28/02/16)
ਭਾਈ ਗੁਰਲਾਲ ਸਿੰਘ ਜੀ ਹੌਲੈਂਡ
ਗੁਰੂ ਨਾਨਕ ਦਾ ਨਾਮ-ਸਿਮਰਨ
ਫਲਸਫਾ
ਧਰਮ ਚਿੰਤਨ ਦੇ ਪਰਿਪੇਖ ਵਿੱਚ ਨਾਮ-ਸਿਮਰਨ ਇੱਕ ਹੀ
ਅਰਥਾਂ ਵਿੱਚ ਵਰਤੇ ਜਾਂਦੇ ਹਨ। ਨਾਮ ਨੂੰ ਧਰਮ ਚਿੰਤਨ ਵਿੱਚ ਇਸ ਤਰ੍ਹਾਂ ਕੇਂਦਰੀਅਤਾ ਪ੍ਰਾਪਤ ਹੈ
ਕਿ ਨਾਮ ਤੋਂ ਵਿਹੂਣ ਧਰਮ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਨਾਮ ਨੂੰ ਅਧਿਆਤਮਕ ਪ੍ਰਾਪਤੀਆਂ ਦੇ
ਸਾਧਨ ਵਜੋਂ ਜਿਸ ਤਰ੍ਹਾਂ ਪੂਰਬੀ ਧਰਮ ਚਿੰਤਨ ਵਿੱਚ ਸਥਾਨ ਪ੍ਰਾਪਤ ਹੈ, ਉਹ ਪੱਛਮੀ ਜਾਂ ਸਾਮੀ ਧਰਮ
ਚਿੰਤਨ ਵਿੱਚ ਪ੍ਰਾਪਤ ਨਹੀਂ ਹੈ। ਪੱਛਮੀ ਚਿੰਤਨ ਵਿੱਚ ਜੇ ਕੋਈ ਅਧਿਆਤਮਕ ਪ੍ਰਾਪਤੀਆਂ ਦਾ ਮਾਧਿਅਮ
ਹੈ ਵੀ ਤਾਂ ਉਸ ਦੇ ਵਾਸਤੇ ਸੰਗਿਆ ਨਾਮ ਨਹੀਂ ਵਰਤੀ ਹੋਈ। ''ਭਾਰਤੀ ਧਰਮ ਚਿੰਤਨ ਵਿੱਚ ਵੈਸ਼ਣਵ
ਸੰਪਰਦਾ ਦੀ ਦੀਖਿਆ ਗ੍ਰਹਿਣ ਕਰਨ ਸੰਬੰਧਿਤ ਪੰਜ ਕਾਰਜਾਂ ਵਿਚੋਂ ਇੱਕ 'ਨਾਮ' ਪ੍ਰਵਾਨ ਕੀਤਾ ਹੋਇਆ
ਹੈ। ਨਾਮ ਲੈਣ ਦੀ ਇਹ ਪ੍ਰੰਪਰਾ ਉਨ੍ਹਾਂ ਸਾਰੀਆਂ ਹੀ ਧਾਰਮਿਕ ਸੰਪਰਦਾਵਾਂ ਵਿੱਚ ਅਜੇ ਵੀ ਚੱਲ ਰਹੀ
ਹੈ, ਜਿਨ੍ਹਾਂ ਵਿੱਚ ਦੀਖਿਆ ਦੇਣ ਲਈ ਦੇਹਧਾਰੀ ਗੁਰੂ ਨੂੰ ਮਾਨਤਾ ਪ੍ਰਾਪਤ ਹੈ। ਅਜਿਹੀ ਸੰਪਰਦਾਵਾਂ
ਵਿੱਚ ਨਾਮ ਲੈਣ ਦੇ ਨਾਲ-ਨਾਲ ਵੱਖ-ਵੱਖ ਸੰਪਰਦਾਵਾਂ ਵਲੋਂ ਨਿਰਧਾਰਤ ਧਾਰਮਿਕ ਚਿੰਨ੍ਹ ਵੀ ਸਰੀਰ ਤੇ
ਧਾਰਨ ਕਰਵਾਏ ਜਾਂਦੇ ਹਨ, ਜਿਵੇਂ ਮਾਲਾ ਆਦਿ। ਮੱਥੇ ਉਤੇ ਤਿਲਕ ਲਾਉਣ ਦੀ ਪਰੰਪਰਾ ਵੀ ਬਹੁਤੀਆਂ
ਸੰਪਰਦਾਵਾਂ ਵਿੱਚ ਕਾਇਮ ਹੈ। ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਨਾਮ ਅਤੇ ਗੁਰੂ ਸ਼ਬਦ ਵਿੱਚ ਕੋਈ
ਅੰਤਰ ਨਹੀਂ ਹੈ। ਇਹ ਇਕੋ ਸੱਤਾ ਦੇ ਦੋ ਭਿੰਨ-ਭਿੰਨ ਰੂਪ ਹਨ। ਨਾਮ ਦਾ ਜਾਪ ਬਹੁਤ ਜਰੂਰੀ ਹੈ। ਗੁਰੂ
ਦਾ ਸਹਿਯੋਗ ਅਤੇ ਪ੍ਰਮਾਤਮਾ ਦੀ ਕ੍ਰਿਪਾ ਨਾਮ ਪ੍ਰਾਪਤੀ ਦੇ ਪ੍ਰਮੁੱਖ ਸਾਧਨ ਹਨ। ਗੁਰੂ ਨਾਨਕ ਦੇਵ
ਜੀ ਨੇ ਇਸ ਗੱਲ ਤੇ ਜੋਰ ਦਿੱਤਾ ਹੈ ਕਿ ਨਾਮ ਤੋਂ ਬਿਨ੍ਹਾਂ ਧਰਮ ਨੂੰ ਵੀਚਾਰ, ਬਿਬੇਕ ਅਤੇ ਸਤਿ
ਨਾਲੋਂ ਨਿਖੇੜਕੇ ਨਹੀਂ ਵੇਖਿਆ ਜਾ ਸਕਦਾ ਅਤੇ ਨਾਮ-ਸਿਮਰਨ ਨਾਲ ਇਹ ਗੁਣ ਪੈਦਾ ਹੁੰਦੇ ਹਨ।
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ।। ਥਾਨਸਟ ਜਗ ਭਰਿਸਟ ਹੋਏ
ਡੂਬਤਾ ਇਵ ਜਗੁ। ਕਲ ਮਹਿ ਰਾਮ ਨਾਮੁ ਸਾਰੁ। ਅਖੀ ਤ ਮੀਟਹਿ ਨਾਕੁ ਪਕੜਹਿ ਠਗਣ ਕਉ ਸੰਸਾਰ।
ਨਾਮ-ਸਿਮਰਨ ਨੂੰ 'ਜਪੁ' ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਬਾਣੀ ਵਿੱਚ ਨਾਮ ਦੇ ਤਿੰਨ ਰੂਪ
ਮਿਲਦੇ ਹਨ- ਸਾਧਾਰਣ ਜਪੁ, ਅਜਪਾ ਜਪੁ ਅਤੇ ਲਿਵ ਜਪੁ। ਕੋਸ਼ ਪ੍ਰਸੰਗ ਵਿੱਚ ਇਹ ਪਰਵਾਨਤ ਤੱਥ ਹੈ ਕਿ
'ਨਾਮ' ਸੰਸਕ੍ਰਿਤ ਦੇ 'ਨਮ' ਧਾਤੂ ਤੋਂ ਬਣਿਆ ਹੈ। ਰਿਗਵੇਦ ਵਿੱਚ ''ਨਾਮ'' ਨੂੰ ਰੂਪ, ਅਸਲੀ ਜਾਂ
ਸੱਚ ਦੇ ਅਰਥਾਂ ਵਿੱਚ ਕਿਹਾ ਗਿਆ ਹੈ। ਅਥਰਵ ਵੇਦ ਵਿੱਚ ''ਨਾਮ'' ਨੂੰ ਗੁਝਾ ਸਰੂਪ, ਗੁਝਾ ਤੱਤ,
ਗੁਝੀ ਸ਼ਕਤੀ ਜਾਂ ਮੂਲ ਸੁਭਾ ਦੇ ਅਰਥਾਂ ਵਿੱਚ ਕਿਹਾ ਗਿਆ ਹੈ। ਇਸਾਈ ਧਰਮ ਵਿੱਚ ਰੱਬ ਦੇ ''ਨਾਮ''
ਨੂੰ ਮਜਬੂਤ ਕਿਲਾ ਕਿਹਾ ਗਿਆ ਹੈ ਅਤੇ ਚੰਗਾ ਮਨੁੱਖ ਦੌੜ ਕੇ ਇਸ ਦੀ ਸ਼ਰਨ ਲੈਂਦਾ ਹੈ ਤੇ ਬਚਿਆ
ਰਹਿੰਦਾ ਹੈ। ਪਰ ਨਾਲ ਹੀ ਜਹਾਨ ਦੇ ਮੂਹੋਂ ਲੂਕਾ ਦੀ ਅੰਜੀਲ ਵਿੱਚ ਇਹ ਵੀ ਕਢਵਾਇਆ ਗਿਆ ਹੈ ਕਿ
''ਮਾਲਿਕ ਅਸੀਂ ਇੱਕ ਮਨੁੱਖ ਨੂੰ ਦੇਖਿਆ ਜੋ ਤੇਰੇ ਨਾਂ ਦੀ ਵਰਤੋਂ ਕਰ ਕੇ ਸ਼ੈਤਾਨ ਨੂੰ ਦੂਰ ਭਜਾ
ਰਿਹਾ ਸੀ''। ਬੁੱਧ ਮੱਤ ਵਿੱਚ ''ਨਾਮ ਅਮਿਤਾਭ'' ਦੀ ਸ਼ਕਤੀ ਮੰਨੀ ਗਈ ਹੈ, ਪਰ ਨਾਮ ਦੀ ਨਹੀਂ। ਭਾਈ
ਜੋਧ ਸਿੰਘ ਅਨੁਸਾਰ ''ਨਾਮ ਤੋਂ ਮੁਰਾਦ, ਇਸ ਲਈ ਉਹ ਸਰਬ ਵਿਆਪਕ ਹੋਂਦ ਹੈ ਜੋ ਹਰ ਥਾਂ ਭਰਪੂਰ ਹੋ
ਕੇ ਘਟ ਨੂੰ ਧਾਰ ਰਹੀ ਹੈ। ਨਾਮ ਤੋਂ ਭਾਵ ਨਿਰਾ ਨਿਰੰਕਾਰ ਦੀ ਕਿਸੇ ਸੰਗਿਆ ਤੋਂ ਨਹੀਂ ਉਹਦੇ ਸਰਬ
ਵਿਆਪਕ ਸਰੂਪ ਤੋਂ ਹੈ। ਨਿਰੰਕਾਰ ਨੇ ਆਪਣੀ ਸ੍ਰਿਸਟੀ ਦੀ ਰਚਨਾ ਦੇ ਆਰੰਭ ਵਿੱਚ ਇਹ ਸਰੂਪ ਧਾਰਿਆ।
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।।
ਤੁਲਸੀਦਾਸ ਕ੍ਰਿਤ ਰਮਾਇਣ ਵਿੱਚ ਨਾਮ-ਸਿਮਰਨ ਦੀ ਮਹਾਨਤਾ ਦੀ ਪੁਸ਼ਟੀ ਇਸ ਤਰ੍ਹਾਂ ਕੀਤੀ ਹੈ।
ਰਾਮ ਨਾਮ ਮਨਿ ਦੀਪ ਧਰ, ਜੀਹ ਦੇਹੁਰੀ ਦੁਆਰ ਤੁਲਸੀ ਭੀਤਰ ਬਾਹਿਰ ਹੂੰ ਜੋ ਚਾਹਸਿ ਉਜਿਆਰ।।
ਭਾਵ ''ਹੇ ਤੁਲਸੀ, ਜੇ ਅੰਦਰ ਬਾਹਰ ਪ੍ਰਕਾਸ ਚਾਹੁੰਦੇ ਹੋ ਤਾਂ ਮੰਨ ਅੰਦਰ ਰਾਮ ਨਾਮ ਦਾ ਦੀਵਾ
ਬਾਲੋ। '' ਡਾ. ਸ਼ੇਰ ਸਿੰਘ ਆਖਦੇ ਹਨ ਕਿ ''ਨਾਮ'' ਅਕਹਿ ਤੇ ਅਕੱਥ ਹੈ। ਨਾਮ ਗਿਆਨ ਇੰਦਰੀਆਂ ਦਾ
ਵਿਸ਼ਾ ਨਹੀਂ, ਨਾਮ ਇੱਕ ਅਨੁਭਵੀ ਤਜਰਬਾ ਹੈ। ਇਹ ਇੱਕ ਅਹਿਸਾਸ ਹੈ, ਸੁਆਦ ਹੈ। ਇਸ ਲਈ ਇਸ ਨੂੰ
ਅੱਖਰਾਂ ਵਿੱਚ ਨਹੀਂ ਦੱਸਿਆ ਜਾ ਸਕਦਾ। '' ਭਾਈ ਕਾਹਨ ਸਿੰਘ ਨਾਭਾ ਆਪਣੇ ''ਮਹਾਨ ਕੋਸ਼'' ਵਿੱਚ
ਲਿਖਦੇ ਹਨ ਕਿ ''ਬਾਰ ਬਾਰ ਚਿੱਤ-ਵ੍ਰਿੱਤੀ ਨੂੰ ਧਿਆਨ ਵਿੱਚ ਲਾਉਣ ਦੀ ਕ੍ਰਿਆ ਨਿਧਿਆਸਨ ਹੈ। ''
ਸਿੱਖ ਰਹਿਤ ਮਰਯਾਦਾ ਅਨੁਸਾਰ ਹਰ ਸਿੱਖ ਲਈ ਨਿਤਨੇਮ ਦੀਆਂ ਬਾਣੀਆਂ ਪੜ੍ਹਨ ਦਾ ਆਦੇਸ਼ ਹੈ। ਇਹ
ਬਾਣੀਆਂ ਰੋਜਾਨਾ ਇਸ ਲਈ ਪੜ੍ਹੀਆਂ ਜਾਂਦੀਆਂ ਹਨ ਤਾਂ ਕਿ ਮਨ ਵਿਚ, ਦਿਨ ਵੇਲੇ ਕਾਰਜ ਕਰਦੇ ਹੋਏ, ਹਰ
ਸਮੇਂ ਪ੍ਰਮਾਤਮਾ ਦੀ ਹੋਂਦ ਪ੍ਰਪੱਕ ਰਹੇ ਅਤੇ ਸਿੱਖ ਕੋਈ ਵੀ ਅਨੁਚਿਤ ਕਾਰਜ ਕਰਨ ਤੋਂ ਪ੍ਰਹੇਜ ਕਰੇ।
ਇਨ੍ਹਾਂ ਬਾਣੀਆਂ ਵਿਚੋਂ 'ਜਪੁ' ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਜੋ ਕਿ ਬਹੁਤ ਗਹਿਨ
ਅਰਥ ਰੱਖਦੀ ਹੈ। ਪ੍ਰਮਾਤਮਾ ਦਾ ਨਾਮ ਸੁਣਨ, ਮੰਨਣ ਅਤੇ ਉਸ ਅਨੁਸਾਰ ਕਾਰਜ ਕਰਨ `ਤੇ ਜੋਰ ਦਿੰਦੀ
ਹੋਈ ਇਹ ਬਾਣੀ ਰੋਜਾਨਾ ਜੀਵਨ-ਜਾਚ ਦੀਆਂ ਮੀਸਾਲਾਂ ਨਾਲ ਮਨੁੱਖੀ ਮਨ ਨੂੰ ਸਮਝਾਉਣ ਦਾ ਯਤਨ ਕਰਦੀ ਹੈ
ਕਿ ਜਿਵੇਂ ਕੱਪੜੇ ਦੀ ਮੈਲ ਸਾਬਣ ਨਾਲ ਦੂਰ ਹੁੰਦੀ ਹੈ ਇਸੇ ਤਰ੍ਹਾਂ ਮਨ ਤੋਂ ਮੈਲ ਉਤਾਰਨ ਲਈ ਨਾਮ
ਦਾ ਵਿਹਾਰ ਜਰੂਰੀ ਹੈ। ਇਹ ਨਾਮ ਮਨੁੱਖ ਦੇ ਸਭ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਉਸ ਦੇ ਸਭ ਰੋਗਾਂ
ਦਾ ਦਾਰੂ ਹੈ। ਗੁਰਬਾਣੀ ਵਿੱਚ ਨਾਮ ਦੀ ਮਹਿਮਾ ਇਸ ਤਰ੍ਹਾਂ ਬਿਆਨ ਕੀਤੀ ਹੈ। ਪਰ ਜਿੰਨ੍ਹਾਂ ਨੇ
ਸਿਮਰਨ ਦੀ ਖੇਡ ਖੇਡੀ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ
ਤੇ ਪਾਂਦੇ ਹੋਏ ਆਪ ਭੀ ਪ੍ਰਭੂ ਦੀ ਹਜੂਰੀ ਵਿੱਚ ਸੁਰਖ਼ਰੂ ਹੋਏ।
- ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ
ਨਾਲਿ।।
ਗੁਰੂ ਨਾਨਕ ਬਾਣੀ ਵਿੱਚ 'ਨਾਮ' ਸ਼ਬਦ ਕਈ ਅਰਥਾਂ ਵਿੱਚ ਆਇਆ ਹੈ। ਕਿਸੇ ਵਸਤੂ ਦੇ ਨਾਂਓ ਦੇ
ਰੂਪ ਵਿੱਚ ਨਾਮ ਦੀ ਵਰਤੋਂ ਕੀਤੀ ਗਈ ਹੈ। ਪਰਮਾਤਮਾ ਦੇ ਗੁਣਾਂ ਅਨੁਸਾਰ ਵੱਖ-ਵੱਖ ਧਰਮਾਂ ਵਿੱਚ
ਪਰਮਾਤਮਾ ਦੇ ਵੱਖਰੇ-ਵੱਖਰੇ ਨਾਂ ਰੱਖੇ ਗਏ ਹਨ। ਹਰ ਧਰਮ ਦੇ ਸਾਧਨ ਨੂੰ ਆਪਣੇ ਨਾਵਾਂ ਨਾਲ ਯਾਦ
ਕਰਦੇ ਹਨ। ਗੁਰਬਾਣੀ ਦੀ ਵਿਸ਼ੇਸ਼ਤਾ ਵੀ ਇਹੀ ਹੈ ਕਿ ਇਸ ਵਿੱਚ ਵੱਖ-ਵੱਖ ਧਰਮ ਗ੍ਰੰਥਾਂ ਵਿੱਚ ਵਰਤੇ
ਪ੍ਰਮਾਤਮਾ ਦੇ ਨਾਵਾਂ ਦਾ ਜਿਕਰ ਵੇਖਣ ਨੂੰ ਮਿਲਦਾ ਹੈ ਜਿਵੇਂ ਰਾਮ, ਰਹੀਮ, ਭਗਵੰਤ, ਭਗਵਾਨ, ਬਿਸਨ,
ਬ੍ਰਹਮ, ਚੱਕ੍ਰਧਾਰ, ਗੋਬਿੰਦ, ਗੋਪਾਲ, ਕ੍ਰਿਸ਼ਨ, ਕਾਨ੍ਹ, ਮਾਧੋ, ਮਧੁਸੂਦਨ, ਮੁਰਾਰੀ, ਨਾਰਾਇਣ,
ਪਾਰਬ੍ਰਹਮ, ਪਰਮੇਸ਼ਰ, ਅੱਲ੍ਹਾਹ, ਗਨੀ, ਖੁਦਾ ਮਾਲਿਕ ਆਦਿ। ਇਸਤੋਂ ਇਲਾਵਾ ਗੁਰੂ ਨਾਨਕ ਬਾਣੀ ਵਿੱਚ
ਸਾਨੂੰ ਪ੍ਰਮਾਤਮਾ ਦੇ ਉਹ ਨਾਮ ਵੀ ਵੇਖਣ ਨੂੰ ਮਿਲਦੇ ਹਨ ਜੋ ਉਸ ਦੇ ਸ਼ਕਤੀਸ਼ਾਲੀ ਸਰੂਪ ਦਾ ਪ੍ਰਗਟਾਵਾ
ਕਰਦੇ ਹਨ ਜਿਵੇਂ ਅਸਿਕੇਤ, ਖੜਗਕੇਤ, ਮਹਾਂਕਾਲ, ਸਰਬਲੋਹ ਆਦਿ ਅਨੇਕਤਾ ਦਾ ਪ੍ਰਗਟਾਵਾ ਕਰਨ ਵਾਲੇ ਇਹ
''ਨਾਮ'' ਇਕੋ ਪ੍ਰਮਾਤਮਾ ਦੇ ਵੱਖ-ਵੱਖ ਗੁਣਾਂ ਦਾ ਪ੍ਰਗਟਾਵਾ ਕਰਦੇ ਹੋਏ ਏਕਤਾ ਦਾ ਪ੍ਰਗਟਾਵਾ ਕਰਦੇ
ਹਨ। ਇਨ੍ਹਾਂ ਨਾਵਾਂ ਦਾ ਇੱਕ ਨਿਵੇਕਲਾ ਅਰਥ ਹੈ ਜੋ ਪਹਿਲੇ ਧਰਮ ਗ੍ਰੰਥਾਂ ਵਿੱਚ ਮਿਲਦਾ ਹੈ।
ਪਰਮਾਤਮਾ ਦੀ ਹੋਂਦ ਤੇ ਸ਼ਕਤੀ ਜੋ ਸਾਰੇ ਵਿਸ਼ਵ ਦਾ ਅਧਾਰ ਹੈ ਤੇ ਹਰ ਥਾਂ ਵਿਆਪਕ ਹੈ, ਉਸ ਨੂੰ ਵੀ
ਨਾਮ ਕਿਹਾ ਗਿਆ ਹੈ:
- ਅਸੰਖ ਨਾਵ ਅਸੰਖ ਥਾਵ।। ਅਗੰਮ ਅਗੰਮ ਅਸੰਖ ਲੋਅ।। - ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨਾ
ਜਾਹੀ ਤੇਰੇ ਗੁਣ ਕੇਤੇ।। - ਜੇਤਾ ਕੀਤਾ ਤੇਤਾ ਨਾਉ।। ਵਿਣੁ ਨਾਵੈ ਨਾਹੀ ਕੋ ਥਾਉ।।
ਹਰਿ ਦਾ ਇਹ ਨਾਮ ਹੀ ਸੰਤਾਂ ਦਾ ਤੀਰਥ ਹੁੰਦਾ ਹੈ ਇਸ ਦੀ ਉਹ ਪੂਜਾ ਕਰਦੇ ਹਨ। ਇਹੋ ਹੀ ਉਨ੍ਹਾਂ ਲਈ
ਪ੍ਰਮਾਤਮਾ ਦਾ ਰੂਪ ਹੁੰਦਾ ਹੈ। ਨਾਮ ਦੇ ਰਾਹੀਂ ਹੀ ਆਤਮਾ ਦਾ ਪ੍ਰਮਾਤਮਾ ਨਾਲ ਸੰਬੰਧ ਜੁੜਿਆ
ਰਹਿੰਦਾ ਹੈ। ਇਹ ਨਾਮ ਹੀ ਸੰਤਾਂ ਲਈ ਛਤੀਹ ਪ੍ਰਕਾਰ ਦੇ ਭੋਜਨਾਂ ਦਾ ਸਾਰ ਹੈ। ਇਹ ਨਾਮ ਹੀ ਉਨ੍ਹਾਂ
ਦੇ ਕੀਮਤੀ ਬਸਤਰ ਹਨ। ਇਹ ਨਾਮ ਹੀ ਪ੍ਰਾਣਾਂ ਦਾ ਅਧਾਰ ਹੁੰਦਾ ਹੈ। ਗੁਰਬਾਣੀ ਵਿੱਚ ਦੱਸਿਆ ਗਿਆ ਹੈ:
ਤੀਰਥ ਨਾਵਣ ਜਾਉ ਤੀਰਥੁ ਨਾਮ ਹੈਂ।
ਮਨ ਦਾ ਮੂਲ ਹਾਉਮੈ ਹੈ। ਉਸੇ ਦਾ ਨਾਮ ਨਾਲ ਵਿਰੋਧ ਹੈ। ਹਾਉਮੈ ਕੂੜ ਦੀ ਪਾਲ ਹੈ ਜੋ
ਵਾਹਿਗੁਰੂ ਤੋਂ ਦੂਰ ਰੱਖਦੀ ਹੈ। ਹਾਉਮੈ ਦੀ ਮੈਲ ਵੀ ਨਾਮ ਕੱਟਦਾ ਹੈ। ਨਾਮ ਸਿਮਰਦਿਆਂ ਜਦੋਂ ਰਸ
ਮਗਨਤਾ ਆਵੇ ਤਾਂ ਮਨ ਰਸਨਾ ਦੁਆਰਾ ਵਾਹ-ਵਾਹ ਉਚਾਰਦਾ ਹੈ। ਇਹੀ ਅਵਸਥਾ ਆਤਮਾ ਤੇ ਪ੍ਰਮਾਤਮਾ ਨੂੰ
ਮੇਲਦੀ ਹੈ। ਨਾਮ, ਮਨ ਨੂੰ ਧੋਂਦਾ ਹੈ, ਬੁੱਧੀ ਨੂੰ ਸਾਫ ਕਰਦਾ ਹੈ, ਸੱਚ ਦੀ ਜਾਗ ਲਾਉਂਦਾ ਹੈ
ਕਿਉਂਕਿ:
ਚਿੰਤਤ ਹੀ ਦੀਸੈ ਸਭੁ ਕੋਇ।। ਚੇਤਹਿ ਏਕੁ ਤਹੀ ਸੁਖੁ ਹੋਇ।।
ਨਾਮ ਦੇ ਸੱਚ ਨੂੰ ਸਮਝਣ ਦੀ ਲੋੜ ਹੈ। ਗੁਰਬਾਣੀ ਸਿਫਤ ਸਲਾਹ ਹੈ, ਨਿਰੋਲ ਨਾਮ ਹੈ।
ਗੁਰਬਾਣੀ ਗੁਰੂ ਹੈ, ਗੁਰੂ ਦੀ ਪਹੁੰਚ ਹੈ, ਔਸ਼ਧੀ ਹੈ। ਇਹ ਸਿਫਤ ਸਲਾਹ ਪਰਮ ਅਮੋਲਕ ਬਖਸ਼ਿਸ਼ ਹੈ।
ਜਿਸਨੋ ਬਖਸੇ ਸਿਫਤਿ ਸਾਲਾਹ।। ਨਾਨਕ ਪਾਤਿਸਾਹੀ ਪਾਤਿਸਾਹੁ।।
ਸਿੱਖੀ ਮਰਿਯਾਦਾ, ਰਹਿਣੀ ਦੀ ਸੁੰਦਰਤਾ ਹੈ। ਹੁਕਮ ਦਾ ਪਾਲਣ ਹੈ, ਮਨਮੱਤ ਦਾ ਤਿਆਗ ਹੈ,
ਗੁਰਮਤਿ ਦਾ ਡਿਸਿਪਲਨ ਹੈ, ਇਸ ਮਰਿਯਾਦਾ ਦੀ ਮੰਗ ਹੈ ਕਿ ਅੰਮ੍ਰਿਤ ਛੱਕ ਕੇ ਮਨੁੱਖ ਗੁਰੂ ਵਾਲਾ
ਬਣੇ, ਇੰਜ ਉਸ ਨੂੰ ਨਾਮ ਪ੍ਰਾਪਤ ਹੁੰਦਾ ਹੈ, ਨਾਮ ਦੀ ਦ੍ਰਿੜਤਾ ਸਤਿਸੰਗ ਵਿੱਚ ਹੁੰਦੀ ਹੈ,
ਗੁਰਮੁੱਖ ਦਾ ਮੇਲ ਇਸ ਅਵਸਥਾ ਵਿੱਚ ਮਹਿਕ ਉਪਜਾਉਂਦਾ ਹੈ, ਇਸ ਨੂੰ ਰਸਿਕ ਬਣਾ ਦਿੰਦਾ ਹੈ। ਨਾਮ ਨਾਲ
ਹੀ ਰੰਗ ਲੱਗਦਾ ਹੈ। ਨਾਮ ਹੀ ਬੰਦਗੀ ਹੈ। ਨਾਮ ਹੀ ਇਸ਼ਟ ਦੀ ਪ੍ਰਾਪਤੀ ਹੈ, ਨਾਮ ਹੀ ਵਾਹਿਗੁਰੂ ਦਾ
ਲਖਾਇਕ ਹੈ, ਵਾਹਿਗੁਰੂ ਦੀ ਛੋਹ ਹੈ।
ਹਰਿ ਅੰਮ੍ਰਿਤ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ।
ਵਾਹਿਗੁਰੂ ਨੂੰ ਨੇੜੇ ਪ੍ਰਤੀਤ ਕਰਨਾ ਹੈ ਤਾਂ ਸੁਆਸ-ਸੁਆਸ ਨਾਮ ਜਪਣਾ ਚਾਹੀਦਾ ਹੈ।
ਤ੍ਰਿਸਨਾ, ਵਾਸ਼ਨਾ ਦਾ ਤਿਆਗ ਵੀ ਜਰੂਰੀ ਹੈ, ਭੁੱਲ ਚੁੱਕ ਹੋਵੇ ਤਾਂ ਫਿਰ ਬਖਸ਼ਿਸ਼ ਦਾ ਪਾਤਰ ਬਣਨਾ ਤੇ
ਅਰਦਾਸ ਕਰਨੀ ਹੈ। ਗੁਰਮੁਖੀ, ਨਾਮੀ ਸਾਧੂ ਦੀ ਓਟ ਲੈ ਕੇ ਸਿਮਰਨ ਵਿੱਚ ਜੁੜਨਾ ਹੀ ਸਿੱਖੀ ਹੈ।
ਨਾਮ ਰਤਨੁ ਸਾਚੀ ਵਡਿਆਈ।।
ਨਾਮ ਦੀ ਸਫਲਤਾ ਤੇ ਉਪਾਓ ਹਨ- ਸਾਵਧਾਨੀ, ਉਚਿਤ ਵੇਲੇ ਦਾ ਅਭਿਆਸ, ਸਤਿ ਸੰਗਤ, ਗੁਰਮੁੱਖਾਂ
ਦਾ ਮੇਲ, ਸਮੇਂ ਦੀਆਂ ਵਿਰਲਾਂ ਦੀ ਸੰਭਾਲ, ਕਰਮਾਂ ਤੇ ਕੁੰਡਾ, ਸਰੀਰ ਤੇ ਬੁੱਧੀ ਦੀ ਸ਼ੁੱਧਤਾ, ਗੁਰੂ
ਦੀ ਓਟ, ਅਰਦਾਸ ਤੇ ਹਉ ਦਾ ਤਿਆਗ। ਗੁਰੂ ਨਾਮ ਵਿੱਚ ਵਾਸਾ ਕਰਵਾਉਂਦਾ ਹੈ।
ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ।।
ਸਾਰਾਂਸ਼ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਨੇ ਨਾਮ ਸਾਧਨਾ ਉਤੇ ਵਿਸ਼ੇਸ਼ ਬਲ
ਦਿੱਤਾ ਹੈ। ਇਸ ਸਾਧਨਾ ਰਾਹੀਂ ਹੀ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਨਾਮ ਸਰਬ ਵਿਆਪਕ
ਸ਼ਕਤੀ ਦਾ ਸੂਚਕ ਹੈ। ਨਾਮ-ਸਿਮਰਨ ਤੋਤਾ ਰਟਨੀ ਨਹੀਂ, ਹਿਰਦੇ ਵਿੱਚ ਪ੍ਰਮਾਤਮਾ ਨੂੰ ਟਿਕਾਣਾ ਅਤੇ
ਨਿਰੰਤਰ ਚਿੰਤਨ, ਅਰਾਧਨਾ ਕਰਨਾ ਹੈ। ਕਲਿਯੁਗ ਵਿਚੋਂ ਮੁਕਤੀ ਪ੍ਰਾਪਤ ਕਰਨ ਦਾ ਇਹੀ ਸ੍ਰੇਸ਼ਟ ਸਾਧਨ
ਹੈ। ਨਾਮ ਨੂੰ ਵਿਸਾਰਨਾ ਬਹੁਤ ਹੀ ਹੀਨ ਕਰਮ ਹੈ। ਨਾਮ ਵਿਹੂਣਾ ਵਿਅਕਤੀ ਪਸ਼ੂਆਂ ਤੋਂ ਵੀ ਨੀਂਵਾ ਅਤੇ
ਅਨੁਪਯੋਗੀ ਹੈ। ਉਚਿਤ ਇਹੀ ਹੈ ਕਿ ਸਦਾ ਨਾਮ ਵਿੱਚ ਲੀਨ ਰਿਹਾ ਜਾਏ।
ਭਾਈ ਗੁਰਲਾਲ ਸਿੰਘ ਜੀ ਹੌਲੈਂਡ 0031-685511200
28/02/16)
ਅਵਤਾਰ ਸਿੰਘ ਮਿਸ਼ਨਰੀ
ਡੇਰੇਦਾਰਾਂ ਨੂੰ ਮਹਾਂਪੁਰਖੁ ਕਹਿਣ ਵਾਲੇ ਪ੍ਰਚਾਰਕ ਗੌਰ ਕਰਨ
ਅਵਤਾਰ ਸਿੰਘ ਮਿਸ਼ਨਰੀ (5104325827)
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ (੧੩੭੬)
ਗੁਰਬਾਣੀ ਮਹਾਂਵਾਕ ਅਨੁਸਾਰ ਗਿ. ਪਿੰਦਰਪਾਲ ਸਿੰਘ ਸਭ ਕੁਝ ਗੁਰਮਤਿ ਬਾਰੇ ਜਾਣਦਾ ਹੈ। ਸਾਹਿਬਜਾਦਾ
ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਤੋਂ ਪੜ੍ਹਿਆ ਹੈ ਜਿੱਥੇ ਸਾਧ ਟੋਲਿਆ ਅਤੇ ਸੰਪ੍ਰਦਾਵਾਂ ਬਾਰੇ
ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਹ ਵੀ ਸਿਖਾਇਆ ਜਾਂਦਾ ਹੈ ਕਿ ਗੁਰੂ ਨੇ *ਖਾਲਸਾ ਪੰਥ* ਚਲਾਇਆ ਸੀ
ਨਾਂ ਕਿ ਗੋਲ ਪੱਗਾਂ ਵਾਲੇ ਚਿੱਟਕਪੜੀ ਬਗਲਿਆਂ ਦੇ ਡੇਰੇ" ਮਾਇਆ ਤੇ ਸ਼ੁਹਰਤ ਖਾਤਰ ਡੇਰੇਦਾਰਾਂ ਨੂੰ
ਮਹਾਂਪੁਰਖ ਜਾਂ ੧੦੮ ਸੰਤ ਜੀ ਮਹਾਂਰਾਜ ਕਹਿਣ ਵਾਲੇ ਹੋਰ ਵੀ ਬਥੇਰੇ ਕਲਾਕਾਰ-ਕਥਾਕਾਰ ਪ੍ਰਚਾਰਕ ਹਨ।
ਕਲਾਕਾਰ ਹੋਣਾ ਹੋਰ ਅਤੇ ਸ਼ਬਦ ਗੁਰੂ ਦਾ ਪ੍ਰਚਾਰਕ ਕਥਾਕਾਰ ਹੋਣਾ ਹੋਰ ਗੱਲ ਹੈ।
ਹੁਣ ਜਦ ਦਿੱਲ੍ਹੀ ਕਮੇਟੀ ਅਤੇ ਅਖੌਤੀ ਜਥੇਦਾਰ ਨੇ ਗੁਰੂ ਦੋਖੀ ਵਡਭਾਗ ਸਿੰਘ
ਦਾ ਜਨਮ ਦਿਨ ਮਨਾਉਣ ਦਾ ਆਦੇਸ਼ ਦਿੱਤਾ ਤੇ ਪਹਿਲੇ ਸ੍ਰੀ ਚੰਦੀਆਂ ਅਤੇ ਬਲਾਤਕਾਰੀ ਸਾਧ ਪਹੇਵੇ ਵਾਲਿਆ
ਤੋਂ ਸਿਰੋਪੇ ਤੇ ਸੋਨੇ ਦੇ ਖੰਡੇ ਲੈ ਕੇ, ਗੁਰੂ ਪੰਥ ਦਾ ਸ਼ਰੇਆਮ ਮੂੰਹ ਚੜਾਇਆ ਸੀ ਇਸ ਸਬੰਧ ਵਿੱਚ
ਕਲਾਕਾਰ-ਪੰਥ ਪ੍ਰਸਿੱਧ ਕਥਾਕਾਰ ਦਾ ਕੋਈ ਬਿਆਨ ਨਹੀਂ ਆਇਆ ਕਿਉਂ? ਕਿਉਂਕਿ ਇਨ੍ਹਾਂ ਮਸੰਦ ਜਥੇਦਾਰਾਂ
ਨੇ ਭਾਈ ਸਾਹਿਬ ਦਾ ਵੱਡਾ ਰੁਤਬਾ ਜੁ ਦਿੱਤਾ ਹੋਇਆ ਹੈ। ਇਵੇਂ ਹੀ ਹੋਰ ਵੀ ਬਹੁਤੇ
ਕਲਾਕਾਰ-ਕਥਾਕਾਰਾਂ ਨੇ ਵੀ ਕੋਈ ਬਿਆਨ ਨਹੀਂ ਦਿੱਤਾ। ਇਹ ਕਥਾਕਾਰ ਭੁੱਲ ਜਾਂਦੇ ਹਨ ਕਿ ਗੁਰੂ ਅਤੇ
ਭਗਤ ਗ੍ਰਿਹਸਤੀ ਤੇ ਕਿਰਤੀ ਹੋਏ ਹਨ ਤੇ ਜਿਨ੍ਹਾਂ ਦੇ ਡੇਰਿਆਂ ਤੋਂ ਗੱਫੇ ਮਿਲਦੇ ਹਨ ਉਹ ਬਹੁਤੇ
ਗ੍ਰਿਹਸਤ ਅਤੇ ਕਿਰਤ ਤੋਂ ਭਗੌੜੇ ਲੋਕ ਮਹਾਂ ਪੁਰਖੁ ਕਿਵੇਂ ਹੋ ਸਕਦੇ ਹਨ? ਗੁਰੂ ਗ੍ਰੰਥ ਸਾਹਿਬ ਜੀ
ਦੀ ਬਾਣੀ ਸਿਧਾਂਤ ਅਨੁਸਾਰ ਮਹਾਂ ਪੁਰਖ ਕੌਣ ਹੈ? ਧਿਆਨ ਨਾਲ ਪੜ੍ਹੋ
-ਬਾਣੀ
ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥ (੯੩੫)
ਗੁਰਮੁਖ ਉਹ ਵਿਰਲੇ ਹਨ ਜੋ ਬਾਣੀ ਵਿਚਾਰਦੇ ਹਨ ਪਰ ਇਹ ਬਾਣੀ ਮਹਾਂਪੁਰਖ ਪ੍ਰਮਾਤਮਾਂ ਦੀ ਹੈ।
ਸਤਿਗੁਰੁ ਮਹਾ ਪੁਰਖੁ ਹੈ
ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ॥ (੧੩੧੧)
ਦੂਜੇ ਫੁਰਮਾਨ ਵਿੱਚ ਕਹਿੰਦੇ ਹਨ ਕਿ ਸਤਿਗੁਰੂ (ਸੱਚਾ ਗੁਰੂ) ਮਹਾਂ ਪੁਰਖ ਪਾਰਸੁ ਹੈ। ਹੁਣ ਤੁਸੀਂ
ਆਪ ਸੋਚੋ ਕਿ ਕਿਸੇ ਆਪੂੰ ਬਣੇ ਭੇਖਧਾਰੀ ਡੇਰੇਦਾਰ ਸੰਪ੍ਰਾਦਈ ਸਾਧ ਸੰਤ ਨੂੰ ਮਹਾਂ ਪੁਰਖ ਕਿਹਾ ਜਾ
ਸਕਦਾ ਹੈ? ਭਲਿਓ ਸਿੱਖਾਂ ਦਾ ਮਹਾਂ ਪੁਰਖੁ ਇੱਕ ਅਕਾਲ ਪੁਰਖੁ ਅਤੇ ੩੫ ਬਾਣੀਕਾਰ ਜਿੰਨ੍ਹਾਂ ਦੀ
ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਤ ਹੈ ਹੀ ਹਨ। ਜਾਂ ਛੋਟੇ ਲਫਜਾਂ ਵਿੱਚ ਅੱਜ ਕੇਵ ਤੇ ਕੇਵਲ
"ਗੁਰੂ ਗ੍ਰੰਥ ਸਾਹਿਬ" ਹੀ ਸਿੱਖਾਂ ਦਾ ਮਹਾਂ ਪੁਰਖੁ ਹੈ। ਅਰਦਾਸ ਹੀ ਕਰ ਸਕਦੇ ਹਾਂ ਕਿ ਗੁਰੂ ਦਾ
ਦਿੱਤਾ ਖਾਣ ਵਾਲੇ ਵਿਦਵਾਨ ਗੁਰੂ ਦੀ ਹੀ ਸਿਖਿਆ ਦਾ ਪ੍ਰਚਾਰ ਕਰਨ ਨਾਂ ਕਿ ਅਖੌਤੀ ਸਾਧਾਂ ਤੇ
ਗ੍ਰੰਥਾਂ ਦੀ ਹੀ ਉਸਤਤਿ ਕਰੀ ਜਾਣ-ਉਸਤਤਿ
ਮਨ ਮਹਿ ਕਰਿ ਨਿਰੰਕਾਰ॥ ਕਰਿ ਮਨ ਮੇਰੇ ਸਤਿ ਬਿਉਹਾਰ॥ (੨੮੧)
ਭਾਈ ਪਿੰਦਰਪਾਲ ਸਿੰਘ ਜੀ ਸਾਡੇ ਤਾਂ ਛੋਟੇ ਭਾਈ ਹਨ ਜਾਤੀ ਤੌਰ ਤੇ ਸਾਡੀ ਕਿਸੇ ਨਾਲ ਵੀ ਕੋਈ ਨਫਰਤ
ਨਹੀਂ ਪਰ ਪੰਥਕ ਤੌਰ ਤੇ ਗੁਰੂ ਨੂੰ ਛੱਡ ਡੇਰੇਦਾਰ ਸਾਧਾਂ-ਸੰਤਾਂ ਦੀ ਉਸਤਤਿ ਕਰਨ ਤੇ ਗਿਲਾ ਜਰੂਰ
ਹੈ। ਆਸ ਕਰਦਾ ਹਾਂ ਕਿ ਸਤਿਕਾਰਯੋਗ ਵੀਰ ਪਿੰਦ੍ਰਪਾਲ ਸਿੰਘ ਜੀ ਅਤੇ ਹੋਰ ਕਥਾਕਾਰ ਵੀ ਇਸ ਬਾਰੇ ਗੌਰ
ਕਰਨਗੇ।
28/02/16)
ਮਨਮੀਤ ਸਿੰਘ ਕਾਨਪੁਰ
ਪੰਥਕ ਏਕਤਾ ਤੇ ਦਰਪੇਸ਼
ਚਨੋਤਿਆਂ
ਸਿੱਖ ਪੰਥ ਦੀਆਂ ਦਰਪੇਸ਼ ਚਨੌਤਿਆਂ ਵਿਚੋ, ਪੰਥਕ ਏਕਤਾ ਅੱਜ ਸਭ ਤੋ ਵਡੀ ਚਨੌਤੀ ਬਣ ਕੇ
ਉਬਰੀ ਹੈ। ਅੱਜ ਦੇ ਦੋਰ ਦੀਆਂ ਸਿੱਖ ਪੰਥ ਦੀਆਂ ਸਮਸਿਆਵਾਂ ਤੇ ਜੇ ਵਿਚਾਰ ਕਰਣਾ ਅਰੰਭ ਕਰੀਏ ਤਾਂ
ਸਭ ਤੋ ਵਡੀ ਸਮਸਿਆਂ ਹੀ ਪੰਥਕ ਏਕਤਾ ਦੀ ਘਾਟ ਹੈ। ਪੰਥਕ ਏਕਤਾ ਕੇਵਲ ਅੱਜ ਦੇ ਸਮੇ ਦੀ ਹੀ ਚਨੌਤੀ
ਨਹੀਂ ਹੈ, ਇਸ ਸਮਸਿਆਂ ਨਾਲ ਖਾਲਸਾ ਪੰਥ ਦੀ ਸਾਜਨਾ ਦੇ ਕੂਝ ਸਮੇ ਬਾਦ ਹੀ, ਬਾਬਾ ਬੰਦਾ ਸਿੰਘ
ਬਹਾਦਰ ਨੂੰ ਵੀ ਦੋ ਚਾਰ ਹੋਣਾ ਪਿਆ ਸੀ। ਅਜੋਕੇ ਸਮੇ ਵਿਚ ਇਸ ਦਾ ਮੁਖ ਕਾਰਣ, ਜੋ ਵਿਦਵਾਨ ਕੋਮ ਨੂੰ
ਚਾਨਣ ਮੁਨਾਰਾ ਦੇਣ ਦੀ ਕੋਸਿਸ਼ ਕਰ ਰਹੇ ਹਨ ਉਨ੍ਹਾਂ ਵਿਚੋ ਬਹੁਤਿਆਂ ਦਾ ਪੰਥਕ ਏਕਤਾ ਦੇ ਦਰਦ ਤੋ
ਸਖਣੇ ਹੋਣਾ ਹੈ। ਜਿਸ ਕਰਕੇ ਉਨ੍ਹਾਂ ਤੋ ਪੰਥਕ ਏਕਤਾ ਦੀ ਆਸ ਭਾਲਣ ਦੀ ਉਮੀਦ ਕਰਣਾ ਤਾਂ ਕੇਵਲ ਇਕ
ਸੁਫਣਾ ਮਾਤਰ ਹੈ। ਜੇ ਕੋਈ ਪੰਥ ਦਰਦੀ ਆਪਣੇ ਚਾਰ ਚੁਫੇਰੇ ਵੇਖੇ ਤਾਂ ਉਸ ਨੂੰ ਆਪਣੇ ਆਲੇ ਦੁਆਲੇ
ਚੋਧਰਸ਼ਾਹੀ ਦੇ ਭੁਖੇ ਲੁਮਣੇ ਬੜੀ ਹੀ ਅਸਾਨੀ ਨਾਲ ਦਿਸਣ ਲਗ ਜਾਣਗੇ। ਇਹ ਲੁਮਣੇ ਹਰ ਪੰਥਕ ਸਮਸਿਆਂ
ਨੂੰ ਆਪਣੇ ਹਿਤ ਵਿਚ ਵਰਤ ਕੇ ਆਪਣੇ ਹਿਤ ਸੁਵਲੇ ਕਰਣ ਵਿਚ ਹੀ ਰੁਝੇ ਰਹਿੰਦੇ ਹਨ । ਇਨ੍ਹਾਂ
ਲੁਮਣਿਆਂ ਲਈ ਪੰਥਕ ਸਮਸਿਆਵਾਂ ਦਾ ਹਲ ਕੋਈ ਮਤਲਬ ਨਹੀਂ ਰਖਦਾ ਹੈ। ਇਨ੍ਹਾਂ ਲੁਮਣਿਆ ਦੇ ਹਿਤ ਵੀ
ਬੜੇ ਤੁਛ ਹੀ ਹੁੰਦੇ ਹਨ। ਇਨ੍ਹਾਂ ਦਾ ਮਨੋਰਥ ਕੇਵਲ ਤੇ ਕੇਵਲ ਆਪਣੀ ਚੋਧਰਸ਼ਾਹੀ, ਪ੍ਰਧਾਨਗਿਆਂ ਤੇ
ਸੱਕਤਰਿਆਂ ਕਾਇਮ ਰਖਣ ਤਕ ਦਾ ਹੀ ਨਿਜੀ ਸਵਾਰਥ ਹੁੰਦਾ ਹੈ। ਇਦਾਂ ਦੇ ਲੁਮਣਿਆਂ ਤੋ ਪੰਥਕ ਏਕਤਾ ਦੀ
ਉਮੀਦ ਕਰਣਾ ਤਾਂ ਨਿਰੀ ਵਿਅਰਥ ਹੋਵੇਗੀ, ਕਿਉਕਿ ਇਨ੍ਹਾਂ ਲੁਮਣਿਆਂ ਦੀ ਨਜਰ ਵਿਚ ਤਾਂ ਹਰ ਪੰਥਕ
ਸਮਸਿਆਂ ਨੂੰ ਆਪਣੇ ਹਿਤ ਲਈ ਵਰਤਣਾਂ ਹੀ ਇਕ ਸੁਨਿਹਰੀ ਮੋਕਾ ਹੁੰਦਾ ਹੈ। ਹੁਣ ਤਾਂ ਪੰਥਕ ਏਕਤਾ ਲਈ
ਖਾਲਸਾ ਪੰਥ ਨੂੰ ਸਜਾਉਣ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਨਤੱਵ ਨੂੰ ਆਪ ਸਿੱਖਾਂ ਨੇ ਹੀ ਰੋਲ
ਦਿੱਤਾ ਹੈ ਤੇ ਬਚਿਆਂ ਖੁਚਿਆਂ ਪਿਆਰ ਤੇ ਉਮੀਦ ਸੁਧਾਰਾਂ ਦੇ ਨਾਂ ਥੱਲੇ ਰੋਲਣ ਨੂੰ ਤਿਆਂਰ ਹਨ।
ਜੋ ਪਾਣੀ ਚਲਦਾ ਰਹਿੰਦਾ ਹੈ ਉਹ ਤਾਂ ਨਿਰਮਲ ਬਣਿਆਂ ਰਹਿੰਦਾ ਹੈ ਤੇ ਜੋ ਖੜ ਜਾਵੇ ਉਸ ਵਿਚੋ ਬਦਬੂ
ਆਉਣੀ ਇਕ ਸੁਭਾਵਿਕ ਕਿਰਿਆ ਹੈ। ਸਿੱਖ ਪੰਥ ਦੀ ਹਾਲਤ ਵੀ ਪਿਛਲੇ ਕਈ ਦਹਾਕਿਆਂ ਤੋ ਰੁਕੇ ਪਾਣੀ ਵਰਗੀ
ਬਣੀ ਹੋਈ ਹੈ। ਸਿਖਾਂ ਨੇ ਆਪਣੇ ਬੋਧਿਕ ਵਿਗਾਸ ਅਤੇ ਵਿਕਾਸ ਨੂੰ ਪਿਛਲੇ ਲੱਮੇ ਸਮੇ ਤੋ ਰੋਕਿਆਂ
ਹੋਇਆਂ ਹੈ। ਕਿਸੇ ਵੀ ਤਰੀਕੇ ਨਾਲ ਸਿਖਾਂ ਨੇ ਆਪਣੇ ਧਾਰਮਕ ਮਸਲਿਆ ਦੇ ਹਲ ਲਈ ਕੋਈ ਤਰੀਕਾ ਨਹੀਂ
ਭਾਲਿਆਂ ਹੈ। ਸਿੱਖਾਂ ਦੀਆਂ ਸਮਸਿਆਵਾਂ ਆਪੇ ਆਉਂਦਿਆਂ ਨੇ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਸਮੇ
ਲੰਘਣ ਨਾਲ ਆਪੇ ਹੀ ਹੱਲ ਹੋ ਜਾਉਂਦਿਆਂ ਹਨ ਨਹੀਂ ਤਾਂ ਜਿਆਦਾਤਰ ਪੰਥ ਨੂੰ ਨੁਕਸਾਨ ਦੇ ਕੇ ਨਿਪਟ
ਜਾਉਂਦਿਆ ਹਨ। ਸਿੱਖਾਂ ਕੋਲ ਇਦਾਂ ਦਾ ਕੋਈ ਮਾਧਿਅਮ ਹੀ ਨਹੀਂ ਹੈ ਜਿਥੇਂ ਉਹ ਆਪਣਿਆਂ ਸਮਸਿਆਵਾਂ ਦਾ
ਹਲ ਕਰ ਸਕਣ। ਕੇਵਲ ਤੇ ਕੇਵਲ ਉਹੀ ਪੁਰਾਣਾ ਤਰੀਕਾ ਹੈ ਜਿਸ ਨੂੰ ਵੀ ਸਿੱਖਾਂ ਨੇ ਆਪਣੀ ਸੂਝ ਬੂਝ
ਨਾਲ ਨਹੀਂ ਬਣਿਆਂ, ਉਹ ਤਾਂ ਆਪਣੇ ਆਪ ਹੀ ਆਪਣੀ ਹੋਂਦ ਵਿਚ ਆਇਆ ਸੀ। ਉਸ ਪੰਥਕ ਪਲੇਟਫਾਰਮ ਦਾ ਪੰਥਕ
ਏਕਤਾ ਲਈ ਕੋਈ ਬਹੁਤੀ ਵਿਕਾਸ ਨਹੀਂ ਹੋਇਆ ਜਿਸ ਕਰਕੇ ਇਹ ਸਿਸਟਮ ਵੀ ਸਮੇ ਦਾ ਹਾਣੀ ਨਹੀ ਬਣ ਸਕਿਆ
ਤੇ ਅੱਜ ਪੂਰੇ ਤਰੀਕੇ ਨਾਲ ਫੇਲ ਹੁੰਦਾ ਨਜਰ ਆ ਰਿਹਾ ਹੈ।
ਗੁਰੂ ਸਾਹਿਬ ਨੇ ਇਹ ਪਿਉ ਦਾਦੇ ਦਾ ਖਜਾਨਾ ਤੇ ਪੰਥਕ ਮਹਲ ਸਾਨੂੰ ਹੰਢਾਣ ਲਈ ਬਖਸ਼ਿਆ ਜਿਸ ਨਾਲ ਅਸੀਂ
ਉਸ ਅਕਾਲ ਪੁਰਖ ਦੀ ਰਾਜ ਸੱਤਾ ਦਾ ਅਨੰਦ ਮਾਣ ਸਕੀਏ ਲੇਕਿਨ ਹੋ ਇਹ ਰਿਹਾ ਹੈ ਕਿ ਅਸੀ ਇਸ ਪੰਥਕ ਮਹਲ
ਦੀ ਸਾਫ ਸਫਾਈ (ਸੁਧਾਰਾਂ) ਦੇ ਨਾਂ ਹੇਠਾਂ ਬਹੁਤ ਕੁਛ (ਪੰਥਕ ਰਹੁ ਰੀਤਾਂ) ਨੂੰ ਉਖਆਣ ਫੇਕਿਆ ਹੈ
ਤੇ ਹੁਣ ਅਸੀਂ ਇਸਦੇ ਸਭ ਤੋ ਵਡੇ ਹਿੱਸੇ ਤੇ ਮੁਰੰਮਤ ਲਈ ਹਥੋਣਾ ਵਰਣ ਦੀ ਤਿਆਰੀ ਕਰੀ ਫਿਰਦੇ ਹਾਂ,
ਜੋ ਪੰਥਕ ਏਕਤਾ ਵਿਚ ਏਸੀ ਚੋਟ ਦੇਵੇਗੀ ਜਿਸ ਦੀ ਭਰਪਾਈ ਕਰ ਸਕਣਾਂ ਕੋਈ ਸੋਖਾਂ ਕੰਮ ਨਹੀਂ ਹੋਵੇਗਾ।
ਇਦਾਂ ਦੀਆਂ ਚੋਟਾਂ ਪੰਥਕ ਮਹਲ ਵਿਚ ਅਸੀ ਪਹਿਲਾਂ ਵੀ ਮਾਰਿਆ ਸੀ ਜਿਸ ਦੇ ਨਤੀਜੇ ਅੱਜ ਵੀ ਆ ਰਹੇ
ਹਨ।
ਅੱਜ ਇਸ ਪੰਥਕ ਮਹਲ ਦੀ ਸਭ ਤੋ ਵਡੀ ਲੋੜ ਇਸ ਮਹਲ ਵਿਚ ਇਸ ਦੇ ਵਾਰਿਸਾਂ ਨੁੰ ਲਿਆਉਣ ਦੀ ਹੈ ਲੇਕਿਨ
ਸਾਡਾ ਸਾਰਾ ਧਿਆਨ ਇਤਿਹਾਸ ਪੁਰਸ਼ ਬਨਣ ਵਿਚ ਲਗਾ ਹੋਇਆ ਹੈ ਕਿ ਅਸੀਂ ਇਤਿਹਾਸ ਪੁਰਸ਼ ਕਿਵੇ ਬਣ ਜਾਈਏ,
ਸਾਡਾ ਨਾਂ ਇਤਿਹਾਸ ਵਿਚ ਕਿਦਾਂ ਕੂ ਲਿਖਿਆ ਜਾਵੇ, ਅਸੀਂ ਇਹ ਭੁਲ ਚੁਕੇ ਹਾਂ ਕਿ ਇਸ ਕੋਮ ਦੇ ਬਥੇਰੇ
ਸਿੱਖ ਇਦਾ ਦੇ ਵੀ ਹਨ ਜਿਨ੍ਹਾਂ ਨੇ ਹਾਲੇ ਤਕ ਉਨ੍ਹਾਂ ਦਾ ਆਪਣਾ ਮੱਕਾ (ਗੁਰੂ ਨਾਨਕ ਦੇ ਨਿਰਮਲ
ਸਿਧਾੰਤ ਨੂੰ ਨਹੀਂ ਦੇਖਿਆ) ਵੀ ਨਹੀਂ ਦੇਖਿਆ, ਉਨ੍ਹਾਂ ਲਈ ਸਭ ਤੋ ਵਡਾ ਸੁਧਾਰ ਤਾਂ ਇਹ ਹੋਵੇਗਾ ਕਿ
ਉਨ੍ਹਾਂ ਨੂੰ ਵੀ ਇਸ ਪੰਥਕ ਮਹਲ ਦਾ ਵਾਰਿਸ ਸਮਝੀਆਂ ਜਾਵੇਂ। ਅੱਜ ਸਭ ਤੋ ਵਡੀ ਲੋੜ ਕੋਮੀ
ਪਰੰਪਰਾਵਾਂ ਦੇ ਸੁਧਾਰ ਦੀ ਹੈ ਜਿਸ ਨਾਲ ਸਮੇ ਸਮੇ ਤੇ ਆਉਣ ਵਾਲਿਆਂ ਪੰਥਕ ਚਨੋਤਿਆ ਨੂੰ ਨਜੀਠੀਆ ਜਾ
ਸਕੇ ਤੇ ਨਾਲ ਹੀ ਗੁਰੂ ਗ੍ਰੰਥ - ਗੁਰੂ ਪੰਥ ਦੇ ਨਿਰਮਲ ਸਿਧਾੰਤਾਂ ਨੂੰ ਮਨੁਖਤਾ ਦੀ ਭਲਾਈ ਹਿਤ
ਪ੍ਰਚਾਰਿਆ ਜਾ ਸਕੇ, ਜਿਸ ਨਾਲ ਹਰ ਇਕ ਪ੍ਰਾਣੀ ਮਾਤਰ ਨੁੰ ਦੁਨਿਆਂ ਦੇ ਇਸ ਨਵੇਕਲੇ ਧਰਮ ਦੇ ਮਨੁਖੀ
ਸਿਧਾੰਤਾਂ ਦਾ ਲਾਹਾ ਮਿਲ ਸਕੇ। ਪਰ ਅਫਸੋਸ ਇਸ ਗਲ ਦਾ ਹੈ ਕਿ ਮਨੁਖੀ ਅਧਿਕਾਰਾਂ ਦੇ ਹਾਮੀ ਪੰਥ ਵਿਚ
ਅੱਜ ਇਸ ਗੱਲ ਦਾ ਬੈਰਿਅਰ ਲਗ ਗਿਆਂ ਹੈ ਕਿ ਪੰਥ ਦੇ ਸੁਧਾਰ ਦੀ ਹਾਮੀ ਧਿਰਾਂ ਵੀ ਆਪਸ ਵਿਚ ਪੰਥਕ
ਸੁਧਾਰ ਲਈ ਗੱਲ (ਵਿਚਾਰ ਚਰਚਾ) ਤਕ ਨਹੀਂ ਕਰਦਿਆਂ ਤੇ ਨਾ ਹੀ ਉਨ੍ਹਾਂ ਦੇ ਆਪਸ ਵਿਚ ਮਿਲਵਰਤਣ ਦੀ
ਕੋਈ ਉਮੀਦ ਦਿਸਦੀ ਹੈ ਕਿਉਕਿ ਅੱਜ ਰਹ ਕੋਈ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਵਾਰਿਸ ਸਮਝਦਾ
ਹੈ ਤੇ ਉਹ ਇਹ ਭੁਲ ਬੈਠਦਾ ਹੈ ਕਿ ਮੇਰੇ ਹਾਣ ਤੇ ਬੈਠਣ ਵਾਲਾ ਵੀ ਗੁਰੂ ਗੋਬਿੰਦ ਸਿੰਘ ਦਾ ਹੀ
ਵਾਰਿਸ ਹੈ, ਮੇਰੇ ਨਾਲ ਬੈਠਾ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਲਈ ਉਦਾਂ ਹੀ ਪਿਆਰ ਅਤੇ ਸਤਿਕਾਰ ਰਖਦਾ
ਹੈ ਜਿਦਾਂ ਕਿ ਮੈ ਆਪਣੇ ਮਨ ਵਿਚ ਰਖੀ ਬੈਠਾ ਵਾ। ਪਰ ਦੁਖਾੰਤ ਇਸ ਗਲ ਦਾ ਹੈ ਕਿ ਆਪਣੇ ਨੂੰ ਤਾਂ
ਮੈਂ ਗੁਰੂ ਗੋਬਿੰਦ ਸਿੰਘ ਦਾ ਵਾਰਿਸ ਸਮਝਦਾ ਹੈ ਤੇ ਦੂਸਰੇ ਨੂੰ ਪੰਥ ਦ੍ਰੌਹੀ। ਬਸ ਮੇਰੇ ਅਹੰਕਾਰ
ਨੇ ਹੀ ਮੇਰੀ ਮਤ ਨੂੰ ਹੀ ਪੰਥਕ ਏਕਤਾ ਦੀ ਬੇੜੀ ਵਿਚ ਛੇਕ ਕਰਣ ਲਈ ਪ੍ਰਿਰਆ ਹੋਇਆ ਹੈ। ਬਸ ਲੋੜ ਹੈ
ਆਪਣੀ ਹਸਤੀ ਨੂੰ ਪਛਾਨਣ ਦੀ ਇਕ ਮੈ ਇਕ ਨਿਮਾਣਾ ਜਿਹਾ ਸਿੱਖ ਹਾਂ ਨਾ ਕਿ ਮੈ ਕੋਈ ਏਸਾ ਪੰਥ ਸੁਧਾਰਕ
ਕਿ ਜਿਸਦੇ ਮੋਢਿਆ ਤੇ ਸਾਰੀ ਕੋਮ ਦਾ ਭਾਰ ਆ ਡਿਗਾ ਹੋਵੇ। ਪੰਥ ਦਾ ਸੁਧਾਰ ਤੇ ਪੰਥ ਦੀਆਂ ਉਚੇਰਿਆਂ
ਰੀਤਾਂ ਨਾਲ ਹੀ ਹੋ ਸਕਦਾ ਹੈ ਨਾ ਕਿ ਮੇਰੇ ਅਤੇ ਮੇਰੇ ਕੁਛ ਲੋਕਾਂ ਨਾਲ ਕਿਉਕਿ ਅਸੀਂ ਪੰਥ ਦਾ
ਹਿੱਸਾ ਹੋ ਸਕਦੇ ਹਾਂ ਸਮੁਚਾ ਪੰਥ ਨਹੀਂ। ਸਾਨੂੰ ਪੰਥ ਦੀ ਚੜਦੀ ਕਲਾਂ ਲਈ ਪੰਥਕ ਏਕਤਾ ਦੀ ਦਿਲੋ
ਦਰਕਾਰ ਹੋਣੀ ਚਾਹੀਦੀ ਹੈ। ਇਹ ਯਾਦ ਰਖਣਾਂ ਹੋਵੇਗਾ ਜੇ ਪੰਥਕ ਮਹਲ ਵਿਚ ਅਸੀਂ ਆਪ ਹੀ ਤਰੇਣ ਪਾਈ
ਤਾਂ ਭਲਾ ਕਿਸੇ ਦਾ ਨਹੀਂ ਹੋਣਾ, ਤਾਂ ਕੇਵਲ ਹਾਰਣਾ ਤੇ ਮਨੁਖਤਾ ਨੇ ਹੈ ਜੋ ਸਿੱਖੀ ਦੇ ਨਿਰਮਲ
ਸਿਧਾੰਤਾਂ ਤੋ ਵਾਂਝੀ ਰਹਿ ਜਾਵੇਗੀ ਭਾਵੇ ਅਸੀਂ ਇਤਿਹਾਸਕ ਪੁਰਸ਼ ਜਰੂਰ ਬਣ ਜਾਵਾਗੇ।
28/02/16)
ਮੇਜਰ ਸਿੰਘ ‘ਬੁਢਲਾਡਾ’
‘ਗੁਰੂ 'ਰਵਿਦਾਸ' ਜੀ ਅਤੇ ਉਸ ਦੇ ਸੇਵਕ’
ਇਸ ਦੇਸ਼ ਦੇ ਸੱਚੇ-ਸੁੱਚੇ ਉਚ ਕੋਟੀ ਦੇ ਮਹਾਂਪੁਰਸ਼ਾਂ ਨੇ ‘ਮੂਰਤੀ ਪੂਜਾ’ ਦਾ
ਖੰਡਨ ਕੀਤਾ ਹੈ; ਜਿਹਨਾਂ ਵਿਚ ਗੁਰੂ ਰਵਿਦਾਸ ਜੀ ਵੀ ਆਉਂਦੇ ਹਨ। ਗੁਰੂ ਰਵਿਦਾਸ ਜੀ ਨੇ ਦਾ ਮੂਰਤੀ
ਪੂਜਾ ਦਾ ਖੰਡਨ ਕਰਦੇ ਹੋਏ ਆਪਣੀ ਬਾਣੀ ਵਿਚ ਕਿਹਾ -
ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥੧॥ ਮਾਈ ਗੋਬਿੰਦ ਪੂਜਾ ਕਹਾ ਲੈ
ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ॥੧॥ ਰਹਾਉ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ ਬਿਖੁ
ਅੰਮਿ੍ਰਤੁ ਬਸਹਿ ਇਕ ਸੰਗਾ ॥੨॥ ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ ਦਾਸਾ॥੩॥ ਤਨੁ
ਮਨੁ ਅਰਪਉ ਪੂਜ ਚਰਾਵਉ॥ ਗੁਰ ਪਰਸਾਦਿ ਨਿਰੰਜਨੁ ਪਾਵਉ॥੪॥ ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ
ਕਵਨ ਗਤਿ ਮੋਰੀ॥੫॥ ਗੂਜਰੀ (੫੨੫)
ਮੂਰਤੀ ਭਾਵੇਂ ਪੱਥਰ ਦੀ ਹੋਵੇ ਭਾਵੇਂ ਹੀਰੇ ਜਵਾਰਾਤ ਨਾਲ ਜੜ੍ਹੀ ਸੋਨੇ ਦੀ
ਹੋਵੇ, ਮੂਰਤੀ ਕਿਸੇ ਦੀ ਵੀ ਹੋਵੇ ਤੇ ਭਾਵੇਂ ਗੁਰੂ ਰਵਿਦਾਸ ਜੀ ਦੀ ਹੀ ਕਿਉਂ ਨਾ ਹੋਵੇ। ਉਪਰੋਕਤ
ਸ਼ਬਦ ਸਾਰੀਆਂ ਹੀ ਮੂਰਤੀਆਂ ਲਈ ਹੈ, ਨਾ ਕਿ ਕਿਸੇ ਵਿਸ਼ੇਸ਼ ਮੂਰਤੀ ਲਈ । ਕਿਉਂ ਕਿ ਕੋਈ ਵੀ ਮੂਰਤੀ
ਕਿਸੇ ਦਾ ਕੁਝ ਸਵਾਰ ਤੇ ਵਿਗਾੜ ਨਹੀਂ ਸਕਦੀ। ਇਹਦੇ ਮੂਹਰੇ ਜਿਨੇ ਮਰਜੀ ਮਹਿੰਗੇ ਤੇ ਚੰਗੇ ਪਦਾਰਥ
ਰੱਖੋ, ਜਿਨੇ ਮਰਜੀ ਸ਼ਬਦ ਗਾਓ, ਅਰਦਾਸ ਬੇਨਤੀਆਂ ਕਰੋ, ਕੋਈ ਅਸਰ ਨਹੀਂ ਹੋਵੇਗਾ, ਕਿਉਂਕਿ ਇਹ ਬੇਜ਼ਾਨ
ਹੈ। ਉਪਰੋਕਤ ਸ਼ਬਦ ਰਾਹੀਂ ਦੱਸਿਆ ਗਿਆ ਹੈ ਕਿ ਜਿਹਨਾਂ ਚੀਜ਼ਾਂ ਨਾਲ ਮੂਰਤੀਆਂ ਦੀ ਪੂਜਾ ‘ਧੂਫ,
ਫੁੱਲ, ਦੁੱਧ, ਚੰਦਨ ਆਦਿ ਨਾਲ’ ਕੀਤੀ ਜਾਂਦੀ ਹੈ, ਇਹ ਪਦਾਰਥ ਤਾਂ ਪਹਿਲਾਂ ਹੀ ਜੂਠੇ ਹੁੰਦੇ ਹਨ।
‘ਕਬੀਰ’ ਜੀ ਤਾਂ ਸਿੱਧਾ ਹੀ ਆਖਦੇ ਨੇ,ਕਿ ਜਿਹੜਾ ਮੂਰਤੀ ਪੂਜਾ ਕਰਦਾ ,ਉਹ ਕਾਲੀ ਧਾਰ (ਡੂੰਘੇ
ਪਾਣੀ) ਡੁੱਬਣ ਸਮਾਨ ਹੈ, ਜਿਥੇ ਬੱਚਣ ਦੀ ਕੋਈ ਆਸ ਹੀ ਨਹੀਂ ਹੁੰਦੀ -
ਕਬੀਰ ਪਾਹਨ ਪਰਮੇਸੁਰ ਕੀਆ ਪੂਜੈ ਸਭੁ ਸੰਸਾਰ॥
ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥੧੩੬॥(ਪੰਨਾ ੧੩੭੧)
‘‘ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ॥
ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ॥’’ ਆਸਾ ( ਕਬੀਰ
ਜੀ /੪੭੯)
ਨਾਮਦੇਵ ਜੀ ਵੀ ਖੰਡਨ ਕਰਦੇ ਹੋਏ ਸਮਝਾਉਂਦੇ ਨੇ-
‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ, ਤ ਓਹੁ ਭੀ
ਦੇਵਾ॥ ਕਹਿ ਨਾਮਦੇਉ, ਹਮ ਹਰਿ ਕੀ ਸੇਵਾ॥’’ ਗੂਜਰੀ (ਨਾਮਦੇਵ
ਜੀ /੫੨੫)
ਇਸ ਤਰ੍ਹਾਂ ਗੁਰਬਾਣੀ ਵਿਚ ਅਨੇਕਾਂ ਸ਼ਬਦ ਹਨ, ਜੋ ਮੂਰਤੀ ਪੂਜਾ ਦਾ ਖੰਡਨ
ਕਰਦੇ ਹਨ। ਹੈਰਾਨੀ ਤੇ ਦੁੱਖ ਦੀ ਗੱਲ ਹੈ, ਕਿ ਜਿਸ ਮਹਾਂਪੁਰਸ਼ ਨੇ ਮੂਰਤੀ ਪੂਜਾ ਦਾ ਵਿਰੋਧ ਕਰਕੇ
ਬ੍ਰਾਹਮਣਵਾਦ ਵਿਰੁੱਧ ਬਗਾਵਤ ਕੀਤੀ, ਤੇ ਅੱਜ ਉਸੇ ਮਹਾਂਪੁਰਸ਼ (ਗੁਰੂ ਰਵਿਦਾਸ ਜੀ) ਦੀਆਂ ਮੂਰਤੀਆਂ
ਅੱਗੇ ਥਾਲ ਵਿਚ ਦੀਵੇ ਧਰ ਕੇ ਘੁੰਮਾਏ ਜਾ ਰਹੇ ਹਨ, ਆਰਤੀਆਂ ਉਤਾਰੀਆਂ ਜਾ ਰਹੀਆਂ ਹਨ। ਜਦੋਂ ਕਿ
‘ਰਵਿਦਾਸ ਜੀ’
‘‘ਨਾਮ ਤੇਰੋ
ਆਰਤੀ’’ (694) ਵਾਲੇ ਸ਼ਬਦ ਵਿਚ ਇਹੋ ਜਿਹੀ
‘ਆਰਤੀ’ ਦਾ ਖੰਡਨ ਕਰਦੇ ਹਨ। ਹੁਣ ਤਾਂ ਬ੍ਰਾਹਮਣੀ ਤਰਜ਼ ’ਤੇ ਪਾਠ- ਪੂਜਾ ਹੀ ਨਹੀਂ ‘ਜਗਰਾਤੇ’ ਵੀ
ਕਰਵਾਏ ਜਾ ਰਹੇ ਹਨ। ਇਹ ਲੋਕ ਨਾਲੇ ਬ੍ਰਾਹਮਣਵਾਦ ਨੂੰ ਪਾਣੀ ਪੀ-ਪੀ ਕੋਸਦੇ ਹਨ, ਨਾਲੇ ਉਹਨਾਂ ਵਾਲੇ
ਸਾਰੇ ਕੰਮ ਵੀ ਕਰੀ ਜਾਂਦੇ ਹਨ ਅਤੇ ਗੁਰੂ ਰਵਿਦਾਸ ਜੀ ਦੇ ਬਹੁਤ ਸਾਰੇ ਸੇਵਕਾਂ ਵਿਚ 'ਰਵਿਦਾਸ ਜੀ
ਨੇ ਨਾਂਮ ਤੇ 'ਮੰਦਰ' ਬਣਾਉਣ ਦੀ ਪਿੰਡਾਂ ਅਤੇ ਸ਼ਹਿਰਾਂ ਅੰਦਰ ਹੋੜ ਲੱਗੀ ਹੋਈ ਹੈ। ਜਦੋਂ ਕਿ ਗੁਰੂ
ਰਵਿਦਾਸ ਜੀ ਦੀ 151 ਸਾਲ ਦੀ ਉਮਰ ਵਿਚ ਕੋਈ ਮੰਦਰ ਉਸਾਰਿਆ ਇਤਿਹਾਸ ਵਿਚ ਪੜ੍ਹਨ ਨੂੰ ਨਹੀਂ ਮਿਲ
ਰਿਹਾ ਅਤੇ ਨਾ ਹੀ ਉਸਦੇ ਕਿਸੇ ਸੇਵਕਾਂ ਵਿਚੋਂ ਕਿਸੇ ਨੇ ਮੰਦਰ ਬਣਾਉਣ ਦੀ ਖੇਚਲ ਕੀਤੀ।ਜਦ ਕਿ
'ਰਵਿਦਾਸ' ਜੀ ਦੇ ਸੇਵਕਾਂ ਵਿਚ ਕਈ 'ਰਾਜੇ-ਰਾਣੀਆਂ 'ਦਾ ਵੀ ਜਿਕਰ ਮਿਲਦਾ ਹੈ, ਜਿਹਨਾਂ ਕੋਲ 'ਧਨ'
ਵੀ ਬੇ-ਸ਼ੁਮਾਰ ਸੀ।ਜਦ ਅਸੀਂ ਗੁਰੂ ਜੀ ਨੂੰ ਅੰਤਰਜਾਮੀ ਮੰਨਦੇ ਹਾਂ, ਜਰੂਰ ਇਸ ਗੱਲ ਨੂੰ ਮੁੱਖ
ਰੱਖਕੇ ਹੀ 'ਮੰਦਰ ਨਹੀਂ ਬਣਾਏ ਹੋਣਗੇ ਕਿ ਜੇਕਰ ਕੋਈ 'ਮੰਦਰ' ਉਸਾਰਿਆ ਗਿਆ ਤਾਂ, ਇਕ ਦਿਨ ਜਰੂਰ
ਲੋਕ ਬਿੱਪਰਾਂ ਦੀ ਤਰਾਂ ਕਰਮਕਾਂਡ ਕਰਨ ਲੱਗ ਜਾਣਗੇ।ਦੂਰ ਦੀਆਂ ਜਾਨਣ ਵਾਲੇ ਗੁਰੂ ਰਵਿਦਾਸ ਇਹ
ਜਾਣਦੇ ਹੀ ਹੋਣਗੇ, ਹੋ ਸਕਦਾ 'ਰਵਿਦਾਸ ਜੀ ਨੇ ਆਪਣੇ ਸੇਵਕਾਂ ਨੂੰ ਸਮਝਾਇਆ ਵੀ ਹੋਵੇਗਾ।ਇਸੇ ਲਈ
ਇਹਨਾਂ ਦੇ ਸਮੇਂ ਅੰਦਰ ਉਸਾਰਿਆ ਕੋਈ ਮੰਦਰ ਸਾਨੂੰ ਮਿਲ ਨਹੀਂ ਰਿਹਾ। ਇਸੇ ਤਰਾਂ ਜਨਵਰੀ 1930 ਵਿਚ
'ਨਾਸਿਕ' ਨੇੜੇ "ਤ੍ਰੈਅੰਬਕ" ਨਾਂ ਦੇ ਅਸਥਾਨ ਤੇ ਅਛੂਤ ਲੋਕਾਂ ਨੇ 'ਸੰਤ ਚੋਖਾ ਮੇਲਾ' ਦੇ ਨਾਮ ਤੇ
ਮੰਦਰ ਉਸਾਰਣ ਦੀ ਗੱਲ ਕੀਤੀ (ਇਸ ਸੰਤ ਦੇ ਵੀ ਬਹੁਤ ਸਾਰੇ ਸਰਧਾਲੂ ਹਨ।) ਸਾਰੀਆਂ ਤਿਆਰੀਆਂ ਮੁਕੰਮਲ
ਸਨ, ਤਾਂ ਡਾਕਟਰ ਅੰਬੇਡਕਰ ਸਹਿਬ ਨੇ ਇਸ ਮੰਦਰ ਦੀ ਉਸਾਰੀ ਇਸ ਲਈ ਰੁਕਵਾ ਦਿਤੀ ਸੀ, "ਕਿ ਸਾਡੇ
ਸਮਾਜ ਨੂੰ 'ਮੰਦਰਾਂ ਦੀ ਨਹੀਂ ਸਕੂਲਾਂ ਦੀ ਲੋੜ ਹੈ।" ਤੇ ਅਸੀਂ ਮੰਦਰ ਉਸਾਰਣ ਤੇ ਵਿਚ ਮੂਰਤੀਆਂ
ਲਾਉਣ ਤੇ ਜੋਰ ਲਾਇਆ ਹੋਇਆ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਸਾਨੂੰ ਆਪਣੇ ਗੁਰੂ ਦੀ
ਯਾਦ ਵਿਚ ਕੋਈ ਯਾਦਗਰ ਬਣਾਉਣੀ ਹੈ, ਤਾਂ ਉਸ ਵਿਚ ਮੂਰਤੀ ਤੋਂ ਇਲਾਵਾ ਇਸ ਤਰਾਂ ਦੀ ਪਾਠ-ਪੂਜ਼ਾ ਨਾ
ਕੀਤੀ ਜਾਵੇ, ਜਿਸ ਦਾ ਸਾਡਾ ਰਹਿਬਰ ਵਿਰੋਧ ਕਰਦਾ ਹੋਵੇ।
ਇਸ ਕਰਕੇ ਹੀ ਬ੍ਰਾਹਮਣਵਾਦੀਆਂ ਨੇ ਗੁਰੂ ਰਵਿਦਾਸ ਜੀ ਨੂੰ ਆਪਣੇ ਖਿਲਾਫ
ਪ੍ਰਚਾਰ ਤੋ ਰੋਕਣ ਲਈ ਅਨੇਕਾਂ ਯਤਨ ਕੀਤੇ, ਰਾਜ ਦਰਵਾਰੇ ਸ਼ਕਾਇਤਾਂ ਕੀਤੀਆਂ ਗਈਆਂ, ਜਿਥੇ
ਗੁਰੂ ਰਵਿਦਾਸ ਜੀ ਦੀਆਂ ਦਲੀਲਾਂ ਅੱਗੇ
ਬਿੱਪਰ ਲੋਕ ਖੜ੍ਹ ਨਾ ਸਕੇ, ਮਾਰਨ ਦੀਆਂ ਵਿਊਤਾਂ ਸਿਰੇ ਨਾ ਚੜ੍ਹੀਆਂ, ਸਾਧੂ ਦੇ ਭੇਸ ਵਿਚ ‘ਪਾਰਸ’
ਦੇ ਲਾਲਚ ਦਿੱਤੇ, ਸੋਨੇ ਦੀਆਂ ਮੋਹਰਾਂ ਵੀ ਡੇਗੀਆਂ ਜਾਂਦੀਆਂ ਰਹੀਆਂ, ਪਰ ਗੁਰੂ ਰਵਿਦਾਸ ਜੀ, ਕਿਸੇ
ਢੰਗ ਨਾਲ ਵੀ ਇਹਨਾਂ ਦੇ ਕਾਬੂ ਨਹੀਂ ਸੀ ਆਏ, ਪਰ ਅੱਜ ਉਸ ਦੇ ਸੇਵਕ ਬਿੱਪਰ ਦੀ ਵਿਚਾਰਧਾਰਾ ਅਪਣਾਕੇ
ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਉਲਟ ਉਸ ਦੀਆਂ ਹੀ ਮੂਰਤੀਆਂ ਬਣਵਾ ਕੇ ਵੱਡੀ ਪੱਧਰ ’ਤੇ
‘ਬ੍ਰਾਹਮਣੀ ਕਰਮ’ ਕਰਨ ’ਤੇ ਲੱਗੇ ਹੋਏ ਹਨ।
ਬੁੱਤ ਪੂਜਾ ਦਾ ਰਵਿਦਾਸ ਨੇ ਵਿਰੋਧ ਕੀਤਾ,ਬੁੱਤ ਉਸੇ ਦਾ ਹੀ ਦਿਤਾ ਬਣਵਾ
ਇਥੇ।
ਉਹਦੇ ਨਾਮ ਦੇ ਉਤੇ ਬਣਵਾ ਮੰਦਰ, ਵਿਚ ਦਿੱਤਾ ਹੈ ਬੁੱਤ ਸ਼ਜਾਅ ਇਥੇ।
ਸੇਵਕ ਕਰਮਕਾਂਡ ਕਰਨ ਵਾਂਗ ਬਿੱਪਰਾਂ ਦੇ, ਜਿਹਨਾਂ ਤੋਂ ਕਰ ਗਏ ਸੀ ਗੁਰੂ
ਮਨਾਂ ਇਥੇ।
ਮੇਜਰ ਮਾਰ ਤਾੜੀਆਂ ਹੱਸੇ 'ਮਨੂੰ', ਰਿਹਾ ‘ਰਹਿਬਰ’ ਨੂੰ ਅੰਗੂਠਾ ਦਿਖਾ
ਇਥੇ।
ਹੋਰ ਤਾਂ ਹੋਰ ‘ਰਵਿਦਾਸ’ ਜੀ ਨਾਲ ਇਕ ਸਾਜਿਸ਼ ਦੇ ਤਹਿਤ ਜੋੜੀਆਂ ਗਈਆਂ
ਕਰਮਾਤੀ ਕਹਾਣੀਆਂ ਨੂੰ ਵੀ ਸੱਚ ਮੰਨ ਰਹੇ ਹਨ। ਜੇਕਰ ਐਸੀ ਕੋਈ ਕਰਾਮਾਤ ਹੁੰਦੀ ਤਾਂ ਰਵਿਦਾਸ ਜੀ
ਨੂੰ ਤਾਂ ਸੋਖਾ ਹੀ ਬੜਾ ਸੀ, ਜ਼ਾਤ-ਪਾਤ, ਊਚ-ਨੀਚ ਖਤਮ ਕਰਨ ਲਈ ਅਤੇ ਆਪਣੇ ਸਮਾਜ ਨੂੰ ਉੱਚਾ ਚੁੱਕਣ
ਲਈ ਅਤੇ ਜਿਹੜਾ ਲੰਮਾ ਸੰਘਰਸ਼ ਕੀਤਾ, ਉਹ ਕਰਨ ਦੀ ਲੋੜ ਹੀ ਨਹੀਂ ਸੀ; ਸਾਰਾ ਕੁਝ ਕਰਾਮਾਤ ਨਾਲ ਹੀ
ਕਰ ਦਿੰਦੇ।ਜਿਸ ਨੂੰ ਕਾਵਿ ਰੰਗ ਵਿਚ ਇਸ ਤਰਾਂ ਬਿਆਨ ਕੀਤਾ ਹੈ-
ਕ੍ਰਾਂਤੀਕਾਰੀ ਗੁਰੂ ਰਵਿਦਾਸ ਤਾਂਈ,ਜੋ ਕਰਾਮਾਤੀ ਰਹੇ ਦਰਸਾ ਇਥੇ।
ਕੁਝ ਵਿਰੋਧੀਆਂ ਦੇ ਚੜ੍ਹੇ ਧੱਕੇ,ਕੁਝ ਨੂੰ ਹੈ ਨਹੀਂ ਪੂਰਾ ਪਤਾ ਇਥੇ।
ਲੋਕੋ ਮੇਰਿਓ! ਗਿਆਨ ਦੇ ਯੁੱਗ ਅੰਦਰ,ਲਾਈ ਲੱਗਤਾ ਤੋਂ ਕਰੋ ਬਚਾਅ ਇਥੇ।
ਜੇਕਰ ਐਸੀ ਕੋਈ ਕਰਾਮਾਤ ਹੁੰਦੀ,ਉਹ ਦਿੰਦਾ ਛੂਆ-ਛਾਤ ਮਿਟਾਅ ਇਥੇ।
ਲੋਕ ਸਾਰੇ ਹੀ ਇਕਸਾਰ ਹੁੰਦੇ,ਉੱਚੇ-ਨੀਵੇਂ ਹੁੰਦੇ ਕਿਵੇਂ ਭਲਾ ਇਥੇ।
ਕੋਈ ਦੁਖੀ ਨਾ ਹੁੰਦਾ ਸੰਸਾਰ ਅੰਦਰ,ਉਹ ਦਿੰਦਾ ਬੇਗ਼ਮਪੁਰਾ ਬਣਾ ਇਥੇ।
ਮੇਜਰ ਕਰਾਮਾਤ ਨਾਲ ਸਭੇ ਕਰ ਜਾਂਦਾ,ਉਹ ਕਾਹਨੂੰ ਪੈਦਾਂ ਸੰਘਰਸ਼ ਦੇ ਰਾਹ
ਇਥੇ।
ਸੋ ਗੁਰੂ ਰਵਿਦਾਸ ਜੀ ਦੇ ਸੇਵਕਾਂ ਨੂੰ ਸੱਚ-ਝੂਠ ਦੀ ਪਛਾਣ ਕਰਕੇ ਆਪਣੇ
ਰਹਿਬਰ ਦੀ ਸਹੀ ਸੋਚ ਨੂੰ ਅੱਗੇ ਤੋਰਨ ਦੇ ਯਤਨ ਕਰਨੇ ਚਾਹੀਂਦੇ ਹਨ। ਇਹੋ ਯਤਨ ਹੀ ਆਪਣੇ ਰਹਿਬਰ ਦੇ
ਪੂਰਨਿਆਂ ਚੱਲਣਾਂ ਹੈ।
ਮੇਜਰ ਸਿੰਘ 'ਬੁਢਲਾਡਾ'
94176 42327
28/02/16)
ਸੁਖਵਿੰਦਰ ਕੌਰ ‘ਹਰਿਆਓ’
(ਮਿੰਨੀ ਕਹਾਣੀ)
ਦਾਗ
“ਮੌਮ ਮੈਂ… ਗੀਤਾ ਨੂੰ ਮਿਲਣ ਜਾ ਰਹੀ ਹਾਂ”, ਸਿੰਮੀ ਨੇ ਜਾਦਿਆਂ ਆਪਣੀ ਮਾਂ ਨੂੰ ਹੱਥ
ਹਿਲਾ ਕੇ ਕਿਹਾ। “ਸਿੰਮੀ ਪੁੱਤਰ ਸਿਖਰ ਦੁਪਹਿਰਾ ਏ, ਸ਼ਾਮ ਨੂੰ ਚਲੀ ਜਾਵੀਂ”, ਮਾਂ ਨੇ ਧੀ ਦਾ ਹੱਥ
ਫੜਦਿਆਂ ਕਿਹਾ।
“ਨੌ ਮੌਮ ਪਲੀਜ਼ ਇਹ ਧੁੱਪ ਦਾ ਮੇਰੇ ਚਿਹਰੇ ਤੇ ਕੋਈ ਅਸਰ ਨਹੀਂ ਹੋਣਾ। ਮੈਂ ਆ ਕੇ ਫੇਸ ਵਾਸ਼ ਨਾਲ
ਚਿਹਰਾ ਸਾਫ਼ ਕਰ ਲਵਾਂਗੀ ਤੇ ਸਾਰੇ ਧੂੜ-ਮਿੱਟੀ ਦੇ ਦਾਗ ਮਿਟ ਜਾਂਦੇ ਨੇ। ਮੈਨੂੰ ਆਪਣੀ ਕੇਅਰ ਕਰਨੀ
ਆਉਂਦੀ ਏ”, ਸਿੰਮੀ ਨੇ ਮਾਂ ਨੂੰ ਬੜੀ ਹਾਜਰ ਜਵਾਬੀ ਨਾਲ ਜਵਾਬ ਦਿੱਤਾ ਤਾਂ ਮਾਂ ਨੇ ਕਿਹਾ, “ਧੀਏ
ਜਾਣਦੀ ਹਾਂ ਤੂੰ ਨਵੇਂ ਜਮਾਨੇ ਦੀ ਕੁੜੀ ਏ ਪਰ ਧੀਏ ਇੱਜਤਾਂ ਤੇ ਲੱਗੇ ਦਾਗ ਧੋਣ ਵਾਲਾ ਫੇਸ ਵਾਸ਼ ਨਾ
ਬਣਿਆ ਏ ਤੇ ਨਾ ਹੁਣ ਬਣਨਾ ਏ। ਇੱਜਤਾਂ ਤੇ ਲੱਗੇ ਦਾਗ ਤਾਂ ਸਾਰੀ ਉਮਰ ਧੋਈ ਜਾਈਏ ਫੇਰ ਵੀ ਨਹੀਂ
ਉਤਰਦੇ, ਸਫ਼ੈਦ ਦਾਮਨ ਹੁੰਦਾ ਏ ਕੁਆਰੀ ਕੁੜੀ ਦਾ…ਦਾਗ ਦੀ ਕਾਲਖ਼ ਬਾਗ ਕੋਹਾਂ ਤੋਂ ਨਜ਼ਰ ਆਉਂਦੀ ਏ,
ਚਿਹਰੇ ਦੇ ਦਾਗ ਤਾਂ ਮਿਟ ਜਾਂਦੇ ਨੇ ਪਰ ਇੱਜਤਾਂ ਦੇ ਦਾਗ ਕਦੀ ਮਿਟਾਇਆਂ ਨਹੀਂ ਮਿਟਦੇ ਇਹਨਾਂ ਫੇਸ
ਵਾਸ਼ਾਂ ਨਾਲ ਵੀ ਨਹੀਂ…”, ਸਿੰਮੀ ਮਾਂ ਦੇ ਚਿਹਰੇ ਤੇ ਪਰੇਸ਼ਾਨੀ ਦੇ ਰੰਗ ਦੇਖ ਥਾਂਏ ਹੀ ਪੱਥਰ ਹੋ
ਗਈ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
[email protected]
21/02/16)
ਮਨਮੀਤ ਸਿੰਘ ਕਾਨਪੁਰ
ਹਾਲੇ ਨਰੈਣੁ ਮਰਿਆ ਨਹੀਂ ਮੇਰੇ ਵਿਚ ਉਹ ਜਿਉਂਦਾ ਹੈ
ਅੱਜ ਸਾਕਾ ਨਨਕਾਣਾ ਸਾਹਿਬ ਨੂੰ ਹੋਏ 95 ਸਾਲ ਦਾ ਸਮਾਂ ਗੁਜਰ ਗਿਆ ਹੈ ਤੇ ਪਿਛਲੇ ਪੰਜ ਦਾਹਕਿਆਂ ਤੋ
ਗਲੋਬਲਾਇਜੇਸਨ ਦਾ ਜੋ ਦੋਰ ਚਲਿਆ ਸੀ ਉਹ ਹੁਣ ਦੇ ਸਮੇ ਵਿਚ ਇੰਟਰਨੇਟ ਦੀ ਦੁਨਿਆਂ ਨੇ ਇਸ ਕਦਰ ਤੇਜ
ਕਰ ਦਿਤਾ ਹੈ ਜਿਸ ਨਾਲ ਹੁਣ ਇਹ ਦੁਨਿਆਂ ਵੀ ਨਿੱਕੀ ਜਿਹੀ ਹੀ ਜਾਪਣ ਲਗ ਪਈ ਹੈ। ਲੇਕਿਨ ਧਿਆਨ ਰਵੇ
ਦੁਨਿਆਂ ਉਸੀ ਦੀ ਹੀ ਨਿੱਕੀ ਹੋਈ ਹੈ ਜਿਸਦੀ ਜੇਬ ਵਿਚ ਪੈਸੇ ਹਨ, ਨਹੀਂ ਤਾਂ ਇਸ ਧਰਤੀ ਤੇ ਵੀ ਹਾਲੇ
ਅਰਬਾਂ ਦੀ ਗਿਣਤੀ ਵਿਚ ਲੋਕ ਢਿਡ ਭਰਨ ਨੂੰ ਤਰਸਦੇ ਹਨ। ਜਿਨ੍ਹਾਂ ਦੀ ਆਖਰੀ ਤੇ ਇਕੱਲੀ ਉਮੀਦ ਗੁਰੂ
ਨਾਨਕ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੀ ਬੱਚੀ ਹੈ।
ਸਾਕਾ ਨਨਕਾਣਾ ਸਾਹਿਬ ਦਾ ਮੁਖ ਖਲਨਾਇਕ ਨਰੈਣੂ ਮਹੰਤ ਸੀ। ਇਸ ਨੂੰ ਮਨੁਖਤਾ ਦਾ ਇਤਿਹਾਸ ਕਦੀ ਵੀ
ਮਾਫ ਨਹੀਂ ਕਰ ਸਕਦਾ ਤੇ ਨਾ ਹੀ ਕਰੇਗਾ ਕਿਉਕਿ ਉਸ ਦੀ ਦੁਸ਼ਟਤਾ ਨੇ ਸਾਰਿਆਂ ਹੱਦਾਂ ਟੱਪ ਦਿਤਿਆਂ ਸਨ
ਤੇ ਉਸਦੀ ਦੁਸ਼ਤਾ ਨੇ ਹੀ ਉਸ ਨੂੰ ਮੌਤ ਦੀ ਨੀਂਦ ਸੁਵਾ ਦਿਤਾ ਸੀ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ
ਨਰੈਣੁ ਮੋਤ ਦੀ ਨੀਂਦਰ ਸੋ ਗਿਆ? ਕਿ ਨਰੈਣੁ ਸਦਾ ਲਈ ਮੁਕ ਗਿਆ? ਕਿ ਨਰੈਣੁ ਗੁਰੂ ਨਾਨਕ ਦੇ ਅਗੇ
ਮੱਥਾ ਟੇਕ ਗਿਆ?
ਲੇਕਿਨ ਕਦੀ ਕਦੀ ਤੇ ਮੈਨੂੰ ਅੱਜ ਵੀ ਨਰੈਣੁ ਦਿਸਦਾ ਹੈ ਮੇਰੇ ਵਿਚ ਹੀ ਚਲਦਾ ਫਿਰਦਾ ਤੇ ਕਦੀ ਮੈਨੂੰ
ਦਿਸਦਾ ਹੈ ਮੇਰੇ ਵਿਚ ਹੀ ਪਲਰਦਾ ਹੋਇਆ ਤੇ ਕਦੀ ਕਦੀ ਤਾਂ ਮੈ ਹੀ ਨਰੈਣੁ ਬਣ ਖਲੋ ਜਾੰਦਾ ਹਾਂ ਜਦੋਂ
ਮੈ ਗੁਰੂ ਨਾਨਕ ਦੇ ਸਿਧਾੰਤ ਦੇ ਅਗੇ ਹਿਕ ਤਾਣ ਮੋਰਚਾ ਲਾ ਦੇਂਦਾ ਵਾਂ। ਹੁਣ ਕਿਸੇ ਹੋਰ ਦੇ ਵੇਸ
ਵਿਚ ਨਰੈਣੁ ਨੂੰ ਪਛਾਨਣ ਦੀ ਲੋਣ ਨਹੀਂ ਰਹ ਗਈ ਹੁਣ ਤਾਂ ਮੈਨੂੰ ਸ਼ੀਸ਼ੇ ਵਿਚੋ ਵੀ ਆਪਣੀ ਜਗ੍ਹਾਂ
ਨਰੈਣੁ ਹੀ ਦਿਸਦਾ ਹੈ। ਬਸ ਭਰਮ ਤਾਂ ਇਨ੍ਹਾਂ ਹੀ ਰਹਿ ਜਾਂਦਾ ਹੈ ਕਿ ਹੁਣ ਮੈਂ ਨਰੈਣੂ ਨੂੰ ਹੀ
ਖਾਲਸਾ ਪਛਾਣੀ ਜਾਉਂਦਾ ਹੈ ਕਿਉਕਿ ਹੁਣ ਨਰੈਣੁ ਤੇ ਗਲੋਬਲਾਇਜੇਸ਼ਨ ਦੀ ਸੋਚ ਪ੍ਰਭਾਵੀ ਹੋ ਗਈ ਹੈ ਤੇ
ਮੇਰੇ ਅੰਦਰ ਵਸਦਾ ਨਰੈਣੂ ਹੁਣ ਇੰਟਰਨੇਟ ਦੇ ਗਿਆਨ ਦੀ ਵਰਤੋ ਵੀ ਬਾਖੂਬੀ ਜਾਣਦਾ ਹੈ ਤੇ ਉਸਦੇ ਕੋਲ
ਪਹਿਲਾਂ ਤੋ ਵੱਧ ਪੈਸਾ ਤੇ ਤੇਜ ਹਥੀਆਰ ਤੇ ਤਾਕਤ ਹੈ। ਹੁਣ ਸਿੱਖ ਹੋਣ ਦੇ ਭਰਮ ਵਿਚ ਨਰੈਣੁ ਦੀ ਸੋਚ
ਹੇਠਾਂ, ਮੈਂ ਪ੍ਰਵਾਹ ਨਹੀਂ ਕਰਦਾ, ਕੀ ਅਰਬਾਂ ਦੀ ਭੁਖੀ-ਧਰਯਾਈ ਲੋਕਾਈ ਲਈ ਪਰਮ ਅਨੰਦ ਦੀ ਆਖਰੀ
ਕਿਰਣ ਗੁਰੂ ਨਾਨਕ ਦੀ ਸਰਬਤ ਦੇ ਭਲੇ ਦੀ ਸੋਚ ਹੀ ਹੈ। ਮੈਂ ਤਾਂ ਕੇਵਲ ਇਤਨੀ ਫਿਕਰ ਵਿਚ ਹੀ ਸਿੱਖ
ਹੋਣ ਦੇ ਮੁਗਲਤੇ ਵਿਚ ਫੁਲਿਆ ਫੁਲਿਆ ਫਿਰਦਾ ਹਾਂ ਕਿ ਨਰੈਣੁ ਦੀ ਨਰੈਣੁਗੀਰੀ ਕਿਵੇਂ ਕਾਇਮ ਰਵੇ ਤੇ
ਨਰੈਣੂ ਦੇ ਖੇਮੇ ਵਿਚ ਕੂਛ ਹੋਰ ਨਰੈਣੁ (ਦਰਗੁਣ) ਕਿਵੇ ਆ ਰਲਣ ਜਿਸ ਨਾਲ ਨਰੈਣੂ ਦਾ ਖੇਮਾਂ ਹੋਰ
ਵਡਾ ਕਰਕੇ ਸਿੱਖੀ ਦਾ ਘਾਣ ਕਿਵੇ ਕਿਤਾ ਜਾ ਸਕੇ।
ਮੈਂ ਆਪਣੀ ਨਰੈਣੁਗੀਰੀ ਨੂੰ ਕਾਇਮ ਰਖਣ ਲਈ ਹਰ ਹਿਲਾ ਵਰਤਦਾ ਵਾਂ, ਮੈਂ ਆਪਣੀ ਗੱਲ ਨੂੰ ਮਨਣ
ਮਨਵਾਉਣ ਲਈ ਸਭ ਝੂਠ ਸੱਚ ਬੋਲਦਾ ਵਾਂ, ਸ਼ਡਯੰਤਰ ਰਚਦਾ ਵਾਂ, ਦਲੀਲਾਂ ਦੇਂਦਾ ਵਾਂ, ਆਪਣੇ ਅੰਦਰ ਦੇ
ਨਰੈਣੁ ਨੂੰ ਜੀਉਂਦੇ ਰਖਣ ਲਈ ਗੁਰੂ ਨਾਨਕ ਦੇ ਘਰ ਨੂੰ ਕੋਰਟਾਂ ਵਿਚ ਲੈ ਕੇ ਜਾਉਣ ਲਈ ਵੀ ਰਤਾ
ਸੰਕੋਚ ਨਹੀਂ ਕਰਦਾ, ਤੇ ਆਪਣੀ ਨਰੈਣੁਗੀਰੀ ਲਈ ਮੈਂ ਇਕ ਸਿੱਖ ਦੇ ਗੂਰੂ ਨੂੰ ਆਪਣਿਆ ਝੂਠਿਆਂ ਸੋਵਾਂ
ਦੇ ਭਾਂ ਵੇਚਣ ਵਿਚ ਵੀ ਮੈਂ ਨਹੀਂ ਡਰਦਾ। ਮੈਂ ਡਰਾ ਵੀ ਤੇ ਕਿਉ ਡਰਾ ਹਾਲੇ ਮੇਰੇ ਅੰਦਰ ਨਰੈਣੂ
ਜੀਉਂਦਾ ਹੈ। ਲਿਖਾ ਤੇ ਮੈਂ ਹੋਰ ਕੀ-ਕੀ ਲਿਖਾ ਮੈਂ ਉਸ ਖੁਦਾ ਤੋ ਬਿਨਾ ਡਰੇ, ਬਿਨਾਂ ਮਨੁਖਤਾ ਤੇ
ਤਰਸ ਖਾਦੇ ਆਪਣੇ ਅੰਦਰ ਦੇ ਨਰੈਣੁ ਨੂੰ ਜੀਉਂਦਾ ਰਖਣ ਲਈ ਦਿਨ ਰਾਤ ਮੇਹਨਤ ਕਰੀ ਫਿਰਦਾ ਵਾਂ, ਇਸ
ਨਰੈਣੁ ਦੀ ਨਰੈਣੁਗੀਰੀ ਨੇ ਤੇ ਮੇਰਾ ਦਿਨ ਦਾ ਸਕੂਨ ਤੇ ਰਾਤਾਂ ਦੀ ਨੀਂਦਰ ਉਡਾਈ ਹੋਈ ਹੈ। ਕਿਧਰੇ
ਨਰੈਣੂ ਮਰ ਨਾ ਜਾਵੇਂ।
ਅੱਜ ਮੇਰੇ ਅੰਦਰ ਦਾ ਨਰੈਣੁ ਸਿੱਖੀ ਨੂੰ ਬਚਾਉਣ ਦੇ ਨਾਮ ਦੀ ਦੁਹਾਈ ਦਾ ਮੁਹ ਖੋਟਾ ਲਾ ਕੇ ਹੋਕਾ
ਲਾਈ ਫਿਰਦਾ ਹੈ ਕਿ ਮੇਰੇ ਵਲੋ ਦਿਤੀ ਵਿਚਾਰਧਾਰਾਂ ਹੀ ਮਨੁਖਤਾ ਦਾ ਉਧਾਰ ਕਰ ਸਕਦੀ ਹੈ ਲੇਕਿਨ ਮੇਰਾ
ਨਰੈਣੁ ਆਪਣੇ ਅਹੰਕਾਰ ਵਿਚ ਇਹ ਮਨੰਣ ਨੂੰ ਕਦੀ ਵੀ ਤਿਆਰ ਨਹੀਂ ਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਪਵਿਤਰ ਵਿਚਾਰਧਾਰਾ ਦਾ ਇਕ ਕਿਣਕਾਂ ਵੀ ਮੇਰੇ ਤੇ ਮੇਰੇ ਆਲੇ ਦੁਆਲੇ ਨੂੰ ਸਦਾ ਲਈ
ਆਤਮਕ ਅਨੰਦ ਬਖਸ਼ ਸਕਦਾ ਹੈ। ਮੇਰਾ ਨਰੈਣੁ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹੀਦੀ ਦੇ
ਪਵਿਤਰ ਸੁਨੇਹੇ, ਧਰਮ ਦੀ ਅਜਾਦੀ, ਨੂੰ ਧਰਮ ਦੇ ਨਾਂ ਧੱਲੇ ਹੀ ਮੇਟਣ ਵਿਚ ਰੁਝਿਆ ਹੋਇਆ ਹੈ।
ਬਸ ਹੁਣ ਤਾਂ ਮੇਰਾ ਗੁਰੂ ਨਾਨਕ ਹੀ ਰਾਖਾ ਹੈ ਕਿ ਮੇਰੇ ਮਨ ਦੇ ਨਰੈਣੁ ਨੂੰ ਗੁਰੂ ਨਾਨਕ ਦੀ ਕਿਰਪਾ
ਦਾ ਕਿਣਕਾ ਵੰਗਾਰ ਕੇ ਉਸ ਨੂੰ ਮਾਰ ਗਿਰਾਏ, ਨਹੀਂ ਤਾਂ ਮੇਰੇ ਅੰਦਰ ਦਾ ਨਰੈਣੁ ਕੇਵਲ ਮੈਨੂੰ ਹੀ
ਨਹੀਂ ਮਾਰ ਮੁਕਾਏਗਾ ਬਲਕਿ ਗੁਰੂ ਨਾਨਕ ਦੇ ਪਵਿਤਰ ਸਿਧਾੰਤ ਨੂੰ ਖੇਰੂ ਖੇਰੂ ਕਰਣ ਦਾ ਵੀ ਜਤਨ ਜਰੂਰ
ਕਰੇਗਾ।
ਮਨਮੀਤ ਸਿੰਘ ਕਾਨਪੁਰ।
21/02/16)
ਅਕੇਸ਼ ਕੁਮਾਰ
ਕੁਦਰਤ ਤੋਂ ਵਿਮੁੱਖ ਹੋਕੇ ਮਨੁੱਖ ਕਰ ਰਿਹਾ ਹੈ ਭਿਆਨਕ ਬਿਮਾਰੀਆਂ ਦਾ ਸਾਮਨਾ
ਕੁਦਰਤੀ ਚਕਿਤਸਾ ਨੂੰ ਅਪਣਾ ਕੇ ਮਨੁੱਖ ਜੀ ਸਕਦਾ ਹੈ ਸਿਹਤਮੰਦ ਜਿੰਦਗੀ
ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਜਿਆਦਾਤਰ ਮਨੁੱਖ ਨੂੰ ਰੋਗਾਂ ਨੇ ਆਪਣਾ ਸਾਥੀ ਬਣਾ ਲਿਆ ਹੈ।
ਅੱਜ ਦੇ ਸਮੇਂ ਵਿੱਚ ਮਨੁੱਖ ਨੂੰ ਬਿਮਾਰੀਆਂ ਦੇ ਘੇਰਨ ਦਾ ਮੁੱਖ ਕਾਰਨ ਹੈ ਉਸਦਾ ਕੁਦਰਤ ਤੋਂ ਦੂਰ
ਹੋਣਾ। ਜਿਉਂ ਜਿਉਂ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਤਿਉਂ ਤਿਉਂ ਉਹ ਬਿਮਾਰੀਆਂ ਦੇ
ਨੇੜੇ ਹੋ ਰਿਹਾ ਹੈ। ਸਿਹਤਮੰਦ ਰਹਿਣ ਲਈ ਇਹ ਬਹੁਤ ਜਰੂਰੀ ਹੈ ਕਿ ਜੀਵਨ ਦਾ ਕੁਦਰਤ ਦੇ ਨਾਲ ਸੰਤੁਲਨ
ਬਣਿਆ ਰਹੇ। ਪਰ ਅੱਜ ਦਾ ਮਨੁੱਖ ਕੁਦਰਤ ਅਤੇ ਕੁਦਰਤੀ ਸੰਸਾਧਨਾਂ ਦਾ ਇਸ ਕਦਰ ਦੋਹਨ ਕਰ ਰਿਹਾ ਹੈ ਕਿ
ਜਿਸਦਾ ਨਤੀਜਾ ਛੋਟੀ ਉਮਰ ਵਿੱਚ ਹੀ ਨਵੀਂਆਂ ਨਵੀਂਆਂ ਭਿਆਨਕ ਬਿਮਾਰੀਆਂ ਦੇ ਰੂਪ ਵਿੱਚ ਸਾਮਣੇ ਆ
ਰਿਹਾ ਹੈ। ਜਿਹਨਾਂ ਦਾ ਇਲਾਜ ਕਰਨ ਵਿੱਚ ਵਿਗਿਆਨ ਵੀ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰ ਰਿਹਾ ਹੈ।
ਇਸ ਕਾਰਨ ਹੀ ਮੁੜ ਲੋਕਾਂ ਦਾ ਰੁਝਾਨ ਕੁਦਰਤੀ ਇਲਾਜ ਵੱਲ ਵੱਧ ਰਿਹਾ ਹੈ। ਕਿਸੀ ਨੇ ਠੀਕ ਹੀ ਕਿਹਾ
ਹੈ 'ਪਹਿਲਾ ਸੁਖ ਨਿਰੋਗੀ ਕਾਯਾ'। ਹਰ ਮਨੁਖ ਸਿਹਤਮੰਦ ਰਹਿਣ ਅਤੇ ਲੰਮੀ ਉਮਰ ਜੀਣ ਦੀ ਇੱਛਾ ਰਖਦਾ
ਹੈ। ਮਨੁੱਖ ਕੋਲ ਭਾਵੇਂ ਦੁਨੀਆ ਦੀ ਹਰ ਐਸ਼ ਹੋਵੇ ਪਰ ਜੇ ਦੇਹ ਨਿਰੋਗੀ ਨਹੀਂ ਤਾਂ ਉਹ ਉਹਨਾਂ ਦਾ
ਸੁੱਖ ਨਹੀਂ ਮਾਣ ਸਕਦਾ। ਅੱਜ ਹਰ ਮਨੁੱਖ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਅੱਜ ਵਿਗਿਆਨ ਨੇ
ਬਹੁਤ ਤਰੱਕੀ ਕਰ ਲਈ ਹੈ ਤੇ ਰੋਗਾਂ ਦਾ ਇਲਾਜ ਵੀ ਲੱਭ ਲਿਆ ਹੈ ਪਰ ਕਿ ਇਹ ਇਲਾਜ ਸਥਾਈ ਹੈ? ਕੀ
ਵਿਗਿਆਨ ਕਿਸੇ ਵੀ ਤਕਲੀਫ ਦਾ ਇਲਾਜ ਕਰਕੇ ਇਹ ਯਕੀਨ ਦਿਵਾ ਸਕਦਾ ਹੈ ਕਿ ਉਹ ਬਿਮਾਰੀ ਫਿਰ ਤੋਂ ਨਹੀਂ
ਹੋਵੇਗੀ? ਨਹੀਂ, ਅਜਿਹਾ ਵਿਗਆਨ ਪਾਸ ਕੋਈ ਤਕਨੀਕ ਨਹੀਂ ਹੈ। ਅੱਜ ਸਾਈਂਸ ਕਈ ਲਾਇਲਾਜ ਬਿਮਾਰੀਆਂ ਦਾ
ਇਲਾਜ ਲੱਭ ਲੈਣ ਦਾ ਦਾਅਵਾ ਕਰਦੀ ਹੈ। ਠੀਕ ਹੈ ਕਿ ਮਲੇਰੀਆ, ਹੈਜਾ, ਪੋਲੀਓ, ਚੇਚਕ, ਪਲੇਗ ਆਦਿ
ਮਹਾਮਾਰੀਆਂ ਦਾ ਇਲਾਜ ਲੱਭਿਆ ਜਾ ਚੁੱਕਿਆ ਹੈ ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਅੱਜ ਦੇ ਸਮੇਂ ਵਿੱਚ
ਹੋਰ ਵੀ ਘਾਤਕ ਬਿਮਾਰੀਆਂ ਜਿਵੇਂ ਕਿ ਕੈਂਸਰ, ਏਡਜ਼, ਸ਼ੂਗਰ, ਬੀ ਪੀ, ਦਮਾ, ਗਠੀਆ ਆਦਿ ਬੜੀ ਤੇਜੀ
ਨਾਲ ਆਪਣੇ ਪੈਰ ਪਸਾਰ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਵਲੋਂ ਦਿੱਤਾ ਨਾਅਰਾ ਕਿ 'ਸਿਹਤ ਸਪਨਾ ਨਹੀਂ
ਸੰਕਲਪ ਹੈ' ਅੱਜ ਕੀਤੇ ਦਿਖਾਈ ਨਹੀਂ ਦਿੰਦਾ। ਸ਼ਹਿਰ ਹੋਵੇ ਜਾ ਪਿੰਡ ਹਰ ਜਗ੍ਹਾਂ ਹਸਪਤਾਲ ਖੁੱਲ ਰਹੇ
ਹਨ। ਇਹਨਾਂ ਵਿੱਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਹਤ ਵਿਭਾਗ ਵਲੋਂ ਵੱਡੇ ਵੱਡੇ ਵਾਦੇ
ਤੇ ਦਾਅਵੇ ਕੀਤੇ ਜਾਂਦੇ ਹਨ ਪਰ ਅੱਜ ਜਿਸ ਗਿਣਤੀ ਵਿੱਚ ਨਵੇਂ ਨਵੇਂ ਹਸਪਤਾਲ ਖੁੱਲ ਰਹੇ ਹਨ,
ਨਵੀਆਂ- ਨਵੀਆਂ ਦਵਾਈਆਂ ਇਜਾਦ ਕੀਤੀਆਂ ਜਾਂ ਰਹੀਆਂ ਹਨ ਅਤੇ ਨਵੇਂ ਡਾਕਟਰ ਬਣ ਰਹੇ ਹਨ ਕਿ ਉਸ ਤੋਂ
ਜਿਆਦਾ ਅਨੁਪਾਤ ਵਿੱਚ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ। ਦਵਾਈਆਂ ਨਾਲ ਰੋਗਾਂ ਦੀ ਸਿਰਫ ਰੋਕਥਾਮ ਹੋ
ਰਹੀ ਹੈ ਇਲਾਜ ਨਹੀਂ। ਕੈਂਸਰ ਅਤੇ ਏਡਜ਼ ਨਾਲ ਆਏ ਦਿਨ ਹਜਾਰਾਂ ਲੋਕ ਮਰ ਰਹੇ ਹਨ। ਸ਼ੂਗਰ, ਬੀ ਪੀ,
ਥਾਈਰਾਇਡ ਕਿਸੇ ਨੂੰ ਹੋ ਜਾਵੇ ਤਾਂ ਸਾਰੀ ਉਮਰ ਗੋਲੀ ਖਾਣੀ ਪੈਂਦੀ ਹੈ ਭਾਵ ਗੋਲੀ ਖਾ ਰਹੇ ਹੋ ਤਾਂ
ਤਕਲੀਫ ਠੀਕ ਹੈ ਨਹੀਂ ਤਾਂ ਬਿਮਾਰੀ ਉਥੇ ਦੀ ਉਥੇ ਹੀ ਕਾਇਮ ਹੈ ਭਾਵ ਸਿਹਤ ਦਵਾਈ ਨਾਲ ਨਹੀਂ ਮਿਲਦੀ।
ਉਲਟਾ ਨਿਤ ਦੀਆਂ ਗੋਲੀਆਂ ਕਈ ਹੋਰ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ ਤੇ ਮਨੁੱਖ ਵੀ ਕਾਫੀ ਹੱਦ ਤੱਕ
ਇਹਨਾਂ ਗੋਲੀਆਂ ਦੇ ਆਸਰੇ ਜੀਣ ਦਾ ਆਦਿ ਹੋ ਜਾਂਦਾ ਹੈ। ਪਰ ਇਸ ਵਿੱਚ ਕਸੂਰ ਡਾਕਟਰਾਂ ਦਾ ਵੀ ਕੋਈ
ਨਹੀਂ ਕਿਉਂਕਿ ਅੱਜ ਮਨੁੱਖ ਬਿਮਾਰ ਹੋ ਕੇ ਗੋਲੀ ਖਾਣ ਲਈ ਤਾਂ ਤਿਆਰ ਹੈ ਪਰ ਆਪਣੇ ਮਨ ਅਤੇ ਆਪਣੀ
ਜੀਭ ਦੇ ਸੁਆਦ ਤੇ ਕੋਈ ਕਾਬੂ ਨਹੀਂ ਰਖੱਣਾ ਚਾਹੁੰਦਾ।
ਅੰਗਰੇਜੀ ਦਵਾਈਆਂ ਨਾਲ ਰੋਗ ਦੇ ਇਲਾਜ ਦੇ ਨਾਲ ਨਾਲ ਹੁੰਦੇ ਨੁਕਸਾਨ ਨੂੰ ਦੇਖਦੇ ਹੋਏ ਪਿਛਲੇ
100-150 ਸਾਲ ਤੋਂ ਅਮਰੀਕਾ, ਬ੍ਰਿਟੇਨ ਆਦਿ ਪੱਛਮੀ ਦੇਸ਼ ਹੁਣ ਕੁਦਰਤੀ ਇਲਾਜ ਵੱਲ ਵੱਧ ਰਹੇ ਹਨ। ਇਸ
ਕੁਦਰਤੀ ਇਲਾਜ ਵੱਲ ਦੁਨੀਆ ਦੇ ਹੋਰ ਦੇਸ਼ਾਂ ਦਾ ਵੀ ਰੁਝਾਨ ਵੱਧ ਰਿਹਾ ਹੈ। ਪਰ ਭਾਰਤ ਵਿੱਚ ਕੁਦਰਤੀ
ਇਲਾਜ਼ ਦੀ ਇਹ ਪ੍ਰਣਾਲੀ ਕਈ ਸਦਿਆਂ ਤੋਂ ਚਲਦੀ ਆ ਰਹੀ ਹੈ ਜਿਸਦਾ ਜਿਕਰ ਮਹਾਨ ਗ੍ਰਰੰਥਾਂ ਵੇਦਾਂ
ਵਿੱਚ ਮਿਲਦਾ ਹੈ। ਸੂਰਜ ਦੀ ਰੋਸ਼ਨੀ, ਹਵਾ, ਪਾਣੀ ਅਤੇ ਮਿੱਟੀ ਦੇ ਨਾਲ ਕਈ ਬਿਮਾਰੀਆਂ ਦੇ ਇਲਾਜ਼
ਕੀਤੇ ਜਾਂਦੇ ਹਨ। ਇਸਦੇ ਨਾਲ ਹੀ ਭੋਜਨ ਨੂੰ ਵੀ ਔਸ਼ਧੀ ਮੰਨਿਆ ਗਿਆ ਹੈ। ਕੁਦਰਤੀ ਚਕਿਤਸਾ ਦਾ ਮਤਲਬ
ਹੈ ਕੁਦਰਤ ਦੇ ਪੰਜ ਤੱਤਾਂ ਨਾਲ ਸਿਹਤ ਦਾ ਰੱਖ ਰਖਾਵ। ਦੇਖਿਆ ਜਾਵੇ ਤਾਂ ਇਹ ਜਿਆਦਾ ਔਖਾ ਵੀ ਨਹੀਂ।
ਜਦੋਂ ਤੱਕ ਮਨੁੱਖ ਕੁਦਰਤੀ ਨਿਯਮਾਂ ਦੀ ਪਾਲਨਾ ਕਰਦੇ ਹੋਏ ਸਹੀ ਢੰਗ ਦੇ ਨਾਲ ਜੀਵਨ ਵਤੀਤ ਕਰਦਾ ਹੈ
ਤਾਂ ਮਨੁੱਖ ਉਤੇ ਕੁਦਰਤੀ ਮੇਹਰਬਾਨ ਰਹਿੰਦੀ ਹੈ। ਪਰ ਜਦੋਂ ਮਨੁੱਖ ਕੁਦਰਤ ਤੋਂ ਦੂਰ ਹੱਟਦੇ ਹੋਏ
ਆਪਣੇ ਰਹਿਨ ਸਹਿਨ ਅਤੇ ਖਾਨ ਪਾਨ ਨੂੰ ਦਿਖਾਵੇ ਅਤੇ ਗੈਰ ਕੁਦਰਤੀ ਤਰੀਕਿਆਂ ਵੱਲ ਲੈ ਜਾਂਦਾ ਹੈ
ਉਸਦੀਆਂ ਸਿਹਤ ਸੰਬੰਧੀ ਤਕਲੀਫਾਂ ਵੀ ਵੱਧਦੀਆਂ ਜਾਂਦੀਆਂ ਹਨ। ਨਿਰੋਗੀ ਜੀਵਨ ਜੀਣ ਲਈ ਪੰਜ ਚੀਜਾਂ
ਬਹੁਤ ਜਰੂਰੀ ਹਨ - ਸਾਫ ਵਤਾਵਰਨ, ਸਾਫ ਪਾਣੀ, ਸ਼ੁੱਧ ਸੰਤੁਲਿਤ ਭੋਜਨ, ਭਰਪੂਰ ਨੀਂਦ ਅਤੇ ਮਨ ਦੀ
ਖੁਸ਼ੀ। ਪਰ ਅਜੀਬ ਗੱਲ੍ਹ ਹੈ ਕਿ ਅੱਜ ਇਹ ਪੰਜੋ ਹੀ ਨਸੀਬ ਨਹੀਂ ਹੋ ਰਹੀਆਂ।
ਮਨੁੱਖ ਦੀ ਸਿਹਤ ਦਾ ਸਿੱਧਾ ਸੰਬੰਧ ਉਸਦੇ ਖਾਨ ਪਾਨ ਨਾਲ ਹੈ। ਮਨੁੱਖ ਜੋ ਖਾਂਦਾ ਹੈ ਉਹੋ ਜਿਹਾ ਹੀ
ਉਸਦਾ ਸ਼ਰੀਰ ਬਣ ਜਾਂਦਾ ਹੈ। ਕੁਦਰਤ ਨੇ ਮਨੁੱਖ ਨੂੰ ਖਾਨ ਦੀਆਂ ਵੰਨਸੁਵੰਨੀਆਂ ਚੀਜਾਂ ਸਿਹਤ ਦੇ
ਨੇਮਤ ਵਜੋਂ ਬਖਸ਼ੀਆਂ ਹਨ। ਹਰ ਰੁੱਤ ਦੇ ਅਲਗ ਖਾਨੇ ਹਨ ਪਰ ਅੱਜ ਮਨੁੱਖ ਨੇ ਵਿਗਿਆਨ ਦੀ ਤਰੱਕੀ ਨਾਲ
ਆਪਣੇ ਖਾਨ ਪੀਣ ਵਿੱਚ ਵੀ ਕਾਫੀ ਬਦਲਾਵ ਕਰ ਲਿਆ ਹੈ। ਡਿੱਬਾ ਬੰਦ ਖਾਨੇ ਅਤੇ ਫਰੋਜ਼ਨ ਫੂਡ ਨਾਲ
ਬੇਮੌਸਮੀ ਫਲ ਸਬਜੀਆਂ ਵੀ ਆਹਾਰ ਵਿੱਚ ਸ਼ਾਮਲ ਹੋ ਗਈਆਂ ਹਨ ਜੋਕਿ ਸਿਹਤ ਲਈ ਨੁਕਸਾਨਦੇਹ ਹੈ ਅਤੇ ਇਸ
ਦਾ ਨਤੀਜਾ ਬਿਮਾਰੀਆਂ ਦੇ ਰੂਪ ਵਿੱਚ ਸਾਮਣੇ ਆਉਂਦਾ ਹੈ। ਅੱਜ ਦੀ ਭੱਜਦੌੜ ਅਤੇ ਤਨਾਵ ਭਰੀ ਜਿੰਦਗੀ
ਵਿੱਚ ਨਾ ਤਾਂ ਕਿਸੇ ਕੌਲ ਆਰਾਮ ਨਾਲ ਬੈਠ ਕੇ ਖਾਨ ਦਾ ਵਕਤ ਹੈ ਤੇ ਨਾ ਹੀ ਭਰਪੂਰ ਨੀਂਦ ਲੈਣ ਦਾ।
ਮਨੁੱਖ ਲਈ ਸਿਹਤਮੰਦ ਰਹਿਣ ਲਈ 8 ਘੰਟੇ ਦੀ ਨੀਂਦ ਦੀ ਜਰੂਰਤ ਹੁੰਦੀ ਹੈ ਪਰ ਰਾਤ ਨੂੰ ਟੀ ਵੀ
ਦੇਖਦਿਆਂ ਤੇ ਸਵੇਰੇ ਕੰਮ ਦੀ ਭਜਦੌੜ ਦੇ ਚਲਦਿਆਂ 6 ਘੰਟੇ ਦੀ ਨੀਂਦ ਵੀ ਮੁਸ਼ਕਲ ਦੇ ਨਾਲ ਹੀ ਲਈ
ਜਾਂਦੀ ਹੈ ਜੋਕਿ ਅੱਗੇ ਜਾ ਕੇ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ।
ਅਜਿਹੇ ਹਾਲਾਤਾਂ ਵਿੱਚ ਅੱਜ ਸਿਹਤਮੰਦ ਰਹਿਣਾ ਇੱਕ ਜਟਿਲ ਸਮਸਿਆ ਬਣਦਾ ਜਾ ਰਿਹਾ ਹੈ। ਅੱਜ ਦੇ ਸਮੇਂ
ਦੇ ਖਾਨ ਪਾਨ ਅਤੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਨਾਲ ਸ਼ਰੀਰ ਵਿੱਚ ਹਾਨੀਕਾਰਕ ਤੱਤਾਂ ਦੀ ਮਾਤਰਾ
ਵਿੰਚ ਨਿਰੰਤਰ ਵਾਧਾ ਹੋ ਰਿਹਾ ਹੈ। ਸ਼ਰੀਰ ਆਪਣੇ ਆਪ ਵਿੱਚ ਵੱਡਾ ਚਕਿਤਸਕ ਹੈ। ਸ਼ਰੀਰ ਵਿੱਚ ਸਥਿਤ
ਕੁੱਝ ਅੰਗ ਤੇ ਕਈ ਗਲਾਂਡ ਰੋਗ ਦੇ ਕਿਟਾਣੂਆਂ ਨੂੰ ਖਤਮ ਕਰਣ ਵਾਲੇ ਰਸਾਇਣਾਂ ਦਾ ਨਿਰਮਾਣ ਕੁਦਰਤੀ
ਤੌਰ ਤੇ ਕਰਦੇ ਹਨ। ਕੁਦਰਤੀ ਚਕਿਤਸਾ ਨਾਲ ਸ਼ਰੀਰ ਦੇ ਇਸ ਚਮਤਕਾਰੀ ਕਰਿਸ਼ਮੇ ਦਾ ਭਲੀ ਭਾਂਤੀ ਉਪਯੋਗ
ਕੀਤਾ ਜਾ ਸਕਦਾ ਹੈ। ਕੁਦਰਤੀ ਚਕਿਤਸਾ ਅਪਣਾਉਣ ਨਾਲ ਸ਼ਰੀਰ ਨੂੰ ਸਿਹਤਮੰਦ ਰੱਖਣ ਵਾਲੇ ਇਹ ਰਸਾਇਣ
ਸ਼ਰੀਰ ਵਿੱਚ ਸਹੀ ਮਾਤਰਾ ਵਿੱਚ ਬਣਦੇ ਹਨ ਜਿਸ ਨਾਲ ਰੋਗੀ ਜਲਦੀ ਬਿਮਾਰੀ ਤੋਂ ਠੀਕ ਹੋ ਜਾਂਦਾ ਹੈ।
ਕੁਦਰਤੀ ਚਕਿਤਸਾ ਨੂੰ ਅਪਣਾ ਕੇ ਜਿੱਥੇ ਦਿਮਾਗੀ ਪਰੇਸ਼ਾਨੀਆਂ ਤੋਂ ਆਰਾਮ ਪਾਇਆ ਜਾ ਸਕਦਾ ਹੈ ਉਥੇ ਹੀ
ਸਿਹਤ ਵਿੱਚ ਵੀ ਕਰਿਸ਼ਮਾਈ ਸੁਧਾਰ ਵੇਖਣ ਨੂੰ ਮਿਲਦਾ ਹੈ। ਕਿਸੇ ਮਾਹਿਰ ਜਾਣਕਾਰ ਤੋਂ ਸਿੱਖ ਕੇ ਜੇਕਰ
ਰੋਜਾਨਾ 10-15 ਮਿੰਟ ਦਾ ਯੋਗਾ ਜਾ ਧਿਆਨ ਕੀਤਾ ਜਾਵੇ ਤਾਂ ਨਾ ਸਿਰਫ ਦਿਮਾਗੀ ਸਿਹਤ ਵਿੱਚ ਸੁਧਾਰ
ਹੁੰਦਾ ਹੈ ਸਗੋਂ ਸ਼ਾਰੀਰਿਕ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ ਜਿਸ ਨਾਲ ਕਿ ਸਿਹਤਮੰਦ ਖੁਸ਼ਹਾਲ ਜੀਵਨ
ਬਿਤਾਇਆ ਜਾ ਸਕਦਾ ਹੈ।
ਯੋਗਾ ਅਤੇ ਐਕਉਪ੍ਰੈਸ਼ਰ ਦੇ ਨਾਲ ਬਿਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ ਅਤੇ ਕਿਸੇ ਤਜਰਬੇਕਾਰ
ਤੋਂ ਯੋਗਾ ਅਤੇ ਐਕਉਪ੍ਰੈਸ਼ਰ ਦੀ ਟਰੇਨਿੰਗ ਲੈ ਕੇ ਇਨਸਾਨ ਖੁਦ ਘਰ ਵਿੱਚ ਹੀ ਨਿਰੋਗ ਰਹਿ ਸਕਦਾ ਹੈ।
ਇਸਦੇ ਨਾਲ ਹੀ ਇਨਸਾਨ ਨੂੰ ਇਹ ਜਾਣਨਾ ਵੀ ਜਰੂਰੀ ਹੈ ਕਿ ਕਿਹੜੀ ਰੁਤ ਵਿੱਚ ਕਿਹੜੀ ਵਸਤੂ ਖਾਣੀ
ਚਾਹੀਦੀ ਹੈ ਅਤੇ ਕਿਹੜੀ ਵਸਤੂਆਂ ਦੀ ਤਸੀਰ ਕੀ ਹੁੰਦੀ ਹੈ। ਅੱਜ ਇਨਸਾਨ ਇਹਨਾਂ ਸਭ ਚੀਜ਼ਾਂ ਨੂੰ
ਭੁੱਲ ਚੁਕਿਆ ਹੈ ਅਤੇ ਰੁਤ ਦੇ ਹਿਸਾਬ ਦੇ ਨਾਲ ਗਲਤ ਤਸੀਰ ਵਾਲੀਆਂ ਵਸਤੂਆ ਖਾ ਰਿਹਾ ਹੈ ਜਿਸ ਦਾ
ਨਤੀਜਾ ਨਵੀਂਆਂ ਨਵੀਆਂ ਬਿਮਾਰੀਆਂ ਰੋਜ ਸਾਹਮਣੇ ਆ ਰਹੀਆਂ ਹਨ। ਇਸ ਲਈ ਨਿਰੋਗ ਜੀਵਨ ਜੀਣ ਲਈ ਆਪਣੇ
ਗਿਆਨ ਵਿੱਚ ਵਾਧਾ ਕਰੋ ਅਤੇ ਆਪਣੇ ਪਰਿਵਾਰ ਨੂੰ ਨਿਰੋਗ ਬਣਾਓ।
ਅਕੇਸ਼ ਕੁਮਾਰ
ਸਪੈਸ਼ਲਿਸਟ ਯੋਗਾ ਅਤੇ ਐਕਉਪ੍ਰੈਸ਼ਰ
ਮੋ 98880-31426
14/02/16)
ਨਿਰਮਲ ਸਿੰਘ ਕੰਧਾਲਵੀ
ਗੁਰਮੁਖ ਪਿਆਰੇ ਸਰਦਾਰ ਮੱਖਣ ਸਿੰਘ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕਾ ਖ਼ਾਲਸਾ॥
ਪਿੱਛੇ ਜਿਹੇ ਆਪ ਜੀ ਨੂੰ ਇੱਕ ਕਵਿਤਾ ਭੇਜੀ ਸੀ। ਉਸ ਦੇ ਛਪਣ ਤੋਂ ਬਾਅਦ ਕਈ ਵੀਰਾਂ
ਭੈਣਾਂ ਦੇ ਫੋਨ ਆਏ ਕਿ ਇਹ ਕਵਿਤਾ ਅਧੂਰੀ ਹੈ ਇਸ ਨੂੰ ਪੂਰੀ ਕਰਾਂ। ਗੁਰੂ ਸਾਹਿਬ ਜੀ ਦੀ ਕਿਰਪਾ
ਨਾਲ਼ ਇਸ ਵਿਚ ਵਾਧਾ ਕਰ ਕੇ ਸਿੱਖ ਧਰਮ ਦੇ ਮੌਜੂਦਾ ਹਾਲਾਤ ਨੂੰ ਕਲਮਬੰਦ ਕੀਤਾ ਗਿਆ ਹੈ ਕਿ ਕਿਵੇਂ
ਅਸੀਂ ਅਖੰਡ ਪਾਠ ਨੂੰ ਵੀ ਕਰਮ-ਕਾਂਡ ਬਣਾ ਲਿਆ ਹੈ, ਇਸ ਦਾ ਜ਼ਿਕਰ ਹੈ ਜੀ।
ਆਪ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ
ਦਾਸਰਾ
ਨਿਰਮਲ ਸਿੰਘ ਕੰਧਾਲਵੀ
****************************************************
ਬਾਬੇ ਨਾਨਕ ਤੇ
ਮਰਦਾਨੇ ਦੀ ਮਾਤ-ਲੋਕ ਫੇਰੀ
ਮਰਦਾਨਾ ਕਹਿੰਦਾ ਬਾਬਾ ਜੀ, ਦੁਨੀਆਂ ਦਾ ਇੱਕ
ਗੇੜਾ ਲਾਈਏ।
ਸੁਣਿਐ ਸਿੱਖੀ ਦੀ ਬੜੀ ਤਰੱਕੀ, ਚਲ ਅੱਖੀਂ ਦੇਖ ਕੇ ਆਈਏ।
ਤੂੰ ਕਹਿੰਨੈ ਫਿਰ ਚਲੇ ਚਲਦੇ ਆਂ, ਪਰ ਭੇਸ ਵਟਾਉਣਾ ਪੈਣਾ।
ਸਾਡਾ ਕਿਸੇ ਯਕੀਨ ਨਹੀਂ ਕਰਨਾ, ਤੇ ਸਾਨੂੰ ਵੜਨ ਨਹੀਂ ਦੇਣਾ।
ਰਾਗੀ ਜਥੇ ਦਾ ਰੂਪ ਬਣਾ ਕੇ, ਉਹ ਆ ਗਏ ਇੱਕ ਗੁਰਦੁਆਰੇ।
ਸਮਾਂ ਲੈਣ ਲਈ ਸਟੇਜ ਸਕੱਤਰ ਨੂੰ, ਮਰਦਾਨਾ ਅਰਜ਼ ਗੁਜ਼ਾਰੇ।
ਤੁਹਾਡੇ ਕੋਲ਼ ਨਾ ਵਾਜਾ ਤਬਲਾ, ਬਈ ਨਾ ਕੋਈ ਢੱਡ ਸਾਰੰਗੀ।
ਤੁਸੀਂ ਕਰਦੇ ਓ ਕੇਹਾ ਕੀਰਤਨ, ਤੈਂ ਆਹ ਸ਼ੈਅ ਕੀ ਮੋਢੇ ਟੰਗੀ?
ਬਾਬੇ ਨਾਨਕ ਵੀ ਸ਼ਬਦ ਗੁਰੂ ਨੂੰ, ਨਾਲ ਰਬਾਬ ਸੀ ਗਾਇਆ।
ਏਸੇ ਲਈ ਮੈਂ ਨਾਲ਼ ਆਪਣੇ, ਦੇਖ ਨਵੀਂ ਰਬਾਬ ਲਿਆਇਆ।
ਨਾਨਕ ਦਾ ਨਹੀਂ ਇਹ ਜ਼ਮਾਨਾ, ਅੱਜ ਕੰਨ ਰਸ ਲੋਕੀਂ ਲੱਭਦੇ।
ਫ਼ਿਲਮੀ ਟਿਊਨ ਜੇ ਵੱਜਦੀ ਹੋਵੇ, ਡਾਲਰ ਪੌਂਡ ਫੇਰ ਹੀ ਕੱਢਦੇ।
ਤਿੰਨ ਠੇਕੇ ਪ੍ਰਧਾਨ ਦੇ ਆਪਣੇ, ਨਾਂ ਦਾਰੂ ਦਾ ਨਹੀਂ ਤੁਸੀਂ ਲੈਣਾ।
ਕੇਸਾਂ ਦਾ ਤੇ ਅੰਮ੍ਰਿਤ ਛਕਣ ਦਾ, ਬਿਲਕੁਲ ਨਹੀਂ ਤੁਸੀਂ ਕਹਿਣਾ।
ਮੜੀ ਮਰਯਾਦਾ ਕੋਲ਼ ਹੀ ਰੱਖਿਉ, ਐਵੇਂ ਛੇੜਿਉ ਨਾ ਕੋਈ ਪੰਗਾ।
ਆਉਂਦੇ ਜਾਂਦੇ ਤੁਸੀਂ ਜੇ ਰਹਿਣਾ, ਤਾਂ ਰਿਕਾਰਡ ਬਣਾਇਉ ਚੰਗਾ।
ਗੱਲ ਹੋਰ ਵੀ ਸੁਣ ਲਉ ਮੇਰੀ, ਅੱਗੇ ਜਿਵੇਂ ਐ ਮਰਜ਼ੀ ਤੁਹਾਡੀ।
ਮਾਇਆ ਜਿੰਨੀ ਵੀ ਬਣੇ ਤੁਹਾਨੂੰ, ਅੱਧੋ ਅੱਧ ਹੁੰਦੀ ਏ ਸਾਡੀ।
ਗੱਲ ਕਰਦੇ ਆਂ ਪੱਧਰੀ ਮੂੰਹ `ਤੇ, ਰੱਖਦੇ ਨਹੀਂ ਕੋਈ ਓਹਲਾ।
ਹੈ ਸਾਫ਼ਗੋਈ ਮਸ਼ਹੂਰ ਅਸਾਡੀ, ਨਹੀਂ ਪਾਉਂਦੇ ਰੋਲ-ਘਚੋਲਾ।
ਜੇ ਸੌਦਾ ਮੰਨਜ਼ੂਰ ਤੁਹਾਨੂੰ, ਤਾਂ ਚੜ੍ਹ ਜਾਉ ਸਟੇਜ `ਤੇ ਜਾ ਕੇ।
ਮਿੰਟ ਇੱਕ ਨਹੀਂ ਲਾਉਣਾ ਵਾਧੂ, ਨਹੀਂ ਧੂ ਲੈਣੇ ਮੈਂ ਆ ਕੇ।
ਬਾਬੇ ਕਿਹਾ ਮਾਇਆ ਨਹੀਂ ਲੈਂਦੇ, ਪਰਚਾਰ ਸਿੱਖੀ ਦਾ ਕਰਦੇ।
ਉਹ ਸੱਚਾ ਹੈ ਮਾਲਕ ਸਭ ਦਾ, ਅਸੀਂ ਉਹਦੇ ਦਰ ਦੇ ਬਰਦੇ।
ਸੁਣਿਆਂ ਜਦ ਕਿ ਰਾਗੀ ਜਥੇ ਨੇ, ਮਾਇਆ ਨਹੀਂ ਲਿਜਾਣੀ।
ਖਿੜ ਉੱਠਿਆ ਪ੍ਰਧਾਨ ਦਾ ਚਿਹਰਾ, ਬਦਲੀ ਸਭ ਕਹਾਣੀ।
ਸਮੇਂ ਦੀ ਚਿੰਤਾ ਨਾਹੀਂ ਕਰਨੀ, ਤੁਸੀਂ ਜਿੰਨਾ ਮਰਜ਼ੀ ਲਾਉ।
ਜੀ ਆਇਆਂ ਨੂੰ ਹਰ ਵੇਲੇ ਥੋਨੂੰ, ਜਦੋਂ ਵੀ ਮਰਜ਼ੀ ਆਉ।
ਸਟੇਜ ਸਕੱਤਰ ਉਨ੍ਹਾਂ ਨੂੰ ਫਿਰ, ਵਿੱਚ ਦੀਵਾਨ ਲਿਆਇਆ।
ਨਾਲ਼ ਪਿਆਰ ਸਟੇਜ ਦੇ ਉੱਤੇ, ਆਦਰ ਨਾਲ਼ ਬਿਠਾਇਆ।
ਜਗਮਗ ਜਗਮਗ ਚਾਰੇ ਪਾਸੇ, ਸਨ ਲੜੀਆਂ ਰੌਸ਼ਨਾਈਆਂ।
ਮਹਿਕਣ ਅਤਰ ਫੁਲੇਲਾਂ ਬੜੀਆਂ, ਤੇ ਧੂਫ਼ਾਂ ਖ਼ੂਬ ਧੁਖਾਈਆਂ।
ਖੁੱਲ੍ਹਾ-ਡੁੱਲ੍ਹਾ ਦੀਵਾਨ ਹਾਲ, ਪਰ ਸੰਗਤਾਂ ਬਹੁਤ ਸਵਾਈਆਂ।
ਬੰਦੇ ਚਾਰ ਕੁ ਬੈਠੇ ਉੱਥੇ, ਜਾਂ ਬੈਠੀਆਂ ਪੰਜ ਚਾਰ ਮਾਈਆਂ।
ਮੂਲ ਮੰਤਰ ਜਾਂ ਪੜ੍ਹਿਆ ਬਾਬੇ, ਉੱਥੇ ਹੋਰ ਪੈ ਗਿਆ ਪੰਗਾ।
ਇਕ ਖੁੱਚਾਂ ਨੰਗੀਆਂ ਵਾਲੇ ਨੇ, ਉੱਥੇ ਖੂਬ ਮਚਾਇਆ ਦੰਗਾ।
‘ਮੂਲ ਮੰਤਰ ਤੂੰ ਪੜ੍ਹੇਂ ਅਧੂਰਾ, ਉਂਜ ਬਣਿਆ ਫਿਰਦੈਂ ਰਾਗੀ’।
ਸਭ ਮਸ਼ੀਨਰੀ ਉਲ਼ਟੇ ਚਲਦੇ, ਕੀ ਤੂੰ ਵੀ ਹੋ ਗਿਐਂ ਬਾਗ਼ੀ’ ?
‘ਬਾਬਾ ਕਹੇ ਕਰ ‘ਜਪੁ’ ਦੇ ਦਰਸ਼ਨ, ਨਿਕਲ਼ੂ ਤੇਰਾ ਭੁਲੇਖਾ’।
‘ਜਪੁ’ ਤਾਂ ਹੈ ਸਿਰਲੇਖ ਬਾਣੀ ਦਾ, ਪਾ ਨਾ ਬੀਅ ਦਾ ਲੇਖਾ’।
‘ਕਿਉਂ ਕਰਾਂ ਮੈਂ ਦਰਸ਼ਨ? ਬਾਬਾ ਸਾਡਾ ਸੀ ਬ੍ਰਹਮਗਿਆਨੀ।
ਅਸੀਂ ਤਾਂ ਮੰਨੀਏ ਉਹਦਾ ਕਹਿਣਾ, ਬਾਕੀ ਸਭ ਅਗਿਆਨੀ’।
ਬਾਬੇ ਨੇ ਗੱਲ ਸਮਝੀ ਸਾਰੀ, ਗਿਆਨ ਦਾ ਤੀਰ ਚਲਾਇਆ।
‘ਮੂਰਖੈ ਨਾਲਿ ਨ ਲੁਝੀਏ’ ਵਾਲ਼ਾ ਸ਼ਬਦ ਉਹਨਾਂ ਨੇ ਗਾਇਆ।
ਜੱਸ ਗਾ ਕੇ ਫਿਰ ਸੱਚੇ ਰੱਬ ਦਾ, ਬਾਹਰ ਦੀਵਾਨ `ਚੋਂ ਆਏ।
ਮਰਦਾਨਾ ਕਹਿੰਦਾ ਚਲੀਏ ਬਾਬਾ, ਐਵੇਂ ਭੁੱਲ ਕੇ ਏਥੇ ਆਏ।
ਬਾਬਾ ਕਹਿੰਦਾ ਠਹਿਰ ਰਤਾ, ਤੈਨੂੰ ਹੋਰ ਵੀ ਕੁਛ ਦਿਖਾਈਏ।
ਮਗਰ ਮੇਰੇ ਤੂੰ ਤੁਰਿਆ ਆ, ਇੱਕ ਫੁਲਕਾ ਵੀ ਛਕ ਜਾਈਏ।
ਦੀਵਾਨ ਹਾਲ ਸੀ ਭਾਂ ਭਾਂ ਕਰਦਾ, ਲੰਗਰ ਹਾਲ ਜਿਉਂ ਮੇਲਾ।
ਸ਼ੋਰ-ਸ਼ਰਾਬਾ, ਬੜਾ ਭੀੜ-ਭੜੱਕਾ, ਤੇ ਪਵੇ ਰੇਲੇ `ਤੇ ਰੇਲਾ।
ਕਿਸੇ ਦੇ ਮੂੰਹ ਵਿੱਚ ਫਸੀ ਜਲੇਬੀ, ਕੋਈ ਜੂਝੇ ਨਾਲ ਸਮੋਸੇ।
ਕਿਧਰੇ ਹਾਸੇ ਦੀ ਕਿਲਕਾਰੀ, ਅਤੇ ਕਿਧਰੇ ਨਿਕਲਣ ਰੋਸੇ।
ਰੋਣੇ ਰੋਵਣ ਨਵੀਆਂ ਨੂੰਹਾਂ ਦੇ, ਨਾਲ਼ੇ ਭਾਂਡੇ ਧੋਵਣ ਮਾਈਆਂ।
ਫੁੱਟ ਗਈ ਸਾਡੀ ਕਿਸਮਤ ਭੈਣੋ, ਕਿੱਥੋਂ ਚੁੜੇਲਾਂ ਆਈਆਂ।
ਪਹਿਲਾਂ ਸੱਸ ਮਿਲ਼ੀ ਬਘਿਆੜੀ, ਇੱਕ ਮਾਈ ਸੀ ਕਹਿੰਦੀ।
ਨੂੰਹ ਟੱਕਰੀ ਹੁਣ ਮਾੜੀ ਮੈਨੂੰ, ਹਰ ਵੇਲੇ ਲੜਦੀ ਰਹਿੰਦੀ।
ਢਾਣੀ ਬੈਠੇ ਬੰਦੇ, ਤੀਆਂ `ਤੇ ਜਿਉਂ ਆਈਆਂ ਮਾਈਆਂ।
ਉੱਚੀ ਉੱਚੀ ਦੇਣ ਵਧਾਈਆਂ, ਸਭ ਭੈਣਾਂ ਤੇ ਭਰਜਾਈਆਂ।
ਕਿਚਨ `ਚ ਕਹਿੰਦੇ ਪੀਜ਼ਾ ਬਣਦਾ, ਲੋਕੀਂ ਕਰਨ ਉਡੀਕਾਂ।
ਕਿਸੇ ਦੀ ਦਾੜ੍ਹੀ ਕੇਕ ਨਾ’ ਲਿਬੜੀ, ਬੱਚੇ ਮਾਰਨ ਚੀਕਾਂ।
ਇਕ ਮਾਈ ਪਈ ਡੱਬੇ ਵੰਡੇ, ਜਾਣ ਵਾਲ਼ੇ ਦੇ ਹੱਥ ਫੜਾਉਂਦੀ।
‘ਖੰਡ ਪਾਠ ਸੀ ਬਰਥਡੇਆਂ ਦਾ’, ਉੱਚੀ ਉੱਚੀ ਆਖ ਸੁਣਾਉਂਦੀ।
ਇਕ ਟੇਬਲ `ਤੇ ਬੈਠੇ ਸਾਰੇ, ਬਈ ਕਾਰਨਰ ਸ਼ਾਪਾਂ ਵਾਲ਼ੇ।
ਕਹਿੰਦੇ ਪੈਰ ਲੱਗਣ ਨਹੀਂ ਦਿੰਦੇ, ਇਹ ਵੱਡੇ ਸਟੋਰਾਂ ਵਾਲ਼ੇ।
ਕਰਨ ਸਲਾਹਾਂ ਕਿੱਥੋਂ ਜਾ ਕੇ, ਸਸਤੀ ਬੀਅਰ ਲਿਆਈਏ।
ਸਿਰ `ਤੇ ਆਈ ਕ੍ਰਿਸਮਸ ਯਾਰੋ, ਕਿਤੋਂ ਪੈਸੇ ਚਾਰ ਬਣਾਈਏ।
ਇਕ ਜੋੜੇ ਦੀ ਸੂਟਾਂ ਦੀ ਹੱਟੀ, ਉਹ ਆਪਣਾ ਦੁਖ ਸੁਣਾਉਂਦੇ।
ਵਿਆਹ ਸ਼ਾਦੀ ਦੇ ਕੱਪੜੇ ਲੋਕੀਂ, ਹੁਣ ਇੰਡੀਆ ਤੋਂ ਲੈ ਆਉਂਦੇ।
ਗੈਸ, ਬਿਜਲੀ ਤੇ ਬਿੱਲ ਕੌਂਸਲ ਦਾ, ਖ਼ਰਚ ਨਹੀਂ ਹੁੰਦੇ ਪੂਰੇ।
ਧੂਹ-ਘਸੀਟੀ ਹੁਣ ਹੋਰ ਨਹੀਂ ਹੁੰਦੀ, ਕਈ ਕੰਮ ਪਏ ਅਧੂਰੇ।
ਬੰਦ ਕਰਕੇ ਕੱਪੜੇ ਦਾ ਕੰਮ, ਹੁਣ ਸ਼ਾਪ ਗਰੌਸਰੀ ਖੋਲ੍ਹਾਂਗੇ।
ਆਫ਼ ਲਸੰਸ ਕੀਤਾ ਅਪਲਾਈ, ਅਸੀਂ ਕੱਦੂ ਕਰੇਲੇ ਤੋਲਾਂਗੇ।
ਉਸ ਖੂੰਜੇ ਦੋ ਭਾਈਏ ਬੈਠੇ, ਗੱਲਾਂ ਕਰਨ ਪੰਜਾਬ ਦੀਆਂ।
ਕਹਿੰਦੇ ਉੱਥੇ ਸੁਣੇ ਕੋਈ ਨਾ, ਗੱਲਾਂ ਹੜੇ ਹਿਸਾਬ ਦੀਆਂ।
ਭਤੀਜ ਕਹੇ ਰਹਿ ਬੰਦਿਆਂ ਵਾਂਗੂੰ, ਖਾਹ ਮਨਭਾਉਂਦਾ ਮੇਵਾ।
ਹੜਾ ਹਿਸਾਬ ਜੇ ਮੰਗਣੈਂ ਸਾਥੋਂ, ਤਾਂ ਕਰਾਂਗੇ ਦੂਜੀ ‘ਸੇਵਾ’।
ਮੈਂ ਤਾਂ ਭਾਈ ਚੁੱਪ ਕਰਕੇ ਉੱਥੋਂ, ਆਇਆਂ ਜਾਨ ਬਚਾ ਕੇ।
ਹੁਣ ਸੋਚਾਂ ਕੀ ਖੱਟਿਆ ਉੱਥੇ, ਦੋ ਕਰੋੜ ਦੀ ਕੋਠੀ ਪਾ ਕੇ।
ਮਰਦਾਨਾ ਕਹਿੰਦਾ ਬਾਬਾ ਜੀ, ਸਭ ਆਪਣੇ ਦੁਖੜੇ ਰੋਂਦੇ।
ਅਖੰਡ ਪਾਠ `ਤੇ ਆ ਕੇ ਵੀ, ਕਿਉਂ ਗੁਰੂ ਕੋਲ ਨਹੀਂ ਬਹਿੰਦੇ।
ਮਰਦਾਨਾ ਜੀ ਗੁਰਬਾਣੀ ਤਾਂ, ਸਭ ਜੀਵਨ ਜਾਚ ਹੈ ਦੱਸਦੀ।
ਜੇ ਕਹਿਣਾ ਨਾ ਮੰਨੇ ਕੋਈ, ਤਾਂ ਇਹ ਗ਼ਲਤੀ ਹੈ ਕਿਸ ਦੀ?
ਬਾਬੇ ਤੇ ਮਰਦਾਨੇ ਦੋਵਾਂ, ਫਿਰ ਇੱਕ ਇੱਕ ਫੁਲਕਾ ਛਕਿਆ।
ਚੁੱਪ ਚੁਪੀਤੇ ਨਿੱਕਲੇ ਉੱਥੋਂ, ਪਿਛਾਂਹ ਨਾ ਮੁੜ ਕੇ ਤੱਕਿਆ।
ਕਈ ਮਹਿਮਾਨ ਵੀ ਲੰਗਰ ਛਕ ਕੇ ਉੱਥੋਂ ਹੀ ਪਾ ਗਏ ਚਾਲੇ
ਕਹਿੰਦੇ ਸਾਡਾ ਦੂਰ ਦਾ ਪੈਂਡਾ, ਤੇ ਰਾਹ ਵਿੱਚ ਰੁਕਣਾ ਹਾਲੇ।
ਕਹਿੰਦੇ ਐਥੋਂ ਮੱਥਾ ਟੇਕ ਲਿਐ, ਤੂੰ ਜਾਣੀ ਜਾਣ ਐ ਬਾਬਾ।
ਜ਼ਰੂਰ ਟੇਕਾਂਗੇ ਅਗਲੀ ਵਾਰੀ, ਰਹਿਆ ਤੇਰੇ ਨਾ’ ਵਾਅਦਾ।
ਮਰਦਾਨਾ ਕਹਿੰਦਾ ਬਾਬਾ ਜੀ, ਕੋਈ ਭਾਣਾ ਵਰਤਿਆ ਐਸਾ।
ਹਰ ਕੋਈ ਬਸ ਕਹਿੰਦਾ ਸੁਣਿਆ, ਹਾਇ ਪੈਸਾ, ਪੈਸਾ, ਪੈਸਾ।
ਨਿਰਮਲ ਸਿੰਘ ਕੰਧਾਲਵੀ
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
14/02/16)
ਕੁਲਵੰਤ ਸਿੰਘ ਟਿੱਬਾ
ਆਮ
ਆਦਮੀ ਤੋਂ ਖਾਸ ਬਣਨ ਦੀ ਲੋੜ
ਭਾਰਤੀ ਸਮਾਜ ਦਾ ਇਹ ਦੁਖਾਂਤ ਰਿਹਾ ਹੈ ਕਿ ਭਾਰਤ ਵਿੱਚ 15 ਪ੍ਰਤੀਸਤ ਲੋਕਾਂ ਦਾ ਇੱਕ
ਖਾਸ ਵਰਗ ਹੀ ਦੇਸ਼ ਦਾ ਹੁਕਮਰਾਨ ਰਿਹਾ। ਜਿਸਦੇ ਸਿੱਟੇ ਵਜੋਂ 85 ਪ੍ਰਤੀਸਤ ਲੋਕਾਂ ਦਾ ਸਮੂਹ ਆਪਣੇ
ਆਪ ਨੂੰ ਆਮ ਆਦਮੀ ਸਮਝ ਕੇ ਹੀ ਆਪਣੇ ਤੇ ਹੋ ਰਹੇ ਜੁਲਮ ਵਿਰੁੱਧ ਲਾਮਬੰਦ ਹੋਣ ਤੋਂ ਗੁਰੇਜ਼ ਕਰਦਾ
ਰਿਹਾ ਹੈ। ਇਹ ਸਭ ਸਾਡੀ ਮਾਨਸਿਕਤਾ ਵਿੱਚ ਆ ਚੁੱਕੇ ਨਿਘਾਰ ਦਾ ਹੀ ਸਿੱਟਾ ਹੈ। ਸਾਡੇ ਪੁਰਖੇ ਜਿਵੇਂ
ਬਾਪ, ਦਾਦਾ, ਪੜਦਾਦਾ ਆਦਿ ਇਸ ਕਰਕੇ ਜੁਲਮ ਦਾ ਸਿਕਾਰ ਹੁੰਦੇ ਰਹੇ, ਆਰਥਿਕ ਸਾਧਨਾਂ ਦੀ ਕਾਣੀ ਵੰਡ
ਦਾ ਸੰਤਾਪ ਸਦੀਆਂ ਤੋਂ ਭੁਗਤਦੇ ਰਹੇ, ਜਾਤ-ਪਾਤ, ਛੂਆਛਾਤ ਦੇ ਨਾਂ ਤੇ ਚੰਗਾ ਖਾਣ-ਪਹਿਨਣ ਅਤੇ ਪੜਾਈ
ਆਦਿ ਤੋਂ ਵਿਰਵੇ ਰਹੇ ਕਿਉਂਕਿ ਉਹ ਆਮ ਆਦਮੀ ਸਨ। ਪਰ ਅਜੋਕੇ ਸਮੇਂ ਵਿੱਚ ਵੀ ਅਸੀਂ ਆਮ ਆਦਮੀ ਹਾਂ,
ਆਮ ਆਦਮੀ ਹਾਂ ਦਾ ਰੌਲਾ ਪਾ ਰਿਹਾ ਹਾਂ। ਕਿਉਂਕਿ ਸਾਡੀ ਮਾਨਸਿਕਤਾ ਵਿੱਚ ਖਾਸ ਬਣਨ ਦੀ ਸੱਧਰ ਹੀ ਮਰ
ਚੁੱਕੀ ਹੈ। ਸਧਾਰਨ ਲੋਕਾਂ ਦੇ ਹੱਕ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਅ ਦਾ ਨਾਅਰਾ
ਮਾਰਿਆ ਅਤੇ ਸੰਨ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਐਲਾਨ ਕੀਤਾ ਕਿ ਮੇਰਾ ਖਾਲਸਾ ਚੰਗੇ
ਵਸਤਰ ਪਹਿਨੇਗਾ, ਘੋੜ ਸਵਾਰੀ ਕਰੇਗਾ, ਸਾਸਤਰ ਵਿੱਦਿਆ ਵਿੱਚ ਨਿਪੁੰਨ ਬਣੇਗਾ, ਪੂਜਾ-ਪਾਠ ਕਰੇਗਾ
ਅਤੇ ਉਸਦੀ ਇੱਕ ਖਾਸ ਪਹਿਚਾਣ ਹੋਵੇਗੀ। ਕਹਿਣ ਤੋਂ ਭਾਵ ਕਿ ਖਾਲਸਾ ਉਹ ਸਾਰੀਆਂ ਕਿਰਿਆਵਾਂ ਕਰੇਗਾ,
ਜ਼ੋ ਮਨੂੰਵਾਦੀ ਸਮਾਜਿਕ ਵਿਵਸਥਾ ਵੱਲੋਂ ਦਲਿਤ ਕਿਰਤੀ ਲੋਕਾਂ ਲਈ ਸਿਰਫ ਇਸ ਕਰਕੇ ਪਾਬੰਧੀਸੁਦਾ ਸਨ
ਕਿ ਉਹ ਨੀਚ ਜਾਤੀ ਨਾਲ ਸਬੰਧਿਤ ਸਨ। ਕਿਉਂਕਿ ਸਦੀਆਂ ਤੋਂ ਦਲਿਤ ਵਰਗ ਦੇ ਲੋਕਾਂ ਨੂੰ ਜਾਤਪਾਤ ਦੇ
ਨਾਂ ਤੇ ਮਨੂੰਵਾਦੀ ਉੱਚ ਵਰਗ ਦੇ ਲੋਕਾਂ ਵੱਲੋਂ ਸਮਾਜਿਕ ਤੌਰ ਤੇ ਇੰਨਾਂ ਪਿੱਛੇ ਧੱਕ ਦਿੱਤਾ ਗਿਆ
ਕਿ ਵਰਤਮਾਨ ਸਮੇਂ ਤੱਕ ਵੀ ਦਲਿਤਾਂ ਦਾ ਮਾਣ ਸਤਿਕਾਰ ਪੂਰੀ ਤਰਾਂ ਬਹਾਲ ਨਹੀਂ ਹੋ ਸਕਿਆ। ਪਰ ਖਾਲਸਾ
ਪੰਥ ਦੀ ਸਾਜਨਾ ਨੇ ਸਦੀਆਂ ਤੋਂ ਚੱਲੀ ਆ ਰਹੀ ਰੂੜੀਵਾਦੀ ਪ੍ਰਵਿਰਤੀ ਨੂੰ ਸਿੱਧੇ ਤੌਰ ਤੇ ਵੰਗਾਰਿਆ।
ਭਾਰਤ ਦੀ ਅਜਾਦੀ ਤੋਂ ਬਾਅਦ ਡਾ. ਭੀਮ ਰਾਓ ਅੰਬੇਡਕਰ ਜੀ ਅਣਥੱਕ ਯਤਨਾਂ ਸਦਕਾ 26 ਜਨਵਰੀ 1950 ਨੂੰ
ਭਾਰਤੀ ਸੰਵਿਧਾਨ ਦੇ ਲਾਗੂ ਹੁੰਦਿਆਂ ਹੀ ਬਗੈਰ ਕਿਸੇ ਭੇਦਭਾਵ ਦੇ ਸਭ ਨੂੰ ਵੋਟ ਦਾ ਅਧਿਕਾਰ ਹੋਣ
ਤੋਂ ਇਲਾਵਾਂ ਕਾਨੂੰਨੀ ਤੌਰ ਤੇ ਸਮਾਨਤਾ ਅਤੇ ਅਜਾਦੀ ਅਹਿਸਾਸ ਹੋਇਆ। ਦੇਸ ਦਾ ਹਰ ਆਮ ਆਦਮੀ ਖਾਸ ਬਣ
ਗਿਆ ਪਰ ਦੁੱਖ ਦੀ ਗੱਲ ਹੈ ਕਿ ਦੇਸ ਅਜਾਦ ਹੋਣ ਤੋਂ 68 ਸਾਲ ਬਾਅਦ ਵੀ ਅਸੀਂ ਆਪਣੀ ਆਮ ਆਦਮੀ ਵਾਲੀ
ਮਾਨਸਿਕਤਾ ਨੂੰ ਬਦਲ ਨਹੀਂ ਸਕੇ। ਅਸਲ ਵਿੱਚ ਅਸੀਂ ਆਪਣੇ ਆਪ ਨੂੰ ਸਧਾਰਣ ਵਿਆਕਤੀ ਹੀ ਸਮਝਦੇ ਹਾਂ
ਕਿਉਂਕਿ ਅਸੀਂ ਆਪਣੀ ਤਾਕਤ ਨੂੰ 68 ਸਾਲਾਂ ਤੱਕ ਪਛਾਣ ਹੀ ਨਹੀਂ ਸਕੇ ਅਤੇ ਆਪਣੇ ਮਨਾਂ ਵਿੱਚ ਕਦੇ
ਖਾਸ ਬਣਨ ਦੀ ਚਾਹਤ ਪੈਦਾ ਹੀ ਨਹੀਂ ਕੀਤੀ। ਡਾ. ਭੀਮ ਰਾਉ ਅੰਬੇਡਕਰ ਦੇ ਕਥਨ ਕਿ ਵੋਟ ਇੱਕ ਦੋ-ਧਾਰੀ
ਤਲਵਾਰ ਹੈ, ਜੇਕਰ ਇਸਦਾ ਸਹੀ ਵਰਤੋਂ ਕਰੋਗੇ ਤਾਂ ਦੁਸਮਣ ਵੱਢਿਆ ਜਾਵੇਗਾ ਅਤੇ ਜੇਕਰ ਇਸਦੀ ਗਲਤ
ਵਰਤੋਂ ਕਰੋਗੇ ਤਾਂ ਖੁਦ ਵੱਢੇ ਜਾਵੋਗੇ। ਕਿਰਤੀ ਵਰਗ ਦਾ ਇਹ ਦੁਖਾਂਤ ਰਿਹਾ ਕਿ ਉਹ ਪੜ ਲਿਖ ਜਾਣ
ਬਾਵਜੂਦ ਸੰਵਿਧਾਨ ਨਿਰਮਾਤਾ ਡਾ. ਭੀਮ ਰਾਉ ਅੰਬੇਡਕਰ ਦੀ ਦੂਰਅੰਦੇਸੀ ਵਿਚਾਰਧਾਰਾ ਨੂੰ ਸਮਝ ਹੀ
ਨਹੀਂ ਸਕਿਆ ਅਤੇ ਕਿਰਤੀ ਵਰਗ ਦਾ ਸੋਸਣ ਕਰਨ ਵਾਲੀਆਂ ਧਿਰਾਂ ਦੇ ਪੱਖ ਵਿੱਚ ਭੁਗਤਦਾ ਰਿਹਾ ਹੈ। ਦੇਸ
ਦੇ 85 ਪ੍ਰਤੀਸਤ ਮੂਲਨਿਵਾਸੀ ਦੇਸ ਦੀ ਅਜਾਦੀ ਤੋਂ ਬਾਅਦ ਵੋਟ ਨਾਂ ਦੇ ਹਥਿਆਰ ਦਾ ਆਪਣੇ ਖਿਲਾਫ ਹੀ
ਇਸਤਮਾਲ ਕਰਦੇ ਆ ਰਹੇ ਹਨ, ਇਹੀ ਕਾਰਣ ਹੈ ਕਿ ਅਜੋਕੇ ਸਮੇਂ ਵੀ ਦਲਿਤਾਂ ਉਪਰ ਹੋ ਰਹੇ ਅੱਤਿਆਚਾਰ
ਰੁਕਣ ਦਾ ਨਾਂ ਨਹੀਂ ਲੈ ਰਹੇ।
ਆਮ ਆਦਮੀ ਦੇ ਨਾਂ ਤੇ ਸਿਆਸਤ ਕਰਨ
ਵਾਲੀ ਸਿਆਸੀ ਧਿਰ ਦੇ ਆਗੂ ਚੋਣਾਂ ਜਿੱਤ ਕੇ ਖੁਦ ਤਾਂ ਖਾਸ ਬਣ ਗਏ ਅਤੇ ਹੁਣ ਉਹ ਦਲਿਤਾਂ ਦੇ
ਬ੍ਰਹਮਅਸਤਰ ਭਾਵ ਰਾਖਵਾਂਕਰਣ ਤੋੜਣ ਲਈ ਜੁਗਤਾਂ ਬਣਾ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ
ਹੋਰਨਾਂ ਬੁਰਜੂਆਂ ਸਿਆਸੀ ਪਾਰਟੀਆਂ ਵਾਂਗ ਦਲਿਤ ਲੋਕਾਂ ਦੀ ਗੁਲਾਮ ਮਾਨਸਿਕਤਾ ਦਾ ਲਾਹਾ ਲਿਆ ਹੈ।
ਜਦਕਿ ਮੁਹਿੰਮ ਅਸਲ ਵਿੱਚ ਕਿਰਤੀ ਲੋਕਾਂ ਨੂੰ ਖਾਸ ਬਣਾਉਣ ਲਈ ਹੋਣੀ ਚਾਹੀਦੀ ਸੀ। ਪਰ ਹੋਇਆ ਇਸਦੇ
ਬਿਲਕੁੱਲ ਉਲਟ ਕਿ ਕਿਰਤੀ ਲੋਕਾਂ ਦੇ ਮਨਾਂ ਵਿੱਚ ਇਸ ਗੁਲਾਮੀ ਵਾਲੀ ਪ੍ਰਵਿਰਤੀ ਨੂੰ ਹੋਰ ਪੱਕਾ ਕਰ
ਦਿੱਤਾ ਗਿਆ ਕਿ ਅਸੀਂ ਸਿਰਫ ਆਮ ਆਦਮੀ ਹਾਂ। ਬਹੁਗਿਣਤੀ ਸਮਾਜ ਦੇ ਮਨਾਂ ਵਿੱਚ ਇਹ ਧਾਰਨਾ ਪੈਦਾ ਕਰਨ
ਦੀ ਲੋੜ ਹੈ ਕਿ ਅਸੀਂ ਖਾਸ ਆਦਮੀ ਹਾਂ ਕਿਉਂਕਿ ਅਸੀ ਭਾਰਤ ਦੇ ਨਾਗਰਿਕ ਹਾਂ ਅਸੀਂ ਹੀ ਦੇਸ ਦੀਆਂ
ਸਰਕਾਰਾਂ ਚੁਣਦੇ ਹਾਂ ਅਤੇ ਰਾਜਭਾਗ ਵਿੱਚ ਸਾਡੀ ਹਿੱਸੇਦਾਰੀ ਹੈ। ਪਰ ਇਹ ਇੱਕ ਵੱਖਰਾ ਪਹਿਲੂ ਹੈ ਕਿ
ਅਸੀਂ ਹਮੇਸਾ ਆਪਣੇ ਭਾਵ ਕਿਰਤ ਵਿਰੋਧੀ ਸਿਆਸੀ ਪਾਰਟੀਆਂ ਦੇ ਹੱਕ ਵਿੱਚ ਹੀ ਵੋਟਿੰਗ ਕਰਦੇ ਆ ਰਹੇ
ਹਾਂ। ਬਚਪਨ ਵਿੱਚ ਅਕਸਰ ਹੀ ਮੈਂ ਇਹ ਕਹਾਵਤ ਸੁਣਦਾ ਰਿਹਾ ਹਾਂ ਕਿ ‘ਘਾਹੀਆਂ ਦੇ ਪੁੱਤਾਂ ਦੇ
ਪੁੱਤਾਂ ਨੇ ਤਾਂ ਘਾਹ ਹੀ ਖੋਤਣਾ` ਪਰ ਹੁਣ ਉਹ ਸਮਾਂ ਨਹੀਂ ਰਿਹਾ। ਹੁਣ ਘਾਹ ਖੋਤਣ ਵਾਲਿਆਂ ਦੇ
ਧੀਆਂ-ਪੁੱਤ ਇੰਜੀਨੀਅਰ, ਪੁਲਿਸ ਅਫਸਰ, ਪੀਸੀਐਸ, ਆਈਏਐਸ, ਆਈਪੀਐਸ ਬਣ ਰਹੇ। ਅਜਿਹਾ ਸੰਵਿਧਾਨ
ਨਿਰਮਾਤਾ ਡਾ. ਭੀਮ ਰਾਉ ਅੰਬੇਡਕਰ ਜੀ ਦੇ ਰਾਖਵੇਂ ਕੀਤੇ ਸੰਵਿਧਾਨਿਕ ਹੱਕਾਂ ਕਰਕੇ ਹੀ ਸੰਭਵ ਹੋ
ਸਕਿਆ ਹੈ। ਸਾਡਾ ਕਿਰਤੀ ਸਮਾਜ ਖਾਸ ਹੋਣ ਦੇ ਬਾਵਜੂਦ ਵੀ ਆਮ ਆਦਮੀ ਵਾਲਾ ਜੀਵਨ ਜਿਊਂਦਾ ਰਿਹਾ ਹੈ,
ਤੰਗੀਆਂ ਤੁਰਸੀਆਂ ਵਿੱਚ ਦਿਨ ਕੱਟਦਾ ਰਿਹਾ, ਮਨੂੰਵਾਦੀ ਵਿਵਸਥਾ ਦੇ ਜੁਲਮ ਚੁੱਪਚਾਪ ਸਹਿੰਦਾ ਰਿਹਾ।
ਇਸਦਾ ਜਿੰਮੇਵਾਰ ਵੀ ਕਿਰਤੀ ਲੋਕ ਖੁਦ ਹੀ ਹਨ। ਕਿਉਂਕਿ ਅਸੀਂ ਵੋਟ ਦੀ ਅਸਲ ਕੀਮਤ ਹੀ ਨਹੀਂ ਸਮਝ
ਸਕੇ, ਅਸੀਂ ਅਕ੍ਰਿਤਘਣ ਹੋ ਗਏ ਹਾਂ ਕਿਉਂਕਿ ਅਸੀਂ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇਣ ਨੂੰ
ਭੁੱਲ ਚੁੱਕੇ ਹਾਂ, ਅਸੀਂ ਉਨ੍ਹਾਂ ਦੀ ਵਿਚਾਰਧਾਰਾ ਪੜਿਆ ਹੀ ਨਹੀਂ, ਸਮਝਿਆ ਹੀ ਨਹੀਂ ਫਿਰ ਆਪਣੇ ਆਪ
ਤੇ ਲਾਗੂ ਕਰਨਾ ਤਾਂ ਦੂਰ ਦੀ ਗੱਲ ਹੈ। ਜੇ ਕੁੱਝ ਸਾਡੇ ਯਾਦ ਹੈ ਤਾਂ ਉਹ ਹੈ ਕਿ ਦੋ ਰੂਪੈ ਕਿਲੋ
ਆਟਾ ਦਾਲ ਕਦੋਂ ਮਿਲਣੀ ਹੈ, ਢਾਈ ਸੌ ਰੂਪੈ ਪੈਨਸਨ ਕਦੋਂ ਮਿਲਣੀ ਹੈ, ਸਗਨ ਸਕੀਮ ਕਦੋਂ ਮਿਲਣੀ ਹੈ।
ਅਸੀਂ ਕਦੇ ਸੋਚਿਆ ਹੀ ਨਹੀਂ ਕਿ ਸਾਡੇ ਬੱਚਿਆਂ ਨੂੰ ਚੰਗੀ ਐਜੂਕੇਸਨ ਕਦੋਂ ਮਿਲੇਗੀ, ਸਾਡੇ ਬੱਚਿਆਂ
ਨੂੰ ਰੁਜਗਾਰ ਕਦੋਂ ਮਿਲੇਗਾ, ਸਾਨੂੰ ਚੰਗੀਆਂ ਸਿਹਤ ਸਹੂਲਤਾਂ ਕਦੋਂ ਮਿਲਣਗੀਆਂ, ਸਾਡੀਆਂ ਧੀਆਂ
ਭੈਣਾਂ ਦੀਆਂ ਇੱਜਤਾਂ ਨੂੰ ਤਾਰ ਤਾਰ ਕਰਨ ਦਾ ਸਿਲਸਿਲਾ ਕਦੋਂ ਬੰਦ ਹੋਵੇਗਾ। ਇਹ ਸਭ ਕੀ ਹੈ। ਇਹੀ
ਤਾਂ ਹੈ ਸਾਡੀ ਗੁਲਾਮ ਮਾਨਸਿਕਤਾ। ਜੇਕਰ ਸਾਡੀ ਮਾਨਸਿਕਤਾ ਹੀ ਸਧਾਰਣ ਹੈ ਤਾਂ ਹੀ ਤਾਂ ਅਸੀਂ ਖਾਸ
ਹੋਣ ਦੇ ਬਾਵਜੂਦ ਵੀ ਸਧਾਰਨ ਹਾਂ, ਆਮ ਆਦਮੀ ਹਾਂ। ਕਿਉਂਕਿ ਅਸੀਂ ਮੰਗਤਿਆਂ ਵਾਲੀ ਪ੍ਰਵਿਰਤੀ ਨੂੰ
ਆਪਣੇ ਆਪ ਤੇ ਭਾਰੂ ਕਰ ਲਿਆ ਹੈ। ਸਾਨੂੰ ਰਾਜਭਾਗ ਤੇ ਕਾਬਜ ਹੋਣ ਦੀ ਗੱਲ ਫਾਲਤੂ ਅਤੇ ਹਾਸੋਹੀਣੀ
ਲੱਗਦੀ ਹੈ। ਜੋ ਅਜਿਹੀ ਗੱਲ ਕਰਦਾ ਹੈ, ਅਸੀਂ ਉਸਨੂੰ ਮੂਰਖ ਸਮਝਦੇ ਹਾਂ। ਇਹੀ ਕਿਰਤੀ ਸਮਾਜ ਦੇ
ਦੁੱਖਾਂ ਦਾ ਸਭ ਤੋਂ ਕਾਰਣ ਹੈ।
-ਕੁਲਵੰਤ ਸਿੰਘ ਟਿੱਬਾ
ਪਿੰਡ ਤੇ ਡਾਕ- ਟਿੱਬਾ, ਜਿਲ੍ਹਾ ਸੰਗਰੂਰ (ਪੰਜਾਬ) ਸੰਪਰਕ 91-92179-71379
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ
ਲਈ
ਪਾਠਕਾਂ/ਲੇਖਕਾਂ ਦੀ ਸੁਵਿਧਾ ਲਈ ਫੌਂਟ ਕਨਵਰਟਰ
ਬਣਾ ਕੇ ਅੱਜ 7 ਫਰਵਰੀ 2016ਨੂੰ ‘ਸਿੱਖ ਮਾਰਗ’ ਤੇ ਪਾ ਦਿੱਤਾ ਗਿਆ ਹੈ। ਜਿੱਥੋਂ ਕਿ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ
ਤਬਦੀਲ ਕੀਤਾ ਜਾ ਸਕਦਾ ਹੈ। ਇਸ ਦਾ ਲਿੰਕ ਮੁੱਖ ਪੰਨੇ ਤੇ ਅਤੇ ਤੁਹਾਡੇ ਆਪਣੇ ਪੰਨੇ ਤੇ
ਹੈ-ਸੰਪਾਦਕ।
07/02/16)
ਜੱਸੀ (ਜਸਵਿੰਦਰ ਸੰਧੂ)
ਸੰਪਾਦਕ ਜੀਓ,
ਮਨਜੀਤ ਸਿੰਘ ਔਜਲਾ ਦਾ ਲੇਖ "ਗੁਰਮਖੀ ਲਿਪੀ" ਪੜ੍ਹਿਆ ਜੋ ਕਈ ਪੱਖਾਂ ਤੋਂ
ਜਾਣਕਾਰੀ ਭਰਪੂਰ ਸੀ। ਭਾਵੇਂ ਔਜਲਾ ਸਾਹਿਬ ਹਵਾਲਿਆਂ ਦੀ ਥੋੜ੍ਹੀ ਹੋਰ ਜਾਣਕਾਰੀ ਦੇ ਕੇ ਇਸ ਲੇਖ
ਨੂੰ ਖੋਜ-ਭਰਪੂਰ ਬਣਾ ਸਕਦੇ ਸਨ, ਪਰ ਫੇਰ ਵੀ ਇਹ ਮਾਂ-ਬੋਲੀ ਪੰਜਾਬੀ ਦੇ ਚਹੇਤਿਆਂ ਲਈ ਕਾਫ਼ੀ
ਲਾਹੇਵੰਦ ਹੀ ਹੋਵੇਗੀ। ਮੈਂ ਇਸ ਨੂੰ ਇਸ ਦਿਸ਼ਾ `ਚ ਖੋਜ ਦੀ ਚਿਣਗ ਲਾਉਣ ਵਾਲ਼ਾ ਜਾਂ ਧੁਖਦੀ ਰੱਖਣ
ਵਾਲ਼ਾ ਉਪਰਾਲਾ ਆਖਾਂਗਾ। ਜੀਬੀ ਸਿੰਘ ਤੇ ਤ੍ਰਿਲੋਚਨ ਸਿੰਘ ਬੇਦੀ ਦੇ ਕੰਮਾਂ ਦਾ ਜ਼ਿਕਰ ਕਰਕੇ ਔਜਲਾ
ਸਾਹਿਬ ਨੇ ਕੁੱਝ ਪੁਰਾਣਾ ਅਧਾਰ ਵੀ ਪੇਸ਼ ਕੀਤਾ ਹੈ। ਵੈਸੇ ਮੈਂ ਔਜਲਾ ਸਾਹਿਬ ਦੀ ਏਸ ਲਿਖਤ ਨਾਲ਼
ਪੂਰੀ ਤਰਾਂ ਸਹਿਮਤ ਤਾਂ ਨਹੀਂ ਹਾਂ, ਖਾਸ ਕਰਕੇ ਉਨ੍ਹਾਂ ਦੀ ਪੈਰ ਬਿੰਦੀਆਂ ਵਾਲ਼ੇ ਅੱਖਰਾਂ ਤੇ
ਬੇਵਜ੍ਹਾ ਟਿੱਪਣੀ ਬਾਰੇ। ਬਿਨਾਂ ਕਿਸੇ ਤਰਕ ਤੋਂ ਉਹ ਖੋਜੀਆਂ ਦੇ ਚੰਗੇ ਕੰਮਾਂ ਨੂੰ ਵੀ ਨਕਾਰ ਰਹੇ
ਹਨ।
ਔਲਖ ਸਾਹਿਬ ਮੁਤਾਬਕ ਲਿਪੀ ਦਾ ਕੰਮ ਕਾਫ਼ੀ ਸੀਮਤ ਹੁੰਦਾ ਹੈ, ਉਦਾਹਰਣ ਲਈ ਉਨ੍ਹਾਂ ਲਿਖਤ `ਚੋਂ "…ਇਹ
ਸਾਰਾ ਕੁਝ ਅਖਰ ਨਹੀਂ ਕਰਦੇ ਸਗੋਂ ਉਨ੍ਹਾਂ ਸਬਦਾਂ ਦਾ ਉਚਾਰਣ ਕਰਨ ਸਮੇਂ ਇਨਸਾਨ ਖੁਦ ਕਰਦਾ ਹੈ। ਇਸ
ਤਰਾਂ ਹੀ ਜੇਕਰ ਅਸੀਂ ਗੁਰਬਾਣੀ ਦੇ ਹੋਰ ਸਬਦ ਵੇਖੀਏ, ਵਿਚਾਰੀਏ ਅਤੇ ਪੜੀਏ ਤਾਂ ਬਹੁਤ ਸਾਰੇ ਸਬਦ
ਹਨ ਜਿਨ੍ਹਾਂ ਵਿਚ ਲਗਾਂ ਮਾਤਰਾਂ ਤਾਂ ਹਨ ਪ੍ਰੰਤੂ ਉਚਾਰਣ ਵਿਚ ਨਹੀਂ ਆਉਂਦੀਆਂ। ਇਸ ਤਰਾਂ ਹੀ ਸਬਦ
ਜੋੜ ਵੀ ਹਨ ਜਿਨ੍ਹਾਂ ਵਿਚ ਕਿਤੇ ਸਾਨੂੰ ਉਚਾਰਣ ਕਰਨ ਵੇਲੇ ਆਵਾਜ ਭਾਰੀ ਕਰਨੀਂ ਪੈਂਦੀ ਹੈ ਅਤੇ
ਕਿਤੇ ਹਲਕੀ। ਜੇਕਰ ਅਸੀਂ ਸਹੀ ਉਚਾਰਣ ਸਿਖਾਉਣ ਅਤੇ ਸਿੱਖਣ ਤੋਂ ਬਿਨਾਂ ਜਾਂ ਨਾਨ-ਪੰਜਾਬੀ
ਪ੍ਰੋਫੈਸਰਾਂ ਪਾਸੋਂ ਡਿਗਰੀਆਂ ਲੈਣ ਵਾਸਤੇ ਅਖਰਾਂ ਦੇ ਪੈਰਾਂ ਵਿਚ ਬਿੰਦੀਆਂ ਲਾਕੇ ਆਵਾਜਾਂ ਹਲਕੀਆਂ
ਅਤੇ ਭਾਰੀਆਂ ਕਰਕੇ ਦਸੀਏ ਤਾਂ ਇਹ ਲਿਪੀ ਨਾਲ ਹਰ ਪੱਖੋਂ ਧੋਖਾ ਹੈ ਅਤੇ ਇਨਸਾਨ ਦੀ ਕਮਜੋਰੀ ਹੈ
ਜਿਹੜਾ ਮੇਹਨਤ ਕਰਨ ਦੀ ਬਜਾਏ ਲਿਪੀ ਨੂੰ ਵਿਗਾੜਨ ਵਿਚ ਵਿਸਵਾਸ ਰੱਖਦਾ ਹੈ।…" ਉਨ੍ਹਾਂ ਨੇ ਆਪਣੇ
ਲੇਖ ਦਾ ਤਕਰੀਬਨ ਅੱਧਾ ਹਿੱਸਾ ਪੈਰ ਬਿੰਦੀ ਵਾਲ਼ੇ ਅੱਖਰਾਂ ਨੂੰ ਦੁਰਕਾਰਨ ਅਤੇ ਅੰਗਰੇਜ਼ੀ ਦੇ ਛੱਬੀ
ਅੱਖਰਾਂ ਵਾਲ਼ੀ ਲਿਪੀ ਦੇ ਗੁਣਗਾਣ ਕਰਨ `ਚ ਲਾ ਦਿੱਤਾ ਹੈ।
ਉਨ੍ਹਾਂ ਨੂੰ ਸ਼ਾਇਦ ਇਹ ਇਲਮ ਨਹੀਂ ਹੈ ਕਿ ਅੰਗਰੇਜ਼ੀ ਦੇ ਅਧਿਆਪਕ ਆਪਣੀ ਮਾਂ-ਬੋਲੀ ਅੰਗਰੇਜ਼ੀ ਨੂੰ
ਧੁਨੀਆ ਖੁਣੋ ਕਮਜ਼ੋਰ ਜਾਂ ਹੀਣੀ ਸਮਝਦੇ ਹਨ। ਸੋ ਸੀ ਅੱਖਰ ਨਾਲ਼ ਸਿਟੀ ਤੇ ਕੌਫ਼ੀ ਲਿਖਣ ਨਾਲ਼ ਅੰਗਰੇਜ਼ੀ
ਮਹਾਨ ਨਹੀਂ ਸਗੋਂ ਨਿਗੂਣੀ ਦਿਸਦੀ ਹੈ। ਵੈਸੇ ਮਨਜੀਤ ਸਿੰਘ ਔਜਲਾ ਨੂੰ ਸਮਝਾਉਣ ਲਈ ਤਾਂ ਉਨ੍ਹਾਂ ਦੇ
ਨਾਂ ਦੀ ਉਦਾਹਰਣ ਹੀ ਜ਼ਿਆਦਾ ਢੁਕਵੀਂ ਹੋਏਗੀ। ਹੁਣ ਪੰਜਾਬੀ `ਚ ਉਨ੍ਹਾਂ ਦਾ ਨਾਂ ਸਿਰਫ਼ ਇੱਕ ਤਰਾਂ
ਨਾਲ਼ ਹੀ ਲਿਖਿਆ ਜਾਵੇਗਾ, ਅਤੇ ਹਰ ਪੰਜਾਬੀ ਜਾਣਨ ਵਾਲ਼ਾ ਇਸ ਨੂੰ ਠੀਕ ਹੀ ਪੜ੍ਹੇਗਾ ਮਤਲਬ ਉਚਾਰੇਗਾ।
ਪਰ ਇਹੀ ਨਾਂ ਅੰਗਰੇਜ਼ੀ `ਚ ਲਿਖ ਕੇ ਦੇਖ ਲਓ:
Manjit=Manjeet=Mnjeet=Mnjit Singh Aulakh=Olakh=Aulukh
ਅਜੇ ਵੀ ਇਨ੍ਹਾਂ ਨੂੰ ਪੰਜਾਬੀ ਜਾਣਨ ਵਾਲ਼ਾ ਹੀ ਠੀਕ ਬੋਲ ਸਕੂ ਅੰਗਰੇਜ਼ੀ ਪੜ੍ਹਨ/ਬੋਲਣ ਵਾਲ਼ਾ ਇਸਦਾ
ਉਚਾਰਣ ਠੀਕ ਨਹੀਂ ਕਰ ਸਕਦਾ। ਇਹ ਅੰਗਰੇਜ਼ੀ ਭਾਸ਼ਾ ਦੀ ਕਮੀ ਹੈ ਜਨਾਬ, ਪੰਜਾਬੀ `ਚ ਇਹ ਕਮੀ ਨਹੀਂ
ਹੈ। ਅਸੀਂ ਅੰਗਰੇਜ਼ੀ, ਫਰਾਂਸੀਸੀ, ਇਤਾਲਵੀ, ਰੂਸੀ, ਪੁਰਤਗੇਜ਼ੀ, ਸਪੇਨੀ ਜਾਂ ਤਕਰੀਬਨ ਦੁਨੀਆ ਦੀ ਹਰ
ਭਾਸ਼ਾ ਆਪਣੀ ਲਿਪੀ `ਚ ਲਿਖ ਕੇ ਉਨ੍ਹਾਂ ਵਾਲ਼ੀ ਬੋਲੀ `ਚ ਬੋਲ ਸਕਦੇ ਹਾਂ। ਪੰਜਾਬੀ `ਚ ਕੁੱਝ ਅਵਾਜ਼ਾਂ
ਬਾਹਰੋਂ ਆਈਆਂ/ਮਿਲੀਆਂ ਹਨ। ਸਾਡੇ ਹਮਲਾਵਰ ਅਤੇ ਰਾਜ ਕਰਨ ਵਾਲ਼ੇ ਆਪਣੇ ਨਾਲ਼ ਆਪਣੀਆਂ ਭਾਸ਼ਾਵਾਂ ਦੀਆਂ
ਅਵਾਜ਼ਾਂ ਵੀ ਨਾਲ਼ ਲੈ ਕੇ ਆਏ ਸਨ ਜੋ ਅਸੀਂ ਅਪਣਾ ਲਈਆਂ ਹਨ। ਸਾਡੀ ਮਾਂ-ਬੋਲੀ ਉਨ੍ਹਾਂ ਨਾਲ਼ ਹੋਰ
ਅਮੀਰ ਹੋਈ ਹੈ, ਚਾਹੇ ਇਹ ਕੋਈ ਬਹੁਤੀ ਮਾਣ ਕਰਨ ਵਾਲ਼ੀ ਗੱਲ ਨਹੀਂ ਹੈ। ਪਰ ਅੱਜ ਪੰਜਾਬੀ ਦੁਨੀਆ ਦੀ
ਸਭ ਤੋਂ ਵੱਧ ਧੁਨੀਆ/ਅਵਾਜ਼ਾਂ ਵਾਲ਼ੀ ਭਾਸ਼ਾ ਹੈ। ਜਿਹੜੇ ਪੈਰ-ਬਿੰਦੀਆਂ ਵਾਲ਼ੇ ਅੱਖਰ ਹਨ ਉਹ ਖਾਸ ਕਰਕੇ
ਬਾਹਰੋਂ ਆਈਆਂ ਧੁਨੀਆ ਨੂੰ ਪਰਸੰਗਤ ਕਰਦੇ ਹਨ।
ਔਲਖ ਸਾਹਿਬ ਦੇ ਤੌਖਲੇ ਨੂੰ ਠੀਕ ਕਰਨ ਲਈ ਮੈਂ ਅੰਗਰੇਜ਼ੀ ਦੇ ਮਸ਼ਹੂਰ ਲਿਖਾਰੀ ਜੌਰਜ ਬਰਨਾਰਡ ਸ਼ਾਅ ਦੇ
ਇਸ ਸੁਝਾਅ/ਕੰਮ "The Shavian alphabet (also
known as the Shaw alphabet) is an alphabet conceived as a way to provide simple,
phonetic orthography for the English language to replace the difficulties of
conventional spelling. It was posthumously funded by and named after Irish
playwright George Bernard Shaw. Shaw set three main criteria for the new
alphabet: it should be (1) at least 40 letters; (2) as "phonetic" as possible
(that is, letters should have a 1:1 correspondence to phonemes); and (3)
distinct from the Latin alphabet to avoid the impression that the new spellings
were simply "misspellings".(https://en.wikipedia.org/wiki/Shavian_alphabet)
ਦਾ ਹਵਾਲਾ ਦੇਣਾ ਚਾਹਾਂਗਾ। ਉਸਨੇ ਆਪਣੀ ਸਾਰੀ ਜਾਇਦਾਦ ਅੰਗਰੇਜ਼ੀ ਦੇ 26 ਅੱਖਰਾਂ ਨੂੰ ਵਧਾ ਕੇ ਜਾਂ
ਨਵੇਂ ਸਿਰਿਓਂ ਸਿਰਜ ਕੇ 40 ਬਣਾਉਣ ਲਈ ਛੱਡੀ ਸੀ। ਔਜਲਾ ਸਾਹਿਬ ਜਿਸ ਅੰਗਰੇਜ਼ੀ ਦੇ 26 ਅੱਖਰਾਂ ਦਾ
ਗੁਣਗਾਣ ਕਰ ਰਹੇ ਨੇ ਉਸਦੇ ਆਪਣੇ ਧੀ-ਪੁੱਤਰ ਵੀ ਉਸ ਨੂੰ ਹੀਣੀ ਸਮਝਦੇ ਹਨ। ਇਸ ਲਈ ਔਜਲਾ ਸਾਹਿਬ
ਥੋੜ੍ਹਾ ਹੋਰ ਅਧਿਐਨ ਕਰੋ ਇਸ ਵਿਸ਼ੇ ਤੇ ਫੇਰ ਲਿਖਿਓ ਕੁੱਝ। ਨਹੀਂ ਤਾਂ ਇਹ ਕੰਮ ਬਾਕੀਆਂ ਲਈ ਛੱਡ
ਦਿਓ। ਆਪਣੇ ਪੈਂਤੀ ਅੱਖਰਾਂ ਦੇ ਵਿੱਚ ਛੇ ਹੋਰ ਮਿਲ ਕੇ ਪਹਿਲਾਂ 41 ਬਣੇ ਤੇ ਫਿਰ ਲਗਾਂ-ਮਾਤਰਾਂ
ਨਾਲ਼ ਅਵਾਜ਼ਾਂ ਹੋਰ ਜ਼ਿਆਦਾ ਹੋ ਗਈਆਂ ਹਨ। ਇਸ ਖੂਬੀ ਦਾ ਆਨੰਦ ਮਾਣੋ ਔਜਲਾ ਸਾਹਿਬ, ਸਾਨੂੰ ਨਾ ਘੂਰੋ।
ਅਸੀਂ ਆਪਣੀ ਪੰਜਾਬੀ ਨੂੰ ਭਵਿੱਖ ਦੀ ਅਗਵਈ ਕਰਦਾ ਦੇਖਣਾ ਚਾਹੁੰਦੇ ਹਾਂ।
ਜੱਸੀ (ਜਸਵਿੰਦਰ ਸੰਧੂ)
ਬਰੈਂਪਟਨ, ਓਂਟੈਰੀਓ
07/02/16)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸਰਦਾਰ ਗੁਰਮੀਤ ਸਿੰਘ ਜੀ,
ਗੁਰੂ ਫਤਹਿ ਪਰਵਾਨ ਕਰਨਾਂ ਜੀ।
ਦਾਸ ਨੇਂ ਆਪ ਜੀ ਦੇ ਲੇਖ ਤੇ ਜੋ ਟਿੱਪਣੀਂ ਕੀਤੀ ਸੀ, ਉਹ ਇਸ ਸੋਚ ਨਾਲ
ਕੀਤੀ ਸੀ ਜੀ ਕਿ, ਜਿਵੇਂ ਕਿ ਇੱਕ ਹੀ ਪਰਿਵਾਰ ਦੇ ਦੋ ਮੈਂਬਰ ਆਪਣੇਂ ਕਿਸੇ ਘਰੇਲੂ ਸਾਂਝੇ ਮਸਲੇ ਤੇ
ਵਿਚਾਰ ਕਰ ਰਹੇ ਹੋਣ। ਕਿਸੇ ਮਸਲੇ ਦਾ ਹੱਲ ਖੋਜ ਰਹੇ ਹੋਣ। ਆਪ ਜੀ ਇੱਕ ਸ਼ਰੋਮਣੀਂ ਵਿਦਵਾਨ ਹੋ। ਦਾਸ
ਆਪ ਜੀ ਦਾ ਧਿਆਨ ਆਪਣੇਂ ਇੱਕ ਸਾਂਝੇ ਅਤੇ ਬਹੁਤ ਵੱਡੇ ਮਸਲੇ ਵੱਲ ਦਿਵਾਉਣਾਂ ਚਾਹੁੰਦਾ ਹੈ ਜੀ।
ਮੈਨੂੰ ਯਕੀਨ ਹੈ ਜੀ ਕਿ ਇਸ ਮਸਲੇ ਦੀ ਵਿਚਾਰ ਨਾਲ ਦਸਮ ਗ੍ਰੰਥ ਵਰਗੇ ਹੋਰ ਵੀ ਸੈਕੜੇ ਹੀ ਮਸਲੇ
ਆਪਣੇਂ ਆਪ ਹੀ ਮੁੱਢੋਂ ਹੀ ਹੱਲ ਹੋ ਸੱਕਦੇ ਗੇ। ਇਸ ਤਰਾਂ ਦੇ ਸੱਭ ਮਸਲਿਆਂ ਦੇ ਹੱਲ ਵਾਸਤੇ ਮੇਰੇ
ਪਾਸ ਵੀ ਇੱਕ ਸੁਝਾਉ, ਜਾਂ ਇੱਕ ਤਰੀਕਾ ਹੈ ਜੀ। ਜੋ ਮੈਂ ਆਪ ਸੱਭ ਨਾਲ ਸਾਂਝਾ ਕਰਨਾਂ ਚਾਹੁੰਦਾ ਹਾਂ
ਜੀ।
ਮੇਰਾ ਇਹ ਸੁਝਾਉ ਜਾਂ ਤਰੀਕਾ
ਗੁਰਮੱਤ
ਤੇ ਆਧਾਰਤ ਹੈ ਜੀ। ਅਤੇ
ਮੇਰੇ ਇਸ ਲੇਖ ਪੱਤਰ ਦਾ ਮੁੱਖ ਵਿਸ਼ਾ "
ਗੁਰਮੱਤ"
ਹੈ ਜੀ, ਅਤੇ ਗੁਰਮੱਤਿ ਸੁਖ
ਅਤੇ ਸ਼ਾਤੀ ਦੀ ਪ੍ਰਤੀਕ ਹੈ ਜੀ।
ਮੇਰਾ ਅਤੇ ਤੁਹਾਡਾ ਇੱਕ ਹੀ ਪਰੀਵਾਰ ਹੈ। ਜਿੱਥੋਂ ਤੱਕ ਮੇਰੀ ਆਪਣੀਂ ਗੱਲ
ਹੈ। ਮੇਰੇ ਵਾਸਤੇ ਤਾਂ ਧਰਮਾਂ ਕੌਮਾਂ ਅਤੇ ਮਜਹਬਾਂ ਆਦੀ ਦੀ ਕੋਈ ਦੀਵਾਰ ਨਹੀਂ ਹੈ। ਸਾਰਾ ਹੀ ਵਿਸ਼ਵ
ਮੇਰਾ ਪਰੀਵਾਰ ਹੈ।
ਵਿਸ਼ਵ ਸ਼ਾਂਤੀਂ ਤੇ ਸਾਡੇ ਇੱਕ ਵੀਰ ਰਿਟਾ ਕਰਨਲ ਗੁਰਦੀਪ ਸਿੰਘ ਜੀ ਇੱਕ ਲੇਖ
ਲੜੀ ਵੀ ਚਲਾ ਰਹੇ ਹਨ। ਕੌਮ ਦੇ ਭਲੇ ਦੀ ਖਾਤਰ ਸਾਰੇ ਹੀ ਵੀਰ ਆਪਣੇਂ ਆਪਣੇਂ ਹਿਸਾਬ ਨਾਲ ਯੋਗਦਾਨ
ਪਾ ਰਹੇ ਹਨ। ਮੇਰੀ ਵੀ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਜੀ।
ਸ਼ਾਤੀ ਜਾਂ ਸੁਖ-ਸ਼ਾਤੀ, ਕੁਸ਼ਲ ਮੰਗਲ, ਦੁੱਖਾਂ ਤੋਂ ਮੁਕਤੀ, ਜਾਂ ਜੰਮਣ ਮਰਨ
ਤੋਂ ਮੁਕਤੀ, ਆਦੀ ਦੇ ਸੁਖਾਂ ਦੀ ਇਸ ਕੋਸ਼ਿਸ਼ ਵਿੱਚ ਮਨੁੱਖ ਜੁਗਾਂ ਤੋਂ ਲੱਗਾ ਹੋਇਆ ਹੈ।
ਸਾਰਾ ਸੰਸਾਰ ਸੁਖ ਸ਼ਾਂਤੀ ਚਾਹੁੰਦਾ ਹੈ, ਪਰ ਸ਼ਾਤੀ ਜਾਂ ਸੁਖ ਨਹੀਂ ਮਿਲਦਾ।
ਗੁਰੂ ਨਾਨਕ ਦੇਵ ਜੀ ਨੇਂ ਤਾਂ ਸਾਰੀ ਗੱਲ ਹੀ ਮੁਕਾ ਦਿੱਤੀ ਹੈ, ਕਹਿੰਦੇ
ਹਨ।
ਨਾਨਕ ਦੁਖੀਆ ਸਭੁ ਸੰਸਾਰੁ।।
ਆਪਾਂ ਸਾਰੇ ਹੀ ਇੱਕ ਸੁਰ ਵਿੱਚ ਇਹ ਗੱਲ ਕਹਿੰਦੇ ਹਾਂ, ਕਿ ਗੁਰੂ ਨਾਨਕ ਜੀ
ਨੇਂ ਤਾਂ ਅਵਤਾਰ ਹੀ ਸੰਸਾਰ ਦੇ ਦੁਖਾਂ ਨੂੰ ਦੂਰ ਕਰਨ ਵਾਸਤੇ ਲਿਆ ਸੀ। ਅਗਲਾ ਸ਼ਬਦ ਪੜ੍ਹ ਕੇ ਦੇਖੋ,
ਇਸ ਵਿੱਚ ਗੁਰੂ ਨਾਨਕ ਜੀ ਵਰਨਣ ਕਰਦੇ ਹਨ। ਕਿ ਵੱਡੇ ਵੱਡੇ ਰਾਜੇ ਅਤੇ ਅਵਤਾਰਾਂ ਨੇਂ ਸੁਖਾਂ ਦੀ
ਖਾਤਰ ਕੀ ਕੁੱਝ ਨਹੀਂ ਕੀਤਾ, ਪਰ ਅਖੀਰ ਸਾਰੇ ਹੀ, ਰੋਂਦੇ ਹੀ ਗਏ ਹਨ। ਕਿਸੇ ਰਾਜੇ ਨਾਲੋਂ ਵੀ ਵੱਧ
ਸੁਖ ਸਾਧਨ ਕਿਸੇ ਪਾਸ ਹੋ ਸੱਕਦੇ ਹਨ। ਅਤੇ ਕੀ ਅਵਤਾਰਾਂ ਨਾਲੋਂ ਵੀ ਕੋਈ ਵੱਡਾ ਹੋ ਸੱਕਦਾ ਹੈ। ਫਿਰ
ਵੀ ਸਾਰੇ ਰੋਂਦੇ ਹੀ ਗਏ ਹਨ।
ਸਲੋਕੁ ਮਃ ੧।। ਸਹੰਸਰ ਦਾਨ ਦੇ ਇੰਦ੍ਰੁ ਰੋਆਇਆ।। ਪਰਸ ਰਾਮੁ ਰੋਵੈ ਘਰਿ
ਆਇਆ।। ਅਜੈ ਸੁ ਰੋਵੈ ਭੀਖਿਆ ਖਾਇ।।
ਐਸੀ ਦਰਗਹ ਮਿਲੈ ਸਜਾਇ।।
ਰੋਵੈ ਰਾਮੁ ਨਿਕਾਲਾ ਭਇਆ।। ਸੀਤਾ
ਲਖਮਣੁ ਵਿਛੁੜਿ ਗਇਆ।। ਰੋਵੈ ਦਹਸਿਰੁ ਲੰਕ ਗਵਾਇ।। ਜਿਨਿ ਸੀਤਾ ਆਦੀ ਡਉਰੂ ਵਾਇ।। ਰੋਵਹਿ ਪਾਂਡਵ
ਭਏ ਮਜੂਰ।। ਜਿਨ ਕੈ ਸੁਆਮੀ ਰਹਤ ਹਦੂਰਿ।। ਰੋਵੈ ਜਨਮੇਜਾ ਖੁਇ ਗਇਆ।। ਏਕੀ ਕਾਰਣਿ ਪਾਪੀ ਭਇਆ।।
ਰੋਵਹਿ ਸੇਖ ਮਸਾਇਕ ਪੀਰ।। ਅੰਤਿ ਕਾਲਿ ਮਤੁ ਲਾਗੈ ਭੀੜ।। ਰੋਵਹਿ ਰਾਜੇ ਕੰਨ ਪੜਾਇ।। ਘਰਿ ਘਰਿ
ਮਾਗਹਿ ਭੀਖਿਆ ਜਾਇ।। ਰੋਵਹਿ ਕਿਰਪਨ ਸੰਚਹਿ ਧਨੁ ਜਾਇ।। ਪੰਡਿਤ ਰੋਵਹਿ ਗਿਆਨੁ ਗਵਾਇ।। ਬਾਲੀ ਰੋਵੈ
ਨਾਹਿ ਭਤਾਰੁ।। ਨਾਨਕ ਦੁਖੀਆ
ਸਭੁ ਸੰਸਾਰੁ।। ਮੰਨੇ ਨਾਉ
ਸੋਈ ਜਿਣਿ ਜਾਇ।। ਅਉਰੀ ਕਰਮ ਨ ਲੇਖੈ ਲਾਇ।। ੧।।
ਕਿਉਂ ਰੋਇ ਸਨ ਉਹ ਸਾਰੇ? ਕਿਉਂ ਕੇ ਉਹਨਾਂ ਨੂੰ ਧੁਰ ਦਰਗਾਹੋਂ ਹੀ ਸਜਾ
ਮਿਲੀ ਸੀ। ਧੁਰ ਦਰਗਾਹੋਂ ਹੀ ਹੁਕਮ ਸੀ ਪ੍ਰਭੂ ਦਾ।
ਐਸੀ ਦਰਗਹ ਮਿਲੈ ਸਜਾਇ।।
ਕਾਹਦੀ ਸਜਾ ਮਿਲੀ ਸੀ, ਉਹਨਾਂ ਨੂੰ। ਜਾਹਰ ਹੈ, ਕਿ ਕਰਮਾਂ ਦੀ ਸਜਾ ਮਿਲੀ
ਸੀ, ਉਹਨਾਂ ਨੂੰ। (ਇਹ ਗੱਲ ਗੁਰੂ ਨਾਨਕ ਜੀ ਕਹਿ ਰਹੇ ਹਨ ਕੋਈ ਹੋਰ ਨਹੀਂ, ਕਹਿ ਰਿਹਾ)
ਦੇਖ ਲਵੋ ਪ੍ਰਭੂ ਨੇਂ ਤਾਂ ਆਪਣੇਂ ਅਵਤਾਰਾਂ ਦਾ ਵੀ ਇੱਕ ਤਿਲ ਭਰ ਦਾ ਵੀ,
ਲਿਹਾਜ ਨਹੀਂ ਕੀਤਾ।
ਪਰ ਜੇ ਅਸੀਂ ਸੁਖਾਂ ਦੀ ਆਸ ਕਰੀਏ ਤਾਂ ਕਿਵੇਂ?
ਅਸੀਂ ਅਪਣੇਂ ਆਪ ਨੂੰ ਅਕਾਲ ਪੁਰਖ (ਪਰਮਾਤਮਾਂ, ਪ੍ਰਭੂ) ਦੇ ਮੁਤਬੰਨੇ (ਗੋਦ
ਲਿਆ) ਪੁੱਤਰ ਮੰਨਦੇ ਹਾਂ। ਸਾਡੀ ਇਹ ਆਮ ਧਾਰਨਾਂ ਹੈ ਜੀ, ਕਿ ਮਰਨ ਤੋਂ ਬਾਦ ਅਸੀਂ ਸਿੱਧੇ ਅਕਾਲ
ਪੁਰਖ ਦੀ ਗੋਦ ਵਿੱਚ ਜਾ ਬੈਠਾਂ ਗੇ।
ਪਰ ਅਸੀਂ ਪਿਉ ਦਾ ਹੁਕਮ ਤਾਂ ਮੰਨਦੇ ਨਹੀਂ ਹਾਂ, ਅਤੇ ਨਾਂ ਹੀ ਅਸੀਂ ਹੁਕਮ
ਨੂੰ ਜਾਣਦੇ ਹਾਂ। ਤਾਂ ਪਿਉ ਸਾਨੂੰ ਗੋਦ ਵਿੱਚ ਕਿਵੇਂ ਬਿਠਾ ਲਵੇ ਗਾ। ਅਸੀਂ ਸੁਖੀ ਕਿਵੇਂ ਹੋਵਾਂ
ਗੇ। ਹਰੀ ਦੇ ਹੁਕਮ ਨੂੰ ਅਸੀਂ ਸਿਰਫ ਗੁਰਮੱਤਿ ਨਾਲ ਹੀ ਬੁੱਝ ਸੱਕਦੇ ਹਾਂ। ਹੋਰ ਕੋਈ ਤਰੀਕਾ ਨਹੀਂ
ਹੈ।
ਗੁਰਮਤਿ
ਹੋਇ ਤ ਹੁਕਮੁ ਪਛਾਣੈ।। ੧।। ਮ: ੧
ਹੁਕਮ ਨੂੰ ਬੁੱਝਣ ਦਾ ਵੇਲਾ ਵੀ ਅੱਜ ਹੀ ਹੈ ਸਾਡੇ ਪਾਸ।
ਕਿਸੇ ਪਾਸ ਇਹ ਵੇਲਾ ਕੁੱਝ ਸਾਲਾਂ ਦਾ ਵੀ ਹੋ ਸੱਕਦਾ ਹੈ।
ਕਿਸੇ ਪਾਸ ਕੁੱਝ ਮਹੀਨਿਆਂ ਦਾ,
ਕਿਸੇ ਪਾਸ ਕੁੱਝ ਦਿਨਾਂ ਦਾ,
ਅਤੇ ਕਿਸੇ ਪਾਸ ਕੁੱਝ
ਘੰਟਿਆਂ, ਜਾਂ ਮਿੰਟਾਂ ਦਾ ਵੀ
ਹੋ ਸੱਕਦਾ ਹੈ ਜੀ।
ਸਾਸ ਸਾਸ ਸਾਸ ਹੈ ਜੇਤੇ ਮੈ
ਗੁਰਮਤਿ ਨਾਮੁ
ਸਮਾੑਰੇ।। ਸਾਸੁ ਸਾਸੁ ਜਾਇ ਨਾਮੈ
ਬਿਨੁ ਸੋ ਬਿਰਥਾ ਸਾਸੁ ਬਿਕਾਰੇ।। ੭।।
ਸੋ ਵੀਰ ਜੀ ਜੇ ਅਸੀਂ ਝਗੜਿਆਂ ਵਿੱਚ ਹੀ ਉਲਝੇ ਰਹੇ ਤਾਂ ਵੇਲਾ ਹੱਥੋਂ ਗੁਆ
ਬੈਠਾਂ ਗੇ। ਆਉ ਆਪਾਂ ਸਾਰੇ ਝਗੜਿਆਂ ਦਾ ਹੱਲ ਵੀ ਕਰ ਲਈਏ, ਅਤੇ ਪ੍ਰਭੂ ਨਾਲ ਮਿਲਾਪ ਵੀ ਕਰ ਲਈਏ।
ਵੀਰ ਜੀ ਦਾਸ ਨੇਂ ਆਮ ਕਰਕੇ ਗੁਰਬਾਣੀਂ ਵਿਚਾਰ ਤੋਂ ਬਿਨਾਂ ਕਿਸੇ ਵੀ ਵਿਚਾਰ
ਵਿੱਚ ਕਦੇ ਭਾਗ ਨਹੀਂ ਲਿਆ। ਅਗਰ ਕਿਤੇ ਕਿਸੇ ਅਲੱਗ ਵਿਸ਼ੇ ਤੇ ਥੋੜੀ ਬਹੁੱਤ ਗੱਲ ਕੀਤੀ ਵੀ ਹੈ, ਤਾਂ
ਸਿਰਫ ਇਸ ਮਕਸਦ ਨਾਲ ਕੇ, ਉਸ ਵਿਸ਼ੇ ਨੂੰ ਸਮੇਟ ਕੇ ਗੁਰਬਾਣੀਂ ਨਾਲ ਜੋੜਿਆ ਜਾਵੇ, ਅਤੇ ਝਗੜਾ ਖੱਤਮ
ਕੀਤਾ ਜਾਵੇ।
ਅਤੇ ਆਪ ਜੀ ਦੇ ਲੇਖ ਤੇ ਟਿੱਪਣੀਂ ਕਰਨ ਦਾ ਵੀ ਮੇਰਾ ਮੁੱਖ ਮਕਸਦ ਇਹ ਹੈ
ਜੀ, ਕੇ ਇਸ ਵਿਸ਼ੇ ਨੂੰ ਵੀ ਸਮੇਟ ਕੇ, ਅਤੇ ਗੁਰਬਾਣੀਂ ਨਾਲ ਜੋੜ ਕੇ ਗੁਰਮੱਤਿ ਦਵਾਰਾ, ਹੁਣ ਇਸ
ਝਗੜੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਬੱਸ ਟਿੱਪਣੀਂ ਕਰਣ ਦਾ ਮੇਰਾ ਮੁੱਖ ਮਕਸਦ ਸਿਰਫ ਇਹੀ ਹੈ ਜੀ
ਝਗੜ ਝਗੜ ਕੇ ਅਸੀਂ ਇਸ ਸਚਾਈ ਬਾਰੇ ਸੱਭ ਨੂੰ ਕਾਫੀ ਜਾਗਰੂਕ ਕਰਾ ਚੁੱਕੇ
ਹਾਂ।
ਦਾਸ ਚਾਹੁੰਦਾ ਹੈ ਜੀ ਕਿ ਹੁਣ ਅਸੀਂ ਇਸ ਮਸਲੇ ਤੇ ਹੋਰ ਵੀ ਜਿਆਦਾ ਜਾਗਰੂਕ
ਹੋਈਏ, ਅਤੇ ਪੱਕਾ ਹੱਲ ਢੂੰਡੀਏ।
ਵਿਚਾਰ ਕਰਕੇ ਦੇਖੋ, ਇਸ ਮਸਲੇ ਤੇ ਅਸੀਂ, ਸਿਰਫ ਅਜੇ ਸੁਚੇਤ (ਜਾਗਰੂਕ) ਹੋਏ
ਹਾਂ, ਇਸ ਮਸਲੇ ਦਾ ਹੱਲ ਨਹੀਂ ਢੂੰਡ ਸਕੇ।
ਸੋ ਦਾਸ ਚਾਹੁੰਦਾ ਹੈ ਜੀ ਕਿ ਆਪਾਂ ਹੁਣ ਵਿਰੋਧ ਦੀ ਬਜਾਏ, ਗੁਰਬਾਣੀਂ ਜਾਂ
ਗੁਰਮੱਤ ਦਾ ਸਹਾਰਾ ਵੀ ਲੈ ਵੇਖੀਏ, ਅਤੇ ਗੁਰਮੱਤ ਦੇ ਸਹਾਰੇ ਇਸ ਕੰਮ ਨੂੰ ਹੋਰ ਵੀ ਅੱਗੇ ਵਧਾਈਏ।
ਗੁਰਮਤਿ
ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ।।
੭।।
ਤਾਂ ਜੋ ਜਿਹੜੇ ਵੀਰ ਦਸਮ ਗ੍ਰੰਥ ਦੇ ਹਮਾਇਤੀ ਵੀ ਹਨ, ਉਹ ਵੀ ਜਦੋਂ ਸਾਡੇ
ਵਾਂਗ ਗੁਰਬਾਣੀਂ ਦਵਾਰਾ ਸੋਚਣ ਗੇ, ਤਾਂ ਸ਼ਾਇਦ ਉਹ ਵੀ ਸਾਡੇ ਸਾਂਝੀਦਾਰ ਬਣ ਜਾਣ।
ਜੋ ਮੈਂ ਮੱਝ ਦੇ ਲਿਬੜਨ ਦੀ ਮਿਸਾਲ ਦਿੱਤੀ ਹੈ। ਉਸ ਨੂੰ ਥੋੜਾ ਹੋਰ ਵਿਸਥਾਰ
ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਲਿਬੜੀ ਹੋਈ ਮੱਝ ਨਾਲ ਜਰੂਰੀ ਨਹੀਂ ਕੇ ਉਹ ਮੱਝ ਹੀ ਲਿਬੜੇ
ਗੀ, ਜੋ ਉਸ ਨਾਲ ਗੁੱਸੇ ਨਾਲ ਖਹਿੰਦੀ ਹੈ। ਜਿਵੇਂ ਕੇ ਇੱਕ ਘਰ ਦੇ ਪਸ਼ੂ, ਦੂਸਰੇ (ਪਰਾਇ) ਘਰ ਪਸ਼ੂਆਂ
ਨਾਲ ਭਿੜਦੇ ਹਨ।
ਨਹੀਂ ਉਸ ਇਕੇ ਹੀ ਘਰ ਦੇ ਪਸੂ ਜਾਂ ਮੱਝਾਂ ਵੀ, ਆਪਸ ਵਿੱਚ ਵੀ ਤਾਂ ਲਾਡਾਂ
ਲਾਡਾਂ ਨਾਲ ਹੀ ਤਾਂ ਇੱਕ ਦੂਸਰੇ ਨਾਲ ਲੱਗ ਲੱਗ ਕੇ ਲਿਬੜ ਹੀ ਜਾਂਦੀਆਂ ਹਨ।
ਵੀਰੋ ਮੰਨ ਲਵੋ ਇੱਕ ਘਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਦੂਜਾ ਘਰ ਹੈ
ਦਸਮ ਗ੍ਰੰਥੀਆਂ ਦਾ।
ਅਕਸਰ ਕਿਸੇ (ਇਕ) ਨੇਂ ਤਾਂ ਇਹ ਦਸਮ ਗ੍ਰੰਥ ਦੀ ਕਵਾਇਦ, ਸੱਭ ਤੋਂ ਪਹਿਲੇ
ਪਹਿਲ ਸ਼ੁਰੂ ਕੀਤੀ ਹੀ ਹੈ ਨਾਂ, ਭਾਵੇਂ ਉਹ ਕੋਈ ਵੀ ਸੀ। (ਕਿਉਂ ਕੇ ਪਹਿਲੇ ਤਾਂ ਇਸ ਗ੍ਰੰਥ ਦਾ ਨਾਂ
ਬਚਿੱਤਰ ਨਾਟਕ ਸੀ) ਇੱਕ ਲਿਬੜੀ ਹੋਈ ਮੱਝ ਤੋਂ ਮੇਰਾ ਭਾਵ ਉਸ ਤੋਂ ਸੀ, ਜਿਸ ਨੇਂ ਸਭ ਤੋਂ ਪਹਿਲੇ
ਇਹ (ਕਵਾਇਦ ਸ਼ੁਰੂ ਕੀਤੀ ਸੀ। ਫਿਰ ਉਸ ਤੋਂ ਬਾਦ ਇੱਕ ਇੱਕ ਕਰਕੇ, ਹੋਰ ਵੀ ਲਿਬੜਦੀਆਂ ਗਈਆਂ, ਭਾਵ
ਹੋਰ ਵੀ ਲੋਕ ਅਗਿਆਨਤਾ ਵੱਸ ਸ਼ਰਧਾ ਜਾਂ ਭਾਵਨਾਂ ਵੱਸ, ਉਸ ਘਰ ਜਾਂ (ਗਰੁੱਪ) ਵਿੱਚ ਸ਼ਾਮਲ ਹੁੰਦੇ
ਗਏ, ।
ਪਹਿਲੇ ਪਹਿਲ ਆਪਣੇਂ ਵਿਚੋਂ ਵੀ ਕਈ ਸੱਜਣ ਉਸ ਘਰ ਵਿੱਚ ਸ਼ਾਮਲ ਸਨ। ਫਿਰ ਜਦ
ਵਿਚਾਰ ਥੋੜੀ ਕਰਨ ਨਾਲ, ਸਮਝ ਬੂਝ ਜਾਂ ਸੋਝੀ ਜਾਂ ਜਾਗਰੂਕਤਾ ਆਈ, ਤਾਂ ਕੁੱਝ ਵੀਰਾਂ ਨੇਂ ਇਸ (ਦਸਮ
ਗ੍ਰੰਥ) ਦੇ ਵਰੁੱਧ ਆਵਾਜ ਉਠਾਈ। ਹੋਲੀ ਹੌਲੀ ਸਾਡੇ ਵਿੱਚ ਜਾਗਰੂਕਤਾ ਫੈਲੀ, ਆਪ ਜੀ ਵਰਗੇ ਬਹੁੱਤ
ਸਾਰੇ ਸੱਜਨਾਂ ਨੇਂ ਇੱਕ ਜੁੱਟ ਹੋਕੇ, ਇਸ ਮੁਹਿੰਮ ਵਿੱਚ ਸ਼ਾਮਲ ਹੋ ਕੇ ਇੱਕ ਤਰਾਂ ਨਾਲ ਮੋਰਚਾ
ਖੋਲਿਆਂ। ਨਤੀਜਤਨ ਅੱਜ ਸਾਡੇ ਬਹੁੱਤੇ ਵੀਰ ਜਾਂ ਪਾਠਕ ਇਸ ਵਿਸ਼ੇ ਤੇ ਜਾਗਰੂਕ ਹੋ ਚੁੱਕੇ ਹਨ।
ਪਰ ਅਜੇ ਵੀ ਦਸਮ ਗ੍ਰੰਥ ਦੇ ਪ੍ਰਤੀ ਸਾਰੇ (ਸਾਰੀ ਕੌਮ) ਇੱਕ ਮੱਤਿ ਨਹੀਂ
ਹਨ। ਜਿਹੜੇ ਇੱਕ ਮੱਤਿ ਨਹੀਂ ਹਨ, ਹੈਨ ਤਾਂ ਉਹ ਵੀ ਸਾਡੇ ਹੀ ਭਰਾ।
ਜੋ ਮੈਂ ਆਪ ਜੀ ਨੂੰ ਸਵਾਲ ਕੀਤਾ ਸੀ ਕਿ ਕੀ ਇਹ ਛਿੱਟਾਂ (ਚਿੱਕੜ) ਨੂੰ ਸਾਫ
ਕਰਨ ਦਾ ਤਰੀਕਾ ਹੈ ਤੁਹਾਡੇ ਪਾਸ।
ਤਾਂ ਇਸ ਦਾ ਮਤਲਬ ਸੀ
"ਗੁਰਮੱਤਿ ਦਾ ਸਾਬਣ"
ਸਿਰਫ ਗੁਰਮੱਤਿ ਦੇ ਸਾਬਣ ਨਾਲ ਹੀ ਇਹ ਚਿੱਕੜ ਸਾਫ ਹੋ
ਸੱਕਦਾ ਹੈ ਜੀ।
ਸਾਡੇ ਵਿੱਚ ਦਸਮ ਗ੍ਰੰਥ ਦੇ ਪ੍ਰਤੀ ਜੋ ਜਾਗਰੂਕਤਾ ਆਈ ਹੈ। ਇਹ ਸਾਡੀ ਆਪਣੀਂ
ਸਿਆਣਪ, ਆਪਣੀਂ ਸਮਝਬੂਝ ਅਨੂੰਸਾਰ, ਚੰਗੇ ਮਾੜੇ ਜਾਂ ਗਲਤ ਜਾਂ ਠੀਕ ਦੀ ਸਾਡੀ ਪਰਖ ਦੇ ਕਾਰਣ ਆਈ
ਹੈ।
ਇਹ ਜਾਗਰੂਕਤਾ (ਗੁਰਮੱਤਿ) ਦੀ ਸਮਝ ਬੂਝ ਨਾਲ ਨਹੀਂ ਆਈ ਹੈ। ਕਿਉਂ ਕੇ
ਜਿੰਨਾਂ ਕੂ ਗੁਰਬਾਣੀਂ (ਗੁਰੂ ਗ੍ਰੰਥ ਸਾਹਿਬ) ਦਾ ਸਤਿਕਾਰ ਅਸੀਂ ਕਰਦੇ ਹਾਂ, ਉਨਾਂ ਕੂ ਤਾਂ
ਤਕਰੀਬਨ ਦਸਮ ਗ੍ਰੰਥ ਨੂੰ ਮੰਨਣ ਵਾਲੇ ਵੀ ਕਰਦੇ ਹੀ ਹਨ।
ਜੇ ਇਹ ਜਾਗਰੂਕਤਾ ਸਾਡੇ ਵਿੱਚ ਗੁਰਬਾਣੀਂ ਦਵਾਰਾ ਜਾਂ ਗੁਰਮੱਤ ਨਾਲ ਆਈ
ਹੁੰਦੀ। ਤਾਂ ਇਹ ਸਦੀਵੀਂ ਅਤੇ ਇੱਕ ਸਾਰ ਆਈ ਹੁੰਦੀ। ਭਾਵ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਵਿੱਚ ਵੀ
ਇਹ ਜਾਗਰੂਕਤਾ ਜਰੂਰ ਆ ਜਾਂਦੀ। ਕਿਉਂ ਕੇ ਗੁਰਮੱਤਿ ਸੱਭ ਵਾਸਤੇ ਬਰਾਬਰ ਸੋਚਦੀ ਹੈ।
ਸੋ ਸਾਡੀ ਇਹ ਜਾਗਰੂਕਤਾਂ ਸਾਡੀ ਆਪਣੀਂ ਸਿਆਣਪ ਦਾ ਨਤੀਜਾ ਹੈ।
ਸਾਰੇ ਸਿੱਖ ਭਰਾ ਸਾਡੀ ਸੋਚ ਜਾਂ ਸਿਆਣਪ ਨਾਲ ਕਦੇ ਵੀ ਇੱਕ ਮੱਤ ਨਹੀਂ ਹੋ
ਸਕਦੇ। ਕਿਉਂ ਕੇ ਉਹਨਾਂ ਦੀ ਆਪਣੀਂ ਇੱਕ ਆਜ਼ਾਦ ਸੋਚ ਹੈ।
ਸਾਡੀ ਇਸ (ਆਪਣੀਂ ਸਿਆਣਪ) ਵਾਲੀ ਜਾਗਰੂਕਤਾ ਦੇ ਕਾਰਨ ਦੋ ਭਾਈਆਂ (ਦੋ
ਗਰੁੱਪਾਂ) ਵਿੱਚ ਆਪਸੀ ਖਿੰਚਾਤਾਨੀ, ਈਰਖਾ ਵਿਰੋਧ, ਨਿੰਦਾ, ਅਤੇ ਝਗੜੇ ਦਾ ਮਾਹੌਲ ਜਿਹਾ ਬਣਿਆਂ
ਹੋਇਆ ਹੈ।
ਕਤ ਝਖਿ ਝਖਿ ਅਉਰਨ ਸਮਝਾਵਾ।। ਝਗਰੁ ਕੀਏ ਝਗਰਉ ਹੀ ਪਾਵਾ।। ੧੫।।
ਕਬੀਰ ਜੀ
ਕਬੀਰ ਸਾਹਿਬ ਜੀ ਆਪਣੀਂ ਬਾਣੀ ਦੁਆਰਾ ਸਾਨੂੰ ਸਮਝਾਉਂਦੇ ਹਨ। ਕਿਉਂ ਐਵੇਂ
ਕਿਸੇ ਨੂੰ (ਮਨਮੱਖਾਂ ਨੂੰ) ਸਮਝਾਉਣ ਵਾਸਤੇ ਉਹਨਾਂ ਨਾਲ ਮੱਥੇ ਭੇੜ ਕਰਦੇ ਹੋ, ਕਿਉਂ ਝੱਖ ਮਾਰਦੇ
ਹੋ, (ਝਖ ਮਾਰਨਾਂ ਕਿਸੇ ਨਾਲ ਬਕਬਾਦ ਕਰਨ ਨੂੰ ਕਹਿੰਦੇ ਹਨ,) ਕਿਉਂ ਬਹਿਸਦੇ ਹੋ, ਕਿਉਂ ਝਗੜਦੇ ਹੋ,
ਜੇ ਝਗੜਾ ਕਰ ਕੇ ਕਿਸੇ ਨੂੰ ਸਮਝਾਵੋ ਗੇ ਤਾਂ ਅੱਗੋਂ ਵੀ ਝਗੜਾ ਹੀ ਮਿਲੇ ਗਾ। ਇਸ ਤਰਾਂ ਕੋਈ ਵੀ
ਨਹੀਂ ਸਮਝ ਸਕਦਾ।
ਸਾਡਾ ਕਿਸੇ ਨੂੰ ਸਮਝਾਉਣ ਦਾ ਤਰੀਕਾ ਵਿਰੋਧ ਵਾਲਾ ਹੈ/ਸੀ। ਗੁਰਮੱਤਿ ਵਾਲਾ
ਨਹੀਂ ਸੀ। ਜੇ ਵਿਰੋਧ ਕਰਾਂ ਗੇ ਤਾਂ ਵਿਰੋਧ ਮਿਲੇ ਗਾ, ਝਗੜਾ ਕਰ ਜੇ ਕਿਸੇ ਨੂੰ ਸਮਝਾਵਾਂ ਗੇ ਤਾਂ
ਝਗੜਾ ਹੀ ਮਿਲੇ ਗਾ।
ਵੀਰ ਜੀ ਇੱਕ ਸੱਚ ਹੋਰ ਵੀ ਹੈ ਜੀ ਸਾਡੇ ਸਾਹਮਣੇਂ, ਕਿ ਇੱਕ ਮੱਤ ਤਾਂ ਅੱਜੇ
ਤੱਕ ਅਸੀਂ ਗੁਰਬਾਣੀਂ ਅਰਥਾਂ ਤੇ ਵੀ ਨਹੀਂ ਹੋ ਸਕੇ, ਤਾਂ ਹੋਰ ਅਸੀਂ ਕਿਹੜੇ ਮੁੱਦੇ ਤੇ ਇੱਕ ਮੱਤ
ਹੋਵਾਂ ਗੇ। ਅਤੇ ਕਿਸੇ ਹੋਰ ਨੂੰ ਅਸੀਂ ਇਕਮੱਤ ਕਿਵੇਂ ਕਰ ਸੱਕਦੇ ਹਾਂ।
ਗੁਰਬਾਣੀਂ ਤਾਂ ਪੂਰਨੇਂ ਹਨ ਜੀ, ਅਸੀਂ ਤਾਂ ਬੱਸ ਗੁਰੂ ਸਾਹਿਬਾਂ ਦੇ ਪਾਏ
ਹੋਇ ਪੂਰਨਿਆਂ ਦੇ ਉੱਤੇ ਉੱਤੇ ਸਿਰਫ ਕਲਮ ਹੀ ਫੇਰਨੀਂ ਹੈ। ਫਿਰ ਵੀ ਅਸੀਂ ਸਾਰੇ, ਗੁਰਬਾਣੀਂ ਅਰਥਾਂ
ਤੇ ਇੱਕ ਮੱਤ ਨਹੀਂ ਹੋ ਸਕੇ।
ਅਗਰ ਜੇ ਸਾਡੇ ਵਿੱਚ ਗੁਰਮੱਤ ਦੁਆਰਾ ਜਾਗਰੂਕਤਾ ਆ ਜਾਵੇ ਅਤੇ ਦੂਜਿਆਂ ਨੂੰ
ਵੀ ਅਸੀਂ ਗੁਰਮੱਤ ਦੁਆਰਾ ਹੀ ਜਾਗਰੂਕ ਕਰੀਏ ਜਾਂ ਸਮਝਾਈਏ, ਤਾਂ ਫਿਰ ਕਦੇ ਵੀ, ਕੋਈ ਵੀ ਝਗੜਾ ਨਹੀਂ
ਹੋਵੇ ਗਾ। ਅਤੇ ਕੋਈ ਮਸਲਾ ਹੀ ਨਹੀਂ ਰਹੇ ਗਾ।
ਇਸ ਮੁੱਖ ਮਸਲੇ (ਝਗੜੇ) ਤੋਂ ਇਲਾਵਾ ਹੋਰ ਵੀ ਹਜਾਰਾਂ ਝਗੜੇ ਹਨ, ਸਾਡੇ ਜਾਂ
ਸਾਡੀ ਕੌਮ ਦੇ ਸਾਹਮਣੇਂ।
ਜਿਨਾਂ ਬਾਰੇ ਇੱਕ ਦੂਸਰੇ ਪ੍ਰਤੀ ਵਿਰੋਧ ਹੈ। ਉਹਨਾਂ ਮਸਲਿਆਂ ਬਾਰੇ ਵੀ
ਅਸੀਂ, ਅਜੇ ਤੱਕ ਸਿਰਫ ਜਾਗਰੂਕ ਹੀ ਹੋਇ ਹਾਂ, ਕਿਸੇ ਝਗੜੇ (ਮਸਲੇ) ਦਾ ਹੱਲ ਨਹੀਂ ਹੈ ਸਾਡੇ ਪਾਸ।
ਬਿਨੁ ਬੂਝੇ ਝਗਰਤ ਜਗੁ ਕਾਚਾ।। ੪।। ਗੁਰੁ ਸਮਝਾਵੈ ਸੋਝੀ ਹੋਈ।। ਗੁਰਮੁਖਿ
ਵਿਰਲਾ ਬੂਝੈ ਕੋਈ।। ੫।। ਮ: ੧
ਸੋ ਜਾਗਰੂਕਤਾ ਦਾ ਨਤੀਜਾ ਕੀ ਨਿਕਲਿਆਂ, ਜਾਗਰੂਕਤਾ ਦਾ ਸਾਨੂੰ ਕੀ ਫਾਇਦਾ
ਹੋਇਆ। ਅਸੀਂ ਸਿਰਫ ਵਿਰੋਧ ਹੀ ਜਤਾ ਸੱਕਦੇ ਹਾਂ, ਅਤੇ ਆਪਣੇਂ ਮਨ ਵਿੱਚ ਖੁਸ਼ ਹੋ ਸੱਕਦੇ ਹਾਂ ਕਿ
ਅਸੀਂ ਜਾਗਰੂਕ ਹੋ ਗਏ ਹਾਂ। ਅਸੀਂ ਦੂਸਰਿਆਂ ਨਾਲੋਂ ਚੰਗੇ ਹਾਂ, ਦੂਸਰੇ ਬੁਰੇ ਹਨ, ਉਹ ਅਗਿਆਨੀਂ
ਹਨ, ਅਸੀਂ ਗਿਆਨੀਂ ਹਾਂ। ਜੇ ਬਰੀਕੀ ਨਾਲ ਦੇਖੀਏ ਤਾਂ, ਇਹ ਵੀਂ ਤਾਂ ਇੱਕ ਝੀਨਾਂ ਜਿਹਾ ਹੰਕਾਰ ਹੀ
ਤਾਂ ਹੈ, ਇਹ ਕੋਈ ਹੱਲ ਨਹੀਂ ਹੈ।
ਹਉਮੈ ਰੋਗੁ ਮਹਾ ਦੁਖੁ ਲਾਗਾ
ਗੁਰਮਤਿ ਲੇਵਹੁ
ਰੋਗੁ ਗਇਆ।। ੬।।
ਰੋਗ ਹਉਮੈ ਦਾ ਹੋਵੇ ਜਾਂ ਕੋਈ ਹੋਰ ਭਾਰੀ ਤੋਂ ਭਾਰੀ ਦੁੱਖ ਹੋਵੇ, ਗੁਰਮੱਤਿ
ਆਉਣ ਨਾਲ ਸਾਰੇ ਦੁਖ ਕਲੇਸ ਖਤਮ ਹੋ ਜਾਂਦੇ ਹਨ।
ਜਾਗਰੂਕਤਾ ਇੱਕ ਲਹਿਰ ਹੈ, ਜਾਗਰੂਕਤਾ ਅੱਛੀ ਗੱਲ ਹੈ, ਮਾੜੀ ਨਹੀਂ ਹੈ।
ਸਾਨੂੰ ਹੋਰ ਵੀ ਜਿਆਦਾ ਜਾਗਰੂਕਤਾ ਦੀ ਲੋੜ ਹੈ, ਪਰ ਅਸਲੀ ਜਾਗਰੂਕਤਾ ਸਾਡੇ ਵਿੱਚ ਉਸ ਸਮੇਂ ਆਵੇ
ਗੀ, ਜਦੋਂ ਸਾਨੂੰ ਗੁਰਮੱਤਿ ਦੀ ਸਮਝ ਆ ਜਾਵੇ ਗੀ। ਇਹ ਜਾਗਰੂਕਤਾ ਦੀ ਲਹਿਰ ਅੱਛੀ ਗੱਲ ਜਰੂਰ ਹੈ ਪਰ
ਇਹ ਗੁਰਮੱਤ ਨਹੀਂ ਹੈ। ਗੁਰਮੱਤਿ ਵਿੱਚ ਝਗੜਾ ਨਹੀਂ ਹੁੰਦਾ।
ਜਾਗਰੂਕ ਤਾਂ ਅਸੀਂ ਹੋਰ ਵੀ ਬਹੁੱਤ ਸਾਰੇ ਮੁੱਦਿਆਂ ਤੇ ਹੋ ਚੁਕੇ ਹਾਂ। ਪਰ
ਦਸਮ ਗ੍ਰੰਥ ਦਾ ਮੁੱਦਾ ਸੱਭ ਤੋਂ ਸੰਵੇਦਨਸ਼ੀਲ ਮੁਦਾ ਹੈ। ਕਿਉਂ ਕੇ ਇਸ ਨਾਲ ਸਾਡੀਆਂ ਧਾਰਮਿਕ
ਭਾਵਨਾਵਾਂ ਜੁੜੀਆਂ ਹੋਈਆਂ ਹਨ। ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ
ਸਨਮਾਨ ਦਾ ਸਵਾਲ ਜੁੜਿਆ ਹੋਇਆ ਹੈ।
ਪਰ ਇਹ ਸਤਿਕਾਰ ਅਤੇ ਸਨਮਾਨ, ਦੇ ਪੈਮਾਨੇਂ, ਸਾਡੇ ਮਨ ਦੀਆਂ ਭਾਵਨਾਵਾਂ ਦੇ
ਆਧਾਰ ਤੇ ਹਨ, ਗੁਰਮੱਤਿ ਦੇ ਆਧਾਰ ਤੇ ਨਹੀਂ ਹਨ। ਇਸੇ ਵਾਸਤੇ ਅਸੀਂ ਇਸ ਮਸਲੇ ਤੇ, ਦੋ ਗਰੱਪਾਂ
(ਧਿਰਾਂ) ਵਿੱਚ ਵੰਡ ਚੁੱਕੇ ਹਾਂ। ਅਤੇ ਦੋਵਾਂ ਧਿਰਾਂ ਵਿੱਚ ਵਿਰੋਧਾਭਾਸ ਚੱਲ ਰਿਹਾ ਹੈ।
ਵਿਰੋਧ ਜਤਾਉਣਾਂ ਕੋਈ ਪੱਕਾ ਹੱਲ ਨਹੀਂ ਹੈ। ਵਿਰੋਧ ਤਾਂ ਸਾਡੇ ਸਾਰੇ
ਲਿਖਾਰੀ ਵੀ ਇੱਕ ਦੂਸਰੇ ਦਾ ਕਰ ਰਹੇ ਹਨ। ਸਾਰੇ ਟੀਕਾਕਾਰਾਂ ਦੇ ਗਰਬਾਣੀਂ ਅਰਥ ਵੀ ਆਪਾ ਵਿਰੋਧੀ
ਹਨ। ਹਰ ਦੂਸਰਾ ਤੀਸਰਾ ਸਿੱਖ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਿਹਾ ਹੈ। ਇਹ ਵੇਖ ਕੇ ਸਾਡੇ ਲਿਖਾਰੀ
ਆਮ ਹੀ ਲਿਖਦੇ ਰਹਿੰਦੇ ਹਨ। ਕੋਈ ਕਹਿੰਦਾ ਹੈ, "ਸਿੱਖਾਂ ਦਾ ਬੇੜਾ ਕਿਵੇਂ ਗਰਕਿਆ" "ਸਿੱਖਾਂ ਦਾ
ਬੇੜਾ ਇਉਂ ਗਰਕਿਆ" ਕੋਈ ਕਹਿੰਦਾ ਹੈ "ਸਿੱਖੀ ਦਾ ਪਤਨ ਹੋ ਗਿਆ ਹੈ" ਕੋਈ ਕਹਿੰਦਾ ਹੈ ਸਿੱਖ ਅਕਲ ਦੇ
ਵੈਰੀ ਹਨ, ਆਦਿ ਆਦੀ,
ਇਹ ਸੱਭ ਇੱਕ ਦੂਸਰੇ ਦੇ ਖਿਲਾਫ ਵਿਰੋਧੀ ਆਵਾਜਾਂ ਹਨ। ਇਹ
ਗੁਰਮੱਤਿ
ਨਹੀਂ ਹੈ, ਹਾਂ ਅਜੇਹੀਆਂ ਗੱਲਾਂ ਕਰਨ ਵਾਲਿਆਂ ਦਾ ਨਾਮ
ਜਰੂਰ ਮਸ਼ਹੂਰ ਹੋ ਜਾਂਦਾ ਹੈ। ਸਮਾਂ ਪਾ ਕੇ ਉਹਨਾਂ ਨਾ ਨਾਮ ਇਤਿਹਾਸ ਵਿੱਚ ਸ਼ਾਮਲ ਹੋ ਜਾਂਦਾ ਹੈ।
ਦੂਰ ਨਾਂ ਜਾਉ ਅੱਜ ਦੀ ਗੱਲ ਹੀ ਲੈ ਲਵੋ ਨਾਨਕ ਸ਼ਾਹੀ ਕਲੈਂਡਰ ਦੇ ਮੁੱਦੇ ਤੇ
ਵੀ ਸਾਡੇ ਵਿਨਵਾਨਾਂ ਵਿਚ, ਆਪਣੇਂ ਘਰ ਵਿੱਚ ਹੀ ਬਹਿਸ/ ਝਗੜਾ ਹੋ ਰਿਹਾ ਹੈ। ਦਾਸ ਉਹਨਾਂ ਨੂੰ ਵੀ
ਬੇਨਤੀ ਕਰਦਾ ਹੈ ਜੀ, ਕਿ ਉਹ ਝਗੜਾ ਛੱਡ ਕੇ ਤੱਤ ਨੂੰ ਸਮਝਣ ਦੀ ਕੋਸ਼ਿਸ ਕਰਨ। ਉਹਨਾਂ ਦੇ ਝਗੜੇ ਦਾ
ਵੀ ਇਕੋ ਹੀ ਹੱਲ ਹੈ, ਜੀ ਉਹ ਹੈ ਗੁਰਮੱਤਿ।
ਨਾਨਕ ਸ਼ਾਹੀ ਕਲੈਡਰ ਦੇ ਮੁੱਦੇ ਤੇ ਵੀ ਸਿੱਖ ਕੌਮ ਦੋ ਧੜਿਆਂ ਵਿੱਚ ਵੰਡ
ਚੁੱਕੀ ਹੈ। ਸੰਤ ਸਿੰਘ ਮਸਕੀਨ ਜੀ ਵਰਗੇ ਵੀ ਇਸ ਝਗੜੇ ਵਿੱਚ ਸ਼ਾਮਲ ਸਨ। ਜੋ ਅੱਜ ਸੰਸਾਰ ਵਿੱਚ ਵੀ
ਨਹੀਂ ਰਹੇ, ਹੋਰ ਵੀ ਕਿਤਨੇਂ ਹੀ ਇਸ ਸੰਸਾਰ ਤੋਂ ਤੁਰ ਗਏ ਹਨ, ਇਸ ਝਗੜੇ ਦੇ ਸਮੇਂ ਦੌਰਾਨ। ਪਰ
ਝਗੜਾ ਅਜੇ ਵੀ ਖਤਮ ਨਹੀਂ ਹੋਇਆ। ਸਾਡੇ ਆਪਣੇਂ ਵਿਦਵਾਨਾਂ ਨੂੰ ਝਗੜਦਾ ਵੇਖ ਕੇ ਤਾਂ ਲੱਗਦਾ ਹੈ, ਕਿ
ਝਗੜਾ ਜਿਵੇਂ ਅਜੇ ਤਾਜਾ ਤਾਜਾ ਹੀ ਹੈ। ਰੱਬ ਦੀ ਦਰਗਾਹ ਵਿੱਚ ਅਜੇਹੇ ਝਗੜਿਆਂ ਦੇ ਹਮਾਇਤੀਆਂ ਨੂੰ
ਵੀ ਕੋਈ ਲਾਭ ਨਹੀਂ ਹੋਣਾਂ, ਅਤੇ ਵਿਰੋਧੀਆਂ ਨੂੰ ਵੀ ਕੋਈ ਲਾਭ ਨਹੀਂ ਹੋਣਾਂ। ਇਹ ਅੇਵੇਂ ਝਖ ਮਾਰਨ
ਵਾਲੀ ਗੱਲ ਹੈ।
ਅਜੇਹਾ ਕਰ ਕੇ ਅਸੀਂ ਸੱਭ ਇੱਕ ਇਤਿਹਾਸ ਜਰੂਰ ਰੱਚ ਜਾਵਾਂ ਗੇ। ਇਹ ਗੁਰਮਤਿ
ਨਹੀਂ ਹੈ। ਇਹ ਗੁਰਮਤਿ ਦਾ ਪ੍ਰਚਾਰ ਨਹੀਂ ਹੈ।
ਵੀਰੋ ਅਜੇਹੀਆਂ ਗੱਲਾਂ ਵਿਚਾਰ ਕੇ, ਮੇਰਾ ਮਨ ਦੁਖੀ ਹੋਇਆ, ਤਾਂ ਆਪ ਜੀ ਦੇ
ਨਾਲ, ਅਤੇ ਆਪ ਜੀ ਦੇ ਬਹਾਨੇਂ ਬਾਕੀ ਪਾਠਕਾਂ ਨਾਲ ਵੀ, ਗੁਰਮੱਤਿ ਦੀਆਂ ਗੱਲਾਂ ਸਾਂਝੀਆਂ ਕਰਨ ਦਾ
ਮਨ ਕੀਤਾ ਹੈ ਜੀ।
ਤਿੰਨ ਸਦੀਆਂ ਵਿੱਚ ਸਾਡੀ ਕੌਮ ਵਿੱਚ ਬਹੁੱਤ ਹੀ ਪ੍ਰਤਿਭਾਸ਼ਾਲੀ ਵਿਦਵਾਨ ਹੋਇ
ਹਨ। ਜਿਨ੍ਹਾਂ ਦਾ ਸਾਡੇ ਇਤਹਾਸ ਵਿੱਚ ਬਹੁਤ ਵੱਡਾ ਨਾਮ ਹੈ, ਅਤੇ ਐਸੇ ਵਿਦਵਾਨ ਅੱਜ ਵੀ ਹੈਨ। ਇੱਕ
ਦਿਨ ਐਸਾ ਵੀ ਆਵੇ ਗਾ, ਜਦ ਆਪ ਜੀ ਦਾ ਅਤੇ ਆਪ ਜੀ ਵਰਗੇ ਹੋਰ ਵੀ ਪ੍ਰਤਿਭਾਸ਼ਾਲੀ ਵਿਦਵਾਨਾਂ ਦੇ ਨਾਮ
ਨੂੰ ਸਾਡਾ ਇਤਿਹਾਸ ਯਾਦ ਕਰਿਆ ਕਰੇ ਗਾ।
ਪ੍ਰਤਿਭਾਸ਼ਾਲੀ ਹੋਣਾਂ, ਗੁਣਵਾਨ ਹੋਣਾਂ, ਪੜ੍ਹੇ ਲਿਖੇ ਵਿਦਵਾਨ ਹੋਣਾਂ,
ਇਤਿਹਾਸ ਦੇ ਜਾਣਕਾਰ ਹੋਣਾਂ, ਭੋਤਿਕ ਸੰਸਾਰ ਦੇ ਵਿਗਿਆਨੀਂ ਹੋਣਾਂ, ਰਾਜਨੀਤੀ ਦੇ ਚਾਣੱਕਿਆ ਹੋਣਾਂ,
ਵੱਡਾ ਨਿਆਂਕਾਰੀ ਹੋਣਾਂ, ਗੱਲ ਕੀ ਇਸ ਦੁਨੀਆਂ ਦੇ ਸਾਰੇ ਹੀ ਗੁਣਾਂ ਨਾਲ ਭਰਪੂਰ ਹੋਣਾਂ ਇੱਕ ਵਖਰੀ
ਗੱਲ ਹੈ,
ਪਰ ਗੁਰਮੱਤਿ ਇੱਕ ਵੱਖਰੀ ਗੱਲ ਹੈ।
ਵੀਰੋ ਬੇਨਤੀ ਹੈ ਜੀ ਕਿ ਐਨੀਆਂ ਕੂ ਗੱਲਾਂ ਕਰ ਕੇ ਹੁਣ ਮੈਂ ਆਪਣੇਂ ਅਸਲ
ਮਕਸਦ
ਗਰਮੱਤਿ
ਦੀ ਵਿਚਾਰ ਵੱਲ ਆਉਂਦਾ ਹਾਂ ਜੀ
ਇਹ ਪੱਤਰ/ਲੇਖ ਸੱਭ ਪਾਠਕਾਂ ਨਾਲ ਵੀ ਸਾਂਝਾ ਹੈ ਜੀ।
ਗੁਰਮੱਤਿ ਸੱਭ ਤੋਂ ਵੱਡੀ ਹੈ ਜੀ, ਇਸ ਵਕਤ ਗੁਰਮਤਿ ਦੀ ਬਹੁਤ ਲੋੜ ਹੈ ਜੀ
ਸਾਨੂੰ ਸੱਭ ਨੂੰ। ਅਸੀਂ ਗੁਰਮੱਤਿ ਤੋਂ ਬਹੁੱਤ ਦੂਰ ਹਾਂ, ਇਸੇ ਵਾਸਤੇ ਹੀ ਜਹਾਨ ਦੇ ਕੁੱਲ ਝਗੜੇ
ਸਾਡੇ ਗਲ ਵਿੱਚ ਪਏ ਹੋਏ ਹਨ। ਗੁਰਮੱਤਿ ਨਾਲ ਸੱਭ ਝਗੜੇ ਹੱਲ ਹੋ ਸੱਕਦੇ ਹਨ ਜੀ। ਸੋ ਬੇਨਤੀ ਹੈ ਜੀ
ਕਿ ਇੱਕ ਵਾਰ ਇਹ (ਗੁਰਮੱਤਿ ਵਾਲਾ) ਤਜਰਬਾ ਵੀ ਕਰ ਕੇ ਜਰੂਰ ਵੋਖੋ ਜੀ।
ਵੀਰੋ ਸਿਰਫ ਇੱਕ ਗੱਲ ਦੱਸਣ ਵਾਸਤੇ ਦਾਸ ਨੂੰ ਐਨਾਂ ਲੰਮਾ ਲੇਖ ਲਿਖਣ ਦੀ
ਲੋੜ ਪਈ। ਉਹ ਗੱਲ ਸਿਰਫ ਚਾਰ ਅੱਖਰਾਂ ਵਿੱਚ ਹੀ ਕਹੀ ਜਾ ਸੱਕਦੀ ਹੈ ਜੀ। ਅਤੇ ਉਸਦਾ ਨਾਂ ਹੈ,
"ਗੁਰਮੱਤਿ"
ਗੁਰੂ ਨਾਨਕ ਦੇਵ ਜੀ ਨੇਂ ਸਾਨੂੰ ਸਿਰਫ ਦੋ ਅੱਖਰਾਂ ਵਾਲੀ ਗੱਲ
( "ਨਾਮ")
ਸਮਝਾਉਣ ਵਾਸਤੇ, ਐਨਾਂ ਜੋਰ ਲਾ ਦਿੱਤਾ, ਪਰ ਸਾਡੀ ਸਮਝ
ਵਿੱਚ ਦੋ ਅੱਖਰ ਨਹੀਂ ਆ ਸਕੇ ਅੱਜ ਤੱਕ।
ਜੇ ਕਿਸੇ ਵੀਰ ਦੀ ਸਮਝ ਵਿੱਚ ਆ ਗਏ ਹਨ ਇਹ "ਦੋ ਅੱਖਰ" ਤਾਂ ਜਰੂਰ ਦੱਸੋ
ਜੀ।
ਫਿਰ ਇਹ ਚਾਰ ਅੱਖਰਾਂ ਦੀ ਗੱਲ ਕਿਵੇਂ ਸਮਝ ਆਵੇ ਗੀ। ਉਹ ਵੀ ਮੇਰੇ ਵਰਗੇ
ਇੱਕ ਮੂਰਖ ਦੇ ਕਹਿਣ ਤੇ। ਬਹੁਤ ਔਖਾ ਕੰਮ ਹੈ, ਪਰ ਕੋਸ਼ਿਸ਼ ਛੱਡਣੀਂ ਨਹੀਂ ਚਾਹੀਦੀ।
ਜਿਵੇਂ ਕੇ ਦਾਸ ਕੱਲ ਦੀ ਪੋਸਟ ਵਿੱਚ ਵੀ ਬੇਨਤੀ ਕਰ ਚੁੱਕਾ ਹੈ। ਕਿ ਆਪ ਜੀ
ਦੇ ਲੇਖ ਤੇ ਟਿੱਪਣੀ ਕਰ ਕੇ, ਇਸ ਬਹਾਨੇਂ ਦਾਸ ਸਾਰੇ ਝਗੜਿਆਂ ਦੇ ਹੱਲ ਵਾਸਤੇ, ਆਪ ਜੀ ਦਾ ਅਤੇ ਹੋਰ
ਪਾਠਕਾਂ ਦਾ ਧਿਆਨ
"ਗੁਰਮੱਤਿ"
ਵੱਲ ਮੋੜਨਾਂ ਚਾਹੁੰਦਾ ਸੀ ਜੀ।
ਤੁਹਾਡੇ ਲੇਖ ਦਾ ਵਰੋਧ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋ ਸੱਕਦਾ। ਅਸਲ
ਵਿੱਚ
ਇਸ ਬਹਾਨੇਂ
ਤੁਹਾਡੇ ਨਾਲ
"ਗੁਰਮਤਿ"
ਦੀ ਗੱਲ ਕਰਨ ਵਾਸਤੇ ਤੁਹਾਨੂੰ ਸਿਰਫ ਟੋਕਿਆ ਹੈ। ਇੱਕ ਸੱਭ
ਤੋਂ ‘ਅਹਿਮ ਮਸਲੇ`
ਦੀ ਅਹਿਮੀਅਤ ਨੂੰ ਦਰਸਾਉਣ ਵਾਸਤੇ, ਇੱਕ ਬਹੁਤ ਹੀ ‘ਅਹਿਮ
ਮੁੱਦੇ` ਦਾ ਸਿਰਫ ਸਹਾਰਾ ਲਿਆ ਹੈ ਦਾਸ ਨੇਂ, ਹੋਰ
ਕੁੱਝ ਵੀ ਨਹੀਂ ਹੈ।।
ਜਿਸ ਤਰਾਂ,
"ਗੁਰੂ ਗ੍ਰੰਥ ਸਾਹਿਬ"
ਦੇ ਮੁਕਾਬਲੇ ‘ਦਸਮ ਗ੍ਰੰਥ` ਲੱਖਾਂ ਹਿੱਸੇ, ਜਾਂ ਕਰੋੜਾਂ
ਗੁਣਾਂ ਦੂਰ ਹੈ।
ਇਸੇ ਤਰਾਂ, ਇਸ (ਦਸਮ ਗ੍ਰੰਥ) ਦੇ ਝਗੜੇ ਨਾਲੋਂ
"ਗੁਰਮਤਿ"
ਦਾ ਝਗੜਾ ਤਾਂ ਹੋਰ ਵੀ ਲੱਖਾਂ ਹੀ ਗੁਣਾਂ ਵੱਡਾ (ਜਾਂ
ਵਿਚਾਰ ਯੋਗ) ਹੈ।
ਇਸ ਵਾਸਤੇ ਜਿਤਨਾਂ ਜੋਰ ਅਸੀਂ ਇਸ (ਦਸਮ ਗ੍ਰੰਥ) ਦੇ ਝਗੜੇ ਤੇ ਲਾਇਆ ਹੈ,
ਹੁਣ ਸਾਡਾ ਧਰਮ ਬਣਦਾ ਹੈ ਕਿ ਉਸ ਨਾਲੋਂ ਵੀ ਕਈ ਗੁਣਾਂ ਜੋਰ ਸਾਨੂੰ ਹੁਣ "ਗੁਰਮੱਤਿ" ਨੂੰ ਸਮਝਣ
ਅਤੇ ਪ੍ਰਚਾਰਣ ਤੇ ਲਾਉਣਾਂ ਚਾਹੀਦਾ ਹੈ ਜੀ।
ਜਿਵੇਂ ਕੇ ਦਾਸ ਪਹਿਲੇ ਵੀ ਬੇਨਤੀ ਕਰ ਚੁੱਕਾ ਹੈ ਜੀ ਕਿ ਮਰਨ ਤੋਂ ਬਾਦ ਇਸ
(ਦਸਮ ਗ੍ਰੰਥ) ਦੇ ਝਗੜੇ ਦਾ ਨਾਂ ਤਾਂ ਵਿਰੋਧੀਆਂ ਨੂੰ ਕੋਈ ਲਾਭ ਹੋਣਾਂ ਹੈ, ਅਤੇ ਨਾਂ ਹੀ
ਹਮਾਇਤੀਆਂ ਨੂੰ ਕੋਈ ਲਾਭ ਹੋਣਾਂ ਹੈ। ਏਨਾਂ ਕੂ ਤਾਂ ਆਪ ਜੀ ਵੀ ਸਮਝ ਹੀ ਸੱਕਦੇ ਹੋ। ਪਰ ਗੁਰਮੱਤਿ
ਤੋਂ ਦੂਰ ਹੋ ਕੇ ਕੀ ਨੁਕਸਾਨ ਹੋਣਾਂ ਹੈ। ਇਹ ਆਪ ਜੀ ਵਰਗੇ ਪ੍ਰਮੁੱਖ (ਸ਼੍ਰੋਮਣੀਂ) ਵਿਦਵਾਨਾਂ ਨੂੰ
ਦੱਸਣ ਦੀ ਲੋੜ ਨਹੀਂ ਹੈ।
ਮੇਰਾ ਇੱਕ ਬਹੁਤ ਕਠਿਨ ਜਿਹਾ ਸਵਾਲ ਹੈ ਜੀ ਆਪ ਜੀ ਨੂੰ। ਕਿ ਕੀ ਸਾਡੇ
ਇਹਨਾਂ ਤਿੰਨ ਸਦੀਆਂ ਦੇ ਇਤਿਹਾਸ ਵਿੱਚ ਕੋਈ ਐਸਾ ਵਿਦਵਾਨ ਵੀ ਹੋਇਆ ਹੈ, ਜੋ (ਇਤਿਹਾਸ ਜਾਂ ਹੋਰ
ਸੱਭ ਵੱਡੇ ਵੱਡੇ ਗੁਣਾਂ ਤੋਂ ਇਲਾਵਾ) ਗੁਰਮੱਤਿ ਨੂੰ ਵੀ ਜਾਣਦਾ ਹੋਵੇ, ਕੀ ਤੁਸੀਂ ਉਸ ਦਾ ਨਾਂ ਦੱਸ
ਸੱਕਦੇ ਹੋ? ਜਾਂ ਅੱਜ ਹੀ ਕੋਈ ਐਸਾ ਵਿਦਵਾਨ ਹੈ ਸਾਡੀ ਪੂਰੀ ਸਿੱਖ ਕੌਮ ਵਿਚ, ਜੋ ਗੁਰਮੱਤਿ ਨੂੰ
ਜਾਣਦਾ ਹੋਵੇ? ਜਾਂ ਕਿ ਕੀ ਤੁਸੀਂ ਹੀ ਗੁਰਮੱਤਿ ਨੂੰ ਜਾਣਦੇ ਹੋ? ਇਸ ਸਵਾਲ ਦਾ ਉੱਤਰ ਦੇਣ ਦੀ
ਕਿਰਪਾਲਤਾ ਜਰੂਰ ਕਰਨੀ ਜੀ। ਵੀਰ ਜੀ ਮੈਂ ਜਾਣਦਾ ਹਾਂ ਜੀ ਕਿ
ਇਹ ਸਵਾਲ ਬਹੁਤ ਸਖਤ ਹੈ ਜੀ, ਅਤੇ ਇਸ ਸਵਾਲ ਨੂੰ ਅਨੈਤਿਕ ਜਾਂ ਕੁੱਝ ਹੋਰ
ਵੀ ਸਮਝਿਆ ਜਾ ਸੱਕਦਾ ਹੈ। ਪਰ ਇਸ ਸਵਾਲ ਨੂੰ ਕੌੜੀ ਦਵਾਈ ਦੀ ਤਰਾਂ ਨਿਗਲਣ ਦੀ ਬਹੁਤ ਹੀ ਲੋੜ ਹੈ
ਜੀ ਸੱਭ ਨੂੰ। ਭਾਵ ਇਸ ਸਵਾਲ ਤੇ ਸੱਭ ਨੂੰ ਚਿੰਤਨ ਕਰਨ ਦੀ ਸਖਤ ਜਰੂਰਤ ਹੈ ਜੀ। ਸੋ ਇਹ ਸਵਾਲ
ਪੁੱਛਣ ਵਾਸਤੇ ਦਾਸ ਨੂੰ ਮਾਫ ਕਰ ਦੇਣਾਂ ਜੀ, ਇਹ ਸਵਾਲ ਤੁਹਾਡੇ ਸੱਭ ਦੇ ਹਿੱਤ ਵਾਸਤੇ ਬਹੁਤ ਜਰੂਰੀ
ਹੈ ਜੀ।
ਦਾਸ ਨੇਂ ਸੱਭ ਵੀਰਾਂ ਦੇ ਸਾਹਮਣੇਂ
"ਗੁਰਮੱਤਿ"
ਦਾ ਮੁੱਦਾ ਉਠਾ (ਰੱਖ) ਦਿੱਤਾ ਹੈ ਜੀ।
ਅੱਗੇ ਹੁਣ ਆਪਣੀਂ ਸੱਭ ਵੀਰਾਂ ਦੀ ਮਰਜੀ ਹੈ ਜੀ, ਕਿ ਭਾਵੇਂ ਅਸੀਂ ਇਸ
"ਮੁੱਦੇ"
ਨੂੰ ਲੈ ਕੇ ਝਗੜਾ ਕਰੀਏ ਜਾਂ ਫਿਰ ਸੰਵਾਦ ਕਰੀਏ। ਸੰਵਾਦ
ਦੀ ਆਸ ਤਾਂ ਬਹੁਤ ਮੱਧਮ ਹੈ, ਪਰ ਆਸ ਤਾਂ ਕੀਤੀ ਹੀ ਤਾਂ ਜਾ ਸੱਕਦੀ ਹੈ ਜੀ,
ਕਿ ਕਾਸ਼ ਕਿਤੇ ਅਸੀਂ ਵੀ ਇਸਾਈਆਂ ਵਰਗੀ ਸਭਿਅ ਕੌਮ ਦੀ ਤਰਾਂ ਮਿਲ ਬੈਠ ਕੇ,
ਔਖੇ ਤੋਂ ਔਖੇ ਮੁੱਦਿਆਂ ਤੇ ਸੋਚ ਸਕੀਏ। ਅੱਜ ਤੱਕ ਤਾਂ ਅਸੀਂ
"ਸੋਚ"
ਤੋਂ ਕੋਹਾਂ ਹੀ ਦੂਰ ਰਹੇ ਹਾਂ। (ਪਰ ਝਗੜਾ ਸਾਡੀ ਜੇਬ
ਵਿੱਚ ਹੈ) ਸੋਚ ਤੋਂ ਸਾਨੂੰ ਇੱਕ ਡਰ ਜਿਹਾ ਲੱਗਦਾ ਹੈ। ਇੱਕ ਅਗਿਆਤ ਜਿਹਾ ਖਤਰਾ ਮਹਿਸੂਸ ਹੁੰਦਾ
ਹੈ। ਇੱਕ ਸਾਜਿਸ਼ ਦੀ ਬੂ ਆਉਂਦੀ ਹੈ। ਇਤਨੇਂ ਖਤਰਿਆਂ ਨੂੰ ਪਾਰ ਕਰ ਕੇ
"ਗੁਰਮੱਤਿ"
ਤੱਕ ਪਹੁੰਚਣਾਂ ਬਹੁਤ ਕਠਿਨ ਕੰਮ ਹੈ ਜੀ।
ਸ਼ਾਇਦ ਇਸ ਵਾਸਤੇ ਹੀ ਅਸੀਂ ਅੱਜ ਤੱਕ ਗੁਰਮੱਤਿ ਤੱਕ ਪਹੁੰਚ ਨਹੀਂ ਪਾਏ ਹਾਂ।
ਸੋਚ ਤੋਂ ਅਸੀਂ ਪਾਸਾ ਜਿਹਾ ਵੱਟ ਜਾਂਦੇ ਹਾਂ, ਪਰ ਝਗੜੇ ਨੂੰ ਅਸੀਂ ਆਪਣਾਂ ਜਨਮ ਸਿੱਧ ਅਧਿਕਾਰ
ਸਮਝਦੇ ਹਾਂ। ਸੋਚ ਕੋਈ ਮਾੜੀ ਚੀਜ ਨਹੀਂ ਹੈ ਜੀ, ਸੋਚਣਾਂ ਅਕਲਮੰਦਾ ਦਾ ਕੰਮ ਹੈ ਵੀਰੋ, ਜਰੂਰ ਸੋਚੋ
ਜੀ। ਸੋਚ ਤੋਂ ਡਰਨਾਂ ਨਹੀਂ ਚਾਹੀਦਾ, ਹਾਂ ਝਗੜੇ ਤੋਂ ਜਰੂਰ ਡਰਨਾਂ ਚਾਹੀਦਾ ਹੈ। ਗੁਰਮੱਤਿ ਦੀ ਸੋਚ
ਕਰਨ ਲੱਗਿਆਂ ਸਾਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਗੁਰਮੱਤਿ ਜਿੱਥੋਂ ਵੀ ਮਿਲੇ, ਜਿੱਸ ਵੀ
ਕੀਮਤ ਤੇ ਮਿਲੇ ਲੈ ਲੈਣੀਂ ਚਾਹੀਦੀ ਹੈ। ਇਥੋਂ ਤੱਕ ਕਿ ਜੇ ਸਿਰ ਦੀ ਕੀਮਤ ਦੇ ਕੇ ਵੀ ਗੁਰਮੱਤਿ ਮਿਲ
ਜਾਵੇ ਤਾਂ ਇਸ ਤੋਂ ਸਸਤਾ ਅਤੇ ਫਾਇਦੇ ਮੰਦ ਸੌਦਾ ਹੋਰ ਕੋਈ ਨਹੀਂ ਹੋ ਸੱਕਦਾ। ਗੁਰਮੱਤਿ ਸਿਰਫ
ਗੁਰਮੱਤਿ ਦੁਆਰਾ ਹੀ ਮਿਲਦੀ ਹੈ, ਜਿਸ ਤਰਾਂ ਦੀਵੇ ਨਾਲ ਦੀਵਾ ਜਗਦਾ ਹੈ।
ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰਿ ਗਲਿ ਮਿਲਿ ਮੇਲਿ ਮਿਲਾਵੈਗੋ।। ੫।।
ਇਸ ਪੰਕਤੀ ਵਿੱਚ ਤਿੰਨ ਵਾਰ ਗੁਰਮੱਤਿ ਲਫਜ਼ ਆਇਆ ਹੈ। ਪਹਿਲਾ ਹੈ ਗੁਰਮੱਤਿ
ਦਾ ਮਾਲਕ (ਗੁਰੂ), ਦੂਜਾ ਹੈ ਮਾਲਕ ਤੋਂ ਗੁਰਮੱਤ ਲੈ ਕੇ, ਤੀਜਾ ਹੈ ਫਿਰ ਉਸ ਗੁਰਮੱਤ ਨਾਲ ਹਰੀ ਨੂੰ
ਧਿਆਉਣਾਂ।
ਗੁਰਮੱਤਿ ਲੈ ਕੇ ਗੁਰਮੱਤਿ ਨਾਲ ਜਦ ਅਸੀਂ ਹਰੀ ਨੂੰ ਧਿਆਵਾਂ ਗੇ, ਤਾਂ ਫਿਰ
ਹਰੀ ਸਾਨੂੰ ਆਪਣੇਂ ਗਲ ਨਾਲ ਲਾ ਲਵੇ ਗਾ, ਭਾਵ ਫਿਰ ਅਸੀਂ ਹਰੀ ਨਾਲ ਮਿਲ ਜਾਵਾਂ ਗੇ। ਜੋਤੀ ਨਾਲ
ਜੋਤ ਰਲ ਜਾਵਾਂ ਗੇ।
ਸੰਸਾਰ ਵਿੱਚ ਗੁਰਮੱਤਿ ਨਾਲੋਂ ਲਾਹੇਵੰਦਾ ਸੌਦਾ ਹੋਰ ਕੋਈ ਨਹੀਂ ਹੈ ਜੀ।
ਗੁਰਮੱਤਿ ਧਰਤੀ ਦੇ ਸਮਾਨ ਹੈ, ਸੱਭ ਕੁੱਝ ਗੁਰਮੱਤ ਵਿਚੋਂ ਹੀ ਪੈਦਾ ਹੋਣਾਂ ਹੈ, ਸੱਭ ਕੁੱਝ ਗੁਰਮੱਤ
ਵਿਚੋਂ ਹੀ ਮਿਲਣਾਂ ਹੈ। ਗੁਰਮੱਤਿ ਪ੍ਰਮਾਤਮਾਂ ਨਾਲੋਂ ਵੀ ਵੱਡੀ ਹੈ। ਅੱਗੇ ਗੁਰਮੱਤਿ ਦੀਆਂ ਕੁੱਝ
ਮਿਸਾਲਾਂ ਗੁਰਬਾਣੀ ਵਿਚੋਂ ਦਿੱਤੀਆਂ ਹਨ ਜੀ।
ਗੁਰਮੱਤਿ ਦਾ ਸੱਭ ਤੋਂ ਵੱਡਾ ਲਾਭ ਇਹ ਹੁੰਦਾ ਹੈ। ਕਿ
ਪੂਰਨ ਪੂਰਿ ਰਹਿਆ ਸਭ ਆਪੇ
ਗੁਰਮਤਿ
ਨਦਰੀ ਆਵਣਿਆ।। ੭।। ਮ: ੩
ਕਿ ਉਹ ਪ੍ਰਮਾਤਮਾਂ ਜੋ ਕਣ ਕਣ ਵਿੱਚ ਸਮਾਇਆ ਹੋਇਆ ਹੈ ਪਰ (ਛੁਪਿਆ ਹੋਇਆ
ਹੈ) ਕਿਸੇ ਤਰਾਂ ਵੀ ਦਿਖਾਈ ਨਹੀਂ ਦੇਦਾ, ਉਹ ਪ੍ਰਮਾਤਮਾਂ ਵੀ ਗੁਰਮੱਤਿ ਨਾਲ ਦਿੱਸਣ ਲੱਗ ਪੈਂਦਾ
ਹੈ, ਅਤੇ ਸਾਨੂੰ ਪ੍ਰਮਾਤਮਾਂ ਬਾਰੇ ਕੋਈ ਭੁਲੇਖਾ ਨਹੀਂ ਰਹਿੰਦਾ। ਇਸ ਵਾਸਤੇ ਹੀ ਗੁਰਮੱਤਿ
ਪ੍ਰਮਾਤਮਾਂ ਨਾਲੋਂ ਵੀ ਵੱਡੀ ਹੈ। ਪ੍ਰਮਾਤਮਾਂ ਵੀ ਗੁਰਮੱਤਿ ਦੇ ਵਿਚੋਂ ਹੀ ਪੈਦਾ ਹੁੰਦਾ ਹੈ।
ਗੁਰਮਤਿ
ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ
ਮਝਾਰਾ ਹੇ।। ੪।। ਮ: ੧
ਮਰਣ ਤੋਂ ਬਾਦ ਜਿਸ ਘਰ ਵਿੱਚ ਅਸੀਂ ਜਾ ਕੇ ਅਸੀਂ ਰਹਿਣਾਂ ਹੈ। ਜਾਂ ਜਿੱਸ
ਘਰ ਵਿੱਚ ਪਹੁੰਚ ਕੇ ਜਨਮ ਮਰਨ ਖਤਮ ਹੋ ਜਾਂਦਾ ਹੈ, ਅਤੇ ਦੁਬਾਰਾ ਕਦੇ ਵੀ ਜਨਮ ਨਹੀਂ ਹੁੰਦਾ, ਉਸ
ਘਰ ਦੀ ਖੋਜ ਵੀ ਅਸੀਂ ਗੁਰਮੱਤਿ ਦੁਆਰਾ ਹੀ ਕਰ ਸੱਕਦੇ ਹਾਂ।
ਗੁਰਮਤਿ
ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ
ਗੁਰ ਸਬਦਿ ਬੁਝਈਆ।। ੪।।
ਲੋਭ ਮੋਹ ਤ੍ਰਿਸ਼ਨਾਂ ਕ੍ਰੋਧ ਹੰਕਾਰ ਆਦੀ ਦੀ ਅਗਨੀਂ, ਨੂੰ ਬੁਝਾਉਣ ਵਾਸਤੇ
ਨਾਮ ਦਾ ਅੰਮ੍ਰਿਤ ਰੂਪੀ ਜਲ ਚਾਹੀਦਾ ਹੁੰਦਾ ਹੈ। ਉਹ ਨਾਮ ਅੰਮ੍ਰਿਤ ਜਲ ਵੀ ਗੁਰਮੱਤਿ ਵਿਚੋਂ
ਮਿਲਣਾਂ ਹੈ।
ਬਿਖੁ ਸੇ ਅੰਮ੍ਰਿਤ ਭਏ
ਗੁਰਮਤਿ
ਬੁਧਿ ਪਾਈ।।
ਸਾਰਾ ਸੰਸਾਰ ਬਿੱਖ ਦੇ ਸਮਾਨ ਹੈ। ਪਰ ਜੇ ਗੁਰਮੱਤਿ ਮਿਲ ਜਾਵੇ, ਗੁਰਮੱਤਿ
ਵਾਲੀ ਬੁੱਧੀ ਹੋ ਜਾਵੇ ਸਾਡੀ ਤਾਂ ਬਿੱਖ ਵੀ ਅੰਮ੍ਰਿਤ ਬਣ ਜਾਂਦੀ ਹੈ।
ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ
ਗੁਰਮਤਿ
ਨਾਮਿ ਪ੍ਰਗਾਸਾ।।
ਜੇ ਸਾਨੂੰ ਗੁਰਮੱਤਿ ਮਿਲ ਜਾਵੇ ਤਾਂ, ਭਲੇ ਅਤੇ ਬੁਰੇ, ਗਲਤ ਜਾਂ ਠੀਕ ਦੀ,
ਜਾਂ ਸੱਚ ਦੀ ਪਰਖ ਕਰਨ ਵਾਲੀ ਬੁੱਧੀ (ਬਿਬੇਕ ਬੁੱਧੀ) ਮਿਲ ਜਾਂਦੀ ਹੈ। ਫਿਰ ਅਸੀਂ ਸਦਾ ਵਾਸਤੇ
ਸੁਖੀ ਹੋ ਜਾਂਦੇ ਹਾਂ। ਨਾਮ ਦਾ ਪ੍ਰਕਾਸ਼ ਸਾਡੀ ਅਗਿਆਨਤਾ ਅਤੇ ਦੁੱਖਾਂ ਦੇ ਸਾਰੇ ਅੰਧੇਰੇ ਦੂਰ ਕਰ
ਦੇਂਦਾ ਹੈ।
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ।। ੨।।
ਗੁਰਮੱਤਿ ਤੇ ਚੱਲ ਕੇ, ਗੁਰਮੱਤਿ ਤੇ ਅਮਲ ਕਰ ਕੇ ਕਰੋੜਾਂ ਹੀ ਜਨਮਾਂ ਜਨਮਾਂ
ਦੇ ਪਾਪ ਅਤੇ ਗੁਨਾਂਹ ਵੀ ਮਾਫ ਹੋ ਜਾਂਦੇ ਹਨ।
ਘਰ ਮਹਿ ਵਸਤੁ ਅਗਮ ਅਪਾਰਾ।।
ਗੁਰਮਤਿ
ਖੋਜਹਿ ਸਬਦਿ ਬੀਚਾਰਾ।।
ਸ਼ਬਦ ਸ਼ਬਦ ਸਾਰੇ ਹੀ ਕਹਿੰਦੇ ਹਨ ਪਰ ਸ਼ਬਦ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ।
ਪਰ ਜੇ ਸਾਨੂੰ ਗੁਰਮੱਤਿ ਮਿਲ ਜਾਵੇ ਤਾਂ ਅਸੀਂ ਸ਼ਬਦ ਨੂੰ ਵੀ ਬੁੱਝ ਸੱਕਦੇ ਹਾਂ। ਸ਼ਬਦ ਹੀ ਅਗੰਮ ਅਤੇ
ਆਪਾਰ ਵਸਤੂ ਹੈ, ਅਤੇ ਉਹ ਸਾਡੇ ਸਰੀਰ ਦੇ ਅੰਦਰ ਹੈ। ਪਰ ਉਹ ਮਿਲਣੀਂ ਗੁਰਮੱਤਿ ਦੀ ਚਾਬੀ ਨਾਲ
ਆਪਣੇਂ ਘਰ (ਸਰੀਰ) ਦਾ ਤਾਲਾ ਖੋਲ ਕੇ ਹੈ।
ਗੁਰਮਤਿ
ਨਾਮੁ ਪਰਾਪਤਿ ਹੋਇ।। ਵਡਭਾਗੀ ਹਰਿ
ਪਾਵੈ ਸੋਇ।। ੨।।
ਨਾਮ ਨਾਮ ਦੀ ਰੱਟ ਵੀ ਸਾਰੇ ਹੀ ਲਗਾ ਰਹੇ ਹਨ। ਨਾਮ ਵੀ ਗੁਰਮੱਤਿ ਵਿਚੋਂ ਹੀ
ਮਿਲਦਾ ਹੈ।
ਮਨਮੁਖਿ ਅੰਧੁਲੇ
ਗੁਰਮਤਿ
ਨ ਭਾਈ।। ਪਸੂ ਭਏ ਅਭਿਮਾਨੁ ਨ ਜਾਈ।।
੨।।
ਪਰ ਸਾਨੂੰ ਮਨਮੱਖਾਂ ਨੂੰ ਅੰਧਿਆਂ ਨੂੰ ਗੁਰਮੱਤ ਚੰਗੀ ਹੀ ਨਹੀਂ ਲੱਗਦੀ।
ਕਿਉਂ ਕੇ ਅਸੀਂ ਪਸੂਆਂ ਵਾਂਗ ਹੰਕਾਰੇ ਹੋਇ ਹਾਂ, ਹਜਾਰਾਂ ਤਰਾਂ ਦਾ ਹੰਕਾਰ ਹੈ ਸਾਡੇ ਅੰਦਰ, ਸਾਡੀ
ਆਪਣੀਂ ਮੱਤ ਦੇ ਬਰਾਬਰ ਸਾਨੂੰ ਹੋਰ ਕੋਈ ਵੀ ਮੱਤਿ ਚੰਗੀ ਨਹੀਂ ਲੱਗਦੀ। ਸਾਡਾ ਆਪਣਾਂ ਮਨ ਜੋ
ਕਹਿੰਦਾ ਹੈ, ਅਸੀਂ ਉਹੋ ਹੀ ਕਰਦੇ ਹਾਂ। ਹੰਕਾਰ ਨਾਲ ਅਸੀਂ ਆਫਰੇ ਹੋਇ ਹਾਂ।
ਪਸੂ ਭਏ ਅਭਿਮਾਨੁ ਨ ਜਾਈ
ਹੰਕਾਰੇ ਹੋਏ ਅਸੀਂ ਪਸੂਆਂ ਵਾਂਗ ਇੱਕ
ਦੂਜੇ ਨੂੰ ਢੁੱਡ ਮਾਰਦੇ ਹਾਂ।
ਗੁਰਮਤਿ
ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ
ਨਿਵਾਰੀ ਹੇ।। ੭।।
ਪਰ ਗੁਰਮੱਤਿ ਤਾਂ ਸਦਾ ਹੀ ਸੀਤਲ ਹੈ। ਗੁਰਮੱਤਿ ਹਉਮੈਂ ਨੂੰ ਮਾਰ ਦੇਂਦੀ
ਹੈ। ਅਸੀਂ ਸਾਰੇ ਗੁਰ ਸਿੱਖ ਹੋਣ ਦਾ ਦਾਅਵਾ ਕਰਦੇ ਹਾਂ। ਪਰ ਗੁਰਮੱਤਿ ਤੋਂ ਬਿਨਾਂ ਵੀ ਕੀ ਕੋਈ
ਸਿੱਖ ਹੋ ਸੱਕਦਾ ਹੈ?
ਸਿੱਖ, ਗੁਰਸਿੱਖ ਅਤੇ ਗੁਰਮੁੱਖ ਵਿੱਚ ਕੋਈ ਫਰਕ ਨਹੀਂ ਹੁੰਦਾ। ਜਿਹੜਾ
ਗੁਰਮੁੱਖ ਨਹੀਂ ਹੈ, ਉਹ ਗੁਰਸਿੱਖ ਨਹੀਂ ਹੋ ਸੱਕਦਾ, ਅਤੇ ਨਾਂ ਹੀ ਉਹ ਸਿੱਖ ਹੀ ਹੋ ਸੱਕਦਾ ਹੈ।
ਗੁਰਸਿੱਖ ਦੀ ਇੱਕ ਪਹਿਚਾਨ ਹੁੰਦੀ ਹੈ। ਗੁਰਸਿੱਖ ਦੀ ਪਹਿਚਾਨ ਇਹ ਹੈ, ਕਿ ਉਸ ਦੇ ਪਾਸ ਗੁਰਮੱਤਿ
ਹੁੰਦੀ ਹੈ। ਅਤੇ ਗੁਰਮੱਤਿ ਦੀ ਪਹਿਚਾਨ ਇਹ ਹੈ,
ਕਿ
ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ
ਮਾਰਿ ਨਿਵਾਰੀ ਹੇ। ਗੁਰਮੱਤਿ
ਸਦਾ ਹੀ ਸੀਤਲ ਹੁੰਦੀ ਹੈ, ਗੁਰਮੱਤਿ ਕਦੇ ਝਗੜਾ ਨਹੀਂ ਕਰਦੀ। ਗੁਰਮੱਤਿ ਵਿੱਚ ਜਰਾ ਵੀ ਹੰਕਾਰ ਨਹੀਂ
ਹੁੰਦਾ। ਵੀਰੋ ਕਿੰਨੀ ਸਪਸ਼ਟ ਅਤੇ ਸੌਖੀ ਜਿਹੀ ਪਹਿਚਾਨ ਹੈ ਇੱਕ ਗੁਰਮੁੱਖ ਦੀ। ਗੁਰਮੁੱਖ ਦੂਰੋਂ ਹੀ
ਦਿੱਸ ਪੈਂਦਾ ਹੈ।
ਇਸੇ ਤਰਾਂ ਹੀ ਗੁਰਬਾਣੀਂ ਅਨੁੰਸਾਰ ਅਸੀਂ ਮਨਮੁੱਖਾਂ ਦੀ ਵੀ ਪਹਿਚਾਨ ਕਰ
ਸੱਕਦੇ ਹਾਂ। ਹੋਰ ਮਨਮੁੱਖਾਂ ਦੇ ਸਿਰ ਤੇ ਕੋਈ ਸਿੰਙ ਨਹੀਂ ਉਗੇ ਹੁੰਦੇ। ਜੋ ਅਸੀਂ ਸਿੰਙਾਂ ਨੂੰ
ਟੋਹ ਕੇ ਹੀ ਮਨਮੁੱਖ ਦੀ ਪਹਿਚਾਨ ਕਰਾਂ ਗੇ। ਇਸ ਤੋਂ ਉਪਰ ਵਾਲੀ ਪੰਗਤੀ
ਮਨਮੁਖਿ ਅੰਧੁਲੇ ਗੁਰਮਤਿ ਨ ਭਾਈ।।
ਪਸੂ ਭਏ ਅਭਿਮਾਨੁ ਨ ਜਾਈ।। ੨।। ਮਨਮੁੱਖਾਂ ਦੀ
ਪਹਿਚਾਨ ਹੀ ਤਾਂ ਦੱਸ ਰਹੀ ਹੈ। ਮਨਮੁੱਖਾਂ ਨੂੰ ਗੁਰਮੱਤਿ ਦੀ ਗੱਲ ਚੰਗੀ ਹੀ ਨਹੀਂ ਲੱਗਦੀ ਹੈ।
ਗੁਰਮਤਿ
ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ
ਮਾਰੀ ਹੇ।। ੪।।
ਸਾਰੀ ਕਾਇਨਾਤ ਵਿੱਚ ਗੁਰਮੱਤਿ ਨਾਲੋਂ ਵੱਡੀ ਹੋਰ ਕੋਈ ਚੀਜ ਨਹੀਂ ਹੈ।
ਪ੍ਰਮਾਤਮਾਂ ਬਹੁਤ ਉਚਾ ਹੈ, ਪ੍ਰਮਾਤਮਾਂ ਬਹੁਤ ਵੱਡਾ ਹੈ। ਪ੍ਰਮਾਤਮਾਂ ਤੱਕ ਪਹੁੰਚਣ ਵਾਸਤੇ,
ਗੁਰਮੱਤਿ ਨਾਲੋਂ ਉਚੀ ਹੋਰ ਕੋਈ ਪੌੜੀ ਨਹੀਂ ਹੋ ਸੱਕਦੀ। ਸਿਰਫ ਗੁਰਮੱਤਿ ਦੀ ਪੌੜੀ ਨਾਲ ਹੀ
ਪ੍ਰਮਾਤਮਾਂ ਤੱਕ ਪਹੁੰਚਿਆ ਜਾ ਸੱਕਦਾ ਹੈ।
ਅਤੇ ਗੁਰਮੱਤਿ ਨਾਲੋਂ ਵੱਡਾ ਹੋਰ ਕੋਈ ਹਥਿਆਰ ਵੀ ਨਹੀਂ ਹੈ। ਹਉਮੈਂ ਦੇ
ਰਾਖਸ਼ ਨੂੰ ਸਿਰਫ ਗੁਰਮੱਤਿ ਦੇ ਗਿਆਨ ਰੂਪੀ ਹਥਿਆਰ ਜਾਂ ਤਲਵਾਰ ਨਾਲ ਹੀ ਮਾਰਿਆ ਜਾ ਸੱਕਦਾ ਹੈ।
ਗੁਰਮਤਿ
ਵਿਰਲਾ ਬੂਝੈ ਕੋਇ।। ਨਾਨਕ ਨਾਮਿ
ਸਮਾਵੈ ਸੋਇ।। ੪।।
ਗੁਰਮੱਤਿ ਗੁਰਮੱਤਿ ਸਾਰੇ ਹੀ ਕਹਿ ਰਹੇ ਹਨ, ਨਾਮ ਨਾਮ ਦਾ ਵੀ ਬਹੁਤ ਸ਼ੋਰ
ਮੱਚ ਰਿਹਾ ਹਨ। ਪਰ ਗੁਰਮੱਤਿ ਨੂੰ ਕੋਈ ਵਿਰਲਾ ਵਿਰਲਾ ਹੀ ਬੁੱਝੇ ਗਾ, ਅਤੇ ਨਾਮ ਵਿੱਚ ਵੀ ਸਿਰਫ
ਉਹੋ ਹੀ ਸਮਾਏਗਾ, ਜਿਸ ਪਾਸ ਗੁਰਮੱਤਿ ਹੋਵੇ ਗੀ।
ਮਨ ਮੇਰੇ ਗੁਰਮਤਿ ਕਰਣੀ ਸਾਰੁ।। ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ
ਮੋਖ ਦੁਆਰੁ।। ੧।। ਰਹਾਉ।।
ਗੁਰੂ ਅਮਰਦਾਸ ਕਹਿ ਰਹੇ ਹਨ, ਮਨੁੱਖ ਵਲੋਂ ਮੁਕਤੀ ਵਾਸਤੇ ਕੀਤੇ ਜਾਣ ਵਾਲੇ
ਸਾਰੇ ਹੀ ਸ਼ੁਭ ਕੰਮਾਂ, ਜੱਪ ਤੱਪ ਪੂਜਾ ਪਾਠ ਅਦਿ ਦਾ ਸਾਰ (ਤੱਤ) ਹੈ ਗੁਰਮੱਤਿ। ਗੁਰਮੱਤ ਦਵਾਰਾ ਹੀ
ਮੁਕਤੀ ਦਾ ਦਰਵਾਜਾ ਮਿਲਦਾ ਹੈ।
ਮਸਤਕਿ ਭਾਗੁ ਹੋਵੈ ਜਿਸੁ ਲਿਖਿਆ ਸੋ
ਗੁਰਮਤਿ
ਹਿਰਦੈ ਹਰਿ ਨਾਮੁ ਸਮਾੑਰਿ।। ੧।।
ਧੁਰਿ ਪੂਰਬਿ ਕਰਤੈ ਲਿਖਿਆ ਤਿਨਾ
ਗੁਰਮਤਿ
ਨਾਮਿ ਸਮਾਇ।। ੧।। ਰਹਾਉ।।
ਗੁਰਮੱਤਿ ਦਵਾਰਾ ਨਾਮ ਸਿਰਫ ਉਹਨਾਂ ਦੇ ਹਿਰਦੇ ਵਿੱਚ ਹੀ ਵੱਸਦਾ ਹੈ, ਜਿਸ
ਦੇ ਭਾਗਾਂ (ਮਸਤਕ ਵਿਚ) ਵਿੱਚ ਧੁਰੋਂ ਹੀ ਕਰਤੇ ਨੇਂ ਲਿਖਿਆ ਹੋਇਆ ਹੁੰਦਾ ਹੈ।
ਗੁਰਮਤਿ
ਛੋਡਹਿ ਉਝੜਿ ਜਾਈ।। ਮਨਮੁਖਿ ਰਾਮੁ ਨ
ਜਪੈ ਅਵਾਈ।। ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ।। ੧੫।। ਹੁਕਮੇ ਆਵੈ ਹੁਕਮੇ
ਜਾਵੈ।। ਬੂਝੈ ਹੁਕਮੁ ਸੋ ਸਾਚਿ ਸਮਾਵੈ।।
ਗੁਰਬਾਣੀਂ ਸਾਨੂੰ ਸਮਝਾਉਣ ਵਲੋਂ ਤਾਂ ਕੋਈ ਵੀ ਕਸਰ ਨਹੀਂ ਛੱਡਦੀ। ਜਿਹੜਾ
ਗੁਰਮੁੱਖ ਹੁੰਦਾ ਹੈ ਉਹ ਗੁਰੂ ਦੀ ਮੱਤਿ ਮੰਨ ਲੈਂਦਾ ਹੈ, ਹੁਕਮ ਨੂੰ ਬੁੱਝ ਲੈਂਦਾ ਹੈ। ਉਹ ਸੱਚ
(ਪ੍ਰਭੂ) ਨਾਲ ਮਿਲਾਪ ਕਰ ਲੈਂਦਾ ਹੈ।
ਜਿਹੜਾ ਮਨਮੁੱਖ ਹੁੰਦਾ ਹੈ, ਉਹ ਗੁਰੂ ਦੀ ਮੱਤਿ ਨਹੀਂ ਲੈਂਦਾ, ਆਪਣੀਂ ਮੱਤ
ਵਰਤਦਾ ਹੈ, ਆਪਣੀਂ ਸਿਆਣਪ ਨਹੀਂ ਛੱਡਦਾ। ਉਹ ਉਝੜਿ (ਜੰਗਲਾਂ ਉਜਾੜਾਂ ਦੇ) ਰਸਤੇ ਪੈ ਜਾਂਦਾ ਹੈ।
ਭਾਵ ਜਮਣ ਮਰਨ ਦੇ ਲੰਮੇਂ ਗੇੜ ਵਿੱਚ ਪੈ ਜਾਂਦਾ ਹੈ।
ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ
ਕਾਲੁ ਬੈਰਾਈ ਹੇ ਮਨਮੁੱਖ ਕੂੜ
ਦੀ ਕਮਾਈ ਕਰਦੇ ਹਨ, ਜੂਨਾਂ ਦੇ ਘੁੱਮਣ ਘੇਰ ਵਿੱਚ ਡੁੱਬ ਜਾਂਦੇ ਹਨ, ਜਮਣ ਮਰਨ ਗੋਤੇ ਖਾਦੇ ਹਨ।
ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਕਿ ਗੁਰਬਾਣੀਂ ਗੁਰਮੱਤਿ ਦਾ ਪਾਠ ਹੈ ਜੀ।
ਗੁਰਮੱਤਿ ਤੋਂ ਊਪਰ ਹੋਰ ਕੁੱਝ ਵੀ ਨਹੀਂ ਹੈ ਜੀ, ਇੱਕ ਇੱਕ ਸਵਾਸ ਨਾਲ ਆਰਜਾ ਘਟਦੀ ਜਾਂਦੀ ਹੈ ਜੀ।
ਸਾਨੂੰ ਭਾਗਾਂ ਨਾਲ ਮਨੁੱਖ ਦਾ ਜਾਮਾਂ ਮਿਲਿਆ ਹੈ ਜੀ, ਅਤੇ ਉਹ ਵੀ ਗੁਰੂ ਨਾਨਕ ਦੇ ਘਰ ਵਿਚ। ਜੇ
ਅਸਾਂ ਨੇਂ ਮਨ ਦੀ ਮੱਤ ਮਗਰ ਲੱਗ ਕੇ ਹੁਣ ਵੀ ਗੁਰਮੱਤਿ ਗੁਰਬਾਣੀਂ ਦੀ ਵਿਚਾਰ ਨਾਂ ਕੀਤੀ, ਤਾਂ
ਕਿਸੇ ਨੂੰ ਦੋਸ਼ ਨਹੀਂ ਦੇ ਸੱਕਦੇ। ਜਿਵੇਂ ਕੇ ਸਾਡਾ ਸੁਭਾਅ ਬਣ ਗਿਆ ਹੈ, ਸਾਰਾ ਹੀ ਦੋਸ਼ ਦੂਸਰਿਆਂ
ਦੇ ਸਿਰ ਮੜਨਾਂ। ਪਰ ਕੋਈ ਵੀ ਹੋਰ, ਸਾਨੂੰ ਗੁਰਬਾਣੀਂ ਦੇ ਰਸਤੇ ਤੇ ਚੱਲਣ ਤੋਂ ਨਹੀਂ ਰੋਕਦਾ। ਜੇ
ਰੋਕਦਾ ਹੈ ਤਾਂ ਸਾਡਾ ਮਨ ਹੀ ਰੋਕਦਾ ਹੈ, ਮਨ ਹੀ ਸਾਡਾ ਵੈਰੀ ਹੈ।
ਮਨ ਦੀ ਪਰਖ ਕਰੋ, ਮਨ ਗੁਰਮੱਤਿ ਨਾਲ ਵੱਸ ਆਉਣਾਂ ਹੈ। ਗੁਰਮੱਤਿ ਤੋਂ ਬਿਨਾਂ
ਹੋਰ ਕੋਈ ਚਾਰਾ ਨਹੀਂ ਹੈ। ਗੁਰਮੱਤਿ ਵਿੱਚ ਸਾਰੇ ਹੀ ਝਗੜਿਆਂ ਦਾ ਹੱਲ ਹੈ ਜੀ
ਸੋਚੋ ਸੋਚੋ ਸੋਚੋ ਮੇਰੇ ਵੀਰੋ ਭਾਇਉ ਸੋਚੋ, ਪਰ ਇਹ ਸਮਝ ਕੇ ਨਾਂ ਸੋਚੋ, ਕਿ
ਇਹ ਗੱਲ ਸੋਚਨ ਵਾਸਤੇ ਸਾਨੂੰ ਫਿਰੋਜ਼ਪੁਰੀਆ ਕਹਿ ਰਿਹਾ ਹੈ। ਇਸ ਤਰਾਂ ਸੋਚਣ ਨਾਲ ਤਾਂ ਵਿਰੋਧ ਅਤੇ
ਈਰਖਾ ਪੈਦਾ ਹੋ ਸੱਕਦੀ ਹੈ। ਇਹ ਗੱਲ (ਗੁਰਮੱਤਿ ਵਾਲੀ) ਤਾਂ ਸਭ ਵੀਰਾਂ ਨੂੰ ਕਿਸੇ ਦੇ ਕਹਿਣ ਤੋਂ
ਬਿਨਾਂ ਹੀ ਆਪਣੇਂ ਆਪ ਹੀ ਸੋਚਣੀਂ ਚਾਹੀਦੀ ਹੈ। ਇਹ ਗੱਲ ਸਾਰੇ ਗੁਰੂ ਸਾਹਿਬਾਂ ਦੀ ਬਾਣੀਂ ਕਹਿ ਰਹੀ
ਹੈ, ਮੈਂ ਨਹੀਂ ਕਹਿ ਰਿਹਾ।
ਸੋ ਸਰਦਾਰ ਗੁਰਮੀਤ ਸਿੰਘ ਜੀ ਖੁੱਦ ਹੀ ਇਹ ਗੱਲ ਸੋਚੋ (ਮੇਰੇ ਕਹਿਣ ਤੇ
ਨਹੀਂ) ਕੇ ਆਪ ਜੀ ਸ਼੍ਰੋਮਣੀਂ ਵਿਦਵਾਨ ਹੋਣ ਦੇ ਨਾਲ ਨਾਲ, ਕੀ ਆਪ ਜੀ ਦੇ ਪਾਸ ਸੱਚਮੁੱਚ ਗੁਰਮੱਤ ਵੀ
ਹੈ ਜਾਂ ਕਿ ਨਹੀਂ ਹੈ। ਹੋਰ ਵੀ ਸੱਜਣ ਜੋ ਗੁਰਮੱਤਿ ਦੇ ਜਾਂ ਹੋਰ ਕਿਸੇ ਵੀ ਤਰਾਂ ਦੇ ਪ੍ਰਚਾਰਕ ਹਨ,
ਉਹ ਖੁਦ ਵੀ ਸੋਚਣ ਕੇ ਜਿਸ ਚੀਜ (ਵਿਸ਼ੇ) ਦਾ ਉਹ ਪ੍ਰਚਾਰ ਕਰਦੇ ਹਨ, ਉਸ ਵਿਸ਼ੇ ਦੀ ਉਹਨਾਂ ਨੂੰ ਖੁਦ
ਨੂੰ, ਬੇਸਿਕ ਜਾਣਕਾਰੀ ਵੀ ਹੈ ਜਾਂ ਨਹੀਂ। ਜਾਂ ਕਿ ਉਹ ਇਹ ਕੰਮ ਸਿਰਫ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ
ਬਸ ਆਪਣੀਂ ਜੀਵਿਕਾ ਕਮਾਉਣ ਦੇ ਸਾਧਨ ਦੇ ਤੌਰ ਤੇ ਹੀ ਕਰਦੇ ਹਨ।
ਹੋਰ ਵੀ ਵੱਡੇ ਵੱਡੇ ਵਿਦਵਾਨ ਵੀਰ ਜਿਨ੍ਹਾਂ ਦਾ ਨਾਂ ਲੈਣਾਂ ਜਰੂਰੀ ਨਹੀਂ
ਹੈ। ਸਾਰੇ ਹੀ ਵੀਰ ਗੁਰਮੱਤਿ ਦੀ ਗੱਲ ਨੂੰ ਜਰੂਰ ਸੋਚਣ ਜੀ।
ਜਿਸ ਤਰਾਂ ਅਸੀਂ ਆਪਣੇਂ ਸਰੀਰ ਦਾ ਮੈਡੀਕਲ ਚੈਕਅੱਪ ਕਰਵਾਉਂਦੇ ਹਾਂ, ਇਹ
ਵੇਖਣ ਲਈ ਕੇ ਸਾਡੇ ਸਰੀਰ ਵਿੱਚ ਕੋਈ ਰੋਗ ਤਾਂ ਨਹੀਂ ਹੈ। ਜਾਂ ਰੋਗ ਹੈ ਤਾਂ ਕੀ ਹੈ, ਅਤੇ ਰੋਗ
ਕਿਹੜੀ ਸਟੇਜ ਵਿੱਚ ਹੈ। ਜਾਂ ਸਾਡੇ ਸਰੀਰ ਵਿੱਚ ਕੋਈ ਘਾਟ ਤਾਂ ਨਹੀਂ ਆ ਰਹੀ, ਜੋ ਅੱਗੇ ਜਾਕੇ ਕਿਸੇ
ਭਿਆਨਕ ਰੋਗ ਨੂੰ ਜਨਮ ਤਾਂ ਨਹੀਂ ਦੇਵੇ ਗੀ। ਜਾਂ ਕੀ ਸਾਡੇ ਸਰੀਰ ਅੰਦਰ ਕੋਈ ਭਿਆਨਕ ਰੋਗ ਸ਼ੁਰੂ ਤਾਂ
ਨਹੀਂ ਹੋ ਚੁੱਕਾ ਹੈ, ਆਦੀ ਆਦੀ।
ਖਾਸ ਕਰ ਬੁਡਾਪੇ ਵਿਚ। ਜਾਂ ਜਵਾਨੀ ਦੀ ਹੱਦ ਪਾਰ ਕਰਨ ਤੋਂ ਬਾਦ, ਬੁਢਾਪੇ
ਵਿੱਚ ਕਦਮ ਰਖਦਿਆਂ ਸਾਰ ਹੀ, ਅਸੀਂ ਸੇਹਤ ਪ੍ਰਤੀ ਜਾਗਰੂਕ ਹੋ ਜਾਂਦੇ ਹਾਂ। ਇਸੇ ਤਰਾਂ ਹੀ ਸਾਨੂੰ
ਗੁਰਮੱਤਿ ਦੇ ਪ੍ਰਤੀ ਵੀ ਜਾਗਰੂਕ ਹੋਣਾਂ ਚਾਹੀਦਾ ਹੈ। ਸਾਨੂੰ ਖੁੱਦ ਨੂੰ ਹੀ ਆਪਣੀਂ ਆਪਣੀਂ
ਗੁਰਮੱਤਿ ਦਾ ਚੈਕਅੱਪ ਆਪਣੇਂ ਆਪ ਹੀ ਗੁਰਬਾਣੀਂ ਨਾਲ ਮਿਲਾ ਕੇ ਕਰ ਲੈਣਾਂ ਚਾਹੀਦਾ ਹੈ ਜੀ।
ਬਲਕਿ ਗੁਰਮੱਤਿ ਪ੍ਰਤੀ ਤਾਂ ਸਾਨੂੰ ਬਚਪਨ ਤੋਂ ਹੀ ਜਾਗਰੂਕ ਹੋ ਜਾਣਾਂ
ਚਾਹੀਦਾ ਹੈ ਜੀ। ਅਤੇ ਵੱਡੇ ਹੋਕੇ ਆਪਣੇਂ ਬੱਚਿਆਂ ਨੂੰ ਵੀ ਤੱਤ ਗੁਰਮੱਤਿ ਦਾ ਸਬਕ ਪੜ੍ਹਾਉਣਾਂ
ਚਾਹੀਦਾ ਹੈ। ਦਾਸ ਸੱਚ ਕਹਿੰਦਾ ਹੈ ਜੀ, ਮੈਂ ਤਾਂ ਬਚਪਨ ਵਿੱਚ (ਦਸ ਕੁ ਸਾਲ ਦੀ ਉਮਰ ਵਿਚ) ਹੀ
ਗੁਰਮੱਤਿ ਦੇ ਪ੍ਰਤੀ ਸੁਚੇਤ ਹੋ ਗਿਆ ਸੀ। ਮੈਨੂੰ ਮੇਰੇ ਦਾਦਾ ਜੀ ਨੇਂ ਸੁਚੇਤ ਕੀਤਾ ਸੀ। ਅਤੇ ੨੨
ਸਾਲ ਦੀ ਉਮਰ ਆਉਦੇ ਆਉਦੇ ਮੈਂ ਪੂਰੀ ਤਰਾਂ ਸੁਚੇਤ ਹੋ ਚੁੱਕਾ ਸੀ ਜੀ।
ਇਕ ਡਾਕਟਰ ਹਸਪਤਾਲ ਖੋਲ ਕੇ ਬੈਠਾ ਹੋਇਆਂ ਹੈ। ਅਸੀਂ ਉਸ ਡਾਕਟਰ ਦੇ ਪਾਸ
ਇਲਾਜ ਵਾਸਤੇ ਜਾਂਦੇ ਹਾਂ। ਪਰ ਡਾਕਟਰ ਖੁਦ ਹੀ ਬਿਮਾਰ ਹੈ, ਡਾਕਟਰ ਜੇ ਆਪਣੀਂ ਹੀ ਬਿਮਾਰੀ ਠੀਕ ਨਾਂ
ਕਰ ਸਕਦਾ ਹੋਵੇ, ਤਾਂ ਸਾਡੀ ਬਿਮਾਰੀ ਉਹ ਕੀ ਠੀਕ ਕਰੇ ਗਾ। ਇਸ ਵਾਸਤੇ ਕਿਸੇ ਦੂਸਰੇ ਨੂੰ ਗੁਰਮੱਤਿ
ਦਾ ਪਾਠ ਪੜ੍ਹਾਉਣ ਤੋਂ ਪਹਿਲੇ, ਸਾਨੂੰ ਖੁੱਦ ਨੂੰ ਵੀ ਗੁਰਮੱਤਿ ਦਾ ਪਾਠ ਜਰੂਰ ਪੜ੍ਹ ਸਿੱਖ ਲੈਣਾਂ
ਚਾਹੀਦਾ ਹੈ। ਪ੍ਰਚਾਰਕਾਂ ਵਾਸਤੇ ਇਹ ਗੱਲ ਬਹੁਤ ਹੀ ਜਰੂਰੀ ਹੈ ਜੀ। ਸਾਰੇ ਵਿਦਵਾਨ ਅਤੇ ਲਿਖਾਰੀ ਵੀ
ਪ੍ਰਚਾਰਕਾਂ ਵਿੱਚ ਹੀ ਆਉਂਦੇ ਹਨ ਜੀ।
ਗੁਰਮੱਤਿ ਇੱਕ ਇੱਕ ਤੱਤ ਹੈ।
ਪਰ ਇਸ ਤੱਤ ਨੂੰ ਬਹੁੱਤ ਸਾਰੇ ਪਰਦਿਆਂ ਨਾਲ ਢੱਕ
ਦਿੱਤਾ ਗਿਆ ਹੈ। ਗੁਰਮੱਤਿ ਨੂੰ
ਮਰਯਾਦਾ ਦੇ
ਬਜਰ ਗਿਲਾਫ ਚੜਾ ਦਿੱਤੇ ਗਏ ਹਨ। ਗੁਰਮੱਤਿ ਦੀਆਂ ਮਰਯਾਦਾ
ਅਨੁਸਾਰ ਵੰਡੀਆਂ ਪਾ ਦਿੱਤੀਆਂ ਗਈਆਂ ਹਨ। ਗੁਰਮੱਤਿ ਨੂੰ ਮਰਯਾਦਾ ਦੇ ਸੰਗਲਾਂ ਨਾਲ ਬੰਨ੍ਹ ਦਿੱਤਾ
ਗਿਆ ਹੈ। ਗੁਰਮੱਤਿ ਮਰਯਾਦਾ ਦੀ ਕੈਦੀ ਬਨ ਕੇ ਰਹਿ ਗਈ ਹੈ। ਜਿਤਨੇਂ ਡੇਰੇਦਾਰ ਹਨ ਸਭ ਦੀ ਆਪਣੀਂ
ਵੱਖਰੀ ਮਰਯਾਦਾ ਹੈ, ਪਰ ਠੱਪਾ ਗੁਰਮੱਤਿ ਦਾ ਲਾਉਂਦੇ ਹਨ। ਕਿਤਨੇਂ ਹੀ ਧੜੇ ਹਨ, ਉਹਨਾਂ ਦੀ ਵੀ
ਗੁਰਮੱਤਿ ਦੀ ਆਪਣੀਂ ਹੀ ਮਰਯਾਦਾ ਹੈ।
ਜੋ ਪੜ੍ਹੇ ਲਿਖੇ ਹਨ ਜਾਂ ਜਾਗਰੂਕ ਵੀਰ ਹਨ, ਉਹ ਇੱਕ ਲੱਛੇ ਦਾਰ ਸਬਦ ਜੁਟ "ਗੁਰਮੱਤਿ
ਅਨੁਸਾਰੀ" ਬਹੁਤ ਵਰਦੇ ਹਨ। ਆਪਣੇਂ ਵਿਚਾਰਾਂ ਨੂੰ "ਗੁਰਮੱਤਿ ਅਨੁਸਾਰੀ" ਦੱਸਦੇ ਹਨ। ਵਿਦਵਾਨ
ਆਪਣੇਂ ਲੇਖਾਂ ਨੂੰ ਵੀ ਗੁਰਮੱਤਿ ਸਮਝਦੇ ਹਨ।
"ਗੁਰ ਮਰਯਾਦਾ" ਦਾ ਸ਼ਬਦ ਜੁਟ ਵੀ ਬਹੁੱਤ ਹੀ ਪ੍ਰਚੱਲਤ ਹੋ ਚੁੱਕਾ
ਹੈ ਜੀ, ਇਸ ਨੂੰ ਸਾਰੇ ਹੀ ਵਰਤਦੇ ਹਨ।
ਵੀਰੋ ਮਰਯਾਦਾ` ਹਮੇਸ਼ਾਂ ‘ਵੰਡ` ਜਾਂ ‘ਵਖਰੇਵਾਂ`
ਪੈਦਾ ਕਰਦੀ ਹੈ। ਇਹ ਵੰਡੀਆਂ ਪਾਉਂਦੀ ਹੈ, ਵਿਰੋਧ ਪੈਦਾ ਕਰਦੀ ਹੈ, ਧੜੇ ਬਨਾਉਂਦੀ ਹੈ। ਮਰਯਾਦਾ
ਝਗੜੇ ਦੀ ਜੜ੍ਹ ਹੈ। ਮਰਯਾਦਾ ਦੇ ਉਲੰਘਣ ਦੇ ਬਹਾਨੇਂ ਕਿਤਨੇਂ ਝਗੜੇ ਅਤੇ ਵਿਵਾਦ ਪੈਦਾ ਹੁੰਦੇ
ਰਹਿੰਦੇ ਹਨ।
ਇਸ ਵਾਸਤੇ ਮਰਯਾਦਾ ਗੁਰਮੱਤ ਨਹੀਂ ਹੋ ਸੱਕਦੀ।
ਫਿਰ ਵੀ ਸਿੱਖ ਧਰਮ ਵਿੱਚ ਮਰਯਾਦਾ ਦਾ ਬਹੁਤ ਹੀ ਉੱਚ ਸਥਾਨ ਸਮਝਿਆ
ਜਾਂਦਾ ਹੈ।
ਬਿਬੇਕ ਬੁੱਧ ਨਾਲ ਵਿਚਾਰ ਕੇ ਦੇਖਣਾਂ ਜੀ ਮੇਰੇ ਵੀਰੋ, ਆਪ ਜੀ ਨੂੰ ਸਾਫ
ਸਾਫ ਨਜ਼ਰ ਆ ਜਾਵੇ ਗਾ, ਕਿ ਅੱਜ ‘ਮਰਯਾਦਾ` ਹੀ ‘ਗੁਰਮੱਤ` ਬਣ ਚੁੱਕੀ ਹੈ। ਜਿਸ
ਤਰਾਂ ‘ਲੋਕ ਸਭਾ` ਜਾਂ ‘ਵਿਧਾਨ ਸਭਾ` ਵਿੱਚ ਜਿਹੜਾ ਬਿੱਲ ਪਾਸ ਹੋ ਜਾਂਦਾ ਹੈ, ਉਹ ਦੇਸ਼ ਦਾ
ਕਾਨੂਨ ਬਣ ਜਾਂਦਾ ਹੈ।
ਇਸੇ ਤਰਾਂ ਜਿਹੜੀ ‘ਮਰਯਾਦਾ` ਪਾਸ ਹੋ ਜਾਂਦੀ ਹੈ। ਉਹ ‘ਗੁਰਮੱਤਿ`
ਬਣ ਜਾਂਦੀ ਹੈ ਜੀ। ਮਰਯਾਦਾ ਗੁਰਮੱਤਿ ਤੋਂ ਬਹੁਤ ਦੂਰ ਹੈ ਜੀ, ਅਤੇ ਸਾਨੂੰ ਵੀ ਇਹ ਗੁਰਮੱਤਿ
ਤੋਂ ਦੂਰ ਲੈ ਜਾਂਦੀ ਹੈ।
ਵੀਰੋ ਗੁਰਮੱਤ ਦੀ ਕੋਈ ਮਰਯਾਦਾ ਨਹੀਂ ਹੁੰਦੀ। ਗੁਰਮੱਤਿ ਦੀ ਸਿਰਫ ਇੱਕ ਹੀ
ਮਰਯਾਦਾ ਹੈ, ਅਤੇ ਉਹ ਹੈ ਗੁਰਮੱਤਿ ਗੁਰਮੱਤਿ ਗੁਰਮੱਤਿ ਗੁਰਮੱਤਿ ਗੁਰਮੱਤਿ ਅਤੇ ਸਿਰਫ ਗੁਰਮੱਤਿ।
ਹੋਰ ਕੋਈ ਮਰਯਾਦਾ ਨਹੀਂ ਹੈ ਗੁਰਮੱਤ ਦੀ। ਅਤੇ ਗੁਰਮੱਤਿ ਦੀ ਤੁਲਣਾਂ ਵੀ ਸਿਰਫ ਗੁਰਮੱਤਿ ਨਾਲ ਹੋ
ਸੱਕਦੀ ਹੈ, ਹੋਰ ਕਿਸੇ ਨਾਲ ਨਹੀਂ।
ਸੋ ਵੀਰੋ ਜਿੰਦਗੀ ਵਿੱਚ ਇੱਕ ਵਾਰ ਸਿਰਫ ਇੱਕ ਵਾਰ ਗੁਰਬਾਣੀਂ ਅਨੁਸਾਰ
ਗੁਰਮੱਤਿ ਨੂੰ ਖੋਜ ਕੇ ਵੇਖੋ।
ਅਤੇ ਇੱਕ ਵਾਰ ਗੁਰਮੱਤਿ ਤੇ ਚੱਲ ਕੇ ਜਰੂਰ ਵੇਖੋ ਜੀ।
ਦਾਸ ਬਲਦੇਵ ਸਿੰਘ ਫਿਰੋਜ਼ਪੁਰ
07/02/16)
ਸੁਖਵਿੰਦਰ ਕੌਰ ‘ਹਰਿਆਓ’
(ਮਿੰਨੀ
ਕਹਾਣੀ)
ਜੱਟ ਤੇ ਵਹੀ
ਜਰਨੈਲ ਨੇ ਜਦ ਘਰ ਆ ਕੇ ਦੱਸਿਆ ਕਿ ਕਣਕ ਨੂੰ ਬਹੁਤ ਘੱਟ ਭਾਅ `ਤੇ ਸ਼ਾਹ ਖ੍ਰੀਦ ਰਿਹਾ ਹੈ ਤਾਂ ਉਸਦਾ
ਪੁੱਤਰ ਰਘਵੀਰ ਬੋਲਿਆ, “ਰਹਿਣ ਦੇ ਬਾਪੂ। ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪੁੱਤਾਂ ਵਾਂਗੂ ਪਾਲ਼ੀ
ਫ਼ਸਲ ਕੌਡੀਆਂ ਦੇ ਭਾਅ ਮੈਂ ਨਹੀਂ ਵਿਕਣ ਦੇਣੀ”।
ਜਰਨੈਲ ਨੇ ਕਿਹਾ, “ਰਹਿਣ ਦੇ ਪੁੱਤਰਾ ਸ਼ਾਹ ਨਾਲ ਵੈਰ ਨਹੀਂ ਪੁੱਗਣਾ”। ਪਰ ਰਘਵੀਰ ਉਸਦੀ ਗੱਲ
ਅਣਗੋਲ਼ੀ ਕਰਕੇ ਮੰਡੀ ਵੱਲ ਨੂੰ ਚੱਲ ਪਿਆ। ਚਾਰ-ਪੰਜ ਹੋਰ ਵੀ ਜਵਾਨ ਨਾਲ ਸਨ। ਸਾਰੇ ਸ਼ਾਹ ਨੂੰ
ਕਹਿੰਦੇ, ‘ਅਸੀਂ ਆਪਣੀ ਕਣਕ ਘਰ ਲਿਜਾ ਰਹੇ ਹਾਂ। ਅਸੀਂ ਘੱਟ ਰੇਟ `ਤੇ ਨਹੀਂ ਵੇਚਣੀ”। ਸ਼ਾਹ ਨੇ
ਕਿਹਾ, “ਰਘਵੀਰ ਸ਼ੌਕ ਨਾਲ ਘਰ ਲਜਾਵੋ ਆਪਣੀ ਕਣਕ, ਪਰ ਪਹਿਲਾਂ ਆ ਵਹੀ ਤੇ ਲੱਗੇ ਉਂਗੂਠੇ ਦੇਖ ਲਵੋ
ਜੋ ਤੇਰਾ ਬਾਪ ਪਿੱਛਲੇ ਮਹਿਨੇ ਤੇਰੀ ਭੈਣ ਦੇ ਵਿਆਹ ਲਈ ਦੋ ਲੱਖ ਲੈ ਗਿਆ ਸੀ, ਵਿਆਜ ਸੁਮੇਤ ਮੋੜ
ਦੇਵੋ”। ਰਘਵੀਰ ਦਾ ਉਠਿਆ ਸਿਰ ਧਰਤੀ ਵੱਲ ਝੁਕ ਗਿਆ। ਉਹ ਚੁੱਪ ਕਰਕੇ ਘਰ ਆ ਗਿਆ।
“ਕੀ ਹੋਇਆ ਪੁੱਤਰਾ?” ਰਘਵੀਰ ਨੇ ਸਾਰੀ ਗੱਲ ਦੱਸੀ ਤਾਂ ਜਰਨੈਲ ਰੌਣ-ਹਾਕਾ ਹੋ ਕੇ ਕਹਿਣ ਲੱਗਾ,
“ਪੁੱਤਰਾ, ਜੱਟ ਸ਼ਾਹ ਤੋਂ ਨਹੀਂ ਉਸਦੀ ਵਹੀ ਤੋਂ ਡਰਦਾ ਹੈ। ਸ਼ਾਹ ਨਾਲ ਲੜ ਸਕਦਾ ਹੈ ਪਰ ਉਸਦੀ ਵਹੀ
ਅੱਗੇ ਹਾਰ ਜਾਂਦਾ ਹੈ ਜੋ ਅੱਜ ਤੈਂ ਸੋਚਾਂ ਸੋਚਦਾ ੲੈਂ ਹਰ ਜੱਟ ਸੋਚਦਾ ਹੈ ਪਰ ਹਲਾਤ ਤੇ ਮਜ਼ਬੂਰੀਆਂ
ਸਿਰ ਨਹੀਂ ਚੁੱਕਣ ਦਿੰਦੀਆਂ। ਮੈਂ ਮੰਡੀ ਜਾ ਕੇ ਕਣਕ ਤੁਲਾ ਕੇ ਆਉਂਦਾ ਹਾਂ”, ਕਹਿ ਕੇ ਜਰਨੈਲ
ਨੀਵੀਂ ਪਾਈ ਮੰਡੀ ਵੱਲ ਨੂੰ ਤੁਰ ਪਿਆ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
[email protected]
07/02/16)
ਗਿਆਨੀ ਸੰਤੋਖ ਸਿੰਘ
ਸ੍ਰੀ
ਨਨਕਾਣਾ ਸਾਹਿਬ ਜੀ ਦਾ ਅਣਲਿਖਿਆ ਇਤਿਹਾਸ
ਸਿਡਨੀ ਨਿਵਾਸੀ ਸ. ਰਾਮ ਸਿੰਘ ਜੀ ਦੀ ਜ਼ਬਾਨੀ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦਾ ਸੰਖੇਪ ਵਰਨਣ
ਸ. ਰਾਮ ਸਿੰਘ ਜੀ ਇਸ ਸਮੇ ਬਜ਼ੁਰਗ ਉਮਰ ਵਿਚ ਹੋਣ ਦੇ ਬਾਵਜੂਦ ਵੀ ਹਰ ਤਰ੍ਹਾਂ ਉਦਮਸ਼ੀਲ ਅਤੇ
ਹਸਮੁਖ ਸੁਭਾ ਦੇ ਹਨ। ਉਹ ਖ਼ੁਦ ਕਾਰ ਚਲਾ ਕੇ ਹਰ ਰੋਜ਼ ਗੁਰਦੁਆਰਾ ਸਾਹਿਬ ਗਲੈਨਵੁੱਡ ਆਉਂਦੇ
ਹਨ। ਜਦੋਂ ਦੇ ਸਿਡਨੀ ਵਿਚ ਆਏ ਹਨ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਪ੍ਰਕਾਰ ਦੀ ਸੇਵਾ ਵਿਚ ਹਿੱਸਾ
ਲੈਂਦੇ ਆ ਰਹੇ ਹਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਿਚ ਵੀ ਕਈ ਸਾਲ ਸੇਵਾ ਕੀਤੀ ਹੈ ਤੇ
ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਸਮੇ ਆਪ ਜੀ ਪੰਜਾਂ ਪਿਆਰਿਆਂ ਵਿਚ ਵੀ
ਸ਼ਾਮਲ ਸਨ। ਉਹਨਾਂ ਦਾ ਫ਼ੋਨ ਨੰਬਰ ਹੈ: 0401 158 426
ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਦੀਆਂ ਇਖ਼ਲਾਕ ਅਤੇ ਸਿੱਖ ਧਰਮ ਵਿਰੋਧੀ ਕਾਰਵਾਈਆਂ ਨੂੰ ਸੰਗਤਾਂ
ਚਿਰਾਂ ਤੋਂ ਵੇਖ ਰਹੀਆਂ ਸਨ। ਇਸ ਬਾਰੇ ਸਮੇ ਸਮੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਵੀ ਆ
ਰਹੀਆਂ ਸਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਫ਼ੈਸਲਾ ਕੀਤਾ ਕਿ ੨੦ ਫ਼ਰਵਰੀ ਵਾਲੇ ਦਿਨ, ਅੰਮ੍ਰਿਤ
ਵੇਲ਼ੇ ਸਿੰਘ ਸ੍ਰੀ ਨਨਕਾਣਾ ਸਾਹਿਬ ਵਿਖੇ ਜਾ ਕੇ ਕੀਰਤਨ ਕਰਨਾ ਸ਼ੁਰੂ ਕਰ ਦੇਣ। ਇਹ ਪ੍ਰਣ ਕੀਤਾ
ਗਿਆ ਕਿ ਮਹੰਤ ਦੇ ਗੁੰਡਿਆਂ ਵੱਲੋਂ ਜੇਕਰ ਸਿੱਖਾਂ ਉਪਰ ਹਮਲਾ ਹੋਏ ਤਾਂ ਵੀ ਅੱਗੋਂ ਹੱਥ ਨਹੀਂ
ਉਠਾਉਣਾ, ਸ਼ਾਂਤ ਰਹਿਣਾ ਹੈ। ਸ਼ਹੀਦੀ ਜਥੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਇਕ ਦੀ ਅਗਵਾਈ
ਜਥੇਦਾਰ ਲਛਮਣ ਸਿੰਘ ਧਾਰੋਵਾਲ਼ੀ ਅਤੇ ਦੂਜੇ ਦੀ ਅਗਵਾਈ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਸੌਂਪੀ
ਗਈ। ਦੋਵੇਂ ਜਥੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਦੇ ਚੁੰਗਲ਼ ‘ਚੋਂ ਆਜ਼ਾਦ ਕਰਵਾਉਣ ਲਈ
ਚੱਲ ਪਏ ਸਨ ਪਰ ਪਿੱਛੋਂ ਪਤਾ ਲੱਗਾ ਕਿ ਮਹੰਤ ਨੇ ਓਥੇ ਜਾਣ ਵਾਲ਼ੇ ਸਿੰਘਾਂ ਦਾ ਕਤਲਾਮ ਕਰਨ ਲਈ
ਭਾਰੀ ਤਿਆਰੀ ਕੀਤੀ ਹੋਈ ਹੈ। ਇਹ ਸੋਚ ਕੇ ਪੰਥ ਨੇ ਫੈਸਲਾ ਕਰ ਲਿਆ ਕਿ ਇਸ ਕਾਰਵਾਈ ਨੂੰ ਰੋਕ ਲਿਆ
ਜਾਵੇ ਤਾਂ ਕਿ ਸਿੰਘਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਕੀਤਾ ਜਾਵੇ। ਇਹ ਸੁਨੇਹਾ ਜਥੇਦਾਰ ਕਰਤਾਰ
ਸਿੰਘ ਝੱਬਰ ਨੂੰ ਤਾਂ ਸਮੇ ਸਿਰ ਮਿਲ਼ ਗਿਆ ਪਰ ਜਥੇਦਰ ਲਛਮਣ ਸਿੰਘ ਨੂੰ ਉਸ ਸਮੇ ਮਿਲ਼ਿਆ ਜਦੋਂ ਉਹ
ਨਨਕਾਣੇ ਸਾਹਿਬ ਦੇ ਬਹੁਤ ਨੇੜੇ ਪਹੁੰਚ ਚੁੱਕੇ ਸਨ। ਇਸ ਬਾਰੇ ਵਿਚਾਰ ਹੋ ਰਿਹਾ ਸੀ ਕਿ ਪੰਥ ਦਾ
ਨਵਾਂ ਹੁਕਮ ਮੰਨਿਆ ਜਾਵੇ ਕਿ ਨਾ। ਇਸ ਸਮੇ ਇਕ ਟਹਿਲ ਸਿੰਘ ਨਾਂ ਦੇ ਸਿੰਘ ਨੇ ਅੱਗੇ ਵੱਧ ਕੇ ਆਖਿਆ
ਕਿ ਹੋਰ ਕੋਈ ਜਾਵੇ ਜਾਂ ਨਾ ਜਾਵੇ ਪਰ ਉਹ ਤਾਂ ਜਾਵੇਗਾ ਹੀ। ਅਖੀਰ ਵਿਚ ਜਾਣ ਦਾ ਹੀ ਵਿਚਾਰ ਬਣਿਆ।
ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਜਥਾ ਕੀਰਤਨ ਕਰਨ ਲੱਗ ਪਿਆ। ਮਹੰਤ ਨਰੈਣੂ ਦੇ ਗੁੰਡਿਆਂ ਨੇ
ਬਾਹਰਲੀ ਡਿਉੜੀ ਬੰਦ ਕਰਕੇ, ਕੋਠਿਆਂ ਤੋਂ ਗੋਲ਼ੀਆਂ ਚਲਾ ਕੇ ਸਿੰਘਾਂ ਨੂੰ ਮਾਰਨਾ ਸ਼ੁਰੂ ਕਰ ਦਿਤਾ।
ਸਿੰਘ ਸ਼ਾਂਤ ਬੈਠੇ ਸ਼ਹੀਦ ਹੋਈ ਗਏ। ਫਿਰ ਕੋਠਿਆਂ ਤੋਂ ਉਤਰ ਕੇ ਜ਼ਖ਼ਮੀ ਸਿੰਘਾਂ ਸਰੀਰਾਂ ਦੇ
ਟੁਕੜੇ ਕੀਤੇ ਗਏ ਤੇ ਤੇਲ ਪਾ ਕੇ ਸਾੜੇ ਗਏ। ਜ਼ਖ਼ਮੀ ਹੋ ਚੱੁਕੇ ਜਥੇਦਾਰ ਲਛਮਣ ਸਿੰਘ ਨੂੰ
ਜਿਉਂਦਿਆਂ ਹੀ ਜੰਡ ਨਾਲ਼ ਬੰਨ੍ਹ ਕੇ ਤੇ ਤੇਲ ਪਾ ਕੇ ਸਾੜਿਆ ਗਿਆ। ਸ. ਦਲੀਪ ਸਿੰਘ ਨੂੰ ਜਿਉਂਦਿਆਂ
ਹੀ ਬਲ਼ਦੀ ਭੱਠੀ ਵਿਚ ਝੋਕ ਦਿਤਾ ਗਿਆ। ਪੂਰਾ ਦਿਨ ਇਹ ਭਿਅਨਕ ਸਾਕਾ ਵਰਤਦਾ ਰਿਹਾ। ਅਗਲੇ ਦਿਨ ਪਤਾ
ਲੱਗਣ ਤੇ, ਬਾਵਜੂਦ ਸਰਕਾਰੀ ਰੋਕਾਂ ਦੇ, ਸਾਰਾ ਪੰਥ ਹੀ ਓਧਰ ਉਮਡ ਪਿਆ। ਸਿੰਘਾਂ ਦਾ ਰੋਸ ਤੇ ਜੋਸ਼
ਵੇਖ ਕੇ, ਸਰਕਾਰ ਨੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸਿੰਘਾਂ ਦੇ ਹਵਾਲੇ ਕਰ ਦਿਤੀਆਂ। ਮਹੰਤ ਸਮੇਤ
ਕੁਝ ਹੋਰ ਦੋਸ਼ੀਆਂ ਨੂੰ ਫੜ ਕੇ ਪੁਲਿਸ ਲੈ ਗਈ। ਇਸ ਸਾਰੇ ਸਾਕੇ ਦਾ ਵਿਸਥਾਰ ਬਹੁਤ ਸਾਰੀਆਂ ਇਤਿਹਾਸ
ਦੀਆਂ ਕਿਤਾਬਾਂ ਵਿਚ ਮਿਲ਼ਦਾ ਹੈ। ਕਿਸ ਤਰ੍ਹਾਂ ਗੁਰਦੁਆਰਿਆਂ ਦੇ ਪੁਜਾਰੀ ਮਹੰਤ ਆਦਿ ਗੁਰੂਧਾਮਾਂ
ਵਿਚ ਸਿੱਖੀ ਅਤੇ ਧਰਮ ਵਿਰੁਧ ਕਰਤੂਤਾਂ ਕਰਿਆ ਕਰਦੇ ਸਨ ਤੇ ਕਿਵੇਂ ਪੰਜ ਸਾਲ ਅੰਗ੍ਰੇਜ਼ ਸਰਕਾਰ ਦੇ
ਖ਼ਿਲਾਫ਼ ਜਦੋਂ ਜਹਿਦ ਕਰਕੇ, ਬੇਅੰਤ ਨੁਕਸਾਨ, ਤਸੀਹੇ, ਮੌਤਾਂ ਅਤੇ ਕੁਰਬਾਨੀਆਂ ਦਾ ਸਾਹਮਣਾ ਕਰ
ਕੇ, ਸਿੱਖ ਪੰਥ ਨੇ ਗੁਰਦੁਆਰਿਆਂ ਦਾ ਪ੍ਰਬੰਧ, ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸਿੱਖਾਂ ਦੇ ਚੁਣੇ
ਹੋਏ ਨੁਮਾਇੰਦਿਆਂ ਦੇ ਹਵਾਲੇ ਕੀਤਾ, ਇਹ ਸਾਰਾ ਕੁਝ ਇਤਿਹਾਸ ਦਾ ਹਿੱਸਾ ਬਣ ਚੁੱਕਿਆ ਹੈ ਜੋ ਕਿ
ਇਤਿਹਾਸ ਦੀਆਂ ਕਿਤਾਬਾਂ ਵਿਚੋਂ ਪੜ੍ਹਿਆ ਜਾ ਸਕਦਾ ਹੈ। ਇਹ ਵਾਕਿਆ ਸ੍ਰੀ ਨਨਕਾਣਾ ਸਾਹਿਬ ਜੀ ਨੂੰ
ਆਜ਼ਾਦ ਕਰਵਾਉਣ ਸਮੇ, ਜਥੇਦਾਰ ਲਛਮਣ ਸਿੰਘ ਦੀ ਅਗਵਾਈ ਹੇਠ ਹੋਏ ਸ਼ਹੀਦੀ ਸਾਕੇ ਦੇ ਕਾਤਲਾਂ ਨਾਲ਼
ਕੀ ਵਾਪਰੀ; ਏਥੇ ਤਾਂ ਸਾਡਾ ਮਨੋਰਥ ਸਿਰਫ ਸ. ਰਾਮ ਸਿੰਘ ਜੀ ਦੀ ਜਾਣਕਾਰੀ ਵਾਲ਼ੇ ਬਿਆਨ ਦਾ ਹੀ
ਸੰਖੇਪ ਵਿਚ ਜ਼ਿਕਰ ਕਰਨਾ ਹੈ।
ਸ. ਰਾਮ ਸਿੰਘ ਜੀ ਨੇ ਦੱਸਿਆ ਕਿ ਮਹੰਤ ਨਰੈਣ ਦਾਸ ਵੱਲੋਂ ਹਾਇਰ ਕੀਤੇ ਗਏ ਕਾਤਲ ਗੁੰਡਿਆਂ ਦਾ ਆਗੂ
ਗਾਮਾ ਨਾਂ ਦਾ ਪਠਾਣ ਸੀ। ਸਾਕਾ ਵਰਤਾਉਣ ਪਿੱਛੋਂ ਇਹ ਆਪਣੇ ਸਾਥੀਆਂ ਸਣੇ, ਭੱਜ ਕੇ ਭੱਟੀਆਂ ਦੇ
ਪਿੰਡਾਂ ਵਿਚ ਜਾ ਕੇ ਲੁਕ ਗਿਆ ਸੀ। ਚੱਕ ਨੰਬਰ ੨੩੭, ਤਸੀਲ ਜੜ੍ਹਾਂਵਾਲਾ, ਜ਼ਿਲ੍ਹਾ ਲਾਇਲਪੁਰ ਦੇ
ਵਸਨੀਕ ਸ. ਪ੍ਰੇਮ ਸਿੰਘ ਜੀ, ਜੋ ਕਿ ਸ. ਰਾਮ ਸਿੰਘ ਜੀ ਦੇ ਤਾਇਆ ਜੀ ਸਨ, ਨਨਕਾਣਾ ਸਾਹਿਬ ਦੇ ਸਾਕੇ
ਤੋਂ ਅਗਲੇ ਦਿਨ ਓਥੇ ਗਏ ਸਨ। ਓਥੇ ਉਹਨਾਂ ਨੇ ਅਰਦਾਸ ਕੀਤੀ ਸੀ ਕਿ ਉਹ ਇਹਨਾਂ ਕਾਤਲਾਂ ਨੂੰ ਇਹਨਾਂ
ਦੇ ਕੀਤੇ ਦੀ ਸਜਾ ਭੁਗਤਾਉਣਗੇ ਪਰ ਪਤਾ ਨਹੀਂ ਸੀ ਉਹ ਨਰੈਣੂ ਵੱਲੋਂ ਲਿਆਂਦੇ ਹੋਏ ਸਿੱਖਾਂ ਦੇ ਕਾਤਲ
ਕੌਣ ਸਨ ਤੇ ਕਿਥੇ ਜਾ ਛੁਪੇ!
ਚੱਕ ਨੰਬਰ ੨੩੭ ਵਿਚ ਸ. ਪ੍ਰੇਮ ਸਿੰਘ ਹੋਰਾਂ ਨੇ ਲਾਹੌਰ ਦੇ ਵਸਨੀਕ ਇਕ ਮੁਸਲਮਾਨ ਵਕੀਲ ਮੀਰ ਦੀਨ
ਦੀ ਜ਼ਮੀਨ ਦਸ ਸਾਲਾਂ ਵਾਸਤੇ ਲੀਜ਼ ਤੇ ਲਈ ਹੋਈ ਸੀ ਤੇ ਇਹ ਇਸ ਉਪਰ ਖੇਤੀ ਕਰਦੇ ਸਨ। ਕੁਝ ਸਮਾ ਲੰਘ
ਗਿਆ। ਇਸ ਜ਼ਮੀਨ ਬਾਰੇ ਦੋਹਾਂ ਪਿਓ ਪੁੱਤ ਵਕੀਲਾਂ ਵਿਚ ਝਗੜਾ ਚੱਲਦਾ ਸੀ। ਪੁੱਤਰ ਨੇ ਪਿਓ ਦੇ
ਕਬਜ਼ੇ ਵਿਚੋਂ ਜ਼ਮੀਨ ਛੁਡਵਾਉਣ ਵਾਸਤੇ ਕੁਝ ਪ੍ਰੋਫ਼ੈਸ਼ਨਲ ਕਾਤਲ ਪਠਾਣਾਂ ਨੂੰ ਹਾਇਰ ਕੀਤਾ। ਉਹਨਾਂ
ਦਾ ਆਗੂ ਓਹੀ ਨਾਮੀ ਪਠਾਣ ਗਾਮਾ ਸੀ ਪਰ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ। ਵਕੀਲ ਦਾ ਪੁੱਤਰ ਉਸ
ਜ਼ਮੀਨ ਦਾ ਕਬਜ਼ਾ ਲੈਣਾ ਚਾਹੁੰਦਾ ਸੀ ਜੋ ਕਿ ਉਸ ਦੇ ਪਿੲ ਦੀ ਸੀ ਤੇ ਸ. ਪ੍ਰੇਮ ਸਿੰਘ ਹੋਰਾਂ ਕੋਲ਼
ਦਸ ਸਾਲਾਂ ਲਈ ਲੀਜ਼ ਉਪਰ ਸੀ। ਪੁੱਤਰ ਨੇ ਉਸ ਜ਼ਮੀਨ ਦਾ ਕਬਜ਼ਾ ਲੈਣ ਲਈ ਤੀਹ ਚਾਲੀ ਬੰਦੇ ਸੱਦ ਕੇ,
ਇਹਨਾਂ ਵਾਲ਼ੀ ਜ਼ਮੀਨ ਦੇ ਨੇੜੇ, ਰਜਵਾਹੇ ਤੋਂ ਪਾਰ ਤੰਬੂ ਲਗਾ ਕੇ ਬੈਠਾਏ ਹੋਏ ਸਨ। ਉਹ ਆਏ ਦਿਨ
ਇਹਨਾਂ ਨੂੰ ਧਮਕੀਆਂ ਦਿਆ ਕਰਦੇ ਸਨ ਤਾਂ ਕਿ ਇਹ ਜ਼ਮੀਨ ਛੱਡ ਦੇਣ। ਪ੍ਰੇਮ ਸਿੰਘ ਹੋਰਾਂ ਨੇ ਵੀ
ਅੱਗੋਂ ਹਰੇਕ ਮੌਕੇ ਢੁਕਵਾਂ ਜਵਾਬ ਦੇਣਾ। ਇਕ ਦਿਨ ਗਾਮੇ ਨੇ ਆਪਣੀ ਜ਼ਾਲਮਾਨਾ ਕੁਕਰਮਾਂ ਦੀ ਵਡਿਆਈ
ਕਰਦਿਆਂ ਕਿਹਾ ਕਿ ਉਹ, ਉਹ ਬੰਦੇ ਨੇ ਜਿਨ੍ਹਾਂ ਨੇ ਨਨਕਾਣੇ ਵਿਚ ੧੫੨ ਸਿੱਖਾਂ ਨੂੰ ਮਾਰ ਕੇ, ਉਹਨਾਂ
ਦਾ ਕੁਤਰਾ ਕਰਕੇ ਢੇਰ ਲਾਏ ਸਨ। ਪ੍ਰੇਮ ਸਿੰਘ ਨੂਮ ਤੇ ਇਹ ਸੁਣ ਕੇ ਬੜੀ ਖ਼ੁਸ਼ੀ ਹੋਈ ਤੇ ਵਿਚਾਰਿਆ
ਕਿ ਇਹ ਤਾਂ ਉਸ ਦੀ ਅਰਦਾਸ ਪੂਰੀ ਕਰਨ ਵਾਸਤੇ, ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਢੋ ਢੁਕਾ ਦਿਤਾ
ਹੈ ਪਰ ਉਸ ਨੇ ਇਹ ਜ਼ਾਹਰ ਨਾ ਹੋਣ ਦਿਤਾ। ਉਸ ਨੇ ਏਨਾ ਹੀ ਆਖਿਆ ਕਿ ਉਹ ਸ਼ਹੀਦ ਹੋਣ ਵਾਲ਼ੇ ਸਿੰਘ,
ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਸ਼ਾਂਤ ਰਹਿਣ ਦਾ ਪ੍ਰਣ ਕਰਕੇ ਗਏ ਸਨ, ਇਸ ਲਈ ਤੁਸੀਂ ਮਾਰ ਲਏ ਵੈਸੇ
ਸਿੱਖ ਤਾਂ ਇਕੱਲਾ ਹੀ ਸਵਾ ਲੱਖ ਨਾਲ਼ ਜੂਝ ਸਕਦਾ ਹੈ! ਤੁਸੀਂ ਸਾਡੇ ਅਜੇ ਹੱਥ ਲੜਾਈ ਵਾਲ਼ੇ ਨਹੀਂ
ਵੇਖੇ। ਇਸ ਤਰ੍ਹਾਂ ਰੋਜ਼ਾਨਾ ਹੀ ਧਮਕੀਆਂ ਤੇ ਡਰਾਵੇ ਉਹਨਾਂ ਕਾਤਲਾਂ ਵੱਲੋਂ ਦਿਤੇ ਜਾਂਦੇ ਤੇ
ਏਧਰੋਂ ਸਿੱਖ ਵੀ ਪੂਰਾ ਜਵਾਬ ਦਿੰਦੇ। ਇਹ ਵੀ ਹਰ ਹਾਲਤ ਦੇ ਟਾਕਰੇ ਲਈ ਤਿਅਰੀ ਕਰਕੇ ਹੀ ਵੀਹ ਬਾਈ
ਬੰਦਿਆਂ ਦੀ ਗਿਣਤੀ ਵਿਚ, ਖੇਤਾਂ ਵਿਚ ਜਾਇਆ ਕਰਦੇ ਸਨ। ਫਸਲ ਬੀਜਣੀ ਹੋਵੇ ਚਾਹੇ ਵਢਣੀ, ਇਕੱਲੇ
ਦੁਕੱਲੇ ਪੈਲੀ ਵਿਚ ਨਹੀਂ ਸੀ ਜਾਂਦੇ। ਉਹ ਕਾਤਲ ਦੋ ਚਾਰ ਮਹੀਨੇ ਉਹਨਾਂ ਤੰਬੂਆ ਵਿਚ ਬੈਠੇ ਰਹੇ।
ਉਹਨਾਂ ਨੇ ਰੋਜ ਸ਼ਰਾਬਾਂ ਪੀਣੀਆਂ, ਮਾਸ ਰਿੰਨ੍ਹਣੇ, ਬੱਕਰੇ ਬੁਲਾਉਣੇ ਤੇ ਸਿੱਖ ਨੂੰ ਧਮਕੀਆਂ
ਦੇਣੀਆਂ ਤਾਂ ਕਿ ਇਹ ਡਰ ਕੇ ਜ਼ਮੀਨ ਦਾ ਕਬਜ਼ਾ ਛੱਡ ਜਾਣ।
ਇਕ ਦਿਨ ਪ੍ਰੇਮ ਸਿੰਘ ਹੋਰੀਂ ੨੧ ਬੰਦੇ ਕਣਕ ਬੀਜਣ ਵਾਸਤੇ ਗਏ। ਉਸ ਦਿਨ ਕੱਤੇਂ ਦੀ ਪੂਰਨਮਾਸ਼ੀ
ਵਾਲਾ ਦਿਨ ਸੀ। ਅਜੇ ਹਲ਼ ਜੋ ਕੇ ਜ਼ਮੀਨ ਵਾਹੁਣੀ ਸ਼ੁਰੂ ਹੀ ਕੀਤੀ ਸੀ ਕਿ ਉਹ ਸੋਲ਼ਾਂ ਬੰਦੇ, ਜੋ
ਕਿ ਨਾਲ਼ ਲੱਗਦੇ ਕਮਾਦ ਵਿਚ, ਹਥਿਆਰਾਂ ਸਮੇਤ ਪੂਰੀ ਤਿਆਰੀ ਕਰਕੇ ਹਮਲਾ ਕਰਨ ਲਈ ਪਹਿਲਾਂ ਤੋਂ ਹੀ
ਲੁਕੇ ਬੈਠੇ ਸਨ, ਇਹਨਾਂ ਉਪਰ ਆ ਪਏ। ਇਹਨਾਂ ਪਾਸ ਵੀ ਹਥਿਆਰ ਸਨ। ਇਹਨਾਂ ਨੇ ਅੱਗੋਂ ਡਟ ਕੇ ਟਾਕਰਾ
ਕੀਤਾ। ਉਹਨਾਂ ਸੋਲ਼ਾਂ ਵਿਚੋਂ ਚੌਦਾਂ ਬੰਦੇ ਮਾਰ ਲਏ ਦੋ ਭੱਜ ਗਏ ਤੇ ਇਹਨਾਂ ਦੇ ਕਾਬੂ ਨਾ ਆਏ।
ਉਹਨਾਂ ਦਾ ਆਗੂ ਗਾਮਾ ਬਹੁਤ ਤਗੜਾ ਸੀ। ਇਕੱਲੇ ਦੇ ਕਾਬੂ ਨਹੀਂ ਸੀ ਆਉਂਦਾ। ਉਸ ਦੇ ਦੁਆਲੇ ਤਿੰਨ
ਬੰਦੇ ਹੋਏ। ਦੋ ਉਸ ਨੂੰ ਅੱਗਿਉਂ ਪਏ ਤੇ ਤਾਏ ਪ੍ਰੇਮ ਸਿੰਘ ਨੇ ਪਿੱਛੋਂ ਟਕੂਆ ਮਾਰ ਕੇ ਉਸ ਦੀ ਲੱਤ
ਵਢ ਕੇ ਉਸ ਨੂੰ ਡੇਗ ਲਿਆ। ਫਿਰ ਉਸ ਦੀਆਂ ਬਾਹਾਂ ਵਢੀਆਂ। ਉਸ ਨੂੰ ਲੱਗਣ ਵਾਲ਼ੀ ਹਥਿਆਰਾਂ ਦੀ ਹਰੇਕ
ਸੱਟ ਨਾਲ਼ ਉਹ ਜ਼ਮੀਨ ਤੋਂ ਕਈ ਫੁੱਟ ਉਚਾ ਬੁੜ੍ਹਕਦਾ ਸੀ ਤੇ ਆਪਣੇ ਸਾਥੀਆਂ ਨੂੰ ਆਵਾਜ਼ਾਂ ਮਾਰਦਾ
ਚੰਘਿਆੜਾਂ ਪਾਉਂਦਾ ਸੀ ਪਰ ਸਿੰਘਾਂ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਯਾਦ, ਉਸ
ਕਾਤਲ ਗੁੰਡੇ ਉਪਰ ਰਹਿਮ ਕਰਨ ਤੋਂ ਰੋਕਦੀ ਸੀ। ਅਖੀਰ ਉਸ ਦਾ ਸਿਰ ਵਢਿਆ ਤਾਂ ਖਾਮੋਸ਼ ਹੋਇਆ। ਚੌਦਾਂ
ਦੇ ਚੌਦਾਂ ਕਾਤਲਾਂ ਦੇ ਫਿਰ ਪ੍ਰੇਮ ਸਿੰਘ ਹੋਰਾਂ ਨੇੇ ਨਿੱਕੇ ਨਿਕੇ ਟੁਕੜੇ ਕਰਕੇ, ਓਸੇ ਤਰ੍ਹਾਂ
ਢੇਰ ਲਾਇਆ ਜਿਵੇਂ ਉਹਨਾਂ ਨੇ ਨਨਕਾਣੇ ਸਾਹਿਬ ਵਿਚ ੨੦ ਫਰਵਰੀ ੧੯੨੧ ਵਾਲ਼ੇ ਦਿਨ, ਸ਼ਹੀਦ ਸਿੰਘਾਂ
ਦੇ ਸਰੀਰਾਂ ਦੇ ਟੁਕੜਿਆ ਦੇ ਢੇਰ ਲਾਏ ਸਨ।
ਇਹ ਕੰਮ ਕਰਕੇ, ਜਿਵੇਂ ਕਿ ਅਜਿਹੇ ਸਮੇ ਹੁੰਦਾ ਹੀ ਹੈ, ਇਸ ਸਾਰੇ ਸਿੰਘ ਏਧਰ ਓਧਰ ਹੋ ਗਏ ਤੇ ਹੌਲ਼ੀ
ਹੌਲ਼ੀ ਸਾਰੇ ਫੜੇ ਗਏ। ਤਾਇਆ ਪ੍ਰੇਮ ਸਿੰਘ ਇਕ ਸਾਲ ਬਾਅਦ ਖ਼ੁਦ ਪੇਸ਼ ਹੋਇਆ। ਸੈਸ਼ਨ ਕੋਰਟ ਵਿਚ
ਮੁਕੱਦਮਾ ਚੱਲਿਆ। ਇਹਨਾਂ ਇਕੀਆਂ ਵਿਚੋਂ ਚਾਰਾਂ ਨੂੰ ਫਾਂਸੀ ਅਤੇ ਬਾਕੀ ਸਾਰਿਆਂ ਨੂੰ ਕਾਲੇ ਪਾਣੀ
ਦੀ ਸਜ਼ਾ ਹੋਈ। ਇਹਨਾਂ ਸਾਰਿਆਂ ਨੂੰ ਲਾਹੌਰ ਜੇਹਲ ਵਿਚ ਰੱਖਿਆ ਗਿਆ। ਇਕ ਮਹੀਨੇ ਪਿੱਛੋਂ ਇਹਨਾਂ
ਨੂੰ ਫ਼ਾਂਸੀ ਲੱਗਣੀ ਸੀ। ਤਾਏ ਪ੍ਰੇਮ ਸਿੰਘ ਦੇ ਨਾਲ਼ ਦੀ ਕੋਠੜੀ ਵਿਚ ਹੀ, ਪ੍ਰਸਿਧ ਦੇਸ਼ ਭਗਤ
ਗ਼ਦਰ ਪਾਰਟੀ ਵਾਲ਼ੇ ਭਾਈ ਸਾਹਿਬ ਰਣਧੀਰ ਸਿੰਘ ਜੀ ਵੀ ਕੈਦ ਸਨ। ਉਹਨਾਂ ਨੇ ਤਾਏ ਨੂੰ ਆਖਿਆ,
“ਤੁਸੀਂ ਸਾਰੇ ਜਣੇ, ਸਾਰਾ ਸਮਾ ਉਚੀ ਉਚੀ ਵਾਹਿਗੁਰੂ ਵਾਹਿਗੁਰੂ ਉਚਾਰੀ ਜਾਵੋ। ਗੁਰੂ ਦੀ ਕਿਰਪਾ
ਹੋਵੇਗੀ ਤੇ ਤੁਸੀਂ ਰਿਹਾ ਹੋ ਜਾਵੋਗੇ।“ ਇਹ ਸਾਰੇ ਭਾਈ ਸਾਹਿਬ ਜੀ ਦੀ ਆਗਿਆ ਮੰਨ ਕੇ ਏਸੇ ਤਰ੍ਹਾਂ
ਕਰਦੇ ਰਹੇ।
ਥੋਹੜੇ ਹੀ ਦਿਨਾਂ ਪਿੱਛੋਂ ਜਿਸ ਵਕੀਲ ਮੀਰ ਦੀਨ ਦੀ ਜ਼ਮੀਨ ਉਪਰ ਇਹ ਵਾਕਿਆ ਹੋਇਆ ਸੀ, ਉਸ ਨੇ
ਇਹਨਾਂ ਦੀ ਜੇਹਲ ਵਿਚ ਮੁਲਾਕਾਤ ਕਰਕੇ ਆਖਿਆ ਕਿ ਇਹ ਫਿਕਰ ਨਾ ਕਰਨ। ਉਹ ਇਹਨਾਂ ਨੂੰ ਇਸ ਮੁਕੱਦਮੇ
ਵਿਚੋਂ ਬਰੀ ਕਰਵਾ ਦੇਵੇਗਾ। ਉਸ ਨੇ ਮਰਨ ਵਾਲ਼ੇ ਕਾਤਲਾਂ ਬਾਰੇ ਸਾਰੀ ਜਾਣਕਾਰੀ ਪਿਸ਼ੌਰ ਤੋਂ ਮੰਗਵਾ
ਲਈ। ਉਹ ਸਾਰੇ ਕਾਤਲ ਸਨ ਤੇ ਉਹਨਾਂ ਉਪਰ ਕਈ ਠਾਣਿਆਂ ਵਿਚ ਕਈ ਕੇਸ ਦਰਜ ਸਨ ਤੇ ਉਹ ਭਗੌੜੇ ਸਨ। ਇਸ
ਤੋਂ ਇਲਾਵਾ ਪੁਲਿਸ ਨੇ ਜੋ ਕੇਸ ਬਣਾਇਆ ਸੀ ਉਸ ਵਿਚ ਸਿੱਖਾਂ ਨੂੰ ਹਮਲਾਵਰ ਦਰਸਾਇਆ ਹੋਇਆ ਸੀ ਕਿ
ਇਹਨਾਂ ਨੇ ਉਹਨਾਂ ਦੀ ਜ਼ਮੀਨ ਵਿਚ ਜਾ ਕੇ ਹਮਲਾ ਕਰਕੇ ਕਤਲ ਕੀਤੇ ਸਨ ਜਦੋਂ ਕਿ ਉਹ ਇਹਨਾਂ ਹਲ਼
ਵਾਹੁੰਦਿਆਂ ਸਮੇ ਹਮਲਾ ਕਰਕੇ ਆਏ ਸਨ ਤੇ ਇਹਨਾਂ ਨੇ ਆਪਣੀ ਜ਼ਮੀਨ ਵਿਚ, ਉਹਨਾਂ ਦੇ ਹਮਲੇ ਦਾ ਟਾਕਰਾ
ਕਰਕੇ, ਉਹਨਾਂ ਨੂੰ ਮਾਰਿਆ ਸੀ। ਇਉਂ ਇਹ ਇਕੀ ਦੇ ਇਕੀ ਬੰਦੇ ਹੀ ਬਾਇਜ਼ਤ ਬਰੀ ਹੋ ਗਏ।
ਸ. ਰਾਮ ਸਿੰਘ ਜੀ ਨੇ ਹੋਰ ਦੱਸਿਆ ਕਿ ਜਦੋਂ ਤਾਏ ਹੋਰੀਂ, ਬਰੀ ਹੋ ਕੇ ਪਿੰਡ ੨੩੭ ਚੱਕ ਵਿਚ ਆਏ ਸਨ
ਤਾਂ ਉਸ ਸਮੇ ਦੀ ਮੈਨੂੰ ਸੰਭਾਲ਼ ਹੈ। ਪਿੰਡ ਵਿਚ ਬੜੀਆਂ ਖ਼ੁਸ਼ੀਆਂ ਮਨਾਈਆਂ ਗਈਆਂ। ਢੋਲ ਵੱਜੇ,
ਭੰਗੜੇ ਪਏ, ਦਾਅਵਤਾਂ ਉਡੀਆਂ।
ਇਸ ਤਰ੍ਹਾਂ ਮਹੰਤ ਨਰੈਣੂ ਵੱਲੋਂ, ਸਿੱਖਾਂ ਦੇ ਕਤਲ ਕਰਨ ਵਾਸਤੇ ਲਿਆਂਦੇ ਭਾੜੇ ਦੇ ਕਾਤਲ ਗੁੰਡਿਆਂ
ਵਿਚੋਂ ਕੁਝ ਕਾਤਲਾਂ ਨੂੰ ਸਿੰਘਾਂ ਨੇ ਬਣਦੀ ਸਜਾ ਦਿਤੀ।
(ਗਿਆਨੀ ਸੰਤੋਖ ਸਿੰਘ)
31/01/16)
ਗੁਰਦੀਪ ਸਿੰਘ (ਲੈਫ਼ ਕਰਨਲ, ਰਿਟਾ.)
ਸਰਬੱਤ
ਖ਼ਾਲਸਾ ਸੰਸਥਾ ਦੀ ਪੁਨਰ-ਸੁਰਜੀਤੀ
ਸਮੁੱਚੀ ਮਨੁੱਖਤਾ ਦੇ ਸਦੀਵਕਾਲੀ ਰਹਿਬਰ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੀ ਸਰਬ-ਸ੍ਰੇਸ਼ਟ
ਵਿਚਾਰਧਾਰਾ ਦੇ ਆਧਾਰ `ਤੇ ਵਿਸ਼ਵ-ਪੱਧਰੀ ਆਦਰਸ਼ਕ ਸਮਾਜਕ ਭਾਈਚਾਰੇ ਦੀ ਸਿਰਜਨਾ ਕੀਤੀ ਜਾ ਸਕਦੀ ਹੈ
ਅਤੇ ਸਦੀਵੀ ਵਿਸ਼ਵ-ਸ਼ਾਂਤੀ ਭੀ ਸਥਾਪਤ ਕੀਤੀ ਜਾ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਛੇ
ਗੁਰੂ ਸਾਹਿਬਾਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਅਤੇ ਤਿੰਨ ਸਿੱਖਾਂ ਵੱਲੋਂ ਰੱਬੀ-ਰਜ਼ਾ ਅਨੁਸਾਰ
ਪਰਗਟ ਕੀਤੇ ਇਲਾਹੀ ਫ਼ਲਸਫ਼ੇ ਦਾ ਨਿਰਪੱਖ ਹੋ ਕੇ ਅਧਿਐਨ ਕੀਤਿਆਂ, ਉੱਪਰ ਵਰਨਣ ਕੀਤੀ ਸਚਾਈ ਦੀ ਪੁਸ਼ਟੀ
ਭਲੀ-ਭਾਂਤ ਹੋ ਜਾਂਦੀ ਹੈ।
ਸਰਬੱਤ ਖ਼ਾਲਸਾ ਦਾ ਪਿਛੋਕੜ
ਸ਼ਬਦ-ਗੁਰੂ ਦੇ ਹੇਠ ਦਿੱਤੇ ਸਿਧਾਂਤ `ਤੇ ਅਮਲ ਕਰ ਕੇ ਸਰਬਤ ਖ਼ਾਲਸਾ ਦੀ ਕੇਂਦਰੀ ਸੰਸਥਾ ਸਥਾਪਤ ਕਰ
ਕੇ ਹੀ ਭਾਰਤ ਉਪ ਮਹਾਂਦੀਪ `ਚ ਤੱਤਕਾਲੀਨ ਜ਼ਾਲਮ, ਫ਼ਾਸ਼ੀ ਤੇ ਫ਼ਿਰਕਾਪ੍ਰਸਤ ਮੁਗ਼ਲ ਹਕੂਮਤ ਅਤੇ ਵਿਦੇਸ਼ੀ
ਲੁਟੇਤੇ ਤੇ ਜ਼ਰਵਾਣੇ ਅਨਸਰਾਂ (ਨਾਦਰਸ਼ਾਹ, ਅਹਿਮਦਸ਼ਾਹ ਅਬਦਾਲੀ ਆਦਿ) ਦਾ, ਉੱਜੜੀ-ਪੁੱਜੜੀ ਫਿਰਦੀ
ਸਿੱਖ ਕੌਮ ਨੇ, ਸਫ਼ਲਤਾ ਨਾਲ ਟਾਕਰਾ ਕਰ ਕੇ, ਅਠ੍ਹਾਰਵੀਂ ਸਦੀ ਦੌਰਾਨ, ਉੱਤਰੀ ਭਾਰਤ ਵਿੱਚ ਹਲੇਮੀ
ਰਾਜ ਦਾ ਇੱਕ ਮਾਡਲ ਸਥਾਪਤ ਕਰਨ ਦੇ ਯਤਨ ਕੀਤੇ ਸਨ:-
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ
ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ (ਮ: 5, 1185)
ਪਦ ਅਰਥ: ਹੋਇ ਇਕਤ੍ਰ - (ਸਾਧ ਸੰਗਤਿ ਵਿੱਚ) ਇਕੱਠੇ ਹੋ ਕੇ। ਭਾਈ - ਹੇ ਭਾਈ!
ਦੁਬਿਧਾ-ਮੇਰ-ਤੇਰ, ਵਿਤਕਰੇ। ਲਿਵ ਲਾਇ- (ਪ੍ਰਭੂ-ਚਰਨਾਂ ਵਿੱਚ) ਸੁਰਤੀ ਜੋੜ ਕੇ। ਜੋੜੀ-ਜੋਟੀਦਾਰ,
ਸਾਥੀ। ਹੋਵਹੁ ਜੋੜੀ-ਸਾਥੀ ਬਣੋ। ਹਰਿ ਨਾਮੈ ਕੇ ਜੋੜੀ-ਹਰਿ’ ਨਾਮ ਸਿਮਰਨ ਦਾ ਚੌਪੜ ਖੇਡਣ ਵਾਲੇ
ਸਾਥੀ। ਗੁਰਮੁਖਿ-ਗੁਰੂ ਦੀ ਰਾਹੀਂ, ਗੁਰੂ ਦੀ ਸ਼ਰਣ ਪੈ ਕੇ। ਸਫਾ ਵਿਛਾਇ-ਸਫਾ ਵਿਛਾ ਕੇ, ਚੌਪੜ ਵਾਲਾ
ਕੱਪੜਾ ਵਿਛਾ ਕੇ (ਭਾਵ ਦਰੀਆਂ ਜਾਂ ਪਰਾਲੀ ਆਦਿ ਵਿਛਾ ਕੇ)। ਗੁਰਮੁਖਿ ਸਫਾ ਵਿਛਾਇ - (ਮਨਮਤਿ ਦਾ
ਤਿਆਗ ਕਰ ਕੇ) ਸ਼ਬਦ-ਗੁਰੂ ਦੀ ਸ਼ਰਣ ਪਏ ਰਹਿਣਾ - ਇਹ ਕੱਪੜਾ ਵਿਛਾ ਕੇ। ਬੈਸਹੁ - ਬੈਠੋ।
ਅਰਥ: ਹੇ ਮੇਰੇ ਵੀਰ! (ਆਪਸੀ ਮੱਤ-ਭੇਦ ਦੂਰ ਕਰ ਕੇ ਹੁਕਮਿ ਰਜ਼ਾਈ ਚੱਲਣ ਲਈ) ਸਾਧ ਸੰਗਤਿ ਵਿੱਚ ਮਿਲ
ਕੇ ਬੈਠਿਆ ਕਰੋ, (ਉਥੇ ਪ੍ਰਭੂ-ਚਰਨਾਂ ਵਿੱਚ) ਸੁਰਤਿ ਜੋੜ ਕੇ (ਆਪਣੇ ਮਨ ਵਿੱਚੋਂ) ਮੇਰ-ਤੇਰ
ਮਿਟਾਇਆ ਕਰੋ। ਸ਼ਬਦ-ਗੁਰੂ ਦੀ ਸ਼ਰਣ ਪਏ ਰਹਿਣਾ (ਇਹ ਚੌਪੜ-ਰੂਪੀ ਕੱਪੜਾ ਵਿਛਾ ਕੇ) ਮਨ ਨੂੰ ਟਿਕਾਇਆ
ਕਰੋ, (ਅਤੇ ਸਾਧ ਸੰਗਤਿ ਵਿੱਚ) ਹਰਿ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ। 1.
ਅਠਾਰਵੀਂ ਸਦੀ ਦੇ ਸਿੱਖ ਕੌਮ ਲਈ ਅਤਿ ਕਸ਼ਟਮਈ ਸਮਿਆਂ ਦੌਰਾਨ, ਜਿੱਥੇ ਸਰਬੱਤ ਖ਼ਾਲਸਾ ਸੰਸਥਾ ਨੇ
ਸਿੱਖ ਕੌਮ ਨੂੰ ਇਕੱਠਿਆਂ ਰੱਖਣ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਈ ਸੀ, ਉੱਥੇ ਕੌਮੀ ਮਸਲਿਆਂ ਬਾਰੇ
ਖੁੱਲ੍ਹੀਆਂ ਵਿਚਾਰਾਂ ਕਰ ਕੇ ਗੁਰਮਤਿ ਅਨੁਕੂਲ ਫ਼ੈਸਲੇ ਲੈ ਕੇ, 1716 ਵਿੱਚ ਤਹਿਸ-ਨਹਿਸ ਹੋਏ ਖ਼ਾਲਸਾ
ਹਲੇਮੀ ਰਾਜ ਨੂੰ ਬਹਾਲ ਕਰਨ ਦੇ ਭੀ ਐਨ ਨੇੜੇ ਲੈ ਆਂਦਾ ਸੀ। ਉਸ ਅਤਿ ਭਿਆਨਕ ਤੇ ਖ਼ਤਰਨਾਕ ਵਕਤ
ਦੌਰਾਨ ਗਿਆਰਾਂ ਸਿੱਖ ਜਥਿਆਂ (ਮਿਸਲਾਂ) ਦੇ ਮੁੱਖੀ ਅਤੇ ਕੁੱਝ ਕੁ ਗੁਰਮਤਿ ਸਿਧਾਂਤਾਂ ਦੀ ਸੋਝੀ
ਰੱਖਣ ਵਾਲੇ ਪੰਥ-ਦਰਦੀ ਵਿਦਵਾਨਾਂ ਦਾ ਨੁਮਾਇੰਦਗੀ ਇਕੱਠ, ਤਕਰੀਬਨ ਹਰ ਸਾਲ ਵਿੱਚ ਦੋ ਵਾਰ (ਆਮ ਕਰ
ਕੇ ਵਿਸਾਖੀ ਅਤੇ ਦੀਵਾਲੀ ਦੇ ਦਿਨ), ਬੁਲਾਇਆ ਜਾਂਦਾ ਸੀ ਅਤੇ ਕੌਮ ਨੂੰ ਦਰਪੇਸ਼ ਮਸਲਿਆਂ ਨੂੰ ਹੱਲ
ਕਰਨ ਲਈ ਗੁਰਮਤਿ ਅਨੁਕੂਲ ਗੁਰਮੱਤੇ ਕੀਤੇ ਜਾਂਦੇ ਸਨ ਜਿਨ੍ਹਾਂ `ਤੇ ਹਰ ਇੱਕ ਸਿੱਖ ਜਥਾ ਸ਼ਬਦ-ਗੁਰੂ
ਦੇ ਸਨਮੁੱਖ ਹੋ ਕੇ ਅਮਲ ਕਰਨ ਦੇ ਪ੍ਰਣ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਇਆ ਕਰਦਾ ਸੀ।
ਸਰਬੱਤ ਖ਼ਾਲਸਾ ਸੰਸਥਾ ਦੀ ਪੁਨਰ-ਸੁਰਜੀਤੀ ਲਈ ਸੁਝਾਅ
1. ਸਿੱਖ ਵਸੋਂ ਵਾਲੇ ਹਰ ਦੇਸ਼/ਸੂਬੇ `ਚੋਂ ਸ਼ਬਦ-ਗੁਰੂ ਦੇ ਬੁਨਿਆਦੀ ਸਿਧਾਂਤਾਂ ਦੀ ਸੋਝੀ ਰੱਖਣ
ਵਾਲੇ, ਦੁਨਿਆਵੀ ਧੜੇਬੰਦੀਆਂ ਅਤੇ ਖ਼ੁਦਗਰਜ਼ੀ ਤੋਂ ਨਿਰਲੇਪ ਵਿਦਵਾਨ, ਇੱਕ-ਦੂਜੇ ਨਾਲ ਸਮਪਰਕ ਕਰ ਕੇ,
ਇਕੱਠੇ ਹੋ ਕੇ ਸਰਬੱਤ ਖ਼ਾਲਸਾ ਦੀ ਰੂਪ-ਰੇਖਾ ਦਾ ਖਰੜਾ ਤਿਆਰ ਕਰ ਕੇ ਮਲਟੀ-ਮੀਡੀਆ ਰਾਹੀਂ ਇਸ ਨੂੰ
ਸਬੰਧਤ ਦੇਸ਼/ਸੂਬੇ ਦੇ ਸਿੱਖਾਂ ਤੱਕ ਪਹੁੰਚਦਾ ਕਰਨ। ਇਸ ਖਰੜੇ ਬਾਰੇ ਸਮਾਂ-ਬੱਧ (ਤਕਰੀਬਨ ਦੋ ਹਫ਼ਤੇ)
ਢੰਗ ਨਾਲ ਸਿੱਖ ਸੰਗਤਿ ਦੇ ਸੁਝਾਅ ਪ੍ਰਾਪਤ ਕਰ ਕੇ ਇਸ ਖਰੜੇ ਨੂੰ ਮੁਕੰਮਲ ਕਰ ਕੇ ਗੁਰਮਤਿ ਦੇ
ਪ੍ਰਚਾਰ ਨੂੰ ਸਮਰਪਤ ਵੈਬ-ਸਾਈਟਾਂ `ਤੇ ਪਾ ਦਿੱਤਾ ਜਾਵੇ।
2. ਉਪਰੋਕਤ ਵਿਧੀ ਅਨੁਸਾਰ ਹਰ ਦੇਸ਼/ਸੂਬੇ ਵਲੋਂ ਮੁਕੰਮਲ ਕੀਤੇ ਖਰੜਿਆਂ ਬਾਰੇ ਵਿਚਾਰ-ਵਟਾਂਦਰਾ ਕਰਨ
ਲਈ ਹਰ ਦੇਸ਼/ਸੂਬੇ ਦੇ ਆਮ-ਸਹਿਮਤੀ ਨਾਲ ਨਾਮਜ਼ਦ ਕੀਤੇ ਨੁਮਾਇੰਦੇ ਕਿਸੇ ਇੱਕ ਦੇਸ਼ ਵਿੱਚ ਇਕੱਠੇ ਹੋਣ
ਅਤੇ ਸਾਰੇ ਖਰੜਿਆਂ `ਤੇ ਹਰ ਪੱਖ ਤੋਂ ਖੁੱਲ੍ਹੀਆਂ ਵਿਚਾਰਾਂ ਕਰ ਕੇ ਇੱਕ ਸਾਂਝਾ ਖਰੜਾ ਤਿਆਰ ਕੀਤਾ
ਜਾਵੇ। ਇਸ ਸਾਂਝੇ ਖਰੜੇ ਨੂੰ ਭੀ ਉੱਪਰ ਵਰਣਨ ਕੀਤੀਆਂ ਵੈਬ-ਸਾਈਟਸ `ਤੇ ਪਾ ਕੇ ਸਮੁੱਚੇ ਸਿੱਖ
ਭਾਈਚਾਰੇ ਦੇ ਸਮਾਂ-ਬੱਧ ਢੰਗ (ਤਕਰੀਬਨ ਦੋ ਹਫ਼ਤੇ) ਨਾਲ ਵਿਚਾਰ ਪ੍ਰਾਪਤ ਕੀਤੇ ਜਾਣੇ। ਇਸ ਸਮੇਂ
ਦੌਰਾਨ ਸਾਰੇ ਦੇਸ਼ਾਂ ਤੋਂ ਆਏ ਨੁਮਾਇੰਦੇ ਇਕੱਠੇ ਹੀ ਰਹਿਣ ਅਤੇ ਥਾਂ-ਪੁਰ-ਥਾਂ ਤੋਂ ਮਿਲਣ ਵਾਲੇ
ਸੁਝਾਵਾਂ `ਤੇ ਖੁਲ੍ਹ ਕੇ ਵਿਚਾਰਾਂ ਕਰ ਕੇ ਇੱਕ ਸਰਬ-ਪਰਵਾਨਤ ਅੰਤਮ ਖਰੜੇ ਬਾਰੇ ਗੁਰਮੱਤਾ ਪਾਸ ਕਰ
ਕੇ ਸਰਬੱਤ ਖ਼ਾਲਸਾ ਦਾ ਇਕੱਠ ਕਰਨ ਲਈ ਥਾਂ, ਸਮੇਂ ਅਤੇ ਇਸ ਦੇ ਏਜੰਡੇ ਬਾਰੇ ਐਲਾਨ ਕਰ ਦਿੱਤਾ ਜਾਵੇ।
ਸਰਬੱਤ ਖ਼ਾਲਸਾ ਇਕੱਤ੍ਰਤਾ ਵਿੱਚ ਵਿਚਾਰਨ ਵਾਲੇ ਮਸਲਿਆਂ ਬਾਰੇ ਸੁਝਾਅ
1. ਮੌਜੂਦਾ ਤਖ਼ਤ ਸਾਹਿਬਾਨ ਦੇ ਅਖੌਤੀ ‘ਜਥੇਦਾਰਾਂ’ ਦੇ ਅਹੁਦਿਆਂ ਨੂੰ ਰੱਦ ਕਰਨਾ, ਕਿਉਂਕਿ
ਪੁਜਾਰੀਵਾਦ ਲਈ ਸ਼ਬਦ-ਗੁਰੂ ਦੇ ਫ਼ਲਸਫ਼ੇ `ਚ ਕੋਈ ਥਾਂ ਨਹੀਂ ਹੈ।
2. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਬਾਕੀ ਸਾਰੇ ਤਖ਼ਤ ਸਾਹਿਬਾਨ ਦੀ ਮਾਨਤਾ (ਹੋਂਦ) ਨੂੰ ਰੱਦ
ਕਰਨਾ ਅਤੇ ਇਨ੍ਹਾਂ ਨੂੰ ਖੇਤਰੀ ਗੁਰਮਤਿ ਪ੍ਰਚਾਰ ਦੇ ਕੇਂਦਰਾਂ ਵਜੋਂ ਕਾਰਜਸ਼ੀਲ ਕਰਨ ਲਈ ਪਲਾਨ ਤਿਆਰ
ਕਰਨਾ।
3. ਸਿੱਖ ਕੌਮ ਦਾ ਜਥੇਬੰਦਕ ਢਾਂਚਾ ਤਿਆਰ ਕਰ ਕੇ ਅਮਲ ਵਿੱਚ ਲਿਆਉਣਾ।
4. ਸਿੱਖ ਕੌਮ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਅਹਿਮ ਮਸਲਿਆਂ ਨੂੰ ਸੂਚੀ-ਬੱਧ ਕਰ ਕੇ ਹੱਲ ਕਰਨ
ਲਈ ਪਲਾਨ ਤਿਆਰ ਕਰ ਕੇ ਤੁਰੰਤ ਅਮਲ ਸ਼ੁਰੂ ਕਰਨਾ।
5. ਗੁਰਮਤਿ ਫ਼ਲਸਫ਼ੇ ਦਾ ਵਿਸ਼ਵ-ਪੱਧਰ `ਤੇ ਪ੍ਰਚਾਰ ਕਰਨ ਲਈ ਪਲਾਨ ਤਿਆਰ ਕਰ ਕੇ ਅਮਲ ਵਿੱਚ ਲਿਆਉਂਣਾ।
ਨੋਟ:
1. ਸਰਬੱਤ ਖ਼ਾਲਸਾ ਦੀਆਂ ਇਕੱਤ੍ਰਤਾਵਾਂ ਵਿੱਚ ਉਨ੍ਹਾਂ ਜਥੇਬੰਦੀਆਂ/ਵਿਦਵਾਨਾਂ ਦੇ ਨੁਮਾਇੰਦਿਆਂ ਨੂੰ
ਹੀ ਸ਼ਾਮਿਲ ਕੀਤਾ ਜਾਏ ਜਿਹੜੇ ਕੇਵਲ ਅਤੇ ਕੇਵਲ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਤੋਂ ਹੀ
ਸਰਬ-ਪੱਖੀ ਅਗੁਵਾਈ ਪ੍ਰਾਪਤ ਕਰ ਕੇ ਚੱਲਣ ਬਾਰੇ ਲਿਖਤੀ ਪ੍ਰਣ-ਪੱਤਰ ਦਸਤਖਤ ਕਰ ਕੇ ਦੇਣ।
2. ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਹੋਰ ਕਿਸੇ ਭੀ ਗ੍ਰੰਥ ਜਾਂ ਵਿਅਕਤੀ ਲਈ ‘ਗੁਰੂ’ ਜਾਂ
‘ਸਤਿਗੁਰੂ’ ਸ਼ਬਦਾਂ ਦੀ ਵਰਤੋਂ ਕਰਨ `ਤੇ ਪੱਕੀ ਤੇ ਸਦੀਵਕਾਲੀ ਪਾਬੰਦੀ ਲਗਾ ਦਿੱਤੀ ਜਾਵੇ।
3. ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਜਾਂ ਵਾਕਰ) ਕਿਸੇ ਹੋਰ ਗ੍ਰੰਥ ਜਾਂ ਪੰਜ-ਭੂਤਕ ਸਰੀਰ ਦਾ
ਪ੍ਰਕਾਸ਼ (?) ਜਾਂ ਆਸਣ ਲਗਾਉਂਣ `ਤੇ ਪੱਕੀ ਪਾਬੰਦੀ ਲਗਾ ਦਿੱਤੀ ਜਾਵੇ।
4. ਸਰਬੱਤ ਖ਼ਾਲਸਾ ਸੰਸਥਾ ਵਿੱਚ, ਹਰ ਇੱਕ ਦੇਸ਼ ਦੀ ਸਿੱਖ-ਵਸੋਂ ਅਨੁਸਾਰ, ਨੁਮਾਇੰਦੇ ਸ਼ਾਮਿਲ ਕੀਤੇ
ਜਾਣ।
5. ਭਾਂਤ-ਭਾਂਤ ਦੇ ਵਰਤਮਾਨ ਅਕਾਲੀ ਦਲਾਂ ਦੀ ਮਾਨਤਾ ਰੱਦ ਕਰ ਕੇ, ਗੁਰਮਤਿ ਸਿਧਾਂਤਾਂ `ਤੇ ਪਹਿਰਾ
ਦੇ ਕੇ ਕੌਮ ਦੀ ਸਿਆਸੀ ਖੇਤਰ ਵਿੱਚ ਅਗੁਵਾਈ ਕਰਨ ਵਾਲਾ ਅਕਾਲੀ ਦਲ ਕਾਇਮ ਕੀਤਾ ਜਾਵੇ। ਇਸ ਸਿਆਸੀ
ਜਥੇਬੰਦੀ ਦਾ ਵਿਧਾਨ ਇਸ ਢੰਗ ਨਾਲ ਤਿਆਰ ਕੀਤਾ ਜਾਵੇ ਕਿ ਕੋਈ ਖ਼ੁਦਗਰਜ਼ ਸ਼ਾਤਰ ਲੀਡਰ ਇਸ ਨੂੰ ਬਦਲ ਕੇ
ਹਾਈਜੈਕ ਨਾ ਕਰ ਸਕੇ ਜਿਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ 1996 ਦੀ ਮੋਗਾ ਇਕੱਤ੍ਰਤਾ ਕਰ ਕੇ
ਇੱਕ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਸੀ।
6. ਯੋਗ ਕਾਨੂੰਨੀ ਪੈਂਤੜਾ ਲੈ ਕੇ, ਵੋਟ-ਵਿਧਾਨ ਦੇ ਆਧਾਰ `ਤੇ ਖੜੇ ਵਰਤਮਾਨ ਸਿੱਖ-ਗੁਰਦਵਾਰਾ
ਐਕਟ-1925 ਵਿੱਚ ਲੋੜੀਂਦੀਆਂ ਗੁਰਮਤਿ-ਅਨੁਕੂਲ ਸੋਧਾਂ ਕਰ ਕੇ, ਆਮ-ਸਹਿਮਤੀ ਨਾਲ ਗੁਰਦਵਾਰਾ
ਪ੍ਰਬੰਧਕ ਚੁਣਨ ਦਾ ਸਰਲ ਜਿਹਾ ਕਾਨੂੰਨ ਬਣਾਇਆ ਜਾਵੇ।
7. ਪਿੰਡ ਪੱਧਰ ਤੋਂ ਲੈ ਕੇ ਰਾਸ਼ਟਰ (ਜਾਂ ਕੌਮੀ) ਪੱਧਰ ਤੱਕ ਸਾਂਝੀ
(collective)
ਲੀਡਰਸ਼ਿਪ ਦਾ ਗੁਰਮਤਿ ਸਿਧਾਂਤ ਲਾਗੂ ਕਰਨ ਲਈ ਯੋਗ ਵਿਧੀ-ਵਿਧਾਨ ਤਿਆਰ ਕੀਤਾ ਜਾਵੇ।
8. ਸਿੱਖ ਕੌਮ ਦੇ ਪ੍ਰਸਤਾਵਤ ਪ੍ਰਬੰਧਕੀ ਢਾਂਚੇ ਦੀ ਰੂਪ-ਰੇਖਾ
(outline)
ਹੇਠਾਂ ਦਿੱਤੀ ਜਾ ਰਹੀ ਹੈ ਜਿਸ `ਤੇ ਵਿਚਾਰ ਕਰ ਕੇ, ਲੋੜੀਂਦੀਆਂ, ਸੋਧਾਂ ਕਰ ਕੇ, ਤੁਰੰਤ ਅਮਲ
ਵਿੱਚ ਲਿਆਂਦਾ ਜਾਵੇ।
9. ਸਰਬੱਤ ਖ਼ਾਲਸਾ ਸੁਪਰੀਮ ਸਿੱਖ ਗਵਰਨਿੰਗ ਕੌਂਸਲ ਨੂੰ ਸਥਾਪਤ ਕਰੇਗਾ।
10. ਸੁਪਰੀਮ ਸਿੱਖ ਗਵਰਨਿੰਗ ਕੌਂਸਲ, ਸਰਬੱਤ ਖ਼ਾਲਸਾ ਦੀ ਸਹਿਮਤੀ ਨਾਲ, ਕੌਮੀ ਪ੍ਰਬੰਧਕੀ ਢਾਂਚੇ
ਦੀਆਂ ਇਕਾਈਆਂ ਨੂੰ ਸਥਾਪਤ ਕਰੇਗੀ।
11. ਸਰਬੱਤ ਖ਼ਾਲਸਾ ਦੀਆਂ ਇਕਤ੍ਰਤਾਵਾਂ ਹਰ ਸਾਲ ਘੱਟੋ-ਘੱਟ ਦੋ ਵਾਰ ਕੀਤੀਆਂ ਜਾਣ ਅਤੇ ਇਨ੍ਹਾਂ
ਇਕੱਤ੍ਰਤਾਵਾਂ ਵਿੱਚ 6 ਮਹੀਨੇ ਤੋਂ ਜ਼ਿਆਦਾ ਸਮਾਂ ਨਾ ਹੋਵੇ।
12. ਲੇਖਕ ਦੀ ਸਮਝ ਅਨੁਸਾਰ, ਸਰਬੱਤ ਖ਼ਾਲਸਾ ਦੀ ਸੰਸਥਾ ਨੂੰ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਅਨੁਸਾਰ
ਪੁਨਰ-ਸੁਰਜੀਤੀ ਕਰਨ ਤੋਂ ਬਿਨਾਂ, ਸਿੱਖ ਕੌਮ ਵਿੱਚ ਕਾਫ਼ੀ ਅਰਸੇ ਤੋਂ ਲਗਾਤਾਰ ਆ ਰਹੇ ਸਰਬ-ਪੱਖੀ
ਨਿਘਾਰ ਨੂੰ ਠੱਲ੍ਹ ਪਾ ਕੇ ਗੁਰੂ ਨਾਨਕ ਸਾਹਿਬ ਵੱਲੋਂ ਵਿਸ਼ਵ-ਪੱਧਰੀ ਚੰਗੇ ਸਮਾਜ ਦੀ ਸਿਰਜਨਾ ਅਤੇ
ਚੰਗਾ ਸਮਾਜ-ਪ੍ਰਬੰਧ ਕਾਇਮ ਕਰਨ ਲਈ ਅਰੰਭ ਕੀਤੀ ਇਨਕਲਾਬੀ ਲਹਿਰ ਨੂੰ ਪੁਨਰ-ਸੁਰਜੀਤ ਨਹੀਂ ਕੀਤਾ ਜਾ
ਸਕਦਾ।
13. ਇੰਜ ਜਾਪਦਾ ਹੈ ਕਿ ਸਰਬੱਤ ਖ਼ਾਲਸਾ ਦੇ ਨਾਮ ਹੇਠ ਕੁੱਝ ਕੁ ‘ਸਿੱਖ ਜਥੇਬੰਦੀਆਂ’ ਵੱਲੋਂ ਨਵੰਬਰ
2015 ਵਿੱਚ ਕੀਤਾ ਗਿਆ ਇਕੱਠ, ਸਿੱਖ ਕੌਮ ਦੇ ਭੜਕੇ ਹੋਏ ਜ਼ਜਬਾਤਾਂ ਦੀ ਦੁਰਵਰਤੋਂ ਕਰ ਕੇ, ਸਿੱਖ
ਕੌਮ ਨੂੰ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਹੀ ਸੀ। ਭਵਿੱਖ ਵਿੱਚ ਕੁੱਝ ਕੁ ਖ਼ੁਦਗਰਜ਼ ਤੇ ਮੌਕਾ-ਪ੍ਰਸਤ
ਵਿਅਕਤੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਕਾਰਵਾਈਆਂ ਬਾਰੇ ਸਮੁੱਚੀ ਕੌਮ ਨੂੰ ਸੁਚੇਤ ਰਹਿ
ਕੇ ਯੋਗ ਕਦਮ ਚੁੱਕਣੇ ਪੈਣਗੇ।
ਮਿਤੀ: 5 ਜਨਵਰੀ, 2016 -
ਗੁਰਦੀਪ ਸਿੰਘ
(ਲੈਫ਼ ਕਰਨਲ, ਰਿਟਾ.)
ਮੋਬਾ. 94654 47897
24/01/16)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸਰਦਾਰ ਮੱਖਣ
ਸਿੰਘ ਜੀਓ,
ਬੇਨਤੀ ਹੈ ਜੀ, ਗੁਰਬਾਣੀਂ ਅਰਥਾਂ ਦੇ ਬਹੁਤ ਭੁਲੇਖੇ ਪੈ ਚੁੱਕੇ ਹਨ ਜੀ। ਇਸ ਵਾਸਤੇ ਦਾਸ ਨੇਂ ਥੋੜਾ
ਜਿਹਾ ਮਨ ਬਨਾਇਆ ਹੈ ਜੀ, ਕਿ ਪਾਠਕਾਂ ਨੂੰ ਕੁੱਝ ਥੋੜਾ ਬਹੁੱਤ, ਸੱਚ ਵਲ ਤੋਰਿਆ ਜਾਵੇ।
ਇਸੇ ਵਾਸਤੇ ਹੀ ਮੈਂ ਹੁਣ ਕੁੱਝ ਸਾਫ ਸਾਫ ਅਤੇ ਸਿੱਧੀਆਂ ਗੱਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਹਨ
ਜੀ।
ਸਰਦਾਰ ਗੁਰਇੰਦਰ ਸਿੰਘ ਜੀ ਪਾਲ ਜੀ ਨੂੰ ਵੀ ਬੇਨਤੀ ਕੀਤੀ ਸੀ, ਕਿ ਅਗਲੀ ਵਾਰ ਜਦੋਂ ਕਿਤੇ ਉਹਨਾਂ
ਦਾ ਇੰਡੀਆਂ ਦਾ ਚੱਕਰ ਲੱਗੇ, ਤਾਂ ਦਾਸ ਨੂੰ ਦਰਸ਼ਨ ਦੇਣ।
ਪਾਠਕਾਂ ਨੂੰ ਪੂਰਾ ਸੱਚ ਦੱਸਣ ਵਾਸਤੇ, ਦਾਸ ਪਹਿਲੇ ਕੁੱਝ ਬਹੁਤ ਹੀ ਸੂਝਵਾਨ ਵਿਦਵਾਨਾਂ ਨਾਲ ਆਪਸੀ
ਸਲਾਹ ਮਸ਼ਵਰਾ ਕਰਨਾਂ ਚਾਹੁੰਦਾ ਹੈ ਜੀ।
ਕਿਰਪਾ ਕਰ ਕੇ ਮੈਨੂੰ ਇੰਜ ਦਰਸ਼ਨ ਸਿੰਘ ਜੀ ਖਾਲਸਾ ਦਾ, ਅਤੇ ਗੁਰਦੀਪ ਸਿੰਘ ਜੀ ਬਾਗੀ ਦਾ ਈ. ਮੇਲ
ਪਤਾ ਦੇਣ ਦੀ ਵੀ ਕਿਰਪਾਲਤਾ ਕਰਣੀਂ ਜੀ।
ਅਤੇ ਕਿਰਪਾ ਕਰ ਕੇ ਆਪ ਜੀ ਵੀ ਦਾਸ ਨੂੰ ਇੱਕ ਸੁਝਾਉ ਦਿਉ ਜੀ, ਕਿ ਤੁਹਾਡੇ ਵਿਚਾਰ ਵਿਚ, ਹੋਰ
ਕਿਹੜੇ ਕਿਹੜੇ ਵਿਦਵਾਨ ਨੂੰ ਇਸ ਕੰਮ ਵਾਸਤੇ ਭਰੋਸੇ ਵਿੱਚ ਲਿਆ ਜਾ ਸੱਕਦਾ ਹੈ, ਅਤੇ ਜੇ ਠੀਕ ਸਮਝੋ
ਤਾਂ ਐਸੇ ਵਿਦਵਾਨਾਂ ਦਾ ਈ. ਮੇਲ ਪਤਾ ਦੇਣਾਂ ਜੀ
ਇਸ ਕੰਮ ਵਾਸਤੇ ਦਾਸ ਨੂੰ ਆਪ ਜੀ ਦੀ ਸੱਭ ਤੋਂ ਜਿਆਦਾ ਅਤੇ ਭਰਪੂਰ ਸਹਿਯੋਗ ਦੀ ਜਰੂਰਤ ਹੈ ਜੀ।
ਵੀਰ ਜੀ ਆਪ ਜਾਣਦੇ ਹੀ ਹੋ ਜੀ, ਕਿ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੇਂ ਦਾਸ ਨੂੰ ਲੇਖ ਲਿਖਣ
ਤੋਂ ਮਨ੍ਹਾਂ ਕਰ ਦਿੱਤਾ ਸੀ ਜੀ, ਦਾਸ ਉਹਨਾਂ ਦੇ ਹੁਕਮ ਦੀ ਪਾਲਣਾਂ ਕਰਦਾ ਆਇਆ ਹੈ ਜੀ। ਇੱਕ ਲੇਖ
ਲਿਖਣ ਦੀ ਉਹਨਾਂ ਨੇਂ ਇਜਾਜ਼ਤ ਦੇ ਰੱਖੀ ਸੀ,
ਸੋ ਕਿਰਪਾ ਕਰ ਕੇ ਇਸ ਲੇਖ ਨੂੰ ਲੇਖਾਂ ਵਾਲੇ ਪੰਨੇਂ ਤੇ ਪਾ ਦੇਣਾਂ ਜੀ।
ਧੰਨਵਾਦ ਜੀ।
ਬਲਦੇਵ ਸਿੰਘ ਫਿਰੋਜ਼ਪੁਰ
24/01/16)
ਮਿੰਟੂ ਬਰਾੜ ਆਸਟ੍ਰੇਲੀਆ
"ਸ਼ਹੀਦ"
ਸ਼ਹੀਦ ਸ਼ਬਦ ਸੁਣਨ 'ਚ ਬਹੁਤ ਮਹਾਨ ਅਤੇ ਫ਼ਖਰ ਨਾਲ ਲਬਰੇਜ਼ ਲਗਦਾ ਹੈ ਪਰ ਹੰਢਾਉਣ 'ਚ ਓਨਾ ਹੀ ਔਖਾ।
ਸ਼ਹਾਦਤ ਦਾ ਜਾਮ ਪੀਣ ਤੇ ਪਿਆਉਣ ਵਿਚ ਵੀ ਬਹੁਤ ਫ਼ਰਕ ਹੁੰਦਾ ਹੈ। ਸ਼ਹੀਦ ਹੋਣਾ ਤੇ ਸ਼ਹੀਦ ਦਾ ਸਬੰਧੀ
ਹੋਣ 'ਚ ਵੀ ਦਿਨ ਰਾਤ ਦਾ ਫ਼ਰਕ ਹੁੰਦਾ ਹੈ। ਜਿਸ ਦਿਨ ਕੋਈ ਫ਼ੌਜੀ ਵਰਦੀ ਪਾਉਂਦਾ ਹੈ ਤਾਂ ਵਰਦੀ ਨੂੰ
ਹੱਥੀਂ ਪਾਇਆ ਕਫ਼ਨ ਦਾ ਦਰਜਾ ਦਿੱਤਾ ਜਾਂਦਾ ਹੈ। ਦਿਲਾਸੇ ਅਤੇ ਹੌਸਲੇ ਲਈ ਇਹਨਾਂ ਬੋਲਾਂ ਨਾਲ
ਹਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਸ਼ਹਾਦਤ ਦਾ ਜਾਮ ਕਿਸੇ ਕਰਮਾ ਵਾਲੇ ਨੂੰ ਨਸੀਬ ਹੁੰਦਾ।
ਪਰ ਇਸ ਦਾ ਦੂਜਾ ਪੱਖ ਓਨਾ ਸੁਖਾਵਾਂ ਨਹੀਂ ਹੁੰਦਾ ਜਿੰਨਾ ਦੇਖਣ ਨੂੰ ਲਗਦਾ। ਇਹ ਵੀ ਸਮੇਂ ਦਾ ਸੱਚ
ਹੈ ਕਿ ਸਭ ਤੋਂ ਘੱਟ ਵਕਤ ਤਕਲੀਫ਼ ਸ਼ਹੀਦ ਹੋਣ ਵਾਲੇ ਨੂੰ ਹੁੰਦੀ ਹੋਣੀ ਹੈ ਕਿਉਂਕਿ ਜਦੋਂ ਉਹ ਮੋਰਚੇ
ਤੇ ਹੁੰਦਾ ਉਦੋਂ ਦੁੱਖ ਤਕਲੀਫ਼ਾਂ ਬਹੁਤ ਛੋਟੀਆਂ ਹੋ ਜਾਂਦੀਆਂ ਹਨ ਅਤੇ ਨਾ ਹੀ ਸੋਚਣ ਲਈ ਵਕਤ
ਹੁੰਦਾ। ਪਰ ਅਸਲੀ ਤਕਲੀਫ਼ ਤਾਂ ਸ਼ਹੀਦ ਦੇ ਸੰਬੰਧੀ ਝੱਲਦੇ ਹਨ। ਜਿਨ੍ਹਾਂ-ਜਿਨ੍ਹਾਂ ਕੁ ਰਿਸ਼ਤਾ ਓਨਾ
ਹੀ ਦੁੱਖ। ਕਈ ਬਾਰ ਫ਼ੌਜੀ ਦਾ ਪਰਵਾਰ ਕਈ ਤਰ੍ਹਾਂ ਦੇ ਸੁਖ ਭੋਗਦਾ ਤਾਂ ਦਿਸ ਜਾਂਦਾ, ਪਰ ਜ਼ਿਆਦਾ ਵਕਤ
ਵਿਛੋੜੇ ਦੀ ਅੱਗ ਸੌਣ ਕਿਥੋਂ ਦਿੰਦੀ ਹੈ। ਕਿਸੇ ਫ਼ੌਜੀ ਦੇ ਘਰ ਦਾ ਬੂਹਾ ਜਦੋਂ ਖੜਕਦਾ ਤਾਂ ਪਰਵਾਰ
ਦਾ ਚਿੱਤ ਹੀ ਲੋਚਦਾ! ਵੀ ਪਤਾ ਨਹੀਂ ਕਦੋਂ ਆ ਕੇ ਕੋਈ ਵਧਾਈ ਦੇ ਦੇਵੇ, ਕਿ ਤੁਸੀਂ ਕਰਮਾ ਵਾਲੇ ਹੋ
ਤੁਹਾਡਾ ਪੁੱਤਰ ਦੇਸ਼ ਦੇ ਲੇਖੇ ਲੱਗ ਗਿਆ ਅਤੇ ਸੂਰਮਗਤੀ ਨੂੰ ਪ੍ਰਾਪਤ ਕਰਦਾ ਹੋਇਆ ਸ਼ਹੀਦ ਦਾ ਰੁਤਬਾ
ਪਾ ਗਿਆ। ਸੋਚ ਕੇ ਦੇਖੋ! ਕਿ ਸਾਡੇ 'ਚੋਂ ਕਿੰਨੇ ਦਿਲੋਂ ਚਾਹੁੰਦੇ ਹਨ ਇਹੋ ਜਿਹੀਆਂ ਵਧਾਈਆਂ
ਕਬੂਲਣੀਆਂ।
ਵਕਤ-ਵਕਤ ਦੇ ਰੰਗ ਹਨ ਕਦੇ ਲੜਾਈ ਸਰੀਰਾ ਦੇ ਜੋਰ ਤੇ ਲੜੀ ਜਾਂਦੀ ਸੀ। ਉਸ ਦੇ ਕਾਇਦੇ ਕਾਨੂੰਨ
ਹੁੰਦੇ ਸਨ। ਨਿਹੱਥੇ ਤੇ ਬਾਰ ਨਹੀਂ ਕੀਤਾ ਜਾਂਦਾ ਸੀ। ਟਿੱਕੀ ਛਿਪੀ ਤੋਂ ਕੋਈ ਹਥਿਆਰ ਨਹੀਂ ਚੁੱਕਦਾ
ਸੀ। ਆਧੁਨਿਕਤਾ ਅਤੇ ਤਰੱਕੀ ਦੇ ਦੇ ਨਾਂ ਤੇ ਜਿੱਥੇ ਇਨਸਾਨ ਨੇ ਮਾਰੂ ਹਥਿਆਰ ਈਜਾਦ ਕਰ ਲਏ ਹਨ।
ਇਨ੍ਹਾਂ ਦਾ ਸਭ ਤੋਂ ਪਹਿਲਾ ਬਾਰ ਤਾਂ ਇਨਸਾਨੀਅਤ ਉੱਤੇ ਹੋਇਆ। ਅੱਜ ਦੇ ਹਥਿਆਰ ਚਲਾਉਣ ਤੋਂ ਪਹਿਲਾਂ
ਖ਼ੁਦ ਦੀ ਇਨਸਾਨੀਅਤ ਮਾਰਨੀ ਪੈਂਦੀ ਹੈ ਤੇ ਚਾਹੇ ਜੋ ਮਰਜ਼ੀ ਛੱਲ-ਕਪਟ ਕਰਨਾ ਪਵੇ ਬੱਸ ਜਿੱਤ ਹੋਣੀ
ਚਾਹੀਦੀ ਹੈ, ਵਾਲੀ ਪ੍ਰਵਿਰਤੀ ਬਣ ਕੇ ਰਹਿ ਗਈ ਹੈ।
ਸੋਚ ਦਾ ਇਕ ਪਹਿਲੂ ਇਹ ਵੀ ਹੈ ਕਿ ਇਹ ਲੜਾਈਆਂ ਲੜੀਆਂ ਕਾਹਦੇ ਲਈ ਜਾ ਰਹੀਆਂ ਹਨ? ਤਾਜ਼ਾ ਘਟਨਾ ਕਰਮ
ਨੂੰ ਦੇਖ ਲਵੋ, ਜੋ ਹਮਲਾ ਪਠਾਨਕੋਟ ਏਅਰ ਬੇਸ ਤੇ ਹੋਇਆ ਉਸ ਨਾਲ ਕਿਹੜੀ ਪ੍ਰਾਪਤੀ ਕੀਤੀ ਗਈ ਹੈ।
ਧਰਮ ਦੇ ਨਾਂ ਤੇ ਦੂਹਰੀਆਂ ਸ਼ਹੀਦੀਆਂ। ਮੇਰਾ ਇੱਥੇ ਦੂਹਰੀਆਂ ਲਿਖਣ ਦਾ ਕਾਰਨ ਇਹੀ ਹੈ ਕਿ ਸਾਡੇ ਭਾਅ
ਦੀ ਉਹ ਘੁਸਪੈਠੀਏ ਅੱਤਵਾਦੀ ਹੋਣਗੇ। ਪਰ ਉਸ ਮਾਂ ਨੂੰ ਪੁੱਛੋ ਜਿਸ ਨੇ ਮਰਨ ਜਾਣ ਤੋਂ ਪਹਿਲਾ ਆਪਣੇ
ਪੁੱਤ ਨੂੰ ਫ਼ੋਨ ਤੇ ਪੁੱਛਿਆ ਕਿ ਪੁੱਤ ਰੋਟੀ ਖਾ ਲਈ ਕੇ ਨਹੀਂ? ਧਰਮ ਦੇ ਠੇਕੇਦਾਰਾਂ ਨੇ ਉਨ੍ਹਾਂ ਦੇ
ਗਲਾਂ 'ਚ ਸ਼ਹੀਦੀਆਂ ਦੇ ਸਿਰੋਪੇ ਪਾ ਦਿੱਤੇ ਜੋ ਸਾਡੀ ਨਜ਼ਰ 'ਚ ਕਾਤਿਲ ਹਨ। ਤੇ ਅੱਜ ਉਹੀ ਮਾਂ
ਉਨ੍ਹਾਂ ਧਾਰਮਿਕ ਆਕਾਵਾਂ ਨੂੰ ਆਪਣੇ ਪੁੱਤ ਦਾ ਕਾਤਿਲ ਮੰਨ ਰਹੀ ਹੈ ਅਤੇ ਆਪਣਾ ਫ਼ਰਜ਼ ਨਿਭਾਉਣ ਵਾਲੇ
ਉਨ੍ਹਾਂ ਸਿਪਾਹੀਆਂ ਨੂੰ ਵੀ ਕਾਤਲ ਕਹਿ ਰਹੀ ਹੈ, ਜਿਨ੍ਹਾਂ ਉੱਤੇ ਸੁੱਤੇ-ਸੁਧ ਹਮਲਾ ਕੀਤਾ ਗਿਆ ਤੇ
ਜੋ ਸਾਡੇ ਲਈ ਸ਼ਹੀਦ ਹਨ।
ਨਾਂ ਤਾਂ ਪਰਧਾਨ ਮੰਤਰੀ ਦਾ ਬਿਆਨ, ਨਾਂ ਰੱਖਿਆ ਮੰਤਰੀ ਵੱਲੋਂ ਕੀਤੀ ਵਡਿਆਈ ਕਿਸੇ ਬੱਚੇ ਦਾ ਬਾਪ,
ਕਿਸੇ ਪਤਨੀ ਦਾ ਪਿਉ ਤੇ ਕਿਸੇ ਮਾਪਿਆਂ ਦਾ ਪੁੱਤ ਮੋੜ ਕੇ ਲਿਆ ਸਕਦੀ ਹੈ ਤੇ ਨਾ ਸਰਕਾਰਾਂ ਵੱਲੋਂ
ਦਿੱਤੀਆਂ ਨੌਕਰੀਆਂ ਤੇ ਗਰਾਂਟਾਂ ਉਨ੍ਹਾਂ ਦੇ ਜ਼ਖਮ ਭਰ ਸਕਦੀਆਂ ਹਨ।
ਚਾਰ ਦਿਨ ਟੀ.ਵੀ. ਅਤੇ ਅਖ਼ਬਾਰੀ ਖ਼ਬਰਾਂ ਤੋਂ ਬਾਅਦ ਕਦੇ ਕਿਸੇ ਨੇ ਯਾਦ ਨਹੀਂ ਕਰਨਾ? ਕਦੇ ਸੁਣਿਆ
ਤੁਸੀ ਵੀ ਸਮੇਂ ਦਾ ਹਾਕਮ ਕਾਰਗਿਲ ਦੇ ਸ਼ਹੀਦਾਂ ਦੇ ਘਰੇ ਬੱਚਿਆਂ ਦੇ ਸਿਰ ਹੱਥ ਧਰਨ ਗਿਆ ਹੋਵੇ?
ਸ਼ਹੀਦ ਦੇ ਪਰਵਾਰ ਦਾ ਦੁੱਖ ਉਸ ਵਕਤ ਹੋਰ ਵੀ ਵੱਧ ਜਾਂਦਾ ਜਦੋਂ ਬਾਰ ਪਿੱਠ ਪਿੱਛੋਂ ਕੀਤਾ ਗਿਆ
ਹੋਵੇ। ਪਰ ਇੱਥੇ ਤਾਂ ਅੱਧੀ ਰਾਤ ਨੂੰ ਪਿੱਠ 'ਚ ਬਾਰ ਕਰ ਕੇ ਪਰਵਾਰ ਕੋਲ ਕਿੰਨੇ ਸਵਾਲ ਛੱਡ ਦਿੱਤੇ
ਹਨ! ਮਾਂ ਆਪਣੇ ਬੱਚਿਆ ਨੂੰ ਸਾਰੀ ਉਮਰ ਇਹੀ 'ਜੇ' ਦੀ ਕਹਾਣੀ ਸੁਣਾਉਂਦੀ ਰਹੇਗੀ ਕਿ ਜੇ ਵੈਰੀ
ਲਲਕਾਰ ਕੇ ਆਉਂਦਾ ਤਾਂ ਤੁਹਾਡੇ ਬਾਪ ਨੇ ਖੰਘਣ ਨਹੀਂ ਦੇਣਾ ਸੀ। ਇਹ ਕਹਾਣੀਆਂ ਬੱਚਿਆ ਨੂੰ ਵੀ
ਪਛਤਾਵੇ ਤੋਂ ਸਿਵਾ ਹੋਰ ਕੁੱਝ ਨਹੀਂ ਦੇ ਸਕਦੀਆਂ।
ਸਭ ਦੇ ਵੱਖੋ-ਵੱਖ ਨਜ਼ਰੀਏ ਹਨ ਕਈ ਤਾਂ ਤਨਖ਼ਾਹਦਾਰ ਫ਼ੌਜੀਆਂ ਨੂੰ ਸ਼ਹੀਦ ਮੰਨਣ ਤੋਂ ਵੀ ਇਨਕਾਰੀ ਹਨ।
ਚਲੋ ਇਹ ਉਨ੍ਹਾਂ ਦੀ ਸੋਚ! ਪਰ ਸਾਡੇ ਜਿਹੇ ਆਮ ਬੰਦਿਆਂ ਕੋਲ ਤਾਂ ਹੁਣ ਦੋ ਹੀ ਗੱਲਾਂ ਰਹਿ ਗਈਆਂ
ਜਾਂ ਤਾਂ ਦੂਆ ਕਰੀਏ ਕਿ ਇਹਨਾਂ ਧਰਮ ਦੇ ਠੇਕੇਦਾਰਾ ਨੂੰ ਅੱਲਾ ਸੁਮੱਤ ਬਖ਼ਸ਼ੇ ਜਾਂ ਫੇਰ ਮਹਾਨ
ਕਵਿਰਾਜ ਪ੍ਰਦੀਪ ਜੀ ਹੋਰਾਂ ਦੇ ਲਿਖੇ ਇਹ ਬੋਲ ''ਐ ਮੇਰੇ ਵਤਨ ਕੇ ਲੋਗੋ, ਜਰਾ ਆਂਖ ਮੈਂ ਭਰ ਲਓ
ਪਾਣੀ, ਜੋ ਸ਼ਹੀਦ ਹੂਏ ਹੈਂ ਉਨ ਕੀ, ਜਰਾ ਯਾਦ ਕਰੋ ਕੁਰਬਾਨੀ'' ਸੁਣ ਕੇ ਅੱਖਾਂ ਨਮ ਕਰ ਲਈਏ।
ਮਿੰਟੂ ਬਰਾੜ ਆਸਟ੍ਰੇਲੀਆ
24/01/16)
ਗਿ: ਸੰਤੋਖ ਸਿੰਘ
ਸਿੱਖਾਂ ਦੇ ਹਿਰਦੇ ਵਲੂੰਧਰੇ ਗਏ
ਗੱਲ ਮੈਂ ਓਥੋਂ ਹੀ ਸ਼ੁਰੂ ਕਰਦਾ ਹਾਂ ਜਿਥੋਂ ਕੁ ਮੈਨੂੰ ਇਸ ਝਮੇਲੇ ਦੀ ਕੁੱਝ ਕੁੱਝ
ਸਮਝ ਆਉਣੀ ਸ਼ੁਰੂ ਹੋਈ ਸੀ।
੧੯੫੮ ਦੇ ਜਨਵਰੀ ਮਹੀਨੇ ਦਾ ਵਾਕਿਆ ਹੈ ਕਿ ਇੱਕ ਦਿਨ ਸਵੇਰ ਵੇਲ਼ੇ ਹੀ, ਸ਼ਹੀਦ ਸਿੱਖ ਮਿਸ਼ਨਰੀ ਕਾਲਜ
ਦੇ ਪ੍ਰੌੜ੍ਹ ਵਿਦਿਆਰਥੀ, ਸ. ਦਲੀਪ ਸਿੰਘ ਫੱਕਰ, ਮਾਸਟਰ ਤਾਰਾ ਸਿੰਘ ਜੀ ਦੇ ਉਰਦੂ ਅਖ਼ਬਾਰ
‘ਪ੍ਰਭਾਤ’ ਵਿਚੋਂ ਇੱਕ ਖ਼ਬਰ ਪੜ੍ਹ ਕੇ ਸੁਣਾ ਰਿਹਾ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਉਸ ਤੋਂ
ਪਿਛਲੇਰੀ ਰਾਤ ਕੋਈ ਸ਼ਰਾਰਤੀ, ਇੱਕ ਸ਼ੀਸ਼ੇ ਦੇ ਮਰਤਬਾਨ ਵਿੱਚ ਸੁਖਮਨੀ ਸਾਹਿਬ ਦੇ ਕੁੱਝ ਪੱਤਰੇ,
ਤਮਾਕੂ ਅਤੇ ਇੱਕ ਕੈਂਚੀ ਪਾ ਕੇ ਰਾਤ ਦੇ ਹਨੇਰੇ ਵਿੱਚ ਮਾਸਟਰ ਜੀ ਦੇ ਘਰ ਦੇ ਅੱਗੇ ਰੱਖ ਗਿਆ ਸੀ।
ਇਸ ਦੇ ਨਾਲ਼ ਹੀ ਸਿੱਖਾਂ ਨੂੰ ਚਿੜਾਉਣ ਵਾਲ਼ੀ ਕੁੱਝ ਬਹੁਤ ਹੀ ਘਟੀਆ ਸ਼ਬਦਾਵਲੀ, ਵੀ ਲਿਖ ਕੇ ਉਸ
ਮਰਤਬਾਨ ਵਿੱਚ ਪਾਈ ਹੋਈ ਸੀ। ਮੈਂ ਵੀ ਇਹ ਖ਼ਬਰ ਸੁਣਨ ਵਾਲ਼ਿਆਂ ਵਿੱਚ ਸ਼ਾਮਲ ਸਾਂ।
ਉਹਨੀਂ ਦਿਨੀਂ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਸੁਣਨ ਵਿੱਚ ਆਉਂਦੀਆਂ ਸਨ। ਪੰਜਾਬ ਦੇ ਦੋ
ਸਮਾਜਾਂ, ਹਿੰਦੂਆਂ ਅਤੇ ਸਿੱਖਾਂ ਵਿੱਚ ਕੁੜੱਤਣ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਸਨ। ੧੯੫੫ ਦੇ
‘ਪੰਜਾਬੀ ਸੂਬਾ ਜਿੰਦਾਬਾਦ’ ਦੇ ਮੋਰਚੇ ਦੀ ਸਫ਼ਲਤਾ ਸਹਿਤ ਸਮਾਪਤੀ ਉਪ੍ਰੰਤ, ਭਾਰਤ ਸਰਕਾਰ ਅਤੇ
ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਏ ਸਮਝੌਤੇ ਅਨੁਸਾਰ, ਵਜੂਦ ਵਿੱਚ ਆਏ ਰੀਜਨਲ ਫ਼ਾਰਮੂਲੇ ਅਧੀਨ,
ਪੰਜਾਬ ਨੂੰ ਦੋ ਜ਼ੋਨਾਂ, ਹਿੰਦੀ ਅਤੇ ਪੰਜਾਬੀ ਵਿੱਚ ਵੰਡਿਆ ਗਿਆ ਸੀ ਤੇ ਇਸ ਅਨੁਸਾਰ ਪੰਜਾਬੀ ਜ਼ੋਨ
ਦੀ ਪਹਿਲੀ ਭਾਸ਼ਾ ਗੁਰਮੁਖੀ ਅੱਖਰਾਂ ਵਿੱਚ ਪੰਜਾਬੀ ਪ੍ਰਵਾਨੀ ਗਈ ਸੀ। ਇਸ ਦੇ ਵਿਰੁਧ ਕੁੱਝ ਸ਼ਰਾਰਤੀ
ਫਿਰਕੂ ਵਿਆਕਤੀਆਂ ਵੱਲੋਂ, ‘ਹਿੰਦੀ ਰਕਸ਼ਾ ਸਮਿਤੀ’ ਦੇ ਨਾਂ ਹੇਠ ਪੰਜਾਬ ਵਿੱਚ ਅੰਦੋਲਨ ਸ਼ੁਰੂ ਕੀਤਾ
ਗਿਆ ਹੋਇਆ ਸੀ, ਜਿਸ ਕਰਕੇ ਪੰਜਾਬ ਦਾ ਫਿਰਕੂ ਮਾਹੌਲ ਤਣਾਪੂਰਣ ਬਣਿਆ ਰਿਹਾ। ਅਜਿਹਾ ਤਣਾ, ੯ ਮਾਰਚ
੧੯੬੭ ਤੱਕ ਰਿਹਾ ਤੇ ਓਦੋਂ ਕੁੱਝ ਸਮੇ ਲਈ ਸਮਾਪਤ ਹੋਇਆ ਜਦੋਂ ਸੰਤ ਫ਼ਤਿਹ ਸਿੰਘ ਦੀਆਂ ਕੋਸ਼ਿਸ਼ਾਂ
ਸਦਕਾ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਬਣਨ ਵਾਲ਼ੀ ਫ਼ਰੰਟ ਸਰਕਾਰ ਵਿਚ, ਪੰਜਾਬ ਦੇ ਹਿੰਦੂਆਂ ਦੀ
ਪ੍ਰਤੀਨਿਧਤਾ ਕਰਨ ਵਾਲ਼ੀ ਪਾਰਟੀ ਜਨਸੰਘ ਨੰਬਰ ਦੋ ਵਾਲ਼ੀ ਪੋਜ਼ੀਸ਼ਨ ਤੇ ਸ਼ਾਮਲ ਹੋ ਗਈ।
ਸੁਖਮਨੀ ਸਾਹਿਬ ਦੇ ਪੱਤਰਿਆਂ ਵਾਲ਼ੀ ਖ਼ਬਰ ਸੁਣਨ ਤੋਂ ਬਾਅਦ ਹੌਲ਼ੀ ਹੌਲ਼ੀ ਸਮਝ ਆਉਣ ਲੱਗੀ ਕਿ ੧੯੫੬/੫੭
ਵਿੱਚ ਗੁਰਦੁਆਰਿਆਂ ਦੀ ਰੱਖਿਆ ਲਈ ਇੱਕ ਸ਼ਹੀਦੀ ਦਲ ਜਾਂ ਇਹੋ ਜਿਹਾ ਕੋਈ ਹੋਰ ਨਾਂ ਰਖ ਕੇ, ਇੱਕ
ਜਥੇਬੰਦੀ ਸਿਰਜੀ ਗਈ ਸੀ ਤੇ ਇਹਨਾਂ ਦੀਆਂ ਸਰਗਰਮੀਆਂ ਸ੍ਰੀ ਦਰਬਾਰ ਸਾਹਿਬ ਦੇ ਆਲ਼ੇ ਦੁਆਲ਼ੇ ਕਦੀ
ਕਦਾਈਂ ਵੇਖੀਆਂ ਜਾਂਦੀਆਂ ਸਨ। ਇਹਨਾਂ ਵਿਚੋਂ ਇੱਕ ਚੇਹਰਾ ਅਜੇ ਵੀ ਮੈਨੂੰ ਯਾਦ ਹੈ। ਬਾਅਦ ਵਿੱਚ ਉਹ
ਸੱਜਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਬਣਿਆਂ ਤੇ ਫਿਰ ੧੯੭੭ ਵਿੱਚ ਐਮ. ਐਲ.
ਏ. ਵੀ। ਉਸ ਦਾ ਨਾਂ ਸੀ ਜਥੇਦਾਰ ਖ਼ਜ਼ਾਨ ਸਿੰਘ ਸਿੰਘ ਮੀਰਾਂਕੋਟ।
ਇਸ ਜਥੇ ਦੀ ਸਿਰਜਣਾ ਦੀ ਲੋੜ ਇਸ ਲਈ ਪਈ ਸੀ ਕਿ ਉਹਨੀਂ ਦਿਨੀਂ ਗੁਰਦੁਆਰਾ ਸਾਹਿਬਾਨ ਦੇ ਸਰੋਵਰਾਂ
ਵਿੱਚ ਸਿਗਰਿਟਾਂ ਸੁੱਟਣ ਅਤੇ ਗੁਰਬਾਣੀ ਦੇ ਪੱਤਰਿਆਂ ਦਾ ਅਪਮਾਨ ਕਰਨ ਦੀਆਂ ਘਟਨਾਵਾਂ ਵਾਪਰਦੀਆਂ
ਸਨ। ਇਹ ਕੁੱਝ ਪੰਜਾਬ ਵਿੱਚ ਫਿਰਕੂ ਤਣਾ ਪੈਦਾ ਕਰਨ ਵਾਸਤੇ ਹੀ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ
ਜਾਂਦਾ ਹੋਵੇਗਾ!
੧੯੫੮, ਜਦੋਂ ਤੋਂ ਮੈਂ ਅਖ਼ਬਾਰ ਪੜ੍ਹਨ ਲੱਗਾ ਹਾਂ, ਹੁਣ ਤੱਕ, ਆਏ ਦਿਨ ਇਹੋ ਕੁੱਝ ਹੀ ਪੜ੍ਹਨ ਨੂੰ
ਮਿਲ਼ਦਾ ਹੈ ਕਿ ਫਲਾਣੀ ਫ਼ਿਲਮ ਵਿੱਚ ਸਿੱਖ ਕਿਰਦਾਰ ਨੂੰ ਇਤਰਾਜ਼ ਯੋਗ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।
ਇਸ ਨਾਲ਼ ਸਿੱਖ ਕਿਰਦਾਰ ਦੀ ਕਿਰਦਾਰ ਕੁਸ਼ੀ ਹੋਈ ਹੈ। ਇਸ ਨਾਲ਼ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਫਲਾਣੀ ਅਖ਼ਬਾਰ ਨੇ ਕੁੱਝ ਇਹੋ ਜਿਹਾ ਲਿਖ ਦਿਤਾ ਹੈ ਜਿਸ ਨਾਲ਼ ਸਿੱਖਾਂ ਦੇ ਆਚਰਣ ਉਪਰ ਚੋਟ ਕੀਤੀ ਗਈ
ਹੈ। ਫਲਾਣੇ ਹਿੰਦੂ ਲੀਡਰ ਨੇ, ਸਿੱਖ ਗੁਰੂਆਂ, ਸਿੱਖ ਕੌਮ, ਸਿੱਖ ਧਰਮ, ਗੁਰਮੁਖੀ ਅੱਖਰ, ਪੰਜਾਬੀ
ਬੋਲੀ ਬਾਰੇ ਅਜਿਹਾ ਕੁੱਝ ਆਖ ਦਿਤਾ ਹੈ ਜਿਸ ਨਾਲ਼ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਕਦੀ
ਮਹਾਂਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਦੇ ਨਾਲ਼ ਦਸਮ ਪਾਤਿਸ਼ਾਹ ਦੀ ਫ਼ੋਟੋ ਕਿਸੇ ਕਲੰਡਰ ਉਪਰ ਛਾਪ
ਦੇਣ ਨਾਲ਼ ਵੀ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਕੀ ਅਸੀਂ ਪਿਛਲੇ ਛੇ ਸੱਤ ਦਹਾਕਿਆਂ ਤੋਂ
ਚਲੇ ਆ ਰਹੇ ਇਸ ਤਰ੍ਹਾਂ ਕੀਤੇ ਜਾਂਦੇ ਸਿੱਖਾਂ ਦੀ ਕਿਰਦਾਰਕੁਸ਼ੀ ਦੇ ਵਾਕਿਆਤ ਨੂੰ ਰੋਕਣ ਲਈ ਕੋਈ
ਪ੍ਰਬੰਧ ਨਹੀਂ ਕਰ ਸਕੇ? ਕਦੀ ਕੋਈ ਸਿੱਖ ਮੁਖ ਧਾਰਾ ਨਾਲ਼ੋਂ ਟੁੱਟ ਕੇ ਵੱਖਰੀ ਸੰਪਰਦਾ ਚਲਾਉਣ ਵਾਲਾ
ਗੁਰੂ ਸ਼ਾਹਿਬਾਨ ਦਾ ਸਾਂਙ ਰਚ ਕੇ, ਸਿੱਖਾਂ ਦੇ ਹਿਰਦੇ ਵਲੂੰਧਰਨ ਦੀ ਹਮਾਕਤ ਕਰਦਾ ਹੈ।
ਕੁਝ ਦਿਨ ਗੁਰਦੁਆਰਿਆਂ ਦੀਆਂ ਸਟੇਜਾਂ ਉਪਰ ਧੂਆਂਧਾਰ ਭਾਸ਼ਨ ਕਰਕੇ, ਸੜਕਾਂ ਉਪਰ ਨੰਗੀਆਂ ਤਲਵਾਰਾਂ
ਘੁਮਾ ਕੇ, ਨਾਹਰੇ ਲਾ ਕੇ, ਪੁਲਿਸ ਦੀਆਂ ਡਾਂਗਾਂ ਖਾ ਕੇ, ਕੁੱਝ ਨੌਜਵਾਨਾਂ ਨੂੰ ਭੜਕਾ ਕੇ ਤੇ
ਉਹਨਾਂ ਵਿਚੋਂ ਕੁੱਝ ਨੂੰ ਬਲੀ ਦੇ ਬੱਕਰੇ ਬਣਾ ਕੇ, ਫਿਰ ਚੁੱਪ ਕਰਕੇ ਬਹਿ ਜਾਂਦੇ ਹਾਂ। ਸਿੱਖਾਂ ਦੇ
ਵੋਟਾਂ ਨਾਲ਼ ਚੁਣੀ ਹੋਈ ਨਿਰੋਲ਼ ਸਿੱਖਾਂ ਦੀ ‘ਸਰਕਾਰ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਕ
ਮਤਾ ਪਾਸ ਕਰਕੇ ਆਖ ਦਿੰਦੀ ਹੈ ਕਿ ਸਰਕਾਰ ਇਹਨਾਂ ਘਟਨਾਵਾਂ ਨੂੰ ਰੋਕੇ ਤੇ ਦੋਸ਼ੀਆਂ ਨੂੰ ਸਜ਼ਾ ਦੇਵੇ।
ਨਹੀਂ ਤਾਂ ਨਿਕਲਣ ਵਾਲ਼ੇ ਨਤੀਜਿਆਂ ਦੀ ਜੁੰਮੇਵਾਰੀ ਸਰਕਾਰ ਦੇ ਸਿਰ ਹੋਵੇਗੀ। ਫਿਰ ਪਤਾ ਨਹੀਂ ਇਹ
ਮਤਾ ਅੱਗੇ ਕਿਸੇ ਸਰਕਾਰੀ ਅਧਿਕਾਰੀ ਪਾਸ ਭੇਜਿਆ ਵੀ ਜਾਂਦਾ ਹੈ ਕਿ ਨਹੀਂ! ਜੇ ਭੇਜਿਆ ਜਾਂਦਾ ਹੈ
ਤਾਂ ਉਸ ਉਪਰ ਕੀ ਅਮਲ ਹੋਇਆ ਹੈ, ਜਾਂ ਕਿ ਨਹੀਂ ਹੋਇਆ! ਅਜਿਹੀ ਜਾਣਕਾਰੀ ਲੈਣ ਦਾ ਨਾ ਕਿਸੇ ਪਾਸ
ਸਮਾ ਹੁੰਦਾ ਹੈ ਤੇ ਨਾ ਹੀ ਇਸ ਦੀ ਲੋੜ ਹੀ ਸਮਝੀ ਜਾਂਦੀ ਹੈ। ਫਿਰ ਮੀਡੀਏ ਵਾਸਤੇ ਇਹ ਖ਼ਬਰ ਕੋਈ ਖ਼ਬਰ
ਨਹੀਂ ਰਹਿੰਦੀ। ਸਾਰੇ ਪਾਸੇ ਚੁੱਪ ਚਾਂ ਹੋ ਜਾਂਦੀ ਦੈ। ਫਿਰ ਹੋਰ ਕਿਸੇ ਥਾਂ ਇਸ ਨਾਲ਼ ਮਿਲ਼ਦਾ ਜੁਲ਼ਦਾ
ਕੋਈ ਕਾਰਾ ਕਰਵਾ ਦਿਤਾ ਜਾਂਦਾ ਹੈ ਤੇ ਫਿਰ ਚਾਰ ਕੁ ਦਿਨ ਮੀਡੀਆ ਵਿੱਚ ਓਹੀ “ਲਾਲਾ ਲਾਲਾ, ਫੜ ਲਉ
ਫੜ ਲਉ” ਹੋ ਜਾਂਦੀ ਹੈ ਤੇ ਫਿਰ ਸ਼ਾਂਤੀ ਵਰਤ ਜਾਂਦੀ ਹੈ। ਫਿਰ ਕਿਸੇ ਹੋਰ ਥਾਂ ਅਜਿਹੀ ਘਟਨਾ ਵਾਪਰ
ਜਾਂਦੀ ਹੈ ਤੇ ਫਿਰ ਚਾਰ ਦਿਨ ਮੀਡੀਆ ਵਿੱਚ ਹਲਚਲ ਹੁੰਦੀ ਹੈ ਤੇ ਫਿਰ ਸ਼ਾਂਤੀ ਵਰਤ ਜਾਂਦੀ ਹੈ। ਇਹ
ਸਿਲਸਿਲਾ ਚੱਲਦਾ ਹੀ ਆ ਰਿਹਾ ਹੈ ਤੇ ਇਸ ਦੇ ਬੰਦ ਹੋਣ ਦਾ ਕੋਈ ਕਾਰਨ ਨਹੀਂ ਦਿਸ ਰਿਹਾ।
ਇਸ ‘ਰਾਮਰੌਲ਼ੇ’ ਵਿੱਚ ਜੇਹੜੇ ਜੋਸ਼ੀਲੇ ਨੌਜਵਾਨ ਵਿਰੋਧੀਆਂ ਦੇ ਗੁੰਡਿਆਂ ਹੱਥੋਂ ਜਾਂ ਪੁਲਿਸ ਦੇ
ਹੱਥੋਂ ਮਾਰੇ ਜਾਂਦੇ ਹਨ, ਉਹਨਾਂ ਦੇ ਪਰਵਾਰਾਂ ਨੂੰ, ਉਹਨਾਂ ਦੇ ਬੱਚੇ ਸਿੱਖ ਧਰਮ ਦੇ ਸ਼ਹੀਦ ਬਣਾ ਕੇ
ਤਸੱਲੀ ਦੇਣ ਦਾ ਯਤਨ ਕੀਤਾ ਜਾਂਦਾ ਹੈ ਤੇ ਡਾਂਗਾਂ ਖਾਣ ਵਾਲ਼ਿਆਂ, ਜੇਹਲਾਂ ਵਿੱਚ ਤਸੀਹੇ ਝੱਲਣ
ਵਾਲ਼ਿਆਂ ਨੂੰ, ਕੌਮ ਲਈ ਕੁਰਬਾਨੀ ਕਰਨ ਵਾਲੇ ਆਖਿਆ ਜਾਂਦਾ ਹੈ।
ਆਖਰ ਵਿੱਚ ਸਾਡੀ ਮੰਗ ਇਹੀ ਰਹਿ ਜਾਂਦੀ ਹੈ ਕਿ ਇਸ ਸਾਰੀ ‘ਗੜਬੜ ਚੌਥ’ ਵਿਚ, ਜੇਹਲੀਂ ਜਾ ਕੇ ਕੈਦ
ਭੁਗਤ ਰਹਿਆਂ ਨੂੰ, ਸਰਕਾਰ ਮੁਆਫ਼ੀ ਦੇ ਕੇ ਰਿਹਾ ਕਰ ਦੇਵੇ। ਉਹ ਕਿਸ ਮੰਗ ਨੂੰ ਮੰਨਵਾਉਣ ਲਈ ਕੁਰਬਾਨ
ਹੋਏ ਤੇ ਜੇਹਲੀਂ ਗਏ, ਇਹ ਸਭ ਕੁੱਝ ਭੁੱਲ ਭੁਲਾ ਦਿਤਾ ਜਾਂਦਾ ਹੈ। ਕੁੱਝ ਸਮੇ ਬਾਅਦ ਕੋਈ ਹੋਰ ਇਹੋ
ਜਿਹਾ ਝਮੇਲਾ ਖੜ੍ਹਾ ਕਰ/ਕਰਵਾ ਕੇ ਫਿਰ ਸਿੱਖ ਨੌਜਵਾਨਾਂ ਨੂੰ ਬਲਦੀ ਦੇ ਬੁੱਥੇ ਫਸਾ ਦਿਤਾ ਜਾਂਦਾ
ਹੈ।
ਇਹ ਕੇਹੜੀ ਸ਼ਕਤੀ ਹੈ ਜੋ ਸਮੇ ਸਮੇ ਸਿੱਖਾਂ ਨੂੰ ਚੂੰਢੀਆਂ ਵਢ ਵਢ ਕੇ, ਉਹਨਾਂ ਦਾ ਸਬਰ ਪਰਖ ਰਹੀ
ਹੈ! ਕੀ ਉਹ ਵੇਖਣਾ ਚਾਹੁੰਦੇ ਹਨ ਕਿ ਸਿੱਖਾਂ ਵਿਚ, ਭਾਈ ਬੋਤਾ ਸਿੰਘ ਗਰਜਾ ਸਿੰਘ, ਭਾਈ ਸੁੱਖਾ
ਸਿੰਘ ਮਹਿਤਾਬ ਸਿੰਘ ਅਤੇ ਸੁਖਦੇਵ ਸਿੰਘ ਹਰਜਿੰਦਰ ਸਿੰਘ ਵਾਲ਼ੀ ਅਣਖ ਅਜੇ ਵੀ ਹੈ ਕਿ ਨਹੀਂ! ਜਾਂ
ਫਿਰ ਸਿੱਖਾਂ ਵਿਚੋਂ ਅਣਖੀਲੇ ਗਭਰੂਆਂ ਦੀ ਪਛਾਣ ਕਰਕੇ, ਸਮੇ ਸਿਰ ਉਹਨਾਂ ਦਾ ਬਾਹਨਣੂੰ ਬੰਨ੍ਹਣਾ
ਚਾਹੁੰਦੇ ਹੋਣ!
ਹਿੰਦੁਸਤਾਨ ਵਿੱਚ ਵੱਸਦੀ ਕਿਸੇ ਹੋਰ ਘਟ ਗਿਣਤੀ ਬਾਰੇ ਇਹੋ ਜਿਹੀ ਖ਼ਬਰ ਕਦੀ ਪੜ੍ਹਨ ਨੂੰ ਨਹੀਂ ਮਿਲ਼ੀ
ਕਿ ਉਹਨਾਂ ਦੇ ਧਰਮ ਜਾਂ ਧਰਮ ਸਥਾਨ ਦੀ ਬੇਹੁਰਮਤੀ ਕੀਤੀ ਗਈ ਹੋਵੇ! ਹੋ ਸਕਦਾ ਹੈ ਕਿ ਮੈਂ ਉਹਨਾਂ
ਦਾ ਪ੍ਰੈਸ ਨਹੀਂ ਪੜ੍ਹਦਾ ਤੇ ਨਾ ਹੀ ਉਹਨਾਂ ਦੇ ਇਕੱਠਾਂ ਵਿੱਚ ਜਾਂਦਾ ਹਾਂ; ਇਸ ਲਈ ਮੈਂ ਅਜਿਹੀ
ਜਾਣਕਾਰੀ ਤੋਂ ਵਾਂਝਾ ਰਹਿ ਜਾਂਦਾ ਹੋਵਾਂ।
ਇਕ ਗੱਲ ਛੇ ਕੁ ਦਹਾਕਿਆਂ ਤੋਂ ਸਮੇ ਸਮੇ ਵੇਖਣ ਵਿੱਚ ਆ ਰਹੀ ਹੈ ਕਿ ਜਦੋਂ ਵੀ ਅਜਿਹੀ ਦੁਰਘਟਨਾ ਘਟਣ
ਦੇ ਰੋਸ ਵਜੋਂ ਸਿੱਖ ਨੌਜਵਾਨੀ ਕੋਈ ਵਿਖਾਵਾ ਕਰਦੀ ਹੈ ਤਾਂ ਮੀਡੀਏ ਵਿੱਚ ਸਿੱਖ ਨੌਜਵਾਨ ਨੰਗੀਆਂ
ਤਲਵਾਰਾਂ ਲਹਿਰਾਉਂਦੇ ਵਿਖਾਏ ਜਾਂਦੇ ਹਨ। ਵਿਰੋਧੀਆਂ ਦੇ ਗੁੰਡੇ ਸਿੱਖਾਂ ਨੂੰ ਕੁੱਟਦੇ ਤੇ ਪੁਲਿਸ
ਵਾਲ਼ੇ ਸਿੱਖਾਂ ਉਪਰ ਜ਼ੁਲਮ ਕਰਦੇ, ਮੀਡੀਏ ਵਿੱਚ ਕਦੀ ਦਿਖਾਈ ਨਹੀਂ ਦਿੰਦੇ। ਵਿਰੋਧੀਆਂ ਦੀ ਆਪਣੀ
ਪ੍ਰਾਈਵੇਟ ‘ਫੌਜ’ ਅਤੇ ਉਹਨਾਂ ਦੀ ਸਹਾਇਤਾ ਉਪਰ ਆਈ ਪੁਲਿਸ ਦਾ ਜ਼ੁਲਮ ਵੀ ਸਾਰਾ ‘ਸਵੈ ਰੱਖਿਆ’ ਦੇ
ਘੇਰੇ ਵਿੱਚ ਆ ਜਾਂਦਾ ਹੈ ਤੇ ਸਿੱਖ ਨੌਜਵਾਨ, ਵਿਰੋਧੀਆਂ ਨੂੰ ਆਪਣੀਆਂ ਧਾਰਮਿਕ ਰਸਮਾਂ ਕਰ ਰਹੀਆਂ
‘ਸੰਗਤਾਂ’ ਉਪਰ ਤਲਵਾਰਾਂ ਨਾਲ਼ ਹਮਲਾ ਕਰਨ ਵਾਲ਼ੇ ਸਾਬਤ ਹੋ ਜਾਂਦੇ ਹਨ। ਕਦੀ ਸਾਡੇ ਆਗੂਆਂ ਨੇ ਇਸ
ਪੱਖ ਤੋਂ ਸੋਚਣ ਦਾ ਯਤਨ ਕੀਤਾ ਹੈ?
ਡੇਰਾ ਸਿਰਸਾ ਨਾਲ਼ ਸਬੰਧਤ, ਪੰਜਾਬ ਵਿਚਲੀ ੨੦੦੭ ਤੋਂ ਬਲ਼ ਬਲ਼ ਕੇ ਧੁਖਦੀ ਆ ਰਹੀ ਅੱਗ ਬਾਰੇ ਮੈਂ ਅਜੇ
ਕੁੱਝ ਨਹੀਂ ਲਿਖ ਰਿਹਾ। ਇਹ ਬਹੁਤ ਹੀ ਵੱਡਾ ਝਮੇਲਾ ਹੈ। ਇਸ ਬਾਰੇ ਲਿਖਣ ਲੱਗਿਆਂ, ਮੇਰਾ ਖਿਆਲ ਹੈ
ਕਿ ਮੈਂ ਖ਼ੁਦ ਨੂੰ ਕਾਬੂ ਵਿੱਚ ਨਹੀਂ ਰੱਖ ਸਕੂੰਗਾ; ਤੇ ਮੇਰੇ ਵਿਚਾਰ ਕਿਸੇ ਦੇ ਵੀ ਫਿੱਟ ਨਹੀਂ
ਆਉਣਗੇ। ਹੁਣ ਤਾਂ ਪੰਜਾਬ ਦੀ ਧਰਤੀ ਤੇ ਇਸ ਦੇ ਭਾਂਬੜ ਬਲ਼ ਪਏ ਹਨ।
ਸਮਝਣ ਵਾਲ਼ੀ ਗਲ ਇਹ ਹੈ ਕਿ ਇਹ ਸਿਰਫ ਸਿੱਖਾਂ ਨਾਲ਼ ਹੀ ਕਿਉਂ ਹੋ ਰਿਹਾ ਹੈ? ਸਿੱਖ ਬਹੁ ਸੰਮਤੀ ਵਾਲੇ
ਇਲਾਕੇ ਵਿਚ, ਸਿੱਖ ਅਤੇ ਉਹ ਵੀ ਅਕਾਲੀ ਮੁਖ ਮੰਤਰੀ ਦੇ ਹੁੰਦਿਆਂ, ਵਾਰ ਵਾਰ ਸਿੱਖਾਂ ਦੇ ਹਿਰਦੇ
ਵਲੂੰਧਰਨ ਵਾਲ਼ੀਆਂ ਦੁਰਘਟਨਾਵਾਂ ਦੇ ਵਾਪਰਨ ਨੂੰ, ਕੀ ਅਸੀਂ ਸਵਾ ਦੋ ਕਰੋੜ ਦੀ ਗਿਣਤੀ ਵਾਲ਼ੀ ਕੌਮ
ਰੋਕ ਨਹੀਂ ਸਕਦੀ! ਇਸ ਪੱਖ ਤੇ ਕਦੇ ਸਾਡੇ ਆਗੂਆਂ ਨੇ ਸੰਜੀਦਗੀ ਨਾਲ਼ ਸੋਚਣ ਦਾ ਯਤਨ ਕੀਤਾ ਹੈ?
ਸੰਤੋਖ ਸਿੰਘ
ਮੁੱਖ ਪੰਨੇ ਤੇ ਤੁਹਾਡੇ
ਆਪਣੇ ਪੰਨੇ ਤੇ ਅਸੀਂ ਜੋ ਦੋ ਪੋਸਟਾਂ 14 ਅਤੇ 16 ਜਨਵਰੀ ਨੂੰ ਜ਼ਫਰਨਾਮੇ ਬਾਰੇ ਪਾਈਆਂ ਸਨ ਉਹਨਾ
ਬਾਰੇ ਤੁਹਾਡੀ ਜਾਣਕਾਰੀ ਲਈ ਅਸੀਂ ਲਾਲ ਸਿੰਘ ਦੀ ਕਿਤਾਬ ਵਿਚੋਂ ਅਤੇ ਗੁਰਚਰਨ ਸਿੰਘ ਸਹਿੰਸਰਾ ਦੇ
ਲੇਖ ਵਿਚੋਂ ਇਮਜ਼ ਫਾਈਲ ਦੀ ਕਾਪੀ ਲਾ ਰਹੇ ਹਾਂ। ਲਾਲ ਸਿੰਘ ਨੇ ਉਹ 62-63 ਛੰਦ/ਸ਼ੇਅਰ ਛਾਪੇ ਹੀ
ਨਹੀਂ ਜਿਹਨਾ ਬਾਰੇ ਗੱਲ ਕੀਤੀ ਗਈ ਸੀ ਅਤੇ ਜੋ ਸਹਿੰਸਰਾ ਨੇ ਲਿਖਿਆ ਹੈ ਉਹ ਵੀ ਤੁਸੀਂ ਦੇਖ ਸਕਦੇ
ਹੋ-ਸੰਪਾਦਕ।
16/01/16)
ਦਲਜੀਤ ਸਿੰਘ ਇੰਡਿਆਨਾ
ਕਿਓਂ ਹੁੰਦੀ ਵਿਦੇਸ਼ੀ ਗੁਰਦਵਾਰਿਆਂ ਵਿਚਂ ਲੜਾਈ
ਅਜ ਕਲ ਵਿਦੇਸ਼ਾਂ ਵਿਚ ਕੋਈ ਅਜਿਹਾ ਹਫਤਾ ਨਹੀ ਹੁੰਦਾ ਜਿਸ ਦਿਨ ਕਿਸੇ ਨਾ ਕਿਸੇ ਗੁਰਦਵਾਰੇ ਵਿਚ
ਲੜਾਈ ਨਾ ਹੋਵੇ ਜੇਕਰ ਲੜਾਈ ਨਹੀ ਤਾ ਤੂ ਤੂ ਮੈਂ ਤਾ ਆਮ ਜਿਹੀ ਗੱਲ ਹੋਈ ਪਈ ਹੈ |ਇਹਨਾ ਲੜਾਈਆਂ
ਪਿਛੇ ਸੰਗਤਾਂ ਦਾ ਕੋਈ ਹਥ ਨਹੀ ਹੁੰਦਾ ਇਹ ਲੜਾਈਆਂ ਕਰਵਾਉਣ ਦੇ ਜੁਮੇਵਾਰ ਕੁਝ ਨੂ ਬੰਦੇ ਹੁੰਦੇ ਹਨ
ਜੇਕਰ ਇਹਨਾ ਨੂ ਕਾਂਗਿਆਰੀਆ ਆਖ ਲਿਆ ਜਾਵੇ ਤਾ ਕੋਈ ਅਤਕਥਨੀ ਨਹੀ ਹੋਵੇਗੀ ਹਰ ਗੁਰਦਵਾਰਾ ਸਾਹਿਬ
ਵਿਚ ਪੰਜ ਤੋ ਲੈਕੇ ਛੇ ਕੁ ਅਜਿਹੇ ਬੰਦੇ ਹੁੰਦੇ ਹਨ ਜਿਹੜੇ ਕਿਸੇ ਨਾ ਕਿਸੇ ਤਰਾਂ ਬੱਸ ਛਿਜੜੀ ਛੇੜੀ
ਰੱਖਦੇ ਹਨ |ਤੁਸੀਂ ਆਪੋ ਆਪਣੇ ਗੁਰਦਵਾਰਿਆਂ ਦੇ ਵਿਚ ਨਿਗਾ ਮਾਰ ਕੇ ਦੇਖ ਸਕਦੇ ਹੋ .ਮੈਂ ਕੁਝ ਕੁ
ਕਾਰਨ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ ਜਿਹੜੇ ਲੜਾਈ ਦੇ ਮੁੱਖ ਕਾਰਨ ਹਨ
ਸਭ ਤੋ ਪਹਿਲਾ ਕਾਰਨ ਗੋਲਕ ਵਿਚ ਚੜਦੀ ਮਾਇਆ ਹੈ ਜਿਸ ਵਾਰੇ ਪ੍ਰਬੰਧ ਵਿਚੋਂ ਬਾਹਰ ਬੈਠੇ
ਸੱਜਣਾ ਨੂ ਇਹ ਬਹੁਤ ਵੱਡਾ ਭੁਲੇਖਾ ਹੁੰਦਾ ਵੀ ਜਿਹੜੇ ਆਹ ਕਮੇਟੀ ਵਾਲੇ ਹਨ ਇਹ ਪਤਾ ਨਹੀ ਗੋਲਕ ਦੀ
ਮਾਇਆ ਨਾਲ ਕਿੰਨੇ ਕੁ ਆਪਣੇ ਘਰ ਭਰੀ ਜਾਂਦੇ ਹਨ ਹਾਲਾਕਿ ਕਈ ਗੁਰਦਵਾਰਿਆਂ ਦੀਆਂ ਕਿਸ਼ਤਾਂ ਮਸਾ
ਮੁੜਦੀਆ ਹਨ ਇਸੇ ਭੁਲੇਖੇ ਕਰਕੇ ਅਜਿਹੇ ਵਹਿਮੀ ਲੋਕ ਉਨੀ ਦੇਰ ਨਹੀ ਟਿਕਦੇ ਜਿਨੀ ਦੇਰ ਕੋਈ ਅਹੁਦਾ
ਨਾ ਪ੍ਰਾਪਤ ਕਰ ਲੈਣ
ਦੂਸਰਾ ਵੱਡਾ ਕਾਰਨ ਚੌਦਰ ਕਈ ਸੱਜਣ ਜਦੋ ਭਾਰਤ ਤੋ ਆਉਂਦੇ ਹਨ ਓਹ ਚੌਧਰ ਵਾਲਾ ਕੀੜਾ ਨਾਲ
ਹੀ ਲੈਕੇ ਆਉਂਦੇ ਹਨ |ਇਹ ਨਵੇ ਆਉਣ ਵਾਲੇ ਸੱਜਣ ਪੰਜਾਬ ਵਿਚ ਪੰਚਾਇਤ ਮੈਬਰ ਜਾ ਨਿੱਕੇ ਮੋਟੇ
ਅਹੁਦਿਆਂ ਤੇ ਹੁੰਦੇ ਹਨ ਅਤੇ ਇਥੇ ਆਕੇ ਨਾ ਕੋਈ ਪੰਚਾਇਤ ਹੈ ਨਾ ਕੋਈ ਹੋਰ ਸੰਸਥਾ ਹੁੰਦੀ ਹੈ ਇਹਨਾ
ਨੂ ਫਿੱਟ ਹੋਣ ਵਾਸਤੇ ..ਇਹਨਾ ਆਉਣ ਵਾਲੇ ਚੌਧਰੀਆਂ ਕੋਲ ਫੇਰ ਇਕੋ ਇਕ ਥਾਂ ਹੁੰਦਾ ਗੁਰਦਵਾਰੇ ਦੀ
ਕਮੇਟੀ ਵਿਚ ਘੁਸਪੈਠ ਕਰਕੇ ਮੈਬਰੀ ਹਾਸਿਲ ਕਰਨੀ ਫੇਰ ਕਈ ਸਾਲਾਂ ਤੋ ਗੁਰਦਵਾਰੇ ਦਾ ਪ੍ਰਬੰਧ ਚਲਾਉਣ
ਵਾਲਿਆਂ ਨੂ ਇਹ ਨਵੇ ਚੌਧਰੀ ਮੱਤਾਂ ਦਿੰਦੇ ਨੇ ਤੇ ਫੇਰ ਹੋ ਜਾਂਦੀ ਹੈ ਲੜਾਈ ਸ਼ੁਰੂ ਫੇਰ ਨਵੇ ਆਏ
ਚੌਧਰੀ ਪੁਰਾਣੇ ਪ੍ਰਬੰਧਕਾਂ ਨੂ ਕਢਣ ਵਾਸਤੇ ਲਾ ਦਿੰਦੇ ਨੇ ਮੋਰਚਾ ਤੇ ਹੋ ਜਾਂਦੀ ਹੈ ਲੜਾਈ ਸ਼ੁਰੂ
ਤੀਜਾ ਵਿਦੇਸੀ ਗੁਰਦਵਾਰਿਆਂ ਵਿਚ ਲੜਾਈ ਦਾ ਕਾਰਨ ਗੁਰਦਵਾਰੇ ਵਿਚ ਆਪੋ ਆਪਣੀ ਮੱਤ ਚਲਾਉਣੀ
ਤੇ ਆਪਣੀ ਜਿਦ ਪਗਾਉਣੀ ਇਥੇ ਵਿਦੇਸ਼ਾਂ ਦੇ ਵਿਚ ਇਕ ਸਹਿਰ ਦੇ ਗੁਰਦਵਾਰੇ ਵਿਚ ਅਲਗ ਅਲਗ ਇਲਾਕੇ ਦੇ
ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚੋਂ ਲੋਕ ਆਕੇ ਵਸੇ ਨੇ ਹਰ ਤੀਜਾ ਬੰਦਾ ਪੰਜਾਬ ਵਿਚ ਕਿਸੇ ਨਾ ਕਿਸੇ
ਸਾਧ ਚੇਲਾ ਰਿਹਾ ਜਾ ਹੁੰਦਾ ਜਾ ਕਿਸੇ ਨਾ ਕਿਸੇ ਸੰਪਰਦਾ ਨਾਲ ਜੁੜਿਆ ਹੁੰਦਾ ਹੈ | ਓਹ ਜਦੋ ਇਥੇ ਦੇ
ਗੁਰਦਵਾਰਾ ਸਾਹਿਬ ਵਿਚ ਆਉਂਦਾ ਹੈ ਤਾ ਓਹ ਚਾਹੁੰਦਾ ਗੁਰਦਵਾਰੇ ਵਿਚ ਜਿਹੜੀ ਮਰਿਆਦਾ ਓਹ ਹੁਣ ਮੇਰੇ
ਮੁਤਾਬਕ ਚੱਲੇ ਜਿਹੜੇ ਬਾਬਾ ਜੀ ਕੋਲ ਅਸੀਂ ਜਾਂਦੇ ਹੁੰਦੇ ਸੀ ਓਹ ਤਾ ਕਹਿੰਦੇ ਜੋਤ ਨਹੀ ਬੁਝਣ ਦੇਣੀ
, ਅਰਦਾਸ ਵੇਲੇ ਲਾਵੋ ਭੋਗ ਹਰ ਰਾਇ ਕਹਿਣਾ , ਕੁਭ ਜਰੁਰ ਰੱਖਣਾ ਹੈ | ਜੇਕਰ ਗੁਰਦਵਾਰੇ ਵਿਚ ਕੋਈ
ਸੂਝਵਾਨ ਵਿਅਕਤੀ ਇਹਨਾ ਮਨ ਮਤੀਆਂ ਨੂ ਸਮਝਾਉਣ ਦੀ ਕੋਸਿਸ਼ ਕਰੇ ਤਾ ਓਸ ਉੱਪਰ ਮਿਸ਼ਨਰੀ ਦਾ ਠੱਪਾ
ਲਾਕੇ ਲਾਲਾ ਲਾਲਾ ਕਰਕੇ ਪੈ ਜਾਂਦੇ ਨੇ .ਬਹੁਤੇ ਗੁਰਦਵਾਰਿਆਂ ਵਿਚ ਲੜਾਈ ਮਨਮਤ ਫਲਾਉਣ ਵਾਲਿਆਂ
ਵਲੋਂ ਕਰਵਾਈ ਜਾਂਦੀ ਹੈ |
ਚੌਥਾ ਲੜਾਈ ਦਾ ਵੱਡਾ ਕਾਰਨ ਵਿਦੇਸੀ ਗੁਰਦਵਾਰਿਆਂ ਵਿਚ ਦਸਮ ਗਰੰਥ ਦਾ ਹੈ | ਕਈ ਵੀਰ ਭੈਣ
ਪੰਜਾਬ ਵਿਚ ਅਜਿਹੀਆਂ ਸ੍ਪਰਦਾ ਜਾ ਡੇਰਿਆਂ ਨਾਲ ਜੁੜੇ ਹੁੰਦੇ ਹਨ ਜਿਥੇ ਦਸਮ ਗਰੰਥ ਭਾਵ ਬਚਿਤਰ
ਨਾਟਕ ਨੂ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਹੋਇਆ ਹੈ ਜਦੋ ਅਜਿਹੀਆਂ ਸੰਸਥਾ ਨਾਲ
ਜੁੜੇ ਲੋਕ ਗੁਰਦਵਾਰਿਆਂ ਦੀਆਂ ਕਮੇਟੀਆਂ ਵਿਚ ਘੁਸਪੈਠ ਕਰਕੇ ਵਿਦੇਸੀ ਗੁਰਦਵਾਰਿਆਂ ਵਿਚ ਵੀ ਦਸਮ
ਗਰੰਥ ਨੂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾ ਜਿਹੜੇ ਦਸਮ ਗਰੰਥ ਨੂ ਨਹੀ ਮੰਨਦੇ ਜਾ ਜਿਹੜੇ
ਗੁਰਦਵਾਰਿਆਂ ਵਿਚ ਅਕਾਲ ਤਖ਼ਤ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਲਾਗੂ ਹੈ ਓਥੇ ਜੇਕਰ ਕੋਈ
ਵਿਅਕਤੀ ਇਹਨਾ ਨੂ ਸਮਝਾਉਣ ਦੀ ਕੋਸ਼ਿਸ ਕਰੇ ਕਿ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵਿਚ ਲਿੱਖਿਆ ਹੈ ਕਿ
ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ
ਲਾਲਾ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ ਤਾਂ ਅਜਿਹੇ ਸੱਜਣ ਝੱਟ ਦੇਣੇ ਕਹਿਣ ਗੇ ਲੈ ਸਾਡੇ ਬਾਬਾ ਜੀ
ਤਾ ਕਹਿਦੇ ਹੁੰਦੇ ਸੀ ਦਸਮ ਦੀ ਬਾਨੀ ਤੋ ਬਿਨਾ ਵੀਰ ਰਸ ਹੀ ਨਹੀ ਆਉਂਦਾ ਫੇਰ ਇਸ ਤੋ ਹੋ ਜਾਂਦਾ
ਝਗੜਾ ਤੇ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਵਾਲੇ ਵੀਰ ਤੇ ਝੱਟ ਦੇਣੇ ਪੰਥ ਦੋਖੀ ਤੇ ਮਿਸ਼ਨਰੀ ਦਾ
ਲੇਬਲ ਲਾ ਦਿੰਦੇ ਨੇ ਅਜਿਹੇ ਲੋਕ ..ਇਹ ਵੀ ਇਕ ਬਹੁਤ ਵੱਡਾ ਕਾਰਨ ਹੈ ਸਾਡੇ ਵਲੋਂ ਅਕਾਲ ਤਖਤ ਦੀ
ਮਰਿਆਦਾ ਨਾ ਮੰਨਣੀ ਤੇ ਸਿਰਫ ਆਪਣੀ ਹੀ ਪਗਾਉਣੀ ,,ਗੁਰੂ ਦੀ ਨਹੀ ਮਨਨੀ ਕਿਸੇ ਸਾਧ ਦੀ ਮੰਨ ਕੇ
ਗੁਰਦਵਾਰੇ ਵਿਚ ਕਲੇਸ਼ ਪਵਾ ਦਿੰਦੇ ਨੇ ਅਜਿਹੇ ਘੜਮ ਚੌਧਰੀ
ਪੰਜਵਾ ਵੱਡਾ ਕਾਰਨ ਵਿਦੇਸ਼ੀ ਗੁਰਦਵਾਰਿਆਂ ਵਿਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਚਮਚਿਆਂ
ਵਲੋਂ ਗੁਰਦਵਾਰਿਆਂ ਦੀਆਂ ਕਮੇਟੀਆਂ ਵਿਚ ਘੁਸਪੈਠ ਕਰਨੀ ਅਤੇ ਜਦੋ ਇਹਨਾ ਪਾਰਟੀਆਂ ਦੇ ਕਰਿੰਦੇ
ਅਸਿਧੇ ਢੰਗ ਨਾਲ ਗੁਰਦਵਾਰਿਆਂ ਵਿਚ ਆਪਣੇ ਆਕਾਵਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ
ਵਿਦੇਸ਼ੀ ਦੌਰੇ ਤੇ ਆਏ ਆਪਣੇ ਚਹੇਤੇ ਲੀਡਰ ਨੂ ਆਪਣੇ ਗੁਰਦਵਾਰਾ ਸਾਹਿਬ ਵਿਚ ਬੋਲਣ ਵਾਸਤੇ ਸਟੇਜ
ਮੁਹਈਆ ਕਰਵਾਉਣ ਦੀ ਕੋਸ਼ਿਸ ਕਰਦੇ ਤੇ ਫੇਰ ਪੈਂਦਾ ਹੈ ਕਲੇਸ਼
ਛੇਵਾਂ ਵੱਡਾ ਕਾਰਨ ਬਹੁਤੇ ਗੁਰਦਵਾਰਿਆਂ ਦੇ ਪ੍ਰਬਧਕ ਗੁਰਮਤ ਪੱਖੋ ਬਿਲਕੁਲ ਕੋਰੇ ਹਨ ਕਈਆਂ
ਨੇ ਤੇ ਸਿੱਖ ਰਹਿਤ ਮਰਿਆਦਾ ਵੀ ਨਹੀ ਪੜੀ ਹੋਈ ਬੱਸ ਵੱਡਾ ਦਾਹੜਾ ਸਜਾ ਕੇ ਇਕ ਵੱਡੀ ਕਿਰਪਾਨ ਪਾਕੇ
ਬੱਸ ਬਣ ਜਾਂਦੇ ਨੇ ਗੁਰਦਵਾਰੇ ਦੇ ਚੌਧਰੀ ਆਪ ਨੂ ਇਹਨਾ ਨੂ ਗੁਰਮਤ ਦਾ ਓ ਅ ਵੀ ਨਹੀ ਆਉਂਦਾ ਇਸ
ਕਰਕੇ ਪ੍ਰਚਾਰ ਵਾਸਤੇ ਬਾਹਰੋ ਪ੍ਰਚਾਰਕ ਬ੍ਲਾਉਣੇ ਪੈਂਦੇ ਨੇ ਜਿਹਨਾ ਨੂ ਅੰਗ੍ਰੇਜੀ ਨਹੀ ਆਉਂਦੀ
ਓਹਨਾ ਦੀ ਪੰਜਾਬੀ ਵਾਲੀ ਕਥਾ ਪੰਜਾਬ ਤੋ ਆਏ ਲੋਕਾਂ ਨੂ ਤਾ ਸਮਝ ਆ ਜਾਂਦੀ ਹੈ ਪਰ ਇਥੇ ਨੇ ਬੱਚਿਆ
ਨੂ ਕੁਝ ਪਤਾ ਨਹੀ ਲੱਗਦਾ ਇਸ ਕਰਕੇ ਇਥੇ ਦਾ ਨੌਜਵਾਨ ਗੁਰਦਵਾਰਿਆਂ ਤੋ ਦੂਰ ਹੋ ਗਿਆ ਕਿਓਂ ਕਿ ਸਾਡੇ
ਕੋਲ ਓਹਨਾ ਦੇ ਮਿਆਰ ਦਾ ਪ੍ਰਚਾਰ ਨਹੀ ਅਸੀਂ ਤਾ ਸਿਰਫ ਅਹੁਦਿਆਂ ਪਿਛੇ ਭੱਜੇ ਫਿਰਦੇ ਹਾ
ਸੱਤਵਾਂ ਕਾਰਨ ਲੱਤਾ ਖਿਚੁ ਬੰਦੇ ਜਿਹੜੇ ਜਦੋ ਕਮੇਟੀ ਵਿਚ ਹੋਣ ਕੁਸ੍ਕਦੇ ਨਹੀ ਜਦੋ ਕਮੇਟੀ
ਤੋ ਬਾਹਰ ਹੁੰਦੇ ਹਨ ਉਦੋ ਮੋਜੂਦਾ ਕਮੇਟੀ ਨੂ ਕਮ ਨਹੀ ਕਰਨ ਦਿੰਦੇ ਸਿਰਫ ਲੱਤਾਂ ਖਿਚਦੇ ਨੇ ਤੇ
ਸੰਗਤ ਨੂ ਇਧਰ ਓਧਰ ਦੀਆਂ ਉਂਗਲਾਂ ਲਗਾ ਕੇ ਕਮੇਟੀ ਦਾ ਨਾਲ ਲੜਾ ਕੇ ਆਪ ਪਾਸੇ ਹੋ ਜਾਂਦੇ ਨੇ ਜਦੋ
ਇਕ ਮਸਲਾ ਸੁਲਝ ਜਾਵੇ ਫੇਰ ਹੋਰ ਕੋਈ ਮੁੱਦਾ ਸੰਗਤ ਵਿਚ ਫੈਲਾ ਦਿੰਦੇ ਨੇ ਅਜਿਹੇ ਉਂਗਲ ਲਾਉ
ਗੁਰਦਵਾਰੇ ਦੇ ਲੰਗਰ ਵਿਚ ਜਾ ਕਿਸੇ ਕੋਨੇ ਤੇ ਖੜੇ ਲੋਕਾਂ ਦੇ ਕੰਨ ਭਰਦੇ ਆਮ ਹੀ ਦੇਖੇ ਜਾ ਸਕਦੇ ਹਨ
| ਸੋ ਸਾਨੂ ਅਜਿਹੀਆਂ ਕਾਂਗਿਆਰੀਆ ਤੋ ਸੁਚੇਤ ਹੋਣ ਦੀ ਲੋੜ ਹੈ |.ਜੇਕਰ ਗੁਰਦਵਾਰਿਆਂ ਵਿਚ ਲੜਾਈ ਤੋ
ਬਚਣਾ ਹੈ ਤਾ ਸੰਗਤਾਂ ਅਜਿਹੇ ਅਨਸਰਾਂ ਤੋ ਸੁਚੇਤ ਹੋਣ ਅਤੇ ਸੰਗਤਾ ਵਧ ਤੋ ਵਧ ਗੁਰਬਾਣੀ ਆਪ ਪੜਨ
ਅਤੇ ਗੁਰਮਤ ਦੀਆਂ ਧਾਰਨੀ ਹੋਣ ਤਾ ਹੀ ਅਜਿਹੇ ਮਨਮਤੀ ਲੜਾਈ ਪਵਾਉਣ ਵਾਲੇ ਅਨਸਰਾਂ ਨੂ ਠਲ ਪਾਈ ਜਾ
ਸਕਦੀ ਹੈ | ਜਿਥੇ ਅਸੀਂ ਅਮਰੀਕਾ ਵਰਗੇ ਦੇਸ਼ਾਂ ਵਿਚ ਆਪਣੀ ਪਹਿਚਾਨ ਦੀ ਲੜਾਈ ਲੜ ਰਹੇ ਹਾ ਓਥੇ
ਅਜਿਹੇ ਅਨਸਰ ਗੁਰਦਵਾਰਿਆਂ ਵਿਚ ਲੜਾਈ ਕਰਵਾ ਕੇ ਦੁਨੀਆਂ ਭਰ ਵਿਚ ਸਿੱਖਾਂ ਦੀ ਬਦਨਾਮੀ ਕਰਵਾ ਦਿੰਦੇ
ਹਨ ..ਗੱਲਾਂ ਤਾ ਹੋਰ ਵੀ ਬਹੁਤ ਨੇ ਫੇਰ ਕਦੇ ਸਹੀ ਹੁਣ ਲੇੱਖ ਵੱਡਾ ਹੋ ਜਾਣਾ ...........ਦਲਜੀਤ ਸਿੰਘ ਇੰਡਿਆਨਾ
10/01/16)
ਬਲਦੇਵ ਸਿੰਘ ਫਿਰੋਜ਼ਪੁਰ
ਸਤਿਕਾਰ ਯੋਗ ਸਰਦਾਰ ਮੱਖਣ ਸਿੰਘ ਜੀ ਪੁਰੇ ਵਾਲ ਜੀ।
ਆਪ ਦੀ ਦਾ ਬਹੁਤ ਧੰਨਵਾਦ ਜੀ,
ਜੋ ਆਪ ਜੀ ਨੇਂ ਇਹ ਜੋ ਨਵਾਂ ਉਪਰਾਲਾ ਕੀਤਾ ਹੈ ਜੀ
ਮੇਰੇ ਵਲੋਂ ਵਧਾਈ ਜੀ।
ਸਵਰਗ ਅਤੇ ਅਗਲਾ ਜਨਮ ਨਿਰਾ ਪੁਆੜੇ ਦੀ ਜੜ੍ਹ।
ਲੇਖ ਵਿੱਚ ਆਪ ਜੀ ਨੇਂ ਬਹੁਤ ਸਾਰੇ ਵਿਸ਼ਿਆਂ ਨੂੰ ਇੱਕ ਸਾਥ ਹੀ ਪਾਠਕਾਂ
ਸਾਹਮਣੇਂ ਹੈ ਰੱਖਿਆ ਹੈ ਜੀ। ਬਹੁਤ ਸਾਰੇ ਪਾਠਕਾਂ ਨੇਂ ਆਪਣੇਂ ਕੁਮੈਂਟਸ ਦਿੱਤੇ ਹਨ ਜੀ। ਮੇਰੇ ਪਾਸ
ਯੂਨੀਕੋਡ ਸਾਫਟਵੇਅਰ ਨਹੀਂ ਹੈ ਜੀ। (ਅਤੇ ਇਸ ਬਾਰੇ ਮੈਨੂੰ ਜਾਣਕਾਰੀ ਵੀ ਨਹੀਂ ਹੈ ਜੀ) ਇਸ ਵਾਸਤੇ
ਮੈਂ ਤੁਹਾਡੇ ਲੇਖ ਥੱਲੇ ਕੁਮੈਂਟਸ ਨਹੀਂ ਦੇ ਸਕਿਆ ਜੀ। ਮਾਫ ਕਰਨਾਂ ਜੀ। ਇਸ ਵਾਸਤੇ ਮੈਂ ਸਾਰੇ
ਵਿਸ਼ਿਆ ਤੇ ਕੁੱਝ ਸਾਂਝੇ ਵਿਚਾਰ ਇਸ ਲੇਖ ਦੁਆਰਾ ਦੇ ਰਿਹਾ ਹਾਂ ਜੀ।
ਯੂਨੀਕੋਡ ਸਾਫਟਵੇਅਰ ਵਾਸਤੇ ਜੇ ਆਪ ਮੇਰੀ ਕੋਈ ਸਹਾਇਤਾ ਕਰ ਸੱਕੋ ਤਾਂ
ਮੇਹਰਬਾਨੀਂ ਹੋਵੇ ਜੀ। ਮੈਂ ਵਿੰਡੋ ੭ ਵਰਤਦਾ ਹਾਂ ਜੀ ਜੇ ਜਰੂਰੀ ਹੈ ਤਾਂ ਵਿੰਡੋ ਐਕਸ. ਪੀ. ਵੀ
ਇੰਸਟਾਲ ਕਰ ਲਵਾਂ ਗਾ ਜੀ।
ਆਪ ਜੀ ਨੇਂ ਬਿਲਕੁਲ ਠੀਕ ਲਿਖਿਆ ਹੈ ਜੀ।
ਸੱਚਮੁਚ ਹੀ ਸਵਰਗ ਅਤੇ ਅੱਗਲਾ ਜਨਮ ਨਿਰਾ ਪੁਆੜੇ ਦੀ ਜੜ੍ਹ ਹੈ।
ਅਤੇ ‘ਸਾਰੇ ਅੱਖਰੀ ਅਰਥ ਕਦੇ ਸਹੀ ਨਹੀਂ ਮੰਨੇਂ ਜਾ ਸੱਕਦੇ`।
ਆਪ ਜੀ ਦਾ ਇਹ ਕਹਿਣਾਂ ਵੀ ਬਿਲਕੁਲ ਸਹੀ ਹੈ ਜੀ।
ਪਰ ਆਪ ਜੀ ਨੇਂ ਜੋ ਨਿਰਣਾਂ ਲਿਆ ਹੈ, ਜਾਂ ਜੋ ਫੈਸਲਾ ਕੀਤਾ ਹੈ, ਉਸ ਤੇ
ਕੁੱਝ ਵਿਚਾਰ ਕਰਨ ਦੀ ਜਰੂਰਤ ਹੈ ਜੀ।।
ਆਪ ਜੀ ਨੇਂ ਲਿਖਿਆ ਹੈ।
ਆਪਣੀਆਂ ਪਹਿਲੀਆਂ ਲਿਖਤਾਂ ਵਿੱਚ ਮੈਂ ਆਮ ਵਿਦਵਾਨਾਂ ਵਲੋਂ ਕੀਤੀ ਗੁਰਬਾਣੀ
ਦੀ ਪ੍ਰਚਲਤ ਵਿਆਖਿਆ ਦੇ ਅਧਾਰ ਤੇ ਅਗਲੇ ਜਨਮ ਵਾਰੇ ਲਿਖਦਾ ਰਿਹਾ ਹਾਂ ਕਿ ਚੰਗੇ ਕਰਮ ਕਰਕੇ ਜੇ ਕਰ
ਜੀਵਨ ਸਫਲਾ ਹੋ ਜਾਵੇ ਤਾਂ ਅਕਾਲ ਪੁਰਖ ਨਾਲ ਅਭੇਦ ਹੋ ਜਾਈਦਾ ਹੈ ਅਤੇ ਜੇ ਕਰ ਕੋਈ ਕਮੀ ਰਹਿ ਜਾਵੇ
ਤਾਂ ਮੁੜ-ਮੁੜ ਕੇ ਜੂਨਾ ਵਿੱਚ ਪੈਣਾ ਪੈਂਦਾ ਹੈ। ਪਰ ਹੁਣ ਜੋ ਵਰਤਾਰਾ ਦੁਨੀਆ ਤੇ ਹੋ ਰਿਹਾ ਹੈ ਉਸ
ਨੂੰ ਦੇਖ ਸੁਣ ਕੇ ਮੇਰੇ ਖਿਆਲਾਂ ਵਿੱਚ ਕੁੱਝ ਤਬਦੀਲੀ ਆਈ ਹੈ।
ਆਪ ਜੀ ਦੀ ਲਿੱਖਤ ਤੋਂ ਜ਼ਾਹਰ ਹੈ ਜੀ, ਕੇ ਆਪ ਜੀ ਨੇਂ ਜੋ ਵੀ
ਫੈਸਲਾ/ਨਿਰਣਾਂ ਲਿਆ ਹੈ। ਉਹ ਵਿਦਵਾਨਾਂ ਵਲੋਂ ਕੀਤੀ ਗੁਰਬਾਣੀਂ ਦੀ ਪ੍ਰਚੱਲਤ ਵਿਆਖਿਆ ਅਤੇ ਦੁਨੀਆਂ
ਦੇ ਵਰਤਾਰੇ ਨੂੰ ਵੇਖ ਕੇ ਲਿਆ ਹੈ ਜੀ। ਸੋ ਮੈਂ ਇਸ ਪੱਤਰ ਰਾਹੀ ਆਪ ਜੀ ਦੇ ਮਾਧਿਅਮ ਨਾਲ ਸੱਭ
ਪਾਠਕਾਂ ਦੇ ਸਾਹਮਣੇਂ ਗੁਰਬਾਣੀਂ ਦੀਆਂ ਕੁੱਝ ਉਧਾਰਣਾਂ ਰੱਖਣ ਦੀ ਇਜਾਜ਼ਤ ਚਾਹੁੰਦਾ ਹਾਂ ਜੀ।
ਸਵਰਗ ਅਤੇ ਅੱਗਲਾ ਜਨਮ ਨਿਰਾ ਪੁਆੜੇ ਦੀ ਜੜ੍ਹ ਹੈ।
ਮੈਂ ਇਸ ਗੱਲ ਨਾਲ ਬਿਲਕੁੱਲ ਸਹਿਮਤ ਹਾਂ ਜੀ।
ਬਲਿਕੇ ਮੈਂ ਤਾਂ ਇਹ ਵੀ ਮੰਨਦਾ ਹਾਂ ਜੀ ਕਿ, ਸੰਸਾਰ ਦੇ ਸਾਰੇ ਹੀ
ਵੱਡੇ ਤੋਂ ਵੱਡੇ ਕੁੱਲ ਪੁਆੜੇ ਇਕੱਠੇ ਕਰ ਲਈਏ, ਤਾਂ ਵੀ ਉਹ ਸਾਰੇ ਪੁਆੜੇ ਇਸ (ਸਵਰਗ ਅਤੇ ਅੱਗਲੇ
ਜਨਮ ਦੇ ਪੁਆੜੇ) ਦੇ ਸਾਹਮਣੇਂ ਤੁੱਛ ਹਨ ਜੀ। ਸਚਮੁੱਚ ਇਹ ਸੱਭ ਤੋਂ ਵੱਡਾ ਪੁਆੜਾ ਹੈ ਜੀ।
ਪਰ!
ਸਵਰਗ ਅਤੇ ਅੱਗਲਾ ਜਨਮ ਪੁਆੜੇ ਦੀ ਜੜ੍ਹ ਕਿਉਂ ਅਤੇ ਕਿਵੇਂ ਹੈ?
ਇਹ ਪੁਆੜਾ ਖਤਮ ਕਿਵੇਂ ਹੋਵੇ!
ਕੀ ਇਹ ਜਾਨਣਾਂ ਨਹੀਂ ਚਾਹੀਦਾ?
ਇਕ ਛੋਟੀ ਜਿਹੀ ਮਿਸਾਲ
‘
ਭਾਰਤ` ਵਾਸਤੇ
‘ਪਾਕਿਸਤਾਨ` ਵੀ ਨਿਰਾ ਇੱਕ ਪੁਆੜੇ ਦੀ ਜੱੜ੍ਹ ਹੈ।
ਕੀ ਇਹ ਝੂਠ ਹੈ, ਨਹੀ!
ਪਰ ਕਿਨੇਂ ਕੂ ਦੇਸ਼-ਭਗਤ ਹਨ, ਜੋ ਇਸ ਗੱਲ ਦੀ ਸੋਚ ਵਿਚਾਰ ਕਰਦੇ ਹਨ।
(
ਇਸ
ਦਾ ਮਤਲਬ ਇਹ ਵੀ ਨਹੀਂ ਕੇ ਭਾਰਤ ਦੇਸ਼ ਵਿੱਚ ਕੋਈ ਦੇਸ਼ ਭਗਤ ਹੀ ਨਹੀਂ ਹੈ)
ਵਿਰੋਧੀ ਧਿਰ ਵਾਲੇ (ਅਖਾਉਤੀ ਸੈਕੁਲਰ ਦੇਸ਼-ਭਗਤ) ਪਾਕਿਸਤਾਨ ਵਿੱਚ ਜਾਕੇ
ਕਹਿੰਦੇ ਹਨ,
ਪਾਕਿਸਤਾਨ ਵਾਲਿਉ, ਸਾਡੇ ਭਾਰਤ ਦੀ ਰੂਲਿੰਗ ਪਾਰਟੀ (ਹਕੂਮਤ) ਨੂੰ ਫੇਲ
ਕਰਨ, (ਗਿਰਾਉਣ) ਵਿੱਚ ਸਾਡੀ ਮਦਦ ਕਰੋ। ਬਦਲੇ ਵਿੱਚ ਅਸੀਂ ਤੁਹਾਡੇ ਨਾਲ ਪਿਆਰ ਭਰੇ ਰਿਸਤੇ ਬਨਾਵਾਂ
ਗੇ। ਲੌ ਕਰੋ ਵਿਚਾਰ
ਵੀਰੋ ਭਾਰਤ ਚਾਹੇ ਗੁਲਾਮ ਹੋ ਜਾਵੇ ਜਾਂ ਤਬਾਹ ਹੋ ਜਾਵੇ, ਲੀਡਰਾਂ ਨੂੰ ਤਾਂ
ਬੱਸ ਇਸ ਧਰਤੀ ਤੇ ਕੁੱਝ ਦਿਨਾਂ ਦੀ, ਸਵਰਗਾਂ ਵਰਗੀ ਜਿੰਦਗੀ (ਸੱਤਾ) ਚਾਹੀਦੀ ਹੈ।
ਮਰਨ ਤੋਂ ਬਾਦ ਅੱਗੇ ਕੀ ਹੁੰਦਾ ਹੈ, ਜੇ ਕਿਸੇ ਨੇਂ ਨਹੀਂ ਵੇਖਿਆ ਤਾਂ ਕੋਈ
ਗੱਲ ਨਹੀਂ।
ਸਵਰਗਾਂ ਅਤੇ ਨਰਕਾਂ ਦੇ ਰੂਪ (ਨਮੂਨੇਂ) ਇਸ ਧਰਤੀ ਤੇ ਹੀ ਵੇਖੇ ਜਾ ਸੱਕਦੇ
ਹਨ, ਅਗਲਾ ਜਨਮ ਤਾਂ ਇਸੇ ਧਰਤੀ ਤੇ ਹੁੰਦਾ ਹੀ ਹੈ, (ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸੱਕਦਾ ਹੈ)
ਛੋਟੇ ਮੋਟੇ ਨਰਕ ਤਾਂ ਸਾਰੀ ਧਰਤੀ (ਸਾਰੇ ਦੇਸਾਂ) ਵਿੱਚ ਹੀ ਹਨ, (ਵੱਡਾ ਨਰਕ ਅਸੀਂ ਸੀਰੀਆ ਵਿੱਚ
ਵੇਖ ਸੱਕਦੇ ਹਾਂ ਇਸ ਵੇਲੇ)
ਨੇੜੇ ਦੀਆਂ ਹੀ ਗੱਲਾਂ ਹਨ, ਪਹਿਲੇ ਅਤੇ ਦੂਜੇ ਸੰਸਾਰ ਯੁੱਧਾਂ ਵਿੱਚ ਸੀਰੀਆ
ਨਾਲੋਂ ਵੀ ਵੱਡੇ ਨਰਕਾਂ ਦਾ ਸਾਹਮਣਾਂ ਕਰਨਾਂ ਪਿਆ ਹੈ ਲੋਕਾਂ ਨੂੰ। ਲੱਖਾਂ ਦੀ ਗਿਣਤੀ ਵਿੱਚ ਲੋਕ
ਤੇਲ ਦੇ ਚੈਂਬਰਾਂ ਵਿੱਚ ਇਕੋ ਵੇਲੇ ਜਿੰਦਾ ਸਾੜੇ ਗਏ ਸਨ। (ਸ਼ਾਇਦ ਉਸ ਵੇਲੇ ਉਹਨਾਂ ਵਿੱਚ ਅਸੀਂ ਵੀ
ਹੋਈਏ) ਅਨੇਕਾਂ ਵਾਰ ਮਾਨਵਤਾਂ ਦਾ ਸਮੂਹਿਕ ਘਾਣ ਹੋਇਆ ਸੀ। ਸਦਾ ਹੁੰਦਾ ਰਿਹਾ ਹੈ ਅਤੇ ਸਦਾ ਹੀ
ਹੁੰਦਾ ਰਹੇ ਗਾ। ਇਸ ਕੰਮ ਦੀ (ਮਨੁੱਖਤਾ ਨੂੰ ਅਗਨਕੁੰਡ ਵਿੱਚ ਸਾੜਨ ਦੀ)) ਇਸ ਵੇਲੇ ਬੜੀ ਜਬਰਦੱਸਤ
ਤਿਆਰੀ ਹੋ ਰਹੀ ਹੈ। ਰੂਸ ਨੇਂ ਸੀਰੀਆਂ ਦੇ ਸ਼ਹਿਰ ਤੇ ਜੋ ਚਿੱਟੇ ਫਾਸਫੋਰਸ ਦੇ ਬੰਬ ਬਰਸਾਏ ਹਨ, ਉਸ
ਵਿੱਚ ਅੱਤਵਾਦੀਆਂ ਦੇ ਨਾਲ ਜੋ ਆਮ ਲੋਕ ਵੀ ਜਿੰਦਾ ਹੀ ਕਾਗਜ਼ਾਂ ਵਾਂਗ ਸੜ ਗਏ ਹਨ। ਉਹਨਾਂ ਪਾਸੋਂ
ਨਰਕ ਦੀ ਗਵਾਹੀ ਲਈ ਜਾ ਸੱਕਦੀ ਹੈ। ਉਹਨਾਂ ਨੂੰ ਅੱਗੇ ਜਾ ਕੇ ਕੋਈ ਹੋਰ ਨਰਕ ਦੇਖਣ ਦੀ ਲੋੜ ਬਾਕੀ
ਨਹੀਂ ਰਹਿ ਗਈ ਹੈ। ਅਤੇ ਸਾਡੇ ਵਿਚੋਂ ਵੀ ਕਿਸੇ ਨੂੰ ਲੋੜ ਬਾਕੀ ਨਹੀਂ ਹੈ, ਕੇ ਉਹਨਾਂ ਵਿਚੋਂ ਕੋਈ
ਆ ਕੇ ਸਾਨੂੰ ਨਰਕਾਂ ਬਾਰੇ ਕੁੱਝ ਦੱਸੇ।
ਸਵਰਗ ਅਤੇ ਨਰਕ ਦੀ ਸੱਭ ਤੋਂ ਤਾਜਾ ਮਿਸਾਲ:-
‘
ਵਿਦੇਸ਼
ਸਵਰਗ ਹਨ` ਅਤੇ ‘ਆਪਣਾਂ
ਦੇਸ ਨਰਕ ਹੈ`, ਆਪਣੇਂ ਦੇਸ (ਬੁਧੇਲਖੰਡ) ਵਿੱਚ ਲੋਕ ਅੱਜ ਵੀ ਜੰਗਲੀ ਘਾਹ ਦੀ ਰੋਟੀ ਖਾ ਕੇ ਸਵਾਸ
ਪੂਰੇ ਕਰ ਰਹੇ ਹਨ। ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ।
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ
ਦੋਊ ਰਾਦੇ।। ਇਹ (ਸਵਰਗ ਅਤੇ
ਨਰਕ) ਸੰਤਾਂ ਨੇਂ ਰੱਦੇ ਹਨ ਅਸਾਂ ਨੇਂ ਨਹੀਂ। ਕੌਣ ਹੈ ਜੋ ਸੁਵਰਗਾਂ ਭਾਵ ਸੁੱਖਾਂ ਨੂੰ ਛੱਡਣਾਂ
ਚਾਹੇਗਾ, ਜਾਂ ਸਵਰਗਾਂ ਵਿੱਚ ਨਹੀਂ ਜਾਣਾਂ ਚਾਹੇ ਗਾ। ਦੁਨੀਆਂ ਦੇ ਸਾਰੇ ਦੇਸ ਇਸ ਵਕਤ ਨਰਕਾਂ ਅਤੇ
ਸਵਰਗਾਂ ਦੀ ਅਲੱਗ ਅਲੱਗ ਸ਼ਰੇਣੀ ਵਿੱਚ ਵੰਡੇ ਜਾ ਚੁੱਕੇ ਹਨ। ਇੱਕ ਘੋਰ ਨਰਕ ਇਸ ਵੇਲੇ ਸਾਰੀ ਦੁਨੀਆਂ
ਨੂੰ ਆਪਣੀ ਲਪੇਟ ਵਿੱਚ ਲੈਣ ਲਈ ਕਾਹਲਾ ਹੈ।
ਭਾਰਤ ਵਾਸਤੇ ਪਾਕਿਸਤਾਨ ਪੁਆੜੇ ਜੜ੍ਹ ਹੈ, ਅਸੀਂ ਨਿਰਾ ਇਹ ਕਹਿ ਕਿ,
ਉਸ ਪ੍ਰਤੀ ਲਾਪਰਵਾਹੀ ਨਹੀਂ ਵਰਤ ਸਕਦੇ, ਕਿ ਅਸੀਂ ਇਸ ਪੁਆੜੇ ਦੀ ਜੜ੍ਹ ਤੋਂ ਕੀ ਲੈਣਾਂ। ਜੇ ਅਜੇਹੀ
ਲਾਪ੍ਰਵਾਹੀ ਵਰਤਾਂ ਗੇ, ਤਾਂ ਭਾਰਤ ਦਾ ਕੀ ਹਸ਼ਰ ਹੋਵੇ ਗਾ ਇਹ ਦੱਸਣ ਦੀ ਜਰੂਰਤ ਨਹੀਂ ਹੈ ਜੀ।
ਪਾਕਿਸਤਾਨ ਦੇ ਪੁਆੜੇ ਦਾ ਇੰਤਜ਼ਾਮ ਕਰਨ ਦੀ ਬਜਾਏ, ਜੇ ਸਾਡੇ ਦੇਸ ਦੇ ਲੀਡਰ
ਅਤੇ ਜੰਤਾ ਇਹ ਸੋਚਣ ਲੱਗੇ, ਕੇ ਜੋ ਹੋਣਾਂ ਹੈ ਹੋ ਹੀ ਜਾਣਾਂ ਹੈ, ਜਿਨੇਂ ਦਿਨ ਜਿੰਦਗੀ ਹੈ ਐਸ਼ ਕਰ
ਲਵੋ। ਤਾਂ ਅਸੀਂ ਕਿਸੇ ਨੂੰ ਕੀ ਕਹਿ ਸੱਕਦੇ ਹਾਂ।
ਸਰਦਾਰ ਸਾਹਿਬ ਸਰਦਾਰ ਮੱਖਣ ਸਿੰਘ ਜੀਓ, ਇੱਕ
ਬੇਨਤੀ ਹੈ ਜੀ। ਹਰ ਕੰਮ, ਜਾਂ ਵਿਚਾਰ,
ਦੀ ਇੱਕ ਮਰਿਯਾਦਾ ਹੁੰਦੀ ਹੈ। (ਮੈਨੂੰ ਇਸ ਮਰਿਯਾਦਾ ਦਾ ਪੂਰਾ ਪੂਰਾ ਇਲਮ ਹੈ) ਆਪ ਜੀ ਜਾਂ ਕੋਈ
ਹੋਰ ਪਾਠਕ ਵੀਰ, ਇਹ ਬਿਲਕੁਲ ਨਾਂ ਸਮਝੇ ਕੇ, ਇਹ ਮੈਂ ਸਰਦਾਰ ਮੱਖਣ ਸਿੰਘ ਜੀ ਨਾਲ, ਕੋਈ ਵਿਚਾਰ
ਚਰਚਾ ਜਾਂ ਸਵਾਲ ਜਵਾਬ ਕਰ ਰਿਹਾ ਹਾਂ
ਨਹੀਂ, ਬਿਲਕੁਲ ਨਹੀਂ! ਸਰਦਾਰ ਮੱਖਣ ਸਿੰਘ ਜੀ ਦਾ ਇਹ ਕੰਮ ਨਹੀਂ ਹੈ।
ਇਹਨਾਂ ਦਾ ਕੰਮ ਅਤੇ ਜਿਮੇਂਦਾਰੀਆਂ ਜਾਂ ਸੇਵਾ ਜਾਂ ਕੁਰਬਾਨੀਆਂ ਤਾਂ ਹੋਰ ਈ ਬਹੁਤ ਹਨ। ਮੇਰਾ
ਮੰਨਣਾਂ ਤਾਂ ਇਹ ਹੈ ਕਿ, ਇਹਨਾਂ ਦੀ ਐਨੇਂ ਲੰਮੇਂ ਸਮੇਂ ਦੀ ਘਾਲਣਾਂ ਪਿੱਛੋਂ, ਵਿਦਵਾਨਾਂ ਨੇਂ
ਇਹਨਾਂ ਦੀ ਝੋਲੀ ਵਿੱਚ ਜਿਹੜੇ ਗਿਆਨ ਦੀ ਦੌਲਤ ਪਾਈ ਹੈ, ਉਹ ਅੱਜ ਇਹਨਾਂ ਨੇਂ ਸਾਡੇ ਸਾਹਮਣੇਂ ਨੰਗੀ
ਕਰ ਦਿੱਤੀ ਹੈ। ਸਾਨੂੰ ਇਸ ਦੀ ਵਿਚਾਰ ਕਰਨੀਂ ਚਾਹੀਦੀ ਹੈ। ਸੋ ਆਪ ਜੀ ਨੇਂ ਕੁਮੈਂਟਸ ਮੰਗੇ ਹਨ, ਸੋ
ਦੇ ਰਿਹਾ ਹਾਂ ਜੀ, ਸ਼ਾਇਦ ਆਪ ਜੀ ਪਸੰਦ ਆਉਣ ਗੇ।
ਅਤੇ ਇਹ ਸਾਰੇ ਕੁਮੈਂਟਸ ਮੈਂ ਵਿਦਵਾਨਾਂ ਸਾਹਮਣੇਂ ਰੱਖ ਰਿਹਾ ਹਾਂ। ਸਰਦਾਰ
ਮੱਖਣ ਸਿੰਘ ਜੀ ਦੇ ਸਾਹਮਣੇਂ ਬਿਲਕੁਲ ਨਹੀਂ। ਅਤੇ ਇਹਨਾਂ ਨੂੰ (ਸਰਦਾਰ ਮੱਖਣ ਸਿੰਘ ਜੀ ਨੂੰ) ਜਵਾਬ
ਦੇਣ ਦੀ ਕਤਈ ਲੋੜ ਨਹੀਂ ਹੈ ਜੀ। ਇਹਨਾਂ ਨੇਂ ਸਾਨੂੰ ਜੋ ਮੰਚ ਮੁਹੱਈਆ ਕਰਵਾਇਆ ਹੈ, ਇਸ ਦੀ ਕੀਮਤ
ਪਾਈ ਹੀ ਨਹੀਂ ਜਾ ਸੱਕਦੀ। ਵੀਰੋ ਇਹਨਾਂ ਉੱਤੇ ਅਸੀਂ ਹੋਰ ਭਾਰ ਨਹੀਂ ਪਾ ਸਕਦੇ। ਕੋਈ ਹੋਰ ਵਿਦਵਾਨ
ਵੀਰ ਜੇ ਇਸ ਵਿਸ਼ੇ ਤੇ ਦਾਸ ਨਾਲ ਵਿਚਾਰ ਕਰਨੀਂ ਚਾਹੇ ਤਾਂ, ਦਾਸ ਉਸ ਦਾ ਅਭਾਰੀ ਹੋਵੇ ਗਾ ਜੀ।
ਅੱਗੇ ਗੁਰਬਾਣੀਂ ਅਨੂਸਾਰ ਨਰਕਾਂ ਸੁਰਗਾਂ ਦੀਆਂ ਕੁੱਝ ਐਸੀਆਂ ਉਧਾਰਣਾਂ ਪੇਸ਼
ਕਰ ਰਿਹਾ ਹਾਂ ਜੀ, ਕਿ ਜਿਨ੍ਹਾਂ ਵਿੱਚ ਵਿਦਵਾਨ ਵੀਰ ਗੁਰਬਾਣੀਂ ਦੇ ਅਰਥਾਂ ਨੂੰ ਆਪਣੇਂ ਆਪਣੇਂ
‘ਮਨ` ਦੀ ਸੋਚ ਅਨੂਸਾਰ ਕਰ ਕੇ, ਅਤੇ ਆਪਣੇਂ ਵਿਚਾਰਾਂ ਨੂੰ ਗੁਰਮੱਤ ਬਣਾ ਕੇ, ਬਾਣੀਂ ਨੂੰ ਬਿਨਾਂ
ਸਮਝੇ ਹੀ ਪਾਠਕਾਂ ਸਾਹਮਣੇਂ ਪਰੋਸ ਰਹੇ ਹਨ। ਸਮਝਣ ਦੀ ਕੋਸ਼ਿਸ਼ ਕਰਨਾਂ ਜੀ।
ਗਉੜੀ ਪੂਰਬੀ।।
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ
ਨਿਵਾਸੁ।। ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ।। ੧।।
ਰਮਈਆ ਗੁਨ ਗਾਈਐ।। ਜਾ ਤੇ ਪਾਈਐ ਪਰਮ
ਨਿਧਾਨੁ।। ੧।। ਰਹਾਉ।। ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ।। ਜਬ ਲਗੁ ਜੁਗਤਿ ਨ
ਜਾਨੀਐ ਭਾਉ ਭਗਤਿ ਭਗਵਾਨ।। ੨।। ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ।। ਜਿਉ ਸੰਪੈ ਤਿਉ
ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ।। ੩।। ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ।। ਸੇਵਕ ਸੋ
ਸੇਵਾ ਭਲੇਜਿਹ ਘਟ ਬਸੈ ਮੁਰਾਰਿ।। ੪।।
ਕਬੀਰ ਸਾਹਿਬ ਜੀ ਦੇ ਆਗਮਨ ਤੋਂ ਪਹਿਲੇ ਸਾਰਾ ਸੰਸਾਰ ਵੇਦ ਮੱਤ ਦੇ ਅਧੀਨ
ਸੀ। ਵੇਦਾਂ ਦੇ ਕਰਮਕਾਂਡਾਂ ਦੇ ਅਨੂਸਾਰ ਲੋਕ ਸਵਰਗ ਦੇ ਲਾਲਚ ਅਤੇ ਨਰਕ ਦੇ ਡਰਾਵੇ ਅਨੂਸਾਰ ਲਾਲਚ
ਅਤੇ ਡਰ ਦੇ ਅਧੀਨ ਕਰਮ ਕਰਦੇ ਸਨ। (ਇਹ ਭੇਡ ਚਾਲ ਅੱਜ ਵੀ ਚੱਲ ਰਹੀ ਹੈ)
ਕਬੀਰ ਸਾਹਿਬ ਜੀ ਨੇਂ ਆ ਕੇ ਕਰਮਾਂ ਦੇ ਭਰਮਾਂ ਵਿੱਚ ਭੁੱਲੇ ਹੋਇ ਲੋਕਾਂ
ਨੂੰ ਸਮਝਾਇਆ (ਸੰਦੇਸ਼ ਦਿੱਤਾ) ਸੀ।
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ।। ਹੋਨਾ ਹੈ ਸੋ ਹੋਈ ਹੈ ਮਨਹਿ
ਨ ਕੀਜੈ ਆਸ।। ੧।।
ਐ ਲੋਕੋ ਸਵਰਗਾਂ ਦੀ ਕਾਮਨਾਂ (ਬਾਸਨਾਂ) ਸਵਰਗਾਂ ਦੇ ਲਾਲਚ ਨੂੰ ਮਨ ਵਿਚੋਂ
ਤਿਆਗ ਦਿਉ। ਸਵਰਗ ਕੋਈ ਚੰਗੀ ਚੀਜ ਨਹੀਂ ਹੈ। (
ਸਵਰਗ
ਅਤੇ ਨਰਕ ਇਕੋ ਹੀ ਸਿੱਕੇ ਦੇ ਦੋ ਪਹਿਲੂ ਹਨ)
ਅਤੇ ਭਰਾਉ ਨਰਕਾਂ ਦਾ ਡਰ ਵੀ ਮਨ
ਵਿਚੋਂ ਕੱਢ ਦੇਵੋ। ਅਸੀਂ ਤੁਹਾਨੂੰ ਨਰਕਾਂ ਤੋਂ ਬਚਣ ਦਾ ਇੱਕ ਤਰੀਕਾ ਦੱਸਦੇ ਹਾਂ।
ਜੇ ਉਸ ਤਰੀਕੇ ਤੇ ਅਮਲ ਕਰੋ ਗੇ
ਤਾਂ ਤੁਸੀਂ ਨਰਕਾਂ ਵਿੱਚ
ਨਹੀਂ ਜਾਵੋ ਗੇ। ਫਿਰ ਚਾਹੇ ਕੁੱਝ ਵੀ ਹੋ ਜਾਵੇ, ਹੁੰਦਾ ਰਹੇ, ਹੋਣ ਦੇਵੋ, ਤੁਹਾਨੂੰ ਡਰਨ ਦੀ ਕੋਈ
ਲੋੜ ਨਹੀਂ।
ਕਬੀਰ ਸਾਹਿਬ ਜੀ ਨਰਕਾਂ ਤੋਂ ਬਚਣ ਦਾ ਉਹ ਤਰੀਕਾ ਸਾਨੂੰ ਅਗਲੀਆਂ ਰਹਾਉ
ਵਾਲੀਆਂ ਦੋ ਪੰਕਤੀਆਂ ਵਿੱਚ ਦੱਸ ਰਹੇ ਹਨ
ਰਮਈਆ ਗੁਨ ਗਾਈਐ।। ਜਾ ਤੇ ਪਾਈਐ ਪਰਮ ਨਿਧਾਨੁ।। ੧।। ਰਹਾਉ।।
ਐ ਭਰਾਉ (ਸਵਰਗਾਂ ਦੀ ਆਸ ਵਿਚ, ਸਾਰੇ ਕਰਮ ਧਰਮ ਛੱਡ ਕੇ) ਸਾਰੇ ਡਰ ਫਿਕਰ
ਲਾਹ ਕੇ ਉਸ ਪ੍ਰਭੂ ਪ੍ਰਮਾਤਮਾਂ ਦੇ ਗੁਣ ਗੁਣ ਗਾਉ। ਇਸ ਤਰਾਂ ਫਿਰ ਤੁਸੀਂ ਸਵਰਗਾਂ ਦੇ ਸੁਖਾਂ
ਨਾਲੋਂ ਵੀ ਬਹੁਤ ਉੱਤਮ ਪਦ
ਪਰਮ ਨਿਧਾਨ (ਵਡਾ ਖਜ਼ਾਨਾਂ)
ਪਾ ਲਵੋ ਗੇ। ਜੇ ਤੁਹਾਨੂੰ ਇਹ
ਖਜਾਨਾਂ
ਮਿਲ ਜਾਵੇ ਤਾਂ ਸਵਰਗਾਂ ਨੂੰ ਤੁਸੀਂ
ਕੀ ਕਰਨਾਂ ਹੈ।
ਰਮਈਆ ਗੁਨ ਗਾਈਐ।। ਜਾ ਤੇ ਪਾਈਐ ਪਰਮ ਨਿਧਾਨੁ।। ੧।। ਰਹਾਉ।।
ਵੀਰੋ ਇਹ ਰਹਾਉ ਦੀ ਪੰਕਤੀ ਹੈ ਜੀ। ਰਹਾਉ ਦੀ ਪੰਕਤੀ ਦੀ
ਕੀ ਮਹੱਤਤਾ ਹੈ ਇਹ ਵਿਦਵਾਨਾਂ ਨੂੰ ਦਸਣ ਸਮਝਾਉਣ ਦੀ ਜਰੂਰਤ ਨਹੀਂ ਹੈ।
ਇਸ ਪਹਿਲੀ
ਸੁਰਗ ਬਾਸੁ ਨ ਬਾਛੀਐ
ਵਾਲੀ ਪੰਕਤੀ ਦਾ ਸਾਰ ਜਾਂ ਨਿਰਣਾਂ, ਅਗਲੀ
ਰਹਾਉ ਵਾਲੀ ਪੰਕਤੀ ਵਿੱਚ ਹੈ।
ਅਤੇ ਵੀਰੋ ਜੇ ਤਾਂ ਅਸੀਂ ਵੀ
ਰਮਈਆ
ਦੇ ਗੁਣ ਗਾਉਣ ਲੱਗ ਪਈਏ। ਜਾਂ ਗਾਉਂਦੇ ਹਾਂ।
ਅਤੇ ਜੇ ਸਾਨੂੰ ਵੀ ਉਹ
ਪਰਮ ਨਿਧਾਨ
ਮਿਲ ਜਾਵੇ। ਜਾਂ ਮਿਲ ਚੁੱਕਾ ਹੋਵੇ।
ਤਾਂ ਫਿਰ ਤਾਂ ਸਚਮੁੱਚ ਹੀ ਸਾਨੂੰ ਨਰਕਾਂ ਸੁਰਗਾਂ ਤੋਂ ਡਰਨ ਦੀ ਲੋੜ ਨਹੀਂ
ਹੈ। ਫਿਰ ਚਾਹੇ ਜੋ ਹੁੰਦਾ ਹੈ ਹੋ ਜਾਵੇ, ਡਰਨ ਦੀ ਕੋਈ ਲੋੜ ਨਹੀਂ ਹੈ ਜੀ।
ਜੇ ਰਮਈਏ ਦੇ ਗੁਣ ਨਹੀਂ ਗਾਏ, ਰਮਈਏ ਨਾਲ ਮਿਲਾਪ ਨਹੀਂ ਕੀਤਾ।
ਤਾਂ ਇਹ ਧੋਖਾ ਹੈ, ਆਪਣੇਂ ਆਪ ਨਾਲ ਵੀ ਅਤੇ ਪਾਠਕਾਂ ਨਾਲ ਵੀ
ਦੱਸੋ ਵੀਰੋ ਜਿਹੜੇ ਵੀ ਵੀਰ ਇਹ ਕਹਿੰਦੇ ਹਨ, ਜਾਂ ਇਹ ਦਾਅਵਾ ਕਰਦੇ ਹਨ। ਕਿ
ਜੋ ਹੁੰਦਾ ਹੈ ਹੋਣ ਦਿਉ ਡਰਨ ਦੀ ਕੋਈ ਲੋੜ ਨਹੀਂ। ਕੀ ਉਹਨਾਂ ਨੇਂ ਪ੍ਰਭੂ ਨਾਲ ਮਿਲਾਪ ਕਰ ਲਿਆ ਹੈ?
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ।। ਜਬ ਲਗੁ ਜੁਗਤਿ ਨ
ਜਾਨੀਐ ਭਾਉ ਭਗਤਿ ਭਗਵਾਨ।। ੨।।
ਜਦੋਂ ਤੱਕ ਅਸੀਂ ਪ੍ਰਭੂ ਨੂੰ ਮਿਲਣ ਦੀ ਜੁਗਤ ਨਹੀਂ ਜਾਣਦੇ, ਸਾਡਾ ਕੋਈ ਵੀ
ਕਰਮ ਧਰਮ ਲੇਖੇ ਨਹੀਂ।
ਕੋਈ ਵਿਦਵਾਨ ਦੱਸੇ, ਜੋ ਪ੍ਰਭੂ ਦੇ ਮਿਲਾਪ ਦੀ ਜੁਗਤ ਜਾਣਦਾ ਹੋਵੇ।
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ।।
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ
ਪਰਸਾਦੇ।। ੫।। ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ।। ਰਾਮ ਕਬੀਰਾ ਏਕ ਭਏ ਹੈ ਕੋਇ
ਨ ਸਕੈ ਪਛਾਨੀ।। ੬।।
ਇਹ ਬਾਣੀਂ ਵੀ ਕਬੀਰ ਸਾਹਿਬ ਜੀ ਦੀ ਹੈ। ਅਤੇ ਇਸ ਦੇ ਭਾਵ ਅਰਥ ਵੀ ਉਹੀ ਹਨ,
ਬਲਿਕੇ ਉਸ ਤੋਂ ਵੀ ਅੱਗੇ ਹਨ ਜੀ।
ਕਹਿੰਦੇ ਹਨ,
ਸੰਤਾਂ ਦੇ ਵਾਸਤੇ
ਸੁਰਗ ਅਤੇ ਨਰਕ ਕੋਈ ਮਾਅਣੇਂ ਨਹੀਂ
ਰੱਖਦੇ। (ਇਹ ਸੰਤਾਂ ਦੀ ਗੱਲ
ਕਰਦੇ ਹਨ ਸਾਡੀ ਨਹੀਂ) ਆਪਣੇਂ
ਗੁਰੂ ਦੀ ਕਿਰਪਾ (ਪਰਸਾਦ)
ਨਾਲ ਹੁਣ ਸਾਨੂੰ ਕਿਸੇ ਦੀ
ਕਾਣ ਨਹੀਂ, ਸਾਨੂੰ ਕਿਸੇ ਦਾ ਵੀ ਡੱਰ ਨਹੀਂ। (ਡਰ
ਕਿਉਂ ਨਹੀਂ) ਕਿਉਂ ਕੇ, ਅਸੀਂ
ਪ੍ਰਭੂ ਨਾਲ ਮਿਲਾਪ ਕਰ ਕੇ ਇੱਕ-ਮਿੱਕ ਹੋ ਚੁੱਕੇ ਹਾਂ, ਹੁਣ ਸਾਡੇ ਵਿੱਚ ਅਤੇ ਪ੍ਰਭੂ ਵਿੱਚ ਕੋਈ
ਭੇਦ ਨਹੀਂ ਰਿਹਾ। ਅਸੀਂ ਪ੍ਰਭੂ ਦੇ ਸਿੰਘਾਸਨ ਤੇ ਜਾ ਬਿਰਾਜੇ ਹਾਂ, ਕੋਈ ਪਹਿਚਾਨ ਹੀ ਨਹੀਂ ਸੱਕਦਾ,
ਕਿ ਇਹ ਕਬੀਰ ਹੈ ਜਾਂ ਪ੍ਰਭੂ।
ਭਰਾਉ ਇਹ ਵੀ ਤਾਂ ਉਹੀ ਗੱਲ ਹੋਈ। ਜੇ ਤਾਂ ਅਸੀਂ ਪ੍ਰਭੂ ਨਾਲ ਮਿਲਾਪ ਕਰ
ਚੁਕੇ ਹਾਂ, ਪ੍ਰਭੂ ਦੇ ਸਿੰਘਾਸਨ ਤੇ ਬਿਰਾਜਮਾਨ ਹੋ ਚੁੱਕੇ ਹਾਂ। ਫਿਰ ਤਾਂ ਸਾਨੂੰ ਸੱਚਮੁੱਚ ਨਾਂ
ਤਾਂ ਕਿਸੇ ਦੀ ਕਾਣ ਹੈ, ਅਤੇ ਨਾਂ ਹੀ ਕਿਸੇ ਦਾ ਡੱਰ। ਨਹੀਂ ਤਾਂ ਵੀਰੋ ਬੇਗਾਨੀ ਸ਼ਾਸ਼ ਬਦਲੇ ਮੁੱਛਾਂ
ਮੁਨਾੳਣ ਵਾਲੀ ਗੱਲ ਹੈ ਜੀ।
ਅਗਲੀ ਪੰਕਤੀ ਹੈ ਜੀ
ਪਾਪੁ ਪੁੰਨੁ ਤਹ ਭਈ ਕਹਾਵਤ।। ਕੋਊ ਨਰਕ ਕੋਊ ਸੁਰਗ ਬੰਛਾਵਤ।।
ਇਸ ਊਪਰ ਵਾਲੀ ਪੰਕਤੀ ਦੇ ਸਹਾਰੇ ਆਪਣੇਂ ਦਾਅਵੇ ਨੂੰ ਸੱਚ ਕਰਨ ਵਾਲੇ
ਗਿਆਨਵਾਨ ਵੀਰਾਂ ਨੂੰ
ਇਹ ਵੀ ਪਤਾ ਨਹੀਂ ਹੈ ਜੀ, ਕਿ ਇਹ ਪੰਕਤੀ ਪ੍ਰਮਾਤਮਾਂ ਨੂੰ ਸੰਬੋਧਨ ਕਰ ਕੇ
ਲਿਖੀ ਗਈ ਹੈ,
ਜਾਂ ਕਿ
ਕਿਸੇ ਦੰਭੀ/ਪਾਖੰਡੀ/ਅਡੰਬਰੀ ਜਾਂ ਪਾਪ-ਪੁੰਨ, ਜਾਂ ਸਵਰਗਾਂ ਨਰਕਾਂ ਦੇ
ਡਰਾਵੇ ਦੇਣ ਵਾਲਿਆਂ ਦੇ ਪ੍ਰਥਾਇ ਲਿਖੀ ਗਈ ਹੈ। ਇਸ ਪੰਕਤੀ ਵਿੱਚ ਬੱਸ ‘
ਨਰਕ`
ਅਤੇ ‘ਸੁਰਗ`
ਦੇ
ਦੋ ਅੱਖਰ
ਪੜ੍ਹ ਲਏ ਹਨ, ਅਤੇ ਗਿਆਨੀ ਬਣ ਗਏ ਹਨ।
(
ਅਤੇ
ਸਿਰਫ ਅੱਖਰਾਂ ਤੱਕ ਹੀ ਸੀਮਤ ਰਹਿ ਗਏ। ਅੱਖਰ ਵੀ ਪੂਰੇ ਨਹੀਂ, ਸਿਰਫ ਆਪਣੇਂ ਮਤਲਬ ਜੋਗੇ ਹੀ)
ਅਜੇਹੇ ਗਿਆਨਵਾਨ ਵੀਰਾਂ ਦੇ ਹੁੰਦਿਆਂ ਕਿਸੇ ਪਾਖੰਡੀ/ਅਡੰਬਰੀ ਜਾਂ
ਪਾਪ-ਪੁੰਨ, ਜਾਂ ਸਵਰਗਾਂ ਨਰਕਾਂ ਦੇ ਡਰਾਵੇ ਦੇਣ ਵਾਲਿਆਂ ਦੀ ਕੋਈ ਲੋੜ ਨਹੀਂ ਹੈ ਜੀ। ਅੱਗੇ ਪੂਰਾ
ਸ਼ਬਦ ਵਿਚਾਰਦੇ ਹਾਂ ਜੀ, ਜਿਸ ਵਿਚੋਂ ਇਹ ਪੰਕਤੀ ਕੱਢੀ ਗਈ ਹੈ।
ਬਹੁ ਬੇਅੰਤ ਊਚ ਤੇ ਊਚਾ।। ਨਾਨਕ ਆਪਸ ਕਉ ਆਪਹਿ ਪਹੂਚਾ।। ੬।। ਜਹ ਆਪਿ
ਰਚਿਓ ਪਰਪੰਚੁ ਅਕਾਰੁ।। ਤਿਹੁ ਗੁਣ ਮਹਿ ਕੀਨੋ ਬਿਸਥਾਰੁ।।
ਪਾਪੁ ਪੁੰਨੁ ਤਹ ਭਈ ਕਹਾਵਤ।। ਕੋਊ
ਨਰਕ ਕੋਊ ਸੁਰਗ ਬੰਛਾਵਤ।। ਆਲ
ਜਾਲ ਮਾਇਆ ਜੰਜਾਲ।। ਹਉਮੈ ਮੋਹ ਭਰਮ ਭੈ ਭਾਰ।। ਦੂਖ ਸੂਖ ਮਾਨ ਅਪਮਾਨ।। ਅਨਿਕ ਪ੍ਰਕਾਰ ਕੀਓ
ਬਖ੍ਯ੍ਯਾਨ।। ਆਪਨ ਖੇਲੁ ਆਪਿ ਕਰਿ ਦੇਖੈ।। ਖੇਲੁ ਸੰਕੋਚੈ ਤਉ ਨਾਨਕ ਏਕੈ।। ੭।।
ਇਹ ਗਉੜੀ ਸੁਖਮਨੀ ਮਃ ੫।। ਦੀ ਬਾਣੀਂ ਹੈ ਜੀ, ਗੁਰੂ ਅਰਜਨ ਦੇਵ ਜੀ, ਸਮਝਾਂ
ਰਹੇ ਹਨ।
ਉਹ ਪ੍ਰਭੂ ਬੜਾ ਬੇਅੰਤ ਹੈ, ਉਹ ਊਚੇ ਤੇ ਊਚਾ ਹੈ, ਉਹ ਆਪਣੀਂ ਗਤਿ ਮਿਤ ਆਪ
ਹੀ ਜਾਣਦਾ ਹੈ। ਉਸ ਪ੍ਰਭੂ ਨੇਂ ਆਪ ਹੀ ਇਸ ਸੰਸਾਰ ਦੀ ਰਚਨਾਂ ਕੀਤੀ ਹੈ।
ਇਹ ਰੱਚਣਾਂ ਇੱਕ ਪਰਪੰਚ (ਛਲ-ਧੋਖਾ) ਹੈ, ਇਸ ਪਰਪੰਚ ਦੀ ਰਚਨਾਂ ਪ੍ਰਭੂ ਨੇਂ
ਆਪ ਹੀ ਕੀਤੀ ਹੈ। ਇਸ ਰਚਣਾਂ ਨੂੰ ਇੱਕ ਅਜੇਹਾ ਆਕਾਰ ਦਿੱਤਾ ਹੈ ਪ੍ਰਭੂ ਨੇਂ, ਜਿਸ ਵਿੱਚ ਕਿ ਉਸ
ਪ੍ਰਭੂ ਨੇਂ ਮਇਆ ਦੇ ਤਿੰਨਾਂ ਗੁਣਾਂ ਰਜੋ ਗੁਣ, ਸਤੋਗੁਣ, ਤਮੋਂਗੁਣ ਦਾ ਖੁਬ ਵਿਸਥਾਰਾ ਕਰ ਦਿੱਤਾ।
(
ਇਹ ਤਿੰਨੋਂ ਗੁਣ ਹੀ ਧੋਖਾ
ਹਨ, ਸੰਸਾਰ ਵਿੱਚ ਇਹਨਾਂ ਤਿੰਨਾਂ ਗੁਣਾਂ ਤੋਂ ਬਾਹਰ ਇੱਕ ਕਣ ਵੀ ਨਹੀਂ ਹੈ)
ਇਹਨਾਂ ਤਿੰਨਾਂ ਗੁਣਾਂ ਅੰਦਰ ਹੀ ਪਾਪ
ਅਤੇ ਪੁੰਨ ਵੀ ਆ ਜਾਂਦੇ ਹਨ, ਪਾਪ ਅਤੇ ਪੁੰਨਾਂ ਦੀ ਗੱਲ (ਲੀਹ) ਚਲਾ ਦਿੱਤੀ, ਹੈ ਪ੍ਰਭੂ ਨੇਂ। ਪਾਪ
ਅਤੇ ਪੁੰਨ ਕਰਕੇ ਕੋਈ ਜੀਵ ਨਰਕਾਂ ਦਾ ਭਾਗੀ ਬਣਿਆ ਅਤੇ ਕੋਈ ਸਵਰਗਾਂ ਦਾ ਭਾਗੀ ਬਣ ਰਿਹਾ ਹੈ।
ਪ੍ਰਭੂ ਨੇਂ ਆਪਣੀਂ ਮਾਇਆ ਦਾ ਇੱਕ ਬਹੁਤ ਵੱਡਾ ਜਾਲ ਸਾਡੇ ਜੀਵਾਂ ਵਾਸਤੇ ਰੱਚ ਦਿੱਤਾ। ਜੀਵ ਨੂੰ
ਬਹੁਤ ਹੀ ਆਲਾਂ ਜਾਲਾਂ ਅਤੇ ਜੰਜਾਲਾਂ ਵਿੱਚ ਜਕੜ ਕੇ ਕੈਦ ਕਰ ਦਿੱਤਾ ਹੈ।
ਕਿਹੜੇ ਕਿਹੜੇ ਜਾਲਾਂ ਵਿੱਚ ਜਕੜਿਆ ਹੈ ਪ੍ਰਭੂ ਨੇਂ ਜੀਵਾਂ ਨੂੰ, ਅੱਗੇ
ਤਰਤੀਬ ਵਾਰ ਦੱਸਦੇ ਹਨ।
ਹਉਮੈ ਮੋਹ ਭਰਮ ਭੈ ਭਾਰ।। (੧)
ਪ੍ਰਭੂ ਨੇਂ ਜੀਵਾਂ ਨੂੰ ਹੰਕਾਰ ਦੇ ਜਾਲ ਵਿੱਚ ਜਕੜ ਦਿੱਤਾ। ਹੰਕਾਰ ਦਾ
ਬਹੁਤ ਖਤਰਨਾਕ ਜਾਲ ਹੈ। ਹੰਕਾਰ ਲੜਾਈ ਝਗੜੇ ਦੀ ਜੜ੍ਹ ਹੈ, ਜੋ ਪੂਰੇ ਸੰਸਾਰ ਨੂੰ ਖਤਮ ਕਰ ਸੱਕਦਾ
ਹੈ, ਅੱਜ ਸੰਸਾਰ ਦੇ ਜੋ ਹਾਲਾਤ ਬਣੇਂ ਹਨ ਇਸ ਪਿੱਛੇ ਹੰਕਾਰ ਹੀ ਤਾਂ ਹੈ।
ਹੋਰ ਪ੍ਰਭੂ ਨੇਂ ਮੋਹ ਦੇ ਜਾਲ ਬੰਨ੍ਹ ਦਿਤਾ ਸਾਨੂੰ। ਮੋਹ ਅਤੇ ਪਿਆਰ, ਇਹ
ਵੀ ਕਰੋੜਾਂ ਕਿਸਮ ਦਾ ਹੈ, ਯਾਨੀ ‘ਮੋਹ ਰਾਜੇ` ਦੀਆਂ ਵੀ ਕਰੋੜਾਂ ਹੀ ਫੋਜਾਂ ਹਨ।
ਅਤੇ ਭਰਮਾਂ ਵਿੱਚ ਪਾ ਦਿੱਤਾ। ਭਰਮਾਂ ਦਾ ਜਾਲ ਵੀ ਕੋਈ ਮਮੂਲੀ ਜਾਲ ਨਹੀਂ
ਹੈ, ਆਪਣੇਂ ਖੁਦ ਦੇ ਦਵਾਲੇ ਹੀ ਵੇਖ ਲਵੋ ਭਰਮਾਂ ਦੇ ਕਿਨੇ ਜਾਲ ਹਨ, ਆਪਣੇਂ ਆਪ ਵਿੱਚ ਗਿਆਨੀਂ
ਹੋਣਾਂ ਵੀ ਤਾਂ ਇੱਕ ਭਰਮ ਜਾਲ ਹੀ ਤਾਂ ਹੈ (ਦਸੋ ਕੌਣ ਹੈ ਗਿਆਨੀ)। ਇਸ ਤਰਾਂ ਭਰਮਾਂ ਦੇ ਬਹੁਤ
ਵੱਡੇ ਭਾਰ ਥੱਲੇ ਦੱਬੇ ਪਏ ਹਨ ਸਾਰੇ ਜੀਵ।
ਦੂਖ ਸੂਖ ਮਾਨ ਅਪਮਾਨ।। (੨)
ਫਿਰ ਪ੍ਰਭੂ ਨੇਂ
ਦੁੱਖ
ਅਤੇ
ਸੁੱਖ
ਪੈਦਾ ਕੀਤੇ, ਸੁਖਾਂ ਦੀ ਖਾਤਰ ਬੰਦਾ
ਲੋਭ ਪਾਪ ਕਰਦਾ ਹੈ, ਅੰਤ ਦੁੱਖ ਮਿਲਦੇ ਹਨ।
ਜਿਸ ਤਰਾਂ ਦੁਖ ਅਤੇ ਸੁਖ ਦੀ ਜੋੜੀ ਹੈ, ਇਸੇ ਤਰਾਂ
ਮਾਨ
ਅਤੇ
ਅਪਮਾਨ
ਦੀ ਜੋੜੀ ਹੈ।
ਕੋਈ ਵੀ ਆਦਮੀ ਸਿਰਫ ਸੁਖ ਹੀ ਚਾਹੁੰਦਾ ਹੈ, ਦੁੱਖ ਕੋਈ ਵੀ ਨਹੀ ਚਾਹੁੰਦਾ,
ਇਸੇ ਤਰਾਂ ਹਰ ਬੰਦਾ ਮਾਨ ਸਨਮਾਨ ਚਾਹੁੰਦਾ ਹੈ। ਅਪਮਾਣ ਕੋਈ ਨਹੀਂ ਚਾਹੁੰਦਾ। (ਕਿਹੜਾ ਲਿਖਾਰੀ ਹੈ
ਜੋ ਸਨਮਾਣ ਨਹੀਂ ਚਾਹੁੰਦਾ, ਕੋਈ ਵੀ ਆਪਣੇਂ ਵਿਚਾਰਾਂ ਦੇ ਉਲਟ ਇੱਕ ਲਫਜ਼ ਵੀ ਸੁਣਨਾਂ ਨਹੀਂ
ਚਾਹੁੰਦਾ। ਆਪਣੇਂ ਵਿਚਾਰਾਂ ਦੇ ਉਲਟ ਗਿਆਨ ਦੀ ਗੱਲ ਸਾਨੂੰ ਅਪਮਾਣ ਲੱਗਦੀ ਹੈ) ਸਾਨੂੰ ਇਹ ਹੀ ਨਹੀਂ
ਪਤਾ ਕੇ ਅਸੀਂ ਕਿਹੜੇ ਕਿਹੜੇ ਅਤੇ ਕਿਸ ਤਾਕਤਵਰ ਦੇ ਜਾਲ ਵਿੱਚ ਫਸੇ ਹੋਇ ਹਾਂ, ਤਾਂ ਛੁੱਟਾਂ ਗੇ
ਕਿਵੇ। ਮੱਛਲੀ ਨੂੰ ਜੇ ਜਾਲ ਦੀ ਸਮਝ ਆ ਜਾਵੇ ਤਾਂ ਕਿਉਂ ਫਸੇਗੀ ਵਿਚਾਰੀ।
ਅਨਿਕ ਪ੍ਰਕਾਰ ਕੀਓ ਬਖ੍ਯ੍ਯਾਨ।। (੩)
ਅਤੇ ਉਸ ਪ੍ਰਭੂ ਨੇਂ ਅਨੇਕ ਪ੍ਰਕਾਰ ਦੇ ਬਖ੍ਹਾਨ (ਹੁਕਮ) (ਕਾਨੂਨ) ਲਾਗੂ
ਕੀਤੇ ਹੋਇ ਹਨ, ਵੇਦਾਂ ਦੇ ਕਾਨੂਨ ਆਦਿ (ਕਿਸ ਦੀ ਤਾਕਤ ਹੈ ਪ੍ਰਭੂ ਦੇ ਹੁਕਮ ਨੂੰ ਮੋੜ ਸਕੇ ਜਾਂ
ਪ੍ਰਭੂ ਦੇ ਕਾਨੂਨ ਨੂੰ ਤੋੜ ਸਕੇ) ਸਾਰਾ ਸੰਸਾਰ ਪ੍ਰਭੂ ਦੇ ਹੁਕਮ (ਕਾਇਦੇ ਕਾਨੂੰਨ) ਅੰਦਰ ਹੈ।
ਆਪਨ ਖੇਲੁ ਆਪਿ ਕਰਿ ਦੇਖੈ।। ਖੇਲੁ ਸੰਕੋਚੈ ਤਉ ਨਾਨਕ ਏਕੈ।। ੭।।
ਅਤੇ ਪ੍ਰਭੂ ਇਸ ਤਰਾਂ ਆਪਣੇਂ ਕੀਤੇ ਹੋਇ ਜਾਂ ਬਣਾਇ ਹੋਇ ਖੇਲ (ਜਾਲ) ਨੂੰ
ਆਪ ਵੇਖ ਰਿਹਾ (ਖੁਸ਼ ਹੋ) ਰਿਹਾ ਹੈ। ਅਤੇ ਜਦੋਂ ਉਹ ਚਾਹੁੰਦਾ ਹੈ, ਇੱਕ ਪਲ ਵਿੱਚ ਇਸ ਖੇਲ਼ (ਸੰਸਾਰ)
ਨੂੰ ਖਤਮ ਕਰਕੇ, (ਢਾਹ ਕੇ) ਇੱਕ ਆਪ ਹੀ ਆਪ ਇਕੱਲਾ ਹੋ ਬੈਠ ਜਾਂਦਾ ਹੈ, ਉਸ ਵਕਤ ਇੱਕ ਪ੍ਰਭੂ ਰਹਿ
ਜਾਵੇ ਗਾ, ਬਾਕੀ ਸੱਭ ਖਤਮ ਹੋ ਜਾਵੇ ਗਾ।
ਵੀਰੋ ਇਹ ਸੱਭ ਤਾਂ ਪ੍ਰਭੂ ਆਪ ਕਰ ਰਿਹਾ ਹੈ, ਪਰ ਅਸੀਂ ਦੋਸ਼ ਕਿਸ ਨੂੰ ਦੇ
ਰਹੇ ਹਾਂ!
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ।।
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ।।
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ।। ੪।।
ਵੀਰੋ ਅਤੇ ਭਰਾਉ
ਇਹ ਹੈ ਜੀ ਗੁਰਬਾਣੀਂ ਦਾ ਖਤਰਨਾਕ ਸੱਚ।
ਇਹ ਹੈ ਜੀ ਗੁਰਬਾਣੀਂ ਦਾ ਕੌੜਾਂ ਅਤੇ ਡਰਾਉਨਾਂ ਸੱਚ
ਕੀ ਇਸ ਸੱਚ ਤੋਂ ਡਰ ਨਹੀਂ ਲੱਗਦਾ?
ਜਿਹੜਾ ਇਸ ਖਤਰਨਾਕ ਸੱਚ ਤੋਂ ਡਰੇ ਗਾ, ਉਹ ਪਾਰ ਹੋ ਜਾਵੇ ਗਾ (ਬਚ ਜਾਵੇ
ਗਾ)। ਜਿਹੜਾ ਨਹੀਂ ਡਰੇ ਗਾ, ਤਾਂ ਹਰੀ ਇੱਛਾ, ਫਿਰ ਹਰੀ (ਪ੍ਰਭੂ) ਦੀ ਮਰਜੀ ਹੈ, ਉਹ ਜੋ ਚਾਹੇ ਸੋ
ਕਰੇ, ਜੋ ਹੁੰਦਾ ਹੈ ਫਿਰ ਹੋਈ ਜਾਣ ਦਿਉ।
ਅਸੀਂ ਕਹਿੰਦੇ ਹਾਂ ਸਾਨੂੰ ਕੋਈ ਡਰ ਨਹੀਂ ਹੈ,
ਪਰ ਗੁਰੂ ਅਰਜਨ ਦੇਵ ਜੋ ਕਹਿ ਰਹੇ ਹਨ। ਅੱਗੇ ਪੜ੍ਹਦੇ ਹਾਂ।
ਮ; ੫ ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ।। ਖਿਨ ਮਹਿ
ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ।। ੧।। ਰਹਾਉ।।
ਗੁਰੂ ਅਰਜਨ ਦੇਵ ਜੀ ਵੀ ਉਹੋ ਹੀ ਕਹਿ ਰਹੇ ਹਨ। ਕਿ ਸਾਡਾ ਪ੍ਰਭੂ ਬਹੁਤ
ਵੱਡਾ ਹੈ। ਉਹ ਇੱਕ ਪਲ ਵਿੱਚ ਸਾਰੇ ਸੰਸਾਰ ਨੂੰ ਠਾਹ ਸਕਦਾ ਹੈ।
ਅਸੀਂ ਤੁਹਾਨੂੰ ਚਿਤਾਵਨੀਂ ਦੇਂਦੇ ਹਾਂ
ਕਿ ਉਸ ਤੋਂ ਡਰੋ, ਦਿਨ ਰਾਤ
ਉਸ ਤੋਂ ਡਰ ਕੇ ਉਸ ਦਾ ਨਾਮ ਧਿਆਵੋ।
ਮ: ੧
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ।।
ਦੂਖ ਵਿਸਾਰਣੁ ਸੇਵਿਆ ਸਦਾ ਸਦਾ
ਦਾਤਾਰੁ।। ੧।। ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ।। ੧।। ਰਹਾਉ।।
ਗੁਰੂ ਨਾਨਕ ਜੀ ਵੀ ਇਹੋ ਹੀ ਕਹਿੰਦੇ ਹਨ, ਕਿ (ਸੰਸਾਰ ਦੀ ਹਾਲਤ ਵੇਖ ਕੇ)
ਸਾਡਾ ਦਿਲ ਵੀ ਬਹੁਤ ਡਰਦਾ ਹੈ,
ਪਰ ਅਸੀਂ ਕਿਸ ਅਗੇ ਪੁਕਾਰ ਕਰੀਏ।
ਅਖੀਰ ਕਹਿੰਦੇ ਹਨ ਦੁੱਖਾਂ ਤੋਂ ਬਚਣ ਵਾਸਤੇ ਅਸੀਂ ਸਾਹਿਬ (ਪ੍ਰਭੂ) ਨੂੰ
ਸੇਂਵਦੇ ਹਾਂ ਤੁਸੀਂ ਵੀ ਸੇਵੋ।
(ਅਸੀਂ ਕਹਿੰਦੇ ਹਾਂ ਸਾਨੂੰ ਕੋਈ ਡਰ ਹੀ ਨਹੀਂ।)
ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ।।
ਗੁਰੂ ਨਾਨਕ ਜੀ ਕਹਿ ਰਹੇ ਹਨ, ਖੋਜਤ ਖੋਜਤ ਭਾਵ ਬਹੁਤ ਹੀ ਖੋਜ ਭਾਲ ਕਰਨ
ਤੋਂ ਬਾਦ, ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ,
ਕਿ ਸਿਰਫ ਡਰਨ ਨਾਲ ਪ੍ਰਭੂ ਨੂੰ ਪਾਇਆ ਜਾ ਸੱਕਦਾ ਹੈ, ਡਰਨ ਨਾਲ ਹੀ ਪ੍ਰਭੂ
ਨਾਲ ਮਿਲਾਪ ਕੀਤਾ ਜਾ ਸੱਕਦਾ ਹੈ।
ਜਿਸ ਨੂੰ ਡੱਰ ਨਹੀਂ ਉਹ ਕਦੇ ਵੀ ਪ੍ਰਭੂ ਨੂੰ ਨਹੀਂ ਪਾ ਸੱਕਦਾ।
ਮਹੱਲਾ ੧ ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ।। ਜਿਨੀ ਨਾਮੁ
ਵਿਸਾਰਿਆ ਅਵਗਣ ਮੁਠੀ ਰੋਇ।। ੭।। ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ।। ਆਪੁ ਪਛਾਣੈ ਘਰਿ
ਵਸੈ ਹਉਮੈ ਤ੍ਰਿਸਨਾ ਜਾਇ।।
ਗੁਰੂ ਨਾਨਕ ਜੀ ਕਹਿ ਰਹੇ ਹਨ ਭਗਤੀ ਵਿਹੂਣੇਂ ਮਨੁੱਖਾਂ ਦੇ ਮੂੰਹ ਕਾਲੇ
ਕੀਤੇ ਜਾਣ ਗੇ, ਉਹਨਾਂ ਦੀ ਇਜ਼ਤ ਪਤ ਰੁਲ ਜਾਵੇ ਗੀ, ਨਾਮ ਨੂੰ ਵਿਸਾਰਨ ਦਾ ਗੁਨਾਹ (ਪਾਪ) ਕਰਨ ਵਾਲੇ
ਰੋਣ ਗੇ, ਇਸ ਵਾਸਤੇ ਡਰੋ, ਇਹ ਅਸੀਂ ਤੁਹਾਨੂੰ ਆਪਣੀਂ ਖੋਜ ਭਾਲ, ਅਪਣੇਂ ਤਜਰਬੇ ਦੇ ਆਧਾਰ ਤੇ ਸਮਝਾ
ਰਹੇ ਹਾਂ।
ਗੁਰੂ ਨਾਨਕ ਜੀ, ਅਤੇ ਗੁਰੂ ਅਰਜਨ ਦੇਵ ਜੀ ਨੇਂ ਤਾਂ ਹਰੀ ਦੇ ਕੌਤਕ ਦੱਸੇ
ਹਨ। ਕਬੀਰ ਸਾਹਿਬ ਜੀ ਤਾਂ ਹਰੀ ਨੂੰ ਸਪੱਸ਼ਟ ਸ਼ਬਦਾ ਵਿੱਚ ਠੱਗ ਕਹਿ ਰਹੇ ਹਨ।
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ।। ਸੋ ਠਗੁ ਠਗਿਆ ਠਉਰ ਮਨੁ ਆਵਾ।। ੧੮।।
ਡਡਾ ਡਰ ਉਪਜੇ ਡਰੁ ਜਾਈ।। ਤਾ ਡਰ ਮਹਿ ਡਰੁ ਰਹਿਆ ਸਮਾਈ।। ਜਉ ਡਰ ਡਰੈ ਤਾ ਫਿਰਿ ਡਰੁ ਲਾਗੈ।।
ਨਿਡਰ ਹੂਆ ਡਰੁ ਉਰ ਹੋਇ ਭਾਗੈ।। ੧੯।।
ਕਬੀਰ ਸਾਹਿਬ ਜੀ ਕਹਿ ਰਹੇ ਹਨ, ਜਿਸ ਠੱਗ (ਹਰੀ) ਨੇਂ ਸਾਰੇ ਸੰਸਾਰ ਨੂੰ
ਠੱਗ ਕੇ ਖਾ ਲਿਆ ਹੈ। ਅਸੀਂ ਉਸ ਨੂੰ ਵੀ ਠੱਗ ਲਿਆ ਹੈ। ਅਸੀਂ ਜਦੋਂ ਉਸ ਠੱਗ ਨੂੰ ਵੀ ਠੱਗ ਲਿਆ
(ਭਾਵ ਜਦ ਉਸ ਦੀ ਠੱਗੀ ਫੇਲ ਹੋ ਗਈ) ਤਾਂ ਜਾ ਕੇ ਸਾਡੇ ਮਨ ਨੂੰ (ਸਾਨੂੰ) ਠੌਹਰ ਮਿਲੀ
ਠੌਹਰ ਕਿਵੇਂ ਮਿਲੀ ਅੱਗੇ ਦੱਸਦੇ ਹਨ।
ਡਡਾ ਡਰ ਉਪਜੇ ਡਰੁ ਜਾਈ।। ਤਾ ਡਰ ਮਹਿ ਡਰੁ ਰਹਿਆ ਸਮਾਈ।।
ਕਬੀਰ ਸਾਹਿਬ ਜੀ ਦੱਸਦੇ ਹਨ, ਜਦੋਂ ਸੰਸਾਰ ਦੀ ਹਾਲਤ ਵੇਖ ਕੇ ਸਾਡੇ ਦਿਲ
ਅੰਦਰ ਪ੍ਰਭੂ ਦਾ ਡਰ ਪੈਦਾ ਹੋਇਆ, (ਡਰ ਕੇ ਸਾਹਿਬ ਅੱਗੇ ਪੁਕਾਰ ਕੀਤੀ) ਤਾਂ ਅਸੀਂ ਪ੍ਰਭੂ ਦੀ ਸਤਾ
ਪ੍ਰਵਾਣ ਕੀਤੀ, ਡਰ ਕੇ ਹਰੀ ਪ੍ਰਭੂ ਦੀ ਸਰਨ ਪਕੜੀ, ਤਾਂ ਹਰੀ ਦੀ ਮਾਇਆ ਦੇ ਸਾਰੇ ਪਰਪੰਚ, ਸਾਰੇ
ਜਾਲ, ਸਾਰੇ ਜੰਮਾਲ, ਅਤੇ ਸਾਰੇ ਡਰ, ਪ੍ਰਭੂ ਦੇ ਇੱਕ ਡਰ ਦੇ ਅੰਦਰ ਸਮਾ ਗਏ। ਹੁਣ ਸਾਨੂੰ ਕਿਸੇ ਦਾ
ਡੱਰ ਨਹੀਂ ਰਹਿ ਗਿਆ, ਹਰੀ ਦਾ ਵੀ ਨਹੀਂ।
ਇਥੇ ਸਵਾਲ ਪੈਦਾ ਹੁੰਦਾ ਹੈ, ਕਿ ਭੁੱਲੇ ਚੁੱਕੇ ਜੇ ਸਾਨੂੰ ਬਾਣੀਂ ਤੇ
ਵਿਸ਼ਵਾਸ ਆ ਜਾਵੇ, ਕਿ ਬਾਣੀਂ ਸੱਚ ਕਹਿ ਰਹੀ ਹੈ। ਤਾਂ ਅਸੀਂ ਫਿਰ ਕੀ ਕਰੀਏ, ਅਸੀਂ ਸਾਹਿਬ ਨੂੰ
ਕਿਵੇਂ ਸੇਵੀਏ। ਸਾਨੂੰ ਤਾਂ ਪਤਾ ਹੀ ਨਹੀਂ ਕਿ ਸਾਹਿਬ ਨੂੰ ਕਿਵੇਂ ਸੇਵਣਾਂ ਜਾਂ ਸਿਮਰਣਾਂ ਹੈ। ਇਸ
ਤੇ ਤਾਂ ਅਸੀਂ ਕਦੇ ਵਿਚਾਰ ਹੀ ਨਹੀਂ ਕੀਤੀ। ਇਹ ਗੱਲ ਤਾਂ ਅਸੀਂ ਕਦੇ ਸੋਚੀ ਹੀ ਨਹੀਂ।
ਵੀਰੋ ਪਹਿਲੀ ਗੱਲ ਤਾਂ ਇਹ, ਕਿ ਗੁਰਬਾਣੀਂ ਦੇ ਅਜੇਹੇ ਵਿਚਾਰਾਂ (ਸੱਚ) ਨੂੰ
ਸੁਣਨਾਂ ਹੀ, ਆਮ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ। ਜੇ ਸੁਣ ਵੀ ਲਿਆ, ਤਾਂ ਗੁਰਬਾਣੀਂ ਨੂੰ ਸੁਣ ਕੇ
ਮੰਨਣਾਂ ਜਾਂ (ਵਿਸ਼ਵਾਸ ਕਰਣਾਂ) ਤਾਂ ਹੋਰ ਵੀ ਵੱਡੇ ਸੂਰਮਿਆਂ ਦਾ ਕੰਮ ਹੈ। ਅਤੇ ਮੰਨ ਕੇ ਅਮਲ
ਕਰਨਾਂ ਤਾਂ ਉਸ ਤੋਂ ਵੱਡੇ ਸਿਰਲੱਥ ਸੂਰਮਿਆਂ ਦਾ ਕੰਮ ਹੈ।
ਗੁਰਬਾਣੀਂ ਵਿੱਚ ਜੋ ਬਿਨਾਂ ਸਿਰ ਦੇ ਸੇਵਾ ਕਰਨ ਜਾਂ ਸਿਰ ਵੱਢ ਕੇ ਦੇਣ ਦੀ
ਗੱਲ ਆਉਂਦੀ ਹੈ, ਉਹ ਇਹੋ ਹੀ ਹੈ। (
ਸਿਰ
ਵੱਢ ਕੇ ਦਿੱਤੇ ਤੋਂ ਬਿਨਾਂ ਕੁੱਝ ਵੀ ਨਹੀਂ ਜੇ ਬਣਨਾਂ)
ਗੁਰਬਾਣੀਂ ਵਿੱਚ ਖਾਲਸੇ ਦੀ ਵੀ ਮਿਸਾਲ ਦਿੱਤੀ ਹੈ ਕਬੀਰ
ਸਾਹਿਬ ਜੀ ਨੇਂ, ਕਿ ਅਸਲ ਖਾਲਸਾ ਕਿਸ ਤਰਾਂ ਦਾ ਹੁੰਦਾ ਹੈ। ਜਿੰਨੇ ਵੀ ਸੰਤਾਂ ਜਾਂ ਭਗਤਾਂ ਨੇਂ
ਗੁਰਬਾਣੀਂ ਵਿੱਚ ਸੂਰਮਿਆਂ ਦੀ ਜਾਂ ਸੂਰਮਿਆਂ ਦੇ ਰਣ ਦੀ ਗੱਲ ਕੀਤੀ ਹੈ, ਉਹਨਾਂ ਵਿਚੋਂ ਕਿਸੇ ਨੇਂ
ਵੀ ਹਥਿਆਰ ਨਹੀਂ ਉਠਾਏ, ਕਿਉਂ ਕੇ ਉਹਨਾਂ ਨੇਂ ਤਾਂ ਭਗਤਾਂ, ਜਾਂ ਭਗਤੀ ਦੇ ਸੂਰਮਿਆਂ ਦੀ ਗੱਲ ਕੀਤੀ
ਹੈ।
,
ਮਹਲਾ ੧।। ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।। ੨੦।। ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ
ਪਾਇ।। ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ।। ੨੧।।
ਵਾਹ ਵਾਹ ਧੰਨ ਗੁਰੂ ਨਾਨਕ ਗੁਰੂ ਵਾਹੁ।
ਇਸ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ
ਸਿਰਲੱਥ ਸੂਰਮਿਆਂ ਦੀ ਅਤੇ ਕਰਾੜਾਂ ਦੀ ਦੋਸਤੀ ਦੀ ਮਿਸਾਲ ਦੇ ਰਹੇ ਹਨ।
ਵੀਰੋ ਗੁਰੂ ਨਾਨਕ ਜੀ ਨੇਂ ਗੁਰਬਾਣੀਂ ਦੀ ਇਹ ਮਿਸਾਲ ਦੇ ਕੇ ਤਾਂ ਕਮਾਲ ਹੀ
ਕਰ ਦਿੱਤਾ ਹੈ। ਗੁਰਬਾਣੀਂ ਦੇ ਇਸ ਆਈਨੇਂ (ਸ਼ੀਸ਼ੇ) ਵਿਚੋਂ ਆਪਣੇਂ ਆਪ ਨੂੰ ਵੇਖ ਕੇ, ਅਸੀਂ ਇਹ ਪਤਾ
ਲਗਾ ਸੱਕਦੇ ਹਾਂ ਕੇ ਅਸੀਂ ਸੂਰਮੇਂ ਹਾਂ ਜਾਂ ਕਿ ਅਸੀਂ ਕਰਾੜ ਹਾਂ। ਦੂਜੀ ਗੱਲ ਇਹ ਕੇ ਗੁਰੂ ਨਾਨਕ
ਜੀ ਨੇਂ ਸਾਥੋਂ ਸਾਡਾ ਕਿਹੜਾ ਸਿਰ ਮੰਗਿਆ ਹੈ। ਜੋ ਇਹ ਕਹਿੰਦੇ ਹਨ ਕਿ ਢਿੱਲ ਨਾਂ ਕਰੋ, ਬੱਸ ਸਿਰ
ਦੇ ਦੇਵੋ,
‘ਸਿਰੁ ਦੀਜੈ
ਕਾਣਿ ਨ ਕੀਜੈ`। ਪਰ ਸਾਡਾ ਸਿਰ ਲੈ ਕੇ ਗੁਰੂ
ਨਾਨਕ ਜੀ ਨੇਂ ਕੀ ਕਰਨਾਂ ਹੈ। ਜੋ ਨਾਲ ਹੀ ਇਹ ਵੀ ਕਹਿੰਦੇ ਹਨ, ਕਿ ਜੇ ਤੁਸੀਂ ਸਿਰ ਨਹੀਂ ਦੇਵੋ ਗੇ
ਤਾਂ ਤੁਸੀਂ ਕਰਾੜ ਕਹਾਵੋ ਗੇ। ਅਤੇ ਤੁਹਾਡੀਂ ਦੋਸਤੀ ਵੀ ਕਰਾੜਾਂ ਵਾਂਗ ਝੂਠੀ ਹੈ। ਇਸ
ਵਾਸਤੇ ਜੇ ਤਾਂ ਸਾਡੇ ਨਾਲ ਪਿਆਰ-ਪਿਆਰ ਖੇਡਣਾਂ ਹੈ, ਤਾਂ ਪਹਿਲੇ ਸਿਰ ਤਲੀ ਤੇ ਰੱਖੋ ਫਿਰ ਮੇਰੀ
ਗਲੀ ਵਿੱਚ ਕਦਮ ਰੱਖੋ (ਆਉ)।
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ
ਧਰਿ ਤਲੀ ਗਲੀ ਮੇਰੀ ਆਉ।
ਅਜੇਹਾ ਕਿਉਂ!
ਕਿਉਂ ਕੇ, ਪ੍ਰੇਮ ਦੀ ਖੇਡ, ਬੜੀ ਨਿਰਾਲੀ ਹੈ ਅੱਗੇ ਗੁਰੂ ਅਮਰਦਾਸ ਜੀ ਦੱਸ
ਰਹੇ ਹਨ,
ਮਹਲਾ ੩ ਅਨੰਦੁ।। ਭਗਤਾ ਕੀ ਚਾਲ ਨਿਰਾਲੀ।। ਚਾਲਾ ਨਿਰਾਲੀ ਭਗਤਾਹ ਕੇਰੀ
ਬਿਖਮ ਮਾਰਗਿ ਚਲਣਾ।। ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ।। ਖੰਨਿਅਹੁ ਤਿਖੀ
ਵਾਲਹੁ ਨਿਕੀ ਏਤੁ ਮਾਰਗਿ ਜਾਣਾ।। ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ।। ਕਹੈ ਨਾਨਕੁ
ਚਾਲ ਭਗਤਾ ਜੁਗਹੁ ਜੁਗੁ ਨਿਰਾਲੀ।। ੧੪।।
ਗੁਰੂ ਨਾਨਕ ਨਾਲ ਪਿਆਰ ਦੀ (ਭਗਤੀ ਦੀ ਖੇਡ) ਖੇਡਣ ਵਾਲਿਆਂ ਨੂੰ, ਖੰਡੇ ਦੀ
ਧਾਰ ਨਾਲੋਂ ਵੀ ਤਿੱਖੇ ਰਸਤੇ ਤੇ ਚੱਲਣਾਂ ਪੈਣਾਂ ਹੈ। ਬਹੁਤ ਹੀ ਔਖਾ ਮਾਰਗ ਹੈ। ਵਾਲ ਨਾਲੋਂ ਵੀ
ਬਰੀਕ ਰਸਤੇ ਵਿਚੋਂ ਗੁਜਰਨਾਂ ਪੈਣਾਂ ਹੈ, ਇਸ ਬਰੀਕ ਰਸਤੇ ਵਿਚੋਂ
"ਸਿਰ"
ਨਹੀਂ ਲੰਘ ਸੱਕਦਾ। ਅਤੇ ਕਹਿੰਦੇ ਹਨ
(ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ
ਬਹੁਤੁ ਨਾਹੀ ਬੋਲਣਾ।।) ਬਹੁਤਾ ਬੋਲਣਾਂ (ਗੁਰੂ
ਅੱਗੇ) ਵੀ ਮਨ੍ਹਾਂ (ਵਰਜਿਤ) ਹੈ। ਗੁਰੂ ਜੋ ਹੁਕਮ ਦੇਵੇ ਬਿਨਾਂ ਸਿਰ ਵਾਲੇ ਮਨੁੱਖ ਵਾਂਗ ਮੰਨਣਾਂ
ਪੈਣਾਂ ਹੈ। (ਜਿਸ ਦਾ ਸਿਰ ਹੀ ਨਹੀਂ ਹੋਵੇ ਗਾ ਉਹ ਬੋਲੇ ਗਾ ਕੀ) ਇਸ ਵਾਸਤੇ ਜਿਹੜਾ ਇਸ ਮਾਰਗ ਤੇ
ਚੱਲਣਾਂ ਚਾਹੁੰਦਾ ਹੈ। ਉਸ ਨੂੰ ਪਹਿਲੇ ਆਪਣਾਂ ਸਿਰ ਵੱਢ ਕੇ ਗੁਰੂ ਦੇ ਸਨਮੁੱਖ ਭੇਟ ਕਰਨਾਂ ਪਵੇ
ਗਾ। ਤਾਂ ਹੀ ਇਸ ਪ੍ਰੇਮ ਦੀ ਗਲੀ ਵਿੱਚ ਕਦਮ ਰੱਖ ਸਕੇ ਗਾ। ਅਜੇਹੀ ਨਿਰਾਲੀ ਅਤੇ ਅਨੌਖੀ ਚਾਲ ਹੈ
ਅਸਲ ਭਗਤੀ ਅਤੇ ਸੱਚੇ ਭਗਤਾਂ ਦੀ। (ਆਪਣਾਂ ਸਭ ਕੁੱਝ ਤਜਣਾਂ ਪੈਣਾਂ ਹੈ) ਜੁਗਾਂ ਜੁਗਾਂ ਤੋਂ ਐਸੀ
ਹੀ ਚਾਲ (ਰੀਤ) ਹੈ ਭਗਤੀ ਦੀ। ਅੱਜ ਇਹੋ ਹੀ ਰੀਤ ਹੈ।
ਭਰਾਉ! ਵੀਰੋ, ਅੱਖਰੀ ਜਾਂ ਕਾਗਜ਼ੀ ਭਗਤੀ ਹੀ ਚੰਗੀ ਜੇ।
ਕਿਉਂ ਕਿ ਐਹੋ ਜਿਹੀ ਭਗਤੀ ਨਾਲੋਂ ਤਾਂ ਮਰਣਾਂ ਚੰਗਾ ਹੈ।
ਇਸ ਵਾਸਤੇ ਜੋ ਹੂੰਦਾ ਹੈ ਹੋਈ ਜਾਣ ਦੇਵੋ। ਜੋ ਹੋਵੇ ਗਾ ਵੇਖਿਆ ਜਾਵੇ ਗਾ।
ਮੇਰੇ ਜਾਗਰੂਕ ਵੀਰੋ ਮੈਂ ਠੀਕ ਹੀ ਕਹਿ ਰਿਹਾ ਹਾਂ ਨਾਂ।
ਅੱਗੇ ਕਬੀਰ ਸਾਹਿਬ ਜੀ ਵੀ ਇਹੋ ਹੀ ਸਮਝਾ ਰਹੇ ਹਨ।
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ।। ਖੇਲਤ ਖੇਲਤ ਹਾਲ
ਕਰਿ ਜੋ ਕਿਛੁ ਹੋਇ ਤ ਹੋਇ।। ੨੩੯।। ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ।। ਕਾਚੀ
ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ।। ੨੪੦।।
ਕਬੀਰ ਸਾਹਿਬ ਜੀ ਕਹਿ ਰਹੇ ਹਨ, ਕਿ ਜੇ ਤੇਰੇ ਹਿਰਦੇ ਵਿੱਚ ਸੱਚਮੁੱਚ ਪ੍ਰਭੂ
ਪ੍ਰੀਤਮ ਨੂੰ ਮਿਲਣ ਦੀ ਸੱਧਰ (ਰੀਝ) ਹੈ ਚਾਉ ਹੈ। ਤਾਂ ਆਪਣਾਂ ਸਿਰ ਕੱਟ ਕੇ ਗੇਂਦ ਮਿੱਟੀ (ਰੋੜੇ,
ਖਾਕ, ਪਾਣੀ) ਦੀ ਤਰਾਂ ਕਿਸੇ ਪੱਕੇ (ਪੂਰੇ) ਸਤਿਗੁਰੂ ਦੇ ਚਰਨਾਂ ਵਿੱਚ ਰੱਖ ਕੇ ਇਹ ਖੇਡ ਖੇਲ।
ਖੇਡਦਾ ਖੇਡਦਾ ਇਤਨਾਂ ਮਸਤ ਹੋ ਕਿ ਆਪਣੀਂ ਸੁਧ ਬੁੱਧ ਨਾਂ ਰਹੇ, ਕੇ ਕੀ ਹੋਵੇ ਗਾ। ਭਾਵੇਂ ਜੋ ਕੁੱਝ
ਵੀ ਹੁੰਦਾ ਹੈ ਹੋਣ ਦੇ, ਬੇਸ਼ੱਕ ਦੁਨੀਆਂ ਵੀ ਤੈਨੂੰ ਠੁੱਡੇ ਮਾਰੇ। ਪਰ ਯਾਦ ਰਖਣਾਂ! ਕਿਸੇ ਪੱਕੇ
ਗੁਰੂ ਨਾਲ ਖੇਲੀਂ, ਕੱਚੇ ਅਤੇ ਪਾਖੰਡੀ ਗੁਰੂ ਨਾਲ ਖੇਲ ਕੇ ਕੁੱਝ ਵੀ ਹਾਸਲ ਨਹੀਂ ਹੋਣਾਂ।
ਭਰਾਉ ਜੇ ਤਾਂ ਸਾਡੇ ਮਨ ਵਿੱਚ ਸੱਚਮੁੱਚ ਹੀ ਪ੍ਰਭੂ ਨੂੰ ਮਿਲਣ ਦੀ ਰੀਝ ਹੈ,
ਤਾਂ ਸਿਰ ਤਾਂ ਦੇਣਾਂ ਹੀ ਪਵੇ ਗਾ।
ਸਿਰ ਕਿਵੇਂ ਦੇਣਾਂ ਹੈ,
ਸਾਰੀਆਂ ਆਕੜਾਂ, ਕੁੱਲ, ਜਾਤੀ, ਹੰਕਾਰ, ਮਾਨ ਵਡਿਆਡੀਆਂ, ਚਲਾਕੀਆਂ,
ਹੋਸ਼ਿਆਰੀਆਂ, ਸਿਆਣਪਾਂ, ਚਤਰਾਈਆਂ, ਝੂਠੀ ਸੋਹਬਾ ਇਜ਼ਤ ਸ਼ੋਹਰਤ ਗਿਆਨ, ਵਿਦਿਆ, ਆਦੀ ਛੱਡ ਕੇ
ਸਤਿਗੁਰੂ ਦੇ ਅੱਗੇ ਝੁਕਣਾਂ ਪਵੇ ਗਾ। ਜ਼ੀਰੋ ਗਿਆਨੀਂ ਬਣਨਾਂ ਪਵੇ ਗਾ।
ਇਹ ਕੰਮ ਜਾਂ ਕਿਸੇ ਅੱਗੇ ਝੁਕਣ ਵਾਲਾ ਕੰਮ, ਸੱਚਮੁੱਚ ਦੀ ਤਲਵਾਰ ਨਾਲ
ਆਪਣੇਂ ਹੱਥੀਂ ਆਪਣਾਂ ਸਿਰ, ਸੱਚਮੁੱਚ ਕਲਮ ਕਰ ਕੇ ਦੇਣ ਨਾਲੋਂ ਕਿਤੇ ਜਿਆਦਾ ਔਖਾ ਕੰਮ ਹੈ। ਤਲਵਾਰ
ਨਾਲ ਸਿਰ ਕੱਟਣ ਨਾਲ ਤਾਂ ਬੰਦਾ ਸਿਰਫ ਇੱਕ ਵਾਰ ਮਰਦਾ ਹੈ। ਪਰ ਝੁਕਣ ਨਾਲ ਰੋਜ-ਰੋਜ, ਪਲ-ਪਲ,
ਬਾਰ-ਬਾਰ, ਮਰਦਾ ਹੀ ਰਹਿੰਦਾ ਹੈ।
ਕਿਸੇ ਨੂੰ ਝੁਕਾਉਣ ਵਿੱਚ ਜੋ ਆਨੰਦ ਆਉਦਾ ਹੈ, ਇਹ ਬਹੁਤ ਵੱਡਾ ਅਨੰਦ ਹੈ,
(ਇਸ ਨੂੰ ਅਸੀਂ ਦੁਨੀਆਂ ਦਾ ਰਤਨ ਵੀ ਕਹਿ ਸੱਕਦੇ ਹਾਂ) ਇਹ ਆਨੰਦ ਤਾਂ ਸਾਰੇ ਹੀ ਲੈਣਾਂ ਚਾਹੁੰਦੇ
ਹਨ। ਅਤੇ ਇਸ ਆਨੰਦ ਦਾ ਲੁਤਫ਼ ਤਾਂ ਤਕਰੀਬਨ ਸਾਰਿਆ ਨੇਂ ਉਠਾਇਆ ਹੀ ਹੋਵੇ ਗਾ, ਪਰ ਖੁਦ ਝੁਕਣ ਨਾਲੋਂ
ਅਸੀਂ ਮਰ ਜਾਣਾਂ ਚੰਗਾ ਸਮਝਦੇ ਹਾਂ। ਸੋ ਗੁਰਬਾਣੀਂ ਅਨੂਸਾਰ ਸਿਰ ਦੇਣਾਂ, ਮਰਣ ਨਾਲੋਂ ਕਿਤੇ ਜਿਆਦਾ
ਔਖਾ ਹੈ। ਇਹ ਸੂਰਮਿਆਂ ਸਿੱਖਾਂ ਦਾ ਕੰਮ ਹੈ, ਕਰਾੜਾਂ ਦਾ ਨਹੀਂ।
ਵੀਰੋ ਮੈਂ ਅੱਖਰੀ ਅਰਥ ਨਹੀਂ ਕਰ ਰਿਹਾ, ਜੇ ਅਸੀਂ ਅੱਖਰੀ-ਅੱਖਰੀ ਵਿਚਾਰਾਂ
ਕਰਾਂ ਗੇ ਤਾਂ ਮੁੱਲ ਵੀ ਅੱਖਰੀਂ-ਅੱਖਰੀਂ ਹੀ ਮਿਲੇਗਾ। ਗਿਆਨ ਵੀ ਅੱਖਰੀਂ ਹੀ ਮਿਲੇ ਗਾ, ਸਿੱਖੀ ਵੀ
ਅੱਖਰੀਂ ਮਿਲੇ ਗੀ, ਗੁਰੂ ਵੀ ਅੱਖਰੀਂ ਹੀ ਮਿਲੇਗਾ, ਨਾਮ ਵੀ ਅੱਖਰੀਂ ਹੀ ਮਿਲੇ ਮਿਲੇ ਗਾ। ਰੱਬ ਵੀ
ਅੱਖਰੀਂ ਮਿਲੇ ਗਾ, ਮੁਕਤ ਵੀ ਅੱਖਰੀਂ ਹੀ ਮਿਲੇ ਗੀ। ਅਭੈ ਦਾਨ (ਭੈ ਮੁਕਤੀ) ਵੀ ਅੱਖਰੀਂ ਜਾਂ
ਜਬਾਨੀਂ ਜਬਾਨੀਂ ਹੀ ਮਿਲੇ ਗਾ। ਪ੍ਰਭੂ ਵੀ ਅੱਖਰੀਂ ਹੀ ਮਿਲੇ ਗਾ। ਕਾਗਜ਼ੀ ਨਾਮ, ਕਾਗਜ਼ੀ ਭਗਤੀ,
ਕਾਗਜ਼ੀ ਸਿਮਰਨ, ਕਾਗਜ਼ੀ ਗਿਆਨ, ਸੱਭ ਕੁੱਝ ਕਾਗਜ਼ੀ ਹੋਵੇ ਗਾ, ਅਤੇ ਸਭਿ ਕੁੱਝ ਕਾਗਜਾਂ ਵਿੱਚ ਹੀ ਰਹਿ
ਜਾਵੇ ਗਾ। ਅਤੇ ਇੱਕ ਹੀ ਬੂੰਦ ਨਾਲ ਕਾਗਜ਼ ਗਲ ਜਾਵੇ ਗਾ। ਬਾਕੀ ਕੁੱਝ ਵੀ ਨਹੀਂ ਬਚਣਾਂ। ਨੰਗੇ ਨੂੰ
ਅੱਗੇ ਜਾਣਾਂ ਪਵੇਗਾ। ਉਹ ਵੀ ਦੋਜ਼ਕਾਂ ਵਿਚ। ਇਹ ਮੈਂ ਨਹੀਂ, ਗੁਰੂ ਨਾਨਕ ਜੀ ਕਹਿ ਰਹੇ ਹਨ, ਅੱਗੇ
ਦੱਸਦੇ ਹਨ।
ਪਉੜੀ।। ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ।।
ਦੁਨੀਆਂ ਦੇ ਸਵਰਗਾਂ ਦਾ ਮਾਲ, ਦੁਨੀਆਂ ਦੇ ਨਜ਼ਾਰੇ ਦੁਨੀਆਂ ਵਿੱਚ ਰਹਿ
ਜਾਣੇਂ ਹਨ।
ਮ; ੧ ਪਉੜੀ।। ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ।। ਮੰਦਾ
ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।। ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ।। ਨੰਗਾ
ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ।। ਕਰਿ ਅਉਗਣ ਪਛੋਤਾਵਣਾ।। ੧੪।।
ਤਨ ਦੇ ਕੱਪੜੇ, ਅਤੇ ਸੁੰਦਰ ਰੂਪ ਵੀ, ਇਥੇ ਹੀ ਰਹਿ ਜਾਣੇਂ ਹਨ। ਜੇ ਨਾਲ
ਜਾਣੇਂ ਹਨ ਤਾਂ, ਕੀਤੇ ਹੋਇ ਚੰਗੇ ਜਾਂ ਮੰਦੇ ਕਰਮ। ਇਥੇ ਆਗੁ ਅਤੇ ਲੀਡਰ ਬਣਕੇ ਜਾਂ ਹਕੂਮਤ ਦੇ
ਹੰਕਾਰ ਵਿੱਚ ਮਨ ਭਾਉਂਦੇ ਫਰਮਾਨ ਜਾਰੀ ਕਰਦਾ ਹੈ। (ਗੁਰਬਾਣੀਂ ਤੋਂ ਹਟ ਕੇ ਕਈ ਵਿਦਵਾਨ ਗਿਆਨੀਂ ਵੀ
ਗੁਰਬਾਣੀਂ ਦੇ ਉਲਟ ਫਰਮਾਣ ਜਾਰੀ ਕਰਦੇ ਹਨ) ਪਰ ਅੱਗੇ ਦੁੱਖਾਂ ਭਰੇ ਭੀੜੇ ਰਾਹਾਂ ਤੇ ਜਾਣਾਂ ਹੈ।
ਮਰਨ ਤੋਂ ਬਾਦ ਜਦ ਨੰਗਾ ਦੋਜਕਿ (ਨਰਕ) ਵਿੱਚ ਜਾਵੇ ਗਾ, ਤਾਂ ਬਹੁਤ ਭਾਰੀ ਦੁੱਖਾਂ ਦਾ ਸਾਹਮਣਾਂ
ਕਰਨਾਂ ਪਵੇ ਗਾ। ‘
ਵਾਲਹੁ
ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ`? ਫਿਰ ਬਹੁਤ
ਪਛਤਾਵੇ ਗਾ।
(
ਵੀਰੋ
ਇਹ ਸੱਭ ਗੁਰੂ ਨਾਨਕ ਜੀ ਕਹਿ ਰਹੇ ਨੇਂ। ਪਰ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਨੂੰ ਪਤਾ ਹੀ ਕੁੱਝ
ਨਹੀ, ਕਿ ਅੱਗੇ ਕੀ ਹੋਣਾਂ ਹੈ। ਅੱਗੇ ਥੋੜੀ ਹੋਰ ਵਿਚਾਰ ਕਰਦੇ ਹਾਂ, ਕਿ ਗੁਰੂ ਨਾਨਕ ਜੀ ਕੀ ਦਸਦੇ
ਹਨ)
ਅਗਲੀ ਬਾਣੀਂ ਵੀ ਗੁਰੂ ਨਾਨਕ ਜੀ ਦੀ ਹੈ ਜੀ। ਗੁਰੂ ਨਾਨਕ ਜੀ ਸਾਰੇ ਹੀ
ਸੰਸਾਰ ਨੂੰ ਭਰਮਾਂ ਵਿੱਚ ਫਸੇ ਹੋਣ, ਦੇ ਨਾਲ ਨਾਲ
ਡੁੱਬਣ ਦੇ ਡਰ
ਦੀ ਗੱਲ ਵੀ ਕਰਦੇ ਹਨ।
ਮਹਲਾ ੧
ਜਿਸ ਕਾ ਅਨੁ ਧਨੁ ਸਹਜਿ ਨ ਜਾਨਾ।।
ਭਰਮਿ ਭੁਲਾਨਾ ਫਿਰਿ
ਪਛੁਤਾਨਾ।। ਗਲਿ ਫਾਹੀ ਬਉਰਾ ਬਉਰਾਨਾ।। ੭।। ਬੂਡਤ ਜਗੁ ਦੇਖਿਆ ਤਉ ਡਰਿ ਭਾਗੇ।।
ਸਤਿਗੁਰਿ ਰਾਖੇ ਸੇ ਵਡਭਾਗੇ।। ਨਾਨਕ
ਗੁਰ ਕੀ ਚਰਣੀ ਲਾਗੇ।। ੮।।
ਗੁਰੂ ਨਾਨਕ ਜੀ ਅਗਲੀਆਂ ਤੁਕਾਂ ਵਿੱਚ ਦੱਸਦੇ ਹਨ।
ਮਨਮੁਖੁ ਪਾਥਰੁ ਸੈਲੁ ਨ ਭੀਜੈ।।
ਮਨਮੁੱਖ ਕੌਣ ਹਨ, ਮਨਮੁੱਖਾਂ ਦਾ ਕੋਈ ਵੱਖਰਾ ਦੇਸ ਨਹੀਂ ਹੁੰਦਾ, ਕੋਈ
ਵੱਖਰੀ ਕੌਮ ਨਹੀਂ ਹੁੰਦੀ। ਜੋ ਗੁਰਬਾਣੀਂ, ਗੁਰੂ ਦਾ ਕਹਿਣਾਂ ਨਹੀਂ ਮੰਨਦੇ, ਸਿਰਫ ਆਪਣੀਂ ਮੱਤ ਤੇ
ਚੱਲਦੇ ਹਨ। ਅਜੇਹੇ ਲੋਕ ਸਿਲ ਪੱਥਰ ਵਾਂਗ ਹੁੰਦੇ ਹਨ। ਜਿਸ ਤਰਾਂ ਪੱਥਰ ਨੂੰ ਭਾਵੇਂ ਸੌ ਸਾਲ ਪਾਣੀਂ
ਅੰਦਰ ਰੱਖੀਏ ਉਹ ਭਿਜਦਾ ਨਹੀਂ
ਮਹਲਾ ੧ ਖੇਹੂ ਖੇਹ ਰਲੈ ਤਨੁ ਛੀਜੈ।। ਮਨਮੁਖੁ ਪਾਥਰੁ ਸੈਲੁ ਨ ਭੀਜੈ।। ਕਰਣ
ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ।। ੧੨।।
ਇਸੇ ਤਰਾਂ ਗੁਰੂ ਨਾਨਕ ਜੀ ਦੱਸ ਰਹੇ ਹਨ, ਕਿ ਮਨਮੁੱਖ ਨੂੰ ਗੁਰੂ ਭਾਵੇਂ
ਲੱਖ ਸਮਝਾ ਲਵੇ, ਉਸ ਤੇ ਗੁਰੂ ਦੇ ਕਹਿਣ ਦਾ ਦਾ ਕੋਈ ਅਸਰ ਨਹੀਂ ਹੁੰਦਾ। ਉਹ ਗੁਰੂ ਦੀ ਮੱਤ ਨਾਲੋਂ
ਆਪਣੀਂ ਮੱਤ ਉੱਚੀ ਸਮਝਦਾ ਹੈ। ਜਦੋ ਉਸਦੀ ਮੌਤ ਹੋ ਜਾਂਦੀ ਹੈ, ਤਨ ਮਿੱਟੀ ਵਿੱਚ ਮਿਲ ਜਾਂਦਾ ਹੈ।
ਅਤੇ ਆਪਣੀਂ ਮੱਤ ਅਨੂਸਾਰ ਕੀਤੇ ਕਰਮਾਂ ਦੇ ਆਧਾਰ ਤੇ ਉਸ ਮਨੁੱਖ ਨੂੰ ਨਰਕਾਂ ਜਾਂ ਸੁਰਗਾਂ ਵਿੱਚ
ਪਾਇਆ ਜਾਂਦਾ ਹੈ। ਤਾਂ ਫਿਰ ਉਸ ਦੀਆਂ ਅੱਖਾਂ ਖੁੱਲਦੀਆਂ ਹਨ। ਫਿਰ "
ਕਰਣ
ਪਲਾਵ ਕਰੇ ਬਹੁਤੇਰੇ" ਚੀਕਦਾ
ਹੈ ਰੋਂਦਾ ਹੈ ਬਹੁਤ ਕੀਰਨੇਂ ਪਾਉਂਦਾ ਹੈ, ਪਰ ਕੁੱਝ ਫਾਇਦਾ ਨਹੀਂ ਹੁੰਦਾ।
ਐਥੇ ਤਾਂ ਨਰਕਾਂ ਵਰਗੇ ਦੁੱਖ ਹੈਨ ਹੀ, ਮਰਨ ਤੋਂ ਬਾਦ ਅੱਗੇ ਕੀ ਹੁੰਦਾ ਹੈ,
ਗੁਰੂ ਅਮਰਦਾਸ ਜੀ ਵੀ ਸਮਝਾ ਰਹੇ ਹਨ।
ਮਃ ੩।। ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ।। ਅੰਮ੍ਰਿਤੁ
ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ।। ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ।।
ਐਥੈ ਦੁਖੋ ਦੁਖੁ ਕਮਾਵਣਾ
ਮੁਇਆ ਨਰਕਿ ਨਿਵਾਸੁ।। ਮਨਮੁਖ
ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ।। ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ
ਰਾਸਿ।। ਜਮ ਪੁਰਿ ਬਧੇ
ਮਾਰੀਅਹਿ ਕੋ ਨ ਸੁਣੇ ਅਰਦਾਸਿ।।
ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ
ਨਾਮਿ ਨਿਵਾਸੁ।। ੨।।
ਵੀਰੋ ਕਿਰਪਾ ਕਰਕੇ ਅਰਥ ਖੁਦ ਹੀ ਸਮਝ ਲੈਣਾਂ ਜੀ।
ਲੇਖ ਕਾਫੀ ਲੰਬਾ ਹੋ ਗਿਆ ਹੈ ਜੀ, ਸਮਾਪਤ ਕਰਨ ਆਗਿਆ ਲੈਣ ਦੇ ਨਾਲ
ਪਰਾਈ ਤਾਤਿ
ਵਿਸ਼ੇ ਤੇ ਸਿਰਫ ਇਹ ਹੀ ਕਹਾਂ ਗਾ ਜੀ, ਕੇ ਪਰਾਈ ਤਾਤ
ਛੱਡਣੀਂ ਬਹੁਤ ਔਖਾ ਕੰਮ ਹੈ। ਜਿਸ ਨੇਂ ਇਹ ਛੱਡ ਦਿੱਤੀ ਉਹ ਤਾਂ ਸਮਝੋ ਭਗਵਾਨ ਦਾ ਰੂਪ ਹੋ ਗਿਆ।
ਤਾਤਿ ਦਾ ਅਰਥ ਹੁੰਦਾ ਹੈ ਜੀ:-
ਨਿੰਦਾ, ਚੁਗਲੀ, ਈਰਖਾ, ਸਾੜਾ, ਕਰੋਧ
ਆਦੀ
ਦਾਸ ਬਲਦੇਵ ਸਿੰਘ ਫਿਰੋਜ਼ਪੁਰ
10/01/16)
ਗੁਰਦੀਪ ਸਿੰਘ ਬਾਗੀ
ਬੰਸਾਵਲੀਨਾਮਾ ਦਾ ਸੰਪਾਦਕ ਪਿਆਰਾ ਸਿੰਘ ਪਦਮ — ਨਾਲੇ ਚੋਰ ਨਾਲੇ ਚਤਰ
ਪਿਆਰਾ ਸਿੰਘ ਪਦਮ ਦੀ ਕਿਤਾਬ ‘ ਦਸਮ ਗ੍ਰੰਥ ਦਰਸ਼ਨ ‘ ਦੇ ਪੰਨਾ 53 ਵਿੱਚ
ਭਾਈ ਮਨੀ ਸਿੰਘ ਦੀ ਜਾਅਲੀ ਚਿੱਠੀ ਦੀ ਪੈਰਵੀ ਕਰਦੇ ਰਤਨ ਸਿੰਘ ਜੱਗੀ ਤੇ ਟਿਪਣੀ ਕਰਦੇ ਹਨ "
ਜਾਅਲੀ ਚਿੱਠੀ ਘੜਨ ਪਿਛੇ ਸਾਜਿਸ਼ ਕੀ ਸੀ ਤੇ ਗੁਰੂ ਸਾਹਿਬ ਹੋਰ ਕਵੀਆਂ ਤੋਂ ਲਿਖਾ ਕੇ ਅਪਣੇ ਨਾਂ
ਮਨਸੂਬ ਕਰਨ ਜੇਹੀ ਅਨੁਚਿਤ ਕਾਰਵਾਈ ਕਿਵੇਂ ਕਰ ਸਕਦੇ ਸਨ, ਇਸ ਦਾ ਜਵਾਬ ਲੇਖਕ ਨੇ ਨਹੀ ਦਿੱਤਾ ",
ਪਿਆਰਾ ਸਿੰਘ ਪਦਮ ਵਲੋਂ ਇਹ ਸਤਰਾਂ ਲਿਖਣ ਨਾਲ ਇਕ ਪੁਸ਼ਟੀ ਤਾਂ ਹੋ ਜਾਂਦੀ ਹੈ ਕਿ ਪਿਆਰਾ ਸਿੰਘ ਪਦਮ
ਤੇ ਇਹ ਕਹਾਵਤ ਪੁਰੀ ਤਰ੍ਹਾਂ ਢੁੱਕਦੀ ਹੈ " ਨਾਲੇ ਚੋਰ ਨਾਲੇ ਚਤਰ "।
ਇਸ ਲੇਖ ਵਿੱਚ ਬੰਸਾਵਲੀਨਾਮਾ ਦੀ ਸੰਪਾਦਨਾ ਵਿੱਚ ਜੋ ਉਕਾਈਆਂ ਪਿਆਰਾ ਸਿੰਘ ਪਦਮ ਨੇ ਜਾਣਬੁੱਝ ਕੇ
ਕੀਤੀਆਂ ਹਨ ਉਨ੍ਹਾਂ ਵਿੱਚੋਂ ਕੁੱਝ ਦਾ ਵਿਚਾਰ ਕਰਾਂਗੇ ਤਾਂਕਿ ਇਹ ਤੱਥ ਪਾਠਕਾਂ ਸਾਮ੍ਹਣੇ ਸਾਬਿਤ
ਹੋ ਸਕੇ ਕਿ ਪਿਆਰਾ ਸਿੰਘ ਪਦਮ ਦਾ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਕਹਿਣਾ ਇਕ ਹਵਾਈ ਕਿਲ੍ਹਾ
ਬਨਾਉਣਾ ਸੀ।
ਬਿਚਿਤਰ ਨਾਟਕ ਦੀ ਗਵਾਹੀ ਦਿੰਦੀਆਂ ਲਿਖਤਾਂ ਦੀ ਪੜਚੌਲ ਕਰਨ ਤੋਂ ਇਹ ਗਲ
ਉਬਰ ਕੇ ਸਾਮ੍ਹਣੇ ਆਉਂਦੀ ਹੈ ਕਿ ਕੇਸਰ ਸਿੰਘ ਛਿਬਰ ਦਾ ‘ ਬੰਸਾਵਲੀਨਾਮਾ ’ ਪਹਿਲਾਂ ਕਦਮ ਸੀ
ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਦਾ, ਬਾਦ ਵਿੱਚ ਇਸ ਬਿਚਿਤਰ ਨਾਟਕ ਦੇ ਇਤਿਹਾਸ ਨੂੰ
ਹੋਰ ਪੁਖਤਾ ਕਰਨ ਵਾਸਤੇ ਬਹੁਤ ਸਾਰੇ ਜਾਅਲੀ ਰਹਿਤਨਾਮੇ ਲਿਖੇ ਗਏ ਅਤੇ ਹੋਰ ਲਿਖਤਾਂ ਲਿਖੀਆ ਗਈਆ
ਜਿਨ੍ਹਾਂ ਤੇ ਲਿਖੇ ਜਾਣ ਦੀ ਤਾਰੀਖ ਕੇਸਰ ਸਿੰਘ ਤੋਂ ਪਹਿਲਾਂ ਵਾਲੀ ਦਿੱਤੀ ਗਈ।
ਜਿਨ੍ਹਾਂ ਵਿੱਚੋਂ ਕੋਇਰ ਸਿੰਘ ਕਲਾਲ ਦੀ ਰਚਨਾ ਦੀ ਪੜਚੋਲ ਕਰ ਕੇ ਇਹ ਸਾਬਿਤ ਕੀਤਾ ਜਾ ਚੁਕਾ ਹੈ ਕਿ
ਉਹ 19ਵੀਂ ਸਦੀ ਦੀ ਲਿਖਤ ਹੈ। ਹਾਲੇ ਵੀ ਭਾਈ ਜੀਵਨ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਣ ਵਾਲੀ ਰਚਨਾ
ਦੀ ਪੜਚੋਲ ਦੀ ਜਾਣਕਾਰੀ ਪਾਠਕਾਂ ਸਾਮ੍ਹਣੇ ਰਖਣਾ ਬਾਕੀ ਹੈ, ਫੇਰ ਵੀ ਇਕ ਉਦਾਹਰਣ ਦੇਣਾ ਇਥੇ ਜਰੂਰੀ
ਹੈ ਤਾਂਕਿ ਪਾਠਕ ਉਸ ਲਿਖਤ ਬਾਰੇ ਵੀ ਜਾਣ ਲੈਣ ਕਿ ਉਹ ਵੀ ਗੁਰੂ ਸਾਹਿਬ ਦੀ ਸਮਕਾਲੀ ਲਿਖਤ ਨਹੀ ਹੈ।
‘ ਸ੍ਰੀ ਗੁਰ ਕਥਾ ‘ ਮੁਤਾਬਿਕ ਸ਼ੀਸ਼ ਭੇਟ ਵਾਲੀ ਘਟਨਾ ਦਮਦਮਾ ਸਾਹਿਬ ਆਨੰਦਪੁਰ ਵਿੱਚ ਹੋਈ ਹੈ ਅਤੇ
ਇਸ ਘਟਨਾ ਦਾ ਕੋਈ ਸਾਲ ਨਹੀ ਦਿੱਤਾ ਗਿਆ ਪਰ ਇਹ ਘਟਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਂਵਟਾ ਜਾਣ
ਤੋਂ ਪਹਿਲਾਂ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਦੇ ਬਾਦ ਹੋਈ ਹੈ ਇਸ ਦਾ ਸਮਾਂ 1675 ਇ
ਤੋਂ 1685 ਇ ਬਣ ਜਾਂਦਾ ਹੈ ਜੋ ਕਿ ਗਲਤ ਹੈ। ਸ਼ੀਸ਼ ਭੇਟ ਵਾਲੀ ਘਟਨਾ 1698 ਇ ਦੀ ਹੈ।
ਅਸੀਂ ਹਾਲੇ ਤੱਕ ਇਹ ਪੜਚੋਲ ਕਰ ਚੁਕੇ ਹਾਂ ਕਿ ਕੇਸਰ ਸਿੰਘ ਛਿਬੜ ਦਾ ਮੁੱਖ
ਮਕਸਦ ਸਿੱਖ ਤਵਾਰੀਖ਼ ਨੂੰ ਵਿਗਾੜਨਾ ਅਤੇ " ਬਿਚਿਤਰ ਨਾਟਕ " ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ
ਰਚਨਾ ਸਾਬਿਤ ਕਰਨ ਵਾਲੀ ਝੂਠੀ ਗਵਾਹੀ ਦੇਣਾ ਸੀ। ਕਿਸੇ ਵੀ ਸੰਪਾਦਕ ਦਾ ਕੰਮ ਹੁੰਦਾ ਹੈ ਕਿ ਉਹ ਜਿਸ
ਕਿਸੇ ਵੀ ਰਚਨਾ ਦੀ ਸੰਪਾਦਨਾ ਕਰੇ ਪਰ ਪੂਰੀ ਇਮਾਨਦਾਰੀ ਨਾਲ ਕਰੇ। ਪਿਆਰਾ ਸਿੰਘ ਪਦਮ ਨੇ
‘ਬੰਸਾਵਲੀਨਾਮਾ’ ਦੀ ਸੰਪਾਦਨਾ ਕੀਤੀ ਹੈ ਅਤੇ ਅਪਣੇ ਸੰਪਾਦਨਾ ਵਾਲੇ ਪੱਖ ਨਾਲ ਉਨ੍ਹਾਂ ਨੇ ਬਹੁਤ
ਨਾ-ਇਨਸਾਫੀ ਕੀਤੀ ਹੈ। ਪਿਆਰਾ ਸਿੰਘ ਪਦਮ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਣ ਵਾਲੀ ਜਾਅਲੀ
ਚਿੱਠੀ ਨੂੰ ਸਚ ਸਾਬਿਤ ਕਰਦੇ ਰਹੇ।
ਭਾਈ
ਮਨੀ ਸਿੰਘ ਦੇ ਨਾਮ ਨਾਲ ਜੋੜੀ ਜਾਣ ਵਾਲੀ ਬੀੜ ਜਿਸ ਵਿੱਚ ਭਾਈ ਬੰਨੋ ਮਿਸਲ ਵਾਲੀ ਬੀੜ ਦੀਆਂ ਫਾਲਤੂ
ਰਚਨਾਵਾਂ ਹਨ , ਬਿਚਿਤਰ ਨਾਟਕ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਾਲੀ ਬੀੜ ਦੇ ਤੱਥਾਂ ਤੋਂ
ਜਾਣੂ ਹੋਣ ਦੇ ਵਾਵਜੂਦ ਵੀ ਸਚ ਨੂੰ ਮਨੰਣ ਤੋਂ ਇਨਕਾਰੂ ਰਹੇ।
ਅਸੀਂ ਜਦ ਵੀ ਕਿਸੇ ਇਤਿਹਾਸਿਕ ਸੋਮੇ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਕੁਛ
ਗਲਤੀਆਂ ਜਰੁਰ ਮਿਲ ਜਾਂਦੀਆ ਹਨ, ਪਰ ਜਦ ਅਸੀਂ ਕੇਸਰ ਸਿੰਘ ਛਿਬੜ ਦੀ ਰਚਨਾ ‘ ਬੰਸਾਵਲੀਨਾਮਾ ’
ਪੜ੍ਹਦੇ ਹਾਂ ਤਾਂ ਪਤਾ ਚਲਦਾ ਹੈ ਕਿ ਇਹ ਰਚਨਾ ਗਲਤ ਇਤਿਹਾਸਕ ਤਾਰੀਖਾਂ ਅਤੇ ਗਲਤ ਤੱਥਾਂ ਨਾਲ ਭਰੀ
ਪਈ ਹੈ। ਪਿਆਰਾ ਸਿੰਘ ਪਦਮ ਬਹੁਤ ਜਿਆਦਾ ਥਾਈਂ ‘ਬੰਸਾਵਲੀਨਾਮਾ’ ਦੇ ਕਰਤਾ ਦੀਆਂ ਗਲਤੀਆਂ ਉਤੇ ਕੋਈ
ਟਿਪਣੀ ਨਹੀ ਕਰਦੇ । ਇਸ ਲੇਖ ਵਿੱਚ ਆਪਾਂ ਪੜਚੋਲ ਕਰਾਂਗੇ ਕਿ ਕੇਸਰ ਸਿੰਘ ਛਿਬੜ ਦੀਆਂ ਜੋ ਗਲਤੀਆਂ
ਹਨ ਉਨ੍ਹਾਂ ਤੇ ਪਿਆਰਾ ਸਿੰਘ ਪਦਮ ਨੇ ਕੋਈ ਟਿਪਣੀ ਨਹੀ ਕੀਤੀ ਅਤੇ ਅਪਣੇ ਸੰਪਾਦਕ ਹੋਣ ਦੇ ਨਾਤੇ
ਕਿਨ੍ਹੀ ਵਡੀ ਨਾ-ਇਨਸਾਫੀ ਕਰ ਗਏ।
ਕੇਸਰ ਸਿੰਘ ਛਿਬੜ ਦੀ ਗੱਲ ਨੂੰ ਮੰਨ ਲਈਏ ਤਾਂ ਗੁਰਮੁਖੀ ਲਿੱਪੀ ਦੇ ਅੱਖਰ
ਸ੍ਰੀਚੰਦ ਨੇ ਬਣਾਏ ਹਨ।
ਜਿੰਨੇ ਵੀ ਖੋਜੀ ਸਜੱਣ
ਹਨ ਸਭ ਜਾਣਦੇ ਹਨ ਕਿ ਗੁਰਮੁਖੀ ਅੱਖਰ ਗੁਰੂ ਨਾਨਕ ਸਾਹਿਬ ਨੇ ਬਣਾਏ ਸੀ, ਗੁਰੂ ਗ੍ਰੰਥ ਸਾਹਿਬ ਵਿੱਚ
ਗੁਰੂ ਨਾਨਕ ਸਾਹਿਬ ਦੀ ਬਾਣੀ ਪੱਟੀ ਲਿਖੀ ਮੌਜੂਦ ਹੈ। ਕਰਮ ਸਿੰਘ ਹਿਸਟੋਰਿਅਨ ਜੀ ਦੀ ਸੰਪਾਦਿਤ
ਕਿਤਾਬ ‘ ਬਹੁ-ਮੁੱਲੇ ਇਤਿਹਾਸਿਕ ਲੇਖ ‘ ਵਿੱਚ ਸ. ਸ਼ਮਸੇਰ ਸਿੰਘ ਜੀ ਐਮ. ਐਸ. ਸੀ, ਕਸ਼ਮੀਰ ਦਾ ਇਕ
ਲੇਖ ‘ ਗੁਰਮੁਖੀ ਅੱਖਰ ‘ ਛਪਿਆ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਮੁੱਦੇ ਤੇ ਖੋਜ ਕਰਦਿਆਂ ਦਰਜ ਕੀਤਾ
ਹੈ " ……… ਸ਼ਾਇਦ ਤੁਸੀਂ ਜਾਣਦੇ ਹੋ ਕਿ ਗੁਰੂ ਸਾਹਿਬ, ਜਿਨ੍ਹਾਂ ਨੇ ਗੁਰਮੁਖੀ ਅੱਖਰ ਬਣਾਏ, ਚੋਖਾ
ਸਮਾਂ ਕਾਂਗੜੇ ਵਿੱਚ ਠਹਰੇ ਸਨ। ਕਾਂਗੜੇ ਦੀ ਵਾਦੀ ਦੀ ਲਿਪੀ ਟਾਕਰੀ ਹੈ, ਇਉਂ ਹੀ ਜਿਵੇਂ ਨਾਲ
ਲੱਗਦੀ ਕਸ਼ਮੀਰ ਦੀ ਵਾਦੀ ਦੀ ਲਿਪੀ ਸ਼ਾਰਦਾ ਹੈ। ਇਹ ਲਿਪੀਆਂ ਗੁਪਤਾ ਲਿਪੀ ਨਾਲ ਸੰਬੰਧਤ ਹਨ। ਸ਼ਾਰਦਾ
ਵਿੱਚ ਮੀਟਰ ਤੇ ਉਪਰਲੀਆਂ ਲਕੀਰਾਂ ਉਸੇ ਤਰਹ ਹਨ ਜਿਵੇਂ ਗੁਰਮੁਖੀ ਵਿੱਚ; ਲੰਡਿਆਂ ਵਿੱਚ ਇਹ ਲੁਪਤ
ਹਨ ਤੇ ਅਖਰਾਂ ਦੀਆਂ ਠੀਕ ਤੇ ਢੁੱਕਵੀਆਂ ਸ਼ਕਲਾਂ ਨਹੀ ਹਨ।" ਇਸ ਤੱਥ ਤੋਂ ਤਾਂ ਇਹ ਗੱਲ ਸਾਬਿਤ
ਹੁੰਦੀ ਹੈ ਕਿ ਗੁਰਮੁਖੀ ਲਿਪੀ ਗੁਰੂ ਨਾਨਕ ਸਾਹਿਬ ਦੀ ਬਣਾਈ ਹੈ ਅਤੇ ਸ਼ਾਰਦਾ ਨਾਲ ਮਿਲਦੀ ਹੈ।
ਪਿਆਰਾ ਸਿੰਘ ਪਦਮ ਨੇ ਪਤਾ
ਨਹੀ ਕਿਓਂ ਇਸ ਤੱਥ ਤੋਂ ਪਾਠਕਾਂ ਨੂੰ ਜਾਗਰੂਕ ਨਹੀ ਕਰਵਾਇਆ।
ਅਸੀਂ ਇਸ ਦਾ ਵਿਚਾਰ ਬਹੁਤ ਪਹਿਲਾਂ ਕਰ ਚੁਕੇ ਹਾਂ ਕਿ ਬਿਚਿਤਰ ਨਾਟਕ ਵਿੱਚ
‘ ਕਬਿ ਜਨਮ ਕਥਨੰ ’ ਵਾਲੇ ਅਧਿਆਏ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਪਨ ਦਾ ਵੇਰਵਾ ਬਿਲਕੁਲ
ਗਲਤ ਦਿੱਤਾ ਗਿਆ ਹੈ। ਬਿਚਿਤਰ ਨਾਟਕ ਦਾ ਲਿਖਾਰੀ ਗੁਰੂ ਸਾਹਿਬ ਦੇ ਪ੍ਰਕਾਸ਼ ਬਾਦ ਮਦ੍ਰ ਦੇਸ਼ ਆਉਣਾ
ਲਿਖਦਾ ਹੈ ਜਿਥੇ ਸਿਖੀਆ-ਦਿਖੀਆ ਆਦਿ ਦਿੱਤੀ ਗਈ। ਕੇਸਰ ਸਿੰਘ ਲਿਖਦਾ ਹੈ ਕਿ ਗੁਰੂ ਸਾਹਿਬ ਪ੍ਰਕਾਸ਼
ਦੇ ਦੋ ਸਾਲ ਤਕ ਪਟਨਾ ਰਹੇ ਫੇਰ ਮਦ੍ਰ ਦੇਸ਼ ਆਏ।
ਪਿਆਰਾ ਸਿੰਘ ਪਦਮ ਇਸ ਤੱਥ ਤੋਂ ਚੰਗੀ
ਤਰ੍ਹਾਂ ਵਾਕਿਫ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿਖੀਆ ਪਟਨਾ ਵਿੱਚ ਹੋਈ ਅਤੇ ਜਦ ਗੁਰੂ
ਸਾਹਿਬ ਮਦ੍ਰ ਦੇਸ਼ ਆਏ ਤਾਂ ਉਹ ਤਕਰੀਬਨ ਦਸ ਸਾਲ ਦੇ ਸਨ। ਗੁਰੂ ਸਾਹਿਬ 1671 ਇ ਦੇ ਆਖੀਰ ਵਿੱਚ
ਮਦ੍ਰ ਦੇਸ਼ ਆਏ ਫੇਰ ਵੀ ਸੰਪਾਦਕ ਸਾਹਿਬ ਨੇ ਇਸ ਗਲਤੀ ਤੇ ਕੋਈ ਟਿੱਪਣੀ ਨਹੀ ਕੀਤੀ, ਜੇ ਇਥੇ ਟਿੱਪਣੀ
ਕਰ ਦਿੰਦੇ ਤਾਂ ਇਥੇ ਹੀ ਸਿੱਧ ਹੋ ਜਾਣਾ ਸੀ ਕਿ ਬਿਚਿਤਰ ਨਾਟਕ ਦੇ ਲਿਖਾਰੀ ਨੂੰ ਗੁਰੂ ਸਾਹਿਬ ਦੇ
ਬਚਪਨ ਬਾਰੇ ਬਿਲਕੁਲ ਨਹੀ ਪਤਾ ਸੀ। ਪਿਆਰਾ ਸਿੰਘ
ਪਦਮ ਜਿਸ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਵਾਸਤੇ ਪੁਰਾ ਜੋਰ ਲਾ ਰਹੇ ਸਨ ਉਸ ਨੂੰ ਸਚ
ਦੀ ਕਸਵਟੀ ਤੇ ਪਰਖਣ ਦੀ ਕੋਸ਼ਿਸ਼ ਕਿਓਂ ਕਰਦੇ, ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਾ
ਜੋ ਗਲਤ ਦਿਨ ਕੇਸਰ ਸਿੰਘ ਛਿਬੜ ਨੇ ਦਿੱਤਾ ਪਿਆਰਾ ਸਿੰਘ ਪਦਮ ਨੇ ਉਸ ਤੇ ਟਿੱਪਣੀ ਵੀ ਨਹੀ ਕੀਤੀ।
ਕੇਸਰ ਸਿੰਘ ਛਿਬੜ ਗੁਰੂ ਸਾਹਿਬ ਦਾ ਪ੍ਰਕਾਸ਼ ਸਮੰਤ 1718 ਯਾਨਿ 1661 ਇ. ਦੇ ਦਿਨ ਅਸ਼ਟਮੀ ਰਵਿਵਾਰ
ਦਾ ਦੱਸਦਾ ਹੈ ਅਤੇ ਕੋਈ ਮਹੀਨਾ ਵੀ ਨਹੀ ਦਿੰਦਾ ਜਦਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪੋਹ ਦੇ ਮਹੀਨੇ ਦੀ
ਸਪਤਮੀ ਤਿਥੀ ਬੁਧਵਾਰ ਦੇ ਦਿਨ ਦਾ ਹੈ, ਜੋ 18 ਦਸੰਬਰ 1661 ਇ. ਬਣਦਾ ਹੈ।
ਪਿਆਰਾ ਸਿੰਘ ਪਦਮ ਨੇ ਸੰਪਾਦਨਾ ਵਿੱਚ ਉਕਾਈਆਂ ਤੇ ਬਹੁਤ ਕੀਤੀਆਂ ਜਾਂ ਕਹਿ
ਲਓ ਜਾਣ-ਬੁੱਝ ਕੇ ਇਤਿਹਾਸਿਕ ਗਲਤੀਆਂ ਨਜਰਅੰਦਾਜ ਕੀਤੀਆਂ। ‘ਬੰਸਾਵਲੀਨਾਮਾ’ ਦਾ ਕਰਤਾ ਗੁਰੂ
ਗੋਬਿੰਦ ਸਿੰਘ ਸਾਹਿਬ ਦਾ ਵਿਆਹ ਮਾਤਾ ਜੀਤੋ ਨਾਲ ਸਮੰਤ 1742 ਯਾਨਿ 1685 ਇ. ਵਿੱਚ ਹੋਇਆ ਲਿਖਦਾ
ਹੈ
ਜਦ ਕਿ ਗੁਰੂ ਸਾਹਿਬ ਦਾ
ਵਿਆਹ ਮਾਤਾ ਜੀਤੋ ਨਾਲ ਸਮੰਤ 1735 ਯਾਨਿ 1678 ਇ. ਵਿੱਚ ਹੋਇਆ ਸੀ, ਪਿਆਰਾ ਸਿੰਘ ਪਦਮ ਇਸ ਗਲਤੀ
ਨੂੰ ਸੁਧਾਰਨ ਵਾਸਤੇ ਕੋਈ ਵੀ ਟੀਪਣੀ ਨਹੀ ਕਰਦੇ।
ਅੱਗੇ ਇਤਾਹਾਸ ਤੋਂ ਨਾਵਾਕਿਫ ਕੇਸਰ ਸਿੰਘ ਛਿਬੜ ਲਿਖਦਾ ਹੈ ਕਿ ਸਮੰਤ 1745 ਯਾਨਿ 1688 ਇ. ਵਿੱਚ
ਸਾਹਿਬਜਾਦਾ ਅਜੀਤ ਸਿੰਘ ਦਾ ਜਨਮ ਲਖਨੌਰ ਵਿੱਚ ਹੋਇਆ ਜਦ ਕਿ ਸਾਹਿਬਜਾਦਾ ਅਜੀਤ ਸਿੰਘ ਦਾ ਜਨਮ ਸਮੰਤ
1743 ਯਾਨਿ 1686 ਇ. ਵਿੱਚ ਪਾਵਂਟਾ ਸਾਹਿਬ ‘ਚ ਹੋਇਆ।
ਪਿਆਰਾ ਸਿੰਘ ਪਦਮ ਲਗਦਾ ਹੈ ਡਰਦੇ ਸੀ
ਕਿ ਜਿਸ ਕਿਤਾਬ ਦੇ ਦਮ ਤੇ ਮੈਂ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਸਾਬਿਤ ਕਰ ਰਿਹਾ ਹਾਂ ਉਸ ਦੀਆਂ
ਇਨ੍ਹੀਆਂ ਗਲਤੀਆਂ ਤੇ ਟਿੱਪਣੀ ਕਰਾਗਾਂ ਤਾਂ ਲੋਕ ਕਹਿਣਗੇ ਜਿਸ ਲਿਖਾਰੀ ਨੂੰ ਸਹੀ ਜਾਣਕਾਰੀ ਨਹੀ ਸੀ
ਉਸ ਦੇ ਦਮ ਤੇ ਤੂੰ ਕਾਹਨੂੰ ਸਿੱਖ ਤਵਾਰੀਖ ਅਤੇ ਫਲਸਫੇ ਨੂੰ ਵਿਗਾੜ ਰਿਹਾ ਹੈਂ ,
ਸ਼ਾਇਦ ਇਸ ਡਰ ਕਰਕੇ ਇਥੇ ਵੀ ਟਿੱਪਣੀ ਕਰਨ ਤੋਂ ਕਿਨਾਰਾ ਕਰ ਗਏ, ਲਗਾਤਾਰ ਦੋ ਤਾਰੀਖਾਂ ਗਲਤ ਦੇ ਗਿਆ
ਲਿਖਾਰੀ 3 ਛੰਦਾਂ ਵਿੱਚ।
ਜੋ ਖੋਜੀ ਸੱਜਣ ਹਨ ਉਹ ਜਾਣਦੇ ਹਨ ਕਿ ਗੁਰੂ ਸਾਹਿਬਾਨ ਦੀ ਜੋਤੀ-ਜੋਤ ਸਮਾਉਣ
ਦੀ ਤਾਰੀਖਾਂ ਪੁਰਾਤਨ ਹਥ-ਲਿਖਤ ਬੀੜਾਂ ਵਿੱਚ ਦਰਜ ਹੁੰਦੀਆਂ ਸੀ। ਏਸ ਜਾਣਕਾਰੀ ਦੇ ਸਹਾਰੇ ਕੇਸਰ
ਸਿੰਘ ਛਿਬੜ ਨੇ ਜੋਤੀ-ਜੋਤ ਸਮਾਉਣ ਦੀ ਤਾਰੀਖਾਂ ਸਹੀ ਦਿੱਤੀਆਂ ਹਨ ਪਰ ਗੁਰੂ ਗੋਬਿੰਦ ਸਿੰਘ ਸਾਹਿਬ
ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ ਉਹ ਸੰਮਤ 1766 ਕਾਰਤਿਕ ਸੁਦੀ ਪੰਜ ਰਵੀਵਾਰ ਦਿੰਦਾ ਹੈ ਜੋ ਗਲਤ
ਹੈ ਅਤੇ ਪਿਆਰਾ ਸਿੰਘ ਪਦਮ ਇਸ ਗਲਤੀ ਨੂੰ ਦੁਰੁਸਤ ਕਰਨ ਦੀ ਇਹ ਟਿਪਣੀ ਲਿਖ ਕੇ ਨਾਕਾਮਯਾਬ ਕੋਸ਼ਿਸ਼
ਕਰਦੇ ਨੇ " ਇਹ ਦੇਹਾਂਤ ਦਾ ਸੰਮਤ ਵਰਤਮਾਨ ਹੈ ਤੇ ਉਂਜ ਗਤਿ ਸੰਮਤ 1765 ਬਣ ਜਾਂਦਾ ਹੈ "। ਗੁਰੂ
ਗੋਬਿੰਦ ਸਿੰਘ ਸਾਹਿਬ ਦੀ ਜੋਤੀ ਜੋਤ ਸਮਾਉਣ ਦਾ ਵਾਰ ਵੀ ਕੇਸਰ ਸਿੰਘ ਛਿਬੜ ਨੇ ਗਲਤ ਦਿੱਤਾ ਹੈ
ਕਾਰਤਿਕ ਸੁਦੀ ਪੰਜ ਨੂੰ ਵੀਰਵਾਰ ਸੀ ਨਾਂ ਕਿ ਰਵਿਵਾਰ। ਕੇਸਰ ਸਿੰਘ ਛਿਬੜ ਨੂੰ ਇਹ ਜਾਣਕਾਰੀ ਗੁਰੂ
ਗ੍ਰੰਥ ਸਾਹਿਬ ਦੀ ਕਿਸੇ ਬੀੜ ਵਿੱਚੋਂ ਮਿਲੀ ਹੋਣੀ ਹੈ ਜਿਸ ਵਿੱਚ ਤਾਰੀਖ ਗਲਤ ਲਿਖੀ ਹੋਣੀ ਹੈ।
ਜੇ ਅਸੀਂ ਪਿਆਰਾ ਸਿੰਘ ਪਦਮ
ਦੀ ਦਲੀਲ "ਸੰਮਤ ਵਰਤਮਾਨ ਹੈ ਤੇ ਉਂਜ ਗਤਿ ਸੰਮਤ 1765 ਬਣ ਜਾਂਦਾ ਹੈ" ਨੂੰ ਮੰਨ ਲੈਂਦੇ ਹਾਂ ਫਿਰ
ਵੀ ਕੇਸਰ ਦੀ ਜਾਣਕਾਰੀ ਗਲਤ ਹੈ ਵਾਰ ਦੇ ਹਿਸਾਬ ਨਾਲ।
ਖਾਲਸਾ ਸਿਰਜਣਾ ਦੀ ਤਾਰੀਖ ਵੀ ਕੇਸਰ ਸਿੰਘ ਛਿਬੜ ਨੇ ਗਲਤ ਦਿੱਤੀ ਹੈ, ਉਸ
ਬਾਰੇ ਪਿਆਰਾ ਸਿੰਘ ਪਦਮ ਟਿੱਪਣੀ ਕਰਨ ਤੋਂ ਕਿਨਾਰਾ ਕਰ ਗਏ, ਕੋਈ ਦਲੀਲ ਜਾਂ ਸਪਸ਼ਟੀਕਰਨ ਵੀ ਨਹੀ
ਦਿੱਤਾ ਜੋਤੀ-ਜੋਤ ਦੀ ਤਾਰੀਖ ਵਾਂਗ। ਇਸ ਬੰਸਾਵਲੀਨਾਮਾ ਨੂੰ ਸਹੀ ਅਤੇ ਪ੍ਰਮਾਣਿਕ ਬਨਾਉਣ ਵਾਸਤੇ ਇਕ
ਦਲੀਲ ਦਿੱਤੀ ਜਾਂਦੀ ਹੈ ਕਿ ਕੇਸਰ ਸਿੰਘ ਛਿਬੜ ਦਾ ਪਰਿਵਾਰਿਕ ਪਿਛੋਕੜ ਗੁਰੂ ਘਰ ਨਾਲ ਜੁੜਿਆ ਹੋਇਆ
ਸੀ। ਇਹ ਤੱਥ ਬਿਲਕੁਲ ਗਲਤ ਹੈ ਕਿ ਕੇਸਰ ਸਿੰਘ ਛਿਬੜ ਨੂੰ ਜਾਣਕਾਰੀ ਅਪਣੇ ਪਾਰਿਵਾਰਿਕ ਪਿਛੋਕੜ ਦੀ
ਵਜ੍ਹਾ ਕਰਕੇ ਮਿਲੀ ਸੀ। ਸਿੱਖ ਤਵਾਰਿਖ ਵਿੱਚ ਖਾਲਸੇ ਦੀ ਸਿਰਜਣਾ ਇਕ ਬਹੁਤ ਵੱਡਾ ਸਾਕਾ ਹੈ, ਜੇ
ਕੇਸਰ ਸਿੰਘ ਛਿਬੜ ਕੋਲੋਂ ਇਹ ਜਾਣਕਾਰੀ ਪਰਿਵਾਰ ਰਾਹੀਂ ਆਈ ਹੁੰਦੀ ਤਾਂ ਘਟੋਂ-ਘਟ ਖਾਲਸੇ ਦੀ
ਸਿਰਜਨਾ ਦਾ ਸੰਮਤ 1754 ਨਾ ਦਿੰਦਾ। ਖਾਲਸੇ ਦੀ ਸਿਰਜਣਾ ਸੰਮਤ 1755 ਯਾਨੀ 1698 ਇ. ਹੈ ਪਰ ਜਿਆਦਾ
ਲੋਕ 1699 ਇ. ਯਾਨਿ ਸੰਮਤ 1756 ਮਨੰਦੇ ਹੈ ਜੋ ਕਿ ਗਲਤ ਹੈ।
ਅਸੀਂ ਪਹਿਲਾਂ ਇਕ ਵਾਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਵਿਚਾਰ ਕਰ ਚੁਕੇ
ਹਾਂ ਕਿ ਕਿਵੇਂ ਬਿਚਿਤਰ ਨਾਟਕ ਦੇ ਲਿਖਾਰੀ ਨੇ ਟਪਲਾ ਖਾਦਾ ਅਤੇ ਜਹਾਂਗੀਰ ਨੂੰ ਆਦਿਲ ਲਿਖ ਦਿੱਤਾ
ਜਿਸ ਦਾ ਅਸਰ ਬਾਦ ਦੇ ਇਤਿਹਾਸ ਵਿੱਚ ਦੇਖਣ ਨੂੰ ਮਿਲਦਾ ਹੈ ਜਿਸ ਨੇ ਵੀ ਬਿਚਿਤਰ ਨਾਟਕ ਨੂੰ ਗੁਰੂ
ਕ੍ਰਿਤ ਮੰਨਣ ਦੀ ਗਲਤੀ ਕੀਤੀ ਉਸ ਨੇ ਕੋਈ ਵੀ ਦੋਸ਼ ਜਹਾਂਗੀਰ ਉਤੇ ਨਹੀਂ ਲਾਇਆ, ਜਿਸ ਦਾ ਇਕ ਨਮੂਨਾ
ਕੇਸਰ ਸਿੰਘ ਛਿਬੜ ਵੀ ਹੈ।
ਉਹ
ਗੁਰੂ ਸਾਹਿਬ ਦੀ ਸ਼ਹੀਦੀ ਵੇਲੇ ਸੱਤ ਮਹੀਨੇ ਜੇਲ ਵਿੱਚ ਕਸ਼ਟ ਪਾਣ ਦਾ ਜਿਕਰ ਕੀਤਾ ਹੈ , ਪਿਆਰਾ ਸਿੰਘ
ਪਦਮ ਟਿੱਪਣੀ ਨਹੀ ਕਰਦੇ ਕਿ ਗੁਰੂ ਅਰਜਨ ਸਾਹਿਬ ਨੂੰ 5 ਦਿਨ ਤਸੀਹੇ ਦਿੱਤੇ ਗਏ ਤੇ ਸ਼ਹੀਦ ਕੀਤਾ
ਗਿਆ। ਕੇਸਰ ਸਿੰਘ ਛਿਬੜ ਗੁਰੂ ਅਰਜਨ ਸਾਹਿਬ ਦੀ
ਸ਼ਹੀਦੀ ਬਾਰੇ ਇਕ ਕਾਲਪਨਿਕ ਕਹਾਣੀ ਲਿਖ ਗਿਆ ਤੇ ਪਿਆਰਾ ਸਿੰਘ ਪਦਮ ਨੇ ਉਸ ਗੱਪ ਨੂੰ ਰੱਦ ਕਰਨ ਦੀ
ਕੋਸ਼ਿਸ਼ ਵੀ ਨਹੀ ਕੀਤੀ ਤੇ ਨਾਹੀਂ ਪਾਠਕਾ ਨੂੰ ਇਹ ਜਾਣਕਾਰੀ ਦਿੱਤੀ ਕਿ ਗੁਰੂ ਅਰਜਨ ਸਾਹਿਬ ਦੀ
ਸ਼ਹੀਦੀ ਪਿਛੇ ਜਹਾਂਗੀਰ ਸੀ। ਕੇਸਰ ਸਿੰਘ ਦੀ ਗੱਪ ਦੀ ਅਸਲੀ ਜੜ੍ਹ ਕਰਤਾਰ ਪੁਰੀ ਬੀੜ ਤੇ ਲਿਖੀ ਇਕ
ਇਬਾਰਤ ਸੀ " ਸੰਮਤ ੧੬੫੫ ਜਹਾਂਗੀਰ ਪਾਤਸ਼ਾਹ ਨੇ ਗੁਰੂ ਅਰਜਨ ਜੀ ਨੂੰ ਰਕਬਾ ਕਰਤਾਰਪੁਰ ਦਿਤਾ
ਧਰਮਸਾਲ ਨੂੰ ੮੯੬੪ ਘੁਮਾਂ ਕਨਾਲ ੭ ਮਰਲੇ ੧੫ " ਜਿਸ ਦੀ ਖਬਰ ਬਿਚਿਤਰ ਨਾਟਕ ਦੇ ਲਿਖਾਰੀ ਕੋਲ ਹੋਣੀ
ਹੈ।
ਬਹੁਤ ਸਾਰੀਆਂ ਹੋਰ ਤਾਰੀਖਾਂ ਗਲਤ ਹਨ ਜਿਨ੍ਹਾਂ ਤੇ ਪਿਆਰਾ ਸਿੰਘ ਪਦਮ
ਟਿਪਣੀ ਕਰਨ ਤੋਂ ਕਿਨਾਰਾ ਕਰ ਗਏ। ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼, ਗੁਰੂ ਹਰਿ ਰਾਏ
ਸਾਹਿਬ ਦਾ ਪ੍ਰਕਾਸ਼। ਕੇਸਰ ਸਿੰਘ ਛਿਬੜ ਦੇ ਬੰਸਾਵਲੀਨਾਮਾ ਦੀ ਗੁਹ ਨਾਲ ਪੜਚੋਲ ਕਰਨ ਤੋਂ ਇਹ ਪਤਾ
ਚਲਦਾ ਹੈ ਕਿ ਕਿਸ ਤਰ੍ਹਾਂ ਝੂਠ ਬੋਲਿਆ ਕਿ ਇਸ (ਕੇਸਰ ਸਿੰਘ ਛਿਬੜ ਨੇ) ਕੋਈ ਖਾਸ ਪਤਰੇ ਅਤੇ ਬੀੜ
ਦੇਖੀ ਹੈ ਜੋ ਭਾਈ ਮਨੀ ਸਿੰਘ ਨੇ ਇਕਠ੍ਹੀ ਕੀਤੀ ਸੀ।
ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ
ਜਾਉਣ ਵਾਲੀ ਬੀੜ ਦੀ ਪੜਚੋਲ ਅਸੀਂ ਕਰ ਚੁੱਕੇ ਹਾਂ ਅਤੇ ਇਹ ਤੱਥ ਸਾਮ੍ਹਣੇ ਆਇਆ ਹੈ ਕਿ ਜਿਸ ਕਿਸੇ
ਨੇ ਵੀ ਉਹ ਬੀੜ ਲਿਖੀ ਉਹ ਕੋਈ ਅਣਜਾਨ ਲਿਖਾਰੀ ਹੀ ਸੀ। ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ
ਬਾਰੇ ਪਤਾ ਨਹੀ ਸੀ, ਉਹ ਭਾਈ ਬੰਨੋ ਦੀ ਮਿਸਲ ਵਾਲੀ ਬੀੜ ਨੂੰ ਅਸਲ ਬੀੜ ਸਮਝ ਕੇ ਉਸ ਦਾ ਉਤਾਰਾ ਕਰ
ਗਿਆ।
ਕੇਸਰ ਸਿੰਘ ਛਿਬੜ ਅਪਣੇ ਬੰਸਾਵਲੀਨਾਮਾ ਵਿੱਚ ਇਕ ਜਗ੍ਹਾ ‘ ਖਾਲਸਾ ਮਹਿਮਾ ‘
ਕਹਿ ਕੇ ਪ੍ਰਚਾਰੀ ਜਾਣ ਵਾਲੀ ਰਚਨਾ ਦਾ ਜਿਕਰ ਕਰਦਾ ਹੈ। ਹੁਣ ਅਸੀਂ ਸਿਰਫ ਇਹ ਪੜਚੋਲ ਕਰ ਲਈਏ ਕਿ
ਇਹ ‘ ਖਾਲਸਾ ਮਹਿਮਾ ‘ ਨਾਮ ਵਾਲੀ ਰਚਨਾ ਬਿਚਿਤਰ ਨਾਟਕ ਦੀ ਕਿਸ ਬੀੜ ਵਿੱਚ ਦਰਜ ਹੈ ਜਿਸ ਨੂੰ ਕੇਸਰ
ਸਿੰਘ ਛਿਬੜ ਨੇ ਵੇਖਿਆ ਸੀ , ਫਿਰ ਉਸ ਬੀੜ ਤੋਂ ਬਿਚਿਤਰ ਨਾਟਕ ਦੇ ਲਿਖਣ ਦਾ ਸਮਾਂ ਨਿਸਚਿਤ ਹੋ
ਸਕਦਾ ਹੈ।
ਗੁਰਦੀਪ ਸਿੰਘ ਬਾਗੀ
[email protected]
ਕਿਤਾਬਾਂ ਦੀ ਸੂਚੀ
ਬਹੁ-ਮੁੱਲੇ ਇਤਿਹਾਸਿਕ ਲੇਖ- ਸੰਪਾਦਕ ਕਰਮ ਸਿੰਘ ਹਿਸਟੋਰਿਅਨ
ਸਿੱਖ ਤਵਾਰੀਖ ਹਿੱਸਾ ਪਹਿਲਾ- ਲੇਖਕ ਡਾ ਹਰਜਿੰਦਰ ਸਿੰਘ ਦਿਲਗੀਰ
10/01/16)
ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂਆਂ ਦੀ ਜੋਤਿ ਜਾਂ 35 ਮਹਾਂਪੁਰਖਾਂ ਦੀ?
ਅਵਤਾਰ ਸਿੰਘ ਮਿਸ਼ਨਰੀ (5104325827)
ਅਜੋਕੀ ਅਰਦਾਸ ਵਿੱਚ ਸਿਧਾਂਤਕ ਸੁਧਾਈ ਦੀ ਲੋੜ ਹੈ ਜਿੱਥੇ ਭਗਾਉਤੀ ਅਰਾਧਣਾ ਗਲਤ ਹੈ ਓਥੇ ਗੁਰੂ
ਗ੍ਰੰਥ ਸਾਹਿਬ ਨੂੰ ਦਸਾਂ ਗੁਰੂਆਂ ਦੀ ਜੋਤਿ ਕਹਿਣਾ ਵੀ ਠੀਕ ਨਹੀਂ ਕਿਉਂਕਿ ਗੁਰੂ ਗ੍ਰੰਥ
ਸਾਹਿਬ ਵਿਖੇ 35 ਮਹਾਂਪੁਰਖਾਂ ਦੀ ਬਾਣੀ ਹੈ ਨਾਂ ਕਿ ਕੇਵਲ ਦਸਾਂ ਗੁਰੂਆਂ ਦੀ। ਜਰਾ ਧਿਆਨ ਦਿਉ
ਤਾਂ ਸਿੱਖ ਗੁਰੂਆਂ ਚੋਂ ਵੀ 6 ਗੁਰੂਆਂ ਦੀ ਬਾਣੀ ਦਰਜ ਹੈ ਨਾਂ ਕਿ ਦਸਾਂ ਦੀ ਫਿਰ ਦਸਾਂ
ਗੁਰੂਆਂ ਦੀ ਜੋਤਿ ਕਿਵੇਂ ਹੋ ਗਈ?
ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਲਈ ਹੈ
ਉਪਦੇਸ਼ ਰੂਪ ਹੈ-ਉਪਦੇਸ਼
ਚਹੁ ਵਰਣਾ ਕਉ ਸਾਝਾਂ॥
ਗੁਰੂ ਇੱਕ ਸਿਧਾਂਤ ਹੈ ਸਿੱਖਾਂ ਦੇ ਵੱਖਰੇ-ਵੱਖਰੇ ਦਸ ਗੁਰੂ ਨਹੀਂ ਸਗੋਂ-ਇਕਾ
ਬਾਣੀ ਇਕੁ ਗੁਰ ਇਕੋ ਸਭਦਿ ਵੀਚਾਰੁ॥ ਭਾਵ ਸੱਚ ਰੂਪੀ ਸ਼ਬਦ ਹੀ ਸਦੀਵੀ ਗੁਰੂ ਹੈ।
ਬਾਬਾ ਨਾਨਕ ਸਾਡਾ ਰਹਿਬਰ ਹੈ ਤੇ ਬਾਕੀ ਨੌਂ ਸਿੱਖ ਮਹਾਂਪੁਰਖ ਬਾਬੇ ਨਾਨਕ ਦੇ ਜਾਂਨਸ਼ੀਨ
ਉਤਰਾਧਿਕਾਰੀ ਹਨ। ਜਦ ਸਿੱਧਾਂ ਨੇ ਵਿਚਾਰ ਚਰਚਾ ਕਰਦੇ ਸਮੇਂ ਜਾਹਰ ਪੀਰ ਜਗਤ ਗੁਰ ਬਾਬੇ ਨੂੰ
ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤਾਂ ਬਾਬਾ ਨਾਨਕ ਜੀ ਨੇ ਸਾਫ-ਸਾਫ ਕਹਿ ਦਿੱਤਾ-ਸਬਦ
ਗੁਰੂ ਸੁਰਤਿ ਧੁਨਿ ਚੇਲਾ॥ ਵਿਦਵਾਨ ਲਿਖਾਰੀ ਅਤੇ ਫੇਸ ਬੁੱਕ ਤੇ ਲਿਖਣ ਵਾਲੇ
ਵੀਰੋ ਘਟੋ ਘੱਟ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਰਹਿਬਰ ਆਗੂ ਮੰਨਦੇ
ਹਨ, ਹੋਰ ਕਿਸੇ ਦੇਹਧਾਰੀ ਸਾਧ ਸੰਤ ਦੇ ਮੱਗਰ ਨਹੀਂ ਲਗਦੇ, ਉਹ ਤਾਂ ਛੋਟੇ ਮੋਟੇ ਮਤ-ਭੇਦ ਛੱਡ,
ਮਿਲ ਕੇ ਚੱਲਣ ਨਾਂ ਕਿ ਧੜੇਬੰਦੀ ਜਾਂ ਬੇਸਮਝੀ ਵਿੱਚ ਇੱਕ ਦੂਜੇ ਵਿਰੁੱਧ ਧੂੰਆਂ ਧਾਰ ਬਿਆਨ
ਬਾਜੀ ਕਰੀ ਜਾਣ। ਸਾਰਿਆਂ ਦੇ ਵਿਚਾਰ ਬਿਲਕੁਲ ਇਕੋ ਜਿਹੇ ਨਹੀਂ ਹੋ ਸਕਦੇ ਜਿਵੇਂ ਪੰਜੇ ਉਂਗਲਾਂ
ਵੱਡੀਆਂ ਛੋਟੀਆਂ ਹਨ ਪਰ ਮਿਲ ਕੇ ਪੰਜਾ ਅਤੇ ਘਸੁੰਨ ਬਣ ਜਾਂਦੀਆਂ ਹਨ-ਕਰਤੇ
ਇਕ ਖੇਲ ਰਚਾਇਆ ਕੋਈ ਕਿਸੇ ਜਿਹਾ ਉਪਾਇਆ॥ ਜੇ ਲੜਨਾ ਹੀ ਹੈ ਤਾਂ ਬੁਰਾਈਆ,
ਵਿਸ਼ੇ-ਵਿਕਾਰਾਂ,
ਭੇਖੀ ਸਾਧਾਂ ਸੰਤਾਂ ਅਤੇ ਉਨ੍ਹਾਂ ਦੁਆਰਾ ਪੈਦਾ ਕੀਤੇ ਕਰਮਕਾਂਡਾਂ ਵਿਰੁੱਧ
ਲੜੀਏ। ਐਸ ਵੇਲੇ ਜਾਗਰੂਕ ਸਿੱਖਾਂ ਨੂੰ ਇੱਕ ਮੁੱਠ ਰਹਿਣਾ ਚਾਹੀਦਾ ਹੈ ਨਹੀਂ ਤਾਂ ਭੂਤਰੇ
ਫਿਰਦੇ ਵੱਗਾਂ ਦੇ ਵੱਗ ਭੇਖੀ ਡੇਰੇਦਾਰ ਸਾਧ ਸਿੱਖੀ ਦਾ ਮਲੀਆ ਮੇਟ ਕਰ ਦੇਣਗੇ! ਜਰਾ ਸੋਚੋ! ਕੀ
ਸਿੱਖਾਂ ਦੇ ਗਿਆਰਾਂ ਗੁਰੂ ਹਨ ਜਾਂ ਸਦੀਵੀ ਸ਼ਬਦ ਹੀ ਵਾਹਿਦ ਇੱਕ ਗੁਰੂ ਹੈ। ਸਿੱਖ ਨੇ ਅਰਦਾਸ
ਵੀ ਉਸ ਸ਼ਬਦ ਗੁਰੂ ਅਕਾਲ ਪੁਰਖ ਪਾਸ ਕਰਨੀ ਹੈ ਨਾਂ ਕਿ ਵੱਖ ਵੱਖ ਦਸ ਗੁਰੂਆਂ ਅੱਗੇ। ਗੁਰੂ
ਗ੍ਰੰਥ ਸਾਹਿਬ ਵਿਖੇ ਛੇ ਗੁਰ ਵਿਅਕਤੀਆਂ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਅਤੇ ਤਿੰਨ
ਗੁਰਸਿੱਖਾਂ ਟੋਟਲ ਪੈਂਤੀ ਮਹਾਂ ਪੁਰਖਾਂ ਦੀ ਬਾਣੀ ਹੈ। ਇਸ ਲਈ ਬਾਕੀਆਂ ਨੂੰ ਛੱਡ ਕੇ ਕੇਵਲ
ਦਸਾਂ ਨੂੰ ਹੀ ਗੁਰੂ ਮੰਨ ਅਰਦਾਸ ਕਰੀ ਜਾਂਦੇ ਹਾਂ। ਕੀ ਇਹ ਬਾਕੀਆਂ ਨਾਲ ਵਿਤਕਰਾ ਨਹੀਂ? ਆਓ
ਸਮਝ ਤੋਂ ਕੰਮ ਲੈ ਕੇ ਗੁਰ ਸਿਧਾਂਤ ਦੀ ਗੱਲ ਕਰੀਏ ਨਾਂ ਕਿ ਗੁਰੂ ਜਾਂ ਭਗਤ ਕਹਿਣ ਵਿੱਚ ਉਲਝੀ
ਜਾਈਏ।
ਜਗਤ ਰਹਿਬਰ ਬਾਬੇ ਨਾਨਕ ਨੇ ਸਦੀਵੀ ਜਨਮ ਮਰਨ ਰਹਿਤ ਸ਼ਬਦ ਗੁਰੂ ਦੀ ਸੋਝੀ
ਸੰਸਾਰ ਨੂੰ ਬਖਸ਼ ਕੇ ਜਨਮ ਲੈ ਕੇ ਮਰਨ ਵਾਲੇ ਦੇਹਧਾਰੀ ਗੁਰੂਆਂ ਤੋਂ ਮਨੁੱਖਤਾ ਦਾ ਖਹਿੜਾ
ਛਡਾਇਆ। ਜੇ ਦੇਹਧਾਰੀ ਹੀ ਗੁਰੂ ਹੁੰਦਾ ਤਾਂ ਦਸਵੇਂ ਪਾਤਸ਼ਾਹ ਕਦੇ ਵੀ ਸ਼ਬਦ ਗੁਰੂ ਨੂੰ ਗੁਰਗੱਦੀ
ਨਾਂ ਦਿੰਦੇ ਸਗੋਂ ਆਪਣੀ ਥਾਂ ਗਿਆਰਵਾਂ ਗੁਰੂ ਥਾਪ ਦਿੰਦੇ-ਸਭ
ਸਿਖਨ ਕਉ ਹੁਕਮ ਹੈ ਗੁਰੂ ਮਾਨਯੋਂ ਗ੍ਰੰਥ॥ ਸੋ ਹੁਣ ਸਾਡਾ ਸਭ ਦਾ
“ਗੁਰੂ ਗ੍ਰੰਥ ਸਾਹਿਬ” ਹੀ ਸਦੀਵੀ
ਸ਼ਬਦ ਗੁਰੂ ਹੈ॥ ਇਸ ਲਈ ਭਗਤ, ਬਾਬੇ ਤੇ ਗੁਰੂ ਸ਼ਬਦਾਂ ਵਾਲਾ ਝਗੜਾ ਖਤਮ ਕਰੀਏ। ਵਿਚਾਰਧਾਕ ਰੂਪ
ਵਿੱਚ ਗੁਰੂ ਗ੍ਰੰਥ ਸਾਹਿਬ ਵਿਚਲੇ 35 ਮਹਾਂਪੁਰਖਾਂ ਦੀ ਬਾਣੀ ਹੀ ਸ਼ਬਦ ਗੁਰੂ ਹੈ। 15 ਭਗਤਾਂ
ਵਿੱਚੋਂ ਕਿਸੇ ਇੱਕ ਭਗਤ ਨੂੰ ਗੁਰੂ ਨਹੀਂ ਕਿਹਾ ਜਾ ਸਕਦਾ ਕਿਉਂਕਿ 15 ਹੀ ਨਹੀਂ ਬਲਕਿ 35
ਮਹਾਂਪੁਰਖ ਹੀ ਗੁਰੂ ਰੂਪ ਹਨ। ਅਰਦਾਸ ਵਿੱਚ ਦਸਾਂ ਗੁਰੂਆਂ ਦੀ ਜੋਤਿ ਗੁਰੂ ਗ੍ਰੰਥ ਸਾਹਿਬ
ਕਹਿਣਾ ਬਿਲਕੁਲ ਗਲਤ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ 35 ਮਹਾਂਪੁਰਖਾਂ ਦੀ ਜੋਤਿ ਹੈ।
10/01/16)
ਰਾਮ ਸਿੰਘ।
ਪੰਜ
ਪਿਆਰੇ ਤੇ ਸ਼੍ਰੋ. ਗੁ. ਪ੍ਰ. ਕਮੇਟੀ।
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ “ਜਬਲਗ ਖਾਲਸਾ ਰਹੈ ਨਿਆਰਾ” ਦੇ ਉਲਟ, ਸਿੱਖ
ਸਿਧਾਂਤ ਦਾ ਬੇੜਾ ਡੋਬਣ ਵਾਲੇ ਬਿੱਪਰਵਾਦੀ ਸੋਚ ਦੇ ਅਖੌਤੀ ਸੰਤ-ਸਮਾਜੀ ਅਤੇ ਨਸ਼ਿਆਂ ਦੀ ਵਰਤੋਂ
ਦੁਆਰਾ ਬਣੇ ਸ਼੍ਰੋ. ਗੁ. ਪ੍ਰ. ਕਮੇਟੀ ਦੇ ਮੈਂਮਬਰਾਂ ਨੂੰ ਸਿੱਖੀ ਨਾਲ ਪਿਆਰ ਹੈ ਜਾ ਸਿੱਖ ਪੰਥ ਨੂੰ
ਅੰਦਰੋਂ ਬਾਹਰੋਂ ਫਸਾਏ ਭੰਵਰ ਵਿੱਚ ਦੇਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜਾਂ ਪਿਆਰਿਆਂ ਦੀ
ਸੋਚਣੀ ਅਤੇ ਉਸ ਸੋਚਣੀ ਰਾਹੀਂ ਲਏ ਗਏ ਫੈਸਲਿਆਂ ਵਿੱਚ ਸਿੱਖੀ ਪਿਆਰ ਹੈ? ਇਹ ਹੁਣ ਸਿੱਖ ਪੰਥ ਨੇ
ਸੋਚਣਾ ਹੈ ਕਿ ਤਖਤਾਂ ਦੇ ਨਿਕਾਰੇ ਗਏ ਜਥੇਦਾਰਾਂ ਤੇ ਸ਼੍ਰੋ. ਕਮੇਟੀ ਦੇ ਪ੍ਰਧਾਨ ਤੇ ਅਖੌਤੀ ਚੀਫ
ਸਕੱਤਰ, ਜੋ ਇਨ੍ਹਾਂ ਪਦਵੀਆਂ ਦੇ ਯੋਗ ਨਹੀਂ, ਕੀ ਸਜ਼ਾ ਦੇਣੀ ਹੈ ਤੇ ਇਨ੍ਹਾਂ ਪੰਥ-ਦੋਖੀਆਂ ਤੋਂ ਪੰਥ
ਨੂੰ ਕਿਵੇਂ ਬਚਾਉਣਾ ਹੈ? ਇਸ ਲਈ ਇਕਮੁੱਠ ਹੋਕੇ ਯੋਗ ਕਦਮ ਉਠਾਉਣ ਦਾ ਸਮਾਂ ਹੈ। ਪੰਜਾਂ ਪਿਆਰਿਆਂ
ਦੀ ਪਿੱਠ ਤੇ ਖੜਨਾਂ ਅਤੇ ਉਨ੍ਹਾਂ ਤੋਂ ਯੋਗ ਅਗਵਾਈ ਲੈ ਕੇ ਬਹੁਤ ਕੁੱਛ ਪ੍ਰਾਪਤ ਕੀਤਾ ਜਾ ਸਕਦਾ
ਹੈ, ਸੋ ਪੰਥ ਜ਼ਰੂਰ ਇਹ ਵੇਲਾ ਸੰਭਾਲੇ, ਦਾਸ ਦੀ ਬੇਨਤੀ ਹੈ। ਭੱਲ ਚੁੱਕ ਦਿ ਖਿਮਾਂ।
ਦਾਸ ਰਾਮ ਸਿੰਘ।
10/01/16)
ਦਲਬੀਰ ਸਿੰਘ ਪੱਤਰਕਾਰ
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ
ਅਜੋਕੀ ਸਿੱਖ ਰਾਜਨੀਤੀ `ਤੇ ਪੈਂਤੜੇ?
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 10 ਜਨਵਰੀ 2016
ਸਿੱਖ ਰਾਜਨੀਤੀ:- ਜਗਤ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਅ. ਗ. 853)
ਸ੍ਰੀ ਗੁਰੂ ਨਾਨਕ ਦੇਵ ਜੀ ਜਦ ਆਪਣੀ ਮੱਧ ਪੂਰਬ ਦੀ ‘ਉਦਾਸੀ’ ਤੋਂ ਵਾਪਸ ਪਰਤੇ ਤਾਂ ਭਾਰਤ ਉੱਤੇ
ਬਾਬਰ ਦੀ ਚੜ੍ਹਾਈ ਜਾਰੀ ਸੀ। ਉਸਦੇ ਜ਼ੁਲਮ ਸਿਤਮ ਨੂੰ ਵੇਖ ਕੇ ਆਪਣੀ ਮਾਨਸਿਕ ਪੀੜਾ ਦਾ ਪ੍ਰਗਟਾਵਾ
ਕਰਦਿਆਂ ਉਨ੍ਹਾਂ ਨੇ ‘ਬਾਬਰ-ਬਾਣੀ’ ਲਿਖੀ `ਤੇ ਕੁਰਲਾ ਕੇ ਕਿਹਾ ‘ਤੈਂ ਕੀ ਦਰਦੁ ਨ ਆਇਆ’ ? ਸਾਰੀ
ਅਜੋਕੀ ਧਰਤੀ `ਤੇ ਚੱਲ ਰਹੇ ਝਗੜਿਆਂ ਅਤੇ ਅਗਨ ਬੰਬਾਂ ਦੀ ਵਰਖਾ ਕਾਰਨ ਜੋ ਪੀੜਾ ਨਿਮਾਣਿਆਂ,
ਨਿਤਾਣਿਆਂ ਅਤੇ ਨਿਓਟਿਆਂ ਨੂੰ ਝੱਲਣੀ ਪੈ ਰਹੀ ਹੈ, ਉਸ ਸਬੰਧੀ ਗੁਰੂ ਅਮਰਦਾਸ ਜੀ ਦਾ ਉਪਰੋਕਤ ਕਥਨ
‘ਜਗਤ ਜਲੰਦਾ’ ਯੋਗ ਬੈਠਦਾ ਹੈ। ਸਿੱਖ ਰਹਿਬਰ ਅਤੇ ਉਨ੍ਹਾਂ ਦੇ ਸਮਰਥਕ ਭਾਵੇਂ ਅੱਜ ਏਡੀ ਵੱਡੀ
ਭਿਆਨਕ ਸਾੜ੍ਹਸਤੀ ਦਾ ਅਮਲੀ ਰੂਪ ਵਿੱਚ ਟਾਕਰਾ ਕਰਨ ਦੇ ਭਾਵੇਂ ਯੋਗ ਤਾਂ ਨਹੀਂ, ਪਰ ਵਿਚਾਰਧਾਰਕ
ਪੱਧਰ `ਤੇ ਉਨ੍ਹਾਂ ਦਾ ਇਸ ਕਹਿਰ ਸਬੰਧੀ ਉਲ੍ਹਾਮਾਂ, ਗਿਲਾ ਅਤੇ ਉਸ ਵਿੱਚੋਂ ਉਪਜੀ ਰਾਜਨੀਤਿਕ ਸੇਧ
ਦਾ ਹਵਾਲਾ ਦੇਣ ਦੇ ਯੋਗ ਤਾਂ ਹਨ। ਸਿੱਖ ਸਿਖਰਲੇ ਸ਼ਕਤੀਸ਼ਾਲੀ ਅਤੇ ਹਥਿਆਰਬੰਦ ਅਮਰੀਕੀ ਰਾਸ਼ਟਰਪਤੀ
ਬਰਾਕ ਉਬਾਮਾ, ਰੂਸੀ ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਵਰਗੇ ਸਾਥੀਆਂ ਵੱਲੋਂ ਢਾਏ ਜਾ ਰਹੇ ਜ਼ੁਲਮਾਂ
ਦਾ ਉਲਾਹਮਾਂ ਵੀ ਪ੍ਰਮਾਤਮਾ ਦੀ ਛਤਰੀ ‘ਆਪਣੀ ਕਿਰਪਾ ਧਾਰ’ ਵਰਤ ਕੇ ਹੀ ਦੇ ਸਕਦੇ ਹਨ। ਪਰ ਸਿੱਖਾਂ
ਦੀ ਇਹ ਰਾਜਨੀਤਿਕ ਸੇਧ ਸਮਾਂ ਆਉਣ `ਤੇ ਆਪਣੀ ਸ਼ਕਤੀ ਦਿਖਾਉਣ ਦੇ ਯੋਗ ਹੈ। ਜਿਸ ਕੌਮਾਂਤਰੀ ਸ਼ਕਤੀ ਦਾ
ਨਾਂ ਹੈ ‘ਨਾਨਕ ਵਿਚਾਰਧਾਰਾ’। ਇਸ ਸ਼ਕਤੀ ਦੇ ਕੁੱਝ ਰੂਪ ਹਨ:- “ਏਕ ਨੂਰ ਤੇ ਸਭ ਜਗ ਉਪਜਿਆ ਕੌਣ
ਭਲੇ ਕੋ ਮੰਦੇ”, “ਨਾ ਕੋ ਹਿੰਦੂ ਨ ਮੁਸਲਮਾਨ”, “ਕਿਰਤ ਕਰੋ, ਨਾਮ ਜਪੋ, ਵੰਡ ਛਕੋ”, “ਕੂੜ ਨਿਖੁਟੇ
ਨਾਨਕਾ ਓੜਕ ਸਚ ਰਹੀ”, “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ”, “ਸਭੇ ਸਾਂਝੀਵਾਲ
ਸਦਾਇਨ, ਕੋਈ ਨਾ ਦਿਸੈ ਬਾਹਰਾ ਜੀਉ”।
ਧਰਤੀ ਦੀ ਅੱਧੀ ਵਸੋਂ ਇਸਤਰੀ ਜਾਤੀ ਪ੍ਰਤੀ ਕਥਨ ਹੈ:- “ਸੋ ਕਿਉ ਮੰਦਾ ਆਖੀਏ ਜਿਤੁ ਜਮਹਿ ਰਾਜਾਨੁ”।
ਮਨੁੱਖੀ ਅਧਿਕਾਰਾਂ ਲਈ ਸੀਸ ਭੇਂਟ ਕਰਨਾ ਅਤੇ ਵਿਚਾਰਾਂ ਦੀ ਰੱਖਿਆ ਲਈ ਪਰਿਵਾਰ ਵਾਰਨਾ, ਇਹ ਸਿੱਖੀ
ਇਤਿਹਾਸ ਹੈ। ਯੂ. ਐੱਨ. ਓ. ਦਾ ਚਾਰਟਰ ਬਹੁਤ ਮਹਾਨ ਹੈ, ਪਰ ਉਸਦੀਆਂ ਉਲੰਘਣਾਂਵਾਂ ਅਤੇ ਇਤਿਹਾਸ
ਵਿੱਚ ਸਿੱਖੀ ਦੇ ਸਮਰਥਕਾਂ ਦਾ ਸਿਰੜ ਪਰਖਿਆਂ ਤੱਕੜੀ ਦਾ ਪੱਲਾ ਗੁਰਬਾਣੀ ਦੇ ਹੱਕ ਵਿੱਚ ਝੁਕਦਾ ਹੈ
`ਤੇ ਝੁਕਦਾ ਰਹੇਗਾ। ਇਸਦੇ ਲਈ ਸਿੱਖ ਭਾਈਚਾਰੇ ਨੂੰ ਆਪਣੀ ਰਾਜਨੀਤਿਕ ਸੇਧ ਗੁਰੂ ਅਮਰਦਾਸ ਜੀ ਦੇ
ਉਪਰੋਕਤ ਕਥਨ ਨੂੰ ਅਪਨਾਉਣ ਦੀ ਲੋੜ ਹੈ। ਕੌਮਾਂਤਰੀ ਵਰਤਾਰੇ ਦੇ ਨਾਲ-ਨਾਲ ਭਾਰਤ ਅਤੇ ਖਾਸਕਰ ਪੰਜਾਬ
ਵਿੱਚ ਜੋ ਕੁੱਝ ਹੋ ਰਿਹਾ ਹੈ ਉਸਤੇ ਵੀ ਉਪਰੋਕਤ ਸੇਧ ਲਾਗੂ ਹੁੰਦੀ ਹੈ।
ਗੁਰੂ ਨਾਨਕ ਦੇਵ ਜੀ ਵੱਲੋਂ ਕੁਦਰਤ ਦੀ ਵਿਆਖਿਆ ਦੇ ਸਹਾਰੇ ‘ਬ੍ਰਹਿਮੰਡੀ ਪ੍ਰਦੂਸ਼ਣ’ ਅਤੇ ਮੋਦੀ
ਵੱਲੋਂ ਚਲਾਏ ਜਾ ਰਹੇ ‘ਸਵੱਛ ਭਾਰਤ ਅਭਿਆਨ’ ਨੂੰ ਵੱਡੀ ਸਹਾਇਤਾ ਮਿਲਦੀ ਹੈ।
ਭਾਰਤ ਅਤੇ ਪੰਜਾਬ ਸਬੰਧੀ ਇਤਿਹਾਸਕ ਅਤੇ ਅਜੋਕੇ ਵਰਤਾਰਿਆਂ ਵੱਲ ਧਿਆਨ ਮਾਰਿਆਂ ਉਪਰੋਕਤ ਟਕਸਾਲੀ
ਨੁਕਤਿਆਂ ਦੀ ਪਰਖ ਅਧੀਨ ਮੂਰਤੀਆਂ ਤੋਂ ਅਗਵਾਈ ਲੈਣੀ, ਆਰੀਆ ਮੁਖੀਆਂ ਵੱਲੋਂ ਸਿਰਜੀਆਂ ਗਈਆਂ
ਮਿਥਿਹਾਸਕ ਕਥਾ ਕਹਾਣੀਆਂ, ਦੇਵਤਿਆਂ ਦੀ ਉਪਜ, ਵਰਣ ਵਿਚਾਰਧਾਰਾ ਅਧੀਨ ਸਾਰੇ ਸਮਾਜ ਦੀਆਂ ਵੰਡੀਆਂ,
ਜਿਨ੍ਹਾਂ ਦੀ ਗਿਣਤੀ ਮਹਾਨ ਦਲਿਤ ਆਗੂ ਸ੍ਰੀ ਕਾਂਸ਼ੀ ਰਾਮ ਜੀ ਛੇ ਹਜ਼ਾਰ ਦੱਸਦੇ ਸਨ, ਦੇ ਨਾਲ-ਨਾਲ
ਮਾਇਆ `ਤੇ ਉਪਜ ਦੀ ਵੰਡ ਦੇ ਵੱਡੇ ਪਾੜੇ ਚਾਲੂ ਰੱਖਣ, ਸਗੋਂ ਹੋਰ ਵਧਾਉਣ ਦੀਆਂ ਸੇਧਾਂ ਸਿਖਰ ਦੀਆਂ
ਨਿਖੇਧੀਯੋਗ ਹਨ। ਜਿਨ੍ਹਾਂ ਨੂੰ ਅਜੋਕੇ ਹਾਕਮਾਂ ਵੱਲੋਂ ਚਾਲੂ ਰੱਖਣ ਦੇ ਯਤਨ, ਸਿੱਖਾਂ ਅਤੇ ਸਿੱਖ
ਵਿਚਾਰਧਾਰਾ ਨਾਲ ਝਗੜਿਆਂ ਅਤੇ ਕਰੜੀ ਟੱਕਰ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ ਸਦਕਾ ਸਮੁੱਚੇ ਸਿੱਖ
ਭਾਈਚਾਰੇ ਨੂੰ ਆਰੀਆ ਸਮਾਜੀਆਂ, ਕਾਂਗਰਸੀਆਂ `ਤੇ ਸਮੁੱਚੇ ਹਿੰਦੂਤਵੀਆਂ ਵੱਲੋਂ ‘ਅੱਤਵਾਦੀ’ ਕਹਿ ਕੇ
ਕੇਵਲ ਬਦਨਾਮ ਹੀ ਨਹੀਂ ਕੀਤਾ ਜਾ ਰਿਹਾ, ਸਗੋਂ ਉਨ੍ਹਾਂ ਨੂੰ ਪੂਰਨ ਰੂਪ ਵਿੱਚ ਮਲੀਆਮੇਟ ਕਰਨ ਦੇ
ਯਤਨ ਹੋ ਰਹੇ ਹਨ।
ਸਿਧਾਂਤਕ ਪੱਖੋਂ ‘ਗੁਰੂ ਗ੍ਰੰਥ ਸਾਹਿਬ’ ਨੂੰ ਨਿਸ਼ਾਨਾ ਬਣਾ ਕੇ ਲੁੱਟਿਆ, ਪਾੜਿਆ ਅਤੇ ਸਾੜਿਆ ਜਾ
ਰਿਹਾ ਹੈ। ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੇ ਸਮਰਥਕ ਇਸ ਕਹਿਰ ਦੇ ਜਨਮਦਾਤਾ ਸਨ। ਪੰਜਾਬ ਅੰਦਰ
ਲਾਲਾ ਜਗਤ ਨਰਾਇਣ ਪਰਿਵਾਰ `ਤੇ ਉਨ੍ਹਾਂ ਦੇ ਆਰੀਆ ਸਮਾਜੀ ਸਮਰਥਕ ਇਸੇ ਪਾਪ ਦੇ ਭਾਗੀ ਸਨ `ਤੇ ਅਜੇ
ਤੱਕ ਹਨ। ਇਨ੍ਹਾਂ ਨੂੰ ਹੀ ਅੱਗੇ ਲਾ ਕੇ ਬਾਦਲਾਂ, ਅਮਰਿੰਦਰਾਂ ਅਤੇ ਇਨ੍ਹਾਂ ਦੇ ਰਾਜਨੀਤਿਕ
ਸਮਰਥਕਾਂ ਨੇ ਪੰਜਾਬ ਅੰਦਰ ਨਿਰੰਕਾਰੀ-ਕਾਂਡ, ਸਾਕਾ-ਨੀਲਾ-ਤਾਰਾ, ਵੁਡ-ਰੋਜ਼, ਬਲੈਕ-ਥੰਡਰ, ਸਿੱਖਾਂ
ਦੀ ਕੁੱਲ ਨਾਸ, ਝੂਠੇ ਪੁਲਿਸ ਮੁਕਾਬਲੇ, ਅਣਪਛਾਤੀਆਂ-ਲਾਸ਼ਾਂ ਆਦਿ ਆਦਿ ਦੇ ਸੱਥਰ ਵਿਛਵਾਏ।
ਅੰਗਰੇਜ਼ ਦੇ ਭਾਰਤ ਛੱਡਣ ਪਿੱਛੋਂ ਦੇਸ਼ ਦੀ ਵੰਡ ਦੀ ਜੇ ਕਿਸੇ ਇਕੱਲੇ ਰਾਜਨੀਤਿਕ ਆਗੂ `ਤੇ
ਜ਼ਿੰਮੇਵਾਰੀ ਪਾਉਣੀ ਹੋਵੇ ਤਾਂ ਉਹ ਪੰਡਿਤ ਜਵਾਹਰ ਲਾਲ ਨਹਿਰੂ ਸਨ। ਸਿੱਖਾਂ ਪ੍ਰਤੀ ਨਫਰਤ ਦਾ ਬੀਜ
ਵੀ ਓਸੇ ਦਾ ਬੀਜਿਆ ਹੋਇਆ ਅੱਗੇ ਫੈਲਿਆ। ਕਸ਼ਮੀਰ ਦਾ ਪੁਆੜਾ ਅਤੇ ਚੀਨ ਨਾਲ ਲੜਾਈ ਏਸੇ ਕਥਿਤ ਆਗੂ ਦੀ
ਦੇਣ ਸਨ। ਕਾਮਰੇਡਾਂ ਦੇ ਜਮਾਤੀ ਖਾੜਕੂ ਯੁੱਧ ਦੀ ਸਮਾਪਤੀ ਵੀ ਏਸੇ ਦੀ ਦੇਣ ਸੀ। ਸਲੇਮ ਜੇਲ੍ਹ ਵਿੱਚ
22 ਭੁੱਖ ਹੜਤਾਲੀ ਕਾਮਰੇਡਾਂ ਦਾ ਮਾਰੇ ਜਾਣਾ ਇਸਦੇ ਰਾਜ ਵਿੱਚ ਵਾਪਰਿਆ। ਸਿਖਰ `ਤੇ ਇਹ ਸੀ ਕਿ
ਇਸਦੀ ਧੀ ਇੰਦਰਾ ਗਾਂਧੀ ਨੇ ਵੀ ਇਹ ਲੜੀ ਚਾਲੂ ਰੱਖੀ, ਜਿਸਦੇ ਨਤੀਜੇ ਵਜੋਂ ਲੱਖਾਂ ਸਿੱਖ ਮਾਰੇ `ਤੇ
ਸਾੜੇ ਗਏ। ਜਿਸ ਲੜੀ ਦੀ ਅਗਵਾਈ ਅੱਜ ਆਰ. ਐੱਸ. ਐੱਸ. ਅਤੇ ਭਾਜਪਾਈ ਆਗੂ ਕਰ ਰਹੇ ਹਨ।
ਆਪਣੀ ਇਸ ਖੂਨੀ ਖੇਡ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਮੋਦੀਕਿਆਂ ਨੇ ਦੋ ਯਤਨ ਹੋਰ ਅਰੰਭੇ ਹਨ। ਪਹਿਲਾ
ਸਿੱਖਾਂ ਨੂੰ ਆਪਣੇ ਕਲ਼ਾਵੇ ਵਿੱਚ ਲੈਣਾ ਅਤੇ ਦੂਜਾ ਦਲਿਤਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਡਾ. ਭੀਮ
ਰਾਓ ਅੰਬੇਡਕਰ ਦੇ ਗੁਣ ਗਾਉਣ ਦਾ ਡਰਾਮਾ। ਡਾ. ਅੰਬੇਡਕਰ 14 ਸਤੰਬਰ 1956 ਨੂੰ ਨਾਗਪੁਰ ਵਿਖੇ
ਹਿੰਦੂ ਸਮਾਜ ਨਾਲੋਂ ਤੋੜ ਵਿਛੋੜਾ ਕਰ ਕੇ ‘ਬੋਧੀ’ ਬਣ ਗਏ। ਉਨ੍ਹਾਂ ਨੇ ਉਸ ਸਮੇਂ ਡਟ ਕੇ ਇਹ ਗੱਲ
ਕਹੀ, ‘ਮੈਂ ਜੰਮਿਆਂ ਹਿੰਦੂ ਸਾਂ, ਪਰ ਹਿੰਦੂ ਵਜੋਂ ਨਹੀਂ ਮਰਾਂਗਾ।’ ਉਸ ਸਮੇਂ ਉਨ੍ਹਾਂ ਨਾਲ ਲੱਖਾਂ
ਹੋਰ ਦਲਿਤ ਬੋਧੀ ਬਣੇ। ਉਸ ਸਮੇਂ ਉਨ੍ਹਾਂ ਆਪਣੇ ਇਸ ਸਮਾਗਮ ਲਈ ਨਾਗਪੁਰ ਇਸ ਲਈ ਚੁਣਿਆ ਕਿ ਉਹ ਭਾਰਤ
ਦੇ ਅਸਲੀ ਵਸਨੀਕਾਂ ਨਾਗਿਆਂ ਦਾ ਸ਼ਹਿਰ ਸੀ ਅਤੇ ਉੱਥੇ ਆਰੀਆ ਹਮਲਾਵਰਾਂ ਨੇ ਵੱਡੇ ਯੁੱਧ ਵਿੱਚ
ਉਨ੍ਹਾਂ ਨੂੰ ਹਰਾਇਆ ਸੀ। ਮਹਾਤਮਾ ਬੁੱਧ ਵੱਲੋਂ ਦਿੱਤੀਆਂ 22 ਨਸੀਹਤਾਂ `ਤੇ ਉਨ੍ਹਾਂ 22 ਕਸਮਾਂ
ਖਾਧੀਆਂ ਅਤੇ ਕਿਹਾ ਕਿ ਹਿੰਦੂ ਧਰਮ ਇੱਕ ਨਕਾਰਾ ਪੈਂਤੜਾ ਹੈ ਜੋ ਭਾਰਤ ਅਤੇ ਸਮੁੱਚੀ ਧਰਤੀ ਲਈ
ਹਾਨੀਕਾਰਕ ਹੈ। ਰਾਮ, ਕ੍ਰਿਸ਼ਨ ਅਤੇ ਅਨੇਕ ਹੋਰ ਦੇਵਤਿਆਂ ਦੇ ਨਾਂ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ
ਸਭ ਕੁੱਝ ਝੂਠ `ਤੇ ਅਡੰਬਰ ਹੈ। ਬੜੀ ਹੈਰਾਨੀ ਹੁੰਦੀ ਹੈ ਕਿ ਆਰ. ਐੱਸ. ਐੱਸ. ਅਤੇ ਹਿੰਦੂ ਧਰਮ ਦਾ
ਏਨਾ ਕੱਟੜ ਵਿਰੋਧੀ ਜੋ ਉਨ੍ਹਾਂ ਦੀ ਵੱਡੀ ਭੰਡੀ ਕਰਦਾ ਹੈ, ਮੋਦੀਕੇ ਉਸਦੀ ਪੂਜਾ ਕਰ ਰਹੇ ਹਨ। ਇਹ
ਖੇਡ ਹੈ ਕੇਵਲ ਵੋਟਾਂ ਦੀ, ਨਾ ਕਿ ਵਿਸ਼ਵਾਸਾਂ ਦੀ।
ਪੰਜਾਬ ਅੰਦਰ ਬਾਦਲਾਂ ਦੀ ਖੇਡ ਕੇਵਲ ਧੰਨ ਪ੍ਰਾਪਤ ਕਰਨਾ ਅਤੇ ਉਸ ਲਈ ਰਾਜਨੀਤਿਕ ਗੱਦੀਆਂ ਹਾਸਲ
ਕਰਨੀਆਂ ਇੱਕ ਬੁਨਿਆਦੀ ਪੈਂਤੜਾ ਸੀ ਅਤੇ ਹੈ ਜੋ ਅੱਜ ਤਾਈਂ ਚੱਲ ਰਿਹਾ ਹੈ। ਇਹ ਲੋਕ ਅਸਲ ਵਿੱਚ
ਕਿਸੇ ਧਰਮ ਇਮਾਨ ਦੇ ਧਾਰਨੀ ਨਹੀਂ, ਭਾਵੇਂ ਸ਼ਕਲਾਂ ਪੱਖੋਂ ਸਿੱਖ ਅਖਵਾਉਂਦੇ ਹਨ। ਇਸ ਪੂਰੇ ਪਰਿਵਾਰ
ਨੇ ਅਰੰਭ ਵਿੱਚ ਹੀ ਸਰਸੇ ਵਾਲੇ ਸਾਧ ਰਾਮ ਰਹੀਮ ਅਤੇ ਸਾਰੇ ਪੰਜਾਬ ਵਿੱਚ ਖਿੱਲਰੇ ਹੋਏ ਸਾਧਾਂ ਦੇ
ਡੇਰਿਆਂ ਦੀ ਪੂਜਾ ਦਾ ਅਮਲ ਜਾਰੀ ਰੱਖਿਆ। ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਦਾ ਚੋਲਾ ਪੁਆ ਕੇ
ਅਜੀਤ ਦੇ ਐਡੀਟਰ ਦਾ ਸਾਥ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ ਅੱਗੇ ਆਪਣੀ ਇੱਕ ਵੱਖਰੀ ਧਾਰਮਿਕ ਸੰਸਥਾ
ਚਾਲੂ ਕਰਨ ਦਾ ਅਡੰਬਰ ਰਚਿਆ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਬੇਟੇ ਸੁਖਬੀਰ ਬਾਦਲ ਨੂੰ
ਹੋਮ ਮਨਿਸਟਰ ਬਣਾ ਕੇ ਪੁਲੀਸ ਦਾ ਏਡਾ ਵੱਡਾ ਤਾਣਾ ਤਣ ਦਿੱਤਾ ਕਿ ਨਿਮਾਣੇ, ਨਿਤਾਣੇ ਪੰਜਾਬੀਆਂ ਨੂੰ
ਹਉਕਾ ਭਰਨਾ ਵੀ ਔਖਾ ਹੋ ਗਿਆ। ਲੁਟੇਰਿਆਂ ਦੀਆਂ ਧਾੜਾਂ ਸਿਰਜ ਕੇ ਨਸ਼ਿਆਂ ਰਾਹੀਂ ਨਾਨਕ ਦੀ ਸਾਰੀ
ਧਰਤੀ ਪਲੀਤ ਕਰ ਦਿੱਤੀ। ਏਸੇ ਲੜੀ ਅਧੀਨ ਛੋਟੇ ਬਾਦਲ `ਤੇ ਮਜੀਠੀਆ ਸਾਲ਼ੇ-ਭਣੋਈਏ ਨੇ ਸਮੱਗਲਰਾਂ
ਅਧੀਨ ਸਾਰੀਆਂ ਸਰਹੱਦਾਂ ਚਾਲੂ ਰੱਖੀਆਂ, ਜਿਨ੍ਹਾਂ ਦਾ ਆਸਰਾ ਲੈ ਕੇ ਪਾਕਿਸਤਾਨ ਤੋਂ ਕਥਿਤ ਅੱਤਵਾਦੀ
ਅੱਜਕਲ ਵੱਡੇ ਹਮਲੇ ਕਰ ਰਹੇ ਹਨ। ਆਪਣੀ ਜਾਣਕਾਰੀ ਅਨੁਸਾਰ ਅਸੀਂ ਕਹਿ ਸਕਦੇ ਹਾਂ ਕਿ ਕੇਂਦਰ ਦੀ
ਮੋਦੀ ਸਰਕਾਰ ਦਾ ਇਨ੍ਹਾਂ ਨਸ਼ਿਆਂ ਪੱਤਿਆਂ `ਤੇ ਲੁੱਟ ਖਸੁੱਟ ਵਿੱਚ ਕੋਈ ਹੱਥ ਨਹੀਂ। ਪਰ ਇਹ ਕਹਿਣਾ
ਔਖਾ ਹੈ ਕਿ ਪੰਜਾਬ ਦੀ ਭਾਜਪਾਈ ਲੀਡਰਸ਼ਿਪ ਇਸ ਵਿੱਚ ਹਿੱਸੇਦਾਰ ਨਹੀਂ। ਕੱਲ੍ਹ ਆਪਣੇ ਪਠਾਨਕੋਟ ਦੌਰੇ
ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਬਾਦਲਾਂ ਬਾਪ-ਬੇਟੇ ਤੋਂ ਜੋ ਦੂਰੀ ਰੱਖੀ ਹੈ, ਉਹ ਚੰਗੀ ਪਹੁੰਚ ਸੀ।
ਕੀ ਇਹ ਆਸ ਰੱਖੀਏ ਕਿ ਇਹ ਦੂਰੀ ਤੋੜ ਵਿਛੋੜੇ ਤੱਕ ਪੁੱਜੇਗੀ? ਕਿਉਂਕਿ ਇਸ ਵਿੱਚ `ਤੇ ਕੋਈ ਸ਼ੱਕ
ਨਹੀਂ ਕਿ ਪੰਜਾਬ ਦੀ ਨਸ਼ਾ ਸਮੱਗਲਿੰਗ ਹਾਕਮ ਸ਼ਕਤੀਆਂ ਦੇ ਬਲਬੂਤੇ `ਤੇ ਹੀ ਚੱਲਦੀ ਰਹੀ ਹੈ। ਪੰਜਾਬ
ਦੇ ਛੋਟੇ ਜਿਹੇ ਪ੍ਰਾਂਤ ਲਈ ਸੁਖਬੀਰ ਬਾਦਲ ਦੀ ਰੱਖਿਆ ਖਾਤਰ ਪੁਲਸ ਦੀ ਨਫਰੀ ਇਸ ਪ੍ਰਕਾਰ ਹੈ:-
5 ਡੀ. ਜੀ. ਪੀ. , 13 ਏ ਡੀ ਜੀ ਪੀ, 42 ਆਈ ਜੀ, 14 ਡੀ ਆਈ ਜੀ, 260 ਐੱਸ ਪੀ, 650 ਦੇ ਕਰੀਬ ਡੀ
ਐੱਸ ਪੀ। ਆਪਣੀਆਂ ਸਿੱਖ ਵਿਰੋਧੀ ਕਾਰਵਾਈਆਂ ਵਿੱਚ ਬਾਦਲਾਂ `ਤੇ ਅਮਰਿੰਦਰਾਂ ਭਾਵ (ਕਾਂਗਰਸੀਆਂ)
ਆਦਿ ਨੇ ਪੰਜਾਬ ਵਿੱਚ ਆਪ ਫੌਜ ਸੱਦ ਕੇ ਸਿੱਖਾਂ ਦਾ ਜੋ ਨੁਕਸਾਨ ਕੀਤਾ ਉਸਦੇ ਸਰਕਾਰੀ ਲਿਖਤਾਂ ਵਿੱਚ
ਸਬੂਤ ਮੌਜੂਦ ਨੇ। ਬੇਸ਼ਰਮੀ ਦੀ ਗੱਲ ਇਹ ਹੈ ਕਿ ਭਾਰਤ ਦੀਆਂ ਕਈ ਨਿੱਕੀਆਂ `ਤੇ ਲਗਭਗ ਸਾਰੀਆਂ
ਵੱਡੀਆਂ ਅਦਾਲਤਾਂ ਜਹਾਂਗੀਰ, ਔਰੰਗਜ਼ੇਬ ਅਤੇ ਵਜ਼ੀਦੇ ਦੇ ਮੌਲਵੀਆਂ ਦੇ ਸੁਭਾਅ ਵਰਗੀਆਂ ਹਨ। ਜਿਸਨੂੰ
ਜਿਸ ਤਰ੍ਹਾਂ ਦੀ ਮਰਜ਼ੀ ਸਜ਼ਾ ਦੇਣ। ਜੀਹਦੀ ਮਰਜ਼ੀ ਫਰਿਆਦ ਸੁਣਨ ਜਾਂ ਨਾ ਸੁਣਨ। ਜਿੱਦਾਂ ਦੇ ਮਰਜ਼ੀ
ਸਟੇਅ ਆਰਡਰ ਦੇਈ ਜਾਣ ਤਾਂ ਜੋ ਪਾਪੀਆਂ ਨੂੰ ਰਾਹਤ ਮਿਲਦੀ ਰਹੇ। ਨਾਲ ਦੀ ਨਾਲ ਹਰ ਪਾਸੇ ਇਹ ਚਰਚਾ
ਚੱਲਦੀ ਰਹੇ ਕਿ ਇਹ ਅਦਾਲਤਾਂ ‘ਮਾਣਯੋਗ’ ਹਨ।
10/01/16)
ਅਕੇਸ਼ ਕੁਮਾਰ
ਮਨੁੱਖ
ਰੋਲ ਰਿਹਾ ਹੈ ਕੁਦਰਤੀ ਨੇਮਤਾਂ ਨੂੰ
ਮਨੁੱਖ ਵਲੋਂ ਵੱਧ ਰਹੇ ਮਸ਼ੀਨੀਕਰਣ ਤੇ ਰੁੱਖਾਂ ਦੀ ਕਟਾਈ ਨਾਲ ਵਾਤਾਵਰਣ ਤੇ ਪੈ ਰਿਹਾ ਹੈ ਮਾੜਾ ਅਸਰ
ਦਿੱਲੀ ਵਿੱਚ ਪੇਦੁਸ਼ਨ ਦੇ ਵਾਧੇ ਨੇ ਸਰਕਾਰ ਨੂੰ ਚਿੰਤਾਂ ਵਿੱਚ ਪਾਇਆ
ਮਨੁੱਖ ਨੂੰ ਕੁਦਰਤੀ ਨੇ ਕਈ ਅਨਮੋਲ ਨੇਮਤਾਂ ਬਖਸ਼ੀਆਂ ਹਨ ਜਿਵੇਂ ਕਿ ਹਵਾ, ਪਾਣੀ, ਅਕਾਸ਼, ਮਿੱਟੀ
ਆਦਿ। ਪਰ ਸਦੀਆਂ ਤੋਂ ਇਨਸਾਨ ਨੇ ਜਿਉਂ ਜਿਉਂ ਤਰੱਕੀ ਕੀਤੀ ਹੈ ਅਤੇ ਕੁਦਰਤ ਦੇ ਨਾਲ ਖਿਲਵਾੜ ਕੀਤਾ
ਹੈ ਤਾਂ ਉਸ ਦੇ ਨਤੀਜੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਕੁਦਰਤੀ ਨੇਮਤਾਂ ਨਾਲ ਅੱਜ ਦਾ ਇਨਸਾਨ
ਖਿਲਵਾੜ ਕਰ ਰਿਹਾ ਹੈ। ਉਹ ਕੁਦਰਤੀ ਨੇਮਤਾਂ ਦਾ ਮੁੱਲ ਭੁੱਲਦਾ ਜਾ ਰਿਹਾ ਹੈ ਅਤੇ ਰੱਬ ਦੀ ਦੂਆ
ਵਾਂਗ ਪਵਿੱਤਰ ਤੇ ਜੀਵਨਦਾਈ ਇਹਨਾਂ ਨੇਮਤਾਂ ਨੂੰ ਰੋਲਣ ਵਿੱਚ ਮਨੁੱਖ ਨੇ ਕੋਈ ਕੋਰ ਕਸਰ ਬਾਕੀ ਨਾ
ਰਹਿਣ ਦਿੱਤੀ। ਮਨੁੱਖ ਦੀ ਅੰਨ੍ਹੇਵਾਹ ਤਰੱਕੀ ਦੀ ਦੌੜ ਕਾਰਣ ਅੱਜ ਮਨੁੱਖ ਹਵਾ, ਪਾਣੀ ਤੇ ਅਕਾਸ਼ ਨੂੰ
ਗੰਦਲਾ ਕਰਦਾ ਜਾ ਰਿਹਾ ਹੈ। ਕੀ ਹਵਾ ਕੀ ਪਾਣੀ ਤੇ ਕੀ ਮਿੱਟੀ ਅਤੇ ਕੀ ਅਕਾਸ਼ ਮਨੁੱਖ ਨੇ ਹਰ ਨੇਮਤ
ਨੂੰ ਗੰਦਲਾ ਕਰ ਦਿੱਤਾ ਹੈ। ਇਸ ਪ੍ਰਦੂਸ਼ਨ ਦਾ ਸਿੱਧਾ ਅਸਰ ਹੁਣ ਰੋਜਮਰ੍ਹਾ ਦੀ ਜਿੰਦਗੀ ਵਿੱਚ ਦੇਖਣ
ਨੂੰ ਮਿਲਣ ਲੱਗ ਪਿਆ ਹੈ ਅਤੇ ਅੱਜ ਦੇ ਮਨੁੱਖ ਦੀ 80 ਫਿਸਦੀ ਬਿਮਾਰੀਆਂ ਦਾ ਕਾਰਣ ਇਹਨਾਂ ਨੇਮਤਾਂ
ਵਿੱਚ ਵੱਧ ਰਿਹਾ ਪ੍ਰਦੂਸ਼ਨ ਹੈ। ਮਨੁੱਖ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੋਈ ਠੋਸ ਉਪਰਾਲਾ ਨਹੀਂ
ਕੀਤਾ ਜਾ ਰਿਹਾ ਹੈ ਉਲਟਾ ਇਸ ਵਾਤਾਵਰਨ ਦਾ ਦੋਹਨ ਹੱਦ ਤੋਂ ਵੱਧ ਕੀਤਾ ਜਾ ਰਿਹਾ ਹੈ। ਲਗਾਤਾਰ ਹੋ
ਰਹੀ ਰਸਾਇਨਿਕ ਖਾਦਾਂ ਦੀ ਵਰਤੋਂ ਕਾਰਨ ਹਵਾ, ਪਾਣੀ ਅਤੇ ਮਿੱਟੀ ਦੇ ਜੀਵਨਦਾਈ ਗੁਣਾ ਤੇ ਭਿਆਨਕ ਅਸਰ
ਪਿਆ ਹੈ। ਜਿਸ ਕਾਰਨ ਖਾਨ ਪੀਣ ਦੀਆਂ ਵਸਤੂਆਂ ਸੇਹਤ ਨੂੰ ਫਾਇਦੇ ਦੀ ਬਜਾਏ ਨੁਕਸਾਨ ਕਰ ਰਹੀਆਂ ਹਨ।
ਇਹਨਾਂ ਨੁਕਸਾਨਾਂ ਨੂੰ ਦੇਖਦੇ ਹੋਏ ਹੀ ਅੱਜ ਫਿਰ ਕੁਦਰਤੀ ਖੇਤੀ ਦੀ ਅਵਾਜ਼ ਉਠ ਰਹੀ ਹੈ ਅਤੇ ਕਈ
ਜਗ੍ਹਾਂ ਮੂੜ ਕੁਦਰਤੀ ਤਰੀਕਿਆਂ ਨਾਲ ਖੇਤੀ ਕੀਤੀ ਵੀ ਜਾ ਰਹੀ ਹੈ।
ਮਨੁੱਖ ਵਲੋਂ ਵਧਦੇ ਮਸ਼ੀਨੀਕਰਣ ਨਾਲ ਵਾਤਾਵਰਣ ਤੇ ਕਾਫ਼ੀ ਮਾੜਾ ਅਸਰ ਪਿਆ ਹੈ। ਸਭ ਤੋਂ ਵੱਧ ਅਸਰ
ਸੜਕਾਂ ਤੇ ਵੱਧ ਰਹੇ ਟ੍ਰੈਫਿਕ ਨੇ ਪਾਇਆ ਹੈ। ਵੱਧਦੇ ਟ੍ਰੈਫਿਕ ਨਾਲ ਨਾ ਸਿਰਫ ਹਵਾ ਵਿੱਚ ਜਹਰੀਲੀਆਂ
ਗੈਸਾਂ ਦਾ ਵਾਧਾ ਹੋਇਆ ਹੈ ਸਗੋਂ ਵਾਤਾਵਰਣ ਵਿੱਚ ਸ਼ੋਰ ਦਾ ਵੀ ਵਾਧਾ ਹੋਇਆ ਹੈ। ਨਵੇਂ ਨਵੇਂ ਮਾਡਲਾਂ
ਦੇ ਨਿਤ ਨਵੇਂ ਵਾਹਨ ਬਜਾਰ ਵਿੱਚ ਆਉਣ ਨਾਲ ਲੋਕਾਂ ਵਿੱਚ ਵੀ ਇਹਨਾਂ ਨੂੰ ਖਰੀਦਣ ਦੀ ਹੋੜ ਲੱਗੀ
ਰਹਿੰਦੀ ਹੈ। ਅੱਗੇ ਇੱਕ ਘਰ ਵਿੱਚ ਇੱਕ ਜਾਂ ਦੋ ਵਾਹਨ ਹੁੰਦੇ ਸਨ ਪਰ ਹੁਣ ਹਰ ਜੀਅ ਦਾ ਆਪਣਾ ਵਖਰਾ
ਵਾਹਨ ਹੈ। ਨਿੱਕ ਨਿੱਕੇ ਨਿਆਣੇ ਵੀ ਸਾਈਕਲ ਤੇ ਜਾਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ। ਜਿਸ ਨਾਲ
ਸੜਕਾਂ ਤੇ ਟ੍ਰੈਫਿਕ ਦੀ ਖੇਚਲ ਲੋੜ ਨਾਲੋਂ ਕੀਤੇ ਵਧੇਰੇ ਵੱਧ ਗਈ ਹੈ। ਇਹਨਾਂ ਵਾਹਨਾਂ ਚੋਂ ਨਿਕਲਦਾ
ਜਹਰੀਲਾ ਧੂੰਆ ਪੀ ਪੀ ਕੇ ਮਨੁੱਖ ਨੇ ਆਪਣੇ ਆਪਣੇ ਆਪ ਨੂੰ ਸੌ ਸੌ ਬਿਮਾਰੀਆਂ ਲਾ ਲਈਆਂ ਹਨ। ਜਿਹਨਾਂ
ਵਿੱਚ ਚਮੜੀ ਤੇ ਸਾਹ ਦੀ ਬਿਮਾਰੀ ਸਭ ਤੋਂ ਜਿਆਦਾ ਹੈ। ਕੁੱਝ ਲੋਕ ਆਪਣੇ ਵਾਹਨ ਦੀ ਸਰਵਿਸ ਵੀ ਵੇਲੇ
ਸਿਰ ਨਹੀਂ ਕਰਵਾਉਂਦੇ ਤਾਂ ਇਹਨਾਂ ਵਿੱਚੋਂ ਜਹਰੀਲੇ ਧੂੰਅੇ ਦੀ ਮਾਤਰਾ ਕਈ ਗੁਣਾ ਵੱਧ ਜਾਂਦੀ ਹੈ
ਅਤੇ ਇਹ ਜਹਰੀਲਾ ਧੂੰਆ ਵਾਤਾਵਰਨ ਨੂੰ ਹੋਰ ਜਹਰੀਲਾ ਬਣਾ ਦਿੰਦਾ ਹੈ। ਇਸੇ ਤਰ੍ਹਾਂ ਫੈਕਟਰੀਆਂ ਦੀਆਂ
ਚਿਮਨੀਆਂ ਚੋਂ ਨਿਕਲਦਾ ਜਹਰੀਲਾ ਧੂੰਆਂ ਇਸ ਪ੍ਰਦੂਸ਼ਨ ਵਿੱਚ ਹੋਰ ਵਾਧਾ ਕਰਦਾ ਹੈ। ਰਹੀ ਸਹੀ ਕਸਰ
ਕਿਸਾਨ ਪਰਾਲੀ ਸਾੜ ਕੇ ਪੂਰੀ ਕਰ ਦਿੰਦੇ ਹਨ। ਹਵਾ ਵਿੱਚ ਫੈਲਿਆ ਹੋਇਆ ਪੇਦੂਸ਼ਨ ਅੱਖਾਂ ਅਤੇ ਗਲੇ
ਦੀਆਂ ਕਈ ਬਿਮਾਰੀਆਂ ਦਾ ਕਾਰਣ ਬਣਦਾ ਹੈ ਅਤੇ ਪਾਣੀ ਅਤੇ ਹਵਾ ਦੇ ਪ੍ਰਦੂਸ਼ਨ ਕਾਰਣ ਹੋਰ ਕਈ
ਬਿਮਾਰੀਆਂ ਜਨਮ ਲੈਂਦੀਆਂ ਹਨ। ਸਾਫ ਹਵਾ ਅਤੇ ਪਾਣੀ ਨਾ ਹੋਣ ਕਾਰਨ ਖਾਣ ਪੀਣ ਦੀ ਚੀਜ਼ਾਂ ਵਿੱਚ
ਜਹਰੀਲੇ ਤੱਤਾਂ ਦੀ ਮਿਲਾਵਟ ਆਪਣੇ ਆਪ ਧਰਤੀ ਅਤੇ ਹਵਾ ਤੋਂ ਹੋ ਜਾਂਦੀ ਹੈ ਅਤੇ ਇਹੀ ਹਾਨੀਕਾਰਕ
ਪਦਾਰਥ ਸ਼ਰੀਰ ਵਿੱਚ ਜਾ ਕੇ ਹੋਰ ਬਿਮਾਰੀਆ ਨੂੰ ਜਨਮ ਦਿੰਦੇ ਹਨ। ਅੱਜ ਦਿੱਲੀ ਵਿੱਚ ਪੇਦੁਸ਼ਨ ਦਾ ਸਤਰ
ਕਾਫੀ ਜਿਆਦਾ ਹੋਣ ਤੋਂ ਬਾਅਦ ਸਰਕਾਰ ਦੀ ਨੀਂਦ ਖੁੱਲੀ ਅਤੇ ਕਈ ਨਿਯਮ ਬਣਾਏ ਪਰ ਉਸ ਦਾ ਫਾਇਦਾ ਆਮ
ਲੋਕਾ ਨੂੰ ਨਹੀ ਹੋ ਰਿਹਾ। ਜਦੋਕਿ ਸਰਕਾਰ ਨੂੰ ਪਹਿਲਾ ਹੀ ਪੇਦੁਸ਼ਨ ਨੂੰ ਧਿਆਨ ਵਿੱਚ ਰੱਖ ਕੇ ਸਹੀ
ਫੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਤਕਲੀਫ ਵੀ ਨਾ ਹੋਵੇ ਅਤੇ ਪੇਦੁਸ਼ਨ ਦਾ ਸਤਰ ਵੀ ਨਾ
ਵਧੇ।
ਜਿਦਗੀ ਜੀਣ ਲਈ ਸਾਫ ਹਵਾ ਅਤੇ ਸਾਫ ਪਾਣੀ ਸਭ ਤੋਂ ਜਰੂਰੀ ਹੁੰਦਾ ਹੈ ਪਰ ਅੱਜ ਕੁਦਰਤ ਦੇ ਦੋਣੇ
ਅਨਮੋਲ ਰਤਨ ਗੰਦਲੇ ਹੋ ਗਏ ਹਨ। ਇਹ ਅਨਮੋਲ ਰਤਨ ਕੁਦਰਤ ਨੇ ਗੰਦਲੇ ਨਹੀਂ ਕੀਤੇ ਸਗੋ ਮਨੁੱਖ ਦੀ
ਲਾਲਸਾ ਨੇ ਇਹ ਸਭ ਕੁੱਝ ਗੰਦਲਾ ਕਰ ਦਿੱਤਾ ਹੈ।
ਸਰਕਾਰ ਵੱਲੋਂ ਲੋਕਾਂ ਨੂੰ ਸਾਫ ਪਾਣੀ ਦੇਣ ਦੇ ਬੇਸ਼ਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ
ਕਰੋੜਾਂ ਅਰਬਾਂ ਰੁਪਏ ਦਾ ਬਜਟ ਵੀ ਸਾਫ ਪਾਣੀ ਅਤੇ ਵਾਤਾਵਰਨ ਬਚਾਉਣ ਲਈ ਰਖਿਆ ਜਾਂਦਾ ਹੈ ਪਰ
ਜਿਆਦਾਤਰ ਉਪਰਾਲੇ ਸਰਕਾਰ ਦੇ ਉਪਰਲੇ ਪੱਧਰ ਤੋਂ ਥੱਲੇ ਤੱਕ ਪਹੁੰਚਦੇ ਪਹੁੰਚਦੇ ਕਾਗਜਾਂ ਤੱਕ ਹੀ
ਸਿਮਟ ਕੇ ਰਹਿ ਜਾਂਦੇ ਹਨ।
ਨਦੀਆਂ ਜਾ ਤਲਾਬ ਜੋ ਇਨਸਾਨ ਨੂੰ ਜਿੰਦਗੀ ਦਿੰਦੇ ਹਨ, ਇਨਸਾਨ ਉਹਨਾਂ ਨੂੰ ਤਬਾਹ ਕਰਨ ਦੀ ਹੱਦ ਤੱਕ
ਪਹੁੰਚ ਗਿਆ ਹੈ। ਨਦੀਆਂ ਜੋਕਿ ਇਨਸਾਨ ਨੂੰ ਜੀਵਨ ਦਿੰਦੀਆਂ ਹਨ, ਇੰਨਸਾਨ ਉਹਨਾਂ ਵਿੱਚ ਫੈਕਟਰੀਆਂ
ਦੀ ਜਹਰੀਲੀ ਗੰਦਗੀ, ਘਰੇਲੂ ਗੰਦਗੀ ਤੇ ਹੋਰ ਕਈ ਤਰ੍ਹਾਂ ਦੀ ਗੰਦਗੀ ਬਹਾ ਕੇ ਨਦੀਆਂ ਦੇ ਪਾਣੀ ਨੂੰ
ਪ੍ਰਦੂਸ਼ਿਤ ਕਰਦਾ ਹੈ ਅਤੇ ਨਦੀਆਂ ਵਿੱਚ ਪਲ ਰਹੇ ਜਾਨਵਰਾਂ ਦੇ ਜੀਵਨ ਨਾਲ ਵੀ ਖਿਲਵਾੜ ਕਰਦਾ ਹੈ।
ਸਰਕਾਰ ਵੱਲੋਂ ਬੇਸ਼ਕ ਫੈਕਟਰੀਆਂ ਲਈ ਜਹਰੀਲਾ ਪਾਣੀ ਨਦੀਆਂ ਵਿੱਚ ਸੁੱਟਣ ਦੀ ਮਨਾਹੀ ਹੈ ਪਰ ਲਾਲ
ਫੀਤਾਸ਼ਾਹੀ ਕਾਰਨ ਹਰ ਜਗਹਾ ਜਹਰੀਲਾ ਪਾਣੀ ਨਦੀਆਂ ਵਿੱਚ ਪਾ ਦਿੱਤਾ ਜਾਂਦਾ ਹੈ।
ਆਮ ਲੋਕਾਂ ਨੂੰ ਪਹਿਲਾਂ ਤਾਂ ਪਾਣੀ ਮਿਲਦਾ ਹੀ ਬਹੁਤ ਹੀ ਘੱਟ ਹੈ ਅਤੇ ਜੱਦ ਪਾਣੀ ਮਿਲਦਾ ਹੈ ਉਹ
ਪੂਰੀ ਤਰ੍ਹਾ ਸ਼ੁਧ ਨਹੀ ਹੁੰਦਾ। ਇਸ ਲਈ ਆਮ ਲੋਕਾਂ ਨੂੰ ਜੋ ਪਾਣੀ ਮਿਲ ਜਾਵੇ ਉਹੋ ਪੀ ਲੈਦੇ ਹਨ ਜਿਸ
ਨਾਲ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਮਾਲਵਾ
ਇਲਾਕੇ ਵਿੱਚ ਵੱਧ ਰਹੀ ਦੰਦਾ ਦੀ ਬਿਮਾਰੀ ਹੈ। ਇਸ ਂਿੲਲਾਕੇ ਦੇ ਪਾਣੀ ਵਿੱਚ ਸ਼ੋਰੇ ਦੀ ਮਾਤਰਾ
ਜਿਆਦਾ ਹੋਣ ਕਾਰਣ ਨਿੱਕੇ ਨਿੱਕੇ ਬੱਚੇ ਵੀ ਦੰਦਾ ਅਤੇ ਹੱਡੀਆਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ
ਹਨ। ਇਹ ਸ਼ੋਰਾ ਹੀ ਹੈ ਜੋ ਹੱਡੀਆਂ ਨੂੰ ਵੀ ਕਮਜੋਰ ਬਣਾ ਰਿਹਾ ਹੈ।
ਧਰਤੀ ਜੋਕਿ ਸਾਡੀ ਮਾਂ ਸਮਾਨ ਹੈ ਇਸਨੂੰ ਵੀ ਪ੍ਰਦੂਸ਼ਤ ਕਰਣ ਵਿੱਚ ਮਨੁੱਖ ਨੇ ਕੋਈ ਕਸਰ ਨਹੀਂ ਛੱਡੀ।
ਸਭ ਤੋਂ ਪਹਿਲਾਂ ਤਾਂ ਅੰਧਾ ਧੁੰਧ ਪਾਣੀ ਦੇ ਦੋਹਣ ਨਾਲ ਜਮੀਨ ਵਿੱਚ ਪਾਣੀ ਦਾ ਪੱਧਰ ਬਹੁਤ ਹੇਂਠਾ
ਚਲਾ ਗਿਆ ਹੈ ਜਿਸ ਨਾਲ ਇਸਦੀ ਉਪਜਾਉ ਸ਼ਕਤੀ ਘਟੀ ਹੈ। ਮੁਨੱਖ ਨੇ ਧਰਤੀ ਦੇ ਦਰਖਤ ਕੱਟ ਕੇ ਜਗ੍ਹਾ
ਜਗ੍ਹਾ ਤੇ ਪਦੂਸ਼ਨ ਵਿੱਚ ਵਾਧਾ ਕੀਤਾ ਹੈ। ਇੱਕ ਦਰਖਤ ਹੀ ਹਨ ਜੋ ਸਭ ਨੂੰ ਸਾਫ ਹਵਾ ਦਿੰਦੇ ਹਨ ਤੇ
ਨਾਲ ਹੀ ਧਰਤੀ ਦੇ ਕਟਾਅ ਨੂੰ ਵੀ ਰੋਕਦੇ ਹਨ। ਪੇੜਾਂ ਦੀ ਲਗਾਤਾਰ ਕਟਾਈ ਨਾਲ ਵੀ ਮਿੱਟੀ ਦੀ ਉਪਜਾਉ
ਤਹਿ ਮੀਂਹ ਦੇ ਪਾਣੀ ਵਿੱਚ ਰੁੜ ਜਾਂਦੀ ਹੈ। ਪਰ ਇਨਸਾਨ ਨੇ ਉਹਨਾਂ ਦਾ ਘਾਣ ਕਰਨ ਵਿੱਚ ਵੀ ਕੋਈ ਕਮੀ
ਨਹੀ ਛੱਡੀ। ਰਹੀ ਸਹੀ ਕਸਰ ਲੋਕਾਂ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਕੀਤੀ ਜਾਂਦੀ ਅੰਨੀ ਵਰਤੋਂ ਵੀ
ਧਰਤੀ ਦੇ ਪਦੂਸ਼ਨ ਲਈ ਕਾਫੀ ਹੱਦ ਤੱਕ ਜੁੰਮੇਵਾਰ ਹੈ।
ਮਨੂੱਖ ਜਿਸਨੂੰ ਆਪਣੀ ਤਰੱਕੀ ਸਮਝ ਰਿਹਾ ਹੈ ਹਕੀਕਤ ਵਿੱਚ ਉਹ ਉਸਨੂੰ ਉਸਦੀ ਕੁਦਰਤ ਅਤੇ ਸਿਹਤ
ਦੋਹਾਂ ਤੋਂ ਹੀ ਦੂਰ ਕਰ ਰਹੀ ਹੈ। ਜੇਕਰ ਮਨੁੱਖ ਆਪਣੇ ਵਾਤਾਵਰਣ ਨੂੰ ਇੰਝ ਹੀ ਦੂਸ਼ਤ ਕਰਦਾ ਰਿਹਾ
ਤਾਂ ਉਹ ਦਿਨ ਦੂਰ ਨਹੀਂ ਜਦੋਂ ਪ੍ਰਦੂਸ਼ਨ ਦੀ ਮਾਰੀ ਮਨੂੱਖੀ ਦੇਹ ਬਿਮਾਰੀਆਂ ਦਾ ਘਰ ਬਣ ਜਾਵੇਗੀ।
ਅਕੇਸ਼ ਕੁਮਾਰ
ਗਲੀ ਨੰ. 2, ਗੁਰੂ ਨਾਨਕ ਨਗਰ
ਬਰਨਾਲਾ
9888031426
‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਲਈ ਸੰਪਾਦਕ
ਵਲੋਂ ਕੁੱਝ ਅਹਿਮ ਜਾਣਕਾਰੀ
ਤੁਹਾਡੀ ਸਹੂਲਤ ਨੂੰ ਮੁੱਖ ਰੱਖ ਕੇ
ਅੱਜ 3 ਜਨਵਰੀ 2016 ਨੂੰ ਤੁਹਾਡੇ ਵਿਚਾਰਾਂ ਲਈ ਦੋ ਹੋਰ ਮੰਚ/ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ।
ਜਿੱਥੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਵਿਚਾਰ ਖੁੱਲ ਕੇ ਪ੍ਰਗਟ ਕਰ ਸਕਦੇ ਹੋ। ਇਹਨਾ ਵਿਚੋਂ ਇੱਕ
ਹੈ ਤੁਹਾਡਾ ਆਪਣਾ ਪੰਨਾ। ਇਸ ਦਾ ਲਿੰਕ ਅਸੀਂ ‘ਸਿੱਖ ਮਾਰਗ’ ਦੇ ਮੁੱਖ ਪੰਨੇ ਤੇ ਪਾ ਰਹੇ ਹਾਂ। ਇਸ
ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ। ਆਪਣੀ ਕੋਈ ਕਵਿਤਾ, ਲੇਖ,
ਕਹਾਣੀ, ਪ੍ਰੈੱਸ ਨੋਟ, ਕੋਈ ਖ਼ਬਰ ਅਤੇ ਯੂ-ਟਿਊਬ ਦੇ ਵੀਡੀਓ ਵੀ ਪਾ ਸਕਦੇ ਹੋ। ਆਉਣ ਵਾਲੇ ਸਮੇਂ
ਵਿੱਚ ਫੋਟੋਆਂ ਵੀ ਪਾਈਆਂ ਜਾ ਸਕਦੀਆਂ ਹਨ ਪਰ ਹਾਲੇ ਕੁੱਝ ਸਮੱਸਿਆ ਹੈ ਇਸ ਲਈ ਇਹ ਔਫਸ਼ਨ ਡਿਸਏਬਲ
ਕੀਤਾ ਹੋਇਆ ਹੈ। ਇਸ ਪੰਨੇ ਤੇ ‘ਸਿੱਖ ਮਾਰਗ’ ਦੀਆਂ ਸਾਰੀਆਂ ਸ਼ਰਤਾਂ ਲਾਗੂ ਨਹੀਂ ਹੋਣਗੀਆਂ ਅਤੇ ਨਾ
ਹੀ ਇੱਥੇ ‘ਸਿੱਖ ਮਾਰਗ’ ਦੇ ਪਾਠਕਾਂ, ਲੇਖਕਾਂ ਅਤੇ ਸੰਪਾਦਕ ਨੂੰ ਕੋਈ ਸਵਾਲ ਪੁੱਛੇ ਜਾ ਸਕਦੇ ਹਨ।
ਹਾਂ, ਆਪਸੀ ਸਹਿਮਤੀ ਨਾਲ ਜੇ ਕਰ ਕੋਈ ਵਿਆਕਤੀ ਵਿਚਾਰ ਕਰਨਾ ਚਾਹੁੰਣ ਤਾਂ ਕਰ ਸਕਦੇ ਹਨ। ਇਹ ਪੰਨਾ
ਹਰ ਇੱਕ ਲਈ ਖੁੱਲਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ। ਕਿਸੇ ਵੀ
ਚੀਜ਼ ਨੁੰ ਵਰਤਣ ਲਈ ਕੁੱਝ ਨਿਯਮ ਹੁੰਦੇ ਹਨ। ਕਈ ਟਰਮ ਅਤੇ ਕੰਡੀਸ਼ਨ ਹੁੰਦੇ ਹਨ। ਉਹ ਇੱਥੇ ਵੀ ਲਾਗੂ
ਹਨ। ਜਿਵੇਂ ਕਿ ਕਿਸੇ ਨੂੰ ਧਮਕੀਆਂ ਦੇਣੀਆਂ, ਨਫਰਤ ਫੈਲਾਉਣੀ, ਜਾਣ ਬੁੱਝ ਕੇ ਕਿਸੇ ਨੂੰ ਬਦਨਾਮ
ਕਰਨਾ, ਕੋਈ ਐਸੀ ਲਿਖਤ ਜਾਂ ਵੀਡੀਓ ਪਉਣੀ ਜਿਹੜੀ ਕਿ ਕਿਸੇ ਕਾਨੂੰਨ ਜਾਂ ਕਾਪੀ ਰਾਈਟਸ ਦੀ ਉਲੰਘਣਾ
ਕਰਦੀ ਹੋਵੇ।
ਤੁਹਾਡੇ ਵਿਚਾਰਾਂ ਲਈ ਦੂਸਰੀ ਸਹੂਲਤ/ਮੰਚ/ਪ੍ਰੋਗਰਾਮ ਅਸੀਂ ਹਰੇਕ ਹਫਤੇ ਪਉਣ ਵਾਲੇ ਲੇਖਾਂ ਵਿੱਚ
ਕਿਸੇ ਇੱਕ ਲੇਖ ਦੇ ਥੱਲੇ ਇਸ ਤਰ੍ਹਾਂ ਦਾ ਥੋੜਾ ਜਿਹਾ ਵੱਖਰਾ ਪ੍ਰੋਗਰਾਮ ਪਾਵਾਂਗੇ। ਜਿਸ ਵਿੱਚ
ਤੁਸੀਂ ਹਫਤੇ ਵਿੱਚ ਛਪਣ ਵਾਲੇ ਕਿਸੇ ਵੀ ਲੇਖ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ। ਇੱਥੇ
ਵਿਚਾਰ ਮੌਜੂਦਾ ਹਫਤਾਵਾਰੀ ਲੇਖਾਂ ਬਾਰੇ ਹੀ ਹੋ ਸਕਦੀ ਹੈ ਪਿਛਲੇ ਲੇਖਾਂ ਬਾਰੇ ਨਹੀਂ। ਹਾਂ,
ਲੇਖਕ/ਪਾਠਕ ਆਪਣੀ ਸਹਿਮਤੀ ਨਾਲ ਕੋਈ ਵੀ ਪਿਛਲੀ ਵਿਚਾਰ ਚਾਲੂ ਕਰ ਸਕਦੇ ਹਨ। ਅਸੀਂ ਕਿਸੇ ਵੀ ਲੇਖਕ
ਨੂੰ ਜਵਾਬ ਦੇਣ ਲਈ ਮਜ਼ਬੂਰ ਨਹੀਂ ਕਰ ਸਕਦੇ। ਇੱਥੇ ‘ਸਿੱਖ ਮਾਰਗ’ ਦੀਆਂ ਪਹਿਲੀਆਂ ਸ਼ਰਤਾਂ ਲਾਗੂ
ਹੋਣਗੀਆਂ।
ਵਿਚਾਰ/ਕੁਮਿੰਟਸ/ਪੋਸਟ ਕਰਨ ਲਈ ਕੁੱਝ ਨੁਕਤੇ:
1- ਸਾਂਝਾ ਪੰਨਾ ਜਿਸ ਦਾ ਲਿੰਕ ਮੁੱਖ ਤੇ ਪਾਇਆ ਹੈ ਉਥੇ ਸਾਰੇ ਖਾਨਿਆਂ ਵਿੱਚ ਜਾਣਕਾਰੀ ਭਰਨੀ
ਜ਼ਰੂਰੀ ਹੈ। ਇਹ ਜਾਣਕਾਰੀ ਭਰਨ ਤੋਂ ਬਾਅਦ ਹੇਠਾਂ ਇੱਕ ਸੌਖੇ ਜਿਹੇ ਸਵਾਲ ਦਾ ਜਵਾਬ ਭਰਨਾ ਹੋਵੇਗਾ।
ਇਹ ਕਰਨ ਤੋਂ ਬਾਅਦ ਤੁਹਾਡੀ ਪੋਸਟ ਉਸ ਵੇਲੇ ਹੀ ਪੋਸਟ ਹੋ ਜਾਵੇਗੀ। ਇਹ ਸਾਰੀ ਜਾਣਕਾਰੀ ਤੁਹਾਨੂੰ
ਹਰ ਵਾਰੀ ਭਰਨ ਦੀ ਲੋੜ ਨਹੀਂ ਪਵੇਗੀ।
2- ਹਫਤਾਵਾਰੀ ਲੇਖਾਂ ਥੱਲੇ ਪੋਸਟ ਕਰਨ ਲਈ ਸਿਰਫ ਨਾਮ ਤੇ ਈ-ਮੇਲ ਹੀ ਭਰਨੀ ਹੋਵੇਗੀ। ਈ-ਮੇਲ ਪੋਸਟ
ਬਿੱਲਕੁੱਲ ਨਹੀਂ ਹੋਵੇਗੀ। ਜੇ ਕਰ ਇਕੱਲਾ ਨਾਮ ਹੀ ਭਰਨਾ ਚਾਹੁੰਦੇ ਹੋ ਤਦ ਵੀ ਠੀਕ ਹੈ। ਇੱਥੇ ਵੀ
ਪੋਸਟ ਉਸ ਵੇਲੇ ਹੀ ਹੋ ਜਾਵੇਗੀ। ਇਸ ਦੇ ਸੱਜੇ ਪਾਸੇ ਲਾਈਕ ਕਰਨ ਅਤੇ ਪੋਸਟ ਦੇ ਜਵਾਬ ਦੇਣ ਲਈ ਦੋ
ਆਈਕਨ ਹਨ।
3- ਦੋਵਾਂ ਥਾਵਾਂ ਤੇ ਤੁਸੀਂ ਆਪਣੀ ਪੋਸਟ/ਕੁਮਿੰਟਸ/ਵਿਚਾਰ ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ ਕਰ ਸਕਦੇ
ਹੋ। ਪੰਜਾਬੀ ਸਿਰਫ ਯੂਨੀਕੋਡ ਹੀ ਚੱਲੇਗੀ ਹੋਰ ਨਹੀਂ।
4- ਆਪਣੀ ਜਾਣਕਾਰੀ ਸਹੀ ਭਰਨ ਦੀ ਕੋਸ਼ਿਸ਼ ਕਰਨੀ। ਗਲਤ ਜਾਣਕਾਰੀ ਭਰ ਕੇ ਤੁਸੀਂ ਕਿਸੇ ਨਾਲ ਨਹੀਂ
ਆਪਣੇ ਆਪ ਨਾਲ ਧੋਖਾ ਕਰ ਰਹੇ ਹੋਵੋਂਗੇ। ਜਿਵੇਂ ਗਲਤ/ਫੇਕ ਆਈਡੀਆਂ ਬਣਾ ਕੇ ਫੇਸ ਬੁੱਕ ਰਾਹੀਂ ਕਈ
ਸੱਜਣ ਚੁਸਤ ਚਲਾਕੀਆਂ ਕਰਦੇ ਹਨ ਉਹ ਇੱਥੇ ਸ਼ਾਇਦ ਨਾ ਚੱਲਣ। ਕਿਉਂਕਿ ਪੋਸਟ ਪਉਣ ਵਾਲੇ ਆਪਣੀ ਕੋਈ ਨਾ
ਕੋਈ ਪੈੜ ਪਿਛੇ ਛੱਡ ਜਾਣਗੇ ਜਿਸ ਦੇ ਅਧਾਰ ਤੇ ਅਜਿਹੇ ਵਿਆਕਤੀਆਂ ਨੂੰ ਬੈਨ/ਬਲੌਕ ਕੀਤਾ ਜਾ ਸਕਦਾ
ਹੈ। ਉਹਨਾ ਦੀਆਂ ਪੋਸਟਾਂ ਡਿਲੀਟ ਕੀਤੀਆਂ ਜਾ ਸਕਦੀਆਂ ਹਨ। ਅਤੇ ਜੇ ਕਰ ਕੋਈ ਇਸ ਦੀ ਗਲਤ ਵਰਤੋਂ
ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ‘ਸਿੱਖ ਮਾਰਗ’ ਪੜ੍ਹਨ ਤੋਂ ਵੀ ਬੈਨ/ਬਲੌਕ ਕੀਤਾ ਜਾ ਸਕਦਾ ਹੈ।
ਇਸ ਲਈ ਅਜਿਹੇ ਮੰਚਾਂ ਦੀ ਸਹੀ ਅਤੇ ਸੁਚੱਜੀ ਵਰਤੋਂ ਕਰਨੀ ਹਰ ਇੱਕ ਲਈ ਲਾਹੇਬੰਦ ਹੋਵੇਗੀ।
5- ਜਿਹਨਾ ਵਿਆਕਤੀਆਂ ਦੀਆਂ ਲਿਖਤਾਂ ਅਸੀਂ ‘ਸਿੱਖ ਮਾਰਗ’ ਤੇ ਨਹੀਂ ਪਉਂਦੇ ਜੇ ਕਰ ਉਹ ਚਾਹੁੰਣ ਤਾਂ
ਆਪਣੇ ਸਹੀ ਜਾਣਕਾਰੀ ਭਰਕੇ ਉਹ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਬੇ-ਫਜੂਲੇ ਸਵਾਲ ਕਰਨ ਲਈ ਨਹੀਂ ਪਰ
ਆਮ ਪਾਠਕਾਂ ਵਾਂਗ ਵਿਚਾਰ ਕਰਨ ਲਈ ਜਾਂ ਆਪਣੇ ਵਿਚਾਰ ਪ੍ਰਗਟ ਕਰਨ ਲਈ।
6- ਇਸ ਉਪਰ ਵਾਲੀ ਦਿੱਤੀ ਜਾਣਕਾਰੀ ਵਿੱਚ ਅਸੀਂ ਆਉਣ ਵਾਲੇ ਸਮੇਂ ਵਿਚ, ਇਸ ਦੀ ਵਰਤੋਂ ਨੁੰ ਮੁੱਖ
ਰੱਖ ਕੇ ਕੋਈ ਵੀ ਤਬਦੀਲੀ ਕਰ ਸਕਦੇ ਹਾਂ। ਇਹ ਆਪਣੇ ਤੋਰ ਤੇ ਵੀ ਕੀਤੀ ਜਾ ਸਕਦੀ ਹੈ,
ਪਾਠਕਾਂ/ਲੇਖਕਾਂ ਦੀ ਸਲਾਹ ਨਾਲ ਵੀ ਅਤੇ ਸਲਾਹਕਾਰ ਬੋਰਡ ਦੀ ਸਲਾਹ ਨਾਲ ਵੀ।
ਤੁਹਾਡੇ ਇਸ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ।
03/01/16)
ਬਲਦੀਪ ਸਿੰਘ ਰਾਮੂੰਵਾਲੀਆ
ਅੰਬੇਦਕਰ ਭਗਤਾਂ ਲਈ ....ਰਾਮੂੰਵਾਲੀਏ ਦੀਆਂ ਤੱਤੀਆਂ ਤੱਤੀਆਂ
ਹਾਇ ਅੰਬੇਦਕਰ ਨੂੰ ਸਿੱਖ ਨੇਤਾਵਾਂ ਨੇ ਸਿੱਖ ਨਹੀ ਬਣਨ ਦਿੱਤਾ/ਉਸ ਨਾਲ ਸੱਤ ਕਰੋੜ ਅਛੂਤ ਸਿੱਖ ਬਣ
ਜਾਣੇ ਸਨ /ਸਿੱਖ ਨੇਤਾਵਾਂ ਨੇ ਉਸਦੀ ਮਦਦ ਨਹੀ ਕੀਤੀ? ...ਆਹ ਰਾਗ ਵਾਰ ਵਾਰ ਅੰਬੇਦਕਰ ਭਗਤ ਅਲਾਪਦੇ
ਨੇ ..ਕੁਝ ਸਵਾਲ ਅੰਬੇਦਕਰ ਭਗਤਾਂ ਨੂੰ ...
੧.ਅੰਬਦੇਕਰ ਨੂੰ "੭੫੦੦੦" ਦੀ ਜ਼ਮੀਨ ਬੰਬਈ ਚ ਉਸੇ ਦੇ ਨਾਮ ਛਾਪੇਖਾਨੇ ਵਾਸਤੇ ਕਿਸਨੇ ਖਰੀਦ ਕੇ
ਦਿੱਤੀ? ਜਿਥੋਂ ਜਨਤਾ ਅਖਬਾਰ ਨਿਕਲਦਾ ਹੁੰਦਾ ਸੀ /
੨.ਜਦ ਅੰਬੇਦਕਰ ਜਰਮਨੀ ਗਿਆ ਤਾਂ "ਪੰਜ ਹਜ਼ਾਰ"ਰੁਪਏ ਕਿਸਨੇ ਦਿੱਤੇ ਸੀ ਵਿਦੇਸ਼ ਯਾਤਰਾ ਲਈ?
੩.ਉਸਦੇ ਨਾਮ ਤੇ ਇੱਕ ਲੱਖ ਅੱਸੀ ਹਜ਼ਾਰ ਦੀ ਜ਼ਮੀਨ ਕਾਲਜ ਬਣਾਉਣ ਵਾਸਤੇ ਕਿਸਨੇ ਖਰੀਦ ਕੇ ਦਿੱਤੀ ਤੇ
ਕਾਲਜ ਕਿੰਨਾਂ ਦੇ ਸਹਿਯੋਗ ਨਾਲ ਬਣਿਆ?
੪.੨੩ ਮਈ ੧੯੩੭ ਨੂੰ ਜਦ ਬਾਵਾ ਹਰਕਿਸ਼ਨ ਸਿੰਘ, ਪ੍ਰਿੰਸੀਪਲ ਕਸ਼ਮੀਰਾ ਸਿੰਘ, ਮਾਸਟਰ ਸੁਜਾਨ ਸਿੰਘ,
ਈਸ਼ਰ ਸਿੰਘ ਮਝੈਲ ਤੇ ਤੇਜਾ ਸਿੰਘ ਅਕਰਪੁਰੀ ਅੰਬੇਦਕਰ ਕੋਲ ਬੰਬੇ ਇਸਦੇ ਨਾਲ ਫੈਸਲਾਕੁਨ ਗਲਬਾਤ ਲਈ
ਗਏ ਜਿਸਦਾ ਇਸਨੂੰ ਪਤਾ ਲੱਗ ਗਿਆ ਸੀ ਤਾਂ ਇਹ "ਜੰਜੀਰਾ "ਨਾਮ ਦੇ ਟਾਪੂ ਤੇ ਗਰਮੀਆਂ ਦੀਆਂ ਛੁਟੀਆਂ
ਬਿਤਾਉਣ ਨਿਕਲ ਗਿਆ/ਕਿਉ? ..
੫.ਇਸਦੀ ਮਨਸ਼ਾ ਇਕ ਕਰੋੜ ਚ ਸੱਤ ਕਰੋੜ ਸਮਾਉਣ ਦੀ ਸੀ ਕਿ ਸੱਤ ਕਰੋੜ ਚ ਇੱਕ ਕਰੋੜ .......?
੬.ਪਟਿਆਲੇ ਆਲੇ ਰਾਜੇ ਨੇ ਤਾਂ ਇਸਨੂੰ ਆਪਣੀ ਧੀ ਤਕ ਦੇਣ ਦਾ ਫੈਸਲਾ ਕਰ ਲਿਆ ਸੀ ...ਹੋਰ ਕੀ ੲਿਹ
ਸਿੱਖਾਂ ਤੋਂ ਵੰਝ ਭਾਲਦਾ ਸੀ?
੭.ਜੇ ਇਹ ਸਿੱਖ ਧਰਮ ਨੂੰ ਹਿੰਦੂ ਧਰਮ ਤੋ ਵੱਖਰਾ ਸਮਝਦਾ ਸੀ ਤਾਂ ਫਿਰ ਭਾਰਤ ਦੇ ਸਵਿਧਾਨ ਚ ਧਾਰਾ
੨੫ ਬੀ ਚ ਸਿੱਖਾਂ ਨੂੰ ਕੇਸਾ ਧਾਰੀ ਹਿੰਦੂ ਕਿਉ ਲਿਖ ਗਿਆ? ...ਦੋਹਰੀ ਮਾਨਸਿਕਤਾ /
੮.ਸੱਤ ਕਰੋੜ ਸਿੱਖ ਬਨਾਉਣ ਆਲੇ ਨਾਲ ਬੋਧੀ ਕਿੰਨੇ ਬਣੇ ਸਨ? ਗੱਪ ਦੀ ਵੀ ਹੱਦ ਹੁੰਦੀ ਆ?
੯....ਆਖਰੀ ਸਵਾਲ ਸਾਡੇ ਆਲੇ ਲਾਣੇ ਨੂੰ ....ਮੈਨੂੰ ਇਹ ਦਸੋ ਅੰਬੇਦਕਰ ਬੋਧੀ ਬਣ ਕਿ ਬੋਧੀਆਂ ਦਾ
ਕਿਹੜਾ ਫਸਿਆ ਗੱਡਾ ਕੱਢ ਗਿਆ ....ਜਿਹੜਾ ਤੁਸੀ ਕਢਾਉਣ ਅਲੋਂ ਰਹਿ ਗਏ ਜੁ ਹੁਣ ਚੀਕਦੇ ਹੋ?
ਸਾਡੇ ਲੀਡਰਾਂ ਗਲਤੀਆਂ ਕੀਤੀਆਂ ਇਸਤੋ ਮੁਨਕਰ ਨਹੀ ਪਰ ਆਹ ਅੰਬੇਦਕਰ ਆਲੀ ਤਾਂ ਖਾਹ ਮਖਾਹ ਉਨ੍ਹਾਂ
ਦੇ ਗੱਲ ਅਸੀ ਮੜ ਰਹੇ ਹਾਂ ....ਸਿਆਣੇ ਬਣੋ ਗੱਲਾਂ ਦੇ ਦੂਜੇ ਕਿਨਾਰੇ ਤੇ ਖੜ ਕਿ ਵੀ
ਸੋਚੋ.........
..ਬਲਦੀਪ ਸਿੰਘ ਰਾਮੂੰਵਾਲੀਆ
03/01/16)
ਨਿਰਮਲ ਸਿੰਘ ਕੰਧਾਲਵੀ
ਬਾਬੇ
ਨਾਨਕ ਤੇ ਮਰਦਾਨੇ ਦੀ ਮਾਤ-ਲੋਕ ਫੇਰੀ
ਮਰਦਾਨਾ ਕਹਿੰਦਾ ਬਾਬਾ ਜੀ, ਦੁਨੀਆਂ ਦਾ ਇੱਕ ਗੇੜਾ ਲਾਈਏ।
ਸਿੱਖੀ ਦੀ ਕਹਿੰਦੇ ਬੜੀ ਤਰੱਕੀ, ਚਲ ਅੱਖੀਂ ਦੇਖ ਕੇ ਆਈਏ।
ਤੂੰ ਕਹਿੰਨੈ ਫਿਰ ਚਲੇ ਚਲਦੇ ਆਂ, ਪਰ ਭੇਸ ਵਟਾਉਣਾ ਪੈਣਾ।
ਸਾਡਾ ਕਿਸੇ ਯਕੀਨ ਨਹੀਂ ਕਰਨਾ, ਤੇ ਸਾਨੂੰ ਵੜਨ ਨਹੀਂ ਦੇਣਾ।
ਰਾਗੀ ਜਥੇ ਦਾ ਰੂਪ ਬਣਾ ਕੇ, ਉਹ ਆ ਗਏ ਇੱਕ ਗੁਰਦੁਆਰੇ।
ਸਮਾਂ ਲੈਣ ਲਈ ਸਟੇਜ ਸਕੱਤਰ ਨੂੰ, ਮਰਦਾਨਾ ਅਰਜ਼ ਗੁਜ਼ਾਰੇ।
ਤੁਹਾਡੇ ਕੋਲ਼ ਨਾ ਵਾਜਾ ਤਬਲਾ, ਬਈ ਨਾ ਕੋਈ ਢੱਡ ਸਾਰੰਗੀ।
ਤੁਸੀਂ ਕਰਦੇ ਓ ਕੇਹਾ ਕੀਰਤਨ, ਤੈਂ ਆਹ ਸ਼ੈਅ ਕੀ ਮੋਢੇ ਟੰਗੀ?
ਬਾਬੇ ਨਾਨਕ ਵੀ ਸ਼ਬਦ ਗੁਰੂ ਨੂੰ, ਨਾਲ ਰਬਾਬ ਸੀ ਗਾਇਆ।
ਏਸੇ ਲਈ ਮੈਂ ਨਾਲ਼ ਆਪਣੇ, ਦੇਖ ਨਵੀਂ ਰਬਾਬ ਲਿਆਇਆ।
ਨਾਨਕ ਦਾ ਨਹੀਂ ਇਹ ਜ਼ਮਾਨਾ, ਅੱਜ ਕੰਨ ਰਸ ਲੋਕੀਂ ਮੰਗਦੇ।
ਫਿਲਮੀ ਟਿਊਨ ਜੇ ਵੱਜਦੀ ਹੋਵੇ, ਡਾਲਰ ਪੌਂਡ ਫੇਰ ਹੀ ਕੱਢਦੇ।
ਪ੍ਰਧਾਨ ਦੀ ਸਿਫ਼ਤ ਵੀ ਕਰਨੀ ਪੈਣੀ, ਜੇ ਤੁਸੀਂ ਸਮਾਂ ਹੈ ਲੈਣਾ।
ਕੇਸਾਂ ਦਾ ਤੇ ਅੰਮ੍ਰਿਤ ਛਕਣ ਦਾ, ਬਿਲਕੁਲ ਨਹੀਂ ਤੁਸੀਂ ਕਹਿਣਾ।
ਗੱਲ ਹੋਰ ਵੀ ਸੁਣ ਲਉ ਮੇਰੀ, ਅੱਗੇ ਜਿਵੇਂ ਐ ਮਰਜ਼ੀ ਤੁਹਾਡੀ।
ਮਾਇਆ ਜਿੰਨੀ ਵੀ ਬਣੇ ਤੁਹਾਨੂੰ, ਅੱਧੋ ਅੱਧ ਹੁੰਦੀ ਏ ਸਾਡੀ।
ਜੇ ਸੌਦਾ ਹੈ ਮੰਨਜ਼ੂਰ ਤੁਹਾਨੂੰ, ਤਾਂ ਚੜ੍ਹ ਜਾਉ ਸਟੇਜ `ਤੇ ਜਾ ਕੇ।
ਮਿੰਟ ਇੱਕ ਨਹੀਂ ਲਾਉਣਾ ਵਾਧੂ, ਨਹੀਂ ਤਾਂ ਧੂ ਲੈਣੇ ਮੈਂ ਆ ਕੇ।
ਨਿਰਮਲ ਸਿੰਘ ਕੰਧਾਲਵੀ
03/01/16)
ਅਵਤਾਰ ਸਿੰਘ ਮਿਸ਼ਨਰੀ
ਨਵੇਂ ਸਾਲ ਤੇ ਸਾਨੂੰ ਕੁਝ ਕਰਨ
ਅਤੇ ਹਰਨ ਦੀ ਲੋੜ!
ਅਵਤਾਰ ਸਿੰਘ ਮਿਸ਼ਨਰੀ (5104325827)
(ਇਸ ਲੇਖ ਵਿੱਚ ਕਰਨ ਤੋਂ ਭਾਵ ਯਤਨਸ਼ੀਲ ਹੋਣਾ ਅਤੇ ਹਰਨ ਤੋਂ ਤਿਆਗਣਾ ਹੈ)
§ ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣ ਧਾਰਨ ਕਰਾਂਗੇ।
§ ਧਰਮ ਦੀ ਕਿਰਤ ਕਰਦੇ ਹੋਏ ਵੰਡ ਛਕਾਂਗੇ ਅਤੇ ਅਕਾਲ ਪੁਰਖ ਦਾ ਨਾਮ ਜਪਾਂਗੇ ਭਾਵ ਉਸ ਨੂੰ ਸਦਾ ਯਾਦ
ਰੱਖਾਂਗੇ।
§ ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ
ਸਿਖਾਵਾਂਗੇ, ਨਿਰਾ ਸਾਰੀ ਉਮਰ ਪਾਠੀਆਂ ਤੋਂ ਪਾਠ ਹੀ ਨਹੀਂ ਕਰਾਈ ਜਾਵਾਂਗੇ।
§ ਹਰ ਗੁਰਦੁਆਰੇ ਨਾਲ ਲਾਇਬ੍ਰੇਰੀ, ਸਕੂਲ, ਕਾਲਜ ਆਦਿਕ ਖੋਲਾਂਗੇ ਜਿੱਥੇ ਧਾਰਮਿਕ ਵਿਦਿਆ ਦੇ
ਨਾਲ-ਨਾਲ ਦਨਿਆਵੀ ਵਿਦਿਆ ਵੀ ਪ੍ਰਾਪਤ ਕੀਤੀ ਜਾ ਸਕੇ।
§ ਗੁਰਦੁਆਰਿਆਂ, ਧਰਮ-ਅਸਥਾਨਾਂ ਵਿੱਚ ਪੜ੍ਹੇ ਲਿਖੇ ਯੋਗ ਪ੍ਰਚਾਰਕਾਂ ਅਤੇ ਰਾਗੀ ਗ੍ਰੰਥੀਆਂ ਨੂੰ
ਭਰਤੀ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ
ਦੇ ਧਾਰਨੀ ਪ੍ਰਚਾਰਕ ਹੋਣ ਅਤੇ ਕਥਾ ਕੀਰਤਨ ਵਿੱਚ ਬ੍ਰਾਹਮਣੀ ਕਥਾ ਕਹਾਣੀਆਂ ਸੁਣਾ-ਸੁਣਾ ਕੇ ਸਿੱਖੀ
ਦਾ ਭਗਵਾਕਰਨ ਨਾਂ ਕਰਨ।
§ ਗੁਰੂ-ਪੰਥ ਤੋਂ ਬਗੈਰ, ਕਿਸੇ ਭੇਖੀ ਸਾਧ-ਸੰਤ ਸੰਪ੍ਰਦਾਈ ਨੂੰ, ਮਾਨਤਾ ਨਹੀਂਂ ਦੇਵਾਂਗੇ ਅਤੇ ਨਾਂ
ਹੀ ਆਪਣੇ ਜਾਂ ਆਪਣੇ ਤੋਂ ਵੱਡੀ ਕਿਸੇ ਵੀ ਹਸਤੀ ਦੇ ਨਾਂ ਦੇ ਅੱਗੇ ਜਾਂ ਪਿਛੇ ਸੰਤ ਸ਼ਬਦ ਵਰਤਾਂਗੇ
ਸਗੋਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਨਾਮ ਭਾਈ, ਬਾਬਾ, ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਹੀ
ਕਰਾਂਗੇ।
§ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਅਖੌਤੀ ਦਸਮ ਗ੍ਰੰਥ ਆਦਿ ਦਾ ਪ੍ਰਕਾਸ਼
ਨਹੀਂਂ ਕਰਾਂਗੇ ਅਤੇ ਨਾਂ ਹੀ ਕਿਸੇ ਦੋਖੀ ਨੂੰ ਕਰਨ ਦੇਵਾਂਗੇ। (ਯਾਦ ਰਹੇ ਕਿ ਡੇਰੇਦਾਰ ਤੇ ਟਕਸਾਲੀ
ਅਜਿਹਾ ਅਨਰਥ ਸ਼ਰੇਆਮ ਕਰ ਰਹੇ ਹਨ)
§ ਸਿੱਖ ਗੁਰਦੁਆਰਿਆਂ ਤੇ ਆਪਣੇ ਘਰਾਂ ਵਿੱਚੋਂ ਕੁੰਭ, ਨਾਰੀਅਲ, ਜੋਤਾਂ, ਮੌਲੀਆਂ, ਹਵਨ ਨੁਮਾਂ
ਗੁੱਗਲ ਦੀਆਂ ਧੂਫਾਂ ਅਤੇ ਹਵਨ ਸਮੱਗਰੀਆਂ ਕੱਢਾਂਗੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਠ ਨਾਲ ਇਹ ਸਾਰੀ
ਬ੍ਰਾਹਮਣੀ ਪੂਜਾ ਸਮੱਗਰੀ ਨਹੀਂ ਰੱਖਾਂਗੇ ਅਤੇ ਨਾਂ ਹੀ ਕਿਸੇ ਨੂੰ ਰੱਖਣ ਦਿਆਂਗੇ।
§ ਮਾਰੂ ਨਸ਼ਿਆਂ ਦਾ ਤਿਆਗ ਕਰਦੇ ਹੋਏ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿਉਂਕਿ ਨਸ਼ਿਆਂ ਨਾਲ
ਜਿੱਥੇ ਧੰਨ ਬਰਬਾਦ ਹੁੰਦਾ, ਬੇਇਜ਼ਤੀ ਹੁੰਦੀ, ਭਿਆਨਕ ਰੋਗ ਲਗਦੇ ਹਨ ਓਥੇ ਮਤਿ ਵੀ ਮਾਰੀ ਜਾਂਦੀ
ਹੈ-ਜਿਤੁ ਪੀਤੈ ਮਤਿ ਦੂਰਿ ਹੋਏ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ
ਖਾਇ॥..ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥(੫੫੪)
§ ਔਰਤ ਦਾ ਮਰਦ ਦੇ ਬਰਾਬਰ ਸਨਮਾਨ ਕਰਦੇ ਹੋਏ ਧੀਆਂ ਦੀ ਭਰੂਣ ਹਤਿਆ ਨਹੀਂ ਕਰਾਂਗੇ ਕਿਉਂਕਿ ਇਹ ਮਾਨ
ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਨੇ ਬਖਸ਼ਦਿਆਂ ਫੁਰਮਾਇਆ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ
ਰਾਜਾਨ (੪੭੩) ਜੇ ਮਰਦ ਗੁਰਬਾਣੀ ਦਾ ਪਾਠ ਕਥਾ ਕੀਰਤਨ, ਗੁਰੂ ਘਰ ਦੀ ਹਰੇਕ ਪ੍ਰਕਾਰ ਸੇਵਾ ਕਰ ਸਕਦਾ
ਹੈ ਤਾਂ ਔਰਤ ਵੀ ਇਹ ਸਭ ਕੁਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਟੋਲੇ, ਅਜੋਕੇ
ਸਿੰਘ ਸਹਿਬਾਨ ਰੂਪੀ ਆਦਿਕ ਅਖੌਤੀ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ
ਮੰਨੂਵਾਦੀ ਪਾਬੰਦੀ ਲਾ ਰੱਖੀ ਹੈ, ਜਿਸ ਨੂੰ ਰਲ ਕੇ ਤੋੜਾਂਗੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ
ਵੀ ਬੀਬੀਆਂ ਨੂੰ ੫੨ ਪੀਹੜੇ ਬਖਸ਼ੇ ਸਨ।
§ ਸਿੱਖ ਧਰਮ ਦੇ ਦਰਵਾਜੇ ਸਭ ਮਾਈ ਭਾਈ ਲਈ ਖੁਲ੍ਹੇ ਰੱਖਾਂਗੇ ਕਿਉਂਕਿ-ਸਭੇ ਸਾਂਝੀਵਾਲ ਸਦਾਇਨਿ
(੯੭) ਅਤੇ ਉਪਦੇਸੁ ਚਹੁ ਵਰਨਾ ਕਉ ਸਾਂਝਾ (੭੪੭) ਹੈ।
§ ਵੱਧ ਤੋਂ ਵੱਧ ਬੋਲੀਆਂ (ਭਾਸ਼ਾਵਾਂ) ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਫਿਲੌਸਫੀ
(ਸਿਧਾਂਤ) ਆਦਿਕ ਦਾ ਪ੍ਰਚਾਰ ਬੜੀ ਫਰਾਕ ਦਿਲੀ ਨਾਲ ਕਰਾਂਗੇ।
§ ਇਹ ਸਭ ਗੁਰੂ ਦੀ ਗੋਲਕ ਨਾਲ ਅਤੇ ਸਿੱਖਾਂ ਦੇ ਦਸਵੰਧ ਨਾਲ ਹੋ ਸਕਦਾ ਹੈ। ਅੱਜ ਕੱਲ੍ਹ ਅਖਬਾਰਾਂ,
ਰਸਾਲੇ, ਫੇਸ ਬੁੱਕ, ਸੀਡੀਆਂ, ਟੀ.ਵੀ., ਮੂਵੀਆਂ ਅਤੇ ਈਮੇਲ ਇੰਟ੍ਰਨੈੱਟ ਆਦਿਕ ਦਾ ਜੁੱਗ ਹੈ। ਇਸ
ਸਭ ਪ੍ਰਕਾਰ ਦੇ ਮੀਡੀਏ ਦੀ ਯੋਗ ਵਰਤੋਂ ਕਰਦੇ ਇਸ ਨੂੰ ਗੁਰਮਤਿ ਦਾ ਪ੍ਰਚਾਰਸਾਧਨ ਸਮਝਾਂਗੇ ਨਾਂ ਕਿ
ਬੇਅਦਬੀ।
§ ਕੁਝ ਸਵੇਦਨਸ਼ੀਲ ਮਸਲੇ ਜਿਵੇਂ ਰਾਗ ਮਾਲਾ, ਅਖੌਤੀ ਦਸਮ ਗ੍ਰੰਥ, ਸਿੱਖ ਬੀਬੀਆਂ ਦੀ ਸ੍ਰੀ ਦਰਬਾਰ
ਸਾਹਿਬ ਵਿਖੇ ਕੀਰਤਨ ਅਤੇ ਪੰਜਾਂ ਪਿਆਰਿਆਂ ਵਿੱਚ ਲੱਗਨ ਦੀ ਸੇਵਾ, ਗੁਰਦੁਆਰਿਆਂ ਵਿੱਚ ਸਿੱਖ ਰਹਿਤ
ਮਰਯਾਦਾ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾਂ ਆਦਿਕ ਨੂੰ ਫੌਰਨ ਬੜੀ ਦ੍ਰਿੜਤਾ ਅਤੇ
ਸੁਹਿਰਦਤਾ ਨਾਲ, ਨਿਕਟ ਭਵਿੱਖ ਵਿੱਚ ਹੱਲ ਕਰਾਂਗੇ।
§ ਸਰਬਤ ਖਾਲਸਾ ਪ੍ਰੰਪਰਾ ਕਾਇਮ ਕਰਕੇ ਪੜ੍ਹੇ ਲਿਖੇ ਵਿਦਵਾਂਨ ਕਰਨੀ ਤੇ ਕਥਨੀ ਦੇ ਮਾਲਕ ਗੁਰਮੁਖ
ਸੂਬਾਅ ਵਾਲੇ ਅਤੇ ਸੁਹਿਰਦ ਵਿਦਵਾਨਾਂ ਦੀ ਸਲਾਹ ਨਾਲ ਫੈਸਲੇ ਕਰਨ ਵਾਲੇ ਸਰਵਪ੍ਰਵਾਨਤ ਜਥੇਦਾਰ
ਥਾਪਾਂਗੇ।
§ ਆਏ ਦਿਨ ਸਾਧਾਂ ਸੰਪ੍ਰਦਾਈਆਂ ਦੇ ਦਬਾਅ ਥੱਲੇ ਆ ਕੇ, ਅਖੌਤੀ ਜਥੇਦਾਰਾਂ ਵਲੋਂ, ਪੰਥਕ ਵਿਦਵਾਨਾਂ
ਨੂੰ ਪੰਥ ਵਿੱਚੋ ਛੇਕਣਾ ਅਤੇ ਛੇਕਣ ਦੀਆਂ ਧਮਕੀਆਂ ਦੇਣ ਦੀ ਬਜਾਏ ਸਗੋਂ ਵਿਚਾਰ ਗੋਸ਼ਟੀਆਂ ਦਾ
ਸਿਲਸਿਲਾ ਚਲਾ ਕੇ, ਵਿਚਾਰ ਵਿਟਾਂਦਰੇ ਅਤੇ ਪ੍ਰੇਮ ਪਿਆਰ ਰਾਹੀਂ ਮਸਲੇ ਹੱਲ ਕਰਾਂਗੇ।
§ ਪੰਥਕ ਅਖ਼ਬਾਰਾਂ, ਰਸਾਲੇ, ਰੇਡੀਓ, ਲਿਖਾਰੀ ਅਤੇ ਜੋ ਅਦਾਰੇ ਗੁਰੂ ਗ੍ਰੰਥ ਸਹਿਬ ਜੀ ਦੀ
ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦਾ ਡਟ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਮਦਦ
ਕਰਾਂਗੇ।
§ ਜੋ ਡੇਰੇ ਜਾਂ ਗੁਰਦੁਆਰੇ ਗੁਰੂ-ਪੰਥ ਦੀ ਮਰਯਾਦਾ ਨੂੰ ਨਹੀਂ ਮੰਨਦੇ ਓਥੇ ਜਾਣਾ ਅਤੇ ਖੂਨ ਪਸੀਨੇ
ਦੀ ਕੀਤੀ ਕਮਾਈ ਚੋਂ ਭੇਟਾ ਚੜ੍ਹਾਉਣੀ ਬੰਦ ਕਰਾਂਗੇ ਜੋ ਕੌਮੀ ਪੈਸੇ ਦੀ ਦੁਰਵਰਤੋਂ ਕਰਦੇ ਹਨ।
§ ਮਨੁੱਖਤਾ ਦੀਆਂ ਕਾਤਲ, ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਬਲਕਿ ਪੂਰੇ ਭਾਰਤ ਵਿੱਚ ਗਰੀਬਾਂ ਦੇ
ਹੱਕ ਮਾਰਨ, ਵੋਟਾਂ ਖਾਤਰ ਸ਼ਰਾਬਾਂ ਆਦਿਕ ਨਸ਼ੇ ਵੰਡਣ, ਬੇਦੋਸ਼ਿਆਂ ਨੂੰ ਕੁੱਟਣ ਤੇ ਜੇਲ੍ਹੀਂ ਸੁੱਟਣ
ਵਾਲੀਆਂ ਭ੍ਰਿਸ਼ਟਾਚਾਰ ਨਾਲ ਨਕਾ-ਨਕ ਭਰੀਆਂ ਪਾਰਟੀਆਂ ਨੂੰ ਵੋਟ ਨਹੀਂ ਪਾਵਾਂਗੇ ਜੇ ਅਸੀਂ ਵਿਦੇਸ਼
ਵਿੱਚ ਹਾਂ ਤਾਂ ਵੀ ਆਪਣੇ ਪੰਜਾਬ-ਭਾਰਤ ਰਹਿੰਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿਤਰਾਂ ਨੂੰ ਵੀ
ਅਜਿਹੀਆਂ ਪਾਰਟੀਆਂ ਨੂੰ ਵੋਟ ਨਾਂ ਪਾਉਣ ਦੀ ਤਾਗੀਦ ਕਰਾਂਗੇ।
§ ਛੁੱਟੀਆਂ ਜਾਂ ਜਦੋਂ ਵੀ ਵਿਹਲ ਮਿਲੇ ਇਸਾਈ ਮਿਸ਼ਨਰੀਆਂ ਦੀ ਤਰ੍ਹਾਂ ਡੋਰ-ਟੂ-ਡੋਰ, ਹਰੇਕ ਮਾਈ ਭਾਈ
ਪ੍ਰਚਾਰ ਕਰੇ ਅਤੇ ਗੁਰਮਤਿ ਸਬੰਧੀ ਵਧੀਆ ਲਿਟ੍ਰੇਚਰ ਵੰਡਿਆ ਜਾਵੇ। ਜੇ ਅਜਿਹਾ ਕਰਦੇ ਹਾਂ ਤਾਂ ਨਵਾਂ
ਸਾਲ ਮੁਬਾਰਕ ਤੇ ਭਾਗਾਂਵਾਲਾ ਹੋ ਸਕਦਾ ਹੈ ਵਰਨਾਂ ਰਸਮੀ ਪਾਠ, ਕੀਰਤਨ, ਕਥਾ, ਢਾਡੀ ਦਰਬਾਰਾਂ, ਵੰਨ
ਸੁਵੰਨੇ ਲੰਗਰ ਅਤੇ ਡੈਕੋਰੇਸ਼ਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ।
§ ਜਿਨ੍ਹਾਂ ਚਿਰ ਗੁਰੂ ਬਾਬਾ ਨਾਨਕ ਸਾਹਿਬ ਅਤੇ ਬਾਕੀ ਭਗਤਾਂ ਸਮੇਤ (ਮਨੁੱਖਤਾ ਦੇ ਸਰਬ ਸਾਂਝੇ ਧਰਮ
ਗ੍ਰੰਥ ਗੁਰੂ ਗ੍ਰੰਥ ਸਾਹਬਿ) ਦੀ ਸੱਚੀ ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਨਹੀਂ ਅਪਨਾਉਂਦੇ ਅਤੇ
ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਨਹੀਂ ਕਰਦੇ ਓਨਾਂ ਚਿਰ ਮਨਮੱਤੀਏ ਹੀ ਰਹਾਂਗੇ।
§ ਜੇ ਅਸੀਂ ਉਪ੍ਰੋਕਤ ਗੁਰਮਤਿ ਫਲਸਫੇ ਨੂੰ ਧਾਰਨ ਅਤੇ ਗੁਰਮਤਿ ਸੁਝਾਵ ਪ੍ਰਵਾਨ ਕਰਕੇ ਪੁਜਰੀਵਾਦ,
ਸਾਧਵਾਦ, ਭੇਖਵਾਦ, ਸੁੱਚ-ਭਿਟ, ਭਰਮ ਅਤੇ ਪਾਖੰਡਵਾਦ ਤੋਂ ਗੁਰੂ ਗਿਆਨ ਆਸਰੇ ਬਚ ਜਾਈਏ ਤਾਂ ਸਾਡਾ
ਨਵਾਂ ਸਾਲ ਮੁਬਾਰਕ ਹੈ।
ਨਵੀਂ ਦਿੱਲੀ (04, ਜਨਵਰੀ, 2016)
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ, ਜੋ ਨਵੰਬਰ-84 ਦੇ ਪੀੜਤਾਂ ਅਤੇ ਧਰਮੀ
ਫੌਜੀਆਂ ਦੇ ਮਾਮਲੇ ਸੁਪ੍ਰੀਮ ਕੋਰਟ ਦੇ ਸਾਹਮਣੇ ਵਿੱਚ ਮਜ਼ਬੂਤੀ ਨਾਲ ਉਠਾਣ ਕਾਰਣ ਚਰਚਤ ਸੀਨੀਅਰ
ਐਡਵੋਕੇਟਾਂ ਵਿਚੋਂ ਇੱਕ ਮੰਨੇ ਜਾਂਦੇ ਰਹੇ, ਨੇ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਵਰਤਮਾਨ
ਸਿੱਖ ਆਗੂਆਂ ਨੇ ਸਿੱਖ ਪੰਥ ਦੀਆਂ ਪ੍ਰਮੁਖ ਅਤੇ ਸਰਵੁਚ ਸੰਸਥਾਵਾਂ, ਅਕਾਲ ਤਖਤ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਆਦਰਸ਼ਾਂ ਅਤੇ ਮਾਨਤਾਵਾਂ ਦਾ
ਘਾਣ ਕਰ, ਉਨ੍ਹਾਂ ਦੀ ਸਾਰਥਕ ਹੋਂਦ ਕਾਇਮ ਰਹਿਣ ਪੁਰ ਸੁਆਲੀਆ ਨਿਸ਼ਾਨ ਲਾ ਦਿੱਤਾ ਹੈ, ਜਦਕਿ ਇਨ੍ਹਾਂ
ਸੰਸਥਾਵਾਂ ਦੀ ਸਾਰਥਕ ਹੋਂਦ ਪੰਥ ਦੇ ਮਾਣ-ਸਤਿਕਾਰ ਨਾਲ ਜੁੜੀ ਹੋਈ ਹੈ, ਜਿਸ ਕਾਰਣ ਇਨ੍ਹਾਂ ਦਾ
ਆਪਣੀਆਂ ਸਥਾਪਤ ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਦਿਆਂ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ।
ਜਸਟਿਸ ਸੋਢੀ ਨੇ ਕਿਹਾ ਕਿ ਇਹ ਸੰਸਥਾਵਾਂ ਸ. ਬਾਦਲ ਜਾਂ ਕਿਸੇ ਹੋਰ ਦੀ ਨਿਜੀ ਜਗੀਰ ਨਹੀਂ, ਸਗੋਂ
ਸਮੁਚੇ ਪੰਥ ਦੀਆਂ ਅਤੇ ਉਸਦੀ ਆਨ-ਸ਼ਾਨ ਦੀਆਂ ਰਾਖੀਆਂ ਹਨ। ਉਨ੍ਹਾਂ ਦਸਿਆ ਕਿ ਸਿੱਖ ਇਤਿਹਾਸ ਗੁਆਹ
ਹੈ ਕਿ ਪੰਥ ਨੂੰ ਸੁਚਜੀ ਜੀਵਨ-ਸੇਧ ਦੇਣ ਲਈ ਅਕਾਲ ਤਖਤ ਦੀ ਸਥਾਪਨਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ
ਨੇ ਆਪਣੇ ਕਰ-ਕਮਲਾਂ ਨਾਲ ਕੀਤੀ ਸੀ ਅਤੇ ਗੁਰਧਾਮਾਂ ਨੂੰ ਆਜ਼ਾਦ ਕਰਵਾ ਉਨ੍ਹਾਂ ਦਾ ਪ੍ਰਬੰਧ ਪੰਥਕ
ਹੱਥਾਂ ਨੂੰ ਸੌਂਪਣ ਲਈ ਸਿੱਖਾਂ ਨੇ ਅੰਤ-ਹੀਨ ਕੁਰਬਾਨੀਆਂ ਕੀਤੀਆਂ। ਗੁਰਧਾਮਾਂ ਨੂੰ ਅਜ਼ਾਦ ਕਰਵਾ
ਉਨ੍ਹਾਂ ਦਾ ਪ੍ਰਬੰਧ ਸਥਾਪਤ ਪਰੰਪਰਾਵਾਂ ਅਤੇ ਮਾਨਤਾਵਾਂ ਅਨੁਸਾਰ ਸੰਭਾਲਣ ਅਤੇ ਗੁਰੂ ਸਾਹਿਬਾਨ
ਵਲੋਂ ਸਥਾਪਤ ਮਰਿਆਦਾਵਾਂ ਨੂੰ ਮੁੜ ਕੇ ਕਾਇਮ ਕਰਨ ਅਤੇ ਕਾਇਮ ਰਖਣ ਦੀ ਜ਼ਿਮੇਂਦਾਰੀ ਨਿਭਾਣ ਲਈ
ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਗਠਤ ਕੀਤੀ ਗਈ ਅਤੇ ਇਸ ਜ਼ਿਮੇਂਦਾਰੀ ਨਿਭਾਉਣ ਵਿੱਚ ਉਸਨੂੰ
ਸਹਿਯੋਗ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ। ਪਰ ਦੁਖ ਦੀ ਗਲ ਇਹ ਹੈ ਕਿ ਸਮਾਂ ਬੀਤਣ
ਦੇ ਨਾਲ ਇਨ੍ਹਾਂ ਸੰਸਥਾਵਾਂ ਦੀਆਂ ਮਾਨਤਾਵਾਂ ਨੂੰ ਕਾਇਮ ਰਖਣ ਦੇ ਜ਼ਿਮੇਂਦਾਰ ਸਿੱਖ ਆਗੂਆਂ ਨੇ
ਇਨ੍ਹਾਂ ਸੰਸਥਾਵਾਂ ਨੂੰ ਨਿਜ ਰਾਜਸੀ ਸੁਆਰਥ ਲਈ ਵਰਤਣਾ ਸ਼ੁਰੂ ਕਰ, ਇਨ੍ਹਾਂ ਨੂੰ ਆਪਣੇ ਮੂਲ ਆਦਰਸ਼ਾਂ
ਅਤੇ ਮਰਿਆਦਾਵਾਂ ਤੋਂ ਭਟਕਾ ਬਹੁਤ ਦੂਰ ਲੈ ਗਏ, ਜਿਸਦਾ ਨਤੀਜਾ ਇਹ ਹੋਇਆ ਹੈ ਕਿ ਇਨ੍ਹਾਂ ਸੰਸਥਾਵਾਂ
ਦੀਆਂ ਮੂਲ ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਪ੍ਰਤੀ ਜ਼ਿਮੇਂਦਾਰੀ ਪੁਰ ਸੁਆਲੀਆ ਨਿਸ਼ਾਨ
ਲੁਆ, ਇਨ੍ਹਾਂ ਦੀ ਸਾਰਥਕ ਹੋਂਦ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਜਸਟਿਸ ਸੋਢੀ ਨੇ ਕਿਹਾ ਕਿ ਜੇ
ਹੁਣ ਵੀ ਸਮਾਂ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਥ ਨੂੰ ਇਸਦਾ ਭਾਰੀ ਮੁਲ ਤਾਰਨਾ
ਪਵੇਗਾ, ਇਸਲਈ ਸਮਾਂ ਰਹਿੰਦਿਆਂ ਇਨ੍ਹਾਂ ਸੰਸਥਾਵਾਂ ਦੀਆਂ ਮੂਲ ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ
ਬਹਾਲ ਕਰਨ ਅਤੇ ਕਾਇਮ ਰਖਣ ਲਈ ਗੰਭੀਰਤਾ ਨਾਲ ਸੋਚ-ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਜਸਟਿਸ ਸੋਢੀ ਨੇ
ਚੁਨੌਤੀ ਪੁਰਣ ਸ਼ਬਦਾਂ ਵਿੱਚ ਕਿਹਾ ਕਿ ਨੇੜ-ਭਵਿਖ ਵਿੱਚ ਅਜਿਹੇ ਹਾਲਾਤ ਬਣਨ ਤੋਂ ਇਨਕਾਰ ਨਹੀਂ ਕੀਤਾ
ਜਾ ਸਕਦਾ ਕਿ ਇਨ੍ਹਾਂ ਸੰਸਥਾਵਾਂ ਦੀ ਮੂਲ ਮਾਨਤਾਵਾਂ ਦੀ ਰਖਿਆ ਅਤੇ ਸੰਭਾਲ ਲਈ ਪੰਥ ਨੂੰ ਮੁੜ
ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਤੇ ਮਜਬੂਰ ਹੋ ਜਾਣਾ ਪਵੇ?
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}