27/09/15)
ਗੁਰਸ਼ਰਨ ਸਿੰਘ ਕਸੇਲ
ਲੈਫ਼
ਕਰਨਲ (ਰਿਟਾ.) ਗੁਰਦੀਪ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਵੱਲੋਂ ਲਿਖਿਆ ਲੇਖ ਪੜ੍ਹਦਿਆਂ ਆਪ ਪਾਸੋਂ ਕੁਝ ਜਾਣਕਾਰੀ ਲੈਣ ਦਾ ਵਿਚਾਰ ਬਣਿਆਂ, ਆਸ ਹੈ ਕਿ
ਆਪ ਜਾਣਕਾਰੀ ਦੇਣ ਦੀ ਖੇਚਲ ਕਰੋਗੇ । ਆਪ ਜੀ ਨੇ ਮ: 5, ਪੰਨਾ 176 ਦੀਆਂ ਇਹਨਾਂ ਪੰਗਤੀਆਂ ਦੀ
ਵਿਆਖਿਆ ਕਰਦਿਆਂ ਲਿਖਿਆ ਹੈ ਕਿ, “ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ
ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ 2॥ ਸਾਧਿਸੰਗਿ ਭਇਓ
ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਭਾਵ: (ਹੇ ਭਾਈ!) ਕਈ ਜਨਮਾਂ ਵਿੱਚ
ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ, ਕਈ ਜਨਮਾਂ ਵਿੱਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ। ਕਈ
ਜਨਮਾਂ ਵਿੱਚ ਤੈਨੂੰ (ਕਿਸਮ-ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ, ਤੇ (ਇਸ ਤਰ੍ਹਾਂ) ਚੌਰਾਸੀ
ਲੱਖ (ਭਾਵ ਅਣਗਿਣਤ) ਜੂਨਾਂ ਵਿੱਚ ਤੈਨੂੰ ਭਵਾਇਆ ਗਿਆ”। 2.
ਇਸ ਬਾਰੇ ਆਪ ਜੀ ਨੂੰ ਬੇਨਤੀ ਹੈ ਕਿ ਕੀ ਤੁਸੀਂ ਇਸ ਸ਼ਬਦ ਦੇ ਇਹ ਸ਼ਬਦੀ ਅਰਥ ਠੀਕ ਸਮਝਦੇ ਹੋ ? ਜੇ
ਠੀਕ ਸਮਝਦੇ ਹੋ ਤਾਂ ਇਹ ਦੱਸਣ ਦੀ ਖੇਚਲ ਕਰਨੀ ਕਿ ਕੀ ਪੱਥਰ ਅਤੇ ਰੁੱਖ ਵਿਚ ਉਹੀ ਜੀਵ ਆਤਮਾਂ ਚੱਕਰ
ਲਾੳਦੀ ਹੈ, ਜਿਹੜੀ ਬਾਅਦ ਵਿਚ ਮਨੁੱਖੀ ਸਰੀਰ ਵਿਚ ਆਉਂਦੀ ਹੈ ?
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ । ਗੁਰਸ਼ਰਨ ਸਿੰਘ ਕਸੇਲ
(ਨੋਟ:- ਕਰਨਲ ਗੁਰਦੀਪ
ਸਿੰਘ ਨੇ ਸਾਨੂੰ ਇਹ ਕਿਤਾਬੀ ਲੇਖ ਲੜੀ ਭੇਜਣ ਸਮੇਂ ਦੱਸ ਦਿੱਤਾ ਸੀ ਕਿ ਉਹ ਕਿਸੇ ਨਾਲ ਵੀ ਵਿਚਾਰ
ਵਿੱਚ ਹਿੱਸਾ ਨਹੀਂ ਲੈ ਸਕਦੇ ਭਾਵ ਕਿ ਉਹਨਾ ਦੀਆਂ ਲਿਖਤਾਂ ਬਾਰੇ ਸਵਾਲ ਜਵਾਬ ਨਹੀਂ ਕਰ ਸਕਦੇ।
ਸ਼ਾਇਦ ਅਗਾਂਹ ਹੋਰ ਲਿਖਣ ਦੇ ਰੁਝੇਵੇਂ ਕਾਰਨ ਉਹਨਾ ਨੇ ਅਜਿਹਾ ਕਿਹਾ ਹੋਵੇ। ਹਾਂ, ਉਹ ਸਲਾਹ ਜ਼ਰੂਰ
ਮੰਗਦੇ ਰਹਿੰਦੇ ਹਨ ਤਾਂ ਕਿ ਅਗਾਂਹ ਦੀ ਐਡੀਸ਼ਨ ਵਿੱਚ ਸੋਧ ਕੀਤੀ ਜਾ ਸਕੇ। ਇਸ ਦਾ ਜ਼ਿਕਰ ਉਹਨਾ ਨੇ
ਅੱਜ ਦੇ ਲੇਖ ਵਿੱਚ ਵੀ ਕੀਤਾ ਹੈ। ਤਖਤਾਂ ਤੇ ਪੁਜਾਰੀਆਂ ਦੀ ਗੱਲ ਨੂੰ ਲੈ ਕੇ ਜਿਵੇਂ ਪਿਛਲੇ ਕੁੱਝ
ਦਿਨਾ ਤੋਂ ਸਿੱਖ ਕਮਲੇ ਜਿਹੇ ਹੋ ਕੇ ਬੇ-ਥਵੀਆਂ ਮਾਰ ਰਹੇ ਹਨ ਕਰਨਲ ਸਾਹਿਬ ਇਹਨਾ ਤਖਤਾਂ ਤੇ
ਪੁਜਾਰੀਆਂ ਨੂੰ ਅਖੌਤੀ ਲਿਖਦੇ ਹਨ। ਗੁਰਬਾਣੀ ਦੇ ਪ੍ਰਚਲਤ ਅਰਥ ਬਹੁਤਾ ਕਰਕੇ ਉਹਨਾ ਨੇ ਡਾ: ਸਾਹਿਬ
ਸਿੰਘ ਵਾਲੇ ਹੀ ਲਏ ਹਨ-ਸੰਪਾਦਕ)
27/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਨ
ਵਡਿਆਈ ਖੋਰਾ:
ਡਾ ਦਲਵਿੰਦਰ ਸਿੰਘ ਗ੍ਰੇਵਾਲ
ਸਮਝ ਨਾ ਆਵੇ ਕਿਉਂ ਮਨ ਹੋਇਆ, ਇੰਝ ਵਡਿਆਈ ਖੋਰਾ।
ਹਵਾ `ਚ ਉਛਲਣ ਲਗਦਾ ਹੈ ਜਦ, ਫੂਕ ਦਵੇ ਕੋਈ ਭੋਰਾ।
ਵਾ ਦੇ ਬੁਲੇ ਵਿੱਚ ਇੱਕ ਤਿਣਕਾ, ਡੱਕੇ ਡੋਲੇ ਖਾਵੇ।
ਜਦੋਂ ਟਿਕਾਣਾ ਮਿਲਦਾ ਕਿਧਰੇ, ਝੱਟ ਜਾ ਡੇਰੇ ਲਾਵੇ।
‘ਡੇਰੇ ਪੱਕੇ’ ਭਾਗ ਨਾ ਇਸਦੇ, ਇਹ ਤਾਂ ਝੌਲਾ ਫੋਰਾ।
ਸਮਝ ਨਾ ਆਵੇ ਕਿਉਂ ਮੈਂ ਹੋਇਆ, ਇੰਝ ਵਡਿਆਈ ਖੋਰਾ।
ਕਿਉਂ ਨਾ ਅਪਣੀ ਜ਼ਾਤ ਪਛਾਣੇ, ਮੂਲ ਕਿਉਂ ਭੁੱਲ ਜਾਵੇ,
‘ਚੱਲਣਹਾਰਾ’ ਟਿਕਣਾ ਲੋਚੇ, ਵਾ ਨੂੰ ਜਫੀਆਂ ਪਾਵੇ।
ਜਦ ਉਸ ਚਾਹਣਾ, ਪਾਸ ਬੁਲਾਣਾ, ਖਿਚ ਲੈਣਾ ਏਂ ਡੋਰਾ।
ਸਮਝ ਨਾ ਆਵੇ ਕਿਉਂ ਮਨ ਹੋਇਆ, ਇੰਝ ਵਡਿਆਈ ਖੋਰਾ।
ਇਹ ਤਾਂ ਹੈ ਸਭ ਉਸਦੀ ਮਰਜ਼ੀ, ਕਿਸਨੂੰ ਕਿੱਥੇ ਰੱਖਣਾ,
ਉਸ ਮਰਜ਼ੀ ਬਿਨ ਪੱਤ ਨਾਂ ਹਿਲਦਾ, ਭਰਿਆ ਹੋਵੇ ਸੱਖਣਾ।
ਉਹਦੀ ਰਜ਼ਾ ਰਹਿਣਾ ਸਿੱਖ ਮਨ, ਛੱਡ ਦੇ ਫੇਰਾ ਤੋਰਾ।
ਸਮਝ ਨਾ ਆਵੇ ਕਿਉਂ ਮਨ ਹੋਇਆ, ਇੰਝ ਵਡਿਆਈ ਖੋਰਾ।
ਜੋ ਵੀ ਏ ਵਡਿਆਈ, ਉਸਦੀ, ਮਨ ਕਿਸ ਪਾਣੀਹਾਰਾ,
ਉਸ ਦੀ ਕਰ ਵਡਿਆਈ ਜੇ ਤੂੰ, ਚਾਹੁਨੈਂ ਕਿਤੇ ਕਿਨਾਰਾ।
ਦੇਖੀਂ ਵਕਤ ਵਿਹਾ ਨਾ ਦੇਈਂ, ਨਾਮ ਬਿਨਾ ਤਾਂ ਝੋਰਾ।
ਸਮਝ ਨਾ ਆਵੇ ਕਿਉਂ ਮਨ ਹੋਇਆ, ਇੰਝ ਵਡਿਆਈ ਖੋਰਾ।
27/09/15)
ਰਘਬੀਰ ਸਿੰਘ ਮਾਨਾਂਵਾਲੀ
ਸਿੱਖਾਂ ਦਾ ਗੁਰੂ ਇਕੋ
ਹੈ...'ਸ਼ਬਦ-ਗੁਰੂ' ਸ਼੍ਰੀ ਗੁਰੂ ਗ੍ਰੰਥ ਸਾਹਿਬ ।
-ਰਘਬੀਰ ਸਿੰਘ ਮਾਨਾਂਵਾਲੀ
ਕਰਮਕਾਂਡਾਂ ਤੇ ਵਹਿਮਾਂ-ਭਰਮਾਂ ਦੀ ਪਸਰੀ ਸੰਘਣੀ ਧੁੰਦ
ਨੂੰ ਮਿਟਾਉਣ ਵਾਲਾ, ਸੱਚ ਅਤੇ ਗਿਆਨ ਦਾ ਸੂਰਜ, ਯੁੱਗ-ਪੁਰਸ਼, ਮਹਾਂ-ਯੋਧਾ, ਮਹਾਂ-ਧਰਮੀ,
ਮਹਾਂ-ਵਿਦਵਾਨ, ਮਹਾਂ-ਵਿਗਿਆਨੀ, ਮਹਾਂ-ਕੁਦਰਤ ਪ੍ਰੇਮੀ, ਮਹਾਂ-ਪੈਦਲ ਯਾਤਰੀ ਅਤੇ ਮਹਾਂ-ਕਵੀ ਸ਼੍ਰੀ
ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਗਿਆਨ ਅਕਾਲਪੁਰਖ ਤੋਂ ਪ੍ਰਾਪਤ ਹੋਇਆ ਸੀ, ਆਪ ਜੀ ਨੇ ਉਸ ਨੂੰ
ਬਾਣੀ ਦੇ ਰੂਪ ਵਿੱਚ ਇਕ ਪੋਥੀ ਵਿੱਚ ਦਰਜ਼ ਕਰ ਲਿਆ ਸੀ। 'ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ
ਗਿਆਨ ਵੇ ਲਾਲੋ...॥'ਪੰਨਾ 722
ਉਹਨਾ ਆਪਣੀਆਂ ਪ੍ਰਚਾਰ ਯਾਤਰਾਵਾਂ (ਉਦਾਸੀਆਂ) ਦੌਰਾਨ
ਭਗਤਾਂ ਸਾਹਿਬਾਨਾਂ ਦੀ ਬਾਣੀ ਵੀ ਪ੍ਰਾਪਤ ਕਰਕੇ, ਉਸੇ ਪੋਥੀ ਵਿੱਚ ਦਰਜ਼ ਕਰ ਲਈ ਸੀ। ਗੁਰੂ ਅੰਗਦ
ਦੇਵ ਜੀ ਨੂੰ ਗੁਰਿਆਈ ਦੇਣ ਸਮੇਂ ਆਪ ਜੀ ਨੇ ਇਹ ਬਾਣੀ ਦੀ ਪੋਥੀ ਵੀ ਉਹਨਾਂ ਨੂੰ ਦੇ ਦਿਤੀ ਸੀ।
ਗੁਰੂ ਅੰਗਦ ਦੇਵ ਜੀ ਨੇ ਵੀ ਆਪਣੀ ਬਾਣੀ ਰਚੀ ਤੇ ਸਾਰੀ ਬਾਣੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿਤੀ।
ਗੁਰੂ ਅਮਰਦਾਸ ਜੀ ਨੇ ਆਪਣੀ ਰਚੀ ਹੋਈ ਬਾਣੀ ਸਮੇਤ, ਪਹਿਲੇ ਗੁਰੂ ਸਾਹਿਬਾਨਾਂ ਦਾ ਬਾਣੀ ਦਾ ਸਾਰਾ
ਖਜ਼ਾਨਾ ਗੁਰੂ ਰਾਮਦਾਸ ਜੀ ਨੂੰ ਸੌਂਪ ਦਿਤਾ। ਗੁਰੂ ਰਾਮ ਦਾਸ ਜੀ ਨੇ ਵੀ ਬਾਣੀ ਰਚੀ ਤੇ ਪਹਿਲੇ ਗੁਰੂ
ਸਾਹਿਬਾਂ ਦੀਆਂ ਬਾਣੀਆਂ ਸਮੇਤ ਸਾਰੀ ਬਾਣੀ ਅੱਗੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿਤੀ। ਇਸ
ਤਰਾ੍ਹਂ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਕੋਲ ਆ
ਗਈ ਸੀ। ਪੰਚਮ ਪਾਤਿਸ਼ਾਹ ਨੇ ਆਪ ਵੀ ਵੱਡੀ ਮਾਤਰਾ ਵਿੱਚ ਬਾਣੀ ਰਚੀ ਸੀ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ
ਰਾਮਸਰ ਸਾਹਿਬ ਦੇ ਅਸਥਾਨ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਅਤੇ ਸੰਪਾਦਨ ਕੀਤਾ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਬਿਨ੍ਹਾਂ ਕਿਸੇ ਵਿਤਕਰੇ
ਤੋਂ ਹੋਰ ਧਰਮਾਂ, ਜਾਤਾਂ, ਮਜ਼ਹਬਾਂ, ਕੌਮਾਂ ਅਤੇ ਇਲਾਕਿਆਂ ਦੇ ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ,
ਜੋ ਗੁਰੂ ਸਾਹਿਬਾਨ ਦੀ ਰਚੀ ਬਾਣੀ ਦੇ ਸਿਧਾਂਤ ਨਾਲ ਮੇਲ ਖਾਂਦੀ ਸੀ; ਇਕੱਠੀ ਕਰਨ ਉਪਰੰਤ ਸ਼੍ਰੀ
ਗੁਰੂ ਅਰਜਨ ਦੇਵ ਜੀ ਨੇ ਇਸ 'ਆਦਿ ਗ੍ਰੰਥ' ਵਿੱਚ ਦਰਜ਼ ਕਰਵਾਈ ਸੀ ਅਤੇ ਸੰਪੂਰਨ ਹੋਣ ਤੋਂ ਬਾਅਦ ਇਸ
ਨੂੰ ''ਪੋਥੀ ਪਰਮੇਸ਼ਰ ਕਾ ਥਾਨੁ॥ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥"-ਪੰਨਾ 1226
ਦਾ ਦਰਜ਼ਾ ਦਿਤਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਹੋਣ ਤੋਂ ਬਾਅਦ
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ ਅਤੇ
ਬਾਬਾ ਬੁਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਕਰਨ ਦੀ
ਕਿਹੜੀ ਤਰੀਕ ਸੀ? ਇਸ ਬਾਰੇ ਸਾਰੀ ਕੌਮ ਨੂੰ, ਧਾਰਮਿਕ ਤੇ ਸਿਆਸੀ ਆਗੂਆਂ ਨੇ ਉਲਝਣ ਵਿੱਚ ਫਸਾ ਦਿਤਾ
ਹੈ। ਹਰੇਕ ਗੁਰਪੁਰਬ ਦੀ ਤਾਰੀਕ ਵਾਂਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਤਰੀਕ ਵੀ
ਕੋਈ ਇਕ ਨਹੀਂ ਹੈ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪਹਿਲੇ ਪ੍ਰਕਾਸ਼ ਦੀ ਮਿਤੀ 16 ਅਗਸਤ 1604
ਈਸਵੀ ਸੀ। ਜਦੋਂ ਸੰਨ 2003 ਈਸਵੀ ਵਿੱਚ ਅਕਾਲ ਤਖ਼ਤ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਤਾਂ
ਵਿਦਵਾਨਾਂ ਨੇ ਸੋਚ-ਵਿਚਾਰ ਕੇ ਇਕ ਸਿਤੰਬਰ ਤਹਿ ਕੀਤੀ ਸੀ। ਕਈ ਸਾਲ ਏਸੇ ਤਰੀਕ ਨੂੰ ਹੀ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਜਾਂਦਾ ਰਿਹਾ ਹੈ। ਪਰ 2015 ਵਿੱਚ ਪਹਿਲੇ
ਪ੍ਰਕਾਸ਼ ਦਿਵਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 14 ਸਿਤੰਬਰ ਨੂੰ ਮਨਾਇਆ ਹੈ। ਇਸ ਸਾਲ
ਕਈ ਥਾਂਈ ਇਕ ਸਿਤੰਬਰ ਨੂੰ ਅਤੇ ਕਈ ਥਾਂਈ 14 ਸਿਤੰਬਰ ਨੂੰ ਪ੍ਰਕਾਸ਼ ਦਿਵਸ ਮਨਾਇਆ ਗਿਆ। ਇਸ ਸਬੰਧ
ਵਿੱਚ ਸਿੱਖ ਕੌਮ ਵਿੱਚ ਕੋਈ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਵੈਸੇ ਪ੍ਰਕਾਸ਼ ਦਿਵਸ ਵਿਰਲੇ-ਵਿਰਲੇ
ਗੁਰਦੁਆਰਿਆਂ ਵਿੱਚ ਰਸਮੀ ਤੌਰ 'ਤੇ ਹੀ ਮਨਾਇਆ ਗਿਆ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਨੂੰ
ਛੋਟੇ-ਵੱਡੇ ਦੁਨੀਆਂ ਦੇ ਸਭ ਗੁਰਦੁਆਰਿਆਂ ਵਿੱਚ ਮਨਾਇਆ ਜਾਂਦਾ।
ਗੁਰੂ ਅਰਜਨ ਦੇਵ ਜੀ ਨੇ ਸੰਸਾਰ ਦੀ ਭੁੱਖ ਅਤੇ ਉਦਾਰ ਦੀ
ਭੁੱਖ ਦੀ ਤ੍ਰਿਪਤੀ ਲਈ ਇਕ ਬਹੁਮੁੱਲੇ ਖਾਣੇ ਦਾ ਥਾਲ, ਜਿਸ ਵਿੱਚ 'ਸਤ ਦਾ ਵਿਚਾਰ', 'ਸੰਤੋਖ ਦਾ
ਵਿਚਾਰ' ਤੇ 'ਅੰਮ੍ਰਿਤ ਦੇ ਨਾਮ ਦਾ ਵਿਚਾਰ' ਪਰੋਸ ਕੇ ਸੰਸਾਰ ਦੇ ਸਾਹਮਣੇ ਰੱਖ ਦਿਤਾ।
ਥਾਲ ਵਿਚਿ ਤਿੰਨਿ ਵਸਤੂ ਪਈਓ ਸਤ
ਸੰਤੋਖ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ, ਜਿਸ
ਕਾ ਸਭਸੁ ਅਧਾਰੋ॥ ਪੰਨਾ 1429
ਇਹ ਥਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਉਹਨਾਂ ਨੇ ਇਹ
ਵੀ ਉਪਦੇਸ਼ ਕੀਤਾ ਕਿ ਇਸ ਗ੍ਰੰਥ ਦੇ ਚਰਨੀ ਲੱਗਣ ਭਾਵ ਇਸ ਤੋਂ ਗਿਆਨ ਲੈਣ ਅਤੇ ਉਸ ਨੂੰ ਜੀਵਨ ਵਿਚ
ਲਾਗੂ ਕਰਨ ਨਾਲ ਹੀ ਉਧਾਰ ਹੋਣਾ ਹੈ। ਇਸ ਗ੍ਰੰਥ ਦਾ ਸਮੁੱਚਾ ਗਿਆਨ ਮਨੁੱਖ ਨੂੰ ਜੀਵਨ ਜਾਚ ਲਈ
ਲੋੜੀਂਦੀ ਸੇਧ ਦਿੰਦਾ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਤਲਵੰਡੀ
ਸਾਬੋ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਿਤਾ-ਗੁਰੂ ਸ੍ਰ਼ੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ
ਦਰਜ਼ ਕਰਕੇ ਇਸ ਨੂੰ ਸੰਪੂਰਨ ਕੀਤਾ। ਅਕਤੂਬਰ 1708 ਈਸਵੀ (ਇਸ ਦੀ ਵੀ ਕੋਈ ਪੱਕੀ ਤਾਰੀਕ ਨਹੀਂ ਹੈ)
ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਦੇਹਧਾਰੀ ਗੁਰੂ ਦੀ ਪ੍ਰੰਪਰਾ ਨੂੰ ਹਮੇਸ਼ਾ ਲਈ
ਬੰਦ ਕਰ ਦਿਤਾ ਅਤੇ ਸਿੱਖ ਪੰਥ ਨੂੰ ਹੁਕਮ ਕਰ ਦਿਤਾ ਕਿ ਅੱਗੇ ਤੋਂ ਸਿੱਖਾਂ ਦਾ ਗੁਰੂ, ਸ਼੍ਰੀ ਗੁਰੂ
ਗ੍ਰੰਥ ਸਾਹਿਬ ਹੀ ਹੋਣਗੇ।
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ॥ (ਭਾਈ
ਪ੍ਰਹਿਲਾਦ ਸਿੰਘ)
ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਕਿ ਜੋ ਵੀ ਕੋਈ
ਸਿੱਖ, ਗੁਰੂ ਨੂੰ ਮਿਲਣਾ ਚਾਹੁੰਦਾ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲੱਭ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਆਪਣੇ ਸਰੀਰ ਦੀ ਥਾਂ 'ਗੁਰੂ ਸ਼ਬਦ' (ਗੁਰਬਾਣੀ) ਨੂੰ ਹੀ ਮਹੱਤਤਾ ਦਿੰਦੇ ਸਨ।
ਸਿੱਧਾਂ ਨਾਲ ਵਿਚਾਰ ਚਰਚਾ ਕਰਦੇ ਹੋਏ , ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਸਵਾਲ ਪੁਛਿਆ ਸੀ;
ਕਵਣ ਮੂਲੁ, ਕਵਣ ਮਤਿ ਵੇਲਾ॥
ਤੇਰਾ ਕਵਣੁ ਗੁਰੂ, ਜਿਸ ਕਾ ਤੂੰ ਚੇਲਾ॥-ਪੰਨਾ 942
ਗੁਰੂ ਜੀ ਨੇ ਇਸ ਦਾ ਉੱਤਰ ਦਿਤਾ ਸੀ;
ਪਵਨੁ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ ਪੰਨਾ 943
ਭਾਵ: ਸ਼ਬਦ ਹੀ ਮੇਰਾ ਗੁਰੂ ਹੈ ਅਤੇ ਉਸ ਦੀ ਧੁੰਨ ਵਿੱਚ
ਰਮੀ ਹੋਈ ਮੇਰੀ ਸੁਰਿਤ, ਉਸ ਦਾ ਚੇਲਾ ਹੈ।
ਚੌਥੇ ਪਾਤਿਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਉਪਦੇਸ਼ ਕੀਤਾ
ਸੀ;
ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ
ਸਾਰੇ॥
ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ
ਨਿਸਤਾਰੇ॥-ਪੰਨਾ 982
ਸਾਰੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਇਕ ਹੀ ਸੀ।
ਕਿਉਂਕਿ ਸਾਰਿਆਂ ਵਿੱਚ ਗਿਆਨ ਰੂਪੀ ਜੋਤ ਇਕੋ (ਗੁਰੂ ਨਾਨਕ ਜੀ ਦੀ) ਹੀ ਸੀ। ਕੇਵਲ ਕਾਇਆ ਬਦਲਦੀ
ਰਹੀ ਹੈ।
ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਪੰਨਾ
646
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਇਕੋ ਹੀ
ਸੂਤਰ ਵਿੱਚ ਪਰੋਈ ਗਈ ਹੈ।
ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ
ਬਉਰਾਨੰ॥ ਪੰਨਾ 635
ਗੁਰੂ ਨਾਨਕ ਦੇਵ ਜੀ ਦਾ ਇਹ ਫੁਰਮਾਨ ਬਾਕੀ ਸਤਿਗੁਰਾਂ ਨੇ
ਇੰਨ-ਬਿੰਨ ਮੰਨਿਆ-ਪਰਚਾਰਿਆ ਕਿ ਸ਼ਬਦ ਹੀ ਗੁਰੂ ਹੈ ਤੇ ਗੁਰੂ ਹੀ ਸ਼ਬਦ ਹੈ। ਭਾਈ ਗੁਰਦਾਸ ਜੀ ਨੇ
ਗੁਰੂ ਬੋਲਾਂ ਦੀ ਪ੍ਰੋੜਤਾ ਹੋਰ ਵੀ ਜ਼ੋਰ ਨਾਲ ਕੀਤੀ।
ਗੁਰ ਦਰਸ਼ਨ ਗੁਰ ਸਬਦ ਹੈ, ਨਿਜ ਘਰਿ ਭਾਇ ਭਗਤ ਰਹਿਰਾਸੀ॥
ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ
ਸਾਹਿਬ ਸਾਡਾ ਇਕੋ-ਇਕ ਗੁਰੂ ਹੈ। ਗੁਰਬਾਣੀ ਅਨੁਸਾਰ ਹੋਰ ਕੋਈ ਸਾਡਾ ਗੁਰੂ ਨਹੀਂ ਹੈ। ਬੇਸ਼ਕ ਸੰਸਾਰ
ਵਿੱਚ ਅਨੇਕਾਂ ਹੀ ਧਰਮ-ਗ੍ਰੰਥ ਹਨ, ਪਰ ''ਗੁਰੂ" ਪਦਵੀ ਸਿਰਫ਼ ਤੇ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ
ਨੂੰ ਹੀ ਮਿਲੀ ਹੈ। ਇਸ ''ਗੁਰੂ-ਸ਼ਬਦ" ਦੀ ਵਿਲੱਖਣਤਾ ਇਹ ਹੈ ਕਿ ਗੁਰੂ ਸਾਹਿਬ ਨੇ ਇਸ ਨੂੰ ਆਪਣੇ
ਹੱਥੀਂ ਅਤੇ ਆਪਣੇ ਸਾਹਮਣੇ ਲਿਖਵਾਇਆ ਅਤੇ ਤਿਆਰ ਕੀਤਾ ਸੀ। ਜਦੋਂ ਕਿ ਬਾਕੀ ਦੁਨੀਆਂ ਦੇ ਧਰਮਾਂ ਦੇ
ਗ੍ਰੰਥ ਉਹਨਾਂ ਦੇ ਬਾਨੀਆਂ ਤੋਂ ਪਿੱਛੋਂ ਉਹਨਾਂ ਦੇ ਪੈਰੋਕਾਰਾਂ ਵੱਲੋਂ ਤਿਆਰ ਕਰਵਾਏ ਗਏ ਸਨ। ਇਸ
ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਪ੍ਰਮਾਣਿਕ ਗ੍ਰੰਥ ਹੈ ਜਿਸ ਵਿੱਚ ਗੁਰੂ ਸਾਹਿਬਾਨਾਂ ਅਤੇ
ਭਗਤ ਸਾਹਿਬਾਨਾਂ ਦੀ ਬਾਣੀ ਸ਼ੁਧ ਰੂਪ ਵਿੱਚ ਦਰਜ਼ ਹੈ। ਉਹਨਾ ਦੇ ਵਿਚਾਰਾਂ ਵਿੱਚ ਵਾਧ-ਘਾਟ ਦੀ ਕੋਈ
ਸ਼ੰਕਾ ਨਹੀਂ ਰਹਿ ਗਈ।
ਹਿੰਦੂ ਧਰਮ ਵਿੱਚ ਅਨੇਕਾਂ ਹੀ ਦੇਵੀ-ਦੇਵਤਿਆਂ ਦੀ ਮਨੌਤ
ਕੀਤੀ ਜਾਂਦੀ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਇਹ ਵਿਚਾਰਧਾਰਾ ਰੱਦ ਕਰਕੇ ਇਲਾਹੀ ਹੁਕਮ ਕੀਤਾ ਸੀ
ਕਿ ਅਕਾਲਪੁਰਖ ਇਕ ਹੈ, ਜੋ ਸਾਰੀ ਸ੍ਰਿਸ਼ਟੀ ਵਿੱਚ ਇਕ ਰਸ ਵਿਆਪਕ ਹੈ। ਉਸ ਦਾ ਨਾਮ ਸਦੀਵੀ ਹੋਂਦ
ਵਾਲਾ ਹੈ, ਉਹ ਡਰ ਤੋਂ ਰਹਿਤ ਹੈ, ਸਰੂਪ ਕਾਲ ਤੋਂ ਪਰ੍ਹੇ ਹੈ, ਭਾਵ ਉਸ ਉਤੇ ਸਮੇਂ ਦਾ ਕੋਈ ਅਸਰ
ਨਹੀਂ ਹੈ, ਉਹ ਮੌਤ ਰਹਿਤ ਹੈ। ਜੂਨਾਂ ਵਿੱਚ ਨਹੀਂ ਆਉਂਦਾ। ਉਸ ਦੀ ਹੋਂਦ...ਉਸ ਦਾ ਪ੍ਰਕਾਸ਼ ਆਪਣੇ
ਆਪ ਤੋਂ ਹੈ। ਅਜਿਹੇ ਸਰੂਪ ਵਾਲਾ ਪਰਮਾਤਮਾ, ਸਤਿਗੁਰੂ (ਸ਼ਬਦ-ਗੁਰੂ) ਦੀ ਕਿਰਪਾ ਦੁਆਰਾ ਮਿਲਦਾ ਹੈ.
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 6 ਗੁਰੂ ਸਾਹਿਬਾਨ
15 ਭਗਤ ਸਾਹਿਬਾਨ 11 ਭੱਟਾਂ ਅਤੇ ਤਿੰਨ ਗੁਰਸਿੱਖਾਂ ਨੇ ਲਿਖੀ ਹੈ। ਇਸ ਕਰਕੇ ਇਹ ਗਿਆਨ ਦਾ ਸਮੁੰਦਰ
ਹੈ... ਅਣਮੋਲ ਖਜ਼ਾਨਾ ਹੈ... ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ। ਸ਼ਬਦ-ਗੁਰੂ ਦੀ ਸਿੱਖਿਆ ਦੁਨੀਆਵੀ
ਮਨੁੱਖਾਂ ਨੂੰ ਪਰਮਾਤਮਾ ਦੀ ਅੰਸ਼ ਮੰਨਦੇ ਹੋਏ ਭੇਦਭਾਵ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਕਰਦੀ ਹੈ।
ਨਾ ਕੋ ਬੈਰੀ ਨਹੀਂ ਬਿਗਾਨਾ ਸਗਲ
ਸੰਗਿ ਹਮ ਕਉ ਬਨਿ ਆਈ॥-ਪੰਨਾ1299
ਗੁਰਬਾਣੀ ਦੇ ਇਸ ਸਮੁੰਦਰ-ਗਿਆਨ ਵਿੱਚ ਦੁਨੀਆਂ ਦੇ ਕਿਸੇ
ਵੀ ਮੁਲਕ ਦਾ ਕੋਈ ਵੀ ਪ੍ਰਾਣੀ ਚੁਭੀ ਲਾ ਕੇ ਭਾਵ ਇਸ ਨੂੰ ਪੜ੍ਹ, ਵਿਚਾਰ ਅਤੇ ਮਨ ਵਿੱਚ ਵਸਾਅ ਕੇ
ਰੂਹਾਨੀ ਗਿਆਨ ਪ੍ਰਾਪਤ ਕਰਕੇ ਆਪਣਾ ਮਨੁੱਖੀ ਜੀਵਨ ਹਰ ਪੱਖ ਤੋਂ ਸੰਵਾਰ ਸਕਦਾ ਹੈ। ਅਜਿਹੇ
''ਸ਼ਬਦ-ਗੁਰੂ" ਦੀ ਐਡੀ ਮਹਾਨਤਾ, ਵਿਸ਼ੇਸ਼ਤਾ ਤੇ ਵਿਲੱਖਣਤਾ ਹੋਣ ਦੇ ਬਾਵਜੂਦ ਹੈਰਾਨੀ ਵਾਲੀ ਗੱਲ ਹੈ
ਕਿ ਸਰਬ ਸਾਂਝੀਵਾਲਤਾ ਦੇ ਪ੍ਰਤੀਕ, ਦੀਨ ਦੁਨੀ ਦੇ ਸੱਚੇ ਪਾਤਿਸ਼ਾਹ, ਜੁੱਗੋ-ਜੁੱਗ ਅਟੱਲ ਸ਼ਬਦ-ਗੁਰੂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਸਿੱਖ ਕੌਮ ਵਲੋਂ ਵੱਡੀ ਪੱਧਰ 'ਤੇ ਨਹੀਂ
ਮਨਾਇਆ ਜਾ ਰਿਹਾ। ਬਾਣੀ ਅਤੇ ਗੁਰੂ ਸਾਹਿਬਾਨਾਂ ਦੇ ਹੁਕਮ ਅਨੁਸਾਰ ਤਾਂ ਸਾਡਾ ਇਕੋ ਹੀ ਗੁਰੂ ਸੀ।
ਪਰ ਅੱਜ ਸਿੱਖਾਂ ਵਲੋਂ ਸਾਰੇ ਗੁਰੂ ਸਾਹਿਬਾਨ ਦੇ ਗੁਰਪੁਰਬ ਸਾਰੇ ਗੁਰਦੁਆਰਿਆਂ ਵਿੱਚ ਮਨਾਏ ਜਾਂਦੇ
ਹਨ ਪਰ ਜੋ ਅਸਲ ਵਿੱਚ ਸਾਡਾ ਗੁਰੂ ਹੈ... 'ਸ਼ਬਦ-ਗੁਰੂ' ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਸਦਾ ਪ੍ਰਕਾਸ਼
ਦਿਵਸ ਅਤੇ ਗੁਰਤਾਗੱਦੀ ਦਿਵਸ ਸਾਰੇ ਗੁਰਦੁਆਰਿਆਂ ਵਿੱਚ ਨਹੀਂ ਮਨਾਇਆ ਜਾਂਦਾ। ਨਾ ਹੀ ਇਸ ਬਾਰੇ
ਵੱਡੀ ਪੱਧਰ 'ਤੇ ਕੋਈ ਪੁਖਤਾ ਪ੍ਰਚਾਰ ਹੀ ਕੀਤਾ ਜਾਂਦਾ ਹੈ। ਅੱਜ ਅਨੇਕਾਂ ਮਹਿਲਾਂ ਵਰਗੇ ਡੇਰੇ ਬਣ
ਗਏ ਹਨ। ਡੇਰਿਆਂ ਨਾਲ ਜੁੜੇ ਲੋਕ ਡੇਰਿਆਂ ਦੇ ਸਾਰੇ ਮੁਖੀਆਂ ਨੂੰ ਵੀ ਗੁਰੂ ਹੀ ਕਹਿੰਦੇ ਹਨ। ਪਰ
ਗੁਰੂ ਸਾਹਿਬਾਨਾਂ ਨੇ 'ਸ਼ਬਦ-ਗੁਰੂ' ਨੂੰ ਹੀ ਆਪਣਾ ਤੇ ਸਾਡਾ ਸਾਰਿਆਂ ਦਾ 'ਗੁਰੂ' ਕਿਹਾ ਸੀ। ਸਾਰੀ
ਸਿੱਖ ਕੌਮ ਉਸ ਨੂੰ ਹਰ ਰੋਜ਼ ਨਮਸਕਾਰ ਤਾਂ ਕਰਦੀ ਹੈ...ਸੀਸ ਤਾਂ ਝੁਕਾਉਂਦੀ ਹੈ...ਪਰ 'ਸ਼ਬਦ-ਗੁਰੂ'
ਵਿਚਲੇ ਗੁਰਬਾਣੀ ਦੇ ਰਚੇਤਿਆਂ ਦੇ ਗੁਰਬਾਣੀ ਰਾਹੀਂ ਕੀਤੇ ਹੁਕਮਾਂ ਨੂੰ ਨਹੀਂ ਮੰਨਦੇ ਅਤੇ ਡੇਰਿਆਂ
ਦੇ ਮੁੱਖੀ-ਬਨਾਮ ਅਖੌਤੀ ਗੁਰੂਆਂ, ਸਤਿਗੁਰਾਂ ਅਤੇ ਮਹਾਰਾਜਾਂ ਨਾਲ ਜੁੜੇ ਹੋਏ ਹਨ। ਸ਼੍ਰੀ ਗੁਰੂ
ਗ੍ਰੰਥ ਸਾਹਿਬ ਨੂੰ ਰਸਮੀ ਮੱਥਾ ਟੇਕਣ ਤੱਕ ਹੀ ਸੀਮਤ ਹੋ ਗਏ ਹਨ। ਇਸ 'ਸ਼ਬਦ-ਗੁਰੂ' ਤੋਂ ਗਿਆਨ
ਪ੍ਰਾਪਤ ਕਰਨ ਦੇ ਯਤਨ ਨਹੀਂ ਕਰਦੇ।
ਗੁਰੂ ਸਾਹਿਬਾਨਾਂ ਨੇ ਆਪਣਾ ਗੁਰਪੁਰਬ ਮਨਾਉਣ ਲਈ ਕੋਈ
ਹੁਕਮ ਨਹੀਂ ਕੀਤਾ। ਵਿਅਕਤੀਗਤ ਪੂਜਾ ਤੋਂ ਵਰਜਿਆ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ
ਲਾਇਆ ਸੀ। 'ਸ਼ਬਦ-ਗੁਰੂ' ਨੂੰ ਹੀ ਮਹੱਤਵ, ਮਹਾਨਤਾ ਅਤੇ ਅਦਬ ਸਤਿਕਾਰ ਦਿਤਾ ਸੀ। ਸ੍ਰੀ ਗੁਰੂ ਅਰਜਨ
ਦੇਵ ਜੀ ਨੇ 'ਆਦਿ ਗ੍ਰੰਥ' ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕਰਨ ਤੋਂ ਬਾਅਦ ਬਹੁਤ ਸਤਿਕਾਰ
ਦਿਤਾ ਸੀ। ਉਹਨਾਂ ਆਪਣੇ ਵਿਸਰਾਮ ਸਥਾਨ (ਕੋਠਾ ਸਾਹਿਬ) ਵਿਖੇ ਪਲੰਘ ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਦਾ ਸੁਖਆਸਨ ਕਰਨਾ ਅਰੰਭ ਕਰ ਦਿਤਾ ਅਤੇ ਆਪ ਉਹਨਾਂ ਦੇ ਸਤਿਕਾਰ ਵਜੋਂ ਭੁੰਜੇ (ਫਰਸ਼ 'ਤੇ) ਹੀ
ਸੌਂਦੇ ਸਨ।
ਸਿੱਖ ਕੌਮ ਨੂੰ ਚਾਹੀਦਾ ਸੀ ਕਿ ਉਹ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਅਤੇ ਗੁਰਤਾਗੱਦੀ ਦਿਵਸ ਨੂੰ, ਅੱਜ ਮਨਾਏ ਜਾ ਰਹੇ ਗੁਰਪੁਰਬਾਂ ਤੋਂ
ਵੱਖਰੇ ਅੰਦਾਜ਼ ਵਿੱਚ ਵਿਦਵਾਨਾਂ ਦੀ ਸਲਾਹ ਨਾਲ ਵਿਸ਼ਵ ਪੱਧਰ 'ਤੇ ਧੂੰਮ-ਧਾਮ ਨਾਲ ਮਨਾਉਂਦੇ। ਦੁਨੀਆਂ
ਦੇ ਲੋਕਾਂ ਨੂੰ ਸਿੱਖਾਂ ਦੇ ਇਕੋ-ਇਕ ਗੁਰੂ ਬਾਰੇ ਦੱਸਿਆ ਜਾਂਦਾ। ਸਾਨੂੰ ਇਕੱਲੇ-ਇਕੱਲੇ ਗੁਰੂ ਨਾਲ
ਜੁੜਨ ਦੀ ਬਾਜਾਇ 'ਧੁਰ ਕੀ ਬਾਣੀ' ਦੇ ਸਾਰੇ ਰਚੇਤਿਆਂ ਦੇ ਸਮੁੱਚੇ ਗਿਆਨ ਰੂਪ ਸ਼੍ਰੀ ਗੁਰੂ ਗ੍ਰੰਥ
ਸਾਹਿਬ ਨਾਲ ਹੀ ਜੁੜਨਾ ਚਾਹੀਦਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਅਤੇ
ਗੁਰਤਾਗੱਦੀ ਦਿਵਸ ਨੂੰ ਸਭ ਗੁਰਪੁਰਬਾਂ ਤੋਂ ਉਪਰ ਮਹੱਤਵ ਦਿਤਾ ਜਾਣਾ ਚਾਹੀਦਾ ਸੀ। ਸਿੱਖ ਧਰਮ ਵਿੱਚ
ਮੁੱਖ ਧਾਰਮਿਕ ਸਮਾਗਮ ਸਿਰਫ ਪ੍ਰਕਾਸ਼ ਦਿਵਸ ਤੇ ਗੁਰਤਾਗੱਦੀ ਦਿਵਸ ਹੀ ਹੁੰਦੇ। ਪ੍ਰਕਾਸ਼ ਦਿਵਸ ਅਤੇ
ਗੁਰਤਾਗੱਦੀ ਦਿਵਸ ਤੋਂ ਉਪਰ ਕੋਈ ਹੋਰ ਧਾਰਮਿਕ ਸਮਾਗਮ ਨਾ ਹੁੰਦਾ। ਕਿਉਂਕਿ ਸਾਰੇ ਗੁਰੂ ਸਾਹਿਬਾਨਾਂ
ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ 'ਗੁਰੂ' ਮੰਨਣ ਦਾ ਸਪਸ਼ਟ ਹੁਕਮ ਸੀ। ਜੋ ਪ੍ਰਗਟ ਗੁਰੂ ਦਾ ਦਰਜ਼ਾ
ਰੱਖਦਾ ਹੈ। ਪਰ ਅੱਜ ਕੀ ਹੋ ਰਿਹਾ ਹੈ ? ਇਹ ਆਪ ਭਲੀ-ਭਾਂਤ ਜਾਣਦੇ ਹੀ ਹੋ। ਡਾਢੇ ਅਫਸੋਸ ਦੀ ਗੱਲ
ਹੈ ਕਿ ਪੰਜਾਬ ਦੇ ਬਹੁਤੇ ਪਿੰਡਾਂ ਦੇ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ
ਗੁਰਤਾਗੱਦੀ ਦਿਵਸ ਬਾਰੇ ਉਕਾ ਹੀ ਪਤਾ ਨਹੀਂ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਅਤੇ
ਗੁਰਤਾਗੱਦੀ ਦਿਵਸ ਦੇ ਦੋ ਮਹੀਨੇ (ਸਿਤੰਬਰ ਅਤੇ ਅਕਤੂਬਰ) ਵਿੱਚ 'ਸ਼ਬਦ-ਗੁਰੂ' ਦੇ ਬਾਣੀ ਸਿਧਾਂਤਾਂ
ਬਾਰੇ ਖੁਲ੍ਹ ਕੇ ਵਿਚਾਰਾਂ ਕਰਨ ਵਾਲੇ ਧਾਰਮਿਕ ਸਮਾਗਮ ਕੀਤੇ ਜਾਣੇ ਚਾਹੀਦੇ ਹਨ। 'ਸ਼ਬਦ-ਗੁਰੂ' ਦੇ
ਗੁਰਮਤਿ ਸਿਧਾਂਤਾਂ, ਇਸ ਦੀਆਂ ਵਿਲੱਖਣਤਾਵਾਂ ,ਵਿਸ਼ਸ਼ਤਾਈਆਂ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ
ਦੁਨੀਆਂ ਭਰ ਵਿੱਚ ਪ੍ਰਚਾਰਿਆ ਜਾਣਾ ਚਾਹੀਦਾ ਸੀ। ਪੰਜਾਬੀ ਅਤੇ ਵਿਸ਼ਵ ਦੀਆਂ ਹੋਰ ਭਾਸ਼ਾਵਾਂ ਵਿੱਚ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਬਾਰੇ ਪੈਂਫਲਿਟ ਛੱਪਵਾ ਕੇ ਪੰਜਾਬ ਵਿੱਚ ਅਤੇ ਦੁਨੀਆਂ ਭਰ
ਦੇ ਸਿੱਖਾਂ ਦੇ ਘਰਾਂ ਤੱਕ ਪੁੱਜਦੇ ਕਰਦੇ। ਹਰ ਮੁਲਕ ਦੇ ਧਰਮ ਮੁਖੀਆਂ ਤੇ ਧਾਰਮਿਕ ਸੰਸਥਾਵਾਂ ਨੂੰ
ਇਹ ਪੈਂਫਲਿਟ ਵੱਡੀ ਮਾਤਰਾ ਵਿੱਚ ਭੇਜੇ ਜਾਂਦੇ। ਦਾਲ-ਫੁਲਕੇ ਦੇ ਲੰਗਰ ਦੇ ਨਾਲ-ਨਾਲ ਸ਼ਬਦ ਦੇ ਲੰਗਰ
ਵੀ ਲਗਾਏ ਜਾਂਦੇ। ''ਲੰਗਰ ਚਲੈ ਗੁਰ ਸ਼ਬਦਿ ਹਰਿ ਤੋਟਿ ਨ ਆਵੀ
ਖਟੀਐ...॥" ਪੰਨਾ-967
ਅੰਤਰਰਾਸ਼ਟਰੀ ਪੱਧਰ 'ਤੇ ਸੈਮੀਨਰ ਕਰਕੇ ''ਸ਼ਬਦ-ਗੁਰੂ" ਦੀ
ਮਾਹਨਤਾ ਅਤੇ ਮਹੱਤਤਾ ਬਾਰੇ ਵਿਸ਼ਵ ਦੇ ਲੋਕਾਂ ਨੂੰ ਜਾਣਕਾਰੀ ਦਿਤੀ ਜਾਂਦੀ। ਪ੍ਰਕਾਸ਼ ਦਿਵਸ ਦੀ ਪੂਰੇ
ਭਾਰਤ ਵਿੱਚ ਛੁੱਟੀ ਕਰਨ ਲਈ ਕੇਂਦਰ ਸਰਕਾਰ 'ਤੇ ਦਬਾਅ ਪਾਇਆ ਜਾਂਦਾ।
ਅੱਜ ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ, ਭੱਟਾਂ ਅਤੇ
ਗੁਰਸਿੱਖਾਂ ਦੀ 'ਧੁਰ ਕੀ ਬਾਣੀ' ਦੇ ਵੱਡਮੁੱਲੇ ਗਿਆਨ ਦਾ ਭੰਡਾਰ 'ਸ਼ਬਦ-ਗੁਰੂ' ਸ਼੍ਰੀ ਗੁਰੂ ਗ੍ਰੰਥ
ਸਾਹਿਬ ਦੇ ਰੂਪ ਵਿੱਚ ਸਾਡੇ ਪਾਸ ਮੌਜੂਦ ਹੈ। ਅੱਜ ਇਸ ਗੁਰੂ ਤੋਂ ਅਗਵਾਹੀ ਲੈ ਕੇ ਅਸੀਂ ਸਭ ਆਪਣਾ
ਜੀਵਨ ਸੁਚੱਜੇ ਢੰਗ ਨਾਲ ਬਤੀਤ ਕਰ ਸਕਦੇ ਹਾਂ ਅਤੇ ਜਨਮਾਂ-ਜਨਮਾਂ ਦੇ ਗੇੜ ਤੋਂ ਇਸ ਸੰਸਾਰ ਵਿੱਚ ਹੀ
ਮੁਕਤੀ ਪਾ ਸਕਦੇ ਹਾਂ। ਇਸ ਨੂੰ ਵਿਸ਼ਵ ਦਾ ਗੁਰੂ ਕਿਹਾ ਜਾਏ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ। ਇਸ
ਕਰਕੇ ਅੱਜ ਕਿਸੇ ਇਕੱਲੇ ਗੁਰੂ ਸਾਹਿਬਾਨ ਨਾਲੋਂ ਸਿੱਖਾਂ ਦੇ ਇਕੋ-ਇਕ ਗੁਰ , ''ਸ਼ਬਦ-ਗੁਰੂ" ਸ਼੍ਰੀ
ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦਾ ਮਹੱਤਵ ਜ਼ਿਆਦਾ ਮਾਇਨੇ ਰੱਖਦਾ ਹੈ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500
27/09/15)
ਹਰਭਜਨ ਸਿੰਘ ਵਕਤਾ
ਧਾਰਮਿਕ ਸਾਹਿਤ-ਪੁਸਤਕ ਸਮੀਖਿਆ
ਰੋਜ਼ਾਨਾ ਅਜੀਤ -ਮਿਤੀ 18 ਅਗਸਤ 2015
ਜਨ ਭਏ ਖਾਲਸੇ ਤੇ ਹੋਰ ਗੁਰਮਤਿ ਲੇਖ
ਲੇਖਕ: ਸੁਖਜੀਤ ਸਿੰਘ ਕਪੂਰਥਲਾ
ਪ੍ਰਕਾਸ਼ਕ: ਮਨਜੀਤ ਪ੍ਰਿੰਟਿੰਗ ਪ੍ਰੈਸ,ਕਪੂਰਥਲਾ।
ਮੁੱਲ:100 ਰੁਪਏ ਸਫੇ:94
ਸੰਪਰਕ: 98720-76876 (ਲੇਖਕ)
ਸ: ਸੁਖਜੀਤ ਸਿੰਘ ਕਪੂਰਥਲਾ ਦੁਆਰਾ ਲਿਖੀ ਗਈ ਪੁਸਤਕ 'ਜਨ ਭਏ ਖਾਲਸੇ ਅਤੇ ਹੋਰ ਗੁਰਮਤਿ ਲੇਖ' ਵਿਚ
ਲੇਖਕ ਨੇ ਜਿਥੇ ਖਾਲਸੇ ਦੀ ਸਾਜਨਾ ਅਤੇ ਸਿਧਾਂਤ ਤੇ ਚਾਨਣਾ ਪਾਇਆ ਹੈ, ਉਥੇ ਗੁਰਮਤਿ ਫਲਸਫੇ ਨਾਲ
ਸਬੰਧਤ 20 ਲੇਖ ਸ਼ਾਮਿਲ ਕੀਤੇ ਹਨ। ਸਾਰੇ ਹੀ ਲੇਖ ਪ੍ਰਚਾਰ ਮੁਖੀ ਹਨ ਅਤੇ ਗੁਰਮਤਿ ਦੇ ਸਿਧਾਂਤਕ ਅਤੇ
ਇਤਿਹਾਸਕ ਪੱਖ ਨੂੰ ਸਾਹਮਣੇ ਰੱਖ ਕੇ ਲਿਖੇ ਗਏ ਹਨ। ਪੁਸਤਕ ਦੇ ਨਾਂਅ 'ਜਨ ਭਏ ਖਾਲਸੇ' ਸਿਰਲੇਖ ਹੇਠ
ਲੇਖ ਵਿਚ ਖਾਲਸੇ ਦੀ ਸਾਜਨਾ, ਸਿਧਾਂਤ ਅਤੇ ਉੱਚੀ-ਸੁੱਚੀ ਰਹਿਣੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਲੇਖਕ ਅਨੁਸਾਰ ਸਿੱਖ ਲਈ ਖਾਲਸਾਈ ਰਹਿਤ ਦਾ ਧਾਰਨੀ ਹੋਣਾ ਜ਼ਰੂਰੀ ਹੈ ਅਤੇ ਇਸ ਲਈ ਗੁਰੂ ਦੁਆਰਾ ਬਖਸ਼ੀ
ਜੀਵਨ-ਜਾਚ ਨੂੰ ਅਮਲੀ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ। ਇਸੇ ਤਰਾ੍ਹਂ 'ਕਾਚੇ ਗੁਰ ਤੇ ਮੁਕਤਿ ਨ
ਹੂਆ' ਲੇਖ ਵਿਚ ਲੋਕਾਂ ਨੂੰ ਆਪਣੀ ਚੁੰਗਲ ਵਿਚ ਫਸਾ ਰਹੇ ਭੇਖੀ-ਪਖੰਡੀਆਂ ਦੀ ਅਸਲੀਅਤ ਬਾਰੇ
ਦੱਸਦਿਆਂ ਉਨਾ੍ਹਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਆ ਗਿਆ ਹੈ। ਅਜਿਹੇ ਪਖੰਡੀਆਂ ਸਬੰਧੀ ਗੁਰਬਾਣੀ ਦਾ
ਆਦੇਸ਼ ਹੈ-
ਕੇਤੇ ਗੁਰ ਚੇਲੇ ਫੁਨਿ ਹੂਆ॥
ਕਾਚੇ ਗੁਰ ਤੇ ਮੁਕਤਿ ਨ ਹੂਆ॥
ਪੁਸਤਕ ਵਿਚ ਸ਼ਾਮਿਲ ਲੇਖ ' ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ' ਵਿਚ ਜਿਥੇ ਗੁਰੂ ਸਾਹਿਬਾਨ ਤੋਂ ਲੈ
ਕੇ ਗੁਰੂ ਦੇ ਸਿਦਕੀ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਬਾਖੂਬੀ ਦਰਸਾਇਆ ਗਿਆ ਹੈ, ਉਥੇ ਨਾਲ ਹੀ
ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਚਰਚਾ ਕਰਦਿਆਂ ਸਮਾਜ ਵਿਚ ਫੈਲੀਆਂ ਕੁਰੀਤੀਆਂ ਪ੍ਰਤੀ ਚਿੰਤਾ ਵੀ
ਕੀਤੀ ਗਈ ਹੈ।ਇਸੇ ਤਰਾ੍ਹਂ 'ਸੰਗਤ ਪ੍ਰਬੰਧਕ ਤੇ ਗ੍ਰੰਥੀ' ਸਿਰਲੇਖ ਅਧੀਨ ਸਬੰਧਿਤ ਧਿਰਾਂ ਨੂੰ
ਉਨਾ੍ਹਂ ਦੇ ਫਰਜਾਂ ਤੋਂ ਜਾਣੂ ਕਰਵਾਇਆ ਗਿਆ ਹੈ। ਹੋਰਨਾਂ ਲੇਖਾਂ ਵਿਚ 'ਸਚੁ ਸੁਣਾਇਸੀ ਸਚ ਕੀ
ਬੇਲਾ', 'ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ', 'ਏਕ ਪਿਤਾ ਏਕਸ ਕੇ ਹਮ ਬਾਰਿਕ', 'ਸਾਸਿ ਸਾਸਿ
ਸਿਮਰਹੁ ਗੋਬਿੰਦ', 'ਗੁਰਬਾਣੀ ਵਿਚ ਸਰਬ-ਸਾਂਝੀਵਾਲਤਾ ਦਾ ਸੰਕਲਪ' ਆਦਿ ਲੇਖ ਵੀ ਕਾਬਲੇ-ਗੌਰ ਹਨ।
ਸਮੀਖਿਅਕ
-ਹਰਭਜਨ ਸਿੰਘ ਵਕਤਾ
ਮੋਬਾ. 98143-98510
27/09/15)
ਜਗਤਾਰ ਸਿੰਘ ਜਾਚਕ
ਸਿਰਸੇ ਵਾਲੇ ਸਵਾਂਗੀ ਅਸਾਧ ਦੀ ਮੁਆਫ਼ੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਜਨੀਤਕ ਦੁਰਵਰਤੋਂ ਦਾ ਸਿਖਰ
ਹੈ : ਗਿਆਨੀ ਜਾਚਕ
27 ਸਤੰਬਰ, ਨਿਊਯਾਰਕ ( ) ਖ਼ਾਲਸਾ ਪੰਥ ਦੇ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਮਹਾਰਾਜ ਦੇ ਗੁਰੂ ਕਰਤਵ ਵਾਲੇ ਸਵਾਂਗ ਰਚਣ ਦੇ ਅਪਰਾਧੀ ਅਤੇ ਗੁਰਸਿੱਖਾਂ ਦੇ ਕਾਤਲ ਸਿਰਸੇ ਵਾਲੇ
ਸਵਾਗੀ ਅਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਸ ਢੰਗ ਨਾਲ ਮੁਆਫ਼ ਕੀਤਾ ਗਿਆ ਹੈ, ਉਹ ਤਖ਼ਤ
ਸਾਹਿਬ ਦੀ ਰਾਜੀਨਤਕ ਦੁਰਵਰਤੋਂ ਦਾ ਸਿਖਰ ਹੈ । ਇਸ ਨਾਲ ਸੰਸਾਰ ਭਰ ਦੇ ਸਿੱਖ ਭਾਈਚਾਰੇ ਦੀ ਆਤਮਾ
ਕੁਰਲਾਅ ਉੱਠੀ ਹੈ । ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਭੇਜੇ ਆਪਣੇ ਲਿਖਤੀ
ਬਿਆਨ ਵਿੱਚ ਕਹੇ ।
ਉਨ੍ਹਾਂ ਇਹ ਵੀ ਆਖਿਆ ਕਿ ਜੂਨ 1984 ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਨੇ ਭਾਜਪਾ ਦੇ ਸਹਿਯੋਗ ਨਾਲ
ਭਾਰਤੀ ਫੌਜ ਦੀ ਦੁਰਵਰਤੋਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਹੀ ਢਾਹਿਆ ਸੀ । ਪਰ,
ਬਾਦਲ ਕਿਆਂ ਨੇ ਭਾਜਪਾ ਦੀ ਪਤਨੀ ਬਣ ਕੇ ਆਰ.ਐਸ.ਐਸ ਦੇ ਇਸ਼ਾਰਿਆਂ 'ਤੇ ਸਿੱਖ ਕੌਮ ਦੇ ਨਿਆਰੇਪਨ,
ਪ੍ਰਭੂ-ਸੱਤਾ ਅਤੇ ਧਰਮ ਨਿਆਂ ਦੀ ਜ਼ਾਮਨ ਸ੍ਰੀ ਅਕਾਲ ਤਖ਼ਤ ਵਰਗੀ ਮਹਾਨਨਸੰਸਥਾ ਤੇ ਉਸ ਦੇ ਸਿਧਾਂਤਾਂ
ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ । ਹੁਣ ਸਮਾਂ ਆਗਿਆ ਹੈ ਕਿ ਪੰਥਕ ਜਥੇਬੰਦੀਆਂ ਆਪਸੀ ਮਤ-ਭੇਦ
ਭੁਲਾ ਕੇ ਇੱਕਠੀਆਂ ਹੋਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਾਜਨੀਤਕ ਚੁੰਗਲ ਤੋਂ ਅਜ਼ਾਦ ਕਰਵਾਉਣ ਲਈ
ਸ਼ਾਤਮਈ ਸੰਘਰਸ਼ ਵਿਢਣ । ਯਤਨ ਕਰਨ ਕਿ ਪੰਜ ਜਥੇਦਾਰਾਂ ਵਾਲਾ ਸਿਲਸਲਾ ਸਦਾ ਲਈ ਖ਼ਤਮ ਹੋਵੇ । ਵੈਸਾਖੀ
ਤੇ ਬੰਦੀਛੋੜ ਪੁਰਬ ਵੇਲੇ ਸਾਲ ਵਿੱਚ ਦੋ ਵਾਰ ਸ੍ਰਬੱਤ ਖ਼ਾਲਸਾ ਦੀ ਨੁਮਾਇੰਦਾ ਪੰਚਾਇਤ ਪੰਥਕ ਮਸਲਿਆਂ
ਨੂੰ ਵਿਚਾਰੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਨੀਯਤ ਮੁਖ ਸੇਵਾਦਾਰ ਰਾਹੀਂ ਐਲਾਨ
ਕਰਵਾਏ । ਇਸ ਵਿੱਚ ਹੀ ਪੰਥ ਦਾ ਭਲਾ ਹੈ ।
27/09/15)
ਦਲਬੀਰ ਸਿੰਘ ਪੱਤਰਕਾਰ
ਦਲਬੀਰ ਸਿੰਘ ਪੱਤਰਕਾਰ ਮੋਬਾਇਲ:
99145-71713
ਸਿਖੋ! ਸੱਚ ਦੇ ਤਖਤ ਤੋਂ ਪਾਪੀਆਂ
ਦਾ ਕਬਜਾ ਤੋੜੋ
ਜਲੰਧਰ (26 ਸਤੰਬਰ ) ਸਿੱਖੀ ਵਿਚਾਰਧਾਰਾ ਨੂੰ ਲਿਖਤੀ ਤੇ
ਅਮਲੀ ਰੂਪ ਦੇਣ ਲਈ ਪਹਿਲੇ ਸਿੱਖ ਸ਼ਹੀਦ ਗੁਰੁ ਅਰਜਨ ਦੇਵ ਜੀ ਨੇ ਉਸ ਦਾ ਮੁੱਲ ਵੀ ਤਾਰਿਆ ਤੇ
ਆਉਂਦੀਆਂ ਪੀੜ੍ਹੀਆਂ ਲਈ ਸੱਚੀ ਰਾਜਨੀਤੀ ਦੀ ਭਗਤੀ ਤੇ ਸ਼ਕਤੀ ਦੀ ਨੀਂਹ ਇਸ ਸੋਮੇ ਸੀ੍ਰ ਅਕਾਲ ਤਖਤ
ਸਾਹਿਬ ਦੀ ਸਿਰਜਣਾ ਦੀ ਹਦਾਇਤ ਦਿੱਤੀ। ਇਸ ਦੀ ਸੰਪੂਰਨਤਾ ਕੀਤੀ ਸ੍ਰੀ ਗੁਰੂ ਹਰਿਗੋਬਿੰਦ ਜੀ, ਬਾਬਾ
ਬੁੱਢਾ ਜੀ, ਅਤੇ ਸਤਿਕਾਰਯੋਗ ਭਾਈ ਗੁਰਦਾਸ ਜੀ। ਇਹ ਇੱਟਾਂ ਦਾ ਇਕ ਦਿੱਲੀ ਤਖਤ ਨਾਲੋ ਉੱਚਾ ਚਬੂਤਰਾ
ਸੀ ਪਰ ਇਸ ਦੀਆ ਨੀਂਹਾਂ ਵਿੱਚ ਮੀਰੀ ਪੀਰੀ ਦੇ ਦੋ ਸਿਧਾਂਤਕ ਥੰਮ ਸਨ। ਇਹ ਚਿੰਨ੍ਹ ਸੀ ਉੱਨੀ ਦਿਨੀਂ
ਕੂੜ ਤੇ ਜੁਲਮ ਦੇ ਝੱਖੜਾਂ ਵਿਰੁਧ ਸ਼ਕਤੀਸ਼ਾਲੀ ਟੱਕਰ ਦਾ। ਲੰਬੇ ਸਮੇਂ ਤਾਈਂ ਇਹ ਜੰਗੀ ਅਖਾੜਾ ਰਿਹਾ
ਅਤੇ ਸਿਖਰ ਤੇ ਇਸੇ ਸਦਕਾ ਮੁਗਲ ਰਾਜ ਦੀਆ ਨੀਂਹਾਂ ਉੱਖੜੀਆਂ। ਬਦ ਕਿਸਮਤ ਨਾਲ ਸਿੱਖ ਰਾਜਾ ਸਦਵਾਉਣ
ਵਾਲੇ ਰਾਜਾ ਰਣਜੀਤ ਸਿੰਘ ਉਸ ਸਮੇਂ ਨਾਨਕ ਵਿਚਾਰਧਾਰਾ ਦੀ ਸੋਝੀ ਪੇਤਲੀ ਪੈਣ ਸਦਕਾ ਪੰਜਾਬ ਵਿੱਚ
ਅੰਗਰੇਜ਼ੀ ਰਾਜ ਪ੍ਰਬੰਧ ਦੇ ਨਾਲ ਡੋਗਰਾ ਹਾਕਮਾਂ ਦੀ ਜੜ ਵੀ ਲੱਗ ਗਈ। ਜਿਸ ਦਾ ਇਕ ਫੁਟਾਰਾ ਅਸੀਂ 24
ਸਤੰਬਰ 2015 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸੇ ਹੀ ਤਖਤ ਤੋਂ ਉਭਰਦਾ ਵੇਖਿਆ। ਸੌਦਾ ਸਾਧ
ਸਬੰਧੀ ਹੁਕਮਨਾਮਾ ਵਾਪਸ ਲੈਣਾ। ਚੰਗੀ ਫਸਲ ਵਿੱਚ ਨਦੀਨ ਤਾਂ ਉੱਗਦਾ ਹੀ ਹੈ ਪਰ ਵਧੀਆ ਕਿਸਾਨ ਉਹਨੂੰ
ਤੇਜੀ ਨਾਲ ਨਸ਼ਟ ਕਰ ਦਿੰਦਾ ਹੈ।
1984 ਜੂਨ ਮਹੀਨੇ ਵਿੱਚ ਸੱਚ ਦੇ ਇਸ ਰਾਜਨੀਤਕ ਕੇਂਦਰ
ਨੂੰ ਭਾਰਤ ਦੀ ਬ੍ਰਾਹਮਣ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜ ਭੇਜ ਕੇ ਨਸ਼ਟ ਇਸ ਲਈ ਕਰਵਾਇਆ ਸੀ
ਕਿ ਨਾਨਕ ਵਿਚਾਰ ਧਾਰਾ ਨੂੰ ਅੱਗੇ ਵਧਣ ਫੁੱਲਣ ਤੋਂ ਰੋਕਿਆ ਜਾਵੇ। ਕਿਉਂਕਿ ਸਿੱਖੀ ਸੋਚਾਂ ਉਸ ਦੇ
ਪਾਪਾਂ ਲੱਦੇ ਰਾਜ-ਭਾਗ ਲਈ ਖਤਰਾ ਸੀ । ਮਗਰੋਂ ਇਸ ਕਾਰਵਾਈ ਦੇ ਸਹਾਇਕ ਪੰਜਾਬ ਦੇ ਮੁੱਖ ਮੰਤਰੀ
ਪ੍ਰਕਾਸ ਸਿੰਘ ਬਾਦਲ ਨੇ ਉਸ ਦੀ ਗੁੜ੍ਹਤੀ ਨੂੰ ਅਮਲੀ ਰੂਪ ਦੇਣਾ ਜਾਰੀ ਰੱਖਿਆ। ਆਪਣੇ ਬੇਟੇ ਤੇ ਉਪ
ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜੋ ਪੁਲਿਸ ਦੇ ਮਾਲਕ ਵੀ ਸਨ, ਰਾਹੀ ਖੂਫਿਆ ਮਹਿਕਮੇ ਦੀ ਸਹਾਇਤਾ
ਲੈ ਕੇ, ਮਹਾਨ ਗੁਰੁ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਵਰਗਾ ਚੋਲਾ, ਸਰਕਾਰੀ ਖਰਚੇ ਤੇ ਬਣਵਾ ਕੇ ਇੱਕ
ਸੱਜਣ ਠੱਗ ਗੁਰਮੀਤ ਰਾਮ ਰਹੀਮ ਸਿੰਘ ਦੇ ਗਲ ਪੁਆ ਦਿੱਤਾ। ਮੇਰੀ ਜਾਣਕਾਰੀ ਅਨੂਸਾਰ ਸਰਕਾਰੀ ਖਜਾਨੇ
ਵਿੱਚੋਂ ਇੱਕ ਲੱਖ ਰੁਪਏ ਦੀ ਰਕਮ ਦੇ ਕੇ ਵੱਡੇ ਕੜਾਹੇ ਕੋਲ ਬੈਠੇ ਇਸ ''ਸੌਦਾ-ਸਾਧ" ਦੀ ਤਸਵੀਰ
ਪੰਜਾਬ ਦੇ ਇੱਕ ਪ੍ਰਮੁੱਖ ਅਖ਼ਬਾਰ ''ਅਜੀਤ" ਵਿੱਚ ਛਪਵਾ ਦਿੱਤੀ। ਨਿਸ਼ਾਨੇ ਸਨ ਰਾਜਨੀਤਕ। ਪਹਿਲਾ ਸਾਧ
ਨੂੰ ਉਭਾਰਨਾ, ਦੂਜਾ ਸਿੱਖਾ ਨੂੰ ਉਸ ਵਿਰੁਧ ਭੜਕਾਉਣਾ, ਤੀਜਾ "ਅਜੀਤ" ਤੇ ਉਸ ਦੇ ਐਡੀਟਰ ਨੂੰ ਮਾਇਆ
ਅਤੇ ਸਰਕਾਰੀ ਰਹਿਮਤਾਂ ਨਾਲ ਨਿਵਾਜਣਾ। ਇਹ ਤਿੰਨੇ ਮਣਸੇ ਪੂਰੇ ਹੋਣ ਦੇ ਨਾਲ-ਨਾਲ ਰਾਜਨੀਤਕ ਖੇਤਰ
ਵਿੱਚ ਬਾਦਲਾਂ ਦੀਆ ਜੜ੍ਹਾਂ ਪੱਕੀਆਂ ਹੋਈਆ। ਭਾਜਪਾਈਆਂ ਅਤੇ ''ਸੌਦਾ-ਸਾਧ" ਦੇ ਸਮਰਥਕਾਂ ਨਾਲ ਸਬੰਧ
ਪੀਡੇ ਹੋਏ। ਪਰ ਦੂਜੇ ਪਾਸੇ ਤਿੰਨ ਭੋਲੇ-ਭਾਲੇ ਸਿੱਖ ਨੌਜਵਾਨ ਸ਼ਹੀਦ ਹੋਏ, ਕਈਆਂ ਤੇ ਅੱਤਵਾਦ ਦਾ
ਦੋਸ਼ ਲਗਾ ਕੇ ਕੇਸ ਚੱਲੇ ਅਤੇ ਲੰਬੇ ਸਮੇਂ ਤਾਈ ਜੇਲ੍ਹਾਂ ਭੁਗਤੀਆਂ।
ਇਸੇ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਰਾਜਾ
ਰਣਜੀਤ ਸਿੰਘ ਨੂੰ ਉਸ ਦੀਆਂ ਬਦ-ਚੱਲਣੀਆ ਕਾਰਨ ਕੋੜੇ ਮਾਰਨੇ ਪਏ ਸਨ। ਹੁਣ ਵੱਡੇ ਪਾਪੀਆਂ ਵਲੋਂ
ਉਪਜਾਏ ਗਏ ਕਥਿਤ ਜਥੇਦਾਰ ਗੁਰਬਚਨ ਸਿੰਘ ਦੀ ਅਗਵਾਈ ਵਾਲੇ ''ਜੱਥੇਦਾਰਾਂ" ਨੇ ਆਪਣੇ ਪਹਿਲੇ ਸਾਥੀਆਂ
ਵੱਲੋਂ ਸਜਾ-ਯਫਤਾ ''ਸੌਦਾ-ਸਾਧ" ਨੂੰ "ਦੋਸ਼ ਮੁਕਤ" ਕਰਾਰ ਦੇ ਕੇ ਜੋ ਗੱਦਾਰੀ ਸੀ੍ਰ ਅਕਾਲ ਤਖਤ
ਸਾਹਿਬ ਅਤੇ ਸਮੂਹ ਸਿੱਖ ਪੰਥ ਨਾਲ ਕੀਤੀ ਹੈ ਉਹ ਕਿਸੇ ਤਰ੍ਹਾਂ ਦੀ ਖਿਮਾ ਦੇ ਯੋਗ ਨਹੀ। ਸਿੱਖ
ਭਾਈਚਾਰੇ ਅੰਦਰ ਸਾਧਾ ਦੇ ਵੱਗ ਤਾਂ ਲਗਭਗ ਸਾਰੀ ਧਰਤੀ ਤੇ ਹੀ ਉਪਲਬਧ ਹਨ। ਅਤੇ ਉਹਨਾਂ ਵਲੋਂ
ਅਣਗਿਣਤ ਸਿੱਖਾਂ ਨੂੰ ਕਰਾਮਾਤਾਂ ਦੇ ਲੜ ਲਾ ਕੇ ਨਾਨਕ ਵਿਚਾਰਧਾਰਾ ਤੋਂ ਦੂਰ ਕਰਨ ਦੇ ਸਿਰੜੀ
ਉਪਰਾਲੇ ਜਾਰੀ ਹਨ। ਇਸ ਪਹੁੰਚ ਦੀ ਵਰਤੋਂ ਬੇਈਮਾਨ ਰਾਜਨੀਤਕਾਂ ਲਈ ਬਹੁਤ ਯੋਗ ਬੈਠਦੀ ਹੈ। ਇਸ ਦੀ
ਹੀ ਇਕ ਟਾਹਣੀ ਦੀ ਉਪਜ ਪਾਪੀ ਗੁਰਬਚਨ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾ ਦਿੱਤੀ ਹੈ।
ਹਰ ਸੱਚਾ ਸਿੱਖ ਇਹ ਖ਼ਬਰ ਸੁਣਦਿਆਂ ਹੀ ਲਗਭਗ ਬੌਂਦਲਿਆ
ਫਿਰਦਾ ਹੈ। ਅਖ਼ਬਾਰੀ ਬਿਆਨ ਦਿੱਤੇ ਜਾ ਰਹੇ ਹਨ, ਮੀਟਿੰਗਾਂ ਚਲ ਰਹੀਆ ਹਨ। ਅਤੇ ਥੋੜੇ ਜਿਹੇ ਚਲਾਕ
ਰਾਜਨੀਤੀ ਦੇ ਨੇੜੇ ਰਹਿਣ ਵਾਲੇ ''ਸਰਬੱਤ ਖਾਲਸਾ" ਸੱਦਣ ਦੀਆ ਵੀਉਤਾਂ ਬਣਾ ਰਹੇ ਹਨ। ਇਹ ਪੈਂਤੜਾ
ਮਾੜਾ ਨਹੀ ਪਰ ਇਸ ਦਾ ਮੋਹਰੀ ਦਸਤਾ ਰਾਜਨੀਤਕ ਖੱਟੀ-ਕਮਾਈ ਛਕੇਗਾ। ਇਸ ਮੇਰਾ ਪੁਰਾਣਾ ਹੰਢਾਇਆ ਹੋਇਆ
ਤਜਰਬਾ ਹੈ। 26 ਜਨਵਰੀ 1986 ਨੂੰ ਨਸ਼ਟ ਤੋਂ ਮੁਰੰਮਤ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਏ
"ਸਰਬੱਤ ਖਾਲਸਾ" ਵੱਲੋਂ ਸਰਬ ਸੰਮਤੀ ਨਾਲ ਪ੍ਰਵਾਨਿਤ "ਗੁਰਮਤਾ" ਜਿਸ ਤਰ੍ਹਾਂ ਭਿੰਡਰਾਂਵਾਲੇ ਦੇ
ਕਥਿਤ ਸਮਰਥਕਾਂ ਨੇ ਮਿੱਟੀ ਵਿੱਚ ਰੋਲਿਆ ਅਤੇ ਆਪਣੇ ਆਹੂ ਲੁਹਾਏ, ਉਹ ਇਤਿਹਾਸ ਭੁਲਣ ਯੋਗ ਨਹੀ। ਤਾਂ
ਫਿਰ ਹੁਣ ਇਸ ਨਵੀਂ ਸਥਿਤੀ ਨੂੰ ਠੱਲ੍ਹ ਕਿਵੇਂ ਪਵੇਗੀ?
ਸਿੱਖ ਭਾਈਚਾਰਾ ਸਾਰੀ ਧਰਤੀ ਤੇ ਫੈਲਿਆ ਹੋਇਆ ਹੈ। ਸਿੱਖ
ਦੀ ਵਿਆਖਿਆ ਕੇਵਲ ਪੱਗ, ਦਾੜੀ੍ਹ ਨਹੀ ਸਗੋਂ ਉੱਚੇ ਗਿਆਨ ਅਤੇ ਨੇਕੀ ਦੇ ਵਰਤਾਰੇ ਦੇ ਲੜ ਲੱਗ ਕੇ
ਸਰਬੱਤ ਦੇ ਭਲੇ ਵੱਲ ਵਧਣ ਦਾ ਨਾਨਕਸ਼ਾਹੀ ਨਿਸ਼ਾਨਾ ਹੈ। ਅਜੇ ਕੱਲ ਹੀ ਅਮਰੀਕਾ ਵਿਖੇ ਇਸਾਈ ਭਾਈਚਾਰੇ
ਦੇ ਧਾਰਮਿਕ ਆਗੂ ਪੌਪ ਸ੍ਰੀ ਫ੍ਰਾਂਸਿਸ ਨੇ ਸੰਯੁਕਤ ਰਾਸ਼ਟਰ ਸਭਾ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ
ਜੋ ਸੇਂਧਾ ਦਿੱਤੀਆ ਉਹ ਵੱਡੀ ਪ੍ਰਸੰਸਾ ਦੇ ਯੋਗ ਹਨ। ਪਰ ਫੱਲਸ਼ਤੀਨੀਆ ਵੱਲ ਧਿਆਨ ਨਾ ਦੇਣਾ ਅਤੇ
ੳਸਾਮਾ ਬਿਨ ਲਾਦੇਨ ਵੱਲੋਂ 9/11 ਨੂੰ ਅਮਰੀਕਾ ਉੱਤੇ ਕੀਤੇ ਵਾਰ ਦੀ ਯਾਦ ਵਿੱਚ ''ਗਰਾਉਂਡ ਜ਼ੀਰੋ"
ਤੇ ਸ਼ਰਧਾ ਭੇਂਟ ਕਰਨੀ? ਕੀ ਤੁਹਾਨੂੰ "ਸਰਬੱਤ ਦੇ ਭਲੇ" ਦੇ ਨਿਸ਼ਾਨੇ ਨਾਲੋਂ ਥੋੜੀ ਉਣੀਂ ਨਹੀ ਲਗਦੀ?
ਇਸ ਲਈ ਗੁਰੁ ਨਾਨਕ ਸੋਚ ਦਾ ਸਤਿਕਾਰ ਬਣਾਈ ਰੱਖਣਾ ਅਤੇ ਉਸਨੂੰ ਅਮਲੀ ਰੂਪ ਦੇਣਾ ਸਾਰੀ ਧਰਤੀ ਦੇ ਹਰ
ਮਨੁੱਖ ਦਾ ਫਰਜ਼ ਬਣਨਾ ਚਾਹੀਦਾ ਹੈ। ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਪ੍ਰਚਾਰ ਦਾ ਹੜ੍ਹ ਆਵੇ ਤਾਂ ਚੰਗਾ
ਹੈ। ਪਰ ਅਜਿਹੇ ਸੱਚ ਦਾ ਹੜ੍ਹ ਲਿਆਉਣ ਲਈ ਤਕੜੀ ਸੋਚ ਤੇ ਸਿਰੜ ਦੀ ਲੋੜ ਹੈ। ਜਿਸ ਲਈ ਸਾਰੀ ਧਰਤੀ
ਦੇ ਸਾਰੇ ਗੁਰਦੁਆਰੇ ਗਿਆਨ ਦੇ ਕੇਂਦਰ ਬਣਨ ਅਤੇ ਉਹ ਪੂਜਾ ਮੁਕਤ ਅਤੇ ਕਰਾਮਾਤਾਂ-ਕਰਮਕਾਂਡਾਂ ਦੀ
ਪ੍ਰਾਪਤੀ ਤੋਂ ਪੂਰਨ ਰੂਪ ਵਿੱਚ ਸੱਖਣੇ ਹੋਣ ।
24/09/15)
ਜਗਤਾਰ ਸਿੰਘ ਜਾਚਕ
ਐਡੀਟਰ ਸਾਹਿਬਾਨ, ਪਤਰਕਾਰਾਂ ਤੇ ਹੋਰ ਪੰਥ ਦਰਦੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਹੇਠ ਲਿਖਿਆ ਪ੍ਰੈਸ
ਨੋਟ ਅਖਬਾਰਾਂ, ਵੈਬਸਾਈਟਾਂ, ਫੇਸਬੁੱਕ ਅਤੇ ਵਟਸਅੱਪ ਆਦਿਕ ਦੁਆਰਾ ਸਿੱਖ ਸੰਗਤਾਂ ਨਾਲ ਸਾਝਾਂ ਕਰਨ
ਦਾ ਉਪਕਾਰ ਕਰਨ, ਤਾਂ ਕਿ ਸਿੱਖ ਜਗਤ ਨੂੰ ਗੁਰੂ ਦੰਭ ਤੋਂ ਬਚਾਇਆ ਜਾ ਸਕੇ ।
ਹਿਤੂ- ਜਗਤਾਰ ਸਿੰਘ ਜਾਚਕ ਨਿਊਯਾਰਕ 1-631-592-4335
ਗੁਰਦੁਆਰਿਆਂ ਵਿੱਚ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋਏ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ
ਨਹੀਂ ਮਨਾਇਆ ਜਾ ਸਕਦਾ : ਗਿਆਨੀ ਜਾਚਕ
23 ਸਤੰਬਰ, ਨਿਊਯਾਰਕ ( ਮਨਜੀਤ ਸਿੰਘ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ
ਸਾਹਿਬ ਜੀ ਦੋਵੇਂ ਬਿੰਦੀ ਪੁਤਰਾਂ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਗੁਰੂ ਤੋਂ ਆਕੀ, ਖੋਟੇ
ਦਿਲਾਂ ਵਾਲੇ, ਗੁਰੂ ਬਚਨਾਂ ਤੋਂ ਭਗੌੜੇ ਅਤੇ ਗੁਰੂ ਪੁੱਤਰ ਹੋਣ ਦੀ ਹਉਮੈ ਵਿੱਚ ਹੋਣ ਕਾਰਣ ਧੰਦਿਆਂ
ਦੀ ਛੱਟ ਚੁੱਕੀ ਫਿਰਦੇ ਦੁਨੀਆਦਾਰ ਮੰਨਿਆ ਹੈ । ਇਸ ਲਈ ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਬਾਬਾ ਸ੍ਰੀ ਚੰਦ ਵਰਗੇ ਕਿਸੇ ਵੀ ਗੁਰੂ ਤੋਂ ਆਕੀ ਤੇ ਬੇਮੁੱਖ
ਹੋਏ ਵਿਅਕਤੀ ਦਾ ਜਨਮ ਦਿਹਾੜਾ ਨਹੀਂ ਮਨਾਇਆ ਜਾ ਸਕਦਾ ਅਤੇ ਨਾ ਹੀ ਅਜਿਹੇ ਵਿਅਕਤੀ ਨਾਲ ਸਬੰਧਤ
ਅਸਥਾਨ ਨੂੰ ਗੁਰਸਿੱਖਾਂ ਵੱਲੋਂ ਗੁਰਦੁਆਰਾ ਸਾਹਿਬ ਆਖਿਆ ਜਾ ਸਕਦਾ ਹੈ । ਇਹ ਲਫ਼ਜ਼ ਹਨ ਅੰਤਰਾਸ਼ਟਰੀ
ਸਿੱਖ ਪ੍ਰਚਾਰਕ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ
ਉਨ੍ਹਾਂ ਨਿਊਯਾਰਕ ਤੋਂ ਇੱਕ ਲਿਖਤੀ ਪ੍ਰੈਸ-ਨੋਟ ਵਿੱਚ ਕਹੇ ।
ਉਨ੍ਹਾਂ ਨੇ ਆਪਣੇ ਉਪਰੋਕਤ ਕਥਨ ਨੂੰ ਸਪਸ਼ਟ ਕਰਦਿਆਂ ਲਿਖਿਆ ਹੈ ਕਿ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ
ਸਾਹਿਬ ਨੂੰ ਆਪਣਾ ਗੁਰੂ ਮੰਨਣ ਦੀ ਥਾਂ ਕਿਸੇ ‘ਅਵਿਨਾਸ਼ੀ ਮੁਨੀ’ ਨੂੰ ਆਪਣੇ ਗੁਰੂ ਮੰਨ ਕੇ ਉਦਾਸੀ
ਮੱਤ ਚਲਾਇਆ, ਜਿਹੜਾ ਗੁਰੂ ਨਾਨਕ ਵਿਚਾਰਧਾਰਾ ਦੇ ਬਿਲਕੁੱਲ ਉਲਟ ਅਤੇ ਬਿਪਰਵਾਦੀ ਵਿਚਾਰਧਾਰਾ ਦਾ
ਹਾਮੀ ਤੇ ਪ੍ਰਚਾਰਕ ਹੈ । ਉਦਾਸੀ ਪ੍ਰਚਾਰਕਾਂ ਅਜਿਹਾ ਕਥਨ ਪਹਾੜ ਜਿੱਡਾ ਝੂਠ ਹੈ ਕਿ ਬਾਬਾ ਸ੍ਰੀ
ਚੰਦ ਨੇ ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉਤ੍ਰਾਧਿਕਾਰੀ
ਥਾਪਿਆ । ਕਿਉਂਕਿ, ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਮੁਤਾਬਿਕ ਬਾਬਾ ਗੁਰਦਿੱਤਾ ਜੀ ਦਾ ਜਨਮ
(ਕਤਕ ਸੁਦੀ 15 ਸੰਮਤ 1670) ਹੀ ਬਾਬਾ ਸ੍ਰੀ ਚੰਦ ਦੇ ਦਿਹਾਂਤ (15 ਅਸੂ ਸੰਮਤ 1669) ਤੋਂ 13
ਮਹੀਨੇ ਪਿਛੋਂ ਹੋਇਆ ਸਿੱਧ ਹੁੰਦਾ ਹੈ ।
ਗੁਰਬਾਣੀ ਦੇ ਮੁੱਢਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਉਸ ਵੇਲੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ
ਹਰਿਗੋਬਿੰਦ ਸਾਹਿਬ ਦੇ ਹਜ਼ੂਰ ਰਹਿ ਕੇ ਵਾਰਾਂ ਰਚੀਆਂ । ਉਨ੍ਹਾਂ ਨੇ ਗੁਰਬਾਣੀ ਵਾਂਗ ਹੀ ਬਾਬਾ ਸ੍ਰੀ
ਚੰਦ ਤੇ ਲਖਮੀ ਦਾਸ ਪ੍ਰਤੀ “ਪੁਤਰੀਂ ਕਉਲ ਨ ਮਨ ਖੋਟੇ, ਆਕੀ, ਨਸਿਆਰਾ ।” ਲਿਖ ਕੇ ਗੁਰਸਿੱਖਾਂ ਨੂੰ
ਸੁਚੇਤ ਕੀਤਾ ਕਿ ਉਹ ਸ੍ਰੀ ਚੰਦੀਆਂ ਦੇ ਬਹਿਕਾਵੇ ਵਿੱਚ ਨਾ ਫਸਣ । ਜੇ ਬਾਬਾ ਸ੍ਰੀ ਚੰਦ ਹੁਰੀਂ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਣ ਵਿੱਚ ਆ ਗਏ ਹੁੰਦੇ ਤਾਂ ਭਾਈ ਗੁਰਦਾਸ ਜੀ ਉਪਰੋਕਤ ਬਚਨ
ਕਦੇ ਨਾ ਲਿਖਦੇ ।
ਗਿਆਨੀ ਜਾਚਕ ਜੀ ਨੇ ਆਖਿਆ ਕਿ ਅੱਜ ਕਲ ਜਿਹੜੇ ਸਾਡੇ ਧਾਰਮਿਕ ਤੇ ਰਾਜਨੀਤਕ ਆਗੂ ਸਿੱਖ ਸੰਗਤਾਂ ਨੂੰ
ਬਾਬਾ ਸ੍ਰੀ ਚੰਦ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਕਰਦੇ ਹਨ, ਗੰਭੀਰਤਾ ਨਾਲ ਸੋਚਣ ਕਿ ਉਹ ਕੀ
ਕਹਿ ਰਹੇ ਹਨ ? ਕੀ ਹੁਣ ਗੁਰਸਿੱਖ ਬਾਬਾ ਸ਼੍ਰੀ ਚੰਦ ਵਾਂਗ ਜਨੇਊ ਪਹਿਰ ਲੈਣ ? ਨੰਗ ਮਲੰਗ ਹੋ ਕੇ
ਸਿਰ ਸਵਾਹ ਪਾ ਲੈਣ ? ਗ੍ਰਹਿਸਥੀ ਜੀਵਨ ਤੋਂ ਭਗੌੜੇ ਹੋ ਜਾਣ ? ਅੰਤ ਵਿੱਚ ਉਨ੍ਹਾਂ ਗੁਰਦੁਆਰਿਆਂ ਦੇ
ਪ੍ਰਬੰਧਕੀ ਸੇਵਦਾਰਾਂ, ਗ੍ਰੰਥੀਆਂ, ਕੀਰਤਨੀਆਂ ਤੇ ਪ੍ਰਚਾਰਕਾਂ ਨੂੰ ਸੁਚੇਤ ਕਰਦਿਆਂ ਲਿਖਿਆ ਹੈ ਕਿ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਸਚੁ ਜਿ ਗੁਰਿ
ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥
ਦਿਲਿ ਖੋਟੈ ਆਕੀ ਫਿਰਨ੍ਹ੍ਹਿ ਬੰਨ੍ਹ੍ਹਿ
ਭਾਰੁ ਉਚਾਇਨ੍ਹ੍ਹਿ ਛਟੀਐ ॥ ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥ ਕਉਣੁ ਹਾਰੇ ਕਿਨਿ
ਉਵਟੀਐ ॥੨ (ਪੰਨਾ 967) ਗੁਰਵਾਕ ਦੇ ਹੁੰਦਿਆਂ ਗੁਰਦੁਆਰਿਆਂ ਵਿੱਚ ਬਾਬਾ ਸ੍ਰੀ
ਚੰਦ ਦਾ ਜਨਮ ਦਿਨ ਮਨਾਉਣਾ ਤੇ ਚਾਰ ਛਿਲੜਾਂ ਤੇ ਵੋਟਾਂ ਪਿੱਛੇ ਉਨ੍ਹਾਂ ਦੀ ਉਸਤਤਿ ਦੇ ਸੋਹਿਲੇ
ਗਾਉਣੇ, ਉਨ੍ਹਾਂ ਵਾਂਗ ਹੀ ਗੁਰੂ ਤੋਂ ਆਕੀ ਤੇ ਬੇਮੁਖ ਹੋਣ ਤੁੱਲ ਹੈ । ਇਸ ਲਈ ਗੁਰੂ ਦਰਬਾਰ ਦੇ
ਸਾਰੇ ਸੇਵਦਾਰ ਅਜਿਹੀ ਅਵਗਿਆ ਤੋਂ ਬਚਣ ।
********************************************
ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜਾਚਕ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਦਾਸਰਾ ਆਪਜੀ ਨਾਲ ਸਹਿਮਤ ਹੈ ਕਿ ਸਿੱਖਾਂ ਨੂੰ ਸ੍ਰੀ ਚੰਦ ਦਾ ਜਨਮ ਦਿਵਸ ਨਹੀਂ ਮਨਾਉਂਣਾ ਚਾਹੀਦਾ।
ਪਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਤਾਂ ਬਾਬੇ ਦਾ ਵਿਆਹ ਬਟਾਲਾ ਵਿਖੇ ਆਪਣਾ
ਜਲੂਸ ਕੱਢ ਕੇ ਵੀ ਹਰ ਸਾਲ ਧੂਮ-ਧਾਮ ਨਾਲ ਬਰਾਤ ਲੈ ਕੇ ਜਾਂਦੇ ਹਨ ਅਤੇ ਇਵੇਂ ਹੋਰ ਵੀ ਕਮਾਈ ਹੋ
ਜਾਂਦੀ ਹੈ! ਕਈ ਹਫਤੇ ਪਹਿਲਾਂ ਕਿਸੇ ਹੋਰ ਈਮੇਲ ਦੇ ਉੱਤਰ ਵਿਚ, ਮੈਂ ਇਹ ਵੀ ਸੁਝਾਅ ਦਿੱਤਾ ਸੀ
ਅੱਜ-ਕਲ ਗੁਰਪੁਰਬ ਐਨੇ ਹੋ ਗਏ ਹਨ ਕਿ (੩੬੫) ਦਿਨਾਂ ਦਾ ਸਾਲ ਹੁਣ (੪੦੦) ਦਿਨ ਕਰ ਦੇਣਾ ਚਾਹੀਦਾ
ਹੈ? ਮੇਰਾ ਵਿਚਾਰ ਤਾਂ ਇਹ ਹੈ ਕਿ ਸਾਨੂੰ ਜਨਮ ਦਿਨ ਨਹੀਂ ਮਨਾਉਣੇ ਚਾਹੀਦੇ ਜਿਵੇਂ ਗੁਰਬਾਣੀ ਸਾਨੂੰ
ਸੇਧ ਦਿੰਦੀ ਹੈ:
ਦੇਖੋ, “ਗੁਰੂ ਗਰੰਥ ਸਾਹਿਬ”
ਪੰਨਾ ੧੫੩, ਗਉੜੀ ਮਹਲਾ ੧॥ ਮਰਣੁ ਲਿਖਾਇ ਆਏ ਨਹੀ ਰਹਣਾ॥
ਪੰਨਾ ੧੦੩੨, ਮਾਰੂ ਮਹਲਾ ੧॥ ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ॥ ੭॥
ਪੰਨਾ ੧੩/੨੦੫, ਸੋਹਿਲਾ ਮਹਲਾ ੫॥ ਅਉਧ ਘਟੈ ਦਿਨਸੁ ਰੈਣਾਰੇ॥
ਪੰਨਾ ੨੮੪, ਗਉੜੀ ਸੁਖਮਨੀ ਮ: ੫॥ ਪਿਤਾ ਕਾ ਜਨਮੁ ਕਿ ਜਾਨੈ ਪੂਤੁ॥
ਪੰਨਾ ੩੯੬, ਆਸਾ ਮਹਲਾ ੫॥ ਜੰਮਿਆ ਪੂਤੁ ਭਗਤੁ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥
ਪੰਨਾ ੪੯੬, ਗੂਜਰੀ ਮਹਲਾ ੫॥ ਪੂਤਾ ਮਾਤਾ ਕੀ ਆਸੀਸ॥ ਨਿਮਖ ਨਾ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ
ਭਜਹੁ ਜਗਦੀਸ॥
ਪੰਨਾ ੯੧, ਸਿਰੀਰਾਗੁ ਕਬੀਰ ਜੀਉ ਕਾ॥ ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ
ਦਿਨ ਅਵਧ ਘਟਤੁ ਹੈ॥
ਪੰਨਾ ੬੯੧, ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ॥ ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ
ਛੀਜੈ॥
ਸਾਨੂੰ ਸਦਾ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਤੋਂ ਹੀ ਸੇਧ ਲੈਣੀ ਚਾਹੀਦੀ ਹੈ। ਆਓ, ਆਪਣੀ ਆਪਣੀ
ਮਨਮਤ ਛੱਡ ਕੇ ਗੁਰਮਤਿ ਦੁਆਰਾ ਸਿੱਖ ਮਾਰਗ ਦੇ ਪਾਂਧੀ ਬਣੀਏ।
ਵਾਹਿਗੁਰੂ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ।
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
**************************************
ਗੁਰੂ ਪਿਆਰੇ ਖਾਲਸਾ ਜੀ
ਦਾਸ ਦੀ ਤੁੱਛ ਬੁੱਧੀ ਅਨੁਸਾਰ ਬੇਹਿਸਾਬ ਕੁੜੀਆਂ ਮਾਰਨ ਵਾਲੇ ਸਿੱਖਾਂ ਨੂੰ ਇੱਕ ਅਰਦਾਸ ਦਿਨ ਵੀ
ਮਨਾਉਣਾ ਚਾਹੀਦਾ ਹੈ ਤਾਂ ਕਿ ਇਸ ਗੰਭੀਰ ਗੁਨਾਹ ਤੋਂ ਤੋਬਾ ਕਰਨ ਲਈ ਅਰਦਾਸ ਕੀਤੀ ਜਾਵੇ ਅਤੇ ਇਸ ਦੇ
ਨਾਲ ਨਾਲ ਨਸ਼ਾ ਜਾਗਰੂਕ ਦਿਨ, ਸਿਆਸਤਦਾਨ ਸੁਰਤ ਸੰਭਾਲ ਦਿਨ ਅਤੇ 'ਜਥੇਦਾਰ ਜੰਜਾਲ ਮੁਕਤ ਦਿਨ'
ਵਰਗੇ ਦਿਨ ਮਨਾ ਕੇ ਵਿਆਪਕ ਚਣੌਤੀਆਂ ਨੂੰ ਸਨਮੁਖ ਹੋਣਾਂ ਚਾਹੀਦਾ ਹੈ।
ਆਪ ਗੁਰਸਿੱਖਾਂ ਦਾ ਦਾਸ
ਕੁਲਵੰਤ ਸਿੰਘ ਢੇਸੀ
24/09/15)
ਦਲਬੀਰ ਸਿੰਘ ਪੱਤਰਕਾਰ
ਪੰਜਾਬ ਵਿਕਾਊ ਹੈ, ਹਰ ਠੱਗ ਬੋਲੀ ਦੇਵੇ।
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 24 ਸਤੰਬਰ 2015
ਉੱਨੀ ਤੇ ਵੀਹ ਸਤੰਬਰ 2015 ਦੇ ਲਗਭਗ ਸਾਰੇ ਵੱਡੇ-ਛੋਟੇ ਅਖਬਾਰਾਂ ਵਿੱਚ ਪੰਜਾਬ ਦੇ ਉੱਪ ਮੁੱਖ
ਮੰਤਰੀ ਤੇ ਪੰਜਾਬ ਪੁਲਿਸ ਦੇ ਮਾਲਕ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਇਸ਼ਤਿਹਾਰ ਛਪੇ। ਉਨ੍ਹਾਂ
ਵਿੱਚ ਸਮੂਹ ਸੰਗਤਾਂ ਨੂੰ ਦੱਸਿਆ ਗਿਆ ਕਿ ਵਰਲਡ (ਕੌਮਾਂਤਰੀ) ਬੈਂਕ ਨੇ ਭਾਰਤ ਦੇ ਸਾਰਿਆਂ
ਪ੍ਰਾਂਤਾਂ ਵਿੱਚੋਂ ਪੰਜਾਬ ਨੂੰ ਇਹ ਮੁਕਟ ਪਾਇਆ ਹੈ ਕਿ ਏਥੇ ਵਿਕਾਸ ਹੋਣ ਦੇ ਪ੍ਰਬੰਧ ਇੱਕ ਨੰਬਰ ਤੇ
ਨੇ। ਇਹ ਗੱਲ ਦੱਸਣ ਲਈ ਅੰਦਾਜ਼ਨ ਇੱਕ ਕਰੋੜ ਤੋਂ ਵੱਧ ਰੁਪਇਆ ਖਰਚ ਜ਼ਰੂਰ ਹੋਇਆ ਹੋਏਗਾ। ਇਸ ਪ੍ਰਚਾਰ
ਰਾਹੀਂ ਸਮੂਹ ਧਨਾਢਾਂ ਨੂੰ ਸੱਦਾ ਸੀ ਕਿ ਪੰਜਾਬ ਵਿੱਚ ਸਰਮਾਇਆ ਲਾਓ। ਇਸ ਸੱਦੇ ਸਮੇਂ ਗੁਪਤ ਚਿੱਠੀ
ਪੱਤਰ ਵੀ ਹੋਇਆ ਹੋਏਗਾ। ਵੀਰੋ! ਤੁਹਾਨੂੰ ਪਤਾ ਹੈ ਕਿ ਬਾਦਲਕੇ ਠੱਗਾਂ ਨੇ 18 ਏਕੜ ਤੋਂ ਚੱਲ ਕੇ
ਹੁਣ ਤਾਈਂ ਲਗਭਗ 18 ਹਜ਼ਾਰ ਕਰੋੜ ਨੂੰ ਛੋਹ ਲਿਆ ਹੈ। ਪੰਜਾਬੀ ਸੂਬਾ ਬਣਨ ਪਿੱਛੋਂ ਹਰਿਆਣੇ ਦੇ ਮੁੱਖ
ਮੰਤਰੀ ਚੌਧਰੀ ਦੇਵੀ ਲਾਲ ਹੁਰਾਂ ਨਾਲ ਸੌਦਾ ਹੋਇਆ ਕਿ ਤੁਸੀਂ ਸਾਢੇ ਸਤਾਰਾਂ ਏਕੜ ਧਰਤੀ ਗੁੜਗਾਉਂ
ਵਿਖੇ ਦੇ ਦਿਓ ਤੇ ਸਤਲੁਜ ਯਮੁਨਾ ਲਿੰਕ ਨਹਿਰ ਪੁੱਟ ਲਓ। ਸੋ ਪੰਜਾਬ ਦਾ ਪਾਣੀ ਵੰਡਿਆ ਗਿਆ ਤੇ
ਸੁਖਬੀਰ ਬਾਦਲ ਦੇ ਆਰਬਿਟ ਦੇ ਨਾਂ ਤੇ ਉੱਥੇ ਵੱਡੇ ਹੋਟਲ ਬਣ ਗਏ। ਮਗਰੋਂ ਬੱਸਾਂ, ਜਹਾਜ਼,
ਹੈਲੀਕਾਪਟਰ ਤੇ ਹੋਰ ਕਈ ਕੁੱਝ ਬਣ ਗਿਆ। ਚੰਡੀਗੜ੍ਹ ਦੇ ਇਰਦ-ਗਿਰਦ ਵੱਡੇ ਇਲਾਕੇ ਆਪ, ਪਰਿਵਾਰ ਅਤੇ
ਦੋਸਤਾਂ ਮਿੱਤਰਾਂ ਵਿੱਚ ਵੰਡ ਲਏ। ਅਸੈਂਬਲੀ ਮੈਂਬਰਾਂ, ਪੁਲਿਸ ਅਤੇ ਨੌਕਰਸ਼ਾਹੀ ਭਾਈਚਾਰੇ ਨੂੰ
ਮਾਲੋਮਾਲ ਕਰ ਦਿੱਤਾ। ਮਜੀਠੀਆ ਹੁਰਾਂ ਪਾਸੋਂ ਯੂਥ ਅਕਾਲੀ ਦਲ ਬਣਵਾ ਕੇ ਉਨ੍ਹਾਂ ਰਾਹੀਂ ਬਜ਼ੁਰਗਾਂ
ਦੀ ਨਸ਼ਿਆਂ ਦੀ ਪਿਰਤ ਨੂੰ ਕੌਮਾਂਤਰੀ ਪੱਧਰ ਤੱਕ ਲੈ ਗਏ। ਜਿਨ ਧੀਆਂ ਭੈਣਾਂ ਦੀ ਇੱਜ਼ਤ ਵੱਲ ਧਿਆਨ
ਦੁਆਇਆ ਉਹਦਾ ਛਿੱਤਰ ਪੌਲਾ, ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿੱਚ ਬਦਲ ਕੇ ਪ੍ਰਧਾਨਗੀ ਆਪ
ਸਾਂਭੀ।
ਪੰਜਾਬ ਅੰਦਰ ਧੰਨ ਲਗਾਉਣ ਲਈ ਬਾਹਰਲੇ ਠੱਗਾਂ ਪਾਸ ਕੀ ਬੜਕਾਂ ਮਾਰੀਆਂ ਹੋਣਗੀਆਂ? ਲਓ ਸੁਣੋ:-
ਪਹਿਲੀ ਗੱਲ ਵਿੱਚ ਇਹ ਕਹੀ ਗਈ ਹੋਵੇਗੀ ਕਿ ਪੰਜਾਬ ਅੰਦਰ ਜਿੰਨੀ ਚਾਹੋ ਤੇ ਜਿਸ ਭਾਅ ਚਾਹੋ ਜ਼ਮੀਨ
ਉਪਲਬਧ ਹੈ। ਜੋ ਕੰਮ ਪ੍ਰਧਾਨ ਮੰਤਰੀ ਮੋਦੀ ਕਾਨੂੰਨ ਰਾਹੀਂ ਨਹੀਂ ਕਰ ਸਕੇ, ਅਸੀਂ ਕਰਾਂਗੇ। ਕਿਉਂਕਿ
ਸਾਡੇ ਕਿਸਾਨਾਂ ਨੇ ਆਤਮ-ਹੱਤਿਆਵਾਂ ਰਾਹੀਂ ਬਹੁਤ ਜ਼ਮੀਨ ਵਿਹਲੀ ਕਰ ਦਿੱਤੀ ਹੈ। ਫਿਰ ਅਸੀਂ ਅੱਤਵਾਦੀ
ਮਰਵਾ ਕੇ, ਫੌਜੀ ਤੇ ਪੁਲਿਸ ਵਾਲੇ ਓਸੇ ਰਾਹ ਪਾ ਕੇ, ਉਨ੍ਹਾਂ ਦੀਆਂ ਜ਼ਮੀਨਾਂ ਸੱਖਣੀਆਂ ਕਰਵਾ ਲਈਆਂ
ਹਨ। ਭਾਅ ਵੀ ਬਹੁਤ ਸਸਤੇ ਨੇ। ਕਾਰੋਬਾਰ ਲਈ (ਲੈਣ ਦੇਣ) ਦਾ ਕੰਮ ਇੱਕੇ ਬਾਰੀ (ਭਾਵ ਸਾਡੀ ਬਾਰੀ)
ਰਾਹੀਂ ਹੁੰਦਾ ਹੈ। ਰੇਤ, ਬਜ਼ਰੀ, ਪਾਣੀ, ਬਿਜਲੀ ਸਾਡੀ ਨਿਗਰਾਨੀ ਹੇਠ ਤਾਂ ਆਮ ਪ੍ਰਾਪਤ ਹੋਣਗੇ ਹੀ,
ਮਜ਼ਦੂਰੀ ਵੀ ਬੜੀ ਸਸਤੀ ਹੈ, ਕਿਉਂਕਿ ਅਸੀਂ ਬੇਕਾਰਾਂ ਦੀਆਂ ਧਾੜਾਂ ਪੈਦਾ ਕੀਤੀਆਂ ਹਨ ਅਤੇ ਉਨ੍ਹਾਂ
ਨੂੰ ਡੰਡੇ ਵੱਸ ਰੱਖਿਆ ਹੋਇਆ ਹੈ। ਮੁੱਖ ਮੰਤਰੀ ਸਾਹਿਬ ਨੇ ਉਨ੍ਹਾਂ ਨੂੰ ਪਹਿਲੀ ਲੋੜੀਂਦੀ ਯੋਗਤਾ
ਦੇਣ ਲਈ ਸਰਕਾਰੀ ਸਕੂਲ ਖੋਲ੍ਹ ਦਿੱਤੇ ਹਨ।
ਅਸੀਂ ਸਿੱਖ ਹਾਂ ਤੇ ਵਚਨਾਂ ਦੇ ਪੂਰੇ। ਸਾਡੇ ਸਿਧਾਂਤ ‘ਸਿੱਖੀ’ ਦੇ ਬਾਨੀ ਬਾਬਾ ਨਾਨਕ ਜੀ ਨੇ
ਭਾਵੇਂ ਇਹ ਫੁਰਮਾਇਆ ਹੈ:-
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ
ਧੋਵਾ ਤਿਸੁ॥ 1॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਹ੍ਹਿ॥ ਜਿਥੈ ਲੇਖਾ ਮੰਗੀਐ ਤਿਥੈ ਖੜੇ
ਦਿਸੰਨਿ॥ 1॥ ਰਹਾਉ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ
ਸਖਣੀਆਹਾ॥ 2॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਹ੍ਹਿ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ
ਕਹੀਅਨਹ੍ਹਿ॥ 3॥
(ਪੰਨਾ: 729)
ਪਰ ਅਸੀਂ ਉਨ੍ਹਾਂ ਦੀ ਵਫਾਦਾਰੀ ਭਰਦਿਆਂ ਹੋਇਆਂ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਅਜੋਕੇ ਆਰਥਿਕ
ਅਸੂਲਾਂ ਅਤੇ ਰਾਜਨੀਤਿਕ ਪੈਂਤੜਿਆਂ ਦੇ ਸਨਮੁਖ ਧੰਨ ਦੇ ਸਮੂਹ ਮਾਲਕਾਂ ਨੂੰ ਪੰਜਾਬ ਦੀ ਆਰਥਿਕ
ਉੱਨਤੀ ਲਈ ਸੱਦਾ ਦੇ ਰਹੇ ਹਾਂ। ਕਿਉਂਕਿ ਬਾਬਾ ਜੀ ਨੇ ਇਹ ਵੀ ਤਾਂ ਆਦੇਸ਼ ਦਿੱਤਾ ਹੈ ਨਾ ਕਿ
ਨਿਮਾਣਿਆ, ਨਿਤਾਣਿਆ, ਨਿਓਟਿਆਂ, ਨਿਆਸਰਿਆਂ ਦੀ ਸਹਾਇਤਾ ਕਰਨ ਲਈ ਉਨ੍ਹਾਂ ਦੇ ਅੰਨ-ਪਾਣੀ ਅਤੇ ਸੇਵਾ
ਸੰਭਾਲ ਵੀ ਅਸੀਂ ਹੀ ਕਰਨੀ ਹੈ।
ਅਸੀਂ ਇੱਕ ਬੁੱਧੀਜੀਵੀ ਨੂੰ ਪੁੱਛਿਆ ਕਿ ਕੀ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਆਰ. ਐੱਸ. ਐੱਸ. ਵਾਲੇ
ਬਾਦਲਕਿਆਂ ਨੂੰ ਪੰਜਾਬ ਅੰਦਰ ਮਨ-ਮਰਜ਼ੀ ਦੇ ਪੈਂਤੜਿਆਂ ਲਈ ਖੁੱਲ੍ਹੀ ਛੁੱਟੀ ਦੇਣਗੇ? ਉਨ੍ਹਾਂ ਦਾ
ਉੱਤਰ ਇਹ ਸੀ ਕਿ ਤੁਹਾਨੂੰ ਅਕਾਲੀ ਦਲ ਤੇ ਭਾਜਪਾਈਆਂ ਦੀ ਜੋ ਵਿਰੋਧਤਾ ਨਜ਼ਰ ਆਉਂਦੀ ਹੈ ਉਹ ਅਸਲ
ਨਹੀਂ। ਅਸਲ ਵਿੱਚ ਪੰਜਾਬ ਦੇ ਦਰਵਾਜ਼ੇ ਤਾਂ ਪਹਿਲਾਂ ਹੀ ‘ਅੰਬਾਨੀਆਂ’ ਲਈ ਖੁੱਲ੍ਹੇ ਹੋਏ ਹਨ।
ਮੋਦੀਕਿਆਂ ਨੂੰ ਕੇਵਲ ਏਨੀ ਹੀ ਲੋੜ ਹੈ ਕਿ ‘ਅਡਾਨੀਕਿਆਂ’ ਦੇ ਵੱਡੇ ਭਾਈਚਾਰੇ ਅੱਗੇ ਬਾਦਲਕੇ ਕੋਈ
ਰੋੜਾ ਨਾ ਅਟਕਾਉਣ। ਜੋ ਬਾਦਲਕਿਆਂ ਨੂੰ ਮਨਜ਼ੂਰ ਹੈ।
ਪੰਜਾਬ ਖੇਤੀ ਪ੍ਰਧਾਨ ਪ੍ਰਾਂਤ ਹੈ। ਫਸਲਾਂ ਦੇ ਮੁੱਲ ਤੇ ਫਸਲਾਂ ਲਈ ਲੋੜੀਂਦੀਆਂ ਖਾਦਾਂ ਆਦਿ ਇਹਨਾਂ
ਖੇਤਰਾਂ ਵਿੱਚ ਧੰਨ ਲਾਉਣ ਵਾਲਿਆਂ ਦੀ ਮਰਜ਼ੀ ਅਨੁਸਾਰ ਮਿੱਥੇ ਜਾਂਦੇ ਰਹਿਣਗੇ। ਇਹ ਵਿਸ਼ਵਾਸ ਬਾਦਲਾਂ
ਨੇ ਕੇਂਦਰ ਨੂੰ ਦਿੱਤਾ ਹੋਇਆ ਹੈ। ਕੇਂਦਰ ਵੱਲੋਂ ਪੰਜਾਬ ਅੰਦਰ ਸੜਕਾਂ ਅਤੇ ਸੰਚਾਰ ਦੇ ਸਾਧਨ
ਉਦਯੋਗਪਤੀਆਂ ਦੀਆਂ ਲੋੜਾਂ ਅਨੁਸਾਰ ਬਣਦੇ ਰਹਿਣਗੇ। ਕਿਰਤ ਤੋਂ ਮੁਕਤ ਮਧਵਰਗੀ ਪਰਿਵਾਰਾਂ ਲਈ
ਨੌਕਰੀਆਂ, ਵਿੱਦਿਆ, ਸਿਹਤ ਸਹੂਲਤਾਂ, ਆਵਾਜਾਈ ਦੇ ਸਾਧਨ ਇਨ੍ਹਾਂ ਉੱਪਰ ਖਰਚੇ ਗਏ ਧੰਨ ਦੀਆਂ ਲੋੜਾਂ
ਅਨੁਸਾਰ ਉਪਲਬਧ ਰਹਿਣਗੇ।
ਪੰਜਾਬ ਦੀ ਉੱਨਤੀ ਲਈ ਅਪਨਾਈ ਗਈ ਇਹ ਲੜੀ ਭਾਰਤ ਦੀ ਇਸੇ ਕਿਸਮ ਦੀ ਲੜੀ ਨਾਲੋਂ ਕੋਈ ਵੱਖਰੀ ਨਹੀਂ।
ਪ੍ਰਧਾਨ ਮੰਤਰੀ ਮੋਦੀ ਹੁਣ ਤਾਈਂ ਲਗਭਗ 30 ਦੇਸ਼ਾਂ ਦਾ ਦੌਰਾ ਮੁਕੰਮਲ ਕਰਨ ਜਾ ਰਹੇ ਹਨ। ਧੰਨ, ਸ਼ਕਤੀ
ਤੇ ਵਿਸ਼ਵਾਸ ਦੀ ਕਮੀ ਤਾਂ ਹੈ ਹੀ ਅਤੇ ਨਤੀਜੇ ਵਜੋਂ ਠੂਠਾ ਫੜ੍ਹ ਕੇ ਹੱਥ `ਚ ਚੱਲਣਾ ਮਜ਼ਬੂਰੀ ਹੈ,
ਪਰ ਨਾਲ ਦੀ ਨਾਲ ਇੱਥੋਂ ਦੀ ਕਿਰਤ ਕਮਾਈ ਦਾ ਭਰਿਆ ਹੋਇਆ ਠੂਠਾ ਬਿਦੇਸ਼ਾਂ ਦੇ ਧਨ ਕੁਬੇਰਾਂ ਦੀ ਝੋਲੀ
ਵਿੱਚ ਪਾਉਣਾ ਵੀ ਜ਼ਰੂਰੀ ਹੈ। ਅਮਰੀਕਾ ਦੀ ਉਡਾਣ ਭਰਨ ਤੋਂ ਪਹਿਲਾਂ 16, 500 ਕਰੋੜ ਰੁਪਏ ਦਾ ਸੌਦਾ
ਹੈਲੀਕਾਪਟਰ ਖ੍ਰੀਦਣ ਲਈ ਅਮਰੀਕਾ ਨਾਲ ਕਰਨਾ ਪਿਆ। ਉੱਥੇ ਜਾ ਕੇ ਹੁਣ ਹੋਰ ਕਿੰਨੀ ਭਾਰਤ ਦੀ ਕਿਰਤ
ਕਮਾਈ ਉੱਥੋਂ ਦੇ ਧਨ ਕੁਬੇਰਾਂ ਦੀ ਝੋਲੀ ਵਿੱਚ ਪੈਣੀ ਹੈ? ਇਸਦੀ ਥੋੜੇ ਦਿਨ ਉਡੀਕ ਕਰਨੀ ਪਏਗੀ।
ਬਦਲੇ ਵਿੱਚ ਵਿਗਿਆਨਿਕ ਤੇ ਤਕਨੀਕੀ ਜਾਣਕਾਰੀ ਉੱਥੋਂ ਕਿੰਨੀ ਕੁ ਪ੍ਰਾਪਤ ਹੁੰਦੀ ਹੈ, ਜਿਸ ਦੀ
ਪ੍ਰਾਪਤੀ ਲਈ ਮੋਦੀ ਜੀ ਉੱਥੇ ਗਏ ਹਨ। ਇਹ ਥੋੜੇ ਦਿਨਾਂ ਮਗਰੋਂ ਪਤਾ ਲੱਗ ਜਾਏਗਾ। ਪਰ ਉਸ ਗਿਆਨ ਦੀ
ਵਰਤੋਂ ਕਰਨ ਦੀ, ਗਾਂ ਨੂੰ ਮਾਤਾ, ਹਨੂੰਮਾਨ ਨੂੰ ਬਜਰੰਗ ਬਲੀ ਅਤੇ ਬੱਚਿਆਂ ਨੂੰ ਬਾਂਦਰ ਦਾ ਰੂਪ ਦੇ
ਕੇ ਪਹਿਲੀ ਗੁੜਤੀ ਦੇਣ ਵਾਲੇ ਹਿੰਦੂਤਵੀ ਉਹਨੂੰ ਕਿੰਨਾ ਕੁ ਵਰਤ ਸਕਦੇ ਹਨ, ਇਸਦੀ ਉਡੀਕ ਕਰਨੀ
ਪਵੇਗੀ। ਮੋਦੀ ਦੀ ਅਮਰੀਕਾ ਨੂੰ ਉਡਾਣ ਸਮੇਂ ਇਹ ਖਬਰ ਆ ਗਈ ਕਿ ਉਸ ਵੱਡੇ ਦੇਸ਼ ਦਾ 332 ਮੀਟਰ ਲੰਮਾ
ਐਟਮੀ ਸ਼ਕਤੀ ਨਾਲ ਚੱਲਣ ਵਾਲਾ, ਸਮੁੰਦਰੀ ਜਹਾਜ਼ ਜਿਸ ਉੱਤੇ 90 ਹੈਲੀਕਾਪਟਰ, ਜਹਾਜ਼, ਐਟਮੀ ਉਡਣ ਸ਼ਸਤਰ
ਅਤੇ ਐਟਮੀ ਸ਼ਕਤੀ ਨਾਲ ਚੱਲਣ ਵਾਲੀਆਂ ਡੁਬਕਣੀ ਕਿਸ਼ਤੀਆਂ, ਜਪਾਨੀ ਫੌਜਾਂ ਅਤੇ ਭਾਰਤੀ ਫੌਜ ਨਾਲ ਮਿਲ
ਕੇ ਬੰਗਾਲ ਦੀ ਖਾੜੀ ਵਿੱਚ ਆਉਂਦੇ ਦਿਨੀਂ ਮਸ਼ਕਾਂ ਕਰਨਗੇ। ਕੀ ਇਹ ਮੱਧ ਪੂਰਬ ਪਿੱਛੋਂ ਚੀਨ ਨਾਲ ਆਡਾ
ਲਾਉਣ ਦੀ ਕੋਈ ਯੋਜਨਾ ਹੈ?
ਕੀ ਇਹ ਰਾਜਨੀਤਿਕ ਜੁਗਾੜ ਕਥਿਤ ਭਾਰਤੀਆਂ ਦੇ ‘ਰਾਸ਼ਟਰ ਪਿਤਾ’ ਗਾਂਧੀ ਦੇ ਸਿਧਾਂਤ ਦੀ ਦੇਣ ਹੈ?
ਸਾਦਾ ਰੂਪ ਵਿੱਚ ਨਹੀਂ। ਪਰ ਕੀ ਗਾਂਧੀ ਉਹ ਸੀ, ਜੋ ਸਾਨੂੰ ਜਵਾਹਰ ਲਾਲ ਨਹਿਰੂ ਨੇ ਪਰੋਸ ਕੇ
ਦਿੱਤਾ? ਹੁਣ ਤਾਈਂ ਤਾਂ ਇਹ ਖੋਜ ਟਕਸਾਲੀ ਰੂਪ ਲੈ ਗਈ ਹੈ ਕਿ ਗਾਂਧੀ ਦੇ ਸਾਰੇ ਹੀ ਸਿਧਾਂਤ ਫੇਲ੍ਹ
ਹੋਏ। ਸ਼ਾਂਤਮਈ, ਫਿਰਕੂ ਏਕਤਾ, ਨਸਲੀ ਵਖਰੇਵੇਂ, ਅਮੀਰੀ ਗਰੀਬੀ ਪਾੜਾ, ਸਵੱਛਤਾ, ‘ਦੇਸ਼ ਦੀ ਵੰਡ
ਮੇਰੀ ਲਾਸ਼ ਤੇ ਹੋਏਗੀ’, ਆਦਿ-ਆਦਿ ਦੇ ਨਾਲ ‘ਨਿਊਯਾਰਕ ਟਾਈਮਸ’ ਅਮਰੀਕਾ ਦੇ ਅਡੀਟਰ ਸ੍ਰੀ ਲੇ,
ਲੇਲੀਵੈਲਡ ਨੇ ਗਾਂਧੀ ਦੀਆਂ ਅਨੇਕ ਚਿੱਠੀਆਂ ਤੋਂ ਇਹ ਸਿੱਧ ਕੀਤਾ ਹੈ ਕਿ ਉਸਦਾ ਇੱਕ ਯਹੂਦੀ
ਰਿਟਾਇਰਡ ਫੌਜੀ ਜੋ ਜਰਮਨ ਸ਼ਹਿਰੀ ਸੀ ਨਾਲ ਕਈ ਸਾਲ ਕਾਮੁਕ ਸਬੰਧ ਰਹੇ, ਜਿਨ੍ਹਾਂ ਵਿੱਚ ਗਾਂਧੀ ਦਾ
ਵਰਤਾਰਾ ਇਸਤਰੀ ਮਾਫਕ ਸੀ। ਇਸ ਵਿਅਕਤੀ ਦੀਆਂ ਸਾਰੇ ਦੇਸ਼ ਵਿੱਚ ਮੂਰਤੀਆਂ ਸਥਾਪਤ ਕਰਨੀਆਂ ਇੱਕ ਵੱਡਾ
ਪਾਪ ਸੀ ਤੇ ਅੱਜ ਵੀ ਪਾਪ ਹੈ।
ਉਸਦੀ ਮ੍ਰਿਤਕ ਦੇਹ ਦੀਆਂ ਆਖਰੀ ਰਸਮਾਂ ਲਗਭਗ ਸ਼ਰਮਸਾਰ ਸਨ। ਸਸਕਾਰ ਸਮੇਂ ਮ੍ਰਿਤਕ ਦੇਹ ਲਿਜਾਣ
ਵਾਸਤੇ ਤੋਪ ਵਾਲੀ ਗੱਡੀ ਦੀ ਵਰਤੋਂ, 15 ਮਣ ਸੰਦਲ ਦੀ ਲੱਕੜੀ, ਚਾਰ ਮਣ ਘਿਓ, ਦੋ ਮਣ ਖੁਸ਼ਬੂਦਾਰ
ਸਮੱਗਰੀ, ਇੱਕ ਮਣ ਨਾਰੀਅਲ, 15 ਸੇਰ ਕਪੂਰ ਦੀ ਵਰਤੋਂ ਹੋਈ। ਲੋਕਾਂ ਦਾ ਮਸੀਹਾ ਸਦਵਾਉਣ ਵਾਲੇ ਦਾ
ਸਸਕਾਰ ਸਧਾਰਨ ਸ਼ਮਸ਼ਾਨਘਾਟ ਦੀ ਥਾਂ ਯਮੁਨਾ ਦੇ ਕੰਢੇ ਵਿਸ਼ਾਲ ਗੁਲਾਬ ਦੇ ਫੁੱਲਾਂ ਲੱਦੇ ਬਗੀਚੇ ਵਿੱਚ
ਹੋਇਆ। ਇਹ ਸਾਰੀ ਜਾਣਕਾਰੀ ਗਾਂਧੀ ਜੀ ਦੇ ਸਕੱਤਰ ਵੱਲੋਂ ਦਿੱਤੀ ਗਈ ਅਤੇ ਇਸ ਤੇ ਪਹਿਰਾ ਭਾਰਤ ਦੇ
ਗਵਰਨਰ ਜਨਰਲ ਲਾਰਡ ਮਾਊਂਟ ਬੈਟਨ ਨੇ ਦਿੱਤਾ। ਚਲਾਕ ਬ੍ਰਾਹਮਣ ਨਹਿਰੂ ਨੇ ਉਪਰੋਕਤ ਗਾਂਧੀ ਨੂੰ ਭਾਰਤ
ਦੇ ਲੋਕਾਂ ਦਾ ਬਾਪੂ ਬਣਾ ਕੇ ਜੋ ਵੱਡਾ ਪਾਪ ਕੀਤਾ ਤੇ ਜੋ ਪਾਪ ਅੱਜ ਵੀ ਹੋ ਰਿਹਾ ਹੈ, ਉਸਦੇ ਸਿੱਟੇ
ਅਸੀਂ ਬਹੁਤ ਭੁਗਤੇ ਹਨ ਤੇ ਹੋਰ ਵੀ ਭੁਗਤਾਂਗੇ। ਜੇ ਗਾਂਧੀ ਦੀ ਦੋ ਅਕਤੂਬਰ ਨੂੰ ਮਨਾਈ ਜਾਣ ਵਾਲੀ
ਜੈਯੰਤੀ ਦੇ ਵਰਤਾਰੇ ਤੋਂ ਅਲੱਗ ਨਾ ਹੋਏ।
24/09/15)
ਜਸਵੰਤ ਸਿੰਘ ‘ਅਜੀਤ’
ਸਿੱਖ ਜਵਾਨੀ ਦੀ ਸੰਭਾਲ: ਜ਼ਿਮੇਂਦਾਰੀ ਕਿਸਦੀ?
ਆਮ ਵੇਖਣ ਵਿੱਚ ਆਉਂਦਾ ਰਹਿੰਦਾ ਹੈ ਕਿ ਜਦੋਂ ਕਦੀ ਵੀ ਸਿੱਖ ਆਗੂਆਂ ਨੂੰ ਕਿਸੇ ਧਾਰਮਕ
ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਸਿੱਖ ਨੌਜਵਾਨਾਂ ਵਿੱਚ ਸਿੱਖੀ
ਵਿਰਸੇ ਨਾਲੋਂ ਟੁੱਟ, ਸਿੱਖੀ ਸਰੂਪ ਨੂੰ ਤਿਲਾਂਜਲੀ ਦੇਣ ਦੇ ਵੱਧ ਰਹੇ ਰੁਝਾਨ ਦੀ ਚਰਚਾ ਬਹੁਤ ਹੀ
ਭਾਵੁਕਤਾ ਨਾਲ ਕਰਦੇ ਹਨ। ਪ੍ਰੰਤੂ ਜਦੋਂ ਉਨ੍ਹਾਂ ਨੂੰ ਨੌਜਵਾਨਾਂ ਵਿੱਚ ਵੱਧ ਰਹੇ ਇਸ ਰੁਝਾਨ ਦੇ
ਕਾਰਣਾਂ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਘੜਿਆ-ਘੜਾਇਆ ਇਹ ਉੱਤਰ ਦੇ ਕੇ ਪੱਲਾ ਝਾੜ ਲੈਂਦੇ ਹਨ ਕਿ,
ਇਸਦਾ ਮੁੱਖ ਕਾਰਣ ਧਾਰਮਕ ਜਥੇਬੰਦੀਆਂ ਦਾ ਸਿੱਖੀ ਦੇ ਪ੍ਰਚਾਰ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ
ਪੱਖੋਂ ਇਮਾਨਦਾਰ ਨਾ ਹੋਣਾ ਹੈ। ਫਿਰ ਜਦੋਂ ਧਾਰਮਕ ਜਥੇਬੰਦੀਆਂ ਦੇ ਮੁੱਖੀਆਂ ਪਾਸੋਂ ਉਨ੍ਹਾਂ ਪੁਰ
ਲਾਏ ਜਾ ਰਹੇ ਇਸ ਦੋਸ਼ਾਂ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਬੜੇ ਹੀ ਮਾਣ ਨਾਲ ਦਾਅਵਾ ਕਰਦਿਆਂ ਦਸਦੇ
ਹਨ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਤਾਂ ਧਰਮ ਪ੍ਰਚਾਰ ਲਈ ਹਰ ਸਾਲ ਕਰੋੜਾਂ ਰੁਪਏ ਖਰਚ ਕੀਤੇ ਜਾ
ਰਹੇ ਹਨ। ਇਹ ਦਾਅਵਾ ਕਰਨ ਦੇ ਬਾਵਜੂਦ, ਉਹ ਇਸ ਸੁਆਲ ਦਾ ਜਵਾਬ ਦੇਣ ਤੋਂ ਪਾਸਾ ਵੱਟ ਜਾਂਦੇ ਹਨ ਕਿ
ਤੁਹਾਡੀ ਜਥੇਬੰਦੀ ਵਲੋਂ ਹਰ ਸਾਲ ਧਰਮ ਪ੍ਰਚਾਰ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ ਵੀ
ਨੌਜਵਾਨਾਂ ਦੇ ਸਿੱਖੀ ਵਿਰਸੇ ਨਾਲੋਂ ਟੁੱਟਦਿਆਂ ਜਾਣ ਦੇ ਵੱਧ ਰਹੇ ਰੁਝਾਨ ਨੂੰ ਠਲ੍ਹ ਕਿਉਂ ਨਹੀਂ
ਪੈ ਰਹੀ?
ਕੁਝ ਹੀ ਸਮਾਂ ਪਹਿਲਾਂ ਦੀ ਗਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ
ਸਿੰਘ ਮਕੱੜ ਨੇ ਆਪ ਸਵੀਕਾਰ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ `ਤੇ ਕਰੋੜਾਂ ਰੁਪਏ ਖਰਚ
ਕੀਤੇ ਜਾਣ ਦੇ ਬਾਵਜੂਦ, ਪੰਜਾਬ ਦੇ ਸਿੱਖ ਨੌਜਵਾਨਾਂ ਵਿੱਚ ਪਤੱਤ ਹੋਣ ਵਲ ਰੁਝਾਨ ਲਗਾਤਾਰ ਵੱਧਦਾ
ਜਾ ਰਿਹਾ ਹੈ, ਪਰ ਉਨ੍ਹਾਂ ਇਸਦੇ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿਮੇਂਦਾਰ ਸਵੀਕਾਰਨ ਤੋਂ ਸਾਫ ਇਨਕਾਰ
ਕਰ ਦਿਤਾ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ
ਕਮੇਟੀ ਸਮੇਤ ਹਜ਼ਾਰਾਂ ਸਿੰਘ ਸਭਾਵਾਂ ਅਤੇ ਛੋਟੀਆਂ-ਵੱਡੀਆਂ ਅਨੇਕਾਂ ਧਾਰਮਕ ਜਥੇਬੰਦੀਆਂ ਹਨ, ਜੋ
ਆਪੋ-ਆਪਣੇ ਸਾਧਨਾਂ ਤੇ ਸਮਰਥਾ ਅਨੁਸਾਰ ਧਰਮ ਪ੍ਰਚਾਰ ਦੇ ਖੇਤ੍ਰ ਵਿੱਚ ਯੋਗਦਾਨ ਪਾ ਰਹੀਆਂ ਹਨ।
ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਯੋਗਦਾਨ ਪੁਰ ਕਰੋੜਾਂ ਹੀ ਰੁਪਏ ਖਰਚ ਹੋ ਰਹੇ ਹਨ। ਪਰ ਇਸ ਗਲ ਤੋਂ
ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸਦੇ ਬਾਵਜੂਦ ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ
ਨਾਲੋਂ ਟੁੱਟ, ਪਤਤ ਹੋਣ ਦਾ ਜੋ ਰੁਝਾਨ ਬਣਿਆ ਹੋਇਆ ਹੈ, ਉਸਨੂੰ ਕਿਸੇ ਵੀ ਪੱਧਰ ਤੇ ਠਲ੍ਹ ਨਹੀਂ ਪੈ
ਰਹੀ।
ਵਰਨਣਯੋਗ ਗਲ ਇਹ ਵੀ ਹੈ ਕਿ ਸਿੱਖ ਆਗੂ ਆਪਣੇ-ਆਪਨੂੰ ਸਿੱਖ ਰਾਜਨੀਤੀ ਵਿੱਚ ਸਥਾਪਤ ਕਰਨ ਲਈ
ਇਕ-ਦੂਜੇ ਤੇ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਉਨ੍ਹਾਂ ਦਾ ਵਿਰੋਧੀ ਨਿੱਜ ਸੁਆਰਥ ਦੀ ਪੂਰਤੀ ਲਈ,
ਕੌਮ ਦੇ ਵੱਡੇ ਹਿਤਾਂ ਅਤੇ ਅਧਿਕਾਰਾਂ ਨੂੰ ਨਜ਼ਰ-ਅੰਦਾਜ਼ ਕਰ ਰਿਹਾ ਹੈ। ਸਿੱਖ ਅਤੇ ਸਿੱਖੀ ਦੇ
ਦੁਸ਼ਮਣਾਂ ਨਾਲ, ਸਿੱਖ ਹਿਤਾਂ ਤੇ ਅਧਿਕਾਰਾਂ ਦਾ ਸੌਦਾ ਕਰ ਰਿਹਾ ਹੈ। ਇਸਦੇ ਨਾਲ ਹੀ ਉਹ ਇਹ ਦੋਸ਼
ਲਾਉਣੋਂ ਵੀ ਸੰਕੋਚ ਨਹੀਂ ਕਰਦੇ ਕਿ ਉਨ੍ਹਾਂ ਦੇ ਵਿਰੋਧੀ ਵਲੋਂ ਜਿਸਤਰ੍ਹਾਂ ਧਾਰਮਕ ਸੰਸਥਾਵਾਂ ਅਤੇ
ਧਾਰਮਕ ਸਮਾਗਮਾਂ ਦੀ ਵਰਤੋਂ ਆਪਣਾ ਗੁਣ-ਗਾਨ ਕਰਨ ਅਤੇ ਵਿਰੋਧੀਆਂ ਨੂੰ ਭੰਡਣ ਲਈ ਕੀਤੀ ਜਾ ਰਹੀ ਹੈ,
ਉਸ ਕਾਰਣ ਵੀ ਸਿੱਖ ਨੌਜਵਾਨਾਂ ਵਿੱਚ ਧਰਮ ਪ੍ਰਤੀ ਉਦਾਸੀਨਤਾ ਵੱਧਦੀ ਜਾ ਰਹੀ ਹੈ ਤੇ ਫਲਸਰੂਪ ਜਿਥੇ
ਉਹ ਸਿੱਖੀ ਵਿਰਸੇ ਨਾਲੋਂ ਟੁੱਟ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ, ਉਥੇ ਹੀ ਉਹ
ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋ ਜਵਾਨੀ ਤੇ ਜ਼ਿੰਦਗੀ ਵੀ ਬਰਬਾਦ ਕਰ ਰਹੇ ਹਨ।
ਸਾਰੇ ਹਾਲਾਤ ਨੂੰ ਗੰਭੀਰਤਾ ਨਾਲ ਵਾਚਿਆਂ ਅਤੇ ਘੋਖਿਆਂ, ਇਸ ਹਮਾਮ ਵਿੱਚ ਸਾਰੇ ਹੀ ਨੰਗੇ ਨਜ਼ਰ
ਆਉਣਗੇ। ਪੰਜਾਬ ਵਿੱਚ ਲੰਮੇਂ ਸਮੇਂ ਤੋਂ ਇਹ ਪਰੰਪਰਾ ਜਿਹੀ ਚਲੀ ਆ ਰਹੀ ਹੈ ਕਿ ਜਦੋਂ ਵੀ ਕਿਸੇ
ਮਹਤੱਵਪੁਰਣ ਇਤਿਹਾਸਕ ਸਥਾਨ ਤੇ, ਉਸ ਸਥਾਨ ਨਾਲ ਸਬੰਧਤ ਇਤਿਹਾਸਕ ਸਾਕੇ ਦੀ ਯਾਦ ਮੰਨਾਉਣ ਲਈ ਜਿਥੇ
ਧਾਰਮਕ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ `ਤੇ ਇਸ ਮੌਕੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਜੁੜਨ
ਦੀ ਸੰਭਾਵਨਾ ਵਿਖਾਈ ਦਿੰਦੀ ਹੈ, ਤਾਂ ਪੰਜਾਬ ਵਿਚਲੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ, ਜਿਨ੍ਹਾਂ
ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਸਿੱਖੀ ਦੀਆਂ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ
ਮਾਨਤਾਵਾਂ ਦੇ ਰਖਿਅਕ ਹੋਣ ਦੇ ਦਾਅਵੇਦਾਰ, ਅਕਾਲੀ ਦਲ ਵੀ ਸ਼ਾਮਲ ਹੁੰਦੇ ਹਨ, ਉਥੇ ਆਪੋ-ਆਪਣੇ ਰਾਜਸੀ
ਜਲਸੇ ਕਰਨ ਲਈ ਲਾਓ-ਲਸ਼ਕਰ ਲੈ ਕੇ ਪੁਜ ਜਾਂਦੀਆਂ ਹਨ, ਇਨ੍ਹਾਂ ਜਲਸਿਆਂ, ਜਿਨ੍ਹਾਂ ਨੂੰ ਇਨ੍ਹਾਂ ਦੇ
ਆਯੋਜਕ ਕਾਨਫਰੰਸਾਂ ਦਾ ਨਾਂ ਦਿੰਦੇ ਹਨ, ਵਿੱਚ ਧਾਰਮਕ ਗਲਾਂ ਘਟ ਅਤੇ ਰਾਜਸੀ ਗਲਾਂ ਵਧੇਰੇ ਕੀਤੀਆਂ
ਜਾਂਦੀਆਂ ਹਨ ਅਤੇ ਉਹ ਵੀ ਵਿਰੋਧੀ ਨੂੰ ਭੰਡਣ ਅਤੇ ਆਪਣਾ ਗੁਣ-ਗਾਨ ਕਰਨ ਲਈ।
ਭਾਵੇਂ ਮੁਕਤਸਰ ਵਿਖੇ ਚਾਲ੍ਹੀ ਮੁਕਤਿਆਂ ਦੀ ਸ਼ਹੀਦੀ ਦੀ ਯਾਦ ਮਨਾਈ ਜਾ ਰਹੀ ਹੋਵੇ ਅਤੇ ਭਾਵੇਂ
ਫਤਹਿਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ। ਇਨ੍ਹਾਂ ਮੌਕਿਆਂ ਤੇ
ਆਯੋਜਿਤ ਕੀਤੇ ਜਾਂਦੇ ਜੋੜ ਮੇਲਿਆਂ ਦੌਰਾਨ ਰਾਜਸੀ ਪਾਰਟੀਆਂ ਵਲੋਂ ਕੀਤੇ ਜਾਂਦੇ ਜਲਸਿਆਂ
(ਕਾਨਫਰੰਸਾਂ) ਵਿੱਚ ਲੀਡਰਾਂ ਵਲੋਂ ਕੀਤੇ ਜਾਂਦੇ ਭਾਸ਼ਣਾਂ ਵਿੱਚ, ਜਿਨ੍ਹਾਂ ਦੀ ਸ਼ਹਾਦਤ ਦੀ ਯਾਦ
ਮੰਨਾਈ ਜਾ ਰਹੀ ਹੁੰਦੀ ਹੈ, ਉਨ੍ਹਾਂ ਦਾ ਜ਼ਿਕਰ ਸ਼ਾਇਦ ਨਾਂ ਮਾਤ੍ਰ ਸ਼ਰਧਾ ਦੇ ਫੁਲ ਭੇਂਟ ਕਰਨ ਤਕ
ਸੀਮਤ ਹੁੰਦਾ ਹੈ, ਬਾਕੀ ਸਾਰਾ ਸਮਾਂ ਵਿਰੋਧੀਆਂ ਨੂੰ ਭੰਡਣ ਅਤੇ ਆਪਣਾ ਗੁਣ-ਗਾਨ ਕਰਨ ਲਈ ਹੀ ਵਰਤਿਆ
ਗਿਆ ਹੁੰਦਾ ਹੈ।
ਅਜਿਹਾ ਕੁੱਝ ਕੇਵਲ ਕਾਂਗ੍ਰਸ ਜਾਂ ਦੂਜੀਆਂ ਰਾਜਸੀ ਪਾਰਟੀਆਂ ਦੇ ਜਲਸਿਆਂ ਵਿੱਚ ਹੀ ਨਹੀਂ ਹੁੰਦਾ,
ਸਗੋਂ ਸਿੱਖੀ ਅਤੇ ਸਿੱਖੀ ਦੀਆਂ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਰਾਖੇ ਹੋਣ ਦੇ
ਦਾਅਵੇਦਾਰ, ਅਕਾਲੀ ਦਲਾਂ ਦੇ ਜਲਸਿਆਂ ਵਿੱਚ ਵੀ ਹੁੰਦਾ ਹੈ। ਇਨ੍ਹਾਂ ਨੂੰ ਕੋਈ ਪੁੱਛੇ ਕਿ ਜੇ
ਸਿੱਖੀ ਦੇ ਠੇਕੇਦਾਰ ਹੋਣ ਦੇ ਦਾਅਵੇਦਾਰ, ਅਕਾਲੀ ਆਗੂ ਹੀ, ਧਾਰਮਕ ਸਮਾਗਮਾਂ ਦੇ ਮੌਕਿਆਂ ਦੀ ਰਾਜਸੀ
ਵਰਤੋਂ ਕਰਨ ਵਿੱਚ ਸਭ ਤੋਂ ਅੱਗੇ ਰਹਿੰਦੇ ਹੋਣ ਅਤੇ ਇਕ-ਦੂਜੇ ਦੀਆਂ ਪਗੜੀਆਂ ਉਛਾਲਣ ਵਿੱਚ ਕੋਈ ਕਸਰ
ਨਾ ਛਡਦੇ ਹੋਣ ਤਾਂ ਦੂਜਿਆਂ ਦੇ ਨਾਲ ਸ਼ਿਕਵਾ ਕਾਹਦਾ?
ਇਹ ਗਲ ਸੋਚਣ ਤੇ ਸਮਝਣ ਵਾਲੀ ਹੈ ਕਿ ਇਨ੍ਹਾਂ ਮੌਕਿਆਂ ਤੇ ਜੋ ਲੋਕੀ ਸ਼ਹੀਦਾਂ ਪ੍ਰਤੀ ਆਪਣੀ ਅਕੀਦਤ
ਪੇਸ਼ ਕਰਨ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਲਈ ਪਹੁੰਚਦੇ ਹਨ, ਉਹ ਇਨ੍ਹਾਂ ਭਾਸ਼ਣਾਂ ਤੋਂ
ਕੀ ਸੰਦੇਸ਼ ਅਤੇ ਪ੍ਰੇਰਨਾ ਲੈ ਕੇ ਪਰਤਦੇ ਹੋਣਗੇ? ਇਨ੍ਹਾਂ ਸਿੱਖੀ ਦੇ ਠੇਕੇਦਾਰਾਂ ਵਲੋਂ ਜਿਸਤਰ੍ਹਾਂ
ਇਕ-ਦੂਜੇ ਨੂੰ ਕੋਸਣ ਵਿੱਚ ਆਪਣੇ ਦਿਲ ਦਾ ਗੁਭਾਰ ਕਢਣ ਲਈ, ਧਾਰਮਕ ਮੌਕਿਆਂ ਦੀ ਵਰਤੋਂ ਕੀਤੀ ਜਾਂਦੀ
ਹੈ, ਕੀ ਉਸਤੋਂ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਪੁਜਣ ਵਾਲੇ ਸ਼ਰਧਾਲੂਆਂ,
ਜਿਨ੍ਹਾਂ ਵਿੱਚ ਨੌਜਵਾਨਾਂ ਦੀ ਗਿਣਤੀ ਕਿਸੇ ਵੀ ਤਰ੍ਹਾਂ ਘਟ ਨਹੀਂ ਹੁੰਦੀ ਹੋਵੇਗੀ, ਦੀ ਧਾਰਮਕ
ਭਾਵਨਾ ਨੂੰ ਠੇਸ ਨਹੀਂ ਪੁਜਦੀ ਹੋਵੇਗੀ? ਉਨ੍ਹਾਂ ਦੇ ਦਿਲ ਵਿੱਚ ਇਹ ਵਿਚਾਰ ਪੈਦਾ ਨਹੀਂ ਹੁੰਦਾ
ਹੋਵੇਗਾ ਕਿ ਕੀ ਕੌਮ ਦੇ ਸ਼ਹੀਦਾਂ ਨੇ ਅਜਿਹੇ ਹੀ ਸਿੱਖੀ ਦੇ ਠੇਕੇਦਾਰਾਂ ਦੀ ਸੁਆਰਥ-ਪੂਰਤੀ ਲਈ
ਆਪਣੀਆਂ ਸ਼ਹਾਦਤਾਂ ਦਿਤੀਆਂ ਹਨ?
ਕੋਈ ਇਸ ਸੱਚਾਈ ਨੂੰ ਸਵੀਕਾਰ ਕਰੇ ਜਾਂ ਨਾਂਹ, ਪਰ ਸੱਚਾਈ ਇਹੀ ਹੈ ਕਿ ਸਿੱਖ ਨੌਜਵਾਨਾਂ ਵਿੱਚ
ਸਿੱਖੀ ਪ੍ਰਤੀ ਜੋ ਉਦਾਸੀਨਤਾ ਵੇਖਣ ਨੂੰ ਮਿਲ ਰਹੀ ਹੈ, ਉਸਦਾ ਮੁੱਖ ਕਾਰਣ ਸਿੱਖੀ ਦੇ ਰਾਖੇ ਹੋਣ ਦੇ
ਦਾਅਵੇਦਾਰਾਂ ਵਲੋਂ ਧਾਰਮਕ ਮੌਕਿਆਂ ਅਤੇ ਸਮਾਗਮਾਂ ਦੀ ਰਾਜਸੀ ਸੁਆਰਥ ਲਈ ਵਰਤੋਂ ਕੀਤਾ ਜਾਣਾ ਵੀ
ਹੈ। ਇਹੀ ਕਾਰਣ ਹੈ ਕਿ ਧਾਰਮਕ ਜਥੇਬੰਦੀਆਂ ਵਲੋਂ ਧਰਮ ਪ੍ਰਚਾਰ ਪ੍ਰਚੰਡ ਕਰਨ ਦੇ ਨਾਂ ਤੇ ਕਰੋੜਾਂ
ਰੁਪਏ ਖਰਚ ਕੀਤੇ ਜਾਣ, ਹਰ ਸਾਲ ਸੈਂਕੜੇ ਧਾਰਮਕ ਸਮਾਗਮ ਕਰਨ, ਚੇਤਨਾ, ਜਾਗ੍ਰਤੀ ਅਤੇ ਖਾਲਸਾ ਮਾਰਚ
ਕੀਤੇ ਜਾਣ ਦੇ ਬਾਵਜੂਦ, ਸਿੱਖ ਨੌਜਵਾਨਾਂ ਵਿੱਚ ਧਰਮ ਪ੍ਰਤੀ ਉਦਾਸੀਨਤਾ ਘਟਣ ਦੀ ਬਜਾਏ ਲਗਾਤਾਰ
ਵੱਧਦੀ ਹੀ ਜਾ ਰਹੀ ਹੈ, ਜਿਸ ਕਾਰਣ ਉਹ ਸਿੱਖੀ ਸਰੂਪ ਨੂੰ ਤਿਲਾਂਜਲੀ ਦੇਣ ਦੇ ਨਾਲ ਹੀ, ਨਸ਼ਿਆਂ ਦੀ
ਲਤ ਦਾ ਸ਼ਿਕਾਰ ਹੋ ਆਪਣੀ ਜਵਾਨੀ ਅਤੇ ਜ਼ਿੰਦਗੀ ਬਰਬਾਦ ਕਰ ਰਹੇ ਹਨ।
ਪ੍ਰੀਭਾਸ਼ਾ ਅਸਲੀ ਅਕਾਲੀ ਦਲ ਦੀ: ਗਲ ਸ਼ਾਇਦ ਉਦੋਂ ਦੀ ਹੈ, ਜਦੋਂ ਸ. ਪ੍ਰਕਾਸ਼ ਸਿੰਘ ਬਾਦਲ
ਵਲੋਂ, ਜ. ਗੁਰਚਰਨ ਸਿੰਘ ਟੋਹੜਾ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਪ੍ਰਧਾਨਗੀ ਤੋਂ ਬੇ-ਇਜ਼ਤ ਕਰਕੇ ਹਟਾਏ ਜਾਣ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚੋਂ ਕਢ ਦਿਤੇ ਜਾਣ
ਤੋਂ ਲਗਭਗ ਚਾਰ ਵਰ੍ਹੇ ਬਾਅਦ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਕਰ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪ ਦਿਤਾ ਗਿਆ ਸੀ, ਨੇ ਅਸਲੀ ਅਤੇ ਪੰਥਕ ਜਥੇਬੰਦੀ ਦੀ
ਪ੍ਰੀਭਾਸ਼ਾ ਕਰਦਿਆਂ ਕਿਹਾ ਸੀ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਅਤੇ ਅਸਲੀ ਪੰਥਕ ਜਥੇਬੰਦੀ ਉਹੀ ਹੈ,
ਜਿਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ ਹੈ। ਇਹੀ ਪ੍ਰੀਭਾਸ਼ਾ ਅਜ ਵੀ
ਬਾਦਲ ਅਕਾਲੀ ਦਲ ਦੇ ਮੁਖੀਆਂ ਵਲੋਂ ਬਾਰ-ਬਾਰ ਦੋਹਰਾਈ ਜਾ ਕੇ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ
ਇਹ (ਬਾਦਲ) ਅਕਾਲੀ ਦਲ ਹੀ ਸ਼ਹੀਦਾਂ ਦੀ ਵਿਰਾਸਤ ਦਾ ਵਾਰਿਸ ਹੈ।
…ਅਤੇ ਅੰਤ ਵਿੱਚ: ਸਿੱਖ ਬੁਧੀਜੀਵੀਆਂ ਦਾ ਮੰਨਣਾ ਹੈ ਕਿ ਜੇ ਅਸਲੀ ਅਕਾਲੀ ਦਲ ਅਤੇ ਅਸਲੀ
ਪੰਥਕ ਜਥੇਬੰਦੀ ਦੀ ਉਪਰੋਕਤ ਪ੍ਰੀਭਾਸ਼ਾ ਨੂੰ ਸਵੀਕਾਰ ਕਰ ਲਿਆ ਜਾਏ ਤਾਂ ਪੰਥ ਦੀ ਪ੍ਰੀਭਾਸ਼ਾ ਬਾਰੇ
ਵੀ ਮੁੜ ਵਿਚਾਰ ਕਰਨੀ ਹੋਵੇਗੀ ਅਤੇ ਉਸਦੀ ਵਿਆਖਿਆ ਵੀ ਉਸੇ ਰੂਪ ਵਿੱਚ ਕਰਨੀ ਹੋਵੇਗੀ, ਜਿਸ ਆਧਾਰ
ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਥਕ ਜਥੇਬੰਦੀ ਵਜੋਂ ਸਵੀਕਾਰ ਹੋ ਸਕੇ।
22/09/15)
ਅਵਤਾਰ ਸਿੰਘ ਸੰਧੂ ਲੰਡਨ
ਡਾ: ਦਲਵਿੰਦਰ ਸਿੰਘ ਗਰੇਵਾਲ ਜੀ ਦੀ
ਮਿਤੀ ੨੦. ੦੯. ੨੦੧੫ ਦੀ ਲਿਖੀ ਹੋਈ ਕਵਿਤਾ “ਵਧਦੀ ਉਮਰ” ਪੜ੍ਹਕੇ ਬੜੀ ਅਸਚੱਰਜਤਾ ਹੋਈ ਹੈ ਕਿਉਂਕਿ
ਇਹ ਇੱਕ ਅਤਿ ਨਿਰਾਸ਼ਾਵਾਦੀ ਸੰਦੇਸ਼ ਦਿੰਦੀ ਹੈ। ਮੈਂ ਅਪਣੀ ਆਯੂ ਦੇ ੮੨ ਵਰ੍ਹੇ ਭੋਗਣ ਉਪ੍ਰੰਤ ਵੀ
ਕਦੀ ਅਜਿਹਾ ਨਿਰਾਸ਼ਾਵਾਦੀ ਨਹੀਂ ਹੋਇਆ ਜਦ ਕਿ ਮੈਂਨੂੰ ਇੱਕ ਲੰਮੇਂ ਸਮੇਂ ਤੋਂ ਨਾਂ ਪ੍ਰੂਰਾ ਸੁਣਦਾ
ਹੈ ਅਤੇ ਹੀ ਮੈਂਨੂੰ ਪੂਰਾ ਦਿਖਾਈ ਦਿੰਦਾ ਹੈ। ਮੈਂ ਜੀਵਣ ਦੇ ਦੁੱਖਾਂ ਅਤੇ ਸੁਖਾਂ ਨੂੰ ਹੰਢਾਇਆ ਤੇ
ਮਾਣਿਆ ਹੈ ਜਿਸ ਨੂੰ ਮੈਂ ਅੱਜ ਅਪਣਿਆਂ ਅਤੇ ਪਰਾਇਆਂ ਨਾਲ ਸਾਂਝਾ ਵੀ ਕਰਦਾ ਹਾਂ। ਨਿਸ਼ਚੇ ਹੀ
ਉਨ੍ਹਾਂ ਨੂੰ ਮੇਰੇ ਪਾਸੋਂ ਕੁੱਝ ਉਸਾਰੂ ਪ੍ਰੇਰਨਾ ਮਿਲਦੀ ਹੈ। ਗੁਰਮਤਿ ਦਾ ਪਾਂਧੀ ਤਾਂ ਸਦਾ
ਚੜ੍ਹਦੀ ਕਲਾ ਦਾ ਜੀਵਨ ਜਿਉਂਦਾ ਹੈ ਤੇ ਦੂਸਰਿਆਂ ਨੂੰ ਅਜਿਹਾ ਜਿਉਣ ਦੀ ਪ੍ਰੇਰਣਾ ਦਿੰਦਾ ਹੈ।
ਅਵਤਾਰ ਸਿੰਘ ਸੰਧੂ ਲੰਡਨ
੨੨. ੦੯. ੨੦੧੫
22/09/15)
ਡਾ: ਕੁਲਦੀਪ ਸਿੰਘ ਧੀਰ
(ਪੁਸਤਕ ਰਿਵਿਊ, ਅਜੀਤ ਅਖਬਾਰ ਜੁਲਾਈ 7, 2015)
ਗੁਰੁਸਬਦੁ ਬਿਚਾਰ
ਲੇਖਕ : ਗੁਰਿੰਦਰ ਸਿੰਘ ਪਾਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਪੰਨੇ : 104, ਮੁੱਲ : 150 ਰੁਪਏ
ਸੰਪਰਕ : 0172-5077427
ਗੁਰਿੰਦਰ ਸਿੰਘ ਪਾਲ ਦੀ ਇਸ ਪੁਸਤਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 19 ਸ਼ਬਦਾਂ ਦੇ ਔਖੇ
ਸ਼ਬਦਾਂ ਦੇ ਅਰਥ, ਸ਼ਬਦਾਂ ਦੇ ਸਰਲ ਅਰਥ, ਸਮੁੱਚਾ ਭਾਵ ਅਤੇ ਉਨ੍ਹਾਂ ਦੇ ਸਿੱਖ ਜਗਤ ਤੇ ਜਨ-ਸਾਧਾਰਨ
ਲਈ ਸਿਧਾਂਤਕ ਮਹੱਤਵ ਦੀ ਚਰਚਾ ਕੀਤੀ ਗਈ ਹੈ। ਲੇਖਕ ਇਹ ਮੰਨ ਕੇ ਤੁਰਦਾ ਹੈ ਕਿ ਗੁਰਬਾਣੀ ਨੂੰ
ਪੜ੍ਹਨਾ, ਸੁਣਨਾ, ਵਿਚਾਰਨਾ, ਉਸ ਅਨੁਸਾਰ ਜੀਵਨ ਨੂੰ ਢਾਲਣਾ ਤੇ ਸਵੈ-ਪੜਚੋਲ ਕਰਕੇ ਆਪਣੇ-ਆਪ ਨੂੰ
ਲੋੜ ਅਨੁਸਾਰ ਬਦਲਣਾ ਸਾਡਾ ਪ੍ਰਮੁੱਖ ਕਰਤਵ ਹੈ। ਪਦਾਰਥ, ਸਵਾਰਥ ਤੇ ਮੰਡੀ ਦੇ ਇਸ ਉਪਭੋਗਤਾਵਾਦੀ
ਯੁੱਗ ਵਿਚ ਅਸੀਂ ਗੁਰਬਾਣੀ ਨੂੰ ਪੜ੍ਹਨ, ਵਿਚਾਰਨ ਤੋਂ ਮੂੰਹ ਮੋੜ ਰਹੇ ਹਾਂ। ਜੇ ਅਸੀਂ ਕਿਤੇ ਬਾਣੀ
ਪੜ੍ਹੀਏ ਵੀ ਤਾਂ ਉਸ ਤੋਂ ਸੇਧ ਲੈਣ ਦਾ ਯਤਨ ਨਹੀਂ ਕਰਦੇ। ਗੁਰਬਾਣੀ ਸਭ ਮਨੁੱਖ ਮਾਤਰ ਨੂੰ ਬਰਾਬਰ
ਮੰਨਣ ਲਈ ਕਹਿੰਦੀ ਹੈ। ਰੰਗ, ਨਸਲ, ਵਰਗ, ਧਰਮ, ਲਿੰਗ ਪੱਖੋਂ ਕਿਸੇ ਨਾਲ ਵਿਤਕਰਾ ਕਰਨ ਤੋਂ ਰੋਕਦੀ
ਹੈ। ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਜੀਵਨ ਬਿਤਾਉਣ ਦੇ ਰਾਹ ਤੋਰਦੀ ਹੈ। ਮੂਰਤੀ ਪੂਜਾ,
ਆਰਤੀਆਂ ਦੇ ਪਾਖੰਡ ਤੋਂ ਹੋੜਦੀ ਹੈ, ਹੰਕਾਰ ਦੇ ਦੰਭ ਤੋਂ ਵਰਜਦੀ ਹੈ, ਫਿੱਕਾ ਬੋਲਣ ਨੂੰ ਮਾੜਾ
ਕਹਿੰਦੀ ਹੈ, ਬਾਹਰੀ ਰਹਿਤ ਦੇ ਨਾਲ-ਨਾਲ ਸੱਚੇ-ਸੁੱਚੇ ਜੀਵਨ ਉੱਤੇ ਬਲ ਦਿੰਦੀ ਹੈ, ਦੁੱਖ-ਸੁਖ ਨੂੰ
ਸਮ ਕਰ ਜਾਣਨ ਦਾ ਉਪਦੇਸ਼ ਦਿੰਦੀ ਹੈ। ਥਾਂ-ਥਾਂ ਸਰਬੱਤ ਦਾ ਭਲਾ ਮੰਗਣ, ਸ਼ੁੱਭ ਕਾਰਜ ਕਰਨ ਦੇ
ਦੰਭ-ਪਾਖੰਡ ਦੀ ਥਾਂ ਸਵੱਛ ਉਦੇਸ਼ ਪੂਰਨ ਜ਼ਿੰਦਗੀ ਦਾ ਮਾਰਗ ਦੱਸਦੀ ਹੈ। ਬਸ ਚੁਣੇ ਹੋਏ ਸ਼ਬਦਾਂ ਦੀ
ਇਨ੍ਹਾਂ ਉਦੇਸ਼ਾਂ ਨਾਲ ਅਜੋਕੇ ਯੁੱਗ ਦੇ ਵਿਅਕਤੀ ਤੇ ਸਮਾਜ ਲਈ ਸਾਰਥਿਕ ਵਿਆਖਿਆ ਲੇਖਕ ਨੇ ਕੀਤੀ ਹੈ।
ਉਸ ਨੇ ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ ਹਨ।
-ਡਾ: ਕੁਲਦੀਪ ਸਿੰਘ ਧੀਰ
21/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਇਕ ਦਰਸ਼ਨ ਸਿੰਘ ਮਹਾਂਵੀਰ ਚੱਕਰ -1965 ਜੰਗ ਦਾ ਅਦੁਤੀ ਸ਼ਹੀਦ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਮੁੱਚੇ ਭਾਰਤ ਵਿੱਚ ਬਹਾਦੁਰੀ ਲਈ ਸਿੱਖ ਰਜਮੈਂਟਾਂ ਸਭ ਤੋਂ ਉੱਤੇ ਹਨ ਤੇ ਭਾਰਤ ਦੇ 1971 ਯੁੱਧ ਤਕ
ਬਹਾਦੁਰੀ ਪਦਕ ਪ੍ਰਾਪਤ ਕਰਨ ਵਾਲੇ 4 (27%) ਪਰਮ ਵੀਰ ਚੱਕਰ 40 (21%) ਮਹਾਂਵੀਰ ਚੱਕਰ ਤੇ 189
(17%) ਪੰਜਾਬ ਵਿੱਚੋਂ ਸਨ। ਇਨ੍ਹਾਂ ਵਿੱਚ ਹੀ ਸੀ ਨਾਇਕ ਦਰਸ਼ਨ ਸਿੰਘ ਜਿਸ ਨੇ ਸੰਨ 1965 ਵਿੱਚ
ਅਦੁਤੀ ਬਹਾਦੁਰੀ ਤੇ ਹਿਰਦੇ ਵੇਧਕ ਸ਼ਹੀਦੀ ਦੇ ਕੇ ਮਹਾਂ ਵੀਰ ਚੱਕਰ ਪ੍ਰਾਪਤ ਕੀਤਾ।
ਦਰਸ਼ਨ ਸਿੰਘ ਦਾ ਜਨਮ 28 ਜੁਲਾਈ 1929 ਨੂੰ ਲੁਧਿਆਣਾ ਵਿਖੇ ਸ. ਹਰੀ ਸਿੰਘ ਦੇ ਘਰ ਹੋਇਆ। 28 ਜੁਲਾਈ
1948 ਨੂੰ ਇਹ ਫੌਜ ਵਿੱਚ ਭਰਤੀ ਹੋ ਗਿਆ। ਸੰਨ 1965 ਈ: ਦੀ ਭਾਰਤ ਪਾਕ ਜੰਗ ਸਮੇਂ ਇਹ ਸਿੱਖ ਲਾਈਟ
ਇਨਫੈਂਟਰੀ ਦੀ ਇੱਕ ਕੰਪਨੀ ਦੀ ਅਗਲੇਰੀ ਸੈਕਸ਼ਨ ਦੀ ਕਮਾਨ ਕਰ ਰਿਹਾ ਸੀ। ਇਸ ਨੂੰ ਜੰਮੂ ਕਸ਼ਮੀਰ ਦੇ
ਮੇਂਧੜ ਇਲਾਕੇ ਵਿੱਚ ਯੁੱਧ ਵਿਰਾਮ ਦੀ ੳਲੰਘਣਾਂ ਕਰਕੇ ਦੁਸ਼ਮਣ ਵਲੋਂ ਇੱਕ ਬੰਕਰ ਵਿੱਚ ਲਾਈ ਗਈ
ਬ੍ਰਾਊਨਿੰਗ ਮਸ਼ੀਨ ਨੂੰ ਉਡਾਉਣ ਦਾ ਹੁਕਮ ਮਿਲਿਆ। ਇਸ ਮਸ਼ੀਨ ਤਕ ਜਾਣ ਦਾ ਰਸਤਾ ਬੜਾ ਜਾਨ ਜੋਖੋਂ
ਭਰਿਆ ਸੀ। ਸਾਰੇ ਰਾਹ ਬਾਰੂਦੀ ਸੁਰੰਗਾਂ ਸਨ। ਇਨ੍ਹਾਂ ਵਿੱਚੋਂ ਨਿਕਲਣਾ ਮੌਤ ਦੇ ਮੂੰਹ ਵਿੱਚ ਅਪਣਾ
ਆਪ ਝੋਕਣਾ ਸੀ ਨਿਰਾ। ਸਾਹਮਣਿਓਂ ਗੋਲੀਆਂ ਦੀ ਬੌਛਾਰ ਲਗਾਤਾਰ ਤੇ ਉਪਰੋਂ ਗੋਲਿਆਂ ਦਾ ਮੀਂਹ। ਪਰ
ਜਿਨ੍ਹਾਂ ਨੇ ਮੌਤ ਨੂੰ ਹੀ ਮਾਊਂ ਸਮਝਿਆ ਹੋਇਆ ਹੋਵੇ ਉਹ ਇਨ੍ਹਾਂ ਮੁਸੀਬਤਾਂ ਅੱਗੇ ਕਦ ਝੁਕਦੇ ਹਨ।
ਬਹਾਦੁਰ ਦਰਸ਼ਨ ਸਿੰਘ ਅਪਣੇ ਜਵਾਨਾਂ ਨੂੰ ਲੈ ਕੇ ਅੱਗੇ ਵਧਿਆ ਤਾਂ ਇੱਕ ਬਾਰੂਦੀ ਸੁਰੰਗ ਫਟ ਗਈ ਤੇ
ਇਸ ਦੀ ਖੱਬੀ ਲੱਤ ਉੱਡ ਗਈ। ਇਸ ਹਾਦਸੇ ਦੇ ਬਾਵਜੂਦ ਵੀ ਇਹ ਰੀਂਗਦਾ ਹੋਇਆ ਅੱਗੇ ਵਧਿਆ ਅਤੇ ਅਪਣੇ
ਜਵਾਨਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਰਿਹਾ। ਬਾਰੂਦੀ ਸੁਰੰਗਾਂ ਪਾਰ ਕਰਨ ਪਿੱਛੋਂ
ਕੰਡਿਆਲੀਆਂ ਤਾਰਾਂ ਲੱਗੀਆਂ ਸਨ ਜਿਨ੍ਹਾਂ ਨੂੰ ਕੱਟਕੇ ਅੱਗੇ ਲੰਘਣਾ ਪੈਣਾ ਸੀ। ਇਹ ਸੂਰਬੀਰ ਜਦ
ਕੰਡਿਆਲੀ ਤਾਰ ਕੱਟ ਰਿਹਾ ਸੀ ਤਾਂ ਇਨ੍ਹਾਂ ਤਾਰਾਂ ਨਾਲ ਜੁੜੀ ਇੱਕ ਹੋਰ ਬਾਰੂਦੀ ਸੁਰੰਗ ਫਟ ਗਈ ਜਿਸ
ਨੇ ਉਸਦੇ ਬਾਕੀ ਸਰੀਰ ਨੂੰ ਜ਼ਖਮਾਂ ਨਾਲ ਭਰ ਦਿਤਾ। ਪਰ ਇਹ ਬਹਾਦੁਰ ਨਾ ਰੁਕਿਆ ਨਾ ਹਟਿਆ, ਖੂਨੋਂ
ਖੂਨ ਹੋਇਆ ਵੀ ਅਪਣੇ ਆਪ ਨੂੰ ਘਸੀਟਦਾ ਹੋਇਆ ਬੰਕਰ ਵਲ ਵਧਦਾ ਗਿਆ। ਬੰਕਰ ਨੇੜੇ ਪਹੁੰਚਦੇ ਹੀ ਉਸ ਨੇ
ਇੱਕ ਹੱਥਗੋਲਾ ਸੁੱਟਿਆ। ਧਮਾਕੇ ਨੇ ਬੰਕਰ ਵਿੱਚ ਤਰਥੱਲੀ ਮਚਾ ਦਿਤੀ। ਉਤਸਾਹਿਤ ਹੋਏ ਨਾਲ ਦੇ
ਸਾਥੀਆਂ ਨੇ ਬੰਕਰ ਉਤੇ ਹੱਲਾ ਬੋਲ ਦਿਤਾ ਅਤੇ ਸਾਰੇ ਦੁਸ਼ਮਣਾਂ ਨੂੰ ਮਾਰ ਦਿਤਾ ਤੇ ਬ੍ਰਾਊਨਿੰਗ ਮਸ਼ੀਨ
ਨੂੰ ਚੁੱਪ ਕਰਾ ਦਿਤਾ। ਸੈਕਸ਼ਨ ਦੇ ਸਾਰੇ ਜਵਾਨ ਜ਼ਖਮੀ ਹੋ ਚੁੱਕੇ ਸਨ ਪਰ ਇਨ੍ਹਾਂ ਨੇ ਅਪਣੀ ਕੰਪਨੀ
ਦੀ ਸਫਲਤਾ ਦਾ ਰਾਹ ਖੋਲ੍ਹ ਦਿਤਾ। ਇਸ ੳਪਰਾਂਤ ਇਸ ਦੀ ਅਗਵਾਈ ਵਿੱਚ ਇਸ ਦੇ ਸਾਥੀਆਂ ਨੇ ਬਾਰੂਦੀ
ਸੁਰੰਗਾਂ ਸਾਫ ਕਰ ਦਿਤੀਆਂ ਤੇ ਇਸ ਨੇ ਜ਼ੋਰ ਨਾਲ ਅਵਾਜ਼ ਦੇ ਕੇ ਅਪਣੀ ਕੰਪਨੀ ਨੂੰ ਅੱਗੇ ਆਉਣ ਲਈ
ਕਿਹਾ। ਜਦ ਇਸ ਦੀ ਕੰਪਨੀ ਅਗੇ ਵਧ ਰਹੀ ਸੀ ਤਾਂ ਇਹ ਯੋਧਾ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਵੀਰਗਤੀ
ਨੂੰ ਪਰਾਪਤ ਹੋਇਆ।
ਸੈਨਾ ਦੀ ਪਰੰਪਰਾ ਅਨੁਸਾਰ ਇਸ ਨੇ ਉੱਚ ਕੋਟੀ ਦਾ ਸਾਹਸ ਤੇ ਵੀਰਤਾ ਦਿਖਾਈ ਤੇ ਜਾਨ ਵਾਰ ਕੇ ਅਪਣੀ
ਡਿਉਟੀ ਨਿਭਾਈ ਜਿਸ ਦੇ ਸਿੱਟੇ ਵਜੋਂ ਇਸ ਨੂੰ ‘ਮਹਾਂਵੀਰ ਚੱਕਰ’ (ਮਰਨ ਉਪਰਾਂਤ) ਨਾਲ ਸਨਮਾਨਿਆ
ਗਿਆ।
ਸ਼ਹੀਦ ਦਰਸ਼ਨ ਸਿੰਘ ਦੀ ਸੁਪਤਨੀ ਤਾਂ ਸੰਨ 1964 ਵਿੱਚ ਹੀ ਸੁਵਰਗਵਾਸ ਹੋ ਗਈ ਸੀ ਪਿੱਛੇ ਦੋ ਲੜਕੇ ਸਨ
ਇੱਕ ਦਸ ਤੇ ਦੂਜਾ ਅੱਠ ਸਾਲ ਦਾ ਜਿਨ੍ਹਾਂ ਨੂੰ ਉਸ ਦੀ ਦਾਦੀ ਨੇ ਔਖੇ ਸੌਖੇ ਪਾਲਿਆ। ਵੱਡਾ ਤਾਂ ਭਰ
ਜਵਾਨੀ ਵਿੱਚ ਹੀ ਸਵਰਗਵਾਸ ਹੋਇਆ ਪਰ ਛੋਟਾ ਬਸੰਤ ਸਿੰਘ ਅਜ ਕਲ ਛੋਟੇ ਮੋਟੇ ਕੰਮ, ਕਦੇ ਮਜ਼ਦੂਰੀ ਕਦੇ
ਰਾਜ ਮਿਸਤਰੀ ਕਰਕੇ ਦਿਨ ਕਟੀ ਕਰ ਰਿਹਾ ਹੈ ਕਿਉਂਕਿ ਉਹ ਮਾਂ-ਪਿਉ ਬਾਹਰਾ ਪੰਜ ਜਮਾਤਾਂ ਹੀ ਪੜ੍ਹ
ਸਕਿਆ ਤੇ ਕੰਮ ਕਾਰ ਕੋਈ ਮਿਲਿਆ ਨਹੀਂ। ਪੈਨਸ਼ਨ ਦਾਦੀ ਦੇ ਨਾ ਸੀ ਉਹ ਵੀ ਚੱਲ ਵਸੀ ਤਾਂ ਦੇਖਣ ਵਾਲਾ
ਵੀ ਕੋਈ ਨਾ ਰਿਹਾ। ਸਰਕਾਰ ਨੇ ਕੁੱਝ ਜ਼ਮੀਨ ਵੀ ਦਿਤੀ ਉਹ ਵੀ ਪਾਣੀ ਦੀ ਮਾਰ ਹੇਠ ਸੀ ਸੋ ਕੌਡੀਆਂ ਦੇ
ਭਾਅ ਵੇਚ ਵੱਟ ਕੇ ਲੁਧਿਆਣੇ ਚੂੜ੍ਹਪੁਰ ਵਿੱਚ ਛੋਟਾ ਜਿਹਾ ਮਕਾਨ ਸਿਰ ਢਕਣ ਨੂੰ ਬਣਾ ਲਿਆ। ਮਸਾਂ
ਗੁਜ਼ਾਰਾ ਹੀ ਹੁੰਦਾ ਰਿਹਾ ਕਦੇ ਦਿਹਾੜੀ ਦੱਪਾ ਕਦੇ ਰਾਜ ਮਿਸਤਰੀ। ਅਸੀਂ ਜਦ ਉਸ ਨੂੰ ਮਿਲੇ ਤਾਂ ਉਹ
ਸੀ ਐਮ ਸੀ ਹਸਪਤਾਲ ਦੇ ਨੇੜੇ ਇੱਕ ਘਰ ਵਿੱਚ ਫਰਸ਼ ਤੋੜਣ-ਜੋੜਣ ਵਿੱਚ ਲੱਗਾ ਹੋਇਆ ਸੀ।
*********************************************************
ਤੂੰ ਹੀ
ਤੂੰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਹੀ ਤੂੰ, ਤੂੰ ਹੀ ਤੂੰ।
ਹੈ ਭੀ ਤੂੰ, ਹੋਸੀ ਭੀ ਤੂੰ।
ਜਿਧਰ ਵੇਖਾਂ ਵਸਦਾ ਤੂੰ,
ਹਰ ਫਲ ਫੁੱਲ ਵਿੱਚ ਰਸਦਾ ਤੂੰ।
ਹਰ ਭੌਰੇ ਵਿੱਚ ਗਾਉਂਦਾ ਤੂੰ।
ਬੜੇ ਵੇਸ ਕਰ ਆਉਂਦਾ ਤੂੰ।
ਹਰ ਰੰਗ ਵੰਨ ਦੇ ਵਿੱਚ ਵੀ ਤੂੰ
ਤੂੰ ਹੀ ਤੂੰ, ਤੂੰ ਹੀ ਤੂੰ।
ਹੈ ਭੀ ਤੂੰ, ਹੋਸੀ ਭੀ ਤੂੰ।
ਇਸ ਜੱਗ ਦੀ ਰਗ ਰਗ ਦੇ ਵਿੱਚ।
ਹਰ ਚਲਦੇ ਹਰ ਵਗਦੇ ਵਿੱਚ।
ਹਰ ਇੱਕ ਭਰੇ ਜਾਂ ਖਾਲੀ ਵਿੱਚ,
ਹਰ ਪੱਤੇ ਹਰ ਡਾਲੀ ਵਿੱਚ।
ਹਰਿਕ ਜੀਵ ਦੇ ਹਰ ਸਾਹ ਵਿੱਚ।
ਹਰ ਪੌਦੇ ਵਿੱਚ ਹਰ ਕਾਹ ਵਿੱਚ।
ਸਭ ਦੀ ਜੀਵਨ ਸ਼ਕਤੀ ਤੂੰ
ਤੂੰ ਹੀ ਤੂੰ, ਤੂੰ ਹੀ ਤੂੰ।
ਹੈ ਭੀ ਤੂੰ, ਹੋਸੀ ਭੀ ਤੂੰ।
21/09/15)
ਪ੍ਰਮਿੰਦਰ ਸਿੰਘ ਸੋਚ
ਗੁਰਮੁਖ
ਜਨਮੁ ਸਵਾਰਿ ਦਰਗਹ ਚਲਿਆ॥
ਸਚੀ ਦਰਗਹ ਜਾਇ ਸਚਾ ਪਿੜ ਮਲਿਆ॥
ਡਾਕਟਰ ਜਸਵੰਤ ਸਿੰਘ ਨੇਕੀ ਸਦੀਵੀ ਵਿਛੋੜਾ ਦੇ ਗਏ! !
ਪ੍ਰਮਿੰਦਰ ਸਿੰਘ ਸੋਚ
ਰਾਲੇ, ਨਾਰਥ ਕੌਰੋਲਾਈਨਾ – ੫੮੫-੯੦੫-੧੩੧੨
………….. ਤੇ ਉਹ ਗੁਰਮੁਖ ਆਪਣਾ ਜਨਮੁ ਸਵਾਰਿ ਕੇ ਸੱਚ ਮੁਚ ਉਚੀ ਦਰਗਹ ਚਲਾ ਗਿਆ ਹੈ ਤੇ ਸਾਨੂੰ ਸਦਾ
ਲਈ ਛੱਡ ਕੇ ਟੁਰ ਗਿਆ ਹੈ। ਉਸਨੇ ਸਚੀ ਦਰਗਹ ਪਹੁੰਚ ਕੇ ਸੱਚ ਦਾ ਪਿੜ ਵੀ ਮਲ ਲਿਆ ਹੈ। ਉਨ੍ਹਾਂ
ਬਾਹੇ ਮੈਂ ਇਹ ਵੀ ਕਹਿ ਸਕਦਾ ਹਾਂ, “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ”॥ ਉਹ ਹੁਣ ਉਸ ਵਤਨੀਂ
ਪਹੁੰਚ ਗਿਆ ਹੈ, ਜਿਥੋਂ ਮੁੜ ਕਦੇ ਕੋਈ ਵਾਪਸ ਨਹੀਂ ਆਉਂਦਾ। ਮੇਰਾ ਉਨ੍ਹਾਂ ਨਾਲ ਰਿਸ਼ਤਾ ਇੱਕ ਰੱਬੀ
ਜੇਹਾ ਰਿਸ਼ਤਾ ਸੀ। ਉਹ ਮੇਰੇ ਸਰਬਰਾਹ ਸਨ, ਪੱਥ ਪ੍ਰਦਰਸ਼ਕ ਸਨ, ਜਾਂ ਇਉਂ ਕਹਿ ਲਵੋ ਕਿ ਜੋ ਮੇਰੀ ਅੱਜ
ਟੁਟੀ ਫੁਟੀ ਪਹਿਚਾਣ ਬਣੀ ਹੋਈ ਹੈ, ਜੋ ਮੇਰੀ ਨਿਮਾਣੀ ਜੇਹੀ ਹਸਤੀ ਹੈ, ਇਹ ਸਾਰੀ ਉਨ੍ਹਾਂ ਦੀ ਹੀ
ਬਦੌਲਤ ਹੈ। ਇਸਨੂੰ ਘੜਨ, ਸੰਵਾਰਨ ਤੇ ਤਰਾਸ਼ਨ ਵਾਲੇ ਤੇ ਪਹਿਲ ਕਦਮੀ ਕਰਨ ਵਾਲੇ ਉਹੀ ਸਨ।
ਮੈਂ ਗਲ ਕਰਨ ਰਿਹਾ ਹਾਂ ਡਾਕਟਰ ਜਸਵੰਤ ਸਿੰਘ ਨੇਕੀ ਵੀਰ ਜੀ ਦੀ। ਉਮਰ ਵਿੱਚ ਉਹ ਮੇਰੇ ਨਾਲੋਂ ੧੪
ਸਾਲ ਵਡੇਰੇ ਸਨ, ਪਰ ਵਿਦਵਤਾ, ਅਕਾਦਮਿਕ ਖੇਤਰ, ਪ੍ਰਾਪਤੀਆਂ, ਲਭਤਾਂ ਆਦਿ ਦੇ ਖੇਤਰ ਵਿੱਚ ਉਹ
ਮੇਰੀਆਂ ਕਈ ਪੀੜ੍ਹੀਆਂ ਤੋਂ ਵੀ ਵੱਡੀ ਉਮਰ ਦੇ ਸਨ। ਜਿਵੇਂ ਮੁਹਾਵਰਾ ਵਰਤਿਆ ਜਾਂਦਾ ਹੈ, “ਅਕਲ
ਵੱਡੀ ਕਿ ਭੈਂਸ”। ਅਕਲ ਵਿੱਚ ਉਨ੍ਹਾਂ ਦਾ ਕੱਦ ਐਵਰਸਟ ਪਰਬਤ ਜਿਡਾ ਉਚਾ ਸੀ। ਵੈਸੇ ਕੱਦ ਵਿੱਚ ਵੀ
ਉਹ ਲੰਬੇ ਹੀ ਸਨ। ਉਹ ਰੌਸ਼ਨ ਦਿਮਾਗ਼ ਸਨ। ਡਾਕਟਰ ਜਸਵੰਤ ਸਿੰਘ ਨੇਕੀ ਦਾ ਜਨਮ ਕੋਇਟਾ, ਬਲੋਚਿਸਤਾਨ,
ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ, ਵਿੱਚ ੨੭ ਅਗਸਤ ੧੯੨੫ ਨੂੰ ਹੋਇਆ ਸੀ। ਉਹ ਕੋਇਟਾ ਵਿੱਚ ਹੀ
ਖਾਲਸਾ ਹਾਈ ਸਕੂਲ ਦੇ ਵਿਦਿਆਰਥੀ ਸਨ, ਜਿਥੇ ਮੇਰੇ ਪਾਪਾ ਜੀ ਸ: ਨਰਿੰਦਰ ਸਿੰਘ ਸੋਚ, ਜਿਨ੍ਹਾਂ ਨੇ
ਪੰਜਾਬੀ ਤੇ ਗੁਰਮਤ ਸਾਹਿਤ ਨੂੰ ਤਕਰੀਬਨ ੮੦ ਤੋਂ ਵੱਧ ਕਿਤਾਬਾਂ ਦਿਤੀਆਂ ਹਨ, ਪੰਜਾਬੀ ਤੇ ਧਰਮ ਦੇ
ਅਧਿਆਪਕ ਸਨ। ਡਾਕਟਰ ਜਸਵੰਤ ਸਿੰਘ ਨੇਕੀ, ਜੋ ਉਸ ਸਮੇਂ ਜਸਵੰਤ ਸਿੰਘ ਸੇਠੀ ਦੇ ਨਾਮ ਨਾਲ ਜਾਣੇ
ਜਾਂਦੇ ਸਨ, ਮੇਰੇ ਪਾਪਾ ਜੀ ਦੇ ਪਸੰਦੀਦਾ ਸ਼ਾਗਿਰਦ ਸਨ ਤੇ ਮੇਰੇ ਪਾਪਾ ਜੀ ਵੀ ਜਸਵੰਤ ਸਿੰਘ ਸੇਠੀ
ਦੇ ਪਸੰਦੀਦਾ ਉਸਤਾਦ ਸਨ। ਇਸ ਗਲ ਦਾ ਜ਼ਿਕਰ ਨੇਕੀ ਵੀਰ ਜੀ ਨੇ ਆਪਣੀ ਇੱਕ ਰਚਿਤ ਪੁਸਤਕ,
“ਜਿਨ੍ਹਾ ਦਿਸੰਦੜ੍ਹਿਆ ਦੁਰਮਤਿ ਵੰਞੈ” ਵਿੱਚ ਖ਼ੁਦ ਕੀਤਾ ਹੈ।
ਇਤਫ਼ਾਕ ਇਹ ਹੋਇਆ ਕਿ ਮੇਰੀ ਪੈਦਾਇਸ਼ ਵੀ ਕੋਇਟਾ ਸ਼ਹਿਰ ਵਿੱਚ ੧੯੩੮ ਵਿੱਚ ਹੀ ਹੋਈ। ਇਸ ਪੱਖੋਂ ਅਸੀਂ
ਦੋਵੇਂ ਹਮ-ਵਤਨੀ ਵੀ ਬਣ ਗਏ। ਮੈਨੂੰ ਕਈ ਵਾਰ ਮੇਰੀ ਮਿਤ੍ਰ ਮੰਡਲੀ ਦੇ ਲੋਕ ਪੁਛਦੇ ਸਨ ਕਿ ਤੁਸੀਂ
ਨੇਕੀ ਸਾਹਿਬ ਨੂੰ ਕਦ ਤੋਂ ਜਾਣਦੇ ਹੋ। ਤਾਂ ਮੇਰਾ ਜੁਆਬ ਹੁੰਦਾ ਸੀ, “ਤਦ ਤੋਂ ਜਦ ਤੋਂ ਮੈਂ ਆਪਣੇ
ਆਪਨੂੰ ਵੀ ਪਛਾਣਦਾ ਨਹੀਂ ਸੀ, ਨੇਕੀ ਵੀਰ ਜੀ ਤਦ ਤੋਂ ਮੈਨੂੰ ਜਾਣਦੇ ਸਨ”। ਕਿਉਂਕਿ ਜੰਮਦਿਆਂ ਤਾਂ
ਕਿਸੇ ਨੂੰ ਵੀ ਆਪਣੇ ਆਪ ਦੀ ਹੋਸ਼ ਨਹੀਂ ਹੁੰਦੀ, ਪਰ ਜਿਨ੍ਹਾਂ ਦੇ ਹੱਥਾਂ ਵਿੱਚ ਮੈਂ ਵੱਡਾ ਹੋਇਆ
ਹੋਵਾਂ, ਪਲਿਆ ਤੇ ਜੁਆਨੀ ਦੀਆਂ ਦਹਿਲੀਜ਼ਾਂ ਤੇ ਪੈਰ ਧਰਿਆ ਹੋਵੇ, ਵਿਆਹਿਆ ਗਿਆ ਤੇ ਫੇਰ ਬਾਪ ਵੀ
ਬਣਿਆ ਹੋਵਾਂ, ਉਸਨੂੰ ਤਾਂ ਉਸਦੇ ਪੋਤੜਿਆਂ ਦਾ ਵੀ ਪਤਾ ਹੁੰਦਾ ਹੈ। ਕੁੱਝ ਇਹੋ ਜਿਹਾ ਹੀ ਸਕੂਨ
ਵਾਲਾ ਰਿਸ਼ਤਾ ਹੈ ਮੇਰਾ ਨੇਕੀ ਵੀਰ ਜੀ ਨਾਲ।
ਕਈ ਰਿਸ਼ਤੇ ਖੂਨ ਦੇ ਹੁੰਦੇ ਹਨ ਤੇ ਕੁੱਝ ਰਿਸ਼ਤੇ ਦਰਗਾਹੀ ਬਣ ਜਾਂਦੇ ਹਨ। ਸਾਡੇ ਸਾਰੇ ਪਰਿਵਾਰ ਦਾ
ਰਿਸ਼ਤਾ ਨੇਕੀ ਵੀਰ ਜੀ ਨਾਲ ਮੁਢ ਕਦੀਮ ਤੋਂ ਹੀ ਇਸ ਕਿਸਮ ਦਾ ਬਣ ਗਿਆ ਸੀ, ਜਿਸਨੂੰ ਅਖਰਾਂ ਦਾ ਰੂਪ
ਨਹੀਂ ਦਿਤਾ ਜਾ ਸਕਦਾ, ਸਿਰਫ਼ ਅਨੁਭਵ ਹੀ ਕੀਤਾ ਜਾ ਸਕਦਾ ਹੈ। ਮੇਰੇ ਬੀਬੀ ਜੀ ਦਾ ਦਿਹਾਂਤ ਮਈ ੧੯੯੨
ਨੂੰ ਅੰਮ੍ਰਿਤਸਰ ਵਿੱਚ ਹੋਇਆ। ਉਨ੍ਹਾਂ ਨੇ ਮੇਰੇ ਪਾਪਾ ਜੀ ਸ: ਨਰਿੰਦਰ ਸਿੰਘ ਸੋਚ ਨੂੰ ੨੮ ਮਈ
੧੯੯੨ ਨੂੰ ਇੱਕ ਧਰਵਾਸ ਵਾਲੀ ਚਿਠੀ ਲਿਖੀ, ਜੋ ਮੇਰੇ ਪਾਸ ਅੱਜ ਵੀ ਮਹਿਫ਼ੂਜ਼ ਹੈ। ਉਸ ਵਿਚੋਂ ਕੁੱਝ
ਅੰਸ਼ ਮੈਂ ਆਪਣੇ ਪਿਆਰੇ ਪਾਠਕਾਂ ਨਾਲ ਹੂ-ਬ-ਹੂ ਸਾਂਝੇ ਕਰਾਂਗਾ। ਉਹ ਲਿਖਦੇ ਹਨ, “
ਰਿਸ਼ਤੇ ਖੂਨ ਦੇ ਵੀ ਹੁੰਦੇ ਹਨ, ਉਹ ਵੀ ਬੜੇ ਬਲਵਾਨ ਹੋਂਦੇ ਹਨ। ਪਰ ਜੋ ਰਿਸ਼ਤੇ ਦਰਗਾਹੀ ਹੋਂਦੇ ਹਨ,
ਉਹਨਾਂ ਦੀ ਗੱਲ ਹੀ ਨਿਰਾਲੀ ਹੋਂਦੀ ਹੈ। ਸਾਨੂੰ ਜੋ ਪਿਆਰ ਬੀਬੀ ਪਾਸੋਂ ਮਿਲਿਆ ਉਸਦੀ ਆਪਣੀ ਹੀ
ਅਨੋਖੀ ਖੁਸ਼ਬੂ ਸੀ। ਮੈਂ ਨਹੀਂ ਮੰਨਦਾ ਬੀਬੀ ਅੱਜ ਸਾਡੇ ਪਾਸ ਨਹੀਂ। ਦਰਗਾਹੀ ਰਿਸ਼ਤੇ ਤਾਂ ਸਦੀਵਕਾਲੀ
ਹੋਂਦੇ ਹਨ”।
ਖੂਨ ਦੇ ਰਿਸ਼ਤੇ ਵਜੋਂ ਅਸੀਂ ਚਾਰ ਭਰਾ ਅਤੇ ਇੱਕ ਭੈਣ ਸੀ। ਸਭ ਤੋਂ ਵੱਡਾ ਭਰਾ ਰਾਜਿੰਦਰ ਸਿੰਘ ਛੋਟੀ
ਉਮਰੇ ਲਖਨਊ ਗਿਆ ਤੇ ੭ ਮਹੀਨਿਆਂ ਦੀ ਉਮਰ ਵਿੱਚ ਹੀ ਬਾਂਹ ਛੁਡਾ ਕੇ ਖਿਸਕ ਗਿਆ ਤੇ ਮੁੜ ਕਦੇ ਨਾ
ਪਰਤਿਆ ਤੇ ਫੇਰ ਸਭ ਤੋਂ ਛੋਟਾ ਭਰਾ ਗੁਰਸ਼ਰਨ ਸਿੰਘ ਭਰ ਜੁਆਨੀ ਦੀ ਉਮਰੇ ਹਸਦਾ ਖੇਡਦਾ ਘਰੋਂ ਮੁੜ
ਕਦੇ ਨਾ ਆਉਣ ਦਾ ਵਾਅਦਾ ਕਰਕੇ ਹੱਥਾਂ ਵਿਚੋਂ ਕਿਰਕ ਗਿਆ ਤੇ ਫੇਰ ਵਾਪਸ ਨਹੀਂ ਆਇਆ। ਦਰਗਾਹੀ
ਰਿਸ਼ਤਿਆਂ ਵਿੱਚ ਮੇਰੇ ਬੀਬੀ ਜੀ ਨੇ ਨੇਕੀ ਵੀਰ ਜੀ ਨੂੰ ਪੁਤਰ ਮੰਨਿਆ ਹੋਇਆ ਸੀ ਤੇ ਨੇਕੀ ਵੀਰ ਜੀ
ਨੇ ਵੀ ਮੇਰੀ ਅੰਮੜੀ ਨੂੰ ਮਾਂ ਤੋਂ ਵੱਧ ਜਾਣਿਆ ਹੋਇਆ ਸੀ। ਦੋਹਾਂ ਨੇ ਇਸ ਰਿਸ਼ਤੇ ਨੂੰ ਆਪਣੇ ਆਖ਼ਰੀ
ਸਾਹਾਂ ਤੀਕ ਤੋੜ ਨਿਭਾਹਿਆ।
ਇਸ ਦਰਗਾਹੀ ਰਿਸ਼ਤੇ ਦੀ ਮਿਸਾਲ ਇਹ ਹੈ ਕਿ ਜਦ ਮੇਰੇ ਵਡੇ ਵੀਰ ਹਰਭਜਨ ਸਿੰਘ ਸੋਚ ਦਾ ੧੯੬੫ ਵਿੱਚ
ਅਨੰਦ ਕਾਰਜ ਹੋਇਆ ਤੇ ਫੇਰ ਮੇਰਾ ਅਨੰਦ ਕਾਰਜ ੧੯੬੬ ਵਿੱਚ ਹੋਇਆ, ਤਾਂ ਸਾਡੇ ਦੋਹਾਂ ਦੀਆਂ ਸ਼ਾਦੀਆਂ
ਦੇ ਕਾਰਡਾਂ ਉਤੇ ਭਰਾਵਾਂ ਦੇ ਨਾਵਾਂ ਵਿੱਚ ਡਾਕਟਰ ਜਸਵੰਤ ਸਿੰਘ ਨੇਕੀ ਦਾ ਨਾਮ ਸਭ ਤੋਂ ਉਪਰ ਹੁੰਦਾ
ਸੀ। ਇਹ ਬੇਹਦ ਖੁਸ਼ੀ ਤੇ ਮਾਣ ਵਾਲੀ ਗਲ ਹੈ ਕਿ ਇਹ ਦਰਗਾਹੀ ਰਿਸ਼ਤਾ ਅੱਜ ਤਕ ਬਣਿਆ ਹੋਇਆ ਹੈ। ਨੇਕੀ
ਵੀਰ ਜੀ ਦੇ ਬਚਿਆਂ ਨਾਲ ਅੱਜ ਵੀ ਮੇਰੀ ਸਾਂਝ ਆਪਣੇ ਬਚਿਆਂ ਤੋਂ ਕਿਸੇਤਰ੍ਹਾਂ ਵੀ ਘੱਟ ਨਹੀਂ ਹੈ।
ਉਨ੍ਹਾਂ ਦੇ ਦੁੱਖ ਸੁੱਖ ਮੇਰੇ ਦੁੱਖ ਸੁੱਖ ਹੁੰਦੇ ਹਨ।
ਹੁਣ ਦਰਗਾਹੀ ਰਿਸ਼ਤੇ ਤੋਂ ਹੱਟ ਕੇ ਮੈਂ ਪਾਠਕਾਂ ਨਾਲ ਇਹ ਸਾਂਝ ਪਾਉਣੀ ਚਾਹਵਾਂਗਾ ਕਿ ਮੇਰੀ
ਪਤਰਕਾਰੀ ਵਾਲੀ ਜ਼ਿੰਦਗੀ ਵਿੱਚ ਡਾਕਟਰ ਜਸਵੰਤ ਸਿੰਘ ਨੇਕੀ ਨੇ ਕਿਹੜੀ ਤੇ ਕਿਵੇਂ ਅਹਿਮ ਭੂਮਿਕਾ
ਨਿਭਾਈ ਤੇ ਮੇਰੀ ਜ਼ਿੰਦਗੀ ਵਿੱਚ ਇਹ ਮੋੜ ਕਿਥੋਂ, ਕਿਵੇਂ ਤੇ ਕਦੋਂ ਸ਼ੁਰੂ ਹੋਇਆ। ਇਹ ਗਲ ਤਕਰੀਬਨ
੧੯੬੦ ਦੀ ਹੈ, ਜਦ ਡਾਕਟਰ ਨੇਕੀ ਵੀਰ ਜੀ ਵੀ. ਜੇ. ਹਸਪਤਾਲ ਤੇ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ
ਮਨੋਚਕਿਤਸਾ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹੁੰਦੇ ਸਨ। ਨਾਲ ਦੇ ਨਾਲ ਉਹ ਚੀਫ਼ ਖ਼ਾਲਸਾ ਦੀਵਾਨ
ਦੀਆਂ ਸਰਗਰਮੀਆਂ ਵਿੱਚ ਵੀ ਕਾਫ਼ੀ ਸਰਗਰਮ ਸਨ। ਉਹ ਉਸ ਸਮੇਂ ਚੀਫ਼ ਖ਼ਾਲਸਾ ਦੀਵਾਨ ਦੇ ਹਫ਼ਤਾਵਾਰੀ
ਅਖ਼ਬਾਰ, “ਖ਼ਾਲਸਾ ਐਡਵੋਕੇਟ” ਦੇ ਮੈਂਬਰ ਇਨਚਾਰਜ ਵੀ ਸਨ। ਅਸਿਸਟੈਂਟ ਐਡੀਟਰ ਦੀ ਆਸਾਮੀ ਖਾਲੀ ਹੋਈ
ਤਾਂ ਉਨ੍ਹਾਂ ਨੇ ਮੈਨੂੰ ਉਸ ਵਿੱਚ ਕੰਮ ਕਰਨ ਦਾ ਖੁਸ਼ਨਸੀਬ ਮੌਕਾ ਦਿਤਾ। ਨਾਲ ਦੀ ਨਾਲ ਇਹ ਵੀ ਕਿਹਾ
ਕਿ ਮੈਂ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਲਿਖਾਂ, ਤਾਂ ਕਿ ਉਹ ਮੈਨੂੰ ਮੇਹਰ ਸਿੰਘ ਰਵੇਲ ਦੀ ਜਗਹ
ਇੱਕ ਦਿਨ ਚੀਫ਼ ਐਡੀਟਰ ਬਣਾ ਦੇਣ, ਪਰ ਮੈਂ ੧੯੬੨ ਵਿੱਚ ਪਤਰਕਾਰੀ ਦੇ ਖੇਤਰ ਵਿੱਚ ਹੋਰ ਕਿਸਮਤ
ਅਜ਼ਮਾਉਣ ਲਈ ਚੰਡੀਗੜ੍ਹ ਟੁਰ ਗਿਆ। ਚੰਡੀਗੜ੍ਹ ਵਿੱਚ ਕਈ ਅਖ਼ਬਾਰਾਂ, ਰਸਾਲਿਆਂ ਵਿੱਚ ਕੰਮ ਕਰਨ ਪਿਛੋਂ
੧੯੬੫ ਵਿੱਚ ਪੰਜਾਬੀ ਦੇ ਸਭ ਤੋਂ ਪੁਰਾਣੇ ਸਪਤਾਹਿਕ ਅਖ਼ਬਾਰ “ਖ਼ਾਲਸਾ ਸਮਾਚਾਰ”, ਜੋ ਭਾਈ ਸਾਹਿਬ ਭਾਈ
ਵੀਰ ਸਿੰਘ ਜੀ ਨੇ ੧੮੯੯ ਵਿੱਚ ਅੰਮ੍ਰਿਤਸਰ ਤੋਂ ਜਾਰੀ ਕੀਤਾ ਸੀ, ਵਿੱਚ ਲੰਬਾ ਸਮਾਂ ਸੇਵਾ ਕੀਤੀ।
ਲਿਖਣ ਪੜ੍ਹਣ ਦੀ ਕੁੱਝ ਜਾਗ ਤਾਂ ਮੈਨੂੰ ਮੇਰੇ ਪਾਪਾ ਜੀ ਨੇ ਬਚਪਨ ਤੋਂ ਹੀ ਲਾ ਦਿਤੀ ਸੀ ਤੇ
ਰਹਿੰਦੀ ਖੂੰਹਦੀ ਕਸਰ ਨੇਕੀ ਵੀਰ ਜੀ ਨੇ ਪਿਉਂਦ ਲਾ ਕੇ ਪੂਰੀ ਕਰ ਦਿਤੀ ਸੀ। ਅੱਜ ਉਸੇ ਦੇ ਬਲ ਬੋਤੇ
ਮੈਂ ਥੋੜੀ ਜੇਹੀ ਕਲਮ ਉਠਾਉਣ ਜੋਗਾ ਤੇ ਕੋਰੇ ਕਾਗਜ਼ ਉਤੇ ਕਦੇ ਕਦੇ ਕੁੱਝ ਝਰੀਟਾਂ ਖਿਚਣ ਜੋਗਾ ਹੋਇਆ
ਹਾਂ। ਮੇਰਾ ਕੋਟਾਣ ਕੋਟ ਪਰਨਾਮ ਹੈ ੳਸਨੂੰ ਜਿਸਦੀ ਬਦੌਲਤ ਮੈਂ ਕਾਸੇ ਜੋਗਾ ਹੋ ਸਕਿਆਂ।
ਨੇਕੀ ਵੀਰ ਜੀ ਨਾਲ ਆਪਣੀਆਂ ਯਾਦਾਂ ਦੇ ਝਰੋਖਿਆਂ ਉਤੇ ਝਾਤ ਪਾਵਾਂ, ਤਾਂ ਏਨਾ ਕੁੱਝ ਕਹਿਣ ਨੂੰ ਹੈ
ਮੇਰੇ ਕੋਲ ਕਿ ਕਹਿੰਦਿਆਂ ਕਹਿੰਦਿਆਂ ਮੇਰੇ ਬੋਲ ਮੁੱਕ ਜਾਣਗੇ, ਗਲਾ ਖੁਸ਼ਕ ਹੋ ਜਾਵੇਗਾ, ਜੀਭਾ ਛਿਥੀ
ਪੈ ਜਾਵੇਗੀ, ਸਰੋਤੇ ਸੁਣ ਸੁਣ ਥੱਕ ਜਾਣਗੇ, ਕਲਮਾਂ ਵਿਚੋਂ ਸਿਆਹੀਆਂ ਸੁੱਕ ਜਾਣਗੀਆਂ, ਥਦੀਆਂ ਦੀਆਂ
ਥਦੀਆਂ ਕਾਗਜ਼ਾਂ ਦੀਆਂ ਥੁੜ ਜਾਣਗੀਆਂ, ਪਰ ਯਾਦਾਂ ਦਾ ਬੇਰੋਕ ਹੜ ਫੇਰ ਵੀ ਆਪਣੇ ਵਹਿਣ ਵਿੱਚ ਵਗਦੇ
ਤੁਰੇ ਜਾਣਗੇ।
ਇਕ ਵਾਕਿਆਤ ਬੇਹਦ ਦਿਲਚਸਪ ਹੈ। ਗਲ ਭਾਵੇਂ ਪੁਰਾਣੀ ਹੈ, ਪਰ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ
ਪਰਕਾਸ਼ ਸਿੰਘ ਬਾਦਲ ਸੀ। ਨੇਕੀ ਸਾਹਿਬ ਨੇ ਕੁੱਝ ਸਿਆਸੀ ਕਾਰਨਾਂ ਕਰਕੇ ਪੀ. ਜੀ. ਆਈ. ਦੀ
ਡਾਇਰੈਕਟਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਤੇ ਉਨ੍ਹਾਂ ਪਾਸ ਕੋਈ ਹੋਰ ਨੌਕਰੀ ਵੀ ਨਹੀਂ ਸੀ। ਬਾਦਲ ਨੂੰ
ਪਤਾ ਸੀ ਕਿ ਨੇਕੀ ਹੁਰੀਂ ਹਰਿਆਨਾ ਤੇ ਇੰਦਰਾ ਗਾਂਧੀ ਸਰਕਾਰ ਦੇ ਨਜ਼ਲੇ ਦੇ ਸ਼ਿਕਾਰ ਹੋਏ ਹੋਏ ਹਨ, ਇਸ
ਲਈ ਉਸਨੇ ਨੇਕੀ ਹੁਰਾਂ ਨੂੰ ਪੁਛਿਆ ਕਿ ਤੁਹਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ
ਬਣਾ ਦੇਈਏ? ਬਜਾਏ ਇਸ ਦੇ ਕਿ ਉਹ ਉਛਲ ਕੇ ਹਾਂ ਕਰ ਦਿੰਦੇ, ਉਨ੍ਹਾਂ ਨੇ ਬਾਦਲ ਨੂੰ ਪਲਟਾ ਕੇ ਦੋ
ਸ਼ਰਤਾਂ ਰੱਖ ਦਿਤੀਆਂ। ਇੱਕ ਸ਼ਰਤ ਇਹ ਕਿ ਜਦ ਵੀ ਮੈਂ ਯੂਨੀਵਰਸਿਟੀ ਦੀ ਬਿਹਤਰੀ ਲਈ ਤੁਹਾਡੇ ਕੋਲ
ਕਿਸੇ ਕੰਮ ਲਈ ਆਵਾਂ, ਤਾਂ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ ਤੇ ਯੂਨੀਰਸਿਟੀ ਦੇ ਭਲੇ ਲਈ ਹਰ
ਉਚਿਤ ਗਰਾਂਟ ਜਾਰੀ ਕਰੋਗੋ। ਦੂਜੀ ਸ਼ਰਤ ਇਹ ਕਿ ਜਦ ਤੁਸੀਂ ਮੇਰੇ ਕੋਲ ਕਿਸੇ ਅਕਾਦਮਿਕ ਜਾਂ
ਪ੍ਰਬੰਧਕੀ ਕੰਮ ਵਿੱਚ ਸਿਫ਼ਾਰਸ਼ਾਂ ਲੈ ਕੇ ਆਓਗੇ, ਤਾਂ ਜ਼ਰੂਰੀ ਨਹੀਂ ਕਿ ਮੈਂ ਤੁਹਾਡੀ ਕੋਈ ਗਲ
ਮੰਨਾਂ। ਪਰ ਇਤਫ਼ਾਕ ਦੀ ਗਲ ਇਹ ਹੋਈ ਕਿ ਨੇਕੀ ਵੀਰ ਜੀ ਨੂੰ ਉਨ੍ਹੀ ਦਿਨੀਂ ਹੀ ਵਰਲਡ ਹੈਲਥ
ਆਰਗਨਾਈਜ਼ੇਸ਼ਨ ਵਲੋਂ ਤਨਜ਼ਾਨੀਆ ਵਿੱਚ ਤਾਇਨਾਤ ਕਰ ਦਿਤਾ ਗਿਆ ਤੇ ਉਹ ਡਿਪਲੋਮੈਟ ਬਣ ਕੇ ਤਨਜ਼ਾਨੀਆ ਲਈ
ਰਵਾਨਾ ਹੋ ਗਏ। ਇਸ ਘਟਨਾ ਉਤੇ ਰੱਬ ਨੂੰ ਮੰਨਣ ਵਾਲੇ ਨੇਕੀ ਵੀਰ ਜੀ ਦਾ ਇਹ ਕਹਿਣਾ ਸੀ,
“ਪ੍ਰਮਿੰਦਰ, ਮੇਰੇ ਆਪਣੇ ਬਣਾਏ ਹੋਏ ਸਾਰੇ ਮਨਸੂਬੇ ਮੇਰੇ ਗੁਰੂ ਦੇ ਮੇਰੇ ਪ੍ਰਤੀ ਬਣਾਏ ਹੋਏ
ਮਨਸੂਬਿਆਂ ਤੋਂ ਕਿਤੇ ਹੇਚ ਨੇ। ਉਸ ਵਲੋਂ ਬਣਾਈਆਂ ਸਾਰੀਆਂ ਯੋਜਨਾਵਾਂ ਵਧੀਆ ਹੀ ਨਹੀਂ, ਸਗੋਂ
ਬੇਹਤਰੀਨ ਵੀ ਹੁੰਦੀਆਂ ਨੇ”। ਇਸ ਕਿਸਮ ਦਾ ਉਚਾ ਤੇ ਸੁਚਾ ਨਿਸਚਾ ਸੀ ਡਾਕਟਰ ਨੇਕੀ ਵੀਰ ਦਾ ਆਪਣੇ
ਗੁਰੂ ਪ੍ਰਤੀ।
ਬਹੁਤੇ ਲੋਕਾਂ ਨੇ ਨੇਕੀ ਵੀਰ ਜੀ ਨੂੰ ਇੱਕ ਗੰਭੀਰ ਵਿਅਕਤੀ ਦੇ ਤੌਰ ਉਤੇ ਹੀ ਵੇਖਿਆ ਹੈ, ਜਿਹੜਾ ਕਿ
ਸ਼ਾਇਦ ਉਨ੍ਹਾਂ ਦੇ ਕਿਤੇ ਮੁਤਾਬਕ ਠੀਕ ਹੀ ਹੋਵੇਗਾ। ਪਰ ਮੈਂ ਉਨ੍ਹਾਂ ਨੂੰ ਆਪਣੇ ਮੁਢਲੇ ਬਚਪਨ ਤੋਂ
ਜਾਂ ਇੰਞ ਕਹਿ ਲਵੋ ਕਿ ਆਪਣੀ ਹੋਸ਼ ਸੰਭਲਣ ਤੋਂ ਘਰ ਵਿੱਚ ਜਿਵੇਂ ਵਿਚਰਦੇ ਵੇਖਿਆ ਹੈ ਉਹ ਕਹਿਕਿਆਂ
ਦੀਆਂ ਗੂੰਜਾਂ ਵਿੱਚ ਅਖੀਂ ਡਿਠਾ ਤੇ ਸੁਣਿਆ ਹੈ। ਜਦੋਂ ਉਹ ਘਰ ਆ ਜਾਂਦੇ ਸਨ ਤਾਂ ਸਾਡੇ ਘਰਾਂ ਦੀਆਂ
ਖਾਮੋਸ਼ ਦੀਵਾਰਾਂ ਵੀ ਬੇਕਾਬੂ ਹੋ ਕੇ ਕਹਿਕੇ ਮਾਰ ਕੇ ਹਸਣ ਲਗ ਪੈਂਦੀਆਂ ਸਨ, ਹਾਸਿਆਂ ਦੇ ਛਣਕਾਟੇ
ਵਜਣ ਲਗ ਪੈਂਦੇ ਸਨ। ਹਾਸਾ ਸੀ ਕਿ ਠਲਿਆਂ ਵੀ ਠਲ ਨਹੀਂ ਸੀ ਹੁੰਦਾ।
ਜਾਪਦਾ ਹੈ ਅੱਜ ਉਨ੍ਹਾਂ ਦਾ ਸਦੀਵੀ ਵਿਛੋੜਾ ਮੈਥੋਂ ਮੇਰੇ ਸਾਰੇ ਹਾਸੇ ਖੋਹ ਕੇ ਲੈ ਗਿਆ ਹੈ। ਮਨ
ਉਦਾਸ ਹੈ, ਵੈਰਾਗ ਵਿੱਚ ਹੈ, ਨੈਣਾਂ ਵਿੱਚ ਨੀਰ ਹੈ, ਇੱਕ ਘਾਟ ਜਿਹੀ ਮਹਿਸੂਸ ਹੋ ਰਹੀ ਹੈ, ਇੱਕ
ਖਲਾਅ ਜੇਹਾ ਪੈਦਾ ਹੋ ਗਿਆ ਹੈ, ਜ਼ਿੰਦਗੀ ਵਿੱਚ ਜਿਵੇਂ ਇੱਕ ਖੜੋਤ ਆ ਗਈ ਹੋਵੇ। ਮੈਂ ਜਦ ਇਹ ਦੁਖਦਾਈ
ਖ਼ਬਰ ਅੱਜ ਆਪਣੇ ਫੇਸਬੁਕ ਉਤੇ ਪਾਈ, ਤਾਂ ਮੇਰੀ ਸਭ ਤੋਂ ਛੋਟੀ ਬੇਟੀ ਕਿਰਨਜੋਤ ਕੌਰ ਸੋਚ ਨੇ ਮੇਰੇ
ਦੁੱਖ ਨੂੰ ਮਹਿਸੂਸ ਕਰਦਿਆਂ ਲਿਖਿਆ, “ਇਹ ਸੁਣਕੇ ਬੇਹੱਦ ਦੁੱਖ ਹੋਇਆ ਹੈ। ਮੈਨੂੰ ਅਫ਼ਸੋਸ ਹੈ ਪਾਪਾ।
ਮੈਨੂੰ ਪਤਾ ਹੈ ਕਿ ਉਹ ਤੁਹਾਡੇ ਵਾਸਤੇ ਕਿੰਨੀ ਅਹਿਮੀਅਤ ਰਖਦੇ ਸਨ”।
ਅੱਜ ਦੇ ਯੁਗ ਵਿੱਚ ਜੇ ਕਿਸੇ ਨੇ ਰੱਬ ਦੀ ਰਜ਼ਾ ਵਿੱਚ ਰਹਿਣ ਦੀ ਜਾਚ ਸਿਖਣੀ ਹੋਵੇ ਤਾਂ ਉਹ ਨੇਕੀ
ਵੀਰ ਜੀ ਤੋਂ ਸਿਖੇ। ਇਥੇ ਉਨ੍ਹਾਂ ਦੇ ਹਡੀਂ ਦੋ ਵਾਪਰੀਆਂ ਕਹਾਣੀਆਂ ਦਾ ਜ਼ਿਕਰ ਕਰਾਂਗਾ।
1. ਪਿਛਲੇ ਸਾਲ ਉਨ੍ਹਾਂ ਦੇ ਇੱਕ ਪੈਰ ਦੀਆਂ ਕੁੱਝ ਉਂਗਲਾਂ ਕਟਣ ਤਕ ਦੀ ਨੌਬਤ ਆ ਗਈ। ਮੇਰਾ ਜਜ਼ਬਾਤੀ
ਹੋਣਾ ਸੁਭਾਵਕ ਸੀ। ਮੈਂ ਜਦ ਟੈਲੀਫੋਨ ਉਤੇ ਉਨ੍ਹਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਦਾ ਜੁਆਬ ਸੀ,
“ਏਹਿ ਭਿ ਦਾਤਿ ਤੇਰੀ ਦਾਤਾਰਿ”॥ ਰੱਬ ਅਗੇ ਸ਼ਿਕਾਇਤ ਕਰਨੀ
ਉਨ੍ਹਾਂ ਦੇ ਸੁਭਾਅ ਵਿੱਚ ਨਹੀਂ ਸੀ। ਰੱਬ ਦੇ ਹਰ ਭਾਣੇ ਨੂੰ ਉਨ੍ਹਾਂ ਆਪਣੇ ਤਨ ਉਤੇ “ਦੁਖ ਸੁਖ ਦੋਊ
ਸਮ ਕਰਿ ਜਾਨੈ ਬੁਰਾ ਭਲਾ ਸੰਸਾਰ”॥ ਕਰ ਕੇ ਹੰਢਾਇਆ ਇਸ ਕਿਸਮ ਦੀ ਸ਼ਖ਼ਸੀਅਤ ਦੇ ਮਾਲਕ ਸਨ ਉਹ। ਰੱਬ
ਦੀ ਰਜ਼ਾ ਵਿੱਚ ਹਮੇਸ਼ਾਂ ਹਮੇਸ਼ਾਂ ਅਡੋਲ ਰਹਿਣ ਵਾਲੇ।
2. ਹੁਣੇ ਹੁਣੇ ਕੁੱਝ ਮਹੀਨੇ ਹੋਏ, ਉਹ ਅਮਰੀਕਾ ਆਪਣੇ ਸਪੁਤੱਰ ਡਾਕਟਰ ਅੰਤਰਪ੍ਰੀਤ ਸਿੰਘ ਨੇਕੀ, ਜੋ
ਕੋਲੰਬਸ, ਓਹਾਇਓ ਵਿੱਚ ਰਹਿ ਰਹੇ ਹਨ, ਕੋਲ ਕੁੱਝ ਮਹੀਨੇ ਰਹਿਣ ਤੇ ਕੁੱਝ ਪੁਸਤਕਾਂ ਲਿਖਣ ਦੇ ਇਰਾਦੇ
ਨਾਲ ਆਏ ਸਨ। ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਦੇ ਦੂਜੇ ਪੈਰ ਵਿੱਚ ਪਹਿਲੇ
ਪੈਰ ਵਰਗੀ ਹੀ ਤਕਲੀਫ਼ ਸ਼ੁਰੂ ਹੋ ਗਈ। ਝਟ ਕੀਤਿਆਂ ਉਨ੍ਹਾਂ ਨੂੰ ਆਪਣੇ ਪ੍ਰੋਗਰਾਮ ਵਿਚੇ ਹੀ ਮਨਸੂਖ਼
ਕਰਕੇ ਨਵੀਂ ਦਿਲੀ ਵਾਪਸ ਜਾਣਾ ਪਿਆ। ਜਾਣ ਤੋਂ ਕੇਵਲ ਇੱਕ ਦਿਨ ਪਹਿਲਾਂ ਮੇਰੀ ਉਨ੍ਹਾਂ ਨਾਲ
ਟੈਲੀਫੋਨ ਉਤੇ ਗਲ ਹੋਈ। ਮੈਂ ਹੈਰਾਨੀ ਪ੍ਰਗਟ ਕੀਤੀ ਤੇ ਕਿਹਾ ਕਿ ਤੁਸੀਂ ਤਾਂ ਹਾਲੇ ਹੁਣੇ ਆਏ ਹੋ
ਤੇ ਝਟ ਹੀ ਵਾਪਸ ਜਾਣਾ ਹੈ? ਤਾਂ ਉਨ੍ਹਾਂ ਕਿਹਾ, “ਪ੍ਰਮਿੰਦਰ,
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ॥ ਖਿਨ ਮਹਿ ਥਾਪਿ ਉਥਾਪਨਹਾਰਾ
ਆਪਨ ਹਾਥਿ ਮਤਾਤ॥ ੧॥ ਸਿਆਨਪ ਕਾਹੂ ਕਾਮਿ ਨ ਆਤ”॥
ਸੋ ਇਸ ਕਿਸਮ ਦੀ ਰੂਹਾਨੀਅਤ ਵਿੱਚ ਰੰਗੇ ਰਹਿੰਦੇ ਸਨ ਉਹ, ਜੋ ਅੱਜ ਸਾਡੇ ਵਿਚੋਂ ਸਰੀਰਕ
ਤੌਰ ਉਤੇ ਤਾਂ ਸਦਾ ਲਈ ਅਲੋਪ ਹੋ ਗਏ ਹਨ, ਪਰ ਆਪਣੇ ਪਿਛੇ ਇੱਕ ਬਹੁਮੁਲੀ ਵਿਰਾਸਤ ਛੱਡ ਗਏ ਹਨ,
ਜਿਹੜੀ ਰਹਿੰਦੀ ਹਯਾਤੀ ਤਕ ਸਿੱਖ ਕੌਮ ਲਈ ਸਦੀਵੀ ਕਾਇਮ ਰਹੇਗੀ। ਕਹਿਣ ਨੂੰ ਤਾਂ ਹਾਲੇ ਵੀ ਬਹੁਤ
ਕੁੱਝ ਹੈ, ਪਰ ਕਿਤੇ ਫੇਰ ਸਹੀ।
21/09/15)
ਜਗਤਾਰ ਜੌਹਲ ਮਨੀਲਾ
ਪੰਜਾਬ ਵਿਚ ਧਾਰਮਿਕ ਤੇ ਸਿਆਸੀ ਵਪਾਰੀਆਂ ਦੇ ਤਜਰਬੇ
ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿੱਥੇ ਸੰਤਾਲ਼ੀ ਦੇ ਸੰਤਾਪ ਤੋਂ ਬਾਅਦ ਅੱਜ ਤੱਕ ਕੋਈ
ਵੱਢ-ਟੁੱਕ ਨਹੀ ਹੋਈ। ਇਸੇ ਕਰਕੇ ਇਹ ਸੂਬਾ ਹਮੇਸ਼ਾ ਫ਼ਿਰਕੂ ਲੋਕਾਂ ਦੀ ਹਿੱਟ ਲਿਸਟ ਤੇ ਰਿਹਾ ਹੈ।
ਪੰਜਾਬੀਆਂ ਦੀ ਭਾਈਚਾਰਕ ਸਾਂਝ ਖ਼ਤਮ ਕਰਨ ਵਾਸਤੇ ਏਜੰਸੀਆਂ ਵੱਖ ਵੱਖ ਤਰਾਂ ਦੇ ਤਜਰਬੇ ਕਰਦੀਆਂ
ਰਹੀਆਂ ਹਨ ਤਾਂ ਕਿ ਇਸ ਸ਼ਾਂਤ ਸੂਬੇ ਨੂੰ ਵੀ ਦੰਗੇ ਫ਼ਸਾਦ ਦੀ ਅੱਗ ਵਿਚ ਝੋਕਿਆ ਜਾ ਸਕੇ। ਹੋਰ ਸਾਰੇ
ਤਜਰਬੇ ਫ਼ੇਲ੍ਹ ਹੀ ਹੋਏ ਹਨ। ਸਿਰਫ਼ ਇਕ ਸਰਸੇ ਵਾਲੀ ਸ਼ੁਰ੍ਹਲੀ ਹੀ ਬਹੁਤ ਵਾਰ ਆਪਣੇ ਏਜੰਡੇ ਵਿਚ
ਕਾਮਯਾਬੀ ਦੇ ਬਹੁਤ ਨੇੜੇ ਪੁੱਜੀ ਹੈ। ਬਠਿੰਡਾ ਇਸ ਤਜਰਬੇ ਦਾ ਮੁੱਖ ਕੇਂਦਰ ਹੁੰਦਾ ਹੈ। ਹੁਣ ਵੀ ਇਸ
ਦੀ ਸ਼ੁਰੂਆਤ ਇੱਥੋਂ ਹੀ ਹੋ ਰਹੀ ਹੈ। ਜੇ ਸਰਸਾ ਮੁਖੀ ਐਕਟਰ ਦਾ ਮਕਸਦ ਸਿਰਫ਼ ਆਪਣਾ ਸੰਦੇਸ਼ ਹੀ ਆਪਣੇ
ਲੋਕਾਂ ਤੱਕ ਪਹੁੰਚਾਉਣਾ ਹੋਵੇ ਤਾਂ ਉਹ ਫ਼ਿਲਮ ਆਪਣੇ ਵਪਾਰਕ ਕੇਂਦਰਾਂ ਵਿਚ ਚਲਾ ਕੇ ਵੀ ਦਿਖਾ ਸਕਦਾ
ਸੀ। ਪਰ ਮਸਲਾ ਇਕੱਲੇ ਸੰਦੇਸ਼ ਦਾ ਨਹੀਂ ਇਸ ਦੇ ਪਿੱਛੇ ਕਈ ਹੋਰ ਏਜੰਡੇ ਵੀ ਛਿਪੇ ਹਨ ਜੋ ਸਮੇਂ ਦੇ
ਨਾਲ ਨਾਲ ਸਾਹਮਣੇ ਆ ਸਕਦੇ ਹਨ। ਸ਼ਾਇਦ ਆਮ ਲੋਕਾਂ ਦੀ ਸਮਝ ਵਿਚ ਕਦੇ ਵੀ ਨਾਂ ਆਉਣ। ਇਕ ਮੋਟਾ ਜਿਹਾ
ਮਕਸਦ ਜੋ ਥੋੜ੍ਹੀ ਜਿਹੀ ਸਮਝ ਰੱਖਣ ਵਾਲੇ ਹਰ ਆਮ ਖ਼ਾਸ ਦੇ ਜ਼ਿਹਨ ਵਿਚ ਹੈ ਕਿ ਸਿਨੇਮੇ ਵਿਚ ਫ਼ਿਲਮ
ਨੂੰ ਚਲਾਉਣਾ ਆਪਣੇ ਚੇਲਿਆਂ ਦੀ ਜੇਬ ਨੂੰ ਬਾਬਾ ਜੀ ਦਾ ਆਸ਼ੀਰਵਾਦ ਦੇਣਾ, ਸਿਆਸਤੀ ਹਿਤ, ਆਪਣੇ
ਚੇਲਿਆਂ ਦੀ ਗਿਣਤੀ ਕਰਾਉਣਾ, ਮਾਨਸਿਕਤਾ ਚੈੱਕ ਕਰਨੀ ਕਿਤੇ ਸਿਆਣੇ ਤਾਂ ਨਹੀ ਹੋਗੇ।ઠ
ਜੇ ਸਿਰਫ਼ ਫ਼ਿਲਮ ਹੀ ਦੇਖਣੀ ਹੁੰਦੀ ਤਾਂ ਬਠਿੰਡੇ ਤੋ ਕੁੱਝ ਦੂਰੀ ਤੇ ਫ਼ਿਲਮ ਲੱਗੀ ਹੈ ਜੋ ਰੇਲ ਦਾ
ਸਫ਼ਰ ਕਰਕੇ ਹਰਿਆਣੇ ਵਿਚ ਦੇਖੀ ਜਾ ਸਕਦੀ ਹੈ। ਪਰ ਉਹ ਗੱਲ ਸੱਚ ਸਾਬਤ ਹੋ ਰਹੀ ਹੈ ਕਿ ਭੀੜ ਦਾ
ਦਿਮਾਗ਼ ਨਹੀ ਹੁੰਦਾ ਉਹ ਸਿਰਫ਼ ਇਸ਼ਾਰੇ ਤੇ ਚਲਦੀ ਹੈ। ਸਰਸੇ ਵਾਲੇ ਦੇ ਚੇਲਿਆਂ ਦੀ ਮਾਨਸਿਕਤਾ ਦਾ
ਅੰਦਾਜਾ ਤੁਸੀਂ ਇਸ ਗੱਲੋਂ ਹੀ ਲਾ ਲਵੋ ਕਿ ਪ੍ਰੇਮੀ ਸਾਰਾ ਦਿਨ ਰੇਲ ਦੀਆਂ ਗਰਮ ਲੀਹਾਂ ਤੇ ਬੈਠ ਕੇ
ਆਪਣੀ ਜੈਤੋ ਗਰਮ ਕਰ ਰਹੇ ਹਨ। ਆਪਣੀ ਜੇਬ ਵਿਚੋਂ ਖ਼ਰਚ ਕਰ ਰਹੇ ਹਨ। ਆਪਣੇ ਕੰਮ ਛੱਡੀ ਬੈਠੇ ਹਨ। ਜੇ
ਕੋਈ ਬਿਮਾਰ ਹੁੰਦਾ ਹੈ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਰਕਾਰ ਜ਼ੁੰਮੇਵਾਰ ਹੈ। ਫੇਰ
ਖਚਰੇ ਲੀਡਰਾਂ ਦੇ ਦਰਾਂ ਤੇ ਧੱਕੇ ਖਾਣਗੇ ਕਿ ਸਾਡੀ ਮਦਦ ਕਰੋ। ਫਿਰ ਸਿਆਸਤੀ ਲੋਕਾਂ ਦਾ ਬੱਕਰੀ
ਬੋਹੜ ਥੱਲੇ ਲਿਆਉਣ ਵਾਲਾ ਟੀਚਾ ਪੂਰਾ ਕਰਨਗੇ ਉਨ੍ਹਾਂ ਦੀਆਂ ਵੋਟਾਂ ਪੱਕੀਆਂ ਕਰਨਗੇ।
ਸਿਆਸਤੀ ਲੋਕਾਂ ਨੂੰ ਇਹ ਡਰ ਦਿਨ ਰਾਤ ਸਤਾ ਰਹਾ ਹੈ ਕਿ ਪੰਜਾਬੀ ਹੁਣ ਸਿਆਸਤੀ ਚਾਲਾਂ ਸਮਝਣ ਦੇ
ਕਾਬਲ ਹੋ ਰਹੇ ਹਨ ਤੇ ਜਦ ਇਹ ਇਕ ਹੋ ਗਏ ਤਾਂ ਲੁਟੇਰੇ ਸਿਆਸਤੀ ਲੋਕਾਂ ਦਾ ਬੋਰੀਆ-ਬਿਸਤਰਾ ਗੋਲ ਹੋ
ਜਾਵੇਗਾ। ਇਸ ਕਰਕੇ ਹੁਣ ਆਉਣ ਵਾਲੀਆਂ ਵੋਟਾਂ ਨੂੰ ਲੈ ਕੇ ਵੱਖ ਵੱਖ ਪਹਿਲੂਆਂ ਤੋ ਵੋਟਰਾਂ ਨੂੰ
ਕੁੰਡੀ ਲਾਈ ਜਾ ਰਹੀ। ਪ੍ਰੇਮੀ ਵੋਟ ਬੈਂਕ ਨੂੰ ਧਿਆਨ ਵਿਚ ਰੱਖਦੇ ਹੋਏ ਫ਼ਿਲਮ ਤੇ ਪਾਬੰਦੀ ਨਹੀ ਲਾਈ
ਜਿਸ ਦਾ ਸਿੱਧਾ ਮਤਲਬ ਹੈ ਕਿ ਸਰਕਾਰ ਚੋਰ ਮੋਰੀ ਰਾਹੀਂ ਪ੍ਰੇਮੀਆਂ ਨੂੰ ਆਪਣੀ ਹਮਦਰਦੀ ਹੋਣ ਦਾ
ਸਬੂਤ ਦੇ ਰਹੀ ਹੈ। ਦੂਜੇ ਪਾਸੇ ਜ਼ਬਾਨੀ ਕਲਾਮੀ ਫ਼ਿਲਮ ਨੂੰ ਸਿਨੇਮੇ ਘਰਾਂ ਵਿਚੋਂ ਇਸ ਕਰਕੇ ਹਟਾ
ਦਿੱਤਾ ਹੈ ਕਿ ਕੋਈ ਅਣਹੋਣੀ ਨਾਂ ਵਰਤ ਜਾਵੇ। ਜੋ ਕਿ ਸਿੱਖ ਧਿਰਾਂ ਦੀ ਹਮਾਇਤੀ ਹੋਣ ਦਾ ਨਾਟਕ ਵੀ
ਕਹਿ ਸਕਦੇ ਹਾਂ। ਇਸ ਫ਼ਿਲਮ ਨੂੰ ਲੈ ਕੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀ ਖੇਡ ਖੇਡੀ ਜਾ ਰਹੀ ਜਿਸ
ਦੀ ਪੰਜਾਬੀਆਂ ਨੂੰ ਭਿਣਕ ਤੱਕ ਨਹੀ ਲੱਗ ਰਹੀ। ਹਿੰਦੂ ਸਿੱਖ ਫ਼ਿਰਕੂ ਪੱਤਾ ਕਦੇ ਪੰਜਾਬ ਵਿਚ ਕਾਮਯਾਬ
ਨਾਂ ਹੋਣ ਕਰਕੇ ਸਿਰਫ਼ ਸਰਸੇ ਵਾਲੇ ਵੱਲੋਂ ਤਿਆਰ ਕੀਤੇ ਚੰਗਿਆੜੇ ਹੀ ਵਾਰ-ਵਾਰ ਪੰਜਾਬ ਵਿਚ ਸੁੱਟੇ
ਜਾ ਰਹੇ ਹਨ। ਜੋ ਪੰਜਾਬ 'ਚ ਕਈ ਵਾਰ ਧੁਖ ਚੁੱਕੇ ਹਨ ਪਰ ਆਪਣੇ ਮਿਥੇ ਟੀਚੇ ਤੇ ਕਦੇ ਨਹੀ ਪਹੁੰਚੇ।
ਸਿਆਸਤੀ ਲੋਕ ਇਸੇ ਆਸ ਵਿਚ ਵਾਰ-ਵਾਰ ਪੰਜਾਬ ਦੇ ਹੱਸਦੇ ਵੱਸਦੇ ਵਿਹੜੇ ਵਿਚ ਚੰਗਿਆੜੀਆਂ ਸੁੱਟਣੋਂ
ਬਾਜ ਨਹੀ ਆਉਂਦੇ। ਪੰਜਾਬ ਦੇ ਭੋਲੇ ਭਾਲੇ ਲੋਕ ਸਿਆਸਤੀ ਲੋਕਾਂ ਦੀਆਂ ਦੀਆਂ ਚਾਲਾਂ ਤੋਂ ਬਿਲਕੁਲ
ਬੇਖਬਰ ਹਨ। ਪੰਜਾਬੀਆਂ ਦੀ ਭਾਈਚਾਰਕ ਸਾਂਝ ਖ਼ਤਮ ਕਰਨ ਵਾਸਤੇ ਏਜੰਸੀਆਂ ਵੱਖ-ਵੱਖ ਤਰਾਂ ਦੇ ਤਜਰਬੇ
ਕਰਦੀਆਂ ਰਹੀਆਂ ਹਨ ਤਾਂ ਕਿ ਇਸ ਸ਼ਾਂਤ ਸੂਬੇ ਨੂੰ ਵੀ ਦੰਗੇ ਫ਼ਸਾਦ ਦੀ ਅੱਗ ਵਿਚ ਝੋਕਿਆ ਜਾ ਸਕੇ।
ਸਿਰਫ਼ ਮੀਣੇ ਬਲਦ ਵਾਲਾ ਸੁਭਾਅ ਲੈ ਕੇ ਬੈਠੇ ਹਨ ।
ਇਸ ਵਿਸ਼ੇ ਦੀ ਸਾਰ ਇਹੀ ਹੋ ਸਕਦੀ ਹੈ ਕਿ ਸਾਨੂੰ ਸਭ ਨੂੰ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ।
ਇਹ ਕਦੇ ਨਾਂ ਭੁੱਲੋ ਕਿ ਆਪਾਂ ਸਾਰੇ ਪਹਿਲਾਂ ਇਨਸਾਨ ਹਾਂ। ਜੋ ਬੰਦਾ ਨਿੱਜੀ ਹਿਤਾਂ ਵਾਸਤੇ ਇਨਸਾਨ
ਨੂੰ, ਇਨਸਾਨ ਦੇ ਖ਼ਿਲਾਫ਼ ਭੜਕਾਉਂਦਾ ਹੈ ਜਾਂ ਇਨਸਾਨਾਂ ਵਿਚਾਲੇ ਕੋਈ ਲਕੀਰ ਖਿੱਚਦਾ ਹੈ ਉਸਨੂੰ
ਸ਼ੈਤਾਨ ਤਾਂ ਕਹਿ ਸਕਦੇ ਹਾਂ ਪਰ ਉਹ ਭਗਵਾਨ ਨਹੀ ਹੋ ਸਕਦਾ।
ਜਗਤਾਰ ਜੌਹਲ ਮਨੀਲਾ
20/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਧਦੀ
ਉਮਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੱਤਰਾਂ ਤੋਂ ਉੱਤੇ ਟੱਪ ਜਾਵੇ ਜੇ ਉਮਰ।
ਅੰਗ ਪੈਣ ਢਿੱਲੇ, ਝੁਕ ਜਾਂਦੀ ਏ ਕਮਰ।
ਰਹਿੰਦਾ ਏ ਪਜਾਮਾ ਹੋਇਆ ਪਲੇ ਪਲੇ ਢਿਲਾ।
ਬਾਥਰੂਮ ਜਾਵੇ ਤਾਂ ਹੋ ਜਾਂਦਾ ਸਾਰਾ ਗਿੱਲਾ।
ਕਰੇ ਜੋ ਬਰੱਸ਼, ਖਿੰਡ ਜਾਂਦੀ ਟੁੱਥ-ਪੇਸਟ।
ਵਰਤਦਾ ਏ ਘੱਟ, ਬਹੁਤਾ ਕਰੇ ਜਲ ਵੇਸਟ।
ਖਾਣ ਲੱਗੇ ਕੁੜਤੇ ਤੇ ਡਿੱਗ ਪੈਂਦੀ ਦਾਲ।
ਧੋਵੇ ਪਾਣੀ ਨਾਲ, ਦਾਗ ਪੈਂਦੇ ਲਾਲ ਲਾਲ।
ਰੱਖੀ ਚੀਜ਼ ਆਪ, ਖੁਦ ਦਿੰਦਾ ਹੈ ਗੁਆ।
ਕੰਨਾਂ ਉਤੇ ਐਨਕਾਂ ਨੂੰ, ਲੱਭਦਾ ਬੇਵਾਹ।
ਜਾਂਦਾ ਜਾਂਦਾ ਸਿੱਧੇ ਰਾਹ ਵੀ ਠੇਡੇ ਖਾਈ ਜਾਵੇ।
‘ਚਲਿਆ ਸੀ ਕਿਉਂ’ ਵਾਰ ਵਾਰ ਦੁਹਰਾਵੇ।
ਸ਼ੂਗਰ ਬਿਮਾਰੀ ਖਾਣੋਂ ਮਿੱਠਾ ਨਹੀਓਂ ਹਟੇ,
ਦਹੀ ਦੁੱਧ-ਘਿਓ ਖਾਂਦਾ ਬੀ. ਪੀ. ਕਿਵੇਂ ਘਟੇ।
ਛਕਕੇ ਪਰਾਠੇ ਕਦੋਂ ਆਉਂਦੇ ਨਾ ਡਕਾਰ।
ਗੈਸ ਭਰੀ ਪੇਟ ਦਿਤਾ ਸਾਰਾ ਘਰ ਸਾੜ।
ਏਹੋ ਏ ਬੁਢਾਪਾ ਹਾਲ ਬਾਲਾਂ ਤੋਂ ਵੀ ਮਾੜਾ।
ਗਲਤੀ ਹੈ ਆਪਦੀ ਤੇ ਹੋਰਨਾਂ ਤੇ ਸਾੜਾ।
ਟੋਕਾ-ਟਾਕੀ ਕਰਨੀ ਪੁਗਾੳਣੀ ਸਦਾ ਜ਼ਿਦ।
ਜਿੱਥੋਂ ਕੋਈ ਰੋਕੇ, ਊਹੋ ਕਰੇ ਵਿਦ ਵਿਦ।
ਘਰ ਦੇ ਨੇ ਤੰਗ, ਇਹਨੂੰ ਨਾ ਕੋਈ ਪਰਵਾਹ।
ਮੰਨੇ ਨਾਂ ਕੋਈ ਗੱਲ, ਦਿੰਦਾ ਸ਼ੋਰ ਇਹ ਮਚਾ।
ਆਪੇ ਉਤੇ ਕਾਬੂ ਹੈ ਨਾ, ਬਣਿਆ ਸਿਆਣਾ।
ਜ਼ਿਦ ਨਾਲ ਗੱਲ ਸਿੱਖ ਗਿਆ ਹੈ ਮਨਾਣਾ।
ਹੱਡ ਕੁਜੇ ਘਿਉ ਦੇ, ਪੱਕੇ ਧਰਤੀ ਤੇ ਗੱਡੇ।
ਘਰ ਵਾਲੇ ਕਹਿੰਦੇ ‘ਕਦ ਮਰੇ, ਮੰਜਾ ਛੱਡੇ’।
ਰੱਬਾ ਦੇ ਸੁਮੱਤ, ਏਹਨੂੰ ਏਨੀ ਸੋਝੀ ਆਵੇ।
ਵੇਲੇ ਨਾਲ ਬਦਲੇ ਤੇ ਸਹਿਣਾ ਸਿੱਖ ਜਾਵੇ।
ਇਹਦੇ ਹੱਥੋਂ ਡੋਰ ਛੁੱਟੀ ਜਾਵੇ ਤੇਜ਼ੀ ਨਾਲ।
ਲੱਤਾਂ ਬਾਹਾਂ ਮਾਰੇ ਕਿਉਂ ਜੇ ਹੋਣ ਨਾ ਸੰਭਾਲ।
ਜਪਣ ਦੀ ਉਮਰ ਨਾਮ ਰੱਬ ਦਾ ਉਹ ਲਵੇ,
ਸੁੱਖ-ਚੈਨ ਮਿਲੂ, ਲੜ ਲਗਕੇ ਜੇ ਰਵੇ।
ਉਹਦੇ ਨਾਮ ਬਿਨਾ ਨਹੀਓ ਹੋਣੀ ਇਹਦੀ ਗਤ।
ਰੱਬ ਹੀ ਤਾਂ ਸਾਂਭਦਾ ਏ ਸਭਨਾਂ ਦੀ ਪੱਤ।
ਹੋਰ ਨਾ ਕੋਈ ਕੰਮ, ਉਹਦਾ ਨਾਮ ਲਈ ਜਾਵੇ।
ਵਾਹਿਗੁਰੂ, ਵਾਹਿਗੁਰੂ, ਮੂਹੋਂ ਕਹੀ ਜਾਵੇ।
ਜਿਸਨੇ ਬਣਾਇਆ ਜੱਗ, ਉਸੇ ਨੂੰ ਧਿਆਵੇ,
ਜੱਗ ਦੀਆਂ ਖਿੱਚਾਂ ਕੋਲੋਂ ਮਨ ਨੂੰ ਹਟਾਵੇ।
ਰੱਖੇ ਸਦਾ ਉਸ ਵਲ ਜੋੜ ਕੇ ਧਿਆਨ।
ਆਪੇ ਬੇੜਾ ਬੰਨੇ ਲਾਊ ਉਹ ਹੈ ਜਾਣ-ਜਾਣ।
20/09/15)
ਭਗਵਾਨ ਸਿੰਘ ਜੌਹਲ/ਸੁਖਜੀਤ ਸਿੰਘ ਕਪੂਰਥਲਾ
ਧਾਰਮਿਕ ਸਾਹਿਤ-ਪੁਸਤਕ ਸਮੀਖਿਆ
ਰੋਜ਼ਾਨਾ ਅਜੀਤ- ਮਿਤੀ 31 ਜੁਲਾਈ 2012
ਲਹੂ-ਭਿੱਜੀ ਸਰਹਿੰਦ
ਲੇਖਕ: ਸੁਖਜੀਤ ਸਿੰਘ ਕਪੂਰਥਲਾ
ਸੰਪਾਦਕ: ਭਾਈ ਕਾਮਰੇਟ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ।
ਮੁੱਲ: 150 ਰੁਪਏ ਸਫੇ: 176
ਸੰਪਰਕ: 98720-76876 (ਲੇਖਕ)
ਪੁਤਸਕ ਦੇ ਲੇਖਕ ਸ: ਸੁਖਜੀਤ ਸਿੰਘ ਕਪੂਰਥਲਾ ਨੇ ਗੁਰਮਤਿ ਪ੍ਰਚਾਰਕ ਵਜੋਂ ਵਿਚਰਦਿਆਂ ਗੁਰਮਤਿ ਦੇ
ਗਹਿਰ-ਗੰਭੀਰ ਸਰੋਤਿਆਂ ਪਾਸੋਂ ਹਮੇਸ਼ਾ ਭਰਪੂਰ ਪ੍ਰਸੰਸਾ ਪ੍ਰਾਪਤ ਕੀਤੀ ਹੈ। ਜਿਥੇ ਉਹ ਸਰਕਾਰੀ
ਅਧਿਕਾਰੀ ਵਜੋਂ ਸੇਵਾ ਨਿਭਾਅ ਰਹੇ ਹਨ, ਉਥੇ ਨਾਲ ਦੀ ਨਾਲ ਗੁਰਮਤਿ ਸਾਹਿਤ ਤੇ ਗੁਰਬਾਣੀ ਦੇ ਵੀ
ਨਿਸ਼ਠਾਵਾਨ ਪਾਠਕ ਤੇ ਲੇਖਕ ਹਨ। ਉਨ੍ਹਾਂ ਦੀ ਇਹ ਹਥਲੀ ਪੁਸਤਕ ਛੋਟੇ ਸਾਹਿਬਜਾਦਿਆਂ ਅਤੇ ਦਾਦੀ ਮਾਤਾ
ਦੀ ਅਦੁੱਤੀ ਕੁਰਬਾਨੀ ਨੂੰ ਬਿਆਨ ਕਰਦੀ ਹੈ। ਲੇਖਕ ਮੁਤਾਬਿਕ ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ
ਗੋੰਿਬਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦਾ ਪੰਦਰਵਾੜਾ ਪੋਹ ਦੇ ਅਰੰਭ ਵਿੱਚ ਹਰ ਸਾਲ ਸਿੱਖ ਸੰਗਤਾਂ
ਵਲੋਂ ਸ਼ਰਧਾ ਤੇ ਅਕੀਦਤ ਨਾਲ ਮਨਾਇਆ ਜਾਂਦਾ ਹੈ ਤਾਂ ਇਤਿਹਾਸ ਦੀਆਂ ਇਹ ਅਸਹਿ ਤੇ ਦਿਲ-ਕੰਬਾਊ
ਘਟਨਾਵਾਂ ਹਰ ਸਿੱਖ ਦੀ ਤਰਾਂ ਮੇਰੇ ਹਿਰਦੇ ਤੇ ਵੀ ਡੂੰਘੀ ਸੱਟ ਮਾਰਦੀਆਂ ਹਨ। ਲੇਖਕ ਹਕੀਮ ਅੱਲ੍ਹਾ
ਯਾਰ ਖਾਂ ਜੋਗੀ ਦੀ ਕ੍ਰਿਤ ‘ਸ਼ਹੀਦਾਨਿ ਵਫ਼ਾ` (ਸਾਕਾ ਸਰਹਿੰਦ) ਅਤੇ ‘ਗੰਜਿ ਸ਼ਹੀਦਾਂ` (ਸਾਕਾ ਚਮਕੌਰ
ਸਾਹਿਬ) ਅਤੇ ਚਿੰਤਕ ਡਾ: ਹਰਚੰਦ ਸਿੰਘ ਸਰਹਿੰਦੀ ਦੀ ਲਿਖਤ ‘ਸਰਹਿੰਦ ਦੀ ਦਾਸਤਾਨ-ਅੱਲ੍ਹਾ ਯਾਰ ਖਾਂ
ਦੀ ਜਬਾਨੀ` ਨੂੰ ਅਧਾਰ ਬਣਾ ਕੇ ਵੱਖ-ਵੱਖ ਗੁਰਮਤਿ ਸਮਾਗਮਾਂ ਵਿੱਚ ਲੜੀਵਾਰ ਵਿਆਖਿਆ ਕਰਕੇ ਸਿੱਖ
ਸੰਗਤ ਦੀ ਖੁਸ਼ੀ ਪ੍ਰਾਪਤ ਕਰਦਾ ਰਿਹਾ ਹੈ। ਇਹ ਲਹੂ-ਭਿੱਜੀ ਸਰਹਿੰਦ ਦਾ ਸਮੁੱਚਾ ਸਾਕਾ ਸਰਹਿੰਦ ਉਸ
ਵਲੋਂ ਹੁਸ਼ਿਆਰਪੁਰ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਚਰਨ ਪਾਵਨ ਵਿਖੇ ਲਗਾਤਾਰ 13 ਦਿਨ
ਸੰਗਤ ਦੇ ਸਨਮੁਖ ਪੇਸ਼ ਕੀਤਾ ਗਿਆ ਹੈ। ਇਥੇ ਹੀ ਭਾਈ ਸਤਿੰਦਰ ਸਿੰਘ ਨੇ ਇਸ ਨੂੰ ਰਿਕਾਰਡ ਕਰਕੇ ਸੀ.
ਡੀ. ਤਿਆਰ ਕੀਤੀ, ਜਿਸ ਨੂੰ ਪਿੱਛੋਂ ਇਸ ਪੁਸਤਕ ਦੇ ਸੰਪਾਦਕ ਸ: ਕਾਮਰੇਟ ਸਿੰਘ ਨੇ ਤਰਤੀਬ ਦੇ ਕੇ
ਗੁਰਮਤਿ ਪ੍ਰਚਾਰ ਤੇ ਪ੍ਰਸਾਰ ਹਿਤ ਪੇਸ਼ ਕੀਤਾ ਹੈ। ਪੁਸਤਕ ਸਬੰਧੀ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ
ਵਲੋਂ ਸ: ਰਸ਼ਪਾਲ ਸਿੰਘ, ਗੁਰਦੁਆਰਾ ਸਾਹਿਬ ਵਲੋਂ ਸ: ਮਹਿਤਾਬ ਸਿੰਘ ਅਤੇ ਸ: ਅਵਤਾਰ ਸਿੰਘ ਸੋਹਲ
ਤਰਨ ਤਾਰਨ ਨੇ ਇਸ ਉਦਮ ਲਈ ਪੁਤਸਕ ਦੇ ਅਰੰਭ ਵਿੱਚ ਲੇਖਕ ਦੀ ਹੌਂਸਲਾ-ਅਫਜ਼ਾਈ ਕੀਤੀ ਹੈ। ਲੇਖਕ ਨੇ
ਅੱਲ੍ਹਾ ਯਾਰ ਖਾਂ ਵਲੋਂ ਉਰਦੂ ਵਿੱਚ ਲਿਖੇ ਸਾਕਾ ਸਰਹਿੰਦ ਨੂੰ ਬੜੀ ਸੁਖੈਨ ਸ਼ੈਲੀ ਵਿੱਚ ਪੇਸ਼ ਕਰਕੇ
ਹਰ ਸਾਧਾਰਨ ਪਾਠਕ ਦੇ ਹਿਰਦੇ ਨੂੰ ਟੁੰਬਣ ਦਾ ਯਤਨ ਕੀਤਾ ਹੈ। ਇਨ੍ਹਾਂ ਲਹੂ-ਭਿੱਜੇ ਪੰਨਿਆਂ ਵਿੱਚ
ਭਾਵੇਂ ਦਾਦੀ ਮਾਤਾ ਵਲੋਂ ਸਾਹਿਬਜਾਦਿਆਂ ਨੂੰ ਦਿੱਤੀ ਸਿੱਖਿਆ ਹੋਵੇ ਜਾਂ ਸਾਹਿਬਜਾਦਿਆਂ ਦੇ ਜਜ਼ਬਾਤ
ਹੋਣ ਜਾਂ ਦਸਮ ਪਿਤਾ ਦਾ ਉਪਦੇਸ਼ ਹੋਵੇ, ਹਰ ਪ੍ਰਸੰਗ ਨੂੰ ਗੁਰਮਤਿ ਆਸ਼ੇ ਅਨੁਸਾਰੀ ਰਹਿ ਕੇ ਪੇਸ਼ ਕਰਨ
ਦਾ ਯਤਨ ਕੀਤਾ ਹੈ।
ਅਜੋਕੀ ਸਿੱਖ ਪੀੜ੍ਹੀ, ਸਾਡੀਆਂ ਮਾਤਾਵਾਂ ਅਤੇ ਬਜ਼ੁਰਗਾਂ ਨੂੰ ਵੀ ਆਪਣੇ ਫਰਜ਼ਾਂ ਤੋਂ ਸੁਚੇਤ ਕਰਨ ਦਾ
ਯਤਨ ਕੀਤਾ ਹੈ। ਸਤਿਗੁਰੂ ਅਤੇ ਸ਼ਬਦ ਗੁਰੂ ਦੀ ਅਗਵਾਈ ਕਿਉਂ ਜਰੂਰੀ ਹੈ? ਪ੍ਰਮਾਤਮਾ ਨੂੰ ਵਿਸਾਰ ਕੇ
ਮਨੁੱਖ ਕਿਉਂ ਦੁਖੀ ਹੋ ਰਿਹਾ ਹੈ? ਸਾਡੇ ਪਰਿਵਾਰ ਕਿਉਂ ਟੁੱਟਦੇ ਜਾ ਰਹੇ ਹਨ? ਸਿੱਖ ਪ੍ਰੰਪਰਾਵਾਂ
ਦਾ ਘਾਣ ਕਿਉਂ ਹੋ ਰਿਹਾ ਹੈ? ਸਿੱਖ ਲੀਡਰਸ਼ਿਪ ਵਿੱਚ ਦਿਨੋ-ਦਿਨ ਆ ਰਿਹਾ ਨਿਘਾਰ, ਸਿੱਖ ਨੌਜਵਾਨਾਂ
ਵਲੋਂ ਆਪਣੇ ਬਹੁਮੱਲੇ ਵਿਰਸੇ ਅਤੇ ਕਦਰਾਂ-ਕੀਮਤਾਂ ਵੱਲ ਪਿੱਠ ਕਰਨੀ, ਧਰਮ ਅਤੇ ਰਾਜਨੀਤੀ ਦੇ ਮੁਢਲੇ
ਆਦਰਸ਼ਾਂ ਨੂੰ ਭੁੱਲਣਾ, ਕੇਸਾਂ ਦੀ ਮਹਤੱਤਾ, ਅੱਜ ਦੇ ਸਿੱਖ ਸਮਾਜ ਲਈ ਸਮਾਜਿਕ, ਧਾਰਮਿਕ ਤੇ
ਰਾਜਨੀਤਕ ਜੀਵਨ ਵਿੱਚ ਆ ਰਹੀਆਂ ਗੰਭੀਰ ਚੁਣੌਤੀਆਂ ਦਾ ਜ਼ਿਕਰ ਬੋਲਚਾਲ ਦੀ ਸ਼ੈਲੀ ਵਿੱਚ ਕਰਕੇ ਹਰ ਵਰਗ
ਦੇ ਪਾਠਕ ਨਾਲ ਦਿਲ ਦੀ ਗੱਲ ਸਾਂਝੀ ਕੀਤੀ ਹੈ। ਲੇਖਕ ਨੇ ਪੁਸਤਕ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ
ਕੇ ਗੁਰੂ ਸਾਹਿਬ ਦੇ ਪਰਿਵਾਰ ਵਿਛੋੜਾ, ਗੰਗੂ ਨਾਲ ਮਿਲਾਪ, ਮਾਤਾ ਜੀ ਅਤੇ ਸਾਹਿਬਜਾਦਿਆਂ ਦੀ
ਗ੍ਰਿਫਤਾਰੀ, ਕਚਹਿਰੀ ਵਿੱਚ ਪੇਸ਼ੀਆਂ, ਸੁੱਚਾ ਨੰਦ ਦੀ ਦਿਲ ਕੰਬਾਊ ਭੂਮਿਕਾ ਅਤੇ ਸ਼ਹਾਦਤ ਦਾ ਜ਼ਿਕਰ
ਕਰਦਿਆਂ ਹਰ ਹਿਰਦੇ ਨੂੰ ਝੰਜੋੜ ਕੇ ਆਪਣਾ ਫਰਜ਼ ਨਿਭਾਇਆ ਹੈ। ਸੰਪਾਦਕ ਵਲੋਂ ਕੀਤੀ ਸਖ਼ਤ ਘਾਲਣਾ ਲਈ
ਵੀ ਉਹ ਵਧਾਈ ਦਾ ਪਾਤਰ ਹੈ। ਸਰਹਿੰਦ ਦੇ ਖੂਨੀ ਸਾਕੇ ਨਾਲ ਸਬੰਧਤ ਸਿੱਖ ਸਾਹਿਤ ਵਿੱਚ ਲੇਖਕ ਦਾ
ਯੋਗਦਾਨ ਨਾ- ਭੁੱਲਣਯੋਗ ਹੈ। ਪੁਸਤਕ ਦੇ ਅੰਤ ਵਿੱਚ ਇੱਕ ਪ੍ਰਸੰਸਾ ਪੱਤਰ ‘ਸ਼ਹੀਦਾਨਿ-ਵਫ਼ਾ` ਲੇਖਕ
ਅਲਾਹ ਯਾਰ ਖਾਂ ਜੋਗੀ ਦੀ ਪੁਸਤਕ (ਪੰਜਾਬੀ ਤਰਜਮਾ) ਦੇ ਪਹਿਲੇ ਸਰਵਰਕ ਦੀ ਤਸਵੀਰ ਅਤੇ ਨਵਾਬ
ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਵਲੋਂ ਔਰੰਗਜੇਬ ਨੂੰ ਲਿਖਿਆ ਪੱਤਰ ਛਾਪ ਕੇ ਲੇਖਕ ਨੇ ਆਪਣੇ ਫਰਜ਼ ਦੀ
ਪੂਰਤੀ ਕੀਤੀ ਹੈ। ਹਰ ਧਰਮੀ ਇਨਸਾਨ ਲਈ ਇਹ ਪੁਸਤਕ ਬੇਸ਼ਕੀਮਤੀ ਸੌਗਾਤ ਹੈ।
ਸਮੀਖਿਅਕ
-ਭਗਵਾਨ ਸਿੰਘ ਜੌਹਲ
ਮੋਬਾ: 98143-24040
20/09/15)
ਕੁਲਵਿੰਦਰ ਸਿੰਘ/ਗੁਰਮੀਤ ਸਿੰਘ ਅਸਟ੍ਰੇਲੀਆ
(ਅਜਿਹੇ ਬੰਦਿਆਂ ਨੂੰ ਬੇਨਤੀ ਕਰਨ ਦਾ ਕੋਈ ਖਾਸ
ਫਾਇਦਾ ਨਹੀਂ ਹੋਣਾ ਆਪਣੀ ਸੋਚ ਨੂੰ ਥੋੜਾ ਜਿਹਾ ਅਜ਼ਾਦ ਕਰਨ ਦੀ ਕੋਸ਼ਿਸ਼ ਕਰੋ-ਸੰਪਾਦਕ)
(ਸਰਦਾਰ ਅਵਤਾਰ ਸਿੰਘ ਜੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਧਿਆਨ ਗੋਚਰੇ)
ਸਤਿਕਾਰ ਯੋਗ ਵੀਰ ਜੀਓ, ੧੯ ਸਤੰਬਰ, ੨੦੧੫
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥
੧. ਆਪਣੀ ੧੭ ਸਤੰਬਰ, ੨੦੧੫ ਦੀ ਨਾਲ ਲੱਗੀ ਚਿੱਠੀ ਦੇ ਕ੍ਰਮ ਵਿੱਚ ਦਾਸ ਆਪ ਜੀ ਦਾ ਧਿਆਨ, ਸ੍ਰੀ
ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਿਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ
ਰਹਿਤ ਮਰਯਾਦਾ (ਜਿਸ ਦੇ ਸੰਬੰਧਿਤ ਅੰਸ਼ ਨਾਲ ਲੱਗੇ ਹਨ), ਵਲ ਦੁਆਣਾ ਚਾਹੁੰਦਾ ਹੈ। ਕਿਉਂਕਿ ਕਮੇਟੀ
ਨੇ ਆਪ ਹੀ ਮਾਇਆ ਦੇ ਲੋਭ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਭੰਗ
ਕੀਤਾ ਹੈ, ਇਸ ਦਾ ਅਸਰ ਆਮ ਸਿੱਖ ਤੇ ਵੀ ਹੋਇਆ ਹੈ ਤੇ ਸਿੱਖ ਦੇ ਨਿਆਰੇਪਨ ਤੇ ਸਿੱਖੀ ਦੀ ਵਿਲਖਣਤਾ
ਨੂੰ ਬਹੁਤ ਸਾਰੀ ਢਾਹ ਲੱਗੀ ਹੈ। ਇਥੇ ਵੀ ਦਾਸ ਆਪ ਜੀ ਦਾ ਧਿਆਨ ਸਤੰਬਰ, ੨੦੦੦ ਦੇ ਗੁਰਮਤਿ ਪ੍ਰਕਾਸ਼
ਵਿੱਚ ਛਪੇ ‘ਫਿਰ ਕੀ ਫ਼ਰਕ ਹੋਇਆ ਦੋਹਾਂ `ਚ?’ ਵਲ ਦੁਆਣਾ ਚਾਹੇਗਾ:
ਫਿਰ ਕੀ ਫ਼ਰਕ ਹੋਇਆ ਦੋਹਾਂ `ਚ?
• ਜੇ ਇੱਕ ਆਮ ਵਿਅਕਤੀ ਵੀ ਸਵਾਰਥੀ ਹੈ ਤੇ ਇੱਕ ਸਿੱਖ ਵੀ ਸਵਾਰਥੀ ਹੈ।
• ਜੇ ਇੱਕ ਆਮ ਵਿਅਕਤੀ ਵੀ ਨਸ਼ੇ ਕਰਦਾ ਹੈ ਤੇ ਇੱਕ ਸਿੱਖ ਵੀ ਨਸ਼ੇ ਕਰਦਾ ਹੈ।
• ਜੇ ਇੱਕ ਆਮ ਵਿਅਕਤੀ ਵੀ ਵਿਭਚਾਰੀ ਹੈ ਤੇ ਇੱਕ ਸਿੱਖ ਵੀ ਵਿਭਚਾਰੀ ਹੈ।
• ਜੇ ਇੱਕ ਆਮ ਵਿਅਕਤੀ ਵੀ ਲਾਲਚੀ ਤੇ ਝੂਠਾ ਹੈ ਤੇ ਇੱਕ ਸਿੱਖ ਵੀ ਲਾਲਚੀ ਤੇ ਝੂਠਾ ਹੈ।
• ਜੇ ਇੱਕ ਆਮ ਵਿਅਕਤੀ ਵੀ ਮਾਇਆ `ਚ ਖੱਚਤ ਹੈ ਤੇ ਇੱਕ ਸਿੱਖ ਵੀ ਮਾਇਆ `ਚ ਖਚਤ ਹੈ।
• ਜੇ ਇੱਕ ਆਮ ਵਿਅਕਤੀ ਵੀ ਰਿਸ਼ਵਤ ਲੈਂਦਾ ਹੈ ਤੇ ਇੱਕ ਸਿੱਖ ਵੀ ਰਿਸ਼ਵਤ ਲੈਂਦਾ ਹੈ।
• ਜੇ ਇੱਕ ਆਮ ਵਿਅਕਤੀ ਵੀ ਵਪਾਰ `ਚ ਹੇਰਾਫ਼ੇਰੀ ਤੇ ਬੇਈਮਾਨੀ ਕਰਦਾ ਹੈ ਤੇ ਇੱਕ ਸਿੱਖ ਵੀ ਵਪਾਰ `ਚ
ਹੇਰਾਫ਼ੇਰੀ ਤੇ ਬੇਈਮਾਨੀ ਕਰਦਾ ਹੈ।
• ਜੇ ਇੱਕ ਆਮ ਵਿਅਕਤੀ ਵੀ ਦੂਸਰਿਆਂ ਦਾ ਹੱਕ ਖੋਹ ਕੇ ਅਮੀਰ ਬਣਨਾ ਚਾਹੁੰਦਾ ਹੈ ਤੇ ਇੱਕ ਸਿੱਖ ਵੀ
ਦੂਸਰਿਆਂ ਦਾ ਹੱਕ ਖੋਹ ਕੇ ਅਮੀਰ ਬਣਨਾ ਚਾਹੁੰਦਾ ਹੈ।
• ਜੇ ਇੱਕ ਆਮ ਵਿਅਕਤੀ ਵੀ ਨਿਆਂ-ਪਸੰਦ ਤੇ ਨਿਰਪੱਖ ਨਹੀਂ ਤੇ ਇੱਕ ਸਿੱਖ ਵੀ ਨਿਆਂ-ਪਸੰਦ ਤੇ
ਨਿਰਪੱਖ ਨਹੀਂ।
• ਜੇ ਇੱਕ ਆਮ ਵਿਅਕਤੀ ਵੀ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਾ ਹੈ ਤੇ ਇੱਕ ਸਿੱਖ ਵੀ
ਪ੍ਰਾਪਤ ਹੋਈਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਾ ਹੈ।
• ਜੇ ਇੱਕ ਆਮ ਵਿਅਕਤੀ ਵੀ ਵਹਿਮਾਂ-ਭਰਮਾਂ ਦੇ ਜਾਲ ਵਿੱਚ ਫਸਿਆ ਹੋਇਆ ਹੈ ਤੇ ਇੱਕ ਸਿੱਖ ਵੀ
ਵਹਿਮਾਂ-ਭਰਮਾਂ ਦੇ ਜਾਲ ਵਿੱਚ ਫਸਿਆ ਹੋਇਆ ਹੈ।
• ਜੇ ਇੱਕ ਆਮ ਵਿਅਕਤੀ ਵਿੱਚ ਵੀ ਦਵੈਸ਼ ਤੇ ਈਰਖਾ ਦੀ ਭਾਵਨਾ ਹੈ ਤੇ ਇੱਕ ਸਿੱਖ ਵਿੱਚ ਵੀ ਦਵੈਸ਼ ਤੇ
ਈਰਖਾ ਦੀ ਭਾਵਨਾ ਹੈ।
• ਜੇ ਇੱਕ ਆਮ ਵਿਅਕਤੀ ਵੀ ਅਖੌਤੀ ਨਵਿੀਂ ਜਾਤ ਦੇ ਲੋਕਾਂ ਨੂੰ ਆਪਣੇ ਬਰਾਬਰ ਦਾ ਦਰਜਾ ਦੇਣ ਲਈ
ਤਿਆਰ ਨਹੀਂ ਤੇ ਇੱਕ ਸਿੱਖ ਵੀ ਅਖੌਤੀ ਨਵਿੀਂ ਜਾਤ ਦੇ ਲੋਕਾਂ ਨੂੰ ਆਪਣੇ ਬਰਾਬਰ ਦਾ ਦਰਜਾ ਦੇਣ ਲਈ
ਤਿਆਰ ਨਹੀਂ। ਫਿਰ ਕੀ ਫ਼ਰਕ ਹੋਇਆ ਦੋਹਾਂ `ਚ?
ਸਿੱਖ ਦਾ ਨਿਆਰਾਪਣ ਸਿਰਫ਼ ਉਸ ਦੀ ਵੇਸ਼-ਭੂਸ਼ਾ `ਚੋਂ ਹੀ ਨਹੀਂ, ਸਗੋਂ ਉਸ ਦੇ ਜੀਵਨ `ਚੋਂ ਵੀ ਝਲਕਣਾ
ਚਾਹੀਦਾ ਹੈ। ਆਓ ਜਤਨ ਕਰੀਏ! ਆਪਣੇ ਜੀਵਨ ਨੂੰ ਨਿਆਰਾ ਤੇ ਖ਼ੁਸ਼ਬੂਦਾਰ ਬਣਾਈਏ, ਤਾਂ ਜੋ ਸਿੱਖੀ ਦੀ
ਮਹਿਕ ਸਮੁੱਚੇ ਸੰਸਾਰ ਵਿੱਚ ਫੈਲ ਸਕੇ!
(ਧੰਨਵਾਦ ‘ਵਿਚਾਰ ਦਰਸ਼ਨ ਵਿਰਾਸਤ’ )
੨. ਸਿਆਣੇ ਕਹਿੰਦੇ ਹਨ ਕਿ ‘ਸੁਬਹ ਦਾ ਭੁੱਲਾ ਜੇ ਸ਼ਾਮ ਨੂੰ ਵੀ ਘਰ ਆ ਜਾਵੇ ਤਾਂ ਭੁੱਲਾ ਨਹੀਂ
ਕਹਿੰਦੇ’। ਇਸ ਲਈ ਵਿਚਾਰ ਕਰੋ ਤੇ ਭੁਲਾਂ ਨੂੰ ਸੁਧਾਰੋ ਤੇ ਆਪਣਾ ਨਾਂ ਸ਼ਾਨਮਤੇ ਸਿੱਖ ਇਤਿਹਾਸ ਵਿੱਚ
ਸੁਨਿਹਰੇ ਅੱਖਰਾਂ ਵਿੱਚ ਲਿਖਾ ਕੇ ਜਾਵੋ। ਚਲੇ ਤਾਂ ਜਾਣਾ ਹੀ ਹੈ।
੩. ਆਓ ਜੀ, “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥”
ਦੇ ਗੁਰੂ ਆਸ਼ੇ ਅਨੁਸਾਰ ਸਿਰ ਜੋੜੀਏ ਤੇ ਰਾਜਨੀਤੀ ਦੀ ਕੁਟਿਲਤਾ ਨੂੰ ਇੱਕ ਪਾਸੇ ਰੱਖ ਕੇ, ਸਿਧਾਂਤਕ
ਪੱਧਰ ਤੇ ਇਕੱਠੇ ਹੋਈਏ, ਝਗੜੇ ਮਿਟਾਈਏ ਅਤੇ “ਗਰੀਬ ਕਾ ਮੂੰਹ ਗੁਰੂ ਕੀ ਗੋਲਕ” ਦੇ ਗੁਰੂ ਸਿਧਾਂਤ
ਨੂੰ ਅਮਲ ਵਿੱਚ ਲਿਆਈਏ ਤੇ ਸੰਗਮਰਮਰ, ਸੋਨੇ ਤੇ ਕੌਮ ਦਾ ਸਾਰਾ ਸਰਮਾਇਆ ਨਾਂ ਲਗਾ ਕੇ, ਇਸ ਨੂੰ
ਲੋੜਵੰਦਾਂ ਦੀ ਸੇਵਾ ਲਈ ਇਸਤੇਮਾਲ ਕਰੀਏ ਤਾਂ ਜੋ ਸਾਡੇ ਕਿਸੇ ਲੋੜਵੰਦ ਪਰਿਵਾਰ ਨੂੰ ਰਾਤ ਨੂੰ
ਭੁੱਖੇ ਪੇਟ ਨਾਂ ਸੌਣਾ ਪਵੇ, ਨਾਂ ਹੀ ਕੋਈ ਬੱਚਾ ਪੜ੍ਹਾਈ/ਕੰਮ ਤੋਂ ਤੇ ਨਾਂ ਹੀ ਕੋਈ ਲੋੜਵੰਦ
ਬੀਮਾਰ ਦਵਾਈ ਤੋਂ ਵਾਂਝਾ ਰਹੇ। ਨਾਲ ਹੀ ਸਾਡੇ ਬੱਚੇ ਵੱਡੀ ਤੋਂ ਵੱਡੀ ਪੜ੍ਹਾਈ ਕਰਕੇ ਸਿਖਰ ਤੇ
ਪਹੁੰਚਣ ਤੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ। ਹਰ ਸਿੱਖ ਆਪਣੇ ਗੁਰੂ ਦਾ ਰਾਜਦੂਤ ਬਣ ਕੇ ਜੀਵਨ
ਨੂੰ ਖ਼ੁਸ਼ਬੂਦਾਰ ਬਣਾਵੇ ਤੇ ਸਿੱਖੀ ਦੀ ਮਹਿਕ ਨੂੰ ਸਮੁੱਚੇ ਸੰਸਾਰ ਵਿੱਚ ਫੈਲਾਵੈ। ਆਓ ਮਿਲ ਕੇ ਇਹੋ
ਜਿਹਾ ਕੁੱਝ ਕਰੀਏ ਤਾਂ ਜੋ ਅਕਾਲਪੁਰਖ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ! ਸਤਿਗੁਰੂ ਮਿਹਰ ਕਰੇ!
ਆਦਰ ਸਹਿਤ,
ਆਪ ਦਾ ਵੀਰ,
ਕੁਲਵਿੰਦਰ ਸਿੰਘ
ਨਵੀਂ ਦਿੱਲੀ
______________________________________________________________
ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਿਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ
ਪ੍ਰਕਾਸ਼ਿਤ ਰਹਿਤ ਮਰਯਾਦਾ ਦੇ ਸੰਬੰਧਿਤ ਅੰਸ਼
ਸਾਧਾਰਨ ਪਾਠ
ੳ) ਹਰ ਇੱਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ
ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ।
ਅ) ਹਰ ਇੱਕ ਸਿੱਖ ਸਿੱਖਣੀ, ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਪਾਠ ਕਰਨਾ ਸਿੱਖਣਾ ਚਾਹੀਏ।
ੲ) ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
'ਹੁਕਮ' ਲਵੇ। ਜੇ ਇਸ ਵਿੱਚ ਉਕਾਈ ਹੋ ਜਾਵੇ, ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ
ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ। ਸਫਰ ਆਦਿ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ
ਤਾਂ ਸ਼ੰਕਾ ਨਹੀਂ ਕਰਨੀ।
ਸ) ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ
ਮਗਰੋਂ (ਜਾਂ ਜਿਤਨੇ ਸਮੇਂ ਵਿੱਚ ਹੋ ਸਕੇ) ਭੋਗ ਪਾਵੇ।
ਹ) ਪਾਠ ਆਰੰਭ ਕਰਨ ਸਮੇਂ ਅਨੰਦ ਸਾਹਿਬ (ਪਹਿਲੀਆਂ ਪੰਜ ਪਉੜੀਆਂ ਤੇ ਇੱਕ ਅੰਤਲੀ ਪਉੜੀ) ਦੇ ਪਾਠ
ਮਗਰੋਂ ਅਰਦਾਸਾ ਕਰ ਕੇ ਹੁਕਮ ਲੈਣਾ ਚਾਹੀਏ। ਫੇਰ ਜਪੁਜੀ ਸਾਹਿਬ ਦਾ ਪਾਠ ਕਰਨਾ ਚਾਹੀਏ।
ਅਖੰਡ ਪਾਠ
ੳ) ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ ੪੮ ਘੰਟੇ ਵਿੱਚ
ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਤੇ
ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁੱਝ ਸਮਝ ਨਾ ਸਕੇ, ਗੁਰਬਾਣੀ ਦੀ
ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ ਕਰਨਾ ਚਾਹੀਏ, ਭਾਵੇਂ ਸਮਾਂ ਕੁੱਝ
ਵਧੀਕ ਲੱਗ ਜਾਵੇ।
ਅ) ਅਖੰਡ ਪਾਠ ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ
ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ। ਜੇ ਕੋਈ ਆਦਮੀ ਆਪ ਪਾਠ
ਨਹੀਂ ਕਰ ਸਕਦਾ, ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ
ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਪਾਠੀ ਦੀ ਯਥਾ-ਸ਼ਕਤਿ
ਭੋਜਨ ਬਸਤਰ ਆਦਿ ਨਾਲ ਯੋਗ ਸੇਵਾ ਕੀਤੀ ਜਾਵੇ।
ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਜਾਂ ਨਾਲ
ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
______________________________________________________________
(ਸਰਦਾਰ ਅਵਤਾਰ ਸਿੰਘ ਜੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਦੇ ਧਿਆਨ ਗੋਚਰੇ)
ਸਤਿਕਾਰ ਯੋਗ ਵੀਰ ਜੀਓ, ੧੭ ਸਤੰਬਰ, ੨੦੧੫
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥
੧ ਅਜ ਤੋਂ ੧੫ ਸਾਲ ਪਹਿਲਾਂ, ਸਤੰਬਰ, ੨੦੦੦ ਦੇ ‘ਗੁਰਮਤਿ ਪ੍ਰਕਾਸ਼’ ਵਿਚ, ਜੋ ਮੁੱਖ ਮੁੱਦਾ
ਚੁਕਿਆ ਗਿਆ ਸੀ ਉਹ ਸੀ “ਗੁਰਮਤਿ ਇਨਕਲਾਬ ਦੇ ਪੁਨਰ-ਆਗਾਜ਼ ਲਈ - ਗੁਰਬਾਣੀ ਦੀ ਸਿਧਾਂਤਕ ਸਮਝ: ਇੱਕ
ਬੁਨਿਆਦੀ ਲੋੜ”। ਸੰਪਾਦਕੀ ਵਿੱਚ ਪੰਨਾ ੭ ਤੇ ਐਡੀਟਰ ਸਾਹਿਬ ਨੇ ਲਿਖਿਆ ਸੀ:-
……… “ਅਸੀਂ ਦੇਖਦੇ ਹਾਂ ਕਿ ਸਾਡੇ ਆਸ-ਪਾਸ ਗੁਰਬਾਣੀ ਦਾ ਪਠਨ-ਪਾਠਨ ਏਨਾ ਹੋ ਰਿਹਾ ਹੈ, ਜਿੰਨਾ
ਸ਼ਾਇਦ ਗੁਰੂ ਸਾਹਿਬਾਨ ਦੇ ਵੇਲੇ ਵੀ ਨਹੀਂ ਹੋਇਆ ਹੋਵੇਗਾ। ਪਰ ਉਸ ਦੇ ਇਛਿਤ ਨਤੀਜੇ ਸਾਹਮਣੇ ਨਹੀਂ
ਆਉਂਦੇ; ਕਿਰਦਾਰ ਪੱਖੋਂ ਗੁਰਬਾਣੀ-ਆਧਾਰਤ ਜੀਵਨ ਦਾ ਅਭਾਵ ਹੀ ਨਜ਼ਰ ਆਂਉਂਦਾ ਹੈ। ਕੋਈ ਵਿਰਲਾ
ਗੁਰਮੁਖ ਸੱਜਣ ਹੀ ਗੁਰਮਤਿ ਵਿਹੂਣੇ ਕਿਰਦਾਰ ਦੀ ਮਾਰ ਤੋਂ ਬਚਿਆ ਹੋਵੇਗਾ। ਥੋੜ੍ਹਾ ਧਿਆਨ ਦੇਈਏ ਤਾਂ
ਕਾਰਨ ਸਪਸ਼ਟ ਹੈ ਕਿ ਗੁਰਬਾਣੀ ਦੇ ਪਠਨ-ਪਾਠਨ ਦਾ ਵਰਤਾਰਾ ਬਿਨਾਂ ਸਮਝ ਤੋਂ ਚਲ ਰਿਹਾ ਹੈ। ਗੁਰਬਾਣੀ
ਦਾ ਪਾਠ, ਅਸੀਂ ਅੱਜਕਲ੍ਹ ਬ੍ਰਾਹਮਣੀ ਰੀਤ ਬਣਾ ਧਰਿਆ ਹੈ। ਪੈਸੇ ਦੇ ਕੇ ਘਰ ਜਾਂ ਗੁਰਦੁਆਰੇ, ਗੁਰੂ
ਗ੍ਰੰਥ ਸਾਹਿਬ ਜੀ ਦਾ ਸਪਤਾਹ-ਪਾਠ, ਅਖੰਡ ਪਾਠ ਜਾਂ ਸੰਪਟ ਪਾਠ ਕਰਵਾ ਲਿਆ ਜਾਂਦਾ ਹੈ। ਉਹ ਵੀ ਕਿਸੇ
ਨਾ ਕਿਸੇ ਮਨੋਕਾਮਨਾ ਦੀ ਪੂਰਤੀ ਲਈ; ਭਾਵੇਂ ਉਹ ਮਨੋਕਾਮਨਾ ਰੱਬੀ ਰਜ਼ਾ ਦੇ ਉਲਟ ਹੀ ਕਿਉਂ ਨਾ ਹੋਵੇ!
ਪੁਜਾਰੀ ਭਾਈ ਨੇ ਵੀ ਲਾਲਚ ਅਧੀਨ, ਬਿਨਾਂ ਸੋਚੇ-ਵਿਚਾਰੇ ਅਰਦਾਸ ਕਰ ਹੀ ਦੇਣੀ ਹੁੰਦੀ ਹੈ। ਦੂਜੇ
ਪਾਸੇ ਹਾਲਤ ਇਹ ਹੁੰਦੀ ਹੈ ਕਿ ਨਾ ਤਾਂ ਪਾਠ ਕਰਵਾਉਣ ਵਾਲੇ ਪਾਸ ਸੁਣਨ ਦੀ ਵਿਹਲ ਹੁੰਦੀ ਹੈ ਅਤੇ
ਨਾਂ ਪਾਠ ਕਰਨ ਵਾਲੇ ਭਾਈਆਂ ਪਾਸ ਸੁਣਾਉਣ ਦੀ! ਸਿੱਟੇ ਵਜੋਂ ਗੁਰਬਾਣੀ ਦਾ ਪਾਠ, ਮਹਿਜ਼ ਰਸਮ-ਪੂਰਤੀ
ਜਾਂ ਦਿਖਾਵਾ ਬਣ ਕੇ ਰਹਿ ਜਾਂਦਾ ਹੈ। ਕਈ ਥਾਈਂ ਦੇਖਾ-ਦੇਖੀ, ਜਾਂ ਰੀਸੋ-ਰੀਸ, ਮੁਕਾਬਲੇਬਾਜ਼ੀ ਦੀ
ਭਾਵਨਾ ਅਧੀਨ ਵੀ ਅਖੰਡ-ਪਾਠ ਕਰਵਾਏ ਜਾਂਦੇ ਦੇਖੇ ਜਾ ਸਕਦੇ ਹਨ। ਇਸ ਸ਼ਰੀਕੇਬਾਜ਼ੀ ਅਤੇ ਰਸਮ-ਪੂਰਤੀ
ਵਿਚੋਂ ਗੁਰਬਾਣੀ ਨੂੰ ਸਮਝਣ ਦੀ ਭਾਵਨਾ ਸੌ ਫੀਸਦੀ ਗਾਇਬ ਹੁੰਦੀ ਹੈ।” ………
੨. ਗੁਰਬਾਣੀ ਦੇ ਮਹਾਂਵਾਕ “ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ
ਸੰਸਾਰੁ॥ ਡਿਠੇ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰ॥” ਨੂੰ ਮੁੱਖ ਰਖ ਕੇ ਗੁਰਬਾਣੀ
ਵੀਚਾਰ ਵਿੱਚ ਪੰਨਾ ੨ ਤੇ ਲਿਖਿਆ ਗਿਆ ਸੀ: -
…… “ਸਾਡੇ ਪਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ‘ਸ਼ਬਦ-ਗੁਰੂ ਮੌਜੂਦ ਹੈ ਪਰ ਅਸੀਂ ਹਾਂ ਜੋ
ਅਜੇ ਵੀ ਤਰ੍ਹਾਂ-ਤਰ੍ਹਾਂ ਦੇ ਵਹਿਮਾਂ-ਭਰਮਾਂ, ਕਰਮ-ਕਾਂਡਾਂ, ਅੰਧ-ਵਿਸ਼ਵਾਸਾਂ, ਪਾਖੰਡਾਂ,
ਵਿਕਾਰਾਂ, ਔਗੁਣਾਂ ਆਦਿ ਵਿੱਚ ਫਸੇ ਪਏ ਹਾਂ। ਕਾਰਨ ਇਹੋ ਹੇ ਕਿ ਅਸੀਂ ਸਤਿਗੁਰੂ ਦੇ ਬਾਹਰਮੁਖੀ
ਦਰਸ਼ਨ ਕਰਦੇ ਹਾਂ। ਪੜ੍ਹਨਾ ਵੀ ਬਾਹਰਮੁਖੀ ਦਰਸ਼ਨ ਹੈ। ‘ਪੜਿ ਪੜਿ ਗਡੀ
ਲਦੀਅਹਿ ……’ ਦੇ ਮਹਾਂਵਾਕ ਅਨੁਸਾਰ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦਾ
ਪਾਠ ਤਾਂ ਬਹੁਤ ਕਰਦੇ ਹਾਂ ਪਰ ਨਾ ਤਾਂ ਕੋਈ ਵਿਚਾਰ ਹੀ ਕਰਦੇ ਹਾਂ ਅਤੇ ਨਾ ਇਸ ਵਿਚਲੀ ਗੁਰ-ਸਿਖਿਆ
ਤੇ ਅਮਲ ਕਰਦੇ ਹਾਂ। ਅੱਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ (ਤੀਜੇ ਪਾਤਸ਼ਾਹ ਅਮਰਦਾਸ ਜੀ ਦਾ) ਇਹ
ਫ਼ਰਮਾਨ ਸਾਡੇ `ਤੇ ਪੂਰੀ ਤਰ੍ਹਾਂ ਢੁਕਦਾ ਹੈ: ਪੜਿ ਪੜਿ ਪੰਡਿਤ ਮ+ਨੀ
ਥਕੇ ਦੇਸੰਤਰ ਭਵਿ ਥਕੇ ਭੇਖਧਾਰੀ॥ ਦੂਜੇ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ॥ ਮੂਰਖ
ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥ ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠਿ ਪੜਹਿ
ਗਾਵਾਰੀ॥ (ਪੰਨਾ ੧੨੪੬) ਸੋ ਲੋੜ ਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਲਿਆਣਕਾਰੀ ਉਪਦੇਸ਼ ਨੂੰ
ਸਮਝਣ ਦੀ!”
੩. ਇਸੇ ਮੈਗਜ਼ੀਨ ਵਿੱਚ ਪੰਨਾ ੧੦ ਉਤੇ “ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਬਾਰੇ ਜ਼ਰੂਰੀ ਸੂਚਨਾ” ਦੇਂਦੇ
ਹੋਏ ਇਹ ਵੀ ਦਸਿਆ ਗਿਆ ਸੀ ਕਿ ਇੰਟਰਨੈਟ ਤੇ ਅਖੰਡ ਪਾਠਾਂ ਦੀ ਬੁਕਿੰਗ ਕੀਤੀ ਜਾ ਸਕਦੀ ਸੀ।
੪. ਦਾਸ ਨੇ ਉਪਰ ਲਿਖਤ ਸਿੱਖਿਆ ਨੂੰ ਮੁੱਖ ਰਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ
ਸਤੰਬਰ ੨੦੦੦ ਵਿੱਚ ਇਹ ਬੇਨਤੀ ਕੀਤੀ ਸੀ ਕਿ ਇੰਟਰਨੈਟ ਤੇ ਜਾਂ ਵੈਸੇ ਅਖੰਡ ਪਾਠਾਂ ਦੀ ਬੁਕਿੰਗ ਬੰਦ
ਕੀਤੀ ਜਾਵੇ। ਇੰਟਰਨੈਟ ਤੇ ਅਖੰਡ ਪਾਠਾਂ ਦੀ ਬੁਕਿੰਗ ਤਾਂ ਤੁਰੰਤ ਬੰਦ ਕਰ ਦਿੱਤੀ ਗਈ ਸੀ ਤੇ ਸਾਨੂੰ
ਪੂਰੀ ਉਮੀਦ ਸੀ ਕਿ ਯੋਗ ਪ੍ਰਬੰਧਕੀ ਇੰਤਜ਼ਾਮ ਕਰ ਕੇ ਕਮੇਟੀ ਗੁਰੂ ਸਾਹਿਬ ਦੀ ਸਿੱਖਿਆ ਤੇ ਅਮਲ ਕਰਦੇ
ਹੋਏ ਅਖੰਡ ਪਾਠਾਂ ਦੀ ਬੁਕਿੰਗ ਵੀ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ। ਪਰ ਪੰਦਰਾਂ ਸਾਲ ਬੀਤਣ ਦੇ
ਬਾਵਜੂਦ ਇਹ ਹੁਣ ਤਕ ਹੋਇਆ ਨਹੀਂ ਹੈ ਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਇਸ ਪ੍ਰਬੰਧ ਦੇ ਵਿੱਚ ਵੀ
ਗੋਲਮਾਲ ਹੈ।
੫. ਸਨਿਮਰ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲੋਭ ਨੂੰ ਛੱਡੇ ਤੇ ਗੁਰੂ
ਸਾਹਿਬ ਦੀ ਸਿੱਖਿਆ, ਜਿਸਦਾ ਪ੍ਰਚਾਰ ਤੇ ਪ੍ਰਸਾਰ ਇਸ ਦੀ ਜ਼ਿੰਮੇਵਾਰੀ ਹੈ, ਤੇ ਖੁੱਦ ਅਮਲ ਇਸ
ਵਿਸ਼ਵਾਸ਼ ਨਾਲ ਕਰੇ ਕਿ ਅਕਾਲਪੁਰਖ ਆਮਦਨ ਵਿੱਚ ਕੋਈ ਕਮੀ ਨਹੀਂ ਰਹਿਣ ਦੇਣਗੇ (ਸੈਲ ਪਥਰ ਮਹਿ ਜੰਤ
ਉਪਾਏ ਤਾ ਕਾ ਰਿਜਕ ਆਗੈ ਕਰਿ ਧਰਿਆ)। ਆਸ ਹੈ ਕਿ ਬੇਨਤੀ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰ ਕੇ
ਸਿੱਖ ਸੰਗਤ ਨੂੰ ਤੇ ਦਾਸ ਨੂੰ ਸੂਚਿਤ ਕੀਤਾ ਜਾਵੇਗਾ।
ਧੰਨਵਾਦ ਤੇ ਆਦਰ ਸਹਿਤ,
ਆਪ ਦਾ ਵੀਰ,
ਕੁਲਵਿੰਦਰ ਸਿੰਘ
ਨਵੀਂ ਦਿੱਲੀ (ਫੋਨ: ੯੮-੬੮-੫੬੬੬੧)
18/09/15)
ਸਤਿਨਾਮ ਸਿੰਘ ਮੌਂਟਰੀਅਲ
‘‘ਮੌਤ’’
ਜਿਥੇ ਦੁਨੀਆ ਨੇ ਸਰੀਰਕ ਮੌਤ ਨੂੰ ਮੌਤ ਮਨਿਆ ਹੈ ਉਥੇ ਗੁਰਬਾਣੀ ਨੇ ਇਨਸਾਨ ਦੇ ਅੰਦਰੋਂ ਜਮੀਰ
(ਸਚਾਈ) ਦੇ ਖਤਮ ਹੋ ਜਾਣ ਨੂੰ ਮੌਤ ਮਨਿਆ ਹੈ, ਜਿਸ ਨੂੰ ਆਤਮਿਕ ਮੌਤ ਵੀ ਕਿਹਾ ਜਾਂਦਾ ਹੈ,
ਗੁਰਬਾਣੀ ਦਾ ਫੈਸਲਾ ਹੈ-
ਬਿਨੁ ਸਬਦੈ ਮੂਆ ਹੈ ਸਭੁ ਕੋਇ॥ ਮਨਮੁਖੁ ਮੁਆ ਅਪੁਨਾ ਜਨਮੁ ਖੋਇ॥ਪੰਨਾ
੧੪੧੩॥
ਜਿਸੁ ਨਾਮੁ ਰਿਦੈ ਸੋ ਸੀਤਲੁ ਹੂਆ॥ ਨਾਮ ਬਿਣਾ ਧਿ੍ਗੁ ਜੀਵਣੁ ਮੂਆ॥ ਪੰਨਾ ੧੧੫੫॥
ਸਰੀਰਕ ਮੌਤ ਤਾਂ ਸਿਰਫ ਇੱਕ ਜਗਦਾ ਹੋਇਆ ਦੀਵਾ ਬੁਝਣਾ ਦੇ ਤੁਲ ਹੀ ਹੈ ਕਦੇ ਵੀ ਕਿਸੇ ਵੀ
ਵਖਤ ਬੁਝ ਸਕਦਾ ਹੈ।
ਇਮੇਂ ਹੀ ਜੀਵਨ ਜੋਤ ਵੀ ਕਿਤੇ ਵੀ ਕਿਸੇ ਵੀ ਵਖਤ ਕਿਸੀ ਉਮਰ ਵਿੱਚ ਬੁਝ ਸਕਦੀ ਹੈ ਸਮੇ ਦੀ ਹਵਾ ਦਾ
ਬੁੱਲਾ ਇਸ ਨੂੰ ਕਿਸੇ ਵੀ ਵਖਤ ਬੁਝਾ ਸਕਦਾ ਹੈ ਨਹੀਂ ਤਾਂ ਉਮਰ ਦੇ ਨਾਲ ਇੱਕ ਨਾ ਇੱਕ ਦਿਨ ਆਪਣੇ ਆਪ
ਹੀ ਜੀਵਨ ਜੋਤ ਨੇ ਬੁਝਣਾ ਹੀ ਹੁੰਦਾ ਹੈ ਇਸ ਤੋਂ ਕੋਈ ਨਹੀਂ ਬੱਚ ਸਕਦਾ।
ਜਿਵੇਂ ਦੀਵੇ ਵਿੱਚ ਜਲਣ ਵਾਲੀ ਅੱਗ ਦਾ ਅਗਲਾ ਪਿਛਲਾ ਜਨਮ ਨਹੀਂ ਹੁੰਦਾ
ਇਵੇਂ ਹੀ ਸਰੀਰਾਂ ਵਿੱਚ ਜਗਣ ਵਾਲੀ ਜੀਵਨ ਜੋਤ (ਊਰਜਾ) ਦਾ ਵੀ ਅਗਲਾ ਪਿਛਲਾ ਜਨਮ ਨਹੀਂ ਹੈ।
ਜੀਵਨ ਜੋਤਿ ਜਮਦੀ ਮਰਦੀ ਨਹੀਂ ਸਿਰਫ ਜਗਦੀ ਬੁਝਦੀ ਹੈ, ਸਾਰੇ ਜੀਵਾ ਦੀ ਜੋਤ (ਊਰਜਾ) ਇੱਕੋ ਹੀ ਹੈ,
ਗੁਰਬਾਣੀ ਦਾ ਫੈਸਲਾ ਹੈ-
ਸਭ ਮਹਿ ਜੋਤਿ ਜੋਤਿ ਹੈ ਸੋਇ, ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਪੰਨਾ ੧੩॥
ਏਕਾ ਜੋਤਿ ਜੋਤਿ ਹੈ ਸਰੀਰਾ ਸਬਦਿ ਦਿਖਾਏ ਸਤਿਗੁਰੁ ਪੂਰਾ॥ ਪੰਨਾ ੧੨੫॥
ੴ (ਇੱਕੋ) ਦਾ ਹੀ ਸਾਰਾ ਫੈਲਾਉ ਹੈ,
ਸਰੀਰਕ ਮੌਤ ਦੀ ਵਿਆਖਿਆ ਗੁਰੂ ਸਾਹਿਬ ਜੀ ਨੇ ੮੮੫ ਪੰਨੇ ਤੇ ਬੜੇ ਵਿਸਥਾਰ ਸਹਿਤ ਕੀਤੀ ਹੋਈ ਹੈ,
"ਪਵਨੈ ਮਹਿ ਪਵਨ ਸਮਾਇਆ" ਵਾਲੇ ਸ਼ਬਦ ਵਿੱਚ।
ਇਸੇ ਹੀ ਸ਼ਬਦ ਦੀਆਂ ਆਖਰੀ ਪੰਗਤੀਆਂ ਵਿੱਚ ਆਵਾਗਵਨ ਨੂੰ ਭਰਮ (ਭੁਲੇਖਾ"ਝੂਠ) ਦਸਿਆ ਹੈ ਇਹ ਵੀ ਕਿਹਾ
ਹੈ ਕਿ ਗੁਰੂ ਇਹ ਭਰਮ ਚੁਕਾ ਦਿੰਦਾ ਹੈ-
ਕਹੁ ਨਾਨਕ ਗੁਰਿ ਭਰਮੁ ਚੁਕਾਇਆ ਨਾ ਕੋਈ ਮਰੈ ਨ ਆਵੈ ਜਾਇਆ॥ਪੰਨਾ੮੮੫॥
"ਪਰ"
ਜਦੋਂ ਮਨੁੱਖ ਆਤਮਿਕ ਮੌਤੇ ਮਰਦਾ ਹੈ, ਜਾ ਕਹਿ ਲਉ ਕਿ ਉਸ ਦੇ ਅੰਦਰੋਂ ਜਮੀਰ (ਸਚਾਈ) ਦੀ ਮੌਤ
ਹੁੰਦੀ ਹੈ ਉਸ ਦੇ ਸਿਟੇ ਬੜੇ ਭਿਆਨਕ ਨਿਕਲਦੇ ਹਨ, ਮਨੁੱਖ ਲਈ ਵੀ ਅਤੇ ਮਨੁੱਖਤਾ ਲਈ ਵੀ, ਫਿਰ ਜਦੋਂ
ਉਸ ਮਰੀ ਹੋਈ ਜਮੀਰ ਦੇ ਅੰਦਰ ਜੋ ਵਿਕਾਰਾਂ (ਬੁਰਾਈਆਂ " ਬੁਰੇ ਵਿਚਾਰਾਂ) ਦੇ ਜਨਮ ਮਰਨ ਦਾ ਸਿਲਸਿਲਾ
ਸੁਰੂ ਹੁੰਦਾ ਹੈ ਉਹਨਾਂ ਦੀ ਤਾਂ ਸ਼ਾਇਦ ਗਿਣਤੀ ਵੀ ਨਾ ਹੋ ਸਕੇ, ਇੱਕ ਕਥਨ ਅਨੁਸਾਰ ਮਨੁੱਖ ਦੇ ਅੰਦਰ
ਚੌਵੀ ਘੱਟੇ ਵਿੱਚ ਸੱਠ (੬੦) ਹਜ਼ਾਰ ਵਿਚਾਰਾ ਜਾ ਜਨਮ ਮਰਨ ਹੁੰਦਾ ਹੈ,
ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹਨਾਂ ਜਨਮਾਂ ਲਈ ਚੌਰਸੀਲੱਖ (੮੪੦੦੦੦੦) ਦਾ ਪਰਚੱਲਤ ਮੁਹਾਵਰਾ
ਵਰਤਿਆ ਹੋਇਆ ਹੈ, (ਭਾਵ-ਬੇਅੰਤ)
ਮਨੁੱਖ ਇਹਨਾਂ ਜਨਮ ਮਰਨ ਦੇ ਚੱਕਰਾਂ ਵਿੱਚ ਪੈ ਆਪਣੇ ਅਸਲੀ ਜੀਵਨ ਤੋਂ ਭਟਕ ਕੇ ਸੱਚ ਤੋਂ ਉਲਟ ਦਿਸ਼ਾ
ਵੱਲ ਨੂੰ ਚੱਲ ਪੈਂਦਾ ਹੈ, ਮਨੁੱਖ ਲਈ ਇਹੀ ਸੱਭ ਤੋਂ ਵੱਡਾ ਦੁਖ ਤੇ ਲੰਮੀ ਸਜਾ ਹੈ ਪਰ ਮਨੁੱਖ ਨੂੰ
ਇਸ ਦਾ ਅਹਿਸਾਸ ਹੀ ਨਹੀਂ ਹੈ, ਗੁਰਬਾਣੀ ਵਿੱਚ ਇਸ ਜਨਮ ਮਰਨ ਦਾ ਅਹਿਸਾਸ ਕਰਾਉਣ ਦੀ ਬਾਰ ਬਾਰ
ਕੋਸ਼ਿਸ਼ ਕੀਤੀ ਹੋਈ ਹੈ-
ਜਮਿ ਜਮਿ ਮਰੈ ਮਰੈ ਫਿਰ ਜੰਮੈ ਬਹੁਤ ਸਜਾਇ ਪਇਆ ਦੇਸ ਲੰਮੈ॥ ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ
ਦੁਖੁ ਸਹੈ ਪਰਾਣੀਆ॥ਪੰਨਾ ੧੦੧੯॥
ਕਈ ਬਾਰ ਤਾਂ ਮਰੀ ਹੋਈ ਜਮੀਰ ਦੇ ਅੰਦਰ ਐਸੇ ਪਸ਼ੂ ਬਿਰਤੀ (ਸੁਭਾ) ਦੇ ਜਨਮ ਹੁੰਦੇ ਹਨ ਜੋ
ਪੂਰੀ ਮਨੁੱਖਤਾ ਨੂੰ ਹੀ ਸ਼ਰਮਸਾਰ ਕਰਕੇ ਰੱਖ ਦੇਂਦੇ ਹਨ।
ਐ ਦੁਨੀਆ ਦੇ ਲੋਕੋ (ਖਾਸ ਕਰਕੇ ਸਿੱਖੋ) ਸਰੀਰਕ ਮੌਤ ਤੋਂ ਬਾਦ ਦੀਆਂ ਜੂਨਾਂ ਦਾ ਭਰਮ ਛੱਡਕੇ ਅੱਜ
ਦੀਆਂ ਜੂਨਾਂ ਦਾ ਫਿਕਰ ਕਰੋ, ਜੋ ਸਾਡੇ ਅੰਦਰ ਫੁਨਿ ਫੁਨਿ (ਪਲ ਪਲ) ਜਨਮ ਲੈ ਰਹੀਆਂ ਹਨ, ਇਸ
ਆਵਾਗਵਨ ਦੇ ਪਰਸੰਗ (ਲੜੀ) ਨੂੰ ਤੋੜਨ ਦਾ ਜਤਨ ਕਰੋ, ਗੁਰਬਾਣੀ ਦਾ ਫੈਸਲਾ ਹੈ-
ਪਰ ਧਨ ਪਰ ਤਨ ਪਰਤੀ ਨਿੰਦਾ ਪਰ ਅਪਬਾਦੁ ਨ ਛੂਟੈ॥ ਆਵਾਗਵਨੁ ਹੋਤਿ ਹੈ ਫਨਿ ਫਿਨ ਇਹੁ ਪਰਸੰਗ ਨ
ਤੂਟੈ॥ਪੰਨਾ੯੭੦॥
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸ ਆਤਮਿਕ ਮੌਤ ਤੋਂ ਬਚਿਆ ਨਹੀਂ ਜਾ ਸਕਦਾ? ਜਾ ਬੇਕਾਰਾਂ ਦੇ
ਜਨਮ ਮਰਨ ਨੂੰ ਰੋਕਿਆ ਨਹੀਂ ਜਾ ਸਕਦਾ?
ਜਵਾਬ ਹੈ ਕਿ ਬਿਲਕੁਲ ਰੋਕਿਆ ਜਾ ਸਕਦਾ ਹੈ ਪਰ ਉਸ ਲਈ ਗੁਰੂ ਦੇ ਗਿਆਨ ਦੀ ਲੋੜ ਹੈ ਗੁਰੂ ਦੀ ਮਤਿ
(ਗੁਰਮਤਿ) ਦੀ ਲੋੜ ਹੈ ਜੋ ਸਿੱਖ ਨੂੰ ਗੁਰਬਾਣੀ ਵਿੱਚੋਂ ਪਰਾਪਤ ਹੋਣੀ ਹੈ, ਸਿੱਖ ਦੇ ਅੰਦਰ ਗੁਰੂ
ਦੀ ਮਤਿ ਦਾ ਜਨਮ ਹੋਣਾ ਲਾਜ਼ਮੀ ਹੈ, ਗੁਰਬਾਣੀ ਦਾ ਫੈਸਲਾ ਹੈ-
ਸਤਿਗੁਰ ਕੈ ਜਨਮੇ ਗਵਨੁ ਮਟਾਇਆ॥ ਅਨਹਤਿ ਰਾਤੇ ਇਹੁ ਮਨੁ ਲਾਇਆ॥ਪੰਨਾ੯੩੯॥
ਹਰਿ ਕੇ ਚਰਨ ਹਿਰਦੈ ਕਰਿ ਓਟ॥ ਜਨਮ ਮਰਨ ਤੇ ਹੋਵਤ ਛੋਟ॥ ਰਹਾਉ॥ਪੰਨਾ ੧੯੮॥
ਜਨਮ ਮਰਨ ਕਾਟੁ ਗੁਰ ਬਚਨੀ ਬਹੁੜ ਨ ਸੰਕਟ ਦੁਆਰਾ ॥ ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ
ਨਮਸਕਾਰਾ॥ਪੰਨਾ ੭੧੭॥
ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫
18/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਧੰਨ
ਭਾਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹਾਕ ਆਈ ਤੇਰੇ ਦਰੋਂ, ਸਾਡੇ ਹੋਏ ਧੰਨ ਭਾਗ।
ਸਾਡੀ ਯੁਗਾਂ ਦੀ ਉਡੀਕ, ਮਿਲੀ ਲਾਗੀਆਂ ਨੂੰ ਲਾਗ।
ਅਸੀਂ ਛੱਡਿਆ ਏ ਜੱਗ, ਸਾਡਾ ਟੁੱਟਾ ਮਾਇਆ ਮੋਹ।
ਜੁੜੇ ਤੇਰੇ ਨਾਮ ਨਾਲ, ਲੋਚਾ ਤੇਰੀ ਇੱਕ ਛੋਹ।
ਉਹ ਸੀ ਵਕਤ ਸੁਹਾਣਾ, ਤੇਰੇ ਨਾਂ ਦੀ ਲੱਗੀ ਜਾਗ।
ਹਾਕ ਆਈ ਤੇਰੇ ਦਰੋਂ, ਸਾਡੇ ਹੋਏ ਧੰਨ ਭਾਗ।
ਸੱਚਾ ਤੇਰਾ ਦਰਬਾਰ, ਸੱਚਾ ਤੇਰਾ ਏ ਜਗਤ।
ਆਣ ਕੂੜ ਤੋਂ ਛੁਡਾਵੀਂ, ਅਸੀਂ ਤੇਰੇ ਹਾਂ ਭਗਤ।
‘ਤੂੰ ਹੀ’, ‘ਤੂੰ ਹੀ’, ‘ਤੂੰ ਹੀ’, ‘ਤੂੰ ਹੀ’, ਸਾਨੂੰ ਆਉਂਦਾ ਇੱਕੋ ਰਾਗ।
ਹਾਕ ਆਈ ਤੇਰੇ ਦਰੋਂ, ਸਾਡੇ ਹੋਏ ਧੰਨ ਭਾਗ।
ਸਾਡੀ ਯੁਗਾਂ ਦੀ ਉਡੀਕ, ਮਿਲੀ ਲਾਗੀਆਂ ਨੂੰ ਲਾਗ।
17/09/15)
ਨਿਰਮਲ ਸਿੰਘ ਕੰਧਾਲਵੀ
ਮਨੁ ਬੇਚੈ
ਸਤਿਗੁਰ ਕੈ ਪਾਸਿ (ਸੁਖਮਨੀ ਸਾਹਿਬ-੨੮੬)
ਰਾਵੀ ਦੇ ਕੰਢੇ ਕੰਢੇ ਘੋੜ-ਸਵਾਰਾਂ ਦਾ ਇੱਕ
ਛੋਟਾ ਜਿਹਾ ਕਾਫ਼ਲਾ ਆ ਰਿਹਾ ਹੈ। ਕਾਫ਼ਲੇ ਦਾ ਆਗੂ ਇੱਕ ਨੌਜੁਆਨ ਹੈ ਜਿਸ ਦਾ ਘੋੜਾ ਸਭ ਤੋਂ ਅੱਗੇ
ਹੈ। ਦਿਨ ਢਲ਼ ਚੁੱਕਿਆ ਹੈ, ਹਵਾ ਵੀ ਥੋੜ੍ਹੀ ਥੋੜ੍ਹੀ ਰੁਮਕਣ ਲੱਗ ਪਈ ਹੈ। ਵੈਸੇ ਵੀ ਦਰਿਆ ਦਾ
ਕਿਨਾਰਾ ਹੋਣ ਕਰਕੇ ਮੌਸਮ ਖ਼ੁਸ਼ਗਵਾਰ ਹੈ। ਆਗੂ ਨੇ ਧੌਣ ਪਿਛਾਂਹ ਘੁੰਮਾਈ ਤੇ ਸਾਥੀਆਂ ਨੂੰ ਸੰਬੋਧਿਤ
ਹੋਇਆ, “ਸਾਥੀਓ, ਦਰਿਆ ਦੇ ਕਿਨਾਰੇ ਬੜਾ ਰਮਣੀਕ ਸਥਾਨ ਹੈ, ਆਪਾਂ ਸਵੇਰ ਦੇ ਤਾਰੇ ਦੀ ਲੋਅ ਨਾਲ਼
ਤੁਰੇ ਹੋਏ ਆਂ, ਮੇਰਾ ਖ਼ਿਆਲ ਐ ਕਿ ਇੱਥੇ ਰਾਤਰੀ ਵਿਸ਼ਰਾਮ ਕਰ ਲਈਏ, ਥੋੜ੍ਹੀ ਦੂਰ `ਤੇ ਇੱਕ ਪਿੰਡ ਵੀ
ਨਜ਼ਰ ਆਉਂਦੈ, ਕਿਸੇ ਚੀਜ਼ ਦੀ ਲੋੜ ਪਈ ਤਾਂ ਉੱਥੋਂ ਲੈ ਆਵਾਂਗੇ”।
ਬਾਕੀ ਸਾਰਿਆਂ ਨੇ ਹਾਮੀ ਭਰੀ ਤੇ ਉਹਨਾਂ ਨੇ ਘੋੜੇ ਖਲ੍ਹਿਆਰੇ ਤੇ ਚਿੱਟੀ ਦੁੱਧ ਵਰਗੀ ਰੇਤਾ ਉੱਪਰ
ਚਾਦਰਾਂ ਵਿਛਾਉਣ ਲੱਗੇ।
ਤਦੇ ਉਹਨਾਂ ਦਾ ਆਗੂ ਬੋਲਿਆ, “ਲਉ ਬਈ ਸੱਜਣੋ, ਤੁਸੀਂ ਕਰੋ ਰਾਤ ਦੇ ਅੰਨ-ਪਾਣੀ ਦਾ ਬੰਦੋਬਸਤ ਤੇ
ਮੈਂ ਇੱਥੇ ਇੱਕ ਤਪੇ ਦਾ ਪਤਾ ਕਰਨੈ, ਏਸੇ ਪਿੰਡ `ਚੋਂ ਈ ਪਤਾ ਕਰ ਲੈਨੇ ਆਂ, ਹੈਗਾ ਏਸੇ ਇਲਾਕੇ `ਚ
ਹੀ, ਸੁਣਿਐ ਬੜਾ ਪਹੁੰਚਿਆ ਹੋਇਆ” ਤੇ ਏਨਾ ਕਹਿ ਕੇ ਨੌਜੁਆਨ ਆਗੂ ਨੇ ਘੋੜੇ ਨੂੰ ਅੱਡੀ ਲਾਈ ਤੇ
ਰਵਾਂ-ਰਵੀਂ ਪਿੰਡ ਵਲ ਨੂੰ ਵਗ ਤੁਰਿਆ।
ਜਦ ਉਹ ਪਿੰਡ ਦੇ ਬਾਹਰਵਾਰ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਇੱਕ ਬਜ਼ੁਰਗ਼ ਖੇਤਾਂ ਵਲੋਂ ਘਾਹ ਦੀ ਪੰਡ
ਸਿਰ ਉੱਤੇ ਚੁੱਕੀ ਆ ਰਿਹਾ ਸੀ। ਨਜ਼ਦੀਕ ਪਹੁੰਚ ਕੇ ਨੌਜੁਆਨ ਨੇ ਬੜੀ ਨਿਮਰਤਾ ਨਾਲ ਕਿਹਾ,
““ਬਜ਼ੁਰਗ਼ੋ, ਰਾਮ ਰਾਮ!”
ਬਜ਼ੁਰਗ਼ ਨੇ ਥੋੜ੍ਹੀ ਜਿਹੀ ਧੌਣ ਉਤਾਂਹ ਚੁੱਕ ਕੇ ਦੇਖਿਆ ਤੇ ਕਿਹਾ, “ਰਾਮ ਰਾਮ ਬਈ ਜੁਆਨਾ”।
“ਬਾਬਾ ਜੀ, ਏਸ ਇਲਾਕੇ `ਚ ਕਿਸੇ ਨਾਨਕ ਤਪੇ ਦਾ ਡੇਰਾ ਵੀ ਐ?”
“ਹਾਂ ਭਾਈ ਹੈਗਾ” ਬਜ਼ੁਰਗ਼ ਨੇ ਜਵਾਬ ਦਿਤਾ
“ਕੀ ਤੁਸੀਂ ਜਾਣਦੇ ਓ ਨਾਨਕ ਤਪੇ ਨੂੰ?” ਨੌਜੁਆਨ ਨੇ ਪੁੱਛਿਆ।
“ਹਾਂ ਭਾਈ, ਚੰਗੀ ਤਰ੍ਹਾਂ ਜਾਣਨੇ ਆਂ” ਬਜ਼ੁਰਗ਼ ਨੇ ਧੌਣ ਹੋਰ ਉੱਚੀ ਕਰ ਕੇ ਨੌਜਵਾਨ ਨੂੰ ਗਹੁ ਨਾਲ਼
ਦੇਖਿਆ।
“ਉਹਦਾ ਡੇਰਾ ਏਸੇ ਪਿੰਡ `ਚ ਈ ਆ ਕਿ ਹੋਰ ਕਿਸੇ ਪਿੰਡ `ਚ ਆ?” ਨੌਜੁਆਨ ਹੁਣ ਤਪੇ ਬਾਰੇ ਜਾਨਣ ਲਈ
ਹੋਰ ਉਤਸੁਕ ਹੋ ਗਿਆ।
‘ਭਾਈ ਗੁਰਮੁਖਾ, ਏਸੇ ਪਿੰਡ `ਚ ਈ ਐ ਡੇਰਾ’
“ਫੇਰ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਣੇ ਆਂ!”
“ਹਾਂ ਭਾਈ, ਜ਼ਰੂਰ ਜਾਣਨੇ ਆਂ, ਤੂੰ ਜਾਣੈ ਉਹਨਾਂ ਦੇ ਡੇਰੇ ਜੁਆਨਾ?” ਬਜ਼ੁਰਗ਼ ਨੇ ਪੁੱਛਿਆ
“ਜੀ ਹਾਂ, ਲੈ ਚਲੋਂ ਤਾਂ ਤੁਹਾਡੀ ਬਹੁਤ ਮਿਹਰਬਾਨੀ” ਨੌਜੁਆਨ ਨੇ ਨਿਮਰਤਾ ਨਾਲ਼ ਕਿਹਾ।
ਇਸ ਸਾਰੇ ਸਮੇਂ ਦੌਰਾਨ ਨੌਜੁਆਨ ਘੋੜੇ `ਤੇ ਹੀ ਬੈਠਾ ਰਿਹਾ ਅਤੇ ਬਜ਼ੁਰਗ਼ ਧੌਣ ਪਿਛਾਂਹ ਨੂੰ ਕਰ ਕੇ
ਗੱਲਬਾਤ ਕਰਦਾ ਰਿਹਾ।
“ਲੈ ਫੇਰ ਇਵੇਂ ਕਰ ਜੁਆਨਾ ਕਿ ਘੋੜੇ ਦੀਆਂ ਵਾਗਾਂ ਮੈਨੂੰ ਫੜਾ ਦੇ ਤੇ ਮੇਰੇ ਪਿੱਛੇ ਪਿੱਛੇ ਤੁਰਿਆ
ਆ”।
ਨੌਜੁਆਨ ਨੇ ਘੋੜੇ ਦੀਆਂ ਵਾਗਾਂ ਬਜ਼ੁਰਗ਼ ਨੂੰ ਫੜਾ ਦਿਤੀਆਂ ਤੇ ਦੋਵੇਂ ਅੱਗੜ ਪਿੱਛੜ ਤੁਰ ਪਏ। ਦੋ ਕੁ
ਗਲ਼ੀਆਂ ਦੇ ਮੋੜ ਮੁੜ ਕੇ ਬਜ਼ੁਰਗ਼ ਰੁਕ ਗਿਆ ਤੇ ਉਹਨੇ ਘਾਹ ਦੀ ਪੰਡ ਸਿਰ ਤੋਂ ਉਤਾਰ ਕੇ ਇੱਕ ਪਾਸੇ
ਰੱਖ ਦਿਤੀ। ਇੱਕ ਪਾਸੇ ਖੂਹੀ ਸੀ ਤੇ ਭੌਣੀ `ਤੇ ਡੋਲ ਲਟਕ ਰਿਹਾ ਸੀ। ਨੇੜੇ ਇੱਕ ਦਰਖ਼ਤ ਸੀ। ਬਜ਼ੁਰਗ਼
ਬੋਲਿਆ, “ਲੈ ਬਈ ਜੁਆਨਾ, ਘੋੜੇ ਨੂੰ ਦਰਖ਼ਤ ਨਾਲ਼ ਬੰਨ੍ਹ ਦੇ ਤੇ ਡੋਲ ਨਾਲ਼ ਪਾਣੀ ਖਿੱਚ ਕੇ ਹੱਥ ਮੂੰਹ
ਧੋ ਕੇ ਤਾਜ਼ਾ ਦਮ ਹੋ ਲੈ, ਥੱਕਿਆ ਹੋਵੇਂਗਾ। ਹੱਥ ਮੂੰਹ ਧੋ ਕੇ ਔਹ ਦਰਵਾਜ਼ਾ ਖੋਲ੍ਹ ਕੇ ਅੰਦਰ ਆ
ਜਾਈਂ ਉੱਥੇ ਈ ਆ ਨਾਨਕ ਤਪੇ ਦਾ ਡੇਰਾ।”
“ਸਤਿਬਚਨ ਬਾਬਾ ਜੀ” ਕਹਿ ਕੇ ਨੌਜੁਆਨ ਘੋੜੇ ਨੂੰ ਬੰਨ੍ਹਣ ਲੱਗ ਪਿਆ। ਘੋੜਾ ਬੰਨ੍ਹ ਕੇ ਜਦ ਉਹਨੇ
ਪਿਛਾਂਹ ਦੇਖਿਆ ਤਾਂ ਬਜ਼ੁਰਗ਼ ਜਾ ਚੁੱਕਾ ਸੀ।
ਖ਼ੈਰ ਉਹਨੇ ਹੱਥ-ਮੂੰਹ ਧੋਤਾ ਤੇ ਬਜ਼ੁਰਗ਼ ਦੇ ਦੱਸੇ ਹੋਏ ਮੁਤਾਬਕ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਿਆ
ਗਿਆ।
ਅੰਦਰ ਵਿਹੜੇ `ਚ ਗਿਆ ਤਾਂ ਬੜਾ ਹੈਰਾਨ ਹੋਇਆ ਕਿ ਇੱਥੇ ਡੇਰੇ ਵਾਲ਼ੀ ਤਾਂ ਕੋਈ ਗੱਲ ਹੀ ਨਹੀਂ ਸੀ।
ਨਾ ਧੂਣਾ ਧੁਖਦਾ ਸੀ, ਨਾ ਜਟਾਂ ਵਾਲ਼ੇ ਸੁਆਹ ਨਾਲ਼ ਲਿਬੜੇ ਨੰਗ ਧੜੰਗੇ ਸਾਧ ਕਿਧਰੇ ਦਿਸਦੇ ਸਨ। ਇਹ
ਤਾਂ ਆਮ ਘਰਾਂ ਵਰਗਾ ਹੀ ਘਰ ਸੀ। ਉਹ ਸੋਚਣ ਲੱਗਾ ਕਿ ਸ਼ਾਇਦ ਉਹ ਗ਼ਲਤ ਥਾਂ `ਤੇ ਆ ਗਿਆ ਸੀ। ਉਹ ਅਜੇ
ਏਸੇ ਉਧੇੜ-ਬੁਣ ਵਿੱਚ ਸੀ ਕਿ ਉਹੋ ਹੀ ਬਜ਼ੁਰਗ਼ ਅੰਦਰੋਂ ਨਿੱਕਲਿਆ ਤੇ ਬੋਲਿਆ, “ਕਿੱਦਾਂ ਬਈ ਜੁਆਨਾ,
ਆ ਗਿਐਂ? ਨੌਜਵਾਨ ਨੇ ਗਹੁ ਨਾਲ਼ ਦੇਖਿਆ ਕਿ ਬਜ਼ੁਰਗ਼ ਤਾਂ ਉਹੋ ਹੀ ਸੀ, ਪਰ ਸਿਰ `ਤੇ ਸਾਫ਼ਾ ਸੁਆਰ ਕੇ
ਬੰਨ੍ਹਿਆ ਹੋਇਆ ਸੀ, ਕੰਮ-ਕਾਰ ਵਾਲ਼ੇ ਕੱਪੜਿਆਂ ਦੀ ਥਾਂ ਹੁਣ ਸਾਫ਼-ਸੁਥਰੇ ਕੱਪੜੇ ਪਹਿਨੇ ਹੋਏ ਸਨ ਤੇ
ਚਿਹਰੇ ਤੇ ਇੱਕ ਅਗੰਮੀ ਨੂਰ ਸੀ।
ਨੌਜਵਾਨ ਨੇ ਕਾਹਲੇ ਪੈਂਦਿਆਂ ਕਿਹਾ, “ਬਾਬਾ ਜੀ, ਜੇ ਤਪਾ ਜੀ ਨੂੰ ਜਲਦੀ ਮਿਲਾ ਦਿੰਦੇ ਤਾਂ ਚੰਗਾ
ਸੀ, ਮੇਰੇ ਸਾਥੀ ਦਰਿਆ ਦੇ ਕੰਢੇ ਮੇਰਾ ਇੰਤਜ਼ਾਰ ਕਰਦੇ ਪਏ ਆ, ਉੱਪਰੋਂ ਸ਼ਾਮ ਵੀ ਪੈਣ ਵਾਲ਼ੀ ਐ”।
“ਭਾਈ ਗੁਰਮੁਖਾ, ਮੈਂ ਈ ਆਂ ਨਾਨਕ ਤਪਾ, ਦੱਸ ਕੀ ਸੇਵਾ ਕਰੀਏ ਤੇਰੀ?”
ਨੌਜੁਆਨ ਇਹ ਸੁਣ ਕੇ ਇੱਕ ਵਾਰੀ ਤਾਂ ਭੌਂਚੱਕਾ ਹੋ ਗਿਆ ਕਿ ਇਹ ਕਿਸ ਤਰ੍ਹਾਂ ਦਾ ਤਪਾ ਐ, ਤਪਿਆਂ
ਵਾਲੀ ਤਾਂ ਕੋਈ ਵੀ ਗੱਲ ਨਹੀਂ ਪਰ ਫੇਰ ਵੀ ਹੌਸਲਾ ਕਰ ਕੇ ਕਹਿਣ ਲੱਗਾ,
“ਤਪਾ ਜੀ, ਫੇਰ ਤਾਂ ਬਹੁਤ ਭੁੱਲ ਹੋਈ ਮੇਰੇ ਕੋਲੋਂ, ਤੁਸੀਂ ਪੈਦਲ ਮੇਰੇ ਘੋੜੇ ਦੀਆਂ ਵਾਗਾਂ ਫੜੀ
ਆਏ ਤੇ ਮੈਂ ਘੋੜੇ ਉੱਤੇ ਬੈਠਾ ਰਿਹਾ, ਮੇਰੇ ਪਾਸੋਂ ਘੋਰ ਅਪਰਾਧ ਹੋ ਗਿਆ ਜੀ”। ਲਗਦਾ ਸੀ ਨੌਜੁਆਨ
ਹੁਣੇ ਹੀ ਰੋ ਪਵੇਗਾ।
ਬਾਬੇ ਨੇ ਨੌਜੁਆਨ ਵਲ ਦੇਖਿਆ, ਜਿਸ ਨੇ ਅੱਖਾਂ ਧਰਤੀ `ਚ ਗੱਡੀਆਂ ਹੋਈਆਂ ਸਨ ਤੇ ਪੁੱਛਿਆ,
“ਤੇਰਾ ਨਾਮ ਕੀ ਐ ਨੌਜੁਆਨਾ?”
“ਮੇਰਾ ਨਾਮ ਲਹਿਣਾ ਹੈ ਜੀ” ਨੌਜੁਆਨ ਨੇ ਮਰੀਅਲ਼ ਜਿਹੀ ਆਵਾਜ਼ `ਚ ਉੱਤਰ ਦਿਤਾ। ਉਹ ਅਜੇ ਵੀ
ਸ਼ਰਮਿੰਦਗੀ ਦੇ ਅਹਿਸਾਸ ਨਾਲ਼ ਦੱਬਿਆ ਪਿਆ ਸੀ।
ਬਾਬੇ ਨੇ ਬੜੀ ਗਹੁ ਨਾਲ਼ ਨੌਜਵਾਨ ਨੂੰ ਸਿਰ ਤੋਂ ਪੈਰਾਂ ਤਾਈਂ ਦੇਖਿਆ ਤੇ ਬੋਲਿਆ, “ਭਾਈ ਗੁਰਮੁਖਾ,
ਤੂੰ ਲਹਿਣੇਦਾਰ ਤੇ ਅਸੀਂ ਦੇਣਦਾਰ ਤੇ ਲਹਿਣੇਦਾਰ ਹਮੇਸ਼ਾ ਘੋੜਿਆਂ `ਤੇ ਚੜ੍ਹ ਕੇ ਹੀ ਆਉਂਦੇ ਹੁੰਦੇ
ਐ”।
“ਤਪਾ ਜੀ, ਮੈਨੂੰ ਹੋਰ ਸ਼ਰਮਿੰਦਾ ਨਾ ਕਰੋ, ਮੇਰੇ ਪਾਸੋਂ ਤਾਂ ਪਹਿਲਾ ਭਾਰ ਹੀ ਨਹੀਂ ਚੁੱਕਿਆ ਜਾ
ਰਿਹਾ”।
“ਨਾ ਭਾਈ ਨਾ, ਤੂੰ ਇੰਜ ਨਾ ਮਹਿਸੂਸ ਕਰ, ਤੂੰ ਲਹਿਣੇਦਾਰ ਈ ਏਂ”।
“ਤਪਾ ਜੀ, ਮੈਨੂੰ ਕਈ ਸਾਲ ਹੋ ਗਏ ਭਟਕਦੇ ਨੂੰ, ਟਿਕਾਣਾ ਨਹੀਂ ਮਿਲਿਆ, ਹੁਣ ਮੈਨੂੰ ਕਈ ਸਾਲ ਹੋ ਗਏ
ਜਥਾ ਲੈ ਕੇ ਦੇਵੀ ਦੇ ਜਾਂਦਿਆਂ ਪਰ ਮੈਂ ਜੋ ਲੱਭਦਾਂ ਉਹ ਨਹੀਂ ਮਿਲਦਾ”, ਨੌਜੁਆਨ ਨੇ ਆਪਣਾ ਦੁਖ
ਫੋਲਿਆ।
“ਨੌਜੁਆਨ ਦਾ ਦਰਦ ਬਾਬੇ ਦੇ ਦਿਲ ਵਿੱਚ ਲਹਿ ਗਿਆ। ਨੌਜੁਆਨ ਨੂੰ ਹੌਸਲਾ ਦਿੰਦਿਆਂ ਪੁੱਛਿਆ,
“ਨੌਜਵਾਨਾ ਕੋਈ ਹੋਰ ਸਵਾਲ?”
“ਤਪਾ ਜੀ ਸਵਾਲਾਂ ਦੀ ਗੱਠੜੀ ਚੁੱਕੀ ਤਾਂ ਮੈਂ ਦਰ ਦਰ ਭਟਕਦਾ ਫਿਰਦਾਂ”
“ਇਹ ਭਟਕਣ ਦਾ ਸਮਾਂ ਹੁਣ ਖ਼ਤਮ ਹੋ ਗਿਐ, ਪੁੱਛ ਕੀ ਪੁੱਛਣੈ?” ਬਾਬਾ ਬੋਲਿਆ
“ਜੀ ਮੈਨੂੰ ਅੱਜ ਤੱਕ ਕਿਸੇ ਨੇ ਰੱਬ ਬਾਰੇ ਸਹੀ ਨਹੀਂ ਦੱਸਿਆ। ਕਿਸੇ ਨੇ ਸੂਰਜ ਦੀ ਪੂਜਾ, ਕਿਸੇ ਨੇ
ਬ੍ਰਿਛਾਂ ਦੀ ਪੂਜਾ ਤੇ ਕਿਸੇ ਨੇ ਮਨੁੱਖ ਨੂੰ ਹੀ ਰੱਬ ਬਣਾ ਧਰਿਆ, ਬਾਬਾ ਜੀ ਮੈਨੂੰ ਕਮਲ਼ਾ ਕਰ ‘ਤਾ
ਏਹਨਾਂ ਲੋਕਾਂ ਨੇ, ਹੁਣ ਦੇਵੀ ਮੰਦਰ ਦੇ ਪੁਜਾਰੀ ਟਾਲ਼ੀ ਜਾਂਦੇ ਐ ਕਈ ਸਾਲਾਂ ਤੋਂ”। ਨੌਜਵਾਨ ਦਾ ਮਨ
ਭਰਿਆ ਪਿਆ ਸੀ।
“ਲੈ ਫੇਰ ਸੁਣ ਰੱਬ ਕੀ ਐ ਤੇ ਉਹਦਾ ਸਰੂਪ ਕੀ ਐ, ਧਿਆਨ ਨਾਲ਼ ਸੁਣੀਂ” ਬਾਬੇ ਨੇ ਉਹਨੂੰ ਖ਼ਬਰਦਾਰ
ਕੀਤਾ ਤੇ ਉਚਾਰਿਆ,
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ
ਸੈਭੰ ਗੁਰ ਪ੍ਰਸਾਦਿ॥
ਉਚਾਰ ਕੇ ਬਾਬੇ ਨੇ ਨੌਜੁਆਨ ਵਲ ਦੇਖਿਆ ਜੋ ਕਿ ਅੰਤਰ ਧਿਆਨ ਹੋਇਆ ਬੈਠਾ ਸੀ। ਬਾਬੇ ਨੇ
ਹੁਣ ਬੜੀ ਸਰਲ ਭਾਸ਼ਾ ਵਿੱਚ ਨੌਜਵਾਨ ਨੂੰ ਇਹਦੇ ਅਰਥ ਸਮਝਾਏ। ਨੌਜੁਆਨ ਹੈਰਾਨ ਸੀ ਕਿ ਬਾਬੇ ਨੇ ਏਨੀ
ਸਰਲ ਭਾਸ਼ਾ `ਚ ਉਹ ਘੁੰਡੀ ਖੋਲ੍ਹ ਦਿਤੀ ਸੀ ਜੋ ਅਜ ਤਕ ਕਿਸੇ ਨੇ ਨਹੀਂ ਸੀ ਖੋਲ੍ਹੀ ਸਗੋਂ ਉਹ
ਜਿਹਨਾਂ ਕੋਲ਼ ਵੀ ਆਪਣੀ ਵੇਦਨਾ ਕਹਿਣ ਗਿਆ ਸੀ ਉਹ ਉਸ ਨੂੰ ਕਿਸੇ ਹੋਰ ਹੀ ਭਾਸ਼ਾ `ਚ ਉਲਝਾਉਂਦੇ ਰਹੇ
ਸਨ। ਨੌਜੁਆਨ ਨੂੰ ਲੱਗਿਆ ਕਿ ਉਹਦੀ ਮੰਜ਼ਲ ਉਸ ਨੂੰ ਮਿਲ ਗਈ ਸੀ। ਹੋਰ ਵੀ ਬਚਨ ਬਿਲਾਸ ਹੁੰਦੇ ਰਹੇ।
ਬਾਬੇ ਨੇ ਫੇਰ ਪੁੱਛਿਆ, “ਨੌਜੁਆਨਾ ਕੋਈ ਹੋਰ ਪ੍ਰਸ਼ਨ?”
“ਬਾਬਾ ਜੀ, ਮਨ ਬੜਾ ਚੰਚਲ ਐ ਇਸਨੂੰ ਕਿਵੇਂ ਕਾਬੂ ਕਰਾਂ?”
“ਯਾਦ ਐ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਘੋੜੇ ਦੀਆਂ ਵਾਗਾਂ ਮੈਨੂੰ ਫੜਾ ਦੇ ਪਿੱਛੇ ਪਿੱਛੇ ਚਲਿਆ
ਆ!”
“ਹਾਂ, ਬਾਬਾ ਜੀ”
“ਬਸ ਇੰਜ ਹੀ ਆਪਣੇ ਮਨ ਦੀਆਂ ਵਾਗਾਂ ਮੈਨੂੰ ਫੜਾ ਦੇ ਤੇ ਨਿਸ਼ਚਿੰਤ ਹੋ ਜਾ” ਬਾਬੇ ਨੇ ਅੰਮ੍ਰਿਤਮਈ
ਦ੍ਰਿਸ਼ਟੀ ਨੌਜੁਆਨ ਦੇ ਚਿਹਰੇ `ਤੇ ਸੁੱਟਦਿਆਂ ਕਿਹਾ।
ਨੌਜੁਆਨ ਨੇ ਸਿਰ ਝੁਕਾਇਆ।
ਤੇ ਪਾਠਕ ਜਨੋਂ, ਆਪਾਂ ਸਾਰਿਆਂ ਨੇ ਉਹ ਇਤਿਹਾਸ ਪੜ੍ਹਿਆ ਹੈ ਕਿ ਭਾਈ ਲਹਿਣਾ ਆਪਣਾ ਮਨ ਬਾਬੇ ਨੂੰ
ਦੇ ਕੇ ਕਿਵੇਂ ਬਾਬੇ `ਚ ਅਭੇਦ ਹੋ ਕੇ ਗੁਰੂ ਅੰਗਦ ਹੋ ਗਿਆ।
ਸਿੱਖਾ! ਗੁਰੂ ਨਾਨਕ ਤਾਂ ਹੁਣ ਵੀ ਤੈਨੂੰ ਆਵਾਜ਼ਾਂ ਮਾਰਦੈ ਕਿ ਆਪਣੇ ਮਨ ਦੀਆਂ ਵਾਗਾਂ ਉਹਨੂੰ ਫੜਾ
ਦੇ ਪਰ ਸਿੱਖ ਕਹਿੰਦੈ ਬਾਬਾ ਹੋਰ ਭਾਵੇਂ ਸਭ ਕੁੱਝ ਲੈ ਲੈ ਪਰ ਮੈਂ ਮਨ ਨਹੀਂ ਦੇ ਸਕਦਾ। ਵਧੀਆ
ਚੰਦੋਏ, ਰੇਸ਼ਮੀ ਰੁਮਾਲੇ, ਸੋਨੇ ਦੇ ਪੱਤਰੇ, ਅਨੇਕਾਂ ਪ੍ਰਕਾਰ ਦੇ ਲੰਗਰ, ਅਖੰਡ ਪਾਠ, ਸੰਪਟ ਪਾਠ
ਕਰਵਾ ਦਊਂ ਪਰ ਮਨ, ਬਾਬਾ ਮੈਂ ਮਨ ਨਹੀਂ ਦੇ ਸਕਦਾ। ਅੱਜ ਕਲ ਕੋਈ ਟਾਵਾਂ ਸਿੱਖ ਹੀ ਬਚਿਆ ਹੋਵੇਗਾ
ਜਿਸ ਦਾ ਮਨ ਕਿਸੇ ਸਾਧ ਬੂਬਨੇ ਕੋਲ਼ ਗਿਰਵੀ ਨਾ ਪਿਆ ਹੋਵੇ। ਹੁਕਮਨਾਮਾ ਬਾਣੀ ਦਾ ਸੁਣ ਕੇ ਵੀ ਕਹਿਣਾ
ਸਾਧ ਬੂਬਨੇ ਦਾ ਮੰਨਿਆ ਜਾਂਦਾ ਹੈ। ਸਿੱਖਾ ਕੀ ਹੋ ਗਿਆ ਤੈਨੂੰ? ਸਲਾਮ ਜਵਾਬ ਦੋਵੇਂ ਹੀ ਕਰੀ
ਜਾਨੈਂ।
ਨਿਰਮਲ ਸਿੰਘ ਕੰਧਾਲਵੀ
17/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹਾਕ
ਸਜਣ ਦਰਬਾਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਦ ਵੱਜੂ ਮੇਰੀ ਹਾਕ, ਤੱਕਾਂ ਤੇਰੀਆਂ ਬਰੂਹਾਂ।
ਕਦੋਂ ਹੋਣਗੀਆਂ ਦੱਸ, ਤੇਰੇ ਨਾਮ ਦੀਆਂ ਧੂਹਾਂ।
ਜੀਵਾਂ ਜ਼ਿੰਦਗੀ ਬੇਫਾਇਦਾ, ਜਦੋਂ ਖੱਟਿਆ ਨਾ ਨਾਮ।
ਹੋਸ਼ਾਂ ਹੋਈਆ ਨੇ ਭੁਲਾਈਆਂ, ਜੱਗ ਹੱਥ ਹੈ ਲਗਾਮ।
ਦੇਦੇ ਏਨੀ ਕੁ ਅਕਲ, ਪਾਵਾਂ ਤੇਰੀਆਂ ਮੈਂ ਸੂਹਾਂ।
ਕਦ ਵੱਜੂ ਮੇਰੀ ਹਾਕ, ਤੱਕਾਂ ਤੇਰੀਆਂ ਬਰੂਹਾਂ।
ਜਦ ਮੰਜ਼ਿਲ ਪਛਾਣਾਂ, ਵੇਲਾ ਕਦੋਂ ਚੰਗਾ ਆਵੇ,
ਜੱਗ ਚੱਕਰ ਚੋਂ ਬਚਾਂ, ਤੇਰੇ ਆਉਣ ਜੋ ਬੁਲਾਵੇ,
ਖੋਇਆ ਦੇਸ਼ ਹਾਂ ਬੇਗਾਨੇ, ਲੱਭਾਂ ਤੇਰੀਆਂ ਮੈਂ ਜੂਹਾਂ।
ਕਦ ਵੱਜੂ ਮੇਰੀ ਹਾਕ, ਤੱਕਾਂ ਤੇਰੀਆਂ ਬਰੂਹਾਂ।
ਸਾਰਾ ਜੂਠ ਖਾਣਾ ਪੀਣਾ, ਝੂਠੇ ਐਸ਼ ਤੇ ਆਰਾਮ।
ਵਾਧੂ ਵਕਤ ਵਿਹਾਇਆ, ਤੇਰਾ ਲੀਤਾ ਨਾ ਜੇ ਨਾਮ।
ਬੜਾ ਜ਼ਾਲਿਮ ਵਿਛੋੜਾ, ਜਿਉਂ ਕੋਈ ਜ਼ਹਿਰੀ ਅਠੂਹਾਂ।
ਕਦ ਵੱਜੂ ਮੇਰੀ ਹਾਕ, ਤੱਕਾਂ ਤੇਰੀਆਂ ਬਰੂਹਾਂ।
ਹੁਣ ਸਹਿ ਨਾ ਹੁੰਦਾ ਦਾਤਾ, ਕਿਉਂ ਏਂ ਛਡਿਆ ਵਿਛੋੜ,
ਸਾਨੂੰ ਜੱਗ ਨਾਲੋਂ ਤੋੜ, ਨਾਲ ਅਪਣੇ ਲੈ ਜੋੜ।
ਕਦੋਂ ਹੋਵੇ ਤੇਰਾ ਦੀਦ, ਹਿੱਕ ਲੱਗੀਆਂ ਨੇ ਲੂਹਾਂ।
ਕਦ ਵੱਜੂ ਮੇਰੀ ਹਾਕ, ਤੱਕਾਂ ਤੇਰੀਆਂ ਬਰੂਹਾਂ।
17/09/15)
ਦਲਬੀਰ ਸਿੰਘ ਪੱਤਰਕਾਰ
ਮਾਨਵਤਾ ਗਲ਼ੇ ਗੁਲਾਮੀ ਦੇ ਦੋ ਸੰਗਲ਼- ‘ਧਰਮ’ ਤੇ ‘ਰਾਜਨੀਤੀ’
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 17 ਸਤੰਬਰ 2015
‘ਧਰਮਾਂ’ ਦੀ ਵਿਆਖਿਆ ਲਈ ਗ੍ਰੰਥਾਂ ਦੀ ਕੋਈ ਕਮੀ ਨਹੀਂ। ਪਰ ਇਹਨਾਂ ਸਾਰਿਆਂ ਦਾ
ਟਕਸਾਲੀ ਧੁਰਾ ਹੈ ‘ਕਰਾਮਾਤਾਂ’। ‘ਰਾਜਨੀਤੀ’ ਦਾ ਟਕਸਾਲੀ ਧੁਰਾ ਹੈ ‘ਮਾਇਆ’ ਤੇ `ਚੌਧਰ ਦਾ
ਹਾੜਬਾ’। ਧਾਰਮਿਕ ਵਿਅਕਤੀਆਂ ਦੀ ਵੀ ਚੌਧਰ ਦੀ ਭੁੱਖ ਸਿਰੇ ਛੋਹ ਜਾਂਦੀ ਹੈ। ‘ਧਰਮੀ’ ਸਦਵਾਉਣ ਵਾਲੇ
ਆਪਣੇ ਹੰਕਾਰ ਨੂੰ ਨਿਮਰਤਾ ਅਤੇ ਦਿੱਖ ਵਿੱਚ ਲੁਕਾ ਲੈਂਦੇ ਹਨ, ਪਰ ਰਾਜਨੀਤਿਕ ਉਸਨੂੰ ਉਛਾਲਦੇ ਹਨ।
ਗਿਆਨ ਪੱਖੋਂ ਆਮ ਕਰਕੇ ਦੋਵੇਂ ਊਣੇ ਹੁੰਦੇ ਹਨ।
ਸਮੁੱਚੀ ਧਰਤੀ ਤੇ ਅੱਜ ਕੱਲ ਦੋ ਵੱਡੇ ਯੁੱਧ ਚੱਲ ਰਹੇ ਹਨ। ਇੱਕ ਪਾਸੇ ਧਾਰਮਿਕ ਸਦਵਾਉਣ ਵਾਲੇ ਅਤੇ
ਦੂਜੇ ਪਾਸੇ ਰਾਜਨੀਤਿਕ ਹਾਕਮ। ਮੁੱਖ ਰੂਪ ਵਿੱਚ ਅਸੀਂ ਇਹਨਾਂ ਨੂੰ ਸਾਮਰਾਜੀ ਹਾਕਮ ਅਤੇ ਕੱਟੜਵਾਦੀ
ਵਿਸ਼ਵਾਸਾਂ ਦੇ ਮਾਲਕਾਂ ਦੇ ਰੂਪ ਵਿੱਚ ਵੀ ਵੰਡ ਸਕਦੇ ਹਨ। ਪਿਛੇਤਰੀ ਸ਼੍ਰੇਣੀ ਨੂੰ ਅਗੇਤਰੀ ਸ਼੍ਰੇਣੀ
‘ਅੱਤਵਾਦੀ’ ਕਹਿੰਦੀ ਹੈ ਅਤੇ ਦੂਸਰੇ ਪਹਿਲਿਆਂ ਨੂੰ ‘ਸਾਮਰਾਜੀ’ ਤੇ ‘ਜੰਗਬਾਜ਼ ਲੁਟੇਰੇ’।
ਅਸਲੀ ਰੂਪ ਵਿੱਚ ਅਮਰੀਕਾ ਦੀ ਅਗਵਾਈ ਹੇਠ ਅੱਜ ਕੱਲ ਲਗਭਗ ਸਾਰੀਆਂ ਹਕੂਮਤਾਂ ਰਾਜਨੀਤਿਕਾਂ ਦੀ
ਸ਼੍ਰੇਣੀ ਵਿੱਚ ਆਉਂਦੀਆਂ ਹਨ ਅਤੇ ਉਨ੍ਹਾਂ ਦਾ ਆਪਸੀ ਭਾਈਚਾਰਾ ਤੇ ਵਿਰੋਧਤਾਈਆਂ ਵੀ ਹਨ। ਦੂਜੇ ਪਾਸੇ
ਇਸਲਾਮੀ ‘ਆਈ. ਐੱਸ. ਆਈ. ਐੱਸ.’, ਅਲਕਾਇਦਾ ਆਦਿ ਵਰਗੀਆਂ ਸੰਸਥਾਵਾਂ ਥੋੜੇ ਆਪਸੀ ਵਿਰੋਧਾਂ ਦੇ
ਹੁੰਦੇ ਹੋਇਆਂ ਹਾਕਮਾਂ ਦੇ ਧੜੇ ਵਿਰੁੱਧ ਕਰੜਾ ਹਥਿਆਰਬੰਦ ਸੰਘਰਸ਼ ਅਰੰਭੀ ਬੈਠੀਆਂ ਹਨ। ਇਹੋ ਜਿਹੇ
ਅਨੇਕ ਹੋਰ ਸੰਘਰਸ਼ ਸਾਰੀ ਧਰਤੀ ਤੇ ਚੱਲ ਰਹੇ ਹਨ। ਸਿੱਟਾ ਕੀ ਨਿਕਲੇਗਾ? ਇਸ ਸਵਾਲ ਦਾ ਉੱਤਰ ਦੇ
ਸਕਣਾ ਬੇਸ਼ੱਕ ਔਖਾ ਹੈ, ਪਰ ਕਾਰਲ ਮਾਰਕਸ ਅਤੇ ਮਾਓ ਜੇ ਤੁੰਗ ਦੇ ਵਿਚਾਰਾਂ ਅਨੁਸਾਰ ਇਹ ਇੱਕ ‘ਵਿਰੋਧ
ਵਿਕਾਸ’ ਭਾਵ ‘ਕੰਟਰਾਡਿਕਸ਼ਨ’ ਦਾ ਅਮਲ ਹੈ। ਜਿਸਦੀ ਚਰਚਾ ਸਾਨੂੰ ਸਿੱਖ ਵਿਚਾਰਧਾਰਾ ਵਿੱਚ ਇਉਂ
ਮਿਲਦੀ ਹੈ:-
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ॥
ਸਾਡਾ ਯਤਨ ਮੁੱਖ ਰੂਪ ਵਿੱਚ ਸਿੱਖ ਭਾਈਚਾਰੇ ਦੇ ਇਹਨਾਂ ਦੋਵਾਂ ਪੱਖਾਂ (ਧਰਮ ਤੇ ਰਾਜਨੀਤੀ) ਤੇ
ਥੋੜੀ ਝਾਤੀ ਪਾਉਣਾ ਹੈ। ਸਮੁੱਚੀ ਧਰਤੀ ਤੇ ਸਿੱਖ ਗੁਰਦੁਆਰਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ।
ਇਹਨਾਂ ਸਭਨੀ ਥਾਈਂ ਮਰਿਆਦਾ ਦੇ ਨਾਂ ਤੇ ਧਾਰਮਿਕ ਵਰਤਾਰੇ ਚੱਲਦੇ ਹਨ। ਪਰ ਜਿਹੜੇ ਸ਼ਰਧਾਲੂ ਉੱਥੇ
ਆਉਂਦੇ ਹਨ, ਉਹ ਮੁੱਖ ਰੂਪ ਵਿੱਚ ਭੇਡਾਂ ਤੇ ਖੋਤਾ ਬੁੱਧੀ ਅਤੇ ਬਘਿਆੜੀ ਕਰੁਚੀਆਂ ਵਿੱਚ ਲਿਪਟੇ ਹੋਏ
ਹੁੰਦੇ ਹਨ। ਪਾਠਕ ਵੀਰਾਂ ਨੂੰ ਇਸ ਟਿੱਪਣੀ ਤੇ ਦੁੱਖ ਤਾਂ ਬਹੁਤ ਹੋਏਗਾ, ਪਰ ਮੈਂ ਆਪਣੀ ਲੰਮੀ ਉਮਰ
ਹੰਢਾਉਣ ਪਿੱਛੋਂ ਇਹ ਕਹਿਣ ਲਈ ਮਜ਼ਬੂਰ ਹਾਂ। ਸਿੱਖ ਗੁਰਧਾਮਾਂ ਨੂੰ ਛੱਡੋ ਸਗੋਂ ਕਿਸੇ ਵੀ ਧਰਮ ਦੇ
ਕਹੇ ਜਾਂਦੇ ‘ਪਵਿੱਤਰ ਅਸਥਾਨ’ ਅੰਦਰ ਕਰਾਮਾਤਾਂ ਦੀ ਪ੍ਰਾਪਤੀ ਤੋਂ ਬਿਨਾ ਸ਼ਰਧਾਲੂਆਂ ਲਈ ਹੋਰ ਕਿਸੇ
ਵੀ ਪ੍ਰਾਪਤੀ ਦੀ ਤਾਂਘ ਨਹੀਂ ਹੁੰਦੀ। ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦਿਆਂ ਇਹ ਕਹਿਣਾ
ਯੋਗ ਹੈ ਕਿ ਕਿਸੇ ਵੀ ਗੁਰਧਾਮ ਵਿੱਚ ਕੁੱਝ ਵੀ ‘ਪਵਿੱਤਰ’ ਨਹੀਂ। ਜਿਸਦਾ ਉੱਥੋਂ ਦੇ ਪੁਜਾਰੀ ਜਾਂ
ਪ੍ਰਚਾਰਕ ਲਗਾਤਾਰ ਦਮ ਭਰਦੇ ਰਹਿੰਦੇ ਹਨ। ਉਨ੍ਹਾਂ ਦੀ ਸਾਰੀ ਖੇਡ ਕੇਵਲ ‘ਰੋਟੀਆਂ ਕਾਰਨ ਪੂਰੇ ਤਾਲ’
ਦੀ ਹੁੰਦੀ ਹੈ। ਇਸ ਸੰਦਰਭ ਵਿੱਚ ਸਿੱਖ ਇਤਿਹਾਸ ਤੇ ਨਜ਼ਰ ਮਾਰਿਆਂ। ਗੁਰੂ ਅਮਰਦਾਸ ਜੀ ਵਲੋਂ ਸਥਾਪਤ
‘ਮਸੰਦ’ ਜੋ ਕਿਸੇ ਸਮੇਂ ਬਹੁਤ ਉਪਯੋਗੀ ਸਨ, ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤੇਲ ਦੇ
ਉਬਲਦੇ ਕੜ੍ਹਾਹਿਆਂ ਵਿੱਚ ਸਾੜਨਾ ਪਿਆ, ਕਿਉਂਕਿ ਉਹ ਭ੍ਰਿਸ਼ਟ ਹੋ ਗਏ ਸਨ। ਵੀਰੋ ਸਮੇਂ ਦੀ ਲੋੜ ਤਾਂ
ਅੱਜ ਵੀ ਇਹੋ ਹੀ ਹੈ ਕਿ ਬਾਦਲਾਂ ਦੀ ਪਰਖ ਏਸੇ ਪੱਧਰ ਤੇ ਕੀਤੀ ਜਾਏ। ਉਦਾਹਰਨਾਂ ਦਾ ਖਿਲਾਰਾ ਛੋਟਾ
ਰੱਖਦਿਆਂ ਅਸੀਂ ‘ਰਾਮ ਰਾਏ’, ‘ਪਿਰਥੀਏ’, ਅਨੰਦਪੁਰ ਸਾਹਿਬ ਵਿਖੇ ਖਾਲਸਾ ਜੀ ਦਾ ਬੇਦਾਵਾ, ਗੁਰੂ
ਗੋਬਿੰਦ ਸਿੰਘ ਜੀ ਵੱਲੋਂ ਬੰਦਾ ਸਿੰਘ ਬਹਾਦਰ ਨਾਲ ਤੋਰੀ ਸਿੱਖ ਤਿੱਕੜੀ ਬਿਨੋਧ ਸਿੰਘ, ਕਾਹਨ ਸਿੰਘ
ਅਤੇ ਮੀਰੀ ਸਿੰਘ ਦੀ ਗੱਦਾਰੀ ਅਤੇ ਅਜੋਕੇ ਸਮੇਂ ਲੌਂਗੋਵਾਲ, ਬਾਦਲ, ਟੌਹੜਾ ਅਤੇ ਬਰਨਾਲੇ ਵੱਲੋਂ
ਧਰਮ ਯੁੱਧ ਮੋਰਚੇ ਨਾਲ ਗੱਦਾਰੀ ਕਰਕੇ ਭਾਰਤੀ ਫੌਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਲਈ
ਸੱਦਣਾ ਅਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੱਡੀ ਸਿੱਖ ਸੰਗਤ ਦੇ ਨਾਲ ਸ਼ਹੀਦ ਕਰਵਾਉਣਾ। ਕੁੱਝ
ਉਦਾਹਰਨਾਂ ਹਨ ਜੋ ਸਿੱਖ ਸਦਵਾਉਣ ਵਾਲਿਆਂ ਦੀ ਪਰਖ ਲਈ ਕਾਫੀ ਨਹੀਂ। ਇਸ ਲੜੀ ਵਿੱਚ ਅਸੀਂ ਰਾਜਨੀਤੀ
ਅਤੇ ਧਰਮ ਦੀ ਵੱਖਰੀ-ਵੱਖਰੀ ਖੇਡ ਪਰਖ ਕੇ ਸ਼ਾਇਦ ਕੋਈ ਸੋਚ ਬਣਾ ਸਕੀਏ ਕਿ ਆਉਣ ਵਾਲਾ ਸਮਾਂ ਮਾਨਵੀ
ਭਾਈਚਾਰੇ ਲਈ ਕੀ ਲਿਆਏਗਾ?
ਉਪਰੋਕਤ ਚਰਚਾ ਵਿਸ਼ਾਲ ਰੂਪ ਵਿੱਚ ਧਰਤੀ ਦੇ ਅਨੇਕ ਖਿੱਤਿਆਂ ਤੇ ਵੀ ਲਾਗੂ ਕੀਤੀ ਜਾ ਸਕਦੀ ਹੈ, ਪਰ
ਉਸ ਲਈ ਜਾਣਕਾਰੀ ਦਾ ਬਹੁਤ ਵਿਸ਼ਾਲ ਭੰਡਾਰ ਲੋੜੀਂਦਾ ਹੈ। ਏਥੇ ਅਜੋਕੇ ਚਲੰਤ ਮਸਲਿਆਂ ਨੂੰ ਲੈ ਕੇ
ਅਸੀਂ ਥੋੜੀ ਚਰਚਾ ਕਰਨੀ ਲੋਚਦੇ ਹਾਂ। ਭਾਰਤ ਅੰਦਰ 2014 ਵਿੱਚ ਬ੍ਰਾਹਮਣ ਹਾਕਮ ਪਿਟ ਗਿਆ ਅਤੇ
ਬਾਣੀਏ ਦੀ ਚੜ੍ਹਤ ਹੋ ਗਈ। ਕਾਤਲ ਅਤੇ ਮਨੁੱਖੀ ਅਧਿਕਾਰਾਂ ਦੇ ਵੈਰੀ ਤਾਂ ਦੋਵੇਂ ਸਨ ਅਤੇ ਅੱਜ ਵੀ
ਹਨ, ਪਰ ਪ੍ਰਧਾਨ ਮੰਤਰੀ ਮੋਦੀ ਦੀ ਸਰਦਾਰੀ ਇੱਕ ਖਤਰੇ ਦਾ ਟੱਲ ਖੜਕਾ ਰਹੀ ਹੈ। ਜੇ ਕਿਧਰੇ ਇਸ
ਰਾਜਨੀਤਿਕ ਸ਼ਕਤੀ ਦੇ ਮਾਲਕ ਹੱਥ ਨਵੀਂ ਟੈਕਨਾਲੌਜੀ ਆ ਗਈ ਤਾਂ ਉਸਦੇ ਦੋ ਰੂਪ ਹੋ ਸਕਦੇ ਹਨ। ਇੱਕ
ਚੜ੍ਹਦੀ ਕਲਾ ਤੇ ਦੂਜਾ ਤਬਾਹੀ ਦਾ ਵਰਤਾਰਾ। ਮੋਦੀ ਜੀ ਦੀ ਪਿਛੋਕੜ ਬਹੁਤੀ ਸਿਫਤ ਸਲਾਹਾਂ ਵਾਲੀ
ਨਹੀਂ ਹੈ। ਇਸ ਲਈ ਖਤਰਾ ਵੱਧ ਅਤੇ ਖੁਸ਼ੀ ਘੱਟ ਭਾਸਦੀ ਹੈ।
ਪੰਜਾਬ ਅੰਦਰ 2015 ਸਮੇਂ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿੱਚ ਬਾਦਲਾਂ ਅਤੇ ਕਾਂਗਰਸੀਆਂ ਦੀ ਫੱਟੀ
ਪੋਚਣੀ ਤਾਂ ਇੱਥੋਂ ਦੇ ਵੋਟਰ ਭਾਈਚਾਰੇ ਦੀ ਜੁੰਮੇਵਾਰੀ ਬਣਦੀ ਹੈ, ਕਿਉਂਕਿ ਇਹ ਦੋਵੇਂ ਹੀ ਸਿਖਰ ਦੇ
ਪਾਪੀ ਹਨ। ਇਹਨਾਂ ਦੇ ਪਾਪ ਗਿਣਾਉਣ ਲੱਗਿਆਂ ਲੰਬੀ ਲਿਖਤ ਲੋੜੀਂਦੀ ਹੈ, ਸੋ ਗੱਲ ਨੂੰ ਏਥੇ ਹੀ ਸਮੇਟ
ਕੇ ‘ਆਪ’ ਪਾਰਟੀ ਨੂੰ ਕਹਿੰਦੇ ਹਾਂ ਕਿ ਭਾਈ ਤੁਹਾਡਾ ਪੰਜਾਬ ਵੱਲ ਮੁਹਾਣ ‘ਦਇਆਨੰਦੀ’ ਰੂਪ ਜਾਪਦਾ
ਹੈ। ਏਥੇ ਦੇ ਲੋਕਾਂ ਕੋਲ ਆਰੀਆ ਸਮਾਜੀ ਫਾਸ਼ੀਵਾਦੀ ਸੋਚ ਦੀ ਕੋਈ ਕਮੀ ਨਹੀਂ। ਚੌਕਸ ਰਹਿਣਾ ਕਿਧਰੇ
ਉਡਾਣ ਭਰਨ ਲੱਗਿਆਂ ਖੰਭ ਨਾ ਝੜਵਾ ਲੈਣਾ।
ਹੁਣੇ ਹੁਣੇ ਸਿੱਖ ਭਾਈਚਾਰੇ ਦੇ ਜੇਲ੍ਹਾਂ ਵਿੱਚ ਬੰਦ ਖਾੜਕੂ ਵੀਰਾਂ ਦੀ ਰਿਹਾਈ ਲਈ ਹੋਏ ਉਪਰਾਲੇ
ਸੇਧ ਪੱਖੋਂ ਤਾਂ ਠੀਕ ਸਨ, ਪਰ ਅਮਲਾਂ ਪੱਖੋਂ ਪਰਖਣ ਲਈ ਡੂੰਘੀ ਝਾਤੀ ਮਾਰਨ ਦੀ ਲੋੜ ਹੈ ਕਿ ਇਸ
ਗੱਡੀ ਨੂੰ ਚਲਾਉਣ ਵਾਲੇ ਕਿਧਰੇ ਹੰਕਾਰੀ ਤਾਂ ਨਹੀਂ ਸਨ? ਇਸ ਸੰਘਰਸ਼ ਦੇ ਰੱਥ ਦੇ ਗਾਡੀਵਾਨ ਕਿਸੇ
ਸਮੇਂ ਬਾਦਲ ਵੱਲੋਂ ਥਾਪੇ ਗਏ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਮੁਖੀ ਸਨ ਤੇ ਹੁਣ ਵਿਰੋਧ ਕਿਉਂ? ਕੀ
‘ਸਾਕਾ ਨੀਲਾ ਤਾਰਾ’ ਦੀ ਭਿਆਨਕ ਕਾਰਵਾਈ ਵੱਲੋਂ ਧਿਆਨ ਹਟਾਉਣ ਲਈ ਕਿਧਰੇ ਇਹ ਪੈਂਤੜਾ ਬਾਦਲਾਂ ਦੀ
ਸਲਾਹ ਨਾਲ ਤਾਂ ਨਹੀਂ ਸੀ ਰਚਿਆ ਗਿਆ? ਇਸ ਸੰਘਰਸ਼ ਦੇ ਦੂਜੇ ਨੰਬਰ ਦੇ ਆਗੂ ਤਾਂ ਵਧ ਚੜ੍ਹ ਕੇ ਅਜਿਹੇ
ਪਾਪੀਆਂ ਦੀ ਇਸ ਕਥਾ ਦਾ ਸਾਥ ਦਿੰਦੇ ਰਹੇ ਕਿ ‘ਭਿੰਡਰਾਂਵਾਲੇ ਫੌਜੀ ਕਾਰਵਾਈ ਸਮੇਂ ਅਕਾਲ ਤਖਤ
ਸਾਹਿਬ ਤੋਂ ਠੀਕ ਠਾਕ ਬਚ ਕੇ ਨਿਕਲ ਗਏ ਹਨ’। ਲੇਖਕਾਂ ਦਾ ਹੱਕ ਤਾਂ ਬਣਦਾ ਹੈ ਕਿ ਉਹ ਸਮੇਂ-ਸਮੇਂ
ਇਹ ਹਾਲ-ਪ੍ਹਾਰਿਆ ਪਾਈ ਜਾਣ ਕਿ ਸਿੱਖਾਂ `ਚ ਏਕਤਾ ਨਹੀਂ ਬਣਦੀ। ‘ਏਕਤਾ ਬਣਾਓ’ - ‘ਏਕਤਾ ਬਣਾਓ’।
ਨੇਕੀ ਬਦੀ ਇਕੱਠੀਆਂ ਨਹੀਂ ਚੱਲ ਸਕਦੀਆਂ ਅਤੇ ਨਾ ਹੀ ਸੇਵਾ ਤੇ ਹ-------।
16/09/15)
ਅਮਰੀਕ ਸਿੰਘ ਰਾਜਪੁਰਾ
ਸਿੱਖਮਾਰਗ ਦੇ ਪਾਠਕ ਵੀਰੋ ,
ਵਾਹਿਗੁਰੂ ਜੀ ਕਾ ਖਾਲਸ,ਵਾਹਿਗੁਰੂ ਜੀ ਕੀ ਫਤਹਿ।
ਵੀਰ ਜੀ ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ ਕੇ ਜਿਹੜੇ ਵੀਰ ਲਿਖ ਸਕਦੇ ਹਨ
ਉਹ ਤਕਰੀਬਨ ਹਰ ਇੱਕ ਦੋ ਮਹੀਨਿਆਂ ਬਾਅਦ "ਸਿਮਰਨ" ਸ਼ਬਦ ਵਿਆਖਿਆ ਸਹਿਤ ਲਿਖਣ ਤਾਂ ਕਿ ਅੱਜ
ਗੁਰਦਵਾਰਿਆਂ ਵਿਚ ਉਠੀ ਇਸ ਹਨੇਰੀ ਨੂੰ ਗੁਰਬਾਣੀ ਵਿਚ ਆਏ ਇਸ ਸ਼ਬਦ ਦਾ ਗਿਆਂਨ ਹੋ ਸਕੇ।
ਗੁਰਦਵਾਰਿਆਂ ਵਿਚ ਅਨਾਉਂਸ ਕੀਤਾ ਜਾਂਦਾ ਹੈ ਕੇ ਏਨੇ ਵਜੇ ਤੋਂ ਏਨੇ ਵਜੇ ਤੱਕ ਸਿਮਰਨ ਹੋਵੇਗਾ ਤੇ
ਓਥੇ "ਸਿਮਰਨ" ਦੇ ਨਾਮ ਤੇ ਵਾਹਿਗੁਰੂ ਸ਼ਬਦ ਦੀਆਂ ਹਨੇਰੀਆਂ ਆ ਜਾਂਦੀਆਂ ਹਨ ਤੇ ਲੋਕ ਇਥੇ ਤੱਕ ਹੀ
ਸੀਮਤ ਨਹੀ ਹਨ ਤੇ ਇਸ ਤਰਾਂ ਕਰਨ ਨੂੰ ਹੀ ਅਸਲ ਭਗਤੀ ਦਰਸਾਉਂਦੇ ਨਹੀ ਥਕਦੇ। ਬੇਨਤੀ ਹੈ ਕੇ ਇਸ
"ਸਿਮਰਨ" ਸ਼ਬਦ ਦੇ ਅਸਲ ਅਰਥ ਬਹੁਤ ਵਾਰ ਲਿਖਾਰੀ ਲਿਖ ਲਿਖ ਥੱਕ ਚੁਕੇ ਹਨ ਪਰ ਕਿਸੇ ਤੇ ਕੋਈ ਅਸਰ
ਨਹੀ ਹੈ ,ਸੋ ਬੇਨਤੀ ਹੈ ਕੇ ਹਰ ਮਹੀਨੇ- ਪੰਦਰਾਂ ਦਿਨ ਬਾਅਦ ਵਖ ਵਖ ਸਜਨਾ ਵੱਲੋਂ ਲਿਖਿਆ ਜਾਵੇ ਤਾ
ਕੇ ਲੋਕ ਇਹ ਨਾ ਕਹਿਣ ਕੇ ਇੱਕ ਅਧਾ ਲਿਖਾਰੀ ਹੀ ਇਸ ਬਾਰੇ ਬੋਲਦਾ ਹੈ ਜੋ ਮੰਨਣ ਯੋਗ ਨਹੀ। ਲਿਖਤ
ਐਨੀ ਪ੍ਰਭਾਵਸ਼ਾਲੀ ਹੋਵੇ ਕੇ ਹਰ ਕੋਈ ਇਹ ਮੰਨ ਜਾਵੇ ਕੇ ਵਾਕਿਆ ਹੀ "ਸਿਮਰਨ" ਦੇ ਗੁਰਬਾਣੀ
ਅਨੁਸਾਰ ਇਹ ਅਰਥ ਹਨ।
ਧੰਨਵਾਦ ਸਹਿਤ :
ਅਮਰੀਕ ਸਿੰਘ ਰਾਜਪੁਰਾ
16/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਵਨ
ਲੀਲ੍ਹਾ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਜੀਵਨ ਇੱਕ ਲੀਲ੍ਹਾ ਹੈ,
ਲੀਲ੍ਹਾ ਉਸ ਕਰਤੇ ਦੀ,
ਕਰਤਾ ਜੋ ਕਰਦਾ ਹੈ,
ਇਕ ਖੇਲ੍ਹ ਖਿਲਾਉਂਦਾ ਹੈ।
ਉਹ ਰਚਦਾ ਘੜਦਾ ਹੈ,
ਵਿਚ ਰੂਹਾਂ ਭਰਦਾ ਹੈ
ਫਿਰ ਰੋਲ ਬਣਾਉਂਦਾ ਹੈ,
ਇਕ ਖੇਲ੍ਹ ਖਿਲਾਉਂਦਾ ਹੈ,
ਦੇ ਹੁਕਮ ਚਲਾਉਂਦਾ ਹੈ।
ਆਪਾ ਪਰਚਾਉਂਦਾ ਹੈ।
ਜਦ ਰੋਲ ਖਤਮ ਹੋਵੇ,
ਵਾਪਸ ਬੁਲਵਾਉਂਦਾ ਹੈ।
ਜੀਵਣ ਤੇ ਮਰਨੇ ਦਾ,
ਇੰਜ ਚੱਕਰ ਚਲਾਉਂਦਾ ਹੈ।
ਕੁਝ ਪਾਤਰ ਨਚਦੇ ਨੇ,
ਕੁਝ ਪਾਤਰ ਲੜਦੇ ਨੇ,
ਕੁਝ ਪਾਤਰ ਰੋਂਦੇ ਨੇ,
ਕੁਝ ਪਾਤਰ ਹਸਦੇ ਨੇ,
ਕੁਝ ਦਰਸ਼ਕ ਮੂਕ ਬਣੇ,
ਸਭ ਹੁੰਦਾ ਤਕਦੇ ਨੇ।
ਕੋਈ ਟਿਕਦਾ ਪਕਾ ਨਾ
ਸਭ ਆਉਣੇ ਜਾਣੇ ਨੇ।
ਉਹ ਅਸਲ ਭੁਲਾ ਬੈਠੇ
ਸਮਝਣ ਜੋ ਟਿਕਾਣੇ ਨੇ।
ਜੋ ਜਿਸ ਨੂੰ ਮਿਲਦਾ ਹੈ,
ਉਹ ਊਹੋ ਕਰਦਾ ਹੈ।
ਕੋਈ ਪਾਸੇ ਹੁੰਦਾ ਨਾ,
ਕੋਈ ਘਟ ਵਧ ਕਰਦਾ ਨਾ।
ਚਲਦਾ ਸਭ ਸਿਸਟਮ ਵਿਚ,
ਚਲਦਾ ਇੱਕ ਸੂਤਰ ਵਿਚ,
ਉਹ ਸੂਤਰ ਧਾਰੀ ਹੈ,
ਜੋ ਚਾਹੁੰਦਾ ਕਰਦਾ ਹੈ,
ਉਹ ਸੇਧਾਂ ਦਿੰਦਾ ਹੈ,
ਉਹ ਰੋਲ ਵੀ ਘੜਦਾ ਹੈ
ਕੁਝ ਮੁੜਦਾ ਰੁਕਦਾ ਨਾ,
ਸਭ ਚੱਲੀ ਜਾਂਦਾ ਹੈ,
ਜੋ ਘਾਟੇ ਵਾਧੇ ਨੇ,
ਖੁਦ ਬਦਲੀ ਜਾਂਦਾ ਹੈ।
ਇਹ ਖੇਲ੍ਹ ਉਵੇਂ ਚਲਣਾ ਹੈ,
ਜਿਉਂ ਉਸਨੂੰ ਭਾਣਾ ਹੈ
ਸਭ ਚੱਲੀ ਜਾਣਾ ਹੈ
ਸਭ ਹੋਈ ਜਾਣਾ ਹੈ
ਪੰਜਾਬ `ਚ ਨਾਸਤਿਕਾਂ ਦੀ ਗਿਣਤੀ ਵਧੀ
ਚੰਡੀਗੜ੍ਹ: 2011 ਵਾਲੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਨਾਸਤਿਕਾਂ
ਦੀ ਗਿਣਤੀ ਵਿੱਚ ਪਿਛਲੀ ਵਾਰ ਦੇ ਮੁਕਾਬਲੇ 1947% ਵਾਧਾ ਰਿਕਾਰਡ ਹੋਇਆ ਹੈ। 2001 ਵਾਲੀ
ਮਰਦਮਸ਼ੁਮਾਰੀ ਵਿੱਚ ਆਪਣਾ ਕੋਈ ਵੀ ਧਰਮ ਨਾ ਲਿਖਵਾਉਣ ਵਾਲਿਆਂ ਦੀ ਕੁੱਲ ਗਿਣਤੀ 4468 ਸੀ ਜੋ 2011
ਵਿੱਚ ਵਧ ਕੇ 87564 ਹੋ ਗਈ ਹੈ। ਇਨ੍ਹਾਂ ਅੰਕੜਿਆ ਦਾ ਇੱਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ
ਨਾਸਤਕਿਾਂ ਦੀ ਇਸ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਦੀ ਗਿਣਤੀ ਤਕਰੀਬਨ ਅੱਧੋ-ਅੱਧ ਹੈ। ਨਾਸਤਿਕ
ਔਰਤਾਂ ਦੀ ਕੁੱਲ ਗਿਣਤੀ 43728 ਦਰਸਾਈ ਗਈ ਹੈ ਅਤੇ ਮਰਦਾਂ ਦੀ ਇਹ ਗਿਣਤੀ 43836 ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਮਾਜ ਸ਼ਾਸਤਰ (ਸੋਸ਼ਿਆਲੌਜੀ) ਵਿਭਾਗ ਦੇ ਮੁਖੀ ਡਾਕਟਰ ਹਰਵਿੰਦਰ
ਸਿੰਘ ਭੱਟੀ ਜੋ ਯੂਨੀਵਰਸਿਟੀ ਦੇ ‘ਅੰਕੜਾ ਅਧਿਐਨ ਤੇ ਖੋਜ ਕੇਂਦਰ’ (ਸੀ. ਸੀ. ਐਸ. ਆਰ.) ਦੇ ਮੁਖੀ
ਵੀ ਹਨ, ਨੇ ਕਿਹਾ ਹੈ ਕਿ ਇਹ ਸਹੀ ਹੈ ਕਿ ਆਪਣਾ ਕੋਈ ਵੀ ਧਰਮ ਨਾ ਰਿਕਾਰਡ ਕਰਵਾਉਣ ਵਾਲੇ ਸਾਰੇ ਹੀ
ਨਾਸਤਿਕ ਨਹੀਂ ਹਨ, ਪਰ ਜਿਨ੍ਹਾਂ ਲੋਕਾਂ ਨੇ ਮਰਦਮਸ਼ੁਮਾਰੀ ਦੌਰਾਨ ਆਪਣਾ ਕੋਈ ਧਰਮ ਰਿਕਾਰਡ ਨਹੀਂ
ਕਰਵਇਆ, ਉਨ੍ਹਾਂ ਵਿਚੋਂ ਬਹੁਗਿਣਤੀ ਨਾਸਤਿਕਾਂ ਦੀ ਹੈ। ਇਹ ਗਿਣਤੀ ਭਾਵੇਂ ਬਹੁਤ ਮਮੂਲੀ ਹੈ, ਪਰ
ਅੰਕੜਿਆਂ ਤੋਂ ਜ਼ਾਹਿਰ ਹੈ ਕਿ ਰੱਬ ਵਿੱਚ ਵਿਸ਼ਵਾਸ ਨਾ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਨ੍ਹਾਂ ਵਿੱਚ ਬਹੁਗਿਣਤੀ ਸ਼ਹਿਰੀ ਲੋਕਾਂ ਅਤੇ ਨੌਜਵਾਨਾਂ ਦੀ ਹੈ।
ਯਾਦ ਰਹੇ ਕਿ ਭਾਰਤ ਵਿੱਚ ਵੀ ਨਾਸਤਿਕਾਂ ਦੀ ਗਿਣਤੀ ਵਿੱਚ ਵਾਧਾ ਰਿਕਾਰਡ ਹੋਇਆ ਹੈ। ਪਿਛਲੀ
ਮਰਦਮਸ਼ੁਮਾਰੀ ਵਿੱਚ ਇਹ ਗਿਣਤੀ 7. 27 ਲੱਖ ਸੀ ਜੋ ਹੁਣ ਵਧ ਕੇ 29 ਲੱਖ ਤੱਕ ਪੁੱਜ ਗਈ ਹੈ। ਇਹੀ
ਰੁਝਾਨ ਸੰਸਾਰ ਪੱਧਰ ਉਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸੰਸਾਰ ਭਰ ਵਿੱਚ ਸਰਗਰਮ ਬਹੁਤ ਸਾਰੀਆਂ
ਸੰਸਥਾਵਾਂ ਵੱਲੋਂ ਕੀਤੇ ਵੱਖਰੇ ਵੱਖਰੇ ਅਧਿਐਨਾਂ ਤੋਂ ਵੀ ਇਹੀ ਰੁਝਾਨ ਸਾਹਮਣੇ ਆਏ ਹਨ।
(ਪੰਜਾਬ ਟਾਈਮਜ਼ ਵਿਚੋਂ)
15/09/15)
ਗੁਰਦੀਪ ਸਿੰਘ ਬਾਗੀ
ਇਕ
ਚੁਟਕਲਾ ਅਕਸਰ ਨਿਰਮਲੇ ਟਕਸਾਲੀ ਯਾ ਉਨ੍ਹਾਂ ਦੇ ਟੁਕੜਬੋਚ ਸੁਣਾਉਂਦੇ ਹਨ, ਉਹ ਹੈ :-----
" ਬਿਚਿਤਰ ਨਾਟਕ ਵਿੱਚ ਦਰਜ ਅਵਤਾਰਾਂ ਦੀ ਕਥਾਵਾਂ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਹੈ।"
ਇਸ "ਅਖੌਤੀ ਅਨੁਵਾਦ" ਦਾ ਇਕ ਨਮੂਨਾ ਤੁਹਾਡੇ ਨਾਲ ਸਾਝਾਂ ਕਰ ਰਹਿਆ ਹਾਂ। ਬਿਚਿਤਰ
ਨਾਟਕ ਵਿੱਚ ਇਕ ਅਧਿਆਏ ਹੈ "ਅਥ ਬ੍ਰਹਮਾ ਅਵਤਾਰ ਕਥਨੰ " ਅਤੇ ੳਸ ਵਿੱਚ ਬ੍ਰਹਮਾ ਦੇ ਇਕ
ਅਵਤਾਰ ਬਿਆਸ ਦੀ ਕਹਾਨੀ ਵਿੱਚ ਬਿਚਿਤਰ ਨਾਟਕ ਦੇ ਲਿਖਾਰੀ ਨੇ ਲਿਖਿਆ ਹੈ ਕਿ ਇਹ ਰਾਜਿਆਂ ਦੀ
ਪੁਰਾਣਿਕ ਕਹਾਨੀਆਂ ਬਿਆਸ ਦੀ ਕਹੀਆਂ ਹਨ ਅਤੇ ਬਿਚਿਤਰ ਨਾਟਕ ਦਾ ਲਿਖਾਰੀ ਉਂਨ੍ਹਾਂ ਨੂੰ ਸੰਛੇਪ ਰੂਪ
ਵਿੱਚ ਕਹ ਰਹਿਆ ਹੈ। ਇਨ੍ਹਾਂ ਰਾਜਿਆ ਦੀਆੰ ਕਹਾਨੀਆਂ ਦੇ ਵਿੱਚ ਪਹਿਲਾਂ ਮਨੂ ਰਾਜੇ ਦੀ ਕਹਾਨੀ ਦਰਜ
ਹੈ ਅਤੇ ਉਸ਼ ਦੇ ਬਾਦ ਇਹ "ਅਥ ਪ੍ਰਿਥ ਰਾਜਾ ਕੋ ਰਾਜ ਕਥਨੰ" ਵਾਲਾ ਹਿੱਸਾ ਹੈ, ਇਸ ਪ੍ਰਿਥੂ ਰਾਜੇ ਦੇ
ਕਥਨ ਵਾਲੇ ਅਧਿਆਏ ਵਿੱਚ ਇਹ ਪੰਕਤੀਆਂ ਦਰਜ ਹਨ:--
ਭਰਥ ਰਾਜ ਬਿਤੀਤ ਭੇ ਭਏ ਰਾਜ ਸਾਗਰ ਰਾਜ ॥
ਰੁਦ੍ਰ ਕੀ ਤਪਸਾ ਕਰੀ ਲੀਅ ਲੱਛ ਸੁਤ ਉਪਰਾਜਿ ॥੬੩॥
ਚਕ੍ਰ ਬਕ੍ਰ ਧੁਜਾ ਗਦਾ ਭ੍ਰਤ ਸਰਬ ਰਾਜ ਕੁਮਾਰ ॥
ਲੱਛ ਰੂਪ ਧਰੇ ਮਨੋ ਜਗਿਆਨ ਮੈਨ ਸੁ ਧਾਰ ॥
ਉਪਰ ਦਿੱਤੇ ਗਏ ਛੰਦ ਵਿੱਚ ਇਹ ਲਿਖੀਆ ਹੈ ਕਿ ਰੁਦ੍ਰ ਦੀ ਕਿਰਪਾ ਨਾਲ ਸਗਰ ਰਾਜੇ ਦੇ ਇਕ ਲੱਖ ਪੁੱਤਰ
ਪੈਦਾ ਹੋਏ ਸਨ ਅਤੇ ਅੱਗੇ ਇਸ ਪ੍ਰਸੰਗ ਵਿੱਚ ਦਰਜ ਹੈ ਕਿ ਰਾਜੇ ਸਗਰ ਦੇ ਇਕ ਲੱਖ ਪੁੱਤਰ ਕਿਵੇਂ
ਮਰੇ:--
ਭਸਮ ਭੂਤ ਭਏ ਸਭੈ ਨ੍ਰਿਪ ਲੱਛ ਪੁਤ੍ਰ ਸੁ ਨੈਨ ॥
ਬਾਜ ਰਾਜ ਸੁ ਸੰਪਦਾ ਜੁਤ ਅਸਤ੍ਰ ਸ਼ਸਤ੍ਰ ਸਸੈਨ ॥੭੩॥
ਇਨ੍ਹਾਂ ਪੰਕਤਿਆਂ ਦਾ ਅਨੁਵਾਦ ਕਰਨ ਦੀ ਜਰੂਰਤ ਨਹੀ ਹੈ ਕਓਂਕਿ ਇਥੇ ਸਾਨੂੰ ਸਿਰਫ ਸਗਰ ਦੇ ਪੁੱਤਰਾਂ
ਦੀ ਗਿਣਤੀ ਨਾਲ ਮਤਲਬ ਹੈ ਜੋ ਇਸ ਬਿਚਿਤਰ ਨਾਟਕ ਵਿੱਚ ਇਕ ਲੱਖ ਦਰਜ ਹੈ। ਇਸ ਜਾਣਕਾਰੀ ਦਾ ਟਾਕਰਾ
ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਵਿੱਚ ਦਰਜ ‘ਸਗਰ’ ਬਾਰੇ ਜਾਣਕਾਰੀ ਨਾਲ ਕਰਨੇ ਹਾਂ ਤੇ ਇਹ
ਰਾਜੇ ਸਗਰ ਦੀ ਕਹਾਨੀ ਜੋ ਪੁਰਾਣਾਂ ਵਿੱਚ ਦਰਜ ਹੈ ਉਹ ਪਤਾ ਚਲ ਜਾਂਦੀ ਹੈ ਅਤੇ ਸਾਨੂੰ ਇਹ ਵੀ ਪਤਾ
ਚਲ ਜਾਦਾਂ ਹੈ ਕਿ ਬਿਚਿਤਰ ਨਾਟਕ ਦਾ ਲਿਖਾਰੀ ਹਿਂਦੂ ਪੁਰਾਣਾ ਦਾ ਅਨੁਵਾਦ ਨਹੀ ਕਰ ਰਹਿਆ ਬਲਿਕ
ਗੱਪਾਂ ਮਾਰ ਰਹਿਆ ਹੈ।
ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਵਿੱਚ ਦਿੱਤੀ ਗਈ ਜਾਣਕਾਰੀ:---
ਸੰ. ਸਮਗ੍ਰ. ਵਿ- ਸਕਲ. ਸਗਲ. ਸਾਰਾ. ਸਭ. ਤਮਾਮ. "ਆਨ ਉਪਾਵ ਸਗਰ
ਕੀਏ." (ਮਲਾ ਮਃ ੫. ਪੜਤਾਲ)
੨. ਸੰਗ੍ਯਾ- ਰਾਜਾ ਬਾਹੁ (ਅਥਵਾ ਅਸਿਤ) ਦਾ ਪੁਤ੍ਰ, ਅਯੋਧ੍ਯਾ ਦਾ ਸੂਰਜਵੰਸ਼ੀ ਰਾਜਾ, ਜਿਸ ਦੀ ਕਥਾ
ਮਹਾਭਾਰਤ ਆਦਿ ਗ੍ਰੰਥਾਂ ਵਿੱਚ ਵਿਸ੍ਤਾਰ ਨਾਲ ਲਿਖੀ ਹੈ. ਸਗਰ ਦੇ ਪਿਤਾ (ਬਾਹੁ) ਨੂੰ ਹੈਹਯਾਂ ਨੇ
ਰਾਜਧਾਨੀ ਤੋਂ ਬਾਹਰ ਕੱਢ ਦਿੱਤਾ ਸੀ. ਬਾਹੁ ਬਣ ਵਿੱਚ ਆਪਣੀਆਂ ਇਸਤ੍ਰੀਆਂ ਸਮੇਤ ਜਾ ਰਿਹਾ. ਸਗਰ ਦੀ
ਮਾਤਾ ਓਦੋਂ ਗਰਭਵਤੀ ਸੀ. ਇੱਕ ਸੌਕਣ ਨੇ ਸਾੜਾ ਕਰਕੇ ਉਸ ਨੂੰ ਕੋਈ ਜ਼ਹਿਰ ਦੇ ਦਿੱਤੀ, ਜਿਸਨਾਲ ਉਸ
ਦਾ ਗਰਭ ਰੁਕ ਗਿਆ. ਇਸ ਕਾਰਣ ਸਗਰ ਸੱਤ ਵਰ੍ਹੇ ਮਾਤਾ ਦੇ ਉਦਰ ਵਿੱਚ ਰਿਹਾ ਅਤੇ ਇਸ ਸਮੇਂ ਅੰਦਰ
ਬਾਹੁ ਮਰਗਿਆ. ਗਰਭਵਤੀ ਰਾਣੀ ਨੇ ਆਪਣੇ ਪਤੀ ਨਾਲ ਸੜਨਾ ਚਾਹਿਆ, ਪਰ ਔਰਵ ਰਿਖੀ ਨੇ ਉਸ ਨੂੰ ਰੋਕਿਆ
ਅਤੇ ਆਖਿਆ ਕਿ ਤੇਰੇ ਉਦਰ ਵਿਚੋਂ ਇੱਕ ਪ੍ਰਤਾਪੀ ਬਾਲਕ ਜਨਮ ਲਵੇਗਾ. ਜਦ ਇਹ ਬਾਲਕ ਜਨਮਿਆ ਤਾਂ ਰਿਖੀ
ਨੇ ਨਾਉਂ ਸਗਰ (ਸ- ਸਹਿਤ, ਗਰ- ਜ਼ਹਿਰ) ਰੱਖਿਆ, ਕਿਉਂਕਿ ਸੌਕਣ ਦੀ ਦਿੱਤੀ ਹੋਈ ਜ਼ਹਿਰ ਭੀ ਨਾਲ ਹੀ
ਗਰਭੋਂ ਬਾਹਰ ਆਈ ਸੀ.#ਜਦ ਸਗਰ ਨੇ ਜਵਾਨ ਹੋ ਕੇ ਆਪਣੇ ਪਿਤਾ ਦੀ ਕਥਾ ਸੁਣੀ ਤਾਂ ਉਸ ਨੇ ਪ੍ਰਣ
ਕੀਤਾ ਕਿ ਮੈ ਹੈਹਯਾਂ ਅਤੇ ਹੋਰ ਰਾਖਸਾਂ ਤੋਂ ਪ੍ਰਿਥਵੀ ਖਾਲੀ ਕਰ ਦੇਵਾਂਗਾ ਅਤੇ ਆਪਣੇ ਪਿਤਾ ਦਾ
ਸਾਰਾ ਰਾਜ ਵਾਪਿਸ ਲਵਾਂਗਾ. ਔਰਵ ਰਿਖੀ ਤੋਂ ਉਸ ਨੇ ਅਗਨਿ ਅਸਤ੍ਰ ਲੈ ਕੇ ਸਭ ਹੈਹਯਾਂ ਨੂੰ ਮਾਰ
ਮੁਕਾਇਆ, ਅਤੇ ਆਪਣਾ ਰਾਜ ਸਾਂਭ ਲੀਤਾ. ਸਗਰ ਨੇ ਸ਼ਕ, ਯਵਨ. ਕਾਂਬੋਜ, ਪਾਰਦ ਅਤੇ ਪਰ੍ਲਵ ਸਾਰਿਆਂ
ਦਾ ਨਾਸ਼ ਕਰ ਦੇਣਾ ਸੀ, ਪਰ ਵਸਿਸ੍ਠ ਰਿਖੀ ਦੇ ਕਹਿਣ ਪੁਰ ਉਸ ਨੇ ਉਨ੍ਹਾਂ ਨੂੰ ਇਸ ਸ਼ਰਤ ਤੇ ਛੱਡ
ਦਿੱਤਾ ਕਿ ਯਵਨ ਆਪਣਾ ਸਾਰਾ ਸਿਰ ਮੁਨਾ ਲੈਣ, ਸ਼ਕ ਉੱਪਰਲੇ ਪਾਸਿਓਂ ਅੱਧਾ ਮੁਨਾਉਣ, ਪਾਰਦ ਲੰਬੇ ਕੇਸ਼
ਰੱਖਣ ਅਤੇ ਪਹ੍ਲਵ ਲੰਬੀਆਂ ਦਾੜ੍ਹੀਆਂ ਰੱਖਣ.#ਸਗਰ ਨੇ ਦੋ ਵਿਆਹ ਕੀਤੇ ਇੱਕ ਤਾਂ ਕਸ਼੍ਯਪ ਦੀ
ਪੁਤ੍ਰੀ ਸੁਮਤਿ ਨਾਲ ਅਤੇ ਦੂਸਰਾ ਰਾਜਾ ਵਿਦਰਭ ਦੀ ਪੁਤ੍ਰੀ ਕੇਸ਼ਿਨੀ ਨਾਲ, ਪਰ ਉਨ੍ਹਾਂ ਤੋਂ ਕੋਈ
ਪੁਤ੍ਰ ਨਾ ਹੋਣ ਕਰਕੇ ਉਸ ਨੇ ਔਰਵ ਰਿਖੀ ਦੀ ਓਟ ਲਈ. ਔਰਵ ਨੇ ਕਿਹਾ ਕਿ ਇੱਕ ਇਸਤ੍ਰੀ ਨੂੰ ਤਾਂ
ਇੱਕੋ ਪੁਤ੍ਰ ਹੋਵੇਗਾ ਪਰ ਦੂਸਰੀ ਦੇ ਘਰ ੬੦੦੦੦ ਪੁਤ੍ਰ ਹੋਣਗੇ. ਕੇਸ਼ਿਨੀ ਨੇ ਕਿਹਾ ਕਿ ਮੇਰੇ ਘਰ
ਤਾਂ ਇੱਕੋ ਹੋਵੇ, ਤਾਂ ਉਸ ਦੇ ਘਰ ਇੱਕ ਪੁਤ੍ਰ ਅਸਮੰਜਸ ਹੋਇਆ ਅਰ ਸੁਮਤਿ ਦੇ ੬੦੦੦੦ ਪੁਤ੍ਰ ਹੋਏ.
ਅਸਮੰਜਸ ਵਡਾ ਕੁਕਰਮੀ ਸੀ ਇਸ ਲਈ ਸਗਰ ਨੇ ਉਸ ਨੂੰ ਤ੍ਯਾਗ ਦਿੱਤਾ. ਬਾਕੀ ਸੱਠ ਹਜ਼ਾਰ ਪੁਤ੍ਰਾਂ ਨੇ
ਭੀ ਐਸਾ ਉਪਦ੍ਰਵ ਮਚਾਇਆ ਕਿ ਦੇਵਤਿਆਂ ਨੇ ਇਨਾਂ ਦੀ ਰਿਖੀ ਕਪਿਲ ਅਤੇ ਵਿਸਨੁ (ਦੇਵਤਾ) ਪਾਸ ਸ਼ਕਾਇਤ
ਕੀਤੀ. ਸਗਰ ਨੇ ਅਸ੍ਵਮੇਧ ਯੱਗ ਕੀਤਾ ਅਤੇ ਘੋੜੇ ਦੀ ਰਾਖੀ ਕਰਨ ਵਾਲੇ ਭਾਵੇਂ ਉਸ ਦੇ ੬੦੦੦੦ ਪੁਤ੍ਰ
ਭੀ ਸਨ, ਪਰ ਤਦ ਭੀ ਇੰਦ੍ਰ ਕਰਕੇ ਘੋੜਾ ਪਾਤਾਲ ਵਿੱਚ ਪਹੁਚਾਇਆ ਗਿਆ. ਸਗਰ ਨੇ ਆਪਣੇ ਪੁਤ੍ਰਾਂ ਨੂੰ
ਘੋੜਾ ਲੱਭਣ ਲਈ ਆਖਿਆ, ਉਨ੍ਹਾਂ ਨੇ ਪਾਤਾਲ ਤਕ ਪ੍ਰਿਥਿਵੀ ਨੂੰ ਪੁੱਟ ਸੁੱਟਿਆ ਅਤੇ ਹੇਠਾਂ ਜਾਕੇ ਕੀ
ਦੇਖਿਆ ਕਿ ਘੋੜਾ ਤਾਂ ਚਰ ਰਿਹਾ ਹੈ ਅਰ ਉਸ ਦੇ ਪਾਸ ਹੀ ਰਿਖੀ ਕਪਿਲ ਸਮਾਧੀ ਲਾਈ ਬੈਠਾ ਹੈ. ਇਹ
ਸਮਝਕੇ ਕਿ ਘੋੜੇ ਦਾ ਚੋਰ ਇਹੀ ਹੈ, ਉਨ੍ਹਾਂ ਨੇ ਕਪਿਲ ਨੂੰ ਭੈ ਦੇਣ ਦਾ ਯਤਨ ਕੀਤਾ. ਗੁੱਸੇ ਵਿੱਚ
ਆਕੇ ਰਿਖੀ ਨੇ ਜਦ ਸਗਰ ਦੇ ਪੁਤ੍ਰਾਂ ਵੱਲ ਤੱਕਿਆ ਤਾਂ ਰਿਖੀ ਦੇ ਅੰਦਰੋਂ ਅੱਗ ਪ੍ਰਗਟ ਹੋਈ, ਜਿਸ
ਨਾਲ ਉਹ ਸਾਰੇ ਭਸਮ ਹੋ ਗਏ.#ਜਦ ਘੋੜਾ ਚਿਰ ਤੀਕ ਵਾਪਿਸ ਨਾ ਆਇਆ ਤਦ ਸਗਰ ਨੇ ਆਪਣਾ ਪੋਤਾ ਅੰਸ਼ੁਮਾਨ
ਤਲਾਸ਼ ਲਈ ਭੇਜਿਆ, ਉਸ ਨੇ ਆਪਣੇ ਚਾਚਿਆਂ ਦੀਆਂ ਹੱਡੀਆਂ ਕਪਿਲ ਪਾਸ ਢੇਰੀ ਹੋਈਆਂ ਦੇਖੀਆਂ. ਅੰਸ਼ੁਮਾਨ
ਨੇ ਦੁਖੀ ਹੋ ਕੇ ਕਪਿਲ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਨੂੰ ਕਿਸੇ ਤਰਾਂ ਸ੍ਵਰਗ ਲੋਕ ਪ੍ਰਾਪਤ
ਹੋਵੇ. ਕਪਿਲ ਨੇ ਭਰੋਸਾ ਦਿੱਤਾ ਕਿ ਤੇਰਾ ਪੋਤ੍ਰਾ ਗੰਗਾ ਨੂੰ ਪ੍ਰਿਥਿਵੀ ਤੇ ਲਿਆਵੇਗਾ ਤਾਂ ਇਨਾਂ
ਦੀ ਗਤਿ ਹੋਵੇਗੀ.#ਅੰਸ਼ੁਮਾਨ ਘੋੜਾ ਲੈ ਕੇ ਸਗਰ ਪਾਸ ਪਹੁੰਚਿਆ ਅਤੇ ਯਗ੍ਯ ਸੰਪੂਰਣ ਹੋਇਆ. ਉਸ
ਵੱਡੇ ਖਾਤ (ਗਰਤ) ਦਾ, ਜੇਹੜਾ ਕਿ ੬੦੦੦੦ ਪੁਤ੍ਰਾਂ ਨੇ ਖੋਦਿਆ ਸੀ, ਨਾਉਂ ਸਾਗਰ ਰੱਖ ਦਿੱਤਾ, ਜੋ
ਹੁਣ ਸਮੁੰਦਰ ਹੈ.#ਅੰਸ਼ੁਮਾਨ ਦਾ ਪੁਤ੍ਰ ਦਿਲੀਪ ਅਤੇ ਉਸ ਦਾ ਪੁਤ੍ਰ ਭਗੀਰਥ ਹੋਇਆ. ਭਗੀਰਥ ਦੇ ਪੁੰਨ
ਕਰਮਾਂ ਕਰਕੇ ਗੰਗਾ ਸ੍ਵਰਗਲੋਕ ਤੋਂ ਉਤਰੀ ਅਤੇ ਉਸ ਦੇ ਜਲ ਨਾਲ ਸਗਰ ਦੇ ਪੁਤ੍ਰਾਂ ਦੀ ਭਸਮ ਤਰ ਹੋਈ
ਅਤੇ ਉਹ ਮੁਕ੍ਤਿ ਨੂੰ ਪ੍ਰਾਪਤ ਹੋਏ.¹ ਸਗਰ ਦੇ ਕਾਰਣ ਗੰਗਾ ਦਾ ਨਾਉਂ ਸਾਗਰਾ ਅਤੇ ਭਗੀਰਥ ਕਰਕੇ
ਭਾਗੀਰਥੀ ਹੋਇਆ.#ਹਰਿਵੰਸ਼ ਵਿੱਚ ਇੱਕ ਹੋਰ ਭੀ ਅਚੰਭੇ ਦੀ ਗੱਲ ਲਿਖੀ ਹੈ ਕਿ ਸਗਰ ਦੀ ਇਸਤ੍ਰੀ
ਸੁਮਤਿ ਨੂੰ ਇੱਕ ਤੂੰਬਾ ਜੰਮਿਆ ਜਿਸ ਵਿੱਚ ੬੦੦੦੦ ਬੀਜ ਸਨ, ਜਿਨ੍ਹਾਂ ਨੂੰ ਸਗਰ ਨੇ ਘੀ ਦੇ ਭਾਡਿਆਂ
ਵਿੱਚ ਅੱਡ ਅੱਡ ਰੱਖ ਦਿੱਤਾ ਅਤੇ ੧੦. ਮਹੀਨਿਆਂ ਪਿਛੋ ਇਹ ਸਾਰੇ ਬਾਲਕ ਹੋਕੇ ਆਪ ਹੀ ਦੌੜਨ ਭੱਜਣ
ਲੱਗ ਪਏ. "ਲਹਿ ਸਗਰ ਬੀਰ. ਚਿੱਤ ਹਨਐ ਅਧੀਰ." (ਪ੍ਰਿਥੁਰਾਜ)
ਭਾਈ ਕਾਹਨ ਸਿੰਘ ਨਾਭਾ ਦੀ ਦੀੱਤੀ ਜਾਣਕਾਰੀ ਨਾਲ ਪਾਠਕਾਂ ਨੂੰ ਇਹ ਤੇ ਸਮਝ ਆ ਗਿਆ ਹੋਣਾ ਹੈ ਕਿ
ਇਹ ਅਨੁਵਾਦ ਨਹੀ ਹੈ, ਨਿਰੀ ਗੱਪ ਹੈ।
ਵੈਸੇ ਜਿਸ ਪ੍ਰਿਥ ਰਾਜੇ ਦਾ ਪ੍ਰਸੰਗ ਚਲ ਰਹਿਆ ਹੈ ਉਸ ਰਾਜੇ ਦੇ ਪ੍ਰਸੰਗ ਵਿੱਚ ਵੀ ਗੱਪ ਮਾਰੀ
ਹੋਈ ਹੈ, ਇਸ ਪ੍ਰਸੰਗ ਵਿੱਚ ਲਿਖੀਆ ਹੈ ਰਾਜੇ ਪ੍ਰਿਥ ਦੀ ਘਰਵਾਲੀ ਸ਼ਕੁੰਤਲਾ ਸੀ ਅਤੇ ਉਸ ਦਾ ਪੁੱਤਰ
ਭਰਥ (ਭਾਰਤ) ਜਿਸ ਦੇ ਨਾਮ ਤੂੰ ਹਿਂਦੂਸਤਾਨ ਨੂੰ ਭਾਰਤ ਕਹਿਆ ਜਾਂਦਾ ਹੈ, ਇਹ ਪੱਕਤਿ ਵੀ ਇਸ ਵਿੱਚ
ਦਰਜ ਹੈ। ਇਹ ਸ਼ਕੁੰਤਲਾ ਦੀ ਕਹਾਨੀ ਬਹੁਤ ਹੀ ਪ੍ਰਚਲਿਤ ਕਹਾਨੀ ਹੈ, ਸ਼ਕੁੰਤਲਾ ਦੇ ਪਤੀ ਦਾ ਨਾਮ
ਦੁਸ਼ਯੰਤ ਸੀ ਨਾਕਿ ਪ੍ਰਿਥ। ਇਹ ਕਹਾਨੀ ਮਹਾਭਾਰਤ ਅਤੇ ਕਾਲਿਦਾਸ ਦੀ ਇਕ ਰਚਣਾ "ਅਭਿਗ੍ਯਾਨ
ਸ਼ਾਕੁੰਤਲਮ" ਵਿੱਚ ਦਰਜ ਹੈ। ਪ੍ਰਿਥ ਰਾਜੇ ਦੀ ਕਹਾਨੀ ਹਿਂਦੂ ਪੁਰਾਣਾ ਵਿੱਚ ਆਮ ਮਿਲਦੀ ਹੈ ਉਹ ਰਾਜੇ
ਬੇਣ ਦਾ ਪੁੱਤਰ ਸੀ(ਪਰਿਥ ਰਾਜਾ ਵਿਸ਼ਨੂੰ ਦਾ ਅਵਤਾਰ ਵੀ ਗਿਣਿਆ ਜਾਂਦਾ ਹੈ), ਇਸ ਬੇਣ ਦੀ ਕਹਾਨੀ ਵੀ
ਬ੍ਰਹਮਾਂ ਦੇ ਅਵਤਾਰਾਂ ਵਾਲੇ ਅਧਿਆਏ ਵਿੱਚ ਦਰਜ ਹੈ, ਇਸ ਵਿੱਚ ਦਰਜ ਬੇਣ ਦੀ ਕਹਾਨੀ ਵੀ ਨਿਰੀ
ਗੱਪੌੜ ਹੈ ਜਿਸ ਦਾ ਜਿਕਰ ਅੱਗੇ ਚਲ ਕੇ ਕੀਤਾ ਜਾਵੇਗਾ।
ਇਸ ਬਿਚਿਤਾਰ ਨਾਟਕ ਰਚਣਾ ਵਿੱਚ ਬਿਆਸ ਨੂੰ ਬ੍ਰਹਮਾ ਦਾ ਇਕ ਅਵਤਾਰ ਗਿਣੀਆ ਗਿਆ ਹੈ ਜੋਕਿ ਸਰਾਸਰ
ਗੱਪੌੜ ਹੈ, ਬਿਆਸ ਬ੍ਰਹਮਾਂ ਦਾ ਅਵਤਾਰ ਨਹੀ ਵਿਸ਼ਨੂੰ ਦਾ ਅਵਤਾਰ ਹੈ। ਹਿੰਦੂ ਪੁਰਾਣਾ ਮੁਤਾਬਿਕ
ਬਹੁਤ ਸਾਰੇ ਦੁਆਪਰ ਯੁਗ ਹੋਏ ਹਨ ਅਤੇ ਉਸ ਵਿੱਚ ਬਹੁਤ ਲੋਕਾਂ ਨੇ ਬਿਆਸ ਦਾ ਰੂਪ ਲਿਆ ਹੈ ਅਤੇ
ਉਨ੍ਹਾਂ ਪੁਰਾਣਾ ਮੁਤਾਬਿਕ ਜਿਸ ਨੇ ਕ੍ਰਿਸ਼ਨ ਦੇ ਅਵਤਾਰ ਬਾਰੇ ਲਿਖੀਆ ਹੈ ਉਹ ਵਿਸ਼ਨੂੰ ਦਾ ਅਵਤਾਰ ਸੀ
ਨਾਕਿ ਬ੍ਰਹਮਾ ਦਾ ਅਵਤਾਰ।
ਪਾਠਕਾਂ ਦੀ ਜਾਣਕਾਰੀ ਵਾਸਤੇ ਇਹ ਵੀ ਦੱਸ ਦੇਵਾਂ ਕਿ ਰਾਜੇ ਸਗਰ ਦੀ
ਕਹਾਨੀ ਬ੍ਰਹਮਾ ਪੁਰਾਣ, ਨਾਰਦ ਪੁਰਾਣ, ਪਦਮ ਪੁਰਾਣ,ਵਿਸ਼ਨੂੰ ਪੁਰਾਣ, ਹਰਿਵੰਸ਼ ਪੁਰਾਣ ਅਤੇ ਮਹਾਭਾਰਤ
ਵਿੱਚ ਦਰਜ ਹੈ। ਸਾਰੇ ਪੁਰਾਣ ਰਾਜੇ ਸਗਰ ਦੇ ਪੁੱਤਰਾਂ ਦੀ ਗਿਣਤੀ ੬੦੦੦੧ ਦੱਸਦੇ ਹਨ ਅਤੇ ਬਿਚਿਤਰ
ਨਾਟਕ ਦਾ ਲਿਖਾਰੀ ੧ ਲੱਖ ਦੱਸਦਾ ਹੈ, ਇਸ ਨੂੰ ਅਨੁਵਾਦ ਨਹੀ ਗੱਪ ਆਖਦੇ ਹਨ।
ਬ੍ਰਹਮਾਂ ਦੇ ਅਵਤਾਰਾਂ ਦੇ ਰੂਪ ਵਿੱਚ ੭ ਨਾਮ ਦਰਜ ਹਨ, ਪਹਿਲਾ ਅਵਤਾਰ ਵਾਲਮੀਕੀ, ਦੂਜਾ
ਅਵਤਾਰ ਕਸ਼ਯਪ ਰਿਸ਼ੀ, ਤੀਜਾ ਅਵਤਾਰ ਸ਼ੁਕ੍ਰ, ਚੌਥਾ ਅਵਤਾਰ ਬਚੇਸ (ਬ੍ਰਹਸਪਤੀ), ਪੰਜਵਾ ਅਵਤਾਰ ਬਿਆਸ,
ਛੇਵੇਂ ਅਵਤਾਰ ਵਿੱਚ ਬਿਚਿਤਰ ਨਾਟਕ ਦਾ ਲਿਖਾਰੀ ਲਿਖਦਾ ਹੈ ਬਿਆਸ ਦੇ ਛੇ ਟੋਟੇਆਂ ਤੂੰ ਛੇ ਰਿਸ਼ੀ
ਹੋਏ ਜਿਨ੍ਹਾਂ ਨੇ ਛੇ ਸ਼ਾਸਤ੍ਰ ਕਹੇ ਅਤੇ ਬ੍ਰਹਮਾ ਦਾ ਸਤਵਾਂ ਅਵਤਾਰ ਕਾਲਿਦਾਸ ਨੂੰ ਲਿਖਦਾ ਹੈ।
ਹਿਂਦੂ ਪੁਰਾਣਾਂ ਮੁਤਾਬਿਕ ਇਨ੍ਹਾਂ ਵਿੱਚੋਂ ਕੋਈ ਵੀ ਬ੍ਰਹਮਾ ਦਾ ਅਵਤਾਰ ਨਹੀ ਹੈ। ਉਲਟਾ ਵਾਲਮੀਕੀ
ਅਤੇ ਬਿਆਸ ਵਿਸ਼ਨੂੰ ਦੇ ਅਵਤਾਰ ਹਨ।
ਹੁਣ ਪਾਠਕ ਆਪ ਅੰਦਾਜਾ ਲਾ ਲੈਣ ਕਿ ਇਹ ਅਨੁਵਾਦ ਹੈ ਕਿ ਗੱਪ ਹੈ ਅਤੇ ਇਹ ਵੀ ਸਮਝ ਲੈਣ ਕਿ ਜੋ ਲੋਕ
ਇਨ੍ਹਾਂ ਗੱਪਾਂ ਨੂੰ ਅਨੁਵਾਦ ਆਖਦੇ ਹਨ ਉਨ੍ਹਾਂ ਦੀ ਮੰਸ਼ਾ ਸਿੱਖਾਂ ਨੂੰ ਗੁਮਰਾਹ ਕਰਨਾ ਹੈ ਹੋਰ ਕੁਛ
ਨਹੀ।
ਹਾਲੇ ਤੇ ਇਹ ਸ਼ੁਰੂਆਤ ਹੈ ਅੱਗੇ ਵਿਸ਼ਨੂੰ ਦੇ ੨੪ ਅਵਤਾਰਾਂ ਅਤੇ ਬ੍ਰਹਮਾਂ ਦੇ ਅਵਤਾਰਾਂ ਵਿੱਚ ਦਰਜ
ਹੋਰ ਗੱਪਾਂ ਦੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਜਾਵੇਗੀ।
ਗੁਰਦੀਪ ਸਿੰਘ ਬਾਗੀ
[email protected]
ਕਿਤਾਬਾਂ ਦੀ ਸੂਚੀ
ਮਹਾਨ ਕੋਸ਼- ਭਾਈ ਕਾਹਨ ਸਿੰਘ ਨਾਭਾ
ਵਿਸ਼ਨੂੰ ਪੁਰਾਣ
ਨਾਰਦ ਪੁਰਾਣ
ਹਰਿਵੰਸ਼ ਪੁਰਾਣ
ਮਹਾਭਾਰਤ
ਪਦਮ ਪੁਰਾਣ
ਬ੍ਰਹਮਾ ਪੁਰਾਣ
15/09/15)
ਦਲੇਰ ਸਿੰਘ ਜੋਸ਼
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ॥
ਸਤਿਕਾਰ ਯੋਗ ਗੁਰੂ ਪਿਆਰਿਓ ਅੱਜ ਕੁੱਝ ਲਿਖਣ ਦਾ ਪਰੋਗਰਾਮ ਬਣਾਇਆ ਕਿ ਕਿਸੇ ਵਿਸ਼ੇ ਤੇ ਚਾਰ ਅੱਖਰ
ਲਿਖੇ ਜਾਣ, ਪਰ ਸੱਚ ਜਾਣਿਓ ਕੋਈ ਭੀ ਸਿਰਲੇਖ ਸਾਹਮਣੇ ਨਹੀ ਆਇਆ ਕਿ ਜਿਸ ਤੇ ਕੁੱਝ ਲਿਖਿਆ ਜਾ ਸਕੇ।
ਇਹ ਸੱਭ ਪ੍ਰਭੂ ਦੀ ਹੀ ਕਿਰਪਾ ਹੁੰਦੀ ਹੈ ਕਿ ਆਪ ਹੀ ਵਿਸ਼ਾ ਬਖਸਦਾ ਅਤੇ ਆਪ ਹੀ ਵਿਸ਼ੇ ਵਾਸਤੇ ਖਿਆਲ
ਬਖਸਦਾ ਹੈ॥ ਜਿਵੇਂ ਅਸੀ ਸੁਖਮਨੀ ਸਾਹਿਬ ਜੀ ਵਿੱਚ ਪੜਦੇ ਹਾਂ।
ਆਪ ਜਪਾਏ ਜਪੈ ਸੋ ਨਾਉ॥ ਆਪ ਗਾਵਾਏ ਸੁ ਹਰਿ ਗੁਨ ਗਾਉ॥
ਪੰਨਾਂ 270-ਸੁਖਮਨੀ ਮ: 5॥
ਅਰਥ=ਉਹੀ ਮਨੁਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਦਾਂ ਹੈ, ਉਹੀ ਮਨੁਖ ਹਰੀ ਦੇ
ਗੁਣ ਗਾਉਦਾਂ ਹੈ ਜਿਸ ਨੂੰ ਗਾਉਣ ਲਈ ਪ੍ਰੇਰਦਾ ਹੈ। {ਪ੍ਰੋ: ਸਾਹਿਬ ਸਿੰਘ ਜੀ} ਦਾਸ ਫਿਰ ਕਿਵੇਂ
ਕੁੱਝ ਲਿਖ ਸਕਦਾ ਹੈ। ਜਦੋਂ ਬਖਸ਼ੱਸ ਕਰੇਗਾ ਤਾਂ ਫਿਰ ਮੈ ਭੀ ਕੁੱਝ ਲਿਖ ਲਵਾਂਗਾ
ਜਿਵੇਂ ਸਤਿਗੁਰੁ ਸਾਇੰਸਦਾਨਾ ਨੂੰ ਮੱਤ ਬਖਸ਼ਦੇ ਹਨ ਫਿਰ ਉਹ ਚੰਗੀਆ ਚੰਗੀਆਂ ਕਾਢਾਂ ਕੱਢਦੇ ਹਨ।
ਅੱਸਲ ਵਿੱਚ ਇਹ ਕੁਦਰਤੀ ਬਖਸੱਸ ਦਾ ਹੀ ਕ੍ਰਿਸ਼ਮਾਂ ਹੈ। ਜੇ ਇੱਕ ਕਾਰੀਗਰ ਨੂੰ ਖਿਆਲ ਹੀ ਨਹੀ
ਦੇਵੇਗਾ ਉਹ ਕਿਵੇਂ ਕਿਸੇ ਨਵੀ ਚੀਜ਼ ਨੂੰ ਜਨਮ ਦੇ ਸਕੇਗਾ। ਇੱਕ ਘੁਮਿਆਰ ਨੂੰ ਜਿਥੇ ਘੜਾ ਬਣਾਉਨ ਦੀ
ਮੱਤ ਪਾਈ ਹੈ, ਉਥੇ ਹੀ ਉਸ ਨੂੰ ਮਿੱਟੀ ਦੇ ਗਮਲੇ ਤੇ ਖਿਡੌਣੇ ਬਣਾਉਣ ਦਾ ਖਿਆਲ ਭੀ ਬੱਖਸ ਦਿਤਾ। ਤੇ
ਉਸਨੇ ਬੱਚਿਆਂ ਦੇ ਮਨ ਪਰਚਾਵੇ ਲਈ ਖਿਡੋਨੇ ਭੀ ਤਿਆਰ ਕਰ ਦਿਤੇ। ਇੱਕ ਲਕੜੀ ਦੇ ਕਾਰੀਗਰ ਨੂੰ ਲਕੜ
ਦਾ ਗਡੀਹੜਾ ਬਣਾਉਣ ਦਾ ਖਿਆਲ ਬੱਖਸ਼ਿਆ, ਲੁਹਾਰ ਨੇ ਲੋਹੇ ਦਾ ਰੇੜਾ ਤਿਆਰ ਕਰ ਦਿਤਾ। ਤੇ ਸਿਆਣੇ
ਕਾਰੀਗਰ ਨੇ ਸਾਈਕਲ ਬਣਾ ਦਿਤਾ। ਮੱਤ ਅਗੇ ਤੋਂ ਅਗੇ ਦੇ ਕੇ ਗੱਡੀਆਂ ਮੋਟਰਾਂ ਰੇਲਾਂ. ਹਵਾਈ ਜਹਾਜ਼
ਤੱਕ ਮਨੁਖ ਕੋਲੋ ਤਿਆਰ ਕਰਵਾ ਲਏ। ਇਹ ਸੱਭ ਉਸਦੀ ਹੀ ਕਿਰਪਾ ਹੈ ਜੀ।
ਕੋਲੰਬਸ ਦਾ ਨਾਂਮ ਤੇ ਸਾਰਿਆ ਹੀ ਸੁਣਿਆ ਹੋਇਆ ਹੈ ਜਿਸਨੇ ਅਮਰੀਕਾ ਦੇਸ਼ ਦੀ ਭਾਲ ਕੀਤੀ, ਅਤੇ ਵੈਸਟ
ਇੰਡੀਆ ਭੀ ਨਾਲ ਹੀ ਲੱਭਿਆ। ਅੱਜ ਤੱਕ ਇਸ ਗੱਲ ਦਾ ਮਾਨ ਉਸਨੂੰ ਪਰਾਪਤ ਹੁੰਦਾਂ ਹੈ। ਔਰ ਇਹ ਇੱਕ
ਸਵਾਲ ਭੀ ਬਚਿਆਂ ਵਾਸਤੇ ਬੱਣ ਗਿਆ ਕਿ ਅਮਰੀਕਾ ਦੀ ਭਾਲ ਕਿਸਨੇ ਕੀਤੀ?
ਰੇਲ ਦੇ ਇੰਜਨ ਦੀ ਕਾਢ ਸਟੀਫੱਨਸਨ ਨੇ ਕੱਢੀ ਸੀ ਇਸਦੇ ਪਿਛੇ ਭੀ ਪ੍ਰਭੂ ਦੀ ਕਿਰਪਾ ਹੈ। ਜੇਕਰ ਮੇਰਾ
ਸਾਹਿਬ ਤੇਨ ਸਿੰਘ ਨੂੰ ਬਲ ਨਾ ਬਖਸ਼ਦਾ ਤਾ ਉਹ ਅੇਵਰੇਸ਼ਟ {ਹਿਮਾਲਿਆ ਪਰਬਤ} ਦੀ ਚੋਟੀ ਕਿਵੇਂ ਸਰ ਕਰ
ਲੈਦਾਂ। ਉਸਨੂੰ ਮਤ ਤੇ ਬਲ ਬਖਸਨ ਵਾਲਾ ਪ੍ਰਭੂ ਹੀ ਹੈ। ਵਾਹਿਗੁਰੂ ਦੀ ਅਗਿਆ ਤੋਂ ਬਿਨਾਂ ਤਾਂ
ਕਹਿੰਦੇ ਹਨ ਹਵਾ ਭੀ ਨਹੀ ਚਲ ਸਕਦੀ, ਅੱਗ ਸੇਕ ਨਹੀ ਦੇ ਸਕਦੀ ਉਸ ਦੀ ਰਜ਼ਾ ਵਿੱਚ ਹੀ ਇਹ ਚੰਦ ਅਤੇ
ਸੂਰਜ ਕਰੋੜਾਂ ਮੀਲਾਂ ਦਾ ਸਫਰ ਤਹਿ ਕਰ ਲੈਦੇਂ ਹਨ ਇਸ ਗੱਲ ਦੀ ਗਵਾਹੀ ਗੁਰਬਾਣੀ ਵਿੱਚ ਧੰਨ ਗੁਰੂ
ਨਾਨਕ ਸਾਹਿਬ ਜੀ ਆਪ ਲਿੱਖਦੇ ਹਨ। ਆਪ ਜੀ ਭੀ ਪੜੋ। ਆਸਾ ਜੀ ਦੀ ਵਾਰ ਵਿੱਚ ਪੰਨਾਂ 464 ਤੇ ਅੰਕਿਤ
ਹੈ।
ਭੈ ਵਿਚਿ ਪਵਨੁ ਵਹੈ ਸਦਵਾਉ॥
ਭੈ ਵਿਚਿ ਚਲਹਿ ਲਖ ਦੀਆਉ॥
ਭੈ ਵਿਚਿ ਅਗਨਿ ਕਢੈ ਵੇਗਾਰਿ॥ … … …
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥
ਕੋਹ ਕਰੋੜੀ ਚਲਤ ਨ ਅੰਤੁ॥ 464॥ ਪੰਨਾਂ
ਅਸੀ ਛੋਟੇ ਹੁੰਦੇ ਪੜਦੇ ਸੀ ਕਿ ਵਾਸਗੋਡੀਗਾਮਾਂ ਜਿਸ ਨੇ ਯੋਰਪ ਤੌਂ ਭਾਰਤ ਤੱਕ ਦਾ ਸਮੁੰਦਰੀ ਰਸਤਾ
ਲੱਭਿਆ ਸੀ। ਇਹ ਸੱਭ ਬਰਕੱਤਾਂ ਸਚੇ ਸਾਂਈ ਦੀਆਂ ਹੀ ਹਨ ਜੀ।
ਸਤਿਗੁਰ ਨੇ ਕਿਤਨੀ ਕਿਰਪਾ ਕੀਤੀ ਸਰਦਾਰ ਹਰੀ ਸਿੰਘ ਨਲਵੇ ਤੇ ਜਿਸ ਨੇ ਜਮਰੋਦ ਦੇ ਕਿਲੇ ਦਾ ਆਖਰੀ
ਯੁਧ ਕਰਕੇ ਦੁਸ਼ਮਨਾਂ ਦੇ ਮ੍ਹੂੰਹ ਮੋੜ ਦਿਤੇ। ਉਹਨਾਂ ਦੀ ਇਸ ਮਹਾਨ ਕਰਨੀ ਤੋਂ ਬਾਅਦ ਕਿਸੇ ਭਿ
ਦੁਸ਼ਮਨ ਦੀ ਹਿੰਮਤ ਨਹੀ ਪਈ ਕਿ ਭਾਰਤ ਵੱਲ ਮੂੰਹ ਕਰ ਜਾਵੇ। ਦੇਸ਼ ਲੁਟੇਰਿਆਂ ਦੇ ਹਥੋਂ ਸਦਾ ਲੁਟੇ
ਜਾਣ ਤੋਂ ਬੱਚ ਗਿਆ। ਜਿਸਦੇ ਇਸ ਕਰਮ ਦਾ ਸਦਕਾ ਦੇਸ਼ ਦੀ ਅਸਮੱਤ ਸਦਾ ਲਈ ਢੱਕੀ ਗਈ। ਪਿਛੇ ਜਿਹੇ
ਅਸਟ੍ਰੇਲੀਆਂ ਨੇ ਵਰਡ ਦੇ ਸੋਲਾਂ ਜਰਨੈਲਾਂ ਦੀ ਇੱਕ ਲਿਸ਼ੱਟ ਸੂੱਚੀ ਤਿਆਰ ਕੀਤੀ ਤੇ ਜਿਸ ਵਿੱਚ
ਪਹਿਲਾ ਅਸਥਾਨ ਸਰਦਾਰ ਹਰੀ ਸਿੰਘ ਨਲਵੇ ਨੂੰ ਦਿਤਾ ਗਿਆ। ਜਿਸ ਤੇ ਅਸੀ ਕਿਤਨਾਂ ਮਾਣ ਕਰ ਸਕਦੇ ਹਾਂ।
ਜਿਸਨੂੰ ਅਸੀ ਫੱਖਰ-ਏ ਕੌਮ, ਫੱਖਰੇ=ਏ ਧਰਮ, ਫੱਖਰੇ ਦੇਸ਼ ਸਰਦਾਰ ਹਰੀ ਸਿੰਘ ਨਲਵਾ ਕਹਿ ਸਕਦੇ ਹਾਂ।
ਹਰੀ ਸਿੰਘ ਨਲਵੇ ਨੇ ਜੋ ਉਨੰਵੀਂ ਸਦੀ ਵਿੱਚ ਇਹ ਮਹਾਨ ਕਰਮ ਕੀਤਾ ਜਿਸਦੀ ਵਿਚਾਰ 175 ਸਾਲਾਂ ਬਾਅਦ
ਭੀ ਕੀਤੀ ਜਾ ਰਹੀ ਹੈ। ਇਹ ਮੇਰੇ ਸਾਹਿਬ ਦੀ ਬੱਖਸਸ ਦਾ ਕਮਾਲ ਨਹੀ ਹੈ? ਜਰਾ ਸੋਚੋ।
ਸਿੱਖ ਇਤਹਾਸ ਵਿੱਚੋਂ ਜੇ ਕਰ ਪੱੜ੍ਹ ਕੇ ਵੇਖੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜੀ ਦੁਨੀਚੰਦ
ਮਸੰਦ ਨੂੰ ਵਡਿਆਈ ਦੇਣਾ ਚਾਹੁੰਦੇ ਸਨ ਪਰ ਨਹੀ ਲੈ ਸਕਿਆ ਤੇ ਦਾਤ ਲੈ ਗਿਆ ਇੱਕ ਮੱਧਰੇ ਕੱਦ ਅਤੇ
ਪਤਲੇ ਜਿਹੇ ਸਰੀਰ ਵਾਲਾ ਭਾਈ ਬਚਿਤੱਰ ਸਿੰਘ। ਜਿਸਨੇ ਮੱਸਤ ਹਾਥੀ ਦੇ ਮੱਥੇ ਵਿੱਚ ਅੇਸਾ ਨਾਗਨੀ
ਬਰਛਾ ਮਾਰਿਆ ਕਿ ਤੱਵੀਆਂ ਨੂੰ ਪਾਰ ਕੱਰਕੇ ਉਸਦਾ ਮੱਥਾ ਵਿੱਨ੍ਹ ਕੇ ਰੱਖ ਦਿਤਾ। ਜਖਮੀ ਹੋਏ ਹਾਥੀ
ਨੇ ਆਪਣੀਆਂ ਹੀ ਫੋਜਾਂ ਦਾ ਬਹੁਤ ਨੁਕਸਾਨ ਕਰ ਦਿਤਾ। ਸਿੱਖ ਇਤਿਹਾਸ ਵਿੱਚ ਭਾਈ ਬਚਿਤੱਰ ਸਿੰਘ ਜੀ
ਦੀ ਇੱਕ ਅੱਮਿਟ ਯਾਦ ਬਣ ਗਈ ਹੈ। ਇਹ ਕਿਸਦਾ ਸੱਦਕਾ ਹੈ? ਇਹ ਵਾਹਿਗੁਰੂ ਦੀ ਬੱਖਸ਼ਿਸ ਦਾ ਹੀ ਸੱਦਕਾ
ਹੈ। ਭਗਤ ਰਵਿਦਾਸ ਜੀ ਰਾਗ ਮਾਰੂ ਵਿੱਚ 1106 ਪੰਨੇਂ ਤੇ ਕਿਤਨਾਂ ਸੁੰਦਰ ਬਿਆਨ ਕਰਦੇ ਹਨ।
ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰ ਧਰੈ॥
ਜਾਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੂਹੀ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ ਪੰਨਾਂ-1106॥
ਇਹ ਕਾਰਜ਼ ਸਿਰਫ ਵਾਹਿਗੁਰੂ ਹੀ ਕਰ ਸਕਦਾ ਹੈ। ਤਾ ਹੀ ਤਾਂ, ਮੈ ਭੀ ਉਸਦੀ ਕਿਰਪਾ ਦੀ ਉਡੀਕ ਕਰ
ਰਿਹਾਂ ਹਾਂ, ਕਿ ਮੇਰੇ ਤੇ ਭੀ ਕੁਛ ਬਖਸ਼ਸ ਕਰੇ ਤਾਂ ਕਿ ਮੈਂ ਭੀ ਕੁਛ ਅੱਖਰ ਲਿੱਖ ਸਕਾ। ਹੁਣ ਵੇਖੋ
ਗੁਰੂ ਪਿਆਰਿਓ ਕਦੋਂ ਮੇਰਾ ਸਾਹਿਬ ਮੇਰੇ ਕੋਲੋ ਕੁਛ ਲਿਖਵਾਉਦਾਂ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਹੋਰ ਮੇਹਰ ਦਾ ਜਿਕਰ ਮੇਰੇ ਸਾਹਮਣੇ ਆਇਆ ਹੈ। ਮੈ ਆਪ ਜੀ ਨਾਲ
ਸਾਂਝਾ ਕਰਾਂ। ਮੇਰੇ ਸਹਿਬ ਦੇ ਦਰਬਾਰ ਵਿੱਚ ਨਿਤਾ ਪ੍ਰਤੀ ਨਵੇਂ ਨਵੇਂ ਕਵੀ ਆਉਦੇਂ ਤੇ ਅਪਣੀਆਂ
ਕਵਿਤਾਵਾਂ ਲਿੱਖ ਲਿੱਖ ਕੇ ਕਲਗੀਧਰ ਪਾਤਸ਼ਾਹ ਨੂੰ ਪੜ੍ਹ ਪੜ੍ਹ ਕੇ ਸਣਾਉਦੇਂ। ਗੁਰੂ ਸਾਹਿਬ ਕੋਲੋ
ਇਨਾਮ ਪ੍ਰਪਤ ਕਰਦੇ। ਇੱਕ ਦਿਨ ਇੱਕ ਹਿੰਦੀ ਦਾ ਕਵੀ ਚੰਦਨ ਇਹ ਭੀ ਕਿਸੇ ਕਵੀ ਨਾਲ ਗੁਰੂ ਦਰਬਾਰ
ਵਿੱਚ ਆ ਗਿਆ। ਇਸਨੇ ਉਪਰੀ ਉਪਰੀ ਨਿਗ੍ਹਾ ਨਾਲ ਦਰਬਾਰੀ ਕਵੀਆਂ ਤੇ ਸੰਗਤਾਂ ਵੱਲ ਵੇਖਿਆ ਅਪਣੇ
ਅੰਦਾਜ਼ੇ ਅਨੁਸਾਰ ਸੋਚਨ ਲਗਾ ਨਾਂ ਤਾਂ ਏਥੇ ਵਿਦਵਾਨ ਕਵੀ ਹੈ ਤੇ ਨਾ ਹੀ ਕੋਈ ਸਿਆਣਾ ਸਰੋਤਾ ਹੈ।
ਮੇਰੀ ਕਵਿਤਾ ਨੂੰ ਕੌਣ ਸਮਝੇਗਾ। ਇਸਨੇ ਕਹਿ ਹੀ ਦਿਤਾ ਕਿ ਜੇ ਕੋਈ ਮੇਰੀ ਕਵਿਤਾ ਦੇ ਅਰਥ ਕਰ ਕੇ
ਦਸੇਗਾ ਤਾਂ ਮੈ ਹੋਰ ਕਵਿਤਾ ਸੁਣਾਵਾਂ ਗਾ। ਗੁਰੂ ਸਾਹਿਬ ਕਹਿਣ ਲਗੇ ਚੰਦਨ ਜੀ ਆਪ ਕਵਿਤਾ ਪੜ੍ਹੋ
ਸੁਣ ਕੇ ਉਸਦੇ ਅਰਥ ਭੀ ਕਿਸੇ ਕੋਲੋ ਕਰਵਾ ਦਿਆਗੇ। ਇਸਨੇ ਅਪਣੀ ਕਵਿਤਾ ਦਾ ਇੱਕ ਹੀ ਬੰਦ ਪੜਿਆ ਤੇ
ਰੁਕ ਗਿਆ ਤੇ ਕਹਿਣ ਲਗਾ ਜੀ ਏਸੇ ਹੀ ਬੰਦ ਦੇ ਅਰਥ ਕਰਵਾਉ। ਉਹ ਕਵਿਤਾ ਦਾ ਬੰਦ ਇਸ ਰੂਪ ਵਿੱਚ ਸੀ
ਜੋ ਥੱਲੇ ਲਿਖਿਆ ਹੈ।
ਨਵ ਸਾਤ ਤੀਯੈ ਨਵ ਸਾਤ ਪੀਯੇ ਨਵ ਸਾਤ ਪੇ ਆਏ।
ਨਵ ਸਾਤ ਰਚੇ ਨਵ ਸਾਤ ਬਦੇ ਨਵਸਾਤ ਪੀਏ ਪਰਦਾਯਕ ਘਾਏ।
ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਚਰ ਛਾਏ।
ਮਾਨੋ ਮੇਘ ਕੇ ਮੰਡਲ ਮੇਂ ਕਵੀ ਚੰਦਨ ਚੰਦ ਕਲੇਵਰ ਛਾਏ।
ਇਸ ਨੂੰ ਮਾਨ ਸੀ ਕਿ ਮੇਰੀ ਕਵਿਤਾ ਇਸ ਦਰਬਾਰ ਵਿੱਚ ਸਮਝਣ ਵਾਲਾ ਹੀ ਕੋਈ ਨਹੀ ਤੇ ਅਰਥ ਕੌਣ ਕਰੇਗਾ।
ਗੁਰੂ ਸਾਹਿਬ ਜੀ ਕਹਿਣ ਲਗੇ ਕਿ ਚੰਦਨ ਕਵੀ ਨੇ ਜੋ ਅਪਣੀ ਕਵਿਤਾ ਸੁਣਾਈ ਹੈ ਇਸਦੇ ਇਹ ਅਰਥ ਸੁਨਣਾ
ਚਾਹੁੰਦਾ ਹੈ। ਅਸੀ ਇਸ ਕਵਿਤਾ ਦੇ ਅਰਥਾਂ ਲਈ ਅਪਣੇ ਵਿਦਵਾਨ ਕਵੀਆਂ ਨੂੰ ਖੇਚਲ ਨਹੀ ਦੇਵਾਂਗੇ।
ਇਸਦੀ ਕਵਿਤਾ ਦੇ ਅਰਥ ਸਾਡੇ ਘੋੜਿਆਂ ਦੇ ਤਬੇਲੇ ਦਾ ਘਸਿਆਰਾ ਭਾਈ ਧੰਨਾ ਸਿੰਘ ਕਰਕੇ ਸੁਣਾਏਗਾ
ਉਸਨੂੰ ਬੁਲਾਇਆ ਜਾਵੇ। ਭਾਈ ਧੰਨਾ ਸਿੰਘ ਨੂੰ ਸੱਦਿਆ ਗਿਆ ਜਿਸਨੇ ਚੰਦਨ ਕੋਲੋ ਦੁਬਾਰਾ ਉਸਦੀ ਕਵਿਤਾ
ਦਾ ਪਦਾ ਸੁਣ ਕੇ ਅਰਥ ਕਰਕੇ ਸੁਣਾ ਦਿਤੇ। ਜੋ ਥਲੇ ਵਾਲੇ ਬੰਦ ਵਿੱਚ ਲਿਖੇ ਹਨ ਜੀ।
ਧੰਨਾ ਸਿੰਘ ਕਹਿਣ ਲਗਾ ਪਾਤਸ਼ਾਹ ਕਵਿਤਾ ਦੀ ਬੋਲੀ ਤੋਂ ਪਤਾ ਲਗਦਾ ਹੈ ਕਿ ਚੰਦਨ ਕਵੀ ਹਿੰਦੀ ਬੋਲੀ
ਦਾ ਕਵੀ ਹੈ। ਜੋ ਕੁੱਝ ਇਸਨੇ ਪੜਿਆ ਹੈ ਉਸ ਬੰਦ ਵਿੱਚ ਮਨੁਖਤਾ ਦੇ ਭਲੇ ਵਾਸਤੇ ਕੋਈ ਖਾਸ ਉਪਦੇਸ਼
ਨਹੀ ਹੈ। ਕਹੀਏ ਕਿ ਸੇਵਾ ਸਿਮਰਨ ਦੀ ਕੋਈ ਗੱਲ ਹੋਵੇ ਦੇਸ਼ ਭਗਤੀ ਦੀ ਕੋਈ ਗੱਲ ਹੋਵੇ ਅੇਸਾ ਕੋਈ
ਉਪਦੇਸ਼ ਨਹੀ ਹੈ। ਲਉ ਮੈ ਇਸ ਪਦੇ ਦੇ ਅਰਥ ਆਪ ਜੀ ਦੀ ਦਿਤੀ ਮੱਤ ਦਾ ਸਦਕਾ ਕਰਕੇ ਸੁਣਾ ਦੇਂਦਾਂ ਹਾਂ
ਜੀ
ਧੰਨਾ ਸਿੰਘ ਕਹਿੰਦਾਂ ਪਾਤਸ਼ਾਹ ਨਵ ਦਾ ਅਰਥ ਹੋਇਆ ਨੌਂ ਸਾਤ ਦਾ ਅਰਥ ਹੋਇਆ ਸੱਤ ਨੌਂ ਜਵਾਂ ਸੱਤ
–ਸੋਲਾਂ, ਤੀਯੈ ਭਾਵ ਇਸਤਰੀ, ਪੀਯੈ ਦਾ ਅਰਥ ਪਤੀ। ਅਰਥ ਬੱਣ ਗਿਆ ਸੋਲਾਂ ਸਾਲ ਦੀ ਇਸਤਰੀ ਸੋਲਾਂ
ਸਾਲ ਦਾ ਹੀ ਪਤੀ ਸੋਲਾਂ ਮਹੀਨਿਆਂ ਬਾਅਦ ਕਿਤੇ ਘੱਰ ਆਇਆ। ਪਤਨੀ ਨੇ ਪਤੀ ਦੇ ਘੱਰ ਆਉਣ ਦੀ ਖੁਸ਼ੀ
ਵਿੱਚ ਸੋਲਾਂ ਖਾਨਿਆਂ ਵਾਲੀ ਖੇਡ ਵਿੱਛਾ ਦਿਤੀ। ਪਤੀ ਨੇ ਸੋਲਾਂ ਹੀ ਦਾਅ ਜਿਤ ਲਏ। ਪਤਨੀ ਇੱਕ ਭੀ
ਬਾਜ਼ੀ ਨਾ ਜਿਤ ਸੱਕੀ। ਸ਼ਰਮ ਦੀ ਮਾਰੀ ਨੇ ਅਪਣਾ ਮੂੰਹ ਅਪਣੇ ਕਪੜੇ ਨਾਲ ਇਉਂ ਢੱਕ ਲਿਆ ਜਿਵੇਂ
ਬੱਦਲਾਂ ਦੇ ਉਹਲੇ ਚੰਦਰਮਾਂ। ਪਤਾਸ਼ਾਹ ਦਸੋ ਇਸ ਪਦੇ ਵਿੱਚ ਕੀ ਅੱਕਲ ਦੀ ਗੱਲ ਹੈ ਜੋ ਕੋਈ ਸਮਾਜ ਨੂੰ
ਹਲੂਣਾ ਦੇ ਸਕੇ। ਕਵੀ ਨੂੰ ਅਪਣੀ ਰਚਨਾਂ ਕੋਈ ਪਾਏਦਾਰ ਉਪਦੇਸ਼ ਦੇਣ ਵਾਲੀ ਲਿਖਣੀ ਚਾਹੀਦੀ ਹੈ। ਚੰਦਨ
ਕਵੀ ਨੂੰ ਤਾਂ ਧਰਤੀ ਵਿਹਲ ਨਾ ਦੇਵੇ ਕਿਥੇ ਜਾ ਕੇ ਛਿੱਪ ਜਾਵਾਂ। ਮੇਰੀ ਕਵਿਤਾ ਦੇ ਅਰਥ ਇੱਕ ਘਾਹੀ
ਨੇ ਕੱਰ ਦਿਤੇ! ਬੜੇ ਅਫਸੋਸ ਦੀ ਗੱਲ ਹੈ ਮੈ ਐਵੇਂ ਹੀ ਵੱਡਾ ਵਿਦਵਾਨ ਬਣਿਆ ਫਿਰਦਾਂ ਹਾਂ। ਇਥੇ ਤਾਂ
ਗੁਰੂ ਘੱਰ ਦੇ ਘਾਹੀਆਂ ਦਾ ਮੁਕਾਬਲ ਮੈ ਨਹੀ ਕੱਰ ਸਕਦਾ। ਇਹ ਮੱਤ ਭੀ ਕਿਸਨੇ ਦਿਤੀ ਗੁਰੂ ਨੇ ਹੀ
ਦਿਤੀ। ਸਾਧ ਸੰਗਤ ਜੀ ਮੇਰੇ ਲਈ ਭੀ ਅਰਦਾਸ ਕਰੋ ਕਿ ਮੈ ਭੀ ਕੰਪਿਊਟਰ ਲੈ ਕੇ ਬੈਠਾ ਹਾਂ ਸਤਿਗੁਰੂ
ਜੀ ਮੈਨੂੰ ਭੀ ਕੁੱਝ ਮੱਤ ਬਖਸ਼ਨ ਤਾਂ ਕਿ ਮੈ ਭੀ ਕੁੱਝ ਚਾਰ ਅੱਖਰ ਲਿੱਖ ਸਕਾ ਜੀ।
ਦਾਸ ਦਲੇਰ ਸਿੰਘ ਜੋਸ਼
ਫੋਨ ਯੂ ਕੇ 00447424655918 ਭਾਰਤ 0091-9888151686
*********************************************
ਅੰਧੇਰਾ
ਰਾਹ
ਹਉ ਭਾਲਿ ਵਿਕੁੰਨੀ ਹੋਈ॥ ਅੰਧੇਰੈ ਰਾਹੁ ਨ ਕੋਈ॥ ਪੰਨਾਂ-145 ਮਾਝ ਮ. 1
ਸਿਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਜੀ ਨੇ ਅਪਣੇ ਸਮੇਂ ਅੰਦਰ ਲੋਕਾਈ ਨੂੰ ਸੁਭ
ਉਪਦੇਸ਼ ਦੇ ਕੇ ਗੁਰਮਤਿ ਦਾ ਗਾਡੀ ਰਾਹ ਦਰਸਾਇਆ। ਜਿਸਦਾ ਸਦਕਾ ਸੰਸਾਰ ਵਿਚੋਂ ਕਰਮ ਕਾਂਡਾ ਤੇ ਪਖੰਡ
ਦਾ ਹਨੇਰਾ ਲੋਪ ਹੋ ਗਿਆ। ਗੁਰਬੱਤ ਵਿਚੋਂ ਨਿਕਲ ਕੇ ਲੋਕਾਂ ਨੇ ਚਾਨਣ ਦਾ ਸੁਖ ਮਾਣਿਆ ਤੇ ਅਪਣੇ ਆਪ
ਨੂੰ ਕੁੱਝ ਸੁਖਲਾ ਤੇ ਸੁਖੀ ਮਹਿਸੂਸ ਕਰਨ ਲਗੇ। ਪਰ ਮੈ ਇੱਕ ਗੱਲ ਸਮਝਦਾ ਹਾਂ ਕਿ ਮਨੁਖ ਦਾ ਭੀ ਹਾਲ
ਪਿੰਜਰੇ ਦੇ ਤੋਤੇ ਵਰਗਾ ਹੈ। ਬਹੁਤ ਸਮੇ ਤੋਂ ਜੋ ਕੋਈ ਪੰਛੀ ਪਿੰਜਰੇ ਵਿੱਚ ਪਿਆ ਰਹੇ ਤਾਂ ਉਸ ਦਾ
ਲਗਾਉ ਪਿੰਜਰੇ ਨਾਲ ਹੀ ਬਣ ਜਾਦਾਂ ਹੈ। ਜਦੋ ਕਿਤੇ ਬਾਹਰ ਭੀ ਕਢੋ ਤਾਂ ਭੱਜ ਕੇ ਫਿਰ ਪਿੰਜਰੇ ਵਿੱਚ
ਹੀ ਵੜ ਜਾਦਾ ਹੈ। ਗੁਰੂ ਸਹਿਬ ਜੀ ਨੇ ਸਾਨੂੰ ਕਰਮ ਕਾਂਡਾਂ ਬ੍ਰਹਾਮਣ ਦੀਆਂ ਕੁਟਲ ਚਾਲਾਂ ਤੇ
ਜੋਤਸ਼ੀਆਂ ਦੇ ਭਰਮ ਜਾਲ ਵਿਚੋਂ ਸੁਰਖੁਰੂ ਕੀਤਾ ਸੀ। ਪਰ ਅਸੀ ਫਿਰ ਉਹਨਾਂ ਹੀ ਬੰਧਨਾਂ ਵਿੱਚ ਆਪ
ਮੁਹਾਰੇ ਮੁੜ ਮੁੜ ਫਸਦੇ ਜਾ ਰਹੇ ਹਾਂ।
ਸ਼ਰਾਧ ਕਰਨੇ, ਵਿਸ਼ੇਸ਼ ਥਾਂ ਤੇ ਜਾ ਕੇ ਪ੍ਰਾਣੀ ਦੇ ਫੁਲ {ਅਸਥੀਆਂ} ਪ੍ਰਵਾਹ ਕਰਨੀਆ. ਮਹੂਰਤ
ਕਢਵਾਉਣੇ. ਸਾਹਾ ਸੋਧਣਾ, ਜੋਤਸ਼ੀ ਕੋਲੋ ਹੱਥ ਵਖਾਉਣਾ ਇਹ ਸੱਭ ਕੁੱਝ ਮੁੜ ਘਿੜ ਤੋਤੇ ਦੇ ਪਿੰਜਰੇ
ਵਿੱਚ ਹੀ ਵੜਨ ਵਾਲੀਆਂ ਗੱਲਾਂ ਹਨ।
ਆਪ ਵੇਖਦੇ ਹੋਵੋਗੇ ਅਜੋਕੇ ਸਮੇਂ ਵਿੱਚ ਇੱਕ ਨਵੀ ਬੀਮਾਰੀ ਖਾਸ ਕਰਕੇ ਸਾਡੀ ਕੌਮ ਵਿੱਚ ਬਹੁਤ ਜੋਰ
ਨਾਲ ਪ੍ਰਵੇਸ਼ ਕਰ ਰਹੀ ਹੈ। {ਆਪ ਪਿਛਲੇ ਜਨਮ ਕਿਆ ਥੇ, ਆਪ ਕੇ ਪ੍ਰਵਾਰ ਮੇਂ ਭਾਗਸ਼ਾਲੀ ਕੌਣ ਹੈ, ਆਪ
ਕਬ ਮਰੋਗੇ, ਆਪ ਕਾ ਸੁਭਾਵ ਕੈਸਾ ਹੈ. ਜਾਨਿਏ ਆਪ ਕੋ ਭਗਵਾਨ ਨੇ ਕੈਸੇ ਬਣਾਇਆ ਹੈ, ਕੋਣ ਹੈ ਜੋ ਆਪ
ਕੇ ਸਾਰੇ ਰਾਜ਼ ਜਾਣਦਾ ਹੈ ਆਦਿ ਆਦਿ ਹੋਰ ਬਹੁਤ ਕੁੱਝ ਜੋ ਆਪ ਪੱੜ ਪੱੜ ਕੇ ਹੈਰਾਨ ਹੋਵੋਗੇ। ਇਹ ਸੱਭ
ਕੁੱਝ ਅੱਜ ਕੱਲ ਫੇਸਬੁਕ ਤੇ ਪੱੜਨ ਨੂੰ ਮਿਲਦਾ ਹੈ। ਲੋਕ ਧੜਾ ਧੱੜ ਇਹ ਕੁੱਝ ਜਾਨਣ ਲਈ ਇਸ ਕਾਲਮ ਦੀ
ਵਰਤੋਂ ਕਰ ਰਹੇ ਹਨ। ਜੋ ਬਿਲਕੁਲ ਲੋਕਾਂ ਨਾਲ ਬਹੁਤ ਵੱਡਾ ਫਰਾਡ ਹੈ। ਹੈਰਾਨੀ ਦੀ ਗੱਲ ਹੈ ਕਿ ਇਸ
ਕਾਲਮ ਦੀ ਵਰਤੋਂ ਸਾਡੇ ਸਿੱਖ ਭਰਾ ਤੇ ਭੈਣਾ ਹੀ ਕਰ ਰਹੀਆਂ ਹਨ। ਇਤਨਾਂ ਪੜ੍ਹ ਲਿਖਕੇ ਭੀ ਅਸੀ ਜੇ
ਅਜੇ ਨਾ ਸਮਝੇ ਤਾਂ ਕਦੋਂ ਸਮਝਾਂਗੇ। ਬਾਬੇ ਨਾਨਕ ਜੀ ਦਾ ਉਪਦੇਸ਼ ਬਹੁਤ ਹੀ ਸਰਲ ਤੇ ਸਮਝ ਵਿੱਚ ਆਉਣ
ਵਾਲਾ ਹੈ।
ਇੱਕ ਦਝਹਿ ਇੱਕ ਦਬੀਅਹ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿੱਚਿ ਉਸਟੀਅਹ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ ਪੰਨਾਂ648, ਮ. 1
ਗੁਰੂ ਸਾਹਿਬ ਜੀ ਫੁਰਮਾਹ ਰਹੇ ਹਨ ਕੇ ਇੱਕ ਲੋਕ ਅੇਸੇ ਹਨ ਜੋ ਅਪਣੇ ਪ੍ਰਾਣੀ ਨੂੰ ਕਬਰ ਵਿੱਚੇ ਦਬ
ਰਹੇ ਹਨ। ਇੱਕ ਲੋਕ ਹਨ ਜੋ ਪਰਾਣੀ ਨੂੰ ੱਅਗ ਵਿੱਚ ਸਾੜ ਰਹੇ ਹਨ। ਇਕਨਾਂ ਨੂੰ ਜੰਗਲ ਵਿੱਚ ਪਇਆਂ
ਨੂੰ ਕੁਤੇ ਬਿਲੇ ਖਾਹ ਜਾਂਦੇ ਹਨ। ਕਈਆਂ ਦਾ ਸਰੀਰ ਜਲ ਪਰਵਾਹ ਕਰ ਦੇਈਦਾ ਹੈ, ਪਾਰਸੀ ਲੋਕ ਪਰਾਣੀ
ਨੂੰ ਸੁਕੇ ਖੁਹ ਵਿੱਚ ਰੱਖ ਦੇਦੇਂ ਹਨ ਉਸਨੂੰ ਗਿਰਜ਼ਾਂ ਕਾਂ ਆਦਿ ਖਾਹ ਜਾਂਦੇ ਹਨ, ਪਰ ਇੱਕ ਗਲ ਦਾ
ਪਤਾ ਨਹੀ ਲਗਦਾ ਕਿ ਆਤਮਾਂ ਕਿਥੇ ਚਲੀ ਗਈ। ਪਿਛਲੀ ਪੰਗਤੀ ਵੱਲ ਧਿਆਨ ਦੇਵੋ ਕਿ ਆਤਮਾਂ ਕਿਥੇ ਚੱਲੀ
ਗਈ?
ਇਹ ਬੋਲ ਕਿਸਦੇ ਹਨ? ਉਤਰ; ਗੁਰੂ ਨਾਨਕ ਦੇਵ ਜੀ ਦੇ। ਹੁਣ ਇੱਕ ਗਲ ਵਿਚਾਰਵਾਨੋਂ ਵਿਚਾਰੋ ਜਿਸ ਬਾਰੇ
ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਆਤਮਾਂ ਦਾ ਪਤਾ ਨਹੀ ਚਲਦਾ ਕਿ ਕਿਥੇ ਚਲੀ ਗਈ। ਤੇ ਜੋ ਲੋਕ
ਦੱਸ ਰਹੇ ਹਨ ਆਪ ਜੀ ਪਿਛਲੇ ਜਨਮ ਮੇਂ ਜੌਹਰੀ ਥੇ ਰਾਜਨੀਤਕ ਥੇ, ਵਿਗਿਆਨੀ ਥੇ ਇਹਨਾਂ ਨੂੰ ਕਿਥੋਂ
ਪਤਾ ਲੱਗ ਗਿਆ ਕਿ ਆਪ ਟੀਚਰ ਥੇ ਵਾਪਾਰੀ ਥੇ।
ਆਪ ਕਬ ਮਰੇਂਗੇ ਦਾ ਪਤਾ ਭੀ ਇਹਨਾਂ ਨੇ ਕਿਵੇਂ ਲਗਾ ਲਿਆ? ਜਦੋਂ ਗੁਰਬਾਣੀ ਕਹਿ ਰਹੀ ਹੈ
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥
ਜੇ ਕਰਿ ਸਾਹਿਬ ਮਨਹੁ ਨ ਵੀਸਰੈ ਤਾਂ ਸਹਿਲਾ ਮਰਣਾ ਹੋਇ॥ ਪੰਨਾਂ 553 ਮਹਲਾ 3
ਤ ਇਸ ਜੋਤਸ਼ੀ ਨੇ ਕਿਵੇਂ ਜਾਣ ਲਿਆ ਕਿ ਤੂੰ ਪਿਛਲੇ ਜਨਮ ਵਿੱਚਿ ਜੋਹਰੀ ਥਾ॥ ਸਾਨੂੰ ਇਨਹਾਂ ਗਲਾਂ ਤੇ
ਵਿਸ਼ਵਾਸ ਨਹੀ ਕਰਨਾ ਚਾਹੀਦਾ॥ ਜੀਵਨ ਦੀ ਟੇਕ ਗੁਰਬਾਣੀ ਹੀ ਹੋਣੀ ਚਾਹੀਦੀ ਹੈ। ਭਰੋਸਾ ਸਿਰਫ
ਨਿੰਰਕਾਰ ਤੇ ਹੀ ਹੋਣਾ ਚਾਹੀਦਾ ਹੈ
ਸਤਿਗੁਰ ਬਾਝਹੁ ਅੰਧ ਗੁਬਾਰ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਪੰਨਾਂ
842 ਮ, 3.
ਦਾਸਰਾ ਦਲੇਰ ਸਿੰਘ ਜੋਸ਼-27 ਅਗਸਤ 2015 ਯੂ ਕੇ ਸਲੋਹ
ਫੋਨ 00447424655918, ਦੇਸ਼ 0091-9888151686
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
15/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਿਨਸਣਹਾਰੇ ਜੱਗ ਸੰਗ ਲਾਉਣਾ ਚਾਹੁੰਦਾ
ਹਾਂ।
ਜੋ ਰਹਿਣਾ ਨਾ, ਉਸ ਨੂੰ ਪਾਉਣਾ ਚਾਹੁੰਦਾ ਹਾਂ।
ਅਪਣਾ ਆਪ ਪਛਾਨਣ ਤੋਂ ਕਿਉਂ ਮੁਨਕਰ ਹਾਂ?
ਪੜ੍ਹ ਪੁਸਤਕ ਕੀ ਗਿਆਨ ਵਿਖਾਉਣਾ ਚਾਹੁੰਦਾ ਹਾਂ।
ਅਰਬਾਂ-ਖਰਬਾਂ ਭੀੜ `ਚ ਅਣਦਿਸ ਮਾਨਵ ਹਾਂ,
ਕਿਸ ਨੂੰ ਅਪਣੀ ਹੋਂਦ ਜਤਾਉਣਾ ਚਾਹੁੰਦਾ ਹਾਂ।
ਇਕ ਨਿੱਕਾ ਜਿਹਾ, ਖਿਣ ਕੁ ਵਾਸਤੇ, ਪਾਤਰ ਹਾਂ,
ਰੱਬ ਦੀ ਖੇਡ ਤੇ ਫਿਰ ਵੀ ਛਾਉਣਾ ਚਾਹੁੰਦਾ ਹਾਂ?
ਜੰਮਣਾ-ਮਰਨਾ, ਰੁਲਣਾ-ਸਹਿਣਾ, ਵਕਤ-ਕਟੀ,
ਮੁਕਤੀ ਦੀ ਥਾਂ, ਜਾਣਾ-ਆਉਣਾ ਚਾਹੁੰਦਾ ਹਾਂ?
ਮੋਹ-ਮਾਇਆ ਦੇ ਜਾਲ `ਚ ਫਸਿਆ ਖੁਸ਼ ਕਿਉਂ ਹਾਂ?
ਮੰਜ਼ਿਲ ਭੁੱਲ ਖੁਦ ਕਿਉਂ ਭਰਮਾਉਣਾ ਚਾਹੁੰਦਾ ਹਾਂ?
ਜੱਗ ਤੋਂ ਛੁੱਟ ਤੇ ਉਸ ਵਲ ਵਧ, ਜੇ ਪਾਉਣਾ ਉਹ,
ਉਸਨੂੰ ਜਪ ਜੇ ਸਫਰ ਮੁਕਾਉਣਾ ਚਾਹੁੰਦਾ ਹਾਂ।
13/09/15)
ਗੋਪਾਲ ਸਿੰਘ
Respected
S. Makhan Singh Ji
Waah Guru Ji Ka Khalsa
Waah Guru JI Ki Fateh
Bhai Jagtar Singh Jachak Ji wrote this article
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਭੂਤ, ਭਵਾਨ
ਤੇ ਭਵਿਖ in 4 parts, there may be more to
come. I am interested in knowing and would like to get hold of the copy he
mentioned "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ
ਸੰਥਾ-ਪੋਥੀਆਂ ਅਤੇ ਪੁਰਾਤਨ ਹੱਥ ਲਿਖਤਾਂ ਦੇ ਪਰਸਪਰ ਪਾਠ ਭੇਦਾਂ ਦੀ ਸੂਚੀ"
Where is this? Was it published? Is it available
for the public? Please let me know.
Thanks and keep up the great work for our community.
Thanks
May God bless us all to understand His Will
v/r
Gopal Singh
(ਤੁਹਾਡੇ ਸਵਾਲ ਦਾ ਜਵਾਬ ਤਾਂ ਚੰਗੀ ਤਰ੍ਹਾਂ ਜਾਚਕ ਜੀ ਹੀ ਦੇ ਸਕਦੇ ਹਨ। ਮੇਰੀ ਜਾਣਕਾਰੀ ਮੁਤਾਬਕ ਇਹ ਪੁਸਤਕ ਸ਼੍ਰੋਮਣੀ ਕਮੇਟੀ ਨੇ ਇੱਕ ਵਾਰੀ ਹੀ ਛਪਵਾਈ ਸੀ ਅਤੇ ਇਹ ਆਮ ਨਹੀਂ ਮਿਲਦੀ। ਸ: ਗੋਪਾਲ ਸਿੰਘ ਜੀ ਤੁਸੀਂ ਸਿੱਖ ਮਾਰਗ ਦੇ ਸਭ ਤੋਂ ਪੁਰਾਣੇ ਪਾਠਕਾਂ ਵਿਚੋਂ ਹੋ। ਕਿਰਪਾ ਕਰਕੇ
ਪੰਜਾਬੀ ਵਿੱਚ ਚਿੱਠੀ ਲਿਖਣ ਦੀ ਕੋਸ਼ਿਸ਼ ਕਰਿਆ ਕਰੋ-ਸੰਪਾਦਕ)
13/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਧੰਨ
ਭਾਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹਾਕ ਆਈ ਤੇਰੇ ਦਰੋਂ, ਸਾਡੇ ਹੋਏ ਧੰਨ ਭਾਗ।
ਸਾਡੀ ਯੁਗਾਂ ਦੀ ਉਡੀਕ, ਮਿਲੀ ਲਾਗੀਆਂ ਨੂੰ ਲਾਗ।
ਅਸੀਂ ਛੱਡਿਆ ਏ ਜੱਗ, ਸਾਡਾ ਟੁੱਟਾ ਮਾਇਆ ਮੋਹ।
ਜੁੜੇ ਤੇਰੇ ਨਾਮ ਨਾਲ, ਲੋਚਾ ਤੇਰੀ ਇੱਕ ਛੋਹ।
ਉਹ ਸੀ ਵਕਤ ਸੁਹਾਣਾ, ਤੇਰੇ ਨਾਂ ਦੀ ਲੱਗੀ ਜਾਗ।
ਹਾਕ ਆਈ ਤੇਰੇ ਦਰੋਂ, ਸਾਡੇ ਹੋਏ ਧੰਨ ਭਾਗ।
ਸੱਚਾ ਤੇਰਾ ਦਰਬਾਰ, ਸੱਚਾ ਤੇਰਾ ਏ ਜਗਤ।
ਆਣ ਕੂੜ ਤੋਂ ਛੁਡਾਵੀਂ, ਅਸੀਂ ਤੇਰੇ ਹਾਂ ਭਗਤ।
‘ਤੂੰ ਹੀ’, ‘ਤੂੰ ਹੀ’, ‘ਤੂੰ ਹੀ’, ‘ਤੂੰ ਹੀ’, ਸਾਨੂੰ ਆਉਂਦਾ ਇੱਕੋ ਰਾਗ।
ਹਾਕ ਆਈ ਤੇਰੇ ਦਰੋਂ, ਸਾਡੇ ਹੋਏ ਧੰਨ ਭਾਗ।
ਸਾਡੀ ਯੁਗਾਂ ਦੀ ਉਡੀਕ, ਮਿਲੀ ਲਾਗੀਆਂ ਨੂੰ ਲਾਗ।
13/09/15)
ਡਾ: ਗੁਰਮੀਤ ਸਿੰਘ ‘ਬਰਸਾਲ’
ਸਾਰਾਗੜ੍ਹੀ ਦੀ ਵਾਰ !!
ਜਦ ਸਾਰਾ ਗੜ੍ਹੀ ‘ਚ ਆਣਕੇ,
ਸਿੱਖਾਂ ਚੌਕੀ ਲਈ ਬਣਾ ।
ਉੱਥੇ ਆਣ ਪਠਾਣ ਕਬਾਇਲੀਆਂ,
ਲਿਆ ਘੇਰਾ ਰਲ਼ਕੇ ਪਾ ।
ਕਹਿੰਦੇ ਬਾਹਰ ਆ ਜਾਓ ਗੜ੍ਹੀ ‘ਚੋਂ,
ਨਾ ਜਿੰਦਗੀ ਲਿਓ ਗਵਾ ।
ਏਥੇ ਫੌਜ ਤੁਹਾਡੀ ਆਣਕੇ,
ਹੁਣ ਸਕਦੀ ਨਹੀਂ ਬਚਾ ।।
ਸਿੰਘਾਂ ਆਖਿਆ ਅੰਦਰੋਂ ਗਰਜਕੇ,
ਸਾਨੂੰ ਸਕੇ ਨਾ ਕੋਈ ਝੁਕਾ ।
ਅਸੀਂ ਡਰੀਏ ਕਦੇ ਨਾ ਮੌਤ ਤੋਂ,
ਸਾਨੂੰ ਜੰਗ ਜੂਝਣ ਦਾ ਚਾਅ ।
ਅਸੀਂ ਪੁੱਤਰ ਗੁਰੂ ਗੋਬਿੰਦ ਦੇ,
ਨਲੂਏ ਦੇ ਧਰਮ ਭਰਾ ।
ਸਿੰਘਾਂ ਗਰਜ ਜੈਕਾਰਾ ਛੱਡਿਆ,
ਗਈਆਂ ਰਫਲਾਂ ਮੋਢੇ ਆ ।।
ਸਿੰਘਾਂ ਸਾਂਭ ਗੜ੍ਹੀ ਵਿੱਚ ਮੋਰਚੇ,
ਦਿੱਤੀ ਅੱਗ ਤੇ ਅੱਗ ਵਰ੍ਹਾ ।
ਧੂਆਂ-ਧਾਰ ਹੋਇਆ ਮੈਦਾਨ ਫਿਰ,
ਉਥੇ ਗਿਆ ਅੰਧੇਰਾ ਛਾ ।
ਇੱਕੀ ਸਿੰਘ ਲਲਕਾਰੇ ਮਾਰਦੇ,
ਮੱਥਾ ਦਸ ਹਜਾਰ ਨਾਲ ਲਾ ।
ਉੱਥੇ ਢੇਰ ਲਾਸ਼ਾਂ ਦੇ ਲੱਗ ਗਏ,
ਵਗੇ ਖੂਨ ਵਾਲਾ ਦਰਿਆ ।।
ਛੇ ਘੰਟੇ ਦੇ ਵਿੱਚ ਸੂਰਿਆਂ,
ਗੱਡੀ ਛੇ ਸੌ ਦਿੱਤੇ ਚੜ੍ਹਾ ।
ਸਿੰਘਾਂ ਗੋਲੀ ਸਿੱਕਾ ਮੁੱਕਦਿਆਂ,
ਸੰਗੀਨਾਂ ਲਈਆਂ ਉਠਾ ।
ਜਖਮੀ ਸ਼ੇਰਾਂ ਵਾਂਗੂ ਝਪਟਦੇ,
ਦਿੰਦੇ ਦੁਸ਼ਮਣ ਝੱਟ ਲਿਟਾ ।
ਜਿਹੜੇ ਕਹਿੰਦੇ ਹੱਥੀਂ ਫੜਾਂਗੇ,
ਹੋਏ ਢੇਰ ਸਿੰਘਾਂ ਕੋਲ ਜਾ ।।
ਆਖਿਰ ਸਿੰਘ ਸ਼ਹੀਦੀ ਪਾਕੇ,
ਗਏ ਕੌਮ ਦਾ ਨਾਂ ਰੁਸ਼ਨਾ ।
ਸਿੰਘਾਂ ਜੰਗ ਲੜੀ ਚਮਕੌਰ ਜੋ,
ਮੁੜ ਚੇਤੇ ਗਏ ਕਰਵਾ ।
ਸਦਾ ਅਣਖ ਹਿੰਮਤ ਦੇ ਨਾਲ ਬਈ,
ਹੁੰਦਾ ਬੇਲੀ ਆਪ ਖੁਦਾ ।
ਤਾਹੀਓਂ ਸਾਰਾਗੜੀ ਦੀ ਜੰਗ ਨੂੰ,
ਅੱਜ ਦੁਨੀਆਂ ਰਹੀ ਏ ਗਾ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
10/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦੇਵ-ਦਾਨਵ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੇਰੇ ਅੰਦਰ ਦੇਵ ਵਸੇ ਇੱਕ, ਦਾਨਵ ਵੀ
ਇੱਕ ਵਸਦਾ।
ਕਿਸ ਦਾ ਕਦ ਪ੍ਰਭਾਵ ਪਵੇਗਾ, ਇਹ ਨਾ ਕੋਈ ਦਸਦਾ।
ਭਲਾ ਜਗਤ ਦਾ ਦੇਵ ਕਰਾਵੇ, ਦਾਨਵ ਜੰਗ ਕਰਵਾਵੇ।
ਦੋਨਾ ਵਿਚਲੀ ਜੰਗ ਵਿੱਚ ਫਸਿਆ, ਆਪਾ ਕਿਉਂ ਘਬਰਾਵੇ?
ਡਟ ਕੇ ਦੋਨੋਂ ਅੜਣ ਸਾਹਮਣੇ, ਵਿੱਚੋਂ ਕੋਈ ਨਾ ਨਸਦਾ।
ਮੇਰੇ ਅੰਦਰ ਦੇਵ ਵਸੇ ਇੱਕ, ਦਾਨਵ ਵੀ ਇੱਕ ਵਸਦਾ।
ਦੇਵਨੇਤ ਜੇ ਦੇਵ ਸੌਂ ਜਾਵੇ, ਦਾਨਵ ਲੁੱਡੀਆਂ ਪਾਵੇ,
ਚੰਗੇ ਭਲੇ ਦੀ ਮੱਤ ਮਰ ਜਾਂਦੀ, ਪੰਜਾਂ ਵਿੱਚ ਜਦ ਕਸਦਾ।
ਮੇਰੇ ਅੰਦਰ ਦੇਵ ਵਸੇ ਇੱਕ, ਦਾਨਵ ਵੀ ਇੱਕ ਵਸਦਾ।
ਦਾਨਵ ਸੌਂਵੇਂ, ਦੇਵ ਜੇ ਜਾਗੇ, ਨਾਮ ਦੀ ਵਰਖਾ ਵਰਸੇ।
ਰੱਬ ਵਰਗਾ ਫਿਰ ਹਰ ਕੋਈ ਦਿਸਦਾ, ਰਾਮ ਮਿਲਣ ਦਿਲ ਤਰਸੇ।
ਜਿਉਂ ਜਿਉਂ ੳੇੁਸਦੇ ਨੇੜੇ ਹੋਈਏ, ਜੀਣ-ਮਰਨ ਭਉ ਨਸਦਾ।
ਮੇਰੇ ਅੰਦਰ ਦੇਵ ਵਸੇ ਇੱਕ, ਦਾਨਵ ਵੀ ਇੱਕ ਵਸਦਾ।
ਉਸਦੀ ਮਿਹਰ ਪਵੇ ਤਾਂ ਅੰਦਰ, ਦੇਵ ਦੀ ਜਿੱਤ ਕਰਾਵੇ।
ਪੰਜੋਂ ਮੋੜ, ਨਾਮ ਸੰਗ ਜੋੜੇ, ਅਪਣੇ ਵਲ ਬੁਲਵਾਵੇ।
ਨਦਰ ਪਵੇ ਤਾਂ ਸੁੱਕਾ ਫਲ ਵੀ, ਰਾਮ ਨਾਮ ਰਸ ਰਸਦਾ।
ਮੇਰੇ ਅੰਦਰ ਦੇਵ ਵਸੇ ਇੱਕ, ਦਾਨਵ ਵੀ ਇੱਕ ਵਸਦਾ।
10/09/15)
ਪ੍ਰੋ: ਸਤਪਾਲ ਸਿੰਘ
(ਪੁਸਤਕ ਰਿਵਿਊ, ਅਜੀਤ ਅਖਬਾਰ ਸਤੰਬਰ 8, 2015)
ਗੁਰਮਤਿ ਕਿ ਮਨਮਤਿ
ਲੇਖਕ : ਗੁਰਿੰਦਰ ਸਿੰਘ ਪਾਲ
ਪੰਨੇ : 94, ਮੁੱਲ : 150 ਰੁਪਏ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਸੰਪਰਕ : 0172-5077427
ਛੇ ਪੁਸਤਕਾਂ ਦੇ ਰਚੇਤਾ ਗੁਰਿੰਦਰ ਸਿੰਘ ਪਾਲ ਦੀ ਇਹ ਸੱਤਵੀਂ ਪੁਸਤਕ ਹੈ। ਇਸ ਪੁਸਤਕ ਨੂੰ ਗੁਰਿੰਦਰ
ਸਿੰਘ ਪਾਲ ਨੇ ਗੁਰਮਤਿ ਦੇ ਜਿਗਿਆਸੂਆਂ ਨੂੰ ਸਮਰਪਿਤ ਕੀਤਾ ਹੈ। ਕਿਤਾਬ ਵਿਚ ਭੂਮਿਕਾ ਤੋਂ ਇਲਾਵਾ
12 ਅਧਿਆਇ ਹਨ। ਪਹਿਲੇ ਪਾਠ ਵਿਚ ਗੁਰੂ ਗ੍ਰੰਥ ਸਾਹਿਬ ਦਾ ਤਿੰਨ ਸੌ ਸਾਲਾ ਗੁਰਤਾਗੱਦੀ ਦਿਵਸ ਮਨਾਉਣ
ਵਿਚ ਗੁਰਮਤਿ ਆਸ਼ੇ ਤੋਂ ਕੀ ਖੁਨਾਮੀਆਂ ਹੋਈਆਂ ਹਨ, ਬਾਰੇ ਜ਼ਿਕਰ ਹੈ। ਅਗਲੇ ਪਾਠਾਂ ਵਿਚ ਸਿਰੋਪਾ,
ਕਰਾਮਾਤ, ਹੁਕਮਨਾਮਾ, ਨਸ਼ੇ ਤੇ ਪਾਠ ਕਰਨ ਬਾਰੇ ਗੁਰਮਤਿ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ। ਸਾਹਿਬ
ਸ਼ਬਦ ਕਿਵੇਂ ਤੇ ਕਿਸ ਲਈ ਵਰਤੀਏ, ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਸਿੱਖ ਦੀ ਪਹਿਚਾਣ ਗੁਰਮਤਿ ਆਸ਼ੇ
ਮੁਤਾਬਿਕ ਕੀ ਹੋਵੇ ਅਤੇ ਪਤਿਤ ਕੌਣ ਹੈ, ਬਾਰੇ ਵੀ ਉਲੇਖ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ
ਦਰਸਾਏ ਰੂਹਾਨੀ ਰਾਹ 'ਤੇ ਚੱਲ ਕੇ ਹੀ ਅਸੀਂ ਆਪਣੇ-ਆਪ ਨੂੰ ਸਿੱਖ ਕਹਾਉਣ ਦੇ ਹੱਕਦਾਰ ਹਾਂ। ਨਿਰੋਲ
ਗੁਰਮਤਿ ਆਸ਼ੇ ਤੋਂ ਲਿਖੀ ਇਹ ਪੁਸਤਕ ਮਨਮਤੀਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਜ਼ਰੂਰ ਰੜਕੇਗੀ, ਕਿਉਂਕਿ
ਉਨ੍ਹਾਂ ਦੇ ਸਿਧਾਂਤ ਤੇ ਅਮਲ ਵਿਚ ਅਥਾਹ ਅੰਤਰ ਹੈ। ਦੂਸਰਾ, ਸੱਚੇ ਸਿੱਖ ਲਈ ਪੁਸਤਕ ਬਹੁਤ ਲਾਹੇਵੰਦ
ਹੈ। ਲੇਖਕ ਨੇ ਗੁਰਮਤਿ ਦ੍ਰਿਸ਼ਟੀਕੋਣ ਤੋਂ ਇਹ ਪੁਸਤਕ ਲਿਖ ਕੇ ਸ਼ਲਾਘਾਯੋਗ ਕੰਮ ਕੀਤਾ ਹੈ।
-ਪ੍ਰੋ: ਸਤਪਾਲ ਸਿੰਘ
10/09/15)
ਜਸਵੰਤ ਸਿੰਘ ਅਜੀਤ
ਦੇਸ
ਵਿੱਚ ਘਟਦੀ ਸਿੱਖ ਆਬਾਦੀ `ਤੇ ਚਿੰਤਾ ਕਿਉਂ?
ਭਾਰਤ ਸਰਕਾਰ ਵਲੋਂ ਸੰਨ-2011 ਵਿੱਚ ਹੋਈ ਜਨ-ਗਣਨਾ ਦੇ ਆਧਾਰ `ਤੇ ਦੇਸ਼ ਵਿਚਲੀ ਆਬਾਦੀ
ਦੇ ਜਾਤੀ-ਅਧਾਰਤ ਜੋ ਅੰਕੜੇ ਜਾਰੀ ਕੀਤੇ ਗਏ ਹਨ, ਉਨ੍ਹਾਂ ਅਨੁਸਾਰ ਸਿੱਖਾਂ ਦੀ ਅਬਾਦੀ 2. 08 ਕਰੋੜ
ਵਿਖਾਈ ਗਈ ਹੈ, ਜੋ ਕਿ ਦੇਸ਼ ਦੀ ਕੁਲ ਅਬਾਦੀ 121. 09 ਕਰੋੜ ਦਾ ਕੇਵਲ 1. 07 ਪ੍ਰਤੀਸ਼ਤ ਹੀ ਹੈ।
ਇਸਦੇ ਨਾਲ ਹੀ ਇਹ ਵੀ ਦਸਿਆ ਗਿਆ ਹੈ ਕਿ ਸਿੱਖ-ਅਬਾਦੀ ਵਿੱਚ ਸੰਨ-2001 ਤੋਂ ਸੰਨ-2011 ਦੇ ਦਹਾਕੇ
ਦੌਰਾਨ 0. 2 ਪ੍ਰਤੀਸ਼ਤ ਦੀ ਕਮੀ ਆਈ ਹੈ। ਇਸ ਹੋਈ ਕਮੀ ਨੂੰ ਲੈ ਕੇ ਸਿੱਖ ਹਲਕਿਆਂ, ਵਿਸ਼ੇਸ਼ ਕਰ
ਰਾਜਸੀ ਅਤੇ ਧਾਰਮਕ ਹਲਕਿਆਂ, ਵਿੱਚ ਚਰਚਾ ਛਿੜ ਗਈ ਹੈ। ਇਥੋਂ ਤਕ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਨੇ ਵੀ ਸਿੱਖਾਂ ਦੀ ਘਟ ਰਹੀ ਅਬਾਦੀ ਤੇ ਚਿੰਤਾ ਪ੍ਰਗਟ ਕਰਦਿਆਂ ਸਿੱਖਾਂ ਦੇ ਨਾਂ
ਸੰਦੇਸ਼ ਤਕ ਜਾਰੀ ਕਰ ਦਿੱਤਾ ਕਿ ਸਿੱਖਾਂ ਦੀ ਗਿਣਤੀ ਵਧਾਣ ਲਈ ਹਰ ਸਿੱਖ ਪਰਿਵਾਰ ਤਿੰਨ ਬੱਚੇ ਪੈਦਾ
ਕਰੇ।
ਇਸਤੋਂ ਪਹਿਲਾਂ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੰਦੇਸ਼ ਦੀ ਪੁਣ-ਛਾਣ ਕੀਤੀ
ਜਾਏ, ਉਸਤੋਂ ਪਹਿਲਾਂ ਇਨ੍ਹਾਂ ਅੰਕੜਿਆਂ, ਜੋ ਸਰਕਾਰੀ ਤੋਰ ਤੇ ਜਾਰੀ ਕੀਤੇ ਗਏ ਹਨ, ਦੀ ਪੁਣ-ਛਾਣ
ਕਰ ਲੈਣਾ ਜ਼ਰੂਰੀ ਦੀ ਹੈ।
ਦੇਸ਼ ਵਿਚਲੀ ਸਿੱਖ ਅਬਾਦੀ ਬਾਰੇ ਅੰਕੜਿਆਂ ਪ੍ਰਤੀ ਬੇ-ਭਰੋਸਗੀ: ਜੇ ਗੰਭੀਰਤਾ ਨਾਲ ਇਨ੍ਹਾਂ
ਅੰਕੜਿਆਂ ਦੀ ਘੋਖ ਕੀਤੀ ਜਾਏ ਤਾਂ ਇਨ੍ਹਾਂ ਵਿਚਲੇ ਘਟੋਘਟ ਸਿੱਖ ਅਬਾਦੀ ਦੇ ਅੰਕੜੇ ਬਹੁਤੇ
ਭਰੋਸੇਯੋਗ ਨਹੀਂ ਜਾਪਦੇ। ਇਸਦਾ ਇੱਕ ਕਾਰਣ ਤਾਂ ਇਹ ਹੈ ਕਿ ਪੰਜਾਬ ਵਿੱਚ ਜਿਹੜੇ ਸਿੱਖ ਨੌਜਵਾਨ ਆਦਿ
ਸਿੱਖੀ ਵਿਰਸੇ ਨਾਲੋਂ ਟੁੱਟ, ਸਿੱਖੀ ਸਰੂਪ ਤਿਆਗ ਗਏ ਹੋਏ ਹਨ, ਉਨ੍ਹਾਂ ਨੂੰ ਵੀ ਧਰਮ ਦੇ ਕਾਲਮ
ਵਿੱਚ ਸਿੱਖ ਵਜੋਂ ਦਰਜ ਕਰ, ਸਿੱਖਾਂ ਦੀ ਗਿਣਤੀ ਵਿੱਚ ਜੋੜ ਲਿਆ ਗਿਆ ਜਾਪਦਾ ਹੈ। ਇਸਤੋਂ ਇਲਾਵਾ
ਪੰਜਾਬ ਤੋਂ ਬਾਹਰ ਦੇ ਰਾਜਾਂ ਵਿੱਚ ਆਮ ਤੋਰ ਤੇ ਸਿੱਖਾਂ ਨੂੰ ਇੱਕ ਵਖਰੀ ਕੌਮ ਨਹੀਂ, ਸਗੋਂ
ਹਿੰਦੂਆਂ ਦਾ ਹੀ ਇੱਕ ਅੰਗ ਮੰਨਿਆ ਜਾਂਦਾ ਹੈ, ਇਸ ਕਰਕੇ ਸੁਭਾਵਕ ਹੈ ਕਿ ਪੰਜਾਬੋਂ ਬਾਹਰ ਦੇ ਰਾਜਾਂ
ਵਿੱਚ ਜਨ-ਗਣਨਾ ਕਰਨ ਸਮੇਂ, ਬਹੁਤੇ ਸਿੱਖਾਂ ਨੂੰ ਧਰਮ ਦੇ ਖਾਨੇ ਵਿੱਚ ਹਿੰਦੂ ਵਜੋਂ ਹੀ ਦਰਜ ਕਰ,
ਹਿੰਦੂਆਂ ਦੀ ਗਿਣਤੀ ਵਿੱਚ ਜੋੜ ਦਿੱਤਾ ਗਿਆ ਹੋਵੇਗਾ।
ਇਸਦਾ ਪ੍ਰਤੱਖ ਸਬੂਤ ਦਿੱਲੀ ਵਿਚਲੀ ਸਿੱਖ ਅਬਾਦੀ, ਜੋ ਪੰਜ ਲੱਖ ਦੇ ਆਸ-ਪਾਸ ਦਸੀ ਗਈ ਹੈ, ਉਹ ਇਸ
ਕਰਕੇ ਭਰੋਸੇਯੋਗ ਨਹੀਂ ਜਾਪਦੀ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ
ਚੋਣਾਂ, ਜੋ 2013 ਵਿੱਚ ਹੋਈਆਂ, ਨਾਲ ਸੰਬੰਧਤ ਸਰਕਾਰੀ ਤੋਰ ਤੇ ਤਿਆਰ ਕੀਤੀ ਗਈ ਹੋਈ ਮਤਦਾਤਾ ਸੂਚੀ
ਅਨੁਸਾਰ ਸਿੱਖ ਮਤਦਾਤਾਵਾਂ ਦੀ ਗਿਣਤੀ ਚਾਰ ਅਤੇ ਪੰਜ ਲੱਖ ਦੇ ਵਿਚਕਾਰ ਹੈ। ਜਾਣਕਾਰ ਹਲਕਿਆਂ
ਅਨੁਸਾਰ ਦਿੱਲੀ ਗੁਰਦੁਆਰਾ ਚੋਣਾਂ ਲਈ ਤਿਆਰ ਮਤਦਾਤਾ ਸੂਚੀ ਵਿੱਚ ਦਿੱਲੀ ਵਿਚਲੇ ਸਾਰੇ ਸਿੱਖ
ਮਤਦਾਤਾ ਸ਼ਾਮਲ ਨਹੀਂ। ਇਸਦਾ ਇੱਕ ਕਾਰਣ ਤਾਂ ਇਹ ਦਸਿਆ ਜਾਂਦਾ ਹੈ ਕਿ ਸਿੱਖਾਂ ਦਾ ਇੱਕ ਵਰਗ ਦੋ
ਕਾਰਣਾਂ ਕਰਕੇ ਇਸ ਸੂਚੀ ਵਿੱਚ ਆਪਣਾ ਨਾਂ ਸ਼ਾਮਲ ਕਰਵਾਉਣ ਤੋਂ ਕਤਰਾਂਦਾ ਹੈ, ਇੱਕ ਤਾਂ ਇਹ ਕਿ
ਦਿੱਲੀ ਗੁਰਦੁਆਰਾ ਕਮੇਟੀ ਵਿੱਚ ਭ੍ਰਿਸ਼ਟਾਚਾਰ ਹੋਣ ਦਾ ਪ੍ਰਚਾਰ ਇਤਨਾ ਜ਼ਿਆਦਾ ਕਰ ਦਿੱਤਾ ਗਿਆ ਹੋਇਆ
ਹੈ, ਜੋ ਅੱਜ ਵੀ ਜਾਰੀ ਹੈ, ਉਸਤੋਂ ਇਹ ਆਮ ਸਿੱਖਾਂ ਵਿੱਚ ਇਹ ਸੰਦੇਸ਼ ਚਲਾ ਗਿਆ ਹੈ ਕਿ ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਭਿਸ਼ਟਾਚਾਰ ਦਾ ਹੀ ਅੱਡਾ ਹੈ, ਜਿਸਦੇ ਮੈਂਬਰ ਅਤੇ ਅਹੁਦੇਦਾਰ ਸਮੁਚੇ
ਰੂਪ ਵਿੱਚ ਹੀ ਚੋਰ ਹਨ। ਹਰ ਗੁਰਦੁਆਰਾ ਚੋਣ ਵਿੱਚ ਉਹੀ ਲੋਕੀ ਮੈਂਬਰ ਬਣਨ ਲਈ ਅਗੇ ਆਉਂਦੇ ਹਨ, ਜੋ
ਇਹ ਮੰਨ ਕੇ ਚਲਦੇ ਹਨ, ਕਿ ਉਹ ਗੁਰਦੁਆਰਾ ਕਮੇਟੀ ਦਾ ਮੈਂਬਰ ਬਣ, ਗੁਰੂ ਗੋਲਕ ਲੁਟ ਨਾ ਕੇਵਲ ਆਪਣਾ
ਘਰ ਹੀ ਭਰਨਗੇ, ਸਗੋਂ ਆਪਣੀਆਂ ਕਈ ਪੀੜੀਆਂ ਤਕ ਲਈ ਵੀ ਗੁਜ਼ਾਰੇ ਦਾ ਜੁਗਾੜ ਕਰ ਦੇਣਗੇ। ਇਸ ਪ੍ਰਚਾਰ
ਸਦਕਾ ਬਣੇ ਪ੍ਰਭਾਵ ਕਾਰਣ ਸਿੱਖਾਂ ਦਾ ਇੱਕ ਵਰਗ, ਇਹ ਮੰਨ, ਆਪਣੇ ਨਾਂ ਗੁਰਦੁਆਰਾ ਚੋਣਾਂ ਦੀ
ਮਤਦਾਤਾ ਸੂਚੀ ਸ਼ਾਮਲ ਨਹੀਂ ਕਰਵਾਂਦਾ ਕਿ ਉਹ ਚੋਰਾਂ ਵਿਚੋਂ ਚੋਰ ਦੀ ਚੋਣ ਕਰਨ ਦੇ ‘ਪਾਪ’ ਵਿੱਚ
ਹਿਸੇਦਾਰ ਨਹੀਂ ਬਣਨਾ ਚਾਹੁੰਦਾ।
ਇਸੇ ਤਰ੍ਹਾਂ ਦੂਸਰਾ ਕਾਰਣ ਇਹ ਹੈ ਕਿ ਦਿੱਲੀ ਗੁਰਦੁਆਰਾ ਐਕਟ ਅਨੁਸਾਰ ਕੇਵਲ ਉਹੀ ਸਿੱਖ ਮਤਦਾਤਾ ਬਣ
ਸਕਦਾ ਹੈ, ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਕੋਈ ਕੁਰਹਿਤ, ਵਾਲ ਰੰਗਣ, ਸ਼ਰਾਬ ਪੀਣ, ਕੇਸਾਂ ਦੀ
ਬੇਅਦਬੀ ਆਦਿ ਦੀ ਨਾ ਕਰਦਾ ਹੋਵੇ। ਕਈ ਧਾਰਮਕ ਵਿਚਾਰਾਂ ਦੇ ਧਾਰਨੀ ਸਿੱਖ ਇਸ ਧਾਰਣਾ ਅਧੀਨ, ਕਿ ਹੋ
ਸਕਦਾ ਹੈ ਕਿ ਉਨ੍ਹਾਂ ਵਿੱਚ ਇਨ੍ਹਾਂ ਵਿਚੋਂ ਕੋਈ ਇੱਕ ਵੀ ਕਮਜ਼ੋਰੀ ਹੋਵੇ, ਆਪਣਾ ਨਾਂ ਮਤਦਾਤਾ ਸੂਚੀ
ਵਿੱਚ ਸ਼ਾਮਲ ਕਰਵਾ ਆਪਣੀ ਆਤਮਾ ਨਾਲ ਧ੍ਰੋਹ ਕਮਾਣਾ ਨਹੀਂ ਚਾਹੁੰਦੇ।
ਇਹੀ ਕਾਰਣ ਹੈ ਕਿ ਜੇ ਇਸ ਸਥਿਤੀ ਦੀ ਗੰਭੀਰਤਾ ਨਾਲ ਘੋਖ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਿਲ ਨਹੀਂ
ਕਿ ਦਿੱਲੀ ਵਿੱਚ ਸਿੱਖ ਮਤਦਾਤਾਵਾਂ ਦੀ ਗਿਣਤੀ 6 ਤੋਂ 8 ਲੱਖ ਤਕ ਹੋ ਸਕਦੀ ਹੈ ਅਤੇ ਇਸ ਹਿਸਾਬ ਨਾਲ
ਦਿੱਲੀ ਦੀ ਸਿੱਖ ਵਸੋਂ 12 ਤੋਂ 15 ਲੱਖ ਤਕ ਹੋਣੀ ਸੁਭਾਵਕ ਹੈ। ਇਹ ਗਲ ਵਰਨਣਯੋਗ ਹੈ ਕਿ ਕਾਫੀ
ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਪੰਥਕ - ਜ. ਸੰਤੋਖ ਸਿੰਘ) ਵਲੋਂ ਜ. ਮਨਜੀਤ ਸਿੰਘ ਜੀਕੇ, ਜੋ
ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਹਨ,
ਦੀ ਅਗਵਾਈ ਵਿੱਚ ਦਿੱਲੀ ਦੇ ਤਿਲਕ ਨਗਰ ਹਲਕੇ ਤੋਂ ਸਿੱਖ ਵਸੋਂ ਦੀ ਗਣਨਾ ਕਰਨ ਦਾ ਕੰਮ ਸ਼ੁਰੂ
ਕਰਵਾਇਆ ਗਿਆ ਸੀ, ਜਿਸਨੂੰ ਉਸ ਸਮੇਂ ‘ਜਾਤੀਗਤ ਜਨਗਣਨਾ’ ਨੂੰ ਸੰਵਿਧਾਨ ਦੀ ਉਲੰਘਣਾ, ਕਰਾਰ ਦੇ
ਰੁਕਵਾ ਦਿੱਤਾ ਗਿਆ ਸੀ। ਜੇ ਉਸ ਸਮੇਂ ਇਸ ਕੰਮ ਨੂੰ ਪੂਰਿਆਂ ਹੋਣ ਦਿੱਤਾ ਜਾਂਦਾ ਤਾਂ ਦਿੱਲੀ ਵਿੱਚ
ਸਿੱਖ ਅਬਾਦੀ ਦੇ ਲਗਭਗ ਸਹੀ ਅੰਕੜੇ ਜ਼ਰੂਰ ਪ੍ਰਾਪਤ ਹੋ ਸਕਦੇ ਸਨ।
ਹੁਣ ਵੀ ਜੇ ਚਾਹੁਣ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਪੋ-ਆਪਣੇ ਹਲਕੇ
ਵਿੱਚ ਗੁਰਦੁਆਰਾ ਚੋਣਾਂ ਲਈ ਮਤਦਾਤਾ ਬਣਾਉਣ ਦੇ ਅਧਾਰ `ਤੇ ਸਿੱਖ ਅਬਾਦੀ ਦੇ ਅੰਕੜੇ ਤਿਆਰ ਕਰਵਾ ਕੇ
ਘਟੋਘਟ ਦਿੱਲੀ ਵਿੱਚ ਤਾਂ ਸਿੱਖ ਵਸੋਂ ਦੇ ਲਗਭਗ ਸਹੀ ਅੰਕੜਿਆਂ ਦਾ ਜੁਗਾੜ ਕਰਨ ਵਿੱਚ ਮਦਦਗਾਰ ਹੋ
ਸਕਦੇ ਹਨ।
ਦੇਸ ਵਿੱਚ ਸਿੱਖ ਵਸੋਂ ਦੀ ਕਮੀ ਦਾ ਹੋਣ ਦਾ ਇੱਕ ਕਾਰਣ ਇਹ ਵੀ: ਪੈਸੇ ਕਮਾਣ ਅਤੇ ਉੱਚ
ਸਿਖਿਆ ਪ੍ਰਾਪਤ ਕਰਨ ਦੀ ਇੱਛਾ ਸ਼ਕਤੀ, ਪੰਜਾਬ ਵਿੱਚ ਲਗਾਤਾਰ ਵਧਦੀ ਜਾ ਰਹੀ ਬੇ-ਰੁਜ਼ਗਾਰੀ ਅਤੇ
ਕਰਜ਼ਿਆਂ ਹੇਠ ਦੱਬੇ ਕਿਸਾਨਾਂ ਦੇ ਕਰਜ਼ੇ ਉਤਾਰਨ ਦੀ ਸਮਰਥਾ ਵਿੱਚ ਆ ਰਹੀ ਕਮੀ ਆਦਿ ਦੇ ਕਾਰਣ
ਵਿਦੇਸ਼ਾਂ ਵਲ ਵੱਧ ਰਿਹਾ ਪਲਾਇਨ ਵੀ ਦੇਸ਼ ਵਿੱਚ ਸਿੱਖ ਵਸੋਂ ਵਿੱਚ ਘਾਟ ਆਉਣ ਦਾ ਕਾਰਣ ਹੋ ਸਕਦਾ ਹੈ।
ਅਕਾਲ ਤਖਤ ਦੇ ਜਥੇਦਾਰ ਦਾ ਸੰਦੇਸ਼: ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ
ਸਿੱਖ ਪਰਿਵਾਰਾਂ ਨੂੰ ਤਿੰਨ ਬੱਚੇ ਪੈਦਾ ਕਰਨ ਦਾ ਦਿੱਤਾ ਗਿਆ ਸੰਦੇਸ਼ ਹੈਰਾਨੀ ਪੈਦਾ ਕਰਨ ਵਾਲਾ ਹੈ।
ਕਿਉਂਕਿ ਜੇ ਗੁਰੂ ਸਾਹਿਬਾਨ ਦੇ ਜੀਵਨ-ਕਾਲ ਦਾ ਇਤਿਹਾਸ ਵਾਚਿਆ ਜਾਏ ਤਾਂ ੳਨ੍ਹਾਂ ਵਲੋਂ ਨਿਸ਼ਚਤ
ਸ਼ਰਤਾਂ ‘ਸਿਰ ਦੀਜੈ ਕਾਣ ਨਾ ਕੀਜੈ’, ‘ਸਿਰ ਧਰ ਤਲੀ ਗਲੀ ਮੇਰੀ ਆੳੇੁ’ ਅਦਿ ਇਸ ਗਲ ਦੀਆਂ ਗੁਆਹ ਹਨ
ਕਿ ਗੁਰੂ ਸਾਹਿਬਾਂ ਨੇ ਸਿੱਖੀ ਵਿੱਚ ‘ਗਿਣਤੀ-ਆਤਮਕਤਾ’ ਦੇ ਨਹੀਂ, ਸਗੋਂ ਗੁਣਾਤਮਕਤਾ ਦੇ ਆਧਾਰ ਤੇ
ਸਿੱਖਾਂ ਨੂੰ ਆਪਣੇ ਨਾਲ ਜੋੜਨ ਨੂੰ ਪਹਿਲ ਦਿੱਤੀ ਰਖੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਸੀ ਹਜ਼ਾਰ
ਦੀ ਹਾਜ਼ਰੀ ਵਿਚੋਂ ‘ਸਿਰ ਭੇਂਟ ਦੀ ਸ਼ਰਤ’ ਨੂੰ ਪੂਰਿਆਂ ਕਰਨ ਵਾਲੇ ਕੇਵਲ ਪੰਜ ਸਿੱਖਾਂ ਦੀ ਹੀ ਚੋਣ
ਕਰ ਸੰਤੁਸ਼ਟ ਹੋ ਗਏ, ਉਨ੍ਹਾਂ ਕੋਈ ਸ਼ਿਕਵਾ ਨਹੀਂ ਕੀਤਾ ਅਤੇ ਨਾ ਹੀ ਇਹ ਆਖ ਅਸੰਤੁਸ਼ਟਤਾ ਜਤਾਈ ਕਿ
ਇਤਨੀ ਜ਼ਿਆਦਾ ਹਾਜ਼ਰੀ ਵਿਚੋਂ ਕੇਵਲ ਪੰਜ ਹੀ ਕਿਉਂ ਨਿਤਰੇ?
ਇਸਲਈ ਇਹ ਚਿੰਤਾ ਛੱਡ ਕਿ 121. 09 ਕਰੋੜ ਦੀ ਅਬਾਦੀ ਵਿਚੋਂ ਸਿੱਖ 2. 08 ਕਰੋੜ, ਅਰਥਾਤ 2. 08
ਪ੍ਰਤੀਸ਼ਤ ਹੀ ਕਿਉਂ? , ਇਸ ਪਾਸੇ ਧਿਆਨ ਦਿਉ, ਜਿਸ ਨਾਲ ਇਹੀ, ਜੋ ਹਨ, ਗੁਰੂ ਸਾਹਿਬਾਨ ਵਲੋਂ ਸਿੱਖ
ਲਈ ਨਿਸ਼ਚਿਤ ਕੀਤੀ ਗਈ ਹੋਈ ਕਸੌਟੀ ਤੇ ਪੂਰਿਆਂ ਉਤਰਨ ਅਤੇ ਬਹੁਤ ਹੀ ਛੋਟੀ ਘਟਗਿਣਤੀ ਵਿੱਚ ਹੁੰਦਿਆਂ
ਹੋਇਆਂ ਵੀ ਸਿੱਖ, ਗੁਰੂ ਸਾਹਿਬਾਨ ਵਲੋਂ ਸਥਾਪਤ ਆਦਰਸ਼ਾਂ, ਗਰੀਬ-ਮਜ਼ਲੂਮ ਦੀ ਰਖਿਆ ਅਤੇ ਜਬਰ-ਜ਼ੁਲਮ
ਤੇ ਅਨਿਆਇ ਵਿਰੁਧ ਸੰਘਰਸ਼ ਕਰ, ਆਤਮ-ਵਿਸ਼ਵਾਸ ਨਾਲ ਓਤ-ਪ੍ਰੋਤ ਹੋ ਆਤਮ-ਸਨਮਾਨ ਕਾਇਮ ਰਖਣ ਦੀ ਕਸੌਟੀ
ਪੁਰ ਪੂਰਿਆਂ ਉਤਰਨ ਦੇ ਕਾਬਲ ਬਣ ਸਕਣ। ਜਿਸਦੇ ਫਲਸਰੂਪ ਸੰਸਾਰ ਵਿੱਚ ਸਿੱਖਾਂ ਪ੍ਰਤੀ ਮੁੜ ਉਹੀ
ਵਿਸ਼ਵਾਸ ਪੈਦਾ ਹੋ ਸਕੇ, ਜਿਸਦੇ ਸਹਾਰੇ ਅੰਗ੍ਰੇਜ਼ ਜੱਜ, ਇਸ ਵਿਸ਼ਵਾਸ ਨਾਲ ਕਿ ਸਿੱਖ ਕਦੀ ਝੂਠ ਨਹੀਂ
ਬੋਲਦਾ, ਇੱਕੋ ਸਿੱਖ ਦੀ ਗੁਆਹੀ ਤੇ ਫੈਸਲਾ ਦੇ ਦਿਆ ਕਰਦੇ ਸਨ, ਲੋਕੀ ਆਪਣੀਆਂ ਧੀਆਂ-ਭੈਣਾਂ ਨੂੰ ਇਸ
ਵਿਸ਼ਵਾਸ ਨਾਲ, ਗਡੀ ਦੇ ਉਸ ਡਿਬੇ ਵਿੱਚ ਬਿਠਾ ਨਿਸ਼ਚਿਤ ਹੋ ਜਾਂਦੇ ਸਨ ਜਿਸ ਵਿੱਚ ਭਾਵੇਂ ਇੱਕੋ ਹੀ
ਸਿੱਖ ਬੈਠਾ ਹੋਵੇ, ਕਿ ਸਿੱਖ ਦੇ ਹੁੰਦਿਆਂ ਉਨ੍ਹਾਂ ਦੀ ਧੀ-ਭੈਣ ਨੂੰ ਕੋਈ ਖਤਰਾ ਨਹੀਂ, ਉਸ
ਕਾਫਿਲੇ, ਜਿਸ ਵਿੱਚ ਇੱਕੋ-ਇੱਕ ਸਿੱਖ ਸ਼ਾਮਲ ਹੋਵੇ, ਨੂੰ ਪੂਰੀ ਤਰ੍ਹਾਂ ਸੁਰਖਿਅਤ ਮੰਨ, ਕਾਫਿਲੇ
ਵਿੱਚ ਸ਼ਾਮਿਲ ਲੋਕੀ ਹਰ ਪੜਾਅ ਤੇ ਆਰਾਮ ਨਾਲ ਸਉਂ ਜਾਂਦੇ ਸਨ।
…ਅਤੇ ਅੰਤ ਵਿੱਚ: ਯਾਦ ਰਖਣ ਵਾਲੀ ਗਲ ਇਹ ਹੈ ਕਿ ਅਨੇਕਾਂ ਸੰਕਟਾਂ ਭਰੇ ਸਮੇਂ ਵਿੱਚੋਂ
ਗੁਜ਼ਰਦਿਆਂ ਹੋਇਆਂ ਵੀ ਸਿੱਖਾਂ ਨੇ ਆਪਣੇ ਉਸ ਆਚਰਣ ਨੂੰ ਕਾਇਮ ਰਖਿਆ, ਜਿਸ ਬਾਰੇ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਨੇ ਕਿਹਾ ਸੀ ‘ਹਮ ਲੇ ਜਾਨੋ ਪੰਥ ਉਚੇਰੇ’। ਸਿੱਖਾਂ ਦੇ ਆਚਰਣ ਦੇ ਸਬੰਧ ਵਿੱਚ
ਅਬਦਾਲੀ ਦੇ ਹਮਲੇ ਸਮੇਂ ਉਸ ਨਾਲ ਆਇਆ ਕਾਜ਼ੀ ਨੂਰ ਮੁਹੰਮਦ, ਜੋ ਸਿੱਖਾਂ ਨੂੰ ਨਫਰਤ ਕਰਦਾ, ਉਨ੍ਹਾਂ
ਨੂੰ ਸੱਗ (ਕੁੱਤੇ) ਤਕ ਆਖਦਾ ਸੀ, ਵੀ ਲੜਾਈ ਦੇ ਮੈਦਾਨ ਵਿੱਚ ਸਿੱਖਾਂ ਦੇ ਉੱਚ ਆਚਰਣ ਨੂੰ ਵੇਖ ਇਹ
ਲਿਖਣ ਤੇ ਮਜਬੂਰ ਹੋ ਗਿਆ ਕਿ ‘ਸੱਗਾਂ (ਕੁਤਿਆਂ) {ਸਿੱਖਾਂ} ਦੇ ਲੜਨ ਢੰਗ ਤੋਂ ਬਿਨਾਂ ਉਨ੍ਹਾਂ ਦਾ
ਇੱਕ ਹੋਰ ਗੁਣ ਵੀ ਵੇਖਣ-ਸੁਣਨ ਅਤੇ ਸਮਝਣ ਵਾਲਾ ਹੈ। ਉਸ ਗੁਣ ਵਿੱਚ ਉਹ ਕਈ ਹੋਰਨਾਂ ਬਹਾਦਰਾਂ
ਨਾਲੋਂ ਕਿਤੇ ਬਹੁਤ ਹੀ ਅੱਗੇ ਹਨ। ਇਹ ਕਿਸੇ ਔਰਤ ਦਾ ਗਹਿਣਾ ਜਾਂ ਪੈਸਾ ਨਹੀਂ ਲੁਟਦੇ, ਭਾਵੇਂ ਉਹ
ਸੁਆਣੀ ਹੋਵੇ ਜਾਂ ਗੋਲੀ (ਬਾਂਦੀ)। ਇਨ੍ਹਾਂ ਵਿੱਚ ਵਿਭਚਾਰ ਵਰਗੀ ਮਾੜੀ ਬੁਰਾਈ ਵੀ ਨਹੀਂ ਅਤੇ ਨਾ
ਹੀ ਇਹ ਕਿਸੇ ਦੀ ਚੋਰੀ ਕਰਦੇ ਹਨ। ਔਰਤ ਚਾਹੇ ਜਵਾਨ ਹੋਵੇ ਜਾਂ ਬੁਢੀ ਇਹ ਉਸਨੂੰ ‘ਬੁਢੀ’ ਹੀ ਆਖਦੇ
ਹਨ। ਨਾ ਹੀ ਇਹ ਚੋਰੀ ਕਰਦੇ ਹਨ ਤੇ ਨਾ ਹੀ ਸੰਨ੍ਹ ਮਾਰਦੇ ਹਨ। ਇਹ ਚੋਰੀ ਕਰਨ ਵਾਲੇ ਅਤੇ ਸੰਨ੍ਹ
ਮਾਰਨ ਵਾਲੇ ਨਾਲ ਮਿਤਰਤਾ ਵੀ ਨਹੀਂ ਕਰਦੇ।
ਇਸੇ ਤਰ੍ਹਾਂ ‘ਤਾਰੀਖ-ਏ-ਪੰਜਾਬ’ ਵਿੱਚ ਬੂਟੇ ਸ਼ਾਹ ਨੇ ਲਿਖਿਆ ਕਿ ‘ਜੇ ਸਿੱਖ ਕਿਧਰੇ ਕਿਸੇ ਕਾਫਿਲੇ
ਤੇ ਹਮਲਾ ਕਰਦੇ ਤਾਂ ਉਹ ਕਿਸੇ ਮਰਦ ਦੇ ਸਿਰ ਤੋਂ ਪਗੜੀ ਉਕਾ ਨਹੀਂ ਸੀ ਉਤਾਰਦੇ ਅਤੇ ਨਾ ਹੀ ਔਰਤਾਂ
ਦੇ ਗਹਿਣਿਆਂ ਜਾਂ ਕਪੜਿਆਂ ਨੂੰ ਹੱਥ ਲਾਉਂਦੇ ਸਨ’।
ਜਦੋਂ ਸਿੱਖਾਂ ਆਪਣੇ ਪ੍ਰਤੀ ਇਸ ਵਿਸ਼ਵਾਸ ਨੂੰ ਮੁੜ ਬਹਾਲ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਤਾਂ ਉਸ
ਸਮੇਂ ਉਨ੍ਹਾਂ ਨੂੰ ਨਾ ਤਾਂ ਕਦੀ ਇਹ ਚਿੰਤਾ ਸਤਾਇਗੀ ਅਤੇ ਨਾ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੀ
ਹੋਵੇਗਾ ਕਿ ਆਖਿਰ ਉਨ੍ਹਾਂ ਦੀ ਗਿਣਤੀ ਘਟ ਕਿਉਂ ਹੈ? 000
Mobile : + 91 95 82 71 98 90
09/09/15)
ਦਲਜੀਤ ਸਿੰਘ ਲੁਧਿਆਣਾ
ਜਰਨੈਲ ਸਿੰਘ ਭਿੰਡਰਾਂਵਾਲੇ ਪ੍ਰਤੀ ਸਾਡੀ ਨਕਾਰਾਤਮਕ ਸੋਚ ਅਤੇ ਉਸਦਾ ਖਮਿਆਜਾ
ਬਹੁਤੇ ਲੋਕਾਂ ਦੀ ਜਰਨੈਲ ਸਿੰਘ ਭਿੰਡਰਾਂਵਾਲੇ ਪ੍ਰਤੀ ਸੋਚ ਇੱਕ-ਪਾਸੜ ਹੈ। ਇਹ ਜਾਂ ਤਾਂ ਡਰ ਦੇ
ਕਾਰਨ ਹੈ ਜਾਂ ਉਸ ਪ੍ਰਤੀ ਅਨ੍ਹੀਂ ਸ਼ਰਧਾ ਦੇ ਕਾਰਨ ਜਾਂ ਸਿੱਖ ਵਿਰੋਧੀ ਏਜੰਸੀਆਂ ਦੇ ਗੁਮਾਸ਼ਤਿਆਂ
ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਹਨਾਂ ਦੀ ਸਖਤ ਮਿਹਨਤ ਦੀ ਕਮਾਈ ਦੇ ਪੈਸੇ ਬਟੋਰਨ
ਲਈ ਭਿੰਡਰਾਂ ਵਾਲੇ ਨੂੰ ਮਹਾਨ ਸ਼ਹੀਦ ਦਾ ਖਿਤਾਬ ਦਿੱਤਾ ਜਾ ਰਿਹਾ ਹੈ। ਪਰੰਤੂ ਇਹ ਇੱਕ-ਪਾਸੜ ਸੋਚ
ਕਤਈ ਤੌਰ ਤੇ ਸਿੱਖ ਭਾਈ-ਚਾਰੇ ਦੇ ਹਿੱਤ ਵਿੱਚ ਨਹੀਂ ਹੈ। ਕਦੇ ਕਿਸੇ ਲੇਖਕ ਨੇ, ਜਿਨ੍ਹਾਂ ਨੇ
ਭਿੰਡਰਾਂ ਵਾਲੇ ਨੂੰ ਮਹਾਨ ਸ਼ਹੀਦ ਸਾਬਤ ਕਰਨ ਲਈ ਅਨੇਕਾਂ ਕਿਤਾਬਾਂ ਲਿਖੀਆਂ ਹਨ, ਇਹ ਦੱਸਿਆ ਹੈ ਕਿ
ਓਹ ਆਪਣਾ ਡੇਰਾ ਟਕਸਾਲ ਨੂੰ ਛੱਡ ਕੇ ਦਰਬਾਰ ਸਾਹਿਬ ਸਮੂਹ ਵਿਚ ਪਹਿਲਾਂ ਗੁਰੂ ਨਾਨਕ ਨਿਵਾਸ ਅਤੇ
ਫਿਰ ਅਕਾਲ-ਤਖਤ ਦੀ ਇਮਾਰਤ ਵਿੱਚ ਕਿਓਂ ਗਿਆ ਜਦੋਂ ਕਿ ਛੇਵੇਂ ਗੁਰੂ ਜੀ ਨੇ ਇਸ ਅਸਥਾਨ ਤੋਂ ਦੂਰ
ਜਾਕੇ ੪ ਜੰਗਾਂ ਲੜੀਆਂ ਤਾਂ ਜੋ ਇਸ ਅਸਥਾਨ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਵਿੱਚ ਕੋਈ ਸ਼ੱਕ
ਨਹੀਂ ਕਿ ਇੰਦਰਾ ਗਾਂਧੀ ਦਾ ਸਿੱਖਾਂ ਨੂੰ ਤਹਿਸ਼-ਨਹਿਸ਼ ਕਰਨ ਦਾ ਮਨਸੂਬਾ ਸੀ ਪਰ ਉਸਨੂੰ ਮੌਕਾ ਮੁਹਈਆ
ਕਰਵਾਉਣ ਵਾਲਾ ਭਿੰਡਰਾਂਵਾਲਾ ਹੀ ਸੀ। ਵੱਡੀ ਮਿਕਦਾਰ ਵਿਚ ਅਸਲਾ ਦਰਬਾਰ ਸਾਹਿਬ ਸਮੂਹ ਦੀ ਹਦੂਦ
ਅੰਦਰ ਸਖਤ ਨਾਕਾ-ਬੰਦੀ ਦੇ ਵਾਬ੍ਯੂਦ ਕਿਸ ਤਰ੍ਹਾਂ ਪਹੁੰਚਿਆ, ਕ਼ੀ ਇਸਦਾ ਉਸਨੂੰ ਪਤਾ ਨਹੀਂ ਸੀ ?
ਜਾਂ ਉਸ ਨੇ ਇਤਨਾਂ ਘੁਮੰਡ ਕਰ ਲਿਆ ਕਿ ਓਹ ਦੇਸ਼ ਦੀ ਫੌਜ ਨੂੰ ਉਸ ਵੱਲੋਂ ਏਜੰਸੀਆਂ ਰਾਹੀਂ ਭੇਜੇ
ਅਸਲੇ ਨਾਲ ਪਛਾੜ ਦੇਵੇਗਾ। ਲੇਖਕਾਂ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਇਸ ਸਭ ਕਾਸੇ ਦਾ ਸਹੀ ਅਤੇ
ਨਿਰਪੱਖ ਹੋ ਕੇ ਮੁਲ-ਅੰਕਣ ਕਰਦੇ। ੮੪ ਤੋਂ ਬਾਅਦ ਜੋ ਸਿੱਖ ਭਾਈਚਾਰੇ ਵਿੱਚ ਜੋ ਗਿਰਾਵਟ ਆਈ ਹੈ ਉਸ
ਲਈ ਓਹ ਵੀ ਇਸ ਗਿਰਾਵਟ ਦੇ ਦੋਸ਼ ਤੋਂ ਬਰੀ ਨਹੀਂ ਹੋ ਸਕਦੇ ਕਿਉਂਕ ਓਹਨਾਂ ਦੀ ਪਹੁੰਚ ਬਹੁਤਾ ਕਰਕੇ
ਇੱਕ-ਪਾਸੜ ਹੀ ਰਹੀ ਹੈ। ਇਸ ਉਪਰੰਤ ਭਿੰਡਰਾਂ ਵਾਲੇ ਦੇ ਪ੍ਰੀਵਾਰ ਦੀ ਅੰਦਰਲੀ ਅਸਲੀ ਤਸਵੀਰ
ਸਬੰਧੀ ਹਰਦੀਪ ਸਿਘ ਡਿੱਬਡਿਵਾ ਦੀ ਕਿਤਾਬ ‘ਸਾਕਾ ਨੀਲਾ ਤਾਰਾ ਤੋਂ ਬਾਅਦ ....’ ਵਿੱਚ ਵਿਸਥਾਰ
ਨਾਲ ਦਿੱਤਾ ਹੋਇਆ ਹੈ ਓਹ ਪੜਿਆ ਜਾ ਸਕਦਾ ਹੈ, ਬਹੁਤ ਕੁਝ ਸਾਹਮਣੇ ਆ ਜਾਏਗਾ। ਅੱਜ ਵੀ ਅਗਰ
ਸਿੱਖ-ਭਾਈਚਾਰਾ ਗੁਰੂ ਨਾਲੋਂ ਟੁੱਟ ਕੇ ਭਿੰਡਰਾਂਵਾਲੇ ਨਾਲ ਜੁੜਿਆ ਰਹਿੰਦਾ ਹੈ ਤਾਂ ਹਾਲੇ ਸਿਖ
ਭਾਈਚਾਰੇ ਦੀ ਹੋਰ ਬਰਬਾਦੀ ਹੋਏਗੀ ਅਤੇ ਪ੍ਰਾਪਤੀ ਜ਼ੀਰੋ ਹੀ ਰਹੇਗੀ।
ਦਲਜੀਤ ਸਿੰਘ ਲੁਧਿਆਣਾ
09/09/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪੇ
ਫਾਥੜੀਏ, ਤੈਨੂੰ ਕੌਣ ਛੁਡਾਵੇ ਨੀ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ ਨੀ।
ਮਾਇਆ ਵਿੱਚ ਫਸ ਗਈ ਕੌਣ ਰੱਬ ਵਲ ਲਾਵੇ ਨੀ।
ਪੁੱਠੇ ਧੰਦੜਿਆਂ, ਤੈਨੂੰ ਉਲੜਣ ਪਾਈ ਨੀ।
ਪੈਸਾ ਮੁੱਖ ਰੱਖਿਆ, ਨਾ ਨਾਮ-ਕਮਾਈ ਨੀ।
ਰੱਬ ਦਾ ਰਾਹ ਦਸਦਾ, ਤੈਨੂੰ ਰਤਾ ਨਾ ਭਾਵੇ ਨੀ।
ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ ਨੀ।
ਜੱਗ ਦੀ ਚਕਾਚੌਂਧ, ਭਰਮਾਈ ਫਿਰਦੀ ਹੈ।
ਨਿਤ ਦੀ ਲੋੜ ਨਵੀਂ ਉਲਝਾਈ ਫਿਰਦੀ ਹੈ।
ਨਾ ਧੰਦੇ ਮੁਕਦੇ ਨੀ, ਕੁੱਝ ਸਮਝ ਨਾ ਆਵੇ ਨੀ।
ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ ਨੀ।
ਮੋਹ ਮਮਤਾ ਮਾਰੀ ਨੀ, ਖਿੱਚਾਂ ਵਿੱਚ ਖੁਭ ਗਈ ਏਂ,
ਨਾ ਰੱਬ ਨੂੰ ਯਾਦ ਕਰੇਂ, ਰਾਹ ਅਸਲੀ ਭੁੱਲ ਗਈ ਏਂ।
ਜੋ ਸਿੱਖਣਾ ਚਾਹਵੇ ਨਾ, ਉਹਨੂੰ ਕੌਣ ਸਿਖਾਵੇ ਨੀ।
ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ ਨੀ।
ਇਹ ਬੰਗਲੇ ਕਾਰਾਂ ਨੀ, ਇਹ ਮੌਜ ਬਹਾਰਾਂ ਨੀ,
ਸਭ ਆਉਣੇ ਜਾਣੇ ਨੇ, ਲੱਭ ਪੱਕੀਆਂ ਠਾਹਰਾਂ ਨੀ।
ਜਾਣਾ ਜੇ ਘਰ ਅਪਣੇ, ਛੱਡ ਜੱਗ-ਭੁਲਾਵੇ ਨੀ।
ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ ਨੀ।
ਜਿਸ ਨੇ ਤੂੰ ਘੱਲੀ ਏਂ, ਉਸ ਕੋਲ ਹੀ ਜਾਣਾ ਏਂ,
ਊਹੋ ਤੇਰੀ ਮੰਜ਼ਿਲ ਹੈ, ਉਹ ਪੱਕਾ ਟਿਕਾਣਾ ਏਂ।
ਸਭ ਬੰਧਨ ਛੱਡ ਦੇ ਨੀ, ਚੱਡ ਜੱਗ-ਛਲਾਵੇ ਨੀ।
ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ ਨੀ।
ਜਪੀਏ ਜੇ ਨਾ ਰੱਬ ਦਾ, ਜੱਗ ਆਪੇ ਭੁੱਲ ਜਾਏਗਾ,
ਉਸ ਵਲ ਜਦ ਧਿਆਨ ਧਰੇ, ਇੱਕ ਦਿਨ ਉਹ ਮਿਲ ਜਾਏਗਾ।
ਮੰਜ਼ਿਲ ਰੱਖ ‘ਇਕ’ ਚੱਲੀਏ, ਖੁਦ ਅੱਗੇ ਆਵੇ ਨੀ।
ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ ਨੀ।
09/09/15)
ਡਾ: ਗੁਰਮੀਤ ਸਿੰਘ ‘ਬਰਸਾਲ’
ਪੰਥ ਦੀ
ਭਾਲ !!
ਗੁਰੂ-ਉਪਦੇਸ਼ਾਂ ਉੱਤੇ ਗੱਲ ਜਿਹੜੀ ਢੁਕਦੀ ਨਾ,
ਰਲ਼ ਬਹਿਕੇ ਪੰਥ ਕਹਿੰਦੇ ਹੱਲ ਕੋਈ ਸੁਝਾਏਗਾ ।
ਪੰਥ ਕੋਲ ਅਜੇ ਕਿਸੇ ਮਸਲੇ ਲਈ ਸਮਾਂ ਹੈ ਨਹੀਂ,
ਪਾਧੇ ਨਾਲ ਬੈਠਕੇ ਇਹ ਸਮਾਂ ਕੋਈ ਕਢਾਏਗਾ ।
ਪੰਥ ਦੇ ਅੱਗੇ ਤੋਂ ਅੱਗੇ ਟੋਟੇ ਹੋਈ ਜਾਂਦੇ ਤੁਰੇ,
ਕਿਹੜਾ ਪੰਥ ਸਾਰਿਆਂ ਨੂੰ ਇੱਕ ਥਾਂ ਬਿਠਾਏਗਾ ।
ਨੌਂ ਮਣ ਤੇਲ ਜਦੋਂ ਹੋਇਆ ਨਾ ਇਕੱਠਾਂ ਐਥੇ,
ਦੱਸੋ ਕਿਹੜਾ,ਕਿੰਝ,ਕਿੱਥੇ ਰਾਧਾ ਨੂੰ ਨਚਾਏਗਾ ।
ਖੋਜੀ ਗੁਰਬਾਣੀ ਦਾ ਜੇ ਸੱਚ ਦੀ ਵਿਚਾਰ ਰੱਖੇ,
‘ਛੇਕੂ-ਸਨਮਾਨ” ਕਿਸੇ ਪੰਥ ਕੋਲੋਂ ਪਾਏਗਾ ।
ਨਾਨਕ ਨੌਵੇਂ ਨੂੰ ਦੇਖ ਜਿਹਨੇ ਸੀ ਕਿਵਾੜ ਭੇੜੇ,
ਨਾਨਕ ਦੇ ਸਿੱਖ ਨੂੰ ਉਹ ਕਿਵੇਂ ਵਡਿਆਏਗਾ ।
‘ਤੱਤ’ ਤੇ ‘ਬੰਦਈ’ ਵਾਲਾ ਪਿਆ ਜਦੋਂ ਰਫੜਾ ਸੀ,
ਆਖਦੇ ਸੀ ਪਰਚੀ ਨਾਲ ਪੰਥ ਤਰ ਆਏਗਾ ।
ਤਾਹੀਓਂ ਵੋਟ-ਪਰਚੀ ਦੇ ਪਿੱਛੇ ਪੰਥ ਲੁਕਿਆ ਜੋ,
ਲੈਕੇ ਬਹੁ-ਸੰਮਤੀ ਉਹ ਦਰਸ਼ ਦਿਖਾਏਗਾ ।
ਇਹੋ ਜਿਹੇ ਪੰਥ ਨੂੰ ਕੋਈ ਗੁਰੂ-ਪੰਥ ਕਿੰਝ ਆਖੂ,
ਗੁਰੂ ਦਾ ਸਿਧਾਂਤ ਜਿੱਥੇ ਨਜਰ ਨਾ ਆਏਗਾ ।
ਲੋਕੀਂ ਕਹਿੰਦੇ ਓਸ ਦੇ ਲਈ ਰੱਖ ਲਓ ਇਨਾਮ ਕੋਈ,
ਜਿਹੜਾ ਖੋਏ ਪੰਥ ਜੀ ਨੂੰ ਲੱਭਕੇ ਲਿਆਵੇਗਾ ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
08/09/15)
ਗੁਰਸ਼ਰਨ ਸਿੰਘ ਕਸੇਲ
ਸ੍ਰ
ਸੁਖਜੀਤ ਸਿੰਘ ਕਪੂਰਥਲਾ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਕਪੂਰਥਲਾ ਜੀ, ਆਪ ਨੂੰ ਤੁਹਾਡੇ ਲਿਖੇ ਲੇਖ ‘ਓਦੋਂ ਅਤੇ ਹੁਣ” ਬਾਰੇ ਕੁਝ ਜਾਣਕਾਰੀ ਦੇਣ ਦੀ
ਬੇਨਤੀ 01-09-2015 ਵਾਲੀ ਚਿੱਠੀ ਵਿਚ ਕੀਤੀ ਸੀ, ਪਰ ਆਪਨੇ ਉਸ ਦਾ ਕੋਈ ਜਵਾਬ ਨਹੀਂ ਦਿਤਾ; ਜਦਕਿ
ਆਪ ਨੇ ਹੋਰ ਲੇਖ “ਸਿੱਖ ਇਤਿਹਾਸ ਜਾਂ ਮਿਥਿਹਾਸ” ਤਾਂ ‘ਸਿੱਖ ਮਾਰਗ’ ਤੇ ਭੇਜ ਦਿਤਾ ਹੈ ।
ਹੋ ਸਕਦਾ ਹੈ ਕਿ ਆਪ ‘ਸਿੱਖ ਮਾਰਗ ਸਾਈਟ’ ਪੜ੍ਹਦੇ ਹੀ ਨਾ ਹੋਵੋ, ਸਿਰਫ ਲੇਖ ਹੀ ਭੇਜਦੇ ਹੋਵੋ ?
ਜਾਂ ਮੇਰੇ ਸਵਾਲ ਆਪ ਦੀ ਸਖ਼ਸ਼ੀਅਤ ਮੁਤਾਬਕ ਬਹੁਤ ਮਾਮੂਲੀ ਹਨ ਜਿਸ ਕਰਕੇ ਜਵਾਬ ਦੇਣਾ ਆਪਣਾ ਸਮਾਂ
ਖਰਾਬ ਕਰਨਾ ਸਮਝਦੇ ਹੋ ?
ਸੋ, ਆਸ ਹੈ ਕਿ ਆਪ ਨਵੇਂ ਲੇਖ ਭੇਜਣ ਤੋਂ ਪਹਿਲਾਂ, ਆਪਣੇ ਪੁਰਾਣੇ ਲੇਖ ਵਿਚੋਂ ਪੁੱਛੇ ਗਏ ਸਵਾਲ
ਬਾਰੇ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢਕੇ ਜਾਣਕਾਰੀ ਦੇਣ ਦੀ ਖੇਚਲ ਕਰੋਗੇ । ਧੰਨਵਾਦੀ
ਹੋਵਾਂਗਾ ।
ਜਨਵਰੀ 01-15 ਵਾਲੀ ਚਿੱਠੀ :-
ਆਪ ਜੀ ਦਾ “ਓਦੋਂ ਅਤੇ ਹੁਣ” ਵਾਲਾ ਲੇਖ ਪੜ੍ਹਿਆ । ਇਸ ਵਿਚੋਂ ਦੋ ਕੁਝ ਗੱਲਾਂ ਬਾਰੇ ਜਾਣਕਾਰੀ ਦੇਣ
ਦੀ ਖੇਚਲ ਕਰਨੀ ਜੀ ।
(1) ਆਪਨੇ ਲਿਖਿਆ ਹੈ, “ਅਸੀ ਸਿੱਖ ਹਾਂ, ਦਸ ਗੁਰੂ ਸਾਹਿਬਾਨ ਅਤੇ ਉਹਨਾਂ ਦੀ ਆਤਮਿਕ ਜੋਤ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ, ਜੋ ਸਿੱਖੀ ਦਾ ਮੂਲ ਧੁਰਾ ਹਨ”
ਵੀਰ ਜੀ, ਆਤਮਿਕ ਜੋਤ ਤੋਂ ਆਪ ਦਾ ਕੀ ਭਾਵ ਹੈ ? ਇਸ ਬਾਰੇ ਸਪਸ਼ਟ ਕਰਨਾ ਜੀ ।
(2) ਆਪ ਜੀ ਨੇ ਲਿਖਿਆ ਹੈ, “ਸਿੱਖ ਇਤਿਹਾਸ ਦੀਆਂ ਉਕਤ ਉਦਾਹਰਣਾਂ ਦੇ ਮੱਦੇ ਨਜ਼ਰ ਜਦੋਂ ਅਸੀਂ
ਵਰਤਮਾਨ ਹਾਲਾਤ ਵੱਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਸਭ ਕੁੱਝ ਉਲਟਾ ਹੀ ਦਿਖਾਈ ਦਿੰਦਾ ਹੈ। ਅੱਜ
ਅਸੀਂ ਆਪਸੀ ਭਰਾ-ਮਾਰੂ ਜੰਗ ਵਿੱਚ ਆਪ ਹੀ ਉਲਝਦੇ ਹੋਏ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਹੇ
ਪ੍ਰਤੀਤ ਹੁੰਦੇ ਹਾਂ। ਅਜ ਬਹੁ-ਗਿਣਤੀ ਗੁਰਦੁਆਰਿਆਂ, ਜਥੇਬੰਦੀਆਂ, ਸੰਸਥਾਵਾਂ ਵਿੱਚ ਆਪਸੀ ਝਗੜੇ ਦੀ
ਨੌਬਤ ਇਥੋਂ ਤਕ ਪੁੱਜ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਾਹਮਣੇ ਰੱਖੇ ਹੋਏ
ਸ਼ਸਤਰ ਵੀ ਚੁੱਕ ਕੇ ਗੁਰੂ ਸਾਹਿਬ ਦੀ ਭੈ-ਭਾਵਨੀ ਨੂੰ ਪੂਰੀ ਤਰਾਂ ਮਨੋ ਵਿਸਾਰ ਕੇ ਫੋਕੀ ਚੌਧਰ-ਸੇਵਾ
ਦੇ ਨਾਮ ਉਪਰ ਲੜਣੋਂ ਵੀ ਰਤੀ ਭਰ ਸੰਕੋਚ ਨਹੀਂ ਕਰਦੇ। ਇਹ ਅਸੀਂ ਕੈਸਾ ਵਿਰਸਾ ਸਿਰਜ ਰਹੇ ਹਾਂ?”
ਕੀ ਆਪ ਕੋਲ ਇਸ ਬਾਰੇ ਜਾਣਕਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਾਹਮਣੇ ਸ਼ਸ਼ਤਰ
ਕਿਉਂ ਰੱਖੇ ਜਾਂਦੇ ਹਨ ?
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਗੁਰਸ਼ਰਨ ਸਿੰਘ ਕਸੇਲ
(ਨੋਟ:- ਇਸ ਹਫਤੇ 6 ਸਤੰਬਰ ਨੂੰ ਪ੍ਰਿੰ: ਗੁਰਬਚਨ
ਸਿੰਘ ਪੰਨਵਾਂ ਦਾ ਅਧੂਰਾ ਭੇਜਿਆ ਹੋਇਆ ਲੇਖ ‘ਗੱਲ ਸਹੇ ਦੀ ਨਹੀਂ ਗੱਲ
ਪਹੇ ਦੀ ਹੈ’ ਛਪ ਗਿਆ ਸੀ। ਪੂਰਾ ਲੇਖ ਅੱਜ ਦੁਬਾਰਾ ਭੇਜਿਆ ਸੀ ਜੋ ਪਾ ਦਿੱਤਾ ਹੈ। ਜਿਹਨਾ
ਪਾਠਕਾਂ ਨੇ ਉਹ ਲੇਖ ਪੜ੍ਹ ਲਿਆ ਸੀ ਉਹ ਕਿਰਪਾ ਕਰਕੇ ਦੁਬਾਰਾ ਪੜ੍ਹਣ ਦੀ ਖੇਚਲ ਕਰਨ)
06/09/15)
ਅਵਤਾਰ ਸਿੰਘ ਮਿਸ਼ਨਰੀ
ਪੰਜਾਬ (ਭਾਰਤ) ਵਿੱਚ ਸਿੱਖ ਅਬਾਦੀ ਘਟੀ ਕਿਉਂ ?
ਅਵਤਾਰ ਸਿੰਘ ਮਿਸ਼ਨਰੀ (5104325827)
ਸੰਨ 2011 ਦੀ ਹੋਈ ਮਰਦਮਸ਼ਮਾਰੀ ਅਨੁਸਾਰ ਸਿੱਖਾਂ ਦੀ ਅਬਾਦੀ ਭਾਰਤ ਖਾਸ
ਕਰਕੇ ਪੰਜਾਬ ਵਿੱਚ ਘਟੀ ਹੈ। ਸਰਕਾਰੀ ਅਤੇ ਅਖਬਾਰੀ ਅੰਕੜਿਆਂ ਅਨੁਸਾਰ, ਬੇਸ਼ੱਕ ਹੁਣ ਸਿੱਖਾਂ
ਦੀ ਭਾਰਤ ਵਿੱਚ ਗਿਣਤੀ 2 ਕਰੋੜ ਨੂੰ ਪਾਰ ਕਰਕੇ, 2 ਕਰੋੜ 8 ਲੱਖ 33 ਹਜਾਰ 116 ਤੇ ਪਹੁੰਚ ਗਈ ਹੈ
ਪਰ ਦੇਸ਼ ਦੀ ਕੁੱਲ ਅਬਾਦੀ ਵਿੱਚ, ਸਿੱਖਾਂ ਦਾ ਪ੍ਰਤੀਸ਼ਤ ਹਿੱਸਾ ਹੇਠਲੀ ਪੱਧਰ ਤੇ ਪਹੁੰਚ ਗਿਆ ਹੈ ਜੋ
ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ।
ਪੰਜਾਬ-ਭਾਰਤ ਵਿੱਚ ਸਿੱਖਾਂ ਦੀ ਅਬਾਦੀ ਘਟਨ ਦੇ ਕਾਰਨ
ਪਹਿਲਾ-ਸਿੱਖਾਂ ਦਾ ਸਾਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ਤੇ ਖਿੰਡੇ-ਪੁੰਡੇ ਹੋਣਾ।
ਦੂਜਾ-ਆਰਥਕ ਤੰਗੀ ਕਰਕੇ ਘੱਟ ਬੱਚੇ ਪੈਦਾ ਕਰਨੇ। ਤੀਜਾ-ਭਾਰਤੀ ਹਕੂਮਤ ਵੱਲੋਂ ਸਿੱਖਾਂ
ਦਾ ਨਸਲਕੁਸ਼ੀ ਦਾ ਸ਼ਿਕਾਰ ਹੋਣਾ। ਚੌਥਾ-ਭਾਰਤੀ ਹਕੂਮਤ ਨੇ 84 ਦੇ ਦੌਰ ਵਿੱਚ ਭਾਰੀ ਗਿਣਤੀ
ਵਿੱਚ ਨੌਜਵਾਨਾ ਮਾਰਨਾ ਅਤੇ ਲੱਖਾਂ ਜਿਹਲੀਂ ਡੱਕੇ ਹੋਣ ਕਰਕੇ, ਉਨ੍ਹਾਂ ਦਾ ਅੱਗੇ ਬੱਚੇ ਪੈਦਾ ਨਾਂ
ਕਰ ਸੱਕਣਾ। ਪੰਜਵਾਂ-ਡੇਰਾਵਾਦ ਜੋ ਸਿੱਖ ਸਿਧਾਂਤਾਂ ਦਾ ਵਿਰੋਧੀ, ਬ੍ਰਾਹਮਣਵਾਦ ਤੇ ਭੇਖਾਂ
ਦਾ ਧਾਰਨੀ, ਸੰਪ੍ਰਦਾਵਾਂ ਦਾ ਮੁਦੱਈ ਅਤੇ ਜਿਸ ਨੂੰ ਸਰਕਾਰੀ ਸਰਪ੍ਰਸਤੀ ਹੈ, ਦਾ ਜੋਰ ਨਾਲ ਪੰਜਾਬ
ਵਿੱਚ ਪਸਾਰ ਹੋਣਾ। ਛੇਵਾਂ-ਅਜੋਕੇ ਸਿੱਖ ਦਾ, ਉਦਾਸੀ, ਨਿਰਮਲੇ, ਨਾਮਧਾਰੀ, ਨੀਲਧਾਰੀ,
ਰਾਧਾ ਸੁਵਾਮੀ ਅਤੇ ਡੇਰਾ ਸਰਸਾ ਆਦਿਕ ਦੇ ਫਿਰਕਿਆਂ ਵਿੱਚ ਵੰਡੇ ਹੋਣਾ, ਜੋ ਲਾਸਟ ਨਾਵਾਂ ਨਾਲੋਂ
ਸਿੰਘ ਤੇ ਕੌਰ ਹੀ ਕੱਟੀ ਜਾ ਰਹੇ ਅਤੇ ਮਰਦਮਸ਼ਮਾਰੀ ਵੇਲੇ ਹਿੰਦੂ ਹੀ ਲਿਖੇ ਜਾਂ ਲਿਖਾਈ ਜਾ ਰਹੇ ਹਨ।
ਸਤਵਾਂ-ਸਿੱਖਾਂ ਵਿੱਚ ਵੀ ਜਾਤਿ-ਪਾਤਿ ਦਾ ਹਾਵੀ ਹੋਣਾ ਤੇ ਜਾਤਿ-ਪਾਤਿ ਤੋਂ ਉੱਪਰ ਉੱਠ ਕੇ
ਰਿਸ਼ਤੇ ਨਾਤੇ ਨਾਂ ਕਰਨਾਂ। ਅਠਵਾਂ-ਸੰਪ੍ਰਦਾਈ ਸ਼ਰਈ ਕੱਟੜਵਾਦ ਕਾਰਨ, ਗੈਰ ਅੰਮ੍ਰਿਤਧਾਰੀਆਂ
ਨੂੰ ਸਿੱਖ ਨਾਂ ਸਮਝਣਾ, ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਅਸਲ ਗੁਰੂ ਮੰਨਦੇ ਹਨ।
ਨੌਂਵਾਂ-ਸਿੱਖ ਦੀ ਪ੍ਰੀਭਾਸ਼ਾ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਕਿਸੇ ਰਹਿਤਨਾਮੇ ਵਾਲੀ
ਕਬੂਲ ਕਰਨਾ। ਦਸਵਾਂ-ਮਾਰੂ ਨਸ਼ਿਆਂ ਕਾਰਨ ਨੌਜਵਾਨਾਂ ਦਾ ਨਿਪੁੰਸਕ ਹੋ ਜਾਣਾ।
ਗਿਆਰਵਾਂ-ਪੰਜਾਬ ਵਿੱਚ ਬੇਰੁਜਗਾਰੀ ਅਤੇ ਸਰਕਾਰੀ ਤਸ਼ੱਦਦ ਨਾਲ, ਬਹੁਤੇ ਸਿੱਖਾਂ ਦਾ ਵਿਦੇਸ਼ਾਂ
ਨੂੰ ਪਲਾਇਨ ਕਰਕੇ, ਓਂਥੋਂ ਦੇ ਸਿਟੀਜਨ ਬਣ ਜਾਣਾ। ਬਾਹਰਵਾਂ-ਸਿੱਖੀ ਉੱਤੇ ਗੁਰਮਤਿ ਅਦਰਸ਼,
ਫਿਲੋਸਫੀ ਅਤੇ ਇਤਿਹਾਸਕ ਫਿਲਮਾਂ ਨਾਂ ਬਣਨ ਦੇਣਾ। ਤੇਹਰਵਾਂ-ਤੇਰਾਂ ਚੌਦਾਂ ਕਰੋੜ ਗੁਰੂ
ਨਾਨਕ ਨਾਮ ਲੇਵਾ ਵੱਖ-ਵੱਖ ਕਬੀਲੇ ਜੋ ਆਰਥਕ ਤੇ ਵਿਦਿਅਕ ਮੰਦਹਾਲੀ ਕਰਕੇ ਬਾਕੀ ਸਮਾਜ ਨਾਲੋਂ ਪਛੜੇ
ਹੋਏ ਹਨ, ਨਾਲ ਸਮਾਜਕ ਸਬੰਧ ਨਾਂ ਰੱਖਣੇ। ਚੌਦਵਾਂ-ਬਹੁਤੇ ਸਿੱਖ ਪ੍ਰਵਾਰਾਂ ਦਾ ਮਾਂ ਬੋਲੀ
ਪੰਜਾਬੀ ਤਿਆਗ ਦੇਣਾਂ ਜਾਂ ਘਰ ਵਿੱਚ ਵੀ ਬੱਚਿਆਂ ਨਾਲ ਪੰਜਾਬੀ ਨਾਂ ਬੋਲਣਾਂ ਅਤੇ ਆਪਣਾਂ ਵਿਰਸਾ
ਭੁਲ ਜਾਣਾ। ਪੰਦਰਵਾਂ-ਬਹੁਤੇ ਸਿੱਖ ਪ੍ਰਵਾਰਾਂ ਦਾ ਗੁਰਮੁਖੀ ਭੁੱਲਣ ਕਰਕੇ, ਗੁਰੂ ਗ੍ਰੰਥ
ਸਾਹਿਬ ਜੀ ਨੂੰ ਮਾਂ ਬੋਲੀ ਵਿੱਚ ਪੜ੍ਹ-ਵਿਚਾਰ ਕੇ ਸਮਝ ਨਾ ਸਕਣਾ। ਸੋਲਵਾਂ-ਸਿੱਖ ਦਾ ਅਰਥ
ਹੈ ਸਿੱਖਣ ਵਾਲਾ ਸਿਖਿਆਰਥੀ, ਇਸ ਦਾ ਸਿੱਖਣ ਦੀ ਬਜਾਏ, ਸਾਧਾਂ-ਸੰਤਾਂ ਅਤੇ ਰਾਗੀ-ਗ੍ਰੰਥੀ
ਪੁਜਾਰੀਆਂ ਦੇ ਵੱਸ ਪੈ, ਕੇਵਲ ਮੱਥੇ ਟੇਕ ਤੇ ਭਾੜੇ ਦੇ ਪਾਠ ਕਰਾਉਣ ਜੋਗਾ ਰਹਿ ਜਾਣਾ।
ਸਤਾਰਵਾਂ-ਸਮਾਂ ਕੱਢ ਕੇ ਡੋਰ-ਟੂ ਡੋਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦਾ, ਇਸਾਈਆਂ
ਵਾਂਗ ਪ੍ਰਚਾਰ ਨਾਂ ਕਰਨਾ। ਅਠਾਰਵਾਂ-ਪੰਜਾਬ ਵਿੱਚ ਭਈਆਂ ਦੀ ਭਰਮਾਰ ਹੋ ਜਾਣਾ।
ਉੱਨੀਵਾਂ-ਲੋੜਵੰਦ ਸਿੱਖਾਂ ਦੀ ਮਦਦ ਨਾਂ ਕਰਨ ਅਤੇ ਕਟੜਵਾਦੀ ਹੋ ਜਾਣ ਕਰਕੇ, ਉਨ੍ਹਾਂ ਦਾ ਰਾਧਾ
ਸੁਆਮੀ, ਸਰਸੇ ਵਾਲੇ ਦੇ ਪ੍ਰੇਮੀ ਅਤੇ ਈਸਾਈ ਬਣ ਜਾਣਾ। ਵੀਹਵਾਂ-ਸਿੱਖ ਧਰਮ ਅਸਥਾਨ
ਗੁਰਦੁਆਰਿਆਂ ਨੂੰ ਕਮਰਸ਼ੀਅਲ ਅਤੇ ਰਾਜਨੀਤੀ ਦੇ ਅੱਡੇ ਬਣਾ, ਪਾਠ, ਕੀਰਤਨ, ਕਥਾ ਅਤੇ ਅਰਦਾਸਾਂ ਆਦਿਕ
ਸਭ ਧਰਮ-ਕਰਮ ਸੇਲ ਉੱਤੇ ਲਾ ਦੇਣਾ ਅਤੇ ਗੋਲਕ ਦੀ ਮਾਇਆ ਪੁਲੀਟੀਕਲ ਧੜੇਬੰਦੀਆਂ ਲਈ ਵਰਤਣਾ।
ਇੱਕੀਵਾਂ-ਦੁਨੀਆਂ ਦੀਆਂ ਬਾਕੀ ਬੋਲੀਆਂ ਜਾਂ ਭਾਸ਼ਾਵਾਂ ਵਿੱਚ ਗੁਰਮਤਿ ਲਿਟ੍ਰੇਚਰ ਨਾਂ ਵੰਡਣਾ।
ਬਾਈਵਾਂ-ਗੁਰੂ ਗ੍ਰੰਥ ਸਾਹਿਬ ਘਰਾਂ ਅਤੇ ਲਾਇਬ੍ਰੇਰੀਆਂ ਵਿੱਚ ਨਾਂ ਰੱਖਣ ਦੇਣਾ ਆਦਿਕ ਮੋਟੇ
ਕਾਰਨ ਸਿੱਖ ਅਬਾਦੀ ਘਟਨ ਦੇ ਹਨ।
ਜਰਾ ਸੋਚੋ! ਜੇ ਇਕੱਲੇ ਸਤਿਗੁਰੂ ਨਾਨਕ ਪਾਤਸ਼ਾਹ ਸੱਚ, ਪਿਆਰ, ਹਮਦਰਦੀ ਅਤੇ
ਸ਼ਬਦ ਗੁਰੂ ਗਿਆਨ ਨਾਲ 3 ਕਰੋੜ ਨੂੰ ਸਿੱਖ ਬਣਾ ਸਕਦੇ ਸਨ ਜਦ ਕਿ ਓਦੋਂ ਅੱਜ ਵਰਗੇ ਪ੍ਰਚਾਰ ਦੇ
ਅਧੁਨਿਕ ਸਾਧਨ ਵੀ ਨਹੀਂ ਸਨ ਤਾਂ ਫਿਰ ਅੱਜ ਉਹ ਗੁਣ ਸਿੱਖ ਆਗੂਆਂ ਅਤੇ ਪ੍ਰਚਾਰਕਾਂ ਚੋਂ ਕਿਉਂ ਗੈਬ
ਹੋ ਗਏ ਹਨ? ਜਿਨ੍ਹਾਂ ਸਦਕਾ ਧੜਾ-ਧੜ ਗੈਰ ਸਿੱਖ ਵੀ ਸਿੱਖੀ ਧਾਰਨ ਕਰਦੇ ਰਹਿੰਦੇ ਸਨ? ਜਿੱਥੇ
ਪੁਲੀਟੀਕਲ ਤੌਰ ਤੇ ਸਿੱਖਾਂ ਦੀ ਨਸਲਕੁਸ਼ੀ, ਡੇਰਾਵਾਦ ਅਤੇ ਨਸ਼ਿਆਂ ਕਰਕੇ ਔਲਾਦ ਨਾ ਪੈਦਾ ਕਰਨ ਦੀ
ਕਾਬਲੀਅਤ ਖਤਮ ਹੋਣ ਕਰਕੇ ਸਿੱਖਾਂ ਦੀ ਅਬਾਦੀ ਘਟਨ ਦੇ ਕਾਰਨ ਹਨ ਓਥੇ ਸਾਡੇ ਵਿੱਚ ਆ ਚੁੱਕੀ
ਕੱਟੜਤਾ, ਸੁੱਚ-ਭਿੱਟ ਅਤੇ ਜਾਤਿ-ਪਾਤਿ ਵੀ ਵੱਡਾ ਕਾਰਨ ਹੈ। ਅੱਜ ਅੰਮ੍ਰਿਤਧਾਰੀ ਤੋਂ ਬਿਨਾ ਦੂਜੇ
ਨੂੰ ਸਿੱਖ ਹੀ ਨਹੀਂ ਮੰਨਿਆਂ ਜਾ ਰਿਹਾ। ਜੇ ਜੰਜੂ ਧਾਰਨ ਤੋਂ ਬਿਨਾ ਵੀ ਬਹੁਤੇ ਭਾਰਤੀ ਹਿੰਦੂ ਹਨ
ਤਾਂ ਕੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਆਸਤਾ ਰੱਖਣ ਵਾਲਾ ਭਾਰਤੀ, ਸਿੱਖ ਕਿਉਂ ਨਹੀਂ ਹੋ
ਸਕਦਾ? ਜਦ ਕਿ ਇਕੱਲੇ ਭਾਰਤ ਵਿੱਚ ਹੀ ਗੁਰੂ ਨਾਨਕ ਨਾਮ ਲੇਵਾ ਗਵੱਈਏ ਮਰਦਾਨੇ-ਕੇ, ਸਤਨਾਮੀਏਂ,
ਸਿਕਲੀਗਰ, ਵਣਜਾਰੇ, ਲੁਬਾਣੇ, ਬਾਵਰੀਏ, ਦੇਹਰਾਦੂਨੀਏਂ, ਮੇਰਠ ਦੇ ਸਿੱਖ ਭਈਏ, ਭੱਟ-ਭਾਠੜੇ,
ਕਬੀਰਪੰਥੀਏ, ਰਵੀਦਾਸੀਏ, ਠੰਡੀ-ਕੁੱਟ ਰਾਜਪੂਤ, ਸਿੰਧੀ ਅਤੇ ਹੋਰ ਵੀ ਗੁਰੂ ਨਾਨਕ ਨਾਮ ਲੇਵਾ ਕਬੀਲੇ
ਹਨ ਜਿਨ੍ਹਾਂ ਦੀ ਗਿਣਤੀ ਕਰੋੜਾਂ ਵਿੱਚ ਹੈ ਕੀ ਉਹ ਸਿੱਖ ਨਹੀਂ ਹਨ? ਵੋਟਾਂ ਦੀ ਖਾਤਰ ਅਸੀਂ ਗਧੇ
ਨੂੰ ਵੀ ਬਾਪ ਬਨਾਉਂਦੇ ਹਾਂ ਪਰ ਧਰਮ ਵੇਲੇ ਕੱਟੜਵਾਦੀ ਹੋ, ਉਨ੍ਹਾਂ ਨੂੰ ਦੁਰਕਾਰਦੇ ਹਾਂ। ਅਸੀਂ
ਸਾਧਾਂ ਦੇ ਡੇਰਿਆਂ ਅਤੇ ਸੰਪ੍ਰਦਾਵਾਂ ਨੂੰ ਤਾਂ ਅੰਨੇਵਾਹ ਦਾਨ ਦਿੰਦੇ ਹਾਂ ਪਰ ਲੋੜਵੰਦ ਆਪਣੇ ਹੀ
ਗਰੀਬ ਭਰਾਵਾਂ ਦੀ ਮਦਦ ਨਹੀਂ ਕਰਦੇ ਜੋ ਆਰਥਕ ਤੌਰ ਤੇ ਪਛੜ ਗਏ ਹਨ।
ਅੱਜ ਵੀ ਜੇ ਸਿੱਖ
"ਇੱਕ ਗੁਰੂ ਗ੍ਰੰਥ ਸਾਹਿਬ"
ਦੀ ਸ਼ਰਨ ਆ ਕੇ ਜਾਤਿ-ਪਾਤਿ ਅਤੇ ਬੇਤੁਕਾ ਕੱਟੜਪੁਨਾ ਖਤਮ ਕਰ ਦੇਣ ਤਾਂ ਹੋਰ ਬਹੁਤੇ ਬੱਚੇ ਪੈਦਾ ਕਰਨ
ਦੀ ਲੋੜ ਹੀ ਨਹੀਂ ਸਗੋਂ ਹੋਰ ਕਬੀਲੇ, ਫਿਰਕਿਆਂ ਦੇ ਲੋਗ ਵੀ ਆਪਣੇ ਆਪ ਸਿੱਖ ਬਣਗੇ ਅਤੇ ਖਾਸ ਕਰ
ਦਲਤ ਮੰਨੇ ਗਏ ਇਹ ਸਭ ਲੋਕ ਜੋ ਕਰੋੜਾਂ ਦੀ ਤਦਾਦ ਵਿੱਚ ਹਨ-ਨੀਚਾ
ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆਂ ਸਿਉ ਕਿਆ ਰੀਸ॥ (15)
ਗੁਰੂ ਨਾਨਕ ਸਾਹਿਬ ਦੇ,
ਗਰੀਬਾਂ ਅਤੇ ਬਣਾ ਦਿੱਤੇ ਗਏ ਸ਼ੂਦਰਾਂ ਨੂੰ ਗਲੇ ਲੌਣ ਵਾਲੇ ਇਸ ਉਪ੍ਰੋਕਤ ਉਪਦੇਸ਼ ਅਤੇ ਉਪ੍ਰੋਕਤ
ਕਾਰਨਾਂ ਨੂੰ ਘੋਖ ਕੇ ਅਮਲ ਕਰਨ ਸਦਕਾ ਸਿੱਖਾਂ ਦੀ ਅਬਾਦੀ ਵਧ ਸਕਦੀ ਹੈ। ਦੇਖੋ! ਗੁਰੂ ਸਾਹਿਬ ਨੇ
ਜਦ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ ਤਾਂ 52 ਪ੍ਰਕਾਰ ਦੇ ਕਿਤਾਕਾਰੀਆਂ ਦੀ ਮਦਦ ਕਰਕੇ ਕਾਰੋਬਾਰ
ਖੁੱਲ੍ਹਵਾਏ, ਐਵੇਂ ਨਹੀਂ ਧੜਾ-ਧੜ ਲੋਕ ਸਿੱਖੀ ਧਾਰਨ ਕਰ ਰਹੇ ਸਨ। ਛੇਵੇਂ ਗੁਰੂ ਦਾ ਸਮਕਾਲੀ ਤੇ
ਗੁਰੂ ਪਿਆਰਾ ਇਤਿਹਾਸਕਾਰ ਮੁਹਸਨਫਾਨੀ ਆਪਣੀ ਕਿਤਾਬ "ਦਬਸਿਤਾਨੇ ਮਜਾਹਬ" ਵਿੱਚ
ਲਿਖਦਾ ਹੈ ਕਿ ਗੁਰੂ ਨਾਨਕ ਦੀ ਸਿੱਖੀ ਇੰਨੀ ਹਰਮਨ ਪਿਆਰੀ ਅਤੇ ਲੋਕ ਪੱਖੀ ਸੀ ਕਿ ਛੇਵੇਂ ਪਾਤਸ਼ਾਹ
ਗੁਰੂ ਹਰਗੋਬਿੰਦ ਸਾਹਿਬ ਵੇਲੇ ਹਿੰਦੋਸਤਾਨ ਦੀ 9 ਕਰੋੜ ਅਬਾਦੀ ਚੋਂ 6 ਕਰੋੜ ਗੁਰੂ ਨਾਨਕ ਨਾਮ ਲੇਵਾ
ਸਿੱਖ ਸਨ। ਅੱਜ ਓਸੇ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਜਿਸ ਕੋਲ ਲੱਖਾਂ, ਕਰੋੜਾਂ ਅਰਬਾਂ ਦਾ ਬਜਟ
ਹੈ ਨੂੰ ਕਿਉਂ ਨਹੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਮਝ ਕੇ ਮਦਦ ਕਰਦੀ। ਜੇ ਇੱਕ ਰੱਜੇ ਪੁੱਜੇ
ਬੰਦੇ ਨੂੰ ਸਕੱਤਰੀ ਦੀ ਸੇਵਾ ਲਈ ਇਹ ਕਮੇਟੀ ਮਹੀਨਾਵਰ 3 ਲੱਖ ਅਤੇ ਹੋਰ ਭੱਤੇ ਤਨਖਾਹ ਦੇ ਸਕਦੀ ਹੈ
ਤਾਂ ਕੀ ਲੋੜਵੰਦਾਂ ਦੀ ਮਦਦ ਅਤੇ ਉੱਚੇ-ਸੁੱਚੇ ਕਿਰਦਾਰ ਵਾਲੇ ਗੁਰੂ ਤੇ ਕੌਮ ਨੂੰ ਸਮ੍ਰਪਿਤ
ਪ੍ਰਚਾਰਕ ਨਹੀਂ ਰੱਖ ਸਕਦੀ, ਐਸਾ ਕਿਉਂ? ਕਿਉਂਕਿ ਇੱਕ ਕੁਟਲ ਰਾਜਨੀਤਕ ਪ੍ਰਵਾਰ ਦੀ ਦਬੇਲ ਬਣੀ ਹੋਈ
ਹੈ ਜੋ ਅੱਗੇ ਸੰਘ ਪ੍ਰਵਾਰ ਦਾ ਜੀ ਹਜੂਰੀਆ ਹੈ ਜੋ ਅੰਨ੍ਹਾਂ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ
ਦੇਈ ਜਾ ਰਿਹਾ ਹੈ ਜਿਸ ਨੇ ਅਮੀਰਾਂ, ਭਾਈ-ਭਤੀਜਿਆਂ ਅਤੇ ਡੇਰਾਵਾਦੀ (ਮਲਕ ਭਾਗੋਆਂ) ਨੂੰ ਸਿਰ ਤੇ
ਚੜ੍ਹਾਇਆ ਅਤੇ ਗਰੀਬਾਂ, ਕਿਰਤੀ ਕਾਮਿਆਂ ਜਿਮੀਦਾਰਾਂ ਅਤੇ ਗੁਰੂ ਨੂੰ ਸਮਰਪਿਤ ਗੁਰਸਿੱਖਾਂ (ਭਾਈ
ਲਾਲੋਆਂ) ਨੂੰ ਪੈਰਾਂ ਵਿੱਚ ਸੁੱਟਿਆ ਹੋਇਆ ਹੈ। ਅੱਜ ਜੇ ਸਿੱਖ ਉਪ੍ਰੋਕਤ ਬਿਆਨ ਕੀਤੇ ਗਏ ਕਾਰਨਾਂ
ਅਤੇ ਵਿਥਿਆ ਨੂੰ ਸਮਝ ਕੇ, ਆਪਣੇ ਵਿੱਚ ਸੁਧਾਰ ਕਰ ਲੈਣ ਅਤੇ ਅਧੁਨਿਕ ਸਾਧਾਨਾਂ ਦੀ ਵਰਤੋਂ ਬਾਖੂਬੀ
ਕਰਨ ਲੱਗ ਜਾਣ ਤਾਂ ਸਿੱਖ ਅਬਾਦੀ ਵਧ ਸਕਦੀ ਹੈ।
ਅੱਜ ਸਿੱਖ ਵਾਰ-ਵਾਰ ਧੋਖਾ ਕਿਉਂ ਖਾਂਦੇ ਹਨ?
ਅਵਤਾਰ ਸਿੰਘ ਮਿਸ਼ਨਰੀ (5104325827)
ਸਿੱਖਾਂ ਦਾ ਆਪਣਾ ਕੋਈ ਮਜਬੂਤ ਮੀਡੀਆ ਅਤੇ ਸਿਧਾਂਤਕ ਸਿਖਲਾਈ ਕੇਂਦਰ ਨਾਂ
ਹੋਣ ਕਰਕੇ, ਆਮ ਸਿੱਖ ਸੰਗਤਾਂ ਅਤੇ ਲੋਕਾਂ ਤੱਕ ਸਹੀ ਜਾਣਕਾਰੀ ਅਤੇ ਖਬਰਾਂ ਨਹੀਂ ਪਹੁੰਚ ਰਹੀਆਂ
ਸਗੋਂ ਸੰਤ ਬਾਬੇ ਪ੍ਰਚਾਰਕਾਂ ਰਾਹੀਂ ਬੜੇ ਜੋਰ ਸ਼ੋਰ ਨਾਲ ਅੰਧਵਿਸ਼ਵਾਸ਼ ਫੈਲਾਇਆ ਜਾ ਰਿਹਾ ਹੈ। ਦੂਜਾ
ਬਹੁਤੇ ਸਿੱਖ ਸ਼ਬਦ ਗੁਰੂ
"ਗੁਰੂ ਗ੍ਰੰਥ ਸਾਹਿਬ" ਨੂੰ ਛੱਡ ਕੇ ਅਖੌਤੀ
ਸਾਧਾਂ, ਸੰਪ੍ਰਦਾਈਆਂ ਅਤੇ ਅਖੌਤੀ ਟਕਸਾਲੀਆਂ ਦੇ ਮੱਗਰ ਲੱਗੇ ਹੋਏ ਹਨ। ਆਓ ਸਭ ਤੋਂ ਪਹਿਲਾਂ ਸਿੱਖ
ਸੰਗਤਾਂ ਸਿੱਖ ਕੌਮ ਨੂੰ ਆਪਣੇ ਘਰ, ਪਿੰਡ, ਸ਼ਹਿਰ, ਸਟੇਟ ਅਤੇ ਦੇਸ਼ ਪੱਧਰ ਤੇ ਗੁਰੂ ਗ੍ਰੰਥ ਸਾਹਿਬ
ਜੀ ਦੇ ਸਿਧਾਂਤ, ਸਿੱਖ ਇਤਿਹਾਸ ਅਤੇ ਮਰਯਾਦਾ ਦੀ ਜਾਣਕਾਰੀ (ਸਿਖਿਆ) ਦੇਈਏ ਤਾਂ ਕਿ ਲੋਕ ਗੁਰੂ ਦੀ
ਸਿਖਿਆ ਵਿੱਚ ਪ੍ਰਪੱਕ, ਜਾਗ੍ਰਿਤ ਹੋ, ਇਕਮੁੰਠ ਹੋ ਕੇ ਗੁਰੂ ਸਿਖਿਆ ਦੀ ਮਹਿਕ ਵੰਡਦੇ ਹੋਏ, ਕਿਸੇ
ਵੀ ਮੁਸੀਬਤ, ਧੱਕੇਸ਼ਾਹੀ ਅਤੇ ਜ਼ੁਲਮ ਦਾ ਟਾਕਰਾ ਦੂਰੰਦੇਸ਼ੀ ਅਤੇ ਅਧੁਨਿਕ ਢੰਗ ਤਰੀਕਿਆਂ ਨਾਲ ਕਰਨ ਦੇ
ਸਮਰੱਥ ਹੋ ਸੱਕਣ। ਜਦੋਂ ਸਿੱਖ ਸੰਗਤਾਂ ਨੂੰ ਇਹ ਪੱਕਾ ਯਕੀਨ ਅਤੇ ਗਿਆਨ ਹੋ ਗਿਆ ਕਿ ਸਿੱਖਾਂ ਦਾ
"ਪ੍ਰਮੁੱਖ ਆਗੂ"
ਗੁਰੂ ਗ੍ਰੰਥ ਸਾਹਿਬ ਹੀ ਹੈ ਤਾਂ ਡੇਰੇ, ਟਕਸਾਲਾਂ ਅਤੇ ਸੰਪ੍ਰਦਾਵਾਂ ਰਾਹੀਂ ਬ੍ਰਾਹਮਣਵਾਦ ਦੀ
ਗੁੱੜਤੀ ਗੜੁੱਚ, ਕਰਮਕਾਂਡਾਂ ਵਾਲੀ ਦਲ ਦਲ ਵਾਲੇ ਤੰਦੂਏ ਜਾਲ ਚੋਂ ਬਾਹਰ ਨਿਕਲ ਕੇ, ਸੱਚੇ ਗੁਰੂ
ਭਗਤ ਬਣ ਜਾਣਗੇ। ਫਿਰ ਉਹ ਹਰ ਵਾਰ ਚੱਲੇ ਕਾਰਤੂਸ ਡੇਰੇਦਾਰ, ਮਕਾਰੀ ਅਕਾਲੀ ਲੀਡਰਾਂ ਅਤੇ ਉਨ੍ਹਾਂ
ਦੇ ਥਾਪੇ ਪੁਜਾਰੀਨੁਮਾਂ ਜਥੇਦਾਰਾਂ ਦੀ ਅਗਵਾਈ ਨਹੀਂ ਲੈਣਗੇ ਸਗੋਂ ਸੰਗਤ ਰੂਪ ਵਿੱਚ ਖੁਦ ਆਪੋ ਆਪਣੇ
ਇਲਾਕੇ ਵਿੱਚ ਪੰਥਕ ਮੁੱਦਿਆਂ ਤੇ ਵਿਚਾਰਾਂ ਕਰਕੇ,
"ਗੁਰੂ ਗ੍ਰੰਥ ਸਹਿਬ ਜੀ ਦੀ
ਰਹਿਨਮਾਈ" ਵਿੱਚ ਹੀ ਸਿਧਾਂਤਕ ਫੈਸਲੇ
ਲੈਣਨਗੇ। ਜੇ ਕਿਤੇ ਦੇਵਨੇਤ ਨਾਲ ਸਿੱਖ ਕੌਮ ਨੇ ਐਸਾ ਕਰ ਲਿਆ ਤਾਂ ਫਿਰ ਵਕਤੀ ਸਰਕਾਰਾਂ, ਡੇਰੇਦਾਰ,
ਮਕਾਰ ਲੀਡਰ ਅਤੇ ਧਰਮ ਪੁਜਾਰੀ ਜਥੇਦਾਰ ਸਿੱਖ ਸਿਧਾਂਤਾਂ ਅਤੇ ਮਾਨਵਵਾਦੀ ਸਿੱਖ ਸੰਘਰਸ਼ਾਂ ਨੂੰ
ਹਾਈਜੈਕ ਜਾਂ ਤਾਰਪੀਡੋ ਨਹੀਂ ਕਰ ਸੱਕਣਗੇ।
ਅੱਜ ਜਾਗਰੂਕ ਧਿਰਾਂ ਵੀ, ਤਾਂ ਹੀ ਬਣੇ ਮੌਕੇ ਖੁੰਝਾਉਂਦੀਆਂ ਹਨ ਕਿ ਉਨ੍ਹਾਂ
ਵਿੱਚ ਆਪਸੀ ਤਾਲਮੇਲ ਦੀ ਘਾਟ ਹੈ ਅਤੇ ਉਹ ਵੱਖਰੇਵੇਂ ਅਤੇ ਹਉਂਮੇ ਛੱਡ ਕੇ, ਦਿਲੋਂ ਜਥੇਬੰਦਕ ਨਹੀਂ
ਹੁੰਦੀਆਂ ਅਤੇ ਆਪਣੀ ਵੋਟ ਤਾਕਤ ਦਾ ਇੱਕਮੁੱਠ ਹੋ ਕੇ ਇਸਤੇਮਾਲ ਨਹੀਂ ਕਰਦੀਆਂ ਸਗੋਂ ਛੋਟੇ ਮੋਟੇ
ਮੱਤਭੇਦਾਂ ਦੇ ਕਾਰਨ ਆਪਸੀ ਹੈਂਕੜ, ਈਰਖਾ ਅਤੇ ਫੁੱਟ ਦਾ ਸ਼ਿਕਾਰ ਹੋ ਜਾਂਦੀਆਂ ਹਨ। ਮੇਨ ਘਾਟ ਕੇਵਲ
ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਪਿੱਠ ਦੇ ਕੇ, ਆਪੋ ਆਪਣੀਆਂ ਜਥੇਬੰਦੀਆਂ ਦੇ
ਆਗੂਆਂ ਮੱਗਰ ਲੱਗ, ਆਪਣੀ ਮਨਮਰਜੀ ਕਰਨ, ਪਾਰਟੀ ਮੱਗਰ ਜਾਣ ਅਤੇ ਆਪੋ ਆਪਣੇ ਨੱਕ ਰੱਖਣ ਦੀ ਹੈ।
ਤਨੋਂ ਮਨੋਂ ਗੁਰੂ ਗ੍ਰੰਥ ਦੀ ਸੱਚੀ ਸੁੱਚੀ ਗਿਆਨ ਅਤੇ ਵਿਗਿਆਨਮਈ ਸਿਧਾਂਤਕ ਵਿਚਾਰਧਾਰਾ ਨਾਲ ਜੁੜਿਆ
ਸਿੱਖ ਹੀ ਸਹੀ ਫੈਸਲੇ ਲੈ ਸਕਦਾ ਹੈ ਵਰਨਾ ਕੇਵਲ ਦਿਖਾਵੇ ਦੇ ਪਾਠ ਕਰਨ, ਮੱਥੇ ਟੇਕਣ ਅਤੇ ਲੋਕ ਲਾਜ
ਪਾਲਣ ਅਤੇ ਰਾਜਨੀਤੀ ਨੂੰ ਪਹਿਲ ਦੇਣ ਵਾਲਾ, ਦੋ ਬੇੜੀਆਂ ਦਾ ਸਵਾਰ, ਹਮੇਸ਼ਾਂ ਢੱਕੇ ਡੋਲੇ ਖਾਂਦਾ
ਹੀ, ਕਰਮਕਾਂਡਾਂ ਦੀ ਮੰਝਧਾਰ ਵਿੱਚ ਫਸਿਆ ਰਹਿੰਦਾ ਹੈ। ਹੁਣ ਕੁਝ ਜਥੇਬੰਦੀਆਂ ਇਕੱਠੇ ਹੋ ਕੇ ਗਿਆਨ
ਗੋਸ਼ਟੀਆਂ ਕਰ ਕਰਾ ਰਹੀਆਂ ਵੈਬਸਾਈਟਾਂ ਰਾਹੀਂ ਤੱਤ ਗੁਰਮਤਿ ਦਾ ਪ੍ਰਚਾਰ ਕਰ ਰਹੀਆਂ ਹਨ ਜੋ ਚੰਗੀ ਤੇ
ਉਸਾਰੂ ਪਿਰਤ ਹੈ ਪਰ ਬਹੁਤੀਆਂ ਮੀਡੀਏ ਵਿੱਚ ਆਉਣ ਤੱਕ ਹੀ ਸੀਮਤ ਹਨ। ਇਸ ਕਰਕੇ ਸਿੱਖ ਅੱਜ ਵੀ ਚੰਗੇ
ਬਣੇ ਮੌਕਿਆਂ ਤੇ ਵੀ, ਵਾਰ-ਵਾਰ ਧੋਖਾ ਹੀ ਖਾ ਰਹੇ ਹਨ।
06/09/15)
ਡਾ: ਗੁਰਮੀਤ ਸਿੰਘ ‘ਬਰਸਾਲ’
ਗਿਆਨ
ਦੀ ਨ੍ਹੇਰੀ !!
ਉਲਟੀ ਗੰਗਾ ਪਹੋਏ ਨੂੰ ਵਹਿਣ ਲੱਗੀ,
ਜੱਗ ਵਾਸੀ ਹੈਰਾਨ ਹੋ ਦੇਖਦੇ ਨੇ ।
ਅਨਪੜਾਂ ਦੇ ਘੜੇ ਹੋਏ ਡੇਰਿਆਂ ਤੇ,
ਪੜੇ-ਲਿਖੇ ਲੋਕੀਂ ਮੱਥੇ ਟੇਕਦੇ ਨੇ ।
ਸੱਚ ਧਰਮ ਤੇ ਗਿਆਨ ਦੇ ਰਲ਼ ਦੁਸ਼ਮਣ,
ਪੰਥ ਵਿੱਚੋਂ ਵਿਦਵਾਨਾ ਨੂੰ ਛੇਕਦੇ ਨੇ ।
ਜੱਗ ਜਾਣਦਾ ਲੋਕ ਗਲੀਲੀਓ ਨੂੰ,
ਸੱਚ ਬੋਲਣ ਤੇ ਅੱਗ ਵਿੱਚ ਸੇਕਦੇ ਨੇ ।
ਜਿਵੇਂ ਰੋਸ਼ਨੀ ਚੱਲਕੇ ਸੂਰਜ ਕੋਲੋਂ,
ਸਦਾ ਬੱਦਲਾਂ ਪਿੱਛੇ ਨਹੀਂ ਛੁਪ ਸਕਦੀ ।
ਤਿਵੇਂ ਸਦੀਆਂ ਦੀ ਛਾਈ ਅਗਿਆਨਤਾ ਵੀ,
ਨ੍ਹੇਰੀ ਗਿਆਨ ਦੀ ਅੱਗੇ ਨਹੀਂ ਰੁਕ ਸਕਦੀ ।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
06/09/15)
ਅਕੇਸ਼ ਕੁਮਾਰ
ਕਰਾਉਣ ਚਿਟਫੰਡ ਕੰਪਨੀ ਵਿੱਚ ਨਿਵੇਸ਼ਕਰਤਾ ਨੇ ਘਰ ਜਮੀਨ ਗਿਰਵੀ ਰੱਖ ਕੇ ਅਤੇ ਕਈਆਂ ਨੇ ਤਾਂ ਬੈਕ
ਤੋਂ ਕਰਜਾ ਲੈ ਕੇ ਪੈਸੇ ਲਗਾ ਦਿੱਤੇ ਤੇ ਹੁਣ ਉਹ ਆਪਣੇ ਆਪ ਨੂੰ ਬੇਬਸ ਪਾ ਰਹੇ ਹਨ
ਕਰਾਉਣ ਚਿਟਫੰਡ ਕਪਨੀ ਵਿੱਚ ਪੰਜਾਬ ਭਰ ਵਿੱਚੋਂ 10 ਹਜਾਰ ਕਰੋੜ ਰੁਪਏ ਲੱਗੇ ਹੋਣ ਦਾ ਅੰਦੇਸ਼ਾ
ਸਰਕਾਰ ਦੇ ਮਹਿਕਮੇ ਆਏ ਦਿਨ ਚਿਟਫੰਡ ਕੰਪਨੀਆਂ ਵਿੱਚ ਨਿਵੇਸ਼ ਨਾ ਕਰਨ ਦਾ ਵਿਗਆਪਨ
ਦਿੰਦੇ ਹਨ ਪਰ ਇਹਨਾ ਚਿਟਫੰਡ ਕੰਪਨੀਆਂ ਵਿੱਚ ਨਾ ਸਿਰਫ ਨਿਵੇਸ਼ ਹੁੰਦਾ ਰਹਿੰਦਾ ਹੈ ਸਗੋਂ ਇਹ
ਕੰਪਨੀਆਂ ਸਰਕਾਰ ਦੀ ਨੱਕ ਹੇਂਠਾ ਅਰਬਾਂ ਰੁਪਏ ਲੈ ਕੇ ਰਫੁਚੱਕਰ ਵੀ ਹੋ ਜਾਂਦੀਆਂ ਹਨ। ਠਗੀ ਹੋ ਜਾਣ
ਤੋਂ ਬਾਦ ਪੁਲਿਸ ਪੇਸ਼ਾਸਨ ਅਤੇ ਸਰਕਾਰ ਦੇ ਬਾਕੀ ਮਹਿਕਮੇ ਈ ਡੀ ਅਤੇ ਇਨਕਮ ਟੈਕਸ ਵਿਭਾਗ ਹਰਕਤ ਵਿੱਚ
ਆਉਂਦੇ ਹਨ ਪਰ ਚਿਟਫੰਡ ਕੰਪਨੀਆਂ ਚੱਲਦੇ ਵਕਤ ਇਹ ਮਹਿਕਮੇ ਕੁੰਭਕਰਨੀ ਨੀਂਦ ਸੁੱਤੇ ਰਹਿੰਦੇ ਹਨ ਜਾਂ
ਫਿਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਵਿਭਾਗਾਂ ਦੇ ਕੁੱਝ ਭ੍ਰਿਸ਼ਟ ਅਧਿਕਾਰੀਆਂ ਦੀ ਚਿਟਫੰਡ
ਕੰਪਨੀਆਂ ਦੇ ਨਾਲ ਸੈਂਟਿਗ ਬਿਨਾਂ ਇਹ ਸਭ ਸੰਭਵ ਨਹੀਂ ਹੈ। ਜਦੋ ਇਹ ਚਿਟਫੰਡ ਕੰਪਨੀਆਂ ਭਾਰੀ ਫੰਡ
ਇੱਕਠਾ ਕਰ ਲੈਂਦੀਆ ਹਨ ਅਤੇ ਹੁਣ ਲੈਣ ਦੈਣ ਨੂੰ ਕੁੱਝ ਨਹੀ ਰਹਿੰਦਾ ਤਾਂ ਫਿਰ ਇਹ ਸਰਕਾਰੀ ਮਹਿਕਮੇ
ਜਨਤਾ ਵਿੱਚ ਇਸ ਤਰਾਂ ਮਾਮਲੇ ਦਰਜ਼ ਕਰਕੇ ਦਿਖਾਉਂਦੇ ਹਨ ਕਿ ਦੇਖੋ ਇਸ ਚਿਟਫੰਡ ਕੰਪਨੀ ਦੇ ਖਿਲਾਫ
ਪੁਲਿਸ ਪੇਸ਼ਾਸਨ ਜਾਂ ਈ ਡੀ ਨੇ ਕਾਰਵਾਈ ਕਰ ਦਿੱਤੀ ਹੈ ਪਰ ਸਵਾਲ ਇੱਥੋਂ ਹੀ ਖੜੇ ਹੁੰਦੇ ਹਨ ਕਿ
ਇਹਨਾਂ ਪੇਸ਼ਾਸਨ ਦੀ ਨੱਕ ਦੇ ਨੀਚੇ ਇਹ ਕੰਪਨੀਆਂ ਇੰਨੇ ਸਾਲ ਕਿਸ ਤਰਾਂ ਚੱਲਦੀਆ ਰਹਿੰਦੀਆਂ ਹਨ ਤੇ
ਸਾਲੋ ਸਾਲ ਕੋਈ ਕਾਰਵਾਈ ਨਹੀ ਹੁੰਦੀ। ਜਦੋਂ ਲੋਕ ਲੁੱਟ ਜਾਣ ਤਾਂ ਪੇਸ਼ਾਸਨ ਫੋਰਨ ਹਰਕਤ ਵਿੱਚ ਆ
ਜਾਂਦਾ ਹੈ। ਕਰਾਉਣ ਚਿਟਫੰਡ ਕਪਨੀ ਨੇ ਪੂਰੇ ਪੰਜਾਬ ਅਤੇ ਜਿਆਦਾਤਰ ਮਾਲਵਾ ਵਿੱਚ 5000 ਕਰੋੜ ਰੁਪਏ
ਤੋਂ ਉਪਰ ਇੱਕਠਾ ਕਰ ਲਿਆ ਪਰ ਇਹ ਕੰਪਨੀ 8 ਸਾਲ ਤੋਂ ਚੱਲ ਰਹੀ ਹੈ ਉਦੋਂ ਨਾ ਤਾਂ ਪੁਲਿਸ ਨੇ ਨਾ ਹੀ
ਇਨਕਮਟੈਕਸ ਨੇ ਅਤੇ ਨਾ ਹੀ ਈ ਡੀ ਨੇ ਕੋਈ ਕਾਰਵਾਈ ਕੀਤੀ। ਪਰ ਹੁਣ ਪੇਸ਼ਾਸਨ ਆਏ ਦਿਨ ਨਵੇਂ ਨਵੇਂ
ਖੁਲਾਸੇ ਕਰਨ ਦੀ ਤਿਆਰੀ ਕਰ ਰਿਹਾ ਹੈ। ਬੇਸ਼ਕ ਪੁਲਿਸ ਨੇ ਇਸ ਦੇ ਐਮ ਡੀ ਅਤੇ ਹੋਰ ਕਈ ਏਜੰਟਾਂ ਨੂੰ
ਗਿਰਫਤਾਰ ਕਰ ਲਿਆ ਹੈ ਪਰ ਨਿਵੇਸ਼ਕਰਤਾ ਦਾ ਸਭ ਕੁੱਝ ਲੁੱਟ ਕੇ ਹੋਈ ਕਾਰਵਾਈ ਦਾ ਨਿਵੇਸ਼ਕਰਤਾ ਨੂੰ ਕੀ
ਫਾਇਦਾ ਹੋਵੇਗਾ? ਕੰਪਨੀ ਵਿੱਚ ਨਿਵੇਸ਼ਕਰਤਾ ਨੇ ਆਪਣੇ ਬਿਜਨੇਸ ਦੇ ਪੈਸੇ, ਘਰ ਜਮੀਨ ਗਿਰਵੀ ਰੱਖ ਕੇ
ਅਤੇ ਕਈਆਂ ਨੇ ਤਾਂ ਬੈਕ ਤੋਂ ਕਰਜਾ ਲੈ ਕੇ ਪੈਸੇ ਲਗਾ ਦਿੱਤੇ ਤੇ ਹੁਣ ਉਹ ਆਪਣੇ ਆਪ ਨੂੰ ਬੇਬਸ ਪਾ
ਰਹੇ ਹਨ। ਬੇਸ਼ਕ ਕੰਪਨੀ ਸਾਰੇ ਪੈਸੇ ਦੋ ਨੰਬਰ ਵਿੱਚ ਲਗਾਉਂਦੀ ਸੀ ਪਰ ਨਾ ਤਾ ਇਨਕਮਟੈਕਸ ਵਲੋਂ ਅਤੇ
ਨਾ ਹੀ ਹੋਰ ਕੋਈ ਮਹਿਕਮੇ ਨੇ ਕੋਈ ਛਾਪਾ ਮਾਰਿਆ ਜਦੋਂ ਕਿ ਕਿਸੇ ਆਮ ਇਨਸਾਨ ਕੋਲ ਲੱਖ ਰੁਪਇਆ ਵੀ
ਮਿਲ ਜਾਵੇ ਤਾਂ ਸਾਰੇ ਮਹਿਕਮੇ ਉਸ ਤੋਂ 36 ਤਰਾਂ ਦੇ ਸਵਾਲ ਪੁੱਛਦੇ ਹਨ ਪਰ ਇਹਨਾਂ ਕੰਪਨੀਆਂ ਨੂੰ
ਪੁੱਛਣ ਨੂੰ ਕੋਈ ਵੀ ਤਿਆਰ ਕਿਉ ਨਹੀਂ? ਚਿਟਫੰਡ ਕੰਪਨੀਆਂ ਆਏ ਦਿਨ ਲੱਖਾਂ ਕਰੋੜਾਂ ਲੋਕਾਂ ਦੇ ਪੈਸੇ
ਲੈ ਕੇ ਰਫੂਚੱਕਰ ਹੋ ਰਹੀਆਂ ਹਨ ਅਤੇ ਜੋ ਚਿਟਫੰਡ ਕੰਪਨੀਆਂ ਭੱਜ ਰਹੀਆਂ ਹਨ ਉਹਨਾਂ ਵਿੱਚੋਂ ਕਈਆਂ
ਦੇ ਆਪਣੇ ਚੈਨਲ ਅਤੇ ਅੱਖਵਾਰ ਵੀ ਚੱਲ ਰਹੇ ਸਨ। ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰੀ
ਤੰਤਰ ਚਿਟਫੰਡ ਕੰਪਨੀਆਂ ਤੋਂ ਆਮ ਲੋਕਾਂ ਦੀ ਲੁੱਟ ਨੂੰ ਤਾਂ ਰੋਕ ਨਹੀਂ ਪਾਉਂਦਾ ਉਲਟਾ ਅੱਖਵਾਰਾਂ
ਅਤੇ ਚੈਨਲ ਦੇ ਲਾਇਸੇਂਸ ਦੇ ਕੇ ਉਹਨਾਂ ਨੂੰ ਆਪਣੇ ਝੁਠੇ ਪ੍ਰਚਾਰ ਰਾਹੀਂ ਜਨਤਾ ਤੋਂ ਜਲਦੀ ਤੋਂ
ਜਲਦੀ ਪੈਸਾ ਇੱਕਠਾ ਕਰਕੇ ਰਫੂਚੱਕਰ ਹੋਣ ਲਈ ਪਲੇਟਫਾਰਮ ਉਪਲੱਬਧ ਕਰਵਾ ਦਿੰਦਾ ਹੈ। ਇਹਨਾਂ ਚਿਟਫੰਡ
ਕੰਪਨੀਆ ਵੱਲੋਂ ਮੀਡੀਆ ਗਰੁਪ ਇਸ ਲਈ ਖੜੇ ਕੀਤੇ ਜਾਂਦੇ ਹਨ ਤਾਂ ਜੋ ਆਪਣੀਆਂ ਕੰਪਨੀਆ ਦੇ ਹੱਕ ਦਾ
ਪੇਚਾਰ ਕਰਕੇ ਲੋਕਾਂ ਤੋ ਜਿਆਦਾ ਤੋਂ ਜਿਆਦਾ ਪੈਸਾ ਇੱਕਠਾ ਕੀਤਾ ਜਾ ਸਕੇ ਅਤੇ ਮੀਡੀਆ ਰਾਹੀਂ
ਸਰਕਾਰੀ ਤੰਤਰ ਤੇ ਵੀ ਆਪਣਾ ਦਬਾਅ ਪਾਇਆ ਜਾ ਸਕੇ। ਚਿਟਫੰਡ ਕੰਪਨੀਆਂ ਦੇ ਧੋਖੇ ਦਾ ਕਾਰੋਬਾਰ ਕੋਈ
ਨਵਾਂ ਨਹੀਂ ਪਰ ਸਰਕਾਰੀ ਤੰਤਰ ਨਾ ਤਾਂ ਚਿਟਫੰਡ ਕੰਪਨੀਆਂ ਦੀ ਲੁੱਟ ਨੂੰ ਰੋਕ ਪਾਇਆ ਅਤੇ ਨਾ ਹੀ
ਲੱਖਾਂ ਲੋਕ ਜੋ ਇਹਨਾਂ ਚਿਟਫੰਡ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਨੂੰ ਜਾਗਰੁੱਕ
ਕਰ ਪਾਇਆ। ਪਰ ਸਰਕਾਰੀ ਤੰਤਰ ਉਦੋਂ ਹੀ ਜਾਗਦਾ ਹੈ ਜਦੋਂ ਲੋਕਾਂ ਦਾ ਸਭ ਕੁੱਝ ਕੰਪਨੀਆਂ ਲੁੱਟ
ਲੈਂਦੀਆਂ ਹਨ ਤੇ ਉਹ ਸੜਕ ਤੇ ਆ ਜਾਂਦੇ ਹਨ। ਇਹਨਾਂ ਚਿਟਫੰਡ ਕੰਪਨੀਆਂ ਅਤੇ ਮੀਡੀਆ ਨੂੰ ਲਾਇਸੇਂਸ
ਦੇਣ ਵਾਲੇ ਸਰਕਾਰੀ ਅਦਾਰੇ ਉਪਰ ਵੀ ਸਵਾਲ ਉਠਦਾ ਹੈ ਕਿ ਇਹਨਾਂ ਨੇ ਅਜਿਹੀਆਂ ਕੰਪਨੀਆਂ ਨੂੰ ਮੀਡੀਆ
ਦਾ ਲਾਇਸੈਂਸ ਕੀ ਦੇਖ ਕੇ ਦਿੱਤਾ, ਜਿਹਨਾਂ ਨੇ ਝੂਠਾ ਪ੍ਰਚਾਰ ਕਰਕੇ ਦੋਨੀ ਹੱਥੀਂ ਲੋਕਾਂ ਦੀ ਲੁੱਟ
ਕੀਤੀ। ਸ਼ਾਰਦਾ ਘੋਟਾਲੇ ਨਾਲ ਜਿੱਥੇ ਲੋਕਾਂ ਦੀ ਜਮਾਪੁੰਜੀ ਲੁੱਟੀ ਗਈ ਉਥੇ ਹੀ ਸਰਕਾਰੀ ਤੰਤਰ ਦੀ
ਨਕਾਮੀ ਸਭ ਦੇ ਸਾਹਮਣੇ ਆਈ ਅਤੇ ਅਰਬਾਂ ਰੁਪਏ ਇੱਕ ਕੰਪਨੀ ਵੱਲੋਂ ਲੁੱਟ ਲਿਆ ਗਿਆ ਅਤੇ ਸਾਰਾ
ਸਰਕਾਰੀ ਤੰਤਰ ਅਰਾਮ ਨਾਲ ਸੁੱਤਾ ਰਿਹਾ। ਸਰਕਾਰੀ ਤੰਤਰ ਉਦੋਂ ਜਾਗਿਆ ਜਦੋਂ ਗਰੀਬ ਅਤੇ ਆਮ ਲੋਕਾਂ
ਦਾ ਜਿਆਦਾਤਰ ਪੈਸਾ ਲੁੱਟ ਲਿਆ ਗਿਆ। ਉਦੋਂ ਸਰਕਾਰੀ ਤੰਤਰ ਹਰਕਤ ਵਿੱਚ ਆਇਆ ਜਦੋਂ ਲੱਖਾਂ ਲੋਕ ਸੜਕ
ਤੇ ਆ ਗਏ ਪਰ ਸਰਕਰੀ ਤੰਤਰ ਨੇ ਇਸ ਤੋਂ ਵੀ ਕੁੱਝ ਸਬਕ ਨਹੀ ਲਿਆ ਅਤੇ ਹੋਰ ਸ਼ਹਿਰਾਂ ਵਿੱਚ ਅਜਿਹੀਆਂ
ਕਿੰਨੀਆਂ ਹੀ ਅਣਗਿਣਤ ਚਿਟਫੰਡ ਕੰਪਨੀਆਂ ਚੱਲ ਰਹੀਆਂ ਹਨ ਜੋ ਰੋਜ ਲੋਕਾਂ ਨੂੰ ਸਕੀਮਾਂ ਦੇ ਫਾਇਦੇ
ਦਿਖਾ ਕੇ ਲੁੱਟ ਰਹੀਆਂ ਹਨ। ਪਰਲਜ, ਸਹਾਰਾ ਅਤੇ ਹੋਰ ਕਿੰਨੀਆਂ ਹੀ ਚਿਟਫੰਡ ਕੰਪਨੀਆਂ ਵਲੋਂ ਆਪਣੇ
ਨਿਜੀ ਮੀਡੀਆ ਘਰਾਣੇ ਚਲਾਏ ਜਾ ਰਹੇ ਸਨ ਅਤੇ ਜਦੋਂ ਇਹ ਕੰਪਨੀਆਂ ਕਿਸੇ ਕਾਰਨ ਵੀ ਸਰਕਾਰੀ ਜਾਂਚ ਦੇ
ਘੇਰੇ ਵਿੱਚ ਆਈਆਂ ਤਾਂ ਇਹਨਾਂ ਦੇ ਨਿਜੀ ਮੀਡੀਆ ਨੇ ਖੁੱਲ ਕੇ ਇਹਨਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ।
ਇਸ ਤੋਂ ਇਹ ਵੀ ਜਾਹਿਰ ਹੁੰਦਾ ਹੈ ਕਿ ਕਿਸ ਤਰਾਂ ਇਹ ਕੰਪਨੀਆਂ ਮੀਡੀਆ ਨੂੰ ਜਰੀਆ ਬਣਾ ਕੇ ਲੋਕਾਂ
ਦੇ ਹੱਕ ਹਲਾਲ ਦੀ ਕਮਾਈ ਨੂੰ ਲੁੱਟ ਰਹੀਆਂ ਹਨ। ਪੇਧਾਨਮੰਤਰੀ ਨੂੰ ਇਹਨਾਂ ਚਿਟਫੰਡ ਕੰਪਨੀਆਂ ਅਤੇ
ਮੀਡੀਆ ਪੋਲਸੀ ਨੂੰ ਆਪਣੇ ਹੱਥ ਵਿੱਚ ਲੈ ਕੇ ਫਿਰ ਤੋਂ ਵਿਚਾਰ ਕਰਨਾਂ ਚਾਹੀਦਾ ਹੈ ਤਾਂ ਜੋ ਆਮ
ਲੋਕਾਂ ਦੇ ਹੱਕ ਹਲਾਲ ਦੀ ਕਮਾਈ ਇਹ ਚਿਟਫੰਡ ਕੰਪਨੀਆਂ ਨਾ ਲੁੱਟ ਸਕਣ।
ਕਰਾਉਨ ਗਰੁਪ ਪਿਛਲੇ 8 ਸਾਲਾਂ ਤੋਂ ਸਰਗਰਮ ਸੀ। ਕਰਾਉਨ ਚਿਟਫੰਡ ਕੰਪਨੀ ਵਲੋਂ ਕਰਾਉਨ ਟਰੇਡਰ ਨਾਂਅ
ਹੇਂਠ ਕਮੋਡਟੀ ਟਰੇਡਿੰਗ ਕੀਤੀ ਜਾਂਦੀ ਰਹੀ ਹੈ ਤੇ ਕਰਾਉਨ ਟਰੇਡਰਜ਼ ਯੂ ਕੇ ਤੋਂ ਰਜਿਸਟਰਡ ਦੱਸੀ
ਜਾਂਦੀ ਸੀ ਜਿਸਦਾ ਕਾਰਪੋਰੇਟ ਦਫਤਰ ਨਾਰਥਵੁਡ ਹਿਲਜ਼, ਲੰਦਨ ਵਿੱਚ ਸੀ ਤੇ ਭਾਰਤ ਵਿੱਚ ਇਸ ਦਾ ਮੁੱਖ
ਦਫਤਰ ਤਰਨਤਾਰਨ ਰੋਡ, ਅਮ੍ਰਿਤਸਰ ਵਿਖੇ ਸੀ। ਜਿਹੜੇ ਏਜੰਟ ਵੀ ਪੁਲਿਸ ਵਲੋਂ ਫੜੇ ਗਏ ਹਨ ਇਹ ਸਭ
ਕੰਪਨੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕੰਪਨੀ ਦੇ ਨਾਲ ਜੂੜੇ ਹੋਏ ਸਨ ਤੇ ਇਹਨਾਂ ਵਲੋਂ ਕੰਪਨੀ ਰਾਹੀਂ
ਲੋਕਾਂ ਨਾਲ ਠਗੀ ਮਾਰ ਕੇ ਕਰੋੜਾਂ ਕਮਾਇਆ ਗਿਆ ਹੈ। ਕੰਪਨੀ ਦੇ ਕਈ ਏਜੰਟ ਤਾਂ ਅਜਿਹੇ ਵੀ ਹਨ
ਜਿਹਨਾਂ ਕੋਲ ਕੁੱਝ ਸਾਲ ਪਹਿਲਾ ਤੱਕ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਸਨ ਪਰ ਅੱਜ ਉਹਨਾਂ ਨੇ
ਕਰੋੜਾਂ ਦੀਆਂ ਜਾਇਦਾਦਾਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਂਅ ਤੇ ਖੜੀਆਂ ਕਰ ਰਖੀਆਂ ਹਨ। ਕੰਪਨੀ
ਵਲੋਂ ਸ਼ੁਰੂ ਤੋਂ ਹੀ ਟਰੇਡਨੈਕਟ ਅਤੇ ਕਰਾਉਨ ਦੇ ਨਾਂਅ ਹੇਂਠ ਕੰਮ ਕੀਤਾ ਗਿਆ। ਕੰਪਨੀ ਵਲੋਂ
ਸ਼ੁਰੂਆਤੀ ਦਿਨਾਂ ਵਿੱਚ ਪੈਸਾ ਲਗਾਉਣ ਵਾਲਿਆਂ ਨੂੰ ਤਾਂ 5 ਫੀਸਦੀ ਪ੍ਰਤੀ ਮਹੀਨੇ ਤੱਕ ਦਾ ਵਿਆਜ
ਦਿੱਤਾ ਗਿਆ ਤੇ ਏਜੰਟਾ ਨੂੰ ਮੋਟਾ ਕਮੀਸ਼ਨ। ਵਿਆਜ ਤੇ ਕਮੀਸ਼ਨ ਦਾ ਲਾਲਚ ਲੋਕਾਂ ਨੂੰ ਇਸ ਕੰਪਨੀ ਵੱਲ
ਖਿੱਚਦਾ ਚਲਾ ਗਿਆ ਤੇ ਇਸਦਾ ਹੀ ਨਤੀਜਾ ਹੈ ਕਿ ਕੁੱਝ ਸਾਲਾਂ ਵਿੱਚ ਹੀ ਜਿੱਥੇ ਇਸ ਕੰਪਨੀ ਨੇ ਇੱਕਲੇ
ਮਾਲਵੇ ਵਿੱਚੋਂ ਹੀ 5000 ਕਰੋੜ ਤੋਂ ਵੀ ਜਿਆਦਾ ਇੱਕਠਾ ਕਰ ਲਿਆ ਉਥੇ ਹੀ ਪੰਜਾਬ ਭਰ ਵਿੱਚ ਇਸ ਨੇ
8000-10000 ਕਰੋੜ ਇਕੱਠਾ ਕਰ ਲਿਆ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ ਇਸ ਸਾਰੇ ਡਰਾਮੇ ਮਗਰ ਮੁੱਖ
ਦਿਮਾਗ ਕਰਾਉਨ ਕੰਪਨੀ ਦੇ ਮਾਲਕ ਜਗਜੀਤ ਸਿੰਘ ਦਾ ਹੈ ਜੋਕਿ ਅਮ੍ਰਿੰਤਸਰ ਦਾ ਰਹਿਣ ਵਾਲਾ ਇੱਕ ਸਧਾਰਨ
ਜਿਹਾ ਆਦਮੀ ਸੀ ਪਰ ਆਪਣੇ ਕੁੱਝ ਪਾਰਟਨਰਾਂ ਨਾਲ ਰੱਲ ਕੇ ਇਹ ਕਰੋੜਾਂ ਦਾ ਮਾਇਆ ਜਾਲ ਬੁਨ ਗਿਆ।
ਟਰੇਡਨੈਕਸਟ ਕੰਪਨੀ ਯੂ ਕੇ ਵਿੱਚ ਇਨਵੈਸਟਮੈਂਟ ਕੰਪਨੀ ਦੇ ਤੌਰ ਤੇ ਰਜਿਸਟਰ ਕੀਤੀ ਗਈ ਸੀ ਤੇ ਉਸੇ
ਤੇ ਅਧਾਰ ਤੇ ਹੀ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋਏ ਉਹਨਾ ਦੇ ਹੱਕ ਹਲਾਲ ਦੀ ਕਮਾਈ ਕੰਪਨੀ ਵਿੱਚ
ਇਨਵੈਸਟ ਕਰਵਾਈ ਗਈ। ਲੋਕ ਸਮਝਦੇ ਸਨ ਕਿ ਉਹ ਇੱਕ ਰਜਿਸਟਰਡ ਕੰਪਨੀ ਵਿੱਚ ਪੈਸਾ ਲਗਾ ਰਹੇ ਹਨ ਪਰ
ਹਕੀਕਤ ਇਹ ਨਹੀਂ ਸੀ। ਵਕਤ ਦੇ ਨਾਲ ਨਾਲ ਕਰਾਉਨ ਗਰੁਪ ਨੂੰ ਫੈਲਾਉਂਦੇ ਹੋਏ ਇਸ ਵਿੱਚ ਨਵੀਂਆਂ
ਕੰਪਨੀਆਂ ਖੜੀਆਂ ਕੀਤੀਆਂ ਗਈਆਂ। ਕਰਾਉਨ ਓਪਟੀਮਿਸਟਿਕ ਕਨਸਲਟੈਂਟ, ਬੋਮਬੇ ਇਨਵੈਸਟਮੈਂਟ ਗਰੁਪ,
ਮੋਬੀ ਪੇ, ਬੀ ਆਈ ਏ ਐਲ, ਪੇਸ ਅਪ, ਟਰੇਡਨੈਕਸਟ ਐਡਵਾਈਜਰੀ ਪ੍ਰਾਈਵੇਟ ਲਿਮਿਟੇਡ ਆਦਿ। ਕੁੱਝ ਸਮਾਂ
ਪਹਿਲਾ ਹੀ ਕੰਪਨੀ ਵਲੋਂ ਆਪਣਾ ਅਖਬਾਰ ਵੀ ਕੱਢਿਆ ਗਿਆ ਹੈ ਤੇ ਕੰਪਨੀ ਦਾ ਆਪਣਾ ਮੀਡੀਆ ਗਰੁਪ ਵੀ
ਬਣਿਆ ਹੋਇਆ ਹੈ। ਇਹ ਨਹੀਂ ਹੈ ਕਿ ਕੰਪਨੀ ਕਦੇ ਵਿਵਾਦਾ ਵਿੱਚ ਆਈ ਹੀ ਨਾ ਹੋਵੇ। ਸਮੇਂ ਸਮੇਂ ਤੇ
ਕੰਪਨੀ ਤੇ ਪ੍ਰਸ਼ਨਚਿੰਨ ਉਠਦੇ ਰਹੇ ਹਨ ਤੇ ਅਖਬਾਰਾਂ ਰਾਹੀਂ ਲੋਕਾਂ ਨੂੰ ਜਾਗਰੁੱਕ ਵੀ ਕੀਤਾ ਜਾਂਦਾ
ਰਿਹਾ ਹੈ ਪਰ ਲਾਲਚ ਹਰ ਸਮਝ ਤੇ ਭਾਰੀ ਹੁੰਦਾ ਹੈ। ਕੰਪਨੀ ਵਲੋਂ ਆਪਣੇ ਨਾਮ ਵਿੱਚ ਫੇਰ ਬਦਲ ਕਰਕੇ
ਆਪਣਾ ਕੰਮ ਜਾਰੀ ਰਖਿਆ ਗਿਆ। ਵੈਸੇ ਵੀ ਕੰਪਨੀ ਵਿੱਚ ਇੰਨੀ ਵੱਡੀ ਰਾਸ਼ੀ ਜਮਾ ਹੋਣ ਦਾ ਕਾਰਨ ਇਸ ਦਾ
ਲੰਮੇਂ ਸਮੇਂ ਤੱਕ ਟਿਕੇ ਰਹਿਣਾ ਵੀ ਸੀ। ਟਰੇਡਨੈਕਸਟ ਕਹੋ ਜਾਂ ਕਰਾਉਨ ਇਸ ਤੋ ਬਾਦ ਕਈ ਹੋਰ ਚਿਟਫੰਡ
ਕੰਪਨੀਆਂ ਆਈਆਂ ਤੇ ਕੁੱਝ ਮਹੀਨਿਆਂ ਵਿੱਚ ਹੀ ਲੋਕਾਂ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਦੌੜ ਗਈਆਂ ਪਰ
ਇਹ ਕੰਪਨੀ ਮਾਰਕਿਟ ਵਿੱਚ 8 ਸਾਲ ਤੱਕ ਟਿਕੀ ਰਹੀ। ਪਿਛਲੇ ਤਕਰੀਬਨ ਕਈ ਮਹੀਨੇ ਤੋਂ ਹੁਣ ਏਜੰਟਾਂ
ਵਲੋਂ ਲਗਾਤਾਰ ਪੈਸਾ ਮੋੜਨ ਵਿੱਚ ਆਨਾ ਕਾਨੀ ਕੀਤੀ ਜਾ ਰਹੀ ਸੀ ਤੇ ਕੱਲ ਪਰਸੋਂ ਦੇ ਲਾਰਿਆਂ ਨੇ
ਲੋਕਾਂ ਨੂੰ ਦੁਵਿਧਾ ਵਿੱਚ ਪਾ ਰਖਿਆ ਸੀ। ਪਰ ਹੁਣ ਪ੍ਰਸ਼ਨ ਇਹ ਉਠ ਰਿਹਾ ਹੈ ਕਿ ਦੇਸ਼ ਵਿੱਚ ਇਹ ਕੋਈ
ਪਹਿਲੀ ਚਿਟਫੰਡ ਕੰਪਨੀ ਨਹੀਂ ਹੈ ਜਿਸਦੇ ਮਾਲਕ ਤੇ ਪ੍ਰਬੰਧਕ ਫੜੇ ਗਏ ਹੋਣ। ਮਾਲਕ ਤੇ ਪ੍ਰਬੰਧਕਾਂ
ਤੇ ਕੇਸ ਚਲਦੇ ਹਨ, ਸਜਾ ਵੀ ਹੋ ਜਾਂਦੀ ਹੈ ਪਰ ਵੱਡੀ ਗੱਲ ਲੋਕਾਂ ਦਾ ਪੈਸਾ ਨਹੀਂ ਮੁੜਦਾ।
ਅਕੇਸ਼ ਕੁਮਾਰ ਲੇਖਕ ਗੁਰੂ ਨਾਨਕ ਨਗਰ ਬਰਨਾਲਾ ਮੋ 9888'-31426
*********************************************
ਮੋਟਾਪਾ ਇੱਕ ਮਹਾਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ
ਮੋਟਾਪਾ ਘਟਾਉਣ ਲਈ ਉਸ ਨਾਲ ਸੰਬਧਿਤ ਖਾਸ ਯੋਗ ਆਸਨ ਟਰੇਂਡ ਨਿਗਰਾਨੀ ਹੇਂਠ ਕੀਤੇ ਜਾਣੇ ਚਾਹੀਦੇ ਹਨ
ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਮੋਟਾਪੇ ਦੀ ਸਮਸਿਆ ਲਗਾਤਾਰ ਦਿਨ ਪੇਤੀ ਦਿਨ
ਵੱਧਦੀ ਜਾ ਰਹੀ ਹੈ। ਬੱਚੇ, ਆਦਮੀ, ਔਰਤਾਂ ਸਾਰਿਆਂ ਨੂੰ ਹੀ ਮੋਟਾਪਾ ਆਪਣੀ ਜਕੜ ਵਿੱਚ ਜਕੜਦਾ ਜਾ
ਰਿਹਾ ਹੈ। ਇਸ ਦਾ ਪ੍ਰਮੁੱਖ ਕਾਰਨ ਖਾਨ ਪੀਣ ਦੀਆਂ ਆਦਤਾਂ ਵਿੱਚ ਭਾਰੀ ਬਦਲਾਵ ਹੈ। ਅੱਜ ਦੀ ਨੋਜਵਾਨ
ਪੀੜੀ ਅਤੇ ਨੋਜਵਾਨ ਹੋ ਰਹੀ ਪੀੜੀ ਵੱਲੋਂ ਜੰਕ ਫੂਡ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਇਸ ਦਾ
ਨਤੀਜਾ ਮੋਟਾਪੇ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ 1980 ਤੋਂ ਲੈ ਕੇ
ਦੁਨੀਆ ਭਰ ਵਿੱਚ ਮੋਟਾਪੇ ਦੇ ਮਾਮਲੇ ਦੁਗਣੇ ਹੋ ਗਏ ਹਨ। ਸ਼ਰੀਰਕ ਭਾਰ ਦਾ ਵੱਧ ਹੋਣਾ ਅਤੇ ਮੋਟਾਪਾ
ਇਹ ਦੋ ਵਖਰੀਆਂ ਧਾਰਨਾਵਾਂ ਹਨ। ਉਮਰ ਤੇ ਕੱਦ ਦੇ ਹਿਸਾਬ ਨਾਲ ਸ਼ਰੀਰਕ ਭਾਰ ਦੇ ਜਿਆਦਾ ਹੋਣ ਨੂੰ ਭਾਰ
ਵੱਧ ਹੋਣਾ ਕਿਹਾ ਜਾਂਦਾ ਹੈ ਪਰ ਜੇ ਇਹ ਭਾਰ ਜਰੂਰਤ ਤੋਂ ਕਾਫੀ ਜਿਆਦਾ ਵੱਧ ਜਾਵੇ ਤਾਂ ਇਸਨੂੰ
ਮੋਟਾਪਾ ਕਿਹਾ ਜਾਦਾ ਹੈ ਤੇ ਸਿਹਤ ਲਈ ਇਹ ਦੋਨੋ ਦਸ਼ਾ ਹੀ ਖਤਰਨਾਕ ਹਨ। ਹਰ ਉਮਰ ਤੇ ਹਰ ਵਰਗ ਦੇ
ਲੋਕਾਂ ਵਿੱਚ ਮੋਟਾਪੇ ਅਤੇ ਭਾਰ ਜਿਆਦਾ ਹੋਣ ਦੀ ਸ਼ਿਕਾਇਤ ਲਗਾਤਾਰ ਵੱਧ ਰਹੀ ਹੈ। ਮੋਟਾਪਾ ਬਲੱਡ
ਪ੍ਰੈਸ਼ਰ, ਕੋਲੈਸਟਰੋਲ ਅਤੇ ਸ਼ਰੀਰ ਦੀ ਇਨਸੁਲਿਨ ਨੂੰ ਵਰਤਣ ਦੀ ਤਾਕਤ ਤੇ ਮਾੜਾ ਅਸਰ ਪਾਉਂਦਾ ਹੈ। ਹਰ
ਸਾਲ 28 ਲੱਖ ਲੋਕ ਮੋਟਾਪੇ ਕਾਰਨ ਮਰ ਜਾਂਦੇ ਹਨ। ਇਸ ਤੋਂ ਇਲਾਵਾ 44 ਫਿਸਦੀ ਡਾਈਬਟੀਜ, 23 ਫਿਸਦੀ
ਦਿਲ ਦੀਆਂ ਬਿਮਾਰੀਆਂ ਤੇ ਕਈ ਤਰ੍ਹਾ ਦੇ ਕੈਂਸਰ ਦਾ ਵੀ ਮੋਟਾਪਾ ਜਿੰਮੇਵਾਰ ਹੁੰਦਾ ਹੈ। ਮੋਟਾਪੇ ਦੇ
ਸ਼ਿਕਾਰ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸ਼ਿਕਾਇਤ ਵੀ ਆਮ ਤੌਰ ਤੇ ਹੋ ਜਾਂਦੀ ਹੈ। ਦੁਨੀਆ ਭਰ ਵਿੱਚ
ਮੋਤ ਦੇ ਮੁੱਖ ਕਾਰਨਾਂ ਵਿੱਚ ਮੋਟਾਪਾ ਪੰਜਵੇ ਨੰਬਰ ਤੇ ਹੈ। ਮੋਟਾਪਾ ਖਤਰਨਾਕ ਜਰੂਰ ਹੈ ਪਰ ਇਸ ਤੋਂ
ਬਚਿਆ ਜਾ ਸਕਦਾ ਹੈ।
ਮੋਟਾਪੇ ਦਾ ਮਤਲਬ ਹੈ ਸ਼ਰੀਰ ਤੇ ਚਰਬੀ ਦਾ ਵੱਧਣਾ ਜੋਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਵਿਸ਼ਵ
ਸਿਹਤ ਸੰਗਠਨ ਵਲੋਂ ਸ਼ਰੀਰ ਦੇ ਕੱਦ ਤੇ ਭਾਰ ਦੇ ਆਪਸੀ ਅਨੁਪਾਤ ਮੁਤਾਬਕ ਬਾਡੀ ਮਾੱਸ ਇਨਡੈਕਸ ਤੈਅ
ਕੀਤਾ ਗਿਆ ਹੈ ਅਤੇ ਜੇ ਇਹ ਇਨਡੈਕਸ 25 ਜਾਂ ਇਸ ਤੋਂ ਵੱਧ ਹੋਵੇ ਤਾਂ ਇਨਸਾਨ ਦਾ ਭਾਰ ਵੱਧ ਗਿਣਿਆ
ਜਾਂਦਾ ਹੈ ਤੇ ਜੇਕਰ ਇਹ ਇਨਡੈਕਸ 30 ਜਾਂ ਇਸ ਤੋਂ ਵੱਧ ਹੋਵੇ ਤਾਂ ਉਸ ਵਿਅਕਤੀ ਨੂੰ ਮੋਟਾਪੇ ਦਾ
ਸ਼ਿਕਾਰ ਮੰਨਿਆ ਜਾਂਦਾ ਹੈ ਹਾਲਾਂਕਿ ਇਸ ਵਿੱਚ ਵੀ ਮਤ ਭੇਦ ਦੀ ਗੁੰਜਾਇਸ਼ ਹੈ ਕਿਉਂਕਿ ਅਲਗ ਅਲਗ ਕੱਦ
ਤੇ ਭਾਰ ਦੇ ਲੋਕਾਂ ਵਿੱਚ ਮੋਟਾਪੇ ਦਾ ਸਤਰ ਵੀ ਅਲਗ ਅਲਗ ਹੁੰਦਾ ਹੈ। ਇੱਕ ਸਮਾਂ ਸੀ ਜਦੋਂ ਮੋਟਾਪੇ
ਨੂੰ ਅਮੀਰ ਦੇਸ਼ਾਂ ਦੀ ਸਮਸਿਆ ਗਿਣਿਆ ਜਾਂਦਾ ਸੀ ਪਰ ਹੁਣ ਵਿਕਾਸਸ਼ੀਲ ਦੇਸ਼ਾਂ ਦੇ ਸ਼ਹਿਰੀ ਇਲਾਕਿਆਂ
ਵਿੱਚ ਵੀ ਮੋਟਾਪੇ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਔਰਤਾਂ ਵਿੱਚ ਮਰਦਾਂ ਨਾਲੋਂ
ਜਿਆਦਾ ਮੋਟਾਪਾ ਪਾਇਆ ਜਾਂਦਾ ਹੈ। ਘੱਟ ਜਾਂ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਮਰਦਾਂ ਨਾਲੋਂ ਤਕਰੀਬਨ
ਦੁਗਨੀਆਂ ਔਰਤਾਂ ਮੋਟਾਪੇ ਦਾ ਸ਼ਿਕਾਰ ਹਨ। ਬਦਲ ਰਹੀ ਜੀਵਨ ਸ਼ੈਲੀ ਦੇ ਚਲਦਿਆਂ ਬੱਚਿਆਂ ਵਿੱਚ ਵੀ
ਮੋਟਾਪੇ ਦੀ ਸਮਸਿਆ ਲਗਾਤਾਰ ਵੱਧ ਰਹੀ ਹੈ। 2010 ਵਿੱਚ 5 ਸਾਲ ਤੋਂ ਘੱਟ ਉਮਰ ਦੇ 4 ਕਰੋੜ 30 ਲੱਖ
ਬੱਚੇ ਵੱਧ ਭਾਰ ਦਾ ਸ਼ਿਕਾਰ ਸਨ। ਜਿਹਨਾ ਵਿੱਚੋਂ 3 ਕਰੋੜ 50 ਲੱਖ ਵਿਕਾਸਸ਼ੀਲ ਦੇਸ਼ਾਂ ਵਿੱਚ ਤੇ 80
ਲੱਖ ਵਿਕਸਿਤ ਦੇਸ਼ਾਂ ਵਿੱਚ ਸਨ। ਬਚਪਨ ਤੋਂ ਹੀ ਮੋਟਾਪੇ ਦੇ ਸ਼ਿਕਾਰ ਲੋਕਾਂ ਵਿੱਚ ਵੱਡੇ ਹੋਣ ਤੇ ਕਈ
ਤਰ੍ਹਾਂ ਦੀਆਂ ਸਮਸਿਆਵਾਂ ਦਾ ਖਤਰਾ ਬਣਿਆ ਰਹਿੰਦਾ ਹੈ ਜਿਵੇਂ ਕਿ ਸਾਹ ਦੀਆਂ ਬਿਮਾਰੀਆਂ, ਫਰੈਕਚਰ
ਹੋਣ ਦਾ ਖਤਰਾ, ਤਨਾਵ, ਦਿਲ ਸੰਬਧੀ ਰੋਗ, ਡਾਈਬਟੀਜ਼ ਅਤੇ ਹੋਰ ਮਾਨਸਿਕ ਪਰੇਸ਼ਾਨੀਆਂ। ਵਸਾ, ਚੀਨੀ ਦੀ
ਅਧਿਕਤਾ ਵਾਲਾ ਪਰ ਘੱਟ ਪੋਸ਼ਟਿਕ ਤਤਵਾਂ ਵਾਲਾ ਭੋਜਨ ਖਾਣ ਨਾਲ ਤੇ ਸ਼ਰੀਰਕ ਤੌਰ ਤੇ ਘੱਟ ਚੁਸਤੀ ਕਾਰਨ
ਬੱਚਿਆਂ ਵਿੱਚ ਮੋਟਾਪੇ ਦੀ ਸਮਸਿਆ ਵੱਧ ਰਹੀ ਹੈ। ਚਿਪਸ, ਕੁਰਕਰੇ ਆਦਿ ਦਾ ਜਿਆਦਾ ਸੇਵਨ ਵੀ ਬੱਚਿਆ
ਵਿੱਚ ਕੁਪੋਸ਼ਨ ਤੇ ਮੋਟਾਪੇ ਦਾ ਕਾਰਨ ਹੈ। ਭਾਰਤ ਵੀ ਮੋਟਾਪੇ ਵੱਲ ਵੱਧ ਰਿਹਾ ਹੈ। ਇੱਕ ਰਿਪੋਰਟ
ਮੁਤਾਬਕ ਜਿੱਥੇ ਭਾਰਤ ਦੇ ਤਕਰੀਬਨ ਅੱਧੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ ਉਥੇ ਕਈ ਅਮੀਰਾਂ ਨੂੰ
ਮੋਟਾਪਾ ਘਟਾਉਣ ਲਈ ਇਲਾਜ ਕਰਵਾਉਣਾ ਪੈ ਰਿਹਾ ਹੈ। ਆਮਦਨ ਵੱਧਣ ਨਾਲ ਲੋਕਾਂ ਦਾ ਖਾਣ ਦਾ ਚਾਅ ਵੀ
ਵੱਧ ਜਾਂਦਾ ਹੈ ਤੇ ਉਹਨਾਂ ਦੇ ਖਾਨੇ ਵਿੱਚ ਫਾਸਟ ਫੂਡ ਤੇ ਪ੍ਰੀਜ਼ਰਵਡ ਫੂਡ ਦੀ ਮਾਤਰਾ ਵੱਧ ਜਾਂਦੀ
ਹੈ। ਵੈਸੇ ਵੀ ਭਾਰਤ ਵਿੱਚ ਖਾਤਰਦਾਰੀ ਦਾ ਦੂਜਾ ਨਾ ਖਾਨਾ ਹੈ। ਭਾਰਤ ਦੇ ਰਾਸ਼ਟਰੀ ਪਰਿਵਾਰ ਸਿਹਤ
ਸਰਵੇ ਮੁਤਾਬਕ ਭਾਰਤ ਦੀ ਕੁੱਲ ਸ਼ਹਿਰੀ ਅਬਾਦੀ ਦਾ 20 ਫਿਸਦੀ ਜਾਂ ਤਾਂ ਮੋਟਾਪੇ ਦਾ ਸ਼ਿਕਾਰ ਹੈ ਜਾਂ
ਵੱਧ ਭਾਰ ਦੀ ਸਮਸਿਆ ਨਾਲ ਲੜ ਰਿਹਾ ਹੈ ਤੇ ਪੰਜਾਬ ਵਿੱਚ ਤਾਂ 40 ਫਿਸਦੀ ਔਰਤਾਂ ਮੋਟਾਪੇ ਦੀਆਂ
ਸ਼ਿਕਾਰ ਹਨ। ਸਕੂਲ ਜਾਣ ਵਾਲੇ ਬੱਚਿਆਂ ਵਿੱਚ 20 ਫਿਸਦੀ ਭਾਰ ਦੇ ਵੱਧ ਹੋਣ ਦੀ ਸਮਸਿਆ ਦੇ ਸ਼ਿਕਾਰ
ਹਨ। ਅੱਗੇ ਜਿਮ ਜਾਂ ਸਲਿਮਿੰਗ ਸੈਂਟਰ ਜਾਣਾ ਅਮੀਰਾਂ ਦੇ ਚੋਂਚਲੇ ਮੰਨਿਆ ਜਾਂਦਾ ਸੀ ਪਰ ਹੁਣ ਇਹ
ਇੱਕ ਜਰੂਰਤ ਬਣ ਗਏ ਹਨ। ਭਾਰ ਵੱਧਣ ਨਾਲ ਡਾਈਬਟੀਜ਼ ਦਾ ਖਤਰਾ ਵੀ ਵੱਧਦਾ ਹੈ। ਅੰਤਰਾਸ਼ਟਰੀ ਡਾਈਬਟੀਜ਼
ਸੰਘ ਦੇ ਮੁਤਾਬਕ ਦੁਨੀਆਂ ਦਾ ਹਰ ਛੇਵਾਂ ਡਾਈਬਟੀਜ਼ ਦਾ ਸ਼ਿਕਾਰ ਇੱਕ ਭਾਰਤੀ ਹੈ। ਭਾਰਤ ਨੂੰ ਡਾਈਬਟੀਜ਼
ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਪਿਛਲੇ ਕੁੱਝ ਸਮੇਂ ਦੀਆਂ ਖੋਜਾਂ ਵਿੱਚ ਵੀ ਇਹ ਸਾਬਤ ਹੋ
ਚੁੱਕਿਆ ਹੈ ਕਿ ਭਾਰਤ ਦੇ ਲੋਕਾਂ ਵਿੱਚ ਅਨੁਵਾਂਸ਼ਕ ਤੌਰ ਤੇ ਹੀ ਯੁਰੋਪ ਦੇ ਲੋਕਾਂ ਨਾਲੋਂ ਜਿਆਦਾ
ਚਰਬੀ ਜਮਾਂ ਹੁੰਦੀ ਹੈ ਜਿਸ ਨਾਲ ਉਹਨਾਂ ਵਿੱਚ ਮੋਟਾਪੇ ਤੇ ਉਸ ਨਾਲ ਸੰਬਧਿਤ ਬਿਮਾਰੀਆਂ ਦਾ ਖਤਰਾ
ਵੀ ਵੱਧ ਹੁੰਦਾ ਹੈ।
ਲਗਾਤਾਰ ਵੱਧਦਾ ਮੋਟਾਪਾ ਇੱਕ ਮਹਾਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪਿਛਲੇ ਕੁੱਝ ਦਸ਼ਕਾਂ
ਵਿੱਚ ਆਏ ਸਮਾਜਿਕ ਅਤੇ ਵਿਵਹਾਰਕ ਪਰਿਵਰਤਨ ਨਾਲ ਇਸ ਵਿੱਚ ਵਾਧਾ ਹੋਇਆ ਹੈ। ਭਾਵੇਂ ਇਹ ਇਨਸਾਨ ਦੇ
ਜੀਨ ਹੀ ਤੈਅ ਕਰਦੇ ਹਨ ਕਿ ਕਿਸੇ ਮਨੁੱਖ ਵਿੱਚ ਮੋਟਾਪੇ ਦੀ ਕਿੰਨੀ ਕੁ ਗੁੰਜਾਇਸ਼ ਹੈ ਪਰ ਸਾਡਾ ਖਾਣ
ਪੀਣ ਤੇ ਸ਼ਰੀਰਕ ਕਸਰਤ ਜੀਵਨ ਤੇ ਬਹੁਤ ਅਸਰ ਪਾਉਂਦੇ ਹਨ। ਆਰਥਿਕ ਤਰੱਕੀ, ਆਧੁਨਿਕਤਾ, ਵੱਧਦਾ
ਸ਼ਹਿਰੀਕਰਨ ਤੇ ਭੋਜਨ ਉਦਯੋਗ ਵਿੱਚ ਹੋ ਰਿਹਾ ਲਗਾਤਾਰ ਵਾਧਾ ਮੋਟਾਪੇ ਨੂੰ ਮਹਾਮਾਰੀ ਦਾ ਰੂਪ ਦੇਣ
ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਅੱਜ ਕੱਲ੍ਹ ਜਿਆਦਾਤਰ ਕੰਮ ਦਾ ਤਰੀਕਾ ਅਜਿਹਾ ਹੋ ਗਿਆ ਹੈ ਜਿਸ
ਨਾਲ ਸ਼ਰੀਰਕ ਕਸਰਤ ਘੱਟ ਹੋ ਰਹੀ ਹੈ। ਜਿੱਥੇ ਘਰੇਲੁ ਕੰਮਾਂ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ
ਹਨ ਉਥੇ ਦਫਤਰਾਂ ਦਾ ਜਿਆਦਾ ਕੰਮ ਵੀ ਬੈਠ ਕੇ ਕੰਪਉਟਰ ਤੇ ਹੀ ਹੋ ਜਾਂਦਾ ਹੈ। ਆਉਣ ਜਾਣ ਲਈ ਵੀ
ਸਕੂਟਰ ਅਤੇ ਗੱਡੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਸਾਈਕਲ ਤੇ ਜਾਂ ਪੈਦਲ ਤਾਂ ਹੁਣ ਕੋਈ ਹੀ ਚਲਦਾ
ਹੈ। ਜਿੰਦਗੀ ਦੀ ਰਫਤਾਰ ਵੀ ਇੰਨੀ ਤੇਜ਼ ਹੋ ਗਈ ਹੈ ਕਿ ਉਸ ਵਿੱਚ ਸੈਰ ਜਾਂ ਕਸਰਤ ਕਰਣ ਦਾ ਵੀ ਲੋਕਾਂ
ਕੋਲ ਨਾ ਤੇ ਸਮਾਂ ਹੈ ਤੇ ਨਾ ਹੀ ਰੁਝਾਨ ਖਾਸ ਕਰ ਔਰਤਾਂ ਵਿੱਚ। ਔਰਤਾਂ ਦਾ ਸੋਚਣਾ ਹੁੰਦਾ ਹੈ ਕਿ
ਘਰ ਦਾ ਸਾਰਾ ਕੰਮ ਕਰਦਿਆਂ ਕਸਰਤ ਤਾਂ ਹੋ ਹੀ ਜਾਂਦੀ ਹੈ। ਖਾਨ ਪੀਣ ਵਿੱਚ ਵੀ ਬਹੁਤ ਬਦਲਾਵ ਆ ਗਿਆ
ਹੈ। ਪੋਸ਼ਟਿਕ ਭੋਜਨ ਦੀ ਥਾਂ ਫਾਸਟ ਫੂਡ ਨੇ ਲੈ ਲਈ ਹੈ। ਇਸ ਤੋਂ ਇਲਾਵਾ ਬਜਾਰੀ ਖਾਨ ਪੀਣ ਤੇ ਡੱਬਾ
ਬੰਦ ਖਾਨੇ ਦਾ ਵੀ ਰੁਝਾਨ ਕਾਫੀ ਵੱਧ ਗਿਆ ਹੈ ਤੇ ਅਜਿਹੇ ਖਾਨੇ ਵਿੱਚ ਮੋਟਾਪਾ ਵਧਾਉਣ ਵਾਲੇ ਤੱਤ
ਜਿਆਦਾ ਹੁੰਦੇ ਹਨ।
ਆਪਣੇ ਖਾਨ ਪਾਨ ਵਿੱਚ ਤਬਦੀਲੀ ਲਿਆ ਕੇ ਅਤੇ ਸ਼ਰੀਰਕ ਕਸਰਤ ਕਰ ਕੇ ਬਿਨ੍ਹਾਂ ਦਵਾਈਆਂ ਦੇ ਕੁਦਰਤੀ
ਤਰੀਕਿਆਂ ਨਾਲ ਵੱਧਦੇ ਭਾਰ ਅਤੇ ਮੋਟਾਪੇ ਤੇ ਕਾਬੂ ਪਾਇਆ ਜਾ ਸਕਦਾ ਹੈ। ਘੱਟ ਵਸਾ ਤੇ ਘੱਟ ਮਿੱਠੇ
ਵਾਲੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਫਲ, ਹਰੀਆਂ ਸਬਜੀਆਂ, ਸਾਬਤ ਅਨਾਜ ਆਪਣੇ ਭੋਜਨ ਵਿੱਚ
ਸ਼ਾਮਲ ਕਰਨੇ ਚਾਹੀਦੇ ਹਨ। ਸ਼ਰੀਰਕ ਕੰਮਾਂ ਜਾਂ ਕਸਰਤ ਵਿੱਚ ਰੁਝਾਨ ਵਧਾਉਣਾ ਚਾਹੀਦਾ ਹੈ। ਜਿਹੜੇ ਲੋਕ
ਬਿਲਕੁੱਲ ਵੀ ਸ਼ਰੀਰਕ ਕਸਰਤ ਵਾਲਾ ਕੰਮ ਨਹੀਂ ਕਰਦੇ ਉਹਨਾਂ ਨੂੰ ਰੋਜ਼ ਥੋੜੀ ਥੋੜੀ ਕਸਰਤ ਤੋਂ ਸ਼ੁਰੂਆਤ
ਕਰਕੇ ਹੌਲੀ ਹੌਲੀ ਸ਼ਰੀਰਕ ਕਸਰਤ ਵਧਾਉਣੀ ਚਾਹੀਦੀ ਹੈ। ਮੋਟਾਪਾ ਘਟਾਉਣ ਵਿੱਚ ਯੋਗਾ ਬਹੁਤ
ਮਹਤੱਵਪੂਰਨ ਸਾਬਤ ਹੋ ਰਿਹਾ ਹੈ। ਰੋਜ 10 ਮਿਨਟ ਤੋਂ ਲੈ ਕੇ 30 ਮਿਨਟ ਤੱਕ ਮੋਟਾਪਾ ਘਟਾਉਣ ਲਈ ਯੋਗ
ਆਸਨ ਕਰਕੇ ਵੱਧ ਰਹੇ ਵਜਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਤੰਦਰੁਸਤ ਸ਼ਰੀਰ ਪਾਇਆ ਜਾ ਸਕਦਾ ਹੈ।
ਹੁਣ ਤਾਂ ਵਿਸ਼ਵ ਨੇ ਵੀ ਯੋਗ ਦੇ ਮਹਤੱਵ ਨੂੰ ਸਮਝਦੇ ਹੋਏ 21 ਜੂਨ ਨੂੰ ਅੰਤਰਾਸ਼ਟਰੀ ਯੋਗ ਦਿਵਸ
ਘੋਸ਼ਿਤ ਕਰ ਦਿੱਤਾ ਹੈ। ਵੈਸੇ ਵੀ ਯੋਗਾ ਕਸਰਤ ਦਾ ਅਜਿਹਾ ਸਾਧਨ ਹੈ ਜਿਸਨੂੰ ਹਰ ਉਮਰ ਵਿੱਚ ਕੀਤਾ ਜਾ
ਸਕਦਾ ਹੈ। ਅੱਜ ਕੱਲ੍ਹ ਕਾਫੀ ਲੋਕ ਸਵੇਰੇ ਨਿਯਮ ਨਾਲ ਯੋਗਾ ਕਰਦੇ ਹਨ ਜੋਕਿ ਸ਼ਰੀਰ ਨੂੰ ਤੰਦਰੂਸਤ
ਰੱਖਣ ਵਿੱਚ ਮਦਦਗਾਰ ਹੁੰਦਾ ਹੈ ਪਰ ਜੇਕਰ ਮੋਟਾਪਾ ਘਟਾਉਣਾ ਹੋਵੇ ਤਾਂ ਉਸ ਨਾਲ ਸੰਬਧਿਤ ਖਾਸ ਆਸਨ
ਟਰੇਂਡ ਨਿਗਰਾਨੀ ਹੇਂਠ ਕੀਤੇ ਜਾਣੇ ਚਾਹੀਦੇ ਹਨ।
ਜਿਆਦਾ ਧਿਆਨ ਬੱਚਿਆਂ ਤੇ ਦੇਣ ਦੀ ਲੋੜ ਹੈ। ਟੀ ਵੀ, ਕੰਪਉਟਰ ਤੇ ਵਿਡਿਓ ਗੇਮਾਂ ਬੱਚਿਆਂ ਦੇ ਬਾਹਰ
ਨਿਕਲ ਕੇ ਖੇਡਣ ਵਿੱਚ ਰੁਕਾਵਟ ਬਣਦੇ ਹਨ ਜਿਸ ਨਾਲ ਉਹਨਾਂ ਦੀ ਸ਼ਰੀਰਕ ਕਸਰਤ ਘੱਟ ਹੁੰਦੀ ਹੈ।
ਸਕੂਲਾਂ ਵਿੱਚ ਵੀ ਤੇ ਘਰ ਵੀ ਬੱਚਿਆਂ ਦੀ ਸ਼ਰੀਰਕ ਕਸਰਤ ਤੇ ਜੋਰ ਦੇਣਾ ਚਾਹੀਦਾ ਹੈ। ਸਾਈਕਲ ਚਲਾਉਣਾ
ਤੇ ਤੈਰਨਾ ਬੱਚਿਆਂ ਨੂੰ ਚੁਸਤ ਰੱਖਣ ਵਿੱਚ ਬਹੁਤ ਮਦਦਗਾਰ ਹਨ। ਇਸ ਤੋਂ ਇਲਾਵਾ ਬੱਚਿਆਂ ਦਾ ਖਾਣ
ਪੀਣ ਵੀ ਪੋਸ਼ਟਿਕ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਜੰਕ ਫੂਡ ਘੱਟੋ ਘੱਟ ਦੇਣਾ ਚਾਹੀਦਾ ਹੈ।
ਵੱਡਿਆਂ ਨੂੰ ਵੀ ਰੋਜ਼ ਕੁੱਝ ਸਮਾਂ ਪੈਦਲ ਜਰੂਰ ਚਲਨਾ ਚਾਹੀਦਾ ਹੈ। ਇੱਕ ਮੋਟਾਪੇ ਤੇ ਕਾਬੂ ਪਾ ਕੇ
ਕਈ ਹੋਰ ਬਿਮਾਰੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਤੰਦਰੁਸਤ ਜਿੰਦਗੀ ਬਿਤਾਈ ਜਾ ਸਕਦੀ ਹੈ। ਅਗਰ
ਤੁੰਸੀ ਇਸ ਮੋਟਾਪੇ ਨੂੰ ਘੱਟਾਉਣਾ ਚਾਹੁੰਦੇ ਹੋ ਤਾਂ ਤੁੰਸੀ ਸੰਪਰਕ ਕਰ ਸਕਦੇ ਹੋ
ਅਕੇਸ਼ ਕੁਮਾਰ ਐਮ ਡੀ ਐਕਊਪੈਸ਼ਰ
ਗੁਰੂ ਨਾਨਕ ਨਗਰ ਗਲੀ ਨੰਬਰ2
ਬੈਕਸਾਇਡ ਰਾਮ ਬਾਗ ਰੋਡ ਬਰਨਾਲਾ
ਮੋ -9888031426
[email protected]
01/09/15)
ਗੁਰਸ਼ਰਨ ਸਿੰਘ ਕਸੇਲ
ਸ੍ਰ
ਜਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਦਾ “ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ ਦੁਇ ਮਾਨੁਖ
ਪਹੁਚਾਵਉ ॥ ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ” ॥
ਵਾਲੇ ਸ਼ਬਦ ਬਾਰੇ ਆਪਣੇ ਵੀਚਾਰ ਦੇਣ ਲਈ ਧੰਨਵਾਦ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ
-------------------------------------------------------------------------------------------------------------------
ਸ੍ਰ ਸੁਖਜੀਤ ਸਿੰਘ ਕਪੂਰਥਲਾ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਦਾ “ਓਦੋਂ ਅਤੇ ਹੁਣ” ਵਾਲਾ ਲੇਖ ਪੜ੍ਹਿਆ । ਇਸ ਵਿਚੋਂ ਦੋ ਕੁ ਗੱਲਾਂ
ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ ।
(1) ਆਪਨੇ ਲਿਖਿਆ ਹੈ, “ਅਸੀ ਸਿੱਖ ਹਾਂ, ਦਸ ਗੁਰੂ ਸਾਹਿਬਾਨ ਅਤੇ ਉਹਨਾਂ ਦੀ ਆਤਮਿਕ ਜੋਤ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ, ਜੋ ਸਿੱਖੀ ਦਾ ਮੂਲ ਧੁਰਾ ਹਨ”
ਵੀਰ ਜੀ, ਆਤਮਿਕ ਜੋਤ ਤੋਂ ਆਪ ਦਾ ਕੀ ਭਾਵ ਹੈ ? ਇਸ ਬਾਰੇ ਸਪਸ਼ਟ ਕਰਨਾ
ਜੀ ।
(2) ਆਪ ਜੀ ਨੇ ਲਿਖਿਆ ਹੈ, “ਸਿੱਖ ਇਤਿਹਾਸ ਦੀਆਂ ਉਕਤ ਉਦਾਹਰਣਾਂ ਦੇ ਮੱਦੇ ਨਜ਼ਰ ਜਦੋਂ
ਅਸੀਂ ਵਰਤਮਾਨ ਹਾਲਾਤ ਵੱਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਸਭ ਕੁੱਝ ਉਲਟਾ ਹੀ ਦਿਖਾਈ ਦਿੰਦਾ ਹੈ।
ਅੱਜ ਅਸੀਂ ਆਪਸੀ ਭਰਾ-ਮਾਰੂ ਜੰਗ ਵਿੱਚ ਆਪ ਹੀ ਉਲਝਦੇ ਹੋਏ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਹੇ
ਪ੍ਰਤੀਤ ਹੁੰਦੇ ਹਾਂ। ਅਜ ਬਹੁ-ਗਿਣਤੀ ਗੁਰਦੁਆਰਿਆਂ, ਜਥੇਬੰਦੀਆਂ, ਸੰਸਥਾਵਾਂ ਵਿੱਚ ਆਪਸੀ ਝਗੜੇ ਦੀ
ਨੌਬਤ ਇਥੋਂ ਤਕ ਪੁੱਜ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਾਹਮਣੇ ਰੱਖੇ ਹੋਏ
ਸ਼ਸਤਰ ਵੀ ਚੁੱਕ ਕੇ ਗੁਰੂ ਸਾਹਿਬ ਦੀ ਭੈ-ਭਾਵਨੀ ਨੂੰ ਪੂਰੀ ਤਰਾਂ ਮਨੋ ਵਿਸਾਰ ਕੇ ਫੋਕੀ
ਚੌਧਰ-ਸੇਵਾ ਦੇ ਨਾਮ ਉਪਰ ਲੜਣੋਂ ਵੀ ਰਤੀ ਭਰ ਸੰਕੋਚ ਨਹੀਂ ਕਰਦੇ। ਇਹ ਅਸੀਂ ਕੈਸਾ ਵਿਰਸਾ ਸਿਰਜ
ਰਹੇ ਹਾਂ?”
ਕੀ ਆਪ ਕੋਲ ਇਸ ਬਾਰੇ ਜਾਣਕਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
ਪ੍ਰਕਾਸ਼ ਸਾਹਮਣੇ ਸ਼ਸ਼ਤਰ ਕਿਉਂ ਰੱਖੇ ਜਾਂਦੇ ਹਨ ?
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਗੁਰਸ਼ਰਨ ਸਿੰਘ ਕਸੇਲ
01/09/15)
ਦਲਜੀਤ ਸਿੰਘ ਲੁਧਿਆਣਾ
ਨਾਨਕ ਮਿਸ਼ਨ
(ਮਾਨਵ-ਵਾਦ)
ਸਿੱਖਾਂ ਦੀ ਘਟਦੀ ਗਿਣਤੀ ਦਾ ਮਸਲਾ
ਸਿੱਖਾਂਦੀ ਗਿਣਤੀ ਸਿੱਖ ਅਖਵਾਉਂਦੇ ਘਰਾਂ 'ਚੋਂ ਨਹੀ ਵਧ ਸਕਦੀ । ਅਸਲ ਵਿਚ ਸਿੱਖ ਅਖਵਾਉਂਦੇ ਲੋਕਾਂ
ਵਿੱਚੋਂ ਲਗ-ਭਗ ਨੱਬੇ ਫੀ ਸਦੀ ਆਪ ਹੀ ਬੇਦਾਵੀਏ ਸਿਖ ਹਨ। ਇਸ ਤੋਂ ਅੱਗੇ ਜਿਨ੍ਹਾਂ ਗਰੀਬ ਲੋਕਾਂ ਦੀ
ਬਾਂਹਪਕੜੀ ਜਾਣੀ ਚਾਹੀਦੀ ਸੀ ਉਹਨਾਂ ਨੂੰ ਸਿਰਫ਼ ਲੰਗਰ ਤੱਕ ਹੀ ਸੀਮਤ ਕਰ ਕੇ ਰੱਖਿਆ ਗਿਆ ਹੈ। ਇਸ
ਤਰ੍ਹਾਂ ਸਿੱਖ ਅਖਵਾਉਂਦੇ ਲੋਕਾਂ ਵਿਚਲੇ ਧਨਾਡਾਂ ਨੇ ਗਰੀਬਾਂ ਦੀ ਜ਼ਮੀਰ ਨੂੰ ਜਰੂਰ ਦਬਾਇਆ ਹੈ ਜੋ
ਸਭ ਤੋਂ ਵੱਡਾ ਗੁਨਾਹ ਹੈ। ਕਦੇ ਵੀ ਕਿਸੇ ਧਨਾਡ ਨੇ ਆਪਣੇ ਭਾਈਚਾਰੇ ਦੇ ਲੋੜ-ਵੰਦ ਗਰੀਬ ਲੋਕਾਂਨੂੰ
ਰੁਜਗਾਰ ਨਹੀ ਦੇ ਦਿੱਤਾ ਪ੍ਰੰਤੂ ਗੁਰਦਵਾਰਿਆਂ 'ਚ ਅੰਨਾ ਪੈਸਾ/ਸੋਨਾ/ ਕੀਮਤੀ ਰੁਮਾਲੇ ਚੜ੍ਹਾਏ ਜਾ
ਰਹੇ ਹਨ (ਓਹ ਵੀ ਬਹੁਤਾ ਕਰਕੇ ਦੋ ਨੰਬਰ ਦੀ ਕਮਾਈ ਵਿੱਚੋਂ)। ਇਸ ਨਾਲ ਮਸੰਦ ਵਿਰਤੀ ਹੀ ਉਤਸ਼ਾਹਤ
ਹੋਈ ਹੈ। ਅੱਜ ਤਾਂ ਸਿੱਖ ਅਖਵਾਉਂਦੇ ਘਰਾਂ 'ਚ ਪੈਦਾ ਹੋਣ ਵਾਲਾ ਸਿੱਖ ਹੈ ਭਾਵੇਂ ਓਹ ਤੰਬਾਕੂ ਸਮੇਤ
ਸਾਰੇ ਨਸ਼ੇ ਵਰਤਦਾ ਹੋਵੇ ਅਤੇ ਕਾਦਰ ਵਲੋਂ ਦਿੱਤੀ ਸ਼ਕਲ ਨੂੰ ਮੁੰਨ ਕੇ ਵਿਗਾੜਦਾ ਹੈ। ਪ੍ਰੰਤੂ ਗਰੀਬ
ਸਿੱਖ ਭਾਵੇਂ ਓਹ ਸਾਬਤ ਸੂਰਤ/ਪਾਹੁਲ ਧਾਰੀ ਅਤੇ ਸੱਚਾ-ਸੁੱਚਾ ਸਿਖ ਹੋਵੇ ਓਹ ਮਜਹਬੀ ਸਿੱਖ
ਹੈ/ਰਵਿਦਾਸੀਆ ਸਿੱਖ ਹੈ। ਸਹੀ ਰੂਪ ਵਿੱਚ ਜਿਸ ਨੂੰ ਗੁਰੂ ਦਾ ਸਿੱਖ ਕਿਹਾਜਾ ਸਕਦਾ ਹੈ ਓਹ ਤਾਂ ਦੋ
ਪ੍ਰਤੀਸ਼ਤ ਦੀ ‘ਸਿਖ’ ਅਖਵਾਉਂਦੀ ਅਬਾਦੀ ਵਿੱਚੋਂ ਸ਼ਾਇਦ ਇਕ ਪ੍ਰਤੀਸ਼ਤ ਵੀ ਨਾ ਹੋਣ।ਅਖੌਤੀ ਸਿਖ
ਜਾਤ-ਪਾਤ 'ਚੋਂ ਹਾਲੇ ਨਿਕਲ ਨਹੀਂ ਸਕੇ , ਕ੍ਰਮ-ਕਾਂਡੀ ਉਹ ਸਭ ਤੋਂ ਜ਼ਿਆਦਾ, ਹੰਕਾਰ ਨਾਲ ਉਹ ਭਰੇ
ਪਏ ਹਨ, ਬਹਾਦਰੀ ਦੇ ਦਮਗਜੇ ਉਹ ਬੜੇ ਮਾਰਦੇ ਹਨ ਪ੍ਰੰਤੂ ਗੱਦਾਰ ਸਭਤੋ ਜ਼ਿਆਦਾ ਉਹਨਾਂ ਵਿੱਚ ਨੇ ਜੋ
ਦੇਸ਼ ਨਾਲ ਨਹੀਂ ਪਰ ਆਪਣੇ ਭਾਈਚਾਰੇ ਨਾਲ ਸਭ ਤੋਂ ਵਧ ਗੱਦਾਰੀ ਕਰਦੇ ਆਮ ਦੇਖੇ ਜਾ ਸਕਦੇ ਹਨ ।
ਉਹਨਾਂ ਵੱਲੋਂ ਆਪਣੀ ਬਹਾਦਰੀ ਦੀ ਤੁਲਨਾ ਜੰਗਲੀ ਸ਼ੇਰ ਨਾਲ ਕੀਤੀ ਜਾਂਦੀ ਹੈ ਓਹ ਵੀ ਬੱਬਰ ਸ਼ੇਰ ਨਾਲ
ਜਿਸਦਾ ਕੰਮ ਮਾਸ ਨਾਲ ਰੱਜ ਕੇ ੨੪ ਘੰਟੇ ਸੁਤਾ ਰਹਿਣਾ ਹੈ ਅਤੇ ਜਦੋਂ ਜਾਗੇ ਫਿਰ ਸ਼ਿਕਾਰ ਕਰਨਾ ਜਾਂ
ਓਹ ਵੀ ਸ਼ੇਰਨੀਆਂ ਵੱਲੋਂ ਕੀਤੇ ਸ਼ਿਕਾਰ ਤੇ ਆਪਣਾ ਰੋਹਬ ਜਮਾ ਕੇ ਪਹਿਲਾਂ ਆਪਣੀ ਪੇਟ ਪੂਰਤੀ ਕਰਨਾ
ਹੈ। ਗੁਰੂ ਦਾ ਸਿੰਘ ਤਾਂ ਸਮਝਦਾਰ/ਸਿਆਣਾ, ਗਰੀਬਾਂ ਦਾ ਰਾਖਾ, ਸਰਬੱਤ ਦਾ ਭਲਾਂ ਮੰਗਣ ਵਾਲਾ ,
ਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲਾ ਗੁਰਮੱਤ ਦਾ ਧਾਰਨੀ, ਲੋੜ ਪੈਣ ਤੇ ਜ਼ੁਲਮ ਦੇ ਖਿਲਾਫ਼ ਅਵਾਜ਼
ਉਠਾਉਣ ਵਾਲਾ ਹੋਣਾ ਚਾਹੀਦਾ ਹੈ। ਅਖੌਤੀ ਸਿਖ ਤਾਂ ਇੱਕ ਖਸਮ ਦੇ ਨਹੀਂ ਹੋ ਸਕੇ, ਦੋਗਲੇ ਹੀ ਹਨ।
ਫਿਰ ਸਿੱਖਾਂ ਦੀ ਗਿਣਤੀ ਦਾ ਕਿਓਂ ਫਿਕਰ ਕੀਤਾ ਜਾ ਰਿਹਾ ਹੈ ? ਜੋ ਬਾਬਾ ਨਾਨਕ ਨੇ ਮਾਨਵ-ਵਾਦ ਦਾ
ਸਾਨੂੰ ਰਾਹ ਦਿਖਾਇਆ ਉਸਤੇ ਸਵਾ ਦੋ ਸੌ ਸਾਲ ਉਸਤੇ ਖੁਦ ਅਮਲ ਕਰਕੇ ਸਾਨੂੰ ਦੱਬੇ ਕੁਚਲੇ ਲੋਕਾਂ ਨੂੰ
ਜ਼ੁਲਮ ਦੇ ਅੱਗੇ ਹਿੱਕ ਡਾਹ ਕੇ ਖੜਨ ਯੋਗ ਬਣਾਇਆ। ਅਸੀਂ ਅਮਲ ਤਾਂ ਕੀ ਕਰਨਾ ਸੀ, ਬਲਕਿ ਅਸੀਂ ਤਾਂ
ਗੁਰਬਾਣੀ ਸਿਧਾਂਤਾਂ ਨੂੰ ਤਿਲਾਂਜਲੀ ਦੇ ਗਏ। ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਹੋਏਗੀ ਨਹੀਂ ਤਾਂ
ਗੁਰੂ ਨੇ ਸਾਨੂੰ ਕਦੇ ਨਹੀਂ ਬਖਸ਼ਣਾ। ਸਾਨੂੰ ਗੁਰੂ ਦੇ ਨਾ ਹੋਕੇ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਦਾ
ਭਰਮ ਪਾਲਣ ਦੀ ਲੋੜ ਨਹੀਂ। ਸਾਡੇ ਰਹਿਬਰ ਖੁਦ ਕਰਮ ਕਰਕੇ ਇਥੇ ਤੱਕ ਪਹੁੰਚੇ ਨੇ ਅਸੀਂ ਵੀ ਜੇਕਰ ਕਰਮ
ਨਹੀਂ ਕਰਾਂਗੇ ਤਾਂ ਸਾਡੀ ਗਿਣਤੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਵੱਧ ਹੋਵੇ ਜਾਂ ਘਟ।....
ਭੁੱਲਾਂ ਲਈਖਿਮਾਂ !
ਦਲਜੀਤ ਸਿੰਘ ਲੁਧਿਆਣਾ
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}