.


28/01/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਜੀ, ਆਪ ਜੀ ਨੂੰ ਮੇਰੇ ਵੱਲੋਂ ਆਦਰ-ਸਹਿਤ ਭੇਜੀ ਜਾ ਰਹੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਇਸ ਹਫਤੇ ‘ਸਿਖਮਾਰਗ’ ਵੈਬਸਾਈਟ ਉੱਤੇ ਆਪ ਜੀ ਦਾ ਲੇਖ ‘ਸਿੱਖ ਕੌਮ ਕਿਹੜਿਆਂ ਰਾਹਾਂ `ਤੇ ਤੁਰ ਪਈ’ ਪੜ੍ਹਨ ਨੂੰ ਮਿਲਿਆ ਹੈ। ਇਸ ਲੇਖ ਵਿੱਚ ਸਿੱਖੀ ਦੀ ਅਜੋਕੀ ਦਸ਼ਾ ਬਿਆਨ ਕਰਨ ਦਾ ਯਤਨ ਕਰਦਿਆਂ ਆਪ ਜੀ ਨੇ ਕੁੱਝ ਅਜਿਹੀਆਂ ਕਾਰਵਾਈਆਂ ਦਾ ਜ਼ਿਕਰ ਕੀਤਾ ਹੈ ਜੋ ਆਪ ਜੀ ਅਨੁਸਾਰ ਗੁਰਮੱਤ ਦੀ ਸਿਖਿਆ ਦੇ ਅਨੁਸਾਰ ਨਹੀਂ। ਇੱਥੋਂ ਤੱਕ ਤਾਂ ਆਪ ਜੀ ਦਾ ਨਿਰਨਾ ਸਹੀ ਹੈ ਪਰੰਤੂ ਆਪ ਜੀ ਨੇ ਇਸ ਦੇ ਸਥਿਤੀ ਦੇ ਅਸਲੀ ਕਾਰਨ ਵੱਲ ਤਵੱਜੋਂ ਨਹੀਂ ਦਿੱਤੀ। ਅਸਲ ਵਿੱਚ ਸਿੰਘ ਸਭਾ ਲਹਿਰ ਤੋਂ ਲੈਕੇ ਅਨੇਕਾਂ ‘ਜਾਗਰੂਕ’ ਕਹਾਉਂਦੇ ‘ਵਿਦਵਾਨ ਸਿਖ’ ਹੋਏ ਹਨ ਜੋ ਸਿੱਖੀ ਦੇ ਇਸ ਪੱਖ ਨੂੰ ਉਭਾਰਦੇ ਆ ਰਹੇ ਹਨ ਪਰੰਤੂ ਉਹਨਾਂ ਦੇ ਯਤਨਾਂ ਨੂੰ ਕਦੇ ਬੂਰ ਨਹੀਂ ਪਿਆ ਅਤੇ ਸੁਧਾਰ ਤਾਂ ਕੀ ਹੋਣਾ ਸੀ ਸਗੋਂ ਸਿੱਖੀ ਦੀ ਦਸ਼ਾ ਹੋਰ ਵੀ ਨਿਘਰਦੀ ਗਈ ਹੈ।
ਪ੍ਰਿੰ: ਪੰਨਵਾਂ ਜੀ, ਸਿੱਖੀ ਦੇ ਨਿਘਾਰ ਦਾ ਅਸਲੀ ਕਾਰਨ ਹੈ ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਤੋਂ ਲੈਕੇ ਸਿਖ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਉਦਾਸੀ ਅਤੇ ਨਿਰਮਲੇ ਬ੍ਰਾਹਮਣਵਾਦੀ ਮੌਕਾਪ੍ਰਸਤਾਂ ਵੱਲੋਂ ਇੱਕ ਸੰਸਥਾਗਤ ਧਰਮ ਦਾ ਰੂਪ ਦੇ ਦੇਣਾ ਅਤੇ ਸਿਖ ਕਹਾਉਂਦੇ ਲੋਕਾਂ ਵੱਲੋਂ ਇਸ ਸਥਿਤੀ ਨੂੰ ਪਰਵਾਨ ਕਰ ਲੈਣਾ। ਸਿੰਘ ਸਭਾ ਲਹਿਰ ਦੇ ਸੁਹਿਰਦ ਆਗੂਆਂ ਦੇ ਮਨਸ਼ੇ ਤਾਂ ਭਾਵੇਂ ਨੇਕ ਸਨ ਪਰੰਤੂ ਉਹਨਾਂ ਨੇ ਸੁਤੇਸਿਧ ਹੀ ਗੁਰੂ ਸਾਹਿਬਾਨ ਦੇ ਮਿਸ਼ਨ ਉੱਤੇ ਸੰਸਥਾਗਤ ਧਰਮ ਦੀ ਪੱਕੀ ਮੋਹਰ ਲਗਾ ਦਿੱਤੀ। ਗੁਰੂ ਸਾਹਿਬਾਨ ਨੇ ਤਾਂ ਕੋਈ ਸੰਸਥਾਗਤ ਧਰਮ ਨਹੀਂ ਚਲਾਇਆ ਸੀ ਸਗੋਂ ਉਹਨਾਂ ਨੇ ਮਾਨਵਵਾਦ ਦੀ ਇੱਕ ਵਿਸ਼ਵਵਿਆਪੀ ਲਹਿਰ ਚਲਾਈ ਸੀ ਪਰੰਤੂ ਬਦਕਿਸਮਤੀ ਨਾਲ ਇਸ ਲਹਿਰ ਨੂੰ ਸਾਜ਼ਿਸ਼ ਤਹਿਤ ਸੰਸਥਾਗਤ ਧਰਮ ਦਾ ਰੂਪ ਦੇ ਦਿੱਤਾ ਗਿਆ। ਹੁਣ, ਜਿਹਨਾਂ ਨੂੰ ਆਪ ਜੀ ਵਰਗੇ ਜਾਗਰੂਕ ਕਹਾਉਂਦੇ ਸਿਖ ਵਿਦਵਾਨ ‘ਸਿਖ ਕੌਮ’ ਕਹਿੰਦੇ ਹਨ ਉਹ ਲੋਕ ਤਾਂ ਅਣਜਾਣ ਅਤੇ ਗੁਰੂ ਸਾਹਿਬਾਨ ਪ੍ਰਤੀ ਅਵੱਗਿਆ ਵਿਖਾਉਣ ਵਾਲੀ ਕੌਮ ਹੈ ਕਿਉਂਕਿ ਉਹ ਸਿੱਖੀ ਨੂੰ ਇੱਕ ਸੰਸਥਾਗਤ ਧਰਮ ਦੇ ਵਜੋਂ ਸਵੀਕਾਰ ਕਰੀ ਬੈਠੇ ਹਨ ਜਦੋਂ ਕਿ ਗੁਰੂ ਸਾਹਿਬਾਨ ਨੇ ਸੰਸਥਾਗਤ ਧਰਮ ਨੂੰ ਮੂਲੋਂ ਹੀ ਨਕਾਰ ਦਿੱਤਾ ਸੀ। ਗੁਰਬਾਣੀ ਦੀ ਸਿਖਿਆ ਵੀ ਸੰਸਥਾਗਤ ਧਰਮ ਦੇ ਅੇਨ ਉਲਟ ਖੜ੍ਹੀ ਹੈ: ‘ਨਾ ਹਮ ਹਿੰਦੂ ਨ ਮੁਸਲਮਾਨ॥’ ਅਤੇ ‘ਹਰਿ ਕੋ ਨਾਮ ਜਪਿ ਨਿਰਮਲ ਕਰਮੁ॥’ ਵਰਗੀਆਂ ਸਤਰਾਂ ਦਾ ਅਰਥ ਇਹਯੋ ਹੀ ਹੈ। ਵਿਸਥਾਰ ਲਈ ਆਪ ਜੀ ‘ਸਿਖਮਾਰਗ’ ਵੈਬਸਾਈਟ ਉੱਤੇ ਪਿੱਛੇ ਜਿਹੇ ਪਾਇਆ ਗਿਆ ਮੇਰਾ ਲੇਖ ‘ਮਾਨਵਵਾਦ ਦੀ ਕਰਾਂਤੀਕਾਰੀ ਲਹਿਰ: ਸਿੱਖੀ’ ( ‘ਲੇਖ ਲੜੀ ਚੌਥੀ’ ਵਿਚ) ਪੜ੍ਹ ਸਕਦੇ ਹੋ।
ਪ੍ਰਿੰ: ਪੰਨਵਾਂ ਜੀ, ਆਪ ਜੀ ਵਰਗੇ ‘ਵਿਦਵਾਨ’ ਸੱਜਣਾਂ ਅੱਗੇ ਮੇਰੀ ਸਨਿਮਰ ਬੇਨਤੀ ਹੈ ਕਿ ਪਹਿਲਾਂ ਉਹ ਇਸ ਬਾਰੇ ਸਪਸ਼ਟ ਹੋਣ ਕਿ ਸਿੱਖੀ ਕੋਈ ਸੰਸਥਾਗਤ ਧਰਮ ਹੀ ਨਹੀਂ। ਜੇਕਰ ਇਸ ਨੂੰ ਸੰਸਥਾਗਤ ਧਰਮ ਦੇ ਤੌਰ ਤੇ ਮਾਨਤਾ ਦੇਣੀ ਹੈ ਤਾਂ ਬਾਕੀ ਸੰਸਥਾਗਤ ਧਰਮਾਂ (ਹਿੰਦੂ ਮੱਤ, ਇਸਲਾਮ, ਇਸਾਈ ਧਰਮ ਆਦਿਕ) ਵਾਂਗ ਇਸ ਵਿੱਚ ਆਈਆਂ ਹੋਈਆਂ ਅਨੇਕਾਂ ਬੁਰਾਈਆਂ (ਜੋ ਗੁਰਮੱਤ ਦੇ ਖਿਲਾਫ ਭਾਸਦੀਆਂ ਹਨ) ਤਾਂ ਇੰਜ ਹੀ ਰਹਿਣਗੀਆਂ ਸਗੋਂ ਦਿਨ-ਬ-ਦਿਨ ਹੋਰ ਬੁਰਾਈਆਂ ਵੀ ਆ ਸ਼ਾਮਲ ਹੋਣਗੀਆਂ, ਸੁਧਾਰ ਦੀ ਗੱਲ ਤਾਂ ਦੂਰ ਦੀ ਹੈ। ਅਜ ਦੀ ਸਿੱਖੀ ਨੂੰ ‘ਨਿਆਰਾ ਧਰਮ’ ਸਾਬਤ ਕਰਨ ਦੀ ਬਜਾਇ ਇਹ ਸਮਝਣ ਦੀ ਲੋੜ ਹੈ ਕਿ ਇਹ ਪੂਰਨ ਰੂਪ ਵਿੱਚ ਬ੍ਰਾਹਮਣਵਾਦ ਦਾ ਹੀ ਇੱਕ ਬਦਲਵਾਂ ਰੂਪ ਹੈ ਅਤੇ ਅਜ ਅਸੀਂ ਇਹ ਨਹੀਂ ਕਹਿ ਸਕਦੇ ਕਿ ‘ਹਮ ਹਿੰਦੂ ਨਹੀਂ’। ਜੇਕਰ ਅਸੀਂ ਇਹ ਮੰਨ ਕੇ ਚੱਲਣਾ ਹੈ ਕਿ ਸਿੱਖੀ ਇੱਕ ਸੰਸਥਾਗਤ ਧਰਮ ਹੈ ਤਾਂ ਗੁਰੂ ਸਾਹਿਬਾਨ ਦੀ ਸਿਖਿਆ ਦੇ ਸੰਦਰਭ ਵਿੱਚ ਇਹ ਸਾਡੀ ਆਪਣੀ ਹੀ ਸਭ ਤੋਂ ਵੱਡੀ ਗਲਤੀ ਹੈ ਅਤੇ ਸਾਨੂੰ ਸਿੱਖੀ ਦੇ ਸੁਧਾਰ ਦੀ ਗੱਲ ਛੱਡ ਕੇ ਪਹਿਲਾਂ ਆਪਣੀ ਇਸ ਬੱਜਰ ਗਲਤੀ ਨੂੰ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


28/01/15)
ਸੁਖਜੀਤ ਸਿੰਘ, ਕਪੂਰਥਲਾ

ਮਾਨਯੋਗ ਸੰਪਾਦਕ ਜੀਓ (ਸਿੱਖ ਮਾਰਗ)
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
ਦਾਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਬਖਸ਼ਿਸ਼ ਦੁਆਰਾ ਲਿਖਤ ਵੱਖ-ਵੱਖ ਵਿਸ਼ਿਆਂ ਉਪਰ ਗੁਰਮਤਿ ਆਰਟੀਕਲ ਆਪ ਦੇ ਨਿੱਘੇ ਸਹਿਯੋਗ ਨਾਲ ਲਗਭਗ ਪਿਛਲੇ ਇੱਕ ਸਾਲ ਤੋਂ ਲਗਾਤਾਰ ‘ਸਿਖ ਮਾਰਗ` ਉਪਰ ਹਰ ਹਫਤੇ ਪੋਸਟ ਕੀਤੇ ਜਾ ਰਹੇ ਹਨ ਅਤੇ ਲੇਖ ਲੜੀ ਦੂਜੀ ਵਿੱਚ ਦਾਸ ਦੇ ਨਾਮ ਉਪਰ ਵੱਖਰਾ ਅਕਾਊਂਟ ਖੋਲ੍ਹ ਕੇ ਪਿਛਲਾ ਰਿਕਾਰਡ ਵੀ ਸੰਭਾਲ ਕੇ ਰੱਖਿਆ ਜਾ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਰ ਰਹਿਮਤ ਨਾਲ ਸਿੱਖ ਮਾਰਗ ਉੱਪਰ ਪੋਸਟ ਕੀਤੇ ਆਰਟੀਕਲਜ਼ ਦੇ ਵਿਚੋਂ ਦਾਸ ਦੀ ਪਹਿਲੀ ਪੁਸਤਕ ‘ਲਹੂ-ਭਿੱਜੀ ਸਰਹਿੰਦ` (ਸ਼ਹੀਦਾਨ ਵਫ਼ਾ) ਜੋ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਹੁਣ ਦੋ ਹੋਰ ਪੁਸਤਕਾਂ ‘ਲਹੂ-ਭਿੱਜੀ ਚਮਕੌਰ` (ਗੰਜਿ-ਸ਼ਹੀਦਾਂ) ਲਗਭਗ 200 ਸਫੇ ਅਤੇ ‘ਜਨ ਭਏ ਖਾਲਸੇ ਅਤੇ ਹੋਰ ਗੁਰਮਤਿ ਲੇਖ`ਲਗਭਗ 100 ਸਫੇ ਦਾਸ ਵਲੋਂ ਮਨਮੀਤ ਪ੍ਰਿਟਿੰਗ ਪ੍ਰੈਸ ਕਪੂਰਥਲਾ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪਹਿਲੀ ਪ੍ਰਕਾਸ਼ਿਤ ਇੱਕ ਪੁਸਤਕ ਦੀ ਭੇਟਾ 150 ਰੁਪਏ ਜਿਆਦਾ ਹੋਣ ਕਾਰਣ ਹੁਣ ਦਾਸ ਵਲੋਂ ਦੋ ਪੁਸਤਕਾਂ ਆਪ ਪ੍ਰਕਾਸ਼ਿਤ ਕਰਵਾ ਕੇ ਕੇਵਲ ਲਾਗਤ ਮਾਤਰ ਭੇਟਾ ਉਪਰ ‘ਦੋ ਪੁਸਤਕਾਂ ਦਾ ਸੈਟ ਕੇਵਲ 100 ਰੁਪਏ` ਵਿੱਚ ਦਿਤੀਆਂ ਜਾ ਰਹੀਆਂ ਹਨ।
ਇਨ੍ਹਾਂ ਪੁਸਤਕਾਂ ਵਿੱਚ ਸਾਕਾ ਚਮਕੌਰ ਦੇ ਇਤਿਹਾਸ ਅਤੇ ਸਿਖੀ ਸਿਧਾਂਤਾਂ ਦੀ ਜਾਣਕਾਰੀ ਦੇ ਨਾਲ-ਨਾਲ ਅਜੋਕੇ ਹਾਲਾਤ ਨੂੰ ਵੀ ਗੁਰਮਤਿ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।
ਦਾਸ ਨੂੰ ਕੁੱਝ ਸੱਜਣਾਂ ਵਲੋਂ ਇਹ ਪੇਸ਼ਕਸ਼ ਵੀ ਆਈ ਸੀ ਕਿ ਪੁਸਤਕਾਂ ਦੀ ਛਪਾਈ ਦਾ ਖਰਚਾ ਇਸ ਸ਼ਰਤ ਤੇ ਦੇਣ ਲਈ ਤਿਆਰ ਹਨ ਕਿ ਪੁਸਤਕਾਂ ਫਰੀ ਵੰਡੀਆਂ ਜਾਣ। ਪਰ ਸੂਝਵਾਨ ਸੱਜਣਾਂ ਨਾਲ ਵਿਚਾਰ ਵਟਾਂਦਰੇ ਉਪੰਰਤ ਇਹ ਫੈਸਲਾ ਕੀਤਾ ਗਿਆ ਕਿ ਪੁਸਤਕਾਂ ਫਰੀ ਵੰਡੇ ਜਾਣ ਨਾਲ ਬੇ-ਕਦਰੀ ਹੋਵੇਗੀ ਅਤੇ ਪੁਸਤਕਾਂ ਉਹਨਾਂ ਹੱਥਾਂ ਵਿੱਚ ਚਲੀਆਂ ਜਾਣਗੀਆਂ, ਜੋ ਪੜਣਗੇ ਨਹੀਂ। ਇਸ ਲਈ ਯੋਗ ਹੋਵੇਗਾ ਕਿ ਧਰਮ ਪ੍ਰਚਾਰ ਹਿਤ ਇਹ ਦੋ ਪੁਸਤਕਾਂ ਦਾ ਸੈਟ ਕੇਵਲ ਲਾਗਤ ਮਾਤਰ ਭੇਟਾ ਉਪਰ ਕੇਵਲ 100 ਰੁਪਏ ਵਿੱਚ ਦਿਤਾ ਜਾਵੇ।
ਇਸ ਪੱਤਰ ਦੇ ਨਾਲ ਦੋ ਪੁਸਤਕਾਂ ਦੇ ਟਾਈਟਲ ਅਤੇ ਬੈਨਰ ਦੇ ਫੋਟੋਗ੍ਰਾਫ ਨਾਲ ਭੇਜੇ ਜਾ ਰਹੇ ਹਨ। ਕ੍ਰਿਪਾ ਕਰਕੇ ਪ੍ਰਚਾਰ ਹਿਤ ਅਤੇ ਵੱਧ ਤੋਂ ਵੱਧ ਹੱਥਾਂ ਤਕ ਪੁਸਤਕਾਂ ਪਹੁੰਚਾਉਣ ਦੇ ਯਤਨ ਵਜੋਂ ਇਹਨਾਂ ਨੂੰ ਇਸ ਪੱਤਰ ਦੇ ਨਾਲ ‘ਤੁਹਾਡੇ ਪੱਤਰ ਮਿਲੇ` ਤਹਿਤ ਸਿਖ ਮਾਰਗ ਉਪਰ ਪੋਸਟ ਕਰਨ ਦੀ ਖੇਚਲ ਕਰਨਾ ਜੀ।
ਪਹਿਲਾਂ ਦੀ ਤਰਾਂ ਹੀ ਪੂਰਨ ਸਹਿਯੋਗ ਦੀ ਆਸ ਵਿਚ
ਦਾਸਰਾ
ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - [email protected]


28/01/15)
ਅਕੇਸ਼ ਕੁਮਾਰ

ਭਾਭਾ ਐਟੋਮਿਕ ਰਿਸਰਚ ਸੈਂਟਰ ਦੀ ਰਿਪੋਰਟ ਮੁਤਾਬਕ ਜਦੋਂ ਵੀ ਬੋਤਲ ਬੰਦ ਪਾਣੀ ਪੀਂਦੇ ਹੋ ਤਾਂ ਨਾਲ ਤੁੰਸੀ ਢੇਰ ਸਾਰੇ ਹਾਨੀਕਾਰਕ ਰਸਾਇਣ ਪੀ ਰਹੇ ਹੋ
ਬੋਤਲ ਬੰਦ ਪਾਣੀ ਦਾ ਵਪਾਰ 60 ਅਰਬ ਰੁਪਏ ਦਾ ਹੈ ਤੇ ਆਏ ਸਾਲ ਇਸ ਵਿੱਚ 25 ਤੋਂ 30 ਫ਼ਿਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਤੇ 2018 ਤੱਕ ਇਹ ਵਪਾਰ 160 ਅਰਬ ਰੁਪਏ ਤੱਕ ਪਹੁੰਚ ਜਾਵੇਗਾ। ਬਿਓਰੋ ਆਫ ਇੰਡੀਅਨ ਸਟੈਟਰਡਜ਼ ਮੁਤਾਬਕ ਦੇਸ਼ ਭਰ ਵਿੱਚ ਬੋਤਲ ਬੰਦ ਪਾਣੀ ਦੇ 100 ਤੋਂ ਵੱਧ ਬ੍ਰਾਂਡ ਤੇ ਤਕਰੀਬਨ 1200 ਪਲਾਂਟ ਹਨ ਜਿਹਨਾਂ ਵਿੱਚੋਂ 600 ਤਾਂ ਤਮਿਲਨਾਡੂ ਵਿੱਚ ਹੀ ਹਨ
ਭਾਰਤ ਦੇਸ਼ ਵਿੱਚ ਜਿਸ ਤੇਜ਼ੀ ਦੇ ਨਾਲ ਪੀਣ ਵਾਲਾ ਪਾਣੀ ਗੰਦਲਾ ਹੋ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਵਿੱਚ ਵੱਧ ਰਹੀ ਟੀ ਡੀ ਐਸ ਦੀ ਮਾਤਰਾ ਅਤੇ ਹੋਰ ਅਸ਼ੁਧੀਆਂ ਨੇ ਇਨਸਾਨ ਨੂੰ ਫਿਲਟਰ ਵਾਲਾ ਪਾਣੀ ਅਤੇ ਬੋਤਲ ਬੰਦ ਪਾਣੀ ਪੀਣ ਲਈ ਮਜਬੂਰ ਕੀਤਾ ਪਰ ਮਿਨਰਲ ਵਾਟਰ ਦੇ ਨਾਂਅ ਤੇ ਜੋ ਬੋਤਲਾਂ ਵਿੱਚ ਬੰਦ ਪਾਣੀ ਹੈ ਖੁੱਦ ਹਾਨੀਕਾਰਨ ਰਸਾਇਣਾਂ ਤੋਂ ਪੂਰੀ ਤਰ੍ਹਾ ਮੁਕਤ ਨਹੀ ਹੋ ਪਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਬੋਤਲ ਬੰਦ ਪਾਣੀ ਦਾ ਚਲਨ ਬਹੁਤ ਤੇਜੀ ਦੇ ਨਾਲ ਵੱਧ ਗਿਆ ਹੈ। ਬੋਤਲ ਬੰਦ ਪਾਣੀ ਨੂੰ ਸ਼ੁਧ ਅਤੇ ਭਰੋਸੇਮੰਦ ਮੰਨਿਆ ਜਾਂਦਾ ਹੈ। ਜਿਆਦਾਤਰ ਲੋਕ ਜੱਦ ਸਫਰ ਤੇ ਜਾਂਦੇ ਹਨ ਤਾਂ ਉਹ ਸਥਾਨਕ ਟੁਟੀਆਂ ਦੇ ਪਾਣੀ ਨਾਲੋ ਬੋਤਲਮੰਦ ਪਾਣੀ ਤੇ ਪੈਸਾ ਖਰਚਨਾ ਬੇਹਤਰ ਸਮਝਦੇ ਹਨ। ਇਹ ਪਾਣੀ ਖਰੀਦਦੇ ਸਮੇਂ ਉਹ ਉਮੀਦ ਕਰਦੇ ਹਨ ਕਿ ਉਹ ਹਾਨੀਕਾਰਨ ਰਸਾਇਣਾਂ ਤੋਂ ਮੁਕਤ ਸਾਫ ਪਾਣੀ ਖਰੀਦ ਰਹੇ ਹਨ। ਪਰ ਹਕੀਕਤ ਇਹ ਨਹੀਂ ਹੈ। ਬੋਤਲ ਬੰਦ ਪਾਣੀ ਵੀ ਇਹਨਾਂ ਹਾਨੀਕਾਰਕ ਰਸਾਇਣਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੈ। ਭਾਭਾ ਐਟੋਮਿਕ ਰਿਸਰਚ ਸੈਂਟਰ ਦੇ ਐਨਵਾਇਰਮੈਂਟ ਮੋਨੀਟਰਿੰਗ ਅਤੇ ਅਸੈਸਮੈਂਟ ਸੈਕਸ਼ਨ ਵਲੋਂ ਤਾਜਾ ਖੋਜ ਮੁਤਾਬਕ ਹਰ ਵਾਰ ਜਦੋਂ ਕੋਈ ਵੀ ਬੋਤਲ ਬੰਦ ਪਾਣੀ ਪੀਂਦੇ ਹੋ ਤਾਂ ਨਾਲ ਤੁੰਸੀ ਢੇਰ ਸਾਰੇ ਹਾਨੀਕਾਰਕ ਰਸਾਇਣ ਪੀ ਰਹੇ ਹੋ। ਖੋਜ ਮੁਤਾਬਕ ਪਾਣੀ ਨੂੰ ਬੋਤਲ ਬੰਦ ਕਰਣ ਲਈ ਸਾਫ ਕਰਣ ਦੌਰਾਨ ਇਹ ਰਸਾਇਣ ਪਾਣੀ ਵਿੱਚ ਮਿਲ ਜਾਂਦੇ ਹਨ ਜੋਕਿ ਤਾਜੇ ਪਾਣੀ ਵਿੱਚ ਹੁੰਦੇ ਹੀ ਨਹੀਂ। ਭਾਵੇਂ ਬੋਤਲ ਬੰਦ ਪਾਣੀ ਬਿਮਾਰੀ ਫੈਲਾਉਣ ਵਾਲੇ ਕਿਟਾਣੂਆਂ ਤੋਂ ਤਾਂ ਮੁਕਤ ਹੁੰਦਾ ਹੈ ਪਰ ਪਾਣੀ ਨੂੰ ਬੋਤਲ ਬੰਦ ਕਰਣ ਦੀ ਪ੍ਰਕ੍ਰਿਆ ਦੌਰਾਨ ਇਸ ਵਿੱਚ ਸ਼ਾਮਲ ਹੋਏ ਇਹ ਰਸਾਇਣ ਕਈ ਹੋਰ ਬਿਮਾਰੀਆਂ ਦਾ ਕਾਰਨ ਬਣਦੇ ਹਨ। ਜਿਸ ਪਾਣੀ ਨੂੰ ਸਟੇਟਸ ਸਿੰਬਲ ਅਤੇ ਸਾਫ ਪਾਣੀ ਸਮਝ ਕੇ ਧੜਾਧੜ ਪੀਤਾ ਜਾ ਰਿਹਾ ਹੈ ਭਵਿੱਖ ਵਿੱਚ ਉਹ ਕਿਹੜੀਆਂ ਬਿਮਾਰੀਆਂ ਦਾ ਕਾਰਨ ਬਣੇਗਾ ਇਹ ਕਹਿਨਾ ਬਹੁਤ ਔਖਾ ਹੈ। ਆਮ ਇਨਸਾਨ ਲਈ ਇਹ ਫੈਸਲਾ ਕਰਨਾ ਔਖਾ ਹੈ ਕਿ ਉਹ ਅਗਲੇ ਦਿਨ ਕਿਸੀ ਇਨਫੈਕਸ਼ਨ ਦੇ ਖਤਰੇ ਤੋਂ ਡਰਦਿਆਂ ਟੁਟੀ ਦਾ ਪਾਣੀ ਨਾ ਪੀਵੇ ਜਾਂ ਆਉਂਦੇ ਸਮੇਂ ਵਿੱਚ ਕਿਸੇ ਅਣਪਛਾਤੀ ਬਿਮਾਰੀ ਦੇ ਡਰ ਤੋਂ ਬੋਤਲ ਬੰਦ ਪਾਣੀ ਤੋਂ ਹੱਥ ਪਿੱਛੇ ਖਿੱਚੇ।
ਹੈਰਾਨੀ ਦੀ ਗੱਲ੍ਹ ਹੈ ਕਿ ਦੇਸ਼ ਵਿੱਚ ਬੋਤਲ ਬੰਦ ਪਾਣੀ ਵਿੱਚ ਰਸਾਇਣਾਂ ਦੀ ਮਾਤਰਾ ਨੂੰ ਤੈਅ ਕਰਣ ਸੰਬਧੀ ਕੋਈ ਰੈਗੁਲੇਸ਼ਨ ਹੀ ਨਹੀਂ ਹੈ।
ਜਨਤਾ ਨੂੰ ਸਾਫ ਪੀਣ ਦਾ ਪਾਣੀ ਉਪਲਬਧ ਕਰਵਾਉਣਾ ਸਰਕਾਰ ਦਾ ਫਰਜ ਹੈ ਪਰ ਦੇਸ਼ ਦੀ ਜਨਤਾ ਅੱਜ ਵੀ ਆਪਣੇ ਇਸ ਹੱਕ ਤੋਂ ਵੰਚਿਤ ਹੈ। ਜਿੱਥੇ ਜਿਆਦਾਤਰ ਇਲਾਕਿਆਂ ਵਿੱਚ ਲੋਕ ਦੁਸ਼ਿਤ ਪਾਣੀ ਪੀਣ ਲਈ ਮਜਬੂਰ ਹਨ ਉਥੇ ਹੀ ਇਸੇ ਦੁਸ਼ਿਤ ਪਾਣੀ ਦੇ ਚਲਦਿਆਂ ਹੀ ਬੋਤਲ ਬੰਦ ਪਾਣੀ ਦਾ ਧੰਧਾ ਜੋਰਾਂ ਨਾਲ ਚਲ ਰਿਹਾ ਹੈ। ਦਿਨ ਪਰ ਦਿਨ ਉਦਯੋਗਿਕ ਘਰਾਣਿਆਂ ਦੀ ਪਕੜ ਪਾਣੀ ਦੇ ਵਿਤਰਣ ਤੇ ਮਜਬੂਤ ਹੁੰਦੀ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਬੋਤਲ ਬੰਦ ਪਾਣੀ ਦਾ ਵਪਾਰ 60 ਅਰਬ ਰੁਪਏ ਦਾ ਹੈ ਤੇ ਆਏ ਸਾਲ ਇਸ ਵਿੱਚ 25 ਤੋਂ 30 ਫ਼ਿਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਤੇ 2018 ਤੱਕ ਇਹ ਵਪਾਰ 160 ਅਰਬ ਰੁਪਏ ਤੱਕ ਪਹੁੰਚ ਜਾਵੇਗਾ। ਬਿਓਰੋ ਆਫ ਇੰਡੀਅਨ ਸਟੈਟਰਡਜ਼ ਮੁਤਾਬਕ ਦੇਸ਼ ਭਰ ਵਿੱਚ ਬੋਤਲ ਬੰਦ ਪਾਣੀ ਦੇ 100 ਤੋਂ ਵੱਧ ਬ੍ਰਾਂਡ ਤੇ ਤਕਰੀਬਨ 1200 ਪਲਾਂਟ ਹਨ ਜਿਹਨਾਂ ਵਿੱਚੋਂ 600 ਤਾਂ ਤਮਿਲਨਾਡੂ ਵਿੱਚ ਹੀ ਹਨ। ਹੈਰਾਨੀ ਵਾਲੀ ਗੱਲ੍ਹ ਤਾਂ ਇਹ ਹੈ ਕਿ ਜਿਆਦਾਤਰ ਮਾਮਲਿਆਂ ਵਿੱਚ ਇਹ ਉਦਯੋਗ ਮੁਫਤ ਦੀ ਕਮਾਈ ਹੀ ਕਰ ਰਹੇ ਹਨ ਕਿਉਂਕਿ ਇਹਨਾਂ ਵਿੱਚੋਂ ਜਿਆਦਾਤਰ ਪਲਾਂਟ ਜਮੀਨੀ ਪਾਣੀ ਵਰਤਣ ਲਈ ਸਰਕਾਰ ਨੂੰ ਨਾ ਬਰਾਬਰ ਫੀਸ ਜਾਂ ਟੈਕਸ ਹੀ ਅਦਾ ਕਰ ਰਹੇ ਹਨ।
ਭਾਰਤ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੋਣਾ ਜਾਂ ਫਿਰ ਦੁਸ਼ਿਤ ਪਾਣੀ ਹੋਣ ਨੇ ਇਹਨਾਂ ਵਪਾਰਕ ਘਰਾਨਿਆਂ ਲਈ ਇੱਕ ਵੱਡੇ ਕਮਾਈ ਦੇ ਮੌਕੇ ਨੂੰ ਉਪਲਬਧ ਕਰਵਾਇਆ ਹੈ। ਸ਼ੁਰੂ ਸ਼ੁਰੂ ਵਿੱਚ ਕਲਬਾਂ, ਹੋਟਲਾਂ, ਜਿਮ, ਸੁਪਰ ਮਾਰਕਿਟ, ਸੀਨੇਮਾ ਆਦਿ ਵਿੱਚ ਹੀ ਵਿਦੇਸ਼ੀ ਬੋਤਲ ਬੰਦ ਪਾਣੀ ਮੰਹਿਗੀ ਦਰ ਤੇ ਵਿਕਦਾ ਸੀ ਪਰ 90 ਦੇ ਦਸ਼ਕ ਵਿੱਚ ਕਈ ਕੰਪਨੀਆਂ ਬਜ਼ਾਰ ਵਿੱਚ ਉਤਰ ਆਈਆਂ ਤੇ ਉਹਨਾਂ ਮੱਧਮ ਵਰਗ ਤੇ ਨਿਮਨ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਘੱਟ ਰੇਟ ਵਿੱਚ ਬੋਤਲ ਬੰਦ ਪਾਣੀ ਉਪਲਬਧ ਕਰਵਾਉਣਾ ਸ਼ੁਰੂ ਕਰ ਦਿੱਤਾ। ਹੁਣ ਇਸ ਦਾ ਬਜ਼ਾਰ ਇੰਨ੍ਹਾਂ ਫੈਲ ਗਿਆ ਹੈ ਕਿ ਇਹ 200 ਮਿ. ਲੀ. ਦੀ ਕੱਪ ਪੈਕਿੰਗ ਤੋਂ ਲੈ ਕੇ 20 ਲਿਟਰ ਤੱਕ ਦੇ ਜੰਬੋ ਪੈਕ ਵਿੱਚ ਵੀ ਉਪਲਬਧ ਹੈ ਜਿਸਨੇ ਇਸ ਖੇਤਰ ਵਿੱਚ ਕ੍ਰਾਂਤੀ ਲਿਆ ਕੇ ਬੋਤਲ ਬੰਦ ਪਾਣੀ ਵੇਚਣ ਵਾਲਿਆਂ ਨੂੰ ਕਮਾਈ ਦੇ ਵੱਡੇ ਮੌਕੇ ਉਪਲਬਧ ਕਰਵਾਏ ਹਨ। ਬੋਤਲ ਬੰਦ ਪਾਣੀ ਅੱਜ ਦੇ ਸਮੇਂ ਦੀ ਵੱਡੀ ਜਰੂਰਤ ਬਣ ਗਿਆ ਹੈ। ਸਿਰਫ ਉਚ ਵਰਗ ਤੱਕ ਸੀਮਿਤ ਨਾ ਰਹਿੰਦੇ ਹੋਏ ਮੱਧਮ ਵਰਗ ਤੇ ਨਿਮਨ ਵਰਗ ਵੀ ਇਸਦੀ ਗ੍ਰਾਹਕ ਸੂਚੀ ਵਿੱਚ ਸ਼ਾਮਲ ਹਨ। ਪਿੰਡਾਂ ਦੇ ਦੂਰ ਦੁਰਾਡੇ ਦੇ ਇਲਾਕੇ ਜਿੱਥੇ ਦੇ ਲੋਕਾਂ ਵਿੱਚ ਬੋਤਲ ਬੰਦ ਪਾਣੀ ਪੀਣ ਦਾ ਅਜੇ ਰੁਝਾਨ ਨਹੀਂ ਹੈ ਉਥੇ ਵੀ ਸੈਲਾਨੀਆਂ ਲਈ ਇਹ ਪਾਣੀ ਛੋਟੀਆਂ ਛੋਟੀਆਂ ਦੁਕਾਨਾਂ ਤੇ ਵੀ ਉਪਲਬਧ ਹੈ।
ਮਨ ਨੂੰ ਖਿੱਚਣ ਵਾਲੇ ਸਲੋਗਨਾ ਹੇਂਠ ਵਿਕਦੇ ਬੋਤਲ ਬੰਦ ਪਾਣੀ ਦੀ ਸ਼ੁਧਤਾ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਸੈਂਟਰ ਫਾਰ ਸਾਂਇੰਸ ਐਂਡ ਐਨਵਾਇਰਮੈਂਟ ਦੀ 2003 ਵਿੱਚ ਆਈ ਇੱਕ ਰਿਪੋਰਟ ਮੁਤਾਬਕ ਵੀ ਦੇਸ਼ ਵਿੱਚ ਵਿੱਕ ਰਹੇ ਜਿਆਦਾਤਰ ਬ੍ਰਾਂਡ ਦੇ ਬੋਤਲ ਬੰਦ ਪਾਣੀ ਵਿੱਚ ਰਸਾਇਣ ਅਤੇ ਕੀਟਨਾਸ਼ਕ ਪਾਏ ਗਏ। ਕਈਆਂ ਵਿੱਚ ਤਾਂ ਅਜਿਹੇ ਰਸਾਇਣਾਂ ਦੀ ਮਾਤਰਾ ਵੀ ਪਾਈ ਗਈ ਜੋਕਿ ਬੈਨ ਹਨ। ਹੋਰ ਤਾਂ ਹੋਰ ਡੀ ਡੀ ਟੀ ਵਰਗੇ ਕੀਟਨਾਸ਼ਕਾਂ ਦੀ ਵੀ ਮਾਤਰਾ ਪਾਈ ਗਈ। ਇਹ ਸਿਹਤਮੰਦ ਪਾਣੀ ਦਿਲ, ਦਿਮਾਗ ਦੀਆਂ ਕਈ ਖਤਰਨਾਕ ਬਿਮਾਰੀਆਂ ਅਤੇ ਕੈਂਸਰ ਦਾ ਕਾਰਣ ਵੀ ਬਣ ਰਿਹਾ ਹੈ।
ਰਿਪੋਰਟ ਮੁਤਾਬਕ ਦੇਸ਼ ਦੀ ਰਾਜਧਾਨੀ ਵਿੱਚ ਵੱਖ ਵੱਖ ਬ੍ਰਾਂਡ ਦੇ ਬੋਤਲ ਬੰਦ ਪਾਣੀ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਤ ਤੋਂ 36 ਗੁਣਾ ਵੱਧ ਪਾਈ ਗਈ ਤੇ ਮੁੰਬਈ ਵਿੱਚ 7 ਗੁਣਾ ਵੱਧ। ਇਹ ਰਿਪੋਰਟ ਆਉਣ ਤੋਂ ਇੱਕ ਮਹੀਨੇ ਦੇ ਅੰਦਰ ਹੀ 8 ਬੋਤਲ ਬੰਦ ਪਾਣੀ ਦੀਆਂ ਯੂਨਿਟਾਂ ਦੇ ਲਾਈਸੈਂਸ ਵਾਪਸ ਲੈ ਲਏ ਗਏ। ਭਾਰਤ ਵਿੱਚ ਫਸਲਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਦੀ ਕੋਈ ਢੁਕਵੀਂ ਪਾਲਿਸੀ ਨਾ ਹੋਣ ਕਾਰਨ ਮਿੱਟੀ ਤੋਂ ਇਹ ਕੀਟਨਾਸ਼ਕ ਜਮੀਨੀ ਪਾਣੀ ਵਿੱਚ ਮਿਲ ਜਾਂਦੇ ਹਨ ਤੇ ਬੋਤਲ ਬੰਦ ਪਾਣੀ ਦੇ ਪਲਾਂਟ ਵੀ ਇਸ ਵੱਲ ਕੋਈ ਖਾਸ ਨਿਗਾਹ ਨਹੀਂ ਕਰਦੇ। 2005 ਵਿੱਚ ਦੀ ਟ੍ਰਿਬਊਨ ਵਲੋਂ ਪੰਜਾਬ ਐਗਰੀਕਲਚਰ ਯੂਨੀਵਰਸੀਟੀ ਦੇ ਸਹਿਯੋਗ ਨਾਲ ਕੀਤੇ ਗਏ ਟੈਸਟ ਵਿੱਚ ਕਈ ਬ੍ਰਾਂਡਾਂ ਦੇ ਬੋਤਲ ਬੰਦ ਪਾਣੀ ਵਿੱਚ ਉਹ ਬੈਕਟੀਰੀਆ ਪਾਏ ਗਏ ਜੋਕਿ ਇਨਸਾਨੀ ਜਾਂ ਜਾਨਵਰਾਂ ਦੇ ਮਲ ਵਿੱਚ ਪਾਏ ਜਾਂਦੇ ਹਨ ਭਾਵ ਇਹ ਪਾਣੀ ਕਿਸੇ ਵੀ ਤਰ੍ਹਾਂ ਇਨਸਾਨਾ ਦੇ ਪੀਣ ਯੋਗ ਨਹੀਂ ਸੀ। ਵੈਸੇ ਤਾਂ ਦਿਸ਼ਾਨਿਰਦੇਸ਼ਾਂ ਅਨੁਸਾਰ ਬਿਓਰੋ ਆਫ ਇੰਡੀਅਨ ਸਟੈਂਡਰਡਰਜ਼ ਦੇ ਸਰਟੀਫਿਕੇਸ਼ਨ ਮਾਰਕ ਤੋਂ ਬਿਨ੍ਹਾਂ ਬੋਤਲ ਬੰਦ ਪਾਣੀ ਦਾ ਨਾ ਹੀ ਉਤਪਾਦਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਵੇਚਿਆ ਜਾ ਸਕਦਾ ਹੈ ਪਰ ਬਹੁਤ ਘੱਟ ਹੀ ਕੰਪਨੀਆਂ ਹਨ ਜੋ ਇਹਨਾਂ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਕਰਦੀਆਂ ਹਨ।
ਪਾਣੀ ਦੀ ਕਮੀ ਅਤੇ ਦੁਸ਼ਿਤ ਪਾਣੀ ਨੇ ਪਾਣੀ ਮਾਫੀਆਂ ਨੂੰ ਪਨਪਣ ਲਈ ਜਮੀਨ ਉਪਲਬਧ ਕਰਵਾਈ ਹੈ। ਇਹਨਾਂ ਵਲੋਂ ਜਿਆਦਾ ਤੋਂ ਜਿਆਦਾ ਜਮੀਨੀ ਪਾਣੀ ਦਾ ਦੋਹਣ ਕਰਕੇ ਟੈਂਕਰ ਦੇ ਟੈਂਕਰ ਬੋਤਲ ਬੰਦ ਪਾਣੀ ਦੇ ਪਲਾਂਟਾ ਨੂੰ ਭਿਜਵਾਏ ਜਾਂਦੇ ਹਨ ਜਿਸ ਨਾਲ ਨਾ ਸਿਰਫ ਜਮੀਨੀ ਪਾਣੀ ਦਾ ਸਤਰ ਕਈ ਸ਼ਹਿਰਾਂ ਵਿੱਚ ਕਾਫੀ ਘੱਟ ਰਿਹਾ ਹੈ ਸਗੋਂ ਪਾਣੀ ਦੀ ਗੁਣਵੱਤਾ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਹਨਾਂ ਕੰਪਨੀਆਂ ਵਲੋਂ ਗਹਿਰੇ ਬੋਰਵੈਲ ਲਾ ਕੇ ਲੱਖਾਂ ਗੈਲਨ ਪਾਣੀ ਰੋਜ ਕੱਢਿਆ ਜਾਂਦਾ ਹੈ ਜਿਸ ਕਾਰਨ ਆਮ ਇਨਸਾਨ ਲਈ ਪਾਣੀ ਘੱਟਦਾ ਜਾ ਰਿਹਾ ਹੈ।
ਆਏ ਦਿਨ ਇਹ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਜਦੋਂ ਕੰਪਨੀ ਦੇ ਫਿਲਟਰ ਪਾਣੀ ਦੀ ਜਗ੍ਹਾਂ ਟੂਟੀ ਦਾ ਪਾਣੀ ਭਰ ਕੇ ਹੀ ਬੋਤਲਾਂ ਵਿੱਚ ਵੇਚ ਦਿੱਤਾ ਜਾਂਦਾ ਹੈ। ਸਰਕਾਰ ਨੂੰ ਵੱਗਦੇ ਪਾਣੀ ਦੇ ਸਰੋਤਾਂ ਨੂੰ ਸਾਫ ਕਰਨ ਦੀ ਲੋੜ ਹੈ ਤਾਂ ਜੋ ਸਾਫ ਪੀਣ ਲਾਇਕ ਪਾਣੀ ਹਰ ਇਨਸਾਨ ਨੂੰ ਮਿਲ ਸਕੇ।

ਅਕੇਸ਼ ਕੁਮਾਰ
ਗੁਰੂ ਨਾਲਕ ਨਗਰ
ਬਰਨਾਲਾ
ਮੋ 98880-31426


ਸ: ਗੁਰਇੰਦਰ ਸਿੰਘ ਪਾਲ ਜੀ 5-6 ਸਾਲ ਤੋਂ ‘ਸਿੱਖ ਮਾਰਗ’ ਨਾਲ ਜੁੜੇ ਹੋਏ ਹਨ। ਇਹਨਾ ਦੇ ਕਾਫੀ ਲੇਖ ‘ਸਿੱਖ ਮਾਰਗ’ ਤੇ ਛਪ ਚੁੱਕੇ ਹਨ। ਇਹ ਜਦੋਂ ਵੀ ਇੰਡੀਆ ਜਾਂਦੇ ਹਨ ਤਾਂ ਆਪਣੇ ਕੰਮਾਂ ਵਿਚੋਂ ਕੁੱਝ ਸਮਾਂ ਕੱਢ ਕੇ ਸਿੱਖੀ ਅਤੇ ਇਤਿਹਾਸ ਨਾਲ ਸੰਬੰਧਿਤ ਗੱਲਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਖੁਦ ਆਪ ਜਾ ਕੇ ਇਤਿਹਾਸਕ ਅਸਥਾਨਾਂ ਨਾਲ ਸੰਬੰਧਿਤ ਜੁੜੀਆਂ ਸਾਖੀਆਂ ਦੀ ਬਾਰੀਕੀ ਨਾਲ ਛਾਣ-ਬੀਣ ਕਰਕੇ ਅਸਲੀਅਤ ਲੱਭਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਪਹਿਲਾਂ ਵੀ ਕਈ ਵਾਰੀ ਅਜਿਹੇ ਤੱਥ ਪਾਠਕਾਂ ਦੇ ਸਾਹਮਣੇ ਲਿਆਂਦੇ ਸਨ ਜਿਹੜੇ ਕਿ ਅੱਜ ਤੱਕ ਕੋਈ ਵੀ ਵਿਦਵਾਨ ਜਾਂ ਇਤਿਹਾਸਕਾਰ ਨਹੀਂ ਸੀ ਲਿਆ ਸਕਿਆ। ਇਹਨਾ ਵਿਚੋਂ ਇੱਕ ਖਾਸ ਗੱਲ ਮਿੱਠੇ ਰੀਠਿਆਂ ਦੀ ਕਹਾਣੀ ਵਾਲੀ ਹੈ। ਜਿਹਨਾ ਪਾਠਕਾਂ ਨੇ ਇਹ ਲੇਖ ਨਹੀਂ ਪੜ੍ਹੇ ਉਹ ਲੇਖ ਲੜੀ ਤੀਜੀ ਵਿੱਚ ਪੜ੍ਹ ਸਕਦੇ ਹਨ। ਹੁਣ ਵੀ ਇਹ ਇੰਡੀਆ ਜਾ ਕੇ ਆਏ ਹਨ ਅਤੇ ਆਪਣੀਆਂ ਕੁੱਝ ਪੁਸਤਕਾਂ ਛਪਵਾ ਕਿ ਆਏ ਹਨ ਜਿਹਨਾ ਦੇ ਕਵਰ ਪੰਨੇ ਹੇਠਾਂ ਦੇਖ ਸਕਦੇ ਹੋ। ਇਹ ਆਪਣੇ ਸਮੇਂ ਵਿਚੋਂ ਕੁੱਝ ਸਮਾਂ ਕੱਢਕੇ ਕਈ ਥਾਵਾਂ ਤੇ ਜਾ ਕੇ ਆਏ ਹਨ। ਜਿਹਨਾ ਬਾਰੇ ਆਉਣ ਵਾਲੇ ਕੁੱਝ ਹਫਤਿਆਂ ਵਿੱਚ ਲੇਖ ਲਿਖ ਕੇ ਪਾਠਕਾਂ ਨੂੰ ਵਡਮੁੱਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨਗੇ-ਸੰਪਾਦਕ।


27/01/15)
ਸ਼ਿਵਤੇਗ ਸਿੰਘ/ਫੇਸਬੁੱਕ ਰਾਹੀਂ

ਸਿੱਖ ਪੰਥ ਵਿੱਚ ਜਦੋਂ ਵੀ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਕੋਈ ਵੀ ਗੱਲ ਕੀਤੀ ਜਾਂਦੀ ਹੈ ਤਾਂ ਪੁਰਾਣੀ ਚਲੀ ਆ ਰਹੀ ਪ੍ਰੰਪਰਾ ਦਾ ਨਾਮ ਵਰਤਕੇ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਰੱਦ ਕਰਨ ਲਈ ਤਖਤ ਸਾਹਿਬਾਨਾਂ ਤੋਂ ਆਦੇਸ਼ [ ਹੁਕਮਨਾਮੇ ] ਜਾਰੀ ਕਰਵਾ ਦਿਤੇ ਜਾਂਦੇ ਹਨ। ਜੇ ਅਕਾਲ ਤਖਤ ਸਾਹਿਬ ਤੋ ਪ੍ਰਮਾਣਿਤ ਸਿਖ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ ਤਾਂ ਕਹਿ ਦਿਤਾ ਜਾਂਦਾ ਹੈ ਕਿ ਅਸੀ ਪੁਰਾਤਨ ਮਰਿਆਦਾ ਨੂੰ ਮੰਨਦੇ ਹਾਂ ਜੋ ਪੁਰਾਣੀ ਚੱਲੀ ਆ ਰਹੀ ਪ੍ਰੰਪਰਾ ਹੈ, ਜੇ ਨਾਨਕਸ਼ਾਹੀ ਕੈਲੰਡਰ [ ੨੦੦੩ ] ਦੀ ਗੱਲ ਕੀਤੀ ਗਈ ਤਾਂ ਕਹਿ ਦਿਤਾ ਗਿਆ ਅਸੀ ਬਿਕ੍ਰਮੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਣੇ ਹਨ ਕਿਉਂਕਿ ਇਹ ਸਾਡੀ ਪੁਰਾਤਨ ਚੱਲੀ ਆ ਰਹੀ ਪ੍ਰੰਪਰਾ ਹੈ। ਇਸੇ ਵਾਸਤੇ ਤਖਤ ਸਾਹਿਬਾਨਾਂ ਦੇ ਮੁਖ ਸੇਵਾਦਾਰ ਆਪਸ ਵਿੱਚ ਬੈਠ ਕੇ ਪੁਰਾਤਨ ਚੱਲੀ ਆ ਰਹੀ ਪ੍ਰੰਪਰਾ ਨੂੰ ਬਹਾਲ ਕਰਨ ਵਾਸਤੇ ਆਦੇਸ਼ [ ਹੁਕਮਨਾਮੇ ] ਤਖਤ ਸਾਹਿਬਾਨਾਂ ਤੋਂ ਜਾਰੀ ਕਰਦੇ ਹਨ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਪੁਰਾਤਨ ਪ੍ਰੰਪਰਾਵਾਂ ਨੂੰ ਬਹਾਲ ਕਰਵਾਉਣ ਲਈ ਅਤੇ ਹੋਰ ਵੀ ਕਿਸੇ ਵੀ ਤਰਾਂ ਦੇ ਆਦੇਸ਼ [ ਹੁਕਮਨਾਮੇ ] ਤਖਤ ਸਾਹਿਬਾਨਾਂ ਤੋਂ ਜਿਸ ਵਿਧੀ ਨਾਲ ਜਾਰੀ ਕੀਤੇ ਜਾ ਰਹੇ ਹਨ ਇਹ ਬਿਲਕੁਲ ਨਵੀ ਪ੍ਰਪਾਟੀ ਹੈ ।[ ਕਿਉਂਕਿ ਅੰਗਰੇਜ ਰਾਜ ਤੋਂ ਪਹਿਲਾਂ ਇਹਨਾਂ ਤਖਤ ਸਾਹਿਬਾਨਾਂ ਦੇ ਮੁਖ ਸੇਵਾਦਾਰ ਖੁਦ ਹੀ ਇਕੱਠੇ ਹੋ ਕੇ ਕਿਸੇ ਵੀ ਤਰਾਂ ਦਾ ਹੁਕਮਨਾਮਾ ਜਾਰੀ ਕਰਨ ਦੀ ਕੋਈ ਵੀ ਪ੍ਰੰਪਰਾ ਇਤਿਹਾਸ ਵਿੱਚੋਂ ਨਹੀ ਮਿਲਦੀ। ਸਿਰਫ ਪੰਥ ਵੱਲੋਂ ਲਿਆ ਗਿਆ ਫੈਸਲਾ ਹੀ ਪੰਥਕ ਸੰਦੇਸ਼ ਦੇ ਰੂਪ ਵਿੱਚ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਾਹਿਬਾਨ ਕੌਮ ਨੂੰ ਸੁਣਾਉਂਦੇ ਸਨ ਇਸ ਦਾ ਜਿਕਰ ਭਾਈ ਮਨੀ ਸਿੰਘ ਜੀ ਦੇ ਸਮੇ ਨਾਲ ਸੰਬੰਧਤ ਇਤਿਹਾਸ ਵਿਚੋਂ ਪੜਦੇ ਤੇ ਸੁਣਦੇ ਹਾਂ]।ਪਰ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਪੁਰਾਤਨ ਪ੍ਰੰਪਰਾਵਾਂ ਦੀ ਬਹਾਲੀ ਦਾ ਹੋਕਾ ਦੇਂਦੇ ਹੋਏ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਰੱਦ ਕਰਨ ਅਤੇ ਕਈ ਪੰਥ ਹਿੱਤੂ ਸਿੱਖਾਂ ਨੂੰ ਪੰਥ ਵਿੱਚੋਂ ਛੇਕਣ ਦੇ ਆਦੇਸ਼ [ ਹੁਕਮਨਾਮੇ ] ਜਾਰੀ ਕਰਨ ਦੇ ਰੂਪ ਵਿੱਚ ਪੁਰਾਤਨ ਮਰਿਆਦਾ ਭਾਵ ਪ੍ਰੰਪਰਾ ਦਾ ਕਤਲ ਕੀਤਾ ਜਾ ਰਿਹਾ ਹੈ। ਜੇ ਪੁਰਾਤਨ ਪ੍ਰੰਪਰਾ ਦੀ ਬਹਾਲੀ ਚਾਹੁੰਦੇ ਹਾਂ ਤਾਂ ਫਿਰ ਪੰਥਕ ਫੈਸਲੇ ਜਾਰੀ ਕਰਨ ਵਾਲੀ ਪੁਰਾਤਨ ਪ੍ਰੰਪਰਾ ਨੂੰ ਬਹਾਲ ਰੱਖਦਿਆ ਹੋਇਆਂ ਨਵੇਂ ਤਰੀਕਿਆਂ ਨਾਲ ਹੁਣ ਤੱਕ ਕੀਤੇ ਗਏ ਸਾਰੇ ਆਦੇਸ਼ [ਹੁਕਮਨਾਮੇ ] ਰੱਦ ਕਰ ਦੇਣੇ ਚਾਹੀਦੇ ਹਨ ਅਤੇ ਪੁਰਾਤਨ ਪ੍ਰੰਪਰਾ ਅਨੁਸਾਰ ਹੀ ਸਿੱਖ ਪੰਥ ਵਿਰੋਧੀ ਇਜੰਸੀਆਂ ਜਿਵੇਂ ਆਰ. ਐਸ. ਐਸ, ਸੰਤ ਸਮਾਜ [ ਕਿਉਂਕਿ ਇਹ ਵੀ ਪੁਰਾਤਨ ਸੰਸਥਾ ਨਹੀ ਹੈ ਅਤੇ ਪੁਰਾਤਨ ਪ੍ਰੰਪਰਾ ਦੇ ਉਲਟ ਹੈ ] ਨੂੰ ਰੱਦ ਕਰਨ ਦਾ ਸਮੁਚੇ ਸਿੱਖ ਪੰਥ ਵੱਲੋਂ ਪੰਥਕ ਫੈਸਲਾ ਲੈ ਕੇ ਦਰਬਾਰ ਸਾਹਿਬ ਜੀ ਦੇ ਮੁੱਖ ਗਰੰਥੀ ਜੀ ਵੱਲੋਂ ਇਹ ਪੰਥਕ ਆਦੇਸ਼ [ ਹੁਕਮਨਾਮਾ ] ਕੌਮ ਨੂੰ ਸੁਣਾ ਦੇਣਾ ਚਾਹੀਦਾ ਹੈ । ਜਿਸ ਨੂੰ ਸਾਰੀ ਸਿੱਖ ਕੌਮ ਤਹਿ ਦਿਲੋਂ ਮਨਜੂਰ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੀ ਪਾਤਰ ਬਣੇ।

ਸ਼ਿਵਤੇਗ ਸਿੰਘ


27/01/15)
ਪਰਮਜੀਤ ਸਿੰਘ ਉਤਰਾਖੰਡ


27/01/15)
ਸੁਖਵਿੰਦਰ ਕੌਰ ‘ਹਰਿਆਓ’

ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ
ਕੁੜੀਆਂ ਤਾਂ ਵੇ ਲੋਕੋ ਵਾਂਗ ਕਵਿਤਾਵਾਂ ਹੁੰਦੀਆਂ,
ਜਿਸ ਦੀ ਸਮਝ ਆ ਜਾਣ ਜ਼ਿੰਦਗੀ ਬਣਦੀਆਂ,
ਜਿਸ ਦੀ ਸਮਝ ਤੋਂ ਬਾਹਰ ਕਹਿਣ ਬਲਾਵਾਂ ਹੁੰਦੀਆਂ।
ਮਾਂ-ਬਾਪ ਤਾਂ ਹੁੰਦੇ ਸੰਘਣੇ ਰੁੱਖ ਵਾਂਗਰ,
ਸਦਾ ਨਾਲ ਰਹਿੰਦੀਆਂ ਰੁੱਖਾਂ ਦੀਆਂ ਛਾਵਾਂ ਹੁੰਦੀਆਂ।
ਗਰੀਬੀ ਦੀ ਛੱਤ ਥੱਲੇ ਲੱਗਣ ਟਿੱਪ-ਟਿੱਪ ਚੋਂਦੀਆਂ,
ਕਦੇ ਔੜਾਂ ਮਾਰੀ ਧਰਤੀ ਤੇ ਵਰੀਆਂ ਘਟਾਵਾਂ ਹੁੰਦੀਆਂ।
ਬੇਸ਼ੱਕ ਮਜਬੂਰ ਕਦੇ ਨਾਲ ਨਾ ਤੁਰ ਸਕਣ,
ਮੰਜ਼ਿਲਾਂ ਤੱਕ ਪਹੁੰਚਾਉਂਦੀਆਂ ਚੁੱਪ-ਚਪੀਤੀਆਂ ਰਹਾਵਾਂ ਹੁੰਦੀਆਂ।
ਨਾ-ਨਾ ਵੇ ਹਵਸ ਦੇ ਮਾਰਿਓ ਵਸਤੂ ਸਮਝ ਨਾ ਵਰਤੋਂ,
ਇੱਕ ਵਾਰ ਸੋਚੋ ਜ਼ਰਾ ਇਹ ਵੀ ਤਾਂ ਧੀਆਂ-ਮਾਂਵਾਂ ਹੁੰਦੀਆਂ।
ਅੱਖਾਂ ਦਿੱਤੀਆਂ ਰੱਬ ਨੇ ਇਹਨਾਂ ਨੂੰ ਸੁਪਨੇ ਸਿਰਜਣ ਦਿਓ,
ਦੱਸੋ ਬੇ-ਗੁਨਾਹਾਂ ਲਈ ਕਿਉਂ ਤੈਅ ਉਮਰਾਂ ਦੀਆਂ ਸਜਾਵਾਂ ਹੁੰਦੀਆਂ।
ਕੁੜੀਆਂ ਨੂੰ ਅੱਗ ਕਹਿਣ ਵਾਲਿਓ ਇਨ੍ਹਾਂ ਬਿਨਾਂ ਜੱਗ ਘੁੱਪ ਹਨੇਰਾ,
ਕਬੂਲ ਕਰ ‘ਹਰਿਆਓ’ ਧੀਆਂ ਤਾਂ ਰੱਬ ਦੀਆਂ ਦੁਆਵਾਂ ਹੁੰਦੀਆਂ।
ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+ 91-8146447541


25/01/15)
ਜਗਪਾਲ ਸਿੰਘ

ਕਵੀਸ਼ਰ ਗੁਰਮੁਖ ਸਿੰਘ ਐਮ ਏ ਪ੍ਰਚਾਰਕ ਜਾਂ ਪ੍ਰਚਾਰ ਦੇ ਨਾਮ ਤੇ ਧੰਦਾ ਕਰਨ ਵਾਲਾ
ਮੈ ਪਿਛਲੇ ਸਾਲ ਇੱਕ ਲੇਖ ਲਿਖਿਆ ਸੀ | ਸਾਡੀ ਕੌਮ ਦੀ ਕਈ ਪ੍ਰਚਾਰਕ ਦੋਗਲੇ ਕਿਓ | ਉਸੇ ਲੇਖ ਦੀ ਅਗਲੀ ਕੜੀ ਲਿਖਣ ਦੀ ਕੋਸ਼ਿਸ ਕਰ ਰਹਿਆ ਹਾਂ| ਸਭ ਤੋ ਪਹਿਲਾਂ ਮੈਂ ਇਹ ਦੱਸ ਦੇਵਾਂ ਮੇਰਾ ਕਿਸੇ ਨਾਲ ਨਿੱਜੀ ਕੋਈ ਰੋਲਾ ਨਹੀ | ਗੱਲ ਸਿਰਫ ਸਿਧਾਂਤ ਦੀ ਹੈ | ਸਿਧਾਂਤ ਸਭ ਤੇ ਲਾਗੂ ਹੁੰਦਾ ਹੈ ,ਪਰ ਜੇ ਕੋਈ ਕੌਮ ਦਾ ਪ੍ਰਚਾਰਕ ਹੋਵੇ ਉਸ ਤੇ ਇਹ ਗੱਲ ਵੱਧ ਲਾਗੂ ਹੁੰਦੀ ਹੈ |
ਮੈਂ ਬਜੁਰਗ ਕਵੀਸ਼ਰ ਜੋਗਾ ਸਿੰਘ ਜੋਗੀ ਜੀ ਦਾ ਦਿਲੋ ਸਤਿਕਾਰ ਕਰਦਾ | ਮੈਨੂੰ ਨਹੀ ਲਗਦਾ ਇਸ ਵਿੱਚ ਉਹਨਾਂ ਵੱਸ ਦੀ ਕੋਈ ਗੱਲ ਹੋਵੇਗੀ | ਗੁਰਮਖ ਸਿੰਘ ਐਮ ਏ ਜੋ ਜੋਗੀ ਸਾਬ ਦਾ ਜੁਆਈ ਹੈ | ਉਸ ਦੀ ਕੁੜੀ ਜਿਸ ਨੇ ਪਹਿਲਾਂ ਖੰਡੇ ਦੀ ਪਹੁਲ ਲਈ ਤੇ ਇੱਕ ਧਾਰਮਿਕ ਸੀਡੀ ਵੀ ਗਾਉਂਦੀ ਸੀ | ਮੈਨੂੰ ਲਗਦਾ ਇਹਨਾਂ ਦੀ ਉਹ ਦੁਕਾਨ ਨਹੀ ਚੱਲੀ | ਫਿਰ ਇਸ ਕੁੜੀ ਦੇ ਪਿਤਾ ਨੇ ਆਪਣੀ ਘਰਵਾਲੀ ਦੇ ਹੁਕਮ ਅਨੁਸਾਰ ਇਸ ਕੁੜੀ ਦੇ ਸਿਰ ਤੋ ਕੇਸਕੀ ਉਤਾਰ ਕੇ ਕੰਜਰ ਘਾਟ ਵੱਲ ਤੁਰਨ ਦੀ ਆਗਿਆ ਦਿੱਤੀ | ਅਸਲ ਵਿੱਚ ਗੁਰਮੁਖ ਸਿੰਹੁ ਦਾ ਕੰਮ ਸਿੱਖੀ ਦੇ ਨਾਮ ਤੇ ਦੁਕਾਨਦਾਰੀ ਕਰਨਾ ਹੈ |
ਮੇਰੇ ਇੱਕ ਗੁਰਭਾਈ ਇਸ ਦੇ ਬਾਰੇ ਬਹੁਤ ਸਹੋਣਾ ਲਿਖਿਆ ਵੀਰ ਯਾਦਵਿੰਦਰ ਸਿੰਘ ਖੇੜਾ ਲਿਖਦਾ “ ਮੇਰੇ ਹਿਸਾਬ ਨਾਲ ਅੱਜ ਦੇ ਜਮਾਨੇ ਵਿੱਚ ਆਪਣੀ ਔਲਾਦ ਦੀ ਗਰੰਟੀ ਕੋਈ ਨਹੀ ਲੈ ਸਕਦਾ | ਦੂਜੀ ਗੱਲ ਸ਼ਾਇਦ ਬਾਪੂ ਨੇ ਏਸ ਗੱਲ ਤੋ ਨਾ ਰੋਕੀ ਹੋਵੇ ਪੁਤ ਸਾਰੀ ਉਮਰ ਹੋ ਗਈ ਮੈਨੂੰ ਕਵੀਸ਼ਰੀ ਚ ਕਦੇ ਚਜ ਦਾ ਮੋਟਰ ਸਾਇਕਲ ਨਹੀ ਜੁੜਿਆ,ਕਈ ਮੇਰੇ ਤੋ ਪੰਜਾਹ ਸਾਲ ਬਾਅਦ ਜਮ ਕੇ ਸਿੰਗਰ ਬਣ ਕੇ ਪੇਜੋਰਾਂ ਚੱਕੀ ਫਿਰਦੇ ਨੇ ਤੂੰ ਵੀ ਦੇਖ ਲਈ ਹਠ ਅਜਮਾ ਕੇ |
ਗੁਰਮੁਖ ਸਿੰਘ ਦਾ ਇੱਕ ਭਗਤ ਜੋ ਕੈਨੇਡਾ ਦੇ ਇੱਕ ਸਹਿਰ ਵਰਨਨ ਵਿੱਚ ਰਹਿੰਦਾ ਹੈ | ਇਹ ਵੀਰ ਨੂੰ ਪਿਛਲੇ ਸਾਲ ਵੀ ਬਹੁਤ ਤਕਲੀਫ਼ ਹੋਈ ਸੀ |ਕਿ ਮੈਂ ਗੁਰਮੁਖ ਸਿੰਘ ਦੇ ਖਿਲਾਫ਼ ਕਿਓ ਲਿਖਿਆ ਇਸ ਵੀਰ ਦਾ ਨਾਮ ਸਾਬੀ ਖਹਿਰਾ ਹੈ | ਜਿਸ ਦਾ ਮੈਨੂੰ ਫੇਸਬੁਕ ਤੇ ਸੁਨੇਹਾ ਆਇਆ ਕੇ ਮੈਂ ਇਹਨਾਂ ਦੇ ਖਿਲਾਫ਼ ਕਿਓ ਲਿਖਿਆ | ਇਸ ਵੀਰ ਦਾ ਜਦੋ ਮੈਂ ਫੋਨ ਮੰਗਿਆ ਤੇ ਇਸ ਨੂੰ ਫੋਨ ਕੀਤਾ ਤਾਂ ਇਸ ਵੀਰ ਨੇ ਇੱਕ ਹੋਰ ਅੱਗੋ ਨਵਾਂ ਹੀ ਤੀਰ ਛੱਡ ਦਿੱਤਾ ਕਹਿਣ ਲੱਗਾ ਆਖੇ ਇਹ ਕੁੜੀ ਆਪਣੀ ਧਾਰਿਮਕ ਸੀਡੀ ਦਾ ਵੀਡੀਓ ਬਣਾਉਣ ਕਿਸੇ ਗੁਰਦਵਾਰੇ ਗਏ ਤਾਂ ਉਸ ਗੁਰਦਵਾਰੇ ਦਾ ਗ੍ਰੰਥੀ ਕਹਿੰਦਾ ਚਕੋ ਆਪਣਾ ਕੰਜਰ ਘਾਟ ਤੇ ਤੁਰਦੇ ਬਾਨੋ ਤੇ ਕੁੜੀ ਦੋ ਸਾਲ ਡਿਪ੍ਰੇਸ਼ਨ ਵਿੱਚ ਰਹੀ | ਫਿਰ ਕਹਿੰਦਾ ਤੂੰ ਜੋਗੀ ਸਾਬ ਬਾਰੇ ਵੀ ਬਹੁਤ ਗਲਤ ਲਿਖਿਆ ਆਪਣੇ ਲੇਖ ਵਿੱਚ ਜੋ ਉਸ ਨੇ ਕਹਿਆ ਮੈਂ ਇਥੇ ਨਹੀ ਲਿਖ ਸਕਦਾ | ਜਦੋ ਮੈਂ ਕਹਿਆ ਕਿਥੇ ਲਿਖਿਆ ਤਾ ਕਹਿਣ ਲੱਗਾ ਆਪਣੇ ਲੇਖ ਵਿੱਚ ਤਾਂ ਮੈਂ ਉਸ ਨੂੰ ਕਹਿਆ ਕਿਸ ਲੇਖ ਵਿੱਚ ਤਾਂ ਫਿਰ ਕਹਿੰਦਾ ਮੈਨੂੰ ਤੇਰਾ ਸਾਰਾ ਲੇਖ ਜੁਬਾਨੀ ਯਾਦ ਜਿਸ ਵਿੱਚ ਤੂੰ ਜੋਗੀ ਸਾਬ ਬਾਰੇ ਗਲਤ ਲਿਖਿਆ ਹੈ |
ਜਦੋ ਮੈਂ ਵੀਰ ਜਦੋ ਮਰਜੀ ਸਾਬਤ ਕਰ ਦੇਵੀ ਮੈਂ ਮੁਆਫੀ ਮੰਗ ਲਾਵਾਗਾ | ਹੁਣ ਗੱਲ ਗੁਰਮੁਖ ਦੀ ਕਰਦੇ ਹਾਂ |ਮੇਰੀ ਨਜਰ ਵਿੱਚ ਗੁਰਮੁਖ ਦਾ ਸਿੱਖੀ ਨਾਲ ਕੋਈ ਸੰਬਧ ਨਹੀ ਉਹ ਤਾਂ ਸਿਰਫ ਸਿੱਖੀ ਦਾ ਵਪਾਰ ਕਰਨਾ ਜਾਂਦਾ ਹੈ | ਢਾਡੀ ਜਥਾ ਨਹੀ ਚਲਿਆ ਤਾਂ ਕਵੀਸ਼ਰੀ ਦਾ ਲੜ ਫੜ ਲਿਆ ਤੇ ਜੋਗੀ ਸਾਬ ਦਾ ਸਹਾਰਾ ਲਿਆ | ਪਿਛਲੇ ਸਾਲ ਜੋਗੀ ਸਾਬ ਦਾ ਸਹਾਰਾ ਲੈ ਕੇ ਕੈਨੇਡਾ ਆਇਆ ਸੀ | ਮੈਨੂੰ ਪਤਾ ਇਸ ਵਾਰ ਗੁਰਮੁਖ ਜੋਗੀ ਸਾਬ ਦਾ ਵੀਜਾ ਨਾ ਲਗਵਾ ਕੇ ਆਪ ਇੱਕਲਾ ਹੀ ਆਉਣਾ ਦਾ ਪ੍ਰੋਗ੍ਰਾਮ ਬਣਾ ਰਹਿਆ ਹੈ |
ਵੇਸੇ ਤਾਂ ਕੈਨੇਡਾ –ਅਮਰੀਕਾ ਦੇ ਕੁਝ ਗੁਰਵਾਰਿਆ ਨੂੰ ਛੱਡ ਕੇ ਬਾਕੀ ਤਾਂ ਸਾਰੀਆਂ ਦੁਕਾਨਾ ਹੀ ਹਨ | ਜਿਹੜੀ ਵੀ ਗੁਰਦਵਾਰੇ ਦੀ ਕਮੇਟੀ ਇਸ ਕਵੀਸ਼ਰ ਨੂੰ ਆਪਣੇ ਗੁਰਦਵਾਰੇ ਲਿਆਂਦੀ ਤਾਂ ਉਹ ਇਸ ਗੱਲ ਦਾ ਪੱਕਾ ਸਬੂਤ ਦੇਂਦੇ ਨੇ ਉਹ ਵੀ ਗੁਰਮੁਖ ਵਾਂਗ ਸਿੱਖੀ ਦਾ ਸਿਰਫ ਵਪਾਰ ਹੀ ਕਰਦੇ ਹਨ | ਜੇ ਗੁਰਮਖ ਕੈਨੇਡਾ ਆਉਂਦਾ ਹੈ,ਤਾਂ ਇਸ ਨੂੰ ਸਾਰੀ ਸੰਗਤ ਸੁਆਲ ਜਰੂਰ ਕਰੇ |
ਔਲਾਦ ਕਿਸੇ ਦੀ ਵੀ ਮਾੜੀ ਹੋ ਸਕਦੀ ਹੈ | ਗੁਰੂ ਨਾਨਕ ਸਾਹਿਬ ਦੀ ਔਲਾਦ ਵੀ ਗੁਰੂ ਸਾਹਿਬ ਦੇ ਕਹਿਨੇ ਤੋ ਬਹਾਰ ਸੀ | ਮਗਰ ਗੁਰੂ ਸਾਹਿਬ ਨੇ ਸਿਧਾਂਤ ਨਾਲ ਸਮਝੋਤਾ ਨਹੀ ਕੀਤਾ | ਗੁਰੂ ਰਾਮਦਾਸ ਸਾਹਿਬ ਦੇ ੩ ਪੁਤਰ ਸਨ | ਪਿਰਥੀ ਚੰਦ ਤੇ ਮਹਾਦੇਵ ਨਾਲ ਕੋਈ ਸਮਝੋਤਾ ਨਹੀ ਕੀਤਾ, ਜੋ ਗੁਰਗਦੀ ਦੇ ਯੋਗ ਸੀ ਉਸੇ ਨੂੰ ਗੱਦੀ ਦਿੱਤੀ ਗਈ | ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਪੁਤਰ ਰਾਮ ਰਾਇ ਨੂੰ ਨਾਕਰ ਦਿੱਤਾ ਸੀ | ਗੁਰੂ ਘਰ ਦੇ ਵਿੱਚ ੬ ਗੁਰੂ ਸਾਹਿਬਾਨਾ ਦੀ ਔਲਾਦ ਗੁਰੂ ਸਾਹਿਬ ਦੇ ਕਹਿਣੇ ਤੋ ਬਹਾਰ ਸਨ | ਪਰ ਕਿਸੇ ਵੀ ਗੁਰੂ ਸਾਹਿਬ ਨੇ ਸਿਧਾਂਤ ਨਾਲ ਸਮਝੋਤਾ ਨਹੀ ਕੀਤਾ | ਗੁਰੂ ਦੇ ਸਿੱਖਾਂ ਨੇ ਸਿਧਾਂਤ ਖਾਤਰ ਤਾਂ ਆਪਣੇ ਪੁਤਰ ਵਾਰ ਦਿੱਤੇ ਤੇ ਗੁਰਮੁਖ ਨੇ ਆਪਣੀ ਧੀ ਕੰਜਰਾਂ ਨਾਲ ਰਲਾ ਦਿੱਤੀ | ਭਾਈ ਮਨੀ ਸਿੰਘ ਦੇ ਸਾਰੇ ਪੁਤ {੧੦ ਪੁਤਰ } ਗੁਰੂ ਘਰ ਵਿੱਚ ਆ ਕੇ ਸਿੱਖੀ ਲਈ ਸ਼ਹੀਦ ਹੋਏ ਨੇ | ਭਾਈ ਸੁਬੇਗ ਸਿੰਘ ਦਾ ਪੁਤਰ ਸ਼ਹਬਾਜ ਸਿੰਘ ਬੰਦਾ ਸਿੰਘ ਬਹਾਦਰ ਦਾ ਪੁਤਰ ਜੋ ਸਿਰਫ ੪ ਸਾਲ ਦਾ ਸੀ ਅਜੇ ਸਿੰਘ | ਇਹ ਸਾਰੇ ਲੋਕ ਸਿੱਖੀ ਲਈ ਸ਼ਹੀਦ ਹੋਏ ਸਨ |
ਇਸ ਦੀ ਕੁੜੀ ਦਾ ਪਹਿਲਾਂ ਨਾਮ ਕੰਵਰ ਬਹਾਰ ਸੀ ਤੇ ਕੰਜਰਾਂ ਦੀ ਦੁਨੀਆਂ ਵਿੱਚ ਸ਼ਾਮਲ ਹੋਣ ਤੋ ਬਾਅਦ ਆਪਣਾ ਨਾਮ ਅੱਜ ਕੱਲ ਇਸ ਦਾ ਨਾਮ ਜਾਨੀ ਜਹੋਲ ਹੈ | ਇਹਨਾਂ ਦੋਹਾਂ ਪਿਓ ਧੀ ਨੇ ਬਜੁਰਗ ਕਵੀਸ਼ਰ ਜੋਗਾ ਸਿੰਘ ਜੋਗੀ ਦਾ ਨਾਮ ਮਿੱਟੀ ਵਿੱਚ ਮਿਲਾ ਕੇ ਰਖ ਦਿੱਤਾ ਹੈ |
ਗੁਰੂ ਪੰਥ ਦਾ ਦਾਸ : ਜਗਪਾਲ ਸਿੰਘ


Sikh cabbie finds 600000 dollars


25/01/15)
ਦਲਬੀਰ ਸਿੰਘ ਪੱਤਰਕਾਰ

ਦਿੱਲੀ ਵਿਖੇ ਅੱਜ ਬਾਣੀਆਵਾਦੀ ਕੌਮਾਂਤਰੀ ਸੰਮੇਲਨ
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 25 ਦਸੰਬਰ 2015

ਸਿੱਖੀ ਪਰਖ ਥੱਲੇ ਉਪਰੋਕਤ ਸਿਰਲੇਖ ਦਾ ਭਾਵ ਹੈ:-
‘ਭੁਖਿਆ ਭੁਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ॥’

ਦੋ ਆਰਥਿਕ ਖੋਜਾਂ ਵੀ ਇਹ ਦੱਸਦੀਆਂ ਹਨ ਕਿ:-
1) 2014 ਦੇ ਸਾਲ ਵਿੱਚ ਭਾਰਤ ਅੰਦਰ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋਈ ਹੈ। ਮਨੁੱਖੀ ਪਾੜਾ ਵਧਿਆ ਹੈ।
2) 2016 ਤਾਈਂ ਧਰਤੀ ਦੀ ਸਮੁੱਚੀ ਵਸੋਂ ਦੇ 1% ਹਿੱਸੇ ਪਾਸ ਧਰਤੀ ਦੀ ਸਮੁੱਚੀ ਮਾਇਆ ਦਾ ਅੱਧ ਹੋਵੇਗਾ ਅਤੇ ਬਾਕੀ ਅੱਧੀ ਮਾਇਆ 99% ਵਸੋਂ ਪਾਸ ਹੋਵੇਗੀ। ਅਜੋਕੀ ਸਮੁੱਚੀ ਵਸੋਂ ਹੈ ਲਗਭਗ 7. 5 ਸੌ ਕਰੋੜ।
ਸਭ ਤੋਂ ਅਮੀਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ 25 ਤੇ 26 ਜਨਵਰੀ ਨੂੰ ਦਿੱਲੀ ਵਿਖੇ ਕੌਮਾਂਤਰੀ ਪੱਧਰ ਦੇ ਬਾਣੀਆਵਾਦੀ ਆਰਥਿਕ ਮਾਹਿਰਾਂ ਨਾਲ ਆਉਣ ਵਾਲੇ ਸਮੇਂ ਦੀਆਂ ਵਿਉਂਤਾਂ ਘੜਨਗੇ ਕਿ ਭਾਰਤ ਅੰਦਰ ਅਤੇ ਸਮੁੱਚੀ ਧਰਤੀ `ਤੇ ਬ੍ਰਾਹਮਣਵਾਦੀ ਅਤੇ ਬਾਣੀਆਵਾਦੀ ਰਾਜ ਪ੍ਰਬੰਧ ਦੀ ਪਕਿਆਈ ਲਈ ਕੀ ਪੈਂਤੜੇ ਲਏ ਜਾਣ? ਅਜੋਕੀ ਇਸ ਮਿਲਣੀ ਦਾ ਮੁੱਖ ਏਜੰਡਾ ਹੈ, ਬ੍ਰਾਹਮਣ-ਬਾਣੀਆ ਜਕੜ ਨੂੰ ‘ਅੱਤਵਾਦੀ’ ਖਤਰੇ ਤੋਂ ਬਚਾਉਣਾ। ਮੱਧ ਪੂਰਬ ਅਸਥਾਨ ‘ਡੋਵਸ’ ਵਿਖੇ ਆਰਥਿਕ ਮਾਹਿਰਾਂ ਦੇ ਸੰਮੇਲਨ ਵਿੱਚ ਇਸ ਸਬੰਧ ਵਿੱਚ ਅੱਤਵਾਦ ਨੂੰ ਕੁਚਲਨਾ ਮੁੱਖ ਵਿਸ਼ਾ ਮਿੱਥਿਆ ਗਿਆ। ਇਹਨਾਂ ਦਾ ਦੂਜਾ ਵੱਡਾ ਵਿਸ਼ਾ ਹੈ, ਚੀਨ ਨੂੰ ਘੇਰਾਬੰਦੀ `ਚ ਰੱਖਣਾ। ਤੀਜਾ ਵਿਸ਼ਾ ਹੈ ਵੱਧ ਤੋਂ ਵੱਧ ਲੋੜਵੰਦਾਂ ਨੂੰ ਆਪਣੀ ਜਕੜ ਵਿੱਚ ਲੈ ਕੇ ਚੀਜ਼ਾਂ ਵੇਚਣੀਆਂ ਅਤੇ ਉਨ੍ਹਾਂ ਦੀ ਕਿਰਤ ਨਾਲ ਬਣੀਆਂ ਚੀਜ਼ਾਂ ਸਸਤੇ ਭਾਅ ਖ੍ਰੀਦਣੀਆਂ। ਇਸ ਸਮੁੱਚੀ ਪਹੁੰਚ ਦਾ ਮਾਟੋ ਹੈ, ਗੁਰੂ ਨਾਨਕ ਵਿਚਾਰਧਾਰਾ ਦੇ ਬਿਲਕੁਲ ਉਲਟ, ‘ਮਨੁੱਖ ਕੁਦਰਤ ਦਾ ਸ਼ਰੀਕ ਹੈ ਭਾਈਵਾਲ ਨਹੀਂ’ ਕੁਦਰਤੀ ਸਾਧਨਾਂ ਦੀ ਵਰਤੋਂ ਤੇ ਦੁਰਵਰਤੋਂ ਸਾਡਾ ਹੱਕ ਹੈ। ਮੋਦੀਕੇ ਤਾਂ ਡਟ ਕੇ ਕਹਿੰਦੇ ਹਨ ਕਿ ਉਨ੍ਹਾਂ ਦੇ ਬਜ਼ੁਰਗ ਕਰੋੜਾਂ ਸਾਲ ਪਹਿਲਾਂ ਅਕਾਸ਼ ਦੀਆਂ ਉਡਾਰੀਆਂ ਵੀ ਲਾਉਂਦੇ ਸੀ ਅਤੇ ਜੋ ਕਹਿੰਦੇ ਸੀ ਉਹ ਵਾਪਰਦਾ ਸੀ। ਭਾਵ ਕੁਦਰਤ ਉਨ੍ਹਾਂ ਦੇ ਹੁਕਮਾਂ ਤੇ ਚੱਲਦੀ ਸੀ। ਮੋਦੀ ਜੀ ਅੱਜ (ਇੰਡੀਅਨਨੈਸ) ਭਾਰਤੀਅਤ ਦਾ ਸਰੂਪ ਦੱਸੇ ਜਾਂਦੇ ਨੇ। ਜਿਵੇਂ ਇੰਦਰਾ ਗਾਂਧੀ (ਇੰਡੀਆ-ਇਜ਼-ਇੰਦਰਾ) ਦੱਸੀ ਜਾਂਦੀ ਸੀ। ਏਸੇ ਫਾਰਮੂਲੇ ਅਧੀਨ ਹਾਕਮਾਂ ਨੇ ‘ਪੰਜਾਬੀਅਤ ਦਾ ਚਿਹਰਾ ਮੁਹਰਾ ਬਾਦਲ ਪਰਿਵਾਰ ਨੂੰ ਹੀ ਬਣਾ ਛੱਡਿਆ’। ਜਿਸਦਾ ਮੋਢੀ ਸੀ ‘ਅਜੀਤ’ ਅਖਬਾਰ, ਜਿਸਦੇ ਐਡੀਟਰ ਨੇ ਸੁਖਬੀਰ ਬਾਦਲ ਵੱਲੋਂ ਸੌਧਾ ਸਾਧ ਦੇ ਗਲ਼ ਗੁਰੂ ਗੋਬਿੰਦ ਸਿੰਘ ਜੀ ਦਾ ਕਥਿਤ ਚੋਲਾ ਪੁਆ ਕੇ ਰਿਸ਼ਵਤ ਲੈ ਕੇ ਤਸਵੀਰ ਛਾਪੀ। ਨਸ਼ਿਆਂ ਦੀ ਖੇਡ ਤਾਂ ਮੋਦੀਕਿਆਂ ਦੇ ਰਿਸ਼ੀ-ਮੁਨੀ ਵੀ ਵੱਡੀ ਪੱਧਰ `ਤੇ ਖੇਡਦੇ ਸਨ ਅਤੇ ਰਣਜੀਤ ਸਿੰਘ ਦੀ ਸੈਨਾ ਵਿੱਚ ਅਫੀਮ ਦੀ ਵਰਤੋਂ ਇੱਕ ਆਮ ਹੁਲਾਰਾ ਦੇਣ ਵਾਲੀ ਖੁਰਾਕ ਸੀ। ਭੰਗੀ ਮਿਸਲ ਸਬੰਧੀ ਲਗਭਗ ਹਰ ਸਿੱਖ ਜਾਣੂ ਹੈ। ਅੱਜਕਲ੍ਹ ਵੀ ਉਨ੍ਹਾਂ ਦੀ ਵੰਸ਼ ਦੇ ਸੱਜਣਾ ਨੂੰ ਅਸੀਂ ਸਾਰੇ ਕਿਧਰੇ-ਕਿਧਰੇ ਮਿਲਦੇ ਰਹਿੰਦੇ ਹਾਂ।
ਆਓ ‘ਗਣਤੰਤਰ ਦਿਵਸ’ ਭਾਵ 26 ਜਨਵਰੀ ਦੀ ਇਤਿਹਾਸਕ ਮਹੱਤਤਾ ਵੱਲ ਧਿਆਨ ਦੇਈਏ। ਇਹ ਵਰਤਾਰਾ ਸੀ 26 ਜਨਵਰੀ ਸੰਨ 1929 ਦਾ, ਜਦ ਲਾਹੌਰ ਵਿਖੇ, ਰਾਵੀ ਦੇ ਕੰਢੇ, ਸਿੱਖ ਆਗੂ ਬਾਬਾ ਖੜਕ ਸਿੰਘ ਜੀ ਦੀ ਪ੍ਰਧਾਨਗੀ ਹੇਠ, ਪੰਜਾਬੀਆਂ ਦਾ ਇੱਕ ਵੱਡਾ ਸੰਮੇਲਨ ਹੋਇਆ ਸੀ। ਉਸਦੀ ਪਿਛੋਕੜ ਸੀ 13 ਅਪ੍ਰੈਲ 1919 ਵਿੱਚ ਅੰਗਰੇਜ਼ ਜਨਰਲ ਡਾਇਰ ਵਲੋਂ, ਜਲ੍ਹਿਆਂਵਾਲੇ ਬਾਗ ਵਿਖੇ 1516 ਨਿਰਦੋਸ਼ਾਂ ਨੂੰ ਮਾਰਨ ਤੇ ਜ਼ਖਮੀ ਕਰਨ ਦਾ ਘੱਲੂਘਾਰਾ, ਕਿਉਂਕਿ ਉਹ ‘ਰੋਲਟ ਐਕਟ’ ਦੀ ਵਿਰੋਧਤਾ ਕਰ ਰਹੇ ਸਨ। ਲਾਹੌਰ ਵਾਲੇ ਇਸ ਸੰਮੇਲਨ ਵਿੱਚ ਗਾਂਧੀ ਨੇ ਵੀ ਹਾਜ਼ਰੀ ਭਰੀ ਸੀ। ਉੱਥੇ ਹੀ ਵਿਸ਼ੇਸ਼ ਤੇ ਸਿਖਰਲਾ ਮਤਾ ‘ਪੂਰਨ ਸਵਰਾਜ ਦੀ ਪ੍ਰਾਪਤੀ’ ਦਾ ਪਾਸ ਹੋਇਆ ਸੀ। ਓਸੇ ਯਾਦਗਾਰ ਨੂੰ ਇਤਿਹਾਸ ਦੇ ਰੂਪ ਵਿੱਚ ਚੇਤੇ ਰੱਖਣ ਲਈ 26 ਜਨਵਰੀ 1950 ਨੂੰ ਭਾਰਤੀ ਵਿਧਾਨ ਲਾਗੂ ਕਰਨ ਦਾ ਦਿਨ ਚੁਣਿਆ ਗਿਆ।
ਏਥੇ ਪਾਠਕਾਂ ਦੀ ਜਾਣਕਾਰੀ ਦੀ ਇੱਕ ਦਿਲਚਸਪ ਘਟਨਾ ਦਰਜ ਕਰਨੀ ਬਣਦੀ ਹੈ। ਦਿੱਲੀ ਵਿਖੇ ਅੰਮ੍ਰਿਤਸਰ ਦੀ ਆਰੀਆ ਸਮਾਜੀ ਉਪਜ ਦੇ ਅਸਰ ਹੇਠ ਉੱਨਤ ਹੋਈ ਬੀਬੀ ਕਿਰਨ ਬੇਦੀ ਨੇ ਮੁੱਖ ਮੰਤਰੀ ਬਣਨ ਲਈ ਆਪਣੀ ਚੋਣ ਮੁਹਿੰਮ ਆਰੰਭ ਕਰਦਿਆਂ ਲਾਲਾ ਲਾਜਪਤ ਰਾਏ ਦੀ ਮੂਰਤੀ ਨੂੰ ਸਾਫ ਵੀ ਕੀਤਾ ਤੇ ਹਾਰ ਵੀ ਪਾਏ। ਕਈ ਵਿਰੋਧੀਆਂ ਨੇ ਕਿਹਾ ਕਿ ਉਹ ਸਾਂਝੇ ਦੇਸ਼ ਭਗਤ ਸਨ ਅਤੇ ਬੀ. ਜੇ. ਪੀ. ਇੱਕ ਫਿਰਕੂ ਪਾਰਟੀ ਦੇ ਹੱਕ ਵਿੱਚ ਉਹਨਾ ਦਾ ਨਾਂ ਵਰਤਣਾ ਠੀਕ ਨਹੀਂ। ਸੁਣਦੇ ਹਾਂ ਕਿ ਲਾਲਾ ਲਾਜਪਤ ਰਾਏ ਜੀ ਅੰਗਰੇਜ਼ ਦੀਆਂ ਲਾਠੀਆਂ ਖਾ ਕੇ ਸ਼ਹੀਦ ਹੋਏ ਸਨ। ਮੇਰੀ (ਦਲਬੀਰ ਸਿੰਘ) ਨਿੱਜੀ ਜਾਣਕਾਰੀ ਜੋ ਮੈਨੂੰ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਜੀ ਨੇ ਦਿੱਤੀ, ਉਹ ਇਹ ਸੀ, ਕਿ ਜਦ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਅੰਗਰੇਜ਼ ਹਾਕਮ ਦੇ ਸਵਾਗਤ ਲਈ ਭਾਰੀ ਪੁਲਿਸ ਨਫਰੀ ਲਾਈ ਹੋਈ ਸੀ ਅਤੇ ਲਾਜਪਤ ਰਾਏ ਜੀ ਵਿਰੋਧ ਕਰਨ ਵਾਲਿਆਂ ਵਿੱਚ ਆਪਣੀ ਹੱਥ ਛਤਰੀ ਥੱਲੇ ਨਾਅਰੇ ਲਗਾ ਰਹੇ ਸਨ ਅਤੇ ਮੈਂ (ਬਾਬਾ ਲਲਤੋਂ) ਪਿੱਛੇ ਥੋੜ੍ਹਾ ਹਟਵਾਂ ਖੜ੍ਹਾ ਸਾਂ, ਤਾਂ ਅੰਗਰੇਜ਼ ਐੱਸ. ਪੀ. ਨੇ ਆਪਣੀ ਹੱਥ ਵਾਲਾ ਬੈਂਤ ਉਨ੍ਹਾਂ ਦੀ ਛਤਰੀ ਤੇ ਮਾਰਿਆ। ਅਗਲੇ ਦਿਨ ਤਿੰਨ ਵੱਡੇ ਉਰਦੂ ਅਖਬਾਰ (ਪ੍ਰਤਾਪ, ਮਿਲਾਪ ਅਤੇ ਹਿੰਦ ਸਮਾਚਾਰ) ਜੋ ਉਨ੍ਹੀਂ ਦਿਨੀਂ ਲਾਹੌਰ ਤੋਂ ਛਪਦੇ ਸੀ, ਨੇ ਮੁਖ ਸੁਰਖੀ ਇਹ ਲਾਈ ਕਿ ਲਾਲਾ ਜੀ ਤੇ ਲਾਠੀਚਾਰਜ ਹੋਇਆ ਅਤੇ ਮਗਰੋਂ ਫਿਰ ਖਬਰਾਂ ਛਪੀਆਂ ਕਿ ਉਨ੍ਹਾਂ ਦੀ ਮੌਤ ਉਨ੍ਹਾਂ ਲਾਠੀਆਂ ਕਾਰਨ ਹੋਈ ਅਤੇ ਉਹ ਦੇਸ਼ ਦੇ ਸ਼ਹੀਦ ਹਨ। ਏਥੇ ਅਸੀਂ ਦਿੱਲੀ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਬਾਰੇ ਕੁੱਝ ਅੰਕੜੇ ਦਰਜ ਕਰਦੇ ਹਾਂ:- ਆਮ ਆਦਮੀ ਪਾਰਟੀ ਦੇ ਅਰਵਿੰਦਰ ਕੇਜਰੀਵਾਲ ਦੀ ਪਿਛਲੀਆਂ ਚੋਣਾਂ ਵਿੱਚ ਜਾਇਦਾਦ ਸੀ 2,10,48,389 ਜੋ ਹੁਣ ਇਨ੍ਹਾਂ ਚੋਣਾਂ ਵਿੱਚ ਘਟ ਕੇ 2,09,54,366, ਮਨੀਸ਼ ਸਿਸੋਦਿਆ ਪਹਿਲਾਂ 41,05,711 ਹੁਣ 40,87,902 ਰਾਖੀ ਬਿਰਲਾ ਪਹਿਲਾਂ 51,150 ਹੁਣ 18,000, ਗਰੀਸ਼ ਸੋਨੀ ਪਹਿਲਾਂ 1,28,08,897 ਹੁਣ 1,26,87,399।
ਬੀ. ਜੇ. ਪੀ. ਤੇ ਅਕਾਲੀ ਦਲ ਵਾਲਿਆਂ ਦੀ:-
ਮਨਜਿੰਦਰ ਸਿੰਘ ਸਿਰਸਾ ਪਹਿਲਾਂ 239,40,96,185 ਅਤੇ ਹੁਣ ਇਸ ਵਿੱਚ ਵਾਧਾ ਹੋਇਆ 3,89,73,142 ਸਾਨੂੰ ਬੀ. ਜੇ. ਪੀ. ਪਿਆਰੀ

ਅਜੋਕੇ ਪੰਜਾਬ ਦੀ ਸਥਿਤੀ `ਤੇ ਧਿਆਨ ਦੇਣ ਲੱਗਿਆਂ ਬਾਬੇ ਨਾਨਕ ਦੀ ਉਪਰੋਕਤ ਤੁਕ ‘ਭੁਖਿਆ ਭੁਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ॥’ ਵੱਲ ਧਿਆਨ ਦੇਣਾ ਜ਼ਰੂਰੀ ਹੈ। ਧਿਆਨਯੋਗ ਹਨ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ‘ਜਥੇਦਾਰ’ ਗੁਰਬਚਨ ਸਿੰਘ ਅਤੇ ਮੋਹਨ ਭਾਗਵਤ। ਅਮਿਟ ਭੁੱਖ ਵੱਸ ਪ੍ਰਕਾਸ਼ ਸਿੰਘ ਨੇ ਪੰਜਾਬ ਤੇ ਪਰਿਵਾਰਵਾਦੀ ਰਾਜ ਥੋਪਿਆ ਅਤੇ ਰਿਸ਼ਤੇਦਾਰਾਂ ਨੂੰ ਮਨਚਾਹੀਆਂ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ, ਪੁਲਿਸ, ਨੌਕਰਸ਼ਾਹੀ ਅਤੇ ਕਾਨੂੰਨ ਦੀ ਪੂਰੀ ਸਹਾਇਤਾ ਨਾਲ। ਇਸ ਲੜੀ ਵਿੱਚ ਭ੍ਰਿਸ਼ਟਾਚਾਰ, ਧਰਤੀ-ਹਵਾ-ਪਾਣੀ ਦੇ ਸੌਦੇ ਅਤੇ ਲੋੜ ਪੈਣ ਤੇ ਮਨੁੱਖੀ ਕਤਲਾਂ ਤੱਕ ਦੀ ਵਰਤੋਂ ਵੀ ਕੀਤੀ। ਇਸ ਲੜੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਅੰਗ ਵਜੋਂ ਇੰਦਰਾ ਗਾਂਧੀ ਦੇ ਫਾਂਸ਼ੀ ਵਰਤਾਰਿਆਂ ਦਾ ਸਾਥ ਦਿੱਤਾ ਹੈ। ਵਿਸਥਾਰ ਸਮੂਹ ਪੰਜਾਬੀ ਹੀ ਨਹੀਂ ਸਾਰੀ ਦੁਨੀਆਂ ਜਾਣਦੀ ਹੈ। ਕੈਪਟਨ ਦੇ ਹੁਣੇ-ਹੁਣੇ ਪਿਛਲੇ ਜੰਗ ਸਬੰਧੀ ਇੱਕ ਕਿਤਾਬ ਲਿਖ ਕੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਉਨ੍ਹਾਂ ਨੇ ਉਸ ਵਿੱਚ ਕੀ ਯੋਗਦਾਨ ਪਾਇਆ। ਸਾਦਾ ਕਹਾਣੀ ਤਾਂ ਇਹ ਹੈ ਕਿ ਇਨ੍ਹਾਂ ਦੇ ਵੱਡ ਵਡੇਰਿਆਂ ਨੇ ਅੰਗਰੇਜ਼ਾਂ ਦਾ ਸਦਾ ਹੀ ਸਾਥ ਦਿੱਤਾ ਅਤੇ ਦੇਸ਼ ਵਾਸੀਆਂ ਤੇ ਜ਼ੁਲਮ ਵੀ ਢਾਏ, ਜਿਨ੍ਹਾਂ `ਚੋਂ ਇੱਕ ਮਿਸਾਲ ਸ. ਸੇਵਾ ਸਿੰਘ ਠੀਕਰੀਵਾਲ ਦੀ ਸ਼ਹੀਦੀ ਹੈ, ਜਿਨ੍ਹਾਂ ਦੀ ਯਾਦਗਾਰ ਰਾਏਕੋਟ ਵਿੱਚ ਬਣੀ ਹੋਈ ਹੈ। ਕੇਸ ਸੀ ਮੰਦਰ ਤੋਂ ਗੜਵੀ ਦੀ ਚੋਰੀ ਦਾ। ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲ਼ਾ ਸਿੰਘ ਜੀ ਨੇ ਇਹ ਰਿਆਸਤ ਸਿੱਖਾਂ ਦੇ ਮੁੱਖ ਕਾਤਲ ਅਹਿਮਦ ਸ਼ਾਹ ਅਬਦਾਲੀ ਤੋਂ ਪ੍ਰਾਪਤ ਕੀਤੀ ਸੀ। ਕਥਾ ਇਹ ਹੈ ਕਿ ਇੱਕ ਹਮਲੇ ਪਿੱਛੋਂ ਅਬਦਾਲੀ ਜਦੋਂ ਪੰਜਾਬ ਤੋਂ ਵਾਪਸ ਚਲਾ ਗਿਆ ਤਾਂ ਆਲ਼ਾ ਸਿੰਘ ਜੀ ਨੇ ਮਰਹੱਟਿਆਂ ਨਾਲ ਮਿਲ ਕੇ ਦਿੱਲੀ ਤੇ ਕਾਬਜ਼ ਹੋਣ ਦੀ ਵਿਉਂਤਬੰਦੀ ਕੀਤੀ। ਅਬਦਾਲੀ ਜਦੋਂ ਫਿਰ ਮੁੜਕੇ ਆਇਆ ਤਾਂ ਉਸਨੇ ਪਟਿਆਲਾ ਰਿਆਸਤ ਜ਼ਬਤ ਕਰ ਲਈ। ਮਗਰੋਂ ਮਾਤਾ ਬੁਢੋ ਜੀ ਭਾਰੀ ਹੀਰੇ ਮੋਤੀ ਤੇ ਮਾਇਆ ਦੇ ਕੇ ਅਬਦਾਲੀ ਪਾਸੋਂ ਇਹ ਰਿਆਸਤ ਵਾਪਸ ਲਿਆਏ ਸਨ। ਇਨ੍ਹਾਂ ਦੇ ਪਰਿਵਾਰ ਦੇ ਅੰਗਰੇਜ਼ ਹਾਕਮਾਂ ਦਾ ਜੋ ਸਾਥ ਦਿੱਤਾ, ਉਸਨੂੰ ਸਭ ਜਾਣਦੇ ਹਨ। ਪਰਿਵਾਰ ਦੇ ਬਜ਼ੁਰਗਾਂ ਪਾਸ 377 ਦੇ ਲਗਭਗ ਰਾਣੀਆਂ ਵੀ ਰਹਿੰਦੀਆਂ ਸਨ। ਜਥੇਦਾਰ ਅਕਾਲ ਤਖਤ ਭਾਈ ਗੁਰਬਚਨ ਸਿੰਘ ਨੂੰ ਇੱਕ ਵਾਰ ਫਿਰ ਇਹ ਚੇਤਾ ਕਰਾਉਣਾ ਬਣਦਾ ਹੈ ਕਿ ਇਸ ਸੱਚ ਦੇ ਤਖਤ ਦਾ ਵਾਰਸ ਬਣਨਾ ਤੇਰੇ ਵੱਸ ਦਾ ਰੋਗ ਨਹੀਂ। ਬਾਦਲਾਂ ਵੱਲੋਂ ਬਣਾਈਆਂ ਗਈਆਂ ਕਮੇਟੀਆਂ ਤੇ ਘੜੇ ਜਾਣ ਵਾਲੇ ‘ਅਸੂਲ’ ਬੇਅਰਥ ਰਹਿਣਗੇ, ਜੇ ਉਹਨਾਂ ਨੂੰ ਏਨੀ ਗੱਲ ਸਮਝ ਨਾ ਆਈ ਕਿ ਇਹ ਅਸਥਾਨ ਨੇਕ ਤੇ ਸੱਚੀ ਰਾਜਨੀਤੀ ਉਪਜਾਉਣ ਦਾ ਕੇਂਦਰ ਹੈ।
ਮੋਹਣ ਭਾਗਵਤ ਹੁਰਾਂ ਦਾ ਸਿੱਖ ਰਾਜਨੀਤੀ ਅਤੇ ਪੰਜਾਬ ਅੰਦਰ ਜੋ ਦਖਲ ਹੈ ਉਸਦੀਆਂ ਟਹਿਣੀਆਂ ਬਹੁਤ ਲੰਬੀਆਂ ਹਨ। ਡੇਰਾ ਬਿਆਸ ਮੁਖੀ ਨਾਲ ਉਨ੍ਹਾਂ ਦੇ ਡੂੰਘੇ ਸਬੰਧ, ‘ਬਾਬਾ’ ਬਲਜੀਤ ਸਿੰਘ ਦਾਦੂਵਾਲ ਨਾਲ ਉਨ੍ਹਾਂ ਦੀ ਨੇੜਤਾ, ਸ. ਸਿਮਰਨਜੀਤ ਸਿੰਘ ਮਾਨ ਜੀ ਨਾਲ ਮੁਲਾਕਾਤਾਂ ਅਤੇ ਅਨੇਕ ਸਿੱਖ ‘ਜਥੇਬੰਦੀਆਂ’ ਅਤੇ ਉਨ੍ਹਾਂ ਦੇ ਆਗੂਆਂ ਨਾਲ ਉਨ੍ਹਾਂ ਦੀ ਨੇੜਤਾ, ‘ਬਾਬਾ’ ਹਰਨਾਮ ਸਿੰਘ ਧੁੰਮਾ ਅਤੇ ਉਸਦੇ ਸਾਰੇ ਸਾਧ ਲਾਣੇ ਨਾਲ ਆਰ. ਐੱਸ. ਐੱਸ. ਦੀ ਨੇੜਤਾ ਤੋਂ ਸਮੂਹ ਮਾਈ ਭਾਈ ਜਾਣੂ ਹਨ। ਸਵਾਲ ਕੇਵਲ ਏਨਾ ਹੈ ਕਿ ਇਨ੍ਹਾਂ ਦੇ ਡੇਰੇ ਤੇ ਕਥਿਤ ਗੁਰਧਾਮ ਨਾਨਕ ਵਿਚਾਰਧਾਰਾ ਅਨੁਸਾਰ ਚੱਲਣ ਜਾਂ ਮੋਦੀਕਿਆਂ ਦੀ ਛਤਰ ਛਾਇਆ ਹੇਠ? ਅਜੋਕੀ ਸਥਿਤੀ ਇਹ ਹੈ ਕਿ ਦੂਜੀ ਗੱਲ ਅਮਲੀ ਰੂਪ ਲੈਂਦੀ ਦਿਸਦੀ ਹੈ। ਕਾਰਨ ਸਾਦਾ ਜਿਹਾ ਇਹ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਤੇ ਆਪਣੀ ਮੋਹਰ ਲਾ ਕੇ ਸਿੱਖਾਂ ਨੂੰ ਇਹ ਕਿਹਾ ਕਿ ਭਾਈ ‘ਗੁਰੂ ਮਾਨਿਓ ਗ੍ਰੰਥ’ ਤਾਂ ਬ੍ਰਾਹਮਣਵਾਦੀ ਅੰਮ੍ਰਿਤਧਾਰੀ ਪੁਜਾਰੀਆਂ ਨੇ ਸਿੱਖ ਭਾਈਚਾਰੇ ਨੂੰ ਕਿਹਾ ਕਿ ਗੁਰੂ ਗ੍ਰੰਥ ਦੀ ਪੂਜਾ ਕਰੋ ਅਤੇ ਸਿਮਰੀ ਜਾਓ। ਬਾਕੀ ਔਕੜਾਂ `ਚ ਪੈਣ ਦੀ ਲੋੜ ਨਹੀਂ। ਉਸ ਸੇਧ ਸਦਕਾ ਅੱਜ ਵੱਡੀ ਪੱਧਰ `ਤੇ ਚਰਚਾ ਇਹ ਹੈ ਕਿ ਕੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਤੇ ਅਮਲ ਸਿੱਖਾਂ ਦੀ ਸੇਧ ਬਣੇ ਰਹਿਣਗੇ ਜਾਂ ਨਹੀਂ? ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਅੰਦਰ ਇੱਕ ਨਿਰਾਸ਼ਤਾ ਫੈਲੀ ਹੋਈ ਹੈ।
ਅੰਤ ਵਿੱਚ ਪਾਠਕ ਵੀਰੋ ਇਹ ਚੇਤੇ ਰੱਖੋ ਕਿ ਮੋਦੀਕਿਆਂ ਨੇ ਭਾਰਤ ਨੂੰ ਜਿਸ ਰੰਗ ਵਿੱਚ ਸਿਰਜਣਾ ਹੈ। ਉਸਦਾ ਨਿਸ਼ਾਨਾ ਹੈ ਸੱਟੇਬਾਜ਼ੀ ਤੇ ਪਾਗਲਪਨ। ਕਿਸਾਨਾਂ, ਮਜ਼ਦੂਰਾਂ ਪ੍ਰਤੀ ਬੜੇ ਕਾਨੂੰਨ ਪੂੰਜੀਪਤੀਆਂ ਲਈ ਅਤੇ ਵਿੱਦਿਆ ਦੇ ਖੇਤਰ ਵਿੱਚ ਅੰਧ ਵਿਸ਼ਵਾਸ਼ ਦਾ ਖਿਲਾਰਾ।


22/01/15)
ਡਾ: ਇਕਬਾਲ ਸਿੰਘ ਢਿੱਲੋਂ

‘ਸਿਖਮਾਰਗ’ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਆਦਰ-ਸਹਿਤ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!

ਇਸ ਹਫਤੇ ਵੈਬਸਾਈਟ ਉੱਤੇ ਪਾਏ ਗਏ ਸੰਪਾਦਕੀ ਲੇਖ ‘ਬਾਣੀ-ਬਾਣੀ ਵਿੱਚ ਫਰਕ, ਇਹ ਬਾਣੀ ਤੇ ਉਹ ਬਾਣੀ … … …. .’ ਵਿੱਚ ਆਪ ਜੀ ਨੇ ਗੁਰਬਾਣੀ ਦੇ ਪਾਠ-ਸਰੂਪ
(text) ਸਬੰਧੀ ਅਪਣਾਏ ਜਾਂਦੇ ਕਰਮ-ਕਾਂਡੀ ਵਰਤਾਰੇ ਨੂੰ ਚੰਗੀ ਤਰ੍ਹਾਂ ਉਘਾੜ ਕੇ ਪੇਸ਼ ਕੀਤਾ ਹੈ। ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਸਿੱਖੀ ਨਾਲ ਸਬੰਧਤ ਸਾਰੇ ਕਰਮ-ਕਾਂਡਾਂ, ਅਨਉਚਿੱਤ ਰਹੁ-ਰੀਤਾਂ, ਤਰਕਹੀਣ ਮਰਯਾਦਾਵਾਂ ਅਤੇ ਫੋਕੇ ਅੰਧਵਿਸ਼ਵਾਸਾਂ ਦੀ ਜੜ੍ਹ ਇੱਕੋ ਹੀ ਹੈ ਅਤੇ ਇਹ ਹੈ ਸਿੱਖੀ ਨੂੰ ਸੰਸਥਾਗਤ ਧਰਮ (institutionalized religion) ਦੇ ਤੌਰ ਤੇ ਮਾਨਤਾ ਦੇਣੀ ਜਦੋਂ ਕਿ ਸਿਖ ਗੁਰੁ ਸਾਹਿਬਾਨ ਨੇ ਕੋਈ ਅਜਿਹਾ ਧਰਮ ਸਥਾਪਤ ਨਹੀਂ ਕੀਤਾ ਸੀ ਅਤੇ ਉਹਨਾਂ ਨੇ ਕੇਵਲ ਮਾਨਵਵਾਦ ਦੀ ਲਹਿਰ ਚਲਾਈ ਸੀ। ਮੈਂ ਸਮਝਦਾ ਹਾਂ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਗੁਰੂ ਸਾਹਿਬਾਨ ਦੀ ਸਿਖਿਆ ਅਨੁਸਾਰ ਚਲਦੇ ਹੋਏ ਸੰਸਥਾਗਤ ਧਰਮ ਨੂੰ ਤਿਲਾਂਜਲੀ ਦੇਈਏ ਅਤੇ ਉਹਨਾਂ ਵੱਲੋਂ ਚਲਾਈ ਗਈ ਲਹਿਰ ਨੂੰ ਪੁਨਰ-ਸੁਰਜੀਤ ਕਰਨ ਵੱਲ ਯਤਨਸ਼ੀਲ ਹੋਈਏ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


22/01/15)
ਡਾ: ਗੁਰਮੀਤ ਸਿੰਘ “ਬਰਸਾਲ”

ਜੋ ਬ੍ਰਹਮੰਡੇ ਸੋਈ ਪਿੰਡੇ
ਖਰਬਾਂ ਹੀ ਤਾਰਿਆਂ ‘ਚੋਂ, ਤਾਰਾ ਸਾਡੀ ਧਰਤੀ ਹੈ,
ਜਿਹਦੇ ਉੱਤੇ ਬੰਦਾ ਨਿੱਜੀ ਹੋਂਦ ਪਿੱਛੇ ਅੜੀ ਜਾਂਦਾ ।
ਹਵਾ ਪਾਣੀ ਤੱਤਾਂ ਦੇ ਸੰਜੋਗ ਨਾਲ ਬਣਦਾ ਜੋ,
ਉਸੇ ਹਵਾ-ਪਾਣੀ ਨੂੰ ਪੁਲੀਤ ਰੱਜ ਕਰੀ ਜਾਂਦਾ ।
ਜੜ ਵੱਲੋਂ ਚੇਤਨ ਨੂੰ ਜੀਵਨ ਦੀ ਧਾਰਾ ਵਗੇ,
ਇੱਕ ਪਾਸੇ ਵਧੀ ਜਾਵੇ ਦੂਜੇ ਪਾਸੇ ਝੜੀ ਜਾਂਦਾ ।
ਜੀਵ ਦਾ ਆਹਾਰ ਸਦਾ ਜੀਵਨ ਹੀ ਹੋਂਵਦਾ ਹੈ,
ਜੀਵਨ ਸਮੇਟ ਜੀਵ ਪੌੜੀ ਅੱਗੇ ਚੜੀ ਜਾਂਦਾ ।
ਸਾਰੀਆਂ ਜੂਨਾ ਦਾ ਸਾਂਝਾ ਜੀਵਨ ਹੀ ਜੀਵ ਇੱਕੋ,
ਕਦੇ ਬਾਹਰ ਫੈਲੀ ਜਾਂਦਾ ਕਦੇ ਵਿੱਚੇ ਵੜੀ ਜਾਂਦਾ ।
ਹੋਰਾਂ ਵੱਲੋਂ ਕੀਤੀ ਵੀ ਤਰੱਕੀ ਇਹਦੀ ਆਪਣੀ ਹੈ,
ਹੋਕੇ ਅਣਜਾਣ ਇਹ ਤਾਂ ਦੇਖ ਦੇਖ ਸੜੀ ਜਾਂਦਾ ।
ਕੁਦਰਤ ਜੀਵ ਨੂੰ ਅਸੂਲ ਜਿਹੜੇ ਬਖਸ਼ੇ ਨੇ,
ਉਸੇ ਦੇ ਵਿਰੋਧ ‘ਚ ਅਸੂਲ ਇਹ ਤਾਂ ਘੜੀ ਜਾਂਦਾ ।
ਗੁਰੂ-ਉਪਦੇਸ਼ਾਂ ਨੂੰ ਨਾ ਜਿੰਦਗੀ ‘ਚ ਧਾਰਦਾ ਹੈ,
ਕਰਮ-ਕਾਂਢਾਂ ਦੇ ਵਾਂਗ ਬੱਸ ਬੈਠਾ ਪੜ੍ਹੀ ਜਾਂਦਾ ।
ਪਿੰਡ ਬ੍ਰਹਿਮੰਡ ਨੂੰ ਇਹ ਇੱਕ ਸਾਰ ਕਿੰਝ ਜਾਣੇ,
ਅਜੇ ਸਿੱਖ ਮਾਸ ਦੇ ਸਵਾਲ ਉੱਤੇ ਲੜੀ ਜਾਂਦਾ ।।
ਡਾ ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)


22/01/15)
ਹਰਲਾਜ ਸਿੰਘ ਬਹਾਦਰਪੁਰ

ਕੀ ਸੱਚਮੁੱਚ ਹੀ ਸਿੱਖੀ ਨੂੰ ਬਾਹਰੀ ਸ਼ਕਤੀਆਂ ਤੋਂ ਖਤਰਾ ਹੈ?
ਸਿੱਖੀ ਨੂੰ ਬਚਾਇਆ ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ ਬਚਾ ਵੀ ਸਕਦੇ ਹਾਂ?
ਸਿੱਖੀ ਨੂੰ ਗੈਰ ਸਿੱਖਾਂ ਜਾਂ ਵਿਰੋਧੀ ਮੱਤਾਂ ਤੋਂ ਏਨਾ ਖਤਰਾ ਨਹੀਂ ਹੈ, ਜਿੰਨਾ ਖਤਰਾ ਅਖੌਤੀ ਸਿੱਖਾਂ ਅਤੇ ਸਿੱਖੀ ਦੇ ਠੇਕੇਦਾਰ ਤੋਂ ਹੈ।


ਅੱਜ ਵੀ ਅਤੇ ਅੱਜ ਤੋਂ ਪਹਿਲਾਂ ਵੀ ਇਹ ਚਰਚਾ ਵੱਡੀ ਪੱਧਰ ਤੇ ਛਿੜੀ ਰਹਿੰਦੀ ਹੈ ਕਿ ਸਿੱਖੀ ਨੂੰ ਬਹੁਤ ਖਤਰਾ ਹੈ, ਸਾਨੂੰ ਸਿੱਖੀ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਂਦਾ ਹੈ। ਸਿੱਖੀ ਨੂੰ ਬਚਾਉਂਦੇ-ਬਚਾਉਂਦੇ ਬਹੁਤ ਲੋਕ ਮਰ ਗਏ ਹਨ ਅਤੇ ਬਹੁਤ ਦੇ ਘਰ ਘਾਟ ਬਰਬਾਦ ਹੋ ਗਏ ਹਨ। ਪਰ ਸਿੱਖੀ ਨੂੰ ਖਤਰਾ ਜਿਉਂ ਦੀ ਤਿਉਂ ਬਣਿਆ ਹੋਇਆ ਹੈ। ਇਸ ਲਈ ਅੱਜ ਵੀ ਬਹੁਤ ਸਾਰੇ ਲੀਡਰ, ਡੇਰੇਦਾਰ, ਅਖੌਤੀ ਸੰਤ, ਬ੍ਰਹਮ ਗਿਆਨੀ, ਅਖਬਾਰ, ਰਸਾਲੇ ਆਦਿ ਸਿੱਖੀ ਨੂੰ ਬਚਾਉਣ ਲਈ ਮੈਦਾਨ ਵਿੱਚ ਨਿਤਰੇ ਹੋਏ ਹਨ। ਫਿਰ ਵੀ ਸਿੱਖੀ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਿਸ ਤਰ੍ਹਾਂ ਅੱਜ ਸਿੱਖੀ ਨੂੰ ਖਤਰਾ ਪ੍ਰਚਾਰਿਆ ਜਾ ਰਿਹਾ ਹੈ, ਉਸ ਨੂੰ ਵੇਖ ਕੇ ਤਾਂ ਇਉਂ ਲੱਗਦਾ ਹੈ ਕਿ ਸਿੱਖੀ ਬਚ ਨਹੀਂ ਸਕੇਗੀ। ਕਿਉਂਕਿ ਸਿੱਖੀ ਨੂੰ ਰਾਧਾ ਸੁਆਮੀਆਂ (ਬਿਆਸ ਵਾਲਿਆਂ) ਤੋਂ ਖਤਰਾ, ਸੱਚੇ ਸੌਦੇ (ਸਿਰਸੇ) ਵਾਲਿਆਂ ਤੋਂ ਖਤਰਾ, ਨਿਰੰਕਾਰੀਆਂ ਤੋਂ ਖਤਰਾ, ਬ੍ਰਾਹਮਣਾਂ (ਆਰ. ਐਸ. ਐਸ.) ਤੋਂ ਖਤਰਾ, ਉਦਾਸੀਆਂ ਤੋਂ ਖਤਰਾ, ਆਸ਼ੂਤੋਸ਼ ਤੋਂ ਖਤਰਾ, ਭਨਿਆਰੇ ਵਾਲੇ ਤੋਂ ਖਤਰਾ, ਨਾਸਤਿਕਾਂ ਤੋਂ ਖਤਰਾ, ਤਰਕਸ਼ੀਲਾਂ ਤੋਂ ਖਤਰਾ, ਟੀ. ਵੀ. ਚੈਨਲਾਂ ਤੋਂ ਖਤਰਾ, ਅਖਬਾਰਾਂ ਤੋਂ ਖਤਰਾ, ਰਸਾਲਿਆਂ ਤੋਂ ਖਤਰਾ ਮੁੱਕਦੀ ਗੱਲ ਕਿ ਸਿੱਖਾਂ ਦੀ ਅੱਜ ਦੀ ਸੋਚ ਅਨੁਸਾਰ ਜਿਸਨੇ ਖੰਡੇ ਦੀ ਪਹੁਲ ਨਹੀਂ ਲਈ ਉਸ ਹਰ ਵਿਅਕਤੀ ਤੋਂ ਸਿੱਖੀ ਨੂੰ ਖਤਰਾ ਹੋਇਆ ਪਿਆ ਹੈ।
ਸਿੱਖੀ ਕੀ ਹੈ? ਸਿੱਖੀ ਗੁਰੂ ਨਾਨਕ ਵੱਲੋਂ ਪ੍ਰਗਟਾਇਆ ਸੱਚ ਹੈ। ਸਿੱਖੀ ਨੂੰ ਸੱਚ ਜਾਂ ਸੱਚ ਨੂੰ ਸਿੱਖੀ ਵੀ ਕਿਹਾ ਜਾ ਸਕਦਾ ਹੈ। ਇੱਥੇ ਦੋ ਸਵਾਲ ਪੈਦਾ ਹੁੰਦੇ ਹਨ ਪਹਿਲਾ ਸਵਾਲ ਇਹ ਹੈ ਕਿ ਕੀ ਸਿੱਖੀ ਨੂੰ ਸੱਚਮੁੱਚ ਹੀ ਬਾਹਰੀ ਸ਼ਕਤੀਆਂ ਤੋਂ ਖਤਰਾ ਹੈ? ਦੂਜਾ ਸਵਾਲ ਇਹ ਕਿ ਸਿੱਖੀ ਨੂੰ ਬਚਾਇਆ ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ ਬਚਾ ਵੀ ਸਕਦੇ ਹਾਂ? ਜੇ ਇਹਨਾਂ ਸਵਾਲਾਂ ਨੂੰ ਖੁੱਲ੍ਹੇ ਦਿਮਾਗ ਨਾਲ ਵਿਚਾਰਿਆ ਜਾਵੇ ਤਾਂ ਹੋਰ ਹੀ ਕਹਾਣੀ ਸਾਹਮਣੇ ਆਉਂਦੀ ਹੈ। ਜੋ ਕਹਾਣੀ ਮੇਰੇ ਸਾਹਮਣੇ ਆਈ ਮੈਂ ਉਸਨੂੰ ਇਸ ਲੇਖ ਵਿੱਚ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੇ ਪਹਿਲੇ ਸਵਾਲ ਤੇ ਵਿਚਾਰ ਕਰੀਏ ਕਿ ਸਿੱਖੀ ਨੂੰ ਕਿਸ ਤੋਂ ਖਤਰਾ ਹੈ ਤਾਂ ਸਾਹਮਣੇ ਆਉਂਦਾ ਹੈ ਬ੍ਰਾਹਮਣਵਾਦ। ਮੇਰੇ ਵੱਲੋਂ ਵਰਤਿਆ ਗਿਆ ਲਫ਼ਜ ਬ੍ਰਾਹਮਣਵਾਦ ਸਮੂਹ ਹਿੰਦੂਆਂ ਉਪਰ ਨਹੀਂ ਢੁੱਕਦਾ ਕਿਉਂਕਿ ਅੱਜ ਬਹੁਤ ਸਾਰੇ ਹਿੰਦੂ ਵੀਰ ਅਜੋਕੇ ਕੁੱਝ ਸਿੱਖਾਂ ਨਾਲੋਂ ਚੰਗੇ ਵੀ ਹਨ, ਬਹੁਤ ਸਾਰੇ ਸਿੱਖ ਬਣ ਚੁੱਕੇ ਹਨ ਅਤੇ ਬਹੁਤ ਸਾਰੇ ਤਰਕਸ਼ੀਲ ਵੀ ਬਣ ਚੁੱਕੇ ਹਨ। ਮੇਰੇ ਵੱਲੋਂ ਲਿਖੇ ਗਏ ਬ੍ਰਾਹਮਣਵਾਦ ਦਾ ਭਾਵ ਰੂੜੀਵਾਦੀ ਲੋਕਾਂ, ਸਮਾਜ ਨੂੰ ਜਾਤਾਂ ਦੇ ਅਧਾਰ ਤੇ ਵੰਡਣ ਵਾਲੇ ਲੋਕਾਂ, ਨਰਕ ਸੁਰਗ ਦੇ ਡਰਾਵੇ ਤੇ ਲਾਲਚ ਦੇ ਕੇ ਦੇਵੀ ਦੇਵਤਿਆਂ ਜਾਂ ਰੱਬ ਦੇ ਨਾਂ ਤੇ ਭੋਲੀ-ਭਾਲੀ ਜਨਤਾ ਨੂੰ ਡਰਾ ਕੇ ਲੁੱਟਣ ਵਾਲੇ ਲੋਕਾਂ ਅਤੇ ਧਰਮ ਦੇ ਨਾਂ ਤੇ ਦੂਜੇ ਧਰਮਾਂ ਵਾਲਿਆਂ ਨੂੰ ਨਫਰਤ ਕਰਨ ਵਾਲੇ ਲੋਕਾਂ ਤੋਂ ਹੈ। ਬ੍ਰਾਹਮਣਵਾਦ ਦਾ ਸਿੱਖ ਮੱਤ ਨਾਲ ਵਿਰੋਧ ਹੋਣਾ ਜਰੂਰੀ ਵੀ ਸੀ, ਕਿਉਂਕਿ ਸਿੱਖ ਮੱਤ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਬ੍ਰਾਹਮਣਵਾਦ ਵੱਲੋਂ ਪ੍ਰਚਾਰੇ ਜਾਂਦੇ ਕੂੜ ਦਾ ਡੱਟ ਕੇ ਵਿਰੋਧ ਕੀਤਾ ਸੀ, ਬ੍ਰਾਹਮਣਵਾਦ ਵੱਲੋਂ ਦੁਰਕਾਰੇ ਲੋਕਾਂ ਨੂੰ ਗਲੇ ਨਾਲ ਲਾਇਆ ਸੀ ਅਤੇ ਬ੍ਰਾਹਮਣਵਾਦ ਵੱਲੋਂ ਸਮਾਜ ਨੂੰ ਵੰਡਣ ਵਾਲੀਆਂ ਦੀਵਾਰਾਂ ਨੂੰ ਤੋੜਿਆ ਸੀ। ਅੱਜ ਜੇ ਅਸੀਂ ਜਾਂ ਕੋਈ ਕਿਸੇ ਦੀ ਮਾੜੀ ਜਿਹੀ ਵੱਟ ਨੂੰ ਵੀ ਢਾਹ ਦੇਵੇ ਤਾਂ ਉਹ ਮਰਨ ਮਾਰਨ ਤੇ ਉਤਰ ਆਉਂਦਾ ਹੈ। ਜਿਸ ਦੇ ਸਦੀਆਂ ਤੋਂ ਉਸਾਰੇ ਕਿਲੇ ਨੂੰ ਕੋਈ ਢਾਹ ਦੇਵੇ ਫਿਰ ਉਹ ਕਿਵੇਂ ਬਰਦਾਸ਼ਤ ਕਰੇਗਾ? ਉਸਨੇ ਤਾਂ ਵਿਰੋਧਤਾ ਕਰਨੀ ਹੀ ਹੈ। ਅਜਿਹੇ ਬ੍ਰਾਹਮਣਵਾਦ ਨੇ ਗੁਰੂ ਨਾਨਕ ਦੇ ਸਮੇਂ ਵਿੱਚ ਵੀ ਗੁਰੂ ਨਾਨਕ ਦਾ ਵਿਰੋਧ ਕੀਤਾ ਸੀ ਤੇ ਅੱਜ ਵੀ ਕਰ ਰਿਹਾ ਹੈ। ਅਜੋਕੇ ਸਮੇਂ ਦੇ ਬ੍ਰਾਹਮਣਵਾਦ ਦਾ ਨਵਾਂ ਨਾਂ ਆਰ. ਐਸ. ਐਸ. ਹੈ। ਅੱਜ ਆਰ. ਐਸ. ਐਸ. ਹੀ ਸਿੱਖ ਮੱਤ ਦੀ ਸਭ ਤੋਂ ਵੱਡੀ ਵਿਰੋਧੀ ਮੱਤ ਹੈ। ਇਹੀ ਕਾਰਨ ਹੈ ਕਿ ਅੱਜ ਅਸੀਂ ਆਪਣੇ ਵਿਰੋਧੀਆਂ ਤੇ ਦੋਸ਼ ਲਗਾਉਂਦੇ ਹੋਏ ਉਹਨਾਂ ਨੂੰ ਆਰ. ਐਸ. ਐਸ. ਦੀਆਂ ਕਠਪੁਤਲੀਆਂ ਜਾਂ ਏਜੰਟ ਵੀ ਕਹਿ ਦਿੰਦੇ ਹਾਂ। ਵਿਰੋਧੀ ਮਤ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ। ਅਸੀਂ ਵੀ ਆਰ. ਐਸ. ਐਸ. ਦਾ ਵਿਰੋਧ ਕਰਦੇ ਹਾਂ, ਪਰ ਅਸੀਂ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੀ ਮੱਤ ਦੇ ਵਾਰਿਸ ਕਹਾਉਂਦੇ ਹਾਂ, ਅਸੀਂ ਗੁਰੂ ਨਾਨਕ ਦੀ ਮੱਤ ਤੇ ਕਿੰਨਾ ਕੁ ਪਹਿਰਾ ਦਿੰਦੇ ਹਾਂ, ਜੇ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਅੱਜ ਗੁਰੂ ਨਾਨਕ ਦੀ ਮੱਤ ਦੇ ਠੇਕੇਦਾਰ ਕਹਾਉਣ ਵਾਲੇ ਅਸੀਂ ਗੁਰੂ ਨਾਨਕ ਦੀ ਮੱਤ ਦੇ ਆਰ. ਐਸ. ਐਸ. ਨਾਲੋਂ ਵੀ ਵੱਡੇ ਦੁਸ਼ਮਣ ਹਾਂ। ਉਦਹਾਰਣ ਦੇ ਤੌਰ ਤੇ ਜਿਸ ਭਾੜੇ ਲੈ ਕੇ ਵਿਆਹ ਕਰਨ ਅਤੇ ਜੰਤਰੀਆਂ ਵੇਖ ਕੇ ਚੰਗਾ ਮੰਦਾ ਸਮਾਂ ਦੱਸਣ ਤੇ ਚੋਟ ਕਰਦਿਆਂ ਗੁਰੂ ਨਾਨਕ ਨੇ ਕਿਹਾ ਸੀ ਕਿ:-
ਲੈ ਭਾੜਿ ਕਰੇ ਵਿਆਹੁ॥ ਕਢਿ ਕਾਗਲ ਦਸੇ ਰਾਹੁ ॥ (ਪੰਨਾ ਨੰ: 471)
ਅੱਜ ਉਸੇ ਗੁਰੂ ਦੇ ਸਿੱਖ ਕਹਾਉਣ ਵਾਲੇ ਭਾੜੇ ਲੈ ਕੇ ਅਨੰਦ ਕਾਰਜ ਕਰ ਰਹੇ ਹਨ ਅਤੇ ਲੋਕਾਂ ਨੂੰ ਧਾਗੇ ਤਵੀਤ ਦੇ ਕੇ ਅਤੇ ਜੰਤਰੀਆਂ ਦੇਖ ਕੇ ਲੋਕਾਂ ਨੂੰ ਸ਼ੁਭ ਅਸ਼ੁਭ ਮਹੂਰਤ ਦੱਸ ਰਹੇ ਹਨ। ਇਸਤਰੀ ਜਾਤੀ ਨੂੰ ਨੀਚ ਸਮਝਣ ਵਾਲਿਆਂ ਵਿਰੁੱਧ ਅਵਾਜ ਉੱਚੀ ਕਰਦਿਆਂ ਗੁਰੂ ਨਾਨਕ ਨੇ ਕਿਹਾ ਸੀ ਕਿ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ਨੰ: 473) ਪਰ ਅੱਜ ਅਸੀਂ ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਵਾਲੇ ਕੁੜੀਮਾਰ ਬਣ ਚੁੱਕੇ ਹਾਂ । ਘਰ ਵਿੱਚ ਲੜਕੇ ਪੈਦਾ ਹੋਣ ਦੀਆਂ ਅਰਦਾਸਾਂ ਕਰਵਾਉਂਦੇ ਹਾਂ ਤੇ ਕਰਦੇ ਹਾਂ। ਲੜਕੀ ਪੈਦਾ ਹੋਣ ਤੇ ਦੁਖੀ ਅਤੇ ਲੜਕਾ ਪੈਦਾ ਹੋਣ ਤੇ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਵੀ ਕਰਵਾਉਂਦੇ ਹਾਂ। ਲੜਕੇ ਦੇ ਵਿਆਹ ਸਮੇਂ ਲੜਕੀ ਵਾਲਿਆਂ ਨੂੰ ਖੂਬ ਲੁੱਟਦੇ ਹਾਂ, ਸਿੱਖੀ ਦਾ ਕੇਂਦਰ ਕਹੇ ਜਾਂਦੇ ਹਰਿਮੰਦਰ ਸਾਹਿਬ ਵਿੱਚ ਅੱਜ ਵੀ ਇਸਤਰੀ ਨੂੰ ਕੀਰਤਨ ਨਹੀਂ ਕਰਨ ਦਿੰਦੇ, ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਵੀ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਹੀਂ ਹੋਣ ਦਿੰਦੇ। ਗੁਰੂ ਸਾਹਿਬ ਨੇ ਕਿਹਾ ਸੀ ਕਿ ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ॥ (ਪੰਨਾ ਨੰ: 332) ਅਤੇ ਦੁਧਿਧਾ ਨਾ ਪੜਉ ਹਰਿ ਬਿਨੁ ਹੋਰ ਨਾ ਪੂਜਊ ਮੜੇ ਮਸਾਣ ਨਾ ਜਾਈ॥ (ਪੰਨਾ ਨੰ: 634) ਪਰ ਅੱਜ ਅਸੀਂ ਸਰਾਧਾਂ ਦੇ ਦਿਨਾਂ ਵਿੱਚ ਸ਼ਰੇਆਮ ਪੁੰਨ ਦਾਨ ਕਰਦੇ ਹਾਂ, ਗੁਰੂ ਘਰਾਂ ਵਿੱਚ ਜੰਡਾਂ, ਕਰੀਰਾਂ, ਕਬਰਾਂ, ਮੜੀਆਂ, ਸਮਾਧਾਂ ਦੀ ਪੂਜਾ ਕਰਦੇ ਹਾਂ। ਤੀਰਥ ਨਾਇ ਨ ਉਤਰਸ ਮੈਲ ॥ (ਪੰਨਾ ਨੰ: 890) ਦੇ ਉਲਟ ਤੀਰਥਾਂ ਤੇ ਇਸ਼ਨਾਨ ਕਰਦੇ ਹਾਂ। ਪੜਿ ਪੜਿ ਗਡੀ ਲਦੀਅਹਿ, ਪੜਿ ਪੜਿ ਭਰਿਅਹਿ ਸਾਥ॥ (ਪੰਨਾ ਨੰ: 467) ਦੇ ਉਲਟ ਇੱਕੋ ਥਾਂ ਇੱਕੋ ਸਮੇਂ 51-51 ਜਾਂ 100-100 ਪਾਠ ਪ੍ਰਕਾਸ਼ ਕਰਕੇ ਗੁਰਮਤਿ ਦੀਆਂ ਧੱਜੀਆਂ ਉਡਾਉਂਦੇ ਹਾਂ। ਭਾੜੇ ਦੇ ਪਾਠ ਕਰਕੇ ਡਾਕ ਰਾਹੀਂ ਹੁਕਮਨਾਮੇ ਭੇਜਦੇ ਹਾਂ ਮਹਿੰਗੇ ਭਾਅ ਦੇ ਸੰਪਟ ਪਾਠ ਕਰਕੇ ਲੋਕਾਂ ਦੀ ਲੁੱਟ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਦੇ ਪੁਲੰਦੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਅਪਮਾਨ ਕਰਦੇ ਹਾਂ। ਗੰਗਾ (ਹਰਿਦੁਆਰ) ਦੀ ਨਕਲ ਤੇ ਕੀਰਤਪੁਰ ਵਿਖੇ ਮਰੇ ਪ੍ਰਾਣੀਆਂ ਦੇ ਫੁੱਲ ਚੁਗ ਕੇ ਪਾਉਂਦੇ ਹਾਂ। ਸ਼ਰਾਬਾਂ ਪੀਂਦੇ ਹਾਂ, ਕੇਸ ਕਟਵਾਉਂਦੇ ਹਾਂ ਆਪਣੇ ਨਾਵਾਂ ਨਾਲ ਜਾਤ, ਗੋਤ ਲਗਾਉਂਦੇ ਹਾਂ। ਸਿੱਖ ਮੱਤ ਦੇ ਉਲਟ ਉਹ ਕਿਹੜਾ ਕਰਮ ਹੈ ਜੋ ਅਸੀਂ ਕਰਦੇ ਨਾ ਹੋਈਏ। ਕੀ ਗੁਰਮਤਿ ਦੇ ਵਿਰੁੱਧ ਅਜਿਹਾ ਕੁੱਝ ਸਾਡੇ ਤੋਂ ਧੱਕੇ ਨਾਲ ਆਰ. ਐਸ. ਐਸ. ਵਾਲੇ, ਬਿਆਸ ਵਾਲੇ, ਸਿਰਸੇ ਵਾਲੇ, ਨਿਰੰਕਾਰੀਏ, ਆਸ਼ੂਤੋਸ਼ੀਏ, ਭਨਿਆਰੀਏ, ਉਦਾਸੀਏ, ਸੰਧੂ ਆਸ਼ਰਮ ਵਾਲੇ, ਨਾਸਤਕ, ਤਰਕਸ਼ੀਲ, ਅਖਬਾਰ, ਰਸਾਲੇ ਜਾਂ ਟੀ. ਵੀ. ਚੈਨਲ ਵਾਲੇ ਕਰਵਾਉਂਦੇ ਹਨ? ਬਿਲਕੁਲ ਵੀ ਨਹੀਂ। ਇੱਕ ਪਾਸੇ ਜੇ ਸਿਰਸੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਗਲਤੀ ਕੀਤੀ ਤਾਂ ਪੂਰੀ ਸਿੱਖ ਕੌਮ ਮਰਨ ਮਾਰਨ ਤੇ ਉਤਰ ਆਈ, ਦੁਜੇ ਪਾਸੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਕੇ ਇੱਕ ਅਸ਼ਲੀਲ ਕਵਿਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਹੇ ਹਾਂ ਤਾਂ ਸਾਨੂੰ ਕੌਣ ਕਹੇ ਰਾਣੀਏ ਅੱਗਾ ਢੱਕ। ਅਸਲ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਨਾਨਕ ਦੀ ਮੱਤ ਤੇ ਸਿਰਫ ਕਬਜ਼ਾ ਹੀ ਕੀਤਾ ਹੋਇਆ ਹੈ, ਗੁਰੂ ਨਾਨਕ ਦੀ ਮੱਤ ਨੂੰ ਮੰਨਣ ਬਾਰੇ ਕਦੇ ਸੋਚਿਆ ਵੀ ਨਹੀਂ, ਜਿੰਨ੍ਹਾਂ ਗੁਰੂ ਨਾਨਕ ਦੀ ਮੱਤ ਨੂੰ ਮੰਨ ਲਿਆ ਉਨ੍ਹਾਂ ਤਾਂ ਬ੍ਰਾਹਮਣਾਂ ਨੇ ਵੀ ਆਪਣੇ ਤਨ ਆਰੇ ਨਾਲ ਚਿਰਵਾ ਲਏ, ਅੱਗਾਂ ਵਿੱਚ ਜਿਊਂਦੇ ਜੀਅ ਸੜਨਾ ਮਨਜੂਰ ਕਰ ਲਿਆ, ਗੁਰੂ ਕੇ ਸਿੱਖਾਂ ਨੇ ਖੋਪੜੀਆਂ ਲੁਹਾ ਲਈਆਂ, ਬੰਦ ਬੰਦ ਕਟਵਾ ਲਏ, ਚਰਖੜੀਆਂ ਤੇ ਚੜ੍ਹ ਗਏ, ਨੀਹਾਂ ਵਿੱਚ ਚਿਣੇ ਗਏ, ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਟੁਕੜਿਆਂ ਦੇ ਹਾਰ ਗਲਾਂ ਵਿੱਚ ਪਵਾ ਲਏ, ਮੁਕਦੀ ਗੱਲ ਕਿ ਉਹ ਕਿਹੜਾ ਤਸੀਹਾ ਹੈ, ਜਿਹੜਾਂ ਸਿੱਖਾਂ ਨੇ ਜਰਿਆ ਨਾ ਹੋਵੇ, ਪਰ ਕੋਈ ਵੀ ਤਸੀਹਾ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਨਹੀਂ ਸਕਿਆ । ਅਜੋਕੇ ਸਿੱਖਾਂ ਨੂੰ ਭਈਏ ਜੋ ਮਜਦੂਰੀ ਕਰਨ ਆਉਂਦੇ ਹਨ ਉਹੀ ਸਿੱਖੀ ਨਾਲੋਂ ਤੋੜ ਦਿੰਦੇ ਹਨ, ਕਿਸੇ ਤਸੀਹੇ ਦੀ ਤਾਂ ਲੋੜ ਹੀ ਨਹੀਂ ।
ਅੱਜ ਵੇਖਣ ਵਿੱਚ ਆ ਰਹੇ ਸਿੱਖਾਂ ਵਿਚੋਂ ਕਿਸੇ ਵਿਰਲੇ ਨੂੰ ਛੱਡ ਕੇ ਕੋਈ ਵੀ ਨਾਨਕ ਦਾ ਸਿੱਖ ਨਹੀਂ ਦਿਸਦਾ। ਕੋਈ ਬਾਦਲ ਧੜੇ ਦਾ ਸਿੱਖ, ਕੋਈ ਟੌਹੜੇ ਧੜੇ ਦਾ ਸਿੱਖ, ਕੋਈ ਟਕਸਾਲ ਦਾ ਸਿੱਖ, ਕੋਈ ਜਥੇ ਦਾ ਸਿੱਖ, ਕੋਈ ਨਾਨਕਸਰੀਆਂ ਦਾ ਸਿੱਖ, ਕੋਈ ਰਾੜੇ ਵਾਲਿਆਂ ਦਾ ਸਿੱਖ ਕੋਈ ਕਿਸੇ ਡੇਰੇ ਦਾ ਸਿੱਖ, ਕੋਈ ਕਿਸੇ ਸੰਤ ਦਾ ਸਿੱਖ ਬਣਿਆ ਹੋਇਆ ਹੈ। ਪਰ ਗੁਰੂ ਨਾਨਕ ਦਾ ਸਿੱਖ ਕੋਈ ਨਹੀਂ ਬਣਿਆ। ਅਸੀਂ ਆਪ ਤਾਂ ਗੁਰਬਾਣੀ ਨੂੰ ਪੜ੍ਹ ਸੁਣ ਕੇ ਮਨ ਵਿੱਚ ਵਸਾਉਣਾ ਨਹੀਂ, ਪਰ ਗੈਰ ਸਿੱਖ ਮੱਤ ਵਾਲਿਆਂ ਉਤੇ ਇਹ ਦੋਸ਼ ਜਰੂਰ ਲਗਾ ਦਿੰਦੇ ਹਾਂ ਕਿ ਫਲਾਨੀ ਮੱਤ ਵਾਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਦੇ ਸ਼ਬਦ ਚੋਰੀ ਕਰਕੇ ਉਹਨਾਂ ਸ਼ਬਦਾਂ ਦੇ ਆਸਰੇ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ। ਇੱਥੇ ਵੀ ਸਵਾਲ ਪੈਦਾ ਹੁੰਦਾ ਹੈ ਕਿ ਹੋਰ ਮੱਤਾਂ ਦੇ ਡੇਰੇਦਾਰ ਤਾਂ ਗੁਰਬਾਣੀ ਦੇ ਕੁੱਝ ਸ਼ਬਦਾਂ ਨੂੰ ਚੁਰਾ ਕੇ ਉਹਨਾਂ ਰਾਹੀਂ ਹੀ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਨ, ਪਰ ਅਸੀਂ ਗੁਰਬਾਣੀ ਦੇ ਮਾਲਕ ਕਹਾਉਣ ਵਾਲੇ ਨਾ ਤਾਂ ਆਪ ਬਾਣੀ ਨਾਲ ਜੁੜ ਸਕੇ ਹਾਂ ਤੇ ਨਾ ਹੀ ਕਿਸੇ ਹੋਰ ਨੂੰ ਜੋੜ ਸਕੇ ਹਾਂ। ਗੁਰਵਾਕ ਹੈ:- ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨ ਮੁਠੇ ਅਹੰਕਾਰ॥ (ਪੰਨਾ ਨੰ: 34) ਇਸ ਵਿੱਚ ਦੋਸ਼ ਕਿਸੇ ਦਾ ਨਹੀਂ ਅਸੀਂ ਖੁਦ ਹੀ ਦੋਸ਼ੀ ਹਾਂ ਜੋ ਸਿੱਖ ਕਹਾਉਂਦੇ ਹੋਏ ਅਤੇ ਸਿੱਖ ਦਿਸਦੇ ਹੋਏ ਵੀ ਸਿੱਖ ਨਹੀਂ ਹਾਂ। ਅਸੀਂ ਖੁਦ ਨੇ ਹੀ ਸੱਚ ਨੂੰ ਨਹੀਂ ਪਛਾਣਿਆ। ਇਸ ਲਈ ਪਹਿਲੇ ਸਵਾਲ ਤੇ ਵਿਚਾਰ ਕੀਤਿਆਂ ਸਿੱਧ ਹੁੰਦਾ ਹੈ ਕਿ ਸਿੱਖੀ ਨੂੰ ਗੈਰ ਸਿੱਖਾਂ ਜਾਂ ਵਿਰੋਧੀ ਮੱਤਾਂ ਤੋਂ ਏਨਾ ਖਤਰਾ ਨਹੀਂ ਹੈ, ਜਿੰਨਾ ਖਤਰਾ ਅਖੌਤੀ ਸਿੱਖਾਂ ਅਤੇ ਸਿੱਖੀ ਦੇ ਠੇਕੇਦਾਰ ਤੋਂ ਹੈ।
ਦੂਜਾ ਸਵਾਲ ਹੈ ਕਿ ਸਿੱਖੀ ਨੂੰ ਬਚਾਇਆ ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ ਬਚਾ ਵੀ ਸਕਦੇ ਹਾਂ ? ਸਿੱਖੀ ਸੱਚ ਹੈ। ਕੀ ਸੱਚ ਵੀ ਮਰ ਸਕਦਾ ਹੈ? ਨਹੀਂ, ਸੱਚ ਕਦੇ ਵੀ ਨਹੀਂ ਮਰੇਗਾ ਅਤੇ ਅਸੀਂ ਸੱਚ ਨੂੰ ਬਚਾ ਵੀ ਨਹੀਂ ਸਕਦੇ, ਸਗੋਂ ਸੱਚ ਸਾਨੂੰ ਬਚਾਵੇਗਾ। ਸਚੁ ਸੇਵੀ ਸਚੁ ਮਨੁ ਵਸੈ ਸਚੁ ਸਚਾ ਹਰਿ ਰਖਵਾਲੇ॥ (ਪੰਨਾ ਨੰ: 311) ਕਿਉਂਕਿ ਅਸੀਂ ਝੂਠ ਹਾਂ, ਨਾਸ਼ਵੰਤ ਹਾਂ। ਸਿੱਖੀ ਸੱਚ ਹੈ, ਸੱਚ ਅਭਿਨਾਸ਼ੀ ਹੈ। ਸੱਚ ਨੂੰ ਸਾਡੀ ਲੋੜ ਨਹੀਂ ਸਾਨੂੰ ਸੱਚ ਦੀ ਲੋੜ ਹੈ। ਸੱਚ ਦੇ ਮਾਰਗ ਤੇ ਚੱਲ ਕੇ ਅਸੀਂ ਵੀ ਸਲਾਹੁਣ ਯੋਗ ਬਣ ਸਕਦੇ ਹਾਂ। ਗੁਰਫੁਰਮਾਨ ਹੈ:- ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਪੰਨਾ ਨੰ: 136) ਸਾਡੇ ਸੱਚੇ ਬਣਨ ਨਾਲ ਸੱਚ ਉੱਚਾ ਨਹੀਂ ਹੁੰਦਾ, ਸੱਚ ਨਾਲ ਜੁੜ ਕੇ ਅਸੀਂ ਉੱਚੇ ਬਣ ਜਾਂਦੇ ਹਾਂ। ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚੁ ਨਾਲੇ॥ ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ॥ (ਪੰਨਾ ਨੰ: 311) ਪਰ ਸਿੱਖੀ ਸੱਚ ਨੂੰ ਸਮਝੇ ਬਗੈਰ ਅਸੀਂ ਭਰਮ ਦਾ ਸ਼ਿਕਾਰ ਹੋ ਚੁੱਕੇ ਹਾਂ ਕਿ ਅਸੀਂ ਸਿੱਖੀ ਨੂੰ ਬਚਾਵਾਂਗੇ। ਇਸ ਭਰਮ ਨੇ ਸਾਨੂੰ ਅਜਿਹੇ ਚੱਕਰਾਂ ਵਿੱਚ ਪਾਇਆ ਹੈ ਕਿ ਅਸੀਂ ਝੂਠਿਆਂ ਮਨਮੁੱਖਾਂ ਅਤੇ ਬੇਤਾਲਿਆਂ ਨੇ ਸੱਚ ਨੂੰ ਬਚਾਉਣ ਦਾ ਠੇਕਾ ਲੈ ਕੇ ਦੁਨੀਆਂ ਮਰਵਾ ਦਿੱਤੀ ਅਤੇ ਸੱਚ ਦੇ ਵਿਰੋਧੀਆਂ ਦੀ ਕਤਾਰ ਹੋਰ ਲੰਮੀ ਕਰ ਦਿੱਤੀ ਹੈ। ਉਦਹਾਰਣ ਵੱਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਨੂੰ ਬਚਾਉਣ ਅਤੇ ਸਿੱਖੀ ਦੇ ਪ੍ਰਚਾਰ ਲਈ ਹੋਂਦ ਵਿੱਚ ਆਈ ਸੀ, ਪਰ ਅੱਜ ਸਭ ਤੋਂ ਵੱਧ ਸ਼੍ਰੋ: ਗੁ: ਪ੍ਰ: ਕਮੇਟੀ ਹੀ ਸਿੱਖੀ ਦਾ ਘਾਣ ਕਰ ਰਹੀ ਹੈ। ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਵਿੱਚ ਪੰਥ ਦੇ ਨਾਂ ਤੇ ਵੋਟਾਂ ਮੰਗੀਆਂ ਅਤੇ ਸਿੱਖੀ ਨੂੰ ਬਚਾਉਣ ਦੀ ਗੱਲ ਕੀਤੀ। ਅਸੀਂ ਪੰਥ ਦੇ ਨਾਂ ਤੇ ਬਾਦਲ ਨੂੰ ਏਨਾ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਬਾਦਲ ਨੂੰ ਅਸੀਂ ਸਿੱਖੀ ਦਾ ਨੰ: ਇੱਕ ਦੁਸ਼ਮਣ ਹੋਣ ਦੇ ਬਾਵਜੂਦ ਵੀ ਬਦਲ ਨਹੀਂ ਸਕਦੇ। ਸ੍ਰ: ਬਾਦਲ ਨੇ ਸਿੱਖੀ ਵਿਰੁੱਧ ਕੀ ਨਹੀਂ ਕੀਤਾ? ਬਾਦਲ ਦੀਆਂ ਸਿੱਖ ਵਿਰੋਧੀ ਨੀਤੀਆਂ ਦਾ ਪਤਾ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਉਸਨੂੰ ਰੋਕਣ ਟੋਕਣ ਤੋਂ ਅਸੱਮਰਥ ਹਾਂ। ਹੋਰ ਅਨੇਕਾਂ ਡੇਰੇਦਾਰ, ਅਖੌਤੀ ਸੰਤ, ਸਾਧ, ਜਥੇਦਾਰ ਸਿੱਖੀ ਨੂੰ ਬਚਾਉਣ ਲਈ ਹੋਂਦ ਵਿੱਚ ਆਏ ਅਤੇ ਅੱਜ ਸਿੱਖੀ ਦਾ ਮਖੌਲ ਉਡਾ ਰਹੇ ਹਨ, ਜਿੰਨ੍ਹਾਂ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈ। ਕਿਉਂਕਿ ਇਹਨਾਂ ਨੂੰ ਮਜਬੂਤ ਅਸੀਂ ਹੀ ਬਣਾਇਆ ਹੁੰਦਾ ਹੈ। ਸਿੱਖੀ ਨੂੰ ਬਚਾਉਣ ਦਾ ਨਾਅਰਾ ਦੇਣ ਵਾਲੇ ਠੇਕੇਦਾਰ ਸਾਡੇ ਮੋਢਿਆਂ ਰਾਹੀਂ ਟੀਸੀ ਉਤੇ ਪਹੁੰਚ ਕੇ ਜਦ ਸਾਡੇ ਲੱਤ ਮਾਰਦੇ ਹਨ, ਫਿਰ ਸਾਡੀਆਂ ਅੱਖਾਂ ਖੁੱਲਦੀਆਂ ਹਨ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ । ਸ਼ਿਕਾਰੀ ਕਿਸਮ ਦੇ ਲੋਕਾਂ ਨੂੰ ਸਾਡੀ ਕਮਜੋਰੀ ਦਾ ਪਤਾ ਲੱਗ ਚੁੱਕਾ ਹੈ, ਉਹ ਸਾਡੀ ਕਮਜੋਰੀ ਦਾ ਫਾਇਦਾ ਉਠਾ ਰਹੇ ਹਨ, ਪਰ ਅਸੀਂ ਆਪਣੀ ਕਮਜੋਰੀ ਨੂੰ ਦੂਰ ਕਰਨ ਦੀ ਬਜਾਇ ਇਸ ਦੇ ਆਦੀ ਬਣ ਚੁੱਕੇ ਹਾਂ। ਜਿਸ ਕਾਰਣ ਹਰ ਕੋਈ ਸਿੱਖੀ ਨੂੰ ਬਚਾਉਣ ਦਾ ਨਾਅਰਾ ਦੇ ਕੇ ਸਾਡੇ ਮੋਢਿਆਂ ਨੂੰ ਪੌੜੀਆਂ ਦੀ ਥਾਂ ਵਰਤ ਕੇ ਟੀਸੀ ਉਤੇ ਚੜ੍ਹ ਜਾਂਦਾ ਹੈ ਤੇ ਅਸੀਂ ਪਿੱਛੋਂ ਪਛਤਾਉਂਦੇ ਹੀ ਰਹਿ ਜਾਂਦੇ ਹਾਂ । ਕੁੱਝ ਸਮੇਂ ਬਾਅਦ ਕੋਈ ਹੋਰ ਨਵਾਂ ਸ਼ਿਕਾਰੀ ਆ ਜਾਂਦਾ ਹੈ ਤੇ ਅਸੀਂ ਪਿਛਲਾ ਸਭ ਕੁੱਝ ਭੁੱਲ ਕੇ ਉਸਨੂੰ ਫਿਰ ਮੋਢਿਆਂ ਤੇ ਚੁੱਕ ਲੈਂਦੇ ਹਾਂ ਕਿ ਹੁਣ ਇਹੀ ਸਿੱਖੀ ਨੂੰ ਬਚਾਏਗਾ, ਪਰ ਬਾਅਦ ਵਿੱਚ ਨਤੀਜਾ ਉਹੀ ਪਹਿਲਾਂ ਵਾਲਾ ਹੀ ਨਿਕਲਦਾ ਹੈ।
ਇਸਦਾ ਹੱਲ ਕੀ ਹੋਵੇ? ਇਸਦਾ ਹੱਲ ਇਹੀ ਹੈ ਕਿ ਅਸੀਂ ਸੱਚ ਨੂੰ ਬਚਾਉਣ ਲਈ ਚੁੱਕੀ ਹੋਈ ਝੂਠ ਦੀ ਡਾਂਗ ਨੂੰ ਸੁੱਟ ਦੇਈਏ ਅਤੇ ਸੱਚ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਂ ਸੱਚ ਸਾਨੂੰ ਖੱਜਲ ਖੁਆਰ ਹੋਣ ਤੋਂ ਬਚਾ ਲਵੇਗਾ। ਅੱਜ ਸੱਚ (ਸਿੱਖੀ) ਨੂੰ ਬਚਾਉਣ ਜਾਂ ਸਿੱਖੀ ਦੇ ਪ੍ਰਚਾਰ ਦੀ ਥਾਂ ਸਾਨੂੰ ਖੁਦ ਨੂੰ ਬਚਾਉਣ ਲਈ ਸੱਚੇ ਸਿੱਖ ਬਣਨਾ ਚਾਹੀਦਾ ਹੈ। ਕਿਉਂਕਿ ਸਿੱਖੀ ਨੂੰ ਬਚਾਉਣ ਲਈ ਸਾਡੇ ਵੱਲੋਂ ਕੀਤੇ ਗਏ ਯਤਨ ਹੁਣ ਤੱਕ ਹਾਨੀਕਾਰਕ ਹੀ ਸਿੱਧ ਹੋਏ ਹਨ। ਕਦੇ ਸਮਾਂ ਹੁੰਦਾ ਸੀ ਜਦੋਂ ਸਿੱਖਾਂ ਨੂੰ ਖਤਮ ਕਰਨ ਆਏ ਦੁਸ਼ਮਣ ਵੀ ਸਿੱਖਾਂ ਦੀ ਤਾਰੀਫ ਕਰਦੇ ਹੁੰਦੇ ਸਨ। ਉਸ ਸਮੇਂ ਸਿੱਖੀ ਦੇ ਪ੍ਰਚਾਰਕ ਕਿੰਨੇ ਕੁ ਸਨ? ਉਸ ਸਮੇਂ ਸਿੱਖੀ ਦੇ ਪ੍ਰਚਾਰਕਾਂ ਦੀ ਥਾਂ ਸਿੱਖੀ ਨੂੰ ਕਮਾਉਣ ਵਾਲੇ ਸਨ, ਸਿੱਖੀ ਅਨੁਸਾਰ ਜੀਵਨ ਜਿਉਣ ਵਾਲੇ ਸਚਿਆਰੇ ਸਿੱਖ ਸਨ। ਤਾਂ ਹੀ ਤਾਂ ਉਸ ਸਮੇਂ ਭਾਵੇਂ ਜਾਲਮਾਂ ਨੇ ਸਿੱਖੀ ਨੂੰ ਮੁਕਾਉਣ ਦੀਆਂ ਕਸਮਾਂ ਖਾਧੀਆਂ ਹੋਈਆਂ ਸਨ, ਪਰ ਫਿਰ ਵੀ ਸਿੱਖੀ ਚਮਕਦੀ ਸੀ। ਬਾਬਰ, ਔਰੰਗਜੇਬ, ਪਹਾੜੀ ਰਾਜੇ ਅਤੇ ਮੀਰ ਮੰਨੂੰ ਵਰਗੇ ਜਾਬਰ ਵੀ ਸਿੱਖੀ ਦਾ ਵਾਲ ਵਿੰਗਾ ਨਹੀਂ ਸੀ ਕਰ ਸਕੇ। ਉਸ ਸਮੇਂ ਸਿੱਖਾਂ ਦਾ ਆਪਣਾ ਕੋਈ ਦੇਸ਼ ਜਾਂ ਸੂਬਾ ਵੀ ਨਹੀਂ ਸੀ। ਸਿੱਖਾਂ ਦੀ ਗੱਲ ਸੁਨਣ ਲਈ ਕੋਈ ਅਦਾਲਤ ਜਾਂ ਯੂ. ਐਨ. ਓ. ਵੀ ਨਹੀਂ ਸੀ, ਪਰ ਉਸ ਸਮੇਂ ਸਿੱਖਾਂ ਦਾ ਮਜਲੂਮਾਂ ਦੇ ਦਿਲਾਂ ਉਤੇ ਰਾਜ ਕਾਇਮ ਸੀ ਅਤੇ ਜਾਲਮਾਂ ਦੇ ਦਿਲਾਂ ਉਤੇ ਸਿੱਖਾਂ ਦੀ ਧਾਕ ਜਮੀ ਹੋਈ ਸੀ। ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਅੱਜ ਅਸੀਂ ਆਪ ਸਿੱਖ ਬਣੇ ਤੋਂ ਬਗੈਰ ਹੀ ਸਿੱਖੀ ਨੂੰ ਸਰਵੋਤਮ ਬਣਾਉਣ ਲੱਗੇ ਹੋਏ ਹਾਂ। ਜਿਸਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਾਡੀ ਬਦੌਲਤ ਅੱਜ ਸਿੱਖੀ ਵੀ ਬਦਨਾਮ ਹੋ ਰਹੀ ਹੈ। ਸੱਚ ਕਦੇ ਵੀ ਖਤਮ ਨਹੀਂ ਹੁੰਦਾ। ਇਸ ਧਰਤੀ ਉਤੇ ਬਹੁਤ ਵਾਰ ਜੁਲਮ (ਝੂਠ) ਵਧਿਆ ਹੈ ਪਰ ਹਰ ਸਮੇਂ ਕਿਸੇ ਨਾ ਕਿਸੇ ਰਾਹੀਂ ਪ੍ਰਗਟ ਹੋ ਕੇ ਸੱਚ ਨੇ ਜਾਲਮ ਨੂੰ ਲਲਕਾਰਿਆ ਹੈ। ਇਹ ਸੱਚ ਕਦੇ ਕਬੀਰ, ਕਦੇ ਰਵੀਦਾਸ, ਕਦੇ ਗੁਰੂ ਨਾਨਕ ਵਰਗੇ ਇਨਸਾਨਾਂ ਰਾਹੀਂ ਪ੍ਰਗਟ ਹੁੰਦਾ ਰਿਹਾ ਹੈ। ਗੁਰੂ ਨਾਨਕ ਦੇ ਪੈਰੋਕਾਰ ਕਹਾਉਣ ਵਾਲੇ ਇਸ ਗਲਤ ਫਹਿਮੀ ਵਿੱਚ ਨਾ ਰਹਿਣ ਕਿ ਸੱਚ ਸਿਰਫ ਉਹਨਾਂ ਕੋਲ ਹੀ ਹੈ ਜਾਂ ਇਹੀ ਨਾ ਗਾਉਂਦੇ ਰਹਿਣ ਕਿ ਗੁਰਬਾਣੀ ਨੇ ਹਿੰਦੂ ਅੰਨਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ (ਪੰਨਾ ਨੰ: 875) ਕਹਿ ਕੇ ਹਿੰਦੂ ਅਤੇ ਮੁਸਲਮਾਨ ਧਰਮ ਦਾ ਤਾਂ ਖੰਡਨ ਕਰ ਹੀ ਦਿੱਤਾ ਸੀ, ਹੁਣ ਸਿੱਖ ਧਰਮ ਹੀ ਸਰਵੋਤਮ ਹੈ, ਜਿਸਦੇ ਉਹ ਵਾਰਿਸ ਹਨ। ਪਰ ਸੱਚ ਕਦੇ ਕਿਸੇ ਦਾ ਗੁਲਾਮ ਨਹੀਂ ਹੁੰਦਾ। ਜੇ ਸੱਚ ਹਿੰਦੂ ਨੂੰ ਅੰਨਾ ਅਤੇ ਤੁਰਕੂ ਨੂੰ ਕਾਣਾ ਕਹਿ ਸਕਦਾ ਹੈ ਤਾਂ ਉਹ ਅਜੋਕੇ ਸਿੱਖਾਂ ਨੂੰ (ਮਾਇਆ ਧਾਰੀ ਅਤਿ ਅੰਨਾ ਬੋਲਾ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ (ਪੰਨਾ ਨੰ 313)॥ ਅਤਿ ਅੰਨੇ ਬੋਲੇ ਕਹਿ ਕੇ ਲਲਕਾਰਨ ਦੀ ਸਮੱਰਥਾ ਵੀ ਰੱਖਦਾ ਹੈ। ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਗੁਰਬਾਣੀ ਸੱਚ ਹੈ ਗੁਰਬਾਣੀ ਦੇ ਸੱਚ (ਸਿੱਖੀ) ਨੂੰ ਕਿਸੇ ਵੀ ਪੱਖ ਤੋਂ ਝੁਠਲਾਇਆ ਨਹੀਂ ਜਾ ਸਕਦਾ, ਪਰ ਜੇ ਸਿੱਖ ਗੁਰਬਾਣੀ ਦੇ ਸੱਚ ਨੂੰ ਸਮਝਣ ਤੋਂ ਬਗੈਰ ਹੀ ਸੱਚ ਦੇ ਨਾਮ ਦੀ ਝੂਠੀ ਡਾਂਗ ਚੁੱਕੀ ਫਿਰਨਗੇ ਤਾਂ ਸੱਚ ਕਿਤੇ ਹੋਰ ਵੀ ਪ੍ਰਗਟ ਹੋ ਸਕਦਾ ਹੈ ਜਾਂ ਗੁਰਬਾਣੀ ਅਜੋਕੇ ਸਿੱਖਾਂ ਕੋਲੋਂ ਚਲੀ ਵੀ ਜਾ ਸਕਦੀ ਹੈ। ਕਿਉਂਕਿ ਸੱਚ ਨੂੰ ਰੁਮਾਲਿਆਂ ਜਾਂ ਸੋਨੇ ਦੀਆਂ ਪਾਲਕੀਆਂ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ। ਕੋਈ ਵੀ ਧਰਮ, ਪੰਥ ਜਾਂ ਆਗੂ ਸੱਚ ਦਾ ਮਾਲਕ ਬਣਨ ਜਾਂ ਸੱਚ ਨੂੰ ਬਚਾਉਣ ਦਾ ਦਾਅਵਾ ਨਹੀਂ ਕਰ ਸਕਦਾ। ਸੱਚ ਤਾਂ ਇਹ ਹੈ ਕਿ ਸੱਚ ਦੇ ਅਧੀਨ ਰਹਿਆਂ ਜਾਂ ਸੱਚ ਤੇ ਪਹਿਰਾ ਦੇਣ ਨਾਲ ਧਰਮ, ਪੰਥ ਜਾਂ ਆਗੂ ਬਚ ਸਕਦਾ ਹੈ। ਭਾਵ ਕਿ ਅਸੀਂ ਸੱਚ ਨੂੰ ਨਹੀਂ ਬਚਾ ਸਕਦੇ ਬਲਕਿ ਸੱਚ ਸਾਨੂੰ ਬਚਾਉਂਦਾ ਹੈ। ਅਖੀਰ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਨਾ ਤਾਂ ਸਿੱਖੀ ਨੂੰ ਕਿਸੇ ਤੋਂ ਖਤਰਾ ਹੈ ਨਾ ਹੀ ਅਸੀਂ ਸਿੱਖੀ ਨੂੰ ਬਚਾ ਸਕਦੇ ਹਾਂ ਅਤੇ ਨਾ ਹੀ ਸਿੱਖੀ ਖਤਮ ਹੋ ਸਕਦੀ ਹੈ।

1-22-2015
ਹਰਲਾਜ ਸਿੰਘ ਬਹਾਦਰਪੁਰ
94170-23911


22/01/15)
ਹਰਪਾਲ ਸਿੰਘ/ਫੇਸਬੁੱਕ ਰਾਹੀਂ

ਛੱਜ ਤਾ ਬੋਲੇ ਛਾਨਣੀ ਕਿਉਂ ਬੋਲੇ

ਪਰ ਅੱਜ ਕਲ ਛਾਨਣੀਆਂ ਜਿਆਦਾ ਬੋਲਦੀਆਂ ਨੇ , ਆਉ ਵੇਖੀਏ ਕਿਵੇਂ ??? ਜਦੋਂ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਅਸਲੀ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਅਵਾਜ਼ ੳੁਠਾਈ , ਤਾਂ ਛਾਨਣੀਆਂ ਨੇ ਰੌਲਾ ਪਾਇਆ ਕਿ ਇਸਨੇ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕੀਤਾ ਏ , ਅਕਾਲ ਤਖ਼ਤ ਦੀ ਹੁਕਮ ਅਦੂਲੀ ਕੀਤੀ ਆ , ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕੀਤੀ ਆ ।
ਪਰ ਛਾਨਣੀਆਂ ਖੁਦ ਅਕਾਲ ਤਖ਼ਤ ਦਾ ਇੱਕ ਵੀ ਹੁਕਮ ਨਹੀਂ ਮੰਨਦੀਆਂ , ਅਕਾਲ ਤਖ਼ਤ ਸਾਹਿਬ ਦੇ ਅਨੁਸਾਰ ਮੰਗਲਾਚਰਣ ( ਮੂਲਮੰਤਰ ) ' ਗੁਰਪ੍ਰਸਾਦਿ ਤੱਕ ਹੈ । ਮੂਲਮੰਤਰ ਦਾ ਪ੍ਮਾਣਿਕ ਰੂਪ ਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਹਰ ਸਾਲ ਵੰਡੀਆਂ ਜਾਂਦੀਆਂ ਨੇ ,, ਅਕਾਲ ਤਖ਼ਤ ਤੋਂ ਪ੍ਕਾਸ਼ਿਤ ਰਹਿਤ ਮਰਯਾਦਾ ਅਨੁਸਾਰ ਨਿਤਨੇਮ ਦੀਆਂ ਕੁਲ ਬਾਣੀਆਂ ਪੰਜ ਨੇ , ਤਿੰਨ ਸਵੇਰ ਦੀਆਂ ਤੇ ਦੋ ਸ਼ਾਮ ਦੀਆਂ । ਛਾਨਣੀਆਂ ਸ਼ਰੇਆਮ ਸਟੇਜਾਂ ਤੋਂ ਮੰਗਲਾਚਰਣ ਦਾ ਨਾਨਕ ਹੋਸੀ ਭੀ ਸਚਿ ॥ ਤੱਕ ਜਾਪ ਕਰਵਾਉਂਦੀਆਂ ਨੇ , ਸ਼ਰੇਆਮ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਉਪਦੇਸ਼ ਦੇਂਦੀਆਂ ਨੇ । ਲੱਗਪਗ 97 % ਗੁਰਦੁਆਰਿਆਂ ਵਿੱਚ ਛਾਨਣੀਆਂ ਦੀ ਮੇਹਰ ਸਦਕਾ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਹੋ ਰਿਹਾ ਏ , ਕੀ ਏ ਅਕਾਲ ਤਖ਼ਤ ਨੂੰ ਚੈਲੰਜ ਨਹੀਂ ਆ ??????
ਅਕਾਲ ਤਖ਼ਤ ਦੀ ਮਰਯਾਦਾ ਨੂੰ ਛੱਡ ਕੇ ਇਹਨਾਂ ਨੇ ਬੇਅੰਤ ਤਰ੍ਹਾਂ ਦੀਆਂ ਆਪੋ ਆਪਣੀਆਂ ਮਰਯਾਦਾਵਾਂ ਬਣਾਈਆਂ ਨੇ ।ਉਹ ਸਾਰੀਆਂ ਮਰਯਾਦਾਵਾਂ ਅਕਾਲ ਤਖ਼ਤ ਦੀ ਹਦੂਦ ਵਿੱਚ ਇਹ ਵੇਚਦੇ ਨੇ । ਅਕਾਲ ਤਖ਼ਤ ਦੀ ਮਰਯਾਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪਰਕਾਸ਼ ਨਹੀਂ ਹੋ ਸਕਦਾ ,, ਛਾਨਣੀਆਂ ਨੇ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰ ਨਾਟਕ ਦਾ ਪ੍ਰਕਾਸ਼ ਕੀਤਾ ਏ , ਕੀ ਏ ਅਕਾਲ ਤਖ਼ਤ ਦੀ ਤੌਹੀਨ ਨਹੀਂ ਆ ????????
ਜਦੋਂ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ , ਤੁਸੀਂ ਉਦੋਂ ਵੀ ਆਪਣੇ ਦਿਨ ਦਿਹਾਡ਼ੇ ਬਿਕਰਮੀ ਕੈਲੰਡਰ ਅਨੁਸਾਰ ਹੀ ਮਨਾਉਂਦੇ ਰਹੇ , ਫੇਰ ਤੁਸਾਂ ਨੇ ਰਲ ਮਿਲ 2003 ਵਾਲੇ ਕੈਲੰਡਰ ਨੂੰ ਸੋਧ ਦੇ ਨਾ ਤੇ ਰੱਦ ਕਰਾ ਦਿੱਤਾ , ਕੀ ਇਹ ਅਕਾਲ ਤਖ਼ਤ ਸਾਹਿਬ ਦੀ ਹੁਕਮ ਅਦੂਲੀ ਨਹੀਂ ਸੀ , ਕੀ ਇਹ ਅਕਾਲ ਸਾਹਿਬ ਦਾ ਨਿਰਾਦਰ ਨਹੀਂ ਸੀ ??????? ਤੁਹਾਡੇ ਅਨੁਸਾਰ ਅਕਾਲ ਤਖ਼ਤ ਗਲਤ ਫੈਸਲੇ ਲੇ ਸਕਦਾ , 2003 ਵਿੱਚ ਕੈਲੰਡਰ ਬਾਰੇ ਲਿਆ ਫੈਸਲਾ ਗਲਤ ਸੀ , ਅਸੀਂ ਕਿਵੇਂ ਮੰਨੀਏ ਕਿ ਬਾਅਦ ਵਾਲਾ ਕੈਲੰਡਰ ਸਹੀ ਹੈ । ਕਿਉਂਕਿ ਸਾਨੂੰ ਤਾਂ ਕੈਲੰਡਰ ਬਾਰੇ ਕੋਈ ਗਹਿਰ ਗੰਭੀਰ ਗਿਆਨ ਨਹੀਂ ਹੈ ।
ਹੋਰ ਬੇਅੰਤ ਕਰਮ ਨੇ , ਪਰ ਉਹ ਸਾਰੇ ਅਕਾਲ ਤਖ਼ਤ ਸਾਹਿਬ ਦੇ ਵਿਰੁੱਧ ਨੇ ,, ਉਦੋਂ ਨਹੀਂ !! ਇਹਨਾਂ ਨੂੰ ਅਕਾਲ ਤਖ਼ਤ ਦਾ ਚੇਤਾ ਆਉਂਦਾ , ਜਦੋਂ ਕਿਸੇ ਦੇ ਕਾਰਨ ਇਹਨਾਂ ਨੂੰ ਆਪਣੀ ਰੋਟੀ ਪਾਣੀ ਨੂੰ ਢਾਹ ਲੱਗਦੀ ਨਜ਼ਰ ਆਉਂਦੀ ਏ , ਉਦੋਂ ਇਹਨਾਂ ਨੂੰ ਅਕਾਲ ਤਖ਼ਤ ਦੀ ਸ਼ਾਨ ਦਾ ਫਿਕਰ ਪੈ ਜਾਂਦਾ ਏ । ਕਿਉਂਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਸੂਰਜੀ ਕੈਲੰਡਰ ਹੋਣ ਕਰਕੇ ਉਸ ਵਿੱਚ ਪੁੰਨਿਆ ਤੇ ਮੱਸਿਆ ਦਾ ਜਿਕਰ ਨਹੀਂ ਆਇਆ , ਪੁੰਨਿਆ ਤੇ ਮੱਸਿਆ ਤੇ ਗੁਰ ਸਿਧਾਂਤ '' ਥਿਤੀ ਵਾਰ ਸੇਵਹਿ ਮੁਗਧ ਗਵਾਰ ॥ '' ਦੇ ਉਲਟ ਜਾ ਕੇ ਛਾਨਣੀਆਂ ਲੱਖਾਂ ਰੁਪਇਆ ਅਗਿਆਨੀ ਸਿੱਖਾਂ ਦੀ ਜੇਬ ਵਿਚੋਂ ਕਢਾ ਕੇ ਆਪਣਾ ਬੈਂਕ ਬੈਲੇਂਸ ਵਧਾਉਂਦੀਆ ਨੇ ।
ਛਾਨਣੀਆਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪਣੀ ਪੀਡ਼ੀ ਥੱਲੇ ਸੋਟਾ ਮਾਰੋ , ਆਪਣੇ ਛੇਕ ਭਰੋ , ਆਪ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੋ । ਦੋਗਲੀ ਨੀਤੀ ਨਾ ਅਪਨਾਉ । ਤੁਹਾਡੇ ਕਹਿਣ ਅਨੁਸਾਰ , ਤੁਹਾਡਾ ਤਾਂ ਰੱਬ ਤੇ ਸਾਡੇ ਨਾਲੋਂ ਜਿਆਦਾ ਵਿਸ਼ਵਾਸ ਆ , ਉਹ ਰੱਬ ਸਾਰਾ ਕੁੱਝ ਦੇਖਦਾ ਪਿਆ ਏ ।
ਹੁਣ ਤੁਹਾਡੀ ਦਾਲ ਪਹਿਲਾਂ ਵਾਂਗ ਨਹੀਂ ਗਲ਼ਣੀ , ਸਿੱਖ ਸਮਾਜ ਹੌਲੀ ਹੌਲੀ ਜਾਗ ਰਿਹਾ ਏ ।
ਹਰਪਾਲ ਸਿੰਘ


22/01/15)
ਜਸਵੰਤ ਸਿੰਘ ‘ਅਜੀਤ’

ਸਿੱਖੀ ਸਿਧਾਂਤ ਅਤੇ ਸਿੱਖ ਆਗੂਆਂ ਦਾ ਆਚਰਣ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਸਮੇਂ ਦੀ ਸਮਾਜਕ, ਧਾਰਮਕ ਅਤੇ ਰਾਜਨੀਤਕ ਸਥਿਤੀ ਵਿੱਚ ਆਏ ਨਿਘਾਰ ਲਈ, ਇਨ੍ਹਾਂ ਖੇਤਰਾਂ ਵਿੱਚ ਘਰ ਕਰ ਚੁਕੀਆਂ ਬੁਰਿਆਈਆਂ ਨੂੰ ਜ਼ਿਮੇਂਦਾਰ ਠਹਿਰਾਉਂਦਿਆਂ ਕਈ ਅਟਲ ਸਚਿਆਈਆਂ ਬਿਆਨ ਕੀਤੀਆਂ ਹਨ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਪਣੀ ਬਾਣੀ ਵਿੱਚ ਬਿਆਨ ਕੀਤੀਆਂ ਗਈਆਂ ਹੋਈਆਂ ਹੋਰ ਸਚਿਆਈਆਂ ਨੂੰ ਕਿਸੇ ਹੋਰ ਸਮੇਂ ਵਿਚਾਰਨ ਲਈ ਛਡ ਦਿਤਾ ਜਾਏ ਅਤੇ ਇਸ ਸਮੇਂ ਉਨ੍ਹਾਂ ਵਲੋਂ ਬਿਆਨ ਕੀਤੀ ਗਈ ਕੇਵਲ ਇਕੋ ਸਚਾਈ, ‘ਖਤਰੀਆਂ ਤਾਂ ਧਰਮ ਛੋਡਿਆ…’ ਦੀ ਕਸੌਟੀ ਪੁਰ, ਉਨ੍ਹਾਂ ਵਰਤਮਾਨ ਸਿੱਖ ਆਗੂਆਂ ਦੇ ਆਚਰਣ ਨੂੰ ਪਰਖਿਆ ਜਾਏ, ਜੋ ਆਪਣੇ ਆਪਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਪੈਰੋਕਾਰ ਹੋਣ ਦਾ ਦਾਅਵਾ ਕਰਦਿਆਂ ਨਹੀਂ ਥਕਦੇ, ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆ ਜਾਇਗੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਅਜ ਦੇ ਸਿੱਖ ਆਗੂਆਂ ਪੁਰ ਵੀ ਇੰਨ-ਬਿੰਨ ਢੁਕਦੇ ਹਨ।
ਇਹ ਸਿੱਖ ਆਗੂ ਇੱਕ ਪਾਸੇ ਤਾਂ ਅਖੌਤੀ ਡੇਰੇਦਾਰਾਂ ਅਤੇ ਸਾਧਾਂ-ਸੰਤਾਂ ਪੁਰ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਉਹ ਆਪਣੇ ਗੁਰੂ-ਡੰਮ ਨੂੰ ਕਾਇਮ ਰਖਣ `ਤੇ ਆਪਣੇ ਸੁਆਰਥ ਦੀ ਪੂਰਤੀ ਲਈ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰ, ਉਸਦੀ ਗ਼ਲਤ ਵਿਆਖਿਆ ਕਰਦੇ ਹਨ ਅਤੇ ਦੂਜੇ ਪਾਸੇ ਉਹ ਆਪ, ਉਨ੍ਹਾਂ ਨਾਲੋਂ ਕਿਤੇ ਵਧ ਅਰਥਾਂ ਦੇ ਅਨਰਥ ਕਰ ਆਪਣੇ ਸੁਆਰਥ ਦੀ ਪੂਰਤੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।
ਗੁਰੂ ਸਾਹਿਬਾਂ ਦੇ ਪ੍ਰਕਾਸ਼, ਗੁਰਗਦੀ ਅਤੇ ਸ਼ਹੀਦੀ ਪੁਰਬ ਮੰਨਾਂਦਿਆਂ, ਜਿਥੇ ਉਹ ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ ਅਤੇ ਧਾਰਮਕ ਸਮਾਗਮਾਂ ਦਾ ਆਯੋਜਨ ਕਰਦੇ ਹਨ, ਉਥੇ ਹੀ ਉਹ ਸਮਾਗਮਾਂ ਵਿੱਚ ਬਾਹਵਾਂ ਉਲਾਰ-ਉਲਾਰ ਅਤੇ ਹਵਾ ਵਿੱਚ ਮੁੱਕੇ ਲਹਿਰਾ-ਲਹਿਰਾ ਕੀਤੇ ਜਾਂਦੇ ਅਪਣੇ ਭਾਸ਼ਣਾਂ ਵਿੱਚ ਇਹ ਦਾਅਵਾ ਕਰਦਿਆਂ ਵੀ ਥਕਦੇ ਨਹੀਂ ਕਿ ਸਿੱਖ ਧਰਮ ਹੀ ਇਕੋ-ਇਕ ਅਜਿਹਾ ਧਰਮ ਹੈ, ਜੋ ਸਦਭਾਵਨਾ, ਸਾਂਝੀਵਾਲਤਾ, ਬਰਾਬਰਤਾ `ਤੇ ਸਰਬਤ ਦੇ ਭਲੇ ਵਿੱਚ ਵਿਸ਼ਵਾਸ ਰਖਦਾ ਹੈ ਅਤੇ ਉਸੇ ਪਾਸ ਹੀ ਅਜਿਹਾ ਧਰਮ-ਗ੍ਰੰਥ ਹੈ, ਜੋ ਸੁਚਜਾ ਜੀਵਨ ਜੀਣ ਲਈ ਕਿਸੇ ਇੱਕ ਫਿਰਕੇ ਜਾਂ ਜਾਤੀ ਦਾ ਨਹੀਂ, ਸਗੋਂ ਸਮੁਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਦਾ ਹੈ।
ਪਰ ਸੁਆਲ ਉਠਦਾ ਹੈ ਕਿ ਕੀ ਅਜਿਹਾ ਪ੍ਰਚਾਰ ਕਰਨ ਵਾਲੇ ਸਿੱਖ ਆਗੂ, ਆਪ ਗੁਰੂ ਸਾਹਿਬਾਨ ਵਲੋਂ ਦਰਸਾਏ ਇਸ ਮਾਰਗ ਦਰਸ਼ਨ ਨੂੰ ਅਪਨਾ ਰਹੇ ਹਨ? ਕੀ ਉਹ ਸਵੇਰ-ਸ਼ਾਮ ਕੀਤੀ ਜਾਂਦੀ ਅਰਦਾਸ ਵਿੱਚ ‘ਸਰਬਤ ਦੇ ਭਲੇ’ ਦੀ ਕੀਤੀ ਜਾਂਦੀ ਮੰਗ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਪ੍ਰਤੀ ਇਮਾਨਦਾਰ ਜਾਂ ਵਚਨਬੱਧ ਹਨ? ਜਾਂ ਫਿਰ ਉਨ੍ਹਾਂ ਨੇ ਇਸਨੂੰ ਕੇਵਲ ਗੁਰਦੁਆਰਿਆਂ ਦੀ ਚਾਰ-ਦੀਵਾਰੀ ਵਿੱਚ ਹੀ ਪ੍ਰਚਾਰਨ ਤਕ ਸੀਮਤ ਕਰਕੇ ਰਖ ਦਿਤਾ ਹੋਇਆ ਹੈ?
ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ, ਜੋ ਸਮੇਂ-ਸਮੇਂ ਭਾਰਤੀ ਨਿਆਇ-ਪ੍ਰਣਾਲੀ ਦੇ ਨਾਲ ਹੀ ਸਿੱਖ ਰਾਜਨੀਤੀ ਅਤੇ ਧਰਮ ਪ੍ਰਤੀ ਆਪਣੇ ਆਲੋਚਨਾਤਮਕ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ, ਦਾ ਕਹਿਣਾ ਹੈ ਕਿ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਦੇ ਮੁਖੀ ‘ਸਰਬਤ ਦੇ ਭਲੇ’ ਦੇ ਨਾਂ ਤੇ ਕੇਵਲ ‘ਆਪਣਾ’ ਹੀ ਭਲਾ ਮੰਗਦੇ ਅਤੇ ਚਾਹੁੰਦੇ ਹਨ। ਅਰਦਾਸ ਕਰਦਿਆਂ ਅਤੇ ਸੁਣਦਿਆਂ ਭਾਵੇਂ ਉਨ੍ਹਾਂ ਦੀ ਜ਼ਬਾਨ ਤੇ ‘ਸਰਬਤ ਦਾ ਭਲਾ’ ਸ਼ਬਦ ਹੁੰਦੇ ਹਨ, ਪ੍ਰੰਤੂ ਦਿਲ ਵਿੱਚ ਕੇਵਲ ‘ਨਿਜ ਭਲੇ’ ਦੀ ਮੰਗ ਦੀ ਹੀ ਭਾਵਨਾ ਉਸਲਵੱਟੇ ਲੈ ਰਹੀ ਹੁੰਦੀ ਹੈ। ਉਹ ਧਾਰਮਕ ਸਮਾਗਮਾਂ ਵਿੱਚ ਬਾਹਵਾਂ ਉਲਾਰ-ਉਲਾਰ ਵਿਰੋਧੀਆਂ ਨੂੰ ਭੰਡਦੇ ਅਤੇ ਦੂਜੇ ਧਰਮਾਂ ਦੇ ਬਖੀਏ ਉਧੇੜਦਿਆਂ ਆਪਣੇ ਧਰਮ ਦੇ ਸਰਵ-ਸ੍ਰੇਸ਼ਟ ਹੋਣ ਦਾ ਦਾਅਵਾ ਕਰਦਿਆਂ ਨਹੀਂ ਥਕਦੇ।
ਸਿੱਖੀ ਸੋਚ ਦੇ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬਾਂ ਨੇ ਕਿਸੇ ਵੀ ਧਰਮ ਦੀ ਨਾ ਤਾਂ ਅਲੋਚਨਾ ਕੀਤੀ ਹੈ ਅਤੇ ਨਾ ਹੀ ਕਿਸੇ ਦਾ ਵਿਰੋਧ, ਨਿਖੇਧੀ ਜਾਂ ਨਿੰਦਿਆ ਹੀ ਕੀਤੀ ਹੈ। ਉਨ੍ਹਾਂ ਕੇਵਲ ਉਨ੍ਹਾਂ ਕਰਮ-ਕਾਂਡਾਂ ਅਤੇ ਪਖੰਡਾਂ ਦਾ ਵਿਰੋਧ ਕੀਤਾ, ਜਿਨ੍ਹਾਂ ਨੂੰ ਨਿਜ ਸੁਆਰਥ ਅਧੀਨ ਕੁੱਝ ਲੋਕਾਂ ਵਲੋਂ ਧਰਮ ਦਾ ਅੰਗ ਬਣਾ, ਭੋਲੇ-ਭਾਲੇ ਲੋਕਾਂ ਦਾ ਮਾਨਸਿਕ, ਆਰਥਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਉਨ੍ਹਾਂ ਵਖ-ਵਖ ਧਰਮਾਂ ਦੀਆਂ ਮੂਲ ਮਾਨਤਾਵਾਂ ਅਤੇ ਪਰੰਪਰਾਵਾਂ ਦੀ ਕਦੀ ਵੀ ਨਿਖੇਧੀ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਇਸਦਾ ਪ੍ਰਤੱਖ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਬਾ ਫਰੀਦ ਜੀ ਦੀ ਬਾਣੀ ਹੈ, ਜਿਸ ਵਿੱਚ ਮੁਸਲਮਾਣਾਂ ਨੂੰ ਸੱਚਾ ਮੁਸਲਮਾਣ ਬਣਨ ਤੇ ਆਪਣੀਆਂ ਧਾਰਮਕ ਮਾਨਤਾਵਾਂ ਦਾ ਪਾਲਣ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿਤੀ ਗਈ ਹੋਈ ਹੈ।
ਉਨ੍ਹਾਂ ਇਹ ਵੀ ਦਸਿਆ ਕਿ ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਜੰਞੂ ਨੂੰ ਪਾਣ ਤੋਂ ਇਨਕਾਰ ਕੀਤਾ ਸੀ, ਉਸੇ ਜੰਞੂ ਦੇ ਪਹਿਨਣ ਵਾਲਿਆਂ ਦੇ ਵਿਸ਼ਵਾਸ ਦੀ ਰਖਿਆ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੀ ਸ਼ਹਾਦਤ ਦੇ ਦਿੱਤੀ ਸੀ। ਜੋ ਇਸ ਗਲ ਦਾ ਪ੍ਰਮਾਣ ਹੈ ਕਿ ਗੁਰੂ ਸਾਹਿਬ ਹਰ ਵਿਅਕਤੀ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਦੇ ਇਛੁਕ ਸਨ। ਉਨ੍ਹਾਂ ਦੀ ਇੱਛਾ ਕੇਵਲ ਇਹ ਸੀ ਕਿ ਹਰ ਵਿਅਕਤੀ ਆਪਣੇ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਪਾਲਣ ਪ੍ਰਤੀ ਇਮਾਨਦਾਰ ਹੋਵੇ।
ਗੁਰੂ ਸਾਹਿਬ ਦਾ ਕਥਨ ‘ਏਕਸ ਕੇ ਬਾਰਕ’ ਵੀ ਇਸੇ ਗਲ ਦਾ ਪ੍ਰਤੀਕ ਹੈ ਕਿ ਸੰਸਾਰ ਦੇ ਸਾਰੇ ਮਨੁੱਖ ਇਕੋ ਪ੍ਰਭੂ ਦੇ ਬੱਚੇ ਹਨ, ਪ੍ਰੰਤੂ ਸਿੱਖ ਆਗੂ ਇਸਨੂੰ ਕੇਵਲ ਇਸ ਰੂਪ ਵਿੱਚ ਲੈਂਦੇ ਹਨ ਕਿ ਕੇਵਲ ‘ਉਹ ਆਪ’ ਹੀ ਇਕੋ-ਪਰਮਾਤਮਾ ਦੇ ਬਾਲਕ ਹਨ, ਬਾਕੀ ਸਭ ‘ਗ਼ੈਰ’ ਅਤੇ ਉਨ੍ਹਾਂ (ਆਗੂਆਂ) ਦੇ ਦੁਸ਼ਮਣ ਹਨ। ਇਸਲਈ ਜੋ ਕੁੱਝ ਪਾਇਆ ਜਾਣਾ ਹੈ, ਉਨ੍ਹਾਂ ਦੀ ਝੋਲੀ ਵਿੱਚ ਹੀ ਪਾਇਆ ਜਾਏ।
ਰਾਜਸੀ ਲਾਲਸਾ: ਸਿੱਖ ਆਗੂਆਂ ਵਿੱਚ ਰਾਜਸੀ ਲਾਲਸਾ ਇਤਨੀ ਵਧ ਗਈ ਹੋਈ ਹੈ ਕਿ ਉਨ੍ਹਾਂ ਕਈ ਵਰ੍ਹਿਆਂ ਤੋਂ ‘ਰਾਜ ਬਿਨਾ ਨਾ ਧਰਮ ਚਲੈ ਹੈਂ’ ਦਾ ਨਾਹਰਾ ਲਾ, ਸਿੱਖਾਂ ਨੂੰ ਭਰਮਾਉਣ ਦਾ ਸਿਲਸਿਲਾ ਸ਼ੁਰੂ ਕੀਤੀ ਰਖਿਆ ਹੋਇਆ ਹੈ। ਉਨ੍ਹਾਂ ਲਈ ਧਰਮ ਦੀ ਨਹੀਂ, ਰਾਜਸੱਤਾ ਦੀ ਮਹੱਤਤਾ ਵਧੇਰੈ ਹੋ ਗਈ ਹੋਈ ਹੈ। ਪ੍ਰੰਤੂ ਉਨ੍ਹਾਂ ਪਾਸ ਇਸ ਗਲ ਦਾ ਕੋਈ ਜਵਾਬ ਨਹੀਂ ਕਿ ‘ਰਾਜ-ਸੱਤਾ’ ਦੀ ਮਦਦ ਦੇ ਨਾਲ ਸਿੱਖ ਧਰਮ ਕਿਵੇਂ ਫਲ-ਫੁਲ ਸਕਦਾ ਹੈ, ਜਦਕਿ ਗੁਰੂ ਸਾਹਿਬ ਨੇ ਜ਼ਬਰ, ਜ਼ੁਲਮ ਅਤੇ ਬੇਇਨਸਾਫੀ ਵਿਰੁਧ ਸੰਘਰਸ਼ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਦੀ ਵਚਨਬਧਤਾ ਦੀਆਂ ਨੀਂਹਾਂ ਪੁਰ ਹੀ ਸਿੱਖ ਧਰਮ ਦੇ ਮਹੱਲ ਦੀ ਉਸਾਰੀ ਕੀਤੀ ਹੈ। ਇਤਿਹਾਸ ਗਵਾਹ ਹੈ ਕਿ ਕੋਈ ਵੀ ਰਾਜਸੱਤਾ ਜ਼ਬਰ-ਜ਼ੁਲਮ ਤੇ ਬੇਨਿਸਾਫੀ ਅਤੇ ਗ਼ਰੀਬ-ਮਜ਼ਲੂਮ ਦੀਆਂ ਲਾਸ਼ਾਂ ਤੇ ਹੀ ਕਾਇਮ ਹੋ ਸਕਦੀ ਹੈ। ਇਹੀ ਕਾਰਣ ਹੈ ਕਿ ਸਿੱਖਾਂ ਅਤੇ ਰਾਜ-ਸੱਤਾ ਵਿਚਕਾਰ ਸਦਾ ਹੀ ਟਕਰਾਉ ਹੁੰਦਾ ਚਲਿਆ ਆਇਆ ਹੈ। ਸਮੇਂ ਦੀ ਰਾਜਸੱਤਾ ਤਾਂ ਲਗਾਤਾਰ ਸਿੱਖਾਂ ਵਿਰੁਧ ਸਰਗਰਮ ਰਹੀ, ਜਿਸਦੇ ਫਲਸਰੂਪ ਗੁਰੂ ਸਾਹਿਬਾਂ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਅਤੇ ਇਨ੍ਹਾਂ ਸ਼ਹੀਦੀਆਂ ਨੇ ਹੀ ਸਿੱਖੀ ਦੇ ਬੂਟੇ ਦੇ ਵਧਣ-ਫੁਲਣ ਵਿੱਚ ਖ਼ਾਦ ਦਾ ਕੰਮ ਕੀਤਾ।
ਇਨ੍ਹਾਂ ਆਗੂਆਂ ਪਾਸ ਕੋਈ ਅਜਿਹੀ ਉਦਾਹਰਣ ਨਹੀਂ, ਕਿ ‘ਫਲਾਂ’ ਸਮੇਂ ਜਾਂ ਅਕਾਲੀ ਸੱਤਾ ਕਾਲ ਦੌਰਾਨ ਸਿੱਖ ਧਰਮ ਵਧਿਆ-ਫੁਲਿਆ ਹੋਵੇ। ਹਰ ਕੋਈ ਜਾਣਦਾ ਹੈ ਕਿ ਪੰਜਾਬ ਵਿੱਚ ਕਈ ਵਾਰ ਅਕਾਲੀ ਸਰਕਾਰ ਬਣੀ ਹੈ ਅਤੇ ਹੁਣ ਵੀ ਹੈ। ਇਸ ਦੌਰਾਨ ਸਿੱਖ ਇਤਿਹਾਸ ਨਾਲ ਸਬੰਧਤ ਸ਼ਤਾਬਦੀਆਂ ਤਾਂ ਜ਼ਰੂਰ ਮਨਾਈਆਂ ਅਤੇ ਯਾਦਗਾਰਾਂ ਕਾਇਮ ਕੀਤੀਆਂ ਗਈਆਂ ਹਨ, ਪ੍ਰੰਤੂ ਸਿੱਖੀ ਦੇ ਫੈਲਾਅ ਦੇ ਨਾਂ ਤੇ ਉਸਦਾ ਘਾਣ ਹੀ ਹੋਇਆ ਹੈ। ਅਜ ਅੱਸੀ ਪ੍ਰਤੀਸ਼ਤ ਤੋਂ ਵਧ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟ ਕੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦੇ ਚੁਕਾ ਹੋਇਆ ਹੈ। ਇਸਦੇ ਬਾਵਜੂਦ ਸਿੱਖਾਂ ਦੀਆਂ ਜਥੇਬੰਦੀਆਂ ਵਿੱਚ ਸੱਤਾ ਲਈ ਟਕਰਾਉ ਬਣਿਆ ਤਾਂ ਵਿਖਾਈ ਦੇ ਰਿਹਾ ਹੈ, ਪ੍ਰੰਤੂ ਸਿੱਖੀ ਦੇ ਬਚਾਉ ਦੀ ਹੋੜ ਕਿਧਰੇ ਵੀ ਵਿਖਾਈ ਨਹੀਂ ਦੇ ਰਹੀ।
…ਅਤੇ ਅੰਤ ਵਿੱਚ: ਅਜ ਸਿੱਖ ਆਗੂ ਮੌਕਾ-ਬੇ-ਮੌਕਾ ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਵਲੋਂ ਕੀਤੀਆਂ ਗਈਆਂ ਅੱਸੀ ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਦਾ ਜ਼ਿਕਰ, ਬਾਰ-ਬਾਰ ਅੰਕੜੇ ਪੇਸ਼ ਕਰ, ਕਰਦੇ ਚਲੇ ਆ ਰਹੇ ਹਨ। ਜਿਸਦਾ ਉਦੇਸ਼ ਉਨ੍ਹਾਂ ਕੁਰਬਾਨੀਆਂ ਪੁਰ ਮਾਣ ਕਰਨਾ ਜਾਂ ਉਨ੍ਹਾਂ ਪ੍ਰਤੀ ਸਤਿਕਾਰ ਭੇਂਟ ਕਰਨਾ ਨਹੀਂ. ਸਗੋਂ ਉਨ੍ਹਾਂ ਦੇ ਮੁਲ ਵਜੋਂ ਰਾਜਸੱਤਾ ਦੀ ਮੰਗ ਲਈ (ਮੰਗਤਿਆਂ ਵਾਂਗ) ਝੋਲੀਆਂ ਅੱਡਣਾ ਹੈ। ਜੇ ਉਨ੍ਹਾਂ ਦਾ ਉਦੇਸ਼ ਗੁਰੂ ਸਾਹਿਬਾਂ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਅਤੇ ਹੋਰ ਕੁਰਬਾਨੀਆਂ ਪੁਰ ਮਾਣ ਕਰਨਾ ਹੋਵੇ ਤਾਂ ਉਹ ਧਰਮ ਅਤੇ ਸਿੱਖੀ-ਸਰੂਪ ਦੀ ਰਖਿਆ ਲਈ ਕੀਤੀਆਂ ਗਈਆਂ ‘ਸੌ ਪ੍ਰਤੀਸ਼ਤ’ ਕੁਰਬਾਨੀਆਂ ਦਾ ਜ਼ਿਕਰ ਬਾਰ-ਬਾਰ ਕਰਨ ਤਾਂ ਜੋ ਉਹ ਸਿੱਖ ਨੌਜਵਾਨ, ਜੋ ਆਪਣੇ ਆਗੂਆਂ ਦੀ ਅਣਗਹਿਲੀ ਦਾ ਸ਼ਿਕਾਰ ਹੋ, ਸਿੱਖੀ ਵਿਰਸੇ ਨਾਲੋਂ ਟੁੱਟ ਸਿੱਖੀ-ਸਰੂਪ ਤਿਆਗਦੇ ਜਾ ਰਹੇ ਹਨ, ਉਹ ਉਨ੍ਹਾਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਨਾ ਕੇਵਲ ਅਪਣੇ ਸਿੱਖੀ-ਸਰੂਪ ਨੂੰ ਕਾਇਮ ਰਖਣ ਪ੍ਰਤੀ ਦ੍ਰਿੜ ਸੰਕਲਪ ਹੋਣ, ਸਗੋਂ ਆਪਣੇ ਸਿੱਖ ਹੋਣ ਤੇ ਮਾਣ ਕਰਨ ਲਈ ਵੀ ਪ੍ਰੇਰਤ ਹੋ ਸਕਣ।
ਪਰ ਅਫਸੋਸ ਦੀ ਗਲ ਇਹ ਹੈ ਕਿ ਸਿੱਖ ਆਗੂਆਂ ਨੇ ਉਨ੍ਹਾਂ ਮਹਾਨ ਕੁਰਬਾਨੀਆਂ ਨੂੰ, ਕੇਵਲ ਸਵੇਰੇ-ਸ਼ਾਮ ਕੀਤੀ ਜਾਣ ਵਾਲੀ ਅਰਦਾਸ ਦਾ ਹਿਸਾ ਅਤੇ ਰਾਜਸੱਤਾ ਦੀ ਖੈਰਾਤ ਮੰਗਣ ਦਾ ਆਧਾਰ ਬਣਾ ਕੇ ਰਖ ਦਿਤਾ ਹੋਇਆ ਹੈ।


18/01/15)
ਹਰਜਿੰਦਰ ਸਿੰਘ ‘ਘੜਸਾਣਾ’

“ਗੁਰਬਾਣੀ ਵਿਚ ‘ਬਿਹਾਰੀ’ ਦੀ ਵਰਤੋਂ”
ਗੁਰਬਾਣੀ ਵਿਚ ‘ਬਿਹਾਰੀ’ ਦੀ ਵਰਤੋਂ ਬਹੁਤਾਤ ਵਿਚ ਕੀਤੀ ਗਈ ਹੈ। ਬਿਹਾਰੀ ਭੀ ਦੀਰਘ ਮਾਤਰਾ ਦੀ ਲਖਾਇਕ ਹੈ। ਗੁਰਬਾਣੀ ਵਿਚ ਇਸ ਦੀ ਵਰਤੋਂ ਜਿਸ-ਜਿਸ ਨਿਯਮ ਤਹਿਤ ਹੋਈ ਹੈ ਉਸ ਨੂੰ ਆਉ ਸਮਝਣ ਦਾ ਯਤਣ ਕਰੀਏ :-
1. ‘ਨਾਂਵ’ ਨੂੰ ਪੁਲਿੰਗ ਤੋਂ ਇਸਤਰੀਲਿੰਗ ਬਨਾਉਣ ਹਿਤ ਭੀ ਬਿਹਾਰੀ ਦਾ ਪ੍ਰਯੋਗ ਹੁੰਦਾ ਹੈ ਜਿਵੇਂ -:
‘ਕੂਕਰ ਤੋਂ ‘ਕੂਕਰੀ
ਪੁਤਰ ਤੋਂ ‘ਪੁਤਰੀ’
ਨਗਰ ਤੋਂ ‘ਨਗਰੀ’
ਸਖਾ ਤੋਂ ‘ਸਖੀ’
ਸੁਆਨੁ ਤੋਂ ਸੁਆਨੀ’ ਆਦਿ।
ਗੁਰਬਾਣੀ ਪ੍ਰਮਾਣ -:
“ਆਦਿ ਅੰਤੇ ਮਧਿ ਆਸਾ ‘ਕੂਕਰੀ’ ਬਿਕਰਾਲ “ [ਪੰਨਾ 502]
“ ਪੁਤਰੀ ਤੇਰੀ ਬਿਧਿ ਕਰਿ ਥਾਟੀ” [ ਪੰਨਾ 374]
“ ਸਖੀ ਸਹੇਲੀ ਗਰਬਿ ਗਹੇਲੀ” [ ਪੰਨਾ 990]
“ ਏਕੁ ਸੁਆਨੁ ਦੁਇ ਸੁਆਨੀ ਨਾਲਿ” [ ਪੰਨਾ 24]
“ ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ” [ਪੰਨਾ 360]
2. ਗੁਰਬਾਣੀ ਵਿਚ ‘ਬਿਹਾਰੀ’ ਤੋਂ ਕਾਰਕੀ ਅਰਥ ਭੀ ਨਿਕਲਦੇ ਹਨ ਜਿਵੇਂ -:
“ ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ” [ਪੰਨਾ1424] ਗੁਰਸਿਖੀ- {ਕਰਤਾ ਕਾਰਕ ਬਹੁਵਚਨ ਸੰਬੰਧਕੀ ਰੂਪ} ਗੁਰਸਿੱਖਾਂ ਨੇ। ਉਚਾਰਣ - ਗੁਰਸਿਖੀਂ।“ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ” [ਪੰਨਾ 30] ਗੁਰ ਪਰਸਾਦੀ-{ਨਾਂਵ ਕਰਣ ਕਾਰਕ ਇਕਵਚਨ} ਗੁਰੂ ਦੀ ਮਿਹਰ ਨਾਲ।“ਜਰਾ ਮਰਣ ਗਤੁ ਗਰਬੁ ਨਿਵਾਰੇ ਆਪਿ ਤਰੈ ਪਿਤਰੀ ਨਿਸਤਾਰੇ” [ਪੰਨਾ 223] ਪਿਤਰੀ-{ਨਾਂਵ ਕਰਮ ਕਾਰਕ ਬਹੁਵਚਨ} ਪਿਤਰਾਂ ਨੂੰ। ਉਚਾਰਣ- ਪਿਤਰੀਂ।“ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ” [ਪੰਨਾ 496] ਪਿਤਰੀ-{ਨਾਂਵ ਸੰਬੰਧ ਕਾਰਕ ਬਹੁਵਚਨ} ਪਿਤਰਾਂ ਦਾ। ਉਚਾਰਣ- ਪਿਤਰੀਂ।“ ਜੂਠਿ ਨ ਧਰਤੀ ਜੂਠਿ ਨ ਪਾਣੀ” [ਪੰਨਾ 1240]
ਪਾਣੀ-{ਨਾਂਵ ਅਧਿਕਰਣ ਕਾਰਕ} ਪਾਣੀ ਵਿਚ।
“ ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ਘਰਿ ਘਰਿ ਮਾਗਤ ਲਾਜ ਨ ਲਾਗੈ” [ਪੰਨਾ 903]
ਜੋਗੀ-{ਨਾਂਵ ਸੰਬੋਧਨ ਕਾਰਕ ਇਕਵਚਨ} ਹੇ ਜੋਗੀ।
3. ਆਮ ਕਰਕੇ ਗੁਰਬਾਣੀ ਵਿਚ ਕਾਵਿ ਤੋਲ ਪੂਰਾ ਕਰਨ ਹਿਤ ‘ਸਿਹਾਰੀ’ ਦੀ ਥਾਂ ਬਿਹਾਰੀ ਦੀ ਵਰਤੋਂ ਕੀਤੀ ਹੈ ਜਿਵੇਂ -:
“ ਅੰਤਰਿ ਵਸਤੁ ਨ ਜਾਣਨੑੀ ਘਟਿ ਬ੍ਰਹਮ ਲੁਕਾਣਾ” [ਪੰਨਾ 419]
ਜਾਣਨੑੀ- {ਭੂਤ ਕਿਰਦੰਰ} ਜਾਣਦੇ। ਇਹ ਅਸਲੀ ਲਫਜ਼ ‘ਜਾਣਨਿ’ ਹੈ। ਸਿਹਾਰੀ ਨੂੰ ਬਿਹਾਰੀ ਵਿਚ ਤਬਦੀਲ ਕੀਤਾ ਹੈ।
“ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ” [ਪੰਨਾ 1091]
ਚੇਤਨੀ- ਚੇਤਨਿ, ਸਿਮਰਦੇ।
4. ਗੁਰਬਾਣੀ ਵਿਚ ‘ਭਾਵ ਵਾਚਕ ਨਾਂਵ ਵਾਲੇ ਲਫਜ਼ਾਂ ਨੂੰ ਬਿਹਾਰੀ ਲਾ ਕੇ ਵਿਸ਼ੇਸ਼ਣ ਭੀ ਬਣਾਇਆ ਜਾਂਦਾ ਹੈ ਜਿਵੇਂ -:
“ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ” [ਪੰਨਾ 21]
ਬੈਰਾਗੁ-ਭਾਵਵਾਚਕ ਨਾਂਵ। ‘ਬੈਰਾਗ’ਤੋਂ ‘ਬੈਰਾਗੀ’ ਬਣਾਇਆ ਗਿਆ ਹੈ। ‘ਬੈਰਾਗੀ’ ਵਿਸ਼ੇਸ਼ਣ ਹੈ।“ਸਗਲ ਸਹੇਲੀ ਅਪਨੈ ਰਸ ਮਾਤੀ” [ਪੰਨਾ 182]
ਮਾਤੀ-{ਵਿਸ਼ੇਸ਼ਣ} ਮਸਤ।
“ ਬਿਨ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ” [ਪੰਨਾ 31]
ਦੁਖੀ-{ਵਿਸ਼ੇਸ਼ਣ, ਅਧਿਕਰਨ ਕਾਰਕ} ਦੁੱਖਾਂ ਵਿਚ।
“ ਲਿਵ ਲਾਵਹੁ ਤਿਸ ਰਾਮ ਸਨੇਹੀ” [ਪੰਨਾ 270]
ਸਨੇਹੀ-{ਵਿਸ਼ੇਸ਼ਣ} ਪਿਆਰ ਕਰਨ ਵਾਲਾ।
5.ਗੁਰਬਾਣੀ ਵਿਚ ਕਿਰਿਆ ਵਾਲੇ ਲਫਜ਼ ਜਿਹੜੇ ਉਤਮ ਪੁਰਖ ਵਿਚ ਹਨ ਉਹਨਾ ਸ਼ਬਦਾਂ ਦੇ ਅੰਤ ਭੀ ਬਿਹਾਰੀ ਦੀ ਵਰਤੋਂ ਕੀਤੀ ਹੈ ਜਿਵੇਂ -:
“ਬੋਲਾਇਆ ਬੋਲੀ ਖਸਮ ਦਾ “ [ਪੰਨਾ74]
ਬੋਲੀ-{ਕਿਰਿਆ ਉਤਮ ਪੁਰਖ ਵਰਤਮਾਨ ਕਾਲ ਇਕਵਚਨ} ਮੈਂ ਬੋਲਦਾ ਹਾਂ। ਉਚਾਰਣ- ਬੋਲੀਂ।“ ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ” [ਪੰਨਾ 1378] ਪਾਈਂ- {ਕਿਰਿਆ ਵਰਤਮਾਨ ਕਾਲ ਉਤਮ ਪੁਰਖ ਇਕਵਚਨ} ਮੈਂ ਪਾਵਾਂ।“ ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ” [ਪੰਨਾ 99] ਜਾਈ-{ਕਿਰਿਆ ਉਤਮ ਪੁਰਖ ਵਰਤਮਾਣ ਕਾਲ ਇਕਵਚਨ} ਮੈਂ ਜਾਵਾਂ। ਉਚਾਰਣ- ਜਾਈਂ।“ ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ” [ਪੰਨਾ 476]
ਵਿਸਾਰੀ-{ਕਿਰਿਆ ਉਤਮ ਪੁਰਖ ਵਰਤਮਾਨ ਕਾਲ ਇਕਵਚਨ} ਮੈਂ ਵਿਸਾਰਾਂ। ਉਚਾਰਣ- ਵਿਸਾਰੀਂ।“ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ” [ਪੰਨਾ 14]
ਕਰੀ-{ਕਿਰਿਆ ਉਤਮ ਪੁਰਖ ਵਰਤਮਾਨ ਕਾਲ ਇਕਵਚਨ} ਮੈਂ ਕਰਾਂ। ਉਚਾਰਣ- ਕਰੀਂ।
6. ਗੁਰਬਾਣੀ ਵਿਚ ਕਿਰਿਆ ਵਾਲੇ ਸ਼ਬਦਾਂ ਨਾਲ ਬਿਹਾਰੀ ਕਿਤੇ- ਕਿਤੇ ਤਿੰਨਾਂ ਕਾਲਾਂ ਦੀ ਭੀ ਵਾਚਕ ਬਣਦੀ ਹੈ ਜਿਵੇਂ -:
“ ਕਹੁ ਨਾਨਕ ਮੇਰੀ ਸੁਣੀ ਅਰਦਾਸਿ” [ਪੰਨਾ 183]
ਸੁਣੀ- ਵਰਤਮਾਨ ਕਾਲ। ਸੁਣ ਲਈ।
“ਹਰਿ ਤਜਿ ਕਤ ਕਾਹੂ ਕੇ ਜਾਂਹੀ “ [ਪੰਨਾ 330]
ਜਾਂਹੀ- ਵਰਤਮਾਨ ਕਾਲ। ਜਾਂਦਾ ਹੈਂ।
“ ਭਈ ਪਰਾਪਤਿ ਮਾਨੁਖ ਦੇਹੁਰੀਆ” [ਪੰਨਾ 12]
ਭਈ- ਭੂਤਕਾਲ। ਮਿਲੀ।
“ ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ” [ ਪੰਨਾ 402]
ਹਛਨਈ- ਭੂਤਕਾਲ। ਸਾਫ ਸੁਥਰੀ ਹੋ ਗਈ।
“ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” [ਜਪੁ ਜੀ]
ਹੋਸੀ- ਭਵਿਖਤ ਕਾਲ। ਹੋਵੇਗਾ।
“ ਨਾ ਜਾਨਉ ਕਿਆ ਕਰਸੀ ਪੀਉ” [ਪੰਨਾ 720]
ਕਰਸੀ- ਭਵਿਖਤ ਕਾਲ। ਕਰੇਗਾ।
ਗੁਰਬਾਣੀ ਵਿਚ ਜਿਥੇ-ਜਿਥੇ ‘ਬਿਹਾਰੀ’ ਦੀ ਵਰਤੋਂ ਜਿਸ ਨਿਯਮ ਤਹਿਤ ਹੋਈ ਹੈ ਉਸ ਸੰਬੰਧੀ ਆਪ ਨਾਲ ਸਾਂਝ ਪਾਈ ਹੈ। ਆਸ ਹੈ ਕਿ ਪਾਠਕ ਸਜੱਣ ਲਾਹਾ ਪ੍ਰਾਪਤ ਕਰਣਗੇ।
ਭੁੱਲ-ਚੁਕ ਦੀ ਖਿਮਾਂ।
ਹਰਜਿੰਦਰ ਸਿੰਘ ‘ਘੜਸਾਣਾ’
[email protected]
mob : 7597643748


18/01/15)
ਪ੍ਰੋ. ਹਰਪਾਲ ਸਿੰਘ ਪੰਨੂ

ਨਾਨਕਸ਼ਾਹੀ ਕੈਲੰਡਰ ਵਿਵਾਦ
ਸਿੱਖ ਮਿਸ਼ਨਰੀ ਪ੍ਰਚਾਰਕ ਅਤੇ ਵਿਭਿੰਨ ਅਕਾਦਮਿਕ ਸ਼ਾਖਾਵਾਂ ਦੇ ਵਿਦਵਾਨ ਸੰਸਾਰ ਨੂੰ ਅਕਸਰ ਫਖਰ ਨਾਲ ਦਸਦੇ ਰਹਿੰਦੇ ਹਨ ਕਿ ਧਰਮਾਂ ਵਿਚੋਂ ਸਭ ਤੋਂ ਨਵੀਨਤਮ, ਆਧੁਨਿਕ ਹੋਣ ਕਾਰਨ ਅਤੇ ਗੁਰੂ ਸਾਹਿਬਾਨ ਦੀ ਬੌਧਿਕ ਰੁਚੀ ਕਾਰਨ ਸਿੱਖ ਧਰਮ ਗੁਰਮਤਿ ਦਲੀਲ ਉਪਰ ਆਧਾਰਿਤ ਵਿਗਿਆਨਕ ਧਰਮ ਹੈ| ਇਸ ਦਾਅਵੇ ਦੀ ਹਵਾ ਕਦੀ ਪੁਜਾਰੀ ਕੱਢ ਦਿੰਦੇ ਹਨ, ਕਦੀ ਸਿਆਸੀ ਨੇਤਾ| ਹੁਣ ਖਾਲਸਾ ਕੈਲੰਡਰ ਦੇ ਮੁੱਦੇ ਉਪਰ ਜੋ ਰੋਲ-ਘਚੋਲਾ ਮੱਚਿਆ ਹੈ, ਉਹ ਨਿੰਦਣਯੋਗ ਅਤੇ ਸ਼ਰਮਨਾਕ ਹੈ।
ਸ. ਪਾਲ ਸਿੰਘ ਪੁਰੇਵਾਲ ਵਲੋਂ ਮਿਹਨਤ ਨਾਲ ਤਿਆਰ ਕੀਤੇ ਵਿਗਿਆਨਕ ਕੈਲੰਡਰ ਨੂੰ ਭਲੇ ਸਿੰਘ ਸਾਹਿਬਾਨ ਨੇ ਸਰਬਸੰਮਤੀ ਨਾਲ ਲਾਗੂ ਕੀਤਾ ਸੀ| ਇਸ ਨਾਲ ਇੱਕ ਵਾਰ ਸਾਨੂੰ ਵੀ ਇਹ ਭਰਮ ਹੋ ਗਿਆ ਸੀ ਕਿ ਸਮਾਂ ਆ ਗਿਆ ਹੈ ਅਕਲ ਅਤੇ ਦਲੀਲ ਦੀ ਕਦਰ ਹੋਣ ਲੱਗੀ ਹੈ, ਸਾਰਥਕ ਤਰਕ ਨੂੰ ਮਾਨਤਾ ਮਿਲੀ ਹੈ| ਥੋੜ੍ਹੇ ਸਮੇਂ ਬਾਦ ਇਸ ਵਿਰੁਧ ਸੰਤ ਸਮਾਜ ਨੇ ਸੋਟੀ ਚੁਕ ਲਈ, ਇੱਕ ਵੱਡਾ ਡੈਂਟ ਪਾਉਣ ਵਿੱਚ ਕਾਮਯਾਬੀ ਮਿਲ ਗਈ| ਮਾੜੀ ਮੋਟੀ ਸਫਲਤਾ ਮਿਲਣ ਪਿਛੋਂ ਸੁਭਾਵਕ ਹੈ ਕਿ ਬਾਕੀ ਦੀ ਕਸਰ ਪੂਰੀ ਕਰਨ ਲਈ ਤਿਆਰੀ ਸ਼ੁਰੂ ਹੋ ਜਾਇਆ ਕਰਦੀ ਹੈ|
ਜਦੋਂ ਦੀ ‘ਸੰਤ ਸਮਾਜ’ ਨਾਮਕ ਜਥੇਬੰਦੀ ਸਥਾਪਤ ਹੋਈ ਹੈ, ਅਸੀਂ ਇਸ ਬਾਬਤ ਆਪਣੀ ਰਾਇ ਪੰਥ ਅੱਗੇ ਜ਼ਾਹਰ ਕਰਦੇ ਰਹੇ ਹਾਂ| ਪਹਿਲਾਂ ਵੀ ਅਤੇ ਅੱਜ ਵੀ ਸਾਡਾ ਮੱਤ ਇਹ ਸੀ ਕਿ ਕਮਜ਼ੋਰ ਵਰਗ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਦੋਜਹਿਦ ਕਰਨ ਹਿਤ ਯੂਨੀਅਨਾਂ ਸਥਾਪਤ ਕਰਦਾ ਹੁੰਦਾ ਹੈ| ਯੂਨੀਅਨ ਉਦੋ ਹੋਂਦ ਵਿੱਚ ਆਇਆ ਕਰਦੀ ਹੈ ਜਦੋਂ ਇੱਕਲਾ-ਦੁਕੱਲਾ ਬੰਦਾ ਕਮਜ਼ੋਰ ਹੋਣ ਕਾਰਨ ਪੂਰੀ ਤਾਕਤ ਨਹੀਂ ਜੁਟਾ ਸਕਦਾ, ਸਮੂਹ ਨੁਮਾਇਸ਼ ਉਸ ਨੂੰ ਰਾਹਤ ਦਿਵਾਉਂਦੀ ਹੈ| ਸਾਮਰਾਜ ਦੀ ਸਮਾਪਤੀ ਹੋਣ ਪਿਛੋਂ ਜਿਵੇਂ ਜਿਵੇਂ ਲੋਕਤੰਤਰ ਦਾ ਰੁਝਾਨ ਵਧਿਆ, ਸਿਆਸੀ ਪਾਰਟੀਆਂ ਦੀ ਸਥਾਪਨਾ, ਮੈਂਬਰਸ਼ਿਪ ਅਤੇ ਰਜਿਸਟਰੇਸ਼ਨ ਉਸੇ ਪ੍ਰਕਾਰ ਸ਼ੁਰੂ ਹੋ ਗਈ ਜਿਵੇਂ ਟਰੇਡ ਯੂਨੀਅਨਾਂ ਦੀ ਸੀ| ਕੀ ‘ਸੰਤ ਸਮਾਜ’ ਨਾਮਕ ਜਥੇਬੰਦੀ ਇਸ ਕਰਕੇ ਸਥਾਪਿਤ ਹੋਈ ਕਿਉਂਕਿ ਮਜ਼ਦੂਰ ਵਾਂਗ ਹਰੇਕ ਸੰਤ ਕਮਜ਼ੋਰ ਸੀ? ਜਾਂ ਕਿ ਇਸ ਪਿਛੇ ਸਿਆਸੀ ਹੀਣਤਾ ਦਾ ਅਹਿਸਾਸ ਕੰਮ ਕਰ ਰਿਹਾ ਹੈ?
ਇਕ ਪਾਸੇ ਸਮਕਾਲੀ ਸਾਧੂ ਸੰਤ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾ ਕੇ ਮਾਣ ਹਾਸਲ ਕਰਦੇ ਹਨ, ਗੁਰਬਾਣੀ ਦੀਆਂ ਪੰਕਤੀਆਂ ਦਾ ਸਹਾਰਾ ਲੈ ਕੇ ਅਜਿਹਾ ਦਿਖਾਵਾ ਕਰਦੇ ਹਨ ਕਿ ਉਨ੍ਹਾਂ ਵਿੱਚ ਅਤੇ ਪਰਮੇਸਰ ਵਿੱਚ ਕੋਈ ਫਰਕ ਨਹੀਂ- ਨਾਨਕ ਬ੍ਰਹਮਗਿਆਨੀ ਆਪ ਪਰਮੇਸਰ| ਅਜਿਹਾ ਹੈ ਤਾਂ ‘ਸੰਤ ਸਮਾਜ’ ਜਥੇਬੰਦੀ ਕਿਸ ਕਾਰਨ ਪੈਦਾ ਹੋਈ? ਭੱਠਾ ਮਜ਼ਦੂਰ ਯੂਨੀਅਨਾਂ, ਮੰਡੀ ਦੀਆਂ ਪੱਲੇਦਾਰਾ ਯੂਨੀਅਨਾਂ ਮੌਜੂਦ ਹਨ, ਰੱਬਾਂ ਦੀਆਂ ਯੂਨੀਅਨਾਂ ਪਿਛਲੇ ਅਤੇ ਵਰਤਮਾਨ ਸਮੇਂ ਸੁਣੀਆ ਨਹੀਂ ਸਨ।
ਸਿੰਘ ਸਭਾ ਲਹਿਰ ਨੇ ਇਹ ਰੁਝਾਨ ਪੈਦਾ ਕੀਤਾ ਕਿ ਸਿੱਖ ਪੰਥ ਵਿਲੱਖਣ ਰਹਿਤ ਮਰਿਆਦਾ ਦਾ ਧਾਰਨੀ ਨਿਰਾਲਾ ਧਰਮ ਮਾਰਗ ਹੈ ਜਿਸ ਦਾ ਫਲਸਫਾ, ਇਤਿਹਾਸ, ਰਹਿਤ ਮਰਿਆਦਾ ਅਤੇ ਸਮਾਜ ਵਿਧਾਨ ਆਪਣੀ ਕਿਸਮ ਦਾ ਆਪ ਹੈ, ਸੁਤੰਤਰ ਅਤੇ ਨਿਵੇਕਲਾ ਹੈ| ਜੇ ਸਾਰਾ ਕੁੱਝ ਵਖ ਵਖ ਹੈ ਤਾਂ ਸਿੱਖਾਂ ਦੀ ਜੰਤਰੀ ਜਾਂ ਕੈਲੰਡਰ ਹਿੰਦੂਆਂ ਵਾਲਾ ਬਿਕਰਮੀ ਜਾਂ ਈਸਾਈਆਂ ਵਾਲਾ ਈਸਵੀ ਕਿਉਂ ਹੋਵੇ? ਮੁਸਲਮਾਨਾਂ ਦਾ ਹਿਜਰੀ ਕੈਲੰਡਰ ਹੈ, ਖਾਲਸਾ ਪੰਥ ਆਪਣਾ ਕੈਲੰਡਰ ਤਿਆਰ ਕਰੇਗਾ| ਵੈਸੇ ਇਨ੍ਹਾਂ ਸਾਰੇ ਕੈਲੰਡਰਾਂ ਨੂੰ ਹਿੰਦੂ, ਈਸਾਈ ਜਾਂ ਪਾਰਸੀ ਕੈਲੰਡਰ ਕਹਿਣਾ ਉਸੇ ਤਰ੍ਹਾਂ ਵਿਅਰਥ ਹੈ ਜਿਵੇਂ ਕੋਈ ਧਰਤੀ, ਚੰਦ ਸੂਰਜ ਨੂੰ ਕਹੇ ਕਿ ਇਹ ਗ੍ਰਹਿ ਅਤੇ ਇਨ੍ਹਾਂ ਦੀਆਂ ਚਾਲਾਂ ਹਿੰਦੂ, ਸਿੱਖ ਜਾਂ ਈਸਾਈ ਚਾਲਾਂ ਹਨ| ਅਜਿਹਾ ਉਦੋਂ ਕਹਿ ਸਕਦੇ ਸਾਂ ਜੇ ਗ੍ਰਹਿ ਚਾਲਾਂ ਰਿਸ਼ੀਆਂ, ਗੁਰੂਆਂ ਜਾਂ ਪੈਗੰਬਰਾਂ ਨੇ ਨਿਸ਼ਚਿਤ ਕੀਤੀਆਂ ਹੁੰਦੀਆਂ| ਸਾਰੀ ਕੁਦਰਤ ਤੇ ਇਸ ਦੀਆਂ ਗਤੀਵਿਧੀਆਂ ਵਾਹਿਗੁਰੂ ਦੇ ਭਾਣੇ ਵਿੱਚ ਕਾਰਵਾਈ ਕਰ ਰਹੀਆਂ ਹਨ| ਇਨ੍ਹਾਂ ਦੀਆਂ ਗਤੀਆਂ ਦਾ ਵਿਗਿਆਨਕ ਅਧਿਐਨ ਕਰਦਿਆਂ ਪੁਰਾਤਨ ਤਾਰਾ-ਵਿਗਿਆਨੀਆਂ ਨੇ ਕੈਲੰਡਰ ਤਿਆਰ ਕੀਤੇ| ਇਨ੍ਹਾਂ ਕੈਲੰਡਰਾਂ ਉਪਰ ਆਧਾਰਿਤ ਕੋਈ ਵਿਵਾਦ ਛਿੜੇ ਤਾਂ ਸਿਆਣੇ ਬੰਦੇ ਬੈਠ ਕੇ ਵਿਚਾਰ-ਵਟਾਂਦਰਾ ਕਰਨ ਤੇ ਹੱਲ ਕੱਢਣ| ਇਥੇ ਸਮੱਸਿਆ ਦਾ ਹੱਲ ਕੱਢਣ ਦੀ ਥਾਂ ਤਖਤ ਦੇ ਜਥੇਦਾਰ ਨੂੰ ਕੱਢਣ ਦੀਆਂ ਕਾਰਵਾਈਆਂ ਹੁੰਦੀਆਂ ਦੇਖੀਆਂ ਤਾਂ ਅਸੀਂ ਸੋਚਿਆ ਪਾਠਕਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰੀਏ।
ਧਰਤੀ ਦੇ ਕੁੱਝ ਖਿਤੇ ਅਜਿਹੇ ਹਨ ਜਿਥੇ ਭੂਚਾਲ ਵਧੀਕ ਆਉਂਦੇ ਹਨ, ਕਿਤੇ ਸਮੁੰਦਰੀ ਤੂਫਾਨਾਂ ਦੀਆਂ, ਕਿਸੇ ਹੋਰ ਥਾਂ ਜਵਾਲਾਮੁਖੀ ਫਟਣ ਦੀਆਂ ਸੰਭਾਵਨਾਵਾਂ ਹਨ| ਕਦੀ ਪ੍ਰਾਚੀਨ ਸਮੇਂ ਅਜਿਹਾ ਹੋਇਆ ਕਰਦਾ ਸੀ ਕਿ ਇਨ੍ਹਾਂ ਆਫਤਾਂ ਤੋਂ ਬਚਣ ਲਈ ਸਥਾਨਕ ਪ੍ਰਭਾਵਿਤ ਲੋਕ ਪੁਜਾਰੀਆਂ ਦੇ ਕਹਿਣ ਅਨੁਸਾਰ ਧਾਗੇ ਤਵੀਤ ਟੂਣੇ ਕਰਦੇ ਸਨ| ਹੁਣ ਵਧੀਕ ਗਿਣਤੀ ਇਸ ਅੰਧ-ਵਿਸ਼ਵਾਸ ਤੋਂ ਮੁਕਤ ਹੋ ਚੁਕੀ ਹੈ ਬੇਸ਼ਕ ਹਾਲੇ ਵੀ ਅਜਿਹੇ ਉਜਲ ਦਿਮਾਗ ਬੰਦੇ ਮਿਲ ਜਾਂਦੇ ਹਨ ਜਿਨ੍ਹਾਂ ਅਨੁਸਾਰ ਪਟਿਆਲੇ ਦੀ ਨਦੀ ਨੱਥਭੇਟਾ ਲੈਣ ਪਿਛੋਂ ਗੁੱਸਾ ਛੱਡ ਦਿਆ ਕਰਦੀ ਹੈ|
ਜਿਸ ਤਰੀਕੇ ਸਿੱਖ ਕੈਲੰਡਰ ਦਾ ਵਿਵਾਦ ਤੂਲ ਫੜਦਾ ਜਾ ਰਿਹਾ ਹੈ, ਉਹ ਸੰਸਾਰ ਦੇ ਸਾਰੇ ਸੂਝਵਾਨ ਸਿੱਖਾਂ ਨੂੰ ਸ਼ਰਮਿੰਦਗੀ ਦੇ ਰਿਹਾ ਹੈ| ਮੰਦਰ ਦਾ ਪੁਜਾਰੀ ਗ੍ਰਹਿਣ ਲੱਗਣ ਦੀ ਤਰੀਕ ਅਤੇ ਸਹੀ ਸਮਾਂ ਦਸ ਸਕਦਾ ਹੈ ਪਰ ਉਹ ਗ੍ਰਹਿਣ ਨਾ ਅੱਗੇ ਪਿਛੇ ਪਾ ਸਕਦਾ ਹੈ ਨਾ ਰੋਕ ਸਕਦਾ ਹੈ| ਇਵੇਂ ਹੀ ਸ. ਪਾਲ ਸਿੰਘ ਪੁਰੇਵਾਲ ਰਾਹੀਂ ਤਿਆਰ ਕੀਤੇ ਕੈਲੰਡਰ ਉਪਰ ਪੁਜਾਰੀਆਂ/ ਸਿੰਘ ਸਾਹਿਬਾਨ, ਸੰਤ ਸਮਾਜ ਜਾਂ ਅਕਾਲੀ ਦਲ ਦੇ ਜਥੇਦਾਰਾਂ ਨੂੰ ਟਿਪਣੀਆਂ ਕਰਨ ਦਾ ਕਿਵੇਂ ਅਧਿਕਾਰ ਹੈ? ਇਹ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਕਿਵੇਂ ਆਉਂਦਾ ਹੈ? ਪਾਠਕਾਂ ਨੂੰ ਦੱਸ ਦਈਏ ਕਿ ਉਤਰੀ ਭਾਰਤ ਵਿੱਚ ਪ੍ਰਚੱਲਿਤ ਵੈਦਿਕ ਜੰਤਰੀ ਕੁਰਾਲੀ ਦੇ ਵਿਦਵਾਨ ਪੰਡਿਤ ਤਿਆਰ ਕਰਦੇ ਹਨ। ਇਹ ਜੰਤਰੀ ਦਹਾਕਾ ਪਹਿਲਾਂ ਤਿਆਰ ਹੋ ਜਾਂਦੀ ਹੈ, ਫਿਰ ਛਪ ਕੇ ਲੋੜਵੰਦਾਂ ਤੱਕ ਪੁਜਦੀ ਹੈ| ਇਹ ਜੰਤਰੀ ਸੂਰਜ ਅਤੇ ਚੰਦ- ਦੋਵਾਂ ਦੀਆਂ ਗਤੀਆਂ ਉਪਰ ਆਧਾਰਿਤ ਹੈ, ਫਲਸਰੂਪ ਦੋ ਜੰਤਰੀਆਂ ਹਨ ਕਿਉਂਕਿ ਦੋਵਾਂ ਦੀਆਂ ਪੁਲਾੜੀ ਚਾਲਾਂ ਭਿੰਨ ਭਿੰਨ ਹਨ| ਇਸ ਜੰਤਰੀ ਵਿੱਚ ਅਕਸਰ ਵਿਵਾਦ ਪੈਦਾ ਨਹੀਂ ਹੁੰਦਾ, ਕੋਈ ਮੁਸ਼ਕਲ ਆਵੇ ਤਾਂ ਹੱਲ ਕਰ ਲਈ ਜਾਂਦੀ ਹੈ| ਅਕਾਲੀ ਦਲ ਵਾਂਗ ਖੰਡੇ ਨਹੀਂ ਖੜਕਾਏ ਜਾਂਦੇ, ਪੁਜਾਰੀਆਂ ਨੂੰ ਨੌਕਰੀਆਂ ਤੋਂ ਬਰਤਰਫ ਨਹੀਂ ਕੀਤਾ ਜਾਂਦਾ| ਇਸ ਕੈਲੰਡਰ ਕੇ ਹੱਕ ਅਤੇ ਵਿਰੋਧ ਵਿੱਚ ਦੋ ਧਿਰਾਂ ਦਾ ਆਪਸੀ ਝਗੜਾ ਕਿਵੇਂ ਤਰਕ ਸੰਗਤ ਹੋਇਆ?
ਵਧੀਕ ਪਾਠਕਾਂ ਨੂੰ ਸ਼ਾਇਦ ਪਤਾ ਨਾ ਹੋਵੇ, ਇੱਕ ਸਦੀ ਪਹਿਲਾਂ ਮਹਾਰਾਜਾ ਫਰੀਦਕੋਟ ਨੇ ਹਰਿਮੰਦਰ ਸਾਹਿਬ ਵਿੱਚ ਬਿਜਲੀ ਫਿਟ ਕਰਵਾਉਣ ਦੀ ਸੇਵਾ ਕਰਨ ਦਾ ਫੈਸਲਾ ਕੀਤਾ| ਵੱਡਾ ਜਨਰੇਟਰ ਮੰਗਵਾ ਕੇ ਜਦੋਂ ਫਿਟਿੰਗ ਸ਼ੁਰੂ ਕਰਨ ਲੱਗੇ ਤਦ ਪੁਜਾਰੀਆਂ ਨੇ ਇਸ ਦੇ ਵਿਰੋਧ ਵਿੱਚ ਸ਼ੋਰ ਪਾਇਆ- ਬਿਜਲੀ ਦਾ ਇਥੇ ਕੀ ਕੰਮ? ਫਲਾਣੇ ਹਿੰਦੂ ਮੰਦਰ ਅਤੇ ਫਲਾਣੇ ਈਸਾਈ ਗਿਰਜੇ ਵਿੱਚ ਬਿਜਲੀ ਨਹੀਂ ਹੈ ਪਰ ਅੰਗਰੇਜ਼ ਦਰਬਾਰ ਸਾਹਿਬ ਨੂੰ ਭਿੱਟਣਾ ਚਾਹੁੰਦੇ ਹਨ, ਸੋ ਬਿਜਲੀ ਵਾਸਤੇ ਹਾਮੀ ਭਰ ਦਿੱਤੀ| ਦੂਜੀ ਦਲੀਲ, ਬਿਜਲੀ ਕਰੰਟ ਨਾਲ ਬੰਦੇ ਅਕਸਰ ਮਰਦੇ ਹਨ, ਪੰਜ ਚਾਰ ਬੰਦੇ ਮਰ ਗਏ, ਸ਼ਰਧਾਲੂ ਮੱਥਾ ਟੇਕਣ ਨਹੀਂ ਆਉਣਗੇ| ਤੀਜੀ ਦਲੀਲ, ਧਰਮ ਮਨ ਦੀ ਸ਼ਾਂਤੀ ਵਾਸਤੇ ਹੋਇਆ ਕਰਦਾ ਹੈ, ਬਿਜਲੀ ਚੰਚਲ ਹੁੰਦੀ ਹੈ| ਇਸ ਦੀ ਚੰਚਲਤਾ ਸਦਕਾ ਮਨ ਇਕਾਗਰ ਕਦੀ ਨਹੀਂ ਹੋ ਸਕੇਗਾ … ਵਗੈਰਾ … ਵਗੈਰਾ। ਹੁਣ ਅਸੀਂ ਦੇਖ ਰਹੇ ਹਾਂ ਜਲੌਅ ਦੀ ਰਾਤ ਬਿਜਲੀ ਦੀ ਕਰਾਮਾਤ ਵਰਤਦੀ ਹੈ, ਨਾ ਮੌਤਾਂ ਹੋਈਆਂ, ਨਾ ਸ਼ੁਰਧਾਲੂ ਮੱਥਾ ਟੇਕਣੋ ਹਟੇ ਤੇ ਨਾ ਮਨ ਵਿੱਚ ਚੰਚਲਤਾ ਦਾ ਵਸੇਬਾ ਹੋਇਆ| ਇਹ ਘਟਨਾ ਯਾਦ ਕਰਦੇ ਹਾਸਾ ਆ ਜਾਂਦਾ ਹੈ। ਭਵਿੱਖ ਵਿੱਚ ਇੱਕ ਦਿਨ ਆਏਗਾ ਜਦੋਂ ਲੋਕ ਹੱਸਿਆ ਕਰਨਗੇ ਕਿ ਕੈਲੰਡਰ ਦੇ ਵਿਗਿਆਨਕ ਮਸਲੇ ਨੂੰ ਵਿਗਿਆਨੀਆਂ ਦੀ ਮਦਦ ਨਾਲ ਹੱਲ ਕਰਨ ਦੀ ਥਾਂ ਖਾਲਸੇ ਆਪਸ ਵਿੱਚ ਜੂਝਣ ਲੱਗ ਪਏ ਸਨ, ਇਸ ਸਦਕਾ ਜਥੇਦਾਰਾਂ ਦੀਆਂ ਬਰਤਰਫੀਆਂ ਹੋ ਗਈਆਂ ਸਨ| ਗੁਰੂ ਘਰਾਂ ਵਿੱਚ ਏ. ਸੀ. ਕਰੰਟ ਠੀਕ ਹੈ ਕਿ ਡੀ. ਸੀ. ਕਰੰਟ ਠੀਕ ਰਹੇ, ਇਸ ਦਾ ਫੈਸਲਾ ਇੰਜੀਨੀਅਰ ਕਰਨ ਕਿ ਸਿੰਘ ਸਾਹਿਬਾਨ? ਕੈਲੰਡਰ ਦਾ ਨਿਰਣਾ ਆਰਾਮ ਨਾਲ ਨਹੀਂ ਹੋਏਗਾ ਕਿਉਂਕਿ ਮਸਲਾ ਉਲਝਿਆ ਨਾ ਤਾਂ ਸੁਲਝਾਉਣ ਲਈ ਲੀਡਰਾਂ ਦੀ ਅਹਿਮੀਅਤ ਨਹੀਂ ਰਹੇਗੀ|
ਅਰਥ-ਸ਼ਾਸਤਰ ਪੜਾਉਂਦਿਆਂ ਪ੍ਰੋ. ਹੰਸਰਾਜ ਨੇ ਸਾਡੀ ਕਲਾਸ ਨੂੰ ਦੱਸਿਆ- ਇਹ ਅਰਥ-ਸ਼ਾਸਤਰ ਬੜੀ ਗੁਣਕਾਰੀ ਵਿਦਿਆ ਹੈ ਪਰ ਦੋ ਤਰ੍ਹਾਂ ਦੇ ਵਰਗਾਂ ਉਪਰ ਲਾਗੂ ਨਹੀਂ ਹੁੰਦੀ, ਇੱਕ ਸਾਧਾਂ ਉਪਰ, ਦੂਜੇ ਪਾਗਲਾਂ ਉਪਰ ਇਸ ਦੇ ਨਿਯਮ ਪੂਰੇ ਨਹੀਂ ਉਤਰਦੇ| ਹਿੰਦੁਸਤਾਨ ਵਿੱਚ ਅੱਧੇ ਸਾਧ ਹਨ, ਅੱਧੇ ਪਾਗਲ| ਇਹ ਵਿਦਿਆ ਇਥੇ ਲਾਗੂ ਤਾਂ ਨਹੀਂ ਹੋਏਗੀ, ਤੁਹਾਨੂੰ ਨੌਕਰੀਆਂ ਜਰੂਰ ਮਿਲ ਜਾਣਗੀਆਂ।
ਪ੍ਰੋ. ਹਰਪਾਲ ਸਿੰਘ ਪੰਨੂ
(ਪੰਜਾਬ ਟਾਈਮਜ਼ ਦੇ 17 ਜਨਵਰੀ ਦੇ ਅੰਕ ਵਿਚੋਂ)


18/01/15)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ

ਗੁਰੂ ਗ੍ਰੰਥ ਸਾਹਿਬ ਬਾਰੇ ਮੁਢਲੀ ਜਾਣਕਾਰੀ ...ਭਾਗ ੧
੧.(ਗੁਰੂ)ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ --੧੬੦੪ ਸੰਤਬਰ
੨.ਪਹਿਲਾ ਸੰਕਲਨ ਕਰਤਾ -ਗੁਰੂ ਅਰਜਨ ਸਾਹਿਬ
੩.ਪਹਿਲਾ ਲਿਖਾਰੀ ...ਭਾਈ ਗੁਰਦਾਸ
੪.ਸਹਾਇਕ ਲਿਖਾਰੀ -੧.ਸੰਤ ਦਾਸ
੨.ਹਰੀਆ ਜੀ ੩.ਸੁਖਾ ਜੀ ੪.ਮਨਸਾ ਰਾਮ
੫.ਪਹਿਲਾ ਗ੍ਰੰਥੀ -ਬਾਬਾ ਬੁਢਾ ਜੀ
੬.ਪਹਿਲਾ ਪ੍ਰਕਾਸ਼ ਅਸਥਾਨ -ਦਰਬਾਰ ਸਾਹਿਬ(ਅੰਮ੍ਰਿਤਸਰ)
੭.ਉਸ ਸਰੂਪ ਚ ਰਾਗ ਕਿੰਨੇ ਸਨ -੩੦
੮.ਕਿਨੇ ਮਹਾਪੁਰਸ਼ਾ ਦੀ ਬਾਣੀ ਦਰਜ ਸੀ -੩੫
੫ ਗੁਰਸਾਹਿਬਾਨ, ੧੫ ਭਗਤ, ੧੧ ਭਟ, ੩ਗੁਰਿਸਖ
੯.ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਦੀ ਕਿਸ ਨੇ ਦਿਤੀ --ਗੁਰੂ ਗੋਬਿੰਦ ਸਿੰਘ ਜੀ
੧੦.ਕਦੋ ਤੇ ਕਿਥੇ.-੨੦ ਅਕਤੂਬਰ ੧੭੦੮,ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ
੧੧.ਗੁਰੂ ਗ੍ਰੰਥ ਸਾਹਿਬ ਦੇ ਕੁਲ ਪੰਨੇ -੧੪੩੦
੧੨.ਗੁਰੂ ਗ੍ਰੰਥ ਸਾਹਿਬ ਚ ਕਿਨੇ ਰਾਗ ਹਨ -੩੧ (ਜੈਜਾਵੰਤੀ ਚ ਸਿਰਫ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਹੈ)
੧੩.ਗੁਰੂ ਗ੍ਰੰਥ ਸਾਹਿਬ ਚ ਕਿਨੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ -੩੫
੬ ਗੁਰਸਾਹਿਬਾਨ - ੧.ਗੁਰੂ ਨਾਨਕ ਸਾਹਿਬ
੨.ਗੁਰੂ ਅੰਗਦ ਸਾਹਿਬ
੩.ਗੁਰੂ ਅਮਰਦਾਸ ਸਾਹਿਬ
੪.ਗੁਰੂ ਰਾਮਦਾਸ ਸਾਹਿਬ
੫.ਗੁਰੂ ਅਰਜਨ ਸਾਹਿਬ
੬.ਗੁਰੂ ਤੇਗ ਬਹਾਦਰ ਸਾਹਿਬ
੧੫ ਭਗਤਾਂ ਦੇ ਨਾਂ
੧.ਕਬੀਰ ਜੀ
੨.ਫਰੀਦ ਜੀ
੩.ਨਾਮਦੇਵ ਜੀ
੪.ਰਵਿਦਾਸ ਜੀ
੫.ਸਧਨਾ ਜੀ
੬.ਤ੍ਰਿਲੋਚਨ ਜੀ
੭.ਭੀਖਣ ਜੀ
੮.ਪਰਮਾਨੰਦ ਜੀ
੯.ਜੈਦੇਵ ਜੀ
੧੦.ਪੀਪਾ ਜੀ
੧੧.ਧੰਨਾ ਜੀ
੧੨.ਬੇਣੀ ਜੀ
੧੩.ਸੂਰਦਾਸ ਜੀ
੧੪.ਸੈਣ ਜੀ
੧੫.ਰਾਮਾਨੰਦ ਜੀ
੧੧ ਭਟਾਂ ਦੇ ਨਾਂ ...
੧.ਕਲ੍ ਜੀ
੨.ਜਾਲਪ ਜੀ
੩.ਕੀਰਤ ਜੀ
੪.ਭਿਖਾ ਜੀ
੫.ਸਲ੍ਹ ਜੀ
੬.ਭਲ੍ਹ ਜੀ
੭.ਨਲ੍ਹ ਜੀ
੮.ਗੰਯਦ ਜੀ
੯.ਮੁਥਰਾ ਜੀ
੧੦.ਬਲ੍ਹ ਜੀ
੧੧.ਹਰਿਬੰਸ ਜੀ
੩ ਗੁਰਸਿਖਾਂ ਦੇ ਨਾਂ
੧.ਬਾਬਾ ਸੁੰਦਰ ਜੀ
੨.ਬਾਬਾ ਸੱਤਾ ਜੀ
੩.ਬਾਬਾ ਬਲਵੰਡ ਜੀ
੧੪.ਗੁਰੂ ਗ੍ਰੰਥ ਸਾਹਿਬ ਚ ਦਰਜ ੩੧ ਰਾਗਾਂ ਦੇ ਨਾਂ ...
੧.ਸਿਰੀਰਾਗੁ
੨.ਮਾਝ
੩.ਗਉੜੀ
੪.ਆਸਾ
੫.ਗੂਜਰੀ
੬.ਦੇਵਗੰਧਾਰੀ
੭.ਬਿਹਾਗੜਾ
੮.ਵਡਹੰਸੁ
੯.ਸੋਰਠਿ
੧੦.ਧਨਾਸਰੀ
੧੧.ਜੈਤਸਰੀ
੧੨.ਟੋਡੀ
੧੩.ਬੈਰਾੜੀ
੧੪.ਤਿਲੰਗ
੧੫.ਸੂਹੀ
੧੬.ਬਿਲਾਵਲੁ
੧੭.ਗੋਡ
੧੮.ਰਾਮਕਲੀ
੧੯.ਨਟ
੨੦.ਮਾਲੀ ਗਉੜਾ
੨੧.ਮਾਰੂ
੨੨.ਤੁਖਾਰੀ
੨੩.ਕੇਦਾਰਾ
੨੪.ਭੈਰਉ
੨੫.ਬਸੰਤੁ
੨੬.ਸਾਰੰਗ
੨੭.ਕਾਨੜਾ
੨੮.ਮਲਾਰ
੨੯.ਕਲਿਆਣ
੩੦.ਪ੍ਰਭਾਤੀ
੩੧.ਜੈਜਾਵੰਤੀ
(ਰਾਗਾਂ ਦੀ ਸ਼ੁਰਆਤ ੧੪ ਅੰਗ ਤੋ ਅਤੇ ਸਮਾਪਤੀ ੧੩੫੨ ਤੇ ਹੈ)
੧੫.ਰਾਗ ਮੁਕਤ ਬਾਣੀਆਂ ਕਿਹੜੀਆਂ ਹਨ
੧.ਜਪੁ ਨੀਸਾਣੁ
੨.ਸੋ ਦਰ
੩.ਸੋ ਪੁਰਖੁ
੪.ਸੋਹਿਲਾ
(ਇਹ ਬਾਣੀਆ ੧ ਤੋ ੧੩ ਪੰਨੇ ਤਕ ਹਨ)
੪.ਸਲੋਕ ਸਹਿਸਕ੍ਰਿਤੀ
੫.ਗਾਥਾ
੬.ਫੁਨਹੇ
੭.ਚਉਬੋਲੇ
੮.ਸਲੋਕ ਭਗਤ ਕਬੀਰ ਜੀ
੯.ਸਲੋਕ ਭਗਤ ਫਰੀਦ ਜੀ
੧੦.ਸਵਯੈ ਸ੍ਰੀ ਮੁਖਬਾਕ੍ਹ ਮ:੫
੧੧.ਭਟਾਂ ਦੇ ਸ਼ਵਯੇ
੧੨.ਸਲੋਕ ਵਾਰਾਂ ਤੇ ਵਧੀਕ
੧੩.ਸਲੋਕ ਮਹਲਾ ੯
੧੪.ਮੁੰਦਾਵਣੀ
੧੫.ਸਲੋਕ ਮ:੫
੧੬.ਰਾਗਮਾਲਾ
(ਇਹ ਬਾਣੀਆ ੧੩੫੩ ਤੋ ਸ਼ੁਰੂ ਹੋ ਕਿ ੧੪੩੦ ਤੇ ਸਮਾਪਤ ਹੁੰਦੀਆਂ ਹਨ)

੧੬.ਗੁਰੁ ਗ੍ਰੰਥ ਸਾਹਿਬ ਚ ਕਿੰਨੀਆਂ ਵਾਰਾਂ ਹਨ ----੨੨ ਵਾਰਾਂ
੧੭.ਕਿਨੀਆਂ ਧੁਨੀਆਂ ਹਨ ---੯
ਇਹ ਇਕ ਕੋਸ਼ਿਸ਼ ਹੈ ਕਿ ਸਾਨੂੰ ਪਤਾ ਲਗ ਸਕੇ ਗੁਰੂ ਗ੍ਰੰਥ ਸਾਹਿਬ ਬਾਰੇ ...ਬਾਕੀ ਜਾਣਕਾਰੀ ਅਗਲੇ ਭਾਗ ਵਿਚ ਸ਼ੇਅਰ ਕਰਾਂਗਾ ...ਭੁਲ ਚੁਕ ਦੀ ਖਿਮਾਂ ਜੇ ਚੰਗਾ ਲਗੇ ਸ਼ੇਅਰ ਜਰੂਰ ਕਰਨਾ ਤਾਂ ਕਿ ਇਹ ਜਾਣਕਾਰੀ ਵਧ ਤੋ ਵਧ ਲੋਕਾਂ ਤਕ ਪੰਹੁਚ ਸਕੇ ਤਾਂ ਮੈ ਸਮਝਾਂਗਾ ਮੇਰਾ ਉਪਰਾਲਾ ਸਫਲ ਹੋ ਗਿਆ।
ਗੁਰੂ ਪੰਥ ਦਾ ਚਰਨ ਧੂੜ
ਬਲਦੀਪ ਸਿੰਘ ਰਾਮੂੰਵਾਲੀਆ
96543-42039


18/01/15)
ਜਸਵੰਤ ਸਿੰਘ ਅਜੀਤ

ਨਵੀਂ ਦਿੱਲੀ:
ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਤਦ ਤਕ ਸੁਧਾਰ ਨਹੀਂ ਹੋ ਸਕਦਾ, ਜਦੋਂ ਤਕ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਅਤੇ ਰਾਜਨੇਤਾਵਾਂ ਦੇ ਬਚਿਆਂ ਲਈ ਉਨ੍ਹਾਂ ਵਿੱਚ ਪੜ੍ਹਨਾ ਲਾਜ਼ਮੀ ਕਰਾਰ ਨਹੀਂ ਦਿੱਤਾ ਜਾਂਦਾ। ਇਹ ਵਿਚਾਰ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੀਡੀਆ ਵਿੱਚ ਅਜਿਹੀਆਂ ਖਬਰਾਂ ਆਈਆਂ ਹਨ, ਜਿਨ੍ਹਾਂ ਵਿੱਚ ਦਸਿਆ ਗਿਆ ਹੈ ਕਿ ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਨ੍ਹਾਂ ਸਕੂਲਾਂ ਦੀਆਂ ਪ੍ਰਾਇਮਰੀ ਕਲਾਸਾਂ ਵਿੱਚ ਪੜ੍ਹਦੇ ਬਹੁਤੇ ਬੱਚੇ ਤਾਂ ਪਹਿਲੀ ਦੀਆਂ ਕਿਤਾਬਾਂ ਦੇ ਅੱਖਰ ਤਕ ਵੀ ਪੜ੍ਹਨ ਦੇ ਸਮਰਥ ਨਹੀਂ ਹਨ, ਇਥੋਂ ਤਕ ਕਿ ਉਹ ਅੰਕਾਂ, 1, 2 ਆਦਿ ਦੀ ਵੀ ਪਛਾਣ ਨਹੀਂ ਕਰ ਸਕਦੇ, ਪੰਜਾਬੀ ਦੇ ਅਖਰਾਂ ਅਤੇ ਸ਼ਬਦ-ਜੋੜਾਂ ਦੀ ਪਛਾਣ ਦੀ ਗਲ ਤਾਂ ਦੂਰ ਰਹੀ। ਜਸਟਿਸ ਸੋਢੀ ਅਨੁਸਾਰ ਇਨ੍ਹਾਂ ਖਬਰਾਂ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਗਰੀਬਾਂ, ਅਤਿ ਗਰੀਬਾਂ ਅਤੇ ਦਲਿਤਾਂ ਦੇ ਹੀ ਬਚੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗਲ ਇਹ ਹੈ ਕਿ ਇਨ੍ਹਾਂ ਸਕੂਲਾਂ ਪੁਰ ਸਰਕਾਰ ਵਲੋਂ ਕੀਤੇ ਜਾ ਰਹੇ ਕਰੋੜਾਂ ਦੇ ਖਰਚ ਵਿਖਾਏ ਜਾਂਦੇ ਹਨ, ਪਰ ਨਤੀਜਾ ਸਿਫਰ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਜਸਟਿਸ ਸੋਢੀ ਨੇ ਕਿਹਾ ਕਿ ਜਦੋਂ ਤਕ ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਰਾਜਨੇਤਾਵਾਂ ਦੇ ਬਚਿਆਂ ਨੂੰ ਪੜ੍ਹਾਇਆ ਜਾਣਾ ਲਾਜ਼ਮੀ ਕਰਾਰ ਨਹੀਂ ਦਿੱਤਾ ਜਾਂਦਾ ਤਦ ਤਕ ਇਨ੍ਹਾਂ ਦੇ ਪੱਧਰ ਵਿੱਚ ਸੁਧਾਰ ਆਉਣ ਦੀ ਆਸ ਹੀ ਨਹੀਂ ਕੀਤੀ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਉਸਦੇ ਅਧਿਕਾਰੀ ਤੇ ਰਾਜਨੇਤਾ ਗਰੀਬਾਂ, ਦਲਿਤਾਂ ਅਤੇ ਉਨ੍ਹਾਂ ਦੇ ਬਚਿਆਂ ਨੂੰ ਤਾਂ ਇਨਸਾਨ ਸਮਝਦੇ ਹੀ ਨਹੀਂ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜੇ ਘੋਖ ਕੀਤੀ ਜਾਏ ਤਾਂ ਇਨ੍ਹਾਂ ਬਚਿਆਂ ਵਿਚੋਂ ਕਈ ਅਜਿਹੇ ਪ੍ਰਤਿਭਾਸ਼ਾਲੀ ਬੱਚੇ ਮਿਲਣਗੇ, ਜੋ ਪ੍ਰਤਿਭਾ ਮੁਕਾਬਲਿਆਂ ਵਿੱਚ ਵੱਡੇ-ਵੱਡੇ ਧਨਾਡਾਂ, ਸਰਕਾਰੀ ਅਧਿਕਾਰੀਆਂ ਤੇ ਰਾਜਨੇਤਾਵਾਂ ਦੇ ਬਚਿਆਂ ਨੂੰ ਮਾਤ ਦੇਣ ਦੇ ਸਮਰਥ ਹਨ। ਪਰ ਅਫਸੋਸ ਦੀ ਗਲ ਇਹ ਹੈ ਕਿ ਪੰਜਾਬ ਦੀ ਸਰਕਾਰ ਵਲੋਂ ਇਸ ਪਾਸੇ ਧਿਆਨ ਦੇਣ ਦੀ ਬਜਾਏ, ਉਸਨੂੰ ਅਣਗੋਲਿਆਂ ਕਰ, ਪੰਜਾਬ ਦੀਆਂ ਕਈ ਅਦਭੁਤ ਪ੍ਰਤਿਭਾਵਾਂ ਨੂੰ ਰੁਲ ਕੇ ਬਰਬਾਦ ਹੋਣ ਤੇ ਮਜਬੂਰ ਕੀਤਾ ਜਾ ਰਿਹਾ ਹੈ।


15/01/15)
ਸਰਵਜੀਤ ਸਿੰਘ ਸੈਕਰਾਮੈਂਟੋ

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ:- ਨਾਨਕਸ਼ਾਹੀ ਕੈਲੰਡਰ


ਕਰਨਲ ਸੁਰਜੀਤ ਸਿੰਘ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕਿ ਰਾਸ਼ਟਰੀ ਸੰਤ ਸਮਾਜ ਵੱਲੋਂ ਕਲੇਰਾਂ (ਜਗਰਾਂਉ) ਵਿਖੇ ਇਕ ਡੇਰੇ ਤੇ 5 ਜਨਵਰੀ 2015 ਨੂੰ ਮਨਮਤੀਆਂ ਦੇ ਦਿਹਾੜੇ ਪੁੰਨਿਆ, ਜਿਸ ਦਾ ਸਿੱਖੀ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ ਤੇ ਇਕ ਇਕੱਤਰਤਾ ਕੀਤੀ ਗਈ ਸੀ। ਹੋਰਨਾ ਤੋਂ ਇਲਾਵਾ ਤੁਸੀਂ ਵੀ ਇਸ ਵਿੱਚ ਸ਼ਾਮਿਲ ਸੀ। ਪੁੰਨਿਆ ਤੇ ਇਕੱਠੀ ਹੋਈ ਆਪ ਮੁਹਾਰੀ ਸੰਗਤ ਦੀ ਅਗਿਆਨਤਾ ਦਾ ਫਾਇਦਾ ਉਠਾ ਕੇ ਸਾਰੇ ਬੁਲਾਰਿਆਂ ਨੇ ਸਿਆਣਪ ਤੋਂ ਸੱਖਣੀਆਂ ਦਲੀਲਾਂ ਦੇ ਕੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕੀਤਾ। ਚਲੋ! ਬਹੁਤੇ ਬੁਲਾਰੇ ਤਾਂ ਵਿਚਾਰੇ ਇਸ ਵਿੱਦਿਆ ਤੋਂ ਸੱਖਣੇ ਹੀ ਸਨ ਉਨ੍ਹਾਂ ਨੂੰ ਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਝੂਠ ਬੋਲਣ ਤੇ ਵੀ ਪਾਪ ਵੀ ਨਹੀ ਲੱਗਣਾ ਕਿਉਂਕਿ ਉਹ ਤਾ ਸੰਤ-ਮਹਾਂਪੁਰਖ (?) ਹਨ ਅਤੇ ਅਖੌਤੀ ਬ੍ਰਹਮ ਗਿਆਨੀਆਂ ਵੱਲੋਂ ਵਰੋਸਾਏ ਹੋਏ ਹਨ। ਪਰ ਤੁਸੀਂ ਤਾਂ ਆਪਣੇ ਆਪ ਨੂੰ ਕੈਲੰਡਰਾਂ ਦੇ ਮਾਹਿਰ ਸਮਝਦੇ ਹੋ। ਤੁਹਾਡੇ ਵੱਲੋਂ ਵੀ ਕਈ ਗਲਤ ਬਿਆਨੀਆਂ ਕੀਤੀਆਂ ਗਈਆਂ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ।

ਨਿਸ਼ਾਨ ਜੀ, ਅੱਜ ਇਥੇ ਮੈਂ ਸਿਰਫ ਇਕ ਗਲਤ ਬਿਆਨੀ ਦਾ ਹੀ ਜਿਕਰ ਕਰ ਰਿਹਾ ਹਾਂ। (ਬਾਕੀ ਕਦੇ ਫੇਰ ਸਹੀ) ਉਹ ਹੈ ਤੁਹਾਡੇ ਵੱਲੋਂ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਖਾਂ ਨੂੰ 100% ਗਲਤ ਕਹਿਣਾ। ਤੁਸੀਂ ਆਪਣੇ ਭਾਸ਼ਨ `ਚ ਕਿਹਾ ਸੀ ਕਿ ਇਸ ਕੈਲੰਡਰ ਵਿਚ ਜਿੰਨੀਆਂ ਵੀ ਗੁਰਪੁਰਬਾਂ ਦੀਆਂ ਤਰੀਖਾਂ ਹਨ ਸਾਰੀਆਂ ਹੀ 100% ਗਲਤ ਹਨ। ਅਸੀਂ ਗਲਤ ਤਰੀਖਾਂ ਤੇ, ਸਾਹਿਬ ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋ ਕੇ ਅਰਦਾਸਾਂ ਕਰ ਰਹੇ ਹਾਂ। ਮੈਂ ਏਸ ਕੈਲੰਡਰ ਦੀਆਂ ਜਿੰਨੀਆਂ ਵੀ ਤਰੀਖਾਂ ਗੁਰੂ ਸਾਹਿਬ ਨਾਲ ਤੁਅਲੱਕ ਰੱਖਦੀਆਂ ਹਨ, ਉਨ੍ਹਾਂ ਨੂੰ ਏ ਤੋਂ ਜੈਡ ਤੱਕ ਗਲਤ ਸਾਬਿਤ ਕਰ ਸਕਦਾ ਹਾਂ। (ਵੀਡੀਓ ਦਾ ਪਤਾ)

https://www.youtube.com/watch?v=IC3PgThAORQ#t=10280


ਕਰਨਲ ਨਿਸ਼ਾਨ ਜੀ,

(1) ਕੀ ਇਹ ਸੱਚ ਨਹੀ ਕਿ ਜਿਸ ਦਿਨ ਗੁਰੂ ਨਾਨਕ ਜੀ ਜੋਤੀ ਜੋਤ ਸਮਾਏ ਸਨ ਉਸ ਦਿਨ 8 ਅੱਸੂ ਸੀ?
(2) ਕੀ ਇਹ ਸੱਚ ਨਹੀ ਕਿ ਜਿਸ ਦਿਨ ਗੁਰੂ ਅੰਗਦ ਜੀ ਜੋਤੀ ਜੋਤ ਸਮਾਏ ਸਨ ਉਸ ਦਿਨ 3 ਵੈਸਾਖ ਸੀ?
(3) ਕੀ ਇਹ ਸੱਚ ਨਹੀ ਕਿ ਜਿਸ ਦਿਨ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ ਉਸ ਦਿਨ 9 ਜੇਠ ਸੀ?
(4) ਕੀ ਇਹ ਸੱਚ ਨਹੀ ਕਿ ਜਿਸ ਦਿਨ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਸਨ ਉਸ ਦਿਨ 2 ਅੱਸੂ ਸੀ?
(5) ਕੀ ਇਹ ਸੱਚ ਨਹੀ ਕਿ ਜਿਸ ਦਿਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ ਉਸ ਦਿਨ 2 ਹਾੜ ਸੀ?
(6) ਕੀ ਇਹ ਸੱਚ ਨਹੀ ਕਿ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ ਉਸ ਦਿਨ 11 ਮੱਘਰ ਸੀ?
(7) ਕੀ ਇਹ ਸੱਚ ਨਹੀ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ 23 ਪੋਹ ਸੀ?
(8) ਕੀ ਇਹ ਸੱਚ ਨਹੀ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ ਉਸ ਦਿਨ 7 ਕੱਤਕ ਸੀ?
(9) ਕੀ ਇਹ ਸੱਚ ਨਹੀ ਕਿ ਜਿਸ ਦਿਨ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਉਸ ਦਿਨ 8 ਪੋਹ ਸੀ?
(10) ਕੀ ਇਹ ਸੱਚ ਨਹੀ ਕਿ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਉਸ ਦਿਨ 13 ਪੋਹ ਸੀ?
ਕਰਨਲ ਨਿਸ਼ਾਨ ਜੀ, ਉਪ੍ਰੋਕਤ 10 ਸਵਾਲਾਂ ਦੇ ਜਵਾਬ ਸੰਖੇਪ ਅਤੇ ਸਪੱਸ਼ਟ ਦੇਣ ਦੇ ਨਾਲ-ਨਾਲ, ਤੁਸੀਂ ਨਾਨਕਸ਼ਾਹੀ ਕੈਲੰਡਰ `ਚ ਗੁਰੂ ਸਾਹਿਬ ਨਾਲ ਸਬੰਧਿਤ ਘੱਟੋ ਘੱਟ ਉਹ 10 ਤਰੀਖਾਂ ਲਿਖੋ, ਜੋ ਤੁਹਾਡੀ ਖੋਜ ਮੁਤਾਬਕ ਗਲਤ ਹਨ ਤਾ ਜੋ ਉਨ੍ਹਾਂ ਦੀ ਪੜਤਾਲ ਕੀਤੀ ਜਾ ਸਕੇ।

ਨਿਸ਼ਾਨ ਜੀ, ਤੁਹਾਡੇ ਦੱਸਣ ਮੁਤਾਬਕ, ਤੁਸੀਂ 1999 ਤੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹੋ, ਕੀ ਕਾਰਨ ਹੈ ਕਿ ਤੁਸੀਂ ਪਿਛਲੇ 16 ਸਾਲਾਂ ਵਿੱਚ, 1469 ਤੋਂ ਅਰੰਭ ਕਰਕੇ, ਸਹੀ ਤਰੀਖਾਂ ਵਾਲਾ ਕੈਲੰਡਰ ਬਣਾ ਕੇ ਕੌਮ ਦੇ ਸਾਹਮਣੇ ਪੇਸ਼ ਨਹੀ ਕਰ ਸਕੇ?

ਤੁਹਾਡੇ ਹੁੰਗਾਰੇ ਦੀ ਉਡੀਕ `ਚ
ਸਰਵਜੀਤ ਸਿੰਘ ਸੈਕਰਾਮੈਂਟੋ


15/01/15)
ਬਲਦੀਪ ਸਿੰਘ ਰਾਮੂੰਵਾਲੀਆ

ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਐ ਮਾਨੁ
ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਇਕ ਸਿਖ ਹੋਇਆ ਸੁਜਾਨ ਰਾਏ ਜੋ ਰੋਪੜ ਦੇ ਇਲਾਕੇ ਚ ਹਕੀਮੀ ਕਰਦਾ ਸੀ ਉਹ ਲੋਕਾਂ ਦਾ ਤਨੋ ਮਨੋ ਇਲਾਜ ਕਰਦਾ ਸੀ ਲੋਕ ਉਸ ਦੇ ਕਿਰਦਾਰ ਤੋ ਪ੍ਰਭਾਵਿਤ ਹੋ ਕਿ ਕਿਹਾ ਕਰਦੇ ਸੀ ਜੋ ਸਿਖ ਇਹਨਾ ਮਹਾਨ ਹੈ ਤਾਂ ਇਸ ਦਾ ਗੁਰੂ ਕਿਨ੍ਹਾ ਮਹਾਨ ਹੋਵੇਗਾ!
ਇਕ ਦਿਨ ਗੁਰੂ ਜੀ ਉਸ ਕੋਲ ਰੋਪੜ ਉਸ ਦੇ ਘਰ ਆਏ ਉਹ ਬੜਾ ਖੁਸ਼ ਕਿ ਗੁਰੂ ਮੇਰੇ ਘਰ ਆਇਆ ਪਰ ੳਸੇ ਵਕਤ ਇਕ ਬਿਰਧ ਮਾਈ ਨੇ ਉਸ ਦੇ ਕੋਲ ਆ ਕਿ ਅਰਜ਼ ਕੀਤੀ ਕਿ ਮੇਰਾ ਪੁਤ ਬਹੁਤ ਬਿਮਾਰ ਹੈ ਉਸ ਨੂੰ ਚਲ ਕਿ ਦੇਖੋ ਸੁਜਾਨ ਰਾਏ ਤੁਰੰਤ ਉਸ ਮਾਈ ਨਾਲ ਤੁਰ ਪਿਆ ਕਾਫੀ ਸਮੇ ਬਾਅਦ ਜਦ ਵਾਪਿਸ ਆਇਆ ਤਾ ਕਿਸੇ ਨੇ ਕਿਹਾ ਕਿ ਤੂੰ ਗੁਰੂ ਦੀ ਸੇਵਾ ਕਰਨ ਨਾਲੋ ਅਜ ਵੀ ਮਰੀਜ਼ ਦੇਖਦਾ ਪਿਆਂ ਤੈਨੂੰ ਸ਼ਰਮ ਨਹੀ ਆਉਦੀ ਤਾ ਸੁਜਾਨ ਰਾਏ ਗੁਰੂ ਦੀ ਹਜੂਰੀ ਚ ਖੜ੍ਹ ਕਿ ਕਹਿੰਦਾ ਕਿ ਮੇਰਾ ਗੁਰੂ ਹਰ ਹਿਰਦੇ ਚ ਵਸਦਾ ਮੇਰੇ ਗੁਰੂ ਨੇ ਸਿਖਾਇਆ ਕਿ ਵਿਚਿ ਦੁਨੀਆ ਸੇਵ ਕਮਾਈਐ ਤਾਂ ਦਰਗਹ ਬੈਸਣ ਪਾਈਏ ....ਮਨੁਖਤਾ ਦੀ ਸੇਵਾ ਹੀ ਗੁਰੂ ਦੀ ਅਸਲ ਸੇਵਾ ਹੈ .....ਗੁਰੂ ਜੀ ਨੇ ਸੁਜਾਨ ਰਾਏ ਨੂੰ ਘੁਟ ਕਿ ਛਾਤੀ ਨਾਲ ਲਾ ਲਿਆ ਤੇ ਆਖਿਆ ਤੈਨੂੰ ਸੇਵਾ ਦੀ ਸਮਝ ਲਗ ਗਈ ਅਸੀ ਤੇਰੇ ਤੇ ਨਿਹਾਲ ਹੋਏ .....
ਪਰ ਅਜ ਅਸੀ ਸੇਵਾ ਨੌ ਗੁਰਦੁਆਰਿਆ ਤਕ ਸੀਮਤ ਕਰਤਾ ਜੋ ਕਿ ਗਲਤ ਹੈ ਉਥੋ ਸੇਵਾ ਦੀ ਸਿਖਿਆ ਲੈ ਕਿ ਸਮਾਜ ਚ ਉਸ ਦੀ ਵਰਤੋ ਕਰਨੀ ਸੀ ਅਜ ਗੁਰੂ ਘਰਾਂ ਚ ਸੰਗਮਰਮਰ ਸੋਨਾ ਆਲੀਸਾਨ ਬਿਲਡਿੰਗ ਮਹਿਗੇ ਲਖਾ ਰੁਪਏ ਵਾਲੇ ਰੁਮਾਲੇ ਚੰਦੋਏ ਏ ਸੀ ਕਈ ਤਰਾ ਦੇ ਲੰਗਰ ਪਰ ਸਿਖੀ ਕਿਥੇ ਆ ਕੁਝ ਸਵਾਲ ਨੇ ਇਹਨਾ ਸੇਵਾ ਦੇ ਠੇਕੇਦਾਰਾਂ ਨੂੰ ....
੧.ਜੋ ਸਿਰੋ ਪੈਰੋ ਨੰਗੇ ਨੇ ਉਹਨਾ ਲਈ ਕੀ ਕੀਤਾ?
੨.ਜੋ ਇਲਾਜ ਨਹੀ ਕਰਵਾ ਸਕਦੇ ਆਰਥਿਕ ਤੌਰ ਤੇ ਕਮਜੋਰ ਨੇ ਉਹਨਾ ਲਈ ਕਿ ਕੀਤਾ?
੩.੮੪ ਦੇ ਸ਼ਹੀਦਾ ਤੇ ਧਰਮੀ ਫੋਜੀਆ ਲਈ ਕੀ ਕੀਤਾ?
੪.ਜਿਨਾ ਪੈਸਾ ਅਜ ਬਿਲਡਿੰਗਾ ਤ ਬਰਬਾਦ ਕੀਤਾ ਕੀ ਉਸ ਨਾਲ ਕੌਮ ਦਾ ਭਵਿਖ ਨਹੀ ਸਵਾਰਿਆ ਜਾ ਸਕਦਾ ਸੋ?
੫.ਥਾਂ ਥਾ ਤੇ ਲੰਗਰ ਲਾਉਣੇ ਕੀ ਇਹ ਸੇਵਾ ਹੈ ਜਾਂ ਕੌਮੀ ਧਨ ਦੀ ਬਰਬਾਦੀ?
੬.ਕੋਮ ਦੀ ਨੋਜਵਾਨੀ ਨੂੰ ਗਿਆਨ ਵਾਨ ਕਿਤਾ ਮੁਖੀ ਬਨਾਉਣ ਲਈ ਕੀ ਕੀਤਾ?
੭.ਗੁਰੂ ਘਰਾਂ ਤੇ ਬਾਬਿਆ ਦੀ ਬੜੀ ਸੇਵਾ ਕੀਤਿ ਜਾਦੀ ਹੈ ਪਰ ਮਾ ਬਾਪ ਨੂੰ ਧਕੇ ਮਾਰੇ ਜਾਦੇ ਨੇ?
੮.ਕੀ ਸਿੱਖ ਜਿਉਦੇ ਹਨ ਬਾਬੇ ਨਾਨਕ ਦੇ?
ਸਵਾਲ ਤਾਂ ਬੜੇ ਨੇ ਕਦੇ ਨਹੀ ਮੁਕਣਗੇ ਹਲ ਇਕੋ ਸੇਵਾ ਉਹ ਜੋ ਮਨੁਖਤਾ ਦਾ ਭਲਾ ਕਰੇ ਅਕਲ ਨੂੰ ਹਥ ਮਾਰੋ ਰਬ ਬਿਲਡਿੰਗ ਚ ਨਹੀ ਲੋਕਾ ਚ ਵਸਦਾ .....ਅਗੇ ਤੁਸੀ ਮੇਰੇ ਤੋ ਸਿਆਣੇ ਹੋ ..
ਬਲਦੀਪ ਸਿੰਘ ਰਾਮੂੰਵਾਲੀਆ 96543-42039


15/01/15)
ਹਰਪਾਲ ਸਿੰਘ /ਫੇਸਬੁੱਕ ਰਾਹੀਂ

ਹੈ ਨਾ ,,,, ਦੁਨੀਆਂ , ਕਮਲੀ ???
ਜਿੰਨੂ ਗੁਰੂ ਬਾਰੇ ਅਜੇ ਪਤਾ ਨਹੀ ਲੱਗਾ , ਉਸਨੂੰ ਲੋਕਾਂ ਨੇ ਬ੍ਰਹਮਗਿਆਨੀ ਦੀ ਡਿਗਰੀ ਦੇ ਦਿੱਤੀ , ਬ੍ਰਹਮਗਿਆਨੀ ਦਾ ਭਾਵ ਜਿੰਨੂ ਰੱਬ ਬਾਰੇ ਪੂਰਾ ਗਿਆਨ ਹੋ ਗਿਆ ।
ਦਿੱਤੀਆਂ ਗਈਆਂ ਤਸਵੀਰਾਂ ਵਿੱਚ ਗੁਰੂ ਜੀ ਮਾਲਾ ਦੀ ਵਿਰੋਧਤਾ ਕਰ ਰਹੇ ਨੇ ,, ਪਰ ਸਾਡੇ ਬ੍ਰਹਮਗਿਆਨੀ , ਸੰਤ ਤੇ ਮਹਾਪੁਰਸ਼ ਖੁਦ ਵੀ ਚਾਰ ਚਾਰ ਮਾਲਾ ਪਾ ਕੇ ਹੈਂਗਰ ਬਣੇ ਨੇ , ਜੋ ਗੁਜਰ ਗਏ ਬਣੇ ਰਹੇ ਨੇ , ਤੇ ਅੱਗੋਂ ਬਣੇ ਚੇਲੇ ਚਾਟੜਿਆਂ ਨੂੰ ਨੀ ਹੈਂਗਰ ਬਣਾ ਗਏ ਨੇ । ਓਦਾ ਚੇਲੇ ਕਹਿੰਦੇ ਨੇ , ਜੀ ਸਾਡੇ ਬਾਬਾ ਜੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਨੇ ,ਮੇਰੇ ਮੁਤਾਬਿਕ 90 % ਸਿੱਖ ਮਾਲਾ ਫੇਰਨ ਨੂੰ ਧਰਮ ਦਾ ਕਰਮ ਸਮਝਦੇ ਨੇ , ਇਹ ਸਾਰੀ ਮਿਹਰਬਾਨੀ ਸਾਡੇ ਵਲੋਂ ਬਣਾਏ ਗਏ ਬ੍ਰਹਮਗਿਆਨੀ , ਸੰਤਾਂ ਤੇ ਮਹਾਪੁਰਸ਼ਾਂ ਦੀ ਹੈ । ਆਹ ਲਾਇਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ।
ਜੇ ਮੇਰੇ ਵਰਗਾ ਕੋਈ ਇਹਨਾਂ ਦਾ ਖਹਿਡ਼ਾ ਛੱਡ ਕੇ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਕਹਿ ਦੇਵੇ ਤਾਂ , ਫੇਰ ਕਹਿੰਦੇ ਨੇ ਮਿਸ਼ਨਰੀ ਸੰਤਾਂ ਦੀ ਨਿੰਦਿਆ ਕਰਕੇ ਮੈਲ ਇਕੱਠੀ ਕਰਦੇ ਨੇ , ਕਹਿਣ ਵਾਲੇ ਨੇ ਭਾਵੇਂ ਕਿਸੇ ਮਿਸ਼ਨਰੀ ਕਾਲਜ ਦਾ ਮੂੰਹ ਮੱਥਾ ਵੀ ਨਾ ਵੇਖਿਆ ਹੋਵੇ ।

ਹਰਪਾਲ ਸਿੰਘ 9990953744


15/01/15)
ਭਾਈ ਬੇਅੰਤ ਸਿੰਘ ਖਾਨੇਵਾਲ/ਫੇਸਬੁੱਕ ਰਾਹੀਂ

ਖੋਤਾ ਸ਼ੇਰ ਦੀ ਖੱਲ ਪਾ ਕੇ ਸ਼ੇਰ ਅਤੇ ਬਗਲਾ ਚਿੱਟੇ ਰੰਗ ਕਰਕੇ ਹੰਸ ਨਹੀਂ ਬਣ ਜਾਂਦਾ। ਇਵੇਂ ਹੀ ਕੋਈ ਨੀਲਾ ਬਾਣਾ ਪਾ ਕੇ ਸਿੰਘ ਅਤੇ ਚਿੱਟਾ ਪਾ ਕੇ ਸੰਤ ਨਹੀਂ ਬਣ ਸਕਦਾ। ਜਿਵੇਂ ਹੰਸ ਦੀ ਖੁਰਾਕ ਮੋਤੀ ਹਨ ਤੇ ਬਗਲੇ ਦੀ ਡੱਡੀਆਂ-ਹੰਸਾਂ ਹੀਰਾ ਮੋਤੀ ਚੁਗਣਾਂ ਬਗ ਡੱਡਾਂ ਭਾਲਣ ਜਾਵੈ (ਗੁਰੂ ਗ੍ਰੰਥ), ਓਂਵੇ ਹੀ ਸਿੱਖ (ਸਿੰਘ) ਦੀ ਆਤਮ ਖੁਰਾਕ "ਗੁਰੂ ਗ੍ਰੰਥ ਸਾਹਿਬ ਦੀ ਬਾਣੀ" ਅਤੇ ਬਗਲੇ ਭਗਤਾਂ ਦੀ ਖੁਰਾਕ ਤ੍ਰੀਆ ਚਰਿਤ੍ਰਾਂ ਅਤੇ ਬਾਮਣਵਾਦੀ ਮਿਥਿਹਾਸਕ ਗ੍ਰੰਥਾਂ ਦੀਆਂ ਮਨਘੜਤ ਕਥਾਵਾਂ ਹਨ।

ਅੱਜ ਅਸਲੀ ਸਿੱਖ ਦੀ ਪਹਿਚਾਨ ਇਕੱਲੇ ਬਾਣੇ ਤੋਂ ਨਹੀਂ ਸਗੋਂ ਉਸ ਦੇ ਗੁਰਮੱਤੀ ਕਰਮਾਂ ਤੋਂ ਕਰਨੀ ਚਾਹੀਦੀ ਹੈ, ਜੇ ਕਰਮ ਜਨਤਾ ਲੋਟੂ ਪੇਟੂ ਠੱਗ ਬਾਮਣਾਂ ਵਾਲੇ ਹਨ ਤਾਂ ਭਾਂਵੇ ਅਜਿਹਾ ਢੌਂਗੀ ਅਤੇ ਭੇਖੀ ਪੰਜ ਕਕਾਰ, ਗੋਲ ਪੱਗ, ਦੁਮਾਲੇ ਅਤੇ ਹੱਥਾਂ ਵਿੱਚ ਵੱਡੀਆਂ ਵੱਡੀਆਂ ਕ੍ਰਿਪਾਨਾਂ ਫੜੀ ਫਿਰੇ, ਉਹ ਗੁਰਸਿੱਖ ਨਹੀਂ ਹੋ ਸਕਦਾ ਸਗੋਂ ਬਾਮਣਾਂ, ਮੀਣਿਆਂ, ਮਸੰਦਾਂ, ਭੂਤਾਂ ਵਾਲੇ ਵਡਭਾਗੀਆਂ, ਨਿਰਮਲੇ, ਉਦਾਸੀ, ਨਕਲੀ ਨਿਰੰਕਾਰੀ, ਗੁਰੂ ਦੇ ਸ਼ਰੀਕ ਨਾਮਧਾਰੀ ਅਤੇ ਰਾਧਾ ਸੁਵਾਮੀ ਆਦਿਕ ਡੇਰੇਦਾਰ ਦੇਹਧਾਰੀ ਗੁਰੂਡੰਮ ਦਾ ਪੈਰੋਕਾਰ ਹੀ ਕਿਹਾ ਜਾ ਸਕਦਾ ਹੈ।

ਹੁਣ ਵੇਲਾ ਆ ਗਿਆ ਹੈ ਕਿ ਛੇਤੀ ਤੋਂ ਛੇਤੀ ਪੰਥਕ ਖੇਤ ਵਿੱਚੋਂ ਇਨ੍ਹਾਂ ਜਨਤਾ ਦਾ ਖੂਨ ਪੀਣ ਵਾਲੀਆਂ ਚਿੱਟੀਆਂ ਸਿਉਂਕਾਂ ਅਤੇ ਨਦੀਨਾਂ ਦੀ ਕਾਂਗਿਆਰੀ ਬਾਹਰ ਕੱਢ੍ਹੀ ਜਾਵੇ, ਨਹੀਂ ਤਾਂ ਪੰਥਕ ਖੇਤ ਵਿਰਾਨ ਹੋ ਜਾਵੇਗਾ ਅਤੇ ਇਹ ਆਪੂੰ ਬਣੇ ਸੰਤ-ਮਹਾਤਮਾਂ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਜਾਣਗੇ।
ਭਾਈ ਬੇਅੰਤ ਸਿੰਘ ਖਾਨੇਵਾਲ


15/01/15)
ਕੁਲਵੰਤ ਸਿੰਘ ਢੇਸੀ

ਤਾਲਿਬਾਨਾਂ ਵਾਂਗ ਹੀ ਮੋਦੀ ਲਈ ਵੀ ਖਤਰਾ ਬਣ ਰਹੇ ਕੱਟੜਪੰਥੀ ਹਿੰਦੂ
[email protected]
ਕੁਲਵੰਤ ਸਿੰਘ ਢੇਸੀ

ਜਦੋਂ ਤੋਂ ਅਮਰੀਕਾ ਵਿਚ ਅਲਕਾਇਦਾ ਵਲੋਂ ਟਵਿਨ ਟਾਵਰ ਡੇਗੇ ਗਏ ਉਦੋਂ ਤੋਂ ਕਈ ਇਸਲਾਮੀ ਦੇਸ਼ਾਂ ਦੀਆਂ ਮੁਸ਼ਕਲਾਂ ਵਿਚ ਤੇਜੀ ਨਾਲ ਵਾਧਾ ਹੋਇਆ ਹੈ ਅਤੇ ਇਹ ਗੱਲ ਕਿਥੇ ਜਾ ਕੇ ਰੁਕਣੀ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਨਿਸ਼ਚਿਤ ਹੈ ਕਿ ਇਸਾਈ ਧਰਮ ਅਤੇ ਇਸਲਾਮ ਦਰਮਿਆਨ ਗੁੱਝੇ ਰੂਪ ਵਿਚ ਇੱਕ ਆਲਮੀ ਜੰਗ ਛਿੜੀ ਹੋਈ ਹੈ ਜਿਸ ਦੀ ਕਿ ਆਉਣ ਵਾਲੇ ਦਿਨਾਂ ਵਿਚ ਤੇਜ ਹੋਣ ਦੀ ਸੰਭਾਵਨਾ ਹੈ। ਜਿਥੇ ਤਾਲਿਬਾਨੀ ਸੰਗਠਨ ਆਏ ਦਿਨ ਕੋਈ ਨਾਂ ਕੋਈ ਵਿਸਫੋਟ ਪੱਛਮੀ ਇਸਾਈ ਦੇਸ਼ਾਂ ਦੇ ਖਿਲਾਫ ਕਰਦੇ ਹਨ ਉਥੇ ਉਹ ਮੁਸਲਮਾਨਾਂ ਨੂੰ ਵੀ ਨਹੀਂ ਬਖਸ਼ਦੇ। ਤਾਲਿਬਾਨਾਂ ਨੇ ਪਾਕਿਸਤਾਨ (ਪਿਸ਼ਾਵਰ) ਦੇ ਆਰਮੀ ਸਕੂਲ ਵਿਚ ਜੋ ਧਮਾਕੇ ਕਰਕੇ ਮਾਸੂਮ ਮਾਰੇ ਹਨ ਉਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਆਪਣੀ ਸੋਚ ਤੋਂ ਬਾਹਰੇ ਹਰ ਇਨਸਾਨ ਨੂੰ ਕਾਫਰ ਸਮਝ ਕੇ ਮਾਰਨਾਂ ਜ਼ਰੂਰੀ ਸਮਝਦੇ ਹਨ ਅਤੇ ਦੁਨੀਆਂ ਵਿਚ ਤਾਲਿਬਾਨਾਂ ਦੀ ਸੋਚ ਤੇ ਫੁੱਲ ਚੜ੍ਹਾਉਣ ਵਾਲੇ ਮੁਸਲਮਾਨਾਂ ਦੀ ਕਮੀ ਨਹੀਂ ਹੈ ਜਦ ਕਿ ਅਗਾਂਹਵਧੂ ਸੋਚ ਰੱਖਣ ਵਾਲਾ ਹਰ ਮੁਸਲਮਾਨ ਉਹਨਾਂ ਨੂੰ ਸਿਰ ਫਿਰੇ ਅਤੇ ਜ਼ਾਲਮ ਵੀ ਕਹਿੰਦਾ ਹੈ। ਇਹਨਾ ਕੱਟੜਪੰਥੀਆਂ ਵਾਂਗ ਹੀ ਭਾਰਤ ਵਿਚ ਆਰ ਐਸ ਐਸ ਅਤੇ ਬੀ ਜੇ ਪੀ ਨਾਮੀ ਪਾਰਟੀਆਂ ਵਿਚ ਘੁਸੇ ਅਨੇਕਾਂ ਕੱਟੜਪੰਥੀ ਹੁਣ ਇਹ ਗੱਲ ਸ਼ਰੇਆਮ ਕਹਿਣ ਲੱਗ ਪਏ ਹਨ ਕਿ ਭਾਰਤ ਵਿਚ ਗੈਰ ਹਿੰਦੂ ਨੇ ਅਗਰ ਵਸਣਾਂ ਹੈ ਤਾਂ ਉਸ ਨੂੰ ਹਿੰਦੂ ਧਰਮ ਅਪਨਾਉਣਾਂ ਹੋਏਗਾ। ਐਸੇ ਆਗੂਆਂ ਖਿਲਾਫ ਅੱਜ ਦੀ ਤਾਰੀਖ ਵਿਚ ਭਾਰਤ ਵਿਚ ਕੋਈ ਵੀ ਅਪੀਲ ਜਾਂ ਵਕੀਲ ਨਹੀਂ ਹੈ ਅਤੇ ਉਹ ਜੋ ਮੂੰਹ ਆਇਆ ਉਹ ਬੋਲਦੇ ਹਨ।
ਜਦੋਂ ਮਨੁੱਖ ਧਰਮ ਦੇ ਨਾਮ ਤੇ ਹਲਕਦਾ ਹੈ ਤਾਂ ਇਹ ਪਹਿਲਾਂ ਦੂਜਿਆਂ ਨੂੰ ਕੱਟਦਾ ਹੈ ਅਤੇ ਫਿਰ ਆਪਣਿਆਂ ਨੂੰ ਵੀ ਵੱਢਣਾਂ ਸ਼ੁਰੂ ਕਰ ਦਿੰਦਾ ਹੈ। ਤਾਲਿਬਾਨਾਂ ਅਤੇ ਸੁੰਨੀ ਸ਼ੀਆ ਮੁਸਲਮਾਨਾਂ ਦਰਮਿਆਨ ਫਿਰਕੂ ਟਕਰਾਓ ਅਤੇ ਕਤਲੇਆਮ ਇਸ ਦੀਆਂ ਸਪੱਸ਼ਟ ਮਿਸਾਲਾਂ ਹਨ। ਹੁਣ ਤਾਂ ਕੱਟੜਪੰਥੀ ਮੁਸਲਮਾਨਾਂ ਲਈ ਗੈਰ ਮੁਸਲਮਾਨ ਨੂੰ ਬਰਦਾਸ਼ਤ ਕਰਨਾਂ ਦਿਨੋ ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਹ ਟਕਰਾਓ ਹੁਣ ਹੋਰ ਤੇਜ ਹੋਣ ਵਾਲਾ ਹੈ ਕਿਓਂਕਿ ਮੁਕਾਬਲੇ ਦੀ ਧਿਰ ਵੀ ਮੁਸਲਮਾਨਾਂ ਨੂੰ ਸ਼ਰੇਆਮ ਲਲਕਾਰਨ ਲੱਗ ਪਈ ਹੈ। ਫਰਾਂਸ ਵਿਚ ਮੁਸਲਮਾਨਾਂ ਵਲੋਂ ਹੋਏ ਵਿਸਫੋਟ ਮਗਰੋਂ ‘ਚਾਰਲੀ ਹੈਬਡੋ’ ਨਾਮ ਦੀ ਪੱਤਰਕਾ ਦੇ ਦਫਤਰ ਤੇ ਹੋਏ ਹਮਲੇ ਨੇ ਜਦੋਂ 12 ਵਿਅਕਤੀ ਕਤਲ ਕਰ ਦਿੱਤੇ ਤਾਂ ਜਿਥੇ 40 ਦੇ ਕਰੀਬ ਇਸਾਈ ਮੁਲਕਾਂ ਦੇ ਰਾਜਸੀ ਅਤੇ ਧਾਰਮਕ ਮੁਖੀ ਪੈਰਸ ਵਲ ਦੌੜ ਪਏ। ਚੇਤੇ ਰਹੇ ਕਿ ਫਰਾਂਸ ਦਾ ਹਫਤਾਵਾਰੀ ਵਿਅੰਗ ਰਸਾਲਾ ਹੈਬਡ ਸ਼ਾਰਲੀ ਹਜ਼ਰਤ ਮੁਹੰਮਦ ਸਾਹਿਬ ਤੇ ਕਾਰਟੂਨ ਛਾਪਣ ਕਰਕੇ ਚਰਚਾ ਵਿਚ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਸੰਨ 2011 ਵਿਚ ਵੀ ਇਸ ਤੇ ਹਮਲਾ ਹੋ ਚੁੱਕਾ ਹੈ। ਇਹ ਪਰਚਾ ਖੱਬੇ ਪੱਖੀ ਸੁਰ ਦਾ ਹੋਣ ਕਾਰਨ ਸੱਜੇ ਪੱਖੀ ਉਲਾਰਾਂ ਭਾਵ ਕਿ ਕੈਥੋਲਿਕ, ਇਸਲਾਮ ਅਤੇ ਜੁਦਿਜ਼ਮ ‘ਤੇ ਆਪਣੇ ਚੁਟਕਲਿਆਂ, ਕਵਿਤਾਵਾਂ ਅਤੇ ਵਿਅੰਗਾਂ ਰਾਹੀਂ ਕਰਾਰੀ ਚੋਟ ਮਾਰਦਾ ਹੈ। ਆਪਣੇ ਕਵਰ ਤੇ ਜਦੋਂ ਇਸ ਨੇ ਵਿਵਾਦਤ ਨਵਾਲਕਾਰ ‘ਮਿਸ਼ੇਲ ਵਿਵੇਕ’ ਦੇ ਨਵੇਂ ਨਾਵਲ ਤੇ ਅਧਾਰਤ ਸੰਨ 2022 ਵਿਚ ਫਰਾਂਸ ਵਿਚ ਸੰਭਾਵੀ ਇਸਲਾਮੀ ਪਾਰਟੀ ਦੇ ਹੋ ਰਹੇ ਰਾਜ ਨੂੰ ਮੁਖ ਰੱਖਕੇ ਕਾਰਟੂਨ ਪੇਸ਼ ਕੀਤੇ ਤਾਂ ਕੱਟੜਪੰਥੀ ਮੁਸਲਮਾਨ ਮਰਨ ਮਾਰਨ ਤੇ ਹੋ ਗਏ। ਮੁਸਲਮਾਨ ਸ਼ਾਸ਼ਨ ਵਿਚ ਔਰਤਾਂ ਦੇ ਬੁਰਕਾ ਪਹਿਨਣ, ਆਦਮੀਆਂ ਦੇ ਇੱਕ ਤੋਂ ਵੱਧ ਵਿਆਹ ਅਤੇ ਵਿਦਿਆਲਿਆਂ ਵਿਚ ਕੁਰਾਨ ਪੜ੍ਹਾਉਣ ਦੇ ਮੁੱਦੇ ਤੇ ਵਿਅੰਗ ਕੱਸੇ ਗਏ ਸਨ। 3 ਨਵੰਬਰ 2011 ਦੇ ਆਪਣੇ ਕਵਰ ਤੇ ਚਾਰਲੀ ਹੈਬਡੋ ਨਾਮ ਦਾ ਇਹ ਰਸਾਲਾ ਆਪਣੇ ਨਾਮ ਨੂੰ ਵਿਗਾੜ ਕੇ ਸ਼ਰੀਆ ਹੈਬਡੋ ਲਿਖ ਕੇ ਭਕਾਨੇ ਦੀ ਸੁਰਖੀ ਲਾਉਂਦਾ ਹੋਇਆ ਲਿਖਦਾ ਹੈ ਕਿ, ‘ਹੰਡਰਡ ਲੈਸ਼ਜ਼ ਇਫ ਯੂ ਡੋਂਟ ਡਾਈ ਆਫ ਲੈਫਟਰ’ !
(100 lashes if you don’t die of laughter)
ਤਿੰਨ ਨਵੰਬਰ ਦੀ ਤਰਜ਼ ਤੇ ਹੀ ੧੪ ਜਨਵਰੀ ਦੇ ਕਵਰ ਤੇ ‘ਆਈ ਐਮ ਚਾਰਲੀ’ ਦੇ ਨਾਅਰੇ ਨੂੰ ਮਿਡੀਏ ਅਤੇ ਬੋਲਣ ਦੀ ਅਜ਼ਾਦੀ ਵਜੋਂ ਪੇਸ਼ ਕਰਦਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮੁੱਦ ਤੇ ਕੀ ਹੋਣ ਵਾਲਾ ਹੈ ਇਸ ਲਈ ਹਰ ਦਾਨਸ਼ਮੰਦ ਫਿਰਕਮੰਦ ਹੈ।
ਆਓ ਹੁਣ ਦੇਖੀਏ ਕਿ ਜਦੋਂ ਭਾਜਪਾ ਦੇ ਪ੍ਰਧਾਨ ਨਰਿੰਦਰ ਮੋਦੀ ਨੇ ਭਾਰਤ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਕਾਲਾ ਧਨ ਵਾਪਸ ਲਿਆਉਣ ਦੇ ਨਾਅਰੇ ਲਾ ਕੇ ਪਾਰਲੀਮਾਨੀ ਚੋਣਾਂ ਜਿੱਤ ਲਈਆਂ ਤਾਂ ਉਸ ਜਿੱਤ ਨੇ ਆਰ ਐਸ ਐਸ ਅਤੇ ਭਾਜਪਾਈ ਨੇਤਾਵਾਂ ਤੇ ਕੀ ਅਸਰ ਕੀਤਾ। ਸਭ ਤੋਂ ਪਹਿਲਾਂ ਰਾਸ਼ਟਰੀਆ ਸੋਵਿਮ ਸੇਵਕ ਸੰਘ ਦੇ ਨੇਤਾ ਮੋਹਨ ਮਧੁਕਰ ਭਾਗਵਤ ਨੇ ਇਹ ਕਹਿਣਾਂ ਸ਼ੁਰੂ ਕੀਤਾ ਕਿ ਹਿੰਦੋਸਤਾਨ ਵਿਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ ਅਤੇ ਜਿਸ ਨੇ ਵੀ ਭਾਰਤ ਵਿਚ ਰਹਿਣਾਂ ਹੈ ਉਸ ਨੂੰ ਹਿੰਦੂ ਬਣ ਕੇ ਰਹਿਣਾਂ ਪਏਗਾ। ਮੋਹਨ ਭਾਗਵਤ ਦੀ ਮੁਰਾਦ ਹੈ ਭਾਰਤ ਦੇ ਹਰ ਸ਼ਹਿਰੀ ਨੂੰ ਹਿੰਦੂ ਧਰਮ ਦੀ ਪਨਾਹ ਵਿਚ ਆਉਣਾਂ ਪਏਗਾ। ਅਗਰ ਕੋਈ ਮੁਸਲਮਾਨ ਏਹੋ ਹੀ ਨਾਅਰਾ ਲਾ ਦਿੰਦਾ ਤਾਂ ਭਾਰਤ ਵਿਚ ਕਿਆਮਤ ਆ ਜਾਣੀ ਸੀ ਅਤੇ ਮੁਸਲਮਾਨਾਂ ਦੀ ਨਸਲਕੁਸ਼ੀ ਨਿਸ਼ਚਤ ਸੀ ਪਰ ਮੋਹਨ ਭਾਗਵਤ ਤੇ ਕਿਸੇ ਨੂੰ ਉਂਗਲ ਕਰਨ ਦੀ ਜੁਰਅਤ ਨਾ ਪਈ ਕਿਓਂਕਿ ਹਰ ਇਕ ਜਾਣਦਾ ਹੈ ਕਿ ਭਾਰਤੀ ਅਦਾਲਤੀ ਢਾਂਚਾ ਅਤੇ ਬਹੁਮਤ ਵਾਲਾ ਪ੍ਰਸ਼ਾਸਨ ਅੰਧਾਧੁੰਦ ਪੱਖਪਾਤੀ ਹੈ ਅਤੇ ਧਰਮ ਦੇ ਮੁੱਦੇ ਤੇ ਅੰਨ੍ਹਾ ਅਤੇ ਬੋਲਾ ਵੀ ਹੈ ।
ਮੋਹਨ ਭਾਗਵਤ ਦੇ ਬਿਆਨਾਂ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰੀ ਸ਼ੀਲਾ ਦੀਕਸ਼ਤ ਨੇ ਵੀ ਗੋਲਾ ਦਾਗ ਦਿੱਤਾ ਕਿ ਭਾਰਤ ਵਿਚ ‘ਭਗਵਤ ਗੀਤਾ’ ਨੂੰ ਕੌਮੀ ਗ੍ਰੰਥ ਐਲਾਨਿਆਂ ਜਾਵੇ । ਇਸ ਦਾ ਸਿੱਧਾ ਸਿੱਧਾ ਅਰਥ ਇਹ ਬਣਦਾ ਹੈ ਕਿ ਜਿਸ ਦੇਸ਼ ਦਾ ਕੌਮੀ ਗ੍ਰੰਥ ਇਕ ਵਿਸ਼ੇਸ਼ ਮਜ਼ਹਬ ਨਾਲ ਸਬੰਧ ਰੱਖਦਾ ਹੋਵੇ ਤਾਂ ਉਸ ਦੇਸ਼ ਦੇ ਵਾਸੀਆਂ ਲਈ ਵੀ ਉਹ ਧਾਰਮਕ ਗ੍ਰੰਥ ਹੋ ਨਿਬੜਦਾ ਹੈ ਜਦ ਕਿ ਸੱਚ ਇਹ ਹੈ ਕਿ ਜਿਵੇਂ ਹਿੰਦੂਆਂ ਲਈ ਗੀਤਾ ਜਾਂ ਰਮਾਇਣ ਧਾਰਮਕ ਗ੍ਰੰਥ ਹਨ ਤਿਵੇਂ ਹੀ ਇਸਾਈਆਂ ਲਈ ਬਾਈਬਲ, ਮੁਸਲਮਾਨਾਂ ਲਈ ਕੁਰਾਨ, ਸਿੱਖਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਵੇਂ ਹਰ ਧਰਮ ਨੂੰ ਆਪਣਾ ਗ੍ਰੰਥ ਪਿਆਰਾ ਹੈ। ਪਿਛਲੇ ਦਿਨੀ ਲਖਨਊ ਤੋਂ ਸਵਾਮੀ ਸਾਖਸ਼ੀ ਨੰਦ ਨਾਮ ਦੇ ਇੱਕ ਸਾਂਸਦ ਨੇ ਬਿਆਨ ਦੇ ਕੇ ਅੱਤ ਹੀ ਕਰ ਦਿਤੀ ਜਦ ਉਸ ਇਹ ਕਿਹਾ ਕਿ ‘ਹੁਣ ਇਸ ਦੇਸ਼ ਵਿਚ ਚਾਰ ਬੀਵੀਆਂ ਅੋਰ ਚਾਲੀ ਬੱਚੇ ਨਹੀਂ ਚਲੇਂਗੇ । ਗੱਦਾਰੋਂ ਕੋ ਇਸ ਦੇਸ਼ ਮੇਂ ਨਹੀਂ ਰਹਿਨੇ ਦੇਂਗੇ। ਗੌਵੰਸ਼ ਵਧ ਕਰਨੇ ਵਾਲੋਂ ਕੋ ਫਾਂਸੀ ਹੋਗੀ ।’ ਧਰਮ ਪਰੀਵਰਤਨ ਦੇ ਮੁੱਦੇ ਤੇ ਵੀ ਉਸ ਦੇ ਬਿਆਨ ਪੜ੍ਹਨ ਵਾਲੇ ਸਨ ਜਦ ਉਹ ਇਹ ਕਹਿੰਦਾ ਹੈ ਕਿ, ‘ਧਰਮ ਪਰੀਵਰਤਨ ਕੇ ਪੱਖ ਵਿਚ ਨਾਂ ਮੈਂ ਹੂੰ ਨਾਂ ਪਾਰਟੀ । ਇਸਕੇ ਖਿਲਾਫ ਕਠੋਰ ਕਾਨੂੰਨ ਆਉਣਾਂ ਚਾਹੀਏ। ਪਰ ਜਹਾਂ ਤਕ ਘਰ ਵਾਪਸੀ ਕਾ ਸਵਾਲ ਹੈ ਇਸ ਮੇਂ ਕਿਆ ਬੁਰਾਈ ਹੈ। ਯੇ ਤੋ ਅੱਛਾ ਕਾਮ ਹੈ। ਮਹਾਂਰਿਸ਼ੀ ਸਰਸਵਤੀ ਨੇ ਸਭਸੇ ਪਹਿਲੇ ਘਰ ਵਾਪਸੀ ਕਰਵਾਈ ਥੀ। ਘਰ ਵਾਪਸੀ ਅਥਵਾ ਸ਼ੁੱਧੀ ਕਰਨ ਤੋ ਪਹਿਲੇ ਵੀ ਚਲਤਾ ਆ ਰਹਾ ਹੈ ਅਤੇ ਆਗੇ ਵੀ ਚੱਲੇਗਾ ‘
ਸਾਖਸੀ ਨੰਦ ਦੇ ਇਸ ‘ਸੁਆਮੀ’ ਮੁਤਾਬਕ ਹਿੰਦੂਆਂ ਨੂੰ ਇਹ ਹੱਕ ਹੈ ਕਿ ਉਹ ਜਿਸ ਦਾ ਮਰਜ਼ੀ ਧਰਮ ਪਰੀਵਰਤਨ ਕਰ ਦੇਣ ਪਰ ਹੋਰ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਉਹ ਕਿਸੇ ਹਿੰਦੂ ਦਾ ਧਰਮ ਪਰੀਵਰਤਨ ਕਰਨ। ਘਰ ਵਾਪਸੀ ਤੋਂ ਉਸ ਦਾ ਭਾਵ ਇਹ ਹੈ ਕਿ ਸੱਤ ਸਦੀਆਂ ਦੀ ਗੁਲਾਮੀ ਦੋਰਾਨ ਜੋ ਹਿੰਦੂ ਮੁਸਲਮਾਨ ਜਾਂ ਇਸਾਈ ਬਣ ਗਏ ਉਹਨਾਂ ਦੀ ਔਲਾਦ ਨੂੰ ਹੁਣ ਘਰ ਵਾਪਸ ਆਉਣਾਂ ਪਏਗਾ ਭਾਵ ਕਿ ਹਿੰਦੂ ਧਰਮ ਵਿਚ ਲਿਆਉਣਾਂ ਹੋਏਗਾ। ਸਿੱਖਾਂ, ਬੋਧੀਆਂ ਅਤੇ ਜੈਨੀਆਂ ਨੂੰ ਤਾਂ ਪਹਿਲਾਂ ਹੀ ਭਾਰਤੀ ਸੰਵਿਧਾਨ ਹਿੰਦੂ ਧਰਮ ਦਾ ਅੰਗ ਮੰਨਦਾ ਹੈ ਇਸ ਕਰਕੇ ਇਹਨਾਂ ਦੀ ਵੱਖਰੀ ਹੋਂਦ ਤੇ ਵੀ ਭਾਜਪਾ ਸ਼ਾਸਨ ਕਾਲ ਵਿਚ ਭਾਰੀ ਪ੍ਰਸ਼ਨ ਚਿੰਨ੍ਹ ਲੱਗਣਗੇ। ਇਹ ਸੁਆਮੀ ਤਾਂ ਮੁਸਲਮਾਨਾਂ ਦੇ ਲਵ ਜਿਹਾਦ ਦਾ ਮੁਕਾਬਲਾ ਮੰਜੇ ਤੇ ਕਰਦਾ ਹੋਇਆ ਹਿੰਦੂਆਂ ਨੂੰ ਇਹ ਅਪੀਲ ਵੀ ਕਰਦਾ ਹੈ ਕਿ ਹਰ ਹਿੰਦੂ ਚਾਰ ਚਾਰ ਬੱਚੇ ਪੈਦਾ ਕਰੇ। ਮਹਾਤਮਾਂ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਨੂੰ ਇਹ ਦੇਸ਼ ਭਗਤ ਮੰਨਦਾ ਹੈ।
ਅੱਜ ਤਕ ਇਸ ਅਖੌਤੀ ਸੁਆਮੀ ਦੀ ਨਾਂ ਤਾਂ ਕੋਈ ਗ੍ਰਿਫਤਾਰੀ ਹੋਈ ਹੈ ਅਤੇ ਨਾ ਇਸ ਤੇ ਕੋਈ ਕੇਸ ਚੱਲਿਆ ਹੈ। ਲੋਕਾਂ ਦਾ ਮੂੰਹ ਪੂੰਝਣ ਲਈ ਭਾਜਪਾ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਿਸ ‘ਤੇ ਚਾਂਭਲ ਕੇ ਇਹ ਸੁਆਮੀ ਕਹਿੰਦਾ ਹੈ ਕਿ ਮੈਂ ਤਾਂ ਪੜ੍ਹਿਆ ਲਿਖਿਆ ਹਾਂ ਠੋਕ ਕੇ ਜਵਾਬ ਦਿਆਂਗਾ। ਇਸ ਸੁਆਮੀ ਦੀ ਪਿੱਠ ਠੋਕਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਲੀਡਰ ਸਾਧਵੀ ਪਰਾਚੀ ਨੇ ਵੀ ਬਿਆਨ ਦਾਗਿਆ ਹੈ ਕਿ ਸ਼ੇਰ ਦਾ ਬੱਚਾ ਇੱਕ ਨਹੀਂ ਸਗੋਂ ਸਾਨੂੰ ਚਾਰ ਚਾਰ ਬੱਚੇ ਪੈਦਾ ਕਰਕੇ ਇਕ ਸੀਮਾਂ ਤੇ ਭੇਜ ਦਿੱਤਾ ਜਾਵੇ, ਇੱਕ ਸੰਤਾਂ ਨੂੰ ਦੇ ਦਿੱਤਾ ਜਾਵੇ, ਇਕ ਵਿਸ਼ਵ ਹਿੰਦੂ ਪ੍ਰੀਸ਼ਦ ਨੂ ਦੇ ਦਿੱਤਾ ਜਾਵੇ ਅਤੇ ਇੱਕ ਮਾਂ ਬਾਪ ਦੀ ਸੇਵਾ ਕਰੇ। ਇਸੇ ਤਰਾਂ ਹੀ ਬੀ ਜੇ ਪੀ ਆਗੂ ਸਾਧਵੀ ਨਿਰੰਜਨਾ ਜੋਤੀ ਦੇ ਬਿਆਨ ਵੀ ਸੁਰਖੀਆਂ ਵਿਚ ਰਹੇ ਹਨ। ਇਹਨਾ ਬਿਆਨਾਂ ਤੇ ਕਾਂਗਰਸ ਦੀ ਆਗੂ ਸ਼੍ਰੀ ਮਤੀ ਸ਼ੋਭਾ ਅੋਝਾ ਨੇ ਕਿਹਾ ਹੈ ਕਿ ਕੁਰਸੀ ਤੇ ਬੈਠਣ ਤੋਂ ਬਾਅਦ ਭਾਜਪਾ ਕੁਝ ਨਹੀਂ ਕਰ ਸਕੀ ਇਸ ਕਰਕੇ ਲੋਕਾਂ ਦਾ ਧਿਆਨ ਹੋਰ ਹੋਰ ਪਾਸੇ ਪਾਉਣ ਲਈ ਇਹ ਨੇਤਾ ਇਸ ਤਰਾਂ ਦੇ ਬਿਆਨ ਦੇ ਰਹੇ ਹਨ।
ਇੱਕ ਗੱਲ ਨਿਸ਼ਚਤ ਹੈ ਕਿ ਸਿਆਸੀ ਤਾਕਤ ਦਾ ਨਸ਼ਾ ਆਰ ਐਸ ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਭਾਜਪਾ ਅਤੇ ਹੋਰ ਹਿੰਦੂ ਸੰਗਠਨਾ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਹੈ। ਇਸ ਤਰਾਂ ਦਾ ਨਸ਼ਾ ਕਿਸ ਸਮੇਂ ਹਲਕਾ ਦੀ ਸ਼ਕਲ ਇਖਤਿਆਰ ਕਰ ਲਵੇ ਇਸ ਬਾਰੇ ਅਜੇ ਕੁਝ ਕਿਹਾ ਤਾਂ ਨਹੀਂ ਜਾ ਸਕਦਾ ਪਰ ਇੱਕ ਗੱਲ ਪੱਕੀ ਹੈ ਕਿ ਇਹ ਲੋਕ ਭਾਰਤ ਵਿਚ ਧਾਰਮਕ ਇੱਕਸੁਰਤਾ ਲਈ ਬਹੁਤ ਵੱਡਾ ਖਤਰਾ ਹਨ। ਅਲਕਾਇਦਾ ਵਾਲੇ ਕੱਟੜਪੰਥੀ ਸੰਗਠਨ ਜੇਕਰ ਪਾਕਿਸਤਾਨ ਨੂੰ ਨਹੀਂ ਬਖਸ਼ਦੇ ਤਾਂ ਹਿੰਦੂ ਸੰਗਠਨਾਂ ਦੀ ਚੱਕੀ ਹੋਈ ਅੱਤ ਦਾ ਉਹ ਕਿਸੇ ਸਮੇਂ ਵੀ ਜਵਾਬ ਦੇ ਸਕਦੇ ਹਨ ਅਤੇ ਐਸੇ ਜਵਾਬ ਮਗਰੋਂ ਜੋ ਦੰਗੇ ਛਿੜਨੇ ਹਨ ਉਹਨਾ ਵਿਚ ਗਰੀਬ ਮੁਸਲਮਾਨ ਮਾਰਿਆ ਜਾਵੇਗਾ। ਚੰਗਾ ਤਾਂ ਇਹ ਹੀ ਹੋਏਗਾ ਕਿ ਇਸ ਚੰਗਿਆੜੀ ਦੇ ਭਾਂਬੜ ਬਣਨ ਤੋਂ ਪਹਿਲਾਂ ਭਾਰਤ ਦੀਆਂ ਸਾਰੀਆਂ ਘੱਟ ਗਿਣਤੀਆਂ ਇੱਕਮੁੱਠ ਹੋ ਕੇ ਇਸ ਦਾ ਮੁਕਾਬਲਾ ਕਰਨ। ਭਾਰਤ ਦੀ ਅਜ਼ਾਦੀ ਵਿਚ ਭਾਰਤ ਦੀਆਂ ਸਾਰੀਆਂ ਹੀ ਕੌਮਾਂ ਨੇ ਬਣਦਾ ਹਿੱਸਾ ਪਾਇਆ ਹੈ। ਸਿੱਖਾਂ ਦੀ ਖਾੜਕੂ ਕੌਮ ਨੇ ਭਾਵੇਂ ਆਪਣੇ ਵਿੱਤੋਂ ਵੱਧ ਕਿਤੇ ਹਿੱਸਾ ਪਾਇਆ ਹੈ ਅਤੇ ਸਿੱਖ ਪ੍ਰਤੀਨਿਧ ਅਕਾਲੀ ਦਲ ਦੀ ਬਾਜਪਾ ਨਾਲ ਸਾਂਝ ਵੀ ਹੈ ਪਰ ਪੰਜਾਬ ਦੇ ਵਿਕਾਸ ਤੇ ਭਾਜਪਾ ਤਾਂ ਕਾਂਗਰਸ ਨਾਲੋਂ ਕਿਤੇ ਵੱਧ ਕਮਜ਼ੋਰ ਸਾਬਤ ਹੋ ਰਹੀ ਹੈ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨ ਰਾਤ ਵਿਕਾਸ ਵਿਕਾਸ ਵਿਕਾਸ ਦਾ ਇਕ ਹੀ ਰਾਗ ਦਿਨ ਰਾਤ ਅਲਾਪ ਰਹੇ ਹਨ। ਅੱਜ ਸਿੱਖ ਕੈਦੀਆਂ ਦੇ ਮੁੱਦੇ ਤੇ ਵੀ ਸਿੱਖ ਬੇਤਹਾਸ਼ਾ ਖੱਜਲ ਖਵਾਰ ਹੋ ਰਹੇ ਹਨ ਜਦ ਕਿ ਮੋਦੀ ਅਤੇ ਬਾਦਲ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕ ਰਹੀ।
ਹਿੰਦੂ ਸੰਗਠਨਾਂ ਦੇ ਹਲਕਾਊ ਤੇਵਰਾਂ ਤੋਂ ਜਾਪਦਾ ਹੈ ਕਿ ਉਹ ਭਾਜਪਾ ਨੂੰ ਗੱਦੀਓਂ ਲਾਹ ਕੇ ਹੀ ਦਮ ਲੈਣਗੇ ਪਰ ਚਿੰਤਾ ਵਾਲੀ ਗੱਲ ਹੈ ਕਿ ਇਹਨਾ ਦੇ ਮੁਕਾਬਲੇ ਤੇ ਵਿਰੋਧੀ ਸ਼ਕਤੀ ਬਿਖਰੀ ਹੋਈ ਹੈ।
ਸਾਡੀ ਤਾਂ ਖੂਬ ਬਣਨੀ ਸੀ ਖੁਦਾ ਕਰਕੇ ਦੁਆ ਕਰਕੇ, ਮਜ਼ਹਬ ਹੋ ਗਿਆ ਖਤਰਾ ਹੈ ਟੇਢੀ ਜਈ ਨਿਗ੍ਹਾ ਕਰਕੇ
ਸਿਫਾਰਸ਼ ਰਿਸ਼ਵਤਾਂ ਖੋਰੇ ਨੇ ਭਾਵੇਂ ਭਾਰਤੀ ਸਾਰੇ, ਦੀਵਾ ਬਾਲਕੇ ਕਰਦੇ ਨੇ ਤੌਬਾ ਹਰ ਖਤ਼ਾ ਕਰਕੇ
ਪਤਾ ਹੋਵੇ ਕਿ ਮੁਨਸਿਫ ਨੇ ਸਹੀ ਨਹੀਂ ਫੈਸਲਾ ਕਰਨਾ, ਕਰੂ ਕੋਈ ਕੀ ਜਿਰ੍ਹਾ ਕਰਕੇ ਜਾਂ ਮੌਕੇ ਦੇ ਗਵਾਹ ਕਰਕੇ
‘ਢੇਸੀ’ ਤੇ ਦੋਸ਼ ਹੈ ਮਿਲਦਾ ਹੈ ਨਿੱਤ ਕਾਫਰ ਮਲੇਸ਼ਾਂ ਨੂੰ, ਮਸੋਸੇ ਦਾਦ ਵੀ ਦਿੰਦੇ, ਸਭਾ ਦੇ ਵਿਚ ਜਦੋਂ ਕੜਕੇ
http://www.jagran.com/news/state-every-hindu-create-five-children-11952277.html?src=p1


15/01/15)
ਜਸਵੰਤ ਸਿੰਘ ‘ਅਜੀਤ’

ਸ. ਬਾਦਲ ਦਾ ਸ਼ਿਕਵਾ: ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿਕਵਾ ਕੀਤਾ ਕਿ ਮੀਡੀਆ ਦੇ ਇੱਕ ਵਰਗੱ ਵਲੋਂ ਪੰਜਾਬੀਆਂ ਨੂੰ ਨਸ਼ੇੜੀ ਪ੍ਰਚਾਰ, ਉਨ੍ਹਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ, ਜਦਕਿ ਇਸ ਵਿੱਚ ਕੋਈ ਸੱਚਾਈ ਨਹੀਂ। ਇਸ ਵਿੱਚ ਕੋਈ ਸ਼ਕ ਨਹੀਂ ਕਿ ਸ. ਬਾਦਲ ਵਲੋਂ ਕੀਤੇ ਗਏ ਇਸ ਸ਼ਿਕਵੇ ਵਿੱਚ, ਪੰਜਾਬੀਆਂ ਪ੍ਰਤੀ ਉਨ੍ਹਾਂ ਦਾ ਲਗਾਉ ਤੇ ਦਰਦ ਝਲਕਦਾ ਵਿਖਾਈ ਦਿੰਦਾ ਹੈ, ਪ੍ਰੰਤੂ ਇਸ ਗਲ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇੱਕ ਤਾਂ ਨਿਜੀ ਸਰਵੇ ਵਿੱਚ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਨਸ਼ੀਲੀਆਂ ਵਸਤੂਆਂ ਦੀ ਖਪਤ ਵਾਲਾ ਰਾਜ ਮੰਨਿਆ ਗਿਆ ਹੈ, ਤਾਂ ਦੂਜੇ ਪਾਸੇ ਪੰਜਾਬ ਵਿੱਚ ਦਿਨ-ਬ-ਦਿਨ ਵੱਧ ਰਹੇ ਸ਼ਰਾਬ ਦੇ ਠੇਕਿਆਂ ਅਤੇ ਹਾਲ ਵਿੱਚ ਹੀ ਪਾਰਟੀਆਂ ਆਦਿ ਦੇ ਮੌਕਿਆਂ `ਤੇ ਹੋਟਲਾਂ, ਰੇਸਟੋਰੈਂਟਾਂ ਅਤੇ ਕਲਬਾਂ ਵਿੱਚ ਸ਼ਰਾਬ ਸਰਵ ਕੀਤੇ ਜਾਣ ਦੇ ਲਈ ਲਾਇਸੰਸ ਲੈਣ ਤੋਂ ਛੋਟ ਦੇ ਦਿੱਤੇ ਜਾਣ ਦੇ ਸਰਕਾਰ ਵਲੋਂ ਕੀਤੇ ਗਏ ਫੈਸਲੇ ਨਾਲ ਪੰਜਾਬ ਨੂੰ ਨਸ਼ੇੜੀਆਂ ਦਾ ਰਾਜ ਸਮਝਣ ਵਿੱਚ ਹੀ ਤਾਂ ਮਦਦ ਮਿਲਦੀ ਹੈ।
ਜੇ ਸਮੇਂ ਨੂੰ ਸੰਭਾਲਿਆ ਹੁੰਦਾ? ਦਸਿਆ ਜਾਂਦਾ ਹੈ ਕਿ ਜਦੋਂ ਸੰਨ-1999 ਵਿੱਚ ਸਮੁਚੇ ਸਿੱਖ ਜਗਤ ਵਲੋਂ ਖਾਲਸਾ ਸਿਰਜਨਾ ਦੀ ਤੀਸਰੀ ਸ਼ਤਾਬਦੀ ਮੰਨਾਈ ਜਾ ਰਹੀ ਸੀ, ਤਾਂ ਉਨ੍ਹੀਂ ਹੀ ਦਿਨੀਂ ਉਸ ਸੰਬੰਧੀ ਪ੍ਰੋਗਰਾਮ ਉਲੀਕਣ ਲਈ ਸਲਾਹ-ਮਸ਼ਵਰਾ ਕਰਨ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਦੀ ਇੱਕ ਬੈਠਕ ਦਿੱਲੀ ਸਥਿਤ ਕਪੁਰਥਲਾ ਹਾਊਸ ਵਿਖੇ ਹੋਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੀ ਇੱਕ ਮੁਖੀ ਵਲੋਂ ਪਾਰਟੀ ਲੀਡਰਸ਼ਿਪ ਨੂੰ ਦਿੱਤੇ ਗਏ ਇਸ ਸੁਝਾਉ, ਕਿ ਇਸ ਪਵਿਤ੍ਰ ਵਰ੍ਹੇ ਪ੍ਰਤੀ ਸਾਰਥਕ ਪਹੁੰਚ ਹੋਣ ਦਾ ਕੌਮ ਨੂੰ ਸੁਨੇਹਾ ਦੇਣ ਦੇ ਉਦੇਸ਼ ਨਾਲ ਇਹ ਫੈਸਲਾ ਲੈ ਲਿਆ ਜਾਣਾ ਚਾਹੀਦਾ ਹੈ ਕਿ ਸ਼ਰਾਬ ਪੀਣ ਵਾਲਾ ਕੋਈ ਵੀ ਵਿਅਕਤੀ ਇਸ ਵਰ੍ਹੇ ਦੌਰਾਨ ਸ਼ੋਮਣੀ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕੇਗਾ, ਨੂੰ ਇਹ ਆਖ ਮਜ਼ਾਕ ਵਿੱਚ ਨਾ ਉਡਾ ਦਿੱਤਾ ਗਿਆ ਹੁੰਦਾ, ਕਿ ਫਿਰ ਅਕਾਲੀ ਦਲ ਵਿੱਚ ਰਹਿ ਹੀ ਕੌਣ ਜਾਇਗਾ, ਤਾਂ ਅੱਜ ਪੰਜਾਬ ਨੂੰ ‘ਨਸ਼ੇੜੀਆਂ ਦਾ ਰਾਜ’ ਅਖਵਾਉਣ ਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ? ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਸਮੁਚੀ ਮੈਂਬਰਸ਼ਿਪ ਪੁਰ ਪਾਬੰਧੀ ਨਹੀਂ ਸੀ ਲਾਈ ਜਾ ਸਕਦੀ ਤਾਂ ਘਟੋ-ਘਟ ਇਤਨਾ ਤਾਂ ਕੀਤਾ ਹੀ ਜਾ ਸਕਦਾ ਸੀ ਕਿ ਕੋਈ ਵੀ ਸ਼ਰਾਬ ਦੀ ਵਰਤੋਂ ਕਰਨ ਵਾਲਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਅਹੁਦੇਦਾਰ ਨਹੀਂ ਬਣ ਸਕੇਗਾ, ਤਾਂ ਵੀ ਇਸ ਬੀਮਾਰੀ ਨੂੰ ਵਧਣ ਤੋਂ ਕਿਸੇ ਹਦ ਤਕ ਰੋਕਣ ਵਿੱਚ ਮਦਦ ਮਿਲ ਸਕਦੀ ਸੀ।
…ਅਤੇ ਅੰਤ ਵਿੱਚ: ਕੁੱਝ ਹੀ ਸਮਾਂ ਪਹਿਲਾਂ ਸੁਪ੍ਰੀਮ ਕੋਰਟ ਦਾ ਇੱਕ ਫੈਸਲਾ ਸਾਹਮਣੇ ਆਇਆ, ਜਿਸ ਵਿੱਚ ਕਿਹਾ ਗਿਆ ਹੋਇਆ ਸੀ ਕਿ ‘ਆਨਰ ਕਿਲਿੰਗ ਦੇਸ਼ ਪੁਰ ਇੱਕ ਬਦਨੁਮਾ ਧੱਬਾ ਹੈ’। ਇਸਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਉਸਦੀ ਰਾਇ ਵਿੱਚ ਕਿਸੇ ਵੀ ਕਾਰਣ ਕਰਕੇ ‘ਆਨਰ ਕਿਲਿੰਗ’ ਹੋਵੇ, ਉਹ ‘ਰੇਅਰੇਸਟ ਆਫ ਰੇਅਰ’ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਅਜਿਹੇ ਗੁਨਾਹਾਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਜਸਟਿਸ ਮਰਕੰਡੇ ਕਾਟਜੂ ਅਤੇ ਜਸਟਿਸ ਗਿਆਨਸੁਧਾ ਮਿਸਰਾ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸਤਰ੍ਹਾਂ ਦੇ ਅਣ-ਮਨੁਖੀ ਕਾਰਿਆਂ ਲਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਅਦਾਲਤ ਨੇ ਕਿਹਾ ਕਿ ਅਜਿਹੇ ਸਾਰੇ ਲੋਕਾਂ ਨੂੰ, ਜੋ ਇਸਤਰ੍ਹਾਂ ਦੀ ਹਤਿਆ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਂਦੇ ਹਨ, ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਫਾਂਸੀ ਦਾ ਫੰਦਾ ਤਿਆਰ ਹੈ।
ਸੁਪ੍ਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਹੋਰ ਕਿਹਾ ਕਿ ਕਈ ਲੋਕੀ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਸੱਕੇ ਸੰਬੰਧੀ, ਜਵਾਨ ਇਸਤ੍ਰੀ ਜਾਂ ਪੁਰਸ਼ ਦੇ ਵਿਹਾਰ ਕਾਰਣ ਉਨ੍ਹਾਂ ਦੀ ਬੇਇਜ਼ਤੀ ਹੋਈ ਹੈ। ਕਈ ਵਾਰ ਅਜਿਹੇ ਜਵਾਨ ਆਪਣੀ ਮਰਜ਼ੀ ਨਾਲ ਸ਼ਾਦੀ ਕਰਨਾ ਚਾਹੁੰਦੇ ਹਨ। ਇਸ ਕਾਰਣ ਉਨ੍ਹਾਂ ਦੇ ਰਿਸ਼ਤੇਦਾਰ ਕਾਨੂੰਨ ਆਪਣੇ ਹੱਥ ਵਿੱਚ ਲੈ ਲੈਂਦੇ ਹਨ ਅਤੇ ਇਸ ਦੌਰਾਨ ਉਹ ਕਈ ਵਾਰ ਹਤਿਆ ਤਕ ਦੀ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ।


15/01/15)
ਬਿਕਰਮਜੀਤ ਸਿੰਘ “ਜੀਤ”

ਟੋਟੇ ਸਾਡੇ ਬੇਦਾਵਿਆਂ ਦੇ ਕਰੇ ਬਾਬਾ
ਪਿਤਾ ਆਖਦੇ ਹਾਂ ਗੁਰੂ ਗੋਬਿੰਦ ਸਿੰਘ ਨੂੰ, ਪਰ ਹੁਕਮ ਉਦ੍ਹਾ ਇੱਕ ਵੀ ਮੰਨਦੇ ਨਹੀਂ
ਲਿੱਖ ਲਿੱਖ ਬੇਦਾਵੇ ਹਾਂ ਰੋਜ਼ ਦੇਂਦੇ, ਕਰਨੋਂ ਮਨਮੱਤ ਅਸੀਂ ਕਦੇ ਵੀ ਟੱਲਦੇ ਨਹੀਂ
ਬਿਪਰਨ ਰੀਤ ਹੈ ਧੱਸ ਗਈ ਅੰਦਰ ਸਾਡੇ, ਸਿੱਖੀ ਵਿਰਸੇ ਨੂੰ ਭੁੱਲਦੇ ਜਾਂਵਦੇ ਹਾਂ
ਗੁਰਮੱਤ ਅਸਾਂ ਹੈ ਮੂਲੋਂ ਵਿਸਾਰ ਦਿੱਤੀ, ਦੀਵੇ ਮੜ੍ਹੀਆਂ ਮਸਾਣਾਂ ’ਚ ਜਾ ਬਾਲਦੇ ਹਾਂ
ਸੱਚੇ ਸ਼ਬਦ-ਗੁਰੂ ਦਾ ਹੁਣ ਛੱਡ ਪੱਲਾ, ਝੂਠੇ ਸਾਧਾਂ ਦੇ ਚੱਕਰਾਂ ’ਚ ਰੁਲ ਰਹੇ ਹਾਂ
ਖੁੰਝਿਐ ਪਾਠ ਤੇ ਛੁੱਟੀ ਹੈ ਸਾਧਸੰਗਤ, ਅਸੀਂ ਫ਼ਤਹਿ ਬੁਲਾਣੀਂ ਵੀ ਭੁੱਲ ਗਏ ਹਾਂ
ਖੰਡੇ ਬਾਟੇ ਦਾ ਅਮ੍ਰਿਤ ਨਹੀਂ ਪਾਨ ਕੀਤਾ, ਸਿੱਖ ਫ਼ੇਰ ਵੀ ਅਸੀਂ ਅਖਵਾ ਰਹੇ ਹਾਂ
ਪੰਜ ਕਕਾਰਾਂ ਦੀ ਸਾਂਭ ਗਈ ਭੁੱਲ ਸਾਨੂੰ, ਕੁਰਹਿਤਾਂ ਡੱਟ ਕੇ ਕਰਦੇ ਜਾ ਰਹੇ ਹਾਂ
ਭੁੱਲੇ ਗੁਰੂਆਂ ਦੀਆਂ ਅਸੀਂ ਕੁਰਬਾਨੀਆਂ ਨੂੰ, ਸ਼ਹੀਦ ਪੰਥ ਦੇ ਅਸਾਂ ਵਿਸਾਰੇ ਸਾਰੇ
ਸਾਡੇ ਲਈ ਸਨ ਦਿੱਤੀਆਂ ਜਿਨ੍ਹਾਂ ਜਾਨਾਂ, ਕੀਤੇ ਯਾਦ ਨ੍ਹਾਂ ਕਦੀ ਉਹ ਲਾਲ ਚਾਰੇ
ਡੁਲ੍ਹੇ ਬੇਰਾਂ ਦਾ ਵਿਗੜਿਆ ਅਜੇ ਕੁੱਝ ਨਹੀਂ, ਸਮਾਂ ਹੋਰ ਨ੍ਹਾਂ ਸੁਤਿਆਂ ਵੰਜਾਈਏ ਜੀ
ਛੱਕੀਏ ਅਮ੍ਰਿਤ ਤੇ ਆਓ ਬਣੀਂਏ ਗੁਰੂ ਵਾਲੇ, ਖ਼ਾਲਸਾ ਪੰਥ ਦੀ ਸ਼ਾਨ ਵਧਾਈਏ ਜੀ
ਪਿਤਾ ਦਸ਼ਮੇਸ਼ ਦੇ ਚਰਨਾਂ ’ਚ ਜੋਦੜੀ ਇਹ, ਬਖ਼ਸ਼ੀਂ ਸਦਮੱਤ ਤੇ ਸਾਨੂੰ ਤਾਣ ਦੇਵੀਂ
ਖੰਡੇਧਾਰ ਇਸ ਮਾਰਗ ਤੇ ਚੱਲਣ ਦੇ ਲਈ, ਜੋਸ਼ ਜੁਗਤ ਤੇ ਨਾਲੇ ਗਿਆਨ ਦੇਵੀਂ
ਸ਼ੁੱਭ ਕਰਮ ਹੋਵਣ ਸਾਡੇ ਜੱਗ ਅੰਦਰ, ਸਿਮਰਨ ਕੀਰਤਨ ਦੀ ਸਦਾ ਭੁੱਖ ਹੋਵੇ
ਲੋਚੀਏ ਭੱਲਾ ਸਭ ਦਾ ਤੇ ਦਸਵੰਦ ਕਢੀਏ, ਦੁਖੀਆਂ ਵਾਸਤੇ ਸੇਵਾ ਦੀ ਧੁੱਖ ਹੋਵੇ
ਗੁਰੂ ਮਿਹਰ ਕਰਕੇ ਸਾਰੇ ਗੁਨਾਹ ਬਖਸ਼ੇ, ਟੋਟੇ ਸਾਡੇ ਬੇਦਾਵਿਆਂ ਦੇ ਕਰੇ ਬਾਬਾ
ਹੋਈਏ ਸੁਰਖ਼ੁਰੂ ਅਸੀਂ ਮਹਾਂ ਸਿੰਘ ਵਾਕਣ, “ਜੀਤ”ਕੌਤਕ ਐਸਾ ਕੋਈ ਕਰੇ ਬਾਬਾ
ਬਿਕਰਮਜੀਤ ਸਿੰਘ “ਜੀਤ”


13/01/15)
ਬਲਦੀਪ ਸਿੰਘ ਰਾਮੂੰਵਾਲੀਆ

ਮਾਘੀ, ਗੁਰਮਤਿ ਤੇ ਚਾਲੀ ਮੁਕਤੇ
ਸੰਗਰਾਂਦ ਦਾ ਲਫਜ਼ ਸੰਸਕ੍ਰਿਤੀ ਦੇ ਸਕਰਾਂਤੀ ਤੋ ਬਣਿਆ ਜਿਸ ਦਾ ਅਰਥ ਹੁੰਦਾ ਹੈ ਕਿ ਸੂਰਜ ਇਕ ਰਾਸਿ ਨੂੰ ਛਡ ਕਿ ਦੂਸਰੀ ਰਾਸਿ ਚ ਜਾਂਦਾ ਹੈ ਸੰਤਾਨੀ ਧਰਮ ਚ ਇਸ ਦਿਨ ਦਾ ਵਿਸ਼ੇਸ਼ ਮਹਤਵ ਹੁੰਦਾ ਹੈ ਇਸ ਦਿਨ ਪੂਜਾ ਪਾਠ ਕੀਤਾ ਜਾਂਦਾ ਹੈ ਤੀਰਥਾਂ ਤੇ ਜਾ ਕਿ ਇਸ਼ਨਾਨ ਕੀਤਾ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਪਾਪ ਦੂਰ ਹੁੰਦੇ ਹਨ ਮਾਘ ਦੇ ਮਹੀਨੇ ਨੂੰ ਤਾ ਖਾਸ ਤੌਰ ਤੇ ਲੋਕ ਦਾਨ ਪੁਨ ਤੀਰਥ ਇਸ਼ਨਾਨ ਕਰਦੇ ਨੇ.....
ਗੁਰਮਤਿ ਜਾਂ ਕਹਿ ਲਉ ਗੁਰੂ ਗ੍ਰੰਥ ਸਾਹਿਬ ਇਹਨਾਂ ਪਾਖਂਡਾਂ ਵਹਿਮਾਂ ਕਰਮਕਾਡਾਂ ਚੋ ਮਨੁਖ ਨੂੰ ਬਾਹਰ ਨਿਕਲਣ ਲਈ ਪ੍ਰਰੇਦੀ ਆ ਕਿ ਅਸੀ ਸੂਰਜ ਦੀ ਪੂਜਾ ਨੀ ਕਰਨੀ ਇਕ ਨਿਰੰਕਾਰ ਦੀ ਪੂਜਾ ਕਰਨੀ ਆ ਜਿਹਾ ਗੁਰ ਵਾਕ ਹੈ ...ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ।।
ਪਰ ਅਫਸੋਸ ਨਾਲ ਬੜੇ ਦੁਖ ਨਾਲ ਕਹਿਣਾ ਪੈਦਾ ਕਿ ਅਜ ਸਾਡੇ ਗੁਰਦੁਆਰਿਆਂ ਚ ਗੁਰੂ ਗ੍ਰੰਥ ਸਾਹਿਬ ਦੀ ਮੰਜੀ ਹੇਠਾਂ ਔਖਤੀ ਬਾਹਮਣਾ ਦੀ ਜੰਤਰੀ ਆ ਪਈ ਹੈ ਤੇ ਬੂਝੜ ਤੇ ਅਕਲ ਤੋ ਸਖਣੇ ਪ੍ਰਬੰਧਕ ਗੋਲਕਾਂ ਨੂੰ ਭਰਨ ਵਾਸਤੇ ਤੇ ਮੰਸਦਾਂ ਦੀ ਵੰਸ਼ਜ ਬਣੇ ਬਹੁਤੇ ਪ੍ਰਚਾਰਕ ਸਿਰਫ ਘਰ ਚਲਦਾ ਰਖਣ ਲਈ ਗੁਰਮਤਿ ਦੀ ਗਲ ਨੀ ਕਰਦੇ ਅਖੇ ਲੋਕ ਨਰਾਜ਼ ਹੋ ਜਾਣਗੇ ....ਗੁਰੂ ਦਿ ਸਤਿਕਾਰ ਜਾਂ ਹੁਕਮ ਦੀ ਕੋਈ ਪ੍ਰਵਾਹ ਨੀ।
ਆਹ ਕਲ ਨੂੰ ਮਾਘ ਦਾ ਮਹੀਨਾ ਸ਼ੁਰੂ ਹੋਣਾ ਤੇ ਬਗਲੇ ਅਜ ਤੋ ਆਵਜ਼ਾਂ ਦੇ ਰਹੇ ਹਨ ਕਿ ਭਾਈ ਕਲ ਨੂੰ ਸੰਗਰਾਂਦ ਦਾ ਪਵਿਤਰ ਦਿਹਾੜਾ ਹੈ ਸੰਗਤਾਂ ਰਸਦਾ ਪਹੁੰਚਦੀਆਂ ਕਰਨ। ਇਹਨਾਂ ਨੂੰ ਪੁਛਣ ਵਾਲਾ ਹੋਵੇ ਕਿ ਇਕ ਦਿਨ ਪਵਿਤਰ ਤੇ ਬਾਕੀ ਮਾੜੇ ਆ ਇਕ ਦਿਨ ਗੁਰਦੁਆਰੁ ਆ ਜੋ ਬਾਕੀ ਦਿਨ ਕੁਤੇ ਕੰਮ ਲਾਹਨਤ ਇਹੋ ਜਿਹੇ ਅਕਰਿਤਘਣਾਂ ਤੇ ਜੋ ਗੁਰੂ ਤੋ ੳਲਟ ਜਾ ਕਿ ਸੰਗਰਾਂਦ, ਮਸਿਆ, ਪੁਨਿਆ ਜਾ ਹੋਰ ਕਰਮਕਾਂਡ ਕਰਦੇ ਨੇ .....ਕਿਤੇ ਗੁਰਬਾਣੀ ਨੂੰ ਪੁਛੋ ਸਤਿਗੁਰੁ ਕਿਹੜਾ ਸਮਾ ਚੰਗਾ ਤੇ ਕਿਹੜਾ ਮਾੜਾ ...ਹਜ਼ੂਰ ਨੇ ਜ਼ਿਕਰ ਕੀਤਾ ਆਉ. ਵਿਚਾਰੀਏ:
੧.ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ।।
(ਬਾਰਾਮਾਹਾ ਮ:੫)
੨.ਸੋਈ ਦਿਵਸ ਭਲਾ ਮੇਰੇ ਭਾਈ ਹਰਿ ਗੁਨ ਗਾਇ ਪਰਮਗਤਿ ਪਾਈ .............(ਆਸਾ ਮ:੫)
੩.ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰ ਨਾਉ।।
੪.ਸਾ ਵੇਲਾ ਸਾ ਮੂਰਤ ਸਾ ਘੜ੍ਹੀ ਸੋ ਮਹੁਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰਿ ਮੇਰਾ ਚਿਤ ਆਵੇ ਰਾਮ।।
(ਬਿਹਾਗੜਾਂ ਮ:੪)
੫.ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮੁਹੂਰਤਹ ।।
(ਜੈਤਸਰੀ ਕੀ ਵਾਰ ਮ:੫)
ਉਪਰੋਕਤ ਪ੍ਰਮਾਣਾ ਚੋ ਇਹ ਗਲ ਸਾਫ ਹੋ ਜਾਂਦੀ ਹੈ ਕਿ ਉਹ ਹੀ ਸਮਾਂ ਚੰਗਾ ਜੋ ਨਿੰਰਕਾਰ ਦੀ ਸਿਫਤ ਚ ਬਤੀਤ ਹੋਵੇ ਭਾਵੈ ਜਾਨ ਦੀ ਬਾਜ਼ੀ ਲਗ ਜੇ ਪਰ ਜੇਕਰ ਗੁਰੂ ਤੋ ਉਲਟ ਚਲੋ ਤਾਂ ਲਖ ਐਸ਼ੋ ਇਸ਼ਰਤ ਦਾ ਸਮਾਨ ਕੋਲੇ ਹੋਵੇ ਉਹ ਵੀ ਦੁਖਾਂ ਦਾ ਕਾਰਨ ਬਣਦਾ।
ਇਥੇ ਹੀ ਬਸ ਨੀ ਕਈ ਲੋਕ ਸਪੈਸ਼ਲ ਇਸ ਦਿਨ ਵਹਿਮ ਦੇ ਸ਼ਿਕਾਰ ਹੋਣ ਕਾਰਨ ਕੇਸੀ ਸ਼ਿਨਾਨ ਕਰਦੇ ਹਨ ਤੇ ਸੋਚਦੇ ਹਨ ਅਜ ਤਾਂ ਬਹੁਤ ਵਡੀ ਗਲ ਹੋ ਪੁਨ ਆ ਪਰ ਗੁਰਬਾਣੀ ਅਨੁਸਾਰ ਇਹ ਸਰੀਰ ਦੀ ਸਫਾਈ ਤਾਂ ਪਾਣੀ ਨਾਲ ਹੋ ਸਕਦੀ ਹੈ ਪਰ ਮਨ ਜਿਸ ਨੂੰ ਕਾਲਖ ਲਗੀ ਹੋਈ ਆ।
...ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸੁਆ
ਤਾਂ ਮਨ ਦੀ ਮੈਲ ਨਾਮ ਜਲ ਨਾਲ ਧੋਤੀ ਜਾ ਸਕਦੀ ਆ ਨਾ ਕਿ ਪਾਣੀ ਨਾਲ ਗੁਰਬਾਣੀ ਚੋ ਵਿਚਾਰੀਏ .....
੧.ਸੋਚੈ ਸੋਚਿ ਨਾ ਹੋਵਈ ......(ਸੋਚ ਦਾ ਅਰਥ ਪਵਿਤਰਤਾ)
੨.ਭਰੀਐ ਹਥਿ ਪੈਰ ਤਨ ਦੇਹ .....ਵਾਲੀ ਸਾਰੀ ਪਉੜੀ
੩.ਜਲ ਕਿ ਮਜਨ ਜਿ ਗਤ ਹੋਵੈ ਨਿਤ ਨਿਤ ਮੇਡਕ ਨਾਵੇ ...ਕਬੀਰ ਜੀ
੪.ਸੂਚੇ ਇਹ ਨਾ ਆਖੀਏ ...ਆਸਾ ਦੀ ਵਾਰ
ਉਪਰੋਤ ਪ੍ਰਮਾਣਾ ਤੋ ਪਤਾ ਲਗਦਾ ਹੈ ਕਿ ਗੁਰਮਤਿ ਪਾਣੀ ਨਾਲ ਨਾਉਣ ਨਾਲ ਸਰੀਰ ਦੀ ਸਫਾਈ ਤਾਂ ਮਨਦੀ ਆ ਪਰ ਪਾਪਾਂ ਤੋ ਬੁਰਆਈਆਂ ਤੋ ਛੁਟਕਾਰਾ ਨੀ ਹੋਣਾ ਉਸ ਲਈ ਇਕ ਹੋਰ ਤੀਰਥ ਜੋ ਹਰ ਪ੍ਰਾਣੀ ਕੋਲ ਘਰ ਹੋ ਸਕਦਾ ਉਹ ਨਾਮ ਗੁਰੂ ਦੀ ਸਿਖਿਆ ਜਿਹਾ ਗੁਰ ਵਾਕ ਹੈ ....
.ਤੀਰਥ ਨਾਵਣ ਜਾੳ ਤੀਰਥ ਨਾਮ ਹੈ ....
ਸੋ ਕੁਲ ਮਿਲਾ ਕਿ ਅਸੀ ਇਸ ਸਿਟੇ ਤੇ ਪਹੁਂਚੇ ਆ ਕਿ ਗੁਰਮਤਿ ਅਨੁਸਾਰ ਦਿਨ ਕੋਈ ਵੀ ਚੰਗਾ ਮਾੜਾ ਨੀ ਸਭ ਇਕ ਹਨ ਗਲ ਤਾ ਸਿਫਤ ਸਲਾਹ ਦੀ ਹੈ ਦੂਸਰਾ ਪਾਣੀ ਤਨ ਸਾਫ ਕਰਦਾ ਮਨ ਨੀ।
ਸੋ ਮਾਘੀ ਦੀ ਸੰਗਰਾਂਦ ਜਾਂ ਕੇਸੀ ਇਸ਼ਨਾਨ ਵਿਸ਼ੇਸ਼ ਤੌਰ ਇਸ ਦਿਨ ਮਨਮਤ ਹੈ ਇਹ ਗੁਰੂ ਤੋ ਉਲਟ ਕਰਮ ਹੈ।
ਹੁਣ ਅਸੀ ਉਸ ਘਟਨਾ ਤੇ ਗਲ ਕਰਨੀ ਆ ਜੋ ੧ਮਾਘ ੧੭੦੫ ਨੂੰ ਮੁਕਤਸਰ ਵਿਖੇ ਵਾਪਰੀ ਸੀ ਤੇ ਗੁਰੂ ਨਾਲੋ ਟੁਟੀ ਗੰਢੀ ਗਈ ਸੀ ਭਾਵ ਚਾਲੀ ਮੁਕਤਿਆਂ ਦਾ ਇਤਿਹਾਸ.
.
ਚਮਕੌਰ ਦੀ ਜੰਗ ਤੋ ਬਾਅਦ ਜਦ ਗੁਰੁ ਜੀ ਦੀਨੇ ਆਪਣੇ ਸੇਵਕਾਂ ਸ਼ਮੀਰ ਤੇ ਲਖਮੀਰ ਚੋਧਰੀ ਕੋਲ ਸਨ ਤਾਂ ਉਧਰ ਮਾਝੇ ਚ ਪਟੀ ਪਰਗਨੇ ਵਿਚ ਭਾਈ ਸੁਲਤਾਨ ਸਿੰਘ ਦੇ ਪਿਤਾ ਚੌਧਰੀ ਦੇਸ ਰਾਜ ਵੜੈਚ ਗੁਰਪੁਰੀ ਸੁਧਾਰ ਗਏ ਸਨ। ਉਹਨਾਂ ਦੇ ਸਤਾਰਮੀ ਤੇ ਮਝੈਲ ਸਿੰਘ ਉਥੇ ਅਫਸੋਸ ਲਈ ਆਏ .....ਉਥੇ ਹੀ ਇਹ ਰਾਇ ਬਣੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬੜਾ ਕੀਮਤੀ ਆ ਉਹਨਾ ਦੀ ਸਰਕਾਰ ਨਾਲ ਸੁਲਾ ..ਸਫਾਈ ਕਰਾ ਦਈਏ ਕਿਉਕਿ ਇਹ ਸਰਕਾਰੇ ਦਰਬਾਰੇ ਪਹੁੰਚ ਰਖਦੇ ਸਨ ਹੋ ਸਕਦਾ ਸਭ ਨੂੰ ਇਹ ਗਲ ਠੀਕ ਲਗੀ ....ਅਖੀਰ ਭਾਈ ਭਾਗ ਸਿੰਘ ਝਾਬਾਲੀਏ ਸਮੇਤ ਮਾਈ ਭਾਗ ਕੌਰ ਦੇ ਕੁਲ ਇਕਤਾਲੀ (੪੧) ਸਿਖ ਤੁਰ ਪਏ ਬਿਆਸਾ ਪਾਰ ਕਰਕੇ ਉਹ ਜੀਰੇ ਤੋ ਅਗੇ ਜਦ ਮੋਗੇ ਪਹੁੰਚੇ ਤਾਂ ਇਥੇ ਇਹਨਾਂ ਨੂੰ ਪਤਾ ਲਗਾ ਕਿ ਗੁਰੂ ਸਾਹਿਬ ਤਾਂ ਦੀਨੇ ਤੋ ਲਖੀ ਜੰਗਲ ਵਲ ਗਏ ਹਨ। ਸੋ ਇਹ ਵੀ ਗੁਰੂ ਜੀ ਦੀ ਖੋਜ ਕਢਦੇ ਕਢਦੇ ਗੁਰੂ ਸਾਹਿਬ ਨੂੰ ਰੁਪਾਣੇ ਪਿੰਡ ਦੀ ਰੋਹੀ ਚ ਆ ਮਿਲੇ....ਸਾਰੇ ਸਿੰਘ ਤੇ ਮਾਈ ਭਾਗ ਕੌਰ ਸਤਿਗੁਰਾਂ ਨੂੰ ਨਤਮਸਤਕ ਹੋਏ ਉਪਰੰਤ ਪਰਿਵਾਰ ਦੇ ਬਚਿਆਂ ਤੇ ਸਿਖਾਂ ਦੇ ਸੰਸਾਰ ਤੋ ਤੁਰ ਜਾਣ ਦਾ ਅਫਸੋਸ ਵੀ ਕੀਤਾ .....
ਸਤਿਗੁਰਾਂ ਨੇ ਭਾਈ ਮਾਨ ਸਿੰਘ ਨੂੰ ਕਿਹਾ ਕਿ ਸਿਖਾਂ ਵਾਸਤੇ ਲੰਗਰ ਪਾਣੀ ਦਾ ਇੰਤਜਾਮ ਕਰੋ ...
ਉਸੇ ਵਕਤ ਝਬਾਲੀਏ ਸਿਖਾਂ ਨੇ ਭਾਈ ਭਾਗ ਸਿੰਘ ਨੇ ਸਤਿਗੁਰੂ ਨੂੰ ਸੰਬੋਧਿਤ ਹੋ ਕਿ ਕਿਹਾ ਗੁਰੂ ਜੀ ਤੁਹਾਡੀ ਜ਼ਿੰਦਗੀ ਬੜੀ ਕੀਮਤੀ ਆ ਪੰਥ ਨੂੰ ਤੁਹਾਡੀ ਬੜੀ ਜ਼ਰੂਰਤ ਆ ਤੁਸੀ ਸਰਕਾਰ ਨਾਲ ਬਗਾਵਤੀ ਸੁਰ ਛਡ ਦੋ ਅਸੀ ਤੁਹਾਡੀ ਸੁਲਾ ਉਹਨਾ ਨਾਲਕਰਵਾ ਦਿਆਂਗੇ ....
ਸਤਿਗੁਰੁ ਨੇ ਜਦ ਇਹ ਗਲ ਸੁਣੀ ਤਾਂ ਉਹਨਾ ਨੇ ਕਿਹਾ ਕਿ ਭਾਗ ਸਿੰਘਾਂ ਹਕਾਂ ਲਈ ਜੂਝਣਾ ਮਰਦਾਂ ਦਾ ਕੰਮ ਹੁੰਦਾ ਪ੍ਰਸਥਿਤੀਆਂ ਨਾਲ ਘੁਲਣਾ ਪੈਦਾ ....ਨਾਲੇ ਤੁਸੀ ਮੈਨੂੰ ਇਹ ਦਸੋ ਕਿ ਜਦ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਉਸ ਵਕਤ ਤੁਸੀ ਕਿਥੇ ਸੀ ...ਜਦ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋ ਅਲਗ ਕੀਤਾ ਤੁਸੀ ਉਸ ਵਕਤ ਪਹਿਲਾ ਫੈਸਲਾ ਕਿਉ ਨਾ ਕਰਾਇਆ ਅੰਨਦਪੁਰ ਘੇਰਾ ਪਿਆ ਤੁਸੀ ਕਿਥੇ ਸੀ ਮੇਰੇ ਪੁਤਰ ਤੇ ਸਿੰਘ ਸ਼ਹੀਦ ਹੋਏ ਉਸ ਵਕਤ ਕਿਥੇ ਸੀ ...
ਸਤਿਗੁਰੁ ਦੇ ਬਚਨ ਸੁਣ ਕਿ ਭਾਗ ਸਿੰਘ ਕਹਿੰਦਾ ਸਤਿਗੁਰ ਤੁਹਾਡਾ ਬਾਗੀ ਪੁਣਾ ਸਾਡੇ ਲਈ ਖਤਰਨਾਕ ਹੈ ਤੁਹਾਡੇ ਕਰਕੇ ਸਰਕਾਰ ਸਾਡੇ ਉਤੇ ਸਖਤੀ ਕਰ ਰਹੀ।
ਗੁਰੂ ਜੀ ਕਹਿੰਦੇ ਅਸੀ ਸਿਧਾਂਤ ਨੀ ਛਡਣਾ ਅਗੇ ਤੁਹਾਡੀ ਮਰਜੀ .....ਭਾਗ ਸਿੰਘ ਨੇ ਕਿਹਾ ਗੁਰੂ ਜੀ ਇਹ ਗਲ ਤਾਂ ਸਹੀ ਨੇ ਕਿ ਤੁਹਾਡੇ ਕਰਕੇ ਸਾਡੇ ਤੇ ਦੁਖੁ ਆ ਰਹੇ ਆ ਅਸੀ ਤੁਹਾਡੀ ਸੰਗਤ ਛਡ ਸਕਦੇ ਆਂ।
ਗੁਰੂ ਜੀ ਨੇ ਕਿਹਾ ਮਾਨ ਸਿੰਘ ਜੀ ਦਵਾਤ ਕਲਮ ਕਾਗਜ ਦੇਉ ਇਹਨਾ ਨੰ ਤਾਂ ਕਿ ਮਨ ਦਾ ਵਲਵਲਾ ਲਿਖ ਸਕਣ ਤੇ ਇਤਿਹਾਸ ਦਸਦਾ ਉਹਨਾ ਲਿਖਿਆ ਸਾਡਾ ਗੁਰੂ ਨਾਲ ਰਿਸ਼ਤਾ ਨੀ ਇਸ ਲਿਖਤ ਤੇ ਸਿਰਫ ਚਾਰ ਸਿਖਾਂ ਨੇ ਦਸਤਖਤ ਕੀਤੇ ਉਹ ਸਨ ...
੧.ਭਾਗ ਸਿੰਘ ਝਬਾਲ
੨.ਦਿਲਬਾਗ ਸਿੰਘ ਝਬਾਲ
੩.ਘਰਬਾਰਾ ਸਿੰਘ ਝਬਾਲ
੪.ਗੰਡਾ ਸਿੰਘ ਝਬਾਲ
ਇਸ ਤਰਾ ਇਹਨਾ ਸਿਦਕ ਹੀਣਿਆ ਨੇ ਬੇਦਾਵਾ ਲਿਖ ਦਿਤਾ ਜਿਸ ਦਾ ਅਸਰ ਨਾਲ ਦਿਆ ਸਿਦਕੀ ਸਿਖਾਂ ਤੇ ਮਾੜਾ ਅਸਰ ਪਿਆ ...ਦੋਹਰਾ
ਜੇ ਜੇ ਬੇਮੁਖ ਸਿਦਕ ਬਿਨ ਸਿਮਰਿ ਪੰਚਾਇਤ ਬਾਤ
ਲਿਖਯੋ ਬਿਦਾਵਾ ਦੇਰਿ ਬਿਨ ਗੁਰ ਸਿਖ ਨਹੀ ਕਦਾਂਤ
ਚੌਪਈ
ਜੇ ਜੇ ਸਿਦਕੀ ਗੁਰ ਸਿਖ ਪਯਾਰੇ.
ਭਯੋ ਕਾਸ਼ਟ ਤਿਨ ਕੇ ਮਨ ਭਾਰੇ
ਬਹੁਤ ਬੁਰਾ ਕਾਰਜ ਇਹ ਭਯੋ
ਲੋਕ ਪ੍ਰਲੋਕ ਖੋਇ ਸਭ ਲਯੋ
ਤਿਨ ਮੈ ਪੰਚ ਸਿਖ ਮਤਵੰਤੇ .....ਕਵਿ ਸੰਤੋਖ ਸਿੰਘ
ਉਸ ਕਾਗਜ਼ ਨੂੰ ਨਾਲ ਲੈ ਕਿ ਸਤਿਗੁਰੁ ਜੀ ਉਥੇ ਤੁਰ ਪਏ ਪਰ ਬਾਅਦ ਮਾਈ ਭਾਗ ਕੌਰ ਨੇ ਮਰ ਚੁਕੀ ਮਰਦਾਨਗੀ ਨੂੰ ਵੰਗਾਰਿਆ ਕਿ ਅਜੇ ਤਕ ਮਝੈਲਾਂ ਦੇ ਮਥੇ ਤੇ ਲਗਿਆ ਦੁਨੀ ਚੰਦ ਦੇ .....ਭਜਣ ਦਾ ਕਲੰਕ ਨੀ ਮਿਟਿਆ ਤੇ ਤੁਸੀ ਨਵਾਂ ਚੰਦ ਚਾੜ ਤਾ ਘਰ ਜਾਉਗੇ ਪਰਿਵਾਰ ਨੂੰ ਕੀ ਕਹੋਗੇ ਸਮਾਜ ਤੁਹਾਡਾ ਮਜ਼ਾਕ ਉਡਾਏਗਾ ਕਿ ਗੁਰੂ ਨੇ ਇਹਨਾਂ ਲਈ ਸਭ ਕੁਝ ਵਾਰਤਾ ਪਰ ਔਖੇ ਵੇਲੇ ਇਹ ਗੁਰੂ ਨੂੰ ਛਡ ਆਏ ਲਾਹਨਤ ਆ ਇਸੇ ਜਿਉਣ ਤੇ .....ਮਾਈ ਆਖਣ ਲਗੀ ਵੀਰਨੋ ਗੁਰੂ ਬਖਸ਼ਿੰਦ ਆ ...ਅਉਗਣ ਕੋ ਨਾ ਚਿਤਾਰਦਾ ...ਆਉ ਗੁਰੂ ਤੋ ਭੁਲ ਬਖਸ਼ਾ ਲਈਏ ..ਸਾਰੇ ਸਿੰਘਾਂ ਨੇ ਉਸ ਪਾਸੇ ਚਾਲੇ ਪਾ ਦਿਤੇ ਜਿਸ ਬਨੇ ਗੁਰੂ ਜੀ ਗਏ ਸਨ ਗੁਰੂ ਜੀ ਖਿਦਰਾਣੇ ਦੀ ਢਾਬ ਤੋ ਸਵਾ ਕੋਹ ਉਪਰ ਇਕ ਟਿਬੀ ਤੇ ਮੋਰਚਾ ਲਾ ਕਿ ਬੈਠੇ ਸਨ ਤੇ ਇਹ ਬੇਦਾਵਾ ਦੇਣ ਵਾਲੇ ਖਿਦਰਾਣੇ ਦੀ ਢਾਬ ਤੇ ਮੋਰਚਾ ਲਾ ਕਿ ਬੈਠ ਗਏ ਕਿਉਕਿ ਸੂਬਾ ਸਰਹਿੰਦ ਇਸ ਪਾਸੇ ਆ ਰਿਹਾ ਸੀ ਅਗਲੇ ਦਿਨ ਪਿਛਲੇ ਪਹਿਰ ਜੰਗ ਹੋਈ ਜਿਸ ਵਿਚ ਇਹਨਾਂ ਚਾਲੀ ਸਿੰਘਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਤੇ ਦੁਸ਼ਮਣ ਨੂੰ ਵੀ ਹਰਾਇਆ .....ਇਸ ਦਿਨ ਇਕ ਮਾਘ ਸੀ ਸਤਿਗੁਰੂ ਟਿਬੀ ਤੋ ਹੇਠਾਂ ਆਏ ਤੇ ਦੇਖਿਆ ਇਹ ਤਾਂ ਮੇਰੇ ਉਹ ਬਚੇ ਨੇ ਜੋ ਮੈਨੂੰ ਛਡਣਾ ਚਾਹੁੰਦੇ ਸਨ ਪਰ ਬਾਪੂ ਨਾਲ ਪ੍ਰੇਮ ਇਨਾ ਸੀ ਅਜ ਪਿਉ ਲਈ ਸ਼ਹੀਦ ਹੋ ਗਏ ਧਨੁ ਸਿਖੀ ਧਨ ਸਿਖੀ ਧਨ ਸਿਖੀ. ਸਤਿਗੁਰ ਜੀ ਆਪ ਇਹਨਾ ਸ਼ਹੀਦ ਸਿੰਘਾਂ ਦੇ ਚਿਹਰੇ ਰੁਮਾਲ ਨਾਲ ਸਾਫ ਕਰਦੇ ਨਾਲੇ ਖਿਤਾਬ ਦਿੰਦੇ ਇਹ ਮੇਰਾ ਪੰਜ ਹਜ਼ਾਰੀ ਸਿੰਘ ਇਹ ਦਸ ਹਜ਼ਾਰੀ ਵੀਹ ਹਜ਼ਾਰੀ ਆਦਿ।
ਮਾਈ ਭਾਗ ਕੌਰ ਸਿਰਫ ਜਖਮੀ ਹੋਏ ਸਨ ਉਹਨਾਂ ਤੋ ਇਲਾਵਾ ਤਿਨ ਸਿੰਘਾਂ ਦਾ ਹਵਾਲਾ ਇਤਿਹਾਸ ਚ ਮਿਲਦਾ ਜੋ ਗੁਰੂ ਜੀ ਦੇ ਆਉਣ ਵਕਤ ਸਹਿਕ ਰਹੇ ਸਨ ਆਖਰੀ ਸਾਹ ਤੇ ਉਹ ਸਨ ....
੧.ਭਾਈ ਰਾਇ ਸਿੰਘ
੨.ਭਾਈ ਮਹਾਂ ਸਿੰਘ (ਭਾਈ ਰਾਇ ਸਿੰਘ ਦਾ ਪੁਤਰ)
੩.ਭਾਈ ਸੁੰਦਰ ਸਿੰਘ ਜੀ
ਸਤਿਗੁਰ ਇਹਨਾਂ ਸਿੰਘਾਂ ਨੂੰ ਤੰਬੂ ਚ ਲੈ ਕਿ ਆਏ ਤੇ ਇਹਨਾਂ ਨੂੰ ਕਿਹਾ ਮੇਰੇ ਬਚਿਉ ਦਸੋ ਪਿਤਾ ਤੁਹਾਡੇ ਲਈ ਕੀ ਕਰ ਸਕਦਾ ਹੈ ਇਹਨਾਂ ਦੀ ਸਨਿਮਰ ਬੇਨਤੀ ਸੀ ਸਤਿਗੁਰੁ ਜੇ ਤ੍ਰੁਠੇ ਹੋ ਤਾਂ ਉਹ ਕਾਗਜ਼ ਬੇਦਾਵਾ ਪਾੜ ਦੇ ਸਾਡੀ ਟੁਟੀ ਗੰਢ ਦੇ ਹਜੂਰ ਨੇ ਉਹ ਕਾਗਜ਼ ਇਹਨਾ ਦੀਆਂ ਅਖਾਂ ਸਾਹਮਣੇ ਪਾੜ ਦਿਤਾ ਤੇ ਆਖਿਆ ਪੁਤਰੋ ਟੁਟੀ ਗੰਢੀ ਗਈ ਸਿਖੀ ਕਮਾਈ ਗਈ ਸੇਵਾ ਸਫਲ ਹੋ ਗਈ ਬਸ ਕੁਝ ਪਲਾਂ ਚ ਹੀ ਤਿਨੇ ਸਿੰਘ ਗੁਰਪੁਰੀ ਸੁਧਾਰ ਗਏ ...ਗੁਰੂ ਜੀ ਨੇ ਆਪਣੇ ਹਥੀ ਇਹਨਾਂ ਦੇ ਅੰਗੀਠੇ (ਚਿਤਾ) ਨੂੰ ਅਗਨੀ ਦਿਤੀ ....
ਚਾਲੀ ਸਿੰਘ ਇਕਠੇ ਕਰ ਦਏ
ਸਤਿਗੁਰ ਲੰਬੂ ਦੇਤ ਸੁਭਏ ...ਰਤਨ ਸਿੰਘ ਭੰਗੂ
ਸਿਰ ਦੈ ਸਭ ਮੁਕਤੇਸਰ ਲਰੇ
ਨਾਮ ਮੁਕਤਸਰ ਤਾ ਤੇ ਧਰੇ
ਮਾਘ ਮਾਸ ਪਿਹਲੀ ਹੈ ਜਾਨੋ
ਬਡੋ ਨੀਰ ਤੇ ਜੁਧ ਪਛਾਨੋ,
ਮਾਘ ਮਸਾਤ ਜੁਧ ਜੋ ਹੋੲੀ,,,
ਅਗਨਿ ਦਈ ਪਹਿਲੇ ਹੈ ਸੋਈ+....ਸੁਖਾ ਸਿੰਘੁ
ਸੋ ਇਸ. ਤਰਾਂ ੧. ਮਾਘ. ੧੭੦੫. ਨੂੰ ਮੁਕਤਸਰ ਦੀ ਜੰਗ ਹੋਈ ਜੋ ਗੁਰ ਇਤਿਹਾਸ ਦੀ ਆਖਰੀ ਜੰਗ ਸੀ ਉਹਨਾ ਚਾਲੀ ਸਿੰਘਾਂ ਦੇ ਨਾ ਹਨ ...ਸਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ ,ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤ ਸਿੰਘ ,ਕ੍ਰਿਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ,ਘਰਬਾਰਾ ਸਿੰਘ. ਚੰਭਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾਂ ਸਿੰਘ, ਮਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ (ਚਾਲੀ ਮੁਕਤਸਰੀ ਮੁਕਤੇ)
ਜ਼ਰੂਰੀ ਨੋਟ :-੧.ਬੇਦਾਵਾ ਅਨੰਦਪੁਰ ਨਹੀ ਸਗੋ ਰੁਪਾਣੇ ਲਿਖਿਆ ਗਿਆ ਸੀ ..
੨.ਇਹਨਾਂ ਨੇ ਕਾਗਜ਼ ਤੇ ਲਿਖਿਆ ਤੇ ਕੁਰਬਾਨੀ ਕਰਕੇ ਟੁਟੀ ਗੰਢਵਾ ਲਈ ਪਰ ਅਜ ਜੋ ਮੂੰਹ ਤੇ ਬੇਦਾਵਾ ਲਿਖੀ ਫਿਰਦੇ ਨੇ ਗੁਰੂ ਤੋ ਉਲਟ ਹਰ ਕੰਮ ਗੁਰੂ ਨੂੰ ਬੇਦਾਵਾ ਹੀ ਹੈ ਅਸੀ ਕਦ ਟੁਟੀ ਗੰਢਵਾਉਣੀ ਆ ...ਸੋਚਿਉ ਔਖਤੀ ਸਿਖੋ
ਇਸ ਪੋਸਟ ਨੂੰ ਕੋਈ ਵੀ ਸ਼ੇਅਰ ਜਾਂ ਕਾਪੀ ਕਰ ਸਕਦਾ ਹੈ
ਪੋਸਟ ਬਾਰੇ ਕੋਈ ਗਲਬਾਤ ਕਰਨੀ ਹੋਵੇ ਮੇਰਾ ਨੰਬਰ ਦਿਤਾ ਵਾ ਕਰ ਸਕਦੇ ਹੋ ..
ਸਰੋਤ :-੧.ਗੁਰੂ ਕੀਆਂ ਸਾਖੀਆਂ
੨.ਇਤਿਹਾਸਿਕ ਖੋਜ
੩.ਸਿਖ ਇਤਿਹਾਸ,ਦਿਲਗੀਰ
੪.ਇਤਿਹਾਸ ਚ ਸਿਖ
੫.ਮਹਾਨ ਕੋਸ਼
ਗੁਰੂ ਗ੍ਰੰਥ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
076962-92718


13/01/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸ਼ਤਿਕਾਰ ਯੋਗ ਸੰਪਾਦਕ ਜੀਓ,
ਸੰਪਾਦਕੀ ਪੰਨੇ ਵਿੱਚ ਆਏ ਖੱਤ ਦੇ ਸਾਰੇ ਜਵਾਬ ਤਾਂ ਪਹਿਲਾਂ ਹੀ ਦਿਤੇ ਜਾ ਚੁੱਕੇ ਹਨ ਹਾਂ ਹੋਰ ਵਿਸਥਾਰ ਲਈ ਅਪਣੇ ਨਿਜੀ ਵਿਚਾਰ ਕਵਿਤਾ ਰਾਹੀਂ ਪੇਸ਼ ਹਨ।

**************************
ਏਨੀ ਤੇਰੀ ਰੂਹ ਏ ਵਿਸ਼ਾਲ ਮੇਰੇ ਗੁਰੂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਏਨੀ ਤੇਰੀ ਰੂਹ ਏ ਵਿਸ਼ਾਲ ਮੇਰੇ ਗੁਰੂ।
ਦੀਦ ਪੂਰੇ ਹੋਏ ਨਾ ਏਂ ਹਾਲ ਮੇਰੇ ਗੁਰੂ।
ਕੀ ਕੀ ਤੇਰੇ ਪਾਇਆ ਹੋਇਆ, ਕੀ ਕੀ ਏ ਸਜਾਇਆ,
ਘੋਖਣ ਦਾ ਆਇਆ ਨਾ ਖਿਆਲ ਮੇਰੇ ਗੁਰੂ।
ਕੀ ਮੈਂ, ਕਿਉਂ ਮੈਂ, ਕਰਨਾ ਕੀ, ਕੀ ਏ ਮੇਰਾ ਰਾਹ,
ਹੱਲ ਹੋਏ ਸਾਰੇ ਨੇ ਸਵਾਲ ਮੇਰੇ ਗੁਰੂ।
ਤੇਰੇ ਸੰਗ ਰਹੀਏ ਰਹਿੰਦਾ ਪਰਮ ਅਨੰਦ,
ਤੈਥੋਂ ਪਾਸੇ ਝੰਝਟੀ ਧਮਾਲ ਮੇਰੇ ਗੁਰੂ।
ਲੰਘਣਾ ਜੇ ਮਾਇਆ ਦਾ ਫੈਲਾਇਆ ਭਵ ਪਾਰ,
ਮੁੱਕਣੇ ਜ਼ੰਜ਼ਾਲ ਨਾਮ ਨਾਲ ਮੇਰੇ ਗੁਰੂ।
ਕਾਰ ਕਰੀ ਜਾਣਾ, ਨਾਮ ਜਪਣਾ ਤੇ ਜੀਣਾ,
ਸੱਚ ਦਿਤਾ, ਤੋੜ ਝੂਠ ਪਾਲ ਮੇਰੇ ਗੁਰੂ।
ਤੇਰੀ ਰੂਹ `ਚੋਂ ਮਿਲਦੇ ਵਿਲੱਖਣ ਸੰਦੇਸ਼,
ਸਾਰੇ ਜੱਗ ਨੂੰ ਏਂ ਜੀਹਦੀ ਭਾਲ ਮੇਰੇ ਗੁਰੂ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


11/01/15)
ਹਰਜਿੰਦਰ ਸਿੰਘ ‘ਘੜਸਾਣਾ’

‘ਮੋਖ ਦੁਆਰੁ’
ਅਰੰਭ ਕਾਲ ਵਿਚ ਗੁਰਬਾਣੀ ਦੇ ਲਿਖਾਰੀ ਬੜੇ ਸੂਝਵਾਨ ਅਤੇ ਸ਼ਰਧਾਵਾਨ ਹੁੰਦੇ ਸਨ। ਉਹਨਾਂ ਲਿਖਾਰੀਆਂ ਨੂੰ ਗੁਰਬਾਣੀ ਲਿਖਾਈ ਦੇ ਅੰਦਰਲੇ ਨੇਮਾਂ ਅਤੇ ਸ਼ਬਦ-ਜੋੜਾਂ ਆਦਿ ਦਾ ਪੂਰਾ ਪੂਰਾ ਗਿਆਨ ਹੁੰਦਾ ਸੀ ਜਿਸ ਕਰਕੇ ਉਸ ਸਮੇਂ ਪਾਠ ਭੇਦਾਂ ਦੇ ਉਤਪੰਨ ਹੋਣ ਦੀ ਸੰਭਾਵਨਾ ਬਹੁਤ ਘਟ ਸੀ ਪਰ ਸਿਖ ਮਿਸਲਾਂ ਅਤੇ ਸਿਖ ਰਾਜ ਸਮੇਂ ਬੀੜਾਂ ਦੇ ਉਤਾਰਿਆਂ ਦੀ ਮੰਗ ਵਧ ਜਾਣ ਕਾਰਣ ਨਵੇਂ ਲਿਖਾਰੀਆਂ ਨੇ ਇਸ ਕਾਰਜ਼ ਨੂੰ ਆਪਣੀ ਰੋਜ਼ੀ ਦਾ ਸਾਧਨ ਬਣਾ ਲਿਆ ਜਿਸ ਕਰਕੇ ਉਤਾਰਿਆਂ ਨੂੰ ਛੇਤੀ ਸੰਪੂਰਨ ਕਰਨ ਦੀ ਰੁਚੀ ਨੇ ਲਿਖਾਰੀਆਂ ਅੰਦਰ ਸ਼ੁਧ ਲਿਖਣ ਦੀ ਰੀਤ ਬਿਲਕੁਲ ਹੀ ਖਤਮ ਕਰ ਦਿਤੀ ਇਸ ਕਾਰਣ ਹੀ ਪਾਠ ਭੇਦਾਂ ਦੀ ਗਿਣਤੀ ਵਧਦੀ ਗਈ। ਏਸੇ ਪਰਥਾਇ ਅੱਜ ‘ਮੋਖ’ ਲਫਜ਼ ਪ੍ਰਤੀ ਆਪ ਨਾਲ ਵੀਚਾਰ ਸਾਂਝੇ ਕਰਨ ਦਾ ਮਨ ਬਣਾਇਆ ਹੈ। ਆਸ ਹੈ ਵਿਦਵਾਨ ਸਜੱਨ ਪੜਣ ਤੋਂ ਬਾਦ ਕਿਸੇ ਸਿੱਟੇ ‘ਤੇ ਪੁਜੱਣਗੇ।
ਸਮੱਗਰ ਗੁਰਬਾਣੀ ਵਿਚ ‘ਮੋਖੁ’ ਲਫਜ਼ ਦੇ 6 ਵਾਰ ਅਤੇ ‘ਮੋਖ’ ਲਫਜ਼ ਦੇ 62 ਵਾਰ ਦਰਸ਼ਨ ਹੁੰਦੇ ਹਨ। ਜਪੁ ਬਾਣੀ ਵਿਚ ਆਏ ਦੋ ਵਾਰ ‘ਮੋਖੁ ਦੁਆਰੁ’ ਲਫਜ਼ ਬਾਰੇ ਅਸੀਂ ਅੱਜ ਵੀਚਾਰ ਕਰਾਂਗੇ। ‘ਮੋਖੁ’ ਲਫਜ਼ ਸੰਸਕ੍ਰਿਤ ਦੇ ‘ਮੋਕਸ਼’ਤੋਂ ਹੈ। ਸੰਸਕ੍ਰਿਤ ਵਿਚ ਭਾਵੇਂ ਇਹ ਲਫਜ਼ ਇਸਤਰੀ ਲਿੰਗ ਹੈ ਪਰ ਗੁਰਬਾਣੀ ਵਿਚ ਵਿਆਕਰਣ ਅਨੁਸਾਰ ਭਾਵ ਵਾਚਕ ਨਾਂਵ(ਸੰਗਿਆ ਵਾਚਕ) ਕਰਕੇ ਆਇਆ ਹੈ। ਜਿਵੇਂ -:
“ ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ” [ਪੰਨਾ 88]
ਮੋਖੁ-{ਭਾਵ ਵਾਚਕ ਨਾਂਵ ਇਕਵਚਨ} ਛੁਟਕਾਰਾ।
“ ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ” [ਪੰਨਾ 280]
ਮੋਖੁ-{ਭਾਵ ਵਾਚਕ ਨਾਂਵ ਇਕਵਚਨ} ਛੁਟਕਾਰਾ।
ਇਸ ਦੇ ਨਾਲ-ਨਾਲ ‘ਮੋਖ’ ਸਰੂਪ ਇਸਤਰੀ ਲਿੰਗ ‘ਮੁਕਤੀ’ ਦੇ ਅਰਥਾਂ ਵਿਚ ਭੀ ਵਰਤਿਆ ਹੈ ਉਸ ਸਮੇਂ ਅੰਤਲੀ ਔਂਕੜ ਲੱਥ ਜਾਂਦੀ ਹੈ ਜਿਵੇਂ -:
“ ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀਂ ਬਾਰ” [ਪੰਨਾ 816]
ਮੋਖ- {ਭਾਵ ਵਾਚਕ ਇਸਤਰੀ ਲਿੰਗ ਨਾਂਵ} ਮੁਕਤੀ, ਰਿਹਾਈ।
“ ਕੁਲ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ” [ਪੰਨਾ 592]
ਮੋਖ-{ਭਾਵ ਵਾਚਕ ਇਸਤਰੀ ਲਿੰਗ ਨਾਂਵ ਇਕਵਚਨ} ਮੁਕਤੀ, ਖਲਾਸੀ।
ਜਪੁ ਬਾਣੀ ਅੰਦਰ ਲਫਜ਼ ‘ਮੋਖੁ’ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਗੁਰਬਾਣੀ ਵਿਆਕਰਣ ਦਾ ਇਕ ਨਿਯਮ ਸਮਝਣਾ ਪਵੇਗਾ ਕਿ “ਸੰਬੰਧ ਕਾਰਕ
(possessive case) ਵਿਚ ਸੰਬੰਧੀ ਨਾਂਵ ਦੇ ਅੰਤਲੇ ਅੱਖਰ ਨਾਲੋਂ ਔਂਕੜ ਲਹਿ ਕੇ ਮੁਕਤਾ ਹੋ ਜਾਂਦਾ ਹੈ।“ ਜਿਵੇਂ
“ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ” [ਪੰਨਾ 67]
ਗੁਰਬਾਣੀ -{ਨਾਂਵ ਸੰਬੰਧ ਕਾਰਕ ਇਕਵਚਨ} ਗੁਰੂ ਦੀ ਬਾਣੀ। ‘ਗੁਰ’ ਲਫਜ਼ ਵਿਚੋਂ ‘ਦੀ’ ਲੁਪਤ ਸੰਬੰਧਕ ਨਿਕਲਣ ਕਾਰਣ ‘ਗੁਰੁ’ ਦੇ ‘ਰ’ ਦੀ ਔਂਕੜ ਲੱਥ ਗਈ।
“ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ” [ਪੰਨਾ 219]
ਮਾਨਸ ਜਨਮੁ-{ਨਾਂਵ ਸੰਬੰਧ ਕਾਰਕ ਇਕਵਚਨ} ਮਨੁੱਖ ਦਾ ਜਨਮ। ‘ਦਾ’ ਲੁਪਤ ਸੰਬੰਧਕ ਕਾਰਣ ‘ਮਾਨਸ’ ਲਫਜ਼ ਦੀ ਅੰਤਲੀ ਔਂਕੜ ਲੱਥ ਗਈ ਹੈ।
“ ਆਤਮ ਘਾਤੀ ਹੈ ਜਗਤ ਕਸਾਈ” [ਪੰਨਾ 118]
ਆਤਮ ਘਾਤੀ-{ ਨਾਂਵ ਸੰਬੰਧ ਕਾਰਕ ਇਕਵਚਨ, ਸਮਾਸ} ਆਤਮਕ ਜੀਵਨ ਦਾ ਨਾਸ਼ ਕਰਨ ਵਾਲਾ। ‘ਦਾ’ ਲੁਪਤ ਸੰਬੰਧਕ ਕਾਰਣ ‘ਆਤਮ’ ਲਫਜ਼ ਦੀ ਔਂਕੜ ਲੱਥ ਗਈ ਹੈ।
ਇਸੇ ਤਰ੍ਹਾਂ ‘ ਹਰਾਮ ਖੋਰ, ਬੋਲ ਵਿਗਾੜ, ਕਰਮ ਖੰਡ, ਸਰਮ ਖੰਡ ਆਦਿ ਸਮਾਸੀ ਲਫਜ਼ ਹਨ ਜਿਹਨਾਂ ਦੇ ਇਕ ਪਦ ਦੇ ਅੰਤਲੇ ਅਖੱਰ ਨੂੰ ਔਂਕੜ ਨਹੀਂ ਆਉਂਦਾ।
“ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ “ [ਜਪੁ ਜੀ]
“ ਮੰਨੈ ਪਾਵਹਿ ਮੋਖੁ ਦੁਆਰੁ” [ ਜਪੁ ਜੀ]
ਉਪਰੋਕਤ ਪੰਗਤੀਆਂ ਜਪੁ ਬਾਣੀ ਵਿਚ ਅੰਕਤ ਹਨ। ਪ੍ਰਮਾਣੀਕ ਹੱਥ ਲਿਖਤ ਬੀੜ ਦੇ ਦਰਸ਼ਨ ਕਰਨ ‘ਤੇ ਇਹਨਾਂ ਪੰਗਤੀਆਂ ਵਿਚ ਲਫਜ਼ ‘ਮੋਖ’ ਦਾ ‘ਖ’ ਮੁਕਤਾ ਨਜ਼ਰੀਂ ਪੈਂਦਾ ਹੈ ਪਰ ਮੋਜੂਦਾ ਬੀੜ ਅੰਦਰ ਇਹ ਸਰੂਪ ‘ਮੋਖੁ’ ਕਰਕੇ ਪ੍ਰਿੰਟ ਹੋ ਰਿਹਾ ਹੈ ਜੋ ਕਿ ਲਗ ਮਾਤ੍ਰੀ ਨਿਯਮਾਂਵਲੀ ਅਨੁਸਾਰ ਭੀ ਦਰੁਸਤ ਨਹੀਂ ਜਿਵੇਂ ਕਿ ਉਪਰ ਉਪਰੋਕਤ ਨਿਯਮ ਸਾਂਝਾ ਕੀਤਾ ਹੈ। ‘ਮੋਖੁ ਦੁਆਰੁ’ ਲਫਜ਼ ਸਮਾਸ ਭੀ ਹੈ ਅਤੇ ਨਾਂਵ ਸੰਬੰਧਕਾਰਕ ਭੀ। ‘ਮੋਖੁ’ ਦੇ ‘ਖੱਖੇ ਨੂੰ ਲੱਗੀ ਔਂਕੜ ਮਿਸ ਪ੍ਰਿੰਟ ਹੈ; ਇਸ ਦੀ ਪ੍ਰੋੜਤਾ ਸਾਨੂੰ ਗੁਰਬਾਣੀ ਵਿਚੋਂ ਹੀ ਹੋ ਜਾਂਦੀ ਹੈ। ਗੁਰਬਾਣੀ ਵਿਚ ਜਿੱਥੇ ਭੀ ਜਪੁ ਬਾਣੀ ਤੋਂ ਅਲਾਵਾ ‘ਮੋਖ’ ਲਫਜ਼ ਨਾਲ ‘ਦੁਆਰੁ’ ਲਫਜ਼ ਆਇਆ ਹੈ ਉਥੇ ਹੀ ‘ਮੋਖ’ ਦਾ ‘ਖ’ ਮੁਕਤਾ ਹੈ; ਜੋ ਕਿ ਲਗ ਮਾਤ੍ਰੀ ਨਿਯਮਾਂਵਲੀ ਅਨੁਸਾਰ ਬਿਲਕੁਲ ਦਰੁਸਤ ਹੈ ਜਿਵੇਂ -:
“ ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ” [ਪੰਨਾ 27]
“ ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ” [ਪੰਨਾ 33]
“ ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ” [ਪੰਨਾ 33]
“ ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ” [ ਪੰਨਾ 36]

ਉਪਰੋਕਤ ਗੁਰਬਾਣੀ ਪ੍ਰਮਾਣ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਜਦੋਂ ‘ਮੋਖ’ ਲਫਜ਼ ਸੰਬੰਧ ਕਾਰਕ ਵਿਚ ਹੋਵੇ ਤਾਂ ਅੰਤਲਾ ਅੱਖਰ ਮੁਕਤਾ ਹੁੰਦਾ ਹੈ। ਸਮੱਗਰ ਗੁਰਬਾਣੀ ਅੰਦਰ ਜਿਥੇ ਭੀ ‘ਮੋਖ’ ਨਾਲ ‘ਦੁਆਰੁ’ ਲਫਜ਼ ਆਇਆ ਹੈ ਉਥੇ ‘ਮੋਖ’ ਦਾ ਸਰੂਪ ਮੁਕਤਾ ਅੰਤ ਹੈ।
ਜਿੰਨਾ ਵਿਦਵਾਨਾਂ ਨੇ ਗੁਰਬਾਣੀ ਅਰਥ ਖੇਤਰ ਵਿਚ ਯੋਗਦਾਨ ਪਾਇਆ ਹੈ ਉਹਨਾਂ ਵੱਲੋਂ ਭੀ ਉਪਰੋਕਤ ਲਫਜ਼ ਪ੍ਰਤੀ ਆਪਣੇ ਵੀਚਾਰ ਜੋ ਵਿਅਕਤ ਕੀਤੇ ਹਨ ਉਹ ਭੀ ਮੰਨਣਯੋਗ ਹਨ। ਪਾਠ ਭੇਦਾਂ ਦੀ ਸੂਚੀ ਪੁਸਤਕ ਵਿਚ ਜਪੁ ਬਾਣੀ ਵਿਚ ਆਏ ‘ਮੋਖੁ’ ਲਫਜ਼ ਨੂੰ ਅਸ਼ੁਧ ਮੰਨਿਆ ਹੈ ਅਤੇ ਸ਼ੁਧ ਸਰੂਪ ‘ਮੋਖ’ ਦੇ ਕੇ, ਨਾਲ ਉਹਨਾਂ ਬੀੜਾਂ ਦਾ ਭੀ ਜ਼ਿਕਰ ਕੀਤਾ ਹੈ ਜਿਹਨਾ ਬੀੜਾਂ ਵਿਚ ਸ਼ੁਧ ਸਰੂਪ ‘ਮੋਖ’ ਦਰਜ ਹੈ। ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਭੀ ਸ਼ਧ ਸਰੂਪ ‘ਮੋਖ’ ਮੰਨਦੇ ਹਨ।ਸ਼੍ਰੋਮਣੀ ਕਮੇਟੀ ਵੱਲੋਂ ਛਪੇ ਗੁਟਕਿਆਂ ਤੋਂ ਅਲਾਵਾ ਪ੍ਰਾਈਵੇਟ ਵਪਾਰੀ ਪ੍ਰਕਾਸ਼ਕਾਂ ਵੱਲੋਂ ਛਪੇ ਗੁਟਕਿਆਂ ਅੰਦਰ ਭੀ ‘ਮੋਖ’ ਸ਼ੁਧ ਸਰੂਪ ਪ੍ਰਿੰਟ ਹੋ ਰਿਹਾ ਹੈ। ਅੰਤ ਵਿਚ ਹੱਥ ਜੋੜ ਕੇ ਜੋਦੜੀ ਹੈ ਪੰਥ ਦੀ ਪ੍ਰਤੀਨਿਧੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਕਿ ਹੱਥ ਲਿਖਤ ਬੀੜਾਂ ਦੇ ਪਰਸਪਰ ਮੋਜੂਦਾ ਬੀੜ ਵਿਚ ਪਾਠ ਭੇਦਾਂ ਨੂੰ ਦਰੁਸਤ ਕਰ ਲੈਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਅੰਦਰ ਇਹ ਭਾਰੂ ਵਿਸ਼ਾ ਨਾ ਬਣ ਜਾਏ
ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ ‘ਘੜਸਾਣਾ’
[email protected]


11/01/15)
ਅਵਤਾਰ ਸਿੰਘ ਮਿਸ਼ਨਰੀ

ਬਹਾਦਰ ਲੜਕੀ ਚਰਨਪ੍ਰੀਤ ਕੌਰ

ਅਵਤਾਰ ਸਿੰਘ ਮਿਸ਼ਨਰੀ (5104325827)
ਜੇ ਬਹਾਦਰ ਲੜਕੀ ਚਰਨਪ੍ਰੀਤ ਕੌਰ ਨੇ ਕਿਰਪਾਨ ਨਾਲ ੬ ਲੁਟੇਰੇ ਭਜਾਏ ਹਨ ਤਾਂ ਕੀ ਜੇ ਔਰਤਾਂ ਆਪਣੇ ਕੋਲ ਕਿਰਪਾਨ ਰੱਖਣ ਤਾਂ ਬਲਾਤਕਾਰੀ ਮਸ਼ਟੰਡੇ ਲੜਕਿਆਂ ਅਤੇ ਵਿਹਲੜ ਡੇਰੇਦਾਰ ਸਾਧਾਂ ਨੂੰ ਨਹੀਂ ਭਜਾ ਸਕਦੀਆਂ? ਦੇਖੋ! ਸੰਤ ਸਿਪਾਹੀ ਹੋਣਾਂ ਸਿੱਖ ਗੁਰੂਆਂ ਨੇ ਸਿਖਾਇਆ ਹੈ। ਅਜਿਹੀਆਂ ਬਹਾਦਰ ਬੱਚੀਆਂ, ਭੈਣਾਂ, ਬੀਬੀਆਂ ਨੂੰ ਸਾਡੀਆਂ ਸਿਰਮੌਰ ਸੰਸਥਾਵਾਂ ਸਨਮਾਨ ਕਿਉਂ ਨਹੀਂ ਦਿੰਦੀਆਂ? ਸਨਮਾਨ ਤਾਂ ਕੀ ਦੇਣਾਂ ਇਹ ਅਖੌਤੀ ਸਾਧ ਲਾਣਾ ਅਤੇ ਧੁਮੱਕੜ ਚੌਧਰੀ ਤਾਂ ਉਨ੍ਹਾਂ ਬੀਬੀਆਂ ਨੂੰ ਧਰਮ ਕਰਮ ਵਿੱਚ ਵੀ ਬਾਰਬਰਤਾ ਨਹੀਂ ਦਿੰਦੇ ਜਿਵੇਂ ਬੀਬੀਆਂ ਦਰਬਾਰ ਸਾਹਿਬ ਵਿਖੇ ਕੀਰਤਨ ਨਹੀਂ ਕਰ ਸਕਦੀਆਂ, ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਨਹੀਂ ਲੈ ਸਕਦੀਆਂ, ਕਿਸੇ ਤਖਤ ਦੀਆਂ ਜਥੇਦਾਰ ਨਹੀਂ ਬਣ ਸਕਦੀਆਂ ਅਤੇ ਗੁਰੂ ਦਾ ਅੰਮ੍ਰਿਤ ਛਕਾਉਣ ਦੀ ਸੇਵਾ ਵੀ ਨਹੀਂ ਨਿਭਾ ਸਕਦੀਆਂ! ਕੀ ਸਿੱਖ ਕੌਮ ਇਧਰ ਧਿਆਨ ਦੇਵੇਗੀ ਜਾਂ ਸਾਧ ਲਾਣੇ, ਟਕਸਾਲੀ ਸੰਪ੍ਰਦਾਈ ਬ੍ਰਾਹਮਣਾਂ ਅੱਗੇ ਹੀ ਗੋਡੇ ਟੇਕ, ਗੁਰੂ ਦੇ ਸਰਬਸਾਂਝੇ ਬਰਾਬਰਤਾ ਵਾਲੇ ਸਿਧਾਂਤਾਂ ਨੂੰ ਛੱਡ, ਖੁਆਰ ਹੁੰਦੀ ਰਹੇਗੀ?


11/01/15)
ਗਿਆਨੀ ਜਗਤਾਰ ਸਿੰਘ ਜਾਚਕ

ਕੁਰਾਨ ਸ਼ਰੀਫ਼ ਵਿੱਚ ਗੁਰੂ ਨਾਨਕ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਧਰੇ ਜ਼ਿਕਰ ਨਹੀਂ ਹੈ: ਗਿ. ਜਾਚਕ
7 ਜਨਵਰੀ () ਯੂ-ਟਿਊਬ `ਤੇ ਚਰਚਾ ਦਾ ਵਿਸ਼ਾ ਬਣੀ ਇੱਕ ਵੀਡੀਓ ਵਿੱਚ ਬੀਬੀ ਕੌਲਾਂ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਨੇ ਕੀਰਤਨ ਕਰਦਿਆਂ ਆਪਣੇ ਇੱਕ ਨੌਜਵਾਨ ਸਾਥੀ ਪਾਸੋਂ ਅਖਵਾਇਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ 1500 ਸਾਲ ਪਹਿਲਾਂ ਕੁਰਾਨ ਸ਼ਰੀਫ਼ ਦੀ 5683ਵੀਂ ਆਇਤ ਵਿੱਚ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਅਤੇ 4380ਵੀਂ ਆਇਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਤੀ ਦਾ ਜ਼ਿਕਰ ਕਰਦਿਆਂ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਭਾਵਨਾ ਨੂੰ ਵੀ ਪ੍ਰਗਟ ਕੀਤਾ ਗਿਆ ਹੈ। ਇਹ ਕਥਨ ਬਿਲਕੁਲ ਇੱਕ ਕੋਰਾ ਝੂਠ ਅਤੇ ਗੁਰਸਿੱਖਾਂ ਨੂੰ ਭਟਕਾਉਣ ਵਾਲਾ ਗੱਪੀ ਛੋਛਾ ਹੈ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਪਣੇ ਇੱਕ ਲਿਖਤੀ ਪ੍ਰੈਸਨੋਟ ਵਿੱਚ ਕਹੇ।
ਉਨ੍ਹਾਂ ਸਪਸ਼ਟ ਕੀਤਾ ਕਿ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਮੁਤਾਬਿਕ ਪਾਵਨ ਕੁਰਾਨ ਦੇ 323741 ਅੱਖਰ, 79436 ਪਦ ਅਤੇ ਵੱਖ ਵੱਖ 114 ਸੂਰਤਾਂ ਵਿੱਚ ਅੰਕਿਤ ਕੁੱਲ ਆਇਤਾਂ ਦੀ ਗਿਣਤੀ 6666 ਹੈ। ਇਹ ਗਿਣਤੀ ਬਿਲਕੁਲ ਉਵੇਂ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵੱਖ ਵੱਖ ਰਾਗਾਂ ਵਿੱਚ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਅਤੇ ਸਿੱਖ ਸੇਵਕਾਂ ਦੇ ਉਚਾਰਣ ਕੀਤੇ ਕੁਲ ਸ਼ਬਦਾਂ ਦੀ ਗਿਣਤੀ 5894 ਹੈ। ਕੁਰਾਨ ਦੀ ਸਭ ਤੋਂ ਜ਼ਿਆਦਾ 286 ਆਇਤਾਂ ਵਾਲੀ ਸੂਰਤ ਅੱਲ-ਬੱਕਰਾ ਹੈ। ਹੁਣ ਗੁਰਇਕਬਾਲ ਸਿੰਘ ਦੇ ਸਾਥੀ ਦੇ ਕਥਨ ਨੂੰ ਸਾਹਮਣੇ ਰੱਖ ਕੇ ਸਭ ਤੋਂ ਪਹਿਲਾ ਸੁਆਲ ਖੜਾ ਹੁੰਦਾ ਹੈ ਕਿ 4380 ਤੇ 5683 ਨੰਬਰ ਆਇਤਾਂ ਕਿਥੋਂ ਆ ਗਈਆਂ? ਕਿਉਂਕਿ, ਕੁਰਾਨ ਦੀ ਤਰਤੀਬ ਮੁਤਾਬਿਕ 4380ਵੀਂ ਤੇ 5683ਵੀਂ ਕੋਈ ਆਇਤ ਨਹੀਂ ਹੈ।
20 ਅਪ੍ਰੈਲ ਸੰਨ 571 ਨੂੰ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜਨਮ ਹੋਇਆ ਅਤੇ 40 ਸਾਲ ਦੀ ਉਮਰ ਸੀ ਜਦੋਂ ਉਨ੍ਹਾਂ ਨੂੰ ਕੁਰਾਨ ਦੀਆਂ ਆਇਤਾਂ ਦਾ ਇਲਹਾਮ ਹੋਇਆ। ਇਸ ਲਈ 1500 ਸਾਲ ਪਹਿਲਾਂ ਕਹਿਣਾ ਇਤਿਹਾਸਕ ਤੌਰ `ਤੇ ਵੀ ਗ਼ਲ਼ਤ ਹੈ ਅਤੇ ਸਿਧਾਂਤਕ ਪੱਖੋਂ ਵੀ। ਕਿਉਂਕਿ, ਹਜ਼ਰਤ ਸਾਹਿਬ ਦਾ ਕਥਨ ਹੈ ਕਿ ਕੁਰਾਨ ਦੇ ਬੋਲ ਖ਼ੁਦਾ ਦੇ ਹਨ, ਮੇਰੇ ਨਹੀਂ। ਦੂਜਾ ਸੁਆਲ ਹੈ ਕਿ ਜੇ ਗੱਪੀ ਸੱਜਣ ਦੇ ਉਪਰੋਕਤ ਕਥਨ ਨੂੰ ਸੱਚ ਮੰਨ ਲਿਆ ਜਾਏ ਕਿ ਕੁਰਾਨ ਵਿੱਚ ਗੁਰੂ ਨਾਨਕ ਦੇ ਅਵਤਾਰ ਧਾਰਨ ਦਾ ਜ਼ਿਕਰ ਹੈ ਤਾਂ ਕੀ ਫਿਰ ਇਸਲਾਮ ਵਿੱਚਲਾ ਹਜ਼ਰਤ ਮਹੁੰਮਦ ਦੇ ਆਖ਼ਰੀ ਨਬੀ ਵਾਲਾ ਅਕੀਦਾ ਝੂਠਾ ਸਿੱਧ ਨਹੀਂ ਹੁੰਦਾ? ਕੁਰਾਨ ਦਾ ਪ੍ਰਮੁੱਖ ਸਿਧਾਂਤ ਹੈ ਕਿ ਖ਼ੁਦਾ ਇੱਕ ਹੈ ਅਤੇ ਉਹ ਜਨਮ ਨਹੀਂ ਲੈਂਦਾ। ਇਸ ਲਈ ਤੀਜਾ ਸੁਆਲ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਕਿਵੇਂ ਕਹਿ ਸਕਦੇ ਹਨ ਕਿ ਅੱਲ੍ਹਾ ਗੁਰੂ ਨਾਨਕ ਦੇ ਰੂਪ ਵਿੱਚ ਅਵਤਾਰ ਧਾਰੇਗਾ?
ਕੀ ਗੁਰਇਕਬਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਗੁਰਵਾਕ “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥” (ਅੰਕ 1136) ਯਾਦ ਨਹੀਂ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਇਸਲਾਮ ਮੁਖੀ ਸੱਜਣਾਂ ਨੂੰ ਅਜਿਹੇ ਝੂਠੇ ਛੋਛੇ ਛੱਡਣ ਵਾਲਿਆਂ ਪ੍ਰਤੀ ਨੋਟਿਸ ਲੈਣਾ ਚਾਹੀਦਾ ਹੈ। ਪੜਤਾਲ ਕਰਨੀ ਚਾਹੀਦੀ ਹੈ ਕਿ ਅਜਿਹੇ ਮਨਘੜਤ ਬਿਆਨ ਦੇਣ ਪਿੱਛੇ ਕਿਹੜੀ ਸਾਜਿਸ਼ੀ ਸੱਤਾ ਕੰਮ ਕਰ ਰਹੀ ਹੈ। ਕਿਉਂਕਿ, ਗੁਰਇਕਬਾਲ ਸਿੰਘ ਇਹ ਵੀ ਕਹਿ ਚੁੱਕੇ ਹਨ ਕਿ ਹਰਿਮੰਦਰ ਸਾਹਿਬ ਉਹ ਪਵਿਤਰ ਸਥਾਨ ਹੈ, ਜਿਥੇ ਵਿਸ਼ਨੂ ਜੀ ਮਹਾਰਾਜ ਤਪੱਸਿਆ ਕਰਦੇ ਰਹੇ ਹਨ।


11/01/15)
ਆਰਿਫ ਨਿਜ਼ਾਮੀ

ਦਹਿਸ਼ਤਗਰਦੀ, ਤਾਲਿਬਾਨ ਤੇ ਪਾਕਿਸਤਾਨ
ਜੇ ਬਾਗ ਵਾਲੇ ਆਪਣੇ ਬਾਗ ਅੰਦਰ ਸੱਪ ਪਾਲ ਲੈਣ, ਤਾਂ ਫਿਰ ਉਨ੍ਹਾਂ ਨੂੰ ਇਸ ਗੱਲ `ਤੇ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਸੱਪਾਂ ਨੇ ਉਨ੍ਹਾਂ ਨੂੰ ਡੰਗ ਕਿਉਂ ਮਾਰਿਆ। ਅਜਿਹਾ ਹੀ ਹਾਲ ਪਾਕਿਸਤਾਨ ਦੀ ਅੰਦਰੂਨੀ ਹਾਲਤ ਦਾ ਹੈ। ਕਈ ਵਰ੍ਹਿਆਂ ਤੋਂ ਇਸ ਮੁਲਕ `ਚ ਪਲ ਰਹੇ ਸੱਪ ਹੁਣ ਮੁਲਕ ਦੇ ਮਾਸੂਮ ਬੱਚਿਆਂ-ਔਰਤਾਂ ਤੇ ਮਰਦਾਂ ਨੂੰ ਡੰਗ ਮਾਰ ਰਹੇ ਹਨ। ਜਦ ਕੋਈ ਖੌਫ਼ਨਾਕ ਦੁਰਘਟਨਾ ਵਾਪਰਦੀ ਹੈ, ਤਾਂ ਫਿਰ ਸਾਰੇ ਮੁਲਕ `ਚ ਹੀ ਸ਼ੋਰ ਉੱਠਦਾ ਹੈ ਕਿ ਇਨ੍ਹਾਂ ਖ਼ਤਰਨਾਕ ਸੱਪਾਂ ਨੂੰ ਮਾਰੋ, ਇਨ੍ਹਾਂ ਦੀਆਂ ਨਰਸਰੀਆਂ ਨੂੰ ਤਬਾਹ ਕਰ ਦਿਓ, ਪਰ ਜਦ ਇਨ੍ਹਾਂ ਸੱਪਾਂ ਦੇ ਡੰਗ ਦਾ ਦਰਦ ਜ਼ਰਾ ਕੁ ਘਟਦਾ ਹੈ, ਇਸ ਘਾਤਕ ਜ਼ਹਿਰ ਨਾਲ ਮਰੇ ਹੋਇਆਂ ਨੂੰ ਕਬਰਾਂ `ਚ ਉਤਾਰ ਕੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ। ਹਕੂਮਤੀ ਅਦਾਰੇ, ਸਰਕਾਰ ਤੇ ਸਿਆਸੀ ਜਮਾਤਾਂ ਦੇ ਲੀਡਰ ਫਿਰ ਲਾਪ੍ਰਵਾਹੀ ਤੇ ਗ਼ਫ਼ਲਤ ਦਾ ਸ਼ਿਕਾਰ ਹੋ ਜਾਂਦੇ ਹਨ।
ਕਈ ਸਿਆਸੀ ਤੇ ਮਜ਼ਹਬੀ ਜਮਾਤਾਂ ਦੇ ਆਗੂ ਇਨ੍ਹਾਂ ਸੱਪਾਂ (ਅਤਿਵਾਦੀਆਂ) ਦੇ ਹਮਾਇਤੀ ਵੀ ਹਨ। ਸੱਪਾਂ ਦੀ ਹਮਾਇਤ ਕਰਨ ਵਾਲੇ ਸਿਆਸੀ ਤੇ ਮਜ਼ਹਬੀ ਆਗੂ ਬਿਜਲਈ ਮੀਡੀਆ `ਤੇ ਬੈਠ ਕੇ ਬੜੇ ਧੜੱਲੇ ਨਾਲ ਕਹਿੰਦੇ ਨਹੀਂ ਥੱਕਦੇ ਕਿ ਇਹ ਸੱਪ ਸਾਰੇ ਆਪਣੇ ਹੀ ਤਾਂ ਹਨ। ਇਹ ਸਾਡੇ ਬੱਚੇ ਭਟਕੇ ਹੋਏ ਹਨ। ਕੋਈ ਫ਼ਿਕਰ ਦੀ ਗੱਲ ਨਹੀਂ। ਇਨ੍ਹਾਂ ਨੂੰ ਸਮਝਾ ਲਵਾਂਗੇ। ਇਨਸਾਨਾਂ ਦੇ ਰੂਪ `ਚ ਇਹ ਸੱਪ ਪਾਕਿਸਤਾਨ ਅੰਦਰ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ਡੰਗ ਮਾਰ ਕੇ ਮੌਤ ਦੇ ਹਨੇਰਿਆਂ `ਚ ਉਤਾਰ ਚੁੱਕੇ ਹਨ।
90 ਫ਼ੀਸਦੀ ਪਾਕਿਸਤਾਨੀਆਂ ਦੀ ਸੋਚ ਇਸ ਯਕੀਨ `ਚ ਬਦਲ ਗਈ ਹੈ ਕਿ ਉਨ੍ਹਾਂ ਦੇ ਹਕੀਕੀ ਦੁਸ਼ਮਣ ਦਹਿਸ਼ਤਗਰਦ ਹਨ ਜੋ ਪਾਕਿਸਤਾਨ ਨੂੰ ਬਰਬਾਦ ਤੇ ਲੋਕਾਂ ਨੂੰ ਹਲਾਕ ਕਰ ਰਹੇ ਹਨ। ਪਾਕਿਸਤਾਨ ਦਾ ਸਭ ਤੋਂ ਵੱਡਾ ਮਸਲਾ ਦਹਿਸ਼ਤਗਰਦੀ ਤੇ ਦਹਿਸ਼ਦਗਰਦ ਹਨ। ਕਈ ਵਰ੍ਹਿਆਂ ਤੋਂ ਪਾਕਿਸਤਾਨ ਅੰਦਰ ਮਜ਼ਹਬੀ ਜਨੂੰਨੀਆਂ ਨੂੰ ਵਧਣ-ਫੁਲਣ ਦਾ ਮੌਕਾ ਦਿੱਤਾ ਗਿਆ। ਇਹ ਮਜ਼ਹਬੀ ਜਨੂੰਨੀ ਆਪਣੇ ਇਸਲਾਮੀ ਨਜ਼ਰੀਆਤ `ਤੇ ਚੱਲਣ ਵਾਲਿਆਂ ਨੂੰ ਮੁਸਲਮਾਨ ਤੇ ਬਾਕੀ ਦੇ ਸਾਰੇ ਮੁਸਲਮਾਨਾਂ ਨੂੰ 'ਕਾਫ਼ਰ' ਤੇ ਵਾਜਬ-ਉਲ-ਕਤਲ ਸਮਝਦੇ ਹਨ। ਇਨ੍ਹਾਂ ਹੀ ਮਜ਼ਹਬੀ ਜਨੂੰਨੀਆਂ ਨੇ ਰਿਆਸਤੀ ਤਾਲੀਮੀ, ਸਿਵਲ ਤੇ ਫ਼ੌਜੀ ਅਦਾਰਿਆਂ, ਆਮ ਮਾਰਕੀਟਾਂ, ਰਿਹਾਇਸ਼ੀ ਇਲਾਕਿਆਂ, ਮੁਸਲਿਮ, ਗ਼ੈਰਮੁਸਲਿਮਾਂ ਦੇ ਮਜ਼ਹਬੀ ਅਸਥਾਨਾਂ `ਤੇ ਹਮਲੇ ਕਰ ਕੇ ਹਜ਼ਾਰਾਂ ਮਾਸੂਮ ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਹਲਾਕ ਕਰ ਦਿੱਤਾ ਹੈ। ਇਨ੍ਹਾਂ ਦਹਿਸ਼ਤਗਰਦ ਤਨਜ਼ੀਮਾਂ ਨੂੰ ਨਾ ਕੋਈ ਡਰ ਹੈ ਤੇ ਨਾ ਹੀ ਕਿਸੇ ਕਾਨੂੰਨ ਜਾਂ ਕਾਨੂੰਨ ਦੇ ਰਖਵਾਲਿਆਂ ਦਾ ਖੌਫ਼। ਦਰਅਸਲ ਕਾਨੂੰਨ `ਤੇ ਮੁਕੰਮਲ ਅਮਲ ਨਾ ਹੋਣ ਨੇ ਪਾਕਿਸਤਾਨ ਨੂੰ ਇੱਕ ਨਾਕਾਮ ਰਿਆਸਤ ਬਣਾ ਦਿੱਤਾ ਹੈ। ਇਥੇ ਅਮੀਰਾਂ ਤੇ ਗਰੀਬਾਂ ਲਈ ਵੱਖ-ਵੱਖ ਕਾਨੂੰਨ ਹਨ ਤੇ ਦਹਿਸ਼ਤਗਰਦਾਂ ਲਈ ਕੋਈ ਕਾਨੂੰਨ ਹੈ ਹੀ ਨਹੀਂ।
ਪਿਛਲੇ 7 ਸਾਲਾਂ `ਚ 2000 ਦੇ ਲਗਭਗ ਦਹਿਸ਼ਤਗਰਦਾਂ ਨੂੰ ਅਦਾਲਤਾਂ ਨੇ ਰਿਹਾਅ ਕਰ ਦਿੱਤਾ। ਇੱਕ ਅਦਾਲਤ ਨੇ 210 ਦਹਿਸ਼ਤਗਰਦਾਂ ਵਿਚੋਂ ਕੇਵਲ 10 ਦਹਿਸ਼ਤਗਰਦਾਂ ਨੂੰ ਸਜ਼ਾ ਦਿੱਤੀ ਹੈ। ਇੱਕ ਦਹਿਸ਼ਤਗਰਦ ਤਨਜ਼ੀਮ ਦੇ ਅਹਿਮ ਅਹੁਦੇਦਾਰ ਨੂੰ ਬਰੀ ਕਰ ਦਿੱਤਾ ਜਿਸ `ਤੇ 100 ਨਿਰਦੋਸ਼ ਲੋਕਾਂ ਦੇ ਕਤਲ ਦਾ ਇਲਜ਼ਾਮ ਸੀ। ਇਸ ਤੋਂ ਇਲਾਵਾ ਇਹ ਦਹਿਸ਼ਤਗਰਦ ਸ੍ਰੀਲੰਕਾ ਟੀਮ `ਤੇ ਹਮਲਾ ਕਰਨ ਵਾਲਿਆਂ ਦਾ ਆਕਾ ਵੀ ਸੀ। ਅਦਾਲਤਾਂ ਵੱਲੋਂ ਦਹਿਸ਼ਤਗਰਦਾਂ ਦੀ ਰਿਹਾਈ ਦਾ ਕਾਰਨ ਚਾਹੇ ਦਹਿਸ਼ਤਗਰਦਾਂ ਵੱਲੋਂ ਜੱਜਾਂ ਤੇ ਇਨ੍ਹਾਂ ੇ ਪਰਿਵਾਰਾਂ ਨੂੰ ਮਿਲਣ ਵਾਲੀਆਂ ਕਤਲ ਦੀਆਂ ਧਮਕੀਆਂ ਹੋਣ ਜਾਂ ਇਨ੍ਹਾਂ ਨਾਲ ਹਮਦਰਦੀ ਦੇ ਜਜ਼ਬਾਤ ਜਾਂ ਇਨ੍ਹਾਂ ਦਾ ਖੌਫ਼ ਜਾਂ ਫਿਰ ਕਮਜ਼ੋਰ ਗਵਾਹੀਆਂ ਹੋਣ। ਸਭ ਤੋਂ ਅਫ਼ਸੋਸਨਾਕ ਗੱਲ ਇਹ ਹੈ ਕਿ ਇਨ੍ਹਾਂ ਦਹਿਸ਼ਤਗਰਦਾਂ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਜਾ ਸਕੀ ਜਿਨ੍ਹਾਂ `ਤੇ 2008 `ਚ ਮੁੰਬਈ ਹਮਲਿਆਂ ਦਾ ਇਲਜ਼ਾਮ ਹੈ।
ਖ਼ਤਰਨਾਕ ਗੱਲ ਇਹ ਵੀ ਹੈ ਕਿ ਕੁੱਝ ਅਜਿਹੀਆਂ ਮਜ਼ਹਬੀ ਤੇ ਸਿਆਸੀ ਜਮਾਤਾਂ ਵੀ ਹਨ ਜੋ ਤਾਲਿਬਾਨ ਦੀਆਂ ਹਮਾਇਤੀ ਹਨ। ਕਈ ਵਰ੍ਹਿਆਂ ਤੋਂ ਇਨ੍ਹਾਂ ਜਮਾਤਾਂ ਦੇ ਆਗੂ ਤਾਲਿਬਾਨ ਵੱਲੋਂ ਕੀਤੀ ਗਈ ਦਹਿਸ਼ਤਗਰਦੀ ਦੀ ਵਕਾਲਤ ਕਰ ਰਹੇ ਹਨ। ਅਜਿਹੇ ਆਗੂ ਤੇ ਮੁਲਕੀ ਸੁਰੱਖਿਆ ਅਦਾਰੇ ਚੰਗੇ ਤਾਲਿਬਾਨ ਤੇ ਮਾੜੇ ਤਾਲਿਬਾਨ, ਦੋਸਤ ਤਾਲਿਬਾਨ ਤੇ ਦੁਸ਼ਮਣ ਤਾਲਿਬਾਨ ਦੀਆਂ ਹੱਦਬੰਦੀਆਂ `ਚ ਹੀ ਉਲਝੇ ਹੋਏ ਹਨ। ਸਚਾਈ ਇਹ ਹੈ ਕਿ ਤਾਲਿਬਾਨ ਹੱਥੋਂ ਪਾਕਿਸਤਾਨ ਦੀ ਸਲਾਮਤੀ ਖ਼ਤਰੇ `ਚ ਪਈ ਹੋਈ ਹੈ। ਮੁਲਕੀ ਅਦਾਰਿਆਂ `ਚ ਕੰਮ ਕਰਨ ਵਾਲੇ ਕਈ ਮੁਲਾਜ਼ਮ ਇਨ੍ਹਾਂ ਤਾਲਿਬਾਨ ਲਈ ਘਰ ਦੇ ਭੇਤੀ ਦਾ ਕਿਰਦਾਰ ਨਿਭਾਉਂਦੇ ਹਨ। ਦਹਿਸ਼ਤਗਰਦੀ ਦਾ ਨਿਸ਼ਾਨਾ ਬਣਨ ਵਾਲੇ ਅਸਥਾਨ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ, ਮਦਦ ਤੇ ਸਹੂਲਤ ਪਹੁੰਚਾਉਣ ਦਾ ਪ੍ਰਬੰਧ ਕਰਦੇ ਹਨ। ਮੁਲਕੀ ਅਦਾਰਿਆਂ ਦੀਆਂ ਅਜਿਹੀਆਂ ਕਾਲੀਆਂ ਭੇਡਾਂ ਕਾਰਨ ਮੁਲਕ ਨੂੰ ਕਰੋੜਾਂ-ਅਰਬਾਂ ਦਾ ਮਾਲੀ ਤੇ ਨਾ ਪੂਰਾ ਹੋਣ ਵਾਲਾ ਜਾਨੀ ਨੁਕਸਾਨ ਬਰਦਾਸ਼ਤ ਕਰਨਾ ਪੈ ਰਿਹਾ ਹੈ।
ਦਰਅਸਲ ਤਾਲਿਬਾਨ ਇੱਕ ਸੋਚ ਜਾਂ ਮਾਨਸਿਕਤਾ ਦਾ ਨਾਂ ਹੈ। ਕਈ ਅਜਿਹੇ ਮਦਰੱਸੇ ਹਨ, ਜਿਥੇ ਇਸ ਤਰ੍ਹਾਂ ਦੀ ਮਾਨਸਿਕਤਾ ਵਾਲਾ ਜ਼ਹਿਨ ਬਣਾਉਣ ਲਈ ਛੋਟੀ ਉਮਰ ਦੇ ਮੁੰਡਿਆਂ ਨੂੰ ਜ਼ਹਿਨੀ ਤੇ ਸਰੀਰਕ ਸਿੱਖਿਆ ਦਿੱਤੀ ਜਾਂਦੀ ਹੈ। ਜਹਾਦ ਬਾਰੇ ਇਨ੍ਹਾਂ ਬੱਚਿਆਂ ਨੂੰ ਆਪਣਾ ਹੀ ਘੜਿਆ ਤੇ ਗੁੰਮਰਾਹ ਕਰਨ ਵਾਲਾ ਲਿਟਰੇਚਰ ਇਸਲਾਮ ਦੇ ਨਾਂ ਹੇਠ ਪੜ੍ਹਾਇਆ ਜਾਂਦਾ ਹੈ। ਮਦਰੱਸਿਆਂ `ਚ ਬਚਪਨ ਤੋਂ ਹੀ ਦਿੱਤੀ ਹੋਈ ਇਹ ਤਾਲਿਬਾਨੀ ਸੋਚ ਤੇ ਨਜ਼ਰੀਆ ਇੱਕ ਖਾਸ ਤਰ੍ਹਾਂ ਦੀ ਮਾਨਸਿਕਤਾ ਲੈ ਚੁੱਕਾ ਹੈ। ਇਹ ਮਾਨਸਿਕਤਾ ਕੇਵਲ ਮੁਲਕ ਦੇ ਹਰ ਤਬਕੇ `ਚ ਹੀ ਥੋੜ੍ਹੀਬਹੁਤ ਮੌਜੂਦ ਨਹੀਂ, ਬਲਕਿ ਇਹ ਸਿਵਲ ਤੇ ਫ਼ੌਜੀ ਅਦਾਰਿਆਂ ਤੇ ਕੁੱਝ ਆਮ ਮੁਲਾਜ਼ਮਾਂ ਤੇ ਅਫਸਰਾਂ ਵਿੱਚ ਵੀ ਮੌਜੂਦ ਹੈ।
ਜਦ ਤੱਕ ਇਸ ਤਾਲਿਬਾਨੀ ਦਹਿਸ਼ਤਗਰਦੀ ਵਾਲੀ ਮਾਨਸਿਕਤਾ ਨੂੰ ਵਧੀਆ ਯੋਜਨਾਬੰਦੀ ਤੇ ਪੂਰੀ ਰਿਆਸਤੀ ਤਾਕਤ ਨਾਲ ਖ਼ਤਮ ਨਾ ਕੀਤਾ ਗਿਆ, ਉਸ ਸਮੇਂ ਤੱਕ ਪਾਕਿਸਤਾਨ ਵਿਚੋਂ ਦਹਿਸ਼ਤਗਰਦੀ ਦੇ ਇਸ ਮਜ਼ਬੂਤ ਰੁੱਖ ਨੂੰ ਮੁੱਢੋਂ ਨਹੀਂ ਪੁੱਟਿਆ ਜਾ ਸਕਦਾ ੳਤੇ ਨਾ ਹੀ ਪਾਕਿਸਤਾਨ ਦੇ ਗੁਆਂਢੀ ਮੁਲਕ ਸੁੱਖ ਦਾ ਸਾਹ ਲੈ ਸਕਦੇ ਹਨ। ਖਿੱਤੇ `ਚ ਅਮਂ ਤੇ ਸਲਾਮਤੀ ਲਈ ਤਾਲਿਬਾਨੀ ਜਹਾਦੀ ਮਾਨਸਿਕਤਾ ਦਾ ਖ਼ਾਤਮਾ ਜ਼ਰੂਰੀ ਹੈ। ਇਹ ਮਾਨਸਿਕਤਾ ਹਿੰਦੁਸਤਾਨਪਾਕਿਸਤਾਨ ਵਿਚਕਾਰ ਦੋਸਤੀ ਤੇ ਮਸਲਿਆਂ ਦੇ ਹੱਲ ਅੱਗੇ ਸਭ ਤੋਂ ਵੱਡੀ ਕੰਧ ਹੈ ਜਿਸ ਦਾ ਢਾਇਆ ਜਾਣਾ ਜ਼ਰੂਰੀ ਹੈ।
ਆਰਿਫ ਨਿਜ਼ਾਮੀ
(ਪੰਜਾਬ ਟਾਈਮਜ਼ 10 ਜਨਵਰੀ ਦੇ ਅੰਕ ਵਿਚੋਂ)


11/01/15)
ਬਿਕਰਮਜੀਤ ਸਿੰਘ “ਜੀਤ”

ਇੱਕੋ ਪਰਮੇਸ਼ਰ..
ਇੱਕੋ ਪਰਮੇਸ਼ਰ ਹੈ ਸੱਚਾ, ਇੱਕੋ ਟੇਕ ਤੇਰਾ ਇੱਕ ਅਧਾਰ
ਹੈ ਸੱਚਾ ਸਾਥੀ ਬੰਧਪ ਓਹੀ, ਲੈਂਦਾ ਪਲ ਪਲ ਦੀ ਜੋ ਸਾਰ
ਭਜਨ ਬੰਦਗੀ ਕਰਲੈ ਉਸਦੀ, ਗਾ ਲੈ ਕੀਰਤ ਰੱਬ ਦੀ ਤੂੰ
ਸੰਜ ਲੈ ਪੂੰਜੀ ਹਰੀਨਾਮ ਦੀ, ਜਨਮ ਸਕਾਰਥ ਕਰਲੈ ਤੂੰ
ਪਾਪ ਆਪਣੇ ਅਗਲੇ ਪਿਛਲੇ, ਧੋ ਲੈ ਨਾਮ ਦੇ ਸਾਬਣ ਨਾਲ
ਲੈਕੇ ਛੋਹ ਗੁਰੂ ਪਾਰਸ ਦੀ, ਬਣ ਜਾ ਕੰਚਨ ਹੋ ਤੂੰ ਨਿਹਾਲ
ਉਭਰ ਤੂੰ ਲੋਭ ਮੋਹ ਦੇ ਚਿੱਕੜੋਂ, ਕੱਟਦੇ ਝੂਠਾ ਮਾਯਾ ਜਾਲ
ਪਾ ਲੈ ਕਵਚ ਨਾਮ ਸੱਚੇ ਦਾ, ਹੋਸੀ ਕਦੇ ਨਾ ਵਿੰਗਾ ਵਾਲ
ਕਹੇ ”ਜੀਤ”ਓਹ ਸੱਚਾ ਸਾਈਂ, ਨਿਸਚੇ ਕਰਸੀ ਬੰਦ ਖਲਾਸੀ
ਆਵਾਗਵਨ ਮੁੱਕਸੀ ਤੇਰਾ, ਅੰਤੇ ਦਾਤਾ ਗਲ ਨਾਲ ਲਾਸੀ
...ਬਿਕਰਮਜੀਤ ਸਿੰਘ “ਜੀਤ”


06/01/15)
ਬਲਦੀਪ ਸਿੰਘ ਰਾਮੂੰਵਾਲੀਆ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀਉ .......
ਗੁਰਬਾਣੀ ਦਾ ਫੁਰਮਾਣ ਹੈ “ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ”
ਭਾਵ ਕਿ ਆਪਣੇ ਬਜ਼ੁਰਗਾਂ ਦੀਆਂ ਨੇਕ ਕਮਾਈਆਂ /ਜੀਵਨ ਚ ਘਾਲੀਆਂ ਘਾਲਣਾਵਾਂ/ਸਮਾਜਿਕ, ਆਰਥਿਕ, ਧਾਰਮਿਕ ਖੇਤਰ ਚ ਪਾਏ ਪੂਰਨਿਆਂ ਨੂੰ ਯਾਦ ਕਰਕੇ ਉਹਨਾਂ ਤੋ ਸੇਧ ਲੈ ਕਿ ਅਸੀ ਆਪਣਾ ਜੀਵਨ ਸੁਚੱਜਾ ਬਣਾ ਸਕਦੇ ਹਾਂ।
ਤਕਰੀਬਨ ਦੁਨੀਆਂ ਦੀ ਹਰ ਇੱਕ ਕੌਮ ਆਪਣੇ ਮੁਰਸ਼ਦਾਂ ਦੇ ਦਿਨ ਮਨਾਉਦੀ ਹੈ। ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ (ਭਾਂਵੇ ਕਿ ਸਿਰਫ ਇੱਕ ਦਿਨ ਲਈ ਹੀ /ਬਲਕਿ ਸਿਰਫ ਕੁਝ ਘੰਟਿਆਂ ਲਈ ਹੀ ਬਾਅਦ ਚ ਫਿਰ ਸਭ ਉਹ ਆਪਣੇ ਕੰਮ .......)ਸਾਡੀ ਸਿੱਖ ਕੌਮ ਵੀ ਆਪਣੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ /ਗੁਰਿਆਈ /ਜੋਤੀ ਜੋਤ /ਸ਼ਹੀਦੀ ਦਿਵਸ ਮਨਾਉਦੀ ਹੈ ਤੇ ਸ਼ਾਇਦ ਦੁਨੀਆ ਚ ਇਹ ਹੀ ਇੱਕ ਕੌਮ ਹੈ ਜੋ ਬਜ਼ੁਰਗਾਂ ਦੇ ਸਭ ਤੋ ਵੱਧ ਦਿਨ ਮਨਾਉਦੀ ਹੈ (ਗੱਲ ਵੱਖਰੀ ਹੈ ਅਕਲ ਇਸ ਨੂੰ ਫਿਰ ਵੀ ਨਹੀ ਆਉਦੀ /ਧਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ)
ਮੈ ਸਿੱਧਾ ਗੱਲ ਤੇ ਆਵਾਂ ਕਲਗੀਆਂ ਵਾਲੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਕੁਝ ਲੋਕਾਂ ਨੇ ੨੮ ਦਿੰਸਬਰ ਨੂੰ ਮਨਾਇਆ ਤੇ ਕਈਆਂ ਨੇ ੫ ਜਨਵਰੀ ਨੂੰ (ਇੱਥੇ ਮੈ ਕੈਲੰਡਰ ਤੇ ਗੱਲ ਨਹੀ ਕਰ ਰਿਹਾ ਉਸਤੇ ਫਿਰ ਕਿਸੇ ਦਿਨ ਕਰਾਂਗੇ ਉਹ ਵੀ ਜ਼ਰੂਰੀ ਮਸਲਾ ਪਰ ਇੱਥੇ ਸਿਰਫ ਬਾਣੀ ਦੀ ਟੇਕ ਲੈ ਕਿ ਅਸੀ ...ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ..ਵਿਚਾਰ ਰਹੇ ਆ) ਬਹੁਤ ਵਧਾਈਆਂ ਦਿੱਤੀਆਂ ਗਈਆ ਫੇਸਬੁਕ ਵੀ ਭਰਤੀ ਵਧਾਈਆਂ ਦੇ ਦੇ ਕੇ ਲੋਕਾਂ ਨੂੰ ਚਲੋ ਬਣਦੀਆਂ ਵੀ ਨੇ ਪਰ ਇੱਕ ਸਵਾਲ ਦਾ ਜੁਆਬ ਪੁਛਣਾ ਚਾਹੁੰਦਾ ਹਾਂ ਗੁਰੂ ਦਾ ਦਿਨ ਮਨਾਉਣ ਵਾਲਿਆ ਤੋਂ....
ਜਿਨ੍ਹਾਂ ਨੇ ੨੮ ਦਿੰਸਬਰ ਨੂੰ ਪ੍ਰਕਾਸ਼ ਪੁਰਬ ਮਨਾਇਆ ਉਹਨਾਂ ਕੌਮ ਦਾ ਕੀ ਸਵਾਰਿਆ ਤੇ ਜੋ ਕੱਲ ਮਨਾ ਕੇ ਹਟੇ ਨੇ ਉਹਨਾਂ ਨੇ ਕਿਹੜਾ ਕੌਮ ਦਾ ਫਸਿਆ ਗੱਡਾ ਕੱਢਤਾ /ਕਿਹੜਾ ਝੰਡਾ ਉਚਾ ਕਰਤਾ? ਦੋਨੇ ਧਿਰਾਂ ਹੀ ਦੱਸਣ (ਕੈਲੰਡਰ ਦੀ ਗੱਲ ਤੋ ਬਿਨ੍ਹਾਂ)
ਆਹ ਕੁਝ ਸਵਾਲ ਨੇ ਜੁਆਬ ਦੇਉਗੇ ਆਸ ਹੈ ......
੧.ਕਲਗੀਆਂ ਵਾਲੇ ਸਤਿਗੁਰ ਦਾ ਕਿਹੜਾ ਬਚਨ ਕਮਾਇਆ?
੨.ਕੀ ਕੇਸਾਂ/ਰੋਮਾਂ ਦੀ ਬੇਅਦਬੀ ਬੰਦ ਕਰ ਤੀ?
੩.ਕੀ ਪੰਖਡੀਆਂ /ਦੰਬੀਆਂ /ਦੇਹਧਾਰੀਆਂ /ਔਖਤੀ ਸੰਤਾਂ /ਅਖੌਤੀ ਬ੍ਰਹਮਗਿਆਨੀਆਂ ਦੇ ਜਾਣਾ ਬੰਦ ਕਰ ਦਿੱਤਾ?
੪.ਕੀ ਇਕਾ ਬਾਣੀ ਇਕੁ ਗੁਰੁ ਇਕੋ ਸਬਦਿ ਵੀਚਾਰੁ ਦਾ ਸਿਧਾਂਤ ਅਪਣਾਇਆ?
੫.ਕੀ ਔਖਤੀ ਬਚਿੱਤਰ ਨਾਟਕ ਸਾਰੇ ਦਾ ਵਿਰੋਧ ਕੀਤਾ ਕਿ ਇਹ ਗੁਰੂ ਕ੍ਰਿਤ ਨਹੀ?
੬.ਜਿਨ੍ਹਾਂ ਨੇ ਨਿਸ਼ਾਨ /ਨਗਾਰਾ /ਲੰਗਰ ਪ੍ਰਥਾ ਖਤਮ ਜਾਂ ਤਬਦੀਲ ਕਰਤੀ ਭਾਵ ਚਿੱਟੀ ਸਿਉਕ ਦਾ ਵਿਰੋਧ ਕੀਤਾ?
੭.ਕੀ ਅਸੀ ਕਿਰਾਏ ਦੇ ਪਾਠ ਕਰਾਉਣੇ ਬੰਦ ਕਰ ਦਿੱਤੇ?
੮.ਕੀ ਅਸੀ ਪੰਜਾਬੀ ਤੇ ਪੰਜਾਬ ਬਚਾਉਣ ਦਾ ਪ੍ਰਣ ਕੀਤਾ?
੯.ਕੀ ਅਸੀ ਘਰਾਂ ਚ ਖੜੀਆਂ ਹੋਈਆਂ ਕੰਧਾਂ ਨੂੰ ਜੋ ਸਮਾਜਿਕ ਰਿਸ਼ਤਿਆਂ ਨੂੰ ਨਿਵਾਣਤਾ ਵਲ ਲੈ ਗਈਆਂ ਉਹ ਸੁਟ ਦਿਤੀਆਂ? ਫਿਰ ਤੋ ਪਿਆਰ ਨਾਲ ਰਹਿਣਾ ਸ਼ੁਰੂ ਕੀਤਾ?
੧੦.ਅੱਜ ਪੰਜਾਬ ਇਖਲਾਕੀ /ਚਰਿੱਤਰ /ਕਿਰਦਾਰ /ਕਰੈਕਟਰ ਦੇ ਤੌਰ ਤੇ ਡਿੱਗ ਚੁਕਿਆ ਉਸ ਨੂੰ ਬਚਾਉਣ ਲਈ ਕੀ ਕੀਤਾ?
੧੧.ਗੁਰਧਾਮਾਂ ਤੇ ਕਾਬਜ਼ ਮੰਸਦਾਂ ਤੋ ਉਹਨਾਂ ਨੂੰ ਅਜ਼ਾਦ ਕਰਾਉਣ ਲਈ ਕੀ ਕੀਤਾ?
੧੨.ਗੁਰੂ ਦੀ ਗੋਲਕ ਗਰੀਬ ਦਾ ਮੂੰਹ ਇਸ ਸਿਧਾਂਤ ਤੇ ਪਹਿਰਾ ਦਿੱਤਾ?
ਕੁਲ ਮਿਲਾ ਕੇ ਹਾਥੀ ਦੀ ਪੈੜ ਚ ਸਭ ਦਾ ਪੈਰ ਅਖਾਣ ਅਨੁਸਾਰ ਅਸੀ ਸਮਾਜ /ਕੌਮ ਦੇ ਭਲੇ ਤੇ ਚੜਦੀਕਲਾ ਲਈ ਕੀ ਕੀਤਾ? ਦੱਸਣਾ ਜ਼ਰੂਰ ....
ਉਹ ਭਲਿਓ ਦਿਨ ਜਿਦ੍ਹੇ ਮਰਜ਼ੀ ਮਨਾ ਲਉ ਪਰ ਕਿਤੇ ਗੁਰੂ ਨੂੰ ਵੀ ਮਨਾ ਲਈਏ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਤੇ ਫਿਰਿ ਹੀ ਸਾਡੇ ਦਿਨ ਮਨਾਏ ਸਫਲ ਨੇ ਨਹੀ ਤਾਂ ਖਾ ਪੀਕੇ ਤੇ ਹੋ ਹਾ ਕਰਕੇ ਕੁਝ ਪ੍ਰਾਪਤ ਨਹੀ ਹੋਣਾ ਸਗੋ ਕਿਤੇ ਨ ਕਿਤੇ ਸਮਾ /ਪੈਸਾ /ਸਿਧਾਂਤ ਹੀ ਗਵਾ ਰਹੇ ਹਾਂ ਪ੍ਰਾਪਤੀ ਜ਼ੀਰੋ ਆ!
ਦਿਨ ਮਨਾਉ ਪਰ ਮਨਾਉਣੇ ਕਿਵੇ ਆ ਪ੍ਰੇਰਨਾ ਗੁਰੂ ਗ੍ਰੰਥ ਸਾਹਿਬ ਤੋ ਲਈਏ। ਆਸ ਹੈ ਜੁਆਬ ਜ਼ਰੂਰ ਆਉਣਗੇ ਸਵਾਲ ਤਾਂ ਅਜੇ ਹੋਰ ਵੀ ਬਹੁਤ ........
ਕੌਮ ਦੀ ਚੜਦੀਕਲਾ ਦਾ ਆਸਵੰਦ,
ਬਲਦੀਪ ਸਿੰਘ ਰਾਮੂੰਵਾਲੀਆ
96543-42039


06/01/15)
ਡਾ: ਗੁਰਮੀਤ ਸਿੰਘ ਬਰਸਾਲ ਅਤੇ ਨਾਨਕਸ਼ਹੀ ਕੈਲੰਡਰ ਗਰੁੱਪ

-ਨਾਨਕ ਸ਼ਾਹੀ ਕੈਲੰਡਰ ਸਬੰਧੀ ਕਾਨਫਰੈਂਸਾਂ ਅਤੇ ਸੈਮੀਨਾਰਾਂ ਨਾਲ ਜਾਗਰੁਕਤਾ ਲਹਿਰ ਸਿਖਰ ਵੱਲ !
-ਰਾਜਨੀਤਕ-ਮਜਹਬੀ ਗੱਠਜੋੜ ਦੇ ਸਿੱਖ ਵਿਰੋਧੀ ਆਦੇਸ਼ਾਂ ਨੂੰ ਨਕਾਰ ਹਰ ਹੀਲੇ ਨਾਨਕਸ਼ਾਹੀ ਕੈਲੰਡਰ ਨਾਲ ਖੜਨ ਦਾ ਐਲਾਨ !
ਸੈਨਹੋਜੇ-- ਰਾਜਨੀਤਕਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਆਖੇ ਜਾਂਦੇ ਰਾਜਨੀਤਕ-ਮਜਹਬੀ ਗੱਠਜੋੜ ਵੱਲੋਂ ਸ ਪਾਲ ਸਿੰਘ ਪੁਰੇਵਾਲ ਦੇ ਬਣਾਏ ਨਾਨਕਸ਼ਾਹੀ ਕੈਲੰਡਰ ਦੀ ਰੂਹ ਦੇ ਕਤਲ ਤੋਂ ਬਾਅਦ ਆਗੂਆਂ ਦੀ ਅਸਲ ਮਨਸ਼ਾ ਨੂੰ ਭਾਂਪਕੇ ਦੇਸ਼ ਵਿਦੇਸ਼ ਦੀਆਂ ਜਾਗਰੂਕ ਸੰਗਤਾਂ ਵੱਲੋਂ ਲਗਾਤਾਰ ਇਸ ਕੈਲੰਡਰ ਦੇ ਹੱਕ ਵਿੱਚ ਕਾਨਫਰੰਸਾ, ਸੈਮੀਨਾਰ, ਗਰੁੱਪ ਮੀਟਿੰਗਾਂ, ਰੇਡੀਓ ਟੀ ਵੀ ਤੇ ਟਾਕ ਸ਼ੋ, ਡੀਬੇਟਾਂ ਅਤੇ ਹਰ ਤਰਾਂ ਦੇ ਇੰਨਟਰਨੈੱਟ ਵਾਲੇ ਸ਼ੋਸਲ ਮੀਡੀਆ, ਫੇਸਬੁਕ,ਵਟਸਐਪ ਆਦਿ ਤੇ ਵਿਚਾਰ ਵਟਾਂਦਰਿਆਂ, ਲੇਖਾਂ,ਕਵੀਤਾਵਾਂ, ਆਰਟੀਕਲਾਂ ਆਦਿ ਨਾਲ ਇਸ ਸ਼ਮਾ ਨੂੰ ਬਲ਼ਦੀ ਰੱਖਿਆ ਜਾ ਰਿਹਾ ਹੈ ।ਪਾਕਿਸਤਾਨ ਗੁਰਦਵਾਰਾ ਕਮੇਟੀ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀਆਂ ਕਮੇਟੀਆਂ , ਇੰਡੀਆ ਅਤੇ ਵਿਦੇਸ਼ਾਂ ਦੇ ਅਨੇਕਾਂ ਗੁਰਦਵਾਰੇ ਪਹਿਲਾਂ ਹੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਆਪਣੇ ਗੁਰਪੁਰਬ ਮਨਾ ਰਹੇ ਹਨ। ਜਿਹੜੇ ਜਿਹੜੇ ਗੁਰਦਵਾਰੇ ਕੇਵਲ ਨਿੱਜੀ ਸਵਾਰਥਾਂ ਲਈ ਅਜੋਕੇ ਸਮੇ ਅਕਾਲ ਤਖਤ ਅਤੇ ਸ਼ਰੋਮਣੀ ਕਮੇਟੀ ਦੇ ਰਾਜਨੀਤਕਾਂ ਦੇ ਚਾਪਲੂਸ ਬਣਕੇ ਮਜਹਬੀ-ਰਾਜਨੀਤਕ ਗੱਠਜੋੜ ਦੀ ਤਾਣੀ ਅਕਾਲਤਖਤ ਦੀ ਛਤਰੀ ਦੀ ਦੁਰਵਰਤੋਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹਨ ਉਹਨਾਂ ਵਿੱਚੋਂ ਵੀ ਬਹੁਤ ਗੁਰਦਵਾਰੇ ਦਿਨ-ਬ-ਦਿਨ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹੁੰਦੇ ਚਲੇ ਜਾ ਰਹੇ ਹਨ। ਭਾਈ ਪੰਥ ਪਰੀਤ ਸਿੰਘ ਦੀ ਅਗਵਾਈ ਵਿੱਚ ਅਕਾਲ ਤਖਤ ਤੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਵਿਸ਼ਾਲ ਇਕੱਠ ਪੰਜਾਬ ਦੇ ਜਾਗਣ ਵਾਲੇ ਲੋਕਾਂ ਦੀ ਹੀ ਨਿਸ਼ਾਨੀ ਹੈ ।
ਪਿਛਲੇ ਦਿਨੀ ਇਹਨਾਂ ਜੱਥੇਦਾਰਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਤਿਨ ਤਿਨ ਤਰੀਕਾਂ ਨਸ਼ਰ ਕਰ ਹਾਲਾਤਾਂ ਨੂੰ ਹਾਸੋ ਹੀਣੇ ਬਣਾ ਦੇਣ ਕਾਰਣ ਚਾਰੇ ਪਾਸਿਆਂ ਤੋਂ ਪੱਕੀਆਂ ਤਰੀਕਾਂ ਵਾਲੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਆਵਾਜਾਂ ਬੁਲੰਦ ਹੋ ਰਹੀਆਂ ਹਨ। ਹੁਣ ਸਾਰੇ ਸੰਸਾਰ ਨੂੰ ਮਹਿਸੂਸ ਹੋਣ ਲੱਗਾ ਹੈ ਕਿ ਇਹਨਾਂ ਸਾਰੇ ਝੰਜਟਾਂ ਦਾ ਹੱਲ ਕੇਵਲ ਤੇ ਕੇਵਲ ਸ਼ੁੱਧ ਨਾਨਕਸ਼ਾਹੀ ਕੈਲੰਡਰ ਹੀ ਹੈ ।ਪਿਛਲੇ ਕੁਝ ਕੁ ਸਾਲਾਂ ਤੋਂ ਅਮਰੀਕਾ ਵਿੱਚ ਬਾਲਟੀਮੋਰ, ਸਿਆਟਲ, ਫਰਿਜਨੋ, ਇੰਡੀਆਨਾ, ਮਿਲਪੀਟਸ ਵਰਗੇ ਸ਼ਹਿਰਾਂ ਵਿੱਚ ਨਾਨਕਸ਼ਾਹੀ ਕੈਲੰਡਰ ਤੇ ਸੈਮੀਨਾਰ ਹੋਏ ਹਨ । ਹਰ ਸੈਮੀਨਾਰ ਸਮੇ ਉਸ ਸ਼ਹਿਰ ਦੇ ਆਲੇ ਦੁਆਲੇ ਦੀਆਂ ਗੁਰਦਵਾਰਾ ਕਮੇਟੀਆਂ ਇਸ ਲਹਿਰ ਵਿੱਚ ਸ਼ਾਮਿਲ ਹੁੰਦੀਆਂ ਗਈਆਂ ਹਨ ਜਿਸ ਨਾਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਲਹਿਰ ਵਧਦੀ ਗਈ ਹੈ। ਦੁਨੀਆਂ ਭਰ ਵਿੱਚ ਇਸੇ ਵਿਸ਼ੇ ਤੇ ਵੱਖ ਵੱਖ ਰੇਡੀਓ ਰਾਹੀਂ ਹੋਏ ਸਵਾਲਾਂ ਜਵਾਬਾਂ ਨੇ ਭੀ ਇਸ ਲਹਿਰ ਨੂੰ ਵੱਡਾ ਬਲ ਬਖਸ਼ਿਆ ਹੈ ।
ਇਸੇ ਸੈਮੀਨਾਰਾਂ ਦੀ ਲੜੀ ਅਧੀਨ ਲੰਘੇ ਸ਼ਨਿਚਰਵਾਰ ਕੈਲੇਫੋਰਨੀਆਂ ਵਿੱਚ ਗੁਰਦਵਾਰਾ ਦਸ਼ਮੇਸ਼ ਦਰਬਾਰ ਲੋਢਾਈ ਵਿਖੇ ਨਾਨਕਸ਼ਾਹੀ ਕੈਲੰਡਰ ਸਪੋਰਟ ਕਮੇਟੀ ਵੱਲੋਂ ਵਿਸ਼ੇਸ਼ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ।ਭਾਈ ਅਵਤਾਰ ਸਿੰਘ ਰੰਧਾਵਾ ਦੀ ਪ੍ਰਬੰਧਕੀ ਟੀਮ ਦੀ ਅਗਵਾਈ ਹੇਠ ਇਸ ਸੈਮੀਨਾਰ ਵਾਰੇ ਰੇਡੀਓ ਚੜਦੀਕਲਾ, ਰੇਡੀਓ ਯੂ ਐਸ ਏ ਅਤੇ ਰੇਡੀਓ ਦਿਲ ਆਪਣਾ ਪੰਜਾਬੀ, ਰੇਡੀਓ ਸ਼ੇਰੇ-ਪੰਜਾਬ ਅਤੇ ਰੇਡੀਓ ਹਮਸਫਰ ਤੇ ਸੰਗਤਾਂ ਨੂੰ ਵਾਰ ਵਾਰ ਦੱਸਿਆ ਗਿਆ ਸੀ ।ਇਨਾਂ ਹੀ ਰੇਡੀਓ ਸਟੇਸ਼ਨਾ ਉੱਪਰ ਸ ਪਾਲ ਸਿੰਘ ਪੁਰੇਵਾਲ ਜੀ ਨਾਲ ਵਿਸ਼ੇਸ਼ ਟਾਕ-ਸ਼ੋਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਜਿਨਾਂ ਵਿੱਚ ਸ ਪਾਲ ਸਿੰਘ ਪੁਰੇਵਾਲ ਜੀ ਨੇ ਨਾਨਕ-ਸ਼ਾਹੀ ਕੈਲੰਡਰ ਵਾਰੇ ਆ ਰਹੇ ਸਭ ਸਵਾਲਾਂ ਦੇ ਜਵਾਬ ਬਹੁਤ ਹੀ ਠਰੰਮੇ ਨਾਲ ਸੰਗਤਾਂ ਨਾਲ ਸਾਂਝੇ ਕੀਤੇ। ਇਹਨਾਂ ਟਾਕ-ਸ਼ੋਆਂ ਦੌਰਾਨ ਪੰਜਾਬ ਤੋਂ ਨਾਨਕ-ਸ਼ਾਹੀ ਕੈਲੰਡਰ ਦੇ ਹੱਕ ਵਿੱਚ ਕੰਮ ਕਰਨ ਵਾਲੇ ਭਾਈ ਪੰਥਪਰੀਤ ਸਿੰਘ ਵਰਗੇ ਲੀਡਰਾਂ ਨਾਲ ਮੁਲਾਕਾਤਾਂ ਦਾ ਦੌਰ ਵੀ ਚੱਲਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਨਾਲ ਸ਼ੁਰੂ ਹੋਏ ਇਸ ਸੈਮੀਨਾਰ ਵਿੱਚ ਨਾਨਕ-ਸ਼ਾਹੀ ਕੈਲੰਡਰ ਨੂੰ ਪ੍ਰਮੋਟ ਕਰਨ ਵਾਲੇ ਅਨੇਕਾਂ ਬੁਲਾਰਿਆਂ ਨੇ ਹਿੱਸਾ ਲਿਆ। ਸੈਮੀਨਾਰ ਦੇ ਸ਼ੂਰੂ ਵਿੱਚ ਡਾ ਗੁਰਮੀਤ ਸਿੰਘ ਬਰਸਾਲ ਨੇ ਨਾਨਕਸ਼ਾਹੀ ਕੈਲੰਡਰ ਦੀ ਲੋੜ ਵਾਰੇ ਸੰਖੇਪ ਵਿੱਚ ਦੱਸਕੇ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਬੁਲਾਰਿਆਂ ,ਉਹਨਾਂ ਵੱਲੋਂ ਕਰੇ ਜਾ ਰਹੇ ਉੱਦਮ ਅਤੇ ਕਰੇ ਜਾ ਰਹੇ ਸੈਮੀਨਾਰ ਦੀ ਰੂਪ-ਰੇਖਾ ਵਾਰੇ ਦੱਸਿਆ। ਸੈਮੀਨਾਰ ਦੇ ਸੰਚਾਲਕ ਸ ਅਵਤਾਰ ਸਿੰਘ ਰੰਧਾਵਾ ਜੀ ਨੇ ਸਮੇ ਨੂੰ ਧਿਆਨ ਵਿੱਚ ਰੱਖਦਿਆਂ ਸਭ ਬੁਲਾਰਿਆਂ ਨੂੰ ਸਲੀਕੇ ਨਾਲ ਪੇਸ਼ ਕਰਕੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਸਰਬਜੀਤ ਸਿੰਘ ਸੈਕਰਾਮੈਂਟੋ ਨੇ ਕੈਲੰਡਰ ਦੇ ਅਨੇਕਾਂ ਬਰੀਕ ਨੁਕਤੇ ਇਲੈਕਟਰੌਨਿਕ ਵਿਧੀ ਰਾਹੀਂ ਸਾਂਝੇ ਕਰਦਿਆਂ ਕੈਲੰਡਰੀਕਲ ਵਿਗਿਆਨ ਦੇ ਕੰਮ ਨੂੰ ਅਨਪੜ੍ਹ ਜੱਥੇਦਾਰਾਂ ਅਤੇ ਪ੍ਰਧਾਨਾ ਨੂੰ ਅਗਿਆਨਤਾ ਰਾਹੀਂ ਵਿਗਾੜਨ ਦੀਆਂ ਕੁਚਾਲਾਂ ਤੋਂ ਬਾਜ ਆਉਣ ਦੀ ਚੇਤਾਵਨੀ ਦਿੱਤੀ । ਅਮੈਰੀਕਨ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ ਜਸਵੰਤ ਸਿੰਘ ਹੋਠੀ ਨੇ ਅਮਰੀਕਾ, ਪਾਕਿਸਤਾਨ ਅਤੇ ਦਿੱਲੀ ਵਿੱਚ ਇਸੇ ਪ੍ਰੋਜੈਕਟ ਤੇ ਕਰੇ ਜਾ ਰਹੇ ਕੰਮਾ ਦੀ ਜਾਣਕਾਰੀ ਸਾਂਝੀ ਕੀਤੀ। ਸਾਬਕਾ ਸ਼ਰੋਮਣੀ ਕਮੇਟੀ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਜੀ ਨੇ ਇੰਡੀਆ ਵਿੱਚ ਸ਼ਰੋਮਣੀ ਕਮੇਟੀ ਅਤੇ ਜੱਥੇਦਾਰਾਂ ਦੀ ਕਾਰਜ ਵਿਧੀ ਵਾਰੇ ਦੱਸਦਿਆਂ ਸਿੱਖ ਕੌਮ ਨੂੰ ਰਾਜਨੀਤਕਾਂ ਦੇ ਹੱਥਠੋਕੇ ਅਖਾਉਤੀ ਮਜਹਬੀ ਲੀਡਰਾਂ ਦਾ ਖਹਿੜਾ ਛੱਡਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ ਫੈਸਲੇ ਲੈਣ ਲਈ ਆਖਿਆ। ਨੌਜਵਾਨ ਆਗੂ ਹਰਮਿੰਦਰ ਸਿੰਘ ਸੇਖਾ ਨੇ ਨਾਨਕਸ਼ਾਹੀ ਕੈਲੰਡਰ ਜਾਰੀ ਹੋਣ ਦੀ ਪੂਰੀ ਪ੍ਰਕਿਰਿਆ ਤਰੀਕਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਇਹ ਕੈਲੰਡਰ ਕਿੰਨਾ ਹਾਲਾਤਾਂ ਅਤੇ ਘਾਲਣਾਵਾਂ ਰਾਹੀਂ ਲਾਗੂ ਕੀਤਾ ਗਿਆ ਸੀ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਤੱਤ ਗੁਰਮਤਿ ਦੇ ਧੜੱਲੇਦਾਰ ਪ੍ਰਚਾਰਕ ਚਮਕੌਰ ਸਿੰਘ ਸੈਕਰਾਮੈਂਟੋ ਨੇ ਇਕ ਗ੍ਰੰਥ, ਇੱਕ ਪੰਥ, ਇੱਕ ਮਰਿਆਦਾ ਅਤੇ ਇਕ ਹੀ ਨਾਨਕਸ਼ਾਹੀ ਕੈਲੰਡਰ ਨਾਲ ਜੁੜਨਾ ਹਰ ਤਰਾਂ ਦੀ ਖੁਆਰੀ ਦਾ ਇਲਾਜ ਦੱਸਿਆ ।ਗੋਰਿਆਂ ਤੋਂ ਸਿੰਘਣੀ ਬਣੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਵਿੰਅੰਗ ਰਾਹੀਂ ਅੰਧਵਿਸ਼ਵਾਸਾਂ ਨੂੰ ਛੱਡਕੇ ਗਿਆਨ ਨਾਲ ਜੁੜਨ ਦੀ ਤਾਕੀਦ ਕੀਤੀ। ਬੀਬੀ ਕਮਲਜੀਤ ਕੌਰ ਲੈਥਰਪ ਨੇ ਭਾਈ ਅਸ਼ੌਕ ਸਿੰਘ ਬਾਗੜੀਆਂ ਅਤੇ ਸ਼ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਨਾਨਕਸ਼ਾਹੀ ਕੈਲੰਡਰ ਦੀ ਬਹਾਲੀ ਲਈ ਕਰੇ ਜਾ ਰਹੇ ਉੱਦਮਾਂ ਵਾਰੇ ਭੇਜੇ ਸੰਦੇਸ਼ ਪੜਕੇ ਸੁਣਾਏ। ਭਾਰਤ ਤੋਂ ਆਏ ਨੌਜਵਾਨ ਕਥਾਕਾਰ ਪਰਕਾਸ਼ ਸਿੰਘ ਫਿਰੋਜਪੁਰੀ ਨੇ ਵਦੀਆਂ-ਸੁਦੀਆਂ ਦੀ ਨਿਰਾਰਥਕਤਾ ਗੁਰਬਾਣੀ ਦੇ ਚਾਨਣ ਵਿੱਚ ਸਾਬਤ ਕਰਦਿਆਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੱਕੀਆਂ ਤਰੀਕਾਂ ਰਾਹੀਂ ਵਿਪਰਵਾਦ ਤੋਂ ਹਰ ਕੰਮ ਪੁੱਛਕੇ ਕਰਨ ਤੋਂ ਨਿਜਾਤ ਪਾਉਣ ਦੀ ਗਲ ਕੀਤੀ। ਭਾਰਤ ਤੋਂ ਆਏ ਪ੍ਰਿੰਸੀਪਲ ਜਸਵੀਰ ਸਿੰਘ ਮਿਸ਼ਨਰੀ ਅਤੇ ਐਲ ਏ ਤੋਂ ਆਏ ਵਿਦਵਾਨ ਜਸਵੀਰ ਸਿੰਘ ਮਾਨ ਜੀ ਨੇ ਵੀ ਮਿਲੇ ਸਮੇ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹਾਜਰੀ ਲਵਾਈ। ਅਕਾਲੀ ਦਲ ਮਾਨ ਦੇ ਅਮਰੀਕਾ ਦੇ ਜਨਰਲ ਸਕੱਤਰ ਸ ਰੇਸ਼ਮ ਸਿੰਘ ਨੇ ਨਿਆਰੀ ਸਿੱਖ ਕੌਮ ਦੇ ਨਿਆਰੇ ਨਾਨਕ ਸ਼ਾਹੀ ਕੈਲੰਡਰ ਦੀ ਲੋੜ ਤੇ ਜੋਰ ਦਿੱਤਾ। ਅਮਰੀਕਾ ਵਿੱਚ ਸਿੰਘ ਸਭਾ ਇੰਟਰਨੈਸ਼ਨਲ ਦੇ ਮੋਡੀਆਂ ਵਿੱਚੋਂ ਪ੍ਰੋ ਮੱਖਣ ਸਿੰਘ ਜੀ ਨੇ ਵੀ ਨਾਨਕਸ਼ਾਹੀ ਕੈਲੰਡਰ ਨੂੰ ਸਮੇ ਦੀ ਲੋੜ ਦੱਸਿਆ। ਹਰਬਕਸ਼ ਸਿੰਘ ਰਾਉਕੇ ਨੇ ਵੀ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਵਾਰੇ ਸਮਝਾਉਣ ਲਈ ਸੌਸਲ ਮੀਡੀਆ ਵਰਤਣ ਦੀ ਗੱਲ ਕੀਤੀ। ਰੇਡੀਓ ਚੜਦੀ ਕਲਾ ਫਰੀਮਾਂਟ ਦੇ ਮਾਲਕ ਗੁਰਚਰਨ ਸਿੰਘ ਮਾਨ ਨੇ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ ਲਈ ਮੀਡੀਆ ਦੀ ਵਰਤੋਂ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੁਝਾਅ ਪੇਸ਼ ਕੀਤਾ।ਗੁਰਦਵਾਰਾ ਲੋਡਾਈ ਤੋਂ ਗੁਰਦਾਵਰ ਸਿੰਘ,ਗੁਰਦਵਾਰਾ ਬੇ-ਪੁਆਇੰਟ ਪਿਟਸਬਰਗ ਤੋਂ ਮਹਿੰਦਰ ਸਿੰਘ ਸੰਘੇੜਾ, ਗੁਰਦਵਾਰਾ ਸਟਾਕਟਨ ਤੋਂ ਕੁਲਦੀਪ ਸਿੰਘ ਨਿੱਝਰ ਅਤੇ ਲੌਸ-ਬੈਨਸ ਤੋਂ ਕੈਪਟਨ ਜੁਗਰਾਜ ਸਿੰਘ ਨੇ ਵੀ ਨਾਨਕਸ਼ਾਹੀ ਕੈਲੰਡਰ ਦੇ ਸਮਰਥਨ ਵਿੱਚ ਵਿਚਾਰਾਂ ਦੀ ਸਾਂਝ ਪਾਈ। ਗੁਰਦਵਾਰਾ ਸੈਂਟਾਕਲਾਰਾ, ਗੁਰਦਵਾਰਾ ਹੇਵਰਡ ਅਤੇ ਗੁਰਦਵਾਰਾ ਮਡੈਸਟੋ, ਗੁਰਦਵਾਰਾ ਐਲਸਬਰਾਂਟੇ ਤੋਂ ਵੀ ਨਾਨਕਸ਼ਾਹੀ ਕੈਲੰਡਰ ਦੇ ਸਮਰਥਨ ਵਿੱਚ ਸੁਨੇਹੇ ਪੁੱਜੇ। ਇਸ ਸੈਮੀਨਾਰ ਵਿੱਚ ਯੂਬਾ ਸਿਟੀ ਤੋਂ ਮੇਵਾ ਸਿੰਘ,ਗੁਰਦਵਾਰਾ ਸਿੰਘ ਸਭਾ ਐਲਕਗਰੋਵ ਤੋਂ ਮਨਦੀਪ ਸਿੰਘ, ਗੁਰਦਵਾਰਾ ਫਰੀਮਾਂਟ ਤੋਂ ਜਸਜੀਤ ਸਿੰਘ, ਰੇਡੀਓ ਚੜਦੀਕਲਾ ਤੋਂ ਲਖਵੀਰ ਸਿੰਘ ਪਟਵਾਰੀ ਅਤੇ ਸਿੱਖਸ ਫੌਰ ਜਸਟਿਸ ਵੱਲੋਂ ਭਾਈ ਸੁਖਵੰਤ ਸਿੰਘ ਠਾਣਾ, ਸਿੱਖ ਮਾਰਗ ਦੇ ਵਿਦਵਾਨ ਸ ਹਾਕਮ ਸਿੰਘ ਅਤੇ ਜਾਗਰੂਕ ਲਹਿਰ ਦੇ ਰਸ਼ਪਾਲ ਸਿੰਘ ਬਾਹੋਵਾਲ, ਸੁਖਦੇਵ ਸਿੰਘ ਲੈਥਰੋਪ, ਹਰਦੀਪ ਸਿੰਘ ਮਾਣਕਰਾਏ, ਤਰਲੋਚਨ ਸਿੰਘ ਸਟਾਕਟਨ, ਅਮੋਲਕ ਸਿੰਘ ਫਰਿਜਨੋ, ਸੁਰਿੰਦਰ ਸਿੰਘ ਲੈਥਰੋਪ, ਗੁਰਦੀਪ ਕੌਰ ਲੈਥਰੌਪ, ਸਰਬਜੀਤ ਸਿੰਘ ਜਪਰਾ ਵੀ ਸੈਮੀਨਾਰ ਵਿੱਚ ਸ਼ਾਮਲ ਹੋਏ। ਜਿਆਦਾਤਰ ਬੁਲਾਰਿਆਂ ਨੇ ਰਾਜਨੀਤਕਾਂ ਦੇ ਗੁਲਾਮ ਮਜਹਬੀ ਆਗੂਆਂ ਦੇ ਨਿਰਦੇਸ਼ਾਂ ਨੂੰ ਅਣਡਿੱਠ ਕਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅੱਗੇ ਸਿਰ ਝੁਕਾਉਣ ਦੀ ਗੱਲ ਕੀਤੀ। ਰੇਡੀਓ ਦਿਲ ਆਪਣਾ ਪੰਜਾਬੀ ਵਾਲੇ ਸ ਮਨਜੀਤ ਸਿੰਘ ਪੱਤੜ ਅਤੇ ਸਰਦੂਲ ਸਿੰਘ ਦੀ ਟੀਮ ਨੇ ਜਿੱਥੇ ਆਪਣੀਆਂ ਕਵਿਤਾਵਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਉੱਥੇ ਉਹਨਾਂ ਦੇ ਬਣਾਕੇ ਲਿਆਂਦੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਸਮੂਹ ਸੰਗਤ ਨੇ ਰਲੀਜ ਕੀਤਾ ਅਤੇ ਸੰਗਤਾਂ ਵਿੱਚ ਵੰਡਿਆ। ਸ ਪਾਲ ਸਿੰਘ ਪੁਰੇਵਾਲ ਜੀ ਨੇ ਲਗਾਤਾਰ ਦੋ ਘੰਟੇ ਜਿੱਥੇ ਕੈਲੰਡਰ ਬਣਾਉਣ, ਇਸਦੀ ਲੋੜ, ਇਸਦੇ ਨਿਯਮ, ਅਤੇ ਸਬੰਧਤ ਘਟਨਾਵਾਂ ਦਾ ਵਰਣਨ ਕੀਤਾ ਉੱਥੇ ਸੰਗਤਾਂ ਦੇ ਸਵਾਲਾਂ ਅਤੇ ਸ਼ੰਕਿਆਂ ਦੇ ਜਵਾਬ ਵੀ ਦਿੰਦੇ ਰਹੇ। ਸੰਗਤਾਂ ਲਗਾਤਾਰ ਸੱਤ ਘੰਟੇ ਇਸ ਸਮਾਗਮ ਵਿੱਚ ਬੈਠੀਆਂ ਰਹੀਆਂ। ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰ ਬਲਰਾਜ ਸਿੰਘ ਸਪੋਕਨ ਨੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ, ਧਾਰਾ ੨੫ ਬੀ ਦੇ ਖਾਤਮੇ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਮਤੇ ਪੜੇ ਜਿਨਾਂ ਨੂੰ ਸੰਗਤ ਵੱਲੋਂ ਜੈਕਾਰਾ ਲਾਕੇ ਪ੍ਰਵਾਨਗੀ ਦਿੱਤੀ ਗਈ ।ਅੰਤ ਵਿੱਚ ਗੁਰਦਵਾਰਾ ਸਾਹਿਬ ਦੇ ਮੁਖ ਸੇਵਾਦਾਰ ਇੰਦਰਪਾਲ ਸਿੰਘ ਨੇ ਸ ਪਾਲ ਸਿੰਘ ਪੁਰੇਵਾਲ ਜੀ ਦਾ ਧੰਨਵਾਦ ਕੀਤਾ । ਹੈਡ ਗ੍ਰੰਥੀ ਭਾਈ ਗੁਰਜੀਤ ਸਿੰਘ , ਗੁਰਦਵਾਰਾ ਸਾਹਿਬ ਦੇ ਸੇਵਾਦਾਰ ਨਿਰਮਲ ਸਿੰਘ, ਅਮ੍ਰਿਤਪਾਲ ਸਿੰਘ ਟਿਵਾਣਾ, ਅਮਰਜੀਤ ਸਿੰਘ ਬੇਦੀ, ਸੰਤੋਖ ਸਿੰਘ ਜੌਹਲ, ਜੌਹਨ ਸਿੰਘ ਤੱਖਰ ਹੋਰਾਂ ਨੇ ਸ ਪਾਲ ਸਿੰਘ ਪੁਰੇਵਾਲ ਜੀ ਦਾ ਸਿਰੋਪਾਓ ਨਾਲ ਸਨਮਾਨ ਕੀਤਾ। ਭਾਈ ਜਸਮਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਸੈਮੀਨਾਰ ਵਿੱਚ ਪੁੱਜੀਆਂ ਸੰਗਤਾਂ ਦੇ ਚਾਹ ਪਾਣੀ ਅਤੇ ਲੰਚ ਦੀ ਸੇਵਾ ਕੀਤੀ ।
ਸੈਮੀਨਾਰ ਵਿੱਚ ਹੇਠ ਲਿਖੇ ਮਤੇ ਪਾਸ ਕੀਤੇ ਗਏ।
ਮਤਾ ਨੰਬਰ ੧
ਖਾਲਸਾ ਜੀ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਨਾਨਕਸ਼ਾਹੀ ਕੈਲੰਡਰ, ਸ ਪਾਲ ਸਿੰਘ ਪੁਰੇਵਾਲ ਜੀ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਸਿਆਸੀ ਲੋਕਾਂ ਦੇ ਇਸ਼ਾਰਿਆਂ ਤੇ ਸੋਧਾਂ ਦੇ ਨਾਂਅ ਹੇਠ ਇਸ ਕੈਲੰਡਰ ਦੀ ਰੂਹ ਦਾ ਕਤਲ ਕਰ ਦਿੱਤਾ ਗਿਆ ਸੀ। 2010 ਵਿੱਚ ਕੀਤੀ ਗਲਤੀ ਦੀ ਤਾਜ਼ਾ ਉਦਾਹਰਣ ਹੈ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨੂੰ ਹਰ ਹਫ਼ਤੇ ਬਦਲੀ ਕਰਨਾ। ਦੇਸ਼-ਵਿਦੇਸ਼ ਦੀਆ ਸੰਗਤਾਂ ਵੱਲੋਂ ਪਿਛਲੇ ਸਾਲਾਂ `ਚ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਉਸਾਰੂ ਹੁੰਗਾਰਾ ਨਹੀ ਭਰਿਆ, ਸਗੋਂ ਮਸਲੇ ਦਾ ਹਲ ਕਰਨ ਦੀ ਵਜਾਏ ਹੋਰ ਉਲਝਾ ਦਿੱਤਾ ਹੈ। ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਨਿਤ ਨਵੇਂ ਦਿਨ ਬਿਕਰਮੀ ਤਰੀਕਾਂ ਦੇ ਉਲਝਾਅ ਕਾਰਣ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਕੇਵਲ ਤੇ ਕੇਵਲ ਮੂਲ ਨਾਨਕਸ਼ਾਹੀ ਕੈਲੰਡਰ ਹੀ ਇੱਕ ਮਾਤਰ ਹੱਲ ਹੈ।
ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਲੋਡਾਈ ਵਿਖੇ ਕੈਲੇਫੋਰਨੀਆਂ ਦੀਆਂ ਸੰਗਤਾਂ ਦਾ ਇਹ ਭਰਮਾ ਇਕੱਠ ਇਹ ਐਲਾਨ ਕਰਦਾ ਹੈ ਕਿ ਅੱਗੋਂ ਤੋਂ ਕਿਸੇ ਰਾਜਨੀਤਕਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਖੁਦਗਰਜ ਮਜਹਬੀ ਮੁਖੀਆਂ ਦੇ ਕਿਸੇ ਆਦੇਸ਼ ਤੇ ਝਾਕ ਰੱਖਣ ਦੀ ਥਾਂ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨਕੂਲ ਸਬੰਧਿਤ ਗੁਰਦਵਾਰਿਆਂ ਵਿੱਚ ਮੂਲ ਨਾਨਕ ਸ਼ਾਹੀ ਕੈਲੰਡਰ (੨੦੦੩) ਅਨੁਸਾਰ ਹੀ ਸਾਰੇ ਦਿਨ-ਦਿਹਾਰ ਅਤੇ ਗੁਰਪੁਰਬ ਮਨਾਵਾਂਗੇ । ਅੱਜ ਦਾ ਇਹ ਇਕੱਠ, ਦੁਨੀਆਂ ਭਰ ਵਿੱਚ ਵਸ ਰਹੀ ਸਿੱਖ ਕੌਮ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਆਪੋ ਆਪਣੇ ਇਲਾਕੇ ਦੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਨ ਕਿ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਰਾਜਨੀਤਕ ਆਗੂਆਂ ਨੂੰ ਖੁਸ਼ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਦੀ ਥਾਂ ਪੰਥਕ ਇਕਸੁਰਤਾ ਲਈ ਮੂਲ ਨਾਨਕ ਸ਼ਾਹੀ ਕੈਲੰਡਰ(੨੦੦੩) ਅਨੁਸਾਰ ਹੀ ਦਿਨ-ਦਿਹਾੜੇ ਮਨਾਉਣ ।।

ਮਤਾ ਨੰਬਰ ੨
ਸਾਰਾ ਸੰਸਾਰ ਜਾਣਦਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ।ਇਸ ਕੌਮ ਦਾ ਰਹਿਣ-ਸਹਿਣ , ਵਿਚਾਰਧਾਰਾ ਅਤੇ ਇਸ਼ਟ ਸੰਸਾਰ ਦੇ ਸਭ ਮਜਹਬਾਂ ਤੋਂ ਨਿਆਰਾ ਹੈ ।ਸੰਸਾਰ ਦੇ ਤਮਾਮ ਦੇਸ਼ ਸਿੱਖਾਂ ਦੀ ਵੱਖਰੀ ਪਹਿਚਾਣ ਤੋਂ ਵਾਕਿਫ ਹਨ। ਹਿੰਦੂ ਬਹੁ-ਗਿਣਤੀ ਨੇ ਇਸ ਨਿਆਰੇ ਪੰਥ ਨੂੰ ਆਪਣੇ ਵਿੱਚ ਸਮਾਉਣ ਲਈ ਹਰ ਖੇਤਰ ਵਿੱਚ ਯਤਨ ਅਰੰਭੇ ਹੋਏ ਹਨ।

ਅੱਜ ਦਾ ਇਹ ਇਕੱਠ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਹੈ ਕਿ ਉਹਨਾ ਸਬੰਧਤ ਧਿਰਾਂ ਤੇ ਹਰ ਸੰਭਵ ਤਰੀਕੇ ਜੋਰ ਪਾਕੇ ਸਿੱਖਾਂ ਦੀ ਵੱਖਰੀ ਹਸਤੀ ਦੇ ਐਲਾਨ ਤੱਕ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਣ ਜੋ ਸੰਵਿਧਾਨ ਦੀ ਧਾਰਾ
25 b (11) ਅਨੁਸਾਰ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਥਾਂ ਹਿੰਦੂ ਕੌਮ ਦਾ ਹੀ ਇਕ ਹਿੱਸਾ ਐਲਾਨਦੀਆਂ ਹਨ।

ਮਤਾ ਨੰਬਰ ੩
ਕਿਸੇ ਵੀ ਲੋਕ-ਰਾਜੀ ਦੇਸ਼ ਦਾ ਕਾਨੂਂਨ ਸਰਕਾਰਾਂ ਨੂੰ ਇਹ ਇਜਾਜਤ ਨਹੀਂ ਦਿੰਦਾ ਕਿ ਸਜਾ ਪੂਰੀ ਹੋਣ ਤੋਂ ਬਾਅਦ ਕਿਸੇ ਵੀ ਬਹਾਨੇ ਘੱਟ ਗਿਣਤੀ ਕੌਮਾਂ ਦੇ ਕੈਦੀਆਂ ਨੂੰ ਲੰਬੇ ਅਤੇ ਅਣਮਿਥੇ ਸਮੇ ਤੱਕ ਜਿਹਲਾਂ ਵਿੱਚ ਬੰਦ ਕਰੀ ਰੱਖਿਆ ਜਾਵੇ।
ਅੱਜ ਦਾ ਇਹ ਇਕੱਠ ਸਮੂਹ ਖਾਲਸਾ ਪੰਥ ਨੂੰ ਬੇਨਤੀ ਕਰਦਾ ਹੈ ਕਿ ਅਜਿਹੇ ਕੈਦੀਆਂ ਦੀ ਰਹਾਈ ਲਈ ਕਦਮ ਤੇਜ ਕਰੇ ਜਾਣ ਜੋ ਆਪਣੀਆਂ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾ ਨਹੀਂ ਕਰੇ ਜਾ ਰਹੇ ।ਅਜਿਹੇ ਕੈਦੀਆਂ ਦੀ ਰਿਹਾਈ ਲਈ ਭਾਈ ਗੁਰਬਕਸ਼ ਸਿੰਘ ਵਰਗੇ ਸਭ ਵੀਰਾਂ ਦਾ ਸਾਥ ਦਿੱਤਾ ਜਾਵੇ ਜੋ ਕਿਸੇ ਵੀ ਲੋਕ-ਰਾਜੀ ਤਰੀਕੇ ਦੀ ਵਰਤੋਂ ਨਾਲ ਅਜਿਹੇ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਹੋਣ।


06/01/15)
ਹਰਲਾਜ ਸਿੰਘ ਬਹਾਦਰਪੁਰ

ਅਵਾਰਾ ਗਊਆਂ ਕਿਸਾਨੀ ਲਈ ਬਣੀਆਂ ਗੰਭੀਰ ਸਮੱਸਿਆ

ਅਵਾਰਾ/ਸੁੰਨੀਆਂ ਗਊਆਂ ਅੱਜ ਕੱਲ੍ਹ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ। ਅਜੋਕੇ ਮਹਿੰਗਾਈ ਦੇ ਯੁਗ ਵਿੱਚ ਘਾਟੇ ਦਾ ਧੰਦਾ ਬਣੀ ਖੇਤੀ ਨੂੰ ਹੁਣ ਅਵਾਰਾ ਗਊਆਂ ਤੋਂ ਬਚਾਉਣਾ ਸੌਖੀ ਗੱਲ ਨਹੀਂ ਹੈ। ਫਸਲਾਂ ਨੂੰ ਹੋਰ ਕੀੜਿਆਂ (ਸੁੰਡੀਆਂ/ਤੇਲਿਆਂ ਆਦਿ) ਦੇ ਹਮਲਿਆਂ ਤੋਂ ਬਚਾਉਣ ਲਈ ਤਾਂ ਕਿਸਾਨ ਨਾ ਚਾਹੁੰਦੇ ਹੋਏ ਵੀ ਮੰਹਿਗੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਫਸਲਾਂ ਨੂੰ ਬਚਾ ਲੈਂਦੇ ਹਨ। ਪਰ ਸੁੰਨੀਆਂ ਗਾਵਾਂ ਤੋਂ ਫਸਲਾਂ ਨੂੰ ਬਚਾਉਣ ਦੀ ਸਮੱਸਿਆ ਬਹੁਤ ਗੰਭੀਰ ਹੈ। ਜਿਸ ਕਾਰਨ ਅੰਤਾਂ ਦੀ ਠੰਡ ਵਿੱਚ ਫਸਲਾਂ ਦੀ ਰਾਖੀ ਕਰਦਿਆਂ ਕਿਸਾਨਾਂ ਨੂੰ ਰਾਤਾਂ ਖੁੱਲੇ ਆਸਮਾਨ ਹੇਠ ਖੇਤਾਂ ਵਿੱਚ ਸੁੰਨੀਆਂ ਗਾਵਾਂ ਦੇ ਮਗਰ ਭੱਜਦਿਆਂ ਗੁਜਾਰਨੀਆਂ ਪੈਂਦੀਆਂ ਹਨ। ਜੇ ਮਹੀਨਿਆਂ ਬੱਧੀ ਦਿਨ ਰਾਤ ਰਾਖੀ ਕਰਨ ਤੋਂ ਬਾਅਦ ਕਦੇ ਦੋ ਘੰਟੇ ਕਿਸਾਨ ਨੂੰ ਨੀਂਦ ਆ ਜਾਵੇ ਜਾਂ ਮਜਬੂਰੀ ਬੱਸ ਕਿਧਰੇ ਜਾਣਾ ਪੈ ਜਾਵੇ ਤਾਂ ਸਾਰੀ ਰਾਖੀ ਰੱਖੀ ਬੇਕਾਰ ਹੋ ਜਾਂਦੀ ਹੈ। ਕਿਉਂਕਿ ਜਦੋਂ ਭੁੱਖੀਆਂ ਮਰਦੀਆਂ 25-30 ਸੁੰਨੀਆਂ ਗਾਵਾਂ ਫਸਲ ਵਿੱਚ ਵੜ ਜਾਣ ਤਾਂ ਉਹ ਦੋ ਘੰਟਿਆਂ ਵਿੱਚ ਹੀ ਪੂਰੀ ਫਸਲ ਨੂੰ ਤਬਾਹ ਕਰਕੇ ਰੱਖ ਦਿੰਦੀਆਂ ਹਨ। ਇਸੇ ਲਈ ਕੁੱਝ ਲੋਕ ਫਸਲਾਂ ਦੀ ਰਾਖੀ ਲਈ ਘੋੜਿਆਂ ਵਾਲਿਆਂ ਨੂੰ ਰਾਖੀ ਕਰਨ ਦੇ ਪੈਸੇ ਦਿੰਦੇ ਹਨ, ਫਿਰ ਇਹ ਘੋੜਿਆਂ ਵਾਲੇ ਘੋੜਿਆਂ ਤੇ ਚੜ੍ਹ ਕੇ ਫਸਲਾਂ ਦੀ ਰਾਖੀ ਕਰਦੇ ਹਨ, ਕੁੱਝ ਲੋਕ ਗਾਵਾਂ ਨੂੰ ਇਕੱਠੀਆਂ ਕਰਕੇ ਟਰੱਕਾਂ/ਟਰਾਲੀਆਂ ਰਾਹੀਂ ਰਾਤਾਂ ਨੂੰ ਪੰਜ-ਸੱਤ ਪਿੰਡਾਂ ਤੋਂ ਅੱਗੇ ਛੱਡ ਆਉਂਦੇ ਹਨ, ਕਿਸੇ ਨੂੰ ਪਤਾ ਲੱਗ ਜਾਣ ਦੇ ਡਰੋਂ ਉਹ ਕਾਹਲੀ ਨਾਲ ਗਊਆਂ ਨੂੰ ਵਾਹਨਾਂ ਵਿੱਚੋਂ ਠੀਕ ਢੰਗ ਨਾਲ ਉਤਾਰਨ ਦੀ ਥਾਂ ਸੜਕਾਂ ਉੱਤੇ ਹੀ ਸੁੱਟ ਆਉਂਦੇ ਹਨ। ਜਿਸ ਕਾਰਨ ਕਈ ਗਾਵਾਂ ਦੇ ਸੱਟਾਂ ਵੀ ਵੱਜ ਜਾਂਦੀਆਂ ਹਨ। ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਅਗਲੇ ਪਿੰਡ ਵਾਲੇ ਲੋਕ ਜਾਂ ਗਊ ਭਗਤ ਆ ਗਏ ਤਾਂ ਫਿਰ ਉਹਨਾਂ ਦੀ ਖੈਰ ਨਹੀਂ। ਕਿਉਂਕਿ ਗਊ ਭਗਤ ਗਊਆਂ ਨੂੰ ਤਾਂ ਭਾਵੇਂ ਨਾ ਸੰਭਾਲਣ ਪਰ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਭੰਨ ਤੋੜ, ਸਾੜ ਫੂਕ ਜਰੂਰ ਕਰ ਦਿੰਦੇ ਹਨ।

ਘੋੜੇ ਵਾਲਿਆਂ ਤੋਂ ਫਸਲਾਂ ਦੀ ਰਾਖੀ ਕਰਵਾਉਣੀ ਜਾਂ ਦੂਜੇ ਪਿੰਡ ਗਊਆਂ ਨੂੰ ਛੱਡ ਆਉਣਾ ਇਸ ਸਮੱਸਿਆ ਦਾ ਢੁੱਕਵਾਂ ਹੱਲ ਨਹੀਂ ਹੈ। ਕਿਉਂਕਿ ਘੋੜੇ ਵਾਲਿਆਂ ਦੀਆਂ ਇੱਕ ਥਾਂ ਤੋਂ ਭਜਾਈਆਂ ਗਊਆਂ ਕਿਸੇ ਹੋਰ ਥਾਂ ਜਾ ਕੇ ਨੁਕਸਾਨ ਕਰਨਗੀਆਂ। ਇਸੇ ਤਰ੍ਹਾਂ ਕਿਸੇ ਹੋਰ ਪਿੰਡ ਛੱਡੀਆਂ ਗਊਆਂ ਉੱਥੇ ਜਾ ਕੇ ਨੁਕਸਾਨ ਕਰਨਗੀਆਂ, ਜਾਂ ਉਸ ਪਿੰਡ ਵਾਲੇ ਅੱਗੇ ਹੋਰ ਪਿੰਡ ਛੱਡ ਆਉਣਗੇ, ਅਗਲੇ ਪਿੰਡ ਕਿਤੇ ਹੋਰ। ਹਿੰਦੂ ਮੱਤ ਵੱਲੋਂ ਗਊਆਂ ਨੂੰ ਧਰਮ ਨਾਲ ਜੋੜੇ ਜਾਣ ਕਾਰਨ ਹੀ ਇਹ ਸਮੱਸਿਆਂ ਗੰਭੀਰ ਬਣੀ ਹੋਈ ਹੈ। ਹਿੰਦੂ ਮੱਤ ਦੀ ਇਹ ਧਾਰਮਿਕ ਆਸਥਾ/ਸ਼ਰਧਾ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਗਊਆਂ ਦੀ ਸੰਭਾਲ ਦੇ ਨਾਮ ਤੇ ਬਣੀਆਂ ਗਊਸ਼ਾਲਾਵਾਂ ਬੇਸ਼ੱਕ ਵੱਡੀ ਗਿਣਤੀ ਵਿੱਚ ਮੌਜੂਦ ਹਨ, ਪਰ ਗਊਆਂ ਨੂੰ ਸੰਭਾਲਣ ਵਿੱਚ ਉਹ ਵੀ ਨਾਕਾਮ ਹੀ ਸਾਬਤ ਹੋਈਆਂ ਹਨ। ਜਾਂ ਇਉਂ ਕਹਿ ਲਵੋ ਕਿ ਗਊਸ਼ਾਲਾਵਾਂ ਵੀ ਗਊਆਂ ਦੇ ਨਾਮ ਤੇ ਖੁੱਲੀਆਂ ਦੁਕਾਨਾਂ ਹੀ ਹਨ ਜੋ ਸਿਰਫ ਮੁਨਾਫੇ ਵਾਲੇ ਪਸ਼ੂਆਂ ਨੂੰ ਹੀ ਸੰਭਾਲਦੀਆਂ ਹਨ। ਦੁੱਧ ਨਾ ਦੇਣ ਵਾਲੀਆਂ ਫੰਡਰ ਗਾਵਾਂ ਅਤੇ ਖਾਸ ਕਰਕੇ ਅਮਰੀਕੀ ਨਸਲ ਦੇ ਵੱਛੇ/ਢੱਠਿਆਂ ਨੂੰ ਕੋਈ ਨਹੀਂ ਸੰਭਾਲਦਾ। ਅਜਿਹੇ ਅਵਾਰਾ ਪਸ਼ੂ ਜਿੱਥੇ ਕਿਸਾਨਾਂ ਲਈ ਮੁਸੀਬਤ ਬਣੇ ਹੋਏ ਹਨ ਉੱਥੇ ਬਜਾਰਾਂ ਅਤੇ ਬਾਹਰ ਸੜਕਾਂ ਉੱਤੇ ਵੀ ਸਮੱਸਿਆ ਪੈਦਾ ਕਰਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਗਊਸ਼ਾਲਾਵਾਂ ਵਾਲੇ ਗਊਆਂ ਦੇ ਨਾਮ ਤੇ ਪਿੰਡਾਂ/ਸ਼ਹਿਰਾਂ ਵਿੱਚੋਂ ਤੂੜੀ, ਹਰਾ-ਚਾਰਾ, ਆਟਾ-ਦਾਣਾ, ਖਲ, ਗੁੜ ਅਤੇ ਪੈਸੇ ਇੱਕਠੇ ਕਰਦੇ ਹਨ, ਗਊਆਂ ਦੇ ਨਾਮ ਤੇ ਲਾਟਰੀਆਂ ਵੀ ਚਲਾਉਂਦੇ ਹਨ ਜਿਸ ਨਾਲ ਗਊਸ਼ਾਲਾਵਾਂ ਦੀ ਜਾਇਦਾਦ ਵਿੱਚ ਤਾਂ ਵਾਧਾ ਜਰੂਰ ਹੁੰਦਾ ਹੈ ਪਰ ਗਊਆਂ ਦੀ ਸੰਭਾਲ ਨਾ ਮਾਤਰ ਹੀ ਹੁੰਦੀ ਹੈ।

ਆਪਣੇ ਆਪ ਨੂੰ ਗਊ ਭਗਤ ਕਹਾਉਣ ਵਾਲੇ ਲੋਕ ਗਊਆਂ ਨੂੰ ਸੰਭਾਲਣ ਦੇ ਨਾਂ ਤੇ ਖਰੂਦ ਹੀ ਪਾਉਂਦੇ ਹਨ, ਜਿਸ ਕਾਰਣ ਹੁਣ ਪੰਜਾਬ ਦੀਆਂ ਪਸ਼ੂ ਮੰਡੀਆਂ ਵਿੱਚ ਗਾਵਾਂ/ਬਲਦਾਂ ਨੂੰ ਖਰੀਦਣ ਲਈ ਕੋਈ ਵਪਾਰੀ ਨਹੀਂ ਪਹੁੰਚਦਾ। ਕਿਉਂਕਿ ਜੇਕਰ ਕੋਈ ਵਪਾਰੀ ਗਾਵਾਂ ਜਾਂ ਬਲਦਾਂ ਨੂੰ ਖਰੀਦ ਕੇ ਲੈ ਜਾਂਦਾ ਹੈ ਤਾਂ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਹਿੰਦੂ ਵੀਰ ਉਹਨਾਂ ਨੂੰ ਘੇਰ ਕੇ ਲੁੱਟ ਲੈਂਦੇ ਹਨ, ਭਾਵ ਕਿ ਉਹਨਾਂ ਦੇ ਖਰੀਦੇ ਹੋਏ ਗਾਵਾਂ/ਬਲਦਾਂ ਨੂੰ ਖੋਹ ਕੇ ਗਊਸ਼ਾਲਾਵਾਂ ਵਿੱਚ ਭੇਜ ਦਿੰਦੇ ਹਨ ਅਤੇ ਗਊਆਂ ਤੇ ਬਲਦਾਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਭੰਨ-ਤੋੜ/ਸਾੜ-ਫੂਕ ਕਰ ਦਿੰਦੇ ਹਨ। ਬੇਸ਼ੱਕ ਗਊਆਂ ਦੀ ਸੰਭਾਲ ਲਈ ਗਊਸ਼ਾਲਾਵਾਂ ਬਣੀਆਂ ਹੋਈਆਂ ਹਨ ਅਤੇ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਵੀਰ ਵੀ ਗਊਆਂ ਦੀ ਪੂਜਾ ਕਰਨ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਇਹਨਾਂ ਨੇ ਗਊਆਂ ਦੀ ਸੰਭਾਲ ਲਈ ਕਦੇ ਵੀ ਕੁੱਝ ਖਾਸ ਨਹੀਂ ਕੀਤਾ। ਅਸਲ ਵਿੱਚ ਹੁਣ ਤੱਕ ਗਊਆਂ ਦੀ ਸੰਭਾਲ ਕਿਸਾਨਾਂ ਤੇ ਗਰੀਬ ਲੋਕਾਂ (ਮਜਦੂਰਾਂ) ਨੇ ਹੀ ਕੀਤੀ ਹੈ, ਕਿਉਂਕਿ ਕਿਸਾਨ ਦੀ ਖੇਤੀ ਵਿੱਚ ਬਲਦਾਂ ਦਾ ਅਹਿਮ ਯੋਗਦਾਨ ਸੀ, ਜਿਸ ਕਾਰਨ ਕਿਸਾਨ ਬਲਦਾਂ ਨੂੰ ਸ਼ੌਂਕ ਨਾਲ ਪਾਲਦੇ ਸਨ ਜੋ ਖੇਤੀ ਦੇ ਨਾਲ-ਨਾਲ ਖਰੀਦਣ-ਵੇਚਣ ਦੇ ਕੰਮ ਵੀ ਆਉਂਦੇ ਸਨ। ਪਰ ਹੁਣ ਮਸ਼ੀਨਰੀ ਦਾ ਯੁੱਗ ਹੋਣ ਦੇ ਕਾਰਨ ਖੇਤੀ ਵਿੱਚ ਬਲਦਾਂ ਦੀ ਲੋੜ ਨਹੀਂ ਰਹੀ, ਦੁੱਧ ਲਈ ਵੀ ਗਾਵਾਂ ਦੀ ਜਗ੍ਹਾ ਮੱਝਾਂ ਵੱਧ ਲਾਹੇਵੰਦ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨ ਤੇ ਮਜਦੂਰ ਨੇ ਗਾਵਾਂ/ਬਲਦਾਂ ਨਾਲੋਂ ਨਾਤਾ ਤੋੜ ਲਿਆ ਹੈ ਇਹੀ ਕਾਰਨ ਹੈ ਕਿ ਹੁਣ ਗਾਵਾਂ ਤੇ ਬਲਦ ਅਵਾਰਾ ਘੁੰਮ ਰਹੇ ਹਨ। ਅਵਾਰਾ ਗਊਆਂ ਦੀ ਸਮੱਸਿਆ ਦੇ ਦੋ ਮੁੱਖ ਕਾਰਨ ਹਨ, ਇੱਕ ਤਾਂ ਇਹ ਕਿ ਖੇਤੀ ਵਿੱਚ ਮਸ਼ੀਨਰੀ ਦੀ ਵਰਤੋਂ ਹੋਣ ਕਾਰਨ ਕਿਸਾਨਾਂ ਨੂੰ ਗਾਵਾਂ ਤੇ ਬਲਦਾਂ ਦੀ ਲੋੜ ਨਹੀਂ ਰਹੀ, ਦੂਜਾ ਗਊ ਭਗਤਾਂ ਦੀ ਧਾਰਮਿਕ ਆਸਥਾ/ਸ਼ਰਧਾ, ਜੋ ਨਾ ਤਾਂ ਗਊਆਂ ਨੂੰ ਨਾ ਮਰਨ ਦਿੰਦੇ ਹਨ ਤੇ ਨਾ ਖੁਦ ਸੰਭਾਲ ਕਰਦੇ ਹਨ। ਸਾਨੂੰ ਨਾ ਤਾਂ ਕਿਸੇ ਦੀ ਧਾਰਮਿਕ ਸ਼ਰਧਾ ਉਤੇ ਇਤਰਾਜ ਹੈ, ਤੇ ਨਾ ਹੀ ਅਸੀਂ ਗਊਆਂ ਨੂੰ ਮਾਰਨ ਦੇ ਹੱਕ ਵਿੱਚ ਹਾਂ। ਹਿੰਦੂ ਵੀਰਾਂ ਦੀ ਗਊਆਂ ਵਿੱਚ ਸ਼ਰਧਾ ਹੈ ਤਾਂ ਉਹਨਾਂ ਨੂੰ ਮੁਬਾਰਿਕ ਹੋਵੇ। ਪਰ ਜੇ ਕਿਸੇ ਦੀ ਸ਼ਰਧਾ ਕਿਸੇ ਦੂਜੇ ਵਾਸਤੇ ਮੁਸੀਬਤ ਬਣੇ ਉਹ ਵੀ ਚੰਗੀ ਗੱਲ ਨਹੀਂ ਹੈ। ਹਿੰਦੂ ਵੀਰਾਂ ਦੀ ਗਊਆਂ ਵਿੱਚ ਸ਼ਰਧਾ ਹੈ ਤਾਂ ਉਹਨਾਂ ਨੂੰ ਚਾਹੀਂਦਾ ਹੈ ਕਿ ਉਹ ਆਪਣੀ ਸਤਿਕਾਰਤ ਗਾਵਾਂ ਨੂੰ ਸੰਭਾਲਣ ਤਾਂ ਕਿ ਇਹ ਗਾਵਾਂ ਕਿਸੇ ਲਈ ਸਮੱਸਿਆ ਨਾ ਬਣਨ। ਬੇਸ਼ੱਕ ਕਿਸਾਨਾਂ ਵੱਲੋਂ ਅਵਾਰਾ ਗਾਵਾਂ ਦੀ ਕੁੱਟਮਾਰ ਕਰਨੀ ਉਹਨ ਦੀ ਮਜਬੂਰੀ ਹੈ ਪਰ ਫਿਰ ਵੀ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਆਪਣੇ ਗੁੱਸੇ ਨੂੰ ਕਾਬੂ ਰੱਖਣ ਗਾਵਾਂ ਦੀ ਨਜਾਇਜ ਕੁੱਟ-ਮਾਰ ਜਾਂ ਵੱਢ-ਟੁੱਕ ਨਾ ਕਰਨ, ਕਿਉਂਕਿ ਭੁੱਖੇ ਜਾਨਵਰ ਨੇ ਤਾਂ ਪੇਟ ਭਰਨਾ ਹੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਗਊਸ਼ਾਲਾਵਾਂ ਨੂੰ ਤੂੜੀ, ਹਰਾ-ਚਾਰਾ, ਆਟਾ-ਦਾਣਾ ਅਤੇ ਪੈਸਾ ਦੇਣਾ ਬੰਦ ਕਰ ਦੇਣ ਅਤੇ ਸੁੰਨੀਆਂ ਅਵਾਰਾ ਗਊਆਂ ਨੂੰ ਕੁੱਟਣ ਦੀ ਥਾਂ ਘੇਰ ਕੇ ਨਜਦੀਕੀ ਗਊਸ਼ਾਲਾਵਾਂ ਜਾਂ ਸ਼ਹਿਰਾਂ ਵਿੱਚ ਵਾੜ ਦਿਆ ਕਰਨ ਅਤੇ ਹਿੰਦੂ ਵੀਰਾਂ ਨੂੰ ਪਿਆਰ ਨਾਲ ਕਹਿਣ ਕਿ ਕ੍ਰਿਪਾ ਕਰਕੇ ਆਪਣੀਆਂ ਸਤਿਕਾਰਤ ਗਊਆਂ ਨੂੰ ਸੰਭਾਲੋ। ਕਿਉਂਕਿ ਇਸ ਸਮੱਸਿਆ ਲਈ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਹਿੰਦੂ ਵੀਰ ਹੀ ਜਿੰਮੇਵਾਰ ਹਨ ਜੋ ਗਊਆਂ ਦੇ ਸਿੱਧੇ ਤੌਰ ਤੇ ਮਰਨ ਦੀ ਥਾਂ ਬੁਰੀ ਹਾਲਤ ਨਾਲ ਮਰਨ ਦਾ ਕਾਰਣ ਬਣ ਰਹੇ ਹਨ। ਸੁੰਨੀਆਂ/ਅਵਾਰਾਂ ਗਊਆਂ ਦੀ ਸਮੱਸਿਆ ਪੂਰੀ ਕਿਸਾਨੀ ਦੀ ਬਹੁਤ ਵੱਡੀ ਸਮੱਸਿਆ ਹੈ, ਇਸ ਲਈ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਚਾਹੀਂਦਾ ਹੈ ਕਿ ਉਹ ਇਸ ਸਮੱਸਿਆ ਲਈ ਵੀ ਸੰਘਰਸ਼ ਕਰਨ ਅਤੇ ਇਸ ਸਮੱਸਿਆ ਦਾ ਢੁੱਕਵਾਂ ਹੱਲ ਲੱਭਣ। ਹਿੰਦੂ ਵੀਰਾਂ ਨੂੰ ਵੀ ਚਾਹੀਂਦਾ ਹੈ ਕਿ ਉਹ ਗਊਆਂ ਨੂੰ ਲੈ ਕੇ ਜਾਣ ਵਾਲਿਆਂ ਦੀ ਕੁੱਟਮਾਰ ਕਰਨ, ਪਰਚੇ ਦਰਜ ਕਰਵਾਉਣ ਅਤੇ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਭੰਨ-ਤੋੜ ਅਤੇ ਸਾੜ-ਫੂਕ ਕਰਨ ਦੀ ਬਜਾਇ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਆਪਣੇ ਧਰਮ ਨਾਲ ਸਬੰਧਤ ਹੋਣ ਕਾਰਨ ਇਸ ਮਸਲੇ ਦੀ ਜਿੰਮੇਵਾਰੀ ਆਪਣੇ ਸਿਰ ਲੈ ਕੇ ਇਸਦਾ ਢੁੱਕਵਾਂ ਹੱਲ ਕੱਢਣ ਲਈ ਸਹਿਣਸ਼ੀਲਤਾ ਰੱਖ ਕੇ ਵਿਚਾਰ ਕਰਨ ਤਾਂ ਕਿ ਇਹ ਸਮਸਿੱਆ ਕਿਤੇ ਹੋਰ ਜਿਆਦਾ ਗੰਭੀਰ ਨਾ ਬਣ ਜਾਵੇ ਜੋ ਧਰਮ ਦੇ ਨਾਮ ਤੇ ਹੁੰਦੇ ਦੰਗਿਆਂ ਵਿੱਚ ਬਦਲ ਜਾਵੇ। ਇਸ ਲਈ ਕਿਸਾਨਾਂ ਅਤੇ ਗਊ ਪ੍ਰੇਮੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਜਲਦੀ ਯਤਨ ਕਰਨੇ ਚਾਹੀਦੇ ਹਨ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


06/01/15)
ਡਾ: ਗੁਰਮੀਤ ਸਿੰਘ ‘ਬਰਸਾਲ’

ਬਾਬੇ-ਕੇ ਬਨਾਮ ਪਾਧੇ-ਕੇ
ਹੱਕ ਸੱਚ ਦੇ ਮਾਪ ਵਾਲਾ, ਚੰਗੇ ਇਖਲਾਕ ਵਾਲਾ ।
ਬਿਪਰਾਂ ਨੂੰ ਭਾ ਨਹੀਂ ਸਕਦਾ, ਨਾਨਕ ਦੇ ਜਾਪ ਵਾਲਾ ।।
ਪਾਧੇ ਤੇ ਪਾਧੇ ਕਿਆਂ ਨੂੰ, ਬਾਬੇ ਤੇ ਬਾਬੇ ਕਿਆਂ ਵਿੱਚ,
ਲਗਦਾ ਸੀ ਕੋਈ ਵੱਖਰਾ, ਜਜ਼ਬਾ ਖੜਾਕ ਵਾਲਾ ।।
ਲੁੱਟਦੇ ਜੋ ਕਿਰਤੀਆਂ ਨੂੰ, ਮਜ਼ਹਬ ਦੀ ਆੜ ਲੈਕੇ ,
ਘੜ-ਘੜ ਕੇ ਸ਼ਰਧਾ-ਉੱਲੂ, ਧੰਦਾ ਜੋ ਪਾਪ ਵਾਲਾ ।।
ਨਸਲਾਂ ਦੀ ਘਾਤ ਖਾਤਿਰ, ਕੀਤੇ ਜੋ ਘੱਲੂ-ਕਾਰੇ,
ਕਿੱਦਾਂ ਸਮਾਂ ਉਹ ਭੁੱਲੇ, ਭੋਗੇ ਸੰਤਾਪ ਵਾਲਾ ।।
ਅਣਖਾਂ ਦੇ ਨਾਲ ਜੀਣਾ, ਹੱਕ-ਸੱਚ ਲਈ ਲੜਕੇ ਮਰਨਾ,
ਨਾਨਕ ਨੇ ਦੱਸਿਆ ਰਸਤਾ, ਕਿਰਦਾਰ ਪਾਕ ਵਾਲਾ ।।
ਲੋਕਾਂ ਨੂੰ ਵੰਡਕੇ ਵਰਗੀਂ, ਚੱਲਦੀ ਹੈ ਜਿਸਦੀ ਰੋਟੀ,
ਰਸਤਾ ਉਹ ਕਿੰਝ ਕਬੂਲੇ, ਸਭ ਦੇ ਮਿਲਾਪ ਵਾਲਾ ।।
ਲਗਦਾ ਹੈ ਪਾਧੇ ਕਿਆਂ ਨੂੰ, ਝੰਡਾ ਬਗਾਵਤੀ ਜਿਹਾ,
ਭਾਵੇਂ ਕੈਲੰਡਰ ਹੋਵੇ, ਨਾਨਕ ਦੀ ਛਾਪ ਵਾਲਾ ।।
ਬਾਬੇ ਦੇ ਦੱਸੇ ਰਸਤੇ, ਬਾਬੇ-ਕੇ ਤੁਰ ਰਹੇ ਨੇ,
ਛਿੱਤਰਾਂ ‘ਨਾ ਕੁੱਟਕੇ ਫਤਵਾ, ਬਿਪਰਾਂ ਦੇ ਬਾਪ ਵਾਲਾ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)


06/01/15)
ਅਵਤਾਰ ਸਿੰਘ ਮਿਸ਼ਨਰੀ

ਸ਼ੇਰ ਖੋਤੇ ਹੰਸ ਅਤੇ ਬਗਲੇ ਨੂੰ ਪਛਾਣੋ

ਅਵਤਾਰ ਸਿੰਘ ਮਿਸ਼ਨਰੀ (5104325827)
ਖੋਤਾ ਸ਼ੇਰ ਦੀ ਖੱਲ ਪਾ ਕੇ ਸ਼ੇਰ ਅਤੇ ਬਗਲਾ ਚਿੱਟੇ ਰੰਗ ਕਰਕੇ ਹੰਸ ਨਹੀਂ ਬਣ ਜਾਂਦਾ। ਇਵੇਂ ਹੀ ਕੋਈ ਨੀਲਾ ਬਾਣਾ ਪਾ ਕੇ ਸਿੰਘ ਅਤੇ ਚਿੱਟਾ ਪਾ ਕੇ ਸੰਤ ਨਹੀਂ ਬਣ ਸਕਦਾ। ਜਿਵੇਂ ਹੰਸ ਦੀ ਖੁਰਾਕ ਮੋਤੀ ਹਨ ਤੇ ਬਗਲੇ ਦੀ ਡੱਡੀਆਂ-ਹੰਸਾਂ ਹੀਰਾ ਮੋਤੀ ਚੁਗਣਾਂ ਬਗ ਡੱਡਾਂ ਭਾਲਣ ਜਾਵੈ (ਗੁਰੂ ਗ੍ਰੰਥ) , ਓਂਵੇ ਹੀ ਸਿੱਖ (ਸਿੰਘ) ਦੀ ਆਤਮ ਖੁਰਾਕ "ਗੁਰੂ ਗ੍ਰੰਥ ਸਾਹਿਬ ਦੀ ਬਾਣੀ" ਅਤੇ ਬਗਲੇ ਭਗਤਾਂ ਦੀ ਖੁਰਾਕ ਤ੍ਰੀਆ ਚਰਿਤ੍ਰਾਂ ਅਤੇ ਬਾਮਣਵਾਦੀ ਮਿਥਿਹਾਸਕ ਗ੍ਰੰਥਾਂ ਦੀਆਂ ਮਨਘੜਤ ਕਥਾਵਾਂ ਹਨ। ਅੱਜ ਅਸਲੀ ਸਿੱਖ ਦੀ ਪਹਿਚਾਨ ਇਕੱਲੇ ਬਾਣੇ ਤੋਂ ਨਹੀਂ ਸਗੋਂ ਉਸ ਦੇ ਗੁਰਮੱਤੀ ਕਰਮਾਂ ਤੋਂ ਕਰਨੀ ਚਾਹੀਦੀ ਹੈ ਜੇ ਕਰਮ ਜਨਤਾ ਲੋਟੂ ਪੇਟੂ ਠੱਗ ਬਾਮਣਾਂ ਵਾਲੇ ਹਨ ਤਾਂ ਭਾਂਵੇ ਅਜਿਹਾ ਢੌਂਗੀ ਅਤੇ ਭੇਖੀ ਪੰਜ ਕਕਾਰ, ਗੋਲ ਪੱਗ, ਦੁਮਾਲੇ ਅਤੇ ਹੱਥਾਂ ਵਿੱਚ ਵੱਡੀਆਂ ਵੱਡੀਆਂ ਕ੍ਰਿਪਾਨਾਂ ਫੜੀ ਫਿਰੇ, ਉਹ ਗੁਰਸਿੱਖ ਨਹੀਂ ਹੋ ਸਕਦਾ ਸਗੋਂ ਬਾਮਣਾਂ, ਮੀਣਿਆਂ, ਮਸੰਦਾਂ, ਭੂਤਾਂ ਵਾਲੇ ਵਡਭਾਗੀਆਂ, ਨਿਰਮਲੇ, ਉਦਾਸੀ, ਨਕਲੀ ਨਿਰੰਕਾਰੀ, ਗੁਰੂ ਦੇ ਸ਼ਰੀਕ ਨਾਮਧਾਰੀ ਅਤੇ ਰਾਧਾ ਸੁਵਾਮੀ ਆਦਿਕ ਡੇਰੇਦਾਰ ਦੇਹਧਾਰੀ ਗੁਰੂਡੰਮ ਦਾ ਪੈਰੋਕਾਰ ਹੀ ਕਿਹਾ ਜਾ ਸਕਦਾ ਹੈ। ਹੁਣ ਵੇਲਾ ਆ ਗਿਆ ਹੈ ਕਿ ਛੇਤੀ ਤੋਂ ਛੇਤੀ ਪੰਥਕ ਖੇਤ ਵਿੱਚੋਂ ਇਨ੍ਹਾਂ ਜਨਤਾ ਦਾ ਖੂਨ ਪੀਣ ਵਾਲੀਆਂ ਚਿੱਟੀਆਂ ਸਿਉਂਕਾਂ ਅਤੇ ਨਦੀਨਾਂ ਦੀ ਕਾਂਗਿਆਰੀ ਬਾਹਰ ਕੱਢ੍ਹੀ ਜਾਵੇ ਨਹੀਂ ਤਾਂ ਪੰਥਕ ਖੇਤ ਵਿਰਾਨ ਹੋ ਜਾਵੇਗਾ ਅਤੇ ਇਹ ਆਪੂੰ ਬਣੇ ਸੰਤ-ਮਹਾਤਮਾਂ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਜਾਣਗੇ।


05/01/15)
ਗਿਆਨੀ ਜਗਤਾਰ ਸਿੰਘ ਜਾਚਕ

ਕੌਮ ਨੂੰ ਕੈਲੰਡਰ ਚਾਹੀਏ ਨਾਨਕਸ਼ਾਹੀ ; ਨਾ ਸੂਰਜਸ਼ਾਹੀ ਨਾ ਚੰਦਰਸ਼ਾਹੀ : ਗਿ. ਜਚਕ
5 ਜਨਵਰੀ, ਜਲੰਧਰ ( ਜਸਪਾਲ ਕੈਂਥ) ਗੁਰਦੁਆਰਾ ਪਾਤਸ਼ਾਹੀ 9ਵੀਂ ਗੁਰੂ ਤੇਗਬਹਾਦਰ ਨਗਰ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਪੁਰਬ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ । ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ । ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਤੇ ਗਿਆਨੀ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿੱਚ ਪੰਥਕ ਤਾਲਮੇਲ ਕਮੇਟੀ ਤੇ ਸਿੱਖ ਮਿਸ਼ਨਰੀ ਕਾਲਜਾਂ ਦੇ ਮੁਖੀ ਆਪਣੇ ਸਹਿਯੋਗੀਆਂ ਨਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਟਕਸਾਲੀ ਅਕਾਲੀ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਆਰ.ਐਸ.ਐਸ ਦੇ ਇਜੰਡੇ ਮੁਤਾਬਿਕ ਅਖੌਤੀ ਸੰਤ ਸਮਾਜ ਦਾ ਇੱਕੋ ਇੱਕ ਨਿਸ਼ਾਨਾ ਹੈ ਬਿਕ੍ਰਮੀ ਸੰਮਤ ਨੂੰ ਲਾਗੂ ਕਰਨਾ । ਇਨ੍ਹਾਂ ਦੀਆਂ ਬਾਕੀ ਮੰਗਾਂ ਤਾਂ ਸਿੱਖਾਂ ਨੂੰ ਭਰਮਾਉਣ ਲਈ ਹਨ । ਸੁਆਲ ਖੜਾ ਹੁੰਦਾ ਹੈ ਕਿ ਜੇ ਸੰਤ ਸਮਾਜ ਸੰਵਿਧਾਨ ਦੀ ਧਾਰਾ 25 ਨੂੰ ਰੱਦ ਕਰਦਿਆਂ ਵੱਖਰੀ ਕੌਮ ਦੀ ਮੰਗ ਕਰਦਾ ਤਾਂ ਫਿਰ ਵੱਖਰੇ ਕੈਲੰਡਰ ਦਾ ਵਿਰੋਧ ਕਿਉਂ ?
ਗਿਆਨੀ ਕੇਵਲ ਸਿੰਘ ਕਿਹਾ ਕਿ ਖ਼ਾਲਸਾ ਪੰਥ ਹੁਣ ਜਾਗ ਪਿਆ ਹੈ ਤੇ ਡੇਰੇਦਾਰਾਂ ਦੇ ਪੰਥ ਵਿਰੋਧੀ ਇਜੰਡੇ ਨੂੰ ਲਾਗੂ ਨਹੀਂ ਹੋਣ ਦੇਵੇਗਾ । ਗਿਆਨੀ ਜਾਚਕ ਨੇ ਇਸ ਮੌਕੇ ਕੌਮ ਨੂੰ ਨਵਾਂ ਨਾਅਰਾ ਦਿੱਤਾ ਕਿ ‘ਕੌਮ ਨੂੰ ਕੈਲੰਡਰ ਚਾਹੀਏ ਨਾਨਕਸ਼ਾਹੀ ; ਨਾ ਸੂਰਜਸ਼ਾਹੀ ਨਾ ਚੰਦਰਸ਼ਾਹੀ ।


05/01/15)
ਹਰਪਾਲ ਸਿੰਘ/ਫੇਸਬੁੱਕ ਰਾਹੀਂ

ਸਰਸੇ ਵਾਲੇ ਗੁਰੂ ਗੁਰਮੀਤ ਰਾਮ ਰਹੀਮ ਨੂੰ ਵੀ ਨਵੇਂ ਸਾਲ ਤੇ ਜਰੂਰ ਸਨਮਾਨਿਤ ਕੀਤਾ ਜਾਵੇ
ਨਵੇਂ ਸਾਲ ਤੇ ਹਰ ਕਿਤੇ ਨਾਲ ਸਬੰਧਿਤ ਲੋਕ 2014 ਵਿੱਚ ਸਫਲ ਰਹੇ ਤੇ ਕੁੱਝ ਨਵਾਂ ਕਰਨ ਵਾਲੇ ਨੂੰ ਤਰ੍ਹਾਂ ਤਰ੍ਹਾਂ ਦੇ ਐਵਾਰਡਾਂ ਨਾਲ ਸਨਮਾਨਿਤ ਕਰ ਰਹੇ ਨੇ । ਮੈਂ ਸੋਚਦਾ ਹਾਂ ਕਿ ਭਾਰਤ ਦੇ ਸਾਰੇ ਦੇਹਧਾਰੀ ਗੁਰੂਆਂ ਤੇ ਸੂਫੀ ਸੰਤਾਂ ਵੱਲੋਂ ਗੁਰਮੀਤ ਰਾਮ ਰਹੀਮ ਸਰਸੇ ਵਾਲੇ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਹੈ । ਸਰਸੇ ਵਾਲੇ ਗੁਰੂ ਨੇ ਫਿਲਮੀ ਜਗਤ ਵਿੱਚ ਪੈਰ ਰੱਖਿਆ ਏ । ਮੇਰੇ ਹਿਸਾਬ ਨਾਲ ਇਹ ਵਿਸ਼ਵ ਦਾ ਪਹਿਲਾ ਗੁਰੂ ਆ ਜਿਹਡ਼ਾ ਬਹੁਤ ਵਧੀਆ ਐਕਟਰ ਵੀ ਆ ,, ਫਿਲਮ ਦਾ ਡਾਇਰੈਕਟਰ ਵੀ ਆ ,,ਸੰਗੀਤ ਡਾਇਰੈਕਟਰ ਵੀ ਆ, ਗੀਤਕਾਰ ਵੀ ਆ , ਗਾਇਕ ਵੀ ਆ , ਲਾਜਵਾਬ ਡਾਂਸਰ ਵੀ ਆ , ਫੁੱਟਬਾਲ ਦਾ , ਵਾਲੀਬਾਲ ਦਾ ,ਕਿਰਕਿਟ ਦਾ, ਬੈਡਮਿੰਟਨ ਦਾ ਤੇ ਇੱਕ ਹੋਰ ਗੇਮ ਆ ਜਿਹਦੇ ਵਿੱਚ ਇੱਕ ਟੇਬਲ ਦੇ ਚਾਰੇ ਪਾਸੇ ਬਣੇ ਟੋਇਆਂ ਵਿੱਚ ਡੰਡੇ ਦੀ ਨੋਕ ਦੀ ਚੋਟ ਨਾਲ ਗੇਦ ਪਾਉਂਦੇ ਆ, ਇਸ ਗੇਮ ਦੇ ਨਾਮ ਦਾ ਮੈਨੂੰ ਪਤਾ ਨਹੀਂ , ਦਾ ਬਹੁਤ ਵਧੀਆ ਖਿਡਾਰੀ ਵੀ ਆ । ਬਾਬਾ ਜੀ ਹੁਣ ਤੱਕ 60 ਕਾਰਾਂ ਵੀ ਡਿਜਾਇਨ ਕਰ ਚੁੱਕੇ ਨੇ ।ਬਾਬਾ ਜੀ ਨੂੰ ਜੇ ਹੋਰ ਫਿਲਮ ਡਾਇਰੈਕਟਰ ਆਪਣੀ ਫਿਲਮ ਵਿੱਚ ਹੀਰੋ ਦੇ ਤੌਰ ਤੇ ਕੰਮ ਕਰਨ ਲਈ ਕਹਿਣਗੇ ਤਾਂ ਗੁਰੂ ਜੀ ਪੈਸੇ ਲੈ ਕੇ ਕੰਮ ਕਰਨਗੇ । ਬਾਬਾ ਜੀ ਦੀ ਆਪਣੀ ਵੀ ਇੱਕ ਹੋਰ ਫਿਲਮ 10 ਮਹੀਨੇ ਬਾਅਦ ਆ ਰਹੀ ਏ ।
ਉਹ ਅਧਿਆਤਮਿਕ ਗੁਰੂ ਹੋਣ ਦੇ ਬਾਵਜੂਦ ਫਿਲਮਾਂ ਬਣਾ ਰਹੇ ਨੇ , ਡਾਂਸ ਵਿੱਚ ਆਪਣੇ ਨਾਲ ਕੁੜੀਆਂ ਨਚਾ ਰਹੇ ਨੇ ,ਗਾਣੇ ਗਾ ਰਹੇ ਨੇ , ਇਸ ਬਾਰੇ ਸਮਾਜ ਦੇ ਲੋਕ ਜਾਂ ਹੋਰ ਸਾਧੂ ਮਹਾਤਮਾ ਕੀ ਕਹਿੰਦੇ ਨੇ , ਉਨ੍ਹਾਂ ਨੂੰ ਕੋਈ ਪਰਵਾਹ ਨਹੀ । ਕਿਉਂਕਿ ਬਾਬਾ ਜੀ ਇਹ ਸਾਰਾ ਕੁੱਝ ਰੱਬ ਦੇ ਹੁਕਮ ਅਨੁਸਾਰ ਕਰਦੇ ਨੇ। ਉਨ੍ਹਾਂ ਨੇ ਇਹ ਫਿਲਮ ਸਮਾਜ ਭਲਾਈ ਲਈ ਬਣਾਈ ਆ ,
ਓ ਇੱਕ ਗੱਲ ਭੁੱਲ ਹੀ ਚੱਲੀ ਸੀ ਕਿ ਬਾਬਾ ਜੀ ਬਹੁਤ ਵਧੀਆ ਸਟੰਟਬਾਜ ਵੀ ਨੇ , ਉਨ੍ਹਾਂ ਨੇ ਆਪਣੀ ਫਿਲਮ ਵਿੱਚ ਮੋਟਰਸਾਈਕਲ ਤੇ ਕਈ ਜ਼ਬਰਦਸਤ ਸਟੰਟ ਵੀ ਕੀਤੇ ਨੇ ।
ਇਹ ਸਾਰੀ ਜਾਣਕਾਰੀ 24 ਨਿੳੂਜ ਤੇ 31 ਦਸੰਬਰ ਨੂੰ ਰਾਤ ਦਸ ਵਜੇ ਆਈ ਉਨ੍ਹਾਂ ਦੀ ਇੰਟਰਵਿਊ ਤੋਂ ਮਿਲੀ ਏ।
ਸੋ ਮੇਰੀ ਸਾਰੇ ਸਾਧੂਆਂ , ਮਹਾਤਮਾਵਾਂ , ਸੰਤਾਂ ਤੇ ਦੇਹਧਾਰੀ ਗੁਰੂਆਂ ਨੂੰ ਬੇਨਤੀ ਆ ਕਿ ਸਰਸੇ ਵਾਲੇ ਗੁਰੂ ਨੂੰ ਇਸ ਮਹਾਨ ਕਾਰਜ ਦੇ ਬਦਲੇ ਜਰੂਰ ਸਨਮਾਨਿਤ ਕਰਨ , ਜੇ ਹੋ ਸਕੇ ਤਾਂ ਸਰਸੇ ਵਾਲੇ ਗੁਰੂ ਦਾ ਨਾਂ ਗਿੰਨੀਜ਼ ਬੁੱਕ ਵਿੱਚ ਵੀ ਦਰਜ ਕਰਵਾ ਦੇਣ ,, ਦੇਖੋ ਉਹ ਤੁਹਾਡੇ ਨਾਲੋਂ ਜਿਆਦਾ ਰੱਬ ਦੇ ਨੇੜੇ ਆ ,, ਤੁਸੀਂ ਤਾਂ ਅੱਜ ਤੱਕ ਫਿਲਮਾਂ ਦਾ ਵਿਰੋਧ ਕਰਦੇ ਆਏ ਹੋ ,, ਪਰ ਉਸਨੂੰ ਰੱਬ ਨੇ ਕਿਹਾ ਏ ਕਿ ਤੁਸੀਂ ਫਿਲਮਾਂ ਰਾਹੀਂ ਸਮਾਜ ਦਾ ਭਲਾ ਕਰੋ।
ਇਸ ਪੋਸਟ ਨੂੰ ਪੜਨ ਵਾਲੇ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਇਸ ਨੂੰ ਵੱਧ ਤੋ ਵੱਧ ਸ਼ੇਅਰ ਕਰੋ ,, ਤਾ ਕਿ ਇਸ ਨਵੇਂ ਸਾਲ ਤੇ ਸਰਸੇ ਵਾਲੇ ਗੁਰੂ ਨੂੰ ਸਨਮਾਨਿਤ ਕਰਨ ਲਈ ਭਾਰਤ ਦੇ ਸਾਧ ਸੰਤ ਅੱਗੇ ਆਉਣ ।
ਹਰਪਾਲ ਸਿੰਘ 9990953744


03/01/15)
ਗੁਰਜੰਟ ਸਿੰਘ ‘ਰੂਪੋਵਾਲੀ’

ਵੀਰ ਗੁਰਮੀਤ ਸਿੰਘ (ਸਿੱਡਨੀ) ਦੇ ਸਵਾਲ ਸਬੰਧੀ:
ਇਕ ਜਾਣਕਾਰ ਸੱਜਣ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 23 ਪੋਹ 1723 ਬਿਕ੍ਰਮੀ ਨੂੰ ਹੋਇਆ ਸੀ।
23 ਪੋਹ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ ਆਉਂਦਾ ਹੈ।
ਆਪ ਜੀ ਦੀ ਖੋਜ ਅਨੁਸਾਰ ਉੱਤਰ ਕੀ ਅਤੇ ਕਿਵੇਂ ਹੈ ਜੀ?
ਗੁਰਜੰਟ ਸਿੰਘ ‘ਰੂਪੋਵਾਲੀ’


03/01/15)
ਦਲਬੀਰ ਸਿੰਘ ਪੱਤਰਕਾਰ

ਵਿਗਿਆਨਿਕ 21 ਵੀਂ ਸਦੀ `ਚ ਪਾਪੀਆਂ ਤੇ ਧਰਮੀਆਂ `ਚ ਯੁੱਧ!
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 3 ਜਨਵਰੀ 2015

ਪਾਪੀ ‘ਕਰਾਮਾਤੀ’ ਸਾਧਾਂ, ਬਾਬਿਆਂ, ਜਥੇਦਾਰਾਂ ਤੇ ਬਾਦਲਾਂ ਨੇ ਸਿਰਜਕ ਤੇ ਉਸ ਦੀ ਸਿਰਜਣਾ ਨਾਲ ਅਰੰਭਿਆ ਯੁੱਧ। ਆਖਣ ਅਸੀਂ ਹਾਂ ‘ਕਰਾਮਾਤੀ’ ਤੇ ਸਭ ਕੁੱਝ ਦੇ ਮਾਲਕ! ਜਦ ਵੀ ਚਾਹਾਂਗੇ ਮਰਾਂਗੇ ਤੇ ਮਾਰਾਂਗੇ, ਜੇ ਮਨ ਆਇਆ ਤਾਂ ਜੀ ਵੀ ਪਵਾਂਗੇ (ਆਸ਼ੂਤੋਸ਼)। ਵੱਡੀ ਅਦਾਲਤ ਹਾਈ ਕੋਰਟ ਵੀ ਇਸ ‘ਕਰਾਮਾਤ’ ਤੋਂ ਤਬਕੀ। ਪਰ ਕਬੀਰਪੰਥੀ ਰਾਮਪਾਲ ਨੂੰ ਪੰਜ ਨਿਰਦੋਸ਼ ਇਸਤਰੀਆਂ ਤੇ ਇੱਕ ਬੱਚੇ ਨੂੰ ਮਰਵਾ ਕੇ ਪੇਸ਼ ਕਰਾਉਣ ਲਈ ਸਫਲ ਰਹੀ। ਚਾਰੇ ਪਾਪੀ ਆਖਣ ਸਾਡੀ ਆਤਮਾ ਕਦੀ ਨਹੀਂ ਮਰਦੀ, ਇਹ ਜਦ ਚਾਹੇ ਕਿਸੇ ਵੀ ਜਿਸਮ ਵਿੱਚ ਪ੍ਰਵੇਸ਼ ਕਰ ਸਕਦੀ ਹੈ। ਅਸੀਂ ਜਿਸ ਧਰਤੀ, ਹਵਾ, ਪਾਣੀ, ਉਸਾਰੀ, ਨੂੰ ਜਦ ਚਾਹੀਏ ‘ਮਰਿਯਾਦਾ’ ਅਤੇ ‘ਸ਼ਰਧਾ’ ਅਧੀਨ ‘ਪਵਿੱਤਰ’ ਤੇ ‘ਕਰਾਮਾਤੀ’ ਬਣਾ ਸਕਦੇ ਹਾਂ। ਸੁਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖ ‘ਗਿੱਦੜਾਂ ਤੋਂ ਸ਼ੇਰ’ ਬਣਾਏ ਸਨ, ਪਰ ਅਸੀਂ ਤਾਂ ਮਨੁੱਖਾਂ ਨੂੰ ਪੂਜਾ ਤੇ ਡੰਡੇ ਰਾਹੀਂ ਖੋਤੇ ਤੇ ਭੇਡਾਂ ਵੀ ਬਣਾ ਸਕਦੇ ਹਾਂ। ਇੱਕ ਸਦੀ ਤੋਂ ਵੱਧ ਜੀਵਨ ਭੋਗ ਕੇ ਇੰਗਲੈਂਡ ਵਿੱਚ ਸਵਰਗਵਾਸ ਹੋਏ ਉੱਘੇ ਲੇਖਕ ਸ੍ਰੀ ਨੀਰਧ ਚੌਧਰੀ ਨੇ ਆਪਣੀ ਪੁਸਤਕ ਵਿੱਚ ਭਾਰਤ ਨੂੰ ‘ਸਰਸੀ ਦਾ ਦੇਸ’ ਦੱਸਿਆ ਹੈ। ਜਿਸਦਾ ਅਰਥ ਸੀ ਭਾਰਤ ਦੇ ਆਮ ਲੋਕਾਂ ਤੇ ‘ਭੇਡ ਚਾਲੂ’ ਹੋਣ ਦੀ ਟਿੱਚਰ ਸੀ। ਉਪਰੋਕਤ ਚਾਰਾਂ ਪਾਪੀਆਂ ਨੂੰ ਅਸੀਂ ‘ਸਰਸੀ’ ਭਾਵ ਜਾਦੂਗਰਨੀ ਦੀ ਲੜੀ ਵਿੱਚ ਰੱਖ ਸਕਦੇ ਹਾਂ। ਕਥਾ ਅੱਗੇ ਤੋਰਨ ਤੋਂ ਪਹਿਲਾਂ ਪਾਠਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਹਰ ਚੱਪੇ ਚੱਪੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਗਾਤਾਰ ਸੈਂਕੜੇ ‘ਅਖੰਡ ਪਾਠ’ ਸਦਾ ਚਾਲੂ ਰਹਿੰਦੇ ਹਨ। ਸਰੋਵਰ ਦਾ ਇਸ਼ਨਾਨ, ਰੁਮਾਲੇ ਚੜ੍ਹਾਉਣੇ, ਸੁੱਖਣਾ ਤੇ ਪ੍ਰਸ਼ਾਦ, ਗੋਲਕਾਂ ਤੇ ਲੰਗਰਾਂ ਲਈ ਦਾਨ, ਸਿਰੋਪੇ ਤੇ ਪੂਜਾ, ਗੁਰਬਾਣੀ ਦੀ ਕਾਲਪਨਿਕ ਵਿਆਖਿਆ, ਗੁਰੂ ਗ੍ਰੰਥ ਸਾਹਿਬ ਸੰਭਾਲਣ ਦੀ ਮਰਿਯਾਦਾ ਆਦਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿੰਨ੍ਹਾਂ ਹਦਾਇਤਾਂ ਅਨੁਸਾਰ ਹਨ? ਠੱਗ ਸਾਧ, ਬਾਬੇ, ਪੁਜਾਰੀ ਤੇ ਬਾਦਲਕੇ ਇਸੇ ਲੜੀ ਵਿੱਚ ਪਲ਼ਦੇ ਹਨ ਅਤੇ ‘ਬਘਿਆੜ ਤੇ ਕੁੱਤੇ’ (ਬਾਬਾ ਨਾਨਕ ਅਨੁਸਾਰ) ਰਾਜ ਪ੍ਰਬੰਧਕਾਂ ਨੂੰ ਮਨਮਾਨੀਆਂ ਕਰਨ ਦੇ ਰਾਹ ਖੋਲ੍ਹਦੇ ਹਨ। ਸਿੱਖੀ ‘ਸੱਚ’ ਦੀ ਉਪਾਸ਼ਕ ਹੈ ਤੇ ਗੱਲ ਸਾਦਾ ਹੈ ਕਿ ‘ਜਿਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ’ ਕੁਦਰਤ ਦੀ ਸਮੁੱਚੀ ਸਿਰਜਣਾ ਤੇ ਵਰਤਾਰਾ ਹੀ ਅਸਲੀ ਸੱਚ ਹੈ। ਭ੍ਰਿਸ਼ਟ ਤੇ ਪਾਪੀ ਰਾਜਨੀਤਿਕਾਂ ਦੀ ਗੱਲ ਛੇੜਨ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਉਪਰੋਕਤ ਪੁੱਠੀ ਤੇ ਸਿੱਧੀ ਕਿਰਿਆ ਧਰਤੀ ਦੇ ਹੇਠ ਲਿਖੇ ਕਿੱਡੇ ਵੱਡੇ ਹਿੱਸਿਆਂ ਵਿੱਚ ਗੁਰਧਾਮਾਂ ਰਾਹੀਂ ਚਾਲੂ ਹੈ ਜਾਂ ਨਹੀਂ।
Afganistan-10, Argentina -10, Australia -28, Austria -05, Bahreen -06, Bangladesh-06, Balgium -03, Botswanna -01, Britain -119, Burma -07, Canada -93, China -95, Cyprus -02, Denmark -02, Fiji -05, Finland -01, Germany -39, Grece -02, Holand -07, Honkong -02, Iceland -01, India -30,000+, Indonesia -08, Iran -01, Ireland -01, Itly -36, Japan -03, Kenya -05, South korea-02, Malasiya -19, Mexico -01, Nitherland -01, Newzealand -19, Pakistan -250+, Panama -03, Papua newgunia -02, Philipines -21, Poland -01, Rusia -01, Singapore -19, Southafrica -04, Spain -01, Sri lanka -01, Sweedan -07, Scotland -09, Switzerland -02, USA -118
21 ਵੀਂ ਸਦੀ ਦੇ ਇਸ ਵਿਗਿਆਨਿਕ ਯੁੱਧ ਵਿੱਚ ਸਾਡਾ ਵਿਸ਼ਵਾਸ਼ ਹੈ ਕਿ ਗਿਆਨ ਢੂੰਡਕ ਤੇ ਅਲੋਚਕ ਨਵੀਂ ਪੀੜ੍ਹੀ ਆਪਣੇ ਘਰਾਂ ਅੰਦਰ ਗੁਰੂ ਗ੍ਰੰਥ ਸਾਹਿਬ ਵੀ ਰੱਖੇਗੀ ਤੇ ਨਾਲ ਨਾਲ ਇੰਟਰਨੈੱਟ ਤੇ ਉਪਲਬਧ ਉਲਥਿਆਂ ਸਮੇਤ ਉਸਦਾ ਗਿਆਨ ਵੀ ਪ੍ਰਾਪਤ ਕਰੇਗੀ। ਉਪਰੋਕਤ ਚਾਰ ‘ਕਰਾਮਾਤੀਆਂ’ ਅਤੇ ‘ਭ੍ਰਿਸ਼ਟਾਚਾਰੀਆਂ’ ਦੇ ਵਿਨਾਸ਼ ਕਰਨ ਅਤੇ ਨਾਨਕ ਵਿਚਾਰਧਾਰਾ ਨਾਲ ਜੁੜਨ ਦਾ ਇਹੋ ਰਾਹ ਹੈ।
26 ਦਸੰਬਰ 2014 ਦੇ ‘ਹਿੰਦੋਸਤਾਨ ਟਾਈਮਜ਼’ ਅਖਬਾਰ ਵਿੱਚ ਬਾਦਲਕੇ ਭ੍ਰਿਸ਼ਟਾਚਾਰੀਆਂ ਦੀ ਇੱਕ ਛੋਟੀ ਜਿਹੀ ਵਿੱਥਿਆ:- ਇਹਨਾਂ ਹੇਠ ਚਰਚਿਤ ਹਾਕਮਾਂ ਨੇ ਆਪਣੀਆਂ ਸਰਕਾਰੀ ਗੱਡੀਆਂ ਤੇ ਪੈਟਰੋਲ ਦੇ ਖਰਚੇ ਦੇ ਜੋ ਬਿੱਲ ਵਸੂਲੇ ਉਹ ਇਸ ਪ੍ਰਕਾਰ ਹਨ:- ਅਜੀਤ ਸਿੰਘ ਕੋਹਾੜ (ਜੂਨ 2014, 1, 76, 000), ਜਨਮੇਜਾ ਸਿੰਘ ਸੇਖੋਂ (ਦਸੰਬਰ 2013, 1, 75, 000), ਸ਼ਰਨਜੀਤ ਸਿੰਘ ਢਿੱਲੋਂ (ਮਾਰਚ 2014, 1, 72, 000), ਸੁਰਜੀਤ ਸਿੰਘ ਰੱਖੜਾ (ਜੂਨ 2014, 1, 45, 000), ਗੁਲਜ਼ਾਮ ਸਿੰਘ ਰਣੀਕੇ (ਜੂਨ 2014, 1, 21, 000), ਸੁਰਜੀਤ ਜਿਆਣੀ (ਫਰਵਰੀ 2014, 1, 75, 000), ਅਨਿਲ ਜੋਸ਼ੀ (ਫਰਵਰੀ 2014, 1, 07, 000), ਵਿਰਸਾ ਸਿੰਘ ਵਲਟੋਹਾ (ਦਸੰਬਰ 2013, 1, 42, 000), ਸਿਕੰਦਰ ਸਿੰਘ ਮਲੂਕਾ (ਅਗਸਤ 2014, 92, 500), ਪਰਮਿੰਦਰ ਢੀਂਡਸਾ (ਜੁਲਾਈ 2014, 71, 683), ਆਦੇਸ਼ ਪ੍ਰਤਾਪ ਕੈਰੋਂ (ਅਗਸਤ 2014, 92, 500), ਫਰਜ਼ਾਨਾ ਆਲਮ (ਜੁਲਾਈ 2014, 61, 772)। ਇਹ ਭ੍ਰਿਸ਼ਟਾਚਾਰ ਦੀ ਇੱਕ ਨਿੱਕੀ ਜਿਹੀ ਝਾਕੀ ਹੈ। ਓਦਾਂ ਇਹ ਲੋਕ ਪੰਜਾਬ ਦੀ ਸਮੁੱਚੀ ਧਰਤੀ, ਪਾਣੀ, ਹਵਾ, ਉਸਾਰੀ ਆਦਿ ਨੂੰ ਆਪਣੀ ਮਾਲਕੀ ਜਾਣ ਕੇ ਆਪਣੇ ਘਰ ਭਰੀ ਜਾ ਰਹੇ ਹਨ। ਸਤਿਕਾਰਤ ਈਸਾ ਮਸੀਹ ਜੀ ਤੋਂ 300 ਸਾਲ ਪਹਿਲਾਂ ਹੋਏ ਬਹੁਪੱਖੀ ਜਾਣਕਾਰ ‘ਕੁਟਲੀਆ’ ਹੁਰਾਂ ਨੇ ਓਦੋਂ ਕਿਹਾ ਸੀ ਕਿ ਭ੍ਰਿਸ਼ਟਾਚਾਰ ਰਾਹੀਂ ਇਕੱਠੀ ਕੀਤੀ ਗਈ ਹਾਕਮਾਂ ਦੀ ਜਾਇਦਾਦ ਜ਼ਬਤ ਕਰ ਲੈਣੀ ਚਾਹੀਦੀ ਹੈ। ਅੱਜ ਬਾਦਲਕਿਆਂ ਤੇ ਇਹ ਫਾਰਮੂਲਾ ਲਾਗੂ ਕਰਨ ਦੀ ਲੋੜ ਹੈ। ਮਗਰੋਂ ਯੂਨਾਨ ਦੇ ਮਹਾਂਪੁਰਖਾਂ ਨੇ ਕਿਹਾ ਸੀ ਕਿ ਸਮੁੱਚੀ ਸੰਗਤ ਨੂੰ ਇਕੱਠੇ ਹੋ ਕੇ ਭ੍ਰਿਸ਼ਟਾਚਾਰ ਸਬੰਧੀ ਅਜਿਹਾ ਫੈਸਲਾ ਕਰ ਲੈਣਾ ਚਾਹੀਦਾ ਹੈ (ਸਰਬੱਤ ਖਾਲਸਾ ਵਾਂਗੂੰ)।
ਪਿਛਲੇ ਸਾਲ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ 322. 16 ਕਰੋੜ ਰਾਸ਼ੀ ਦਸਵੀਂ ਤੋਂ ਉੱਪਰ ਘੱਟ ਗਿਣਤੀ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਲਈ ਭੇਜੀ ਗਈ। ਜਿਸ `ਚੋਂ ਧੇਲਾ ਨਹੀਂ ਖਰਚਿਆ ਗਿਆ। ਤੇ ਹੁਣ ਇਸ ਸਾਲ ਕੇਵਲ 82. 76 ਕਰੋੜ ਰੁਪਏ ਹੀ ਖਰਚੇ। ਪੱਛੜੀ ਸ਼੍ਰੇਣੀ ਦੇ ਦਸਵੀਂ ਤੋਂ ਥੱਲੇ ਵਿਦਿਆਰਥੀਆਂ ਲਈ ਭੇਜੇ ਗਏ ਪਿਛਲੇ ਸਾਲ 42. 43 ਕਰੋੜ ਰੁਪਏ ਆਪਣਾ ਅੱਧਾ ਹਿੱਸਾ ਨਾ ਪਾਉਣ ਕਾਰਨ ਨਹੀਂ ਵਰਤੇ। ਕੇਂਦਰ ਸਰਕਾਰ ਵਲੋਂ ਭੇਜੀ ਗਈ ਪਿਛਲੇ ਸਾਲ ਵੀ 61. 22 ਕਰੋੜ ਛੋਟੇ ਬੱਚਿਆਂ ਤੇ ਖਰਚਣ ਵਾਲੀ ਰਕਮ ਵਰਤੀ ਹੀ ਨਹੀਂ ਗਈ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਪਿਛਲੇ ਸਾਲ ਭੇਜੀ ਗਈ 382. 95 ਕਰੋੜ ਦੀ ਰਕਮ ਵੀ ਨਹੀਂ ਵਰਤੀ ਗਈ। ਸਿਖਰ ਤੇ ਕੇਂਦਰ ਵੱਲੋਂ 42000 ਕਰੋੜ ਰੁਪਏ ਦੀ ਫਸਲ ਖ੍ਰੀਦਣ ਲਈ ਭੇਜੀ ਗਈ ਰਕਮ ਦਾ ਅਜੇ ਤਾਈਂ ਹਿਸਾਬ ਨਹੀਂ ਦਿੱਤਾ ਜਾ ਰਿਹਾ। ਹੁਣ ਕੇਂਦਰ ਨੇ ਸਖਤੀ ਨਾਲ ਕਿਹਾ ਹੈ ਕਿ 31 ਜਨਵਰੀ 2015 ਤੱਕ ਇਸਦਾ ਹਿਸਾਬ ਦਿਓ। ਜਾਪਦਾ ਇਹ ਹੈ ਕਿ ਇਹ ਵੱਡੀਆਂ ਰਕਮਾਂ ਏਧਰ-ਓਧਰ ਵਰਤ ਲਈਆਂ ਗਈਆਂ ਹਨ, ਜਿਵੇਂ ਗੋਲਕਾਂ ਤੇ ਲੰਗਰਾਂ ਵਿੱਚ ਪਿਰਤ ਚੱਲਦੀ ਹੈ। ਇੱਕ ਦਿਲਚਸਪ ਗੱਲ ਇਹ ਹੈ ਕਿ ਅੱਜਕਲ੍ਹ ‘ਸਿੱਖ’ ਸਦਵਾਉਣ ਵਾਲੇ ਅਤੇ ਬਾਦਲ ਦਲ ਦੇ ਸੈਂਕੜੇ ਅਹੁਦੇਦਾਰਾਂ ਦੇ ਗਲ਼ਾਂ ਵਿੱਚ ਸਿਰੋਪੇ ਪਾਏ ਜਾ ਰਹੇ ਹਨ ਤਾਂ ਜੋ ਆਪਣੀ ਚੜ੍ਹਤ ਦਿਖਾਈ ਜਾ ਸਕੇ। ਪੰਜਾਬ ਅਸੈਂਬਲੀ ਦੇ ਸਪੀਕਰ ਸ੍ਰੀ ਚਰਨਜੀਤ ਸਿੰਘ ਅਟਵਾਲ ਦੀ ‘ਇਮਾਨਦਾਰੀ’ ਲਈ ਕਈ ਥਾਈਂ ਸਨਮਾਨਿਤ ਕੀਤਾ ਜਾ ਰਿਹਾ ਹੈ। ਕੀ ਉਪਰੋਕਤ ਪੈਟਰੋਲ ਦੇ ਖਰਚੇ ਤੇ ਟਾਟਿਆਂ ਨੂੰ ਵੇਚੀ ਗਈ ਘਰਾਂ ਦੀ ਜ਼ਮੀਨ `ਚੋਂ ਅਸੈਂਬਲੀ ਮੈਂਬਰਾਂ ਨੂੰ ਮਿਲੇ 82-82 ਲੱਖ ਰੁਪਏ ਹਵਾ `ਚ ਉੱਡ ਗਏ?


03/01/15)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਵਕਤ ਦੀ ਕਦਰ

“ਮਾਂ ਤੂੰ ਪਾਗਲ ਏ! ਇਸ ਵਕਤ ਮੇਰੇ ਕੋਲ ਵਕਤ ਨਹੀਂ ਤੇਰੇ ਨਾਲ ਗੱਲ ਕਰਨ ਦਾ। ਤੂੰ ਮੈਨੂੰ ਫੇਰ ਮਿਲੀ”, ਪੁੱਤਰ ਨੇ ਅਚਾਨਕ ਦਫ਼ਤਰ ਵਿੱਚ ਆਈ ਮਾਂ ਨੂੰ ਦੇਖ ਕੇ ਕਿਹਾ। “ਪੁੱਤਰ ਤੂੰ ਏਨਾ ਵੱਡਾ ਅਫ਼ਸਰ ਬਣ ਗਿਆ, ਮਾਪਿਆਂ ਤੋਂ ਵੀ ਵੱਡਾ”, ਮਾਂ ਨੇ ਕਿਹਾ।
“ਮਾਂ ਜਾਹ ਨਾ ਮੇਰੀ ਜਰੂਰੀ ਮੀਟਿੰਗ ਏ, ਤੁਹਾਨੂੰ ਲੋਕਾਂ ਨੂੰ ਵਕਤ ਦੀ ਕਦਰ ਦਾ ਪਤਾ ਹੀ ਨਹੀਂ ਮੇਰਾ ਮਿੰਟ-ਮਿੰਟ ਕੀਮਤੀ ਏ”, ਪੁੱਤਰ ਗੁੱਸੇ ਨਾਲ ਲਾਲ ਪੀਲਾ ਹੋ ਗਿਆ।
“ਪਰ ਪੁੱਤਰ ਤੇਰਾ ਬਾਪੂ……”। ਪੁੱਤਰ ਨੇ ਬਾਹੋਂ ਫੜ ਕੇ ਮਾਂ ਦੀ ਗੱਲ ਅਧੂਰੀ ਹੀ ਛਡਾ ਕੇ ਉਸ ਨੂੰ ਗੇਟ ਤੋਂ ਬਾਹਰ ਕਰ ਦਿੱਤਾ।
“ਹਾਂ ਪੁੱਤ…ਸਾਨੂੰ ਕੀ ਪਤਾ ਏ ਵਕਤ ਦੀ ਕਦਰ ਜੇ…ਪਤਾ ਹੁੰਦਾ ਤਾਂ ਮੈਂ ਤੈਨੂੰ ਜੰਮਣ ਤੇ ਨੌ ਮਹੀਨੇ ਤੇ ਪਾਲਣ ਤੇ ਦਸ ਸਾਲ ਨੀਂਦ ਕਿਉ ਖਰਾਬ ਕਰਦੀ, ਤੇਰੇ ਪਿੱਛੇ ਰੋ ਕੇ ਅੱਖਾਂ ਕਿਉ ਗਾਲਦੀ ਤੈਨੂੰ ਨੌਕਰੀ ਤੇ ਲਵਾਉਣ ਲਈ ਪੜ੍ਹਾਉਣ ਲਈ ਤੇਰਾ ਬਾਪੂ ਪੱਚੀ ਸਾਲ ਕਿਉ ਸਰਦਾਰਾਂ ਕੋਲੇ ਆਪਣੇ…ਆਪ ਨੂੰ ਗਹਿਣੇ ਰੱਖਦਾ। ਹਾਂ…ਪੁੱਤ ਸੱਚ ਕਿਹਾ ਤੈ ਸਾਨੂੰ ਤਾਂ ਵਕਤ ਦੀ ਕਦਰ ਦਾ ਸਾਰੀ ਜ਼ਿੰਦਗੀ ਪਤਾ ਹੀ ਨਈ ਲੱਗਿਆ…”, ਮਾਂ ਆਪਣੇ ਆਪ ਨਾਲ ਗੱਲਾਂ ਕਰਦੀ ਤੁਰੀ ਜਾ ਰਹੀ ਸੀ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541


02/01/15)
ਗੁਰਮੀਤ ਸਿੰਘ (ਸਿੱਡਨੀ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਮੇਰੀ ਵਲੋਂ ਸਰਦਾਰ ਗੁਰਜੰਟ ਸਿੰਘ ਰੂਪੋਵਾਲੀ ਨੂੰ ਬੇਨਤੀ ਹੈ ਕਿ ਜੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਕੋਈ ਵਿਦਿਆਰਥੀ ਹੇਠਲੇ ਦੋ ਸਵਾਲ ਪੁੱਛ ਬੈਠੇ ਤਾਂ ਉਹ ਕੀ ਜਵਾਬ ਦੇਣਗੇ?
੧-ਜਥੇਦਾਰ ਅਕਾਲ ਤਖ਼ਤ ਕਿਸ ਧਾਰਾ/ਕਾਨੂੰਨ/ਅਧਿਕਾਰ ਹੇਠ ਆਪਣੀ ਜ਼ੁਮੇਵਾਰੀ ਨਿਭਾਅ ਰਹੇ ਹਨ? ਭਾਵ ਕਿ ਗੁਰੂ ਗਰੰਥ ਸਾਹਿਬ ਅੰਕਤਿ ਬਾਣੀ ਅਨੁਸਾਰ ਜਾਂ ਦੀ ਸਿੱਖ ਗੁਰਦੁਆਰਾਜ਼ ਐਕਟ ੧੯੨੫ ਅਨੁਸਾਰ?
੨-
ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ੫ ਜਨਵਰੀ ਨੂੰ ਹੋਇਆ ਸੀ, ਤਾਂ ਸਾਲ ਕਿਹੜਾ ਸੀ? (੧੬੬੬, ਜਾਂ ੧੬੬੭, ੧੯੯੯, ੨੦੦੩).
ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ) ੨ ਜਨਵਰੀ ੨੦੧੫


02/01/15)
ਨਿਰਮਲ ਸਿੰਘ ਕੰਧਾਲਵੀ

ਨੋਟੋਂ ਕੇ ਟਰੱਕ ਕਬ ਆਵਹਿੰਗੇ
ਸੁਖਬੀਰ- ਨੋਟਾਂ ਦੇ ਟਰੱਕ ਅਜੇ ਤੀਕ ਨਹੀਉਂ ਆਏ ਭਾਪਾ
ਕਿੰਨਾ ਈ ਚਿਰ ਹੋਇਆ ਬਣੇ ਮੋਦੀ ਸਰਕਾਰ ਨੂੰ
ਖਾਲੀ ਜੇਬ ਨਾਲ ਕਿਵੇਂ ਹੋਊਗਾ ਵਿਕਾਸ ਸਾਡਾ
ਜੇਤਲੀ ਨੂੰ ਕਹੋ ਪੂਰਾ ਕਰੇ ਆਪਣੇ ਇਕਰਾਰ ਨੂੰ
ਬਾਦਲ- ਚੋਣ ਵੇਲੇ ਹੋਈ ਜੇੜ੍ਹੀ ਭੁੱਲਦੀ ਨਹੀਂ ਕਾਕਾ ਉਹਨੂੰ
ਰਹਿੰਦਾ ਖੂੰਹਦਾ ਚੰਦ ਤੇਰੇ ਸਾਲ਼ੇ ਨੇ ਸੀ ਚਾੜ੍ਹਿਆ
ਬੇਚਾਰਾ ਬੇਰੰਗ ਗਿਆ, ਜ਼ਮਾਨਤ ਬਚਾਈ ਮਸਾਂ
ਇਹੋ ਜਿਹੀ ਹਾਰ ਨੇ ਸੀ ਸੀਨਾ ਉਹਦਾ ਸਾੜਿਆ
ਖ਼ਜ਼ਾਨੇ ਵਾਲ਼ੀ ਚਾਬੀ ਬੰਨ੍ਹੀਂ ਜੇਤਲੀ ਨੇ ਨਾਲ਼ੇ ਨਾਲ਼
ਫੁੱਲ ਵੀ ਮੈਂ ਲੈ ਕੇ ਜਾਨਾਂ, ਗੱਲ ਸੁਣਦਾ ਨਹੀਂ ਮੇਰੀ
ਕੀਤੀਆਂ ਮੈਂ ਉਹਦੇ ਨਾਲ਼ ਦਿੱਲੀ ਕਈ ਮੁਲਾਕਾਤਾਂ
ਉਹ ਉਲ਼ਟਾ ਮੰਗਦੈ ਹਿਸਾਬ ਸਾਥੋਂ, ਸਹੁੰ ਮੈਨੂੰ ਤੇਰੀ
ਕਹਿੰਦਾ ਮੋਹਣੇ ਕੋਲੋਂ ਲਏ ਕਰੋੜਾਂ ਦਾ ਹਿਸਾਬ ਦੇਵੋ
ਖੜਕਾਇਓ ਫੇਰ ਆ ਕੇ ਤੁਸੀਂ ਠੂਠਾ ਓ ਅਕਾਲੀਓ
ਰੇਤਾ, ਬਜਰੀ, ਸ਼ਰਾਬ, ਤੇ ਜ਼ਮੀਨਾਂ, ਖਾ ਖਾ ਸਭ ਕੁਛ
ਭੁੱਖ ਤੁਹਾਡੀ ਕਦੇ ਵੀ ਨਾ ਤ੍ਰਿਪਤਾਈ ਓਏ ਅਕਾਲੀਓ
ਪੁੱਤਰਾ ਓਏ, ਜਿੱਤ ਲਏ ਮਰਾਠਾ, ਹਰਿਆਣਾ ਏਹਨੀਂ
ਰੱਖੀ ਇਹਨੀਂ ਅੱਖ ਕਾਕਾ ਹੁਣ ਜੰਮੂ ਕਸ਼ਮੀਰ `ਤੇ
ਸਾਡੀਆਂ ਗ਼ਦਾਰੀਆਂ ਨੇ ਹੁਣ ਡੋਬਣੈ ਪੰਜਾਬ ਸਾਰਾ
ਲੋਕ ਪਾਂਵਦੇ ਨੇ ਲਾਨ੍ਹਤਾਂ ਸਾਡੀ ਮਰੀ ਹੋਈ ਜ਼ਮੀਰ `ਤੇ
ਮੰਗਣਗੇ ਲਾਲੇ ਹੁਣ ਪਾਈ ਪਾਈ ਦਾ ਹਿਸਾਬ ਸਾਥੋਂ
ਮੈਨੂੰ ਲਗਦੈ ਖ਼ਿਲਾਫ਼ ਸਾਡੇ ਇਹ ਕਮਿਸ਼ਨ ਬੈਠਾਉਣਗੇ
ਚਲਾਈਆਂ ਅਸੀਂ ਚੰਮ ਦੀਆਂ, ਧੋਖਾ ਕੀਤੈ ਕੌਮ ਨਾਲ਼
ਭੂਤਰੇ ਹੋਏ ਭਾਜਪਾਈ ਹੁਣ ਵੱਟੋ ਵੱਟ ਸਾਨੂੰ ਪਾਉਣਗੇ।
ਨਿਰਮਲ ਸਿੰਘ ਕੰਧਾਲਵੀ


02/01/15)
ਜਸਪ੍ਰੀਤ ਕੌਰ ਫਰੀਦਾਬਾਦ/ ਸ. ਉਪਕਾਰ ਸਿੰਘ ਫਰੀਦਾਬਾਦ

ਰਾਗੀ ਕਾਨਪੁਰੀ ਨੇ ਭੰਗ ਤੇ ਸ਼ਰਾਬ ਪੀਣ ਵਾਲੇ ਮਹਾਂਕਾਲ ਨੂੰ ਸਿੱਖਾਂ ਦਾ ਰੱਬ ਬਣਾ ਕੇ ਨਵੇਂ ਸਾਲ ਦਾ ਤੋਹਫਾ ਦਿੱਤਾ: ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ
ਜੋ ਵੀ ਮਹਾਂਕਾਲ ਤੇ ਸ਼ਰਧਾ ਰਖੇਗਾ ਉਸ ਨੂੰ ਵੀ ਮਹਾਂਕਾਲ ਵਾਂਗ ਭੰਗ ਸ਼ਰਾਬ ਪੀਣੀ ਪਵੇਗੀ: ਦਸਮ ਗ੍ਰੰਥ

(੨ ਜਨਵਰੀ ੨੦੧੫: ਜਸਪ੍ਰੀਤ ਕੌਰ ਫਰੀਦਾਬਾਦ)
ਇਕ ਪਾਸੇ ਜਿੱਥੇ ਸਮੁਚਾ ਸਿੱਖ ਜਗਤ ਸਿੱਖਾਂ ਨੂੰ ਹਿੰਦੂ ਸਾਬਤ ਕਰਣ ਵਾਲੀ ਭਾਰਤੀ ਸੰਵਿਧਾਨ ਦੀ ਧਾਰਾ ੨੫ਬੀ ਵਿੱਚ ਸੋਧ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਲਈ ਜਦੋ ਜਹਿਦ ਕਰ ਰਿਹਾ ਹੈ ਉਥੇ ਕੁੱਝ ਲੋਕ ਅਜਿਹੇ ਵੀ ਹਨ ਜੋ ਸਿੱਖਾਂ ਨੂੰ ਹਿੰਦੂਵਾਦ ਦੇ ਦਲਦਲ ਵਿੱਚ ਫਸਾਈ ਰਖਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਜਿਸ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਅਸਥਾਨ `ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ ਸੀ ਉਸੇ ਅਸਥਾਨ `ਤੇ ਗੁਰੁ ਗ੍ਰੰਥ ਸਾਹਿਬ ਜੀ ਨੂੰ ਪੂਰਾ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਤੋਂ ਤਾਂ ਸਾਬਤ ਹੋ ਹੀ ਜਾਂਦਾ ਹੈ ਪਰ ਗੁਰੁ ਦੀਆਂ ਗੋਲਕਾਂ ਉਤੇ ਪਲਣ ਵਾਲੇ ਕੁੱਝ ਕੁ ਰਾਗੀ ਲੋਕ ਵੀ ਗੁਰੂ ਦੇ ਹੋ ਰਹੇ ਇਸ ਅਪਮਾਨ ਵਿੱਚ ਰਹਿੰਦੀ ਸਹਿੰਦੀ ਕਸਰ ਪੂਰੀ ਕਰ ਰਹੇ ਹਨ। ਸ. ਉਪਕਾਰ ਸਿੰਘ ਨੇ ਦਸਿਆ ਕਿ ਨਵੇਂ ਸਾਲ ਮੌਕੇ ਜਦ ਹਜੂਰ ਸਾਹਿਬ ਮਹਾਂਰਾਸ਼ਟਰ ਤੋਂ ਪੀ. ਟੀ. ਸੀ ਨਿਉਜ਼ ਤੋਂ ਕੀਰਤਨ ਸਮਾਗਮ ਦਾ ਲਾਈਵ ਟੈਲੀਕਾਸਟ ਵਿਖਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਨੇ ਆਰੰਭ ਵਿੱਚ ਤਾਂ ਗੁਰੁ ਗ੍ਰੰਥ ਸਾਹਿਬ ਜੀ ਵਿਚੋਂ ਸ਼ਬਦ ਗਾਇਨ ਕੀਤੇ ਪਰ ਫਿਰ ਉਨ੍ਹਾਂ ਦਾ ਮਹਾਂਕਾਲ ਪ੍ਰੇਮ ਜਾਗ ਪਿਆ ਅਤੇ ਉਨ੍ਹਾਂ ਨੇ ਭਾਈ ਗੁਰਦਾਸ ਦੂਜਾ ਦੀ ਮਨਮਤੀ ਰਚਨਾ ਗੁਰ ਸਿਮਰਿ ਮਨਾਈ ਕਾਲਕਾ ਦੀਆਂ ਤੁਕਾਂ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਂਕਾਲ ਦੀ ਪਤਨੀ ਦੇਵੀ ਕਾਲਕਾ ਦਾ ਉਪਾਸ਼ਕ ਬਣਾ ਦਿਤਾ ਇਤਨਾ ਹੀ ਨਹੀਂ ਨਵੇਂ ਸਾਲ ਦੀ ਅਰੰਭਤਾ ਹੁੰਦੇ ਹੀ ਉਨ੍ਹਾਂ ਨੇ ਸੰਗਤਾਂ ਨੂੰ ਤੋਹਫੇ ਵਿੱਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਦੇ ਕ੍ਰਿਸ਼ਨ ਅਵਤਾਰ ਵਿਚੋਂ ਅਬ ਦੇਵੀ ਜੁ ਕੀ ਉਸਤਤਿ ਕਥਨੰ ਸਿਰਲੇਖ ਹੇਠ ਪੰਨਾ ੩੦੯ `ਤੇ ਦਰਜ ਕਵੀ ਸਿਆਮ ਰਚਿਤ ਤੁਮ ਹੋ ਸਭ ਰਾਜਨ ਕੇ ਰਾਜਾ ਵਾਲਾ ਗੀਤ ਸੁਣਾਇਆ ਜਿਸ ਵਿੱਚ ਕਵੀ ਸਿਆਮ ਕਹਿੰਦਾ ਹੈ ਕਿ ਮੈਂ ਹੋਰ ਦੇਵਤੇ ਗਨੇਸ਼, ਕਿਸ਼ਨ, ਬਿਸ਼ਨ, ਕਾਨ੍ਹ ਨੂੰ ਨਹੀਂ ਮੰਨਦਾ ਕਿਉਂਕਿ ਮੇਰਾ ਰਖਵਾਰਾ ਮਹਾਂਕਾਲ ਦੇਵਤਾ ਹੈ ਅਤੇ ਮਹਾਂਕਾਲ ਜੀ ਹੀ ਸਭ ਰਾਜਨ ਕੇ ਰਾਜਾ ਹਨ ਅਗੇ ਜਾ ਕੇ ਪੰਨਾ ੧੨੧੦’ ਤੇ ਇਸੇ ਮਹਾਂਕਾਲ ਨੂੰ ਭੰਗ ਤੇ ਸ਼ਰਾਬ ਪੀਂਦਾ ਵਿਖਾਇਆ ਹੈ ਅਤੇ ਜੋ ਉਸ ਦਾ ਸਿੱਖ ਬਣਨਾ ਚਾਹੁੰਦਾ ਹੈ ਉਸ ਨੂੰ ਵੀ ਭੰਗ ਸ਼ਰਾਬ ਪੀਣੀ ਪਵੇਗੀ। ਉਨ੍ਹਾਂ ਕਿਹਾ ਕਿ ਰਾਗੀ ਜੀ ਨੇ ਕ੍ਰਿਸ਼ਨ ਅਵਤਾਰ ਦੇ ਇਸ ਗੀਤ ਵਿੱਚ ਭੰਗ ਤੇ ਸ਼ਰਾਬ ਪੀਣ ਵਾਲੇ ਇਸ ਮਹਾਂਕਾਲ ਨੂੰ ਸਿੱਖਾਂ ਦਾ ਰੱਬ ਬਣਾ ਕੇ ਗੁਰੁ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਤੌਹੀਨ ਕੀਤੀ ਕਿਉਂਕਿ ਗੁਰਮਤਿ ਅਨੁਸਾਰ ਸਿੱਖੀ ਵਿੱਚ ਦੇਵੀ ਦੇਵਤਿਆਂ ਦੀ ਉਸਤਤਿ ਪ੍ਰਵਾਣ ਹੀ ਨਹੀਂ ਪਰ ਪਤਾ ਨਹੀਂ ਕਿਉਂ ਗੁਰੁ ਦੀਆਂ ਗੋਲਕਾਂ `ਤੇ ਪਲਣ ਵਾਲੇ ਕੁੱਝ ਲੋਕ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਗੀ ਜੀ ਸਟੇਜਾਂ `ਤੇ ਗੁਰੁ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ, ਕੇਸਾਂ ਦੀ ਸੰਭਾਲ ਦੀ, ਗੁਰੁ ਗ੍ਰੰਥ ਸਾਹਿਬ ਜੀ ਨੂੰ ਪੂਰਾ ਆਖਣ ਦੀਆਂ ਸਿਰਫ ਗੱਲਾਂ ਕਰ ਰਹੇ ਹਨ ਪਰ ਸਚੇ ਦਿਲ ਨਾਲ ਗੁਰੁ ਗ੍ਰੰਥ ਸਾਹਿਬ ਜੀ ਪ੍ਰਤੀ ਸਮਰਪਤ ਨਹੀਂ ਲਗਦੇ ਨਹੀਂ ਤਾਂ ਉਨ੍ਹਾਂ ਸੰਗਤ ਵਿੱਚ ਹਿੰਮਤ ਰਖ ਕੇ ਇਹ ਜ਼ਰੂਰ ਪੂੱਛਣਾ ਸੀ ਕਿ ਜੇ ਗੁਰੁ ਪੂਰਾ ਹੈ ਤਾਂ ਅੰਦਰ ਦਰਬਾਰ ਹਾਲ ਵਿੱਚ ਜਿਹੜਾ ਪੂਰੇ ਗੁਰੁ ਦੇ ਨਾਲ ਦੂਜਾ ਬਚਿੱਤਰ ਨਾਟਕ ਗ੍ਰੰਥ ਬੈਠਾ ਹੈ ਉਹ ਸਿੱਖਾਂ ਦਾ ਕੀ ਲਗਦਾ ਹੈ? ਪਰ ਨਹੀਂ ਉਹ ਤਾਂ ਆਪ ਦੂਜੇ ਗ੍ਰੰਥ (ਬਚਿੱਤਰ ਨਾਟਕ) ਵਿਚੋਂ ਗੀਤ ਗਾਉਂਦਾ ਹੈ ਅਤੇ ਉਸ ਵਿੱਚ ਲਿਖੀ ਰਚਨਾ ਨੂੰ ਪੜ੍ਹ ਕੇ ਗੁਰੁ ਗ੍ਰੰਥ ਸਾਹਿਬ ਜੀ ਵਰਗੇ ਪੂਰੇ ਗੁਰੁ ਨੂੰ ਅਧੂਰਾ ਸਾਬਤ ਕਰਦਾ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖਾਂ ਦਾ ਇਕੋ ਇੱਕ ਗੁਰੂ ਗੁਰੁ ਗ੍ਰੰਥ ਸਾਹਿਬ ਜੀ ਹਨ ਅਤੇ ਜਿਸ ਦਿਨ ਇਹ ਗੱਲ ਸਾਨੂੰ ਸਮਝ ਆ ਜਾਵੇਗੀ ਉਸ ਦਿਨ ਸਿੱਖ ਵਿਰੋਧੀ ਤਾਕਤਾਂ ਦੀ ਹਿੰਮਤ ਨਹੀਂ ਪਵੇਗੀ ਕਿ ਉਹ ਸਿੱਖਾਂ ਨੂੰ ਹਿੰਦੂ ਸਾਬਤ ਕਰ ਸਕਣ।


02/01/15)
ਜਗਤਾਰ ਸਿੰਘ ਜਾਚਕ

ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਨਕਸ਼ਾਹੀ ਕੈਲੰਡਰ ਦੀ ਜ਼ੁਮੇਂਵਾਰੀ ਤੋਂ ਭੱਜ ਨਹੀਂ ਸਕਦੇ- ਗਿ. ਜਾਚਕ
ਅੰਮ੍ਰਿਤਸਰ, 2 ਜਨਵਰੀ 2015 ( ) ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁਖੀ ਸੱਜਣ ਨਾਨਕਸ਼ਾਹੀ ਕੈਲੰਡਰ ਦੇ ਵਿਵਾਦਤ ਮਸਲੇ ਬਾਰੇ ਇਹ ਕਹਿ ਕੇ ਜ਼ੁਮੇਂਵਾਰੀ ਤੋਂ ਭੱਜ ਨਹੀਂ ਸਕਦੇ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਥਵਾ ਪੰਜ ਸਿੰਘ ਸਾਹਿਬਾਨ ਜੋ ਫੈਸਲਾ ਕਰਨਗੇ, ਉਹ ਸਾਨੂੰ ਪ੍ਰਵਾਨ ਹੋਏਗਾ। ਕਿਉਂਕਿ, ਕਨੇਡਾ ਨਿਵਾਸੀ ਪਾਲ ਸਿੰਘ ਪੁਰੇਵਾਲ ਦੇ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ 2003 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਸਰਬ ਸੰਮਤੀ ਨਾਲ ਪਾਸ ਕਰਦਿਆਂ ਪੁਰੇਵਾਲ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਸੀ। ਆਸ ਹੈ ਕਿ ਤਖ਼ਤਾਂ ਦੇ ਜਥੇਦਾਰ ਰਾਜਨੀਤਕ ਆਗੂਆਂ ਦੇ ਜਾਲ ਵਿੱਚ ਫਸ ਕੇ ਬਿਕ੍ਰਮੀ ਸੰਮਤ ਨੂੰ ਮੁੜ ਸਿੱਖ ਕੌਮ ਦੇ ਗਲ਼ ਨਹੀਂ ਪਾਉਣਗੇ। ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਹੇ, ਜਦੋਂ ਇਸ ਮਸਲੇ ਸਬੰਧੀ ਉਨ੍ਹਾਂ ਦਾ ਧਿਆਨ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦੇ ਮੁਖੀਆਂ ਦੇ ਬਿਆਨਾਂ ਵੱਲ ਦਿਵਾਇਆ।
ਉਨ੍ਹਾਂ ਆਪਣੀ ਗੱਲ ਨੂੰ ਸਪਸ਼ਟ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ੍ਰ. ਪ੍ਰਕਾਸ਼ ਸਿੰਘ ਬਾਦਲ, ਜਨਰਲ ਸਕਤਰ ਮਰਿਹੂਮ ਸ੍ਰ. ਕੰਵਲਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਸੀ। ਉਸ ਵੇਲੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਆਪਣੇ ਬਰਾਬਰ ਵੀ ਖੜਾ ਨਹੀਂ ਸੀ ਕੀਤਾ ਗਿਆ। ਜਦ ਕਿ ਅਜਿਹਾ ਕਰਨਾ ਸ਼੍ਰੋਮਣੀ ਕਮੇਟੀ ਦੇ ਪ੍ਰੰਪਰਾਗਤ ਅਸੂਲਾਂ ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਜਨਰਲ ਹਊਸ ਦੇ ਮਤੇ ਤੋਂ ਪਹਿਲਾਂ ਮਿਤੀ 10. 12. 97 ਨੂੰ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰ. 698 ਅਤੇ ਅੰਤ੍ਰਿੰਗ ਕਮੇਟੀ 15. 1. 98 ਨੂੰ ਆਪਣੇ ਮਤਾ ਨੰ. 178 ਰਾਹੀਂ ਪਹਿਲਾਂ ਹੀ ਪ੍ਰਵਾਨ ਕਰ ਚੁੱਕੀ ਸੀ।
ਗਿ. ਜਾਚਕ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖ ਕੌਮ ਨਿਆਰੀ ਹਸਤੀ ਤੇ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਨ ਦੀ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਉਹ ਲੋਕ ਕਰ ਰਹੇ ਹਨ, ਜਿਹੜੇ ਸ੍ਰੀ ਅਕਾਲ ਤਖ਼ਤ ਦੁਆਰਾ ਪ੍ਰਵਾਨਿਤ ਉਸ ਪੰਥਕ ਸਿੱਖ ਰਹਿਤ ਮਰਯਾਦਾ ਤੋਂ ਵੀ ਬਾਗੀ ਹਨ, ਜਿਸ ਨੂੰ ਪ੍ਰਵਾਨ ਕਰਕੇ ਹੀ ਕੋਈ ਸਿੱਖ ਪੰਥ ਦਾ ਅੰਗ ਬਣਿਆ ਰਹਿ ਸਕਦਾ ਹੈ।

*********************************************************

ਚੜ੍ਹਦੀ ਕਲਾ ਟਾਈਮ ਟੀ.ਵੀ. 'ਤੇ ਸੁਣੋ, ਪੜ੍ਹੋ ਤੇ ਵਾਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਆਕਰਣਿਕ ਸੰਥਿਆ ਪਾਠ

ਗੁਰੂ ਪਿਆਰਿਓ ! ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ।ਆਪ ਜੀ ਵਰਗੇ ਗੁਰਸਿੱਖ ਸ਼ਰਧਾਲੂਆਂ ਨਾਲ ਇਹ ਖੁਸ਼ਖ਼ਬਰੀ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਚੜ੍ਹਦੀ ਕਲਾ ਟਾਈਮ ਟੀ.ਵੀ. ਤੇ ਹਰ ਰੋਜ਼ ਸਵੇਰੇ 10-30 ਤੋਂ 11-00 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਆਕਰਣਿਕ ਸੰਥਿਆ ਪਾਠ ਸ਼ੁਰੂ ਹੋ ਚੁੱਕਾ ਹੈ । ਆਸ ਹੈ ਕਿ ਆਪ ਜੀ ਪਰਵਾਰ ਸਮੇਤ ਆਪਣੇ ਘਰਾਂ ਵਿੱਚ, ਸਕੂਲਾਂ ਦੀਆਂ ਕਲਾਸਾਂ ਵਿੱਚ ਅਤੇ ਗੁਰਦੁਆਰਿਆਂ ਵਿਖੇ ਸੰਗਤੀ ਰੂਪ ਵਿੱਚ ਬੈਠ ਕੇ ਗੁਰਬਾਣੀ ਦਾ ਸ਼ੁਧ ਉਚਾਰਣ ਸਿਖਣ ਦਾ ਯਤਨ ਕਰਦੇ ਹੋਏ ਗੁਰੂ ਪਰਮੇਸ਼ਰ ਨਾਲ ਜੁੜੋਗੇ । ਤਹਾਨੂੰ ਹੋਰ ਖੁਸ਼ੀ ਹੋਏਗੀ ਇਸ ਸੰਥਿਆ ਸਹਜ ਪਾਠ ਦੀ ਅਰਦਾਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਜੀ ਨੇ ਆਪ ਕੀਤੀ ਹੈ । ਕ੍ਰਿਪਾ ਕਰਕੇ ਇਹ ਸੁਨੇਹਾ ਆਪਣੇ ਸੱਜਣਾਂ ਮਿਤਰਾਂ ਨਾਲ ਸ਼ੋਸ਼ਲ ਮੀਡੀਏ ਦੁਆਰਾ ਸਾਂਝਾਂ ਕਰਨ ਦਾ ਉਪਕਾਰ ਕਰੋ । ਅਸਲ ਵਿੱਚ ਇਹੀ ਯਤਨ ਹੈ ਆਪ ਨਾਮ ਜਪਣ ਤੇ ਹੋਰਨਾਂ ਨੂੰ ਜਪਾਉਣ ਦਾ । ਗੁਰਵਾਕ ਹੈ :
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ਗੁਰੂ ਗ੍ਰੰਥ ਸਾਹਿਬ - ਅੰਕ 306
ਬੇਨਤੀ ਕਰਤਾ : ਜਗਤਾਰ ਸਿੰਘ ਜਾਚਕ, ਮੁਬਾਈਲ : 9855205089


01/01/15)
ਗੁਰਮੀਤ ਸਿੰਘ (ਸਿੱਡਨੀ)

ਸਤਿਕਾਰਯੋਗ ਕਥਾਕਾਰ ਗਿਆਨੀ ਸ਼ਿਵਤੇਗ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਸਲਾ ਵਾਹਿਗੁਰੂ ਜੀ ਕੀ ਫ਼ਤਿਹ
ਜੇ ਤੁਹਾਡੇ ਪਾਸ “ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਿਖਿਆ ਪੱਤਰ ਅ: ਤ: ੦੩/੩੦੪੫ ਮਿਤੀ ੨੮. ੩. ੨੦੦੩” ਦੀ ਕਾਪੀ ਹੋਵੇ ਤਾਂ ਸਿੱਖ ਮਾਰਗ ਦੁਆਰਾ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ। {ਦੇਖੋ: ਪੰਨਾ ੧੦੩, ਗੁਰਮਤਿ ਪ੍ਰਕਾਸ਼, ਮਈ ੨੦੦੩}
ਅਪ੍ਰੈਲ/ਮਈ ੨੦੦੩ ਦੀਆਂ ਖਬਰਾਂ ਅਨੁਸਾਰ, ਤਲਵੰਡੀ ਸਾਬੋ ਵਿਖੇ ਨਾਨਕਸ਼ਾਹੀ ਕੈਲੰਡਰ, ਐਸ. ਜੀ. ਪੀ. ਸੀ. ਦੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ, ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਜਨਰਲ ਸੈਕਟਰੀ ਕੈਪਟਨ ਕੰਵਲਜੀਤ ਸਿੰਘ ਨੇ ਸਾਂਝਾ ਕੀਤਾ ਸੀ, ਪਰ ਕੋਈ ਹੈੱਡ ਮਨਿਸਟਰ ਹਾਜ਼ਰ ਨਹੀਂ ਸੀ?
ਆਪ ਜੀ ਦਾ ਸ਼ੁੱਭ-ਚਿਤਕ,
ਗੁਰਮੀਤ ਸਿੰਘ (ਸਿੱਡਨੀ)


01/01/15)
ਸ: ਕੌਰ / ਨ: ਸਿੰਘ

ਰੱਬ ਦੇ ਪਿਆਰਿਓ,
ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫਤਹਿ॥
ਸਭ ਨੂੰ ਚੜ੍ਹ ਰਹੇ ਨਵੇਂ ਈਸਵੀ ਸਾਲ ੨੦੧੫ ਦੀਆਂ ਢੇਰ ਸਾਰੀਆਂ ਦਿਲੀ ਮੁਬਾਰਕਾਂ ਹੋਣ। ਅਕਾਲ ਪੁਰਖ ਆਪ ਸਭ ਲਈ ਨਵਾਂ ਸਾਲ ਖੁਸ਼ੀਆਂ ਖੇੜਿਆਂ ਭਰਿਆ, ਤੰਦਰੁਸਤੀ ਮਾਨਣਵਾਲਾ, (ਪੂਰੀ ਮਨੁੱਖਤਾ ਨੂੰ ਇੱਕ ਪ੍ਰਭੂ ਦੀ ਔਲਾਦ ਹੋਣ ਦਾ ਸੁਨੇਹਾ ਦੇਣ ਵਾਲੀ) ਗੁਰੂ ਗ੍ਰੰਥ ਸਾਹਬ ਵਿਚ ਦਰਜ਼ ਗੁਰਬਾਣੀ ਨੂੰ ਸਮਝ ਕੇ ਗੁਰਮਤੀ ਜੀਵਨ ਜਿਉਂਣਵਾਲਾ ਅਤੇ ਸਭ ਨਾਲ ਆਪਸੀ ਪਿਆਰ ਮੁਹਬੱਤ ਵਿਚ ਸਰਸ਼ਾਰਤਾ ਭਰਿਆ ਲਿਆਵੇ। ਅਕਾਲ ਪੁਰਖ ਰਹਿਮਤ ਕਰਕੇ ਸ੍ਰਿਸ਼ਟੀ ਦੇ ਹਿੱਸੇ ਸਾਡੀ ਧਰਤੀ ਦੀ ਸਾਰੀ ਮਾਨਵਤਾ ਵਿਚ ਫੈਲ ਰਹੀ ਕਰੂਰਤਾ, ਸਰਕਾਰੀ ਅਤੇ ਜ਼ਾਤੀ ਜ਼ੁਲਮ, ਧਾਰਮਿਕ ਕਟੜਤਾ ਭਰੀ ਕੜਵਾਹਟ ਦਾ ਅੰਤ ਕਰਨ।
ਸ: ਕੌਰ / ਨ: ਸਿੰਘ


01/01/15)
ਗੁਰਜੰਟ ਸਿੰਘ ਰੂਪੋਵਾਲੀ/ਫੇਸਬੁੱਕ ਰਾਹੀਂ

ਨਾਨਕਸ਼ਾਹੀ ਕੈਲੰਡਰ 2003 ਨੂੰ ਬਹਾਲ ਕਰਵਾਉਣ ਹਿੱਤ 1 ਜਨਵਰੀ 2015 ਨੂੰ ਸ੍ਰੀ ਅਕਾਲ ਤਖ਼ਤ, ਅੰਮ੍ਰਿਤਸਰ ਵਿਖੇ ਪੰਥਕ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਕੀਤਾ ਗਿਆ। ਗੁਰਮਤਿ ਸੇਵਾ ਲਹਿਰ (ਭਾਈ ਪੰਥਪ੍ਰੀਤ ਸਿੰਘ) ਦੇ ਉੱਦਮ ਸਕਦਾ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਮੈਮੋਰੰਡਮ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਥੇਦਾਰਾਂ ਦੀ ਮੀਟੰਗ ਵਿਚ ਦੋਹਾਂ ਧਿਰਾਂ ਦੇ ਪੱਖ ਨੂੰ ਵੀਚਾਰਿਆ ਜਾਵੇਗਾ।
ਇਕੱਤਰ ਹੋਏ ਇਕੱਠ ਨੂੰ ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ, ਭਾਈ ਅਮਰੀਕ ਸਿੰਘ, ਅਜਨਾਲਾ, ਭਾਈ ਹਰਜਿੰਦਰ ਸਿੰਘ ਮਾਝੀ, ਸ. ਸੁੱਖਪ੍ਰੀਤ ਸਿੰਘ ਉੱਦੋਕੇ, ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਸ. ਧਿਆਨ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ ਮਾਨ, ਸ. ਮੱਖਣ ਸਿੰਘ (ਜੰਮੂ-ਕਸ਼ਮੀਰ), ਸ. ਜਸਪਾਲ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ, ਰੋਪੜ, ਸ. ਬਲਦੇਵ ਸਿੰਘ ਸਿਰਸਾ ਆਦਿ ਹੋਰ ਵੀ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।
ਮੂਲ ਨਾਨਕਸ਼ਾਹੀ ਕੈਲੰਡਰ ਦੋਬਾਰਾ ਬਹਾਲ ਕਰਨ ਲਈ ਗੁਰਮਤਿ ਸੇਵਾ ਲਹਿਰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ, ਮਿਸ਼ਨਰੀ ਕਾਲਜਾਂ, ਅਖੰਡ ਕਰਤਨੀ ਜੱਥਾ, ਗੁਰਦੁਆਰਾ ਪ੍ਰਮੇਸ਼ਰ ਦੁਆਰ (ਭਾਈ ਰਣਜੀਤ ਸਿੰਘ ਢੱਡਰੀਆਂ), ਅਕਾਲ ਪੁਰਖ ਕੀ ਫੌਜ਼, ਸਿੱਖੀ ਲਹਿਰ, ਕੇਸ ਸੰਭਾਲ ਸੰਸਥਾ, ਜੰਮੂ-ਕਸ਼ਮੀਰ ਦੀ ਸੰਗਤ ਅਤੇ ਪ੍ਰਬੰਧਕ ਕਮੇਟੀਆਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਆਦਿ ਨੇ ਲਿਖਤੀ ਤੌਰ ਤੇ ਕਰੀਬ 250 ਮਤਿਆਂ ਰਾਹੀਂ ਕੈਲੰਡਰ ਨੂੰ ਬਹਾਲ ਕਰਨ ਦੀ ਮੰਗ ਰੱਖੀ।
ਇਕੱਠ ਨੇ 5 ਜਨਵਰੀ 2015 ਨੂੰ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜਾ ਮਨਾਉਣ ਲਈ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਪਹੁੰਚੀਆਂ ਸਿੱਖ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਲਈ ਧਨਵਾਦ ਕੀਤਾ ਜਾਂਦਾ ਹੈ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣ।
ਸਿੱਖੀ ਲਹਿਰ, ਲੁਧਿਆਣਾ
ਗੁਰਮਤਿ ਪ੍ਰਚਾਰ ਕੇਂਦਰ


ਫੇਸਬੁੱਕ ਰਾਹੀਂ


01/01/15)
ਜਸਵੰਤ ਸਿੰਘ ‘ਅਜੀਤ’

ਕੀ ਅਸੀਂ ਭਟਕ ਕੇ ਮੁੜ ਕੁਰਾਹੇ ਨਹੀਂ ਪੈ ਗਏ?
ਕਾਫੀ ਸਮਾਂ ਹੋਇਐ ਅਕਾਲ ਤਖਤ ਦੇ ਜਥੇਦਾਰ ਵਲੋਂ ਬਿਆਨ ਜਾਰੀ ਕਰ, ਪੇਸ਼ਕਸ਼ ਕੀਤੀ ਗਈ ਸੀ ਕਿ ਜਿਸ ਪਿੰਡ ਵਿੱਚ ਇਕੋ-ਇਕ ਗੁਰਦੁਆਰਾ ਹੋਵੇਗਾ, ਉਸ ਪਿੰਡ ਦੇ ਮੁਖੀਆਂ ਨੂੰ ਸ੍ਰੀ ਅਕਾਲ ਤਖਤ `ਤੇ ਬੁਲਾ ਕੇ ਸਨਮਾਨਤ ਕੀਤਾ ਜਾਇਗਾ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਵਲੋਂ ਕੀਤੀ ਗਈ ਇਸ ਪੇਸ਼ਕਸ਼ ਦਾ ਕਿਸੇ ਵੀ ਪਾਸਿਉਂ ਕੋਈ ਸਾਰਥਕ ਹੁੰਗਾਰਾ ਨਹੀਂ ਮਿਲਿਆ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਅਕਾਲ ਤਖਤ ਦੇ ਜਥੇਦਾਰ ਵਲੋਂ ਚੁਕਿਆ ਗਿਆ ਇਹ ਕਦਮ ਬਹੁਤ ਹੀ ਸਾਰਥਕ, ਸ਼ਲਾਘਾ-ਯੋਗ ਅਤੇ ਸਿੱਖੀ ਦੇ ਵੱਡੇ ਹਿਤਾਂ ਵਿੱਚ ਸੀ। ਪ੍ਰੰਤੂ ਸੁਆਲ ਉਠਦਾ ਹੈ ਕਿ ਆਖਰ ਇਹ ਕਦਮ ਇਤਨੀ ਦੇਰ ਨਾਲ ਕਿਉਂ ਚੁਕਿਆ ਗਿਆ? ਉਸੇ ਸਮੇਂ ਇਹ ਕਦਮ ਕਿਉਂ ਨਹੀਂ ਚੁਕਿਆ ਗਿਆ, ਜਦੋਂ ਪੰਜਾਬ ਦੇ ਪਿੰਡਾਂ ਵਿੱਚ ਇੱਕ ਤੋਂ ਵੱਧ ਗੁਰਦੁਆਰੇ, ਅਤੇ ਉਹ ਵੀ ਜਾਤਾਂ-ਬਿਰਾਦਰੀਆਂ ਦੇ ਨਾਂ ਤੇ ਸਥਾਪਤ ਹੋਣ ਦਾ ਸਿਲਸਿਲਾ ਅਰੰਭ ਹੀ ਹੋਇਆ ਸੀ। ਉਸੇ ਸਮੇਂ ਹੀ ਇਹ ਜਾਂਚ-ਪੜਤਾਲ ਕਰਨ ਦੀ ਲੋੜ ਕਿਉਂ ਨਹੀਂ ਸਮਝੀ ਗਈ ਕਿ ਆਖਰ ਅਜਿਹੇ ਕਿਹੜੇ ਹਾਲਾਤ ਬਣ ਰਹੇ ਹਨ, ਜਿਨ੍ਹਾਂ ਦੇ ਫਲਸਰੂਪ ਜਾਤਾਂ ਅਤੇ ਬਿਰਾਦਰੀਆਂ ਦੇ ਨਾਂ ਤੇ ਵਖੋ-ਵਖ ਗੁਰਦੁਆਰੇ ਕਾਇਮ ਹੋਣ ਲਗ ਪਏ ਹਨ।
ਜੇ ਉਸੇ ਸਮੇਂ ਇੱਕ ਪਿੰਡ ਵਿੱਚ ਇੱਕ ਤੋਂ ਵਧ ਗੁਰਦੁਆਰੇ ਬਣਨ ਦੇ ਕਾਰਣਾਂ ਦਾ ਪਤਾ ਲਾ ਕੇ, ਉਨ੍ਹਾਂ ਦੀ ਗੰਭੀਰਤਾ ਨਾਲ ਘੋਖ ਕੀਤੀ ਜਾਂਦੀ ਅਤੇ ਉਨ੍ਹਾਂ ਨੂੰ ਦੂਰ ਕਰਕੇ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਦੇ ਉਪਰਾਲੇ ਕੀਤੇ ਜਾਂਦੇ ਤਾਂ ਸ਼ਾਇਦ ਅਜ ਵਾਲੀ ਸਥਿਤੀ ਕਦੀ ਵੀ ਸਾਹਮਣੇ ਨਾ ਆ ਪਾਂਦੀ।
ਅਜ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੀ ਨਹੀਂ, ਸਗੋਂ ਦੇਸ਼ ਅਤੇ ਵਿਦੇਸ਼ ਦੇ ਵਖ-ਵਖ ਹਿਸਿਆਂ ਵਿੱਚ ਵੀ ਨਾ ਕੇਵਲ ਜਾਤੀਆਂ ਅਤੇ ਬਿਰਾਦਰੀਆਂ ਦੇ ਨਾਂ ਤੇ, ਸਗੋਂ ਇਲਾਕਿਆਂ ਦੇ ਨਾਂ ਤੇ ਵੀ ਅਨੇਕਾਂ ਗੁਰਦੁਆਰੇ ਹੋਂਦ ਵਿੱਚ ਆ ਚੁਕੇ ਹੋਏ ਹਨ। ਇਸਦੇ ਨਾਲ ਹੀ ਵਰਨਣਯੋਗ ਗਲ ਇਹ ਵੀ ਹੈ ਕਿ ਇਸਤਰ੍ਹਾਂ ਵਖੋ-ਵਖ ਗੁਰਦੁਆਰੇ ਕੇਵਲ ਜਾਤਾਂ-ਬਿਰਾਦਰੀਆਂ ਅਤੇ ਇਲਾਕਿਆਂ ਦੇ ਨਾਂ ਤੇ ਸਥਾਪਤ ਹੀ ਨਹੀਂ ਕੀਤੇ ਗਏ ਜਾਂ ਕੀਤੇ ਨਹੀਂ ਜਾ ਰਹੇ, ਸਗੋਂ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਪੁਰ ਕਬਜ਼ਾ ਕਰਨ ਲਈ ਡਾਂਗਾਂ-ਸੋਟੇ ਵੀ ਖੜਕਾਏ ਜਾਂਦੇ ਹਨ, ਕਿਰਪਾਨਾਂ ਵੀ ਲਹਿਰਾਇਆਂ ਜਾਂਦੀਆਂ ਹਨ ਅਤੇ ਗੋਲੀਆਂ ਚਲਾਣ ਤਕ ਤੋਂ ਵੀ ਕੋਈ ਸੰਕੋਚ ਨਹੀਂ ਕੀਤਾ ਜਾਂਦਾ।
ਦਿਲਚਸਪ ਗਲ ਤਾਂ ਇਹ ਵੀ ਹੈ ਕਿ ਇਨ੍ਹਾਂ ਸਾਰੇ ਗੁਰਦੁਆਰਿਆਂ, ਭਾਵੇਂ ਉਹ ਜਾਤੀਆਂ ਦੇ ਨਾਂ ਤੇ ਕਾਇਮ ਕੀਤੇ ਗਏ ਹੋਏ ਹਨ ਜਾਂ ਬਿਰਾਦਰੀਆਂ ਦੇ ਨਾਂ ਤੇ ਜਾਂ ਫਿਰ ਇਲਾਕਿਆਂ ਦੇ ਨਾਂ ਤੇ, ਵਿੱਚ ਸਰਬ-ਸਾਂਝੀਵਾਲਤਾ, ਸਦਭਾਵਨਾ, ਬਰਾਬਰਤਾ ਅਤੇ ਨਿਮਰਤਾ ਦੇ ਸੰਦੇਸ਼-ਵਾਹਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਕੀਤਾ ਹੁੰਦਾ ਹੈ ਅਤੇ ਉਨ੍ਹਾਂ ਦੀ ਹਜ਼ੂਰੀ ਵਿੱਚ ਹਰ-ਇਕ ਵਿਅਕਤੀ ਸ਼ਰਧਾ ਅਤੇ ਨਿਮਰਤਾ ਦੀ ਭਾਵਨਾ ਨਾਲ ਸਰਸ਼ਾਰ ਹੋ ਨਤ-ਮਸਤਕ ਹੁੰਦਾ ਹੈ। ਇਨ੍ਹਾਂ ਗੁਰਦੁਆਰਿਆਂ ਵਿੱਚ ਹੀ ਸਰਬ ਸਾਂਝੀਵਾਲਤਾ: ‘ਨਾ ਕੋ ਬੈਰੀ ਨਾਹਿ ਬੈਗਾਨਾ, ਸਗਲ ਸੰਗਿ ਹਮ ਕੋ ਬਨ ਆਈ’, ‘ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ’, ‘ਅਵਲਿ ਅਲਹੁ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ’, ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ’।
ਪਿਆਰ: ‘ਮਿਠਤ ਨੀਵੀ ਨਾਨਕਾ, ਗੁਣ ਚੰਗਿਆਇਆ ਤੱਤ’, ਨਿਮਰਤਾ: ‘ਨਿਵਣ ਸੁ ਅਖਰ ਖਵਣ ਗੁਣ ਜਿਹਬਾ ਮਣੀਆ ਮੰਤੁ, ਏ ਤ੍ਰੈ ਭੈਣੇ ਵੇਸ ਕਰਿ ਤਾ ਵਸਿ ਆਵੀ ਕੰਤ, ਸਦਭਾਵਨਾ: ‘ਜਾਤਿ ਵਰਨ ਤੇ ਭਏ ਅਤੀਤਾ’, ‘ਮੰਦਾ ਕਿਸ ਨੋ ਆਖੀਐ ਜਾ ਤਿਸੁ ਬਿਨੁ ਕੋਇ ਨਾਹਿ’, ਆਦਿ ਗੁਰ-ਸ਼ਬਦਾਂ ਦੀ ਵਿਆਖਿਆ ਵੀ ਕੀਤੀ ਜਾਂਦੀ ਹੈ, ਕੀਰਤਨ ਵੀ ਹੁੰਦਾ ਹੈ ਅਤੇ ਇਨ੍ਹਾਂ ਦੀ ਕਥਾ ਵੀ ਹੁੰਦੀ ਹੈ।
ਇਸ ਸਾਰੀ ਪ੍ਰਕ੍ਰਿਆ ਵਿੱਚ ਸਿੱਖ ਧਰਮ ਦੀਆਂ ਮਾਨਤਾਵਾਂ: ‘ਨੀਚਾ ਅੰਦਰ ਨੀਚ ਜਾਤਿ ਨੀਚੀ ਹੂੰ ਅਤਿ ਨੀਚ, ਨਾਨਕ ਤਿਨ ਕੇ ਸੰਗ ਸਾਥ ਵਡਿਆ ਸਿਉਂ ਕਿਆ ਰੀਸ’, ਆਦਰਸ਼ਾਂ: ‘ਜਗਤ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ, ਜਿਤ ਦੁਆਰੈ ਉਭਰੈ ਤਿਤੈ ਲੇਹੁ ਉਭਾਰ’, ਸ਼ੁਭ ਅਮਲਾਂ: ‘ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ’ ਦੀਆਂ ਪਰੰਪਰਾਵਾਂ ਅਤੇ ਮਰਿਆਦਾਵਾਂ ਦਾ ਸੰਦੇਸ਼ ਦਿਤਾ ਜਾਂਦਾ ਹੈ।
ਸਿਖ ਧਰਮ ਵਿੱਚ ਸਮਾਨਤਾ ਦੇ ਮਹਤਵਪੂਰਣ ਪ੍ਰਤੀਕ, ਲੰਗਰ ਦੀ ਪਰੰਪਰਾ ਹੈ, ਜਿਸਨੂੰ ਮਰਿਆਦਾ ਦੇ ਇੱਕ ਅਨਿਖੜ ਅੰਗ ਵਜੋਂ ਸਵੀਕਾਰਿਆ ਗਿਆ ਹੋਇਆ ਹੈ। ਇਸ ਮਰਿਆਦਾ ਅਨੁਸਾਰ ਸਾਰੇ ਗੁਰਦੁਆਰਿਆਂ, ਭਾਵੇਂ ਉਹ ਕਿਸੇ ਵੀ ਜਾਤ ਜਾਂ ਬਿਰਾਦਰੀ ਦੇ ਨਾਂ ਨਾਲ ਜਾਣੇ ਜਾਂਦੇ ਹਨ, ਵਿੱਚ ਪੰਗਤ ਵਿੱਚ ਬਰਾਬਰ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ। ਲੰਗਰ ਦੀ ਵਿਆਖਿਆ ਲਈ ਜੇ ਗੁਰ-ਇਤਿਹਾਸ ਵਾਚਿਆ ਜਾਏ ਤਾਂ ਇਸਦੇ ਕਈ ਪੱਖ ਉਭਰ ਕੇ ਸਾਹਮਣੇ ਆੳਂਦੇ ਹਨ। ਪਹਿਲਾ ਪੱਖ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ‘ਸੱਚਾ ਸੌਦਾ’ ਕੀਤੇ ਜਾਣ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਉਸ ਬਾਰੇ ਇਹ ਸਮਝਣ ਲੈਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ‘ਸਚਾ ਸੌਦਾ’ ਕੀਤਾ ਸੀ, ਉਸਦਾ ਉਦੇਸ਼ ਕੇਵਲ ਭੁਖੇ-ਭਾਣੇ ਸਾਧੂਆਂ ਦੀ ਭੁਖ ਮਿਟਾਣਾ ਜਾਂ ਉਹਨਾਂ ਦੀ ਲੋੜ ਨੂੰ ਹੀ ਪੂਰਿਆਂ ਕਰਨਾ ਨਹੀਂ ਸੀ, ਸਗੋਂ ਉਨ੍ਹਾਂ ਨੂੰ ਇਹ ਸਮਝਾਣਾ ਵੀ ਸੀ ਕਿ ਘਰ-ਗ੍ਰਿਹਸਥੀ ਦਾ ਤਿਆਗ ਕਰ ਅਤੇ ਭੁਖੇ-ਨੰਗੇ ਰਹਿ ਕੇ ਸੰਸਾਰ ਵਿੱਚ ਆਉਣ ਦੇ ਮਨੋਰਥ ਨੂੰ ਪੂਰਿਆਂ ਨਹੀਂ ਕੀਤਾ ਜਾ ਸਕਦਾ। ਪਹਿਲਾਂ ਗ੍ਰਹਿਸਥ-ਜੀਵਨ ਤਿਆਗਣਾ, ਫਿਰ ਭੁਖ-ਨੰਗ ਮਿਟਾਣ ਲਈ, ਉਹਨਾਂ ਗ੍ਰਹਿਸਥੀਆਂ ਦੇ ਮੂੰਹ ਵਲ ਵੇਖਣਾ, ਜੋ ਮੇਹਨਤ-ਮਜ਼ਦੂਰੀ ਅਤੇ ਦਸਾਂ ਨਹੁੰਆਂ ਦੀ ਕਿਰਤ ਕਰ, ਆਪਣੇ ਗ੍ਰਹਿਸਥ-ਜੀਵਨ ਦੀਆਂ ਜ਼ਿਮੇਂਦਾਰੀਆਂ ਪੂਰੀਆਂ ਕਰਦੇ ਹਨ, ਸ਼ੋਭਾ ਨਹੀਂ ਦਿੰਦਾ। ਇਸਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਥ ਜੀਵਨ ਦਾ ਮੂਲ ਮਨੋਰਥ ਲੋਕਾਂ ਨੂੰ ਸਮਝਾਇਆ।
ਦੂਸਰੀ ਗਲ ਜੋ ਲੰਗਰ ਦੀ ਮਰਿਆਦਾ ਅਤੇ ਪਰੰਪਰਾ ਦੀ ਅਰੰਭਤਾ ਨਾਲ ਸਬੰਧਤ ਹੈ। ਇਹ ਗੁਰ-ਇਤਿਹਾਸ ਵਿਚੋਂ ਇਸ ਰੂਪ ਵਿੱਚ ਸਾਹਮਣੇ ਆਉਂਦੀ ਹੈ, ਕਿ ਗੁਰੂ ਸਾਹਿਬ ਨੇ ਇਹ ਮਰਿਆਦਾ ਕੇਵਲ ਗਰੀਬਾਂ ਅਤੇ ਭੁਖਿਆਂ ਦੀ ਲੋੜ ਨੂੰ ਪੂਰਿਆਂ ਕਰਨ ਲਈ ਹੀ ਨਹੀਂ ਅਰੰਭੀ। ਇਸਨੂੰ ਅਰੰਭ ਕਰਨ ਦਾ ਮੁਖ ਮਨੋਰਥ ਦੇਸ਼-ਵਾਸੀਆਂ ਵਿੱਚ ਖੜੀਆਂ ਕੀਤੀਆਂ ਗਈਆਂ ਊਚ-ਨੀਚ ਅਤੇ ਅਮੀਰ-ਗਰੀਬ ਦੀਆਂ ਦੀਵਾਰਾਂ ਨੂੰ ਢਾਹੁਣਾ ਅਤੇ ਬਰਾਬਰਤਾ ਨੂੰ ਸਥਾਪਤ ਕਰਨਾ ਹੈ।
ਇਹੀ ਕਾਰਣ ਸੀ ਗੁਰੂ-ਘਰ ਵਿੱਚ ਲੰਗਰ ਦੀ ਪਰੰਪਰਾ ਇਸ ਰੂਪ ਵਿੱਚ ਸਥਾਪਤ ਕੀਤੀ ਗਈ ਹੋਈ ਸੀ ਕਿ ਜਿਸ-ਕਿਸੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੋਣ, ਉਸਨੂੰ ਪਹਿਲਾਂ ਲੰਗਰ ਦੀ ਪੰਗਤ ਵਿਚ, ਭਾਵੇਂ ਉਹ ਉਚੀ ਜਾਤ ਦਾ ਹੋਵੇ ਤੇ ਭਾਂਵੇ ਛੋਟੀ ਜਾਤ ਦਾ, ਭਾਂਵੇ ਗਰੀਬ ਹੋਵੇ ਜਾਂ ਅਮੀਰ, ਇਕ-ਦੂਜੇ ਦੇ ਗੋਡੇ ਨਾਲ ਗੋਡਾ ਜੋੜ ਬੈਠ, ਲੰਗਰ ਛਕਣਾ ਹੁੰਦਾ ਸੀ। ਇਸਤਰ੍ਹਾਂ ਲੰਗਰ ਛਕਣ ਤੋਂ ਬਾਅਦ ਹੀ ਉਹ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦਾ ਸੀ। ਇਤਿਹਾਸ ਗੁਆਹ ਹੈ ਕਿ ਸ਼ਹਿਨਸ਼ਾਹ ਅਕਬਰ ਤਕ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਇਸ ਪਰੰਪਰਾ ਦਾ ਪਾਲਣ ਕਰਨਾ ਪਿਆ ਸੀ।
ਇਥੇ ਇਹ ਗਲ ਵੀ ਧਿਆਨ ਵਿੱਚ ਰਖਣ ਵਾਲੀ ਹੈ ਕਿ ਨਾਮ ਸਿਮਰਨ ਕਰਦਿਆਂ ਲੰਗਰ ਕਿਸੇ ਵੀ ਥਾਂ ਤੇ ਤਿਆਰ ਕੀਤਾ ਅਤੇ ਵਰਤਾਇਆ ਜਾ ਸਕਦਾ ਹੈ। ਇਸ ਉਦੇਸ਼ ਲਈ ਕੋਈ ਵਿਸ਼ੇਸ਼ ਥਾਂ ਨਿਸ਼ਚਿਤ ਨਹੀਂ ਕੀਤੀ ਗਈ ਹੋਈ। ਸ਼ਰਤ ਕੇਵਲ ਇਕੋ ਹੈ ਕਿ ਲੰਗਰ ਪੰਗਤ ਵਿੱਚ ਬੈਠ ਕੇ ਛਕਿਆ ਜਾਏ।
ਗੁਰੂ ਸਾਹਿਬਾਨ ਵਲੋਂ ਸਮਾਨਤਾ ਬਰਾਬਰਤਾ ਅਤੇ ਆਪਸੀ ਪਿਆਰ ਦੀ ਸਦਭਾਵਨਾ ਦ੍ਰਿੜ ਕਰਵਾਣ ਲਈ ਕੇਵਲ ਲੰਗਰ ਦੀ ਪਰੰਪਰਾ ਤੇ ਮਰਿਆਦਾ ਹੀ ਸਥਾਪਤ ਨਹੀਂ ਕੀਤੀ, ਸਗੋਂ ਇਸੇ ਕੜੀ ਦੀ ਅਰੰਭਤਾ ਸੰਗਤ ਦੇ ਰੂਪ ਵਿੱਚ ਕੀਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਸਿੱਖੀ ਦਾ ਪ੍ਰਚਾਰ ਕਰਨ ਲਈ ਜਿਥੇ ਵੀ ਗਏ ਉਥੇ ਹੀ ਉਨ੍ਹਾਂ ਸੰਗਤਾਂ ਕਾਇਮ ਕੀਤੀਆਂ। ਇਨ੍ਹਾਂ ਸੰਗਤਾਂ ਵਿੱਚ ਲੋਕੀ ਬਿਨਾਂ ਜਾਤ-ਪਾਤ ਜਾਂ ਊਚ-ਨੀਚ ਦੇ ਭੇਦ-ਭਾਵ ਦੇ ਇਕਠੇ ਹੁੰਦੇ, ਗੁਰ-ਉਪਦੇਸ਼ਾਂ ਸੰਬੰਧੀ ਵਿਚਾਰ ਕਰਦੇ ਅਤੇ ਉਨ੍ਹਾਂ ਉਪਦੇਸ਼ਾਂ ਦਾ ਸੁਨੇਹਾ ਘਰ-ਘਰ ਪਹੁੰਚਾਣ ਦਾ ਸੰਕਲਪ ਧਾਰਦੇ।
ਇਥੇ ਹੀ ਬਸ ਨਹੀਂ: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਸਵੇਂ ਜਾਮੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਖਾਲਸੇ--ਅਰਥਾਤ ਸੰਤ-ਸਿਪਾਹੀ ਦੀ ਸਿਰਜਨਾ ਨੂੰ ਸੰਪੂਰਨ ਕਰਦਿਆਂ, ਜੋ ਅਮ੍ਰਿਤ ਛਕਾਉਣ ਦੀ ਮਰਿਆਦਾ ਸਥਾਪਤ ਕੀਤੀ, ਉਸਦਾ ਉਦੇਸ਼ ਵੀ ਊਚ-ਨੀਚ ਦੀਆਂ ਦੀਵਾਰਾਂ ਤੋੜ ਸਾਰਿਆਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਤੇ ਪ੍ਰਸ਼ਾਦ ਛਕਾ ਬਰਾਬਰ ਬਿਠਾਣਾ ਸੀ। ਗੁਰੂ ਸਾਹਿਬ ਨੇ ਇਸ ਪਰੰਪਰਾ ਰਾਹੀਂ ਇਹ ਗਲ ਦ੍ਰਿੜ ਕਰਵਾਈ: ‘ਸਬੇ ਸਾਂਝੀਵਾਲ ਸਦਾਇਨ ਕੋਇ ਨਾ ਦੀਸਹਿ ਬਾਹਰਾ ਜੀਉ’।
ਹੈਰਾਨੀ ਇਸ ਗਲ ਦੀ ਹੈ ਕਿ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦਾ ਪ੍ਰਚਾਰ-ਪਸਾਰ, ਇਸ ਦਾਅਵੇ ਦੇ ਨਾਲ ਕਰਦਿਆਂ ਕਿ ਸਿੱਖ ਧਰਮ ਵਰਗਾ ਕੋਈ ਵਿਲਖਣ ਧਰਮ ਨਹੀਂ। ਇਸ ਧਰਮ ਵਿੱਚ ਜਾਤ-ਪਾਤ, ਉਚ-ਨੀਚ ਦਾ ਕੋਈ ਵਿਤਕਰਾ ਨਹੀਂ, ਸਭ ਬਰਾਬਰ ਹਨ—ਫਿਰ ਵੀ ਜਾਤਾਂ, ਬਿਰਾਦਰੀਆਂ ਅਤੇ ਇਲਾਕਿਆਂ ਦੇ ਨਾਂ ਤੇ ਆਪਣੇ ਆਪ ਵਿੱਚ ਵੰਡੀਆਂ ਪਾ, ਵਿਤਕਰਿਆਂ ਤੇ ਨਫਰਤ ਦੀਆਂ ਦੀਵਾਰਾਂ ਖੜੀਆਂ ਕਰ ਲਈਆਂ ਗਈਆਂ ਹੋਈਆਂ ਹਨ। ਗੁਰੂ ਸਾਹਿਬਾਨ ਵਲੋਂ ਨਿਸ਼ਚਿਤ ਕੀਤੀ ਹੋਈ ਸਿਖ ਦੀ ਪ੍ਰੀਭਾਸ਼ਾ: ‘ਗੁਰ ਸਤਿਗੁਰ ਕਾ ਜੋ ਸਿਖ ਅਖਾਏ ਸੁ ਭਲਕੇ ਉਠਿ ਹਰਿ ਨਾਮ ਧਿਆਵੈ’, ‘ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਿ ਨਾਵੈ’, ਨੂੰ ਬਿਲਕੁਲ ਹੀ ਅਣਗੋਲਿਆਂ ਕਰ ਦਿੱਤਾ ਗਿਆ ਹੋਇਆ ਹੈ। ਜਾਤਾਂ, ਬਿਰਾਦਰੀਆਂ ਅਤੇ ਇਲਾਕਿਆਂ ਆਦਿ ਦੇ ਨਾਂ `ਤੇ ਉਸੇ ਗੁਰੂ ਦੇ ਦੁਆਰੇ ਉਸਾਰ, ਆਪੋ ਵਿੱਚ ਵੰਡ ਤੇ ਨਫਰਤ ਦੀਆਂ ਲਕੀਰਾਂ ਖਿਚ ਲਈਆਂ ਹੋਈਆਂ ਹਨ।
…ਅਤੇ ਅੰਤ ਵਿੱਚ: ਇਨ੍ਹਾਂ ਹੀ ਦਿਨਾਂ ਵਿੱਚ ਇੱਕ ਸਜਣ ਨਾਲ ਚਰਚਾ ਹੋਈ ਤਾਂ, ਉਨ੍ਹਾਂ ਦਸਿਆ ਕਿ ਅਜ ਦੇ ਇਨ੍ਹਾਂ ਸਿੱਖੀ ਦੇ ਠੇਕੇਦਾਰਾਂ ਨੇ ਕਦੀ ਵੀ ਦਿਲੋਂ ਸਿੱਖੀ ਦੇ ਸਿਧਾਂਤਾਂ ਨੂੰ ਸਵੀਕਾਰ ਨਹੀਂ ਕੀਤਾ। ਇਨ੍ਹਾਂ ਦੇ ਦਿਲ ਅਤੇ ਦਿਮਾਗ਼ ਪੁਰ ਉਨ੍ਹਾਂ ਪਹਾੜੀ ਰਾਜਿਆਂ ਦੀ ਸੋਚ ਭਾਰੂ ਚਲੀ ਆ ਰਹੀ ਹੈ, ਜਿਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਇਹ ਸ਼ਰਤ ਰਖੀ ਸੀ ਕਿ ਉਹ ਗੁਰੂ ਸਾਹਿਬ ਦੇ ਸਿੱਖ ਬਣਨ ਅਤੇ ਉਨ੍ਹਾਂ ਦੇ ਬਖਸ਼ੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਤਿਆਰ ਹਨ, ਜੇ ਉਨ੍ਹਾਂ ਨੂੰ ਨੀਵੀਆਂ ਜਾਤਾਂ ਦੇ ਬਰਾਬਰ ਬੈਠਣ ਅਤੇ ਉਨ੍ਹਾਂ ਨਾਲ ਬਰਾਬਰਤਾ ਦਾ ਵਰਤੋਂ-ਵਿਹਾਰ ਕਰਨ ਤੋਂ ਛੋਟ ਦੇ ਦਿਤੀ ਜਾਏ। ਗੁਰੂ ਸਾਹਿਬ ਨੇ ਤਾਂ ਉਨ੍ਹਾਂ ਨੂੰ ਇਹ ਛੋਟ ਦੇ ਕੇ ਸਿੱਖੀ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿਤਾ ਸੀ, ਪਰ ਅਜ ਸਿੱਖੀ ਦੇ ਆਪੇ ਬਣੇ ਠੇਕੇਦਾਰਾਂ ਨੇ ਆਪ ਹੀ ਆਪਣੇ ਲਈ ਇਹ ਛੋਟ ਰਾਖਵੀਂ ਕਰ ਲਈ ਹੋਈ ਹੈ।


01/01/15)
ਬਿਕਰਮਜੀਤ ਸਿੰਘ “ਜੀਤ”

ਨਵਾਂ ਸਾਲ – 2015
ਨਵਾਂ ਸਾਲ ਚੜ੍ਹਿਐ ਦੋ ਹਜ਼ਾਰ ਪੰਧਰਾਂ,
ਸਾਰੇ ਮਿੱਤਰਾਂ ਨੂੰ ਨਿੱਘੀ ਵਧਾਈ ਹੋਵੇ
ਵਿਚ ਖੇੜਿਆਂ ਲੰਘੇ ਇਹ ਸਾਲ ਸਾਰਾ,
ਹਰ ਕਾਰਜ ਵਿਚ ਦਾਤਾ ਸਹਾਈ ਹੋਵੇ
ਗੁਜ਼ਰੇ ਸਾਲਾਂ ਤੋਂ ਲੈਕੇ ਸਬਕ ਅਸੀਂ,
ਜੀਵਨ-ਰਾਹ ਹੁਣ ਨਵੀਂ ਬਣਾ ਲਈਏ
ਵੈਰੀ ਦਿੱਸੇ ਨ੍ਹਾਂ ਕੋਈ ਜਗਤ ਅੰਦਰ,
ਨਾਲ ਪਿਆਰ ਦੇ ਸਭਨੂੰ ਅਪਨਾ ਲਈਏ
ਹੋਵੇ ਗੁਫ਼ਤਗੂ ਚਾਸ਼ਨੀ ਤੁੱਲ ਮਿੱਠੀ,
ਵਾਂਗ ਫ਼ੁਲਾਂ ਦੇ ਨਾਜ਼ੁਕ ਬਿਓਹਾਰ ਹੋਵੇ
ਹੋਵੇ ਦਿਲਾਂ’ਚ ਪਿਆਰ ਸਤਿਕਾਰ ਡਾਢਾ,
ਰੌਣਕ ਚੇਹਰੇ ਤੇ ਵਾਂਗ ਬਹਾਰ ਹੋਵੇ
ਹੁੰਦੈ ਸਾਲ ਨਵਾਂ ਹਰਇੱਕ ਕੀਮਤੀ ਜੀ,
ਡੂੰਘੀ ਸੋਚ ਨਾਲ ਮੱਤੇ ਪਕਾ ਲਈਏ
ਐਸਾ ਕੁਝ ਕਰੀਏ ਖ਼ੁਦ ਤੇ ਫ਼ਖ਼ਰ ਹੋਵੇ,
ਨਵਾਂ ਸਾਲ ਇਹ ਸਫ਼ਲ ਬਣਾ ਲਈਏ
ਹੱਥ ਜੋੜ ਕੇ “ਜੀਤ” ਅਰਦਾਸ ਕਰਦੈ,
ਵਰਤੇ ਖੁਸ਼ੀ ਤੇ ਅਮਨ ਸੰਸਾਰ ਅੰਦਰ
ਮਨੋਕਾਮਨਾ ਸੱਭ ਦੀ ਹੋਵੇ ਪੂਰਨ,
ਇਕੀਵੀਂ ਸਦੀ ਦੇ ਪੰਧਰਵੇਂ ਸਾਲ ਅੰਦਰ
ਬਿਕਰਮਜੀਤ ਸਿੰਘ “ਜੀਤ”


01/01/15)
ਅਕੇਸ਼ ਕੁਮਾਰ

ਕੁਦਰਤ ਦੀ ਅਨਮੋਲ ਦੇਣ ਹੈ ਪਾਣੀ ਇਨਸਾਨ ਹੋਵੇ ਜਾ ਜੀਵ ਪਾਣੀ ਜਿੰਦਗੀ ਦੇ ਲਈ ਇੱਕ ਵੱਡੀ ਜਰੂਰਤ ਹੈ
ਧਰਤੀ ਤੇ ਪਾਣੀ ਨਾ ਹੋਵੇ ਤਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ

ਕੁਦਰਤ ਦੀ ਅਨਮੋਲ ਦੇਣ ਹੈ ਪਾਣੀ ਅਤੇ ਇਨਸਾਨ ਹੋਵੇ ਜਾ ਜੀਵ ਪਾਣੀ ਜਿੰਦਗੀ ਦੇ ਲਈ ਇੱਕ ਵੱਡੀ ਜਰੂਰਤ ਹੈ। ਅਗਰ ਧਰਤੀ ਤੇ ਪਾਣੀ ਨਾ ਹੋਵੇ ਤਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਰੋਟੀ ਕਪੜਾ ਤੇ ਮਕਾਨ ਤੋਂ ਬਿਨਾਂ ਤਾਂ ਇਨਸਾਨ ਫਿਰ ਵੀ ਕੁੱਝ ਸਮਾਂ ਕੱਟ ਸਕਦਾ ਹੈ ਪਰ ਪਾਣੀ ਤੋਂ ਬਿਨਾ ਤਾਂ ਇਨਸਾਨ ਨਹੀਂ ਰਹਿ ਸਕਦਾ। ਪਰ ਇਨਸਾਨ ਨੇ ਕੁਦਰਤ ਦੀ ਅਨਮੋਲ ਦੇਣ ਪਾਣੀ ਨੂੰ ਵੀ ਪੇਦੂਸ਼ਤ ਕਰਨ ਵਿੱਚ ਕੋਈ ਕਸਰ ਨਹੀ ਛੱਡੀ। ਕਈ ਸਾਲਾਂ ਤੋ ਨਹਿਰਾਂ ਦੇ ਪਾਣੀ ਨੂੰ ਸਾਫ ਕਰਨ ਦੇ ਨਾਮ ਤੇ ਅਰਬਾਂ ਰੁਪਏ ਤਾਂ ਪਾਣੀ ਦੀ ਤਰ੍ਹਾਂ ਬਹਾ ਦਿੱਤੇ ਗਏ ਪਰ ਉਹ ਨਹਿਰਾਂ ਦਾ ਪਾਣੀ ਫਿਰ ਵੀ ਸਾਫ ਨਹੀ ਹੋ ਸਕਿਆ ਅਤੇ ਫਿਰ ਤੋਂ ਨਹਿਰਾ ਦੇ ਪਾਣੀ ਦੀ ਸਫਾਈ ਮੁਹਿੰਮ ਦੀਆਂ ਯੋਜਨਾ ਬਣਾਈਆਂ ਜਾਣ ਲੱਗ ਪਈਆਂ ਪਰ ਕਿ ਇਹ ਯੋਜਨਾ ਦੇ ਨਾਲ ਅਰਬਾਂ ਰੁਪਏ ਪਾਣੀ ਵਿੱਚ ਬਹਾਉਣ ਦੇ ਬਾਵਜੁਦ ਪਾਣੀ ਸਾਫ ਹੋ ਪਾਵੇਗਾ ਜਾ ਫਿਰ ਜੋ ਪਹਿਲਾ ਨਹਿਰਾਂ ਦੇ ਪਾਣੀ ਨੂੰ ਸਾਫ ਕਰਣ ਦੇ ਨਾਮ ਤੇ ਅਰਬਾਂ ਰੁਪਏ ਜੋ ਗੋਲਮੋਲ ਹੋ ਗਏ ਕਿ ਇਹ ਫਿਰ ਤੋ ਉਹੀ ਖੇਲ ਤਾਂ ਨਹੀਂ ਦੁਹਰਾਇਆ ਜਾਵੇਗਾ। ਪੇਧਾਨਮੰਤਰੀ ਜੀ ਤੁਹਾਡੇ ਵੱਲੋਂ ਕੀਤੇ ਯਤਨ ਤਾਂ ਸਵਾਗਤਯੋਗ ਹਨ ਪਰ ਕਿ ਕਾਰਪੋਰੇਟ ਘਰਾਨੇ ਜਾਂ ਫਿਰ ਅਫਸਰਸ਼ਾਹੀ ਇਸ ਨਹਿਰੀ ਪਾਣੀ ਸਾਫ ਕਰਨ ਦੀ ਯੋਜਨਾ ਨੂੰ ਇਨਸਾਨਦਾਰੀ ਦੇ ਨਾਲ ਲਾਗੁ ਕਰੇਗੀ?
ਅੱਜ ਦੀ ਦੁਨੀਆਂ ਦੀ ਇੱਕ ਵੱਡੀ ਸਮਸਿਆ ਸਾਫ ਪਾਣੀ ਦੀ ਕਮੀ ਬਣ ਗਈ ਹੈ। ਦੁਨੀਆਂ ਦੇ ਦੇਸ਼ਾਂ ਵਿੱਚ ਪਾਣੀ ਨੂੰ ਲੈ ਕੇ ਤਨਾਵ ਵੱਧ ਰਿਹਾ ਹੈ ਅਤੇ ਦੇਸ਼ ਦੇ ਅੰਦਰ ਰਾਜਾਂ ਵਿੱਚ ਪਾਣੀਆਂ ਦੇ ਬਟਵਾਰੇ ਨੂੰ ਲੈਕੇ ਤਨਾਵ ਉਭਰ ਰਹੇ ਹਨ ਤੇ ਬੁੱਧੀਜੀਵੀਆਂ ਵਲੋਂ ਸਾਫ ਪਾਣੀ ਦੇ ਘੱਟ ਹੋਣ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਅਜਿਹੇ ਹੀ ਹਾਲਾਤ ਬਣੇ ਰਹੇ ਤਾਂ ਅਗਲਾ ਵਿਸ਼ਵ ਯੁੱਧ ਪਾਣੀ ਤੇ ਹੋ ਸਕਦਾ ਹੈ। ਜਿੰਦਗੀ ਲਈ ਪਾਣੀ ਇੰਨਾ ਜਰੂਰੀ ਹੋਣ ਦੇ ਬਾਵਜੂਦ ਦੁਨੀਆ ਦੀ 20 ਫਿਸਦੀ ਅਬਾਦੀ ਨੂੰ ਸਾਫ ਪੀਣ ਵਾਲਾ ਪਾਣੀ ਨਹੀਂ ਮਿਲਦਾ ਤੇ 40 ਫਿਸਦੀ ਅਬਾਦੀ ਨੂੰ ਰਹਿਣ ਸਹਿਣ ਤੇ ਸਾਫ ਸਫਾਈ ਲਈ ਲੋਂੜੀਦਾ ਪਾਣੀ ਪ੍ਰਾਪਤ ਨਹੀਂ ਹੈ। ਹਰ ਸਾਲ ਤਕਰੀਬਨ 22 ਲੱਖ ਲੋਕ ਦੁਸ਼ਤ ਪਾਣੀ ਪੀਣ ਨਾਲ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ। 2050 ਤੱਕ ਦੁਨੀਆਂ ਦੀ ਅੱਧੀ ਜਾਂ ਇਸ ਤੋਂ ਵੀ ਵੱਧ ਅਬਾਦੀ ਨੂੰ ਪਾਣੀ ਦੀ ਕਮੀ ਦਾ ਸਾਮਣਾ ਕਰਨਾ ਪੈ ਸਕਦਾ ਹੈ। ਦੁਨੀਆਂ ਦੀ 16 ਫਿਸਦੀ ਅਬਾਦੀ ਨਾਲ ਭਾਰਤ ਕੋਲ ਤਾਜੇ ਪਾਣੀ ਦੇ ਸਾਧਨ ਸਿਰਫ 4 ਫਿਸਦੀ ਹੀ ਹਨ। ਪਾਣੀ ਦਾ ਘੱਟ ਆਉਣਾ ਭਾਰਤ ਦੇ ਕਈ ਸੂਬਿਆਂ ਵਿੱਚ ਆਮ ਗੱਲ ਹੈ। ਕਈ ਪਿਛੜੇ ਪੇਂਡੁ ਇਲਾਕਿਆਂ ਵਿੱਚ ਅੱਜ ਵੀ ਔਰਤਾਂ ਨੂੰ ਪਾਣੀ ਲੈਣ ਲਈ ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ।
ਇਸ ਸਭ ਦੇ ਬਾਵਜੂਦ ਇਨਸਾਨ ਪਾਣੀ ਦੀ ਅਹਿਮਿਅਤ ਨੂੰ ਨਾ ਸਮਝਦੇ ਹੋਏ ਇਸ ਪਾਣੀ ਨੂੰ ਜਰੂਰਤ ਤੋਂ ਜ਼ਿਆਦਾ ਬਰਬਾਦ ਕਰ ਰਿਹਾ ਹੈ ਅਤੇ ਕੁੱਝ ਇਨਸਾਨ ਆਪਣੇ ਲਾਲਚ ਲਈ ਇਸ ਪਾਣੀ ਨੂੰ ਪੇਦੂਸ਼ਤ ਕਰ ਰਹੇ ਹਨ ਅਤੇ ਪਾਣੀ ਦੇ ਸੋਮਿਆਂ ਦਾ ਜਰੂਰਤ ਤੋਂ ਜਿਆਦਾ ਦੋਹਣ ਕੀਤਾ ਜਾ ਰਿਹਾ ਹੈ ਜਿਸ ਨਾਲ ਦੁਨੀਆਂ ਦੀਆਂ ਵਾਤਾਵਰਣ ਸੰਬਧੀ ਸਮਸਿਆਵਾਂ ਵਿੱਚੋਂ ਇੱਕ ਵੱਡਾ ਖਤਰਾ ਪਾਣੀ ਬਣ ਗਿਆ ਹੈ। ਨਦੀਆਂ ਵਿੱਚ ਲਗਾਤਾਰ ਘੱਟਦਾ ਜਾ ਰਿਹਾ ਪਾਣੀ ਸਾਰੀ ਦੁਨੀਆਂ ਦੇ ਦੇਸ਼ਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਚੁਕਿਆ ਹੈ ਤੇ ਇਸ ਦਾ ਹਲ ਕਢੱਣ ਲਈ ਕਈ ਨਿਯਮ ਤੇ ਕਾਨੂੰਨ ਵੀ ਬਣਾਏ ਗਏ ਹਨ।
ਨਦੀਆਂ ਦੇ ਬਚਾਅ ਲਈ 14 ਮਾਰਚ ਨੂੰ ਨਦੀਆਂ ਦੇ ਬਚਾਅ ਅਤੇ ਨਦੀਆਂ ਦੇ ਡੈਮ ਬਣਾਉਣ ਦੇ ਵਿਰੋਧ ਵਿੱਚ ਅੰਤਰਾਸ਼ਟਰੀ ਦਿਵਸ ਘੋਸ਼ਿਤ ਕੀਤਾ ਗਿਆ ਹੈ। ਹਰ ਸਾਲ ਹਜਾਰਾਂ ਲੱਖਾਂ ਲੋਕ ਨਦੀਆਂ ਦੇ ਹੱਕ ਵਿੱਚ ਤੇ ਨਦੀਆਂ ਦੀ ਸੁਰਖਿਆ ਲਈ ਆਪਣੀ ਅਵਾਜ਼ ਚੁੱਕਦੇ ਹਨ ਇਹ ਦਿਨ ਉਹਨਾਂ ਲੋਕਾਂ ਨੂੰ ਆਪਣੇ ਯਤਨਾਂ ਵਿੱਚ ਮਿਲੀ ਸਫਲਤਾ ਦਾ ਆਨੰਦ ਮਾਨਣ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਨਦੀਆਂ ਦੀ ਸੁਰਖਿਆ ਪ੍ਰਤੀ ਜਾਗਰੁਕ ਕਰਣ ਦਾ ਇੱਕ ਜਰੀਆ ਹੈ। ਵਰਲਡ ਬੈਂਕ ਦੇ ਮੁਤਾਬਕ ਭਾਰਤ ਵੱਡੇ ਪਾਣੀ ਦੇ ਸੰਕਟ ਵਿੱਚੋਂ ਗੁਜਰ ਰਿਹਾ ਹੈ ਜਿਸ ਲਈ ਉਸਨੂੰ ਪਾਣੀ ਸੰਬਧੀ ਆਪਣੀਆਂ ਨੀਤੀਆਂ ਵਿੱਚ ਵੱਡੇ ਬਦਲਾਵ ਦੀ ਲੋੜ ਹੈ। ਪਾਣੀ ਦੇ ਸੋਮਿਆਂ ਦੀ ਰਖਿਆ ਲਈ ਚੁੱਕਿਆ ਗਿਆ ਇੱਕ ਛੋਟਾ ਜਿਹਾ ਕਦਮ ਲੋਕਾਂ ਨੂੰ ਇਸ ਦੀ ਜਰੂਰਤ ਪ੍ਰਤੀ ਜਾਗਰੁਕ ਕਰ ਸਕਦਾ ਹੈ।
ਇੱਕ ਪਾਸੇ ਨਦੀਆਂ ਵਿੱਚ ਲਗਾਤਾਰ ਵੱਧਦਾ ਪ੍ਰਦੁਸ਼ਨ ਨਦੀਆਂ ਦੇ ਪਾਣੀ ਨੂੰ ਜਿੱਥੇ ਜਹਰੀਲਾ ਕਰ ਰਿਹਾ ਹੈ ਉਥੇ ਉਹਨਾਂ ਦਾ ਜਲ ਸਤਰ ਵੀ ਘੱਟ ਰਿਹਾ ਹੈ। ਭਾਰਤ ਦਾ ਸਵਰਗ ਕਹੇ ਜਾਂਦੇ ਕਸ਼ਮੀਰ ਦੀ ਡਲ ਝੀਲ ਜੋ ਕੀ ਸੈਲਾਨੀਆਂ ਦੇ ਆਕਰਸ਼ਨ ਦਾ ਵੱਡਾ ਕੇਂਦਰ ਹੈ ਪ੍ਰਦੂਸ਼ਨ ਦੀ ਵਜਹਾ ਨਾਲ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਅਤੇ ਇਸ ਨੂੰ ਬਚਾਉਣ ਲਈ ਵੱਡੇ ਲੈਵਲ ਤੇ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਇਸ ਡਲ ਝੀਲ ਉਪਰ ਨਿਰਭਰ ਕਈ ਪਰਿਵਾਰਾਂ ਦੇ ਰੋਜੀ ਰੋਟੀ ਦਾ ਭਵਿੱਖ ਵੀ ਖਤਰੇ ਵਿੱਚ ਪੈ ਗਿਆ ਹੈ।
ਪਾਣੀ ਦੇ ਪ੍ਰਦੂਸ਼ਨ ਦੇ ਵੈਸੇ ਤਾਂ ਕਈ ਕਾਰਨ ਹਨ ਪਰ ਮੁੱਖ ਕਾਰਨ ਸੀਵਰੇਜ ਅਤੇ ਫੈਕਟਰੀਆਂ ਦੇ ਗੰਦੇ ਪਾਣੀ ਦਾ ਸਿੱਧੇ ਨਦੀਆਂ ਵਿੱਚ ਪੈਣਾ ਹੈ। ਇੱਕ ਰਿਪੋਰਟ ਮੁਤਾਬਕ ਭਾਰਤ ਦੇ ਸ਼ਹਿਰੀ ਇਲਾਕਿਆਂ ਵਿੱਚ ਆਏ ਸਾਲ 5000 ਕਰੋੜ ਲੀਟਰ ਗੰਦਲੇ ਪਾਣੀ ਦੀ ਨਿਕਾਸੀ ਹੁੰਦੀ ਹੈ ਤੇ ਜੇ ਇਸ ਵਿੱਚ ਪਿੰਡਾ ਦਾ ਆਂਕੜਾ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਗਿਣਤੀ ਕਿਧਰੇ ਵਧੇਰੇ ਹੋਵੇਗੀ। ਗੰਦਾ ਪਾਣੀ ਉਸ ਸਾਫ਼ ਪਾਣੀ ਨੂੰ ਗੰਦਲਾ ਤੇ ਬਦਬੂਦਾਰ ਕਰਕੇ ਇਸ ਵਿੱਚ ਆਕਸੀਜ਼ਨ ਦੀ ਮਾਤਰਾ ਘਟਾ ਦਿੰਦਾ ਹੈ ਜੋਕਿ ਪਾਣੀ ਦੇ ਜੀਵ ਜੰਤੁਆਂ ਦੀ ਜਿੰਦਗੀ ਲਈ ਵੀ ਖਤਰਾ ਪੈਦਾ ਕਰਦਾ ਹੈ।
ਪਾਣੀ ਦਾ ਪ੍ਰਦੁਸ਼ਨ ਜਿੱਥੇ ਪਾਣੀ ਨੂੰ ਪੀਣ ਲਾਇਕ ਨਹੀਂ ਰਹਿਣ ਦਿੰਦਾ ਉਥੇ ਹੀ ਦੂਜੇ ਪਾਸੇ ਨਦੀਆਂ ਦੇ ਜਰੂਰਤ ਤੋਂ ਜਿਆਦਾ ਬੱਣ ਰਹੇ ਡੈਮ ਕਾਰਨ ਜਿੱਥੇ ਕਈ ਨਦੀਆਂ ਦੇ ਬਹਾਵ ਦੇ ਰਸਤੇ ਬਦਲ ਗਏ ਹਨ ਉਥੇ ਕਈ ਨਦੀਆਂ ਦੀ ਹੋਂਦ ਵੀ ਖਤਰੇ ਵਿੱਚ ਪੈ ਗਈ ਹੈ। ਹਰ ਸਮੇਂ ਪਾਣੀ ਨਾਲ ਭਰੇ ਰਹਿਣ ਵਾਲੇ ਕਈ ਸੋਮੇ ਇਹਨਾ ਡੈਮਾਂ ਕਾਰਨ ਸੁੱਕੇ ਰਹਿੰਦੇ ਹਨ ਅਤੇ ਤਕਰੀਬਨ ਸਾਰਾ ਸਾਲ ਹੀ ਉਹਨਾਂ ਵਿੱਚ ਨਾ ਮਾਤਰ ਪਾਣੀ ਹੀ ਹੁੰਦਾ ਹੈ। ਹਾਂ ਬਰਸਾਤੀ ਮੌਸਮ ਵਿੱਚ ਇਹ ਸੋਮੇ ਕੁੱਝ ਸਮੇਂ ਲਈ ਜਰੂਰ ਪਾਣੀ ਨਾਲ ਭਰ ਜਾਂਦੇ ਹਨ। ਵੱਧਦੇ ਸ਼ਹਿਰੀਕਰਣ ਨਾਲ ਨਦੀਆਂ ਦੇ ਆਲੇ ਦੁਆਲੇ ਦੇ ਤੱਟ ਵੀ ਉਸਾਰੀਆਂ ਹੇਂਠ ਆ ਗਏ ਹਨ। ਹੋਰ ਤਾਂ ਹੋਰ ਮੀਂਹ ਦਾ ਮੌਸਮ ਨਾ ਹੋਣ ਤੇ ਨਦੀਆਂ ਦੀ ਉਚੀ ਜਮੀਨ ਤੇ ਵੀ ਖੇਤੀ ਕੀਤੀ ਜਾ ਰਹੀ ਹੈ। ਇਸ ਸਭ ਨਾਲ ਨਦੀਆਂ ਤੇ ਦਬਾਅ ਵੱਧਿਆ ਹੈ। ਪਿਛਲੇ ਕੁੱਝ ਸਮੇਂ ਤੋਂ ਖਬਰਾਂ ਮੁਤਾਬਕ ਚੀਨ ਬ੍ਰਹਮਪੁੱਤਰਾ ਨਦੀ ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਨਾ ਰਿਹਾ ਹੈ। ਬ੍ਰਹਮਪੁੱਤਰਾ ਨਦੀ ਬੰਗਲਾਦੇਸ਼ ਦੀ ਸਭ ਤੋਂ ਮੁੱਖ ਨਦੀ ਹੈ ਤੇ ਡੈਮ ਬਣਨ ਨਾਲ ਇਸ ਨਦੀ ਦੇ ਬਹਾਅ ਤੇ ਵੀ ਫਰਕ ਪੈ ਸਕਦਾ ਹੈ। ਭਾਰਤ ਦੇਸ਼ ਦੀਆਂ ਕੁੱਝ ਨਦੀਆਂ ਵੀ ਚੀਨ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ ਤੇ ਚੀਨ ਦੀਆਂ ਨੀਤੀਆਂ ਉਹਨਾਂ ਤੇ ਵੀ ਖਤਰਾ ਬਣ ਸਕਦੀਆਂ ਹਨ। ਲੋਕ ਪੈਸਾ ਜੋੜਨ ਲਈ ਤਾਂ ਬਹੁਤ ਯਤਨ ਕਰਦੇ ਹਨ ਪਰ ਆਪਣੇ ਕੁਦਰਤੀ ਸੋਮੇ ਜੋੜਨ ਵਿੱਚ ਅਣਗਹਿਲੀ ਕਰ ਜਾਂਦੇ ਹਨ। ਪੈਸਾ ਜੋੜ ਕੇ ਤਾਂ ਸਿਰਫ ਅਸੀਂ ਅਮੀਰ ਹੀ ਬਣਾਂਗੇ ਪਰ ਜੇ ਨਦੀਆਂ ਨਾ ਬੱਚ ਸਕੀਆਂ ਤਾਂ ਪਾਣੀ ਤੋਂ ਬਿਨਾਂ ਤਾਂ ਕੀ ਇਨਸਾਨ, ਤੇ ਕੀ ਜਾਨਵਾਰ ਤੇ ਕੀ ਪੇੜ ਪੋਧੇ ਕੁੱਝ ਵੀ ਜਿੰਦਾ ਨਹੀਂ ਰਹਿ ਸਕੇਗਾ। ਫਿਰ ਉਹ ਜੋੜਿਆ ਪੈਸਾ ਵੀ ਕੀ ਕੰਮ ਆਵੇਗਾ।
ਇੱਕ ਰਿਪੋਰਟ ਮੁਤਾਬਕ ਭਾਰਤ ਦੇ 68. 2 ਫਿਸਦੀ ਘਰਾਂ ਨੂੰ ਹੀ ਸਾਫ ਪਾਣੀ ਉਪਲਬਧ ਹੈ। ਦੁਨੀਆਂ ਦੇ ਸੁਰਖਿਅਤ ਤੇ ਸਾਫ ਪੀਣ ਦੇ ਪਾਣੀ ਵਾਲੇ 122 ਦੇਸ਼ਾ ਦੀ ਸੁਚੀ ਵਿੱਚ ਭਾਰਤ 120 ਵੇਂ ਨੰਬਰ ਤੇ ਹੈ। ਵਰਲਡ ਬੈਂਕ ਦੀ ਭਾਰਤ ਦੇ ਵਾਤਾਵਰਣ ਦੀ ਸਥਿਤੀ ਤੇ ਰਿਪੋਰਟ ਮੁਤਾਬਕ ਪ੍ਰਤੀ ਵਿਅਕਤੀ ਪਾਣੀ ਉਪਲਭਤਾ 6500 ਕਉਬਕ ਮੀਟਰ ਤੋਂ ਘੱਟ ਕੇ 2500 ਕਉਬਕ ਮੀਟਰ ਰਹਿ ਗਈ ਹੈ। ਭਾਰਤ ਵਿੱਚ ਪਾਣੀ ਦੀ ਕਮੀ ਦਾ ਕਾਰਨ ਪਾਣੀ ਦੇ ਸੋਮਿਆ ਦਾ ਸਹੀ ਪ੍ਰੰਬਧਨ ਨਾ ਕੀਤਾ ਜਾਨਾ ਹੈ। ਭਾਰਤ ਵਿੱਚ ਪਾਣੀ ਦੀ ਕਮੀ ਦਾ ਕਾਰਨ ਕੁਦਰਤੀ ਨਹੀਂ ਸਗੋਂ ਮਨੁੱਖ ਵਲੋਂ ਪੈਦਾ ਕੀਤੇ ਗਏ ਹਾਲਾਤ ਹਨ। ਨਾ ਤਾਂ ਭਾਰਤ ਦਾ ਮੌਸਮ ਹੀ ਖੁਸ਼ਕ ਹੈ ਤੇ ਨਾ ਹੀ ਇੱਥੇ ਨਦੀਆਂ ਦੀ ਘਾਟ ਹੈ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ, ਭ੍ਰਿਸ਼ਟਾਚਾਰ ਤੇ ਲੋਕਾਂ ਦਾ ਆਪਣੇ ਸੋਮਿਆਂ ਪ੍ਰਤੀ ਲਾਪਰਵਾਹ ਨਜਰੀਏ ਕਾਰਨ ਪਾਣੀ ਦੀ ਕਿਲੱਤ ਵੱਧ ਰਹੀ ਹੈ ਤੇ ਰਹੀ ਸਹੀ ਕਸਰ ਪ੍ਰਦੂਸ਼ਨ ਨੇ ਪੁਰੀ ਕਰ ਦਿੱਤੀ ਹੈ ਜਿਸ ਨਾਲ ਜੋ ਪਾਣੀ ਹੈ ਉਸ ਵਿੱਚੋਂ ਜਿਆਦਾਤਰ ਪਾਣੀ ਪੀਣ ਲਾਇਕ ਨਹੀਂ ਹੈ। ਵਰਫਡ ਵਾੱਚ ਇਨਸਟੀਚਉਟ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਕੁਦਰਤੀ ਪਾਣੀ ਦੀ ਉਪਲਭਤਾ ਇੱਕ ਸਾਰ ਨਹੀਂ ਹੈ। ਕਈ ਇਲਾਕੇ ਸੁੱਖੇ ਦੀ ਮਾਰ ਤੋਂ ਪੀੜਿਤ ਹਨ ਤੇ ਕਈ ਅਜਿਹੇ ਹਨ ਜਿਹਨਾਂ ਵਿੱਚ ਜਿਆਦਾ ਮੀਂਹ ਪੈਣ ਨਾਲ ਹੜ ਆ ਜਾਂਦੇ ਹਨ। ਨਦੀਆਂ ਨਹਿਰਾਂ ਦੇ ਆਪਸ ਵਿੱਚ ਸਹੀ ਲਿੰਿਕਗ ਨਾ ਹੋਣ ਕਾਰਣ ਅੱਜ ਵੀ ਖੇਤੀ ਜਿਆਦਾਤਰ ਬਾਰਿਸ਼ ਦੇ ਪਾਣੀ ਤੇ ਹੀ ਨਿਰਭਰ ਹੈ। ਜਮੀਨ ਹੇਂਠਲਾ ਪਾਣੀ ਦਿਨ ਪੇਤੀ ਦਿਨ ਨੀਚੇ ਜਾ ਰਿਹਾ ਹੈ ਅਤੇ ਪੂਰਾ ਪਾਣੀ ਨਾ ਮਿਲਨ ਕਾਰਨ ਕਈ ਜਗ੍ਹਾ ਖੇਤੀ ਵੀ ਪੂਰੀ ਨਹੀ ਹੋ ਪਾ ਰਹੀ ਅਤੇ ਕਿਸਾਨ ਸਰਕਾਰ ਦੀ ਸਹਾਇਤਾ ਤੇ ਹੀ ਨਿਰਭਰ ਕਰਦੇ ਹਨ। 2008 ਵਿੱਚ 16196 ਕਿਸਾਨਾਂ ਵਲੌਂ ਆਤਮਹਤਿਆ ਕਰਨਾ ਖੇਤੀ ਦੇ ਹਾਲਾਤ ਜਾਹਿਰ ਕਰਦਾ ਹੈ। ਖੇਤੀ ਪ੍ਰਧਾਨ ਪ੍ਰਦੇਸ਼ ਪੰਜਾਬ ਵਿੱਚ ਵੀ ਜਮੀਨ ਦਾ ਪਾਣੀ 300 ਫੁੱਟ ਤੱਕ ਨੀਚੇ ਪਹੁੰਚ ਚੁਕਿਆ ਹੈ।
ਭਾਰਤ ਸਰਕਾਰ ਵਲੋਂ ਪਾਣੀ ਦੇ ਪ੍ਰਦੂਸ਼ਨ ਨੂੰ ਰੋਕਣ ਲਈ ਕੀਤੇ ਜਾਂਦੇ ਉਪਰਾਲੇ ਭ੍ਰਿਸ਼ਟਾਚਾਰ ਅਤੇ ਲਾਲਫੀਤਾਸ਼ਾਹੀ ਕਾਰਨ ਬੇਅਸਰ ਸਾਬਤ ਹੋ ਰਹੇ ਹਨ। ਪਾਣੀ ਨੂੰ ਸਾਫ ਕਰਣ ਲਈ ਫੈਕਟਰੀਆਂ ਵਿੱਚ ਪਲਾਂਟ ਲਗਾਉਣ ਤੇ ਚਲਾਉਣ ਵਿੱਚ ਕਾਫੀ ਲਾਗਤ ਆਉਂਦੀ ਹੈ ਤੇ ਇਹ ਲਾਗਤ ਫੈਕਟਰੀ ਮਾਲਕਾਂ ਲਈ ਸਿਰਦਰਦ ਬਣ ਜਾਂਦੀ ਹੈ ਇਸ ਨਾਲ ਉਹਨਾਂ ਦੇ ਉਤਪਾਦਨ ਦੀ ਲਾਗਤ ਵੱਧ ਜਾਂਦੀ ਹੈ। ਇਸੇ ਤੋਂ ਬਚਣ ਲਈ ਕਈ ਫੈਕਟਰੀਆਂ ਵੱਲੋਂ ਦੂਸ਼ਤ ਪਾਣੀ ਨੂੰ ਬਿਨਾਂ ਸੰਸ਼ੋਧਿਤ ਕੀਤੇ ਹੀ ਨਦੀਆਂ ਨਾਲਿਆਂ ਵਿੱਚ ਬਹਾ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਗੰਗਾ ਪਰਿਯੋਜਨਾ, ਯਮੁਨਾ ਪਰਿਯੋਜਨਾ ਵਰਗੀਆਂ ਜਲ ਪ੍ਰਦੂਸ਼ਨ ਪਰਿਯੋਜਨਾਂਵਾਂ ਤੇ ਕਰੋੜਾਂ ਰੁਪਇਆ ਹਰ ਸਾਲ ਖਰਚ ਕੀਤਾ ਜਾ ਰਿਹਾ ਹੈ ਪਰ ਇਸ ਦੇ ਕੋਈ ਸਫਲ ਨਤੀਜੇ ਨਹੀਂ ਮਿਲ ਰਹੇ। ਸਰਕਾਰ ਇੰਨਾ ਯੋਜਨਾਵਾਂ ਰਾਹੀ ਪ੍ਰਦੂਸ਼ਤ ਪਾਣੀ ਸਾਫ ਕਰਨ ਦਾ ਯਤਨ ਕਰਦੀ ਹੈ ਪਰ ਪ੍ਰਦੂਸ਼ਨ ਫੈਲਾਉਣ ਵਾਲੇ ਕਾਰਨਾਂ ਨੂੰ ਹਲ ਕਰਨ ਦੀ ਕੋਸ਼ਿਸ਼ ਨਹੀ ਕਰਦੀ। ਜਦੋਂ ਤੱਕ ਫੈਕਟਰੀਆਂ ਅਤੇ ਗੰਦਾ ਪਾਣੀ ਤੇ ਹੋਰ ਦੂਸ਼ਤ ਪਾਣੀ ਸੰਸ਼ੋਧਿਤ ਕੀਤੇ ਬਿਨਾਂ ਪਾਣੀ ਤੇ ਸੋਮਿਆ ਵਿੱਚ ਪਾਉਣ ਤੋਂ ਨਹੀਂ ਰੋਕਿਆ ਜਾਂਦਾ ਉਸਦੇ ਇਹਨਾਂ ਉਪਰਾਲਿਆਂ ਦੇ ਕੋਈ ਨਤੀਜੇ ਨਹੀਂ ਨਿਕਲ ਸਕਦਾ। ਪਾਣੀ ਦਾ ਪ੍ਰਦੂਸ਼ਨ ਰੋਕਣ ਲਈ ਪਰਿਯੋਜਨਾਵਾਂ ਤੇ ਖਰਚਿਆ ਜਾਂਦਾ ਪੈਸਾ ਜੇਕਰ ਉਦਯੋਗਿਕ ਖੇਤਰਾਂ ਵਿੱਚ ਪਾਣੀ ਸ਼ੋਧਿਤ ਕਰਣ ਵਾਲੇ ਪਲਾਂਟ ਲਗਾਉਣ ਅਤੇ ਗੰਦੇ ਪਾਣੀ ਨੂੰ ਸਾਫ ਕਰਣ ਤੇ ਖਰਚਿਆ ਜਾਵੇ ਤਾਂ ਹੀ ਨਦੀਆਂ ਦਾ ਪਾਣੀ ਸਾਫ ਹੋ ਸਕਦਾ ਹੈ। ਨੈਨੋ ਤਕਨੀਕ ਦੇ ਖੇਤਰਾਂ ਵਿੱਚ ਅਨੁਸੰਧਾਨ ਨੂੰ ਵਧਾਵਾ ਦੇਣਾ ਚਾਹੀਦਾ ਹੈ ਤਾਂ ਜੋ ਘੱਟ ਲਾਗਤ ਵਿੱਚ ਟਰੀਟਮੈਂਟ ਪਲਾਂਟ ਲਗਾਏ ਜਾ ਸਕਣ। ਵੱਧ ਤੋਂ ਵੱਧ ਔਰਗੈਨਿਕ ਖੇਤੀ ਨੂੰ ਵਧਾਵਾ ਦੇਣਾ ਚਾਹੀਦਾ ਹੈ ਅਤੇ ਪਲਾਸਟਿਕ ਦੀ ਵਰਤੋਂ ਘੱਟੋ ਘੱਟ ਕਰਣੀ ਚਾਹੀਦੀ ਹੈ ਕਿਉਂਕਿ ਪਲਾਸਟਿਕ ਯੁਗਾਂ ਤੱਕ ਗੱਲਦਾ ਨਹੀਂ ਤੇ ਧਰਤੀ ਹੇਂਠਲੇ ਪਾਣੀ ਅਤੇ ਹੋਰ ਪਾਣੀ ਦੇ ਸੋਮਿਆਂ ਨੂੰ ਦੂਸ਼ਤ ਕਰਦਾ ਰਹਿੰਦਾ ਹੈ।
ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਧਰਤੀ ਦਾ ਲਗਪਗ 70 ਫਿਸਦੀ ਹਿੱਸਾ ਪਾਣੀ ਹੋਣ ਦੇ ਬਾਵਜੂਦ ਪੀਣ ਵਾਲਾ ਪਾਣੀ ਸਿਰਫ 3 ਫਿਸਦੀ ਹੀ ਹੈ। ਪਾਣੀ ਨੂੰ ਸਾਫ ਰੱਖਣਾ ਸਰਕਾਰ ਦਾ ਇੱਕਲੇ ਦਾ ਕੰਮ ਨਹੀਂ ਹੈ। ਇਹ ਦਿਸ਼ਾ ਵਿੱਚ ਲੋਕਾਂ ਨੂੰ ਆਪ ਵੀ ਸੋਚਨਾ ਪਵੇਗਾ। ਪਾਣੀ ਹਰ ਇਨਸਾਨ ਦੀ ਆਪਣੀ ਜਰੂਰਤ ਹੈ ਅਤੇ ਇਸ ਜਰੂਰਤ ਨੂੰ ਆਉਣ ਵਾਲੀ ਪੀੜੀ ਲਈ ਬਚਾਉਣਾ ਵੀ ਸਭ ਦਾ ਫਰਜ਼ ਹੈ। ਅਗਰ ਇੱਕ ਦੂਸਰੇ ਉਪਰ ਆਰੋਪ ਹੀ ਲਗਾਉਂਦੇ ਰਹੇ ਤਾਂ ਫਿਰ ਆਉਣ ਵਾਲੀਆਂ ਪੀੜੀਆਂ ਕਿਸੇ ਨੂੰ ਮਾਫ ਨਹੀਂ ਕਰਣਗੀਆਂ। ਇਸ ਲਈ ਹਰ ਇਨਸਾਨ ਨੂੰ ਪਾਣੀ ਬਚਾਉਣ ਅਤੇ ਪ੍ਰਦੂਸ਼ਤ ਹੋਣ ਤੋਂ ਰੋਕਨ ਲਈ ਅੱਜ ਤੋਂ ਹੀ ਕਮਰ ਕਸ ਲੈਣੀ ਚਾਹੀਦੀ ਹੈ।

ਅਕੇਸ਼ ਕੁਮਾਰ
ਲੇਖਕ
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.