੰਦਰਭ ਵਿੱਚ ਤੁਸੀ ਇਸ ਸਬਦ ਨੂੰ ਵੀਚਾਰ ਰਹੇ ਹੋ। ਵੀਰ ਜੀ, ਤੁਹਾਡੇ ਮੁਤਾਬਕ ਤਾਂ ਭਾਈ ਗੁਰਦਾਸ ਜੀ ‘ਵਾਹਿਗੁਰੂ` ਦੇ ਅਰਥ “ਨਿਵੇਕਲੇ/ਅਸਚਰਜ” ਕਰਦੇ ਹਨ?
ਗੁਰਸਰਨ ਸਿੰਘ ਜੀ ਭਾਈ ਗੁਰਦਾਸ ਜੀ ਬਿਪਰਵਾਦ ਦੇ ਅਵਤਾਰਵਾਦ ਦੇ ਕਰਤੇ ਹੋਣ ਤੋਂ ਉੱਲਟ ਜੋ ਗੁਰ ਨਾਨਕ ਜੀ ਨੇ ਕਰਤੇ ਦੇ ਅਜੂਨੀ ਹੋਣ ਦਾ ਅਸਚਰਜ, ਨਿਵੇਕਲਾ ਸੰਕਲਪ ਜੋ ਸਾਨੂੰ ਦ੍ਰਿੜ ਕਰਵਾਇਆ ਹੈ ਉਸ ਸੰਦਰਭ ਵਿੱਚ ਹੀ ਦਾਸ ਨੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਜੇਕਰ ਆਪ ਜੀ ਨਹੀ ਪ੍ਰਵਾਣ ਕਰਨਾ ਚਾਹੁੰਦੇ ਤਾ ਮੁਬਾਰਕ ਦਾਸ ਕੁੱਝ ਤੁਹਾਡੇ ਉੱਤੇ ਬਦੋ ਬਦੀ ਨਹੀਂ ਥੋਪ ਰਿਹਾਂ। ਤੁਸੀ ਆਪ ਹੀ ਜਾਣਕਾਰੀ ਬੜੇ ਅਜੀਬੋ ਗਰੀਬ ਢੰਗ ਨਾਲ ਪਾਂਠਕਾਂ ਤੋਂ ਮੰਗੀ ਅਤੇ ਇੱਕ ਪਾਂਠਕ ਹੋਣ ਦੇ ਨਾਤੇ ਆਪ ਨਾਲ ਸਾਝ ਪਾਈ ਹੈ। ਤੁਹਾਡੇ ਲਿਖਣ ਮੁਤਾਬਕ ਇਹ ਲੱਗਦਾ ਹੈ ਕਿ ਤੁਸੀਂ “ਵਾਹਿਗੁਰੂ” ਸ਼ਬਦ ਨੂੰ ਭਾਈ ਗੁਰਦਾਸ ਜੀ ਦੇ ਵੱਲੋਂ ਪ੍ਰਚਾਰਿਆ ਮੰਨਦੇ ਹੋ? ਜੇਕਰ ਆਪ ਜੀ ਨੂੰ “ਵਾਹਿਗੁਰੂ” ਸ਼ਬਦ ਬਾਰੇ ਹੋਰ ਜਾਣਕਾਰੀ ਮਿਲੇ ਤਾਂ ਮੇਹਰਬਾਨੀ ਕਰਕੇ ਭਾਂਵੇਂ ‘ਸਿੱਖ ਮਾਰਗ ਸਾਇਟ` ‘ਤੇ ਹੀ ਭੇਜ ਦੇਣਾ, ਧੰਨਵਾਦੀ ਹੋਵਾਂਗਾ । ਵਾਰਾਂ ਬਾਰੇ ਵਿਚਾਰ ਕਦੀ ਫੇਰ ਸਹੀ ।
ਗੁਰਸਰਨ ਸਿੰਘ ਜੀ ਇਥੇ ਫਿਰ ਤੁਸੀ ਆਪਣੇ ਆਪ ਨੂੰ ਅਤੇ ਨਾਲ ਹੀ ਦਾਸ ਨੂੰ ਸੱਕ ਦੇ ਘੇਰੇ ਵਿੱਚ ਖੜਿਆ ਕਰ ਰਹੇ ਹੋ, ਜਦੋਂ ਤੁਸੀ ਇਹ ਸਬਦ ਵਰਤਦੇ ਹੋ ‘ਕਿ ਇਹ ਲੱਗਦਾ ਹੈ` ਇਹ ਤੁਹਾਡਾ ਸੰਕਾਂ ਜਾਇਜ ਨਹੀਂ, ਜਦੋਂ ਕਿ ਭਾਈ ਗੁਰਦਾਸ ਜੀ ਤੋਂ ਪਹਿਲਾਂ ਭੱਟ ਸਾਹਿਬਾਨ ਨੇ ਵੀ “ਵਾਹਿਗੁਰੂ” ਸਬਦ ਵਰਤਿਆ ਹੈ ਜਿਸਨੂੰ ਤੁਸੀ ਆਪ ਹੀ ਆਪਣੇ ਲੇਖ ਵਿੱਚ “ਸਿਮਰਨ ਕੀ ਹੈ” ਵਿੱਚ ਦਰਸਾ ਚੁੱਕੇ ਹੋ। ਜਿਸ ਬਾਰੇ ਦਾਸ ਇਸ ਲੇਖ ਦੇ ਪਹਿਲੇ ਪਹਿਰੇ ਵਿੱਚ ਵੀਚਾਰ ਦੇ ਚੁੱਕਾ ਹੈ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦਾ। ਬਾਕੀ ਵਾਹਿਗੁਰੂ ਸਬਦ ਬਾਰੇ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਂਰਾਂ ਵਿੱਚੋ ਹੀ ਮੇਰੀ ਸਮਝ ਮੁਤਾਬਕ ਮਿਲਦੀ ਹੈ, ਹੋਰ ਸਰੋਤ ਬਾਰੇ ਆਪ ਜੀ ਤੋਂ ਜਵਾਬ ਦੇਣ ਤੋਂ ਪਹਿਲਾ ਜਾਣਕਾਰੀ ਲੈਣੀ ਚਾਹੀ ਸੀ ਜੋ ਆਪ ਨੇ ਜਾਣਕਾਰੀ ਦੇਣ ਦੀ ਬਜਾਏ ਵੀਚਾਰ ਨੂੰ ਹੋਰ ਹੀ ਪਾਸੇ ਮੋੜਾ ਦੇ ਦਿੱਤਾ। ਬਾਕੀ ਤੁਹਾਡੇ ਨਾਲ ਵੀਚਾਰ ਤਾਂ ਭਾਈ ਗੁਰਦਾਸ ਜੀ ਦੀ ਵਾਰ ਬਾਰੇ ਹੋਈ ਸੀ ਪਰ ਆਪ ਜੀ ਨੇ ਬਾਲਾ ਸਾਖੀ, ਬਲਾ ਬੁੱਕ, ਅਖੌਤੀ ਗ੍ਰੰਥ ਅਤੇ ਕਈ ਕੁੱਝ ਹੋਰ ਨਾਲ ਜੋੜਕੇ ਖਿਚੜ ਭੱਪਾ ਬਣਾਕੇ ਅੱਗੇ ਰੱਖ ਦਿੱਤਾ ਉਹ ਦਾਸ ਦੇ ਹਾਜਮੇ ਦੇ ਪਚਾਉਣ ਤੋਂ ਬਾਹਰ ਦੀ ਗੱਲ ਹੈ ਇਸ ਲਈ ਖਿਮਾ ਕਰ ਦੇਣਾ।
ਸਤਿਕਾਰ ਸਾਹਿਤ ਆਪ ਤੋਂ ਮੁਆਫੀ ਮੰਗਦਾ ਹੋਇਆ
ਬਲਦੇਵ ਸਿੰਘ।


16/11/14)
ਨਿਰਮਲ ਸਿੰਘ ਕੰਧਾਲਵੀ

ਝੂਠੀਆਂ ਜ਼ਮੀਰਾਂ ਵਾਲ਼ੇ, ਖ਼ਾਲੀ ਹੱਥ ਜਾਂਦੇ ਦੇਖ ਲੈ।
ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਜਾਇਦਾਦ ਦੀ ਪੜਤਾਲ ਵਿਜੀਲੈਂਸ ਤੋਂ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਅਨਿਲ ਜੋਸ਼ੀ `ਤੇ ਗੰਭੀਰ ਦੋਸ਼ ਲਗਾਏ ਹਨ ਕਿ ਉਸ ਨੇ ਪਿਛਲੇ ਸੱਤ ਸਾਲਾਂ `ਚ ਬਹੁਤ ਨਾਜਾਇਜ਼ ਜਾਇਦਾਦ ਬਣਾਈ ਹੈ। ਉਧਰ ਭਾਜਪਾ ਇਕਾਈ ਅੰਮ੍ਰਿਤਸਰ ਦੇ ਪ੍ਰਧਾਨ ਨਰੇਸ਼ ਸ਼ਰਮਾ ਨੇ ਕਿਹਾ ਕਿ ਉਹ ਅਨਿਲ ਜੋਸ਼ੀ ਦੀ ਜਾਇਦਾਦ ਦੀ ਪੜਤਾਲ ਕਰਵਾਉਣ ਲਈ ਤਿਆਰ ਹਨ ਬਸ਼ਰਤਿ ਕਿ ਅਕਾਲੀ ਮੰਤਰੀਆਂ ਦੀਆਂ ਜਾਇਦਾਦਾਂ ਦੀ ਪੜਤਾਲ ਵੀ ਸੀ. ਬੀ. ਆਈ. ਤੋਂ ਕਰਵਾਈ ਜਾਵੇ। ਸ਼ਰਮਾ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਰੇਤ-ਬਜਰੀ, ਸ਼ਰਾਬ, ਟਰਾਂਸਪੋਰਟ ਅਤੇ ਰੀਅਲ ਇਸਟੇਟ ਰਾਹੀਂ ਕਿਹੜਾ ਪਰਿਵਾਰ ਪੰਜਾਬ ਨੂੰ ਲੁੱਟ ਰਿਹਾ ਹੈ। ਲੋਕ ਵੀ ਸੁਆਦ ਲੈ ਲੈ ਕੇ ਅਜਿਹੀਆਂ ਖ਼ਬਰਾਂ ਪੜ੍ਹਦੇ ਹਨ ਪਰ ਭੋਲ਼ਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਦੋਸਤਾਨਾ ਮੈਚ ਹੀ ਹੁੰਦੇ ਹਨ। ਉਹਨਾਂ ਨੂੰ ਤਾਂ ਲੁੱਟ ਤੇ ਕੁੱਟ ਲਈ ਹੀ ਤਿਆਰ ਰਹਿਣਾ ਚਾਹੀਦਾ ਹੈ। ਭ੍ਰਿਸ਼ਟ ਸਿਆਸਤ ਨੇ ਚਾਰੇ ਪਾਸੇ ਇਹੋ ਹੀ ਹਾਲ ਕਰ ਦਿੱਤਾ ਹੈ। ਹੁਣੇ ਜਿਹੇ ਹੀ ਰਿਪੋਰਟਾਂ ਛਪੀਆਂ ਹਨ ਕਿ ਕੇਂਦਰ ਵਿੱਚ ਕਈ ਵਜ਼ੀਰਾਂ ਦੀ ਜਾਇਦਾਦ ਚਾਰ ਪੰਜ ਮਹੀਨਿਆਂ `ਚ ਹੀ ਦੁੱਗਣੀ ਹੋ ਗਈ ਹੈ। ਬਈ ਕਿਹੜੀ ਇਹੋ ਜਿਹੀ ਮਮੀਰੇ ਦੀ ਗੱਠੀ ਹੈ ਉਹਨਾਂ ਕੋਲ਼? ਸਰਦਾਰ ਤਰਲੋਚਨ ਸਿੰਘ ਹੋਰੀਂ ਭਵਿੱਖਬਾਣੀ ਕਰ ਦਿਤੀ ਹੈ ਕਿ ਮੋਦੀ ਸਾਹਿਬ ਅਗਲੇ ਦਸ ਸਾਲਾਂ ਤੱਕ ਵੋਟਰਾਂ ਦੇ ਦਿਲਾਂ `ਤੇ ਰਾਜ ਕਰਦੇ ਰਹਿਣਗੇ। ਜੇ ਚਾਰ ਪੰਜ ਮਹੀਨਿਆਂ `ਚ ਹੀ ਕੇਂਦਰੀ ਵਜ਼ੀਰਾਂ ਦੀਆਂ ਜਾਇਦਾਦਾਂ ਦੁੱਗਣੀਆਂ ਹੋ ਗਈਆਂ ਹਨ ਤਾਂ ਦਸਾਂ ਸਾਲਾਂ `ਚ ਤਾਂ ਗ਼ਰੀਬ ਦੇ ਤੇੜ ਪਾਟੀ ਹੋਈ ਲੁੰਗੀ ਵੀ ਨਹੀਂ ਬਚੇਗੀ। ਵਿਦੇਸ਼ਾਂ `ਚ ਰੱਖੇ ਕਾਲ਼ੇ ਧਨ ਦਾ ਰੌਲ਼ਾ ਪਾ ਪਾ ਕੇ ਅਖ਼ਬਾਰਾਂ ਵਾਲ਼ਿਆਂ ਨੇ ਹਜ਼ਾਰਾਂ ਟਨ ਕਾਗ਼ਜ਼ ਕਾਲ਼ਾ ਕਰ ਦਿਤਾ। ਬਿਜਲਈ ਮੀਡੀਆ ਅੱਡ ਕੂਕਿਆ, ਕੀ ਹੋਇਆ? ਬਾਬਾ ਰਾਮਦੇਵ ਢਿੱਡ ਹਿਲਾਉਂਦਾ ਵੀ ਕੈਲਕੂਲੇਟਰ `ਤੇ ਹਿਸਾਬ ਕਰ ਕੇ ਲੋਕਾਂ ਨੂੰ ਕਰੋੜਪਤੀ ਬਣਾਈ ਜਾਂਦਾ ਸੀ ਤੇ ਲੋਕਾਂ ਨੂੰ ਕਹਿੰਦਾ ਸੀ ਕਿ ਮੋਦੀ ਨੂੰ ਜਿਤਾਉ ਤੇ ਨੋਟ ਮੋਘੇ ਰਾਹੀਂ ਉਹਨਾਂ ਦੇ ਘਰ ਵਿੱਚ ਡਿਗਣਗੇ। ਹੁਣ ਸੁਪਰੀਮ ਕੋਰਟ ਦੀ ਘੁਰਕੀ ਤੋਂ ਬਾਅਦ ਜਿਹੜਾ ਡਰਾਮਾ ਖੇਡਿਆ ਜਾ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਸੰਧੂ ਅਤੇ ਸ਼ਰਮਾ ਦੀ ਬਿਆਨਬਾਜ਼ੀ ਤੋਂ ਮੈਨੂੰ ਇੱਕ ਵਾਕਿਆ ਯਾਦ ਆ ਗਿਆ। ਸਾਡੇ ਪਿੰਡ ਇੱਕ ਸ਼ਿਕਾਰੀ ਹੁੰਦਾ ਸੀ। ਉਸਨੇ ਪਿੰਡ ਦੀ ਮੁੰਢੀਰ ਇਕੱਠੀ ਕਰ ਕੇ ਸਹਿਆਂ, ਤਿੱਤਰਾਂ ਦਾ ਸ਼ਿਕਾਰ ਖੇਡਣ ਜਾਣਾ। ਖੇਤਾਂ ਵਿੱਚ ਘੁੰਮਦਿਆਂ ਉਹਨੀਂ ਫ਼ਸਲਾਂ ਦੇ ਟੱਕ ਵਿਚੋਂ ਦਾਤੀਆਂ, ਰੰਬੇ ਆਦਿਕ ਵੀ ਚੁਰਾ ਲੈਣੇ। ਇੱਕ ਦਿਨ ਸੱਥ ਵਿੱਚ ਬੈਠਿਆਂ ਉਹ ਸ਼ਿਕਾਰੀ ਤੇ ਇੱਕ ਮੁੰਡਾ ਕਿਸੇ ਗੱਲੋਂ ਲੜ ਪਏ ਤੇ ਲੱਗੇ ਇੱਕ ਦੂਜੇ `ਤੇ ਤੋਹਮਤਾਂ ਲਾਉਣ ਕਿ ਉਹਨਾਂ ਨੇ ਕਿਹੜਾ ਕਿਹੜਾ ਸੰਦ ਕਿਹਦੇ ਕਿਹਦੇ ਖੇਤ `ਚੋਂ ਚੁੱਕਿਆ ਸੀ। ਲੋਕ ਆਖਣ ਕਿ ਲੜੋ ਲੜੋ ਤਾਂ ਕਿ ਲੋਕਾਂ ਦੇ ਸੰਦ ਲੱਭ ਪੈਣ। ਪਰ ਇੱਕ ਦੂਜੇ ਨੂੰ ਝੂਠਾ ਝੂਠਾ ਕਹਿ ਕੇ ਉਹਨੀਂ ਗੱਲ ਕਿਸੇ ਸਿਰੇ ਨਾ ਲੱਗਣ ਦਿੱਤੀ।
ਇਸੇ ਹੀ ਤਰ੍ਹਾਂ ਦੋ ਚਾਰ ਦਿਨ ਮੀਡੀਆ `ਚ ਰੌਲ਼ਾ ਪਏਗਾ। ਫਿਰ ਕੋਈ ਹੋਰ ਖ਼ਬਰ ਮੀਡੀਆ `ਚ ਛਾ ਜਾਏਗੀ ਤੇ ਇਸ ਗੱਲ ਨੂੰ ਸਭ ਲੋਕ ਭੁੱਲ ਜਾਣਗੇ। ਇਸ ਭੁੱਲਣ ਦੀ ਬਿਮਾਰੀ ਕਰ ਕੇ ਹੀ ਤਾਂ ਅਸੀਂ ਫਿਰ ਉਹਨਾਂ ਹੀ ਲੋਕਾਂ ਨੂੰ ਵੋਟਾਂ ਪਾ ਕੇ ਸਿਰਾਂ `ਤੇ ਬਿਠਾ ਲੈਂਦੇ ਹਾਂ ਜਿਹਨਾਂ ਨੇ ਸਾਨੂੰ ਲੁੱਟਿਆ ਤੇ ਕੁੱਟਿਆ ਹੁੰਦਾ ਹੈ, ਕਿਉਂ ਠੀਕ ਐ ਨਾ?
ਨਿਰਮਲ ਸਿੰਘ ਕੰਧਾਲਵੀ


16/11/14)
ਗਿ: ਜਾਚਕ

ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਰ.ਐਸ.ਐਸ ਦੀ ਵਿਦਿਆਰਥੀ ਪ੍ਰੀਸ਼ਦ ਨੂੰ ਰਹਾਇਸ਼ ਦੇਣ ਤੋਂ ਇਨਕਾਰ ਕਰਨਾ ਸ਼ਲਾਘਾ ਯੋਗ: ਗਿ: ਜਾਚਕ
ਲੁਧਿਆਣਾ, 15 ਨਵੰਬਰ (ਮਨਦੀਪ ਸਿੰਘ) ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਨੇ ਆਰ.ਐਸ.ਐਸ ਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸਲਾਨਾ ਇਜਲਾਸ ਅਤੇ ਕੈਂਪ ਲਈ ਆਪਣੇ ਸਕੂਲਾਂ ਵਿੱਚ ਥਾਂ ਦੇਣ ਦੇ ਪੰਥ ਵਿਰੋਧੀ ਫੈਸਲੇ ਨੂੰ ਰੱਦ ਕਰਕੇ ਇੱਕ ਦਲੇਰਾਨਾ ਕਦਮ ਚੁੱਕਿਆ ਹੈ, ਸ਼ਲਾਘਾ ਯੋਗ ਹੈ ਅਤੇ ਖ਼ਾਲਸਾ ਪੰਥ ਦੇ ਵਿਦਿਅਕ ਖੇਤਰ ਦੀ ਪ੍ਰਮੁਖ ਜਮਾਤ ਹੋਣ ਦਾ ਸਬੂਤ ਦਿੱਤਾ ਹੈ । ਇਹ ਲਫ਼ਜ਼ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਨੇ ਤਦੋਂ ਕਹੇ, ਜਦੋਂ ਦੀਵਾਨ ਦੇ ਫੈਸਲੇ ਬਾਰੇ ਉਨ੍ਹਾਂ ਦਾ ਪ੍ਰਤੀਕਰਮ ਜਾਨਣਾ ਚਾਹਿਆ ।
ਉਨ੍ਹਾਂ ਸਪਸ਼ਟ ਕੀਤਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਆਫ਼ਿਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕਤ੍ਰੇਤ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਸਿੱਖ ਜਥੇਬੰਦੀਆਂ ਦੇ ਰੋਸ ਨੂੰ ਧਿਆਨ ਵਿੱਚ ਰੱਖ ਕੇ ਦੀਵਾਨ ਨੇ ਉਹ ਪੰਥ ਵਿਰੋਧੀ ਫੈਸਲਾ ਰੱਦ ਕਰ ਦਿੱਤਾ ਹੈ, ਜਿਸ ਅਧੀਨ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਕੈਂਪ ਤੇ ਇਜਲਾਸ ਲਈ ਸਹਿਯੋਗ ਅਤੇ ਆਪਣੇ ਸਕੂਲਾਂ ਵਿੱਚ ਰਹਾਇਸ਼ ਦੇਣ ਦਾ ਫੈਲਸਾ ਲਿਆ ਸੀ । ਗਿਆਨੀ ਜਾਚਕ ਜੀ ਨੇ ਕਿਹਾ ਜਥੇਬੰਦੀਆਂ ਵੱਲੋਂ ਦੀਵਾਨ ਦੇ ਪਹਿਲੇ ਫੈਸਲੇ ਪ੍ਰਤੀ ਪ੍ਰਗਟਾਇਆ ਰੋਸ ਵੀ ਇੱਸ ਹਕੀਕਤ ਦਾ ਪ੍ਰਮਾਣ ਹੈ ਕਿ ਖ਼ਾਲਸਾ ਪੰਥ ਦੇ ਦਿਲ ਵਿੱਚ ਦੀਵਾਨ ਪ੍ਰਤੀ ਅਪਣੱਤ ਭਰਿਆ ਮਾਣ ਹੈ । ਪੰਥ ਦੀਆਂ ਜਾਗਰੂਕ ਧਿਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਆਪਣੀ ਆਪਣੀ ਵੱਖਰੀ ਡਫਲੀ ਵਜਾਉਣ ਦੀ ਥਾਂ ਇਕੱਠੇ ਹੋ ਕੇ ਉਸਾਰੂ ਤੇ ਸਹਿਯੋਗ ਭਰੀ ਪਹਿਰੇਦਾਰੀ ਕਰਨ ਤਾਂ ਸਾਡੀਆਂ ਪ੍ਰਮੁਖ ਸੰਸਥਾਵਾਂ ਉਪਰੋਕਤ ਕਿਸਮ ਦੀਆਂ ਉਨ੍ਹਾਂ ਗ਼ਲਤੀਆਂ ਤੋਂ ਬਚ ਸਕਦੀਆਂ ਹਨ । ਜਿਹੜੀਆਂ ਵਿਅਕਤੀਗਤ ਕਮਜ਼ੋਰੀ ਕਾਰਨ ਕੇਂਦਰੀ ਰਾਜ ਸੱਤਾ ਦੇ ਪ੍ਰਭਾਵ ਹੇਠ ਹੁੰਦੀਆਂ ਹਨ ।


16/11/14)
ਮਨਵਿੰਦਰ ਸਿੰਘ ਗਿਆਸਪੁਰਾ

ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ:-
ਤਤਕਾਲੀਨ ਡੀ.ਸੀ. ਐਸ.ਸੀ. ਚੌਧਰੀ ਨੇ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਕੀਤਾ ਇੰਨਕਾਰ । ਕਮਿਸ਼ਨ ਵਲੋਂ ਦੁਬਾਰਾ ਸੰਮਣ ਜਾਰੀ । ਅਗਲੀ ਸੁਣਵਾਈ ੧੨ ਦਸੰਬਰ ਨੂੰ ॥
ਹਿਸਾਰ (੧੪-੧੧-੧੪) ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਹੋਦ ਚਿੱਲੜ (ਹਰਿਆਣੇ) ਵਿੱਚ ਕਤਲ ਕੀਤੇ ੩੨ ਸਿੱਖਾਂ ਦੀ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਕਮਿਸ਼ਨ ਦੀ ਅਦਾਲਤ ਵਿੱਚ ਅੱਜ ਸੁਣਵਾਈ ਸੀ । ਅੱਜ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਸਿੰਘ ਯਾਦਵ ਨਾਲ਼ ਟੀ.ਪੀ.ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ । ਅੱਜ ਦੀ ਸੁਣਵਾਈ ਵਿੱਚ ਨਵੰਬਰ ੧੯੮੪ ਨੂੰ ਨਾਰਨੌਲ ਜਿਲੇ ਵਿੱਚ ਤੈਨਾਤ ਡੀ.ਐਸ.ਪੀ. ਰਾਮ ਭੱਜ ਜੋ ਕਿ ਅੱਜ ਕੱਲ ਰੀਟਾਇਰਮੈਂਟ ਤੋਂ ਬਾਅਦ ਫਰੀਦਾਬਾਦ ਵਿਖੇ ਰਹਿ ਰਹੇ ਹਨ ਕਮਿਸ਼ਨ ਦੇ ਸਨਮੁੱਖ ਪੇਸ਼ ਹੋਏ । ਕਮਿਸ਼ਨ ਵਲੋਂ ਸੁਆਲਾਂ ਦੀ ਝੜੀ ਲਗਾਉਂਦਿਆਂ ਹੋਦ ਵਿੱਚ ਵਾਪਰੇ ਹੌਲਨਾਕ ਕਾਂਡ ਬਾਰੇ ਪੁੱਛਿਆ ਕਿ ਉਹ ਕਦੋਂ ਪਹੁੰਚੇ, ਸੰਸਕਾਰ ਕਦੋਂ ਕੀਤਾ, ਕੇਸ ਦੀ ਜਾਂਚ ਕਿਉਂ ਨਹੀਂ ਕੀਤੀ, ਪਿੰਡ ਵਾਸੀਆਂ ਨੂੰ ਅਗਾਊਂ ਸੁਰੱਖਿਆ ਮੁਹੱਈਆ ਕਿਉਂ ਨਹੀ ਕਰਵਾਈ ਗਈ ਆਦਿ ? ਇਸ ਤੇ ਰਾਮ ਭੱਜ ਨੇ ਦੱਸਿਆ ਕਿ ਉਸ ਦੇ ਅਧੀਨ ਛੇ ਸੱਤ ਠਾਣੇ ਆਉਂਦੇ ਸਨ ਅਤੇ ਹਰ ਪਾਸੇ ਮਹੌਲ ਖਰਾਬ ਸੀ । ਹੋਦ ਪਿੰਡ ਬਾਰੇ ਉਸ ਨੂੰ ੩ ਨਵੰਬਰ ੧੯੮੪ ਨੂੰ ਪਤਾ ਲੱਗਿਆ । ਉਹ ਆਪਣੇ ਆਹਲਾ ਅਧਿਕਾਰੀਆਂ ਨਾਲ਼ ਘਟਨਾ ਸਥਾਨ ਤੇ ਪੁੱਜਾ ਅਤੇ ਉਸ ਵਲੋਂ ਤਤਕਾਲੀਨ ਡੀ.ਸੀ. ਐਸ.ਸੀ. ਚੌਧਰੀ ਦੇ ਹੁਕਮਾ ਤਹਿਤ ਸਿੱਖਾਂ ਦੀਆ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ । ਕੇਸ ਬਾਰੇ ਦੱਸਦਿਆਂ ਉਸਨੇ ਕਿਹਾ ਕਿ ਉਸ ਦੀ ਪੰਦਰਾਂ ਦਿਨਾਂ ਬਾਅਦ ਬਦਲੀ ਹੋ ਜਾਣ ਕਾਰਨ ਉਸ ਨੂੰ ਇਸ ਕੇਸ ਬਾਰੇ ਕੁੱਝ ਵੀ ਨਹੀਂ ਪਤਾ ।ਜੱਜ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਉਹਨਾਂ ਵਲੋਂ ਤਤਕਾਲੀਨ ਡੀ.ਸੀ. ਐਸ.ਸੀ. ਚੌਧਰੀ ਜਿਹੜੇ ਚੀਫ ਸੈਕਟਰੀ ਦੇ ਅਹੁਦੇ ਤੋਂ ਰੀਟਾਇਡ ਹਨ ਅਤੇ ਅੱਜ ਕੱਲ ਚੀਫ ਕਮਿਸ਼ਨਰ ਹਰਿਆਣਾ (ਰਾਈਟ ਟੂ ਇੰਨਫਾਰਨਮੇਸ਼ਨ ) ਹਨ ਨੂੰ ਸੰਮਣ ਭੇਜੇ ਸਨ । ਜੱਜ ਸਾਹਿਬ ਨੇ ਭਰੀ ਅਦਾਲਤ ਦੱਸਿਆ ਕਿ ਐਸ.ਸੀ. ਚੌਧਰੀ ਸਾਹਿਬ ਦੇ ਦਫਤਰ ਵਾਲ਼ਿਆਂ ਕਮਿਸ਼ਨ ਦੀ ਤੌਹੀਨ ਕਰਕੇ ਕਿਹਾ , 'ਜਿਸ ਨੇ ਭੇਜੇ ਹਨ ਉਸੇ ਨੂੰ ਵਾਪਿਸ ਕਰ ਦੇਵੋ' । ਉਹਨਾਂ ਕਿਹਾ ਕਿ ਮੈਂਨੂੰ ਹੈਰਾਨੀ ਹੁੰਦੀ ਹੈ ਕਿ ਐਨੇ ਸੀਨੀਅਰ ਅਹੁਦੇ ਵਾਲੇ ਵਿਅਕਤੀ ਨੂੰ ਕਾਨੂੰਨ ਦਾ ਪਤਾ ਨਹੀਂ । ਅੱਜ ਜੱਜ ਸਾਹਿਬ ਨੇ ਦੁਬਾਰਾ ਸੰਮਣ ਜਾਰੀ ਕਰ ੧੨ ਦਸੰਬਰ ਨੂੰ ਹਰ ਹਾਲਤ ਵਿੱਚ ਨਿੱਜੀ ਪੇਸ਼ ਹੋਣ ਦਾ ਹੁਕਮ ਸੁਣਾਇਆ । ਜੱਜ ਸਾਹਿਬ ਨੇ ਭਰੀ ਅਦਾਲਤ ਵਿੱਚ ਇਹ ਵੀ ਦੱਸਿਆ ਕਿ ਕਮਿਸ਼ਨ ਦੀ ਮਿਆਦ ਅਜੇ ਵਧੀ ਨਹੀਂ ਹੈ ਅਤੇ ਉਹਨਾਂ 'ਸਥਿਤੀ ਵੱਸ' ਬਿਆਨ ਦਰਜ ਕੀਤੇ ਹਨ । ਇਸ ਮੌਕੇ ਉਹਨਾਂ ਨਾਲ਼ ਪੀੜਤਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਨੁਮਾਇਦੇ ਵਰਿਆਮ ਸਿੰਘ, ਹਰਜਿੰਦਰ ਸਿੰਘ, ਬਲਬੀਰ ਸਿੰਘ ਹਿਸਾਰ, ਸੰਜੀਵ ਸਿੰਘ ਹਿਸਾਰ ਆਦਿ ਵੀ ਹਾਜਿਰ ਸਨ ।


13/11/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।
ਆਪ ਜੀ ਦਾ ਫਿਰ ਇਕ ਵਾਰ ਧੰਨਵਾਦ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ । ਵੀਰ ਜੀ, ਦਾਸ ਨੇ ਆਪਣਾ ਪਹਿਲਾ ਕੋਈ ਫੈਸਲਾ ਨਹੀਂ ਕੀਤਾ ਸੀ ਅਤੇ ਨਾਂ ਹੀ ਹਾਲੇ ਤੀਕਰ ਹੋਇਆ ਹੈ । ਗੱਲ ਇਹ ਹੈ ਕਿ ਮੇਰੇ ਕੋਲੋ ਕਿਸੇ ਵੀਰ ਨੇ ‘ਵਾਹਿਗੁਰੂ’ ਸ਼ਬਦ ਨੂੰ ਸਿਮਰਨ ਕਰਨ ਬਾਰੇ ਪੁੱਛਿਆ ਸੀ। ਮੈਂ ਉਸਨੂੰ ਕਿਹਾ ਸੀ ਕਿ ਇਸ ਬਾਰੇ ਜਿੰਨੀ ਕੁ ਮੈਂਨੂੰ ਸੋਝੀ ਕੁਝ ਵਿਦਵਾਨਾ ਨੂੰ ਪੜ੍ਹ ਸੁਣ ਕੇ ਹੋਈ ਹੈ, ਉਸ ਅਨੁਸਾਰ ਆਪਣੇ ਵੱਲੋਂ ਕੋਸ਼ਿਸ਼ ਕਰਕੇ ਲੇਖ ਦੇ ਰੂਪ ਵਿਚ ਲਿਖ ਦੇਵਾਂਗਾ; ਸ਼ਾਇਦ ਆਪ ਨੂੰ ਉਸ ਵਿਚੋਂ ਕੁਝ ਜਾਣਕਾਰੀ ਮਿਲ ਜਾਵੇ । ਇਸ ਲਈ ਜਦੋਂ ਸਿਮਰਨ ਬਾਰੇ ਲੇਖ ਚਾਲੂ ਕੀਤਾ ਤਾਂ ‘ਵਾਹਿਗੁਰੂ’ ਸ਼ਬਦ ਅਕਾਲ ਪੁਰਖ ਨੂੰ ਸੰਬੋਧਨ ਕਰਨ ਲਈ ਕਿਥੋਂ ਤੇ ਕਦੋਂ ਆਇਆ, ਇਹ ਵਿਚਾਰ ਪੈਦਾ ਹੋਇਆ ਸੀ । ਉਸ ਸਮੇਂ ਹੀ ਭਾਈ ਗੁਰਦਾਸ ਜੀ ਦੀਆਂ ਕਹੀਆਂ ਜਾਂਦੀਆਂ ਵਾਰਾਂ ਵੱਲ ਧਿਆਨ ਗਿਆ ਸੀ । ਉਹ ਲੇਖ ਤਾਂ ਭੇਜ ਦਿਤਾ ਪਰ ‘ਵਾਹਿਗੁਰੂ’ ਸ਼ਬਦ ਦੀ ਖੋਜ ਤੋਂ ਬਗੈਰ ਅਧੂਰਾ ਲੱਗਦਾ ਹੈ । ਇਸ ਲਈ ਇਹ ਜਾਣਨ ਲਈ ਆਪ ਸੱਭ ‘ਸਿੱਖ ਮਾਰਗ’ ਦੇ ਵਿਦਵਾਨਾ, ਪ੍ਰਚਾਰਕਾਂ ਅਤੇ ਪਾਠਕ ਨੂੰ ਬੇਨਤੀ ਕੀਤੀ ਹੈ । ਆਪ ਦਾ ਧੰਨਵਾਦੀ ਹਾ ਕਿ ਆਪਨੇ ਮੇਰੀ ਇਸ ਖਾਹਸ਼ ਨੂੰ ਅੱਗੇ ਤੋਰਨ ਵਿਚ ਮਦਦ ਕੀਤੀ ਹੈ, ਹੋਰ ਕੋਈ ਜਿਤ ਹਾਰ ਦੀ ਗੱਲ ਨਹੀਂ ਹੈ । ਬਾਕੀ ਹਰੇਕ ਅਨਸਾਨ ਦੀ ਆਪਣੀ ਆਪਣੀ ਸੋਚ ਹੈ ਕਿ ਉਹ ਕਿਸ ਗੱਲ ਨੂੰ ਕਿਸ ਨੁੱਕਤੇ ਨਿਗਾਹ ਨਾਲ ਵੇਖਦਾ ਹੈ ।
ਹੈਰਾਨੀ ਦੀ ਗੱਲ ਹੈ ਕਿ ਜਦ ਗੁਰੂ ਨਾਨਕ ਪਾਤਸ਼ਾਹ ਨੇ ਆਪ ਆਪਣੀ ਬਾਣੀ ਵਿਚ ‘ਵਾਹਿਗੁਰੂ’ ਸ਼ਬਦ ਅਕਾਲ ਪੁਰਖ ਲਈ ਵਰਤਿਆ ਹੀ ਨਹੀਂ ਤਾਂ ਫਿਰ ਭਾਈ ਗੁਰਦਾਸ ਜੀ ਕਿਵੇਂ ਉਹਨਾਂ ਦੇ ਨਾਂਅ ਨਾਲ ਇਹ ਸ਼ਬਦ ਜੋੜ ਸਕਦੇ ਹਨ ? ਖੈਰ !
ਵੀਰ ਜੀ, ਤੁਸੀਂ ਲਿਖਿਆ ਹੈ ਕਿ, “ਗੁਰਸਰਨ ਸਿੰਘ ਜੀ ਜਿਸ ਕਿਸੇ ਨੇ ਕੋਈ ਕਿਤਾਬ/ਪੋਥੀ ਲਿਖੀ ਹੋਈ ਹੁੰਦੀ ਹੈ ਉਸਦਾ ਨਾਮ ਪੁਸਤਕ ਦੇ ਪਹਿਲੇ ਪੰਨੇ ਜਾ ਜਿਲਦ ਉੱਪਰ ਲਿਖਿਆ ਹੋਇਆ ਹੁੰਦਾ ਹੈ। ਭਾਈ ਗੁਰਦਾਸ ਜੀ ਗੁਰਮਤਿ ਸਿਧਾਂਤ ਨੂੰ ਵਿਖਿਆਨ ਕਾਵ ਰੂਪ ਵਿੱਚ ਕੀਤਾ ਹੈ, ਜਦੋ ਕੋਈ ਲਿਖਾਰੀ ਕਿਸੇ ਲਿਖਤ ਦਾ ਵਿਖਿਆਨ ਕਰਦਾ ਹੈ ਤਾਂ ਉਹ ਉਸ ਦੁਆਰਾ ਕੀਤੇ ਵਿਖਿਆਨ ਤੇ ਆਪਣੇ ਨਾਮ ਦੀ ਮੋਹਰ ਨਹੀਂ ਲਾਉਦਾ। ਉਹ ਆਪਣਾ ਨਾਅ ਪੋਥੀ/ਬੁੱਕ ਦੇ ਪਹਿਲੇ ਪੰਨੇ ਤੇ ਵਿਖਿਆਨ ਕਰਤਾ ਹੋਣ ਦੀ ਸੂਰਤ ਵਿੱਚ ਲਿਖਦਾ ਹੈ, ਨਾ ਕਿ ਜਿਸ ਸਿਧਾਂਤ ਦਾ ਵਖਿਆਨ ਕਰਦਾ ਹੈ ਉਸ ਸਿਧਾਂਤ ਦੇ ਕਰਤਾ ਹੋਣ ਦੀ ਮੋਹਰ ਵਜੋ ਆਪਣਾ ਨਾਅ ਲਾਉਦਾ ਹੈ”।
ਵੀਰ ਜੀ, ਇਸ ਤਰ੍ਹਾਂ ਤਾਂ “ਭਾਈ ਬਾਲੇ ਵਾਲੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਜਨਮ ਸਾਖੀ” ਵੀ ਲਿਖਿਆ ਹੈ ਅਤੇ “ਗੁਰਬਲਾਸ ਪਾਤਸ਼ਾਹੀ 6” ਵੀ ਲਿਖਿਆ ਹੈ ਤਾਂ ਕੀ ਤੁਸੀਂ ਮੰਨਦੇ ਹੋ ਕਿ ਇਹ ਕਿਤਾਬਾਂ ਗੁਰੂ ਜੀ ਦੇ ਕਿਰਦਾਰ ਉਤੇ ਪੂਰੀਆਂ ਢੁੱਕਦੀਆਂ ਹਨ ? ਕਿਉਂਕਿ ਕਿਤਾਬ ਤੇ ਉਹਨਾਂ ਦਾ ਨਾਂਅ ਲਿਖਿਆ ਹੈ ?
ਦੂਸਰੀ ਗੱਲ, ਤੁਸੀਂ ਆਪ ਮੰਨਦੇ ਹੋ ਕਿ “ਬਾਕੀ ਕਹੀ ਜਾਂਦੀ ਵਾਰ ਤਾਂ ਇੱਕ ਹੀ ਹੈ ੪੧ ਨੰ: ਜੋ ਗੈਰ ਇਖਲਾਕੀ ਢੰਗ ਨਾਲ ਭਾਈ ਗੁਰਦਾਸ ਜੀ ਦੀ ਲਿਖਤ ਨਾਲ ਜੋੜੀ ਹੈ”।
ਵੀਰ ਜੀ, ਜੇਕਰ ਇਹ ਵਾਰ ਜਿਹੜੀ ਕਿ ਮੇਰੇ ਵਰਗਾ ਅਣਜਾਣ ਵੀ ਪਛਾਣ ਸਕਦਾ ਹੈ, ਜੇਕਰ ਇਹ ਇਸ ਕਿਤਾਬ ਵਿਚ ਦਰਜ ਹੋ ਸਕਦੀ ਹੈ ਤਾਂ ਹੋਰ ਕਿਉਂ ਨਹੀ ? ਤੁਹਾਡੀ ਪਰਖ ਕਰਨ ਦੀ ਕਸਵੱਟੀ ਮੁਤਾਬਕ ਤਾਂ ਫਿਰ ਇਹ ਵਾਰ ਵੀ ਭਾਈ ਸਾਹਿਬ ਜੀ ਦੀ ਹੋਈ ?
ਵੀਰ ਜੀ, ਤੁਹਾਡੇ ਮੁਤਾਬਕ ਤਾਂ ਭਾਈ ਗੁਰਦਾਸ ਜੀ ‘ਵਾਹਿਗੁਰੂ’ ਦੇ ਅਰਥ “ਨਿਵੇਕਲੇ/ਅਸਚਰਜ” ਕਰਦੇ ਹਨ ?
ਤੁਹਾਡੇ ਲਿਖਣ ਮੁਤਾਬਕ ਇਹ ਲੱਗਦਾ ਹੈ ਕਿ ਤੁਸੀਂ “ਵਾਹਿਗੁਰੂ” ਸ਼ਬਦ ਨੂੰ ਭਾਈ ਗੁਰਦਾਸ ਜੀ ਦੇ ਵੱਲੋਂ ਪ੍ਰਚਾਰਿਆ ਮੰਨਦੇ ਹੋ ? ਜੇਕਰ ਆਪ ਜੀ ਨੂੰ “ਵਾਹਿਗੁਰੂ” ਸ਼ਬਦ ਬਾਰੇ ਹੋਰ ਜਾਣਕਾਰੀ ਮਿਲੇ ਤਾਂ ਮੇਹਰਬਾਨੀ ਕਰਕੇ ਭਾਂਵੇਂ ‘ ਸਿੱਖ ਮਾਰਗ ਸਾਇਟ’ ‘ਤੇ ਹੀ ਭੇਜ ਦੇਣਾ, ਧੰਨਵਾਦੀ ਹੋਵਾਂਗਾ । ਵਾਰਾਂ ਬਾਰੇ ਵਿਚਾਰ ਕਦੀ ਫੇਰ ਸਹੀ ।
ਵੀਰ ਜੀ, ਸਵਾਲ ਤਾਂ ਤੁਹਾਡੇ ਹੋਰ ਵੀ ਸਨ ਪਰ ਜਿਸ ਬਾਰੇ ਦਾਸ ਨੇ ਜਾਣਕਾਰੀ ਲੈਣੀ ਹੈ ਉਹ ਵਿਸ਼ਾ ਪਿਛੇ ਰਹਿ ਜਾਵੇਗਾ। ਅਖੌਤੀ ਦਸਮ ਗ੍ਰੰਥ ਨੂੰ ਤੁਸੀਂ ਕਿੰਨਾ ਮੰਨਦੇ ਹੋ ਤੇ ਮੈਂ ਕਿੰਨਾ ਮੰਨਦਾ ਹਾਂ, ਇਹ ਕਿਤੇ ਫੇਰ ਗੱਲ ਕਰ ਲਵਾਂਗੇ, ਅਤੇ ਨਾਲੇ ਤੁਹਾਡੇ ਅਖੌਤੀ ਦਸਮ ਗ੍ਰੰਥ ਬਾਰੇ ਲਿਖੇ ਲੇਖਾਂ ਬਾਰੇ ਵੀ ਵਿਚਾਰ ਕਰ ਲਵਾਂਗੇ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


13/11/14)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਹਾਕਮ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਇਸ ਹਫਤੇ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਲੇਖ ‘ਵਿਅਕਤੀ ਅਤੇ ਸਮਾਜ’ ਸਬੰਧੀ ਮੇਰੇ ਮਨ ਵਿੱਚ ਕੁੱਝ ਵਿਚਾਰ ਉਤਪੰਨ ਹੋਏ ਹਨ। ਆਪ ਜੀ ਕਦੀ ਮੇਰੇ ਪੱਤਰ ਦਾ ਉੱਤਰ ਤਾਂ ਦਿਆ ਨਹੀਂ ਕਰਦੇ, ਫਿਰ ਵੀ ਮੈਂ ਆਪਣੇ ਇਹ ਵਿਚਾਰ ਇੱਥੇ ਪੇਸ਼ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ। ਕਾਰਨ ਆਪ ਜੀ ਸਮਝ ਹੀ ਸਕਦੇ ਹੋ।
ਸ. ਹਾਕਮ ਸਿੰਘ ਜੀ, ਆਪ ਜੀ ਦਾ ਇਹ ਵਿਚਾਰ ਸਹੀ ਨਹੀਂ ਕਿ “ਗੁਰਬਾਣੀ ਸਮਾਜ ਸੁਧਾਰ ਦਾ ਉਪਦੇਸ਼ ਨਹੀਂ ਦਿੰਦੀ”। ਧਰਤੀ ਉਤਲੇ ਕਿਸੇ ਵੀ ਪ੍ਰਾਣੀ-ਵਰਗ (ਪਸ਼ੂ-ਪੰਛੀਆਂ ਸਮੇਤ) ਵੱਲੋਂ ਇੱਕ ਸਮਾਜਕ ਇਕਾਈ ਦਾ ਰੂਪ ਧਾਰਨ ਕਰ ਲੈਣਾ ਇੱਕ ਕੁਦਰਤੀ ਵਰਤਾਰਾ ਹੈ ਅਤੇ ਗੁਰਬਾਣੀ ਹਰੇਕ ਕੁਦਰਤੀ ਵਰਤਾਰੇ ਨੂੰ ਹੀ ‘ਹੁਕਮ’ ਦੀ ਪਛਾਣ ਵਜੋਂ ਲੈਂਦੀ ਹੈ। ਹਰ ਕੁਦਰਤੀ ਵਰਤਾਰੇ ਦਾ ਆਪਣਾ ਆਦਰਸ਼ਕ ਰੂਪ ਹੁੰਦਾ ਹੈ ਜਿਸ ਦੇ ਕਿਸੇ ਕਾਰਨ ਵਿਕਰਤ ਹੋ ਜਾਣ ਤੇ ਉਸ ਵਿੱਚ ਸੁਧਾਰ ਦੀ ਲੋੜ ਪੈਂਦੀ ਹੀ ਹੈ। ਹਰ ਸਮਾਜਕ ਇਕਾਈ ਵਿੱਚ ਸਾਂਝੀਆਂ ਪਰੰਪਰਾਵਾਂ ਦਾ ਸਭਿਆਚਾਰ ਮੌਜੂਦ ਹੁੰਦਾ ਹੈ ਅਤੇ ਸਮੇਂ-ਸਮੇਂ ਇਹਨਾਂ ਪਰੰਪਰਾਵਾਂ ਦੇ ਸੁਧਾਰ ਸਬੰਧੀ ਕਦਮ ਚੁੱਕਣੇ ਜ਼ਰੂਰੀ ਹੁੰਦੇ ਹਨ। ਗੁਰਬਾਣੀ ਮਨੁੱਖ ਨੂੰ ਵਿਕਰਤ ਸਮਾਜ ਦਾ ਸੁਧਾਰ ਕਰਕੇ ਉਸ ਨੂੰ ਇੱਕ ਸਿਹਤਮੰਦ ਰੂਪ ਦੇਣ ਲਈ ਹਰ ਸੰਭਵ ਪ੍ਰੇਰਣਾ ਦਿੰਦੀ ਹੈ। ਆਪ ਜੀ ਦਾ ਇਹ ਸੋਚਣਾ ਸਹੀ ਨਹੀਂ ਕਿ ਗੁਰਬਾਣੀ ਕੇਵਲ ਮਨੁੱਖ ਦੇ ਪ੍ਰਭੂ ਨਾਲ ਮਿਲਾਪ ਨੂੰ ਮਨੁੱਖੀ ਜੀਵਨ ਦਾ ਅੰਤਿਮ ਟੀਚਾ ਮਿਥਦੀ ਹੈ। ਅਜਿਹੀ ਧਾਰਨਾ ਕਿਸੇ ਬ੍ਰਾਹਮਣਵਾਦੀ ਗ੍ਰੰਥ ਦੀ ਤਾਂ ਹੋ ਸਕਦੀ ਹੈ ਪਰੰਤੂ ਗੁਰਬਾਣੀ ਦੀ ਨਹੀਂ।
ਸ. ਹਾਕਮ ਸਿੰਘ ਜੀ, ਗੁਰਬਾਣੀ ਮਨੁੱਖ ਨੂੰ ਕੇਂਦਰ ਵਿੱਚ ਰੱਖਦੀ ਹੋਈ ਪ੍ਰਭੂ ਚਿੰਤਨ/ਸਿਮਰਨ/ਮਿਲਣ ਨੂੰ ਮਨੱੂਖੀ ਕਲਿਆਣ ਦੇ ਇੱਕ ਅਹਿਮ ਵਸੀਲੇ ਵਜੋਂ ਕਿਆਸਦੀ ਹੈ। ਅਸਲ ਵਿੱਚ ਸੰਸਾਰ ਭਰ ਵਿੱਚ ਗੁਰਬਾਣੀ ਮਾਨਵਵਾਦ ਦੇ ਫਲਸਫੇ ਦਾ ਸਭ ਤੋਂ ਉੱਤਮ ਸਰੋਤ ਸਾਬਤ ਹੁੰਦੀ ਹੈ ਪਰੰਤੂ ਆਪ ਜੀ ਵਰਗੇ ਚਿੰਤਕ ਉਸ ਨੁੰ ਫੋਕੇ ਅਧਿਆਤਮਵਾਦ ਨਾਲ ਜੋੜ ਕੇ ਉਸਦੀ ਬ੍ਰਾਹਮਣਵਾਦੀ ਵਿਆਖਿਆ ਪੇਸ਼ ਕਰੀ ਜਾ ਰਹੇ ਹਨ। ਇੱਥੇ ਆਪ ਜੀ ਵੱਲੋਂ ‘ਆਤਮਾ’ ਦੀ ਹੋਂਦ ਦੀ ਪਰੋੜਤਾ ਵੀ ਇੱਕ ਉਦਾਹਰਨ ਵਜੋਂ ਲਈ ਜਾ ਸਕਦੀ ਹੈ। ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਆਪ ਜੀ ਨੇ ਕਦੀ ਇਹ ਸਪਸ਼ਟ ਕਰਨ ਦਾ ਯਤਨ ਨਹੀਂ ਕੀਤਾ ਕਿ ਆਖਰ ਆਪ ਜੀ ‘ਆਤਮਾ’ ਨੂੰ ਪਰਿਭਾਸਤ ਕਿਵੇਂ ਕਰਦੇ ਹੋ। ਕਿਉਂਕਿ ਆਪ ਜੀ ਨੇ ਗੀਤਾ ਵਰਗੇ ਗ੍ਰੰਥਾਂ ਦੇ ਸੰਦਰਭ ਵਿੱਚ ਪੜ੍ਹਿਆ ਹੋਇਆ ਹੈ ਕਿ ‘ਆਤਮਾ’ (ਰੂਹ) ਅਮਰ ਹੈ ਅਤੇ ਇਸਦਾ ‘ਪਰਮਾਤਮਾ’ (ਸਰਵਸ੍ਰੇਸ਼ਟ ਰੂਹ) ਨਾਲ ਮਿਲਾਪ ਮਨੁੱਖੀ ਜੀਵਨ ਦਾ ਟੀਚਾ ਹੈ, ਆਪ ਜੀ ਅੱਖਾਂ ਮੀਟ ਕੇ ਅਜਿਹੀਆਂ ਧਾਰਨਾਵਾਂ ਗੁਰਬਾਣੀ ਉੱਤੇ ਠੋਸੀ ਜਾ ਰਹੇ ਹੋ। ਆਪ ਜੀ ਇਹ ਜਾਣਨ ਦਾ ਯਤਨ ਨਹੀਂ ਕਰਦੇ ਕਿ ਗੁਰਬਾਣੀ ‘ਆਤਮਾ’ ਨੂੰ ਰੂਹ ਦੇ ਤੌਰ ਤੇ ਮਾਨਤਾ ਹੀ ਨਹੀਂ ਦਿੰਦੀ ਅਤੇ ਪ੍ਰਭੂ-ਪਰਮੇਸ਼ਵਰ ਨੂੰ ‘ਸਰਵਸ੍ਰੇਸ਼ਟ ਰੂਹ’ ਦੇ ਤੌਰ ਤੇ ਨਹੀਂ ਕਿਆਸਦੀ। ਸਾਰੀ ਗੁਰਬਾਣੀ ਵਿੱਚ ‘ਆਤਮਾ’ ਪੁਲਿੰਗ ਰੂਪ ਵਿੱਚ ਪੇਸ਼ ਹੁੰਦਾ ਹੈ ਅਤੇ ਗੁਰਬਾਣੀ ਇਸ ਨੂੰ ‘ਸਵੈ’ ਵਜੋਂ ਮੰਨਦੀ ਹੈ, ਪ੍ਰਭੂ-ਪਰਮੇਸ਼ਵਰ ਨੂੰ ‘ਵਡੇਰੇ ਸਵੈ’ ਦੇ ਤੌਰ ਤੇ ਚਿਤਵਦੀ ਹੈ ਅਤੇ ਮਨੁੱਖ ਦੇ ‘ਸਵੈ’ (ਆਤਮੇ) ਨੂੰ ਉਸ ਵਡੇਰੇ ਸਵੈ ਦੇ ਅੰਗ ਦੇ ਤੌਰ ਤੇ। ਗੁਰਬਾਣੀ ਦਾ ਮਨੁੱਖੀ ਸਵੈ ਨੂੰ ਕੇਂਦਰ ਤੇ ਲੈ ਕੇ ਆਉਣਾ ਹੀ ਗੁਰਬਾਣੀ ਦਾ ਮਾਨਵਵਾਦੀ ਅਧਾਰ ਹੈ। ਗੁਰਬਾਣੀ ਦਾ ਫਲਸਫਾ ਮਨੁੱਖੀ ਹਿਤਾਂ ਦੀ ਵਿਵਹਾਰਿਕ ਅਧਿਆਤਮਕਤਾ ਹੈ, ਅਦਵੈਤਵਾਦ ਵਾਂਗ ਖਿਆਲੀ ਅਧਿਆਤਮਿਕਤਾ ਨਹੀਂ ਜੋ ਆਪ ਜੀ ਪੇਸ਼ ਕਰਦੇ ਰਹਿੰਦੇ ਹੋ।
ਸ. ਹਾਕਮ ਸਿੰਘ ਜੀ, ਮਾਨਵਵਾਦ (ਜੋ ਗੁਰਬਾਣੀ ਦਾ ਮੁੱਢਲਾ ਟੀਚਾ ਹੈ) ਦੀ ਸਥਾਪਤੀ ਲਈ ਸਮਾਜ ਸੁਧਾਰ ਬੇਹੱਦ ਜ਼ਰੂਰੀ ਹੁੰਦਾ ਹੈ ਅਤੇ ਸਿਖ ਗੁਰੂ ਸਾਹਿਬਾਨ ਵੱਲੋਂ ਚਲਾਈ ਮਾਨਵਵਾਦੀ ਲਹਿਰ ਵਿੱਚ ਸਮਾਜ ਸੁਧਾਰ ਦੀ ਧਾਰਨਾ ਨੁੰ ਪਰਮੁੱਖ ਸਥਾਨ ਹਾਸਲ ਹੈ। ਗੁਰੁ ਸਾਹਿਬਾਨ ਨੇ ਆਪਣੀ ਜੀਵਨ-ਜਾਚ ਅਤੇ ਗੁਰਬਾਣੀ ਰਾਹੀਂ ਸਮਾਜ ਸੁਧਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਨੇ ਜਾਤ-ਪਾਤ, ਇਸਤਰੀ ਪ੍ਰਤੀ ਨਫਰਤ, ਊਚ-ਨੀਚ, ਪੁਜਾਰੀਆਂ ਦੀਆਂ ਵਧੀਕੀਆਂ, ਅਨੈਤਿਕਤਾ, ਨਸ਼ਿਆਂ ਦੀ ਆਦਤ, ਮਨੁੱਖੀ ਸ਼ੋਸ਼ਣ, ਵੱਢੀਖੋਰੀ, ਰਾਜਪ੍ਰਬੰਧ ਦੀ ਬੇਇਨਸਾਫੀ, ਹਮਲਾਵਰਾਂ ਦੇ ਜ਼ੁਲਮ ਆਦਿਕ ਦੇ ਵਿਰੁਧ ਜ਼ੋਰਦਾਰ ਅਵਾਜ਼ ਬੁਲੰਦ ਕਰਕੇ ਸਮਾਜ ਸੁਧਾਰ ਦਾ ਬਿਗਲ ਹੀ ਵਜਾਇਆ ਸੀ। ਗੁਰਬਾਣੀ ਪਹਿਲਾਂ ਇੱਕ ਆਦਰਸ਼ਕ ਮਨੁੱਖ, ਆਦਰਸ਼ਕ ਸਮਾਜ ਅਤੇ ਆਦਰਸ਼ਕ ਰਾਜ-ਪ੍ਰਬੰਧ ਦਾ ਨਮੂਨਾ ਪੇਸ਼ ਕਰਦੀ ਹੈ ਅਤੇ ਫਿਰ ਸਮੁੱਚੇ ਮਨੁੱਖੀ ਭਾਈਚਾਰੇ ਲਈ ਸਾਂਝੀਵਾਲਤਾ, ਬਰਾਬਰੀ ਅਤੇ ਅਜ਼ਾਦੀ ਸੁਨਿਸਚਤ ਕਰਨ ਦੀ ਲੋੜ ਵੱਲ ਧਿਆਨ ਦੁਆਉਂਦੀ ਹੈ। ਆਪ ਜੀ ਤਾਂ ਵਿਚਾਰ-ਅਧੀਨ ਲੇਖ ਵਿੱਚ ਖੁਦ ਹੀ ਮੰਨ ਰਹੇ ਹੋ ਕਿ “ਗੁਰਬਾਣੀ ਮਨੁੱਖਾਂ ਵਿੱਚ ਸਾਂਝੀਵਾਲਤਾ ਅਤੇ ਬੇਗਮਪੁਰਾ ਸ਼ਹਿਰ ਦੀ ਗਲ ਕਰਦੀ ਹੈ। ਸਮਾਜ ਵਿਚੋਂ ਮਾਇਆ ਦੇ ਪਰਭਾਵ ਨੂੰ ਘਟਾਉਣ ਨਾਲ ਹੀ ਸਾਂਝੀਵਾਲਤਾ ਸੰਭਵ ਹੁੰਦੀ ਹੈ। ਸਮਾਜ ਮਨੁੱਖਾਂ ਦਾ ਸੰਗਠਨ ਹੁੰਦਾ ਹੈ। ਮਨੁੱਖਾਂ ਦੇ ਗੁਰਮਤਿ ਅਨੁਸਾਰੀ ਜੀਵਨ ਧਾਰਨ ਕਰਨ ਨਾਲ ਹੀ ਸਮਾਜ ਵਿੱਚ ਸੁਧਾਰ ਆਉਣ ਦੀ ਸੰਭਾਵਨਾ ਬਣਦੀ ਹੈ”। ਪਰੰਤੂ ਆਪ ਜੀ ਦਾ ਇਹ ਕਹਿਣਾ ਮੰਨਣਯੋਗ ਨਹੀਂ ਕਿ “ਨੇਕ ਸਮਾਜ ਵਿੱਚ ਮਨੁੱਖ ਨੂੰ ਨੇਕ ਬਣਾਉਣ ਦੀ ਯੋਗਤਾ ਨਹੀਂ ਹੁੰਦੀ”। ਅਸਲੀਅਤ ਤਾਂ ਇਹ ਹੈ ਕਿ ਵਿਅਕਤੀ ਅਤੇ ਸਮਾਜ ਦਾ ਆਪਸੀ ਪਰਭਾਵ ਦੁਵੱਲਾ ਹੁੰਦਾ ਹੈ। ਜਾਗਰੂਕ ਅਤੇ ਸੁਲਝੇ ਮਨੁੱਖ ਸਿਹਤਮੰਦ ਸਮਾਜ ਸਿਰਜਦੇ ਹਨ ਅਤੇ ਸਮਾਜ ਦੀਆਂ ਆਦਰਸ਼ਕ ਪਰੰਪਰਾਵਾਂ ਮਨੁੱਖਾਂ ਵਿੱਚ ਨੇਕੀ ਦਾ ਸੰਚਾਰ ਕਰਦੀਆਂ ਹਨ।
ਸ. ਹਾਕਮ ਸਿੰਘ ਜੀ ‘ਮੀਰੀ’ ਸਬੰਧੀ ਆਪ ਜੀ ਦੀ ਧਾਰਨਾ ਵੀ ਤਰਕ-ਸੰਗਤ ਨਹੀਂ। ਇਹ ਤਾਂ ਸਹੀ ਹੈ ਕਿ ਪੀਰੀ ਦੀ ਕੋਈ ਤਲਵਾਰ ਨਹੀਂ ਹੋ ਸਕਦੀ ਪਰੰਤੂ ਆਪ ਜੀ ਵੱਲੋਂ ਇਹ ਦਾਵਾ ਕਰਨਾ ਕਿ “ਪੀਰੀ ਅਤੇ ਮੀਰੀ ਇੱਕ ਵਿਅਕਤੀ ਵਿੱਚ ਇਕੱਠੀਆਂ ਨਹੀਂ ਰਹਿ ਸਕਦੀਆਂ” ਸਰਾਸਰ ਗਲਤ ਹੈ। ਸਿਖ ਵਿਚਾਰਧਾਰਾ ਵਿੱਚ ‘ਮੀਰੀ’ ਤੋਂ ਅਰਥ ਹੈ ਮਨੁੱਖੀ ਹੱਕਾਂ ਦੀ ਰਖਵਾਲੀ ਦੇ ਸੰਘਰਸ਼ ਨੂੰ ਲੋੜ ਪੈਣ ਤੇ ਹਥਿਆਰ ਬੰਦ ਰੂਪ ਵੀ ਦੇ ਦੇਣਾ। ਪਰੰਤੂ ਇੱਥੇ ਮੀਰੀ ਦਾ ਅਰਥ ਰਾਜ-ਸਥਾਪਤੀ ਜਾਂ ਕਿਸੇ ਸਮਾਜਕ ਇਕਾਈ ਦਾ ਸੰਗਠਨ-ਪ੍ਰਬੰਧ ਨਹੀਂ। ਸਿਖ ਵਿਚਾਰਧਾਰਾ ਦੇ ਅਮਲ ਵਿੱਚ ਗੁਰੂ ਹਰਿਗੋਬਿੰਦ ਜੀ ਤੋਂ ਲੈ ਕੇ ਅਗਲੇ ਸਮੇਂ ਵਿੱਚ ਪੀਰੀ ਅਤੇ ਮੀਰੀ ਦੋਵੇਂ ਨਾਲ ਨਾਲ-ਨਾਲ ਚੱਲੀਆਂ ਹਨ ਪਰੰਤੂ ਕੇਵਲ ਮਨੁੱਖੀ ਹੱਕਾਂ ਦੀ ਸਥਾਪਤੀ ਖਾਤਰ। ਕਿਵੇਂ ਇੱਕੋ ਹੀ ਵਿਅਕਤੀ ਵਿੱਚ ਪੀਰੀ ਅਤੇ ਮੀਰੀ ਦੇ ਦੋਵੇਂ ਗੁਣ ਮੌਜੂਦ ਹੋ ਸਕਦੇ ਹਨ ਇਸ ਦੀ ਉਦਾਹਰਨ ਗੁਰੂ ਤੇਗ ਬਹਾਦਰ ਜੀ ਦੀ ਮਨੁੱਖੀ ਹੱਕਾਂ ਦੀ ਖਾਤਰ ਪਾਈ ਸ਼ਹੀਦੀ ਤੋਂ ਵਧੇਰੇ ਢੁੱਕਵੀਂ ਨਹੀਂ ਮਿਲ ਸਕਦੀ ਕਿਉਂਕਿ ਗੁਰੂ ਜੀ ਜੰਗਾਂ-ਯੁਧਾਂ ਵਿੱਚ ਵੀ ਸ਼ਾਮਲ ਹੋਏ ਸਨ ਅਤੇ ਉਹਨਾਂ ਨੇ ਸ਼ਾਂਤ-ਚਿਤ ਹੋ ਕੇ ਸ਼ਹੀਦੀ ਵੀ ਪਰਾਪਤ ਕੀਤੀ ਸੀ।
ਸ. ਹਾਕਮ ਸਿੰਘ ਜੀ, ਆਪ ਜੀ ਦੇ ਵਿਚਾਰ-ਅਧੀਨ ਲੇਖ ਵਿੱਚ ਅਨੇਕਾਂ ਭੁਲੇਖਾ-ਪਾਊ ਦਲੀਲਾਂ ਅਤੇ ਗੰਭੀਰ ਅਸੰਗਤੀਆਂ ਮੌਜੂਦ ਹਨ ਜਿਹਨਾਂ ਨੁੰ ਦੂਰ ਕੀਤੇ ਜਾਣ ਦੀ ਲੋੜ ਹੈ। ਕਿਉਂਕਿ ਆਪ ਜੀ ਦਾ ਇਹ ਲੇਖ ‘ਸਮਾਜ ਸੁਧਾਰ’ ਦੇ ਮਨਸ਼ੇ ਨਾਲ ਹੀ ਲਿਖਿਆ ਗਿਆ ਹੈ, ਅਜਿਹਾ ਉਪਰਾਲਾ ਸਪਸ਼ਟ ਅਤੇ ਤਰਕ-ਸੰਗਤ ਦਲੀਲਾਂ ਰਾਹੀਂ ਹੀ ਸਫਲ ਹੋ ਸਕਦਾ ਹੈ ਨਹੀਂ ਤਾਂ ਅਵੱਸ਼ ਹੀ ਇਸ ਦੇ ਪਰਭਾਵ ਗੁਮਰਾਹਕੁੰਨ ਹੋ ਨਿਬੜਨਗੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


11/11/14)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਵੀਰ ਗੁਰਸਰਨ ਸਿੰਘ ਜੀ ਗੁਰ ਫਤਿਹ ਪ੍ਰਵਾਨ ਕਰਨੀ।
ਆਪ ਜੀ ਦਾ ੯/੧੧ /੧੪ ਵਾਲਾ ਖਤ ਪੜਿਆ ਆਉ ਉਸ ਬਾਰੇ ਵੀਚਾਰ ਕਰੀਏ। ਜਿਸ ਬਾਰੇ ਆਪ ਲਿਖਦੇ ਹੋ: - ਇਵੇਂ ਹੀ “ਕਹੀ” ਜਾਂਦੀ ਭਾਈ ਗੁਰਦਾਸ ਜੀ ਦੀਆਂ ਲਿਖਤਾ ਵਾਲੀ ਕਿਤਾਬ ਦੀਆਂ ਕੁਝ ਲਿਖਤਾਂ ਤੇ ਕਿੰਤੂ ਪ੍ਰੰਤੂ ਹੋਇਆ ਹੈ । ਇਸ ਕਰਕੇ ਹੀ ਆਪ ਵਰਗੇ ਵਿਦਵਾਨਾ ਪਾਸੋਂ ਜਾਣਕਾਰੀ ਲੈਣ ਲਈ ਬੇਨਤੀ ਕੀਤੀ ਹੈ । ਉਂਝ ਉਸ ਕਿਤਾਬ ਦਾ ਨਾਅ ਵੀ “ਵਾਰਾਂ ਭਾਈ ਗੁਰਦਾਸ ਸਟੀਕ” ਲਿਖਿਆ ਹੈ ।
ਕਿੰਤੂ ਪ੍ਰੰਤੂ ਤਾਂ ਗੁਰਬਾਣੀ ਅੰਦਰ ਦਰਜ ਰਚਨਾਂਵਾਂ ਅੰਦਰ ਵੀ ਕਈਆਂ ਸੱਜਣਾਂ ਵਲੋਂ ਹੋਇਆ ਹੈ। ਕੀ ਹਰੇਕ ਕਿੰਤੂ ਪ੍ਰੰਤੂ ਨੂੰ ਬਿਨਾਂ ਵੀਚਾਰਨ ਦੇ ਜਾਇਜ ਮੰਨ ਲਿਆ ਜਾਵੇ ਤੁਹਾਡੇ ਅਨੁਸਾਰ ਠੀਕ ਹੈ?
ਬਾਕੀ ਗੁਰਸਰਨ ਸਿੰਘ ਜੀ ਵਿਦਾਵਾਨ ਸਬਦ ਤਾਂ ਤੁਹਾਡੇ ਜਿਹੀ ਹਸਤੀ ਨਾਲ ਹੀ ਫੱਬਦਾ ਹੈ ਕਿਉਕਿ ਦਾਸ ਤਾਂ ਤੁਹਾਡਾ ਤੋਰਿਆ ਹੀ ਇਸ ਪਾਸੇ ਤੁਰਿਆ ਹੈ ਮੇਰੇ ਵਰਗੇ ਤੁਸ ਬੁੱਧੀ ਇਨਸਾਨ ਨੂੰ ਵਿਦਵਾਨਾ ਦੀ ਕਿਤਾਰ ਵਿੱਚ ਨਾ ਖੜੇ ਕਰੋ ਕਿਉਂਕਿ ਦਾਸ ਤਾਂ ਵਿਦਿਆਰਥੀ ਹੀ ਹੈ।

ਵੀਰ ਜੀ, ਵੈਸੇ ਵੀ ਖਾਸ ਕਰਕੇ ਜਿਸ ਧਾਰਮਿਕ ਗ੍ਰੰਥ ਜਾਂ ਕਿਤਾਬ ਵਿਚ ਲੇਖਕ ਨੇ ਆਪਣਾ ਨਾਅ ਆਪ ਨਾਂ ਲਿਖਿਆ ਹੋਵੇ (ਜਿਵੇਂ ਕਿ ਦਸਮ ਗ੍ਰੰਥ) ਉਸਦਾ ਲੇਖਕ ਕੋਣ ਹੈ ਕਿਵੇਂ ਫੈਂਸਲਾ ਕੀਤਾ ਜਾ ਸਕਦਾ ਹੈ?
ਗੁਰਸਰਨ ਸਿੰਘ ਜੀ ਜਿਸ ਕਿਸੇ ਨੇ ਕੋਈ ਕਿਤਾਬ/ਪੋਥੀ ਲਿਖੀ ਹੋਈ ਹੁੰਦੀ ਹੈ ਉਸਦਾ ਨਾਮ ਪੁਸਤਕ ਦੇ ਪਹਿਲੇ ਪੰਨੇ ਜਾ ਜਿਲਦ ਉੱਪਰ ਲਿਖਿਆ ਹੋਇਆ ਹੁੰਦਾ ਹੈ। ਭਾਈ ਗੁਰਦਾਸ ਜੀ ਗੁਰਮਤਿ ਸਿਧਾਂਤ ਨੂੰ ਵਿਖਿਆਨ ਕਾਵ ਰੂਪ ਵਿੱਚ ਕੀਤਾ ਹੈ, ਜਦੋ ਕੋਈ ਲਿਖਾਰੀ ਕਿਸੇ ਲਿਖਤ ਦਾ ਵਿਖਿਆਨ ਕਰਦਾ ਹੈ ਤਾਂ ਉਹ ਉਸ ਦੁਆਰਾ ਕੀਤੇ ਵਿਖਿਆਨ ਤੇ ਆਪਣੇ ਨਾਮ ਦੀ ਮੋਹਰ ਨਹੀਂ ਲਾਉਦਾ। ਉਹ ਆਪਣਾ ਨਾਅ ਪੋਥੀ/ਬੁੱਕ ਦੇ ਪਹਿਲੇ ਪੰਨੇ ਤੇ ਵਿਖਿਆਨ ਕਰਤਾ ਹੋਣ ਦੀ ਸੂਰਤ ਵਿੱਚ ਲਿਖਦਾ ਹੈ, ਨਾ ਕਿ ਜਿਸ ਸਿਧਾਂਤ ਦਾ ਵਖਿਆਨ ਕਰਦਾ ਹੈ ਉਸ ਸਿਧਾਂਤ ਦੇ ਕਰਤਾ ਹੋਣ ਦੀ ਮੋਹਰ ਵਜੋ ਆਪਣਾ ਨਾਅ ਲਾਉਦਾ ਹੈ। (ਆਪ ਹੀ ਇਹ ਵੀ ਉੱਪਰ ਇਸ ਤਰ੍ਹਾਂ ਲਿਖਿਆ ਹੈ: - ਉਂਝ ਉਸ ਕਿਤਾਬ ਦਾ ਨਾਅ ਵੀ “ਵਾਰਾਂ ਭਾਈ ਗੁਰਦਾਸ ਸਟੀਕ ਲਿਖਿਆ ਹੈ)। ਜੇਕਰ ਪੋਥੀ ਉੱਪਰ ਭਾਈ ਗੁਰਦਾਸ ਜੀ ਦਾ ਨਾਅ ਵੀ ਲਿਖਿਆ ਹੈ ਮੰਨ ਵੀ ਰਹੇ ਹੋ, ਫਿਰ ਹੋਰਨਾਂ ਤੋਂ ਕੀ ਪੁੱਛਣਾ ਚਾਹੁੰਦੇ ਹੋ। ਇਸ ਵਾਸਤੇ ਤੁਹਾਡੀ ਉਂਝ ਵਾਲੀ ਪੰਗਤੀ, ਆਖੀ ਜਾਂਦੀ ਵਾਲੀ ਪੰਗਤੀ ਨਾਲ ਮੇਲ ਨਹੀਂ ਖਾਂਦੀ। ਬਾਕੀ ਅਖੌਤੀ ਗ੍ਰੰਥ ਦੇ ਲੇਖਕਾਂ ਦੇ ਨਾਮ ਰਾਮ, ਸਾਮ ਸਪਸਟ ਹਨ ਪਰ ਆਪ ਕਹਿ ਰਹੇ ਹੋ ਫੈਸਲਾ ਕਿਵੇਂ ਕੀਤਾ ਜਾਵੇ। ਤੁਹਾਡੀ ਲਿਖਤ ਇਹ ਸਾਬਤ ਕਰ ਰਹੀ ਹੈ ਕਿ ਤੁਸੀ ਅਜੇ ਤੱਕ ਅਖੌਤੀ ਗ੍ਰੰਥ ਬਾਰੇ ਇਸ ਸੰਕੇ ਵਿੱਚ ਹੋ ਉਸਦਾ ਲੇਖਕ ਕੌਣ ਹੈ ਕਿਵੇਂ ਫੈਸਲਾ ਕੀਤਾ ਜਾ ਸਕਦਾ ਹੈ, ਇੱਕ ਪਾਸੇ ਤੁਸੀ ਕਹਿੰਦੇ ਹੋ ਮੈ ਨਹੀਂ ਮੰਨਦਾ।
ਬਾਕੀ ਕਹੀ ਜਾਂਦੀ ਵਾਰ ਤਾਂ ਇੱਕ ਹੀ ਹੈ ੪੧ ਨੰ: ਜੋ ਗੈਰ ਇਖਲਾਕੀ ਢੰਗ ਨਾਲ ਭਾਈ ਗੁਰਦਾਸ ਜੀ ਦੀ ਲਿਖਤ ਨਾਲ ਜੋੜੀ ਹੈ। ਕਿਸੇ ਦੀ ਲਿਖਤ ਦੇ ਨਾਲ ਕਿਸੇ ਹੋਰ ਲਿਖਤ ਨੂੰ ਜੋੜਨਾ ਦਿਆਨਤਦਾਰੀ ਨਹੀਂ।

ਵੀਰ ਜੀ, ਕੀ ਆਪ ਆਪਣੀ ਉਹ ‘ਕਸਵਟੀ` (ਤੁਹਾਡੀ ਆਪਣੀ ਕੀਤੀ ਵਿਆਖਿਆ ਤੋਂ ਬਗੈਰ) ਪਾਠਕਾਂ ਨਾਲ ਸਾਂਝੀ ਕਰੋਗੇ,ਜਿਸ ਤੋਂ ਤੁਸੀਂ ਇਹ ਸਿਧ ਕਰ ਸਕੋ ਕਿ ਭਾਈ ਗੁਰਦਾਸ ਜੀ ਦੀਆਂ “ਕਹੀਆਂ ਜਾਂਦੀਆਂ`` ਸਾਰੀਆਂ ਵਾਰਾਂ ਉਹਨਾਂ ਦੀਆਂ ਹੀ ਲਿਖਤਾਂ ਹਨ?
ਗੁਰਸ਼ਰਨ ਸਿੰਘ ਜੀ ਜੋ ਤੁਸੀ ਉੱਪਰ ਸਵਾਲ ਕੀਤਾ ਹੈ ਕੀ ਇਸਦੀ ਕੋਈ ਤੁੱਕ ਤਾਂ ਬਣਦੀ ਨਹੀਂ ਜੋ ਤੁਸੀ ਲਿਖਿਆ ਹੈ ਕਿ ਕੀ ਆਪ ਆਪਣੀ ਉਹ ਕਸਵੱਟੀ (ਜੋ ਤੁਹਾਡੀ ਆਪਣੀ ਕੀਤੀ ਵਿਆਖਿਆ ਤੋਂ ਬਗੈਰ) ਪਾਠਕਾਂ ਨਾਲ ਸਾਂਝੀ ਕਰੋਗੇ।
ਗੁਰਸਰਨ ਸਿੰਘ ਜੀ ਤੁਸੀ ਮੈਨੂੰ ਇਸ ਪਾਸੇ ਤੋਰਨ ਵਾਲੇ ਹੋ ਤੁਸੀ ਜਿਹੜੀ (ਉਹ ਕਸਵੱਟੀ, ਦੀ ਗੱਲ ਕਰਦੇ ਹੋ) ਉਹ ਕਸਵੱਟੀ, ਦੀ ਸੜੀ ਤਾਂ ਤੁਸੀ ਕੋਈ ਮੈਨੂੰ ਦਿੱਤੀ ਹੀ ਨਹੀਂ ਉਹ ਤਾਂ ਤੁਸੀ ਕਿਤੇ ਆਪਣੇ ਕੋਲ ਹੀ ਰੱਖ ਲਈ ਹੈ। ਉਹ ਕਸਵੱਟੀ ਦੀ ਸੜੀ ਤਾਂ ਤੁਸੀ ਆਪ ਹੀ ਲਾ ਕਰ ਪਾਠਕਾਂ ਨਾਲ ਸਾਂਝੀ ਕਰ ਸਕਦੇ ਹੋ। ਇਸ ਲਈ ਕਿਸੇ ਲਿਖਤ ਨਾਲ ਇਨਸਾਫ ਲਿਖਤ ਦੇ ਚਲ ਰਹੇ ਪਰਕਰਣ ਅਨੁਸਾਰ ਵਿਖਿਆਨ ਕਰਕੇ ਹੀ ਸਾਬਤ ਕੀਤਾ ਜਾ ਸਕਦਾ ਹੈ। ਪਰ ਵਿਖਿਆਨ ਦੀ ਕਸਵੱਟੀ ਤੋਂ ਵਰਜਿਤ ਕਰ ਦਿੱਤਾ ਹੈ।
ਬਾਕੀ ਗੁਰਸਰਨ ਸਿੰਘ ਜੀ ਜੇਕਰ ਤੁਸੀ ਇਸ ਲਿਖਤ ਨੂੰ ਕਹੀ ਜਾਂਦੀ ਮੰਨਦੇ ਹੋ ਤਾਂ ਫਿਰ ਇਸ ਦੀ ਜਾਣਕਾਰੀ ਲੈਣ ਦੀ ਬਜਾਏ ਸਿੱਧੇ ਤੌਰ ਤੇ ਆਪਣਾ ਫੈਸਲਾ ਜਨਤਕ ਕਰ ਦਿਉ ਫਿਰ ਟਿੰਡ ਵਿੱਚ ਕਾਨਾ ਪਾਉਣ ਦੀ ਕੋਈ ਤੁੱਕ ਹੀ ਨਹੀਂ ਬਣਦੀ।
ਵੀਰ ਜੀ, ਕੀ ਗੁਰੂ ਨਾਨਕ ਪਾਤਸ਼ਾਹ ਜੀ ਨੇ “ਵਾਹਿਗਰੂ” ਸ਼ਬਦ ਨਾਮ ਦੇ ਤੌਰ ਤੇ ਜਪਾਇਆ ਸੀ ?
ਗੁਰਸਰਨ ਸਿੰਘ ਜੀ ਗੁਰੂ ਨਾਨਕ ਪਾਤਸਾਹ ਜੀ ਨੇ “ਵਾਹਿਗੁਰੂ” ਸਬਦ (ਤੋਤਾ ਰਟਣੀ ਦੇ ਨਾਮ ਤੇ ਨਹੀਂ) ਅਸਚਰਜ/ਨਿਵਾਕਲਾ “ਵਾਹਿਗੁਰੂ” ਗਿਆਨ ਗੁਰੂ ਦਾ ਮੂਲ ਸਿਧਾਂਤ ਮੂਲ ਮੰਤ੍ਰ ਦ੍ਰਿੜ ਕਰਵਾਇਆ ਸੀ। ਉਸੇ ਨਿਵੇਕਲੇ/ਅਸਚਰਜ “ਵਾਹਿਗੁਰੂ” ਗਿਆਨ ਗੁਰੂ ਦੇ ਸਿਧਾਂਤ, ਮੂਲ ਮੰਤ੍ਰ ਦੇ ਸਿਧਾਂਤ, ਕਰਤੇ ਦੇ ਅਜੂਨੀ ਹੋਣ ਵੱਲ ਭਾਈ ਗੁਰਦਾਸ ਜੀ ਦਾ ਇਛਾਰਾ ਹੈ ਜੋ ਅਵਤਾਰਵਾਦ ਦੇ ਰੱਬ ਹੋਣ ਦੇ ਤੋਤਾ ਰਟਨੀ ਭਰਮ ਨੂੰ ਨਿਕਾਰਦਾ ਹੈ।
ਜੇਕਰ ਕੋਈ ਇੱਕ ਬੰਦਾ ਕਿਸੇ ਲਿਖਤ ਦੀ ਇੱਕ ਪੰਗਤੀ ਨੂੰ ਲੈ ਕਰਕੇ ਉਸਨੂੰ ਗਲਤ ਢੰਗ ਨਾਲ ਵਰਤੋ ਕਰਕੇ (ਗਲਤ ਢੰਗ ਨਾਲ ਆਪਣੇ ਹੱਕ ਵਿੱਚ ਭੁਗਤਾਉਦਾ ਹੈ) ਤਾਂ ਇਸ ਦਾ ਮਤਲਬ ਇਹ ਨਹੀਂ ਲੇਖਕ ਲੇਖਣੀ ਹੀ ਗਲਤ ਹੈ।
ਇਸੇ ਤਰ੍ਹਾਂ ਗੁਰਬਾਣੀ ਦੀਆਂ ਪੰਗਤੀਆ ਨੂੰ ਵੀ ਕੁੱਝ ਲੋਕ ਗਲਤ ਢੰਗ ਨਾਲ ਇਸਤੇਮਾਲ ਕਰਦੇ ਹਨ।
ਵੀਰ ਜੀ, ਆਪ ਦੀ ਚਿੱਠੀ ਤੋਂ ਲੱਗਦਾ ਹੈ ਕਿ ਤੁਸੀਂ ਮੇਰੀ “ਵਾਹਿਗੁਰੂ ਗੁਰਮੰਤਰ” ਬਾਰੇ ਜਾਣਕਾਰੀ ਲੈਣ ਦੀ ਖ਼ਹਸ਼ ਨੂੰ ਪੂਰਾ ਕਰ ਦੇਵੋਗੇ । ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ।
ਬਾਕੀ ਗੁਰਸਰਨ ਸਿੰਘ ਜੀ ਖਾਹਸ ਕੋਈ ਵੀ ਕਿਸੇ ਦੀ ਕਦੀ ਕੋਈ ਪੂਰੀ ਨਹੀਂ ਕਰ ਸਕਦਾ ਕਿਉਂਕਿ ਖਾਹਸ ਕਿਸੇ ਦੀ ਇੱਕ ਨਹੀਂ ਹੁੰਦੀ, ਤੁਹਾਡੀਆਂ ਵੀ ਖਾਹਸਾਂ ਕਈ ਹਨ ਜਿਵੇਂ ਗੱਲ ਕਿਸੇ ਹੋਰ ਵਿਸੇ ਦੀ ਹੋ ਰਹੀ ਸੀ ਪਰ ਵਿੱਚ ਤੁਸੀ ਹੋਰ ਅਖੌਤੀ ਗ੍ਰੰਥ ਨਾਲ ਜੋੜ ਲਿਆ। ਹਰ ਤੀਸਰੇ ਕੁ ਦਿਨ ਵਿਦਵਾਨ ਹੁੰਦੇ ਹੋਇ ਵੀ ਕੋਈ ਨਾ ਕੋਈ ਗੱਲ ਕੱਢਕੇ ਪਾਂਠਕਾ ਸਾਹਮਣੇ ਇਸ ਤਰ੍ਹਾਂ ਅਨਭੋਲ ਬਣਕੇ ਪੇਸ ਕਰਦੇ ਹੋ ਕਿ ਜਿਵੇਂ ਤੁਹਾਨੂੰ ਕੁੱਝ ਪਤਾ ਹੀ ਨਹੀਂ ਹੁੰਦਾ, ਪਰ ਫੈਸਲਾ ਤੁਸੀ ਪਹਿਲਾਂ ਹੀ ਕੀਤਾ ਹੁੰਦਾ ਹੈ ਜਦੋਂ ਕੋਈ ਤੁਹਾਡੇ ਨਾਲ ਮੇਰੇ ਵਰਗਾ ਪਾਠਕ ਕੋਈ ਵੀਚਾਰ ਸਾਂਝੇ ਕਰਨ ਲੱਗਦਾ ਹੈ ਤਾਂ ਫਿਰ ਤੁਸੀ ਆਪਣਾ ਵਿਦਵਤਾ ਵਾਲਾ ਚਿਹਰਾ ਸਾਹਮਣੇ ਰੱਖ ਦਿੰਦੇ ਹੋ। ਇਸ ਕਰਕੇ ਤੁਹਾਡੀ ਖਾਹਸ ਕਰਤਾ ਹੀ ਪੂਰੀ ਕਰ ਸਕਦਾ ਹੈ ਬਲਦੇਵ ਸਿੰਘ ਨਹੀਂ। ਇਸ ਕਰਕੇ ਮੁਆਫ ਕਰ ਦੇਣਾ।
ਭੁੱਲ ਚੁੱਕ ਦੀ ਖਿਮਾਂ
ਬਲਦੇਵ ਸਿੰਘ ਟੌਰਾਂਟੋ


09/11/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਬਲਦੇਵ ਸਿੰਘ ਟੋਰਾਂਟੋ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।
ਆਪ ਜੀ ਦੀ ਬਹੁਤ-ਬਹੁਤ ਮੇਹਰਬਾਨੀ ਜੋ ਆਪਨੇ, “ਵਾਹਿਗੁਰੂ ਗੁਰ ਮੰਤ੍ਰ ਹੈ ਜਪੁ ਹਾਉਮੈ ਖੋਈ”। (ਭਾਈ ਗੁਰਦਾਸ ਜੀ ਦੀ ਆਖੀ ਜਾਂਦੀ ਵਾਰ ੧੩ ਪਾਉੜੀ ੨) ਬਾਰੇ ਜਾਣਕਾਰੀ ਦੇਣ ਲਈ ਕੁਝ ਸਪਸ਼ਟ ਕਰਨ ਦੀ ਗੱਲ ਲਿਖੀ ਹੈ । ਪਹਿਲਾਂ ਤਾਂ ਆਪ ਜੀ ਦਾ ਇਸ ਗੱਲ ਲਈ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿਚੋਂ ਮੇਰੇ ਸਵਾਲ ਦੀ ਜਾਣਕਾਰੀ ਦੇਣ ਲਈ ਸੋਚਿਆ । ਉਂਝ ‘ਸਿੱਖ ਮਾਰਗ’ ਦੀ ਸਾਈਟ ‘ਤੇ ਬਹੁਤ ਸਾਰੇ ਵਿਦਵਾਨ ਅਤੇ ਸੂਝਵਾਨ ਪਾਠਕ ਹਨ; ਜਿਹਨਾਂ ਵਾਸਤੇ ਇਹ ਜਾਣਕਾਰੀ ਦੇਣੀ ਮਾਮੂਲੀ ਗੱਲ ਹੋਵੇਗੀ ਪਰ ਅਜੇ ਤੀਕਰ ਉਹਨਾਂ ਖੇਚਲ ਨਹੀਂ ਕੀਤੀ ।
ਵੀਰ ਜੀ, ਆਪ ਜੀ ਨੇ ਪੁੱਛਿਆ ਹੈ ਕਿ, “ਪਹਿਲਾਂ ਇਹ ਸਪਸਟ ਕਰੋ ਕਿ ਆਪ ਇਸ ਨੂੰ ਭਾਈ ਗੁਰਦਾਸ ਜੀ ਦੀ ਵਾਰ ਮੰਨਦੇ ਹੋ ਜਾਂ ਆਪ ਜੀ ਦੇ ਲਿਖਣ ਮੁਤਾਬਕ ਕਹੀ ਜਾਂਦੀ ਮੰਨਦੇ ਹੋ। ਕੀ ਤੁਸੀਂ ਇਹ ਪੰਗਤੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਪੋਥੀ ਵਿੱਚੋ ਲਈ ਹੈ ਜਾਂ ਕਿਸੇ ਹੋਰ ਸਰੋਤ ਤੋਂ? ਕਿਉਂਕਿ ਕਿ ਆਪ ਜੀ ਨੇ ਸ਼ਬਦ ਕਹੀ ਜਾਂਦੀ ਵਰਤਿਆ ਹੈ, ਇਸ ਲਈ ਜਵਾਬ ਦੇਣ ਤੋਂ ਪਹਿਲਾਂ ਸਰੋਤ ਜਾਨਣਾ ਜਰੂਰੀ ਹੈ”।
ਵੀਰ ਜੀ, ਜਦੋ ਧਾਰਮਿਕ ਲਿਖਤਾਂ ਪੜ੍ਹਨ ਵੱਲ ਧਿਆਨ ਹੋਇਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਸੁਣਿਆ ਕਿ ਇਕ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਵੀ ਹੈ ਅਤੇ ਇਹ ਵੀ ਸੁਣਿਆ ਕਿ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਦੀ ਕਿਤਾਬ ਵੀ ਹੈ ।
ਜਦੋਂ ਕਹੇ ਜਾਂਦੇ ‘ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ’ ਬਾਰੇ ਵਿਦਵਾਨਾਂ ਦੇ ਲੇਖ “ਸਿੱਖ ਮਾਰਗ ਸਾਈਟ” ਤੇ ਹੋਰ ਕਿਤਾਬਾਂ ਤੋਂ ਪੜ੍ਹੇ ਤਾਂ ਪਤਾ ਲੱਗਾ ਕਿ ਜਿਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗ੍ਰੰਥ “ਕਿਹਾ ਜਾਂਦਾ” ਹੈ ਅਤੇ ਖੰਡੇ ਬਾਟੇ ਦੀ ਪਾਹੁਲ ਵਾਲੀ ਮਹਾਨ ਰਸਮ ਸਮੇਂ ਅਤੇ ਸਿੱਖਾਂ ਦੇ ਨਿਤਨੇਮ ਕਰਨ ਦਾ ਜਿੰਨਾਂ ਪੰਜ ਬਾਣੀਆਂ ਦਾ ਜਿਕਰ ਹੈ, ਉਹਨਾਂ ਵਿਚੋਂ ਤਿੰਨ ਬਾਣੀਆਂ ਤਾਂ “ਕਹੇ ਜਾਂਦੇ” ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹਨ। ਵੀਰ ਜੀ, ਕੀ ਅੱਜ ਗੁਰੂ ਜੀ ਦੇ “ਕਹੇ ਜਾਂਦੇ ਗ੍ਰੰਥ” ਨੂੰ ਅੱਖਾਂ ਮੀਟ ਕੇ ਦਸਮ ਗੁਰੂ ਜੀ ਦੀ ਲਿਖਤ ਮੰਨਿਆ ਜਾ ਰਿਹਾ ਹੈ ? ਸ਼ਾਇਦ ਅੱਜ ਤੁਸੀਂ ਵੀ ਨਾ ਮੰਨਣ ਵਾਲਿਆਂ ਦੀ ਕਤਾਰ ਵਿਚ ਹੋਵੋ ।
ਇਵੇਂ ਹੀ “ਕਹੀ” ਜਾਂਦੀ ਭਾਈ ਗੁਰਦਾਸ ਜੀ ਦੀਆਂ ਲਿਖਤਾ ਵਾਲੀ ਕਿਤਾਬ ਦੀਆਂ ਕੁਝ ਲਿਖਤਾਂ ਤੇ ਕਿੰਤੂ ਪ੍ਰੰਤੂ ਹੋਇਆ ਹੈ । ਇਸ ਕਰਕੇ ਹੀ ਆਪ ਵਰਗੇ ਵਿਦਵਾਨਾ ਪਾਸੋਂ ਜਾਣਕਾਰੀ ਲੈਣ ਲਈ ਬੇਨਤੀ ਕੀਤੀ ਹੈ । ਉਂਝ ਉਸ ਕਿਤਾਬ ਦਾ ਨਾਅ ਵੀ “ਵਾਰਾਂ ਭਾਈ ਗੁਰਦਾਸ ਸਟੀਕ” ਲਿਖਿਆ ਹੈ ।
ਵੀਰ ਜੀ, ਵੈਸੇ ਵੀ ਖਾਸ ਕਰਕੇ ਜਿਸ ਧਾਰਮਿਕ ਗ੍ਰੰਥ ਜਾਂ ਕਿਤਾਬ ਵਿਚ ਲੇਖਕ ਨੇ ਆਪਣਾ ਨਾਅ ਆਪ ਨਾਂ ਲਿਖਿਆ ਹੋਵੇ (ਜਿਵੇਂ ਕਿ ਦਸਮ ਗ੍ਰੰਥ) ਉਸਦਾ ਲੇਖਕ ਕੋਣ ਹੈ ਕਿਵੇਂ ਫੈਂਸਲਾ ਕੀਤਾ ਜਾ ਸਕਦਾ ਹੈ ?
ਵੀਰ ਜੀ, ਕੀ ਆਪ ਆਪਣੀ ਉਹ ‘ਕਸਵਟੀ’ (ਤੁਹਾਡੀ ਆਪਣੀ ਕੀਤੀ ਵਿਆਖਿਆ ਤੋਂ ਬਗੈਰ) ਪਾਠਕਾਂ ਨਾਲ ਸਾਂਝੀ ਕਰੋਗੇ, ਜਿਸ ਤੋਂ ਤੁਸੀਂ ਇਹ ਸਿਧ ਕਰ ਸਕੋ ਕਿ ਭਾਈ ਗੁਰਦਾਸ ਜੀ ਦੀਆਂ “ਕਹੀਆਂ ਜਾਂਦੀਆਂ” ਸਾਰੀਆਂ ਵਾਰਾਂ ਉਹਨਾਂ ਦੀਆਂ ਹੀ ਲਿਖਤਾਂ ਹਨ ?
ਵੀਰ ਜੀ, ਕੀ ਗੁਰੂ ਨਾਨਕ ਪਾਤਸ਼ਾਹ ਜੀ ਨੇ “ਵਾਹਿਗਰੂ” ਸ਼ਬਦ ਨਾਮ ਦੇ ਤੌਰ ਤੇ ਜਪਾਇਆ ਸੀ ?
ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ। ਚਾਰੇ ਜਾਗੇ ਚਹੁ ਜੁਗੀ ਪੰਚਾਇਣਿ ਵਿਚਿ ਜਾਇ ਸਮਾਵੈ। ਚਾਰੇ ਅਛਰ ਇੱਕ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ। (ਭਾਈ ਗੁਰਦਾਸ ਜੀ ਦੀ ਕਹੀ ਜਾਂਦੀ ਵਾਰ ਪਹਿਲੀ ਪਾਉੜੀ 49)
ਵੀਰ ਜੀ, ਆਪ ਦੀ ਚਿੱਠੀ ਤੋਂ ਲੱਗਦਾ ਹੈ ਕਿ ਤੁਸੀਂ ਮੇਰੀ “ਵਾਹਿਗੁਰੂ ਗੁਰਮੰਤਰ” ਬਾਰੇ ਜਾਣਕਾਰੀ ਲੈਣ ਦੀ ਖ਼ਹਸ਼ ਨੂੰ ਪੂਰਾ ਕਰ ਦੇਵੋਗੇ । ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


09/11/14)
ਗਿਆਨੀ ਜਗਤਾਰ ਸਿੰਘ ਜਾਚਕ

ਭਾਜਪਾ ‘ਰਾਸ਼ਟਰੀ ਸਿੱਖ ਸੰਗਤ’ ਦੇ ਰੂਪ ਵਿੱਚ ਸ਼੍ਰੋਮਣੀ ਕਮੇਟੀ `ਤੇ ਕ਼ਾਬਿਜ਼ ਹੋਣ ਦੀ ਤਾਕ ਵਿੱਚ: ਗਿਆਨੀ ਜਾਚਕ
ਅੰਮ੍ਰਿਤਸਰ, 9 ਨਵੰਬਰ () ਪੰਜਾਬ ਦੀ ਸੱਤਾ ਹਾਸਲ ਕਰਨ ਲਈ ਭਾਜਪਾ ‘ਰਾਸ਼ਟਰੀ ਸਿੱਖ ਸੰਗਤ’ ਦੇ ਰੂਪ ਵਿੱਚ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ `ਤੇ ਕ਼ਾਬਿਜ ਹੋਣ ਦੀ ਤਾਕ ਵਿੱਚ ਹੈ। ਇਸ ਲਈ ਉਹ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਤੱਕ ਬਾਦਲ ਦਲ ਨਾਲੋਂ ਤੋੜ ਵਿਛੋੜਾ ਨਹੀਂ ਕਰੇਗੀ। ਕਿਉਂਕਿ, ਉਹ ਸਮਝਦੀ ਹੈ ਕਿ ਇਨ੍ਹਾਂ ਦੇ ਗਦੇੜ੍ਹੀਂ ਚੜ੍ਹ ਕੇ ਹੀ ਸਿੱਖ ਸੰਸਥਾਵਾਂ ਤੇ ਕ਼ਾਬਿਜ ਹੋਇਆ ਜਾ ਸਕਦਾ ਹੈ। ਇਸ ਪੱਖੋਂ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਦੋਂ ਕਹੇ, ਜਦੋਂ ਉਨ੍ਹਾਂ ਨੂੰ ਭਾਜਪਾ ਤੇ ਬਾਦਲ ਕਿਆਂ ਦੇ ਤੋੜ-ਵਿਛੋੜੇ ਬਾਰੇ ਪੁੱਛਿਆ ਗਿਆ।
ਉਨ੍ਹਾਂ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਪੰਜਾਬ ਦੇ ਗੁਰਦੁਆਰਾ ਜੁਡੀਸ਼ਲ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਧੇ ਤੌਰ `ਤੇ ਆਪਣੇ ਕੰਟਰੋਲ ਵਿੱਚ ਕਰਨਾ ਅਤੇ ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਰ. ਐਸ. ਐਸ ਦੀ ਜਮਾਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਆਪਣੇ ਅੰਮ੍ਰਿਤਸਰ ਅੰਦਰਲੇ ਸਕੂਲਾਂ ਵਿੱਚ ਸ਼ਿਵਰ ਤੇ ਰਹਾਇਸ਼ ਦੇਣਾ ਉਪਰੋਕਤ ਸਚਾਈ ਦੀਆਂ ਹੀ ਦੋ ਕੜੀਆਂ ਹਨ। ਸੱਤਾਧਾਰੀ ਹਿੰਦੂਤਵ ਦੇ ਦੁਬੇਲ ਹੋਣ ਦਾ ਹੀ ਸਿੱਟਾ ਹੈ ਕਿ ਨਾ ਤਾਂ ਸਿੱਖ ਲੀਡਰਾਂ ਨੇ ਗੁਰਦੁਆਰਾ ਜੁਡੀਸ਼ਲ ਪ੍ਰਤੀ ਜ਼ੋਰਦਾਰ ਵਿਰੋਧ ਜਿਤਾਇਆ ਅਤੇ ਨਾ ਹੀ ਚੀਫ਼ ਖ਼ਾਲਸਾ ਦੀਵਾਨ ਨੂੰ ਆਪਣਾ ਸਿੱਖ ਵਿਰੋਧੀ ਫੈਸਲਾ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਾਚਕ ਹੁਰਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਲੰਮਾ ਸਮਾਂ ਪ੍ਰਧਾਨ ਰਹੇ ਟੌਹੜਾ ਜੀ ਨੇ ਵੀ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਪ੍ਰੀਸ਼ਦ ਨੂੰ ਸ਼ਿਵਰ ਲਈ ਰਹਾਇਸ਼ ਦੇਣ ਦੀ ਗ਼ਲਤੀ ਕਰ ਲਈ ਸੀ। ਪਰ, ਸਿੱਖਾਂ ਦੀ ਜਾਗਰੂਕਤਾ ਕਾਰਨ ਅਸਲੀਅਤ ਦਾ ਪਤਾ ਲੱਗਣ `ਤੇ ਉਨ੍ਹਾਂ ਨੇ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਿਉਂਕਿ, ਉਹ ਸਮਝ ਗਏ ਸਨ ਕਿ ਆਰ. ਐਸ. ਐਸ ਦਾ ਇੱਕੋ ਇੱਕ ਮੁੱਖ ਏਜੰਡਾ ਹੈ ਕਿ ਸਿੱਖਾਂ ਸਮੇਤ ਸਾਰੀਆਂ ਘਟ ਗਿਣਤੀ ਕੌਮਾਂ ਨੂੰ ਹਿੰਦੂਤਵ ਦੇ ਭਗਵੇਂ ਰੰਗ ਵਿੱਚ ਰੰਗ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲ ਦਿੱਤਾ ਜਾਏ।
ਉਨ੍ਹਾਂ ਕਿਹਾ ਕਿ ਦੁਨੀਆਂ ਦਾ ਇਤਿਹਾਸ ਇਸ ਹਕੀਕਤ ਦਾ ਗਵਾਹ ਹੈ ਕਿ ਹਲੇਮੀ ਰਾਜ ਦੇ ਗੁਰਮਤੀ ਸਕੰਲਪ ਕਾਰਨ ਖ਼ਾਲਸਾ ਰਾਜ ਨੂੰ ਛੱਡ ਕੇ ਜਿਸ ਵੀ ਕੌਮ ਪਾਸ ਰਾਜ-ਸੱਤਾ ਆਈ, ਉਸੇ ਨੇ ਹਰੇਕ ਯਤਨ ਕੀਤਾ ਕਿ ਉਥੋਂ ਦੇ ਸਾਰੇ ਲੋਕ ਸੱਤਾਧਾਰੀ ਮਜ਼ਹਬ ਨੂੰ ਪ੍ਰਵਾਨ ਕਰ ਲੈਣ। ਇਸ ਲਈ ਭਾਜਪਾ ਵੱਲੋਂ ਹਿੰਦੂਤਵ ਨੂੰ ਫੈਲਾਉਣਾ ਕੋਈ ਨਵੀਂ ਗੱਲ ਨਹੀਂ। ਕਿਸੇ ਵੀ ਅਜਿਹੀ ਕੌਮ ਵੱਲੋਂ ਰਾਜ-ਸੱਤਾ ਦਾ ਪ੍ਰਭਾਵ ਕਬੂਲਣਾ ਸੁਭਾਵਿਕ ਹੁੰਦਾ ਹੈ, ਜਿਸ ਅੰਦਰੋਂ ਕੌਮੀ ਅਜ਼ਾਦੀ ਚਿਣਗ ਠੰਡੀ ਪੈ ਜਾਏ। ਸਿੱਖ ਭਾਈਚਾਰੇ ਵਿੱਚ ਹਿੰਦੂਤਵ ਦੇ ਵਧਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖ ਕੇ ਕੇਵਲ ਆਰ. ਐਸ. ਐਸ ਨੂੰ ਦੋਸ਼ੀ ਠਹਿਰਾਉਣ ਨਾਲ ਬਚਾਅ ਨਹੀਂ ਹੋਣਾ। ਬਚਾਅ ਤਾਂ ਕੇਵਲ ਇਸ ਵਿੱਚ ਹੈ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਇਸ ਪੱਖੋਂ ਸੁਚੇਤ ਕਰਦੇ ਹੋਏ ਉਨ੍ਹਾਂ ਅੰਦਰ ਕੌਮੀ ਅਜ਼ਾਦੀ ਤੇ ਅਣਖ ਦੀ ਲਾਟ ਜਗ-ਮਗਾਈ ਰੱਖੀਏ।


09/11/14)
ਗਿ: ਸੰਤੋਖ ਸਿੰਘ

ਜਿਸ ਕਾ ਕਾਮ ਉਸੀ ਕੋ ਸਾਜੇ
ਇਹ ਵਾਕਿਆ ੧੯੫੬ ਜਾਂ ੫੭ ਦਾ ਹੈ। ਮੈਂ ਅੰਮ੍ਰਿਤਸਰੋਂ ਪਿੰਡ ਗਿਆ। ਉਸ ਸਮੇ ਫਲ਼੍ਹਿਆਂ ਨਾਲ਼ ਕਣਕ ਦੀ ਗਹਾਈ ਹੋ ਰਹੀ ਸੀ। ਅੱਜ ਵਾਂਙ ਮਸ਼ੀਨੀ ਖੇਤੀ ਦਾ ਯੁੱਗ ਅਜੇ ਆਰੰਭ ਨਹੀਂ ਸੀ ਹੋਇਆ। ਆਪਣੇ ਚਾਚਾ ਜੀ ਦੇ ਰੋਕਦਿਆਂ ਰੋਕਦਿਆਂ ਮੈਂ ਪਰਾਣੀ ਫੜੀ ਅਤੇ ਜੋਗ ਦੇ ਪਿੱਛੇ ਲੱਗ ਕੇ ਉਸ ਨੂੰ ਹਿੱਕਣ ਲੱਗ ਪਿਆ। ਚਾਚਾ ਜੀ ਬਥੇਰਾ ਰੋਕਦੇ ਰਹੇ ਤੇ ਆਖਦੇ ਰਹੇ, “ਜਾਹ ਤੂਤ ਦੀ ਛਾਵੇਂ ਬਹਿ; ਇਹ ਕੰਮ ਤੇਰੇ ਤੋਂ ਨਹੀਂ ਹੋਣਾ”। ਪਰ ਮੈਨੂੰ ਚਾ ਸੀ ਡੰਗਰ ਹਿੱਕਣ ਦਾ; ਮੈ ਨਾ ਰੁਕਿਆ। ਥੋਹੜੇ ਕੁ ਗੇੜੇ ਗਾਹ ਵਿੱਚ ਆਏ ਸੀ ਕਿ ਮੈਂ ਨਾੜ ਤੋਂ ਤਿਲਕ ਕੇ ਚਿੱਤੜਾਂ ਭਾਰ ਗਾਹ ਵਿੱਚ ਹੀ ਡਿਗ ਪਿਆ। ਮੈਨੂੰ ਡਿੱਗਿਆ ਵੇਖ, ਮੇਰੇ ਹਥੋਂ ਪਰਾਣੀ ਫੜਦਿਆਂ ਚਾਚਾ ਜੀ ਨੇ ਆਖਿਆ, ‘ਜਿਸ ਕਾ ਕਾਮ ਉਸੀ ਕੋ ਸਾਜੇ। ਔਰ ਕਰੇ ਤੋਂ ਢੂੰਗਾ ਭਾਜੇ। ‘ਲਫ਼ਜ਼ ‘ਠੇਂਗਾ’ ਦੀ ਥਾਂ ਉਹਨਾਂ ਨੇ ਮੌਕੇ ਅਨੁਸਾਰ ‘ਢੂੰਗਾ’ ਵਰਤਿਆ।
ਕੁਝ ਸਾਲਾਂ ਦੀ ਗੱਲ ਹੈ ਕਿ ੮੦ਵਿਆਂ ਵਾਲ਼ੇ ਦਹਾਕੇ ਦੌਰਾਨ ਆਪਣੇ ਪਿਛਵਾੜੇ (ਬੈਕ ਯਾਰਡ) ਵਿੱਚ ਦੂਸਰਾ ਮਕਾਨ ਉਸਾਰਨ ਤੋਂ ਪਹਿਲਾਂ ਮੈਂ, ਵੇਹਲਾ ਹੋਣ ਕਰਕੇ, ਸਬਜੀ ਉਗਾਇਆ ਕਰਦਾ ਸਾਂ। ਕਿਸੇ ਸਿਆਣੇ ਦਾ ਕਥਨ ਵੀ ਹੈ, “ਬੇਕਾਰ ਮਬਾਸ਼ ਕੁਛ ਕੀਆ ਕਰ। ਔਰ ਨਹੀਂ ਤੋਂ ਤੰਬੀ ਉਧੇੜ ਕੇ ਸੀਆ ਕਰ”। ਇਸ ਲਈ ਮੈਂ ਵੀ ਵੇਹਲਾ ਬਹਿ ਕੇ ਮੱਖੀਆਂ ਮਾਰਨ ਨਾਲ਼ੋਂ ਮਿੱਟੀ ਨਾਲ਼ ਖੇਡਣ ਵਿੱਚ ਖ਼ੁਸ਼ੀ ਮਹਿਸੂਸ ਕਰਿਆ ਕਰਦਾ ਸਾਂ/ਹਾਂ। ਪਿਛਵਾੜੇ ਵਿੱਚ ਸਰ੍ਹੋਂ, ਪਾਲਕ, ਮੇਥੇ, ਮੇਥੀ, ਭੂਕਾਂ ਵਾਲ਼ੇ ਗੰਢੇ, ਮੈਣਾ ਆਦਿ ਵਾਹਵਾ ਨਿਕ ਸੁਕ ਜਿਹਾ ਉਗਿਆ ਹੋਇਆ ਸੀ। ਬੱਚੇ ਸਕੂਲੇ ਤੇ ਉਹਨਾਂ ਦੀ ਮਾਂ ਕੰਮ ਤੇ ਗਏ ਹੋਏ ਸਨ। “ਘਰ ਵਾਲ਼ਾ ਕੋਈ ਘਰ ਨਹੀਂ ਸੀ ਤੇ ਮੈਨੂੰ ਕਿਸੇ ਦਾ ਡਰ ਨਹੀਂ ਸੀ”। ਵੇਲ਼ਾ ਵੇਖ ਕੇ ਮੈਂ ਇਹ ਸਾਰਾ ਕੁੱਝ ਇਕੱਠਾ ਕੀਤਾ ਤੇ ਉਸ ਨੂੰ ਵੱਢ ਟੁਕ ਕੇ ਕੁੱਕਰ ਵਿੱਚ ਪਾ ਕੇ, ਬਿਜਲਈ ਚੁਲ੍ਹੇ ਉਪਰ ਧਰ ਦਿਤਾ। ਵਾਹਵਾ ਚਿਰ ਇਹ ਸਾਰਾ ਕੁੱਝ ਰਿਝਦਾ ਰਿਹਾ। ਮੈਂ ਰਸੋਈ ਵਿੱਚ ਹੀ ਸਾਂ ਕਿ ਇੱਕ ਦਮ ਬੰਬ ਚੱਲਣ ਵਾਂਙ ਖੜਾਕ ਹੋਇਆ ਤੇ ਸਾਰੀ ਰਸੋਈ, ਛੱਤ, ਫਰਸ਼, ਕੰਧਾਂ ਸਮੇਤ, ਹਰੇ ਸਾਗ ਦੇ ਛਿੜਕਾ ਨਾਲ਼ ਓਤ ਪੋਤ ਹੋ ਗਈ ਤੇ ਕੁੱਕਰ ਮੇਰੇ ਲਾਗੋਂ ਦੀ ਲੰਘ ਕੇ ਰਸੋਈ ਦੀ ਬਾਹਰਲੀ ਕੰਧ ਵਿੱਚ ਜਾ ਵੱਜਾ। ਕੁੱਕਰ ਨੇ ਕੰਧ ਦੇ ਅੰਦਰੂਨੀ ਭਾਗ ਵਿੱਚ ਮਘੋਰਾ ਕਰ ਦਿਤਾ ਤੇ ਢੱਕਣ ਉਸ ਦਾ ਦੂਜੇ ਪਾਸੇ ਸਿੰਕ ਵੱਲ ਯਾਤਰਾ ਕਰ ਗਿਆ।
ਸ਼ਾਇਦ ਸਾਗ ਦਾ ਕੋਈ ਪੱਤਾ ਕੁੱਕਰ ਦੀ ਸੀਟੀ ਵਾਲ਼ੇ ਰਾਹ ਵਿੱਚ ਫਸ ਜਾਣ ਕਰਕੇ ਸੀਟੀ ਬੋਲ ਨਾ ਸਕੀ ਤੇ ਕੁੱਕਰ ਗੁੱਸੇ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਗਿਆ ਤੇ ਉਸ ਨੇ ਇਹ ‘ਭਾਣਾ’ ਵਰਤਾ ਦਿਤਾ।
ਪਾਠਕ ਸੋਚਣ ਗੇ ਕਿ ਇਸ ਏਨੀ ਪੁਰਾਣੀ ਗੱਲ ਨੂੰ ਹੁਣ ਦੱਸਣ ਦੀ ਕੀ ਲੋੜ ਸੀ!
ਗੱਲ ਇਉਂ ਹੋਈ ਕਿ ਕਲ੍ਹ ਸ਼ਾਮੀ ਏਥੇ ਐਡੀਲੇਡ ਵਿੱਚ ਇਹ ਵਾਕਿਆ ਮੈਂ ਆਪਣੇ ਅਜ਼ੀਜ਼ ਮਨਪ੍ਰੀਤ ਸਿੰਘ ਟਾਹਲੀ ਅਤੇ ਤੇਜਸ਼ਦੀਪ ਸਿੰਘ ਅਜਨੌਦਾ ਨੂੰ ਸੁਣਾ ਬੈਠਾ ਤੇ ਇਹ ਸੁਣ ਕੇ ਮਨਪ੍ਰੀਤ ਸਿੰਘ ਬੋਲਿਆ, “ਤਾਇਆ, ਜੇ ਕਿਤੇ ਤੂੰ ਕੁੱਕਰ ਦੀ ਮਾਰ ਵਿੱਚ ਆ ਜਾਂਦਾ ਤਾਂ ਤੇਰੀ ਆਤਮਾ ਨੂੰ ਤਾਂ ਰਾਮ ਗਣਾਂ ਜਾਂ ਜਮਦੂਤਾਂ ਨੇ ਪਤਾ ਨਹੀਂ ਕਿਧਰ ਲੈ ਜਾਣਾ ਸੀ ਪਰ ਤੇਰੀ ਲੋਥ ਦਾ ਸਸਕਾਰ ਕਰਨ ਜਦੋਂ ਤੈਨੂੰ ਲੈ ਕੇ ਸਮਸ਼ਾਨ ਘਾਟ ਵੱਲ ਜਾਣਾ ਸੀ ਤਾਂ ਉਸ ਕਾਰ ਦੇ ਪਿੱਛੇ ਜਾਣ ਵਾਲ਼ਿਆਂ ਵਿੱਚ ਬੰਦਿਆਂ ਨਾਲ਼ੋਂ ਬੰਦੀਆਂ ਵੱਧੇਰੇ ਹੋਣੀਆਂ ਸਨ। ਇੱਕ ਮਗਰੋਂ ਆਈ ਬੀਬੀ ਨੇ, ਜਿਹਾ ਕਿ ਆਮ ਰਿਵਾਜ਼ ਹੈ, ਹਮਦਰਦੀ ਵਜੋਂ ਤਾਈ ਪਾਸੋਂ ਪੁੱਛਣਾ ਸੀ, “ਨੀ ਭੈਣੇ, ਕੀ ਹੋਇਆ?” ਤਾਈ ਨੇ ਅੱਗੋਂ ਆਖਣਾ ਸੀ, “ਨੀ ਭੈਣੇ ਕੀ ਦੱਸਾਂ, ਇਹ ਸਾਰੀ ਕੁੱਕਰ ਦੇਵਤੇ ਦੀ ਹੀ ਕਿਰਪਾ ਹੈ”। ਤੇ ਫਿਰ ਸਾਰਾ ਬਿਰਤਾਂਤ ਬਿਆਨ ਕਰ ਦੇਣਾ ਸੀ। ਫਿਰ ਕੁੱਝ ਪਲ ਰੁਕ ਕੇ ਉਸ ਇਸਤਰੀ ਨੇ ਆਖਣਾ ਸੀ, “ਭੈਣੇ, ਕੀ ਉਹ ਕੁੱਕਰ ਇੱਕ ਦੋ ਦਿਨਾਂ ਲਈ ਮੈਂ ਵੀ ਖੜ ਸਕਦੀ ਹਾਂ?” “ਉਸ ਲਾਈਨ ਵਿੱਚ ਲੱਗ ਜਾਹ। ਇਹ ਸਾਰੀਆਂ ਤੇਰੇ ਵਾਂਙ ਕੁੱਕਰ ਲੈਣ ਵਾਸਤੇ ਹੀ ਆਈਆਂ ਨੇ”, ਆਖ ਕੇ, ਤਾਈ ਨੇ ਜਵਾਬ ਦੇਣਾ ਸੀ।
ਸੰਤੋਖ ਸਿੰਘ


07/11/14)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਭਾਈ ਗੁਰਸ਼ਰਨ ਸਿੰਘ ਜੀ ਗੁਰ ਫਤਿਹ
ਆਪ ਜੀ ਦਾ ਸਵਾਲ ਹੈ ਕਿ, ਕੀ ਸੱਭ ਤੋਂ ਪਹਿਲਾ “ਵਹਿਗੁਰੂ” ਨੂੰ ਗੁਰ ਮੰਤ੍ਰ ਭਾਈ ਗੁਰਦਾਸ ਜੀ ਨੇ ਕਿਹਾ ਸੀ ਜਾ ਕਿਸੇ ਹੋਰ ਮਹਾਪੁਰਖ ਜਾ ਸਿਖ ਨੇ।
ਵਾਹਿਗੁਰੂ ਗੁਰ ਮੰਤ੍ਰ ਹੈ ਜਪੁ ਹਾਉਮੈ ਖੋਈ। (ਭਾਈ ਗੁਰਦਾਸ ਜੀ ਦੀ ਆਖੀ ਜਾਂਦੀ ਵਾਰ ੧੩ ਪਾਉੜੀ ੨)

ਭਾਈ ਗੁਰਸ਼ਰਨ ਸਿੰਘ ਜੀ ਪਹਿਲਾਂ ਇਹ ਸਪਸਟ ਕਰੋ ਕਿ ਆਪ ਇਸ ਨੂੰ ਭਾਈ ਗੁਰਦਾਸ ਜੀ ਦੀ ਵਾਰ ਮੰਨਦੇ ਹੋ ਜਾਂ ਆਪ ਜੀ ਦੇ ਲਿਖਣ ਮੁਤਾਬਕ ਕਹੀ ਜਾਂਦੀ ਮੰਨਦੇ ਹੋ। ਕੀ ਤੁਸੀਂ ਇਹ ਪੰਗਤੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਪੋਥੀ ਵਿੱਚੋ ਲਈ ਹੈ ਜਾਂ ਕਿਸੇ ਹੋਰ ਸਰੋਤ ਤੋਂ? ਕਿਉਂਕਿ ਕਿ ਆਪ ਜੀ ਨੇ ਸ਼ਬਦ ਕਹੀ ਜਾਂਦੀ ਵਰਤਿਆ ਹੈ, ਇਸ ਲਈ ਜਵਾਬ ਦੇਣ ਤੋਂ ਪਹਿਲਾਂ ਸਰੋਤ ਜਾਨਣਾ ਜਰੂਰੀ ਹੈ।
ਬਲਦੇਵ ਸਿੰਘ ਟੋਰਾਂਟੋ


07/11/14)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਡਾ. ਦਲਵਿੰਦਰ ਸਿੰਘ ਗ੍ਰੇਵਾਲ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।

ਸਿਖਮਾਰਗ ਵੈਬਸਾਈਟ ਉੱਤੇ ਲੜੀਵਾਰ ਰੂਪ ਵਿੱਚ ਪਾਏ ਜਾ ਰਹੇ ਆਪ ਜੀ ਦੇ ਲੇਖ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਰੀਰ, ਪ੍ਰਾਣ, ਮਨ ਤੇ ਆਤਮਾ ਦੇ ਸੰਕਲਪ’ -ਕਿਸ਼ਤ 2 ਵਿੱਚ ਆਪ ਜੀ ਨੇ ‘ਆਤਮਾ’ ਦੇ ਵਿਸ਼ੇ ਨੂੰ ਲੈ ਕੇ ਜੋ ਆਪਣੇ ਵਿਚਾਰ ਦਿੱਤੇ ਹਨ ਉਹ ਗੁਰਮੱਤ ਦੇ ਅਨੁਸਾਰੀ ਨਹੀਂ। ਵਿਚਾਰ-ਅਧੀਨ ਲੇਖ ਦੇ ‘ਆਤਮਾ’ ਵਾਲੇ ਹਿੱਸੇ ਵਿੱਚ ਆਪ ਜੀ ਵੱਲੋਂ ਵੱਲੋਂ ਕੀਤੀ ਗਈ ਗੁਰਬਾਣੀ ਦੀਆਂ ਵੱਖ-ਵੱਖ ਸਤਰਾਂ ਦੀ ਵਿਆਖਿਆ ਵੀ ਬੇਹੱਦ ਦੋਸ਼ਪੂਰਨ ਹੈ।

ਡਾ. ਗ੍ਰੇਵਾਲ ਜੀ, ਆਪ ਜੀ ਨੇ ਗੁਰਬਾਣੀ ਵਿੱਚ ਵਰਤੇ ਗਏ ‘ਆਤਮਾ’ ਸ਼ਬਦ ਨੂੰ ਰੂਹ (soul) ਵਜੋਂ ਲਿਆ ਹੈ ਜੋ ਕਿ ਸਹੀ ਨਹੀਂ ਕਿਉਂਕਿ ਗੁਰਮੱਤ ‘ਰੂਹ’ ਨੂੰ ਮਾਨਤਾ ਨਹੀਂ ਦਿੰਦੀ। ਆਪਣੇ ਲੇਖ ਵਿੱਚ ਆਪ ਜੀ ਨੇ ਪਹਿਲਾਂ ਆਪਣੀ ਸੋਚ ਮੁਤਾਬਿਕ ‘ਆਤਮਾ’ ਦੀ ਵਿਆਖਿਆ ਦਿੰਦੇ ਹੋਏ ਇਸ ਨੂੰ ਗੁਰਬਾਣੀ ਉੱਤੇ ਢੁਕਾਉਣ ਦਾ ਯਤਨ ਕੀਤਾ ਹੈ ਅਤੇ ਫਿਰ ਹਿੰਦੂ ਵਿਦਵਾਨਾਂ ਦੀਆਂ ਲਿਖਤਾਂ ਅਤੇ ਬ੍ਰਾਹਮਣੀ ਗ੍ਰੰਥਾਂ ਵਿੱਚੋਂ ਹਵਾਲੇ ਦਿੰਦੇ ਹੋਏ ‘ਆਤਮਾ’ ਦੀ ‘ਰੂਹ’ ਦੇ ਤੌਰ ਤੇ ਬਣਾਈ ਆਪਣੀ ਧਾਰਨਾ ਨੂੰ ਗੁਰਬਾਣੀ ਉੱਤੇ ਠੋਸ ਦਿੱਤਾ ਹੈ। ਪਰੰਤੂ ਆਪ ਜੀ ਕਿਤੇ ਵੀ ਇਹ ਸਪਸ਼ਟ ਨਹੀਂ ਕਰਦੇ ਕਿ ਆਖਰ ਆਤਮਾ ਹੈ ਕੀ, ਇਹ ਕਿਹੜੇ ਤੱਤਾਂ ਦੀ ਬਣੀ ਹੋਈ ਹੈ, ਮਨੁੱਖ ਦੇ ਮਾਨਸਿਕ ਪਰਬੰਧ ਨਾਲੋਂ ਇਸ ਦਾ ਕੀ ਫਰਕ ਹੈ, ਅੱਜ ਵਿਗਿਆਨ ਦੇ ਯੁਗ ਵਿੱਚ ਇਸ ਦੀ ਹੋਂਦ ਨੂੰ ਕਿਸ ਤਰ੍ਹਾਂ ਸਾਬਤ ਕੀਤਾ ਜਾ ਸਕਦਾ ਹੈ, ਆਖਰ ਕੀ ਕਾਰਨ ਹੈ ਕਿ ਪਰਮੇਸ਼ਵਰ ਨੇ ਇਸ ਨੂੰ ਮਨੁੱਖਾਂ ਲਈ ਰਾਖਵਾਂ ਰੱਖਿਆ ਹੈ ਅਤੇ ਪਸ਼ੂ-ਪੰਛੀਆਂ ਨੂੰ ਇਸ ਤੋਂ ਵਾਂਝਿਆਂ ਰੱਖਿਆ ਹੈ, ਜੇਕਰ ਇਹ ਮਨੁੱਖ ਤੋਂ ਇਲਾਵਾ ਹੋਰ ਜੀਵਾਂ ਵਿੱਚ ਵੀ ਮੌਜੂਦ ਹੈ ਤਾਂ ਮਨੁੱਖੀ ‘ਆਤਮਾ’ ਅਤੇ ਬਾਕੀ ਜੀਵਾਂ ਵਿਚਲੀ ‘ਆਤਮਾ’ ਵਿੱਚ ਕੀ ਅੰਤਰ ਹੈ ਆਦਿਕ।

ਡਾ. ਗ੍ਰੇਵਾਲ ਜੀ, ਆਪਣੀ ਗੱਲ ਨੂੰ ਗੋਲ-ਮੋਲ ਢੰਗ ਨਾਲ ਪੇਸ਼ ਕਰਦੇ ਹੋਏ ਆਪ ਜੀ ਨੇ ਆਪਣੇ ਵਿਚਾਰ-ਅਧੀਨ ਲੇਖ ਦੇ ਅਰੰਭ ਵਿੱਚ ‘ਆਤਮਾ’ ਨੂੰ ਹੇਠਾਂ ਦਿੱਤੇ ਢੰਗਾਂ ਨਾਲ ਦਰਸਾਇਆ ਹੈ ਜਿਹਨਾਂ ਬਾਰੇ ਵਾਜਬ ਟਿੱਪਣੀਆਂ ਨਾਲ ਹੀ ਦੇ ਦਿੱਤੀਆਂ ਗਈਆਂ ਹਨ:

1.’ਜੀਵਆਤਮਾ’ ਦੇ ਤੌਰ ਤੇ। ਸਜੀਵਤਾ ਦੇ ਅਰਥਾਂ ਵਿੱਚ ‘ਆਤਮਾ’ ਸ੍ਰਿਸ਼ਟੀ ਦੇ ਸਾਰੇ ਜੀਵਾਂ (ਜਿਹਨਾਂ ਵਿੱਚ ਪੌਦੇ ਵੀ ਸ਼ਾਮਲ ਹਨ) ਵਿੱਚ ਮੌਜੂਦ ਹੋਣੀ ਚਾਹੀਦੀ ਹੈ।

2. ਇਕੱਲੀ ‘ਰੂਹ’ ਦੇ ਤੌਰ ਤੇ। ਇੱਥੇ ‘ਰੂਹ’ ਦੀ ਕੋਈ ਤਰਕਸੰਗਤ ਪਰੀਭਾਸ਼ਾ ਨਹੀਂ ਦਿੱਤੀ ਗਈ।

3. ਕਥਨ ‘ਪ੍ਰਾਣੀਆਂ ਵਿੱਚ ਉਹ ਤੱਤ ਹੈ …………’ ਰਾਹੀਂ। ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇੱਥੇ ‘ਪ੍ਰਾਣੀਆਂ’ ਵਿੱਚ ਕੇਵਲ ਮਨੁੱਖ ਜਾਤੀ ਹੀ ਸ਼ਾਮਲ ਹੈ ਕਿ ਬਾਕੀ ਜੀਵ-ਜੰਤੂ ਵੀ ਸ਼ਾਮਲ ਹਨ। ਨਾਲ ਹੀ ‘ਆਤਮਾ’ ਨੂੰ ‘ਤੱਤ’ ਤਾਂ ਕਹਿ ਦਿੱਤਾ ਗਿਆ ਹੈ ਪਰੰਤੂ ਇਸਦਾ ਵਿਸ਼ਲੇਸ਼ਣ (analysis) ਨਹੀਂ ਦਿੱਤਾ ਗਿਆ ਜਦ ਕਿ ਬ੍ਰਹਿਮੰਡ ਵਿਚਲੇ ਕਿਸੇ ਤੱਥ (phenomenon) ਦੀ ‘ਤੱਤ’ ਦੇ ਤੌਰ ਤੇ ਪਛਾਣ ਉਸਦੇ ਪਰੀਭਾਸ਼ਿਤ (definable) ਹੋਣ ਰਾਹੀਂ ਹੀ ਕਿਆਸੀ ਜਾ ਸਕਦੀ ਹੈ।

4.’ਰਾਹਨੁਮਾ’ (guide) ਦੇ ਤੌਰ ਤੇ। ਸਾਰੇ ‘ਪ੍ਰਾਣੀਆਂ’ ਦਾ ਅਸਲੀ ਰਹਿਨੁਮਾ ਉਹਨਾਂ ਦੀ ‘ਸੋਚਣ-ਸ਼ਕਤੀ’ (mind) ਹੀ ਹੁੰਦੀ ਹੈ।

5.’ਜੋਤ’ ਦੇ ਤੌਰ ਤੇ। ‘ਜੋਤ’ ਦਾ ਆਪਣਾ ਅਰਥ ਤਾਂ `ਚਾਨਣ ਦੀ ਲਾਟ’ ਤੋਂ ਹੁੰਦਾ ਹੈ। ਸੋ ‘ਜੋਤ’ ਨੂੰ ‘ਰੂਹ’ ਲਈ ਇੱਕ ਰੂਪਕ (metaphor) ਦੇ ਤੌਰ ਤੇ ਵਰਤ ਲੈਣ ਨਾਲ ‘ਜੋਤ’ ਅਤੇ ‘ਰੂਹ’ ਸਮਾਨਅਰਥੀ (synonyms) ਨਹੀਂ ਬਣ ਜਾਂਦੇ। ‘ਜੋਤ’ ਵਾਲਾ ਰੂਪਕ ਤਾਂ ‘ਸੋਚਣ-ਸ਼ਕਤੀ’ ਲਈ ਵੀ ਵਰਤਿਆ ਜਾ ਸਕਦਾ ਹੈ।

ਡਾ. ਗ੍ਰੇਵਾਲ ਜੀ, ਵਿਚਾਰ-ਅਧੀਨ ਲੇਖ ਵਿੱਚ ਹੀ ਆਪ ਜੀ ਗੁਰਬਾਣੀ ਵਿੱਚੋਂ ਇੱਕ ਸਤਰ ਪੇਸ਼ ਕਰਦੇ ਹੋਏ ‘ਸਰੀਰਿ’ ਦੇ ਅਰਥ ‘ਆਤਮਾ’ ਵਜੋਂ ਕਰ ਰਹੇ ਹੋ ਅਤੇ ਸਰੀਰ ਨੂੰ ਹੀ ‘ਆਤਮਾ’ ਦਾ ਰਖਿਅਕ ਦਰਸਾ ਰਹੇ ਹੋ। ਨਾਲ ਹੀ ਇਸ ਸਰਾਸਰ ਗਲਤ ਵਿਆਖਿਆ ਨੂੰ ਗੁਰਬਾਣੀ ਉੱਤੇ ਢੁਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਆਪ ਜੀ ਕਦੀ ‘ਆਤਮਾ’ ਨੂੰ ‘ਜੀਵਨ ਦਾ ਧੁਰਾ’ ਦੱਸਦੇ ਹੋ, ਕਦੀ ‘ਖੁਦ ਹੀ ਜ਼ਿੰਦਗੀ’ ਅਤੇ ਕਦੀ ‘ਮਨ-ਮੰਦਿਰ ਦੀ ਵਾਸੀ’। ਤੇ ਫਿਰ ਆਪ ਜੀ ‘ਆਤਮਾ’ ਬਾਰੇ ਕਹਿੰਦੇ ਹੋ ਕਿ “ਜੋ ਹੁਕਮ ਹੁੰਦਾ ਹੈ (ਆਤਮਾ) ਉਸੇ ਸਰੀਰ ਵਿੱਚ ਜਾ ਵਾਸ ਕਰਦੀ ਹੈ” ਜਿਸ ਦਾ ਅਰਥ ਇਹ ਨਿਕਲਦਾ ਹੈ ਕੁੱਝ ਮਨੁੱਖੀ ਸਰੀਰ ਆਤਮਾ-ਰਹਿਤ ਵੀ ਹੋ ਸਕਦੇ ਹਨ। ਇੱਕ ਪਾਸੇ ਆਪ ਜੀ ‘ਆਤਮਾ’ ਨੂੰ ‘ਪਰਮਾਤਮਾ’ ਦਾ ਰੂਪ ਮੰਨਦੇ ਹੋ, ਦੂਸਰੇ ਪਾਸੇ ‘ਬੁਰੀ ਆਤਮਾ’ ਦੀ ਹੋਂਦ ਨੂੰ ਵੀ ਸਵੀਕਾਰਦੇ ਹੋ ਅਤੇ ਨਾਲ ਹੀ ਆਪਣੇ ਇਸ ਵਿਚਾਰ ਨੂੰ ਕੱਟ ਦਿੰਦੇ ਹੋ।

ਡਾ. ਗ੍ਰੇਵਾਲ ਜੀ, ਆਤਮਾ (ਰੂਹ) ਦਾ ਰਬ ਨਾਲ ਸਬੰਧ ਦਰਸਾਉਣ ਹਿਤ ਆਪ ਜੀ ਰਬ ਲਈ ‘ਪਰਮਾਤਮਾ’ ਸ਼ਬਦ ਦੀ ਵਰਤੋਂ ਕਰਦੇ ਹੋ। ਜੇਕਰ ਆਪ ਜੀ ਧਿਆਨ ਨਾਲ ਵੇਖੋਗੇ ਤਾਂ ਆਪ ਜੀ ਨੂੰ ਪਤਾ ਚੱਲੇਗਾ ਕਿ ਪੂਰੀ ਗੁਰਬਾਣੀ ਵਿੱਚ ‘ਪਰਮਾਤਮਾ’ ਸ਼ਬਦ ਦੀ ਇੱਕ ਵਾਰ ਵੀ ਵਰਤੋਂ ਨਹੀਂ ਹੋਈ। ਇਸ ਦਾ ਕਾਰਨ ਇਹ ਹੈ ਕਿ ਗੁਰਬਾਣੀ ਹਿੰਦੂ ਧਰਮ ਦੀਆਂ ਰਬ ਸਬੰਧੀ ਦਵੈਤ ਅਤੇ ਅਦਵੈਤ ਵਾਲੀਆਂ ਦੋਵ੍ਹਾਂ ਧਾਰਨਾਵਾਂ ਨੂੰ ਮਾਨਤਾ ਨਹੀਂ ਦਿੰਦੀ (ਆਪਣੇ ਆਪ ਨੂੰ ਸਿਖ ਅਖਵਾਉਣ ਵਾਲੇ ਲਗ-ਭਗ ਸਾਰੇ ਵਿਅਕਤੀ ਗੁਰਮੱਤ ਦੇ ਉਲਟ ਹਿੰਦੂ ਮੱਤ ਦੀ ਅਦਵੈਤ ਵਾਲੀ ਧਾਰਨਾ ਨੂੰ ਅਪਣਾਉਂਦੇ ਹੋਏ ‘ਆਤਮਾ’ ਨੂੰ ‘ਰੂਹ’ ਦੇ ਤੌਰ ਤੇ ਮਾਨਤਾ ਦਿੰਦੇ ਆ ਰਹੇ ਹਨ ਅਤੇ ਫਿਰ ਕਹਿੰਦੇ ਹਨ, “ਹਮ ਹਿੰਦੂ ਨਹੀਂ” )। ਦੂਸਰੇ ਪਾਸੇ, ਗੁਰਬਾਣੀ ਵਿੱਚ ‘ਆਤਮਾ’ ਨੂੰ ਇਸਤਰੀਲਿੰਗ ਵਜੋਂ ਨਹੀਂ ਦਰਸਾਇਆ ਗਿਆ। ਸਗੋਂ ਗੁਰਬਾਣੀ ਵਿੱਚ ‘ਆਤਮਾ’ ਪੁਲਿੰਗ ਹੈ ਅਤੇ ਇਸ ਦਾ ਅਰਥ ਹੈ ਮਨੱਖ ਦਾ ਸਵੈ (self)। (ਹਿੰਦੂ ਮੱਤ ਸਬੰਧੀ ਇਹ ਤੱਥ ਹੈਰਾਨਕੁੰਨ ਲਗੇਗਾ ਕਿ ਇਸ ਵਿੱਚ ‘ਆਤਮਾ’ ਤਾਂ ਇਸਤਰੀਲਿੰਗ ਹੈ ਪਰੰਤੂ ਪਰਮ+ਆਤਮਾ ਭਾਵ ‘ਪਰਮਾਤਮਾ’ ਪੁਲਿੰਗ ਹੈ।) ਅਸਲ ਵਿੱਚ ਗੁਰਬਾਣੀ ਰਬ ਨੂੰ ਵਡੇਰਾ ਸਵੈ (greater self) ਦੇ ਤੌਰ ਤੇ ਚਿਤਵਦੀ ਹੈ ਨਾ ਕਿ ਸਰਵਸ੍ਰੇਸ਼ਟ ਰੂਹ (supreme soul) ਦੇ ਤੌਰ ਤੇ। ਇੱਸੇ ਕਰਕੇ ਗੁਰਬਾਣੀ ਵਿੱਚ ਰਬ ਲਈ ‘ਪਰਾਤਮਾ’ (ਉਚੇਰਾ ਸਵੈ) ਅਤੇ ‘ਪਰਮਾਤਮ’ (ਸਰਵਸ੍ਰੇਸ਼ਟ ਸਵੈ) ਸ਼ਬਦਾਂ ਦੀ ਵਰਤੋਂ ਤਾਂ ਹੋਈ ਹੈ ਪਰੰਤੂ ‘ਪਰਮਾਤਮਾ’ ਸ਼ਬਦ ਦੀ ਨਹੀਂ।

ਡਾ. ਗ੍ਰੇਵਾਲ ਜੀ, ਆਪ ਜੀ ਨੇ ਗੁਰਬਾਣੀ ਦੀ ਸਤਰ “ਆਤਮਾ ਪਰਾਤਮਾ ਏਕੋ ਕਰੈ॥” ਨੂੰ ਬਦਲਕੇ ਦੋ ਵਾਰ “ਆਤਮਾ ਪਰਮਾਤਮਾ ਏਕੋ ਕਰੇ॥” ਕਰਦੇ ਹੋਏ ਰਾਮ ਰਾਇ ਵਾਲਾ ਕਾਰਾ ਕਰ ਵਿਖਾਇਆ ਹੈ। ਇਸ ਤੋਂ ਪਹਿਲਾਂ ਅਜਿਹਾ ਹੀ ਕਾਰਾ ਵਿਚਾਰ-ਅਧੀਨ ਲੇਖ ਵਿੱਚ ਗੁਰਬਾਣੀ ਦੀ ਸਤਰ “ਇਹ ਬਸਤੀ ਤਾ ਬਸਤ ਸਰੀਰਾ॥” ਨੂੰ “ਤੂ ਵਸਦੀ ਤਾ ਵਸਤ ਸਰੀਰਾ॥” ਵਿੱਚ ਬਦਲ ਕੇ ਕੀਤਾ ਗਿਆ ਹੈ (ਇਸ ਸਤਰ ਵਿੱਚ ‘ਇਹ’ ਦਾ ਅਰਥ ਮਾਇਆ ਜਾਂ ਵਿਕਰਿਤ ਮਨੋਵ੍ਰਿਤੀ ਹੈ, ‘ਰੂਹ’ ਨਹੀਂ)।

ਡਾ. ਗ੍ਰੇਵਾਲ ਜੀ, ਮੈਨੂੰ ਡਰ ਹੈ ਕਿ ਜੇਕਰ ਆਪ ਜੀ ਦੀਆਂ ਸਾਰੀਆਂ ਲਿਖਤਾਂ ਨੂੰ ਧਿਆਨ ਨਾਲ ਘੋਖਿਆ ਜਾਵੇ ਤਾਂ ਇਹਨਾਂ ਵਿੱਚੋਂ ‘ਰਾਮ ਰਾਈਆ’ ਢੰਗ ਦੇ ਕਾਰੇ ਅਤੇ ਦੋਸ਼ਪੂਰਨ ਵਿਆਖਿਆ ਦੀਆਂ ਹੋਰ ਵੀ ਉਦਾਹਰਨਾ ਮਿਲ ਸਕਦੀਆਂ ਹਨ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਉੱਪਰ ਦਿੱਤੇ ਗਏ ਤੱਥਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੀਆਂ ਲਿਖਤਾਂ ਦੀ ਦੁਬਾਰਾ ਤੋਂ ਪੜਚੋਲ ਕਰੋ ਅਤੇ ਉਹਨਾਂ ਵਿੱਚ ਲੋੜੀਂਦੀ ਸੁਧਾਈ ਕਰਨ ਦੀ ਖੇਚਲ ਵੀ ਕਰੋ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।

(ਨੋਟ:- ‘ਸਿੱਖ ਮਾਰਗ’ ਨੇ ਹੁਣ ਤੱਕ ਸਿਰਫ ਤਿੰਨ ਗੱਲਾਂ ਬਾਰੇ ਪਾਠਕਾਂ ਅਤੇ ਲੇਖਕਾਂ ਦੀ ਸਲਾਹ ਨਾਲ ਨਿਰਣਾ ਲਿਆ ਹੈ। ਉਹ ਹਨ, ਦਸਮ ਗ੍ਰੰਥ, ਰਾਗਮਾਲਾ ਅਤੇ ਕਰਤਾਰਪੁਰੀ ਬੀੜ। ਇਹਨਾ ਦੇ ਹੱਕ ਵਿੱਚ ਅਸੀਂ ਇੱਥੇ ਕੋਈ ਵੀ ਪ੍ਰਚਾਰ ਨਹੀਂ ਕਰ ਸਕਦੇ। ਕੱਤਕ ਕਿ ਵਿਸਾਖ ਬਾਰੇ ਚਰਚਾ ਜਾਰੀ ਹੈ। ਆਵਾਗਉਣ ਅਤੇ ਆਤਮਾ ਦੀ ਹੋਂਦ ਅਤੇ ਇਸ ਦਾ ਹੋਰ ਜੂਨਾ ਵਿੱਚ ਜਾਣਾ, ਬਾਰੇ ਵੱਖਰੇ ਖਿਆਲਾਂ ਵਾਲੇ ਵਿਦਵਾਨਾ ਦੇ ਵਿਚਾਰ ਅਸੀਂ ਛਾਪ ਰਹੇ ਹਾਂ। ਇਹ ਉਤਨਾ ਚਿਰ ਛਾਪਦੇ ਰਹਾਂਗੇ ਜਿਤਨਾ ਚਿਰ ਵਿਦਵਾਨ ਮਿਲ ਕੇ ਇਸ ਬਾਰੇ ਕੋਈ ਨਿਰਣਾ ਨਹੀਂ ਕਰ ਲੈਂਦੇ। ਗੁਰਬਾਣੀ ਦੀਆਂ ਪੰਗਤੀਆਂ ਨੂੰ ਆਪਣੇ ਢੰਗ ਨਾਲ ਬਦਲ ਕੇ ਪੇਸ਼ ਕਰਨਾ ਗਲਤ ਹੈ। ਡਾ: ਦਵਿੰਦਰ ਸਿੰਘ ਗ੍ਰੇਵਾਲ ਨੂੰ ਬੇਨਤੀ ਹੈ ਕਿ ਉਹ ਇਹ ਦੱਸਣ ਦੀ ਜਰੂਰ ਖੇਚਲ ਕਰਨ ਕਿ ਉਹਨਾ ਨੇ ਇਹ ਪੰਗਤੀਆਂ ਕਿਥੋਂ ਕੋਟ ਕਰਕੇ ਲਿਖੀਆਂ ਹਨ-ਸੰਪਾਦਕ)


ਸਿੱਖਸ ਫਾਰ ਜਸਟਿਸ ਵੱਲੋਂ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਅੱਜ ਸੰਯੁਕਤ ਰਾਸ਼ਟਰ ਵਿੱਚ ਕੀਤੀ ਜਾਵੇਗੀ ਰਿਪੋਰਟ ਪੇਸ਼:-

ਕੈਲੀਫੋਰਨੀਆ:- ਸਿੱਖ ਨਸਲਕੁਸ਼ੀ ਦੇ ਬਾਅਦ 30 ਸਾਲ ਬੀਤ ਜਾਣ ‘ਤੇ ਵੀ ਪੀੜਤਾਂ ਨੂੰ ਇਨਸਾਫ ਨਾ ਮਿਲਣਾ ਅਤੇ ਭਾਰਤੀ ਸਟੇਟ ਵੱਲੋਂ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਦਾ ਪਰਦਾਫਾਸ਼ ਕਰਦਿਆਂ ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਸਰਗਰਮ ਮਨੁੱਖੀ ਅਧਿਕਾਰ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਨਿਊਯਾਰਕ ਦੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਅੱਗੇ 7 ਨਵੰਬਰ ਨੂੰ ਇੱਕ ਇਕੱਠ ਹੋਵੇਗਾ।

ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਕੇਸ ਦੇ ਪ੍ਰਮੁੱਖ ਗਵਾਹ ਕੈਲੀਫੋਰਨੀਆ ਵਾਸੀ ਜਸਬੀਰ ਸਿੰਘ ਨੇ ਵੇਰਵੇ ਦਿੰਦਿਆਂ ਕਿਹਾ ਕਿ ਜਦੋਂ 2007 ਵਿਚ ਸੀ. ਬੀ. ਆਈ. ਟਾਈਟਲਰ ਖਿਲਾਫ਼ ਕੇਸ ਬੰਦ ਕਰਨ ਜਾ ਰਹੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਇਸ ਕੇਸ ਦਾ ਮੁੱਖ ਗਵਾਹ ਮਰ ਚੁੱਕਾ ਹੈ ਤੇ ਕੋਈ ਗਵਾਹ ਨਾ ਹੋਣ ਕਾਰਨ ਇਸ ਕੇਸ ਨੂੰ ਬੰਦ ਕੀਤਾ ਜਾ ਰਿਹਾ ਹੈ। ਉਸ ਵਕਤ ਮੈਂ ਸਿੱਖ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨਾਲ ਮੁਲਾਕਾਤ ਕੀਤੀ ਤੇ 2007 ਵਿਚ ਹੀ ਇਕ ਕੇਸ ਪਾਇਆ ਕਿ ਮੈਂ ਜਿਊਂਦਾ ਹਾਂ।

ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਵੇਖਿਆ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਜੋ ਕਿ ਆਪਣੇ ਗੁੰਡਿਆਂ ਨੂੰ ਭੜਕਾ ਰਿਹਾ ਸੀ। ਇਹ ਸਾਰਾ ਵਰਤਾਰਾ ਇਕ ਸੋਚੀ ਸਮਝੀ ਸਾਜ਼ਿਸ਼ ਸੀ।

ਉਨ੍ਹਾਂ ਭਾਰਤੀ ਫਿਲਮ ਸਟਾਰ ਅਮਿਤਾਭ ਬਚਨ ਦੀ ਸਿੱਖ ਨਸਲਕੁਸ਼ੀ ਵਿੱਚ ਸ਼ਮੂਲੀਅਤ ਬਾਰੇ ਦਸਦਿਆਂ ਕਿਹਾ ਕਿ ਇਹ ਸਭ ਅਮਿਤਾਬ ਬਚਨ ਵੱਲੋਂ ਲੋਕਾਂ ਨੂੰ ਭੜਕਾਉਣ ਲਈ ਲਾਏ ਨਾਅਰਿਆਂ ਤੋਂ ਬਾਅਦ ਸ਼ੁਰੂ ਹੋਇਆ ਸੀ ਜੋ ਕਿ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਮ੍ਰਿਤਕ ਕਰਾਰ ਦਿੱਤੇ ਜਾਣ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਹਸਪਤਾਲ ਦੇ ਬਾਹਰ ਦਿੱਤੇ ਸਨ ਕਿ ‘ਖ਼ੂਨ ਦਾ ਬਦਲਾ ਖ਼ੂਨ, ਖ਼ੂਨ ਦੇ ਛਿੱਟੇ ਸਿੱਖਾਂ ਦੇ ਘਰਾਂ ਤੱਕ ਪਹੁੰਚਣੇ ਚਾਹੀਦੇ ਹਨ, ਇਨ੍ਹਾਂ ਨੇ ਸਾਡੀ ਮਾਂ ਨੂੰ ਮਾਰਿਆ ਹੈ।’ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ 24 ਜੀਅ ਇਸ ਕਤਲੇਆਮ ਵਿਚ ਮਾਰੇ ਗਏ ਸਨ।

ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ, ਅਮਰਜੀਤ ਸਿੰਘ ਪੁਰੇਵਾਲ, ਡਾ: ਬਖਸ਼ੀਸ਼ ਸਿੰਘ ਸੰਧੂ, ਬਰਜਿੰਦਰ ਸਿੰਘ ਬਰਾੜ ਅਤੇ ਸੁਖਵਿੰਦਰ ਸਿੰਘ ਠਾਣਾ ਨੇ ਦੱਸਿਆ ਕਿ ਇਸ ਮੌਕੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੂੰ ਇਕ ਰਿਪੋਰਟ ਪੇਸ਼ ਕੀਤੀ ਜਾਵੇਗੀ ਜਿਸ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਵਿਚ ਕੌਮਾਂਤਰੀ ਸੰਸਥਾ ਦੇ ਨਾਕਾਮ ਰਹਿਣ ਅਤੇ ਭਾਰਤ ਵਿਚ ਘੱਟ ਗਿਣਤੀ ਸਿੱਖਾਂ ਦੇ ਯੋਜਨਾਬੱਧ ਕਤਲੇਆਮ ਦੀ ਜਾਂਚ ਕਰਵਾਉਣ ਵਿਚ ਯੂ. ਐਨ. ਦੀ ਨਾਕਾਮੀ ਨੂੰ ਉਜਾਗਰ ਕੀਤਾ ਜਾਵੇਗਾ।


05/11/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਪਾਠਕੋ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।

ਆਪ ਸੱਭ ਨੂੰ ਬੇਨਤੀ ਹੈ ਕਿ ਜੇ ਕਿਸੇ ਵਿਦਵਾਨ ਜਾਂ ਪਾਠਕ ਨੂੰ ਇਹ ਪਤਾ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ ਕਿ, ਕੀ ਸੱਭ ਤੋਂ ਪਹਿਲਾਂ ‘ਵਾਹਿਗੁਰੂ’ ਨੂੰ ਗੁਰਮੰਤ੍ਰ ਭਾਈ ਗੁਰਦਾਸ ਜੀ ਨੇ ਕਿਹਾ ਸੀ ਜਾਂ ਕਿਸੇ ਹੋਰ ਮਹਾਪੁਰਖ ਜਾਂ ਸਿੱਖ ਨੇ ?
ਵਾਹਿਗੁਰੂ ਗੁਰੂ ਮੰਤ੍ਰ ਹੈ ਜਪ ਹਉਮੈਂ ਖੋਈ॥ (ਭਾਈ ਗੁਰਦਾਸ ਜੀ ਦੀ ਆਖੀ ਜਾਂਦੀ ਵਾਰ 13 ਪਾਉੜੀ 2)
ਆਪ ਸੱਭ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ।
ਗੁਰਸ਼ਰਨ ਸਿੰਘ ਕਸੇਲ


02/11/14)
ਮਨਵਿੰਦਰ ਸਿੰਘ ਗਿਆਸਪੁਰਾ

ਨਵੰਬਰ ੧੯੮੪ ਤੇ ਵਿਸ਼ੇਸ
ਨਵੰਬਰ ੧੯੮੪ ਦਾ ਗਵਾਹ ਪਿੰਡ ਹੋਦ ਚਿੱਲੜ

ਨਵੰਬਰ ੧੯੮੪ ਦਾ ਕਹਿਰੀ ਭਾਣਾ ਵਰਤਿਆਂ ਭਾਵੇ ਤਿੰਨ ਦਹਾਕੇ ਗੁਜ਼ਰ ਚੁੱਕੇ ਹਨ, ਪਰ ਜੀਹਨਾਂ ਨੇ ਪੀੜ ਆਪਣੇ ਹੱਡੀ ਹੰਢਾਈ ਹੈ ਉਹਨਾਂ ਨੂੰ ਤਾਂ ਅਜੇ ਇਹ ਕੱਲ ਦੀ ਹੀ ਗੱਲ ਲੱਗਦੀ ਹੈ । ਸੋਚਦਾਂ ਹਾਂ! ਮਨੁੱਖ ਐਨਾ ਕਿਵੇਂ ਗਿਰ ਸਕਦਾ ਹੈ, ਕਿ ਛੋਟੇ ਛੋਟੇ ਬੱਚਿਆਂ ਨੂੰ ਕੰਧਾ ਨਾਲ਼ ਪਟਕਾ ਪਟਕਾ ਕੇ ਹੀ ਮਾਰ ਦੇਵੇ । ਜਨਵਰੀ ੨੦੧੧ ਤੋਂ ਪਹਿਲਾਂ ੧੯੮੪ ਪ੍ਰਤੀ ਮੈਂ ਵੀ ਏਨਾਂ ਸੰਵੇਦਨਸ਼ੀਲ ਨਹੀਂ ਸੀ । ੧੯੮੪ ਨੂੰ ਮੇਰੀ ਉਮਰ ਮਸਾਂ ਹੀ ਨੌਂ ਵਰਿਆਂ ਦੀ ਹੋਵੇਗੀ । ਨਵੰਬਰ ੧੯੮੪ ਬਾਰੇ ਜੋ ਕੁੱਝ ਪੜਿਆ ਸੀ ਉਸ ਨਾਲ਼ ਏਨੀਂ ਸੰਵੇਦਨਸੀਲਤਾਂ ਨਹੀਂ ਸੀ ਜਾਗੀ, ਜਿੰਨੀ ਹੈਵਾਨੀਅਤ ਦੇ ਨੰਗੇ ਨਾਚ ਦੇ ਗਵਾਹ ਪਿੰਡ ਹੋਦ ਚਿੱਲੜ ਨੂੰ ਵੇਖ ਕੇ ਜਾਗੀ ।
ਹੋਦ ਚਿੱਲੜ ਦੀ ਇੱਕ-ਇੱਕ ਇੱਟ ਸਮੁੱਚੇ ਘਟਨਾਕ੍ਰਮ ਦੀ ਗਵਾਹ ਹੈ ਜੋ ਅੱਜ ਤੀਹ ਵਰਿਆਂ ਬਾਅਦ, ਮਰ ਕੇ ਵੀ ਜਿੰਦਾ ਹੈ । ਉਸ ਪਿੰਡ ਦੀਆਂ ਬਚੀਆਂ ਖੁਚੀਆਂ ਹਵੇਲੀਆਂ ਉਸ ਆਤੰਕ ਦੀਆਂ ਗਵਾਹ ਹਨ ਜੋ ੨ ਨਵੰਬਰ ੧੯੮੪ ਨੂੰ ਵਾਪਰਿਆ । ਕੀ ਕਸੂਰ ਸੀ ਸੁਰਜੀਤ ਕੌਰ ਦੇ ਦੋ ਅਤੇ ਤਿੰਨ ਸਾਲ਼ ਦੇ ਸਕੇ ਭਾਈਆਂ ਜਸਬੀਰ ਸਿੰਘ ਤੇ ਸਤਿਬੀਰ ਸਿੰਘ ਦਾ, ਜੀਹਨਾਂ ਨੂੰ ਵਹਿਸ਼ੀ ਦਰਿੰਦਿਆਂ ਨੇ ਕੰਧਾ ਨਾਲ਼ ਪਟਕਾ-ਪਟਕਾ ਕੇ ਹੀ ਮਾਰ ਦਿੱਤਾ । ਉਹਨਾਂ ਅਬੋਧ ਬਾਲਕਾਂ ਨੂੰ ਤਾਂ ਏਹ ਵੀ ਗਿਆਨ ਨਹੀਂ ਹੋਣਾ ਕਿ ਸਿੱਖ ਕੌਣ ਹੁੰਦੇ ਹਨ ਅਤੇ ਹਿੰਦੂ ਕੌਣ ? ਐਫ ਆਈ ਆਰ ੯੧ ਮੁਤਾਬਕ ਅਤੇ ਪਿੰਡ ਦੇ ਸਰਪੰਚ ਧਨਪਤ ਮੁਤਾਬਕ ਕਾਤਲ ਟੋਲੇ ਨਾਹਰੇ ਲਗਾ ਰਹੇ ਸਨ ਕਿ ਸਿੱਖ ਗਦਾਰ ਹੈਂ, ਇੰਨਹੇ ਨਹੀਂ ਛੋਡੇਗੇਂ । ਕੀ ਕਸੂਰ ਸੀ ਪਟੌਦੀ ਵਾਸੀ ਗਿਆਨ ਸਿੰਘ ਦੀਆਂ ਬਾਲੜੀਆਂ ਦਾ ਜੀਹਨਾਂ ਨਾਲ਼ ਸ਼ਰੇ ਬਜ਼ਾਰ ਸੈਕੜੇ ਗੁੰਡਿਆਂ ਨੇ ਬਲਤਕਾਰ ਕੀਤਾ ਅਤੇ ਫਿਰ ਉਹਨਾਂ ਤੇ ਪੇਸ਼ਾਬ ਕਰਕੇ ਉਹਨਾਂ ਨੂੰ ਥਾਂਏ ਹੀ ਮਾਰ ਦਿਤਾ ।
ਹੋਦ ਪਿੰਡ ਦੀ ਇੱਕ ਇੱਕ ਇੱਟ ਚੀਖਦੀ ਹੈ, ਉਹ ੨ ਨਵੰਬਰ ੧੯੮੪ ਨੂੰ ਹੋਈ ਦਰਿੰਦਗੀ ਦੀ ਕਹਾਣੀ ਆਪੇ ਬਿਆਨ ਕਰਦੀ ਹੈ । ਹੋਦ ਪਿੰਡ ਜਾ ਕੇ ਕਿਸੇ ਤੋਂ ਪੁੱਛਣ ਦੀ ਜਰੂਰਤ ਨਹੀਂ ਰਹਿੰਦੀ ਕਿ ਨਵੰਬਰ ੧੯੮੪ ਨੂੰ ਕੀ ਹੋਇਆ ਸੀ । ਘਰਾਂ ਵਿੱਚ ਜਲ਼ੀ ਕਣਕ ਅਜੇ ਤੱਕ ਮੌਜੂਦ ਹੈ ਜੋ ਇਹ ਦੱਸਦੀ ਹੈ ਕਿ ਜਿਉਂਦੇ ਬੰਦਿਆਂ ਨੂੰ ਕਿਵੇਂ ਫੂਕ ਦਿੱਤਾ ਗਿਆ ਸੀ ਅਤੇ ਚਿੱਲੜ ਪਿੰਡ ਦੇ ਲੋਕ ਜਿਹੜੇ ਹੁਣ ਆਪਣੇ ਆਪ ਨੂੰ ਹਮਾਇਤੀ ਦਰਸਾਉਂਦੇ ਹਨ ਕਿਵੇਂ ਖੜੇ ਤਮਾਸ਼ਾ ਵੇਖਦੇ ਰਹੇ ਸਨ । ਉਹ ਮਾਸੂਮਾਂ ਦੀਆਂ ਚੀਖਾਂ ਸੁਣਦੇ ਰਹੇ ਕਿਸੇ ਨੇ ਵੀ ਉਹਨਾਂ ਸਿੱਖਾਂ ਨੂੰ ਬਚਾਉਣਾ ਜਰੂਰੀ ਨਹੀਂ ਸਮਝਿਆ ਸਮੇਤ ਪੁਲਿਸ ਪ੍ਰਸ਼ਾਸਨ ਦੇ । ਇਹ ਮੈਂ ਆਪਣੇ ਕੋਲ਼ੋ ਨਹੀਂ ਕਹਿ ਰਿਹਾ ਗਰਗ ਕਮਿਸ਼ਨ ਵਿੱਚ ਸੱਭ ਸੱਚੋ ਸੱਚ ਬਿਆਨ ਹੋ ਰਿਹਾ ਹੈ ।
ਹੋਦ ਚਿੱਲੜ ਦਾ ਕੇਸ ਮਾਰਚ ੨੦੧੧ ਤੋਂ ਚੱਲ ਰਿਹਾ ਹੈ । ਇਸ ਦੀ ਸੁਣਵਾਈ ਲਈ ਇੱਕ ਮੈਂਬਰੀ ਕਮਿਸ਼ਨ ਗਰਗ ਕਮਿਸ਼ਨ ਬਣਿਆ ਹੋਇਆ ਹੈ ਜਿਸ ਦਾ ਹੈਡ ਕੁਆਟਰ ਹਿਸਾਰ ਵਿਖੇ ਹੈ । ਗਰਗ ਕਮਿਸ਼ਨ ਦੀ ੨੬ ਸਾਲਾਂ ਬਾਅਦ ਨਿਯੁਕਤੀ ਕਰਵਾਉਣ ਲਈ ਮੈਂਨੂੰ ਆਪਣੀ ਨੌਕਰੀ ਦੀ ਬਲੀ ਦੇਣੀ ਪਈ । ਬਲੀ ਦੀ ਰੀਤ ਤਾਂ ਸਾਡੇ ਸਦੀਆਂ ਤੋਂ ਚੱਲਦੀ ਆ ਰਹੀ ਹੈ ਫਿਰ ਇਹ ਇੰਨਕੁਆਇਰੀ ਬਲੀ ਤੋਂ ਕਿਵੇਂ ਅਛੂਤੀ ਰਹਿ ਜਾਂਦੀ ।ਹਰਿਆਣਾ ਸਰਕਾਰ ਵਲੋਂ ੬ ਮਾਰਚ ੨੦੧੧ ਜਸਟਿਸ ਟੀ.ਪੀ. ਗਰਗ ਕਮਿਸਨ ਕਾਇਮ ਕੀਤਾ । ਇਸ ਦਾ ਨੋਟੀਫਿਕੇਸ਼ਨ ਅਗਸਤ ਮਹੀਨੇ ਜਾਰੀ ਹੋਇਆ । ਪਹਿਲਾਂ ਅਸੀਂ ਇਹ ਸਮਝਦੇ ਸੀ ਕਿ ਇਹ ਪੂਰੇ ਹਰਿਆਣੇ ਲਈ ਹੈ ਅਤੇ ਜਦੋਂ ਗੁੜਗਾਉਂ, ਪਟੌਦੀ ਦੇ ਪੀੜਤ ਵੀ ਆਪਣੀ ਫਰਿਆਦ ਲੈ ਕੇ ਕਮਿਸਨ ਦੇ ਸਨਮੁੱਖ ਪੇਸ਼ ਹੋਏ ਤਾਂ ਉਹਨਾਂ ਸਾਫ ਸ਼ਬਦਾ ਵਿੱਚ ਕਿਹਾ ਕਿ ਕਮਿਸ਼ਨ ਨੂੰ ਸਿਰਫ ਹੋਦ ਚਿੱਲੜ ਦੀ ਇੰਨਕੁਆਇਰੀ ਲਈ ਹੀ ਬਣਾਇਆ ਗਿਆ ਹੈ । ਸਾਡੇ ਵਲੋਂ ਦਸੰਬਰ ੨੦੧੧ ਵਿੱਚ ਰਿੱਟ ੩੮੨੧ ਪਾਈ ਗਈ ਅਤੇ ਉਸ ਰਿੱਟ ਤਹਿਤ ੧੭.੦੭.੨੦੧੨ ਨੂੰ ਨੋਟੀਫਿਕੇਸ਼ਨ ਜਰੀਏ ਕਮਿਸਨ ਦੇ ਘੇਰੇ ਵਿੱਚ ਗੁੜਗਾਉਂ ਪਟੌਦੀ ਨੂੰ ਵੀ ਸ਼ਾਮਿਲ ਕੀਤਾ ਗਿਆ । ਪਹਿਲੀ ਵਾਰ ਸਰਕਾਰ ਵਲੋਂ ਨਿਯੁਕਤ 'ਗਰਗ ਕਮਿਸ਼ਨ' ਵਲੋਂ ੨੬.੦੭.੨੦੧੩ ਨੂੰ ਹੋਦ ਚਿੱਲੜ ਪਿੰਡ ਦਾ ਦੌਰਾ ਕੀਤਾ ਗਿਆ ।
੧੮.੦੫.੧੩ ਸੁਰਜੀਤ ਕੌਰ ਨੇ ਆਪਣੇ ਪਰਿਵਾਰ ਦੇ ਕਤਲ ਕੀਤੇ ੧੨ ਜੀਆਂ ਦੀ ਸੂਚੀ ਗਰਗ ਕਮਿਸ਼ਨ ਨੂੰ ਸੌਂਪੀ । ਜਿਸ ਨੇ ਸਾਰੇ ਪੰਜਾਬ ਨੂੰ ਰੁਆ ਦਿੱਤਾ ਸੀ। ਜਿਸ ਵਿੱਚ ਉਹਨਾਂ ਦੇ ਦਾਦਾ ਗੁਰਦਿਆਲ ਸਿੰਘ, ਦਾਦੀ ਜਮਨਾ ਬਾਈ, ਪਿਤਾ ਅਰਜਨ ਸਿੰਘ, ਮਾਤਾ ਪ੍ਰੀਤਮ ਕੌਰ । ਦੋ ਛੋਟੇ ਭਾਈ ਜਸਬੀਰ ਸਿੰਘ ਤੇ ਸਤਿਬੀਰ ਸਿੰਘ ਜਿਹੜੇ ਕ੍ਰਮਵਾਰ ਦੋ ਅਤੇ ਤਿੰਨ ਸਾਲ ਦੇ ਸਨ । ਤਿੰਨ ਭੂਆ ਜੋਗਿੰਦਰ ਕੌਰ, ਜਸਬੀਰ ਕੌਰ ਤੇ ਸੁਨੀਤਾ ਦੇਵੀ । ਤਿੰਨ ਚਾਚੇ ਮਹਿੰਦਰ ਸਿੰਘ,ਗੁਰਚਰਨ ਸਿੰਘ ਤੇ ਗਿਆਨ ਸਿੰਘ ਸਾਮਿਲ ਸਨ ।
੪ ਜੂਨ ੨੦੧੩ ਗੁੜਗਾਉਂ ਪ੍ਰਸਾਸਨ ਦੀ ਰਿਪੋਰਟ ਵਿੱਚ ਕਤਲ ਕੀਤੇ ੪੭ ਸਿੱਖਾਂ ਅਤੇ ਸਾੜੇ ੨੯੭ ਘਰਾਂ ਦਾ ਜਿਕਰ ਤੱਕ ਨਹੀਂ ਸੀ, ਪਰ ਪੀੜਤਾਂ ਵਲੋਂ ੪੭ ਕਤਲ ਕੀਤੇ ਸਿੱਖਾ ਦੀ ਸੂਚੀ ਮ੍ਰਿਤਕ ਦਾ ਨਾਮ ਅਤੇ ਸਾੜੇ ਘਰਾਂ ਦੀ ਲਿਸਟ ਗਰਗ ਕਮਿਸ਼ਨ ਦੇ ਸਨਮੁੱਖ ਪੇਸ਼ ਕੀਤੀ ਗਈ ਸੀ ।
੪ ਜੁਲਾਈ ੨੦੧੩ ਨੂੰ ਬਲਵੰਤ ਸਿੰਘ ਨੇ ਉਸ ਦੇ ਪਰਿਵਾਰ ਦੇ ਕਤਲ ਕੀਤੇ ੧੧ ਜੀਆਂ ਦੀ ਸੂਚੀ ਜੱਜ ਸਾਹਿਬ ਨੂੰ ਸੌਂਪੀ ਜਿਸ ਵਿੱਚ ਉਹਨਾਂ ਦੇ ਦਾਦਾ ਗੁਲਾਬ ਸਿੰਘ ਪਿਤਾ ਕਰਤਾਰ ਸਿੰਘ,ਮਾਤਾ ਧੰਨੀ ਬਾਈ, ਭਾਈ ਭਗਵਾਨ ਸਿੰਘ, ਭਾਬੀ ਕ੍ਰਿਸਨਾ ਦੇਵੀ, ਚਾਰ ਭਤੀਜੇ ਮਨੋਹਰ ਸਿੰਘ,ਚੰਚਲ ਸਿੰਘ, ਸੁੰਦਰ ਸਿੰਘ ਤੇ ਇੰਦਰ ਸਿੰਘ, ਦੋ ਭੈਣਾਂ ਤਾਰਾ ਵੰਤੀ ਤੇ ਵੀਰਨਾ ਵਾਲੀ ਸ਼ਾਮਿਲ ਸਨ ।
ਅਗਸਤ ੨੦੧੩ ਨੂੰ ਫੌਜੀ ਜਵਾਨ ਦੀ ਵਿਧਵਾ ਬੀਬੀ ਕਮਲਜੀਤ ਕੌਰ ਵਲੋਂ ਆਪਣੇ ਪਤੀ ਇੰਦਰਜੀਤ ਸਿੰਘ ਦੀ ਮੌਤ ਦਾ ਖੁਲਾਸਾ ਕੀਤਾ ਗਿਆ, ਸਾਡੀ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਯਤਨਾ ਸਦਕਾ ਉਸ ਭੈਣ ਨੂੰ ਸਰਕਾਰੀ ਪੈਨਸ਼ਨ ਮਿਲਣੀ ਆਰੰਭ ਹੋਈ ਹੈ ।
ਅਕਤੂਬਰ ੨੦੧੩ ਵਿੱਚ ਈਸਵਰੀ ਦੇਵੀ ਆਪਣੇ ਪਿਤਾ ਤਖਤ ਸਿੰਘ ਦੀ ਮੌਤ ਦਾ ਖੁਲਸਾ ਕੀਤਾ ।
ਨਵੰਬਰ ੨੦੧੩ ਨੂੰ ਗੁੱਡੀ ਦੇਵੀ ਵਲੋਂ ਆਪਣੇ ਪਰਿਵਾਰ ਦੇ ਮੌਤ ਦੇ ਘਾਟ ਉਤਾਰੇ ਛੇ ਜੀਆਂ ਦਾ ਖੁਲਾਸਾ ਕੀਤਾ ਜਿਸ ਵਿੱਚ ਉਸ ਦੇ ਪਿਤਾ ਸਰਦਾਰ ਸਿੰਘ ਦੋ ਭਾਈ ਹਰਭਜਨ ਸਿੰਘ ਤੇ ਧੰਨ ਸਿੰਘ ਦੋ ਭੈਣਾ ਮੀਰਾਂ ਬਾਈ, ਸੁਰਜੀਤ ਕੌਰ ਤੇ ਭਰਜਾਈ ਦਯਾਵੰਤੀ ਸਨ ।
ਦਸੰਬਰ ੨੦੧੩ ਵਿੱਚ ਹਰਨਾਮ ਸਿੰਘ ਦੀ ਪਤਨੀ ਅੰਮ੍ਰਿਤ ਕੌਰ ਦੀ ਮੌਤ ਦਾ ਖੁਲਾਸਾ ਹੋਇਆ । ੩੦.੦੧.੨੦੧੪ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਉੱਦਮ ਸਦਕਾ ਜ਼ਿਰਹਾ ਮੁਕੰਮਲ ਹੋਈ ।
ਪਿਛਲੇ ਤਿੰਨ ਸਾਲਾ ਵਿੱਚ ਤਕਰੀਬਨ ੩੨ ਪੇਸ਼ੀਆਂ ਭੁਗਤ ਚੁੱਕੀਆਂ ਹਨ ਜਿਸ ਵਿੱਚ ਮੇਰੇ ਨਾਲ਼ ਮੇਰੇ ਵੀਰ ਭਾਈ ਦਰਸਨ ਸਿੰਘ ਘੋਲੀਆ ਹਰੇਕ ਤਰੀਕ ਤੇ ਪਹੁੰਚੇ । ਸਾਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ, ਜਿਸ ਦਾ ਅਸੀਂ ਵਿਸ਼ੇਸ਼ ਤਹਿ ਦਿਲੋਂ ਧਨਵਾਦ ਕਰਨਾ ਚਾਹੁੰਦੇ ਹਾਂ । ਸਾਡੀ ਜੰਗ ਜਾਰੀ ਹੈ ਦੇਖਦੇ ਹਾਂ ਕਮਿਸ਼ਨ ਇੰਨਸਾਫ ਦੇ ਨਾਮ ਤੇ ਕੀ ਕਰਦਾ ਹੈ । ਸਾਡੀ ਕੌਮ ਨੂੰ ਏਹੋ ਅਪੀਲ ਹੈ ਕਿ ਉਹ ਜਿੰਨਾ ਜਲਦੀ ਹੋ ਸਕੇ ਇਸ ਪਿੰਡ ਨੂੰ ਸਾਭ ਲਵੇਂ ਕਿਤੇ ਇਹ ਨਾ ਹੋਵੇ ਇਹ ਸ਼ਹੀਦਾਂ ਦੀ ਧਰਤੀ, ਕੌਮੀ ਧਰੋਹਰ ਮਿੱਟੀ ਵਿੱਚ ਮਿਲ਼ ਜਾਵੇ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
੯੮੭੨੦੯੯੧੦੦


02/11/14)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਹੋਂਦ ਦੀ ਹੋਂਦ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਹੋਂਦ ਦੀ ਹੋਂਦ ਨੂੰ ਮਿਟਾ ਦਿੱਤਾ,
ਧੂੰਏਂ ਤੇ ਗੁਬਾਰ ਵਿੱਚ ਦਬਾ ਦਿੱਤਾ,
ਸਾੜ੍ਹ ਦਿੱਤੀ ਮਾਨਵਤਾ,
ਇਨਸਾਨੀਅਤ ਦੀਆਂ ਕਦਰਾਂ,
ਮਨੁੱਖੀ ਅਹਿਸਾਸਾਂ ਤੇ ਸੁਫ਼ਨਿਆਂ ਦੇ ਵਜੂਦ,
ਤੇ ਰਹਿੰਦੀ ਸਹਿੰਦੀ ਲੋਕਤੰਤਰ ਦੀ ਆਸ |
ਲਹੂ, ਲਾਸ਼ਾਂ, ਚੀਕਾਂ,
ਕੁਝ ਸੜ੍ਹੇ ਤੇ ਅੱਧ-ਸੜ੍ਹੇ ਚਿੱਥੜੇ,
ਵੱਢੇ-ਟੁੱਕੇ, ਨੰਗੇ ਬੇਪਤ ਸਰੀਰ,
ਜਿਹਨਾਂ ਦੀ ਰੂਹ ਵੀ ਸ਼ਾਇਦ,
ਉਸੇ ਧੂਏਂ ਵਿੱਚ ਧੂੰਆਂਖੀ,
ਕਿਸੇ ਕੋਨੇ 'ਚ ਦਮ ਤੋੜ ਗਈ,
ਵਹਿਸ਼ੀਅਤ ਦੇ ਅਸਮਾਨ ਉੱਚੇ ਭਾਂਬੜ੍ਹ ਵਿੱਚਕਾਰ |
ਇੱਕ ਪੂਰੀ ਕੌਮ ਬਣਾ ਦਿੱਤੀ ਗਈ ,
ਕਿੰਝ ਕੇਵਲ ਇੱਕ ਗੱਦਾਰਾਂ ਦਾ ਟੋਲਾ,
ਜਿਸਦੇ ਇੱਕ ਇੱਕ ਬਸ਼ਿੰਦੇ ਦਾ ਕ਼ਤਲ,
ਸਥਾਪਤੀ ਤੇ ਉਸਦੇ ਰਾਖਿਆਂ ਲਈ,
ਬਣ ਗਿਆ ਦੇਸ਼-ਭਗਤੀ ਦਾ
ਇੱਕ ਨਮੂਨੇ ਦਾ ਸਬੂਤ |
ਇਨਸਾਨੀ ਹਕੂਕਾਂ ਦਾ ਜਾਨਵਰਾਨਾ ਘਾਣ,
ਜਿਸਨੇ ਇਨਸਾਨ ਤੇ ਗਾਜਰ ਮੂਲੀ ਨੂੰ
ਇੱਕੋ ਪੱਲੜੇ ਧਰ,
ਵੱਢਣ, ਟੁੱਕਣ ਤੇ ਸਾੜ੍ਹ ਸੁੱਟਣ ਦੀ,
ਖੁੱਲੀ ਅਜ਼ਾਦੀ ਦੇ ਦਿੱਤੀ,
ਇੱਕ ਅਜ਼ਾਦ ਸੱਭਿਅਕ
ਤੇ ਮੰਨਵਾਏ ਜਾਂਦੇ ਧਰਮ ਨਿਰਪੱਖ
ਜਮਹੂਰੀਅਤ ਦੇ ਅਲੰਬਰਦਾਰ ਰਾਸ਼ਟਰ ਵਲੋਂ !
ਹਿੰਦ ਦੇ ਮੱਥੇ 'ਤੇ ਲੱਗਿਆ ਬਦਨੁਮਾ ਦਾਗ,
ਜੋ ਇਸਦੀ ਹੋਂਦ ਦੀ ਕਾਇਮੀ ਤਕ ਰਹੇਗਾ ਕਾਇਮ,
ਤੇ ਕਲਹਿਣੀ ਚਮਕ ਬਿਖੇਰਦਾ ਰਹੇਗਾ ਹਮੇਸ਼ਾ,
ਇੱਕ ਕਾਲਖ ਦਾ ਜਿਉਂਦਾ ਸਬੂਤ ਬਣਕੇ,
ਸਭਿਅਤਾ ਦਾ ਪੰਘੂੜਾ ਕਹਾਉਂਦੇ,
ਸਮਾਜ ਦੀ "ਉੱਚਤਮ ਨਿਵਾਣ" ਦਾ !


02/11/14)
ਸ਼ਿਵਤੇਗ ਸਿੰਘ-ਫੇਸਬੁੱਕ ਰਾਹੀਂ

ਮਾਤਾ ਦੇ ਇਸ ਸਵਾਲ ਦਾ ਜਵਾਬ ਕੀ ਤੁਹਾਡੇ ਕਿਸੇ ਕੋਲ ਹੈ ਜੇ ਹੈ ਤਾਂ ਜਰੂਰ ਦੱਸਿਓ ............................

ਸਾਲ ੨੦੧੦ ਦੇ ਨਵੰਬਰ ਮਹੀਨੇ ਦੀ ਗੱਲ ਹੈ ਮੈਂ ਗੁਰਦੁਆਰਾ ਬੰਗਲਾ ਸਾਹਿਬ ਸਵੇਰ ਦੇ ਟਾਈਮ ਕਥਾ ਕਰਕੇ ਆਪਣੀ ਰਿਹਾਇਸ਼ ਤੇ ਆਇਆ ਸੀ ਕਿ ਇਕ ਮਾਤਾ ਜੀ ਦਾ ਫੋਨ ਆਇਆ ਕਿ ਬੇਟਾ ਮੈਂ ਹੁਣੇ ਟੀਵੀ ਤੇ ਤੁਹਾਡੀ ਕਥਾ ਸੁਣੀ ਹੈ ਅਤੇ ਬਹੁਤ ਦੁਖੀ ਹੋਈ ਹਾਂ ਮੈਂ ਮਿਲਣਾ ਹੈ ਤੁਹਾਨੂੰ ਮੈ ਕਿਹਾ ਮਾਤਾ ਜੀ ਮੈ ਇਸ ਟਾਈਮ ਗੁਰਦੁਆਰਾ ਰਕਾਬ ਗੰਜ਼ ਸਾਹਿਬ ਵਿੱਚ ਹਾਂ ਆਪਜੀ ਜਦੋਂ ਮਰਜੀ ਆ ਜਾਇਓ। ਉਸ ਮਾਤਾ ਨੇ ਮੈਨੂੰ ਮਿਲਕੇ ਇੱਕ ਸਵਾਲ ਕੀਤਾ ਜਿਸ ਦਾ ਜਵਾਬ ਮੈਨੂੰ ਅਜੇ ਤੱਕ ਨਹੀ ਮਿਲ ਸਕਿਆ। ਉਹ ਮਾਤਾ ਕਹਿਣ ਲੱਗੀ ਕਿ ਬੇਟਾ ਤੁਸੀ ਬੰਗਲਾ ਸਾਹਿਬ ਕਥਾ ਦੌਰਾਨ ਕਿਹਾ ਕਿ ਬੱਚੀਆਂ ਦਾ ਕਤਲ ਕਰਨ ਵਾਲਾ ਬਹੁਤ ਵੱਡਾ ਪਾਪੀ ਹੈ ਕਿਤੇ ਵੀ ਢੋਈ ਨਹੀ ਮਿਲਦੀ [ ਕਿਉਂਕਿ ਮੈ ਉਸ ਦਿਨ ਭਰੂਣ ਹੱਤਿਆ ਬਾਰੇ ਕਥ ਵਿੱਚ ਬੋਲਿਆ ਸੀ ] ਕੀ ਬੇਟਾ ਇਹ ਸੱਚ ਹੈ। ਮੈਂ ਕਿਹਾ ਮਾਤਾ ਜੀ ਗੁਰਬਾਣੀ ਅਤੇ ਗੁਰ- ਇਤਿਹਾਸ ਵਿੱਚੋਂ ਇਹੀ ਸਿਧਾਂਤ ਮਿਲਦੇ ਹਨ। ਉਹ ਮਾਤਾ ਕਹਿਣ ਲੱਗੀ ਮੇਰੇ ਸਵਾਲ ਦਾ ਫਿਰ ਜਵਾਬ ਦਿਓ ਸਵਾਲ ਸੀ ੨ ਨਵੰਬਰ ੧੯੮੪ ਵਾਲੇ ਦਿਨ ਜਦੋਂ ਸਿੱਖਾਂ ਦੀ ਦਿੱਲੀ ਵਿੱਚ ਕਤਲੇਆਮ ਹੋ ਰਹੀ ਸੀ ਤਾਂ ਸਾਡੇ ਘਰ ਮੇਰੀਆਂ ਦੋ ਬੇਟੀਆਂ ਜਿਹਨਾਂ ਦੀ ਉਮਰ ਵੱਡੀ ੧੬ ਸਾਲ ਅਤੇ ਛੋਟੀ ਢਾਈ ਕੁ ਮਹੀਨੇ ਦੀ ਸੀ ਤੇ ਇੱਕ ਸਾਡੇ ਗੁਆਂਢੀਆਂ ਦੀ ੨੦ ਸਾਲ ਦੀ ਲੜਕੀ ਵੀ ਸਾਡੁ ਘਰ ਸੀ। ਮੇਰੇ ਬੇਟੇ ਦੀ ਉਮਰ ੬ ਸਾਲ ਦੀ ਸੀ। ਸਾਡੈ ਘਰ ਉਤੇ ਵੀ ਭੀੜ ਨੇ ਹਮਲਾ ਕਰ ਦਿੱਤਾ ਮੇਰਾ ਸਹੁਰਾ ਦੌੜ ਕੇ ਬਾਹਰ ਭੀੜ ਵਾਲਿਆਂ ਨੂੰ ਹੱਥ ਜੋੜ ਕੇ ਵਾਸਤੇ ਪਾਉਣ ਲਈ ਗੇਟ ਤੇ ਗਿਆ ਕਿਉਕਿ ਉਸ ਭੀੜ ਵਿੱਚ ਸਾਡੀ ਹੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਈ ਲੜਕੇ ਸਨ ਪਰ ਉਹਨਾਂ ਲੜਕਿਆਂ ਨੇ ਮੇਰੇ ਸਹੁਰੇ ਦੇ ਗਲ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਮੇਰਾ ਸਹੁਰਾ ਵੇਹੜੇ ਵਿੱਚ ਅੱਗ ਨਾਲ ਤੜਫਣ ਲੱਗ ਪਿਆ ਜੋ ਮੇਰੇ ਪਤੀ ਕੋਲੋ ਜਰਿਆ ਨਾ ਗਿਆ ਤੇ ਆਪਣੇ ਪਿਤਾ ਵੱਲ ਮਦਦ ਲਈ ਦੌੜਿਆ ਅਚਾਨਕ ਉਹਨਾਂ ਲੜਕਿਆਂ ਨੇ ਮੇਰੇ ਪਤੀ ਦੇ ਉਪਰ ਹਮਲਾ ਕਰਕੇ ਸਰੀਰ ਵਿੱਚ ਸਰੀਏ ਪ੍ਰੋ ਦਿਤੇ ਮੇਰੇ ਪਤੀ ਦੀਆਂ ਚੀਕਾਂ ਸੁਣ ਕੇ ਮੇਰਾ ਬੇਟਾ ਜੋ ਕੇਵਲ ੬ ਸਾਲ ਦਾ ਸੀ ਮੇਰੇ ਹੱਥਾਂ ਵਿੱਚੋਂ ਹੱਥ ਛੁਡਾ ਕੇ ਆਪਣੇ ਡੈਡੀ ਵੱਲ ਦੌੜਿਆ ਜਿਸਨੂੰ ਉਹਨਾਂ ਨੇ ਉਸੇ ਹੀ ਬਲਦੀ ਹੋਈ ਅੱਗ ਵਿੱਚ ਸੁਟ ਦਿਤਾ ਜਿਸ ਵਿੱਚ ਮੇਰਾ ਸਹੁਰਾ ਸੜ ਰਿਹਾ ਸੀ ਮੇਰੀ ਸਾਰੀ ਦੁਨੀਆ ਉੱਜੜ ਚੁੱਕੀ ਸੀ ਸਭ ਕੁਝ ਖਤਮ ਹੋ ਚੁਕਿਆ ਸੀ ਮੈ ਬੁੱਤ ਬਣਕੇ ਸਭ ਕੁਝ ਅੱਖਾਂ ਸਾਹਮਣੇ ਦੇਖ ਰਹੀ ਸੀ ਪਰ ਫਿਰ ਖਿਆਲ ਆਇਆ ਕਿ ਇਹਨਾਂ ਬੱਚੀਆਂ ਨੂੰ ਬਚਾ ਲਵਾਂ ਮੈ ਘਰ ਦੇ ਪਿਛਲੇ ਪਾਸੇ ਇਕ ਸਟੋਰ ਬਹੁਤ ਹੀ ਗੰਦਾ ਸੀ ਉਸ ਵਿੱਚ ਸਾਰੀਆਂ ਬੱਚੀਆਂ ਨੂੰ ਲੈ ਕੇ ਛੁਪ ਗਈ ਮੇਰੀ ਢਾਈ ਮਹੀਨੇ ਦੀ ਬੇਟੀ ਮੇਰੀ ਕੁਛੜ ਵਿਚ ਹੀ ਸੁੱਤੀ ਹੋਈ ਸੀ ਏਨੇ ਨੂੰ ਉਹਨਾਂ ਲੜਕਿਆਂ ਦੀ ਅਵਾਜ਼ ਮੇਰੇ ਕੰਨਾਂ ਵਿਚ ਪਈ ਜੋ ਬੋਲ ਰਹੇ ਸੀ ਕਿ ਇਹਨਾਂ ਦੀ ਲੜਕੀ ਬਹੁਤ ਸੁੰਦਰ ਹੈ ਉਸਨੂੰ ਪਕੜੀਏ ਤੇ ਘਰ ਦੇ ਅੰਦਰ ਵੜ ਕੇ ਸਾਨੂੰ ਲੱਭਣ ਲੱਗ ਪਏ ਮੈ ਅਤੇ ਮੇਰੀ ਅਤੇ ਗੁਆਢੀਆਂ ਦੀ ਲੜਕੀ ਬਹੁਤ ਡਰ ਗਈਆਂ ਉਧਰੋਂਂ ਮੇਰੀ ਢਾਈ ਮਹੀਨੇ ਦੀ ਛੋਟੀ ਬੇਟੀ ਵੀ ਅਚਾਨਕ ਮੇਰੀ ਗੋਦੀ ਵਿੱਚ ਹੀ ਹਿੱਲੀ ਤਾਂ ਮੈ ਸੋਚਿਆ ਕਿ ਇਹ ਛੋਟੀ ਹੈ ਇਹ ਹੁਣ ਰੋਏਗੀ ਅਤੇ ਉਹਨਾਂ ਨੂੰ ਪਤਾ ਚਲ ਜਾਏਗਾ ਕਿ ਅਸੀਂ ਕਿੱਥੇ ਛੁਪੀਆਂ ਹਾਂ ਮੈਨੂੰ ਹੋਰ ਕੁਝ ਨਹੀ ਸਮਝ ਆਇਆ ਮੈ ਦੋਨਾਂ ਜਵਾਨ ਬੱਚੀਆਂ ਦੀ ਇਜ਼ਤ ਅਤੇ ਜ਼ਿੰਦਗੀ ਬਚਾਉਣ ਲਈ ਆਪਣੀ ਛੋਟੀ ਬੱਚੀ ਨੂੰ ਆਪਣੀ ਹੀ ਗੋਦੀ ਵਿੱਚ ਗਲ ਘੁੱਟ ਕੇ ਮਾਰ ਦਿੱਤਾ। ਉਹਨਾਂ ਲੜਕਿਆਂ ਨੂੰ ਜਦ ਅਸੀਂ ਨਾ ਲੱਭੀਆਂ ਤਾਂ ਉਹ ਘਰ ਨੂ ਅੱਗ ਲਾ ਕੇ ਚਲੇ ਗਏ ਮੈ ਮਰੀ ਹੋਈ ਬੱਚੀ ਨੂੰ ਉਥੇ ਹੀ ਛੱਡ ਕੇ ਸਟੋਰ ਦੀ ਪਿਛਲੀ ਖਿੜਕੀ ਰਾਹੀ ਬਾਹਰ ਦੋਨਾਂ ਬੱਚੀਆਂ ਨੂੰ ਲੈ ਕੇ ਇਕ ਖੂੰਝੇ ਵਿੱਚ ਦੋ ਦਿਨ ਤੱਕ ਬੈਠੇ ਰਹੇ। ਉਹ ਮਾਤਾ ਕਹਿਣ ਲੱਗੀ ਕਿ ਮੈ ਦੋ ਜਵਾਨ ਬੱਚੀਆਂ ਦੀ ਇਜ਼ਤ ਅਤੇ ਜ਼ਿੰਦਗੀ ਬਚਾਉਣ ਵਾਸਤੇ ਆਪਣੀ ਬੱਚੀ ਦਾ ਕਤਲ ਕੀਤਾ ਹੈ ਕੀ ਮੈ ਗੁਨਹਗਾਰ ਹਾਂ ਮੈਨੂੰ ਕਿਤੇ ਢੋਈ ਨਹੀ ਮਿਲੇਗੀ । ਮਾਤਾ ਦੀਆਂ ਗੱਲਾਂ ਸੁਣ ਕੇ ਮੇਰਾ ਰੋਣ ਨਿਕਲ ਗਿਆ ਮੈ ਹੋਰ ਕੋਈ ਜਵਾਬ ਨਹੀ ਦੇ ਸਕਿਆ ਕੇਵਲ ਇਤਨਾ ਹੀ ਕਹਿ ਸਕਿਆ ਕਿ ਮਾਂ ਪਤਾ ਨਹੀ ਪੰਥ ਦਾ ਇਸ ਬਾਰੇ ਕੀ ਵੀਚਾਰ ਹੋਵੇਗਾ ਪਰ ਮੇਰੀ ਆਤਮਾ ਇਹ ਕਹਿੰਦੀ ਹੈ ਕਿ ਤੂੰ ਬੱਚੀ ਦੀ ਕਾਤਲ ਨਹੀ ਬਲਕਿ ਗੁਰੂ ਗੋਬਿੰਦ ਸਿੰਗ ਦੀ ਸਿੱਖ ਬੇਟੀ ਹੈ ਜਿਵੇਂ ਗੁਰੂ ਜੀ ਨੇ ਮਨੁੱਖਤਾ ਤੋਂ ਆਪਣੇ ਪੁੱਤਰ ਵਾਰੇ ਹਨ ਉਸੇ ਹੀ ਤਰਾਂ ਤੂੰ ਸਿੱਖ ਬੱਚੀਆਂ ਤੋਂ ਆਪਣੀ ਧੀ ਵਾਰੀ ਹੈ। ਉਹ ਮਾਤਾ ਆਪਣੀ ਬੇਟੀ ਦੇ ਨਾਲ ਇੰਗਲੈਂਡ ਵਿੱਚ ਰਹਿੰਦੀ ਸੀ ਪਰ ਉਸ ਤੋਂ ਬਾਅਦ ਮੇਰਾ ਉਸ ਮਾਤਾ ਨਾਲ ਸੰਪਰਕ ਨਹੀ ਹੋ ਪਾਇਆ ਅਗਰ ਉਹ ਮਾਤਾ ਸੰਸਾਰ ਵਿੱਚ ਹੈ ਤਾਂ ਮੈ ਇਕ ਵਾਰ ਜਰੂਰ ਮਿਲਣਾ ਚਾਹੁੰਦਾ ਹਾਂ। ਮੈ ਉਸ ਮਾਤਾ ਬਾਰੇ ਕੇਵਲ ਇਤਨਾ ਜਾਣਦਾ ਹਾਂ ਕਿ ਉਹ ਜਮਨਾ ਪਾਰ ਸ਼ਾਹਦਰਾ ਇਲਾਕੇ ਵਿੱਚ ਰਹਿੰਦੀ ਸੀ ਅਤੇ ਉਸ ਦਾ ਨਾਮ ਮਾਤਾ ਇਕਬਾਲ ਕੌਰ ਹੈ। ਅਗਰ ਉਸਦੇ ਪਰਿਵਾਰ ਜਾਂ ਰਿਸ਼ਤੇਦਾਰ ਕੋਈ ਵੀ ਹੋਵੇ ਮੈਨੂੰ ਮੈਸੇਜ ਜਰੂਰ ਕਰਨ ਦੀ ਕਿਰਪਾਲਤਾ ਕਰੇ ਜੀ।

ਦਾਸ ਸ਼ਿਵਤੇਗ ਸਿੰਘ


02/11/14)
ਸੰਦੀਪ ਸਿੰਘ

ਪੰਜਾਬ ਬੰਦ ਦੌਰਾਨ ਖਾਲੜਾ ਵਿਖੇ ਸਿੱਖਾਂ ਦੇ ਕਾਤਿਲਾਂ ਦੇ ਪੁਤਲੇ ਸਾੜੇ ਗਏ
ਖਾਲੜਾ (ਫਰੈਂਕਫਰਟ) 1 ਨਵੰਬਰ (ਸੰਦੀਪ ਸਿੰਘ) ਅੱਜ ਕਸਬਾ ਖਾਲੜਾ ਵਿਖੇ ਸਿੱਖਾਂ ਦੇ ਕਾਤਿਲਾਂ ਦੇ ਪੁਤਲੇ ਸਾੜੇ ਗਏ। ਵਰਣਨਯੋਗ ਹੈ ਕਿ ਅੱਜ ਤੌਂ 30 ਸਾਲ ਪਹਿਲਾਂ ਦਿਲੀ ਸਮੇਤ ਹਿਦੁੰਸਤਾਨ ਦੀਆਂ ਹੋਰ ਥਾਵਾਂ ਤੇ 1984 ਦੇ ਦੌਰਾਨ ਬੇਦੋਸ਼ੇ ਬੱਚੇ, ਬੱਚੀਆਂ, ਸਿੱਖ ਔਰਤਾਂ ਅਤੇ ਮਰਦਾਂ ਦੇ ਗਲਾਂ ਵਿੱਚ ਟਾਇਰ, ਮਿੱਟੀ ਦਾ ਤੇਲ ਪਾ ਕੇ ਜਿਊਂਦੇ ਹੀ ਸਾੜਿਆ ਗਿਆ। ਉਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਉਹ ਸਿੱਖ ਸਨ। ਇਸ ਗੱਲ ਨੂੰ ਅੱਜ 30 ਸਾਲ ਹੋਣ ਤੋਂ ਬਾਅਦ ਵੀ ਸਿੱਖਾਂ ਦੇ ਕਾਤਿਲ ਸ਼ਰੇਆਮ ਫਿਰ ਰਹੇ ਹਨ ਜਿਹਨਾਂ ਦੇ ਗੁਰਧਾਮਾਂ ਦੀ ਬੇਅਦਬੀ ਕੀਤੀ ਗਈ ਉਹਨਾਂ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸੇ ਸਬੰਧ ਵਿੱਚ ਅੱਜ ਸਿੱਖ ਜਥੇਬੰਧੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਮੁੱਖ ਰਖਦਿਆਂ ਅੱਜ ਸਾਰਾ ਹੀ ਕਸਬਾ ਖਾਲੜਾ ਬੰਦ ਸੀ ਇਸ ਮੌਕੇ ਇਲਾਕਾ ਖਾਲੜਾ ਦੀਆਂ ਸਮੂੰਹ ਧਾਰਮਿਕ ਅਤੇ ਸਿਆਸੀ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੋਸ ਵਿਖਾਵਾ ਕਰਦਿਆਂ ਬਾਜਾਰ ਦਾ ਚੱਕਰ ਲਗਾਇਆ ਉਪਰੰਤ ਮੇਨ ਬਜਾਰ ਬੱਸ ਸਟੈਂਡ ਵਿਖੇ ਪਹੁੰਚ ਕੇ ਸਿੱਖਾਂ ਦੇ ਕਾਤਿਲ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਦੇ ਪੁਤਲੇ ਸਾੜੇ ਗਏ। ਅਤੇ ਕਾਤਿਲਾਂ ਨੂੰ ਸਜਾਵਾਂ ਦੇਣ ਦੀ ਅਵਾਜ ਉਠਾਈ ਗਈ ਇਸ ਮੌਕੇ ਸ੍ਰ: ਸਤਨਾਮ ਸਿੰਘ ਅਮੀਸ਼ਾਹ, ਸ੍ਰ: ਜਸਵੰਤ ਸਿੰਘ (ਜੋਧਪੁਰੀ) ਮਾਹਣੇ, ਭਾਈ ਸੰਦੀਪ ਸਿੰਘ ਖਾਲੜਾ, ਸ੍ਰ: ਜਗਤਾਰ ਸਿੰਘ ਪੰਜਾਬ ਬੁੱਕ, ਭਾਈ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਸ਼ੈਡੀ, ਦਿਲਬਾਗ ਸਿੰਘ, ਚੇਅਰਮੈਨ ਗੁਰਜੀਤ ਸਿੰਘ, ਬਲਜੀਤ ਸਿੰਘ ਕਾਲਾ, ਜੋਗਿੰਦਰ ਸਿੰਘ ਕੰਡਾ, ਬਲਜਿੰਦਰ ਸਿੰਘ ਅਮੀਸ਼ਾਹ, ਗੁਰਪੀਤ ਸਿੰਘ ਗੋਪੀ, ਗੁਰਦੇਵ ਸਿੰਘ, ਹੀਰਾ ਸਿੰਘ ਆਦਿ ਹਾਜਿਰ ਸਨ।



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.