.


30/12/14)
ਹਰਜਿੰਦਰ ਸਿੰਘ 'ਘੜਸਾਣਾ'

ਭਾਈ ਗੁਰਸ਼ਰਨ ਸਿੰਘ ਕਸੇਲ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਫਤਿਹ।

ਭਾਈ ਸਾਹਿਬ ਜੀ ਦਾਸ ਬੜ੍ਹੇ ਹੀ ਰੁਝੇਵਿਆਂ ਕਾਰਣ ਆਪ ਨਾਲ ਇਸ ਸੰਬੰਧੀ ਸਾਂਝ ਨਹੀਂ ਪਾ ਸਕਦਾ ਕਿਉਂਕਿ ਸਮਾਂ ਬੜ੍ਹਾ ਸੀਮਤ ਹੈ। ਦਾਸ ਦੀ ਭਾਈ ਸਰਵਜੀਤ ਸਿੰਘ ਜੀ ਨਾਲ ਫੋਨ ਉਪੱਰ ਗਲ-ਬਾਤ ਹੋ ਚੁਕੀ ਹੈ। ਸਮਾਂ ਕੱਢ ਕੇ ਦਾਸ ਆਪ ਜੀ ਨਾਲ ਇਸ ਪ੍ਰਤੀ ਜਰੂਰ ਸਾਂਝ ਪਾਵੇਗਾ ਜੀ। ਆਸ ਹੈ ਕਿ ਆਪ ਬੇਨਤੀ ਪਰਵਾਨ ਕਰੋਗੇ।
ਹਰਜਿੰਦਰ ਸਿੰਘ 'ਘੜਸਾਣਾ'


30/12/14)
ਸ਼ਿਵਤੇਗ ਸਿੰਘ /ਫੇਸਬੁੱਕ ਰਾਹੀਂ

ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮੁੱਚੇ ਸਿੱਖ ਪੰਥ ਵੱਲੋਂ ੨੦੦੩ ਵਿੱਚ ਲਏ ਗਏ ਫੈਸਲੇ ਨੂੰ ਅਕਾਲ ਤਖਤ ਸਾਹਿਬ ਤੋਂ ਅਦੇਸ਼ [ ਹੁਕਮਨਾਮਾ ] ਦੇ ਰੂਪ ਵਿੱਚ ਜਾਰੀ ਕੀਤਾ ਗਿਆ ਸੀ। ਜਿਸ ਨੂੰ ਰੱਦ ਕਰਵਾਉਣ ਵਾਸਤੇ ਕੇਂਦਰ,ਪੰਜਾਬ ਸਰਕਾਰ, ਅਤੇ ਸੰਤ ਸਮਾਜ ਵਿਚਕਾਰ ਮੀਟਿੰਗਾਂ ਦੇ ਦੌਰ ਬਹੁਤ ਹੀ ਜ਼ੋਰ-ਸ਼ੋਰ ਨਾਲ ਚਲ ਰਹੇ ਹਨ। ਇਹ ਲੋਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਲਈ ਤਤਪਰ ਹਨ। ਹੁਣ ਦੇਖਣਾ ਹੈ ਕਿ ਗੁਰੂ ਗਰੰਥ ਸਾਹਿਬ ਜੀ ਦੇ ਸਿੱਖ ਅਖਵਾਉਣ ਵਾਲੇ ਅਤੇ ਪੰਥ ਦਰਦੀ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਸਿੱਖ ਪੰਥ ਦੀ ਵੱਖਰੀ ਹੋਂਦ ਦਾ ਅਹਿਸਾਸ ਕਰਵਾਉਣ ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਅਕਾਲ ਤਖਤ ਸਾਹਿਬ ਤੋਂ ਰੱਦ ਹੋਣ ਤੋਂ ਰੁਕਵਾਉਣ ਵਾਸਤੇ ਕੀ ਕਰਦੇ ਹਨ । ਇਹ ਸਮੁੱਚੇ ਪੰਥ ਵਾਸਤੇ ਬਹੁਤ ਵੱਡੇ ਇਮਤਿਹਾਨ ਦੀ ਘੜੀ ਹੈ। ਇਕ ਸੱਚੀ ਹਕੀਕਤ ਇਹ ਵੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਲਈ ਜਿੱਥੇ ਸਿੱਖ ਪੰਥ ਵਿਰੋਧੀ ਇਜੰਸੀਆਂ ਅਤੇ ਸਰਕਾਰਾਂ ਸਿੱਧੇ ਰੂਪ ਵਿੱਚ ਜਿੰਮੇਵਾਰ ਹਨ ਉਥੇ ਇਹ ਦਿਨ ਸਾਡੀਆਂ ਕਮਜੋਰੀਆਂ ਕਾਰਨ ਵੀ ਸਾਨੂੰ ਦੇਖਣੇ ਪੈ ਰਹੇ ਹਨ ਕਿਉਂਕਿ ਜਦੋਂ ਵੀ ਸਿੱਖ ਪੰਥ ਦੀ ਨਿਆਰੀ ਹੋਂਦ ਦੀ ਗੱਲ ਕਰਨ ਵਾਲੇ ਸਿੱਖ ਪੰਥ ਦੇ ਜਿਹੜੇ ਵੀ ਸਤਿਕਾਰਤ ਵਿਦਵਾਨ, ਵਿਦਿਵਾਨਾਂ ਦੀਆਂ ਉਹ ਲਿਖਤਾਂ ਜੋ ਬਿਪ੍ਰਵਾਦ ਦੇ ਗਲਬੇ ਤੋਂ ਮੁਕਤ ਹੋਣ ਦਾ ਅਹਿਸਾਸ ਕਰਵਾਉਣ ਵਾਲੀਆਂ ਹਨ, ਸਿੱਖ ਪੰਥ ਦੀ ਵੱਖਰੀ ਹਸਤੀ ਦੀ ਦੁਨੀਆਂ ਵਿੱਚ ਗੱਲ ਕਰਨ ਵਾਲੀਆਂ ਅਖਬਾਰਾਂ ਆਦਿਕ ਦੇ ਖਿਲਾਫ ਰਾਜਸੀ, ਸਿੱਖ ਪੰਥ ਵਿਰੋਧੀ ਇਜੰਸੀਆਂ ਵੱਲੋਂ ਪੂਰਾ ਦਬਾਅ ਬਣਾਕੇ ਐਲਾਨ ਜਾਰੀ ਕਰਵਾਏ ਜਾਂਦੇ ਰਹੇ ਹਨ ਅਗਰ ਉਸੇ ਵਕਤ ਹੀ ਆਪਾਂ ਸਾਰਿਆਂ ਨੇ ਬੁਝਦਿਲੀ ਭਰੀ ਖਾਮੋਸ਼ੀ ਨੂੰ ਤਿਆਗ ਕੇ ਕੋਈ ਸੁਚੱਜੇ ਰੂਪ ਨਾਲ ਇਹ ਸਭ ਕੁਝ ਹੱਲ ਕਰ ਲਿਆ ਹੁੰਦਾ ਤਾਂ ਅੱਜ ਸਿੱਖ ਪੰਥ ਦੇ ਨਿਆਰੇ ਸਿਧਾਤਾਂ ਦਾ ਕਤਲ ਕਰਨ ਅਤੇ ਕਰਵਾਉਣ ਦਾ ਕੋਈ ਹੀਆ ਨਾ ਕਰਦਾ। ਅਜੇ ਵੀ ਬੇਨਤੀ ਹੈ ਕਿ ੧ ਜਨਵਰੀ ੨੦੧੫ ਨੂੰ ਮੂਲ਼ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਸਮੁਚਾ ਸਿੱਖ ਪੰਥ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਜਰੂਰ ਕਰੇ ।
ਦਾਸ- ਸ਼ਿਵਤੇਗ ਸਿੰਘ


30/12/14)
ਸੰਪਾਦਕੀ ਸਪੋਕਸਮੈਨ

“ਸਵਰਗ ਜਾਣਾ ਚਾਹੁੰਦੇ ਹੋ ਤਾਂ ਆਪ ਮਰੋ ਤੇ ਕੁੱਝ ਹੋਰਨਾਂ ਨੂੰ ਮਾਰ ਦਿਉ...” ਧਰਮ ਦੇ ਸੇਲਜ਼ਮੈਨ ਤੇ ਸੌਦਾਗਰ, ਧਰਮ ਦੇ ਨਾਂ ਤੇ ਬੜਾ ਗ਼ਲਤ ਸੌਦਾ ਵੇਚ ਰਹੇ ਨੇ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨੀਂ ਹੁਕਮ ਜਾਰੀ ਕੀਤਾ ਕਿ ਸਿਰਸਾ ਦੇ ‘ਫ਼ਿਲਮੀ ਹੀਰੋਆਂ’ ਵਰਗੇ ਇਕ ਸਾਧ ਉਤੇ ਸੀ.ਬੀ.ਆਈ., ਮੁਕੱਦਮਾ ਦਰਜ ਕਰ ਕੇ, ਇਸ ਦੋਸ਼ ਬਾਰੇ ਪੜਤਾਲ ਕਰੇ ਕਿ ਬਾਬਾ, ਅਪਣੇ ਆਸ਼ਰਮ ਵਿਚ ਰਹਿਣ ਵਾਲੇ ਆਦਮੀਆਂ ਨੂੰ ਕਹਿੰਦਾ ਰਹਿੰਦਾ ਸੀ ਕਿ ਜੇ ਉਹ ਖੱਸੀ ਹੋ ਜਾਣ ਤਾਂ ਸਵਰਗ ਵਿਚ ਜਾਣਗੇ। ਸਾਧ ਦਾ ਹੁਕਮ ਮੰਨ ਕੇ ਖੱਸੀ ਹੋਣ ਵਾਲੇ ਕੁੱਝ ਬੰਦੇ, ਅਪਣੇ ਵਕੀਲ ਨਾਲ, ਸਪੋਕਸਮੈਨ ਦੇ ਦਫ਼ਤਰ ਵਿਚ ਆ ਕੇ ਵੀ, ਅਪਣੇ ਦੁਖੜੇ ਰੋ ਗਏ। ਪਾਠਕਾਂ ਨੇ ਖ਼ਬਰ ਪੜ੍ਹ ਹੀ ਲਈ ਹੋਣੀ ਹੈ ਅਤੇ ਫ਼ੋਟੋ ਵੇਖ ਹੀ ਲਈ ਹੋਣੀ ਹੈ। ਉਨ੍ਹਾਂ ਵਿਚਾਰਿਆਂ ਨੂੰ ਜੇ ‘ਸਵਰਗ’ ਮਿਲਣ ਦੀ ਕੋਈ ਪੱਕੀ ਆਸ ਲੱਗ ਗਈ ਹੁੰਦੀ ਤਾਂ ਉਹ ਹਾਈ ਕੋਰਟ ਵਿਚ ਜਾ ਕੇ ਤੇ ਸਪੋਕਸਮੈਨ ਦੇ ਦਫ਼ਤਰ ਵਿਚ ਆ ਕੇ ਰੋਂਦੇ ਕਿਉਂ?
ਅਸਲ ਵਿਚ ਸਿਆਸੀ ਲੋਕਾਂ ਦੀ ਤਰ੍ਹਾਂ ਹੀ, ਧਰਮ ਦੀ ‘ਮਾਰਕੀਟਿੰਗ’ ਕਰਨ ਵਾਲੇ ਅਥਵਾ ਧਰਮ ਦੇ ਨਾਂ ਤੇ ਅਪਣਾ ਕੋਈ ਸੌਦਾ ਵੇਚਣ ਵਾਲੇ ਵੀ, ਲੋਕਾਂ ਨਾਲ, ਝੂਠੇ ਵਾਅਦੇ ਕਰਨ ਲਗਿਆਂ, ਅੱਗਾ ਪਿੱਛਾ ਨਹੀਂ ਵੇਖਦੇ। ਧਰਮ ਤਬਦੀਲੀ (ਸ਼ੁਧੀ) ਕਰਨ ਵਾਲੇ ਤਾਂ ਰਾਸ਼ਨ ਕਾਰਡ ਬਣਵਾ ਦੇਣ, ਤੁਹਾਡੇ ਇਲਾਜ ਦਾ ਪ੍ਰਬੰਧ ਕਰ ਦੇਣ, ਪੱਕੀ ਝੁੱਗੀ ਬਣਵਾ ਦੇਣ ਜਾਂ ਵੀਜ਼ਾ ਲਵਾ ਕੇ, ਵਿਦੇਸ਼ ਵਿਚ ਭਿਜਵਾ ਦੇਣ ਦੇ ਵਾਅਦੇ ਹੀ ਕਰਦੇ ਹਨ ਪਰ ਸਵਰਗ ਵਿਚ ਤੁਹਾਡੇ ਲਈ ਸੀਟ ਪੱਕੀ ਕਰ ਦੇਣ ਦੇ ਵਾਅਦੇ ਕਰਨ ਵਾਲੇ, ਕਿਸ ਹੱਦ ਤਕ ਚਲੇ ਜਾਂਦੇ ਹਨ, ਇਸ ਦਾ ਨਜ਼ਾਰਾ ਵੇਖਣਾ ਹੋਵੇ ਤਾਂ ਨਾਈਜੀਰੀਆ ਦੇਸ਼ ਵਿਚ ‘ਇਸਲਾਮੀ ਰਾਜ’ ਕਾਇਮ ਕਰਨਾ ਚਾਹੁਣ ਵਾਲੀ ਜਥੇਬੰਦੀ ‘ਬੋਕੋ ਹਰਾਮ’ ਕੋਲ ਤੁਹਾਨੂੰ ਲੈ ਚਲਦੇ ਹਾਂ। ਉਨ੍ਹਾਂ ਤੋਂ ਤੁਹਾਨੂੰ ਪੂਰੀ ਗੱਲ ਦਾ ਪਤਾ ਲੱਗ ਜਾਏਗਾ। ‘ਬੋਕੋ ਹਰਾਮ’ ਵਾਲੇ, ਅੰਗਰੇਜ਼ੀ ਦੀ ਸਿਖਿਆ ਨੂੰ ਹੀ ‘ਹਰਾਮ’ ਮੰਨਦੇ ਹਨ ਤੇ ਚਾਹੁੰਦੇ ਹਨ ਕਿ ‘ਇਸਲਾਮੀ ਰਾਜ’ ਕਾਇਮ ਕਰਨ ਲਈ, ਅੰਗਰੇਜ਼ੀ ਪੜ੍ਹਨ ਨੂੰ ਹੀ ਹਰਾਮ ਕਰਾਰ ਦਿਤਾ ਜਾਏ।
ਅਪਣੀ 16 ਕਰੋੜ ਦੀ ਵੱਸੋਂ ਵਾਲਾ ਨਾਈਜੀਰੀਆ, ਅਫ਼ਰੀਕਾ ਦਾ ਸੱਭ ਤੋਂ ਵੱਡੀ ਵੱਸੋਂ ਵਾਲਾ ਅਫ਼ਰੀਕੀ ਦੇਸ਼ ਹੈ ਜਿਸ ਦੇ ਉੱਤਰ ਵਾਲੇ ਅੱਧੇ ਹਿੱਸੇ ਵਿਚ ਈਸਾਈ ਰਹਿੰਦੇ ਹਨ ਤੇ ਦੱਖਣ ਵਾਲੇ ਹਿੱਸੇ ਵਿਚ ਮੁਸਲਮਾਨ। ਦੇਸ਼ ਵਿਚ ਇਸਲਾਮਿਕ ਸਟੇਟ ਕਾਇਮ ਕਰਨ ਦੇ ਇਰਾਦੇ ਨਾਲ, ਅੰਗਰੇਜ਼ੀ ਸਕੂਲਾਂ ਵਿਚੋਂ ਕੁੜੀਆਂ ਚੁਕ ਲਈਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਕੁੱਝ ਮਹੀਨਿਆਂ ਦੀ ਸਿਖਲਾਈ ਮਗਰੋਂ ਜਾਂ ਤਾਂ ‘ਇਸਲਾਮੀ ਰਾਜ’ ਲਈ ਕੰਮ ਕਰਨ ਲਈ ਕਹਿ ਦਿਤਾ ਜਾਂਦਾ ਹੈ ਜਾਂ ਬੋਕੋ ਹਰਾਮ ਦੇ ਕਿਸੇ ਬੰਦੇ ਨਾਲ ਜਬਰੀ ਵਿਆਹ ਦਿਤਾ ਜਾਂਦਾ ਹੈ। ਉਨ੍ਹਾਂ ਨੂੰ ਕੰਮ ਕੀ ਦਿਤਾ ਜਾਂਦਾ ਹੈ, ਇਸ ਬਾਰੇ ਆਉ ਇਕ ਕੁੜੀ ਦੇ ਮੂੰਹ ਤੋਂ ਸਾਰੀ ਗੱਲ ਸੁਣੀਏ।
ਇਸ ਕੁੜੀ ਦਾ ਪਿਤਾ, ਬੋਕੋ ਹਰਾਮ ਦਾ ਮੈਂਬਰ ਸੀ। ਉਹ ਅਪਣੀ ਬੇਟੀ ਨੂੰ ਆਪ ਬੋਕੋ ਹਰਾਮ ਕੋਲ ਲੈ ਗਿਆ ਤੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿਤਾ। ਲੜਕੀ ਨੂੰ ਪੁਛਿਆ ਗਿਆ, “ਕੀ ਤੂੰ ਸਵਰਗ ਵਿਚ ਜਾਣਾ ਚਾਹੁੰਦੀ ਏਂ?”
ਲੜਕੀ ਨੇ ‘ਹਾਂ’ ਵਿਚ ਜਵਾਬ ਦਿਤਾ ਤਾਂ ਉਸ ਨੂੰ ਕਿਹਾ ਗਿਆ ਕਿ ਮਰੇ ਬਿਨਾਂ ਤਾਂ ਸਵਰਗ (ਜੰਨਤ) ਵਿਚ ਨਹੀਂ ਜਾਇਆ ਜਾ ਸਕਦਾ, ਇਸ ਲਈ ਕਿਹਾ ਗਿਆ ਕਿ ਉਸ ਨੂੰ ਇਕ ਬੁਨੈਣ ਅਪਣੇ ਸ੍ਰੀਰ ਦੁਆਲੇ ਲਪੇਟਣੀ ਹੋਵੇਗੀ ਜਿਸ ਵਿਚ ਬੰਬ ਫ਼ਿਟ ਹੋਏ ਹੋਣਗੇ। ਲੜਕੀ ਨੂੰ ਕਿਹਾ ਗਿਆ ਕਿ, “ਅਸੀ ਜਿਥੇ ਵੀ ਤੈਨੂੰ ਹੁਕਮ ਦੇਵਾਂਗੇ, ਤੂੰ ਉਥੇ ਜਾ ਕੇ ਅਪਣੇ ਸ੍ਰੀਰ ਨਾਲ ਬੱਝੇ ਬੰਬ ਉਡਾ ਦਈਂ। ਦੁਸ਼ਮਣ ਮਰ ਜਾਣਗੇ ਤੇ ਤੂੰ ਸਿੱਧੀ ਸਵਰਗ ਵਿਚ ਚਲੀ ਜਾਏਂਗੀ।“
ਲੜਕੀ, ਦੂਜਿਆਂ ਨੂੰ ਮਾਰਨ ਦੀ ਗੱਲ ਪਚਾ ਨਹੀਂ ਸੀ ਰਹੀ। ਉਸ ਨੂੰ ਇਕ ਅਜਿਹੇ ਵਿਹੜੇ ਵਿਚ ਖੜਾ ਕੀਤਾ ਗਿਆ ਜਿਥੇ “ਦੁਸ਼ਮਣਾਂ” ਨੂੰ ਜ਼ਿੰਦਾ ਜ਼ਮੀਨ ਵਿਚ ਗੱਡਿਆ ਜਾ ਰਿਹਾ ਸੀ। ਲੜਕੀ ਡਰ ਗਈ। ਉਹ ਇਸ ਤਰ੍ਹਾਂ ਨਹੀਂ ਸੀ ਮਰਨਾ ਚਾਹੁੰਦੀ। ਉਹ ਮਨੁੱਖੀ ਬੰਬ ਬਣਨ ਲਈ ਤਿਆਰ ਹੋ ਗਈ। ਉਹ ਕਹਿੰਦੀ ਹੈ, “ਜੇ ਮੈਂ ‘ਹਾਂ’ ਨਾ ਕਰਦੀ ਤਾਂ ਉਨ੍ਹਾਂ ਨੇ ਮੈਨੂੰ ਜ਼ਮੀਨ ਵਿਚ ਗੱਡ ਦੇਣਾ ਸੀ।“ ਮਗਰੋਂ ਉਹ ਕੁੜੀ ਫੱਟੜ ਹੋ ਗਈ ਤੇ ਹਸਪਤਾਲ ਜਾ ਕੇ ਅਪਣੀ ਕਹਾਣੀ ਬਿਆਨ ਕਰ ਸਕੀ।
ਸੋ ਕਿਸੇ ਨੂੰ ਸਵਰਗ ਵਿਚ ਭੇਜਣ ਲਈ ਉਸ ਨਾਲ ਜ਼ਬਰਦਸਤੀ ਕਰਨੀ ਵੀ ਜ਼ਰੂਰੀ ਹੁੰਦੀ ਹੈ? ਯਕੀਨਨ ਧਰਮ ਦੇ ਨਾਂ ਤੇ, ਧਰਮ ਦੇ ‘ਸੇਲਜ਼ਮੈਨ’, ਬੜਾ ਗ਼ਲਤ ਮਲਤ ਸੌਦਾ ਵੀ ਵੇਚ ਲੈਂਦੇ ਹਨ ਤੇ ਜਦ ਇਨ੍ਹਾਂ ਦੇ ਜਾਲ ਵਿਚ ਫੱਸ ਚੁੱਕਾ ਬੰਦਾ, ਸਾਰਾ ਮਾਮਲਾ ਸਮਝ ਵਿਚ ਆ ਜਾਣ ਮਗਰੋਂ, ਚੀਕਦਾ ਪੁਕਾਰਦਾ ਹੈ ਤਾਂ ਧਰਮ ਦੇ ਸੇਲਜ਼ਮੈਨ ਗਰਜਦੇ ਹਨ, “ਓਇ ਤੇਰਾ ਵਿਸ਼ਵਾਸ ਡਗਮਗਾ ਰਿਹੈ ਤੇ ਤੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਤੂੰ ਤਾਂ ਸਵਰਗਾਂ ਵਿਚ ਪਹੁੰਚਣ ਵਾਲਾ ਹੀ ਏਂ ਤੇ ਐਵੇਂ ਘਬਰਾਈ ਜਾਨੈਂ।“
ਧਰਮ ਦੇ ਸੇਲਜ਼ਮੈਨਾਂ ਵਲੋਂ, ‘ਅੰਧੀ ਰਈਅਤ ਗਿਆਨ ਬਿਨ’ ਨੂੰ ਹਰ ਰੋਜ਼ ਹੀ ਲੁਟਿਆ ਤੇ ਬੁੱਧੂ ਬਣਾਇਆ ਜਾਂਦਾ ਹੈ ਤੇ ਨਾਲ ਨਾਲ ਕਿਹਾ ਇਹੀ ਜਾਂਦਾ ਹੈ ਕਿ ਸਵਰਗ ਵਿਚ ਉਸ ਲਈ ਥਾਂ ਪੱਕੀ ਕੀਤੀ ਜਾ ਰਹੀ ਹੈ। ਵਿਸ਼ਵਾਸ ਦੇ ਨਾਂ ਤੇ ਅੰਧ-ਵਿਸ਼ਵਾਸ ਵੇਚਿਆ ਜਾਂਦਾ ਹੈ ਤੇ ਮਨੁੱਖਾਂ ਨੂੰ ਮੂਰਖ ਬਣਾਇਆ ਜਾਂਦਾ ਹੈ। ਬਾਬੇ ਨਾਨਕ ਦਾ ‘ਜਪੁ ਜੀ’ ਹੀ ਸਮਝ ਕੇ ਪੜ੍ਹ ਲਿਆ ਜਾਏ (ਰੱਟਾ ਲਾ ਕੇ ਨਹੀਂ) ਤਾਂ ਕੋਈ ਤੁਹਾਨੂੰ ਮੂਰਖ ਨਹੀਂ ਬਣਾ ਸਕਦਾ। ਰਾਜ ਕਰਨ ਵਾਲੇ ਜਾਂ ਰਾਜ ਦੀ ਇੱਛਾ ਰੱਖਣ ਵਾਲੇ ਵੀ ਜਦ ਧਰਮ ਅਤੇ ‘ਸਵਰਗ’ ਦੇ ਝੂਠੇ ਲਾਰਿਆਂ ਦਾ ਸਹਾਰਾ ਲੈਣ ਲੱਗ ਪੈਂਦੇ ਹਨ ਤਾਂ ਮਨੁੱਖਤਾ ਲਈ ਹੋਰ ਵੀ ਔਖਾ ਸਮਾਂ ਬਣ ਆਉਂਦਾ ਹੈ। ਧਰਮ ਨੂੰ ਹਾਕਮਾਂ ਅਤੇ ਸਿਆਸੀ ਲੋਕਾਂ ਤੋਂ ਆਜ਼ਾਦ ਕਰਵਾਉਣ ਲਈ ਸਿਆਣੇ ਮਨੁੱਖਾਂ ਨੂੰ ਅਪਣੀ ਜਦੋਜਹਿਦ ਹੋਰ ਜ਼ਿਆਦਾ ਤੇਜ਼ ਕਰਨੀ ਪਵੇਗੀ।

(ਰੋਜ਼ਾਨਾ ਸਪੋਕਸਮੈਨ ਸੰਪਾਦਕੀ 30 ਦਸੰਬਰ 2014)


29/12/14)
ਗੁਰਸ਼ਰਨ ਸਿੰਘ ਕਸੇਲ

ਸ. ਹਰਜਿੰਦਰ ਸਿੰਘ ਘੜਸਾਣਾ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਘੜਸਾਣਾ ਜੀ, ਬੇਨਤੀ ਹੈ ਕਿ ਆਪ ਜੀ ਨੂੰ ਸ. ਸਰਵਜੀਤ ਸਿੰਘ ਹੁਰਾਂ ਨੇ 26-12-14 ਨੂੰ ਹੇਠ ਲਿਖੀ ਚਿੱਠੀ ਲਿਖੀ ਸੀ, ਸੋਚਿਆ ਸੀ ਸ਼ਾਇਦ ਆਪ ਰੁਝੇਵਿਆਂ ਕਾਰਨ ਇਸਦਾ ਜਵਾਬ ਨਹੀਂ ਦੇ ਸਕੇ, ਪਰ ਅੱਜ ਤੁਹਾਡਾ ਨਵਾਂ ਲੇਖ “ਗੁਰਬਾਣੀ ਵਿਚ ‘ਕੰਨੇ’ ਦੀ ਵਰਤੋਂ” ਵੇਖ ਕੇ ਤੁਹਾਨੂੰ ਯਾਦ ਕਰਵਾਉਣ ਦੀ ਗੁਸਤਾਖੀ ਕਰ ਰਿਹਾ ਹਾਂ । ਆਪ ਜੀ ਦੇ ਜਵਾਬ ਦੀ ਉਡੀਕ ਵਿਚ ਮੇਰੀ ਦਿਲਚਸਪੀ ਇਹ ਹੈ ਕਿ ਕੁਝ ਚਿਰ ਪਹਿਲਾਂ ਹੀ ‘ਵਾਹਿਗੁਰੂ’ ਸ਼ਬਦ ਬਾਰੇ ਪਾਠਕਾਂ ਕੋਲੋ ਜਾਣਕਾਰੀ ਮੰਗੀ ਸੀ ਅਤੇ ਉਸ ‘ਤੇ ਕੁਝ ਵਿਚਾਰ ਵੀ ਹੋਈ ਸੀ । ਸੋ, ਆਸ ਹੈ ਕਿ ਆਪ ‘ਵਾਹਗੁਰੂ’ ਅਤੇ ਵਾਹਿਗੁਰੂ’ ਦੇ ਅੰਤਰ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰੋਗੇ ।

ਧੰਨਵਾਦ ਸਹਿਤ, ਗੁਰਸ਼ਰਨ ਸਿੰਘ ਕਸੇਲ


29/12/14)
ਅਕੇਸ਼ ਕੁਮਾਰ

ਉਰਜਾ ਬ੍ਰਾਹਮੰਡ ਦੇ ਕਣ ਕਣ ਵਿੱਚ ਹੈ ਪੁਰੇ ਬ੍ਰਾਹਮੰਡ ਵਿੱਚ ਦੋ ਤਰ੍ਹਾਂ ਦੀ ਉਰਜਾ ਹੈ ਇੱਕ ਪੋਜਟਿਵ ਉਰਜਾ ਅਤੇ ਨੇਗਟਿਵ ਉਰਜਾ
ਇਨਸਾਨ ਵਿੱਚ ਵੀ ਪੋਜਟਿਵ ਅਤੇ ਨੇਗਟਿਵ ਦੋਨੋ ਤਰ੍ਹਾਂ ਦੀ ਉਰਜਾ ਹੁੰਦੀ ਹੈ

ਉਰਜਾ ਬ੍ਰਾਹਮੰਡ ਦੇ ਕਣ ਕਣ ਵਿੱਚ ਹੈ। ਪੁਰੇ ਬ੍ਰਾਹਮੰਡ ਵਿੱਚ ਦੋ ਤਰ੍ਹਾਂ ਦੀ ਉਰਜਾ ਹੈ ਇੱਕ ਪੋਜਟਿਵ ਉਰਜਾ ਅਤੇ ਨੇਗਟਿਵ ਉਰਜਾ। ਇਸੇ ਤਰ੍ਹਾਂ ਇਨਸਾਨ ਵਿੱਚ ਵੀ ਪੋਜਟਿਵ ਅਤੇ ਨੇਗਟਿਵ ਦੋਨੋ ਤਰ੍ਹਾਂ ਦੀ ਉਰਜਾ ਹੁੰਦੀ ਹੈ, ਪਰ ਅਲਗ ਅਲਗ ਮਨੁੱਖ ਵਿੱਚ ਇਸ ਦੀ ਮਾਤਰਾ ਅਲਗ-ਅਲਗ ਹੁੰਦੀ ਹੈ। ਅਗਰ ਇਨਸਾਨ ਵਿੱਚ ਪੋਜਟਿਵ ਉਰਜਾ ਜਿਆਦਾ ਹੋ ਤਾਂ ਇਨਸਾਨ ਆਸ਼ਾਵਾਦੀ ਪ੍ਰਵਤੀ ਦਾ ਹੁੰਦਾ ਹੈ ਅਤੇ ਸਮਾਜ ਅਤੇ ਕੁਦਰਤ ਦੀ ਭਲਾਈ ਅਤੇ ਆਪਣੇ ਆਲੇ ਦੁਆਲੇ ਦੀ ਤਰੱਕੀ ਬਾਰੇ ਜਿਆਦਾ ਸੋਚਦਾ ਹੈ ਪਰ ਇਸਤੋਂ ਉਲਟ ਨੇਗਟਿਵ ਉਰਜਾ ਵਾਲਾ ਇਨਸਾਨ ਨਿਰਾਸ਼ਾਵਾਦੀ ਜਿਆਦਾ ਹੁੰਦਾ ਹੈ। ਅਜਿਹੇ ਮਨੁੱਖ ਨਾ ਤਾਂ ਆਪ ਤਰੱਕੀ ਦੀ ਰਾਹ ਤੇ ਤੁਰਦੇ ਹਨ ਤੇ ਨਾ ਹੀ ਸਮਾਜ ਅਤੇ ਕੁਦਰਤ ਦੀ ਭਲਾਈ ਨਾਲ ਇਹਨਾਂ ਨੂੰ ਕੋਈ ਮਤਲਬ ਹੁੰਦਾ ਹੈ। ਪਰ ਇਹ ਦੇਖਣ ਵਿੱਚ ਆਮ ਆਉਂਦਾ ਹੈ ਕਿ ਇਨਸਾਨ ਸਮੇਂ ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ ਜੋ ਇਨਸਾਨ ਕਿਸੇ ਸਮੇਂ ਪੋਜਟਿਵ ਸੀ ਉਹ ਕਿਸੇ ਹੋਰ ਹਲਾਤਾਂ ਵਿੱਚ ਨੇਗਟਿਵ ਹੋ ਜਾਂਦਾ ਹੈ ਅਤੇ ਨੇਗਟਿਵ ਇਨਸਾਨ ਪੋਜਟਿਵ ਸੋਚ ਦੇ ਮਾਲਕ ਬਣਦੇ ਵੇਖੇ ਗਏ ਹਨ। ਸਮਾਂ ਅਤੇ ਮਹੋਲ ਇਨਸਾਨ ਨੂੰ ਬਦਲਦਾ ਰਹਿੰਦਾ ਹੈ ਜੋ ਇਨਸਾਨ ਆਪਣੀ ਉਰਜਾ ਦੀ ਤਾਕਤ ਨੂੰ ਸਮਝ ਲੈਂਦਾ ਹੈ ਉਹ ਕੁੱਝ ਨਾ ਕੁੱਝ ਇਸ ਸਮਾਜ ਨੂੰ ਜਰੂਰ ਦੇ ਕੇ ਜਾਂਦਾ ਹੈ।
ਕੁਦਰਤ ਦੇ ਹਰ ਹਿੱਸੇ ਵਿੱਚ ਉਰਜਾ ਭਰੀ ਹੋਈ ਹੈ। ਧਰਤੀ ਦਾ ਜਨਮ ਅਤੇ ਧਰਤੀ ਤੇ ਜੀਵਨ ਦੀ ਸ਼ੁਰੂਆਤ ਉਰਜਾ ਨਾਲ ਹੀ ਹੋਈ ਮੰਨੀ ਗਈ ਹੈ। ਉਰਜਾ ਦੇ ਭੰਡਾਰ ਸਦੀਆਂ ਤੋ ਹਨ ਪਰ ਉਰਜਾ ਦਾ ਇਸਤਮਾਲ ਤਕਨੀਕ ਨਾਲ ਬੇਹਤਰ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਪੇਰਮਾਤਮਾ ਨੇ 5 ਤੱਤ ਪਾਣੀ, ਅਕਾਸ਼, ਧਰਤੀ, ਅਗਿਨੀ ਤੇ ਹਵਾ ਦੇ ਰੂਪ ਵਿੱਚ ਉਰਜਾ ਦਿੱਤੀ ਹੈ ਅਤੇ ਕੁਦਰਤ ਦੇ ਇਹਨਾਂ 5 ਤੱਤਾਂ ਤੋਂ ਅਲਗ-ਅਲਗ ਰੂਪਾਂ ਵਿੱਚ ਉਰਜਾ ਪੇਾਪਤ ਕੀਤੀ ਜਾ ਸਕਦੀ ਹੈ। ਪਰ ਇੱਕ ਉਰਜਾ ਜਿਹੜੀ ਕਿ ਇਹਨਾਂ ਸਾਰੇ ਹੀ ਤੱਤਾਂ ਵਿੱਚ ਸਾਂਝੀ ਹੈ ਉਹ ਹੈ ਜੀਵਨ ਦਾਈ ਉਰਜਾ। ਹਰ ਜੀਵ ਚੇਤਨ ਵਿੱਚ ਪ੍ਰਾਣਾਂ ਦਾ ਸੰਚਾਰ ਪਾਣੀ, ਅਕਾਸ਼, ਧਰਤੀ, ਅਗਿਨੀ ਤੇ ਹਵਾ ਕਿਸੇ ਨਾ ਕਿਸੇ ਤੋਂ ਮਿਲੀ ਉਰਜਾ ਨਾਲ ਹੀ ਹੁੰਦਾ ਹੈ। ਉਰਜਾ ਹੀ ਇਸ ਪੂਰੇ ਬ੍ਰਾਹਮੰਡ ਨੂੰ ਚਲਾ ਰਹੀ ਹੈ ਅਤੇ ਬ੍ਰਾਹਮੰਡ ਹੀ ਇੱਕ ਉਰਜਾ ਹੈ।
ਉਰਜਾ ਕੁਦਰਤ ਦੇ ਪੱਜਾਂ ਤੱਤਾਂ ਵਿੱਚ ਅਲਗ ਅਲਗ ਰੂਪ ਵਿੱਚ ਵਿਰਾਜਮਾਨ ਹੈ। ਆਮ ਤੌਰ ਤੇ ਧਰਤੀ ਅਤੇ ਪਾਣੀ ਦੇ ਹੇਂਠਲੇ ਕੋਲੇ ਅਤੇ ਪਟਰੋਲੀਅਮ ਦੇ ਭੰਡਾਰਾਂ ਨੂੰ ਹੀ ਇਹਨਾਂ ਵਿੱਚ ਛਿਪੀ ਉਰਜਾ ਮੰਨਿਆ ਜਾਂਦਾ ਹੈ ਪਰ ਧਰਤੀ ਵਿਚਾਲੇ ਪੋਸ਼ਟਿਕ ਤੱਤ ਉਹ ਉਰਜਾ ਹੈ ਜੋਕਿ ਧਰਤੀ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਨਾ ਸਿਰਫ ਪੇੜ ਪੋਦਿਆਂ ਨੂੰ ਸਗੋਂ ਧਰਤੀ ਤੇ ਵਸਦੇ ਹਰ ਜੀਵਤ ਪ੍ਰਾਣੀ ਵਿੱਚ ਜਾਨ ਫੂਕ ਰਹੀ ਹੈ। ਕੋਲੇ ਅਤੇ ਪਟਰੋਲੀਅਮ ਦੀ ਵਰਤੋਂ ਤਾਂ ਇਨਸਾਨ ਨੇ ਤਕਨੀਕ ਦੀ ਉਨਤੀ ਨਾਲ ਕਰਣੀ ਸਿੱਖੀ ਪਰ ਮਿੱਟੀ ਅਤੇ ਪਾਣੀ ਦੀ ਪ੍ਰਾਣਦਾਈ ਉਰਜਾ ਦਾ ਲਾਭ ਤਾਂ ਇਨਸਾਨ ਉਸ ਸਮੇਂ ਤੋਂ ਲੈ ਰਿਹਾ ਹੈ ਜਦੋਂ ਉਹ ਗੁਫਾਵਾਂ ਵਿੱਚ ਰਹਿੰਦਾ ਸੀ। ਇਨਸਾਨ ਪਾਣੀ, ਅਕਾਸ਼, ਧਰਤੀ, ਅਗਿਨੀ, ਹਵਾ ਤੋਂ ਬਣਿਆ ਹੋਇਆ ਹੈ ਅਤੇ ਅੰਤ ਉਸਨੇ ਇਹੋ 5 ਤੱਤਾਂ ਵਿੱਚ ਮਿਲ ਜਾਣਾ ਹੈ। ਆਪਣੇ ਜੀਵਨ ਦੇ ਦੌਰਾਨ ਉਹ ਇਹਨਾਂ 5 ਤੱਤਾਂ ਦੀ ਉਰਜਾ ਨਾਲ ਹੀ ਵਧਦਾ ਫੁਲਦਾ ਹੈ। ਜਦੋਂ ਇਨਸਾਨ ਵਿਕਸਿਤ ਨਹੀਂ ਸੀ ਉਸ ਸਮੇਂ ਧਰਤੀ ਦੇ ਫਲ ਆਦਿ ਅਤੇ ਪਾਣੀ ਉਸਦੇ ਭੋਜਨ ਦੇ ਸਰੋਤ ਸਨ। ਅਕਾਸ਼ ਵਿੱਚ ਚਮਕਦਾ ਸੂਰਜ ਅਤੇ ਠੰਡੀ ਹਵਾ ਉਸਦੇ ਸਾਹਾਂ ਵਿੱਚ ਜਾਨ ਭਰਦੇ ਸਨ ਤੇ ਅਗਨੀ ਉਸਦੀ ਰਖਿਆ ਕਰਦੀ ਸੀ। ਪਰ ਸਮੇਂ ਦੇ ਬਦਲਾਵ ਨਾਲ ਉਰਜਾ ਦੇ ਮੂਲ ਸਰੋਤ ਤਾਂ ਉਹੋ ਹਨ ਬਸ ਉਹਨਾਂ ਦੀ ਰੂਪ ਰੇਖਾ ਬਦਲਦੀ ਰਹਿੰਦੀ ਹੈ। ਤਕਨੀਕ ਦੇ ਵਿਕਾਸ ਨਾਲ ਮਨੁੱਖ ਨੇ ਜਿੱਥੇ ਧਰਤੀ ਚੋਂ ਕੋਲਾ ਤੇ ਪਟਰੋਲੀਅਮ ਹਾਸਲ ਕੀਤੇ ਹਨ ਉਥੇ ਹੀ ਹਵਾ ਅਤੇ ਪਾਣੀ ਤੋਂ ਬਿਜਲੀ ਤਿਆਰ ਕਰ ਲਈ ਹੈ। ਸੂਰਜ ਤੋਂ ਸੌਰ ਉਰਜਾ ਬਣਾਈ ਜਾ ਰਹੀ ਹੈ ਤੇ ਅਗਨੀ ਨੂੰ ਵੀ ਵੱਸ ਵਿੱਚ ਕਰਕੇ ਉਰਜਾ ਹਾਸਲ ਕੀਤੀ ਜਾ ਰਹੀ ਹੈ।
ਅੱਜ ਜੋ ਇਨਸਾਨ ਆਪਣੇ ਆਪ ਨੂੰ ਆਧੁਨਿਕ ਕਹਿ ਰਿਹਾ ਹੈ ਇਸ ਤੋਂ ਪਹਿਲੀਆਂ ਸਦੀਆਂ ਵਿੱਚ ਵੀ ਇਨਸਾਨ ਅੱਜ ਤੋਂ ਘੱਟ ਆਧੁਨਿਕ ਨਹੀਂ ਸੀ ਪਰ ਜੋ ਅੱਜ ਤਕਨੀਕ ਇਨਸਾਨ ਪਾਸ ਹੈ ਉਹ ਉਸ ਸਮੇਂ ਨਹੀ ਸੀ। ਪਰ ਜੋ ਤਕਨੀਕ ਉਸ ਸਮੇਂ ਦੇ ਮਨੁੱਖ ਕੋਲ ਸੀ ਉਹ ਅੱਜ ਨਹੀ ਹੈ। ਤਕਨੀਕ ਦਾ ਰੂਪ ਬਦਲਦਾ ਰਹਿੰਦਾ ਹੈ। ਉਸ ਸਮੇਂ ਜੋ ਇਨਸਾਨ ਦੇ ਪਾਸ ਉਰਜਾ ਦੇ ਸਰੋਤ ਸਨ ਅੱਜ ਇਨਸਾਨ ਦੇ ਉਰਜਾ ਦੇ ਸਰੋਤਰਾਂ ਦੇ ਰੂਪ ਹੋਰ ਹਨ। ਇਸੇ ਤਰ੍ਹਾ ਆਉਣ ਵਾਲੀਆਂ ਸਦੀਆਂ ਵਿੱਚ ਉਰਜਾ ਦੇ ਰੂਪ ਹੋਰ ਹੋਣਗੇ। ਵਕਤ ਦੇ ਨਾਲ ਉਰਜਾ ਦੇ ਸੋਰਤਰਾਂ ਦੀ ਰੁਪਰੇਖਾ ਬਦਲਦੀ ਰਹਿੰਦੀ ਹੈ। ਉਰਜਾ ਦਾ ਸਰੋਤਰ ਨਾ ਅੱਜ ਖਤਮ ਹੋਇਆ ਅਤੇ ਨਾ ਹੀ ਭਵਿੱਖ ਵਿੱਚ ਖਤਮ ਹੋਵੇਗਾ। ਜਦੋਂ ਵੀ ਉਰਜਾ ਦਾ ਇੱਕ ਸਰੋਤਰ ਬੰਦ ਹੁੰਦਾ ਹੈ ਤਾਂ ਦੁਸਰਾ ਸਰੋਤਰ ਸਾਹਮਣੇ ਆ ਜਾਂਦਾ ਹੈ। ਇਸਦਾ ਵੱਡਾ ਉਦਾਹਰਣ ਪਰਮਾਣੂ ਉਰਜਾ ਹੈ। ਧਰਤੀ ਪੇੜ ਪੋਧਿਆਂ ਨੂੰ ਜੀਵਨ ਦੇਣਾ ਨਹੀਂ ਛੱਡਦੀ, ਬਿਜਲੀ ਬਣਾਉਣ ਨਾਲ ਪਾਣੀ ਨਹੀਂ ਮੁਕਦਾ ਤੇ ਨਾ ਹੀ ਹਵਾ ਦੀ ਗਤੀ ਵਿੱਚ ਕੋਈ ਫਰਕ ਪੈਂਦਾ ਹੈ। ਸੂਰਜ ਤਾਂ ਯੁਗਾਂ ਯੁਗਾਂ ਤੋਂ ਉਰਜਾ ਦਾ ਭੰਡਾਰ ਹੈ। ਅਗਰ ਸੂਰਜ ਆਪਣੀ ਰੋਸ਼ਨੀ ਦੇਣੀ ਬੰਦ ਕਰ ਦੇਵੇ ਤਾਂ ਧਰਤੀ ਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨਸਾਨ ਅਤੇ ਜੀਵ ਜੰਤੂ ਵੀ ਇੱਕ ਉਰਜਾ ਦਾ ਸਰੋਤ ਹੀ ਹਨ। ਸਦੀਆਂ ਪਹਿਲਾਂ ਜੋ ਤਬਾਹੀ ਆਈ ਅਤੇ ਲੱਖਾਂ ਕਰੋੜਾਂ ਜੀਵ ਜੰਤੂ ਅਤੇ ਇਨਸਾਨ ਧਰਤੀ ਵਿੱਚ ਦੱਬ ਗਏ, ਕਰੋੜਾਂ ਸਾਲ ਬਾਦ ਇਹ ਸਭ ਜੀਵ ਜੰਤੂ ਅਤੇ ਇਨਸਾਨ ਕੋਇਲਾ, ਗੈਸ ਤੇ ਪਟਰੋਲ ਦੇ ਰੂਪ ਵਿੱਚ ਉਰਜਾ ਦੇ ਸਰੋਤਰ ਬਣ ਕੇ ਬਾਹਰ ਆ ਰਹੇ ਹਨ।
ਧਰਤੀ ਤੇ ਜੋ ਹਰਿਆਲੀ ਹੈ ਇਸ ਵਿੱਚ ਜੀਵਨ ਹੈ ਅਤੇ ਹਰਿਆਲੀ ਹੀ ਇਨਸਾਨ ਅਤੇ ਜੀਵ-ਜੰਤੂਆ ਦੇ ਲਈ ਜੀਵਨ ਦਾਇਕ ਉਰਜਾ ਹੈ ਪਰ ਅੱਜ ਇਨਸਾਨ ਇਸ ਕੁਦਰਤ ਦੇ ਬਣਾਏ ਚੱਕਰ ਨੂੰ ਤੋੜਨ ਦੀ ਕੋਸ਼ਿਸ ਕਰ ਰਿਹਾ ਹੈ। ਜਦੋਂ ਜਦੋਂ ਇਨਸਾਨ ਨੇ ਕੁਦਰਤ ਦਾ ਚੱਕਰ ਤੋੜਨ ਦੀ ਕੋਸ਼ਿਸ ਕੀਤੀ ਹੈ ਤਾਂ ਤਬਾਹੀ ਆਈ ਹੈ। ਇਸ ਤਬਾਹੀ ਤੋਂ ਬਚਨ ਦੇ ਲਈ ਇਨਸਾਨ ਨੂੰ ਕੁਦਰਤ ਦੇ ਨਾਲ ਪੇਮ ਕਰਨਾ ਪਵੇਗਾ। ਅਗਰ ਇਨਸਾਨ ਕੁਦਰਤ ਦੇ ਨਾਲ ਖਿਲਵਾੜ ਕਰਦਾ ਰਹੇਗਾ ਤਾਂ ਰਿਤੂਆਂ ਦਾ ਚੱਕਰ ਬਦਲ ਜਾਵੇਗਾ ਜੋ ਉਸ ਦੇ ਨਾਲ ਨਾਲ ਬਾਕੀ ਜੀਵਾਂ ਦੇ ਲਈ ਵੀ ਖਤਰਨਾਕ ਹੋਵੇਗਾ। ਇਨਸਾਨ ਨੂੰ ਇਹਨਾਂ 5 ਤੱਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਨਸਾਨ ਨੇ ਵੀ ਤਾਂ ਇਹਨਾਂ 5 ਤੱਤਾਂ ਵਿੱਚ ਹੀ ਜਾ ਕੇ ਮਿਲਣਾ ਹੈ। ਜੇ ਅੱਜ ਉਹ ਇਹਨਾਂ 5 ਤੱਤਾਂ ਦੀ ਸੰਭਾਲ ਕਰੇਗਾ ਤਾਂ ਹੀ ਇਹ 5 ਤੱਤ ਵੀ ਇਨਸਾਨ ਦੀ ਸੰਭਾਲ ਕਰਣਗੇ।

ਅਕੇਸ਼ ਕੁਮਾਰ
ਲੇਖਕ
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426


28/12/14)
ਨਿਰਮਲ ਸਿੰਘ ਕੰਧਾਲਵੀ

ਹੱਸਣਾ ਤੇ ਰੋਣਾ
ਸੱਤ ਜਨਵਰੀ ਹੋਵੇ ਜਾਂ ਅਠਾਈ ਦਸੰਬਰ,
ਬਾਬਾ ਜੀ! ਸਿੱਖ ਪੰਥ ਦਾ ਫ਼ੈਸਲਾ ਨਹੀਂ
ਸਾਡੇ ਫ਼ੈਸਲੇ ਹੁਣ ਪੰਥ ਦੁਸ਼ਮਣ ਕਰਦਾ ਹੈ
ਰੀੜ੍ਹ ਦੀ ਹੱਡੀ ਤੋਂ ਸੱਖਣਾ ਇੱਕ ਮਨੁੱਖ
ਇਹਨਾਂ ਫ਼ੈਸਲਿਆਂ ਨੂੰ ਲਾਗੂ ਕਰਦਾ ਹੈ
ਸਾਨੂੰ ਵੀ ਹੁਣ ਕੋਈ ਫ਼ਰਕ ਨਹੀਂ ਪੈਂਦਾ
28 ਦਸੰਬਰ ਹੋਵੇ ਜਾਂ ਫਿਰ 7 ਜਨਵਰੀ
ਅਸੀਂ ਤਾਂ ਰਿਵਾਜਨ ਮੱਥਾ ਹੀ ਟੇਕਣਾ ਹੈ
ਸੁੱਖਾਂ ਸੁੱਖਣੀਆਂ ਤੇ ਮੰਗਣੀਆਂ ਹਨ ਮੰਗਾਂ
ਅਸੀਂ ਤਾਂ ਸਜੀ ਹੋਈ ਪਾਲਕੀ ਦੇਖ ਕੇ ਹੀ
ਅਸ਼ ਅਸ਼ ਕਰਨ ਵਾਲ਼ੇ ਸਿੱਖ ਆਂ ਬਾਬਾ ਜੀ
ਤੇਰੇ ਬਚਨਾਂ ਨੂੰ ਪਿਛਾਂਹ ਛੱਡ ਆਏ ਹਾਂ
ਭੀੜਾਂ ਦੇਖ ਕੇ ਹੀ ਜੈਕਾਰੇ ਗੁੰਜਾਈ ਜਾਂਦੇ ਆਂ
ਹਰੇਕ ਸਟਾਲ ਦੇ ਲੰਗਰ ਦਾ ਆਨੰਦ ਲੈ ਕੇ
ਰਾਸ਼ਨ ਘਰਾਂ ਨੂੰ ਵੀ ਚੁੱਕ ਲਿਆਉਂਦੇ ਹਾਂ
ਤੇ ਮੰਗਾਂ ਦਾ ਚਿੱਠਾ ਰੱਖ ਕੇ ਤਿਰੇ ਦਰਬਾਰ
ਤਿਰੇ ਨਾਲ਼ ਸ਼ਰਤਾਂ ਵੀ ਲਗਾ ਆਉਂਦੇ ਹਾਂ
ਇਹ ਵੈਰੀ ਨੇ ਹੁਕਮ ਸੁਣਾਇਆ ਹੈ ਕਿ
ਅਸੀਂ ਇਕੋ ਸਮੇਂ ਹੱਸੀਏ ਤੇ ਰੋਈਏ
ਉਹਨੇ ਬਣਾ ਦਿਤੀ ਹੈ ਸਾਡੀ ਅੱਖ ਇੰਜ
ਇਹ ਇਕੋ ਸਮੇਂ ਹੱਸ ਤੇ ਰੋ ਸਕਦੀ ਐ
‘ਨਿੱਕੇ ਬਾਬਿਓ’ ਢੀਠਾਂ ਦੇ ਢੀਠ ਅਸੀਂ
ਤੁਹਾਡੀ ਸ਼ਹਾਦਤ ਦੇ ਜਸ਼ਨ `ਤੇ ਇਸ ਵਾਰ
ਅਸੀਂ ਕਰਾਂਗੇ ਨਗਾਰਿਆਂ ਦੀ ਗੜਗੱਜ ਵੀ
ਤੇ ਮਨਾਵਾਂਗੇ ਤੁਹਾਡੇ ਬਾਪੂ ਦਾ ਪ੍ਰਕਾਸ਼ ਪੁਰਬ
ਹੁਣ ਸਾਨੂੰ ਸਾਡੇ ਦੁਸ਼ਮਣ ਨੇ ਸਿਖਾ ਦਿੱਤੈ
ਕਿਵੇਂ ਇਕੋ ਅੱਖ ਨਾਲ਼ ਰੋਣਾ ਅਤੇ ਹੱਸਣੈ
ਨਿਰਮਲ ਸਿੰਘ ਕੰਧਾਲਵੀ


28/12/14)
ਵਰਲਡ ਸਿੱਖ ਫੈਡਰੇਸ਼ਨ

ਨਾਨਕਸ਼ਾਹੀ ਕੈਲੰਡਰ ਵਿਵਾਦ ਸੰਬੰਧੀ
ਸਿੱਖ ਕੌਮ ਵਿੱਚ ਪਿਛਲੇ ਸਮੇਂ ਤੋਂ ਬਹੁਤ ਸਾਰੇ ਮਸਲੇ ਅਣਸੁਲਝੇ ਪਏ ਹਨ ਜੋ ਕਿ ਸਮੁੱਚੀ ਸੰਗਤ ਦਾ ਧਿਆਨ ਮੰਗਦੇ ਹਨ ਤਾਂ ਜੋ ਕੌਮ ਉਹਨਾਂ ‘ਤੇ ਸਰਬ-ਸੰਮਤੀ ਨਾਲ ਇੱਕ ਫੈਸਲਾ ਲੈ ਸਕੇ। ਇਹ ਫੈਸਲਾ ਕੌਮ ਦੀ ਇੱਕਜੁੱਟਤਾ ਨੂੰ ਹੀ ਮਜ਼ਬੂਤ ਨਹੀਂ ਕਰੇਗਾ ਬਲਕਿ ਕੌਮੀ ਸ਼ਕਤੀ ਦਾ ਉਭਾਰ ਵੀ ਬਣੇਗਾ। ਅਨੇਕਾਂ ਮਸਲਿਆਂ ਵਿੱਚੋਂ ‘ਨਾਨਕਸ਼ਾਹੀ ਕੈਲੰਡਰ’ ਦਾ ਮਸਲਾ ਇੱਕ ਵਾਰ ਫਿਰ ਤੂਲ ਫੜ੍ਹ ਰਿਹਾ ਹੈ। ਕੌਮ ਦੇ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਇੱਕ ਜਨਵਰੀ ਨੂੰ ਇਸ ਮਸਲੇ ਪ੍ਰਤੀ ਅਕਾਲ ਤਖਤ ‘ਤੇ ਗੱਲਬਾਤ ਕਰਨ ਜਾ ਰਹੇ ਹਨ। ਭਾਈ ਸਰਬਜੀਤ ਸਿੰਘ ਧੂੰਦਾ ਅਤੇ ਗੁਰਮਤਿ ਗਿਆਂਨ ਮਿਸ਼ਨਰੀ ਕਾਲਜ ਦੇ ਹੋਰ ਪ੍ਰਚਾਰਕ ਅਤੇ ਵਰਲਡ ਸਿੱਖ ਫੈਡਰੇਸ਼ਨ ਦੇ ਮੈਬਰ ਵੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਜੀ ਦਾ ਸਾਥ ਦੇਣ ਓਹਨਾ ਦੇ ਨਾਲ ਜਾਣਗੇ| ਕੈਲੰਡਰ ਦੇ ਇਤਿਹਾਸ ਵਿੱਚ ਬਹੁਤ ਵਾਰ ਸੋਧਾਂ ਹੁੰਦੀਆਂ ਆਈਆਂ ਹਨ, ਨਾਨਕਸ਼ਾਹੀ ਕੈਲੰਡਰ ਵੀ ਬਿਕਰਮੀ ਕੈਲੰਡਰ ਦਾ ਸੋਧਿਆ ਹੋਇਆ ਰੂਪ ਹੈ। ਨਾਨਕਸ਼ਾਹੀ ਕੈਲੰਡਰ ਨਾਲ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਦਿਹਾੜੇ ਵਿਗਿਆਨਿਕ ਤੌਰ ‘ਤੇ ਨਿਸ਼ਚਿਤ ਕਰਨ ਵਿੱਚ ਮੱਦਦ ਮਿਲੇਗੀ। ਸਾਡੇ ਪਰਿਵਾਰਾਂ ਵਿੱਚ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਆਦਿਕ ਸਾਰੇ ਦਿਨ ਹਰ ਸਾਲ ਇੱਕ ਹੀ ਤਾਰੀਖ ਨੂੰ ਮਨਾਏ ਜਾਂਦੇ ਹਨ, ਫਿਰ ਗੁਰੂ ਸਾਹਿਬਨ ਨਾਲ ਸੰਬੰਧਿਤ ਦਿਹਾੜੇ ਹਰ ਸਾਲ ਕਿਸੇ ਜੰਤਰੀ ਤੋਂ ਦੇਖ ਕੇ ਕਿਉਂ ਬਦਲਵੀਆਂ ਤਰੀਖਾਂ ਨੂੰ ਮਨਾਏ ਜਾਣ....??? ਪੂਰੀ ਦੁਨੀਆਂ ਵਿੱਚ ਕ੍ਰਿਸਮਿਸ ਹਰ ਸਾਲ ਇੱਕ ਹੀ ਤਾਰੀਖ ਭਾਵ 25 ਦਸੰਬਰ ਨੂੰ ਮਨਾਈ ਜਾਂਦੀ ਹੈ, ਫਿਰ ਸਿੱਖ ਕਿਉਂ ਆਪਣੇ ਸ਼ਾਨਾਮੱਤੇ ਇਤਿਹਾਸਿਕ ਦਿਨ ਹਰ ਸਾਲ ਬਾਹਮਣੀ ਜੰਤਰੀਆਂ ‘ਤੇ ਨਿਰਭਰ ਹੋ ਕੇ ਕਦੇ ਕਿਸੇ ਤਾਰੀਖ ਅਤੇ ਕਦੇ ਕਿਸੇ ਤਾਰੀਖ ਨੂੰਕਿਉਂ ਮਨਾਉਣ....??? ਹਾਲੇ ਤੱਕ ਕੌਮ ਫੈਸਲਾ ਨਹੀਂ ਕਰ ਸਕੀ ਕੇ ਆਉਣ ਵਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਕਿਹੜੀ ਤਰੀਕ ਨੂੰ ਮਨਾਵੇ ਜਦੋਂ ਕੇ ਪਾਲ ਸਿੰਘ ਪੁਰੇਵਾਲ ਜੀ ਦੇ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਇਹ ਹਰ ਸਾਲ ੫ ਜਨਵਰੀ ਨੂੰ ਹੀ ਆਵੇਗਾ !
ਸਿੱਖ ਕੌਮ ਦੀ ਬਿਹਤਰੀ ਅਤੇ ਸਾਰੇ ਇਤਿਹਾਸਿਕ ਦਿਹਾੜੇ ਵਿਗਿਆਨਿਕ ਤਰੀਕੇ ਨਿਸ਼ਚਿਤ ਰੂਪ ਵਿੱਚ ਹਰ ਸਾਲ ਇੱਕ ਨਿਸ਼ਚਿਤ ਤਾਰੀਖ ਨੂੰ ਮਨਾਉਣ ਲਈ ਅਸੀਂ ‘ਵਰਲਡ ਸਿੱਖ ਫੈਡਰੇਸ਼ਨ’ ਵੱਲੋਂ ‘ਨਾਨਕਸ਼ਾਹੀ ਕੈਲੰਡਰ’ ਜੋ ਕਿ ਸਾਲ 2003 ਵਿੱਚ ਜਾਰੀ ਕੀਤਾ ਗਿਆ ਸੀ, ਦੀ ਪੂਰੀ ਹਮਾਇਤ ਕਰਦੇ ਹੋਏ ਇਸ ਨੂੰ ਹੂ-ਬ-ਹੂ ਲਾਗੂ ਕਰਨ ਦੀ ਹਮਾਇਤ ਕਰਦੇ ਹਨ। ਸਮੂਹ ਪੰਥ ਦਰਦੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਅਸਲ ‘ਨਾਨਕਸ਼ਾਹੀ ਕੈਲੰਡਰ’ ਨੂੰ ਲਾਗੂ ਕਰਾਉਣ ਦੇ ਮਸਲੇ ‘ਤੇ ਇੱਕਜੁੱਟਤਾ ਨਾਲ ਪਹਿਰਾ ਦੇਣ। ਇੱਕ ਜਨਵਰੀ ਨੂੰ ਭਾਈ ਪੰਥਪ੍ਰੀਤ ਸਿੰਘ ਹੁਣਾਂ ਦਾ ਪੂਰਾ ਸਹਿਯੋਗ ਕਰਨ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਅਕਾਲ ਤਖਤ ‘ਤੇ ਪਹੁੰਚ ਕੇ ਉਹਨਾਂ ਦਾ ਸਾਥ ਦੇਣ।
ਵੱਲੋਂ:
ਵਰਲਡ ਸਿੱਖ ਫੈਡਰੇਸ਼ਨ।


28/12/14)
ਜਗਜੀਤ ਸਿੰਘ ਲੁਧਿਆਣਾ/ਫੇਸਬੁੱਕ ਰਾਹੀਂ

ਮਾਫ ਕਰਨਾ ਜੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਕਿਤੇ ਵੀ ਗੁ: ਦਾ ਨਿਰਮਾਣ ਨਹੀਂ ਕਰਵਾਇਆ ਤੇ ਉਸ ਵੇਲੇ ਸਿੱਖੀ ਦੀ ਕਿੰਨੀ ਖਸ਼ਬੂ ਫੈਲੀ ਆਪਾਂ ਭਲੀ-ਭਾਂਤ ਜਾਣਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਤੇ ਘਰ-ਘਰ ਹੋਵੇ ਧਰਮਸ਼ਾਲ ਦਾ ਸਨੇਹਾ ਦਿੱਤਾ ਸੀ ਉਨਾਂ ਨੇ ਤੇ ਹਰ ਸਿੱਖ ਨੂੰ ਹੀ ਗੁਰਦਾਅਰਾ ਬਣਾਉਣ ਲਈ ਸਾਰੇ ਉਪਰਾਲੇ ਕੀਤੇ ਤਾਂ ਜੋ ਹਰ ਸਿੱਖ ਲੋੜ ਪੈਣ ਤੇ ਹਰ ਲੋੜ੍ਵੰਦ ਦੀ ਜਰੂਰਤ ਪੂਰੀ ਕਰ ਸਕੇ ਹਰ ਸਿੱਖ ਦੀ ਦਸਤਾਰ ਗੁ: ਦੇ ਨਿਸ਼ਾਨ ( ਝੰਡਾ ) ਹੈ ਤੇ ਹਰ ਸਿੱਖ ਨੂੰ ਦੇਖ ਕੇ ਸਿੱਖੀ ਦੀ ਖਸ਼ਬੂ ਮਹਿਸੂਸ ਹੋ ਸਕੇ ਪਰ ਅਸੀਂ ਇਸ ਵਿੱਚ ਫੇਲ ਸਾਬਤ ਹੋਏ ਹਾਂ , ਬਾਕੀ ਰਹੀ ਗੁ: ਦੇ ਪ੍ਰਬੰਧਾ ਦੀ ਗੱਲ ਤੇ ਜਿਹੜੇ ਗੁ: ਦੇ ਪ੍ਰਬੰਧਕ ਬਣਨ ਦੇ ਇੱਛਕ ਹੋਣ ਉਹ ਆਪਣੀ ਜੇਬ ਵਿੱਚੋਂ ਖਰਚ ਕਰਨ ਫੇਰ ਦੇਖਣਾ ਕੀ ਚੌਧਰਾਂ ਕਿਸ ਤਰ੍ਹਾਂ ਹੁੰਦੀਆਂ ਨੇ ਤੇ ਬਾਕੀ ਰਹੀ ਲੰਗਰਾਂ ਦੀ ਗੱਲ ਤੇ ਉਦਹਾਰਣ ਦੇ ਤੌਰ ਤੇ ਲੈ ਲਵੋ ਲੁਧਿਆਣੇ ਸ਼ਹਿਰ ਵਿੱਚ 1000 ਤੋਂ ਉਪਰ ਰਜ਼ਿ: ਗੁ: ਹਨ ਤੇ ਸਭ ਤੇ ਜਿਸ ਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ ਉਚੇ ਉੱਚੇ ਲੱਗੇ ਹੋਏ ਹਨ ਵਿੱਚੋਂ ਸਿਰਫ 7 ਗੁ: ਵਿੱਚ ਲੰਗਰ ਮਿਲਦਾ ਹੈ ਇਨਾਂ ਵਿੱਚੋਂ ਵੀ 2 ਨਿਜ਼ੀ ਠਾਂਠਾਂ ਹਨ ਜਿੱਥੇ ਸਿਰਫ ਜਿਹੜੇ ਮੋਟੇ ਢਿੱਡਾਂ ਵਾਲੇ ਵੰਨ-ਸਵੰਨੇ ਘਰੋਂ ਲੰਗਰ ਬਣਾ ਕੇ ਲਿਆਉਂਦੇ ਨ ਉਨਾਂ ਨੂੰ ਛਕਾ ਦਿੱਤ ਜਾਂਦਾ ਹੈ, ਗਰੀਬ- ਤੇ ਲੋੜਵੰਦਾਂ ਨੂੰ ਤਾਂ ਨੇੜੇ ਵੀ ਨਹੀਂ ਲੱਗਣ ਦਿੱਤਾ ਜਾਂਦਾ ਤੇ ਬਾਕੀ 5 ਵਿੱਚ ਲੰਗਰ ਤੇ ਸਭ ਨੂੰ ਮਿਲਦਾ ਹੈ ਪਰ ਜੇ ਤੀਜ਼ੀ ਵਾਰ ਲੰਗਰ ਛਕਣ ਲਈ ਗੁ: ਦੇ ਸੇਵਾਦਾਰਾਂ ਦੇ ਨਜ਼ਰੀ ਚੜ੍ ਜਾਵੇ ਤੇ ਫੇਰ ਉਨਾਂ ਦੀ ਖੈਰ ਨਹੀਂ ਬਾਕੀ ਇਨਾਂ ਸਾਰੇ ਗੁ: ਦੇ ਨਾਮ ਸੰਗਤਾਂ ਨੇ ਇੰਨੀ ਕੁ ਜਮੀਨ ਜਾਇਦਾਦ ਲਗਾਈ ਹੋਈ ਹੈ ਕੀ ਲੰਗਰਾਂ ਤੇ ਹੋਰ ਪ੍ਰਬੰਧਾਂ ਵਿੱਚ ਕਦੇ ਵੀ ਤੋਟ ਨਹੀਂ ਆ ਸਕਦੀ ਏਹ ਹੈ ਅਸਲੀਅਤ ਬਾਕੀ ਕਿਸੇ ਵੀ ਗੁ: ਵਿੱਚ ਬੇਰਜ਼ਗਾਰਾਂ ਲਈ ਰੁਜ਼ਗਾਰ ਨਹੀਂ ਤੇ ਤਨ ਢੱਕਣ ਲਈ ਕੱਪੜਾ ਨਹੀਂ ਤੇ ਜੇ ਸੰਗਤ ਸਭ ਕੁਝ ਆਪਣੇ ਹੱਥੀਂ ਲੋੜਵੰਦਾਂ ਤੱਕ ਪਹੁੰਚਾ ਦੇਵੇ ਤੇ ਕੀ ਮਾੜਾ ਹੈ ਜੀ ।
ਜਗਜੀਤ ਸਿੰਘ ਲੁਧਿਆਣਾ


28/12/14)
ਇੰਜ ਦਰਸ਼ਨ ਸਿੰਘ ਖਾਲਸਾ/ਫੇਸਬੁੱਕ ਰਾਹੀਂ

ਅੰਤਰਮੁਖੀ ਹੋਣਾ, ਆਪਣੇ ਆਪ ਨੂੰ ਜਾਨਣਾ, …
ਮੈਂ ਕੌਣ ਹਾਂ? ? …
ਮੇਰਾ ਇਸ ਸੰਸਾਰ ਵਿਚ ਆਉਣ ਦਾ ਕੀ ਮਕਸਦ ਹੈ? ?
*** ਬਾਹਰਮੁਖੀ ਹੋਣਾ, ਆਪਣੇ ਆਪ ਬਾਰੇ ਅਗਿਆਨਤਾ ਵਿਚ ਰਹਿਣਾ।
** ਬਾਹਰਮੁਖੀ ਹੋ ਕੇ ਇਨਸਾਨ ਇਸ ਬਾਹਰੀ ਦੁਨੀਆਂ ਦੇ ਸਵਾਦਾਂ-ਰੰਗ-ਤਮਾਸ਼ਿਆਂ, ਸਵਾਲਾਂ-ਜਵਾਬਾਂ, ਮੇਰਾ-ਤੇਰਾ, ਆਪਣੇ-ਬੇਗਾਨੇ, ਹੋਰ ਅਨੇਕਾਂ ਕਿਸਮਾਂ ਦੇ ਇਨਸਾਨੀ ਮਾਨਸਿਕ/ਸਰੀਰਕ ਅਤੇ ਸਮਾਜਿਕ ਝਗੜਿਆਂ-ਝੇੜਿਆਂ ਵਿਚ ਫੱਸਿਆ ਰਹਿੰਦਾ ਹੈ।
ਕਿਸੇ ਵੀ ਜੀਵ ਨੂੰ ਪਲ ਭਰ ਵੀ ਆਰਾਮ ਨਹੀਂ ਹੈ।
ਬੱਸ, ਚਲੋ-ਚੱਲ, ਭਜੋ-ਭੱਜ, ਪਿਆਰ ਦੀ ਭਾਵਨਾ ਤਾਂ ਕਰੀਬਨ-ਕਰੀਬਨ ਖਤਮ ਹੀ ਹੋ ਚੁੱਕੀ ਹੈ।
ਬੱਸ ਇੱਕ ਨਫ਼ਰਤ ਹੀ ਇਨਸਾਨ ਦਾ ਜੀਵਨ ਬਣ ਗਈ ਹੈ।
** ਸੱਚ, ਸੁੱਖ, ਸ਼ਾਤੀ, ਪਿਆਰ, ਸਬਰ, ਸੰਤੋਖ, ਹਲੀਮੀ, ਕੋਮਲਤਾ, ਨਿਰਮਲਤਾ, ਨਿਭਉਤਾ, ਨਿਰਵੈਰਤਾ, ਸਹਿਜਤਾ, ਸ਼ਾਂਝੀਵਾਲਤਾ, ਪਰਉਪਕਾਰਤਾ, ਦਇਆਲਤਾ, …… ਹੋਰ ਅਨੇਕਾਂ ਰੱਬੀ ਗੁਣ (ਤੇਰੇ ਕਵਣੁ ਕਵਣੁ ਗੁਣ ਕਹਿ ਕਹਿ ਗਾਵਾਂ ਤੂ ਸਾਹਿਬ ਗੁਣੀ ਨਿਧਾਨਾ), ਇਹ ਸਾਰੇ ਰੱਬੀ ਗੁਣ ਬਾਹਰਮੁਖੀ ਹੋ ਕੇ ਨਹੀਂ ਪ੍ਰਾਪਤ ਕੀਤੇ ਜਾ ਸਕਦੇ। ਇਹਨਾਂ ਵਾਸਤੇ ਅੰਤਰਮੁਖੀ ਹੋਣਾ ਹੀ ਪੈਣਾ ਹੈ।
** ਇਹਨਾਂ ਰੱਬੀ ਗੁਣਾਂ ਨੂੰ
ਆਪਣੇ ਮਨ ਵਿਚ,
ਆਪਣੇ ਵਿਚਾਰਾਂ ਵਿਚ,
ਆਪਣੀ ਸੋਚ ਵਿਚ,
ਆਪਣੇ ਵਿਸ਼ਵਾਸ ਵਿਚ
ਆਪਣੇ ਅਕੀਦੇ ਵਿਚ
ਆਪਣੇ ਜੀਵਨ ਵਿਚ ਲਿਆਉਣ ਲਈ ਅੰਤਰਮੁਖੀ ਯਾਤਰਾ ਦਾ ਕਰਨਾ ਲਾਜ਼ਮੀ ਹੈ। ਅੰਤਰਮੁਖੀ ਯਾਤਰਾ ਲਈ ਸਿਰਫ ਅਤੇ ਸਿਰਫ ਕਿਸੇ ਵੀ ਇਨਸਾਨ ਨੂੰ ਆਪਣੇ ਆਪਨੂੰ ਜਾਨਣ ਦੀ
ਲਗਨ, ਉਮੰਗ, ਸਿੱਦਕ, ਭਾਵਨਾ, ਉਤਸ਼ਾਹ, ਮਨ ਦੀ ਕਸਕ, ਆਪਣੇ ਆਪ ਨੂੰ ਜਾਨਣ ਦਾ ਚਾਅ, ਤੜਪ ਹੀ ਚਾਹੀਦੀ ਹੈ।
ਜਿਆਦਾ ਔਖਾ ਨਹੀਂ ।
ਬੱਸ ਇੱਕ “ਸੋਚ”, ਇੱਕ ਫੁਰਨੇ ਦੀ ਲੋੜ ਹੈ। ਅੰਤਰਮੁਖੀ ਹੋਣ ਦਾ ਤਾਜੁਰਬਾ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ।
ਕੋਸ਼ਿਸ ਕਰਨਾ ਮਾੜੀ ਗੱਲ ਨਹੀਂ।
ਅਗਰ ਕੋਈ ਤਕਲੀਫ ਜਾਂ ਗੱਲ ਨਾ ਬਣੇ ਤਾਂ ਆਪਣਾ ਤਾਜੁਰਬਾ ਜਰੂਰ ਸਾਝਾਂ ਕਰਨਾ।
ਧੰਨਵਾਦ।
ਇੰਜ ਦਰਸ਼ਨ ਸਿੰਘ ਖਾਲਸਾ


26/12/14)
ਸਰਵਜੀਤ ਸਿੰਘ

ਸ. ਹਰਜਿੰਦਰ ਸਿੰਘ ਘੜਸਾਣਾ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਆਪ ਜੀ ਨੇ ਆਪਣੇ ਲੇਖ, “ਗੁਰਬਾਣੀ ਵਿਚ ਸਿਹਾਰੀ ਦੀ ਵਰਤੋਂ” ਰਾਹੀ ਸਿਹਾਰੀ ਦੀ ਵਰਤੋ ਸਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਧੰਨਵਾਦ।
ਸ. ਹਰਜਿੰਦਰ ਸਿੰਘ ਜੀ, ਬੇਨਤੀ ਹੈ ਕਿ ਗੁਰਬਾਣੀ ਵਿਚ ਵਾਹਿਗੁਰੂ ਸ਼ਬਦ ਸਿਹਾਰੀ ਸਮੇਤ ਅਤੇ ਸਿਹਾਰੀ ਤੋਂ ਬਿਨਾਂ ਵੀ ਆਉਂਦਾ ਹੈ ਜਿਵੇ;
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥ (ਪੰਨਾ 14੦3)
ਇਸੇ ਤਰ੍ਹਾਂ ਹੀ “ਭੀ” ਅਤੇ “ਭਿ” ਸ਼ਬਦ ਵੀ ਇਕੋ ਸਲੋਕ ਵਿੱਚ ਦੋ ਵੱਖ-ਵੱਖ ਰੂਪਾਂ `ਚ ਆਉਂਦੇ ਹਨ ਜਿਵੇ;
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ (ਪੰਨਾ 1)
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥੧॥ (ਪੰਨਾ 285)

ਇਸ ਸਬੰਧੀ ਵੀ ਜਾਣਕਾਰੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ।

ਸਤਿਕਾਰ ਸਹਿਤ
ਸਰਵਜੀਤ ਸਿੰਘ


ਸੰਪਾਦਕੀ ਨੋਟ:- ਹੇਠ ਲਿਖੀਆਂ ਦੋ ਲਿਖਤਾਂ ਅਸੀਂ ਪੰਜਾਬ ਟਾਈਮਜ਼ ਦੇ 27 ਦਸੰਬਰ 2014 ਦੇ ਅੰਕ ਵਿਚੋਂ ਲੈ ਕੇ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਪਹਿਲੀ ਲਿਖਤ ਧਰਮ ਤਬਦੀਲੀ ਬਾਰੇ ਹੈ ਜਿਸ ਬਾਰੇ ਅੱਜ ਕੱਲ ਖੂਬ ਚਰਚਾ ਮੀਡੀਏ ਵਿੱਚ ਹੋ ਰਹੀ ਹੈ ਕਿਉਂਕਿ ਭਾਰਤ ਦੀ ਮੋਦੀ ਸਰਕਾਰ ਹੁਣ ਉਹ ਕੁੱਝ ਆਪਣੇ ਸਹਿਯੋਗੀਆਂ ਤੋਂ ਕਰਵਾ ਰਹੀ ਹੈ ਜਿਸ ਬਾਰੇ ਅਸੀਂ ਛੋਟੇ ਹੁੰਦੇ ਸੁਣਦੇ ਸੀ ਕਿ, “ਹਿੰਦੂ ਹਿੰਦੀ ਹਿੰਦੋਸਤਾਨ”। ਉਸ ਵੇਲੇ ਸਾਨੂੰ ਇਸ ਬਾਰੇ ਕੋਈ ਬਹੁਤੀ ਸੋਝੀ ਨਹੀਂ ਸੀ ਕਿ ਇਹ ਕਿਉਂ ਕਿਹਾ ਜਾਂਦਾ ਹੈ। ਸਿਰਫ ਇਤਨਾ ਕੁ ਤੌਖਲਾ ਹੁੰਦਾ ਸੀ ਕਿ ਜੇ ਕਰ ਪੰਜਾਬੀ ਬੰਦ ਕਰਕੇ ਸਾਨੂੰ ਜਬਰੀ ਹਿੰਦੀ ਪੜਾਈ ਗਈ ਤਾਂ ਸਾਨੂੰ ਔਖੀ ਲੱਗਣੀ ਹੈ। ਇਸ ਪਹਿਲੀ ਲਿਖਤ ਵਿੱਚ ਲੇਖਕ ਨੇ ਅੱਖੀ ਡਿੱਠੀ ਘਟਨਾ ਦਾ ਜ਼ਿਕਰ ਕੀਤਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਬੰਦਾ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਜਦੋਂ ਉਸ ਨੂੰ ਮਜ਼ਹਬੀ ਜਨੂੰਨ ਚੜ ਜਾਂਦਾ ਹੈ ਤਾਂ ਉਹ ਦੇਖਣ ਨੂੰ ਭਾਵੇਂ ਧਰਮੀ ਲੱਗਦਾ ਹੋਵੇ ਪਰ ਅਸਲ ਵਿੱਚ ਹੈਵਾਨ ਬਣ ਜਾਂਦਾ ਹੈ। ਦੂਜੀ ਲਿਖਤ ਵਿੱਚ ਇੱਕ ਕਾਮਰੇਡ ਪਿਛੋਕੜ ਵਾਲੇ ਦਲਬੀਰ ਸਿੰਘ ਪੱਤਰਕਾਰ ਦਾ ਜ਼ਿਕਰ ਕੀਤਾ ਹੈ। ਇਸ ਬਾਰੇ ਅਸੀਂ ਬਹੁਤਾ ਨਹੀਂ ਜਾਣਦੇ ਇਸ ਲਈ ਆਪਣੇ ਵਲੋਂ ਕੋਈ ਟਿੱਪਣੀ ਨਹੀਂ ਕਰ ਰਹੇ। ਪਰ ਇੱਕ ਗੱਲ ਦੋ ਕਾਮਰੇਡ ਪਿਛੋਕੜ ਵਾਲਿਆਂ ਦੀ ਸਾਂਝੀਂ ਹੈ ਕਿ ਇਹ ਕਿਸੇ ਇੱਕ ਵਿਸ਼ੇ ਬਾਰੇ ਲਗ ਭਗ ਇਕੋ ਜਿਹੀ ਬੋਲੀ ਬੋਲਦੇ ਹਨ। ਮੈਂ ਅਜਿਹੇ ਬੰਦਿਆਂ ਦੀਆਂ ਲਿਖਤਾਂ ਬਾਰੇ ਕਦੀ ਬਹੁਤਾ ਸੰਜੀਦਗੀ ਨਾਲ ਧਿਆਨ ਨਹੀਂ ਦਿੱਤਾ। ਉਸ ਦਾ ਕਾਰਨ ਇਹ ਹੈ ਕਿ ਇਹ ਇਸ ਤਰ੍ਹਾਂ ਦੇ ਪਿਛੋਕੜ ਵਾਲੇ ਬੰਦੇ ਗੁਰਬਾਣੀ ਦਾ ਨਾਮ ਮਾਤਰ ਹੀ ਗਿਆਨ ਰੱਖਦੇ ਹਨ ਪਰ ਇਤਿਹਾਸ ਦੇ ਬਹੁਤ ਜ਼ਿਆਦਾ ਜਾਣੂ ਹੁੰਦੇ ਹਨ। ਉਹ ਇਤਿਹਾਸ ਨੂੰ ਆਪਣੀ ਸੋਚ ਦੁਆਰਾ ਇਸ ਤਰ੍ਹਾ ਬਣਾ ਕੇ ਪੇਸ਼ ਕਰਦੇ ਹਨ ਕਿ ਆਮ ਸ਼ਰਧਾਲੂ ਸਿੱਖ ਉਹਨਾ ਤੇ ਬਹੁਤ ਜ਼ਿਆਦਾ ਪ੍ਰਭਾਵਤ ਹੋ ਜਾਂਦੇ ਹਨ। ਇਸ ਦੂਸਰੇ ਕਾਮਰੇਡ ਪਿਛੋਕੜ ਵਾਲੇ ਬੰਦੇ ਤੇ ਅੱਜ ਕੱਲ ਕਾਫੀ ਸਿੱਖ ਖੁਸ਼ ਨਜ਼ਰ ਆਉਂਦੇ ਹਨ ਅਤੇ ਉਸ ਦੀਆਂ ਲਿਖਤਾਂ ਅਤੇ ਵਿਚਾਰਾਂ ਦੀ ਕਾਫੀ ਪ੍ਰਸੰਸਾ ਕਰਦੇ ਹਨ। ਇਸ ਬਾਰੇ ਸਿੱਖਾਂ ਨੂੰ ਕਦੋਂ ਸੋਝੀ ਆਵੇਗੀ ਜਾਂ ਸੁਚੇਤ ਹੋਣਗੇ ਇਹ ਤਾਂ ਸਮਾ ਹੀ ਦੱਸੇਗਾ ਕਿ ਜੋ ਉਹ ਕਹਿ ਰਿਹਾ ਹੈ ਉਹ ਗੁਰਬਾਣੀ ਸਿਧਾਂਤਾਂ ਅਨੁਸਾਰ ਕਿਤਨਾ ਕੁ ਠੀਕ ਹੈ?


26/12/14)
ਗੁਲਜ਼ਾਰ ਸਿੰਘ ਸੰਧੂ

ਅੱਖੀਂ ਡਿੱਠੇ ਧਰਮ ਪਰਿਵਰਤਨ ਦੀਆਂ ਵਿਸ਼ੇਸ਼ ਵਾਰਦਾਤਾਂ
ਹੋਰ ਦੋ ਮਹੀਨੇ ਤੱਕ ਮੈਂ ਇੱਕ ਉਤੇ ਅੱਸੀ ਸਾਲ ਦਾ ਹੋ ਜਾਣਾ ਹੈ। ਭਾਰਤੀ ਸੰਸਦ ਤੇ ਸੰਸਦ ਦੇ ਬਾਹਰ ਧਰਮ ਪਰਿਵਰਤਨ ਦੇ ਸਮਾਚਾਰਾਂ ਨੇ ਮੈਨੂੰ ਅੱਖੀਂ ਦੇਖੀਆਂ ਵਾਰਦਾਤਾਂ ਚੇਤੇ ਕਰਵਾ ਦਿੱਤੀਆਂ ਹਨ। 1947 ਦੀ ਦੇਸ਼ ਵੰਡ ਸਮੇਂ ਮੈਂ 14 ਸਾਲ ਦਾ ਸਾਂ। ਨਵ ਜੰਮੇ ਪਾਕਿਸਤਾਨ ਦੇ ਹਿੰਦੂ ਸਿੱਖ ਆਪਣੇ ਘਰ ਘਾਟ ਤਿਆਗ ਕੇ ਏਧਰ ਆ ਰਹੇ ਸਨ ਤੇ ਏਧਰ ਦੇ ਮੁਸਲਮਾਨ ਉਨ੍ਹਾਂ ਵਾਂਗ ਹੀ ਓਧਰ ਜਾ ਰਹੇ ਸਨ। ਮੇਰੇ ਜੱਦੀ ਪਿੰਡ ਸੂਨੀ (ਹੁਸ਼ਿਆਰਪੁਰ) ਵਿੱਚ ਦੋ ਨੀਲੇ ਬਾਣੇ ਵਾਲੇ ਘੋੜ ਸਵਾਰਾਂ ਨੇ ਸਾਡੇ ਪਿੰਡ ਦੇ ਅਰਾਈਆਂ ਨੂੰ ਕਿਹਾ ਕਿ ਜਿਹੜੇ ਅਰਾਈਂ ਓਧਰ ਨਹੀਂ ਜਾਣਾ ਚਾਹੁੰਦੇ, ਉਹ ਅੰਮ੍ਰਿਤਧਾਰੀ ਸਿੱਖ ਹੋ ਕੇ ਏਧਰ ਰਹਿ ਸਕਦੇ ਹਨ। ਸਾਰੇ ਦੇ ਸਾਰੇ ਅਰਾਈਂ ਕੱਛੇ ਸਿਲਵਾ ਕੇ ਤੇ ਕੰਘੇ, ਕੜੇ ਤੇ ਕਿਰਪਾਨ ਧਾਰੀ ਹੋ ਕੇ ਸਿੰਘ ਸੱਜ ਗਏ ਸਨ। ਅੰਮ੍ਰਿਤ ਛਕਾਉਣ ਵਾਲੇ ਗ੍ਰੰਥੀ ਦੇ ਕਹਿਣ ਉਤੇ ਉਹ ਸਤਿਨਾਮ ਵਾਹਿਗੁਰੂ ਉਚਾਰਦੇ ਉਸ ਔਰੰਗਜ਼ੇਬ ਨੂੰ ਕੋਸ ਰਹੇ ਸਨ ਜਿਸ ਦੇ ਰਾਜ ਕਾਲ ਵਿਚ, ਉਨ੍ਹਾਂ ਦੇ ਸੁਣੇ ਅਨੁਸਾਰ, ਉਨ੍ਹਾਂ ਨੂੰ ਹਿੰਦੂਆਂ ਤੋਂ ਮੁਸਲਮਾਨ ਬਣਾਇਆ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੇ ਸਿੰਘ ਸਜਣ ਤੋਂ ਦੋ ਦਿਨ ਬਾਅਦ ਹਜ਼ਾਰਾਂ ਹਿੰਦੂ ਸਿੱਖਾਂ ਨੇ, ਜਿਹੜੇ ਸਾਡੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਸਨ, ਸਿੰਘ ਸਜੇ ਮੁਸਲਮਾਨਾਂ ਦੇ ਘਰਾਂ ਉਤੇ ਧਾਵਾ ਬੋਲ ਕੇ ਉਨ੍ਹਾਂ ਦਾ ਸਾਜ ਸਮਾਨ ਹੀ ਨਹੀਂ ਸੀ ਲੁਟਿਆ, ਨੂੰਹਾਂ-ਧੀਆਂ ਦੀ ਪੱਤ ਵੀ ਰੋਲੀ ਸੀ। ਉਹ ਆਪਣੇ ਨਾਲ ਦੋ ਦਰਜਨ ਗਭਰੂਆਂ ਦੀ ਹੱਤਿਆ ਕਰਕੇ ਅੱਧੀ ਦਰਜਨ ਮੁਟਿਆਰਾਂ ਚੁੱਕ ਕੇ ਲੈ ਗਏ ਸਨ। ਸਾਡੇ ਪਿੰਡ ਦੇ ਹਿੰਦੂ ਸਿੱਖ ਕਿਸੇ ਦੀ ਰਾਖੀ ਨਹੀਂ ਸਨ ਕਰ ਸਕੇ। ਹਾਂ! ਏਨਾ ਜ਼ਰੂਰ ਹੈ ਕਿ ਜਦੋਂ ਦੋ ਮਹੀਨੇ ਪਿੱਛੋਂ ਗੇਂਦੇ ਭਰਾਈ ਦੀ ਨੂੰਹ ਅਤੇ ਧੀ ਆਪਣੇ ਚੁੱਕਣ ਵਾਲਿਆਂ ਨੂੰ ਚਕਮਾ ਦੇ ਕੇ ਮੁੜ ਸਾਡੇ ਪਿੰਡ ਆ ਵੜੀਆਂ ਸਨ ਤਾਂ ਅਸੀਂ ਉਨ੍ਹਾਂ ਨੂੰ ਆਪਣੇ ਪਿੰਡ ਦੀਆਂ ਨੂੰਹਾਂ-ਧੀਆਂ ਵਾਲਾ ਪਿਆਰ ਤੇ ਦਿਲਾਸਾ ਦੇ ਕੇ ਆਪਣੇ ਘਰਾਂ ਵਿੱਚ ਸਾਂਭ ਲਿਆ ਸੀ। ਇਥੋਂ ਤੱਕ ਕਿ ਜਦੋਂ ਉਨ੍ਹਾਂ ਨੂੰ ਚੁੱਕਣ ਵਾਲੇ ਪ੍ਰੀਤਮ ਸਿੰਘ, ਰਤਨ ਸਿੰਘ ਤੇ ਬਲਵੰਤ ਸਿੰਘ ਇਕ ਘੋੜੀ ਤੇ ਰਫ਼ਲਾਂ ਬੰਦੂਕਾਂ ਲੈ ਕੇ ਉਨ੍ਹਾਂ ਨੂੰ ਮੁੜ ਚੁੱਕਣ ਆਏ ਸਨ ਤਾਂ ਸਾਡੇ ਪਿੰਡ ਵਾਲਿਆਂ ਨੇ ਮੁਸਲਿਮ ਧੀਆਂ ਦੀ ਰੱਖਿਆ ਕਰਦਿਆਂ ਤਿੰਨੋਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਮੇਰੇ ਨਾਨੇ ਨੇ ਇੱਕ ਸੱਤ ਸਾਲਾ ਅਲੀ ਗੌਂਸ ਨਾਮ ਦੇ ਲੜਕੇ ਨੂੰ ਉਸ ਦੇ ਮ੍ਰਿਤਕ ਮਾਪਿਆਂ ਦੀਆਂ ਲਾਸ਼ਾਂ ਕੋਲੋਂ ਚੁੱਕ ਕੇ ਆਪਣੇ ਘਰ ਲੈ ਆਂਦਾ ਸੀ ਜਿਸ ਨੂੰ ਮੇਰੀ ਨਾਨੀ ਨੇ ਆਪਣੇ ਪਹਿਲੇ ਅੱਠ ਧੀਆਂ ਪੁੱਤਰਾਂ ਦਾ ਨੌਵਾਂ ਭਰਾ ਰਾਮ ਸਿੰਘ ਬਣਾ ਕੇ ਸਿੱਖ ਮਰਿਆਦਾ ਨਾਲ ਪਾਲਿਆ ਤੇ ਵਿਆਹਿਆ ਸੀ। ਉਸ ਨੂੰ ਨਾਨਕਿਆਂ ਤੋਂ ਦਿੱਲੀ ਲਿਜਾ ਕੇ ਟੈਕਸੀ ਡਰਾਈਵਰ ਦਾ ਕੰਮ ਦਿਲਵਾਉਣ ਤੇ ਇੱਕ ਮਹਾਰਾਸ਼ਟਰਣ ਕੁੜੀ ਨਾਲ ਵਿਆਹੁਣ ਵਾਲਾ ਮੈਂ ਆਪ ਸਾਂ। ਉਹ ਮੈਥੋਂ ਸੱਤ ਸਾਲ ਛੋਟਾ ਹੋਣ ਕਾਰਨ ਮੈਨੂੰ ਭਾਣਜਾ ਸਾਹਿਬ ਕਹਿੰਦਾ ਹੁੰਦਾ ਸੀ। ਇਹ ਗੱਲ ਵੱਖਰੀ ਹੈ ਕਿ ਜਦੋਂ 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਉਤੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਉਸ ਨੇ ਕੇਸ ਕਟਵਾ ਕੇ ਜਾਨ ਬਚਾਈ ਸੀ। ਮੇਰੀ ਨਾਨੀ ਦੇ ਦਿੱਤੇ ਉਹ ਕੇਸ ਜਿਹੜੇ ਉਸ ਨੇ ਮਹਾਰਾਸ਼ਟਰਣ ਵਹੁਟੀ ਦੇ ਕਹਿਣ ਉਤੇ ਵੀ ਨਹੀਂ ਸਨ ਕਟਵਾਏ।
1998 ਵਿੱਚ ਜਦੋਂ ਗੋਆ ਦਾ ਸਾਬਕਾ ਰਾਜਪਾਲ ਕਰਨਲ ਪ੍ਰਤਾਪ ਸਿੰਘ ਗਿੱਲ ਮੈਨੂੰ ਆਪੂੰ ਥਾਪੇ ਹਿੰਦੂ ਮੁਸਲਿਮ ਮਿਲਾਪ ਟਰੱਸਟ ਦਾ ਮੈਂਬਰ ਬਣਾ ਕੇ ਆਪਣੇ ਨਾਲ ਪਾਕਿਸਤਾਨ ਲੈ ਗਿਆ ਤਾਂ ਲਾਹੌਰ, ਸ਼ੇਖੂਪੁਰਾ `ਤੇ ਮੁਲਤਾਨ ਦੇ ਅੱਧੀ ਦਰਜਨ ਅਜਿਹੇ ਪਰਿਵਾਰਾਂ ਨੂੰ ਮਿਲਿਆ ਜਿਹੜੇ ਓਧਰ ਵਾਲਾ ਆਪਣਾ ਘਰ ਘਾਟ ਛੱਡ ਕੇ ਏਧਰ ਦੀ ਓਪਰੀ ਧਰਤੀ ਵਿੱਚ ਆਉਣ ਦੀ ਥਾਂ ਹਿੰਦੂਆਂ ਤੋਂ ਮੁਸਲਮਾਨ ਹੋ ਕੇ ਓਧਰ ਹੀ ਰਹਿ ਗਏ ਸਨ। ਉਨ੍ਹਾਂ ਨੇ ਸਾਰੇ ਮੈਂਬਰਾਂ ਦੀ ਮਹਿਮਾਨ ਨਿਵਾਜ਼ੀ ਹੀ ਨਹੀਂ ਸੀ ਕੀਤੀ ਵਕਤ ਆਉਣ ਉਤੇ ਸਾਡੇ ਕੋਲੋਂ ਮੁਆਫੀ ਮੰਗ ਕੇ ਨੇੜਲੀ ਮਸੀਤ ਵਿੱਚ ਜਾ ਕੇ ਨਮਾਜ਼ ਵੀ ਪੜ੍ਹੀ। ਸਾਡੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਨਿਮਾਜ਼ ਪੜ੍ਹਨ ਲਈ ਮੰਗੀ ਮੁਆਫੀ ਉਨ੍ਹਾਂ ਨੇ ਵਾਪਸ ਪਰਤਣ ਉਤੇ ਇੱਕ ਵਾਰੀ ਫੇਰ ਮੰਗੀ। ਸਾਡੀ ਉਸ ਫੇਰੀ ਸਮੇਂ ਸਾਨੂੰ ਉਹ ਔਰਤਾਂ ਵੀ ਮਿਲੀਆਂ ਜਿਨ੍ਹਾਂ ਦੇ ਚਾਚੇ-ਤਾਇਆਂ ਤੇ ਭਰਾਵਾਂ ਦੀ ਹੱਤਿਆ ਕਰਕੇ ਓਧਰ ਦੇ ਮੁਸਲਮਾਨਾਂ ਨੇ ਉਨ੍ਹਾਂ ਨੂੰ ਆਪਣੇ ਘਰ ਵਸਾ ਲਿਆ ਸੀ। ਸਾਨੂੰ ਮਿਲਣ ਉਤੇ ਉਨ੍ਹਾਂ ਦੇ ਪੁੱਤਰ-ਧੀਆਂ ਦਾ ਸਾਨੂੰ ‘ਮਾਮਾ ਜੀ-ਨਾਨਾ ਜੀ’ ਕਹਿੰਦਿਆਂ ਦਾ ਮੂੰਹ ਸੁੱਕਦਾ ਸੀ। ਜਿੰਨੇ ਪਿਆਰ ਨਾਲ ਸਾਡੇ ਗੋਡੀਂ ਹੱਥ ਲਾ ਕੇ ਸਾਡਾ ਸਤਿਕਾਰ ਕੀਤਾ, ਉਹ ਮੈਨੂੰ ਅੰਤਲੇ ਦਮ ਤੱਕ ਚੇਤੇ ਰਹੇਗਾ। ਇਨ੍ਹਾਂ ਸਾਰੇ ਅਮਲਾਂ ਦਾ ਚਸ਼ਮਦੀਦ ਗਵਾਹ ਹੋਣ ਦੇ ਨਾਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਭਨਾਂ ਨੇ ਆਪਣਾ ਧਰਮ ਮਜਬੂਰੀ ਵਿੱਚ ਬਦਲਿਆ ਸੀ। ਖੁਸ਼ੀ ਖੁਸ਼ੀ ਨਹੀਂ।
ਉਪਰੋਕਤ ਅਮਲਾਂ ਨੂੰ ‘ਘਰ ਵਾਪਸੀ’ ਦਾ ਨਾਂ ਦੇਣਾ ਜਾਂ ਬਾਬਰੀ ਮਸਜਿਦ ਦੇ ਢਾਹੁਣ ਨੂੰ ‘ਹਿੰਦੂ ਏਕਤਾ’ ਦਾ ਨਾਂ ਦੇਣਾ ਓਨਾ ਹੀ ਹਾਸੋ ਹੀਣਾ ਹੈ ਜਿੰਨਾ ਮੁਸਲਿਮ ਮਹਿਲਾਵਾਂ ਵਲੋਂ ਬੁਰਕੇ ਤੋਂ ਛੁਟਕਾਰਾ ਪਾਉਣ ਲਈ ਹਿੰਦੂ ਔਰਤਾਂ ਦਾ ਘੁੰਡ ਅਪਨਾਉਣ ਦਾ ਤਰਕ। ਮੈਨੂੰ ਨਹੀਂ ਪਤਾ ਭਾਜਪਾ, ਰਾਸ਼ਟਰੀ ਸ੍ਵੈਮ ਸੇਵਕ ਸੰਘ ਜਾਂ ਹਿੰਦੂਤਵ ਦੇ ਧਾਰਨੀ ਰਾਬਿੰਦਰਨਾਥ ਟੈਗੋਰ ਜਾਂ ਸਵਾਮੀ ਵਿਵੇਕਾ ਨੰਦ ਦੇ ਕਿੰਨੇ ਕੁ ਮੱਦਾਹ ਹਨ ਪਰ ਇਥੇ ਉਨ੍ਹਾਂ ਦੀ ਧਾਰਨਾ ਪੇਸ਼ ਕਰਨਾ ਉਚਿਤ ਹੋਵੇਗਾ। ਟੈਗੋਰ ਅਨੁਸਾਰ “ਏਥੇ ਆਰੀਆ, ਗੈਰਆਰੀਆ, ਦ੍ਰਾਵੜੀ, ਚੀਨੇ, ਹੂਨ, ਪਠਾਣ ਤੇ ਮੁਗ਼ਲ- ਇੱਕ ਦੂਜੇ ਵਿੱਚ ਮਿਲ ਕੇ ਇੱਕ ਇਕਾਈ ਬਣ ਚੁੱਕੇ ਹਨ ਤੇ ਇਹ ਇਕਾਈ ਭਾਰਤ ਹੈ।” ਵਿਵੇਕਾਨੰਦ ਦੇ ਸ਼ਬਦਾਂ ਵਿਚ, ਹਰ ਪ੍ਰਣਾਲੀ ਨੇ ਅਜਿਹੇ ਮਰਦ ਔਰਤਾਂ ਨੂੰ ਜਨਮ ਦਿੱਤਾ ਹੈ ਜਿਹੜੇ ਕਿਸੇ ਇੱਕ ਧਰਮ ਨੂੰ ਪਛਾੜਨ ਜਾਂ ਦੁਰਕਾਰਨ ਦੇ ਉਕਾ ਹੀ ਹੱਕ ਵਿੱਚ ਨਹੀਂ। ਅੱਜ ਈਸਾਈਆਂ ਦੀ ਕ੍ਰਿਸਮਸ ਨੂੰ ਸ਼ੁਭ ਸ਼ਾਸਨ ਦਿਵਸ ਮਨਾਉਣ ਲਈ ਹੁਕਮ ਜਾਰੀ ਕਰਨਾ ਟੈਗੋਰ ਤੇ ਵਿਵੇਕਾਨੰਦ ਦੇ ਭਾਰਤ ਨੂੰ ਕਿਧਰ ਲਿਜਾ ਰਿਹਾ ਹੈ। ਅੰਤਿਕਾ: (ਅਜੀਜ਼ ਇੰਦੌਰਵੀ) ਹਮੇਂ ਭੀ ਯਾਦ ਰੱਖੇਂ ਜਬ ਲਿਖੇਂ ਤਾਰੀਖ ਗੁਲਸ਼ਨ ਕੀ, ਕਿ ਹਮਨੇ ਭੀ ਲੁਟਾਇਆ ਹੈ ਚਮਨ ਮੇਂ ਆਸ਼ੀਆਂ ਅਪਨਾ।
ਗੁਲਜ਼ਾਰ ਸਿੰਘ ਸੰਧੂ


26/12/14)
ਬਲਵਿੰਦਰ ਸਿੰਘ ਝਬਾਲ/ਸੁਰਿੰਦਰ ਸਿੰਘ ਘਰਿਆਲਾ

ਖਾਲੜਾ ਮਿਸ਼ਨ ਕਮੇਟੀ ਤੇ ਦਲਬੀਰ ਸਿੰਘ ਪੱਤਰਕਾਰ ਦਾ ਰੋਲ
‘ਸਾਕਾ ਨੀਲਾ ਤਾਰਾ ਤੋਂ ਸਾਈਂ ਮੀਆਂ ਮੀਰ’ ਸਿਰਲੇਖ ਹੇਠ ਹਰਭਜਨ ਸਿੰਘ ਬਰਾੜ ਨਾਲ ਮੁਲਾਕਾਤ ਪੜ੍ਹੀ। ਅਸੀਂ ਸ. ਬਰਾੜ ਵਲੋਂ ਕਹੀਆਂ ਸਾਰੀਆਂ ਗੱਲਾਂ ਨਾਲ ਤਾਂ ਸਹਿਮਤ ਨਹੀਂ ਪਰ ਕੁੱਝ ਗੱਲਾਂ ਉਸ ਨੇ ਸੋਲਾਂ ਆਨੇ ਸੱਚੀਆਂ ਕੀਤੀਆਂ ਹਨ, ਖਾਸ ਕਰਕੇ ਕਾਮਰੇਡ ਦਲਬੀਰ ਸਿੰਘ ਪੱਤਰਕਾਰ ਦੇ ਰੋਲ ਬਾਰੇ। ਮਾਝੇ ਦੇ ਪਿੰਡਾਂ ਵਿੱਚ ਇਹ ਗੱਲ ਮਸ਼ਹੂਰ ਹੈ ਕਿ ਵਿਗੜਿਆ ਕਾਮਰੇਡ ਬੜਾ ਖਤਰਨਾਕ ਹੁੰਦੈ। ਇਹ ਗੱਲ ਹੋਰ ਕਿਸੇ `ਤੇ ਢੁਕੇ ਜਾਂ ਨਾ ਪਰ ਦਲਬੀਰ ਸਿੰਘ `ਤੇ ਪੂਰੀ ਤਰ੍ਹਾਂ ਢੁਕਦੀ ਹੈ। ਸਾਕਾ ਨੀਲਾ ਤਾਰਾ ਤੋਂ ਪਿਛੋਂ ਬਰਨਾਲਾ ਸਰਕਾਰ ਨੇ ਇਸ `ਤੇ ਪਾਏ ਕੇਸ ਵਾਪਸ ਲੈ ਲਏ ਪਰ ਇਸ ਨੇ ਵੱਸਣ ਸਿੰਘ ਜ਼ਫ਼ਰਵਾਲ ਅਤੇ ਧੰਨਾ ਸਿੰਘ ਨੂੰ ਅੱਗੇ ਲਾ ਕੇ ਪੰਥਕ ਕਮੇਟੀ ਬਣਵਾ ਦਿਤੀ ਅਤੇ ਬਰਨਾਲੇ ਕਿਆਂ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿਤਾ।
ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਭਾਈ ਜਸਵੰਤ ਸਿੰਘ ਖਾਲਾੜਾ ਨੂੰ 6 ਸਤੰਬਰ 1995 ਨੂੰ ਤਰਨ ਤਾਰਨ ਪੁਲਿਸ ਨੇ ਕਬੀਰ ਪਾਰਕ, ਅੰਮ੍ਰਿਤਸਰ ਤੋਂ ਅਗਵਾ ਕਰ ਲਿਆ ਅਤੇ ਤਕਰੀਬਨ ਇੱਕ ਮਹੀਨਾ 2 ਦਿਨ ਬਾਅਦ ਬੇਤਹਾਸ਼ਾ ਤਸ਼ੱਦਦ ਕਰਕੇ 25 ਅਕਤੂਬਰ 1995 ਨੂੰ ਸ਼ਹੀਦ ਕਰ ਦਿੱਤਾ। ਭਾਈ ਖਾਲੜਾ ਅਤੇ ਪੁਲਿਸ ਵਲੋਂ ਹਜਾਰਾਂ ਸਿੱਖ ਨੌਜਵਾਨਾਂ ਨੂੰ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਖੁਰਦ-ਬੁਰਦ ਕਰਨ ਦਾ ਕੇਸ ਲੜਨ ਲਈ ਜਨਵਰੀ 1996 ਵਿੱਚ ‘ਖਾਲੜਾ ਮਿਸ਼ਨ ਕਮੇਟੀ’ ਹੋਂਦ ਵਿੱਚ ਆਈ, ਜਿਸ ਵਿੱਚ ਸੁਰਿੰਦਰ ਸਿੰਘ ਘਰਿਆਲਾ (ਚੇਅਰਮੈਨ) ਬਲਵਿੰਦਰ ਸਿੰਘ ਝਬਾਲ (ਜਨਰਲ ਸਕੱਤਰ), ਸਤਨਾਮ ਸਿੰਘ ਅਮੀਸ਼ਾਹ (ਮੁੱਖ ਬੁਲਾਰਾ) ਅਤੇ ਗੁਰਭੇਜ ਸਿੰਘ ਪਲਾਸੌਰ, ਸਤਵਿੰਦਰ ਪਾਲ ਸਿੰਘ ਪਲਾਸੌਰ, ਰਜੀਵ ਸਿੰਘ ਸੀਨੀਅਰ ਮੈਂਬਰ ਸਨ। ਜਦੋਂ ਖਾਲੜਾ ਮਿਸ਼ਨ ਕਮੇਟੀ ਹੋਂਦ ਵਿੱਚ ਆਈ ਤਾਂ ਦਲਬੀਰ ਸਿੰਘ ਪੱਤਰਕਾਰ ਵੀ ਖਾਲੜਾ ਮਿਸ਼ਨ ਕਮੇਟੀ ਦਾ ਮੈਂਬਰ ਬਣ ਗਿਆ।
1996 ਵਿੱਚ 31 ਮਾਰਚ ਨੂੰ ਜਦੋਂ ਖਾਲੜਾ ਮਿਸ਼ਨ ਕਮੇਟੀ ਨੇ ਪਿੰਡ ਖਾਲੜਾ ਤੋਂ ਇੱਕ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਤਾਂ ਦਲਬੀਰ ਸਿੰਘ ਪੱਤਰਕਾਰ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਨੂੰ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਈ ਜਾਵੇ। ਖਾਲੜਾ ਮਿਸ਼ਨ ਕਮੇਟੀ ਦੇ ਸਾਰੇ ਮੈਂਬਰ ਇਸ ਗੱਲ ਨਾਲ ਸਹਿਮਤ ਨਹੀਂ ਸਨ। ਕਮੇਟੀ ਨਹੀਂ ਸੀ ਚਾਹੁੰਦੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦਾ ਮੁੱਲ ਵੱਟਿਆ ਜਾਵੇ ਕਿਉਂਕਿ ਉਸ ਨੂੰ ਪੁਲਿਸ ਵਲੋਂ ਚੁੱਕ ਕੇ ਲਾਪਤਾ ਕਰ ਦਿੱਤੇ ਜਾਣ ਨੂੰ ਅਜੇ 6 ਮਹੀਨੇ ਵੀ ਨਹੀਂ ਹੋਏ ਸਨ। ਜਦੋਂ 31 ਮਾਰਚ ਨੂੰ ਰੋਸ ਜਲੂਸ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆਇਆ ਤਾਂ ਦਲਬੀਰ ਸਿੰਘ ਨੇ ਬਹੁਤ ਜ਼ਿਦ ਕੀਤੀ ਕਿ ਸਾਨੂੰ ਚੋਣ ਦਾ ਐਲਾਨ ਕਰਨਾ ਚਾਹੀਦਾ ਹੈ, ਪਰ ਅਸੀਂ ਉਸ ਦੀ ਕੋਈ ਵਾਹ ਪੇਸ਼ ਨਾ ਜਾਣ ਦਿੱਤੀ ਤਾਂ ਉਹ ਨਾਰਾਜ਼ ਹੋ ਕੇ ਚਲਾ ਗਿਆ। ਸਾਨੂੰ ਪਤਾ ਸੀ ਕਿ ਲੋਕਾਂ ਦੀ ਖਾਲੜਾ ਪਰਿਵਾਰ ਨਾਲ ਹਮਦਰਦੀ ਹੈ ਪਰ ਵੋਟਾਂ ਵੇਲੇ ਲੋਕ ਵੋਟ ਨਹੀਂ ਪਾਉਂਦੇ, ਕਿਉਂਕਿ ਉਹ ਸਿਆਸੀ ਪਾਰਟੀਆਂ ਨਾਲ ਜੁੜੇ ਹੁੰਦੇ ਹਨ।
1999 ਵਿੱਚ ਜਦੋਂ ਲੋਕ ਸਭਾ ਦੀ ਚੋਣ ਆਈ ਤਾਂ ਦਲਬੀਰ ਸਿੰਘ ਨੇ ਫਿਰ ਜ਼ਿਦ ਕੀਤੀ ਕਿ ਸਾਨੂੰ ਚੋਣ ਲੜਨੀ ਚਾਹੀਦੀ ਹੈ, ਪਰ ਖਾਲੜਾ ਮਿਸ਼ਨ ਕਮੇਟੀ ਦਾ ਕੋਈ ਵੀ ਮੈਂਬਰ ਦਿਲੋਂ ਤਿਆਰ ਨਹੀਂ ਸੀ। ਅਸੀਂ ਦਲਬੀਰ ਸਿੰਘ ਨੂੰ ਬਥੇਰਾ ਕਿਹਾ ਕਿ ਪਹਿਲਾਂ ਤੂੰ ਸੰਤ ਜਰਨੈਲ ਸਿੰਘ ਨੂੰ ਮਾੜੀਆਂ ਸਲਾਹਾਂ ਦੇ ਦੇ ਸ਼ਹੀਦ ਕਰਵਾ ਦਿੱਤਾ, ਕਿਉਂਕਿ ਉਹ ਖੁਦ ਦੱਸਦਾ ਹੁੰਦਾ ਸੀ ਕਿ ਸੰਤਾਂ ਨੂੰ ਮੈਂ ਇਹੋ ਸਲਾਹ ਦਿੱਤੀ ਸੀ ਕਿ ਤੁਸੀਂ ਦਰਬਾਰ ਸਾਹਿਬ ਛੱਡ ਕੇ ਨਹੀਂ ਜਾਣਾ ਤੇ ਜੇ ਚਲੇ ਗਏ ਤਾਂ ਤੁਹਾਨੂੰ ਕਿਸੇ ਨੇ ‘ਸੰਤ ਜਰਨੈਲ ਸਿੰਘ’ ਨਹੀਂ ਕਹਿਣਾ। ਉਸ ਨੇ ਬੀਬੀ ਖਾਲੜਾ ਨੂੰ ਸਰਬ ਹਿੰਦ ਅਕਾਲੀ ਦਲ ਵਲੋਂ ਲੋਕ ਸਭਾ ਚੋਣ ਲੜਾਉਣ ਲਈ ਰਾਜ਼ੀ ਕਰਕੇ ਚੋਣ ਲੜਾ ਦਿੱਤੀ। ਉਸ ਸਮੇਂ ਪ੍ਰੇਮ ਸਿੰਘ ਲਾਲਪੁਰੇ ਨੇ ਵੀ ਬੜਾ ਜ਼ੋਰ ਲਾਇਆ ਕਿ ਪਾਰਲੀਮੈਂਟ ਦੀ ਚੋਣ ਲੜਨੀ ਬੜੀ ਮੁਸ਼ਕਿਲ ਹੈ, ਤੁਸੀਂ ਇਹ ਚੋਣ ਨਾ ਲੜੋ ਪਰ ਦਲਬੀਰ ਸਿੰਘ ਨਾ ਟਲਿਆ, ਜਿਸ ਵਿੱਚ ਸਾਡੀ ਬਹੁਤ ਬੁਰੀ ਹਾਰ ਹੋਈ। ਫਿਰ ਵੀ ਗਾਹੇ-ਬਗਾਹੇ ਉਹ ਖਾਲੜਾ ਮਿਸ਼ਨ ਕਮੇਟੀ ਦੇ ਕੰਮ ਵਿੱਚ ਦਖਲਅੰਦਾਜ਼ੀ ਕਰਦਾ ਰਿਹਾ। ਜਦੋਂ ਜਸਵੰਤ ਸਿੰਘ ਖਲਾੜਾ ਦਾ ਕੇਸ ਗਵਾਹੀਆਂ `ਤੇ ਆਇਆ ਤਾਂ ਦਲਬੀਰ ਸਿੰਘ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਵਿੱਚ ਸਾਨੂੰ ਕਿਹਾ ਕਿ ਕੇਸ ਦੇ ਮੁਖ ਗਵਾਹ ਕੁਲਦੀਪ ਸਿੰਘ ਬਚੜਾ ਨੂੰ ਕਹੋ ਕਿ ਉਹ ਉਸ ਦੀਆਂ ਨਸੀਹਤਾਂ ਅਨੁਸਾਰ ਹੀ ਗਵਾਹੀ ਦੇਵੇ। ਪਰ ਗੱਲ ਨਾ ਮੰਨੇ ਜਾਣ `ਤੇ ਉਸ ਨੇ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਕਮੇਟੀ ਦੇ ਕੁੱਝ ਮੈਂਬਰਾਂ ਨੂੰ ਚੁੱਕ-ਚਕਾ ਕੇ ਇਸ ਦੇ ਦੋ ਟੋਟੇ ਕਰਵਾ ਦਿੱਤੇ। ਸੁਰਿੰਦਰ ਸਿੰਘ ਘਰਿਆਲਾ ਅਤੇ ਰਜੀਵ ਸਿੰਘ, ਜਿਨ੍ਹਾਂ ਨੇ ਖਾਲੜਾ ਕੇਸ ਨੂੰ ਸਿਰੇ ਲਾਉਣ ਲਈ 10 ਸਾਲ ਤਨੋ, ਮਨੋ, ਧਨੋ ਜ਼ੋਰ ਲਾਇਆ ਸੀ ਅਤੇ ਜਿਨ੍ਹਾਂ `ਤੇ ਖਾਲੜਾ ਕੇਸ ਦਰਮਿਆਨ ਕਈ ਕੇਸ ਦਰਜ ਹੋਏ, ਉਨ੍ਹਾਂ ਨੂੰ ਬੀਬੀ ਖਾਲੜਾ ਕੋਲੋਂ ਗੱਦਾਰ ਦਾ ਰੁਤਬਾ ਦਵਾ ਦਿੱਤਾ। ਖਾਲੜਾ ਮਿਸ਼ਨ ਕਮੇਟੀ ਕਾਇਮ ਹੈ, ਇਸ ਦੇ ਪੁਰਾਣੇ ਅਹੁਦੇਦਾਰ ਸਾਰੇ ਇਕੱਠੇ ਹਨ ਪਰ ਦਲਬੀਰ ਸਿੰਘ ਪੱਤਰਕਾਰ ਕਮੇਟੀ ਛੱਡ ਗਿਆ।
ਖਾਲੜਾ ਮਿਸ਼ਨ ਕਮੇਟੀ ਨੇ 1995 ਤੋਂ ਲੈ ਕੇ 2005 ਤੱਕ, ਜਿੰਨਾ ਚਿਰ ਖਾਲੜਾ ਕੇਸ ਚਲਦਾ ਰਿਹਾ, ਬੜਾ ਭਿਆਨਕ ਸਮਾਂ ਦੇਖਿਆ। ਇਸ ਦੇ ਕਈ ਮੈਂਬਰਾਂ `ਤੇ ਕਈ ਝੂਠੇ ਕੇਸ ਬਣਾਏ ਗਏ, ਜਿਸ ਦਾ ਕਮੇਟੀ ਨੇ ਡੱਟ ਕੇ ਵਿਰੋਧ ਕੀਤਾ ਤੇ ਕਾਨੂੰਨੀ ਲੜਾਈ ਲੜ ਕੇ ਪੁਲਿਸ ਦੀਆਂ ਗੋਡਣੀਆਂ ਲਵਾਈਆਂ। ਖਾਲੜਾ ਮਿਸ਼ਨ ਕਮੇਟੀ ਅਗੋਂ ਵੀ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੀ ਰਹੇਗੀ।
-ਬਲਵਿੰਦਰ ਸਿੰਘ ਝਬਾਲ
ਫੋਨ: 91-85284-13271
-ਸੁਰਿੰਦਰ ਸਿੰਘ ਘਰਿਆਲਾ
ਫੋਨ: 91-94644-34484


26/12/14)
ਜਸਵੰਤ ਸਿੰਘ ‘ਅਜੀਤ’

ਸਤਿਗੁਰਾਂ ਵਲੋਂ ਖੂਨ ਨਾਲ ਸਿੰਜਿਆ ਸਿੱਖੀ ਦਾ ਬੂਟਾ ਸੁਕ ਰਿਹੈ!
ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸ ਜਾਮਿਆਂ ਵਿੱਚ ਵਿਚਰ ਕੇ, ਸਿੱਖੀ ਦਾ ਬੂਟਾ ਲਾਇਆ `ਤੇ ਆਪਣੇ ਤੇ ਆਪਣੇ ਪਰਿਵਾਰ ਦੇ ਖੂਨ ਨਾਲ ਸਿੰਜ ਕੇ ਪਰਵਾਨ ਚੜ੍ਹਾਇਆ, ਵਿੱਚ ਵਸਦੇ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁਟ ਕੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ ਤੇ ਨਸ਼ਿਆਂ ਦਾ ਸ਼ਿਕਾਰ ਹੋ, ਆਪਣੀ ਜਵਾਨੀ ਬਰਬਾਦ ਕਰ ਰਹੇ ਹਨ।
ਅਜਿਹਾ ਕੇਵਲ ਪੰਜਾਬ ਵਿੱਚ ਹੀ ਨਹੀਂ ਹੋ ਰਿਹਾ, ਸਗੋਂ ਸਮਾਂ ਬੀਤਣ ਦੇ ਨਾਲ ਹੀ ਇਹ ਵਬਾ, ਪੰਜਾਬ ਤੋਂ ਉਸਦੇ ਨਾਲ ਲਗਦੇ ਰਾਜਾਂ ਵਿਚੋਂ ਦੀ ਹੁੰਦੀ ਹੋਈ, ਦਿੱਲੀ ਤੇ ਉਸਤੋਂ ਅਗੇ ਵੀ ਫੈਲਦੀ ਜਾ ਰਹੀ ਹੈ। ਜੇ ਕੁੱਝ ਪਿਛੇ ਵਲ ਨੂੰ ਝਾਤ ਮਾਰੀ ਜਾਏ ਤਾਂ ਪਤਾ ਲਗਦਾ ਹੈ ਕਿ ਨਵੰਬਰ-84 ਦੇ ਦੁਖਦਾਈ ਕਾਂਡ ਦੌਰਾਨ ਕਈ ਸਿੱਖ-ਪਰਿਵਾਰਾਂ ਨੇ ਆਪਣੇ ਬਚਿਆਂ ਦੀਆਂ ਜਾਨਾਂ ਬਚਾਣ ਲਈ, ਆਪ ਹੀ ਉਨ੍ਹਾਂ ਦੇ ਕੇਸ ਕਤਲ ਕਰ ਜਾਂ ਕਰਵਾ ਦਿਤੇ ਸਨ। ਇਸਦੇ ਨਾਲ ਹੀ ਕੁੱਝ ਸਿੱਖ ਨੌਜਵਾਨਾਂ ਨੇ, ਇਸ ਮੌਕੇ ਨੂੰ ‘ਗ਼ਨੀਮਤ’ ਸਮਝ, ਆਪ, ਆਪਣੀਆਂ ‘ਜਾਨਾਂ ਬਚਾਣ’ ਦੇ ਨਾਂ ਤੇ ਕੇਸ ਕਤਲ ਕਰਵਾ ਲਏ। ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਨਿਤਰਿਆ ਹੋਵੇ, ਜਿਸਨੇ ਬੀਤੇ ਤੀਹ ਵਰ੍ਹਿਆਂ ਵਿੱਚ ਕੇਸ ਕਤਲ ਕਰਵਾਉਣ ਦੇ ਕੀਤੇ ਗਏ ਗੁਨਾਹ ਲਈ, ਪਸ਼ਚਾਤਾਪ ਕਰ ਮੁੜ ਸਿੱਖੀ-ਸਰੂਪ ਧਾਰਣ ਕਰ, ਵਿਰਸੇ ਨਾਲ ਜੁੜਨ ਵਲ ਕਦਮ ਵਧਾਇਆ ਹੋਵੇ।
ਨਵੰਬਰ-84 ਦੀ ਇਸ ਹਵਾ ਦੇ ਝੌਂਕੇ ਅਜ ਵੀ ਉਸ ਸਮੇਂ ਮਹਿਸੂਸ ਕੀਤੇ ਜਾਂਦੇ ਹਨ, ਜਦੋਂ ਕੋਈ ਅਜਿਹੀ ਖਬਰ ਆਉਂਦੀ ਹੈ, ਜਿਸ ਵਿੱਚ ਇਹ ਦਸਿਆ ਗਿਆ ਹੁੰਦਾ ਹੈ ਕਿ ਕਿਸੇ ਸਿੱਖ ਨੌਜਵਾਨ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ, ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਉਸਨੂੰ ਫੜ, ਜ਼ਬਰਦਸਤੀ ਉਸਦੇ ਕੇਸ ਕਤਲ ਕਰ ਦਿਤੇ ਹਨ, ਤੇ ਜਦੋਂ ਪੁਲਿਸ ਵਲੋਂ ਉਸ ਸ਼ਿਕਾਇਤ ਦੀ ਜਾਂਚ ਕੀਤੇ ਜਾਣ ਤੇ ਇਹ ਗਲ ਖੁਲ੍ਹ ਕੇ ਸਾਹਮਣੇ ਆਉਂਦੀ ਹੈ ਕਿ ਉਸ ‘ਸਿੱਖ’ ਨੌਜਵਾਨ ਨੇ ਤਾਂ ਆਪ ਕੇਸ ਕਤਲ ਕਰਵਾਏ ਹਨ, ਕੇਵਲ ਤਾਹਨਿਆਂ-ਮਿਹਣਿਆਂ ਤੋਂ ਬਚਣ ਲਈ ਉਸਨੇ ਜ਼ਬਰਦਸਤੀ ਕੇਸ ਕਤਲ ਕੀਤੇ ਜਾਣ ਦੀ ਕਹਾਣੀ ਘੜ ਲਈ ਹੈ। ਇਨ੍ਹਾਂ ਤੋਂ ਇਲਾਵਾ ਕੁੱਝ ਅਜਿਹੇ ‘ਦਲੇਰ’ ਸਿੱਖ ਨੌਜਵਾਨ ਵੀ ਹਨ, ਜੋ ਬਿਨਾਂ ਕਿਸੇ ਸ਼ਰਮ-ਹਯਾ ਦੇ ਖੁਲ੍ਹੇ-ਆਮ ਪਾਰਲਰਾਂ ਵਿੱਚ ਜਾ ਅਪਣੀਆਂ ਦਾੜ੍ਹੀਆਂ ਸੈੱਟ ਕਰਵਾਉਂਦੇ ਵੇਖੇ ਜਾਂਦੇ ਹਨ।
ਖੈਰ, ਇਹ ਤਾਂ ਆਪਣੀ ‘ਅੰਤਰ-ਆਤਮਾ’ ਦੀ ਗਲ ਹੈ। ਗਲ ਸਿੱਖੀ ਸਰੂਪ ਨੂੰ ਤਿਲਾਂਜਲੀ ਦਿਤੇ ਜਾਣ ਦੀ ਹੋ ਰਹੀ ਸੀ। ਗੱਡੀਆਂ ਤੇ ਬਸਾਂ ਵਿੱਚ ਸਫਰ ਕਰਦਿਆਂ ਕਈ ਅਜਿਹੇ ਬਚੇ, ਨੌਜਵਾਨ ਤੇ ਅਧਖੜ ‘ਸਿੱਖਾਂ’ ਦੇ ‘ਦਰਸ਼ਨ’ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੇ ਹਥਾਂ ਵਿੱਚ ਲੋਹੇ ਜਾਂ ਸਟੀਲ ਦੇ ਕੜੇ ਪਾਏ ਹੁੰਦੇ ਹਨ, ਪਰ ਉਨ੍ਹਾਂ ਦਾ ਸਿੱਖੀ-ਸਰੂਪ ਨਦਾਰਦ ਹੁੰਦਾ ਹੈ। ਗਲਾਂ-ਗਲਾਂ ਵਿੱਚ ਉਹ ਬੜੇ ਹੀ ਮਾਣ ਨਾਲ ਦਸਦੇ ਹਨ, ਕਿ ਉਨ੍ਹਾਂ ਦੇ ਬਜ਼ੁਰਗ ਸਿੱਖ ਸਨ, ਕਾਫੀ ਸਮਾਂ ਉਹ ਆਪ ਵੀ ਸਿੱਖੀ-ਸਰੂਪ ਵਿੱਚ ਵਿਚਰਦੇ ਰਹੇ ਸਨ, ਪਰ ਕੋਈ ‘ਅਣ-ਕਿਆਸੀ ਮੁਸੀਬਤ’ ਆ ਪੈਣ ਕਾਰਣ ਉਨ੍ਹਾਂ ਨੂੰ ਸਿੱਖੀ ਸਰੂਪ ਤਿਆਗਣ ਤੇ ਮਜਬੂਰ ਹੋਣਾ ਪੈ ਗਿਆ। ਹੁਣ ਉਸ ‘ਮੁਸੀਬਤ’ ਨੂੰ ਟਲਿਆਂ ਤਾਂ ਕਈ ਵਰ੍ਹੇ ਬੀਤ ਗਏ ਹਨ, ਫਿਰ ਉਹ ਸਿੱਖੀ-ਸਰੂਪ ਵਿੱਚ ਵਾਪਸ ਕਿਉਂ ਨਹੀਂ ਆਏ? ਇਸ ਸੁਆਲ ਦਾ ਜੁਆਬ ਉਹ ਟਾਲ ਜਾਂਦੇ ਹਨ।
ਗਡੀਆਂ ਤੇ ਬਸਾਂ ਵਿੱਚ ਹੀ ਨਹੀਂ, ਸਗੋਂ ਗੁਰਦੁਆਰਿਆਂ ਵਿੱਚ ਵੀ ਸਹਿਜਧਾਰੀਆਂ ਤੋਂ ਇਲਾਵਾ ਅਜਿਹੇ ਕਈ ਸਿੱਖ ਬਚੇ, ਜਵਾਨ ਤੇ ਅਧਖੜ ਦੇਖਣ ਨੂੰ ਮਿਲਦੇ ਹਨ, ਜੋ ਬੜੀ ਸ਼ਰਧਾ ਨਾਲ ਮੱਥਾ ਟੇਕਦੇ, ਅਰਦਾਸ-ਬੇਨਤੀ ਕਰਦੇ ਅਤੇ ਸੇਵਾ ਵਿੱਚ ਆਪਣਾ ਹਿਸਾ ਪਾਂਦੇ ਹਨ, ਪਰ ਸਿੱਖੀ-ਸਰੂਪ ਤਿਆਗ ਚੁਕੇ ਹੋਏ ਹਨ। ਜਦੋਂ ਉਨ੍ਹਾਂ ਨੂੰ ਪੁਛਿਆ ਜਾਂਦਾ ਹੈ ਤਾਂ ਉਹ ਦਸਦੇ ਹਨ ਕਿ ‘ਕਦੀ ਉਹ ਸਿੱਖੀ-ਸਰੂਪ ਵਿੱਚ ਹੀ ਸਨ, ਪਰ…। ਇਸ ਤੋਂ ਅਗੇ ਕੁੱਝ ਵੀ ਕਹਿਣ ਤੋਂ ਉਹ ਝਿਝਕ ਜਾਂਦੇ ਹਨ।
ਅਜਿਹਾ ਕਿਉਂ ਹੋ ਰਿਹਾ ਹੈ? ਇਸ ਬਾਰੇ ਕਦੀ ਵੀ ਨਿਰਪਖਤਾ ਨਾਲ ਸੋਚਿਆ-ਸਮਝਿਆ ਨਹੀਂ ਗਿਆ। ਪੰਜਾਬੋਂ ਬਾਹਰ ਦੇ ਸਿੱਖ ਮੁੱਖੀਆਂ ਵਲੋਂ ਪੰਜਾਬ ਵਿੱਚ ਵਧ ਰਹੇ ਪਤਤ-ਪੁਣੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿਮੇਂਦਾਰ ਠਹਿਰਾਇਆ ਜਾਂਦਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਮੁਖੀ ਦਿੱਲੀ ਵਿੱਚ ਫੈਲ ਰਹੇ ਪਤਤ-ਪੁਣੇ ਦੀ ਗਲ ਕਰਦਿਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿਮੇਂਦਾਰ ਠਹਿਰਾ, ਆਪਣਾ ਪੱਲਾ ਝਾੜ ਲੈਂਦੇ ਹਨ।
ਜੇ ਸਮੁਚੇ ਰੂਪ ਵਿੱਚ ਵੇਖਿਆ ਜਾਏ ਤਾਂ ਸਿੱਖਾਂ ਦੀਆਂ ਧਾਰਮਕ ਜਥੇਬੰਦੀਆਂ, ਹਰ ਸਾਲ ਕਰੋੜਾਂ ਰੁਪਏ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕਰਦੀਆਂ ਹਨ। ਪਰ ਕਦੀ ਵੀ ਉਨ੍ਹਾਂ ਦੇ ਮੁੱਖੀਆਂ ਨੇ ਨਿਠ ਕੇ ਇਹ ਵਿਚਾਰਨ ਤੇ ਘੌਖਣ ਦੀ ਲੋੜ ਨਹੀਂ ਸਮਝੀ ਕਿ ਉਹ ਜੋ ਕਰੋੜਾਂ ਰੁਪਏ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕਰ ਰਹੇ ਹਨ, ਉਸਦਾ ਕੋਈ ਲਾਭ ਹੋ ਵੀ ਰਿਹਾ ਹੈ ਜਾਂ ਨਹੀਂ? ਸਚਾਈ ਤਾਂ ਇਹ ਹੈ ਕਿ ਕਰੋੜਾਂ ਰੁਪਏ ਖਰਚ ਕਰ ਕੇ ਵੀ ਪ੍ਰਾਪਤੀਆਂ ਦੇ ਨਾਂ ਤੇ ਕੁੱਝ ਵੀ ਹਾਸਲ ਨਹੀਂ ਹੋ ਰਿਹਾ। ਸਿੱਖੀ ਨੂੰ ਢਾਹ ਲਗਣ ਦੇ ਕਾਰਣ ਲਭਣ ਲਈ ਏਅਰ-ਕੰਡੀਸ਼ੰਡ ਹਾਲਾਂ ਵਿੱਚ ਕਨਵੈਨਸ਼ਨਾਂ ਅਤੇ ਮੀਟਿੰਗਾਂ ਕਰਨ ਪੁਰ ਲੱਖਾਂ ਰੁਪਏ ਖਰਚ ਕਰ ਦਿਤੇ ਜਾਂਦੇ ਹਨ। ਫਿਰ ਵੀ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। …ਤੇ ਸਿਲਸਿਲਾ, ਉਹੀ ਕੀਰਤਨ ਦਰਬਾਰਾਂ, ਢਾਡੀ ਦਰਬਾਰਾਂ ਤੇ ਗੁਰਮਤਿ ਸਮਾਗਮਾਂ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਕੋਈ ਇਹ ਸਮਝਣ ਅਤੇ ਵਿਚਾਰਨ ਲਈ ਤਿਆਰ ਨਹੀਂ, ਕਿ ਜੋ ਵਿਅਕਤੀ ਸਿੱਖੀ ਵਿਰਸੇ ਨਾਲੋਂ ਟੁੱਟ ਗਿਆ ਹੋਇਆ ਹੈ, ਉਹ ਕਿਥੇ ਇਨ੍ਹਾਂ ਸਮਾਗਮਾਂ ਵਿੱਚ ਆਉਂਦਾ ਹੈ, ਜੇ ਕਿਧਰੇ ਭੁਲ-ਭੁਲੇਖੇ ਆ ਵੀ ਜਾਂਦਾ ਹੈ ਤਾਂ ਪੰਥ ਦੇ ਵਿਦਵਾਨ ਬੁਲਾਰਿਆਂ ਦੇ ‘ਵਿਦਵਤਾ-ਪੂਰਣ’ ਤੇ ‘ਲੱਛੇਦਾਰ’ ਭਾਸ਼ਣਾਂ ਵਿਚੋਂ ਉਸਦੇ ਪਲੇ ਕੁੱਝ ਪੈਂਦਾ ਵੀ ਹੈ ਜਾਂ ਨਹੀਂ।
ਸਿੱਖੀ ਦੀ ਸੰਭਾਲ ਲਈ ਸਭ ਤੋਂ ਵਧ ਜ਼ਰੂਰੀ ਇਹ ਹੈ ਕਿ ਬਚਿਆਂ ਨੂੰ ਮੁਢਲੀਆਂ ਜਮਾਤਾਂ ਤੋਂ ਹੀ ਸਿੱਖ ਧਰਮ ਤੇ ਨਹੁਮੁਲੇ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਪ੍ਰਬੰਧ ਕੀਤਾ ਜਾਏ। ਇਨ੍ਹਾਂ ਜਮਾਤਾਂ ਵਿੱਚ ਪੜ੍ਹਨ ਵਾਲੇ ਬਚਿਆਂ ਨੂੰ ਬਾਣੀ ਦੇ ਅਰਥ-ਭਾਵ ਸਮਝ ਨਹੀਂ ਆਉਂਦੇ, ਇਸ ਲਈ ਛੋਟੀਆਂ-ਛੋਟੀਆਂ ਸਾਖੀਆਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਤਕ ਪਨੀਰੀ ਦੀ ਸੰਭਾਲ ਨਹੀਂ ਕੀਤੀ ਜਾਇਗੀ, ਤਦ ਤਕ ਸੰਘਣੇ ਦਰਖਤ ਦੀ ਛਾਂ ਪ੍ਰਾਪਤ ਨਹੀਂ ਹੋ ਸਕੇਗੀ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਦਾ ਮੁੱਦਾ: ਬੀਤੇ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਨੂੰ ਲੈ ਕੇ ਕਿਸੇ ਵੀ ਰਾਜਸੀ ਜਾਂ ਧਾਰਮਕ ਸੰਸਥਾ ਦੀ ਚੋਣ ਲੜਨ ਵਜੋਂ ਉਸਨੂੰ ਮਿਲੀ ਹੋਈ ਮਾਨਤਾ ਖਤਮ ਕੀਤੇ ਜਾਣ ਦੀ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਜੋ ਚਰਚਾ ਲਗਾਤਾਰ ਹੁੰਦੀ ਚਲੀ ਆ ਰਹੀ ਹੈ, ਉਸਦਾ ਕਾਰਣ ਇਹ ਹੈ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਵਾਉਣ ਲਈ ਅਦਾਲਤ ਵਿੱਚ ਇਸ ਆਧਾਰ ਤੇ ਅਪੀਲ ਕੀਤੀ ਗਈ ਹੋਈ ਹੈ, ਕਿ ਉਸਦੇ ਮੁਖੀਆਂ ਨੇ ਮੁਖ ਚੋਣ-ਕਮਿਸ਼ਨ ਪਾਸ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜੋ ਵਿਧਾਨ ਜਮ੍ਹਾਂ ਕਰਵਾ ਕੇ, ਲੋਕਸਭਾ ਅਤੇ ਵਿਧਾਨ ਸਭਾ ਆਦਿ ਲੋਕਤਾਂਤ੍ਰਿਕ ਰਾਜਨੈਤਿਕ ਸੰਸਥਾਵਾਂ ਦੀਆਂ ਚੋਣਾਂ ਲੜਨ ਲਈ ਮਾਨਤਾ ਪ੍ਰਾਪਤ ਕੀਤੀ ਹੋਈ ਹੈ, ਉਸ ਵਿੱਚ ਦਲ ਦੇ ਧਰਮ ਨਿਰਪੱਖ ਹੋਣ ਦਾ ਦਾਅਵਾ ਕੀਤਾ ਗਿਆ ਹੋਇਆ ਹੈ, ਜਦਕਿ ਧਾਰਮਕ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਦੀਆਂ ਚੋਣਾਂ ਲੜਨ ਦੀ ਮਾਨਤਾ ਪ੍ਰਾਪਤ ਕਰਨ ਵਾਸਤੇ ਉਨ੍ਹਾਂ ਗੁਰਦੁਆਰਾ ਚੋਣ ਕਮਿਸ਼ਨ ਪਾਸ ਜਮ੍ਹਾ ਕਰਵਾਏ ਗਏ ਹੋਏ ਆਪਣੇ ਵਿਧਾਨ ਵਿੱਚ ਸਿੱਖਾਂ (ਇਕ ਫਿਰਕੇ) ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕੀਤਾ ਹੋਇਆ ਹੈ। ਦੇਸ਼ ਦੇ ਕਾਨੂੰਨ ਅਤੇ ਮੁਖ ਚੋਣ ਕਮਿਸ਼ਨ ਵਲੋਂ ਨਿਸ਼ਚਿਤ ਮਾਪਦੰਡਾਂ ਅਤੇ ਭਾਰਤੀ ਸੰਵਿਧਾਨ ਦੀਆਂ ਮਾਨਤਾਵਾਂ ਦੇ ਆਧਾਰ ਤੇ ਦੋਹਰੇ ਵਿਧਾਨ ਵਾਲੀ ਕੋਈ ਵੀ ਪਾਰਟੀ ਲੋਕਸਭਾ, ਵਿਧਾਨ ਸਭਾ ਆਦਿ ਰਾਜਨੈਤਿਕ ਲੋਕਤਾਂਤ੍ਰਿਕ ਸੰਸਥਾਵਾਂ ਦੀਆਂ ਚੋਣਾਂ ਨਹੀਂ ਲੜ ਸਕਦੀ। ਦੂਜੇ ਪਾਸੇ ਗੁਰਦੁਆਰਾ ਚੋਣ ਕਮਿਸ਼ਨ ਪਾਸ ਵੀ ਇਸੇ ਆਧਾਰ ਤੇ ਉਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਅਯੋਗ ਕਰਾਰ ਦੁਆਉਣ ਦੇ ਲਈ ਅਪੀਲ ਕੀਤੀ ਗਈ ਹੋਈ ਹੈ।
…ਅਤੇ ਅੰਤ ਵਿਚ: ਦਸਿਆ ਗਿਆ ਹੈ ਕਿ ਕੁਝੁ ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ‘ਪੰਥ-ਵਿਰੋਧੀ ਆਰ ਐਸ ਐਸ/ ਰਾਸ਼ਟਰੀ ਸਿੱਖ ਸੰਗਤ ਜੱਥੇਬੰਦੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖ-ਪੰਥ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਲੋਂ ਆਪਣੀ ਇਸ ਕੋਝੀ ਹਰਕਤ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਸਿੱਖ-ਸੰਗਤਾਂ ਤੇ ਸਿੱਖ-ਜਥੇਬੰਦੀਆਂ ਦਾ ਸਹਿਯੋਗ ਹਾਸਲ ਕਰਨ ਲਈ, ਸ੍ਰੀ ਅਕਾਲ ਤਖਤ ਤੇ ਹੋਰ ਤਖਤ ਸਾਹਿਬਾਨਾਂ ਦਾ ਸਹਿਯੋਗ ਪ੍ਰਾਪਤ ਹੋਣ ਦਾ ਗੁਮਰਾਹ-ਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿੱਖ-ਪੰਥ ਦੀ ਆਨ-ਸ਼ਾਨ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ-ਵਿਰੋਧੀ ਕਿਸੇ ਜਥੇਬੰਦੀ ਨੂੰ ਕਦਾਚਿਤ ਵੀ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿਤਾ ਗਿਆ ਤੇ ਨਾ ਹੀ ਦਿਤਾ ਜਾਵੇਗਾ’।
ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ‘ਸਮੂੰਹ ਸਿੱਖ-ਸੰਗਤਾਂ, ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਧਾਰਮਕ ਸਭਾ ਸੁਸਾਇਟੀਆਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਇਸ ਪੰਥ-ਵਿਰੋਧੀ ਅਖੌਤੀ ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਦੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਇਸ ਜਥੇਬੰਦੀ ਨੁੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ’।
ਸੁਆਲ ਉਠਦਾ ਹੈ ਕਿ ਕੀ ਅੱਜ ਇਸ ਹੁਕਮਨਾਮੇ ਪੁਰ ਅਮਲ ਹੋ ਰਿਹਾ ਹੈ? ਜਾਂ ਇਸਨੂੰ ਚੁਪ-ਚੁਪੀਤੇ ਹੀ ਵਾਪਸ ਲੈ ਲਿਆ ਗਿਆ ਹੋਇਆ ਹੈ? ਇਨ੍ਹਾਂ ਸੁਆਲਆਂ ਦੇ ਜੁਆਬ ਸ਼ਾਇਦ ਕੋਈ ਵੀ ਦੇਣ ਲਈ ਤਿਆਰ ਨਹੀਂ ਹੋਵੇਗਾ।


26/12/14)
ਸੁਰਿੰਦਰ ਸਿੰਘ “ਖਾਲਸਾ”

ਦਸਮੇਸ਼ ਦੁਲਾਰੇ “ਛੋਟੇ ਸਾਹਿਬ ਜਾਦੇ”

ਆਦਿ ਗੁਰੂ ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੰਗਾਰ ਭਰਿਆ ਫੁਰਮਾਨ ਹੈ ==--
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰਿ ਤਲੀ ਗਲੀ ਮੇਰੀ ਆਉ॥
ਇਤਿ ਮਾਰਗਿ ਪੈਰ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ {1412}

ਇਨ੍ਹਾਂ ਮਹਾਂਵਾਕਾਂ ਨੂੰ ਅਧਾਰ ਮੰਨ ਕੇ ਇਸ ਪ੍ਰੇਮ ਵਾਲੇ ਮਾਰਗ ਦੇ ਪਾਂਧੀ ਅਨੇਕਾਂ ਹੀ ਸਿੱਖ ਸ਼ੂਰਵੀਰ ਯੋਧੇ ਹੋਏ ਹਨ। ਜਿਨ੍ਹਾਂ ਨੇ ਧਰਮ ਤੋਂ, ਕੌਮ ਤੌਂ ਅਪਣਾ ਆਪ ਕੁਰਬਾਣ ਕੀਤਾ॥
ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਜਾਂ-ਨਸ਼ੀਨ” ਪੰਜਵੀਂ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਾਂਤ ਚਿੱਤ ਰਹਿ ਕੇ ਅਦੁੱਤੀ ਸ਼ਹਾਦਤ ਦਿੱਤੀ। ਤੇ ਸਿੱਖ ਪੰਥ ਵਿੱਚ ਸ਼ਹਾਦਤਾਂ ਦੀ ਸ਼ੁਰੂਆਤ ਕੀਤੀ।
ਸਿੱਖ ਇਤਿਹਾਸ ਵਿਚਆਪ ਜੀ ਨੂੰ “ਸ਼ਹੀਦਾਂ ਦੇ ਸਿਰਤਾਜ” ਕਹਿਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਪ੍ਰੇਮ ਦੇ ਮਾਰਗ ਤੇ ਅਪਣਾ ਸੀਸ ਭੇਂਟ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਪੱਕੀ ਮੋਹਰ ਲਾਦਿੱਤੀ।
ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਅਤੇ ‘ਗੁਰੂ ਨਾਨਕ ਜੀ’ ਦੀ ਨੌਵੀਂ ਜੋਤ ਸਾਹਿਬ ਸ੍ਰੀ ‘ਗੁਰੂ ਤੇਗ ਬਹਾਦਰ ਜੀ’ ਨੇ ਲਿਤਾੜੇ, ਨਿਮਾਣੇ-ਨਿਤਾਣੇ ਅਤੇ ‘ਦੁਖੀਆਂ ਖਾਤਰ ਆਪ ਜੀ ਨੇ “ਕੁਰਬਾਨੀ” ਦਿੱਤੀ।
ਏਸੇ ਹੀ ਰੀਤ ਤੇ ਚੱਲਦੇ ਹੋਏ ਅਨੇਕਾਂ ਹੀ ਸਿੱਖ ਸੂਰਮੇਂ ਯੋਧਿਆਂ, ਸਿੰਘਾਂ-ਸਿੰਘਣੀਆਂ ਨੇ ਅਪਣਾ ਬਲੀਦਾਨ ਦੇ ਕੇ “ਸ਼ਹੀਦਾਂ’ ਦੀ ਇਸ ਨਾਂ ਮੁੱਕਣ ਵਾਲੀ ਸੂਚੀ ਵਿੱਚ ਅਪਣਾ ਨਾਮ ਲਿਖਵਾਇਆ॥
ਪਰ ਜੋ ਕਰਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਤੇ ਭੋਲੇ ਭਾਲੇ ਲਾਲ, ਮਾਸੂਮ ਬਾਲ ਲਾਡਲੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੇ ਅਪਣੀ ਛੋਟੀ ਜਿਹੀ ਉਮਰ ਵਿੱਚ ਕੀਤੀ ਉਸਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚੋਂ ਕਿਤੇ ਵੀ ਨਹੀਂ ਮਿਲਦੀ॥
ਇਨ੍ਹਾਂ ਮਹਾਨ ਹਸਤੀਆਂ ਦਾ ਜਨਮ ਬਾਬਾ ਜ਼ੋਰਾਵਰ ਸਿੰਘ ਜੀ ਮਘੱਰ ਸੁਦੀ-3, ਸੰਮਤ 1753; ਅਤੇ ਬਾਬਾ ਫਤਹਿ ਸਿੰਘ ਜੀ ਫਗਣ ਸੁਦੀ -7, ਸੰਮਤ1755, ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਅਤੇ ‘ਮਾਤਾ ਜੀਤੋ ਜੀ’ ਦੀ ਕੁਖੋਂ ਸ੍ਰੀ ਅਨੰਦ ਪੁਰ ਸਾਹਿਬ ਵਿਖੇ ਹੋਇਆ॥
ਸ੍ਰੀ ਅਨੰਦ ਪੁਰ ਛਡੱਣ ਤੋਂ ਬਾਅਦ ਪਹਾੜੀ ਹਿੰਦੂ ਰਾਜ਼ੇ ਅਤੇ ਮੁਗਲ ਫੌਜਾਂ ਦਾ ਅਪਣੀਆਂ ਸੌਂਹਾਂ ਭੁਲਾ ਕੇ ਗੁਰੂ ਸਾਹਿਬ ਤੇ ਹਮਲਾ ਕਰਨ ਕਰਕੇ, ਸਰਸਾ ਨਦੀ ਕੰਢੇ ‘ਘਮਾਸਾਨ’ ਦਾ ਯੁੱਧ ਹੋਇਆ। ਅਤੇ ਗੁਰੂ ਜੀ ਦਾ ਸਾਰਾ ਪਰਿਵਾਰ ਤਿੰਨ ਹਿਸਿਆਂ ਵਿੱਚ ਵੰਡਿਆ ਗਿਆ॥
ਗੁਰੂ ਜੀ ਤੇ ਵੱਡੇ ਸਾਹਿਬ ਜ਼ਾਦੇ ਚਮਕੌਰ ਵੱਲ ਨੂੰ, ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਲੇ ਗਏ ਤੇ “ਮਾਤਾ ਗੁਜ਼ਰੀ ਜੀ” ਅਤੇ ਛੋਟੇ ਸਾਹਿਬ ਜ਼ਾਦੇ ਅਲੱਗ ਹੋ ਗਏ। ਅੱਗੇ ਇਨ੍ਹਾਂ ਨੂੰ “ਹੋਣੀ” ਗੰਗੂ ਬ੍ਰਾਹਮਣ ਦੇ ਰੂਪ ਵਿੱਚ ਮਿਲ ਗਈ॥
“ਗੰਗੂ’ ਗੁਰੂ ਘਰ ਕਈ ਸਾਲਾਂ ਤੋਂ ਰਸੋਈਆ {ਲਾਂਗਰੀ} ਰਿਹਾ ਸੀ ਇਸ ਲਈ ਉਸ ਤੇ ਇਤਬਾਰ ਕਰਕੇ ਮਾਤਾ ਜੀ ਸਮੇਤ ਛੋਟੇ ਲਾੱਲਾਂ ਦੇ ਉਸ ਨਾਲ ਉਸਦੇ ਪਿੰਡ ਖੇੜੀ {ਸਹੇੜੀ} ਚਲੇ ਗਏ। ਘਰ ਜਾ ਕੇ ਉਸ ਲਾਲਚੀ ਤੇ ਵਿਸ਼ਵਾਸ ਘਾਤੀ “ਬ੍ਰਾਹਮਣ’ ਨੇ ਸਾਰੇ ਉਪਕਾਰ ਭੁਲਾ ਕੇ ਮੋਰਿੰਡੇ ਦੇ ਥਾਣੇਦਾਰ ਨੂੰ ਬੁਲਾ ਕੇ ‘ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ।
“ਗੰਗੂ ਬ੍ਰਾਹਮਣ ਲੂਣ ਹਰਾਮੀ ਤੇ ਅਕ੍ਰਿਤਘਣ ਨਿਕਲਿਆ॥
ਮਾਤਾ ਗੁਜ਼ਰੀ ਜੀ ਅਤੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਰਹਿੰਦ
ਲੈ ਜਾ ਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਦੂਸਰੇ ਦਿਨ ‘ਵਜੀਰ ਖਾਨ {ਵਜੀਦ ਖਾਨ} ਦੀ ਕਚਹਿਰੀ ਪੇਸ਼ ਕੀਤਾ, ‘ਸਾਹਿਬਜ਼ਾਦਿਆਂ ਗੱਜ ਕੇ ਫਤਹਿ ਬੁਲਾਈ, ‘ਸੁੱਚਾ ਨੰਦ”, “ਕਾਜੀ” ਤੇ “ਵਜੀਦ ਖਾਨ” ਸੜ ਬਲ ਗਏ
ਅਤੇ ਇਨ੍ਹਾਂ ਸ਼ੇਰਾਂ ਦੀ ਦਲੇਰੀ ਦੇਖ ਕੇ ਦੰਗ ਵੀ ਰਹਿ ਗਏ, ਕਿਉਂਕਿ ਉਨ੍ਹਾਂ ਨੇ ਸੋਚਿਆ ਸੀ, ਕਿ ‘ਸਾਹਿਬਜਾਦੇ ਡਰ ਦੇ ਨਾਲ ਸਹਿਮ ਗਏ ਹੋਣੇ, ਪਰ ‘ਸਾਹਿਬਜਾਦਿਆਂ’ ਦੇ ਚੇਹਰਿਆਂ ਤੇ ਕੋਈ ਡਰ ਜਾਂ ਸਹਿਮ ਨਹੀ ਸੀ। ਤਿੰਨ ਦਿਨ ਤਰੀਕਾਂ ਪੈਂਦੀਆਂ ਰਹੀਆਂ, ‘ਦੋਵਾਂ ਨੂੰ ਕਿਹਾ ਗਿਆ ਕਿ ਤੁਸੀਂ ‘ਇਸਲਾਮ” ਕਬੂਲ ਕਰ ਲਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਹੋਰ ਵੀ ਬਹੁਤ ਤਰ੍ਹਾਂ ਦੇ ਲਾਲਚ ਦਿੱਤੇ ਗਏ, ਪਰ ਸਾਹਿਬਜ਼ਾਦਿਆਂ ਕਿਹਾ ਕਿ “ਦੀਨ” ਕਬੂਲਿਆਂ ਕੀ ਮੌਤ ਨਹੀਂ ਆਵੇਗੀ, ਜੇ ਫਿਰ ਵੀ ਮਰਨਾ ਹੈ ਤਾਂ ਚੰਦ ਦਿਨਾਂ ਖਾਤਰ ਅਸੀਂ ਅਪਣੇ “ਧਰਮ’ ਤੋਂ ਬੇ-ਮੁੱਖ ਕਿਉਂਹੋਈਏ॥
ਸਾਹਿਬਜ਼ਾਦਿਆਂ ਨੂੰ ਦੀਨ ਵਿੱਚ ਲਿਆ ਕੇ ਜ਼ਾਲਮਾਂ ਦੀ ਜਿੱਤ ਹੋਣੀ ਸੀ, ਉਨ੍ਹਾਂ ਨੂੰ ਸ਼ਹੀਦ ਕਰਨਾ ਇਖਲਾਕੀ ਹਾਰ ਸੀ। “ਅਖੀਰ ਥਕ ਹਾਰ ਕੇ” ਛਿੱਥਾ ਹੋਇਆ ਬੰਦਾ ਹੋਛੇ {ਘਟੀਆ} ਹਥਿਆਰ ਵਰਤਨਣ ਲੱਗ ਪੈਂਦਾ ਹੈ। ਏਹੀ ਹਾਲ ‘ਵਜੀਰ ਖਾਨ ਤੇ ਸੁੱਚਾ ਨੰਦ ਵਗੈਰਾ ਦਾ ਸੀ। ਸੋ ਅਪਣੇ ਕਮੀਨ ਪੁਨੇ ਨੂੰ ‘ਧਾਰਮਿਕ’ ਰੰਗਤ ਦੇ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰਣ ਦਾ ਫੱਤਵਾ ਲਵਾਇਆ ਗਿਆ॥
ਇਨ੍ਹਾਂ ਛੋਟੇ-ਛੋਟੇ ਬੱਚਿਆਂ ਲਈ ਇਹ ਕਾਇਰਤਾ ਭਰਿਆ ਫੈਸਲਾ ਸੁਣਕੇ ਮਲੇਰ ਕੋਟਲੇ ਦੇ ਨਵਾਬ
ਸ਼ੇਰ ਮੁਹੰਮਦ ਖਾਨ’ ਨੇ ਉਠਕੇ ਕਿਹਾ ਕਿ ਸ਼ਰ੍ਹਾ ਕਿਸੇ ਬੱਚੇ ਨੂੰ ਉਸਦੇ ਪਿਤਾ ਬਦਲੇ ਸਜ਼ਾ ਦੇਣੀ ਗੁਨਾਹ ਆਖਦੀ ਹੈ। ਪਰ ਇੱਕ ‘ਹਿੰਦੂ’ ਅਹਿਲਕਾਰ ਦੀਵਾਨ ਸੁੱਚਾ ਨੰਦ ਨੇ ਨਵਾਬ ਸ਼ੇਰ ਖਾਨ ਦੀ ਇੱਕ ਨਾ ਚਲਣ ਦਿੱਤੀ ਤੇ ਨਾ ਹੀ ਵਜੀਰ ਖਾਨ’ {ਵਜੀਦ ਖਾਨ} ਮੰਨਿਆ ਤਾਂ ‘ਸ਼ੇਰ ਮੁਹੰਮਦ ਖਾਨ’ ਸਭਾ ਵਿਚੋਂ ਉਠ ਕੇ ਚਲਾ ਗਿਆ। ਉਸਦੇ ਵਿਰੋਧ ਨੂੰ ਸਿੱਖ “ਹਾਅ ਦਾ ਨਾਹਰਾ” ਆਖਦੇ ਤੇ ਲਿੱਖਦੇ ਹਨ॥
ਸਾਹਿਬਜ਼ਾਦੇ ਕੰਧਾਂ ਵਿੱਚ ਚਿਣੇ ਜਾਣ ਦੀ ਸਜਾ ਸੁਣ ਕੇ ਰਤਾ ਵੀ ਨਹੀਂ ਘਬਰਾਏ, ਕਾਰਨ ਸਪਸ਼ਟ ਸੀ, “1699” ਦੀ ਵਿਸਾਖੀ ਦਾ ਕੌਤਕ ਉਨ੍ਹਾਂ ਨੂੰ ਯਾਦ ਸੀ, ਜਿਸ ਰਾਹੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ
“ਸਿਰ ਦੀਜੈ ਕਾਣ ਨ ਕੀਜੈ” ਦਾ ‘ਸਿਧਾਂਤ ਦਿੜ੍ਰ ਕਰਵਾਇਆ ਸੀ। ਅੰਮ੍ਰਿਤ ਛਕਾਉਣ ਸਮੇਂ ਜੋ ਉਪਦੇਸ਼ ਗੁਰੂ ਸਾਹਿਬ ਜੀ ਨੇ ਦਿੱਤਾ ਸੀ ਉਹ ਉਨ੍ਹਾਂ ਦੀ ਰਗ-ਰਗ ਵਿੱਚ ਉਤਸ਼ਾਹ ਭਰ ਰਿਹਾ ਸੀ। ਦੂਜਾ ਅਨੰਦ ਪੁਰ ਦੇ ਘੇਰੇ ਸਮੇਂ “ਗੁਰੂ ਪਿਤਾ’ ਜੀ ਦਾ ਮੁਸੀਬਤ ਵਿੱਚ ਨਾ ਘਬਰਾਉਣ ਦਾ ਉਪਦੇਸ਼। ਅਤੇ ‘ਮਾਤਾ ਗੁਜ਼ਰੀ ਜੀ’ ਨੇ ਅਪਣੇ ਅਨੁਭਵ ਅਤੇ ਹਾਲਾਤ ਤੋਂ ਅੰਦਾਜਾ ਲਗਾ ਲਿਆ ਸੀ ਕਿ ਹੁਣ ‘ਬੱਚਿਆਂ ਨੂੰ ਅਤੇ ‘ਖੁਦ’ ਨੂੰ ਸ਼ਹੀਦ ਹੋਣਾ ਪੈਣਾ ਹੈ ਤਾਂ ਮਾਤਾ ਜੀ ਨੇ ਅਪਣੇ ਪੋਤਰਿਆਂ ਨੂੰ ਇਸ ਕੁਰਬਾਨੀ ਵਾਸਤੇ “ਮਾਨਸਿਕ’ ਤੌਰ ਤੇ ਬਿਲਕੁਲ ਤਿਆਰ ਕਰ ਦਿੱਤਾ ਸੀ॥
ਯੋਗੀ ਅਲ੍ਹਾ ਯਾਰ ਖਾਂ--ਇਸ ਬਾਰੇ ਇਉਂ ਲਿਖਦੇ ਹਨ ==-
ਜਾਨੇ ਸੇ ਪਹਲੇ ਆਉ ਗਲੇ ਸੇ ਲਗਾ ਤੋ ਲੂੰ। ਕੇਸੋਂ ਕੋ ਕੰਘੀ ਕਰੂੰ ਮੂੰਹ ਧੁਲਾ ਤੋ ਲੂੰ।
ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ। ਮਰਨੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ।
ਰੋ ਰੋ ਕੇ ਮਾਤਾ ਗੁਜਰੀ ਨੇ ਆਰਾਸਤਾ ਕੀਆ। ਤੀਰੋ ਕਮਾਂ ਸੇ ਤੇਗ ਸੇ ਪੈਰਾਸਤਾ ਕੀਆ। 72.
ਮਾਤਾ ਗੁਜ਼ਰੀ ਜੀ ਦੀ ਸਿਖਿਆ ਸਦਕਾ “ਕਲਗੀਆਂ ਵਾਲੇ” ਦੇ ਲਾਲ ਕਚਹਿਰੀ ਵਿੱਚ ਵਜੀਰ ਖਾਨ {ਵਜੀਦ ਖਾਨ} ਤੇ ਬਾਕੀ ਅਹਿਲਕਾਰਾਂ ਨੂੰ ਬੜੀ ਦਲੇਰੀ ਨਾਲ ਲਾ-ਜਵਾਬ ਕਰਦੇ ਰਹੇ। ਦੋਨਾਂ ਸ਼ੇਰਾਂ ਦੀ ਅਪਣੇ ਧਰਮ ਪ੍ਰਤੀ, ‘ਨਿਸ਼ਠਾ’ ਅਤੇ ਦਲੇਰੀ ਦੇਖ ਕੇ ਉਹ ਸਾਰੇ ਅਸ਼ਚਰਜ ਹੋ ਗਏ। ਅਪਣੇ ਛਿਥੇਪਨ ਨੂੰ ਛਿਪਾਉਣ ਖਾਤਰ ਮਾਸੂਮਾਂ ਨੂੰ ‘ਕੰਧਾਂ ਵਿੱਚ ਚਿਣਕੇ ‘ਸ਼ਹੀਦ ਕਰਨ ਦਾ ਜੋ ਢੰਗ ਵਰਤਿਆ, ਉਸ ਤੋਂ ਸਰਹਿੰਦ ਹਾਕਮਾਂ ਦੇ ਦਿਮਾਗ ਦਾ ਛਿਥਾਪਨ ਸਾਫ ਜ਼ਾਹਰ ਹੁੰਦਾ ਹੈ॥
ਯੋਗੀ ਅਲ੍ਹਾ ਯਾਰ ਖਾਂ =-
ਹਾਥੋਂ ਮੇਂ ਹਾਥ ਡਾਲ ਕੇ ਦੋਨੋ ਵੁਹ ਨੌਨਿਹਾਲ।
ਕਹਤੇ ਹੂਏ ਜ਼ੁਬਾਂ ਸੇ ਬੜ੍ਹੇ ਸਤਿ ਸ੍ਰੀ ਅਕਾਲ।
ਚਿਹਰੋਂ ਪੇ ਨ ਖਮ ਕਾ ਨਾਮਥਾ ਔਰ ਨ ਥਾ ਮਲਾਲ।
ਜਾ ਠਹਿਰੇ ਸਰ ਪਿ ਮੌਤ ਕੇ ਫਿਰ ਭੀ ਨਾ ਥਾ ਖਿਯਾਲ।
ਜਿਸ ਦਮ ਗਲੇ-ਗਲੇ ਥੇ ਵੁਹ ਮਾਸੂਮ ਗੜ ਗਏ।
ਦਿਨ ਛੁਪਨੇ ਭੀ ਨ ਪਾਇਆ ਕਿ ਕਾਤਲ ਉਜੜ ਗਏ।
“ਸ੍ਰੀ ਅਨੰਦ ਪੁਰ” ਛੱਡਣ ਤੋਂ ਬਾਅਦ ਪਹਾੜੀ ਤੇ ਮੁਗਲ ਫੌਜਾਂ ਦਾ ਅਪਣੀਆਂ “ਕਸਮਾਂ” ਭੁਲਾ ਕੇ ਕੀਤੇ ਹਮਲੇ ਕਾਰਨ, ਅਨੇਕਾਂ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ। ਗੁਰੂ ਜੀ ਦਾ ਸਾਰਾ ਹੀ ਪਰਿਵਾਰ ਵਿਛੜ ਗਿਆ ਸੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਵਿਖੇ ਸ਼ਹੀਦ ਹੋ ਗੲੈ। ਪਰ ਗੁਰੂ ਜੀ ਦੇ ਸਾਫ ਨਿਕਲ ਜਾਣ ਕਾਰਨ ਹਾਕਮਾਂ ਨੂੰ ਬੜੀ ਨਮੋਸ਼ੀ ਹੋਈ, ਕਿ ਕਸਮਾਂ ਵੀ ਤੋੜੀਆਂ, ਫੌਜਾਂ ਵੀ ਮਰਵਾਈਆਂ, ਗੁਰੂ ਜੀ ਫੇਰ ਵੀ ਹਿੱਕ ਦੇ ਉਤੋਂ ਦੀ ਨਿਕਲ ਗਏ। ਅਪਣੀ ਏਸੇ ਨਮੋਸ਼ੀ ਕਾਰਨ ਹੀ ਹਿੰਦੂ ਪਰੋਹਿਤ ਬ੍ਰਾਹਮਣ “ਗੰਗੂ” ਦੀ ਗਧਾਰੀ ਕਾਰਨ ਫੜੇ ਗਏ ‘ਸਾਹਿਬਜ਼ਾਦਿਆਂ’ ਉਤੇ ਅਪਣਾ ਗੁੱਸਾ ਕੱਢਣ ਕਾਰਨ ਹੀ ਵਹਿਸ਼ੀ ਢੰਗ ਵਰਤਿਆ ਗਿਆ।
ਪਰ ਧੰਨ “ਦਸ਼ਮੇਸ਼ ਦੁਲਾਰੇ” ਰਤਾ ਵੀ ਨਾ ਡੋੱਲੇ॥
ਜ਼ਰਾ ਕਲਪਣਾ ਕਰੋ ਜ਼ਦ ਛੌਟੀਆਂ-ਛੋਟੀਆਂ ਜਿੰਦਾਂ, ਮਾਸੂਮ ਫੁੱਲਾਂ ਵਰਗੇ ਚੇਹਰੇ, ਛੋਟੀ ਜਿਹੀ ਉਮਰ ਦੇ ਬੱਚੇ ਭਾਵੇਂ ਕਿਸੇ ਵੀ ਧਰਮ ਦੇ ਕਿਸੇ ਵੀ ਫਿਰਕੇ ਦੇ ਹੋਣ, ਉਨ੍ਹਾਂ ਨੂੰ ਸਿਰਫ ਪਿਆਰ ਕਰਨ ਨੂੰ ਹੀ ਦਿੱਲ ਕਰਦਾ ਹੈ। ਕੀ ਉਨ੍ਹਾਂ ਤੇ ਇਨਾਂ ਜ਼ੁਲਮ ਕਰਦੇ ਜ਼ਾਲਮਾਂ ਦਾ ਇੱਕ ਵਾਰੀ ਵੀ ਦਿੱਲ ਨਹੀਂ ਕੰਬਿਆ ਹੋਵੇਗਾ। ਲੱਖ ਲਾਹਣਤਾਂ ਹਨ ਉਸ ਜੁਬਾਨ ਨੂੰ ਜਿਸਨੇ ਇਨ੍ਹਾਂ ਨੂੰ ਸਪੋਲੀਏ ਕਹਿਣ ਦਾ ਗੁਨਾਹ ਕੀਤਾ॥
ਇਸ ਉਮਰੇ ਆਮ ਬੱਚੇ ਮਾਤਾ ਪਿਤਾ ਪਾਸੋਂ ‘ਖਾਣ ਪੀਣ ਤੇ ਖੇਡਣ ਦੀਆਂ ਵਸਤਾਂ ਦੀ ਹੀ ਮੰਗ ਕਰਦੇ ਹਨ ਤੇ ਆਮ ਮਾਵਾਂ ਬੱਚਿਆਂ ਨੂੰ ਕੁੱਤੇ ਬਿੱਲੀ ਦਾ ਡਰ ਦੇ ਕੇ ਸ਼ਰਾਰਤਾਂ ਕਰਨ ਤੋਂ ਰੋਕਦੀਆਂ ਹਨ। “ਪਰ” ਦੇਖੋ ਸਾਹਿਬਜ਼ਾਦਿਆਂ ਦੀ ਦਲੇਰੀ ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ, ਉਨ੍ਹਾਂ ਦੀ ਬਹਾਦਰੀ ਨੇ ਵੱਡੇ-ਵੱਡੇ ਫਿਲਾਸਫਰਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ॥
ਪੋਹ 13 ਸੰਮਤ 1761, ਬਿਕਰਮੀ {27 ਦਸੰਬਰ 1704 ਈ} ਨੂੰ ਜਦ ਹੰਸਾਂ ਦੀ ਜੋੜੀ ‘ਖੂਨੀ ਕੰਧ” ਦੇ ਉਹਲੇ ਹੋ ਗਈ ਹੋਵੇਗੀ, ਕਿਹੜੀ ਅੱਖ ਹੋਏਗੀ ਜੋ ਰੋਈ ਨਾ ਹੋਵੇਗੀ, ਬਲਕਿ ਉਥੌਂ ਦੇ ਫੁੱਲ ਬੂਟੇ, ਉਥੋਂ ਦੀ ਮਿੱਟੀ ਤੇ ਹਵਾ ਵੀ ਰੋ ਪਈ ਹੋਵੇਗੀ। ਇਤਨੇ ਵੱਡੇ ਜ਼ੁਲਮ ਨੂੰ ਦੇਖਣ ਦੀ ਤਾਕਤ ਨਾ ਹੋਣ ਕਾਰਨ ਸੂਰਜ ਵੀ ਮੁੰਹ ਛਿਪਾ ਗਿਆਂ ਹੋਣਾ॥
ਜ਼ਾਲਮ ਵਜੀਰ {ਵਜ਼ੀਦ} ਖਾਨ ਤੇ ਉਸਦੇ ਝੋਲੀ ਚੁਕ ਸੁੱਚਾ ਨੰਦ ਵਰਗਿਆਂ ਨੇ ਇਹ ਜ਼ੁਲਮ ਕਰਕੇ ਸ਼ਾਇਦ ਸੋਚਿਆ ਹੋਵੇਗਾ, ਕਿ ਇਸ ਨਾਲ ਸਿੱਖਾ ਦੇ ਅਤੇ ਉਨ੍ਹਾਂ ਦੇ ‘ਹਮਦਰਦਾਂ’ ਤੇ ਸਹਿਮ ਬੈਠ ਜਾਏਗਾ। ਤੇ ਹਕੂਮਤ ਵਿਰੁਧ ਕੋਈ ਬੋਲੇਗਾ ਨਹੀਂ।
ਕੁੱਝ ਹਦ ਤੱਕ ਇਉਂ ਹੋਇਆ ਵੀ ਪਰ ਇਹ ਸਹਿਮ, ਜ਼ੁਲਮ ਵਿਰੁੱਧ ਲੜਨ ਦੀ ਅੱਗ ਨੂੰ ਧੁਖਣ ਤੋਂ ਰੋਕ ਨਾ ਸਕਿਆ। ਇਹ ਧੁੱਖਦੀ ਅੱਗ ਜਦੋਂ ਦਖਣ ਤੋਂ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਭੇਜਿਆ ਤਾਂ ਉਸਦੇ ਆਉਣ ਸਾਰ ਹੀ ਭਾਂਬੜ ਦਾ ਰੂਪ ਅਖਤਿਆਰ ਕਰ ਗਈ। ਜ਼ਾਲਮ ਭੁੱਲ ਗਏ ਸ਼ਹੀਦ ਦਾ ਖੂਨ ਜੁੱਗ ਪਲਟਾਉਣ ਦੀ ਤਾਕਤ ਰੱਖਦਾ ਹੈ। ਉਹ ਕਮਜ਼ੋਰ ਲੋਕਾਂ ਨੂੰ ਵੀ ਜ਼ੁਲਮ ਦੇ ਵਿਰੁੱਧ ਖੜ੍ਹੇ ਕਰ ਦਿੰਦਾ ਹੈ।
ਕਲਗੀਧਰ, ਪ੍ਰੀਤਮ ਦੇ ਲਖਤੇ ਜ਼ਿਗਰ ‘ਬਾਬਾ ਜ਼ੋਰਾਵਰ ਸਿੰਘ ਜੀ ਅਤੇ ‘ਬਾਬਾ ਫਤਹਿ ਸਿੰਘ ਜੀ ਛੋਟੀਆਂ ਜਿੰਦਾਂ ਦੇ ਵੱਡੇ ਸਾਕੇ ਨੇ ਸਿੱਖਾਂ ਦੇ ਜੋਸ਼ ਵਿੱਚ ਨਵੀਂ ਰੂਹ ਫੂਕ ਦਿੱਤੀ। ਇਸ ਜੋਸ਼ ਦੀ ਲਹਿਰ ਨੇ ਐਸਾ “ਇੰਨਕਲਾਬ” ਲਿਆਂਦਾ ਜਿਸਨੇ ਹਿੰਦੋਸਤਾਨ ਵਿਚੋਂ ਮੁਗਲਾਂ ਦੀ ਜ਼ਾਲਮ ਹਕੂਮਤ ਨੂੰ ਜੜ੍ਹੋਂ ਪੁੱਟ ਕੇ ੳੋਸਦੇ ਵਜ਼ੂਦ ਨੂੰ ਨੇਸਤੋ ਨਬੂਦ ਕਰ ਦਿੱਤਾ॥
ਇਸ ਸਾਕੇ ਨੇ ਹੀ ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ ਦੀ ਆਮ ਲੋਕਾਂ ਵਿੱਚ ਜੁਰਰੱਤ ਭਰ ਦਿੱਤੀ। ਇਸੇ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਬਿਸਤਰਾ ਬਣਾ ਜੰਗਲਾਂ ਨੂੰ ਰੈਣ ਬਸੇਰਾ ਕਰਕੇ, ਚਰਖੜੀਆਂ ਤੇ ਚੜ੍ਹਕੇ, ਖੋਪਰੀਆਂ ਉਤਰਵਾ ਕੇ, ਬੰਦ-ਬੰਦ ਕਟਵਾ ਕੇ, ਆਰੇ ਨਾਲ ਚਿਰਵਾ ਕੇ, ਅੱਗਾਂ ਵਿੱਚ ਸੜ ਕੇ, ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾਕੇ, ਸਿਰਾਂ ਦੇ ਮੁੱਲ ਪਵਾ ਕੇ ਵੀ ਜ਼ਾਲਮ ਹਕੂਮਤ ਨੂੰ ਲੋਹੇ ਦੇ ਚਨੇ ਚਬਾਈ ਰੱਖੇ। ਅੰਤ ਉਨ੍ਹਾਂ ਦਾ ‘ਬੋਰੀਆ ਬਿਸਤਰਾ’ ਗੋਲ ਕਰਕੇ ਸਿੱਖਾ ਨੇ ਪੰਜਾਬ ਫਤਹਿ ਕਰਕੇ ਹੀ ਸਾਹ ਲਿਆ॥
ਇਸ ਤਰ੍ਹਾਂ ਇਹ ਸ਼ਹਿਰ ਸਰਹਿੰਦ ਤੋਂ ਫਤਹਿਗੜ੍ਹ ਸਾਹਿਬ ਬਣ ਗਿਆ। ਸਾਹਿਬ ਜ਼ਾਦਿਆਂ ਦੀ ਸ਼ਹੀਦੀ ਵਾਲੇ ਅਸਥਾਨ ਤੇ ਗਰਿਦੁਆਰਾ ਫਤਹਿਗੜ੍ਹ ਸਾਹਿਬ ਸ਼ਸ਼ੋਭਿਤ ਹੈ। ਏਥੇ ਹਰ ਸਾਲ’ 13 ਪੋਹ ਨੂੰ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਤੇ ਸੰਗਤਾਂ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ॥
ਕਈ ਭਾਗਾਂ ਵਾਲੇ ਏਥੋਂ ਪ੍ਰੇਰਨਾ ਲੈਂਦੇ ਹਨ, ਗੁਰੂ ਵਾਲੇ ਬਣ ਕੇ ਭਾਗ ਚਮਕਾ ਜਾਂਦੇ ਹਨ॥
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ, {ਫਤਿਹਾਬਾਦ}
ਮੋਬਈਲ-=-97287 43287, 94662 66708,
[email protected]
[email protected]


26/12/14)
ਹਰਕੀਰਤ ਕੌਰ ‘ਕਲਾਮ’

ਨਕਲੀ ਚਿਹਰਾ
ਵਾਹਿਗੁਰੂ, ਅਲਾਹ, ਰਾਮ ਸਭ ਇੱਕ ਰੱਬ ਦੇ ਨਾਂ ਨੇ,
ਗੁਰੁਦੁਆਰੇ, ਮਸੀਤ, ਮੰਦਰ ਸਭ ਇੱਕ ਰੱਬ ਦੇ ਥਾਂ ਨੇ।
ਰੋਜ਼ ਸਵੇਰੇ ਉੱਠ ਕੇ ਜਿਸ ਰੱਬ ਦੇ ਗੁਣ ਗਾਉਂਦੇ ਨੇ,
ਨਕਲੀ ਚਿਹਰਾ ਲਾ ਕੇ ਫਿਰ ਉਸ ਨੂੰ ਕਿਉਂ ਭਰਮਾਉਂਦੇ ਨੇ।
ਕੁਰਸੀ ਲਈ ਬੰਦਾ ਕੀ ਕੁੱਝ ਨਹੀਂ ਕਰਦਾ,
ਕਤਲ ਕਰਨ ਵੇਲੇ ਵੀ ਰੱਬ ਤੋਂ ਨਹੀਂ ਡਰਦਾ।
ਮੰਦਰ ਖਾਤਰ ਜੋ ਮਸੀਤ ਨੂੰ ਢਾਉਂਦੇ ਨੇ,
ਨਕਲੀ ਚਿਹਰਾ ਲਾ ਕੇ ਫਿਰ ਉਸ ਨੂੰ ਕਿਉਂ ਭਰਮਾਉਂਦੇ ਨੇ।
ਰੱਬ ਨੇ ਤਾਂ ਬਸ ਇੱਕ ਇਨਸਾਨ ਬਣਾਇਆ ਸੀ,
ਜਾਤ-ਪਾਤ ਦਾ ਬੂਟਾ ਉਹਨੇ ਕਿੱਥੇ ਲਾਇਆ ਸੀ।
ਉੱਚੀ ਥਾਂਵਾਂ ਬਹਿ ਕੇ ਜੋ ਜਾਤਾਂ-ਪਾਤਾਂ ਦਾ ਪਾਠ ਪੜ੍ਹਾਉਂਦੇ ਨੇ,
ਨਕਲੀ ਚਿਹਰਾ ਲਾ ਕੇ ਫਿਰ ਉਸ ਨੂੰ ਕਿਉਂ ਭਰਮਾਉਂਦੇ ਨੇ।
ਧੀਆਂ-ਪੁੱਤਰਾਂ ਵਿੱਚ ਫਰਕ ਨਾ ਕਰੋ ਲੋਕੋ,
ਫਰਕ ਕਰਨ ਵੇਲੇ ਰੱਬ ਤੋਂ ਡਰੋ ਲੋਕੋ।
ਧੀਆਂ ਕੁੱਖੀ ਮਰਵਾ ਕੇ ਜੋ ਪੁੱਤਰਾਂ ਦੀ ਅਰਦਾਸ ਕਰਵਾਉਂਦੇ ਨੇ,
ਨਕਲੀ ਚਿਹਰਾ ਲਾ ਕੇ ਫਿਰ ਉਸ ਨੂੰ ਕਿਉਂ ਭਰਮਾਉਂਦੇ ਨੇ।
- ਹਰਕੀਰਤ ਕੌਰ ‘ਕਲਾਮ’
ਪਿੰਡ- ਕਾਲੀਆ, ਸੰਗਰੂਰ


26/12/14)
ਮਨਜੀਤ ਕੌਰ ‘ਢੀਂਡਸਾ’

(ਮਿੰਨੀ ਕਹਾਣੀ)
ਸਕੀਮੀ ਤਾਇਆ

ਅੱਜ-ਕੱਲ੍ਹ ਮੀਡੀਆ ਕਾਰਨ ਘਰਾਂ ਵਿੱਚ ਮਨੋਰੰਜਨ ਦੇ ਸਾਧਨ ਕਾਫ਼ੀ ਹੋ ਗਏ ਨੇ ਪਰ ਪਿੰਡਾਂ ਵਿੱਚ ਅੱਜ ਵੀ ਲੋਕ ਸਾਂਝੀ ਥਾਵੀਂ ਜਾਂ ਸੱਥਾਂ `ਚ ਬੈਠ ਕੇ ਗੱਲਾਂ ਕਰਕੇ ਟਾਇਮ ਪਾਸ ਕਰਦੇ ਹਨ। ਸਾਡੇ ਪਿੰਡ ਦੇ ਚੌਂਕ `ਚ ਬਹੁਤ ਵੱਡਾ ਪਿੱਪਲ ਹੋ। ਪਿੰਡ ਦੇ ਬਜ਼ੁਰਗ ਬੈਠ ਕੇ ਗੱਪਾਂ ਮਾਰਦੇ ਹਨ। ਪਰ ਸਭ ਤੋਂ ਵੱਧ ਗੱਲਾਂ ਤਾਇਆ ਬਖ਼ਤੋਰ ਸਿੰਓ ਦੀਆਂ ਹੀ ਸੁਣੀਆਂ ਜਾਂਦੀਆਂ ਨੇ। ਜਿਸ ਨੂੰ ਸਾਰਾ ਪਿੰਡ ਸਕੀਮੀ ਤਾਇਆ ਕਹਿ ਕੇ ਬੁਲਾਉਂਦਾ ਏ। ਪਿੰਡ ਦੇ ਲੋਕ ਤਾਏ ਤੋਂ ਹੀ ਸਲਾਹਾਂ ਲੈਂਦੇ ਨੇ। ਸਕੀਮੀ ਤਾਏ ਦੀ ਗੱਲ ਵਿੱਚ ਤੰਤ ਹੁੰਦਾ ਤੇ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਏ।
ਇੱਕ ਦਿਨ ਅਸੀਂ ਸਾਰੇ ਮੁੰਡਿਆਂ ਨੇ ਪੁੱਛਿਆ, “ਤਾਇਆ ਤੈਨੂੰ ਸਕੀਮੀ ਤਾਇਆ ਕਿਉਂ ਕਹਿੰਦੇ ਨੇ?” ਅੱਗੋਂ ਤਾਇਆ ਬੋਲਿਆ, “ਇਸ ਵਿੱਚ ਇੱਕ ਰਾਜ ਹੈ”। ਅਸੀਂ ਤਾਏ ਤੋਂ ਰਾਜ ਜਾਨਣਾ ਚਾਹਿਆ। ਤਾਇਆ ਕਹਿੰਦਾ, “ਮੁੰਡਿਓ, ਅੱਜ ਤੋਂ 30-35 ਸਾਲ ਪਹਿਲਾਂ ਦੀ ਗੱਲ ਐ। ਗਰਮੀਆਂ ਦੇ ਦਿਨਾਂ `ਚ ਅੱਤ ਦੀ ਗਰਮੀ ਪੈ ਰਹੀ ਸੀ। ਕਣਕ ਕੱਢਦਿਆਂ ਚਲਦੀ-ਚਲਦੀ ਡਰਮੀ ਖਰਾਬ ਹੋ ਗਈ। ਮੈਂ ਸੋਚਿਆ ਸਿਖਰ ਦੁਪਹਿਰੇ ਘਰ ਜਾਵਾਂ ਤੇ ਪਸ਼ੂਆਂ ਲਈ ਹਰਾ ਲੈ ਜਾਵਾਂ। ਮਿਸਤਰੀ ਨੂੰ ਲਿਆ ਕੇ ਡਰਮੀ ਠੀਕ ਕਰਵਾ ਕੇ ਕੰਮ ਨਬੇੜੀਏ। ਪਰ ਹੋਣੀ ਨੂੰ ਮਨਜ਼ੂਰ ਗਰਮੀ ਕਰਕੇ ਆਥਣ ਨੂੰ ਬਲਦ ਬਿਮਾਰ ਹੋ ਗਿਆ। ਉਦੋਂ ਕਿਹੜਾ ਕੋਈ ਡਾਕਟਰ ਹੁੰਦਾ ਸੀ। ਬਲਦ ਮਰ ਗਿਆ। ਕੁੱਝ ਦਿਨ ਪਹਿਲਾਂ ਸਾਡੀ ਇੱਕ ਮੱਝ ਗਈ ਸੀ, ਫਿਰ ਸਾਡੀ ਬੇਬੇ ਰੌ-ਰੌ ਬੁਰਾ ਗਲ ਕਰ ਲਿਆ। ਪਿੰਡ ਦੀਆਂ ਬੁੜੀਆਂ-ਤੀਵੀਆਂ ਪਤਾ ਲੈਣ ਆਉਂਦੀਆਂ, ਉਹ ਬੇਬੇ ਨੂੰ ਦਿਲਸਾ ਘੱਟ ਤੇ ਸਲਾਹ ਜ਼ਿਆਦਾ ਦਿੰਦੀਆਂ। ਉਹ ਬੇਬੇ ਨੂੰ ਪਿੰਡ ਦੀਆਂ ਕਹਿੰਦੀਆਂ ਘਰ ਕਿਸੇ ਨੇ ਕੁੱਝ ਕਰਾ ਨਾ ਦਿੱਤਾ ਹੋਵੇ ਤੇ ਕੋਈ ਕਹਿੰਦੀ ਵੱਡ-ਵੱਡੇਰਿਆਂ ਦੀ ਨਾ ਹੋਵੇ, ਉਹ ਕਹਿ ਕੇ ਚਲੀਆਂ ਜਾਂਦੀਆਂ ਪਰ ਮੇਰੀ ਜਾਨ ਨੂੰ ਕੜੀਆਂ ਬਣ ਗਿਆ। ਬੇਬੇ ਮੇਰੇ ਪਿੱਛੇ ਹੱਥ ਧੋ ਕੇ ਪੈ ਗਈ ਕਿ ਪਿੰਡ ਜਾ ਕੇ ਪੁੱਛਾਂ ਲੈ ਕੇ ਆਵਾਂ ਤੇ ਉਪਰੋਂ ਤੇਰੀ ਤਾਈ ਵੀ ਕਹਿਣ ਲੱਗੀ ਕਿਉਂਕਿ ਵੱਡੇ ਮੁੰਡੇ ਨੂੰ ਬੁਖਾਰ ਰਹਿੰਦਾ ਸੀ। ਉਸ ਨੂੰ ਵਹਿਮ ਹੋ ਗਿਆ ਮੁੰਡਾ ਗੁੰਮ ਕਿਉਂ ਹੋ ਜਾਂਦਾ ਏ। ਸੱਚੀ ਕਿਸੇ ਨੇ ਕੁੱਝ ਕਰਾ ਨਾ ਕਰ ਦਿੱਤਾ ਹੋਵੇ। ਮੈਂ ਬੇ-ਮਨ ਤੁਰ ਪਿਆ। ਜਦੋਂ ਉੱਥੇ ਪਹੁੰਚਿਆ ਤਾਂ ਪਹਿਲਾਂ ਹੀ ਬਹੁਤ ਲੋਕ ਬੈਠੇ ਸੀ। ਜਦੋਂ ਮੇਰੀ ਵਾਰੀ ਆਈ ਤਾਂ ਬਾਬਾ ਸਿਰ ਹਿਲਾ ਕੇ ਕਹਿਣ ਲੱਗਾ, “ਭਗਤਾ ਤੁਹਾਡੇ ਤਾਂ ਘਰ ਵੱਡ-ਵਡੇਰਿਆਂ ਦੀ ਰੂਹ ਐ। ਉਹ ਰੁੱਸੇ ਹੋਏ ਨੇ”। ਮੈਂ ਪੁੱਛਿਆ, “ਬਾਬਾ ਜੀ ਕਿਵੇਂ ਮਨਾਈਏ”। ਬਾਬਾ ਕਹਿੰਦਾ, “ਇਹ ਬਹੁਤ ਗੁੱਸੇ ਨੇ, ਨਹੀਂ ਮੰਨਦੇ। ਮੈਂ ਕਿਹਾ ਬਾਬਾ ਕੋਈ ਤਰੀਕਾ ਦੱਸੋ ਮੁੱਧੈ ਪੈ-ਪੈ ਮੰਨਾਂਗੇ ਪਰ ਬਾਬਾ ਜੀ ਦਾ ਸਿਰ ਨਾਂਹ ਵਿੱਚ ਢੋਲ ਵਾਂਗ ਹਿਲਦਾ ਰਿਹਾ, ਇਹ ਨਹੀਂ ਮੰਨਦੇ। ਮੈਨੂੰ ਚੜਿਆ ਗੁੱਸਾ, ਮੈਂ ਬਾਬੇ ਤੇ ਵੱਡ-ਵੱਡਰਿਆਂ ਨੂੰ ਕੱਢੀ ਕਰਾਰੀ ਜਿਹੀ ਗਾਲ਼ ਕਿ ਨਾ ਮੰਨਣ ਜੇ ਨਹੀਂ ਮੰਨਦੇ। ਬਾਬਾ ਵੀ ਭਮੰਤਰ ਗਿਆ ਤੇ ਸਿਰ ਹਿਲਣਾ ਬੰਦ ਹੋ ਗਿਆ। ਮੈਂ ਚੱਕੇ ਉਹ ਪੈਸੇ ਘਰ ਬੱਚਿਆਂ ਲਈ ਦਰਜਨ ਕੇਲਿਆਂ ਦੀ ਲੈ ਆਇਆ ਤੇ ਘਰ ਤੇਰੀ ਅੰਮਾ ਤੇ ਤੇਰੀ ਤਾਈ ਦਾ ਮਨ ਖੜਾਉਣ ਲਈ ਕਹਿ ਦਿੱਤਾ ਕਿ ਖੇਤ ਵਾਲੇ ਬਾਬੇ ਦਾ ਨਾਂ ਲੈ ਕੇ ਘਰ ਪੰਜ ਦਿਨ ਜੋਤ ਲਾ ਦਿਉ ਤੇ ਉਹਨਾਂ ਦਾ ਮਨ ਖੜ੍ਹ ਗਿਆ।
ਜਦੋਂ ਸਭ ਕੁੱਝ ਠੀਕ ਹੋ ਗਿਆ ਫਿਰ ਮੈਂ ਘਰਦਿਆਂ ਨੂੰ ਇਹ ਗੱਲ ਦੱਸੀ। ਉਹ ਦਿਨ ਤੇ ਆਹ ਦਿਨ ਫਿਰ ਨਹੀਂ ਘਰ ਵਿੱਚ ਕਦੇ ਨੇ ਬਾਬੇ ਦਾ ਨਾਂ ਨਹੀਂ ਆ ਕੇ ਲਿਆ।
ਮੈਂ ਕਿਹਾ ਵਾਹ ਤਾਇਆ ਚੰਗੀ ਸਕਮੀ ਘੜੀ। ਮੈਂ ਸੋਚਣ ਲੱਗਿਆ ਕਿ ਅਨਪੜ੍ਹ ਤਾਏ ਨੇ ਤਾਂ ਆਪਣੇ ਪਰਿਵਾਰ ਨੂੰ ਸਮਝਾ ਲਿਆ। ਪਰ ਅਸੀਂ ਪੜ੍ਹੇ-ਲਿਖੇ ਨੂੰ ਕਿਵੇਂ ਸਮਝਾਈਏ ਜੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਟੀ. ਵੀ. ਚੈਨਲਾਂ ਤੇ ਅਖ਼ਬਾਰਾਂ `ਚ ਆਪਣੀ ਰਾਸ਼ੀ ਦੇਖਦੇ ਆ। ਮੈਨੂੰ ਲੱਗਦਾ ਕਿ ਅਸੀਂ ਅੱਜ ਬਹੁਤ ਪਿੱਛੇ ਆਂ ਸਾਨੂੰ ਵੀ ਤਾਏ ਵਾਂਗੂ ਆਪਣੀ ਸੋਚ ਬਦਲਣ ਦੀ ਲੋੜ ਆ।
ਮਨਜੀਤ ਕੌਰ ‘ਢੀਂਡਸਾ’
ਪਾਤੜਾਂ, ਪਟਿਆਲਾ


21/12/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥


ਆਪ ਸੱਭ ਪਾਸੋਂ ਇਕ ਜਾਣਕਾਰੀ ਲੈਣੀ ਚਾਹੁੰਦਾ ਹਾਂ, ਕਿ ਜਿਵੇਂ ਈਸਾਈ ਧਰਮ ਨੂੰ ਮੰਨਣ ਵਾਲੇ ਲੋਕ ਕ੍ਰਿਸਮਿਸ ਵਾਲੇ ਦਿਨ ਆਪਣੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ, ਦੋਸਤਾਂ ਆਦਿ ਨੂੰ ਤੋਹਫੇ ਦੇਂਦੇ ਹਨ; ਇਵੇਂ ਹੀ ਮੁਸਲਮਾਨ ਧਰਮ ਵਾਲੇ ਈਦ ਵਾਲੇ ਦਿਨ ਅਤੇ ਹਿੰਦੂ ਧਰਮ ਵਾਲੇ ਦਿਵਾਲੀ ਵਾਲੇ ਦਿਨ ਆਪਸ ਵਿਚ ਤੋਹਫੇ ਦੇਂਦੇ ਹਨ । ਸਿੱਖ ਧਰਮ ਨੂੰ ਮੰਨਣ ਵਾਲਿਆਂ ਲਈ ਸਾਲ ਵਿਚ ਉਹ ਅਜਿਹਾ ਕਿਹੜਾ ਦਿਨ ਹੋਣਾ ਚਾਹੀਦਾ ਹੈ ? ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ (ਕੱਤਕ ਜਾਂ ਵਿਸਾਖ ਵਿਚੋਂ ਕਿਹੜਾ) ਜਾਂ ਵਿਸਾਖੀ ਵਾਲਾ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਆਈ ਵਾਲਾ ਜਾਂ ਆਦਿ ਗ੍ਰੰਥ ਦੀ ਸੰਪਾਦਨਾ ਵਾਲਾ ਜਾਂ ਕੋਈ ਹੋਰ ?
ਵਿਚਾਰ ਦੇਣ ਲਈ ਧੰਨਵਾਦੀ ਹੋਵਾਂਗਾ ।

ਗੁਰਸ਼ਰਨ ਸਿੰਘ ਕਸੇਲ


21/12/14)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਘਰਵਾਲੀ ਤੇ ਨੌਕਰਾਣੀ

ਕੇਜੀ ਦੇ ਘਰ ਜਦੋਂ ਤਾਰੀ ਆਇਆ ਤਾਂ ਉਸਦੀ ਘਰ ਵਾਲੀ ਖਾਣਾ ਖਾ ਰਹੀ ਸੀ ਤੇ ਕੇਜੀ ਬੇਟੇ ਨੂੰ ਦੁੱਧ ਗਰਮ ਕਰਕੇ ਦੇ ਰਿਹਾ ਸੀ ਤਾਂ ਤਾਰੀ ਨੇ ਕਿਹਾ, “ਯਾਰ ਕੇਜੀ ਮਰਦ ਹੋ ਕੇ ਜਨਾਨੀਆਂ ਵਾਲੇ ਕੰਮ ਕਰ ਰਿਹਾ ਏ। ਬਈ ਆਪਾਂ ਤਾਂ ਘਰਵਾਲੀ ਤੋਂ ਜੁੱਤੀ ਤੱਕ ਪੈਰਾਂ ਵਿੱਚ ਪੁਆਂਵਦੇ ਹਾਂ। ਐਸ਼ ਕਰਦੇ ਹਾਂ, ਮਜ਼ਾਲ ਐ ਕਿ ਮੇਰੀ ਘਰਵਾਲੀ ਮੇਰੇ ਪੁੱਛੇ ਬਿਨਾਂ ਬੁਰਕੀ ਵੀ ਤੋੜ ਲਵੇ”।
ਕੇਜੀ ਨੇ ਕਿਹਾ, “ਯਾਰ ਤਾਰੀ ਇਹ ਤਾਂ ਆਪਣੀ-ਆਪਣੀ ਸੋਚ ਏ। ਮੈਂ ਘਰਵਾਲੀ ਵਿਆਹ ਕੇ ਲਿਆਇਆ ਹਾਂ ਤੇ ਤੂੰ ਨੌਕਰਾਣੀ ਲਿਆਇਆ ਏ ਆਪਣੇ ਲਈ”। ਕੇਜੀ ਦਾ ਜਵਾਬ ਤਾਰੀ ਦੀ ਮਰਦਾਨਗੀ ਦੇ ਮੂੰਹ ਤੇ ਥੱਪੜ ਵਾਂਗ ਵੱਜਿਆ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541


ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਸੰਪਾਦਕੀ ਨੋਟ:

ਉਂਜ ਤਾਂ ਇਹ ਗੱਲ ਅਸੀਂ ਪਹਿਲਾਂ ਹੀ ਇੱਥੇ ਕਈ ਵਾਰੀ ਲਿਖ ਚੁੱਕੇ ਹਾਂ ਅਤੇ ਕਈ ਲੇਖਕਾਂ ਨੂੰ ਈ-ਮੇਲ ਰਾਹੀਂ ਵੀ ਦੱਸ ਚੁੱਕੇ ਹਾਂ ਕਿ ਅਸੀਂ ਇੱਥੇ ‘ਸਿੱਖ ਮਾਰਗ’ ਦੇ ਮੁੱਖ ਪੰਨੇ ਤੇ ਹਫਤਾਵਾਰੀ ਨਵੇਂ ਲੇਖ ਪਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਲੇਖਕ ਆਪਣੀਆਂ ਲਿਖਤਾਂ ਕਈ ਥਾਵਾਂ ਤੇ ਛਪਵਾਉਣੀਆਂ ਚਾਹੁੰਦੇ ਹਨ ਉਹ ਜੀ ਸਦਕੇ ਛਪਵਾ ਸਕਦੇ ਹਨ। ਅਸੀਂ ਅੱਜ ਤੱਕ ਕਦੀ ਵੀ ਕਿਸੇ ਨੂੰ ਨਹੀਂ ਕਿਹਾ ਕਿ ਜੇ ਕਰ ਤੁਸੀਂ ਆਪਣੀ ਕੋਈ ਲਿਖਤ ‘ਸਿੱਖ ਮਾਰਗ’ ਨੂੰ ਭੇਜਣੀ ਹੈ ਤਾਂ ਤੁਸੀਂ ਕਿਤੇ ਹੋਰ ਨਹੀਂ ਭੇਜ ਸਕਦੇ। ਹਾਂ, ਅਸੀਂ ਇਹ ਜ਼ਰੂਰ ਕਹਿੰਦੇ ਰਹੇ ਹਾਂ ਅਤੇ ਹੁਣ ਵੀ ਕਹਿੰਦੇ ਹਾਂ ਕਿ ਪਹਿਲਾਂ ਛਪੀਆਂ ਜਾਂ ਇਕੋ ਸਮੇਂ ਕਈ ਥਾਵਾਂ ਤੇ ਛਪਣ ਲਈ ਭੇਜੀਆਂ ਲਿਖਤਾਂ ਨੂੰ ਮੁੱਖ ਪੰਨੇ ਦੀ ਬਿਜਾਏ ਪਾਠਕਾਂ ਦੇ ਪੰਨੇ ਤਾ ਪਾਇਆ ਜਾਵੇਗਾ ਅਤੇ ਕਈ ਚਿਰ ਤੋਂ ਪਉਂਦੇ ਆ ਰਹੇ ਹਾਂ। ਕਿਸੇ ਜਰੂਰੀ ਵਿਸ਼ੇ ਤੇ ਪਹਿਲਾਂ ਛਪੇ ਹੋਏ ਖਾਸ ਲੇਖਾਂ ਨੂੰ ਅਸੀਂ ਮੁੱਖ ਪੰਨੇ ਤੇ ਵੀ ਪਾ ਦਿੰਦੇ ਹਾਂ। ਜਿਵੇਂ ਕਿ ‘ਸਿੱਖ ਵਿਰਸੇ’ ਦੇ ਐਡੀਟਰ ਦੇ ਖਾਸ ਲੇਖਾਂ ਦੀ ਲੜੀ ਕਾਫੀ ਦੇਰ ਤੋਂ ਛਪ ਰਹੀ ਹੈ। ਅੱਜ ਵੀ ਪਹਿਲਾਂ ਛਪ ਚੁੱਕਾ ਡਾ: ਸਰਬਜੀਤ ਸਿੰਘ ਦਾ ਇੱਕ ਲੇਖ ਖਾਸ ਹੋਣ ਕਰਕੇ ਮੁੱਖ ਪੰਨੇ ਤੇ ਪਾਇਆ ਜਾ ਰਿਹਾ ਹੈ। ਸਮੇਂ ਅਤੇ ਲੋੜ ਅਨੁਸਾਰ ਸਾਰੇ ਹੀ ਕੁੱਝ ਨਿਯਮ ਤੈਹ ਕਰਕੇ ਉਸ ਅਨੁਸਾਰ ਚਲਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਡੀ ਜਾਣਕਾਰੀ ਲਈ ਅਸੀਂ ‘ਸਿੱਖ ਵਿਰਸਾ’ ਮਾਸਕ ਮੈਗਜ਼ੀਨ ਵਿਚੋਂ ਇਸ ਤਰ੍ਹਾਂ ਦੇ ਨਿਯਮਾਂ ਦੀ ਕਾਪੀ ਹੇਠਾਂ/ਥੱਲੇ ਨਾਲ ਲਾ ਰਹੇ ਹਾਂ।


21/12/14)
ਅਵਤਾਰ ਸਿੰਘ ਮਿਸ਼ਨਰੀ

ਗੁਰੂ ਗੋਬਿੰਦ ਸਿੰਘ ਦੇ ਹਮਸ਼ਕਲ ਸ਼ਹੀਦ ਭਾਈ ਸੰਗਤ ਸਿੰਘ (ਗੜ੍ਹੀ ਚਮਕੌਰ ਸਾਹਿਬ ਦੀ ਗਾਥਾ)

ਅਵਤਾਰ ਸਿੰਘ ਮਿਸ਼ਨਰੀ-5104325827
[email protected]


ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਵਿਖੇ ੨੨ ਦਸੰਬਰ, ੧੬੬੬ ਈ. ਦੇ ਪ੍ਰਕਾਸ਼ ਤੋਂ ੪ ਮਹੀਨੇ ਦੇ ਫ਼ਰਕ ਨਾਲ ਭਾਵ ੨੫ ਅਪ੍ਰੈਲ, ੧੬੬੭ ਈ. ਨੂੰ ਭਾਈ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸੰਗਤ ਸਿੰਘ ਜੀ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ। ਭਾਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਪ੍ਰਾਰੰਭਤਾ ਵੇਲੇ ਹੀ ਜਿੱਥੇ ਹੋਰ ਸਮਾਜਿਕ ਬੁਰਾਈਆਂ ਦੇ ਵਿਰੋਧ ਵਿਚ ਇਨਕਲਾਬ ਲਿਆਂਦੇ ਉਥੇ “ਚਾਰਿ ਵਰਨਿ ਇਕੁ ਵਰਨੁ ਕਰਾਇਆ” ਭਾਵ ਜਾਤਾਂ-ਪਾਤਾਂ ਦੇ ਭੇਦ-ਭਾਵ ਨੂੰ ਮਿਟਾ ਕੇ ਪੰਗਤ ਅਤੇ ਸੰਗਤ ਵਿਚ “ਏਕ ਪਿਤਾ ਏਕਸ ਕੇ ਹਮ ਬਾਰਿਕ” ਦੇ ਸਿਧਾਂਤ ਨੂੰ ਪ੍ਰਗਟ ਕਰ ਦਿੱਤਾ ਸੀ।

ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਗੁਰੂ ਕਾ ਚੱਕ (ਅੰਮ੍ਰਿਤਸਰ) ਵਸਾਇਆ ਤਾਂ ਗੁਰੂ-ਦਰਸ਼ਨਾਂ ਅਤੇ ਗੁਰ-ਸੇਵਾ ਲਈ ਕੁਝ ਸਿੱਖਾਂ ਦੇ ਪਰਵਾਰ ਵੀ ਆਇਆ ਕਰਦੇ ਸਨ ਜਿਨ੍ਹਾਂ ਵਿੱਚੋਂ ਕੱਪੜਾ ਬੁਣਕਰ (ਜੁਲਾਹੇ) ਕਿਰਤ ਨਾਲ ਸੰਬੰਧਤ ਭਾਈ ਜਰਨੈਲ ਜੀ ਦਾ ਪਰਵਾਰ ਵੀ ਸੀ। ਗੁਰੂ ਰਾਮਦਾਸ ਜੀ ਨੇ ਜਾਤਾਂ-ਪਾਤਾਂ ਵਾਲੀ ਮਾਨਸਿਕਤਾ ਨੂੰ ਆਪਣੀ ਸਿੱਖ ਸੰਗਤ ਵਿੱਚੋਂ ਹਮੇਸ਼ਾ ਵਾਸਤੇ ਦੂਰ ਕਰਨ ਲਈ ਇਕ ਦਿਨ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਜਰਨੈਲ ਜੀ ਅਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਤੋਂ ਅਤੀ ਪ੍ਰਸੰਨ ਹੋ ਕੇ ਆਪਣੇ ਪਾਸ ਬੁਲਾ, ਸਿਰੋਪਾਓ ਦੀ ਬਖਸ਼ਿਸ਼ ਕੀਤੀ। ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਅਦੁੱਤੀ ਸ਼ਹੀਦੀ ਤੋਂ ਬਾਅਦ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਮੀਰੀ-ਪੀਰੀ ਧਾਰਨ ਕਰਨ ਤੋਂ ਬਾਅਦ, ਇਕ ਗਸ਼ਤੀ ਹੁਕਮਨਾਮਾ ਸੰਗਤਾਂ ਪ੍ਰਤੀ ਲਿਖ ਭੇਜਿਆ ਜਿਸ ਵਿਚ ਉਨ੍ਹਾਂ ਆਪਣੇ ਸਿੱਖ ਸੇਵਕਾਂ ਵੱਲੋਂ ਹੋਰ ਤੋਹਫ਼ਿਆਂ ਦੀ ਥਾਵੇਂ ਸ਼ਸਤਰ ਅਤੇ ਘੋੜਿਆਂ ਦੀ ਮੰਗ ਕੀਤੀ ਅਤੇ ਨਾਲ ਹੀ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ। ਹੁਕਮਨਾਮੇ ਨੂੰ ਸੁਣ ਕੇ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਵਹੀਰਾਂ ਘੱਤ ਆਈਆਂ ਉੱਥੇ ਦੁਆਬੇ-ਮਾਲਵੇ ਦੇ ਸੂਰਬੀਰ ਯੋਧਿਆਂ ਨੇ, ਗੁਰੂ ਸਾਹਿਬ ਪਾਸ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹੋਏ ਬੇਨਤੀ ਕੀਤੀ, ਸੱਚੇ ਪਾਤਸ਼ਾਹ! ਅਸੀਂ ਗਰੀਬ ਹਾਂ, ਸਾਡੇ ਕੋਲ ਭੇਟਾ ਕਰਨ ਲਈ ਕੁਝ ਵੀ ਪਦਾਰਥ ਮਾਇਆ ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਭੇਟ ਕਰ ਸਕਦੇ ਹਾਂ। ਕਿਰਪਾ ਕਰੋ, ਸਾਨੂੰ ਆਪਣੀ ਫੌਜ ਵਿਚ ਰੱਖ ਲਵੋ-

ਹਮ ਅਨਾਥ ਸਿਰ ਭੇਟਾ ਕੀਨੇ, ਦਯਾ ਕਰਯੋ ਕਹਿ ਦੀਨੇ। (ਗੁਰਬਿਲਾਸ ਪਾ. ੬ਵੀਂ-੧੫੩)

ਇਨ੍ਹਾਂ ਵਿਚ ਦੁਆਬੇ ਦੇ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ, ਫਗਵਾੜਾ, ਗੁਰਾਇਆਂ, ਹੁਸ਼ਿਆਰਪੁਰ ਦੇ ਅਨੇਕਾਂ ਸਿੰਘ ਸ਼ਾਮਲ ਸਨ। ਜੰਡੂ ਸਿੰਘਾ ਦੇ ਭਾਈ ਬੁੱਧਾ ਜੀ, ਸੁੱਧਾ ਜੀ ਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਸਨ। ਇਹ ਭਾਈ ਭਾਨੂੰ ਜੀ ਭਾਈ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ। ਜਿਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਜੰਗਾਂ-ਯੁੱਧਾਂ ਵਿਚ ਸ਼ਾਮਲ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ। ਭਾਈ ਭਾਨੂੰ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਚੌਹਾਂ ਜੰਗਾਂ ਵਿਚ ਸ਼ਾਮਲ ਸਨ।

ਜਦੋਂ ਭਾਈ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਵਿਖੇ ਆ ਕੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆ ਜੀ ਗੁਰੂ-ਦਰਸ਼ਨਾਂ ਲਈ ਬਾਬੇ ਬਕਾਲੇ ਪਹੁੰਚੇ ਕਿਉਂਕਿ ਬਚਪਨ ਤੋਂ ਹੀ ਗੁਰੂ-ਸੇਵਾ ਦੀ ਚੇਟਕ ਲੱਗਣ ਕਰਕੇ ਗੁਰੂ ਸਾਹਿਬ ਦੇ ਪਰਵਾਰ ਦੀ ਸੇਵਾ ਵਿਚ ਜੁੱਟ ਗਏ। ਗੁਰੂ ਸਾਹਿਬ ਦੇ ਹੁਕਮ ਮੁਤਾਬਿਕ ਭਾਈ ਰਣੀਆ ਜੀ ਨੂੰ ਮੁੜ ਮਾਖੋਵਾਲ ਵਸਾਉਣ ਦੀ ਗੱਲ ਕਰਕੇ ਘਰ ਜਾਣ ਵਾਸਤੇ ਕੁਝ ਸਮੇਂ ਦੀ ਛੁੱਟੀ ਦੇ ਦਿੱਤੀ ਤੇ ਮੁੜ ਮਾਖੋਵਾਲ ਆਉਣ ਲਈ ਕਹਿ ਦਿੱਤਾ। ੧੯ ਜੂਨ, ੧੬੬੫ ਮੁਤਾਬਿਕ ੨੧ ਹਾੜ, ੧੭੨੨ ਬਿਕ੍ਰਮੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਨੀਂਹ ਰਖਾ ਕੇ, ਗੁਰੂ ਜੀ ਨੇ ਆਪਣੀ ਮਾਤਾ ਜੀ ਦੇ ਨਾਂ ਪਰ ਇਸ ਸ਼ਹਿਰ ਦਾ ਨਾਮ “ਚੱਕ ਨਾਨਕੀ” ਰੱਖਿਆ। ਦੂਰੋਂ-ਨੇੜਿਓਂ ਆ ਕੇ ਸੰਗਤਾਂ ਇਥੇ ਵੱਸ ਗਈਆਂ। ਭਾਈ ਰਣੀਆ ਜੀ ਵੀ ਆਪਣੀ ਪਤਨੀ ਤੇ ਪਰਵਾਰ ਸਮੇਤ ਇਥੇ ਆ ਕੇ ਸੇਵਾ ਵਿਚ ਜੁੱਟ ਗਏ। ਬੀਬੀ ਅਮਰੋ ਬਤੌਰ ਟਹਿਲਣ ਮਾਤਾਵਾਂ ਦੀ ਸੇਵਾ ਕਰਨ ਲੱਗ ਪਈ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਚਾਰ ਦੌਰੇ ਅਰੰਭੇ, ਉਸ ਵੇਲੇ ਕੁਝ ਗਿਣੇ-ਚੁਣੇ ਸਿੱਖ ਸੇਵਕਾਂ ਦਾ ਛੋਟਾ ਜਿਹਾ ਕਾਫ਼ਲਾ ਗੁਰੂ ਸਾਹਿਬ ਨਾਲ ਹੋ ਤੁਰਿਆ। ਜਿਨ੍ਹਾਂ ਵਿਚ ਭਾਈ ਰਣੀਆ ਜੀ ਪਤਨੀ ਬੀਬੀ ਅਮਰੋ ਜੀ ਸਮੇਤ ਯਾਤਰਾ ਵਿਚ ਸ਼ਾਮਲ ਹੋ ਗਏ ਕਿਉਂਕਿ ਉਹ ਗੁਰੂ-ਘਰ ਦੇ ਟਹਿਲੀਏ ਸੇਵਾਦਾਰ ਸਨ। ਮਾਲਵੇ ਦੇਸ਼ ਦੇ ਬਾਂਗਰ ਇਲਾਕੇ ਵਿੱਚ ਪ੍ਰਚਾਰ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ, ਸੰਗਤਾਂ ਸਮੇਤ ਪਟਨਾ ਸਾਹਿਬ ਪੁੱਜੇ, ਇਥੇ ਹੀ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੋਇਆ।

ਭਾਈ ਸੰਗਤ ਸਿੰਘ ਜੀ ਦਾ ਜਨਮ ਵੀ ਇਥੇ ਹੀ ਹੋਇਆ। ਇਨ੍ਹਾਂ ਦੀ ਸ਼ਕਲ ਗੁਰੂ ਸਾਹਿਬ ਨਾਲ ਇੰਨੀ ਮਿਲਦੀ-ਜੁਲਦੀ ਸੀ ਕਿ ਇਕ ਵਾਰੀ “ਰਾਣੀ ਮੈਣੀ” ਦੇ ਘਰ ਰਾਣੀ ਨੂੰ ਭੁਲੇਖਾ ਪਾਉਣ ਲਈ ਆਪਣੀ ਥਾਂ ਤੇ “ਸੰਗਤ ਸਿੰਘ” ਜੀ ਨੂੰ ਅੱਗੇ ਕਰ ਦਿੱਤਾ ਪ੍ਰੰਤੂ ਰਾਣੀ ਮੈਣੀ ਨੇ ਦੋਹਾਂ ਨੂੰ ਗੋਦੀ ਵਿਚ ਬਿਠਾ, ਦੋਹਾਂ ਦਾ ਮਸਤਕ ਚੁੰਮਦੇ ਕਿਹਾ ਕਿ ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ! ਬਾਲਾ-ਪ੍ਰੀਤਮ (ਗੋਬਿੰਦ ਰਾਏ) ਜੀ ਨੇ ਬਾਲਪਨ ਵਿਚ ਅਨੇਕਾਂ ਕੌਤਕ ਕੀਤੇ। ਭਾਈ ਸੰਗਤ ਸਿੰਘ ਗੁਰੂ ਪਾਤਸ਼ਾਹ ਤੋਂ ਸਿਰਫ਼ ਚਾਰ ਕੁ ਮਹੀਨੇ ਛੋਟੇ ਹੋਣ ਕਰਕੇ, ਹਰ ਵਕਤ ਨਾਲ ਹੀ ਵਿਚਰਦੇ ਸਨ। ਕਈ ਵਾਰ ਬਾਲਾ-ਪ੍ਰੀਤਮ ਨਕਲੀ ਲੜਾਈ ਕਰਨ ਹਿਤ ਦੋ ਟੋਲੀਆਂ ਬਣਾ, ਇਕ ਟੋਲੀ ਦਾ ਆਗੂ ਆਪ ਬਣਦੇ ਤੇ ਦੂਜੀ ਟੋਲੀ ਦਾ ਆਗੂ ਭਾਈ ਸੰਗਤ ਸਿੰਘ ਜੀ ਨੂੰ ਬਣਾ, ਨਕਲੀ ਲੜਾਈ ਕਰਦੇ। ਇਸ ਤਰ੍ਹਾਂ ਬਚਪਨ ਤੋਂ ਹੀ ਸਾਥੀ ਹਾਣੀਆਂ ਨਾਲ ਯੁੱਧ ਕਰਨ ਦਾ ਅਭਿਹਾਸ ਹੋਣ ਲੱਗ ਪਿਆ। ਛੇ ਸਾਲ ਦੀ ਉਮਰ ਵਿਚ ਜਦੋਂ ਬਾਲ ਗੋਬਿੰਦ ਰਾਏ ਜੀ ਨੂੰ ਗੁਰੂ-ਪਿਤਾ ਦੇ ਹੁਕਮ ਸਦਕਾ ਪਰਵਾਰ ਸਮੇਤ “ਚੱਕ ਨਾਨਕੀ” ਵਾਪਸ ਬੁਲਾਇਆ, ਉਸ ਵਕਤ ਹੋਰ ਸੰਗਤਾਂ ਸਮੇਤ ਭਾਈ ਸੰਗਤ ਸਿੰਘ ਵੀ ਆਪਣੇ ਮਾਤਾ-ਪਿਤਾ ਸਮੇਤ ਬਾਲਾ-ਪ੍ਰੀਤਮ ਜੀ ਨਾਲ ਹੀ ਚੱਕ ਨਾਨਕੀ (ਅਨੰਦਪੁਰ ਸਾਹਿਬ) ਵਾਪਸ ਆ ਗਏ।

ਗੁਰਤਾ-ਗੱਦੀ ਮਿਲਣ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਤਕ ਯਾਨੀ ਕਿ ੧੬੭੫ ਤੋਂ ਲੈ ਕੇ ੧੬੯੯ ਤਕ ਦੇ ੨੩-੨੪ ਸਾਲਾਂ ਦੇ ਅਨੇਕਾਂ ਪ੍ਰਕਾਰ ਦੇ ਕਾਰਜ ਗੁਰੂ ਨਾਨਕ ਮਿਸ਼ਨ ਪੂਰਤੀ ਹਿਤ ਕੀਤੇ ਗਏ, ਜਿਨ੍ਹਾਂ ਵਿਚ ਜਬਰ-ਜ਼ੁਲਮ ਨੂੰ ਠੱਲ੍ਹ ਪਾਉਣ ਹਿਤ, ਦੁਸ਼ਟਾਂ ਦਾ ਖਾਤਮਾ ਕਰਨ ਲਈ, ਜੰਗ-ਯੁੱਧ ਵੀ ਕਰਨੇ ਪਏ। ਜਿਥੇ ਭਾਈ ਸੰਗਤ ਸਿੰਘ ਜੀ ਨੇ ਦਸਮੇਸ਼ ਪਿਤਾ ਦੇ ਹੁਕਮਾਂ ਨੂੰ ਮੰਨਦੇ ਹੋਏ ਪ੍ਰਚਾਰਕ ਰੂਪ ਵਿਚ ਮਾਲਵਾ ਖੇਤਰ ਦੇ ਪਿੰਡ-ਪਿੰਡ ਜਾ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ, ਉਥੇ ਗੁਰੂ ਸਾਹਿਬ ਦੀ ਚੌਰ ਬਰਦਾਰੀ ਕੀਤੀ, ਮੱਝਾਂ-ਗਾਈਆਂ ਚਾਰੀਆਂ ਅਤੇ ਜੰਗਾਂ-ਯੁੱਧਾਂ ਵਿਚ ਸੱਚੇ ਪਾਤਸ਼ਾਹ ਜੀ ਦੀ ਅਸ਼ੀਰਵਾਦ-ਥਾਪੜੇ ਸਦਕਾ ਬਹਾਦਰੀ ਦੇ ਜੌਹਰ ਵੀ ਵਿਖਾਏ।

“ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ” ਦੇ ਕਥਨ ਨੂੰ ਸੱਚ ਰੂਪ ਵਿਚ ਸਿਰਜਣ ਹਿਤ ਜਦੋਂ ਦਸਮੇਸ਼ ਪਿਤਾ ਨੇ ੧੬੯੯ ਦੀ ਵੈਸਾਖੀ ਵਾਲੇ ਦਿਨ “ਖਾਲਸਾ ਪੰਥ” ਪ੍ਰਗਟਾਇਆ। ਉਸ ਤੋਂ ਫੌਰਨ ਬਾਅਦ ਯਾਨੀ ਉਸੇ ਹੀ ਦਿਨ ਭਾਈ ਸੰਗਤ ਸਿੰਘ ਨੇ ਸਮੇਤ ਪਰਵਾਰ, ਮਾਤਾ-ਪਿਤਾ, ਭਰਾਵਾਂ, ਇਥੋਂ ਤਕ ਕਿ ਚਾਚੇ ਦੇ ਪੁੱਤਰਾਂ ਨੇ ਵੀ ਪੰਜਾਂ-ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਕੁਝ ਸਮੇਂ ਲਈ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਪ੍ਰਚਾਰਕ ਨੀਯਤ ਕਰ ਕੇ ਮਾਲਵੇ ਦੇਸ਼ ਦੀ ਸੰਗਤ ਦੇ ਨਾਂ ਇਕ ਹੁਕਮਨਾਮਾ ਭੇਜਿਆ, ਜੋ ਭਾਈ ਸੰਗਤ ਸਿੰਘ ਨੂੰ ਪਿੰਡ ਖੁੱਡੇ ਜੋ ਮੁਕਤਿਸਰ ਸਾਹਿਬ ਵਿਚ ਪੈਂਦਾ ਹੈ ਓਥੇ ਮਿਲਿਆ। ਜਿਸ ਵਿਚ ਗੁਰੂ ਸਾਹਿਬ ਦਾ ਹੁਕਮ ਸੀ ਕਿ ਸਮੇਂ ਦੀ ਲੋੜ ਮੁਤਾਬਿਕ ਹੁਣ ਰਸਤਾਂ ਬਸਤਾਂ ਦੇ ਨਾਲ ਨਾਲ ਘੋੜੇ, ਤਲਵਾਰਾਂ, ਬੰਦੂਕਾਂ, ਨੇਜ਼ੇ ਆਦਿਕ ਹੋਰ ਵੀ ਨਵੀਨ ਲਿਆਂਦੇ ਜਾਣ। ਇਸ ਹੁਕਮਨਾਮੇ ਦੀ ਅਸਲ ਕਾਪੀ “ਗੁਰਦੁਆਰਾ ਸ਼ਹੀਦ ਭਾਈ ਸੰਗਤ ਸਿੰਘ-ਅਨੰਦਪੁਰ ਸਾਹਿਬ” ਦੇ ਪ੍ਰਬੰਧਕਾਂ ਪਾਸ ਮੌਜੂਦ ਹੈ।

ਜਦੋਂ ਅਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਕਿਲ੍ਹੇ ਨੂੰ ਮੁਗ਼ਲ ਫ਼ੌਜਾਂ ਨੇ ਪਾਇਆ ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਕਿ ਬਾਹਰੋਂ ਰਸਦ ਆਉਣੀ ਵੀ ਬੰਦ ਹੋ ਗਈ ਸੀ। ਉਸ ਵੇਲੇ ਸਿੰਘਾਂ ਦੇ ਉੱਡਣ ਦਸਤੇ ਬਣਾਏ ਗਏ ਜਿਨ੍ਹਾਂ ਵਿਚ ਭਾਈ ਸੰਗਤ ਸਿੰਘ ਦਾ ਜਥਾ ਵੀ ਸ਼ਾਮਲ ਸੀ। ਰਾਤ ਵੇਲੇ ਪਹਾੜੀ ਉੱਤੇ ਮੁਗ਼ਲ ਫੌਜਾਂ ਦੇ ਕੈਂਪਾਂ ਪਰ ਹਮਲੇ ਕਰ ਕੇ ਰਸਦਾਂ ਲੁੱਟ ਕੇ ਲੈ ਆਉਂਦੇ ਸਨ। ਘੇਰਾ ਦਿਨ-ਬ-ਦਿਨ ਤੰਗ ਹੁੰਦਾ ਜਾ ਰਿਹਾ ਸੀ, ਇਥੋਂ ਤਕ ਕਿ ਜੇ ਪਾਣੀ ਵੀ ਲੈਣ ਜਾਣਾ ਹੁੰਦਾ ਚਾਰ ਸਿੰਘ ਜਾਂਦੇ ਤਾਂ ਦੋ ਰਸਤੇ ਵਿਚ ਹੀ ਸ਼ਹੀਦ ਹੋ ਜਾਂਦੇ ਸਨ-

ਚਾਰ ਸਿੰਘ ਪਾਣੀ ਕੋ ਜਾਵੈਂ। ਦੋ ਜੂਝੈਂ ਦੋ ਪਾਣੀ ਲਿਆਵੈਂ।

ਆਖ਼ਰ ਦਸੰਬਰ ੧੭੦੪ ਈ. ਨੂੰ ਰਾਤ ਦੇ ਪਹਿਲੇ ਪਹਿਰ ਮਾਤਾ ਗੁਜਰੀ ਜੀ ਰਾਹੀਂ ਸੰਗਤਾਂ ਦੇ ਜ਼ੋਰ ਪਾਉਣ ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ, ਅੱਗੋਂ ਸਰਸਾ ਨਦੀ ਠਾਠਾਂ ਮਾਰ ਰਹੀ ਸੀ ਪਿਛੋਂ ਵੈਰੀ ਕਸਮਾਂ ਨੂੰ ਤੋੜ ਕੇ ਆ ਪਏ। ਸਰਸਾ ਕੰਢੇ ਭਿਆਨਕ ਜੰਗ ਹੋਈ। ਗੁਰੂ ਜੀ ਨੇ ਪੈਦਲ ਵਹੀਰ ਲੰਘਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਜਥੇ ਥਾਪ ਦਿੱਤੇ। ਮੁਗ਼ਲ ਅਤੇ ਪਹਾੜੀ ਫੌਜਾਂ ਨੇ ਸਿੰਘਾਂ ਤੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜਥਿਆਂ ਨੂੰ ਵੈਰੀ ਦਾ ਡਟ ਕੇ ਟਾਕਰਾ ਕਰਨ ਦਾ ਹੁਕਮ ਦਿੱਤਾ। ਜਦ ਤਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਇਸ ਜੰਗ ਸਮੇਂ ਬਹੁਤ ਸਾਰੇ ਸਿੰਘ ਸਰਸਾ ਪਾਰ ਕਰਦੇ ਹੋਏ ਨਦੀ ਦੀ ਭੇਟ ਹੋ ਗਏ। ਸਰਸਾ ਦੇ ਜੰਗ ਸਮੇਂ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ। ਅਨੇਕਾਂ ਸਿੰਘ ਇਸ ਘਮਸਾਣ ਦੀ ਜੰਗ ਵਿਚ ਸ਼ਹੀਦੀ ਪਾ ਗਏ ਅਤੇ ਕੁਝ ਸਰਸਾ ਨਦੀ ਵਿਚ ਕਈ ਮੀਲ ਦੂਰ ਪਾਣੀ ਦੇ ਵੇਗ ਵਿਚ ਰੁੜ੍ਹ ਗਏ।

ਗੁਰੂ ਜੀ ਨੇ ੭ ਪੋਹ ਦੀ ਰਾਤ ਨੂੰ ਰੋਪੜ ਤੋਂ ਚਮਕੌਰ ਸਾਹਿਬ ਜਾਣ ਦਾ ਫੈਸਲਾ ਲਿਆ। ਗੁਰੂ ਜੀ ਰਾਤ ਨੂੰ ਆਪਣੇ ਨਾਲ ਦੇ ਚਾਲ੍ਹੀ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਆ ਬਿਰਾਜੇ। ਅਗਲੇ ਦਿਨ ਸਵੇਰੇ ੮ ਪੋਹ, ਸੰਮਤ ੧੭੬੧ ਬਿਕ੍ਰਮੀ ਨੂੰ ਸੰਸਾਰ ਦੇ ਅਨੋਖੇ ਤੇ ਚਮਤਕਾਰੀ ਯੁੱਧ ਦੀ ਸ਼ੁਰੂਆਤ ਹੋਈ। ਇਕ ਪਾਸੇ ਕੇਵਲ ਭੁੱਖੇ ਤੇ ਥੱਕੇ ੪੦ ਸਿੰਘ ਦੂਜੇ ਪਾਸੇ ਵੈਰੀ ਦਲ ਦੀ ਭਾਰੀ ਫੌਜ। ਇਸ ਬਾਰੇ ਜ਼ਫ਼ਰਨਾਮੇ ਦੀ ਇਤਿਹਾਸਕ ਚਿੱਠੀ ਵਿੱਚ ਜਿਕਰ ਹੈ-

ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥ ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ॥੧੯॥

ਇਸ ਗੜ੍ਹੀ ਦੇ ਸਿੰਘਾਂ ਅਤੇ ਮੁਗ਼ਲ ਫੌਜਾਂ ਵਿਚਾਲੇ ਬਹੁਤ ਘਮਸਾਣ ਦੀ ਜੰਗ ਹੋਈ। ਮੁਗ਼ਲ ਫੌਜ ਨੇ ਤਿੰਨਾਂ ਪਾਸਿਆਂ ਤੋਂ ਘੇਰਾ ਪਾ ਹਮਲਾ ਕਰ ਦਿੱਤਾ ਜਿਸ ਵਿਚ ਨਾਹਰ ਖ਼ਾਂ ਤੇ ਖਵਾਜਾ ਮੁਹੰਮਦ ਆਪਣੀ ਫੌਜ ਦੀ ਅਗਵਾਈ ਕਰ ਰਹੇ ਸਨ। ਗੁਰੂ ਜੀ ਨੇ ਵੀ ਤਿੰਨਾਂ ਪਾਸਿਆਂ ਵੱਲ ਆਪਣੇ ਤੀਰਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਨਾਹਰ ਖਾਂ ਅਤੇ ਗ਼ੈਰਤ ਖਾਂ ਗੁਰੂ ਜੀ ਦੇ ਤੀਰਾਂ ਨਾਲ ਮਾਰੇ ਗਏ। ਧਰਤੀ ਪਰ ਏਨਾ ਖੂਨ ਡੁੱਲ੍ਹਿਆ ਕਿ ਗਰਦ ਵੀ ਉਡਣੋਂ ਬੰਦ ਹੋ ਗਈ। ਵੈਰੀ ਦਲ ਨਾਲ ਜੂਝਦੇ ਹੋਏ, ਸ਼ਸਤਰ ਵਿੱਦਿਆ ਦੇ ਮਾਹਿਰ ਤੇ ਦੁਸ਼ਮਣਾਂ ਨੂੰ ਚੰਗਾ ਸਬਕ ਸਿਖਾਉਂਦੇ ਹੋਏ ਸਿੰਘ ਸ਼ਹਾਦਤ ਦਾ ਜਾਮ ਪੀ ਗਏ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬੇਨਤੀ ਮੰਨ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਰਹਿੰਦੇ ਪ੍ਰਾਣਾਂ ਤਕ ਦੁਸ਼ਮਣਾਂ ਦੇ ਆਹੂ ਲਾਹੁੰਦੇ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਦੇਖ ਜੈਕਾਰਾ ਗਜਾਉਂਦੇ ਬਚਨ ਕੀਤੇ-

ਆਜ ਖ਼ਾਸ ਭਯੋ ਖਾਲਸਾ, ਸਤਿਗੁਰੁ ਕੇ ਦਰਬਾਰ।

ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਇਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਂਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿਚ ਫੜ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਵਿਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਵਿਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ ਕਿ-

ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ। ਸ਼ੁਕਰੇ ਅੱਲਾਹ ਕੀਆ ਝਟ ਉਠਾ ਕੇ ਸਰ।

ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ। ਬੇਟੋਂ ਕੀ ਜਾਂ, ਧਰਮ ਕੀ ਖ਼ਾਤਿਰ ਫ਼ਿਦਾ ਹੂਈ।

ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉਧਰ ਬਚਦੇ ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ। ਵਿਚਾਰ ਕੀਤੀ ਗਈ ਕਿ ਅੱਜ ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ ਸੁਰੱਖਿਅਤ ਸਥਾਨ ਤੇ ਹੋਰ ਫੌਜਾਂ ਦੀ ਤਿਆਰੀ ਕਰ ਸਕਣ ਪ੍ਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ। ਗੜ੍ਹੀ ਵਿਚ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਮਤਾ ਪਕਾਇਆ। ਭਾਈ ਦਇਆ ਸਿੰਘ ਜੀ ਨੇ ਮਤਾ ਪੜ੍ਹ ਕੇ ਸੁਣਾਉਂਦਿਆਂ “ਗੁਰੂ ਪੰਥ” ਵੱਲੋਂ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ ਸਥਾਨ ਵੱਲ ਜਾਣ ਬਾਰੇ “ਹੁਕਮ” ਸੁਣਾਇਆ। “ਆਪੇ ਗੁਰ ਚੇਲਾ” ਦੇ ਸਿਧਾਂਤ ਨੂੰ ਸੱਚਾ ਕਰ ਵਿਖਾਉਣ ਹਿਤ ਪੰਥ ਗੁਰੂ ਦੇ ਹੁਕਮ ਅੱਗੇ ਸਿਰ ਨਿਵਾਉਂਦੇ ਕਿਹਾ ਕਿ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ, ਇਹ ਬੇਨਤੀ “ਗੁਰੂ ਪੰਥ” ਨੇ ਪ੍ਰਵਾਨ ਕਰ ਲਈ। ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। ਆਪਣੇ ਹਮਸ਼ਕਲ ਭਾਈ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ਉੱਤੇ ਬੈਠਣ ਦੀ ਸਲਾਹ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ ਲੜਾਈ ਵਿਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ ਤੀਰ ਕਮਾਨ ਤੇ ਹੋਰ ਸ਼ਸਤਰ ਬਾਬਾ ਜੀ ਨੂੰ ਦੇ ਕੇ ਕਿਹਾ ਕਿ ਜਿਉਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ।

ਅਗਲੀ ਸਵੇਰ ੯ ਪੋਹ, ੧੭੬੧ ਬਿਕ੍ਰਮੀ ਦਿਨ ਚੜ੍ਹਿਆ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ਪਰ ਬੈਠਾ ਭਾਈ ਸੰਗਤ ਸਿੰਘ, ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ, ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਿਆਂ ਹੀ ਫੜ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਇਨਾਮ ਅਤੇ ਮਾਨ ਸਨਮਾਨ ਮਿਲੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ਤੇ ਹਮਲਾ ਕਰ ਦਿੱਤਾ। ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਭਾਈ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣ ਵਿੱਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਆਖ਼ਿਰ “ਫ਼ਤਹਿ ਗਜਾ” ਧਰਤੀ ਤੇ ਡਿੱਗ ਪਏ। ਮੁਗ਼ਲਾਂ ਨੇ ਕਾਹਲੀ ’ਚ ਇਹ ਸੋਚ ਲਿਆ ਕਿ ਇਹ ਕਲਗੀ ਵਾਲੇ ਗੁਰੂ ਗੋਬਿੰਦ ਸਿੰਘ ਜੀ ਹਨ। ਇਕ ਪਠਾਣ ਨੇ ਕਲਗੀ ਵਾਲਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਭਾਈ ਕੁਇਰ ਸਿੰਘ ਲਿਖਦੇ ਹਨ-

ਕਲਗੀ ਜਿਗ੍ਹਾ ਔਰ ਯਹ ਹੋਈ। ਗੁਰੂ ਗੋਬਿੰਦ ਇਹੈ ਹੈ ਸੋਈ।

ਮਾਰ ਸ਼ੀਸ਼-ਸ਼ਮਸ਼ੇਰ ਪਠਾਨਾਂ। ਸੀਸ ਰਹਿਤ ਕਲਗੀ ਲੀ ਮਾਨਾ।

ਇਹ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਾਲੀ ਖੇਡ-

ਸੀਸ ਨਿਹਾਰ ਬੰਗੇਸਰ ਕੋ ਬੋਲਤ ਹੈ ਸਭ ਨਰ ਨਾਰੀ।

ਏਕ ਕਹੇ ਕਰੁਨਾ ਨਿਧ ਕੋ, ਇਕ ਭਾਖਤ ਹੈ ਇਹ ਖੇਲ ਨਿਆਰੀ।

ਭਾਈ ਸੰਗਤ ਸਿੰਘ ਜੀ ਜਿਵੇਂ ਪੁਕਾਰ, ਜੋਦੜੀ ਕਰ ਰਹੇ ਹੋਵਣ ਦਸਮ-ਪਿਤਾ ਅੱਗੇ ਕਿ-ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ॥ ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ॥(੮੨੯) ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (੨੬)

ਉਸ ਵੇਲੇ ਰੌਲਾ ਪੈ ਗਿਆ ਕਿ ਸਿੱਖਾਂ ਦਾ ਗੁਰੂ ਗਿਆ ਜੇ ਫੜੋ! ਸਿੱਖਾਂ ਦਾ ਗੁਰੂ ਗਿਆ ਜੇ ਫੜੋ!! ਹੁਣ ਬਚ ਕੇ ਕਿਤੇ ਨਿਕਲ ਨਾ ਜਾਵੇ। ਇਹ ਬੋਲ ਸਰਹਿੰਦ ਦੇ ਘਬਰਾਏ ਹੋਏ ਸੂਬੇਦਾਰ ਵਜ਼ੀਰ ਖਾਨ ਦੇ ਹਨ। ਜਦੋਂ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਲੜਾਈ ਦੇ ਅੰਤਿਮ ਦਿਨਾਂ ਵਿਚ, ਗੁਰੂ ਰੂਪ ਪੰਜ ਪਿਆਰਿਆਂ ਨੇ ਆਦੇਸ਼ ਦਿੱਤਾ ਕਿ ”ਉਹ ਚਮਕੌਰ ਦੀ ਹਵੇਲੀ ਛੱਡ ਜਾਣ” ਮਹਾਬਲੀ ਸਤਿਗੁਰੂ ਜੀ ਨੇ ਪੰਚ-ਪ੍ਰਧਾਨੀ ਪ੍ਰੰਪਰਾ ਅਰਥਾਤ ਖਾਲਸਾ ਪੰਥ ਦੇ ਹੁਕਮ ਨੂੰ ਸਿਰ-ਮੱਥੇ ਮੰਨ ਕੇ, ਪੋਹ ਦੀ ਕਾਲੀ-ਬੋਲ਼ੀ ਰਾਤ ਨੂੰ, ਜ਼ੋਰ-ਜ਼ੋਰ ਨਾਲ ਹੱਥਾਂ ਦੀ ਤਾੜੀ ਮਾਰ ਕੇ, ਉੱਚੀ ਆਵਾਜ਼ ਨਾਲ ਕਿਹਾ, ਸਿੱਖਾਂ ਦਾ ਗੁਰੂ ਚੱਲਿਆ ਜੇ! ਜੇ ਕਿਸੇ ਵਿਚ ਹਿੰਮਤ ਹੈ ਤਾਂ ਫੜ ਲਓ। ਜਦੋਂ ਨਿਰਭੈ ਮਹਾਬਲੀ ਗੁਰੂ ਜੀ ਨੇ ਅਜਿਹੇ ਬੋਲ ਕਹੇ ਤਾਂ ਮੁਗਲ ਫੌਜਾਂ ਵਿਚ ਭਗਦੜ ਮਚ ਗਈ। ਵਜ਼ੀਰ ਖਾਨ ਨੇ ਆਪਣੇ ਸੈਨਾਪਤੀਆਂ ਨੂੰ ਟਿਕਣ ਨਾ ਦਿੱਤਾ। ਹੁਣ ਕਿਤੇ ਵੇਲਾ ਖੁੰਝ ਨਾ ਜਾਵੇ, ਤਕੜੇ ਹੋ ਕੇ ਹਿੰਮਤ ਮਾਰ ਕੇ ਗੁਰੂ ਨੂੰ ਜਿਉਂਦਾ ਹੀ ਫੜ ਲਓ। ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ ਵੰਗਾਰ-ਵੰਗਾਰ ਕੇ ਕਹਿ ਰਿਹਾ ਸੀ।

ਅਕਾਲ ਪੁਰਖ ਦੇ ਰੰਗ ਨਿਆਰੇ ਹਨ। ਕਾਲੀ ਬੋਲੀ ਤੇ ਠੰਡੀ ਰਾਤ ਦੇ ਹਨੇਰੇ ਵਿਚ ਹੜਬੜਾਏ ਹੋਏ ਮੁਗਲ ਫੌਜੀ ਆਪੋ ਵਿਚ ਹੀ ਲੜ-ਲੜ ਕੇ ਮਰਨ ਲੱਗ ਪਏ। ਸਵੇਰੇ ਪਹੁ-ਫੁਟਾਲੇ ਨਾਲ, ਜਦੋਂ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਉਨ੍ਹਾਂ ਨੇ ਛੱਤ ਉੱਪਰ ਬੈਠੇ ਹੋਏ ਗੁਰੂ ਜੀ ਨੂੰ ਦੇਖਿਆ। ਵਾਸਤਵ ਵਿਚ ਸਤਿਗੁਰੂ ਜੀ ਦੁਆਰਾ ਬਖਸ਼ਿਆ ਹੋਇਆ ਚੋਲਾ ਅਤੇ ਕਲਗੀ ਸਜਾਈ ਬੈਠਾ, ਇਹ ਭਾਈ ਸੰਗਤ ਸਿੰਘ ਨਿਰਭੈ ਯੋਧਾ ਸੀ। ਭਾਈ ਸੰਗਤ ਸਿੰਘ ਜੀ ਦੀ ਸ਼ਕਲ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਤ ਨਾਲ ਰਲਦੀ-ਮਿਲਦੀ ਸੀ। ਵਜ਼ੀਰ ਖਾਨ ਨੇ ਖੁਦ ਅੱਖੀਂ ਦੇਖ ਲਿਆ ਕਿ ਗੁਰੂ ਗੋਬਿੰਦ ਸਿੰਘ ਤਾਂ ਸਾਹਮਣੇ ਹਵੇਲੀ ਉੱਪਰ ਬੈਠੇ ਹੋਏ ਹਨ। ਕਲਗੀ, ਸ਼ਕਲ, ਕੱਦ ਅਤੇ ਚੋਲਾ ਵੀ ਉਹੀ ਹੈ ਤਾਂ ਵਜ਼ੀਰ ਖਾਂ ਨੂੰ ਕੜਾਕੇਦਾਰ ਠੰਡ ਵਿਚ ਹੀ ਤ੍ਰੇਲੀਆਂ ਆਉਣ ਲੱਗ ਪਈਆਂ। ਸਾਰਾ ਸਰੀਰ ਪਸੀਨੇ ਨਾਲ ਭਿੱਜ ਗਿਆ। ਹੈਂ! ਗੁਰੂ ਅਜੇ ਜਿਉਂਦਾ ਹੈ? ਰਾਤ ਉਹ ਕੌਣ ਜਿਸਨੇ ਮੇਰੀ ਅਣਖ ਨੂੰ ਤਾੜੀ ਮਾਰ ਕੇ, ਉੱਚੀ ਬੋਲ ਕੇ ਵੰਗਾਰਿਆ ਸੀ? ਏਨੀ ਸੈਨਾ ਵੀ ਮਰ ਗਈ। ਲਾਸ਼ਾਂ ਪਰ ਲਾਸ਼ਾਂ ਪਈਆਂ ਹੋਈਆਂ ਹਨ ਪਰ ਗੁਰੂ ਅਜੇ ਵੀ ਜਿਉਂਦਾ ਹੈ? ਹੇ ਖੁਦਾ! ਇਹ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਹਨ, ਇਨ੍ਹਾਂ ਨੂੰ ਨਾਂ ਭੁੱਖ ਲੱਗਦੀ, ਨਾਂ ਪਿਆਸ, ਨਾਂ ਹੀ ਇਹ ਕਿਸੇ ਤੋਂ ਡਰਦੇ ਹਨ। ਜੇ ਅਸੀਂ ਇਨ੍ਹਾਂ ਨੂੰ ਲਲਕਾਰਦੇ ਹਾਂ ਤਾਂ ਸਾਡੀ ਸ਼ਾਹ ਰਗ ਨੂੰ ਐਸਾ ਹੱਥ ਪਾਉਂਦੇ ਹਨ ਕਿ ਕਿਸੇ ਨੂੰ ਜਿਉਂਦਾ ਵਾਪਸ ਮੁੜਨ ਹੀ ਨਹੀਂ ਦਿੰਦੇ। ਗਿਣਤੀ ਦੇ ਕੁਝਕੁ ਸਿੰਘਾਂ ਨੇ ਸਾਡੀ ਫੌਜ ਲੱਗਭਗ ਖਤਮ ਹੀ ਕਰ ਦਿੱਤੀ ਹੈ। ਵੱਡੇ-ਵੱਡੇ ਸੈਨਾਪਤੀ ਨਹੀਂ ਰਹੇ, ਵਜ਼ੀਰ ਖਾਨ ਦੇ ਕਮਾਂਡਰ ਇਕੱਠੇ ਹੋਏ। ਸੈਨਾਪਤੀ ਨੂਰ ਖਾਂ ਨੇ ਆਖਿਆ, ਸਿੱਖਾਂ ਵਿਚ ਕੋਈ ਜਾਦੂ-ਸ਼ਕਤੀ ਕੰਮ ਕਰਦੀ ਹੈ। ਉਨ੍ਹਾਂ ਦੀ ਪਿੱਠ ਪਿੱਛੇ ਜ਼ਰੂਰ ਕੋਈ ਤਾਕਤ ਹੈ। ਗੁਰੂ ਦੀ ਸ਼ਕਤੀ ਦਾ ਤਾਂ ਅੰਦਾਜ਼ਾ ਹੀ ਬੇਹਿਸਾਬ ਹੈ, ਉਸਦੇ ਤਾਂ ਸਿੱਖ ਹੀ ਸਾਡੀ ਪੇਸ਼ ਨਹੀਂ ਜਾਣ ਦਿੰਦੇ। ਸਿੱਖਾਂ ਦਾ ਗੁਰੂ ਜੇਕਰ ਇਕ ਤੀਰ ਮਾਰਦਾ ਹੈ ਤਾਂ ਸਾਡੇ ਚਾਰ-ਚਾਰ, ਪੰਜ-ਪੰਜ ਸੂਰਮਿਆਂ ਨੂੰ ਵਿੰਨ੍ਹ ਦਿੰਦਾ ਹੈ। ਸੈਨਾਪਤੀ ਨੂਰ ਖਾਂ ਨੇ ਆਖਿਆ, ਤਾਹੀਓਂ ਤਾਂ ਸਾਨੂੰ ਇਨ੍ਹਾਂ ਸਿੰਘਾਂ ਤੋਂ ਡਰ ਲੱਗਦਾ ਹੈ।

ਵਜ਼ੀਰ ਖਾਨ ਨੇ ਆਪਣੇ ਇਕੱਠੇ ਹੋਏ ਸੈਨਾਪਤੀਆਂ ਨੂੰ ਆਖਿਆ ਚਾਹੇ ਕੁਝ ਵੀ ਹੈ, ਸਾਨੂੰ ਹਮਲਾ ਤਾਂ ਕਰਨਾ ਹੀ ਪਵੇਗਾ। ਆਖਰੀ ਵੇਰ ਦਾ ਇਕ ਕਹਿਰੀ ਹੱਲਾ ਐਸਾ ਧਮਾਕੇਦਾਰ ਧੜੱਲੇ ਨਾਲ ਕਰੋ ਕਿ ਆਰ-ਪਾਰ ਦੀ ਲੜਾਈ ਹੋ ਜਾਵੇ। ਮੁੱਠੀ ਕੁ ਭਰ ਤਾਂ ਸਿੰਘ ਨੇ, ਹੁਣ ਬਚ ਕੇ ਨਾਂ ਜਾਣ! ਆਓ ਹੱਥੀਂ ਪਕੜ ਲਓ।

ਇਧਰ ਗੁਰੂ ਕੇ ਸਿੰਘਾਂ ਨੂੰ ਭਿਣਕ ਪੈ ਗਈ, ਨਿਰਭੈ ਯੋਧੇ ਭਾਈ ਸੰਗਤ ਸਿੰਘ ਜੀ ਹਵੇਲੀ ਦੇ ਬਾਹਰੀ ਦਰਵਾਜ਼ੇ ਲਾਗੇ ਖੜ੍ਹੇ, ਬਾਕੀ ਸਾਥੀ ਸਿੰਘਾਂ ਦੇ ਕੋਲ ਆ ਗਏ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ, ਹਵੇਲੀ ਦਾ ਬੂਹਾ ਇਕਦਮ ਖੋਲ੍ਹ ਕੇ, ਸਿੰਘ “ਸਤਿ ਸ੍ਰੀ ਅਕਾਲ” ਬੁਲਾ ਕੇ ਮੁਗਲ ਫੌਜਾਂ ਉੱਤੇ ਟੁੱਟ ਪਏ। ਤੇਗਾਂ ਨਾਲ ਤੇਗਾਂ ਇਸ ਤਰ੍ਹਾਂ ਟਕਰਾਉਣ ਲੱਗੀਆਂ ਜਿਵੇਂ ਅਸਮਾਨੀ ਬਿਜਲੀ ਕਾਲੇ ਬੱਦਲਾਂ ਵਿਚ ਚਮਕਦੀ ਹੈ। ਸਿੰਘਾਂ ਦੇ ਜੈਕਾਰਿਆਂ ਨਾਲ ਧਰਤੀ ਗੂੰਜ ਉੱਠੀ। ਸਿੰਘਾਂ ਦਾ ਏਨਾ ਜ਼ਬਰਦਸਤ ਹੱਲਾ ਹੋਣ ਨਾਲ ਮੁਗਲ ਸੈਨਿਕ ਧੜਾ-ਧੜ ਧਰਤੀ ਪਰ ਡਿੱਗਣ ਲੱਗ ਪਏ। ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦਾ ਸਿਰ, ਕਿਸੇ ਦਾ ਧੜ ਕੱਟਿਆ ਹੋਇਆ ਸੀ ਤੇ ਉਹ ਕੁਰਲਾ ਰਹੇ ਸਨ। ਭਾਈ ਸੰਗਤ ਸਿੰਘ ਜੀ ਸਿੰਘਾਂ ਦੇ ਸੈਨਾਪਤੀ ਦੇ ਰੂਪ ਵਿਚ ਲਲਕਾਰੇ ਮਾਰ ਰਹੇ ਸਨ। ਬਹਾਦਰ ਯੋਧੇ ਭਾਈ ਸੰਗਤ ਸਿੰਘ ਦੀ ਤਲਵਾਰ ਦਾ ਵਾਰ ਕੋਈ ਵੀ ਨਹੀਂ ਸੀ ਸਹਾਰ ਸਕਦਾ। ਉਹ ਵੀ ਇਸ ਵਾਰੀ ਆਰ-ਪਾਰ ਦੀ ਲੜਾਈ ਲੜ ਰਹੇ ਸਨ। ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਲੜਦੇ ਹੋਏ ਸਾਰੇ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ। ਮੁਗਲ ਫੌਜਾਂ ਦਾ ਕਹਿਰੀ ਹੱਲਾ ਵਧੇਰੇ ਕਰਕੇ ਭਾਈ ਸੰਗਤ ਸਿੰਘ ਦੇ ਉੱਪਰ ਹੀ ਸੀ। ਉਨ੍ਹਾਂ ਨੂੰ ਭੁਲੇਖਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਭਾਈ ਸੰਗਤ ਸਿੰਘ ਜੀ ਦੋਵਾਂ ਹੱਥਾਂ ਨਾਲ ਸ਼ਸਤਰਾਂ ਦੇ ਵਾਰ ਕਰ ਰਹੇ ਸਨ। ਚਮਕੌਰ ਦੇ ਇਸ ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ, ਬਾਕੀ ਸਿੰਘਾਂ ਦੇ ਨਾਲ ਮਹਾਨ ਸ਼ਹੀਦੀ ਪ੍ਰਾਪਤ ਕਰ ਗਏ।

ਯਾਦ ਰਹੇ ਕਿ ਬਚਪਨ ਦੀ ਉਮਰ ਤੋਂ ਹੀ ਭਾਈ ਸੰਗਤ ਸਿੰਘ ਜੀ, ਸਤਿਗੁਰੂ ਜੀ ਦੀ ਸੰਗਤ ਵਿਚ ਰਹੇ। ਆਪ ਜੀ ਸ਼ਸਤਰ ਵਿੱਦਿਆ ਵਿਚ ਬਹੁਤ ਮਾਹਿਰ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਬਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਸੰਗਤ ਸਿੰਘ ਜੀ ਰਹੇ। ਜਦੋਂ 1699 ਈ. ਵਿਚ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਦੋਂ ਤੋਂ ਭਾਈ ਸੰਗਤਾ ਜੀ ਅੰਮ੍ਰਿਤਪਾਨ ਕਰਕੇ ਭਾਈ ਸੰਗਤ ਸਿੰਘ ਬਣ ਗਏ ਸਨ। ਆਪ ਜੀ ਸਦਾ ਹੀ ਗੁਰੂਘਰ ਪ੍ਰਤੀ ਵਫਾਦਾਰ, ਇਮਾਨਦਾਰ ਅਤੇ ਆਗਿਆਕਾਰ ਰਹੇ। ਪਰਉਪਕਾਰ, ਸੇਵਾ, ਸਿਮਰਨ ਵਿਚ ਵੀ ਆਪ ਘੱਟ ਨਹੀਂ ਸਨ। ਆਰੰਭਿਕ ਅਵਸਥਾ ਤੋਂ ਹੀ ਆਪ ਜੀ ਵਿਚ ਬੀਰਰਸ, ਗੁਰੂਘਰ ਪ੍ਰਤੀ ਸ਼ਰਧਾ ਅਤੇ ਪ੍ਰੇਮ ਕੁੱਟ-ਕੁੱਟ ਕੇ ਭਰਿਆ ਪਿਆ ਸੀ। ਨਾ ਤਾਂ ਕਿਸੇ ਤੋਂ ਆਪ ਜੀ ਡਰਦੇ ਹੀ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਮੌਤ ਦਾ ਡਰ ਭਾਈ ਸੰਗਤ ਸਿੰਘ ਵਿਚ ਰੱਤੀ ਭਰ ਵੀ ਨਹੀਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਪੰਡਤ ਨੇ ਰੋ-ਰੋ ਕੇ ਅਰਜੋਈ ਕੀਤੀ ਕਿ ਗੁਰੂ ਜੀ! ਮੇਰੀ ਘਰਵਾਲੀ ਨੂੰ ਇਕ ਪਠਾਣ ਜ਼ਬਰਦਸਤੀ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ, ਕ੍ਰਿਪਾ ਕਰੋ ਜੀ, ਗਰੀਬ ਨਿਮਾਣੇ-ਨਿਤਾਣੇ ਦੀ ਆਸ ਕੇਵਲ ਗੁਰੂ ਬਾਬੇ ਨਾਨਕ ਦਾ ਦਰ-ਘਰ ਹੀ ਹੈ। ਮਿਹਰ ਕਰਕੇ ਮੇਰੀ ਘਰਵਾਲੀ ਮੈਨੂੰ ਵਾਪਸ ਦਿਵਾਈ ਜਾਵੇ, ਤਾਂ ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਰੰਤ ਕਾਰਵਾਈ ਕਰੋ ਅਤੇ ਉਸ ਬੀਬੀ ਨੂੰ ਪਠਾਣ ਕੋਲੋਂ ਛੁਡਵਾ ਕੇ ਲੈ ਆਓ। ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਭਾਈ ਸੰਗਤ ਸਿੰਘ ਜੀ ਵੀ ਗਏ ਸਨ। ਸਿੰਘਾਂ ਨੇ ਸਵਾਰ ਹੋ ਕੇ ਘੋੜੇ ਏਨੇ ਤੇਜ਼ ਭਜਾਏ ਕਿ ਕਮਾਲ ਹੀ ਕਰ ਦਿੱਤੀ।

ਪਠਾਣ ਅਜੇ ਆਪਣੇ ਘਰ ਦੇ ਲਾਗੇ ਪਹੁੰਚਿਆ ਹੀ ਸੀ ਕਿ ਸਿੰਘਾਂ ਨੇ ਲਲਕਾਰਾ ਮਾਰਿਆ। ਪਠਾਣ ਡਰਦਾ ਘਰ ਵਿਚ ਲੁਕ ਗਿਆ ਤੇ ਅੰਦਰੋਂ ਬੂਹਾ ਬੰਦ ਕਰ ਲਿਆ। ਓਧਰ ਖੋਹ ਕੇ ਲਿਆਂਦੀ ਪੰਡਤਾਣੀ ਰੋ-ਰੋ ਕੇ ਵਾਸਤੇ ਪਾ ਰਹੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਸ ਬੀਬੀ ਨੂੰ ਹੌਂਸਲਾ ਦਿੱਤਾ। ਸਿੰਘਾਂ ਨੇ ਪਠਾਣ ਨੂੰ ਪਕੜ ਲਿਆ। ਖੂਬ ਸੋਧਾ ਲਾਇਆ। ਜਦੋਂ ਉਸ ਨੂੰ ਪਾਰ (ਖਤਮ) ਕਰਨ ਲਈ ਸਿੰਘਾਂ ਨੇ ਤੇਗ ਉੱਪਰ ਕੀਤੀ ਤਾਂ ਪਠਾਣ ਦੀ ਘਰਵਾਲੀ ਨੇ ਤਰਲੇ ਪਾਏ, ਮਿੰਨਤਾਂ ਕੀਤੀਆਂ, ਪਠਾਣ ਨੇ ਅੱਗੇ ਤੋਂ ਅਜਿਹੇ ਕੁਕਰਮ ਨਾਂ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਪਠਾਣ ਦੀ ਜਾਨ ਬਖਸ਼ ਦਿੱਤੀ ਅਤੇ ਪੰਡਤਾਣੀ ਵਾਪਸ ਲਿਆ ਕੇ ਗੁਰੂ-ਦਰਬਾਰ ਦੀ ਸ਼ਰਣ ਵਿਚ ਆ ਪੰਡਤ ਦੇ ਹਵਾਲੇ ਕੀਤੀ। ਇਸ ਸਾਰੀ ਕਾਰਵਾਈ ਵਿਚ ਬਾਬਾ ਸੰਗਤ ਸਿੰਘ ਜੀ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਸਹਿਯੋਗ ਸ਼ਲਾਘਾਯੋਗ ਸੀ।
ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਸਰਸਾ ਨਦੀ ਦੇ ਕੰਢੇ ਹੋਏ ਮੁਗਲਾਂ ਨਾਲ ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ ਨੇ ਵੀ ਤੇਗ ਦੇ ਚੰਗੇ ਜੌਹਰ ਦਿਖਾਏ ਸਨ।

ਇਹ ਸੀ ਬੀਰ-ਕਹਾਣੀ ਮਹਾਨ ਯੋਧੇ ਭਾਈ ਸੰਗਤ ਸਿੰਘ ਜੀ ਦੀ ਜੋ ਮਾਤਾ ਅਮਰੋ ਜੀ ਅਤੇ ਪਿਤਾ ਭਾਈ ਰਣੀਆਂ ਜੀ ਦੇ ਗ੍ਰਹਿ ਵਿਖੇ ਪੈਦਾ ਹੋਇਆ। ਭਾਈ ਸੰਗਤ ਸਿੰਘ ਜੀ ਦੀ ਜੀਵਨ-ਗਾਥਾ, ਇਕ ਉੱਚੇ-ਸੁੱਚੇ ਗੁਰਸਿੱਖ ਦੀ ਜੀਵਨ-ਗਾਥਾ ਹੈ। ਆਪ ਜੀ ਜਿਥੇ ਗੁਰੂ ਦਸਮੇਸ਼ ਪਿਤਾ ਦੇ ਪੂਰੇ ਵਿਸ਼ਵਾਸਪਾਤਰ ਤੇ ਆਗਿਆਕਾਰੀ ਸਨ, ਉਥੇ ਸਿੱਖ ਸੰਗਤਾਂ ਪ੍ਰਤੀ ਵੀ ਆਪ ਜੀ ਦਾ ਅਥਾਹ ਪਿਆਰ ਸੀ। ਆਪ ਜੀ ਗੁਰਬਾਣੀ ਪ੍ਰੇਮੀ ਅਤੇ ਨਾਮ-ਰਸੀਏ ਵੀ ਸਨ। ਸਿੱਖ ਇਤਿਹਾਸ ਵਿਚ ਜਿਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਯੋਧਿਆਂ ਤੇ ਵਫਾਦਾਰ ਸਿੰਘਾਂ ਦੀ ਗੱਲ ਚੱਲੇਗੀ, ਉਥੇ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਸ਼ਕਲ ਸ਼ਹੀਦ ਭਾਈ ਸੰਗਤ ਸਿੰਘ ਜੀ ਦਾ ਨਾਮ ਵੀ ਬੜੇ ਫਕਰ ਨਾਲ ਲਿਆ ਜਾਂਦਾ ਰਹੇਗਾ।


21/12/14)
ਜਸਵੰਤ ਸਿੰਘ ‘ਅਜੀਤ’

ਕੌਣ ਹੈ, ਸਿੱਖੀ ਨੂੰ ਬਚਾਣ ਪ੍ਰਤੀ ਸੁਹਿਰਦ?
ਅਣ-ਸੁਲਝੇ ਵਿਵਾਦਾਂ ਦਾ ਸ਼ਿਕਾਰ ਹੋ, ਅੱਜ ਸਮੁੱਚਾ ਸਿੱਖ-ਪੰਥ ਅਜਿਹੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਾ ਹੱਥ-ਪੈਰ ਮਾਰ ਰਿਹਾ ਹੈ, ਜਿਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਉਸਨੂੰ ਰਾਹ ਤਕ ਨਹੀਂ ਮਿਲ ਰਿਹਾ। ਉਸਨੂੰ ਅਜਿਹੀ ਕੋਈ ਸ਼ਖਸੀਅਤ ਵੀ ਨਜ਼ਰ ਨਹੀਂ ਆ ਰਹੀ ਹੈ, ਜੋ ਸਿੱਖੀ ਨੂੰ ਬਚਾਣ ਪ੍ਰਤੀ ਸੁਹਿਰਦ ਹੋ, ਚਾਨਣ-ਮੁਨਾਰਾ ਬਣ, ਇਨ੍ਹਾਂ ਹਨੇਰੀਆਂ ਗਲੀਆਂ ਵਿਚੋਂ ਬਾਹਰ ਨਿਕਲਣ ਵਿੱਚ, ਉਸਦਾ ਮਾਰਗ-ਦਰਸ਼ਨ ਕਰ ਸਕੇ! ਜਿਸ ਕਾਰਣ ਇਹ ਸੁਆਲ ਉਠਣਾ ਸੁਭਾਵਕ ਹੀ ਹੈ ਕਿ ਕਿਧਰੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਕਿਸੇ ਸੁਹਿਰਦ ਦੀ ਅਣਹੋਂਦ ਕਾਰਣ, ਉਹ ਵਿਵਾਦਾਂ ਦੀਆਂ ਇਨ੍ਹਾਂ ਹਨੇਰੀਆਂ ਗਲੀਆਂ ਵਿੱਚ ਭਟਕਦਿਆਂ ਅਤੇ ਦੀਵਾਰਾਂ ਨਾਲ ਖਹਿੰਦਿਆਂ, ਆਪਣੀ ਹੋਂਦ ਹੀ ਗੁਆ ਬੈਠੇਗਾ?
ਜੇ ਸੱਚਾਈ ਸਵੀਕਾਰ ਕੀਤੀ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਵਿਵਾਦਾਂ ਵਿੱਚ ਘਿਰੇ ਸਿੱਖਾਂ ਪਾਸ ਨਾ ਤਾਂ ਕੋਈ ਅਜਿਹੀ ਸੋਝੀ ਰਹਿਣ ਦਿੱਤੀ ਗਈ ਹੈ, ਜਿਸਦੇ ਸਹਾਰੇ ਉਹ ਇਸ ਦੁਬਿੱਧਾ ਵਿਚੋਂ ਬਾਹਰ ਆ, ਫੈਸਲਾ ਕਰ ਸਕਣ ਕਿ ਕਿਹੜਾ ਰਾਹ ਉਨ੍ਹਾਂ ਨੂੰ ਮੰਜ਼ਿਲ ਤਕ ਪਹੁੰਚਾਣ ਵਿੱਚ ਸਹਾਇਕ ਸਾਬਤ ਹੋਵੇਗਾ ਅਤੇ ਨਾ ਹੀ ਉਨ੍ਹਾਂ ਪਾਸ ਅਜਿਹਾ ਕੋਈ ਆਗੂ ਰਹਿ ਗਿਆ ਹੋਇਆ ਹੈ, ਜੋ ਮਾਰਗ-ਦਰਸ਼ਨ ਕਰ, ਉਨ੍ਹਾਂ ਨੂੰ ਇਸ ਦੁਬਿਧਾ ਵਿਚੋਂ ਉਭਾਰ, ਠੀਕ ਰਾਹ ਤੇ ਪਾ ਸਕੇ।
ਇਕ ਪਾਸੇ ਉਹ ਸ਼ਕਤੀਆਂ ਹਨ, ਜੋ ਆਪਣੇ ਨਿਜੀ ਰਾਜਨੈਤਿਕ ਸਵਾਰਥ ਦੀ ਪੂਰਤੀ ਲਈ, ਸਿੱਖ ਧਰਮ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਦਾਅ ਤੇ ਲਾ ਰਹੀਆਂ ਹਨ ਅਤੇ ਦੂਜੇ ਪਾਸੇ ਉਹ ਸ਼ਕਤੀਆਂ ਹਨ, ਜੋ ਸਿੱਖੀ ਦੀਆਂ ਸਥਾਪਤ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਰਾਜਨੈਤਿਕ ਸਵਾਰਥ ਦੇ ਸ਼ਿਕਾਰ ਲੋਕਾਂ ਦੇ ਪੰਜੇ ਵਿਚੋਂ ਆਜ਼ਾਦ ਕਰਾਣ ਦਾ ਦਾਅਵਾ ਕਰਦਿਆਂ, ਜਾਣੇ-ਅਣਜਾਣੇ ਮੂਲ ਰਾਹ ਤੋਂ ਭਟਕ, ਅਜਿਹੇ ਲੋਕਾਂ ਦੀ ਸਰਪ੍ਰਸਤੀ ਕਰਨ ਲੱਗ ਪਈਆਂ ਹਨ, ਜੋ ਕੌਮ ਵਿੱਚ ਵੱਧ ਤੋਂ ਵੱਧ ਵਿਵਾਦ ਪੈਦਾ ਕਰ, ਆਪਣੀ ਦੁਕਾਨਦਾਰੀ ਚਮਕਾਣ ਵਿੱਚ ਜੁਟੇ ਹੋਏ ਹਨ।
ਵਿਵਾਦ ਪੈਦਾ ਕਰਨ ਵਾਲੇ, ਇਹ ਲੋਕੀਂ ਉਹੀ ਹਨ, ਜੋ ਇੱਕ ਪਾਸੇ ਤਾਂ ਸਿੱਖੀ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ ਦੀ ਰੱਖਿਆ ਕਰਨ ਦਾ ਦਾਅਵਾ ਕਰਦੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਮਾਨਤਾਵਾਂ ਦੇ ਸਬੰਧ ਵਿੱਚ ਹੀ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਕਰ, ਲਗਾਤਾਰ ਵਿਵਾਦਾਂ ਨੂੰ ਕੇਵਲ ਜਨਮ ਹੀ ਨਹੀਂ ਦੇ ਰਹੇ, ਸਗੋਂ ਉਨ੍ਹਾਂ ਨੂੰ ਵਧਾਣ ਵਿੱਚ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਅਜਿਹੇ ਦੁਬਿੱਧਾ ਭਰੇ ਹਾਲਾਤ ਪੈਦਾ ਕਰਨ ਵਾਲਿਆਂ ਦੀ ਜਾਣੇ-ਅਨਜਾਣੇ ਸਰਪ੍ਰਸਤੀ ਕਰ ਰਹੇ ‘ਪੰਥ ਦਰਦੀਆਂ’ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੋ ਪਾ ਰਿਹਾ, ਕਿ ਇਨ੍ਹਾਂ ਲੋਕਾਂ ਵਲੋਂ ਪੈਦਾ ਕੀਤੇ ਵਿਵਾਦਾਂ ਕਾਰਣ, ਸਥਾਪਤ ਇਤਿਹਾਸਕ ਅਤੇ ਧਾਰਮਕ ਮਾਨਤਾਵਾਂ, ਮਰਿਆਦਾਵਾਂ ਤੇ ਪਰੰਪਰਾਵਾਂ ਖਤਮ ਹੁੰਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਥਾਂ ਅਜਿਹਾ ਰਾਜਸੀ ਸੁਆਰਥ ਲੈਂਦਾ ਜਾ ਰਿਹਾ ਹੈ, ਜਿਸਦੇ ਫਲਸਰੂਪ ਅੱਜ ਦਾ ਸਿੱਖ ਨੌਜਵਾਨ ਭੰਬਲ-ਭੂਸਿਆਂ ਵਿੱਚ ਪੈ ਭਟਕ ਰਿਹਾ ਹੈ। ਇਨ੍ਹਾਂ ਭੰਬਲ-ਭੁਸਿਆਂ ਵਿਚੋਂ ਉਭਰਨ ਦਾ ਕੋਈ ਰਾਹ ਨਾ ਮਿਲ ਪਾਣ ਕਾਰਣ ਹੀ ਉਹ ਨਿਰਾਸ਼ ਹੋ, ਸਿੱਖੀ ਵਿਰਸੇ ਨਾਲੋਂ ਟੁੱਟਦਾ `ਤੇ ਸਿੱਖੀ ਸਰੂਪ ਨੂੰ ਤਿਆਗਦਾ ਚਲਿਆ ਜਾ ਰਿਹਾ ਹੈ।
ਅਣਗੋਲਿਆ ਪੱਖ: ਘੋਖਿਆ ਜਾਏ ਤਾਂ ਕਈ ਅਜਿਹੇ ਅਣਗੋਲੇ ਪੱਖ ਹਨ, ਜੋ ਸਿੱਖੀ ਨੂੰ ਢਾਹ ਲਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਹੀ ਅਣਗੋਲੇ ਕੀਤੇ ਜਾ ਰਹੇ ਪੱਖਾਂ ਵਿਚੋਂ ਇੱਕ ਦਾ ਜ਼ਿਕਰ ਇਥੇ ਕਰਨਾ ਕੁਥਾਊਂ ਨਹੀਂ ਹੋਵੇਗਾ। ਅਖਬਾਰਾਂ ਦੇ ਮੈਟਰੀਮੋਨੀਅਲ ਕਾਲਮਾਂ ਵਿੱਚ ਛਪੇ ਉਹ ਇਸ਼ਿਤਿਹਾਰ, ਸਿੱਖਾਂ ਦੇ ਰਾਖੇ ਹੋਣ ਦੇ ਦਾਅਵੇ ਨਾਲ ਇਨ੍ਹਾਂ ਆਪੋ ਵਿੱਚ ਚੁੰਝ ਲੜਾ ਰਿਹਾਂ ਦਾ ਧਿਆਨ ਤੱਕ ਨਹੀਂ ਖਿੱਚਦੇ, ਜਿਨ੍ਹਾਂ ਵਿੱਚ ਮੋਟੇ-ਮੋਟੇ ਅੱਖਰਾਂ ਵਿੱਚ ‘ਕਲੀਨ-ਸ਼ੇਵਨ ਸਿੱਖ ਮੁੰਡੇ’ ਲਈ ਸਿੱਖ ਕੁੜੀ ਦੀ ਅਤੇ ਸਿੱਖ ਕੁੜੀ ਲਈ ‘ਕਲੀਨ-ਸ਼ੇਵਨ ਸਿੱਖ ਮੁੰਡੇ’ ਦੀ ਮੰਗ, ਇਸਤਰ੍ਹਾਂ ਕੀਤੀ ਗਈ ਹੁੰਦੀ ਹੈ, ਜਿਵੇਂ ਸਿੱਖ ਮੁੰਡੇ ਦਾ ‘ਕਲੀਨ ਸ਼ੇਵਨ’ ਹੋਣਾ ਉਸਦੀ ਬਹੁਤ ਵੱਡੀ ਤੇ ਪ੍ਰਸ਼ੰਸਾ-ਯੋਗ ਯੋਗਤਾ ਹੋਵੇ।
ਜੇ ਇਹ ਇਸ਼ਤਿਹਾਰ ਕਿਸੇ ‘ਸਿੱਖੀ ਦੇ ਰਾਖੇ’ ਦਾ ਧਿਆਨ ਖਿੱਚਦੇ ਵੀ ਹਨ, ਤਾਂ ਇਨ੍ਹਾਂ ਨੂੰ ਪੜ੍ਹ, ਨਾ ਤਾਂ ਉਸਦੀ ਆਤਮਾ ਟੁੰਬੀ ਜਾਂਦੀ ਹੈ, ਨਾ ਹੀ ਉਸਦੀ ਅਣਖ ਜਾਗਦੀ ਹੈ, ਨਾ ਹੀ ਉਸਦੀਆਂ ਸਿੱਖੀ ਭਾਵਨਾਵਾਂ ਨੂੰ ਕੋਈ ਠੇਸ ਪੁੱਜਦੀ ਹੈ। ਹੋਰ ਤਾਂ ਹੋਰ ਉਸਦੇ ਦਿਲ ਵਿੱਚ ਕੋਈ ਹਲਚਲ ਵੀ ਪੈਦਾ ਨਹੀਂ ਹੁੰਦੀ। ਸ਼ਾਇਦ ਇਨ੍ਹਾਂ ਇਸ਼ਤਿਹਾਰਾਂ ਨੂੰ ਪੜ੍ਹ, ਉਸਨੂੰ ਇਸ ਗੱਲ ਪੁਰ ‘ਮਾਣ’ ਹੋਣ ਲਗਦਾ ਹੋਵੇਗਾ ਕਿ ਇਹ ਮੁੰਡਾ ‘ਕਲੀਨ-ਸ਼ੇਵਨ’ ਹੁੰਦਿਆਂ ਹੋਇਆਂ ਵੀ ‘ਸਿੱਖ’ ਹੋਣ ਤੇ ਮਾਣ ਤਾਂ ਕਰ ਹੀ ਰਿਹਾ ਹੈ ਨਾ, ਤੇ ਸਿੱਖ ਕੁੜੀ ਨਾਲ ਹੀ ਵਿਆਹ ਕਰਵਾਣਾ ਚਾਹੁੰਦਾ ਹੈ ਅਤੇ ਸਿੱਖ ਕੁੜੀ ‘ਕਲੀਨ-ਸ਼ੇਵਨ’ ਸਿੱਖ ਮੁੰਡੇ ਨਾਲ ਹੀ ਵਿਆਹ ਕਰਵਾਣਾ ਚਾਹੁੰਦੀ ਹੈ, ਕਿਸੇ ਗੈਰ-ਸਿੱਖ ਨਾਲ ਤਾਂ ਨਹੀਂ।
ਜਾਤਾਂ ਦਾ ਕੋਹੜ: ਗੁਰੂ ਸਾਹਿਬਾਨ ਨੇ ਦਸਾਂ ਜਾਮਿਆਂ ਵਿੱਚ ਲਗਭਗ ਢਾਈ ਸਦੀਆਂ ਦੀ ਜੱਦੋ-ਜਹਿਦ ਅਤੇ ਕੁਰਬਾਨੀਆਂ ਰਾਹੀਂ ਮਨੁਖਾ ਸਮਾਜ ਵਿਚੋਂ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਲਈ ‘ਖਾਲਸੇ’ ਦੀ ਸਿਰਜਣਾ ਕੀਤੀ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨੂੰ ਸਿੱਖੀ ਵਿੱਚ ਕੇਵਲ ਇਸ ਕਰਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਜਾਤ-ਅਭਿਮਾਨੀ, ਦੂਜੀਆਂ ਜਾਤਾਂ ਵਾਲਿਆਂ ਨੂੰ ਨਾਲ ਬਿਠਾਣ ਜਾਂ ਉਨ੍ਹਾਂ ਨਾਲ ਬੈਠਣ ਲਈ ਤਿਆਰ ਨਹੀਂ ਸਨ। ਅੱਜ ਉਸੇ ਹੀ ਜਾਤ-ਪਾਤ ਦਾ ਕੋਹੜ ‘ਮਹਾਮਾਰੀ’ ਬਣ, ਸਿੱਖੀ ਵਿੱਚ ਆਪਣੇ ਪੈਰ ਫੈਲਾਉਂਦਾ ਜਾ ਰਿਹਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਾਤ-ਪਾਤ ਨੂੰ ਖਤਮ ਕਰ, ਬਰਾਬਰਤਾ ਦਾ ਸਨਮਾਨ ਦੇਣ ਲਈ, ਬਖਸ਼ੇ ਗਏ ‘ਅੰਮ੍ਰਿਤ’ ਦੇ ਧਾਰਣੀ, ਅੰਮ੍ਰਿਤਧਾਰੀ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ‘ਦਲਿਤ ਸਿੱਖਾਂ’ ਨੂੰ ਪ੍ਰਸ਼ਾਦ ਅਤੇ ਲੰਗਰ ਵਰਤਾਣ ਦਾ ਅਧਿਕਾਰ ਦੇਣ ਲਈ ਤਿਆਰ ਨਹੀਂ ਹੁੰਦੇ। ਇਥੋਂ ਤਕ ਕਿ ਉਹ ਗੁਰੂ ਸਾਹਿਬਾਨ ਵਲੋਂ ਸਮਾਜ ਵਿੱਚ ਬਰਾਬਰਤਾ ਲਿਆਣ ਲਈ ਅਰੰਭੀ ‘ਪੰਗਤ’ ਦੀ ਪ੍ਰੰਪਰਾ ਦਾ ਪਾਲਣ ਕਰਨ ਤੋਂ ਵੀ ਉਹ ਇਨਕਾਰੀ ਹੋ ਰਹੇ ਹਨ।
ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਦੇਸ਼-ਵਿਦੇਸ਼ ਵਿੱਚ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਉਸਾਰੇ ਜਾ ਰਹੇ ਹਨ। ਜਿਨ੍ਹਾਂ ਦੇ ਮੁੱਖ ਦਰਵਾਜ਼ਿਆਂ ਪੁਰ ਬਹੁਤ ਹੀ ਸੁੰਦਰ ਅਤੇ ਸਜਾਵਟੀ ਅੱਖਰਾਂ ਵਿੱਚ ‘ਗੁਰਦੁਆਰਾ ਰਾਮਗੜ੍ਹੀਆਂ’, ‘ਗੁਰਦੁਆਰਾ ਪਿਸ਼ੌਰੀਆਂ’, ‘ਗੁਰਦੁਆਰਾ ਜੱਟਾਂ’, ‘ਗੁਰਦੁਆਰਾ ਭਾਪਿਆਂ’, ‘ਗੁਰਦੁਆਰਾ ਰਾਮਦਾਸੀਆਂ’ ਆਦਿ ਲਿਖਿਆ ਹੁੰਦਾ ਹੈ, ਜਿਸ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਇਹ ‘ਗੁਰਦੁਆਰੇ’ ਹੁਣ ਸਤਿਗੁਰਾਂ ਦੇ ‘ਦੁਆਰੇ’ ‘ਸਰਬ-ਸਾਂਝੇ’ ਨਾ ਰਹਿ ਕੇ ਵੱਖ-ਵੱਖ ਜਾਤੀਆਂ ਦੇ ਬਣਦੇ ਜਾ ਰਹੇ ਹਨ। ਪਰ ਕੋਈ ਇਸ ਗੱਲ ਤੋਂ ਨਾ ਤਾਂ ਚਿੰਤਤ ਜਾਪਦਾ ਹੈ ਅਤੇ ਨਾ ਹੀ ਪ੍ਰੇਸ਼ਾਨ। ਨਾ ਹੀ ਉਹ ਇਸ ਗੱਲ ਤੇ ਵਿਚਾਰ ਕਰਨ ਲਈ ਤਿਆਰ ਹੈ ਕਿ ਜੇ ਸਿੱਖੀ ਇਸੇ ਤਰ੍ਹਾਂ ਜਾਤਾਂ ਵਿੱਚ ਵੰਡੀ ਜਾਂਦੀ ਰਹੀ ਤਾਂ ਅੰਤ ਕਿੱਥੇ ਜਾ ਕੇ ਹੋਵੇਗਾ?
ਗਲ ਰਹਿਤ ਮਰਿਆਦਾ ਦੀ: ਆਏ ਦਿਨ ਹੀ ਕੁੱਝ ਅਖੌਤੀ ਵਿਦਵਾਨਾਂ ਵਲੋਂ ਸਿੱਖ ਰਹਿਤ ਮਰਿਆਦਾ ਨੂੰ ਲੈ, ਆਏ ਦਿਨ ਨਵੇਂ ਤੋਂ ਨਵੇਂ ਵਿਵਾਦ ਖੜੇ ਕੀਤੇ ਜਾ ਰਹੇ ਹਨ। ਪ੍ਰੰਤੂ ਲਗਭਗ ਉਨ੍ਹਾਂ ਸਾਰੇ ਇਤਿਹਾਸਕ ਗੁਰਧਾਮਾਂ ਵਿੱਚ ਵੀ ਰਹਿਤ ਮਰਿਆਦਾ ਦੀਆਂ ਕਈ ਉਲੰਘਣਾਵਾਂ ਹੋ ਰਹੀਆਂ ਹਨ, ਜੋ ਉਨ੍ਹਾਂ ਸਿੱਖ ਜਥੇਬੰਦੀਆਂ ਦੇ ਪ੍ਰਬੰਧ ਅਧੀਨ ਹਨ, ਜੋ ਪ੍ਰਵਾਨਤ ਰਹਿਤ ਮਰਿਆਦਾ ਪ੍ਰਤੀ ਸਮਰਪਤ ਹੋਣ ਦਾ ਦਾਅਵਾ ਹੀ ਨਹੀਂ ਕਰਦੀਆਂ ਸਗੋਂ ਦੂਜਿਆਂ ਨੂੰ ਉਸਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾ, ਕਟਹਿਰੇ ਵਿੱਚ ਖੜਿਆਂ ਕਰਨ ਵਿੱਚ ਵੀ ਕੋਈ ਕਸਰ ਨਹੀਂ ਛਡਦੀਆਂ। ਇਥੇ ਕੇਵਲ ਇੱਕ ਹੀ ਅਜਿਹੀ ਉਦਾਹਰਣ ਦਿੱਤੀ ਜਾ ਰਹੀ ਹੈ, ਜੋ ਲਗਭਗ ਸਾਰੇ ਹੀ ਇਤਿਹਾਸਕ ਅਤੇ ਗੈਰ-ਇਤਿਹਾਸਕ ਗੁਰਦੁਆਰਿਆਂ ਵਿੱਚ ਹੋ ਰਹੀ ਹੈ।
ਸ੍ਰੀ ਅਖੰਡ ਪਾਠ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਅਤੇ ਪ੍ਰਵਾਨਤ ‘ਸਿੱਖ ਰਹਿਤ ਮਰਿਆਦਾ’ ਵਿੱਚ ਸ੍ਰੀ ਅਖੰਡ ਪਾਠ ਦੀ ਮਰਿਆਦਾ ਦਾ ਵਰਨਣ ਇਉਂ ਕੀਤਾ ਗਿਆ ਹੋਇਆ ਹੈ: (ੳ) ਅਖੰਡ ਪਾਠ ਕਿਸੇ ਭੀੜਾ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਬਿਨਾ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁੱਝ ਨਾ ਸਮਝ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ ਕਰਨਾ ਚਾਹੀਏ, ਭਾਵੇਂ ਕੁੱਝ ਸਮਾਂ ਵਧੀਕ ਲੱਗ ਜਾਵੇ। (ਅ) ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ, ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕਲਾ ਬਹਿ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। (ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣ ਜਾਂ ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰਖਣਾ ਮਨਮੱਤ ਹੈ।
ਇਸ ਵਰਨਣ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਗੁਰਦੁਆਰਿਆਂ, ਜਿਨ੍ਹਾਂ ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਸਥਿਤ ਇਤਿਹਾਸਕ ਤੇ ਗੈਰ-ਇਤਿਹਾਸਕ ਗੁਰਦੁਆਰੇ ਵੀ ਸ਼ਾਮਲ ਹਨ, ਵਿਖੇ ਰਖੇ ਜਾਂਦੇ ਅਖੰਡ ਪਾਠਾਂ ਵਲ ਨਜ਼ਰ ਮਾਰ ਵੇਖੋ। ਤੁਸੀਂ ਵੇਖੋਗੇ ਕਿ ਸਪਸ਼ਟ ਰੂਪ ਵਿੱਚ ਇਨ੍ਹਾਂ ਅਖੰਡ ਪਾਠਾਂ ਦੌਰਾਨ ਉਪ੍ਰੋਕਤ ਮਰਿਆਦਾ ਦੀ ਉਲੰਘਣਾ ਹੋ ਰਹੀ ਹੁੰਦੀ ਹੈ। ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਸਿੱਖਾਂ ਵਲੋਂ ਭੇਜੀ ਮਾਇਆ ਅਨੁਸਾਰ ਅਖੰਡ ਪਾਠ ਰਖੇ ਅਤੇ ਉਨ੍ਹਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਪਾਠ ਰਖਵਾਣ ਵਾਲੇ ਨੂੰ ਅਖੰਡ ਪਾਠ ਦੀ ਅਰੰਭਤਾ ਅਤੇ ਸਮਾਪਤੀ ਸਮੇਂ ਦੇ ਹੁਕਮਨਾਮੇ ਡਾਕ ਰਾਹੀਂ ਭੇਜ ਦਿਤੇ ਜਾਂਦੇ ਹਨ।
ਨਾ ਤਾਂ ਪਾਠ ਰਖਣ ਸਮੇਂ ਪਾਠ ਰਖਵਾਣ ਵਾਲਾ ਜਾਂ ਉਸਦੇ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਹੁੰਦਾ ਹੈ ਅਤੇ ਨਾ ਹੀ ਸਮਾਪਤੀ ਦੇ ਸਮੇਂ। ਉਹ ਦੋਹਾਂ ਸਮਿਆਂ ਦੇ ਭੇਜੇ ਗਏ ਹੁਕਮਨਾਮਿਆਂ, ਭਾਵੇਂ ਉਹ ਅਸਲੀ ਹਨ ਜਾਂ. . , ਨੂੰ ਵੇਖ ਤੇ ਪੜ੍ਹ ਕੇ ਸੰਤੁਸ਼ਟ ਹੋ ਜਾਂਦਾ ਹੈ ਕਿ ਉਸਦੀ ਮਾਇਆ ਸਫਲ ਹੋ ਗਈ ਹੈ ਅਤੇ ਪਾਠ ਕਰਵਾਉਣ ਦਾ ਪੁੰਨ ਉਸਦੇ ਖਾਤੇ ਵਿੱਚ ਜਮ੍ਹਾਂ ਹੋ ਗਿਆ ਹੈ। ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਸ ਵਲੋਂ ਰਖਵਾਇਆ ਪਾਠ ਮਰਿਆਦਾ ਅਨੁਸਾਰ ਹੋਇਆ ਹੈ ਜਾਂ ਹੋਇਆ ਵੀ ਹੈ ਜਾਂ ਨਹੀਂ।
…ਅਤੇ ਅੰਤ ਵਿਚ: ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖਾਂ ਵਿੱਚ ਕਈ ਅਜਿਹੀਆਂ ਸੂਝਵਾਨ ਸਿੱਖੀ ਜੀਵਨ ਵਿੱਚ ਪਰਪੱਕ ਅਤੇ ਵਿਵਾਦਾਂ ਤੋਂ ਨਿਰਲੇਪ ਸ਼ਖਸੀਅਤਾਂ ਵੀ ਹਨ, ਜੋ ਸਮਰਪਤ ਭਾਵਨਾ ਨਾਲ ਸਿੱਖ ਬਚਿਆਂ ਨੂੰ ਸਿੱਖੀ ਜੀਵਨ ਨਾਲ ਜੋੜਨ ਵਿੱਚ ਪ੍ਰਸ਼ੰਸਾ-ਯੋਗ ਭੂਮਿਕਾ ਨਿਭਾ ਰਹੀਆਂ ਹਨ। ਇਹ ਉਹ ਸ਼ਖਸੀਅਤਾਂ ਹਨ, ਜੋ ਪ੍ਰਚਾਰ ਨਾਲੋਂ ਵੱਧ ਕੰਮ ਕਰਨ ਵਿਚ, ਆਪਣੇ ਮਨੋਰਥ ਦੀ ਸਿੱਧੀ ਸਵੀਕਾਰਦੀਆਂ ਹਨ। ਜਦੋਂ ਇਨ੍ਹਾਂ ਨੂੰ ਕੋਈ ਇਹ ਆਖਦਾ ਹੈ ਕਿ ਉਨ੍ਹਾਂ ਨੂੰ ਕੀਤੀ ਜਾ ਰਹੀ ਆਪਣੀ ਸੇਵਾ ਨੂੰ ਪ੍ਰਚਾਰ ਰਾਹੀਂ ਲੋਕਾਂ ਤਕ ਪਹੁੰਚਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਸੇਵਾ-ਭਾਵਨਾ ਤੋਂ ਪ੍ਰੇਰਨਾ ਲੈ ਕੇ ਹੋਰ ਸਜਣ ਵੀ ਇਸ ਪਾਸੇ ਅਗੇ ਆ ਸਕਣ, ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਦੇ ਕੰਮ ਦੇ ਪ੍ਰਚਾਰ ਤੋਂ ਕਿੰਨੇ-ਕੁ ਪ੍ਰੇਰਨਾ ਲੈਣਗੇ, ਇਹ ਤਾਂ ਕਿਹਾ ਨਹੀਂ ਜਾ ਸਕਦਾ, ਪਰ ਜਦੋਂ ਉਨ੍ਹਾਂ ਦੀ ਇਸ ਨਿਮਾਣੀ ਜਿਹੀ ਸੇਵਾ ਦਾ ਪ੍ਰਚਾਰ ਹੋਇਆ ਤੇ ਕੁੱਝ ਇੱਕ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿਤੀ ਤਾਂ ਉਨ੍ਹਾਂ ਦੇ ਦਿੱਲ ਵਿੱਚ ਹੰਕਾਰ ਦੀ ਭਾਵਨਾ ਜ਼ਰੂਰ ਉਜਾਗਰ ਹੋ ਜਾਇਗੀ ਤੇ ਉਹ ਵੀ ਆਪਣੇ ਆਸ਼ੇ ਅਤੇ ਮਨੋਰਥ ਤੋਂ ਥਿੜਕ ਜਾਣਗੇ।


17/12/14)
ਡਾ ਗੁਰਮੀਤ ਸਿੰਘ ‘ਬਰਸਾਲ’

ਰੀ-ਸਾਈਕਲ !!
ਭਾਫਾਂ ਬਣ ਜੋ ਵਿੱਚ ਅਸਮਾਨੀ ਚੜ੍ਹਦਾ ਹੈ ।
ਉਹੀ ਪਾਣੀ ਬਾਰਿਸ਼ ਬਣਕੇ ਵਰ੍ਹਦਾ ਹੈ ।।
ਪਾਣੀ ਵਿੱਚ ਹੈ ਜੀਵਨ,ਜੀਵਨ ਵਿੱਚ ਪਾਣੀ,
ਇੱਕ ਦੇ ਬਾਝੋਂ ਦੂਜੇ ਦਾ ਨਹੀਂ ਸਰਦਾ ਹੈ ।।
ਪਾਣੀ ਦੇ ਤਿੰਨ ਰੂਪਾਂ ਦੀ ਕੀ ਗੱਲ ਕਰੀਏ,
ਜੀਵਨ ਦਾ ਹਰ ਰੂਪ ਇਹਦੇ ਬਿਨ ਮਰਦਾ ਹੈ ।।
ਪਵਣ ਗੁਰੂ ਦੇ ਨਾਲ ਪਿਤਾ ਇਹ ਪਾਣੀ ਹੈ,
ਹਰ ਬੰਦਾ ਇਹ ‘ਜਪੁਜੀ’ ਅੰਦਰ ਪੜ੍ਹਦਾ ਹੈ ।।
ਜੋ ਪਾਣੀ ਹੈ ਅਮ੍ਰਿਤ ਜੀਵਨ-ਧਾਰਾ ਲਈ,
ਉਸੇ ਵਿੱਚ ਹੀ ਡੁੱਬਕੇ ਜੀਵਨ ਹਰਦਾ ਹੈ ।।
ਕੁਦਰਤ ਖੁਦ ਰੀ-ਸਾਈਕਲ ਕਰਦੀ ਰਹਿੰਦੀ ਹੈ,
ਭਾਵੇਂ ਜੀਵਨ ਦੀ ਹਰ ਆਂਤੋਂ ਝਰਦਾ ਹੈ ।।
ਸਮਿਆਂ ਪਹਿਲਾਂ ਜੀਵਨ ਨੇ ਜੋ ਪੀਤਾ ਸੀ,
ਉਹੀਓ ਅੱਜ ਵੀ ਮੁੜ-ਮੁੜ ਚੱਕਰ ਭਰਦਾ ਹੈ ।।
ਧਰਤੀ ਤੇ ਕੁਝ ਬਾਹਰੋਂ ਆਉਂਦਾ-ਜਾਂਦਾ ਨਹੀਂ,
‘ਏਕਾ ਵਾਰ’ ਦਾ ਹੋਇਆ ਰੂਪ ਹੀ ਘੜਦਾ ਹੈ ।।
ਧਰਤੀ ਦੇ ਸੰਗ ਦੋ ਤਿਹਾਈ ਪਾਣੀ ਹੈ,
ਜੀਵਨ ਨੂੰ ਵੀ ਇਸ ਅਨੁਪਾਤੇ ਭਰਦਾ ਹੈ ।।
ਆਪੂੰ ਤਾਂ ਉਹ ਲੱਭਦਾ ਕਿਧਰੇ ਸੁੱਚਾ ਨਾ,
ਜਿਸ ਨਾਲ ਬੰਦਾ ਸਭ ਕੁਝ ਸੁੱਚਾ ਕਰਦਾ ਹੈ ।।
ਦੁਨੀਆਂ ਅੰਦਰ ਸੁੱਚਮ ਨਾਂ ਦੀ ਚੀਜ ਨਹੀਂ,
ਜਦ ਤਕ ਨਾ ਕੋਈ ਜਾਣੇ ਤਦ ਤਕ ਪਰਦਾ ਹੈ ।।
ਬੰਦਾ ਵੀ ਇਸ ਪਾਣੀ ਦਾ ਹੀ ਤੁਪਕਾ ਹੈ ,
ਦੇਖਣ ਨੂੰ ਹੀ ਲਗਦਾ ਜੰਮਦਾ-ਮਰਦਾ ਹੈ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)


17/12/14)
ਸੰਪਾਦਕੀ ਸਪੋਕਸਮੈਨ

ਰੱਬ ਦਾ ਵਾਸਤਾ ਜੇ ਇਕ ਹੋਰ 'ਬਲੂ-ਸਟਾਰ' ਆਪ੍ਰੇਸ਼ਨ ਨਾ ਕਰਵਾ ਬੈਠਿਉ!

ਕੀ ਸੰਵਿਧਾਨ ਦੇ ਆਰਟੀਕਲ 25 ਵਿਚ ਸੋਧ ਇਸ ਲਈ ਨਹੀਂ ਹੋਈ ਕਿ ਸਿੱਖ, ਗਣਤੰਤਰ ਦਿਵਸ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ ਹਨ?
ਸਿੱਖਾਂ ਦੇ ਪਹਿਲੇ, ਦੂਜੇ, ਤੀਜੇ ਜਾਂ ਚੌਥੇ ਦਰਜੇ ਦੇ ਕਿਸੇ ਵੀ ਲੀਡਰ ਦੀ ਗੱਲ ਕਰ ਲਉ, ਲਗਦਾ ਹੈ ਕਿ ਇਨ੍ਹਾਂ ਨੇ ਬੀਤੇ ਤੋਂ ਕੋਈ ਸਿਖਿਆ ਨਾ ਲੈਣ ਦੀ ਸਹੁੰ ਹੀ ਖਾਧੀ ਹੋਈ ਹੈ। ਗਰਮ ਤੋਂ ਗਰਮ ਗੱਲ ਕਰਨ (ਉਹ ਵੀ ਬੇ-ਦਲੀਲੀ) ਵਿਚ ਪਹਿਲਾ ਨੰਬਰ ਹਾਸਲ ਕਰਨ ਲਈ ਹਮੇਸ਼ਾ ਤਰਲੋ-ਮੱਛੀ ਹੋਏ ਰਹਿੰਦੇ ਹਨ, ਭਾਵੇਂ ਸਮਰੱਥਾ, ਬਾਹਵਾਂ ਗੋਡਿਆਂ ਨਾਲ ਗੰਨੇ ਦੇ ਚਾਰ ਟੋਟੇ ਕਰ ਸਕਣ ਜਿੰਨੀ ਵੀ ਨਾ ਹੋਵੇ। ਭੁਗਤਣੀਆਂ ਵਿਚਾਰੇ ਸਿੱਖਾਂ ਨੂੰ ਪੈਂਦੀਆਂ ਹਨ।
ਬਲੂ-ਸਟਾਰ ਆਪ੍ਰੇਸ਼ਨ, ਜ਼ੁਲਮ ਜਾਂ ਅੰਨ੍ਹੇ ਜ਼ੁਲਮ ਦੀ ਹੱਦ ਸੀ। ਉਸ ਵਿਚ ਪਾਰਟੀਆਂ ਦੋ ਹੀ ਨਹੀਂ ਸਨ-- ਸਰਕਾਰ ਅਤੇ ਖਾੜਕੂ ਭਾਸ਼ਾ ਬੋਲਣ ਵਾਲੇ ਸਿੱਖ ਆਗੂ ਬਲਕਿ ਸੱਭ ਤੋਂ ਵੱਡੀ ਪਾਰਟੀ ਸੀ, ਸਿੱਖ ਸੰਗਤ। ਦੋਹਾਂ ਧਿਰਾਂ ਨੇ ਸਿੱਖ ਸੰਗਤ ਨੂੰ ਗੌਲਿਆ ਤਕ ਵੀ ਨਾ। ਜੇ ਕਿਸੇ ਸਿਆਣੇ ਸਿੱਖ ਨੇ ਸਿਆਣੀ ਗੱਲ ਕਹਿਣ ਦੀ ਦਲੇਰੀ ਵਿਖਾਈ ਵੀ ਤਾਂ ਉਸ ਨੂੰ ਅਗਲੇ ਦਿਨ ਹੀ ਸੁਨੇਹਾ ਪਹੁੰਚ ਗਿਆ ਕਿ ਤੇਰੇ ਲਈ ਗੋਲੀ ਤਿਆਰ ਹੋ ਚੁੱਕੀ ਹੈ ਤੇ ਤੂੰ ਕਲ ਤਕ ਪੰਜਾਬ ਛੱਡ ਕੇ ਚਲਾ ਜਾ ਨਹੀਂ ਤਾਂ....! ਸਾਕੇ ਵਿਚ ਸਿੱਖ ਧਰਮ ਮਿਧਿਆ ਗਿਆ, ਸਿੱਖਾਂ ਦੀ ਇਕੋ ਇਕ ਪਾਰਟੀ ਦਾ 'ਧਰਮ ਤਬਦੀਲ' ਹੋ ਗਿਆ, ਲੀਡਰਸ਼ਿਪ ਕੰਨਾਂ ਨੂੰ ਹੱਥ ਲਾ ਬੈਠੀ, ਧਰਮ-ਯੁਧ ਦੀਆਂ ਮੰਗਾਂ ਵਿਸਰ ਗਈਆਂ ਤੇ 30 ਸਾਲਾਂ ਵਿਚ, ਸਿੱਖਾਂ ਦੇ ਪ੍ਰਤੀਨਿਧਾਂ ਦੇ ਮੂੰਹ 'ਚੋਂ ਕੋਈ ਚੱਜ ਦੀ ਨਿਕਲਦੀ ਗੱਲ ਹੀ ਕਿਸੇ ਨੇ ਨਹੀਂ ਸੁਣੀ।
ਦੋ ਫ਼ੀ ਸਦੀ ਤੋਂ ਘੱਟ ਵੱਸੋਂ ਵਾਲੀ ਕੌਮ ਨੂੰ ਕਿਵੇਂ ਅਪਣੀਆਂ ਮੰਗਾਂ ਲਈ ਨਹੀਂ ਲੜਨਾ ਚਾਹੀਦਾ, ਇਹ ਗੱਲ 84 ਦੇ ਘਲੂਘਾਰੇ ਨੇ ਸਮਝਾ ਦਿਤੀ ਸੀ ਤੇ ਕਿਵੇਂ ਲੜ ਕੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ, ਇਹ ਯਹੂਦੀਆਂ ਨੇ ਕਰ ਕੇ ਵਿਖਾ ਦਿਤਾ ਹੈ ਜਿਨ੍ਹਾਂ ਦੀ ਗਿਣਤੀ ਸਿੱਖਾਂ ਨਾਲੋਂ ਵੀ ਘੱਟ ਹੈ।
ਪਰ ਸਿੱਖ ਲੀਡਰਸ਼ਿਪ ਨਾ ਅਪਣੇ ਤਜਰਬੇ ਤੋਂ ਕੁੱਝ ਸਿਖਦੀ ਹੈ, ਨਾ ਯਹੂਦੀਆਂ ਦੇ ਤਜਰਬੇ ਤੋਂ ਕੁੱਝ ਸਿਖਿਆ ਪ੍ਰਾਪਤ ਕਰਨਾ ਚਾਹੁੰਦੀ ਹੈ ਤੇ ਪੁਰਾਣੀਆਂ ਗ਼ਲਤੀਆਂ ਨੂੰ ਦੁਹਰਾਈ ਜਾਣਾ ਹੀ ਅਪਣਾ ਜਨਮ-ਸਿੱਧ ਅਧਿਕਾਰ ਸਮਝੀ ਬੈਠੀ ਹੈ। ਇਸ ਸੰਦਰਭ ਵਿਚ ਇਕ ਸਿੱਖ ਜਥੇਬੰਦੀ ਦਾ ਉਹ ਬਿਆਨ ਵੇਖਿਆ ਜਾਣਾ ਚਾਹੀਦਾ ਹੈ ਜਿਸ ਵਿਚ ਉਸ ਨੇ ਸਿੱਖਾਂ ਨੂੰ ਪ੍ਰੇਰਨਾ ਦਿਤੀ ਹੈ ਕਿ ਜੇ ਉਹ ਸੰਵਿਧਾਨ ਦੇ ਆਰਟੀਕਲ 25 ਨੂੰ ਸੰਵਿਧਾਨ 'ਚੋਂ ਕਢਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗਣਤੰਤਰ ਦਿਵਸ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਸਿੱਖਾਂ ਦੇ ਝੋਲਾ ਛਾਪ ਡਾਕਟਰ ਕਿਸਮ ਦੇ ਸਿਆਸਤਦਾਨਾਂ ਨੂੰ ਕੋਈ ਪੁੱਛੇ ਕਿ ਉਨ੍ਹਾਂ ਨੂੰ ਕਿਹੜੇ ਜੋਤਸ਼ੀ ਨੇ ਦਸਿਆ ਹੈ ਕਿ ਗਣਤੰਤਰ ਦਿਵਸ ਦੇ ਬਾਈਕਾਟ ਨਾਲ ਹੀ ਆਰਟੀਕਲ 25 ਬਦਲ ਦਿਤਾ ਜਾਏਗਾ? 1984 ਦੇ ਘਲੂਘਾਰੇ ਵਿਚ ਇੰਦਰਾ ਗਾਂਧੀ ਦੇ ਜ਼ੁਲਮ ਦੀ ਹਮਾਇਤ ਵਿਚ ਸਾਰਾ ਹਿੰਦੁਸਤਾਨ ਇਕਜੁਟ ਹੋ ਕੇ ਸਿੱਖਾਂ ਵਿਰੁਧ ਉਠ ਖੜਾ ਹੋਇਆ ਸੀ ਕਿਉਂਕਿ ਕਾਂਗਰਸ ਅਤੇ ਇੰਦਰਾ ਗਾਂਧੀ ਨੇ ਸਾਲ ਭਰ ਤੋਂ ਸਿੱਖਾਂ ਬਾਰੇ ਇਹ ਪ੍ਰਚਾਰ ਸ਼ੁਰੂ ਕੀਤਾ ਹੋਇਆ ਸੀ ਕਿ ਅਕਾਲੀ, ਪਾਕਿਸਤਾਨ ਦੇ ਹੱਥਾਂ ਵਿਚ ਖੇਡ ਰਹੇ ਹਨ ਤੇ ਹਿੰਦੁਸਤਾਨ ਦੇ ਟੁਕੜੇ ਕਰ ਕੇ, ਪਾਕਿਸਤਾਨ ਲਈ ਬੰਗਲਾਦੇਸ਼ ਦਾ ਬਦਲਾ ਲੈਣਾ ਚਾਹੁੰਦੇ ਹਨ। ਇਹ ਇਲਜ਼ਾਮ ਸਰਾਸਰ ਝੂਠਾ ਸੀ ਪਰ ਸਾਡੇ ਬੜਬੋਲੇ ਸਿੱਖ ਲੀਡਰਾਂ ਦੇ ਹੀ ਕੁੱਝ ਕਥਨ, ਜੋ ਅਖ਼ਬਾਰਾਂ ਵਿਚ ਛੱਪ ਚੁਕੇ ਸਨ, ਸਾਰੇ ਦੇਸ਼ਵਾਸੀਆਂ ਨੂੰ ਯਕੀਨ ਕਰਵਾ ਗਏ ਕਿ ਸਿੱਖ ਤਾਂ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। ਇਸੇ ਲਈ ਸਿੱਖ ਤੜਪਦਾ ਰਿਹਾ ਪਰ ਕੋਈ ਉਸ ਨੂੰ ਪਾਣੀ ਪੁੱਛਣ ਤੇ 'ਫ਼ਸਟ ਏਡ' ਦੇਣ ਲਈ ਵੀ ਨਾ ਬਹੁੜਿਆ।
ਗਣਤੰਤਰ ਦਿਵਸ ਤੇ ਜਾਂਦੇ ਤਾਂ ਅੱਗੇ ਵੀ ਸਕੂਲੀ ਬੱਚੇ ਜਾਂ ਸਰਕਾਰੀ ਅਫ਼ਸਰ ਹੀ ਹਨ ਪਰ 'ਬਾਈਕਾਟ' ਵਰਗੇ ਬਿਆਨ, ਵਿਰੋਧੀ ਸ਼ਕਤੀਆਂ ਦੇ ਹੱਥ ਵਿਚ ਉਹ ਹਥਿਆਰ ਫੜਾ ਦੇਣਗੇ ਜਿਸ ਨਾਲ ਸਿੱਖਾਂ ਨੂੰ 'ਦੇਸ਼-ਦੁਸ਼ਮਣ' ਤੇ 'ਭਾਰਤ ਵਿਰੋਧੀ' ਗਰਦਾਨ ਕੇ, ਇਕ ਹੋਰ ਬਲੂ-ਸਟਾਰ ਆਪ੍ਰੇਸ਼ਨ ਦੀ ਤਿਆਰੀ ਦਾ ਬਹਾਨਾ ਮਿਲ ਜਾਏਗਾ। ਕਈ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਬਿਆਨ ਦੇਣ ਵਾਲਿਆਂ ਨੂੰ ਆਪ ਭਾਵੇਂ ਪਤਾ ਨਾ ਵੀ ਹੋਵੇ, ਇਹੋ ਜਿਹੇ ਬਿਆਨ ਅਤੇ ਨਾਹਰੇ, ਸਰਕਾਰੀ ਏਜੰਸੀਆਂ ਆਪ ਲਗਵਾਉਂਦੀਆਂ ਤੇ ਛਡਦੀਆਂ ਰਹਿੰਦੀਆਂ ਹਨ ਤਾਕਿ ਮੁਨਾਸਬ ਸਮੇਂ ਤੇ, ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। 1984 ਵਿਚ ਦਰਬਾਰ ਸਾਹਿਬ ਵਿਚੋਂ 'ਖ਼ਾਲਿਸਤਾਨ' ਦਾ ਨਾਹਰਾ ਮਾਰ ਕੇ ਭੱਜ ਜਾਣ ਵਾਲੇ ਕੌਣ ਸਨ?
ਉੁਂਜ ਆਰਟੀਕਲ 25 ਬਾਰੇ ਫ਼ੈਸਲਾ ਤਾਂ ਸਰਕਾਰ ਵਲੋਂ ਕਾਇਮ ਕੀਤੇ ਇਕ ਕਮਿਸ਼ਨ ਨੇ ਵੀ ਦੇ ਦਿਤਾ ਹੋਇਆ ਹੈ ਕਿ ਇਸ ਨੂੰ ਬਦਲ ਦਿਤਾ ਜਾਣਾ ਚਾਹੀਦਾ ਹੈ। ਫਿਰ ਇਸ ਨੂੰ ਤਬਦੀਲ ਕਰਨ ਲਈ, ਕੀ ਸਿੱਖਾਂ ਲਈ ਜ਼ਰੂਰੀ ਹੈ ਕਿ ਪਹਿਲਾਂ ਅਪਣੇ ਆਪ ਨੂੰ 'ਦੇਸ਼-ਧ੍ਰੋਹੀ' ਅਖਵਾਇਆ ਜਾਵੇ?
ਪਰ ਆਰਟੀਕਲ 25 ਹੁਣ ਤਕ ਤਬਦੀਲ ਕਿਉਂ ਨਹੀਂ ਕਰਵਾਇਆ ਜਾ ਸਕਿਆ? ਕੀ ਇਸ ਲਈ ਕਿ ਸਿੱਖ, ਗਣਤੰਤਰ ਦਿਵਸ ਸਮਾਗਮਾਂ ਵਿਚ ਸ਼ਾਮਲ ਹੁੰਦੇ ਰਹੇ ਹਨ ਜਾਂ ਇਸ ਲਈ ਕਿ ਸਿੱਖ ਲੀਡਰ ਹੀ ਨਹੀਂ ਸਨ ਚਾਹੁੰਦੇ ਕਿ ਇਹ ਮੰਗ ਮੰਨੀ ਜਾਏ? ਉਹ ਸਿੱਖ ਮੰਗਾਂ ਉਠਾ ਜ਼ਰੂਰ ਲੈਂਦੇ ਹਨ ਪਰ ਚੋਣਾਂ ਜਿੱਤਣ ਮਗਰੋਂ ਉਨ੍ਹਾਂ ਨੂੰ ਠੱਪ ਕੇ ਰੱਖ ਦੇਂਦੇ ਹਨ ਤਾਕਿ ਅਗਲੀਆਂ ਚੋਣਾਂ ਵਿਚ ਫਿਰ ਵਰਤ ਸਕਣ। ਚੰਡੀਗੜ੍ਹ ਦੀ ਪ੍ਰਾਪਤੀ ਦੀ ਗੱਲ ਉਹ ਕਿਉਂ ਕਰਨਗੇ ਜਿਨ੍ਹਾਂ ਨੂੰ ਹੁਣ 'ਨਵਾਂ ਚੰਡੀਗੜ੍ਹ' ਬਣਾ ਕੇ ਅਰਬਾਂ ਰੁਪਏ ਦਾ ਫ਼ਾਇਦਾ ਉਂਜ ਹੀ ਮਿਲ ਜਾਣਾ ਹੈ? ਹਰਿਆਣੇ ਨਾਲ ਪਾਣੀ, ਜ਼ਮੀਨ ਆਦਿ ਦੇ ਝਗੜਿਆਂ ਵਿਚ ਪੰਜਾਬ ਦੇ ਹੱਕਾਂ ਲਈ ਉਹ ਕਿਉਂ ਡਟਣਗੇ ਜਿਨ੍ਹਾਂ ਦੇ ਫ਼ਾਰਮ, ਹਰਿਆਣੇ ਦੇ ਪਾਣੀ ਨਾਲ ਸਿੰਜੇ ਜਾ ਰਹੇ ਹਨ ਤੇ ਅਰਬਾਂ ਦੀ ਜਾਇਦਾਦ, ਹਰਿਆਣੇ ਵਾਲਿਆਂ ਦੀ ਕ੍ਰਿਪਾ ਸਦਕਾ, ਹਰਿਆਣੇ ਵਿਚ ਦੋ ਦੂਣੀ ਚਾਰ ਵਾਂਗ ਵਾਧੇ ਤੇ ਜਾ ਰਹੀ ਹੈ? ਇਹੀ ਲੋਕ ਹਨ ਜੋ ਆਰਟੀਕਲ 25 ਨੂੰ ਤਬਦੀਲ ਕਰਨੋਂ ਕੇਂਦਰ ਸਰਕਾਰ ਨੂੰ ਇਸ਼ਾਰਿਆਂ ਨਾਲ ਰੋਕ ਲੈਂਦੇ ਹਨ। 'ਗਣਤੰਤਰ ਦਿਵਸ ਬਾਈਕਾਟ' ਵਰਗੇ ਐਲਾਨ ਦੂਜੇ ਬਲੂ-ਸਟਾਰ ਆਪ੍ਰੇਸ਼ਨ ਨੂੰ ਵਾਜਾਂ ਮਾਰਨ ਵਾਲੀ ਗੱਲ ਹੋਵੇਗੀ ਤੇ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਦਿੱਲੀ ਵਿਚ ਸਰਕਾਰ ਬਦਲ ਚੁੱਕੀ ਹੈ ਜੋ ਘੱਟ-ਗਿਣਤੀਆਂ ਕੋਲੋਂ 'ਅਸੀ ਹਿੰਦੂ ਹਾਂ' ਅਖਵਾਉਣ ਲਈ ਕਿਸੇ ਹੱਦ ਤਕ ਵੀ ਜਾਣ ਨੂੰ ਤਿਆਰ ਹੈ-- ਉਹਦੇ ਲਈ ਸਿਰਫ਼ ਗਣਤੰਤਰ ਦਿਸਵ ਬਾਈਕਾਟ ਵਰਗੇ ਬਹਾਨੇ ਹੀ ਕਾਫ਼ੀ ਹੋਣਗੇ।

(ਰੋਜ਼ਾਨਾ ਸਪੋਕਸਮੈਨ ਸੰਪਾਦਕੀ 17 ਦਸੰਬਰ 2014)


16/12/14)
ਨਿਰਮਲ ਸਿੰਘ ਕੰਧਾਲਵੀ

ਭਾਜਪਾ ਪਾਰਟੀ ਵਿੱਚ ਅਹੁੱਦੇਦਾਰੀ ਲੈਣ ਵੇਲੇ ਇੱਕ ਸਿੱਖ ਦੀ ਆਤਮਾ ਇਸ ਪ੍ਰਕਾਰ ਬੋਲਦੀ ਹੈ:-
ਬਿਪਰਵਾਦੀਆਂ ਦੇ ਹੱਥੇ ਚੜ੍ਹ ਕੇ ਮੈਂ,
ਬੇਦਾਵਾ ਫਿਰ ਮੈਂ ਗੁਰੂ ਜੀ ਦੇਣ ਲੱਗਾਂ।
ਮਾਰਨ ਵਾਲ਼ਾ ਠੋਕਰਾਂ ਨਵਾਬੀਆਂ ਨੂੰ,
ਗੌਰਵ ਸਿੱਖੀ ਦੇ ਵਿਚੋਂ ਮਿਟਾਣ ਲੱਗਾਂ।
ਮੇਰੀ ਦੌੜ ਹੈ ਪ੍ਰਧਾਨਗੀ ਸਕੱਤਰੀ ਦੀ,
ਨਾਮ ਆਪਣਾ ਮੈਂ ਚਮਕਾਉਣ ਲੱਗਾਂ।
ਅੰਮ੍ਰਿਤ ਸਰੋਵਰ ਨਹੀਂ ਮੈਨੂੰ ਰਾਸ ਆਇਆ,
ਮੁੜ ਛਪੜੀ ਦੇ ਵਿੱਚ ਮੈਂ ਨ੍ਹਾਉਣ ਲੱਗਾਂ।
ਜੜ੍ਹ ਸਿੱਖੀ ਦੀ ਬਿਪਰ ਬੇਫ਼ਿਕਰ ਵੱਢੇ,
ਦਸਤਾ ਕੁਹਾੜੇ ਦੇ ਵਿੱਚ ਮੈਂ ਪਾਉਣ ਲੱਗਾਂ।
ਮਹਿਲ ਸਿੱਖੀ ਤੂੰ ਗੁਰੂ ਜੋ ਉਸਾਰਿਆ ਸੀ,
ਕਰ ਕੇ ਇੱਟ ਇੱਟ ਮੈਂ ਹੁਣ ਢਾਉਣ ਲੱਗਾਂ।
ਡੁੱਬਣਾ ਆਪ ਮੈਂ ਤੇ ਡੋਬਣੀ ਹੈ ਕੌਮ ਸਾਰੀ,
ਵਿਚ ਫਾਹੀ ਦੇ ਮੈਂ ਸਿਰ ਫ਼ਸਾਉਣ ਲੱਗਾਂ।
ਨਿਰਮਲ ਸਿੰਘ ਕੰਧਾਲਵੀ


16/12/14)
ਬੀਰ ਦਵਿੰਦਰ ਸਿੰਘ /ਫੇਸਬੁੱਕ ਰਾਹੀਂ

ਸਿੱਖਾਂ ਨੂੰ ਤਾਂ ‘ਕਰਬਲਾ’ ਵਰਗੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਨਾਉਣੀ ਵੀ ਨਹੀਂ ਆਉਦੀਂ
ਇਹ ਸਾਲ ੧੯੬੭(1967) ਦਾ ਜ਼ਿਕਰ ਹੈ| ਗੁਰਦਵਾਰਾ ਫ਼ਤਿਹਗੜ੍ਹ ਸਾਹਿਬ (ਸਰਹੰਦ) ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ , ਸ਼ਹੀਦੀ ਜੋੜ ਮੇਲੇ ਸਮੇਂ , ੧੩(13) ਪੋਹ ਦੀ ਰਾਤ ਨੂੰ , ਸ਼ਹੀਦੀ ਕਵੀ ਦਰਬਾਰ ਸਜਾਇਆ ਗਿਆ ਸੀ , ਜਿਸ ਵਿਚ ਚੋਟੀ ਦੇ ਕਵੀ ਪਹੁੰਚੇ ਹੋਏ ਸਨ। ਕਵੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਪਰਤ ਅਪਣੇ ਬੇਹਤਰੀਨ ਕਲਾਮ ਪੇਸ਼ ਕੀਤੇ ਅਤੇ ਸੰਗਤ ਦੀ ਵਾਹ-ਵਾਹ ਖੱਟੀ , ਪਰ ਸੱਭ ਤੋਂ ਵੱਧ ਪ੍ਰਸ਼ੰਸਾ ਉਸ ਸ਼ਾਇਰ ਨੂੰ ਮਿਲੀ , ਜਿਸ ਨੇ ਆਪਣੀ ਨਜ਼ਮ ਦਾ ਵਿਸ਼ਾ-ਵਸਤੂ , ਬਾਕੀਆਂ ਤੋ ਵਖਰਾ ਰੱਖ ਕੇ , ਆਪਣੀ ਨਜ਼ਮ ਪੇਸ਼ ਕੀਤੀ। ਇਹ ਕਵੀ ਸੀ , ਮਰਹੂਮ ਸਾਧੂ ਸਿੰਘ ਦਰਦ | ਉਸ ਦੀ ਨਜ਼ਮ ਦਾ ਉਨਵਾਨ ਸੀ , “ਇਹ ਸਰਹੰਦ ਨਹੀ , ਸਿੱਖਾਂ ਦੀ ‘ਕਰਬਲਾ’ ਹੈ!” ਮੈ ਉਸ ਸਮੇ ਮਾਤਾ ਗੁਜਰੀ ਕਾਲਜ , ਫ਼ਤਿਹਗੜ੍ਹ ਸਾਹਿਬ ਵਿਚ ਹਾਲੇ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ , ਇਸ ਲਈ ਮੇਰੀ ਸੂਝ ਅਤੇ ਸੂਝੀ ਵਿਚ ‘ਕਰਬਲਾ’ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰ ਸਾਧੂ ਸਿੰਘ ਦਰਦ ਦੀ ਕਵਿਤਾ ਨੇ , ਮੇਰੇ ਜ਼ਿਹਨ ਵਿਚ ਯਕਦਮ ਇਹ ਸਵਾਲ ਖੜਾ ਕਰ ਦਿਤਾ ਕਿ ਸ਼ਾਇਰ ਨੇ ਸਰਹੰਦ ਨੂੰ , ‘ਕਰਬਲਾ’ ਨਾਲ ਤਸ਼ਬੀਹ ਕਿਉਂ ਦਿਤੀ? ਬਸ ਇਸ ਸਵਾਲ ਨੇ ‘ਕਰਬਲਾ’ ਬਾਰੇ ਜਾਣਨ ਦੀ ਪਰਬਲ ਇੱਛਾ ਜਗਾ ਦਿਤੀ ।
ਕਰਬਲਾ ਦੇ ਪ੍ਰਸੰਗ ਵਿਚ ਸੰਖੇਪ ਜਹੀ ਜਾਣਕਾਰੀ ਇਸ ਤਰ੍ਹਾਂ ਹੈ : ਇਸਲਾਮ ਦੇ ਪੈਗ਼ੰਬਰ ਹਜ਼ਰਤ ਮੁਹਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ , ਅੱਜ ਤੋਂ ਕੋਈ ੧੩੩੨(1333) ਸਾਲ ਪਹਿਲਾਂ ੬੮੦(680) ਈਸਵੀ ੬੧(61) ਹਿਜਰੀ ਨੂੰ , ਇਕ ਸਾਜ਼ਸ਼ ਦੇ ਤਹਿਤ , ਇਰਾਕ ਦੇ ਕੂਫ਼ਾ ਸ਼ਹਿਰ ਦੇ ਨਜ਼ਦੀਕ , ਦਰਿਆ ਫ਼ਰਾਤ ਦੇ ਕਿਨਾਰੇ , ਕਰਬਲਾ ਦੇ ਮੈਦਾਨ ਵਿਚ , ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿਤਾ ਗਿਆ ਸੀ । ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ ਜਿਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ ੭੨(72) ਸਾਥੀਆਂ ਸਮੇਤ ਸ਼ਹੀਦ ਕਰ ਦਿਤਾ ਸੀ । ਸ਼ਹੀਦ ਹੋਣ ਵਾਲਿਆਂ ਵਿਚ ਹਜ਼ਰਤ ਇਮਾਮ ਹੁਸੈਨ ਦੇ ਪਰਵਾਰ ਦੇ ੧੮(18) ਮੈਂਬਰ ਵੀ ਸ਼ਾਮਲ ਸਨ । ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ ੫੮(58) ਸਾਲ ਸੀ ਜਦਕਿ ਕਰਬਲਾ ਦੇ ਮੈਂਦਾਨ ਵਿਚ ਸਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟਿਆਂ ‘ਚੋਂ ਅਲੀ ਅਕਬਰ ਦੀ ਉਮਰ ੧੮(18) ਸਾਲ ਅਤੇ ਅਲੀ ਅਸਗ਼ਰ ਦੀ ਉਮਰ ਕੇਵਲ ੬(6) ਮਹੀਨੇ ਦੀ ਸੀ ।ਉਨ੍ਹਾਂ ਦੇ ਦੋ ਭਾਣਜੇ , ਔਨ ਅਤੇ ਮੁਹੰਮਦ , ਕਰਮਵਾਰ ੯(9) ਅਤੇ ੧੦(10) ਸਾਲ ਦੇ ਸਨ । ਇਨ੍ਹਾਂ ਦੀ ਸ਼ਹਾਦਤ ਨੂੰ ਖ਼ਰਾਜ-ਏ-ਅਕੀਦਤ ਪੇਸ਼ ਕਰਨ ਲਈ ਸ਼ੀਆਂ ਮੁਸਲਮਾਨਾ ਵਲੋ , ਹਰ ਸਾਲ , ਦਸ ਮੁਹੱਰਮ ਨੂੰ ਤਾਜ਼ੀਆਂ ਕਢਿਆ ਜਾਂਦਾ ਹੈ। ਮੁਹੱਰਮ ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ ਹੈ |ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿਚ ਨਹਾਇਤ ਹੀ ਅਫ਼ਸੋਸਨਾਕ ਸਮਾਂ ਮੰਨਦੇ ਹਨ | ਇਥੋਂ ਤਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇ ਸ਼ੀਆਂ ਫ਼ਿਰਕੇ ਨਾਲ ਤਾਅਲੁਕ ਰੱਖਣ ਵਾਲੀਆਂ ਔਰਤਾਂ , ਅਪਣੀਆਂ ਚੂੜੀਆਂ ਤਕ ਤੋੜ ਦਿੰਦੀਆਂ ਹਨ ਅਤੇ ਚਾਲੀ ਦਿਨ ਤਕ ਕੋਈ ਵੀ ਹਾਰ-ਸ਼ਿਗਾਰ ਨਹੀ ਕਰਦੀਆਂ , ਸੋਗ ਵਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ | ਚਾਲੀ ਦਿਨ ਤਕ ਕੋਈ ਖੁਸ਼ੀ ਨਹੀ ਮਨਾਈ ਜਾਂਦੀ | ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ , ਜੋ ਕੇਵਲ ਜਿਉਣ ਲਈ ਲੋੜੀਦਾਂ ਹੈ , ਸੁਆਦਲੇ ਤੇ ਲਜ਼ੀਜ਼ ਪਕਵਾਨ ਇਸ ਸਮੇਂ ਦੌਰਾਨ ਨਹੀਂ ਪਕਾਏ ਜਾਂਦੇ । ਮੁਹੱਰਮ ਦਾ ਸਮਾਂ , ਗ਼ਮ-ਏ-ਹੁਸੈਨ ਦੇ ਤੌਰ ‘ਤੇ ਅੰਤਾਂ ਦੀ ਉਦਾਸੀ , ਸਾਦਗੀ ਅਤੇ ਹਲੀਮੀ ਵਿਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ । ਸ਼ੀਆ ਮੱਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਅਜ਼ੀਏ ਕੱਢਣ ਵਕਤ ਅਪਣੀਆਂ ਛਾਤੀਆਂ ਪਿੱਟ-ਪਿੱਟ ਕੇ , ਯਾ-ਹੁਸੈਨ ਯਾ-ਹੁਸੈਨ ਪੁਕਾਰਦੇ , ਲਹੂ-ਲੁਹਾਨ ਹੋ ਜਾਂਦੇ ਹਨ । ਉਨ੍ਹਾਂ ਦਾ ਮੰਨਣਾ ਹੈ ਕਿ ਇੰਜ ਕਰਨ ਨਾਲ ਉਹ ਇਨ੍ਹਾਂ ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਟ ਕਰਦੇ ਹਨ । ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜਰ ਇਸਲਾਮ ਦੀ ਤਵਾਰੀਖ ਵਿਚ ਭਾਰੀ ਮਹੱਤਵ ਰਖਦਾ ਹੈ । ਸਰ ਮੁਹਮੰਦ ਇਕਬਾਲ ਲਿਖਦੇ ਹਨ ,

“ਕਤਲ-ਏ-ਹੁਸੈਨ ਅਸਲ ਮੇਂ ਮਰਗ-ਏ-ਯਦੀਦ ਹੈ ,
ਇਸਲਾਮ ਜਿੰਦਾ ਹੋਤਾ ਹੈ ਹਰ ‘ਕਰਬਲਾ’ ਕੇ ਬਾਦ “

ਜਹੀ ਜਾਣਕਾਰੀ ਨਾਲ , ਆਓ ਹੁਣ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸ਼ਾਹਿਬਜ਼ਾਦੇ , ਬਾਬਾ ਜ਼ੋਰਾਵਰ ਸਿੰਘ , ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀਆ ਸ਼ਹਾਦਤਾਂ ਦੀ ਗੱਲ ਕਰੀਏ | ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕ਼ਤ ੯(9 )ਸਾਲ ਸੀ ਅਤੇ ਬਾਬਾ ਫ਼ਤਿਹ ਸਿੰਘ ਦੀ ਉਮਰ ੭(7 ) ਸਾਲ ਸੀ | ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿਖੀ ਸਿਦਕ ਪ੍ਰਤੀ ਵਫ਼ਾ ਪਾਲਣ ਬਦਲੇ , ਸੂਬਾ ਸਰਹੰਦ ਵਜ਼ੀਰ ਖ਼ਾਂ ਦੇ ਹੁਕਮ ਨਾਲ ੧੩(13 ) ਪੋਹ ਸੰਮਤ ੧੭੬੧(1761) ਬਿਕ੍ਰਮੀ ਅਰਥਾਤ ੨੭(27 ) ਦਸੰਬਰ , ੧੭੦੪(1704 ) ਈਸਵੀ ਨੂੰ ਜਿਊਂਦੇ ਦਿਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿਤਾ ਗਿਆ | ਕੁਝ ਇਤਿਹਾਸਕਾਰਾਂ ਦਾ ਮੰਨਣਾਂ ਹੈ ਕਿ ਦੀਵਾਰ ਚਿਣੇ ਜਾਣ ਤੋਂ ਬਾਅਦ , ਵਾਰ-ਵਾਰ ਡਿਗਦੀ ਰਹੀ ਤਾ ਮਾਸੂਮ ਸਾਹਿਬਜ਼ਾਦਿਆਂ ‘ਤੇ ਤਲਵਾਰ ਦਾ ਵਾਰ ਕਰ ਕੇ ਉਨਾ ਦੇ ਸੀਸ ਧੜ ਨਾਲੋ ਜੁਦਾ ਕਰ ਕੇ ਸ਼ਹੀਦ ਕੀਤਾ ਗਿਆ | ਉਸੇ ਹੀ ਦਿਨ ,ਜਦੋ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਤਾ ਮਾਤਾ ਜੀ ਵੀ ਸਰੀਰ ਤਿਆਗ ਕੇ ਜੋਤੀ ਜੋਤ ਸਮਾ ਗਏ | ਮਨੁੱਖਤਾ ਦੇ ਇਤਿਹਾਸ ਵਿਚ ਇਸ ਅਦੁਤੀ ਸ਼ਹਾਦਤ ਜਹੇ ਭਿਆਨਕ ਕਹਿਰ ਦਾ ਮੰਜ਼ਰ , ਹੋਰ ਕਿਧਰੇ ਵੀ ਵਿਖਾਈ ਨਹੀ ਦਿੰਦਾ । ਗੁਰੂ ਜੀ ਦੇ ਵੱਡੇ ਦੋਵੇ ਸ਼ਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਸਮੇਂ ਉਮਰ ੧੮(18 ) ਸਾਲ ਦੀ ਸੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ ੧੪(14 ) ਸਾਲ ਸੀ | ਇਹ ਦੋਵੇ ਸ਼ਾਹਿਬਜ਼ਾਦੇ , ੮(8 ) ਪੋਹ ਸੰਮਤ ੧੭੬੧(1761 ) ਬਿਕ੍ਰਮੀ ਅਰਥਾਤ 22 ਦਸੰਬਰ , 1704 ਈਸਵੀ ਨੂੰ ਦਸਮ ਪਾਤਸ਼ਾਹ ਹਜੂਰ ਦੀਆਂ ਨਜ਼ਰਾਂ ਸਾਹਮਣੇ , ਦੁਸ਼ਮਣਾ ਨਾਲ ਜੰਗ ਲੜਦੇ ਹੋਏ ਚਮਕੌਰ ਦੇ ਧਰਮ ਯੁਧ ਵਿਚ , ਵੱਡੀ ਵੀਰਤਾ ਨਾਲ ਸ਼ਹੀਦੀਆਂ ਪਾ ਗਏ | ਗੁਰੂ ਜੀ ਦੇ ਚਾਰੇ ਸ਼ਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਪੰਜ ਦਿਨ ਦੇ ਵਕਫ਼ੇ ਅੰਦਰ -ਅੰਦਰ ਹੀ ਸ਼ਹੀਦੀਆਂ ਪਾ ਗਏ | ਇਨ੍ਹਾਂ ਸ਼ਹਾਦਤਾਂ ਨੂੰ ਹਾਲੇ 309ਵਰ੍ਹੇ ਹੋਏ ਹਨ | ਕੌਮਾਂ ਦੀ ਤਵਾਰੀਖ਼ ਦਾ ਲੇਖਾ-ਜੋਖਾ ਕਰਨ ਸਮੇਂ , ਇਹ ਅਵਧੀ ਕੋਈ ਏਨੀ ਜ਼ਿਆਦਾ ਨਹੀਂ ਕਿ ਕੌਮ ਦੇ ਚੇਤਿਆਂ ਵਿਚੋ , ਛੋਟੇ ਸਾਹਿਬਜ਼ਾਦਿਆਂ ਵਰਗੇ ਸ਼ਹੀਦ ਮਨਫ਼ੀ ਹੋ ਜਾਣ | ਸ਼ਹੀਦਾ ਨੂੰ ਇਕ ਖਾਸ ਅਦਬ ਅਤੇ ਮਰਿਆਦਾ ਨਾਲ ਯਾਦ ਕਰਨਾ ਹੀ , ਅਪਣੇ ਅਕੀਦੇ ਪ੍ਰਤੀ ਸੱਚੀ ਵਫਾਦਾਰੀ ਦਾ ਹਲਫ਼ ਹੈ । ਸ਼ਹੀਦ ਕਦੇ ਮਰਦੇ ਨਹੀ , ਮੌਤ ਤਾ ਜੁਲਮ ਦੀ ਹੁੰਦੀ ਹੈ । ਅਜਿਹੇ ਸ਼ਹੀਦਾ ਦੀਆਂ ਸ਼ਹਾਦਤਾਂ ਦੇ ਸੱਚ ਸਦਾ ਸਜਰੇ , ਜਗਦੇ ਅਤੇ ਮਘਦੇ ਰਹਿਦੇ ਹਨ | ਸ਼ਹੀਦਾਂ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਕਦੇ ਫਿੱਕੀਆਂ ਨਹੀ ਪੈਂਦੀਆਂ । ਮਹਿਸੂਸ ਕਰਨ ਵਾਲਿਆਂ ਲਈ , ਸ਼ਹੀਦੀਆਂ ਦੀ ਸ਼ਿੱਦਤ ਅਤੇ ਵੇਦਨਾ , ਉਨ੍ਹਾਂ ਦੇ ਜਜ਼ਬਾਤ ਅੰਦਰ ,ਸਦਾ ਸਰਸਬਜ਼ ਰਹਿੰਦੀ ਹੈ । ਕਮਜੋਰ ਤੇ ਬੁਜਦਿਲ ਮਨਾ ਦੇ ਅਕੀਦੇ ਸਮੇ ਦੀ ਗਰਦਸ਼ ਨਾਲ ਕਮਜੋਰ ਪੈ ਜਾਂਦੇ ਹਨ । ਸਮਾਂ ਪਾ ਕੇ , ਉਨ੍ਹਾਂ ਦੇ ਮਨਾ ਅੰਦਰ ਅਪਣੇ ਸਿੱਦਕ ਪ੍ਰਤੀ ਵਫ਼ਾ ਪਾਲਣ ਦੀ ਸਿੱਕ ਅਤੇ ਸਮਰਥਾ ਹੀ ਮਰ ਜਾਂਦੀ ਹੈ | ਅਜਿਹੇ ਸਿਦਕਹੀਣ ਬੰਦੇ ਤਾਂ ਧਰਤੀ ‘ਤੇ ਬੋਝ ਹੀ ਹੁੰਦੇ ਹਨ | ਜਿਨਾਂ ਘਰਾਂ ਵਿਚ ਸ਼ਹੀਦਾ ਪ੍ਰਤੀ ਈਮਾਨ ਅਤੇ ਸਿੱਦਕ ਪ੍ਰਤੀ ਵਫ਼ਾ ਦੀ ਸ਼ਮਾਂ ਨਹੀ ਜਗਦੀ , ਉਹ ਘਰ , ਘਰ ਨਹੀ ਹੁੰਦੇ | ਅਜਿਹੇ ਸਰਾਪੇ ਘਰਾਂ ਨੂੰ ਹੀ ਤਾ ‘ਭੂਤਵਾੜਾ’ ਆਖਦੇ ਹਾਂ |
ਇਹ ਸਾਲ ੨੦੦੩ (2003) ) ਦਾ ਜਿਕਰ ਹੈ | ਮੈ ਅਮਰੀਕਾ ਦੀ ਇਕ ਯੂਨੀਵਰਸਟੀ ਵਿਚ ‘ਅੰਤਰ-ਧਰਮ ਇਕ ਅਨੁਭਵ’ ਵਿਸ਼ੇ ‘ਤੇ ਰੱਖੀ ਇਕ ਗਿਆਨ-ਗੋਸ਼ਟੀ ਵਿਚ ਅਪਣੇ ਵਿਚਾਰ ਪੇਸ਼ ਕਰ ਰਿਹਾ ਸੀ | ਯੂਨੀਵਰਸਟੀ ਆਡੀਟੋਰੀਅਮ ਦੇ ਮੰਚ ਦੇ ਚਬੂਤਰੇ ਦੇ ਸਾਹਮਣੇ ਵਾਲੀ ਦੀਵਾਰ ‘ਤੇ ਪ੍ਰਭੂ ਯਸੂ ਮਸੀਹ ਦੀ ਇਕ ਲਹੂ-ਲੁਹਾਨ ਆਦਮ ਕੱਦ ਮੂਰਤੀ ਸਲੀਬ ‘ਤੇ ਲਟਕ ਰਹੀ ਸੀ | ਪ੍ਰਭੂ ਯਸੂ ਮਸੀਹ ਦੇ ਹੱਥਾਂ ਅਤੇ ਪੈਰਾਂ ਵਿਚ ਮੇਖਾਂ ਗੱਡੀਆਂ ਹੋਈਆਂ ਸਨ ਤੇ ਜ਼ਖ਼ਮਾ ਵਿਚੋ ਖੂਨ ਸਿਮਦਾ ਵਿਖਾਇਆ ਹੋਇਆ ਸੀ | ਮੈ ਅਪਣੀ ਤਕਰੀਰ ਪ੍ਰਭੂ ਯਸੂ ਮਸੀਹ ਦੀ ਮੂਰਤੀ ਤੇ ਸਲੀਬ ਦੇ ਜ਼ਿਕਰ ਨਾਲ ਅਰੰਭ ਕੀਤੀ | ਉਸ ਤੋ ਬਾਅਦ ਅਪਣੀ ਬੋਲਣ ਵਿਧੀ ਰਾਹੀਂ ਅਪਣੀ ਜਾਣ-ਪਛਾਣ ਦੇਣ ਸਮੇਂ , ਸਰੋਤਿਆਂ ਨੂੰ ਸਿੱਖ ਇਤਿਹਾਸ ਦੇ ਝਰੋਖਿਆਂ ਵਿਚੋਂ ਦੀ , ਸਰਹੰਦ ਦੀਆਂ ਦੀਵਾਰਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਲਿਆ |ਸਰੋਤੇ ਸਾਹ ਸੂਤ ਕੇ ਇਸ ਖ਼ੌਫ਼ਨਾਕ ਮੰਜਰ ਦਾ ਬਿਆਨ ਸੁਣ ਰਹੇ ਸਨ | ਇਜ ਲਗ ਰਿਹਾ ਸੀ ਜਿਵੇ ਉਹ ਸਾਰੇ ਦੇ ਸਾਰੇ ਮੇਰੇ ਨਾਲ ਮਿਲ ਕੇ , ਸਰਹੰਦ ਦੀਆਂ ਖੂਨੀ ਦੀਵਾਰ ਦੇ ਸਨਮੁਖ ਆ ਖੜੇ ਹੋਏ ਸਨ | ਸਰੋਤਿਆਂ ਦੀ ਪਹਿਲੀ ਕਤਾਰ ਵਿਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਡੀਨ ਡਾਕਟਰ ਵੈਂਡੀ ਬੈਠੀ ਹੋਈ ਸੀ | ਇਤਫਾਕ਼ ਨਾਲ ਉਸ ਦੇ ਦੋਵੇ ਪਾਸੇ , ਸਜੇ ਅਤੇ ਖਬੇ , ਉਸ ਦੇ ਦੋ ਪੁਤਰ ਬੈਠੇ ਹੋਏ ਸਨ , ਜੋ ਉਮਰ ਵਿਚ ਦਸ ਸਾਲ ਤੋ ਛੋਟੀ ਉਮਰ ਦੇ ਜਾਪਦੇ ਸਨ | ਮੈ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ ਸਰਹੰਦ ਦੀ ਦਾਸਤਾਨ ਦਾ ਹੌਲਨਾਕ ਵਿਸਥਾਰ ਸੁਣਦਿਆਂ , ਕਈ ਵਾਰੀ ਰੁਮਾਲ ਨਾਲ ਅੱਖਾਂ ਵਿਚੋ ਵਗਦੇ ਹੰਝੂ ਪੂੰਝੇ ਸਨ | ਉਹ ਇਕ ਸਹਿਮੀ ਹੋਈ ਮਨੋ-ਅਵੱਸਥਾ ਵਿਚ , ਬਾਰ-ਬਾਰ ਆਪਣੇ ਦੋਵਾਂ ਪੁੱਤਰਾ ਨੂੰ ਅਪਣੀ ਹਿਕੜੀ ਨਾਲ ਲਾ ਰਹੀ ਸੀ | ਮੈ ਸਮਝ ਰਿਹਾ ਸੀ ਕਿ ਉਸ ਦੇ ਮਨ ‘ਤੇ ਕੀ ਗੁਜਰ ਰਿਹਾ ਹੈ | ਸ਼ਾਇਦ ਉਹ ਉਸ ਵੇਲੇ ਤਸੱਵਰ ਵਿਚ , ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਦੀ ਹੋਈ , ਜ਼ਬਰਦਸਤ ਮਾਨਸਕ ਪੀੜਾ ਵਿਚ , ਉਨ੍ਹਾਂ ਭਿਆਨਕ ਪਲਾਂ ਨੂੰ ਜੀਅ ਰਹੀ ਸੀ , ਜੋ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣਨ ਤੋ ਲੈ ਕੇ ਅਕਾਲ ਚਲਾਣਾ ਤਕ ਹੰਡਾਏ ਸਨ | ਜਦੋ ਮੈ ਸਰਹੰਦ ਦੇ ਇਤਿਹਾਸ ਦੀ ਦਰਦਨਾਕ ਵਿਥਿਆ ਸਮਾਪਤ ਕੀਤੀ ਤਾ ਪੂਰੇ ਦੇ ਪੂਰੇ ਆਡੀਟੋਰੀਅਮ ਵਿਚ ਇਕ ਅਜੀਬ ਸਨਾਟਾ ਜਿਹਾ ਛਾਇਆ ਹੋਇਆ ਸੀ | ਲਗਪਗ ਸਾਰੇ ਸਰੋਤਿਆਂ ਦੀਆਂ ਅੱਖੀਆਂ ਨਮ ਸਨ | ਮੈ ਖੁਦ ਵੀ ਸਿਰ ਤੋ ਪੈਰਾਂ ਤਕ ਅਥਰੂ- ਅਥਰੂ ਸਾਂ | ਕੁਝ ਪਲ ਦੀ ਖ਼ਾਮੋਸ਼ੀ ਤੋ ਬਾਅਦ ਮੈਂ ਸਰੋਤਿਆਂ ਨੂੰ ਪੁਛਿਆ ਕਿ ਜੇ ਉਨ੍ਹਾਂ ਦੇ ਮਨ ਵਿਚ ਕੋਈ ਦੁਬਿਧਾ ਜਾਂ ਸਵਾਲ ਹੈ ਤਾ ਪੁਛ ਸਕਦੇ ਹਨ | ਬਸ ਇਹ ਕਹਿਣ ਦੀ ਦੇਰ ਸੀ ਕਿ ਮੰਤਰ-ਮੁਗਧ ਹੋਏ ਅਮਰੀਕਨ ਸਰੋਤੇ ਇਕ-ਇਕ ਕਰ ਕੇ ਸਵਾਲ ਕਰਨ ਲਗੇ | ਉਨ੍ਹਾਂ ਵਿਚੋ ਕੁਝ ਕੁ ਸਵਾਲ ਅਜਿਹੇ ਸਨ , ਜਿਨਾ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰਖ ਦਿਤਾ , ਜੋ ਆਪ ਸਭ ਨਾਲ ਸਾਂਝੇ ਕਰਨੇ ਜਰੂਰੀ ਸਨ :

ਪਹਿਲਾ ਸਵਾਲ ਇਸ ਤਰ੍ਹਾਂ ਸੀ :-

ਕਿਰਪਾ ਕਰਕੇ ਇਹ ਦਸੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ , ਵਜੀਰ ਖ਼ਾਂ ਦੀ ਕਚਹਿਰੀ ਵਿਚ ਪੇਸ਼ੀ ਲਈ ਜਾਣ ਤੋ ਪਹਿਲਾ , ਕਿਸ ਦੀ ਸੰਗਤ ਵਿਚ ਸਨ ? ਅਜਿਹੀ ਕਿਹੜੀ ਮਹਾਨ ਅਤੇ ਮਜਬੂਤ ਪ੍ਰੇਰਨਾ ਸੀ ਜਿਸ ਸਦਕਾ , ਉਨ੍ਹਾਂ ਵਜੀਰ ਖ਼ਾ ਦੇ ਡਰਾਵੇ ਅਤੇ ਬਹਿਕਾਵਿਆਂ ਨੂੰ ਦਰ-ਕਿਨਾਰ ਕਰਦੇ ਹੋਏ , ਡੋਲਣ ਅਤੇ ਘਬਰਾਉਣ ਦੀ ਬਜਾਏ , ਜਿਊਣ ਦੀ ਇੱਛਾ ਦੇ ਇਖ਼ਤਿਆਰ ਨੂੰ ਠੁਕਰਾ ਕੇ , ਸਿਖੀ ਸਿੱਦਕ ‘ਤੇ ਕਾਇਮ ਰਹਿੰਦੇ ਹੋਏ , ਮੌਤ ਨੂੰ ਮਨਜੂਰ ਕਰਨ ਨੂੰ ਤਰਜੀਹ ਦਿਤੀ ?

ਦੂਜਾ ਸਵਾਲ ਇਸ ਇਸ ਤਰ੍ਹਾਂ ਸੀ :-

ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋ ਜਿਊਂਦੇ ਦੀਵਾਰਾਂ ਵਿਚ ਚਿਣਨਾ ਸ਼ੁਰੂ ਕੀਤਾ ਤਾਂ ਇਸ ਵਿਕਰਾਲ ਪ੍ਰਕਿਰਿਆ ਵਿਚ ਲਗਪਗ ਕਿਨਾ ਕੁ ਸਮਾ ਲਗਾ ਹੋਵੇਗਾ ? ਜਦੋ ਇਹ ਸਮਾ , ਹਰ ਸਾਲ ਆਉਦਾ ਹੈ ਤਾ ਸਿਖ ਕੌਮ , ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਾਰਦੀ ਹੈ ? ਇਸ ਹਿਰਦੇ ਵੇਧਕ ਸਮੇ ਵਿਚ , ਮਾਸੂਮ ਸਾਹਿਬਜ਼ਾਦਿਆਂ ਦੀ ਪੀੜਾ ਨੂੰ ਤੁਸੀਂ ਕਿੰਜ ਅਨੁਭਵ ਕਰਦੇ ਹੋ ਅਤੇ ਉਸ ਖ਼ਾਸ ਵਕ਼ਤ ‘ਤੇ ਤੁਹਾਡੀ ਵਿਅਸਤਤਾ ਅਤੇ ਅਮਲ ਕੀ ਹੁੰਦੇ ਹਨ ?

ਪਹਿਲੇ ਸਵਾਲ ਦਾ ਜਵਾਬ ਤਾਂ ਮੈ ਬੜੇ ਠਰੰਮੇ ਤੇ ਵਿਸਥਾਰ ਨਾਲ ਦੇ ਦਿਤਾ , ਪਰ ਦੂਜੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦਿਤਾ | ਉਨ੍ਹਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹੰਦ ਦੀ ਦਾਸਤਾਨ ਦਾ ਵਰਨਣ ਸੁਣ ਕੇ ਹੀ ਹੰਝੂ ਵਹਿ ਤੁਰੇ ਸਨ | ਮੈ ਉਨ੍ਹਾਂ ਨੂੰ ਕਿਸ ਤਰ੍ਹਾਂ ਦਸਦਾ ਕਿ ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ , ਵਿਆਹ ਸ਼ਾਦੀਆਂ ਵੀ ਕਰਨ ਲਗ ਪਏ ਹਨ | ਇਕ ਪਾਸੇ ਸਾਹਿਬਜ਼ਾਦਿਆਂ ਦੇ ਨੀਹਾਂ ਵਿਚ ਚਿਣਨ ਦਾ ਸਮਾ ਆਉਦਾ ਹੈ , ਦੂਜੇ ਪਾਸੇ ਬੈਂਡ-ਵਾਜੇ ਵਜਦੇ ਹਨ , ਬਰਾਤਾਂ ਢੁਕਦੀਆਂ ਹਨ , ਸ਼ਹਿਨਾਈਆਂ ਦੀ ਗੂੰਜ ਵਿਚ ਕੁੜਮ ਮਿਲਣੀਆਂ ਕਰਦੇ ਹਨ , ਸਿਖ ਬਰਾਤੀ ਸ਼ਰਾਬਾਂ ਪੀ ਕੇ ਭੰਗੜੇ ਪਾਂਉਦੇ ਤੇ ਖਰਮਸਤੀਆਂ ਕਰਦੇ ਹਨ | ਮੈ ਕਿੰਜ ਦਸਦਾ ਕਿ ਸ਼ਹੀਦੀ ਜੋੜ ਮੇਲੇ ‘ਤੇ ਜੁੜਨ ਵਾਲੀ ਭੀੜ ਵਿਚ ਅੱਧੇ ਸਿਰੋ ਨੰਗੇ ਅਤੇ ਰੋਡੀ-ਭੋਡੀ ਸਿਖ ਸਾਧ-ਸੰਗਤ ਅਖਵਾਉਣ ਵਿਚ ਹੀ ਫ਼ਖਰ ਮਹਿਸੂਸ ਕਰਦੇ ਹਨ | ਭਲਾ ਮੈ ਕਿੰਝ ਦਸਦਾ ਕਿ ਅਜਕਲ ਤਾ ਸ਼ਹੀਦੀ ਜੋੜ ਮੇਲੇ ‘ਤੇ ਲੰਗਰਾਂ ਵਿਚ ਲੱਡੂ-ਜਲੇਬੀਆਂ ਵੀ ਪਕਦੇ ਹਨ ਅਤੇ ਗੁਰੂ ਦੇ ਲਾਲਾਂ ਦੀਆਂ ਸ਼ਹੀਦੀਆਂ ‘ਤੇ ‘ਖ਼ਿਰਾਜ-ਏ-ਅਕੀਦਤ’ ਭੇਟ ਕਰਨ ਆਏ ਤੀਰਥ ਯਾਤਰੀ , ਬੜੇ ਸਵਾਦ ਨਾਲ ਲੱਡੂ-ਜਲੇਬੀਆਂ ਛਕਦੇ ਹਨ | ਮੈ ਕਿੰਝ ਦਸਦਾ ਕਿ ਸ਼ਹੀਦੀ ਜੋੜ ਮੇਲੇ ‘ਤੇ ਪੁੱਜਣ ਵਾਲੀ ਸੰਗਤ ਲਈ , ਸੜਕਾ ‘ਤੇ ਜਗਾ-ਜਗਾ ਲਾਏ ਜਾਂਦੇ ਲੰਗਰਾਂ ਵਿਚ ਲੰਗਰ ਵਰਤਾਉਣ ਵਾਲੇ ਸਿਖ ਨੌਜਵਾਨਾਂ ਵਿਚ ਕੋਈ ਟਾਵਾਂ-ਟੱਲਾ ਹੀ ਕੇਸਾਧਾਰੀ ਹੁੰਦਾ ਹੈ , ਬਾਕੀ ਸਿਖਾ ਦੀ ਅਧੀ ਨਾਲੋ ਵਧ ਨੌਜਵਾਨ ਪੀੜ੍ਹੀ ਹੁਣ ਰੋਡੀ-ਭੋਡੀ ਹੋ ਗਈ ਹੈ | ਸ਼ਰਾਬ ਦੇ ਠੇਕੇ ਵੀ ਫ਼ਤਿਹਗੜ੍ਹ ਸਾਹਿਬ ਦੇ ਗੁਰੁਦਵਾਰੇ ਦੇ ਇਰਦ-ਗਿਰਦ ਨੂੰ ਛੱਡ ਕੇ , ਸ਼ਰਾਬੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੇ ਠੇਕੇਦਾਰਾ ਦੀ ਆਮਦਨ ਦਾ ਖ਼ਿਆਲ ਰਖਦੇ ਹੋਏ , ਬਾਕੀ ਸਾਰੇ ਜ਼ਿਲ੍ਹਾਂ ਫ਼ਤਿਹਗੜ੍ਹ ਸਾਹਿਬ ਵਿਚ ਖੁਲੇ ਰਖੇ ਜਾਂਦੇ ਹਨ | ਮੇਰੇ ਪਾਸ ਇਸ ਸਵਾਲ ਦਾ ਜਵਾਬ ਵੀ ਨਹੀ ਸੀ ਕਿ ਹਾਲੇ ਤਕ , ਸਿਖ ਕੌਮ ਦੇ ਧਾਰਮਕ ਅਤੇ ਸਮਾਜਕ ਵਰਤਾਰਿਆਂ ਨੂੰ ਸੇਧ ਦੇਣ ਵਾਲੀ ਸ਼੍ਰੋਮਣੀ ਸੰਸਥਾ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਜ ਸਿਖ ਤਖ਼ਤਾਂ ਦੇ ਸਿੰਘ ਸਾਹਿਬਾਨ ਰਾਹੀਂ , ਹਾਲੇ ਤਹਿ ਹੀ ਨਹੀ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਜਿਊਂਦੇ ਚਿਣਨ ਦੀ ਪ੍ਰਕਿਰਿਆ ਤੋ ਸ਼ੁਰੂ ਹੋ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤਕ ਦੇ ਸਮੇ ਦਰਮਿਆਨ , ਸਮੁੱਚੀ ਸਿਖ ਕੌਮ ਦੀ ਵਿਅਸਤਤਾ , ਸਮੂਹਕ ਅਮਲ ਅਤੇ ਵਰਤਾਰੇ ਕੀ ਹੋਣੇ ਚਾਹੀਦੇ ਹਨ ?
ਅਮਰੀਕਾ ਤੋ ਵਾਪਸ ਪਰਤਦਿਆਂ ਹੀ , ਮੈ ਸਭ ਤੋ ਪਹਿਲਾ ਇਹ ਦਰਦ , ਸਿਖ ਪੰਥ ਦੇ ਚੂੜਾਮਣੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਾਝੇ ਕੀਤੇ | ਉਨ੍ਹਾਂ ਸਾਰੀ ਗਲ ਬੜੀ ਗੰਭੀਰਤਾ ਨਾਲ ਸੁਣੀ ਤੇ ਸਿਟੇ-ਬੱਧ ਸੁਹਿਰਦ ਉਪਰਾਲਾ ਸ਼ੁਰੂ ਕੀਤਾ | ਮੈ ਉਸ ਵੇਲੇ ਦੇ ਫ਼ਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ਼੍ਰੀ ਐਸ.ਕੇ.ਆਹਲੂਵਾਲੀਆ ਨਾਲ ਵੀ ਇਹ ਸਾਰਾ ਬ੍ਰਿਤਾਤ ਸਾਂਝਾ ਕੀਤਾ | ਉਨ੍ਹਾਂ ਨੇ ਵੀ ਇਸ ਨੇਕ ਕੰਮ ਵਿਚ ਬੜੀ ਸਾਰਥਕ ਭੂਮਿਕਾ ਨਿਭਾਈ | ਬੜੀ ਖੋਜ ਤੋ ਬਾਅਦ ਸ਼ਾਹਦਤ ਦੇ ਸਮੇ ਦਾ ਜਿਕਰ ਕੇਵਲ ਗੁਰ ਪ੍ਰਣਾਲੀ , ਗੁਲਾਬ ਸਿੰਘ ਵਿਚ ਹੀ ਮਿਲਿਆ ਹੈ , ਜੋ ਤਕਰੀਬਨ ਸਵੇਰੇ 9.45 ਤੋ 11 ਵਜੇ ਤਕ ਦਾ ਬਣਦਾ ਹੈ | ਗੁਰ ਪ੍ਰਣਾਲੀ , ਗੁਲਾਬ ਸਿੰਘ ਵਿਚ ਸ਼ਾਹਦਤ ਦਾ ਸਮਾ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ :
“ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ”
ਭਾਵ ਸਵਾ ਪਹਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ | ਭਾਈ ਦੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ , ‘ ਕਥਾ ਗੁਰੂ ਜੀ ਕੇ ਸੁਤਨ ਕੀ ‘ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋ ਜੁਦਾ ਕਰਨ ਤੋ ਪਹਿਲਾਂ , ਜ਼ਾਲਮਾਂ ਨੇ ਉਨ੍ਹਾਂ ਮਾਸੂਮਾਂ ਨੂੰ ਚਾਬਕਾਂ ਤੇ ਕੋਰੜੇ ਵੀ ਮਾਰੇ ਸਨ :
“ਖਮਚੀ ਸਾਥ ਜੁਲਗੇ ਤਬੈ ਦੁਖ ਦੇਵਨੰ ਏਹ ਸੁਬਾਲਕ ਫੂਲ , ਧੂਪ ਨਹਿ ਖੇਵਨੰ ਤਬ ਮਲੇਰੀਏ ਕਹਯੋ ; ‘ਜੜਾਂ ਤੁਮ ਜਾਂਹਿ ਹੀ ਇਹ ਮਸੂਮ ਹੈਂ ਬਾਲ ਦੁਖਾਵਹੁਨਾਹਿ ਹੀ”
(ਇਥੇ ਖਮਚੀ ਤੋ ਭਾਵ ਹੈ ਛਾਂਟਾ ਅਰਥਾਤ ਕੋਰੜਾ)
“ਜਬ ਦੁਸ਼ਟੀਂ ਐਸੇ ਦੁਖ | ਬਹੁਰੋ ਫੇਰ ਸੀਸ ਕਢਵਾਏ
ਰਜ ਕੋ ਪਾਇ ਪੀਪਲਹ ਬਾਂਧੇ | ਦੁਸ਼ਟ ਗੁਲੇਲੇ ਸੁਸਾਂਧੇ”
(ਰਜ ਤੋ ਭਾਵ ਹੈ ਰੱਸਾ ਅਰਥਾਤ ਪਿਪਲ ਦੇ ਦਰਖ਼ਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿਤੇ ਗਏ | ਹਵਾਲੇ ਲਈ ਦੇਖੋ : ਹੱਥ ਲਿਖਤ ਖਰੜਾ ਨੰਬਰ ੬੦੪੫(6045), ਸਿਖ ਰੈਫ਼ਰੈਂਸ ਲਾਇਬਰੇਰੀ , ਸ਼੍ਰੀ ਅੰਮ੍ਰਿਤਸਰ)
ਇਥੇ ਇਹ ਜਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹਮੰਦ ਖ਼ਾਨ ਮਲੇਰਕੋਟਲਾ ਨੇ ਨਾ ਸਿਰਫ ਹਾਅ ਦਾ ਨਾਹਰਾ ਹੀ ਮਾਰਿਆ , ਸਗੋ ਉਸ ਨੇ ਮਾਸੂਮ ਸਾਹਿਬਜ਼ਾਦਿਆਂ ‘ ਤੇ ਜੁਲਮ ਰੁਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ , ਲਾਹਨਤਾਂ ਵੀ ਪਾਈਆਂ , ਪਰ ਜਾਲਮ ਵਜੀਰ ਖ਼ਾਂ ਨੇ ਉਸ ਦੀ ਇਕ ਨਾ ਸੁਣੀ | ਸਰਹੰਦ ਦੀ ਤਵਾਰੀਖ ਦਾ ਜਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜੁਕ ਅਤੇ ਭਿਆਨਕ ਮਰਹਲੇ ਤੇ ਨਵਾਬ ਸ਼ੇਰ ਮੁਹਮੰਦ ਖ਼ਾਨ , ਮਲੇਰਕੋਟਲਾ ਵਲੋ ਨਿਭਾਈ , ਨਾਕਾਬਿਲ-ਏ-ਫ਼ਰਾਮੋਸ਼ ਵਿਸ਼ੇਸ਼ ਤਵਾਰੀਖੀ ਭੂਮਿਕਾ ਲਈ , ਸਿੱਖ ਕੌਮ ਹਮੇਸ਼ਾ ਲਈ ਆਭਾਰੀ ਅਤੇ ਅਹਿਸਾਨਮੰਦ ਰਹੇਗੀ |
ਭਾਵੇ ਸਮੁੱਚੀ ਸਿੱਖ ਕੌਮ ਦੇ ਅਮਲਾਂ ਵਿਚ , ਇਨ੍ਹਾਂ ਦਰਦਨਾਕ ਪਲਾਂ ਨੂੰ , ਸ਼ਰਧਾ ਅਤੇ ਅਕੀਦਤ ਨਾਲ ਨਿਯਮਤ ਕਰਨਾ , ਨਿਸਚੇ ਹੀ , ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੀ ਜਿਮੇਵਾਰੀ ਬਣਦੀ ਹੈ , ਪਰ ਫਿਰ ਵੀ , ਮੈ ਇਸ ਨਿਬੰਧ ਰਾਹੀਂ ਸਮੁੱਚੀ ਸਿੱਖ ਕੌਮ , ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ , ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ , ਸੰਤ ਮਹਾਂਪੁਰਖਾਂ , ਸਿੰਘ ਸਭਾਵਾਂ , ਦੇਸ਼-ਪ੍ਰਦੇਸ਼ ਦੇ ਗੁਰਦਵਾਰਾ ਸਾਹਿਬਾਨ ਦੀਆਂ ਪ੍ਰਬੰਧਕ ਕਾਮੇਟੀਆਂ , ਸਿੱਖ ਸਟੂਡੈਂਟਸ ਫ਼ੈਡਰੇਸ਼ਨ , ਖਾਲਸਾ ਕਾਲਜਾਂ ਅਤੇ ਖਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁਖੀਆਂ , ਸਮੂਹ ਸਿੱਖ ਪਰਵਾਰਾਂ ਅਤੇ ਸਿੱਖ-ਪੰਥ ਦੇ ਦਰਦਮੰਦਾ ਨੂੰ ਇਕ ਮਿੰਨਤ ਅਤੇ ਤਰਲਾ ਕਰਦਾ ਹਾਂ ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ 2000 ਸਾਲ ਬਾਅਦ ਵੀ ਸਲੀਬ ‘ਤੇ ਟੰਗੇ ਪ੍ਰਭੂ ਯਸੂ ਮਸੀਹ ਨਜ਼ਰ ਆਉਂਦੇ ਹਨ ਅਤੇ ਸਲੀਬਕਸ਼ੀ ਤੋਂ ਬਾਅਦ ਈਸਾ ਮਸੀਹ ਦੇ ਹੱਥਾਂ ਅਤੇ ਪੈਰਾਂ ਵਿਚ ਗੱਡੀਆਂ ਮੇਖਾਂ ਦੇ ਜ਼ਖ਼ਮਾਂ ਵਿਚੋਂ ਸਿੰਮਦਾ ਖ਼ੂਨ ਅਤੇ ਉਸ ਦੀ ਪੀੜਾ ਦੇ ਅਨੁਭਵ ਦਾ ਡੂੰਘਾ ਅਹਿਸਾਸ ਹੈ , ਇਸੇ ਤਰ੍ਹਾਂ ਇਸਲਾਮ ਦੇ ਅਨੁਯਾਈਆਂ ਨੂੰ 1333 ਸਾਲ ਬਾਅਦ ਵੀ ‘ਕਰਬਲਾ’ ਦਾ ਕਹਿਰ ਯਾਦ ਹੈ , ਹਰ ਮੁਸਲਮਾਨ , ਮੁਹੱਰਮ ਮੌਕੇ ਅਪਣੇ ਆਪ ਨੂੰ ਕਰਬਲਾ ਦੀ ਪੀੜਾ ਵਿਚ ਗੁੰਮ ਕਰ ਲੈਂਦਾ ਹੈ ਅਤੇ ਅਪਣੇ ਪੈਗ਼ੰਬਰ ਦੀ ਵੇਦਨਾ ਨਾਲ ਇਕਸੁਰ ਹੋ ਜਾਂਦਾ ਹੈ ।
ਦੁੱਖ ਇਸ ਗੱਲ ਦਾ ਹੈ ਕਿ ਸਿੱਖ ਕੌਮ 309ਸਾਲਾਂ ਦੇ ਸਮੇ ਅੰਦਰ ਹੀ ਨੀਹਾਂ ਵਿਚ ਚਿਣ ਕੇ ਸ਼ਹੀਦ ਹੋਏ , ਦਸ਼ਮੇਸ਼ ਗੁਰੂ ਜੀ ਦੇ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕਿਉਂ ਵਿਸਰ ਗਈ ਹੈ ? ਇਹ ਸਮੁੱਚੀ ਸਿੱਖ ਕੌਮ ਲਈ , ਆਪਣੇ ਸਵੈ ਅੰਦਰ ਝਾਤੀ ਮਾਰ ਕੇ , ਗੰਭੀਰ ਸਮੀਖਿਆ ਕਰਨ ਦਾ ਸਮਾ ਹੈ | ਕੌਮਾਂ ਦੇ ਇਤਿਹਾਸ ਵਿਚ ਅਜਿਹਾ ਸਮਾ ਕਦੇ-ਕਦੇ ਆਉਂਦਾ ਹੈ , ਜਦੋ ਕੌਮਾਂ ਆਪਣੇ ਬੀਤ ਚੁਕੇ ਆਪੇ ਦਾ ਨਰੀਖਣ ਕਰਦੀਆਂ ਹਨ ਅਤੇ ਆਉਣ ਵਾਲੇ ਸਮੇ ਲਈ ਚਿੰਤਤ ਹੁੰਦੀਆਂ ਹਨ | ਆਉ ਪ੍ਰਣ ਕਰੀਏ ਕਿ 13ਪੋਹ ਅਰਥਾਤ ੨੭(27) ਦਸੰਬਰ ਨੂ ਸਵੇਰ ਦੇ ਠੀਕ ੧੦(10) ਵਜ੍ਹੇ ਤੋ ੧੧(11) ਬਜੇ ਤਕ , ਇਕ ਘੰਟਾ, ਹਰ ਸਿਖ , ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ ਤੇ ਕਿਸੇ ਵੀ ਵਰਤਾਰੇ ਵਿਚ ਮਸਰੂਫ਼ ਕਿਉਂ ਨਾ ਹੋਵੇ , ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿਚ ਜੁੜ ਕੇ , ਸਤਿਨਾਮ ਵਾਹਿਗੁਰੂ ਦਾ ਜਾਪ ਕਰੇ | ਜਰਾ ਸੋਚੋ ! ਜਦੋ ਸਾਡੇ ਕਿਸੇ ਬੱਚੇ ਨੂੰ ਜ਼ਰਾ ਜਿਨੀ ਸੱਟ ਲੱਗ ਜਾਂਦੀ ਹੈ ਤਾਂ ਸਾਡੇ ਮੂੰਹੋਂ ਆਪਮੁਹਾਰੇ ਹੀ ਨਿਕਲ ਜਾਂਦਾ ਹੈ , ‘ਹੇ ਵਾਹਿਗੁਰੂ ‘ | ਕੀ ਅਸੀਂ ਹਰ ਸਾਲ ਇਹ ਥੋੜਾ ਜਿਹਾ ਸਮਾ ਕਢ , ਨਿਵੇਕਲੇ ਬੈਠ ਕੇ , ਆਪਣੇ ਗੁਰੂ ਅਤੇ ਮਾਸੂਮ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਰਪਿਤ ਹੋ ਕੇ , ‘ ਸਤਿਨਾਮ ਵਾਹਿਗੁਰੂ ‘ ਨਹੀ ਜਪ ਸਕਦੇ ਜਿਨਾ ਨੇ ਧਰਮ ਅਤੇ ਸਿਖੀ ਸਿੱਦਕ ਦੀ ਰਖਿਆ ਲਈ ਆਪਣੇ ਜੀਵਨ ਤਕ ਬਲੀਦਾਨ ਕਰ ਦਿਤੇ | ਖ਼ਾਸ ਕਰ ਕੇ , ਗੁਰਦਵਾਰਾ ਫ਼ਤਿਹਗੜ੍ਹ ਸਾਹਿਬ ਵਿਖੇ ਤਾ ਇਸ ਨਿਸਚਿਤ ਸਮੇ ‘ਤੇ , ਸ਼ਹੀਦੀ ਜੋੜ ਮੇਲੇ ਸਮੇ , ਹਰ ਬੰਦਾ ਅਪਣੀ-ਅਪਣੀ ਜਗਾ ਬੈਠ ਕੇ , ਇਸ ਇਕ ਘੰਟੇ ਲਈ ਬੰਦਗੀ ਵਿਚ ਜੁੜ ਜਾਵੇ | ਇਸ ਇਕ ਘੰਟੇ ਤਾ ਇੰਝ ਜਾਪੇ ਜਿਵੇਂ ਸਮੁੱਚਾ ਜਨਜੀਵਨ ਹੀ ‘ਮਾਸੂਮ ਸ਼ਹੀਦਾਂ’ ਦੀ ਅਕੀਦਤ ਵਿਚ ਜੁੜ ਗਿਆ ਹੈ | ਇੰਝ ਕਰਨ ਨਾਲ , ਸ਼ਹੀਦਾਂ ਪ੍ਰਤੀ ਸ਼ਰਧਾ ਅਤੇ ਸਨਮਾਨ ਵਿਅਕਤ ਕਰਨ ਦੇ ਅਦਬ ਵਿਚ ਇਕ ਨਿਵੇਕਲਾ ਬਾਬ ਨਮੂਦਾਰ ਹੋਵੇਗਾ | ਕਿਨਾ ਮਾਣ ਸੀ ਦਸਮ ਪਾਤਿਸ਼ਾਹ ਹਜੂਰ ਨੂੰ ਆਪਣੇ ਸਿਖਾ ਅਤੇ ਗੁਰੂ ਖਾਲਸੇ ‘ਤੇ , ਜਦੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਬਾਅਦ ਗੁਰੂ ਮਾਹਰਾਜ ਨੇ ਬੜੇ ਫ਼ਖ਼ਰ ਨਾਲ ਫ਼ੁਰਮਾਇਆ ਸੀ :
ਇਨ ਪੁਤ੍ਰਨ ਕੇ ਸੀਸ ਪੈ , ਵਾਰ ਦੀਏ ਸੁਤ ਚਾਰ | ਚਾਰ ਮੂਏ ਤੋ ਕਿਆ ਭਯਾ ਜੀਵਤ ਕਈ ਹਜ਼ਾਰ |

ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ , ਪੰਜਾਬ ਮੋਬਾਈਲ : 98140-33362


16/12/14)
ਇੰਜ ਦਰਸ਼ਨ ਸਿੰਘ ਖਾਲਸਾ/ਫੇਸਬੁੱਕ ਰਾਹੀਂ

*** ਵੀਰੋ ਅਤੇ ਭੈਣੋਂ …. ਨੱਸ਼ਿਆਂ ਦੀ ਰੋਕਥਾਮ ਲਈ ਸਮਾਜ ਵਿਚ ਹਰ ਪ੍ਰਾਣੀ ਨੂੰ ਆਪੋ-ਆਪਣੀ ਜਿੰਮੇਵਾਰੀ ਨਿਭਾਉਣੀ ਹੋਵੇਗੀ।
** ਨਸ਼ਾ ਵੇਚਣ ਵਾਲਿਆਂ ਨੂੰ ਵੀ, ਬੇਗਾਨੇ ਬੱਚਿਆਂ ਨੂੰ ਆਪਣੇ ਬੱਚੇ ਸਮਝਣਾ ਚਾਹੀਦਾ ਹੈ। ਅਗਰ ਉਹਨਾਂ ਦੇ ਮਨਾਂ ਵਿਚ ਇਹ ਖਿਆਲ ਆਵੇਗਾ ਕਿ ਇਹ ਵੀ ਮੇਰੇ ਬੱਚੇ ਹਨ, ਤਾਂ ਉਹ ਡਰੱਗੀ ਨਸ਼ਾ ਵੇਚਣ ਵੇਲੇ ਸੌ ਵਾਰੀ ਸੋਚੇਗਾ ਕਿ ਮੈ ਗਲਤ ਕੰਮ ਕਰ ਰਿਹਾਂ ਹਾਂ।
** ਸਰਕਾਰ ਨੂੰ ਆਪਣੀ ਜਿੰਮੇਵਾਰੀ ਲੈਣੀ ਚਾਹੀਦੀ ਹੈ।
** ਪੋਲੀਸ ਆਪਣੀ ਡਿਉਟੀ ਨਿਭਾਏ।
** ਮਾਂ-ਬਾਪ ਅਤੇ ਪਰਵਾਰ ਵਾਲੇ ਵੀ ਚੁਕੰਨੇ ਰਹਿਣ ਅਤੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣਾ ਕਰਨ।
ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜਿੰਮੇਂਵਾਰੀ ਲੈਣੀ ਹੋਵੇਗੀ, ਤਾਂ ਹੀ ਸਾਡੇ ਸਮਾਜ ਵਿਚੋਂ ਇਹ ਨਸ਼ਿਆਂ ਦਾ ਕਾਰੋਬਾਰ ਖਤਮ ਹੋ ਸਕਦਾ ਹੈ।
ਨਸ਼ੇ ਆਪਣੇ ਆਪ ਸਮਾਜ ਵਿਚ ਨਹੀਂ ਆ ਜਾਂਦੇ ਹਨ। ਸਾਡੇ ਵਿਚੋਂ ਹੀ ਕੁੱਝ ਲੋਕ ਆਪਣੇ ਸਵਾਰਥ/ਲੋਭ/ਲਾਲਚ ਵਿਚ ਆ ਕਿ ਇਹ ਗਲਤ ਨਸ਼ਿਆਂ ਦਾ ਕੰਮ ਕਾਰੋਬਾਰ ਕਰਦੇ ਹਨ। ਸਾਡੇ ਪੰਜਾਬ ਵਿਚ ਸਾਡੀ ਨੌਜਵਾਨ ਪੀੜ੍ਹੀ ਅੱਜ ਇਸ ਨਸ਼ੈ ਵਿਚ ਡੁੱਬ ਚੁੱਕੀ ਹੈ।
ਇਸ ਦੀ ਰੋਕਥਾਮ ਸੁਰੂਆਤ ਵਿਚ ਹੋ ਸਕਦੀ ਸੀ, ਪਰ ਗੌਰਮਿੰਟ ਨੇ ਸੰਜੀਦਾ ਹੋ ਕੇ ਇਸਦੀ ਰੋਕਥਾਮ ਲਈ ਕਦਮ ਨਹੀਂ ਚੁੱਕੇ। ਸ਼ਾਇਦ ਕੁੱਝ ਜਿੰਮੇਵਾਰ ਲੋਕ ਵੀ ਇਸ ਕਾਰੋਬਾਰ ਵਿਚ ਸ਼ਾਮਲ ਹਨ। ਇਸ ਲੲ ਿਇਹ ਕਾਰੋਬਾਰ ਦਿਨੋਦਿਨ ਵੱਧ ਫੁੱਲ ਰਿਹਾ ਹੈ।
ਸੋ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਹੀ ਸੰਜੀਦਾ/ਗੰਭੀਰ ਹੋ ਕੇ, ਇਕੱਠੇ ਹੋ ਕੇ ਇਸ ਲਈ ਗੌਰਮਿੰਟ ਉਪਰ ਦਬਾਅ ਬਣਾਉਂਣਾ ਚਾਹੀਦਾ ਹੈ ਅਤੇ ਆਪਣੇ ਸਮਾਜ ਵਿਚ ਸਾਰੇ ਲੋਕ ਲਾਮਬੰਦ ਹੋ ਕੇ ਨਸ਼ੇ ਵੁਚਣ ਵਾਲਿਆਂ ਵਿਰੁੱਧ ਮੁਹਿੰਮ ਚਲਾਉਂਣੀ ਚਾਹੀਦੀ ਹੈ।
ਬਦਲਾਅ ਜਰੂਰ ਆਵੇਗਾ, ਬਾਸ਼ਰਤੇ ਸਾਰੇ ਇਕਜੁੱਟ ਹੋ ਕੇ ਹੰਭਲਾ ਮਾਰਨ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ ਦੀਆਂ ਸਲਾਖਾਂ ਪਿਛੇ ਬੰਦ ਕਰਵਾੳਣੁ।

ਧੰਨਵਾਧ
ਇੰਜ ਦਰਸ਼ਨ ਸਿੰਘ ਖਾਲਸਾ


ਪਾਠਕਾਂ ਦੀ ਜਾਣਕਾਰੀ ਲਈ ਸੰਪਾਦਕੀ ਨੋਟ

ਸ: ਹਰਜਿੰਦਰ ਸਿੰਘ ਘੜਸਾਣਾ ਦੇ ਲੇਖ 10 ਤੋਂ ਉਪਰ ਕਈ ਦੇਰ ਤੋਂ ‘ਸਿੱਖ ਮਾਰਗ’ ਤੇ ਛਪ ਚੁੱਕੇ ਸਨ। ਪਰ ਮੈਂ ਆਪਣੇ ਘਰ ਦੇ ਰੁਝੇਵੇਂ ਦੇ ਕਾਰਨ ਉਸ ਦੇ ਨਾਮ ਤੇ ਵੱਖਰਾ ਲਿੰਕ/ਫੋਲਡਰ ਨਹੀਂ ਸੀ ਬਣਾ ਸਕਿਆ। ਅੱਜ 13 ਦਸੰਬਰ ਨੂੰ ਥੋੜਾ ਜਿਹਾ ਟਾਈਮ ਨਿਕਲਿਆ ਸੀ ਤਾਂ ਉਸ ਦਾ ਵੱਖਰਾ ਲਿੰਕ ਬਣਾ ਕੇ ਲੇਖ ਲੜੀ ਤੀਜੀ ਵਿੱਚ ਪਾ ਦਿੱਤਾ ਹੈ। ਜਿਹੜੇ ਲੇਖਕ ਕਾਫੀ ਦੇਰ ਤੋਂ ਕਿਸੇ ਕਾਰਨ ‘ਸਿੱਖ ਮਾਰਗ’ ਤੇ ਨਹੀਂ ਲਿਖਦੇ ਜਾਂ ਜਿਹਨਾ ਦੇ ਥੋੜੇ ਜਿਹੇ ਲੇਖ ਹੀ ਇੱਥੇ ਛਪੇ ਸਨ ਅਤੇ ਜਾਂ ਫਿਰ ਉਹਨਾ ਨੇ ਆਪਣੀ ਸਾਈਟ ਬਣਾ ਲਈ ਹੈ। ਅਜਿਹੇ ਲੇਖਕਾਂ ਦੀਆਂ ਲਿਖਤਾਂ ਅਸੀਂ ਇੱਥੋਂ ਬਿਨਾ ਖਾਸ ਕਾਰਨ ਦੇ ਆਪਣੇ ਆਪ ਨਹੀਂ ਕੱਢਦੇ/ਹਟਾਉਂਦੇ। ਜਿਵੇਂ ਕਿ ਕਈ ਵਾਰੀ ਪੜ੍ਹਨ ਸੁਣਨ ਲਈ ਮਿਲਦਾ ਹੈ। ਇਹਨਾ ਦੇ ਨਾਮ ਲੇਖ ਲੜੀ ਵਿਚੋਂ ਕੱਢ ਕੇ ਹੋਰ ਲਿੰਕ ਵਿੱਚ ਪਾ ਦਿੱਤੇ ਜਾਂਦੇ ਹਨ। ਇਹ ਲਿੰਕ ਲੇਖ ਲੜੀ ਚੌਥੀ ਦੇ ਹੇਠਾਂ ਹਨ। ਅਸੀਂ ਇੱਥੋਂ ਸਿਰਫ ਉਹਨਾ ਦੇ ਲੇਖ ਹੀ ਹਟਾਏ ਹਨ ਜਿਹਨਾ ਨੇ ਆਪ ਹਟਾਉਣ ਲਈ ਕਿਹਾ ਸੀ ਅਤੇ ਜਾਂ ਫਿਰ ਕਿਸੇ ਖਾਸ ਕਾਰਨ ਹਟਾਉਣੇ ਪਏ ਸਨ।


13/12/14)
ਨਿਰਮਲ ਸਿੰਘ ਕੰਧਾਲਵੀ

ਰਾਮ ਰਹੀਮ ਠੱਗ ਬਾਬੇ ਰਾਮਪਾਲ ਨਾਲ਼ੋਂ ਵੀ ਦਸ ਗੁਣਾਂ ਵਧੇਰੇ ਖ਼ਤਰਨਾਕ- ਦਿਗਵਿਜੇ ਚੌਟਾਲਾ
ਹੁਣ ਤੱਕ ਕਈ ਕਿੱਸੇ ਸਾਹਮਣੇ ਆ ਚੁੱਕੇ ਹਨ ਕਿ ਲੜਕੀਆਂ ਦੇ ਸਕੂਲਾਂ ਵਿਚੋਂ ਧੋਖੇ ਨਾਲ ਬੱਚੀਆਂ ਨੂੰ ਸਿਰਸੇ ਵਾਲ਼ੇ ਡੇਰੇ ਵਿੱਚ ਲੇਡੀ ਟੀਚਰਾਂ ਦੀ ਮਿਲੀ ਭੁਗਤ ਨਾਲ ਲਿਜਾਇਆ ਗਿਆ ਹੈ। ਜਦੋਂ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਤਰਾਜ਼ ਕੀਤਾ ਤੇ ਇਹਨਾਂ ਸਕੂਲਾਂ ਨੇ ਵਿੰਗੀ ਟੇਢੀ ਸਫ਼ਾਈ ਪੇਸ਼ ਕਰ ਕੇ ਮੁਆਫ਼ੀ ਮੰਗ ਲਈ ਪਰ ਲਗਦਾ ਨਹੀਂ ਕਿ ਕੋਈ ਠੋਸ ਕਦਮ ਚੁੱਕਿਆ ਗਿਆ ਹੋਵੇ। ਹੁਣ ਇੰਡੀਅਨ ਨੈਸ਼ਨਲ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਕੌਮੀ ਪ੍ਰਧਾਨ ਦਿਗਵਿਜੈ ਚੌਟਾਲਾ ਨੇ ਇਹ ਮਾਮਲਾ ਚੁੱਕਿਆ ਹੈ ਤੇ ਇੱਕ ਸਕੂਲ ਵਲੋਂ ਰਾਮ ਰਹੀਮ ਦੇ ਡੇਰੇ ਵਿੱਚ ਲਿਜਾਈਆਂ ਗਈਆਂ ਲੜਕੀਆਂ ਦੇ ਪਿੰਡ ਜਾ ਕੇ ਬੱਚੀਆਂ ਅਤੇ ਮਾਪਿਆਂ ਨਾਲ਼ ਮੁਲਾਕਾਤ ਕੀਤੀ ਹੈ ਤੇ ਵੇਰਵੇ ਇਕੱਠੇ ਕੀਤੇ ਹਨ। ਭਾਵੇਂ ਕਿ ਸਕੂਲ ਨੇ ਮੁਆਫ਼ੀ ਮੰਗ ਲਈ ਹੈ ਪਰ ਦਿਗਵਿਜੇ ਨੇ ਕਿਹਾ ਕਿ ਮੁਆਫ਼ੀ ਮੰਗ ਲੈਣੀ ਹੀ ਕਾਫ਼ੀ ਨਹੀਂ ਅਗਾਂਹ ਵਾਸਤੇ ਸਾਰਥਿਕ ਕਦਮ ਚੁੱਕਣੇ ਪੈਣਗੇ ਤਾਂ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ। ਸਕੂਲਾਂ ਦੇ ਟਰਿੱਪਾਂ ਬਾਰੇ ਮਾਪਿਆਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਉਹਨਾਂ ਦੇ ਬੱਚੇ ਕਿੱਥੇ ਲਿਜਾਏ ਜਾ ਰਹੇ ਹਨ। ਮਿਸਟਰ ਚੌਟਾਲਾ ਨੇ ਕਿਹਾ ਕਿ ਰਾਮ ਰਹੀਮ ਫੜੇ ਗਏ ਭੇਖੀ ਡੇਰੇਦਾਰ ਰਾਮਪਾਲ ਨਾਲ਼ੋਂ ਵੀ ਦਸ ਗੁਣਾਂ ਵਧੇਰੇ ਖ਼ਤਰਨਾਕ ਹੈ ਜਿਸ ਉੱਪਰ ਹੱਤਿਆ ਅਤੇ ਬਲਾਤਕਾਰ ਦੇ ਕੇਸ ਚੱਲ ਰਹੇ ਹਨ।
ਬਿਨਾਂ ਦੱਸਿਆਂ ਹੀ, ਵਿਸ਼ੇਸ਼ ਕਰ ਕੇ ਸਕੂਲਾਂ ਦੀਆਂ ਬੱਚੀਆਂ ਨੂੰ ਰਾਮ ਰਹੀਮ ਦੇ ਡੇਰੇ ਵਿੱਚ ਲਿਜਾਣ ਪਿੱਛੇ ਕੋਈ ਗਹਿਰੀ ਸਾਜ਼ਿਸ਼ ਕੰਮ ਕਰਦੀ ਲਗਦੀ ਹੈ। ਡੇਰੇ ਕੋਲ ਬੇਅੰਤ ਪੈਸਾ ਹੈ ਅਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਉਸ ਦੇ ਚੇਲੇ ਹਨ। ਅੱਜ ਦੇ ਮਾਇਆਧਾਰੀ ਯੁਗ ਵਿੱਚ ਰਾਮ ਰਹੀਮ ਪੈਸੇ ਦਾ ਲਾਲਚ ਦੇਕੇ ਸਕੂਲਾਂ ਨੂੰ ਖ਼ਰੀਦ ਕੇ ਇਹਨਾਂ ਸਾਜ਼ਿਸ਼ਾਂ ਨੂੰ ਅੰਜਾਮ ਦਿੰਦਾ ਹੋਵੇ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਲਿਬੀਆ ਦਾ ਡਿਕਟੇਟਰ ਗੱਦਾਫ਼ੀ ਲੜਕੀਆਂ ਦੇ ਸਕੂਲਾਂ ਦਾ ਮੁਆਇਨਾ ਕਰਨ ਦੇ ਬਹਾਨੇ ਜਾਂਦਾ ਹੁੰਦਾ ਸੀ। ਉਸ ਦੇ ਸਵਾਗਤ ਲਈ ਲੜਕੀਆਂ ਨੂੰ ਲਾਈਨਾਂ ਵਿੱਚ ਖੜ੍ਹੀਆਂ ਕਰ ਦਿੱਤਾ ਜਾਂਦਾ ਸੀ ਤੇ ਉਹ ਅੱਗੋਂ ਲੰਘਦਾ ਲੰਘਦਾ ਜਿਸ ਲੜਕੀ ਦੇ ਸਿਰ `ਤੇ ਹੱਥ ਰੱਖ ਦਿੰਦਾ ਸੀ ਉਹੀ ਲੜਕੀ ਉਸ ਦੇ ਹਰਮ ਵਿੱਚ ਪਹੁੰਚਾ ਦਿਤੀ ਜਾਂਦੀ ਸੀ।
ਰਾਮ ਰਹੀਮ ਦੇਸ਼ ਦਾ ਡਿਕਟੇਟਰ ਤਾਂ ਨਹੀਂ ਜੋ ਸਕੂਲਾਂ `ਚ ਜਾ ਕੇ ਇੰਜ ਕਰ ਸਕੇ, ਹਾਂ ਉਹ ਆਪਣੇ ਡੇਰੇ ਵਿੱਚ ਡਿਕਟੇਟਰ ਜ਼ਰੂਰ ਹੈ। ਕਿਤੇ ਉਹ ਸਾਧਵੀਆਂ ਬਣਾਉਣ ਲਈ ਇਹ ਢੰਗ ਤਾਂ ਨਹੀਂ ਵਰਤ ਰਿਹਾ?
ਇਸ ਨੁਕਤੇ `ਤੇ ਡੂੰਘੀ ਗ਼ੌਰ ਕਰਨ ਦੀ ਲੋੜ ਹੈ। ਮਾਪਿਆਂ ਨੂੰ ਸਕੂਲਾਂ `ਤੇ ਵੀ ਕਰੜੀ ਨਿਗਾਹ ਰੱਖਣੀ ਪਵੇਗੀ। ਡੇਰੇ ਨਾਲ਼ ਮਿਲ਼ੇ ਹੋਏ ਸਕੂਲ ਦੇ ਸਟਾਫ਼ ਨੂੰ ਵੀ ਕਰੜੀ ਸਜ਼ਾ ਦਿੱਤੀ ਜਾਵੇ।
ਲੋਕੋ ਚੁਕੰਨੇ ਹੋਵੇ, ਬਹੁਤ ਹੋ ਚੁੱਕਿਆ। ਹਨ੍ਹੇਰੇ `ਚੋਂ ਨਿੱਕਲੋ। ਇਹਨਾਂ ਡੇਰਿਆਂ ਨੇ ਹੁਣ ਤਾਈਂ ਪੰਜਾਬ ਦਾ ਬਹੁਤ ਨੁਕਸਾਨ ਕਰ ਦਿਤਾ ਹੈ ਤੇ ਆਉਣ ਵਾਲ਼ੇ ਸਮੇਂ `ਚ ਵੀ ਕਰਨਗੇ। ਲੋਕਾਂ ਨੇ ਦੇਖਿਆ ਹੀ ਹੈ ਕਿ ਰਾਮਪਾਲ ਨੂੰ ਫੜਨ ਲਈ ਸਰਕਾਰਾਂ ਦਾ ਕਰੋੜਾਂ ਰੁਪਇਆ ਖ਼ਰਚ ਆਇਆ ਹੈ। ਦਿਗਵਿਜੇ ਨੇ ਕਿਹਾ ਕਿ ਰਾਮਪਾਲ ਨੂੰ ਫੜਨ ਲਈ ਏਨਾ ਜ਼ੋਰ ਲਾਉਣਾ ਪਿਆ ਜੇ ਕੱਲ ਨੂੰ ਰਾਮ ਰਹੀਮ ਨੂੰ ਫੜਨਾ ਪਿਆ ਤਾਂ ਕੀ ਹੋਵੇਗਾ? ਇਹ ਡੇਰਿਆਂ ਵਾਲ਼ੇ ਜਿੱਥੇ ਲੋਕਾਂ ਦੀ ਆਰਥਿਕ ਲੁੱਟ ਕਰਦੇ ਹਨ ਉੱਥੇ ਉਹਨਾਂ ਦੀਆਂ ਇੱਜ਼ਤਾਂ ਨਾਲ਼ ਵੀ ਖੇਡਦੇ ਹਨ।
ਨਿਰਮਲ ਸਿੰਘ ਕੰਧਾਲਵੀ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


13/12/14)
ਭਾਈ ਪਰਮਜੀਤ ਸਿੰਘ ਉਤਰਾਖੰਡ

ਪੰਥਕ ਹਾਲਾਤਾਂ ਅਨੁਸਾਰ ਅਰਦਾਸ ਕਰੀਏ –ਭਾਈ ਪਰਮਜੀਤ ਸਿੰਘ ਉਤਰਾਖੰਡ
ਵੀਚਾਰਵਾਨਾਂ ਅਨੁਸਾਰ ਅਰਦਾਸ ਫਾਰਸੀ ਭਾਸ਼ਾ ਦੇ ਅਰਜ਼ਦਾਸਤ ਤੋਂ ਬਣਿਆ ਹੈ ਜਿਸਦਾ ਅਰਥ ਹੈ, ਅਰਜ਼- ਬੇਂਨਤੀ, ਅਰਜ਼ੋਈ। ਤੇ ਦਾਸਤ ਤੋਂ ਭਾਵ- ਰਖਣਾ ਜਾਂ ਪੇਸ਼ ਕਰਨਾ।

ਰਾਗੁ ਤਿਲੰਗ ਮਹਲਾ ੧ ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ॥
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ॥ (ਪੰਨਾ. ੭੨੧)

ਸਿੱਖੀ ਜੀਵਨ ਜਾਚ ਵਿੱਚ ਅਰਦਾਸ ਦਾ ਬਹੁਤ ਅਹਿਮ ਰੋਲ ਹੈ, ਸਿੱਖ ਦੇ ਜੀਵਨ ਸਫਰ ਦੇ ਦੌਰਾਨ ਭਾਂਵੇ ਜਨਮ ਦਾ ਸਮਾਂ ਹੋਵੇ ਜਾਂ ਮੌਤ ਦਾ, ਖੁਸ਼ੀ ਦਾ ਹੋਵੇ ਜਾਂ ਗਮੀ ਦਾ ਸਿੱਖ ਨੇ ਹਰ ਵਕਤ ਅਕਾਲ ਪੁਰਖ ਦਾ ਮਹਾਨ ਆਸਰਾ ਲੈ ਕੇ ਅਰਦਾਸ ਕੀਤੀ ਹੈ। ਅਰਦਾਸ ਕਰਣ ਦਾ ਅਰਥ ਕੇਵਲ ਮੰਗਣਾ ਹੀ ਨਹੀਂ ਬਲਕਿ ਆਪਣੇ ਜੀਵਨ ਨੂੰ ਰੱਬੀ ਨਿਯਮਾਂ ਅਨੁਸਾਰ ਸਮਰਪਣ ਕਰਣਾ ਵੀ ਹੈ। ਗੁਰਬਾਣੀ ਵਿੱਚ ਸਿੱਖ ਨੂੰ ਅਰਦਾਸ ਕਿਸ ਅੱਗੇ ਕਰਨੀ ਚਾਹੀਦੀ ਹੈ ਇਹ ਵੀ ਗੁਰੂ ਸਾਹਿਬਾਨਾਂ ਨੇ ਬੜਾ ਸਪਸ਼ਟ ਕੀਤਾ ਹੈ।
ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ॥ (ਮ: ੫, ੭੧੦)
ਅਵਰ ਓਟ ਮੈ ਕੋਇ ਨ ਸੂਝੈ ਇੱਕ ਹਰਿ ਕੀ ਓਟ ਮੈ ਆਸ॥
ਕਿਆ ਦੀਨੁ ਕਰੇ ਅਰਦਾਸਿ॥ (ਮ: ੫, ੧੩੦੪)
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ॥
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ॥ (ਮ: ੩, ੫੧੭)
ਮਾਗਉ ਕਾਹਿ ਰੰਕ ਸਭ ਦੇਖਉ ਤੁਮੑ ਹੀ ਤੇ ਮੇਰੋ ਨਿਸਤਾਰੁ॥ (ਕਬੀਰ, ੮੫੬)

ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ॥ (ਭਾਈ ਗੁਰਦਾਸ ਜੀ)।
ਅਸੀਂ ਆਪਣੇ ਵਿਸ਼ੇ ਵੱਲ ਆਈਏ, ਜੋ ਅਜੋਕੇ ਸਮੇਂ ਸਮੁੱਚਾ ਸਿੱਖ ਪੰਥ ਅਰਦਾਸ ਕਰ ਰਿਹਾ ਹੈ ਇਹ ੧੯੩੬ ਵਿੱਚ ਬਣੀ ਸਿੱਖ ਰਹਿਤ-ਮਰਿਯਾਦਾ ਮੁਤਾਬਕ ਹੀ ਕਰ ਰਿਹਾ ਹੈ ਜਿਸ ਵਿੱਚ ਦੋ ਵਾਰ (੧੯੪੫ ਤੇ ੧੯੪੭) ਵਿੱਚ ਘਾਟਾ ਵਾਧਾ ਵੀ ਕੀਤਾ ਗਿਆ ਸੀ। ਸੰਨ ੧੯੪੭ ਦੀ ਵੰਡ ਜਾਂ ਅਖੌਤੀ ਆਜਾਦੀ ਤੋਂ ਬਾਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਅਸਥਾਨ ਤੇ ਜੋਤੀ ਜੋਤਿ ਅਸਥਾਨ ਦੇ ਨਾਲ-ਨਾਲ ਅਨੇਕਾਂ ਗੁਰੂਧਾਮ ਸਾਡੇ ਤੋਂ ਵਿਛੋੜ ਦਿੱਤੇ ਗਏ ਜਿਸ ਤੋਂ ਬਾਦ ਵੀਚਾਰਵਾਨਾਂ ਨੇ ਅਰਦਾਸ ਵਿੱਚ ਇਹ ਸ਼ਬਦ ਜੋੜ ਦਿੱਤੇ. .”ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖ਼ਾਲਸਾ ਪੰਥ ਨੂੰ ਵਿਛੋੜ ਦਿੱਤਾ ਗਿਆ, ਖੁਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ. . ।
ਇਨ੍ਹਾਂ ਸ਼ਬਦਾਂ ਨੂੰ ਅਸੀਂ ਅੱਜ ਆਪਣੇ ਹਰ ਸਮਾਗਮ ਤੇ ਖੁਸ਼ੀ ਗਮੀ ਦੇ ਕਾਰਜਾਂ ਵਖ਼ਤ ਵਰਤਦੇ ਹਾਂ। ਭਾਂਵੇ ਕਿ ਅੱਜ ਪਾਕਿਸਤਾਨ ਵਿੱਚ ਰਿਹ ਗਏ ਗੁਰਦੁਆਰਿਆਂ ਦੀ ਸੇਵਾ-ਸੰਭਾਲ ਨਿਰੋਲ ਖਾਲਸ਼ਿਆਂ ਦੇ ਹੱਥ ਹੀ ਹੈ ਜੋ ਸਿੱਖੀ ਸਿਧਾਤਾਂ ਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਕੇ ਆਪਣੀ ਹੋਂਦ ਨੂੰ ਹੋਰ ਮਜਬੂਤ ਕਰਣ ਵਿੱਚ ਯਤਨਸ਼ੀਲ ਵੀ ਹਨ।
ਪਰ ਅੱਜ ਭਾਰਤ ਦੇਸ਼ ਵਿੱਚ ਅਨੇਕਾਂ ਅਜੇਹੇ ਗੁਰਦੁਆਰੇ ਗੁਰੂਧਾਮ ਹਨ ਜਿਨ੍ਹਾਂ ਵਿੱਚ ਸਿੱਖੀ ਸਿਧਾਤਾਂ ਨਾਲ ਰੱਜ ਕੇ ਮਖੋਲ ਕੀਤਾ ਜਾਂਦਾ ਹੈ। ਕੀ ਗੁਰਦੁਆਰਿਆਂ ਦੀ ਇਮਾਰਤਾਂ ਨੂੰ ਪਾਉਣਾ ਸੇਵਾ-ਸੰਭਾਲ ਹੈ ਜਾਂ ਉਨ੍ਹਾਂ ਵਿੱਚ ਗੁਰਮਤਿ ਸਿਧਾਤਾਂ ਨੂੰ ਲਾਗੂ ਕਰਾਣਾ ਸਾਡੀ ਸੇਵਾ ਸੰਭਾਲ ਹੈ।
੧੯੪੭ ਤੋਂ ਬਾਦ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਤੇ ਜੋਤੀ ਜੋਤਿ ਅਸਥਾਨ ਨੂੰ ਜਿਸ ਤਰਾਂ ਯਾਦ ਰਖਿਆ ਤੇ ਵਿਛੜੇ ਗੁਰਦੁਆਰੇ ਸਬੰਧੀ ਸਦਾ ਅਰਦਾਸ ਦਾ ਹਿੱਸਾ ਬਨਾਣ ਦਾ ਫੈਸਲਾ ਕਰ ਲਿਆ, ਕੀ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਤੇ ਜੋਤੀ ਜੋਤਿ ਅਸਥਾਨ ਵਿੱਚ ਹੋ ਰਹੀ ਗੁਰੂ ਗੋਬਿੰਦ ਸਿੰਘ ਪਾਤਸਾਹ ਜੀ ਦੇ ਅੰਤਿਮ ਫੈਸਲੇ ਦੀ ਤੋਹੀਨ ਸਾਨੂੰ ਨਜ਼ਰ ਨਹੀਂ ਆ ਰਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿਤ੍ਰ ਨਾਟਕ ਗ੍ਰੰਥ ਦਾ ਪੀੜਾ ਰੱਖ ਕੇ ਚੌਰ ਛਤਰ ਝੁੱਲਾ ਕੇ ਪ੍ਰਕਾਸ਼ ਕਰ ਦਿੱਤਾ ਗਿਆ ਹੈ। ਬਚਿਤ੍ਰ ਨਾਟਕ ਗ੍ਰੰਥ ਦਾ ਪ੍ਰਕਾਸ਼ ਕਰਣਾ ਤੇ ਉਪਰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਨਾ ਸਾਡੀ ਕਿੱਥੋਂ ਦੀ ਸੇਵਾ-ਸੰਭਾਲ ਹੈ? ਇਸ ਗ੍ਰੰਥ ਦੀਆਂ ਰਚਨਾਵਾਂ ਉਪਰ ਗੁਰੂ ਗ੍ਰੰਥ ਸਾਹਿਬ ਦੇ ਬਖਸ਼ੇ ਸਿਧਾਂਤ ਨਾਲ ਵੀਚਾਰ ਕਰਨੀ ਜਾਂ ਕਿਸੇ ਫੈਸਲੇ ਉਪਰ ਪਹੁੰਚਣਾ ਸਾਡੀ ਇਮਾਨਦਾਰੀ ਦਾ ਸਾਝਾਂ ਵਿਸ਼ਾ ਹੈ ਜਿਸ ਤੇ ਬੜੇ ਪਿਆਰ ਤੇ ਆਪਣੇ-ਆਪਣੇ ਬਣਾਏ ਧੜੇ ਤੋਂ ਉਪਰ ਉਠਕੇ ਵੀਚਾਰ ਕਰਣ ਦੀ ਲੋੜ ਹੈ। ਪਰ ਇਸ ਉਪਰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਇੱਕ ਸਾਜਿਸ਼ ਤੋਂ ਅਲਾਵਾ ਹੋਰ ਕੁੱਛ ਵੀ ਨਹੀਂ ਹੈ।
ਇਸ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਧਿਆਨ ਵਿੱਚ ਰਖਦਿਆਂ ਸਾਨੂੰ ਆਪਣੀ ਹਰ ਵਖ਼ਤ ਕੀਤੀ ਅਰਦਾਸ ਵਿੱਚ ਇਹ ਸ਼ਬਦ ਜੋੜ ਲੈਣੇ ਚਾਹੀਦੇ ਹਨ ਕਿ “ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ … … … ਜਿਸ ਸਬੰਧੀ ਅਰਦਾਸ ਹੈ ਕਹਿਕੇ……………ਉਪਰੰਤ… ਪਟਨਾ ਸਾਹਿਬ ਅਤੇ ਹਜੂਰ ਸਾਹਿਬ ਹੋਰ ਅਨੇਕਾਂ ਗੁਰਦੁਆਰਿਆਂ ਵਿੱਚ ਹੋ ਰਹੀ ਗੂਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗਦੀਆਂ ਲਾਉਣ ਦੀ ਬੇਅਦਬੀ ਨੂੰ ਠੱਲ ਪਾਉਣ ਦਾ ਆਪਣੇ ਖ਼ਾਲਸੇ ਪੰਥ ਨੂੰ ਬਲ ਤੇ ਸਮਰਥਾ ਬਖ਼ਸਿਸ਼ ਕਰਨੀ ਜੀ। ਸੇਈ ਪਿਆਰੇ ਮੇਲਹੁ……॥
ਅਪੀਲ-- ਗੁਰਦੁਆਰਿਆਂ ਵਿੱਚ ਸੇਵਾ ਨਿਭਾ ਰਹੇ ਗ੍ਰੰਥੀ ਵੀਰ, ਕੀਰਤਨੀਏ ਜੱਥੇ ਤੇ ਪ੍ਰਚਾਰਕ ਵੀਰਾਂ ਨੂੰ ਬੇਂਨਤੀ ਹੈ ਕਿ ਅਰਦਾਸ ਵਿੱਚ ਇਨ੍ਹਾਂ ਸ਼ਬਦਾਂ ਨੂੰ ਸ਼ਾਮਿਲ ਕਰਕੇ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਜਾਵੇ। ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਹੈ ਕਿ ਅਰਦਾਸ ਦੇ ਇਨ੍ਹਾਂ ਬੋਲਾਂ ਨੂੰ ਗੁਰਦੁਆਰੇ ਵਿੱਚ ਸੇਵਾ ਨਿਭਾ ਰਹੇ ਸੇਵਾਦਾਰਾਂ ਨੂੰ ਗੁਜਾਰਿਸ਼ ਕੀਤੀ ਜਾਵੇ ਤਾਂਕਿ ਅਜੋਕੇ ਸਮੇਂ ਸੰਗਤ ਸੁਚੇਤ ਹੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ ਨੂੰ ਬਹਾਲ ਕਰਣ ਵਿੱਚ ਆਪਣਾ ਯੋਗਦਾਨ ਪਾ ਸਕੇ।


11/12/14)
ਗੁਰਦੀਪ ਸਿੰਘ ਬਾਗੀ

ਭਾਦੋ ਸੁਦੀ ਅਸ਼ਟਮੀ ਰਵਿਵਾਰਾ ਦੇ ਤੱਥਾਂ ਦੀ ਪੜਚੋਲ

ਪਾਲ ਸਿੰਘ ਪੁਰੇਵਾਲ ਜੀ ਨੇ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਹੈ, ਉਨ੍ਹਾਂ ਨੇ 500 ਸਾਲਾ ਜੰਤਰੀ ਬਣਾ ਕੇ ਇਤਿਹਾਸ ਦੀਆਂ ਸਹੀ ਤਾਰੀਖਾਂ ਸਾਡੇ ਸਾਮ੍ਹਣੇ ਰੱਖੀਆਂ ਹਨ। ਇਸ ਸੇਵਾ ਵਿੱਚ ਉਨ੍ਹਾਂ ਨੇ ਚਰਿਤ੍ਰੋਪਾਖਿਆਨ ਦੇ ਅੰਤ ਵਿੱਚ ਦਿੱਤੀ ਗਈ ਤਾਰੀਖ ਨੂੰ ਵੀ ਗਲਤ ਸਾਬਿਤ ਕੀਤਾ ਹੈ ਤੇ ਬਿਚਿਤਰ ਨਾਟਕ ਦੇ ਹਿਮਾਇਤੀਆਂ ਨੂੰ ਇਹ ਗੱਲ ਰਾਸ ਨਹੀਂ ਆਈ। 

ਬਹੁਤ ਲੋਕਾਂ ਨੇ ਹਾਸੋਹੀਣੀ ਅਤੇ ਬੇਤੁਕੀਆਂ ਦਲੀਲਾਂ ਦੇ ਕੇ ਬਿਚਿਤਰ ਨਾਟਕ ਦੇ ਲਿਖਾਰੀ ਦੀ ਇਸ ਗਲਤੀ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਐਸੀ ਹੀ ਹਾਸੋਹੀਣੀ ਹਰਕਤ ਇਕ ਬੀਬੀ ਅਮਰਜੀਤ ਕੌਰ ਨੇ ਵੀ ਕੀਤੀ ਹੈ, ਬੀਬੀ ਨੇ ਚਰਿਤ੍ਰੋਪਾਖਿਆਨ ਦੇ ਖਤਮ ਹੋਣ ਦੀ ਗਲਤ ਤਾਰੀਖ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ, ਪਾਖਿਆਨ ਦੇ ਅੰਤ ਵਿੱਚ ਲੇਖਕ ਨੇ ਇਹ ਤਾਰੀਖ ਇਕ ਚੌਪਾਈ ਵਿੱਚ ਦਰਜ ਕੀਤੀ ਹੈ–

ਚੌਪਈ ॥

ਸੰਬਤ ਸੱਤ੍ਰਹ ਸਹਸ ਭਣਿੱਜੈ ॥ ਅਰਧ ਸਹਸ ਫੁਨਿ ਤੀਨਿ ਕਹਿੱਜੈ ॥

ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ ॥੪੦੫॥

ਇਹ ਬੀਬੀ ਜੀ ਦੇਸ਼ ਅਮਰੀਕਾ ਦੇ ਅਰਿਜੋਨਾ ਇਲਾਕੇ ਦੇ ਕਿਸੇ ਸ਼ਹਿਰ ਦੇ ਚੰਦ੍ਰਮਾ ਦੀ ਚਾਲ ਦੀ ਇਕ ਤਸਵੀਰ ਦੇ ਕੇ, ਦੇਸ਼ ਭਾਰਤ ਵਿੱਚ ਦਿੱਤੀ ਗਈ ਤਾਰੀਖ ਦਾ ਹਿਸਾਬ ਦੇਂਦੀ ਹੋਈ ਇਓਂ ਲਿਖਦੀ ਹੈ : “ ਜੇਕਰ ਇਸ ਚਿੱਤਰ ਨੂੰ ਧਿਆਨ ਨਾਲ ਵਾਚੀਏ ਤਾਂ ਸ਼ਨੀਵਾਰ ੨੫ ਅਗਸਤ ੧੬੯੬ ਗਰੀਗੌਰੀਅਨ ਜਾਂ ੧੭੫੩ ਬਿਕਰਮੀ ਸੰਬਤ ਨੂੰ ੧੩ਵੀ ਵਦੀ ਆ ਰਹੀ ਹੈ ਨਾ ਕਿ ਸੁਦੀ ਅਸਟਮੀ ਮੰਗਲਵਾਰ। ਸੁਦੀ ਅਸ਼ਟਮੀ ੪ ਸਤੰਬਰ ਦਿਨ ਮੰਗਲਵਾਰ ਨੂੰ ਆ ਰਹੀ ਹੈ। ਹੁਣ ਇਸ ਵਿਚੋਂ ਉਹ ਦਸ ਦਿਨ ਘਟਾ ਦਈਏ ਜਿਹਨਾਂ ਦੀ ਛਾਲ ਮਾਰ ਕੇ ਇਹ ਕੈਲੰਡਰ ਹਫਤੇ ਦਾ ਕ੍ਰਮ ਤੋੜ ਕੇ ਗਰੀਗੌਰੀਅਨ ਬਣਿਆਂ ਸੀ ਤਾਂ ਸਾਡੇ ਕੋਲ ੩੧ +੪ =੩੫ ਅਤੇ ੩੫-੧੦=੨੫ ਅਗਸਤ ਆਏਗਾ ਜੋ ਕਿ ਐਤਵਾਰ ਹੀ ਬਣਦਾ ਹੈ। ਸਭ ਦੇ ਸਾਹਮਣੇ ਟੇਬਲ ਹੈ, ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ। ਪੁਰੇਵਾਲ ਨੇ ੨੫ ਅਗਸਤ ਤਾਂ ਦੱਸ ਦਿੱਤਾ ਪਰ ਇਹ ਨਹੀਂ ਦੱਸਿਆ ਕਿ ੨੫ ਅਗਸਤ ੪ ਸਤੰਬਰ ਬਣ ਕੇ ਜਦੋਂ ਮੰਗਲਵਾਰ ਬਣਦਾ ਹੈ ਤਾਂ ਹਫਤੇ ਦਾ ਕ੍ਰਮ ਵੀ ਟੁੱਟਦਾ ਹੈ। ਜਿਵੇਂ ਕਿ ਪਾਠਕਾਂ ਨੇ ਪਹਿਲਾਂ ੪ ਅਕਤੂਬਰ ੧੫੮੨ ਵਿੱਚ ਵੇਖਿਆ ਹੈ । ”

ਅਸੀਂ ਜਿਆਦਾ ਕੁਛ ਨਹੀ ਕਰਦੇ ਹੋਏ, ਬੀਬੀ ਦੇ ਦੱਸੇ 35 ਵਿੱਚੋਂ 10 ਘਟਾ ਕੇ ਵੇਖਦੇ ਹਾਂ ਕਿ 25 ਅਗਸਤ ਨੂੰ ਰਵਿਵਾਰ ਬਣਦਾ ਸੀ ? ਆਉ ਬੀਬੀ ਜੀ ਦੇ ਕਹੇ ਮੁਤਾਬਿਕ ਪ੍ਰਤੱਖ ਨੂੰ ਪ੍ਰਮਾਣ ਦੀ ਜਰੁਰਤ ਨਹੀਂ ਵਾਲੇ ਨੁਕਤੇ ਤੇ ਕੰਮ ਕਰਦੇ ਹਾਂ। ਬੀਬੀ ਜੀ ਮੁਤਾਬਿਕ 4 ਸਤੰਬਰ ਨੂੰ ਮੰਗਲਵਾਰ ਸੀ, ਹੁਣ 4 ਸਤੰਬਰ ਮੰਗਲਵਾਰ ਤੋਂ 10 ਦਿਨ ਘਟਾ ਕੇ 25 ਅਗਸਤ ਨੂੰ ਵੇਖ ਲੈਂਦੇ ਹਾਂ ਕਿ ਕਿਹੜਾ ਵਾਰ ਬਣਦਾ ਹੈ :

4 ਸਤੰਬਰ ਨੂੰ ਮੰਗਲਵਾਰ ਸੀ, 3 ਸਤੰਬਰ ਨੂੰ ਸੋਮਵਾਰ, 2 ਸਤੰਬਰ ਨੂੰ ਰਵਿਵਾਰ, 1 ਸਤੰਬਰ ਨੂੰ ਸ਼ਨੀਵਾਰ, 31 ਅਗਸਤ ਨੂੰ ਸ਼ੁਕਰਵਾਰ, 30 ਅਗਸਤ ਨੂੰ ਵੀਰਵਾਰ, 29ਅਗਸਤ ਨੂੰ ਬੁਧਵਾਰ, 28 ਅਗਸਤ ਨੂੰ ਮੰਗਲਵਾਰ, 27 ਅਗਸਤ ਨੂੰ ਸੋਮਵਾਰ, 26 ਅਗਸਤ ਨੂੰ ਰਵਿਵਾਰ, 25 ਅਗਸਤ ਨੂੰ ਸ਼ਨੀਵਾਰ ।

ਲਓ ਜੀ ! ਬੀਬੀ ਜੀ ਦੀ ਦਲੀਲ ਦਾ ਤਾਂ ਦਮ ਨਿਕਲ ਗਿਆ, 25 ਅਗਸਤ ਨੂੰ ਰਵਿਵਾਰ ਨਹੀਂ ਸ਼ਨੀਵਾਰ ਆ ਗਿਆ ।

ਬੀਬੀ ਸ਼ੁਰੂ ਵਿੱਚ ਲਿਖਦੀ ਹੈ “ ਗੁਰ ਸਿੱਖਾਂ ਨੂੰ ਆਪਣੇ ਗੁਰੂ ਸਾਹਿਬ ਤੇ ਪੂਰਨ ਭਰੋਸਾ ਹੈ। ਗੁਰੂ ਸਾਹਿਬ ਨੇ ਜੇਕਰ ਆਖਿਆ ਹੈ ਕਿ ਉਸ ਦਿਨ ਭਾਦਰੋਂ ਸੁਦੀ ਅਸਟਮੀ ਨੂੰ ਐਤਵਾਰ ਸੀ ਤਾਂ ਐਤਵਾਰ ਹੀ ਹੋਏਗਾ। ਪਰ ਜੇਕਰ ਕੋਈ ਵਿਅਕਤੀ ਭੁਲੇਖਾ ਪਾਕੇ ਬਾਣੀ ਤੇ ਕਿੰਤੂ ਪ੍ਰੰਤੂ ਕਰੇ ਤਾਂ ਜਵਾਬ ਦੇਣਾ ਪੈਂਦਾ ਹੈ।”

ਬੀਬੀ ਜੀ ਸਿੱਖਾਂ ਨੂੰ ਅਪਣੇ ਗੁਰੂ ਤੇ ਪੂਰਾ ਭਰੋਸਾ ਹੈ ਕਿ ਉਹ ਗਲਤੀ ਨਹੀ ਕਰ ਸਕਦੇ ਅਤੇ ਨਾਲ ਇਸ ਦਾ ਵੀ ਪੂਰਾ ਭਰੋਸਾ ਹੈ ਤੇ ਸਬੂਤ ਹਨ ਕਿ ਇਹ ਬਿਚਿਤਰ ਨਾਟਕ ਵਰਗੀ ਕਿਤਾਬ ਵੀ ਗੁਰੂ ਸਾਹਿਬ ਨੇ ਨਹੀ ਲਿਖੀ। ਬੀਬੀ ਜੀ ! ਤੁਸੀਂ ਜੋ ਕੀਤਾ ਹੈ ਉਸ ਨੂੰ ਜਾਲਸਾਜੀ ਕਹਿੰਦੇ ਹਨ ਅਤੇ ਸਿੱਖਾਂ ਦਾ ਫਰਜ ਬਣਦਾ ਹੈ ਐਸੀ ਜਾਲਸਾਜੀ ਨੂੰ ਨੰਗਾ ਕੀਤਾ ਜਾਵੇ ਅਤੇ ਠੋਕ-ਬਜਾ ਕੇ ਜਵਾਬ ਦੇਵੇ।

ਆਪਣੇ ਲੇਖ ਦੇ ਅਖੀਰ ਵਿੱਚ ਬੀਬੀ ਲਿਖਦੀ ਹੈ “ ਸ਼ਾਇਦ ਪੁਰੇਵਾਲ ਨੇ ਸਮਝ ਲਿਆ ਕਿ ਗੁਰੁ ਦੇ ਸਿੱਖ ਬੁਧੂ ਹੀ ਹਨ ਇਹਨਾਂ ਨੂੰ ਬਰਗਲਾਉਣਾ ਸੌਖਾ ਹੀ ਹੈ। ਪਰ ਜਦੋਂ ਸਿੱਖ ਗੁਰੁ ਸਾਹਿਬ ਪ੍ਰਤੀ ਸ਼ਰਧਾਵਾਨ ਹੋਣ ਅਤੇ ਆਪਣੇ ਗੁਰੂ ਸਾਹਿਬ ਦੀ ਬਾਣੀ ਦੀ ਤੌਹੀਨ ਨਾਂ ਬਰਦਾਸ਼ਤ ਕਰ ਸਕਣ ਤਾਂ ਗੁਰੁ ਸਾਹਿਬ ਦੀ ਕਲਾ ਜਰੂਰ ਵਰਤਦੀ ਹੈ। ਝੂਠ ਬੋਲ ਕੇ ਸਿੱਖ ਇਤਿਹਾਸ ਨੂੰ ਮਿਥਹਾਸ ਵਿੱਚ ਬਲਦਣ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ, ਗੁਰੂ ਸਾਹਿਬ ਜਾਂ ਖਾਲਸਾ ਪੰਥ ਹੀ ਨਿਸਚਿਤ ਕਰ ਸਕਦਾ ਹੈ। ”

ਬੀਬੀ ਜੀ ! ਲਗਦਾ ਤੁਸੀਂ ਖਾਲਸਾ ਪੰਥ ਨੂੰ ਬੁਧੂ ਸਮਝ ਲਿਆ ਹੈ ਅਤੇ ਹੁਣ ਇਹ ਗਲ ਵੀ ਸਮਝ ਲਓ ਗੁਰੂ ਸਾਹਿਬ ਨਾਲ ਇਸ ਕੂੜ ਕਿਤਾਬ ਦਾ ਨਾਂ ਜੋੜ੍ਹਨ ਦੇ ਦਿਨ ਲੱਦ ਗਏ । ਬੀਬੀ ਜੀ ! ਦੂਜਿਆਂ ਵਾਸਤੇ ਸਜ਼ਾ ਮੰਗਦੇ ਸੀ, ਹੁਣ ਆਪ ਹੀ ਦੱਸ ਦੇਵੋ ਇਸ ਜਾਲਸਾਜੀ ਤੇ ਝੂਠ ਬੋਲਣ ਵਾਸਤੇ ਖਾਲਸਾ ਪੰਥ ਆਪ ਜੀ ਨੂੰ ਕੀ ਸਜ਼ਾ ਦੇਵੇ ?

ਪਾਠਕਾਂ ਨੂੰ ਇਕ ਹੋਰ ਤੱਥ ਨਾਲ ਰੂਬਰੂ ਕਰਵਾ ਦਿੱਤਾ ਜਾਵੇ ਤੇ ਠੀਕ ਰਹੇਗਾ :

ਸੰਮਤ ੧੭੫੩ ਭਾਦੋ ਅਸ਼ਟਮੀ ਸੁਦੀ ਰਵਿਵਾਰ ਦੀ ਤਾਰੀਖ ਭਾਰਤ ਦੇ ਗੈਰ-ਹਿੰਦੀ ਭਾਸ਼ੀ ਇਲਾਕਿਆਂ ਵਿੱਚ ਆਈ ਹੋਈ ਤਾਰੀਖ ਹੈ, ਪੰਜਾਬ ਅਤੇ ਹਿੰਦੀ ਬੋਲਣ ਵਾਲੇ ਇਲਾਕਿਆਂ ਵਿੱਚ ਵਰਤੇ ਗਏ ਜੰਤਰੀ ਮੁਤਾਬਿਕ ਸੰਮਤ ੧੭੫੩ ਭਾਦੋ ਅਸ਼ਟਮੀ ਸੁਦੀ ਨੂੰ ਮੰਗਲਵਾਰ ਸੀ। 

ਇਹ ਬਿਚਿਤਰ ਨਾਟਕ ਮਿਲਿਆ ਹੀ ਬੰਗਾਲ ਵਿੱਚੋਂ ਸੀ ਅਤੇ ਇਹ ਸੰਮਤ ੧੭੫੩ ਭਾਦੋ ਅਸ਼ਟਮੀ ਸੁਦੀ ਰਵਿਵਾਰ ਬੰਗਾਲ ਵਿੱਚ ਆਈ ਹੋਈ ਤਾਰੀਖ ਸੀ । ਜਿਨੇ ਵੀ ਗੈਰ-ਹਿੰਦੀ ਭਾਸ਼ਾਈ ਇਲਾਕੇ ਹਨ ਉਨ੍ਹਾਂ ਵਿੱਚ ਕ੍ਰਿਤਾਦਿਕ ਜੰਤਰੀ ਦਾ ਇਸਤੇਮਾਲ ਹੋਂਦਾ ਹੈ । ਬਿਚਿਤਰ ਨਾਟਕ ਦੇ ਲਿਖਾਰੀ ਨੇ 18ਵੀ ਸਦੀ ਦੇ ਅਖੀਰ ਵਿੱਚ ਜਦ ਇਸ ਕਿਤਾਬ ਨੂੰ ਗੁਰੂ ਸਾਹਿਬ ਦੇ ਹੱਥੀਂ ਲਿਖਿਆ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਇਕ ਤਾਰੀਖ ਕਿਸੀ ਪੁਰਾਣੀ ਕ੍ਰਿਤਾਦਿਕ ਜੰਤਰੀ ਵਿੱਚੋ ਵੇਖ ਕੇ ਲਿਖੀ, ਉਸ ਨੂੰ ਪਤਾ ਨਹੀ ਸੀ ਕਿ ਬੰਗਾਲ ਵਿੱਚ ਜਿਥੇ ਉਹ ਬੈਠ ਕੇ ਬਿਚਿਤਰ ਨਾਟਕ ਲਿਖ ਰਿਹਾ ਹੈ, ਉਸ ਗੈਰ-ਹਿੰਦੀ ਭਾਸ਼ਾਈ ਇਲਾਕੇ ਵਿੱਚ ਕ੍ਰਿਤਾਦਿਕ ਜੰਤਰੀ ਇਸਤੇਮਾਲ ਹੋਂਦੀ ਹੈ ਜੋ ਕਿ ਹਿੰਦੀ-ਭਾਸ਼ਾਈ ਇਲਾਕੇ ਦੀ ਚਿਤ੍ਰਾਦਿਕ ਜੰਤਰੀ ਤੋਂ ਅਲਗ ਹੈ ਅਤੇ ਇਕ ਹੀ ਤਿਥੀ ਤੇ ਦੋਹਾਂ ਜੰਤ੍ਰੀਆਂ ਮੁਤਾਬਿਕ ਅਲਗ-ਅਲਗ ਵਾਰ ਹੋਂਦੇ ਹਨ । ਇਹ ਸੰਮਤ ੧੭੫੩ ਭਾਦੋ ਅਸ਼ਟਮੀ ਸੁਦੀ ਰਵਿਵਾਰ ਦੀ ਤਾਰੀਖ ਤੇ ਮੋਹਰ ਹੈ ਕਿ ਇਹ ਬਿਚਿਤਰ ਨਾਟਕ ਪੰਜਾਬ ਤੋਂ ਬਾਹਰ ਬੰਗਾਲ ਵਿੱਚ ਲਿਖੀਆ ਗਿਆ ਸੀ।

ਗੁਰਦੀਪ ਸਿੰਘ ਬਾਗੀ [email protected]


ਬੀਤੇ ਲਗਭਗ ਦਸ ਮਹੀਨਿਆਂ ਤੋਂ ਇੱਕ ਸਿੱਖ ਟੀਵੀ ਚੈਨਲ ਪੁਰ ਸ. ਕੁਲਮੋਹਨ ਸਿੰਘ ਅਤੇ ਸ. ਹਰਜਿਂਦਰ ਸਿੰਘ ਵਲੋਂ ਹਰ ਐਤਵਾਰ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ‘ਆਓ ਬਣੀਏ ਗੁਰਸਿੱਖ ਪਿਆਰਾ’ ਗੁਰਬਾਣੀ, ਸਿੱਖ ਇਤਿਹਾਸ ਅਤੇ ਪ੍ਰਮੁਖ ਸਿੱਖ ਸ਼ਖਸੀਅਤਾਂ ਨਾਲ ਸੰਬੰਧਤ ਪ੍ਰਸ਼ਨ-ਉੱਤਰਾਂ ਪੁਰ ਅਧਾਰਤ ਹੋਣ ਦੇ ਕਾਰਣ ਦੇਸ਼-ਵਿਦੇਸ਼ ਵਿੱਚ ਬਹੁਤ ਹੀ ਹਰਮਨ ਪਿਆਰਾ ਹੋ ਰਿਹਾ ਹੈ। ਇਸ ਸ਼ੋਅ ਨੂੰ ਵੇਖਣ ਵਾਲੇ ਸਿੱਖਾਂ ਦਾ ਹੀ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਗੈਰ-ਸਿੱਖਾਂ ਦਾ ਵੀ ਮੰਨਣਾ ਹੈ ਕਿ ਇਸ ਸ਼ੋਅ ਨਾਲ ਉਨ੍ਹਾਂ ਨੂੰ ਸਿੱਖ ਧਰਮ ਅਤੇ ਉਸਦੀਆਂ ਪ੍ਰੰਪਰਾਵਾਂ ਮਰਿਆਦਾਵਾਂ ਅਤੇ ਮਾਨਤਾਵਾਂ ਨੂੰ ਸਮਝਣ ਅਤੇ ਜਾਨਣ ਵਿੱਚ ਬਹੁਤ ਮਦਦ ਮਿਲ ਰਹੀ ਹੈ- ਜਸਵੰਤ ਸਿੰਘ ‘ਅਜੀਤ’
ਗਿ: ਸੰਤੋਖ ਸਿੰਘ ਅਸਟ੍ਰੇਲੀਆ ਨੇ ਈ-ਮੇਲ ਰਾਹੀਂ ‘ਸਿੱਖ ਮਾਰਗ’ ਨੂੰ ਦੱਸਿਆ ਹੈ ਕਿ ਗੁਰਮਤਿ ਪ੍ਰਚਾਰ ਸੁਸਾਇਟੀ ਵਾਲੇ ਜੋ ਕੱਪੜੇ ਇਕੱਠੇ ਕਰਨ ਦਾ ਵਿਚਾਰ ਬਣਾ ਰਹੇ ਹਨ ਉਹਨਾ ਨੂੰ ਗਿ: ਸੰਤੋਖ ਸਿੰਘ ਦਾ ਇੱਕ ਲੇਖ ਰੁਮਾਲਿਆਂ ਬਾਰੇ ‘ਸਿੱਖ ਮਾਰਗ’ ਤੇ ਛਪਿਆ ਵੀ ਪੜ੍ਹ ਲੈਣਾ ਚਾਹੀਦਾ ਹੈ।


11/12/14)
ਅਕੇਸ਼ ਕੁਮਾਰ

2030 ਤੱਕ ਕੈਂਸਰ ਦੀ ਬਿਮਾਰੀ ਨਾਲ ਮੌਤ ਦਾ ਆਂਕੜਾ 110 ਲੱਖ ਨੂੰ ਵੀ ਪਾਰ ਕਰ ਜਾਵੇਗਾ
ਦਿਲ ਦੇ ਰੋਗਾਂ ਤੋਂ ਬਾਦ ਕੈਂਸਰ ਵਿਸ਼ਵ ਭਰ ਵਿੱਚ ਮੌਤ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਹੈ
ਪੰਜਾਬ ਦੇ ਮਾਲਵਾ ਇਲਾਕੇ ਵਿੱਚ ਜਮੀਨ ਵਿੱਚ ਵੱਧ ਰਹੀ ਕੀਟਨਾਸ਼ਕਾਂ ਦੀ ਮਾਤਰਾ ਅਤੇ ਪਾਣੀ ਵਿੱਚ ਮਿਲ ਰਹੇ ਫੈਕਟਰੀਆਂ ਦੇ ਕੈਮਿਕਲ ਪਾਣੀ ਨੂੰ ਜਹਿਰੀਲਾ ਬਣਾ ਰਹੇ ਹਨ ਜੋਕਿ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਅਤੇ ਇਹਨਾਂ ਬਿਮਾਰੀਆਂ ਕਾਰਨ ਕਈ ਇਨਸਾਨ ਮੋਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਹ ਦੁਸ਼ਿਤ ਜਹਿਰੀਲਾ ਪਾਣੀ ਇਸ ਇਲਾਕੇ ਵਿੱਚ ਕੈਂਸਰ ਦੇ ਫੈਲਣ ਦਾ ਵੱਡਾ ਕਾਰਣ ਬਣ ਰਿਹਾ ਹੈ। ਇਸ ਬਿਮਾਰੀ ਨੇ ਕਿਸੇ ਵੀ ਉਮਰ ਦੇ ਬੱਚੇ, ਜਵਾਨ ਜਾਂ ਬੁਢਿਆਂ ਕਿਸੇ ਨੂੰ ਵੀ ਨਹੀਂ ਬਖਸ਼ਿਆ ਹੈ ਤੇ ਕਈ ਪਰਿਵਾਰ ਆਪਣੀ ਜਿੰਦਗੀ ਦੀ ਜਮਾਪੂੰਜੀ ਲੁਟਾ ਕੇ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਦੇ ਇਲਾਜ ਲਈ 1 ਲੱਖ 50 ਹਜਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਪਰ ਇਸ ਬਿਮਾਰੀ ਤੇ ਹੁੰਦੇ ਖਰਚੇ ਦੇ ਹਿਸਾਬ ਨਾਲ ਇਹ ਨਾਕਾਫੀ ਹੈ। ਜਿੱਥੇ ਇਸ ਬਿਮਾਰੀ ਦੇ ਇਲਾਜ ਲਈ ਹਸਪਤਾਲਾਂ ਵਿੱਚ ਢੁੱਕਵੀਆਂ ਸਹੁਲਤਾਂ ਦਾ ਹੋਣਾ ਜਰੂਰੀ ਹੈ ਉਥੇ ਹੀ ਇਸ ਬਿਮਾਰੀ ਦੇ ਫੈਲਣ ਦੇ ਮੂਲ ਕਾਰਣ ਉਪਰ ਵੀ ਕਾਬੂ ਕਰਨ ਦੀ ਲੋੜ ਹੈ।
ਮਾਲਵਾ ਇਲਾਕੇ ਦੇ ਪਾਣੀ ਵਿੱਚ ਮਿਲ ਰਹੇ ਫੈਕਟਰੀ ਦੇ ਕੈਮਿਕਲ ਜਾਂ ਫਿਰ ਕੀਟਨਾਸ਼ਕਾਂ ਦੀ ਬੇਲੋੜੀ ਵਰਤੋ ਨੇ ਜਿੱਥੇ ਲੋਕਾਂ ਦੇ ਜੀਵਨ ਸਤਰ ਵਿੱਚ ਗਿਰਾਵਟ ਲਿਆਉਂਦੀ ਹੈ ਉਥੇ ਹੀ ਮਾਲਵੇ ਦੇ ਇਲਾਕੇ ਵਿੱਚ ਇਸ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਪੈਰ ਪਸਾਰ ਲਏ ਹਨ। ਮਾਲਵਾ ਦੇ ਲੋਕਾਂ ਨੂੰ ਇਸ ਬਿਮਾਰੀ ਦਾ ਇਲਾਜ ਕਰਾਉਣ ਲਈ ਬੀਕਾਨੇਰ ਵਿੱਖੇ ਜਾਣਾ ਪੈਂਦਾ ਹੈ ਅਤੇ ਬਠਿੰਡਾ ਤੋਂ ਬਾਕੀਨੇਰ ਨੂੰ ਜਾਂਦੀ ਗੱਡੀ ਦਾ ਨਾਮ ਹੀ ਆਮ ਬੋਲੀ ਵਿੱਚ ਬਦਲ ਗਿਆ ਹੈ ਅਤੇ ਇਸ ਨੂੰ ਕੈਂਸਰ ਟ੍ਰੇਨ ਦੇ ਨਾਂਅ ਨਾਲ ਜਾਣਿਆ ਜਾਣ ਲੱਗ ਗਿਆ ਹੈ। ਪਿਛਲੀ ਯੂ ਪੀ ਏ ਸਰਕਾਰ ਵਲੋਂ ਮਾਲਵੇ ਦੇ ਲੋਕਾਂ ਦੀ ਸਹੂਲਤ ਲਈ ਸੰਗਰੁਰ ਵਿੱਚ ਮਿੰਨੀ ਪੀ ਜੀ ਆਈ ਹਸਪਤਾਲ ਦਾ ਨੀਂਹ ਪੱਥਰ ਰੱਿਖਆ ਗਿਆ ਸੀ ਤਾਂ ਜੋ ਹਸਪਤਾਲ ਬਣਨ ਨਾਲ ਮਾਲਵਾ ਦੇ ਇਲਾਕੇ ਦੇ ਲੋਕ ਇੱਥੇ ਨਜਦੀਕ ਹੀ ਇਲਾਜ ਕਰਵਾ ਸਕਣ ਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਇਸ ਨਾਮੁਰਾਦ ਬਿਮਾਰੀ ਦੇ ਫੈਲਣ ਦੇ ਸਹੀ ਕਾਰਣਾਂ ਦਾ ਪਤਾ ਲਗਾ ਕੇ ਇਸ ਉਪਰ ਸਖਤੀ ਦੇ ਨਾਲ ਕਾਬੂ ਕਰਨਾ ਚਾਹੀਦਾ ਹੈ।
ਦਿਲ ਦੇ ਰੋਗਾਂ ਤੋਂ ਬਾਦ ਕੈਂਸਰ ਵਿਸ਼ਵ ਭਰ ਵਿੱਚ ਮੌਤ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਹੈ। ਵਿਸ਼ਵ ਸਿਹਤ ਸੰਸਥਾ ਵਲੋਂ ਆਏ ਸਾਲ 4 ਫਰਵਰੀ ਨੂੰ ਕੈਂਸਰ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਤੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਬਿਮਾਰੀ ਵਿੱਚ ਵਿਸ਼ਵ ਵਿਆਪਕ ਤੌਰ ਤੇ ਭਾਰੀ ਵਾਧਾ ਹੋਇਆ ਹੈ ਤੇ ਇਸ ਦਾ ਮੁੱਖ ਕਾਰਣ ਅਬਾਦੀ ਵਿੱਚ ਬੇਹਿਸਾਬ ਵਾਧਾ ਤੇ ਲੋਕਾਂ ਵਲੋਂ ਸਿਗਰੇਟ ਨੋਸ਼ੀ ਵਰਗੀਆਂ ਕੈਂਸਰ ਨੂੰ ਵਧਾਵਾ ਦੇਣ ਵਾਲੀਆਂ ਆਦਤਾਂ ਨੂੰ ਅਪਣਾਉਣਾ ਹੈ। ਇਹ ਬਿਮਾਰੀ ਸ਼ਰੀਰ ਦੇ ਕਿਸੇ ਅੰਗ ਵਿੱਚ ਵੀ ਜੀਵ ਕੋਸ਼ਿਕਾਵਾਂ ਦੇ ਗੈਰ ਜਰੁਰੀ ਵਾਧੇ ਦੇ ਸਿੱਟੇ ਵਜੋਂ ਹੋ ਸਕਦੀ ਹੈ ਤੇ ਛੇਤੀ ਹੀ ਇਹ ਸ਼ਰੀਰ ਦੇ ਹੋਰ ਅੰਗਾਂ ਤੇ ਹਮਲਾ ਕਰਕੇ ਦੂਜੇ ਹਿੱਸਿਆਂ ਵਿੱਚ ਵੀ ਫੈਲ ਜਾਂਦੀ ਹੈ। ਵਿਸ਼ਵ ਸਿਹਤ ਸੰਸਥਾ ਮੁਤਾਬਕ 2012 ਵਿੱਚ 82 ਲੱਖ ਲੋਕਾਂ ਦੀ ਮੌਤ ਇਸ ਨਾਮੁਰਾਦ ਬਿਮਾਰੀ ਕਾਰਣ ਹੋ ਗਈ ਯਾਨੀ ਕਿ ਵਿਸ਼ਵ ਦੀਆਂ ਕੁੱਲ ਮੌਤਾਂ ਦਾ 13 ਫਿਸਦੀ ਤੇ 127 ਲੱਖ ਕੈਂਸਰ ਦੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਚੋਂ 56 ਫਿਸਦੀ ਮਾਮਲੇ ਤੇ 64 ਫਿਸਦੀ ਮੌਤਾਂ ਆਰਥਿਕ ਪੱਧਰ ਤੇ ਤਰੱਕੀ ਕਰ ਰਹੇ ਦੇਸ਼ਾਂ ਵਿੱਚ ਹੋਈਆਂ। ਸਾਲ 2008 ਵਿੱਚ ਕੈਂਸਰ ਕਾਰਣ ਹੋਈਆਂ ਕੁੱਲ ਮੌਤਾਂ ਚੋਂ 72 ਫਿਸਦੀ ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਸਨ। ਇੱਕ ਅਨੁਮਾਨ ਮੁਤਾਬਕ 2030 ਤੱਕ ਇਸ ਬਿਮਾਰੀ ਨਾਲ ਮੌਤ ਦਾ ਆਂਕੜਾ 110 ਲੱਖ ਨੂੰ ਵੀ ਪਾਰ ਕਰ ਜਾਵੇਗਾ।
ਤੰਬਾਕੁ, ਸ਼ਰਾਬ, ਖਾਣ ਪੀਣ ਦੀਆਂ ਗਲਤ ਆਦਤਾਂ, ਜਿਆਦਾ ਮੋਟਾਪਾ, ਸ਼ਰੀਰਕ ਤੌਰ ਤੇ ਘੱਟ ਚੁਸਤੀ ਦਾ ਹੋਣਾ, ਪ੍ਰਦੂਸ਼ਨ, ਭੋਜਨ ਵਿੱਚ ਫਲ ਤੇ ਸਬਜੀਆਂ ਦੀ ਘੱਟ ਵਰਤੋਂ ਤੇ ਪੁਰਾਣਾ ਰੋਗ ਕੈਂਸਰ ਹੋਣ ਦਾ ਕਾਰਣ ਹੋ ਸਕਦੇ ਹਨ। ਇੱਕਲਾ ਤੰਬਾਕੁ ਹੀ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾ ਚੋਂ 22 ਫਿਸਦੀ ਮੌਤਾਂ ਲਈ ਜਿੰਮੇਵਾਰ ਹੈ। ਤੰਬਾਕੁ ਕਾਰਣ ਫੇਫੜਿਆਂ, ਗਲੇ, ਪੇਟ ਕਿਡਨੀ, ਮੁੰਹ ਆਦਿ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਫੇਫੜਿਆਂ ਦਾ ਕੈਂਸਰ ਹੋਰ ਕਿਸੇ ਵੀ ਅੰਗ ਦੇ ਕੈਂਸਰ ਤੋਂ ਵੱਧ ਲੋਕਾਂ ਦੀ ਜਾਨ ਲੈਂਦਾ ਹੈ। ਫੇਫੜਿਆਂ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾ ਚੋਂ 71 ਫਿਸਦੀ ਦਾ ਕਾਰਣ ਵੀ ਤੰਬਾਕੁ ਹੀ ਹੈ। ਜੇਕਰ ਇਸਦੇ ਨਾਲ ਹੀ ਸ਼ਰਾਬਨੋਸ਼ੀ ਦੀ ਆਦਤ ਹੋਵੇ ਤਾਂ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਜਿੱਨ੍ਹੀ ਜਿਆਦਾ ਸ਼ਰਾਬ ਉਨ੍ਹਾਂ ਹੀ ਵੱਧ ਖਤਰਾ। ਇਹ ਆਦਮੀਆਂ ਵਿੱਚ 22 ਫਿਸਦੀ ਮੂੰਹ ਤੇ ਗਲੇ ਦੇ ਕੈਂਸਰ ਦਾ ਕਾਰਣ ਹੈ ਤੇ ਔਰਤਾਂ ਵਿੱਚ 9 ਫਿਸਦੀ। ਜਿਹੜੇ ਲੋਕ ਆਪ ਤਾਂ ਸਿਗਰੇਟ ਬੀੜੀ ਨਹੀਂ ਪੀਂਦੇ ਪਰ ਜਿਆਦਾ ਸਮੇਂ ਇਸਦੇ ਧੂੰਏ ਵਾਲੇ ਮਹੌਲ ਵਿੱਚ ਕੱਟਦੇ ਹਨ ਉਹਨਾਂ ਨੂੰ ਵੀ ਫੇਫੜਿਆਂ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਹੋਰ ਰੋਗ ਫੈਲਾਉਣ ਲਈ ਜਿੰਮੇਵਾਰ ਤੱਤ ਵੀ ਵਿਕਾਸਸ਼ੀਲ ਦੇਸ਼ਾਂ ਵਿੱਚ 22 ਫਿਸਦੀ ਤੇ ਉਦਯੋਗਿਕ ਦੇਸ਼ਾਂ ਵਿੱਚ 6 ਫਿਸਦੀ ਕੈਂਸਰ ਮੌਤਾਂ ਲਈ ਜਿੰਮੇਵਾਰ ਹਨ। ਹਵਾ ਪਾਣੀ ਦੇ ਪ੍ਰਦੂਸ਼ਨ ਰਾਹੀਂ ਜਹਿਰੀਲੀਆਂ ਗੈਸਾਂ ਦੇ ਨਿੱਤ ਸੰਪਰਕ ਵਿੱਚ ਆਉਣ ਵਾਲਿਆਂ ਵਿੱਚ ਫੇਫੜਿਆਂ ਤੇ ਗਲੇ ਦੇ ਕੈਂਸਰ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਗਲੇ, ਵੱਡੀ ਆਂਤ, ਪੇਟ, ਜਿਗਰ ਤੇ ਔਰਤਾਂ ਵਿੱਚ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਦੇ ਜਿਆਦਾ ਮਾਮਲੇ ਸਾਮਣੇ ਆਉਂਦੇ ਹਨ।
ਆਦਮੀਆਂ ਤੇ ਔਰਤਾਂ ਵਿੱਚ ਕੈਂਸਰ ਹੋਣ ਦੇ ਵੱਖ ਵੱਖ ਕਾਰਣ ਹੋ ਸਕਦੇ ਹਨ ਤੇ ਕੈਂਸਰ ਵੀ ਵੱਖ ਵੱਖ ਤਰ੍ਹਾਂ ਦੇ ਹੁੰਦੇ ਹਨ। ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਜਿਆਦਾ ਮਾਮਲੇ ਸਾਮਣੇ ਆਉਂਦੇ ਹਨ। ਕੁੱਲ ਮਾਮਲਿਆਂ ਚੋਂ 23 ਫਿਸਦੀ ਤੇ ਜਿਆਦਾ ਮੌਤਾਂ ਵੀ ਇਸੇ ਕਾਰਣ ਹੁੰਦੀਆਂ ਹਨ। ਕੁੱਲ ਮਾਮਲਿਆਂ ਚੋਂ 14 ਫਿਸਦੀ। ਆਦਮੀਆਂ ਵਿੱਚ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਜਿਆਦਾ ਸਾਮਣੇ ਆਉਂਦੇ ਹਨ - ਕੁੱਲ ਮਾਮਲਿਆਂ ਚੋਂ 17 ਫਿਸਦੀ ਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾ ਚੋਂ 23 ਫਿਸਦੀ ਦਾ ਕਾਰਣ ਫੇਫੜਿਆਂ ਦਾ ਕੈਂਸਰ ਹੀ ਹੈ। ਆਰਥਿਕ ਪੱਧਰ ਤੇ ਤਰੱਕੀ ਕਰ ਰਹੇ ਦੇਸ਼ਾਂ ਦੀਆਂ ਔਰਤਾਂ ਵਿੱਚ ਵੀ ਛਾਤੀ ਦੇ ਕੈਂਸਰ ਵਿੱਚ ਵਾਧਾ ਹੋਇਆ ਹੈ ਜੱਦਕਿ ਇੱਕ ਦਹਾਕੇ ਪਹਿਲਾਂ ਤੱਕ ਜਿਆਦਾ ਮਾਮਲੇ ਗਲੇ ਦੇ ਕੈਂਸਰ ਦੇ ਸਨ। ਨਾਲ ਹੀ ਇਹਨਾਂ ਦੇਸ਼ਾਂ ਵਿੱਚ ਗਲੇ ਦੇ ਕੈਂਸਰ ਦੇ ਨਾਲ ਨਾਲ ਔਰਤਾਂ ਵਿੱਚ ਫੇਫੜਿਆਂ ਦੇ ਕੈਂਸਰ ਨਾਲ ਵੀ ਮੌਤ ਦੀ ਦਰ ਵਿੱਚ ਵਾਧਾ ਹੋਇਆ ਹੈ ਜੋਕਿ ਦੋਹਾਂ ਹੀ ਮਾਮਲਿਆਂ ਵਿੱਚ 11-11 ਫਿਸਦੀ ਹੈ। ਚਾਹੇ ਸਭ ਤਰ੍ਹਾਂ ਦੇ ਮਾਮਲੇ ਮਿਲਾ ਕੇ ਤਰੱਕੀ ਕਰ ਰਹੇ ਦੇਸ਼ਾਂ ਵਿੱਚ ਕੈਂਸਰ ਦੇ ਮਾਮਲੇ ਵਿਕਸਿਤ ਦੇਸ਼ਾਂ ਦਾ 50 ਫਿਸਦੀ ਹਨ ਪਰ ਇਹਨਾਂ ਵਿੱਚ ਮੌਤ ਦੀ ਦਰ ਤਕਰੀਬਨ ਬਰਾਬਰ ਹੀ ਹੈ। ਘੱਟ ਵਿਕਸਿਤ ਦੇਸ਼ਾਂ ਵਿੱਚ ਇਸ ਬਿਮਾਰੀ ਨਾਲ ਮੌਤ ਦੀ ਦਰ ਜਿਆਦਾ ਹੋਣ ਦਾ ਕਾਰਣ ਇਸ ਦਾ ਦੇਰ ਨਾਲ ਪਤਾ ਲੱਗਣਾ ਹੈ ਤੇ ਸਮੇਂ ਸਿਰ ਸਹੀ ਇਲਾਜ ਦਾ ਨਾ ਹੋਣਾ ਹੈ ਜਿਸ ਨਾਲ ਬਿਮਾਰੀ ਅਖੀਰਲੇ ਮੁਕਾਮ ਤੱਕ ਪੁੱਜ ਚੁੱਕੀ ਹੁੰਦੀ ਹੈ।
ਮਨੁੱਖ ਦੇ ਕੰਮ ਕਰਣ ਦੀ ਥਾਂ ਤੇ ਮਹੌਲ ਵੀ ਉਸ ਵਿੱਚ ਕੈਂਸਰ ਦਾ ਕਾਰਣ ਬਣਦੇ ਹਨ। ਆਏ ਸਾਲ 1 ਲੱਖ 52 ਹਜਾਰ ਦੇ ਕਰੀਬ ਲੋਕ ਇਸੇ ਕਾਰਣ ਹੋਏ ਕੈਂਸਰ ਨਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕੈਮੀਕਲ ਫੈਕਟਰੀਆਂ ਤੇ ਪਰਮਾਣੂ ਸਯੰਤਰਾਂ ਵਿੱਚ ਕੰਮ ਕਰਣ ਵਾਲਿਆਂ ਦੇ ਇਹਨਾਂ ਗੈਸਾਂ ਦੇ ਸੰਪਰਕ ਵਿੱਚ ਆਉਣ ਨਾਲ ਇਹਨਾਂ ਵਿੱਚ ਕੈਂਸਰ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਜਿਆਦਾ ਸਮਾਂ ਧੁੱਪ ਵਿੱਚ ਕੰਮ ਕਰਣ ਨਾਲ ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਤੋਂ ਪ੍ਰਭਾਵਿਤ ਲੋਕਾਂ ਵਿੱਚ ਚਮੜੀ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਇਸ ਬਿਮਾਰੀ ਦੇ ਸ਼ੁਰੂਆਤੀ ਮੁਕਾਮ ਤੇ ਹੀ ਇਸਦਾ ਪਤਾ ਚਲਣ ਨਾਲ ਇਸ ਦਾ ਇਲਾਜ ਹੋ ਸਕਦਾ ਹੈ। ਲੋਕਾਂ ਅਤੇ ਸਿਹਤ ਕੇਂਦਰਾਂ ਵਿੱਚ ਕੈਂਸਰ ਦੇ ਲੱਛਣਾਂ ਬਾਰੇ ਜਾਗਰੁਕਤਾ ਨਾਲ ਇਸਦਾ ਸਮੇਂ ਸਿਰ ਪਤਾ ਚਲ ਸਕਦਾ ਹੈ। ਇਸਦੇ ਕੁੱਝ ਸ਼ੁਰੂਆਤੀ ਲੱਛਣ ਹਨ ਜਿਵੇਂਕਿ ਗੰਢ, ਠੀਕ ਨਾ ਹੋ ਰਿਹਾ ਫੋੜਾ, ਬੇਵਜਾ ਖੂਨ ਵੱਗਣਾ, ਲਗਾਤਾਰ ਬਦਹਜਮੀ ਰਹਿਣਾ। ਇਹਨਾਂ ਲੱਛਣਾ ਤੇ ਗੌਰ ਕਰਣ ਨਾਲ ਛਾਤੀ, ਮੂੰਹ, ਗਲੇ, ਵੱਡੀ ਆਂਤ ਤੇ ਚਮੜੀ ਦੇ ਕੈਂਸਰ ਦਾ ਸਮਾਂ ਰਹਿੰਦੇ ਹੀ ਪਤਾ ਚਲ ਸਕਦਾ ਹੈ। ਇਸ ਤੋਂ ਇਲਾਵਾ ਇਸ ਬਿਮਾਰੀ ਦੇ ਹੋਣ ਦੇ ਕਾਰਣ ਜਿਵੇਂ ਕਿ ਤੰਬਾਕੁ, ਸ਼ਰਾਬ ਆਦਿ ਤੋਂ ਪਰਹੇਜ ਕਰਕੇ ਵੀ ਇਸ ਤੋਂ ਕਾਫੀ ਹੱਦ ਤੱਕ ਬੱਚਿਆ ਜਾ ਸਕਦਾ ਹੈ। ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਕੇ ਵੀ ਕਾਫੀ ਹੱਦ ਤੱਕ ਕੈਂਦਰ ਦੇ ਖਤਰੇ ਨੂੰ ਟਾਲਿਆ ਜਾ ਸਕਦਾ ਹੈ। ਫਲਾਂ ਤੇ ਸਬਜੀਆਂ ਨਾਲ ਭਰਪੂਰ ਖੁਰਾਕ ਸ਼ਰੀਰ ਵਿੱਚ ਕੈਂਸਰ ਤੋਂ ਬਚਾਅ ਦੀ ਤਾਕਤ ਪੈਦਾ ਕਰਦੀ ਹੈ। ਲਾਲ ਮੀਟ ਜਾਂ ਕੋਲਡ ਸਟੋਰਾਂ ਵਿੱਚ ਲੰਮੇ ਸਮੇਂ ਤੋਂ ਰੱਖੇ ਗਏ ਮੀਟ ਦਾ ਸੇਵਨ ਕਰਣ ਨਾਲ ਵੀ ਵੱਡੀ ਆਂਤ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਭੋਜਨ ਵਿੱਚ ਜਿਆਦਾ ਮਿਰਚ ਮਸਾਲਿਆਂ ਦੀ ਵਰਤੋਂ ਮੂੰਹ ਤੇ ਗਲੇ ਦੇ ਕੈਂਸਰ ਨੂੰ ਦਾਵਤ ਦਿੰਦੀ ਹੈ। ਸਹੀ ਖਾਣ ਪੀਣ ਤੇ ਸਰੀਰਕ ਕਸਰਤ ਹੋਰ ਬਿਮਾਰੀਆਂ ਦੇ ਨਾਲ ਨਾਲ ਮਨੁੱਖੀ ਸ਼ਰੀਰ ਨੂੰ ਕੈਂਸਰ ਤੋਂ ਵੀ ਬਚਾ ਕੇ ਰੱਖਦਾ ਹੈ। ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਸਰੀਰਕ ਕੰਮ ਘੱਟ ਗਏ ਹਨ ਤੇ ਖਾਣ ਪੀਣ ਵਿੱਚ ਫਾਸਟ ਫੂਡ ਤੇ ਤਲਿਆ ਖਾਣਾ ਵੱਧ ਗਿਆ ਹੈ ਜੋਕਿ ਸਿੱਧਾ ਅਸਰ ਸਿਹਤ ਦੇ ਪਾਉਂਦਾ ਹੈ। ਪਰ ਸਾਰੇ ਬਚਾਅ ਰੱਖ ਕੇ ਵੀ ਫਿਰ ਵੀ ਇਹ ਨਾਮੁਰਾਦ ਬਿਮਾਰੀ ਘੇਰ ਲਵੇ ਤਾਂ ਫਿਰ ਇਸ ਦਾ ਇਲਾਜ ਅਪਰੇਸ਼ਨ ਤੇ ਕੀਮੋਥੈਰਪੀ ਨਾਲ ਹੀ ਹੋ ਸਕਦਾ ਹੈ। ਪਰ ਇਲਾਜ ਸ਼ੁਰੂ ਕਰਵਾਉਣ ਤੋਂ ਪਹਿਲਾਂ ਕੁੱਝ ਗਲਤ ਫਹਮੀਆਂ ਨੂੰ ਦੂਰ ਕਰ ਲੈਣਾ ਜਰੂਰੀ ਹੈ। ਵੱਖ ਵੱਖ ਅੰਗਾਂ ਦੇ ਕੈਂਸਰ ਦਾ ਇਲਾਜ ਇੱਕੋ ਜਿਹਾ ਨਹੀਂ ਹੁੰਦਾ। ਵੱਖ ਕੈਂਸਰ ਦਾ ਸ਼ਰੀਰ ਤੇ ਪ੍ਰਭਾਅ ਵੱਖ ਹੁੰਦਾ ਹੈ ਤੇ ਉਸ ਦਾ ਇਲਾਜ ਤੇ ਦਵਾਈਆਂ ਵੀ ਅਲਗ ਹੀ ਹੁੰਦੀਆਂ ਹਨ। ਇਹ ਸੋਚਨਾ ਕਿ ਕੈਂਸਰ ਲਾਇਲਾਜ ਹੈ ਇਹ ਬਿਲਕੁੱਲ ਗਲਤ ਹੈ। ਸ਼ੁਰੂਆਤੀ ਦੋਰ ਤੇ ਇਸ ਬਿਮਾਰੀ ਦਾ ਪਤਾ ਚਲ ਜਾਣ ਤੇ ਸਹੀ ਇਲਾਜ ਮਿਲਣ ਨਾਲ ਜਿਆਦਾਤਰ ਕੈਂਸਰ ਦੇ ਮਰੀਜਾਂ ਦਾ ਇਲਾਜ ਹੋ ਸਕਦਾ ਹੈ। ਸ਼ਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋਣ ਵਾਲੀ ਕੋਈ ਗੰਢ ਜਾਂ ਰਸੌਲੀ ਜਰੂਰੀ ਨਹੀਂ ਹੈ ਕਿ ਕੈਂਸਰ ਹੀ ਹੋਵੇ। ਕਈ ਛੋਟੀਆਂ ਗੰਢਾਂ ਤਾਂ ਆਪਣੇ ਆਪ ਹੀ ਖੁਰ ਜਾਂਦੀਆਂ ਹਨ ਤੇ ਕੁੱਝ ਗੰਢਾ ਤੇ ਰਸੋਲੀਆਂ ਨੂੰ ਆਮ ਅਪਰੇਸ਼ਨ ਨਾਲ ਕੱਢ ਦਿੱਤਾ ਜਾ ਸਕਦਾ ਹੈ। ਕੋਈ ਗੰਢ ਕੈਂਸਰ ਹੈ ਜਾਂ ਨਹੀਂ ਇਸ ਲਈ ਉਸਦਾ ਟੈਸਟ ਕਰਵਾਉਣਾ ਜਰੂਰੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਕੈਂਸਰ ਨੂੰ ਠੀਕ ਕਰਣ ਲਈ ਇਲਾਜ ਦੀ ਨਹੀਂ ਇੱਛਾ ਸ਼ਕਤੀ ਦੀ ਲੋੜ ਹੈ। ਇਹ ਠੀਕ ਹੈ ਕਿ ਸਕਾਰਾਤਮਕ ਸੋਚ ਕਈ ਬਿਮਾਰੀਆਂ ਵਿੱਚ ਚਮਤਕਾਰ ਦਾ ਕੰਮ ਕਰਦੀ ਹੈ ਪਰ ਉਸਦੇ ਨਾਲ ਇਲਾਜ ਦੀ ਜਰੂਰਤ ਵੀ ਹੁੰਦੀ ਹੈ। ਇਲਾਜ ਤੋਂ ਬਿਨਾਂ ਇਸ ਬਿਮਾਰੀ ਨੂੰ ਜੜੋਂ ਖਤਮ ਨਹੀਂ ਕੀਤਾ ਜਾ ਸਕਦਾ। ਹੁਣ ਦੀਆਂ ਨਵੀਆਂ ਤਕਨੀਕਾਂ ਨਾਲ ਮਾਹਿਰ ਡਾਕਟਰ ਇਸ ਨਾ ਮੁਰਾਦ ਬਿਮਾਰੀ ਦਾ ਸਫਲ ਅਪਰੇਸ਼ਨ ਕਰਣ ਵਿੱਚ ਕਾਮਯਾਬ ਹੋ ਰਹੇ ਹਨ। ਇੱਕ ਹੋਰ ਗਲਤਫਹਮੀ ਇਸ ਬਿਮਾਰੀ ਬਾਰੇ ਹੈ ਕਿ ਛਾਤੀ ਦਾ ਕੈਂਸਰ ਸਿਰਫ ਔਰਤਾਂ ਨੂੰ ਹੀ ਹੁੰਦਾ ਹੈ। ਪਰ ਕਿਉਂਕਿ ਛਾਤੀ ਦੇ ਟੀਸ਼ੂ ਤਾਂ ਮਰਦਾਂ ਵਿੱਚ ਵੀ ਹੁੰਦੇ ਹਨ ਤਾਂ ਇਹ ਛਾਤੀ ਦਾ ਕੈਂਸਰ ਮਰਦਾਂ ਨੂੰ ਵੀ ਹੋ ਸਕਦਾ ਹੈ। ਇਹ ਠੀਕ ਹੈ ਕਿ ਜਿਆਦਾਤਰ ਇਹ ਔਰਤਾਂ ਨੂੰ ਹੀ ਹੁੰਦਾ ਹੈ ਪਰ ਅਮਰੀਕਨ ਕੈਂਸਰ ਸੋਸਾਇਟੀ ਮੁਤਾਬਕ ਅੰਦਾਜਨ ਆਏ ਸਾਲ 2000 ਮਰਦਾਂ ਨੂੰ ਇਹ ਕੈਂਸਰ ਹੁੰਦਾ ਹੈ।
ਭਾਰਤ ਵਿੱਚ ਜਿਸ ਤਰ੍ਹਾ ਕੈਂਸਰ ਆਪਣੀ ਪੈਠ ਬਣਾ ਰਿਹਾ ਹੈ ਉਸ ਨੂੰ ਰੋਕਣ ਦਾ ਇੱਕ ਹੀ ਉਪਰਾਲਾ ਹੈ ਕਿ ਸਰਕਾਰ ਇਸ ਨਾਮੁਰਾਦ ਬਿਮਾਰੀ ਪੇਤੀ ਲੋਕਾਂ ਨੂੰ ਜਾਗਰੂਕ ਕਰੇ ਅਤੇ ਇਸ ਬਿਮਾਰੀ ਦੇ ਫੈਲਣ ਦੇ ਕਾਰਣਾਂ ਨੂੰ ਘਟਾਵੇ। ਇਸ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਥਾਂ ਥਾਂ ਤੇ ਹਸਪਤਾਲ ਖੋਲੇ ਜਾਣ ਅਤੇ ਇਸ ਦਾ ਇਲਾਜ ਸਸਤੇ ਤੋਂ ਸਸਤਾ ਉਪਲਬਧ ਕਰਵਾਇਆ ਜਾਵੇ ਤਾਂ ਜੋ ਇਸ ਨਾਮੁਰਾਦ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕੇ। ਸਰਕਾਰ ਵੱਲੋਂ ਇਸ ਨਾਮੁਰਾਦ ਬਿਮਾਰੀ ਦੇ ਇਲਾਜ ਵਿੱਚ ਇਸਤਮਾਲ ਹੋਣ ਵਾਲੀਆਂ ਦਵਾਈਆਂ ਦੇ ਰੇਟ ਕੰਟਰੋਲ ਕਰਨੇ ਚਾਹੀਦੇ ਹਨ ਤਾਂ ਜੋ ਇਸ ਦਾ ਇਲਾਜ ਸਸਤਾ ਹੋ ਸਕੇ।
ਲੇਖਕ
ਅਕੇਸ਼ ਕੁਮਾਰ
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426


08/12/14)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉੱਤੇ 07. 12. 2014 ਨੂੰ ਪਾਏ ਗਏ ਮੇਰੇ ਪੱਤਰ ਬਾਰੇ ਕੀਤੀ ਗਈ ਆਪ ਜੀ ਦੀ ਟਿੱਪਣੀ ਸਬੰਧੀ ਬੇਨਤੀ ਹੈ ਕਿ 06. 12. 2014 ਨੂੰ ਇੱਸੇ ਵੈਬਸਾਈਟ ਉੱਤੇ ਪਾਇਆ ਗਿਆ ਆਪ ਜੀ ਦਾ ‘ਨੋਟ’ ਸ. ਬਲਦੇਵ ਸਿੰਘ ਟਰਾਂਟੋ ਦੇ ਅਤੇ ਮੇਰੇ ਪੱਤਰਾਂ ਬਾਰੇ ਹੋਣ ਕਰਕੇ ਮੈਂ ਇਸ ਨੂੰ ‘ਟਿੱਪਣੀ’ ਵਜੋਂ ਹੀ ਲਿਆ ਸੀ। ਸ. ਗੁਰਦੀਪ ਸਿੰਘ ਬਾਗੀ ਜੀ ਨੇ ਮੇਰੇ 02. 12. 2014 ਵਾਲੇ ਪੱਤਰ ਵਿੱਚ ਉਹਨਾਂ ਤੋਂ ਪੁੱਛੇ ਗਏ ਸਵਾਲ ਦਾ ਉੱਤਰ ਦੇਣ ਤੋਂ ਟਾਲਾ ਵੱਟ ਲਿਆ ਸੀ ਅਤੇ ਸ. ਬਲਦੇਵ ਸਿੰਘ ਜੀ ਨੇ ਮੇਰੇ 05. 12. 2014 ਵਾਲੇ ਪੱਤਰ ਵਿੱਚ ਉਹਨਾਂ ਤੋਂ ਪੁੱਛੇ ਗਏ ਸਵਾਲ ਦਾ ਉੱਤਰ ਦੇਣ ਦੀ ਬਜਾਏ ਉਲਟਾ ਮੇਰੇ ਅੱਗੇ ਆਪਣਾ ਸਵਾਲ ਪੇਸ਼ ਕਰ ਦਿੱਤਾ ਸੀ। ਇਸ ਲਈ ਮੈਂ ਵਿਚਾਰ-ਚਰਚਾ ਨੂੰ ਬੰਦ ਕਰਨ ਦੇ ਇਰਾਦੇ ਨਾਲ 07. 12. 2014 ਵਾਲਾ ਪੱਤਰ ਭੇਜ ਦਿੱਤਾ ਸੀ।
ਮਾਨਯੋਗ ਸੰਪਾਦਕ ਜੀ, ਮੇਰੇ 07. 12. 2014 ਵਾਲੇ ਪੱਤਰ ਵਿੱਚ ਵਰਤੇ ਗਏ ‘ਦਵੰਦ’ ਅਤੇ ‘ਦੰਭ’ ਸ਼ਬਦ ਅਸ਼ਲੀਲ, ਭੱਦੇ ਜਾਂ ਅਨੁਚਿਤ ਨਹੀਂ। ਸਗੋਂ ਇਹ ਸ਼ਬਦ ਮਨੁੱਖੀ ਵਰਤਾਰੇ ਦੇ ਸੰਦਰਭ ਵਿੱਚ ਆਮ ਹੀ ਵਰਤੋਂ ਵਿੱਚ ਆਉਂਦੇ ਰਹਿੰਦੇ ਹਨ। ਮੈਂ ਇਹ ਸ਼ਬਦ ਜਿਸ ਸਥਿਤੀ ਦੇ ਸੰਦਰਭ ਵਿੱਚ ਵਰਤੇ ਹਨ ਉਹ ਹੇਠਾਂ ਦਿੱਤੇ ਅਨੁਸਾਰ ਹੈ:
“ਗੁਰਮੱਤ ਦੇ ਵਿਰੋਧ ਵਿੱਚ ਖੜ੍ਹੇ ਸੰਸਥਾਗਤ ਧਰਮ ਦੇ ਪੈਰੋਕਾਰ ਵੀ ਬਣੇ ਰਹਿਣਾ ਅਤੇ ਗੁਰਮੱਤ ਦਾ ਰਾਗ ਵੀ ਅਲਾਪਦੇ ਰਹਿਣਾ……. .”
ਇੱਥੇ ਮੇਰਾ ਭਾਵ ਹੈ ਕਿ ਜੇਕਰ ਅਜਿਹਾ ਅਣਜਾਣੇ ਵਿੱਚ ਕੀਤਾ ਜਾ ਰਿਹਾ ਹੈ ਤਾਂ ਇਹ ‘ਦਵੰਦ’ ਹੈ ਅਤੇ ਜੇਕਰ ਅਜਿਹਾ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਇਹ ‘ਦੰਭ’ ਹੈ। ਇਹ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਕੁੱਝ ਸਖਤ ਹਨ ਪਰੰਤੂ ਇਹ ‘ਘਟੀਆ ਸ਼ਬਦਾਵਲੀ’ ਦੇ ਘੇਰੇ ਵਿੱਚ ਨਹੀਂ ਆਉਂਦੇ ਜਿਵੇਂ ਕਿ ਆਪ ਜੀ ਨੇ ਸੋਚ ਲਿਆ ਹੈ। ਫਿਰ ਵੀ ਜੇਕਰ ਇਹਨਾਂ ਸ਼ਬਦਾਂ ਨਾਲ ਕਿਸੇ ਧਿਰ ਜਾਂ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਹੱਥ ਜੋੜ ਕੇ ਖਿਮਾਂ ਦਾ ਜਾਚਕ ਹਾਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


08/12/14)
ਗੁਰਮਤਿ ਪ੍ਰਚਾਰ ਸੋਸਾਇਟੀ

ਸਿਕਲੀਗਰ-ਵੰਜਾਰੇ (ਪਛੜੇ ਕਬੀਲਿਆਂ) ਦੀ ਮਦਦ ਲਈ ਗੁਰਮਤਿ ਪ੍ਰਚਾਰ ਸੋਸਾਇਟੀ ਅਮਰੀਕਾ(ਰਜਿ) ਵੱਲੋਂ ਵਿਸ਼ੇਸ਼ ਉਪਰਾਲੇ !!
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਕੁਝ ਮਹੀਨੇ ਪਹਿਲਾਂ ਗੁਰਮਤਿ ਪ੍ਰਚਾਰ ਸੋਸਾਈਟੀ ਅਮਰੀਕਾ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਵਿਸ਼ੇਸ਼ ਅੰਤਰਾਸ਼ਟਰੀ ਕਾਨਫਰੰਸ਼ ਕਰਕੇ ਤੱਤ ਗੁਰਮਤਿ ਸਬੰਧੀ ਕੁਝ ਮਤੇ ਪਾਸ ਕੀਤੇ ਸਨ । ਆਪਣੇ ਮਤਿਆਂ ਤੇ ਪਹਿਰਾ ਦੇਂਦਿਆ ਇਸ ਸੋਸਾਇਟੀ ਨੇ ਜਲਦੀ ਹੀ ਨਾਨਕਸ਼ਾਹੀ ਕੈਲੰਡਰ ਤੇ ਵੱਖਰਾ ਸੈਮੀਨਾਰ ਕਰ ਮਿੱਡ-ਵੈਸਟ ਦੀਆਂ ਕਈ ਗੁਰਦਵਾਰਾ ਕਮੇਟੀਆਂ ਨਾਲ ਰਾਬਤਾ ਬਣਾਕੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਬੰਧਤ ਗੁਰਦਵਾਰਿਆਂ ਵਿੱਚ ਪੂਰਨ ਤੌਰ ਤੇ ਲਾਗੂ ਕਰਨ ਦਾ ਐਲਾਨ ਕਰ ਦਿੱਤਾ।
ਕਾਨਫਰੰਸ ਵਿੱਚ ਵਿਚਾਰੇ ਗਏ ਸ਼ਿਗਲੀਗਰ-ਵੰਜਾਰੇ ਸਿੱਖਾਂ ਦੀ ਮਦਦ ਦੇ ਤਹਿ ਕੀਤੇ ਉਪਰਾਲੇ ਸ਼ੁਰੂ ਕਰਦਿਆਂ ਭਾਰਤ ਵਿੱਚ ਨੌਜਵਾਨ ਪ੍ਰਚਾਰਕ ਸ ਪਰਮਜੀਤ ਸਿੰਘ ਉੱਤਰਾਖੰਡ ਨੂੰ ਇਸ ਸੇਵਾ ਦਾ ਕਨਵੀਨਰ ਬਣਾ ਵੱਖ ਵੱਖ ਪਹਿਲੂਆਂ ਤੇ ਸੇਵਾ ਦੀ ਲੋੜ ਵਾਰੇ ਪੜਚੋਲ ਆਰੰਭ ਦਿੱਤੀ ਗਈ । ਜਿਸ ਵਿੱਚ ਭਾਰਤ ਵਿੱਚ ਅਜਿਹੇ ਲੋੜਵੰਦ ਇਲਾਕਿਆਂ ਨੂੰ ਧਿਆਨ ਵਿੱਚ ਰੱਖ ਕੁਝ ਪਿੰਡਾਂ ਦੇ ਸੈਂਟਰਾਂ ਵਿੱਚ ਅਧਿਆਪਕ ਨਿਯੁਕਤ ਕਰ ਉਹਨਾਂ ਦੀਆਂ ਲੋੜਾਂ ਅਨੁਸਾਰ ਸਕੂਲੀ ਅਤੇ ਗੁਰਮਤਿ ਸਿਖਿਆ ਦੇ ਪ੍ਰਬੰਧ ਕਰਨ ਦੀ ਲੋੜ ਵਿਚਾਰੀ ਗਈ । ਪਹਿਲ ਦੇ ਅਧਾਰ ਤੇ ਅਤਿ ਗਰੀਬ ਲੋਕਾਂ ਲਈ ਕੰਨਟੇਨਰਾਂ ਰਾਹੀਂ ਡੋਨੇਟਿਡ ਕੱਪੜੇ ਪਹੁੰਚਾਉਣ ਹਿੱਤ ਵੱਖ ਵੱਖ ਗੁਰਦਵਾਰਿਆਂ ਵਿੱਚ ਕੰਨਟੇਨਰ ਰੱਖੇ ਜਾ ਰਹੇ ਹਨ ਜਿਸ ਦਾ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਏਸੇ ਸਬੰਧ ਵਿੱਚ ੬ ਦਸੰਬਰ ਨੂੰ ਕੈਲੇਫੋਰਨੀਆਂ ਦੇ ਸਿੰਘ ਸਭਾ ਗੁਰਦਵਾਰਾ ਫਰਿਜਨੋ ਵਿੱਚ ਸੇਵਾਦਾਰਾਂ ਦੀ ਇਕ ਮੀਟਿੰਗ ਹੋਈ ਜਿਸ ਵਿੱਚ ਕੱਪੜਿਆਂ ਦੀ ਚੈਕਿੰਗ, ਪੈਕਿੰਗ , ਕੰਨਟੇਨਰਾਂ ਦੀ ਢੋਆ-ਢੁਆਈ, ਸ਼ਿਪਿੰਗ , ਰਸੀਵਿੰਗ , ਕਸਟਮ ਅਤੇ ਡਿਸਟਰੀਬਿਊਸਨ ਤੇ ਖੁੱਲਕੇ ਵਿਚਾਰਾਂ ਹੋਈਆਂ । ਸ ਰਸ਼ਪਾਲ ਸਿੰਘ ਬਾਹੋਵਾਲ, ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਕੈਪਟਨ ਜੁਗਰਾਜ ਸਿੰਘ, ਡਾ ਗੁਰਮੀਤ ਸਿੰਘ ਬਰਸਾਲ, ਭਾਈ ਸੁਖਦੇਵ ਸਿੰਘ ਲੈਥਰੋਪ, ਅਵਤਾਰ ਸਿੰਘ ਰੰਧਾਵਾ (ਲੋਡਾਈ), ਮਨਜੀਤ ਸਿੰਘ ਪੱਤੜ, ਸਰਦੂਲ ਸਿੰਘ ਬਾਸੀ, ਅਮੋਲਕ ਸਿੰਘ, ਕੁਲਵੀਰ ਸਿੰਘ ਫਰਿਜਨੋ, ਮਨਜੀਤ ਸਿੰਘ, ਜਗਜੀਤ ਸਿੰਘ ਧਾਲੀਵਾਲ, ਜਸਵਿੰਦਰ ਸਿੰਘ , ਗੁਰਦੀਪ ਸਿੰਘ ਸ਼ੇਰਗਿੱਲ, ਹਰਪਰੀਤ ਸਿੰਘ, ਨਰਿੰਦਰ ਕੌਰ ਗਿੱਲ ਆਦਿ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ ਦਲਜੀਤ ਸਿੰਘ (ਇੰਡੀਆਨਾ) ਅਤੇ ਮਲਕੀਤ ਸਿੰਘ ਬਾਸੀ (ਬਾਲਟੀਮੋਰ) ਸ਼ਾਮਿਲ ਹੋਏ। ਇਸੇ ਵਿਸ਼ੇ ਤੇ ਕੁਝ ਹੋਰ ਮੀਟਿੰਗਾਂ ਵੀ ਹੋਈਆਂ ਜਿਨਾਂ ਵਿੱਚ ਗੁਰਪਰੀਤ ਸਿੰਘ ਮਾਨ, ਹਰਨੇਕ ਸਿੰਘ ਬਾਗੜੀ, ਡਾ ਲਵਨੀਤ ਸਿੰਘ ਅਤੇ ਕੁਝ ਗੁਰਦਵਾਰਾ ਕਮੇਟੀਆਂ ਦੇ ਮੈਂਬਰ ਸ਼ਾਮਿਲ ਹੋਏ । ਇਨਾਂ ਮੀਟਿੰਗਾਂ ਦੌਰਾਨ ਸ ਦਲਜੀਤ ਸਿੰਘ ਇੰਡੀਆਨਾ ਅਤੇ ਹੋਰ ਸੇਵਾਦਾਰਾਂ ਨੇ ਐਤਵਾਰ ਦੇ ਦਿਵਾਨ ਸਮੇ ਸਮੂਹ ਸੰਗਤਾਂ ਨੂੰ ਸੰਬੌਧਨ ਕਰਦਿਆਂ ਗੁਰਮਤਿ ਪ੍ਰਚਾਰ ਅਤੇ ਸੇਵਾ ਦੀ ਇਸ ਲਹਿਰ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਉਹਨਾਂ ਸ਼ਿਕਲੀਗਰ-ਵੰਜਾਰੇ ਲੋਕਾਂ ਵਾਰੇ ਦੱਸਦਿਆਂ ਕਿਹਾ ਕਿ ਇਹਨਾਂ ਲੋਕਾਂ ਨੂੰ ਭਾਰਤ ਦੇ ਅਖਾਉਤੀ ਉੱਚ ਵਰਗਾਂ ਨੇ ਦੂਰ ਰੱਖਿਆ ਹੋਇਆ ਹੈ , ਇਹਨਾਂ ਲੋਕਾਂ ਨੂੰ ਜਿੰਦਗੀ ਦੀਆਂ ਮੁਡਲੀਆਂ ਲੋੜਾਂ ਵੀ ਨਸੀਬ ਨਹੀਂ ਹੁੰਦੀਆਂ । ਇਹਨਾਂ ਵਿੱਚੋਂ ਜਿਆਦਾਤਰ ਲੋਕ ਗੁਰੂ ਨਾਨਕ ਸਾਹਿਬ ਨੂੰ ਆਪਣਾ ਸਭ ਕੁਝ ਮੰਨਦੇ ਹਨ । ਉਹ ਲੋਕ ਜਿਆਦਾਤਰ ਸਾਬਤ ਸੂਰਤ ਹਨ ਅਤੇ ਆਪਣੇ ਜੀਵਨ ਸੰਸਕਾਰ ਗੁਰਬਾਣੀ ਦਾ ਗੁੱਟਕਾ ਰੱਖਕੇ ਕਰਦੇ ਹਨ । ਅਜਿਹੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਉਹਨਾਂ ਨੂੰ ਸਿੱਖ ਧਰਮ ਵਾਰੇ ਜਾਣਕਾਰੀ ਦੇਣ ਦੀ ਬਹੁਤ ਲੋੜ ਹੈ । ਗੁਰਮਤਿ ਪ੍ਰਚਾਰ ਸੋਸਾਇਟੀ ਦੇ ਕੰਮਾਂ ਨੂੰ ਦੇਖਕੇ ਭਵਿੱਖ ਵਿੱਚ ਇਸ ਲਹਿਰ ਤੋਂ ਵੱਡੀਆਂ ਆਸਾਂ ਲਾਈਆਂ ਜਾ ਸਕਦੀਆਂ ਹਨ।


07/12/14)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਸਿਖਮਾਰਗ ਵੈਬਸਾਈਟ ਉੱਤੇ 06. 12. 2014 ਨੂੰ ਸ. ਬਲਦੇਵ ਸਿੰਘ ਟਰਾਂਟੋ ਵੱਲੋਂ ਭੇਜੇ ਗਏ ਪੱਤਰ ਦੇ ਸਬੰਧ ਵਿੱਚ ਕੀਤੀ ਗਈ ਆਪ ਜੀ ਦੀ ਟਿੱਪਣੀ ਸਬੰਧੀ ਮੈਂ ਇਹ ਹੀ ਕਹਿਣਾ ਚਾਹਾਂਗਾ ਹੈ ਕਿ ਸੰਸਥਾਗਤ ‘ਸਿਖ ਧਰਮ’ ਦੇ ਪੈਰੋਕਾਰ ਅਤੇ ਵਿਦਵਾਨ ਸੱਜਣ ਭੰਬਲਭੂਸੇ ਦੇ ਸ਼ਿਕਾਰ ਹਨ। ਉਹ ਇਸ ‘ਸਿਖ ਧਰਮ’ ਵਿੱਚ ਪਰਚਲਤ ਅਨੇਕਾਂ ਮਨਮੱਤਾਂ ਦਾ ਜ਼ਿਕਰ ਤਾਂ ਕਰਦੇ ਹਨ ਪਰੰਤੂ ਉਹ ਇਹ ਨਹੀਂ ਸਮਝ/ਮੰਨ ਰਹੇ ਕਿ ਅਜਿਹੀਆਂ ਮਨਮੱਤਾਂ ‘ਸਿਖ ਧਰਮ’ ਦੇ ਸੰਸਥਾਗਤ ਧਰਮ ਬਣੇ ਹੋਣ ਕਰਕੇ ਹੀ ਮੌਜੂਦ ਹਨ (ਅਤੇ ਮੌਜੂਦ ਰਹਿਣਗੀਆਂ) ਜਦੋਂ ਕਿ ਸਿਖ ਗੁਰੂ ਸਾਹਿਬਾਨ ਨੇ ਤਾਂ ਸੰਸਥਾਗਤ ਧਰਮ ਦਾ ਖੰਡਨ ਕੀਤਾ ਸੀ। ਗੁਰਮੱਤ ਦੇ ਵਿਰੋਧ ਵਿੱਚ ਖੜ੍ਹੇ ਸੰਸਥਾਗਤ ਧਰਮ ਦੇ ਪੈਰੋਕਾਰ ਵੀ ਬਣੇ ਰਹਿਣਾ ਅਤੇ ਗੁਰਮੱਤ ਦਾ ਰਾਗ ਵੀ ਅਲਾਪਦੇ ਰਹਿਣਾ ਅਜਿਹੇ ਸੱਜਣਾ ਦਾ ਦਵੰਦ ਵੀ ਹੈ ਅਤੇ ਦੰਭ ਵੀ। ਮੈਂ ਇਹਨੀ ਦਿਨੀ ਸਿਖਮਾਰਗ ਵੈਬਸਾਈਟ ਉੱਤੇ ਚੱਲੀ ਵਿਚਾਰ-ਚਰਚਾ ਵਿੱਚ ਸਤਿਕਾਰਯੋਗ ਪਾਠਕਾਂ ਦਾ ਧਿਆਨ ਇਸ ਸਥਿਤੀ ਵੱਲ ਦੁਆਉਣ ਦਾ ਹੀ ਨਿਮਾਣਾ ਜਿਹਾ ਯਤਨ ਕੀਤਾ ਹੈ। ਉਮੀਦ ਹੈ ਕਿ ਸੁਹਿਰਦ ਪਾਠਕ ਇਸ ਵਿਚਾਰ-ਚਰਚਾ ਤੋਂ ਲਾਭ ਉਠਾਉਣਗੇ। ਪਿਛਲੇ ਦਿਨੀ ਸਥਾਪਤ ਕੀਤੀ ਗਈ ਨਾਨਕ ਮਿਸ਼ਨ ਸੰਸਥਾ (ਮੁੱਖ ਦਫਤਰ ਚੰਡੀਗੜ੍ਹ) ਗੁਰਮੱਤ ਨੂੰ ਅਧਾਰ ਬਣਾਉਂਦੇ ਹੋਏ ਇਸ ਮੰਦਭਾਗੀ ਸਥਿਤੀ ਸਬੰਧੀ ਸਾਰਥਕ ਕਦਮ ਪੁੱਟਣ ਲਈ ਯਤਨਸ਼ੀਲ ਹੈ। ਸੁਝਾਵਾਂ ਦੀ ਉਡੀਕ ਵਿੱਚ
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।

(ਸੰਪਾਦਕੀ ਟਿੱਪਣੀ:- ਡਾ: ਇਕਬਾਲ ਸਿੰਘ ਢਿੱਲੋਂ ਜੀ, ਮੈਂ ਬਲਦੇਵ ਸਿੰਘ ਦੇ ਪੱਤਰ ਦੇ ਸੰਬੰਧ ਵਿੱਚ ਕੋਈ ਟਿੱਪਣੀ ਨਹੀਂ ਸੀ ਕੀਤੀ, ਨੋਟ ਲਿਖਿਆ ਸੀ। ਭਾਵੇਂ ਮੈਂ ਤੁਹਾਡੇ ਜਿੰਨਾ ਪੜ੍ਹਿਆ ਲਿਖਿਆ ਨਹੀਂ ਹਾਂ ਅਤੇ ਨਾ ਹੀ ਮੈਨੂੰ ਭਾਸ਼ਾ ਦਾ ਬਹੁਤਾ ਗਿਆਨ ਹੈ ਪਰ ਫਿਰ ਵੀ ਮੇਰੇ ਖਿਆਲ ਮੁਤਾਬਕ ਟਿੱਪਣੀ ਅਤੇ ਨੋਟ ਵਿਚਕਾਰ ਫਰਕ ਹੁੰਦਾ ਹੈ। ਟਿੱਪਣੀ ਕਿਸੇ ਲੇਖਕ ਦੀ ਲਿਖਤ ਨਾਲ ਸੰਬੰਧਿਤ ਲੇਖਕ ਲਈ ਹੀ ਹੁੰਦੀ ਹੈ ਪਰ ਨੋਟ ਸਾਰਿਆਂ ਲਈ ਸਾਂਝਾ ਹੁੰਦਾ ਹੈ। ਜਿਸ ਵਿੱਚ ਚਰਚਾ ਕਰਨ ਵਾਲੇ ਲੇਖਕ ਅਤੇ ਪਾਠਕ ਸਾਰੇ ਹੀ ਆ ਜਾਂਦੇ ਹਨ। ਕਿਉਂਕਿ ਬਲਦੇਵ ਸਿੰਘ ਨੇ ਦੋ ਹਫਤੇ ਬਾਹਰ ਜਾਣ ਬਾਰੇ ਲਿਖਿਆ ਸੀ ਇਸ ਲਈ ਇਸ ਚਰਚਾ ਨੂੰ ਸਮਾਪਤ ਕਰਨ ਦੇ ਇਰਾਦੇ ਨਾਲ ਨੋਟ ਪਾਇਆ ਸੀ। ਉਸ ਨੇ ਪੱਤਰ ਵਿੱਚ ਅਤੇ ਮੈਂ ਨੋਟ ਵਿੱਚ ਜੋ ਸਪਸ਼ਟ ਕਰਨ ਬਾਰੇ ਕਿਹਾ ਸੀ, ਉਸ ਬਾਰੇ ਤਾਂ ਤੁਸੀਂ ਬਹੁਤਾ ਸਪਸ਼ਟ ਨਹੀਂ ਕੀਤਾ ਪਰ ਦਵੰਦ ਅਤੇ ਦੰਭ ਵਰਗੀ ਘਟੀਆ ਸ਼ਬਦਾਵਲੀ ਜ਼ਰੂਰ ਵਰਤ ਲਈ ਹੈ ਜੋ ਕਿ ਠਰੰਮੇ ਨਾਲ ਚਲਦੀ ਵਿਚਾਰ ਚਰਚਾ ਲਈ ਸੋਭਦੀ ਨਹੀਂ।)


06/12/14)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਇਕਬਾਲ ਸਿੰਘ ਜੀ ਗੁਰ ਫਤਹਿ।
ਸੱਭ ਤੋਂ ਪਹਿਲਾਂ ਦਾਸ ਆਪ ਜੀ ਦੇ ਵਲੋ ਲਿਖੇ ੨/੧੨/੧੪ ਵਾਲੇ ਖਤ ਵਾਲੇ ਸਵਾਲ ਵੱਲ ਲਿਆਉਣਾ ਚਾਹੁੰਦਾ ਹੈ ਜੋ ਇਸ ਤਰ੍ਹਾਂ ਸੀ: -

ਇਸ ਲਈ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਹ ਸਪਸ਼ਟ ਕਰਨ ਦੀ ਕਿਰਪਾਲਤਾ ਕਰੋ ਕਿ ਆਪ ਜੀ ਸ਼ਬਦ-ਜੁੱਟ ‘ਸਿਖ ਧਰਮ` ਵਿੱਚ ਵਰਤੇ ਜਾ ਰਹੇ ਸ਼ਬਦ ‘ਸਿਖ` ਦੀ ਵਿਆਖਿਆ ਕਿਸ ਢੰਗ ਨਾਲ ਕਰੋਗੇ?
ਆਪ ਜੀ ਨੇ ਆਪਣੇ ਸਵਾਲ ਵਿੱਚ ਸਬਦ-ਜੁਟ “ਸਿਖ ਧਰਮ” ਵਰਤੇ ਜਾ ਰਹੇ ਸਬਦ ਦੀ ਵਿਆਖਿਆ ਪੁੱਛੀ ਸੀ, ਕਿ ਕਿਸ ਢੰਗ ਨਾਲ ਕਰੋਗੇ ਤਾਂ ਦਾਸ ਨੇ ਆਪਣੇ ਵਲੋਂ ਗੁਰਬਾਣੀ ਦੇ ਪ੍ਰਪੇਖ ਵਿੱਚ ਰੱਖਕੇ ਉਸਨੂੰ ਵਿਖਆਉਣ ਦਾ ਇੱਕ ਯਤਨ ਕੀਤਾ ਸੀ। ਜੇਕਰ ਤੁਸੀ ਇਸ ਤੋਂ ਉੱਲਟ ਕੋਈ ਹੋਰ ਸੰਦਰਭ ਵਿੱਚ ਇਸ ਸਬਦ ਨੂੰ ਰੱਖਦੇ ਹੋ ਤਾਂ ਉਹ ਸੰਦਰਭ ਤੁਹਾਡੇ ਵਲੋਂ ਪਾਠਕਾਂ ਨਾਲ ਪਹਿਲਾਂ ਹੀ ਸਾਂਝਾ ਕਰ ਦੇਣਾ ਬਣਦਾ ਸੀ, ਫਿਰ ਇਹ ਸਵਾਲ ਕਰਨਾ ਹੀ ਨਹੀਂ ਬਣਦਾ ਸੀ।

ਸਿਖਮਾਰਗ ਵੈਬਸਾਈਟ ਉੱਤੇ ੦੪. ੧੨. ੨੦੧੪ ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ।
ਆਪ ਜੀ ਨੇ ਗੁਰਬਾਣੀ ਵਿੱਚ ਪੇਸ਼ ਕੀਤੇ ਗਏ ਧਰਮ ਦੇ ਸੰਕਲਪ ਦੀ ਗੱਲ ਕੀਤੀ ਹੈ। ਪਰੰਤੂ ਗੁਰਬਾਣੀ ਵਿੱਚ ਪਰੀਭਾਸ਼ਿਤ ਕੀਤੇ ਗਏ ‘ਧਰਮ` ਨਾਲ ‘ਸਿਖ ਸ਼ਬਦ` ਨਹੀਂ ਜੋੜਿਆ ਗਿਆ।
ਆਪ ਜੀ ਨੇ ਸ਼ਬਦ ‘ਧਰਮ` ਦੇ ਜੋ ਅਰਥ (ਗੁਰਬਾਣੀ ਅਧਾਰਿਤ) ਕੀਤੇ ਹਨ ਉਹ ਸ਼ਬਦ-ਜੁੱਟ ‘ਸਿਖ ਧਰਮ` ਵਿੱਚ ਵਰਤੇ ਗਏ ਸ਼ਬਦ ‘ਧਰਮ` ਨਾਲੋਂ ਬਿਲਕੁਲ ਵੱਖਰੇ ਹਨ। ਅਸਲ ਵਿੱਚ ਪੰਜਾਬੀ ਸ਼ਬਦ ‘ਧਰਮ` ਦੇ ਦੋ ਅਰਥ ਹਨ ਅਤੇ ਅਸੀਂ ਆਮ ਹੀ ਇਹਨਾਂ ਦੋ ਅਰਥਾਂ ਨੂੰ ਰਲਗੱਢ ਕਰਦੇ ਰਹਿੰਦੇ ਹਨ (ਇੱਕੋ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣਾ ਸੰਸਾਰ ਭਰ ਦੀਆਂ ਭਾਸ਼ਾਵਾਂ ਵਿੱਚ ਆਮ ਗੱਲ ਹੈ) ।
ਸਰਦਾਰ ਇਕਬਾਲ ਸਿੰਘ ਆਪ ਨੇ ਲਿਖਿਆ ਹੈ ਕਿ ਦਾਸ ਵਲੋਂ ਗੁਰਬਾਣੀ ਵਿੱਚ ਪੇਸ ਕੀਤੇ ਧਰਮ ਦੇ ਸੰਕਲਪ ਦੀ ਗੱਲ ਕੀਤੀ ਹੈ, ਪ੍ਰੰਤੂ ਗੁਰਬਾਣੀ ਵਿੱਚ ਪਰੀਭਾਸ਼ਿਤ ਕੀਤੇ ਗਏ “ਧਰਮ” ਨਾਲ ਸਿਖ ਸਬਦ ਨਹੀਂ ਜੋੜਿਆ ਗਿਆ। ਦਾਸ ਨੇ ਕਿਤੇ ਵੀ ਇਸ ਗੱਲ ਦੀ ਪ੍ਰੋੜਤਾ ਨਹੀਂ ਕੀਤੀ ਕਿ ਧਰਮ ਸਬਦ ਨਾਲ ਗੁਰਬਾਣੀ ਅੰਦਰ ਸਿਖ ਸਬਦ ਜੋੜਿਆ ਗਿਆ ਹੈ। ਜਿਸ ਤਰ੍ਹਾਂ ਗੁਰਬਾਣੀ ਰਚਣ ਹਾਰਿਆ ਨੇ ਧਰਮ ਸਬਦ ਨੂੰ ਪਰੀਭਾਸ਼ਿਤ ਕੀਤਾ ਹੈ ਉਸ ਨੂੰ ਮੁਖ ਰੱਖਕੇ ਆਪ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ। ਉਸੇ ਤਰ੍ਹਾਂ ਗੁਰਬਾਣੀ ਅੰਦਰ ਜਿਸ ਤਰ੍ਹਾਂ ਸਿਖ ਸਬਦ ਨੂੰ ਪਰੀਭਾਸ਼ਿਤ ਕੀਤਾ ਹੈ ਉਸੇ ਰੂਪ ਵਿੱਚ ਸਿਖ ਸਬਦ ਨੂੰ ਮੁਖ ਰੱਖਿਆ ਹੈ। ਇਥੇ ਦਾਸ ਦੀ ਸਮਝ ਮੁਤਾਬਕ ਸਬਦ “ਸਿਖ ਧਰਮ” ਦੋਹਾਂ ਸ਼ਬਦਾ ਦੇ ਸੁਮੇਲ ਅਨਸਾਰ ਗੁਰਮਤਿ ਵੀਚਾਰਧਾਰਾ ਦੇ ਪੈਰੋਕਾਰਾ/ਅਨੁਯਾਈਆ ਦੀ ਪਹਿਚਾਣ ਪਰੀਭਾਸਤ ਕਰਦਾ ਹੈ।
ਬਾਕੀ ਜੇਕਰ ਆਪ ਜੀ ਅਨਸਾਰ ਇਹ ਸਬਦ ਉਚਿਤ ਨਹੀਂ ਹੈ, ਤਾਂ ਉਹ ਕਿਹੜਾ ਸਬਦ ਹੈ ਜੋ ਗੁਰਮਤਿ ਵੀਚਾਰਧਾਰਾ ਦੇ ਪੈਰੋਕਾਰਾ/ਅਨੁਯਾਈਆ ਦੀ ਪਹਿਚਾਣ ਪਰੀਭਾਸ਼ਿਤ ਕਰਦਾ ਹੋਵੇ, ਉਹ ਸਬਦ ਜਰੂਰ ਸਾਂਝਾ ਕਰਨਾ।

ਜੇਕਰ ‘ਹਰਿ ਕੋ ਨਾਮ ਜਪਿ ਨਿਰਮਲ ਕਰਮੁ॥` ਨੂੰ ਸ਼ਬਦ ਧਰਮ ਦਾ ਇੱਕ ਅਰਥ ਮੰਨ ਲਈਏ ਤਾਂ ਸ਼ਬਦ ‘ਧਰਮ` ਦਾ ਦੂਸਰਾ/ਵੱਖਰਾ ਅਰਥ ਮਜ਼ਹਬ ਜਾਂ
religion ਭਾਵ ਸੰਸਥਾਗਤ ਧਰਮ ਵੀ ਬਣਦਾ ਹੈ ਜੋ ਕਿਸੇ ਸਮਾਜਿਕ ਸਮੂਹ ਉੱਤੇ ਇਕੱਠੇ ਤੌਰ ਤੇ ਲਾਗੂ ਹੁੰਦਾ ਹੈ। ਇਸ ਦੂਸਰੀ ਕਿਸਮ ਦੇ ਅਰਥ ਨੂੰ ਲੈ ਕੇ ਹੀ ਸ਼ਬਦ ਜੁੱਟ ‘ਸਿਖ ਧਰਮ` ਘੜਿਆ ਗਿਆ ਹੈ ਅਤੇ ‘ਸਿਖ ਧਰਮ` ਨੂੰ ਦੂਸਰੇ ਸੰਸਥਾਗਤ ਧਰਮਾਂ ਜਿਵੇਂ ਕਿ ਹਿੰਦੂ ਮੱਤ, ਇਸਲਾਮ, ਇਸਾਈ ਧਰਮ, ਬੁੱਧ ਮੱਤ ਆਦਿਕ ਦੇ ਮੁਕਾਬਲੇ ਤੇ ਰੱਖਦੇ ਹੋਏ ਇਸ ਨੂੰ, ਵੱਖ-ਵੱਖ ਫਿਰਕਿਆਂ ਦੀ ਗਿਣਤੀ ਦੇ ਅਧਾਰ ਤੇ, ਸੰਸਾਰ ਦਾ ਪੰਜਵਾਂ ਵੱਡਾ ਸੰਸਥਾਗਤ ਧਰਮ ਦਾ ਐਲਾਨਿਆਂ ਜਾਂਦਾ ਹੈ (ਸੰਸਾਰ ਵਿੱਚ ਅਜਿਹੇ ਤਿੰਨ ਹਜ਼ਾਰ ਤੋਂ ਵੱਧ ਸੰਸਥਾਗਤ ਧਰਮ ਹਨ) ।
ਸਰਦਾਰ ਇਕਬਾਲ ਸਿੰਘ ਜੀ ਗੁਰਬਾਣੀ ਅੰਦਰ ਜੋ ਧਰਮ ਦੀ ਪਰੀਭਾਸ਼ਾ ਉਹ ਇੱਕ ਹੀ ਦਰਸਾਈ ਹੈ, ਗੁਰਬਾਣੀ ਅੰਦਰ ਧਰਮ ਦੇ ਦੂਹਰੇ ਮਾਪਦੰਡ ਨਹੀਂ ਮਿਥੇ, ਜੋ ਫਿਰਕਾ ਪ੍ਰਸਤੀ ਨੂੰ ਜਨਮ ਦਿੰਦੇ ਹੋਣ।
ਗੁਰਬਾਣੀ ਅੰਦਰ ਜਦੋਂ ਇਹ ਗੱਲ ਹੁੰਦੀ ਹੈ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ।। ੩।। “ ਤਾਂ ਫਿਰਕਾ ਪ੍ਰਸਤੀ ਦੇ ਮੱਤਾ ਦਾ ਭੋਗ ਪੈ ਜਾਂਦਾ ਹੈ ਗੁਰਬਾਣੀ ਰਚਣ ਹਾਰੇ ਆਪਣਾ ਮੱਤ ਚਲਾਉਣ ਦੀ ਗੱਲ ਹੀ ਨਹੀਂ ਕਰਦੇ, ਉਹ ਤਾਂ ਮਾਨਵਤਾ ਨੂੰ ਇਕੁ ਕਰਤੇ ਦੇ ਮੱਤ ਨੂੰ ਆਪਣਾਉਣ ਦੀ ਗੱਲ ਕਰਦੇ ਹਨ, ਜਿਸ ਨਾਲ ਧਰਮ ਦੇ ਨਾਅ ਉੱਪਰ ਮਾਨਵਤਾ ਅੰਦਰ ਉਸਰੀਆ ਕੰਧਾ ਢਹਿੰਦੀਆ ਹਨ ਅਤੇ ਸਾਝੀਵਾਲਤਾ ਉਭਰਕੇ ਸਾਹਮਣੇ ਆਉਦੀ ਹੈ। ਬਾਕੀ ਜੇਕਰ ਗੁਰਬਾਣੀ ਰਚਣ ਹਾਰਿਆ ਨੇ ਆਪਣਾ ਮੱਤ ਹੀ ਚਲਾਉਣਾ ਸੀ ਤਾਂ, ਮੱਤ ਤਾਂ ਸੰਸਾਰ ਅੰਦਰ ਪਹਿਲਾਂ ਹੀ ਬਹੁਤ ਚਲ ਰਹੇ ਹਨ?
ਅੱਗੇ ਆਪ ਲਿਖਦੇ ਹੋ ਗਿਣਤੀ ਦੇ ਅਧਾਰ ਤੇ ਸੰਸਾਰ ਦਾ ਪੰਜਵਾਂ ਵੱਡਾ ਸੰਸਥਾਗਤ ਧਰਮ ਐਲਾਨਿਆ ਜਾਂਦਾ ਹੈ।
ਜਿਵੇਂ ਕਿ ਹਰ ਸੰਸਥਾਗਤ ਧਰਮ ਦਾ ਵਰਤਾਰਾ ਹੋਇਆ ਕਰਦਾ ਹੈ ‘ਸਿਖ ਧਰਮ` ਵੀ ਸੰਸਥਾਗਤ ਧਰਮ ਵਜੋਂ, ਜ਼ਾਹਰਾ ਤੌਰ ਤੇ, ਕਰਮ-ਕਾਂਡਾਂ ਅਤੇ (ਆਪ ਜੀ ਦੇ ਸ਼ਬਦਾਂ ਵਿਚ) ਫਿਰਕਾ-ਪ੍ਰਸਤੀ, ਜਾਤ-ਪਾਤ, ਲਿੰਗ ਭੇਦ ਦੇ ਨਾਂ ਤੇ ਮਾਨਵਤਾ ਨੂੰ ਵੰਡਣ ਵਾਲੀ ਰੂੜ੍ਹੀਵਾਦੀ ਵਿਚਾਰਧਾਰਾ ਦੇ ਬੰਧਨਾ ਤੇ ਅਧਾਰਿਤ ਹੈ। ਇਸ ਲਈ ਗੁਰਬਾਣੀ ਵਿਚਲੇ ‘ਧਰਮ` ਦੇ ਸੰਕਲਪ ਅਤੇ ਸੰਸਥਾਗਤ ਸਿਖ-ਧਰਮ ਦੀ ਪਹੁੰਚ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ।
ਸਰਦਾਰ ਇਕਬਾਲ ਸਿੰਘ ਜੀ ਜੋ ਆਪ ਜੀ ਨੇ ਉੱਪਰ ਦਿੱਤੇ ਪਹਿਰੇ ਵਿੱਚ ਦਾਸ ਨੂੰ ਸੰਭੋਦਨ ਹੋ ਕਰਕੇ ਇੰਝ ਲਿਖਿਆ ਹੈ ਕਿ (ਆਪ ਜੀ ਦੇ ਸ਼ਬਦਾ ਵਿੱਚ) ਫਿਰਕਾ-ਪ੍ਰਸਤੀ ਜਾਤ ਪਾਤ, ਲਿੰਗ ਭੇਦ ਦੇ ਨਾਂ ਤੇ ਮਾਨਵਤਾ ਨੂੰ ਵੰਡਣ ਵਾਲੀ ਰੂੜੀਵਾਦੀ ਵਿਚਾਰਧਾਰਾ ਦੇ ਬੰਧਨਾਂ ਦੇ ਅਧਾਰਿਤ ਹੈ। ਆਪ ਵਲੋਂ ਇਸ ਤਰ੍ਹਾਂ ਦਾ ਬੇਬੁਨਆਦੀ ਦੋਸ਼ ਆਇਦ ਕਰਨਾ ਤੁਹਾਡੇ ਵਰਗੇ ਸੂਝਵਾਨ ਇਨਸਾਨ ਲਈ ਸੋਭਾ ਦਾ ਪ੍ਰਤੀਕ ਸਾਬਤ ਨਹੀਂ ਹੁੰਦਾ।
ਜਦੋਂ ਕਿ ਦਾਸ ਨੇ ਤਾਂ ਆਪਣੇ ਖਤ ਵਿੱਚ ਅਜਿਹੀ ਵੀਚਾਰਧਾਰਾ ਦਾ ਪੂਰਨ ਤੇ ਖੰਡਣ ਕੀਤਾ ਹੈ ਜੋ ਇਸ ਤਰ੍ਹਾਂ ਹੈ: -
ਏਕੋ ਧਰਮ ਦ੍ਰਿੜੈ ਸਚੁ ਕੋਇ।।
ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।

ਉੱਪਰਲੀਆ ਪੰਗਤੀਆਂ ਨੂੰ ਵੀਚਾਰਨ ਤੋਂ ਬਾਅਦ ਇਹ ਹੀ ਸਮਝ ਪੈਦੀ ਹੈ ਕਿ ਸੱਚ ਨੂੰ ਜੀਵਣ ਵਿੱਚ ਅਪਣਾਉਣ ਅਤੇ ਅਭਿਆਸ ਕਰਨ ਦਾ ਨਾਂਅ ਹੀ ਧਰਮ ਹੈ।
ਜਿਸ ਤਰ੍ਹਾਂ ਧਰਮ ਸਬਦ ਦੀ ਜੋ ਗੁਰਬਾਣੀ ਅੰਦਰ ਪ੍ਰੀਭਾਸਾ ਦਰਸਾਈ ਗਈ ਹੈ ਜੇ ਉਸਨੂੰ ਮੁੱਖ ਰੱਖਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ “ਸਿਖ ਧਰਮ” ਸਬਦ, ਧਰਮ/ਸੱਚ ਦੇ ਪੈਰੋਕਾਰ/ਅਨੁਯਾਈਆ ਦਾ ਇੱਕ ਸਮੂੰਹ ਹੈ, ਜੋ ਫਿਰਕਾ ਪ੍ਰਸਤੀ, ਜਾਤ ਪਾਤ, ਰੰਗ ਨਸਲ, ਅਤੇ ਲਿੰਗ ਭੇਦ ਦੇ ਨਾਅ ਤੇ ਮਾਨਵਤਾ ਨੂੰ ਵੰਡਣ ਵਾਲੀ ਰੂੜੀਵਾਦੀ ਵੀਚਾਰਧਾਰਾ ਦੇ ਬੰਧਨਾ ਦਾ ਖੰਡਣ ਕਰਕੇ ਮਾਨਵਤਾ ਨੂੰ ਮਾਨਵਵਾਦੀ ਹੋਣ ਦਾ ਠੋਸ ਸਬੂਤ ਪੇਸ ਕਰਦਾ ਹੈ ਅਤੇ ਮਾਨਵਤਾ ਨੂੰ ਧਰਮ ਦੇ ਨਾਂਅ ਤੇ ਮਾਨਵਤਾ ਅੰਦਰ ਪਾਈਆ ਜਾ ਰਹੀਆ ਵੰਡੀਆ ਅਤੇ ਹੋ ਰਹੀ ਲੁੱਟ ਘਸੁੱਟ ਤੋਂ ਉੱਪਰ ਉਠਕੇ ਸੱਚ ਨਾਲ ਜੁੜਨ ਲਈ ਪ੍ਰੇਣਾ ਕਰਦਾ ਹੈ। ਇਸ ਵੀਚਾਰਧਾਰਾ ਨੂੰ ਅਸੀ ਸੱਚ ਦੇ ਪੈਰੋਕਾਰ ਅਖਵਾਉਣ ਵਾਲਿਆ ਨੇ ਕਿਨਾ ਕੁ ਪਰਚਾਰਿਆ ਜਾ ਆਪ ਅਪਣਾਇਆ ਹੈ ਇਹ ਇੱਕ ਸਾਡੇ ਸਾਰਿਆ ਦੇ ਖੁਦ ਲਈ ਵੱਖਰਾ ਸਵਾਲ ਹੈ।
ਸ. ਬਲਦੇਵ ਸਿੰਘ ਜੀ, ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਕੀ ਆਪ ਜੀ ਸਹਿਮਤ ਹੋ ਕਿ ਸੰਸਥਾਗਤ ‘ਸਿਖ ਧਰਮ` ਗੁਰੂ ਨਾਨਕ ਜੀ ਵੱਲੋਂ ਅਤੇ ਬਾਕੀ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੱਲੋਂ ਚਲਾਇਆ ਹੋਇਆ ਨਹੀਂ ਅਤੇ ਇਹ ਗੁਰਮੱਤ ਵਿਚਾਰਧਾਰਾ ਦੇ ਐਨ ਉਲਟ ਦਿਸ਼ਾ ਵੱਲ ਜਾਂਦਾ ਹੈ?
ਇਥੇ ਇਤਨਾ ਹੀ ਕਹਿਣਾ ਚਾਹਾਗਾ ਕਿ ਜਿਸ ਤਰ੍ਹਾਂ ਆਪ ਜੀ ਮੌਜੂਦਾ ਸਮੇ ਦੇ ਹਲਾਤਾ ਨੂੰ ਮੁਖ ਰੱਖਕੇ “ਸਿਖ ਧਰਮ” ਸਬਦ ਨੂੰ ਫਿਰਕਾ ਪ੍ਰਸਤ ਪਰੀਭਾਸ਼ਿਤ ਕਰ ਰਹੇ ਹੋ। ਇਸ ਤਰ੍ਹਾਂ ਦਾ ਫਿਰਕਾ ਤਾਂ ਗੁਰੂ ਸਾਹਿਬਾਨ ਜੀ ਨੇ ਨਹੀਂ ਚਲਾਇਆ ਸੀ। ਜੋ ਗੁਰਮਤਿ ਵੀਚਾਰਧਾਰਾ ਦੇ ਉੱਲਟ ਜਾਂਦਾ ਹੋਵੇ।
ਅਖੀਰ ਵਿੱਚ ਦਾਸ ਦੁਬਾਰਾ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਜੇਕਰ “ਸਿਖ ਧਰਮ” ਸਬਦ ਤੁਹਾਡੇ ਮੁਤਾਬਕ, ਪਹਿਚਾਨ ਲਈ ਵਰਤਣਾ ਉਚਿਤ ਨਹੀਂ, ਤਾਂ ਹੋਰ ਉਹ ਕਿਹੜਾ ਸਬਦ ਗੁਰਮਤਿ ਸਿਧਾਂਤ ਅੰਦਰ ਦਰਜ ਹੈ, ਜੋ ਗੁਰਮਤਿ ਸਿਧਾਂਤ ਦੇ ਪੈਰੋਕਾਰਾ/ਅਨੁਯਾਈਆ ਦੀ ਪਹਿਚਾਨ ਲਈ ਵਰਤਣਾ ਉਚਿਤ ਹੈ, ਜੋ ਗੁਰਮਤਿ ਸਿਧਾਂਤ ਨੂੰ ਉਜਾਗਰ ਕਰਦਾ ਹੋਵੇ?
ਸਤਿਕਾਰ ਸਾਹਿਤ
ਬਲਦੇਵ ਸਿੰਘ ਟੋਰਾਂਟੋ

ਸਰਦਾਰ ਮੱਖਣ ਸਿੰਘ ਜੀ ਦਾਸ ਦੋ ਕੁ ਹਫਤਿਆ ਲਈ ਬਾਹਰ ਜਾ ਰਿਹਾ ਹੈ ਇਸ ਹੋ ਸਕਦਾ ਕਿਸੇ ਸੱਜਣ ਦੇ ਖਤ ਦਾ ਜਵਾਬ ਨਾ ਦੇ ਸਕਾਂ।
(ਨੋਟ:- ਮੇਰੇ ਖਿਆਲ ਮੁਤਾਬਕ ਸ: ਬਲਦੇਵ ਸਿੰਘ ਨੇ ਆਪਣੀ ਗੱਲ ਗੁਰਬਾਣੀ ਦੇ ਅਧਾਰ ਤੇ ਸਪਸ਼ਟ ਕਰ ਦਿੱਤੀ ਹੈ ਇਸ ਲਈ ਉਸ ਨੂੰ ਇਸ ਵਿਸ਼ੇ ਨਾਲ ਸੰਬੰਧਿਤ ਹੋਰ ਸਵਾਲ ਪੁੱਛਣ ਦੀ ਲੋੜ ਮਹਿਸੂਸ ਨਹੀਂ ਰਹਿੰਦੀ। ਡਾ ਇਕਬਾਲ ਸਿੰਘ ਢਿੱਲੋਂ ਦੇ ਵਿਚਾਰ ਵੀ ਤਕਰੀਬਨ ਮਿਲਦੇ ਜਿਹੇ ਹੀ ਹਨ। ਜੇ ਕਰ ਉਹ ਨਹੀਂ ਸਹਿਮਤ ਤਾਂ ਹੋਰ ਸਵਾਲ ਪੁੱਛਣ ਦੀ ਬਿਜਾਏ ਸਹਿਮਤੀ ਅਤੇ ਅਸਹਿਮਤੀ ਬਾਰੇ ਆਪਣੇ ਵਿਚਾਰ ਸਪਸ਼ਟ ਕਰ ਸਕਦੇ ਹਨ-ਸੰਪਾਦਕ)


06/12/14)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ. ਢਿੱਲੋਂ ਸਾਹਿਬ
ਬਹੁਤ ਜਿਆਦਾ ਸਬੂਤ ਦੇਣ ਦੀ ਜਰੁਰਤ ਨਹੀ ਜਾਪਦੀ ਕਿ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾ ਨੂੰ ਮਨੰਨ ਵਾਲਿਆਂ ਵਾਸਤੇ ਸਿੱਖ ਸ਼ਬਦ ਇਸਤੇਮਾਲ ਹੋਂਦਾ ਸੀ, ਆਮ ਤੌਰ ਤੇ ਗੁਰਦਵਾਰਿਆਂ ਵਿੱਚ ਪੜ੍ਹੀਆ ਜਾਉਣ ਵਾਲਾ ਦੋਹਰਾ ਹੀ ਕਾਫੀ ਹੈ ਇਹ ਸਾਬਿਤ ਕਰਨ ਵਾਸਤੇ। ਦੋਹਰਾ ਹੈ ‘ਆਗਿਆ ਭਈ ਅਕਾਲ .......... ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ’।
ਧੰਨਵਾਦ
ਗੁਰਦੀਪ ਸਿੰਘ ਬਾਗੀ



06/12/14)
ਹਰਕੀਰਤ ਕੌਰ ‘ਕਲਾਮ’

(ਮਿੰਨੀ ਕਹਾਣੀ)
ਖੁੱਲੀ ਬੋਲੀ

ਬੰਤੋ ਨੇ ਬੜੇ ਚਾਅ ਨਾਲ ਆਪਣੀ ਧੀ ਨੂੰ ਪੜ੍ਹਾਇਆ, ਗਰੀਬੀ ਦੀ ਮਾਰ ਵੀ ਉਸਨੇ ਔਖੀ-ਸੋਖੀ ਝੱਲ ਲਈ ਅੱਜ 23 ਵਰਿਆ ਦੀ ਮੁਟਿਆਰ ਚੰਨੋ ਦੇ ਵਿਆਹ ਬਾਰੇ ਚਿੰਤਾ ਸੀ। ਬੰਤੋ ਨੂੰ ਅਖ਼ਬਾਰ ਪੜ੍ਹਦੀ ਹੋਈ ਦੀ ਨਿਗਹਾ ਅਚਾਨਕ ਵਿਦੇਸ਼ੀ ਵਰ ਤੇ ਪਈ ਜਿਸ ਨੂੰ ਪੜ੍ਹੀ ਲਿਖੀ ਤੇ ਸੁੰਦਰ ਕੰਨਿਆ ਦੀ ਲੋੜ ਸੀ। ਬੰਤੋ ਨੇ ਆਪਣੀ ਧੀ ਦੇ ਸੁਖੀ ਜੀਵਨ ਲਈ ਡਰ ਤੇ ਖੁਸ਼ੀ ਵਿਚਕਾਰ ਦੋ ਚਿਤੀ ਹੋਈ ਨੇ ਫੋਨ ਤੇ ਗੱਲ ਕੀਤੀ। ਅੱਗੋਂ ਮੁੰਡੇ ਦੇ ਰਿਸ਼ਤੇਦਾਰ ਨੇ ਬੰਤੋ ਦੀ ਗੱਲ ਸੁਣ ਕਿਹਾ ਬਾਕੀ ਤਾਂ ਸਭ ਠੀਕ ਹੈ ਬਸ ਦਹੇਜ ਪੂਰਾ ਦੇਣਾ ਪਵੇਗਾ। ਮੁੰਡੇ ਦੇ ਪਿਓ ਦੀ ਇੱਕੋ ਮੰਗ ਹੈ। ਆਪਣੇ ਡਰ ਨੂੰ ਦੂਰ ਕਰ ਬੰਤੋ ਨੇ ਬੜੀ ਖੁਸ਼ੀ ਨਾਲ ਕਿਹਾ, “ਭਾਜੀ ਫਿਰ ਅਖ਼ਬਾਰ ਵਿੱਚ ਲਿਖਵਾ ਦੇਣਾ ਸੀ ਸਾਡੇ ਪੁੱਤਰ ਦੀ ਖੁੱਲੀ ਬੋਲੀ ਲੱਗੀ ਹੈ”।
ਹਰਕੀਰਤ ਕੌਰ ‘ਕਲਾਮ’ ਪਿੰਡ- ਕਾਲੀਆ, ਸੰਗਰੂਰ


05/12/14)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਬਲਦੇਵ ਸਿੰਘ ਟਰਾਂਟੋ ਜੀ, ਆਪ ਜੀ ਨੂੰ ਮੇਰੇ ਵੱਲੋਂ ਗੁਰ-ਫਤਹਿ ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ 04. 12. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ।
ਆਪ ਜੀ ਨੇ ਗੁਰਬਾਣੀ ਵਿੱਚ ਪੇਸ਼ ਕੀਤੇ ਗਏ ਧਰਮ ਦੇ ਸੰਕਲਪ ਦੀ ਗੱਲ ਕੀਤੀ ਹੈ। ਪਰੰਤੂ ਗੁਰਬਾਣੀ ਵਿੱਚ ਪਰੀਭਾਸ਼ਿਤ ਕੀਤੇ ਗਏ ‘ਧਰਮ’ ਨਾਲ ‘ਸਿਖ ਸ਼ਬਦ’ ਨਹੀਂ ਜੋੜਿਆ ਗਿਆ। ਆਪ ਜੀ ਨੇ ਸ਼ਬਦ ‘ਧਰਮ’ ਦੇ ਜੋ ਅਰਥ (ਗੁਰਬਾਣੀ ਅਧਾਰਿਤ) ਕੀਤੇ ਹਨ ਉਹ ਸ਼ਬਦ-ਜੁੱਟ ‘ਸਿਖ ਧਰਮ’ ਵਿੱਚ ਵਰਤੇ ਗਏ ਸ਼ਬਦ ‘ਧਰਮ’ ਨਾਲੋਂ ਬਿਲਕੁਲ ਵੱਖਰੇ ਹਨ। ਅਸਲ ਵਿੱਚ ਪੰਜਾਬੀ ਸ਼ਬਦ ‘ਧਰਮ’ ਦੇ ਦੋ ਅਰਥ ਹਨ ਅਤੇ ਅਸੀਂ ਆਮ ਹੀ ਇਹਨਾਂ ਦੋ ਅਰਥਾਂ ਨੂੰ ਰਲਗੱਢ ਕਰਦੇ ਰਹਿੰਦੇ ਹਨ (ਇੱਕੋ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣਾ ਸੰਸਾਰ ਭਰ ਦੀਆਂ ਭਾਸ਼ਾਵਾਂ ਵਿੱਚ ਆਮ ਗੱਲ ਹੈ)। ਜੇਕਰ ‘ਹਰਿ ਕੋ ਨਾਮ ਜਪਿ ਨਿਰਮਲ ਕਰਮੁ॥’ ਨੂੰ ਸ਼ਬਦ ਧਰਮ ਦਾ ਇੱਕ ਅਰਥ ਮੰਨ ਲਈਏ ਤਾਂ ਸ਼ਬਦ ‘ਧਰਮ’ ਦਾ ਦੂਸਰਾ/ਵੱਖਰਾ ਅਰਥ ਮਜ਼ਹਬ ਜਾਂ
religion ਭਾਵ ਸੰਸਥਾਗਤ ਧਰਮ ਵੀ ਬਣਦਾ ਹੈ ਜੋ ਕਿਸੇ ਸਮਾਜਿਕ ਸਮੂਹ ਉੱਤੇ ਇਕੱਠੇ ਤੌਰ ਤੇ ਲਾਗੂ ਹੁੰਦਾ ਹੈ। ਇਸ ਦੂਸਰੀ ਕਿਸਮ ਦੇ ਅਰਥ ਨੂੰ ਲੈ ਕੇ ਹੀ ਸ਼ਬਦ ਜੁੱਟ ‘ਸਿਖ ਧਰਮ’ ਘੜਿਆ ਗਿਆ ਹੈ ਅਤੇ ‘ਸਿਖ ਧਰਮ’ ਨੂੰ ਦੂਸਰੇ ਸੰਸਥਾਗਤ ਧਰਮਾਂ ਜਿਵੇਂ ਕਿ ਹਿੰਦੂ ਮੱਤ, ਇਸਲਾਮ, ਇਸਾਈ ਧਰਮ, ਬੁੱਧ ਮੱਤ ਆਦਿਕ ਦੇ ਮੁਕਾਬਲੇ ਤੇ ਰੱਖਦੇ ਹੋਏ ਇਸ ਨੂੰ, ਵੱਖ-ਵੱਖ ਫਿਰਕਿਆਂ ਦੀ ਗਿਣਤੀ ਦੇ ਅਧਾਰ ਤੇ, ਸੰਸਾਰ ਦਾ ਪੰਜਵਾਂ ਵੱਡਾ ਸੰਸਥਾਗਤ ਧਰਮ ਦਾ ਐਲਾਨਿਆਂ ਜਾਂਦਾ ਹੈ (ਸੰਸਾਰ ਵਿੱਚ ਅਜਿਹੇ ਤਿੰਨ ਹਜ਼ਾਰ ਤੋਂ ਵੱਧ ਸੰਸਥਾਗਤ ਧਰਮ ਹਨ)। ਜਿਵੇਂ ਕਿ ਹਰ ਸੰਸਥਾਗਤ ਧਰਮ ਦਾ ਵਰਤਾਰਾ ਹੋਇਆ ਕਰਦਾ ਹੈ ‘ਸਿਖ ਧਰਮ’ ਵੀ ਸੰਸਥਾਗਤ ਧਰਮ ਵਜੋਂ, ਜ਼ਾਹਰਾ ਤੌਰ ਤੇ, ਕਰਮ-ਕਾਂਡਾਂ ਅਤੇ (ਆਪ ਜੀ ਦੇ ਸ਼ਬਦਾਂ ਵਿਚ) ਫਿਰਕਾ-ਪ੍ਰਸਤੀ, ਜਾਤ-ਪਾਤ, ਲਿੰਗ ਭੇਦ ਦੇ ਨਾਂ ਤੇ ਮਾਨਵਤਾ ਨੂੰ ਵੰਡਣ ਵਾਲੀ ਰੂੜ੍ਹੀਵਾਦੀ ਵਿਚਾਰਧਾਰਾ ਦੇ ਬੰਧਨਾ ਤੇ ਅਧਾਰਿਤ ਹੈ। ਇਸ ਲਈ ਗੁਰਬਾਣੀ ਵਿਚਲੇ ‘ਧਰਮ’ ਦੇ ਸੰਕਲਪ ਅਤੇ ਸੰਸਥਾਗਤ ਸਿਖ-ਧਰਮ ਦੀ ਪਹੁੰਚ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ।
ਸ. ਬਲਦੇਵ ਸਿੰਘ ਜੀ, ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਕੀ ਆਪ ਜੀ ਸਹਿਮਤ ਹੋ ਕਿ ਸੰਸਥਾਗਤ ‘ਸਿਖ ਧਰਮ’ ਗੁਰੂ ਨਾਨਕ ਜੀ ਵੱਲੋਂ ਅਤੇ ਬਾਕੀ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੱਲੋਂ ਚਲਾਇਆ ਹੋਇਆ ਨਹੀਂ ਅਤੇ ਇਹ ਗੁਰਮੱਤ ਵਿਚਾਰਧਾਰਾ ਦੇ ਐਨ ਉਲਟ ਦਿਸ਼ਾ ਵੱਲ ਜਾਂਦਾ ਹੈ?
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


05/12/14)
ਕੁਲਵੰਤ ਸਿੰਘ ਢੇਸੀ

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮ ਜਨਮ ਭੂਮੀ ਤੇ ਇੱਕ ਮਾਲਾ ਵੀ ਨਹੀਂ ਚੜ੍ਹਾਈ
—ਪੁਜਾਰੀ ਲਾਲ ਦਾਸ
ਹਿੰਦੂ ਪ੍ਰੀਸ਼ਦ ਦੀ ਕਹਾਣੀ , ਪੁਜਾਰੀ ਦੀ ਜਬਾਨੀ


ਸਵਾਲ---ਪੁਜਾਰੀ ਲਾਲ ਦਾਸ ਜੀ ਇਹ ਜੋ ਵਿਛਵ ਹਿੰਦੂ ਪ੍ਰੀਛਦ ਨੇ ਮੰਦਰ ਬਨਾਉਣ ਦਾ ਮੁੱਦਾ ਉਠਾਇਆ ਹੈ ਇਸ ਬਾਰੇ ਆਪ ਦੇ ਕੀ ਵਿਚਾਰ ਹਨ?

ਪੁਜਾਰੀ ਲਾਲ ਦਾਸ ਦਾ ਉੱਤਰ—ਇਹ ਇੱਕ ਰਾਜਨੀਤਕ ਮੁੱਦਾ ਹੈ । ਵਿਛਵ ਹਿੰਦੂ ਪ੍ਰੀਛਦ ਨੇ ਜੋ ਕਿਰਿਆ ਕਰਮ ਚਲਾਇਆ ਹੈ, ਇਸ ਵਿਚ ਮੰਦਰ ਬਨਾਉਣ ਵਿਚ ਤਾਂ ਕੋਈ ਰੁਕਾਵਟ ਹੀ ਨਹੀਂ ਸੀ। ਸਾਡੀ ਪ੍ਰੰਪਰਾ ਵਿਚ ਤਾਂ ਇਹ ਵਿਧਾਨ ਹੀ ਨਹੀਂ ਹੈ ਕਿ ਅਸੀਂ ਭਗਵਾਨ ਦੀ ਵਿਸ਼ੇਸ਼ ਥਾਂ ਨਿਸਚਿਤ ਕਰੀਏ । ਸਾਡੇ ਤਾਂ ਜਿਥੇ ਵੀ ਭਗਵਾਨ ਦੀ ਮੂਰਤੀ ਹੋਵੇ ਅਸੀਂ ਉਸ ਨੂੰ ਮੰਦਰ ਹੀ ਮੰਨਦੇ ਹਾਂ। ਇਹ ਸਾਡੀ ਹਿੰਦੂ ਪ੍ਰੰਪਰਾ ਹੈ। ਚਾਹੇ ਉਹ ਭਗਵਾਨ ਦੀ ਮੂਰਤੀ ਕਿਸੇ ਵੀ ਇਮਾਰਤ ਵਿਚ ਰੱਖ ਦੇਈਏ ਉਹ ਮੰਦਰ ਹੀ ਹੁੰਦਾ ਹੈ। ਫਿਰ ਵੱਖਰੀ ਇਮਾਰਤ ਬਨਾਉਣ ਦਾ ਕੋਈ ਤਰਕ ਨਹੀਂ ਹੈ ਅਤੇ ਫਿਰ ਉਹ ਇਮਾਰਤ ਜਿਥੇ ਰੱਬ ਬਿਰਾਜਮਾਨ ਹੈ ਅਸੀਂ ਉਸ ਨੂੰ ਤੋੜਨਾਂ ਵੀ ਨਹੀਂ ਚਾਹੁੰਦੇ। ਜਿਹੜੇ ਲੋਕ ਇਸ ਇਮਾਰਤ ਨੂੰ ਤੋੜਨਾਂ ਚਾਹੁੰਦੇ ਹਨ ਉਹ ਇਸ ਮੁੱਦੇ ਨੂੰ ਲੈ ਕੇ ਤੋੜਨਾ ਚਾਹੁੰਦੇ ਹਨ ਕਿ ਪੂਰੇ ਹਿੰਦੋਸਤਾਨ ਵਿਚ ਤਣਾਓ ਦੀ ਸਥਿਤੀ ਪੈਦਾ ਹੋਵੇ। ਇਸ ਸਬੰਧੀ ਹਿੰਦੂ ਬਹੁਮਤ ਉਹਨਾ ਦੀ ਤਰਫ ਹੈ ਅਤੇ ਉਹਨਾਂ ਨੂੰ ਕੋਈ ਚਿੰਤਾਂ ਨਹੀਂ ਹੈ ਕਿ ਇਸ ਤਰਾਂ ਦੀ ਸਥਿਤੀ ਵਿਚ ਕਿੰਨਾ ਟਕਰਾਓ ਹੋਵੇਗਾ। ਕਿੰਨੀ ਬਰਬਾਦੀ ਹੋਵੇਗੀ। ਕਿੰਨੇ ਲੋਕ ਮਾਰੇ ਜਾਣਗੇ ਇਸ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਜਾਂ ਇਸ ਤਰਾਂ ਦੇ ਟਕਰਾਓ ਨਾਲ ਮੁਸਲਮ ਬਹੁਗਿਣਤੀ ਵਿਚ ਰਹਿਣ ਵਾਲੇ ਹਿੰਦੂਆਂ ਨਾਲ ਕੀ ਹੋਵੇਗਾ। ਸਾਡੇ ਦੇਸ ਦੇ ਸਾਹਮਣੇ ਤਮਾਮ ਐਸੀਆਂ ਸਮੱਸਿਆਵਾਂ ਹਨ।
ਸੰਨ 1949 ਤੋਂ ਅੱਜ ਤਕ ਕਿਸੇ ਮੁਸਲਮਾਨ ਨਾਲ ਇਥੇ ਕੋਈ ਅੜਚਣ ਪੈਦਾ ਨਹੀਂ ਹੋਈ ਪਰ ਜਿਓਂ ਹੀ ਇਹਨਾ ਨੇ ਇਹ ਨਾਅਰਾ ਦਿੱਤਾ ਕਿ ਬਾਬਰ ਦੀ ਸੰਤਾਨ ਤੋਂ ਖੂਨ ਦਾ ਬਦਲਾ ਲੈਣਾਂ ਹੈ ਤਦ ਪੂਰਾ ਦੇਸ਼ ਦੰਗਾ ਗ੍ਰਸਤ ਹੋ ਗਿਆ। ਘੱਟੋ ਘੱਟ ਹਜ਼ਾਰਾਂ ਲੋਕੀ ਇਸ ਵਿਚ ਮਾਰੇ ਗਏ ,ਮੌਤ ਦੇ ਘਾਟ ਉਤਾਰ ਦਿੱਤੇ ਗਏ ਤਾਂ ਵੀ ਇਹਨਾਂ ਨੇ ਇਸ ਤਣਾਓ ਅਤੇ ਤਬਾਹੀ ਬਾਰੇ ਕੋਈ ਹਮਦਰਦੀ ਨਹੀਂ ਦਿਖਾਈ। ਜੋ ਹਿੰਦੂ ਮੁਸਲਮ ਏਕਤਾ ਇਸ ਦੇਸ਼ ਵਿਚ ਸੀ, ਜੋ ਮੁਸਲਮ ਸ਼ਾਸਕਾਂ ਨੇ ਮੰਦਰਾਂ ਨੂੰ ਜਗੀਰਾਂ ਦਿੱਤੀਆਂ ਸਨ ਜਿਵੇਂ ਕਿ ਜਾਨਕੀ ਘਾਟ ਦਾ ਮਾਫੀ ਨਾਮਾ ਅਤੇ ਹਨੂਮਾਨ ਗੜੀ ਦੇ ਬਹੁਤ ਸਾਰੇ ਹਿੱਸੇ ਮੁਸਲਮਾਨਾਂ ਦੇ ਬਣਾਏ ਹੋਏ ਹਨ, ਹਕੀਰੀ ਰਾਮ ਜੀ ਦਾ ਮੰਦਰ ਮੁਸਲਮਾਨਾਂ ਦਾ ਮਾਫੀ ਨਾਮਾ ਹੈ। ਇਹ ਤਮਾਮ ਜਗੀਰਾਂ ਮੁਸਲਮਾਨ ਸ਼ਾਸਕਾਂ ਦੁਆਰਾ ਮੰਦਰਾਂ ਨੂੰ ਦਿੱਤੀਆਂ ਗਈਆਂ। ਅਮੀਰ ਅਲੀ ਅਤੇ ਬਾਬਾ ਰਾਮਚਰਨ ਦਾਸ ਦੇ ਜੋ ਸਮਝੋਤੇ ਸਨ ਕਿ ਅਸੀਂ ਹਿੰਦੂ ਅਤੇ ਮੁਸਲਮਾਨ ਰਲ ਮਿਲ ਕੇ ਰਹਾਂਗੇ ਉਸੇ ਜਨਮ ਭੂਮੀ ਦੇ ਦੋ ਹਿੱਸੇ ਕੀਤੇ ਗਏ ਕਿ ਇੱਕ ਪਾਸੇ ਮੁਸਲਮਾਨ ਨਿਮਾਜ ਪੜ੍ਹਨਗੇ ਅਤੇ ਦੂਸਰੇ ਪਾਸੇ ਹਿੰਦੂ ਪੂਜਾ ਕਰਨਗੇ । ਇਹਨਾ ਸਾਰੀਆਂ ਗੱਲਾਂ ਤੇ ਇਹਨਾ ਲੋਕਾਂ ਨੇ ਪਾਣੀ ਫੇਰ ਦਿੱਤਾ । ਜਿਸ ਤਰਾਂ ਨਾਲ ਦੰਗੇ ਫੈਲਾਏ ਗਏ ਇਹ ਸੰਪਰਦਾਇਕਤਾ ਦੇ ਦੰਗੇ ਕੁਰਸੀ ਅਤੇ ਪੈਸੇ ਲਈ ਹੀ ਕਰਵਾਏ ਗਏ ਨਾਂ ਕਿ ਰਾਮ ਜਨਮ ਭੂਮੀ ਕਾਰਨ। ਮੈਂ ਰਾਮ ਜਨਮ ਭੂਮੀ ਦਾ ਪੁਜਾਰੀ ਹੋਣ ਦੇ ਨਾਤੇ ਬੜੀ ਹੀ ਦਿਆਨਤਦਾਰੀ ਨਾਲ ਤੁਹਾਨੂੰ ਇਹ ਗੱਲ ਕਹਿਣਾਂ ਚਾਹੁੰਦਾ ਹਾਂ ਕਿ ਹੁਣ ਤਕ ਵਿਸ਼ਵ ਹਿੰਦੂ ਪ੍ਰੀਛਦ ਨੇ ਉਥੇ ਇੱਕ ਮਾਲਾ ਤਕ ਵੀ ਨਹੀਂ ਚੜ੍ਹਾਈ । ਭਗਵਾਨ ਦੀ ਪੂਜਾ ਅਰਚਨਾਂ ਉਹਨਾਂ ਲੋਕਾਂ ਨੇ ਏਥੇ ਨਹੀਂ ਕਰਵਾਈ। ਸਗੋਂ ਉਹਨਾਂ ਨੇ ਚਲ ਰਹੀ ਪੂਜਾ ਵਿਚ ਰੁਕਾਵਟ ਖੜ੍ਹੀ ਕੀਤੀ। ਸਾਨੂੰ ਹਾਈਕੋਰਟ ਵਿਚ ਪੂਜਾ ਕਰਨ ਲਈ ਰਿੱਟ ਦਾਖਲ ਕਰਨੀ ਪਈ ਤਾਂ ਜਾ ਕੇ ਇਹ ਪੂਜਾ ਚਾਲੂ ਹੋਈ।

ਇਥੇ ਦੇ ਲੋਕਾਂ ਨੇ ਇਸ ਨੂੰ ਕਦੀ ਸਵੀਕਾਰ ਨਹੀਂ ਕੀਤਾ ਪਰ ਕੁਝ ਕਿਰਾਏ ਦੇ ਸਾਧੂ ਜਿਹਨਾਂ ਨੂੰ ਪੈਸਾ ਚਾਹੀਦਾ ਹੈ ਉਹ ਲਾਲਚੀ ਲੋਕ ਪੈਸੇ ਦੇ ਕੇ ਖ੍ਰੀਦੇ ਗਏ । ਰਾਮ ਸ਼ਿਲਾਵਾਂ ਘੁਮਾਈਆਂ ਗਈਆਂ ਅਤੇ ਉਹਨਾਂ ਰਾਮ ਸ਼ਿਲਾਵਾਂ ਨੂੰ ਲੈ ਕੇ ਉਹਨਾਂ ਨੇ ਆਪਣੇ ਕਮਰੇ ਬਨਾਉਣੇ ਸ਼ੁਰੂ ਕੀਤੇ ਅਤੇ ਕਾਫੀ ਲੋਕਾਂ ਨੂੰ ਗੁਮਰਾਹ ਕਰਕੇ ਉਹਨਾ ਨੇ ਵੱਡੀਆਂ ਵੱਡੀਆਂ ਇਮਾਰਤਾਂ ਖੜ੍ਹੀਆਂ ਕਰ ਲਈਆਂ। ਕਰੋੜਾਂ ਅਰਬਾਂ ਰੁਪਏ ਇਹਨਾਂ ਲੋਕਾਂ ਨੇ ਇਕੱਠੇ ਕੀਤੇ ਅਤੇ ਵੱਖ ਵੱਖ ਬੈਂਕਾਂ ਵਿਚ ਖਾਤੇ ਖੁਲਵਾ ਲਏ। ਲੱਖਾਂ ਰੁਪਏ ਇਹਨਾ ਨੇ ਆਪਣੇ ਨਿੱਜੀ ਖਾਤਿਆਂ ਵਿਚ ਜੰਮ੍ਹਾਂ ਕਰ ਲਏ। ਲੋਕਾਂ ਦੀ ਹੱਤਿਆ ਹੋ ਜਾਏ ਜਾਂ ਲੋਕ ਬਰਬਾਦ ਹੋ ਜਾਣ ਇਸ ਨਾਲ ਇਸ ਨਾਲ ਇਹਨਾ ਨੂੰ ਕੋਈ ਮਤਲਬ ਨਹੀਂ ਹੈ। ਇਹਨਾਂ ਨੂੰ ਮਤਲਬ ਹੈ ਕਿ ਪੈਸਾ ਮਿਲੇ ਅਤੇ ਕੁਰਸੀ ਮਿਲੇ।

ਏਥੇ ਜਿਹੜੇ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਰਾਮ ਦੇ ਨਾਮ ਤੇ ਹਿੰਸਾ ਫੈਲਾਉਂਦੇ ਹਨ ਇਹ ਸਭ ਉਚੀ ਜਾਤੀ ਦੇ ਲੋਕ ਹਨ ਅਤੇ ਇਹ ਸਾਰੇ ਅੇਸ਼ੋ ਆਰਾਮ ਭੋਗਣ ਵਾਲੇ ਹਨ। ਇਹਨਾ ਵਿਚ ਤਿਆਗ, ਤਪੱਸਿਆ ਅਤੇ ਜਨ ਮਾਤਰ ਦਾ ਹਿੱਤ ਬਿਲਕੁਲ ਨਹੀਂ ਹੈ। ਇਹ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਭੜਕਾ ਕੇ ਖੁਦ ਨੂੰ ਸੁਖ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਨ। ਇਹ ਜਨ ਹਿੱਤ ਦੀ ਗੱਲ ਕਰ ਹੀ ਨਹੀਂ ਸਕਦੇ। ਪਰ ਅੱਜ ਬੜੇ ਬੜੇ ਮੱਠ ਹਨ ਕਰੋੜਾ ਅਰਬਾਂ ਰੁਪਿਆ ਹੈ ਉਹਨਾ ਵਿਚ ਅਤੇ ਪੈਦਲ ਚਲਣ ਦੀ ਬਜਾਏ ਉਹ ਏਅਰਮੇਲ ਰਾਹੀਂ ਚਲਦੇ ਹਨ। ਫਸਟ ਕਲਾਸ ਵਿਚ ਸਫਰ ਕਰਦੇ ਹਨ ਅਤੇ ਏਅਰ ਕੰਡੀਸ਼ਨ ਕਮਰੇ ਵਿਚ ਰਹਿੰਦੇ ਹਨ। ਜਿਥੇ ਅਸੀਂ ਭੌਤਕਤਾ ਤੋਂ ਵੱਖ ਹੋ ਕੇ ਤਿਆਗ ਤਪੱਸਿਆ ਅਤੇ ਲੋਕਾਂ ਦੇ ਹਿੱਤ ਦੀ ਗੱਲ ਸੋਚਦੇ ਸੀ ਉਸ ਨੂੰ ਤਿਆਗ ਕੇ ਜੋ ਭੌਤਕਵਾਦੀ ਵਿਵਸਥਾ ਵਿਚ ਲੁਪਤ ਹੋ ਚੁੱਕੇ ਹਨ ਉਹ ਤਾਂ ਪਦਾਰਥਵਾਦ ਬਾਰੇ ਹੀ ਸੋਚਣਗੇ, ਉਹ ਉਸ ਤੋਂ ਵੱਖ ਹੋ ਹੀ ਨਹੀਂ ਸਕਦੇ।
ਅੱਜ ਦੇ ਧਰਮ ਅਚਾਰੀਆਂ ਬਾਰੇ ਤੁਸੀਂ ਕੀ ਕਹੋਗੇ ?
ਮੈਂ ਤਾਂ ਇਹਨਾ ਨੂੰ ਪਦਾਰਥਵਾਦੀ ਪ੍ਰਵਿਰਤੀਆਂ ਦੇ ਪੋਸ਼ਕ ਮੰਨਦਾ ਹਾਂ। ਇਹ ਜੋ ਕਾਰੋਬਾਰੀ ਲੋਕ ਧਰਮ ਰੱਖਿਆ, ਧਰਮ ਰੱਖਿਆ ਦਾ ਨਾਅਰਾ ਬੁਲੰਦ ਕਰ ਰਹੇ ਹਨ ਮੈਂ ਤਾਂ ਕਹਿੰਦਾ ਹਾਂ ਅਸ਼ੋਕ ਸਿੰਘਲ ਵਰਗੇ ਲੋਕ ਜੋ ਕਿ ਖੁਦ ਨੂੰ ਬਹੁਤ ਬੜੇ ਰਾਮ ਭਗਤ ਕਹਿੰਦੇ ਹਨ ਕੀ ਰਾਮ ਦਾ ਇਹ ਹੀ ਆਦਰਸ਼ ਹੈ ਕਿ 90% ਲੋਕ ਭੁੱਖੇ ਮਰਨ? ਇਹ ਜੋ ਸਾਡੇ ਦੇਸ਼ ਦੀ ਸਮੱਸਿਆ ਹੈ ਕੀ ਇਸ ਨਾਲ ਇਹਨਾਂ ਧਰਮ ਅਚਾਰੀਆਂ ਦਾ ਕੋਈ ਵੀ ਲੈਣਾਂ ਦੇਣਾਂ ਨਹੀਂ ਹੈ? ਅਗਰ ਤੁਸੀਂ ਬਹੁਤ ਵੱਡੇ ਪੂਜਪਤੀ ਹੋ, ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਤਾਂ ਇਸ ਪੈਸੇ ਨੂੰ ਗਰੀਬਾਂ ਦੇ ਹਿੱਤ ਵਿਚ ਲਾ ਦਿਓ ਜਿਵੇਂ ਕਿ ਮਦਰ ਟਰੇਸਾ ਕਰ ਰਹੀ ਹੈ। ਜਾਂ ਜਿਵੇਂ ਹੋਰ ਸਾਡੇ ਧਰਮ ਅਚਾਰੀਆਂ ਨੇ ਕੀਤਾ ਹੈ। ਇਸ ਦਾ ਲੋਕਾਂ ਨੂੰ ਵਿਰੋਧ ਕਰਨਾਂ ਚਾਹੀਦਾ ਹੈ। ਕਿਸੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਨਹੀਂ ਲੱਗਣੀ ਚਾਹੀਦੀ। ਸਾਡਾ ਧਰਮ ਇਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕਿਸੇ ਦੇ ਦਿਲ ਨੂੰ ਤੋੜੀਏ। ਜੋ ਰਾਮ ਜੀ ਦਾ ਰਾਜਨੀਤੀ ਦਾ ਆਦਰਸ਼ ਹੈ ਉਹ ਇਹ ਹੀ ਹੈ ਕਿ ਜਨਤਾ ਸੁਖੀ ਰਹੇ। ਜਿਵੇਂ ਅਸੀਂ ਭੋਜਨ ਮੂੰਹ ਵਿਚ ਪਾਉਂਦੇ ਹਾਂ ਤਾਂ ਉਹ ਸਾਰੇ ਅੰਗਾਂ ਨੂੰ ਮਿਲਦਾ ਹੈ ਤਿਵੇਂ ਹੀ ਸਾਰੀ ਜਨਤਾ ਸਾਡੀ ਹੈ ਅਤੇ ਉਸ ਵਿਚ ਨੀਵੇਂ ਜਾਂ ਉੱਚੇ ਦੀ ਗੱਲ ਨਹੀਂ ਹੈ ਪਰ ਉਹਨਾਂ ਆਦਰਸ਼ਾਂ ਦੀ ਹੱਤਿਆ ਕਰ ਦਿੱਤੀ ਗਈ ਹੈ।

ਨੋਟ---ਦਸੰਬਰ 1992 ਨੂੰ ਬਾਬਰੀ ਮਸਜਿਦ ਡੇਗ ਦਿੱਤੀ ਗਈ ਜਿਸ ਕਾਰਨ ਸੰਪਰਦਾਇਕ ਦੰਗੇ ਹੋਏ ਅਤੇ ਹਜ਼ਾਰਾਂ ਜਾਨਾਂ ਚਲੀਆਂ ਗਈਆਂ। ਇੱਕ ਸਾਲ ਬਾਅਦ ਇਸ ਪੁਜਾਰੀ ਲਾਲ ਦਾਸ ਦਾ ਕਤਲ ਕਰ ਦਿੱਤਾ ਗਿਆ। ਪੁਜਾਰੀ ਲਾਲ ਦਾਸ ਅਦਾਲਤ ਵਲੋਂ ਰਾਮ ਜਨਮ ਭੂਮੀ ਤੇ ਸਥਾਪਤ ਕੀਤਾ ਗਿਆ ਪੁਜਾਰੀ ਸੀ।
ਪੰਜਾਬੀ ਰੂਪ---ਕੁਲਵੰਤ ਸਿੰਘ ਢੇਸੀ
[email protected]


05/12/14)
ਪ੍ਰਿੰ: ਪਰਵਿੰਦਰ ਸਿੰਘ ਖਾਲਸਾ

ਜਾਗਦੇ ਰਹੋ –ਸਿੱਖ ਪੰਥ ਜੀ ਡੇਰਾਵਾਦ ਰਾਜਸੀ ਪਾਰਟੀਆਂ ਦਾ ਵੋਟ ਬੈਂਕ ਹੈ –ਪ੍ਰਿੰ: ਪਰਵਿੰਦਰ ਸਿੰਘ ਖਾਲਸਾ
ਦੁਨੀਆਂ ਦੇ ਖਾਸ ਕਰਕੇ ਹਿੰਦੁਸਤਾਨ ਜਾਂ ਪੰਜਾਬ ਸੂਬੇ ਵਿੱਚ ਵਸਣ ਵਾਲੇ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ। ਕਿ ਰਾਜਸੀ ਪਾਰਟੀਆਂ ਡੇਰਾਵਾਦ, ਮਹੰਤਾਂ, ਅਖੋਤੀ, ਬਿਹੰਗਮ ਸੰਤਾਂ, ਬਾਬਿਆਂ, ਧਰਮ ਗੁਰੂਆਂ ਦੀਆਂ ਗੁਲਾਮ ਹਨ। ਕਿਉਂਕਿ ਸਭ ਇਹਨਾਂ ਦੇ ਵੋਟ ਬੈਂਕ ਹਨ। ਸੱਚ ਇਹ ਹੈ ਕਿਸੇ ਵੀ ਸਿਆਸੀ ਪਾਰਟੀ ਦਾ ਆਪਣਾ ਕੋਈ ਧਰਮ ਨਹੀਂ ਰਿਹਾ। ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਧੜਾ ਵੀ ਆਪਣੇ ਆਪ ਨੂੰ ਨਿਰੋਲ ਸਿੱਖਾਂ ਦੀ ਪਾਰਟੀ ਸਮਝਣ ਤੋਂ ਇਨਕਾਰੀ ਹੈ। ਇਸ ਦਾ ਪੰਥਕ ਸਰੂਪ ਲਗਭਗ ਮਿਟ ਚੁੱਕਾ ਹੈ। ਹਿੰਦੁਸਤਾਨ ਵਿੱਚ ਹਰ ਰਾਜਸੀ ਪਾਰਟੀ ਨੇ ਧਰਮ ਗੁਰੂਆਂ ਮਹੰਤਾਂ, ਬਿਹੰਗਮਾਂ ਦੇ ਡੇਰਿਆਂ ਆਦਿ ਦੀ ਸ਼ਰਣ ਜਾ ਕੇ ਰਾਜ ਸ਼ਕਤੀ ਲਈ ਵੋਟ ਪ੍ਰਾਪਤ ਕਰਨੀ ਹੁੰਦੀ ਹੈ ਜਿਸ ਕਰਕੇ ਰਾਜਸੀ ਆਗੁਆਂ ਲਈ ਧਰਮ ਗੁਰੂਆਂ, ਡੇਰਿਆਂ ਦੀਆਂ ਲੋੜਾਂ ਤੇ ਉਹਨਾਂ ਦੇ ਕੰਮ ਪੂਰੇ ਕਰਨੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ। ਅਜੋਕੇ ਸਿਆਸੀ ਮਹੌਲ ਨੂੰ ਜਰਾ ਧਿਆਨ ਨਾਲ ਤੱਕਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਸਰਕਾਰਾਂ ਨਾਲ ਜੁੜੇ ਮੰਤਰੀ, ਸੰਤਰੀ ਮੈਂਬਰ ਪਾਰਲੀਮੈਂਟ, ਐਮ. ਐਲ. ਏ ਤੇ ਸਰਕਾਰੀ ਮਸ਼ੀਨਰੀ ਨੂੰ ਗੁਪਤ ਹਿਦਾਇਤਾਂ ਹੁੰਦੀਆਂ ਹਨ ਕਿ ਉਹ ਇਹਨਾਂ ਡੇਰਿਆਂ ਦਾ ਖਾਸ ਧਿਆਂਨ ਰੱਖਣ, ਜਿਥੋਂ ਤੱਕ ਕਿ ਡੇਰੇ ਨਾਲ ਜੁੜੇ ਸ਼ਰਧਾਲੂਆਂ ਦੇ ਕੰਮ ਕਾਜ਼ ਵੀ ਸਰਕਾਰੇ ਦਰਬਾਰੇ ਪਹਿਲ ਦੇ ਅਧਾਰ ਤੇ ਹੁੰਦੇ ਹਨ ਜਿਸ ਕਰਕੇ ਡੇਰਿਆਂ ਦੀ ਗਿਣਤੀ ਵਿੱਚ ਚੌਖਾ ਵਾਧਾ ਹੁੰਦਾ ਚਲਿਆ ਆ ਰਿਹਾ ਹੈ। ਸਾਡੇ ਆਲੇ ਦੁਆਲੇ ਲੰਗਰਾਂ ਦੀ ਸੇਵਾ, ਕਾਰ ਸੇਵਾ, ਸਮਾਜ ਸੇਵਾ, ਸਰਕਾਰ ਸੇਵਾ ਵਾਲੇ ਮੰਨੇ ਜਾਂਦੇ ਬਾਬੇ ਅਥਵਾ ਧਰਮ ਗੁਰੂ ਥੋੜੇ ਜਿਹੇ ਸਮੇਂ ਵਿੱਚ ਇੱਕ ਵੱਡਾ ਡੇਰਾ ਖੜ੍ਹਾ ਕਰਕੇ ਉਸ ਦੇ ਪ੍ਰਮੁੱਖ ਬਣਕੇ ਦੁਨੀਆਂ ਵਿੱਚ ਪੂਜਣ ਯੋਗ ਹੋ ਜਾਂਦੇ ਹਨ। ਪਿਛੇ ਜਿਹੇ ਇੱਕ ਧਰਮ ਗੁਰੂ ਨੇ ਸਿਆਸੀ ਪਾਰਟੀ ਬਣਾਉਣ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਡੇਰੇਦਾਰ ਵੱਡੇ ਵੱਡੇ ਸਕੂਲ ਕਾਲਜ਼, ਹਸਪਤਾਲ ਬਣਾਉਂਣ ਦੀਆਂ ਸਕੀਮਾਂ ਸ਼ੁਰੂ ਕਰ ਦਿੰਦੇ ਹਨ। ਭਾਂਵੇਂ ਕੇ ਇਹ ਧਰਮ ਦੇ ਨਾਮ ਤੇ ਬਣਨ ਵਾਲੀਆਂ ਵਧੇਰੇ ਸੰਸਥਾਵਾਂ ਪਤਿਤਪੁਣਾ ਤੇ ਨਸ਼ਿਆਂ ਆਦਿ ਦੀ ਰੋਕਥਾਮ ਲਈ ਫੁੱਟੀ ਕੌੜੀ ਵੀ ਕੰਮ ਨਹੀਂ ਆਉਂਦੀਆਂ। ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਸਿੱਖ ਸੰਗਤਾਂ ਵੱਲੋਂ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਦਿੱਤਾ ਜਾਂਦਾ ਸਰਮਾਇਆ ‘ਸਮਾਜ ਸੁਧਾਰ’ ਦੇ ਨਾ ਹੇਠ ਨਿਰੰਤਰ ਫੂਕਿਆ ਜਾ ਰਿਹਾ ਹੈ। ਇੱਕ ਸਰਵੇਖਣ ਅਨੁਸਾਰ ਅੱਜ ਪੰਜਾਬ ਵਿੱਚ ਕੁੱਲ ਡੇਰਿਆਂ ਦੀ ਗਿਣਤੀ ਲਗਭਗ 85 ਹਜ਼ਾਰ ਦੇ ਕਰੀਬ ਹੈ ਗੁਰਦੁਆਰਿਆਂ ਦੀ ਗਿਣਤੀ 5500 ਦੇ ਕਰੀਬ ਹੈ, ਸਿਰਫ ਲੁਧਿਆਣੇ ਸ਼ਹਿਰ ਵਿੱਚ 1100 ਦੇ ਕਰੀਬ ਗੁਰਦੁਆਰਿਆਂ ਦੇ ਮੁਕਾਬਲੇ ਡੇਰਿਆਂ ਦੀ ਗਿਣਤੀ ਦੋ ਗੁਣਾ ਵੱਧ ਹੈ। ਦੁੱਖ ਵਾਲੀ ਗੱਲ ਇਹ ਹੈ ਕਿ ਹਰ ਗੁਰਦੁਆਰਾ ਪ੍ਰਬੰਧਕਾਂ ਦੀ ਅਗਿਆਨਤਾ ਕਰਕੇ ਸਿੱਖੀ ਪ੍ਰਚਾਰ ਦਾ ਕੇਂਦਰ ਵੀ ਨਹੀਂ ਹੁੰਦਾ। ਜਿਹੜਾ ਕੰਮ ਸਰਕਾਰਾਂ ਨੇ ਕਰਨਾ ਹੁੰਦਾ ਹੈ ਜਿਵੇਂ ਕਿ ਹਸਪਤਾਲ ਜਾਂ ਸਕੂਲਾਂ ਕਾਲਜ਼ਾਂ ਦੀਆਂ ਬਿਲਡਿੰਗਾਂ ਉਸਾਰਨੀਆਂ ਆਦਿ। ਜੇਕਰ ਇਹ ਸਿੱਖ ਸੰਗਤਾਂ ਦੇ ਦਸਵੰਧ ਨਾਲ ਕੀਤੇ ਜਾਣ ਦੀ ਪ੍ਰੰਪਰਾ ਜਾਰੀ ਰਹੀ ਤਾਂ ਪਤਿਤਪੁਣਾ, ਨਸ਼ਿਆਂ, ਡੇਰਾਵਾਦ ਦੀ ਵੱਧਦੀ ਜਾ ਰਹੀ ਬਿਮਾਰੀ ਨੂੰ ਕੋਈ ਰੋਕ ਨਹੀ ਸਕਦਾ ਦੂਜੀ ਗੱਲ ਰੱਜਿਆਂ ਨੂੰ ਰਜੌਣ ਵਾਲੀ ਲੰਗਰਾਂ ਦੇ ਨਾ ਹੇਠ ਚੱਲ ਰਹੀ ਦੌੜ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਰਫ ਪੰਜਾਬ ਹੀ ਡੇਰਾਵਾਦ ਦਾ ਸ਼ਿਕਾਰ ਨਹੀਂ ਹੋਇਆ ਹੁਣ ਤਾਂ ਦੇਸ਼ ਤੇ ਵਿਦੇਸ਼ਾ ਵਿੱਚ ਵੀ ਡੇਰਾਵਾਦ ਦੀ ਜੜ੍ਹਾਂ ਮਜਬੂਤੀ ਨਾਲ ਪੱਕੀਆਂ ਹੋ ਚੁੱਕੀਆਂ ਹਨ। ਜੇਕਰ ਸਿੱਖ ਵਿਰੋਧੀ ਡੇਰੇ ਦੀ ਗੱਲ ਸ਼ੁਰੂ ਕਰੀਏ ਤਾਂ ਪ੍ਰਮੁੱਖ ਤੌਰ ਤੇ ਨਕਲੀ ਨਿਰੰਕਾਰੀ, ਰਾਧਾ ਸੁਆਮੀ ਤੇ ਨਾਮ ਧਾਰੀ ਮੰਨੇ ਜਾਂਦੇ ਸਨ ਕਿਉਂਕਿ ਇਹ ਤਿੰਨੇ ਡੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਦਸ ਗੁਰੂਆਂ ਦੇ ਉਪਦੇਸ਼ ਦੀ ਗੱਲ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਭੁਮਿਕਾ ਨਿਭਾ ਰਹੇ ਹਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਦੇ ਕੇ ਦੇਹਧਾਰੀ ਗੁਰੂ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ ਸੀ। ਪਰ ਇਹ ਗਿਆਰਵਾਂ, ਬਾਰਵਾਂ ਗੁਰੂ ਪ੍ਰਚਾਰਣ ਦੀ ਗੱਲ ਕਰਕੇ ਦਸਵੇਂ ਪਾਤਸ਼ਾਹ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਅੱਜ ਇਹਨਾਂ ਤਿੰਨੇ ਡੇਰੇਦਾਰਾਂ ਦੀ ਸਿਆਸੀ ਪਹੁੰਚ ਇੰਨੀ ਮਜਬੂਤ ਹੋ ਚੁੱਕੀ ਹੈ ਕਿ ਇਹਨਾਂ ਨੂੰ ਸਿੱਖ ਵਿਰੋਧੀ ਲਿਖਣ ਦੀ ਹਿੰਮਤ ਕਰਨ ਵਾਲੀ ਕਲਮ ਤੇ ਉਸ ਕਲਮ ਦੇ ਹੱਥ ਪੈਰ ਵੱਡ ਟੁੱਕ ਕੇ ਸੁੱਟ ਦਿੱਤੇ ਜਾ ਸਕਦੇ ਹਨ। ਨਵਜੰਮੇ ਆਸ਼ੂਤੋਸ਼ ਭੱਈਆ, ਭਨਿਆਰਾ, ਸਿਰਸੇਵਾਲਾ ਸਾਧ ਅਤੇ ਬਿਹੰਗਮਾਂ ਦੇ ਡੇਰੇ ਸਭ ਰਾਜਸੀ ਲੋਕਾਂ ਦੀ ਪੈਦਾਵਾਰ ਹਨ ਅਤੇ ਸਿਆਸੀ ਲੋਕਾਂ ਦੀ ਪਨਾਹਗਾਹ ਵੀ ਹਨ। ਕਈ ਡੇਰਿਆਂ ਵਿੱਚ ਸ਼ਰਧਾਲੂਆਂ ਦੀਆਂ ਧੀਆਂ ਭੈਣਾ ਨੂੰ ਇਹ ਸਿੱਖਿਆਂ ਸਿਖਾਈ ਜਾਂਦੀ ਹੈ ਕਿ ਇਹ ਸਰੀਰ ਮਿੱਟੀ ਹੈ ਜੇਕਰ ਕਿਸੇ ਸਿਆਸੀ ਆਗੂ ਸਾਧ ਬਾਬੇ, ਸਰਕਾਰੀ ਅਫਸਰ ਤੇ ਅਮੀਰਜਾਦੇ ਦੇ ਕੰਮ ਲੈ ਆਉਂਦਾ ਜਾਵੇ ਇਹ ਤਨ ਭੋਗ ਹੈ। ਇਸ ਲਈ ਇਸ ਨਾਲ ਕਾਮ ਭੁੱਖ ਪੂਰੀ ਕਰਵਾਈ ਜਾਵੇ। ਇਸ ਧੰਦੇ ਲਈ ਕਈ ਚੇਲੀਆਂ ਤੇ ਕਈ ਹਥਿਆਰਬੰਦ ਗੁੰਡਿਆਂ ਦੇ ਗਿਰੋਹ ਵੀ ਰੱਖੇ ਹੋਏ ਹਨ ਤਾਂ ਜੋ ਇਸ ਗਲਤ ਕੰਮ ਲਈ ਵਿਰੋਧ ਕਰਨ ਵਾਲਿਆਂ ਨਾਲ ਕਰਾਰੇ ਹੱਥੀ ਨਿਪਟਿਆ ਜਾਵੇ।
ਸ਼ੁਰੂ ਸ਼ੁਰੂ ਵਿੱਚ ਕਾਂਗਰਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਸਿੱਖ ਸ਼ਕਤੀ ਨੂੰ ਖੇਰੂ ਖੇਰੂ ਕਰਨ ਵਾਸਤੇ ਮਹੰਤ ਜਮਾਤ ਦੀ ਪਿੱਠ ਠੋਕੀ, ਜਿੰਨ੍ਹਾਂ ਪਾਸੋਂ ਜ਼ਲ੍ਹਿਆਂ ਵਾਲੇ ਬਾਗ ਅੰਦਰ ਭਾਰਤੀਆਂ ਤੇ ਜੁਲਮ ਢਾਉਣ ਵਾਲੇ ਜਨਰਲ ਡਾਇਰ ਨੂੰ ਅਕਾਲ ਤਖਤ ਤੋਂ ਸਿਰੋਪੇ ਦਿਵਾਏ ਗਏ। ਗੁਰਦੁਆਰਾ ਨਨਕਾਣਾ ਸਾਹਿਬ, ਗੁਰੂ ਕਾ ਬਾਗ, ਗੁਰਦੁਆਰਾ ਪੰਜਾ ਸਾਹਿਬ, ਤਰਨਤਾਰਨ ਆਦਿ ਵਰਗੇ ਸਿੱਖਾਂ ਦੇ ਧਾਰਮਿਕ ਸਥਾਂਨਾ ਅੰਦਰ ਸਿੱਖ ਰਹਿਤ ਮਰਿਆਦਾ ਦੀ ਖਿੱਲੀ ਉਡਾਉਣ ਦੀਆਂ ਪਰੰਪਰਾਵਾਂ ਸ਼ੁਰੂ ਹੋ ਗਈਆਂ ਸਨ। ਮਹੰਤ ਜਮਾਤ ਅਥਵਾ ਡੇਰੇਦਾਰਾਂ ਤੋਂ ਗੁਰਦੁਆਰੇ ਅਜਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਤੇ ਬੱਬਰ ਅਕਾਲੀ ਲਹਿਰ ਨੇ ਵੱਡਾ ਹਿੱਸਾ ਪਾਇਆ। ਸਿੰਘ ਸਭਾ ਲਹਿਰ ਸਦਕਾ ਮਹੰਤ ਜਮਾਤ ਦੀ ਕਾਰਗੁਜ਼ਾਰੀ ਨੂੰ ਠੱਲ ਪਈ ਪਰ ਡੇਰਾਵਾਦ ਦਾ ਗੁਰੂਡੰਮ ਅੰਦਰੋ ਅੰਦਰ ਪੂੰਗਰਦਾ ਗਿਆ। ਅੰਗਰੇਜ਼ ਦੀ ਚਲਾਕ ਪਾਲਸੀ ਤੇ ਚਲਦਿਆਂ ਅਜਾਦ ਭਾਰਤ ਦੀ ਹਿੰਦੂ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਮਸਲਿਆਂ ਦੀ ਛੇੜ-ਛਾੜ ਜਾਰੀ ਰੱਖੀ ਗੁਰਧਾਮਾਂ ਅੰਦਰ ਘਟੀਆ ਕਿਸਮ ਦੇ ਜਰਾਈਮ ਪੇਸ਼ਾਵਰ, ਆਚਰਣਹੀਨ ਪ੍ਰਬੰਧਕਾਂ, ਪੁਜਾਰੀਆਂ, ਬਾਬਿਆਂ ਨੂੰ ਹੱਲਾ ਸ਼ੇਰੀ ਦੇ ਕੇ ਉਹਨਾਂ ਦੇ ਹੌਸਲੇ ਬੁਲੰਦ ਰੱਖੇ ਕਿਉਂਕਿ ਹਿੰਦ ਕੌਮ ਇਹ ਜਾਣ ਚੁੱਕੀ ਸੀ ਕਿ ਸਿੱਖ ਸ਼ਕਤੀ ਨੂੰ ਧਾਰਮਿਕ ਤੌਰ ਤੇ ਕਮਜੋਰ ਕਰਕੇ ਇਹਨੂੰ ਆਪਣੇ ਮਤਲਬ ਲਈ ਵਰਤਿਆ ਜਾ ਸਕਦਾ ਹੈ। ਨਿਰੰਕਾਰੀ ਲਹਿਰ ਵੱਲੋਂ ਕੱਢੇ ਗਏ ‘ਅਵਤਾਰ ਨਰਕਧਾਰੀ’ ਨੇ 1978 ਅਪ੍ਰੈਲ ਦੀ ਵਿਸਾਖੀ ਨੂੰ ਅੰਮ੍ਰਿਤਸਰ ਵਿੱਚ ਜਨਸੰਘ (ਹੁਣ ਦੀ ਭਾਜਪਾ) ਤੇ ਅਕਾਲੀਆਂ ਦੀ ਸਾਂਝ ਵਾਲੀ ਅਕਾਲੀ ਸਰਕਾਰ ਵੇਲੇ ਨਿਰੰਕਾਰੀ ਸੰਮੇਲਨ ਰੱਖ ਦਿੱਤਾ ਨਾਲ ਹੀ ਸੰਤ ਨਿਰੰਕਾਰੀ ਮੰਡਲ ਦੀ ਸਥਾਪਨਾ ਕਰ ਦਿੱਤੀ। ਅਵਤਾਰ ਨਰਕਧਾਰੀ ਨੇ ਸ਼ਾਹੀ ਲਿਬਾਸ ਤੇ ਮੁਕਟ ਲਾ ਕੇ ਆਪਣੇ ਆਪ ਨੂੰ ਰੱਬੀ ਅਵਤਾਰ ਕਹਿਣਾ ਸ਼ੁਰੂ ਕੀਤਾ। ਪੰਜ ਪਿਆਰਿਆਂ ਦੀ ਹੌਦ ਨੂੰ ਨਕਾਰ ਕੇ ਸੱਤ ਪਿਆਰਿਆਂ ਦੀ ਸਥਾਪਨਾ ਕਰ ਦਿੱਤੀ ਭਾਈ ਗੁਰਦਾਸ ਜੀ ਵਰਗੇ ਮਹਾਨ ਵਿਦਵਾਨ ਦੇ ਨਾ ਤੇ ਆਪਣੇ ਵਿਦਵਾਨਾਂ ਦੀ ਘੋਸ਼ਣਾ ਕਰ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ‘ਅਵਤਾਰ ਬਾਣੀ’ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ। ਹਿੰਦ ਹਕੂਮਤ ਨੇ ਇਸ ਨਕਲੀ ਨਿਰੰਕਾਰੀ ਮਿਸ਼ਨ ਦੀ ਪੂਰੀ ਮਦਦ ਕੀਤੀ ਦਿੱਲੀ ਦੇ ਪਹਾੜਗੰਜ਼ ਇਲਾਕੇ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਸ਼ੁਰੂ ਹੋਇਆ ਇਹ ਮਿਸ਼ਨ ਹਜ਼ਾਰਾਂ ਕੇਂਦਰ ਸਥਾਪਿਤ ਕਰਕੇ ਹਿੰਦ ਹਕੂਮਤ ਦਾ ਵੱਡਾ ਵੋਟ ਬੈਂਕ ਬਣ ਗਿਆ। ਇਥੇ ਹੀ ਬਸ ਨਹੀਂ ਇਸ ਨੇ ਆਪਣੀ ਘਰਵਾਲੀ ਨੂੰ ਨੋਟਾ ਨਾਲ ਤੁਲਵਾਇਆ ਉਸਦੀਆਂ ਤਸਵੀਰਾਂ ਛਾਪਕੇ ਉਸ ਉਪਰ ਗੁਰਬਾਣੀ ਦੀ ਤੁੱਕ ‘ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ’ ਲਿਖਵਾ ਕੇ ਸਿੱਖ ਪੰਥ ਨੂੰ ਲਲਕਾਰਿਆ ਉਸ ਨੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੰਮੇਲਨ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਤੇ ਸੰਤ ਨਿਰੰਕਾਰੀ ਸੇਵਾ ਦਲ ਦੇ ਨਾਮ ਤੇ ਸਿਖਲਾਈ ਪ੍ਰਾਪਤ ਹਥਿਆਰਬੰਦ ਗੁੰਡਿਆਂ ਦੀ ਸੈਨਾ ਤਿਆਰ ਕੀਤੀ। ਕੱਟੜ ਸਿੱਖ ਵਿਰੋਧੀ ਜਮਾਤ ਆਰ. ਐਸ. ਐਸ. ਦੇ ਸਿਆਸੀ ਵਿੰਗ ਜਨਸੰਘ (ਹੁਣ ਦੀ ਭਾਜਪਾ) ਦੀ ਭਾਈਵਾਲ ਅਕਾਲੀ ਸਰਕਾਰ ਨੇ ਪੰਜਾਬ ਅੰਦਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਦੀ ਪੂਰੀ ਖੁਲ੍ਹ ਦੇ ਰੱਖੀ ਸੀ ਤਾਂ ਜੋ ਜਨਸੰਘ ਤੇ ਅਕਾਲੀ ਸਰਕਾਰ ਦੀ ਸਿਆਸੀ ਮਜਬੂਰੀ ਡੇਰਾਵਾਦ ਦਾ ਵੋਟ ਬੈਂਕ ਆਪਣੇ ਨਾਲ ਜੁੜਿਆ ਰਹੇ। ਰਾਜਨੀਤਿਕ ਸ਼ਕਤੀ ਦੀ ਮਜਬੂਤੀ ਲਈ ਵੋਟ ਬੈਂਕ ਵਧਾਉਣ ਦੀ ਲਾਲਸਾ ਤਹਿਤ ਡੇਰਾਵਾਦ ਦੀ ਪਿੱਠ ਠੋਕਣ ਦੀ ਅੰਗਰੇਜ਼, ਕਾਂਗਰਸ ਭਾਜਪਾ ਦੀ ਰਵਾਇਤੀ ਪਾਲਸੀ ਨੂੰ ਅਕਾਲੀ ਸਰਕਾਰ ਨੇ ਅਮਲੀ ਜਾਮਾ ਪਹਿਣ ਲਿਆ। ਵਿਸਾਖੀ ਮੌਕੇ 1978 ਨੂੰ ਨਕਲੀ ਨਰਕਧਾਰੀ ਨੂੰ ਅੰਮ੍ਰਿਤਸਰ ਵਿਖੇ ਕੁਲ ਹਿੰਦ ਸੰਮੇਲਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਉਸ ਵੇਲੇ ਵੀ ਦੁਨੀਆਂ ਭਰ ਦੀਆਂ ਸਿੱਖ ਜੱਥੇਬੰਦੀਆਂ ਵਲੋਂ ਪੁਰਜੋਰ ਵਿਰੋਧ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੋਮਰੈਂਡਮ ਦਿੱਤੇ ਗਏ। ਕੁਲ ਹਿੰਦ ਸੰਮੇਲਨ ਤੇ ਪਾਬੰਦੀ ਲਗਾਉਣ ਦੀ ਪੁਰਜੋਰ ਮੰਗ ਕੀਤੀ ਗਈ ਸੀ। ਜਨਸੰਘ ਦੇ ਐਮ. ਐਲ. ਏ ਸ੍ਰੀ ਹਰਬੰਸ ਲਾਲ ਖੰਨਾ ਨੇ ਪੰਜਾਬ ਸਰਕਾਰ ਵੱਲੋਂ ਪੂਰੀ ਸ਼ਕਤੀ ਨਾਲ ਨਕਲੀ ਨਿਰੰਕਾਰੀ ਗੁਰਬਚਨ ਵੱਲੋਂ ਕੀਤੇ ਜਾ ਰਹੇ ਸੰਮੇਲਨ ਦੇ ਹੱਕ ਵਿੱਚ ਆਪਣੀ ਭੁਮਿਕਾ ਨਿਭਾਈ ਦੂਜੇ ਪਾਸੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਅਕਾਲੀ ਸਰਕਾਰ ਨੂੰ ਅਜਿਹੇ ਸੰਮਲੇਨ ਨੂੰ ਰੋਕਣ ਲਈ ਕਿਹਾ ਪਰ ਅਕਾਲੀ ਆਗੂਆਂ ਨੇ ਜਨਸੰਘ (ਭਾਜਪਾ) ਨੂੰ ਨਰਾਜ ਹੋਣ ਦੇ ਡਰੋਂ ਸੰਮੇਲਨ ਤੇ ਰੋਕਥਾਮ ਲਗਾਉਣ ਤੋਂ ਸਾਫ ਇੰਨਕਾਰ ਕਰ ਦਿੱਤਾ। ਜਿਸ ਕਰਕੇ ਵਿਸਾਖੀ 1978 ਦੇ ਖੂਨੀ ਕਾਂਡ ਦਾ ਮਾਹੌਲ ਤਿਆਰ ਹੋ ਗਿਆ। ਸੰਤ ਜਰਨੈਲ ਸਿੰਘ ਨੇ ਸੰਮੇਲਨ ਵਾਲੀ ਥਾਂ ਸਿੱਖ ਵਿਰੋਧੀ ਕੂੜ ਪ੍ਰਚਾਰ ਨੂੰ ਰੋਕਣ ਲਈ ਜੱਥਾ ਭੇਜਿਆ ਸੰਤ ਨਿਰੰਕਾਰੀ ਸੇਵਾ ਦਲ ਦੇ ਹੱਥਿਆਰਬੰਦ ਗੁੰਡਾ ਬ੍ਰਿਗੇਡ ਨੇ ਰਿਵਾਇਤੀ ਸ਼ਸਤਰਧਾਰੀ ਸਿੰਘਾ ਤੇ ਗੋਲੀਆਂ ਨਾਲ ਵਾਛੜ ਕਰ ਦਿੱਤੀ 13 ਸਿੰਘ ਸ਼ਹੀਦ ਹੋਏ ਸੈਕੜੇ ਜਖਮੀ ਹੋ ਗਏ। ਵੋਟਾਂ ਬਟੋਰਨ ਦੇ ਲਈ 13 ਸ਼ਹੀਦ ਹੋਏ ਸਿੰਘ ਤੇ ਸੈਕੜੇ ਜਖਮੀ ਹੋਣ ਦੇ ਬਾਵਜੂਦ ਅਕਾਲੀ ਸਰਕਾਰ ਨੇ ਆਪਣੀ ਸਰਪਰੱਸਤੀ ਹੇਠ ਸਿੰਘਾਂ ਦੇ ਕਾਤਲ ਨਕਲੀ ਨਰਕਧਾਰੀ ਗੁਰਬਚਨ ਤੇ ਸੰਤ ਨਿਰੰਕਾਰੀ ਸੇਵਾ ਦਲ ਦੇ ਗੁੰਡਿਆਂ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਉਪਰੰਤ ਵੱਖ ਵੱਖ ਸ਼ਹਿਰਾਂ ਵਿੱਚ ਤੇ ਦੇਸ਼ ਭਰ ਵਿੱਚ ਇਸ ਸਮੁੱਚੀ ਸਿੱਖ ਵਿਰੋਧੀ ਨੀਤੀ ਦਾ ਵਿਰੋਧ ਹੋਇਆ। ਵਿਦੇਸ਼ਾ ਵਿੱਚ ਵੀ ਸਿੱਖਾਂ ਨੇ ਰੋਸ ਮੁਜਾਹਰੇ ਕੀਤੇ। ਪਰ ‘ਵੋਟ ਬੈਂਕ ਰਾਜਨੀਤੀ ਜਿੰਦਾਬਾਦ’ ਰਹੀ। ਭਾਂਵੇਂ ਇਸ ਕਾਂਡ ਸਬੰਧੀ ਕੇਸ ਦਰਜ਼ ਹੋਇਆ ਨਿਰੰਕਾਰੀ ਮੁੱਖੀ ਸਮੇਤ 62 ਗੁੰਡਾ ਬ੍ਰਿਗੇਡ ਨੂੰ ਕਰਨਾਲ ਦੇ ਸੈਸ਼ਨ ਜੱਜ ਆਰ. ਐਸ. ਗੁੱਪਤਾ ਨੇ ਬਰੀ ਕਰ ਦਿੱਤਾ। ਕਿਸੇ ਵੀ ਕਾਤਿਲ ਨੂੰ ਕੋਈ ਸਜਾ ਨਾ ਹੋਈ ਪਰ ਸਿੱਖ ਪ੍ਰੰਪਰਾਵਾਂ ਅਨੁਸਾਰ 24 ਅਪ੍ਰੈਲ 1980 ਦੀ ਰਾਤ ਨੂੰ ਨਕਲੀ ਨਿਰੰਕਾਰੀ ਗੁਰਬਚਨ ਸਿੰਘ ਨੂੰ ਸੋਧ ਦਿੱਤਾ ਗਿਆ। ਜਿਸ ਕਰਕੇ ਭਾਈ ਰਣਜੀਤ ਸਿੰਘ (ਜੱਥੇਦਾਰ ਸ੍ਰੀ ਅਕਾਲ ਤਖਤ) ਨੂੰ ਉਮਰ ਕੈਦ ਦੀ ਸਜਾ ਭੁਗਤਣੀ ਪਈ। ਇਸ ਨਾਲ ਨਕਲੀ ਨਿਰੰਕਾਰੀ ਡੇਰਾਵਾਦ ਦਾ ਅੰਤ ਹੋ ਗਿਆ ਮੁੱੜ ਅੱਜ ਤੱਕ ਸਿੱਖ ਵਿਰੁਧ ਕੂੜ ਪ੍ਰਚਾਰ ਕਰਨ ਦੀ ਹਿੰਮਤ ਨਾ ਕਰ ਸਕਿਆ। ਪਰ ਦੂਜੇ ਪਾਸੇ ਵੋਟਾਂ ਦੀ ਰਾਜਨੀਤੀ ਖੇਡਣ ਵਾਲਿਆਂ ਨੇ ਸਿਰਸੇ, ਬਾਬਾ ਭਨਿਆਰੇ, ਆਸ਼ੂਤੋਸ਼ ਆਦਿ ਵਰਗੇ ਸਿੱਖ ਵਿਰੋਧੀ ਡੇਰਿਆਂ ਦੀ ਸ਼ਰਣ ਲੈ ਕੇ ਪੰਜਾਬ ਅੰਦਰ ਰਾਜਭਾਗ ਕਰਨ ਦੀ ਨੀਤੀ ਜਾਰੀ ਰੱਖੀ, ਕਾਂਗਰਸ ਤੇ ਭਾਜਪਾ ਦੀ ਇਸ ਪਾਲਸੀ ਨੂੰ ਅਕਾਲੀ ਦਲ ਦੇ ਕਾਬਜ਼ ਧੜੇ ਵੱਲੋਂ ਅਪਣਾਉਣ ਕਰਕੇ 5 ਦਸੰਬਰ 2009 ਨੂੰ ਗਲਾਡਾ ਗਰਾਉਂਡ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਖੂਨੀ ਕਾਂਡ ਮੁੜ ਵਾਪਰਿਆ। ਜਿਸ ਨੇ ਵਿਸਾਖੀ 1978 ਦੇ ਨਿਰੰਕਾਰੀ ਕਾਂਡ ਨੂੰ ਮੁੜ ਸੁਰਜੀਤ ਕਰ ਦਿੱਤਾ। ਲੁਧਿਆਣੇ ਵਿੱਚ ਆਂਸ਼ੂਤੋਸ਼ ਨੇ ਸਿੱਖਾਂ ਦੀ ਅਣਖ ਅਤੇ ਗੈਰਤ ਨੂੰ ਪਰਖਣ ਲਈ ਕੂੜ੍ਹ ਸਮਾਗਮ ਰੱਖਣ ਦਾ ਐਲਾਨ ਕੀਤਾ। ਉਸ ਨੂੰ ਕਾਬਜ ਅਕਾਲੀ ਭਾਜਪਾ ਸਰਕਾਰ ਦੀ ਪੂਰੀ ਸ੍ਰਪ੍ਰੱਸਤੀ ਹਾਸਲ ਸੀ ਕਿਉਂਕਿ ਇਨ੍ਹਾਂ ਸਿਆਸੀ ਪਾਰਟੀਆਂ ਦਾ ਏਜੰਡਾ ਸੀ ਕਿ ਆਸ਼ੂਤੋਸ਼ ਦਾ ਪੰਜਾਬ ਵਿੱਚ ਪਨਪ ਰਿਹਾ ਡੇਰਾ ਇੱਕ ਵੋਟ ਬੈਂਕ ਬਣ ਚੁੱਕਿਆ ਹੈ ਇਸ ਨੂੰ ਹਰ ਹਿੱਲੇ ਆਪਣੇ ਹੱਕ ਵਿੱਚ ਭੁਗਤਾਣਾ ਹੈ ਭਾਵੇਂ ਜੋ ਮਰਜੀ ਹੋਵੇ। ਜਿਸ ਕਰਕੇ ਵਿਰੋਧ ਕਰਨ ਵਾਲੀਆਂ ਧਰਮਿਕ ਸਿੱਖ ਜੱਥੇਬੰਦੀਆਂ ਨਾਲ ਸਬੰਧਿਤ ਸਿੱਖ ਨੋਜਵਾਨਾ ਦਾ ਕਿਸੇ ਨੇ ਵੀ ਸਾਥ ਨਾ ਦਿੱਤਾ। ਇਹ ਸਿੱਖ ਜੱਥੇਬੰਦੀਆਂ ਇਕੱਲੇ ਇਕੱਲੇ ਕਰਕੇ ਅੱਗੇ ਵੱਧੀਆਂ। ਕੁਰਬਾਨੀ ਤੇ ਜਜਬਾਤੀ ਜਜਬਾ ਹੋਣ ਦੇ ਬਾਵਜੂਦ ਅੱਜ ਕੋਈ ਸੱਚਾ ਸੁੱਚਾ ਬੇਦਾਗ ਆਗੂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਇਹਨਾਂ ਦੀ ਅਗਵਾਈ ਕਰਨ ਲਈ ਅੱਗੇ ਨਾ ਵੱਧਿਆ। ਫਲ ਸਰੂਪ ਇੱਕ ਸਿੰਘ ਦਰਬਾਰਾ ਸਿੰਘ ਸ਼ਹੀਦ ਹੋ ਗਿਆ ਅਤੇ ਸੈਕੜੇ ਜਖਮੀ ਹੋ ਗਏ। ਸ਼ਹੀਦ ਹੋਏ ਸਿੰਘ ਅਤੇ ਜਖਮੀ ਸਿੰਘਾਂ ਨੂੰ ਰਾਜਨੀਤਿਕਾਂ ਨੇ ਕੁਚਾਲਾਂ ਖੇਡ ਕੇ ਵੱਖ ਵੱਖ ਹਿੱਸਿਆਂ ਵਿੱਚ ਵੰਡ ਦਿੱਤਾ। ਜਿਸ ਕਰਕੇ ਉਹ ਇੱਕ ਦੂਜੇ ਨੂੰ ਪੰਥ ਵਿਰੋਧੀ ਹੋਣ ਦਾ ਦੋਸ਼ ਲਗਾਉਣ ਲੱਗ ਪਏ ਕੋਈ ਸਾਂਝੀ ਸ਼ਕਤੀ ਜਾਂ ਸੰਘਰਸ਼ ਦਾ ਪਲੇਟਫਾਰਮ ਤਿਆਰ ਨਾ ਹੋ ਸਕਿਆ ਫਲ ਸਰੂਪ ਇਹ ਡੇਰੇਵਾਦ ਵਿਰੁੱਧ ਆਰੰਭ ਹੋਇਆ ਸੰਘਰਸ਼ ਆਪਣੇ ਪਹਿਲੇ ਪੜਾਅ ਵਿੱਚ ਹੀ ਦਮ ਤੋੜ ਗਿਆ। ‘ਇੱਕ ਸਰਕਾਰ ਬਾਜੋਂ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ “ਸ਼ਾਹ ਮੁਹੰਮਦ ਵਾਲੀ ਗੱਲ ਸੱਚ ਹੋ ਨਿਬੜੀ। ਹਾਲਾਂ ਕਿ ਆਸ਼ੂਤੋਸ਼ ਦੇ ਕੂੜ ਪ੍ਰੋਗਰਾਮ ਨੂੰ ਰੋਕਣ ਦੇ ਲਈ ਸ਼ੁਰੂ ਤੋਂ ਹੀ ਸਿੱਖ ਜੱਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਕਾਰ ਮੁੱਖੀ ਤੇ ਜੱਥੇਦਾਰ ਅਕਾਲ ਤਖਤ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਰ ਬਾਰ ਕਿਹਾ ਸੀ। ਪ੍ਰਸ਼ਾਸਨ ਤੇ ਸਰਕਾਰ ਨੇ ਸਿੱਖ ਸੰਗਤਾਂ ਨੂੰ ਯਕੀਨ ਦਿਵਾ ਦਿੱਤਾ ਸੀ ਕਿ 5 ਦਸੰਬਰ ਨੂੰ ਆਸ਼ੂਤੋਸ਼ ਦਾ ਕੂੜ ਪ੍ਰੋਗਰਾਮ ਨਹੀਂ ਹੋਵੇਗਾ। ਪਰ ਸਿੱਖ ਭੁਲ ਗਏ ਸਨ ਕਿ 1978 ਦੇ ਵਾਪਰੇ ਕਾਂਡ ਵੇਲੇ ਵੀ ਅਕਾਲੀ ਸਰਕਾਰ ਸੀ ਉਦੋਂ ਵੀ ਭਾਜਪਾ (ਜਨਸੰਘ) ਭਾਈਵਾਲ ਸੀ ਇਹ ਉਹ ਭਾਜਪਾ ਹੈ ਜਿੰਨ੍ਹੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਜਾਇਜ ਠਹਿਰਾਉਂਦੇ ਹੋਏ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦੱਸਿਆ ਸੀ। ਲੁਧਿਆਣਾ ਕਾਂਡ ਦੀ ਖਾਸ ਗੱਲ ਇਹ ਸੀ ਕਿ ਅਕਾਲੀ ਸਰਕਾਰ ਦੀ ਭਾਈਵਾਲ ਭਾਜਪਾ ਦਾ ਵਿਧਾਇਕ ਮੰਤਰੀ ਆਸ਼ੂਤੋਸ਼ ਦੇ ਕੂੜ ਸਮਾਗਮ ਨੂੰ ਨਿਰਵਿਘਨ ਕਰਵਾਉਣ ਦੀ ਸ਼ਰੇਆਮ ਮਦਦ ਕਰ ਰਿਹਾ ਸੀ। 5 ਦਸੰਬਰ ਲੁਧਿਆਣਾ ਗੋਲੀ ਕਾਂਡ ਨਾਲ ਡੇਰਾਵਾਦ ਨੂੰ ਪੰਜਾਬ ਵਿੱਚ ਸ਼ਰੇਆਮ ਸਿੱਖ ਧਰਮ ਵਿਰੁੱਧ ਕੂੜ ਪ੍ਰਚਾਰ ਕਰਨ ਦੀ ਹਿੰਮਤ ਤੇ ਉਤਸਾਹ ਮਿੱਲਿਆ। ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲਿਆਂ ਨੇ 5 ਦਸੰਬਰ ਨੂੰ ਆਸ਼ੂਤੋਸ਼ ਦੀ ਮਦਦ ਕਰਕੇ ਪੰਜਾਬ ਵਿੱਚ ਗੈਰ ਸਿੱਖਾਂ ਭੱਈਆਂ ਦੀ ਵੋਟ ਆਪਣੇ ਹੱਕ ਵਿੱਚ ਕਰ ਲਈ ਸਮਝੀ ਹੋਵੇਗੀ। ਉਹਨਾਂ ਨੂੰ ਇਹ ਯਕੀਨ ਹੈ ਕਿ ਸਿੱਖ ਨੌਜਵਾਨਾਂ ਤੇ ਗੋਲੀ ਚਲਾਉਣ ਕਰਕੇ ਜਿੰਨ੍ਹੇ ਕੁ ਸਿੱਖ ਨਰਾਜ ਹੋਣਗੇ ਉਸ ਨਾਲੋਂ ਕਈ ਗੁਣਾ ਵੱਧ ਗੈਰ ਸਿੱਖਾਂ ਤੇ ਭੱਈਆਂ ਦੀ ਵੋਟ ਮਿਲ ਜਾਵੇਗੀ। ਅਸੀ ਇਸ ਕਾਲਮ ਰਾਹੀਂ ਸਿੱਖ ਪੰਥ ਜੀ ਨੂੰ ਅਪੀਲ ਕਰਦੇ ਹਾਂ ਕਿ ਡੇਰਾਵਾਦ ਰਾਜਸੀ ਲੋਕਾਂ ਦੀ ਉਪਜ ਹੈ। ਵਿਸਾਖੀ 1978 ਤੇ 5 ਦਸੰਬਰ 2009 ਵਰਗੇ ਖੂਨੀ ਕਾਂਡ ਨਹੀਂ ਰੋਕੇ ਜਾ ਸਕਣਗੇ। ਜੇਕਰ ਤੱਤ ਗੁਰਮਤਿ ਸਿਧਾਂਤ ਦੇ ਜਾਣੂ ਸਰਬਤ ਦਾ ਭਲਾ ਮੰਗਣ ਵਾਲੇ ਸਿੱਖ ਸਰਦਾਰ ਅਤੇ ਸਿੱਖ ਜੱਥੇਬੰਦੀਆਂ ‘ਦੁਬਿਧਾ ਦੂਰ ਕਰੋ ਲਿਵਲਾਈ’ ਦੇ ਗੁਰਬਾਣੀ ਮਹਾਂਵਾਕ ਅਨੁਸਾਰ ਆਪਸ ਵਿੱਚ ਇੱਕ ਦੂਜੇ ਉਤੇ ਦੁਸ਼ਨ ਲਗਾਉਣ ਦੀ ਥਾਂ ਸਿਰ ਜੋੜ ਕੇ ਨਾ ਬੈਠੇ। ਇਸ ਪਨਪ ਰਹੇ ਡੇਰੇਵਾਦ ਦੀ ਰੋਕਥਾਮ ਲਈ ਪੱਕਾ ਹੱਲ ਇਹ ਹੈ ਕਿ ਸਿੱਖ ਸੰਗਤਾਂ ਨੂੰ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੀ ਵਿਚਾਰਧਾਰਾ ਪਰਚਾ ਸ਼ਬਦ ਦਾ, ਪੂਜਾ ਅਕਾਲ ਕੀ, ਦਰਸ਼ਨ ਖਾਲਸੇ ਦਾ ਸਿਧਾਂਤ ਦਰਿੜ੍ਹ ਕਰਵਾਇਆ ਜਾਵੇ।
ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਮੁੱਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ
www.facebook.com/PrincipalKhalsa Read Online Shiromnai Gurmat Chetna www.Issuu.com/ShiromaniGurmatChetna


04/12/14)
ਬਲਦੇਵ ਸਿੰਘ ਟੋਰਾਂਟੋ

ਸਤਿਕਾਰ ਯੋਗ ਇਕਬਾਲ ਸਿੰਘ ਜੀ ਗੁਰ ਫਤਿਹ।
ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 30. 11. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਵਿੱਚ ਸ਼ਬਦ ‘ਸਿਖ’ ਨੂੰ ਕੇਵਲ ‘ਆਮ ਨਾਂਵ’
(common noun) ਦੇ ਤੌਰ ਤੇ ਲੈਂਦੇ ਹੋਏ ਇਸ ਦੇ ਅਰਥ follower ਭਾਵ ‘ਅਨੁਯਾਈ/ਪੈਰੋਕਾਰ’ ਵਜੋਂ ਕੀਤੇ ਹਨ। ਆਪ ਜੀ ਦੀ ਇਹ ਧਾਰਨਾ ਤਾਂ ਮੰਨਣਯੋਗ ਹੈ ਪਰੰਤੂ ਆਪ ਜੀ ਨੇ ਆਪਣੇ ਵਿਚਾਰ-ਅਧੀਨ ਪੱਤਰ ਵਿੱਚ ਇਹ ਵੀ ਦਾਵਾ ਕੀਤਾ ਹੈ ਕਿ ਸ਼ਬਦ ‘ਸਿਖ’ ਨੂੰ “ਕਿਸੇ ਇੱਕ ਖਾਸ ਕਿਸਮ ਦੇ ਫਿਰਕੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ”। ਸ. ਬਲਦੇਵ ਸਿੰਘ ਜੀ, ਆਪ ਜੀ ਜਾਣਦੇ ਹੀ ਹੋ ਕਿ ਸ਼ਬਦ ‘ਸਿਖ’ ਨੂੰ ਸ਼ਬਦ-ਜੁੱਟ ‘ਸਿਖ ਧਰਮ’ ਦੇ ਹਿੱਸੇ ਵਜੋਂ ਵੀ ਵਰਤਿਆ ਜਾਂਦਾ ਹੈ ਜਿੱਥੇ ਇਹ ਸ਼ਬਦ ‘ਆਮ ਨਾਂਵ’ ਨਹੀਂ ਰਹਿੰਦਾ। ਉਦਾਹਰਨ ਦੇ ਤੌਰ ਤੇ ਜੇਕਰ ‘ਸਿਖ’ ਕਹਾਉਂਦੇ ਕਿਸੇ ਆਮ ਸੱਜਣ ਤੋਂ ਇਹ ਪੁੱਛਿਆ ਜਾਵੇ ਕਿ ਉਸ ਦਾ ਧਰਮ ਕਿਹੜਾ ਹੈ ਤਾਂ ਸੰਭਵ ਤੌਰ ਤੇ ਉਸ ਦਾ ਉੱਤਰ ਹੋਵੇਗਾ: “ਸਿਖ ਧਰਮ”। ਸਪਸ਼ਟ ਹੈ ਕਿ ‘ਸਿਖ ਧਰਮ’ ਵਿੱਚ ਸ਼ਬਦ ‘ਸਿਖ’ ਇੱਕ ਵਿਸ਼ੇਸ਼ ਸਮਾਜਕ ਸਮੂਹ/ਫਿਰਕੇ ਲਈ ਵਰਤਿਆ ਜਾ ਰਿਹਾ ਹੈ। ਇਸ ਲਈ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਹ ਸਪਸ਼ਟ ਕਰਨ ਦੀ ਕਿਰਪਾਲਤਾ ਕਰੋ ਕਿ ਆਪ ਜੀ ਸ਼ਬਦ-ਜੁੱਟ ‘ਸਿਖ ਧਰਮ’ ਵਿੱਚ ਵਰਤੇ ਜਾ ਰਹੇ ਸ਼ਬਦ ‘ਸਿਖ’ ਦੀ ਵਿਆਖਿਆ ਕਿਸ ਢੰਗ ਨਾਲ ਕਰੋਗੇ?
ਸਰਦਾਰ ਇਕਬਾਲ ਸਿੰਘ ਜੀ ਸੱਭ ਤੋਂ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਜੋ ਆਪ ਜੀ ਨੇ “ਸਿਖ” ਸਬਦ ਨੂੰ “ਅਨੁਯਾਈ/ਪੈਰੋਕਾਰ” ਹੋਣ ਦੀ ਧਾਰਨਾ ਨੂੰ ਮੰਨਣਯੋਗ ਦਰਸਾਇਆ ਹੈ।
ਦੂਸਰਾ ਜੋ ਆਪ ਜੀ ਦਾ ਸਵਾਲ ਹੈ ਕਿ “ਸਿਖ” ਨੂੰ ਸਬਦ-ਜੁੱਟ “ਸਿਖ ਧਰਮ” ਦੇ ਹਿੱਸੇ ਵਜੋ ਵੀ ਵਰਤਿਆ ਜਾਂਦਾ ਹੈ ਜਿਥੇ ਇਹ ਸਬਦ ਆਮ ਨਹੀਂ ਰਹਿੰਦਾ? ਸਰਦਾਰ ਇਕਬਾਲ ਸਿੰਘ ਜੀ ਆਪ ਜੀ ਦਾ ਸਵਾਲ ਵੱਡਮੁਲਾ ਹੈ। ਜੋ ਸਰਦਾਰ ਗੁਰਦੀਪ ਸਿੰਘ ਬਾਗੀ ਹੋਰਾਂ ਦੇ ਸਵਾਲ ਤੋਂ ਵੱਖਰਾ ਹੈ, ਉਨ੍ਹਾਂ ਦਾ ਸਵਾਲ ਸਿਰਫ ਤੇ ਸਿਰਫ ਭੱਟ ਸਾਹਿਬਾਨ ਦੇ “ਸਿਖ” ਹੋਣ ਜਾ ਨਾ ਹੋਣ ਦੇ ਸਬੰਧ ਤੱਕ ਹੀ ਸੀਮਤ ਸੀ ਅਤੇ ਦਾਸ ਨੇ ਗੁਰਬਾਣੀ ਦੀਆਂ ਦੋ ਪੰਗਤੀਆਂ ਦਾ ਹਵਾਲਾ ਦੇ ਕਰਕੇ ਗੁਰਬਾਣੀ ਅਨੁਸਾਰ ਇਸ ਨੂੰ “ਸਾਂਝਾ” ਦਰਸਾਇਆ ਹੈ। ਇਸੇ ਤਰ੍ਹਾਂ ਆਪ ਜੀ ਦੇ ਸਵਾਲ ਨੂੰ ਵੀ, ਦਾਸ ਆਪਣੀ ਸਮਝ ਨੂੰ ਪਾਸੇ ਰੱਖਕੇ ਗੁਰਮਤਿ ਸਿਧਾਂਤ ਦੇ ਪ੍ਰਪੇਖ ਵਿੱਚ ਹੀ ਆਪ ਜੀ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰੇਗਾ।
“ਸਿਖ ਧਰਮ” ਇਥੇ ਹੁਣ “ਸਿਖ” ਸਬਦ ਦੇ ਨਾਲ ਸਬਦ, ਧਰਮ ਜੁੜਿਆ ਹੈ ਜਿਸ ਲਈ ਸਾਨੂੰ ਧਰਮ ਸਬਦ ਦੀ ਪ੍ਰੀਭਾਸਾ ਨੂੰ ਗੁਰਬਾਣੀ ਅਨੁਸਾਰ ਜਾਨਣਾ ਜਰੂਰੀ ਹੈ, ਗੁਰਬਾਣੀ ਅਨਸਾਰ ਧਰਮ ਦੀ ਪ੍ਰੀਭਾਸਾ ਇੰਝ ਹੈ: -

ਏਕੋ ਧਰਮ ਦ੍ਰਿੜੈ ਸਚੁ ਕੋਇ।।
ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
ਉੱਪਰਲੀਆ ਪੰਗਤੀਆਂ ਨੂੰ ਵੀਚਾਰਨ ਤੋਂ ਬਾਅਦ ਇਹ ਹੀ ਸਮਝ ਪੈਦੀ ਹੈ ਕਿ ਸੱਚ ਨੂੰ ਜੀਵਣ ਵਿੱਚ ਅਪਣਾਉਣ ਅਤੇ ਅਭਿਆਸ ਕਰਨ ਦਾ ਨਾਂਅ ਹੀ ਧਰਮ ਹੈ।
ਜਿਸ ਤਰ੍ਹਾਂ ਧਰਮ ਸਬਦ ਦੀ ਜੋ ਗੁਰਬਾਣੀ ਅੰਦਰ ਪ੍ਰੀਭਾਸਾ ਦਰਸਾਈ ਗਈ ਹੈ ਜੇ ਉਸਨੂੰ ਮੁੱਖ ਰੱਖਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ “ਸਿਖ ਧਰਮ” ਸਬਦ, ਧਰਮ/ਸੱਚ ਦੇ ਪੈਰੋਕਾਰ/ਅਨੁਯਾਈਆ ਦਾ ਇੱਕ ਸਮੂੰਹ ਹੈ, ਜੋ ਫਿਰਕਾ ਪ੍ਰਸਤੀ, ਜਾਤ ਪਾਤ, ਰੰਗ ਨਸਲ, ਅਤੇ ਲਿੰਗ ਭੇਦ ਦੇ ਨਾਅ ਤੇ ਮਾਨਵਤਾ ਨੂੰ ਵੰਡਣ ਵਾਲੀ ਰੂੜੀਵਾਦੀ ਵੀਚਾਰਧਾਰਾ ਦੇ ਬੰਧਨਾ ਦਾ ਖੰਡਣ ਕਰਕੇ ਮਾਨਵਤਾ ਨੂੰ ਮਾਨਵਵਾਦੀ ਹੋਣ ਦਾ ਠੋਸ ਸਬੂਤ ਪੇਸ ਕਰਦਾ ਹੈ ਅਤੇ ਮਾਨਵਤਾ ਨੂੰ ਧਰਮ ਦੇ ਨਾਂਅ ਤੇ ਮਾਨਵਤਾ ਅੰਦਰ ਪਾਈਆ ਜਾ ਰਹੀਆ ਵੰਡੀਆ ਅਤੇ ਹੋ ਰਹੀ ਲੁੱਟ ਘਸੁੱਟ ਤੋਂ ਉੱਪਰ ਉਠਕੇ ਸੱਚ ਨਾਲ ਜੁੜਨ ਲਈ ਪ੍ਰੇਣਾ ਕਰਦਾ ਹੈ। ਇਸ ਵੀਚਾਰਧਾਰਾ ਨੂੰ ਅਸੀ ਸੱਚ ਦੇ ਪੈਰੋਕਾਰ ਅਖਵਾਉਣ ਵਾਲਿਆ ਨੇ ਕਿਨਾ ਕੁ ਪਰਚਾਰਿਆ ਜਾ ਆਪ ਅਪਣਾਇਆ ਹੈ ਇਹ ਇੱਕ ਸਾਡੇ ਸਾਰਿਆ ਦੇ ਖੁਦ ਲਈ ਵੱਖਰਾ ਸਵਾਲ ਹੈ।
ਭੁੱਲ ਚੁੱਕ ਲਈ ਖਿਮਾ
ਸਤਿਕਾਰ ਸਾਹਿਤ
ਬਲਦੇਵ ਸਿੰਘ


02/12/14)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਬਲਦੇਵ ਸਿੰਘ ਟਰਾਂਟੋ ਜੀ, ਆਪ ਜੀ ਨੂੰ ਮੇਰੇ ਵੱਲੋਂ ਗੁਰ-ਫਤਹਿ ਪਰਵਾਨ ਹੋਵੇ ਜੀ!
ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 30. 11. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਵਿੱਚ ਸ਼ਬਦ ‘ਸਿਖ’ ਨੂੰ ਕੇਵਲ ‘ਆਮ ਨਾਂਵ’
(common noun) ਦੇ ਤੌਰ ਤੇ ਲੈਂਦੇ ਹੋਏ ਇਸ ਦੇ ਅਰਥ follower ਭਾਵ ‘ਅਨੁਯਾਈ/ਪੈਰੋਕਾਰ’ ਵਜੋਂ ਕੀਤੇ ਹਨ। ਆਪ ਜੀ ਦੀ ਇਹ ਧਾਰਨਾ ਤਾਂ ਮੰਨਣਯੋਗ ਹੈ ਪਰੰਤੂ ਆਪ ਜੀ ਨੇ ਆਪਣੇ ਵਿਚਾਰ-ਅਧੀਨ ਪੱਤਰ ਵਿੱਚ ਇਹ ਵੀ ਦਾਵਾ ਕੀਤਾ ਹੈ ਕਿ ਸ਼ਬਦ ‘ਸਿਖ’ ਨੂੰ “ਕਿਸੇ ਇੱਕ ਖਾਸ ਕਿਸਮ ਦੇ ਫਿਰਕੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ”।
ਸ. ਬਲਦੇਵ ਸਿੰਘ ਜੀ, ਆਪ ਜੀ ਜਾਣਦੇ ਹੀ ਹੋ ਕਿ ਸ਼ਬਦ ‘ਸਿਖ’ ਨੂੰ ਸ਼ਬਦ-ਜੁੱਟ ‘ਸਿਖ ਧਰਮ’ ਦੇ ਹਿੱਸੇ ਵਜੋਂ ਵੀ ਵਰਤਿਆ ਜਾਂਦਾ ਹੈ ਜਿੱਥੇ ਇਹ ਸ਼ਬਦ ‘ਆਮ ਨਾਂਵ’ ਨਹੀਂ ਰਹਿੰਦਾ। ਉਦਾਹਰਨ ਦੇ ਤੌਰ ਤੇ ਜੇਕਰ ‘ਸਿਖ’ ਕਹਾਉਂਦੇ ਕਿਸੇ ਆਮ ਸੱਜਣ ਤੋਂ ਇਹ ਪੁੱਛਿਆ ਜਾਵੇ ਕਿ ਉਸ ਦਾ ਧਰਮ ਕਿਹੜਾ ਹੈ ਤਾਂ ਸੰਭਵ ਤੌਰ ਤੇ ਉਸ ਦਾ ਉੱਤਰ ਹੋਵੇਗਾ: “ਸਿਖ ਧਰਮ”। ਸਪਸ਼ਟ ਹੈ ਕਿ ‘ਸਿਖ ਧਰਮ’ ਵਿੱਚ ਸ਼ਬਦ ‘ਸਿਖ’ ਇੱਕ ਵਿਸ਼ੇਸ਼ ਸਮਾਜਕ ਸਮੂਹ/ਫਿਰਕੇ ਲਈ ਵਰਤਿਆ ਜਾ ਰਿਹਾ ਹੈ। ਇਸ ਲਈ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਹ ਸਪਸ਼ਟ ਕਰਨ ਦੀ ਕਿਰਪਾਲਤਾ ਕਰੋ ਕਿ ਆਪ ਜੀ ਸ਼ਬਦ-ਜੁੱਟ ‘ਸਿਖ ਧਰਮ’ ਵਿੱਚ ਵਰਤੇ ਜਾ ਰਹੇ ਸ਼ਬਦ ‘ਸਿਖ’ ਦੀ ਵਿਆਖਿਆ ਕਿਸ ਢੰਗ ਨਾਲ ਕਰੋਗੇ?
ਸਤਿਕਾਰਯੋਗ ਸ. ਗੁਰਦੀਪ ਸਿੰਘ ਬਾਗੀ ਜੀ, ਆਪ ਜੀ ਨੂੰ ਮੇਰੇ ਵੱਲੋਂ ਗੁਰ-ਫਤਹਿ ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ 01. 12. 2014 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਆਪ ਜੀ ਨੇ ‘ਸਿਖ’ (ਬਹੁ-ਵਚਨ ਵਿਚ) ਤੋਂ ਭਾਵ “ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਮੰਨਣ ਵਾਲੇ ਲੋਕਾਂ” ਤੋਂ ਲਿਆ ਹੈ। ਆਪ ਜੀ ਸਹਿਮਤ ਹੋਵੋਗੇ ਕਿ ਇਹ ‘ਲੋਕ’ ਬਾਕੀ ਗੁਰੂ ਸਾਹਿਬਾਨ ਦੇ ਅਤੇ ਬਾਣੀ-ਗੁਰੂ ਭਾਵ ਸਮੁੱਚੀ ਗੁਰਬਾਣੀ ਦੇ ਉਪਦੇਸ਼ਾਂ ਨੂੰ ਵੀ ਮੰਨਣ ਵਾਲੇ ਹੋਣੇ ਚਾਹੀਦੇ ਹਨ।
ਸ. ਬਾਗੀ ਜੀ, ਆਪ ਜੀ ‘ਸਿਖ’ ਸ਼ਬਦ ਦੀ ਸੋਲ੍ਹਵੀਂ ਸਦੀ ਈਸਵੀ ਵਿੱਚ ਹੋਈ ਵਰਤੋਂ ਬਾਰੇ ਤਾਂ ਨਿਸਚਤ ਨਹੀਂ ਜਾਪਦੇ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਸਤਾਰ੍ਹਵੀਂ ਸਦੀ ਈਸਵੀ ਤੋਂ ਲੈ ਕੇ ਲਿਖਤਾਂ ਵਿੱਚ ਸ਼ਬਦ ‘ਸਿਖ’ ਦੀ ਹੋਈ ਵਰਤੋਂ ਸਬੰਧੀ ਕੁੱਝ ਹਵਾਲੇ ਦੇਣ ਦੀ ਕਿਰਪਾਲਤਾ ਕਰੋ।
ਸ. ਬਾਗੀ ਜੀ, ਆਪ ਜੀ ਵੱਲੋਂ ਪਰੀਭਾਸ਼ਿਤ ਕੀਤੇ ਗਏ ‘ਸਿਖ’ ਲੋਕ ਆਮ ਕਰਕੇ ਆਪਣੇ-ਆਪ ਨੂੰ ‘ਸਿਖ ਧਰਮ’ ਦੇ ਪੈਰੋਕਾਰਾਂ ਵਜੋਂ ਦਰਸਾਉਂਦੇ ਹਨ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਹ ਵੀ ਸਪਸ਼ਟ ਕਰਨ ਦੀ ਕਿਰਪਾਲਤਾ ਕਰੋ ਕਿ ਕੀ ਗੁਰੂ ਨਾਨਕ ਜਾਂ ਕਿਸੇ ਹੋਰ ਗੁਰੂ ਸਾਹਿਬ ਨੇ ਹਿੰਦੂ ਧਰਮ, ਇਸਲਾਮ, ਇਸਾਈ ਮੱਤ ਆਦਿਕ ਦੇ ਸਮਾਨਾਂਤਰ ਕੋਈ ‘ਸਿਖ ਧਰਮ’ ਨਾਮ ਦਾ ਵੱਖਰਾ ਮੱਤ ਵੀ ਚਲਾਇਆ ਸੀ?
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


01/12/14)
ਗੁਰਦੀਪ ਸਿੰਘ ਬਾਗੀ

ਆਦਰਯੋਗ ਡਾ. ਢਿਲੋਂ ਸਾਹਿਬ,
ਮੈਂ ਸਿੱਖ ਸ਼ਬਦ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਮੰਨਣ ਵਾਲੇ ਲੋਕਾਂ ਵਾਸਤੇ ਇਸਤੇ ਮਾਲ ਕੀਤਾ ਹੈ।
ਤੁਹਾਡਾ ਦੂਜਾ ਸਵਾਲ ਕਿ ‘ਸਿੱਖ ਸ਼ਬਦ ਕਿਸੇ ਸਮਾਜਿਕ ਸਮੂਹ ਵਾਸਤੇ ਵਰਤੋ ਵਿੱਚ ਕਦੋਂ ਆਇਆ’ ਇਸ ਦਾ ਉਤਰ ਹੈ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾ ਨੂੰ ਮੰਨਣ ਵਾਲਾਂ ਵਾਸਤੇ ਇਹ ਸ਼ਬਦ ਇਸਤੇਮਾਲ ਹੋਂਦਾ ਹੈ ਅਤੇ ਇਸ ਦੀ ਵਰਤੋਂ 16ਵੀਂ ਸਦੀ ਵਿੱਚ ਸ਼ੁਰੂ ਹੋਈ ਹੋਣੀ ਹੈ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾ ਨੂੰ ਮੰਨਣ ਵਾਲਿਆਂ ਵਾਸਤੇ ਇਹ ਸ਼ਬਦ 17 ਵੀਂ ਸ਼ਤਾਬਦੀ ਅਤੇ ਉਸ ਦੇ ਬਾਦ ਦੀਆਂ ਲਿਖਤਾਂ ਵਿੱਚ ਇਸਤੇਮਾਲ ਹੋਂਦਾ ਦੇਖਿਆ ਜਾ ਸਕਦਾ ਹੈ।
ਆਦਰਯੋਗ ਬਲਦੇਵ ਸਿੰਘ ਜੀ,
ਅਸੀਂ ਹਾਲੇ ਵੀ ਇਨ੍ਹਾਂ ਗੁਰੂ ਨਾਨਕ ਦੇ ਸਿੱਖਾਂ ਦੀ ਬਾਣੀ ਨੂੰ ਭੱਟ ਬਾਣੀ ਹੀ ਕਿਉਂ ਕਹਿਨੇ ਹਾਂ ਅਤੇ ਜਦ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰਾਂ ਦਾ ਵੇਰਵਾ ਦਿੱਤਾ ਜਾਂਦਾ ਹੈ ਤੇ ਫੇਰ ਇਨ੍ਹਾਂ ਗੁਰਸਿੱਖਾਂ ਨੂੰ ਸਿੱਖਾਂ ਦੀ ਗਿਣਤੀ ਵਿੱਚ ਨ ਗਿਣ ਕੇ ਭੱਟ ਕਹ ਕੇ, ਅਲਗ ਕਿਉਂ ਕਰ ਦੇਂਦੇ ਹਾਂ? ਅਸੀ ਸਦ ਬਾਣੀ ਦੇ ਲਿਖਾਰੀ ਭਾਈ ਸੁੰਦਰ ਨੂੰ ਸਿੱਖ ਕਹਨੇ ਹਾਂ ਪਰ ਸਵੈਯਾਂ ਦੇ ਲਿਖਾਰੀਆਂ ਨੂੰ ਨਹੀਂ।
ਧੰਨਵਾਦੀ
ਗੁਰਦੀਪ ਸਿੰਘ ਬਾਗੀ



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.