.


29/07/15)
ਗੁਰਸ਼ਰਨ ਸਿੰਘ ਕਸੇਲ

ਸ੍ਰ. ਸੁਖਜੀਤ ਸਿੰਘ ਕਪੂਰਥਲਾ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਦਾ ਲੇਖ ‘ਪ੍ਰਗਟ ਗੁਰਾਂ ਕੀ ਦੇਹ ?’ ਪੜ੍ਹਿਆ, ਚੰਗਾ ਲੱਗਾ । ਇਸ ਲੇਖ ਵਿਚ ਸ਼ਾਇਦ ਆਪ ਮੇਰੇ ਵੱਲੋਂ 13-07-15 ਵਾਲੀ ਚਿੱਠੀ ਵਿਚ ਮੰਗੀ ਜਾਣਕਾਰੀ, “ਪਾਤੀ ਤੋਰੈ ਮਾਲਿਨੀ” ਪੜ੍ਹਿਆ ਚੰਗਾ ਲੱਗਾ । ਆਪ ਨੇ ਅਖੀਰ ਤੇ ਲਿਖਿਆ ਹੈ ਕਿ, “ਉਪਰੋਕਤ ਸਾਰੀ ਵਿਚਾਰ ਨੂੰ ਸਮਝਣ ਦੀ ਲੋੜ ਹੈ ਕਿ ਜੋ ਕਰਮ ਮੂਰਤੀ ਪੂਜਾ ਆਦਿ ਕਰਨ ਲਈ ਗੁਰਬਾਣੀ ਯੋਗ ਨਹੀਂ ਮੰਨਦੀ ਉਹੀ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਯੋਗ ਕਿਵੇਂ ਹੋ ਸਕਦਾ ਹੈ ? ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।।ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।।(ਭਗਤ ਕਬੀਰ ਜੀ,ਪੰਨਾ 479) ਪਰ ਆਪਨੇ ਇਹ ਸਪਸ਼ਟ ਨਹੀਂ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਜਿੰਦ ਹੈ ਜਾਂ ਜਿੰਦ ?”

ਤੁਸੀਂ ਉਸ ਬਾਰੇ ਹੇਠ ਲਿਖੇ ਪਹਿਰੇ ਵਿਚ ਦੱਸਣ ਦੀ ਕੋਸ਼ਿਸ਼ ਕੀਤੀ ਲੱਗਦੀ ਹੈ ।

ਤੁਸੀਂ ਇਸ ਲੇਖ ਵਿਚ ਲਿਖਿਆ ਹੈ, “ਉਪਰੋਕਤ ਸਾਰੀ ਵਿਚਾਰ ਤੇ ਇਹਨਾਂ ਦੇ ਰਚਨਾ ਕਾਲ ਤੋਂ ਇਹ ਪੱਖ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਇਹਨਾਂ ਦੋਹਰਿਆਂ ਦਾ ਮੌਲਿਕ ਰੂਪ ਭਾਈ ਪ੍ਰਹਲਾਦ ਸਿੰਘ ਦਾ ਹੀ ਹੈ। ਇਸ ਸਬੰਧ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਵਲੋਂ (ਗੁਰਮਤਿ ਮਾਰਤੰਡ-ਪੰਨਾ ੩੩੧) ਸਪਸ਼ਟ ਨਿਰਣਾ ਦਿਤਾ ਗਿਆ ਹੈ ਕਿ ਹੁਣ ਇਹ ਪਾਠ ਕਈ ਸਿੱਖਾਂ ਨੇ ਆਪ ਹੀ ਮਨਘੜਤ ਬਣਾ ਲਿਆ ਹੈ। ਇਹਨਾਂ ਦੋਹਰਿਆਂ ਵਿੱਚ ਗਿਆਨੀ ਗਿਆਨ ਸਿੰਘ ਨੇ ਕੁੱਝ ਤਬਦੀਲੀਆਂ ਕੀਤੀਆਂ ਹਨ ਜਿਵੇਂ ‘ਗੁਰੂ ਖਾਲਸਾ ਮਾਨੀਅਹ` ਦੀ ਥਾਂ ਤੇ ‘ਗੁਰੂ ਗ੍ਰੰਥ ਜੀ ਮਾਨਯੋ`- ‘ਜੋ ਸਿਖ ਮੋ ਮਿਲਬੇ ਚਹਿਹ` ਦੀ ਥਾਂ ਤੇ ‘ਜੋ ਪ੍ਰਭ ਕੋ ਮਿਲਬੋ ਚਹੈ`- ‘ਖੋਜ ਇਨਹੁ ਮਹਿ ਲੇਹੁ` ਦੀ ਥਾਂ ਤੇ ‘ਖੋਜ ਸ਼ਬਦ ਮਹਿ ਲੇਹ` ਆਦਿ। ਬਸ ਇਹੀ ਤਬਦੀਲੀਆਂ ਹੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਰੂਪ ਵਿੱਚ ਮੰਨਣ ਵਾਲੇ ਪਾਸੇ ਲਿਜਾਂਦੀਆਂ ਹਨ। ਪੜਚੋਲ ਕਰਕੇ ਵੇਖਣ ਦੀ ਲੋੜ ਹੈ ਕਿ ਦੋਵਾਂ ਲਿਖਤਾਂ (ਭਾਈ ਪ੍ਰਹਲਾਦ ਸਿੰਘ- ਗਿਆਨੀ ਗਿਆਨ ਸਿੰਘ) ਵਿਚੋਂ ਸਿੱਖ ਵਿਚਾਰਧਾਰਾ ਅਨੁਸਾਰ ਕਸਵੱਟੀ ਉਪਰ ਪੂਰਾ ਕੌਣ ਉਤਰਦਾ ਹੈ? ਸਿੱਖ ਸਿਧਾਂਤ ‘ਪੂਜਾ ਅਕਾਲ ਕੀ- ਪਰਚਾ ਸ਼ਬਦ ਕਾ- ਦੀਦਾਰ ਖਾਲਸੇ ਕਾ- ਆਤਮਾ ਗ੍ਰੰਥ ਵਿੱਚ - ਸਰੀਰ ਪੰਥ ਵਿੱਚ ਅਤੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ` ਦੇ ਉਪਰ ਭਾਈ ਪ੍ਰਹਲਾਦ ਸਿੰਘ ਦੇ ਉਚਾਰਣ ਕੀਤੇ ਬਚਨ ਪ੍ਰਤੱਖ ਰੂਪ ਵਿੱਚ ਪੂਰੀ ਤਰਾਂ ਪੂਰੇ ਉਤਰਦੇ ਹੋਏ ਸਾਹਮਣੇ ਆਉਂਦੇ ਹਨ।

ਭਾਈ ਪ੍ਰਹਲਾਦ ਸਿੰਘ ਰਚਿਤ ਦੋਹਰੇ ਅਨੁਸਾਰ ਸਰੀਰ ਕਰਕੇ ਖਾਲਸਾ ਹੀ ਸਤਿਗੁਰਾਂ ਦਾ ਪ੍ਰਗਟ ਰੂਪ ਹੈ ਜੋ ਪੂਰੀ ਤਰਾਂ ਗੁਰਮਤਿ ਅਨੁਕੂਲਤਾ ਵਿੱਚ ਹੈ। ਜਿਵੇਂ ਸਾਡੀ ਮਰਯਾਦਾ ਹੈ ਕਿ ਆਤਮਕ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਗੁਰੂ ਦਾ ਸਰੀਰਕ ਰੂਪ ਵਿੱਚ ਪ੍ਰਤੀਨਿਧਤਵ ਕਰਦੇ ਹੋਏ ਅੰਮ੍ਰਿਤਪਾਨ ਕਰਾਉਂਦੇ ਹਨ ਅਤੇ ਨਗਰ ਕੀਰਤਨ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਰਦੇ ਹਨ। ਇਸ ਤਰਾਂ ਗੁਰਮਤਿ ਸਿਧਾਂਤ ‘ਆਤਮਾ ਗ੍ਰੰਥ ਵਿਚ-ਸਰੀਰ ਪੰਥ ਵਿਚ` ਦਾ ਪ੍ਰੈਕਟੀਕਲ ਪ੍ਰਤੱਖ ਰੂਪ ਵਿੱਚ ਵਰਤਦਾ ਦਿਖਾਈ ਦਿੰਦਾ ਹੈ। ਇਸਦੇ ਉਲਟ ਸ਼ਬਦ ਗੁਰੂ ਨੂੰ ਦੇਹ ਸਰੂਪ ਵਿੱਚ ਮੰਨਣ ਵਾਲੇ ਲੋਕਾਂ ਵਲੋਂ ਦਿਤੀ ਜਾਂਦੀ ਦਲੀਲ ਕਿ ਸਾਡੇ ਮਹਾਂਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਰੂਪ ਮੰਨ ਕੇ ਪ੍ਰਾਪਤੀ ਕੀਤੀ ਹੈ ਕੇਵਲ ਢੁੱਚਰਬਾਜ਼ੀ, ਅੰਧ-ਵਿਸ਼ਵਾਸ, ਅਗਿਆਨਤਾ ਦੀ ਸ਼ਿਖਰ ਤੋਂ ਵੱਧ ਕੋਈ ਵੀ ਵਜ਼ਨ ਨਹੀ ਰੱਖਦੀ ਹੈ। ਤੁਹਾਡੇ ਵੱਲੋਂ ਵਿਚਾਰ ਦੇਣ ਲਈ ਧੰਨਵਾਦ ।

ਇੱਕ ਪਾਠਕ, ਗੁਰਸ਼ਰਨ ਸਿੰਘ ਕਸੇਲ


ਫਰਾਂਸ ਵੱਲੋਂ ਦਸਤਾਰ ਮੁੱਦੇ ਬਾਰੇ ਨਰਮੀ ਦੇ ਸਕੰਤੇ
ਅੰਮ੍ਰਿਤਸਰ: ਫਰਾਂਸ ਨੇ ਸ਼੍ਰੋਮਣੀ ਕਮੇਟੀ ਨੂੰ ਦਸਤਾਰ ਮੁੱਦੇ ਉਤੇ ਗੱਲਬਾਤ ਲਈ ਸੱਦਾ ਦਿੱਤਾ ਹੈ। ਪੈਰਿਸ ਵਿੱਚ ਬੀਤੇ ਦਿਨੀਂ ‘ਮੌਸਮ ਬਾਰੇ ਜ਼ਮੀਰ ਦੀ ਅਵਾਜ਼` ਨਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਗਈ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੂੰ ਫਰਾਂਸ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਜੀਨ ਕ੍ਰਿਸਟੋਫੀ ਨੇ ਇਹ ਸੱਦਾ ਦਿੱਤਾ ਹੈ। ਇਸ ਸਮਾਗਮ ਵਿੱਚ ਬੀਬੀ ਕਿਰਨਜੋਤ ਕੌਰ, ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਣ ਲਈ ਗਏ ਸਨ, ਜਿਥੇ ਉਨ੍ਹਾਂ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਦਰਪੇਸ਼ ਦਸਤਾਰ ਤੇ ਕਿਰਪਾਨ ਆਦਿ ਸਬੰਧੀ ਮਾਮਲਿਆਂ ਨੂੰ ਉਭਾਰਿਆ।
ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਉਹ ਆਪਣੇ ਕੱਕਾਰਾਂ ਸਹਿਤ ਸ਼ਾਮਲ ਹੋਏ ਤੇ ਉਨ੍ਹਾਂ ਫਰਾਂਸ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸੰਮੇਲਨ ਵਿੱਚ ਕਿਰਪਾਨ ਸਹਿਤ ਆਉਣ ਦੀ ਪ੍ਰਵਾਨਗੀ ਦਿੱਤੀ ਸੀ। ਉਨ੍ਹਾਂ ਨੇ ਸਿੱਖ ਨੁਮਾਇੰਦੇ ਵਜੋਂ ਧਾਰਮਿਕ ਮਾਮਲਿਆਂ ਦੇ ਮੰਤਰੀ ਨਾਲ ਦਸਤਾਰ ਤੇ ਕਿਰਪਾਨ ਦੇ ਮੁੱਦੇ ‘ਉਤੇ ਵਿਚਾਰ ਚਰਚਾ ਵੀ ਕੀਤੀ। ਉਨ੍ਹਾਂ ਨੂੰ ਪੰਜ ਕੱਕਾਰਾਂ ਤੇ ਖਾਸ ਕਰਕੇ ਕਿਰਪਾਨ ਤੇ ਦਸਤਾਰ ਦੀ ਮਹੱਤਤਾ ਤੋਂ ਵੀ ਜਾਣੂ ਕਰਾਇਆ।
ਸਮੁੱਚੀ ਗੱਲਬਾਤ ਤੋਂ ਬਾਅਦ ਸ੍ਰੀ ਜੀਨ ਕ੍ਰਿਸਟੋਫੀ ਨੇ ਸ਼੍ਰੋਮਣੀ ਕਮੇਟੀ ਨੂੰ ਦਸਤਾਰ ਦੇ ਮੁੱਦੇ ਉਤੇ ਗੱਲਬਾਤ ਦਾ ਸਿਲਸਿਲਾ ਅਗਾਂਹ ਤੋਰਨ ਲਈ ਸੱਦਾ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਫਰਾਂਸ ਵਿੱਚ ਸਿੱਖ ਵਿਦਿਆਰਥੀਆਂ ਤੇ ਸਕੂਲਾਂ ਵਿੱਚ ਦਸਤਾਰ ਪਹਿਨਣ ਉਤੇ ਰੋਕ ਲਾਈ ਹੋਈ ਹੈ। ਇਸੇ ਤਰ੍ਹਾਂ ਸਿੱਖ ਵਿਅਕਤੀ ਆਪਣੇ ਸ਼ਨਾਖਤੀ ਕਾਰਡਾਂ ਉਤੇ ਵੀ ਦਸਤਾਰ ਸਹਿਤ ਫੋਟੋ ਨਹੀਂ ਲਗਵਾ ਸਕਦੇ ਹਨ। ਫਰਾਂਸ ਵਿੱਚ ਅਜਿਹੀਆਂ ਰੋਕਾਂ ਦਾ ਸਿੱਖ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਦਸਤਾਰ ਮੁੱਦੇ ਤੇ ਗੱਲਬਾਤ ਲਈ ਮੌਕਾ ਮਿਲਣਾ ਅਹਿਮ ਗੱਲ ਹੈ।
ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਧਰਤੀ ਉਤੇ ਵਧ ਰਹੇ ਤਾਪਮਾਨ ਨੂੰ ਦੋ ਸੈਂਟੀਗਰੇਡ ਘਟਾਉਣ ਲਈ ਦਸੰਬਰ ਵਿੱਚ ਯੂਨਾਈਟਿਡ ਨੇਸ਼ਨ ਦੇ ਸਹਿਯੋਗ ਨਾਲ 195 ਮੁਲਕਾਂ ਦੀ ਮੌਸਮ ਤਬਦੀਲੀ ਸਬੰਧੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਦੀ ਤਿਆਰੀ ਲਈ ਫਰਾਂਸ ਦੀ ਸਰਕਾਰ ਵੱਲੋਂ ਦੁਨੀਆਂ ਭਰ ਦੇ ਵੱਖ-ਵੱਖ ਧਰਮਾਂ, ਬੁੱਧੀਜੀਵੀਆਂ ਤੇ ਐਨ. ਜੀ. ਓ. ਆਦਿ ਨੂੰ ਸੱਦਾ ਦਿੱਤਾ ਗਿਆ ਹੈ। ਹੁਣ ਹੋਏ ਸਮਾਗਮ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਪਹਿਲੀ ਵਾਰ ਅਜਿਹੇ ਅਧਿਕਾਰਤ ਸੰਮੇਲਨ ਵਿੱਚ ਕਿਸੇ ਨੂੰ ਕਿਰਪਾਨ ਪਹਿਨ ਕੇ ਸੰਮੇਲਨ ਵਿੱਚ ਸ਼ਾਮਲ ਹੋਣ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੁੱਧੀਜੀਵੀ, ਧਾਰਮਿਕ ਨੁਮਾਇੰਦੇ, ਕਲਾਕਾਰਾਂ ਤੇ ਹੋਰਨਾਂ ਨੇ ‘ਜ਼ਮੀਰ ਦੀ ਅਵਾਜ਼` ਨਾਂ ਦਾ ਦਸਤਾਵੇਜ਼ ਤਿਆਰ ਕੀਤਾ, ਜੋ ਦਸੰਬਰ ਵਿੱਚ ਕਾਨਫਰੰਸ ਸਮੇਂ ਪੇਸ਼ ਕੀਤਾ ਜਾਵੇਗਾ।
(ਪੰਜਾਬ ਟਾਈਮਜ਼ ਵਿਚੋਂ)


28/07/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)

ਅਸੀਂ ਗੁਰੂ ਨੂੰ ਮੱਥਾ ਟੇਕਣ ਨਹੀਂ ਗੁਰੂ ਨਾਲ ਮੱਥਾ ਲਾਉਣ ਜਾਨੇ ਆਂ I ਜੋ ਗੁਰੂ ਸਾਨੂੰ ਉਪਦੇਸ਼ ਦੇਂਦਾ ਹੈ ਅਸੀਂ ਉਸਦੇ ਸਾਹਮਣੇ ਉਸਦੇ ਉਲਟ ਸਾਰੇ ਕੰਮ ਕਰਦੇ ਹਾਂ I ਅੱਜ ਕੋਈ ਵੀ ਗੁਰਦਵਾਰਾ ਐਸਾ ਨਹੀਂ ਹੈ ਜਿਹੜਾ ਕ੍ਰਮ-ਕਾਂਡ ਦਾ ਗੜ੍ਹ ਨਹੀਂ ਹੈ I ਅਸਲ ਵਿੱਚ ਤਾਂ ਅੱਜ ਬ੍ਰਾਹਮਣ ਪੁਜਾਰੀ ਦੇ ਧਰਮ ਦੀ ਨਕਲ ਹੀ ਗੁਰਦਵਾਰਿਆਂ 'ਚ ਹੋ ਰਹੀ ਹੈ I ਗੁਰਬਾਣੀ ਅਨੁਸਾਰ ਤਾਂ,"ਮਃ ੩ ॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥''.....ਪੰਨਾ 592 ਪਰ ਅਸੀਂ ਸ਼ਬਦ ਗੁਰੂ ਨੂੰ ਔਰਤਾਂ ਵਾਲੇ ਕਪੜੇ ਰੁਮਾਲਿਆਂ ਦੇ ਰੂਪ 'ਚ ਪਾਉਨੇ ਆਂ ਅਤੇ ਕਈ ਕਈ ਰੁਮਾਲੇ ਉੱਪਰ ਪਾਉਂਦੇ ਹੈ I ਸ਼ਬਦ ਗੁਰੂ ਨੂੰ ਸਰਦੀਆਂ 'ਚ ਗਰਮ ਕੰਬਲ ਰੇਸ਼੍ਮੀਂ ਰਜਾਈਆਂ ਉਪਰ ਦੇਂਦੇ ਹਾਂ ਅਤੇ ਗਰਮੀਆਂ 'ਚ ਪੱਖੇ ਕੂਲਰ ਏ ਸੀ ਤੱਕ ਲਾਉਂਦੇ ਹਾਂ I ਫਿਰ ਗੁਰੂ ਸਾਹਿਬ ਦੇ ਅੱਗੇ ਰੰਗ-ਬਰੰਗੇ ਕਾਗਜ਼ੀ ਅਤੇ ਤਾਜ਼ੇ ਫੁੱਲਾਂ ਦੇ ਗੁਲ-ਦਸਤਿਆਂ ਨਾਲ ਦੇਵੀ ਦੇਵਤਿਆਂ ਵਾਂਗੂੰ ਸਜਾਉਂਦੇ ਹਾਂ I ਬਹੁ-ਗਿਣਤੀ ਗੁਰਦਵਾਰਿਆਂ ਵਿੱਚ ਗੁਰੂ ਸਹਿਬਾਨ ਦੀਆਂ ਕਲਪਤ ਫੋਟੂਆਂ ਦਰਬਾਰ ਹਾਲ ਦੇ ਅੰਦਰ ਲਗੀਆਂ ਦੇਖ ਸਕਦੇ ਹੋ ਜਦ ਕੀ ਗੁਰੂ ਸਾਨੂੰ ਮੂਰਤੀ ਪੂਜਾ ਤੋ ਵਰਜਦਾ ਹੈ I ਪਰ ਅਸੀਂ ਤਾਂ ਗੁਰੂ ਨਾਲ ਮੱਥਾ ਲਾਉਣ ਜਾਨੇ ਹਾਂ ਆਪਣੀ ਮੱਤ ਦਾ ਮੱਥਾ ਗੁਰੂ ਦੇ ਅੱਗੇ ਅਰਪਨ ਕਰਨ ਨਹੀਂ ਜਾਂਦੇ I ਸਭ ਇਤਹਾਸਕ ਗੁਰਦਵਾਰਿਆਂ ਵਿੱਚ ਗੁਰੂ ਸਾਹਿਬ ਦੇ ਨਾਮ ਤੇ ਵਰ-ਸਰਾਪ ਦਾ ਬੋਰਡ ਜਰੂਰ ਮਿਲੇਗਾ, ਜਦ ਕਿ ਗੁਰੂ ਸਾਹਿਬ ਸਾਨੂੰ ,''ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥'' ਦਾ ਉਪਦੇਸ਼ ਦਿੰਦੇ ਹਨ I ਗੁਰੂ ਦਾ ਸੰਦੇਸ਼ / ਉਪਦੇਸ਼ ਸਾਰੀ ਮਨੁੱਖਤਾ ਲਈ ਹੈ I ਅਸੀਂ ਇਸਨੂੰ ਨਿੱਜ ਤੱਕ ਸੀਮਤ ਕਰਕੇ ਕਬਜਾ ਕਰੀ ਬੈਠੇ ਹਾਂ I
ਮੁੱਕਦੀ ਗੱਲ ਸਿਵਾਏ ਗੁਰਬਾਣੀ ਵੀਚਾਰਨ ਅਤੇ ਉਸ ਤੇ ਅਮਲ ਕਰਕੇ ਆਪਣਾ ਜੀਵਨ ਸੁਖੀ ਬਣਾਉਣ ਤੋਂ ਬਾਕੀ ਅਨ੍ਹੀਂ ਸ਼ਰਧਾ ਤਹਿਤ ਬੇ-ਲੋੜਾ ਖਿਲਾਰਾ ਬ੍ਰਾਹਮਣ ਦੀ ਨਕਲ ਕ੍ਰਮ-ਕਾਂਡ ਹੀ ਹੈ, ਹੋਰ ਕੁਝ ਵੀ ਨਹੀਂ ਹੈ I ਇਸ ਤੋਂ ਇਲਾਵਾ ਗੁਰਦਵਾਰਿਆਂ ਨੂੰ ਧਰਮ ਦੇ ਨਾਮ ਤੇ ਅਖੰਡ ਪਾਠਾਂ ਦੀਆਂ ਲੜੀਆਂ ਅਤੇ ਹੋਰ ਕ੍ਰਮ-ਕਾਂਡਾਂ ਰਹੀ ਇੱਕ ਵਿਓਪਾਰ ਬਣਾ ਲੈਣਾ ਮਹਾਂ-ਕ੍ਰਮ-ਕਾਂਡ ਹੈ I ਇਹ ਨਾ ਸਮਝੀਏ ਕਿ ਗੁਰੂ ਕਿਰਪਾ ਕਰੇਗਾ I ਗੁਰੂ ਤਾਂ ਸਦਾ ਹੀ ਕਿਰਪਾਲੂ ਹੈ ਪਰ ਕਰਮ-ਖੇਤ ਅਸੀਂ ਖੁਦ ਹੀ ਬਣਾਉਣਾ ਹੈ I ਗੁਰੂ ਨੇ ਸਾਨੂੰ ਅਕਲ ਗੁਰ-ਸ਼ਬਦ ਦੇ ਰੂਪ ਵਿੱਚ ਬਖਸ਼ੀ ਹੋਈ ਹੈ I ਸੌ ਹਥ ਤੇ ਗੰਢ ,"ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ ...ਪੰਨਾ 433,
ਭੁੱਲਾਂ ਦੀ ਖਿਮਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I
ਦਲਜੀਤ ਸਿੰਘ ਲੁਧਿਆਣਾ ਮੋਬਾਈਲ ਨੰ. 9815570819


28/07/15)
ਗੁਰਮੀਤ ਸਿੰਘ ਅਸਟ੍ਰੇਲੀਆ

ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਸਿੱਖ ਮਾਰਗ ਵਿਖੇ, ਆਪਜੀ ਦਾ ਲੇਖ: “ਫੇਸਬੁੱਕ ਕਿ ਫਸੇਬੁੱਕ” ਬਹੁਤ ਚੰਗਾ ਲਗਾ ਪਰ ਆਪਜੀ ਨੇ ਆਪਣੇ ਲੈਕਚਰ ਬਾਰੇ ਕੋਈ ਸੂਚਨਾ ਨਹੀਂ ਸਾਂਝੀ ਕੀਤੀ? (੩੧) ਸਾਲਾਂ ਬਾਅਦ ਵੀ ਕੋਈ ਇਤਿਹਾਸਕਾਰ/ਲਿਖਾਰੀ/ਕਥਾਕਾਰ ਇਹ ਖ਼ੁਲਾਸਾ ਨਹੀਂ ਕਰ ਰਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖ਼ਾਲਸਾ ਨੇ ੨੦ ਜੁਲਾਈ ੧੯੮੨ ਨੂੰ ਆਪਣਾ ਮਹਿਤਾ ਚੌਕ ਹੈੱਡਕੁਆਰਟਰਜ਼ ਛੱਡ ਕੇ ਅੰਮ੍ਰਿਤਸਰ ਗੁਰੂ ਨਾਨਕ ਨਿਵਾਸ ਵਿਖੇ ਕਿਉਂ ਆਪਣੀ ਰਿਹੈਸ਼ ਬਣਾਅ ਲਈ? ਇਹ ਸਾਰਾ ਸਾਕਾ ਬਹੁਤ ਦਰਦਨਾਇਕ ਵਾਪਰਿਆ!
ਆਪਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ


28/07/15)
ਹਰਮਿੰਦਰ ਸਿੰਘ ਭੱਟ

ਮੋਬਾਇਲਾਂ ਦੀ ਬੇਲੋੜੀ ਵਰਤੋਂ ਨਾਲ ਹੋ ਰਹੇ ਹਾਂ ਰਿਸ਼ਤਿਆਂ ਨਾਤਿਆਂ ਤੋ ਕੋਹਾਂ ਦੂਰ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਦਿਨ ਪਰ ਦਿਨ ਵੱਧ ਰਹੀਆਂ ਨਵੀਆਂ ਤਕਨੀਕਾਂ ਨੇ ਜਿੱਥੇ ਮਨੁੱਖੀ ਜ਼ਿੰਦਗੀ ਨੂੰ ਆਰਾਮਦਾਇਕ ਜਿਊਣ ਲਈ ਹਜ਼ਾਰਾਂ ਹੀ ਸੁਖ ਦਿੱਤੇ ਹਨ ਉੱਥੇ ਇਹਨਾਂ ਤਕਨੀਕਾਂ ਦੇ ਨੁਕਸਾਨ ਤੋ ਵਾਕਫ਼ ਹੋ ਕੇ ਵੀ ਇਹ ਇਨਸਾਨ ਹਰ ਰੋਜ਼ ਨਵੀਆਂ ਆ ਰਹੀਆਂ ਵਿਗਿਆਨਕ ਤਕਨੀਕੀ ਯੰਤਰਾਂ ਦੀ ਵਰਤੋ ਕਰ ਕੇ ਇਹਨਾਂ ਨੂੰ ਆਪਣਾ ਅਹਿਮ ਅੰਗ ਬਣਾ ਕੇ ਵਿਨਾਸ਼ ਵੱਲ ਜਾ ਰਿਹਾ ਹੈ। ਬੇਅੰਤ ਨਵੀਆਂ ਤਕਨੀਕਾਂ ਦੀ ਨਾ ਗੱਲ ਕਰਦਾ ਹੋਇਆ ਜੇਕਰ ਗੱਲ ਕਰੀਏ ਅਜੋਕੇ ਦੌਰ ਵਿੱਚ ਸਰੀਰਕ ਅੰਗ ਬਣ ਚੁੱਕੇ ਮੋਬਾਇਲ ਫੋਨਾਂ ਦੀ ਤਾਂ ਇਹ ਕਹਿਣਾ ਬਿਲਕੁਲ ਸੱਚ ਹੋਵੇਗਾ ਕਿ ਸਰੀਰ ਨੂੰ ਢੱਕਣ ਲਈ ਕੋਈ ਕੱਪੜਾ ਹੋਵੇ ਜਾਂ ਨਾ ਹੋਵੇ ਮਨਜ਼ੂਰ, ਕੋਈ ਚਾਹੇ ਨੇੜੇ ਵੀ ਹੋਵੇ ਚਾਹੇ ਨਾ ਹੋਵੇ ਤੇ ਏਕਾਂਤ ਵਿੱਚ ਬੈਠਣਾ ਵੀ ਮਨਜ਼ੂਰ, ਇਹਨਾਂ ਦੀ ਬੇਲੋੜੀ ਵਰਤੋ ਕਰ ਕੇ ਘਰੇਲੂ ਕਲੇਸ਼ ਕਾਰਨ ਹੋ ਰਹੇ ਤਲਾਕ ਵੀ ਮਨਜ਼ੂਰ, ਨੌਕਰੀ ਦੇ ਦੌਰਾਨ ਬੋਸ ਤੋਂ ਪੈ ਰਹੀਆਂ ਝਿੜਕਾਂ ਵੀ ਮਨਜ਼ੂਰ, ਨਿੱਤ ਦਿਨ ਲੱਗ ਰਹੀਆਂ ਲਾਇਲਾਜ ਬਿਮਾਰੀਆਂ ਤੇ ਸੜਕਾਂ ਤੇ ਹੋ ਰਹੀਆਂ ਅੰਤਿਮ ਅਰਦਾਸ ਨੂੰ ਸੱਦਾ ਦੇਣ ਵਾਲੀਆਂ ਜਾਨਲੇਵਾ ਘਟਨਾਵਾਂ ਵੀ ਮਨਜ਼ੂਰ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਦੇਖਣ ਨੂੰ ਮਿਲੇ ਕਿ ਜਿਸ ਦੇ ਕਾਰਨ ਹਸਪਤਾਲ ਦੇ ਬੈੱਡ ਤੇ ਪਈਏ ਹੋਈਏ ਉਹੀਓ ਮੋਬਾਇਲ ਸਰਹਾਣੇ ਥੱਲੇ ਆਰਾਮ ਫਰਮਾਉਂਦਾ ਮਿਲੇ ਪਰ ਕੀ ਕਰੀਏ ਇਹ ਵੀ ਮਨਜ਼ੂਰ ਹੋਰ ਪਤਾ ਨਹੀਂ ਕਿੰਨੀਆਂ ਹੀ ਉਦਾਹਰਨਾਂ ਹਨ ਜਿੰਨਾ ਦੇ ਕਲ਼ੇਸ ਦੀ ਜੜ੍ਹ ਬੇਲੋੜੀ ਮੋਬਾਇਲਾਂ ਦੀ ਵਰਤੋਂ ਕਰ ਕੇ ਹੋ ਰਹੀ ਹੈ ਪਰ ਸਭ ਮਨਜ਼ੂਰ।
ਸੱਚ ਤਾਂ ਇਹ ਹੈ ਕਿ ਇਸ ਤਕਨੀਕ ਦੀ ਨਿਜਾਤ ਤੋ ਪਹਿਲਾਂ ਉਹ ਦਿਨ ਕਿੰਨੇ ਮੋਹ ਤੇ ਪਿਆਰਾ ਵਾਲੇ ਸਨ ਜਦੋਂ ਚਿੱਠੀ ਪੱਤਰ ਦੇ ਜ਼ਰੀਏ ਆਪਣੇ ਰਿਸ਼ਤੇਦਾਰਾਂ, ਭੈਣ ਭਰਾਵਾਂ, ਮਿਤਰਾਂ-ਦੋਸਤਾਂ ਅਤੇ ਖ਼ਾਸ ਕਰ ਕੇ ਪਤੀ ਪਤਨੀ ਦੀ ਪਿਆਰ ਭਰੇ ਮੋਹ ਨਾਲ ਲਿਖੇ ਇੱਕ ਦੂਜੇ ਨੂੰ ਮਿਲਣ ਦੀ ਤਾਂਘ ਵਾਲੇ ਅੱਖਰਾਂ ਵਿਚੋਂ ਰਿਸ਼ਤਿਆਂ ਦੀਆਂ ਗੱਠਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਸਨ ਕਹਿੰਦੇ ਨੇ ਜੋ ਗੱਲਾਂ ਦਿਲ ਦੀਆਂ ਬੋਲ ਕੇ ਨਾ ਦੱਸੀਆਂ ਜਾ ਸਕਦੀਆਂ ਨੇ ਉਹ ਲਿਖ ਕੇ ਬੜੀਆਂ ਸੌਖੀਆਂ ਦੱਸੀਆਂ ਜਾ ਸਕਦੀਆਂ ਹਨ ਕਦੇ ਕਬੂਤਰਾਂ ਨੂੰ ਦੇਖ ਕੇ ਆਸਾਂ ਬੰਨ੍ਹਦੇ ਸੀ ਤੇ ਫਿਰ ਡਾਕੀਏ ਦੀ ਦੂਰੋਂ ਆ ਰਹੀ ਸਾਈਕਲ ਦੀ ਘੰਟੀ ਦੀ ਆਵਾਜ਼ ਨਾਲ ਭੱਜ ਕੇ ਦਰਾਂ ਤੇ ਜਾ ਖਲ਼ਾਉਣਾ ਵੀ ਹੁਣ ਸੁਪਨੇ ਵਾਂਗਰਾਂ ਜਾਪਦਾ ਏ ਫਿਰ ਸਮਾਂ ਬੀਤਣ ਤੇ ਟੈਲੀਫ਼ੋਨ ਦੇ ਆਉਣ ਤੋ ਬਾਅਦ ਉਨ੍ਹਾਂ ਦਿਨਾਂ ਨੂੰ ਯਾਦ ਕਰਾਉਂਦੇ ਹੋਏ ਐਵੇਂ ਤਾਂ ਨਹੀਂ ਗੀਤਕਾਰ ਤੇ ਗਾਇਕਾਂ ਨੇ ਕੁੱਝ ਸਮੇਂ ਪਹਿਲਾਂ ਲਿਖਿਆ ਤੇ ਗਾਇਆ ਕਿ “ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫ਼ੋਨ ਲੱਗਿਆ”।
ਪਹਿਲਾਂ ਜੋ ਘਰਾਂ ਵਿੱਚ ਟੈਲੀਫ਼ੋਨ ਸਨ ਉਨ੍ਹਾਂ ਦੀ ਵਰਤੋ ਕੁੱਝ ਹੱਦ ਤੱਕ ਬਹੁਤ ਸਹੀ ਰਹੀ ਹੈ ਕਿਉਂਕਿ ਉਨ੍ਹਾਂ ਦਾ ਇੱਕੋ ਅਸਥਾਨ ਤੇ ਹੋਣਾ ਬੜਾ ਲਾਭਦਾਇਕ ਸੀ ਫ਼ੋਨ ਦੀ ਟ੍ਰਿਨ ਟ੍ਰਿਨ ਹੁੰਦੀ ਤਾਂ ਭੱਜ ਕੇ ਉਸ ਕੋਲ ਜਾਣਾ ਪੈਂਦਾ ਸੀ ਪਰ ਅੱਜ ਕੱਲ੍ਹ ਬੇ ਚਾਰੇ ਉਹ ਟੈਲੀਫ਼ੋਨ ਵੀ ਆਪਣੇ ਹਾਲਾਤ ਦੀ ਦੁਹਾਈ ਟ੍ਰਿਨ ਟ੍ਰਿਨ ਕਰ ਪਾਉਂਦੇ ਕਦੇ ਕਦੇ ਹੀ ਸੁਣਦੇ ਹਨ ਉਨ੍ਹਾਂ ਦੀ ਦੁਹਾਈ ਨੂੰ ਵੀ ਚੁੱਕ ਕੇ ਸੁਣਨ ਵਾਲਾ ਇਹਨਾਂ ਆਲਸੀ ਹੋ ਚੁੱਕਾ ਹੈ ਤੇ ਸੋਚਦਾ ਹੈ ਕਿ ਜਦ ਤੱਕ ਜੇਬ ਵਿੱਚ ਪਿਆ ਮੋਬਾਇਲ ਨਹੀਂ ਵੱਜਦਾ ਤਦ ਤੱਕ ਨਹੀਂ ਉਠਾਵਾਂਗਾ ਬੇ ਚਾਰਾ ਟੈਲੀਫ਼ੋਨ ਤੇ ਉਸ ਦੇ ਅੰਗ ਦੁਹਾਈ ਪਾਉਂਦੇ ਪਾਉਂਦੇ ਅਲੋਪ ਹੋ ਗਏ ਜਿਵੇਂ ਘਰ ਦੇ ਮੋਹਰੀ ਵੱਲੋਂ ਉਸ ਦੇ ਡਾਇਲਿੰਗ ਵਾਲਿਆਂ ਨੰਬਰਾਂ ਤੇ ਇੱਕ ਛੋਟੀ ਜਿਹੀ ਡੱਬੀ ਤੇ ਉਸ ਉੱਪਰ ਨਿੱਕੀ ਜਿਹੀ ਜਿੰਦਰੀ ਲਗਾ ਦਿੱਤੀ ਜਾਂਦੀ ਸੀ ਤਾਂ ਕਿ ਕੋਈ ਘਰ ਦਾ ਮੈਂਬਰ, ਬੱਚਾ ਜਾਂ ਕੋਈ ਗੁਆਂਢੀ ਨਾ ਕਿੱਤੇ ਫ਼ੋਨ ਲਗਾਉਣ ਆ ਜਾਣ, ਤੇ ਟੈਲੀਫ਼ੋਨ ਵਾਲੀ ਤਾਰ ਤੇ ਫ਼ੋਨ ਆਉਣ ਵਾਲੀ ਘੰਟੀ ਜਾਂ ਡਾਇਲ ਕਰਨ ਵੇਲੇ ਨੰਬਰਾਂ ਦੀ ਆਵਾਜ਼ ਨੂੰ ਉੱਚੀ ਵੱਜਣਾ ਜਾਂ ਸੁਣਨ ਲਈ ਡੱਬੀ ਵੀ ਲਗਾਈ ਜਾਂਦੀ ਸੀ ਤਾਂ ਕਿ ਘਰ ਦੇ ਮੈਂਬਰਾਂ ਨੂੰ ਪਤਾ ਲੱਗ ਸਕੇ ਕਿ ਕੋਈ ਫ਼ੋਨ ਆਇਆ ਜਾਂ ਫ਼ੋਨ ਕਰ ਰਿਹਾ ਹੈ ਤੇ ਜੱਦੋ ਫ਼ੋਨ ਦਾ ਬਿੱਲ ਮਹੀਨੇ ਬਾਅਦ ਆਉਂਦਾ ਸੀ ਤਾਂ ਫ਼ੋਨ ਦੀ ਵਰਤੋ ਬਾਰੇ ਵੀ ਪਤਾ ਲੱਗ ਜਾਂਦਾ ਸੀ ਤੇ ਸਭ ਤੋ ਵੱਡੀ ਗੱਲ ਆਸ਼ਕ ਮਜਾਜ਼ੀ ਵਾਲਿਆਂ ਲਈ ਤਾਂ ਉਦੋਂ ਫ਼ੋਨ ਤੇ ਗੱਲ ਕਰਨਾ ਵੀ ਸੁਖਾਲਾ ਨਹੀਂ ਸੀ ਪਰ ਫਿਰ ਵੀ ਅੱਖੋਂ ਚੋਰੀ ਟਾਈਮ ਤਾਂ ਥੋੜ੍ਹਾ ਬਹੁਤ ਲੱਗ ਹੀ ਜਾਂਦਾ ਸੀ ਪਰ ਚੰਦਰਾ ਜਦੋਂ ਦਾ ਮੋਬਾਇਲ ਆਇਆ ਉਦੋਂ ਤੋ ਏ ਡਰ ਵੀ ਜਮਾਂ ਹੀ ਖ਼ਤਮ ਹੋ ਗਿਆ ਜੱਦੋ ਅੱਖਾਂ ਮਿਲੀਆਂ ਤੇ ਮਿਲ ਗਏ ਇੱਕ ਦੂਜੇ ਦੇ ਨੰਬਰ ਜਾਂ ਦੇ ਦਿੱਤਾ ਗਿਆ ਮੋਬਾਇਲ ਤੋਹਫ਼ੇ ਵਿਚ। ਸਕੂਲ ਦੀ ਪੜਾਈ ਵਾਲਾ ਬਸਤਾ ਚਾਹੇ ਵਿਦਿਆਰਥੀ ਕੋਲ ਹੋਵੇ ਜਾ ਨਾ ਹੋਵੇ ਹੁਣ ਮੋਬਾਇਲ ਹਰ ਇੱਕ ਵਿਦਿਆਰਥੀ ਦੀ ਜੇਬ ਵਿੱਚ ਹੈ ਉਹ ਦਿਨ ਵੀ ਦੂਰ ਨਹੀਂ ਜੱਦੋ ਜਨਮ ਹੋਵੇਗਾ ਤਾਂ ਉਸ ਦੇ ਘਰਵਾਲਿਆਂ ਨੂੰ ਤੋਹਫ਼ਿਆਂ ਦੇ ਤੌਰ ਤੇ ਪਹਿਲਾਂ ਬੱਚੇ ਲਈ ਮੋਬਾਇਲ ਹੀ ਦਿੱਤਾ ਜਾਵੇਗਾ।
ਜੇਕਰ ਰਿਸ਼ਤਿਆਂ ਵਿੱਚ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਛੋਟੀ ਜਿਹੀ ਹੋਈ ਮਿਸ ਕਾਲ ਜਾਂ ਗ਼ਲਤੀ ਨਾਲ ਆਏ ਹੋਏ ਮੈਸੇਜ ਕਰ ਕੇ ਸਥਿਤੀ ਇੰਨੀ ਖ਼ਰਾਬ ਹੋ ਜਾਂਦੀ ਹੈ ਕਿ ਗੱਲ ਕੋਟ ਕਚਹਿਰੀਆਂ ਤੱਕ ਜਾ ਕੇ ਤਲਾਕ ਤੇ ਮੁੱਕਦੀ ਹੈ। ਹੋਰ ਤਾਂ ਹੋਰ ਵੱਧ ਰਹੀਆਂ ਸੜਕੀ ਦੁਰਘਟਨਾਵਾਂ ਦਾ ਵੱਡਾ ਕਾਰਨ ਵੀ ਇਹੀ ਮੋਬਾਇਲ ਹੀ ਤਾਂ ਹਨ ਕਿਸੇ ਦੀ ਕੀ ਗੱਲ ਕਰਾਂ ਖ਼ੁਦ ਦਾਸ ਨੂੰ ਜੱਦੋ ਕਦੇ ਡਰਾਈਵਿੰਗ ਦੇ ਦੌਰਾਨ ਫ਼ੋਨ ਆਉਂਦਾ ਤਾਂ ਟਰੈਫ਼ਿਕ ਚਾਹੇ ਲੱਖ ਹੋਵੇ ਬਿਨਾਂ ਕਿਸੇ ਦੀ ਜਾਨ ਦੀ ਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫ਼ੋਨ ਨੂੰ ਜ਼ਰੂਰ ਚੁੱਕਦਾ ਹਾਂ ਕਿਉਂਕਿ ਕਿਤੇ ਫ਼ੋਨ ਕਰਨ ਵਾਲਾ ਨਾ ਰੁੱਸ ਜੇ। ਕਈ ਮੇਰੇ ਵੀਰ ਤਾਂ ਮੋਟਰ ਸਾਈਕਲਾਂ ਤੇ ਦੋਵੇਂ ਹੱਥ ਹੈਂਡਲ ਤੇ ਕੰਨ ਤੇ ਮੋਢੇ ਦੇ ਸਹਾਰੇ ਫ਼ੋਨ ਇੰਜ ਲਗਾ ਕੇ ਗੱਲ ਕਰ ਰਹੇ ਹੁੰਦੇ ਹਨ ਜਿਵੇਂ ਕਿਤੇ ਰੋਜ਼ ਗਾਰਡਨ ਵਿੱਚ ਲੰਮੇ ਪਏ ਨਾਲ ਆਰਾਮ ਫ਼ਰਮਾ ਰਹੇ ਹੋਣ ਚਾਹੇ ਲੱਖ ਪਿੱਛੇ ਆਉਣ ਵਾਲਾ ਹਾਰਨ ਤੇ ਹਾਰਨ ਵਜਾਈ ਜਾਂਦਾ ਹੋਵੇ ਕੋਈ ਪ੍ਰਵਾਹ ਨਹੀਂ।
ਹੋਰ ਤਾਂ ਹੋਰ ਜੋ ਅਜੋਕੇ ਸਮੇਂ ਵਿੱਚ ਘਿਣਾਉਣੇ ਜੁਰਮ ਅਤੇ ਸਮਾਜ ਨੂੰ ਕਲੰਕਿਤ ਕਰਨ ਵਾਲੀਆਂ ਵਾਰਦਾਤਾਂ ਹੋ ਰਹੀਆਂ ਹਨ ਇਹਨਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵੱਲੋਂ ਵੀ ਇਹਨਾਂ ਦੀ ਵਰਤੋ ਦੁਆਰਾ ਵਿਸ਼ੇਸ਼ ਸਹਾਇਤਾ ਹੋ ਰਹੀ ਹੈ। ਇਨ੍ਹਾਂ ਦੀਆਂ ਰੋਕਾਂ ਲਈ ਚਾਹੇ ਲੱਖ ਸਰਕਾਰਾਂ ਵੱਲੋਂ ਕਾਨੂੰਨ ਬਣਾਏ ਹਨ ਤੇ ਸਖ਼ਤੀ ਵੀ ਕੀਤੀ ਗਈ ਹੈ ਕਿ ਮੋਬਾਇਲ ਦੀ ਡਰਾਈਵਿੰਗ ਦੌਰਾਨ ਵਰਤੋ ਨਾ ਕੀਤੀ ਜਾਵੇ ਤੇ ਕਰਨ ਵਾਲੇ ਨੂੰ ਜੁਰਮਾਨਾ ਵੀ ਹੈ ਪਰ ਇਹਨਾਂ ਕਾਨੂੰਨਾਂ ਨੂੰ ਬਣਾਉਣ ਤੇ ਚਲਾਨ ਕੱਟਣ ਵਾਲੇ ਅਧਿਕਾਰੀ ਖ਼ੁਦ ਇਹੋ ਜਿਹੀਆਂ ਉਪਰੋਕਤ ਹਰਕਤਾਂ ਕਰਦੇ ਹੋਏ ਬਹੁਤ ਵਾਰੀ ਦੇਖੇ ਹਨ।
ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਬਣਾਉਣ ਲਈ ਅਤੇ ਜੁਰਮਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਤੇ ਨੱਥ ਪਾਉਣ ਲਈ ਮੋਬਾਇਲਾਂ ਦੀ ਵਰਤੋ ਕਰਨ ਲਈ ਵੀ ਲਾਇਸੈਂਸ ਬਣਵਾਏ ਜਾਣ, ਗੱਲ ਤਾਂ ਹਾਸੋਹੀਣੀ ਹੈ ਹੀ ਪਰ ਕਈ ਮੇਰੇ ਵੀਰ ਸਹਿਮਤ ਵੀ ਹੋਣਗੇ ਕਿਉਂਕਿ ਕੁੱਝ ਸਮੇਂ ਪਹਿਲਾਂ ਟੈਲੀਫ਼ੋਨ ਲਗਵਾਉਣਾ ਵੀ ਕੋਈ ਸੁਖਾਲਾ ਕਾਰਜ ਨਹੀਂ ਸੀ ਇਸ ਨਾਲ ਤਾਂ ਸਾਰੇ ਭਲੀ-ਭਾਂਤੀ ਜਾਣੂੰ ਹੀ ਹਨ ਫ਼ੋਨ ਲੱਗੇ ਤੇ ਵੀ ਲੱਡੂਆਂ ਦਾ ਡੱਬਾ ਵੰਡਿਆ ਜਾਂਦਾ ਸੀ ਤੇ ਲਗਾਉਣ ਵਾਲੇ ਮੁਲਾਜ਼ਮ ਨੂੰ ਵੀ ਪਾਸਪੋਰਟ ਦੇ ਲਿਆਉਣ ਵਾਲੇ ਡਾਕੀਏ ਵਾਂਗਰਾਂ ਇੱਕ ਸਗਨ ਦੇ ਰੂਪ ਵਿੱਚ ਰੁਪਈਆਂ ਦੀ ਭੇਟਾ ਦਿੱਤੀ ਜਾਂਦੀ ਸੀ। ਮੋਬਾਇਲਾਂ ਦੀ ਸ਼ੁਰੂਆਤੀ ਸਮੇਂ ਇਸ ਦੇ ਕਨੈੱਕਸ਼ਨ ਦੀ ਕੀਮਤ ਵੀ ਲਗਭਗ 3500 ਦੇ ਕਰੀਬ ਸੀ ਜੋ ਕਿ ਹੁਣ ਫ਼ਰੀ ਤੇ ਨਾਲ ਠੰਢੇ ਦੀ ਬੋਤਲ।
ਆਖ਼ਿਰ ਨੂੰ ਦਾਸ ਆਪਣੇ ਵੀਰਾਂ-ਭੈਣਾਂ ਨੂੰ ਬੇਨਤੀ ਕਰਦਾ ਹੈ ਕਿ ਇਹਨਾਂ ਦੀ ਵਰਤੋ ਕਰੋ ਜੋ ਕਿ ਜ਼ਰੂਰੀ ਵੀ ਹੈ ਪਰ ਇਸ ਤਰਾਂ ਕਰੋ ਜਿਸ ਨਾਲ ਕੋਈ ਪਰਿਵਾਰ ਜਾਂ ਸਿਹਤ ਵਿੱਚ ਕੋਈ ਨੁਕਸਾਨ ਨਾ ਹੁੰਦਾ ਹੋਵੇ ਅਤੇ ਚਿੱਠੀ ਪੱਤਰ ਦਾ ਲਿਖਣ ਦਾ ਸਿਲਸਿਲਾ ਵੀ ਸ਼ੁਰੂ ਕਰੋ ਜੇ ਮਾਂ ਬੋਲੀ ਪੰਜਾਬੀ ਨੂੰ ਵਧਾਉਣਾ ਤੇ ਇਸ ਨੂੰ ਮਾਣ ਦੇਣਾ ਚਾਹੁੰਦੇ ਹੋ ਤਾਂ ਆਓ ਇੱਕ ਪ੍ਰਣ ਕਰੀਏ ਕਿ ਜੱਦੋ ਵੀ ਕੋਈ ਸੁਖ ਦੁੱਖ ਦਾ ਸੁਨੇਹਾ ਦੇਣਾ ਹੋਵੇਗਾ ਤਾਂ ਖ਼ਤ ਲਿਖਣ ਦਾ ਯਤਨ ਜ਼ਰੂਰ ਕਰਾਂਗੇ ਜਿਸ ਨਾਲ ਮਾਂ ਬੋਲੀ ਪੰਜਾਬੀ ਗੁਰਮੁਖੀ ਵਿੱਚ ਲਿਖੇ ਹਰ ਲਫ਼ਜ਼ ਵਿੱਚ ਬੋਲਣ ਨਾਲੋਂ ਵੱਧ ਮਿਠਾਸ ਭਰ ਜਾਵੇਗੀ ਤੇ ਪਿਆਰਾ ਭਰੇ ਰਿਸ਼ਤੇ ਨਾਤਿਆਂ ਦੀ ਗੱਠ ਹੋਰ ਵੀ ਮਜ਼ਬੂਤ ਹੋਵੇਗੀ।
ਅੰਤ ਵਿੱਚ ਜੇਕਰ ਦਾਸ ਦੁਆਰਾ ਵਰਤੇ ਗਏ ਕਿਸੇ ਲਫ਼ਜ਼ ਕਰ ਕੇ ਕਿਸੇ ਮੇਰੇ ਵੀਰ ਭੈਣ ਦਾ ਮਨ ਦੁਖੀ ਹੋਇਆ ਹੋਵੇ ਤਾਂ ਅਣਜਾਣ ਸਮਝ ਕੇ ਖਿਮਾ ਕਰਨਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਭੁੱਲ ਚੁੱਕ ਦੀ ਖਿਮਾ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
9914062205


26/07/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)
ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥... ਬਾਕੀ ਸਭ ਬ੍ਰਾਹਮਣ ਪੁਜਾਰੀ ਦੀ ਨਕਲ ਕ੍ਰਮ-ਕਾਂਡ ਹੀ ਹੈ। ਗੁਰੂ ਦੇ ਸ਼ਬਦ ਦੀ ਵੀਚਾਰ ਕਰਕੇ ਆਪਣੇ ਅੰਦਰ ਦੀ ਹਉਮੈਂ ਨੂੰ ਮਾਰ ਕੇ ਆਪਣਾ ਜੀਵਨ ਸੁਖੀ ਬਣਾਉਣਾ ਸੀ ਤੇ ਹੈ ਅਤੇ ਦੂਸਰਿਆਂ ਲਈ ਚਾਨਣ ਮੁਨਾਰਾ ਬਣਨਾਂ ਸੀ। ਪਰ ਅਸੀਂ ਤਾਂ ਆਪ ਹੀ ਬ੍ਰਾਹਮਣੀ ਕ੍ਰਮ-ਕਾਂਡਾਂ ਦੇ ਹਨੇਰੇ ‘ਚ ਤੁਰੇ-ਫਿਰਦੇ ਹਾਂ। ਜਦ ਕਿ ਗੁਰੂ ਸਾਨੂੰ ਕ੍ਰਮ ਕਰਕੇ ਜਿਉਣ ਦਾ ਗੁਰ ਦਸਦਾ ਹੈ । ਗੁਰੂ ਸਹਿਬਾਨ ਖੁਦ ਵੀ ਕ੍ਰਮ ਕਰਕੇ ਅੱਗੇ ਵਧੇ ਬ੍ਰਾਹਮਣੀ ਕ੍ਰਮ-ਕਾਂਡਾਂ ਤੇ ਕਰਾਰੀ ਚੋਟ ਵੀ ਓਹਨਾਂ ਦੇ ਗੜ੍ਹਾਂ ‘ਚ ਜਾਕੇ ਵੱਡੇ ਵੱਡੇ ਇਕੱਠਾਂ ਸਾਹਮਣੇ ਕੀਤੀ। ਗੁਰੂ ਸਹਿਬਾਨ ਨਾਲ ਇਹ ਕਰਾ-ਮਾਤਾਂ, ਬ੍ਰਾਹਮਣ ਪੁਜਾਰੀ / ਨਿਰਮਲੇ / ਸੰਪ੍ਰਦਾਈ ਸਾਧਾਂ ਨੇ ਜੋੜੇ ਹਨ। ਗੁਰੂ ਦੇ ਹੁਕਮ ਅਦੂਲੀ ਕਰਨ ਹੀ ਅੱਜ ਸਾਡੀ ਬਾਂਹ ਸਾਡਾ ਗੁਰੂ ਨਹੀਂ ਫੜਦਾ । ਕਿਓਂਕਿ ਗੁਰੂ ਦਾ ਹੁਕਮ ਸਾਰੀ ਮਾਨਵਤਾ ਲਈ ਇੱਕੋ ਹੀ ਹੈ ਯਥਾ, “ਜੇਹਾ ਬੀਜੈ ਸੁ ਲੁਣੈ ਕਰਮਾ ਸੰਧੜਾ ਖੇਤੁ ॥” ਇਸ ਗੱਲ ਨੂੰ ਸਾਨੂੰ ਸਮਝ ਲੈਣਾ ਚਾਹੀਦੈ ਕਿ ਅਸੀਂ ਕ੍ਰਮ-ਕਾਂਡੀ ਸਿੱਖ ਆਪਣਾ ਬੀਜਿਆ ਹੀ ਵੱਢ ਰਹੇ ਹਾਂ। ਗੁਰੂ ਸਾਹਿਬ ਦਾ ਹੁਕਮ ਹੈ , “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥”
ਦਲਜੀਤ ਸਿੰਘ ਲੁਧਿਆਣਾ


26/07/15)
ਮਨਦੀਪ ਸਿੰਘ ਮੀਡੀਆ ਇੰਚਚਾਰਜ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਲਸਫ਼ਾ ਮਨੁੱਖਾ ਜ਼ਿੰਦਗੀ ਦੀਆਂ ਸਾਰੀਆਂ ਸਮਸਿਆਵਾਂ ਦਾ ਹੱਲ ਹੈ: ਡਾ. ਮਨਮੋਹਨ ਸਿੰਘ
ਦਿੱਲੀ, 25 ਜੁਲਾਈ () ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਵਿੱਚ ਮਨੁੱਖਾ ਜ਼ਿੰਦਗੀ ਦੀਆਂ ਸਾਰੀਆਂ ਸਮਸਿਆਵਾਂ ਦਾ ਹੱਲ ਹੈ। ਮੇਰੇ ਸਾਹਮਣੇ ਜਦੋਂ ਵੀ ਕੋਈ ਬਿਖਮ ਸਮਸਿਆ ਖੜ੍ਹੀ ਹੋਈ, ਗੁਰੂ ਗ੍ਰੰਥ ਸਾਹਿਬ ਤੋਂ ਮੈਨੂੰ ਸਦਾ ਹੀ ਰੌਸ਼ਨੀ ਮਿਲੀ। ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ (ਗੁਰਦੁਆਰਾ ਸਾਹਿਬ ਟਾਰਨੈਟ) ਵੱਲੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੁਆਰਾ ਤਿਆਰ ਕਰਵਾਇਆ ਵਿਆਕ੍ਰਣਿਕ ਸੰਥਿਆ ਪਾਠ ਗੁਰਬਾਣੀ ਦੇ ਗਹਿਰ ਗੰਭੀਰ ਫ਼ਲਸਫ਼ੇ ਨੂੰ ਸਮਝਣ ਲਈ ਅਤਿਅੰਤ ਸਹਾਇਕ ਹੋਏਗਾ। ਇਹ ਲਫ਼ਜ਼ ਇੰਡੀਆ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੇ ਆਪਣੇ ਦਿੱਲੀ ਸਥਿਤ ਬੰਗਲੇ ਵਿੱਚ ਉਦੋਂ ਕਹੇ, ਜਦੋਂ ਇੰਸਟੀਚਿਊਟ ਦੇ ਲੀਗਲ ਐਡਵਾਈਜ਼ਰ ਅਤੇ ਮੈਲਬੌਰਨ ਦੇ ਪ੍ਰਸਿੱਧ ਐਡਵੋਕੇਟ ਗੁਰਪਾਲ ਸਿੰਘ ਅਤੇ ਗਿਆਨੀ ਜਾਚਕ ਜੀ ਨੇ ਉਨ੍ਹਾਂ ਨੂੰ ਸੰਥਿਆ ਪਾਠ ਦੀ ਵੀਡੀਓ ਸੀ. ਡੀ. ਅਰਪਣ ਕੀਤੀ।
ਡਾ. ਸਾਹਿਬ ਇਹ ਜਾਣ ਕੇ ਅਤਿਅੰਤ ਪ੍ਰਸੰਨ ਹੋਏ ਕਿ ਟਾਈਮ ਟੀ. ਵੀ. ਤੋਂ ਸੰਥਿਆ ਸਹਿਜ ਪਾਠ ਟੈਲੀਕਾਸਟ ਕਰਨ ਦੀ ਆਰੰਭਕ ਅਰਦਾਸ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਖ਼ੁਦ ਕੀਤੀ। ਐਡਵੋਕੇਟ ਗੁਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਇਕਨੌਮਿਕ ਮਾਡਲ ਨੂੰ ਪ੍ਰਚਾਰਨ ਲਈ ਯਤਨਸ਼ੀਲ ਹਨ। ਕਿਉਂਕਿ, ਇਸ ਪੱਖ ਤੋਂ ਗੁਰਬਾਣੀ ਦੀ ਵਿਆਖਿਆ ਘਟ ਹੋਈ ਹੈ। ਪਰ ਜਦੋਂ ਇਸ ਪੱਖੋਂ ਉਨ੍ਹਾਂ ਤੋਂ ਅਗਵਾਈ ਦੀ ਮੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਲਈ ਵਿਸ਼ੇਸ਼ ਵਿਭਾਗ ਹਨ। ਮੈਨੂੰ ਜਾਣਕਾਰੀ ਨਹੀਂ ਕਿ ਉਹ ਕਿਵੇਂ ਤੇ ਕਿੰਨਾ ਕੰਮ ਰਹੇ ਹਨ। ਪ੍ਰੰਤੂ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਨੂੰ ਵਿਸ਼ੇਸ਼ ਆਰਥਿਕ ਸਹਾਇਤਾ ਦੇਣ ਪਿੱਛੇ ਇੱਕੋ ਮਨੋਰਥ ਸੀ ਉਹ ਗੁਰੂ ਨਾਨਕ ਸਾਹਿਬ ਦੇ ਸਰਬਪੱਖੀ ਫ਼ਲਸਫ਼ੇ ਨੂੰ ਪੜ੍ਹਾਏ ਤੇ ਪ੍ਰਚਾਰੇ। ਕਿਉਂਕਿ ਨਾਨਕ ਫ਼ਲਸਫ਼ੇ ਦਾ ਮੁਖ ਟੀਚਾ ਸਰਬੱਤ ਦਾ ਭਲਾ ਹੈ। ਡਾ. ਸਾਹਿਬ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਚੇਅਰਮੈਨ ਵੀ ਹਨ। ਇਸ ਲਈ ਉਨ੍ਹਾਂ ਭਰੋਸਾ ਦਿਵਾਇਆ ਕਿ ਸਾਹਿਤ ਸਦਨ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਸਰਬਪੱਖੀ ਸਹਿਯੋਗ ਕਰੇਗਾ।
ਡਾ. ਸਾਹਿਬ ਜੀ ਦੀ ਮਿਸਜ਼ ਬੀਬੀ ਗੁਰਸ਼ਰਨ ਕੌਰ ਨੇ ਦੱਸਿਆ ਕਿ ਉਹ ਸੁਭਾ ਸ਼ਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਪ੍ਰਸਾਹਨ ਹੁੰਦਾ ਗੁਰਬਾਣੀ ਕੀਰਤਨ ਤੇ ਵਿਆਖਿਆ ਨਿਤਨੇਮ ਨਾਲ ਸੁਣਦੇ ਹਨ। ਸਾਡੇ ਮੀਡੀਆ ਇੰਚਾਰਜ ਭਾਈ ਮਨਦੀਪ ਸਿੰਘ ਪਾਸੋਂ ਸੰਥਿਆ ਵੀਡੀਓ ਨੂੰ ਲੈਪਟਾਪ ਅਤੇ ਟੀ. ਵੀ. ਦੁਆਰਾ ਸੁਣਨ ਦੀ ਤਕਨੀਕ ਸਮਝਣ ਉਪਰੰਤ ਉਨ੍ਹਾਂ ਨੇ ਸੰਥਿਆ ਵੀਡੀਓ ਨੂੰ ਅਦਬ ਸਹਿਤ ਉਥੇ ਰੱਖਿਆ, ਜਿਥੇ ਉਨ੍ਹਾਂ ਨੇ ਗੁਰਬਾਣੀ ਦੇ ਗੁਟਕੇ ਸਜਾਏ ਹੋਏ ਸਨ।
ਜਾਰੀ ਕਰਤਾ: ਮਨਦੀਪ ਸਿੰਘ ਮੀਡੀਆ ਇੰਚਚਾਰਜ 9872281325


25/07/15)
ਹਰਜਿੰਦਰ ਸਿੰਘ 'ਘੜਸਾਣਾ'

"ਸੰਖਿਅਕ ਵਿਸ਼ੇਸ਼ਣ" Numeral Adjective
ਗੁਰਬਾਣੀ ਦੀ ਨਿਯਮ-ਬੱਧ ਨਿਯਮਾਂਵਲੀ ਨੂੰ ਸਮਝੱਣ ਲਈ ਗੁਰਬਾਣੀ ਦਾ ਨਿਰੰਤਰ ਅਭਿਆਸ ਜ਼ਰੂਰੀ ਹੈ।ਜੋ ਸੱਜਣ ਗੁਰਬਾਣੀ ਦਾ ਪਠਨ-ਵੀਚਾਰ ਕਰਦੇ ਸਮੇਂ ਸਮੂਹ ਲਗਾਂ-ਮਾਤਰਾਵਾਂ ਨੂੰ ਧਿਆਨ ਵਿੱਚ ਰੱਖ ਕੇ ਸਮਝੱਦੇ ਹਨ;ਉਹਨਾਂ ਨੂੰ ਇਹ ਲਗਮਾਤ੍ਰੀ ਨਿਯਮਾਂਵਲੀ ਦਾ ਪੂਰਾ ਬੋਧ ਹੋ ਜਾਂਦਾ ਹੈ। ਗੁਰਬਾਣੀ ਦੀ ਆਪਣੀ ਸ਼ੈਲੀ ਹੋਣ ਕਾਰਣ ਵਿਆਕਰਣਿਕ ਨੇਮ ਭੀ ਆਪਣੇ ਹਨ; ਇਹਨਾਂ ਨੂੰ ਬੁੱਝਿਆ ਭੀ ਗੁਰਬਾਣੀ ਅਭਿਆਸ ਰਾਹੀਂ ਹੀ ਜਾ ਸਕਦਾ ਹੈ।ਜੋ ਸੱਜਣ ਇਹਨਾਂ ਨੇਮਾਂ ਨਾਲ ਦਿਲਚਸਪੀ ਰੱਖਦੇ ਹਨ ਉਹਨਾਂ ਨੂੰ ਪਤਾ ਹੋਵੇਗਾ ਕਿ ਗਿਣਤੀ-ਬੋਧਕ ਸ਼ਬਦ ਦੇ ਅੰਤ ਸਿਹਾਰੀ ਆਉਂਦੀ ਹੈ। ਐਸੇ ਸ਼ਬਦਾਂ ਨੂੰ ਗੁਰਬਾਣੀ ਵਿਆਕਰਣ ਨਿਯਮਾਂਵਲੀ ਵਿੱਚ 'ਨਿਸ਼ਚਿਤ/ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ' ਆਖਿਆ ਜਾਂਦਾ ਹੈ। ਗੁਰਬਾਣੀ ਵਿੱਚ ਤਕਰੀਬਨ ਪੰਜਾਹ ਕੂ ਸ਼ਬਦ ਗਿਣਤੀ-ਬੋਧਕ ਆਏ ਹਨ,ਜਿਹਨਾਂ 'ਚੋਂ 'ਬਾਰ੍ਹਾਂ-ਤੇਰ੍ਹਾਂ 'ਸ਼ਬਦ ਅੰਤ ਸਿਹਾਰੀ ਸਹਿਤ ਅਤੇ ਦੂਜੇ ਸਿਹਾਰੀ ਰਹਿਤ ਆਏ ਹਨ। ਅਕਸਰ ਹੀ ਜੋ ਸੱਜਣ ਇਹਨਾਂ ਨੇਮਾਂ ਨੂੰ ਸਮਝਣ ਦਾ ਯਤਨ ਕਰਦੇ ਹਨ ਉਹਨਾਂ ਵੱਲੋਂ ਇਹ ਸੁਆਲ ਹੁੰਦਾ ਹੈ ਕਿ ਸਾਰੇ ਗਿਣਤੀ-ਬੋਧਕ ਸ਼ਬਦਾਂ ਦੇ ਅੰਤ ਸਿਹਾਰੀ ਕਿਉਂ ਨਹੀਂ? ਇਸ ਸੁਆਲ ਦੇ ਜਵਾਬ ਬਾਬਤ ਅਤੇ ਸੰਖਿਅਕ ਵਿਸ਼ੇਸ਼ਣ ਦੀ ਜਾਣਕਾਰੀ ਸਾਂਝੀ ਕਰਨ ਦੇ ਸੰਬੰਧ 'ਚ ਇਹ ਲੇਖ ਸਾਂਝਾ ਕੀਤਾ ਜਾ ਰਿਹਾ ਹੈ।
ਸੰਖਿਅਕ ਵਿਸ਼ੇਸ਼ਣ : "ਐਸਾ ਵਿਸ਼ੇਸ਼ਣੀ ਸ਼ਬਦ ਜੋ ਆਪਣੇ ਵਿਸ਼ੇਸ਼ 'ਨਾਂਵ ਜਾਂ ਪੜਨਾਂਵ' ਦੀ ਗਿਣਤੀ ਅਤੇ ਗਿਣਤੀ ਦਾ ਕ੍ਰਮ ਦੱਸੇ"।
ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਸ਼ਬਦਾਂ ਦੀਆਂ ਗੁਰਬਾਣੀ ਵਿਚੋਂ ਉਦਾਹਰਣਾਂ:
"ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥(ਪੰ:/੧੬)
"ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ (ਪੰ:/੧੪)
"ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ (ਪੰ:/੨੩)
"ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ (ਪੰ:/੨੩)
"ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥ (ਪੰ:/੭੩)
"ਤੇਰੇ ਸਠਿ ਸੰਬਤ ਸਭਿ ਤੀਰਥਾ ॥ (ਪੰ:/੧੧੬੮)
"ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥ (ਪੰ:/੧੩੮)
"ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥ (ਪੰ:/੪੭੭)
"ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ (ਪੰ:/੨)
ਉਪਰੋਕਤ ਪੰਗਤੀਆਂ ਵਿੱਚ ਆਏ"ਇਕਿ, ਦੁਇ, ਤੀਨਿ, ਚਾਰਿ, ਪੰਜਿ, ਸਠਿ, ਸਤਰਿ, ਬਹਤਰਿ, ਕੋਟਿ" ਆਦਿ ਸ਼ਬਦ ਨਿਸ਼ਚਿਤ ਅਤੇ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਇਕਵਚਨ ਅਤੇ ਬਹੁਵਚਨ ਹਨ।
ਨੋਟ: ਕੁੱਝ ਸੰਖਿਅਕ ਵਿਸ਼ੇਸ਼ਣ ਸ਼ਬਦ ਅਨਿਸ਼ਚਿਤ ਪੜਨਾਂਵ ਦੀ ਸ਼੍ਰੇਣੀ ਵਿੱਚ ਭੀ ਆਉਂਦੇ ਹਨ;ਖਾਸ ਕਰ ਸ਼ਬਦ 'ਇਕਿ',ਜੋ ਪੁਲਿੰਗ ਅਤੇ ਇਸਤਰੀ ਲਿੰਗ ਲਈ ਸਾਂਝਾ ਬਹੁਵਚਨੀ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਵਜ਼ੋਂ ਹੈ। ਉਕਤ ਸ਼ਬਦ ਜਦੋਂ ਨਾਂਵ ਸ਼ਬਦ ਨਾਲ ਮਿਲ ਕੇ ਆਏ ਤਾਂ ਅਨਿਸ਼ਚਿਤ ਪੜਨਾਂਵ ਬਣ ਜਾਂਦਾ ਹੈ, ਜੇ ਇਹ ਸ਼ਬਦ ਇਕੱਲਾ ਆਏ ਤਦੋਂ ਸੰਖਿਅਕ ਵਿਸ਼ੇਸ਼ਣ ਰਹਿੰਦਾ ਹੈ,ਜਿਵੇਂ :
"ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥ (ਪੰ:/੧੩੮ )
ਉਪਰੋਕਤ ਪੰਗਤੀ 'ਚ 'ਇਕਿ' ਸ਼ਬਦ ਅਨਿਸਚਿਤ ਸੰਖਿਅਕ ਵਿਸ਼ੇਸ਼ਣ ਹੈ।
"ਇਕਿ ਤੀਰਥਿ ਨਾਤਾ ॥੫॥ (ਪੰ:/੭੧)
ਇਸ ਪੰਗਤੀ ਵਿੱਚ 'ਇਕਿ' ਸ਼ਬਦ ਅਨਿਸਚਿਤ ਪੜਨਾਂਵ ਹੈ ਕਿਉਂਕਿ ਨਾਲ ਨਾਂਵ ਸ਼ਬਦ 'ਤੀਰਥਿ' ਆਇਆ ਹੈ।
ਗਿਣਤੀ-ਬੋਧਕ ਸਿਹਾਰੀ ਤੋਂ ਬਿਨਾਂ ਸੰਖਿਅਕ ਵਿਸ਼ੇਸ਼ਣੀ ਸ਼ਬਦ :
"ਛਿਅ ਘਰ ਛਿਅ ਗੁਰ ਛਿਅ ਉਪਦੇਸ ॥ (ਪੰ:/੧੨)
"ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ (ਪੰ:/੨੬੫)
"ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥ (ਪੰ:/੧੦)
"ਫਰੀਦਾ ਗਲਂੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥ (ਪੰ:/੧੩੮੨)
"ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥(ਪੰ:/੨੪)
"ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥ (ਪੰ:/੧੬੮)
"ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ (ਪੰ:/੧੩੮)
"ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥ (ਪੰ:/੧੩੮੪)

ਉਪਰੋਕਤ ਪੰਗਤੀਆਂ ਵਿੱਚ ਆਏ ਸ਼ਬਦ "ਖਟ, ਦਸ, ਵੀਹ, ਤੀਹ, ਤੀਸ, ਬਤੀਸ, ਬੀਸ, ਪਚਾਸ" ਆਦਿ ਸ਼ਬਦ ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹਨ।ਸੁਆਲ ਉਠਦਾ ਹੈ ਕਿ ਉਕਤ ਸ਼ਬਦਾਂ ਅੰਤ ਗਿਣਤੀ-ਬੋਧਕ ਸਿਹਾਰੀ ਕਿਉਂ ਨਹੀਂ ਆਈ ?
ਪਹਿਲਾਂ 'ਖਟ' ਸ਼ਬਦ ਨੂੰ ਲਈਏ,ਇਹ ਸੰਸਕ੍ਰਿਤ ਦਾ ਤੱਤਸਮੀ ਸ਼ਬਦ ਹੋਣ ਕਾਰਣ ਆਪਣੇ ਮੂਲ-ਸਰੂਪ ਵਿੱਚ ਹੀ ਦਰਜ਼ ਹੋਇਆ ਹੈ।ਜੇਕਰ ਇਸ ਦੇ ਅੰਤ ਸਿਹਾਰੀ ਲਗਾ ਦਿੱਤੀ ਜਾਂਦੀ ਤਾਂ ਉਹ ਸਿਹਾਰੀ ਕਾਰਦੰਤਕ ਦੀ ਵਾਚਕ ਹੋ ਜਾਂਦੀ; ਇਸ ਕਰਕੇ ਉਕਤ ਸ਼ਬਦ ਨੂੰ ਆਪਣੇ ਮੂਲ ਸਰੂਪ 'ਚ 'ਖਟ,ਖਟੁ'ਤਰ੍ਹਾਂ ਅਪਨਾਇਆ ਹੈ।ਇਸ ਸ਼ਬਦ ਦਾ ਕਾਰਦੰਤੀ ਰੂਪ ਭੀ ਗੁਰਬਾਣੀ ਵਿੱਚ ਮਿਲਦਾ ਹੈ:
"ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥ (ਪੰ:/੭੬)
ਖਟ -ਪੂਰਬ ਪੂਰਣ ਕਿਰਦੰਤ,ਖੱਟ ਕੇ।
ਸੋ ਇਸ ਤਰ੍ਹਾਂ ਹੀ 'ਦਸ,ਵੀਹ,ਬੀਸ, ਤੀਸ, ਤੀਹ, ਪਚਾਸ' ਆਦਿ ਸ਼ਬਦ ਮੂਲ ਸਰੂਪ 'ਚ ਹੀ ਦਰਜ਼ ਕੀਤੇ ਗਏ ਹਨ,ਇਹਨਾਂ ਦੇ ਅੰਤ ਸਿਹਾਰੀ ਲਾਉਣ ਨਾਲ ਅਰਥਾਂ ਵਿੱਚ ਤਬਦੀਲੀ ਆ ਜਾਂਦੀ ਹੈ;ਇਸ ਕਰਕੇ ਸਿਹਾਰੀ ਲਾਉਣ ਦੀ ਲੋੜ ਨਹੀਂ ਸਮਝੀ ਗਈ।
ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ 'ਘੜਸਾਣਾ'
khalsasingh.hs.gmail.com


25/07/15)
ਨਿਰਮਲ ਸਿੰਘ ਕੰਧਾਲਵੀ

ਬਦਨਾਮ ਭੀ ਹੋਂਗੇ ਤੋਂ ਕਿਆ ਨਾਮ ਨਾ ਹੋਗਾ
ਅਮਰੀਕਾ ਤੇ ਕੈਨੇਡਾ `ਚ ਹੋਈ ਅਕਾਲੀਆਂ ਦੀ ਕਿਰਕਿਰੀ ਇੱਕ ਨਵਾਂ ਹੀ ਇਤਿਹਾਸ ਸਿਰਜ ਗਈ ਜਦ ਕੈਨੇਡਾ ਦੇ ਰੱਖਿਆ ਮੰਤਰੀ ਜੇਸਨ ਕੈਨੀ ਨੇ ਵੀ ਅਕਾਲੀਆਂ `ਤੇ ਤਵਾ ਲਗਾ ਦਿਤਾ ਤੇ ਨਸੀਹਤ ਕੀਤੀ ਕਿ ਉਹ ਪਹਿਲਾਂ ਆਪਣਾ ਘਰ ਸੰਭਾਲਣ ਜਿੱਥੇ ਡਰੱਗ ਤੇ ਭ੍ਰਿਸ਼ਟਾਚਾਰ ਨੇ ਡੇਰੇ ਗੱਡੇ ਹੋਏ ਹਨ ਤੇ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਟਿੰਮ ਉੱਪਲ ਨੂੰ ਸਟੇਟਮੈਂਟ ਦੇਣੀ ਪਈ।
ਬਾਪੂ ਬਾਦਲ ਇਸ ਸਾਰੇ ਵਰਤਾਰੇ ਨੂੰ ਮੰਦਭਾਗੀ ਘਟਨਾ ਕਹਿ ਰਿਹਾ ਹੈ ਤੇ ਸੁਖਬੀਰ ਬਾਦਲ ਇਹਨੂੰ ਅਕਾਲੀਆਂ ਦੀ ਇਤਿਹਾਸਕ ਤੇ ਕਾਮਯਾਬ ਫੇਰੀ ਗਰਦਾਨ ਰਿਹਾ ਹੈ। ਉਧਰ ਮਲੂਕਾ ਸਾਹਿਬ ਕੈਨੇਡੀਅਨ ਪੁਲਿਸ ਨੂੰ ਭੰਡੀ ਜਾਂਦੇ ਐ। ਸ਼ਾਇਦ ਉਹ ਜਾਣ ਕੇ ਪੱਛਮੀ ਦੇਸ਼ਾਂ ਦੀ ਪੁਲਿਸ ਦੇ ਰੋਲ ਤੋਂ ਅਨਜਾਣ ਬਣਦੇ ਹਨ। ਇਹ ਪੰਜਾਬ ਪੁਲਿਸ ਨਹੀਂ ਜਿਹੜੀ ਜਥੇਦਾਰਾਂ ਦੇ ਕਹੇ `ਤੇ ਜੀਹਦੇ ਮਰਜ਼ੀ ਕੁਟਾਪਾ ਚਾੜ੍ਹੀ ਜਾਂਦੀ ਐ ਤੇ ਮੰਤਰੀਆਂ ਨਾਲ਼ ਸੈਂਕੜੇ ਪੁਲਸੀਆਂ ਦੀਆਂ ਧਾੜਾਂ ਹਰਲ ਹਰਲ ਕਰਦੀਆਂ ਲੋਕਾਂ ਦੇ ਪੁੜੇ ਸੇਕੀ ਜਾਂਦੀਆਂ ਹਨ। ਇੱਥੇ ਤਾਂ ਪ੍ਰਧਾਨ ਮੰਤਰੀ ਵੀ ਇਕੱਲਾ ਹੀ ਅੰਡਰਗਰਾਊਂਡ `ਚ ਸਫ਼ਰ ਕਰਦੈ।
ਅਕਾਲੀਆਂ ਦੀ ਕੈਨੇਡਾ ਅਮਰੀਕਾ ਫੇਰੀ ਦੇ ਵਾਇਰਲ ਹੋਏ ਵੀਡੀਓ ਦੇਖ ਕੇ ਹਰ ਕੋਈ ਇੱਕ ਗੱਲ ਜ਼ਰੂਰ ਕਹਿ ਰਿਹਾ ਹੈ ਕਿ ਬਾਦਲ ਪਿਉ ਪੁੱਤ ਬਿਆਨ ਦੇਣ ਤੋਂ ਪਹਿਲਾਂ ਸਲਾਹ ਤਾਂ ਕਰ ਲਿਆ ਕਰਨ ਕਿ ਕੀ ਕਹਿਣਾ ਹੈ। ਇਕ ਜਣਾ ਇਤਿਹਾਸਕ ਫੇਰੀ ਕਹਿ ਰਿਹਾ ਹੈ ਤੇ ਦੂਸਰਾ ਮੰਦਭਾਗੀ ਘਟਨਾ ਕਹੀ ਜਾਂਦੈ। ਇਤਿਹਾਸਕ ਘਟਨਾ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ ਕਿ ਇੱਕ ਵਾਰੀ ਕਿਸੇ ਬਹੁਤ ਗ਼ਰੀਬ ਬੰਦੇ ਨੇ ਪਿੰਡ ਦੇ ਚੌਧਰੀ ਤੋਂ ਇੱਕ ਰੁਪੱਈਆ ਉਧਾਰ ਲੈ ਲਿਆ। ਬੰਦਾ ਬਹੁਤ ਗ਼ਰੀਬ ਸੀ। ਉਸ ਨੇ ਅੱਠ ਆਨੇ ਤਾਂ ਮੋੜ ਦਿਤੇ ਪਰ ਬਾਕੀ ਅੱਠ ਆਨੇ ਨਾ ਮੋੜ ਸਕਿਆ। ਕਈ ਮਹੀਨੇ ਗੁਜ਼ਰ ਗਏ। ਚੌਧਰੀ ਨੇ ਕਈ ਵਾਰੀ ਉਹਦੇ ਨਾਲ਼ ਤਲਖ਼-ਕਲਾਮੀ ਵੀ ਕੀਤੀ। ਇਕ ਦਿਨ ਚੌਧਰੀ ਉਸ ਮੁਹੱਲੇ ਵਲ ਦੀ ਲੰਘਿਆ ਤਾਂ ਉਹਨੇ ਦੇਖਿਆ ਕਿ ਉਹ ਗ਼ਰੀਬ ਆਦਮੀ ਆਪਣੇ ਵਿਹੜੇ `ਚ ਮੰਜੇ `ਤੇ ਬੈਠਾ ਆਪਣੇ ਕੁੜਮ ਨਾਲ਼ ਗੱਪ-ਸ਼ੱਪ ਲਾ ਰਿਹਾ ਸੀ। ਚੌਧਰੀ ਨੇ ਸੋਚਿਆ ਕਿ ਇਹ ਮੌਕਾ ਵਧੀਆ ਸੀ ਕਿ ਕੁੜਮ ਦੇ ਸਾਹਮਣੇ ਉਹਨੂੰ ਠਿੱਠ ਕੀਤਾ ਜਾਵੇ। ਵਿਚਾਰੇ ਗ਼ਰੀਬ ਬੰਦੇ ਨੇ ਇਸ਼ਾਰੇ ਇਸ਼ਾਰੇ `ਚ ਮਿੰਨਤ ਤਰਲਾ ਕੀਤਾ ਕਿ ਕੁੜਮ ਦੇ ਸਾਹਮਣੇ ਉਹ ਇਹ ਮਸਲਾ ਨਾ ਛੇੜੇ ਪਰ ਚੌਧਰੀ ਤਾਂ ਮਨ ਬਣਾ ਕੇ ਚਿੰਜੜੀ ਛੇੜ ਰਿਹਾ ਸੀ। ਜਦੋਂ ਚੌਧਰੀ ਨੇ ਹੱਦੋਂ ਵੱਧ ਹੀ ਕਰ ਦਿਤੀ, ਉਹ ਬੰਦਾ ਆਪਣੇ ਕੁੜਮ ਦੇ ਸਾਹਮਣੇ ਏਨੀ ਬੇਇਜ਼ਤੀ ਬਰਦਾਸ਼ਤ ਨਾ ਕਰ ਸਕਿਆ ਤਾਂ ਉਹਨੇ ਚੌਧਰੀ ਨੂੰ ਜੱਫਾ ਮਾਰ ਕੇ ਹੇਠਾਂ ਸੁੱਟ ਲਿਆ ਤੇ ਦੋ ਚਾਰ ਧੱਫੇ ਜੜ ਦਿਤੇ। ਚੌਧਰੀ ਦੀ ਸ਼ਮਲੇ ਵਾਲ਼ੀ ਪੱਗ ਦੂਰ ਜਾ ਡਿਗੀ। ਚੌਧਰੀ ਨੇ ਉੱਠ ਕੇ ਆਪਣੀ ਪੱਗ ਚੁੱਕੀ ਤੇ ਸਿਰ ਤੇ ਵਲ੍ਹੇਟਦਾ ਹੋਇਆ ਬੰਦੇ ਵਲ ਨੂੰ ਹੱਥ ਕਰ ਕੇ ਕਹੀ ਜਾਵੇ, “ਇਹ ਏਨੀਂ ਕਰਵਾਏ ਬਿਨਾਂ ਰਹਿੰਦਾ ਨੀਂ ਸੀ”
ਸੋ ਗੱਲ ਸੁਖਬੀਰ ਬਾਦਲ ਦੀ ਐ ਕਿ ਏਨੀ ਹੋਣ ਤੋਂ ਬਾਅਦ ਵੀ ਉਹ ਇਹਨੂੰ ਇਤਿਹਾਸਕ ਫੇਰੀ ਕਹੀ ਜਾਂਦੈ। ਸ਼ਾਇਦ ਇਥੇ ਇਹ ਸ਼ੇਅਰ ਬੜਾ ਢੁੱਕਦੈ, “ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ”
ਨਿਰਮਲ ਸਿੰਘ ਕੰਧਾਲਵੀ


25/07/15)
ਸੁਰਿੰਦਰ ਸਿੰਘ ‘ਖਾਲਸਾ’

ਟਿਕਟਾਂ ਵਾਲਾ ਬਾਬਾ
ਉਸਨੂੰ ਘਰੇ ਰੋਜ਼ ਹੀ ਗਾਲ੍ਹਾਂ ਮਿਲਦੀਆਂ ਸਨ ਘਰ ਦੇ ਉਸ ਨੂੰ ਵੇਹਲੜ, ਟੱਬਰ ਤੇ ਭਾਰ ਵਗੈਰਾ-ਵਗੈਰਾ ਆਖ ਕੇ ਤਾਹਨੇਂ ਮਿਹਣੇਂ ਦਿੰਦੇ ਰਹਿੰਦੇ ਸਨ। ਘਰ ਦਿਆਂ ਤੋਂ ਗਾਲ੍ਹਾਂ ਖਾਕੇ ਕਈ ਬਾਰ ਉਸਨੂੰ ਸੂਅਸਾਈਟ ਦਾ ਵੀ ਖਿਆਲ ਆਇਆ, ਵੈਸੇ ਉਹ ਗ੍ਰੈਜੂਏਟ ਸੀ ਤੇ ਬੀ ਐਡ ਤੇ ਹੋਰ ਕਈ ਕੋਰਸ ਉਸਨੇ ਕੀਤੇ ਸਨ ਪਰ ਨੌਕਰੀ ਨਾ ਮਿਲਨ ਕਾਰਨ ਉਸਨੂੰ ਇਹ ਸਭ ਕੁੱਝ ਸੁਨਣਾ ਪੈ ਰਹਿਆ ਸੀ। ੳਪਰੋਂ ਇੰਟਰਵਿਊ ਤੇ ਜਾਣਾ ਰੋਜ਼ ਨਵੀਆਂ-ਨਵੀਆਂ ਵਿਕੈਂਸੀਆਂ ਦੇ ਫਾਰਮ ਭਰਨੇ ਇਹ ਖਰਚੇ ਵੱਖਰੇ ਘਰ ਦੇ ਵੀ ਅੱਕੇ ਹੋਏ ਸਨ। ਉਨ੍ਹਾਂ ਨੇ ਸੋਚਿਆ ਸੀ ਪੜ੍ਹਕੇ ਸਾਨੂੰ ਕੁੱਝ ਕਮਾ ਕੇ ਦੇਵੇਗਾ ਪਰ ਏਹ ਤਾਂ ਹਾਲੇ ਵੀ ਖਰਚਾ ਕਰਾਈ ਜਾਂਦਾ ਐ।
ਇੱਕ ਦਿਨ ਉਸਨੇ ਕੋਈ ਸਕੀਮ ਬਣਾਕੇ ਘਰ ਦਿਆਂ ਤੋਂ ਕੁੱਝ ਪੈਸੇ ਇਹ ਵਾਇਦਾ ਕਰਕੇ ਲਏ ਅੱਜ ਤੋਂ ਬਾਅਦ ਮੈਂ ਹੋਰ ਪੈਸੇ ਨਹੀਂ ਮੰਗਾਂਗਾ, ਘਰ ਦਿਆਂ ਨੇ ਉਸਨੂੰ ਪੈਸੇ ਦੇ ਦਿੱਤੇ। ਸ਼ਹਿਰ ਆ ਕੇ ਉਸਨੇ ਕਈ ਜੇਬਾਂ ਵਾਲਾ ਇੱਕ ਭਗਵਾਂ ਚੋਲਾ ਸਵਾਂਇਆ ਇੱਕ ਦੋਸਤ ਨੂੰ ਨਾਲ ਲਿਆ ਉਸਨੂੰ ਸਮਝਾ ਦਿੱਤਾ ਕਿ ਮੇਰੇ ਤੋਂ ਅਨਜਾਨ ਬਣ ਕੇ ਰਹਿਣਾ, ਉਸਨੇ ਸਟੇਸ਼ਨ ਤੋਂ ਕੋਈ ਤੀਹ ਚਾਲੀ ਟਿਕਟਾਂ ਹਰਿਦੁਆਰ ਦੀਆਂ ਲੈ ਲਈਆਂ, ਤੇ ਹਰ ਜ਼ੇਬ ਵਿੱਚ ਕਿਸੇ ‘ਚ ਦੋ ਕਿਸੇ ‘ਚ ਚਾਰ, ਸਾਰੀਆਂ ਜ਼ੇਬਾਂ ‘ਚ ਟਿਕਟਾਂ ਪਾ ਲਈਆਂ ਤੇ ਹਰਿਦੁਆਰ ਦੀ ਗਡੀ ਚੜ੍ਹ ਗਏ। ਇੱਕ ਦੋ ਸਟੇਸ਼ਨਾਂ ਬਾਅਦ ਟਿਕਟ ਚੈਕਰ ਨੇ ਟਿਕਟ ਪੁੱਛੀ ਪਹਿਲਾਂ ਤਾਂ ਉਹ ਮਚਲਾ ਜਿਹਾ ਹੋ ਕੇ ਬੈਠਾ ਰਹਿਆ, ਜਦ ‘ਚੈਕਰ ਨੇ ਦੁਬਾਰਾ ਪੁਛਿਆ ਤਾਂ ਉਸਨੇ ਕਿਹਾ ਬੱਚਾ ਅਸੀਂ ਹਰਿਦੁਆਰ ਜਾਣਾ ਐ, ਅਸੀਂ ਸਾਧੂ ਲੋਕਾਂ ਨੇ ਟਿਕਟ ਕੀ ਕਰਨੀ ਐ, ਟਿਕਟ ਮਾਇਆ ਨਾਲ ਆਉਂਦੀ ਏ, ਮਾਇਆ ਸਾਡੇ ਲਈ ਨਾਗਨੀ ਐ, ਸਾਧੂ ਤਾਂ ਮਾਇਆ ਤੋਂ ਨਿਰਲੇਪ ਹੁੰਦੇ ਹਨ ਅਤੇ……… ਬਾਬਾ ਜਾਂ ਤਾਂ ਟਿਕਟ ਵਿਖਾ ਨਹੀਂ ਤਾਂ ਅਗਲੇ ਸਟੇਸ਼ਨ ਤੇ ਮੈਂ ਤੈਨੂੰ ਪੁਲਿਸ ਨੂੰ ਫੜਵਾ ਦੇਣਾ, ਫੇਰ ਭੁਗਤਦਾ ਰਹੀਂ, ਚੈਕਰ ਨੇ ਉਸਦੀ ਗੱਲ ਕੱਟਕੇ ਕਿਹਾ।
ਉਨ੍ਹਾਂ ਦਾ ਰੌਲਾ ਸੁਣਕੇ ਗੱਡੀ ‘ਚ ਸਵਾਰ ਲੋਕਾਂ ਦਾ ਧਿਆਨ ਉਧਰ ਹੋ ਗਿਆ ਲੋਕੀਂ ਦਿਲਚਸਪੀ ਨਾਲ ਉਨ੍ਹਾਂ ਦਾ ਤਮਾਸ਼ਾ ਦੇਖਣ ਲੱਗ ਪਏ, ਏਨੇ ਚਿਰ ਨੂੰ ਸਟੇਸ਼ਨ ਵੀ ਆ ਗਿਆ ਤਾਂ ਚੈਕਰ ਨੇ ਬਾਂਹੋਂ ਫੱੜ ਕੇ ਉਸਨੂੰ ਥੱਲੇ ਉਤਾਰ ਲਿਆ, ਤਾਂ ਪਲੇਟ ਫਾਰਮ ਤੇ ਖੜੇ ਲੋਕਾਂ ਦਾ ਧਿਆਨ ਵੀ ਉਨ੍ਹਾਂ ਵੱਲ ਹੋ ਗਿਆ, ਕਾਫੀ ਬੰਦੇ ਇਕੱਠੇ ਹੋ ਗਏ। ਉਸਨੇ ਮੌਕਾ ਦੇਖ ਕੇ ਚੈਕਰ ਨੂੰ ਰੋਕ ਕੇ ਕਿਹਾ ਠਹਿਰ, ਤੈਨੂੰ ਟਿਕਟ ਚਾਹੀਦੀ ਐ ਨਾ, ਬੋਲ ਕਿਨੀਆਂ ਟਿਕਟਾਂ ਦੇਵਾਂ, ਕਹਿਕੇ ਉਹ ਵਾਰੀ ਵਾਰੀ ਸਾਰੀਆਂ ਜੇਬਾਂ ‘ਚੋਂ ਟਿਕਟਾਂ ਕੱਢ ਕੱਢਕੇ ਚੈਕਰ ਨੂੰ ਫੜਾਈ ਗਿਆ। ਲੋਕਾਂ ਨੇ ਇਸਨੂੰ ਬਾਬੇ ਦੀ ਕਰਾਮਾਤ ਸਮਝ ਕੇ ਉਸਨੂੰ ਮੱਥੇ ਟੇਕਨੇ ਸ਼ੁਰੂ ਕਰ ਦਿੱਤੇ ਥੋੜੀ ਦੇਰ ‘ਚ ਹੀ ਉਸਦੇ ਅੱਗੇ ‘ਨੋਟਾਂ ਦਾ ਢੇਰ ਲੱਗ ਗਿਆ, ਜਿਸਨੂੰ ਉਸਦਾ ਦੋਸਤ ਸੰਭਾਲ ਰਿਹਾ ਸੀ। ਚੈਕਰ ਕਦੇ ਉਸ ਵੱਲ ਵੇਖੇ ਕਦੇ ਟਿਕਟਾਂ ਵੱਲ ਤੇ ਕਦੇ ਅਨ੍ਹੇਂ ਸ਼ਰਧਾਲੂਆਂ ਵੱਲੇ। ਚੈਕਰ ਨੇ ਜਦ ਥੋੜਾ ਜਿਹਾ ਗੌਰ ਨਾਲ ਟਿਕਟਾਂ ਦੇਖੀਆਂ ਚੈਕਰ ਨੂੰ ਬਾਬੇ ਦੀ ਚਾਲ ਸਮਝ ਆ ਗਈ ਸਾਰੀਆਂ ਟਿਕਟਾਂ ਨੰਬਰ ਸਿਰ ਸਨ ਤੇ ਇਕੋ ਸਟੇਸ਼ਨ ਤੋਂ ਲਈਆਂ ਹੋਈਆਂ ਸਨ। ਪਰ ਹੁਣ ਕਾਫੀ ਦੇਰ ਹੋ ਗਈ ਸੀ, ਕਿਉਂਕਿ ਉਸ ਬਾਬੇ ਦੇ ਹੁਣ ਤੱਕ ਉਸ ‘ਸਟੇਸ਼ਨ’ ਨੂੰ ਛੱਡ ਸਾਰੇ ਸ਼ਹਿਰ ਵਿੱਚ ਬਾਬੇ ਤੇ ਉਸਦੀ ਕਰਾਮਾਤ ਦੇ ਚਰਚੇ ਪਹੁੰਚ ਗਏ ਸਨ। ਥੋੜੇ ਦਿਨਾਂ ਵਿੱਚ ਹੀ ਉਸਨੇ ਉਸੇ ਸ਼ਹਿਰ ਵਿੱਚ ਇੱਕ ਅੱਡਾ ਜਮਾ ਲਿਆ ਤੇ ਉਹ ‘ਟਿਕਟਾਂ ਵਾਲਾ ਬਾਬਾ’ ਦੇ ਨਾਮ ਨਾਲ ਮਸ਼ਹੂਰ ਹੋ ਗਿਆ।
ਇਲੈਕਸ਼ਨ ਦੇ ਦਿਨਾਂ ਵਿੱਚ ਟਿਕਟਾਂ ਦੇ ਚਾਹਵਾਨ ਲੀਡਰ ਵੀ ਉਸ ਪਾਸ ਅਸ਼ੀਰਵਾਦ ਲੈਣ ਲਈ ਹਾਜਰੀਆਂ ਭਰਦੇ ਹਨ, ਤੇ ਉਹ ਹੁਣ ਇਲੈਕਸ਼ਨ ਦੇ ਨਤੀਜਿਆਂ ਤੇ ਭੀ ਅਸਰਦਾਰ ਪ੍ਰਭਾਵ ਪਾਉਣ ਦੇ ਸਮਰੱਥ ਹੋ ਗਿਆ ਐ॥
-=ਹੁਣ ਬਾਬੇ ਦੀਆਂ ਪੌਂਬਾਰਾਂ ਸਨ। =-
ਸ੍ਰ ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ {ਫਤਿਹਾਬਾਦ}
ਫੋਨ=94662 66708, 97287 43287, ;
E -MAIL= [email protected]
[email protected]


23/07/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਪਾਠਕੋ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਪਹਿਲੀ ਗੱਲ ਇਹ ਹੈ, ਕਿ ਜਿਹੜੇ ਸਿੱਖ ਵਿਦਵਾਨ, ਪ੍ਰਚਾਰਕ ਜਾਂ ਸਿੱਖ ਇਹ ਸਮਝਦੇ ਹਨ, ਕਿ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸ਼ਬਦ ਗੁਰੂ) ਦੇ ਪਤਰਿਆਂ ਦੀ ਗਿਣਤੀ ਵੇਲੇ "ਅੰਗ" ਲਿਖਣਾ ਚਾਹੀਦਾ ਹੈ, ਉਹ ਇਹ ਸਮਝਾਉਣ ਦੀ ਖੇਚਲ ਕਰਨ ਕਿ "ਅੰਗ" ਕਿਉਂ ਲਿਖਣਾ ਚਾਹੀਦਾ ਹੈ ? ਇਸ ਲਈ ਧੰਨਵਾਦੀ ਹੋਵਾਂਗਾ ।

ਦੂਸਰੀ ਗੱਲ, ਸ੍ਰ ਅਵਤਰ ਸਿੰਘ ਜੀ ਮਿਸ਼ਨਰੀ ਵੱਲੋਂ ਲਿਖੇ ਲੇਖ ਦਾ ਆਖਰੀ ਪਹਿਰਾ ਖਾਸ ਕਰਕੇ ਚੰਗਾ ਲੱਗਾ ਜੋ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ ।

ਭੋਗ ਪਾਇਆ, ਭੋਗ ਲੱਗੇ ਅਤੇ ਸੀਤਪ੍ਰਸਾਦ ਵਰਤੇ?

"ਸੋ ਆਓ ਹੁਣ ਆਪਾਂ ਮੇਨ ਮੁੱਧੇ ਤੇ ਆਈਏ ਕਿ ਜਦ ਕਈ ਸਿੱਖ, "ਗੁਰੂ ਗ੍ਰੰਥ ਸਾਹਿਬ" ਦੀ ਬਾਣੀ ਦਾ ਪਾਠ ਕਰਕੇ, ਅਖੀਰ ਅਰਦਾਸ ਜਾਂ ਵਖਿਆਣ ਵਿੱਚ ਭੋਗ ਪਾਇਆ ਕਹਿੰਦੇ ਹਨ। ਜਰਾ ਸੋਚੋ! ਜੇ ਭੋਗ ਹੀ ਪਾ ਦਿੱਤਾ ਭਾਵ ਖਤਮ ਹੀ ਕਰ ਦਿੱਤਾ ਫਿਰ ਅੱਗੇ ਕੀ ਰਹਿ ਗਿਆ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਜੁੱਗੋ-ਜੁੱਗ ਅਟੱਲ ਅਤੇ ਸਮੇ ਕਾਲ ਦੇ ਬੰਧਨਾਂ ਤੋਂ ਮੁਕਤ ਹੈ ਫਿਰ ਉਸ ਦਾ ਭੋਗ ਕਿਵੇਂ ਪਾਇਆ ਜਾ ਸਕਦਾ ਹੈ? ਭੋਗ ਤਾਂ ਜੀਵਾਂ ਦੇ ਸਰੀਰਾਂ ਦੇ ਪੈਂਦੇ ਹਨ ਜੋ ਬਿਨਸਨਹਾਰ ਹਨ। "ਭੋਗ ਪਾ ਤਾ ਭਾਵ ਮਾਰਤਾ" ਕੀ ਅਸੀਂ ਅਬਿਨਾਸੀ ਨੂੰ ਮਾਰ ਸਕਦੇ ਹਾਂ? ਸੋ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਸਤਿਗੁਰੂ ਜੀ ਆਪ ਜੀ ਦੀ ਬਾਣੀ ਪੜੀ, ਵਿਚਾਰੀ ਤੇ ਗਾਈ ਹੈ, ਹੋਈਆਂ ਭੁੱਲਾਂ ਲਈ ਖਿਮਾ ਕਰਨੀ, ਗੁਰਬਾਣੀ ਪੜ੍ਹਨ, ਗਾਇਨ ਕਰਨ, ਵਿਚਾਰਨ, ਧਾਰਨ ਦਾ ਬਲ ਬਖਸ਼ਣਾ ਅਤੇ ਜੀਵਾਂ ਦੇ ਭਲੇ ਲਈ ਗੁਰਬਾਣੀ ਦੇ ਪ੍ਰਵਾਹ ਜਾਰੀ ਰੱਖਣ ਦੀ ਸਮਰੱਥਾ ਬਖਸ਼ਣੀ। "ਭੋਗ" ਬੁਰੇ ਕੰਮਾਂ ਅਤੇ ਦੁਸ਼ਮਣਾਂ ਦੇ ਪਾਣੇ ਚਾਹੀਦੇ ਹਨ ਨਾਂ ਕਿ ਅੱਖਾਂ ਖੋਲਣ ਵਾਲੀ ਗਿਆਨ ਭੰਡਾਰ ਗੁਰਬਾਣੀ ਦੇ। ਜਦ ਕਈ ਸਿੱਖ ਲੰਗਰ ਜਾਂ ਕੜਾਹ ਪ੍ਰਸ਼ਾਦ ਤਿਆਰ ਕਰਕੇ, ਸ਼ੁਕਰਾਨੇ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਤਦ "ਆਪ ਜੀ ਨੂੰ ਭੋਗ ਲੱਗੇ" ਲਫਜ ਹੀ ਕਿਉਂ ਵਰਤਦੇ ਹਨ? ਯਾਦ ਰੱਖੋ ਅਰਦਾਸ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਕਾਲ ਪੁਰਖ ਅੱਗੇ ਕਰ ਰਹੇ ਹੁੰਦੇ ਹਾਂ ਜੋ ਜਨਮ ਮਰਨ ਅਤੇ ਸਰੀਰ ਰਹਿਤ ਹੈ ਫਿਰ ਉਹ ਭੋਗ ਕਿਵੇਂ ਲਾ ਸਕਦਾ ਭਾਵ ਖਾ ਸਕਦਾ ਹੈ? ਦਾਤਾਂ ਸਭ ਉਸ ਦੀਆਂ ਹੀ ਹਨ ਤੇ ਅਸੀਂ ਤਾਂ ਸਿਰਫ ਦਾਤਾਂ ਨੂੰ ਵਰਤਨ ਲੱਗੇ ਉਸ ਦਾ ਸ਼ੁਕਰਾਨਾਂ ਕਰਦੇ ਵਰਤਾਉਣ ਦੀ ਪ੍ਰਵਾਨਗੀ ਲੈਂਦੇ ਹਾਂ। ਵੇਖੋ! ਆਮ ਸਿੱਖ ਲੰਗਰ ਜਾਂ ਕੜਾਹ ਪ੍ਰਸ਼ਾਦ ਆਪ ਜੀ ਨੂੰ ਪ੍ਰਵਾਨ ਹੋਵੇ ਦੀ ਅਰਦਾਸ ਕਰਦਾ ਹੈ ਪਰ ਟਕਸਾਲੀ, ਸੰਪ੍ਰਦਾਈ ਅਤੇ ਡੇਰੇਦਾਰ ਆਪ ਜੀ ਨੂੰ ਭੋਗ ਲੱਗੇ ਲਫਜ ਵਰਤਦੇ ਹਨ ਜੋ ਗੁਰਮਤਿ ਸਿਧਾਂਤ ਮੁਤਾਬਿਕ ਗਲਤ ਹਨ"।

ਇੱਕ ਪਾਠਕ, ਗੁਰਸ਼ਰਨ ਸਿੰਘ ਕਸੇਲ


ਮਿਸਾਲ ਬਣੀ ਆਕਲੀਆਂ ਕਲਾਂ ਦੀ ‘ਪੇਂਡੂ ਅਦਾਲਤ`
ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਪਿੰਡ ਆਕਲੀਆਂ ਕਲਾਂ ਦੀ ਪੰਚਾਇਤ ਆਪਣੇ ਤਰੀਕੇ ਦੀ ‘ਪੇਂਡੂ ਅਦਾਲਤ` ਲਾਉਂਦੀ ਹੈ, ਜਿਸ ਵਿੱਚ ਪਿੰਡ ਦੇ ਝਗੜੇ ਨਿਪਟਾਏ ਜਾਂਦੇ ਹਨ। ਪਿੰਡ ਦੀ ਸਰਪੰਚ ਅਮਰਦੀਪ ਕੌਰ ਦੋ ਵਰ੍ਹਿਆਂ ਤੋਂ ਪਿੰਡ ਵਿਚੋਂ ਕੁੜੱਤਣ ਘਟਾਉਣ ਦੇ ਮਿਸ਼ਨ ਵਿੱਚ ਲੱਗੀ ਹੋਈ ਹੈ। ਉਸ ਨੇ ਦੋ ਸਾਲ ਵਿੱਚ 315 ਸਮਝੌਤੇ ਕਰਵਾ ਦਿੱਤੇ ਹਨ। ਇਸ ਦੌਰਾਨ ਜੋ ਪੰਜ ਸੱਤ ਕੇਸ ਥਾਣੇ ਪੁੱਜੇ ਵੀ ਹਨ, ਉਨ੍ਹਾਂ ਦਾ ਸਮਝੌਤਾ ਵੀ ਪੰਚਾਇਤ ਨੇ ਹੀ ਕਰਾਇਆ ਹੈ। ਪਿੰਡ ਆਕਲੀਆਂ ਕਲਾਂ ਦੀ ‘ਪੇਂਡੂ ਅਦਾਲਤ` ਵਿੱਚ ਕੋਈ ਕੰਮ ਬਿਨਾਂ ਰਿਕਾਰਡ ਤੋਂ ਨਹੀਂ ਹੁੰਦਾ। ਹਰ ਕੇਸ ਵਿੱਚ ਦੋਹਾਂ ਧਿਰਾਂ ਦੇ ਬਿਆਨ ਦਰਜ ਹੁੰਦੇ ਹਨ। ਇਸ ਤੋਂ ਬਾਅਦ ‘ਪੇਂਡੂ ਅਦਾਲਤ` ਦੇ ਫ਼ੈਸਲੇ ਨੂੰ ਮੰਨਣ ਲਈ ਸਾਰੇ ਪਾਬੰਦ ਹੁੰਦੇ ਹਨ।
ਪੰਚਾਇਤ ਨੇ ਦੱਸਿਆ ਕਿ ਜਦੋਂ ਤੋਂ ਇਹ ਪੇਂਡੂ ਅਦਾਲਤ ਸ਼ੁਰੂ ਹੋਈ ਹੈ, ਉਦੋਂ ਤੋਂ ਪਿੰਡ ਦਾ ਕੋਈ ਬਹੁਤਾ ਮਸਲਾ ਥਾਣੇ ਜਾਂ ਕਚਹਿਰੀ ਨਹੀਂ ਗਿਆ। ‘ਬੇ ਔਲਾਦ` ਮਹਿਲਾ ਸਰਪੰਚ ਨੇ ਲੜਕੀ ਗੋਦ ਲੈ ਕੇ ਧੀਆਂ ਦੇ ਸਤਿਕਾਰ ਦਾ ਸੁਨੇਹਾ ਵੀ ਦਿੱਤਾ ਹੈ। ਨਸ਼ਾ ਮੁਕਤ ਪਿੰਡ ਬਣਾਉਣ ਦਾ ਹੋਕਾ ਦੇਣ ਤੋਂ ਪਹਿਲਾਂ ਪੂਰੀ ਪੰਚਾਇਤ ਖੁਦ ਨਸ਼ਾ ਮੁਕਤ ਹੋਈ ਹੈ। ਪੰਚਾਇਤ ਨੇ ਸਭ ਤੋਂ ਪਹਿਲਾਂ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾ ਕੇ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਕਰਾਇਆ ਹੈ। ਸਰਪੰਚ ਅਕਾਲੀ ਦਲ ਨਾਲ ਸਬੰਧਤ ਹੈ ਪਰ ਉਸ ਨੇ ਕਦੇ ਸਿਆਸੀ ਰੰਗ ਦਾ ਪੰਚਾਇਤ ਉਤੇ ਪਰਛਾਵਾਂ ਨਹੀਂ ਪੈਣ ਦਿੱਤਾ। ਕਾਂਗਰਸੀ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਚਾਇਤ ਕਿਸੇ ਨੂੰ ਥਾਣੇ ਜਾਂ ਕਚਹਿਰੀ ਜਾਣ ਦੀ ਸਲਾਹ ਨਹੀਂ ਦਿੰਦੀ। ਪੰਚਾਇਤੀ ਪ੍ਰਬੰਧ ਇੰਨਾ ਤਰਤੀਬ ਵਾਲਾ ਹੈ ਕਿ ਹਰੇਕ ਵਿਅਕਤੀ ਨੂੰ ਆਪਣੇ ਕੰਮ ਧੰਦੇ ਵਾਸਤੇ ਬਾਕਾਇਦਾ ਲਿਖਤੀ ਦਰਖ਼ਾਸਤ ਦੇਣੀ ਪੈਂਦੀ ਹੈ।
ਪਿੰਡ ਦੀ ਹਦੂਦ ਅੰਦਰ ਟਰੈਕਟਰ ਤੇ ਹੋਰ ਵਾਹਨ ਮਾਲਕਾਂ ਨੂੰ ਸਪੀਕਰ ਵਜਾਉਣ ਉਤੇ ਪਾਬੰਦੀ ਹੈ ਤੇ ਵਿਆਹ ਮੌਕੇ ਵੀ ਰਾਤ ਨੂੰ 12 ਵਜੇ ਤੋਂ ਬਾਅਦ ਡੀ. ਜੇ. ਉਤੇ ਪਾਬੰਦੀ ਹੈ। ਹਲਕਾ ਭੁੱਚੋ ਦੇ ਡੀ. ਐਸ. ਪੀ. ਗੁਰਮੀਤ ਸਿੰਘ ਕਿੰਗਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਲਕੇ ਵਿੱਚ ਇੱਕ ਇਹੀ ਪਿੰਡ ਹੈ ਜਿਥੋਂ ਦਾ ਕਦੇ ਕੋਈ ਝਗੜਾ ਉਨ੍ਹਾਂ ਤੱਕ ਨਹੀਂ ਪੁੱਜਾ।
(ਪੰਜਾਬ ਟਾਈਮਜ਼ ਵਿਚੋਂ)


22/07/15)
ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਦਿੱਲੀ ਵਾਲੇ ਗਿਆਨੀ ਦਿੱਤ ਸਿੰਘ ਐਵਾਰਡ ਨਾਲ ਸਨਮਾਨਤ
੨੨ ਜੁਲਾਈ, ਦਿੱਲੀ () ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ (ਗੁਰਦੁਆਰਾ ਸਾਹਿਬ ਟਾਰਨੈਟ) ਅਸਟ੍ਰੇਲੀਆ ਵੱਲੋਂ ‘ਸਿੱਖ ਮਿਸ਼ਨਰੀ ਲਹਿਰ’ ਦੇ ਮੋਢੀ ਤੇ ਬਜ਼ੁਰਗ ਪੰਥਕ ਵਿਦਵਾਨ ਪ੍ਰਿੰਸੀਪਲ ਸੁਰਜੀਤ ਸਿੰਘ ਹੁਰਾਂ ਨੂੰ ਅਤਿ ਸਤਿਕਾਰ ਸਹਿਤ ‘ਗਿਆਨੀ ਦਿੱਤ ਸਿੰਘ ਐਵਾਰਡ’ ਨਾਲ ਸਨਮਾਨਤ ਕਰਦਿਆਂ ੩੧੦੦੦ ਰੁਪੈ ਵੀ ਉਨ੍ਹਾਂ ਦੀ ਸੇਵਾ ਵਿੱਚ ਅਰਪਣ ਕੀਤੇ। ਇਹ ਐਵਾਰਡ ਉਨ੍ਹਾਂ ਵੱਲੋਂ ਚਲਾਏ ਜਾ ਰਹੇ ‘ਗੁਰਮਤਿ ਐਜੂਕੇਸ਼ਨ ਸੈਂਟਰ’ ਲਾਜਪਤ ਨਗਰ ਦਿੱਲੀ ਵਿਖੇ ੧੮ ਜੁਲਾਈ ਸ਼ਨੀਵਾਰ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਹੱਥੀਂ ਦਿੱਤਾ ਗਿਆ।
ਗਿਆਨੀ ਜਾਚਕ ਜੀ ਨੇ ਐਵਾਰਡ ਸਬੰਧੀ ਬੋਲਦਿਆਂ ਆਖਿਆ ਕਿ ਸਿੰਘ ਸਭਾ ਲਹਿਰ ਦੇ ਮੋਢੀ, ਕ੍ਰਾਂਤੀਕਾਰੀ ਗੁਰਮਤਿ ਪ੍ਰਚਾਰਕ, ਸੁਘੜ ਸੰਪਾਦਕ ਅਤੇ ਗਿਆਨ ਖੜਗ ਦੇ ਧਾਰਨੀ ਸਤਿਕਾਰ ਯੋਗ ਗਿਆਨੀ ਦਿੱਤ ਸਿੰਘ (੧੮੫੨-੧੯੦੬) ਜੀ ਅਜਿਹੀ ਬਹੁਪੱਖੀ ਗੁਰਮੁਖ ਸ਼ਖ਼ਸੀਅਤ ਸਨ, ਜਿਸ ਦੀ ਲੋੜ ਪੰਥਕ ਦਰਦੀਆਂ ਨੂੰ ਸਦਾ ਹੀ ਭਾਸਦੀ ਰਹੇਗੀ। ਅਜੋਕੇ ਦੌਰ ਵਿੱਚ ਉਨ੍ਹਾਂ ਵਾਲਾ ਪੰਥਕ ਪਿਆਰ, ਕੌਮੀ ਦਰਦ ਤੇ ਗੁਰਮਤਿ ਪ੍ਰਚਾਰ ਦਾ ਉਤਸ਼ਾਹ ਜੇ ਕਿਸੇ ਗੁਰਸਿੱਖ ਸ਼ਖ਼ਸੀਅਤ ਵਿੱਚ ਦਿਸਦਾ ਹੈ ਤਾਂ ਉਹ ਹਨ ਅਤਿ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਲਾਜਪਤ ਨਗਰ, ਦਿੱਲੀ; ਜਿਨ੍ਹਾਂ ਨੇ ਗਿਆਨੀ ਭਾਗ ਸਿੰਘ ਜੀ ਅੰਬਾਲਾ ਦੀ ਗੁਰਮਤੀ ਪ੍ਰੇਰਨਾ ਅਤੇ ਮਰਿਹੂਮ ਸ੍ਰ. ਮੁਹਿੰਦਰ ਸਿੰਘ ‘ਜੋਸ਼’ ਤਿਲਕ ਨਗਰ (ਦਿੱਲੀ) ਨਾਲ ਮਿਲ ਕੇ ਸੰਨ ੧੯੫੬ ਵਿੱਚ ‘ਸ਼੍ਰੋਮਣੀ ਸਿੱਖ ਸਮਾਜ’ ਨਾਂ ਦੀ ਸੰਸਥਾ ਕਾਇਮ ਕਰਕੇ ‘ਸਿੱਖ ਮਿਸ਼ਨਰੀ ਲਹਿਰ’ ਨੂੰ ਜਨਮ ਦਿੱਤਾ। ਉਨ੍ਹਾਂ ਨੇ ੩੦੦ ਸੌ ਦੇ ਲਗਭਗ ‘ਗੁਰਮਤਿ ਪਾਠਾਂ’ ਦੇ ਪ੍ਰਮਾਣੀਕ ਕਿਤਾਬਚੇ ਅਤੇ ਦਰਜਨ ਦੇ ਕ਼ਰੀਬ ਕੀਮਤੀ ਪੁਸਤਕਾਂ ਕੌਮ ਦੀ ਝੋਲੀ ਪਾਈਆਂ ਹਨ।
ਇੰਸਟੀਚਿਊਟ ਮੈਲਬੌਰਨ ਦੇ ਸਕਤਰ ਸ੍ਰ. ਅਰਵਿੰਦਰਪਾਲ ਸਿੰਘ ਨੇ ਸਿੱਖ ਮਿਸ਼ਨਰੀ ਸੰਸਥਾਵਾਂ ਨੂੰ ਸੁਚੇਤ ਕੀਤਾ ਕਿ ਉਹ ਐਸੇ ਲੋਕਾਂ ਤੋਂ ਬਚਣ, ਜਿਹੜੇ ਇਸ ਲਹਿਰ ਨੂੰ ਸਿੰਘ ਸਭਾ ਦੇ ਚੌਖਟੇ ਵਿੱਚੋਂ ਕੱਢ ਕੇ ਤਬਾਹ ਕਰਨਾ ਚਹੁੰਦੇ ਹਨ। ਇਸ ਮੌਕੇ ਐਡਵੋਕੇਟ ਗੁਰਪਾਲ ਸਿੰਘ ਮੈਲਬੌਰਨ, ਜਥੇਦਾਰ ਤਰਸੇਮ ਸਿੰਘ ਦਿੱਲੀ ਅਤੇ ਦਲਜੀਤ ਸਿੰਘ ਨਿਓਡਾ ਆਦਿਕ ਪੰਥ-ਦਰਦੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

***************************************************************************

ਹਰੇਕ ਗੁਰਸਿੱਖ ਪ੍ਰਵਾਰ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਿਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨੀ ਲਗਾਉਣਾ ਆਪਣਾ ਮੁੱਖ ਫਰਜ਼ ਸਮਝੇ: ਵਾਈਸ ਚਾਂਸਲਰ ਡਾ. ਜਸਪਾਲ ਸਿੰਘ
ਦਿੱਲੀ, 22 ਜੁਲਾਈ () ਵੀਹਵੀਂ ਸਦੀ ਦੇ ਅੱਧ ਤੱਕ ਗੁਰਸਿੱਖ ਪ੍ਰਵਾਰਾਂ ਵਿੱਚ ਪਰੰਪਰਾ ਬਣੀ ਰਹੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਿਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨੀ ਲਗਾਉਣਾ ਆਪਣਾ ਮੁੱਖ ਫਰਜ਼ ਸਮਝਦੇ ਸਨ। ਪਰ, ਅਜੋਕੇ ਦੌਰ ਵਿੱਚ ਸਿੱਖੀ ਜੀਵਨ ਦੇ ਇਸ ਪੱਖ ਨੂੰ ਮਹਤਵ ਨਹੀਂ ਦਿੱਤਾ ਜਾ ਰਿਹਾ। ਅਤਿਅੰਤ ਲੋੜ ਹੈ ਗੁਰੂ ਚਰਨੀ ਲਗਾਉਣ ਵਾਲੀ ਇਸ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦੀ। ਸਾਡੇ ਲਈ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹਨ। ਇਹ ਲਫ਼ਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਜੀ ਨੇ 18 ਜੁਲਾਈ ਨੂੰ ਉਦੋਂ ਕਹੇ, ਜਦੋਂ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ (ਗੁਰਦੁਆਰਾ ਸਾਹਿਬ ਟਾਰਨੈਟ) ਵੱਲੋਂ ‘ਗੁਰਬਾਣੀ ਸੰਥਿਆ ਦਾ ਭੂਤ, ਭਵਿੱਖ ਤੇ ਵਰਤਮਾਨ’ ਵਿਸ਼ੇ `ਤੇ ਕਰਵਾਏ ਵਿਸੇਸ਼ ਸੈਮੀਨਾਰ ਵਿੱਚ ਆਪਣਾ ਪ੍ਰਧਾਨਗੀ ਭਾਸ਼ਣ ਦੇ ਰਹੇ ਸਨ।
ਉਨ੍ਹਾਂ ਇਹ ਵੀ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘ ਸਾਹਿਬ ਗਿਆਨੀ ਜਾਚਕ ਜੀ ਦੁਆਰਾ ਚੜ੍ਹਦੀਕਲਾ ਟਾਈਮ ਟੀ. ਵੀ. ਤੋਂ ਕੀਤਾ ਸੰਥਿਆ ਸਹਿਜ ਪਾਠ, ਸਿੱਖ ਜਗਤ ਨੂੰ ਗੁਰਬਾਣੀ ਨਾਲ ਜੋੜਣ ਵਿੱਚ ਸਫਲ ਹੋਇਆ ਹੈ। ਖੁਸ਼ੀ ਦੀ ਗੱਲ ਹੈ ਕਿ 10 ਅਗਸਤ ਤੋਂ ਇਹ ਪਾਠ ਦੁਬਾਰਾ ਅਰੰਭ ਹੋਏਗਾ, ਜੋ ਹਰ ਰੋਜ਼ ਰਾਤ 9-30 ਤੋਂ 10 ਵਜੇ ਤਕ ਹਰ ਰੋਜ਼ ਸੁਣਿਆ ਜਾ ਸਕੇਗਾ। ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੈਮੀਨਾਰ ਦਾ ਉਦਘਾਟਨ ਕਰਦਿਆਂ ਜਾਚਕ ਜੀ ਸਮੇਤ ਇੰਸਟੀਚਿਊਟ ਮੈਲਬੌਰਨ ਦੀ ਟੀਮ ਅਤੇ ਟਾਈਮ ਟੀ. ਵੀ. ਦੇ ਚੇਅਰਮੈਨ ਦਰਦੀ ਜੀ ਨੂੰ ਇਸ ਇਤਿਹਾਸਕ ਕਾਰਜ ਪ੍ਰਤੀ ਵਧਾਈ ਦਿੱਤੀ। ਗਿਆਨੀ ਜਗਤਾਰ ਸਿੰਘ ਜਾਚਕ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ (ਰੋਪੜ) ਦੇ ਪ੍ਰਿੰਸੀਪਲ ਬਲਜੀਤ ਸਿੰਘ ਜੀ ਨੇ ਪੇਪਰ ਪੜ੍ਹੇ। ਇਸ ਮੌਕੇ ਡਾ. ਤਰਲੋਚਨ ਸਿੰਘ, ਡਾ. ਸੰਗਤ ਸਿੰਘ, ਡਾ. ਹਰਮੀਤ ਸਿੰਘ ਅਤੇ ਐਡਵੋਕੇਟ ਗੁਰਪਾਲ ਸਿੰਘ ਮੈਲਬੌਰਨ ਵਰਗੀਆਂ ਵਿਦਵਾਨ ਸ਼ਖ਼ਸੀਅਤਾਂ ਨੇ ਵਿਸੇਸ਼ ਹਾਜ਼ਰੀ ਭਰੀ।
19 ਜੁਲਾਈ 2015 ਐਤਵਾਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੰਥਿਆ ਸਹਿਜ ਪਾਠ ਦੀ ਸਮਾਪਤੀ ਹੋਈ। ਹਜ਼ਾਰਾਂ ਹੀ ਸਿੱਖ ਸੰਗਤਾਂ ਅਰਦਾਸ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ (ਧਰਮ ਪ੍ਰਚਾਰ) ਸ੍ਰ. ਪਰਮਜੀਤ ਸਿੰਘ ਰਾਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ ਦੇ ਸਕਤਰ ਸ੍ਰ. ਅਰਵਿੰਦਰਪਾਲ ਸਿੰਘ ਨੂੰ ਵੀਡੀਓ ਰੀਕਾਰਡਿੰਗ ਕਰਵਾਉਣ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਨੂੰ ਸੰਥਿਆ ਪਾਠ ਪੜ੍ਹਣ ਅਤੇ ਸ੍ਰ. ਜਗਜੀਤ ਸਿੰਘ ਦਰਦੀ ਨੂੰ ਆਪਣੇ ਟੀ. ਵੀ. ਦੁਆਰਾ ਪ੍ਰਸਾਰਿਤ ਕਰਨ ਲਈ ਗੁਰੁ ਦਰਬਾਰ ਵੱਲੋਂ ਵਿਸ਼ੇਸ਼ ਸਨਮਾਨ ਚਿੰਨ ਤੇ ਸਿਰਪਾਓ ਬਖਸ਼ਿਸ਼ ਕੀਤਾ। ਇੰਸਟੀਚਿਊਟ ਦੇ ਸਕਤਰ ਸ੍ਰ. ਅਰਵਿੰਦਰ ਪਾਲ ਸਿੰਘ ਨੇ ਦਿੱਲੀ ਕਮੇਟੀ ਅਤੇ ਚੜ੍ਹਦੀਕਲਾ ਟਾਈਮ ਟੀ. ਵੀ. ਦੇ ਮਾਲਕ ਦਰਦੀ ਜੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਦੁਨੀਆ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਐਸੇ ਧਰਮ ਗ੍ਰੰਥ ਹਨ, ਜਿਹੜੇ ਸਮੁੱਚੀ ਮਾਨਵਤਾ ਨੂੰ ਜੋੜਣ ਤੇ ਕਲਿਆਣ ਕਰਨ ਦੀ ਸਮਰਥਾ ਰੱਖਦੇ ਹਨ। ਉਨ੍ਹਾਂ ਭਾਰਤੀ ਹਾਕਮਾਂ ਨੂੰ ਸਲਾਹ ਦਿੱਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਸ਼ਟਰੀ ਧਰਮ ਗ੍ਰੰਥ ਘੋਸ਼ਿਤ ਕਰਨ। ਕਿਉਂਕਿ ਇਸ ਦਾ ਫ਼ਲਸਫ਼ਾ ਮਾਨਵਤਾ ਨੂੰ ਰੱਬੀ ਏਕੇ ਦੀ ਇਕਾਈ ਤੇ ਕੇਂਦਰਤ ਕਰਕੇ ਸਮਾਜਿਕ, ਪ੍ਰਾਂਤਿਕ ਅਤੇ ਭਾਸ਼ਾਈ ਦੀਵਾਰਾਂ ਨੂੰ ਚਕਨਾਚੂਰ ਕਰਦਾ ਹੈ।
ਯਾਦ ਰਹੇ ਕਿ ਇਸ ਸੰਥਿਆ ਸਹਿਜ ਪਾਠ ਦੀ ਆਰੰਭਕ ਅਰਦਾਸ 31 ਦਸੰਬਰ 2014 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸ੍ਰੀ ਅੰਮ੍ਰਿਤਸਰ ਵਿਖੇ ਕੀਤੀ ਸੀ। ਸੱਤ ਮਹੀਨੇ ਨਿਰੰਤਰ ਚੱਲੇ ਇਸ ਗੁਰਸ਼ਬਦ ਲੰਗਰ ਦੀ ਬਦੌਲਤ ਕਰੋੜਾਂ ਹੀ ਸ਼ਰਧਾਲੂਆਂ ਨੇ ਗੁਰਬਾਣੀ ਸੁਣੀ ਅਤੇ ਲੱਖਾਂ ਨੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ।
ਜਾਰੀ ਕਰਤਾ: ਮਨਦੀਪ ਸਿੰਘ ਲੁਧਿਆਣਾ, ਮੁਬਾਈਲ 98722 81325
ਮੀਡੀਆ ਇੰਚਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੌਰਨ

ਸੈਮੀਨਾਰ ਵਿਖੇ ਖਬਿਓਂ ਸੱਜੇ ਪ੍ਰਿੰਸੀਪਲ ਬਲਜੀਤ ਸਿੰਘ, ਚੇਅਰਮੈਨ ਪਰਮਜੀਤ ਸਿੰਘ ਰਾਣਾ, ਡਾ.ਤਰਲੋਚਨ ਸਿੰਘ, ਡਾ. ਜਸਪਾਲ ਸਿੰਘ, ਡਾ. ਹਰਮੀਤ ਸਿੰਘ ਅਤੇ ਸ੍ਰ. ਅਰਵਿੰਦਰਪਾਲ ਸਿੰਘ ਮੈਲਬੌਰਨ


22/07/15)
ਜਸਪ੍ਰੀਤ ਕੌਰ

ਮਰਨ ਤੋਂ ਬਾਅਦ ਨਹੀਂ ਸਗੋਂ ਜਿਉਂਦਿਆਂ ਹੀ ਗੁਰੁ-ਰੱਬ ਦੇ ਚਰਨਾਂ ਵਿੱਚ ਨਿਵਾਸ ਲੈਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਚੰਗਾ ਜੀਵਨ ਜਿਉਣ ਦੀ ਜਾਂਚ ਆ ਸਕੇ: ਗੁਰਸੇਵਕ ਸਿੰਘ ਮਦਰੱਸਾ
ਜਦੋਂ ਅੰਤਮ ਅਰਦਾਸ ਗੁਰਮਤਿ ਸਮਾਗਮ ਵਿੱਚ ਤਬਦੀਲ ਹੋ ਗਈ
(ਜਸਪ੍ਰੀਤ ਕੌਰ/ਹੋਸ਼ਿਆਰਪੁਰ: ੨੧ ਜੁਲਾਈ ੨੦੧੫)
ਗੁਰਮਤਿ ਪ੍ਰਚਾਰ ਵਿੱਚ ਜੁੱਟੀ ਸੰਸਥਾ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਸ. ਬਲਦੇਵ ਸਿੰਘ ਦਿੱਲੀ ਦੇ ਵੱਡੇ ਭਰਾ ਚਮਕੌਰ ਸਿੰਘ ਜੋ ਕਿ ਹੋਸ਼ਿਆਰਪੁਰ ਦੇ ਵਸਨੀਕ ਸਨ ਪਿਛਲੇਂ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨਮਿਤ ਪਰਵਾਰ ਵੱਲੋਂ ਗ੍ਰਿਹ ਵਿਖੇ ਰਖੇ ਸਹਿਜ ਪਾਠ ਦੀ ਸਮਾਪਤੀ ਉਪਰੰਤ ਕੀਰਤਨ ਤੇ ਸ਼ਬਦ ਵਿਚਾਰ ਪਰਵਾਰ ਦੇ ਜੀਆਂ ਵੱਲੋਂ ਕੀਤੀਆਂ ਗਈਆਂ ਉਥੇ ਇਸ ਮੌਕੇ ਉਚੇਚੇ ਤੌਰ’ ਤੇ ਲੁਧਿਆਣਾ ਤੋਂ ਸਿੰਘ ਰੌਕਸ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਸ. ਗੁਰਸੇਵਕ ਸਿੰਘ ਮਦਰੱਸਾ ਨੇ ਗੁਰਬਾਣੀ ਦੇ ਸ਼ਬਦ ਪਵਣੈ ਮਹਿ ਪਵਣ ਸਮਾਇਆ ਦੀ ਤਰਕ ਭਰਪੂਰ ਵਿਚਾਰ ਕੀਤੀ ਉਨ੍ਹਾਂ ਦਸਿਆ ਕਿ ਮਿਰਤਕ ਪ੍ਰਾਣੀ ਨਮਿਤ ਜਿਸ ਆਤਮਾ ਦੀ ਸ਼ਾਂਤੀ ਲਈ ਅਸੀਂ ਸਾਰੇ ਜੁੜ ਬੈਠਦੇ ਹਾਂ ਅਸਲ ਵਿੱਚ ਉਸ ਆਤਮਾ ਨੂੰ ਤਾਂ ਸ਼ਾਂਤੀ ਦੀ ਲੋੜ ਪੈਂਦੀ ਹੀ ਨਹੀਂ ਉਨ੍ਹਾਂ ਦਸਿਆ ਕਿ ਚਲਾਕ ਬਿਪਰ ਨੇ ਹਰ ਪਾਸਿਓਂ ਅਪਣਾ ਤੋਰੀ ਫੂਲਕਾ ਚਲਦਾ ਰਖਣ ਲਈ ਸਮਾਜ ਵਿੱਚ ਅਜਿਹਾ ਗੁਰਮਰਾਹਕੁੰਨ ਤੇ ਭਾਵਪੂਰਕ ਸ਼ਬਦਾਂ ਦਾ ਜਾਲ ਵਿਛਾ ਰਖਿਆ ਹੈ ਜਿਸ ਦੇ ਝਾਂਸੇ ਵਿੱਚ ਪੈ ਕੇ ਮਨੁੱਖ ਅਪਣੀਆਂ ਜੇਬਾਂ ਢਿੱਲੀਆਂ ਕਰਣ ਵਿੱਚ ਤਿਲ ਮਾਤਰ ਜਿੰਨ੍ਹਾਂ ਵੀ ਸਮਾਂ ਨਹੀਂ ਲਾਉਂਦਾ, ਉਨ੍ਹਾਂ ਕਿਹਾ ਕਿ ਜੇ ਮਰਨ ਤੋਂ ਬਾਅਦ ਹੀ ਰੱਬ ਦੇ ਚਰਨਾਂ ਵਿੱਚ ਜਾਣਾ ਹੈ ਤਾਂ ਇਸ ਸੰਸਾਰ ਵਿੱਚ ਸਾਨੂੰ ਹੋਰ ਸਮਾਂ ਖਰਾਬ ਕਰਨ ਦੀ ਲੋੜ ਨਹੀਂ ਸੀ ਹੋਣੀ ਚਾਹੀਦੀ ਸਗੌਂ ਜਿਉਂਦਿਆਂ ਹੀ ਗੁਰੁ-ਰੱਬ ਦੇ ਚਰਨਾਂ ਵਿੱਚ ਨਿਵਾਸ ਲੈਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਜੀਵਨ ਜਾਚ ਆ ਸਕੇ ਤੇ ਚੰਗਾ ਜੀਵਨ ਜਿਉਂ ਸਕੀਏ। ਇਸ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਇਸ ਵਿੱਚ ਸ਼ਿਰਕਤ ਕਰਣ ਵਾਲੀ ੯੫% ਸੰਗਤਾਂ ਨੇ ਗੁਰਮਤਿ ਭਰਪੂਰ ਵਿਚਾਰਾਂ ਨੂੰ ਪਹਿਲੀ ਵਾਰ ਸੁਣਿਆ ਸੀ ਸੋ ਅਜਿਹੇ ਗੁਰਮਤਿ ਨਾਲ ਭਰਪੂਰ ਸ਼ਬਦ ਸੁਣਨ ਤੋਂ ਬਾਦ ਸ਼ਰਧਾਂਜਲੀਆਂ ਅਰਪਤ ਕਰਣ ਆਏ ਸਮਾਜਕ ਤੇ ਧਾਰਮਕ ਸੰਸਥਾਵਾਂ ਦੇ ਆਗੂਆਂ ਨੇ ਅਪਣੇ ਸੁਰਾਂ ਦਾ ਮੁੰਹ ਗੁਰਮਤਿ ਵਾਲੇ ਪਾਸੇ ਮੋੜ ਲਿਆ ਜੋ ਕਿ ਇਸ ਸਮਾਗਮ ਦੀ ਪ੍ਰਾਪਤੀ ਰਹੀ। ਇਸ ਮੌਕੇ ਸ਼੍ਰ੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ, ਗੁਰਮਤਿ ਪ੍ਰਚਾਰ ਜੱਥਾ ਦਿੱਲੀ ਤੋਂ ਸ. ਗੁਰਬਖਸ਼ ਸਿੰਘ ਅਤੇ ਸ. ਬਲਦੇਵ ਸਿੰਘ ਨੇ ਵੀ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ।


ਸੁਪ੍ਰੀਮ ਕੋਰਟ ਦੀ ਰੋਕ ਦੇ ਬਾਵਜੂਦ ਰਾਹ ਕਢਿਆ ਜਾ ਸਕਦਾ ਹੈ – ਜਸਟਿਸ ਸੋਢੀ
ਜੇ ਸੁਪ੍ਰੀਮ ਕੋਰਟ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਆਪਣੀ ਪੂਰੀ ਸਜ਼ਾ ਭੁਗਤ ਚੁਕੇ ਹੋਣ ਦੇ ਬਾਵਜੂਦ ਰਿਹਾ ਕੀਤੇ ਜਾਣੇ ਦੇ ਸਰਕਾਰਾਂ ਦੇ ਅਧਿਕਾਰ ਪੁਰ ਰੋਕ ਲਈ ਹੋਈ ਹੈ ਤਾਂ ਰਾਜ ਸਰਕਾਰਾਂ ਜੇ ਚਾਹੁਣ ਤਾਂ ਉਹ ਕੁੱਝ ਵਿਸ਼ੇਸ਼ ਬੰਦੀਆਂ ਨੂੰ ਰਿਹਾ ਕਰਨ ਦੀ ਇੱਛਾ ਨੂੰ ਪੂਰਿਆਂ ਕਰਨ ਲਈ, ਸੁਪ੍ਰੀਮ ਕੋਰਟ ਤਕ ਪਹੁੰਚ ਕਰ, ਉਸਦੇ ਸਾਹਮਣੇ ਦਲੀਲ ਸਹਿਤ ਆਪਣਾ ਪੱਖ ਪੇਸ਼ ਕਰ ਸਕਦੀਆਂ ਹਨ ਅਤੇ ਆਪਣੀ ਪੂਰੀ ਸਜ਼ਾ ਭੁਗਤ ਚੁਕੇ ਕੈਦੀਆਂ ਦੀ ਰਿਹਾਈ ਨਿਸ਼ਚਿਤ ਕਰਵਾ ਸਕਦੀਆਂ ਹਨ। ਇਹ ਵਿਚਾਰ ਜਸਟਿਸ (ਰਿ.) ਆਰ ਐਸ ਸੋਢੀ ਨੇ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਉਪ ਮੁਖ ਮੰਤਰੀ ਦੇ ਉਸ ਬਿਆਨ ਵਿੱਚ ਕੋਈ ਬਹੁਤਾ ਵਜ਼ਨ ਨਹੀਂ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਸੁਪ੍ਰੀਮ ਕੋਰਟ ਦੇ ਫੈਸਲੇ ਕਾਰਣ ਸਜ਼ਾ ਪੁਰੀ ਭੁਗਤ ਚੁਕੇ ਸਿੱਖ ਬੰਦੀਆਂ ਦੀ ਰਿਹਾਈ ਦੇ ਮੁੱਦੇ `ਤੇ ਉਨ੍ਹਾਂ ਦੇ ਹਥ ਬਝੇ ਹੋਏ ਹਨ। ਜਸਟਿਸ ਸੋਢੀ ਨੇ ਦਸਿਆ ਕਿ ਕੁੱਝ ਸਮਾਂ ਪਹਿਲਾਂ ਹੀ ਗੁਰਮੀਤ ਸਿੰਘ ਪਿੰਕੀ ਨੂੰ 8 ਸਾਲ ਦੀ ਸਜ਼ਾ ਪੂਰਿਆਂ ਕਰਨ ਤੋਂ ਪਹਿਲਾਂ ਅਤੇ ਡੀਐਸਪੀ ਜਸਪਾਲ ਸਿੰਘ ਨੂੰ ਕੇਵਲ 1 ਸਾਲ ਅਤੇ 8 ਮਹੀਨਿਆਂ ਦੀ ਸਜ਼ਾ ਭੁਗਤਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹੋਇਆ ਹੈ। ਜਸਟਿਸ ਸੋਢੀ ਨੇ ਦਸਿਆ ਕਿ ਸੰਵਿਧਾਨ ਦੀ ਧਾਰਾ 72 ਦੇ ਅਧੀਨ ਕੇਂਦਰ ਸਰਕਾਰ ਨੂੰ ਅਤੇ ਧਾਰਾ 161 ਦੇ ਅਧੀਨ ਰਾਜ ਸਰਕਾਰਾਂ ਨੂੰ ਕੈਦੀ ਦੇ ਚਾਲ ਚਲਣ, ਬੀਮਾਰੀ, ਬਜ਼ੁਰਗੀ ਆਦਿ ਮੁਦਿਆਂ ਦੇ ਆਧਾਰ ਤੇ ਉਸਦੀ ਸਜ਼ਾ ਵਿੱਚ ਛੋਟ, ਮੁਆਫੀ ਦੇਣ ਅਤੇ ਸਜ਼ਾ ਨੂੰ ਮੁਅਤਲ ਕਰਨ ਦਾ ਅਧਿਕਾਰ ਪ੍ਰਾਪਤ ਹੈ। ਇਸਦੇ ਨਾਲ ਜੋ ਬੰਦੀ 20 ਸਾਲ ਜਾਂ ਉਸਤੋਂ ਵੱਧ ਦੀ ਕੈਦ ਕਟ ਚੁਕੇ ਹਨ, ਉਨ੍ਹਾਂ ਨੂੰ ਤਾਂ ਰਿਹਾ ਕਰਨ ਲਈ ਕਿਸੇ ਤਰ੍ਹਾਂ ਦੀ ਛੋਟ ਦੀ ਲੋੜ ਨਹੀਂ। ਜਸਟਿਸ ਸੋਢੀ ਨੇ ਹੋਰ ਦਸਿਆ ਕਿ ਸੁਪ੍ਰੀਮ ਕੋਰਟ ਦੇ 9 ਜੁਲਾਈ 2014 ਦੇ ਆਦੇਸ਼ ਰਾਹੀਂ ਬੰਦੀਆਂ ਦੀ ਰਿਹਾਈ ਦੇ ਮਾਮਲੇ ਵਿੱਚ ਰਾਜ ਸਰਕਾਰਾਂ ਦੇ ਅਧਿਕਾਰ ਤੇ ਰੋਕ ਲਈ ਗਈ ਹੈ, ਜਦਕਿ ਕੇਂਦਰ ਸਰਕਾਰ ਦੇ ਅਧਿਕਾਰ ਤੇ ਕੋਈ ਰੋਕ ਨਹੀਂ। ਜੇ ਪੰਜਾਬ ਸਰਕਾਰ ਚਾਹੇ ਤਾਂ ਉਹ ਕੇਂਦਰ ਸਰਕਾਰ, ਜਿਸ ਵਿੱਚ ਉਹ ਆਪ ਭਾਈਵਾਲ ਹੈ, ਤਕ ਪਹੁੰਚ ਕਰ ਸਿੱਖ ਬੰਦੀਆਂ ਦੀ ਰਿਹਾਈ ਵਿੱਚ ਮੁਖ ਭੂਮਿਕਾ ਅਦਾ ਕਰ ਸਕਦੀ ਹੈ।


22/07/15)
ਅਵਤਾਰ ਸਿੰਘ ਮਿਸ਼ਨਰੀ

ਭੋਗ ਪਾਇਆ, ਭੋਗ ਲੱਗੇ ਅਤੇ ਸੀਤਪ੍ਰਸਾਦ ਵਰਤੇ?

ਅਵਤਾਰ ਸਿੰਘ ਮਿਸ਼ਨਰੀ (5104325827)

ਆਪੋ ਆਪਣੀ ਥਾਂ ਤੇ ਸਾਰੇ ਲਫਜ ਜਾਂ ਸ਼ਬਦ ਠੀਕ ਹੁੰਦੇ ਹਨ ਪਰ ਅਗਿਆਨਤਾ ਜਾਂ ਬਦਨੀਤ ਨਾਲ ਉਨ੍ਹਾਂ ਦੀ ਪ੍ਰਕਰਨ ਤੋਂ ਬਾਹਰ ਜਾ ਕੇ ਵਰਤੋਂ ਕਰਨੀ ਹੀ ਮਾੜੀ ਹੈ। ਅਜਿਹਾ ਹੀ ਕੁਝ ਭੋਗ ਲਫਜ ਅਰਦਾਸ, ਲੈਕਚਰ ਅਤੇ ਕਥਾਵਾਂ ਵਿੱਚ ਵਰਤ ਕੇ ਸੰਪ੍ਰਦਾਈਆਂ, ਡੇਰੇਦਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕੀਤਾ ਜਾ ਰਿਹਾ ਹੈ। ਗੁਰਮਤਿ ਸਿਧਾਂਤਾਂ ਨੂੰ ਛੱਡ ਕੇ ਇਹ ਲੋਕ ਅਰਦਾਸ ਵਿੱਚ "ਭੋਗ ਪਾਇਆ, ਭੋਗ ਲੱਗੇ ਅਤੇ ਸੀਤਪ੍ਰਸਾਦ ਵਰਤੇ" ਕਹਿਣ ਦੀ ਅੜੀ ਕਰਦੇ ਹਨ, ਅਜਿਹਾ ਕਿਉਂ? ਆਓ ਸਭ ਤੋਂ ਪਹਿਲਾਂ ਆਪਾਂ "ਭੋਗ" ਲਫਜ ਬਾਰੇ ਜਾਣੀਏਂ। ਭੋਗ ਸੰਸਕ੍ਰਿਤ ਦਾ ਲਫਜ ਹੈ ਜਿਸ ਦੇ ਸੰਸਕ੍ਰਿਤ ਵਿੱਚ ਅਰਥ ਹਨ-ਝੁਕਣਾਂ, ਅਨੰਦ ਲੈਣਾ, ਭੋਗਣਾ, ਸੁਖ-ਦੁਖ ਦਾ ਅਨੁਭਵ ਕਰਨਾ, ਸਮਾਪਤੀ, ਅੰਤ, ਇੰਦ੍ਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋਂ ਉਪਜਿਆ ਅਨੰਦ, ਇਸਤਰੀ ਪੁਰਖ ਦਾ ਸੰਗਮ, ਮੈਥਨ, ਸੱਪ ਦਾ ਫੰਨ, ਧੰਨ, ਸੁਖ, ਅਨੰਦ, ਭੋਜਨ ਅਤੇ ਦੇਵਤਾ ਨੂੰ ਅਰਪਿਆ ਪ੍ਰਸਾਦ ਆਦਿਕ। ਭੋਗ ਸੋਨ-ਮਾਇਆ ਦੇ ਭੋਗ। ਭੋਗਾ-ਭੋਗਣ ਵਾਲਾ। ਭੋਗਿ-ਭੋਗ ਵਿੱਚ। ਭੋਗੁ-ਪਦਾਰਥ-ਦੇਂਦਾ ਰਹੈ ਨ ਚੂਕੈ ਭੋਗੁ॥ ਭੋਗੀ-ਭੋਗਣ ਵਾਲਾ। (ਮਹਾਨ ਕੋਸ਼) ਭੋਗ ਪਾਇਆ-ਸਮਾਪਤ ਕੀਤਾ, ਖਤਮ ਕੀਤਾ, ਪਤਾ ਨਾਂ ਲੱਗਣ ਦਿੱਤਾ (ਫਲਾਨੇ ਨੇ ਤਾਂ ਇਸ ਗੱਲ ਦਾ ਭੋਗ ਤੱਕ ਵੀ ਨਹੀਂ ਪਾਇਆ)

ਭਾ. ਕਾਨ੍ਹ ਸਿੰਘ ਨ੍ਹਾਭਾ ਗੁਰਮਤਿ ਮਾਰਤੰਡ ਦੇ ਪੰਨਾ ੭੩੯ ਲਿਖਦੇ ਹਨ ਕਿ-ਕਰਤਾਰ ਦੇ ਪ੍ਰੇਮੀ ਉਸ ਦੀ ਦਾਤ ਸਮਝ ਕੇ ਸੰਜਮ ਨਾਲ, ਮਰਯਾਦਾ ਅਨੁਸਾਰ ਭੋਗਾਂ ਨੂੰ ਭੋਗਦੇ ਅਰ ਅਨੰਦ ਲੈਂਦੇ ਹਨ ਪਰ ਅਗਯਾਨੀ ਮੂਰਖ ਭੋਗਾਂ ਤੋਂ ਭੋਗੇ ਜਾਂਦੇ ਹਨ ਅਰ ਅੰਤ ਨੂੰ ਦੁੱਖ ਸਮੁੰਦਰ ਵਿੱਚ ਗੋਤੇ ਖਾਂਦੇ ਹਨ-ਮੂਰਖੁ ਭੋਗੇ ਭੋਗੁ ਦੁਖ ਸਬਾਇਆ॥(੧੩੯) ਭੋਗਹੁ ਰੋਗ ਸੁ ਅੰਤਿ ਵਿਗੋਵੈ॥(੧੦੩੪) ਮਾਲਕ ਨੂੰ ਵਿਸਾਰ ਕੇ, ਭੋਗਾਂ ਦੇ ਰਸ ਵਿੱਚ ਫਸਣ ਨਾਲ ਸਰੀਰ ਵਿੱਚ ਰੋਗ ਪੈਦਾ ਹੋ ਜਾਂਦੇ ਹਨ-ਖਸਮੁ ਵਿਸਾਰਿ ਕੀਏ ਰਸ ਭੋਗ॥ ਤਾ ਤਨਿ ਉਠਿ ਖਲੋਏ ਰੋਗ॥(੧੨੫੬)

ਨੋਟ-ਅੱਜ ਕੱਲ੍ਹ ਸੰਪ੍ਰਦਾਈ, ਟਕਸਾਲੀ, ਡੇਰੇਦਾਰ ਅਤੇ ਇਨ੍ਹਾਂ ਦੇ ਵਿਦਿਆਲਿਆਂ ਚੋਂ ਪੜ੍ਹੇ ਪਾਠੀ, ਗ੍ਰੰਥੀ ਤੇ ਰਾਗੀ "ਭੋਗ ਲੱਗੇ, ਭੋਗ ਪਾਇਆ ਅਤੇ ਸੀਤਪ੍ਰਸਾਦ ਵਰਤੇ" ਲਫਜ ਅਰਦਾਸ ਵਿੱਚ ਸ਼ਰੇਆਮ ਵਰਤਦੇ ਹਨ। ਪੰਥਕ ਗਿਆਨੀ ਜਾਂ ਪਾਠੀ "ਪ੍ਰਵਾਣ ਹੋਵੇ, ਪਾਠ ਸੰਪੂਰਨ ਹੋਇਆ ਅਤੇ ਕੜਾਹ ਪ੍ਰਸ਼ਾਦ" ਲਫਜ ਬੋਲਦੇ ਹਨ। ਧਿਆਨ ਨਾਲ ਵਿਚਾਰੀਏ ਤਾਂ ਭੋਗ ਸ਼ਬਦ ਮੂਰਤੀ ਨਾਲ ਸਬੰਧ ਰੱਖਦਾ ਹੈ, ਮੰਦਰਾਂ ਵਿੱਚ ਮੂਰਤੀਆਂ ਅਤੇ ਠਾਕਰਾਂ ਨੂੰ ਪੁਜਾਰੀ ਅਤੇ ਸ਼ਰਧਲੂ ਭੋਗ ਲਵਾਉਂਦੇ ਹਨ। ਇੱਥੋਂ ਤੱਕ ਕਿ ਹਿੰਦੂਆਂ ਵਿੱਚ ਆਮ ਅਤੇ ਨਵ ਵਿਆਹੀਆਂ ਔਰਤਾਂ ਵੀ ਸ਼ਿਵਲਿੰਗ ਨੂੰ ਭੋਗ ਲਵਾਉਂਦੀਆਂ ਹਨ। ਯਾਦ ਰਹੇ ਕਿ ਭੋਗ ਜਾਨਦਾਰ ਜੀਵ ਭੋਗਦੇ ਹਨ ਅਤੇ ਦੇਵੀ-ਦੇਵਤਿਆਂ, ਪੀਰਾਂ ਜਾਂ ਗੁਰੂਆਂ ਦੀਆਂ ਬੇਜਾਨ ਮੂਰਤੀਆਂ ਨੂੰ ਭੋਗ ਲਵਾਏ ਜਾਂਦੇ ਹਨ।

ਭੋਗ ਦਾ ਅਸਲੀ ਅਰਥ ਤਾਂ ਖਾਣਾ ਅਤੇ ਭੋਗਣਾ (ਅਨੰਦ ਮਾਨਣਾਂ) ਹੈ ਜਦੋਂ ਪਛੂ, ਪੰਛੀ, ਜਾਨਵਰ, ਮਨੁੱਖ ਜਾਂ ਇਸਤਰੀ ਕੋਈ ਪਦਾਰਥ ਖਾਂਦੇ ਹਨ ਤਾਂ ਉਹ ਉਸ ਪਦਾਰਥ ਨੂੰ ਭੋਗਦੇ ਹਨ-ਜਿਉਂ ਮਹਾ ਖੁਧਿਆਰਥ ਭੋਗੁ॥(੮੩੮) ਅਤੇ ਜੇ ਸੰਤਾਨ ਉਤਪਤੀ ਵਾਸਤੇ ਸਰੀਰਕ ਮੇਲ ਕਰਦੇ ਹਨ ਤਾਂ ਉਹ ਭੋਗ ਕਰਦੇ ਹਨ-ਇਸਤ੍ਰੀ ਪੁਰਖੈ ਜਾ ਨਿਸਿ ਮੇਲਾ ਓਥੈ ਮੰਧੁ ਕਮਾਹੀ॥ (੧੨੯੦) ਪਰ ਜਦ ਹਵਸ ਪੂਰੀ ਕਰਨ ਲਈ ਕਾਮਕ੍ਰੀੜਾ ਕਰਦੇ ਹਨ ਤਾਂ ਉਹ ਵਿਸ਼ਾ ਭੋਗਦੇ ਹਨ-ਜੇ ਲਖ ਇਸਤਰੀਆਂ ਭੋਗ ਕਰਹਿ ਨਵ ਖੰਡਿ ਰਾਜੁ ਕਮਾਹਿ॥ (੨੬) ਸੋ ਜਦ ਦੇ ਪਦਾਰਥ ਬਣੇ ਹਨ ਤੇ ਪਛੂ ਪੰਛੀ ਜਾਨਵਰ ਅਤੇ ਮਨੁੱਖ ਪੈਦਾ ਹੋਏ ਹਨ ਉਹ ਪਦਾਰਥਾਂ ਨੂੰ ਖਾਂਦੇ ਤੇ ਭੋਗਾਂ ਨੂੰ ਭੋਗਦੇ ਆ ਰਹੇ ਹਨ। ਪਦਾਰਥ, ਪ੍ਰਸ਼ਾਦ ਤੇ ਭੋਗ ਪਹਿਲਾਂ ਹੀ ਸੰਸਾਰ ਵਿੱਚ ਮਜੂਦ ਸਨ ਪਰ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਨ੍ਹਾਂ ਨੂੰ ਮਨੁੱਖਤਾ ਦੇ ਭਲੇ ਲਈ ਵਰਤਨ ਦਾ ਉਪਦੇਸ਼ ਦਿੱਤਾ। ਮੰਦਰਾਂ, ਮੱਠਾਂ ਅਤੇ ਮਸਜਿਦਾਂ ਵਿੱਚ ਪ੍ਰਸ਼ਾਦ ਤਾਂ ਪਹਿਲਾਂ ਵੀ ਵੰਡਿਆ ਜਾਂਦਾ ਸੀ ਪਰ ਊਚ ਨੀਚ ਦੇਖ ਕੇ, ਵਿਤਕਰੇ ਨਾਲ ਦਿੱਤਾ ਜਾਂਦਾ ਸੀ। ਗੁਰੂ ਜੀ ਨੇ ਸਾਂਝੀਆਂ ਸੰਗਤਾਂ ਅਤੇ ਪੰਗਤਾਂ ਬਣਾ ਕੇ ਬਿਨਾਂ ਵਿਤਕਰੇ ਅਤੇ ਛੂਆ-ਛਾਤ ਦੇ ਵਰਤਾਉਣਾਂ ਸ਼ੁਰੂ ਕੀਤਾ ਅਤੇ ਇਸ ਨੂੰ ਕੜਾਹ ਪ੍ਰਸ਼ਾਦ ਦੀ ਸੰਗਿਆ ਦਿੱਤੀ।

ਪਹਿਲੇ ਲੋਕ ਜੰਗਲਾਂ ਵਿੱਚ ਰਹਿ ਕੇ ਜਤੀ ਕਹਾਉਂਦੇ ਜਾਂ ਬਹੁ ਇਸਤਰੀ ਵਿਆਹ ਕਰਦੇ ਸਨ ਪਰ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਘਰ ਪ੍ਰਵਾਰ ਵਿੱਚ ਰਹਿੰਦਿਆਂ ਹੋਇਆਂ ਕਾਮ ਨੂੰ ਕਾਬੂ ਅਤੇ ਸੰਜਮ ਵਿੱਚ ਰੱਖਣ ਲਈ ਗ੍ਰਿਹਸਤ ਮਾਰਗ ਨੂੰ ਧਾਰਨ ਦਾ ਉਪਦੇਸ਼ ਦਿੰਦੇ, ਇੱਕ ਮਰਦ ਨੂੰ ਇੱਕ ਇਸਤਰੀ ਅਤੇ ਇੱਕ ਇਸਤਰੀ ਨੂੰ ਇੱਕ ਮਰਦ ਨਾਲ ਵਿਆਹ ਜਾਂ ਅਨੰਦ ਕਾਰਜ ਕਰਨ ਦਾ ਪੱਕਾ ਹੁਕਮ ਦਿੱਤਾ-ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ॥ ਨਾਨਕ ਫੁਲਾਂ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ॥ (੧੦੯੫) ਹੇ ਨਾਨਕ ਸੰਸਾਰ ਰੂਪੀ ਵੇਲ ਨਾਲ ਜੋ ਰੰਗ ਬਰੰਗੇ ਜੀਵਾਂ ਦੇ ਫੁੱਲ ਖਿੜੇ ਹਨ ਤੂੰ ਉਨ੍ਹਾਂ ਚੋਂ ਆਪਣੀ ਮਰਜੀ ਨਾਲ ਇੱਕ ਫੁੱਲ ਦਾ ਅਧਿਕਾਰੀ ਹੈ ਭਾਵ ਇੱਕ ਇਸਤ੍ਰੀ ਰੂਪੀ ਫੁੱਲ ਦੀ ਵਿਆਹ ਵਾਸਤੇ ਚੋਣ ਕਰ ਸਕਦਾ ਹੈਂ। ਤੂੰ ਤਾਂ ਹੀ ਅਸਲੀ ਪਤੀ ਹੈ ਜੇ "ਪਰ ਵੇਲਿ ਨ ਜੋਹਿ" ਭਾਵ ਪਰਾਈ ਇਸਤ੍ਰੀ ਨਾਲ ਗੈਰ ਇਖਲਾਕੀ ਸਬੰਧ ਨਾ ਰੱਖੇਂ। ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੈ॥(ਭਾ.ਗੁ)

ਸੋ ਆਓ ਹੁਣ ਆਪਾਂ ਮੇਨ ਮੁੱਧੇ ਤੇ ਆਈਏ ਕਿ ਜਦ ਕਈ ਸਿੱਖ, "ਗੁਰੂ ਗ੍ਰੰਥ ਸਾਹਿਬ" ਦੀ ਬਾਣੀ ਦਾ ਪਾਠ ਕਰਕੇ, ਅਖੀਰ ਅਰਦਾਸ ਜਾਂ ਵਖਿਆਣ ਵਿੱਚ ਭੋਗ ਪਾਇਆ ਕਹਿੰਦੇ ਹਨ। ਜਰਾ ਸੋਚੋ! ਜੇ ਭੋਗ ਹੀ ਪਾ ਦਿੱਤਾ ਭਾਵ ਖਤਮ ਹੀ ਕਰ ਦਿੱਤਾ ਫਿਰ ਅੱਗੇ ਕੀ ਰਹਿ ਗਿਆ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਜੁੱਗੋ-ਜੁੱਗ ਅਟੱਲ ਅਤੇ ਸਮੇ ਕਾਲ ਦੇ ਬੰਧਨਾਂ ਤੋਂ ਮੁਕਤ ਹੈ ਫਿਰ ਉਸ ਦਾ ਭੋਗ ਕਿਵੇਂ ਪਾਇਆ ਜਾ ਸਕਦਾ ਹੈ? ਭੋਗ ਤਾਂ ਜੀਵਾਂ ਦੇ ਸਰੀਰਾਂ ਦੇ ਪੈਂਦੇ ਹਨ ਜੋ ਬਿਨਸਨਹਾਰ ਹਨ। "ਭੋਗ ਪਾ ਤਾ ਭਾਵ ਮਾਰਤਾ" ਕੀ ਅਸੀਂ ਅਬਿਨਾਸੀ ਨੂੰ ਮਾਰ ਸਕਦੇ ਹਾਂ? ਸੋ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਸਤਿਗੁਰੂ ਜੀ ਆਪ ਜੀ ਦੀ ਬਾਣੀ ਪੜੀ, ਵਿਚਾਰੀ ਤੇ ਗਾਈ ਹੈ, ਹੋਈਆਂ ਭੁੱਲਾਂ ਲਈ ਖਿਮਾ ਕਰਨੀ, ਗੁਰਬਾਣੀ ਪੜ੍ਹਨ, ਗਾਇਨ ਕਰਨ, ਵਿਚਾਰਨ, ਧਾਰਨ ਦਾ ਬਲ ਬਖਸ਼ਣਾ ਅਤੇ ਜੀਵਾਂ ਦੇ ਭਲੇ ਲਈ ਗੁਰਬਾਣੀ ਦੇ ਪ੍ਰਵਾਹ ਜਾਰੀ ਰੱਖਣ ਦੀ ਸਮਰੱਥਾ ਬਖਸ਼ਣੀ। "ਭੋਗ" ਬੁਰੇ ਕੰਮਾਂ ਅਤੇ ਦੁਸ਼ਮਣਾਂ ਦੇ ਪਾਣੇ ਚਾਹੀਦੇ ਹਨ ਨਾਂ ਕਿ ਅੱਖਾਂ ਖੋਲਣ ਵਾਲੀ ਗਿਆਨ ਭੰਡਾਰ ਗੁਰਬਾਣੀ ਦੇ। ਜਦ ਕਈ ਸਿੱਖ ਲੰਗਰ ਜਾਂ ਕੜਾਹ ਪ੍ਰਸ਼ਾਦ ਤਿਆਰ ਕਰਕੇ, ਸ਼ੁਕਰਾਨੇ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਤਦ "ਆਪ ਜੀ ਨੂੰ ਭੋਗ ਲੱਗੇ" ਲਫਜ ਹੀ ਕਿਉਂ ਵਰਤਦੇ ਹਨ? ਯਾਦ ਰੱਖੋ ਅਰਦਾਸ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਕਾਲ ਪੁਰਖ ਅੱਗੇ ਕਰ ਰਹੇ ਹੁੰਦੇ ਹਾਂ ਜੋ ਜਨਮ ਮਰਨ ਅਤੇ ਸਰੀਰ ਰਹਿਤ ਹੈ ਫਿਰ ਉਹ ਭੋਗ ਕਿਵੇਂ ਲਾ ਸਕਦਾ ਭਾਵ ਖਾ ਸਕਦਾ ਹੈ? ਦਾਤਾਂ ਸਭ ਉਸ ਦੀਆਂ ਹੀ ਹਨ ਤੇ ਅਸੀਂ ਤਾਂ ਸਿਰਫ ਦਾਤਾਂ ਨੂੰ ਵਰਤਨ ਲੱਗੇ ਉਸ ਦਾ ਸ਼ੁਕਰਾਨਾਂ ਕਰਦੇ ਵਰਤਾਉਣ ਦੀ ਪ੍ਰਵਾਨਗੀ ਲੈਂਦੇ ਹਾਂ। ਵੇਖੋ! ਆਮ ਸਿੱਖ ਲੰਗਰ ਜਾਂ ਕੜਾਹ ਪ੍ਰਸ਼ਾਦ ਆਪ ਜੀ ਨੂੰ ਪ੍ਰਵਾਨ ਹੋਵੇ ਦੀ ਅਰਦਾਸ ਕਰਦਾ ਹੈ ਪਰ ਟਕਸਾਲੀ, ਸੰਪ੍ਰਦਾਈ ਅਤੇ ਡੇਰੇਦਾਰ ਆਪ ਜੀ ਨੂੰ ਭੋਗ ਲੱਗੇ ਲਫਜ ਵਰਤਦੇ ਹਨ ਜੋ ਗੁਰਮਤਿ ਸਿਧਾਂਤ ਮੁਤਾਬਿਕ ਗਲਤ ਹਨ।


20/07/15)
ਦਲਜੀਤ ਸਿੰਘ ਲੁਧਿਆਣਾ

ਭਾਈ ਗੁਰਸ਼ਰਨ ਸਿੰਘ ਕਸੇਲ ਜੀ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਮੈਂ ਭਾਈ ਹਰਜੀਤ ਸਿੰਘ ਦੇ ਲੇਖ ਵਿੱਚੋ ਕਾਪੀ ਪੇਸਟ ਕੀਤਾ ਸੀ I ਇਸ ਲਈ ਅੰਗ ਹੀ ਲਿਖਿਆ ਹੋਇਆ ਸੀ ਕੁਦਰਤੀ ਹੈ ਪੇਸਟ ਵੀ ਓਹੀ ਹੋਣਾ ਸੀ I ਪ੍ਰੰਤੂ ਮੈਂ ਹਮੇਸ਼ਾ ਪੰਨਾ ਹੀ ਲਿਖਦਾ ਹਾਂ ਸਹੀ ਵੀ ਪੰਨਾਂ ਹੀ ਹੈ ਅੰਗ ਨਹੀਂ, ਕਿਓਂਕਿ ਅੰਗ ਸਰੀਰ ਦੇ ਹੁੰਦੇ ਹਨ I ਸਾਡਾ ਸ਼ਬਦ ਗੁਰੂ ਹੈ ਜੋ ਗੁਰਬਾਣੀ ਗ੍ਰੰਥ ਦੇ ਪਤਰਿਆਂ ਉਪਰ ਸ਼ਬਦ ਰੂਪ 'ਚ ਅੰਕਤ ਹੈ ਜਿਸਦੇ ਦੋਨਾਂ ਪਾਸਿਆਂ ਨੂੰ ਪੰਨਾਂ ਕਿਹਾ ਜਾਂਦਾ ਹੈ I ਇਸ ਲਈ ਸ਼ਬਦ ਪੰਨਾਂ ਹੀ ਦਰੁਸਤ ਵ ਸਹੀ ਹੈ ਜੀ I ਹੋਈ ਗਲਤੀ ਦਾ ਅਹਿਸਾਸ ਕਰਾਉਣ ਲਈ ਧੰਨਵਾਦ ਜੀ I

ਦਲਜੀਤ ਸਿੰਘ ਲੁਧਿਆਣਾ


20/07/15)
ਗਿਆਨੀ ਅਵਤਾਰ ਸਿੰਘ

ਗੁਰਮਤਿ ਫ਼ਿਲਾਸਫ਼ੀ ਬਨਾਮ ਹਰੀ ਸਿੰਘ ਰੰਧਾਵਾ ‘ਸੋਚ’ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ ਸੰਪਾਦਕ www.gurparsad.com

ਪਿਛਲੇ ਲੇਖ (ਭਾਗ ਪਹਿਲਾ) ਵਿੱਚ ਗੁਰਦੁਆਰਾ ਦੁਖ ਨਿਵਾਰਣ ਸਾਹਿਬ, ਸਰੀ (ਕੈਨੇਡਾ) ਵਿੱਚ ਹੋਏ ਮਿਤੀ 3-6-2015 ਨੂੰ ਹਰੀ ਸਿੰਘ ਰੰਧਾਵਾ ਜੀ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਸੰਗਤਾਂ ਵੱਲੋਂ ਪੁੱਛੇ ਗਏ 5 ਸਵਾਲਾਂ ਵਿੱਚੋਂ ਪਹਿਲਾ ਸਵਾਲ ‘ਸਿਰਨਾਵਣੀ’ ਸ਼ਬਦ ਪ੍ਰਤੀ ਵੀਚਾਰ ਕੀਤੀ ਗਈ ਸੀ। ਬਾਕੀ ਰਹੇ 4 ਸਵਾਲਾਂ ਵਿੱਚੋਂ 2 ਨੂੰ ਇਸ ਲੇਖ ਰਾਹੀਂ ਵੀਚਾਰਿਆ ਜਾਵੇਗਾ, ਜੋ ਕਿ ਇਸ ਪ੍ਰਕਾਰ ਹਨ:

ਸਵਾਲ ਦੂਜਾ

ਹਰੀ ਸਿੰਘ ਰੰਧਾਵਾ ਸਾਮ੍ਹਣੇ ਸੰਗਤਾਂ ਦਾ ਅਗਲਾ ਸਵਾਲ ਸੀ ਕਿ ਤੁਸੀਂ ਕੁੱਤੇ ਨੂੰ ਅੰਮ੍ਰਿਤ ਛਕਾਉਣ ਵਾਲੀ ਸਾਖੀ ਸੁਣਾਈ ਹੈ, ਬਾਰੇ ਪੁੱਛਿਆ ਕਿ, ਕੀ ਇਹ ਗੁਰਮਤਿ ਹੈ? ਦੇ ਜਵਾਬ ਵਿੱਚ ‘ਰੰਧਾਵਾ’ ਨੇ ਆਪਣੀ ਸਾਖੀ 7-6-15 ਦੀ ਮੀਟਿੰਗ ਵਿੱਚ (ਗੁਰਦੁਆਰਾ ਪ੍ਰਬੰਧਕਾਂ ਦੀ ਮੌਜੂਦਗੀ ਵਿੱਚ) ਦੁਬਾਰਾ ਇਉਂ ਸੁਣਾ ਕੇ ਸਪਸ਼ਟੀਕਰਨ ਦਿੱਤਾ: ‘ਸੰਨ 1969-70 ਈ. ’ਚ ਇੱਕ ਵਾਰ ਮੈਂ ਮੁੱਖ ਸੇਵਾਦਾਰ ਸੀ ਤੇ ਮੇਰੇ ਨਾਲ 4 ਹੋਰ ਸਿੰਘ ਅੰਮ੍ਰਿਤਪਾਨ ਕਰਵਾਉਣ ਲਈ ਤਿਆਰ ਸਨ। ਅਭਿਲਾਸ਼ੀ (ਅਭਿਲਾਖੀ, ਇੱਛਾਵਾਨ), ਅੰਮ੍ਰਿਤਪਾਨ ਕਰਨ ਲਈ ਹਾਲ ਵਿੱਚ ਆ ਰਹੇ ਸਨ; ਦੇ ਅਖ਼ੀਰ ਵਿੱਚ (ਅਭਿਲਾਸ਼ੀਆਂ ਦੇ ਨਾਲ) ਇੱਕ ਕੁੱਤਾ ਵੀ ਅੰਦਰ (ਹਾਲ ਵਿੱਚ) ਆ ਗਿਆ, ਜਿਸ ਦਾ ਮੈਂ ਦਿੱਲੋਂ ਵਿਰੋਧ ਕਰਦਾ ਸੀ। ਮੇਰੇ ਸਾਥੀਆਂ ਨੇ ਕੁੱਤੇ ਨੂੰ ਬਾਹਰ ਕੱਢਣ ਲਈ ਤਮਾਮ ਕੋਸ਼ਿਸ਼ਾਂ ਕੀਤੀਆਂ ਪਰ ਕੁੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹੇ ਹੇਠ ਬੈਠ ਗਿਆ, ਮੈਂ (ਕੁੱਤੇ ਨੂੰ ਬਾਹਰ ਕੱਢਣ ਵਾਲੇ) ਇੱਕ ਸਿੰਘ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਇਸ ਦਾ ਪਾਪ ਸਾਨੂੰ ਲੱਗੇਗਾ, ਇਸ ਲਈ ਇਸ ਨੂੰ ਬੈਠਾ ਰਹਿਣ ਦਿਉ ਅਤੇ ਅਸੀਂ ਅੰਮ੍ਰਿਤ ਤਿਆਰ ਕਰਨ ਲੱਗ ਗਏ। ਅਰਦਾਸ ਤੋਂ ਉਪਰੰਤ ਅੰਮ੍ਰਿਤ ਛਕਾਉਣ ਸਮੇਂ ਕੁੱਤਾ ਅਚਾਨਕ ਬਾਹਰ ਨਿਕਲ ਆਇਆ ਜਦ ਕਿ ਅਸੀਂ ਤਾਂ ਭੁੱਲ ਹੀ ਗਏ ਸੀ, ਮੈਂ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਕਿ ਹੇ ਸਤਿਗੁਰੂ ਜੀ ! ਆਪ ਜੀ ਦੀ ਮਰਿਆਦਾ ਕੁੱਤੇ ਨੂੰ ਅੰਮ੍ਰਿਤ ਛਕਾਉਣ ਦੀ ਨਹੀਂ, ਇਸ ਲਈ (ਸਾਡੇ ਵੱਲੋਂ ਕੁੱਤੇ ਨੂੰ ਅੰਮ੍ਰਿਤ ਨਾ ਛਕਾਉਣ ਕਾਰਨ) ਪਾਪ ਸਾਨੂੰ ਨਹੀਂ ਲੱਗਣਾ ਚਾਹੀਦਾ। ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਧਰਤੀ ’ਤੇ ਡੁਲ੍ਹਿਆ ਅੰਮ੍ਰਿਤ, ਕੁੱਤੇ ਨੇ ਵੀ ਚੱਟ ਲਿਆ (ਛੱਕ ਲਿਆ), ਜਿਸ ਦਾ ਜ਼ਿਕਰ (ਹਵਾਲਾ) ਮੈਂ (ਬਾਅਦ ਵਿੱਚ) ਆਪਣੇ ਮਹਾਂਪੁਰਸ਼ਾਂ ਕੋਲ ਕੀਤਾ ਕਿ ਅਜਿਹੀ ਘਟਨਾ ਵਾਪਰ ਗਈ ਹੈ। ਕੀ ਕੁੱਤੇ ਨੇ ਜੋ ਅੰਮ੍ਰਿਤ ਚੱਟਿਆ (ਛੱਕਿਆ) ਹੈ, ਉਸ ਦਾ ਲਾਭ ਕੁੱਤੇ ਨੂੰ ਮਿਲੇਗਾ? ਦੇ ਜਵਾਬ ਵਿੱਚ ਮਹਾਂ ਪੁਰਸ਼ਾਂ ਨੇ ਕਿਹਾ ਕਿ ਇਹ ਅੰਮ੍ਰਿਤ ਅਜਾਈਂ ਨਹੀਂ ਜਾਂਦਾ ਅਗਲੇ ਜਨਮ ਵਿੱਚ ਇਹ (ਅੰਮ੍ਰਿਤ ਛੱਕਣ ਦੇ ਕਾਰਨ) ਕੁੱਤਾ ਜ਼ਰੂਰ ਮਨੁੱਖਾ ਜਨਮ ਵਿੱਚ ਆਵੇਗਾ। ਇਸ ਸਾਖੀ ਨੂੰ ਮੇਰੇ ਵੱਲੋਂ ਇੱਕ ਵਾਰ ਸੁਣਾਉਣ ਤੋਂ ਉਪਰੰਤ 100-200 ਪ੍ਰਾਣੀਆਂ ਨੇ ਅੰਮ੍ਰਿਤ ਛੱਕ ਲਿਆ, ਕਿ ਕਿਤੇ ਅਗਲੇ ਜਨਮ ਵਿੱਚ ਅਸੀਂ ਵੀ ਕੁੱਤੇ ਨਾ ਬਣ ਜਾਈਏ। ਦੱਸੋ, ਇਸ ਵਿੱਚ ਗੁਰਮਤਿ ਦਾ ਕੀ ਨੁਕਸਾਨ ਹੋਇਆ? (ਹਰੀ ਸਿੰਘ ਰੰਧਾਵਾ)

ਵੀਚਾਰ: ‘ਪਹਿਲੇ ਸਵਾਲ’ ਵਿੱਚ ਆਪਾਂ ਵੀਚਾਰ ਕੀਤੀ ਸੀ ਕਿ ‘ਰੰਧਾਵਾ’ ਜੀ ਅਨੁਸਾਰ ‘ਸਿਰਨਾਵਣੀ’ ਸਮੇਂ ਔਰਤ (ਅਪਵਿੱਤਰ ਹੋਣ ਕਾਰਨ) ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠ ਸਕਦੀ ਪਰ ਕੁੱਤਾ ਤਾਬਿਆ (ਭਾਵ ਪੀੜ੍ਹੇ ਹੇਠ) ਬੈਠ ਜਾਏ ‘ਰੰਧਾਵਾ ਜੀ’ ਨੂੰ ਕੋਈ ਅਣਹੋਣੀ ਘਟਨਾ ਨਹੀਂ ਜਾਪਦੀ ਕਿਉਂਕਿ ‘ਕੁੱਤੇ’ ਨੂੰ ਉਠਾ ਕੇ ਬਾਹਰ ਕੱਢਣ ਵਾਲੇ ਸਿੰਘ ਨੂੰ ਵੀ ‘ਰੰਧਾਵਾ’ ਜੀ ਇਹ ਕਹਿ ਕੇ ਰੋਕ ਦੇਂਦੇ ਹਨ ਕਿ ਕਿਤੇ ਸਾਨੂੰ ਪਾਪ ਨਾ ਲੱਗ ਜਾਵੇ। ਇਸ ‘ਸੋਚ’ ਤੋਂ ਇਹੀ ਅਨੁਮਾਨ ਲੱਗ ਰਿਹਾ ਹੈ ਕਿ ‘ਰੰਧਾਵਾ’ ਤੇ ਇਨ੍ਹਾਂ ਦੇ ਮਹਾਂ ਪੁਰਸ਼ਾਂ ਨੇ ਇਸ ਘਟਨਾ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਬੇਸ਼ੱਕ ‘ਰੰਧਾਵਾ’ ਇਹ ਵੀ ਕਹਿ ਰਿਹਾ ਹੈ ਕਿ ਮੈਂ ਇਸ ਘਟਨਾ ਨਾਲ ਅਸਹਿਮਤ ਸੀ ਪਰ ਗੁਰੂ ਘਰਾਂ ਦੀਆਂ ਸਟੇਜਾਂ ’ਤੇ ਸੁਣਾਈ ਜਾ ਰਹੀ ਇਸ ਸਾਖੀ ਤੋਂ ਉਪਰੰਤ, ਪ੍ਰਤੀਤ ਹੁੰਦਾ ਹੈ ਕਿ ਇਸ (ਕੁੱਤਾ ਸਾਖੀ ਵਾਲੀ ਸੋਚ ਸੁਣਨ) ਨਾਲ ਕਈ ਪ੍ਰਾਣੀ ਵੀ ਗੁਰੂ ਵਾਲੇ ਬਣ ਗਏ ਹਨ ਤੇ ਬਣ ਵੀ ਰਹੇ ਹਨ।

‘ਗੁਰਮਤਿ ਫ਼ਿਲਾਸਫ਼ੀ’- ‘ਅੰਮ੍ਰਿਤ’ ਦੀ ਭਾਲ ਲਈ ਵੈਸ਼ਨੋ ਦੇਵੀ ਦੀ ਯਾਤਰਾ ਕਰਦਿਆਂ, ਕੀਮਤੀ ਮਨੁੱਖਾ ਜ਼ਿੰਦਗੀ ਦਾ ਕੁਝ ਹਿੱਸਾ ਨਿਹਫਲ (ਵਿਅਰਥ) ਗਵਾ ਚੁੱਕੇ ਗੁਰੂ ਅੰਗਦ ਸਾਹਿਬ ਜੀ ਅਨੁਸਾਰ ‘ਅੰਮ੍ਰਿਤ’ (ਭਾਵ ਮ੍ਰਿਤੂ ਰਹਿਤ ਜਾਂ ਕਾਲ ਰਹਿਤ) ਕੇਵਲ ਪ੍ਰਮਾਤਮਾ (ਰੱਬੀ ‘ਵਿਸ਼ੇਸ਼ਤਾ’ ਭਾਵ ‘ਨਾਮ’ ਜਾਂ ਰੱਬੀ ‘ਹੋਂਦ’ ਭਾਵ ‘ਜੋਤਿ’) ਹੀ ਹੈ, ਜੋ ਨਿਰਾਕਾਰ (ਅਦ੍ਰਿਸ਼) ਰੂਪ ਸ਼ਕਤੀ ਧਾਰਨ ਕਰਕੇ ਕਣ-ਕਣ ਵਿੱਚ ਵਿਆਪਕ ਹੈ, ਇਸ ਲਈ ਕਿਸੇ ਵੀ ਦੂਸਰੇ ਜਾਂ ਤੀਸਰੇ ਨਾਮ ਨੂੰ ‘ਅੰਮ੍ਰਿਤ’ ਨਹੀਂ ਕਿਹਾ ਜਾ ਸਕਦਾ; ਜਿਵੇਂ: ‘‘ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ! ਅੰਮ੍ਰਿਤੁ ਮਨੈ ਮਾਹਿ .........॥’’ (ਮ: ੨/੧੨੩੮)

ਇਹ ‘ਅੰਮ੍ਰਿਤ’ (ਰੱਬੀ ਜੋਤਿ) ਕਣ-ਕਣ ਵਿੱਚ ਵਿਆਪਕ ਤੋਂ ਭਾਵ ਆਕਾਰ ਦੀ ਹਰ ਵਸਤੂ ਹੈ, ਜਿਸ ਵਿੱਚ ‘ਕੁੱਤਾ’ ਵੀ ਸ਼ਾਮਲ ਹੈ, ਪਰ ਜਿਸ ਤਰ੍ਹਾਂ ਧਰਤੀ ਹੇਠਾਂ ਪਾਣੀ ਦੀ ਮਾਤਰਾ ਮੌਜੂਦ ਹੋਣ ਦੇ ਬਾਵਜੂਦ ਵੀ ਉਸ ਨੂੰ ਬਾਹਰ ਕੱਢ ਕੇ ਇਸਤੇਮਾਲ ਕਰਨ ਲਈ ‘ਨਲਕਾ, ਟਿਬਵੈੱਲ ਜਾਂ ਪੰਪ’ ਆਦਿ ਯੁਕਤੀ ਦੀ ਜ਼ਰੂਰਤ ਪੈਂਦੀ ਹੈ: ‘‘ਜੈਸੀ ਧਰਤੀ ਊਪਰਿ ਮੇਘੁਲਾ (ਬੱਦਲ) ਬਰਸਤੁ ਹੈ; ਕਿਆ ਧਰਤੀ ਮਧੇ ਪਾਣੀ ਨਾਹੀ ? ॥’’ (ਮ: ੩/੧੬੨) ਇਸ ਤਰ੍ਹਾਂ ਹੀ ‘ਕਣ-ਕਣ ਵਿੱਚ ਵਿਆਪਕ (ਰੱਬੀ ਜੋਤਿ) ਅੰਮ੍ਰਿਤ’ ਨੂੰ ਪ੍ਰਾਪਤ ਕਰਨ ਲਈ ‘ਗੁਰੂ’ ਦੀ ਜ਼ਰੂਰਤ ਹੈ ਭਾਵ (‘ਗੁਰੂ’ ਸਿੱਖਿਆ ਨੂੰ ਸਮਝਣ, ਵੀਚਾਰਨ ਤੇ ਅਪਣਾਉਣ ਲਈ ਸਭ ਤੋਂ ਪਹਿਲਾਂ) ਗੁਰੂ ਪ੍ਰਤੀ ਅਥਾਹ ਸ਼ਰਧਾ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਬੇਸ਼ੱਕ ‘‘ਨਾਨਕ ! ਅੰਮ੍ਰਿਤੁ ਮਨੈ ਮਾਹਿ; (ਪਰ) ਪਾਈਐ ਗੁਰ ਪਰਸਾਦਿ ॥’’ (ਮ: ੨/੧੨੩੮)

ਭਾਈ ਗੁਰਦਾਸ ਜੀ (ਦੂਜਾ) ਅਨੁਸਾਰ ਸੰਨ 1699 ਈ. ਦੀ ਵਿਸਾਖੀ ਨੂੰ ਬਣਾਈ ਗਈ ਮਰਿਆਦਾ ਕਿ ‘‘ਪੀਵਹੁ ਪਾਹੁਲ ਖੰਡਧਾਰ; ਹੁਇ ਜਨਮ ਸੁਹੇਲਾ।’’ (ਵਾਰ ੪੧ ਪਉੜੀ ੧) ਤੋਂ ਪਹਿਲਾਂ ‘ਖੰਡੇ ਬਾਟੇ ਦੇ ਅੰਮ੍ਰਿਤ’ ਤੋਂ ਭਾਵ ‘ਚਰਣਾਮ੍ਰਿਤੁ’ ਸੀ; ਜਿਸ ਬਾਰੇ ਭਾਈ ਗੁਰਦਾਸ ਜੀ (ਪਹਿਲੇ) ਆਪਣੀ ਪਹਿਲੀ ਵਾਰ ਰਾਹੀਂ ਹੀ ਇਉਂ ਜ਼ਿਕਰ ਕਰਦੇ ਹਨ: ‘‘ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩)

ਵੀਚਾਰਨ ਵਾਲਾ ਵਿਸ਼ਾ ਇਹ ਹੈ ਕਿ ‘ਚਰਣਾਮ੍ਰਿਤੁ’ ਨੂੰ ਤਮਾਮ ਅਭਿਲਾਸ਼ੀਆਂ ਦੇ ਮੂੰਹ ਨਾਲ ਲਗਾ ਕੇ ਪਿਲਾਉਣ ਬਾਰੇ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ ਹੈ; ਜਿਵੇਂ ਕਿ 1699 ਈ. ਦੀ ਵਿਸਾਖੀ ਤੋਂ ਬਾਅਦ ਤਿਆਰ ਕੀਤੇ ਜਾਂਦੇ ‘ਖੰਡੇ ਬਾਟੇ ਦੇ ਅੰਮ੍ਰਿਤ’ ਨੂੰ ਤਮਾਮ ਅਭਿਲਾਸ਼ੀਆਂ ਦੇ ਮੂੰਹ ਨਾਲ ਵਾਰੋ-ਵਾਰੀ ਲਗਾ ਕੇ ਪਿਲਾਇਆ ਜਾਂਦਾ ਹੈ, ਆਖ਼ਿਰ ਕਿਉਂ?

ਕੁਝ ਗੁਰੂ ਪਿਆਰੇ ਇਸ ਮਰਿਆਦਾ ਨੂੰ ਜਾਤ-ਪਾਤ ਦੇ ਭਰਮ ਮਿਟਾਉਣ ਨਾਲ ਜੋੜ ਕੇ ਵੇਖਦੇ ਹਨ ਪਰ ਇਹ ਵਹਿਮ-ਭਰਮ ਤਾਂ 1469 ਈ. ਦੀ ਵਿਸਾਖੀ (ਭਾਵ ਗੁਰੂ ਨਾਨਕ ਸਾਹਿਬ ਜੀ ਦੇ ਜਨਮ) ਤੋਂ ਪਹਿਲਾਂ ਵੀ ਮੌਜੂਦ ਸੀ, ਫਿਰ ਵੀ ‘ਚਰਣਾਮ੍ਰਿਤੁ’ ਨੂੰ ਇੱਕ ਦੇ ਮੂੰਹ ਨਾਲ ਲਗਾਉਣ ਤੋਂ ਉਪਰੰਤ ਦੂਸਰੇ ਦੇ ਮੂੰਹ ਨਾਲ ਲਗਾਉਣ ਦੀ ਮਰਿਆਦਾ ਨਹੀਂ ਸੀ।

ਦਰਅਸਲ, ਮੇਰੀ ਸਮਝ ਅਨੁਸਾਰ ਕਿਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਉਸ ਵਿੱਦਿਆ ਕੇਂਦਰ ਪ੍ਰਤੀ ਅਥਾਹ ਸ਼ਰਧਾ (ਸੋਚ) ਬਣਾਉਣੀ ਜ਼ਰੂਰੀ ਹੁੰਦੀ ਹੈ ਤਾਂ ਜੋ ਬਾਅਦ ਵਿੱਚ ਉੱਥੋਂ ਦੀ ਸਿੱਖਿਆ ਪ੍ਰਾਪਤ ਕਰਨ ਸਮੇਂ ਕੋਈ ਦੁਚਿੱਤਾਪਣ (ਦੁਬਿਧਾਗ੍ਰਸਤ ਭਾਵਨਾ) ਨਾ ਬਣੀ ਰਹੇ। ਇਸ ਲਈ ਹੀ ‘ਖੰਡੇ-ਬਾਟੇ ਦੇ ਅੰਮ੍ਰਿਤ’ ਨੂੰ ਤਮਾਮ ਅਭਿਲਾਸ਼ੀਆਂ ਦੇ ਮੂੰਹ ਨਾਲ ਲਗਾਉਣ ਵਾਲੀ ਰੀਤ ਆਰੰਭ ਹੋਈ ਜਾਪਦੀ ਹੈ। ਇਸ ਅਤੁੱਟ ਸ਼ਰਧਾ ਵਾਲੀ ਰੀਤ ਦੀ ਗੁਰੂ ਸਾਹਿਬਾਨਾਂ ਦੇ ਸਮੇਂ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਸੀ।

ਉਕਤ ਵੀਚਾਰ ਅਧੀਨ (ਕਿਸੇ ਨਿਵੇਕਲੀ ਸੋਚ ਨੂੰ ਅਪਣਾਉਣ ਵਾਲੀ) ਇਹ ਆਰੰਭਕ ਅਤੁੱਟ ਸ਼ਰਧਾ; ਕੀ ਕਿਸੇ ‘ਕੁੱਤੇ’ ਆਦਿਕ ਜਾਨਵਰ ਨੂੰ ਅੰਮ੍ਰਿਤਪਾਨ ਕਰਵਾ ਕੇ ਉਸ ਵਿੱਚ ਪੈਦਾ ਕੀਤੀ ਜਾ ਸਕਦੀ ਹੈ? ਜੇ ਨਹੀਂ, ਤਾਂ ਧਰਤੀ ’ਤੇ ਡੁੱਲ੍ਹੇ ‘ਅੰਮ੍ਰਿਤ’ ਨੂੰ ਚੱਟੇ ਜਾਣ ਉਪਰੰਤ ਵੀ ਉਸ (ਅਸ਼ਰਧਕ) ਕੁੱਤੇ ਨੂੰ ਉੱਕਾ (ਬਿਲਕੁਲ) ਹੀ ਲਾਭ ਨਹੀਂ ਹੋ ਸਕਦਾ।

ਲਗਭਗ ਸੰਨ 1980 ਤੋਂ ਲੈ ਕੇ 1990 ਤੱਕ ਪੰਜਾਬ ਦੇ ਹਰ ਪਿੰਡ-ਕਸਬੇ ਵਿੱਚ ‘ਬੱਚੇ, ਬੁੱਢੇ, ਨੌਜਵਾਨ, ਬੀਬੀਆਂ’ ਆਦਿ ਨੇ ਬਹੁਤ ਭਾਰੀ ਮਾਤਰਾ ਵਿੱਚ ਅੰਮ੍ਰਿਤਪਾਨ ਕੀਤਾ ਸੀ, ਜਿਨ੍ਹਾਂ ਵਿੱਚੋਂ ਅੱਜ ਅੱਧੇ ਤੋਂ ਵੱਧ ਅੰਮ੍ਰਿਤ ਭੰਗ ਕਰ ਚੁੱਕੇ ਹਨ ਭਾਵ ਗੁਰੂ ਨੂੰ ਬੇਦਾਵਾ ਦੇ ਚੁੱਕੇ ਹਨ। ਕੀ ਉਨ੍ਹਾਂ ਨੂੰ ‘ਡੇਰਾ ਸੋਚ’ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਵਾਙ ਕੁਝ ਲਾਭ ਮਿਲੇਗਾ ? ‘ਰੰਧਾਵਾ’ ਜੀ ਦੇ ਮਹਾਂਪੁਰਸ਼ਾਂ ਵੱਲੋਂ ਦਿੱਤਾ ਗਿਆ ਇਹ ਬਿਆਨ ਕਿ ‘ਕੁੱਤਾ’ ਅੰਮ੍ਰਿਤ ਛੱਕਣ ਕਾਰਨ ਅਗਲੇ ਜਨਮ ਵਿੱਚ ‘ਮਨੁੱਖ’ ਬਣੇਗਾ, ਉਸ ‘ਸੋਚ’ ਦੀ ਹੀ ਪੁਸ਼ਟੀ ਕਰਦਾ ਹੈ, ਜੋ ‘ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ. ਗੁਰਬਚਨ ਸਿੰਘ ਜੀ ਭਿੰਡਰਾਂਵਾਲਿਆਂ ਦੀ ਲਿਖਤ (ਪੁਸਤਕ) ਗੁਰਬਾਣੀ ਪਾਠ ਦਰਸਨ’ ਦੇ ਪੰਨਾ 80 ’ਤੇ ਇਉਂ ਦਰਜ ਹੈ ਕਿ ‘ਸਤਿਗੁਰੂ ਸਾਹਿਬ (ਦਸਮੇਸ਼ ਪਿਤਾ) ਜੀ ਨੇ ਬਚਨ ਕੀਤਾ ਕਿ ਜਿਸ ਦੇ ਮੁਖ ’ਚ ਇੱਕ ਵਾਰ ਅੰਮ੍ਰਿਤ ਪੈ ਗਿਆ ਉਸ ਨੂੰ ਅਸੀਂ 10, 000 ਸਾਲ ਤੱਕ ਵਾਰ-ਵਾਰ ਸਿੱਖ ਦੇ ਘਰ (ਮਨੁੱਖਾ-ਜਨਮ) ਦੇਵਾਂਗੇ ਕਿਉਂਕਿ ਉਹ ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਵੇਗਾ।’

ਉਕਤ ‘ਪੁਸਤਕ’ ਦੇ ਹੀ ਪੰਨਾ ਨੰ. 44 ’ਤੇ ‘ਅੰਮ੍ਰਿਤ’ ਛੱਕਣ ਪ੍ਰਤੀ ਇੱਕ ਸਾਖੀ ਇਉਂ ਵੀ ਦਰਜ ਹੈ ਕਿ ‘ਸੰਨ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਂਦਿਆਂ ਇੱਕ ਚਿੜਾ ਤੇ ਚਿੜੀ ਆਏ ਤੇ ਦਸਮੇਸ਼ ਪਿਤਾ ਜੀ ਨੇ ਉਨ੍ਹਾਂ ਲਈ ਅੰਮ੍ਰਿਤ ਇੱਕ ਬਰਤਨ ਵਿੱਚ ਪਾ ਦਿੱਤਾ, ਜਿਸ ਦੇ ਪੀਣ ਉਪਰੰਤ ਉਹ ਦੋਵੇਂ ਹੀ ਆਪਸ ਵਿੱਚ ਲੜ ਕੇ ਮਰ ਗਏ ਤਾਂ ਭਾਈ ਗੁਰਬਖ਼ਸ਼ ਸਿੰਘ ਜੀ, ਜੋ ਲੇਖਕ ਅਨੁਸਾਰ ਸਾਮ੍ਹਣੇ ਬੈਠਾ ਸਾਰਾ ਕੌਤਕ ਵੇਖ ਰਿਹਾ ਸੀ, ਨੇ ਭੱਜ ਕੇ ਮਾਤਾ ਜੀ ਨੂੰ ਇਸ ਬਾਬਤ ਦੱਸਿਆ ਤਾਂ ਮਾਤਾ ਜੀ ਨੇ ਤੁਰੰਤ ਆ ਕੇ ਤਿਆਰ ਕੀਤੇ ਜਾ ਚੁੱਕੇ ਅੰਮ੍ਰਿਤ ਵਿੱਚ ਪਤਾਸੇ ਪਾ ਦਿੱਤੇ, ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਤੂੰ ਚੰਗੇ ਵਕਤ ਆਈ ਹੈਂ, ਹੁਣ ਸਿੱਖਾਂ ਵਿੱਚ ਮਿਠਾਸ ਵੀ ਬਣੀ ਰਹੇਗੀ। ’

ਉਕਤ ਸਾਖੀ ਦੁਆਰਾ ਦਿੱਤੀ ਗਈ ਸੇਧ ਰਾਹੀਂ ਅਗਰ ਦਸਮੇਸ਼ ਪਿਤਾ ਜੀ ‘ਚਿੜਾ-ਚਿੜੀ’ ਨੂੰ ਅੰਮ੍ਰਿਤ ਛਕਾ ਸਕਦੇ ਹਨ ਤਾਂ ‘ਰੰਧਾਵਾ’ ਨੇ ‘ਕੁੱਤੇ’ ਨੂੰ ਅੰਮ੍ਰਿਤ ਛਕਾ ਕੇ ਕੀ ਅਪਰਾਧ ਕਰ ਦਿੱਤਾ, ਜਿਸ ਦੀ ਪੁਸ਼ਟੀ ਉਹ ਮਿਤੀ 7-6-15 ਨੂੰ (ਮੀਟਿੰਗ ਵਿੱਚ) ਦਿੱਤੀ ਗਈ ਆਪਣੀ ਦਲੀਲ ਰਾਹੀਂ ਕਰ ਰਿਹਾ ਹੈ ਕਿ ਮੇਰੇ ਵੱਲੋਂ ਇਹ ਸਾਖੀ ਸੁਣਾ ਕੇ ਕੀ ਮਾੜਾ ਕੀਤਾ ਗਿਆ?

(ਨੋਟ: ਭਲਾ ਹੋਵੇ ਭਾਈ ਗੁਰਬਖ਼ਸ਼ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ, ਜਿਨ੍ਹਾਂ ਨੇ ਆਪਣੀ ਸਮਝ ਅਨੁਸਾਰ ਗੁਰੂ ਗੋਬਿੰਦ ਸਿੰਘ ਦੀ ਦੁਆਰਾ ਤਿਆਰ ਕੀਤੇ ਜਾ ਚੁੱਕੇ ‘ਅੰਮ੍ਰਿਤ’ ਵਿੱਚ ਪਤਾਸਿਆਂ ਰਾਹੀਂ ਮਿਠਾਸ ਪਾ ਦਿੱਤੀ, ਨਹੀਂ ਤਾਂ ਮੁੱਖ ਸੇਵਾਦਾਰ ਹੋਣ ਦੇ ਨਾ ਤੇ ‘ਰੰਧਾਵੇ’ ਦੁਆਰਾ ਛਕਾਏ ਗਏ ‘ਕੁੱਤੇ ਨੂੰ ਅੰਮ੍ਰਿਤ’ ਤੋਂ ਉਪਰੰਤ, ਉਹ ਵੀ ਹੋਰ ਕੁੱਤਿਆਂ ਨਾਲ ਲੜ ਕੇ (ਚਿੜੇ-ਚਿੜੀ ਵਾਙ) ਮਰ ਜਾਂਦਾ।)

ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਨੇ (ਸ਼ਿਵ ਜੀ ਵੱਲੋਂ ਪਾਰਬਤੀ ਨੂੰ ਸੁਣਾਈ ਗਈ ਅਮਰ ਕਥਾ, ਜੋ ਦਰਖ਼ਤ ਉੱਪਰ ਬੈਠੇ ਕਬੂਤਰ ਨੇ ਵੀ ਸੁਣ ਕੇ ਅਮਰ ਪਦਵੀ ਪਾ ਲਈ ਸੀ, ਵਾਲੀ) ਮਨਘੜਤ ਕਹਾਣੀ ਲੋਕਾਂ ਨੂੰ ਸੁਣਾ ਕੇ ਸਿੱਖੀ ਧਾਰਨ ਨਹੀਂ ਕਰਵਾਈ ਬਲਕਿ ਉਨ੍ਹਾਂ ਨੂੰ ਵੰਗਾਰ ਕੇ ਕਿਹਾ ਸੀ ਕਿ : ‘‘ਜਉ ਤਉ ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨)

ਇਸੇ ਸਿਧਾਂਤ ਵਿੱਚ ਹੋਰ ਵਿਸਥਾਰ ਕਰਦਿਆਂ ਸੰਨ 1699 ਈ. ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਸੇ ਵੀ ਸਿੱਖ ਨਾਲ ਇਹ ਵਾਅਦਾ ਨਹੀਂ ਕੀਤਾ ਕਿ ‘ਅੰਮ੍ਰਿਤ’ ਛਕਣ ਤੋਂ ਉਪਰੰਤ ਮੈਂ ਤੁਹਾਨੂੰ 10, 000 ਸਾਲ ਤੱਕ ਵਾਰ-ਵਾਰ ਸਿੱਖਾਂ ਦੇ ਘਰ ਹੀ (ਮਨੁੱਖਾ-ਜਨਮ) ਦੇਵਾਂਗਾ ਤਾਂ ਜੋ ਤੁਸੀਂ ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਵੋਗੇ। ਬਲਕਿ ਗੁਰੂ ਜੀ ਨੇ ਤਾਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਹੀ (ਗੁਰੂ ਨਾਨਕ ਸੋਚ ਕਿ ‘‘ਸਿਰੁ ਧਰਿ ਤਲੀ; ਗਲੀ ਮੇਰੀ ਆਉ ॥’’ ਅਨੁਸਾਰ) ਉਨ੍ਹਾਂ ਤੋਂ ਸਿਰਾਂ ਦੀ ਮੰਗ ਕੀਤੀ ਸੀ। ਪਰ ਇਸ ਸਿਧਾਂਤ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਵਿੱਚ ਉਕਤ (ਭਾਵਕ, ਜਜ਼ਬਾਤੀ ਕਰਨ ਵਾਲੀ ਬ੍ਰਾਹਮਣੀ) ਸੋਚ ਅਧੀਨ ਕੀਤੇ ਜਾ ਰਹੇ ਗੁਰਮਤਿ ਪ੍ਰਚਾਰ ਰਾਹੀਂ ਕੁਝ ਸੁਆਰਥੀ ਲੋਕ (ਜਿਨ੍ਹਾਂ ਵਿੱਚ ਜ਼ਿਆਦਾਤਰ ਰਾਜਨੀਤਿਕ ਤੇ ਗੁਰਦੁਆਰਾ ਪ੍ਰਬੰਧਕ ਹਨ) ਸਿੱਖੀ ਪਹਿਰਾਵੇ ’ਚ ਸ਼ਾਮਲ ਹੋ ਗਏ ਤੇ ਅਣਭੋਲ ਸਿੱਖਾਂ ਨੂੰ ਧੋਖਾ ਦੇਣ ਵਿੱਚ ਵੀ ਕਾਮਯਾਬ ਹੋ ਗਏ ਹਨ। ਇਸ ਤਰ੍ਹਾਂ ਗਿਣਤੀ ਵਧਾਉਣ ਲਈ ਧੜਾ ਧੜ (ਛੇਤੀ-ਛੇਤੀ) ਅੰਮ੍ਰਿਤ ਛਕਾ ਕੇ, ਜੋ ਨੁਕਸਾਨ ਸਿੱਖੀ ਸਰੂਪ ਦਾ ਹੋ ਰਿਹਾ ਹੈ; ਉਸ ਦਾ ਮੁਲਾਂਕਣ (ਲੇਖਾ-ਜੋਖਾ) ਕਰਨਾ ਬਹੁਤ ਮੁਸ਼ਕਲ (ਕਠਿਨ) ਹੈ।

ਭਾਈ ਕਸ਼ਮੀਰ ਸਿੰਘ ਜੀ ਨੇ ‘ਰੰਧਾਵਾ’ ਜੀ ਤੋਂ ਸਵਾਲ ਪੁੱਛਿਆ ਕਿ ਉਸ ਹਾਲ ਵਿੱਚ ਕਿੰਨੇ ਅਭਿਲਾਸ਼ੀ ਅੰਮ੍ਰਿਤਪਾਨ ਕਰਨ ਵਾਲੇ ਸਨ? ਇਸ ਸਵਾਲ ਦਾ ਪਿਛੋਕੜ ਭਾਵ ਸਮਝਣ ਦੀ ਬਜਾਏ ‘ਹਰੀ ਸਿੰਘ ਰੰਧਾਵੇ’ ਨੇ ਉੱਤਰ ਦਿੱਤਾ: 100-150, 200 ਜਾਂ 250, 300 ਤੋਂ ਘੱਟ ਹੀ ਸਨ, 50 ਵੀ ਹੋ ਸਕਦੇ ਹਨ। ਇਹ ਜਵਾਬ ਸੁਣ ਕੇ ਇੱਕ ਆਮ ਸਿੱਖ ਦੇ ਅੰਦਰ ਸੰਦੇਹ ਪੈਦਾ ਹੋਣਾ ਸੁਭਾਵਕ ਹੈ ਕਿ ਜੋ ਵਿਅਕਤੀ 50 ਤੇ 300 ਦੇ ਅੰਤਰ ਨੂੰ ਵੀ ਨਹੀਂ ਸਮਝ ਸਕਿਆ, ਉਸ ਦਾ ਧਰਤੀ ’ਤੇ ਡੁਲ੍ਹਿਆ ਅੰਮ੍ਰਿਤ ਚੱਟਣ ਵਾਲਾ ‘ਕੁੱਤਾ’ ਅਤੇ ਪੀੜ੍ਹੇ (ਮੰਜੀ) ਹੇਠਾਂ ਬੈਠਾ ਕੁੱਤਾ ਵੀ ਇੱਕ ਨਹੀਂ ਬਲਕਿ 2 ਹੋ ਸਕਦੇ ਹਨ ਕਿਉਂਕਿ ਹਾਲ ਦਾ ਕਮਰਾ ਖੁੱਲ੍ਹਾ ਹੋਣ ਕਾਰਨ ‘ਦੂਸਰਾ ਕੁੱਤਾ’ ਵੀ ਅੰਦਰ ਆ ਸਕਦਾ ਸੀ ਜਦਕਿ ‘ਰੰਧਾਵਾ’ ਖੁਦ ਵੀ ਇਹ ਮੰਨਦਾ ਹੈ ਕਿ ਅਸੀਂ ਮੰਜੀ ਹੇਠ ਬੈਠੇ ‘ਕੁੱਤੇ’ ਨੂੰ ਭੁੱਲ ਹੀ ਗਏ ਸੀ।

ਸਿੱਖ ਕੌਮ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ 1699 ਈ. ਦੀ ਵਿਸਾਖੀ ਨੂੰ 20, 000 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਸੀ, ਜੋ ਕਿ ਕੁਝ ਕੁ ਦਿਨਾਂ ਵਿੱਚ ਹੀ ਵਧ ਕੇ 80, 000 ਦੀ ਗਿਣਤੀ ਹੋ ਗਈ, ਕੁਝ ਇਤਿਹਾਸਕਾਰਾਂ ਨੇ ਲਿਖੀ ਹੈ। ਜਿਸ ਤੋਂ ਉਪਰੰਤ ਇਤਿਹਾਸ ਵਿੱਚ ਦਰਜ ਇਹ ਸਾਖੀ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਖੋਤੇ ਨੂੰ ਸ਼ੇਰ ਦੀ ਖੱਲ ਪਵਾ ਕੇ ਇਹ ਸੰਕੇਤ ਦਿੱਤਾ ਸੀ ਕਿ ਗੁਰਮਤਿ-ਸਿਧਾਂਤ ਨੂੰ ਸਮਝ-ਵੀਚਾਰ ਕੇ ਉਸ ਅਨੁਸਾਰ (ਦ੍ਰਿੜ੍ਹਤਾ ਸਹਿਤ) ਅਮਲੀ-ਜੀਵਨ ਬਤੀਤ ਕਰਨ ਤੋਂ ਬਿਨਾ, ਵਿਖਾਵੇ ਮਾਤਰ ਲਈ ਛਕਿਆ ‘ਅੰਮ੍ਰਿਤ’ ਅਤੇ ਵਿਖਾਵੇ ਮਾਤਰ ਲਈ ਪਹਿਨੀ ਗਈ ‘ਪੰਜ ਕਕਾਰੀ’ (ਵਰਦੀ); ਇਉਂ ਹੀ ਹੈ, ਜਿਵੇਂ ਖੋਤੇ ’ਤੇ ਕੇਵਲ ਸ਼ੇਰ ਦੀ ਖੱਲ ਪਾਉਣ ਨਾਲ; ਖੋਤਾ, ਸ਼ੇਰ ਵਾਙ (ਦਲੇਰਾਨਾ, ਸਾਹਸ ਭਰਿਆ) ਜੀਵਨ ਬਤੀਤ ਨਹੀਂ ਕਰ ਸਕਦਾ, ਸਗੋਂ ਫਿਰ ਵੀ ਗਧਿਆਂ ਵਾਙ ਹਿਣਕ ਕੇ ਆਪਣੀ ਸੋਚ (ਖੋਤਾ-ਸੁਭਾਉ) ਹੀ ਵਿਖਾਵੇਗਾ।

ਉਕਤ ਘਟਨਾ ਰਾਹੀਂ ਦਿੱਤਾ ਗਿਆ ਸੰਕੇਤ ਇੱਕ ਖੋਤੇ (ਅੰਮ੍ਰਿਤਧਾਰੀ ਸਿੱਖ) ਵੱਲ ਸੀ, ਨਾ ਕਿ ਕਿਸੇ ਗ਼ੈਰ ਅੰਮ੍ਰਿਤਧਾਰੀ (ਬ੍ਰਾਹਮਣ) ਵੱਲ। ਜਦ ਗੁਰਮਤਿ ਸਿਧਾਂਤ ਨੂੰ ਆਪਣੇ ਅਮਲੀ ਜੀਵਨ ਵਿੱਚ ਧਾਰਨ ਕੀਤੇ ਜਾਣ ਤੋਂ ਬਿਨਾਂ ਕੇਵਲ ਅੰਮ੍ਰਿਤਪਾਨ ਕਰਕੇ ਮਨੁੱਖ, ਖੋਤਾ ਵੀ ਰਹਿ ਸਕਦਾ ਹੈ ਤਾਂ ‘ਕੁੱਤਾ’ (ਬੇਸ਼ੱਕ ਜਾਣੇ-ਅਣਜਾਣੇ ਹੀ ਸਹੀ) ਅੰਮ੍ਰਿਤ ਛੱਕ ਕੇ ਅਗਲੇ ਜਨਮ ਵਿੱਚ ਮਨੁੱਖ ਕਿਵੇਂ ਬਣ ਸਕਦਾ ਹੈ, ਜਿਵੇਂ ਕਿ ‘ਰੰਧਾਵਾ’ ਦੀਆਂ ਨਜ਼ਰਾਂ ਵਿੱਚ ਬਣੇ ਮਹਾਂਪੁਰਸ਼ ਜੀ ਕਹਿ ਰਹੇ ਹਨ?

ਸੋ, ਅੰਮ੍ਰਿਤਪਾਨ ਕਰਨਾ ‘ਗੁਰੂ’ ਫ਼ਿਲਾਸਫ਼ੀ ਨੂੰ ਆਪਣੇ ਜੀਵਨ ਵਿੱਚ ਅਪਣਾਉਣ (ਗ੍ਰਹਿਣ ਕਰਨ) ਲਈ ਇੱਕ ਪ੍ਰਣ (ਵਾਅਦਾ, ਦ੍ਰਿੜ੍ਹ ਸੰਕਲਪ) ਹੁੰਦਾ ਹੈ। ਮਨੁੱਖ ਤੋਂ ਬਿਨਾ ਕੋਈ ਵੀ ਜੀਵ-ਜੰਤ (ਕਿਸੇ ਨਿਵੇਕਲੀ ਸੋਚ ਪ੍ਰਤੀ) ਅਜਿਹੀ ਭਾਵਨਾ ਆਪਣੇ ਅੰਦਰ ਪੈਦਾ ਨਹੀਂ ਕਰ ਸਕਦਾ। ‘ਕੁੱਤੇ’ ਜਾਂ ‘ਚਿੜੇ-ਚਿੜੀ’ ਦੀਆਂ ਸਾਖੀਆਂ ਰਾਹੀਂ ਕਿਸੇ ਮਨੁੱਖ ਨੂੰ ਭਾਵਕ (ਜਜ਼ਬਾਤੀ) ਬਣਾ ਕੇ ਛਕਾਇਆ ਗਿਆ ਅੰਮ੍ਰਿਤ (ਭਾਵ ਨਿਵੇਕਲੀ ਫ਼ਿਲਾਸਫ਼ੀ ’ਚ ਸ਼ਾਮਲ ਕੀਤਾ ਗਿਆ ਮਨੁੱਖ), ਕੌਮ ਦੇ ਕਿਸੇ ਭਲੇ ਦੀ ਬਜਾਏ ਨੁਕਸਾਨ ਵਧੇਰਾ ਕਰੇਗਾ।

ਸਵਾਲ ਤੀਜਾ

ਸੰਗਤਾਂ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਰੰਧਾਵਾ ਜੀ ਨੇ ਆਪਣੀ ਕਥਾ ਅਨੁਸਾਰ ਦਰਖ਼ਤਾਂ (ਬਿ੍ਰਛਾਂ) ਨੂੰ ਹਥਿਆਰ ਲੱਗੇ ਸਨ, ਦਾ ਜ਼ਿਕਰ ਕੀਤਾ ਹੈ, ਦੱਸੋ ਕੀ ਇਹ ਗੁਰਮਤਿ ਹੈ ?, ਦੇ ਜਵਾਬ ਵਿੱਚ ‘ਰੰਧਾਵਾ’ ਨੇ ਜੋ ਦਲੀਲ ਮੀਟਿੰਗ ਵਿੱਚ ਦਿੱਤੀ ਉਹ ਤਾਂ ਇਸ ਵਿਸ਼ੇ ਦਾ ਬਹੁਤ ਹੀ ਥੋੜਾ ਭਾਗ ਸੀ ਪਰ ‘ਰੰਧਾਵੇ’ ਦੇ ਇਸ ਵਿਸ਼ੇ ਨਾਲ ਸਬੰਧਿਤ ਪੂਰੇ ਵੀਚਾਰ ਮੈਂ ਇੱਕ ਵੀਡਿਓ ਰਾਹੀਂ ਸੁਣੇ, ਜਿਨ੍ਹਾਂ ਨੂੰ ਹੂ-ਬਹੂ (ਇੰਨ-ਬਿੰਨ) ਆਪ ਜੀ ਦੇ ਸਾਮ੍ਹਣੇ ਰੱਖ ਰਿਹਾ ਹਾਂ : (ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ) ਸੰਤ ਗਿ. ਗੁਰਬਚਨ ਸਿੰਘ ਜੀ ਭਿੰਡਰਾਂਵਾਲੇ’ ਇੱਕ ਵਾਰ ਆਪਣੇ ਰੰਗ ਵਿੱਚ ਇੰਨਾ ਆ ਕੇ, ਜੋ ਬਚਨ ਕਹਿ ਗਏ; ਉਹ ਉਨ੍ਹਾਂ ਨੂੰ ਨਹੀਂ ਕਹਿਣੇ ਚਾਹੀਦੇ ਸੀ। ਉਨ੍ਹਾਂ ਬਚਨਾਂ ਨੂੰ ਸੰਤ ਗਿਆਨੀ ਮੋਹਨ ਸਿੰਘ ਜੀ ਲਿਖ ਰਹੇ ਸਨ।

ਮਹਾਂਪੁਰਸ਼ਾਂ ਨੇ ਕਿਹਾ ਕਿ ਇੱਕ ਵਾਰ ਮੈਂ ਕੀਰਤਪੁਰ ਤੋਂ ਉੱਪਰ ਪਹਾੜੀਆਂ ’ਚ ਦੂਰ ਤੱਕ, ਇਹ ਸੋਚ ਕੇ ਚਲਾ ਗਿਆ ਕਿ ਮੈਂ ਵਾਪਸ ਮੁੜ ਕੇ ਨਹੀਂ ਆਵਾਂਗਾ। ਮੇਰਾ ਸਰੀਰ ਕੋਈ ਜੰਗਲੀ ਜਾਨਵਰ ਖਾ ਲਵੇਗਾ ਤੇ ਲੇਖੇ ਲੱਗ ਜਾਏਗਾ, ਮੁੜ ਕੇ ਕਿਸ ਨੇ ਇੱਧਰ (ਵਾਪਸ) ਆਉਣੈ ? ‘‘ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ ॥’’ (ਮ: ੫/੧੦੯੬)

ਗੁਰ ਮੰਤ੍ਰ ਦਾ ਅਭਿਆਸ ਕਰਦਿਆਂ ਤੇ ਅੱਗੇ ਹੀ ਅੱਗੇ ਜਾਂਦਿਆਂ ਇੱਕ ਬਹੁਤ ਵੱਡੀ ਸੁਰੰਗ ਆ ਗਈ, ਜਿਸ ਵਿੱਚ ਮੈਂ ਬਹੁਤ ਦੂਰ ਤੱਕ ਅਗਾਂਹ ਚਲਦਾ ਗਿਆ ਤੇ ਲੰਮੇ ਪੈਂਡੇ (ਫ਼ਾਸਲੇ) ਤੋਂ ਬਾਅਦ ਰੌਸ਼ਨੀ ਦੀ ਇੱਕ ਕਿਰਨ ਨਜ਼ਰ ਆਈ। ਸੁਰੰਗ ਤੋਂ ਬਾਹਰ ਨਿਕਲ ਕੇ ਵੇਖਿਆ ਕਿ ਇੱਕ ਕੁਦਰਤੀ ਸਰੋਵਰ ਦੇ ਚਾਰੋਂ ਤਰਫ਼ ਅਲੌਕਿਕ (ਵਿਲੱਖਣ, ਅਜੀਬ) ਬ੍ਰਿਛ ਸਨ, ਜਿਨ੍ਹਾਂ ’ਤੇ ਰਵਾਇਤੀ (ਪੁਰਾਣੇ) ਸ਼ਸਤਰ ਲਟਕ ਰਹੇ ਸਨ। ਇੱਕ-ਇੱਕ ਦਰਖ਼ਤ ਹੇਠਾਂ ਇੱਕ-ਇੱਕ ਵਿਅਕਤੀ ਦਾ ਆਸਣ ਸੀ, ਜਿਵੇਂ ਦੇਵਤਿਆਂ ਦੀਆਂ ਰੂਹਾਂ ਉਤਰੀਆਂ ਹੋਣ। ਉਹ ਕੇਵਲ ਕਛਹਿਰੇ ਤੇ ਸਿਰ ’ਤੇ ਪਗੜੀ ਤੋਂ ਸਿਵਾਏ (ਇਲਾਵਾ) ਬਾਕੀ ਸਰੀਰਕ ਤੌਰ ’ਤੇ ਨੰਗੇ ਸਨ।

ਮੈਂ ਦੁਬਿਧਾ ਕਾਰਨ ਸਹਿਮਿਆ ਹੋਇਆ ਸੀ ਕਿ ਮੈਂ ਕਿੱਥੇ ਆ ਗਿਆ ਤਦ ਤੱਕ ਉਨ੍ਹਾਂ ਵਿੱਚੋਂ ਪ੍ਰਮੁੱਖ (ਬਾਬਾ ਬੰਦਾ ਸਿੰਘ ਬਹਾਦਰ) ਨੇ ਮੈਨੂੰ ਆਵਾਜ਼ ਮਾਰੀ ਕਿ ਗਿਆਨੀ ਗੁਰਬਚਨ ਸਿਓਂ ! ਇੱਧਰ ਆ ਜਾਉ। ਮੈਂ ਜਾ ਕੇ ‘ਵਾਹਿਗੁਰੂ ਜੀ ਕੀ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।’ (ਉੱਚੀ ਆਵਾਜ਼ ਨਾਲ) ਬੁਲਾਈ ਜਿਸ ਦਾ ਮੈਨੂੰ ਗਰਜਵੀਂ ਆਵਾਜ਼ ਵਿੱਚ ਜਵਾਬ ਮਿਲਿਆ। ਮੈਨੂੰ ਆਦਰ-ਸਤਿਕਾਰ ਨਾਲ ਆਸਣ ਦਿੱਤਾ ਤੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਜੀ ! ਲੋਕਾਂ ਨੂੰ ਇੰਨੀ ਕਥਾ ਸੁਣਾਉਂਦੇ ਹੋ, ਸਾਨੂੰ ਨਹੀਂ ਸੁਣਾਓਗੇ? ਮੈਂ ਅਚੰਭੇ (ਹੈਰਾਨੀ) ਵਿੱਚ ਸੀ, ਪਰ ਉਨ੍ਹਾਂ ਮੈਨੂੰ ਵੇਖ ਕੇ ਕਿਹਾ ਕਿ ਦਮਦਮੀ ਟਕਸਾਲ ਦੇ ਜਥੇਦਾਰ ਦੀ ਪਗੜੀ ਲੈ ਕੇ ਉਦਾਸ ਹੋ ਗਏ ਹੋ। ਉਦਾਸ ਨਾ ਹੋਵੋ, ਤੁਹਾਡੀ ਬੜੀ ਚੜ੍ਹਦੀ ਕਲਾ ਹੋਣੀ ਹੈ, ਪੰਥ ਦੀਆਂ ਬੜੀਆਂ ਜ਼ਿੰਮੇਵਾਰੀਆਂ ਹਨ ਤੁਹਾਡੇ ਉੱਪਰ। ਗਿਆਨੀ ਜੀ ! ਆਹ, ਜੋ ਸਿੰਘ ਖੜ੍ਹੇ ਹਨ ਸਾਮ੍ਹਣੇ, ਇਹ ਤਾਂ ਸਾਰੇ ਤੁਹਾਡੀ ਹੀ ਟਕਸਾਲ ਦੇ ਹਨ। ਇਨ੍ਹਾਂ ਦਾ ਨਾਮ ਬਾਬਾ ਦੀਪ ਸਿੰਘ ਹੈ (ਗੱਜ ਕੇ ਆਖੋ, ‘ਸਤਿਨਾਮ ਵਾਹਿਗੁਰੂ’, ਮੈਂ ਆਪਣੇ ਸਰੀਰ ’ਤੇ ਚੂੰਡੀਆਂ ਵੱਢ ਕੇ ਵੇਖੀਆਂ ਕਿ ਸ਼ਾਇਦ ਮੈ ਸੁਪਨਾ ਵੇਖ ਰਿਹਾ ਹਾਂ।), ਇਹ ਭਾਈ ਮਨੀ ਸਿੰਘ ਹੈ, ਇਹ ਭਾਈ ਤਾਰੂ ਸਿੰਘ ਹੈ ਆਦਿ ਤੇ ਅਖ਼ੀਰ ਵਿੱਚ ਕਿਹਾ ਕਿ ਮੇਰਾ ਨਾਮ ‘ਬੰਦਾ ਸਿੰਘ ਬਹਾਦਰ ਹੈ’।

ਇਹ ਸੁਣ ਕੇ ਮੈ ਕਿਹਾ ਕਿ, ਕੀ ਤੁਸੀਂ ਸ਼ਹੀਦ ਹੋ ? ਉਨ੍ਹਾਂ ਕਿਹਾ ਕਿ ਅਸੀਂ ਅਮਰ ਹਾਂ, ਕੌਣ ਜੰਮਿਆ ਹੈ ਸਾਨੂੰ ਮਾਰਨ ਵਾਲਾ? ਇਹ ਪਦਵੀ ਤਾਂ ਰੱਬੀ ਭੇਦ ਹੈ: ‘‘ਹੋਨਿ ਨਜੀਕਿ ਖੁਦਾਇ ਦੈ, ਭੇਤੁ ਨ ਕਿਸੈ ਦੇਨਿ ॥’’ (ਬਾਬਾ ਫਰੀਦ/੧੩੮੪) ਪਰ ਤੂੰ ਵੀ ਤਾਂ ਰੱਬ ਦੇ ਨੇੜੇ ਹੈਂ, ਸਖੀਆਂ-ਸਖੀਆਂ ਤਾਂ ਆਪਸ ਵਿੱਚ ਰੱਬੀ ਭੇਦ ਬਾਰੇ ਗੱਲਾਂ ਕਰ ਸਕਦੀਆਂ ਹਨ। ਤੁਸੀਂ ਵੀ ਤਾਂ ਅਕਾਲ ਪੁਰਖ ਨੂੰ ਅਕਾਲ ਮੂਰਤਿ ਮੰਨ ਕੇ ਪਾਇਆ ਹੈ: ‘‘ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ ਨ ਜਾਇਆ ॥’’ (ਮ: ੪/੭੮) ਭਾਵ ਤੁਸੀਂ ਵੀ ਤਾਂ ਆਖ਼ਰ ਸਾਡੀਆਂ ਹੀ ਸਖੀਆਂ ਵਿੱਚੋਂ ਹੋ।

ਉਨ੍ਹਾਂ (ਬਾਬਾ ਬੰਦਾ ਸਿੰਘ ਬਹਾਦਰ) ਨੇ ਆਪਣੇ ਵੀਚਾਰਾਂ ਨੂੰ ਅਗਾਂਹ ਵਧਾਉਂਦਿਆਂ ਕਿਹਾ ਕਿ ਜਦ ਕੋਈ ਅੰਮ੍ਰਿਤਧਾਰੀ ਸਿੰਘ ਸਾਰੀ ਉਮਰ, ਰਹਿਤ ਤੇ ਨਿਤਨੇਮ ਨਿਭਾ ਜਾਏ ਤਾਂ ਜਦ ਉਸ ਦੇ ਸਵਾਸ ਪੂਰੇ ਹੁੰਦੇ ਹਨ ਤਦੋਂ ਦਸਮੇਸ਼ ਪਿਤਾ ਜੀ ਵੱਲੋਂ ਲੱਗੀ ਡਿਊਟੀ ਅਨੁਸਾਰ ਭਾਈ ਦਇਆ ਸਿੰਘ ਸਮੇਤ ਪੰਜ ਪਿਆਰੇ ਉਸ ਨੂੰ ਲੈਣ ਵਾਸਤੇ ਜਾਂਦੇ ਹਨ, ਉਸ ਨੂੰ ਲੈਣ ਵਾਸਤੇ ਦੇਵਤੇ ਨਹੀਂ ਆ ਸਕਦੇ ਕਿਉਂਕਿ ਉਸ ਨੇ ਸਵਰਗ ਵਿੱਚ ਨਹੀਂ ਜਾਣਾ, ਜਮਦੂਤ ਨਹੀਂ ਆ ਸਕਦੇ ਕਿਉਂਕਿ ਉਸ ਨੇ ਨਰਕ ਵਿੱਚ ਨਹੀਂ ਜਾਣਾ। ਜਦ ਪੰਜ ਪਿਆਰੇ ਉਸ ਨੂੰ ‘ਸੱਚ ਖੰਡ’ ਰੂਪ ਗੁਰੂ ਦੀ ਡਿਓੜੀ (ਮੁਖ ਦਵਾਰ) ’ਤੇ ਲੈ ਕੇ ਜਾਂਦੇ ਹਨ ਤਾਂ ਡਿਓੜੀਦਾਰ ਉਸ ਨੂੰ ਪੁੱਛਦੇ ਹਨ ਕਿ ਅਕਾਲ ਪੁਰਖ ਦਾ ਹੁਕਮ ਹੈ ਕਿ, ਕੀ ਤੁਸੀਂ ਸੇਵਾ-ਸਿਮਰਨ ਕਰਕੇ ਰੱਜ ਗਏ ਹੋ ਜਾਂ ਕੋਈ ਭੁੱਖ ਬਾਕੀ ਹੈ? ਇਸ ਪ੍ਰਸ਼ਨ ਦੇ ਜਵਾਬ ਵਿੱਚ, ਜੋ ਕਹਿ ਦੇਵੇ ਕਿ ਮੈ ਸੰਤੁਸ਼ਟ ਹਾਂ, ਉਸ ਨੂੰ ਤਾਂ ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧) ਆਪਣੇ ਵਿੱਚ ਅਭੇਦ ਕਰ ਲੈਂਦੇ ਹਨ ਪਰ ਜੋ ਕਹਿ ਦੇਵੇ ਕਿ ਮੈਂ ਅਜੇ ਪੰਥ ਦੀ ਹੋਰ ਸੇਵਾ ਕਰਨੀ ਹੈ, ਹੋਰ ਸਿਮਰਨ ਕਰਨਾ ਹੈ, ਉਸ ਨੂੰ ਗਿਆਨੀ ਜੀ ! ਆਹ ਜਗ੍ਹਾ ਮਿਲਦੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਅਸੀਂ ਉਹ ਹਾਂ ਜਿਨ੍ਹਾਂ ਨੇ ਅਕਾਲ ਪੁਰਖ ਦੇ ਦਰ ’ਤੇ ਕਿਹਾ ਸੀ, ਕਿ ਸਾਨੂੰ ਪੰਥ ਦੀ ਹੋਰ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਜਾਏ।

ਇਹ ‘ਸੱਚ ਖੰਡ’ ਤਾਂ ਨਹੀਂ, ਪਰ ‘ਸੱਚ ਖੰਡ’ ਤੋਂ ਦੂਜੇ ਨੰਬਰ ਦੀ ਜਗ੍ਹਾ ਹੈ। ਅਸੀਂ ਸਾਰੀਆਂ ਸ਼ਹੀਦ ਰੂਹਾਂ ਇੱਥੇ ਇਕੱਠੀਆਂ ਰਹਿੰਦੀਆਂ ਹਾਂ ਅਤੇ ਆਪਣੀਆਂ ਤਿਆਰੀਆਂ ਕਰ ਰਹੇ ਹਾਂ, ਜਦ ਗੁਰੂ ਗੋਬਿੰਦ ਸਾਹਿਬ ਜੀ ਦਾ ਹੁਕਮ ਹੋਵੇਗਾ ਤਦ ਖਾਲਸਾ ਰਾਜ ਦਾ ਇੱਥੋਂ ਨਗਾਰਾ ਵਜਾ ਕੇ ਅਸੀਂ ਉਸ ਸੁਰੰਗ ਵਿੱਚ ਦੀ, ਜਿਸ ਵਿਚ ਦੀ ਤੁਸੀਂ ਆਏ ਹੋ, ਬਾਹਰ ਜਾਵਾਂਗੇ। ਕਿਸੇ ਮਾਂ ਦੇ ਪੇਟ ਤੋਂ ਅਸੀਂ ਜਨਮ ਨਹੀਂ ਲਵਾਂਗੇ ਕਿਉਂਕਿ ਇੱਥੋਂ ਹੀ ਪ੍ਰਗਟ ਹੋ ਜਾਣਾ ਹੈ।

ਗੁਰੂ ਨਾਨਕ ਸਾਹਿਬ ਜੀ ਦਾ ਮੱਕੇ ਵਿੱਚ ਕੀਤਾ ਗਿਆ ਬਚਨ ਕਿ ‘ਫੇਰ ਕਰੂੰਗਾ ਖਾਲਸਾ, ਵਸੈ ਵਿੱਚ ਪੰਜਾਬ। ਚਾਰ ਵਰਣ ਕਾ ਏਕ ਰੂਪ, ਦੇਖ ਕਰੂੰ ਮੈ ਆਪ।................ਓਦੈ ਅਰੁ ਅਸਤ ਲਉ, ਸਿੰਘ ਕਰੇਗਾ ਰਾਜ।’ ਭਾਵ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਸੂਰਜ ਛੁਪਦਾ ਹੈ, ਉਥੋਂ ਤੱਕ; ਸਿੰਘ ਰਾਜ ਕਰਨਗੇ। ਗੁਰੂ ਮਹਾਂਰਾਜ ਦਾ ਹੁਕਮ ਹੈ ਕਿ ‘ਆਪ ਲੜੂ ਨਹੀਂ ਫੌਜ ਲੜਾਉਂ, ਦੀਨਾਂ ਸੇਤੀ ਬਾਂਧ ਬਣਾਉਂ।’ ਇਹ ਰਾਜ ਗੱਲਾਂ ਵਾਲਿਆਂ ਨੇ ਨਹੀਂ ਲੈਣਾ, ਨ ਗੱਲਾਂ ਵਾਲਿਆਂ ਤੋਂ ਲੈ ਹੋਣੈ ਕਿਉਂਕਿ ਅਧਰਮੀ ਲੋਕ ਰਾਜ ਨਹੀਂ ਲੈ ਸਕਦੇ। (ਹਰੀ ਸਿੰਘ ਰੰਧਾਵਾ)

ਵੀਚਾਰ: ‘ਸੰਤ ਗਿਆਨੀ ਗੁਰਬਚਨ ਸਿੰਘ’ ਜੀ ਦੇ ‘ਸੁਪਨ ਸਮਾਧੀ’ ਵਾਲੇ ਅਨੁਭਵ ਰਾਹੀਂ ਹੋਂਦ ਵਿੱਚ ਆਏ ਉਕਤ ਬਚਨ, ਜਿਨ੍ਹਾਂ ਨੂੰ ‘ਸੰਤ ਗਿਆਨੀ ਮੋਹਨ ਸਿੰਘ’ ਜੀ ਲਿਖ ਰਹੇ ਹਨ ਤੇ ‘ਹਰੀ ਸਿੰਘ ਰੰਧਾਵਾ’ ਵਰਗੇ ਪ੍ਰਚਾਰਕ ਇਨ੍ਹਾਂ ਬਚਨਾਂ ਨੂੰ ਬੜੇ ਉਤਸ਼ਾਹ ਨਾਲ ਸਿੱਖ-ਸਮਾਜ ਵਿੱਚ ਪ੍ਰਚਾਰ ਕਰਦਿਆਂ ਆਪਣੀ ਸੰਸਥਾਂ ਦੇ ਮਹਾਂਪੁਰਸ਼ਾਂ ਦੀ ਅਵਸਥਾ ਨੂੰ ਪਹੁੰਚੇ ਹੋਏ ‘ਸੰਤ’ ਅਤੇ ਆਪਣੀ ਟਕਸਾਲ ਦੀ ਆਰੰਭਤਾ ‘ਬਾਬਾ ਦੀਪ ਸਿੰਘ’ ਤੇ ‘ਭਾਈ ਮਨੀ ਸਿੰਘ’ ਦੁਆਰਾ ਕੀਤੀ ਹੋਈ, ਸਿੱਧ ਕਰਨ ਦਾ ਅਸਫਲ ਯਤਨ (ਉਪਰਾਲਾ) ਕਰਦੇ ਆ ਰਹੇ ਹਨ ਅਤੇ ਕਰ ਰਹੇ ਹਨ ਕਿਉਂਕਿ ਉਕਤ ਸੋਚ ਅਧੀਨ ਬਿਆਨੇ ਜਾ ਰਹੇ ਵਿਸ਼ੇ ਵਿੱਚ ਹੀ ਅਣਗਿਣਤ ਊਣਤਾਈਆਂ (ਖ਼ਾਮੀਆਂ) ਹਨ; ਜਿਵੇਂ:

(1). ਗਿਆਨੀ ਗੁਰਬਚਨ ਸਿੰਘ ਜੀ ਕੀਰਤਪੁਰ ਦੀਆਂ ਪਹਾੜੀਆਂ ਤੋਂ ਅਗਾਂਹ ਆਤਮ ਹੱਤਿਆ ਕਰਨ ਲਈ ਜਾ ਰਹੇ ਸਨ, ਜਿਸ ਦੀ ਪੁਸ਼ਟੀ ਗਿਆਨੀ ਗੁਰਬਚਨ ਸਿੰਘ ਜੀ ਦੇ ਇਨ੍ਹਾਂ ਬਚਨਾਂ ਤੋਂ ਹੋ ਜਾਂਦੀ ਹੈ ਕਿ: ‘ਇੱਕ ਵਾਰ ਮੈਂ ਕੀਰਤਪੁਰ ਤੋਂ ਉੱਪਰ ਪਹਾੜੀਆਂ ’ਚ ਦੂਰ ਤੱਕ, ਇਹ ਸੋਚ ਕੇ ਚਲਾ ਗਿਆ ਕਿ ਮੈਂ ਵਾਪਸ ਮੁੜ ਕੇ ਨਹੀਂ ਆਵਾਂਗਾ’ ਅਤੇ ‘ਬੰਦਾ ਸਿੰਘ ਬਹਾਦਰ’ ਦੁਆਰਾ ਇਹ ਕਹਿਣਾ ਕਿ ‘ਉਦਾਸ ਨਾ ਹੋਵੋ, ਪੰਥ ਦੀਆਂ ਬੜੀਆਂ ਜ਼ਿੰਮੇਵਾਰੀਆਂ ਹਨ ਤੁਹਾਡੇ ਉੱਪਰ।’

(2). ਗਿਆਨੀ ਗੁਰਬਚਨ ਸਿੰਘ ਜੀ ਲੰਮੀ ਸੁਰੰਗ ਤੋਂ ਬਾਹਰ ਨਿਕਲਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੋਈ ਤਮਾਮ ਵਾਰਤਾਲਾਪ ਦੀ ਆਰੰਭਤਾ ਤੋਂ ਲੈ ਕੇ ਅੰਤ ਤੱਕ ਸਹਿਮੇ (ਡਰੇ) ਹੋਏ ਪ੍ਰਤੀਤ ਹੁੰਦੇ ਹਨ; ਕੀ ਅਜਿਹਾ ਸਹਿਮਿਆ ਹੋਇਆ ਵਿਅਕਤੀ ਉੱਚੀ (ਗਰਜਵੀਂ) ਆਵਾਜ਼ ਵਿੱਚ ‘ਵਾਹਿਗੁਰੂ ਜੀ ਕੀ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।’ ਬੁਲਾ ਸਕਦਾ ਹੈ?

(3). ਸਰੀ (ਕੈਨੇਡਾ) ਦੀਆਂ ਸੰਗਤਾਂ ਵੱਲੋਂ ‘ਹਰੀ ਸਿੰਘ ਰੰਧਾਵਾ’ ਤੋਂ ਪੁੱਛਿਆ ਗਿਆ ਤੀਸਰਾ ਸਵਾਲ, ਕਿ ਤੁਸੀਂ ਦਰਖ਼ਤਾਂ ’ਤੇ ਸ਼ਸਤਰ ਲਟਕਣ (ਲੱਗੇ ਹੋਣ) ਦੀ ਗੱਲ ਕਹੀ ਸੀ; ਕੀ ਇਹ ਗੁਰਮਤਿ ਹੈ?

ਇਸ ਸਵਾਲ ਦੀ ਪੁਸ਼ਟੀ, ‘ਹਰੀ ਸਿੰਘ ਰੰਧਾਵਾ’ ਜੀ ਦੁਆਰਾ ਵੀਡਿਓ ’ਚ ਦਰਜ ਉਸ ਆਵਾਜ਼ ਤੋਂ ਹੁੰਦੀ ਹੈ ਜਦ ਉਸ ਨੇ ਕਿਹਾ ਕਿ ‘ਗਿਆਨੀ ਗੁਰਬਚਨ ਸਿੰਘ ਜੀ ਨੇ ਜਦ ਲੰਮੀ ਸੁਰੰਗ ਵਿੱਚੋਂ ਬਾਹਰ ਨਿਕਲ ਕੇ ਵੇਖਿਆ ਕਿ ਇੱਕ ਕੁਦਰਤੀ ਸਰੋਵਰ ਦੇ ਚਾਰੋਂ ਤਰਫ਼ ਅਲੌਕਿਕ (ਅਜੀਬ) ਬ੍ਰਿਛ ਸਨ, ਜਿਨ੍ਹਾਂ ’ਤੇ ਰਵਾਇਤੀ (ਪੁਰਾਣੇ) ਸ਼ਸਤਰ ਲਟਕ ਰਹੇ ਸਨ।’, ਪਰ ‘ਰੰਧਾਵਾ’ ਜੀ ਨੇ ਮੀਟਿੰਗ ਵਿੱਚ ਇਹ ਵੀਚਾਰ (ਕਿ ਸ਼ਸਤਰ ਦਰਖ਼ਤਾਂ ’ਤੇ ਲਟਕ ਰਹੇ ਸਨ) ਨੂੰ ਬਦਲ ਕੇ ਇਉਂ ਸਪਸ਼ਟੀਕਰਨ ਦਿੱਤਾ ਕਿ ਰਵਾਇਤੀ ਸ਼ਸਤਰ ਦਰਖ਼ਤਾਂ ’ਤੇ ਟੰਗੇ ਹੋਏ ਸਨ।

(ਨੋਟ: ‘ਰਵਾਇਤੀ ਸ਼ਸਤਰ’ ਦਾ ਅਰਥ ਹੈ ‘ਪੁਰਾਣੇ ਹਥਿਆਰ’। ਵੀਚਾਰਨ ਦਾ ਵਿਸ਼ਾ ਹੈ ਕਿ ਕੀ ਅਜੋਕੇ ਆਧੁਨਿਕ ਯੁਗ ਵਿੱਚ ‘ਰਵਾਇਤੀ ਸ਼ਸਤਰ’ ਖ਼ਾਲਿਸਤਾਨ ਬਣਵਾ ਸਕਦੇ ਹਨ? ਜਿਨ੍ਹਾਂ ਰਾਹੀਂ (ਸ਼ਹੀਦਾਂ ਵੱਲੋਂ) ਨਿਰੰਤਰ ਹੋ ਰਿਹਾ ਅਭਿਆਸ (ਤਿਆਰੀ) ਦੀ ਗੱਲ ਵੀ ਆਖੀ ਜਾ ਰਹੀ ਹੈ? )

(4). ਗਿਆਨੀ ਗੁਰਬਚਨ ਸਿੰਘ ਜੀ ਅਨੁਸਾਰ ‘ਜਦ ਪੰਜ ਪਿਆਰੇ ਰਹਿਤਵਾਨ ਤੇ ਨਿਤਨੇਮੀ (ਮਰਯਾਦਾ ਪੁਰਸ਼ੋਤਮ) ਸਿੱਖ ਨੂੰ ‘ਸੱਚ ਖੰਡ’ ਰੂਪ ਗੁਰੂ ਦੀ ਡਿਓੜੀ (ਮੁਖ ਦਵਾਰ) ’ਤੇ ਲੈ ਕੇ ਜਾਂਦੇ ਹਨ ਤਾਂ ਡਿਓੜੀਦਾਰ ਉਸ ਨੂੰ ਪੁੱਛਦੇ ਹਨ ਕਿ ਅਕਾਲ ਪੁਰਖ ਦਾ ਹੁਕਮ ਹੈ ਕਿ ਕੀ ਤੁਸੀਂ ਸੇਵਾ-ਸਿਮਰਨ ਕਰਕੇ ਰੱਜ ਗਏ ਹੋ ਜਾਂ ਕੋਈ ਭੁੱਖ ਬਾਕੀ ਹੈ?’ (ਹਰੀ ਸਿੰਘ ਰੰਧਾਵਾ)

ਇਸ ਭਾਵਨਾ ਵਿੱਚ ਵੀਚਾਰ ਦਾ ਵਿਸ਼ਾ ਇਹ ਹੈ ਕਿ ਹੁਕਮ ਅਕਾਲ ਪੁਰਖ ਦਾ ਹੈ ਜਦਕਿ ‘ਡਿਓੜੀ’ ਗੁਰੂ ਦੀ ਹੈ?

ਉਕਤ ਵੀਚਾਰਾਂ ਅਨੁਸਾਰ ‘ਜੋ ‘ਸਿੱਖ’ ਕਹਿ ਦੇਵੇ ਕਿ ਮੈ ਸੇਵਾ-ਸਿਮਰਨ ਕਰਕੇ ਸੰਤੁਸ਼ਟ (ਰੱਜ ਗਿਆ) ਹਾਂ, ਉਸ ਨੂੰ ਤਾਂ ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧) ਆਪਣੇ ਵਿੱਚ ਅਭੇਦ ਕਰ ਲੈਂਦੇ ਹਨ ਪਰ ਜੋ ਕਹਿ ਦੇਵੇ ਕਿ ਮੈਂ ਅਜੇ ਪੰਥ ਦੀ ਹੋਰ ਸੇਵਾ ਕਰਨੀ ਹੈ, ਹੋਰ ਸਿਮਰਨ ਕਰਨਾ ਹੈ, ਉਸ ਨੂੰ ਗਿਆਨੀ ਜੀ ! ਆਹ ਜਗ੍ਹਾ ਮਿਲਦੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ।’ (ਹਰੀ ਸਿੰਘ ਰੰਧਾਵਾ)

ਇਸ ਉਕਤ ਭਾਵਨਾ ਅਨੁਸਾਰ ਇਹ ਵੀ ਵੀਚਾਰਨਾ ਜ਼ਰੂਰੀ ਹੈ ਕਿ ‘ਡਿਓੜੀਦਾਰ’ ਕਿਸ ਕੈੱਟਾਗਿਰੀ ਵਿੱਚ ਆਉਂਦੇ ਹਨ? ਭਾਵ ਗੁਰੂ ਵਾਲੇ ‘‘ਸਚ ਖੰਡਿ ਵਸੈ ਨਿਰੰਕਾਰੁ ॥’’ ਵਿੱਚ ਜਾਂ ਸ਼ਹੀਦ ਸਥਾਨ ਵਾਲੇ ‘ਸੱਚ ਖੰਡਿ’ ਵਿੱਚ?

(5). ਉਕਤ ਵੀਚਾਰਾਂ ਅਨੁਸਾਰ ‘ਗੁਰੂ ਨਾਨਕ ਸਾਹਿਬ ਜੀ ਦਾ ਮੱਕੇ ਵਿੱਚ ਕੀਤਾ ਗਿਆ ਬਚਨ ਕਿ ‘ਫੇਰ ਕਰੂੰਗਾ ਖਾਲਸਾ, ਵਸੈ ਵਿੱਚ ਪੰਜਾਬ। ਚਾਰ ਵਰਣ ਕਾ ਏਕ ਰੂਪ, ਦੇਖ ਕਰੂੰ ਮੈ ਆਪ।................ਓਦੈ ਅਰੁ ਅਸਤ ਲਉ, ਸਿੰਘ ਕਰੇਗਾ ਰਾਜ।’ (ਹਰੀ ਸਿੰਘ ਰੰਧਾਵਾ)

ਕੀ ਉਕਤ (ਕੱਚੇ) ਬਚਨ ਗੁਰੂ ਨਾਨਕ ਸਾਹਿਬ ਜੀ ਦੇ ਮੂੰਹ ਵਿੱਚ ਪਾਏ ਜਾ ਰਹੇ ਹਨ? ਕਿਉਂਕਿ ਗੁਰਬਾਣੀ ਦਾ ਪਾਵਨ ਬਚਨ ਹੈ ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ, ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥ ਕਹਦੇ ਕਚੇ, ਸੁਣਦੇ ਕਚੇ; ਕਚਂੀ ਆਖਿ ਵਖਾਣੀ ॥’’ (ਮ: ੩/੯੨੦) ਭਾਵ ਗੁਰਬਾਣੀ ਅਨੁਸਾਰ ਤਾਂ ‘ਰੰਧਾਵਾ’ ਤੇ ਇਨ੍ਹਾਂ ਦੇ ‘ਮਹਾਂਪੁਰਸ਼’; ‘ਕੱਚੇ’ ਸਿੱਧ ਹੋ ਰਹੇ ਹਨ।

ਗੁਰੂ ਪਿਆਰਿਓ ! ਵੀਚਾਰੋ, ਕਿ ਕੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ‘ਸਿੰਘ’ ਸ਼ਬਦ ਦੀ ਹੋਂਦ ਸੀ? ਜਿਸ ਨੂੰ (‘ਰੰਧਾਵੇ’ ਅਨੁਸਾਰ) ਗੁਰੂ ਜੀ ਰਾਜ ਦੇਣ ਦੀ ਵਕਾਲਤ ਕਰ ਰਹੇ ਹਨ। ਅਗਰ ਇਹ ਸੱਚ ਹੈ ਤਾਂ ‘ਗੁਰੂ ਨਾਨਕ ਸਿੰਘ, ਗੁਰੂ ਅੰਗਦ ਸਿੰਘ, ਗੁਰੂ ਅਮਰ ਸਿੰਘ’ ਆਦਿ ਨਾਵਾਂ ਨਾਲ ‘ਸਿੰਘ’ ਸ਼ਬਦਾਂ ਦਾ ਅਭਾਵ (ਕਮੀ) ਕਿਉਂ ਹੈ?

(6). ਉਕਤ ਬਿਆਨ ਕੀਤੇ ਗਏ ਤਮਾਮ ਵੀਚਾਰਾਂ ਦੀ ਸਮਾਪਤੀ ਵਿੱਚ ‘ਹਰੀ ਸਿੰਘ ਰੰਧਾਵਾ’ ਅਨੁਸਾਰ ‘ਸੰਤ ਮਹਾਂਪੁਰਸ਼ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ’ ਕਹਿ ਰਹੇ ਹਨ ‘ਕਿ ‘ਖਾਲਸਾ ਰਾਜ’ ਗੱਲਾਂ ਵਾਲਿਆਂ ਨੇ ਨਹੀਂ ਲੈਣਾ, ਨ ਗੱਲਾਂ ਵਾਲਿਆਂ ਤੋਂ ਲੈ ਹੋਣੈ ਕਿਉਂਕਿ ਅਧਰਮੀ ਲੋਕ ਰਾਜ ਨਹੀਂ ਲੈ ਸਕਦੇ। ’ (ਹਰੀ ਸਿੰਘ ਰੰਧਾਵਾ)

ਇਹ (ਉਕਤ) ਭਾਵਨਾ ਕਿ ‘ਅਧਰਮੀ ਲੋਕ ਰਾਜ ਨਹੀਂ ਲੈ ਸਕਦੇ।’ ਤੋਂ ਕੀ ਭਾਵ ਹੈ? ਕਿਉਂਕਿ ਜ਼ਮੀਨੀ ਹਾਲਾਤਾਂ ਅਨੁਸਾਰ ਤਾਂ ਹਰ ਮੁਲਕ ਵਿੱਚ ‘ਰਾਜ’ ਅਧਰਮੀ ਲੋਕ ਹੀ ਕਰ ਰਹੇ ਹਨ।

ਦਰਅਸਲ ਇੱਥੇ ‘ਰੰਧਾਵਾ’ ਉਨ੍ਹਾਂ ਨੂੰ ‘ਅਧਰਮੀ ਲੋਕ’ ਕਹਿ ਰਿਹਾ ਹੈ, ਜੋ ਇਨ੍ਹਾਂ ਦੀਆਂ ਮਨਘੜਤ ਕਹਾਣੀਆਂ ਨਾਲ ਸਹਿਮਤ ਨਹੀਂ ਹੁੰਦੇ ਹਨ। ਕਿਸੇ ਆਧੁਨਿਕ ਕੌਮ ਉੱਤੇ ਆਪਣੀ ਨਿਜੀ ਸੰਸਥਾਂ ਵੱਲੋਂ ਬਣਾਈ ਮਰਿਆਦਾ (ਅਣਉਚਿਤ ਧਾਰਨਾ) ਠੋਸਣੀ (ਤੁੰਨਣੀ) ਕਿੱਥੋਂ ਤੱਕ ਉਚਿਤ ਹੈ? (ਕਿਉਂਕਿ ਇਨ੍ਹਾਂ ਸੰਸਥਾਵਾਂ ਵਿੱਚ ਗੁਰੂ ਦੀ ਵਡਿਆਈ ਨੂੰ ਸਰਬੋਤਮ ਮੰਨਣ ਦੀ ਬਜਾਏ ਇਨ੍ਹਾਂ ਦੁਆਰਾ ਬਣਾਏ ਗਏ ਮਹਾਂਪੁਰਸ਼ਾਂ ਦੀ ਵਡਿਆਈ ਵਧੇਰੇ ਕੀਤੀ ਜਾਂਦੀ ਹੈ।)

‘ਹਰੀ ਸਿੰਘ ਰੰਧਾਵਾ’ ਨੂੰ ਨਹੀਂ ਭੁੱਲਣਾ ਚਾਹੀਦਾ ਕਿ ‘ਡੇਰੇਵਾਦੀ’ ਸੋਚ ਅਨੁਸਾਰ ‘ਸੰਨ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਂਦਿਆਂ ਜਦ ਚਿੜਾ ਤੇ ਚਿੜੀ ਨੂੰ ਦਸਮੇਸ਼ ਪਿਤਾ ਜੀ ਨੇ ਅੰਮ੍ਰਿਤ ਛਕਾ ਦਿੱਤਾ ਸੀ ਤੇ ਉਹ ਲੜ ਕੇ ਆਪਸ ਵਿੱਚ ਹੀ ਮਰ ਗਏ ਸਨ ਤਾਂ ਭਾਈ ਗੁਰਬਖ਼ਸ਼ ਸਿੰਘ ਜੀ ਦੀ ਮਦਦ ਨਾਲ ਮਾਤਾ ਸਾਹਿਬ ਕੌਰ ਜੀ ਨੇ ਪਤਾਸ਼ੇ ਸਿੱਖਾਂ ਵਿੱਚ ਮਿਠਾਸ ਭਰਨ ਲਈ ਪਾਏ ਸਨ, ਨਫ਼ਰਤ ਰੱਖਣ ਲਈ ਨਹੀਂ। ’

ਉਕਤ ਤਮਾਮ ਵੀਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਇਹ ‘ਡੇਰੇਵਾਦੀ ਸੋਚ’; ‘ਗੁਰਮਤਿ ਫ਼ਿਲਾਸਫ਼ੀ’ ਤੋਂ ਕੋਈ ਬਹੁਤਾ ਲਾਭ ਪ੍ਰਾਪਤ ਨਹੀਂ ਕਰ ਸਕੀ ਹੈ; ਜਿਸ ਕਾਰਨ ਇਨ੍ਹਾਂ ਨੂੰ ਆਪਣੀ ‘ਟਕਸਾਲ’ ਦੀ ਹੋਂਦ ਨੂੰ ਬਣਾਏ ਰੱਖਣ ਲਈ ਅਨੇਕਾਂ ਮਨਘੜਤ ਕਹਾਣੀਆਂ ਦੀ ਟੇਕ ਲੈਣੀ ਪੈਂਦੀ ਹੈ। ਚੰਗਾ ਹੁੰਦਾ ਅਗਰ ‘ਗਿਆਨੀ ਗੁਰਬਚਨ ਸਿੰਘ’ ਜੀ ਆਪਣੀ ਸੋਚ ਅਨੁਸਾਰ ਮੰਨੇ ਜਾਂਦੇ ‘ਟਕਸਾਲ’ ਦੇ ਬਜ਼ੁਰਗਾਂ (ਸਿਆਣਿਆ, ‘ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ’ ਆਦਿ) ਤੋਂ ਖ਼ਾਲਿਸਤਾਨ ਦੀ ਸਥਾਪਨਾ ਕਰਨ ਦੀ ਬਜਾਏ (‘ਸੁਪਨ ਸਮਾਧੀ’ ਦੀ ਰਾਹੀਂ ਹੀ ਸਹੀ) ਗੁਰਬਾਣੀ ਦੇ ਹੀ ਕੁਝ ਅਰਥ ਸਮਝ ਲੈਂਦੇ ਕਿਉਂਕਿ ‘ਸੁਪਨ ਸਮਾਧੀ’ ਨੂੰ ਹੀ ਸੱਚ ਮੰਨ ਕੇ ਬਾਬਾ ਠਾਕੁਰ ਸਿੰਘ ਜੀ ਨੇ 20 ਸਾਲ ਤੱਕ ‘ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ’ ਨੂੰ ਜੀਵਤ ਰੱਖਿਆ ਸੀ ਪਰ ਜਦ ‘ਸੁਪਨ ਸਮਾਧੀ’ ਨੂੰ ਅਸਲੀਅਤ ਦੀ ਕਸੌਟੀ ’ਤੇ ਪਰਖਿਆ ਗਿਆ ਤਾਂ ਮੰਨਣਾ ਪਿਆ ਕਿ ਬਾਬਾ ਜੀ ਸ਼ਹੀਦ ਹੋ ਗਏ ਹਨ ਇਸ ਲਈ ਉਨ੍ਹਾਂ ਦਾ ਸ਼ਹੀਦੀ ਸਥਾਨ ਬਣਾਇਆ ਜਾਵੇ। ‘ਡੇਰੇਦਾਰ ਪ੍ਰਚਾਰਕ’ ਹੁਣ ਵੀ ਵੀਚਾਰਨ ਕਿ ਇਸ ‘ਸੁਪਨ ਸਮਾਧੀ’ ਨੇ ਕੌਮ ਦਾ ਕੀ ਨੁਕਸਾਨ ਕੀਤਾ ਹੈ ਤੇ ਕੀ ਫ਼ਾਇਦਾ? ਇਸ ਦੀ ਇੱਕ ਉਦਾਹਰਣ (ਮਿਸਾਲ) ਹੇਠਾਂ ਦਿੱਤੀ ਜਾ ਰਹੀ ਹੈ:

ਗੁਰਮਤਿ ਫ਼ਿਲਾਸਫ਼ੀ: ਉਕਤ ‘ਸੁਪਨ ਸਮਾਧੀ’ ਨੂੰ ਸੱਚ ਮੰਨ ਕੇ ਕੀਤੀ ਜਾ ਰਹੀ ਵੀਚਾਰ ਅਨੁਸਾਰ ‘ਰੰਧਾਵਾ’ ਜੀ ਮਨੁੱਖ ਦੇ ਮਰਨ ਉਪਰੰਤ (ਅਦ੍ਰਿਸ਼) 4 ਪੜਾਅ ਭਾਵ ਅਵਸਥਾ (ਨਰਕ, ਸੁਰਗ, ਸ਼ਹੀਦਾਂ ਦੇ ਰਹਿਣ ਵਾਲਾ ‘ਸੱਚ ਖੰਡ’ ਤੇ ਗੁਰੂ ਦੇ ਰਹਿਣ ਵਾਲ ‘ਸੱਚ ਖੰਡ’।) ਦੀ ਵਕਾਲਤ ਕਰਦਾ ਹੈ, ਜਦਕਿ ਗੁਰਬਾਣੀ ਫ਼ੁਰਮਾਨ ਇਸ ਪ੍ਰਕਾਰ ਹਨ:

(1). ‘ਨਰਕ’ :- ਗੁਰਬਾਣੀ ਅਨੁਸਾਰ ‘ਨਰਕ’ ਸ਼ਬਦ ਦੇ ਦੋ ਅਰਥ ਬਣਦੇ ਹਨ (ੳ). ਆਵਾਗਵਨ (ਅ). ਸਰੀਰਕ ਦੁੱਖ।

(ੳ). ‘ਨਰਕ’ ਭਾਵ ‘ਆਵਾਗਵਨ’; ਜਿਸ ਨੂੰ ਗਰਭ-ਜੂਨੀ ਵੀ ਕਿਹਾ ਗਿਆ ਹੈ; ਜਿਵੇਂ:

‘‘ਗਰਭ ਕੁੰਡ ਨਰਕ ਤੇ ਰਾਖੈ; ਭਵਜਲੁ ਪਾਰਿ ਉਤਾਰੇ ॥’’ (ਮ: ੫/੨੧੦)

‘‘ਨਰਕ ਘੋਰ ਬਹੁ ਦੁਖ ਘਣੇ; ਅਕਿਰਤਘਣਾ ਕਾ ਥਾਨੁ ॥’’ (ਮ: ੪/੩੧੫)

‘‘ਚਉਰਾਸੀਹ ਨਰਕ; ਸਾਕਤੁ ਭੋਗਾਈਐ ॥’’ (ਮ: ੧/੧੦੨੮)

‘‘ਹੇ ਕਾਮੰ ! ਨਰਕ ਬਿਸ੍ਰਾਮੰ; ਬਹੁ ਜੋਨੀ ਭ੍ਰਮਾਵਣਹ ॥’’ (ਮ: ੫/੧੩੫੮) ਭਾਵ ਹੇ ਕਾਮ ! ਤੂੰ ਨਰਕਾਂ ਵਿੱਚ ਵਿਸਰਾਮ (ਠਹਿਰਾਓ) ਕਰਵਾਉਂਦਾ ਹੈ ਭਾਵ ਅਣਗਿਣਤ ਜੂਨਾਂ ’ਚ ਘੁਮਾਉਂਦਾ ਹੈਂ।

‘‘ਜਨਮ ਭਵੰਤੇ ਨਰਕਿ ਪੜੰਤੇ; ਤਿਨ੍ਹ ਕੇ ਕੁਲ ਉਧਾਰੇ ॥’’ (ਮ: ੫/੪੦੬)

‘‘ਮਨਹੁ ਕਠੋਰੁ ਮਰੈ ਬਾਨਾਰਸਿ; ਨਰਕੁ ਨ ਬਾਂਚਿਆ ਜਾਈ ॥’’ (ਭਗਤ ਕਬੀਰ/੪੮੪)

‘‘ਆਗੈ ਨਰਕੁ; (ਜੇ) ਈਹਾ ਭੋਗ ਬਿਲਾਸ ॥’’ (ਭਗਤ ਕਬੀਰ/੮੭੧)

‘‘ਈਹਾਂ ਦੁਖੁ, ਆਗੈ ਨਰਕੁ ਭੁੰਚੈ; ਬਹੁ ਜੋਨੀ ਭਰਮਾਵੈ ॥’’ (ਮ: ੫/੧੨੨੪) ਆਦਿ।

(ਅ). ‘ਨਰਕ’ ਭਾਵ ‘ਸਰੀਰਕ ਦੁੱਖ’; ਜਿਵੇਂ:

‘‘ਸਾਧ ਕੈ ਸੰਗਿ; ਨਰਕ ਪਰਹਰੈ ॥’’ (ਮ: ੫/੨੭੨)

‘‘ਕਈ ਕੋਟਿ; ਨਰਕ ਸੁਰਗ ਨਿਵਾਸੀ ॥’’ (ਮ: ੫/੨੭੬)

‘‘ਨਾਨਕ ! ਨਾਮਿ ਬਿਸਾਰਿਐ; ਨਰਕ ਸੁਰਗ ਅਵਤਾਰ ॥’’ (ਮ: ੫/੨੯੮)

‘‘ਨਰਕ ਘੋਰੁ ਦੁਖ ਖੂਹੁ ਹੈ; ਓਥੈ ਪਕੜਿ ਓਹੁ ਢੋਇਆ ॥’’ (ਮ: ੪/੩੦੯)

‘‘ਸੇਜ ਸੋਹਨੀ ਚੰਦਨੁ ਚੋਆ; ਨਰਕ ਘੋਰ ਕਾ ਦੁਆਰਾ ॥’’ (ਮ: ੫/੬੪੨)

‘‘ਕਬੀਰ ! ਸੁਰਗ ਨਰਕ ਤੇ ਮੈ ਰਹਿਓ; ਸਤਿਗੁਰ ਕੇ ਪਰਸਾਦਿ ॥’’ (ਭਗਤ ਕਬੀਰ/੧੩੭੦) ਆਦਿ।

(ਨੋਟ: ਯਾਦ ਰਹੇ ਕਿ ਉਕਤ ਤਮਾਮ ਪੰਕਤੀਆਂ ਵਿੱਚ ‘ਨਰਕ’ ਦਾ ਅਰਥ ‘ਸਰੀਰਕ ਦੁੱਖ’ ਹੈ ਅਤੇ ‘ਸੁਰਗ’ ਦਾ ਅਰਥ ਵੀ ਕੋਈ ਕਾਲਪਨਿਕ ‘ਬੈਕੁਠ’ ਨਹੀਂ ਬਲਕਿ ‘ਸਰੀਰਕ ਸੁੱਖ’ ਹੈ।)

(2). ਸੁਰਗ:- ਗੁਰਬਾਣੀ, ਸੁਰਗ (ਭਾਵ ਬੈਕੁਠ) ‘ਸਾਧ ਸੰਗਤ’ ਨੂੰ ਮੰਨਦੀ ਹੈ; ਜਿਵੇਂ:

‘‘ਕਹੁ ਕਬੀਰ ! ਇਹ ਕਹੀਐ ਕਾਹਿ (ਕਿਸ ਨੂੰ, ਕਿ)॥ ਸਾਧਸੰਗਤਿ (ਹੀ) ਬੈਕੁੰਠੈ ਆਹਿ (ਹੈ)॥’’ (ਭਗਤ ਕਬੀਰ/੩੨੫)

‘‘ਮੁਕਤਿ ਬੈਕੁੰਠ ਸਾਧ ਕੀ ਸੰਗਤਿ; ਜਨ ਪਾਇਓ ਹਰਿ ਕਾ ਧਾਮ ॥’’ (ਮ: ੫/੬੮੨)

‘‘ਬੈਕੁੰਠ ਨਗਰੁ; ਜਹਾ ਸੰਤ ਵਾਸਾ ॥’’ (ਮ: ੫/੭੪੨) ਆਦਿ।

(ਨੋਟ: ਇਹ ਵੀ ਯਾਦ ਰਹੇ ਕਿ ਗੁਰਬਾਣੀ ਕਿਸੇ ਅਖੌਤੀ ਸਵਰਗ (ਬੈਕੁਠ) ਨੂੰ ਨਹੀਂ ਮੰਨਦੀ; ਜਿਵੇਂ:

‘‘ਨਾ ਜਾਨਾ ਬੈਕੁੰਠ ਕਹਾ ਹੀ ॥ ਜਾਨੁ ਜਾਨੁ; ਸਭਿ ਕਹਹਿ ਤਹਾ ਹੀ ॥’’ (ਭਗਤ ਕਬੀਰ/੩੨੫)

‘‘ਖਾਈ ਕੋਟੁ ਨ ਪਰਲ ਪਗਾਰਾ ॥ ਨਾ ਜਾਨਉ ਬੈਕੁੰਠ ਦੁਆਰਾ ॥’’ (ਭਗਤ ਕਬੀਰ/੧੧੬੧) ਭਾਵ ਇਨ੍ਹਾਂ ਦੇ ਸਵਰਗ ਦੇ ਕਿਲੇ ਦੀ ਕਿਹੋ ਜਿਹੀ ਖਾਈ ਹੈ, ਕਿਹੋ ਜਿਹੀ ਉਸ (ਬੈਕੁਠ) ਸ਼ਹਿਰ ਦੀ ਦੀਵਾਰ ਤੇ ਦਰਵਾਜ਼ਾ ਹੈ, ਮੈਂ ਨਹੀਂ ਜਾਣਦਾ।

‘‘ਜਬ ਲਗੁ (ਜਦ ਤੱਕ) ਮਨਿ; (ਕਾਲਪਨਿਕ, ਖ਼ਿਆਲੀ) ਬੈਕੁੰਠ ਕੀ ਆਸ ॥ ਤਬ ਲਗੁ ਹੋਇ ਨਹੀ; ਚਰਨ ਨਿਵਾਸੁ ॥’’ (ਭਗਤ ਕਬੀਰ/੩੨੫)

(3). ਸ਼ਹੀਦ ਸਥਾਨ:- ਗੁਰਬਾਣੀ ਵਿੱਚ ਦਰਜ ਕੋਈ ਇੱਕ ਵੀ ਸ਼ਬਦ ਇਸ ਕਾਲਪਨਿਕ ‘ਸ਼ਹੀਦਾਂ ਦੇ ਸਥਾਨ ਰੂਪ ਸੱਚ ਖੰਡ’ ਦੀ ਹੋਂਦ ਨੂੰ ਬਿਆਨ ਨਹੀਂ ਕਰਦਾ।

(4). ਸੱਚ ਖੰਡ:-ਗੁਰਬਾਣੀ ਵਿੱਚ ਦਰਜ ‘‘ਸਚ ਖੰਡਿ; ਵਸੈ ਨਿਰੰਕਾਰੁ ॥’’ (ਜਪੁ /ਮ: ੧) ਤੋਂ ਭਾਵ ਮਾਇਆ ਦੇ ਪ੍ਰਭਾਵ ਤੋਂ ਰਹਿਤ ਨਿਰਾਕਾਰ ਹੈ, ਜੋ ਕਣ-ਕਣ ਵਿੱਚ ਵਿਆਪਕ ਹੈ ‘‘ਸਭੈ ਘਟ ਰਾਮੁ ਬੋਲੈ; ਰਾਮਾ ਬੋਲੈ ॥ ਰਾਮ ਬਿਨਾ; ਕੋ ਬੋਲੈ ਰੇ ? ॥੧॥ ਰਹਾਉ ॥’’ (ਭਗਤ ਨਾਮਦੇਵ/੯੮੮)

ਗੁਰੂ ਨਾਨਕ ਸਾਹਿਬ ਜੀ ‘ਸੋ ਦਰੁ’ ਸ਼ਬਦ ਰਾਹੀਂ ‘ਸਚ ਖੰਡਿ’ ਦੀ ਵਿਆਖਿਆ ਕਰਦੇ ਹੋਏ ਕਹਿ ਰਹੇ ਹਨ ਕਿ ‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ ॥’’ ਭਾਵ ਉਸ ‘ਸਚ ਖੰਡਿ’ (ਅਨੰਦਮਈ) ਰੂਪ ਵਿੱਚ ਵੱਜਦੇ ਵਾਜੇ, ਰਾਗਾਂ ਨੂੰ ਅਣਗਿਣਤ ਹੀ ਜੀਵ ਵਜਾ ਰਹੇ ਹਨ, ਗਾ ਰਹੇ ਹਨ, (ਆਨੰਦ) ਮਾਣ ਰਹੇ ਹਨ। (ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪ੍ਰਮਾਤਮਾ (‘ਸਚ ਖੰਡਿ’) ਕਣ-ਕਣ ਵਿੱਚ ਵਿਆਪਕ ਹੋਵੇ ਕਿਉਂਕਿ ਅਗਰ ਇਸ ‘ਸਚ ਖੰਡਿ’ ਦੇ ਅਰਥ ‘ਹਰੀ ਸਿੰਘ ਰੰਧਾਵਾ’ ਜਾਂ ਉਨ੍ਹਾਂ ਦੇ ‘ਮਹਾਂਪੁਰਸ਼’ ਵਾਙ ਮੰਨ ਲਈਏ ਤਾਂ ਉਨ੍ਹਾਂ ਅਨੁਸਾਰ ‘ਸੇਵਾ-ਸਿਮਰਨ ਤੋਂ ਰੱਜ ਚੁੱਕੇ ਸਿੱਖ ਨੂੰ’: ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧) ਭਾਵ ਆਪਣੇ ਵਿੱਚ ਅਭੇਦ ਕਰ ਲੈਂਦੇ ਹਨ।’, ਅਨੁਸਾਰ ਇਹ ਸੰਦੇਹ ਦਾ ਵਿਸ਼ਾ ਬਣ ਜਾਵੇਗਾ ਕਿ ਕੀ ਅਭੇਦ ਹੋਇਆ ਸਿੱਖ, ਉਕਤ ਪੰਕਤੀ ’ਚ ਦਰਜ ‘‘ਕੇਤੇ ਵਾਵਣਹਾਰੇ ॥’’ ਜਾਂ ‘‘ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥’’ ਵਿੱਚ ਸ਼ਾਮਲ ਹੋ ਸਕਦਾ ਹੈ?

ਦਰਅਸਲ ਸਬੰਧਤ ਸ਼ਬਦ ’ਚ ‘ਸਚ ਖੰਡਿ’ ਨੂੰ ਅਹਿਸਾਸ (ਮਹਿਸੂਸ) ਕਰਨ ਦੀ ਵੀਚਾਰ ਚੱਲ ਰਹੀ ਹੈ; ਜਿਵੇਂ: ‘‘ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥.......ਗਾਵਹਿ ਖਾਣੀ ਚਾਰੇ ॥..... ਹੋਰਿ ਕੇਤੇ ਗਾਵਨਿ...॥’’ ਆਦਿ।

ਪਰ ਅਸੀਂ ਬ੍ਰਾਹਮਣੀ ਸੋਚ (ਮਨਮਤ) ਦੇ ਪ੍ਰਭਾਵ ਅਧੀਨ ਆ ਕੇ ਹੇਠਾਂ ਦਿੱਤੀਆਂ ਜਾ ਰਹੀਆਂ ਪੰਕਤੀਆਂ ਦੇ ਗ਼ਲਤ ਅਰਥ ਕੱਢ ਕੇ ਉੱਪਰ ਵੱਲ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਾਂ: ‘‘ਗਾਵਹਿ, ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ, ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ, ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥’’ ਆਦਿ।

ਸੋ, ‘ਗੁਰਮਤਿ ਫ਼ਿਲਾਸਫ਼ੀ’ (ਗੁਰੂ ਗ੍ਰੰਥ ਸਾਹਿਬ); ਤਮਾਮ (ਧਾਰਮਿਕ ਤੇ ਸਮਾਜਿਕ) ਅਨਮਤਾਂ (ਸਨਾਤਨ ਸੋਚ, ਇਸਲਾਮ ਸੋਚ, ਇਸਾਈ ਸੋਚ, ਵਿਗਿਆਨਿਕ ਸੋਚ ਆਦਿ) ਦੇ ਮੁਕਾਬਲੇ ਸਮੂਹ ਮਾਨਵਤਾ ਦੇ ਕਲਿਆਣ ਲਈ ‘ਸਰਬ ਪ੍ਰਮਾਣਿਤ ਆਧੁਨਿਕ ਸੋਚ’ ਹੈ, ਜਿਸ ਦੀ ਵਿਆਖਿਆ ਕਰਨ ਲਈ ਕਿਸੇ ‘ਆਧਾਰਹੀਣ, ਕਾਲਪਨਿਕ, ਮਨਘੜਤ’ ਆਦਿ ਕਹਾਣੀ (ਸਾਖੀ) ਦੀ ਟੇਕ ਲੈਣਾ, ਬਿਲਕੁਲ ਹੀ ਵਾਜਬ (ਮੁਨਾਸਬ) ਨਹੀਂ ਕਿਉਂਕਿ ਇਨ੍ਹਾਂ ਦਾ ਸਹਾਰਾ ਉਹੀ ਲੋਕ ਲੈਂਦੇ ਹਨ, ਜਿਨ੍ਹਾਂ ਦੇ ਆਪਣੇ ਕੋਲ ਕੁਝ (ਦਲੀਲ ਭਰਪੂਰ ਸਮੱਗਰੀ) ਨਾ ਹੋਵੇ; ਜਿਵੇਂ ਕਿ ‘ਜ਼ਿਆਦਾਤਰ ਬ੍ਰਾਹਮਣੀ ਸੋਚ’। ਇਸ ਲਈ ਸਭ ਤੋਂ ਉੱਤਮ (ਸ੍ਰੇਸ਼ਠ) ਮੰਨੀ ਜਾਂਦੀ ‘ਗੁਰਮਤਿ ਫ਼ਿਲਾਸਫ਼ੀ’ ਨਾਲ ਸੰਬੰਧਿਤ ਪ੍ਰਚਾਰਕ ਵੀ ਅਗਰ ਉਕਤ ਸਾਖੀਆਂ ਦੀ ਟੇਕ ਲੈ ਰਿਹਾ ਹੋਵੇ, ਤਾਂ ਇਹ ਉਸ ਦੀ ਆਪਣੀ ਹੀ ਅਯੋਗਤਾ ਮੰਨੀ ਜਾਣੀ ਚਾਹੀਦੀ ਹੈ।

--------------------------------------------------------------------------ਚਲਦਾ---------------------------------------------------------------


19/07/15)
ਗੁਰਸ਼ਰਨ ਸਿੰਘ ਕਸੇਲ

ਸ੍ਰ ਹਰਜੀਤ ਸਿੰਘ ਜੀ ਅਤੇ ਸ੍ਰ ਦਲਜੀਤ ਸਿੰਘ ਲੁਧਿਆਣਾ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਕੀ ਤੁਸੀਂ ਇਹ ਦੱਸਣ ਦੀ ਖੇਚਲ ਕਰੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸ਼ਬਦ ਗੁਰੂ) ਦੇ ਪਤਰਿਆਂ ਦੀ ਗਿਣਤੀ ਵੇਲੇ “ਅੰਗ” ਲਿਖਣਾ ਚਾਹੀਦਾ ਹੈ ਜਾਂ ਪੰਨਾ ਅਤੇ ਕਿਉਂ ?
( 16 ਜੁਲਾਈ ਨੂੰ ਤੁਸੀਂ ਸਿੱਖ ਮਾਰਗ `ਤੇ ਜੋ ਆਸਾ ਮਹਲਾ 5 ।। 372 ਅੰਗ, ਸ਼ਬਦ ਵਿਚਾਰ - ਅੰਗ 12)
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਇੱਕ ਪਾਠਕ, ਗੁਰਸ਼ਰਨ ਸਿੰਘ ਕਸੇਲ


19/07/15)
ਹਰਜਿੰਦਰ ਸਿੰਘ ‘ਘੜਸਾਣਾ’

“ਮੁੰਦਾਵਣੀ ਅਤੇ ਮੁਦਾਵਣੀ ਲਫ਼ਜ਼ ਦਾ ਵਿਵੇਚਨ”
ਸਮੱਗਰ ਗੁਰਬਾਣੀ ਅੰਦਰ ‘ਮੰਦਾਵਣੀ’ ਲਫਜ਼ ਕੇਵਲ ਇੱਕ ਵਾਰ ਅਤੇ ‘ਮੁਦਾਵਣੀ’ ਲਫਜ਼ ੨ ਵਾਰ ਆਇਆ ਹੈ।‘ਮੁੰਦਾਵਣੀ’ ਲ਼ਫਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧੪੨੯ ‘ਤੇ ਦਰਜ਼ ਹੈ ਜਦਕਿ ‘ਮੁਦਾਵਣੀ’ ਲਫਜ਼ ਸੋਰਠਿ ਕੀ ਵਾਰ ਵਿੱਚ ਪੰਨਾ ੬੪੫ ਉਤੇ ਅੰਕਿਤ ਹੈ। ਉਕਤ ਸ਼ਬਦਾਂ ਵਿੱਚ ਫ਼ਰਕ ਕੇਵਲ ਨਾਸਕੀ-ਚਿੰਨ੍ਹ ‘ਟਿੱਪੀ’ ਕਰਕੇ ਹੀ ਹੈ, ਇੱਕ ਵਾਰ ਆਏ ਲਫਜ਼ ‘ਤੇ ਟਿੱਪੀ ਹੈ, ਦੋ ਵਾਰ ਆਏ ਲਫਜ਼ਾਂ ਉਤੇ ਟਿੱਪੀ ਦੀ ਵਰਤੋਂ ਨਹੀਂ ਹੈ। ਪਹਿਲਾਂ ਅਸਾਂ ‘ਮੁੰਦਾਵਣੀ’ ਲਫ਼ਜ਼ ਨੂੰ ਲੈਂਦੇ ਹਾਂ। ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਮੁੰਦਾਵਣੀ ਮਹਲਾ ੫’ ਵਾਰਤਕ ਵਜ਼ੋਂ ਦਰਜ਼ ਹੈ। ਸੰਸਕ੍ਰਿਤ ਵਿੱਚ ‘ਮੁੰਦਣ’ ਧਾਤੂ ਤੋਂ ‘ਮੁੰਦਾਵਣੀ’ ਲ਼ਫ਼ਜ਼ ਦੀ ਵਿਉਤਪਤੀ ਲਈਏ ਤਾਂ ਸਹਿਜੇ ਹੀ ਦਰੁਸੱਤ ਅਰਥ ਬਣ ਜਾਂਦੇ ਹਨ।‘ਮੁੰਦਣ’ ਦਾ ਭਾਵ ਸੰਜੋਗੀ ਕਿਰਿਆ ਇਕਵਚਨ ‘ਮੁੰਦਣਾ’ ਹੈ। ਇਸ ਵਾਰਤਕ ਸਿਰਲੇਖ ਵਿੱਚ ਆਏ ਲਫ਼ਜ਼ ‘ਮੁੰਦਾਵਣੀ’ ਦਾ ਅਰਥ ਭਾਸ਼ਾਈ ਅਧਾਰ ‘ਤੇ ‘ਮੁੰਦਣਾ, ਬੰਦ ਕਰਨਾ’ ਬਣਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਜੀ ਭੀ ਮਹਾਨ ਕੋਸ਼ ਵਿੱਚ ਉਕਤ ਅਰਥ ਦੀ ਪੁਸ਼ਟੀ ਕਰਦੇ ਹੋਏ ਇਸ ਲਫਜ਼ ਦੀ ਵਰਤੋਂ ਰਾਜ-ਦਰਬਾਰਾਂ ਵਿੱਚ ਭੀ ਹੁੰਦੀ ਹੈ ਬਾਰੇ ਲਿਖਦੇ ਹਨ ।“ਭਾਰਤ ਵਿੱਚ ਰੀਤਿ ਹੈ ਕਿ ਮਹਾਂਰਾਜਿਆਂ ਦੇ ਖਾਨ ਪਾਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ, ਆਪਣੇ ਸਾਮ੍ਹਣੇ ਭੋਜਨ ਤਿਆਰ ਕਰਵਾਕੇ ਦੇਗਚੇ ਆਦਿ ਬਰਤਨਾਂ ਪੁਰ ਮੁਹਰ ਲਾਦਿੰਦਾ ਹੈ, ਤਾਕਿ ਕੋਈ ਅਸ਼ੁੱਭਚਿੰਤਕ ਜ਼ਹਿਰ ਆਦਿ ਭੋਜਨ ਵਿੱਚ ਨਾ ਮਿਲਾ ਸਕੇ, ਫੇਰ ਜਦ ਥਾਲ ਪਰੋਸਦਾ ਹੈ, ਤਦ ਕੀ ਥਾਲ ਪੁਰ ਸਪਰਸ਼ ਦੇ ਕੇ ਮੁਹਰ ਲਾ ਦਿੰਦਾ ਹੈ, ਅਰ ਉਹ ਮੁਹਰ ਜੁੰਮੇਵਾਰ ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਮੁਖ ਖੋਲ੍ਹੀ ਜਾਂਦੀ ਹੈ,
“ਮੁੰਦਾਵਣੀ ਮ:੫” ਸਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪੁਰ ਪਾਠ ਹੈ, ਜਿਸ ਦਾ ਭਾਵ ਅੰਤਿਮ ਮੁਹਰਛਾਪ ਹੈ, ਸਮਾਪਤੀ ਪੁਰ ਮੁਦ੍ਰਣ ਕਰਕੇ ਇਹ ਉਪਦੇਸ਼ ਹੈ ਕਿ ਇਥੇ ਧਰਮਗ੍ਰੰਥ ਦੇ ਪਾਠ ਦਾ ਭੋਗ ਹੈ” (ਮਹਾਨ ਕੋਸ਼)
ਭਾਈ ਕਾਨ੍ਹ ਸਿੰਘ ਜੀ ਨਾਭਾ ਵੱਲੋਂ ਦਿੱਤੀ ਜਾਣਕਾਰੀ ਤੋਂ ‘ਮੰਦਣਾ’ ਅਰਥ ਸਪਸ਼ੱਟ ਹੋ ਜਾਂਦੇ ਹਨ। ਇਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਅੰਦਰ ਇੱਕ ਪੰਗਤੀ ਵਿੱਚ ‘ਮੁੰਦਾਵਣੀ’ ਲਫ਼ਜ਼ ਦਾ ਮੂਲ ਧਾਤੂ ‘ਮੁੰਦਣ’ ਭੀ ਵਰਤਿਆ ਮਿਲਦਾ ਹੈ, ਇਸ ਅੰਦਰਲੀ ਗਵਾਹੀ ਨਾਲ ਉਕਤ ਲਫ਼ਜ਼ ਦੇ ਪ੍ਰਸੰਗਕ ਅਰਥ ਬਿਲਕੁਲ ਸਪਸ਼ੱਟ ਹੋ ਜਾਂਦੇ ਹਨ:
“ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ (ਪੰ/੧੧੧੬)
ਉਪਰੋਕਤ ਪੰਗਤੀ ਵਿੱਚ ਆਇਆ ਸ਼ਬਦ ‘ਮੁੰਦਣਿ’ ਮੁੰਦਾਵਣੀ ਦਾ ਹੀ ਮੂਲ ਧਾਤੂ ਹੈ, ’ਮੁੰਦਣਿ’ ਲਫਜ਼ ਨੂੰ ਅੰਤਕ ਇਕਰਾਂਤ (ਸਿਹਾਰੀ ) ਮੂਲਕ-ਅੰਗ ਵਜ਼ੋਂ ਹੈ। ਸੋ ਜਿਸ ਤਰ੍ਹਾਂ ਰਾਜੇ-ਮਹਾਰਾਜਿਆਂ ਦੇ ਦਰਬਾਰ ਵਿਚ ’ਮੁੰਦਾਵਣੀ’ ਲਫਜ਼ ਮੁਹਰ ਲਾਉਣ, ਬੰਦ ਕਰਨ ਦੇ ਅਰਥਾਂ ਵਿੱਚ ਪ੍ਰਯੋਗ਼ ਹੁੰਦਾ ਸੀ, ਉਸੇ ਤਰ੍ਹਾਂ ਇਸ ਸਿਰਲੇਖ ਵਿੱਚ ਭੀ ‘ਮੁੰਦਾਵਣੀ’ ਦਾ ਅਰਥ ‘ਮੁੰਦਣ, ਬੰਦ ਕਰਨਾ’ ਵਧੇਰੇ ਢੁਕਵਾਂ ਹੈ ਕਿਉਂਕਿ ‘ਥਾਲ ਵਿਚਿ ਤਿੰਨਿ ਵਸਤੂ ਪਈਓ’ ਸ਼ਬਦ ਵਿੱਚ ਸਤਿਗੁਰੂ ਜੀ ਨੇ ਰੂਪਕ ਅਲੰਕਾਰ ਬੰਨ ਕੇ ‘ਥਾਲ, ਵਸਤੂਆਂ’ ਆਦਿ ਦਾ ਜ਼ਿਕਰ ਕੀਤਾ ਹੈ। ਅੰਤ ਪੁਰ ਮੁੰਦਾਵਣੀ ਪਾ ਕੇ ਗੁਰੂ ਗ੍ਰੰਥ ਸਾਹਿਬ ਰੂਪ ਥਾਲ ਦਾ ਰੂਪਕ ਬੰਨ ਕੇ ਅਗਲੇਰਾ ਸ਼ਬਦ ਸ਼ੁੱਕਰਾਨੇ ਵਜ਼ੋਂ ਉਚਾਰ ਆਤਮਿਕ ਉਪਦੇਸ਼ ਦਿੱਤਾ ਹੈ।
ਹੁਣ ਲੈਂਦੇ ਹਾਂ ਲਫਜ਼ ‘ਮੁਦਾਵਣੀ’। ਇਹ ਲਫ਼ਜ਼ ਰਾਗ ਸੋਰਠਿ ਦੀ ਵਾਰ ਦੇ ਅਠੱਵੇਂ ਸਲੋਕ ਵਿੱਚ ਦਰਜ਼ ਹੈ।ਜੇਕਰ ਇਸ ਲਫਜ਼ ਨੂੰ ਸਿੰਧ ਦੇ ਮਧ ਦਾ ਇਲਾਕਾ (ਪਾਕਿਸਥਾਨ) ਦੀ ਪੋਠੋਹਾਰੀ ਬੋਲੀ ‘ਚੋਂ ਲਈਏ ਤਾਂ ਉਕਤ ਸ਼ਬਦ ਦੇ ਮੂਲ ਅਰਥ ‘ਬੁਝਾਰਤ’ ਬਣਦੇ ਹਨ। ਪੋਠੋਹਾਰੀ ਬੋਲੀ ‘ਚ ਇੱਕ ਆਮ ਪ੍ਰਸਿੱਧ ਮੁਹਾਵਰਾ ਭੀ ਸੁਣੀਦਾ ਹੈ ‘ਮੁਦਾਵਣਹਾਰੀਆਂ ਕਿਉ ਪਾਨੋ ਓ’ ਭਾਵ ਬੁਝਾਰਤਾਂ ਕਿਉਂ ਪਾ ਰਹੇ ਹੋਂ। ਪੋਠੋਹਾਰੀ ਬੋਲੀ ਦੇ ਕੋਸ਼ਾਂ ਵਿੱਚ ‘ਮੁਦਤਾ’ ਧਾਤੂ ਵੀ ‘ਬੁਝਾਰਤ’ ਅਰਥਾਂ ਵਿੱਚ ਵਰਤਿਆ ਗਿਆ ਹੈ, ਸੋ ਇਸ ਤਰ੍ਹਾਂ ‘ਮੁਦਾਵਣੀ’ ਲਫਜ਼ ਦਾ ਅਰਥ ‘ਭਾਵ ਵਾਚਕ ਨਾਂਵ ਇਸਤਰੀ ਲਿੰਗ ਇਕਵਚਨ”ਬੁਝਾਰਤ’ ਦਰੁਸੱਤ ਪ੍ਰਤੀਤ ਹੁੰਦਾ ਹੈ। ਕਿਉਂਕਿ ਸ਼ਬਦ ਵੀਚਾਰਿਆਂ ਭੀ ਉਕਤ ਅਰਥ ਪ੍ਰਸੰਗਕ ਲਗਦੇ ਹਨ :
“ਏਹ ਮੁਦਾਵਣੀ ਕਿਉ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ” {ਪੰ:/੬੪੫}
ਇਸ ਵੀਚਾਰ ਅਧੀਨ ਤੁਕ ਦਾ ਅਰਥ ਬਣਦਾ ਹੈ ਕਿ ‘ਇਹ ਬੁਝਾਰਤ ਹਿਰਦੇ ਵਿੱਚੋਂ ਕਿਉਂ ਕਢੀਏ, ਸਦਾ ਹੀ ਹਿਰਦੇ ‘ਚ ਧਾਰ ਕੇ ਰੱਖਣੀ ਚਾਹੀਦੀ ਹੈ।‘
ਕਿਹੜੀ ਬੁਝਾਰਤ ?, ਉਹ ਬੁਝਾਰਤ ਜੋ ਇਸ ਸ਼ਬਦ ਦੇ ਅਰੰਭ ਵਿੱਚ ਦੱਸੀ ਹੈ। ‘ਹਿਰਦੇ ਰੂਪ ਥਾਲ, ਸਤ, ਸੰਤੋਖ, ਵੀਚਾਰ ਰੂਪ ਪਰੋਸੀਆਂ ਵਸਤੂਆਂ, ਹਰੀ ਦਾ ਨਾਮ ਸ੍ਰੇਸ਼ਟ ਅਤੇ ਆਤਮਿਕ ਅੰਮ੍ਰਿਤ ਰੂਪ ਭੋਜਨ ਅਤੇ ਵਿਕਾਰਾਂ ਤੋਂ ਮੁਕਤੀ ਦਾ ਦਰਵਾਜ਼ਾ ਭਾਵ ਗੁਰੂ ਗਿਆਨ’। ਇਹ ਵਸਤੂਆਂ ਕਿੱਥੇ ਹਨ ਕਿਸ ਤੋਂ ਪ੍ਰਾਪਤ ਹੁੰਦੀਆਂ ਹਨ ਦੀ ਬੁਝਾਰਤ ਹੈ, ਇਸ ਤੁਕ ਤੋਂ ਅਗਲੀ ਤੁਕ ਵਿੱਚ ‘ਪਾਈ’ ਇਸਤਰੀ ਲਿੰਗ ਇਕਵਚਨ ਭੂਤਕਾਲ ਦੀ ਕਿਰਿਆ ਵਰਤ ਕੇ ਸਤਿਗੁਰੂ ਜੀ ਨੇ ਹੋਰ ਸਪਸ਼ੱਟ ਕਰ ਦਿੱਤਾ ਹੈ:
“ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ॥
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ॥੧॥ {ਪੰ/:੬੪੫}
ਅਰਥ:
ਇਹ ਬੁਝਾਰਤ ਸਤਿਗੁਰੂ ਨੇ ਪਾਈ ਹੈ ਗੁਰਸਿਖਾਂ ਨੇ ਢੂੰਢ ਕੇ ਲੱਭ ਲਈ ਹੈ। ਹੇ ਨਾਨਕ ਜਿਸ ਮਨੁੱਖ ਨੂੰ ਇਹ ਬੁਝਾਰਤ ਗੁਰੂ ਬੁਝਾਏਗਾ ਉਹੀ ਮਨੁੱਖ ਇਸ ਨੂੰ ਬੁੱਝੇਗਾ, ਗੁਰਮੁਖ ਨੇ ਨਾਮ ਦੀ ਘਾਲਿ-ਕਮਾਈ ਕਰਕੇ ਹਰੀ ਨੂੰ ਹਿਰਦੇ ਵਿੱਚ ਹੀ ਪਾ ਲਿਆ ਹੈ।
ਅਗਾਂਹ ‘ਸਲੋਕ’ ਅਤੇ ‘ਪਉੜੀ’ ਇਸ ਬੁਝਾਰਤ ਨੂੰ ਹੀ ਖੋਲਦੇ ਹਨ, ਕਿ ਗੁਰਮੁਖ ਸਖੀਆਂ-ਸਹੇਲੀਆਂ ਕਿਵੇਂ ਆਤਮਿਕ ਵਸਤੂਆਂ ਨੂੰ ਪਾਉਂਦੀਆਂ ਹਨ, ਕਿਵੇਂ ਬੁਝਾਰਤ ਨੂੰ ਗੁਰੂ- ਫ਼ਜ਼ਲ ਦੁਆਰਾ ਬੁਝੱਦੀਆਂ ਹਨ।
ਸੋ ਸਾਰੀ ਵੀਚਾਰ ਤੋਂ ਅਸੀਂ ਇਸ ਸਿੱਟੇ ਉਪੱਰ ਪਹੁੰਚੇ ਹਾਂ ਕਿ -
ਮੁੰਦਾਵਣੀ -{ਸੰਜੋਗੀ ਕਿਰਿਆ, ’ਮੁੰਦਣਿ’ ਧਾਤੂ} ਬੰਦ ਕਰਨਾ, ਮੁੰਦਣ ਕਰਨਾ।
ਮੁਦਾਵਣੀ -{ ਭਾਵ ਵਾਚਕ ਇਸਤਰੀ ਲਿੰਗ ਨਾਂਵ ਇਕਵਚਨ, ਪੋਠੋਹਾਰ} ਬੁਝਾਰਤ।
ਆਦਿ ਅਰਥ-ਭਾਵ, ਸ਼ਬਦੀ ਰੂਪ ਅਨੁਸਾਰ ਬਣਦੇ ਹਨ। ਉਪਰੋਕਤ ਸ਼ਬਦ ‘ਮੁਦਾਵਣੀ’ ਉਪੱਰ ਉਚਾਰਣ ਸਮੇਂ ਨਾਸਕੀ-ਚਿੰਨ੍ਹ ‘ਟਿੱਪੀ’ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।
ਭੁੱਲ-ਚੁਕ ਦੀ ਖਿਮਾਂ
ਹਰਜਿੰਦਰ ਸਿੰਘ ‘ਘੜਸਾਣਾ’
[email protected]


19/07/15)
ਭੁਪਿੰਦਰ ਸਿੰਘ ਬੋਪਾਰਾਏ

ਸਿੱਖੀ

ਬਾਬਰ ਦੀਆਂ ਪੀਂਦੀਹ੍ ਚੱਕੀ
ਬੈਠੀ ਹੋਈ ਤਵੀ ਤੇ ਤੱਤੀ
ਦਿਖਦੀ ਏ ਜੋ ਸਿੱਖੀ ਏ ........
ਚੋਂਕ ਚਾਂਦਨੀ ਸੀਸ ਕਟਾਉਂਦੀ
ਤਨ ਦੇ ਦੋ-ਦੋ ਫਾੜ ਕਰਾਉਂਦੀ
ਦਿਖਦੀ ਏ ਜੋ ਸਿੱਖੀ ਏ ........
ਰੂੰ ਦੇ ਵਿੱਚ ਸਾੜੀ ਜਾਂਦੀ
ਦੇਗਾਂ ਵਿੱਚ ਉਬਾਲੇ ਖਾਂਦੀ
ਦਿਖਦੀ ਏ ਜੋ ਸਿੱਖੀ ਏ ........
ਪੋਟਾ ਪੋਟਾ ਹੱਸਕੇ ਕਟਾਉਂਦੀ
ਕੇਸਾਂ ਬਦਲੇ ਖੋਪੜ ਲਹਾਉਂਦੀ
ਦਿਖਦੀ ਏ ਜੋ ਸਿੱਖੀ ਏ ........
ਲੱਖੀ ਦਿਆਂ ਜੰਗਲਾਂ ਵਿੱਚ
ਲੋਹੇ ਦਿਆਂ ਸੰਗਲਾਂ ਵਿੱਚ
ਦਿਖਦੀ ਏ ਜੋ ਸਿੱਖੀ ਏ ......
ਚਮਕੌਰ ਦੀਆਂ ਜੰਗਾ ਵਿੱਚ
ਸਰਹਿੰਦ ਦੀਆਂ ਕੰਧਾ ਵਿੱਚ
ਦਿਖਦੀ ਏ ਜੋ ਸਿੱਖੀ ਏ ........
ਸੂਲੀਆਂ 'ਤੇ ਚਾੜੀਹ੍ ਹੋਈ
ਜੇਲਾਂ ਦੇ 'ਚ ਤਾੜੀ ਹੋਈ
ਦਿਖਦੀ ਏ ਜੋ ਸਿੱਖੀ ਏ ........
ਪੁੱਤ ਦੀਆਂ ਆਂਦਰਾ ਝੋਲੀ ਪਵਾ
ਜਮੂਰਾਂ ਦੇ ਨਾਲ ਮਾਸ ਖਿਚਾ
ਦਿਖਦੀ ਏ ਜੋ ਸਿੱਖੀ ਏ .......
ਲਾੜੀ ਮੋਤ ਨਾਲ ਕਿੱਕਲੀ ਪਉਂਦੀ
ਸਵਾ ਲੱਖ ਨਾਲ ਇੱਕ ਲੜਾਉਂਦੀ
ਦਿਖਦੀ ਏ ਜੋ ਸਿੱਖੀ ਏ ........
ਬਿਨਾ ਸੀਸ ਤੋਂ ਜੰਗ ਪਈ ਲੜਦੀ
ਬਾਜੀ ਲਉਂਦੀ ਸਿਰ ਤੇ ਧੜਦੀ
ਦਿਖਦੀ ਏ ਜੋ ਸਿੱਖੀ ਏ .........
ਖੂਨ ਵਿੱਚ ਰੰਗੀ ਹੋਈ
ਸੂਲੀ ਉੱਤੇ ਟੰਗੀ ਹੋਈ
ਦਿਖਦੀ ਏ ਜੋ ਸਿੱਖੀ ਏ ........
ਸਿਤਮਾਂ ਚੋਂ ਲੰਗੀ ਹੋਈ
ਘਣਾ ਨਾਲ ਚੰਡੀ ਹੋਈ
ਦਿਖਦੀ ਏ ਜੋ ਸਿੱਖੀ ਏ ........
ਜਾਲਮ ਤੋਂ ਕਦੀ ਨਾ ਡਰਦੀ
ਗਉ ਗਰੀਬ ਦੀ ਰਾਖੀ ਕਰਦੀ
ਦਿਖਦਾ ਏ ਜੋ ਸਿੱਖੀ ਏ ......
ਪੱਤ ਅਬਲਾਵਾਂ ਦੀ ਬਚਾਉਂਦੀ
ਮੱਥਾ ਅਬਦਾਲੀ ਨਾਲ ਲਉਂਦੀ
ਦਿਖਦੀ ਏ ਜੋ ਸਿੱਖੀ ਏ .......
ਸਿਰਾਂ ਦੇ ਮੁੱਲ ਪਵਾਉਂਦੀ
ਮਰਨੋਂ ਨਾ ਕਦੀ ਘਬਰਾਉਂਦੀ
ਦਿਖਦੀ ਏ ਜੋ ਸਿੱਖੀ ਏ ........
ਵੈਰੀ ਨੂੰ ਧੂੜ ਚਟਾਉਂਦੀ
21 ਦੀ 51 ਪਾਉਂਦੀ
ਦਿਖਦੀ ਏ ਜੋ ਸਿੱਖੀ ਏ ........
ਤਿੱਖੀ ਤਲਵਾਰ ਦੋ ਧਾਰੀ
ਹੈਗੀ ਪਰ ਸਭ ਨੂੰ ਪਿਆਰੀ
ਦਿਖਦੀ ਏ ਜੋ ਸਿੱਖੀ ਏ ........
ਗੁਰੂ ਨਾਨਕ ਬਾਗ ਦੇ ਮਾਲੀ
ਖਿੜਿਆ ਫੁੱਲ ਡਾਲੀ -ਡਾਲੀ
ਦਿਖਦੀ ਏ ਜੋ ਸਿੱਖੀ ਏ .........
ਇੱਜਤ ਤੇ ਅਣਖ ਨੂੰ ਪਾਲੀ
ਗੁਰੂ ਗੋਬਿੰਦ ਦੀ ਫੋਜ ਨਿਰਾਲੀ
ਦਿਖਦੀ ਏ ਜੋ ਸਿੱਖੀ ਏ ........
ਸਿੱਖ ਨੂੰ ਗੁਰੂ ਕਹਿ ਵਡਿਆਏ
ਹੱਥ ਜੋੜ ਅੱਗੇ ਸੀਸ ਝੁਕਾਏ
ਦਿਖਦੀ ਏ ਜੋ ਸਿੱਖੀ ਏ ......
'ਬੋਪਾਰਾਏ' ਸਿਫਤਾਂ ਦੀ ਪਟਾਰੀ
ਫੈਲੀ ਹੋਈ ਦੁਨੀਆਂ ਵਿੱਚ ਸਾਰੀ
ਦਿਖਦੀ ਏ ਜੋ ਸਿੱਖੀ ਏ .........

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 98550-91442


19/07/15)
ਨਿਮਰਤ ਕੌਰ (ਸਪੋਕਸਮੈਨ ਵਿਚੋਂ)

ਸਿੱਖ ਨੌਜੁਆਨਾਂ ਦਾ ਜਿਹੜਾ ਸਦਾਚਾਰੀ ਰੂਪ ਮੈਂ ਬਚਪਨ ਤੋਂ ਚੰਡੀਗੜ੍ਹ ਵਿਚ ਵੇਖਦੀ ਆ ਰਹੀ ਸੀ, ਉਹ ਕਿਥੇ ਅਲੋਪ ਹੋ ਗਿਆ?
ਹੁਣ ਤਾਂ 6-7 ਸਾਲ ਹੋ ਗਏ ਹਨ ਚੰਡੀਗੜ੍ਹ ਵਿਚ ਰਹਿੰਦਿਆਂ ਨੂੰ ਤੇ ਹੁਣ ਅਪਣੇ ਆਪ ਨੂੰ ਸੰਭਾਲਣ ਦੀ ਜਾਚ ਆ ਗਈ ਹੈ। ਇਨ੍ਹਾਂ ਭੇੜੀਆਂ ਤੋਂ ਡਰ ਕੇ ਘਰ ਤਾਂ ਨਹੀਂ ਬੈਠ ਸਕਦੇ ਪਰ ਬੜਾ ਅਫ਼ਸੋਸ ਹੁੰਦਾ ਹੈ ਕਿ ਜਿਸ ਕੌਮ ਦੇ ਨੌਜੁਆਨਾਂ ਤੇ ਮਾਣ ਹੁੰਦਾ ਸੀ, ਉਹ ਔਰਤ ਨੂੰ ਬਚਾਉਣ ਵਾਲਿਆਂ ਤੋਂ, ਛੇੜਛਾੜ ਕਰਨ ਵਾਲੇ ਕਿਵੇਂ ਬਣ ਗਏ? ਕੁੱਝ ਦਿਨ ਪਹਿਲਾਂ ਇਕ ਸਿੱਖ ਨੌਜੁਆਨ ਅਦਾਲਤ ਦੇ ਕਟਹਿਰੇ ਵਿਚ ਖੜਾ ਸੀ। ਇਹ ਨੌਜੁਆਨ ਅਪਣੇ ਦੋਸਤ ਦੀ ਕੁੜੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਕਟਹਿਰੇ ਵਿਚ ਖੜਾ ਸੀ। ਜੱਜ ਨੇ ਉਸ ਨੂੰ ਅਪਣੀ ਜ਼ਮੀਰ ਤੇ ਵਿਰਸੇ ਉਤੇ ਝਾਤ ਮਾਰਨ ਲਈ ਆਖਿਆ ਤਾਕਿ ਉਹ ਔਰਤਾਂ ਦੀ ਕਦਰ ਕਰਨੀ ਸਿਖ ਲਵੇ।
ਅਪਣੇ ਵਿਰਸੇ ‘ਤੇ ਝਾਤ ਮਾਰਨ ਲਈ ਉਸ ਨੂੰ ਕਿਹਾ ਗਿਆ ਸੀ ਪਰ ਬਚਪਨ ਦੀ ਯਾਦ ਮੇਰੀ ਤਾਜ਼ਾ ਹੋ ਗਈ। ਜਦ ਮੇਰੀ ਵੱਡੀ ਭੈਣ ਕਾਲਜ ਵਿਚ ਦਾਖ਼ਲ ਹੋਈ ਤਾਂ ਪਾਪਾ ਨੇ ਉਸ ਨੂੰ ਇਕ ਲੂਨਾ ਸਕੂਟਰੀ ਲੈ ਦਿਤੀ। ਸਕੂਟਰੀ ਉਤੇ ਸਵਾਰ ਹੋ ਕੇ ਅਸੀ ਅਪਣੇ ਆਪ ਨੂੰ ਹਵਾ ਵਿਚ ਉਡਦੀਆਂ ਮਹਿਸੂਸ ਕਰਨ ਲਗਦੀਆਂ। ਗੱਡੀਆਂ ਦੇ ਵਿਚੋਂ ਵਿਚ ਲੰਘਦੀਆਂ, ਸੱਭ ਤੋਂ ਅੱਗੇ ਨਿਕਲ ਜਾਂਦੀਆਂ ਸੀ। ਉਸ ਸਮੇਂ ਸੱਤ ਰੁਪਏ ਵਿਚ ਸਕੂਟਰੀ ਦੀ ਪੂਰੀ ਟੈਂਕੀ ਪੈਟਰੌਲ ਨਾਲ ਭਰ ਜਾਂਦੀ ਸੀ। ਜਿਨ੍ਹਾਂ ਨੇ ਕਦੇ ਲੂਨਾ ਚਲਾਈ ਹੋਵੇਗੀ, ਉਹ ਜਾਣਦੇ ਹੀ ਹੋਣਗੇ ਕਿ ਇਹ ਥੋੜੀ ਦੇਰ ਬਾਅਦ ਹੀ ਧੱਕਾ ਸਟਾਰਟ ਬਣ ਜਾਂਦੀ ਸੀ। ਬਾਰਸ਼ ਵਿਚ ਖੜੀ ਹੋ ਜਾਂਦੀ ਸੀ। ਕਦੇ ਕਦੇ ਅਸੀ ਕਿੱਕ ਮਾਰ ਮਾਰ ਕੇ ਥੱਕ ਜਾਣਾ ਤੇ ਫਿਰ ਘਸੀਟ ਕੇ ਉਸ ਨੂੰ ਮਕੈਨਿਕ ਕੋਲ ਲੈ ਜਾਣਾ। ਤਦ ਜਾ ਕੇ ਉਸ ਨੇ ਸਟਾਰਟ ਹੋਣਾ। ਇਕ ਵਾਰ ਪੀ.ਜੀ.ਆਈ. ਵਿਚ ਲੂਨਾ ਨੇ ਜਵਾਬ ਦੇ ਦਿਤਾ। ਅਸੀ ਦੋਵੇਂ ਕਿੱਕ ਮਾਰ ਮਾਰ ਕੇ ਥੱਕ ਗਈਆਂ। ਸਰਦੀਆਂ ਦੀ ਸ਼ਾਮ ਦਾ ਵਕਤ ਸੀ। ਹਨੇਰਾ ਹੋ ਰਿਹਾ ਸੀ। ਫਿਰ ਇਕ ਗੱਡੀ ਰੁਕੀ ਤੇ ਇਕ ਵੱਟੀਆਂ ਹੋਈਆਂ ਮੁੱਛਾਂ ਵਾਲਾ 6.2 ਫ਼ੁਟ ਦਾ ਲੰਮਾ ਉੱਚਾ ਸਰਦਾਰ ਬਾਹਰ ਆਇਆ। ਅਸੀ ਥੋੜਾ ਘਬਰਾ ਗਏ ਪਰ ਉਸ ਨੇ ਬੜੇ ਸਲੀਕੇ ਨਾਲ ਸਾਡੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਤੇ ਸਾਡੀ ਲੂਨਾ ਇਕ ਕਿੱਕ ਨਾਲ ਹੀ ਚਾਲੂ ਕਰ ਦਿਤੀ। ਫਿਰ ਉਹ ਕਹਿਣ ਲੱਗਾ, “ਤੁਸੀ ਅੱਗੇ ਅੱਗੇ ਚਲੋ, ਮੈਂ ਤੁਹਾਡੇ ਪਿੱਛੇ ਆਉਂਦਾ ਹਾਂ ਤੇ ਤੁਹਾਨੂੰ ਘਰ ਛੱਡ ਕੇ ਆਵਾਂਗਾ।“ ਸਾਡੇ ਘਰ ਤਕ ਉਹ ਅਪਣੀ ਫ਼ੀਏਟ ਗੱਡੀ ਵਿਚ ਆਇਆ। ਉਸ ਤੋਂ ਬਾਅਦ ਅਸੀ ਉਸ ਨੂੰ ਕਈ ਵਾਰ ਵੇਖਿਆ ਪਰ ਉਸ ਨੇ ਕਦੇ ਸਾਡੇ ਉਤੇ ਅਹਿਸਾਨ ਨਾ ਜਤਾਇਆ ਜਾਂ ਇਹ ਦੱਸਣ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਉਹ ਸਾਨੂੰ ਜਾਣਦਾ ਹੈ। ਅਸੀ ਇਸ ਤਰ੍ਹਾਂ ਦੇ ਸਰਦਾਰਾਂ ਨਾਲ ਵੱਡੇ ਹੋਏ ਹਾਂ। ਕਦੇ ਕਿਸੇ ਤੋਂ ਡਰ ਨਹੀਂ ਸੀ ਲਗਦਾ। ਚੰਡੀਗੜ੍ਹ ਦੇ ਗੇੜੀ ਰੂਟ, ਜਿਸ ਉਤੇ ਸਾਰੇ ਨੌਜੁਆਨ ਗੋਲ ਗੋਲ ਘੁੰਮਦੇ ਰਹਿੰਦੇ ਹਨ ਤੇ ਅਸੀ ਵੀ ਘੁੰਮਦੇ ਸੀ ਪਰ ਡਰ ਨਾਮ ਦੀ ਕੋਈ ਚੀਜ਼ ਨਹੀਂ ਸੀ। ਬੇਫ਼ਿਕਰ, ਬਚਪਨ ਵਿਚ ਪੂਰੀ ਮਸਤੀ ਕਰਦੇ ਸੀ। ਹੋਲੀ, ਦੀਵਾਲੀ ਤੇ ਸਾਰਿਆਂ ਨੇ ਗੇੜੀ ਰੂਟ ਤੇ ਘੁੰਮਣਾ। ਕਦੇ ਕੋਈ ਵਿਰਲਾ ਹੀ ਅਪਣੀ ਹੱਦ ਤੋਂ ਬਾਹਰ ਜਾਂਦਾ। ਪੰਜਾਬ ਯੂਨੀਵਰਸਟੀ ਵਿਚ ਪੜ੍ਹੇ, ਦੇਰ ਸ਼ਾਮ ਤਕ ਲਾਇਬ੍ਰੇਰੀ ਵਿਚ ਬੈਠਣਾ, ਸਟੂਡੈਂਟਸ ਸੈਂਟਰ ਵਿਚ ਖਾਣਾ ਖਾਣਾ ਪਰ ਕਦੇ ਡਰ ਜਾਂ ਘਬਰਾਹਟ ਨਹੀਂ ਸੀ ਹੁੰਦੀ। ਪੜ੍ਹਾਈ ਤੋਂ ਬਾਅਦ ਕੰਮ ਤੇ ਫਿਰ ਵਿਆਹ ਤੋਂ ਬਾਅਦ ਸ਼ਹਿਰ ਤੋਂ ਬਾਹਰ ਚਲੀ ਗਈ। ਗੇੜੀ ਰੂਟ ਤੇ ਜਾਣਾ ਬੰਦਾ ਹੋ ਗਿਆ। ਫਿਰ ਜਦ ਦਸ ਕੁ ਸਾਲ ਬਾਅਦ ਮੈਂ ਵਾਪਸ ਚੰਡੀਗੜ੍ਹ ਰਹਿਣ ਲਈ ਆਈ ਤਾਂ ਇਥੋਂ ਦੇ ਹਾਲਾਤ ਬਿਲਕੁਲ ਬਦਲ ਗਏ ਸਨ। ਦੀਵਾਲੀ, ਹੋਲੀ ਤੇ ਗੇੜੀ ਰੂਟ ਤੇ ਪੁਲਿਸ ਦਾ ਪਹਿਰਾ ਇਸ ਤਰ੍ਹਾਂ ਲੱਗਾ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਫ਼ਿਰਕੂ ਭੀੜ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੁੰਦਾ ਹੈ। ਪਤਾ ਲੱਗਾ ਕਿ ਇਥੇ ਕੁੜੀਆਂ ਨਾਲ ਛੇੜਛਾੜ ਦੇ ਏਨੇ ਹਾਦਸੇ ਹੋ ਚੁੱਕੇ ਹਨ ਕਿ ਹੁਣ ਪੁਲਿਸ ਨੂੰ ਤਿਉਹਾਰਾਂ ਮੌਕੇ ਨੌਜੁਆਨਾਂ ਉਤੇ ਨਿਗਾਹ ਰਖਣੀ ਪੈਂਦੀ ਹੈ। ਸੱਤ ਸਾਲ ਪਹਿਲਾਂ ਮੈਂ ਅਪਣੇ ਬੱਚਿਆਂ ਅਤੇ ਪ੍ਰਵਾਰ ਨਾਲ ਖਾਣਾ ਖਾਣ ਗਈ। ਇਕ ਨੌਜੁਆਨ ਇਸ ਕਦਰ ਘੂਰ ਰਿਹਾ ਸੀ ਕਿ ਉਸ ਨੂੰ ਵੇਖ ਕੇ ਸਾਫ਼ ਦਿਸ ਰਿਹਾ ਸੀ ਕਿ ਇਸ ਦੇ ਮਨ ਵਿਚ ਕੀ ਚਲ ਰਿਹਾ ਹੈ। ਬੜਾ ਅਜੀਬ ਲੱਗਾ ਕਿ ਜਿਸ ਸ਼ਹਿਰ ਵਿਚ ਅਸੀ ਬੇਪ੍ਰਵਾਹ ਬਚਪਨ ਤੇ ਜਵਾਨੀ ਗੁਜ਼ਾਰੀ ਹੈ, ਉਥੇ ਇਸ ਤਰ੍ਹਾਂ ਦਾ ਮਾਹੌਲ ਕਿਵੇਂ ਬਣ ਗਿਆ ਹੈ? ਪਰ ਇਸ ਨੂੰ ਇਕ ਅਜੀਬ ਹਾਦਸਾ ਸਮਝ ਕੇ ਧਿਆਨ ਨਾ ਦਿਤਾ। ਫਿਰ ਹੌਲੀ-ਹੌਲੀ ਅਹਿਸਾਸ ਹੋਇਆ ਕਿ ਹੁਣ ਇੱਜ਼ਤ ਨਾਲ ਵੇਖਣ ਵਾਲੀਆਂ ਅੱਖਾਂ ਕਦੇ ਕਦੇ ਹੀ ਮਿਲਦੀਆਂ ਹਨ, ਬਾਕੀ ਸੱਭ ਤਾਂ ਭੁੱਖੇ ਭੇੜੀਆਂ ਵਾਂਗ ਹੀ ਘੂਰਦੇ ਹਨ। ਹੁਣ ਤਾਂ 6-7 ਸਾਲ ਹੋ ਗਏ ਹਨ ਚੰਡੀਗੜ੍ਹ ਵਿਚ ਰਹਿੰਦਿਆਂ ਨੂੰ ਤੇ ਹੁਣ ਅਪਣੇ ਆਪ ਨੂੰ ਸੰਭਾਲਣ ਦੀ ਜਾਚ ਆ ਗਈ ਹੈ। ਇਨ੍ਹਾਂ ਭੇੜੀਆਂ ਤੋਂ ਡਰ ਕੇ ਘਰ ਤਾਂ ਨਹੀਂ ਬੈਠ ਸਕਦੇ ਪਰ ਬੜਾ ਅਫ਼ਸੋਸ ਹੁੰਦਾ ਹੈ ਕਿ ਜਿਸ ਕੌਮ ਦੇ ਨੌਜੁਆਨਾਂ ਤੇ ਮਾਣ ਹੁੰਦਾ ਸੀ, ਉਹ ਔਰਤ ਨੂੰ ਬਚਾਉਣ ਵਾਲਿਆਂ ਤੋਂ, ਛੇੜਛਾੜ ਕਰਨ ਵਾਲੇ ਕਿਵੇਂ ਬਣ ਗਏ? ਉਸ ਨੌਜੁਆਨ ਸਰਦਾਰ ਨੂੰ ਛੇੜਛਾੜ ਕਾਰਨ ਕਟਹਿਰੇ ਵਿਚ ਖੜਾ ਵੇਖ ਕੇ ਡਰ ਜਿਹਾ ਲੱਗਾ ਕਿ ਮੇਰੇ ਪੁੱਤਰ ਵੀ ਉਸ ਕਟਹਿਰੇ ਵਿਚ ਪਹੁੰਚ ਸਕਦੇ ਹਨ। ਪੰਜਾਬ ਦੇ ਇਕ ਵੱਡੇ ਮੰਤਰੀ ਨੇ ਟੀਵੀ ਤੇ ਔਰਤਾਂ ਨੂੰ ‘ਆਈਟਮ’ ਕਿਹਾ, ਚਾਹੇ ਗ਼ਲਤੀ ਨਾਲ ਤੇ ਫਿਰ ਲਫ਼ਜ਼ ਬਦਲ ਵੀ ਲਿਆ ਪਰ ਜ਼ਾਹਰ ਹੈ ਕਿ ਉਨ੍ਹਾਂ ਦੀ ਸੋਚ ਵਿਚ ਔਰਤਾਂ ਇਕ ਵਸਤੂ ਹੀ ਹਨ। ਪੰਜਾਬ ਵਿਚ ਹਰ ਰੋਜ਼ ਬਲਾਤਕਾਰ ਦੇ ਮਾਮਲੇ ਵਧਦੇ ਜਾ ਰਹੇ ਹਨ। ਸਮੂਹਕ ਬਲਾਤਕਾਰ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ।
ਕਿਸੇ ਵੇਲੇ ਦੂਰੋਂ ਕੋਈ ਅਕਾਲੀ ਆਉਂਦਾ ਵੇਖ ਕੇ, ਬਦਮਾਸ਼ ਭੱਜ ਜਾਂਦੇ ਸਨ। ਉਦੋਂ ਅਕਾਲੀ ਅਜੇ ‘ਰਾਜੇ’ ਨਹੀਂ ਸਨ ਬਣੇ ਤੇ ਲੋਕਾਂ ਦੇ ‘ਸੇਵਕ’ ਬਣ ਕੇ ਹੀ ਕੰਮ ਕਰਦੇ ਸਨ। ਪਰ ਹੁਣ ਤਾਂ ਅਕਾਲੀ ਸੋਚ ਹੀ ਦੰਮ ਤੋੜਦੀ ਜਾ ਰਹੀ ਹੈ। ਸਫ਼ੈਦ ਕੁੜਤੇ ਪਜਾਮੇ ਤੇ ਨੀਲੀ ਪੱਗ ਵਾਲੇ ਅਕਾਲੀ ਤਾਂ ਚੰਡੀਗੜ੍ਹ ਵਿਚ ਆਮ ਮਿਲਦੇ ਹਨ ਪਰ ਹਾਕਮ ਦੀ ਨੇੜਤਾ ਪ੍ਰਾਪਤ ਕਰਨ ਦੀ ਤਾਂਘ ਤੇ ਸ਼ਰਾਬ, ਮੁਰਗੇ ਦਾ ਸੇਵਨ ਕਰਨ, ਠਾਠ ਨਾਲ ਰਹਿਣ ਤੋਂ ਸਿਵਾ, ਉਨ੍ਹਾਂ ਦੀਆਂ ਅੱਖਾਂ ਵਿਚ ਹੁਣ ਕੋਈ ਹੋਰ ਸੁਪਨਾ ਨਜ਼ਰ ਨਹੀਂ ਆਉਂਦਾ। ਸਿੱਖੀ ਸੋਚ ਹੁਣ ਸਿਰਫ਼ ਪਹਿਰਾਵੇ ਤਕ ਸੀਮਤ ਹੋ ਕੇ ਰਹਿ ਗਈ ਹੈ। ਬਾਬਾ ਨਾਨਕ ਜੀ ਨੇ ਤਾਂ ਪਹਿਰਾਵੇ ਨੂੰ ਮਹੱਤਵ ਹੀ ਨਹੀਂ ਸੀ ਦਿਤਾ। ਲੋੜ ਮੁਤਾਬਕ ਉਨ੍ਹਾਂ ਨੇ ਕਦੇ ਸੰਤ ਦਾ ਚੋਗਾ ਪਾ ਲਿਆ ਤੇ ਜਦ ਘਰ ਵਾਪਸ ਆਏ ਤਾਂ ਇਕ ਕਿਸਾਨ ਦਾ ਪਹਿਰਾਵਾ ਪਾ ਲਿਆ। ਪਰ ਉਨ੍ਹਾਂ ਨੇ ਸਾਨੂੰ ਅਪਣੀ ਸੋਚ ‘ਤੇ ਖੜੇ ਰਹਿਣ ਦਾ ਸਬਕ ਦਿਤਾ। ਬਰਾਬਰੀ ਦਾ ਪਾਠ ਪੜ੍ਹਾਇਆ। ਜਿਸ ਧਰਤੀ ਤੇ ਬਾਬਾ ਨਾਨਕ ਵਰਗੇ ਮਹਾਂਪੁਰਸ਼ਾਂ ਨੇ ਜਨਮ ਲਿਆ, ਉਸ ਧਰਤੀ ਤੇ ਔਰਤਾਂ ਦੀ ਬੇਅਦਬੀ, ਬਾਬੇ ਨਾਨਕ ਦੇ ਫ਼ਲਸਫ਼ੇ ਦੀ ਬੇਅਦਬੀ ਹੈ। ਉਸ ਜੱਜ ਦੇ ਕਹਿਣ ਵਾਂਗ ਸਿਰਫ਼ ਉਸ ਨੌਜੁਆਨ ਨੂੰ ਨਹੀਂ ਬਲਕਿ ਸਾਰੇ ਸਿੱਖਾਂ ਨੂੰ ਅਪਣੇ ਵਿਰਸੇ ਵਲ ਝਾਤ ਮਾਰਨ ਦੀ ਜ਼ਰੂਰਤ ਹੈ। ਜਦ ਇਕ ਸਿੱਖ ਅਪਣੀ ਕੁੱਖ ਵਿਚ ਪਲਦੀ ਬੱਚੀ ਦਾ ਕਤਲ ਕਰਦਾ ਹੈ, ਕਿਉਂਕਿ ਉਸ ਨੂੰ ਇਕ ਮੁੰਡਾ ਚਾਹੀਦਾ ਹੁੰਦਾ ਹੈ, ਉਹ ਸਿੱਖ ਅਖਵਾਉਣ ਦਾ ਹੱਕ ਗਵਾ ਲੈਂਦਾ ਹੈ। ਜਦ ਇਕ ਸਿੱਖ ਅਪਣੀ ਧੀ ਨੂੰ ਪੁੱਤਰ ਦੇ ਬਰਾਬਰ ਪੜ੍ਹਾਈ ਜਾਂ ਪਰਵਰਿਸ਼ ਦਾ ਹੱਕ ਨਹੀਂ ਦਿੰਦਾ ਤਾਂ ਉਹ ਗੁਰੂ ਦਾ ਸਿੱਖ ਨਹੀਂ ਰਹਿੰਦਾ। ਜਦ ਕੋਈ ਸਿੱਖ ਵਿਆਹ ਦਾ ਖ਼ਰਚਾ ਕੁੜੀ ਵਾਲਿਆਂ ਤੇ ਪਾਂਦਾ ਹੈ, ਦਾਜ ਲੈਂਦਾ ਹੈ ਜਾਂ ਵਰ ਖ਼ਰੀਦਦਾ ਹੈ ਤਾਂ ਉਹ ਗੁਰੂ ਦਾ ਸਿੱਖ ਅਖਵਾਉਣ ਦਾ ਹੱਕ ਗਵਾ ਲੈਂਦਾ ਹੈ। ਗੱਲ ਸਿਰਫ਼ ਬਲਾਤਕਾਰੀਆਂ ਦੀ ਨਹੀਂ। ਗੱਲ ਹਰ ਸਿੱਖ ਔਰਤ ਦੀ ਇੱਜ਼ਤ ਦੀ ਹੈ। ਜੇ ਅੱਜ ਸੜਕਾਂ ਤੇ ਫਿਰਦੇ ਸਾਡੇ ‘ਸਰਦਾਰ ਜੀ’ ਅੱਖਾਂ ਵਿਚ ਸ਼ਰਮ ਨਹੀਂ ਰਖਦੇ ਤਾਂ ਘਰਾਂ ਵਿਚ ਕੀ ਇੱਜ਼ਤ ਕਰਦੇ ਹੋਣਗੇ? ਬਾਬਾ ਨਾਨਕ ਇਕੱਲੇ ਯੁਗ-ਪੁਰਸ਼ ਸਨ ਜਿਨ੍ਹਾਂ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਰਖਿਆ। ਜਦ ਕਿਸੇ ਅਨਜਾਣ ਨੂੰ ਸਿੱਖੀ ਬਾਰੇ ਦਸਦੇ ਹਾਂ ਤਾਂ ਅਸੀ ਸੱਭ ਤੋਂ ਪਹਲਾਂ ਅਪਣੇ ਬਰਾਬਰੀ ਦੇ ਫ਼ਲਸਫ਼ੇ ਬਾਰੇ ਦਸਦੇ ਹਾਂ। ਜਾਤ-ਪਾਤ ਤੇ ਲਿੰਗ ਬਰਾਬਰੀ ਸਾਨੂੰ ਸੱਭ ਤੋਂ ਅਲੱਗ ਬਣਾਉਂਦੀ ਹੈ। ਸਿੱਖ ਘੱਟ ਹੋਣ ਪਰ ਉਹੀ ਹੋਣ ਜੋ ਇਸ ਫ਼ਲਸਫ਼ੇ ਨੂੰ ਅਪਣੇ ਜੀਵਨ ਦੇ ਹਰ ਪਲ ਵਿਚ ਨਿਭਾਉਣ। ਬਾਕੀ ਅਪਣੇ ਆਪ ਨੂੰ ਸਿੱਖ ਨਾ ਅਖਵਾਉਣ ਕਿਉਂਕਿ ਉਨ੍ਹਾਂ ਸਿੱਖਾਂ ਕਾਰਨ ਪੂਰੀ ਕੌਮ ਕਟਹਿਰੇ ਵਿਚ ਖੜੀ ਹੋ ਜਾਂਦੀ ਹੈ। ਸਾਡਾ ਵਿਰਸਾ ਸਾਨੂੰ ਬਰਾਬਰੀ ਸਿਖਾਉਂਦਾ ਹੈ। ਇਹੀ ਸਾਡਾ ਵਿਰਸਾ ਹੈ।


18/07/15)
ਦਲਜੀਤ ਸਿੰਘ ਲੁਧਿਆਣਾ

ਭਾਈ ਹਰਜੀਤ ਸਿੰਘ ਜੀ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
16 ਜੁਲਾਈ ਨੂੰ ਤੁਸੀਂ ਸਿੱਖ ਮਾਰਗ `ਤੇ ਜੋ ਆਸਾ ਮਹਲਾ 5 ।। 372 ਅੰਗ,
ਦਾਨੁ ਦੇਇ ਕਰਿ ਪੂਜਾ ਕਰਨਾ ।।....ਸ਼ਬਦ ਦੇ ਜੋ ਸਰਲ ਅਰਥ ਕੀਤੇ ਹਨ, ਮੇਰੀ ਸਮਝ ਅਨੁਸਾਰ ਇਹ ਸਾਡੇ ਪੁਜਾਰੀ ਵਰਗ ਅਤੇ ਸਾਧ ਲਾਣੇ ਦੇ ਕੰਨ ਖੋਲਣ ਵਾਲੇ ਨੇ, ਸ਼ਾਇਦ ਪੁਜਾਰੀ ਵਰਗ ਇਹ ਸਮਝਦਾ ਹੈ ਕਿ ਗੁਰਬਾਣੀ ਵਿਚ ,ਬ੍ਰਾਹਮਣ / ਕਾਜੀ / ਅਤੇ ਜੋਗੀਆਂ ਦੇ ਕ੍ਰਮ-ਕਾਂਡਾਂ ਬਾਰੇ ਹੀ ਲਿਖਿਆ ਹੈ I ਪਰ ਤੁਸੀਂ ਇਸ ਸ਼ਬਦ ਦੇ ਅਰਥ ਜਿਸ ਢੰਗ ਨਾਲ ਕੀਤੇ ਹਨ, ਇਸ ਸ਼ਬਦ ਦੇ ਕੀਤੇ ਅਰਥਾਂ ਨਾਲ ਇਹਨਾ ਲੋਕਾਂ ਦੇ ਵੀ ਕੰਨਾਂ ਤੇ ਖਾਜ ਹੋਣੀ ਸ਼ੁਰੂ ਹੋਏਗੀ I
ਧੰਨਵਾਦ ਜੀਓ
ਦਲਜੀਤ ਸਿੰਘ ਲੁਧਿਆਣਾ
ਮੋਬਾਇਲ ਨੰ:-9815570819

****************************************************

ਨਾਨਕ ਮਿਸ਼ਨ
(ਮਾਨਵ-ਵਾਦ)


ਗੁਰਮੱਤ ਦਾ ਸਿਧਾਂਤ ਹੀ ਨਹੀਂ ਮਰਨ ਵਰਤ ਰੱਖਣੇ , ਪਹਿਲਾਂ ਅਸੀਂ ਗੁਰਬਖਸ਼ ਸਿੰਘ ਦਾ ਡਰਾਮਾਂ ਦੇਖ ਹੀ ਚੁੱਕੇ ਹਾਂ I ਇੱਕ ਪਚਾਸੀ ਸਾਲ ਦਾ ਬੰਦਾ ਤਕਰੀਬਨ ਪੰਜ-ਛੇ ਮਹੀਨੇਂ ਤੋ ਭੁੱਖਾ ਰਹਿ ਕੇ ਕਿਸ ਤਰ੍ਹਾਂ ਜਿੰਦਾ ਰਹਿ ਸਕਦਾ ਹੈ, ਸਮਝ ਤੋਂ ਬਾਹਰ ਦੀ ਗੱਲ ਹੈ I ਬਾਬਾ ਨਾਨਕ ਦਾ ਘਰ ਪੂਰੀ ਮਨੁੱਖਤਾ ਵਾਸਤੇ ਹੈ ਨਾ ਕਿ ਸਾਡੇ ਨਿੱਜ ਵਾਸਤੇ। ਸਮੱਸਿਆ ਸਾਡੀ ਇਕੱਲਿਆਂ ਦੀ ਨਹੀਂ ਸਾਰੀ ਦੁਨੀਆਂ ਵਿੱਚ ਇਹ ਵਰਤਾਰਾ ਚੱਲ ਰਿਹਾ ਹੈ I ਸਰਕਾਰਾਂ ਆਪਣੇ ਦੇਸ਼ ਦੀ ਸੁਰੱਖਿਆ ਦੀ ਆੜ ਹੇਠ ਮਨੁੱਖੀ ਹੱਕਾਂ ਦਾ ਘਾਣ ਵੀ ਕਰਦੀਆਂ ਹਨ I ਕੁਝ ਲੋਕ ਤਾਂ ਆਪਣੇ ਅਧਿਕਾਰਾਂ ਦੀ ਖਾਤਰ ਲੜਾਈ ਲੜਦੇ ਹਨ ਪਰ ਕੁਝ ਲੋਕ ਧਰਮ ਦੇ ਨਾਮ ਤੇ ਮਾਨਵਤਾ ਦਾ ਘਾਣ ਵੀ ਕਰਦੇ ਹਨ। ਇਹ ਗੱਲਾਂ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ ਹਨ I ਸਾਨੂੰ ਤਾਂ ਚਾਹੀਦਾ ਹੈ ਕਿ ਅਸੀਂ ਧਰਮ ਨੂੰ ਇੱਕ ਪਾਸੇ ਰੱਖ ਕੇ ਇੱਕ ਜ਼ੋਰਦਾਰ ਕਾਨੂੰਨੀ ਲੜਾਈ ਪੂਰੀ ਦੁਨੀਆਂ ਦੇ ਉਹਨਾਂ ਪੀੜਤ ਲੋਕਾਂ ਲਈ ਲੜੀਏ ਜੋ ਕਨੂੰਨੀ ਸਜ਼ਾ ਭੁਗਤਣ ਦੇ ਬਾਵਯੂਦ ਵੀ ਜੇਲਾਂ ਵਿੱਚ ਬੰਦ ਹਨ I ਫਿਰ ਹੋ ਸਕਦੈ
UNO ਵੀ ਸਾਡੀ ਮਦਦ ਤੇ ਆ ਜਾਵੇ । ਇਸ ਲਈ ਇੱਕ ਸਾਂਝੀ ਕਮੇਟੀ ਦਾ ਗਠਨ ਹੋ ਸਕਦਾ ਹੈ I ਅਸਲ ਵਿੱਚ ਇਹ ਮਰਨ ਵਰਤ ਰਾਜਨੀਤਕ ਲੋਕਾਂ ਦੀ ਗੰਦੀ ਖੇਡ ਹੈ ਜਿਸਨੇ ਰੱਜ ਕੇ ਮਨੁੱਖਤਾ ਦਾ ਘਾਣ ਕੀਤਾ ਹੈ I ਹੁਣ ਸਿੱਖ ਭਾਈਚਾਰੇ ਵਿੱਚੋਂ ਬਹੁਗਿਣਤੀ ਲੋਕ ਇਹਨਾਂ ਸਵਾਰਥੀ ਚਾਲਾਂ ਨੂੰ ਸਮਝਣ ਲੱਗ ਪਏ ਹਨ। ਇਹਨਾਂ ਸ੍ਵਾਰਥੀ ਲੋਕਾਂ ਦਾ ਇਹਨਾਂ ਵਰਤ ਡਰਾਮਿਆਂ ਰਾਹੀਂ ਲੋਕਾਂ ਕੋਲੋਂ ਪੈਸਾ ਬਟੋਰਨਾ ਵੀ ਇਸ ਗੰਦੀ ਖੇਡ ਦਾ ਇੱਕ ਘਿਨਾਉਣਾ ਪਹਿਲੂ ਹੈ I
ਇਹ ਵੀ ਸੋਚਣ ਦੀ ਲੋੜ ਹੈ ਕਿ ਪੈਟਰੋਲ ਸੁੱਟ ਕੇ ਆਪਣੇ ਆਪ ਨੂੰ ਸਾੜ ਲੈਣਾ, ਕੀ ਗੁਰਮੱਤ ਦਾ ਰਸਤਾ ਹੈ ? ਕਿਓਂਕਿ ਇਹ ਡਰਾਮਾਂ ਵੀ ਸੰਤ ਫਤਿਹ ਸਿੰਘ ਨੇ ਰਚਿਆ ਸੀ ਅਤੇ ਉਸਦਾ ਹਸ਼ਰ ਵੀ ਲੋਕਾਂ ਨੇ ਦੇਖਿਆ ਹੈ I

ਦਲਜੀਤ ਸਿੰਘ ਲੁਧਿਆਣਾ


18/07/15)
ਹਰਜੀਤ ਸਿੰਘ

ਸ਼ਬਦ ਵਿਚਾਰ - ਅੰਗ 12

ਸਭ ਤੋ ਪਹਿਲਾਂ ਰਹਾਉ ਤੇ ਨਾਲ ਹੀ ਸ਼ਬਦ ਦੇ ਅਰਥ

ਮੈ ਬਹੁਤ ਪਰੇਸ਼ਾਨ ਸਾ ਕਿ, ਮੈ ਸਾਰੀ ਜਿੰਦਗੀ ਕੀ ਕੀਤਾ, ਪੈਸਾ ਤਾ ਕਮਾ ਲਿਆ ਪਰ ਮਨ ਦਾ ਸੁਖ ਚੈਨ ਨਈ ਮਿਲਿਆ, ਹਰ ਰੋਜ਼ ਦੀ ਭਜ ਦੋੜ ਨੇ ਥਕਾ ਦਿੱਤਾ ਮੈਨੂੰ, ਜਦ ਮੈ ਆਪਣੀ ਮੁਸ਼ਕਿਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖੀ, ਤਾਂ ਗੁਰੂ ਜੀ ਨੇ ਬਹੁਤ ਪਿਆਰ ਨਾਲ ਗਲ ਲਾ ਕੇ ਸਮਝਾਇਆ

ਸਰੰਜਾਮਿ ਲਾਗੁ ਭਵਜਲ ਤਰਨ ਕੈ ।। ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ।।1IIਰਹਾਉ।।

ਜਿਥੇ ਤੂੰ ਘਰ ਦੇ ਕੰਮ ਕਾਰ ਕਰਦਾ ਹੈ, ਉਥੇ ਹੀ ਇੱਕ ਕੰਮ ਹੋਰ ਕਰ, ਉਹ ਕੰਮ ਹੈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਕੰਮ, ਨਹੀ ਤਾਂ ਜਿਵੇ ਇਸ ਲੋਭ ਲਾਲਚ, ਮੋਹ ਵਿੱਚ ਹੁਣ ਤਕ ਫਸਿਆ ਰਿਹਾ ਹੈ ਬਾਕੀ ਦੀ ਜਿੰਦਗੀ ਵੀ ਇਦਾਂ ਹੀ ਫਾਲਤੂ ਚਲੀ ਜਾਵੇਗੀ ।

ਗੁਰੂ ਜੀ ਸਮਝਾਦੇ ਹਨ ਕਿ

ਭਈ ਪਰਾਪਤਿ ਮਾਨੁਖ ਦੇਹੁਰੀਆ ।।

ਤੈਨੂੰ ਐਨਾ ਸੋਹਣਾ ਤੇ ਤੰਦਰੁਸਤ ਸ਼ਰੀਰ ਮਿਲਿਆ ਹੈ । ਉਸਦਾ ਧੰਨਵਾਦ ਕਰ

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ।।

ਤੇਰੇ ਕੋਲ ਹੁਣ ਇਹ ਮੋਕਾ ਹੈ, ਉਸ ਮਾਲਕ ਨਾਲ ਪਿਆਰ ਕਰਣ ਦਾ, ਉਸਨੂੰ ਮਿਲਣ ਦਾ ।

ਅਵਰਿ ਕਾਜ ਤੇਰੈ ਕਿਤੈ ਨ ਕਾਮ ।।

ਬਾਕੀ ਜੋ ਤੂੰ ਹਰ ਰੋਜ ਕੰਮ ਕਰਦਾ ਹੈ, ਉਹ ਤੇਰੇ ਸ਼ਰੀਰ ਲਈ ਤਾਂ ਠੀਕ ਨੇ, ਤੂੰ ਪੈਸੇ ਕਮਾ, ਘਰ ਬਣਾ ਜੋ ਮਰਜੀ ਕਰ ਪਰ ਜੇ ਤੇਰੇ ਕੋਲ ਮਨ ਦਾ ਸੁਖ ਆਰਾਮ ਨਈ ਤਾਂ ਇਹਨਾਂ ਸਾਰੇ ਕਿਤੇ ਹੋਏ ਕੰਮਾਂ ਦਾ ਵੀ ਕੋਈ ਅਰਥ ਨਹੀ ਹੈ ।

ਮੈ ਗੁਰੂ ਜੀ ਨੂੰ ਪੁਛਿਆ ਕਿ ਫਿਰ ਇਸ ਮਨ ਨੂੰ ਕਿਵੇ ਆਰਾਮ ਦਿਆਂ, ਕਿੰਝ ਸੁੱਖ ਪਾਂਵਾਂ

ਗੁਰੂ ਜੀ ਨੇ ਜਵਾਬ ਦਿੱਤਾ

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ।।1।।

ਤੂੰ ਰੋਜ ਸੰਗਤ ਵਿੱਚ ਬੈਠ ਕੇ ਸਿਰਫ ਉਸ ਮਾਲਕ ਨੂੰ ਯਾਦ ਕਰ ।

ਸੰਗਤ ਸ਼ਬਦ ਦੀ ਕਰਣੀ ਹੈ, ਭਾਵੇ ਸੰਗਤ ਦੇ ਇੱਕਠ ਵਿੱਚ ਜਾਂ ਇੱਕਲੇ ਬੈਠ ਕਿ ਪਰ ਇੱਕ ਗੱਲ ਧਿਆਨ ਰੱਖਣੀ ਹੈ ਉਹ ਹੈ "ਕੇਵਲ ਨਾਮ" ਭਾਵ ਕਿ ਜਦ ਸੰਗਤ ਕਰਣ ਬੈਠੇ ਤਾ ਧਿਆਨ ਸਿਰਫ ਸੰਗਤ ਵਿੱਚ ਹੋਵੇ, ਨਾ ਕਿ ਬਾਜਾਰ ਵਿੱਚ ਜਾਂ ਘਰ ਵਿੱਚ, ਸਿਰਫ ਇੱਕ ਮਾਲਕ ਨਾਲ ਜੋੜਣੇ ਅਤੇ ਇੱਕ ਮਾਲਕ ਦੇ ਗੁਣਾ ਦੀ ਵਿਚਾਰ ਕਰਣੀ ਹੈ ।

ਜਦ ਮੈ ਗੁਰੂ ਜੀ ਦੀ ਗੱਲ ਮੰਨੀ ਤਾਂ ਮੈਨੂੰ ਇਹਸਾਸ ਹੋਇਆ ਕਿ ਮੈ ਇਹ ਹੀਰੇ ਵਰਗਾ ਜਨਮ ਖਰਾਬ ਕਰ ਰਿਹਾ ਸੀ

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ।।

ਮੈ ਨਾ ਕਦੇ ਸਿਮਰਨ ਕੀਤਾ, ਨਾ ਕੋਈ ਸੇਵਾ ਦਾ ਉੱਦਮ ਕੀਤਾ, ਨਾ ਸਵੈ ਰੋਕ ਥਾਮ ਅਤੇ ਨਾ ਹੀ ਈਮਾਨ ਦੀ ਕਮਾਈ ਕੀਤੀ ।

ਸੇਵਾ ਸਾਧ ਨ ਜਾਨਿਆ ਹਰਿ ਰਾਇਆ ।।

ਨਾ ਹੀ ਗੁਰੂ ਦੀ ਸੇਵਾ ਕੀਤੀ, ਨਾਹ ਹੀ ਮਾਲਕ ਨੂੰ ਯਾਦ ਕੀਤਾ ।

ਕਹੁ ਨਾਨਕ ਹਮ ਨੀਚ ਕਰੰਮਾ ।।

ਹੇ ਮੇਰੇ ਮਾਲਕ, ਮੈ ਬਹੁਤ ਹੀ ਨੀਚ ਕਰਮ ਵਾਲਾ ਹਾਂ ।

ਸਰਣਿ ਪਰੇ ਕੀ ਰਾਖਹੁ ਸਰਮਾ ।।

ਪਰ ਹੁਣ ਜਦ ਮੈਨੂੰ ਨੀਚ ਨੂੰ ਗੁਰੂ ਨੇ ਸਮਝਾਇਆ ਤਾਂ ਮੈ ਆਪ ਜੀ ਦੀ ਸ਼ਰਨ ਵਿੱਚ ਆਇਆ ਹਾ ਕਿਰਪਾ ਕਰਕੇ ਇਸ ਨੀਚ ਦੇ ਰਖਿਆ ਕਰੋ, ਮੈਨੂੰ ਆਪਣੀ ਸ਼ਰਨ ਵਿੱਚ ਰਖੋ ।


16/07/15)
ਹਰਜੀਤ ਸਿੰਘ

ਆਸਾ ਮਹਲਾ 5 ।। 372 ਅੰਗ
ਦਾਨੁ ਦੇਇ ਕਰਿ ਪੂਜਾ ਕਰਨਾ ।।
ਪਾਠਾਂ ਦੀਆਂ ਲੜੀਆਂ ਜੋ ਸਿਰਫ ਪੈਸਾ ਇਕੱਠਾ ਕਰਣ ਲਈ ਕਰਦੇ ਹਨ, ਉਹ ਲੋਕਾਂ ਤੋ ਪੈਸੇ (ਦਾਨ) ਲੈ ਕੇ ਅਖੰਡ ਪਾਠ, ਸਪੰਟ ਪਾਠ ਕਰਦੇ ਹਨ ।
ਲੈਤ ਦੇਤ ਉਨ੍ ਮੂਕਰਿ ਪਰਨਾ ।।
ਪੈਸੇ ਲੈ ਕੇ ਵੀ, ਸਾਰੀ ਸਮਗਰੀ ਲੈ ਕੇ ਵੀ ਮੁਕਰੇ ਰਹਿੰਦੇ ਹਨ, ਲੋਕਾਂ ਦਾ ਧੰਨਵਾਦ ਵੀ ਨਈ ਕਰਦੇ, ਕਿ ਤੁਸੀ ਮੈਨੂੰ ਐਨਾ ਕੁਝ ਦਿੱਤਾ, ਸਗੋ ਪੈਸੇ ਲੈ ਕਿ ਕਹਿੰਦੇ ਹਨ ਕਿ ਅਸੀ ਲੋਕਾਂ ਦਾ ਪਰਲੋਕ ਸਵਾਰ ਰਹੇ ਹਾਂ ।
ਜਿਤੁ ਦਰਿ ਤੁਮ੍ ਹੈ ਬ੍ਰਾਹਮਣ ਜਾਣਾ ।।
ਪਰ ਹੇ ਬ੍ਰਾਹਮਣ, ਹੇ ਪਾਠੀ ਜਾਂ ਸੰਤ ਬਾਬਾ ਜੀ ਜੋ ਲੋਕਾਂ ਦਾ ਫਾਇਦਾ ਉਠਾ ਰਹੇ ਹੋ, ਯਾਦ ਰੱਖੋ ਜਿਸ ਵਾਹਿਗੁਰੂ ਦਰ ਤੇ ਆਖਿਰ ਪਹੁਚਣਾ ਹੈ ।
ਤਿਤੁ ਦਰਿ ਤੂਹੀ ਹੈ ਪਛੁਤਾਣਾ ।।1।।
ਉਸ ਦਰ ਤੇ ਤੂੰ ਹੀ ਆਪਣੀਆਂ ਇਹਨਾਂ ਕਰਤੂਤਾਂ ਕਾਰਣ ਪਛੁਤਾਵੇਗਾ ।
ਐਸੇ ਬ੍ਰਾਹਮਣ ਡੂਬੇ ਭਾਈ ।।
ਇਹ ਜਿਹੇ ਸਿੱਖੀ ਸਰੂਪ ਵਿੱਚ ਬ੍ਰਾਹਮਣਾਂ ਨੂੰ ਮਾਇਆ ਵਿੱਚ ਡੁੱਬੇ ਹੋਏ ਹੀ ਜਾਣੋ
ਨਿਰਾਪਰਾਧ ਚਿਤਵਹਿ ਬੁਰਿਆਈ ।।1।। ਰਹਾਉ ।।
ਜੋ ਬੇਗੁਨਾਹਾਂ ਨੂੰ ਨੁਕਸਾਨ ਕਰਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ ।
ਅੰਤਰਿ ਲੋਭੁ ਫਿਰਹਿ ਹਲਕਾਏ ।।
ਭਾਵੇ ਇਹਨਾਂ ਨੂੰ ਕਿਤਾਬੀ ਗਿਆਨ ਬਹੁਤ ਹੈ ਪਰ ਇਹਨਾਂ ਦੇ ਅੰਦਰ ਲਾਲਚ ਹੈ ਅਤੇ ਇਹ ਹਲਕੇ ਕੁੱਤੇ ਦੀ ਤਰ੍ਹਾਂ ਹਲਕੇ ਹੋਏ ਫਿਰਦੇ ਹਨ ।
ਨਿੰਦਾ ਕਰਹਿ ਸਿਰਿ ਭਾਰੁ ਉਠਾਏ ।।
ਇਹ ਕਥਾ ਕਰਣ ਲਗਿਆ ਗੁਰੂ ਦੀ ਗਲ ਤਾਂ ਘਟ ਸੁਣਾਂਦੇ ਹਨ ਪਰ ਦੂਜਿਆਂ ਦੀ ਨਿੰਦਾ ਕਰਦੇ ਹਨ, ਅਤੇ ਆਪਣੇ ਸਿਰ ਤੇ ਨਿੰਦਾ ਦਾ ਭਾਰ ਵੀ ਚੁਕੀ ਫਿਰਦੇ ਹਨ ।
ਮਾਇਆ ਮੂਠਾ ਚੇਤੈ ਨਾਹੀ ।।
ਪੈਸੇ ਤੇ ਮਾਇਆ ਹੱਥੋਂ ਠੱਗਿਆ ਇਹ ਬ੍ਰਾਹਮਣ (ਸੰਤ, ਬਾਬਾ) ਵਾਹਿਗੁਰੂ ਜੀ ਨੂੰ ਜਰਾਂ ਵੀ ਚੇਤੇ ਨਈ ਕਰਦਾ ।
ਭਰਮੇ ਭੂਲਾ ਬਹੁਤੀ ਰਾਹੀ ।।2।।
ਮਾਇਆ ਦੀ ਭਟਕਣਾ ਕਾਰਨ ਕੁਰਾਹੇ ਪਿਆ ਹੋਇਆ ਕਈ ਪਾਸੇ ਖੁਆਰ ਹੁੰਦਾ ਹੈ ।
ਬਾਹਰਿ ਭੇਖ ਕਰਹਿ ਘਨੇਰੇ ।।
ਅਜੇਹੇ ਲੋਕ ਲੋਕਾਂ ਵਿੱਚ ਵੱਖਰਾ ਦਿਸਣ ਲਈ, ਕੋਈ ਲੰਮੇ ਚੋਲੇ ਪਾਉਂਦਾ ਹੈ, ਕੋਈ ਵੱਖਰੀ ਦਸਤਾਰ ਸਜਾਂਉਦਾ ਭਾਵ ਇਸਤਰਾਂ ਦੇ ਭੇਖ ਕਰਦਾ ਹੈ ।
ਅੰਤਰਿ ਬਿਖਿਆ ਉਤਰੀ ਘੇਰੇ ।।
ਪਰ ਉਸਦੇ ਅੰਦਰ ਪਾਪ ਡੇਰਾ ਪਾਈ ਬੈਠਾ ਹੈ ।
ਅਵਰ ਉਪਦੇਸੈ ਆਪਿ ਨ ਬੂਝੈ ।।
ਇਹ ਲੋਕ ਲੋਕਾਂ ਨੂੰ ਤਾਂ ਸਮਝਾਂਦੇ ਨੇ ਪਰ ਆਪ ਉਸ ਰਾਹ ਤੇ ਬਿਲਕੁਲ ਵੀ ਨਈ ਚਲਦੇ ।
ਐਸਾ ਬ੍ਰਾਹਮਣੁ ਕਹੀ ਨ ਸੀਝੈ ।।3।।
ਇਹੋ ਜਿਹਾ ਬ੍ਰਾਹਮਣ ਕਿਤੇ ਭੀ ਕਾਮਯਾਬ ਨਹੀਂ ਹੁੰਦਾ ।
ਮੂਰਖ ਬਾਮਣ ਪ੍ਰਭੂ ਸਮਾਲਿ ।।
ਹੇ ਮੂਰਖ ਸੰਤ ਬਾਬਾ ਬ੍ਰਾਹਮਣ ਵਾਹਿਗੁਰੂ ਨੂੰ ਯਾਦ ਕਰਿਆ ਕਰ ।
ਦੇਖਤ ਸੁਨਤ ਤੇਰੈ ਹੈ ਨਾਲਿ ।।
ਵਾਹਿਗੁਰੂ ਤੇਰੀਆਂ ਸਾਰੀਆਂ ਗੱਲਾਂ ਨੂੰ ਦੇਖਦਾ ਸੁਣਦਾ ਹੈ ਅਤੇ ਸਦਾ ਤੇਰੇ ਨਾਲ ਹੈ ।
ਕਹੁ ਨਾਨਕ ਜੇ ਹੋਵੀ ਭਾਗੁ ।।
ਗੁਰੂ ਜੀ ਫਰਮਾਂਦੇ ਹਨ ਕਿ ਜੇਕਰ ਕੋਈ ਗੁਰੂ ਦੀ ਗੱਲ ਤੇਰੇ ਦਿਲ ਨੂੰ ਲਗ ਜਾਏ ਭਾਵ ਭਾਗ ਜਾਗ ਜਾਣ ।
ਮਾਨੁ ਛੋਡਿ ਗੁਰ ਚਰਣੀ ਲਾਗੁ ।।4।।8।।
ਤਾਂ ਆਪਣਾ ਇਹ ਕਾਰੋਬਾਰ ਇਹ ਹੰਕਾਰ ਛੱਡ ਕੇ ਗੁਰੂ ਦੀ ਸ਼ਰਨ ਪੈ ਜਾ ।


16/07/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)
“ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥” .......ਪੰਨਾ 134
“ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥ ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥ ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥ ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥ ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥ ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥” ......ਪੰਨਾ 136
ਜਦੋਂ ਵੀ ਕੋਈ ਦੇਸੀ ਮਹੀਨਾਂ ਬਦਲਦਾ ਹੈ ਤਾਂ ਸਾਨੂੰ ਉਸ ਮਹੀਨੇਂ ਪ੍ਰਤੀ ਸ਼ਬਦ ਦੇ ਨਾਲ ਬਾਰਾਂ ਮਾਂਹ ਬਾਣੀ ਦਾ ਅੰਤਲਾ ਸ਼ਬਦ ਵੀ ਜਰੂਰ ਹੀ ਪੜ੍ਹਨਾਂ ਚਾਹੀਦਾ ਹੈ , ਤਾਂ ਜੋ ਮਹੀਨਿਆਂ ਦੀ ਪਵਿੱਤਰਤਾ ਦੇ ਭਰਮ ਤੋ ਮੁਕਤ ਹੋ ਸਕੀਏ I
“ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥”
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ I
ਦਲਜੀਤ ਸਿੰਘ ਲੁਧਿਆਣਾ


14/07/15)
ਗੁਰਸ਼ਰਨ ਸਿੰਘ ਕਸੇਲ

ਸ੍ਰ. ਦਲਜੀਤ ਸਿੰਘ ਲੁਣਿਆਣਾ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਦਾ ਧੰਨਵਾਦ; ਜੋ ਤੁਸੀਂ ਮੇਰੀ 12-07-15 ਵਾਲੀ ਚਿੱਠੀ ਜਿਸ ਵਿਚ ਇਹ ਜਾਣਕਾਰੀ ਪੁੱਛੀ ਸੀ, “ਐਸੇ ਪ੍ਰਚਾਰਕਾਂ ਤੇ “ਗੁਰੂ” ਦੀ ਕਿਰਪਾ ਕਿਸ ਰੂਪ ਵਿਚ ਹੁੰਦੀ ਹੈ ? ਗੁਰੂ ਦੀ ਕਿਰਪਾ ਅਤੇ ਅਕਾਲ ਪੁਰਖ ਦੀ ਕਿਰਪਾ ਵਿਚ ਕੀ ਅੰਤਰ ਹੈ ? ਜਾਂ ਦੋਵੇਂ ਇਕੋ ਹੀ ਹਨ”? ਦਾ ਆਪਣੀ ਜਾਣਕਾਰੀ ਮੁਤਾਬਕ ਜਵਾਬ ਦਿਤਾ ਹੈ ।
ਆਦਰ ਸਹਿਤ, ਗੁਰਸ਼ਰਨ ਸਿੰਘ ਕਸੇਲ


14/07/15)
ਹਰਪ੍ਰੀਤ ਸਿੰਘ-ਸਰਹਿੰਦ

ਬਹੁਤ ਹੀ ਸਤਿਕਾਰਯੋਗ ਵੀਰ ਜੀਉ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਨਵੀ ਸੋਚ ਹੀ ਬਦਲਾਵ ਦਾ ਕਾਰਨ ਹੁੰਦੀ ਹੈ ਤੇ ਜੇ ਇਸ ਸੋਚ ਨੂੰ ਗੁਰਮਤਿ ਦੇ ਹਥੋੜੇ ਨਾਲ ਸਵਾਰਿਆ ਹੋਵੇ ਫੇਰ ਤਾਂ ਗੱਲ ਹੀ ਕੀ ਹੈ। ਆਪ ਜੀ ਦੀ ਕੀਤੀ ਹੋਈ ਮਿਹਨਤ ਨੂੰ ਹੋਲੀ –ਹੋਲੀ ਫੱਲ ਲੱਗਣਾ ਸ਼ੁਰੂ ਹੋ ਗਿਆ ਹੈ।
ਜੀ ਹਾਂ ਖਾਲਸਾ ਜੀਉ, ਆਪ ਜੀ ਦੁਆਰਾ ਪ੍ਰਕਾਸ਼ਿਤ ਮੈਗਜੀਨ ਪੜ੍ਹ ਕਿ ਸਧਾਰਨ ਸੋਚ ਤਬਦੀਲ ਹੋ ਰਹੀ ਹੈ। ਸਧਾਰਨ ਸੋਚ ਤੋ ਮੇਰਾ ਮਤਲਬ ਆਮ ਸ਼ਹਿਰੀ ਅਤੇ ਪੇਡੂ ਸਿੱਖਾਂ ਤੋਂ ਹੈ। ਚਲਾਕ ਸਿੱਖਾਂ ਤੋ ਨਹੀ। ਆਮ ਸਿੱਖ ਖੁਸਰ- ਮੁਸਰ ਜਿਹੀ ਕਰਦੇ ਹੋਏ ਕਹਿੰਦੇ ਹਨ “ਯਾਰ ਗੱਲ ਤਾਂ ਠੀਕ ਏ, ਅਸੀ ਤਾਂ ਲਕੀਰ ਦੇ ਫਕੀਰ ਈ ਬਣੇ ਰਹੇ”। ਪਰ ਹੁਣ ਅਸੀ ਗੁਰਬਾਣੀ ਸਮਝ ਕਿ ਹੀ ਪੜ੍ਹਿਆ ਕਰਾਂਗੇ।
ਖਾਲਸਾ ਜੀਉ, ਭਾਵੇ ਕਿ ਆਪ ਜੀ ਇਸ ਤਬਦੀਲੀ ਨੂੰ ਨਹੀ ਦੇਖ ਰਹੇ ਪਰ ਅਸੀ ਫਤਹਿਗੜ੍ਹ ਸਾਹਿਬ ਅਤੇ ਇਸ ਦੇ ਨੇੜੇ 80 ਪਿੰਡਾਂ ਵਿੱਚ ਇਸ ਤਬਦੀਲੀ ਨੂੰ ਵੇਖ ਰਹੇ ਹਾਂ ਭਾਵੇ ਕਿ ਹਲੇ ਕਾਫਲਾ ਛੋਟਾ ਹੈ ਪਰ ਸਮਾਂ ਬੀਤਣ ਨਾਲ ਇਹ ਵੱਡਾ ਜਰੂਰ ਹੋਵੇਗਾ ਅਤੇ ਆਪ ਜੀ ਦੀ ਅਗਵਾਈ ਇਸ ਕਾਫਲੇ ਨੂੰ ਅਪਣੀ ਮੰਜਿਲ ਤੇ ਜਰੂਰ ਲੈ ਕਿ ਜਾਵੇਗੀ।
ਅਸੀ ਆਸ ਕਰਦੇ ਹਾਂ ਕਿ ਗੁਰੂ ਵੱਲੋ ਬਖਸ਼ੀ ਇਸ ਸੇਵਾ ਨੂੰ ਆਪ ਜੀ ਇਸੇ ਤਰਾ ਨਿਭਾਉਦੇ ਰਹੋਗੇ। ਅੰਕ ਚੋਥਾ ਗੁਰਮਿਤ ਅਤੇ ਅਖੰਡ ਪਾਠ ਸਿੱਖਾ ਨੂੰ ਅਗਿਆਨਤਾ ਦੀ ਨੀਦ ਵਿੱਚੋ ਜਗਾ ਕਿ ਰਹੇਗਾ।
ਧੰਨਵਾਦ ਸਹਿਤ
ਹਰਪ੍ਰੀਤ ਸਿੰਘ-ਸਰਹਿੰਦ
ਫਤਹਿਗੜ੍ਹ ਸਾਹਿਬ- 98147-02271
(ਨੋਟ:- ਇਹ ਚਿੱਠੀ ਡਾ: ਦਿਲਗੀਰ ਨੂੰ ਲਿਖੀ ਹੋਈ ਸੀ ਅਤੇ ਨਾਲ ਹੀ ‘ਸਿੱਖ ਮਾਰਗ’ ਨੂੰ ਵੀ ਕਾਰਬਨ ਕਾਪੀ ਭੇਜੀ ਗਈ ਸੀ-ਸੰਪਾਦਕ)


14/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋੜ ਓਸ ਸੰਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋੜ ਲੈ ਉਸ ਸੰਗ ਦਿਲ ਦੀ ਏਦਾਂ ਤਾਰ ਗੁਰਸਿੱਖਾ।
ਅੰਗ ਅੰਗ ਤੇਰਾ ਬੋਲੇ ਧੰਨ ਨਿਰੰਕਾਰ ਗੁਰਸਿੱਖਾ।
ਜੱਗ ਦੀਆਂ ਭੁੱਲ-ਭੁਲਈਆਂ ਵਿੱਚੋਂ ਬਾਹਰ ਨਿਕਲ ਜਾ ਤੂੰ,
ਅਪਣੇ ਅੰਦਰ ਨਾਮ ਦਾ ਰਚ ਸੰਸਾਰ ਗੁਰਸਿੱਖਾ।
ਕਾਮ, ਕਰੋਧ, ਮੋਹ, ਲੋਭ ਤੋਂ ਬਚ ਹੰਕਾਰ ਕਿਸ ਗਲ ਦਾ,
ਸੱਚ ਸੰਗ ਜੁੜਣਾ, ਰੱਖਣਾ ਸੁੱਚ ਆਚਾਰ ਗੁਰਸਿੱਖਾ।
ਸਾਸ ਸਾਸ ਸਿਮਰਨ ਦੀ ਤੈਨੂੰ ਆਦਤ ਪੈ ਜਾਵੇ,
ਉਸ ਤਕ ਦਿਲ ਰੱਖ ਲਾ ਕੇ, ਸੱਚੀ ਕਾਰ ਗੁਰਸਿੱਖਾ।
ਔਖਾ ਕੁੱਝ ਨਾ, ਇਹ ਤਾਂ ਮਨ ਨੂੰ ਮੋੜਣ ਦੀ ਗਲ ਹੈ,
ਜੱਗ ਤੋਂ ਮੁੜਕੇ ਰੱਬ ਸੰਗ ਜੁੜ, ਲੱਗ ਪਾਰ ਗੁਰਸਿੱਖਾ।
ਜੱਗ ਤੋਂ ਜੋ ਵੀ ਵੱਟਣਾ, ਉਸ ਨੇ ਏਥੇ ਰਹਿ ਜਾਣਾ,
ਨਾਲ ਚੱਲੇ ਜੋ ਤੇਰੇ ਕਰ ਵਿਉਪਾਰ ਗੁਰਸਿੱਖਾ।
ਵਾਹਿਗੁਰੂ, ਵਾਹਿਗੁਰੂ ਕਰਦਾ ਕਰਦਾ ਉਸ ਸੰਗ ਜੁੜਦਾ ਜਾ,
ਬੇੜਾ ਤੇਰਾ ਹੋਣਾ ਏਵੇਂ ਪਾਰ ਗੁਰਸਿੱਖਾ।
ਆਉਣ ਜਾਣ ਦਾ ਝੰਝਟ ਵੀ ਮਿਟ ਜਾਉਗਾ ਤੇਰਾ,
ਉਸ ਵਿੱਚ ਜਦੋਂ ਸਮਾਵੇਂ ਆਪਾ ਵਾਰ ਗੁਰਸਿੱਖਾ।


13/07/15)
ਦਲਜੀਤ ਸਿੰਘ ਲੁਧਿਆਣਾ

ਸ.ਗੁਰਸ਼ਰਨ ਸਿੰਘ ਕਸੇਲ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,

ਧੰਨਵਾਦ ਜੀ, ਤੁਸੀਂ ‘ਸਿੱਖ ਮਾਰਗ’ ਤੇ ਮੇਰੇ ਵੱਲੋਂ ਭੇਜੇ ਵਿਚਾਰ ਪੜ੍ਹੇ ਅਤੇ ਓਹਨਾਂ ਬਾਰੇ ਹੋਰ ਵਿਚਾਰ ਲਈ ਲਿਖਿਆ ਹੈ । ਤੁਸੀਂ ਪੁੱਛਿਆ ਹੈ ਕਿ ਐਸੇ ਪ੍ਰਚਾਰਕਾਂ ਤੇ “ਗੁਰੂ” ਦੀ ਕਿਰਪਾ ਕਿਸ ਰੂਪ ਵਿਚ ਹੁੰਦੀ ਹੈ ? ਗੁਰੂ ਦੀ ਕਿਰਪਾ ਅਤੇ ਅਕਾਲ ਪੁਰਖ ਦੀ ਕਿਰਪਾ ਵਿਚ ਕੀ ਅੰਤਰ ਹੈ ? ਜਾਂ ਦੋਵੇਂ ਇਕੋ ਹੀ ਹਨ ?
ਮੈਂ ਗੁਰੂ ਦੀ ਕਿਰਪਾ ਓਹਨਾਂ ਦੇ ਸਬਰ, ਸ਼ੁਕਰ ਅਤੇ ਸੰਤੋਖ ਦੀ ਅਵਸਥਾ ਵਿਚ ਰਹਿਣ ਦੇ ਰੂਪ ‘ਚ ਹੀ ਹੁੰਦੀ ਮੰਨਦਾ ਹਾਂ । ਓਹ ਕਹਿਣੀ ਅਤੇ ਕਰਨੀ ਵਿਚ ਗੁਰਮੱਤ (ਗੁਰਬਾਣੀ ਦੇ ਫਲਸਫੇ) ਤੋਂ ਬਾਹਰ ਦੀ ਗੱਲ ਨਹੀਂ ਕਰਦੇ । ਉਪਰੋਕਤ ਕਿਸਮ ਦੇ ਪ੍ਰਚਾਰਕ ਬਹੁਤ ਘੱਟ ਹਨ, ਇੱਸੇ ਲਈ ਮੇਰੇ ਵੱਲੋਂ ਪ੍ਰਚਾਰਕ ਭਰਾਵਾਂ-ਭੈਣਾਂ ਨੂੰ ਇੱਕ ਹਲੂਣਾ ਹੀ ਹੈ । ਅਗਲੀ ਗੱਲ ਗੁਰੂ ਤੇ ਅਕਾਲ ਪੁਰਖ ਦੀ ਕਿਰਪਾ ‘ਚ ਕੀ ਅੰਤਰ ਹੈ ?ਜਾਂ ਦੋਵੇਂ ਇਕੋ ਹੀ ਹਨ ? ਮੇਰੇ ਖਿਆਲ ‘ਚ ਗੁਰੂ ਅਤੇ ਅਕਾਲਪੁਰਖ ਵਿੱਚ ਕੋਈ ਅੰਤਰ ਨਹੀਂ ਯਥਾ, “ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ ॥” ਜਦ ਗੁਰੂ ਅਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਫਿਰ ਕਿਰਪਾ ‘ਚ ਅੰਤਰ ਕੈਸਾ ?
ਧੰਨਵਾਦ ਸਹਿਤ,
ਦਲਜੀਤ ਸਿੰਘ ਲੁਧਿਆਣਾ


13/07/15)
ਗੁਰਸ਼ਰਨ ਸਿੰਘ ਕਸੇਲ

ਸ੍ਰ ਸੁਖਜੀਤ ਸਿੰਘ ਕਪੂਰਥਲਾ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਵੱਲੋਂ ਲਿਖਿਆ ਲੇਖ “ਪਾਤੀ ਤੋਰੈ ਮਾਲਿਨੀ” ਪੜ੍ਹਿਆ ਚੰਗਾ ਲੱਗਾ । ਆਪ ਨੇ ਅਖੀਰ ਤੇ ਲਿਖਿਆ ਹੈ ਕਿ, “ਉਪਰੋਕਤ ਸਾਰੀ ਵਿਚਾਰ ਨੂੰ ਸਮਝਣ ਦੀ ਲੋੜ ਹੈ ਕਿ ਜੋ ਕਰਮ ਮੂਰਤੀ ਪੂਜਾ ਆਦਿ ਕਰਨ ਲਈ ਗੁਰਬਾਣੀ ਯੋਗ ਨਹੀਂ ਮੰਨਦੀ ਉਹੀ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਯੋਗ ਕਿਵੇਂ ਹੋ ਸਕਦਾ ਹੈ ? ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।।ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।।(ਭਗਤ ਕਬੀਰ ਜੀ,ਪੰਨਾ 479)
ਪਰ ਆਪਨੇ ਇਹ ਸਪਸ਼ਟ ਨਹੀਂ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਜਿੰਦ ਹੈ ਜਾਂ ਜਿੰਦ ? ਸੋ, ਵੀਰ ਜੀ ਇਹ ਦੱਸਣ ਦੀ ਖੇਚਲ ਕਰਨੀ ਜੀ ।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


ਚਾਰ ਕੁ ਮਿੰਟ ਦੀ ਇਕ ਭਾਵਕ ਸਪੀਚ


13/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੌਣਕ ਹੀ ਰੌਣਕ, ਬਹਾਰ ਹੀ ਬਹਾਰ।
ਰੱਬਾ ਤੇਰੇ ਘਰ ਖਿੜੀ ਰਹਿੰਦੀ ਗੁਲਜ਼ਾਰ।
ਅੰਬਰਾਂ `ਚ ਘੁੰਮਰਾਂ ਪਾ ਆਈ ਬਦਲੋਟੀ।
ਕਿਣ ਮਿਣ ਕਣੀ `ਚ ਨਲ੍ਹਾਉਂਦੀ ਬਦਲੋਟੀ
ਖਿੜੀ ਹਰਿਆਵਲ ਨਹਾਈ ਮੁਟਿਆਰ।
ਰੌਣਕ ਹੀ ਰੌਣਕ, ਬਹਾਰ ਹੀ ਬਹਾਰ।
ਵੇਲਾਂ ਦੀਆਂ ਕੂੰਬਲਾਂ ਦਾ ਸੂਖਮ ਸ਼ਿੰਗਾਰ
ਬੂੰਦਾਂ `ਚੋਂ ਦੀ ਕਿਰਨ ਦੀ ਬਹੁਰੰਗੀ ਝਲਕਾਰ,
ਮੈਨੂੰ ਵਿਚੋਂ ਝਾਉਲਾ ਤੇਰਾ ਪੈਂਦਾ ਕਰਤਾਰ।
ਰੌਣਕ ਹੀ ਰੌਣਕ, ਬਹਾਰ ਹੀ ਬਹਾਰ।
ਠੰਢੀ ਮਿੱਠੀ ਲੱਗੇ ਨਿੰਮੀ ਨਿੰਮੀ ਇਹ ਫੁਹਾਰ।
ਡਾਲੀਆਂ ਫੈਲਾਉਂਦੀਆਂ ਨੇ ਬਾਹਾਂ ਲੈ ਪਿਆਰ।
ਦੇਖ ਕੇ ਕਿਰਤ ਤੇਰੀ ਚੜ੍ਹਦਾ ਖੁਮਾਰ।
ਰੌਣਕ ਹੀ ਰੌਣਕ, ਬਹਾਰ ਹੀ ਬਹਾਰ।
ਸੌਣ ਦਾ ਮਹੀਨਾ ਤੇਰੀ ਮਿਹਰ ਅਪਾਰ,
ਜ਼ਿੰਦਗੀ ਦਾ ਦਾਨ ਦੇਈ ਜਾਵੇਂ ਬੇਸ਼ੁਮਾਰ,
ਦਾਤਾਂ ਨਾ ਬਿਆਨ ਹੋਣ, ਲਗਦੀ ਨਾ ਸਾਰ।
ਰੌਣਕ ਹੀ ਰੌਣਕ, ਬਹਾਰ ਹੀ ਬਹਾਰ।


13/07/15)
ਸ੍ਰ ਸੁਰਿੰਦਰ ਸਿੰਘ 'ਖਾਲਸਾ'

ਮੋਦੀ ਬਨਾਮ ਆਰ. ਐਸ. ਐਸ. ਸਰਕਾਰ

ਕੇਂਦਰ `ਚ ਜਦੋਂ ਦੀ ਮੋਦੀ ਸਰਕਾਰ ਆ ਗਈ, ਆਰ. ਐਸ. ਐਸ. ਵਾਲੇ ਅਪਣਾ ਅਸਲੀ ਰੰਗ ਦਿਖਾਉਣ ਲੱਗ ਪਏ।
‘ਸੱਤੀਂ ਵੀਹੀਂ’ ਤੱਕੜੇ ਦਾ ਸਦਾ ਹੀ ਸੌ ਹੁੰਦਾ, ਇਸ ‘ਕਹਾਵਤ’ ਨੂੰ ਹੁਣ ਇਹ ਅਮਲਾਂ ਵਿੱਚ ਲਿਆਉਣ ਲੱਗ ਪਏ।
ਕੇਜਰੀਵਾਲ ਨੇ ਦਿੱਲੀ `ਚ ਜਦੋਂਦੀ ਦਿੱਤੀ ਪਟਕੀ, ਉਦੋਂਦੇ ਉਸਨੂੰ ਟਾਰਗੇਟ ਬਣਾਕੇ ਜ਼ਹਿਰੀ ਤੀਰ ਚਲਾਉਣ ਲੱਗਪਏ।
‘ਆਪ’ ਦੀ ਸਰਕਾਰ ਅਸੀਂ ਨਹੀਂ ਚਲਣ ਦੇਣੀ,’ ਗਵਰਨਰ ਰਾਹੀਂ ਉਨ੍ਹਾਂ ਦੇ ਕੰਮ `ਚ ਰੁਕਾਵਟਾਂ ਪਾਉਣ ਲੱਗ ਪਏ।
ਪਬਲਿਕ ਦੇ ਫਤਵੇ ਨੂੰ ਵੀ ਇਹ ਟਿੱਚ ਸਮਝਣ, ਤਾਂਹੀ ਤਾਂ ਹਾਰੇ ਹੋਏ ਨੂੰ ਵੀ ‘ਵਿੱਤ ਮੰਤਰੀ’ ਬਣਾਉਣ ਲੱਗ ਪਏ।
ਕਹਿੰਦੇ ਹਿੰਦੋਸਤਾਨ ਨੂੰ ਹੈ ਹਿੰਦੂ ਦੇਸ਼ ਬਣਾ ਲੈਣਾ, ‘ਲੱਲੂ-ਪੰਜੂ ਜਹੇ ਬੰਦੇ ਘੱਟ ਗਿਣਤੀਆਂ ਨੂੰ ਧਮਕਾਉਣ ਲੱਗ ਪਏ।
ਊਟ-ਪਟਾਂਗ ਜਹੇ ਬਿਆਨ ਰੋਜ਼ ਹੀ ਦਾਗ ਦਿੰਦੇ, ਖੁਦ ਨੂੰ ਹਿੰਦੂ ਮਨੋਂ ਜਾਂ ਦੇਸ਼ ‘ਛੱਡੋ’ ਦੇ ਫਤਵੇ ਸੁਣਾਉਣ ਲੱਗ ਪਏ।
ਘੱਟ ਗਿਣਤੀਆਂ ਉਪਰ ਗਉ+ਗੀਤਾ ਧੱਕੇ ਨਾਲ ਥੋਪ ਰਹੇ ਨੇ, ਗਊ ਦੇ ਵਾਪਾਰ ਤੇ ਪਾਬੰਦੀਆਂ ਲਗਾਉਣ ਲੱਗ ਪਏ।
ਗਾਈਆਂ ਰੁਲਦੀਆਂ ਫਿਰਦੀਆਂ ਗਲੀਆਂ ਬਾਜਾਰਾਂ ਦੇ ਵਿਚ, ਉਂਝ ਖੁਦ ਨੂੰ ਗਊ ਦੇ ਰਖਵਾਲੇ ਅਖਵਾਉਣ ਲੱਗ ਪਏ।
ਮੂਰਤੀ ਪੱਥਰ ਦੀ ਤੇ ਜਾਨਵਰਾਂ ਦੀ ਪੂਜਾ ਕਰੀ ਜਾਂਦੇ, ਸੂਰਜ ਨੂੰ ਨਮੋ ਨਮਸਕਾਰਾਂ ਦੇ ਪ੍ਰੋਗਰਾਮ ਬਣਾਉਣ ਲੱਗ ਪਏ।
ਥੈਲੀਉਂ ਬਾਹਰ ਆ ਗਈ ਏ ‘ਬਿੱਲੀ’ ਕੱਟੜ ਵਾਦੀਆਂ ਦੀ, ਫਿਰਕੂ ਪੂਣੇ ਦਾ ਜਾਲ ਦੇਸ਼ `ਚ ਵਿਛਾਉਣ ਲੱਗ ਪਏ।
ਅਜੈੰਡਾ ਆ ਗਿਆ ਸਾਹਮਣੇ ਆਰ ਐਸ. ਐਸ. ਦਾ, ‘ਸਾਮ, ਭੇਦ, ਤੇ ਰਾਜ’, ਦੰਡ’ ਦੀ ਨੀਤੀ ਅਪਨਾਉਣ ਲੱਗ ਪਏ।
ਮੁਸੱਲਮਾਨਾਂ ਦੀ ਵਾਂਗ ਤੇ ਨਿਮਾਜ਼ ਉਤੇ ਇਤਰਾਜ਼ ਕਰਦੇ, ਖੁਦ ‘ਕਲਪਿਤ ਦੇਵਤਿਆਂ ਦੀ ਪੂਜਾ ਕਰੀ ਕਰਾਈ ਜਾਂਦੇ।
ਰੋੱਜੇ ਈਦ-ਬਕਰੀਦ ਇਹਨਾਂ ਨੂੰ ਸੂਲ ਵਾਂਗ ਚੁਭਦੇ ਨੇ, ਖੁਦ ਇਕਾਦਸ਼ੀ ਅਹੋਈ ਤੇ ਕਰੁਵੇ ਦੇ ਵਰਤ ਰਖਵਾਈ ਜਾਂਦੇ।
ਰੋਜ਼ ਹੀ ਚੜ੍ਹਦੇ ਸੂਰਜ ਨੂੰ ਨਮਸਕਾਰਾਂ ਦੀ ਗੱਲ ਕਰਦੇ, ਚੰਦ ਦੀ ਪੂਜਾ ਵੀ ਪੂਰਨਮਾਸ਼ੀ ਵਾਲੇ ਦਿਨ ਕਰਵਾਈ ਜਾਂਦੇ।
ਉਸੇ ਚੰਦ ਉਤੇ ਅਮਰੀਕਾ ਰੂਸ ਤੇ ਹੌਰ ਦੇਸ਼ਾਂ ਵਾਲੇ,’ ਲੋਕਾਂ ਦੇ ਘਰ ਬਣਾਕੇ ਵਸਾਉਣ ਦੀਆਂ ਸਕੀਮਾਂ ਬਣਾਈ ਜਾਂਦੇ।
ਇਸਾਈ ਮਿਸ਼ਨਰੀ ਅਪਣੇ ਧਰਮ ਦਾ ਪ੍ਰਚਾਰ ਕਰਦੇ, ਉਨ੍ਹਾਂ ਉਤੇ ਵੀ ‘ਪਾਲਤੂ ਗੁੰਡਿਆ ਤੋਂ ਹਮਲੇ ਕਰਵਾਈ ਜਾਂਦੇ।
ਸਰਬਕਾਲੀ ਤੇ ਸਰਬਸਾਂਝਾ ‘ਉਪਦੇਸ਼’ ਹੈ ‘ਗੁਰੁ ਗ੍ਰੰਥ ਜੀ’ ਦਾ, ਇਸ ਦੇ ਵਿਰੁਧ ਵੀ ਇਹ ਨਫਰੱਤ ਫੈਲਾਈਂ ਜਾਂਦੇ।
ਸਿੱਖਾਂ ਦੇ ਸਿੱਖੀ ਸਰੂਪ ਤੇ ਕਟਾਖ ਇਹ ਨਿੱਤ ਕਰਦੇ, ਭੱਦੇ ਚੁਟਕਲੇ ਸਿੰਘ ਤੇ ਸਰਦਾਰਾਂ ਇਹ ਸਦਾ ਬਣਾਈ ਜਾਂਦੇ।
ਦ੍ਹਾੜੀ ਸਿੱਖ ਦੀ ਦੇਖ ਇਹ ਸੜ ਭੁੱਜ ਜਾਂਦੇ, ਆਪ ਸਿਰ ਤੇ ਬੋਦੀ ਤੇ ਚੋਟੀ ਰੱਖਕੇ, ਮੱਥੇ ਤੇ ਟਿੱਕਾ ਲਗਵਾਈ ਜਾਂਦੇ।
ਹਿਟਲਰ ਤੇ ਔਰੰਗਜੇਬ ਨੇ ਵੀ ਏਹੀ ਸੋਚਿਆ ਸੀ, ਕੀ ਉਹ ਕਾਮਯਾਬ ਹੋਏ ਇਸ ਗੱਲ ਨੂੰ ਮੂਲੋਂ ਹੀ ਭੁਲਾਈ ਜਾਂਦੇ।
ਉਹ ਵੇਲਾ ਹਥਿਆਰਾਂ ਦਾ ਸੀ ਇਹ ਦਲੀਲ ਦਾ ਏ, ‘ਦਲੀਲ ਤੇ ਅਪੀਲ’ ਨੂੰ ਇਹ ਮੂਲੋਂ ਹੀ ਹਨ ਠੁਕਰਾਈ ਜਾਂਦੇ।
ਨਾ ਇਹ ਉਦੋਂ ਹੋਇਆ ਸੀ ਨਾ ਹੀ ਇਹ ਅੱਜ ਹੋਣਾ ਏ, ਐਵੇਂ ਦੇਸ਼ ਨੂੰ ਖਾਨਾ ਜੰਗੀ ਵੱਲ ਵਦੋ-ਵਦੀ ਧਕਾਈ ਜਾਂਦੇ।
ਹਜਾਰਾਂ ਲੱਖਾਂ ਲੋਕਾਂ ਨੂੰ ਇਹ ਮਰਵਾ ਦੇਣਗੇ, ਕੁੱਝ ਐਸੇ ਹਾਲਾਤ ‘ਆਰ, ਐਸ, ਐਸ’ ਵਾਲੇ ਦੇਸ਼ ਵਿੱਚ ਬਣਾਈ ਜਾਂਦੇ।
ਹਿੰਦੂ ਲਫਜ਼ ਦੇ ਭਲਾ ਕੀ ਅਰਥ ਕਰੀਏ, ਅਰਬੀ ਲੋਕ ਅਪਣੀ ਭਾਸ਼ਾ `ਚ ਚੋਰ ਉਚੱਕਾ ਤੇ ਮੱਕਾਰ ਦਰਸਾਈ ਜਾਂਦੇ।
ਇਨ੍ਹਾਂ ਦੇ ਗ੍ਰੰਥ ਬੇਦਾਂ ‘ਸਿਮ੍ਰਿਤੀਆਂ ਨੇ ਸਮਾਜ `ਚ ਪਾਏ ਪਾੜੇ, ਜਾਤ ਪਾਤ ਤੇ ਵਰਨ ਵੰਡ ਦੀ ਬਿਮਾਰੀ ਫੈਲਾਈ ਜਾਂਦੇ।
ਅਜੀਬ ਜਿਹੀ ਤਰ੍ਹਾਂ ਇਨ੍ਹਾਂਦੇ ਦੇਵਤੇ ਹੋਣ ਪ੍ਰਗਟ, ਕਿਸੇ ਦੇ ਬਾਨਰ ਦੀ ਪੂਛ ਕਿਸੇ ਦੇ ਹਾਥੀ ਦਾ ਸਿਰ ਲਗਾਈ ਜਾਂਦੇ।
ਮਹਾਂਭਾਰਤ ਤੇ ਰਾਮਾਇਣ ਵਿੱਚ ਆਪਾ ਵਿਰੋਧੀ ਵੀਚਾਰ ਸਾਰੇ, ਫਿਰ ਵੀ ੳੇੁਨ੍ਹਾਂ ਨੂੰ ਧਰਮ ਗ੍ਰੰਥ ਹਨ ਠਹਿਰਾਈ ਜਾਂਦੇ।
ਪਾਂਡਵ ਜੁਆਰੀ ਜੂਏ `ਚ ਰਾਜ ਭਾਗ ਸਭ ਕੁੱਝ ਹਾਰ ਗਏ, ਵੇਚਾਰੀ ਦ੍ਰੋਪਦੀ ਨੂੰ ਨੰਗੀ ਭਰੀ ਸਭਾ `ਚ ਕਰਾਈ ਜਾਂਦੇ।
ਝੂਠ ਬੋਲ ਕੇ ਦਰੋਣ ਅਚਾਰਿਆ ਮਰਵਾ ਦਿੱਤਾ, ਉਸ ਝੂਠੇ ਤੇ ਜੂਆਰੀ ਯੁਧਿਸ਼ਠਰ ਨੂੰ ਧਰਮ ਪੁੱਤਰ ਠਹਿਰਾਈ ਜਾਂਦੇ।
ਜਿਸ ਧਰਮ ਦੇ ਧਰਮ ਪੁੱਤਰ ਹੋਣ ਯੁਧਿਸ਼ਠਰ ਜੈਸੇ, ਉਨ੍ਹਾਂ ਤੋਂ ਸਿਧਾਂਤਾਂ ਦੀ ਆਸ ਲੋਕ ਕਮਲੇ ਐਵੇਂ ਲਗਾਈ ਜਾਂਦੇ।
ਸ਼ੂਦਰਾਂ ਤੇ ਔਰਤਾਂ ਨੂੰ ਇਨ੍ਹਾਂ ਦੇ ਗ੍ਰੰਥ ਜਾਣ ਦੁਤੱਕਾਰੀ, ਪਰ ਡੰਗਰਾਂ (ਗਊ) ਦੀ ਪੂਜਾ ਸ਼ਰਧਾਲੂਆਂ ਤੋਂ ਕਰਾਈ ਜਾਂਦੇ।
ਸਾਰਿਆਂ ਰੋਗਾਂ ਦੀ ਦਵਾਈ ਸਿਰਫ ਯੋਗ ਹੀ ਹੈ, ਝੂਠਾ ਪ੍ਰਚਾਰ ਵੀ ਇਹ ‘ਬਾਬਾ ਰਾਮਦੇਵ’ ਤੋਂ ਹਨ ਕਰਵਾਈ ਜਾਂਦੇ।
ਦੇਸੀ ਦਵਾਈਆਂ ਦੀ ਫਾਰਮੇਸੀ ਰਾਮਦੇਵ ਬਣਾਈ ਫਿਰਦੈ, ਮਹਿੰਗੀਆਂ ਦਵਾਈਆਂ ਵੇਚਦੇ ਨੇ ਤੇ ਲੁੱਟ ਮਚਾਈ ਜਾਂਦੇ।

ਸ੍ਰ ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ}
ਫੋਨ=94662 66708, 97287 43287, ;
E -MAIL= [email protected]
[email protected]


12/07/15)
ਬਲਦੇਵ ਸਿੰਘ ਟੌਰਾਂਟੋ

ਸਤਿਕਾਰ ਯੋਗ ਚਮਕੌਰ ਸਿੰਘ ਜੀ ਗੁਰ ਫਤਿਹ ਪ੍ਰਵਾਣ ਕਰਨੀ।

ਸੱਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਦਾਸ ਦਾ ਧਿਆਨ ਵਿਆਕਰਣ ਨਿਯਮਾਂ ਵੱਲ ਲਿਆਉਣ ਲਈ ਪ੍ਰੇਰਣਾ ਭਰਿਆ ਖਤ ਲਿਖਿਆ ਹੈ ਜਿਸ ਤੋਂ ਇੰਜ ਮਹਿਸੂਸ ਹੋਇਆ ਕਿ ਆਪ ਕਾਫੀ ਸੂਝਵਾਨ ਅਤੇ ਭਾਸ਼ਾ ਵਿਗਆਨੀ ਹੋ। ਹੋ ਸਕਦਾ ਤੁਹਾਡੇ ਕੋਲੋਂ ਕਾਫੀ ਕੁੱਝ ਸਿਖਣ ਲਈ ਮਿਲੇ। ਬਾਕੀ ਆਪ ਜੀ ਨੇ ਜੋ ਸਖਤ ਸਬਦਾਂ ਬਾਰੇ ਮੁਆਫੀ ਮੰਗੀ ਹੈ ਇਸ ਦੀ ਕੋਈ ਬਹੁਤੀ ਜਰੂਰਤ ਨਹੀਂ ਸੀ ਕਿਉਂਕਿ ਆਪ ਜੀ ਵਰਗੇ ਵਿਦਵਾਨ ਸੱਜਣ ਨੇ ਜੇਕਰ ਕਿਸੇ ਵਿਦਿਆਰਥੀ ਨੂੰ ਕੁੱਝ ਸਿਖਉਣਾ ਹੋਵੇ ਤਾਂ ਵਿਦਵਾਨ ਵਲੋਂ ਆਪਣੀ ਵਿਦਵਤਾ ਦਾ ਅਹਿਸਾਸ ਕਰਵਾਉਣ ਲਈ ਵੀਚਾਰਚਰਚਾ ਦੇ ਸੁਰੂ ਹੋਣ ਤੋਂ ਪਹਿਲਾਂ ਹੀ ਸਖਤ ਸ਼ਬਦ ਵਰਤਕੇ ਵਿਦਿਆਰਥੀ ਦਾ ਪੂਰਾ ਧਿਆਨ ਆਪਣੇ ਵਲ ਖਿਚਣਾ ਹੁੰਦਾ ਹੈ, ਜੋ ਆਪ ਜੀ ਨੇ ਆਪਣਾ ਫਰਜ ਅਦਾ ਕੀਤਾ ਹੈ। ਇਸ ਕਰਕੇ ਸਖਤ ਸ਼ਬਦਾਂ ਨੂੰ ਵੀ ਦਾਸ ਆਪ ਜੀ ਦੀ ਵਿਦਵਤਾ ਭਰੀ ਨਸੀਹਤ ਸਮਝਕੇ ਖਿੜੇ ਮੱਥੇ ਪ੍ਰਵਾਣ ਕਰਦਾ ਹੈ।

ਬਾਕੀ ਤੁਹਾਡੀ ਅੰਗਰੇਜੀ ਵਾਲੀ ਈਮੇਲ ਤੋਂ ਇਸ ਤਰ੍ਹਾਂ ਸਾਬਤ ਹੁੰਦਾ ਹੈ ਕਿ ਆਪ ਐਡੀਟੋਰੀਅਲ ਬੋਰਡ ਨੂੰ ਵੀ ਨਸੀਹਤ, ਇਹ ਲਿਖਕੇ ਕਰ ਰਹੇ ਹੋ ਕਿ ਐਡੀਟੋਰੀਅਲ ਬੋਰਡ ਇਸਦਾ ਪਾਰਟ ਨਾ ਬਣੇ। ਇਹ ਫੈਸਲਾ ਦਾਸ ਉਨ੍ਹਾਂ ਉੱਪਰ ਛੱਡਦਾ ਹੈ ਕਿ ਉਨ੍ਹਾਂ ਕੀ ਫੈਸਲਾ ਲੈਣਾ ਹੈ।

ਜੋ ਆਪ ਜੀ ਨੇ ਜੋ ੩੩ ਨੰ: ਪਾਉੜੀ ਬਾਰੇ ਸਵਾਲ ਉਠਇਆ ਹੈ ਕਿ (ਨਾਨਕ ਇਥੇ ਸੰਬੋਧਕ ਕਾਰਕ ਹੈ ਭਾਵ ਹੇ ਨਾਨਕ!)। ਉਸ ੩੩ ਨੰ: ਪਾਉੜੀ ਦਾ ਦਾਸ ਵਲੋਂ ਕੀਤੇ ਅਰਥਾਂ ਦਾ ਹੂ ਬਹੂ ਹਵਾਲਾ ਜੋ ਸਿਖ ਮਾਰਗ ਉੱਪਰ ਉਪਲਬਦ ਹੈ ਹਵਾਲੇ ਵਜੋ ਅੱਗੇ ਪੇਸ ਹੈ। ਇਥੇ ਹੇ ਨਾਨਕ! ਸੰਬੋਧਕ ਕਾਰਕ ਸ਼ਬਦ ਹੀ ਤਾਂ ਦਾਸ ਵਲੋਂ ਵਰਤਿਆ ਹੈ ਜੋ ਆਪ ਜੀ ਕਹਿ ਰਹੇ ਹੋ ਕਿ ਹੋਣਾ ਚਾਹੀਦਾ ਹੈ। ਜਿਹੜਾ, ਨਾਨਕ ਜੀ ਨੂੰ ਅਖੀਰਲੀ ਪੰਗਤੀ ਅੰਦਰ ਦਾਸ ਵਲੋਂ ਸ਼ਬਦ ਵਰਤਿਆ ਹੈ ਉਹ ਤਾਂ ਪਾਠਕਾਂ ਲਈ ਸਮੁੱਚੀ ਪਾਉੜੀ ਦਾ ਭਾਵ ਸੁਖੈਨ ਸਮਝਣਾਉਣ ਵਾਸਤੇ ਵਰਤਿਆ ਹੈ, ਜੋ ਕਿ ਭਾਵ ਰੂਪ ਵਿੱਚ ਹੈ। ਇੱਕ ਨੁਕਤਾ ਆਪ ਜੀ ਨੇ ਇੰਝ ਉਠਾਇਆ ਹੈ: - ਤਿਨ ਇਥੇ ਬਹੁਵਚਨ ਹੈ। ਦਾਸ ਵਲੋਂ ਵੀ ਤਾਂ ਤਿਨ ਨੂੰ ਬਹੁਵਚਨ ਵਿੱਚ ਅਰਥਾਇਆ ਗਿਆ ਹੈ ਜੋ ਅੱਗੇ ਪੇਸ ਕੀਤੇ ਹਵਾਲੇ ਦੀ ਅਖੀਰਲੀ ਪੰਗਤੀ ਵਿੱਚ ਦਰਜ ਹੈ, ਸਿੱਧ ਵੀਚਾਰਧਾਰਾ ਦੇ ਵਿੱਚ ਰਤੇ ਹੋਇਆ ਨੂੰ, ਰਤੇ ਹੋਇਆ ਨੂੰ, ਬਹੁਵਚਨ ਹੀ ਤਾਂ ਹੈ। ਘਚੋਲੇ ਵਾਲੀ ਤਾਂ ਇਥੇ ਕੋਈ ਗੱਲ ਹੀ ਨਹੀਂ ਹੈ।

ਅੱਗੇ ਆਪ ਜੀ ਕਹਿੰਦੇ ਹੋ ਜਿਹੜੇ ਟੀਕਾ ਕਾਰ ਜਾ ਵਿਆਖਿਆਕਾਰ ਗੁਰਬਾਣੀ ਵਿਆਕਰਣ ਨੂੰ ਆਪਣੇ ਅਰਥਾਂ ਦਾ ਅਧਾਰ ਨਹੀਂ ਬਣਾਉਦੇ ਉਹ ਆਪਣੀ ਆਪਣੀ ਸੋਚ ਮੁਤਾਬਕ ਅਰਥ ਕੱਢ ਲੈਦੇ ਹਨ ਇਸ ਕਰਕੇ ਜਿਨ੍ਹੇ ਵੀ ਟੀਕੇ ਲਿਖੇ ਹਨ ਉਹ ਮਿਲਦੇ ਨਹੀਂ।

ਇਥੇ ਆਪ ਜੀ ਨੂੰ ਇੱਕ ਬੇਨਤੀ ਹੀ ਕਰਨੀ ਚਾਹਾਗਾ ਜਾ ਤਾਂ ਆਪ ਜੀ ਨੇ ਸਾਰੇ ਟੀਕੇ ਪੜੇ ਨਹੀਂ, ਜੇਕਰ ਪੜੇ ਹਨ, ਤਾਂ ਪਤਾ ਨਹੀਂ ਆਪ ਜੀ ਨੇ ਇਹ ਕਿਵੇਂ ਲਿਖ ਦਿੱਤਾ ਕਿ ਆਪਸ ਵਿੱਚ ਮਿਲਦੇ ਨਹੀਂ। ਜਦੋਂ ਕਿ ਸੱਚ ਇਹ ਹੈ ਕਿ ਸਾਰੇ ਦੇ ਸਾਰੇ ਟੀਕੇ ਹੀ ਆਪਸ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਮਿਲਦੇ ਹਨ ਲਿਖਣ ਸੈਲੀ ਜਾਂ ਅੱਖਰਾਂ ਦਾ ਥੋੜਾ ਬਹੁਤਾ ਫਰਕ ਤਾਂ ਜਰੂਰ ਹੋ ਸਕਦਾ ਹੈ ਪਰ ਟੀਕੇ, ਗੁਰਮਤਿ ਸਿਧਾਂਤ ਦੀਆਂ ਧੱਜੀਆਂ ਇੱਕੇ ਸੁਰ ਵਿੱਚ ਹੀ ਉਡਾਂਉਦੇ ਹੋਇ ਨਜਰ ਆਉਦੇ ਹਨ। ਕਿਸੇ ਟੀਕੇ ਦਾ ਜਿਕਰ ਕਰੋ ਜਿਸ ਅੰਦਰ ਗੁਰਮਤਿ ਦੇ ਮੂਲ ਸਿਧਾਂਤ ਕਰਤੇ ਦੇ ਅਜੂੰਨੀ ਹੋਣ ਦੇ ਸਿਧਾਂਤ ਦਾ ਵਿਆਖਿਆ ਅੰਦਰ ਖੰਡਣ ਨਾ ਕੀਤਾ ਗਿਆ ਹੋਏ।

ਅਰਥ: - ਹੇ ਨਾਨਕ ਜੋ ਸਾਡੀ ਸਿੱਧ ਵੀਚਾਰਧਾਰਾ ਦੇ ਨਾਮ (ਸੱਚ) ਵਿੱਚ ਰੱਤੇ ਹੋਏ ਹਨ, ਅਤੇ ਹਮੇਸ਼ਾ ਇਸ ਜੋਗ ਮੱਤ ਦੀ ਉੱਤਮ ਵੀਚਾਰਧਾਰਾ ਦਾ ਤਪ (ਅਭਿਆਸ) ਆਪਣੇ ਜੀਵਣ ਵਿੱਚ ਕਰਦੇ ਹਨ, ਉਹੀ ਇਸ ਅਸਲ ਜੋਗ ਮੱਤ ਦੀ ਸਿਧ (ਸ੍ਰੇਸਟ) ਵੀਚਾਰਧਾਰਾ ਦੇ ਤੱਤ ਨੂੰ ਸਮਝਦੇ ਹਨ। ਇਸ ਵੀਚਾਰਧਾਰਾ ਦੇ ਸੱਚ ਵਿੱਚ ਰੱਤੇ ਹੋਏ ਹੀ ਜੋਗ ਮੱਤ ਦੇ ਗਿਆਨ ਦੇ ਗੁਣਾਂ ਨੂੰ ਆਪਣੇ ਜੀਵਣ ਵਿੱਚ ਢਾਲਦੇ ਹਨ। ਜੋ ਇਸ ਵੀਚਾਰਧਾਰਾ ਨੂੰ ਆਪਣਾ ਜੀਵਣ-ਅੰਗ ਬਣਾਉਂਦੇ ਹਨ, ਉਹ ਸਾਡੇ ਜੋਗ ਮੱਤ ਦੀ ਵੀਚਾਰਧਾਰਾ ਤੋਂ ਬਗ਼ੈਰ ਜੇ ਕੋਈ ਕਿਸੇ ਹੋਰ ਵੀਚਾਰਧਾਰਾ ਨੂੰ ਸੱਚੀ ਆਖੇ ਸਾਡੇ ਲਈ ਸਭ ਵਿਅਰਥ ਹੈ। ਹੇ ਭਾਈ! ਨਾਨਕ ਜੀ ਨੂੰ ਇਸ ਤਰ੍ਹਾਂ ਜੋਗੀ ਵਲੋਂ ਸਿੱਧ ਵੀਚਾਰਧਾਰਾ ਵਿੱਚ ਰੱਤੇ ਹੋਇਆਂ ਨੂੰ ਹੀ ਨਮਸਕਾਰ ਕਰਨ ਵਾਸਤੇ ਭਾਵ ਅੱਗੇ ਝੁਕਣ ਵਾਸਤੇ ਪ੍ਰੇਰਿਆ।

ਦੂਸਰੀ ਗੱਲ ਜੋ ਆਪ ਜੀ ਨੇ ੩੭ ਨੰਬਰ ਪਾਉੜੀ ਬਾਰੇ ਇੰਜ ਲਿਖਿਆ ਹੈ ਕਿ (ਕਿਤੇ ਵੀ ਸਿਧਾ ਦੇ ਮੁਖੀ ਲਈ ਸਬਦ ਗੁਰਮੁਖਿ ਨਹੀਂ ਵਰਤਿਆ) ਆਪ ਹੀ ਅੱਗੇ ਲਿਖਦੇ ਹੋ: - (ਗੁਰਮੁਖਿ ਬਾਣੀ ਵਿੱਚ ਕਈ ਰੂਪਾਂ ਵਿੱਚ ਆਇਆ ਹੈ) ਕਈਆ ਰੂਪਾਂ ਵਿੱਚੋ ਫਿਰ ਇੱਕ ਰੂਪ ਵਿੱਚ ਸਿੱਧ ਮੁਖੀ ਲਈ ਕਿਉਂ ਨਹੀਂ ਹੋ ਸਕਦਾ? ਸਿਧ ਆਪਣੇ ਮੁਖੀ ਲਈ ਇਹੀ ਸ਼ਬਦ ਵਰਤਦੇ ਸਨ ਜਿਸ ਦਾ ਗੁਰੂ ਜੀ ਨੇ ਖੰਡਣ ਕੀਤਾ ਹੈ।

ਆਪ ਹੀ ਅੱਗੇ ਲਿਖਦੇ ਹੋ (ਸਬਦ ਦੇ ਪਰਕਰਣ ਤੇ ਨਿਰਭਰ ਕਰਦਾ ਹੈ)। ਜੇਕਰ ਆਪ ਜੀ ਮੁਤਾਬਕ ਸ਼ਬਦ ਦੇ ਪਰਕਰਣ ਤੇ ਨਿਰਭਰ ਕਰਦਾ ਹੈ ਤਾਂ ਫਿਰ ੩੭ ਨੰ: ਪਾਉੜੀ ਦੇ ਸ਼ਬਦ ਦੇ ਪਰਕਰਣ ਤੇ ਗੁਰਮੁਖਿ ਸ਼ਬਦ ਉੱਪਰ ਤੁਹਾਡੀ ਦਲੀਲ ਨਿਰਭਰ ਕਿਉਂ ਨਹੀਂ ਕਰ ਸਕਦੀ?

ਭੁੱਲ ਚੁੱਕ ਦੀ ਖਿਮਾਂ

ਬਲਦੇਵ ਸਿੰਘ ਟੌਰਾਂਟੋ


12/07/15)
ਗੁਰਸ਼ਰਨ ਸਿੰਘ ਕਸੇਲ

ਸ੍ਰ. ਦਲਜੀਤ ਸਿੰਘ ਲੁਣਿਆਣਾ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਦੇ ਬਹੁਤ ਚੰਗੇ ਵਿਚਾਰ ਪੜ੍ਹਨ ਨੂੰ ਮਿਲ ਰਹੇ ਹਨ । ਇਹਨਾਂ ਤੋਂ ਲੱਗਦਾ ਹੈ ਕਿ ਆਪ ਗੁਰਮਤਿ ਦੇ ਚੰਗੇ ਵਿਦਵਾਨ ਹੋ । ਆਪ ਨੇ ਜੁਲਾਈ 11, 16 ਵਾਲੀ ਚਿੱਠੀ ਵਿਚ ਲਿਖਿਆ ਹੈ ਕਿ, “ਐਸੇ ਪ੍ਰਚਾਰਕ ਕਿਸੇ ਮਾਣ ਸਨਮਾਨ ਦੇ ਮੁਹਤਾਜ ਨਹੀਂ ਹੁੰਦੇ I ਓਹਨਾਂ ਦਾ ਸਨਮਾਨ ਓਹਨਾਂ ਤੇ ਗੁਰੂ ਦੀ ਕਿਰਪਾ ਹੀ ਹੁੰਦੀ ਹੈ” I
ਵੀਰ ਜੀ, ਕੀ ਆਪ ਇਹ ਜਾਣਕਾਰੀ ਦੇਣ ਦੀ ਖੇਚਲ ਕਰੋਗੇ ਕਿ “ਗੁਰੂ” ਦੀ ਕਿਰਪਾ ਕਿਸ ਰੂਪ ਵਿਚ ਹੁੰਦੀ ਹੈ ? ਗੁਰੂ ਦੀ ਕਿਰਪਾ ਅਤੇ ਅਕਾਲ ਪੁਰਖ ਦੀ ਕਿਰਪਾ ਵਿਚ ਕੀ ਅੰਤਰ ਹੈ ? ਜਾਂ ਦੋਵੇਂ ਇਕੋ ਹੀ ਹਨ ? ਸਮਝਾਉਣ ਲਈ ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


12/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪਿਆਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਆਪਸ ਵਿੱਚ ਜੇ ਪਿਆਰ ਨਹੀਂ।
ਘੁੱਗ ਵਸਦਾ ਪਰਿਵਾਰ ਨਹੀਂ।
ਮਿਲ ਚਲਦੇ ਜੇ ਸੰਗੀ ਨਾ
ਵਧਦਾ ਕਾਰੋਬਾਰ ਨਹੀਂ।
ਧੁਰੀ ਭਰੋਸਾ ਧਰਮਾਂ ਦਾ,
ਧਰਮ ਨਹੀਂ ਸੰਸਾਰ ਨਹੀਂ।
ਰਿਸ਼ਤੇ ਨੇ ਵਿਸ਼ਵਾਸ਼ਾਂ ਦੇ,
ਬਿਨ ਇਤਬਾਰ ਪਿਆਰ ਨਹੀਂ।
ਪਿਆਰ `ਚ ਦੋਨੋਂ ਜਿਤਦੇ ਨੇ,
ਪਿਆਰ `ਚ ਹੁੰਦੀ ਹਾਰ ਨਹੀਂ।


11/07/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)

ਪ੍ਰਚਾਰਕਾਂ ਦਾ ਪ੍ਰਚਾਰ ਨਿਰੋਲ ਗੁਰਮੱਤ ਅਨੁਸਾਰ ਹੋਣਾ ਚਾਹੀਏ ਜੋ ਲੋਕਾਂ ਦੇ ਜੀਵਨ ਨੂੰ ਬਦਲਣ ਦੀ ਸਮਰਥਾ ਰਖਦਾ ਹੋਵੇ I ਇਹ ਤਾਂ ਹੀ ਹੋ ਸਕਦਾ ਹੈ ਜੇ ਓਹਨਾਂ ਦਾ ਆਪਣਾ ਜੀਵਨ ਗੁਰਮੱਤ ਅਨੁਸਾਰ ਹੋਵੇ ਓਹਨਾ ਦੀ ਆਪਣੀ ਹਾਲਤ , “ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥” ਵਾਲੀ ਨਹੀਂ ਹੋਣੀ ਚਾਹੀਦੀ I ਓਹ ਬਾਬਾ ਨਾਨਕ ਦੇ ਅਸਲੀ ਰਾਹ ਮਾਨਵ-ਵਾਦ ਦੇ ਵੀ ਜਾਣੂ ਹੋਣੇ ਚਾਹੀਦੇ ਹਨ ਅਤੇ ਬਾਬੇ ਵੱਲੋਂ ਦਰਸਾਏ ਮਨੁੱਖੀ ਧਰਮ, “ਸਰਬ ਧਰਮ ਮਹਿ ਸ੍ਰੇਸਟ ਧਰਮੁ II ਹਰਿ ਕੋ ਨਾਮੁ ਜਪਿ ਨਿਰਮਲ ਕਰਮੁ II” ਬਾਰੇ ਵੀ ਗਹਿਰਾ ਅਨੁਭਵ ਚਾਹੀਦਾ ਹੈ I ਐਸੇ ਪ੍ਰਚਾਰਕ ਕਿਸੇ ਮਾਣ ਸਨਮਾਨ ਦੇ ਮੁਹਤਾਜ ਨਹੀਂ ਹੁੰਦੇ I ਓਹਨਾਂ ਦਾ ਸਨਮਾਨ ਓਹਨਾਂ ਤੇ ਗੁਰੂ ਦੀ ਕਿਰਪਾ ਹੀ ਹੁੰਦੀ ਹੈ I
ਦਲਜੀਤ ਸਿੰਘ ਲੁਧਿਆਣਾ
ਮੋਬਾਈਲ ਨੰ:- 98155 70819


11/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਰੱਬ ਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੁਬਹ ਸਵੇਰੇ ਚਿੜੀ ਬੁਲਾਵੇ।
ਉੱਠ, ਆ, ਉੱਠ, ਆ,
ਬਹਿ ਕੇ ਲਈਏ ਨਾਮ ਰੱਬ ਦਾ।
ਸੁਪਨੇ ਕਿਹੜੇ, ਟੱਕਰਾਂ ਮਾਰੇਂ,
ਭਟਕ ਰਿਹਾਂ ਏਂ ਕਿਸ ਮਾਰੂਥਲ,
ਸ਼ਬਜ਼ ਬਾਗ ਵਿਚ,
ਰੌਣਕ ਲੱਗੀ
ਉੱਠ, ਆ, ਉੱਠ, ਆ,
ਬਹਿ ਕੇ ਲਈਏ ਨਾਮ ਰੱਬ ਦਾ।


11/07/15)
ਡਾ: ਗੁਰਮੀਤ ਸਿੰਘ ‘ਬਰਸਾਲ’

ਵਿਵੇਕ ਦੀ ਵਿਵੇਕਤਾ !!
ਨਾਂਮ ਵੀ ‘ਵਿਵੇਕ’ ਸੀ ਤੇ ਸੀ ਵੀ ਵਿਵੇਕਸ਼ੀਲ,
ਨਿੱਕੀ ਜਿਹੀ ਫੇਰੀ ਸਾਡੀ ਧਰਤੀ ਤੇ ਲਾ ਗਿਆ ।
ਇੰਡੀਆ ਦੇ ਵਿੱਚੋਂ ਇਸ ਯਾਤਰਾ ਨੂੰ ਸ਼ੁਰੂ ਕਰ,
ਦੂਜੇ ਸਿਰੇ ਆਕੇ ਉਹ ਕਨੇਡਾ ‘ਚ ਮੁਕਾ ਗਿਆ ।
ਚੜ੍ਹਦੀ ਜੁਆਨੀ ਵਿੱਚ ਅੰਗ ਦਾਨ ਕਰ ਉਹਤਾਂ,
ਜਿੰਦਗੀ ਦੇ ਨਾਲ ਸੱਚਾ ਇਸ਼ਕ ਨਿਭਾ ਗਿਆ ।
ਦਾਨ ਕੀਤੇ ਅੰਗ ਮੁੜ ਜਿੰਦਗੀ ਨੂੰ ਜੀਂਵਦੇ ਨੇ,
ਜਾਂਦਾ-ਜਾਂਦਾ ਕਈਆਂ ਵਿੱਚ ਜਿੰਦਗੀ ਜਿਵਾ ਗਿਆ ।
ਉਪਦੇਸ਼ ਦੇਣ ਨਾਲੋਂ ਜਿੰਦਗੀ ‘ਚ ਧਾਰਕੇ ਉਹ,
ਜਾਗਰੂਪ ਲੋਕਾਂ ‘ਚ ਮਿਸਾਲ ਬਣ ਛਾ ਗਿਆ ।
ਭਾਵੇਂ ਇਹ ਵੀ ਸੱਚ ਹੈ ਕਿ ਜਾਣ ਵਾਲਾ ਚਲਾ ਗਿਆ,
ਪਰ ਇਹ ਵੀ ਸੱਚ ਕਈਆਂ ਜੀਵਾਂ ‘ਚ ਸਮਾ ਗਿਆ ।
ਹਸੂਂ-ਹਸੂਂ ਕਰਦਾ ਸੁਭਾਵੋਂ ਮਿੱਠ-ਬੋਲੜਾ ਸੀ,
ਸੁਣਿਆਂ ਮੈਂ ਲੋਕੀਂ ਕਹਿੰਦੇ ਰੱਬ ਜੀ ਨੂੰ ਭਾ ਗਿਆ ।
ਉਮਰਾਂ ਦੇ ਨਾਲ ਕੋਈ ਵੱਡਾ ਕਦੇ ਹੋਂਵਦਾ ਨਾ,
ਨਿੱਕੀ ਜਿਹੀ ਉਮਰੇ ਉਹ ਸਾਨੂੰ ਸਮਝਾ ਗਿਆ ।
ਮੈਂ ਮੇਰੀ ਛੱਡਕੇ ਮਨੁੱਖਤਾ ਲਈ ਜੂਝਣੇ ਲਈ,
ਬਣਕੇ ਪ੍ਰੇਰਨਾ ਉਹ ਰਾਹ ਰੁਸ਼ਨਾ ਗਿਆ ।
ਇੱਕ ਨਹੀਂ ਕਈ ਉਹ ਕਲਾਵਾਂ ਦਾ ਸੁਮੇਲ ਹੈਸੀ,
ਹੋਣ ਲਈ ਅਮਰ ਨਵੀਂ ਕਲਾ ਸਿਖਲਾ ਗਿਆ ।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ


ਸਰਕਾਰੀ ਸ਼ਹਿ `ਤੇ ਹੀ ਹੋਇਆ ਸੀ ਸਿੱਖਾਂ ਦਾ ਕਤਲੇਆਮ
ਸੰਜੈ ਸੂਰੀ ਦੀ ਨਵੀਂ ਕਿਤਾਬ ਵਿੱਚ ਅਹਿਮ ਖੁਲਾਸੇ
ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ 31 ਅਕਤੂਬਰ 1984 ਨੂੰ ਦਿੱਲੀ ਵਿੱਚ ਗਿਣੇ-ਮਿਥੇ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਨੂੰ ਰੋਕਣ ਲਈ ਅੱਗੇ ਆਏ ਪੁਲਿਸ ਅਫਸਰਾਂ ਨੂੰ ਜਾਂ ਤਾਂ ਛੁੱਟੀ `ਤੇ ਭੇਜ ਦਿੱਤਾ ਜਾਂ ਫਿਰ ਝਾੜ-ਝੰਬ ਕੇ ਬਿਠਾ ਦਿੱਤਾ ਗਿਆ। ਵੱਢ-ਟੁੱਕ ਕਰਨ ਵਾਲੇ ਲੋਕਾਂ ਨੂੰ ਰਾਜੀਵ ਗਾਂਧੀ ਸਰਕਾਰ ਦੀ ਹਮਾਇਤ ਹਾਸਲ ਸੀ। ਰਾਜੀਵ ਗਾਂਧੀ ਨੂੰ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਗਈ ਸੀ ਪਰ ਉਨ੍ਹਾਂ ਵੱਲੋਂ ਬੁਰਛਾਗਰਦਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦੋ ਨਵੰਬਰ ਦੀ ਸ਼ਾਮ ਨੂੰ ਸਾਢੇ 5 ਵਜੇ ਆਏ ਪਰ ਉਸ ਸਮੇਂ ਤੱਕ ਜ਼ਿਆਦਾਤਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਸੀ।
ਇਹ ਖੁਲਾਸੇ ਪੱਤਰਕਾਰ ਅਤੇ ਲੇਖਕ ਸੰਜੈ ਸੂਰੀ ਨੇ ਆਪਣੀ ਕਿਤਾਬ ‘1984- ਦਿ ਐਂਟੀ ਸਿੱਖ ਵਾਇਲੈਂਸ ਐਂਡ ਆਫਟਰ (1984-ਸਿੱਖ ਵਿਰੋਧੀ ਹਿੰਸਾ ਤੇ ਬਾਅਦ) ਵਿੱਚ ਕੀਤੇ ਹਨ। ਕਿਤਾਬ ਵਿੱਚ ਉਨ੍ਹਾਂ ਨੇ ਪੁਲਿਸ ਅਫਸਰਾਂ ਦਾ ਜ਼ਿਕਰ ਕੀਤਾ ਹੈ ਜੋ ਸਿੱਖਾਂ ਦੀ ਰੱਖਿਆ ਲਈ ਅੱਗੇ ਆਏ ਸਨ। ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਮੈਕਸਵੈਲ ਪਰੇਰਾ ਨੇ ਪਹਿਲੀ ਨਵੰਬਰ ਨੂੰ ਸੀਸਗੰਜ ਗੁਰਦੁਆਰੇ ਦੇ ਬਾਹਰ ਦੰਗਈਆਂ ਨੂੰ ਰੋਕਣ ਲਈ ਗੋਲੀ ਦੇ ਹੁਕਮ ਦਿੱਤੇ ਸਨ। ਉਸ ਘਟਨਾ ਵਿੱਚ ਇੱਕ ਬੰਦਾ ਮਾਰਿਆ ਗਿਆ ਸੀ ਤੇ ਬੁਰਛਾਗਰਦਾਂ ਦੇ ਭੱਜ ਜਾਣ ਕਰ ਕੇ ਇਤਿਹਾਸਕ ਗੁਰਦੁਆਰਾ ਬਚ ਗਿਆ ਸੀ। ਇਸ ਤੋਂ ਬਾਅਦ ਜੋ ਕੁੱਝ ਵਾਪਰਿਆ, ਉਸ ਨੇ ਸ੍ਰੀ ਪਰੇਰਾ ਨੂੰ ਝੰਬ ਕੇ ਰੱਖ ਦਿੱਤਾ। ਸ੍ਰੀ ਪਰੇਰਾ ਨੇ ਘਟਨਾ ਤੋਂ ਬਾਅਦ ਤੁਰਤ ਕੰਟਰੋਲ ਰੂਮ ਨੂੰ ਗੋਲੀ ਚੱਲਣ ਅਤੇ ਇੱਕ ਬੰਦੇ ਦੇ ਮਰਨ ਦੀ ਜਾਣਕਾਰੀ ਦਿੱਤੀ ਪਰ ਅੱਗਿਓਂ ਕੋਈ ਜਵਾਬ ਨਾ ਮਿਲਿਆ ਤੇ ਕੰਟਰੋਲ ਰੂਮ ਵਿੱਚ ਖਾਮੋਸ਼ੀ ਛਾਈ ਰਹੀ।
ਤਤਕਾਲੀ ਮੱਧ-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮੋਦ ਕੰਠ ਮੁਤਾਬਕ ਹਿੰਸਾ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਪੁਲਿਸ ਹੈਡਕੁਆਰਟਰ ਤੋਂ ਕੋਈ ਨਿਰਦੇਸ਼ ਨਹੀਂ ਮਿਲੇ। ਕਿਤਾਬ ਅਨੁਸਾਰ ਸ੍ਰੀ ਕੰਠ ਨੇ ਆਪਣੇ ਜ਼ਿਲ੍ਹੇ ਵਿੱਚ ਬੁਰਛਾਗਰਦਾਂ ਨਾਲ ਨਜਿੱਠਣ ਲਈ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਸਨ, ਪਰ ਬਾਅਦ ਵਿੱਚ ਪੁਲਿਸ ਹੈਡਕੁਆਰਟਰ ਉਤੇ ਹੋਈ ਬੈਠਕ ਦੌਰਾਨ ਉਨ੍ਹਾਂ ਦੇ ਇਸ ਕਦਮ ਲਈ ਝਾੜ-ਝੰਬ ਵੀ ਹੋਈ। ਬੈਠਕ ਵਿੱਚ ਉਨ੍ਹਾਂ ਨੂੰ ਸਪਸ਼ਟ ਕਿਹਾ ਗਿਆ ਕਿ ਉਨ੍ਹਾਂ ਐਵੇਂ ਹੀ ਕਾਹਲੀ ਵਿੱਚ ਇਹ ਕਦਮ ਚੁੱਕ ਲਿਆ ਹੈ। ਕਿਤਾਬ ਵਿੱਚ ਦਿੱਲੀ ਆਰਮਡ ਪੁਲਿਸ ਦੇ ਇੰਸਪੈਕਟਰ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਤਤਕਾਲੀ ਡਿਪਟੀ ਕਮਿਸ਼ਨਰ ਸ਼ਮਸ਼ੇਰ ਦਿਓਲ ਨੂੰ ਦਿੱਲੀ ਆਰਮਡ ਪੁਲਿਸ ਦੀ ਜ਼ਿੰਮੇਵਾਰੀ ਵੀ ਸੌਂਪੀ ਸੀ। ਉਸ ਨੇ ਪੂਰਬੀ ਦਿੱਲੀ ਵਿੱਚ ਨੰਦ ਨਗਰੀ ਵਿਖੇ ਹਮਲਾਵਰਾਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਕੀਤੇ ਸਨ ਜਿਸ ਨੇ ਉਸ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ। ਉਹ ਤੁਰੰਤ ਛੁੱਟੀ ਉਤੇ ਚਲਾ ਗਿਆ, ਪਰ ਜਾਣ ਤੋਂ ਪਹਿਲਾਂ ਉਸ ਨੇ ਦਿੱਲੀ ਛਾਉਣੀ ਦੀ ਫ਼ੌਜੀ ਯੂਨਿਟ ਵਿਚੋਂ ਤਿੰਨ ਕਾਰਤੂਸ ਖ਼ਰੀਦੇ। ਸ੍ਰੀ ਦਿਓਲ ਮੁਤਾਬਕ ਥ੍ਰੀ-ਨਾਟ-ਥ੍ਰੀ ਰਾਈਫਲ ਵਿਚੋਂ ਤਿੰਨ ਗੋਲੀਆਂ ਦਾਗ਼ਣ ਕਰ ਕੇ ਉਸ ਨੇ ਇਨ੍ਹਾਂ ਦੀ ਪੂਰਤੀ ਲਈ ਇਹ ਗੋਲੀਆਂ ਖ਼ਰੀਦੀਆਂ ਸਨ। ਉਹ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਸ ਨੇ ਗੋਲੀਆਂ ਨਹੀਂ ਦਾਗ਼ੀਆਂ ਤੇ ਉਸ ਕੋਲ ਕਾਰਤੂਸਾਂ ਦੀ ਗਿਣਤੀ ਪੂਰੀ ਹੈ।
ਅਸਿਸਟੈਂਟ ਪੁਲਿਸ ਕਮਿਸ਼ਨਰ ਕੇਵਲ ਸਿੰਘ ਨੇ 31 ਅਕਤੂਬਰ ਦੀ ਸ਼ਾਮ ਨੂੰ ਲੁਟੇਰਿਆਂ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਸੀ। ਉਸ ਨੇ ਜਦੋਂ ਦੇਖਿਆ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ ਤਾਂ ਉਸ ਨੇ ਰਾਤ 8 ਵੱਜ ਕੇ 32 ਮਿੰਟ ਉਤੇ ਫਾਇਰਿੰਗ ਦੀ ਇਜਾਜ਼ਤ ਮੰਗੀ ਪਰ ਉਸ ਨੂੰ ਕੋਈ ਇਜਾਜ਼ਤ ਨਹੀਂ ਮਿਲੀ, ਸਗੋਂ 50 ਕੁ ਮਿੰਟਾਂ ਬਾਅਦ ਰਾਤ 9 ਵੱਜ ਕੇ 22 ਮਿੰਟ ਉਤੇ ਸੁਨੇਹਾ ਮਿਲਿਆ ਕਿ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
ਸ੍ਰੀ ਸੂਰੀ ਨੇ ਕਿਹਾ ਕਿ ਉਪਰੋਂ ਦੀ ਸੰਕੇਤ ਸਾਫ਼ ਸਨ ਕਿ ਲੁਟੇਰਿਆਂ ਤੇ ਕਾਤਲਾਂ ਖ਼ਿਲਾਫ਼ ਪੁਲਿਸ ਕਾਰਵਾਈ ਦਾ ਸਵਾਗਤ ਨਹੀਂ ਕੀਤਾ ਜਾਏਗਾ।
ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਜੀਵ ਗਾਂਧੀ ਦੇ ਉਦਾਸੀਨ ਰਵੱਈਏ ਨੇ ਵੀ ਅਖੀਰ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਲੇਖਕ ਨੇ ਇੰਟਰਵਿਊ, ਰਿਕਾਰਡਾਂ ਤੇ ਆਪਣੇ ਤਜਰਬਿਆਂ ਰਾਹੀਂ ਲਿਖਿਆ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਿੱਖ ਕਤਲੇਆਮ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਚੋਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਉਤੇ ਕੋਈ ਰੋਕ ਲਾਉਣ ਲਈ ਸਰਗਰਮੀ ਨਹੀਂ ਦਿਖਾਈ। ਸੂਰੀ ਨੇ ਲਿਖਿਆ ਹੈ ਕਿ ਰਾਜੀਵ ਗਾਂਧੀ ਨੇ ਕਈ ਭਾਸ਼ਨ ਦਿੱਤੇ ਪਰ ਦਿੱਲੀ ਦੇ ਸਿੱਖ ਫੋਕੇ ਭਾਸ਼ਨ ਸੁਣਨ ਦੀ ਬਜਾਏ ਇਨਸਾਫ਼ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਣਨਾ ਚਾਹੁੰਦੇ ਸਨ। ਰਾਜੀਵ ਗਾਂਧੀ ਨੇ ਅਜਿਹੇ ਫ਼ੈਸਲੇ ਕੀਤੇ ਜਿਨ੍ਹਾਂ ਨਾਲ ਬਾਅਦ ਵਿੱਚ ਇਨਸਾਫ਼ ਦੀ ਤੱਕੜੀ ਡੋਲ ਗਈ। ਪੁਲਿਸ ਅਧਿਕਾਰੀ ਵੇਦ ਮਰਵਾਹ ਵੱਲੋਂ ਕਤਲੇਆਮ ਦੀ ਕੀਤੀ ਜਾ ਰਹੀ ਜਾਂਚ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ।
… ਤੇ 15 ਮਿੰਟਾਂ `ਚ ਹੀ ਹੋ ਗਿਆ ਸੀ ਸਭ ਸ਼ਾਂਤ
ਰਾਜੀਵ ਗਾਂਧੀ ਨੇ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਪਿੱਛੋਂ ਇਹ ਵੱਢਟੁੱਕ ਰੋਕਣ ਲਈ ਹੁਕਮ ਜਾਰੀ ਨਹੀਂ ਕੀਤਾ ਤੇ ਕਾਤਲਾਂ ਨੂੰ ਖੁੱਲ੍ਹ ਖੇਡਣ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ। ਜਦ ਦੋ ਅਕਤੂਬਰ ਨੂੰ ਕਾਰਵਾਈ ਦੇ ਹੁਕਮ ਆਏ ਤਾਂ ਸਿਰਫ 15 ਮਿੰਟਾਂ ਵਿੱਚ ਹੀ ਸਥਿਤੀ ਕਾਬੂ ਹੇਠ ਆ ਗਈ। ਇਹ ਵੀ ਖੁਲਾਸਾ ਹੋਇਆ ਹੈ ਕਿ ਜ਼ਿਆਦਾਤਰ ਪੁਲਿਸ ਅਫਸਰ ਇਸ ਕਤਲੇਆਮ ਨੂੰ ਰੋਕਣ ਲਈ ਤਤਪਰ ਸਨ ਪਰ ਉਹ ਸਰਕਾਰੀ ਹੁਕਮ ਹੀ ਉਡੀਕਦੇ ਰਹਿ ਗਏ।
ਦੂਰਦਰਸ਼ਨ ਦੀ ਜ਼ਿੰਮੇਵਾਰੀ ਉਤੇ ਸਵਾਲ
ਕਿਤਾਬ ਵਿੱਚ ਲੇਖਕ ਤੇ ਪੱਤਰਕਾਰ ਸੰਜੈ ਸੂਰੀ ਨੇ ਦੂਰਦਰਸ਼ਨ ਵੱਲ ਵੀ ਠੋਕ-ਵਜਾ ਕੇ ਉਂਗਲ ਉਠਾਈ ਹੈ। ਕਿਤਾਬ ਵਿੱਚ ਵੇਰਵਿਆਂ ਸਹਿਤ ਦੱਸਿਆ ਗਿਆ ਹੈ ਕਿ ਦੂਰਦਰਸ਼ਨ ਨੇ 18 ਵਾਰ ਲੋਕਾਂ ਨੂੰ ਭੜਕਾਉਣ ਵਾਲੀ ਹਰਕਤ ਕੀਤੀ। ਇਸ ਬਾਰੇ ਪੁਣ-ਛਾਣ ਕਰਨ ਵੱਲ ਅਜੇ ਤੱਕ ਕਿਸੇ ਦਾ ਬਹੁਤਾ ਧਿਆਨ ਹੀ ਨਹੀਂ ਗਿਆ ਹੈ। ਕਿਤਾਬ ਵਿੱਚ ਕਿਹਾ ਗਿਆ ਹੈ ਕਿ ਤਿੰਨ ਹਜ਼ਾਰ ਤੋਂ ਵੱਧ ਕਤਲਾਂ ਲਈ ਜ਼ਿੰਮੇਵਾਰ ਤਤਕਾਲੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
(ਧੰਨਵਾਦ ਸਹਿਤ ਪੰਜਾਬ ਟਾਈਮਜ਼ ਵਿਚੋਂ)


11/07/15)
ਅਕੇਸ਼ ਕੁਮਾਰ

2050 ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ
ਦੁਨੀਆ ਦੀ 70 ਫਿਸਦੀ ਅਬਾਦੀ ਹੋਵੇਗੀ ਸ਼ਹਿਰਾਂ ਵਿੱਚ
ਦੁਨੀਆਂ ਦੀ ਅਬਾਦੀ 7 ਬੀਲੀਅਨ ਤੋਂ ਵੀ ਵੱਧ ਹੋ ਚੁੱਕੀ ਹੈ ਤੇ ਹਰ ਅਗਲੇ ਪਲ ਨਾਲ ਇਸ ਅਬਾਦੀ ਵਿੱਚ ਹੋਰ ਇਜਾਫਾ ਹੋ ਰਿਹਾ ਹੈ। ਇਹ ਅਬਾਦੀ ਕਈ ਦੇਸ਼ਾਂ ਲਈ ਇੱਕ ਵੱਡੀ ਮੁਸੀਬਤ ਬਣ ਚੁੱਕੀ ਹੈ ਜਿਸ ਨਾਲ ਉਹਨਾਂ ਦੇਸ਼ਾਂ ਨੂੰ ਬੇਰੋਜਗਾਰੀ, ਭੁਖਮਰੀ ਅਤੇ ਹੋਰ ਕਈ ਸਮਸਿਆਵਾਂ ਨੇ ਜਕੜ ਲਿਆ ਹੈ। ਦੇਸ਼ਾਂ ਦਾ ਖੇਤਰਫਲ ਤਾਂ ਉਹੀ ਹੈ ਪਰ ਪਿਛਲੇ ਕੁੱਝ ਦਹਾਕਿਆਂ ਤੋਂ ਅਬਾਦੀ ਵਿੱਚ ਕਾਫੀ ਵਾਧਾ ਹੋਇਆ ਹੈ। ਦੁਨੀਆਂ ਵਿੱਚ ਸਭ ਤੋਂ ਜਿਆਦਾ ਅਬਾਦੀ ਵਾਲੇ ਤਿੰਨ ਦੇਸ਼ ਹਨ ਚੀਨ 1. 34 ਬੀਲੀਅਨ, ਭਾਰਤ 1. 21 ਬੀਲੀਅਨ ਤੇ ਯੂ ਐਸ ਏ 308. 7 ਮੀਲੀਅਨ। ਇਹ ਤਿੰਨ ਦੇਸ਼ ਹੀ ਰੱਲ ਕੇ ਦੁਨੀਆ ਦੀ ਅਬਾਦੀ ਦਾ 40 ਫਿਸਦੀ ਹਿੱਸਾ ਸਮੇਟੇ ਬੈਠੇ ਹਨ। ਭਾਰਤ ਪਾਸ ਕੁੱਲ ਦੁਨੀਆਂ ਦੇ ਖੇਤਰਫਲ ਦਾ 2. 4 ਫਿਸਦੀ ਜੱਦਕਿ ਅਬਾਦੀ 17. 5 ਫਿਸਦੀ। ਕਈ ਦੇਸ਼ਾਂ ਦਾ ਹਾਲ ਤਾਂ ਇਹ ਹੈ ਕਿ ਖੇਤਰਫਲ ਦੇ ਹਿਸਾਬ ਨਾਲ ਉਹਨਾਂ ਦੀ ਅਬਾਦੀ ਦਾ ਅੰਤਰ ਕਈ ਗੁਣਾ ਹੈ। ਵੱਧ ਰਹੀ ਅਬਾਦੀ ਹਰ ਰੋਜ ਕਈ ਨਵੀਂ ਸਮਸਿਆ ਨੂੰ ਜਨਮ ਦੇ ਰਹੀ ਹੈ।
ਭਾਰਤ ਦੀ ਅਬਾਦੀ 1901 ਵਿੱਚ 238. 4 ਮੀਲੀਅਨ ਸੀ ਜੋਕਿ 110 ਸਾਲਾਂ ਵਿੱਚ ਚਾਰ ਗੁਣਾ ਤੋਂ ਵੀ ਜਿਆਦਾ ਵੱਧ ਕੇ 1210 ਮੀਲੀਅਨ ਹੋ ਗਈ ਹੈ। 2011 ਦੀ ਮਰਦਮ ਸ਼ੁਮਾਰੀ ਦੇ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ ਉਤਰ ਪ੍ਰਦੇਸ਼ ਜਿੱਥੇ ਦੀ ਅਬਾਦੀ ਹੈ 19, 95, 81, 447 ਤੇ ਜੇਕਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਭ ਤੋਂ ਘੱਟ ਅਬਾਦੀ ਵਾਲਾ ਰਾਜ ਹੈ ਸਿਕੱਮ। ਭਾਰਤ ਦੇ ਕੁੱਝ ਰਾਜਾਂ ਦੀ ਅਬਾਦੀ ਵਿਸ਼ਵ ਦੇ ਕੁੱਝ ਛੋਟੇ ਦੇਸ਼ਾਂ ਦੀ ਅਬਾਦੀ ਤੋਂ ਵੀ ਜਿਆਦਾ ਹੈ। ਜਿਵੇਂਕਿ ਉੱਤਰ ਪ੍ਰਦੇਸ਼ ਦੀ ਅਬਾਦੀ ਬ੍ਰਾਜ਼ੀਲ ਤੋਂ ਜਿਆਦਾ ਹੈ। ਪਿਛਲੇ ਦਹਾਕੇ ਵਿੱਚ ਅਬਾਦੀ ਦੇ ਵੱਧਣ ਦੀ ਦਰ 17. 64 ਫਿਸਦੀ ਹੈ ਜੋਕਿ ਸ਼ਹਿਰਾਂ ਵਿੱਚ 12. 18 ਫਿਸਦੀ ਤੇ ਪਿੰਡਾਂ ਵਿੱਚ 31. 80 ਫਿਸਦੀ ਹੈ। ਬਿਹਾਰ ਵਿੱਚ ਇਹ ਦਰ ਸਭ ਤੋਂ ਵੱਧ 23. 90 ਫਿਸਦੀ ਰਹੀ ਹੈ ਜੱਦਕਿ ਸਭ ਤੋਂ ਘੱਟ ਨਾਗਾਲੈਂਡ ਵਿੱਚ -0. 47 ਫਿਸਦੀ ਹੈ ਤੇ 4. 86 ਫਿਸਦੀ ਨਾਲ ਕੇਰਲ ਦੂਜੇ ਨੰਬਰ ਤੇ ਆਉਂਦਾ ਹੈ। ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਵੱਧ ਘਣਤਾ ਵਾਲਾ ਪ੍ਰਾਂਤ ਹੈ ਦਿੱਲੀ ਜਿੱਥੇ ਪ੍ਰਤੀ ਵਰਗ ਕਿਲੋਮੀਟਰ 11, 297 ਵਿਅਕਤੀ ਹਨ ਜੱਦਕਿ ਪ੍ਰਤੀ ਵਰਗ ਕਿਲੋਮੀਟਰ 17 ਵਿਅਕਤੀਆਂ ਨਾਲ ਅਰੁਣਾਚਲ ਪ੍ਰਦੇਸ਼ ਸਭ ਤੋਂ ਘੱਟ ਘਣਤਾ ਵਾਲਾ ਪ੍ਰਾਂਤ ਹੈ।
ਪਿਛਲੇ ਕੁੱਝ ਸਮੇਂ ਤੋਂ ਦੁਨੀਆ ਦੀ ਅਬਾਦੀ ਵਿੱਚ ਖਾਸਾ ਵਾਧਾ ਹੋਇਆ ਹੈ ਖਾਸ ਕਰ ਤੀਸਰੇ ਵਿਸ਼ਵ ਦੇ ਦੇਸ਼ਾਂ ਵਿੱਚ। ਇਹ ਸਾਰੇ ਹੀ ਦੇਸ਼ਾਂ ਲਈ ਖਾਸਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਦੁਨੀਆਂ ਦੇ ਕੁਦਰਤੀ ਸੰਸਾਧਨਾਂ ਤੇ ਭਾਰ ਵੱਧ ਰਿਹਾ ਹੈ। ਕੀੜੇ ਮਕੋੜਿਆਂ ਤੋਂ ਲੈ ਕੇ ਧਰਤੀ ਦੇ ਅਤੇ ਸਮੁੰਦਰੀ ਜੀਵ ਅਤੇ ਮਨੁੱਖ ਸਭ ਰੱਲ ਕੇ ਭੋਜਨ ਦੀ ਇੱਕ ਕੜੀ ਦਾ ਹਿੱਸਾ ਹਨ। ਸਾਡੇ ਕੁਦਰਤੀ ਸੰਸਾਧਨ ਤਾਂ ਨਿਸ਼ਚਤ ਹਨ ਪਰ ਅਬਾਦੀ ਦੇ ਵੱਧਣ ਨਾਲ ਹਰ ਜੀਵ ਦੇ ਹਿੱਸੇ ਆਉਣ ਵਾਲੇ ਸੰਸਾਧਨ ਘੱਟਦੇ ਜਾਂਦੇ ਹਨ। ਵੱਧਦੀ ਅਬਾਦੀ ਵਾਤਾਵਰਣ ਤੇ ਮਾੜਾ ਅਸਰ ਪਾਉਂਦੀ ਹੈ। ਦੁਨੀਆ ਦੀ ਅਬਾਦੀ ਸਿਰਫ ਜਿਆਦਾ ਹੀ ਨਹੀਂ ਹੈ ਸਗੋਂ ਇਸ ਦੀ ਵੰਡ ਵੀ ਬਹੁਤ ਹੀ ਬੇਤਰਤੀਬ ਹੈ। ਕਿਸੇ ਦੇਸ਼ ਦੀ ਅਬਾਦੀ ਤਾਂ ਉਸਦੇ ਖੇਤਰਫਲ ਤੇ ਸੰਸਾਧਨਾਂ ਦੇ ਅਨੁਪਾਤ ਵਿੱਚ ਬਹੁਤ ਜਿਆਦਾ ਹੈ ਤੇ ਕਿਸੇੇ ਦੇਸ਼ ਵਿੱਚ ਸੰਸਾਧਨਾਂ ਦੇ ਮੁਕਾਬਲੇ ਅਬਾਦੀ ਦਾ ਅਨੁਪਾਤ ਬਹੁਤ ਹੀ ਘੱਟ ਹੈ ਜਿਵੇਂ ਕਿ ਅਮਰੀਕਾ ਵਿੱਚ ਪ੍ਰਤੀ ਵਿਅਕਤੀ ਭੁਮਿ ਦਾ ਅਨੁਪਾਤ 30 ਏਕੜ ਹੈ ਜੱਦ ਕਿ ਇਹੋ ਅਨੁਪਾਤ ਮੈਕਸੀਕੋ ਵਿੱਚ 6. 6 ਏਕੜ ਹੈ। ਅਮੀਰ ਤੇ ਗਰੀਬ ਦੇਸ਼ਾਂ ਵਿੱਚ ਇਸ ਅਨੁਪਾਤ ਵਿੱਚ ਬਹੁਤ ਅੰਤਰ ਪਾਇਆ ਜਾਂਦਾ ਹੈ। ਜਦੋਂ ਕਿਸੇ ਇਲਾਕੇ ਦੀ ਅਬਾਦੀ ਊਥੋਂ ਦੇ ਇਲਾਕੇ ਜਾਂ ਵਾਤਾਵਰਣ ਦੇ ਸੰਭਾਲਣ ਦੀ ਤਾਕਤ ਤੋਂ ਵੀ ਵੱਧ ਜਾਂਦੀ ਹੈ ਤਾਂ ਉਸਨੂੰ ਅਬਾਦੀ ਦਾ ਜਿਆਦਾ ਹੋਣਾ ਕਿਹਾ ਜਾਂਦਾ ਹੈ। ਇਹ ਸਥਿਤੀ ਜਾਂ ਤਾਂ ਅਬਾਦੀ ਦੇ ਵੱਧਣ ਨਾਲ ਤੇ ਜਾਂ ਫਿਰ ਸੰਸਾਧਨਾਂ ਦੇ ਘੱਟਣ ਨਾਲ ਪੈਦਾ ਹੋ ਸਕਦੀ ਹੈ। ਮਨੁੱਖੀ ਅਬਾਦੀ ਵਿੱਚ ਬੇਹਿਸਾਬ ਵਾਧਾ ਪ੍ਰਦੂਸ਼ਨ ਤੇ ਆਵਾਜਾਈ ਦੇ ਸਾਧਨਾਂ ਦੀ ਭੀੜ ਦਾ ਕਾਰਣ ਬਣਦਾ ਹੈ। ਤਕਨੀਕੀ ਤੇ ਆਰਥਿਕ ਬਦਲਾਅ ਇਸ ਸਥਿਤੀ ਨੂੰ ਵਿਗਾੜ ਵੀ ਸਕਦਾ ਹੈ ਤੇ ਸੁਧਾਰ ਵੀ। ਵੈਸੇ ਦੇਖਿਆ ਜਾਵੇ ਤਾਂ ਸਾਰੀ ਦੁਨੀਆ ਦੇ ਪੱਧਰ ਤੇ ਮਨੁੱਖੀ ਅਬਾਦੀ ਦੇ ਵੱਧਣ ਦੀ ਦਰ ਵਿੱਚ ਕਮੀ ਆਈ ਹੈ। 1962-63 ਵਿੱਚ ਆਏ ਸਾਲ 2. 20 ਫਿਸਦੀ ਦੇ ਅਨੁਪਾਤ ਤੋਂ ਘੱਟ ਕੇ ਇਹ ਦਰ ਹੁਣ 1. 1 ਫਿਸਦੀ ਰਹਿ ਗਈ ਹੈ। ਸੀ ਆਈ ਏ ਵਰਲਡ ਫੈਕਟਬੁਕ ਮੁਤਾਬਕ ਦੁਨੀਆਂ ਦੀ ਜਨਮਦਰ 1. 91 ਫਿਸਦੀ ਹੈ ਤੇ ਮੌਤ ਦੀ ਦਰ 0. 81 ਫਿਸਦੀ ਹੈ। ਜਿਸ ਨਾਲ ਅਬਾਦੀ ਦੇ ਵੱਧਣ ਦੀ ਦਰ 1. 1 ਫਿਸਦੀ ਤੇ ਬੈਠਦੀ ਹੈ। ਜੱਦਕਿ ਭਾਰਤ ਵਿੱਚ ਇਹ ਦਰ 1. 58 ਫਿਸਦੀ ਹੈ। ਪਿਛਲੀ ਇੱਕ ਸਦੀ ਵਿੱਚ ਦੁਨੀਆਂ ਦੀ ਅਬਾਦੀ ਵਿੱਚ ਖਾਸਾ ਵਾਧਾ ਹੋਇਆ ਹੈ ਤੇ ਇਸ ਦਾ ਮੁੱਖ ਕਾਰਣ ਡਾਕਟਰੀ ਸਹੁਲਤਾਂ ਵਿੱਚ ਵਾਧਾ ਤੇ ਹਰਿਤ ਕ੍ਰਾਂਤੀ ਸਦਕਾ ਖੇਤੀ ਦੇ ਉਦਪਾਦਨ ਵਿੱਚ ਵਾਧਾ ਹੋਣਾ ਹੈ। ਅਬਾਦੀ ਵੱਧਣ ਦੇ ਨਾਲ ਨਾਲ ਲੋਕਾਂ ਦੀ ਔਸਤ ਉਮਰ ਵਿੱਚ ਵੀ ਵਾਧਾ ਹੋਇਆ ਹੈ। 1960 ਵਿੱਚ ਜੋ ਔਸਤ ਉਮਰ 53 ਸਾਲ ਸੀ ਉਹ ਹੁਣ ਵੱਧ ਕੇ 2010 ਵਿੱਚ 69 ਸਾਲ ਹੋ ਗਈ ਹੈ। ਭਾਰਤ ਵਿੱਚ ਔਰਤਾਂ ਦੀ ਔਸਤ ਉਮਰ 66 ਸਾਲ ਤੇ ਮਰਦਾਂ ਦੀ 64 ਸਾਲ ਹੈ।
ਜਿੱਥੇ ਕਈ ਦੇਸ਼ ਵੱਧਦੀ ਅਬਾਦੀ ਤੋਂ ਪਰੇਸ਼ਾਨ ਹਨ ਉਥੇ ਕਈ ਦੇਸ਼ ਅਜਿਹੇ ਵੀ ਹਨ ਜਿੱਥੇ ਅਬਾਦੀ ਦੀ ਦਰ ਨੈਗੇਟਿਵ ਹੈ ਯਾਨੀ ਅਬਾਦੀ ਵੱਧਣ ਦੀ ਥਾਂ ਘੱਟ ਰਹੀ ਹੈ ਖਾਸ ਕਰ ਪੁਰਵੀ ਯੁਰੋਪ ਵਿੱਚ ਜਿੱਥੇ ਜਨਮ ਦਰ ਮਰਣ ਦੀ ਦਰ ਤੋਂ ਘੱਟ ਹੈ। ਇਸੇ ਤਰਾਂ ਦੱਖਣੀ ਅਫਰੀਕਾ ਵਿੱਚ ਬਿਮਾਰੀ ਕਾਰਣ ਮੌਤ ਦੀ ਦਰ ਜਿਆਦਾ ਹੋਣ ਨਾਲ ਅਬਾਦੀ ਦੇ ਵੱਧਣ ਦੀ ਦਰ ਕਾਫੀ ਘੱਟ ਹੈ। 2005 ਤੋਂ ਜਪਾਨ ਦੀ ਅਬਾਦੀ ਵੀ ਘੱਟ ਰਹੀ ਹੈ। ਅਬਾਦੀ ਦੇ ਵੱਧਣ ਨਾਲ ਇੱਕ ਜਿਹੜੀ ਮੁੱਖ ਸਮਸਿਆ ਸਾਮਣੇ ਆ ਰਹੀ ਹੈ ਉਹ ਹੈ ਸ਼ਹਿਰੀਕਰਣ ਦੀ। ਪਿੰਡਾਂ ਤੋਂ ਜਿਆਦਾ ਲੋਕ ਸ਼ਹਿਰਾਂ ਵੱਲ ਨੂੰ ਵੱਧ ਰਹੇ ਹਨ ਜਿਸ ਨਾਲ ਸ਼ਹਿਰਾਂ ਤੇ ਅਬਾਦੀ ਦਾ ਦਬਾਅ ਵੱਧ ਰਿਹਾ ਹੈ। 2008 ਵਿੱਚ ਮਨੁੱਖੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਸ਼ਹਿਰਾਂ ਵਿੱਚ ਪਿੰਡਾਂ ਤੋਂ ਵੱਧ ਅਬਾਦੀ ਸੀ। ਇੱਕ ਅਨੁਮਾਨ ਮੁਤਾਬਕ 2050 ਵਿੱਚ ਦੁਨੀਆ ਦੀ 70 ਫਿਸਦੀ ਅਬਾਦੀ ਸ਼ਹਿਰਾਂ ਵਿੱਚ ਹੋਵੇਗੀ ਤੇ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ।
ਸਮਸਿਆ ਸਿਰਫ ਅਬਾਦੀ ਦੀ ਨਹੀਂ ਇਸਦੇ ਸੰਤੁਲਨ ਦੀ ਵੀ ਹੈ। ਨੈਸ਼ਨਲ ਜਿਓਗ੍ਰਾਫਿਕ ਦੀ ਰਿਪੋਰਟ ਮੁਤਾਬਕ ਕੁੱਲ ਅਬਾਦੀ ਦਾ 5 ਫਿਸਦੀ ਹਿੱਸਾ ਕੁੱਲ ਉਰਜਾ ਦਾ 23 ਫਿਸਦੀ ਇਸਤੇਮਾਲ ਕਰਦੇ ਹਨ। 13 ਫਿਸਦੀ ਲੋਕਾਂ ਨੂੰ ਪੀਣ ਦਾ ਸਾਫ ਪਾਣੀ ਨਹੀਂ ਮਿਲਦਾ ਤੇ 38 ਫਿਸਦੀ ਨੂੰ ਟਾਇਲਟ ਦੇ ਵੀ ਸਹੀ ਪ੍ਰਬੰਧ ਪ੍ਰਾਪਤ ਨਹੀਂ ਹਨ। ਵੱਧਦੀ ਅਬਾਦੀ ਗਲੋਬਲ ਵਾਰਮਿੰਗ ਦਾ ਵੱਡਾ ਕਾਰਣ ਹੈ। ਧਰਤੀ ਤੋਂ ਪਾਣੀ ਘੱਟ ਰਿਹਾ ਹੈ, ਮਿੱਟੀ ਦਾ ਕਟਾਅ ਵੱਧਿਆ ਹੈ, ਗਲੇਸ਼ੀਅਰ ਪਿਘਲ ਰਹੇ ਹਨ, ਕਈ ਜੀਵਾਂ ਦੀਆਂ ਪ੍ਰਜਾਤੀਆਂ ਤੁਪਤ ਹੋ ਰਹੀਆਂ ਹਨ। ਆਉਂਦੇ ਦਹਾਕਿਆਂ ਵਿੱਚ 2 ਬੀਲੀਅਨ ਅਬਾਦੀ ਹੋਰ ਵੱਧ ਜਾਵੇਗੀ ਜਿਸ ਵਿੱਚ ਜਿਆਦਾ ਅਬਾਦੀ ਗਰੀਬ ਦੇਸ਼ਾਂ ਵਿੱਚ ਹੋਵੇਗੀ ਤੇ ਜੇ ਉਹਨਾਂ ਨੇ ਵੀ ਅਮੀਰ ਦੇਸ਼ਾਂ ਵਾਂਗ ਜੰਗਲ ਕਟਣੇ, ਕੋਲਾ ਤੇ ਤੇਲ ਬਾਲਣੇ ਤੇ ਵੱਧ ਤੋਂ ਵੱਧ ਖਾਦਾਂ ਤੇ ਰਸਾਇਣਾਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਤਾਂ ਕੁਦਰਤੀ ਸੰਸਾਧਨਾਂ ਦੀ ਸਥਿਤੀ ਹੋਰ ਵੀ ਖਰਾਬ ਹੋ ਜਾਵੇਗੀ।
ਅਬਾਦੀ ਦੇ ਵੱਧਣ ਨਾਲ ਸਭ ਤੋਂ ਪਹਿਲੀ ਸਮਸਿਆ ਉਸਦੇ ਰਹਿਣ ਦੀ ਆਉਂਦੀ ਹੈ ਤੇ ਦੂਜੀ ਖਾਣ ਤੇ ਪੀਣ ਦੇ ਸਾਫ ਪਾਣੀ ਦੀ। ਵੱਧਦੀ ਅਬਾਦੀ ਦੀ ਰਿਹਾਇਸ਼ ਲਈ ਅਤੇ ਵਿਕਾਸ ਦੇ ਨਾ ਤੇ ਜੰਗਲ ਕੱਟੇ ਜਾ ਰਹੇ ਹਨ ਤੇ ਖੇਤੀ ਬਾੜੀ ਦੀ ਜਮੀਨ ਤੇ ਵੀ ਮਕਾਨ ਤੇ ਉਦਯੋਗਿਕ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ। ਖਾਣ ਵਾਲੇ ਇੰਨਸਾਨ ਤਾਂ ਵੱਧ ਰਹੇ ਹਨ ਪਰ ਖਾਣਾ ਪੈਦਾ ਕਰਣ ਵਾਲੀ ਜਮੀਨ ਦਿਨ ਪਰ ਦਿਨ ਘੱਟ ਰਹੀ ਹੈ। ਵੱਧ ਰਹੀ ਅਬਾਦੀ ਨਾਲ ਤੇਜੀ ਨਾਲ ਕੁੜਾ/ਕਰਕਟ ਵਿੱਚ ਵਾਧਾ ਹੋ ਰਿਹਾ ਹੈ। ਇਸ ਕੁੜੇ ਨਾਲ ਨਿਬੜਨ ਲਈ ਅਜਿਹੇ ਤਰੀਕੇ ਚਾਹੀਦੇ ਹਨ ਜਿਸ ਨਾਲ ਵਾਤਾਵਰਣ ਤੇ ਘੱਟੋ ਘੱਟ ਮਾੜਾ ਅਸਰ ਪਵੇ ਤੇ ਮਨੁੱਖ ਦੀ ਸਹਿਤ ਤੇ ਵੀ ਬੁਰਾ ਪ੍ਰਭਾਅ ਨਾ ਪਵੇ।
ਅਸਲ ਵਿੱਚ ਸਮਸਿਆ ਸਿਰਫ ਅਬਾਦੀ ਦੇ ਵੱਧਣ ਹੀ ਨਹੀਂ ਹੈ ਕੁਦਰਤੀ ਸੰਸਾਧਨਾਂ ਦੇ ਇਸਤਮਾਲ ਦੇ ਸਹੀ ਪੇਬੰਧ ਨਾ ਹੋਣਾ ਵੀ ਹੈ ਜੋ ਕਈ ਸਮਸਿਆਵਾਂ ਦੀ ਜੜ੍ਹ ਹੈ। ਕਈਆਂ ਦੇਸ਼ਾਂ ਨੇ ਇਸ ਨਾਲ ਲੜਣ ਲਈ ਤਕਨੀਕਾਂ ਵਿਕਸਿਤ ਕਰ ਲਈਆਂ ਹਨ ਪਰ ਕਈ ਦੇਸ਼ ਅਜੇ ਵੀ ਪੈਸੇ ਤੇ ਵਸੀਲਿਆਂ ਦੀ ਕਮੀ ਕਾਰਣ ਬਹੁਤ ਪਿਛੜੇ ਹੋਏ ਹਨ।
ਵਿਸ਼ਵ ਦੇ ਸਮੂਹ ਦੇਸ਼ਾਂ ਨੂੰ ਵੱਧ ਰਹੀ ਅਬਾਦੀ ਤੇ ਕੰਟਰੋਲ ਕਰਨ ਲਈ ਸਾਂਝੇ ਉਪਰਾਲੇ ਕਰਨੇ ਪੈਣਗੇ ਤਾਂ ਜੋ ਇਹ ਸਮਸਿਆ ਦਾ ਹਲ ਨਿਕਲ ਸਕੇ।
ਲੇਖਕ
ਅਕੇਸ਼ ਕੁਮਾਰ
ਗਲੀ ਨੰ. 2, ਗੁਰੂ ਨਾਨਕ ਨਗਰ
ਬਰਨਾਲਾ
9888031426


09/07/15)
ਚਮਕੌਰ ਸਿੰਘ ਬਰਾੜ

ਵੀਰ ਜੀ 33ਵੀ ਪਾਉੜੀ ਵਿੱਚ ਗੁਰਬਾਣੀ ਵਿਆਕਰਨ ਨੂੰ ਬਿਲਕੁਲ ਹੀ ਭੁਲਾ ਦਿਤਾ ਗਿਆ ਹੈ। ਤੁਸੀ ਨਾਨਕ ਜਿਸ ਵਿੱਚ ਕੱਕਾ ਮੁਕਤਾ ਹੈ ਉਸ ਨੂੰ ਕਰਮਕਾਰਕ{ ਨਾਨਕ ਨੂੰ} ਵਿੱਚ ਅਰਥ ਕੀਤੇ ਹਨ। ਕਿ ਨਾਨਕ ਨੂੰ। ਜਿਹੜੇ ਬਹੁਤ ਓਪਰੇ ਹਨ ਕਿਉਂਕਿ ਨਾਨਕ ਏਥੇ ਸੰਬੋਧਕ ਕਾਰਕ ਹੈ ਬਾਵ ਹੇ ਨਾਨਕ। ਦੂਜੀ ਗੱਲ ਤਿਨ ਕਉ। ਤਿਨ ਏਥੇ ਬਹੁਵਚਨ ਕਰਮਕਾਰਕ, ਅਨਿਪੁਰਖ ਅਤੇ ਕਉ ਸੰਭੰਧਕ ੍ਹੇ। 33ਵੀ ਪਾਉੜਿ ਦੇ ਅਰਥ ਬਿਲਕੁਲ ਉਲਟੇ ਪੁਲਟੇ ਕਰਨ ਲਈ ਵਿਆਕਰਨ ਨੂੰ ਅੱਖੋ ਉਹਲੇ ਕੀਤਾ ਹੈ। ਜਿਹੜੇ ਟੀਕਾ ਕਾਰ ਜਾਂ ਵਿਆਖਿਆਕਾਰ ਗੁਰਬਾਣੀ ਵਿਆਕਰਨ ਨੂਮ ਅਪਾਣੇ ਅਰਥਾਂ ਦਾ ਆਧਾਰ ਨਹੀਂ ਬਣਾਉਂਦੇ ਉਹ ਮਤਲਬ ਆਪਣੇੀ ਆਪ ਦੀ ਸੋਚ ਮੁਤਾਬਕ ਹੀ ਕੱਡ ਲੈਂਦੇ ਹਨ। ਏਸੇ ਕਰਕੇ ਹੁਣ ਤੱਕ ਜਿੰਨੇ ਵੀ ਟੀਕੇ ਲਿਖੇ ਹਨ ਉਹ ਮਿਲਦੇ ਨਹੀਂ। ਸਿਰਫ ਪ੍ਰੌ: ਸਾਹਿਬ ਸਿੰਘ ਹੋਰਾਂ ਗੁਰਬਾਣੀ ਵਿਆਕਰਨ ਨੂਮ ਵਤਿਆ ਹੈ ਜਿਸ ਨਾਲ ਅਰਥ ਕਾਫੀ ਹੱਦ ਤੱਕ ਠੀਖ ਹਨ। ਜੇ ਅਸੀ ਹਾਲੇ ਵੀ ਨਾ ਸਮਝੈ ਤਾਂ ਪੂਰਾ ਘਝੋਲਾ ਪਾ ਦੇਵਾਂਗੇ। ਜਿਸ ਤਰਾਂ ਤੁਹਾਡੇ ਅਰਥ ਕੀਤੇ ਪੂਰਾ ਘਝੋਲਾ ਹੀ ਪਾ ਰਹੇ ਹਨ। ਮੈਂ ਆਪਣੇ ਸਖਤ ਸ਼ਬਦਾਂ ਦੀ ਪਹਿਲਾਂ ਹੀ ਮੁਆਫੀ ਮੰਗ ਲੈਂਦਾ ਹਾਂ।
ਵੀਰ ਜੀ 37ਵੀ ਪਾਉੜੀ ਵਿੱਚਗੁਰਮੁਖਿ ਏਥੇ ਪੂਰਵ ਪੂਰਣ ਕਿਰਦੰਤ ਹੈ। ਭਾਵ ਗੁਰ ਮੁਖ ਬਣਕੇ ਜਾਂ ਗੁਰਮੁਖ ਬਣਨ ਦੇ ਨਾਲ। ਸਾਰੀ ਗੁਰਬਾਣੀ ਦਾ ਪ੍ਰਕਰਣ ਹੀ ਇਸ ਤਰਾਂ ਹੈ। ਕਿਤੇ ਵੀ ਸਿਧਾ ਦੇ ਮੁਖੀ ਵਾਸਤੇ ਗੁਰਮੁਖਿ ਸ਼ਬਦ ਨਹਂI ਵਰਤਿਆ। ਗੁਰਮੁਖ ਬਾਣੀ ਵਿੱਚ ਕਈ ਰੁਪਾਂ ਵਿਚ ਆਇਆ ਹੈ। ਗੁਰਮੁਖੁ- ਇਕ ਵਚਨ ਪੁਲਿੰਗ ਕਿਤੇ ਕਰਤਾ ਕਾਰਕ ਜਾਂ ਕਰਮ ਕਾਰ ਦੇ ਰੂਪ ਵਿੱਚ ਆਇਆ ਹੈ। ਗੁਰਮੁਖ ਜਾਂ ਤਾਂ ਬਹੁਵਚਨ, ਕਰਤਾਕਾਰਕ, ਜਾਂ ਬਹਵਚਨ ਕਰਮ ਕਾਰਕ ਜਾਂ ਸੰਬੰਧਕੀ ਰੂਪ ਵਿੱਚ ਆਇਆ ਹੈ। ਗੁਰਮੁਖਿ ਕਈ ਰੂਪਾਂ ਵਿੱਚ ਆਇਆ ਹੈ । ਸ਼ਬਦ ਦੇ ਪਰਕਰਣ ਤੇ ਨਿਰਭਰ ਕਰਦਾ ਹੈ ਕਿ ਪਰਕਰਣ ਕੀ ਹੈ। ਕਿਤੇ ਕਰਤਾ ਕਾਰਕ ਸੰਬੰਧਕੀ ਰੂਪ ਵਿੱਚ ਵੀ ਆਇਆ ਹੈ। ਪਰ ਜੇ ਕਿਰਿਆ ਮੂਲ ਹੋਵੇ ਤਾਂ ਕਿਰਦੰਤ ਦੇ ਰੂਪ ਵਿੱਚ ਹੀ ਆਇਆ ਹੈ। ਗੁਰਮੁਖੀ-- ਬਹੁਵਚਨ ਸੰਭੰਧਕੀ ਰੂਪ ਹੈ. ਗੁਰਮੁਖੇ ਅਤੇ ਗੁਰਮੁਖੈ। ਕਿਤੇ ਵੀ ਕਿਸੇ ਮੁਖੀ ਲਈ ਜਾਂ ਜਾਂ ਜੋਗੀ ਲਈ ਜਾਂ ਸਿਧ ਲਈ ਜਾਂ ਮੁਨੀ ਲਈ ਜਾਂ ਦੇਵਤੇ ਲਈ ਨਹੀਂ ਵਰਤਿਆ। ਤੁਹਾਡੇ ਕਿਤੇ ਅਰਥ ਬਹੁਤ ਹੀ ਓਪਰੇ ਹਨ।
(ਨੋਟ:- ਇਸ ਈ-ਮੇਲ ਦੇ ਹੇਠਾਂ ਕਿਸੇ ਦਾ ਨਾਮ ਨਹੀਂ ਸੀ ਲਿਖਿਆ ਪਰ ਭੇਜਣ ਵਾਲੇ ਦਾ ਨਾਮ ਈ-ਮੇਲ ਵਿੱਚ ਚਮਕੌਰ ਬਰਾੜ ਲਿਖਿਆ ਹੋਇਆ ਸੀ। ਸ਼ਾਇਦ ਚਮਕੌਰ ਸਿੰਘ ਬਰਾੜ ਹੋਵੇਗਾ। ਅੰਗ੍ਰੇਜ਼ੀ ਵਿੱਚ ਵੀ ਕੁੱਝ ਲਾਈਨਾ ਲਿਖੀਆਂ ਹੋਈਆਂ ਸਨ। ਇਹ ਸ: ਬਲਦੇਵ ਸਿੰਘ ਟੋਰਾਂਟੋ ਨਾਲ ਸੰਬੰਧਿਤ ਸਨ ਅਤੇ ਅਸੀਂ ਉਹ ਉਹਨਾ ਨੂੰ ਭੇਜ ਦਿੱਤੀਆਂ ਹਨ-ਸੰਪਾਦਕ)


09/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਦਾ ਵੇਦਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੇ ਰਬ ਜੀ!
ਅਣਗਿਣਤ
ਜੰਮਣ-ਪੀੜਾਂ
ਜੀਣ-ਦੁਸ਼ਵਾਰੀਆਂ,
ਮਰਨ-ਸੰਤਾਪ,
ਭੁਗਤਦਾ ਹੈਂ ਤੂੰ ਇਕੱਲਾ।
ਕੋਈ ਵੰਡਣ ਵਾਲਾ ਨਹੀਂ।
ਨਾ-ਮਿਲਣ ਦਾ ਗਮ,
ਮਿਲ-ਵਿਛੁੜਣ ਦੇ ਦੁੱਖ,
ਬ੍ਰਿਹਾ ਦੀ ਪੀੜ,
ਸਭ ਹੰਢਾਉਂਦਾ ਹੈ
ਤੂੰ ਹੀ ਅਪਣੇ- ਆਪ।
ਹਰ ਚੋਭ-ਹਰ ਚੋਟ,
ਹਰ ਗਾਲੀ, ਹਰ ਗਲੋਚ,
ਸਹਿਨਾਂ ਹੈਂ ਤੂੰ,
ਅਪਣੇ-ਆਪ ਤੇ।
ਸੀ ਵੀ ਨਹੀਂ ਕਰਦਾ,
ਸਭ ਭੁਗਤਦਾ ਹੈਂ ਤੂੰ,
ਇਕੱਲਾ ਹੀ,
ਕੋਈ ਵੰਡਣ ਵਾਲਾ ਵੀ ਨਹੀਂ।
ਜਦ ਕੋਈ ਰੁੱਖ ਕੱਟਦਾ ਹੈ,
ਜਦ ਕੋਈ ਜੜ੍ਹ ਪੁੱਟਦਾ ਹੈ,
ਜਦ ਕੋਈ ਕਤਲ ਕਰਦਾ ਹੈ,
ਤਾਂ ਜਾਨ ਤਾਂ ਤੇਰੀ ਨਿਕਲਦੀ ਹੈ,
ਮਰਦਾ ਤੂੰ ਆਪ ਹੀ ਹੈਂ।
ਕਿਤਨੀ ਵਾਰ ਤੂੰ
ਅਪਣੇ ਜਾਇਆਂ ਹੱਥੋਂ ਹੀ
ਜੀਂਦਾ-ਮਰਦਾ ਰਹਿੰਦਾ ਹੈਂ।
ਭੁੱਬਾਂ ਨਹੀਂ ਮਾਰਦਾ
ਦੁਹੱਥੜਾਂ ਨਹੀਂ ਮਾਰਦਾ
ਵੈਣ ਨਹੀਂ ਪਾਉਂਦਾ,
ਉਭਾਸਰਦਾ ਤਕ ਨਹੀਂ,
ਵੇਦਨ ਕੌਣ ਸੁਣੇ?
ਨਾਂ ਕੁੜ੍ਹਦਾ ਹੈਂ, ਨਾ ਕ੍ਰਿਝਦਾ ਹੈਂ,
ਨਾ ਸੜਦਾ ਹੈਂ, ਨਾ ਬੁਝਦਾ ਹੈਂ,
ਫਿਰ ਵੀ ਲਟ ਲਟ ਬਲਦਾ ਹੈਂ
ਤੇਰੀ ਥਾਹ ਕੀ ਪਾਵਾਂ?
ਤੂੰ ਦਸ, ਗੁਣ ਕੀ ਕੀ ਮੈਂ ਗਾਵਾਂ।


09/07/15)
ਗੁਰਪ੍ਰੀਤ ਸਿੰਘ ਢੀਂਡਸਾ


09/07/15)
ਦਲਬੀਰ ਸਿੰਘ ਪੱਤਰਕਾਰ

ਅਮ੍ਰਿਤਸਰੀਓ! 14 ਜੁਲਾਈ ਨੂੰ ਜੇਤਲੀ ਦਾ ਬਾਈਕਾਟ ਕਰੋ
ਜਲੰਧਰ 9 ਜੁਲਾਈ 2015 ਦਲਬੀਰ ਸਿੰਘ ਪੱਤਰਕਾਰ
(99145-71713)

14 ਜੁਲਾਈ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸੱਦੇ ਤੇ ਭਾਰਤ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ 800 ਕਰੋੜ ਰੁਪਏ ਦੀ ਕੀਮਤ ਦੇ ਇੱਕ ਵਿਦਿਆਲੇ ਦੀ ਨੀਂਹ ਰੱਖਣ ਲਈ ਅਮ੍ਰਿਤਸਰ ਆ ਰਹੇ ਹਨ। ਜੇਤਲੀ ਉਹ ਸੱਜਣ ਹਨ ਜਿਨ੍ਹਾ ਨੂੰ ਤੁਸੀਂ ਇਸ ਗੁਰੂ, ਨਗਰੀ ਦੀਆਂ ਪਾਰਲੀਮਾਨੀ ਚੋਣ ਵਿੱਚ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਹਰਾਇਆ ਇਸ ਕਰਕੇ ਸੀ ਕਿ ਬਾਦਲ ਇੱਕ ਡੋਗਰਾ ਰੁਚੀ ਦੇ ਮਨੁੱਖ ਨੂੰ ਗੁਰੂਕਿਆਂ ਦੇ ਆਗੂ ਬਣਾ ਕੇ ਭਾਰਤ ਦੀ ਸਿਖਰਲੀ ਸਭਾ ਵਿੱਚ ਭੇਜਣਾ ਲੋਚਦਾ ਸੀ। ਜਨਤਕ ਸਮਰਥਨ ਤੋਂ ਬਿਨਾਂ ਜੇਤਲੀ ਹੁਣ ਭਾਰਤ ਦੇ ਖਜ਼ਾਨੇ ਅਤੇ ਪਰਚਾਰ ਸਾਧਨਾਂ ਦਾ ਮਾਲਕ ਬਣਕੇ ਹਰ ਇੱਕ ਪਾਸਿਓਂ ਆਪਣੇ ਪੈਰੀਂ ਹੱਥ ਲਵਾਉਣੇ ਲੋਚਦਾ ਹੈ। ਜਿਸ ਨੂੰ ਬਾਦਲ ਪਰਿਵਾਰ `ਤੇ ਉਸਦੇ ਭਾਈਚਾਰੇ ਨੇ ਪਰਵਾਨ ਕਰਕੇ ਸਾਰੇ ਪੰਜਾਬੀਆਂ ਨੂੰ ਉਸੇ ਅਧੀਨਗੀ ਦੇ ਰਾਹ ਚੱਲਣ ਲਈ ਰਣਜੀਤ ਐਵੇਨਿਉ ਅਮ੍ਰਿਤਸਰ ਵਿਖੇ 14 ਜੁਲਾਈ ਦਿਨ ਮੰਗਲਵਾਰ ਨੂੰ 11: 00 ਵਜੇ ਸੱਦਿਆ ਹੈ। ਵੀਰੋ `ਤੇ ਭੈਣੋਂ! ਜਗੀਰਦਾਰੀ ਪਰ ਹੀਣ, ਭਾਵਨਾ ਦਾ ਮਾਲਕ ਬਾਦਲ ਸਦਾ ਇਹ ਕਹਿੰਦਾ ਹੈ ਕਿ ਉਹ ਪੰਜਾਬ ਨੂੰ ‘ਮਹਾਰਾਜਾ’ ਰਣਜੀਤ ਸਿੰਘ ਵਰਗਾ ਰਾਜ ਦੇਣਾ ਲੋਚਦਾ ਹੈ। ਉਹ ਰਾਜ ਸੀ, ਆਪ ਰੱਜ ਕੇ ਲੁੱਟਣਾ, ਨਸ਼ੇ ਕਰਨੇ `ਤੇ ਵੇਸਵਾ ਨਚਾਉਣੀਆਂ ਪਰ ਜਨਤਕ ਕਮਾਈ ਦਾ ਪ੍ਰਾਪਤ ਹੋਇਆ ਸੋਨਾ ‘ਧਾਰਮਿਕ’ ਅਸਥਾਨਾਂ `ਤੇ ਚੜ੍ਹਾਉਣਾ। ਬਾਦਲ ਪਰਿਵਾਰ ਨੇ ਇਸ ਰਾਹ `ਤੇ ਚੱਲਦਿਆ ਪੰਜਾਬ ਵਿੱਚ ਜੋ ਲੁੱਟ ਕੀਤੀ ਹੈ। ਉਸ ਦਾ ਸਿੱਟਾ ਇਹ ਹੈ ਕਿ ਅੱਜ ਇਹ ਪ੍ਰਾਂਤ 1. 5 ਲੱਖ ਕਰੋੜ ਦੇ ਕਰਜ਼ੇ ਵਿੱਚ ਡੁੱਬ ਗਿਆ ਹੈ। ਸਾਰੇ ਗਰੀਬ ਘਰਾਂ ਵਿੱਚ ਆਤਮ ਹੱਤਿਆਵਾਂ ਦੇ ਸੱਥਰ ਵਿਛੇ ਹੋਏ ਹਨ। ਇਸ ਦੀ ਧਰਤੀ ਪਾਣੀ ਜੰਗਲ ਅਤੇ ਕਿਰਤ ਸਾਧਨ ਲੁੱਟੇ ਪੁੱਟੇ ਗਏ ਹਨ। ਭਿਆਨਕ ਰੋਗਾਂ ਨੇ ਸਾਰੇ ਮਨੁੱਖ ਸਤਹੀਣ ਕਰ ਦਿੱਤੇ ਹਨ। ਪੁਲਿਸ ਦਾ ਡੰਡਾ ਰਾਜ, ਪ੍ਰਬੰਧਕ ਪ੍ਰਣਾਲੀ ਅਤੇ ਇਨਸਾਫ ਦੀਆਂ ਸੰਸਥਾਵਾਂ ਇਸ ਨੇ ਪਲੀਤ ਕਰ ਦਿੱਤੀਆਂ ਹਨ।
ਅਸਲ ਵਿੱਚ ਮੋਦੀ ਦੀ ਥਾਂ ਭਾਰਤ ਦਾ ਰਾਜ ਪ੍ਰਬੰਧ ਜੇਤਲੀ ਨੇ ਆਪਣੇ ਇੱਕ ਸਾਲ ਚਲਾਉਣ ਪਿੱਛੋਂ ਮੱਧ ਪ੍ਰਦੇਸ਼ ਵਿੱਚ “ਵਿਆਪਮ” ਨਾਂ ਦੇ ਘੋਟਾਲੇ ਰਾਹੀਂ ਇਹ ਸਿੱਧ ਕਰ ਦਿੱਤਾ ਹੈ ਕਿ ਉਹ “ਨੌਕਰੀਆਂ ਵੇਚਣ” ਦੇ ਕਿੰਨੇ ਮਾਹਿਰ ਹਨ। ਏਸੇ ਕਿਸਮ ਦੇ ਘੁਟਾਲੇ ਦਾ ਮਾਹਿਰ ਹੈ ਪਰਕਾਸ਼ ਸਿੰਘ ਬਾਦਲ। ਜਿਸ ਨੇ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਮਗਰੋਂ ਰਵੀ ਸਿੱਧੂ ਨਾਂ ਦੇ ਪੱਤਰਕਾਰ ਨੂੰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਮਿਨਤ ਕਰਕੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੁਖੀ ਇਹ ਕਹਿ ਕੇ ਲਗਵਾਇਆ ਕਿ ਇਹ ਨਿਯੁਕਤੀ “ਮੇਰੀ ਅਣਖ ਅਤੇ ਰਾਜਨੀਤੀ ਦਾ ਸਵਾਲ ਹੈ”। ਉਹ ਹੁਣ ਪੰਝੀ ਕਰੋੜ ਰੁਪਏ ਦੇ ਘੁਟਾਲੇ ਵਿੱਚ ਫਸਿਆ ਰਵੀ ਸਿੱਧੂ ਅਦਾਲਤ ਵੱਲੋਂ ਸੱਤ ਸਾਲ ਦੀ ਕੈਦ ਅਤੇ ਇੱਕ ਕਰੋੜ ਰੁਪਏ ਜ਼ੁਰਮਾਨੇ ਦਾ ਭਾਗੀ ਹੈ।
ਵੀਰੋ `ਤੇ ਭੈਣੋਂ! ਬਾਦਲ `ਤੇ ਜੇਤਲੀ ਦੀ ਭਾਈਚਾਰਕ ਸਾਂਝ ਸਮਝੋ ਅਤੇ ਪੰਜਾਬ ਦੀ ਅਣਖ ਅਤੇ ਪਵਿੱਤਰਤਾ ਬਚਾਈ ਰੱਖਣ ਲਈ 14 ਜੁਲਾਈ ਨੂੰ ਇਹਨਾਂ ਦਾ ਬਾਈਕਾਟ ਕਰੋ ਅਤੇ ਜੇ ਸੰਭਵ ਹੋਏ ਤਾਂ ਕਾਲੇ ਝੰਡੇ ਵੀ ਵਿਖਾਓ।
ਇਸ ਲੜੀ ਵਿੱਚ ਅਸੀਂ ਇੱਕ ਅਮਰੀਕਨ ਲੇਖਕ, ਇਤਿਹਾਸਕਾਰ, ਜਰਨਲਿਸਟ `ਤੇ ਲੈਕਚਰਾਰ ਵੈਸਟਰ ਟਾਰਪਲੇ ਦਾ ਫੇਸਬੁੱਕ `ਤੇ ਉਪਲੱਭਧ ਇੱਕ ਲੇਖ ਆਪ ਦੀ ਸੇਵਾ ਵਿੱਚ ਪੇਸ਼ ਕਰਨ ਦੀ ਆਗਿਆ ਲੈਂਦੇ ਹਾਂ: ਉਹ ਆਪਣੇ ਜਿਓਪੁਲੀਟੀਕਲ ਵਿਸ਼ਲੇਸ਼ਣ ਵਿੱਚ ਅਫਗਾਨਿਸਤਾਨ ਤੋਂ ਆਉਂਦੀ ਡਰੱਗ ਨੂੰ ਸਿੱਖਾਂ `ਤੇ ਇੰਡੀਅਨ ਖੁਫੀਆ ਏਜੰਸੀਆਂ ਦਾ ਕਾਰਾ ਗਰਦਾਨਦਾ ਹੈ।
ਉਹ ਲਿਖਦਾ ਹੈ ਕਿ ਸਿੱਖ ਧਾਰਮਿਕ ਸੰਸਥਾ ਸ਼੍ਰੀ ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਖੁਫੀਆ ਏਜੰਸੀਆਂ ਦੇ ਕੰਟਰੋਲ ਅਧੀਨ ਹਨ। ਇਹ ਸੰਸਥਾਵਾਂ ਚਲਾਉਣ ਵਾਲੇ ਜਾਂ ਤਾਂ ਆਰ. ਐਸ. ਐਸ. ਦੇ ਜਾਂ ਖੁਫੀਆ ਏਜੰਸੀਆਂ ਦੇ ਤਨਖਾਹਦਾਰ ਹਨ।
ਉਹ ਅੱਗੇ ਲਿਖਦਾ ਹੈ ਕਿ ਬਾਦਲ ਹਕੂਮਤ ਅਤੇ ਆਰ. ਐਸ. ਐਸ. , ਬੀ. ਜੇ. ਪੀ ਨੇ 2004 ਵਿੱਚ ਇੱਕ ਅਪਵਿੱਤਰ ਸਕੀਮ ਤਿਆਰ ਕੀਤੀ ਸੀ, ਜਿਸ ਅਧੀਨ ਅਫਗਾਨਿਸਤਾਨ ਤੋਂ ਆਉਣ ਵਾਲੀ ਡਰੱਗ ਲਈ ਸ੍ਰੀ ਅੰਮ੍ਰਿਤਸਰ ਨੂੰ ਚੈੱਕ ਪੁਆਇੰਟ ਬਣਾਇਆ ਗਿਆ ਸੀ। ਇੱਥੋਂ ਇਹ ਨਸ਼ੀਲੇ ਪਦਾਰਥ ਯੂਰਪ `ਤੇ ਅਮਰੀਕਾ ਪਹੁੰਚਾਏ ਜਾਂਦੇ ਹਨ। ਕੁੱਝ ਡਰੱਗ, ਲਾਰਡਜ਼ ਬਰੈਂਪਟਨ, ਕੈਨੇਡਾ ਵਿੱਚ ਹਨ, ਜੋ ਇਸ ਧੰਦੇ ਰਾਹੀਂ ਕਰੋੜਾਂ ਡਾਲਰ ਬਣਾ ਰਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭੇਜੀ ਜਾਣ ਵਾਲੀ ਡਰੱਗ ਦਾ ਕੁੱਝ ਹਿੱਸਾ ਬਰੈਂਪਟਨ ਪੁੱਜਦਾ ਹੈ, ਇੱਥੋਂ ਸਿੱਖ ਟਰਾਂਸਪੋਰਟ ਇਸ ਨੂੰ ਸਾਰਨੀਆਂ `ਤੇ ਨਿਆਗਰਾ ਬਾਰਡਰ ਰਾਹੀਂ ਅਮਰੀਕਾ ਪਹੁਚਾਉਂਦੇ ਹਨ। ਮੇਰੀ ਪਿਛਲੀ ਜਾਣਕਾਰੀ ਅਨੁਸਾਰ, ਸਾਰਨੀਆਂ ਬਾਰਡਰ `ਤੇ 177 ਸਿੱਖ ਡਰਾਇਵਰ ਹਵਾਲਾਤ ਵਿੱਚ ਸਨ, ਜਿਹੜੇ ਟਰਾਇਲ ਦੀ ਉਡੀਕ ਕਰ ਰਹੇ ਸਨ। ਇਹਨਾਂ ਵਿੱਚੋਂ ਬਹੁਤੇ ਸਿੱਖ ਡਰਾਇਵਰ ਨਵੇਂ, ਨਵੇਂ ਕੈਨੇਡਾ ਆਏ ਸਨ। ਅਸੀਂ ਅਸਾਨੀ ਨਾਲ ਇਹ ਸੋਚ ਸਕਦੇ ਹਾਂ ਕਿ ਇਹਨਾਂ ਵਿੱਚ ਕੁੱਝ ਲੋਕ ਭਾਰਤ ਵਿੱਚ ਹੀ ਭਾਰਤੀ ਖੁਫੀਆ ਏਜੰਸੀਆਂ ਨੇ ਭਰਤੀ ਕਰ ਰੱਖੇ ਸਨ। ਇਹ ਲੋਕ ਭਾਰਤੀ ਖੁਫੀਆਂ ਏਜੰਸੀਆਂ ਦਾ ਲੁਕਵਾਂ ਪੰਜਵਾਂ ਕਾਲਮ ਹਨ ਜਿਨ੍ਹਾਂ ਨੂੰ ਇੱਥੋਂ ਦੇ ਸਿੱਖ ਭਾਈਚਾਰੇ ਵਿੱਚ ਸਮੋਇਆ ਜਾਂਦਾ ਹੈ। ਬਰੈਂਪਟਨ `ਤੇ ਮਿਸੀਸਾਗਾ ਵਿੱਚ ਛਪਦੀਆਂ ਵਧੇਰੇ ਪੰਜਾਬੀ ਅਖਬਾਰਾਂ ਭਾਰਤੀ ਖੁਫੀਆ ਏਜੰਸੀਆਂ ਦੇ ਪੇਅ ਰੋਲ `ਤੇ ਹਨ `ਤੇ ਝੂਠੀਆਂ ਖਬਰਾਂ ਫੈਲਾਉਂਦੀਆਂ ਹਨ।
ਇੰਝ ਬਰੈਂਪਟਨ `ਤੇ ਮਿਸੀਸਾਗਾ ਪੰਜਾਬ ਦੇ ਕਾਲੇ ਧਨ ਦੇ ਅੱਡੇ ਬਣ ਚੁੱਕੇ ਹਨ। ਬਹੁਤ ਹਵਾਲੇ ਦਾ ਧੰਦਾ ਕਰਨ ਵਾਲੇ ਪੰਜਾਬ `ਚ ਰਾਜ ਕਰ ਰਹੇ ਉੱਚ ਲੀਡਰਾਂ ਨਾਲ ਜੁੜੇ ਹੋਏ ਹਨ। ਇਹ ਲੀਡਰ ਇਹਨਾਂ ਲੋਕਾਂ ਰਾਹੀਂ ਆਪਣਾ ਕਾਲਾ ਧਨ ਕਨੇਡਾ ਜਮ੍ਹਾਂ ਕਰਦੇ ਹਨ `ਤੇ ਉਸ ਨੂੰ ਸਫੇਦ ਕਰਦੇ ਹਨ। 2004 ਵਿੱਚ ਬਾਦਲ ਤੇ ਆਰ. ਐਸ. ਐਸ. ਦੀ ਰਾਜਸੀ ਮਸ਼ੀਨਰੀ ਵੱਲੋਂ ਤਿਆਰ ਕੀਤੀ ਸਕੀਮ ਰਾਹੀਂ ਡਰੱਗ ਰਾਹੀਂ ਹਰ ਸਾਲ ਬਿਲੀਅਨ ਡਾਲਰ ਕਮਾਉਣ ਦਾ ਟੀਚਾ ਮਿਥਿਆ ਗਿਆ ਸੀ। ਭਾਰਤੀ ਏਜੰਸੀ ਆਈ. ਬੀ. `ਤੇ ਰਾਅ, ਜਿਹੜੀਆਂ ਅਫਗਾਨਿਸਤਾਨ ਵਿੱਚ ਗਹਿਰੇ ਤੌਰ ਉੱਤੇ ਸਰਗਰਮ ਹਨ ਇਸ ਸਕੀਮ ਦੀਆਂ ਭਾਈਵਾਲ ਹਨ। ਪਰ ਉਹਨਾਂ ਦੇ ਸਹੀ ਭਾਈਵਾਲੀ ਹੋਣ ਬਾਰੇ ਕੁੱਝ ਪਤਾ ਨਹੀਂ ਹੈ। ਪਰ ਇਹ ਸੋਚ ਲੈਣਾ ਗਲਤ ਨਹੀਂ ਹੋਵੇਗਾ ਕਿ ਇਹਨਾਂ ਏਜੰਸੀਆਂ ਦਾ ਇਸ ਧੰਦੇ ਵਿੱਚ ਸ਼ਾਮਿਲ ਹੋਣਾ ਜਾਂ ਇਸ ਧੰਦੇ ਨੂੰ ਪ੍ਰਵਾਨਗੀ ਦੇਣਾ ਗਲਤ ਹੋਵੇਗਾ। ਸਕੀਮ ਇਹ ਸੀ ਕਿ ਅਫਗਾਸਿਤਾਨ ਤੋਂ ਮਾਲ ਅਮ੍ਰਿਤਸਰ ਪੁੱਜੇਗਾ `ਤੇ ਇਸ ਦਾ ਇਵਜਾਨਾ ਦਿੱਤਾ ਜਾਵੇਗਾ। ਬੀ. ਜੇ. ਪੀ, ਆਰ. ਐਸ. ਐਸ. ਪੁਲਿਟੀਕਲ ਮਸ਼ਿਨਰੀ ਇਸ ਪੈਸੇ ਨੂੰ ਨੈਸ਼ਨਲ ਚੋਣਾਂ ਲਈ ਵਰਤੇਗੀ। ਬਾਦਲ ਹੁਰੀਂ ਇਸ ਪੈਸੇ ਨੂੰ ਪੰਜਾਬ ਵਿੱਚ ਆਪਣਾ ਕਬਜ਼ਾ ਜਮਾਈ ਰੱਖਣ ਲਈ ਵਰਤਣਗੇ। ਆਰ. ਐਸ. ਐਸ, ਬੀ. ਜੇ. ਪੀ. ਪੰਜਾਬ ਨੂੰ ਨਸ਼ਿਆਂ ਵਿੱਚ ਗੜੁੱਚ ਹੋਣ ਅਤੇ ਸਿੱਖ ਨੌਜੁਵਾਨਾਂ ਨੂੰ ਨਸ਼ੇ ਦੀ ਮਾਰੂ ਬਿਮਾਰੀ ਸਹੇੜਦਿਆਂ ਦੇਖਣਾ ਚਾਹੁੰਦੇ ਹਨ `ਤੇ ਉਹ ਇਸੇ ਸੋਚ ਵਿੱਚ ਆਪਣਾ ਹਿੱਤ ਸਮਝਦੇ ਹਨ।
ਅਮ੍ਰਿਤਸਰੀਓ `ਤੇ ਪੰਜਾਬੀਓ! ਪੰਜਾਬ ਦੀ ਮਾਲਕੀ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦਾ ਲੱਕ ਤੋੜਕੇ ਅਸਲ ਮਾਲਕਾਂ ਦੇ ਖਾਤੇ ਵੱਲ ਤੋਰੀ ਸੀ। ਪਰ ਰਣਜੀਤ ਸਿੰਘ ਨੇ ਇਹ ਡੋਗਰਿਆਂ ਦੇ ਖਾਤੇ ਪਾ ਦਿੱਤੀ। ਜਿਨ੍ਹਾਂ ਨੇ ਇਹ ਅੰਗਰੇਜ਼ਾਂ ਨੂੰ ਵੇਚੀ ਬਾਦਲ ਬਾਣੀਆਂ ਨੂੰ ਇਸਦਾ ਮਾਲਕ ਮੰਨ ਕੇ ਉਹਨਾਂ ਅੱਗੇ ਨੱਕ ਰਗੜਦਾ ਹੈ। ਸੰਗਤ ਦਰਸ਼ਨਾਂ ਰਾਹੀਂ ਇਹ ਭੋਲੇ ਭਾਲੇ ਪੰਜਾਬੀਆਂ ਨੂੰ ਆਪਣੇ ਚਰਨੀ ਲਾਉਂਦਾ ਹੈ। ਜੋ ਨਾ ਲੱਗਣ ਤਾਂ ਉਹਨਾਂ `ਤੇ ਆਪਣੇ ਬੇਟੇ ਰਾਹੀਂ ਡੰਡੇ ਵਰ੍ਹਾਉਂਦਾ ਹੈ। ਪਟਿਆਲੀਆਂ (ਆਲਾ ਸਿੰਘ) ਨੇ ਰਾਜ ਸਿੰਘਾਸਨ ਅਬਦਾਲੀ ਪਾਸੋਂ ਲਿਆ ਸੀ ਇਹ ਇਤਿਹਾਸ ਹੈ। ਆਓ ਨਾਨਕ, ਗੋਬਿੰਦ ਦਾ ਰਾਹ ਫੜੀਏ ਅਤੇ ਪੰਜਾਬ ਦੀ ਵਿਰਾਸਤ ਸੰਭਾਲੀਏ। ਜੇਤਲੀਕਿਆਂ ਅਤੇ ਬਾਦਲਕਿਆਂ ਦਾ ਬਾਈਕਾਟ ਪਹਿਲੇ ਪੈਂਤਰੇ ਵੱਜੋਂ ਅਪਨਾਈਏ।


08/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੱਟ ਦੀ ਹਿੰਡ ਮਸ਼ਹੂਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਟ ਦੀ ਹਿੰਡ ਮਸ਼ਹੂਰ, ਬਦਲਣਾ ਸਿੱਖਦਾ ਨਾਂ।
ਮਰ ਜਾਣਾ ਮਨਜ਼ੂਰ, ਬਦਲਣਾ ਸਿੱਖਦਾ ਨਾਂ।
ਵੀਹੋਂ ਘਟੀ ਦੋ ਕਿੱਲੇ ਆਈ।
ਉਹ ਹੀ ਫਸਲਾਂ, ਉਹ ਹੀ ਵਾਹੀ।
ਖਰਚਾ ਬਹੁਤਾ, ਘੱਟ ਕਮਾਈ।
ਫਸਿਆ ਪੁੱਠਾ ਲੈਂਦਾ ਫਾਹੀ।
ਨਾਢੂ ਖਾਂ ਦਸਤੂਰ, ਬਦਲਣਾ ਸਿੱਖਦਾ ਨਾਂ।
ਜੱਟ ਦੀ ਹਿੰਡ ਮਸ਼ਹੂਰ, ਬਦਲਣਾ ਸਿੱਖਦਾ ਨਾਂ।
ਮਰ ਜਾਣਾ ਮਨਜ਼ੂਰ, ਬਦਲਣਾ ਸਿੱਖਦਾ ਨਾਂ।
ਕਣਕ ਦੇ ਪਿੱਛੋਂ ਚੌਲ ਬਿਜਾਏ।
ਆਪ ਨਾ ਹੋਵੇ, ਭਈਏ ਲਾਏ।
ਜੋ ਵੱਟਿਆ, ਉਹ ਵੀ ਵੰਡਵਾਏ।
ਮੁੱਲ ਵੀ ਨਾਂ ਸਰਕਾਰ ਵਧਾਏ।
ਰੱਬ ਦਾ ਕਿਵੇਂ ਕਸੂਰ? ਬਦਲਣਾ ਸਿੱਖਦਾ ਨਾਂ।
ਜੱਟ ਦੀ ਹਿੰਡ ਮਸ਼ਹੂਰ, ਬਦਲਣਾ ਸਿੱਖਦਾ ਨਾਂ।
ਮਰ ਜਾਣਾ ਮਨਜ਼ੂਰ, ਬਦਲਣਾ ਸਿੱਖਦਾ ਨਾਂ।
ਗਜ ਵਜ ਸ਼ਾਦੀ, ਸਜ ਧਜ ਮੇਲਾ,
ਰਹਿੰਦਾ ਨਾਂ ਜਦ ਹੱਥ ਵਿੱਚ ਧੇਲਾ,
ਕਰਜ਼ਾ ਚੁੱਕ ਵਿਆਜ ਦਾ ਰੇਲਾ,
ਮੋੜ ਨਾ ਹੋਵੇ ਕਿਸ਼ਤ ਦਾ ਵੇਲਾ,
ਫਾਹੇ ਨੂੰ ਮਜ਼ਬੂਰ, ਬਦਲਣਾ ਸਿੱਖਦਾ ਨਾਂ।
ਜੱਟ ਦੀ ਹਿੰਡ ਮਸ਼ਹੂਰ, ਬਦਲਣਾ ਸਿੱਖਦਾ ਨਾਂ।
ਮਰ ਜਾਣਾ ਮਨਜ਼ੂਰ, ਬਦਲਣਾ ਸਿੱਖਦਾ ਨਾਂ।
ਥੋੜੀ ਭੋਂ ਫਸਲਾਂ ਬਦਲਾਵੇ,
ਫੁੱਲ, ਫਲ ਤੇ ਸਬਜ਼ੀ ਬਿਜਵਾਵੇ,
ਥੋੜੀ ਦਾ ਬਹੁਤਾ ਫਲ ਪਾਵੇ,
ਖਾਣ-ਪੀਣ ਚੰਗਾ ਚੱਲ ਜਾਵੇ,
ਹੋਵੇ ਜ਼ਿਲਤ ਦੂਰ, ਬਦਲਣਾ ਸਿੱਖਦਾ ਨਾ।
ਜੱਟ ਦੀ ਹਿੰਡ ਮਸ਼ਹੂਰ, ਬਦਲਣਾ ਸਿੱਖਦਾ ਨਾਂ।
ਮਰ ਜਾਣਾ ਮਨਜ਼ੂਰ, ਬਦਲਣਾ ਸਿੱਖਦਾ ਨਾਂ।


08/07/15)
ਪਰੀਤਮ ਸਿੰਘ ਔਲਖ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ।


ਕਿੰਨੇ ਹੀ ਲੇਖ ਪੜ੍ਹਨ ਨੂੰ ਮਿਲੇ ਹਨ1
ਆਪ ਜੀ ਦਾ ਬਹੁਤ ਬਹੁਤ ਧੰਨਵਾਦ !

ਪਰੀਤਮ ਸਿੰਘ


08/07/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)

ਜੇ ਸਿੱਖ ਰਹਿਤ ਮਰਯਾਦਾ ਦੀ ਗੱਲ ਕਰੀਏ ਤਾਂ ਸਮਝ ਨਹੀਂ ਆਉਦੀ ਐਡਾ ਕਿੱਡਾ ਕੁ ਵੱਡਾ ਦਸਤਾਵੇਜ਼ ਸੀ ਜਿਸਨੂੰ ਲਿਖਣ ਲਈ ਸਾਲਾਂ ਵੱਧੀ ਸਮਾਂ ਲੱਗ ਗਿਆ । ਅਸਲ ਵਿੱਚ ਇਹ ਸਾਰੀ ਮਰਯਾਦਾ ਸੰਪ੍ਰਦਾਈ / ਨਿਰਮਲੇ ਜੋ ਬ੍ਰਾਹਮਣ ਦੇ ਹੀ ਸਾਥੀ ਸਨ, ਦੇ ਦਬਾ ਹੇਠ ਲਿੱਖਿਆ ਗੁਰਮੱਤ ਵਿਰੋਧੀ ਦਸਤਾਵੇਜ਼ ਹੈ। ਇਹਨਾ ਮਹਾਂਰਥੀਆਂ ਨੇ ਗੁਰਬਣੀ ਦੇ ਮੂਲ ਰੂਪ ਨੂੰ ਨਕਾਰ ਕੇ ਇਸ ਵਿਚ ਹੋਰ ਗੁਰਬਾਣੀ ਦੇ ਸ਼ਬਦ ਜੋੜ ਦਿੱਤੇ । ਆਸਾ ਦੀ ਵਾਰ ਦੇ ਨਾਲ ਚਾਰ ਪਦਿਆਂ ਦੇ ੬ ਸ਼ਬਦ ਚੌਥੇ ਪਾਤਸ਼ਾਹ ਦੇ ਜੋੜ ਦਿੱਤੇ ਤਾਂ ਜੋ ਕੋਈ ਆਸਾ ਦੀ ਵਾਰ ਨੂੰ ਜੁਬਾਨੀ ਯਾਦ ਨਾ ਕਰ ਸਕੇ ਜਦ ਕਿ ਹਰ ਨਾਨਕ ਨਾਮ ਲੇਵਾ ਨੂੰ ਆਸਾ ਦੀ ਵਾਰ ਜ਼ੁਬਾਨੀ ਯਾਦ ਹੋਣੀ ਚਾਹੀਦੀ ਐ ਜਿਹੜੀ ਬ੍ਰਾਮਣ ਦੇ ਕ੍ਰਮ-ਕਾਂਡ ਤੇ ਕਰਾਰੀ ਚੋਟ ਕਰਦੀ ਹੈ। ਸੋਦਰ ਬਾਣੀ ਵਿੱਚ ਅਗੇ ਪਿਛੇ ਹੋਰ ਸ਼ਬਦ ਜੋੜ ਕੇ ਰਹਿਰਾਸ ਬਣਾ ਦਿੱਤਾ, ਕੀ ਇਹ ਲੋਕ ਗੁਰੂ ਅਰਜਨ ਦੇਵ ਜੀ ਨਾਲੋਂ ਸਿਆਣੇ ਸਨ ਜਿਨ੍ਹਾਂ ਨੇ ਪਹਿਲੇ ਤੇਰਾਂ ਪੰਨਿਆਂ ਵਿੱਚ ਨਾਨਕ ਨਾਮ ਲੇਵਾ ਲੋਕਾਂ ਲਈ ਤਿੰਨ ਬਾਣੀਆਂ ਸੰਪਾਦਤ ਕੀਤੀਆਂ। ਉਸ ਤੋਂ ਅੱਗੇ ਮਾਰਕਾ ਮਾਰਿਆ ਕਿ ਬਚਿੱਤਰ ਨਾਟਕ ਜਿਹੇ ਕੂੜ ਗਰੰਥ ਦੀਆਂ ਤਿੰਨ ਰਚਨਾਵਾਂ ਸਾਡੇ ਗਲ੍ਹ ਮੜ ਦਿੱਤੀਆਂ । ਇਸਤੋਂ ਵੀ ਅੱਗੇ ਜਾਂਦੇ ਹੋਏ ਸਾਨੂੰ ਭਗੌਤੀ ਦੇਵੀ ਦੇ ਗਲ੍ਹ ਲਾ ਗਏ, ਜਦ ਕਿ ਗੁਰਬਾਣੀ ਦਾ ਫੁਰਮਾਨ ਹੈ ਕਿ , “ਦੇਵੀ ਦੇਵਾ ਮੂਲ ਹੈ ਮਾਇਆ॥ਸਿੰਮ੍ਰਤਿ ਸਾਸਤ ਜਿਨਿ ਉਪਾਇਆ ॥ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ॥” ਪੰਨਾ ੧੨੯ ...ਅੱਗੇ ਬਹੁਤ ਅਸੰਗਤੀਆਂ ਹਨ ਇਸ ਰਹਿਤ ਮਰਯਾਦਾ ਵਿੱਚ। ਜਦ ਕਿ ਹਰ ਨਾਨਕ ਨਾਮ ਲੇਵਾ ਮਨੁੱਖ ਦੇ ਜੀਵਨ ਦੀ ਮਰਯਾਦਾ ਗੁਰਬਾਣੀ ਵਿੱਚ ਜੰਮਣ ਤੋ ਲੈਕੇ ਚੜ੍ਹਾਈ ਕਰਨ ਤੱਕ ਦੀ ਹੈ, ਫਿਰ ਅਸੀਂ ਕਿਸੇ ਮਨੁੱਖ ਜਾਂ ਮਨੁੱਖਾਂ ਵਲੋਂ ਬਣਾਈ ਕਿਸੇ ਮਰਿਯਾਦਾ ਨੂੰ ਕਿਓਂ ਮੰਨੀਏਂ। ਇਹ ਰਹਿਤ ਮਰਿਯਾਦਾ ਹੀ ਸਿੱਖ ਕੌਮ ਦੇ ਨਿਘਾਰ ਦਾ ਸਭ ਤੋਂ ਵੱਡਾ ਕਰਨ ਬਣੀਂ ਹੈ। ਇਸ ਮਰਿਯਾਦਾ ਰਾਹੀਂ ਅਸੀਂ ਬਾਬਾ ਨਾਨਕ ਦੇ ਅਸਲ ਰਾਹ ਮਾਨਵ-ਵਾਦ ਤੋਂ ਭਟਕ ਕੇ ਕ੍ਰਮ-ਕਾਂਡ ਵਿੱਚ ਫੱਸ ਗਏ। ਇਸ ਤੋਂ ਦੇਖ ਲਓ ਕਿਸ ਤਰ੍ਹਾਂ ਛੁਟਕਾਰਾ ਪਾਉਣਾ ਹੈ। ਮੈਂ ਤਾਂ ਇਸ ਰਹਿਤ ਮਰਿਯਾਦਾ ਨੂੰ ਕਦੋਂ ਦਾ ਗ੍ਲ੍ਹੋੰ ਲਾਹ ਦਿੱਤਾ ਹੈ । ਗੱਲਾਂ ਨਾਲ ਨਹੀਂ ਅਮਲ ਕੀਤੇ ਹੀ ਗੱਲ ਬਨਣੀ ਐਂ।

ਦਲਜੀਤ ਸਿੰਘ ਲੁਧਿਆਣਾ
ਮੋਬਾਈਲ ਨੰ:- 9815570819


08/07/15)
ਜਸਪ੍ਰੀਤ ਕੌਰ

ਸਿੰਘ ਰੌਕਸ ਇੰਟਰਨੈਸ਼ਨਲ ਤੇ ਗੁਰਸਿੱਖ ਫੈਮਿਲ਼ੀ ਕਲਬ ਲੁਧਿਆਣਾ ਨੇ ਸਭਿਆਚਾਰਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ
ਕੇਵਲ ਲਾਹਨਤਾਂ ਪਾਉਣ ਨਾਲ ਲੱਚਰ ਗਾਇਕੀ ਨੂੰ ਠੱਲ ਨਹੀਂ ਪੈਣੀ: ਸ. ਗੁਰਸੇਵਕ ਸਿੰਘ
(ਜਸਪ੍ਰੀਤ ਕੌਰ: ਲੁਧਿਆਣਾ ੮ ਜੁਲਾਈ ੨੦੧੫)
ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਸਿੰਘ ਰੌਕਸ ਇੰਟਰਨੈਸ਼ਨਲ (ਲੁਧਿ.) ਅਤੇ ਗੁਰਸਿੱਖ ਫੈਮਿਲੀ ਕਲੱਬ ਲੁਧਿ. ਵੱਲੋਂ ਸਭਿਆਚਾਰਕ ਸੰਗੀਤਕ ਸ਼ਾਮ ਦਾ ਆਯੋਜਨ ਅਮੰਤਰਣ ਵਿਲਾ ਦਾਣਾ ਮੰਡੀ ਲੁਧਿਆਣਾ ਵਿਖੇ ਕੀਤਾ ਗਿਆ ਜਿਸ ਵਿੱਚ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਤੋਂ ਨਿੱਕੇ ਨਿੱਕੇ ਬੱਚਿਆਂ ਨੇ ਸਭਿਅੱਕ ਗੀਤਾਂ ਨੂੰ ਪੇਸ਼ ਕੀਤਾ। ਵਿਸ਼ੇਸ਼ ਤੌਰ `ਤੇ ਸਿੰਘ ਰੌਕਸ ਦੀ ਟੀਮ ਨੇ ਸਭਿਅਕ ਗੀਤਾਂ ਦੀ ਪੇਸ਼ਕਾਰੀ ਰਾਹੀਂ ਸੰਗੀਤਕ ਸ਼ਾਮ ਵਿੱਚ ਰੌਣਕਾਂ ਲਾ ਦਿੱਤੀਆਂ। ਇਸ ਸਮੇਂ ਸਿੰਘ ਰੌਕਸ ਡਾਟ ਕਾਮ
(www.singhrocks.com) ਦੀ ਨਵੀਂ ਬਣੀ ਵੈਬਸਾਈਟ ਨੂੰ ਵੀ ਸੰਗਤਾਂ ਦੇ ਰੁ-ਬ-ਰੂ ਕੀਤਾ ਜਿਸ ਦੀ ਅਰੰਭਤਾ ਸਿੰਘ ਰੌਕਸ ਦੇ ਡਾਇਰੈਕਟਰ ਹਰਮਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਸਿੱਖ ਫੈਮਿਲੀ ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਸੁਖਜਿੰਦਰ ਸਿੰਘ, ਗੁਰਬਚਨ ਸਿੰਘ, ਸ. ਉਪਕਾਰ ਸਿੰਘ, ਡਾ. ਗੁਰਪ੍ਰੀਤ ਸਿੰਘ, ਸ. ਤਨਵੀਰ ਸਿੰਘ, ਡਾ. ਆਤਮਜੀਤ ਸਿੰਘ ਨੇ ਕੀਤਾ ਇਸ ਮੌਕੇ ਸਰਦਾਰ ਕੁਲਵਿੰਦਰ ਪਾਲ ਸਿੰਘ, ਹਰਨੂਰ ਸਿੰਘ, ਸ. ਮਨਿੰਦਰ ਸਿੰਘ ਕਿਲ੍ਹਾ ਰਾਏਪੁਰ, ਦਲਜੀਤ ਸਿੰਘ, ਸ. ਸਤਿੰਦਰ ਸਿੰਘ, ਲਖਵਿੰਦਰ ਸਿੰਘ ਬੀਬੀ ਮਹਿੰਦਰ ਕੌਰ, ਹਰਪ੍ਰੀਤ ਕੌਰ, ਹਰਬੰਸ ਕੌਰ, ਭੁਪਿੰਦਰ ਕੌਰ, ਰਵਲੀਨ ਕੌਰ ਆਦਿ ਵੀਰ ਭੈਣ ਵੀ ਹਾਜ਼ਰ ਸਨ। ਸਿੰਘ ਰੌਕਸ ਦੇ ਮੁਖੀ ਸ. ਗੁਰਸੇਵਕ ਸਿੰਘ ਮਦਰਸਾ ਨੇ ਕਿਹਾ ਕਿ ਲੱਚਰ ਗਾਇਕੀ ਕੇਵਲ ਲਾਹਨਤਾਂ ਪਾਉਣ ਨਾਲ ਨਹੀਂ ਰੁਕਣੀ ਸਗੋਂ ਇਸ ਦਾ ਬਦਲ ਦੇਣ ਦਾ ਮਨੋਰਥ ਸਾਹਮਣੇ ਰੱਖ ਕੇ ਸਿੰਘ ਰੌਕਸ ਨੇ ਇਸ ਦਿਸ਼ਾ ਵਲ ਦੋ ਕੁ ਸਾਲ ਪਹਿਲਾਂ ਕਦਮ ਪੁਟਿਆ ਸੀ ਤੇ ਅੱਜ ਇਹ ਕਦਮ ਇੱਕ ਨਵੇਂ ਮੁਕਾਮ `ਤੇ ਪੁੱਜ ਚੁੱਕਿਆ ਹੈ ਜਿਸ ਨੇ ਹੁਣ ਤਕ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਸੇਧ ਲੈਂਦਿਆ ਸਾਫ ਸੁਥਰੀ ਗਾਇਕੀ ਪੇਸ਼ ਕਰਕੇ ਲੱਚਰ ਗਾਇਕੀ ਨੂੰ ਠੱਲ ਪਾਉਣ ਦਾ ਇੱਕ ਜਤਨ ਕੀਤਾ ਹੈ। ਇਸ ਰਾਹੀਂ ਕੀਤੀ ਪੇਸ਼ਕਾਰੀ ਅਜਿਹੀ ਹੈ ਜਿਸ ਨੂੰ ਸੁਣ ਵੇਖ ਕੇ ਸ਼ਰਮ ਨਹੀਂ ਬਲਕਿ ਮਾਣ ਮਹਿਸੂਸ ਹੁੰਦਾ ਹੈ। ਇਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਨੇ ਸਾਫ ਸੁਥੱਰੀ ਗਾਇਕੀ ਦਾ ਬਦੱਲ ਪੇਸ਼ ਕਰਨ ਲਈ ਰੌਕਸ ਇੰਟਰਨੈਸ਼ਨਲ ਦੀ ਸਮੁੱਚੀ ਟੀਮ ਨੂੰ ਸਨਮਾਨਤ ਕੀਤਾ।


08/07/15)
ਗਿਆਨੀ ਅਵਤਾਰ ਸਿੰਘ

ਗੁਰਮਤਿ ਫ਼ਿਲਾਸਫ਼ੀ ਬਨਾਮ ਹਰੀ ਸਿੰਘ ਰੰਧਾਵਾ ‘ਸੋਚ’ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com & Missionary Sedhan ) -98140-35202

ਮਿਤੀ 3 ਜੂਨ 2015 ਨੂੰ ਸਰੀ (ਕੈਨੇਡਾ) ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋ ਰਹੇ ‘ਹਰੀ ਸਿੰਘ ਰੰਧਾਵਾ’ ਜੀ ਦੇ ਪ੍ਰੋਗਰਾਮ ਵਿੱਚ ਸੰਗਤਾਂ ਵੱਲੋਂ 5 ਸਵਾਲ ਪੁੱਛਣ ਦਾ ਵਿਸ਼ਾ ਸਾਹਮਣੇ ਆਇਆ ਹੈ, ਜਿਸ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਬਹੁਤ ਹੀ ਵਿਸਥਾਰ ਨਾਲ ਪਾਈਆਂ ਹੋਈਆਂ ਹਨ। ਸੰਗਤਾਂ ਵੱਲੋਂ ਉੱਠਾਏ ਗਏ ਸਵਾਲਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਹਰੀ ਸਿੰਘ ਰੰਧਾਵਾ, ਗੁਰੂ ਘਰਾਂ ਵਿੱਚ ਗੁਰਮਤਿ ਵੀਚਾਰ ਕਰਨ ਦੀ ਬਜਾਏ ਮਨਮਤ (ਬ੍ਰਾਹਮਣੀ ਸੋਚ) ਦਾ ਹੀ ਪ੍ਰਚਾਰ ਕਰ ਰਿਹਾ ਹੈ। ਜਿਸ ਦਾ ਜਵਾਬ ਸੰਗਤਾਂ ਨੇ ਰੰਧਾਵਾ ਪਾਸੋਂ ਮੰਗਿਆ ਪਰ ਰੰਧਾਵਾ ਵੱਲੋਂ ਦਿੱਤਾ ਗਿਆ ਜਵਾਬ ਇੱਕ ਆਮ ਗੁਰਸਿੱਖ ਨੂੰ ਬੜਾ ਹੀ ਹੈਰਾਨ (ਅਚੰਭਿਤ) ਕਰਨ ਵਾਲਾ ਹੈ, ਇਸ ਲਈ ਇਸ ਵਿਸ਼ੇ ਨੂੰ ਸਮੂਹ ਨਾਨਕ-ਨਾਮ ਲੇਵਾ ਸੰਗਤਾਂ ਨਾਲ ਸਾਂਝਾ ਕਰਨ ਦਾ ਮਨ ਬਣਾਇਆ ਹੈ।

ਸੰਗਤਾਂ ਵੱਲੋਂ ਉੱਠਾਏ ਗਏ ਤਰਤੀਬਵਾਰ (ਲੜੀਬੱਧ) ਸਵਾਲ, ਹਰੀ ਸਿੰਘ ਰੰਧਾਵਾ ਵੱਲੋਂ ਦਿੱਤਾ ਗਿਆ ਜਵਾਬ ਤੇ ਗੁਰਮਤਿ ਫ਼ਿਲਾਸਫ਼ੀ ਰਾਹੀਂ ਵੀਚਾਰਨ ਦਾ ਨਿਮਾਣਾ ਜਿਹਾ ਯਤਨ :

ਪਹਿਲਾ ਸਵਾਲ

(1). ਸੰਗਤਾਂ ਵੱਲੋਂ ਪੁੱਛਿਆ ਗਿਆ ਪਹਿਲਾ ਸਵਾਲ ਸੀ ਕਿ ‘ਰੰਧਾਵਾ ਜੀ’, ਮਹਾਵਾਰੀ ਆਉਣ ਕਾਰਨ ਔਰਤਾਂ ਨੂੰ ਅਪਵਿੱਤਰ ਮੰਨਦੇ ਹਨ ਜਦਕਿ ਗੁਰੂ ਜੀ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਉਪਦੇਸ ਬਖ਼ਸ਼ਸ਼ ਕਰ ਰਹੇ ਹਨ, ਦੇ ਜਵਾਬ ਵਿੱਚ ‘ਰੰਧਾਵਾ’ ਨੇ ਉੱਤਰ ਦਿੱਤਾ ਕਿ ਮੈਂ ਔਰਤਾਂ ਨੂੰ ਅਪਵਿੱਤਰ ਨਹੀਂ ਮੰਨਦਾ ਬਲਕਿ ਮਹਾਵਾਰੀ ਕਿਰਿਆ ਨੂੰ ਅਪਵਿੱਤਰ ਮੰਨਦਾ ਹਾਂ, ਜੋ ਹਰ ਮਹੀਨੇ ਕੇਵਲ 3 ਦਿਨ ਤੱਕ ਰਹਿੰਦੀ ਹੈ, ਇਸ ਵੀਚਾਰ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ‘ਰੰਧਾਵਾ’ ਨੇ ਗੁਰਬਾਣੀ ਦੇ ਤਿੰਨ ਪ੍ਰਮਾਣ ਇਸ ਪ੍ਰਕਾਰ ਦਿੱਤੇ ਸਨ:

(ੳ). ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’ ਭਾਵ ਕਿਰਿਆ ਆਉਣ ਤੋਂ ਉਪਰੰਤ ਤੀਸਰੇ ਦਿਨ ਔਰਤ ਨੂੰ ਕੇਸੀਂ ਇਸ਼ਨਾਨ ਕਰਨਾ ਪੈਂਦਾ ਹੈ, ਜਿਸ ਬਾਰੇ ਗੁਰੂ ਜੀ ‘ਸਿਰਨਾਵਣੀ’ ਸ਼ਬਦ ਵਰਤ ਰਹੇ ਹਨ। ਪ੍ਰੋ. ਸਾਹਿਬ ਸਿੰਘ, ਭਾਈ ਕਾਹਨ ਸਿੰਘ ਨਾਭਾ (ਮਹਾਨ ਕੋਸ਼) ਤੇ ਗਿਆਨੀ ਕਿਰਪਾਲ ਸਿੰਘ ਆਦਿ ਤਮਾਮ ਟੀਕਾਕਾਰਾਂ ਨੇ ‘ਸਿਰਨਾਵਣੀ’ ਦਾ ਅਰਥ ਵੀ ਇਹੀ ਕੀਤਾ ਹੈ ਕਿ ਔਰਤ ਤੀਸਰੇ ਦਿਨ ਕੇਸੀ ਇਸ਼ਨਾਨ ਕਰਕੇ ਪਵਿੱਤਰ ਹੁੰਦੀ ਹੈ।

(ਅ). ਔਰਤ ਤੋਂ ਇਲਾਵਾ ਬਵਾਸੀਰ ਵਾਲਾ ਵਿਅਕਤੀ ਵੀ ਅਪਵਿੱਤਰ ਹੁੰਦਾ ਹੈ, ਜਿਸ ਦੇ, ਬਿਮਾਰੀ ਕਾਰਨ ਬਣੇ ਆਂਦਰਾਂ ਦੇ ਆਖ਼ਰੀ ਮਹੁਕਿਆਂ ਵਿੱਚੋਂ, ਖ਼ੂਨ ਵਗਦਾ ਰਹਿੰਦਾ ਹੈ, ਗੁਰਬਾਣੀ ਫ਼ੁਰਮਾਨ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ (ਮ: ੪/੯੯੮)

(ੲ). ਗੁਰਬਾਣੀ ਦੇ ਇਸ ਵਾਕ ‘‘ਮੂਤ ਪਲੀਤੀ; ਕਪੜੁ ਹੋਇ ॥ (ਜਪੁ /ਮ: ੧) ’ਚ ਦਰਜ ‘ਪਲੀਤੀ’ ਸ਼ਬਦ ਦਾ ਕੀ ਅਰਥ ਕਰੋਗੇ ? ਭਾਵ ਇਹ ਸ਼ਬਦ ਸਰੀਰਕ ਪਵਿੱਤਰਤਾ ਨੂੰ ਦਰਸਾਉਂਦਾ ਹੈ। (ਹਰੀ ਸਿੰਘ ਰੰਧਾਵਾ)

(ਨੋਟ: ਉਕਤ ਤਿੰਨੇ ਗੁਰਬਾਣੀ ਸ਼ਬਦ-ਪ੍ਰਮਾਣ ‘ਰੰਧਾਵਾ’ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ (ਸਰੀ) ਵਿਖੇ ਵੀ ਸਵਾਲ ਕਰ ਰਹੀਆਂ ਸੰਗਤਾਂ ਸਾਹਮਣੇ ਰੱਖੇ ਅਤੇ 4 ਤੇ 7 ਜੂਨ 2015 ਦੀ ਉਸ ਮੀਟਿੰਗ ਵਿੱਚ ਵੀ ਬੋਲੇ ਜਿੱਥੇ ਪ੍ਰਬੰਧਕਾਂ ਵੱਲੋਂ ਦੋਵੇਂ ਧਿਰਾਂ ਨੂੰ ਆਪਸੀ ਮਤਭੇਦ ਦੂਰ ਕਰਨ ਲਈ ਇਕੱਠਾ ਬੈਠਾਇਆ ਗਿਆ ਸੀ।)

ਗੁਰਮਤਿ ਫ਼ਿਲਾਸਫ਼ੀ :- ਉਪਰੋਕਤ ਵੀਚਾਰ ਚਰਚਾ ਦੌਰਾਨ ‘ਰੰਧਾਵਾ’ ਵੱਲੋਂ, ਜੋ ਗੁਰਬਾਣੀ ਸ਼ਬਦ ਆਪਣੀ ਸੋਚ ਦੀ ਪੁਸ਼ਟੀ ਲਈ ਵਰਤੇ ਗਏ ਹਨ, ਉਹ ‘ਰੰਧਾਵਾ’ ਵੱਲੋਂ ਅਪਣਾਈ ਗਈ ‘ਅਪਵਿੱਤ੍ਰਤਾ’ ਸੋਚ ਦਾ ਖੰਡਨ ਕਰਦੇ ਹਨ, ਨਾ ਕਿ ਸਮਰਥਨ; ਜਿਵੇਂ:

(ੳ). ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ, ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ! ਜਿਨ ਮਨਿ ਵਸਿਆ ਸੋਇ ॥’’ (ਮ: ੧/੪੭੨) ਭਾਵ ਝੂਠੇ ਮਨੁੱਖ ਦੇ ਮੂੰਹ ਵਿੱਚੋਂ ਨਿਰੰਤਰ (ਨਿਰਵਿਘਨ) ਝੂਠ ਨਿਕਲਦਾ ਰਹਿੰਦਾ ਹੈ, ਜਿਸ ਕਾਰਨ ਉਹ ਹਮੇਸ਼ਾਂ ਦੁਖੀ ਰਹਿੰਦਾ ਹੈ; ਜਿਵੇਂ ਔਰਤ ਨੂੰ ਵਾਰੋ ਵਾਰੀ (ਭਾਵ ਨਿਰਵਿਘਨ) ਸਿਰਨਾਵਣੀ (ਮਹਾਵਾਰੀ) ਆਉਂਦੀ ਰਹਿੰਦੀ ਹੈ (ਭਾਵ ਜਿਵੇਂ ਹਰ ਮਹੀਨੇ ਨਿਰੰਤਰ ਆ ਰਹੀ ਮਹਾਵਾਰੀ ਨੂੰ ਰੋਕਣਾ, ਔਰਤ ਦੇ ਵੱਸ ਵਿੱਚ ਨਹੀਂ, ਇਸ ਤਰ੍ਹਾਂ ਹੀ ਝੂਠਾ ਮਨੁੱਖ ਆਪਣੇ ਮੂੰਹੋਂ ਨਿਕਲ ਰਹੇ ਨਿਰੰਤਰ ਝੂਠ ਨੂੰ ਨਹੀਂ ਰੋਕ ਸਕਦਾ ਕਿਉਂਕਿ ਉਸ ਦੀ ਜੀਵਨਸ਼ੈਲੀ ਹੀ ਅਜਿਹੀ ਬਣ ਚੁੱਕੀ ਹੁੰਦੀ ਹੈ। )

ਗੁਰੂ ਜੀ ਦੁਆਰਾ ‘ਝੂਠੇ’ ਮਨੁੱਖ ਦੇ ਸੰਬੰਧ ’ਚ ਉਕਤ ਦਿੱਤੀ ਗਈ ਔਰਤ ਦੀ ‘ਸਿਰਨਾਵਣੀ’ ਵਾਲੀ ਉਦਾਹਰਨ ਕਾਰਨ, ਗੁਰੂ ਜੀ ਅਜਿਹਾ ਵੀ ਮਹਿਸੂਸ (ਅਭਾਸ) ਕਰਦੇ ਹਨ ਕਿ ਮਤਾਂ ਕੋਈ ਮਨੁੱਖ, ਔਰਤ ਨਾਲ ਹੀ ਨਫ਼ਰਤ ਕਰਨ ਲੱਗ ਜਾਵੇ, ਇਸ ਲਈ ਹੀ ਉਕਤ ਸ਼ਬਦ ਦਾ ਵਿਸਥਾਰ ਅਗਾਂਹ ਇਉਂ ਦਰਜ ਕੀਤਾ ਗਿਆ ਹੈ:

‘‘ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ ॥’’ (ਮ: ੧/੪੭੨) ਭਾਵ ਸਰੀਰਕ ਸਫ਼ਾਈ ਕੀਤਿਆਂ ਮਨੁੱਖ ਸੁੱਚਾ ਨਹੀਂ ਹੁੰਦਾ ਬਲਕਿ ਉਹੀ ਸੁੱਚੇ ਮੰਨੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿੱਚ ਉਹ (ਪ੍ਰਭੂ) ਵੱਸਦਾ ਹੈ।

ਨੋਟ: ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਝੂਠੇ’ ਮਨੁੱਖ ਦੀ ਤੁਲਨਾ ‘ਸਿਰਨਾਵਣੀ’ ਨਾਲ ਕਰਨਾ ਅਤੇ ਤੁਰੰਤ ‘ਸਿਰਨਾਵਣੀ’ (ਮੰਨੀ ਜਾਂਦੀ ਸਰੀਰਕ ਅਪਵਿੱਤ੍ਰਤਾ) ਦੇ ਵਿਸ਼ੇ ਨੂੰ ਸਪਸ਼ਟ ਕਰਨਾ, ਦਰਸਾਉਂਦਾ ਹੈ ਕਿ ਗੁਰੂ ਸਾਹਿਬ ਜੀ ਤੋਂ ਪਹਿਲਾਂ ‘ਸਿਰਨਾਵਣੀ’ ਸ਼ਬਦ ਰਾਹੀਂ ਵੀ ਔਰਤ ਨੂੰ ਅਪਵਿੱਤਰ ਮੰਨਿਆ ਜਾਂਦਾ ਸੀ, ਜਿਸ ਦਾ ਜ਼ਿਕਰ ਤਮਾਮ ਟੀਕਾਕਾਰਾਂ ਨੇ ਉਕਤ ਸ਼ਬਦ ਦੇ ਅਰਥ ਕਰਦਿਆਂ ਇਉਂ ਕੀਤਾ ਹੈ:

(1). ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ) ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿੱਚ ਸਦਾ ਝੂਠ ਹੀ ਵੱਸਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਰਹਿੰਦਾ ਹੈ। ਅਜਿਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ। ਹੇ ਨਾਨਕ ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ। (ਪ੍ਰੋ. ਸਾਹਿਬ ਸਿੰਘ)

(ਨੋਟ: ਪ੍ਰੋ. ਸਾਹਿਬ ਸਿੰਘ ਜੀ ਦਾ ਇਹ ਕਹਿਣਾ ਕਿ ‘ਇਹ ਅਪਵਿਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ’ ਅਤੇ ਫਿਰ ਅਗਾਂਹ ਇਸ ਸ਼ਬਦ ਦੇ ਅਰਥ ਕਰਦਿਆਂ, ਦੁਬਾਰਾ ਬਰੈਕਟ ’ਚ ਲਿਖਣਾ ਕਿ ‘ਆਪਣੇ ਵਲੋਂ ਪਵਿਤਰ ਬਣ ਕੇ ਬੈਠੇ’ ਦਰਸਾਉਂਦਾ ਹੈ ਕਿ ਪ੍ਰੋ. ਸਾਹਿਬ ਸਿੰਘ ਇਹ ਮੰਨਦੇ ਹਨ ਕਿ ਜੜ੍ਹ ਸੋਚ ਰਾਹੀਂ ਮੰਨੀ ਜਾਂਦੀ ਇਸ ਅਪਵਿੱਤ੍ਰਤਾ ਦੀ ਜ਼ਿੰਮੇਵਾਰ ਔਰਤ ਨਹੀਂ, ਬਲਕਿ ਕਰਤਾਰ ਦਾ ਨਿਯਮ ਹੀ ਹੈ ਭਾਵ ਰੱਬੀ ਨਿਯਮ (ਦ੍ਰਿਸ਼ਟੀ) ਵਿੱਚ ਕੁਝ ਵੀ ਅਪਵਿੱਤਰ ਨਹੀਂ : ‘‘ਮਨ ! ਕਹ ਅਹੰਕਾਰਿ ਅਫਾਰਾ ॥ ਦੁਰਗੰਧ, ਅਪਵਿਤ੍ਰ, ਅਪਾਵਨ ਭੀਤਰਿ; ਜੋ ਦੀਸੈ ਸੋ ਛਾਰਾ ॥’’ (ਮ: ੫/੫੩੦) ਭਾਵ ਹੇ (ਸੁਚਮਤਾ ਦੇ ਭਰਮ ’ਚ ਫਸੇ) ਮਨ! (ਤੇਰੇ) ਅੰਦਰ ਬਦ ਬੋ ਹੈ, ਗੰਦ ਹੈ, ਵਿਸ਼ਟ ਹੈ, ਜੋ ਤੇਰਾ ਸਰੀਰ ਵਿਖਾਈ ਦੇ ਰਿਹਾ ਹੈ ਇਹ ਸਭ ਹੀ ਸੁਆਹ (ਮਿੱਟੀ) ਬਣਨ ਵਾਲਾ ਹੈ ਫਿਰ ਇਸ ਨੂੰ (ਪਵਿੱਤਰ ਤੇ ਸਥਾਈ ਮੰਨ ਕੇ) ਘੁਮੰਡ- ਅਹੰਕਾਰ ਵਿੱਚ ਕਿਉਂ?

(2). ਸਿਰਨਾਵਣੀ- ਇਸਤ੍ਰੀ ਨੂੰ ਮਹੀਨੇ ਅਥਵਾ ਨਿਯਤ ਸਮੇਂ ਤੇ ਆਉਣ ਵਾਲੀ ਰਿਤੁ, ਇਹ ‘ਨਾਉਂ’ ਹੋਣ ਦਾ ਕਾਰਣ ਇਹ ਹੈ ਕਿ ਰਿਤੁ ਪਿਛੋਂ ਕੇਸੀ ਸ਼ਨਾਨ ਕਰਨਾ ਵਿਧਾਨ ਹੈ। (ਮਹਾਨ ਕੋਸ਼, ਭਾਈ ਕਾਹਨ ਸਿੰਘ ਨਾਭਾ)

(ਨੋਟ: ਭਾਈ ਕਾਹਨ ਸਿੰਘ ਜੀ ਨਾਭਾ ਇਹ ਕਹਿ ਰਹੇ ਹਨ ਕਿ ਔਰਤ ਦੇ ਮਹਾਵਾਰੀ ਦਿਨਾਂ ਨੂੰ ‘ਸਿਰਨਾਵਣੀ’ ਨਾਉ ਦੇਣਾ ਜਾਂ ਸ਼ਬਦ ਨਾਲ ਯਾਦ ਕਰਨ ਦਾ ਮਤਲਬ ਇਹ ਸੀ ਕਿ ਮਹਾਵਾਰੀ ਤੋਂ ਉਪਰੰਤ ਕੇਸੀ ਇਸ਼ਨਾਨ ਕਰਨ ਦਾ ਵਿਧਾਨ ਸੀ।

ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਇਹ ਵਿਧਾਨ (ਨਿਯਮ) ਬ੍ਰਾਹਮਣ ਸੋਚ ਦੀ ਉਪਜ ਸੀ, ਨਾ ਕਿ ਗੁਰਮਤਿ ਦੀ। ਕੁਝ ਇਲਾਕਿਆਂ ਵਿੱਚ ‘ਮਹਾਵਾਰੀ’ ਦੇ ਦਿਨਾਂ ਨੂੰ ‘ਪੈਰ ਭਾਰੀ ਹੋਣਾ’ ਸ਼ਬਦਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ, ਇਸ ਦਾ ਇਹ ਮਤਲਬ ਕਦਾਚਿਤ (ਹਰਗਿਜ਼) ਨਹੀਂ ਕਿ ਉਨ੍ਹਾਂ ਦਿਨਾਂ ’ਚ ਔਰਤ ਦੇ ਪੈਰ ਮੋਟੇ ਹੋ ਜਾਂਦੇ ਹਨ। ਅਜਿਹੇ ਸ਼ਬਦਾਂ ਦੀ ਕਾਢ (ਅਵਿਸ਼ਕਾਰ), ਕੇਵਲ ਔਰਤ ਦੀ ਗੁਪਤ ਕਿਰਿਆ ਨੂੰ ਸਮਾਜ ਵਿੱਚ ਬਿਆਨ ਕਰਨ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ। ‘ਸਿਰਨਾਵਣੀ’ ਸ਼ਬਦ ਦੀ ਹੋਂਦ, ਗੁਰੂ ਨਾਨਕ ਸਾਹਿਬ ਜੀ ਤੋਂ ਬਹੁਤ ਹੀ ਪਹਿਲਾਂ ਸਮਾਜ ਨੇ ਅਪਣਾ (ਸਵੀਕਾਰ) ਲਈ, ਜਾਪਦੀ ਹੈ। ‘ਸਿਰਨਾਵਣੀ’ ਸ਼ਬਦ ਦੇ ਅਰਥਾਂ ਬਾਰੇ ਇਹ ਧਾਰਨਾ ਬਣਾਉਣੀ, ਕਿ ਤੀਸਰੇ ਦਿਨ ਔਰਤ ਕੇਸੀ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦੀ ਹੈ, ਮਨਘੜਤ ਸੋਚ ਹੈ ਕਿਉਂਕਿ ਪਵਿੱਤ੍ਰਤਾ ਦਾ ਸਬੰਧ ਮਨ ਦੀ ਵੀਚਾਰ ਅਤੇ ਆਚਾਰ ਨਾਲ ਹੈ, ਨਾ ਕਿ ਸਰੀਰ ਧੋਣ ਨਾਲ । ਪਾਣੀ ਸਿਰਫ਼ ਸਰੀਰ ਨੂੰ ਧੋ ਸਕਦਾ ਹੈ, ਮਨ ਨੂੰ ਨਹੀਂ : ‘‘ਪਾਣੀ ਚਿਤੁ ਨ ਧੋਪਈ, ਮੁਖਿ ਪੀਤੈ ਤਿਖ ਜਾਇ ॥’’ (ਮ: ੧/੧੨੪੦) ਤਾਂ ਤੇ ‘‘ਮਨਿ ਮੈਲੈ, ਸਭੁ ਕਿਛੁ ਮੈਲਾ; (ਕਿਉਂਕਿ) ਤਨਿ ਧੋਤੈ, ਮਨੁ ਹਛਾ ਨ ਹੋਇ ॥’’ (ਮ: ੩/ ੫੫੮)

ਇਸ ਲਈ ਅਗਰ ਕੇਵਲ ਸਿਰ ਨਹਾਉਣ ਨਾਲ ਹੀ ਪਵਿੱਤ੍ਰਤਾ ਹੋ ਜਾਣੀ ਮੰਨ ਲਈਏ ਤਾਂ ਅੱਜ ਕੱਲ ਕਈ ਬੀਬੀਆਂ ਦੇ ਵਾਲ ਕੱਟੇ ਹੋਣ ਕਾਰਨ ਰੋਜ਼ਾਨਾ ਹੀ ਸਿਰ ਵਿੱਚ ਪਾਣੀ ਪਾਉਂਦੀਆਂ ਰਹਿੰਦੀਆਂ ਹਨ ਤਾਂ ਫਿਰ, ਕੀ ਅਸੀਂ ਇਹ ਮੰਨ ਲਈਏ ਕਿ ਇੱਕ ਗੁਰਸਿੱਖ ਬੀਬੀ ਨਾਲੋਂ ਵਾਲ ਕੱਟੀ ਹੋਈ ਔਰਤ ਹਰ ਰੋਜ਼ ਸਿਰ ਨਹਾਉਣ ਕਰਕੇ ਜ਼ਿਆਦਾ ਪਵਿੱਤਰ ਰਹਿੰਦੀ ਹੈ।

(3). ਸਿਰਨਾਵਣੀ-ਮਾਸਕ ਰਿਤੂ, ਮਹੀਨੇ ਅਥਵਾ ਇਕ ਨਿਸਚਿਤ ਅਵਧੀ ਬਾਅਦ ਆਉਣ ਵਾਲੀ ਰਿਤੂ, ਕਿਉਂਕਿ ਇਸ ਤੋਂ ਬਾਅਦ ਕੇਸੀ ਇਸ਼ਨਾਨ ਕਰਨ ਦਾ ਵਿਧਾਨ ਹੈ, ਇਸ ਲਈ ਇਸ ਨੂੰ ‘ਸਿਰ ਨਾਵਣੀ’ ਕਹਿੰਦੇ ਹਨ। (ਸ੍ਰੀ ਗੁਰੂ ਗ੍ਰੰਥ ਕੋਸ਼, ਡਾ. ਗੁਰਚਰਨ ਸਿੰਘ)

ਸੋ, ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’ ਵਾਲੇ ਸ਼ਬਦ ਦੇ ਵਿਦਵਾਨਾਂ ਵੱਲੋਂ ਕੀਤੇ ਗਏ ਤਮਾਮ ਪਦ ਅਰਥਾਂ ਵਿੱਚ ਕੋਈ ਭਿੰਨਤਾ (ਮਤਭੇਦ) ਨਹੀਂ ਹਨ, ਅਗਰ ਮਤਭੇਦ ਹੁੰਦੇ ਤਾਂ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ ਆਪਣੇ ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਤੁਲਨਾਤਮਿਕ ਅਧਿਐਨ’ ਸਟੀਕ ਰਾਹੀਂ ਹੋਰਨਾਂ ਟੀਕਾਕਾਰਾਂ ਦੀ ਸੋਚ ਦੇ ਮੁਕਾਬਲੇ ਕੋਈ ਆਪਣਾ ਵੀ ‘ਨਿਰਣਾ’ ਜ਼ਰੂਰ ਦੇ ਦਿੰਦੇ ਪਰ ਉਨ੍ਹਾਂ ਨੇ ਇਸ ਪੰਕਤੀ ਦੇ ਅਰਥ ਇਉਂ ਕੀਤੇ ਹਨ: ‘ਜਿਵੇਂ ਇਸਤਰੀ ਨੂੰ ਮਹਾਵਾਰੀ (ਰਿਤੂ) ਹਰੇਕ ਮਹੀਨੇ ਆਉਂਦੀ ਹੈ (ਤੇ ਓਦੋਂ ਉਹ ਅਪਵਿੱਤਰ ਗਿਣੀ ਜਾਂਦੀ ਹੈ, ਇਸੇ ਤਰ੍ਹਾਂ) ਜੂਠੇ ਮਨੁੱਖ ਦੇ ਮੂੰਹ ਵਿਚ (ਹਰ ਵੇਲੇ ਝੂਠ ਦੀ) ਜੂਠ ਵੱਸੀ ਰਹਿੰਦੀ ਹੈ, (ਉਹ) ਨਿਤਾਪ੍ਰਤੀ ਖਜਲ ਖੁਆਰ ਹੁੰਦਾ ਹੈ।’ (ਗਿਆਨੀ ਹਰਬੰਸ ਸਿੰਘ, ‘ਦਰਸਨ ਨਿਰਣੈ’ ਸਟੀਕ)

(ਨੋਟ: ਗਿਆਨੀ ਜੀ ਵੀ ਆਪਣੇ ਵੱਲੋਂ ਕੀਤੇ ਗਏ ਅਰਥਾਂ ਵਿੱਚ ਇਉਂ ਸ਼ਾਮਲ ਕਰਨਾ ਨਹੀਂ ਭੁੱਲੇ ਕਿ ‘ਓਦੋਂ ਉਹ ਅਪਵਿੱਤਰ ਗਿਣੀ ਜਾਂਦੀ ਹੈ’ ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਹੀ ‘ਸਿਰਨਾਵਣੀ’ ਸ਼ਬਦ ਰਾਹੀਂ ਔਰਤ ਅਪਵਿੱਤਰ ਗਿਣੀ (ਮੰਨੀ) ਜਾਂਦੀ ਸੀ। ਅਜੋਕੇ (ਵਰਤਮਾਨ) ਸਮੇਂ ਵਿੱਚ ਵੀ ਸੰਬੰਧਤ ਸ਼ਬਦ ਦੇ ਪਦ ਅਰਥਾਂ ਵਿੱਚ ਵਿਦਵਾਨਾਂ ਰਾਹੀਂ ਕੋਈ ਮਤਭੇਦ ਨਹੀਂ ਹਨ ਬਲਕਿ ਮਤਭੇਦ ਕੇਵਲ ‘ਸਿਰਨਾਵਣੀ’ ਸ਼ਬਦ ਦੇ ਪਿਛੋਕੜ ’ਚ ਬਣੀ ਉਸ ਧਾਰਨਾ ਨੂੰ ਛੱਡਣ (ਤਿਆਗਣ) ਜਾਂ ਅਪਣਾਉਣ (ਸਵੀਕਾਰਨ) ਵਿੱਚ ਹੈ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਸਮਾਜ ਨੇ ‘ਸਿਰਨਾਵਣੀ’ ਸ਼ਬਦ ਦੀ ਰਾਹੀਂ ਇਸਤਰੀ ਜਾਤੀ ਪ੍ਰਤੀ ਬਣਾਈ ਹੋਈ ਸੀ, ਜਿਸ ਧਾਰਨਾ ਬਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਤਾ ਸੀ, ਇਸ ਲਈ ਉਸ ਧਾਰਨਾ ਦਾ ਖੰਡਨ ਕਰਨ ਲਈ ਉਨ੍ਹਾਂ ਨੇ ਆਪਣੇ ਸ਼ਬਦ ਦੇ ਅਖ਼ੀਰ ਵਿੱਚ ‘‘ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥’’ ਪੰਕਤੀ ਦਰਜ ਕਰਨੀ ਜ਼ਰੂਰੀ ਸਮਝੀ।)

ਸੋ, ਝੂਠੇ ਮਨੁੱਖ ਦੀ ਝੂਠ ਬੋਲਣ ਵਾਲੀ ਨਿਰਵਿਘਨ ਹੁੰਦੀ ‘ਜੂਠ ਕਿਰਿਆ’ ਨੂੰ ‘ਸਿਰਨਾਵਣੀ’ ਸ਼ਬਦ ਨਾਲ ਤੁਲਨਾ ਕਰਨਾ ਤੇ ਫਿਰ ਤੁਰੰਤ ‘ਸਿਰਨਾਵਣੀ’ (ਮੰਨੀ ਜਾਂਦੀ ਸਰੀਰਕ ਅਪਵਿੱਤ੍ਰਤਾ) ਨੂੰ ਵੀ ਸਪਸ਼ਟ ਕਰਨਾ, ਗੁਰੂ ਜੀ ਦੇ ਔਰਤ ਜਾਤੀ ਪ੍ਰਤੀ ਕੀਤੇ ਉਪਦੇਸ਼ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਦੀ ਪੁਸ਼ਟੀ (ਪ੍ਰੋੜ੍ਹਤਾ, ਸਮਰਥਨ) ਕਰਨਾ ਹੈ। ਇਸ ਲਈ ਉਕਤ ਸ਼ਬਦ (‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’) ਰਾਹੀਂ ਔਰਤ ਜਾਤੀ ਨੂੰ ਪਵਿੱਤਰ ਜਾਂ ਅਪਵਿੱਤਰ ਕਿਰਿਆ ਰੂਪ ’ਚ ਮੰਨਣ ਲਈ, ਗੁਰਬਾਣੀ ਦੇ ਗ਼ਲਤ ਅਰਥ ਕਰਕੇ ਤੇ ਅਢੁੱਕਵੇਂ ਸ਼ਬਦਾਂ (ਪ੍ਰਮਾਣਾਂ) ਰਾਹੀਂ ਦਲੀਲਾਂ ਦੇ ਕੇ ਔਰਤ ਨੂੰ ਜ਼ਲੀਲ (ਅਪਮਾਨਿਤ) ਕਰਨਾ ਅਤੇ ਇਸ ਦੇ ਬਦਲੇ ਗੁਰੂ ਘਰ ਦੀ ਸਟੇਜ ਤੇ ਗੁਰੂ ਦੀ ਗੋਲਕ ਨੂੰ ਨਿਜੀ ਹਿਤਾਂ (ਭਲੇ) ਤੇ ਆਪਣੀ ਸੋਚ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਰਤਣਾ, ਗੁਰਮਤਿ ਨਹੀਂ ਬਲਕਿ ਘੋਰ ਮਨਮਤ ਹੈ।

ਸਿੱਖ ਕੌਮ ਨਾਲ ਸੰਬੰਧਿਤ ਤਮਾਮ ਪ੍ਰਚਾਰਕਾਂ ਤੇ ਬੁਧੀਜੀਵੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ॥’’ ਵਾਲੀ ਪਉੜੀ ਵਿੱਚ ਦਰਜ ਦੂਸਰੇ ਸਲੋਕ ਰਾਹੀਂ ਗੁਰੂ ਨਾਨਕ ਸਾਹਿਬ ਜੀ ਪੂਜਾਰੀ ਬ੍ਰਾਹਮਣਾਂ ਰਾਹੀਂ ਫੈਲਾਏ ਜਾਂਦੇ ਭਰਮਜਾਲ, ਕਿ ਜਜਮਾਨਾਂ ਵੱਲੋਂ ਪ੍ਰੋਹਿਤਾਂ ਨੂੰ ਦਿੱਤਾ ਜਾਂਦਾ ਦਾਨ, ਉਨ੍ਹਾਂ ਦੇ ਮਰ ਚੁੱਕੇ ਬਜ਼ੁਰਗਾਂ (ਪਿੱਤਰਾਂ) ਤੱਕ ਪਹੁੰਚ ਜਾਂਦਾ ਹੈ, ਦਾ ਖੰਡਨ ਕਰਦੇ ਹੋਏ ਬਿਆਨ ਕਰ ਰਹੇ ਹਨ ਕਿ ਐਸੇ ਦਲਾਲ, ਜੋ ਵਿਚੋਲੇ ਬਣ ਕੇ ਮਾਲ-ਸਬਾਬ (ਸਮਾਨ) ਅਗਾਂਹ ਪਹੁੰਚਾਉਣ ਦਾ ਦਾਅਵਾ ਕਰਦੇ ਹਨ; ਉਨ੍ਹਾਂ ਦੇ ਹੱਥ ਵੱਢੇ ਜਾਂਦੇ ਹਨ: ‘‘ਵਢੀਅਹਿ ਹਥ ਦਲਾਲ ਕੇ, ਮੁਸਫੀ (ਇਨਸਾਫ਼) ਏਹ ਕਰੇਇ ॥’’ (ਮ: ੧/੪੭੩)

ਸੋ, ਚੱਲ ਰਹੀ ਲੜੀਵਾਰ ਵੀਚਾਰ ਨੂੰ ਧਿਆਨ ਵਿੱਚ ਰੱਖੀਏ ਕਿ ਗੁਰੂ ਸਾਹਿਬ ਜੀ, ਤਮਾਮ ਉਨ੍ਹਾਂ ਗ਼ਲਤ ਧਾਰਨਾਵਾਂ; ਜਿਵੇਂ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਪੁੱਤਰਾਂ ਵੱਲੋਂ ਪੰਡਿਤਾਂ ਨੂੰ ਦਿੱਤਾ ਹੋਇਆ ਦਾਨ, ਉਨ੍ਹਾਂ ਦੇ ਮਰ ਚੁੱਕੇ ਪਿੱਤਰਾਂ ਨੂੰ ਪਹੁੰਚਣ ਵਾਲਾ ਭਰਮ, ਔਰਤ ਮਹਾਂਵਾਰੀ ਦੇ ਦਿਨਾਂ ਵਿੱਚ ਅਪਵਿੱਤਰ ਹੋ ਜਾਂਦੀ ਹੈ ਤੇ ਚੌਥੇ ਦਿਨ ਸਿਰ ਨਹ੍ਹਾ ਕੇ ਹੀ ਪਵਿੱਤਰ ਹੋਣ ਵਾਲਾ ਭਰਮ ਆਦਿ ਦਾ ਭਰਪੂਰ ਖੰਡਨ ਕਰਦੇ ਹਨ। ਇਸ ਲਈ ਗੁਰੂ ਸਾਹਿਬ ਜੀ ਵੱਲੋਂ ਖੰਡਤ ਕੀਤੀ ਜਾ ਰਹੀ ਇਸ ਧਾਰਨਾ ਨੂੰ ਗੁਰਮਤਿ ਕਹਿਣਾ, ਗੁਰੂ ਸਾਹਿਬਾਨਾਂ ਦੀ ਭਾਵਨਾ ਨਾਲ ਬਹੁਤ ਵੱਡਾ ਅਨਿਆਂ (ਜ਼ੁਲਮ, ਧੱਕਾ) ਹੈ।

(ਅ). ਆਪਣੀ ‘ਸੋਚ’ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ‘ਹਰੀ ਸਿੰਘ ਰੰਧਾਵੇ’ ਨੇ, ਗੁਰੂ ਰਾਮਦਾਸ ਸਾਹਿਬ ਜੀ ਦੇ ਜਿਸ ਸ਼ਬਦ ਦੀ ਹੋਰ ਟੇਕ ਲਈ, ਉਹ ਇਸ ਤਰ੍ਹਾਂ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ ਭਾਵ ਸਰੀਰ ਦੇ 9 ਹੀ ਦੁਆਰ (ਛੇਦ, ਭਾਵ ਨੱਕ, ਕੰਨ, ਮੂੰਹ, ਅੱਖਾਂ, ਲਿੰਗ ਤੇ ਗੁੱਦਾ) ਵਿੱਚੋਂ ਮਲ-ਮੂਤਰ ਆਦਿ ਦਾ ਸਿੰਮਦੇ ਰਹਿਣਾ, ਅਪਵਿੱਤਰ ਹੈ। (ਹਰੀ ਸਿੰਘ ਰੰਧਾਵਾ)

ਗੁਰਮਤਿ ਫ਼ਿਲਾਸਫ਼ੀ- ਅਗਰ ‘ਹਰੀ ਸਿੰਘ ਰੰਧਾਵਾ’ ਅਨੁਸਾਰ ਇਹ ਮੰਨ ਲਿਆ ਜਾਵੇ ਕਿ ਗੁਰੂ ਰਾਮਦਾਸ ਜੀ, ਇਸ ਪਾਵਨ ਵਾਕ ਰਾਹੀਂ ਸਰੀਰਕ ਅਪਵਿੱਤ੍ਰਤਾ ਦੀ ਗੱਲ ਕਰ ਰਹੇ ਹਨ ਤਾਂ ਇਸ ਦੇ ਨਾਲ ਅਗਲੀ ਪੰਕਤੀ ’ਚ ਇਉਂ ਵੀ ਦਰਜ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥’’ ਭਾਵ ਕੀ ‘ਹਰੀ ਸਿੰਘ ਰੰਧਾਵਾ’ ਇਹ ਮੰਨ ਸਕਦੇ ਹਨ ਕਿ ਹਰੀ ਦਾ ਨਾਮ ਬੋਲ ਕੇ ਇਹ 9 ਸਰੀਰਕ ਗੋਲਕਾਂ ਮਲ-ਮੂਤਰ ਛੱਡਣਾ ਬੰਦ ਕਰ ਦਿੰਦੀਆਂ ਹਨ ਭਾਵ ਪਵਿੱਤਰ ਹੋ ਜਾਂਦੀਆਂ ਹਨ? ਕਿਉਂਕਿ ਗੁਰੂ ਰਾਮਦਾਸ ਜੀ ਤਾਂ ਇਸ ਸ਼ਬਦ ਦੀ ਰਾਹੀਂ ਇਹੀ ਬਿਆਨ ਕਰ ਰਹੇ ਹਨ ਕਿ ਹਰੀ ਦਾ ਨਾਮ ਬੋਲ ਕੇ ਸਾਰੇ (9) ਗੋਲਕ ਪਵਿੱਤਰ ਕਰ ਲਏ ਜਾਂਦੇ ਹਨ।

ਦਰਅਸਲ, ਇਸ ਭਾਵਾਰਥ (ਸਮੁੱਚਾ ਭਾਵ) ਨੂੰ ਸਮਝਣ ਲਈ ਮਨੁੱਖਾ ਸਰੀਰਕ ਸ਼ਕਤੀ ਨੂੰ ਦੋ ਭਾਗਾਂ ਵਿੱਚ ਵੰਡਣਾ ਉਚਿਤ (ਮੁਨਾਸਿਬ) ਰਹੇਗਾ; ਜਿਵੇਂ: ‘ਆਤਮਿਕ ਤਲ (ਮਾਰਗ)’ ਤੇ ‘ਸਰੀਰਕ ਤਲ (ਮਾਰਗ)’।

ਗੁਰਮਤਿ ਅਨੁਸਾਰ ‘ਆਤਮਿਕ ਤਲ’ ਦਾ ਮਾਰਗ ਹੈ: ‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥’’ (ਮ: ੩/੪੪੧) ਜਦਕਿ ‘ਸਰੀਰਕ ਤਲ’ ਦਾ ਮਾਰਗ ਹੈ: ‘‘ਫਰੀਦਾ ! ਗੋਰ (ਕਬਰ) ਨਿਮਾਣੀ ਸਡੁ (ਆਵਾਜ਼) ਕਰੇ, ਨਿਘਰਿਆ ਘਰਿ ਆਉ ॥’’ (ਬਾਬਾ ਫਰੀਦ ਜੀ/੧੩੮੨) ਭਾਵ ਮਨ (ਆਤਮਾ) ਦਾ ਪੈਂਡਾ ਨੂਰ (ਪ੍ਰਭੂ ਜੋਤ) ਦਾ ਮਿਲਾਪ ਹੈ ਜਦਕਿ ਸਰੀਰਕ ਪੈਂਡਾ ਮਿੱਟੀ (ਕਬਰ ਸਥਾਨ, ਸੁਆਹ) ਦਾ ਮਿਲਾਪ ਹੈ; ਜਿਵੇਂ ਕਬੀਰ ਜੀ ਫ਼ੁਰਮਾ ਰਹੇ ਹਨ: ‘‘ਚਲਤ ਕਤ, ਟੇਢੇ ਟੇਢੇ ਟੇਢੇ ॥ ਅਸਤਿ, ਚਰਮ, ਬਿਸਟਾ ਕੇ ਮੂੰਦੇ, ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥’’ (ਭਗਤ ਕਬੀਰ ਜੀ/੧੧੨੪) ਭਾਵ ਹੇ ਮਨੁੱਖ ! ਕਿਉਂ ਆਕੜ- ਆਕੜ ਕੇ ਚਲਦਾ ਹੈਂ ਕਿਉਂਕਿ ਤੂੰ ਹੱਡੀਆਂ, ਚੰਮੜੀ, ਵਿਸ਼ਟਾ ਨਾਲ ਭਰਿਆ ਤੇ ਗੰਦਗੀ ਨਾਲ ਲਿੱਬੜਿਆ ਹੋਇਆ ਹੀ ਤਾਂ ਹੈਂ?

(ਨੋਟ: ਇਸ ਸਬਦ ਰਾਹੀਂ ਕਬੀਰ ਜੀ ‘‘ਬਿਸਟਾ ਕੇ ਮੂੰਦੇ॥’’ ਭਾਵ ਵਿਸ਼ਟਾ ਨਾਲ ਭਰਿਆ (ਸਰੀਰ), ਸ਼ਬਦਾਂ ਦਾ ਪ੍ਰਯੋਗ ਕਰ ਰਹੇ ਹਨ ਜਦਕਿ ਅਜੋਕੀ ਸਾਇੰਸ ਵੀ ਇਹ ਮੰਨਦੀ ਹੈ ਕਿ ਮਨੁੱਖਾ ਸਰੀਰ ਅੰਦਰ ਅਗਰ 800 ਗ੍ਰਾਮ ਮਲ ਨਹੀਂ ਰਹੇਗਾ, ਉਸ ਦੀ ਮੌਤ ਨਿਸ਼ਚਿਤ ਹੈ।)

ਸੰਬੰਧਤ ਸ਼ਬਦ ਦੁਆਰਾ ਗੁਰੂ ਰਾਮਦਾਸ ਜੀ ਫ਼ੁਰਮਾ ਰਹੇ ਹਨ ਕਿ ‘ਸਰੀਰਕ ਤਲ’ ’ਤੇ ਵਿਚਰਨ ਵਾਲੇ ਜੜ੍ਹ ਬੁਧੀ ਮਨੁੱਖਾਂ ਨੇ ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ ਮੰਨ ਲਏ ਹਨ ਪਰ ‘ਆਤਮਿਕ ਤਲ’ ’ਤੇ ਵਿਚਰਨ ਵਾਲੇ ਜਗਿਆਸੂਆਂ ਨੇ ਇਸ ਅਪਵਿੱਤ੍ਰਤਾ ਦੇ ਵਹਿਮ-ਭਰਮ ਨੂੰ ‘‘ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥’’ ਭਾਵ ‘‘ਊਚੇ ਉਪਰਿ, ਊਚਾ ਨਾਉ ॥’’ (ਜਪੁ) ਹਰੀ ਨਾਮ ਜਪ ਕੇ ਦੁਨਿਆਵੀ ਸੋਚ ਤੋਂ ਆਪਣੀ ਸੋਚ ਨੂੰ ਉੱਪਰ ਉੱਠਾ ਕੇ (ਅਪਵਿੱਤ੍ਰਤਾ ਰੂਪ ਵਹਿਮ-ਭਰਮ, ਅੰਧ-ਵਿਸ਼ਵਾਸ ਆਦਿ ’ਚੋਂ ਨਿਕਲ ਕੇ) ਪਵਿੱਤਰ ਕਰ ਲਿਆ ਹੈ ਭਾਵ ਉਨ੍ਹਾਂ ਨੂੰ ਕਿਸੇ ਪਾਸੇ ਵੀ ਅਪਵਿੱਤ੍ਰਤਾ ਵਿਖਾਈ ਨਹੀਂ ਦਿੰਦੀ ਹੈ; ਜਿਵੇਂ ਕਿ ਉੱਪਰ ਵੀਚਾਰ ਕੀਤੀ ਗਈ ਸੀ ਕਿ ਪ੍ਰਮਾਤਮਾ ਦੀ ਦ੍ਰਿਸ਼ਟੀ (ਨਿਯਮ) ਵਿੱਚ ਕੁਝ ਵੀ ਅਪਵਿੱਤਰ ਨਹੀਂ ।

ਪੂਰਾ ਪਦਾ ਇਸ ਪ੍ਰਕਾਰ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥ ਜੇ ਹਰਿ ਸੁਪ੍ਰਸੰਨੁ ਹੋਵੈ, ਮੇਰਾ ਸੁਆਮੀ; ਹਰਿ ਸਿਮਰਤ, ਮਲੁ ਲਹਿ ਜਾਵੈ ਜੀਉ ॥’’ (ਮ: ੪/੯੯੮) ਇਸ ਸ਼ਬਦ ਦੇ ਅਖ਼ੀਰ ਵਿੱਚ ਗੁਰੂ ਰਾਮਦਾਸ ਜੀ ਬਿਆਨ ਕਰ ਰਹੇ ਹਨ ਕਿ ਜਿਸ ਮਨੁੱਖ ਉੱਤੇ ਮੇਰਾ ਮਾਲਕ ਤਰੁਠਦਾ (ਮਿਹਰਬਾਨ ਹੁੰਦਾ) ਹੈ ਕੇਵਲ ਉਹੀ ਜੜ੍ਹ ਬੁਧੀ ਮਨੁੱਖ, ਹਰੀ ਸਿਮਰਨ ਕਰਦਿਆਂ ਅਪਵਿੱਤ੍ਰਤਾ ਰੂਪ ਵਹਿਮ-ਭਰਮ ਵਿੱਚੋਂ ਮੁਕਤ ਹੁੰਦਾ ਹੈ ਭਾਵ ਉਸ ਦੀ ਅਪਵਿੱਤ੍ਰਤਾ ਵਾਲੀ ਸਾਰੀ ਮੈਲ (ਮਲੀਨਤਾ) ਲਹਿ ਜਾਂਦੀ ਹੈ।

ਉਕਤ ਗੁਰੂ ਉਪਦੇਸ਼ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤ ਨੂੰ ਅਪਵਿੱਤ੍ਰਤਾ ਦੀ ਦ੍ਰਿਸ਼ਟੀ ਨਾਲ ਵੇਖਣ ਵਾਲੇ ਜੜ੍ਹ ਬੁਧੀ ਮਨੁੱਖਾਂ ’ਤੇ ‘ਮੇਰਾ ਸੁਆਮੀ’ ਨਹੀਂ ਤਰੁਠਿਆ ਕਿਉਂਕਿ ਉਨ੍ਹਾਂ ਨੇ ਹਰੀ ਸਿਮਰਨ ਕਰਨ ਦੇ ਬਾਵਜੂਦ ਔਰਤ ਵਿੱਚ ਰੱਬ ਨੂੰ ਵੇਖਣ ਦੀ ਬਜਾਏ ਅਜੇ ਤੱਕ ਕੰਧਾਂ, ਦਰਵਾਜ਼ਿਆਂ, ਪਾਥੀਆਂ, ਕੁੱਤਿਆਂ ਆਦਿ ਵਿੱਚ ਹੀ ਮਾਲਕ ਦੇ ਦਰਸ਼ਨ ਕੀਤੇ ਹਨ।

ਸੋ, ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ ਵਾਲੀ ਸੋਚ, ਗੁਰੂ ਰਾਮਦਾਸ ਜੀ ਨੇ ਅਨਮਤ (ਅੰਧ-ਵਿਸ਼ਵਾਸ) ਸਮਝ ਕੇ ਖੰਡਤ ਕਰਨ ਲਈ, ਉਦਾਹਰਨ ਵਜੋਂ ਦਰਜ ਕੀਤੀ ਹੈ, ਨਾ ਕਿ ਇਹ ‘ਗੁਰਮਤਿ’ ਹੈ। ਹੇਠਾਂ ਦਿੱਤਾ ਜਾ ਰਿਹਾ ਸ਼ਬਦ, ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ ਪਰ ਇਸ ਨੂੰ ‘ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ’ ਮੰਨਣਾ ਮਨਮਤ ਹੈ ਕਿਉਂਕਿ ਇਹ ਜੋਗੀਆਂ ਦੀ ‘ਸੋਚ’ ਹੈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨਾਲ ਵੀਚਾਰ-ਚਰਚਾ ਕਰਦਿਆਂ ਬੋਲੀ ਗਈ ਹੈ: ‘‘ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ ॥ ਤੀਰਥਿ ਨਾਈਐ, ਸੁਖੁ ਫਲੁ ਪਾਈਐ; ਮੈਲੁ ਨ ਲਾਗੈ ਕਾਈ ॥ ਗੋਰਖ ਪੂਤੁ ਲੋਹਾਰੀਪਾ ਬੋਲੈ; ਜੋਗ ਜੁਗਤਿ ਬਿਧਿ ਸਾਈ ॥’’ (ਮ: ੧/੯੩੯) ਭਾਵ ਗੋਰਖ ਦਾ ਪੁੱਤਰ (ਚੇਲਾ) ਲੋਹਾਰੀਪਾ ਜੋਗੀ ਕਹਿ ਰਿਹਾ ਹੈ ਕਿ ਅਸੀਂ ਹਾਟੀ (ਸ਼ਹਿਰ) ਤੇ ਬਾਟੀ (ਰਸਤੇ ਭਾਵ ਸ਼ਹਿਰ ਤੋਂ ਬਾਹਰ) ਨਿਰਾਲੇ (ਨਿਰਲੇਪ) ਹੋ ਕੇ ਰੁੱਖ, ਬਿਰਖ ਹੇਠਾਂ ਭਾਵ ਜੰਗਲ ਵਿੱਚ ਰਹਿੰਦੇ ਹਾਂ, ਕੰਦ (ਫਲ ਆਦਿਕ) ਮੂਲ (ਮਿੱਟੀ ’ਚ ਉੱਗਣ ਵਾਲੀ ਮੂਲੀ-ਗਾਜਰ ਆਦਿਕ) ਸਾਡੀ ਖ਼ੁਰਾਕ ਹੈ, ਤੀਰਥ ਆਦਿਕ ’ਤੇ ਨਾਹੁੰਦੇ ਹਾਂ, (ਗ੍ਰਹਿਸਤ ਦੇ ਝੰਮੇਲਿਆਂ ਤੋਂ) ਸੁਖੀ ਰਹਿੰਦੇ ਹਾਂ ਭਾਵ ਗ੍ਰਹਿਸਤੀ ਹੋਣ ਵਾਲੀ ਮੈਲ ਨਹੀਂ ਲੱਗਦੀ ਆਦਿ, ਇਹ ਹੈ ਸਾਡੇ ਜੋਗ ਦੀ ਰਹਿਤ।

ਅਗਰ ਉਕਤ ਸ਼ਬਦ ਦੀ ਟੇਕ ਲੈ ਕੇ ‘ਹਰੀ ਸਿੰਘ ਰੰਧਾਵਾ’ ਵਰਗਾ ਕੋਈ ਪ੍ਰਚਾਰਕ ਇਸ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸਿੱਧ ਕਰੇ, ਤਾਂ ਕੀ ਇਹ ਗੁਰਮਤਿ ਹੋਵੇਗੀ ਜਾਂ ਮਨਮਤਿ?

ਸਰੀ (ਕੈਨੇਡਾ) ਦੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦੋਵੇਂ ਧਿਰਾਂ ਦੇ ਵੀਚਾਰਕ ਸੰਤੁਲਨ ਨੂੰ ਬਣਾਏ ਰੱਖਣ ਲਈ ਮਿਤੀ 7-6-2015 ਨੂੰ ਬੁਲਾਈ ਗਈ ਦੂਸਰੀ ਮੀਟਿੰਗ ਵਿੱਚ ‘ਗਿਆਨੀ ਜਸਬੀਰ ਸਿੰਘ ਜੀ’ ਨੇ ਜਦ ‘ਹਰੀ ਸਿੰਘ ਰੰਧਾਵਾ’ ਪਾਸੋਂ ਇਹ ਜਾਣਨਾ ਚਾਹਿਆ ਕਿ ‘‘ਨੀਚ ਜਾਤਿ ਹਰਿ ਜਪਤਿਆ, ਉਤਮ ਪਦਵੀ ਪਾਇ ॥’’ (ਮ: ੪/੭੩੩) ਵਾਕ ਰਾਹੀਂ ਗੁਰੂ ਜੀ ‘ਨੀਚ ਜਾਤਿ’ ਦਾ ਜ਼ਿਕਰ ਕਰ ਰਹੇ ਹਨ ਪਰ ਕੀ ਗੁਰੂ ਜੀ ‘ਨੀਚ ਜਾਤਿ’ ਮੰਨਦੇ ਹਨ?, ਦਾ ਜਵਾਬ ਦੇਣ ਦੀ ਬਜਾਏ ‘ਰੰਧਾਵਾ’ ਦੂਸਰੇ ਪ੍ਰੋਗਰਾਮ ਵਿੱਚ ਜਾਣ ਲਈ ਸਮਾਂ ਵਿਖਾਉਣ ਲੱਗ ਪਿਆ ਤਾਂ ਜੋ ਉੱਥੇ ਪਹੁੰਚ ਕੇ ਵੀ ਅੰਧ-ਵਿਸ਼ਵਾਸ ਫੈਲਾਇਆ ਜਾ ਸਕੇ।

‘ਭਾਈ ਅਭੈ ਸਿੰਘ’ ਜੀ ਦੁਆਰਾ ‘ਰੰਧਾਵਾ’ ਪਾਸੋਂ ਇਹ ਸਵਾਲ ਪੁੱਛਣਾ ਕਿ ਸਰੀਰ ’ਤੇ ਜਖ਼ਮ ਹੋਣਾ ਕੀ ਅਪਵਿੱਤ੍ਰਤਾ ਹੈ ਜਾਂ ਨਹੀਂ ?, ਦੇ ਜਵਾਬ ਵਿੱਚ ‘ਭਾਈ ਦਰਸਨ ਸਿੰਘ’ (ਰੰਧਾਵਾ ਹਮਾਇਤੀ) ਦਾ ਇਹ ਕਹਿਣਾ ਕਿ ਉਸ ਖ਼ੂਨ ਨੂੰ ਅਸੀਂ ਮੂੰਹ ਵੀ ਲਗਾ ਸਕਦੇ ਹਾਂ ਜਦਕਿ ‘ਸਿਰਨਾਵਣੀ’ ਰਿਤੁ ਨੂੰ ਨਹੀਂ, ਦੇ ਜਵਾਬ ਵਿੱਚ ‘ਭਾਈ ਅਭੈ ਸਿੰਘ’ ਦਾ ਜਵਾਬ ਕਿ ਮੂੰਹ ਤਾਂ ਪਾਥੀਆਂ ਨੂੰ ਵੀ ਨਹੀਂ ਲਗਾ ਸਕਦੇ, ਜਿਨ੍ਹਾਂ ਨੂੰ ਤੁਸੀਂ ਪਵਿੱਤਰ ਵੀ ਮੰਨਦੇ ਹੋ, ਦਾ ਜਵਾਬ ਵੀ ਰੰਧਾਵਾ ਸੋਚ ਨਹੀਂ ਦੇ ਸਕੀ।

(ਨੋਟ: ‘ਭਾਈ ਦਰਸਨ ਸਿੰਘ’ ਜੀ ਦੇ ਵੀਚਾਰ ਨੂੰ ਸੁਣ ਕੇ ਤਾਂ ਪਵਿੱਤਰ ਮੰਨੀ ਜਾਂਦੀ ਗੰਗਾ ਸਮੇਤ ਤਮਾਮ ਨਦੀਆਂ, ਨਾਲਿਆਂ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਹੋਣ ਕਰਕੇ ਕੋਈ ਵਿਅਕਤੀ ਮੂੰਹ ਨਹੀਂ ਲਗਾ ਸਕਦਾ ਭਾਵ ਪੀ ਨਹੀਂ ਸਕਦਾ ਫਿਰ ਉਸ ਰਾਹੀਂ ਹੁੰਦੀ ਸਰੀਰਕ ਪਵਿੱਤ੍ਰਤਾ ਵੀ ਸੰਦੇਹ ’ਚ ਆ ਸਕਦੀ ਹੈ।)

ਵੀਚਾਰਨ ਦਾ ਵਿਸ਼ਾ ਇਹ ਵੀ ਹੈ ਕਿ ਜਿਸ ਔਰਤ ਨੂੰ ਮਹਾਵਾਰੀ ਦੌਰਾਨ ਅਪਵਿੱਤਰ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠਣ ਦਿੱਤਾ ਜਾਂਦਾ ਉਹ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਨਿਤਨੇਮ ਕਿਵੇਂ ਕਰੇਗੀ? ਕੀ ਗੁਟਕਾ ਸਾਹਿਬ ਗੁਰਬਾਣੀ ਨਹੀਂ? ਮਿਤੀ 7-6-2015 ਦੀ ਮੀਟਿੰਗ ਦੌਰਾਨ ‘ਹਰੀ ਸਿੰਘ ਰੰਧਾਵਾ’ ਆਪ ਜਦੋਂ ਗਿਆਨੀ ਜਸਬੀਰ ਸਿੰਘ ਜੀ ਤੋਂ ਗੁਰਬਾਣੀ ਦੀਆਂ ਪੰਕਤੀਆਂ ਲਿਖਿਆ ਹੋਇਆ ਕਾਗ਼ਜ ਪਕੜਦਾ ਹੈ ਤਾਂ ਉਸ ਕਾਗ਼ਜ ਦੇ ਟੁਕੜੇ ਨੂੰ ਕੱਪੜੇ ਨਾਲ ਫੜਦਾ ਹੈ, ਜਿਸ ’ਤੇ ਗੁਰਬਾਣੀ ਲਿਖੀ ਹੋਈ ਸੀ ਕਿਉਂਕਿ ‘ਰੰਧਾਵਾ’ ਅਨੁਸਾਰ ਸਾਮ੍ਹਣੇ ਟੇਬਲ ’ਤੇ ਪਈ ਪਾਣੀ ਦੀ ਬੋਤਲ ਵਿੱਚੋਂ ਪਾਣੀ ਪੀਣ ਕਾਰਨ ‘ਰੰਧਾਵਾ’ ਦੇ ਹੱਥ ਅਪਵਿੱਤਰ ਹੋ ਗਏ ਸਨ, ਫਿਰ ਗੁਰਬਾਣੀ ਦੇ ਗੁਟਕਿਆਂ ਨੂੰ ਇਹ ਸਤਿਕਾਰ ਕਿਉਂ ਨਹੀਂ? ਕੀ ਔਰਤਾਂ ਨੂੰ ਗੁਰਬਾਣੀ ਤੋਂ ਦੂਰ ਕਰਕੇ ਅਸੀਂ ਆਪਣੇ ਆਪ ਨੂੰ ਸਿੱਖ (ਪ੍ਰਚਾਰਕ) ਅਖਵਾ ਸਕਦੇ ਹਾਂ ?

(ੲ). ਆਪਣੀ ‘ਸੋਚ’ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ‘ਹਰੀ ਸਿੰਘ ਰੰਧਾਵਾ’ ਨੇ, ਗੁਰੂ ਨਾਨਕ ਸਾਹਿਬ ਜੀ ਦੇ ਇੱਕ ਹੋਰ ਸ਼ਬਦ ਦੀ ਟੇਕ ਲਈ, ਜੋ ਇਸ ਤਰ੍ਹਾਂ ਹੈ: ‘‘ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥’’ ਭਾਵ ਪਹਿਨਿਆ ਹੋਇਆ ਕੱਪੜਾ ਮੂਤਰ ਨਾਲ ਗੰਦਾ (ਅਪਵਿੱਤਰ) ਹੋ ਜਾਂਦਾ ਹੈ, ਜਿਸ ਦਾ ਵਖਿਆਨ ਗੁਰੂ ਜੀ ‘ਪਲੀਤੀ’ ਸ਼ਬਦ ਰਾਹੀਂ ਕਰਦੇ ਹਨ। (ਹਰੀ ਸਿੰਘ ਰੰਧਾਵਾ)

ਗੁਰਮਤਿ ਫ਼ਿਲਾਸਫ਼ੀ-‘ਜਪੁ’ ਬਾਣੀ ਦੀ ਇਸ ਪਉੜੀ ਰਾਹੀਂ ਅਦ੍ਰਿਸ਼ ਵਿਸ਼ੇ ‘‘ਭਰੀਐ ਮਤਿ, ਪਾਪਾ ਕੈ ਸੰਗਿ ॥ ਓਹੁ ਧੋਪੈ, ਨਾਵੈ ਕੈ ਰੰਗਿ ॥’’ ਭਾਵ ਅਗਰ ਮਤ (ਮਨ) ਪਾਪਾਂ ਭਰੀ ਦ੍ਰਿਸ਼ਟੀ ਨਾਲ ਗੰਦੀ ਹੋ ਜਾਵੇ ਤਾਂ ਉਹ (ਪਾਪ-ਦ੍ਰਿਸ਼ਟੀ) ਰੱਬੀ ਪ੍ਰੇਮ-ਰੰਗ ਵਿੱਚ ਨਿਰੰਤਰ ਭਿੱਜ (ਰੰਗ) ਕੇ ਸਾਫ਼ ਹੋ ਜਾਂਦੀ ਹੈ।, ਨੂੰ ਸਮਝਾਉਣ ਲਈ ਦ੍ਰਿਸ਼ਮਾਨ (ਦ੍ਰਿਸ਼ਟੀਯੋਗ) ਉਦਾਹਰਨਾਂ ਦਿੱਤੀਆਂ ਗਈਆਂ ਹਨ; ਜਿਵੇਂ: ‘‘ਭਰੀਐ; ਹਥੁ, ਪੈਰੁ, ਤਨੁ, ਦੇਹ ॥ ਪਾਣੀ ਧੋਤੈ, ਉਤਰਸੁ ਖੇਹ ॥ ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ, ਲਈਐ ਓਹੁ ਧੋਇ ॥’’ ਭਾਵ ਅਗਰ ਹੱਥ, ਪੈਰ, ਸਰੀਰ ਆਦਿ ਮਿੱਟੀ ਨਾਲ ਗੰਦਾ ਹੋ ਜਾਵੇ ਤਾਂ ਉਹ ਮਿੱਟੀ, ਪਾਣੀ ਨਾਲ ਧੋਤੀ (ਸਾਫ਼ ਕੀਤੀ) ਜਾ ਸਕਦੀ ਹੈ ਅਤੇ ਮੂਤਰ ਨਾਲ ਗੰਦਾ ਹੋਇਆ ਕੱਪੜਾ ਸਾਬਣ ਨਾਲ ਸਾਫ਼ ਕੀਤਾ ਜਾ ਸਕਦਾ ਹੈ।

(ਯਾਦ ਰਹੇ ਕਿ ਗੁਰਬਾਣੀ ਬਾਹਰਲੀ ਸਰੀਰਕ ਅਪਵਿੱਤ੍ਰਤਾ ਨੂੰ ਮੰਨਣ ਦੀ ਬਜਾਏ ਅੰਦਰੂਨੀ ਪੰਜੇ ਕਾਮਾਦਿਕਾਂ (ਵਿਕਾਰਾਂ) ਨੂੰ ਅਪਵਿੱਤਰ ਮੰਨਦੀ ਹੈ; ਜਿਵੇਂ: ‘‘ਬਜਾਰੀ ਸੋ, ਜੁ ਬਜਾਰਹਿ ਸੋਧੈ ॥ ਪਾਂਚ ‘ਪਲੀਤਹ’ ਕਉ, ਪਰਬੋਧੈ ॥ ਨਉ ਨਾਇਕ ਕੀ, ਭਗਤਿ ਪਛਾਨੈ ॥ ਸੋ ਬਾਜਾਰੀ, ਹਮ ਗੁਰ ਮਾਨੇ ॥’’ (ਭਗਤ ਕਬੀਰ/੮੭੨) ਭਾਵ ਅਸਲ ਬਾਜਾਰੀ (ਸ਼ਹਿਰ ਵਿੱਚ ਘੁੰਮਣ ਵਾਲਾ) ਉਹ ਹੈ, ਜਿਹੜਾ ਸਰੀਰ ਰੂਪੀ ਬਜ਼ਾਰ (ਅੰਦਰੂਨੀ ਅਪਵਿੱਤਰ ਵਿਕਾਰਾਂ) ਨੂੰ ਸੋਧਦਾ (ਕਾਬੂ, ਪਵਿੱਤਰ ਕਰਦਾ) ਹੈ ਭਾਵ ਸਰੀਰ ਅੰਦਰਲੇ ‘ਪਾਂਚ ਪਲੀਤਹ’ (ਆਰਾਮ ਨਾਲ ਕਬਜ਼ਾ ਕਰਕੇ ਸੁਤੇ ਪਏ ਪੰਜੇ ਅਪਵਿੱਤਰ ਵਿਕਾਰਾਂ) ਨੂੰ ਜਗਾਉਂਦਾ (ਆਖਦਾ) ਹੈ (ਕਿ ਮੇਰੇ ਘਰ ਵਿੱਚੋਂ ਨਿਕਲ ਜਾਵੋ)। ਨੌ ਖੰਡਾਂ ਵਾਲੀ ਧਰਤੀ ਦੇ ਮਾਲਕ ਦੀ ਬੰਦਗੀ ਦੀ ਕਦਰ ਜਾਣਦਾ ਹੈ, ਅਜਿਹੇ ਬਜਾਰੀ ਨੂੰ ਅਸੀਂ ਗੁਰ (ਵੱਡਾ ਭਾਵ ਪਵਿੱਤਰ) ਮੰਨਦੇ ਹਾਂ। )

ਗੁਰੂ ਜੀ, ਉਕਤ ਪੰਕਤੀ ’ਚ ‘ਪਲੀਤੀ’ ਸ਼ਬਦ ਦੀ ਵਰਤੋਂ, ਪਵਿੱਤ੍ਰਤਾ ਜਾਂ ਅਪਵਿੱਤ੍ਰਤਾ ਦੇ ਸੰਬੰਧ ’ਚ ਨਹੀਂ ਕਰ ਰਹੇ ਹਨ ਬਲਕਿ ਦ੍ਰਿਸ਼ਟਾਂਤ (ਇੱਕ ਅਰਥ ਅਲੰਕਾਰ) ਵਜੋਂ ਲੈ ਰਹੇ ਹਨ। ਯਾਦ ਰਹੇ ਕਿ ਕੋਈ ਵੀ ਪਹਿਨਿਆ ਹੋਇਆ ਕੱਪੜਾ ਨਿਰੰਤਰ ਪਾਕ-ਸਾਫ਼ ਨਹੀਂ ਮੰਨਿਆ ਜਾ ਸਕਦਾ ਕਿਉਂਕਿ 9 ਗੋਲਕਾਂ ਰਾਹੀਂ ਨਿਕਲਣ (ਸਿੰਮਨ) ਵਾਲੀ ਮੈਲ ਇੱਕ ਸਕਿੰਟ (ਪਲ) ’ਚ ਹੀ ਕੱਪੜੇ ਨੂੰ ਪਾਕ-ਸਾਫ਼ ਨਹੀਂ ਰਹਿਣ ਦਿੰਦੀ।

ਸੋ, ‘ਹਰੀ ਸਿੰਘ ਰੰਧਾਵਾ’ ਵੱਲੋਂ ਔਰਤ ਨੂੰ ਮਹਾਂਵਾਰੀ ਕਿਰਿਆ ਵਿੱਚ ਅਪਵਿੱਤਰ ਮੰਨਣ ਵਾਲੀ ‘ਸੋਚ’ ਨੂੰ ‘ਗੁਰਮਤਿ’ ਸਿੱਧ ਕਰਨ ਲਈ ਇਸਤੇਮਾਲ ਕੀਤੇ ਗਏ ਉਪਰੋਕਤ ਤਿੰਨੇ ਪ੍ਰਮਾਣ (‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’, ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ (ਤੇ) ‘‘ਮੂਤ ਪਲੀਤੀ; ਕਪੜੁ ਹੋਇ ॥’’) ਗੁਰੂ ਸਾਹਿਬਾਨਾਂ ਨੇ ਉਸ ‘ਸੋਚ’ ਨੂੰ ਖੰਡਤ ਕਰਨ ਲਈ ਗੁਰਬਾਣੀ ਵਿੱਚ ਦਰਜ ਕੀਤੇ ਹਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਭਾਵ ਆਪਣੇ ਵੱਲੋਂ ਗੁਰਮਤਿ ਮੰਨ ਕੇ ‘ਹਰੀ ਸਿੰਘ ਰੰਧਾਵਾ’ ਸਾਰੀ ਉਮਰ ਤੋਂ ਪ੍ਰਚਾਰ ਕਰਦਾ ਆ ਰਿਹਾ ਹੈ ਤੇ ਕਰ ਰਿਹਾ ਹੈ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਵਾਲੇ, ‘ਗੁਰਮਤਿ ਫ਼ਿਲਾਸਫ਼ੀ’ ਤੋਂ ਆਪ ਹੀ ਸੱਖਣੇ ਹਨ ਜਦਕਿ ਸੰਗਤਾਂ ਜਦ ਇਨ੍ਹਾਂ ਨੂੰ ਗੁਰਮਤਿ ਦਾ ਅਸਲ ਮਤਲਬ ਸਮਝਾਉਣ ਦਾ ਯਤਨ ਕਰਦੀਆਂ ਹਨ ਤਾਂ ਉਨ੍ਹਾਂ ਤੋਂ ਸਮਝਣ ਦੀ ਬਜਾਏ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ ਅਤੇ ਗੁਰਮਤਿ ਨੂੰ ਮਨਮਤ ’ਚ ਤਬਦੀਲ ਕਰਨ ਵਾਲੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਕੀ ਇਨ੍ਹਾਂ ਨੇ ਕਦੇ ਬਾਬਾ ਰਾਮਰਾਇ ਵਾਲਾ ਇਤਿਹਾਸ ਨਹੀਂ ਪੜ੍ਹਿਆ, ਜੋ ‘ਗੁਰਮਤਿ’ ਨੂੰ ‘ਮਨਮਤ’ ’ਚ ਬਦਲਨ ਦੇ ਕਾਰਨ, ਗੁਰੂ ਵੰਸ਼ਜ ਹੋਣ ਦੇ ਬਾਵਜੂਦ ਵੀ ਗੁਰੂ ਜੀ ਵੱਲੋਂ ਨਕਾਰੇ ਗਏ ਸਨ?

ਮਿਤੀ 3, 4 ਤੇ 7 ਜੂਨ 2015 ਨੂੰ ਸਰੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਪ੍ਰਬੰਧਕੀ ਮੀਟਿੰਗਾਂ ਤੱਕ ਸੰਗਤਾਂ ਵੱਲੋਂ ‘ਹਰੀ ਸਿੰਘ ਰੰਧਾਵਾ’ ਨਾਲ ਕੀਤੇ ਗਏ ਕੁਝ ਹੋਰ ਸਵਾਲ-ਜਵਾਬ, ਪਾਠਕਾਂ ਸਾਹਮਣੇ ਰੱਖ ਰਿਹਾ ਹਾਂ, ਤਾਂ ਕਿ ‘ਹਰੀ ਸਿੰਘ ਰੰਧਾਵਾ’ ਦੀ ‘ਗੁਰਮਤਿ ਫ਼ਿਲਾਸਫ਼ੀ’ ਪ੍ਰਤੀ ਯੋਗਤਾ ਨੂੰ ਵਧੇਰੇ ਸਮਝਿਆ ਜਾ ਸਕੇ:

(ਅਗਾਂਹ ਕੀਤੀ ਜਾ ਰਹੀ ਵਾਰਤਾਲਾਪ ਵਿੱਚ ‘ਹਰੀ ਸਿੰਘ ਰੰਧਾਵਾ’ ਸੋਚ ਦੇ ਹਮਾਇਤੀ ਸਨ: ‘ਭਾਈ ਦਰਸਨ ਸਿੰਘ, ਭਾਈ ਨਾਨਕ ਸਿੰਘ’ ਆਦਿ ਜਦਕਿ ‘ਰੰਧਾਵਾ’ ਸੋਚ ਨੂੰ ਮਨਮਤ ਸਿੱਧ ਕਰਨ ਵਾਲੇ ਸੱਜਣ ਸਨ: ‘ਗਿਆਨੀ ਜਸਬੀਰ ਸਿੰਘ, ਭਾਈ ਕਸ਼ਮੀਰ ਸਿੰਘ, ਡਾ. ਪੂਰਨ ਸਿੰਘ, ਸ. ਅਭੈ ਸਿੰਘ, ਭਾਈ ਜਗਪਾਲ ਸਿੰਘ, ਕੁਝ ਬੀਬੀਆਂ’ ਆਦਿ।)

(1). ਭਾਈ ਜਗਪਾਲ ਸਿੰਘ ਨੇ ‘ਰੰਧਾਵਾ’ ਸਾਹਮਣੇ ਸਵਾਲ ਕੀਤਾ ਕਿ ਤੁਹਾਡੇ ਅਨੁਸਾਰ ‘ਮਹਾਵਾਰੀ ਕਿਰਿਆ’ ਦੌਰਾਨ ਅਪਵਿੱਤਰ ਹੋਈ ਔਰਤ, ਜਿਸ ਪਾਣੀ ਰਾਹੀਂ ਪਵਿੱਤਰ ਹੋ ਜਾਂਦੀ ਹੈ, ਉਸ ਪਾਣੀ ਵਿੱਚ ਮੈਡੀਕਲ ਸਾਇੰਸ ਕਈ ਜੀਵਾਂ ਦੀ ਔਰਤ ਵਾਙ ਹੀ ਅਪਵਿੱਤਰ ਕਿਰਿਆ ਮੌਜੂਦ, ਦੱਸਦੀ ਹੈ, ਫਿਰ ਅਸ਼ੁੱਧ ਪਾਣੀ ਨਾਲ (ਤੁਹਾਡੇ ਅਨੁਸਾਰ) ‘ਅਪਵਿੱਤਰ ਹੋਈ ਔਰਤ’ ਕਿਵੇਂ ‘ਪਵਿੱਤਰ’ ਹੋ ਸਕਦੀ ਹੈ?

‘ਰੰਧਾਵਾ’ ਨੇ ਜਵਾਬ ਦਿੱਤਾ ਕਿ ਮੈਂ ਪਾਣੀ ਨੂੰ ‘ਅਪਵਿੱਤਰ’ ਨਹੀਂ ਮੰਨਦਾ ਕਿਉਂਕਿ ‘‘ਜੈਸੇ ਮੈਲੁ ਨ ਲਾਗੈ ਜਲਾ ॥’’ ਗੁਰੂ ਵਾਕ ਮੌਜੂਦ (ਸਾਮ੍ਹਣੇ) ਹੈ।

ਗੁਰਮਤਿ ਫ਼ਿਲਾਸਫ਼ੀ- ‘ਰੰਧਾਵੇ’ ਦਾ ਉਕਤ ਜਵਾਬ, ‘ਗੁਰਮਤਿ’ ਨੂੰ ਸਾਇੰਸ ਦੇ ਮੁਕਾਬਲੇ ਅਧੂਰਾ ਬਿਆਨ ਕਰ ਰਿਹਾ ਹੈ ਜਦਕਿ ਗੁਰਬਾਣੀ ਉਕਤ ਦਿੱਤੀ ਗਈ ਦਲੀਲ ਅਨੁਸਾਰ ਭਾਵ ਸਾਇੰਸ ਵਾਙ ਹੀ ਪਾਣੀ ਨੂੰ ਅਪਵਿੱਤਰ ਮੰਨਦੀ ਹੈ।

‘ਰੰਧਾਵਾ’ ਸੋਚ ਵਾਲੇ ਬ੍ਰਾਹਮਣਾਂ ਨੇ ਭਗਤ ਕਬੀਰ ਜੀ ਅਤੇ ਭਗਤ ਰਵੀਦਾਸ ਜੀ ਨੂੰ ਵੀ ਇਸ ਤਰ੍ਹਾਂ ਹੀ ਮਨਮਤ (ਅੰਧ-ਵਿਸ਼ਵਾਸ) ਦੇ ਵਹਿਮ-ਭਰਮ ’ਚ ਉਲਝਾਉਣਾ ਚਾਹਿਆ; ਜਿਵੇਂ ਰੰਧਾਵੇ ਨੇ ‘ਸਰੀ’ ਦੀ ਸੰਗਤ ਨੂੰ। ਇਸ ਲਈ ਉਕਤ ਦੋਵੇਂ ਭਗਤਾਂ ਨੇ ਪਾਣੀ ਨੂੰ ਅਪਵਿੱਤਰ ਦਰਸਾਉਣ ਵਾਲੇ ਸ਼ਬਦਾਂ ਦੀ ਰਚਨਾ ਕੀਤੀ, ਜੋ ਗੁਰਬਾਣੀ ਵਿੱਚ ਦਰਜ ਹਨ; ਜਿਵੇਂ:

(ੳ). ਭਗਤ ਕਬੀਰ ਜੀ :- ‘‘ਕਹੁ ਪੰਡਿਤ ! ਸੂਚਾ ਕਵਨੁ ਠਾਉ ॥ ਜਹਾਂ ਬੈਸਿ, ਹਉ ਭੋਜਨੁ ਖਾਉ ॥੧॥ ਰਹਾਉ ॥’’ (ਕਿਉਂਕਿ) ‘‘ਜਿਹਬਾ ਜੂਠੀ, ਬੋਲਤ ਜੂਠਾ; ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ; ਬ੍ਰਹਮ ਅਗਨਿ ਕੇ ਲੂਠੇ (ਭਾਵ ਵਿੱਦਿਆ ਦੀ ਹੰਕਾਰ-ਅੱਗ ’ਚ ਸੜੇ ਹੋਏ ਪੰਡਿਤ ! )॥੨॥ ਅਗਨਿ ਭੀ ਜੂਠੀ, ‘ਪਾਨੀ ਜੂਠਾ’; ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ; ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ; ਜੂਠੀ ਦੀਨੀ ਕਾਰਾ (ਲਕੀਰ)॥ ਕਹਿ ਕਬੀਰ! ਤੇਈ (ਉਹੀ) ਨਰ ਸੂਚੇ; ਸਾਚੀ ਪਰੀ ਬਿਚਾਰਾ ॥੪॥’’ (ਭਗਤ ਕਬੀਰ ਜੀ/੧੧੯੫) (ਭਾਵ ਜਿਨ੍ਹਾਂ ਨੇ ਰੱਬੀ ਵੀਚਾਰ ਕਰਕੇ ਆਪਣੀ ਸੋਚ ਉੱਚੀ ਕਰ ਲਈ ਉਹੀ ਸੁੱਚੇ ਹਨ।) ਇਸ ਪੂਰੇ ਸ਼ਬਦ ਦੇ ਤੀਸਰੇ ਬੰਦ ’ਚ ਕਬੀਰ ਜੀ ਪਾਣੀ ਨੂੰ ਜੂਠਾ (ਅਪਵਿੱਤਰ, ‘ਪਾਨੀ ਜੂਠਾ’) ਮੰਨ ਰਹੇ ਹਨ, ਜਿਵੇਂ ਕਿ ਅਜੋਕੀ ‘ਸਾਇੰਸ’।

(ਅ). ਭਗਤ ਰਵਿਦਾਸ ਜੀ :- ‘‘ਦੂਧੁ ਤ ਬਛਰੈ, ਥਨਹੁ ਬਿਟਾਰਿਓ ॥ ਫੂਲੁ ਭਵਰਿ, ‘ਜਲੁ ਮੀਨਿ (ਮੱਛੀ ਨੇ) ਬਿਗਾਰਿਓ’ ॥੧॥ ਮਾਈ ! ਗੋਬਿੰਦ ਪੂਜਾ, ਕਹਾ ਲੈ ਚਰਾਵਉ ॥ ਅਵਰੁ ਨ ਫੂਲੁ, ਅਨੂਪੁ ਨ ਪਾਵਉ ॥੧॥ ਰਹਾਉ ॥’’ (ਭਗਤ ਰਵਿਦਾਸ ਜੀ/੫੨੫) ਭਾਵ ਹੇ ਮੇਰੀ ਮਾਂ ! ਮੈਂ ਗੋਬਿੰਦ ਦੀ ਪੂਜਾ ਵਿੱਚ ਕਿਹੜੀ (ਪਵਿੱਤਰ ਵਸਤੂ) ਲੈ ਕੇ ਚੜ੍ਹਾਵਾਂ ਕਿਉਂਕਿ ਗਾਂ ਦੇ ਬੱਛੇ ਨੇ ਦੁੱਧ (ਗਾਂ ਦੇ) ਥਨਾਂ ਵਿੱਚ ਹੀ ਜੂਠਾ ਕਰ ਦਿੱਤਾ, ਫੁੱਲਾਂ ਨੂੰ ਭੌਰਾ ਜੂਠਾ ਕਰ ਗਿਆ ਅਤੇ ਪਾਣੀ, ਮੱਛੀ ਨੇ (ਮਲ-ਮੂਤਰ ਅਤੇ ਮਹਾਵਾਰੀ ਆਦਿਕ ਕਿਰਿਆ ਰਾਹੀਂ) ਗੰਦਾ ਕਰ ਦਿੱਤਾ।

(ਨੋਟ: ਗੁਰਬਾਣੀ ਵਿੱਚ ‘ਪਾਣੀ’ ਨੂੰ ਕਿਤੇ ਅਪਵਿੱਤਰ ਕਿਹਾ ਗਿਆ ਹੈ; ਜਿਵੇਂ : ‘‘ਜਲੁ ਮੀਨਿ ਬਿਗਾਰਿਓ ॥’’ ਅਤੇ ਕਿਤੇ ਪਵਿੱਤਰ; ਜਿਵੇਂ: ‘‘ਜੈਸੇ ਮੈਲੁ ਨ ਲਾਗੈ ਜਲਾ ॥’’ ਅਜਿਹਾ ਕਿਉਂ?, ਨੂੰ ਸਮਝਣ ਦੀ ਜ਼ਰੂਰਤ ਹੈ ਤਾਂ ਜੋ ‘ਰੰਧਾਵਾ’ ਵਰਗੇ ‘ਗੁਰੂ ਘਰਾਂ’ ’ਚ ‘ਗੁਰਮਤਿ’ ਦੀ ਬਜਾਏ ‘ਮਨਮਤ’ ਹੀ ਨਾ ਪਰੋਸੀ ਜਾਣ।

ਦਰਅਸਲ, ਰੱਬੀ ਬੰਦਗੀ (ਨਾਮ) ਦੇ ਮੁਕਾਬਲੇ ਪਾਣੀ ਸਮੇਤ ਸਭ ਕੁਝ ਮੈਲਾ (ਅਪਵਿੱਤਰ) ਹੈ : ‘‘ਤਿਸੁ ਵਿਣੁ ਸਭੁ ਅਪਵਿਤ੍ਰੁ ਹੈ, ਜੇਤਾ ਪੈਨਣੁ ਖਾਣੁ ॥’’ (ਮ: ੧/੧੬), ‘‘ਸਾਚ ਬਿਨਾ, ਸੂਚਾ ਕੋ ਨਾਹੀ; ਨਾਨਕ ! ਅਕਥ ਕਹਾਣੀ ॥’’ (ਮ: ੧/੯੪੬) ਆਦਿ, ਪਰ ਰੱਬੀ ਬੰਦਗੀ ਕਰਨ ਵਾਲੇ ਜਗਿਆਸੂ ਵਿੱਚ ਇਤਨੀ ਜਾਗਰੂਕਤਾ (ਉੱਚੀ ਸੁਰਤਿ) ਆ ਜਾਂਦੀ ਹੈ ਕਿ ਉਹ ਇਸ ਪਵਿੱਤਰ ਜਾਂ ਅਪਵਿੱਤ੍ਰਤਾ ਦੇ ਵਹਿਮ-ਭਰਮ (ਅੰਧ-ਵਿਸ਼ਵਾਸ) ਤੋਂ ਉੱਪਰ ਉੱਠ ਜਾਂਦਾ ਹੈ; ਜਿਵੇਂ: ‘‘ਸਾਚੀ ਬਾਣੀ (ਰਾਹੀਂ) ਸੂਚਾ ਹੋਇ ॥’’ (ਮ: ੩/੩੬੧) ਅਤੇ ਗੁਰੂ ਅਰਜੁਨ ਸਾਹਿਬ ਜੀ ‘ਸੁਖਮਨੀ ਸਾਹਿਬ’ ਵਿੱਚ ਫ਼ੁਰਮਾ ਰਹੇ ਹਨ: ‘‘ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥ ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥ (ਮ: ੫/੨੭੪) ਭਾਵ ਰੱਬ ਨਾਲ ਸਾਂਝ ਪਾ ਚੁੱਕਾ (ਬ੍ਰਹਮ ਗਿਆਨੀ) ਮਨੁੱਖ ਇਤਨਾ ਪਵਿੱਤਰ (ਉੱਚੀ ਸੁਰਤ ਵਾਲਾ) ਹੁੰਦਾ ਹੈ, (ਜਿਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ।) ਜਿਵੇਂ (ਪਾਣੀ ਨਾਲ ਮੈਲਾ ਕੱਪੜਾ ਧੋਤਿਆਂ) ਪਾਣੀ ਨੂੰ ਮੈਲ ਨਹੀਂ ਲੱਗਦੀ। ਉਸ ਅੰਦਰ ਇਤਨਾ ਪ੍ਰਕਾਸ਼ (ਜਾਗਰੂਕਤਾ, ਉਜਾਲਾ) ਹੋ ਜਾਂਦਾ ਹੈ; ਜਿਵੇਂ ਧਰਤੀ ਦੇ ਉੱਪਰ ਆਕਾਸ਼ (ਚਾਨਣ) ਹੁੰਦਾ ਹੈ।

ਸੋ, ਉਕਤ ਵੀਚਾਰ ਰਾਹੀਂ ਬੋਧ ਹੁੰਦਾ ਹੈ ਕਿ ਜਿੱਥੇ ਪ੍ਰਸੰਗ ਅਨੁਸਾਰ ‘ਪਾਣੀ’ ਨੂੰ ‘ਪਵਿੱਤਰ’ ਜਾਂ ‘ਅਪਵਿੱਤਰ’ ਵਾਲਾ ਵਿਸ਼ਾ ਚੱਲ ਰਿਹਾ ਹੁੰਦਾ ਹੈ ਉੱਥੇ ਪਾਣੀ ਨੂੰ ‘ਅਪਵਿੱਤਰ’ ਮੰਨਿਆ ਗਿਆ ਹੈ; ਜਿਵੇਂ: ‘‘ਅਗਨਿ ਭੀ ਜੂਠੀ, ‘ਪਾਨੀ ਜੂਠਾ’; ਜੂਠੀ ਬੈਸਿ ਪਕਾਇਆ ॥’’ ਅਤੇ ‘‘ਜਲੁ ਮੀਨਿ ਬਿਗਾਰਿਓ ॥’’ ਪਰ ਜਦ ‘ਪਾਣੀ’ ਦੀ ਉਦਾਹਰਨ ਰਾਹੀਂ ਕਿਸੇ ਦ੍ਰਿਸ਼ਟੀਗੋਚਰ ਗੰਦੀ ਵਸਤੂ ਨੂੰ ਸ਼ੁੱਧ (ਸਾਫ਼) ਕਰਨ ਵਾਲਾ ਪ੍ਰਸੰਗ ਚੱਲ ਰਿਹਾ ਹੋਵੇ ਉੱਥੇ ਪਾਣੀ ਨੂੰ ਉਸ ਗੰਦੀ ਵਸਤੂ ਦੇ ਮੁਕਾਬਲੇ ਪਵਿੱਤਰ (ਨਿਰਮਲ) ਕਿਹਾ ਗਿਆ ਹੈ; ਜਿਵੇਂ: ‘‘ਜੈਸੇ ਮੈਲੁ ਨ ਲਾਗੈ ਜਲਾ ॥’’

ਯਾਦ ਰਹੇ, ਕਿ ਕਿਸੇ ਗੰਦੀ ਵਸਤੂ ਦੀ ਸਫ਼ਾਈ ਲਈ ਉਦਾਹਰਨ ਦੇ ਤੌਰ ’ਤੇ ਇਸਤੇਮਾਲ ਕੀਤੇ ਗਏ ‘ਪਾਣੀ’ (ਸ਼ਬਦ) ਵਾਲੇ ਪ੍ਰਸੰਗ ਵਿੱਚ ‘ਪਾਣੀ’ ਨੂੰ ‘ਪਵਿੱਤਰ’ ਜਾਂ ‘ਅਪਵਿੱਤਰ’ ਸਿੱਧ ਕਰਨ ਵਾਲਾ ਵਿਸ਼ਾ ਨਹੀਂ ਚੱਲ ਰਿਹਾ ਹੁੰਦਾ ਹੈ।

ਪਾਠਕ-ਜਨ ਨੋਟ ਕਰਨ ਕਿ ‘‘ਜੈਸੇ ਮੈਲੁ ਨ ਲਾਗੈ ਜਲਾ ॥’’ ਵਾਲੇ ਗੁਰੂ ਵਾਕ ਰਾਹੀਂ ‘ਪਵਿੱਤਰ’ ਜਾਂ ‘ਅਪਵਿੱਤ੍ਰਤਾ’ ਵਾਲੇ ਵਿਸ਼ੇ ਨੂੰ ਆਧਾਰ ਬਣਾ ਕੇ ਗੁਰੂ ਸੰਗਤਾਂ ’ਚ ਆਪਣੇ (ਮਨਮਤੀ) ਵੀਚਾਰ ਰੱਖਣੇ ਤੇ ਉਸ ਨੂੰ ‘ਗੁਰਮਤਿ’ ਕਹਿਣ ਵਾਲੇ ‘ਹਰੀ ਸਿੰਘ ਰੰਧਾਵਾ’ ਵਰਗੇ ਪ੍ਰਚਾਰਕ, ਜਿਨ੍ਹਾਂ ਅਨੁਸਾਰ ਉਨ੍ਹਾਂ ਦੀ ਸੰਸਥਾ ਦੇ ਪੂਰਵਜਾਂ ਨੂੰ ‘ਗੁਰਬਾਣੀ ਬੋਧ’ ਆਪ ਦਸਮੇਸ਼ ਪਿਤਾ ਜੀ ਨੇ ‘ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ’ ਤੇ ‘ਮਹਾਨ ਯੋਧੇ ਬਾਬਾ ਦੀਪ ਸਿੰਘ ਜੀ’ ਰਾਹੀਂ ਬਖ਼ਸ਼ਿਆ ਹੈ, ‘ਗੁਰਮਤਿ ਫ਼ਿਲਾਸਫ਼ੀ’ ਦਾ ਘੋਰ ਨਿਰਾਦਰ ਹੈ ਅਤੇ ਕੌਮੀ ਹੀਰੇ ਮੰਨੇ ਜਾਂਦੇ ਸ਼ਹੀਦਾਂ ਦਾ ਅਪਮਾਨ ਹੈ। ਵੈਸੇ ਸੰਗਤਾਂ ਨੂੰ ਪ੍ਰਭਾਵਤ ਕਰਨ ਲਈ ਇਹ (ਡੇਰੇਦਾਰ ਪ੍ਰਚਾਰਕ) ਆਖਦੇ ਰਹਿੰਦੇ ਹਨ ਕਿ ਇਨ੍ਹਾਂ ਦੇ ਮਹਾਪੁਰਖਾਂ ਦੇ ਪ੍ਰਤਾਪ ਨਾਲ ਇਨ੍ਹਾਂ ਨੂੰ ਕੰਧਾਂ, ਪਾਥੀਆਂ, ਦਰਵਾਜ਼ਿਆਂ, ਕੁੱਤਿਆਂ ਆਦਿ ਵਿੱਚੋਂ ਰਾਮ-ਰਾਮ, ਵਾਹਿਗੁਰ-ਵਾਹਿਗੁਰੂ, ਮੂਲ ਮੰਤ੍ਰ ਆਦਿ ਦੀ ਆਵਾਜ਼ ਸੁਣਾਈ ਦੇਂਦੀ ਰਹਿੰਦੀ ਹੈ।)

‘ਰੰਧਾਵਾ’ ਜੀ ਦੇ ਹਮਾਇਤੀ ‘ਭਾਈ ਨਾਨਕ ਸਿੰਘ’ ਜੀ ਦੇ ਵੀਚਾਰ ਵੀ ਸੁਣਨ ਯੋਗ ਹਨ, ਜੋ 4-6-2015 ਦੀ ਮੀਟਿੰਗ ਵਿੱਚ ਤਮਾਮ ਸੰਗਤਾਂ ਸਮੇਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਸੁਣਾਏ ਗਏ ਕਿ ਗੁਰਬਾਣੀ ਕਿਸੇ ਵਿਗਿਆਨ ਨੂੰ ਨਹੀਂ ਮੰਨਦੀ, ਆਪਣੀ ਸੋਚ ਦੀ ਪੁਸ਼ਟੀ, ਗੁਰਬਾਣੀ ਦੀ ਇਸ ਪੰਕਤੀ ਰਾਹੀਂ ਕੀਤੀ: ‘‘ਮੁਕਤਿ ਨਹੀ ਬਿਦਿਆ ਬਿਗਿਆਨਿ ॥’’ (ਮ: ੧/੯੦੩) ਭਾਵ ਵਿਦਿਆ ਤੇ ਵਿਗਿਆਨ ਨਾਲ ਮੁਕਤੀ ਨਹੀਂ ਮਿਲਦੀ। (ਭਾਈ ਨਾਨਕ ਸਿੰਘ, ਹਮਾਇਤੀ ਹਰੀ ਸਿੰਘ ਰੰਧਾਵਾ ਸੋਚ)

(ਨੋਟ: ਸੰਗਤਾਂ ਵੱਲੋਂ ਇਨ੍ਹਾਂ ਅਕਲ ਦੇ ਦੁਸ਼ਮਣਾਂ ਤੋਂ ਪੁੱਛਣਾ ਚਾਹੀਦਾ ਸੀ ਕਿ ਜਦ ਇਹ ਪੰਕਤੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਹੋਵੇਗੀ ਤਦ ਵਿਗਿਆਨਿਕ ਕਾਢ ਦਾ ਕੀ ਮਹੱਤਵ ਹੋਵੇਗਾ; ਤਾਂ ਜੋ ਇਸ ਦਾ ਜ਼ਿਕਰ, ਗੁਰੂ ਦੀ ਆਪਣੀ ਬਾਣੀ ਵਿੱਚ ਕਰਦੇ? ਅੱਜ ਤੋਂ ਲਗਭਗ 300 ਸਾਲ ਪਹਿਲਾਂ ਮਨੁੱਖ ਨੂੰ ਇਹ ਵੀ ਪਤਾ ਨਹੀਂ ਸੀ ਕਿ ਕੋਈ ਵਸਤੂ (ਫਲ ਆਦਿ) ਧਰਤੀ ਵੱਲ ਨੂੰ ਹੀ ਕਿਉਂ ਡਿੱਗਦੀ ਹੈ ਜਦਕਿ ਗੁਰੂ ਨਾਨਕ ਸਾਹਿਬ ਜੀ ਦਾ ਉਕਤ ਸ਼ਬਦ 500 ਸਾਲ ਤੋਂ ਵੀ ਪਹਿਲਾਂ ਦਾ ਉਚਾਰਨ ਕੀਤਾ ਹੋਇਆ ਹੈ।

ਕੇਵਲ ‘ਨਾਨਕ’ ਸ਼ਬਦ ਆਪਣੇ ਨਾਮ ਨਾਲ ਲਗਾ ਲੈਣ ਕਰਕੇ ‘ਗੁਰੂ ਨਾਨਕ ਸਾਹਿਬ’ ਜੀ ਦਾ ਸਿਧਾਂਤ ਸਮਝ ਵਿੱਚ ਨਹੀਂ ਆ ਸਕਦਾ, ਕੁਝ ਸੰਗਤਾਂ ਪਾਸੋਂ ਸਿੱਖਣਾ ਚਾਹੀਦਾ ਸੀ, ਜਿਨ੍ਹਾਂ ਅੱਗੇ ਇਹ ਲੋਕ ਮਨਹਠ ਕਰ ਰਹੇ ਹਨ।

ਦਰਅਸਲ, ਉਕਤ ਸ਼ਬਦ, ਗੁਰੂ ਜੀ ਨੇ ਜੋਗੀਆਂ ਦੇ ਪ੍ਰਥਾਏ ਉਚਾਰਨ ਕੀਤਾ ਹੋਇਆ ਹੈ, ਜੋ ਵਿਦਿਆ ਤੋਂ ਸੱਖਣੇ ਕੇਵਲ ਪ੍ਰਾਣਾਯਾਮ ਆਦਿ ਕਰਮਕਾਂਢਾਂ ’ਚ ਹੀ ਮਸਤ ਰਹਿੰਦੇ ਹਨ; ਜਿਵੇਂ: ‘‘ਮੁੰਦ੍ਰਾ ਫਟਕ ਬਨਾਈ ਕਾਨਿ ॥ ਮੁਕਤਿ ਨਹੀ, ਬਿਦਿਆ ਬਿਗਿਆਨਿ ॥ ਜਿਹਵਾ ਇੰਦ੍ਰੀ ਸਾਦਿ ਲੁੋਭਾਨਾ ॥ ਪਸੂ ਭਏ, ਨਹੀ ਮਿਟੈ ਨੀਸਾਨਾ ॥’’ (ਮ: ੧/੯੦੩) ਭਾਵ ਹੇ ਜੋਗੀ ! ਤੂੰ ਫਟਕ (ਕੱਚ) ਦੀਆਂ ਮੁੰਦ੍ਰਾਂ ਬਣਾਈਆਂ ਹਨ, ਵਿੱਦਿਆ ਵੱਲੋਂ ‘ਬਿਗਿਆਨਿ’ (ਬੇ-ਗਿਆਨੀ, ਸੂਝ ਰਹਿਤ) ਹੈਂ, ਨਾ-ਸਮਝ ਹੈਂ ਇਸ ਲਈ ਇੰਦ੍ਰੀ ਦੇ ਸੁਆਦ ਵਿੱਚ ਮਸਤ ਹੈਂ, (ਤੂੰ ਇਨਸਾਨ ਨਹੀਂ) ਮਾਨੋ ਪਸ਼ੂ ਹੈਂ, ਕਿਉਂਕਿ ਇਹ (ਪਸ਼ੂ-ਪੁਣੇ ਵਾਲੇ) ਨਿਸ਼ਾਨ (ਲੱਛਣ) ਮਿਟਦੇ ਨਹੀਂ ਇਸ ਲਈ ਤੈਨੂੰ (‘ਨਾਨਕ’ ਤੇ ‘ਰੰਧਾਵੇ’ ਸੋਚ ਵਾਙ) ਮੁਕਤੀ ਵੀ ਨਹੀਂ।

ਨਾਨਕ ਨਾਮ ਲੇਵਾ ਤਮਾਮ ਸੰਗਤਾਂ ਵੀਚਾਰਨ ਕਿ ਉਕਤ ਪੰਕਤੀ ‘‘ਮੁਕਤਿ ਨਹੀ, ਬਿਦਿਆ ਬਿਗਿਆਨਿ ॥’’ ਕੀ ਵਿਗਿਆਨ ਨਾਲ ਸੰਬੰਧਤ ਹੈ; ਜਿਵੇਂ ਕਿ ‘ਭਾਈ ਨਾਨਕ ਸਿੰਘ ਜੀ’ ਬਿਆਨ ਕਰ ਰਹੇ ਹਨ ? ਕੀ ਜੋਗੀ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਵਿਦਿਆ ਅਤੇ ਵਿਗਿਆਨ ਨੂੰ ਮੰਨਦੇ ਸਨ / ਹਨ ? ਜਿਸ ਕਾਰਣ ਗੁਰੂ ਜੀ ਨੇ ‘‘ਮੁਕਤਿ ਨਹੀ, ਬਿਦਿਆ ਬਿਗਿਆਨਿ ॥’’ ਤੁਕ ਉਚਾਰ ਕੇ ਉਨ੍ਹਾਂ ਦੀ ਮਨੌਤ ਦਾ ਖੰਡਨ ਕੀਤਾ।

‘ਹਰੀ ਸਿੰਘ ਰੰਧਾਵਾ’ ਜੀ ਦੇ ਦੂਸਰੇ ਹਮਾਇਤੀ ‘ਭਾਈ ਦਰਸਨ ਸਿੰਘ’ ਜੀ ਦੇ ਵੀਚਾਰ ਵੀ ਸੁਣਨ ਯੋਗ ਹਨ, ਉਨ੍ਹਾਂ ਅਨੁਸਾਰ: ‘‘ਨਿਰਮਲ ਹੋਏ ਕਰਿ ਇਸਨਾਨਾ ॥’’ ਅਤੇ ‘‘ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ, ਮਨ ਤਨ ਭਏ ਅਰੋਗਾ ॥’’ ਆਦਿ ਸ਼ਬਦਾਂ ਰਾਹੀਂ ਗੁਰੂ ਜੀ ਸਰੀਰਕ ਪਵਿੱਤ੍ਰਤਾ (ਸੁੱਚਮਤਾ) ਦੀ ਗੱਲ ਕਰ ਰਹੇ ਹਨ। (ਭਾਈ ਦਰਸਨ ਸਿੰਘ)

ਗੁਰਮਤਿ ਫ਼ਿਲਾਸਫ਼ੀ- ਹਰੀ ਸਿੰਘ ਰੰਧਾਵਾ ‘ਸੋਚ’ ਤੇ ਉਸ ਦੇ ਹਮਾਇਤੀ, ਜ਼ਮੀਨੀ ਹਾਲਾਤਾਂ ਨੂੰ ਭਲੀ-ਭਾਂਤ (ਚੰਗੀ ਤਰ੍ਹਾਂ) ਸਮਝਦੇ ਹਨ ਇਸ ਲਈ ਗੁਰਮਤਿ ਮਿਸ਼ਨਰੀ ਵੀਚਾਰਕ ਮਤਭੇਦ ਨੂੰ ਦਬਾਉਣ ਲਈ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਗਏ ਗੁਰਬਾਣੀ ਦੇ ਅਰਥਾਂ ਨੂੰ ਸੰਗਤਾਂ (ਵੀਚਾਰਾਂ ਨਾਲ ਅਸਹਿਮਤ ਸੱਜਣਾਂ) ਸਾਮ੍ਹਣੇ ਮੁੜ-ਮੁੜ ਰੱਖ ਕੇ ਆਪਣਾ ਪਿੱਛਾ ਛੁਡਵਾਉਣ ਵਿੱਚ ਸਫਲ ਹੋ ਜਾਂਦੇ ਹਨ ਕਿਉਂਕਿ ਕੁਝ ਅਜਿਹੇ (ਮਿਸ਼ਨਰੀ ਵੀਚਾਰਧਾਰਾ ਨਾਲ ਸਹਿਮਤ) ਸੱਜਣ ਵੀ ਹੁੰਦੇ ਹਨ, ਜਿਨ੍ਹਾਂ ਨੇ ਟੀਕਾਕਾਰਾਂ ਦੁਆਰਾ ਗੁਰਬਾਣੀ ਪ੍ਰਤੀ ਰੱਖੇ ਉਨ੍ਹਾਂ ਦੇ ਵੀਚਾਰਾਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ-ਵੀਚਾਰਿਆ ਹੁੰਦਾ ਹੈ।

ਇਸ ਰਣਨੀਤੀ ਦੇ ਤਹਿਤ ਹੀ ‘ਹਰੀ ਸਿੰਘ ਰੰਧਾਵਾ’ ਆਪਣੇ ਵੀਚਾਰਾਂ ਦੀ ਪੁਸ਼ਟੀ ਲਈ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਗਏ ਗੁਰਬਾਣੀ ਦੇ ਅਰਥਾਂ ਨੂੰ ਮੀਟਿੰਗ ਵਿੱਚ ਬੈਠੇ ਤਮਾਮ ਸੱਜਣਾਂ ਸਾਮ੍ਹਣੇ ਵਾਰ-ਵਾਰ (ਮੁੜ-ਮੁੜ ਕੇ) ਵਿਖਾ ਰਿਹਾ ਹੈ। ਚੰਗਾ ਹੁੰਦਾ ਕਿ ‘ਰੰਧਾਵਾ’ ਹਮਾਇਤੀ ‘ਭਾਈ ਦਰਸਨ ਸਿੰਘ’ ਉਕਤ ਸ਼ਬਦ ਮੀਟਿੰਗ ਵਿੱਚ ਰੱਖਣ ਤੋਂ ਪਹਿਲਾਂ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਗਏ ਇਨ੍ਹਾਂ ਪੰਕਤੀਆਂ ਦੇ ਅਰਥ ਪੜ੍ਹ ਲੈਂਦਾ, ਜੋ ਇਸ ਪ੍ਰਕਾਰ ਹਨ: ‘‘ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ, ਕਰਿ ਇਸਨਾਨਾ ॥ ਗੁਰਿ ਪੂਰੈ, ਕੀਨੇ ਦਾਨਾ ॥੧॥ (ਮ: ੫/੬੨੫) ਭਾਵ ਜੋ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤ ਵਿੱਚ, ਨਾਮ ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ ਉਨ੍ਹਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰਕੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਕੀਤੀ ਹੁੰਦੀ ਹੈ। (ਪ੍ਰੋ. ਸਾਹਿਬ ਸਿੰਘ)

(ਨੋਟ: ਗੁਰੂ ਪਿਆਰਿਓ ! ਵੀਚਾਰੋ ਕਿ, ਕੀ ‘ਭਾਈ ਦਰਸਨ ਸਿੰਘ’ ਅਨੁਸਾਰ ਗੁਰੂ ਪੂਰੇ ਨੇ ਇਹੀ ਬਖ਼ਸ਼ਸ ਕੀਤੀ ਹੈ ਕਿ ਪਾਣੀ ਨਾਲ ਇਸ਼ਨਾਨ ਕਰਕੇ ਪਵਿੱਤਰ ਹੋ ਜਾਵੋ? ਜਦਕਿ ਇਸ ਸ਼ਬਦ ਦੀ ਸਮਾਪਤੀ ’ਤੇ ਗੁਰੂ ਅਰਜੁਨ ਸਾਹਿਬ ਜੀ ਕਿਸ ਇਸ਼ਨਾਨ ਅਤੇ ਕਿੱਥੇ ਕਰਨਾ ਹੈ, ਦੀ ਵੀਚਾਰ ਇਉਂ ਦੇ ਰਹੇ ਹਨ: ‘‘ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ! ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ, ਪਾਇਆ ॥੨॥’’ (ਮ: ੫/੬੨੫) ਅਤੇ ਸ਼ਬਦ ਦੇ ‘ਰਹਾਉ’ ਬੰਦ ਵਿੱਚ ਵਿਸ਼ੇ ਦਾ ਸਾਰ ਇਉਂ ਦਰਜ ਹੈ: ‘‘ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ, ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥’’ (ਮ: ੫/੬੨੫) ਭਾਵ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਵੀਚਾਰ ਕੇ, ਜੀਵਨ ਵਿੱਚ ਕਮਾ (ਅਪਣਾ) ਕੇ ਆਪਣੇ ਆਤਮਿਕ ਗੁਣ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਨੂੰ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਦੇ ਢਹੇ ਚੜ੍ਹਨ ਤੋਂ ਬਚਾ ਲਿਆ (ਉਸ ਦੇ ਅੰਦਰ) ਪ੍ਰਭੂ ਨੇ ਸਾਰੇ ਆਤਮਿਕ ਸੁਖ, ਆਨੰਦ ਪੈਦਾ ਕਰ ਦਿੱਤੇ।) (ਪ੍ਰੋ. ਸਾਹਿਬ ਸਿੰਘ)

‘ਭਾਈ ਦਰਸਨ ਸਿੰਘ ਜੀ’ ਦੁਆਰਾ (ਸਰੀਰਕ ਪਵਿੱਤ੍ਰਤਾ ਨਾਲ ਸੰਬੰਧਿਤ) ਮੀਟਿੰਗ ਵਿੱਚ ਰੱਖਿਆ ਗਿਆ ਦੂਸਰਾ ਸ਼ਬਦ ਸੀ : ‘‘ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ, ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ ॥੧॥’’ (ਮ: ੫/੬੧੧) ਇਸ ਸ਼ਬਦ ਨੂੰ ਅਗਰ ਸਰੀਰਕ ਪਵਿੱਤ੍ਰਤਾ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸਵਾਲ ਉੱਠਦਾ ਹੈ ਕਿ, ਕੀ ਸਰੀਰਕ ਇਸ਼ਨਾਨ ਕਰਕੇ ‘‘ਮਨ ਤਨ ਭਏ ਅਰੋਗਾ ॥’’ ਭਾਵ ਮਨ ਅਤੇ ਸਰੀਰਕ ਬਿਮਾਰੀ ਦੂਰ ਹੋ ਜਾਂਦੀ ਹੈ ? ਇਸ ਦਾ ਅਨੁਮਾਨ, ਆਪ ਖ਼ੁਦ ਹੀ ਬੁਖ਼ਾਰ ਜਾਂ ਕਿਸੇ ਦੁਰਘਟਨਾ ਸਮੇਂ ਮੈਡੀਕਲ ਮਦਦ ਨਾ ਲੈਣ ਦੀ ਬਜਾਏ ਇਸ਼ਨਾਨ ਕਰਕੇ ਲਗਾ ਸਕਦੇ ਹੋ।

ਦਰਅਸਲ, ਇਸ ਵਾਕ ਦੇ ਅਰਥ ਬਣਦੇ ਹਨ ਕਿ ‘ਹੇ ਭਾਈ ! ਅੰਮ੍ਰਿਤ ਵੇਲੇ) ਇਸ਼ਨਾਨ ਕਰਕੇ ਅਤੇ ਪ੍ਰਭੂ ਨੂੰ ਯਾਦ ਕਰਕੇ ਮਨੁੱਖ, ਮਨ ਤੇ ਤਨ ਤੋਂ ਤੰਦਰੁਸਤ (ਆਲਸ ਮੁਕਤ) ਹੋ ਜਾਂਦੇ ਹਨ, ਨਰੋਏ ਹੋ ਜਾਂਦੇ ਹਨ ਕਿਉਂਕਿ ਜੀਵਨ ਵਿੱਚ ਘਟਤ (ਵਾਪਰਨ) ਵਾਲੀਆਂ ਕ੍ਰੋੜਾਂ ਰੁਕਾਵਟਾਂ ਰੱਬੀ ਸ਼ਰਨ ’ਚ ਬੈਠਣ ਨਾਲ ਦੂਰ ਹੋ ਜਾਂਦੀਆਂ ਹਨ, ਪ੍ਰਭੂ ਦੇ ਮਿਲਾਪ ਵਾਲੇ ਚੰਗੇ ਭਾਗ ਜਾਗ ਪੈਂਦੇ ਹਨ।’ (ਪ੍ਰੋ. ਸਾਹਿਬ ਸਿੰਘ)

ਇਸ ਸ਼ਬਦ ਦੇ ‘ਰਹਾਉ’ ਬੰਦ ਵਿੱਚ ਗੁਰੂ ਜੀ ‘ਵਿਸ਼ੇ ਦਾ ਸਾਰ’ ਬਿਆਨ ਕਰ ਰਹੇ ਹਨ: ‘‘ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ, ਸੁਣਹੁ, ਪੜਹੁ, ਨਿਤ ਭਾਈ! ਗੁਰ ਪੂਰੈ ਤੂ ਰਾਖਿਆ ॥ ਰਹਾਉ ॥’’ (ਮ: ੫/੬੧੧) ਭਾਵ ਹੇ ਭਾਈ! ਰੱਬੀ ਬਾਣੀ (ਗੁਰੂ) ਸ਼ਬਦ ਤੁਹਾਡੇ ਲਈ ਸੁਨਹਿਰਾ ਤੋਹਫ਼ਾ ਹੈ ਇਸ ਲਈ ਇਸ ਨੂੰ ਨਿਤਾ-ਪ੍ਰਤੀ ਗਾਵੋ, ਸੁਣੋ ਤੇ ਪੜ੍ਹੋ। ਪੂਰਨ (ਅਭੁੱਲ) ਗੁਰੂ ਨੇ ਇਸ ਬਾਣੀ ਦੀ ਰਾਹੀਂ ਹੀ ਤੈਨੂੰ ਤਮਾਮ ਸਮਾਜਿਕ ਰੁਕਾਵਟਾਂ ਪਾਸੋਂ ਰੱਖਣਾ ਹੈ, ਬਚਾਉਣਾ ਹੈ। (ਪ੍ਰੋ. ਸਾਹਿਬ ਸਿੰਘ)

ਉਕਤ ਗੁਰਬਾਣੀ ਪਦ ਅਰਥਾਂ ਰਾਹੀਂ ਕੀ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ਇਸ ਸ਼ਬਦ ਦੁਆਰਾ ਸਰੀਰਕ ਪਵਿੱਤ੍ਰਤਾ ਦੀ ਗੱਲ ਕਰ ਰਹੇ ਹਨ?

ਦਰਅਸਲ, ਡੇਰੇਵਾਦੀ ‘ਰੰਧਾਵਾ’ ਸੋਚ, ਗੁਰਬਾਣੀ ਅਤੇ ਇਸ ਵਿੱਚ (ਪ੍ਰਾਣੀ ਮਾਤ੍ਰ ਨੂੰ ਸਮਝਾਉਣ ਹਿਤ ਉਦਾਹਰਨ ਦੇ ਤੌਰ ’ਤੇ) ਦਰਜ ਅਨਮਤ (ਅੰਧ-ਵਿਸ਼ਵਾਸ) ਨੂੰ ਸਮਝਣ ਵਿੱਚ ਅਸਮਰਥ ਰਹੀ ਹੈ ਜਦਕਿ ਗੁਰਬਾਣੀ ਵਿੱਚ ਅਨਮਤ ਨੂੰ ਵੱਡੇ ਪੈਮਾਨੇ ’ਤੇ ਨਕਾਰਿਆ ਗਿਆ ਹੈ; ਜਿਵੇਂ: ‘‘ਪੰਡਿਤ ਮੁਲਾਂ, ਜੋ ਲਿਖਿ ਦੀਆ ॥ ਛਾਡਿ ਚਲੇ ਹਮ, ਕਛੂ ਨ ਲੀਆ ॥’’ (ਭਗਤ ਕਬੀਰ/੧੧੫੯) ਜਿਸ ਨੂੰ ਭਾਈ ਗੁਰਦਾਸ ਜੀ ਨਿਰਮਲ (ਅਨੋਖਾ) ਪੰਥ ਕਹਿ ਕੇ ਬਿਆਨ ਕਰ ਰਹੇ ਹਨ: ‘‘ਮਾਰਿਆ ਸਿਕਾ ਜਗਤ੍ਰਿ ਵਿਚਿ, ਨਾਨਕ! ਨਿਰਮਲ ਪੰਥ ਚਲਾਇਆ।’’ ਭਾਈ ਗੁਰਦਾਸ ਜੀ (ਵਾਰ ੧ ਪਉੜੀ ੪੫)

ਪਰ ਡੇਰੇਵਾਦੀ ਸੋਚ ਦਾ ਬ੍ਰਾਹਮਣੀ ਸੋਚ ਤੋਂ ਇਤਨਾ ਪ੍ਰਭਾਵਤ ਹੋਣ ਪਿਛੇ ਕੀ ਕਾਰਨ ਹੈ? ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ‘ਟਕਸਾਲੀ’ ਮਰਯਾਦਾ ਹੈ ‘ਗੁਰਬਾਣੀ ਪਾਠ ਦਰਪਣ’, ਜੋ ‘ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ, ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ’ ਦੁਆਰਾ ਲਿਖੀ ਗਈ ਤੇ ‘ਦਾਸਨਿ ਦਾਸ ਠਾਕੁਰ ਸਿੰਘ ਖ਼ਾਲਸਾ, ਦਮਦਮੀ ਟਕਸਾਲ, ਜਥਾ ਭਿੰਡਰਾਂ, ਮਹਿਤਾ’ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ, ਜਿਸ ਵਿੱਚ ਜੋ ਕੁਝ ਲਿਖਿਆ ਗਿਆ ਹੈ, ਉਸ ਵਿੱਚੋਂ ਕੁਝ ਕੁ (ਪੰਨਾ ਨੰਬਰ ਸਮੇਤ) ਇਸ ਪ੍ਰਕਾਰ ਹੈ:

(1) ਪੰਨਾ ਨੰਬਰ 11- ਗੁਰੂ ਨਾਨਕ ਸਾਹਿਬ ਜੀ, ਸ੍ਰੀ ਰਾਮਚੰਦ੍ਰ ਜੀ ਦੀ ਵੰਸ਼ (ਬੇਦੀ) ਵਿੱਚੋਂ ਪੈਦਾ ਹੋਏ ਹਨ।

(2) ਪੰਨਾ ਨੰਬਰ 12- ਲਛਮਣ ਦੇ ਪੁੱਤਰ ਤੱਖ ਤੋਂ ਤੇਹਣ ਵੰਸ਼ ਚਲੀ, ਜਿਸ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਪੈਦਾ ਹੋਏ ਹਨ।

(3) ਪੰਨਾ ਨੰਬਰ 13- ਸ੍ਰੀ ਰਾਮਚੰਦ੍ਰ ਜੀ ਦੇ ਭਾਈ ਭਰਥ ਦੇ ਪੁੱਤਰ ਭੱਲਣ ਤੋਂ ‘ਭੱਲੇ’ ਵੰਸ਼ ਚਲੀ, ਜਿਸ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਪੈਦਾ ਹੋਏ ਹਨ।

(4) ਪੰਨਾ ਨੰਬਰ 14- ਸ੍ਰੀ ਰਾਮਚੰਦ੍ਰ ਜੀ ਦੇ ਪੁੱਤਰ ਲਊ ਤੋਂ ‘ਸੋਢ’ ਵੰਸ਼ ਚਲੀ, ਜਿਸ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਪੈਦਾ ਹੋਏ ਹਨ।

(5) ਪੰਨਾ ਨੰਬਰ 21- ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ, ‘ਲਊ’ ਦਾ ਅਵਤਾਰ ਸਨ, ਭਾਈ ਧਰਮ ਸਿੰਘ ਜੀ ਭਗਤ ਧੰਨੇ ਜੀ ਦੇ ਅਵਤਾਰ ਸਨ, ਭਾਈ ਹਿੰਮਤ ਸਿੰਘ ਜੀ ਵਿਸ਼ਨੂੰ (ਚਤੁਰਭੁਜੀ) ਨੂੰ ਪਕੜਨ ਵਾਲੇ ਫੰਧਕ ਦੇ ਅਵਤਾਰ ਸਨ, ਭਾਈ ਮੋਹਕਮ ਸਿੰਘ ਜੀ ਸ੍ਰੀ ਨਾਮਦੇਵ ਜੀ ਦੇ ਅਵਤਾਰ ਸਨ ਤੇ ਭਾਈ ਸਾਹਿਬ ਸਿੰਘ ਜੀ ਭਗਤ ਸੈਣ ਜੀ ਦੇ ਅਵਤਾਰ ਸਨ।

(ਯਾਦ ਰਹੇ ਕਿ ਉਕਤ ਜਿਨ੍ਹਾਂ ਭਗਤਾਂ ਜਾਂ ਦੇਵਤਿਆਂ ਨਾਲ ਪੰਜਾਂ ਪਿਆਰਿਆਂ ਦਾ ਪਿਛੋਕੜ ਜੋੜਿਆ ਜਾ ਰਿਹਾ ਹੈ ਉਹ ਵੀ ਪੰਜ ਪਿਆਰਿਆਂ ਦੀ ਗੁਰੂ ਘਰ ਵਿੱਚ ਆਉਣ ਤੋਂ ਪਹਿਲੀ ਜਾਤ ਨਾਲ ਸੰਬੰਧਿਤ ਮੰਨੇ ਜਾਂਦੇ ਸਨ, ਕੀ ਇਹ ਤਮਾਮ ਭਗਤ ਮਰਨ ਉਪਰੰਤ ਵੀ ਉਸੇ ਜਾਤ ਵਿੱਚ ਜਨਮ ਲੈਂਦੇ ਰਹੇ ? ਇਕ ਗੁਰਸਿੱਖ ਦੀ ਸੋਚ ਇਸ ਨੂੰ ਕਦਾਚਿਤ ਸਵੀਕਾਰ ਨਹੀਂ ਕਰੇਗੀ।)

(6) ਪੰਨਾ ਨੰਬਰ 58- ਸਿੱਖਾਂ ਨੂੰ ਬਖ਼ਸ਼ਸ਼ ਕੀਤੇ ਗਏ ਕਛਹਿਰਾ ਦੀ ਸਭ ਤੋਂ ਪਹਿਲੀ ਰਹਿਤ ਹਨੂੰਮਾਨ ਨੇ ਨਿਭਾਈ ਸੀ।

ਅਗਰ ਕਛਹਿਰਾ ਬਦਲਣ ਸਮੇਂ ਦੋਵੇਂ ਪੌਂਹਚੇ ਲਹਿ ਜਾਣ ਤਾਂ ਪੰਜ ਪਿਆਰਿਆਂ ਸਾਮ੍ਹਣੇ ਪੇਸ਼ ਹੋ ਕੇ ਘੱਟੋ-ਘੱਟ ਪੰਜ ‘ਜਪੁ’ ਪਾਠਾਂ ਦੀ ਸਜਾ ਲਗਾਈ ਜਾਵੇ। ਇਸ (ਭਿਅੰਕਰ) ਗ਼ਲਤੀ ਬਦਲੇ ਇਕੱਲਾ ਸਿੱਖ ਅਰਦਾਸ ਨਹੀਂ ਕਰ ਸਕਦਾ ਬਲਕਿ ਪੰਜ ਸਿੱਖ ਹੀ ਅਰਦਾਸ ਕਰ ਸਕਦੇ ਹਨ।

(ਨੋਟ: ਪੰਜਾਂ ਸਿੰਘਾਂ ਨੇ ਉਕਤ ਗ਼ਲਤੀ ਬਾਰੇ ਕੀ ਫ਼ੈਸਲਾ ਕਰਨਾ ਹੈ ਇਹ ਨਿਰਣਾ ਪਹਿਲਾਂ ਹੀ ਸੁਣਾ ਦਿੱਤਾ ਕਿ 5 ‘ਜਪੁ’ ਪਾਠ ਕਰਵਾਉਣੇ ਹਨ ਫਿਰ ਪੰਜਾਂ ਪਿਆਰਿਆਂ ਦੀ ਹੋਂਦ (ਗਿਣਤੀ) ਕੀ ਮਾਇਨਾ ਰੱਖਦੀ ਹੈ?)

(7) ਪੰਨਾ ਨੰਬਰ 62- ਜੋ ਤੰਮਾਕੂ ਪੀਣ ਵਾਲਾ ਬ੍ਰਹਮਣ ਦਾਨ ਲੈਂਦਾ ਹੈ ਓਹ ਸੂਰ ਬਣ ਕੇ ਵਿਸ਼ਟਾ ਖਾਂਦਾ ਹੈ।

(ਨੋਟ: ਕੀ ਇਹ ਮਰਯਾਦਾ ਬ੍ਰਾਹਮਣ ਲਈ ਲਿਖੀ ਗਈ ਹੈ ਜਾਂ ਬ੍ਰਾਹਮਣ ਦੁਆਰਾ ਲਿਖੀ ਹੈ ?)

(8) ਪੰਨਾ ਨੰਬਰ 63- ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’ ਭਾਵ ਜਿਵੇਂ ਇਸਤਰੀ ਨੂੰ ਮਹੀਨੇ ਪਿੱਛੋਂ ਮਹਾਵਾਰੀ ਆਉਂਦੀ ਹੈ ਤੇ ਉਹ ਉਹਨਾਂ ਦਿਨਾਂ ਵਿਚ ਇੰਨੀ ਗਲੀਚ ਹੁੰਦੀ ਹੈ ਕਿ ਚੌਂਕੇ (ਰਸੋਈ-ਘਰ) ਵਿੱਚ ਨਹੀਂ ਵੜ ਸਕਦੀ।

(9) ਪੰਨਾ ਨੰਬਰ 9- ਭਾਈ ਦਇਆ ਸਿੰਘ ਆਦਿ ਮੁਖੀ ਸਿੰਘਾਂ ਦੀ ਬੇਨਤੀ ’ਤੇ ਕਲਗੀਧਰ ਪਾਤਿਸ਼ਾਹ ਮਹਾਰਾਜ ਜੀ ਨੇ 48 ਸਿੰਘਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਸਮੁੱਚਾ ਅਰਥ-ਬੋਧ ਕਰਵਾਇਆ ਤਾਂ ਜੋ ਗੁਰਮਤਿ ਦਾ ਪ੍ਰਚਾਰ ਸ਼ੁੱਧ ਤੇ ਸਪਸ਼ਟ (ਸਰਲ) ਕੀਤਾ ਜਾ ਸਕੇ ਪਰ ਉਨ੍ਹਾਂ ਵਿੱਚੋਂ 46 ਸਿੰਘ ਤਾਂ ‘ਗੁਰਬਾਣੀ ਬੋਧ’ ਪ੍ਰਾਪਤ ਕਰਕੇ ਬਿਦੇਹ ਮੁਕਤ ਹੋ ਕੇ ਆਤਮਿਕ ਅਨੰਦ ਮਾਨਣ ਲੱਗ ਗਏ ਅਤੇ ਬਾਕੀ ਦੋਵਾਂ (‘ਭਾਈ ਮਨੀ ਸਿੰਘ ਜੀ’ ਅਤੇ ‘ਬਾਬਾ ਦੀਪ ਸਿੰਘ ਜੀ’) ਨੂੰ ਦਸਮੇਸ਼ ਪਿਤਾ ਜੀ ਪਾਸੋਂ ਸੰਥਿਆ ਪ੍ਰਾਪਤ ਕਰਨ ਉਪਰੰਤ ‘ਦਮਦਮੀ ਟਕਸਾਲ’ ਚਲਾ ਕੇ ਗੁਰਮਤਿ ਦੇ ਪ੍ਰਚਾਰ ਦੀ ਸੇਵਾ ਬਖ਼ਸ਼ੀ।

(ਨੋਟ: ਉਪਰੋਕਤ ਕੀਤੀ ਗਈ ਤਮਾਮ ਵੀਚਾਰ ਤੋਂ ਇਹ ਸਪਸ਼ਟ ਹੋ ਚੁੱਕਾ ਹੈ ਕਿ ਇਨ੍ਹਾਂ ਦੇ ਪ੍ਰਚਾਰਕ ਗੁਰਮਤਿ ਅਤੇ ਅਨਮਤ (ਅੰਧ-ਵਿਸ਼ਵਾਸ) ਵਿੱਚ ਫ਼ਰਕ ਸਮਝਣ ਵਿੱਚ ਅਸਫਲ ਰਹੇ ਹਨ ਜਦਕਿ ਇਨ੍ਹਾਂ ਦੀ ਮਰਿਆਦਾ, ਇਸ ਯੋਗਤਾ ਨੂੰ ਦਸਮੇਸ਼ ਪਿਤਾ ਜੀ ਦੁਆਰਾ ਕਰਵਾਇਆ ਗਿਆ ‘ਗੁਰਬਾਣੀ ਬੋਧ’ ਸਿੱਧ ਕਰਦੀ ਹੈ, ਜੋ ਸੀਨਾ-ਬਸੀਨਾ ਇਨ੍ਹਾਂ ਦੇ ਮਹਾਪੁਰਖਾਂ ਦੁਆਰਾ ਸੰਭਾਲੀ ਗਈ ‘ਗੁਰਮਤਿ ਫ਼ਿਲਾਸਫ਼ੀ’ ਹੈ। ਇਨ੍ਹਾਂ ਅਨੁਸਾਰ ਜਿਸ ਤਰ੍ਹਾਂ ਅਸੀਂ ਪ੍ਰਕਰਮਾ ਸਮੇਂ ਗੁਰੂ ਜੀ ਨੂੰ ਸੱਜੇ ਪਾਸੇ ਰੱਖਦੇ ਹਾਂ ਇਸ ਤਰ੍ਹਾਂ ਹੀ ਮਰਦ, ਔਰਤ ਦੇ ਸੱਜੇ ਪਾਸੇ ਹੀ ਬੈਠੇਗਾ ਕਿਉਂਕਿ ਔਰਤ ਦਸਮੇਸ਼ ਪਿਤਾ ਜੀ ਦੁਆਰਾ ਮੰਗੇ ਗਏ ਪੰਜ ਸੀਸ ਲੈਣ ਸਮੇਂ ਅੱਗੇ ਨਹੀਂ ਆਈ, ਡੇਰੇਦਾਰਾਂ ਵਾਲੀ ਸੋਚ ਦਾ ਇਹ ਪ੍ਰਚਾਰ ‘ਹਰੀ ਸਿੰਘ ਰੰਧਾਵਾ’ ਆਮ ਕਰਦਾ ਵੇਖਿਆ ਜਾ ਸਕਦਾ ਹੈ। ਇਹ ਹੈ ਉਹ ਵਿੱਦਿਆ, ਜੋ ਇਨ੍ਹਾਂ ਅਨੁਸਾਰ ਸਰਬੰਸ ਦਾਨੀ ਨੇ ਕੇਵਲ ਇਨ੍ਹਾਂ ਨੂੰ ਬਖ਼ਸ਼ਸ਼ ਕੀਤੀ ਹੋਈ ਹੈ। ਸੰਗਤਾਂ ਨੂੰ ਇਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਜਦ ਤੁਹਾਡੀ ਸੰਸਥਾ ਦੇ ਪੂਰਵਜਾਂ ਨੂੰ ਗੁਰਬਾਣੀ ਬੋਧ ਦਸਮੇਸ਼ ਪਿਤਾ ਜੀ ਦੁਆਰਾ ਕਰਵਾਇਆ ਗਿਆ ਹੈ ਤਾਂ ਤੁਸੀਂ ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਮਹਾਨ ਕੋਸ਼ ਆਦਿ ਦੀ ਮਦਦ ਕਿਉਂ ਲੈਂਦੇ ਹੋ?)

ਅੰਤ ਵਿੱਚ ਮੈਂ ਗੁਰੂ ਪੰਥ ਦਾ ਛੋਟਾ ਜਿਹਾ ਨੁਮਾਇੰਦਾ ਹੋਣ ਦੇ ਨਾਂ ’ਤੇ ਤਮਾਮ ਗੁਰੂ ਪਿਆਰਿਆਂ ਨੂੰ ਇਹ ਕਹਿਣਾ ਉਚਿਤ ਸਮਝਦਾ ਹਾਂ ਕਿ ਇਹ ਮਨਮਤ ਰੂਪੀ ‘ਹਰੀ ਸਿੰਘ ਰੰਧਾਵਾ ਸੋਚ’ ਨੂੰ ਪੈਦਾ ਕਰਨ ਵਾਲੇ ਡੇਰੇਦਾਰ, ਬਾਬਾ ਰਾਮਰਾਇ ਵਾਙ ਗੁਰੂ ਸਿਧਾਂਤ ਨੂੰ ਵਿਗਾੜਨ ਕਾਰਨ ਜਿੰਨੇ ਦੋਸ਼ੀ ਹਨ, ਉਤਨੇ ਹੀ ਉਹ ਤਮਾਮ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਵੀ ਬਰਾਬਰ ਦੇ ਦੋਸ਼ੀ ਹਨ, ਜਿਹੜੇ ਇਨ੍ਹਾਂ ਨੂੰ ‘ਗੁਰਬਾਣੀ ਫ਼ਿਲਾਸਫ਼ੀ’ ਦਾ ਨਿਰਾਦਰ ਕਰਨ ਵਾਲੀ ਆਪਣੀ ਮਨਮਤੀ ਵੀਚਾਰ ਸੰਗਤਾਂ ਦੇ ਸਾਮ੍ਹਣੇ ਰੱਖਣ (ਪਰੋਸਣ) ਲਈ ਸਮਾਂ ਉਪਲਬਧ ਕਰਵਾਉਂਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਾਰ-ਵਾਰ ਇਨ੍ਹਾਂ ਨੂੰ ਗੁਰੂ ਘਰਾਂ ਵਿੱਚ ਸਟੇਜਾਂ ਮੁਹੱਈਆ ਕਰਵਾਉਣ ਕਾਰਨ ਹੀ ਸਰੀ (ਕੈਨੇਡਾ) ਦੇ ਗੁਰਦੁਆਰਾ ਸਾਹਿਬ ਵਰਗੀਆਂ ਘਟਨਾਵਾਂ ’ਚ ਉੱਨਤੀ (ਵਾਧਾ) ਹੁੰਦਾ ਹੈ, ਜਿਸ ਨਾਲ ਗੁਰੂ ਸਿਧਾਂਤ ਤੇ ਸਿੱਖ ਕੌਮ ਪ੍ਰਤੀ ਸਮਾਜ ਦਾ ਨਜ਼ਰੀਆ ਨਾ-ਪੱਖੀ ਬਣ ਜਾਂਦਾ ਹੈ। ਜਾਗਰੂਕ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਮਿਲ ਕੇ ਇਹ ਉੱਦਮ ਕਰਨਾ ਚਾਹੀਦਾ ਹੈ ਕਿ ਉਹ ਹਰ ਇੱਕ ਪ੍ਰਚਾਰਕ ਤੋਂ ਸਮੂਹ ਸੰਗਤਾਂ ਦੀ ਮੌਜੂਦਗੀ ਵਿੱਚ ਸਵਾਲ-ਜਵਾਬ ਪੁੱਛਣ ਵਾਲਾ ਮਾਹੌਲ (ਵਾਤਾਵਰਨ) ਤਿਆਰ ਕਰਨ, ਤਾਂ ਜੋ ਹਰ ਇੱਕ ਪ੍ਰਚਾਰਕ ‘ਗੁਰਬਾਣੀ ਫ਼ਿਲਾਸਫ਼ੀ’ ਨੂੰ ਸਮਝਣ ਦਾ ਵਧੇਰੇ ਯਤਨ ਕਰੇ ਅਤੇ ਪ੍ਰਚਾਰਕ ਵਰਗ ਵਿੱਚ ਸਰਲਤਾ, ਸਪਸ਼ਟਤਾ ਤੇ ਆਪਸੀ ਵੀਚਾਰਕ ਤਾਲਮੇਲ ਕਾਇਮ ਰੱਖਿਆ ਜਾ ਸਕੇ।

ਸਰੀ (ਕੈਨੇਡਾ) ਦੀਆਂ ਸੰਗਤਾਂ ਵੱਲੋਂ ‘ਹਰੀ ਸਿੰਘ ਰੰਧਾਵਾ’ ਜੀ ਪਾਸੋਂ ਪੁੱਛੇ ਗਏ ਬਾਕੀ 4 ਸਵਾਲਾਂ ਨੂੰ ਅਗਲੇ ਲੇਖ ਰਾਹੀਂ ਵੀਚਾਰਿਆ ਜਾਵੇਗਾ।


07/07/15)
ਬਲਦੇਵ ਸਿੰਘ/ਡਾ: ਜਸਵੰਤ ਸਿੰਘ ਸਿੰਗਾਪੁਰ

“ਅਵਾਟ” - ਗੁਰੂ ਦੀ ਗਿਆਨ-ਚੇਤਨਤਾ ਵੱਲ ਇੱਕ ਕਦਮ

ਹਰ ਦਿਨ ਸਵੇਰੇ ਉੱਠ ਕੇ, ਮੈਂ ਸਭ ਤੋਂ ਪਹਿਲਾਂ ਆਪਣੀ ਈ-ਮੇਲ ਵਿਚੋਂ, ਹੋਰ ਸਾਰੀਆਂ ਮੇਲਾਂ ਨੂੰ ਛੱਡ ਕੇ, A Word A Thought (ਇਕ ਸ਼ਬਦ ਇੱਕ ਵਿਚਾਰ) ਨਾਂ ਦੀ ਈ-ਮੇਲ ਨੂੰ ਪੜ੍ਹਦਾ ਹਾਂ। ਬਹੁਤ ਹੀ ਸੁਖੈਨ ਢੰਗ ਨਾਲ ਪੇਸ਼ ਕੀਤੇ ਗਏ ਇਸ ਸਿੱਖੀ-ਉਪਦੇਸ਼ ਨੂੰ ਜਜ਼ਬ ਕਰਨ ਲਈ, ਮੈਂ ਬਾਕੀ ਸਾਰੀਆਂ ਚੀਜ਼ਾਂ ਨੂੰ ਛੱਡ ਦੇਂਦਾ ਹਾਂ। ਪੂਰੀ ਮੇਲ ਨੂੰ ਪੜ੍ਹਨ ਵਿੱਚ, ਮੈਨੂੰ ਪੰਜਾਂ ਮਿੰਟਾਂ ਤੋਂ ਜਿਆਦਾ ਸਮਾਂ ਨਹੀਂ ਲਗਦਾ। ਪਰ ਮੇਲ ਵਿੱਚ ਦਿੱਤੀ ਗਈ ਵਿਆਖਿਆ, ਮਿਸਾਲਾਂ ਅਤੇ ਸਲਾਹ ਬਾਰੇ ਮੈਂ ਸੋਚਦਾ ਰਹਿੰਦਾ ਹਾਂ। ਮੈਂ ਇਹ ਕੋਸ਼ਿਸ਼ ਕਰਦਾ ਹਾਂ, ਕਿ ਕਿਵੇਂ ਇਹਨਾਂ ਸਿੱਖਿਆਵਾਂ ਨੂੰ ਰੋਜ਼ਾਨਾ ਜੀਵਨ ਵਿੱਚ ਲਾਗੂ ਕੀਤਾ ਜਾ ਸਕੇ।

ਹਜਾਰਾਂ ਹੋਰ ਪਾਠਕਾਂ ਵਾਂਗ, A Word A Thought (ਇਕ ਸ਼ਬਦ ਇੱਕ ਵਿਚਾਰ) , ਜੋ ਕਿ AWAT (ਅਵਾਟ) ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਦੀ ਈ-ਮੇਲ ਮੇਰੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈ ਹੈ। ਇਹ ਫ੍ਰੀ ਸੇਵਾ, ਸ਼ਬਦ ਫਾਊਂਡੇਸ਼ਨ ਨੇ ਜੂਨ 2014 ਵਿੱਚ ਸ਼ੁਰੂ ਕੀਤੀ, ਜੋ ਕਿ ਭਾਰਤ ਵਿੱਚ ਰਜਿਸਟਰਡ ਇੱਕ ਧਾਰਮਕ ਅਤੇ ਵਿੱਦਿਅਕ ਸੰਸਥਾ ਹੈ। ਇਸ ਸੰਸਥਾ ਦਾ ਉਦੇਸ਼, ਇੱਕ ਅਜਿਹੇ ਭਾਈਚਾਰੇ ਨੂੰ ਹੋਂਦ ਵਿੱਚ ਲਿਆਉਣਾ ਹੈ, ਜੋ ਗੁਰਬਾਣੀ ਨੂੰ ਪੜ੍ਹੇ, ਉਸ ਤੇ ਵਿਚਾਰ ਕਰੇ ਅਤੇ ਦੂਜਿਆਂ ਨਾਲ ਉਸ ਗਿਆਨ ਨੂੰ ਸਾਂਝਾ ਕਰੇ।

AWAT (ਅਵਾਟ) ਦੀ ਵਿਲੱਖਣਤਾ ਇਸ ਵਿੱਚ ਹੈ, ਕਿ ਇੱਕ ਦਿਨ ਵਿੱਚ ਇੱਕ ਈ-ਮੇਲ ਅਤੇ ਉਸ ਵਿੱਚ ਹਫਤਾਵਾਰੀ ਵਿਸ਼ੇ ਉੱਤੇ ਵਿਚਾਰ ਕੀਤੀ ਜਾਂਦੀ ਹੈ। ਹਰ ਈ-ਮੇਲ ਵਿੱਚ ਗੁਰੂ ਗ੍ਰੰਥ ਸਾਹਿਬ ਵਿਚੋਂ ਲਿਆ ਗਿਆ ਇੱਕ ਸ਼ਬਦ ਅਤੇ ਇੱਕ ਤੁਕ ਹੁੰਦੀ ਹੈ। ਉਸ ਦੇ ਥੱਲੇ ਸਰਲ-ਅਰਥ ਅਤੇ ਵਿਆਖਿਆ ਦਿਤੀ ਹੁੰਦੀ ਹੈ। ਅਸਾਨੀ ਨਾਲ ਸਮਝਣ ਲਈ, ਤੁਕ ਦਾ ਉਚਾਰਨ ਅਤੇ ਅਨੁਵਾਦ ਵੀ ਦਿੱਤਾ ਜਾਂਦਾ ਹੈ। ਇਹ ਹਰ ਉਮਰ ਦੇ ਵਿਅਕਤੀ ਵਲੋਂ ਅਰਾਮ ਨਾਲ ਸਮਝਿਆ ਜਾ ਸਕਦਾ ਹੈ ਅਤੇ ਇਹ ਸਾਡੀਆਂ ਸਮੱਸਿਆਵਾਂ ਬਾਰੇ ਸਾਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸੋਚਣ ਲਈ ਪ੍ਰੇਰਤ ਕਰਦਾ ਹੈ। ਸੰਖੇਪ ਵਿੱਚ, ਇਹ ਸੇਵਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਣ ਅਤੇ ਨਾਲ ਹੀ, ਸਾਨੂੰ ਜੀਵਨ ਦੇ ਹਾਲਾਤਾਂ ਨਾਲ ਨਜਿੱਠਣ ਦੇ ਅਮਲੀ ਤਰੀਕਿਆਂ ਬਾਰੇ ਸੋਚਣ ਲਈ ਤਿਆਰ ਕਰਦੀ ਹੈ।

AWAT (ਅਵਾਟ) ਨੂੰ ਸ਼ੁਰੂ ਕਰਨ ਦੀ ਪ੍ਰੇਰਣਾ, ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀ ਸਿੱਖਿਆ ਉੱਤੇ ਜ਼ੋਰ ਦੇਣ ਦੀ ਇੱਛਾ ਤੋਂ ਪੈਦਾ ਹੋਈ। ਸੰਸਥਾ ਨੂੰ ਇਹ ਲਗਦਾ ਹੈ, ਕਿ ਸਾਡੀ ਕੌਮ ਦਾ ਧਿਆਨ ਅੱਜ ਗੁਰਮਤ ਸਿੱਖਿਆ ਅਤੇ ਉਸ ਦੇ ਚਿੰਤਨ ਤੋਂ ਦੂਰ ਹੋ ਗਿਆ ਹੈ। ਸੰਸਥਾ ਦਾ ਕਹਿਣਾ ਹੈ ਕਿ, ‘ਸਿੱਖ ਧਰਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬ੍ਰਹਮ-ਗਿਆਨ ਦਾ ਖਜ਼ਾਨਾ ਮਿਲਿਆ ਹੈ। ਪਰ, ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਦਾ ਦਰਜਾ ਅਤੇ ਸਤਿਕਾਰ ਦੇਣ ਦੇ ਬਾਵਜੂਦ, ਉਸ ਦੀਆਂ ਸਿਖਿਆਵਾਂ ਨੂੰ ਪੜ੍ਹਨ, ਸਮਝਣ ਅਤੇ ਜੀਵਨ ਵਿੱਚ ਅਪਨਾਉਣ ਦੀ ਲੋੜ ਤੇ ਬਹੁਤ ਘੱਟ ਧਿਆਨ ਦਿਤਾ ਜਾਂਦਾ ਹੈ। ਗੁਰਬਾਣੀ ਤੇ ਤੱਤ-ਸਾਰ ਨੂੰ ਸਮਝਣ ਲਈ, ਸਾਨੂੰ ਉਸ ਵਿੱਚ ਚੁੱਭੀ ਲਾਉਣ ਦੀ ਲੋੜ ਹੈ।’

ਇਸ ਲਈ, ਉਦੇਸ਼ ਇਹ ਸੀ ਕਿ ਗੁਰਬਾਣੀ ਨੂੰ ਕਿਸੇ ਸੌਖੇ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਨਾਲ ਹੀ ਸ਼ੁਰੂ ਤੋਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ, ਕਿ ਇਸ ਸੇਵਾ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤਕ ਪਹੁੰਚਾਇਆ ਜਾ ਸਕੇ। ਇਸ ਲਈ, ਇੱਕ ਸ਼ਬਦ ਅਤੇ ਇੱਕ ਤੁੱਕ ਦਾ ਫਾਰਮੈਟ ਰਖਿਆ ਗਿਆ, ਪਰ ਪ੍ਰਭਾਵਸ਼ਾਲੀ ਸੁਨੇਹੇ ਦੇ ਨਾਲ।

ਸ਼ੁਰੂ ਵਿੱਚ AWAT (ਅਵਾਟ) ਦੀ ਭਾਸ਼ਾ, ਸੰਸਾਰ ਵਿਚਲੇ ਵਡੇਰੇ ਸਿੱਖ ਭਾਈਚਾਰੇ ਨੂੰ ਸਾਮ੍ਹਣੇ ਰਖਦੇ ਹੋਏ, ਅੰਗਰੇਜੀ ਰੱਖੀ ਗਈ। ਗੁਰੂ ਗ੍ਰੰਥ ਸਾਹਿਬ ਯੂਨੀਵਰਸਲ ਕਦਰਾਂ ਕੀਮਤਾਂ ਦਾ ਇੱਕ ਖਜ਼ਾਨਾ ਹੈ। ਇਸ ਲਈ ਵਧੀਆ ਇਹੀ ਸੀ, ਕਿ ਭਾਸ਼ਾ ਉਹ ਰੱਖੀ ਜਾਏ, ਜੋ ਜਿਆਦਾ ਲੋਕਾਂ ਦੁਆਰਾ ਪੜ੍ਹੀ ਜਾ ਸਕੇ। ਪਰ ਬਾਅਦ ਵਿੱਚ, ਪਾਠਕਾਂ ਦੀ ਮੰਗ ਨੂੰ ਵੇਖਦਿਆਂ ਹੋਇਆਂ, ਇਸ ਈ-ਮੇਲ ਸੇਵਾ ਨੂੰ ਪੰਜਾਬੀ ਭਾਸਾ ਵਿੱਚ ਵੀ ਸ਼ੁਰੂ ਕਰ ਦਿਤਾ ਗਿਆ।

ਪੜਾਅ ਦਰ ਪੜਾਅ, ਇਹ ਈ-ਮੇਲ ਸੇਵਾ ਫੈਲਦੀ ਜਾ ਰਹੀ ਹੈ। ਇਸ ਦੇ ਪਾਠਕਾਂ ਵਿੱਚ ਭਾਰਤ, ਸਿੰਗਾਪੁਰ, ਆਸਟਰੇਲੀਆ, ਅਮਰੀਕਾ, ਕਨੇਡਾ ਅਤੇ ਇੰਗਲੈਂਡ ਤੋਂ ਇਲਾਵਾ, 28 ਹੋਰ ਦੇਸ਼ਾ ਦੇ ਪਾਠਕ ਵੀ ਸ਼ਾਮਲ ਹਨ। ਇਹ ਸੇਵਾ ਨਿਸ਼ਕਾਮ ਸੇਵਕਾਂ ਦੀ ਇੱਕ ਸਮਰਪਿਤ ਟੀਮ ਦੁਆਰਾ ਚਲਾਈ ਜਾਂਦੀ ਹੈ, ਜੋ ਕਿ ਲਿਖਤ, ਮੀਡੀਆ, ਪ੍ਰਚਾਰ, ਆਈ. ਟੀ. ਅਤੇ ਗ੍ਰਾਫਿਕ ਡਿਜ਼ਾਈਨ ਆਦਿ ਨੂੰ ਵੇਖਦੇ ਹਨ।

ਇਸ ਸੇਵਾ ਦੇ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ, ਇਸ ਦੀ ਪ੍ਰਸਿੱਧੀ ਅਤੇ ਵਾਹ ਵਾਹ ਦੇ ਬਾਵਜੂਦ, AWAT (ਅਵਾਟ) ਟੀਮ ਹਾਲੇ ਆਪਣਾ ਕੰਮ ਪੂਰਾ ਹੋ ਗਿਆ ਨਹੀਂ ਸਮਝਦੀ ਅਤੇ ਇਸ ਸੇਵਾ ਨੂੰ ਇਸਦੇ ਅਗਲੇ ਪੜਾਵਾਂ ਤਕ ਲੈ ਜਾਣ ਦੀ ਯੋਜਨਾ ਬਣਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਟੀਮ, ਜਪੁਜੀ ਸਾਹਿਬ ਤੋਂ ਸ਼ੁਰੂ ਕਰਕੇ ਗੁਰੂ ਗ੍ਰੰਥ ਸਾਹਿਬ ਵਿਚੋਂ ਹੋਰ ਬਾਣੀਆਂ ਨੂੰ ਆਪਣੀ ਹਫਤਾਵਾਰੀ ਥੀਮ ਵਿੱਚ ਸ਼ਾਮਲ ਕਰਨ ਦੇ ਵਿਚਾਰ ਵਿੱਚ ਹੈ। ਉਹ ਇਹਨਾਂ ਵਿਚਾਰ-ਅੰਸ਼ਾ ਦਾ ਸੰਕਲਨ ਕਰਕੇ, ਕਿਤਾਬੀ ਰੂਪ ਵਿੱਚ ਪਬਲਿਸ਼ ਕਰਨ ਅਤੇ ਆਨਲਈਨ ਵਿਚਾਰ-ਚਰਚਾ ਅਤੇ ਕੋਰਸਜ਼ ਆਦਿ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ।

ਇਸ ਈ-ਮੇਲ ਸੇਵਾ ਨੂੰ ਸ਼ੁਰੂ ਕਰਨ ਲਈ ਇੱਥੇ ਕਲਿੱਕ ਕਰੋ: http://awordathought.com/

ਸ. ਬਲਦੇਵ ਸਿੰਘ

ਇਕ ਇੰਟਰਨੈਸ਼ਨਲ ਨਿਊਜ਼ ਸਰਵਿਸ ਦੇ ਐਡੀਟਰ


07/07/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)

ਗੁਰੂ ਸਹਿਬਾਨ ਦੀ ਕੋਈ ਫੋਟੋ / ਮੂਰਤੀ ਨਹੀਂ ਹੈ ਇਹ ਸਭ ਕਲਾਕਾਰਾਂ ਦੀ ਮਨੋ-ਕਲਪਤ ਕਿਰਤਾਂ ਹਨ। ਜੋ ਆਪਣੇ ਆਪ ਨੂੰ ਸਿੱਖ ਵੀ ਕਹਾਉਂਦੇ ਹਨ ਅਤੇ ਇਹਨਾਂ ਫੋਟੂਆਂ ਅੱਗੇ ਵੀ ਨੱਤ-ਮਸਤਕ ਵੀ ਹੁੰਦੇ ਹਨ ਓਹ ਵੀ ਆਪਣੇ ਆਪ ਨੂੰ ਇਹਨਾਂ ਫੋਟੂਆਂ ਦੀ ਤਰ੍ਹਾਂ ਮਨੋ-ਕਲਪਤ ਸਿੱਖ ਹੀ ਸਮਝਣ ਐਵੇਂ ਸਿੱਖ ਹੋਣ ਦਾ ਭੁਲੇਖਾ ਨਾ ਪਾਲੀ ਜਾਣ। ਬਾਬਾ ਨਾਨਕ ਦਾ ਸਿਧਾਂਤ ਤਾਂ ਇੱਕ ਨਿਰ-ਅਕਾਰ ਪ੍ਰਭੁ ਦੀ ਭਗਤੀ ਹੈ ਬਿਨ੍ਹਾਂ ਕਿਸੇ ਕ੍ਰਮ-ਕਾਂਡ ਤੋਂ, ਜੇ ਏਨੀਂ ਕੁ ਗੱਲ ਸਮਝ ਨਹੀਂ ਆਈ ਤਾਂ ਸਮਝੋ ਸਾਰੀ ਆਰਜਾ ਹੀ ਫਜ਼ੂਲ ਚਲੀ ਗਈ। ਯਾਦ ਰਹੇ ਕਿ ਮਾਇਆ ਦੀ ਬਹੁਤਾਤ ਨੂੰ ਹੀ ਗੁਰੂ ਦੀ ਕਿਰਪਾ ਸਮਝਨਾ ਮਨੁੱਖ ਦੀ ਨਾ-ਸਮਝੀ ਹੀ ਕਹੀ ਜਾ ਸਕਦੀ ਹੈ ਮਾਇਆ ਤਾਂ ਓਹਨਾ ਕੋਲ ਵੀ ਬਹੁਤ ਹੈ ਜੋ ਪ੍ਰਭੁ ਦੀ ਹੋਂਦ ਤੋਂ ਹੀ ਇਨਕਾਰੀ ਹਨ, ਜੇ ਮਨ ਵਿੱਚ ਸਬਰ-ਸੰਤੋਖ ਨਹੀਂ ਆਇਆ ਤਾਂ ਜੀਵਨ ‘ਚ ਇਹ ਮਾਇਆ ਵੀ ਸਾਨੂੰ ਸੁੱਖ ਨਹੀਂ ਦੇ ਸਕਦੀ। ਬਾਬਾ ਨਾਨਕ ਤੋਂ ਭਾਵ ਗਿਆਨ ਦੀ ਜੋਤ ਤੋਂ ਹੈ ਨਾ-ਕਿ ਕਿਸੇ ਸਰੀਰ ਤੋਂ ਨਹੀਂ ਕਿਓਂਕਿ ਸਾਰੇ ਗੁਰੂ ਸਹਿਬਾਨ ‘ਚ ਇਹੀ ਇੱਕੋ ਜੋਤ ਵਰਤਦੀ ਸੀ,ਯਥਾ, ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
..ਦਲਜੀਤ ਸਿੰਘ ਲੁਧਿਆਣਾ
ਮੋਬਾਈਲ ਨੰ:-੯੮੧੫੫ ੭੦੮੧੯


07/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਿਰਗੁਣ-ਸਰਗੁਣ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਨਿਰਗੁਣ ਹੈਂ, ਤੂੰ ਸਰਗੁਣ ਹੈਂ, ਅਣਗਿਣਤ ਤੇਰੇ ਆਕਾਰ।
ਤੂੰ ਦਿਸਦਾ ਨਾ, ਕੁੱਝ ਦਸਦਾ ਨਾ, ਕਿੰਜ ਸਮਝਾਂ, ਧੰਨ ਨਿਰੰਕਾਰ।
ਤੂੰ ਕਰਤਾ ਏਂ, ਤੂੰ ਭੁਗਤਾ ਏਂ, ਤੂੰ ਰਚਿਆ ਕੁਲ ਸੰਸਾਰ।
ਇਹ ਸੁਣਿਆ ਏਂ, ਪਰ ਤਕਿਆ ਨਾ, ਗੁਣ ਗਾਵਾਂ ਕੀ ਕਰਤਾਰ?
ਜਦ ਤੇਰੀ ਰਚਨਾ ਤਕਦਾ ਹਾਂ ਤਾਂ ਹੋ ਜਾਵਾਂ ਮੈਂ ਬਲਿਹਾਰ।
ਤੂੰ ਨਿਰਗੁਣ ਹੈਂ, ਤੂੰ ਸਰਗੁਣ ਹੈਂ, ਅਣਗਿਣਤ ਤੇਰੇ ਆਕਾਰ।
ਕਈ ਖਿਤਿਜਾਂ ਤੇਰੇ, ਕਈ ਸੂਰ-ਮੰਡਲ, ਕਈ ਧਰਤੀ-ਚੰਨ ਬਣਾਏ।
ਤੂੰ ਜਲ ਵਿੱਚ ਹੈਂ, ਤੂੰ ਥਲ ਵਿੱਚ ਹੈਂ, ਕਈ ਅੰਬਰ ਛਤਰ ਫੈਲਾਏ।
ਤੂੰ ਬਰਫਾਂ ਵਿਚ, ਤੂੰ ਬਦਲਾਂ ਵਿੱਚ ਤੂੰ ਵਰਖਾ ਦੀ ਬੌਛਾਰ।
ਤੂੰ ਨਿਰਗੁਣ ਹੈਂ, ਤੂੰ ਸਰਗੁਣ ਹੈਂ, ਅਣਗਿਣਤ ਤੇਰੇ ਆਕਾਰ।
ਤੂੰ ਦਿਸਦਾ ਨਾ, ਕੁੱਝ ਦਸਦਾ ਨਾ, ਕਿੰਜ ਸਮਝਾਂ, ਧੰਨ ਨਿਰੰਕਾਰ।
ਤੂੰ ਨਦੀਆਂ ਵਿਚ, ਤੂੰ ਝੀਲਾਂ ਵਿਚ, ਤੂੰ ਵਾਦੀ, ਜੰਗਲ, ਮੇਰੂ।
ਤੂੰ ਰੁੱਖਾਂ ਵਿਚ, ਤੂੰ ਵੇਲਾਂ ਵਿਚ, ਤੇਰੇ ਰੂਪ ਨੇ ਪਸ਼ੂ-ਪੰਖੇਰੂ।
ਚਿੜੀਆਂ ਦੀ ਚਹਿਕ, ਫੁੱਲਾਂ ਦੀ ਮਹਿਕ, ਤੂੰ ਭੰਵਰੇ ਦੀ ਗੂੰਜਾਰ।
ਤੂੰ ਨਿਰਗੁਣ ਹੈਂ, ਤੂੰ ਸਰਗੁਣ ਹੈਂ, ਅਣਗਿਣਤ ਤੇਰੇ ਆਕਾਰ।
ਤੂੰ ਦਿਸਦਾ ਨਾ, ਕੁੱਝ ਦਸਦਾ ਨਾ, ਕਿੰਜ ਸਮਝਾਂ, ਧੰਨ ਨਿਰੰਕਾਰ।
ਹਰ ਜੀਵ `ਚ ਤੂੰ, ਨਿਰਜੀਵ `ਚ ਤੂੰ, ਸਭ ਰਚਿਆ ਹੋਇਆ ਤੇਰਾ।
ਇਕ ਹੁਕਮ `ਚ ਸਭ, ਇੋਕ ਸੂਤਰ ਸਭ, ਇਹ ਵਿਸ਼ਵ ਪਰੋਇਆ ਤੇਰਾ।
ਤੂੰ ਪਵਨ-ਅਗਨ ਵਿੱਚ ਸ਼ਾਂਤ ਮਗਨ, ਢਾਅ ਢਾਅ ਕਰਦਾ ਵਿਸਥਾਰ।
ਤੂੰ ਨਿਰਗੁਣ ਹੈਂ, ਤੂੰ ਸਰਗੁਣ ਹੈਂ, ਅਣਗਿਣਤ ਤੇਰੇ ਆਕਾਰ।
ਤੂੰ ਦਿਸਦਾ ਨਾ, ਕੁੱਝ ਦਸਦਾ ਨਾ, ਕਿੰਜ ਸਮਝਾਂ, ਧੰਨ ਨਿਰੰਕਾਰ।
ਇਹ ਖੇਲ੍ਹ ਅਜਬ, ਹਰ ਚਾਲ ਗਜ਼ਬ, ਇਹ ਬਦਲਣ ਦਾ ਵਿਉਹਾਰ।
ਕੀ ਕੀ ਮੈਂ ਕਵਾਂ, ਤੂੰ ਨਿੱਤ ਨਵਾਂ, ਹਰ ਪਲ ਬਦਲਣ ਆਕਾਰ।
ਨਾਂ ਘਟਦਾ ਏ, ਨਾਂ ਵਧਦਾ ਏ, ਜੋ ਪਾਇਆ ਏ ਇੱਕ ਵਾਰ।
ਤੂੰ ਨਿਰਗੁਣ ਹੈਂ, ਤੂੰ ਸਰਗੁਣ ਹੈਂ, ਅਣਗਿਣਤ ਤੇਰੇ ਆਕਾਰ।
ਤੂੰ ਦਿਸਦਾ ਨਾ, ਕੁੱਝ ਦਸਦਾ ਨਾ, ਕਿੰਜ ਸਮਝਾਂ, ਧੰਨ ਨਿਰੰਕਾਰ।
ਜੋ ਚਾਹੁਨੈਂ ਏਂ, ਸੋ ਹੋ ਜਾਂਦੈ, ਨਾਂ ਚਾਹੇਂ ਕੁੱਝ ਨਾ ਹੋਵੇ।
ਇਹ ਬੰਦਾ ਤੇਰਾ ਬੰਦਾ ਹੈ, ਤੂੰ ਆਖੇਂ ਗੀਤ ਇਹ ਛੋਹਵੇ।
ਇੰਜ ਲਾਈ ਰੱਖ, ਨਾ ਕਰਨਾ ਵੱਖ, ਇਉਂ ਦਿੰਦਾ ਰਹਿ ਦੀਦਾਰ।
ਤੂੰ ਨਿਰਗੁਣ ਹੈਂ, ਤੂੰ ਸਰਗੁਣ ਹੈਂ, ਅਣਗਿਣਤ ਤੇਰੇ ਆਕਾਰ।
ਤੂੰ ਦਿਸਦਾ ਨਾ, ਕੁੱਝ ਦਸਦਾ ਨਾ, ਕਿੰਜ ਸਮਝਾਂ, ਧੰਨ ਨਿਰੰਕਾਰ।


06/07/15)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀਓ, ਸਿੱਖ ਮਾਰਗ … …
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਤਖ਼ਤ ਭਾਵ ਅਕਾਲ ਤਖ਼ਤ ਕਿਸੇ ਇੱਕ ਅਸਥਾਨ `ਤੇ ਸਥਾਪਤਿ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਾਲ ਪੁਰਖ ਤਾਂ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਅਤੇ ਹਰ ਸਮੇਂ ਹਰ ਥਾਂ ਹਾਜ਼ਰ-ਨਾਜ਼ਰ ਵਿਚਰਦਾ ਹੈ! ਜੇ ਇਹ ਮੰਨ ਵੀ ਲਿਆ ਜਾਏ ਕਿ ਅੰਮ੍ਰਿਤਸਰ ਵਿਖੇ ਇਸ ਦੀ ਸਥਾਪਣਾ ੧੬੦੬ ਜਾਂ ੧੬੦੯ ਨੂੰ ਕੀਤੀ ਗਈ ਸੀ, ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਸ ਤੋਂ ਪਹਿਲਾਂ ਅਕਾਲ ਪੁਰਖ ਦਾ ਤਖ਼ਤ ਕਿੱਥੇ ਸੀ, ਭਾਵ ੧੪੬੯ ਤੋਂ ੧੬੦੬/੧੬੦੯ ਤੱਕ। ਕੀ ਐਸਾ ਅਕਾਲ ਤਖ਼ਤ ਕਿਸੇ ਹੋਰ ਕੌਮ ਨੇ ਵੀ ਸਥਾਪਤਿ ਕੀਤਾ ਹੋਇਆ ਹੈ ਜਿਵੇਂ, ਈਸਾਈ, ਹਿੰਦੂ, ਮੁਸਲਮਾਣ, ਆਦਿਕ? ਅਕਾਲ ਤਖ਼ਤ ਬਾਰੇ ਕਿਸੇ ਅਗਿਆਤ ਲੇਖਕ ਨੇ ਸਿੱਖਾਂ ਨੂੰ ਦੁੱਬਧਾ ਵਿੱਚ ਪਾਇਆ ਹੋਇਆ ਹੈ, ਦੇਖੋ “ਗੁਰ ਬਿਲਾਸ ਪਾਤਸ਼ਾਹੀ ੬”
(੨) ਪਟਨੇ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ੨੨ ਦਸੰਬਰ ੧੬੬੬ ਨੂੰ ਜਨਮ ਹੋਇਆ, ਪਰ ਉਨ੍ਹਾਂ ਨੇ ਗੁਰੂ ਦੀ ਜ਼ੁਮੇਵਾਰੀ ੧੧ ਨਵੰਬਰ ੧੬੭੫ ਤੋਂ ਅਨੰਦਪੁਰ ਵਿਖੇ ਸੰਭਾਲੀ। ਪਰ, ਇਸ ਨੂੰ ਤਖਤ ਕਦੋਂ ਅਤੇ ਕਿਵੇਂ ਸਥਾਪਤਿ ਕੀਤਾ, ਕੋਈ ਖ਼ਾਸ ਜਾਣਕਾਰੀ ਨਹੀਂ ਮਿਲਦੀ? ਸ਼ਾਇਦ, ਬਿਹਾਰ ਸਰਕਾਰ ਵਲੋਂ ਪਤਾ ਕੀਤਾ ਜਾ ਸਕਦਾ ਹੈ!
(੩) ਇਵੇਂ ਹੀ, ਅਨੰਦਪੁਰ ਤਖ਼ਤ ਬਾਰੇ ਵੀ ਭੁਲੇਖਾ ਪਿਆ ਹੋਇਆ ਹੈ, ਭਾਵੇਂ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਬਹੁਤ ਸਾਲ ਰਹੇ ਅਤੇ ਇੰਜ ਹੀ, ੩੦ ਮਾਰਚ ੧੬੯੯ ਨੂੰ ਇੱਥੇ ਪੰਜ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਬਖ਼ਸ਼ਿਸ਼ ਕੀਤੀ ਸੀ।
(੪) ਨੰਦੇੜ-ਹਜ਼ੂਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ੭ ਅਕਤੂਬਰ ੧੭੦੮ ਨੂੰ ਜੋਤੀ-ਜੋਤਿ ਸਮਾਏ, ਪਰ ਇਸ ਨੂੰ ਤਖ਼ਤ ਕਦੋਂ ਘੋਸ਼ਤਿ ਕੀਤਾ ਗਿਆ, ਇਸ ਪ੍ਰਥਾਏ “ਦੀ ਤਖ਼ਤ ਅਬਚਲਨਗਰ ਹਜ਼ੂਰ ਸਾਹਿਬ ਐਕਟ ੧੯੫੬ (ਦੀ ਨੰਦੇੜ ਸਿੱਖ ਗੁਰਦੁਆਰਾਜ਼ ਐਕਟ ੧੯੫੬) ਨੂੰ ਵਾਚਣਾ ਲਾਹੇਬੰਦ ਹੋਵੇਗਾ”?
(੫) ਤਖ਼ਤ ਦਮਦਮਾ ਸਾਹਿਬ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਨੰਬਰ ੩੨ ਮਿਤੀ ੧੮ ਨਵੰਬਰ ੧੯੬੬ ਦੇਖਿਆ ਜਾ ਸਕਦਾ ਹੈ ਪਰ, ਇਸ ਨੂੰ ਮਾਣਤਾ ਭਾਰਤ ਸਰਕਾਰ ਨੇ ਨੋਟੀਫੀਕੇਸ਼ਨ ਦੁਆਰਾ ਦਿੱਤੀ, ਦੇਖੋ ਐਸ. ਓ. ੨੮੧ (ਈ) ਮਿਤੀ ੨੩ ਅਪ੍ਰੈਲ ੧੯੯੯.
ਕਿੰਨਾ ਅਜ਼ੀਬ ਲਗ ਰਿਹਾ ਹੈ ਕਿ ਸਿੱਖਾਂ ਦੇ ਤਖ਼ਤਾਂ ਨੂੰ ਮਾਣਤਾ ਭਾਰਤ ਸਰਕਾਰ ਵਲੋਂ ਦੇਣੀ ਜ਼ਰੂਰੀ ਹੈ ਕਿਉਂਕਿ ਸਿੱਖਾਂ ਦਾ ਆਪਣਾ ਕੋਈ ਅਜ਼ਾਦ ਦੇਸ਼ ਨਹੀਂ, ਪਰ ਉਨ੍ਹਾਂ ਦੇ ਪੰਜ ਤਖ਼ਤ ਹਨ ਅਤੇ ਉਨ੍ਹਾਂ ਦੇ ਉੱਪਰ ਅਕਾਲ ਪੁਰਖ ਆਪ ਨਹੀਂ ਬੈਠਦਾ ਸਗੋਂ ਗੋਲਕ ਦੇ ਤਨਖਾਹਦਾਰ ਮੁਲਾਜ਼ਮ ਹੁਕਮਨਾਮੇ ਭੇਜਦੇ ਹਨ?
ਪਤਾ ਨਹੀਂ ਸਿੱਖ ਕੌਮ ਨੂੰ ਗੁਰੂ ਦੀ ਸਿਖਿਆ ਕਦੋਂ ਗ੍ਰਹਿਣ ਹੋਵੇਗੀ?
ਅਕਾਲ ਪੁਰਖ/ਵਾਹਿਗੁਰੂ ਸਾਨੂੰ ਸੱਭ ਨੂੰ ਸੁਮਤਿ ਬਖਸ਼ੇ!
ਇਕ ਭੁਲਣਹਾਰ ਸਿੱਖ ਮਾਰਗ ਦਾ ਪਾਠਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੬ ਜੁਲਾਈ ੨੦੧੫


06/07/15)
ਦਲਜੀਤ ਸਿੰਘ

ਸ.ਗੁਰਸ਼ਰਨ ਸਿੰਘ ਕਸੇਲ ਜੀ, ਇਸ ਸਬੰਧੀ ਜਾਣਕਾਰੀ ਲਈ ਡਾ. ਇਕ਼ਬਾਲ ਸਿੰਘ ਢਿੱਲੋਂ ਦੀ ਪੁਸਤਕ ‘ਅਕਾਲ ਤਖਤ ਸੰਕਲਪ ਅਤੇ ਵਿਵਸਥਾ’ ਪੜ੍ਹ ਲਵੋ । ਇਸ ਵਿੱਚੋ ਆਪ ਜੀ ਨੂੰ ਅਕਾਲ ਤਖਤ ਦੀ ਅਸਲੀਅਤ ਸਬੰਧੀ ਵੀ ਭਰਪੂਰ ਜਾਣਕਾਰੀ ਮਿਲ ਜਾਏਗੀ।
ਦਲਜੀਤ ਸਿੰਘ ,‘ਨਾਨਕ ਮਿਸ਼ਨ’


06/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਰਹੇ ਯਾਦ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਰਹੇ ਯਾਦ, ਸਾਰਾ ਜੱਗ ਭੁੱਲ ਜਾਵੇ।
ਰਹਿਮਤ ਜੇ ਤੇਰੀ, ਤਾਂ ਭੰਡਾਰਾ ਖੁਲ੍ਹ ਜਾਵੇ।
ਮੈਂ ਤਾਂ ਹਾਂ ਨਿਮਾਣਾ, ਹਾਂ ਨਿਕਾਰਾ ਤੇ ਨਿਕੰਮਾ,
ਹੋਵੇ ਜੇ ਹੁਕਮ ਨਾਮ ਰਸ ਘੁਲ ਜਾਵੇ।
ਸਮਝ ਨਾ ਕੋਈ, ਇੱਕ ਤੇਰੇ ਵਲ ਖਿੱਚ,
ਆਪਾ ਮਿਟ ਤੇਰੇ ਸੰਗ ਮਿਲ-ਜੁਲ ਜਾਵੇ।
ਤੇਰਾ ਹੀ ਸਹਾਰਾ, ਦੇਖੀਂ ਡੋਰ ਛੱਡ ਦੇਵੇਂ,
ਬੁਲਿਆਂ `ਚ ਕਿਤੇ ਨਾ ਪਤੰਗ ਰੁਲ ਜਾਵੇ।
ਨਾਮ ਸਹਿਜੇ ਆਵੇ, ਨਾਮੋ-ਨਾਮ ਵਧੀ ਜਾਵੇ,
ਜੀਣ ਤੇਰੀ ਕਿਰਪਾ ਤੇ ਹੌਲਾ-ਫੁਲ ਜਾਵੇ।


06/07/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਡਾ. ਇਕਬਾਲ ਸਿੰਘ ਢਿੱਲੋਂ ਜੀ ਦੇ ਲੇਖ ਵਿਚੋਂ ਕੁਝ ਪਹਿਰੇ ਖਾਸ ਕਰਕੇ ਚੰਗੇ ਲੱਗੇ, ਜੋ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ :

ਸਮੀਖਿਆ

ਸਿਖ ਭਾਈਚਾਰੇ ਵੱਲੋਂ ਹਰੇਕ ਧਾਰਮਿਕ ਮੌਕੇ ਉੱਤੇ ਅਰਦਾਸ ਦੀ ਰਸਮ ਨੂੰ ਸ਼ਾਮਲ ਕਰਨਾ ਜਾਂ ਕੁੱਝ ਸਮਾਜਿਕ ਮੌਕਿਆਂ ਨੂੰ ਵੀ ਅਰਦਾਸ ਰਾਹੀਂ ਧਾਰਮਿਕ ਰੰਗਤ ਦੇਣ ਦਾ ਯਤਨ ਕਰਨਾ ਸਿੱਖਾਂ ਦੇ ਕਰਮ-ਕਾਂਡਾਂ ਵਿੱਚ ਚੰਗੀ ਤਰ੍ਹਾਂ ਜਕੜੇ ਹੋਣ ਦੀ ਸਥਿਤੀ ਨੂੰ ਦਰਸਾਉਂਦਾ ਹੈ। ਇਹੀ ਕਾਰਨ ਹੈ ਕਿ ਸਿੱਖਾਂ ਦੀ ਅਰਦਾਸ ਦਾ ਕੋਈ ਯੋਜਨਾਬੱਧ ਪ੍ਰਯੋਜਨ ਨਹੀਂ ਅਤੇ ਬੋਲੀ ਜਾ ਰਹੀ ਅਰਦਾਸ ਵਿੱਚ ਕਾਫੀ ਸਮਾਂ ਇਹ ਸਪਸ਼ਟ ਰੂਪ ਵਿੱਚ ਪਤਾ ਨਹੀਂ ਚਲਦਾ ਕਿ ਅਰਦਾਸ ਪ੍ਰਭੂ-ਪਰਮੇਸ਼ਵਰ ਅੱਗੇ ਕੀਤੀ ਜਾ ਰਹੀ ਹੈ, ‘ਗੁਰੂ ਗ੍ਰੰਥ ਸਾਹਿਬ’ ਅੱਗੇ ਜਾਂ ਕਿਸੇ ਹੋਰ ਇਸ਼ਟ ਅੱਗੇ। ਹੁਣ, ਜੇਕਰ ਅਰਦਾਸ ਪ੍ਰਭੂ-ਪਰਮੇਸ਼ਵਰ ਅੱਗੇ ਕੀਤੀ ਜਾ ਰਹੀ ਹੈ ਤਾਂ ਇਸ ਲਈ ਕਿਸੇ ਵਿਸ਼ੇਸ਼ ਸਮਾਗਮ ਅਤੇ ਕਿਸੇ ਵਿਸ਼ੇਸ਼ ਵਿਧੀ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਕਿਉਂਕਿ ਗੁਰਮੱਤ ਅਨੁਸਾਰ ਪ੍ਰਭੂ-ਪਰਮੇਸ਼ਵਰ ਤਾਂ ਹਰ ਵਕਤ ਅਤੇ ਹਰ ਥਾਂ ਮੌਜੂਦ ਹੈ ਅਤੇ ਉਸ ਅੱਗੇ ਅਰਦਾਸ ਕਰਨ ਹਿਤ ਕਿਸੇ ਤੇ ਕੋਈ ਨੇਮ-ਬੱਧ ਵਿਧੀ ਨਹੀਂ ਠੋਸੀ ਜਾ ਸਕਦੀ। ਦੂਸਰੇ ਪਾਸੇ, ਜੇਕਰ ਅਰਦਾਸ ‘ਗੁਰੂ ਗ੍ਰੰਥ ਸਾਹਿਬ’ ਅੱਗੇ ਕੀਤੀ ਜਾ ਰਹੀ ਹੈ ਤਾਂ ‘ਗੁਰੂ ਗ੍ਰੰਥ ਸਾਹਿਬ’ ਇੱਕ ਮੂਰਤੀ ਬਣ ਜਾਂਦਾ ਹੈ। ਗੁਰਬਾਣੀ ਗ੍ਰੰਥ ਇੱਕ ਵਿਸ਼ੇਸ਼ ਕਿਸਮ ਦੇ ਗਿਆਨ ਦਾ ਸੋਮਾ ਜ਼ਰੂਰ ਹੈ ਅਤੇ ਇਹ ਗਿਆਨ ਗੁਰਬਾਣੀ ਨੂੰ ਪੜ੍ਹ ਕੇ ਅਤੇ ਸਮਝ ਕੇ ਹੀ ਪਰਾਪਤ ਹੋ ਸਕਦਾ ਹੈ। ਗੁਰਮੱਤ ਅਨੁਸਾਰ ਦੇਣ ਵਾਲਾ ਤਾਂ ਕੇਵਲ ਪ੍ਰਭੂ-ਪਰਮੇਸ਼ਵਰ ਹੀ ਹੈ ਪਰੰਤੂ ਕਿਸੇ ਦੁਨਿਆਵੀ ਮੰਗ ਲਈ ਉਸ ਅੱਗੇ ਅਰਦਾਸ ਕਰਨਾ ਵਾਜਬ ਨਹੀਂ। ਗੁਰਮੱਤ ਦੇ ਪੱਖੋਂ ਦੇਖੀਏ ਤਾਂ ਮਨੁੱਖ ਨੇ ਤਾਂ ਪ੍ਰਭੂ-ਪਰਮੇਸ਼ਵਰ ਦਾ ਗੁਣਗਾਨ ਕਰਨਾ ਹੁੰਦਾ ਹੈ ਅਤੇ ਉਸ ਵੱਲੋਂ ਵੱਲੋਂ ਬਖਸ਼ੀ ਗਈ ਮਨੁੱਖੀ ਜੂਨ ਦੇ ਨਾਲ-ਨਾਲ ਕੁਦਰਤ ਅਤੇ ਮਨੁੱਖੀ ਸਮਾਜ ਰਾਹੀਂ ਪਰਾਪਤ ਹੋਏ ਹੋਰ ਸੁੱਖਾਂ ਲਈ ਉਸ ਦਾ ਸ਼ੁਕਰਾਨਾ ਹੀ ਕਰਨਾ ਹੁੰਦਾ ਹੈ। ਗੁਰਬਾਣੀ ਵਿੱਚ ਅਜਿਹੀ ਅਰਦਾਸ ਦੇ ਕਈ ਥਾਈਂ ਹਵਾਲੇ ਅੰਕਿਤ ਕੀਤੇ ਹੋਏ ਮਿਲਦੇ ਹਨ। ਅਰਦਾਸ ਦੇ ਗੁਰਬਾਣੀ ਆਧਾਰਿਤ ਰੂਪ ਨੂੰ ਦਰਸਾਉਂਦੇ ਇੱਕ ਸ਼ਬਦ ਦਾ ਬਹੁਤੀ ਵਾਰੀ ਸਿੱਖਾਂ ਦੀ ਰਵਾਇਤੀ ਅਰਦਾਸ ਤੋਂ ਪਹਿਲਾਂ ਖੜ੍ਹੇ ਹੋਣ ਸਮੇਂ ਸਮੂਹਿਕ ਉਚਾਰਨ ਵੀ ਕੀਤਾ ਜਾਂਦਾ ਹੈ। ਇਹ ਸ਼ਬਦ ਹੇਠਾਂ ਦਿੱਤੇ ਅਨੁਸਾਰ ਹੈ: ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥(ਪੰਨਾ 268)

ਸਮੀਖਿਆ

“ੴ” ਸ਼ਬਦ-ਰੂਪ ‘ਜਪੁ ਬਾਣੀ’ ਦੇ ਐਨ ਅਰੰਭ ਵਿੱਚ ਆਉਂਦਾ ਹੈ ਅਤੇ ‘ਵਾਹਿਗੁਰੂ ਜੀ ਕੀ ਫਤਹ’ ਸਿੱਖਾਂ ਦੇ ਪਰਚਲਤ ਸੁਆਗਤ-ਸੂਚਕ ਜਾਂ ਸਮਾਪਤੀ-ਸੂਚਕ ਬੋਲੇ ਦਾ ਹਿੱਸਾ ਹੈ। ਪਰੰਤੂ ‘ਸ੍ਰੀ ਭਗਉਤੀ ਜੀ ਸਹਾਇ’ ਅਤੇ ‘ਵਾਰ ਸ੍ਰੀ ਭਗਉਤੀ ਜੀ ਕੀ, ਪਾਤਸ਼ਾਹੀ 10’ ਵਾਲੀਆਂ ਸਤਰਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਸਪਸ਼ਟ ਹੈ ਕਿ ਇੱਥੇ ‘ਪਾਤਸ਼ਾਹੀ 10’ ਤੋਂ ਭਾਵ ਹੈ ‘ਗੁਰੂ ਗੋਬਿੰਦ ਸਿੰਘ ਜੀ’ ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ‘ਵਾਰ ਸ੍ਰੀ ਭਗਉਤੀ ਜੀ ਕੀ’ ਦੀ ਰਚਨਾ ਹੀ ਨਹੀਂ ਕੀਤੀ। ਜਿਸ ‘ਵਾਰ ਸ੍ਰੀ ਭਗਉਤੀ ਜੀ ਕੀ’ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ ਉਹ ਅਖੌਤੀ ‘ਦਸਮ ਗ੍ਰੰਥ’ ਵਿੱਚ ਦਰਜ ਕਾਵਿ-ਰਚਨਾ `ਚੰਡੀ ਦੀ ਵਾਰ’ ਦਾ ਆਰੰਭਕ ਹਿੱਸਾ ਹੈ ਅਤੇ ਇਹ ਕਾਵਿ-ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਨਹੀਂ। ਅਜ ਸੁਹਿਰਦ ਵਿਦਵਾਨਾਂ ਵੱਲੋਂ ਇਹ ਚੰਗੀ ਤਰ੍ਹਾਂ ਸਾਬਤ ਕੀਤਾ ਜਾ ਚੁੱਕਾ ਹੈ ਕਿ ਅਖੌਤੀ ‘ਦਸਮ ਗ੍ਰੰਥ’ ਵਿੱਚ ਸ਼ਾਮਲ ਕਿਸੇ ਵੀ ਰਚਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਬੰਧ ਨਹੀਂ ਬਣਦਾ (ਇਕ ਸੁਹਿਰਦ ਸੱਜਣ ਨੇ ਤਾਂ ਅਖੌਤੀ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਤ ਕਰਨ ਵਾਲੇ ਲਈ ਚਿਰੋਕਣੀ ਪੰਜ ਕਰੋੜ ਰੁਪਏ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ ਹੋਈ ਹੈ ਜਿਸ ਨੂੰ ਪਰਾਪਤ ਕਰਨ ਵਾਸਤੇ ਹਾਲੇ ਤਕ ਕੋਈ ਨਹੀਂ ਨਿੱਤਰਿਆ)। ਫਿਰ ਵੀ ਸਿਖ ਸੱਜਣ ਆਪਣੀ ਅਰਦਾਸ-ਕਿਰਿਆ ਵਿੱਚ ਐਡਾ ਵੱਡਾ ਝੂਠ ਸ਼ਾਮਲ ਕਰਦੇ ਆ ਰਹੇ ਹਨ। ਗੁਰੂ ਸਾਹਿਬ ਨੂੰ ‘ਪਾਤਸ਼ਾਹੀ’ ਕਹਿਣ ਦਾ ਰਿਵਾਜ ਵੀ ਇੱਥੋਂ ਹੀ ਚੱਲਿਆ ਲਗਦਾ ਹੈ। ਅਰਦਾਸ ਵਿੱਚ ਹੀ ਅੱਗੇ ਜਾ ਕੇ ਦਸ ਗੁਰੂ ਸਾਹਿਬਾਨ ਨੂੰ ਦਸ ‘ਪਾਤਸ਼ਾਹੀਆਂ’ ਕਰਕੇ ਪੇਸ਼ ਕੀਤਾ ਗਿਆ ਹੈ। ਉਂਜ ਸਾਰੇ ਗੁਰੂ ਸਾਹਿਬਾਨ ਆਮ ਮਨੁੱਖਾਂ ਦੀ ਤਰ੍ਹਾਂ ਵਿਚਰਦੇ ਰਹੇ ਸਨ ਅਤੇ ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣੇ-ਆਪ ਨੂੰ ‘ਬਾਦਸ਼ਾਹ’ ਜਾਂ ‘ਅਵਤਾਰ/ਪੈਗੰਬਰ’ ਦੇ ਤੌਰ ਤੇ ਨਹੀਂ ਕਿਆਸਿਆ। ਉਹਨਾਂ ਨੇ ਤਾਂ ਆਪਣੇ-ਆਪ ਨੂੰ ‘ਗੁਰੂ’ ਵੀ ਨਹੀਂ ਕਹਾਇਆ ਭਾਵੇਂ ਕਿ ਇੱਕ ਅਧਿਆਪਕ, ਸਿਖਿਅਕ, ਵਿਸ਼ਾ-ਮਾਹਿਰ, ਰਾਹ-ਦਿਸੇਰਾ ਜਾਂ ਰਹਿਬਰ ਦੇ ਅਰਥਾਂ ਵਿੱਚ ਉਹਨਾਂ ਨੂੰ ਗੁਰੂ ਕਹਿ ਲੈਣ ਵਿੱਚ ਕੋਈ ਹਰਜ਼ ਨਹੀਂ। ਪਰੰਤੂ ਸਿਖ ਗੁਰੂ ਸਾਹਿਬਾਨ ਦੇ ਫਲਸਫੇ ਅਤੇ ਉਹਨਾਂ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਗੁਰੂ ਸਾਹਿਬਾਨ ਨੂੰ ‘ਪਾਤਸ਼ਾਹ’ ਵਰਗਾ ਘੁਮੰਡ-ਸੂਚਕ ਅਤੇ ਦੁਨਿਆਵੀ ਅਹੁਦਾ ਦੇਣਾ ਸ਼ੋਭਾ ਨਹੀਂ ਦਿੰਦਾ।

ਸਮੀਖਿਆ

ਸਿੱਖਾਂ ਦੀ ਅਰਦਾਸ ਦੇ ਅਰੰਭ ਵਿੱਚ ਤਿੰਨ ਵਾਰ ਆਏ ਸ਼ਬਦ ‘ਭਗਉਤੀ’ ਨਾਲ ਬਹੁਤ ਵੱਡਾ ਝੰਮੇਲਾ ਪੈਦਾ ਹੋ ਜਾਂਦਾ ਹੈ। ਇੱਥੇ ਆ ਰਿਹਾ ਸ਼ਬਦ ‘ਭਗਉਤੀ’ ਹਿੰਦੂ ਮਿਥਹਾਸ ਦੀ ਦੇਵੀ ਦੁਰਗਾ ਵਾਸਤੇ ਵਰਤਿਆ ਗਿਆ ਹੋਇਆ ਹੈ। ਇਸ ਤਰ੍ਹਾਂ ਇੱਕ ਤਾਂ ਇੱਥੇ ਸਿੱਧੇ ਤੌਰ ਤੇ ਇਹ ਵਿਖਾਇਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇਵੀ ਦੇ ਉਪਾਸ਼ਕ ਸਨ ਅਤੇ ਇਹ ਵੀ ਕਿ ਉਹਨਾਂ ਨੇ ਦੁਰਗਾ ਨੂੰ ਸਿਖ ਗੁਰੂ ਸਾਹਿਬਾਨ ਤੋਂ ਉੱਪਰ ਦਾ ਦਰਜਾ ਦਿੱਤਾ ਸੀ। ਸਭ ਨੂੰ ਪਤਾ ਹੈ ਕਿ ਗੁਰਮੱਤ ਕੇਵਲ ਇੱਕ ਨਿਰੰਕਾਰ ਪ੍ਰਭੂ-ਪਰਮੇਸ਼ਰ ਦੀ ਹੋਂਦ ਨੂੰ ਮੰਨਦੀ ਹੈ ਅਤੇ ਕਿਸੇ ਦੇਵੀ-ਦੇਵਤੇ, ਅਵਤਾਰ-ਪੈਗੰਬਰ ਜਾਂ ਧਾਰਮਿਕ ਗੁਰੂ ਦੀ ਹੋਂਦ ਨੂੰ ਮਾਨਤਾ ਨਹੀਂ ਦਿੰਦੀ। ਇਹ ਆਪਣੇ-ਆਪ ਵਿੱਚ ਹੀ ਇੱਕ ਸਬੂਤ ਬਣ ਜਾਂਦਾ ਹੈ ਕਿ `ਚੰਡੀ ਦੀ ਵਾਰ’ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਕਿਉਂਕਿ ਗੁਰੂ ਜੀ ਅਜਿਹੀ ਰਚਨਾ ਕਿਵੇਂ ਬਣਾ ਸਕਦੇ ਸਨ ਜੋ ਗੁਰਮੱਤ ਦੇ ਵਿਪਰੀਤ ਜਾਂਦੀ ਹੋਵੇ। ਆਲੋਚਨਾ ਤੋਂ ਬਚਣ ਲਈ ਕਈ ਸੱਜਣ ਚਲਾਕੀ ਨਾਲ ‘ਭਗਉਤੀ’ ਦੇ ਅਰਥ ‘ਖੜਗ’, ‘ਅਕਾਲ ਪੁਰਖ’ ਜਾਂ ‘ਮਹਾਂਕਾਲ’ ਵਜੋਂ ਕਰਨ ਦਾ ਯਤਨ ਕਰਦੇ ਹਨ ਪਰੰਤੂ ਉਹ ਇਸ ਤੱਥ ਨੂੰ ਝੁਠਲਾ ਨਹੀਂ ਸਕਦੇ ਕਿ ਅਖੌਤੀ ‘ਦਸਮ ਗ੍ਰੰਥ’ ਦੇ ਪੰਜਵੇਂ ਅਧਿਆਇ ਦੇ ਸਿਰਲੇਖ ਦੇ ਸ਼ਬਦਾਂ `ਚੰਡੀ ਦੀ ਵਾਰ’ ਅਤੇ ਇਸ ਅਧਿਆਇ ਦੇ ਐਨ ਅਰੰਭ ਵਿੱਚ ਆਏ ਸ਼ਬਦਾਂ ‘ਵਾਰ ਸ੍ਰੀ ਭਗਉਤੀ ਜੀ ਕੀ’ ਦੇ ਅਰਥਾਂ ਵਿੱਚ ਕੋਈ ਫਰਕ ਨਹੀਂ ਹੋ ਸਕਦਾ ਅਤੇ, ਇਸ ਤਰ੍ਹਾਂ, ‘ਸ੍ਰੀ ਭਗਉਤੀ ਜੀ’ ਅਤੇ `ਚੰਡੀ’ ਭਾਵ ਦੁਰਗਾ ਇੱਕੋ ਹੀ ਹਸਤੀ ਦੇ ਨਾਮ ਹਨ (ਸਮੁੱਚੇ ਅਧਿਆਇ ਦਾ ਕੇਂਦਰੀ ਕਿਰਦਾਰ ‘ਦੁਰਗਾ’ ਹੀ ਹੈ)। ਅਰਦਾਸ ਦਾ ਮੋਹਰੀ ਪਹਿਲਾਂ ਤਾਂ ‘ਸ੍ਰੀ ਭਗਉਤੀ ਜੀ ਸਹਾਇ’ ਕਹਿੰਦਾ ਹੋਇਆ ਸਭ ਤੋਂ ਉੱਪਰ ਦੁਰਗਾ ਦੇਵੀ ਨੂੰ ਧਿਆ ਰਿਹਾ ਹੁੰਦਾ ਹੈ। ਇਸ ਤੋਂ ਅੱਗੇ ਜਿਸ ਢੰਗ ਨਾਲ ਨੌਂ ਗੁਰੂ ਸਾਹਿਬਾਨ ਦੇ ਨਾਮ ਇੱਥੇ ਲਏ ਗਏ ਹਨ ਉਸ ਵਿੱਚ ਕੁੱਝ ਨਾਮ ਸਤਿਕਾਰ ਸਹਿਤ ਨਹੀਂ ਪੇਸ਼ ਨਹੀਂ ਕੀਤੇ ਗਏ। ਗੁਰੂ ਸਾਹਿਬਾਨ ਨੂੰ ਪਹਿਲਾਂ ਤਾਂ ਅਵਤਾਰਾਂ ਦੇ ਤੌਰ ਤੇ ਦਰਸਾਇਆ ਜਾਂਦਾ ਹੈ ਅਤੇ ਫਿਰ ਦੁਰਗਾ ਨੂੰ ਸਭ ਤੋਂ ਉੱਪਰ ਦਾ ਸਥਾਨ ਦਿੰਦੇ ਹੋਏ ਉਹਨਾਂ ਸਾਰਿਆਂ ਨੂੰ ਹੇਠਲੇ ਸਥਾਨ ਤੇ ਵਿਖਾਇਆ ਜਾਂਦਾ ਹੈ। ਅਰਦਾਸ-ਕਿਰਿਆ ਵਿੱਚ ਸ਼ਾਮਲ ਸਿਖ ਸੱਜਣ ਇਸ ਸਾਰੀ ਸਥਿਤੀ ਨੂੰ ਖੜ੍ਹੇ ਹੋਕੇ ਅਤੇ ਹੱਥ ਜੋੜ ਕੇ ਆਪਣੀ ਪਰਵਾਨਗੀ ਦਿੰਦੇ ਆ ਰਹੇ ਹਨ।

ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


05/07/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸਿੱਖ ਮਾਰਗ ਦੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥

ਆਪ ਸੱਭ ਨੂੰ ਬੇਨਤੀ ਹੈ ਕਿ ਜਿਸ ਕਿਸੇ ਪਾਠਕ ਨੂੰ ਇਹ ਪਤਾ ਹੋਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਗੈਰ ਜਿਹੜੇ ਹੋਰ ਚਾਰ ਤਖਤ ਹਨ, ਉਹ ਕਿਸ-ਕਿਸ ਸਾਲ ਨੂੰ ਤਖਤ ਦੇ ਤੌਰ ਤੇ ਹੋਂਦ ਵਿਚ ਆਏ ਹਨ ?
ਇਹ ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ


05/07/15)
ਗਿ: ਸੁਰਜੀਤ ਸਿੰਘ

ਸਤਿਕਾਰ ਜੋਗ ਸ੍ਰ: ਮੱਖਣ ਸਿੰਘ ਜੀਉ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ
ਸਭ ਤੋਂ ਪਹਿਲਾਂ ਦਾਸ ਆਪ ਜੀ ਨੂੰ ਆਪ ਜੀ ਦੇ ਆਪਣੇ ਵਾਇਦੇ ਮੁਤਬਕ ਮੁੜ ਸਾਈਟ ਨੂੰ ਚਾਲੂ ਕਰਣ ਲਈ ਮੁਬਾਰਕਬਾਦ ਪੇਸ਼ ਕਰਦਾ ਹੈ।
ਉਪ੍ਰੰਤ ਬੇਨਤੀ ਹੈ ਕਿ ਭਾਵੇਂ ਇਸ ਹਫ਼ਤੇ ਲਈ “ਗੂਜਰੀ ਕੀ ਵਾਰ ਮ: ੩” ਦੀ ਕਿਸ਼ਤ ਨੰਬਰ ੨੭ ਆਪ ਜੀ ਪਾਸ ਪੁਜੀ ਹੋਈ ਹੈ। ਤਾਂ ਵੀ ਦਾਸ ਆਪਜੀ ਨੂੰ ਇਸਤ੍ਰੀ ਵਰਗ ਦੇ ‘ਮਾਸਕ ਧਰਮ’ ਨਾਲ ਸੰਬੰਧਤ ਇੱਕ ਵਿਸ਼ੇਸ ਗੁਰਮੱਤ ਪਾਠ “ਜੂਠੇ ਜੂਠਾ ਮੁਖਿ ਵਸੈ…” ਭੇਜ ਰਿਹਾ ਹੈ।
ਉਹ ਇਸ ਲਈ ਕਿ ਅੱਜ ਸਮੇਂ ਦਾ ਇਹ ਸਭ ਤੋਂ ਗਰਮ ਵਿਸ਼ਾ ਹੈ ਜਿਸਦਾ ਸਪਸ਼ਟੀਕਰਣ ਸਮੇਂ ਨਾਲ ਗੁਰੂ ਕੀਆਂ ਸੰਗਤਾਂ ਤੀਕ ਪੁਜਣਾ ਜ਼ਰੂਰੀ ਹੈ। ਇਸ ਲਈ ਦਾਸ ਦੀ ਇਛਾ ਹੈ ਆਪ ਇਸ ਹਫ਼ਤੇ ਉਸ ਕਿਸ਼ਤ ਨੰਬਰ ੨੭ ਨੂੰ ਅਗ਼ਲੇ ਹਫ਼ਤੇ ਲਈ ਰੋਕ ਕੇ ਇਸ ਵਾਰੀ ਇਸ ਗੁਰਮੱਤ ਪਾਠ “ਜੂਠੇ ਜੂਠਾ ਮੁਖਿ ਵਸੈ…” ਨੂੰ ਲੋਡ ਕਰਣ ਦੀ ਕ੍ਰਿਪਾਲਤਾ ਕਰੋ ਜੀ। ਧੰਨਵਾਦਿ ਸਹਿਤ।
ਗੁਰੂ ਕੀਆਂ ਸੰਗਤਾਂ ਦੇ ਚਰਣਾ ਦਾ ਦਾਸ
ਸੁਰਜੀਤ ਸਿੰਘ
ਮਿਤੀ: 4.7.15


05/07/15)
ਚਰਨਜੀਤ ਸਿੰਘ ਬਰੈਂਮਪਟਨ

ਮਃ ੧ ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ {ਪੰਨਾ 472}
ਭਾਈ ਕਾਹਨ ਸਿੰਘ ਨਾਭਾ ਦੇ ਮੁਤਾਬਿਕ ਇਸਤਰੀ ਦੀ ਮਹਾਵਾਰੀ ਤੋਂ ਬਾਅਦ ਸਿਰ ਨਹਾਉਣ ਦੀ ਰਵਾਇਤ ਤੋਂ ਲਫਜ “ਸਿਰਨਾਵਣੀ” ਹੋਂਦ ਵਿੱਚ ਆਇਆ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਇਸਤ੍ਰੀ ਦੇ ਮਹਾਵਾਰੀ ਤੋਂ ਬਾਅਦ ਨਹਾਉਣ ਨਾਲ ਇਸਤ੍ਰੀ ਸੁਚੀ ਨਹੀਂ ਹੋ ਜਾਂਦੀ ਕਿੳਂਕਿ ਮਹਾਵਾਰੀ ਆਉਣ ਨਾਲ ਉਹ ਭਿੱਟੀ ਵੀ ਨਹੀਂ ਜਾਂਦੀ। ਪਰ ਜਿਹੜਾ ਮਲ ਇਸਤ੍ਰੀ ਦੇ ਹੇਠੌਂ ਨਿਕਲਦਾ ਹੈ, ਉਹ ਮਲੀਨਤਾ, ਝੂਠੇ ਮਨੁਖ ਦੇ ਮੂੰਹ ਵਿੱਚ ਵਸਦੀ ਹੈ। ਜੇ ਸਾਨੂੰ ਇਹੋ ਯਾਦ ਰਹਿ ਜਾਏ ਕਿ ਗੁਰੂ ਨਾਨਕ ਸਾਹਿਬ ਝੂਠ ਬੋਲਣ ਨੂੰ ਕੀਹ ਸਮਝਦੇ ਹਨ ਤਾ ਸਾਡੇ ਵਾਸਤੇ ਝੂਠ ਬੋਲਣਾ ਜਰੂਰ ਔਖਾ ਹੋ ਜਾਵੇਗਾ।
ਚਰਨਜੀਤ ਸਿੰਘ
ਬਰੈਂਮਪਟਨ


05/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੁਦਰਤ ਤੇਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ

-1-
ਮੇਰੇ ਘਰ ਦੇ ਬਾਹਰ ਚਿੜੀਆਂ।
ਪਾਈ ਰੁੱਖ ਤੇ ਠਾਹਰ ਚਿੜੀਆਂ।
ਚੀਂ ਚੀਂ ਕਰ ਕਰ ਸੁਬਹ ਸਵੇਰੇ।
ਮਿਠਤ ਨਾਲ ਭਰਨ ਕੰਨ ਮੇਰੇ।
ਸਾਰੀ ਵਾ ਵਿੱਚ ਸ਼ਬਦ ਭਰਦੀਆਂ।
ਦਮ ਦਮ ਰੱਬ ਨੂੰ ਯਾਦ ਕਰਦੀਆਂ।
ਨ੍ਹਾ ਧੋ ਕੇ ਜਦ ਤਾਜ਼ਾ ਹੋਵਾਂ।
ਲੱਗੇ ਧੁਨ, ਵਿੱਚ ਮੈਂ ਵੀ ਖੋਵਾਂ।
ਜਦ ਮੈਂ ਉਸ ਵਲ ਧਿਆਨ ਲਗਾਵਾਂ।
ਅੰਦਰ ਬਾਹਰ ਉਸ ਨੂੰ ਪਾਵਾਂ।
-2-
ਖਿੜਕੀ `ਚੋਂ ਹਰਿਆਵਲ ਤੱਕਾਂ।
ਗੁਣ ਦਾਤੇ ਦੇ ਕਹਿ ਨਾ ਸਕਾਂ।
ਮਾਰ ਟਪੂਸੀ ਟਾਹਣੀ ਟਾਹਣੀ।
ਟਿਰ ਟਿਰ ਕਰੇ ਗੁਲਹਿਰੀ ਰਾਣੀ।
ਕਿਧਰੋਂ ਉਡਕੇ ਕੋਇਲ ਆਈ।
ਮਸਤੀ ਦੀ ਉਸ ਹੇਕ ਲਗਾਈ।
ਫੁਲ ਖਿੜੇ ਪਤੀਆਂ ਫਹਿਰਾਈਆਂ।
ਭੌਰੇ ਆ ਗੁਲਜ਼ਾਰਾਂ ਲਾਈਆਂ।
ਉਡਣ ਤਿਤਲੀਆਂ ਖੇਲਣ ਖੇਲਾਂ।
ਰੁੱਖਾਂ ਦੇ ਗਲ ਲੱਗੀਆਂ ਵੇਲਾਂ।
ਦੋਹਾਂ ਦਾ ਇਹ ਪਿਆਰ ਨਿਰਾਲਾ।
ਕੁਦਰਤ ਦਾ ਸ਼ਿੰਗਾਰ ਨਿਰਾਲਾ।
ਜੀਵਨ ਦੀ ਇਹ ਲਹਿਰ ਨਿਰਾਲੀ।
ਪੱਤਾ ਵੀ ਨਾ ਰੂਹ ਤੋਂ ਖਾਲੀ।
ਕਿਤਨੀ ਰੂਹ ਵਾਲੀ ਫੁਲਵਾੜੀ।
ਜੀਵਨ ਦੇ ਹਰ ਘਰ ਵਿੱਚ ਤਾੜੀ।
ਵਾਤਾਵਰਣ `ਚ ਰਚਦਾ ਹੋਇਆ।
ਰੱਬ ਦੀ ਕਿਰਤ ਤੇ ਮੋਹਿਤ ਹੋੇਿੲਆ।
ਰੱਬਾ ਤੇਰੇ ਰੰਗ ਨਿਆਰੇ।
ਸਮਝਾਂ ਕਿੰਜ ਜੋ ਸਮਝੋਂ ਬਾਹਰੇ।
ਦੇ ਦੇ ਰਬਾ ਇੱਕ ਸੌਗਾਤ।
ਤੇਰੇ ਗੁਣ ਗਾਵਾਂ ਦਿਨ ਰਾਤ।


03/07/15)
ਨਿਰਮਲ ਸਿੰਘ ਕੰਧਾਲਵੀ

ਸਤਿਕਾਰਯੋਗ ਪੁਰੇਵਾਲ ਸਾਹਿਬ ਜੀਓ,
ਗੁਰ ਫ਼ਤਿਹ ਪ੍ਰਵਾਨ ਹੋਵੇ ਜੀ।
ਇਕ ਮਹੀਨਾ ਦਮ ਲੈ ਕੇ ਸਿੱਖ ਮਾਰਗ ਨੂੰ ਦੁਬਾਰਾ ਸ਼ੁਰੂ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਸੀਂ ਆਪ ਜੀ ਦੇ ਇਸ ਗੱਲੋਂ ਵੀ ਬਹੁਤ ਮਸ਼ਕੂਰ ਹਾਂ ਕਿ ਆਪ ਜੀ ਨੇ ਪਾਠਕਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਹੈ। ਪਾਠਕ ਭਲੀਭਾਂਤ ਜਾਣਦੇ ਹਨ ਕਿ ਅਖ਼ਬਾਰ ਚਲਾਉਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੁੰਦਾ। ਇਹ ਕਾਰਜ ਅਲੂਣੀ ਸਿਲ਼ ਚੱਟਣ ਵਾਂਗ ਹੁੰਦਾ ਹੈ। ਪੰਜਾਬ ਵਿੱਚ ਅਜੇ ਕੱਲ੍ਹ ਪਰਸੋਂ ਹੀ ਕਾਲ਼ੀਆਂ ਸ਼ਕਤੀਆਂ ਨੇ, ਜੋ ਡੇਰਿਆਂ ਦੀ ਮਰਯਾਦਾ ਲਾਗੂ ਕਰਨਾ ਚਾਹੁੰਦੀਆਂ ਹਨ, ਸਿਧਾਂਤਕ ਗੁਰਮਤਿ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿੱਚ ਨਹੀਂ ਹੋਣ ਦਿਤਾ। ਉਹੀ ਸ਼ਕਤੀਆਂ ਬਾਹਰਲੇ ਦੇਸ਼ਾਂ ਵਿੱਚ ਵੀ ਪੈਰ ਪਸਾਰ ਰਹੀਆਂ ਹਨ। ਐਸੇ ਸਮੇਂ ਸਿੱਖ ਮਾਰਗ ਵਰਗੀ ਵੈੱਬਸਾਈਟ ਦੀ ਲੋੜ ਹੋਰ ਵੀ ਵਧੇਰੇ ਹੈ।
ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ ਤਾਂ ਕਿ ਆਪ ਸੱਚ ਦੀ ਸ਼ਮ੍ਹਾਂ ਨੂੰ ਇੰਜ ਹੀ ਲਟ ਲਟ ਬਲ਼ਦੀ ਰੱਖੋ।

ਦਾਸਰਾ
ਨਿਰਮਲ ਸਿੰਘ ਕੰਧਾਲਵੀ
ਯੂ. ਕੇ.


03/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦਿਲ ਕਦੇ ਵੀ ਨਾ ਕਿਸੇ ਦਾ ਦੁਖਾਵਾਂ, ਏਨੀ ਬੁੱਧ ਦੇ ਦੇ ਦਾਤਿਆ।
ਜਿਨਾ ਹੋ ਸਕੇ, ਹੋਰਾਂ ਦਾ ਕਰੀ ਜਾਵਾਂ, ਏਨੀ ਬੁੱਧ ਦੇ ਦੇ ਦਾਤਿਆ।
ਹੋਵੇ ਕਦੇ ਮੇਰੇ ਕੋਲੋਂ ਬੁਰਾ ਨਹੀਓਂ ਕਿਸੇ ਦਾ,
ਕਿਵੇਂ ਕਰਾਂ ਭਲਾ ਸਦਾ ਸੋਚਦਾ ਰਹਾਂ ਇਸੇ ਦਾ।
ਸਦਾ ਡਿਗਿਆਂ ਨੂੰ ਗਲ ਨਾਲ ਲਾਵਾਂ, ਏਨੀ ਬੁੱਧ ਦੇ ਦੇ ਦਾਤਿਆ।
ਦਿਲ ਕਦੇ ਵੀ ਨਾ ਕਿਸੇ ਦਾ ਦੁਖਾਵਾਂ, ਏਨੀ ਬੁੱਧ ਦੇ ਦੇ ਦਾਤਿਆ।
ਖੁਦ `ਚ ਜੋ ਖੋਇਆ, ਉਹਨੇ ਜ਼ਿੰਦਗੀ ਗਵਾਈ ਹੈ।
ਲੋਕਾਂ ਦੀ ਭਲਾਈ ਵਿੱਚ ਅਪਣੀ ਭਲਾਈ ਹੈ।
ਕਰ ਜੱਗ ਦਾ ਭਲਾ ਤੈਨੂੰ ਪਾਵਾਂ, ਏਨੀ ਬੁੱਧ ਦੇ ਦੇ ਦਾਤਿਆ।
ਦਿਲ ਕਦੇ ਵੀ ਨਾ ਕਿਸੇ ਦਾ ਦੁਖਾਵਾਂ, ਏਨੀ ਬੁੱਧ ਦੇ ਦੇ ਦਾਤਿਆ।
ਵਸਦਾ ਜੇੋ ਸਾਰਿਆਂ `ਚ ਦੇਖਾਂ ਕਰਤਾਰ ਮੈਂ।
ਸਭ ਨੂੰ ਪਿਆਰਾਂ ਪਾਵਾਂ ਤੇਰਾ ਇਉਂ ਪਿਆਰ ਮੈਂ।
ਏਸੇ ਤਰਾਂ ਤੇਰਾ ਪਿਆਰ ਮੈਂ ਵੰਡਾਵਾਂ, ਏਨੀ ਬੁੱਧ ਦੇ ਦੇ ਦਾਤਿਆ।
ਦਿਲ ਕਦੇ ਵੀ ਨਾ ਕਿਸੇ ਦਾ ਦੁਖਾਵਾਂ, ਏਨੀ ਬੁੱਧ ਦੇ ਦੇ ਦਾਤਿਆ।


ਹਿੰਦੂਆਂ ਨਾਲ ਨਰਮੀ ਵਰਤਣ ਦੀਆਂ ਹਦਇਤਾਂ
ਵਿਸ਼ੇਸ਼ ਸਰਕਾਰੀ ਵਕੀਲ ਨੇ ਕੀਤਾ ਖੁਲਾਸਾ

ਮੁੰਬਈ: ਸਾਲ 2008 ਵਿਚ ਹੋਏ ਮਾਲੇਗਾਓਂ ਧਮਾਕਿਆਂ ਵਾਲੇ ਕੇਸ ਦੀ ਵਿਸ਼ੇਸ਼ ਸਰਕਾਰੀ ਵਕੀਲ ਰੋਹਿਣੀ ਸਾਲਿਆਣ ਵੱਲੋਂ ਕੀਤੇ ਖੁਲਾਸਿਆਂ ਨੇ ਮੋਦੀ ਸਰਕਾਰ ਦਾ ਅਤਿਵਾਦ ਬਾਰੇ ਪੋਲ ਖੋਲ੍ਹ ਦਿੱਤਾ ਹੈ। ਇਸ ਕੇਸ ਦੀ ਪੈਰਵੀ ਅੱਜ ਕੱਲ੍ਹ ਕੌਮੀ ਜਾਂਚ ਏਜੰਸੀ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ- ਐਨ: ਆਈ: ਏ:) ਵੱਲੋਂ ਕੀਤੀ ਜਾ ਰਹੀ ਹੈ।
ਰੋਹਿਣੀ ਸਾਲਿਆਣ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਇਕ ਸਾਲ ਤੋਂ, ਜਦੋਂ ਤੋਂ ਕੇਂਦਰ ਵਿਚ ਨਵੀਂ ਸਰਕਾਰ ਹੋਂਦ ਵਿਚ ਆਈ ਹੈ, ਉਸ ਉਤੇ ਐਨ: ਆਈ: ਏ: ਲਗਾਤਾਰ ਦਬਆ ਪਾ ਰਹੀ ਹੈ ਕਿ ਇਸ ਕੇਸ ਵਿਚ ਨਰਮੀ ਵਰਤੀ ਜਾਵੇ। ਹੁਣ ਐਨ: ਆਈ: ਏ: ਨੇ ਇਹ ਕੇਸ ਉਸ ਕੋਲੋਂ ਵਾਪਸ ਵੀ ਲੈ ਲਿਆ ਹੈ। 12 ਜੂਨ ਨੂੰ ਇਸ ਕੇਸ ਦੀ ਤਰੀਕ ਮੌਕੇ ਉਸ ਨੂੰ ਕਹਿ ਦਿੱਤਾ ਗਿਆ ਕਿ ਇਸ ਕੇਸ ਦੀ ਪੈਰਵੀ ਹੁਣ ਕੋਈ ਹੋਰ ਵਕੀਲ ਕਰੇਗਾ। ਰੋਹਿਣੀ ਸਾਲਿਆਣ ਮੁਤਾਬਕ ਜਿਉਂ ਹੀ ਪਿਛਲੇ ਸਾਲ ਕੇਂਦਰ ਵਿਚ ਐਨ: ਆਈ: ਏ: ਦੀ ਸਰਕਾਰ ਬਣੀ, ਉਸ ਨੂੰ ਐਨ: ਆਈ: ਏ: ਦੇ ਇਕ ਸੀਨੀਅਰ ਅਫਸਰ ਦਾ ਫੋਨ ਆਇਆ ਕਿ ਉਹ ਉਸ ਨਾਲ ਗੱਲ ਕਰਨਾ ਚਾਹੁੰਦਾ ਹੈ, ਪਰ ਇਹ ਗੱਲ ਫੋਨ ਉਤੇ ਸੰਭਵ ਨਹੀਂ ਹੈ। ਇਸ ਤੋਂ ਬਾਅਦ ਇਕ ਦਿਨ ਉਹ ਅਫਸਰ ਆਇਆ ਅਤੇ ਕਿਹਾ ਕਿ ਉਪਰੋਂ ਹਦਾਇਤਾਂ ਹਨ ਕਿ ਇਨ੍ਹਾਂ ਕੇਸਾਂ ਵਿਚ ਹੁਣ ਨਰਮੀ ਵਰਤੀ ਜਾਵੇ। ਯਾਦ ਰਹੇ ਕਿ ਹਿੰਦੂ ਜਥੇਬੰਦੀਆਂ ਵੱਲੋਂ ਕੀਤੇ ਧਮਾਕਿਆਂ ਨਾਲ ਸਬੰਧਤ ਸਾਰੇ ਕੇਸਾਂ ਦੀ ਛਾਣ-ਬੀਣ ਅਤੇ ਪੈਰਵੀ ਹੁਣ ਐਨ: ਆਈ: ਏ: ਹੀ ਕਰ ਰਹੀ ਹੈ।
68 ਸਾਲਾ ਰੋਹਿਣੀ ਸਾਲਿਆਣ ਪਹਿਲਾਂ ਸਰਕਾਰੀ ਵਕੀਲ ਸੀ, ਪਰ ਬਾਅਦ ਵਿਚ ਉਸ ਨੇ ਇਹ ਨੌਕਰੀ ਛੱਡ ਕੇ ਆਪਣੀ ਪ੍ਰਾਈਵੇਟ ਵਕਾਲਤ ਸ਼ੁਰੂ ਕਰ ਦਿੱਤੀ। 29 ਸਤੰਬਰ 2008 ਨੂੰ ਹੋਏ ਮਾਲੇਗਾਓਂ ਧਮਾਕੇ ਤੋਂ ਬਾਅਦ ਇਸ ਦੀ ਜਾਂਚ ਮਹਾਂਰਾਸ਼ਟਰ ਅਤਿਵਾਦ-ਵਿਰੋਧੀ ਸਕੁਐਡ (ਏ: ਟੀ: ਐਸ਼:) ਦੇ ਮੁਖੀ ਹੇਮੰਤ ਕਰਕਰੇ ਕੋਲ ਆ ਗਈ ਅਤੇ ਹੇਮੰਤ ਕਰਕਰੇ ਨੇ ਹੀ ਉਸ ਨੂੰ ਇਹ ਕੇਸ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਲੜਨ ਲਈ ਮਨਾਇਆ ਸੀ। ਪਹਿਲਾਂ ਉਸ ਨੇ ਹੇਮੰਤ ਕਰਕਰੇ ਨੂੰ ਇਹ ਕੇਸ ਲੜਨ ਤੋਂ ਮਨਾ ਕਰ ਦਿੱਤਾ ਸੀ, ਪਰ ਕਰਕਰੇ ਵੱਲੋਂ ਜ਼ੋਰ ਪਾਉਣ ‘ਤੇ ਜਦੋਂ ਉਸ ਨੇ ਇਸ ਕੇਸ ਨਾਲ ਸਬੰਧਤ ਕਾਗਜ਼ ਪੜ੍ਹੇ, ਉਹ ਹੱਕੀ-ਬੱਕੀ ਰਹਿ ਗਈ। ਇਹ ਧਮਾਕੇ ਤਾਂ ਹਿੰਦੂਆਂ ਵੱਲੋਂ ਕੀਤੇ ਗਏ ਸਨ। ਉਦੋਂ ਤੱਕ ਹਰ ਧਮਾਕਾ ਮੁਸਲਮਾਨਾਂ ਦੇ ਨਾਂ ਲਾਇਆ ਜਾ ਰਿਹਾ ਸੀ। ਉਹ ਦੱਸਦੀ ਹੈ: “ਕਾਗਜ਼ ਵਿਚ ਦਰਜ ਤਫਸੀਲ ਪੜ੍ਹ ਕੇ ਮੇਰਾ ਰੋਣ ਨਿਕਲ ਗਿਆ। ਮੈਂ ਧੁਰ ਅੰਦਰ ਤੱਕ ਹਿੱਲ ਗਈ ਸਾਂ। ਕਾਗਜ਼ ਪੜ੍ਹਦਿਆਂ ਸਵੇਰ ਤੋਂ ਸ਼ਾਮ ਹੋ ਗਈ। ਪਤਾ ਲੱਗਿਆ ਕਿ ਸਮਝੌਤਾ ਤੇ ਮੋਦਾਸਾ ਧਮਾਕੇ ਵੀ ਹਿੰਦੂ ਜਥੇਬੰਦੀਆਂ ਨੇ ਹੀ ਕੀਤੇ ਸਨ।”
ਰੋਹਿਣੀ ਸਾਲਿਆਣ ਨੇ ਇਹ ਖੁਲਾਸਾ ਵੀ ਕੀਤਾ ਹੈ ਕਿ ਸੁਪਰੀਮ ਕੋਰਟ ਵਿਚ ਵੀ ਸਰਕਾਰੀ ਵਕੀਲ ਮਾਰੀਅਰ ਪੁੱਟਮ ਨੂੰ ਕੇਸ ਦੀ ਪੈਰਵੀ ਤੋਂ ਰੋਕ ਦਿੱਤਾ ਗਿਆ। ਸਿੱਟੇ ਵਜੋਂ ਅਦਾਲਤ ਨੇ ਜੋ ਫੈਸਲਾ ਦਿੱਤਾ, ਉਸ ਨਾਲ ਮੁਲਜ਼ਮ ਦੀ ਜ਼ਮਾਨਤ ਲਈ ਰਾਹ ਖੁੱਲ੍ਹ ਗਿਆ। ਉਸ ਮੁਤਾਬਕ, ਇਹੀ ਐਨ: ਆਈ: ਏ: ਦੇ ਅਫਸਰ ਚਾਹੁੰਦੇ ਸਨ। ਇਸੇ ਦੌਰਾਨ ਐਨ: ਆਈ: ਏ: ਨੇ ਰੋਹਿਣੀ ਸਾਲਿਆਣ ਦੇ ਦੋਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ, ਜਦਕਿ ਰੋਹਿਣੀ ਸਾਲਿਆਣ ਦਾ ਕਹਿਣਾ ਹੈ ਕਿ ਜਦੋਂ ਵੀ ਲੋੜ ਪਈ, ਉਹ ਦੋਸ਼ ਸਿੱਧ ਕਰ ਦੇਵੇਗੀ।
ਜ਼ਿਕਰਯੋਗ ਹੈ ਕਿ 29 ਸਤੰਬਰ 2008 ਨੂੰ ਮੋਦਾਸਾ (ਗੁਜਰਾਤ) ਅਤੇ ਮਾਲੇਗਾਓਂ (ਮਹਾਂਰਾਸ਼ਟਰ) ਵਿਚ ਤਿੰਨ ਧਮਾਕੇ ਹੋਏ ਸਨ ਜਿਨ੍ਹਾਂ ਵਿਚ 8 ਵਿਅਕਤੀ ਮਾਰੇ ਗਏ ਸਨ ਅਤੇ 80 ਜ਼ਖਮੀ ਹੋ ਗਏ ਸਨ। ਇਸੇ ਦਿਨ ਅਹਿਮਦਾਬਾਦ (ਗੁਜਰਾਤ) ਵਿਚ ਬੰਬ ਮਿਲੇ ਸਨ। ਹੇਮੰਤ ਕਰਕਰੇ ਨੇ ਮਾਲੇਗਾਓਂ ਕੇਸ ਦੀ ਜਾਂਚ ਕੀਤੀ ਸੀ ਅਤੇ ਪਹਿਲੀ ਵਾਰ ਇਹ ਤੱਥ ਸਾਹਮਣੇ ਲਿਆਂਦੇ ਸਨ ਕਿ ਜਿਨ੍ਹਾਂ ਲੋਕਾਂ ਨੇ ਇਹ ਧਮਾਕੇ ਕੀਤੇ ਸਨ, ਉਨ੍ਹਾਂ ਦਾ ਸਬੰਧ ਹਿੰਦੂ ਜਥੇਬੰਦੀ ‘ਅਭਿਨਵ ਭਾਰਤ’ ਹੈ। ਇਸ ਜਥੇਬੰਦੀ ਦਾ ਸਬੰਧ ਅਗਾਂਹ ਆਰ: ਐਸ਼: ਐਸ਼: ਨਾਲ ਜੁੜਦਾ ਹੈ। ਉਦੋਂ ਇਸ ਕੇਸ ਵਿਚ 12 ਲੋਕਾਂ ਦੀ ਗ੍ਰਿਫਤਾਰੀ ਹੋਈ ਸੀ ਜਿਨ੍ਹਾਂ ਵਿਚ ਫੌਜ ਵਿਚ ਲੈਫਟੀਨੈਂਟ ਕਰਨਲ ਪ੍ਰਸਾਦ ਸ੍ਰੀਕਾਂਤ ਪੁਰੋਹਿਤ, ਸਾਧਵੀ ਪ੍ਰਗਯਾ ਸਿੰਘ ਠਾਕੁਰ, ਰਿਟਾਇਰਡ ਰਾਮੇਸ਼ ਉਪਾਧਿਆਏ ਸ਼ਾਮਲ ਸਨ। ਗੌਰਤਲਬ ਹੈ ਕਿ 26 ਨਵੰਬਰ 2008 ਵਾਲੇ ਦਿਨ ਅਤਿਵਾਦੀਆਂ ਨਾਲ ਲੜਦਿਆਂ ਹੇਮੰਤ ਕਰਕਰੇ ਦੀ ਮੌਤ ਹੋ ਗਈ ਸੀ, ਪਰ ਇਹ ਖਬਰਾਂ ਵੀ ਆਈਆਂ ਸਨ ਕਿ ਉਸ ਦੀ ਮੌਤ ਅਤਿਵਾਦੀਆਂ ਹੱਥੋਂ ਨਹੀਂ, ਸਗੋਂ ਉਸ ਨੂੰ ਆਪਣਿਆਂ ਨੇ ਹੀ ਮਾਰਿਆ ਹੈ।
________________________________________
ਹਿੰਦੂ ਜਥੇਬੰਦੀਆਂ ਦਾ ਅਤਿਵਾਦ
ਮਾਲੇਗਾਓਂ ਧਮਾਕੇ: 8 ਸਤੰਬਰ 2006, 37 ਮੌਤਾਂ 125 ਜ਼ਖਮੀ।
ਸਮਝੌਤਾ ਐਕਸਪ੍ਰੈੱਸ ਧਮਾਕਾ: 18 ਫਰਵਰੀ 2007, 68 ਮੌਤਾਂ 50 ਜ਼ਖਮੀ।
ਮੱਕਾ ਮਸਜਿਦ ਧਮਾਕਾ: 18 ਮਈ 2007, ਹੈਦਰਾਬਾਦ, 16 ਮੌਤਾਂ 100 ਜ਼ਖਮੀ।
ਅਜਮੇਰ ਧਮਾਕਾ: 11 ਅਕਤੂਬਰ 2007, 3 ਮੌਤਾਂ 17 ਜ਼ਖਮੀ।
ਮਾਲੇਗਾਓਂ ਧਮਾਕੇ (ਦੂਜੀ ਵਾਰ): 29 ਸਤੰਬਰ 2008, 7 ਮੌਤਾਂ 80 ਜ਼ਖਮੀ।
ਮੋਦਾਸਾ ਧਮਾਕੇ: 29 ਸਤੰਬਰ 2008, 1 ਮੌਤ।
(ਨੋਟ:- ਇਹ ਖ਼ਬਰ ਪੰਜਾਬ ਟਾਈਮਜ਼ ਵਿਚੋਂ ਲਈ ਗਈ ਹੈ ਅਤੇ ਇਸ ਤਰ੍ਹਾਂ ਦੀ ਜਾਣਕਾਰੀ ਸਪੋਕਸਮੈਨ ਵਿੱਚ ਵੀ ਛਪ ਚੁੱਕੀ ਹੈ)


01/07/15)
ਬਲਦੇਵ ਸਿੰਘ ਟੋਰਾਂਟੋ

ਜਿਉ ਜੋਰੂ ਸਿਰਨਾਵਣੀ

ਮਃ ੧॥

ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥

ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ ੨॥

ਪਦ ਅਰਥ: - ਜਿਉ – ਜਿਵੇਂ, ਕਿਵੇਂ। ਜੋਰੂ – ਇਸਤ੍ਰੀ। ਸਿਰਨਾਵਣੀ – ਮਹਾਵਾਰੀ, ਇੱਕ ਕੁਦਰਤੀ ਪਵਿੱਤਰ ਕ੍ਰਿਆ ਹੈ, ਜਿਸ ਨੂੰ ਝੂਠੇ, ਕਪਟੀ, ਫਰੇਬੀ, ਸੱਚ ਤੋਂ ਭਟਕੇ ਹੋਇ ਲੋਕ ਅਪਵਿੱਤਰ ਦੱਸਦੇ ਹਨ। ਆਵੈ ਵਾਰੋ ਵਾਰ – ਇਹ ਕੁਦਰਤੀ ਪਵਿੱਤਰ ਕ੍ਰਿਆ ਦੇ ਕ੍ਰਮ ਵਾਰ ਆਉਣ ਨੂੰ। ਜੂਠੇ ਜੂਠਾ – ਜੂਠੇ, ਝੂਠੇ, ਫਰੇਬੀ, ਕਪਟੀ। ਮੁਖਿ ਵਸੈ – ਜਿਨ੍ਹਾਂ ਦੇ ਆਪਣੇ ਮੂੰਹ ਵਿੱਚ ਜੂਠ ਵੱਸਦੀ ਹੈ। ਨਿਤੁ ਨਿਤੁ – ਹਮੇਸਾਂ, ਹਰ ਵਕਤ। ਹੋਇ ਖੁਆਰੁ – ਭਟਕੇ ਹੋਇ ਕਪਟੀ ਮਨੁੱਖ, ਜਿਨ੍ਹਾਂ ਦਾ ਆਪਣਾ ਕੋਈ ਦੀਨ ਮਜਬ ਨਹੀਂ। ਸੂਚੇ ਇਹ ਨ ਆਖੀਅਹਿ – ਇਨ੍ਹਾਂ ਨੂੰ ਸੁਚੇ ਨਹੀਂ ਆਖਣਾ ਚਾਹੀਦਾ। ਬਹਨਿ ਜਿ ਪਿੰਡਾ ਧੋਇ – ਜੋ ਪਿੰਡਾ ਧੋ ਕੇ ਬਹਨਿ ਭਾਵ ਆਪਣੇ ਆਪ ਨੂੰ ਸੁੱਚਾ ਸਮਝਦੇ ਹਨ। ਸੂਚੇ ਸੇਈ ਨਾਨਕਾ – ਨਾਨਕ ਆਖਦਾ ਹੈ ਸੁਚੇ ਤਾਂ ਦਰਅਸਲ ਉਹ ਹਨ। ਜਿਨ ਮਨਿ ਵਸਿਆ ਸੋਇ – ਜਿਨ੍ਹਾਂ ਦੇ ਹਿਰਦੇ ਅੰਦਰ ਸਰਬਵਿਆਪਕ ਸੱਚ ਵੱਸਿਆ ਹੋਇਆ ਹੈ। ਸੋਇ – ਸਰਬਵਿਆਪਕ ਸੱਚ।

ਅਰਥ: - ਹੇ ਭਾਈ! ਜਿਹੜੇ ਆਪ ਝੂਠੇ, ਜੂਠੇ, ਫਰੇਬੀ, ਕਪਟੀ ਅਤੇ ਭਟਕੇ ਹੋਇ ਮਨੁੱਖ ਹਨ ਜਿਨ੍ਹਾਂ ਦੇ ਆਪਣੇ ਮੂੰਹ ਵਿੱਚ ਨਿਤਾ ਪ੍ਰਤੀ ਜੂਠ ਵੱਸਦੀ ਹੈ ਭਾਵ ਜਿਨ੍ਹਾਂ ਦਾ ਆਪਣਾ ਕੋਈ ਦੀਨ ਮਜਬ ਨਹੀਂ ਹੈ ਉਹ ਕਿਵੇਂ ਇਸਤ੍ਰੀ ਦੇ ਕੁਦਰਤੀ ਕ੍ਰਿਆ ਦੇ ਕ੍ਰਮ ਵਾਰ ਆਉਣ ਨੂੰ ਅਪਵਿੱਤਰ ਦੱਸਦੇ ਹਨ? ਅਜਿਹੇ ਫਰੇਬੀ ਲੋਕ ਜੋ ਆਪਣਾ ਪਿੰਡਾ ਧੋਕੇ ਆਪਣੇ ਆਪ ਨੂੰ ਸੂਚੇ/ਪਵਿੱਤਰ ਅਤੇ ਇਸਤ੍ਰੀ ਨੂੰ ਅਪਵਿੱਤਰ ਸਮਝਦੇ ਹਨ ਇਨ੍ਹਾਂ ਨੂੰ ਸੁਚੇ ਨਹੀਂ ਆਖਣਾ ਚਾਹੀਦਾ ਭਾਵ ਇਨ੍ਹਾਂ ਨੂੰ ਜੂਠੇ, ਝੂਠੇ, ਫਰੇਬੀ ਅਤੇ ਕਪਟੀ ਸਮਝਣਾ ਚਾਹੀਦਾ ਹੈ। ਨਾਨਕ ਆਖਦਾ ਹੈ ਸੁੱਚੇ/ਪਵਿੱਤਰ ਤਾਂ ਦਰਅਸਲ ਉਹ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਸਰਬਵਿਆਪਕ ਸੱਚ (universal truth) ਵਸਿਆ ਹੋਇਆ ਹੈ ਭਾਵ ਜੋ ਸਰਬਵਿਆਪਕ ਸੱਚ ਵਿੱਚ ਯਕੀਨ ਰੱਖਦੇ ਹਨ।

ਆਸਾ ਦੀ ਵਾਰ ਦੇ ਵਿਆਖਿਆ ਦੇ ਖਰੜੇ ਵਿੱਚੋਂ।

ਬਲਦੇਵ ਸਿੰਘ ਟੌਰਾਂਟੋਂ।


ਸੰਪਾਦਕੀ ਨੋਟ

ਅੱਜ ਇੱਕ ਜੁਲਾਈ ਹੋ ਗਈ ਹੈ ਅਤੇ ‘ਸਿੱਖ ਮਾਰਗ’ ਅੱਜ ਤੋਂ ਦੁਬਾਰਾ ਅੱਪਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੱਲ ਸ: ਗਜਿੰਦਰ ਸਿੰਘ ਦਾ ਨਿਊਯਾਰਕ ਤੋਂ ਫੂਨ ਆਇਆ ਸੀ ਅਤੇ ਸੁਨੇਹਾ (ਮੈੱਸਜ਼) ਛੱਡਿਆ ਸੀ। ਉਹਨਾ ਨੇ ਸ਼ਾਇਦ ਸਮਝਿਆ ਹੋਵੇਗਾ ਕਿ ਕੱਲ ਨੂੰ ਇੱਕ ਜੁਲਾਈ ਹੈ ਕਿਤੇ ਅੱਪਡੇਟ ਕਰਨ ਦਾ ਚੇਤਾ ਹੀ ਨਾ ਭੁੱਲ ਜਾਵੇ। ‘ਸਿੱਖ ਮਾਰਗ’ ਦੇ ਪਾਠਕ/ਲੇਖਕ ਜੀਓ ਨਾ ਤਾਂ ਪਹਿਲੀ ਜਲਾਈ ਦਾ ਚੇਤਾ ਭੁੱਲਿਆ ਸੀ ਅਤੇ ਨਾ ਹੀ ਕੋਈ ਮੈਂ ਬਹੁਤਾ ਵਿਹਲਾ ਰਹਿ ਕੇ ਅਰਾਮ ਕੀਤਾ ਹੈ। ਇਹ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਮਾਈਕਰੋਸੌਫਟ ਨੇ ਕਾਫੀ ਸਮਾ ਪਹਿਲਾਂ ਵਿੰਡੋ ਐਕਸ-ਪੀ ਦੀ ਸਪੋਰਟ ਕਰਨੀ ਬੰਦ ਕਰ ਦਿੱਤੀ ਸੀ ਪਰ ਮੈਂ ਹੁਣ ਤੱਕ ਇਹੀ ਵਰਤਦਾ ਆ ਰਿਹਾ ਸੀ। ਵਿੰਡੋ ਸੈਵਨ ਮੈਂ ਕਈ ਸਾਲਾਂ ਤੋਂ ਖਰੀਦ ਕੇ ਰੱਖੀ ਹੋਈ ਸੀ ਪਰ ਉਹ ਪਾਈ ਨਹੀਂ ਸੀ। ਕਿਉਂਕਿ ਉਹ ਪਉਣ ਨਾਲ ਕਈ ਦਿਨ ‘ਸਿੱਖ ਮਾਰਗ’ ਨੂੰ ਬੰਦ ਕਰਨਾ ਪੈਣਾ ਸੀ। ਉਂਜ ਵਿੰਡੋ ਪਉਣੀ ਤਾਂ ਕੁੱਝ ਘੰਟੇ ਦਾ ਹੀ ਕੰਮ ਹੁੰਦਾ ਹੈ ਪਰ ਉਸ ਨੂੰ ਆਪਣੇ ਅਨੁਸਾਰ ਸੈੱਟ ਅੱਪ ਕਰਨਾ ਅਤੇ ਹੋਰ ਵਰਤਣ ਵਾਲੇ ਸਾਰੇ ਪ੍ਰੋਗਰਾਮ ਪਉਣ ਲਈ ਕਾਫੀ ਸਮੇ ਦੀ ਲੋੜ ਹੁੰਦੀ ਹੈ। ਜੇ ਕਰ ਕੋਈ ਤਕਨੀਕੀ ਸਮੱਸਿਆ ਆ ਜਾਵੇ ਤਾਂ ਹੋਰ ਵੀ ਕਾਫੀ ਸਮਾ ਲਉਣਾ ਪੈਂਦਾ ਹੈ। ਮੇਰੇ ਵੀ ਤਕਰੀਬਨ ਦੋ ਕੁ ਹਫਤੇ ਇਸੇ ਵਿੱਚ ਲੰਘ ਗਏ ਸਨ। ਪਹਿਲਾਂ ਐਕਸ-ਪੀ ਤੋਂ ਸੈਵਨ ਅੱਪਗ੍ਰੇਡ ਕੀਤੀ ਤਾਂ ਇੱਕ ਤਕਨੀਕੀ ਸਮੱਸਿਆ ਪੈਦਾ ਹੋ ਗਈ ਸੀ। ਕੋਈ ਵੀ ਫਾਈਲ ਮੌਡੀਫਾਈ ਕਰਕੇ ਸੇਵ ਨਹੀਂ ਸੀ ਹੁੰਦੀ। ਦੋ ਕੁ ਦਿਨ ਇਸ ਨੂੰ ਠੀਕ ਕਰਨ ਲਈ ਲੱਗਿਆ ਰਿਹਾ ਜਦੋਂ ਸਾਰਾ ਕੁੱਝ ਪੂਰਾ ਠੀਕ ਨਾ ਹੋਇਆ ਤਾਂ ਦੁਬਾਰਾ ਸਾਰਾ ਕੁੱਝ ਫਾਰਮੇਟ ਕਰਕੇ ਕਲੀਨ ਇਨਸਟਾਲ ਕੀਤਾ। ਇਸ ਸਮੇਂ ਦੌਰਾਨ ਕਈ ਪਾਠਕਾਂ/ਲੇਖਕਾਂ ਦੀਆਂ ਈਮੇਲਾਂ ਆਈਆਂ ਸਨ। ਉਹਨਾ ਨੂੰ ਸਾਂਭਣ ਦੀ ਕੋਸ਼ਿਸ਼ ਤਾਂ ਕੀਤੀ ਸੀ ਹੋ ਸਕਦਾ ਹੈ ਕਿ ਕੋਈ ਨਾ ਭੀ ਸਾਂਭੀ ਗਈ ਹੋਵੇ। ਇਸ ਲਈ ਖਿਮਾ ਦਾ ਜਾਚਕ ਹਾਂ। ਜੇ ਕਰ ਕਿਸੇ ਪਾਠਕ/ਲੇਖਕ ਨੂੰ ਇੱਥੇ ਛਪਣ ਵਾਲੀ ਕਿਸੇ ਲਿਖਤ ਤੇ ਇਤਰਾਜ਼ ਹੋਵੇ ਜਾਂ ਉਹ ਇੱਥੇ ਕਿਸੇ ਕਿਸਮ ਦੀਆਂ ਲਿਖਤਾਂ ਬਾਰੇ ਕੋਈ ਹੋਰ ਤਬਦੀਲੀ ਚਾਹੁੰਦਾ ਹੋਵੇ ਤਾਂ ਉਹ ਸਲਾਹਕਾਰ ਬੋਰਡ ਨਾਲ ਗੱਲ ਕਰ ਸਕਦਾ ਹੈ। ਸਲਾਹਕਾਰ ਬੋਰਡ ਦੇ ਨਾਮ ਪਹਿਲਾਂ ਵੀ ਇੱਥੇ ਲਿਖੇ ਹੋਏ ਹਨ ਹੁਣ ਦੁਬਾਰਾ ਫਿਰ ਲਿਖ ਕੇ ਸੰਖੇਪ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ:
1-ਭਾਈ ਬਲਦੇਵ ਸਿੰਘ ਟੋਰਾਂਟੋ:- ਇਹਨਾ ਨੂੰ ਕਨੇਡਾ ਵਿੱਚ ਰਹਿਣ ਵਾਲੇ ਤਕਰੀਬਨ ਸਾਰੇ ਸਿੱਖ ਹੀ ਜਾਣਦੇ ਹਨ। ਇਹਨਾ ਦੇ ਲੇਖ ‘ਸਿੱਖ ਮਾਰਗ’ ਤੇ ਤਕਰੀਬਨ ਪਿਛਲੇ ਛੇ ਸਾਲਾਂ ਤੋਂ ਛਪ ਰਹੇ ਹਨ। ਇਹ ਹਰ ਸ਼ਨਿੱਚਰਵਾਰ ਸਵੇਰ ਨੂੰ ਵੀਜ਼ਨ ਟੀ: ਵੀ: ਤੇ ਗੁਰਬਾਣੀ ਪ੍ਰੋਗਰਾਮ ਪੇਸ਼ ਕਰਦੇ ਹਨ ਜਿਹੜਾ ਕਿ ਸਾਰੇ ਕਨੇਡਾ ਵਿੱਚ ਦੇਖਿਆ ਸੁਣਿਆਂ ਜਾਂਦਾ ਹੈ।
2-ਭਾਈ ਜਸਵੀਰ ਸਿੰਘ ਵੈਨਕੂਵਰ:- ਇਹ ਵੈਨਕੂਵਰ ਦੇ ਇੱਕ ਗੁਰਦੁਆਰੇ ਵਿੱਚ ਪਿਛਲੇ ਕਾਫੀ ਸਮੇ ਤੋਂ ਸੇਵਾ ਕਰਦੇ ਆ ਰਹੇ ਹਨ। ਇਹਨਾ ਦੇ ਲੇਖ ‘ਸਿੱਖ ਮਾਰਗ’ ਤੇ ਤਕਰੀਬਨ ਅੱਠ ਸਾਲਾਂ ਤੋਂ ਛਪ ਰਹੇ ਹਨ। ਇਹ ਰੈਡੀਓ ਅਤੇ ਟੀ: ਵੀ: ਉਪਰ ਵੀ ਬਹੁਤ ਸਾਰੇ ਪ੍ਰੋਗਰਾਮ ਦੇ ਚੁੱਕੇ ਹਨ। ਹਾਲੇ ਕੁੱਝ ਹਫਤੇ ਪਹਿਲਾਂ ਹੀ ਹਰੀ ਸਿੰਘ ਰੰਧਾਵੇ ਨਾਲ ਵਿਚਾਰ ਚਰਚਾ ਕੀਤੀ ਗਈ ਸੀ।
3-ਡਾ: ਪੂਰਨ ਸਿੰਘ ਵੈਨਕੂਵਰ:- ਇਹ ਤੇ ਭਾਈ ਜਸਵੀਰ ਸਿੰਘ ਜੀ ਆਪਸ ਵਿੱਚ ਵਿਚਾਰ ਵਿਟਾਂਦਰਾ ਕਰਦੇ ਹੀ ਰਹਿੰਦੇ ਹਨ ਅਤੇ ਉਹਨਾ ਦੇ ਸ਼ਹਿਰ ਵਿੱਚ ਹੀ ਰਹਿੰਦੇ ਹਨ। ਮੈਂ ਇਹਨਾ ਨੂੰ ਪਿਛਲੇ ਤਕਰੀਬਨ 33 ਸਾਲਾਂ ਤੋਂ ਜਾਣਦਾ ਹਾਂ।
4-ਪ੍ਰੀਤਮ ਸਿੰਘ ਵੈਨਕੂਵਰ:- ਇਹ ਵੀ ਡਾ: ਪੂਰਨ ਸਿੰਘ ਅਤੇ ਭਾਈ ਜਸਵੀਰ ਸਿੰਘ ਦੇ ਲਾਗੇ ਹੀ ਉਸੇ ਸ਼ਹਿਰ ਵਿੱਚ ਰਹਿੰਦੇ ਹਨ। ਇਹ ਲਿਖਦੇ ਭਾਵੇਂ ਘੱਟ ਹਨ ਪਰ ਘੋਖ ਹਰ ਪਾਸੇ ਦੀ ਰੱਖਦੇ ਹਨ ਕਿ ਗੁਰਦੁਆਰਿਆਂ ਵਿੱਚ ਅਤੇ ਦੁਨੀਆ ਵਿੱਚ ਕੀ ਕੁੱਝ ਹੋ ਰਿਹਾ ਹੈ। ਸਿੱਖੀ ਤੇ ਅੰਦਰੋਂ ਬਾਹਰੋਂ ਕਿਸ ਤਰ੍ਹਾਂ ਹਮਲੇ ਹੋ ਰਹੇ ਹਨ।
5-ਡਾ: ਗੁਰਮੀਤ ਸਿੰਘ ਬਰਸਾਲ:- ਇਹ ਵੀ ਤਕਰੀਬਨ ਛੇ ਕੁ ਸਾਲ ਤੋਂ ‘ਸਿੱਖ ਮਾਰਗ’ ਤੇ ਲਿਖ ਰਹੇ ਹਨ ਪਰ ਫੇਸਬੁੱਕੀਏ ਤਕਰੀਬਨ ਸਾਰੇ ਹੀ ਇਹਨਾ ਨੂੰ ਜਾਣਦੇ ਹੋਣਗੇ।
6- ਗੁਰਇੰਦਰ ਸਿੰਘ ਪਾਲ:-ਇਹ ਵੀ ਤਕਰੀਬਨ ਛੇ ਕੁ ਸਾਲ ਤੋਂ ‘ਸਿੱਖ ਮਾਰਗ’ ਤੇ ਲਿਖ ਰਹੇ ਹਨ ਅਤੇ ਕਈ ਜ਼ੁਬਾਨਾਂ ਦੇ ਮਾਹਰ ਹਨ। ਜਦੋਂ ਇੰਡੀਆ ਜਾਂਦੇ ਹਨ ਤਾਂ ਕਈ ਨਵੀਆਂ ਗੱਲਾਂ ਦੀ ਪਾਠਕਾਂ ਨੂੰ ਆਪਣੀਆਂ ਖਾਸ ਰਿਪੋਰਟਾਂ ਰਾਹੀਂ ਜਾਣਕਾਰੀ ਦਿੰਦੇ ਹਨ। ਮਿੱਠੇ ਰੀਠਿਆਂ ਬਾਰੇ ਵਿਸਥਾਰ ਵਿੱਚ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਇਹਨਾ ਨੇ ਹੀ ਇਕੱਠੀ ਕਰਕੇ ਲਿਆਂਦੀ ਸੀ ਅਤੇ ‘ਸਿੱਖ ਮਾਰਗ’ ਦੇ ਪਾਠਕਾਂ ਨਾਲ ਸਾਂਝੀ ਕੀਤੀ ਸੀ।


01/07/15)
ਨਿਰਭੈ ਸਿੰਘ

ਗੁਰੂ ਸਵਾਰੇ ਸ੍ਰ: ਮੱਖਣ ਸਿੰਘ ਜੀ,
ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫਤਹਿ॥

ਜਿਸ ਇੰਨਸਾਨ ਦਾ ਮਕਸਦ ਨਿਰਸਵਾਰਥ ਹੋ ਕੇ ਕੰਮ ਕਰਨਾ ਹੋਵੇ ਅਕਾਲ ਪੁਰਖ ਪਰਮੇਸ਼ਰ ਦਾ ਹੱਥ ਉਸਦੀ ਪਿੱਠ ਉੱਪਰ ਹਮੇਸ਼ਾਂ ਰਹਿੰਦਾ ਹੈ। ਸਰਦਾਰ ਜੀ ਤੁਸੀਂ ਇਸ ਥਾਪੀ ਦੇ ਹੱਕਦਾਰ ਹੋ ਆਪਣੇ ਵੀਹ ਸਾਲ ਦੇ ਕੰਮ ਦੀ ਬਦੌਲਤ। ਇਸ ਲਈ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਸ਼ੁਭ ਕਾਰਜ ਨੂੰ ਛੱਡਣ ਦਾ ਇਰਾਦਾ ਵਿਸਾਰ ਕੇ ਗੁਰੂ ਪਰਮੇਸ਼ਰ ਦੀ ਸਿਫਤ-ਸਲਾਹ ਕਰ ਰਹੇ ਗੁਰਬਾਣੀ ਖ਼ਜ਼ਾਨੇ ਨੂੰ ਹੋਰ ਅਨੇਕਾਂ ਗੁਰਸਿੱਖਾਂ ਦੀਆਂ ਲਿਖਤਾਂ ਰਾਹੀਂ ਦ੍ਰਿੜਤਾ ਨਾਲ ਪ੍ਰਚਾਰਨ ਦੀ ਸੇਵਾ ਚਾਲੂ ਰੱਖੋ ਜੀ। ਯਕੀਨਨ ਗੁਰੂ ਜੀ ਦਾ ਮੂੰਹ ਤੁਹਾਡੇ ਵਲ ਹੋਵੇਗਾ ਅਤੇ ਆਖਿਰ ਫਤਹਿ ਰੱਬ ਜੀ ਬਖਸ਼ਣਗੇ।
ਗੁਰੂ ਪੰਥ ਦਾ ਦਾਸ
ਨਿਰਭੈ ਸਿੰਘ


01/07/15)
ਗੁਰਇੰਦਰ ਸਿੰਘ ਪਾਲ

“ਤੁਹਾਡੀ ਸਲਾਹ ਸਿਰ ਮੱਥੇ ਪਰ……!”

ਸ: ਮੱਖਣ ਸਿੰਘ ਜੀ, ਉਕਤ ਲੇਖ ਵਿੱਚ ਲਏ ਗਏ ਤੁਹਾਡੇ ਹਾਂ ਪਖੀ ਫ਼ੈਸਲੇ ਲਈ ‘ਸਿੱਖ ਮਾਰਗ’ ਦੇ ਪਾਠਕ ਤੇ ਲੇਖਕ ਆਪ ਦੇ ਸ਼ੁਕਰਗੁਜ਼ਾਰ ਤਾਂ ਹਨ ਹੀ, ਪਰ ਮੈਂ ਆਪ ਨੂੰ ਇਸ ਫ਼ੈਸਲੇ ਦੀ ਵਧਾਈ ਵੀ ਦਿੰਦਾ ਹਾਂ! ਵਧਾਈ ਇਸ ਕਰਕੇ ਕਿ ਆਪ ਨੇ ਆਪਣਾ ਅਤੇ ‘ਸਿੱਖ ਮਾਰਗ’ ਦੇ ਹੋਰ ਨਿਸ਼ਕਾਮ ਲੇਖਕਾਂ ਦਾ ਗੁਰਮਤਿ-ਸੇਵਾ ਦਾ ਅਦੁੱਤੀ ਮੰਚ ਤੇ ਸੁਨਹਿਰੀ ਸਾਧਨ ਹੱਥੋਂ ਜਾਣ ਨਹੀਂ ਦਿੱਤਾ, ਅਤੇ ਜਿਗਿਆਸੂ ਪਾਠਕਾਂ/ਗੁਰਸਿੱਖਾਂ ਨੂੰ ‘ਸਿੱਖ ਮਾਰਗ’ ਦੇ ਨਾਮ ਹੇਠ ਚਲ ਰਹੀ ਸੱਚੀ ਧਰਮ-ਸ਼ਾਲ ਤੋਂ ਵਾਂਜਿਆਂ ਕਰਨ ਦੇ ਗੁਨਾਹ ਤੋਂ ਵੀ ਆਪ ਬਚ ਗਏ!

ਦੂਜਾ, ਜੇ ਆਪ ਆਪਣਾ ਨਾਂਹ ਪਖੀ ਫ਼ੈਸਲਾ ਨਾ ਬਦਲਦੇ ਤਾਂ ‘ਸਿੱਖ ਮਾਰਗ’ ਦੇ ਵਿਰੋਧੀ ‘ਗੁੰਡਿਆਂ ਦੇ ਧਰਮ’ ਦੇ ਮਨਮਤੀਆਂ ਨੇ ਕੱਛਾਂ ਮਾਰਦੇ ਫਿਰਨਾ ਸੀ ਕਿ ਦੇਖੋ, ਗੁਰਮਤੀਆਂ ਨੂੰ ਮੈਦਾਨੋਂ ਭਜਾ ਦਿੱਤਾ! ਦੂਸਰਾ, ਉਨ੍ਹਾਂ ਨੇ ਤੁਹਾਡੇ ਨਾਂਹਪਖੀ ਫ਼ੈਸਲੇ ਦੀ ਖ਼ੁਸ਼ੀ ਮਨਾਉਣ ਦੇ ਬਹਾਨੇ ਅਖੰਡ ਪਾਠਾਂ ਦੀਆਂ ਲੜੀਆਂ ਤੇ ਅਰਦਾਸਾਂ ਦੀਆਂ ਝੜੀਆਂ ਲਾ ਕੇ ਮਾਇਆ ਦਾ ਵਪਾਰ ਵੀ ਸ਼ੁਰੂ ਕਰ ਦੇਣਾ ਸੀ!

ਸੋ, ਤੁਹਾਡਾ ਫ਼ੈਸਲਾ ਸਾਡੇ ਸਿਰ ਮੱਥੇ…! !
ਗੁਰਇੰਦਰ ਸਿੰਘ ਪਾਲ


01/07/15)
ਮਹਿੰਦਰ ਸਿੰਘ ਰੋਚੈੱਸਟਰ

ਮੱਖਣ ਸਿੰਘ ਜੀ ਅਸੀਂ ਤੁਹਾਡੀ ਬਿਰਥਾ ਸਮਝ ਸਕਦੇ ਹਾਂ। ਮੈਂ ਤੁਹਾਨੂੰ ਅਪਣੀ ਗੱਲ ਦਸਦਾ ਤੁਹਾਡਾ ਲੇਖ ਪੜਨ ਤੋਂ ਪਹਿਲਾਂ ਮੇਰਾ ਵੀ ਕੰਧ ‘ਚ ਸਿਰ ਮਾਰਨ ਨੂੰ ਦਿੱਲ ਕਰਦਾ ਸੀ। ਕੋਈ ਵੀ ਅਖਬਾਰ ਪੜ ਲਵੋ, ਚਾਹੇ ਉਹ ਟਾਈਮਜ਼-ਆਫ-ਇੰਡਿਆ, ਹਿੰਦੂਸਤਾਨ ਟਾਇਮਜ਼, ਡਾਨ, ਬੀਸੀਸੀ, ਸੀ ਐੱਨ ਐੱਨ, ਫੇਸ ਬੁੱਕ ਆਦਿਕ, ਸਾਰੇ ਪਾਸਿਔ ਹਾਏ, ਹਾਏ ਦਾ ਰੌਲਾ ਹੀ ਸੁਣਾਈ ਦਿੰਦਾ। ਗਊ ਰੱਖਿਅਕ, ਲੰਗੜੇ ਲੂਲੇ ਕੁੱਟੀ ਜਾਂਦੇ, ਸਤਿਕਾਰ ਕਮੇਟੀ ਵਾਲੇ ਬਜੁਰਗਾਂ ਨੂੰ ਲੰਮੇ ਪਾਈ ਜਾਂਦੇ, ਸ਼ਰਾਰਤੀ ਅਨਸਰ ਗੁਰੂ ਗੋਬਿੰਦ ਸਿੰਘ ਨੂੰ ਸ਼ਿਵਲਿੰਗ ਨੂੰ ਮੱਥਾ ਟਕਾਈ ਜਾਂਦੇ, ਕੋਈ ਫੇਸਬੁੱਕ ਤੇ ਗੁਰੂਆਂ ਨੂੰ ਮਾਂਵਾ-ਭੇਣਾ ਦੀ ਗਾਲਾਂ ਕੱਢੀ ਜਾਂਦਾ, ਸੁੰਨੀ ਮੁਸਲਮਾਨ ਸ਼ੀਯਾ-ਅਹਿਮਦੀਆਂ ਨੂੰ ਬਸਾਂ ‘ਚੋਂ ਲਾਹ ਕੇ ਮਾਰੀ ਜਾਂਦੇ, ਇਸਲਾਮਿੱਕ ਸਟੇਟ ਵਾਲੇ ਭਰੇ ਬਜ਼ਾਰ ਲੋਕਾਂ ਦੇ ਸਰ ਕਲਮ ਕਰੀ ਜਾਂਦੇ, ਕੋਈ ਨਿਆਣਿਆਂ ਨੂੰ ਸਕੂਲਾਂ ਅੰਦਰ ਗੋਲੀ ਮਾਰੀ ਜਾਂਦਾ, ਨੀਲੇ-ਚਿੱਟੇ ਚੋਲਿਆਂ ਵਾਲੇ ਮਿਸ਼ਨਰੀਆਂ ਨੂੰ ਮਿਸ਼ਰੀ ਵੰਡੀ ਜਾਂਦੇ, ਕੋਈ ਬੱਚੀਆਂ ਨੂੰ ਚਲਦੀਆਂ ਬੱਸਾਂ ‘ਚੋ ਬਾਹਰ ਸੁੱਟੀ ਜਾਂਦਾ, ਕੋਈ ਅੱਗ ਦਬਾਉਣ ਲਈ ਸ਼ਸ਼ਤਰਾਂ ਦੇ ਦਰਸ਼ਨ ਕਰਾਈ ਜਾਂਦਾ, ਕੋਈ ਕੁਝ ਤੇ ਕੋਈ ਕੁਝ।
ਅਸੀਂ ਸਮਝ ਸਕਦੇ ਹਾਂ ਏਸੇ ਵਿੱਚ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਪਰ ਸ਼ਾਇਰ ਲਿਖਦਾ ਹੈ “ਦਿਨ ਪਰੇਸ਼ਾਂ ਹੈ, ਰਾਤ ਭਾਰੀ ਹੈ, ਜਿੰਦਗੀ ਹੈ ਕਿ ਫਿਰ ਬੀ ਪਿਆਰੀ ਹੈ।“ ਜਿਸ ਤਰਾਂ ਅਸੀ ਜਿਉਣਾ ਨਹੀਂ ਛੱਡ ਸਕਦੇ ਓਸੇ ਤਰਾਂ ਅਸੀ ਇਹਨਾ ਸਚਾਈਆਂ ਤੋਂ ਮੁੱਖ ਮੋੜ ਕੇ ਆਪਣੇ ਸਹੀ ਕੰਮ ਕਰਨੇ ਵੀ ਬੰਦ ਨਹੀਂ ਕਰ ਸਕਦੇ। ਬਸ ਡਟੇ ਰਹੋ ਸਰ ਜੀ, ਅਤੇ ਪ੍ਰਚਾਰ ਹੋਰ ਤਿਖਾ ਕਰੋ।

ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ
ਮਹਿੰਦਰ ਸਿੰਘ ਰੋਚੈੱਸਟਰ, ਨਿਯੂ ਯਾਰਕ


01/07/15)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਦਾਸਰਾ ਆਪਜੀ ਦਾ ਬਹੁਤ ਧੰਨਵਾਦੀ ਹੈ ਕਿ ਆਪਜੀ ਨੇ ਪਾਠਕਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਜੁਲਾਈ ੨੦੧੫ ਤੋਂ ਸਿੱਖ ਮਾਰਗ ਸਾਰੇ ਸਿੱਖ ਜਗਤ ਲਈ ਚਾਲੂ ਰੱਖੋਗੇ।
ਆਪਜੀ ਦੀਆਂ ਹੇਠ ਲਿੱਖੀਆਂ ਲਾਈਨਾਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਚੰਡੀਗੜ੍ਹ ਬਣਨ ਤੋਂ ਪਹਿਲਾਂ ਵੀ ਇਹੀ ਹਾਲਤ ਸੀ, ਭਾਵ ੧੯੩੧ ਤੋਂ ੧੯੪੭ ਤੱਕ ਅਤੇ ਹੁਣ ਵੀ ਪ੍ਰਚਲਤ ਹੈ: ਜਿਵੇਂ ਐਸੇ ਸਿਆਣਿਆਂ ਸਿੱਖਾਂ ਨੇ ਸਿੱਖ ਰਹਤ ਮਰਯਾਦਾ ਤਿਆਰ ਕਰਨ ਅਤੇ ਅਜ਼ਾਦੀ ਲੈਣ ਸਮੇਂ ਕੀ ਰੋਲ ਅਦਾਅ ਕੀਤਾ ਸੀ?
ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਭਾਈ ਕ੍ਹਾਨ ਸਿੰਘ ਨਾਭਾ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਸੰਤ ਗਿਆਨੀ ਗੁਰਬਚਣ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਗਿਆਨੀ ਕਰਤਾਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਅਤੇ ਹੋਰ ਬੇਅੰਤ ਸੱਜਣ ਜਿਨ੍ਹਾਂ ਦੇ ਨਾਂ ੧੯੩੬ - ੧੯੪੫ ਦੀ ਰਹਤ ਮਰਯਾਦਾ ਵਿਚ ਲਿਖੇ ਹੋਏ ਹਨ।
ਇਨ੍ਹਾਂ ਨੇ ਬਚਿਤ੍ਰ ਨਾਟਕ ਵਿਚੋਂ ਕੱਚੀ ਬਾਣੀ ਨੂੰ ਕਿਉਂ ਪ੍ਰਵਾਨ ਕਰ ਲਿਆ ਸੀ? ਫਿਰ, ਅਰਦਾਸ ਹੇਠ ਫੁੱਟਨੋਟ ਕਿਸ ਆਧਾਰ `ਤੇ ਅੰਕਤਿ ਕੀਤਾ ਗਿਆ ਸੀ?
“ਇਹ ਅਰਦਾਸ ਦਾ ਨਮੂਨਾ ਹੈ। “ਪ੍ਰਿਥਮ ਭਗੌਤੀ” ਵਾਲੇ ਸ਼ਬਦ ਅਤੇ ‘ਨਾਨਕ ਨਾਮਾ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ।” ਇੰਜ ਪ੍ਰਤੀਤ ਹੁੰਦਾ ਹੈ ਕਿ ਦਸਮ ਗ੍ਰੰਥੀਏ ਪਹਿਲਾਂ ਤੋਂ ਹੀ ਬੇਈਮਾਨੀ ਕਰਨ ਦੇ ਹਾਮੀ ਸਨ!
ਬੇਨਤੀ ਹੈ ਕਿ ਅੱਗੇ ਤੋਂ ਵੀ ਉਸ ਲੇਖਕ ਦੇ ਹੀ ਲੇਖ ਸਾਂਝੇ ਕੀਤੇ ਜਾਣ ਜਿਹੜਾ “ਗੁਰੂ ਗਰੰਥ ਸਾਹਿਬ” ਨੂੰ ਹੀ ਮੰਨਦਾ ਹੋਵੇ ਅਤੇ ਹੋਰ ਕਿਸੇ ਕੱਚੀ ਬਾਣੀ ਦਾ ਤਿਆਗ ਕਰ ਬੈਠਾ ਹੋਵੇ, ਜਿਵੇਂ ਜਾਪ, ੧੦ ਸਵੱਯੇ, ਬੇਨਤੀ ਚੌਪਈ, ਵਾਰ ਸ੍ਰੀ ਭਗੌਤੀ ਕੀ, ਆਦਿਕ ਨੂੰ ਨਾਹ ਮੰਨਦਾ ਹੋਵੇ ਕਿਉਂਕਿ ਸਾਡੇ ਲਈ “ਗੁਰੂ ਗਰੰਥ ਸਾਹਿਬ” (ਪੰਨੇ ੧-੧੪੨੯ ਮੁੰਦਾਵਣੀ ਤੱਕ) ਹੀ ਸੱਭ ਤੋਂ ਉੱਤਮ ਹੈ ਅਤੇ ਹੋਰ ਪ੍ਰਾਣੀ/ਜਥੇਦਾਰ/ਸੰਸਥਾ ਗੁਰੂ ਸਾਹਿਬਾਨ ਦੇ ਬਰਾਬਰ ਨਹੀਂ ਹੋ ਸਕਦੇ।
ਅਕਾਲ ਪੁਰਖ ਆਪ ਨੂੰ ਚੜ੍ਹਦੀ ਕਲ੍ਹਾ ਬਖਸ਼ੇ।
ਆਪਜੀ ਦਾ ਸ਼ੱਭ-ਚਿੰਤਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ):


01/07/15)
ਗੁਰਵਿੰਦਰ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਮੈ ਸਿਰਫ ਏਨਾ ਕਹਿਣਾ ਚਾਹਵਾਗਾ ਕਿ ਇਹ ਸਾਈਟ ਬੰਦ ਨਹੀ ਕਰਨੀ ਚਾਹੀਦੀ, ਅਜ ਦੇ ਸਮੇ ਵਿਚ ਸਚ ਦੀ ਵਿਚਾਰ ਲੋਕਾ ਤਕ ਪਹੁੰਚਾਉਣ ਲਈ ਬਹੁਤ ਵਧੀਆ ਸਾਧਨ ਹੈ, ਮੈ ਖੁਦ ਇਥੋ ਵਿਦਵਾਨਾ ਦੇ ਲੇਖ ਪੜ ਕੇ ਬਹੁਤ ਕੁਝ ਸਿਖਿਆ ਹੈ!


01/07/15)
ਆਈ ਐੱਸ ਧਾਲੀਵਾਲ

Veer ji ,
Wjkk Wjkf

Please continue to open this site. My soul will dry out soon to keep it alive and well please restart it as soon as possible.
I will be very thankful to you

IS Dhaliwal
NEWYORK


01/07/15)
ਰਘਬੀਰ ਸਿੰਘ ਮਾਨਾਵਾਲੀ

Shri man ji
Sikhmarg kadi vee band na karna. Ih sikh dharam vich ik meel pathar hai.
Ih marg darshan hai.
Raghbir Singh Manawali


01/07/15)
ਬਹਾਦਰ ਸਿੰਘ

good job purewal sahib....we are agree with you.....keep it up.....pls do not close sikhmarg....send me your ph No pls....thks


01/07/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

Dear Editor

Thanks for taking the decision to continue. By God's grace, you are master of your own fate, you need not bother negative elements. Please find two poems attached.

With regards
Dr Dalvinder Singh Grewal
ludhiana

ਕੁਦਰਤ ਤੇਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
-1-
ਮੇਰੇ ਘਰ ਦੇ ਬਾਹਰ ਚਿੜੀਆਂ।
ਪਾਈ ਰੁੱਖ ਤੇ ਠਾਹਰ ਚਿੜੀਆਂ।
ਚੀਂ ਚੀਂ ਕਰ ਕਰ ਸੁਬਹ ਸਵੇਰੇ।
ਮਿਠਤ ਨਾਲ ਭਰਨ ਕੰਨ ਮੇਰੇ।
ਸਾਰੀ ਵਾ ਵਿੱਚ ਸ਼ਬਦ ਭਰਦੀਆਂ।
ਦਮ ਦਮ ਰੱਬ ਨੂੰ ਯਾਦ ਕਰਦੀਆਂ।
ਨ੍ਹਾ ਧੋ ਕੇ ਜਦ ਤਾਜ਼ਾ ਹੋਵਾਂ।
ਲੱਗੇ ਧੁਨ, ਵਿੱਚ ਮੈਂ ਵੀ ਖੋਵਾਂ।
ਜਦ ਮੈਂ ਉਸ ਵਲ ਧਿਆਨ ਲਗਾਵਾਂ।
ਅੰਦਰ ਬਾਹਰ ਉਸ ਨੂੰ ਪਾਵਾਂ।
-2-
ਖਿੜਕੀ `ਚੋਂ ਹਰਿਆਵਲ ਤੱਕਾਂ।
ਗੁਣ ਦਾਤੇ ਦੇ ਕਹਿ ਨਾ ਸਕਾਂ।
ਮਾਰ ਟਪੂਸੀ ਟਾਹਣੀ ਟਾਹਣੀ।
ਟਿਰ ਟਿਰ ਕਰੇ ਗੁਲਹਿਰੀ ਰਾਣੀ।
ਕਿਧਰੋਂ ਉਡਕੇ ਕੋਇਲ ਆਈ।
ਮਸਤੀ ਦੀ ਉਸ ਹੇਕ ਲਗਾਈ।
ਫੁਲ ਖਿੜੇ ਪਤੀਆਂ ਫਹਿਰਾਈਆਂ।
ਭੌਰੇ ਆ ਗੁਲਜ਼ਾਰਾਂ ਲਾਈਆਂ।
ਉਡਣ ਤਿਤਲੀਆਂ ਖੇਲਣ ਖੇਲਾਂ।
ਰੁੱਖਾਂ ਦੇ ਗਲ ਲੱਗੀਆਂ ਵੇਲਾਂ।
ਦੋਹਾਂ ਦਾ ਇਹ ਪਿਆਰ ਨਿਰਾਲਾ।
ਕੁਦਰਤ ਦਾ ਸ਼ਿੰਗਾਰ ਨਿਰਾਲਾ।
ਜੀਵਨ ਦੀ ਇਹ ਲਹਿਰ ਨਿਰਾਲੀ।
ਪੱਤਾ ਵੀ ਨਾ ਰੂਹ ਤੋਂ ਖਾਲੀ।
ਕਿਤਨੀ ਰੂਹ ਵਾਲੀ ਫੁਲਵਾੜੀ।
ਜੀਵਨ ਦੇ ਹਰ ਘਰ ਵਿੱਚ ਤਾੜੀ।
ਵਾਤਾਵਰਣ `ਚ ਰਚਦਾ ਹੋਇਆ।
ਰੱਬ ਦੀ ਕਿਰਤ ਤੇ ਮੋਹਿਤ ਹੋੇਿੲਆ।
ਰੱਬਾ ਤੇਰੇ ਰੰਗ ਨਿਆਰੇ।
ਸਮਝਾਂ ਕਿੰਜ ਜੋ ਸਮਝੋਂ ਬਾਹਰੇ।
ਦੇ ਦੇ ਰਬਾ ਇੱਕ ਸੌਗਾਤ।
ਤੇਰੇ ਗੁਣ ਗਾਵਾਂ ਦਿਨ ਰਾਤ।


01/07/15)
ਭੁਪਿੰਦਰ ਸਿੰਘ ਬੋਪਾਰਾਏ

ਫਲਸਫਾ
ਇੰਝ ਲਗਦਾ ਜਿਵੇਂ ਸਿੱਖੀ ਦਾ ਰਾਹੀ ਰਾਹ ਦੇ ਵੱਲੋਂ ਊੱਕ ਗਿਆ ਏ
ਗੁਰੂ ਨਾਨਕ ਜੀ ਤੇਰਾ ਫਲਸਫਾ ਹੁਣ ਵਧਣੋਂ ਫੁਲਣੋਂ ਰੂੱਕ ਗਿਆ ਏ।
ਥਾਂ-ਥਾਂ ਤੇ ਅੱਜ ਕੌਡੇ ਰਾਕਸਸ ਤਲਦੇ ਪਏ ਲੋਕਾਈ ਨੂੰ
ਕੌਡੀ ਜਿਨਾ ਮੁੱਲ ਨੀ ਪੈਦਾਂ ਲਾਲੋ ਦੀ ਕਿਰਤ ਕਮਾਈ ਨੂੰ
ਪਰ ਮਲਕ ਭਾਗੋ ਦੀ ਬਿਰਤੀ ਦੇ ਵੱਲ ਜਣਾ ਖਣਾ ਹੀ ਝੁੱਕ ਗਿਆ ਏ
ਗੁਰੂ ਨਾਨਕ ਜੀ … … … … …
ਕਰਮ ਕਾਂਡ ਤੇ ਭਰਮ ਜਾਲ ਦੇ ਚੰਦਰੇ ਜਾਲ ਨੂੰ ਵੱਢਿਆ ਸੀ
ਊਚ ਨੀਚ ਤੇ ਜਾਤ ਪਾਤ ਦਾ ਭਰਮ ਭੁਲੇਖਾ ਵੀ ਕੱਢਿਆ ਸੀ
ਤੇਰੀ ਦਿਤੀ ਸਿੱਖਿਆ ਤੋਂ ਹੁਣ ਤੇਰਾ ਸਿੱਖ ਹੀ ਚੁੱਕ ਗਿਆ ਏ
ਗੁਰੂ ਨਾਨਕ ਜੀ … … … ….
ਅੰਮ੍ਰਿਤ ਵੀ ਉੰਝ ਛੱਕਿਆ ਏ ਡੇਰਿਆਂ ਤੇ ਵੀ ਜਾਂਦੇ ਐ
ਕਲਯੁਗ ਦੇ ਜੋ ਡਮ ਗੁਰੂ ਉਹਨਾ ਦੇ ਪੁੱਤ ਕਹਾਂਦੇ ਐ
ਸਿੱਖੀ ਦਾ ਫਲ ਰਸ ਭਰਿਆ ਕੋਈ ਪਾੱਪੀ ਤੋਤਾ ਟੁੱਕ ਗਿਆ ਏ
ਗੁਰੂ ਨਾਨਕ ਜੀ … … … … … … ….
'ਬੋਪਾਰਾਏ' ਬੇ-ਸਮਝਿਆਂ ਦੀ ਇੱਥੇ ਥਾਂ ਥਾਂ ਫਿਰਦੀ ਢਾਣੀ
ਸਮਝ ਨਾ ਆਈ ਜਿਹਨਾ ਨੂੰ ਕੀਹ ਕਹਿਂਦੀ ਹੈ ਗੁਰ ਬਾਣੀ
ਸੋਚ- ਸੋਚ ਕੇ ਇਹਨਾ ਲਈ ਸਾਹ ਵੀ ਮੇਰਾ ਸੁੱਕ ਗਿਆ ਏ
ਗੁਰੂ ਨਾਨਕ ਜੀ ਤੇਰਾ ਫਲਸਫਾ ਵੱਧਣੋਂ ਫੁੱਲਣੋਂ ਰੁੱਕ ਗਿਆ ਏ
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ, 98550-91442


01/07/15)
ਡਾ: ਗੁਰਮੀਤ ਸਿੰਘ ‘ਬਰਸਾਲ’

ਕਿਰਪਾਨ ਤੋਂ ਗਦਾ ਤੱਕ !!
ਭੱਜੇ ਜਾਂਦੇ, ਭੋਇਂ ਡਿੱਗੇ ਬੰਦੇ ਤੇ ਨਾ ਵਾਰ ਸ਼ੋਭੇ,
ਗੁਰੂ ਨੇ ਸਿਖਾਏ ਸੀ ਅਸੂਲ ਹਥਿਆਰਾਂ ਦੇ ।
ਕਿਸੇ ਉੱਤੇ ਹਮਲਾ ਨਾ ਸਿੰਘਾਂ ਕਦੇ ਪਹਿਲਾਂ ਕੀਤਾ,
ਦੰਦ ਖੱਟੇ ਕੀਤੇ ਚੜ੍ਹ ਆਏ ਹੰਕਾਰਾਂ ਦੇ ।
ਹੱਕ, ਸੱਚ, ਇਨਸਾਫ ਲਈ ਸੀ ਜਦੋਂ ਵੀ ਉੱਠੀ,
‘ਕੱਲੀ ‘ਕੱਲੀ ਕਿਰਪਾਨ ਭਾਰੂ ਸੀ ਹਜਾਰਾਂ ਤੇ ।
ਬਣਦੀ ਸੀ ਢਾਲ ਸਦਾ , ਭੁੱਲਕੇ ਨਾ ਵਾਰ ਕੀਤਾ,
ਸ਼ਰਨੀ ਪਿਆਂ ਤੇ ਅਤੇ ਬੱਚੇ, ਬੁੱਢੇ, ਨਾਰਾਂ ਤੇ ।
ਜਿਨਾ ਚਿਰ ਸਿੱਖਾ ਤੇਰੀ ਰਹਿਤ ਵਿੱਚ ਬਿਪਰ ਹੈ,
ਚਾਲਾਂ ਚੱਲੀ ਜਾਣੀਆਂ ਨੇ ਏਸਨੇ ਸਦਾ ਤੱਕ ।
‘ਕਿਰਪਾ ਤੇ ਆਨ’ ਦੇ ਸੰਕਲਪ ਨੂੰ ਵਿਗਾੜਨੇ ਲਈ,
ਕੌਮ ਨੂੰ ਪੁਚਾਇਆ ‘ਕਿਰਪਾਨ ਤੋਂ ਗਦਾ’ ਤੱਕ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

************************************************

ਇੱਕੋ-ਇੱਕ !!
ਅੰਦਰੋਂ-ਬਾਹਰੋਂ ਖੁਦ ਨੂੰ ਇੱਕ ਬਣਾਉਣਾ ਪਊ ।
ਇੱਕ ਦੇ ਸਾਹਵੇਂ ਸਿੱਖਾ, ਸੀਸ ਝੁਕਾਉਣਾ ਪਊ ।।
ਜੇਕਰ ਜੱਗ ਨੂੰ ਇੱਕ ਜੋਤ ਹੀ ਜਾਣ ਰਿਹੈਂ,
ਮਨ ਵਿੱਚ ਕੱਢੀਆਂ ਕੰਧਾਂ ਨੂੰ ਫਿਰ ਢਾਹੁਣਾ ਪਊ ।।
ਜੀਵਨ ਵਿੱਚੋਂ ਕਰਮ-ਕਾਂਢ ਤੇ ਵਹਿਮ ਭਰਮ,
ਹਰ ਇੱਕ ਅੰਧ-ਵਿਸ਼ਵਾਸ ਨੂੰ ਦੂਰ ਭਜਾਉਣਾ ਪਊ ।।
ਗੈਰ-ਕੁਦਰਤੀ ਕ੍ਰਿਸ਼ਮਿਆਂ ਵਾਲੀਆਂ ਝਾਕਾਂ ਛੱਡ,
ਕੁਦਰਤ ਦੇ ਨਿਯਮਾਂ ਨੂੰ ਯਾਰ ਬਣਾਉਣਾ ਪਊ ।।
ਗੁਰ-ਸ਼ਬਦਾਂ ਦੇ ਭਾਵ-ਅਰਥਾਂ ਨੂੰ ਜਾਨਣ ਲਈ,
ਸ਼ਬਦੀ-ਅਰਥਾਂ ਤੋਂ ਉੱਪਰ ਨੂੰ ਆਉਣਾ ਪਊ ।।
ਗੁਰਬਾਣੀ ਨੂੰ ਤਨ ਦੇ ਤਲ ਤੋਂ ਉੱਪਰ ਕਰ,
ਮਨ ਦੇ ਤਲ ਤੇ ਜਾ ਸਭ ਨੂੰ ਸਮਝਾਉਣਾ ਪਊ ।।
ਗੁਰ-ਸਿਖਿਆ ਨੂੰ ਗਾ-ਗਾ ਪੜ੍ਹ-ਪੜ੍ਹ ਨਹੀਂ ਸਰਨਾ,
ਉਪਦੇਸ਼ਾਂ ਨੂੰ ਜੀਵਨ ਵਿੱਚ ਅਪਣਾਉਣਾ ਪਊ ।।
ਜਿਸਨੂੰ ਤੂੰ ਸੰਸਾਰ ਤੋਂ ਵੱਖਰਾ ਸਮਝ ਰਿਹੈਂ,
ਜ਼ਰੇ-ਜ਼ਰੇ ‘ਚੋਂ ਦਰਸ਼ਣ ਉਸਦਾ ਪਾਉਣਾ ਪਊ ।।
ਸਭ ਸਮਝੌਤੇ-ਬਾਦੀ ਗੱਲਾਂ ਨੂੰ ਛੱਡਕੇ ,
ਆਪਣੀ ਰਹਿਤ ‘ਚੋਂ ‘ਇੱਕ’ ਨੂੰ ਹੀ ਪ੍ਰਗਟਾਉਣਾ ਪਊ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


01/07/15)
ਸੁਖਵਿੰਦਰ ਕੌਰ ‘ਹਰਿਆਓ’

ਪਿਆਰ ਦਾ ਸਫ਼ਰ
ਫੁੱਲਾਂ ਤੋਂ ਕਈ ਵਾਰ ਅਕਸਰ ਸੱਜਣ ਖਾਰ ਮਿਲੇ,
ਜ਼ਰੂਰੀ ਨਹੀਂ ਪਿਆਰ ਦੇ ਬਦਲੇ ਪਿਆਰ ਮਿਲੇ।
ਝੂਠ ਹੀ ਏ ‘ਜੈਸੇ ਕੋ ਤੈਸਾ’,
ਯਕੀਨ ਬਦਲੇ ਧੋਖੇ ਹਰ ਵਾਰ ਮਿਲੇ।
ਅਸੀਂ ਕਰਦੇ ਰਹੇ ਸਲਾਹਾਂ ਬਹੁਤ,
ਉਨ੍ਹਾਂ ਵੱਲੋਂ ਸਿਰਫ਼ ਤਕਰਾਰ ਮਿਲੇ।
ਉਹ ਹੀ ਕਰਦੇ ਅਕਸਰ ਵਾਰ ਪਿੱਠ `ਤੇ,
ਜੋ ਜ਼ਿਆਦਾ ਹੀ ਬਾਹਾਂ ਖਿਲਾਰ ਮਿਲੇ।
ਵਿੱਚ ਮੁਸੀਬਤ ਸਭ ਪਾਸਾ ਵੱਟਦੇ,
ਚਲਦੀ ਗੱਡੀ ਦਾ ਹਰ ਸਵਾਰ ਮਿਲੇ।
ਨਫ਼ਰਤ ਨਾਲ ਜ਼ਹਿਰ ਦਾ ਸੈਲਾਬ ਆਵੇ,
ਅੰਮ੍ਰਿਤ ਜਿਹੀ ਸੌਗ਼ਾਤ ਨਾਲ ਪਿਆਰ ਮਿਲੇ।
ਫਿਰ ਕਿਵੇਂ ਗ਼ਮ ਆਵੇ ‘ਹਰਿਆਓ’ ਦੇ ਨੇੜੇ,
‘ਪਾਲੀ’ ਜਿਹਾ ਜਦ ਕੋਈ ਗ਼ਮਖਾਰ ਮਿਲੇ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541


01/07/15)
ਜਸਪ੍ਰੀਤ ਕੌਰ

ਪਿੰਡਾਂ ਦੇ ਲੋਕੀਂ ਅਗਿਆਨਤਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਸਮਾਧਾਂ ਨੂੰ ਤਰਜ਼ੀਹ ਦਿੰਦੇ ਹਨ: ਗੁਰਸੇਵਕ ਸਿੰਘ ਮਦੱਰਸਾ
ਪਿੰਡ ਸਾਇਆਂ ਕਲਾਂ ਵਿਖੇ ਤਿੰਨ ਰੋਜ਼ਾ ਗੁਰਮਤਿ ਪ੍ਰਸਾਰ ਕੈਂਪ ਨੇ ਬੱਚਿਆਂ ਦੇ ਮਨਾਂ ਵਿੱਚ ਗੁਰਮਤਿ ਗਿਆਨ ਦੀ ਲੌ ਪੈਦਾ ਕੀਤੀ

(ਜਸਪ੍ਰੀਤ ਕੌਰ: ਲੁਧਿਆਣਾ ੨੯ ਜੂਨ ੨੦੧੫)
ਪਿੰਡਾਂ ਵਿੱਚ ਪ੍ਰਚਾਰ ਦੀ ਸਖ਼ਤ ਲੋੜ ਨੂੰ ਮਹਿਸੂਸ ਕਰਦਿਆਂ ਲੁਧਿਆਣਾ ਤੋਂ ਸਿੰਘ ਰੋਕਸ ਵੱਲੋਂ ਤਿੰਨ ਰੋਜ਼ਾ ਗੁਰਮਤਿ ਪ੍ਰਸਾਰ ਕੈਂਪ ੨੦੧੫ ਗੁਰਦੁਆਰਾ ਬਾਗ ਸਾਹਿਬ ਸਾਇਆਂ ਕਲਾਂ ਨੇੜੇ ਡੇਹਲੋਂ ਲੁਧਿਆਣਾ ਵਿਖੇ ਲਾਇਆ। ਜਿਸ ਵਿੱਚ ਹਰ ਵਰਗ ਦੇ ਬੱਚਿਆਂ ਨੇ ਹਿੱਸਾ ਲਿਆ। ਸਿੰਘ ਰੋਕਸ ਲੁਧਿ. ਦੇ ਮੁੱਖੀ ਗੁਰਸੇਵਕ ਸਿੰਘ ਮਦੱਰਸਾ ਨੇ ਕੈਂਪ ਵਿੱਚ ਬੱਚਿਆਂ ਨੂੰ ਮਲਟੀਮੀਡੀਆ ਤਕਨੀਕ ਰਾਹੀਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਸਿਧਾਤਾਂ ਬਾਰੇ ਜਾਣਕਾਰੀ ਦਿੱਤੀ। ਉਥੇ ਵੀਡੀਓ ਕਲਿਪ, ਸਲਾਈਡ ਸ਼ੋ, ਸਵਾਲ-ਜਵਾਬ ਵੀ ਪੁੱਛੇ ਗਏ। ਬੀਬੀ ਹਰਬੰਸ ਕੌਰ ਨੇ ਕੈਂਪ ਵਿੱਚ ਬੱਚਿਆਂ ਨੂ ਸ਼ਬਦ ਵਿਚਾਰ ਕਰਨ ਦਾ ਸਹੀ ਤਰੀਕਾ ਸਮਝਾਇਆ। ਬੱਚਿਆਂ ਨੂੰ ਸ਼ਰੀਰਕ ਪੱਖੋਂ ਮਜ਼ਬੂਤ ਬਣਾਉਣ ਦੇ ਉਦੇਸ਼ ਨੂੰ ਮੁੱਖ ਰਖਦਿਆਂ ਮਨੋਰੰਜਕ ਖੇਡਾਂ ਵੀ ਕਰਵਾਈਆਂ ਜਿਸ ਦੀ ਸੇਵਾ ਸ. ਤਨਵੀਰ ਸਿੰਘ ਲੁਧਿਆਣਾ, ਹਰਨੂਰ ਸਿੰਘ, ਕੰਵਰਪਾਲ ਸਿੰਘ, ਅਤੇ ਬੀਬੀ ਰਵਲੀਨ ਕੌਰ ਨੇ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਆਰਟ ਐਂਡ ਕਰਾਫਟ ਦੀ ਸੇਵਾ ਬੀਬੀ ਮਹਿੰਦਰਪਾਲ ਕੌਰ ਜੀ ਅਤੇ ਬੀਬੀ ਹਰਬੰਸ ਕੌਰ ਨੇ ਨਿਭਾਈ। ਕੈਂਪ ਦੇ ਅੰਤਲੇ ਦਿਨ ਸਮੂਹ ਪਿੰਡ ਵਾਸੀਆਂ ਦੇ ਇਕੱਠ ਵਿੱਚ ਡੇਰਾਵਾਦ ਨੂੰ ਠੱਲ ਪਾਉਂਦੀ ਫ਼ਿਲਮ ਕਹਾਂ ਭੁਲਿਓ ਰੇ ਅਤੇ ਗੁਲਾਮ ਸੋਚ ਵਿਖਾਈ ਗਈ। ਉਪਰੰਤ ਬੱਚਿਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਇਸ ਕੈਂਪ ਵਿੱਚ ਸਿੰਘ ਰੌਕਸ ਦੀ ਪ੍ਰਬੰਧਕੀ ਟੀਮ ਅਤੇ ਸਿੱਖ ਰੋਜ਼ਗਾਰ ਸੇਵਾ ਦੇ ਮੁੱਖ ਸੇਵਾਦਾਰ ਸ. ਹਰਮਿੰਦਰ ਸਿੰਘ ਲੁਧਿਆਣਾ, ਸ. ਅਮਨਪ੍ਰੀਤ ਸਿੰਘ ਲੁਧਿਆਣਾ, ਦੁਰਮਤਿ ਸੋਧਕ ਗੁਰਮਤਿ ਲਹਿਰ, ਗਲੋਬਲ ਗਿਆਨ ਐਜੂਕੇਸ਼ਨ ਟਰੱਸਟ, ਸ. ਦਲਜੀਤ ਸਿੰਘ ਨਾਨਕ ਮਿਸ਼ਨ, ਮੇਰੀ ਮਾਂ ਬੋਲੀ ਪੰਜਾਬੀ ਸਭਾ ਦੇ ਸ. ਗੁਰਜੀਤ ਸਿੰਘ, ਬੀਬੀ ਭੁਪਿੰਦਰ ਕੌਰ, ਬੀਬੀ ਨਿਰਮਲਜੀਤ ਕੌਰ, ਸ. ਗੁਰਸ਼ਰਨ ਸਿੰਘ, ਸ. ਮਨਿੰਦਰ ਸਿੰਘ ਕਿਲ੍ਹਾ ਰਾਏਪੁਰ, ਸ. ਹਰਕਮਲ ਸਿੰਘ ਸਾਇਆਂ ਕਲਾਂ ਆਦਿ ਵੱਲੋਂ ਵੀ ਭਰਪੂਰ ਸਹਿਯੋਗ ਪ੍ਰਾਪਤ ਹੋਇਆ। ਸ. ਗੁਰਸੇਵਕ ਸਿੰਘ ਨੇ ਦਸਿਆ ਕਿ ਪਿੰਡਾਂ ਦੇ ਲੋਕੀਂ ਅਗਿਆਨਤਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਸਮਾਧਾਂ ਨੂੰ ਤਰਜ਼ੀਹ ਦਿੰਦੇ ਹਨ। ਉਨ੍ਹਾਂ ਦਸਿਆ ਕਿ ਜਿਸ ਗੁਰਦੁਆਰਾ ਸਾਹਿਬ ਵਿਖੇ ਕੈਂਪ ਲਗਿਆ ਸੀ ਉਥੇ ਆਉਣ ਵਾਲੀਆਂ ਸੰਗਤਾਂ ਅਪਣੇ ਨਿੱਕੇ ਨਿੱਕੇ ਬੱਚਿਆਂ ਸਾਹਮਣੇ ਸਮਾਧਾਂ ਨੂੰ ਮੱਥਾ ਟੇਕਦੀਆਂ ਹਨ। ਜਿਸ ਦਾ ਕੋਮਲ ਮਨਾਂ `ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਲੋਕਾਂ ਨੂੰ ਅਗਿਆਨਤਾ ਤੋਂ ਬਾਹਰ ਕੱਢਣ ਲਈ ਸਿੰਘ ਰੌਕਸ ਇੰਟਰਨੈਸ਼ਨਲ ਵੱਲੋਂ ਤਿੰਨ ਰੋਜ਼ਾ ਗੁਰਮਤਿ ਕੈਂਪ ਰਾਹੀਂ ਹੰਭਲਾ ਮਾਰਿਆ ਗਿਆ ਜਿਸ ਦਾ ਪ੍ਰਭਾਵ ਕੈਂਪ ਦੇ ਅੰਤਲੇ ਦਿਨ ਵੇਖਣ ਨੂੰ ਮਿਲਿਆ ਜਦ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਨੇ ਗੁਰਮਤਿ ਗਿਆਨ ਨਾਲ ਭਰਪੂਰ ਫ਼ਿਲਮਾਂ ਨੂੰ ਬੜੇ ਧਿਆਨ ਨਾਲ ਵੇਖਿਆ ਤੇ ਵਿਚਾਰ ਚਰਚਾ ਨੂੰ ਸੁਣਿਆ। ਸ. ਗੁਰਸੇਵਕ ਸਿੰਘ ਨੇ ਪਿੰਡਵਾਸੀਆਂ ਨੂੰ ਕਿਹਾ ਕਿ ਇਥੇ ਹੀ ਬਸ ਨਹੀਂ ਸਗੋ ਇਹ ਇੱਕ ਸ਼ੁਰੂਆਤ ਹੈ ਜਿਸ ਦੇ ਲਈ ਅਗਾਂਹ ਵੀ ਸਾਡੇ ਵੱਲੋਂ ਬੱਚਿਆਂ ਦੀਆਂ ਫੋਲੋ-ਅਪ ਕਲਾਸਾਂ ਲਾ ਕੇ ਇੰਨ੍ਹਾਂ ਦੇ ਗਿਆਨ ਦੇ ਵਿਕਾਸ ਵਿੱਚ ਵਾਧਾ ਕਰਣ ਦਾ ਉਪਰਾਲਾ ਕੀਤਾ ਜਾਵੇਗਾ।


01/07/15)
ਬਲਵਿੰਦਰ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।।
ਸਿੱਖ ਮਿਸ਼ਨਰੀ ਕਾਲਜ 1051/14, ਫੀਲਡ ਗੰਜ, ਲੁਧਿਆਣਾ ਦੇ ਸਰਕਲ ਡੇਰਾ ਬੱਸੀ ਵੱਲੋਂ ਅੱਜ ਮਿਤੀ 30/06/2015 ਨੂੰ ਪਿੰਡ ਪੰਡਵਾਲਾ, ਡਾ. ਮੁਬਾਰਿਕਪੁਰ, ਤਹਿ. ਡੇਰਾ ਬੱਸੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਸਾਲਾਨਾ ਗੁਰਮਤਿ ਸਮਾਗਮ ਮਨਾਇਆ ਗਿਆ । ਸ਼੍ਰੀ ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਸਦਕਾ ਹਰ ਸਾਲ ਪਿੰਡ ਵਿੱਚ ਬੱਚਿਆ ਲਈ ਗੁਰਮੁਖੀ ਸਿਖਲਾਈ ਦੀ ਕਲਾਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਗੁਰਮਤਿ ਸਮਾਗਮ ਦੀ ਪ੍ਰਾਰੰਭਤਾ ਛੋਟੇ ਬੱਚਿਆਂ ਦੁਆਰਾ ' ਸੋ ਦਰ ' ਦੇ ਪਾਠ ਦੁਆਰਾ ਕੀਤੀ ਗਈ । ਉਪਰੰਤ 45 ਬੱਚਿਆਂ ਦੁਆਰਾ ਸੰਗਤਾਂ ਨੂੰ ਸ਼ਬਦ ਕੀਰਤਨ, ਸ਼ਬਦ ਵੀਚਾਰ, ਲੈਕਚਰ, ਕਵਿਤਾ, ਕਵੀਸ਼ਰੀ ਅਤੇ ਮੂਲ ਮੰਤਰ ਸ਼ਰਵਣ ਕਰਵਾਇਆ ਗਿਆ । ਗੁਰਮੁਖੀ ਕਲਾਸਾਂ ਅਤੇ ਧਾਰਮਿਕ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਕਲ ਇੰਚਾਰਜ ਸ. ਗੁਰਚਰਣ ਸਿੰਘ ਅਤੇ ਮਾਸਟਰ ਤਲਵਿੰਦਰ ਸਿੰਘ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਗੁਰਮੁਖੀ ਕਲਾਸਾਂ ਅਤੇ ਸਟੇਜ ਦੀ ਸੇਵਾ ਭਾਈ ਹਰਿਸਿਮਰਨ ਸਿੰਘ, ਭਾਈ ਕਮਲਜੀਤ ਸਿੰਘ ਦੁਆਰਾ ਨਿਭਾਈ ਗਈ ।
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।।

ਬਲਵਿੰਦਰ ਸਿੰਘ


01/07/15)
ਜਗਪਾਲ ਸਿੰਘ

ਪੰਥ ਹਾਜ਼ਿਰ ਹੋ ||ਕਾਂਡ ੪||
ਖਾਲਸਾ ਦਰਬਾਰ ਦੀ ਸਮਾਪਤੀ ਤੋ ਬਾਅਦ ਸਭ ਨੂੰ ਚਲੇ ਜਾਂਣ ਦਾ ਹੁਕਮ ਹੋ ਗਿਆ ਸੀ | ਸਭ ਆਪਣੇ ਆਪਣੇ ਤੰਬੂਆਂ ਵਿੱਚ ਚਲੇ ਜਾਂਦੇ ਹਨ | ਅੱਜ ਮੌਸਮ ਵੀ ਕੁਝ ਠੀਕ ਨਹੀ ਕਹਿਣ ਨੂੰ ਤਾਂ ਬੇਸ਼ੱਕ ਗਰਮੀ ਹੈ | ਆਸੇ ਪਾਸੇ ਖੂਬਸੂਰਤ ਪਹਾੜੀਆਂ ਹਨ, ਖੂਬਸੂਰਤ ਨਦੀਆਂ ਤੇ ਉਹਨਾਂ ਦਾ ਸ਼ੀਸੇ ਵਰਗਾ ਸਾਫ ਪਾਣੀ | ਜਦੋ ਵੀ ਕੋਈ ਹਵਾ ਦਾ ਬੁਲਾ ਪਾਣੀ ਨੂੰ ਛੂਕੇ ਆਉਂਦਾ ਇੱਕ ਵਾਰ ਗਰਮੀ ਵਿੱਚ ਵੀ ਸ਼ਰੀਰਾਂ ਨੂੰ ਕੰਬਣੀ ਛੇੜ ਦਿੰਦਾ | ਉਧਰ ਅਸਮਾਨ ਵਿੱਚ ਕਾਲੇ ਘਣਘੋਰ ਬੱਦਲ ਬਣਦੇ ਜਾ ਰਹੇ ਹਨ | ਇਸ ਤਰ੍ਹਾਂ ਲੱਗ ਰਹਿਆ, ਜਿਵੇ ਬਹੁਤ ਭਾਰੀ ਬਾਰਸ਼ ਹੋਣ ਵਾਲੀ ਹੋਵੇ | ਪੰਛੀਆਂ ਦੀਆਂ ਡਾਰਾਂ ਵੀ ਦਰਖਤਾਂ ਤੇ ਆਕੇ ਲੁਕ ਰਹੀਆਂ ਹਨ |
ਇੰਨੀ ਦੇਰ ਵਿੱਚ ਕਿਲ੍ਹੇ ਤੋ ਕੁਝ ਸਿੰਘ ਤੇ ਬਹੁਤ ਸਾਰੇ ਬਲਦਾ ਵਾਲੇ ਗੱਡੇ ਤੇ ਰੱਥ ਲੈ ਕੇ ਆਉਂਦੇ ਨਜਰੀ ਪੈਣ ਲੱਗੇ | ਕੁਝ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਪਹਿਲਾਂ ਹੀ ਅੱਗੇ ਅੱਗੇ ਤੇਜੀ ਨਾਲ ਆ ਰਹੇ ਸਨ,ਤੇ ਉਹਨਾਂ ਨੇ ਸਭ ਨੂੰ ਕਹਿਆ ਛੇਤੀ ਛੇਤੀ ਆਪਣਾ ਸਮਾਂਨ ਬੰਨ ਲਵੋ | ਸਭ ਨੂੰ ਕਿਲ੍ਹੇ ਦੇ ਅੰਦਰ ਆਉਣ ਦਾ ਹੁਕਮ ਹੋਇਆ ਹੈ | ਸਾਰੇ ਛੇਤੀ ਛੇਤੀ ਆਪਣਾ ਸਮਾਂਨ ਬੰਨਣ ਲੱਗੇ ਇੰਨੀ ਦੇਰ ਰਥ,ਤੇ ਬਲਦਾ ਵਾਲੇ ਗੱਡੇ ਲੇਕੇ ਵੀ ਸਿੰਘ ਆਨ ਪਹੁੰਚੇ | ਬਜੁਰਗ,ਬੱਚੇ,ਤੇ ਔਰਤਾਂ ਨੂੰ ਰਥਾਂ ਬੈਠਾ ਲਿਆ ਤੇ ਗੱਡਿਆਂ ਤੇ ਸਾਰੇ ਤੰਬੂ ਪੱਟ ਕੇ ਲੱਦ ਲੈ ਤੇ ਹੋਰ ਜੋ ਬਾਕੀ ਸਮਾਨ ਬਚਿਆ ਸੀ ਉਸ ਨੂੰ ਵੀ ਰੱਖ ਕੇ ਕਿਲ੍ਹੇ ਵੱਲ ਨੂੰ ਤੁਰਨਾਂ ਸ਼ੁਰੂ ਕਰ ਦਿੱਤਾ | ਜੋ ਨੌਜੁਆਨ ਸਨ ਨਾਲ ਨਾਲ ਤੁਰਨ ਲੱਗੇ ਤੇ ਜਲਦੀ ਹੀ ਸਾਰੇ ਕਿਲ੍ਹੇ ਅੰਦਰ ਪਹੁੰਚ ਗਏ | ਮੀਂਹ ਦੀ ਕੋਈ ਕੋਈ ਕਣੀ ਡਿੱਗਣ ਲੱਗ ਪਈ ਸੀ | ਦੇਖਣ ਨੂੰ ਤਾਂ ਹਾਲੇ ਦਿਨ ਛਿਪਣ ਵਿੱਚ ਕੁਝ ਸਮਾਂ ਰਹਿੰਦਾ ਸੀ,ਪਰ ਕਾਲੇ ਬੱਦਲਾਂ ਨੇ ਦਿਨੇ ਹੀ ਰਾਤ ਕਰ ਦਿੱਤੀ ਸੀ | ਉਪਰੋ ਕੋਈ ਕੋਈ ਕਣੀ ਮੀਂਹ ਦੀ ਵੀ ਪੈਣ ਲੱਗ ਪਈ ਸੀ | ਇਸ ਤੋ ਪਹਿਲਾਂ ਜੋਰ ਦਾ ਮੀਂਹ ਸ਼ੁਰੂ ਹੁੰਦਾ ਸਭ ਨੇ ਰਲ ਮਿਲ ਕੇ ਕਿਲ੍ਹੇ ਅੰਦਰ ਦੁਬਾਰਾ ਤੰਬੂ ਲਾ ਲੈਏ, ਬਜੁਰਗ,ਬੱਚੇ,ਤੇ ਔਰਤਾਂ ਨੂੰ ਕਿਲ੍ਹੇ ਅੰਦਰ ਜੋ ਬਹੁਤ ਸਾਰੇ ਕੋਠੇ {ਕਮਰੇ } ਬਣੇ ਹੋਏ ਹਨ,ਉਹਨਾਂ ਦੇ ਅੰਦਰ ਭੇਜ ਦਿੱਤਾ ਤੇ ਨੌਜੁਆਨ ਨੂੰ ਤੰਬੂਆਂ ਅੰਦਰ ਆਰਾਮ ਕਰਨ ਲਈ ਕਹਿ ਦਿੱਤਾ | ਤੰਬੂ ਲਾਉਂਦਿਆ ਲਾਉਂਦਿਆ ਮੀਂਹ ਵੀ ਪੂਰੇ ਜ਼ੋਰ ਦਾ ਆਗਿਆ ਤੇ ਨਾਲ ਨਾਲ ਕਾਫੀ ਤੇਜ ਹਵਾ ਵੀ ਚੱਲਣ ਲੱਗ ਪਈ | ਗਰਮੀ ਦੇ ਦਿਨ ਹੀ ਪੋਹ ਮਾਘ ਦੀਆਂ ਰਾਤਾਂ ਲੱਗਣ ਲੱਗ ਪੈ | ਆਥਨ ਵੇਲਾ ਸੋਦਰੁ ਦੀ ਬਾਣੀ ਦਾ ਸਮਾਂ ਵੀ ਹੋ ਗਿਆ,ਕਿਲ੍ਹੇ ਅੰਦਰ ਬਣੇ ਦਰਬਾਰ ਹਾਲ ਅੰਦਰ ਗੁਰੂ ਕੇ ਵਜੀਰ ਨੇ ਸੋਦਰੁ ਦੀ ਬਾਣੀ ਨੂੰ ਇੰਨਾ ਪਿਆਰ ਤੇ ਰਸ ਨਾਲ ਪੜ੍ਹਨਾਂ ਸ਼ੁਰੂ ਕੀਤਾ ਕਿ ਕੁਝ ਸਮੇ ਲਈ ਤਾਂ ਸਭ ਸੁਣ ਵਾਲਿਆ ਨੂੰ ਠੰਡ ਤੇ ਮੀਂਹ ਤਾਂ ਭੁਲ ਹੀ ਗਏ | ਸੋਦਰੁ ਦੀ ਬਾਣੀ ਤੋ ਮਗਰੋ ਦੇਗ ਵਰਤੀ ਤੇ ਨਾਲ ਹੀ ਕੁਝ ਸਿੰਘਾਂ ਨੇ ਬੇਨਤੀ ਕੀਤੀ ਲੰਗਰ ਤਿਆਰ ਹੈ ਲੋੜ ਅਨੁਸਾਰ ਸਭ ਛਕ ਲੈਣ | ਹੁਣ ਰਾਤ ਵੀ ਹੋ ਚੁਕੀ ਸੀ, ਰਾਤ ਦੇ ਹਨੇਰੇ ਨੂੰ ਦੂਰ ਕਰਨ ਲਈ ਸਾਰੇ ਕਿਲ੍ਹੇ ਅੰਦਰ ਸਿੰਘਾਂ ਨੇ ਮਸ਼ਾਲਾਂ ਨੂੰ ਜਗਾ ਦਿੱਤਾ ਤੇ ਸਾਰੇ ਕਿਲੇ ਅੰਦਰ ਚਾਨਣ ਹੀ ਚਾਨਣ ਹੋ ਗਿਆ |ਜਿਵੇ ਜਿਵੇ ਹਨੇਰਾ ਹੁੰਦਾ ਜਾ ਰਹਿਆ ਸੀ ਤਾਂ ਤਿਵੈ ਤਿਵੈ ਮੀਂਹ ਹੋਰ ਤੇਜ ਹੋ ਗਿਆ |
ਕੋਈ ਅੱਧੀ ਕ ਰਾਤ ਮਗਰੋ ਮੀਂਹ ਕੁਝ ਘਟਿਆ, ਇਸ ਤਰ੍ਹਾਂ ਸਮਾਂ ਆਪਣੀ ਚਲ ਚਲਦਾ ਗਿਆ ਤਾਂ ਜਦੋ ਸਮੇ ਦਾ ਅਮ੍ਰਿਤ ਵੇਲਾ ਹੋਇਆ ਤਾਂ ਗੁਰੂ ਕੇ ਕੀਰਤਨੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ | ਮਗਰ ਕੋਈ ਵੀ ਤੰਬੂਆਂ ਤੇ ਕਿਲ੍ਹੇ ਦੇ ਕੋਠਿਆਂ ਵਿਚੋ ਨਿਕਲ ਕੇ ਦਰਬਾਰ ਹਾਲ ਵਿੱਚ ਕੀਰਤਨ ਸੁਣਨ ਨਾ ਗਿਆ ਬਜੁਰਗਾਂ ਤੇ ਦੋ ਚਾਰ ਬੀਬੀਆਂ ਤੋ ਇਲਾਵਾ | ਥੋੜਾ ਥੋੜਾ ਦਿਨ ਚੜਨਾਂ ਸ਼ੁਰੂ ਹੋਇਆ ਪਰ ਹਾਲੇ ਵੀ ਕੁਝ ਕ ਮੂੰਹ ਹਨੇਰਾ ਹੀ ਹੈ,ਤਾਂ ਕੁਝ ਲੋਕ ਕਿਲ੍ਹੇ ਦੇ ਖੂਹ ਤੋ ਪਾਣੀ ਲੈ ਕੇ ਕੋਈ ਮੂੰਹ ਹੱਥ ਧੋ ਰਹਿਆ ਤੇ ਕੋਈ ਦਾਤਨ ਕਰ ਰਹਿਆ ਹੈ| ਬੀਬੀਆਂ ਆਪਣੇ ਬੱਚਿਆਂ ਨੂੰ ਲੰਗਰ ਵਿਚੋ ਗਰਮਾਂ ਗਰਮ ਦੁਧ ਲਿਆ ਕੇ ਪਿਆ ਰਹੀ ਹਨ | ਨੌਜੁਆਨ ਤੇ ਬਜੁਰਗ ਭੂਰਿਆਂ {ਕੰਬਲ } ਦੀ ਬੁਕਲ ਮਾਰ ਕੇ ਲੰਗਰ ਅੰਦਰ ਗਰਮ ਦੁਧ ਦੇ ਨਾਲ ਠੰਡਾ ਕੜਾਹ ਛਕ ਰਹੇ ਸੀ | ਉਧਰ ਆਸਾ ਕੀ ਵਾਰ ਦੀ ਕੀਰਤਨ ਵੀ ਸਮਾਪਤ ਹੋ ਗਿਆ ਤੇ ਨਾਲ ਹੀ ਅਰਦਾਸ ਆਰੰਭ ਹੋ ਗਈ | ਅਰਦਾਸ ਤੋ ਮਗਰੋ ਸਾਰੇ ਹੀ ਦੇਗ ਲੈਣ ਲਈ ਦਰਬਾਰ ਹਾਲ ਅੰਦਰ ਆ ਗਏ |
ਹੁਣ ਤੱਕ ਥੋੜਾ ਦਿਨ ਵੀ ਚੜ ਚੁਕਾ ਤੇ ਪੰਛੀਆਂ ਦਾ ਰੋਲਾ ਵੀ ਬੜਾ ਪੈਣ ਲੱਗਾ | ਸਾਰੀ ਰਾਤ ਮੀਂਹ ਪੈਦਾ ਰਹਿਆ ਹੋਣ ਕਰਕੇ ਕਿਲ੍ਹੇ ਦੇ ਬਹਾਰ ਸਾਰੇ ਪਾਸੇ ਪਾਣੀ ਹੀ ਪਾਣੀ ਸੀ | ਕਿਲ੍ਹਾ ਉਚੇ ਥਾਂ ਤੇ ਹੋਣ ਕਰਕੇ ਪਹਾੜੀਆਂ ਤੇ ਆਲੇ ਦੁਆਲੇ ਦਾ ਦਿਰਸ਼ ਬਹੁਤ ਹੀ ਖੂਬਸੂਰਤ ਲੱਗ ਰਹਿਆ ਸੀ | ਕਿਲ੍ਹੇ ਦੀਆਂ ਕੰਧਾਂ ਤੋ ਖੜ ਕੇ ਦੇਖਣ ਵਾਲੇ ਨੂੰ ਇੰਝ ਲੱਗ ਰਹਿਆ ਸੀ, ਜਿਵੇ ਕਿਲ੍ਹਾ ਦਰਿਆ ਦੇ ਵਿਚਾਰ ਬਣਿਆ ਹੋਵੇ ਕਿਉਕਿ ਮੀਂਹ ਦਾ ਪਾਣੀ ਸਾਰੇ ਪਾਸੇ ਖੜ੍ਹਾ ਸੀ |
ਸੂਰਜ ਨੇ ਬੇਸ਼ਕ ਆਪਣੀ ਤਪਸ਼ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ,ਪਰ ਮਨੁਖੀ ਸਰੀਰ ਹਾਲੇ ਵੀ ਥੋੜੀ ਥੋੜੀ ਠੰਡ ਮਹਿਸੂਸ ਕਰ ਰਹੇ ਸਨ | ਲੰਗਰ ਵਿੱਚ ਬੈਠੇ ਕੁਝ ਲੋਕ ਆਪਸ ਵਿੱਚ ਗੱਲਾਂ ਕਰਦੇ ਕਹਿਣ ਲੱਗੇ ਸਾਨੂੰ ਆਇਆ ਨੂੰ ਕਿੰਨੇ ਦਿਨ ਹੋ ਗਏ ਨਾ ਇਥੇ ਖਾਣ ਦੀ ਘਾਟ ਨਾ ਪੀਣ ਦੀ ਘਾਟ ਹਰ ਵੱਕਤ ਲੰਗਰ ਵਿੱਚ ਦੁਧ ਵਰਤਾਦਾ ਰਹਿੰਦਾ ਹੈ | ਇੱਕ ਬੋਲਿਆ ਗੱਲ ਤਾਂ ਤੇਰੀ ਸਹੀ ਏ ਬੰਤਾ ਸਿੰਆ ਕੋਲ ਬੈਠਾ ਮੰਗਲ ਸਿੰਘ ਬੋਲਿਆ ਯਾਰ ਮੈਨੂੰ ਤਾਂ ਗੁਰੂ ਸਾਹਿਬ ਦੀ ਕੋਈ ਕਰਾਮਾਤ ਹੀ ਲਗਦੀ ਆ |ਇੱਕ ਵਾਰ ਸਾਡੇ ਬਾਬਾ ਜੀ ਅੰਬ ਦਾ ਪ੍ਰਸ਼ਾਦ ਵਰਤਾ ਰਹੇ ਸਨਤੇ ਇੱਕ ਸਿੰਘ ਨੇ ਸਾਡੇ ਬਾਬਾ ਜੀ ਨੂੰ ਆ ਕੇ ਕਹਿਆ ਬਾਬਾ ਜੀ ਅੰਬ ਤਾਂ ਮੁਕ ਚੱਲੇ ਤਾਂ ਅਗੋ ਬਾਬਾ ਜੀ ਬੋਲੇ ਅਛਾ ਇਹ ਗੱਲ ਹੈ ਤਾਂ ਅੰਬਾਂ ਵਾਲਾ ਟੋਕਰਾ ਢੱਕ ਦੇਵੋ ਤੇ ਉਸ ਵਿਚੋ ਕਢ ਕਢ ਕੇ ਵਰਤੀ ਚਲੋ ਕਿਸੇ ਨੇ ਕੱਪੜਾ ਚੱਕ ਕੇ ਨਹੀ ਦੇਖਣਾ | ਸਾਰੀ ਸੰਗਤ ਨੂੰ ਅੰਬ ਵਰਤ ਗਏ ਤੇ ਅੰਬ ਹਾਲੇ ਵੀ ਨਹੀ ਮੁਕੇ ਸੀ, ਆਹ ਭਲਾ ਪੁਛ ਲਵੋ ਕੇਵਲ ਸਿੰਆ ਵੀ ਉਥੇ ਹੀ ਸੀ | ਕੇਵਲ ਸਿੰਘ ਨੇ ਵੀ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ | ਇਹ ਗੱਲ ਹੋਲੀ ਹੋਲੀ ਗੁਰੂ ਸਾਹਿਬ ਦੇ ਨਾਲ ਕਿਲ੍ਹੇ ਅੰਦਰ ਰਹਿੰਦੇ ਸਿੰਘ ਜੋ ਲੰਗਰ ਵਿੱਚ ਸੇਵਾ ਕਰ ਰਹੇ ਸਨ ਉਹਨਾਂ ਤੱਕ ਪਹੁੰਚ ਗਈ | ਇੱਕ ਸਿੰਘ ਆਪਣੇ ਹੱਥ ਗਰਮ ਦੁਧ ਵਾਲੀ ਕੇਤਲੀ ਤੇ ਕੁਝ ਲੋਹੇ ਦੀਆਂ ਬਣੀਆਂ ਹੋਈਆਂ ਕੌਲੀਆਂ ਫੜੀਆਂ ਹੋਈਆਂ ਤੇ ਇਹਨਾਂ ਕੋਲ ਆ ਕੇ ਕਹਿਣ ਲੱਗਾ ਹਾਂ ਵੀ ਸਿੰਘੋ ਸੁਮੰਦਰ ਛਕੋਗੇ ਸਾਰਿਆ ਨੇ ਹਾਂ ਵਿੱਚ ਸਿਰ ਹਲਾਇਆ ||
ਨਾਲੇ ਤਾਂ ਗੁਰੂ ਕਾ ਸਿੰਘ ਉਹਨਾਂ ਨੂੰ ਦੁਧ ਪਾਈ ਜਾਵੇ ਤੇ ਨਾਲੇ ਕਹਿੰਦਾ ਭਾਈ ਕਿਤੇ ਤੁਸੀਂ ਇਹ ਤਾਂ ਨਹੀ ਸੋਚਦੇ ਵੀ ਤੁਹਾਨੂੰ ਕਿੰਨੇ ਦਿਨਾ ਹੋਗੇ ਆਇਆ ਨੂੰ ਆਹ ਰਾਸ਼ਨ ਪਾਣੀ ਤੇ ਦੁਧ ਕਿਥੋ ਆ ਰਹਿਆ ਵੀ ਕੀਤੇ ਗੁਰੂ ਸਾਹਿਬ ਦੀ ਕੋਈ ਕਰਾਮਾਤ ਤਾਂ ਨਹੀ, ਇੰਨਾ ਸੁਣ ਕੇ ਬੰਤਾ ਸਿੰਘ ਕੇਵਲ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਇਸ਼ਾਰੇ ਨਾਲ ਇੱਕ ਦੂਜੇ ਨੂੰ ਪੁਛਦੇ ਭਾਈ ਇਹਨੂੰ ਕਿਵੇ ਪਤਾ ਲੱਗਾ ਹਾਲੇ ਕੁਝ ਸਮਾਂ ਪਹਿਲਾਂ ਤਾਂ ਅਸੀਂ ਇਹ ਗੱਲਾਂ ਕਰਦੇ ਸੀ | ਸਾਰੇ ਇੱਕ ਦੂਜੇ ਵੱਲ ਦੇਖ ਕੇ ਬੜੇ ਹੈਰਾਨ ਜਿਹੇ ਹੋਏ | ਗੁਰੂ ਕਾ ਸਿੰਘ ਕਹਿਣ ਲੱਗਾ ਭਾਈ ਇਹ ਨਾ ਸੋਚਣਾ ਕਿ ਇਹ ਕੋਈ ਕਰਾਮਾਤ ਹੈ, ਤੁਸੀਂ ਵੀ ਜਾਣਦੇ ਹੋ ਗੁਰੂ ਕੇ ਲੰਗਰ ਵਿੱਚ ਕਦੇ ਕਿਸੇ ਚੀਜ ਦੀ ਕਮੀ ਨਹੀ ਹੁੰਦੀ | ਬਾਕੀ ਜੇ ਕੋਈ ਭੁਲੇਖਾ ਹੋਵੇ ਤਾਂ ਮੈਂ ਦੱਸ ਦੇਵਾਂ ਕਿਲ੍ਹੇ ਦੇ ਮਗਰਲੇ ਪਾਸੇ ਦੋ ਬਹੁਤ ਵੱਡੇ ਵੱਡੇ ਅਸਤਬਲ ਨੇ ਜੋ ਇੱਕ ਘੋੜਿਆਂ ਦਾ ਤੇ ਦੂਜਾ ਜਿਸ ਵਿੱਚ ਮੱਝਾ ਗਾਵਾਂ ਬਹੁਤ ਰਖੀਆਂ ਹਨ | ਦੋ ਵੱਡੇ ਗੁਦਾਮ ਨੇ ਜਿੰਨਾ ਵਿੱਚ ਸਾਲ ਸਾਲ ਭਰ ਦਾ ਰਾਸ਼ਨ ਹੈਗਾ ਵੀ ਜੇ ਕਿਤੇ ਪਹਾੜੀ ਰਾਜਿਆਂ ਨਾਲ ਕੋਈ ਵੱਡੀ ਲੜਾਈ ਸ਼ੁਰੂ ਹੋ ਜਾਵੇ ਤਾਂ ਰਾਸ਼ਨ ਪਾਣੀ ਦੀ ਕਮੀ ਨਾ ਆਵੇ |
ਗੁਰੂ ਕਾ ਸਿੰਘ ਇੰਨਾ ਕਹਿ ਕੇ ਤੇ ਉਹਨਾਂ ਨੂੰ ਗਰਮ ਦੁਧ ਵਰਤਾ ਕੇ ਚਲਾ ਗਿਆ | ਸਿੰਘ ਦੇ ਜਾਣ ਮਗਰੋ ਨਾਜਰ ਸਿੰਘ ਬੋਲਿਆ ਦੇਖਿਆ ਗੁਰੂ ਕੇ ਸਿੰਘ ਸਭ ਜਾਣੀਜਾਨ ਆਪਾਂ ਹਾਲੇ ਗੱਲ ਕੀਤੀ ਤੇ ਉਸ ਨੂੰ ਪਤਾ ਵੀ ਲੱਗ ਗਿਆ, ਨਾਜਰ ਸਿੰਘ ਦੀ ਇਹ ਗੱਲ ਸੁਣ ਸਾਰੇ ਬੜੇ ਹੈਰਾਨ ਜਿਹੇ ਹੋਏ | ਮੱਖਨ ਸਿੰਘ ਬੋਲਿਆ ਦੇਖ ਲਵੋ ਵੀ ਜੇ ਗੁਰੂ ਸਾਹਿਬ ਦੇ ਸਿੰਘ ਇੰਨੇ ਕਰਾਮਤੀ ਹਨ ਤਾਂ ਗੁਰੂ ਸਾਹਿਬ ਕਿੱਡੇ ਵੱਡੇ ਕਰਾਮਾਤੀ ਹੋਣਗੇ | ਦੁਧ ਵਰਤਾਕੇ ਗਏ ਸਿੰਘ ਨੂੰ ਜਦੋ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਮੱਥੇ ਤੇ ਹੱਥ ਮਾਰਿਆ ਤੇ ਬੋਲਿਆ ਇਹਨਾਂ ਲੋਕਾਂ ਦਾ ਕੁਝ ਨਹੀ ਹੋ ਸਕਦਾ | ਜੋ ਕਰਾਮਾਤਾਂ ਨੂੰ ਹੀ ਰੱਬ ਮੰਨੀ ਬੈਠੇ ਹਨ | ਜੇ ਇਹਨਾਂ ਨੇ ਗੁਰੂ ਦੇ ਗਿਆਨ ਨੂੰ ਰੂਹ ਨਾਲ ਪੜਿਆ ਹੁੰਦਾ ਤਾਂ ਇਹ ਲੋਕ ਅੱਜ ਲੁਟੇ ਨਾ ਜਾ ਰਹੇ ਹੁੰਦੇ |
ਇਹ ਗੱਲਾਂ ਉਸ ਸਿੰਘ ਨੇ ਗੁਰੂ ਸਾਹਿਬ ਨੂੰ ਜਾ ਕੇ ਦੱਸੀਆਂ ਤੇ ਕਹਿਆ ਗੁਰੂ ਸਾਹਿਬ ਜੀ ਇਹ ਤਾਂ ਆਹ ਕੁਝ ਸੋਚਦੇ ਹਨ | ਗੁਰੂ ਸਾਹਿਬ ਕੁਝ ਮੁਸਕਰਾਏ ਤੇ ਕਹਿਣ ਲੱਗੇ ਠੀਕ ਆ ਤੁਸੀਂ ਇੰਨਾ ਸਾਰਿਆ ਨੂੰ ਕਹੋ ਸਾਰੇ ਦਰਬਾਰ ਹਾਲ ਵਿੱਚ ਆ ਜਾਣ | ਗੁਰੂ ਸਾਹਿਬ ਦੀ ਹਜੂਰੀ ਵਿੱਚ ਬੈਠੇ ਕੁਝ ਸਿੰਘਾਂ ਵੱਲ ਗੁਰੂ ਸਾਹਿਬ ਤੇ ਤੱਕਿਆ ਤੇ ਕਹਿਆ ਤੁਸੀਂ ਕੀ ਸੋਚ ਰਹੇ ਹੋ ਸਿੰਘੋ | ਅਗੋ ਗੁਰੂ ਕੇ ਸਿੰਘ ਗੁਰੂ ਸਾਹਿਬ ਨੂੰ ਕਹਿਣ ਲੱਗੇ ਸਾਹਿਬਾਂ ਬੱਸ ਕੁਝ ਨਹੀ ਇਹਨਾਂ ਦੀ ਹਾਲਤ ਵੱਲ ਤੇ ਗਿਆਨ ਬਾਰੇ ਸੁਣ ਕੇ ਬੜਾ ਤਰਸ ਆ ਰਹਿਆ ਹੈ |ਗੁਰੂ ਸਾਹਿਬ ਨੇ ਕੁਝ ਸਿੰਘਾਂ ਦੀ ਜੁਮੇਵਾਰੀ ਲਾਈ ਤੇ ਕਹਿਆ ਇਹਨਾਂ ਨਾਲ ਦਰਬਾਰ ਹਾਲ ਵਿੱਚ ਚਰਚਾ ਕਰੋ | ਹੋ ਸਕਦਾ ਇੰਨਾ ਨੂੰ ਕੁਝ ਸਮਝ ਆ ਜਾਵੇ, ਨਾਲ ਹੀ ਇੱਕ ਸਿੰਘ ਨੂੰ ਕਹਿਆ ਜੋ ਬੱਚੇ ਇਹਨਾਂ ਪਰਵਾਰਾਂ ਨਾਲ ਆਏ ਹਨ | ਉਹਨਾਂ ਨੂੰ ਸਾਡੇ ਕੋਲ ਭੇਜ ਦੇਵੋ ਨਾਲੇ ਕਹਿਆ ਕੁਝ ਫਲ ਬੱਚਿਆਂ ਦੇ ਖਾਣ ਲਈ ਭੇਜ ਦੇਣਾ | ਸਾਰੇ ਬੱਚੇ ਗੁਰੂ ਸਾਹਿਬ ਕੋਲ ਆਗੇ ਤੇ ਵੱਡੇ ਸਾਰੇ ਦਰਬਾਰ ਹਾਲ ਵਿੱਚ ਚਲੇ ਗਏ | ਸਾਰੇ ਬੱਚਿਆਂ ਨੇ ਗੁਰੂ ਸਾਹਿਬ ਨੂੰ ਨਮਸ਼ਕਾਰ ਕੀਤੀ ਤੇ ਬੈਠ ਗਏ | ਕੁਝ ਬੱਚਿਆਂ ਨੇ ਗੁਰੂ ਸਾਹਿਬ ਨੂੰ ਫ਼ਤੇਹ ਬੁਲਾਈ ......
ਵਾਹਗੁਰੂ ਜੀ ਕਾ ਖਾਲਸਾ||
ਵਾਹਗੁਰੂ ਜੀ ਕੀ ਫਤਿਹ ||
ਬਾਕੀ ਅਗਲੇ ਕਾਂਡ ਵਿੱਚ ...............................................
ਨੋਟ : ਇਹ ਸਿਰਫ ਨਾਵਲ ਹੈ ਨਾ ਕਿ ਕੋਈ ਇਤਹਾਸਕ ਲੇਖ ਕੋਈ ਇਹ ਨਾ ਸੋਚੇ ਕਿ ਮੈਂ ਇਤਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹਿਆ ਹਾਂ || ਇਸ ਨਾਵਲ ਰਾਹੀ ਮੈਂ ਸਿਰਫ ਅਜੋਕੇ ਸਿੱਖ ਹਾਲਤ ਤੇ ਮਾਨਸਿਕਤਾ ਨੂੰ ਪੇਸ਼ ਕਰਨ ਦੀ ਕੋਸ਼ਿਸ ਕਰ ਰਹਿਆ ਹਾਂ | ਇੱਕ ਪਲ ਲਈ ਸੋਚਣਾ ਇਹ ਹੋਣਾ ਤੇ ਨਹੀ ਪਰ ਜੇ ਕਿਤੇ ਹੋ ਜਾਵੇ ਤੇ ਇਸ ਤਰ੍ਹਾਂ ਗੁਰੂ ਸਾਹਿਬ ਆ ਕੇ ਦਰਬਾਰ ਲਾ ਲੈਣ ਤਾਂ ਇੱਕ ਪਲ ਲਈ ਸੋਚਿਆ ਜੇ ਅਸੀਂ ਕਿਥੇ ਖੜੇ ਹਾਂ ||
ਭੁਲ ਚੂਕ ਦੀ ਖਿਮਾਂ ||
ਜਗਪਾਲ ਸਿੰਘ


01/07/15)
ਮਨਮੀਤ ਸਿੰਘ, ਕਾਨਪੁਰ

ਪਿਛਾਲੇ ਦਿਨਾਂ ਵਿਚ ਦਿੱਲੀ ਦੇ ਮੁਖ੍ਯਮੰਤ੍ਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਕ ਪਤਰ ਭੇਜ ਕੇ ਗੁਰਦੁਵਾਰਾ ਸੀਸ ਗੰਜ ਸਾਹਿਬ ਦੇ ਸਾਮਨੇ ਵਾਲੀ ਸੜਕ ਦਾ ਨਾਮ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਅਸਥਾਨ ਹੋਣ ਦੇ ਕਾਰਣ ਉਨ੍ਹਾ ਦੇ ਨਾਮ ਤੇ ਗੁਰੂ ਤੇਗ ਬਾਹਦੁਰ ਮਾਰਗ ਕੀਤੇ ਜਾਣ ਦੇ ਲਈ ਮੰਗ ਕੀਤੀ ਹੈ ਤੇ ਨਾਲੋ ਨਾਲ ਸੰਗਤ ਨੂੰ ਇਸ ਮੰਗ ਤੋ ਜਾਣੁ ਕਰਾਉਣ ਲਈ facebook ਤੇ ਇਕ ਪੇਜ ਵੀ ਬਣਾਇਆ ਗਿਆ ਹੈ ਜਿਸਦਾ ਸੰਗਤਾ ਨੇ ਭਰਵਾ ਹੁੰਗਾਰਾ ਵੀ ਭਰਿਆ ਹੈ. ਪਿਛਲੇ 3-4 ਦਿਨਾ ਵਿਚ ਹੀ ਇਸ ਪੇਜ ਨੂੰ ਸੰਗਤਾ ਨੇ ਜੋਰਦਾਰ ਤਰੀਕੇ ਨਾਲ like ਤੇ share ਕਰਕੇ ਸਾਲਾ ਪੁਰਾਣੀ ਆਪਣੀ ਮੰਗ ਤੋ ਜਾਣੂ ਕਰਾਉਣ ਵਿਚ ਕੋਈ ਕਸਰ ਨਹੀ ਛਡੀ ਹੈ ਇਹ ਬੜਾ ਹੀ ਸੁਖਵਾ ਕਾਰਜ ਹੈ ਕਿਯੋਕੀ ਇਸ ਸੜਕ ਦਾ ਹਾਲੇ ਤਕ ਕੋਈ ਨਾਮ ਨਹੀ ਹੈ ਤੇ ਏਸ ਤੇ ਕਿਸੇ ਨੂੰ ਕੋਈ ਇਤਰਾਜ ਵੀ ਨਹੀ ਹੋ ਸਕਦਾ ਹੈ ਤੇ ਨਾਹਿ ਕਿਸੇ ਸੜਕ ਦਾ ਨਾਮ ਬਦਲਨ ਦੀ ਮੰਗ ਹੀ ਕੀਤੀ ਜਾ ਰਹੀ ਹੈ ਬਸ ਲੋੜ ਹੈ ਆਪ ਜੀ ਤੇ ਆਪ ਜੀ ਦੇ ਅਦਾਰੇ (website) ਦੇ ਭਰਵੇ ਸਹਿਯੋਗ ਦੀ ਆਪ ਜੀ ਆਪਣੇ ਆਦਾਰੇ ਰਹੀ social media ਵਿਚ ਇਸ ਪੇਜ ਨੂੰ promote ਕਰਣ ਲਈ proper reporting ਕਰਨ ਦੀ ਖੇਚਲ ਕਰਨੀ ਜੀ ਜਿਸ ਨਾਲ ਦਿੱਲੀ ਸਰਕਾਰ ਨੂੰ ਇਸ ਮੰਗ ਬਾਰੇ ਜੋਰਦਾਰ ਤਰੀਕੇ ਨਾਲ ਦਸਿਆ ਜਾਵੇ ਤੇ ਸੰਗਤਾਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ.

ਧਨਵਾਦ ਸਾਹਿਤ
ਮਨਮੀਤ ਸਿੰਘ, ਕਾਨਪੁਰ



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.