.


24/04/16)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ?

(ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ)

(ਕਿਸ਼ਤ ਤੀਜੀ)

ਆਓ! ਜ਼ਰਾ ਹੁਣ ਇਸ ਕਹਾਣੀ ਨੂੰ ਧਿਆਨ ਨਾਲ ਵਿਚਾਰੀਏ। ਸਭ ਤੋਂ ਪਹਿਲਾਂ ਤਾਂ ਵੇਖੀਏ ਕਿ ਇਹ ਕਹਾਣੀ ਹੈ ਕਿਸ ਦੀ? ਇਸ ਦਾ ਨਾਇਕ ਇਹ ਰਾਜਾ ਕੌਣ ਹੈ? ਇਸ ਕਹਾਣੀ ਵਿਚਲੇ ਕੁੱਝ ਬੰਦਾਂ ਵਲ ਧਿਆਨ ਦੇਣਾ ਜੀ:

ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇੱਕ ਗਾਉ। ਨੇਤ੍ਰ ਤੁੰਗ ਕੇ ਢਿਗ ਬਸਤ ਕਹਲੂਰ ਕੇ ਠਾਉ। ੩।

ਅਰਥ: ਸਤਲੁਜ ਨਦੀ ਦੇ ਕੰਢੇ ਆਨੰਦਪੁਰ ਨਾਂ ਦਾ ਇੱਕ ਪਿੰਡ ਸੀ ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਖੇਤਰ (ਰਿਆਸਤ) ਵਿੱਚ ਸੀ।

ਤਹਾ ਸਿਖ ਸਾਖਾ ਬਹੁਤ ਆਵਤ ਮੋਦ ਬਢਾਇ। ਮਨ ਬਾਛਤ ਮੁਖਿ ਮਾਗ ਬਰ ਜਾਤ ਗ੍ਰਿਹਨ ਸੁਖ ਪਾਇ। ੪।

ਅਰਥ: ਉਥੇ ਸਿੱਖ ਫਿਰਕੇ (ਸਾਖਾ) ਦੇ ਬਹੁਤ ਲੋਕ ਪ੍ਰਸੰਨ ਚਿਤ ਨਾਲ ਆਉਂਦੇ ਸਨ ਅਤੇ ਮਨ ਇਛਿਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰ ਕੇ ਘਰਾਂ ਨੂੰ ਪਰਤਦੇ ਸਨ।

(ਉਪਰਲੇ ਦੋ ਬੰਦਾਂ ਵਿੱਚ ਜੋ ਸਥਾਨ ਦੀ ਪਹਿਚਾਣ ਦੱਸੀ ਗਈ ਹੈ, ਉਹ ਬੇਸ਼ਕ ਅਨੰਦਪੁਰ ਸਾਹਿਬ ਦੀ ਹੈ। ਇਸ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਇਹ ਨਗਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮਾਤਾ ਨਾਨਕੀ ਜੀ ਦੇ ਨਾਂ ਤੇ `ਚੱਕ ਨਾਨਕੀ` ਦੇ ਨਾਂ ਨਾਲ ਵਸਾਇਆ, ਫਿਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਸੇ ਵਿੱਚ ਵਾਧਾ ਕਰਕੇ ਨਾਂ ਆਨੰਦਪੁਰ ਸਾਹਿਬ ਰੱਖਿਆ ਹੈ।)

ਏਕ ਤ੍ਰਿਆ ਧਨਵੰਤ ਕੀ ਤੌਨ ਨਗਰ ਮੈ ਆਨਿ। ਹੇਰਿ ਰਾਇ ਪੀੜਤ ਭਈ ਬਿਧਿ ਬਿਰਹ ਕੇ ਬਾਨ। ੫। `

ਅਰਥ: ਇੱਕ ਧਨਵਾਨ ਦੀ ਇਸਤਰੀ ਉਸ ਨਗਰ ਵਿੱਚ ਆ ਕੇ ਅਤੇ ਉਥੋਂ ਦੇ ਰਾਜੇ ਨੂੰ ਵੇਖ ਕੇ ਵਿਛੋੜੇ ਦੇ ਬਾਣ ਨਾਲ ਵਿਨ੍ਹੀ ਹੋਈ ਦੁਖੀ ਹੋ ਗਈ।

(ਉਪਰਲੇ ਬੰਦ ਵਿੱਚ ਜੋ ‘ਰਾਇ` ਸ਼ਬਦ ਵਰਤਿਆ ਗਿਆ ਹੈ, ਉਸ ਦੇ ਅਰਥ ਡਾ. ਰਤਨ ਸਿੰਘ ਜੱਗੀ ਜੀ ਨੇ ‘ਰਾਜਾ` ਕੀਤੇ ਹਨ, ਅਤੇ ਉਨ੍ਹਾਂ ਦੇ ਕੀਤੇ ਹੋਏ ਅਰਥ ਹੀ ਮੈਂ ਸਾਰੇ ਲੇਖ ਵਿੱਚ ਵਰਤੇ ਹਨ। ਇਹ ਇਤਹਾਸਕ ਸੱਚ ਹੈ ਕਿ ਆਨੰਦਪੁਰ ਸਾਹਿਬ ਦਾ ਕਦੇ ਕੋਈ ਹੋਰ ਰਾਜਾ ਨਹੀਂ ਹੋਇਆ, ਜੇ ਕਿਹਾ ਜਾ ਸਕਦਾ ਹੈ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੂੰ ਹੀ ਉਥੋਂ ਦਾ ਰਾਜਾ ਕਿਹਾ ਜਾ ਸਕਦਾ ਹੈ। ਉਂਝ ਵੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂ ਖ਼ਾਲਸਾ ਸਾਜਣਾ ਤੋਂ ਪਹਿਲਾਂ ਗੋਬਿੰਦ ਰਾਇ ਸੀ, ਸੋ ‘ਰਾਇ` ਸ਼ਬਦ ਇਸ ਸੰਧਰਭ ਵਿੱਚ ਵੀ ਹੋ ਸਕਦਾ ਹੈ।)

ਪਾਇ ਪਰਤ ਮੋਰੋ ਸਦਾ ਪੂਜ ਕਹਤ ਹੈ ਮੋਹਿ। ਤਾ ਸੋ ਰੀਝ ਰਮੑਯੋ ਚਹਤ ਲਾਜ ਨ ਆਵਤ ਤੋਹਿ। ੧੯।

ਅਰਥ: (ਰਾਜੇ ਨੇ ਕਿਹਾ) ਤੂੰ ਸਦਾ ਮੇਰੇ ਪੈਰੀਂ ਪੈਂਦੀ ਹੈਂ ਅਤੇ ਮੇਰੀ ਪੂਜਾ ਕਰਦੀ ਹੈਂ। ਉਸ ਵਿਅਕਤੀ ਨਾਲ ਰੀਝ ਕੇ ਤੂੰ ਕਾਮ-ਕੇਲ ਕਰਨਾ ਚਾਹੁੰਦੀ ਹੈਂ, ਕੀ ਤੈਨੂੰ ਲਜਾ ਨਹੀਂ ਆਉਂਦੀ। ੧੯।

(ਇਥੇ ਜੋ ਪੈਰੀ ਪੈਣ ਅਤੇ ਪੂਜਾ ਕਰਨ ਦੀ ਗੱਲ ਹੋ ਰਹੀ ਹੈ, ਉਸ ਤੋਂ ਵੀ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਹਾਣੀ ਦੇ ਨਾਇਕ ਗੁਰੂ ਸਾਹਿਬ ਹੀ ਹਨ।)

ਪ੍ਰਥਮ ਛਤ੍ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ। ਬਹੁਰਿ ਜਗਤ ਕੇ ਬੀਚ ਕਿਯੋ ਕੁਲ ਅਧਿਕ ਉਜਿਯਾਰੋ।

ਬਹੁਰਿ ਸਬਨ ਮੈ ਬੈਠਿ ਆਪੁ ਕੋ ਪੂਜ ਕਹਾਊ। ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ। ੩੨।

ਅਰਥ: ਪਹਿਲਾਂ ਤਾਂ ਮੈਨੂੰ ਪਰਮਾਤਮਾ ਨੇ ਛਤ੍ਰੀ ਕੁਲ ਵਿੱਚ ਜਨਮ ਦਿੱਤਾ ਹੈ। ਫਿਰ ਸਾਡੀ ਕੁਲ ਨੂੰ ਜਗਤ ਵਿੱਚ ਬਹੁਤ ਮਾਣ ਦਿਵਾਇਆ ਹੈ। ਫਿਰ ਸਾਰਿਆਂ ਵਿੱਚ ਬੈਠ ਕੇ ਮੈ ਪੂਜਣਯੋਗ ਅਖਵਾਉਂਦਾ ਹਾਂ। ਜੇ ਮੈਂ ਤੇਰੇ ਨਾਲ ਰਤੀ-ਕ੍ਰੀੜਾ ਕਰਦਾ ਹਾਂ ਤਾਂ ਨੀਚ ਕੁਲ ਵਿੱਚ ਜਨਮ ਪਾਵਾਂਗਾ।

(ਇਸ ਬੰਦ ਵਿੱਚ ਜੋ ਕੁਲ ਦੀ ਵਡਿਆਈ ਕੀਤੀ ਗਈ ਹੈ ਅਤੇ ਫਿਰ ਇਹ ਕਹਿਣਾ ਕਿ ਸਾਰਿਆਂ ਵਿੱਚ ਬੈਠ ਕੇ ਮੈ ਪੂਜਣਯੋਗ ਅਖਵਾਉਂਦਾ ਹਾਂ, ਉਸ ਤੋਂ ਵੀ ਗੁਰੂ ਸਾਹਿਬ ਦੇ ਕਹਾਣੀ ਦਾ ਨਾਇਕ ਹੋਣ ਦਾ ਪ੍ਰਭਾਵ ਦਿੱਤਾ ਗਿਆ ਹੈ।)

ਪੂਜ ਜਾਨਿ ਕਰ ਜੋ ਤਰੁਨਿ ਮੁਰਿ ਕੈ ਕਰਤ ਪਯਾਨ। ਤਵਨਿ ਤਰੁਨਿ ਗੁਰ ਤਵਨ ਕੀ ਲਾਗਤ ਸੁਤਾ ਸਮਾਨ। ੩੮।

ਅਰਥ: (ਰਾਜੇ ਨੇ ਕਿਹਾ) ਜੋ ਨੌਜਵਾਨ ਇਸਤਰੀ ਮੈਨੂੰ ਯੋਗ ਜਾਣ ਕੇ ਮੇਰੇ ਵਲ ਆਉਂਦੀ ਹੈ, ਉਹ ਇਸਤਰੀ ਉਸ ਗੁਰੂ ਦੀ ਧੀ ਦੇ ਸਮਾਨ ਲਗਦੀ ਹੈ।

ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ। ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ।

ਸਿਖਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ। ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। ੫੪।

ਅਰਥ: ਹੇ ਬਾਲਾ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ। ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਏ ਸੀਸ ਝੁਕਾਉਂਦੀਆਂ ਹਨ। ਮੈਂ ਆਪਣੇ ਚਿਤ ਵਿੱਚਸਿੱਖਾਂ ਨੂੰ ਪੁੱਤਰ ਅਤੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ ਉਨ੍ਹਾਂ ਨਾਲ ਮੈ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ।

(ਉਪਰਲੇ ਦੋਵਾਂ ਬੰਦਾਂ ਨੂੰ ਧਿਆਨ ਨਾਲ ਵਾਚਨ ਤੋਂ ਬਾਅਦ ਤਾਂ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ ਇਸ ਕਹਾਣੀ ਦਾ ਲੇਖਕ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਕਹਾਣੀ ਦੇ ਨਾਇਕ ਗੁਰੂ ਗੋਬਿੰਦ ਸਿੰਘ ਸਾਹਿਬ ਹਨ)

ਰਾਇ ਸਭਾ ਮਹਿ ਬਚਨ ਉਚਾਰੇ। ਪਨੀ ਪਾਮਰੀ ਹਰੇ ਹਮਾਰੇ।

ਤਾਹਿ ਸਿਖਯ ਜੋ ਹਮੈ ਬਤਾਵੈ। ਤਾ ਤੇ ਕਾਲ ਨਿਕਟ ਨਹਿ ਆਵੈ। ੩। `

ਅਰਥ: ਇਧਰ ਰਾਜੇ ਨੇ ਸਭਾ ਵਿੱਚ ਬੋਲ ਕਹੇ ਕਿ ਕਿਸੇ ਨੇ ਸਾਡੀ ਜੁੱਤੀ ਅਤੇ ਪਾਮਰੀ ਚੁਰਾ ਲਈ ਹੈ। ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਤਾਂ ਉਸ ਦੇ ਕਾਲ ਨੇੜੇ ਨਹੀਂ ਆਵੇਗਾ। ੩।

ਬਚਨ ਸੁਨਤ ਗੁਰ ਬਕ੍ਰਤ ਤੇ ਸਿਖਯ ਨ ਸਕੇ ਦੁਰਾਇ। ਪਨੀ ਪਾਮਰੀ ਕੇ ਸਹਿਤ ਸੋ ਤ੍ਰਿਯ ਦਈ ਬਤਾਇ। ੪।

ਅਰਥ: ਗੁਰੂ ਦੇ ਮੁੱਖ ਤੋਂ ਬੋਲ ਸੁਣ ਕੇ ਸੇਵਕ ਗੱਲ ਨੂੰ ਲੁਕਾ ਨ ਸਕੇ ਅਤੇ ਜੁੱਤੀ ਤੇ ਪਾਮਰੀ ਸਹਿਤ ਉਸ ਇਸਤਰੀ ਸੰਬੰਧੀ ਦਸ ਦਿੱਤਾ। ੪।

(ਤੇਈਵੇਂ ਚਰਿਤ੍ਰ ਦੇ ਉਪਰਲੇ ਤੀਸਰੇ ਅਤੇ ਚੌਥੇ ਬੰਦ ਵਿੱਚ ਤਾਂ ‘ਗੁਰ` ਅਤੇ ‘ਸਿਖੑਯ` ਸ਼ਬਦ ਦੀ ਸਿੱਧੀ ਵਰਤੋਂ ਕੀਤੀ ਗਈ ਹੈ। ਇਸ ਤਰ੍ਹਾਂ ਇਹ ਸਪੱਸ਼ਟ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਕਹਾਣੀ ਦੇ ਨਾਇਕ ਗੁਰੂ ਗੋਬਿੰਦ ਸਿੰਘ ਸਾਹਿਬ ਹਨ।)

ਆਓ! ਹੁਣ ਇਸ ਕਹਾਣੀ ਦੇ ਦੂਸਰੇ ਪੱਖ ਨੂੰ ਵਿਚਾਰੀਏ:

ਸਿਖੑਯੋ ਚਹਤ ਜੋ ਮੰਤ੍ਰ ਤੁਮ ਸੋ ਆਯੋ ਮੁਰ ਹਾਥ। ਕਹੈ ਤੁਮੈ ਸੋ ਕੀਜਿਯਹੁ ਜੁ ਕਛੁ ਤੁਹਾਰੇ ਸਾਥ। ੯।

ਅਰਥ: ਆਪ ਜੋ ਮੰਤ੍ਰ ਸਿਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ। ਜੋ ਮੈਂ ਤੁਹਾਨੂੰ ਕਰਨ ਲਈ ਕਹਾਂ, ਉਹੋ ਤੁਸੀਂ ਕਰੋ। ੯।

ਰਾਇ ਚਿਤ ਚਿੰਤਾ ਕਰੀ ਬੈਠੇ ਤਾਹੀ ਠੌਰ। ਮੰਤ੍ਰ ਲੈਨ ਆਯੋ ਹੁਤੋ ਭਈ ਔਰ ਕੀ ਔਰ। ੧੪।

ਅਰਥ: ਰਾਜੇ ਨੇ ਉਸ ਥਾਂ ਤੇ ਬੈਠ ਕੇ ਮਨ ਵਿੱਚ ਵਿਚਾਰ ਕੀਤਾ ਕਿ ਮੈਂ ਤਾਂ ਮੰਤਰ ਲੈਣ ਆਇਆ ਸੀ ਪਰ ਇਥੇ ਤਾਂ ਹੋਰ ਦੀ ਹੋਰ ਹੀ ਗੱਲ ਬਣ ਗਈ ਹੈ। ੧੪।

(ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਵਿਚੋਂ ਹੈ ਤਾਂ ਉਪਰਲੇ ਦੋ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਕਿਸੇ ਮੰਤ੍ਰ ਦੀ ਭਾਲ ਵਿੱਚ ਸਨ। ਹੁਣ ਆਪ ਹੀ ਸੋਚ ਲਓ ਕਿ ਕੀ ਸਤਿਗਰੁ ਨੇ ਪੰਥ ਕਿਸੇ ਮੰਤ੍ਰ ਦੇ ਸਹਾਰੇ ਚਲਾਇਆ ਹੈ ਜਾਂ ਚਲਾ ਰਹੇ ਸਨ?)

‘ਚਲਿਯੋ ਧਾਰਿ ਆਤੀਤ ਕੋ ਭੇਸ ਰਾਈ। ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ।

ਚਲਿਯੌ ਸੋਤ ਤਾਕੇ ਫਿਰਿਯੋ ਨਾਹਿ ਫੇਰੇ। ਧਸੑਯੋ ਜਾਇ ਕੈ ਵਾ ਤ੍ਰਿਯਾ ਕੇ ਸੁ ਡੇਰੇ। ੧੦।

ਅਰਥ: ਉਹ ਰਾਜਾ ਸਾਧ ਦਾ ਭੇਸ ਧਾਰ ਕੇ ਅਤੇ ਆਪਣੇ ਮਨ ਵਿੱਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਚਲ ਪਿਆ। ਉਹ ਸੌਣ ਵੇਲੇ ਚਲ ਪਿਆ ਅਤੇ ਫਿਰ ਵਾਪਸ ਨਾ ਮੁੜਿਆ; ਸਿਧਾ ਉਸ ਇਸਤਰੀ ਦੇ ਡੇਰੇ ਜਾ ਪਹੁੰਚਿਆ। ੧੦।

ਰਾਇ ਡਰਿਯੋ ਜਉ ਦੈ ਮੁਝੈ ਸ੍ਰੀ ਭਗਵਤ ਕੀ ਆਨ। ਸੰਕ ਤਯਾਗ ਯਾ ਸੋ ਰਮੋ ਕਰਿਹੌ ਨਰਕ ਪਯਾਨ। ੩੪। `

ਅਰਥ: ਰਾਜਾ ਇਸ ਗੱਲੋਂ ਡਰ ਗਿਆ ਕਿ ਜੇ ਮੈਨੂੰ ਇਹ ਸ੍ਰੀ ਭਗਵਤੀ ਦੀ ਸੌਂਹ ਆਣ ਦੇਵੇ ਤਾਂ ਮਜਬੂਰੀ ਵਸ ਸੰਗ ਤਿਆਗ ਕੇ ਇਸ ਨਾਲ ਰਮਣ ਕਰ ਕੇ ਨਰਕ ਵਿੱਚ ਜਾਣਾ ਪਵੇਗਾ।

(ਪਿਆਰਿਓ! ਇੱਥੇ ਵਿਚਾਰਨ ਵਾਲੀ ਗਲ ਇਹ ਹੈ ਕਿ ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਵਿਚੋਂ ਹੈ ਤਾਂ ਉਪਰਲੇ ਦੋ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਕਿਸੇ ਭਗੌਤੀ ਦੇਵੀ ਦੇ ਸ਼ਰਧਾਲੂ ਸਨ, ਉਸੇ ਦੀ ਪੂਜਾ ਕਰਦੇ, ਉਸੇ ਉਤੇ ਵਿਸ਼ਵਾਸ ਰਖਦੇ ਅਤੇ ਉਸ ਅਗੇ ਬੇਨਤੀ ਜਾਚਨਾ ਕਰਦੇ ਸਨ। ਕੀ ਦਸਵੇਂ ਨਾਨਕ ਜੋ ਸਾਨੂੰ ਉਪਦੇਸ਼ ਅਤੇ ਆਦੇਸ਼ ਕਰ ਕੇ ਗਏ ਹਨ, "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ" ਆਪ ਕਿਸੇ ਭਗੌਤੀ ਦੇਵੀ ਦੇ ਪੂਜਕ ਹੋ ਸਕਦੇ ਹਨ?)

‘ਦਿਜਨ ਦੀਜਿਯਹੁ ਦਾਨ ਦ੍ਰਜਨ ਕਹ ਦ੍ਰਿਸਟਿ ਦਿਖੈਯਹੁ। ਸੁਖੀ ਰਖਿਯਹੁ ਸਾਥ ਸਤ੍ਰ ਸਿਰ ਖੜਗ ਬਜੈਯਹੁ. . ੫੮।

ਅਰਥ: ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰਖੋ। ਸਾਥੀਆਂ ਨੂੰ ਸੁਖੀ ਰਖੋ ਅਤੇ ਵੈਰੀਆਂ ਦੇ ਸਿਰ ਤੇ ਸਦਾ ਤਲਵਾਰ ਵਜਾਉਂਦੇ ਰਹੋ।

(ਹੁਣ, ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਨਾਲ ਸੰਬੰਧਤ ਹੈ ਤਾਂ ਉਪਰਲੀ ਪੰਕਤੀ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਬ੍ਰਾਮਹਣਾਂ ਦਾ ਵਿਸ਼ੇਸ਼ ਸਤਿਕਾਰ ਕਰਦੇ ਸਨ, ਉਨ੍ਹਾਂ ਨੂੰ ਦਾਨ ਆਦਿ ਵੀ ਦੇਂਦੇ ਸਨ ਅਤੇ ਮਨ ਵਿੱਚ ਆਪਣੇ ਪਰਾਏ ਦਾ ਵਿਤਕਰਾ ਵੀ ਕਰਦੇ ਸਨ।)

‘ਸੁਨਤ ਚੋਰ ਕੇ ਬਚ ਸ੍ਰਵਨ ਉਠਿਯੋ ਰਾਇ ਡਰ ਧਾਰ। ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਨੀ ਡਾਰਿ। ੧। `

ਅਰਥ: ਚੋਰ ਚੋਰ ਦੇ ਬੋਲ ਕੰਨਾਂ ਨਾਲ ਸੁਣ ਕੇ ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਪਾਮਰੀ ਛਡ ਕੇ ਮਨ ਵਿੱਚ ਡਰਦਾ ਹੋਇਆ ਭਜ ਗਿਆ। ੧।

ਚੋਰਿ ਸੁਨਤ ਜਾਗੇ ਸਭੈ ਭਜੈ ਨ ਦੀਨਾ ਰਾਇ। ਕਦਮ ਪਾਚ ਸਾਤਕ ਲਗੇ ਮਿਲੇ ਸਿਤਾਬੀ ਆਇ। ੨। `

ਅਰਥ: ਚੋਰ ਚੋਰ ਦੀ ਅਵਾਜ਼ ਸੁਣ ਕੇ ਸਾਰੇ ਸੇਵਕ ਜਾਗ ਪਏ ਅਤੇ ਉਨ੍ਹਾਂ ਨੂੰ ਭਜਣ ਨ ਦਿੱਤਾ ਅਤੇ ਪੰਜ ਸਤ ਕਦਮਾਂ ਉਤੇ ਜਲਦੀ ਹੀ ਆ ਮਿਲੇ। ੨।

`ਚੋਰ ਬਚਨ ਸਭ ਹੀ ਸੁਨਿ ਧਾਏ। ਕਾਢੇ ਖੜਗ ਰਾਇ ਪ੍ਰਤਿ ਆਏ।

ਕੂਕਿ ਕਹੈ ਤੁਹਿ ਜਾਨ ਨ ਦੈਹੈ। ਤੁਹਿ ਤਸਕਰ ਜਮਧਾਮ ਪਠੈ ਹੈ। ੩। `

ਅਰਥ: ਚੋਰ ਚੋਰ ਦੇ ਬੋਲ ਸੁਣ ਕੇ ਸਾਰੇ ਹੀ ਭਜ ਪਏ ਅਤੇ ਤਲਵਾਰਾਂ ਕਢ ਕੇ ਰਾਜੇ ਪ੍ਰਤੀ ਵਧੇ। ਲਲਕਾਰ ਕੇ ਕਹਿਣ ਲਗੇ ਕਿ ਤੈਨੂੰ ਜਾਣ ਨਹੀਂ ਦੇਵਾਂਗੇ ਅਤੇ ਹੇ ਚੋਰ! ਤੈਨੂੰ ਯਮਲੋਕ ਭੇਜਾਂਗੇ। ੩।

(ਪਿਆਰਿਓ! ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਵਿਚੋਂ ਹੈ ਤਾਂ ਉਪਰਲੇ ਤਿੰਨ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਬੁਜ਼ਦਿਲਾਂ ਵਾਂਗੂੰ ਅਪਣੀ ਜੁੱਤੀ ਅਤੇ ਪਾਮਰੀ ਛੱਡ ਕੇ ਭਜ ਪਏ ਅਤੇ ਉਸ ਆਚਰਣਹੀਨ ਔਰਤ ਦੇ ਸੇਵਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਘੋਰ ਬੇਅਦਬੀ ਕੀਤੀ।)

‘ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ। ਚੋਰ ਚੋਰ ਕਰਿ ਤਿਹ ਗਹਿਯੋ ਦਵੈਕ ਮੁਤਹਰੀ ਝਾਰਿ। ੫।

ਅਰਥ: ਉਸ (ਇਸਤਰੀ ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਲਈ। ਚੋਰ ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ। ੫।

ਇਹ ਛਲ ਖੇਲਿ ਰਾਇ ਭਜ ਅਯੋ। ਬੰਦਸਾਲ ਤ੍ਰਿਯ ਭ੍ਰਾਤ ਪਠਾਯੋ।

ਸਿਖਯਨ ਭੇਦ ਅਭੇਦ ਨ ਪਾਯੋ। ਵਾਹੀ ਕੌ ਤਸਕਰ ਠਹਰਾਯੋ। ੯। ੧।

ਅਰਥ: ਇਸ ਤਰ੍ਹਾਂ ਦਾ ਛਲ ਕਰ ਕੇ ਰਾਜਾ ਉਥੋਂ ਭਜ ਆਇਆ। ਬੰਦੀਖਾਨੇ ਵਿੱਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ। ਕੋਈ ਵੀ ਸੇਵਕ ਭੇਦ ਨੂੰ ਨ ਸਮਝ ਸਕਿਆ ਅਤੇ ਉਸ ਨੂੰ ਚੋਰ ਸਮਝ ਲਿਆ। ੯।

(ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਨਾਲ ਸੰਬੰਧਤ ਹੈ ਤਾਂ ਉਪਰਲੇ ਦੋ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਆਪਣੀ ਜਾਨ ਬਚਾਉਣ ਲਈ ਕਿਸੇ ਨਿਰਦੋਸ਼ ਵਿਅਕਤੀ ਨਾਲ ਵਧੀਕੀ ਵੀ ਕਰ ਸਕਦੇ ਸਨ ਅਤੇ ਛਲ ਕਪਟ ਵੀ ਕਰਦੇ ਸਨ।)

‘ਰਾਇ ਸਭਾ ਮਹਿ ਬਚਨ ਉਚਾਰੇ। ਪਨੀ ਪਾਮਰੀ ਹਰੇ ਹਮਾਰੇ।

ਤਾਹਿ ਸਿਖੑਯ ਜੋ ਹਮੈ ਬਤਾਵੈ। ਤਾ ਤੇ ਕਾਲ ਨਿਕਟ ਨਹਿ ਆਵੈ। ੩।

ਅਰਥ: (ਇਧਰ) ਸਭਾ ਵਿੱਚਰਾਜੇ ਨੇ ਬੋਲ ਕਹੇ ਕਿ (ਕਿਸੇ ਨੇ) ਸਾਡੀ ਜੁੱਤੀ ਅਤੇ ਪਾਮਰੀ ਚੁਰਾ ਲਈ ਹੈ। ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਤਾਂ ਉਸ ਦੇ ਨੇੜੇ ਕਾਲ ਨਹੀਂ ਆਵੇਗਾ।

ਪ੍ਰਾਤ ਭਯੋ ਤ੍ਰਿਯ ਬਹੁਰਿ ਬੁਲਾਈ। ਸਕਲ ਕਲਾ ਕਹਿ ਤਾਹਿ ਸੁਨਾਈ।

ਤੁਮ ਕੁਪਿ ਹਮ ਪਰ ਚਰਿਤ ਬਨਾਯੋ। ਹਮਹੂੰ ਤੁਮ ਕਹ ਚਰਿਤ ਦਿਖਾਯੋ। ੧੦।

ਅਰਥ: ਸਵੇਰ ਹੋਣ ਤੇ ਉਸ ਇਸਤਰੀ ਨੂੰ ਫਿਰ ਬੁਲਾੲਆ ਗਿਆ ਅਤੇ ਉਸ ਨੂੰ ਸਾਰੀ ਗੱਲ ਕਹਿ ਦਿੱਤੀ ਗਈ। ਤੂੰ ਕ੍ਰੋਧਿਤ ਹੋ ਕੇ ਸਾਡੇ ਉਤੇ ਚਰਿਤ੍ਰ ਬਣਾਇਆ ਸੀ ਅਤੇ ਅਸੀਂ ਵੀ ਤੈਨੂੰ ਚਰਿਤ੍ਰ ਵਿਖਾਇਆ ਸੀ। ੧੦।

(ਜੇ ਇਹ ਮੰਨ ਲਿਆ ਜਾਵੇ ਕਿ ਇਹ ਕਹਾਣੀ ਸੱਚਮੁੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਵਿਚੋਂ ਹੈ ਤਾਂ ਉਪਰਲੇ ਦੋ ਬੰਦਾਂ ਅਨੁਸਾਰ ਇਹ ਵੀ ਮੰਨਣਾ ਪਵੇਗਾ ਕਿ ਸਤਿਗੁਰੂ ਝੂਠ ਵੀ ਬੋਲਦੇ ਸਨ ਅਤੇ ਪਾਖੰਡ ਵੀ ਕਰਦੇ ਸਨ।)

ਕਹਾਣੀ ਦਾ ਹੇਠਲਾ ਆਖਰੀ ਬੰਦ ਤਾਂ ਬਿਲਕੁਲ ਹੀ ਹੈਰਾਨ ਕਰਨ ਵਾਲਾ ਹੈ। ਜਦ ਕਹਾਣੀ ਦੇ ਨਾਇਕ ਨੇ ਕੋਈ ਕਸੂਰ ਕੀਤਾ ਹੀ ਨਹੀਂ ਤਾਂ ਉਹ ਮੁਆਫੀ ਕਿਸ ਗੱਲ ਦੀ ਮੰਗ ਰਿਹਾ ਹੈ? ਫਿਰ ਇਤਨਾ ਹੀ ਨਹੀਂ, ਪਤਾ ਨਹੀਂ ਉਹ ਕਿਸ ਭੇਦ ਨੂੰ ਛੁਪਾਉਣਾ ਚਾਹੁੰਦਾ ਸੀ ਅਤੇ ਉਸ ਦੀ ਮਨ ਵਿੱਚ ਕਿਸ ਚੀਜ਼ ਦੀ ਗਲਾਨੀ ਸੀ ਕਿ ਉਸ ਨੇ ਉਸ ਇਸਤਰੀ ਦੀ ਵੀਹ ਹਜ਼ਾਰ ਟਕੇ ਦੀ ਛਿਮਾਹੀਂ ਬੰਨ੍ਹ ਦਿੱਤੀ। ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿ ਉਸ ਗਰੀਬ ਦੀ ਮਾਲੀ ਮਦਦ ਕੀਤੀ ਕਿਉਂਕਿ ਸ਼ੁਰੂ ਵਿੱਚ ਹੀ ਕਿਹਾ ਗਿਆ ਹੈ ਕਿ ਉਹ ਇਸਤਰੀ ਇੱਕ ਅਮੀਰ ਆਦਮੀ ਦੀ ਪਤਨੀ ਸੀ।

‘ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ। ੧੨।

ਅਰਥ: ਹੇ ਇਸਤ੍ਰੀ! ਹੁਣ ਸਾਨੂੰ ਮਾਫ ਕਰ, ਮੈ ਫਿਰ ਅਪਰਾਧ ਨਹੀਂ ਕਰਦਾ। ਉਸ ਇਸਤਰੀ ਦੀ ਵੀਹ ਹਜ਼ਾਰ ਟੱਕੇ ਦੀ ਛਿਮਾਹੀ ਬੰਨ੍ਹ ਦਿੱਤੀ ਗਈ।

ਇਸ ਤੋਂ ਇਲਾਵਾ (ਅਖੌਤੀ ਦਸਮ ਗ੍ਰੰਥ) ਨਾਮੀ ਪੁਸਤਕ ਵਿਚਲੀ ਰਚਨਾ ਚਰਿਤ੍ਰੋਪਾਖ੍ਯਾਨ (ਤ੍ਰਿਆ ਚਰਿਤ੍ਰ) ਦੇ ਲੇਖਕ ਨੇ ਜਿਥੇ ਸਾਰੀਆਂ ਕਹਾਣੀਆਂ ਵਿੱਚ ਇਸਤ੍ਰੀ ਜਾਤੀ ਦਾ ਘੋਰ ਅਪਮਾਨ ਕੀਤਾ ਹੈ, ਇਸ ਕਹਾਣੀ ਵਿੱਚ ਵੀ ਉਸ ਨੂੰ ਚਰਿਤ੍ਰਹੀਨ ਅਤੇ ਕਾਮ ਸੰਤੁਸ਼ਟੀ ਵਾਸਤੇ ਲਿਲਕੜੀਆਂ ਕਢਦੀ ਹੋਈ ਵਿਖਾ ਕੇ, ਉਸ ਨੂੰ ਅਤਿ ਅਪਮਾਨਤ ਕੀਤਾ ਹੈ, ਹੇਠ ਲਿਖੀਆਂ ਪੰਕਤੀਆਂ ਨਾਲ ਪੂਰੀ ਇਸਤ੍ਰੀ ਜਾਤੀ ਦੇ ਉਤੇ ਭਾਰੀ ਕਲੰਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ:

ਕਹਾ ਤਰੁਨਿ ਸੋ ਪ੍ਰੀਤਿ ਨੇਹ ਨਹਿ ਓਰ ਨਿਬਾਹਹਿ। ਏਕ ਪੁਰਖ ਕੌ ਛਾਡਿ ਔਰ ਸੁੰਦਰ ਨਰ ਚਾਹਹਿ।

ਅਧਿਕ ਤਰੁਨਿ ਰੁਚਿ ਮਾਨਿ ਤਰੁਨਿ ਜਾ ਸੋ ਹਿਤ ਕਰਹੀ। ਹੋ ਤੁਰਤੁ ਮੂਤ੍ਰ ਕੋ ਧਾਮ ਨਗਨ ਆਗੇ ਕਰਿ ਧਰਹੀ। ੩੯।

ਅਰਥ: ਇਸਤਰੀ ਨਾਲ ਪ੍ਰੇਮ ਕਰਨ ਦੀ ਕੀ ਗੱਲ ਹੈ ਕਿਉਂਕਿ ਇਹ ਕਦੇ ਵੀ ਪ੍ਰੇਮ ਨੂੰ ਓੜਕ ਤਕ ਨਹੀਂ ਨਿਭਾਉਂਦੀ। ਇੱਕ ਮਰਦ ਨੂੰ ਛਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲਗਦੀ ਹੈ। ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ ਉਹ ਉਸ ਅਗੇ ਆਪਣੇ ਗੁਪਤ ਅੰਗ ਨੂੰ ਨੰਗਾ ਕਰ ਕੇ ਧਰ ਦੇਂਦੀ ਹੈ। ੩੯।

ਪਾਠਕ ਜੀ! ਆਪ ਹੀ ਸੋਚ ਲਓ ਕਿ ਕੀ ਦਸਵੇਂ ਨਾਨਕ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਦੇ ਅਲੌਕਿਕ ਗੁਰਮਤਿ ਸਿਧਾਂਤ ਦੇ ਉਲਟ ਐਸਾ ਲਿਖ ਸਕਦੇ ਹਨ?

ਇਸ ਨੂੰ ਕਹਿੰਦੇ ਹਨ, ਸ਼ਰਾਰਤ ਭਰਪੂਰ ਚਤੁਰਾਈ। ਕਹਾਣੀ ਦੇ ਲੇਖਕ ਨੇ ਕੁੱਝ ਬੰਦ ਉੱਚੇ ਚਰਿਤ੍ਰ ਦੇ ਲਿਖ ਕੇ ਨਾਲ ਐਸੀਆਂ ਗੱਲਾਂ ਜੋੜ ਦਿੱਤੀਆਂ ਹਨ ਕਿ ਜੇ ਇਸ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਨਾਲ ਸੰਬੰਧਤ ਮੰਨ ਲਈਏ ਤਾਂ ਸਾਰੇ ਸਿੱਖ ਸਿਧਾਂਤ ਖੇਰੂ-ਖੇਰੂ ਹੋ ਜਾਣਗੇ ਅਤੇ ਸਤਿਗੁਰੂ ਦੀ ਉੱਚੀ ਸੁੱਚੀ ਅਗੰਮੀ ਸ਼ਖਸੀਅਤ ਉਤੇ ਕਈ ਸ਼ੰਕੇ ਖੜੇ ਹੋ ਜਾਣਗੇ। ਸ਼ਾਇਦ ਇਸੇ ਕਰ ਕੇ ਬਚਿਤ੍ਰ ਨਾਟਕ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਕ੍ਰਿਤ ਮੰਨਣ ਵਾਲੇ ਵੀ ਅਜ ਤੱਕ ਇਸ ਕਹਾਣੀ ਬਾਰੇ ਵੰਡੇ ਹੋਏ ਹਨ ਕਿ ਇਹ ਕਹਾਣੀ ਸਤਿਗਰੂ ਦੇ ਨਿਜੀ ਜੀਵਨ ਨਾਲ ਸੰਬੰਧਤ ਕਹੀ ਜਾ ਸਕਦੀ ਹੈ ਕਿ ਨਹੀਂ?

ਵੈਸੇ ਵੀ ਸਿਧਾਂਤਕ ਤੌਰ ਤੇ ਜੇ ਇਸ ਦੇ ਲੇਖਕ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਹੋਣ ਤਾਂ ਇਹ ਕਹਾਣੀ ‘ਉਤਮ ਪੁਰਸ਼` (First person) ਵਿੱਚ ਹੋਣੀ ਚਾਹੀਦੀ ਹੈ, ਭਾਵ ਇਸ ਦੀ ਲੇਖਣੀ ਇੰਝ ਹੋਣੀ ਚਾਹੀਦੀ ਕਿ ‘ਮੈਂ ਇੰਝ ਕੀਤਾ ਜਾਂ ਮੈਂ ਇਹ ਕਿਹਾ ਆਦਿ. . ` ਜਦਕਿ ਇਸ ਦੀ ਸਾਰੀ ਲੇਖਣੀ ‘ਅਨਯ ਪੁਰਸ਼` (Third person) ਅਨੁਸਾਰ ਹੈ ਜੋ ਆਪ ਨੇ ਉਪਰ ਪੜ੍ਹ ਹੀ ਲਈ ਹੈ। ਇਸ ਸਭ ਤੋਂ ਇਹ ਸਪੱਸ਼ਟ ਹੈ ਕਿ ਇਸ ਕਹਾਣੀ ਦਾ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅਗੰਮੀ ਜੀਵਨ ਨਾਲ ਕੁੱਝ ਲੈਣਾ ਦੇਣਾ ਨਹੀਂ, ਇਹ ਕੇਵਲ ਇੱਕ ਸ਼ਰਾਰਤ ਦੇ ਤੌਰ ਤੇ ਸਿੱਖ ਸਿਧਾਂਤਾਂ ਵਿੱਚ ਰਲਾ ਪਾਉਣ ਅਤੇ ਸਤਿਗੁਰੂ ਦੇ ਉੱਚੇ ਸੁੱਚੇ ਕਿਰਦਾਰ ਤੇ ਲੁਕਵੇਂ ਹਮਲੇ ਕਰਨ ਲਈ ਰਚੀ ਗਈ ਹੈ।

ਜੇ ਇਨ੍ਹਾਂ ਸਾਰੀਆਂ ਦਲੀਲਾਂ ਨੂੰ ਪਾਸੇ ਵੀ ਰਖ ਦੇਈਏ ਤਾਂ ਚਾਰ ਸੌ ਦੇ ਕਰੀਬ ਆਚਰਣ-ਹੀਨਤਾ ਫੈਲਾਉਣ ਵਾਲੀਆਂ, ਅਸ਼ਲੀਲ ਸ਼ਬਦਾਵਲੀ ਵਿੱਚ ਲਿਖੀਆਂ ਐਸੀਆਂ ਕਹਾਣੀਆਂ, ਜਿਨ੍ਹਾਂ ਵਿਚੋਂ ਹੋਰ ਕਿਸੇ ਇੱਕ ਵਿੱਚ ਵੀ ਆਪਣੇ ਆਚਰਣ ਨੂੰ ਬਚਾ ਕੇ ਰਖਣ ਦੀ ਗੱਲ ਤੱਕ ਨਾ ਕੀਤੀ ਗਈ ਹੋਵੇ, ਐਸੇ ਘਟੀਆ ਆਚਰਣ ਨੂੰ ਨਿੰਦਿਆ ਨਾ ਗਿਆ ਹੋਵੇ, ਵਿਚੋਂ, ਇੱਕ ਵਿੱਚ ਚਾਰ ਬੰਦ ਉੱਚੇ ਆਚਰਣ ਵਾਲੇ ਲਿਖ ਵੀ ਦਿੱਤੇ ਜਾਣ ਤਾਂ ਉਨ੍ਹਾਂ ਚਾਰ ਬੰਦਾਂ ਦੀ ਕੀ ਮਹੱਤਤਾ ਹੈ। ਇਹ ਤਾਂ ਬਿਲਕੁਲ ਉਂਝ ਹੋਵੇਗਾ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਸਾਲ ਭਰ ਅਸ਼ਲੀਲ (Porno) ਫਿਲਮਾਂ ਵਿਖਾਉਂਦਾ ਰਹੇ ਅਤੇ ਵਿੱਚੋਂ ਇੱਕ ਵਾਰੀ ਇਹ ਕਹਿ ਦੇਵੇ ਕਿ ਵੈਸੇ ਇਹ ਕਰਮ ਮਾੜੇ ਹਨ, ਐਸੇ ਕਰਮ ਕਰਨੇ ਨਹੀਂ ਚਾਹੀਦੇ।

ਆਓ! ਹੁਣ ਇਸ ਲੇਖ ਦੇ ਦੂਸਰੇ ਪੱਖ ਨੂੰ ਵੀ ਵਿਚਾਰ ਲਈਏ ਕਿ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੋਈ ਐਸੀ ਰਚਨਾ ਹੈ, ਜਿਸ ਨੂੰ ਅਨੈਤਕ ਅਤੇ ਆਚਰਣ-ਹੀਨਤਾ ਫੈਲਾਉਣ ਵਾਲੀ ਕਿਹਾ ਜਾ ਸਕੇ ਜਾਂ ਕੋਈ ਐਸੀ ਸ਼ਬਦਾਵਲੀ ਜਿਸ ਨੂੰ ਅਸ਼ਲੀਲ ਕਿਹਾ ਜਾ ਸਕੇ।

ਇਸ ਭਾਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੌਲਿਕ ਗੱਲ ਸਮਝ ਲੈਣੀ ਚੰਗੀ ਹੋਵੇਗੀ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਅਕਾਲ-ਪੁਰਖੁ ਦੀ ਸਿਫਤਿ-ਸਲਾਹ ਅਤੇ ਅਲੌਕਿਕ ਜੀਵਨ ਜੁਗਤਿ ਦੇ ਖਜ਼ਾਨਿਆਂ ਨਾਲ ਭਰਪੂਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਕਹਾਣੀ, ਇਤਿਹਾਸਕ ਜਾਂ ਮਿਥਿਹਾਸਕ ਰਚਨਾ ਨਹੀਂ ਹੈ। ਵੈਸੇ ਤਾਂ ਇਤਨੀ ਗੱਲ ਹੀ ਸਮਝ ਆ ਜਾਵੇ ਤਾਂ ਹੋਰ ਕਿਸੇ ਵਿਚਾਰ ਦੀ ਲੋੜ ਹੀ ਨਹੀਂ ਪਰ ਬਦਕਿਸਮਤੀ ਨਾਲ ਅੱਜ ਵਿਰਲੇ ਸਿੱਖ ਹਨ, ਜੋ ਵਿਚਾਰ ਕੇ ਗੁਰਬਾਣੀ ਪੜ੍ਹ ਰਹੇ ਹਨ। ਬਹੁਤਿਆਂ ਨੂੰ ਤਾਂ ਸ਼ਾਇਦ ਇਸ ਸਚਾਈ ਦਾ ਵੀ ਪਤਾ ਨਾ ਹੋਵੇ। ਆਪਣੇ ਸਤਿਗੁਰੂ ਨਾਲ ਤਾਂ ਸਾਰੀ ਕੌਮ ਦੀ ਸਿੱਧੀ ਸਾਂਝ ਹੀ ਨਹੀਂ ਪਈ, ਬਹੁਤੇ ਤਾਂ ਪਖੰਡੀ ਸਾਧਾਂ ਦੇ ਗੁੰਮਰਾਹਕੁਨ ਬਚਨਾਂ ਨੂੰ ਹੀ ਗੁਰਮਤਿ ਸਮਝ ਕੇ ਉਨ੍ਹਾਂ ਦੀ ਰਟਾਈ ਭਾਸ਼ਾ ਰਟੀ ਜਾ ਰਹੇ ਹਨ।

ਅੱਜ ਕੁੱਝ ਸੁਆਰਥੀ ਲੋਕ ਬਚਿਤ੍ਰ ਨਾਟਕ ਪੁਸਤਕ ਨੂੰ ਗੁਰੂ ਕ੍ਰਿਤ ਸਾਬਤ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਕੁੱਝ ਪੰਕਤੀਆਂ ਨੂੰ ਅਸ਼ਲੀਲ ਸਾਬਤ ਕਰਨ ਤੇ ਲਗੇ ਹੋਏ ਹਨ ਤਾਂ ਬਹੁਤੇ ਭੋਲੇ-ਭਾਲੇ ਸਿੱਖ ਬਗੈਰ ਆਪ ਸੋਚੇ ਸਮਝੇ ਉਨ੍ਹਾਂ ਦੇ ਮਗਰ ਲੱਗ ਜਾਂਦੇ ਹਨ। ਮੈਨੂੰ ਵੱਡੀ ਹੈਰਾਨਗੀ ਤਾਂ ਉਦੋਂ ਹੋਈ ਜਦੋਂ ਕੌਮ ਦੇ ਇੱਕ ਉਘੇ ਵਿਦਵਾਨ ਸਮਝੇ ਜਾਣ ਵਾਲੇ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਇੱਕ ਲੇਖ ਮੇਰੇ ਕੋਲ ਪਹੁੰਚਿਆ, ਜਿਸ ਵਿੱਚ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਕੁੱਝ ਪੰਕਤੀਆਂ ਨੂੰ ਛੂਹਿਆ ਹੈ। ਇਨ੍ਹਾਂ ਪੰਕਤੀਆਂ ਬਾਰੇ ਮਸਕੀਨ ਜੀ ਨੇ ਜੋ ਲਿਖਿਆ ਹੈ, ਉਹ ਮੈਂ ਇੰਨ ਬਿੰਨ ਹੇਠਾਂ ਦੇ ਰਿਹਾ ਹਾਂ:

"ਗੁਰੂ ਗਰੰਥ ਸਾਹਿਬ ਵਿਚ ਬਹੁਤ ਕੁਝ ਐਸਾ ਹੈ ਜੋ , , ਹਰ ਮਨੁਖ ਨੂੰ ਪਤਾ ਨਹੀ ਹੈ , , ਜਾਂ ਇਸ ਕਰਕੇ ਅਛੂਤਾ ਰਹਿ ਜਾਂਦਾ ਹੈ ਕਿ ਆਪਾਂ ਨੂੰ ਸਮਝ ਵਿਚ ਨਹੀ ਆਉਂਦਾ, , ਜਾਂ ਕੁਝ ਇਸ ਵਾਸਤੇ ਵੀ ਅਛੂਤਾ ਰਹਿ ਜਾਂਦਾ ਹੈ ਕਿ ਆਪਣਾ ਮਨ ਨਹੀ ਮੰਨਦਾ ਜਾਂ ਸ਼ਾਇਦ ਸਮਾਜ ਬਰਦਾਸਤ ਨਾ ਕਰੇ, , , , , , ਪਰ ਇਥੇ ਇਹ ਗੱਲ ਹੋਣੀ ਚਾਹੀਦੀ ਹੈ , , ਗੁਰੂ ਨੇ ਜੋ ਆਖਿਆ ਹੈ ਉਹ ਗੱਲ ਹਰ ਹਾਲਤ ਚ ਕਹਿਣੀ ਹੈ , , , , , , , , , , ਜੈਸੇ ਕੁਝ ਪੰਕਤੀਆਂ ਗੁਰੂ ਗਰੰਥ ਸਾਹਿਬ ਜੀ ਦੀਆਂ ਜਿਨਾ ਨੂੰ ਬਹੁਤ ਘੱਟ ਛੋਹਿਆ ਗਿਆ ਹੈ ਜੀ , , , , , "

ਉਪਰਲੇ ਬਿਆਨ ਦੁਆਰਾ ਸਤਿਕਾਰਤ ਗਿਆਨੀ ਜੀ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੁੱਝ ਪੰਕਤੀਆਂ ਐਸੀਆਂ ਹਨ, ਜੋ ਆਚਰਣ-ਹੀਨਤਾ ਫੈਲਾਉਣ ਵਾਲੀਆਂ ਹਨ ਜਾਂ ਜਿਨ੍ਹਾਂ ਨੂੰ ਅਸ਼ਲੀਲ ਕਿਹਾ ਜਾ ਸਕਦਾ ਹੈ। ਇਸ ਕਰ ਕੇ ਕੌਮ ਨੇ ਅਜੇ ਤੱਕ ਉਨ੍ਹਾਂ ਨੂੰ ਛੂਹਿਆਂ ਨਹੀਂ ਭਾਵ ਸੰਗਤੀ ਤੌਰ ਤੇ ਵਿਚਾਰਿਆ ਨਹੀਂ ਗਿਆ। ਗਿਆਨੀ ਜੀ ਇਹ ਸ਼ੰਕਾ ਵੀ ਜ਼ਾਹਿਰ ਕਰਦੇ ਹਨ ਕਿ ਸ਼ਾਇਦ ਸਮਾਜ ਇਨ੍ਹਾਂ ਨੂੰ ਬਰਦਾਸ਼ਤ ਨਾ ਕਰੇ। ਆਓ ਆਪਾਂ ਦੂਸਰੇ ਭਾਗ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਦੁਆਰਾ ਅਸ਼ਲੀਲ ਗਰਦਾਨੀਆਂ ਇਨ੍ਹਾਂ ਪੰਕਤੀਆਂ ਦੀ ਵਿਚਾਰ ਹੀ ਕਰ ਲੈਂਦੇ ਹਾਂ। ਨਾਲੇ ਪਾਠਕ ਆਪ ਹੀ ਨਿਰਣਾ ਕਰ ਲੈਣਗੇ ਕਿ ਇਹ ਸਮਾਜਕ ਤੌਰ ਤੇ ਬਰਦਾਸ਼ਤ ਹੁੰਦੀਆਂ ਹਨ ਕਿ ਨਹੀਂ।

ਭਾਵੇਂ ਅਜ ਦੇ ਇਸ ਵਿਸ਼ੇ ਨਾਲ ਸੰਬੰਧਤ ਨਹੀਂ ਪਰ ਮਸਕੀਨ ਜੀ ਦੁਆਰਾ ਸੰਕੇਤ ਕੀਤੇ ਇਨ੍ਹਾਂ ਸ਼ਬਦਾਂ ਨੂੰ ਵਿਚਾਰਨ ਤੋਂ ਪਹਿਲਾਂ, ਇਥੇ ਗੁਰਮਤਿ ਦਾ ਇੱਕ ਮੌਲਕ ਭੇਦ ਸਮਝ ਲੈਣਾ ਜ਼ਰੂਰੀ ਹੈ। ਗੁਰਬਾਣੀ ਵਿੱਚ ਜਿਥੇ ਵੀ ‘ਕਲੀ` ਜਾਂ ‘ਕਲਿ` ਸ਼ਬਦ ਆਉਂਦੇ ਹਨ ਤਾਂ ਉਨ੍ਹਾਂ ਦਾ ਅਰਥ ਬ੍ਰਾਹਮਣੀ ਵਿਵਸਥਾ ਦੁਆਰਾ ਥਾਪੇ ਕਿਸੇ ਜੁਗ ਨਾਲ ਬਿਲਕੁਲ ਨਹੀਂ, ਕਿਉਂਕਿ ਗੁਰਬਾਣੀ ਇਨ੍ਹਾਂ ਜੁਗਾਂ ਨੂੰ ਕੋਈ ਮਾਨਤਾ ਨਹੀਂ ਦੇਂਦੀ। ਗੁਰਮਤਿ ਦਾ ਸਿਧਾਂਤ, ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ, ਹੇਠਲੇ ਸਲੋਕ ਵਿੱਚ ਸਪੱਸ਼ਟ ਪ੍ਰਗਟ ਹੁੰਦਾ ਹੈ:

"ਸਲੋਕੁ ਮਃ ੧।। ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ।। ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ।। ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ।। ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ।। ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ।। ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ।। ੧।। " {ਪੰਨਾ ੪੭੦}

ਭਾਵ ਜੋ ਮਨੁਖ ਸੰਤੋਖ ਵਾਲਾ ਜੀਵਨ ਬਿਤਾ ਰਿਹਾ ਹੈ ਅਤੇ ਆਪਣੇ ਜੀਵਨ ਨੂੰ ਧਰਮ ਦੀ ਅਗਵਾਈ ਵਿੱਚ ਚਲਾ ਰਿਹਾ ਹੈ, ਉਹ ਸਤਿਜੁਗ ਵਿੱਚ ਜੀ ਰਿਹਾ ਹੈ। ਇਸੇ ਤਰ੍ਹਾਂ ਜਿਸ ਨੇ ਤ੍ਰਿਸ਼ਨਾਂ ਦੀ ਅਗਨੀ ਨੂੰ ਜੀਵਨ ਦਾ ਅਧਾਰ ਬਣਾਇਆ ਹੋਇਆ ਹੈ ਅਤੇ ਕੂੜ ਭਾਵ ਧੋਖਾ ਫਰੇਬ ਠੱਗੀ ਆਦਿ ਵਿਕਾਰਾਂ ਨੂੰ ਜੀਵਨ ਦਾ ਮਾਰਗ ਬਣਾਇਆ ਹੋਇਆ ਹੈ, ਉਹ ਕਲਿਜੁਗ ਵਿੱਚ ਜੀ ਰਿਹਾ ਹੈ।

ਆਓ! ਹੁਣ ਸਤਿਕਾਰਤ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ, ਜੋ ਪੰਕਤੀਆਂ ਆਚਰਣਹੀਨਤਾ ਫੈਲਾਉਣ ਵਾਲੀਆਂ ਜਾਂ ਅਸ਼ਲੀਲ ਜਾਪੀਆਂ ਹਨ, ਉਨ੍ਹਾਂ ਨੂੰ ਉਸੇ ਤਰਤੀਬ ਨਾਲ ਵਿਚਾਰ ਲੈਂਦੇ ਹਾਂ, ਜਿਸ ਤਰਤੀਬ ਵਿੱਚ ਉਹ ਉਨ੍ਹਾਂ ਦੇ ਲੇਖ ਰਾਹੀਂ ਮੇਰੇ ਕੋਲ ਪਹੁੰਚੀਆਂ ਹਨ।

"ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।। "

ਇਹ ਪੰਕਤੀ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨਾ ਜੀ ਦੇ ਪ੍ਰਥਾਏ ਉਚਾਰਨ ਕੀਤੇ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੫੩ ਤੇ ਸੁਸ਼ੋਭਿਤ, ਤਿੰਨ ਸਲੋਕਾਂ ਚੋਂ ਪਹਿਲੇ ਸਲੋਕ ਦੀ ਹੈ। ਪੂਰਾ ਸਲੋਕ ਇਸ ਤਰ੍ਹਾਂ ਹੈ:

"ਸਲੋਕੁ ਮਰਦਾਨਾ ੧।। ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।। ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ।। ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ।। ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ।। ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ।। ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ।। ੧।। " {ਪੰਨਾ ੫੫੩}

ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ, ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ, ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿੱਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ।

ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ। ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ— (ਇਹ ਸਾਰੀ) ਖ਼ੁਰਾਕ ਬਣਾ; ਹੇ ਨਾਨਕ ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ੧।

ਇਸ ਸ਼ਬਦ ਵਿੱਚ ਤਾਂ ਸਤਿਗੁਰੂ ਸਾਨੂੰ ਸੁਚੇਤ ਕਰ ਰਹੇ ਹਨ ਕਿ ਵਿਕਾਰਾਂ ਵਿੱਚ ਲਿਬੜਿਆ ਮਨ ਕਾਮ, ਮੋਹ, ਕ੍ਰੋਧ, ਲੋਭ ਅਤੇ ਅਹੰਕਾਰ ਵਿੱਚ ਗਲਤਾਨ ਹੋਇਆ ਰਹਿੰਦਾ ਹੈ, ਜਿਸ ਕਰ ਕੇ ਜੀਵ ਖੁਆਰ ਹੁੰਦਾ ਰਹਿੰਦਾ ਹੈ। ਸ਼ਬਦ ਦੇ ਦੂਜੇ ਭਾਗ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ ਕਿ ਸਤਿਗੁਰੂ ਦੇ ਸਨਮੁਖ ਹੋ ਕੇ ਭਾਵ ਗੁਰੂ ਦੇ ਉਪਦੇਸ਼ ਤੇ ਚਲ ਕੇ ਜੀਵਨ ਨੂੰ ਸ਼ੁਭ ਗੁਣਾਂ ਨਾਲ ਸ਼ਿੰਗਾਰਿਆ ਜਾ ਸਕਦਾ ਹੈ, ਜਿਸ ਨਾਲ ਸਾਰੇ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ।

ਹੁਣ ਆਪ ਜੀ ਨਿਬੇੜਾ ਕਰ ਲਓ ਕਿ ਇਸ ਸ਼ਬਦ ਰਾਹੀਂ ਆਚਰਣਹੀਨਤਾ ਸਿਖਾਈ ਜਾ ਰਹੀ ਹੈ ਕਿ ਉੱਚਾ ਸੁੱਚਾ ਆਚਰਨ ਬਨਾਉਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ? ਮੈਨੂੰ ਤਾਂ ਸਮਝ ਨਹੀਂ ਲਗੀ ਇਸ ਵਿੱਚ ਕਿਹੜਾ ਸ਼ਬਦ ਅਸ਼ਲੀਲ ਹੈ, ਆਪ ਹੀ ਲਭ ਲਓ। ਸ਼ਾਇਦ ਸਤਿਕਾਰਤ ਵਿਦਵਾਨ ਜੀ ‘ਕਾਮ` ਸ਼ਬਦ ਤੋਂ ਹੀ ਡਰ ਗਏ ਹਨ।

"ਤੁਮ ਕਹੀਅਤ ਹੌ ਜਗਤ ਗੁਰ ਸੁਆਮੀ।। ਹਮ ਕਹੀਅਤ ਕਲਿਜੁਗ ਕੇ ਕਾਮੀ।। "

ਇਹ ਪੰਕਤੀ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੧੦ ਉਤੇ ਅੰਕਿਤ ਹੈ, ਇਸ ਪੰਕਤੀ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਕੀਤੇ ਗਏ ਹਨ:

ਹੇ ਨਾਥ ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ, ਅਸੀ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ)। ੧।

ਭਾਵ ਇਸ ਵਿੱਚ ਭਗਤ ਰਵਿਦਾਸ ਜੀ ਅਕਾਲ-ਪੁਰਖ ਅਗੇ ਜਾਚਨਾ ਕਰ ਰਹੇ ਹਨ ਕਿ ਆਪ ਜੀ ਸਾਰੇ ਜਗਤ ਦੇ ਖਸਮ (ਮਾਲਕ) ਹੋ ਅਤੇ ਅਸੀਂ ਜੀਵ ਵਿਕਾਰਾਂ ਵਿੱਚ ਫਸੇ ਹੋਏ ਹਾਂ। ਇਸ ਤੋਂ ਅਗਲੀ ਪੰਕਤੀ ਵਿੱਚ ਭਗਤ ਜੀ ਜੋਦੜੀ ਕਰਦੇ ਹਨ ਕਿ ਇਨ੍ਹਾਂ ਪੰਜ ਵਿਕਾਰਾਂ ਨੇ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਦਿਨ ਪਰਮੇਸਰ ਨਾਲੋਂ ਮੇਰੀ ਵਿਥ ਵਧੀ ਜਾ ਰਹੀ ਹੈ:

"ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ।। ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ।। "

(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ।

"ਕਹਿ ਰਵਿਦਾਸ ਕਹਾ ਕੈਸੇ ਕੀਜੈ।। ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ।। "

ਰਵਿਦਾਸ ਆਖਦਾ ਹੈ—ਹੋਰ ਕਿੱਥੇ ਜਾਵਾਂ ? ਹੋਰ ਕੀਹ ਕਰਾਂ ? (ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ।

ਸ਼ਬਦ ਦੀ ਉਪਰਲੀ ਆਖਰੀ ਪੰਕਤੀ ਵਿੱਚ ਭਗਤ ਰਵਿਦਾਸ ਜੀ ਸਮਝਾ ਰਹੇ ਹਨ ਕਿ ਇਨ੍ਹਾਂ ਵਿਕਾਰਾਂ ਤੋਂ ਬਚਣ ਲਈ ਕੇਵਲ ਪ੍ਰਮੇਸ਼ਰ ਦਾ ਆਸਰਾ ਹੀ ਲਿਆ ਜਾ ਸਕਦਾ ਹੈ। ਸੋ ਇਸ ਸ਼ਬਦ ਵਿੱਚ ਵੀ ਅਕਾਲ-ਪਰਖ ਨਾਲ ਜੁੜ ਕੇ ਆਪਣੇ ਵਿਕਾਰਾਂ ਨੂੰ ਕਾਬੂ ਵਿੱਚ ਰਖਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ।

ਇਸ ਸ਼ਬਦ ਵਿੱਚ ਵੀ ਆਚਰਣ ਨੂੰ ਉੱਚਾ-ਸੁੱਚਾ ਰਖਣ ਲਈ ਪ੍ਰੇਰਨਾ ਹੈ। ਕੋਈ ਸ਼ਬਦ ਕਾਮ ਉਕਸਾਉਣ ਵਾਲਾ ਜਾਂ ਨੰਗੇਜ ਪ੍ਰਗਟ ਕਰਨ ਵਾਲਾ ਨਹੀਂ ਹੈ।

"ਸਲੋਕ ਮਃ ੧।। ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ।।

ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ।। ੧।। " {ਪੰਨਾ ੫੫੬}

ਇਸ ਸਲੋਕ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਦਿੱਤੇ ਗਏ ਹਨ:

ਹੇ ਨਾਨਕ ! ਕਲਜੁਗ ਵਿੱਚ (ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ ਹਨ, ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ (ਸਾਰੇ) ਭੂਤਨਿਆਂ ਦੀ ਸਿਰਦਾਰ ਹੈ (ਭਾਵ; ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਹਨ)।

ਇਸ ਸਲੋਕ ਵਿੱਚ ਗੁਰੂ ਨਾਨਕ ਪਾਤਿਸ਼ਾਹ, ਵਿਕਾਰੀ ਜੀਵਨ ਬਤੀਤ ਕਰ ਰਹੇ ਮਨੁੱਖਾਂ ਬਾਰੇ ਕਹਿੰਦੇ ਹਨ ਕਿ ਉਹ ਮਨੁੱਖਾ ਜੀਵਨ ਪ੍ਰਾਪਤ ਕਰਕੇ ਵੀ ਭੂਤਨਿਆਂ ਵਰਗਾ ਜੀਵਨ ਬਿਤਾ ਰਹੇ ਹਨ। ਭਾਵ ਵਿਕਾਰੀ ਜੀਵਨ ਨੂੰ ਨਿੰਦਿਆ ਗਿਆ ਹੈ, ਜਿਸ ਤੋਂ ਸਪੱਸ਼ਟ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਵਿਕਾਰਾਂ ਨੂੰ ਤਿਆਗ ਕੇ ਉੱਚੇ ਆਚਰਨ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ।

"ਮਃ ੧।। ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ।। ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ।। ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ।। ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ।। ੨।। " (ਪੰਨਾ ੧੨੪੩)

ਇਸ ਸਲੋਕ ਦੇ ਅਰਥ ਉੱਘੇ ਕੌਮੀ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਨੇ ਇੰਝ ਕੀਤੇ ਹਨ:

(ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿੱਚ ਰਹਿਣਾ, ਦਿਲ ਦੀ ਸਫ਼ਾਈ—ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ; ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।

ਹੇ ਨਾਨਕ! (ਜੇ ‘ਸੀਲ ਸੰਜਮ ਸੁਚ` ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ)।

ਬੇਸ਼ਕ ਇਸ ਸਲੋਕ ਵਿੱਚ ਗੁਰੂ ਨਾਨਕ ਪਾਤਿਸ਼ਾਹ ਨੇ ਵਿਕਾਰਾਂ ਵਿੱਚ ਗਲਤਾਨ ਹੋਏ ਇਸਤਰੀ ਅਤੇ ਪੁਰਸ਼ ਦੋਹਾਂ ਲਈ ਕੁੱਝ ਕਰੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਪਰ ਕੋਈ ਵੀ ਸ਼ਬਦ ਅਸ਼ਲੀਲ ਨਹੀਂ ਹੈ। ਵਿਕਾਰਾਂ ਕਾਰਨ ਜੀਵਨ ਵਿੱਚ ਹਰ ਰੋਜ਼ ਆ ਰਹੀ ਗਿਰਾਵਟ ਦਾ ਵਰਨਣ ਕੀਤਾ ਗਿਆ ਹੈ। ਸ਼ਬਦ ਦੇ ਅੰਤ ਵਿੱਚ ਸਪੱਸ਼ਟ ਉਪਦੇਸ਼ ਵਿਕਾਰਾਂ ਨੂੰ ਤਿਆਗ ਕੇ, ਅਕਾਲ-ਪੁਰਖੁ ਦੀ ਸ਼ਰਨ ਵਿੱਚ ਆਉਣ ਦਾ ਮਿਲਦਾ ਹੈ, ਜਿਥੇ ਆਉਣ ਨਾਲ ਜੀਵਨ ਗੁਣਾਂ ਨਾਲ ਸ਼ਿੰਗਾਰਿਆ ਜਾਣਾ ਹੈ।

"ਕਾਮੁ ਕ੍ਰੋਧੁ ਕਾਇਆ ਕਉ ਗਾਲੈ।। ਜਿਉ ਕੰਚਨ ਸੋਹਾਗਾ ਢਾਲੈ।। " {ਪੰਨਾ ੯੩੨}

ਇਹ ਪੰਕਤੀ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਬਾਣੀ ‘ਓਅੰਕਾਰ` ਦੇ ੧੮ਵੇਂ ਪਦੇ ਵਿਚੋਂ ਹੈ। ਜਿਸ ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਕ੍ਰਿਤ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਦਿੱਤੇ ਗਏ ਹਨ:

ਜਿਵੇਂ ਸੋਹਾਗਾ (ਕੁਠਾਲੀ ਵਿੱਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ, (ਤਿਵੇਂ) ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ।


24/04/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

(8) ਨਰਸਿੰਘ, ਬਾਵਨ ਅਤੇ ਪਰਸਰਾਮ ਅਵਤਾਰ
(7ਵੇਂ ਤੋਂ 9ਵੇਂ ਅਵਤਾਰ ਤਕ)
7. ਨਰਸਿੰਘ ਅਵਤਾਰ (ਪੰਨਾ 164 ਤੋਂ 167) ਇਸ ਸਾਕਤੀ ਪੁਸਤਕ ਬਚਿਤ੍ਰ ਨਾਟਕ ਦੇ ਇਸ ਕਾਂਡ ਵਿੱਚ ਇਹ ਬਿਆਨ ਕੀਤਾ ਗਿਆ ਹੈ ਕਿ ਰਾਜ–ਭਾਗ ਤੇ ਮਾਇਕ ਭੋਗ ਮਾਣਦਿਆਂ ਦੇਵਤੇ ਫ਼ਿਰ ਗ਼ਰੂਰ ਵਿੱਚ ਆ ਕੇ ਖਰੂਦਾਂ ਕਰਨ ਲਗੇ। ਬਲਸ਼ਾਲੀ ਦੈਂਤ ਉਹਨਾਂ ਨੂੰ ਮਾਰਨ ਅਤੇ ਹਰਾਉਣ ਲਈ ਉਠ ਖੜੇ ਹੋਏ। ਦੈਂਤ–ਰਾਜ ਹਰਨਾਕਸ਼ ਨੇ ਦੇਵਾਂ ਤੋਂ ਰਾਜ–ਭਾਗ ਖੋਹ ਕੇ ਇਹ ਪ੍ਰਸਿੱਧ ਕਰਵਾਇਆ ਤੇ ਪ੍ਰਚਾਰ ਕੀਤਾ ਕਿ ਜਲ, ਥਲ ਤੇ ਆਕਾਸ਼ ਸਭ ਥਾਈਂ ਹਰਨਾਕਸ਼ ਹੀ ਹਰਨਾਕਸ਼ ਪਸਰਿਆ ਪਿਆ ਹੈ। ਹਰਨਾਕਸ਼ ਦੇ ਘਰ ਪ੍ਰਹਿਲਾਦ ਪੁੱਤਰ ਨੇ ਜਨਮ ਲਿਆ ਜੋ ਉਸ ਤੋਂ ਉੱਲਟ ਵਿਚਾਰਾਂ ਵਾਲਾ ਨਿਕਲਿਆ। ਉਹ ਹਰਨਾਕਸ਼ ਦੀ ਥਾਵੇਂ ਉਸ ਗੋਪਾਲ ਦਾ ਪੁਜਾਰੀ ਤੇ ਭਗਤ ਸੀ ਜੋ ਸਾਰੀ ਸਿ੍ਰਸ਼ਟੀ ਵਿੱਚ ਵਿਆਪਕ ਹੈ। ਪ੍ਰਹਿਲਾਦ ਨੂੰ ਪਾਠਸ਼ਾਲਾ ਭੇਜਿਆ ਗਿਆ ਜਿੱਥੇ ਉਸ ਦੇ ਪਹਿਲੇ ਵਾਲੇ ਵਿਚਾਰ ਹੋਰ ਦ੍ਰਿੜ੍ਹ ਹੋ ਗਏ। ਪ੍ਰਹਿਲਾਦ ਦੇ ਪਿਤਾ ਹਰਨਾਕਸ਼ ਦੇ ਹੁਕਮ ਨਾਲ ਪ੍ਰਹਿਲਾਦ ਨੂੰ ਮਾਰਨ ਲਈ ਜਾਂ ਉਸ ਦਾ ਦਿਲ ਢਾਹੁਣ ਲਈ ਅਨੇਕਾਂ ਦੈਂਤ ਨਿਤਾਰੇ ਗਏ ਪਰ ਉਹ ਪ੍ਰਹਿਲਾਦ ਦਾ ਕੁੱਝ ਵੀ ਵਿਗਾੜ ਨਾ ਸਕੇ। ਪ੍ਰਹਿਲਾਦ ਦੇ ਬਚਾਅ ਲਈ ਵਿਸ਼ਨੂੰ ਜੀ ਨਰਸਿੰਘ ਦਾ ਅਵਤਾਰ ਧਾਰ ਕੇ ਨਿਕਲੇ ਤੇ ਵੱਡੇ ਜੁੱਧ ਪਿਛੋਂ ਗਰਜਨਾ ਕੀਤੀ ਅਰ ਹਰਨਾਕਸ਼ ਨੂੰ ਮਾਰ ਮੁਕਾਇਆ।
ਸ਼ਿਵ ਪੁਰਾਣ ਤੇ ਕੁੱਝ ਹੋਰ ਪੁਰਾਣਾਂ ਵਿੱਚ ਨਰਸਿੰਘ ਦੀ ਕਹਾਣੀ ਕੁੱਝ ਹੋਰਵੇਂ ਢੰਗ ਨਾਲ ਲਿਖੀ ਹੈ। ਹਰਨਾਕਸ਼ ਨੂੰ ਮਾਰ ਲੈਣ ਪਿੱਛੋਂ ਵੀ ਨਰਸਿੰਘ ਦਾ ਕ੍ਰੋਧ ਸ਼ਾਂਤ ਨਹੀਂ ਸੀ ਹੋ ਰਿਹਾ। ਉਹ ਕ੍ਰੋਧ ਵਿੱਚ ਆ ਕੇ ਗਰਜ ਰਿਹਾ ਸੀ ਤੇ ਇਸ ਕਾਰਨ ਸਾਰੀ ਧਰਤੀ ਤੇ ਪਹਾੜ ਸੜ੍ਹ ਤੇ ਕੰਬ ਰਹੇ ਸਨ। ਉਸ ਦੀ ਘੋਰ ਗਰਜਨਾ ਤੋਂ ਡਰ ਕੇ ਸ਼ਿਵ ਤੇ ਬ੍ਰਹਮਾ ਵੀ ਭਜ ਗਏ ਸਨ। ਉਹਨਾਂ ਸਭਨਾਂ ਨੇ ਪ੍ਰਹਿਲਾਦ ਨੂੰ ਬੇਨਤੀ ਕੀਤੀ ਕਿ ਉਹ ਜਤਨ ਕਰਕੇ ਨਰਸਿੰਘ ਨੂੰ ਸ਼ਾਂਤ ਅਤੇ ਠੰਡਾ ਕਰੇ। ਪ੍ਰਹਿਲਾਦ ਦੀ ਬੇਨਤੀ ਉਤੇ ਨਰਸਿੰਘ ਉੁਲਟਾ ਹੋਰ ਜ਼ਿਆਦਾ ਤਪ ਕੇ ਉਠ ਖਲੌਤਾ। ਸ਼ਿਵ ਦੇ ਗਣ ਵੀਰ ਭਦ੍ਰ ਨੂੰ ਵੀ ਇਸ ਕਾਰਜ ਲਈ ਵਰਤਿਆ ਗਿਆ ਤਾ ਕਿ ਉਹ ਹੀ ਕਿਸੇ ਤਰ੍ਹਾਂ ਜਤਨ ਕਰਕੇ ਨਰਸਿੰਘ ਨੂੰ ਸਮਝਾਏ। ਪਰ ਨਰਸਿੰਘ ਉਸ ਨੂੰ ਵੀ ਖਾਣ ਨੂੰ ਪੈਂਦਾ ਸੀ।
ਇਸ ਮੌਕੇ ਸ਼ਿਵ ਨੇ ਬੜੀ ਜੁਗਤ ਅਤੇ ਕਠਿਨਾਈ ਨਾਲ ਬਹੁਤ ਹੀ ਭਿਆਨਕ ਰੂਪ ਧਾਰਿਆ। ਉਹ ਬਿਅੰਤ ਭੁਜਾਵਾਂ, ਖ਼ਤਰਨਾਕ ਦੰਦਾਂ, ਖੂੰਖਾਰ ਨਾਖੂਨਾਂ ਨਾਲ ਸੰਜੁਗਤ ਹੋਇਆ। ਭਿਆਨਕ ਪੰਖ, ਤਿਖੀ ਚੁੰਝ ਅਤੇ ਸ਼ੇਰ ਵਾਲੇ ਅੱਧੇ ਧੜ ਦੀ ਅਜੀਬ ਸ਼ਕਲ ਧਾਰਨ ਕਰ ਕੇ ਸ਼ਿਵ ਜੀ ਨਰਸਿੰਘ ਉਤੇ ਹਮਲਾਵਰ ਹੋ ਕੇ ਹਾਵੀ ਹੋ ਗਏ। ਉਹਨਾਂ ਨੇ ਨਰਸਿੰਘ ਨੂੰ ਆਪਣੀ ਮਜ਼ਬੂਤ ਚੁੰਝ ਵਿੱਚ ਕਾਬੂ ਕਰ ਕੇ ਪਹਿਲਾਂ ਆਸਮਾਨ ਵਲ ਉਡਾਇਂਆ ਤੇ ਫ਼ਿਰ ਉਥੋਂ ਉਸਨੂੰ ਧਰਤੀ ਤੇ ਪਟਕਾ ਕੇ ਮਾਰਿਆ। ਉਸ ਨੇ ਆਪਣੀ ਅਪਾਰ ਸ਼ਕਤੀ ਨਾਲ ਨਰਸਿੰਘ ਨੂੰ ਬੰਦਾ ਬਣ ਕੇ ਆਪਣੇ ਅਸਲ ਅਤੇ ਆਮ ਰੂਪ ਵਿੱਚ ਆਉਣ ਤੇ ਮਜਬੂਰ ਕਰ ਦਿੱਤਾ।
8. ਬਾਵਨ (ਵਾਮਨ) ਅਵਤਾਰ (ਪੰਨਾ 167 ਤੋਂ 169) ਇਸ ਕਾਂਡ ਵਿੱਚ ਦੈਂਤਾਂ ਦੇ ਰਾਜੇ ਬਲ ਦੀ ਗਾਥਾ ਆਉਂਦੀ ਹੈ ਜੋ ਪੁਰਾਣਕ ਗ੍ਰੰਥਾਂ ਮੁਤਾਬਿਕ ਪ੍ਰਹਿਲਾਦ ਦਾ ਪੋਤਾ ਤੇ ਵਿਰੋਚਨ ਦਾ ਪੁੱਤਰ ਸੀ। ਇਸ ਨੇ ਤਿੰਨਾਂ ਲੋਕਾਂ ਤੇ ਕਬਜ਼ਾ ਕਰ ਕੇ ਇੰਦ੍ਰ ਦੀ ਰਾਜਧਾਨੀ ਨੂੰ ਵੀ ਜਿੱਤ ਲਿਆ ਸੀ। ਦੇਵਤੇ ਰਗੜੇ ਵਿੱਚ ਆ ਗਏ ਅਤੇ ਦੈਂਤਾਂ ਦੀ ਜੈ–ਜੈ ਕਾਰ ਹੋਣ ਲੱਗ ਪਈ ਸੀ।
ਦੇਵਾਂ ਨੇ ਆਪਣੀ ਆਦਤ ਮੂਜਬ ਵਿਸ਼ਨੂੰ ਜੀ ਨੂੰ ਮਦਦ ਲਈ ਪੁਕਾਰਿਆ ਅਤੇ ਉਹਨਾਂ ਨੂੰ ਕੁੱਝ ਕਰ ਗੁਜ਼ਰਨ ਲਈ ਬੇਨਤੀ ਕੀਤੀ। ਦੇਵਾਂ ਦੀ ਮਦਦ ਲਈ ਵਿਸ਼ਨੂੰ ਜੀ ਨੇ ਬਾਵਨ ਜਾਂ ਵਾਮਨ ਵਾਲਾ ਅਵਤਾਰ ਧਾਰਿਆ ਤੇ ਉਹ ਇੱਕ ਬਹੁਤ ਹੀ ਬੋਨੇ ਤੇ ਨਿਤਾਣੇ ਬ੍ਰਾਹਮਣ ਮੰਗਤੇ ਦੀ ਸ਼ਕਲ ਵਿੱਚ ਰਾਜੇ ਬਲ ਕੋਲ ਪੁੱਜ ਗਏ। ਰਾਜਾ ਬਲ ਵਲੋਂ ਦਾਨ ਵਿੱਚ ਦਿੱਤੇ ਕਿਸੇ ਵੀ ਕੀਮਤੀ ਪਦਾਰਥ ਨੂੰ ਇਸ ਬ੍ਰਾਹਮਣ ਨੇ ਹੱਥ ਨ ਲਾਇਆ ਅਤੇ ਉਸਨੇ ਆਪਣੇ ਆਪ ਨੂੰ ਮਹਾਂ ਤਿਆਗੀ ਪ੍ਰਗਟ ਕੀਤਾ। ਬੋਨੇ ਬ੍ਰਾਹਮਣ ਰੂਪੀ ਵਾਮਨ ਨੇ ਰਾਜੇ ਤੋਂ ਢਾਈ ਕਦਮ ਜ਼ਮੀਨ ਦਾਨ ਵਿੱਚ ਦੇ ਦੇਣ ਦਾ ਵਚਨ ਲੈ ਲਿਆ। ਰਾਜੇ ਬਲ ਦੇ ਕੁਲ–ਪ੍ਰੋਹਿਤ ਸ਼ੁਕ੍ਰਾਚਾਰੀਆ ਨੇ ਰਾਜੇ ਬਲ ਨੂੰ ਵਾਮਨ ਦੀ ਅਸਲੀਅਤ ਪ੍ਰਗਟ ਕਰ ਦਿੱਤੀ ਅਤੇ ਰੁਕਾਵਟ ਖੜੀ ਕਰਨ ਦੇ ਵੀ ਬੜੇ ਜਤਨ ਕੀਤੇ ਪਰ ਰਾਜਾ ਬਲ ਬ੍ਰਾਹਮਣ ਵਲੋਂ ਮੰਗਿਆ ਦਾਨ ਦੇ ਦੇਣ ਉੁਤੇ ਹੀ ਬੇਜ਼ਿੱਦ ਰਿਹਾ। ਦੈਂਤ ਪੁਰੋਹਿਤ ਸ਼ੁਕ੍ਰਾਚਾਰੀਏ ਨੇ ਇਸ ਕਾਰਜ ਲਈ ਕੀਤੇ ਜੱਗ ਸਮੇਂ ਵਰਤੀ ਗਈ ਕੇਤਲੀ ਵਿੱਚੋਂ ਜਲ ਨੂੰ ਬਾਹਰ ਆਉਣ ਤੋਂ ਰੋਕਣ ਲਈ ਰੂਪ ਬਦਲ ਕੇ ਵੀ ਕਾਰਵਾਈ ਪਾਈ ਤੇ ਅੱਖੋਂ ਕਾਣਾ ਹੋ ਜਾਣਾ ਵੀ ਪ੍ਰਵਾਨ ਕਰ ਲਿਆ ਪਰ ਫ਼ਿਰ ਵੀ ਵਿਸ਼ਨੂੰ ਜੀ ਦੀ ਜੱਗ ਕਰਵਾ ਕੇ ਦਾਨ ਲੈਣ ਦੀ ਸਕੀਮ ਸਿਰੇ ਚੜ੍ਹ ਹੀ ਗਈ। ਬੋਨੇ ਬ੍ਰਾਹਮਣ (ਬਾਵਨ) ਨੇ ਆਪਣੇ ਸਰੀਰ ਦਾ ਵਿਸਥਾਰ ਕਰਕੇ ਇੱਕ ਕਦਮ ਵਿੱਚ ਸਾਰੀ ਧਰਤੀ, ਦੂਜੇ ਕਦਮ ਵਿੱਚ ਸਾਰਾ ਆਕਾਸ਼ ਤੇ ਬਾਕੀ ਅੱਧੇ ਕਦਮ ਵਿੱਚ ਰਾਜੇ ਬਲ ਦਾ ਸਰੀਰ ਮਿਣ ਕੇ ਉਸਨੂੰ ਪਤਾਲ ਭੇਜ ਦਿੱਤਾ। ਵਿਸ਼ਨੂੰ ਜੀ ਦਾ ਇਹ ਅੱਠਵਾਂ ਅਵਤਾਰ ਸਾਖਸ਼ਾਤ ਧੱੜੇਬਾਜ਼ੀ, ਧੋਖੇਬਾਜ਼ੀ, ਕਪਟ ਤੇ ਮਕਰ ਫ਼ਰੇਬਾਂ ਦੀਆਂ ਕਾਰਵਾਈਆਂ ਪਾ ਰਿਹਾ ਪ੍ਰਤੀਤ ਹੁੰਦਾ ਹੈ।
9. ਪਰਸਰਾਮ (ਪੰਨਾ 169 ਤੋਂ 172)
ਵਿਸ਼ਨੂੰ ਦਾ ਇਹ ਅਵਤਾਰ ਕਈ ਕਿਸਮ ਦੀਆਂ ਦੁਬਿਧਾਵਾਂ ਨਾਲ ਭਰਿਆ ਪਿਆ ਹੈ। ਇਹ ਜਮਦਗਨੀ ਬ੍ਰਾਹਮਣ ਤੇ ਉਸਦੀ ਇਸਤ੍ਰੀ ਰੇਣੁਕਾ ਦਾ ਪੰਜਵਾਂ ਪੁੱਤਰ ਦੱਸਿਆ ਗਿਆ ਹੈ। ਬਾਹਰੋਂ ਘਰ ਪੁੱਜੇ ਪਰਸਰਾਮ ਨੂੰ ਜਦ ਰੇਣੁਕਾ ਨੇ ਇਹ ਦਸਿਆ ਕਿ ਉਸਦੇ ਪਿਤਾ ਜਮਦਗਨੀ ਨੂੰ ਉਸਦੇ ਸਾਂਢੂ, ਖਤ੍ਰੀ ਰਾਜੇ ਸਹਸ੍ਰਬਾਹੂ ਨੇ ਕਤਲ ਕਰ ਦਿੱਤਾ ਹੈ ਤਾਂ ਕ੍ਰੋਧ ਅਤੇ ਬਦਲੇ ਦੀ ਭਾਵਨਾ ਵਿੱਚ ਆ ਕੇ ਪਰਸਰਾਮ ਨੇ ਸਾਰੀ ਧਰਤੀ ਨੂੰ ਇੱਕੀ ਵਾਰ ਸਭ ਛਤ੍ਰੀਆਂ ਦਾ ਕਤਲ ਕਰ ਕੇ ਛਤ੍ਰੀ–ਵਿਹੂਣੀ ਕਰਨ ਦਾ ਪ੍ਰਣ ਲੈ ਲਿਆ ਸੀ ਅਤੇ ਉਸਨੂੰ ਪੂਰਾ ਕਰਨ ਲਈ ਉਸਨੇ ਇੱਕੀ ਵਾਰ ਛਤ੍ਰੀਆਂ ਦਾ ਸਰਬਨਾਸ਼ ਕਰਕੇ ਉਹਨਾਂ ਦੇ ਖ਼ੂਨ ਦੇ ਦਰਿਆ ਵਿੱਚ ਖੜੇ ਹੋ ਕੇ ਆਪਣੇ ਪਿੱਤਰਾਂ ਨੂੰ ਖ਼ੂਨ ਦਾ ਤਰਪਣ ਕੀਤਾ ਸੀ।
ਭਾਗਵਤ ਪੁਰਾਣ ਦੇ ਸਕੰਧ 9ਵੇਂ, ਅਧਿਆਇ 16 ਨੇ ਇਸ ਅਵਤਾਰ ਬਾਰੇ ਕੁੱਝ ਹੋਰ ਭਾਂਤ ਦਾ ਚਾਨਣਾ ਵੀ ਪਾਇਆ ਹੈ। ਇਸ ਅਨੁਸਾਰ ਪਰਸਰਾਮ ਨੇ ਆਪਣੇ ਪਿਤਾ ਜਮਦਗਨੀ ਦੀ ਆਗਿਆ ਮੰਨ ਕੇ ਆਪਣੀ ਮਾਤਾ ਰੇਣੁਕਾ ਦਾ ਕਤਲ ਕਰ ਦਿੱਤਾ ਸੀ ਜਿਸਨੂੰ ਉਸ ਬ੍ਰਾਹਮਣੀ ਪੁਸਤਕ ਵਿੱਚ ਆਚਾਰਨਹੀਣ ਦਸਿਆ ਗਿਆ ਹੈ ਅਤੇ ਜੋ ਗੰਗਾ ਦਰਿਆ ਤੋਂ ਪਾਣੀ ਲੈਣ ਗਈ ਚਿਤ੍ਰਰਥ ਗੰਧੱਰਬ ਤੇ ਉਸਦੀਆਂ ਤੀਵੀਆਂ ਨੂੰ ਪਾਣੀ ਵਿੱਚ ਕਾਮ–ਕਲੋਲਾਂ ਕਰਦਿਆਂ ਦੇਖ ਕੇ ਜਰ ਨਹੀਂ ਸੀ ਸਕੀ ਤੇ ਆਪ ਕਾਮ– ਵੱਸ ਹੋ ਕੇ ਧਰਮੋਂ ਡਿੱਗ ਪਈ ਸੀ।
ਉਂਝ, ਆਮ ਚਾਲੂ ਕਹਾਣੀ ਵਿੱਚ ਇਹ ਪ੍ਰਚਲਿਤ ਹੈ ਕਿ ਛਤ੍ਰੀ ਰਾਜੇ ਸਹਸ੍ਰਬਾਹੂ ਨੇ ਲਾਲਚ ਅਤੇ ਈਰਖਾ ਵੱਸ ਹੋ ਕੇ ਜਮਦਗਨੀ ਬ੍ਰਾਹਮਣ ਨੂੰ ਕਤਲ ਕਰਕੇ ਉਸ ਤੋਂ ਉਸ ਦੀ ਉਹ ਨੰਦਨੀ (ਕਾਮਧੇਨੁ) ਗਾਂ ਖੋਹ ਲਈ ਸੀ ਜਿਸਦੀ ਬਰਕਤ ਨਾਲ ਜਮਦਗਨੀ ਨੇ ਸਹਸ੍ਰਬਾਹੂ ਅਤੇ ਉਸ ਦੀ ਸਾਰੀ ਫ਼ੌਜ ਤੇ ਲਾਮ–ਲਸ਼ਕਰ ਦੀ ਬਹੁਤ ਵੱਧੀਆ ਪਕਵਾਨਾਂ ਰਾਹੀਂ ਸੇਵਾ ਕੀਤੀ ਸੀ। ਛਤ੍ਰੀ ਰਾਜਾ ਸਹਸ੍ਰਬਾਹੂ ਐਸੀ ਨਾਯਾਬ ਗਾਂ ਨੂੰ ਆਪਣੇ ਇੱਕ ਗ਼ਰੀਬ ਜਿਹੇ ਰਿਸ਼ਤੇਦਾਰ ਜਮਦਗਨੀ ਬ੍ਰਾਹਮਣ ਕੋਲ ਹੋਣਾ ਬਰਦਾਸ਼ਤ ਨਹੀਂ ਸੀ ਕਰ ਰਿਹਾ।
ਇਸ ਅਵਤਾਰ ਦੇ ਸਬੰਧ ਵਿੱਚ ਕੁੱਝ ਹੋਰ ਵੀ ਭ੍ਰਾਂਤੀਆਂ ਤੇ ਆਪਾ– ਵਿਰੋਧ
(paadoxes) ਮੌਜੂਦ ਹਨ। ਇਹ ਸਾਕਤੀ ਪੁਸਤਕ ਬਚਿਤ੍ਰ ਨਾਟਕ ਪਰਸਰਾਮ ਨੂੰ ਵਿਸ਼ਨੂੰ ਜੀ ਦਾ ਨੌਵਾਂ ਅਵਤਾਰ ਦਸਦਾ ਹੈ ਪਰ ਮਤਸ੍ਯ ਪੁਰਾਣ ਇਸਨੂੰ ਛੇਵਾਂ ਤੇ ਭਾਗਵਤ ਪੁਰਾਣ ਇਸਨੂੰ ਸੌਲ੍ਹਵਾਂ ਅਵਤਾਰ ਦਸਦੇ ਹਨ।


24/04/16)
ਅਵਤਾਰ ਸਿੰਘ ਮਿਸ਼ਨਰੀ

ਸਾਡੀ ਦਿੱਲ੍ਹੀ, ਉਤਰਾਖੰਡ ਤੇ ਪੰਜਾਬ ਦੀ ਪ੍ਰਵਾਰਕ ਅਤੇ ਪ੍ਰਚਾਰਕ ਫੇਰੀ

ਅਵਤਾਰ ਸਿੰਘ ਮਿਸ਼ਨਰੀ (5104325827)

ਅਸੀਂ "ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ" ਦੇ ਸੇਵਕ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ, ਏਸ਼ਿਆਨਾ ਏਅਰ ਲਾਈਨ ਰਾਹੀਂ 18 ਮਾਰਚ 2016 ਨੂੰ ਸਵੇਰੇ 1 ਵਜੇ ਦਿੱਲ੍ਹੀ ਏਅਰ ਪੋਰਟ ਤੇ ਪਹੁੰਚ ਗਏ। ਜਿੱਥੇ ਸਾਡੇ ਬੱਚੇ ਗੁਰਵੀਨ ਸਿੰਘ ਅਤੇ ਸਤਬੀਰ ਕੌਰ ਤੇ ਉਨ੍ਹਾਂ ਦਾ ਬੇਟਾ ਅੰਗਦ ਸਿੰਘ ਸਾਨੂੰ ਏਅਰਪੋਰਟ ਤੇ ਲੈਣ ਆਏ ਹੋਏ ਸਨ। ਬੜਾ ਖੁਸ਼ੀ ਦਾ ਮਹੌਲ ਸੀ ਤੇ ਗੱਲਾਂ ਬਾਤਾਂ ਕਰਦੇ ਹੋਏ ਟੈਕਸੀ ਰਾਹੀਂ ਨਵੀਂ ਦਿੱਲ੍ਹੀ ਵਿਖੇ ਘਰ ਪਹੁੰਚ ਗਏ, ਜਿੱਥੇ ਅੰਤਾਂ ਦੀ ਗਰਮੀ ਅਤੇ ਮੱਛਰ ਵੱਢ-ਵੱਢ ਖਾ ਰਿਹਾ ਸੀ। ਕੁਝ ਦਿਨ ਅਰਾਮ ਕੀਤਾ, ਸੱਜਨਾਂ, ਮਿਤਰਾਂ ਅਤੇ ਸਬੰਧੀਆਂ ਨੂੰ ਫੋਨ ਮੈਸਿਜ ਕੀਤੇ।

ਮਾਰਚ 2016 ਦਾ ਅਖੀਰਲਾ ਹਫਤਾ ਸਾਡਾ ਧਰਮ ਪ੍ਰਚਾਰ ਵਿੱਚ ਲੱਗਾ। ਵਿਕਾਸਪੁਰੀ ਦੇ ਡੀ ਬਲਾਕ ਗੁਰਦੁਆਰੇ, ਟੈਗੋਰ ਗਾਰਡਨ ਦੇ ਦੋਵੇਂ ਸਿੰਘ ਸਭਾ ਗੁਰਦੁਆਰਿਆਂ ਅਤੇ ਸ਼ਾਲੀਮਾਰ ਬਾਗ ਦੇ ਏ. ਕੇ. ਬਲਾਕ ਦੇ ਸਿੰਘ ਸਭਾ ਗੁਰਦੁਆਰੇ ਵਿੱਚ, ਸ਼ਾਮਾਂ ਅਤੇ ਸਵੇਰ ਦੇ ਦਿਵਾਨਾਂ ਵਿੱਚ ਹੋਲੇ ਮਹੱਲੇ ਤੇ ਕਥਾ ਕੀਰਤਨ ਅਤੇ ਗੁਰਬਾਣੀ ਵਿਚਾਰਾਂ ਕੀਤੀਆਂ। ਗੁਰਬਾਣੀ ਕੀਰਤਨ ਤੇ ਕਥਾ ਵਿਚਾਰ ਦੇ ਨਾਲ ਨਾਲ ਹੋਲੇ ਮਹੱਲੇ ਦੇ ਸਬੰਧ ਵਿੱਚ ਬੀਰ ਰਸੀ ਵਿਚਾਰ ਵੀ ਪੇਸ਼ ਕੀਤੇ। ਖਾਸ ਕਰ ਜੋ ਡੇਰੇਦਾਰ ਸੰਪ੍ਰਦਾਈ ਸੰਤ ਸਾਧ ਅਤੇ ਰਾਗੀ ਕਹਿੰਦੇ ਹਨ ਕਿ ਗੁਰੂ ਗ੍ਰੰਥ ਵਿੱਚ ਸ਼ਾਂਤ ਰਸ ਅਤੇ ਦਸਮ ਗ੍ਰੰਥ ਵਿੱਚ ਬੀਰ ਰਸ ਹੈ, ਇਸ ਬਾਰੇ ਵੀ ਵਿਸਥਾਰ ਨਾਲ ਕਲੀਅਰ ਕੀਤਾ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਜਦ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਭਗਤ ਕਬੀਰ ਜੀ ਦਾ ਇਹ ਸ਼ਬਦ-ਗਗਨ ਦਮਾਮਾ ਬਾਜਿਓ.......॥(ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ 1105) ਬੜੇ ਬੀਰ ਰਸ ਵਿੱਚ ਗਾਇਆ ਅਤੇ ਨਾਲ ਹੀ ਬੋਲੇ ਸੋ ਨਿਹਾਲ ਦੇ ਜੋਸ਼ੀਲੇ ਜੈਕਾਰੇ ਬੁਲਾਏ ਜੋ ਸੰਗਤਾਂ ਵੀ ਨਾਲ ਬੋਲ ਰਹੀਆਂ ਸਨ। ਦਾਸ ਨੇ ਇਸ ਬਾਰੇ ਵਿਚਾਰ ਕਰਦੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਖੇ ਕਵਿਤਾ ਦੇ 9 ਰਸ ਭਰਪੂਰ ਹਨ, ਜਿਨ੍ਹਾਂ ਚੋਂ ਬੀਰ ਰਸ ਵੀ ਇੱਕ ਹੈ। ਬਾਬਾ ਗੁਰੂ ਨਾਨਕ ਸਾਹਿਬ ਸ਼ਾਤ ਰਸ ਦੇ ਨਾਲ ਬੀਰ ਰਸੀ ਬਾਣੀ ਵੀ ਉਚਾਰਦੇ ਹਨ-ਰਾਜੇ ਸ਼ੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁੱਤੇ॥(1288) ਅਤੇ ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਨ੍ਹਿ ਨ ਕੀਜੈ॥ (1412)

ਜੋ ਲੋਕ ਜਾਂ ਰਾਗੀ ਗੁਰੂ ਗ੍ਰੰਥ ਸਾਹਿਬ ਦੀ 9 ਰਸ ਭਰਪੂਰ ਗੁਰਬਾਣੀ ਨੂੰ ਛੱਡ ਕੇ, ਹੋਰਨਾਂ ਹੀ ਗ੍ਰੰਥਾਂ, ਰਹਿਤਨਾਮਿਆਂ ਅਤੇ ਖਾਸ ਕਰ ਅਖੌਤੀ ਦਸਮ ਗ੍ਰੰਥ ਚੋਂ ਕਵੀਆਂ ਦੀਆਂ ਕੱਚੀਆਂ ਰਚਨਾਵਾਂ ਪੜ੍ਹੀ ਅਤੇ ਗਾਈ ਜਾਂਦੇ ਹਨ। ਜਿਨ੍ਹਾਂ ਚੋ "ਦੇਹ ਸ਼ਿਵਾ ਬਰ ਮੋਹਿ ਇਹੈ.....॥ ਹੇ ਰਵਿ ਹੇ ਸਸਿ ਮੇਰੀ ਅਭੇ ਬੇਨਤੀ ਸੁਨ ਲੀਜੈ॥ ਆਦਿਕ ਜੋ ਗੁਰਮਤਿ ਵਿਚਾਰਧਾਰਾ ਦੇ ਵਿਪਰੀਤ ਹਨ। ਗੁਰਮਤਿ ਇੱਕ ਅਕਾਲ ਪੁਰਖ ਦੀ ਉਪਾਸ਼ਕ ਅਤੇ ਉਸੇ ਅੱਗੇ ਹੀ ਅਰਦਾਸ ਬੇਨਤੀ ਕਰਨ ਦੀ ਹਾਮੀ ਹੈ ਪਰ ਇਸ ਦਸਮ ਗ੍ਰੰਥ ਦੀ ਕਵਿਤਾ ਦੀਆਂ ਦੇਹ ਸ਼ਿਵਾ ਬਰ ਮੋਹਿ... ਅਤੇ ਹੇ ਰਵਿ ਹੇ ਸਸਿ ਮੇਰੀ ਅਭੇ ਬੇਨਤੀ ਸੁਨਿ ਲੀਜੈ ਵਾਲੀਆਂ ਲਾਈਨਾਂ ਅਕਾਲ ਪੁਰਖ ਦੇ ਉਪਾਸ਼ਕ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਿਵਜੀ ਦੀ ਪਤਨੀ (ਸ਼ਿਵਾ) ਅਤੇ ਸੂਰਜ ਤੇ ਚੰਦ ਅੱਗੇ ਲਿਲਕੜੀਆਂ ਕੱਢਦੇ ਦਰਸਾਉਂਦੀਆਂ ਹਨ। ਬਸ ਸਾਧਾਂ ਤੇ ਗੁਰਮਿਤ ਵਿਹੂਣੇ ਰਾਗੀਆਂ ਵੱਲੋਂ ਇਨ੍ਹਾਂ ਪੰਕਤੀਆਂ ਨਾਲ ਬੋਲੇ ਸੋ ਨਿਹਾਲ ਦਾ ਗੁਰਮੱਤੀ ਜੈਕਾਰਾ ਜੋੜ ਕੇ, ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਜਦ ਕਿ ਜੇ ਨੇਕਨੀਤੀ ਨਾਲ ਇਹੀ ਜੈਕਾਰਾ ਗੁਰੂ ਗ੍ਰੰਥ ਸਾਹਿਬ ਦੀ ਬੀਰ ਰਸੀ ਬਾਣੀ ਨਾਲ ਵੀ ਉੱਚੀ ਸੁਰ ਕਰਕੇ, ਬੀਰ ਰਸੀ ਅੰਦਾਜ ਵਿੱਚ ਗਾ ਕੇ, ਸ਼ਿਵਾ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਮਜੂਦਾ ਸੰਗਤਾਂ, ਗ੍ਰੰਥੀਆਂ ਅਤੇ ਪ੍ਰਬੰਧਕਾਂ ਨੇ ਸਾਡੇ ਇਨ੍ਹਾਂ ਗੁਰਮੱਤੀ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਸਿਰੋਪਾਓ ਦੇ ਕੇ ਨਿਵਾਜਿਆ।

ਬੀਬੀ ਹਰਸਿਮਰਤ ਕੌਰ ਖਾਲਸਾ ਨੇ ਹਰ ਦਿਵਾਨ ਵਿੱਚ ਹੁਕਮਨਾਮਾ ਲੈ ਕੇ ਇਹ ਪ੍ਰਭਾਵ ਦਿੱਤਾ ਕਿ ਬੀਬੀਆਂ ਵੀ ਸਾਰੇ ਧਰਮ ਕਰਮ ਮਰਦਾਂ ਦੇ ਬਰਾਬਰ ਕਰ ਸਕਦੀਆਂ ਹਨ। ਇਹ ਸਾਰੇ ਧਰਮ ਪ੍ਰਚਾਰ ਦੇ ਪ੍ਰੋਗਰਾਮ ਲੋਕ ਸੇਵਾ ਦਲ ਦੇ ਆਗੂ ਸ੍ਰ. ਸਰਬਜੋਤ ਸਿੰਘ ਗਰੋਵਰ, ਭਾਈ ਕੁਲਦੀਪ ਸਿੰਘ ਹੈੱਡ ਗ੍ਰੰਥੀ ਕਥਾਵਾਚਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕੀਤੇ ਗਏ।

ਫਿਰ ਅਸੀਂ 30 ਮਾਰਚ 2016 ਨੂੰ ਰਾਤੀਂ ਦਸ ਵਜੇ ਵਾਲੀ ਕੇਂਦਰ ਸਰਕਾਰ ਦੀ ਵੋਲਵੋ ਏਅਰ ਕੰਡੀਸ਼ਨ ਬੱਸ ਰਾਹੀਂ ਆਪਣੀ ਭੈਣ ਨਰਿੰਦਰ ਕੌਰ ਬੇਰੀਆ ਦੌਲਤ ਹੱਟ ਨੇੜੇ ਬਾਜਪੁਰ (ਉਤਰਾਖੰਡ) ਨੂੰ ਰਵਾਨਾ ਹੋ ਗਏ। ਸਵੇਰੇ 4 ਵਜੇ ਅਸੀਂ ਕਾਂਸ਼ੀਪੁਰ ਸ਼ਹਿਰ ਜਿੱਥੇ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਵੀ ਹੈ ਪਹੁੰਚ ਗਏ। ਅੱਗੋਂ ਸਾਡਾ ਭਾਣਜਾ ਅਤੇ ਸਰਪੰਚ ਦਾ ਮੁੰਡਾ ਸਾਨੂੰ ਕਾਰ ਤੇ ਬੇਰੀਆਂ ਦੌਲਤਹੱਟ ਘਰ ਲੈ ਗਏ, ਜਿੱਥੇ ਅਸੀਂ ਤਿੰਨ ਦਿਨ ਰਹੇ। ਇਥੇ ਅਸੀਂ 16 ਸਾਲਾਂ ਬਾਅਦ ਜਾ ਸੱਕੇ ਕਿਉਂਕਿ ਨਵੰਬਰ 1997 ਵਿੱਚ ਸੈਕਰਾਮੈਂਟੋ ਵਿਖੇ ਦਾਸ ਦਾ ਇੱਕ ਪਿੱਕਾ ਟਰੱਕ ਨਾਲ ਭਿਆਨਕ ਐਕਸੀ ਡੈਂਟ ਹੋ ਗਿਆ ਸੀ ਜਿਸ ਵਿੱਚ ਦਾਸ ਦੇ ਦੋਵੇਂ ਚੂਲੇ ਟੁੱਟ ਗਏ ਸਨ, ਸਾਰਾ ਖੂਨ ਵਗ ਗਿਆ ਤੇ ਲੰਬਾ ਸਮਾਂ ਕੋਮੇ ਵਿੱਚ ਰਹਿਣਾ ਪਿਆ ਸੀ। ਜਿਸ ਕਰਕੇ ਦਾਸ ਜਮੀਨ ਵਾਲੀ ਟੋਲਿਟ ਤੇ ਬੈਠ ਨਹੀਂ ਸਕਦਾ ਸੀ। ਭੈਣ ਦੇ ਘਰ ਤਾਂ ਕੀ ਸਾਰੇ ਪਿੰਡ ਵਿੱਚ ਵੀ ਕੁਰਸੀਵਾਲੀ ਟੋਲਿਟ ਦਾ ਪ੍ਰਬੰਧ ਨਹੀਂ ਸੀ। ਮੇਰਾ ਭੈਣ ਨਾਲ ਵਹਿਦਾ ਸੀ ਕਿ ਜਦ ਵੀ ਤੁਸੀਂ ਕੁਰਸੀ ਵਾਲੀ ਟੋਇਲਟ ਲਗਾ ਲਵੋਗੇ ਜਰੂਰ ਪਹੁੰਚਾਂਗਾ। ਓਥੇ ਵੀ ਜਦ ਅਸੀਂ ਪਿੰਡ ਦੇ ਸਥਾਨਕ ਗੁਰਦੁਆਰੇ ਗਏ ਤੇ ਗ੍ਰੰਥੀ ਸਿੰਘ ਨਾਲ ਗੁਰਦੁਆਰੇ ਹਾਜਰੀ ਭਰਨ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ ਇੱਥੇ ਸੰਗਤ ਨਹੀਂ ਆਉਣੀ ਕੇਵਲ ਸੰਗ੍ਰਾਂਦ ਨੂੰ ਹੀ ਆਉਂਦੀ ਹੈ। ਅਸੀਂ ਅਰਜ ਕੀਤੀ ਭਾਈ ਸਾਹਿਬ, ਸੰਗਤ ਦੀ ਕੋਈ ਗੱਲ ਨਹੀਂ ਅਤੇ ਨਾਂ ਹੀ ਕੋਈ ਭੇਟਾ ਮੰਗਦੇ ਹਾਂ ਤਾਂ ਗ੍ਰੰਥੀ ਸਿੰਘ ਨੇ ਅਨਾਉਂਮਿੰਟ ਕਰ ਦਿੱਤੀ ਕਿ ਅੱਜ ਗੁਰਦੁਆਰੇ ਅਮੈਰਕਨ ਸਿੱਖ ਕੀਰਤਨ ਕਥਾ ਪ੍ਰਚਾਰ ਕਰਨਗੇ। ਅਸੀਂ ਸ਼ਾਮ ਦੇ ਦਿੱਤੇ ਸਮੇਂ ਤੇ ਪਹੁੰਚ ਗਏ ਤੇ ਅਸੀਂ ਵੀ ਆਪਣੇ ਬਾਰੇ ਸੰਗਤ ਨੂੰ ਦੱਸਿਆ। ਸੁਣ ਕੇ ਸੰਗਤ ਆਉਣੀ ਸ਼ੁਰੂ ਹੋ ਗਈ ਤੇ ਗੁਰਦੁਆਰਾ ਹਾਲ ਭਰ ਗਿਆ। ਰਾਤ ਦੇ ਦਿਵਾਨ ਵਿੱਚ ਅਸੀਂ ਗੁਰਬਾਣੀ ਕੀਰਤਨ ਤੇ ਕਥਾ ਵਿਚਾਰ ਸੰਗਤ, ਗੁਰਬਾਣੀ ਵਿਚਾਰਨੀ ਕਿਉਂ ਜਰੂਰੀ ਅਤੇ ਦੁੱਖ ਭੰਜਨ ਬਾਰੇ ਕੀਤਾ। ਸੰਗਤ ਦੀ ਬੇਨਤੀ ਤੇ ਸਵੇਰ ਦਾ ਦਿਵਾਨ ਵੀ ਲਾਇਆ। ਸਵੇਰੇ ਪੰਜ ਵਜੇ ਗੁਰਦੁਵਾਰਾ ਫਿਰ ਭਰ ਗਿਆ। ਇੱਥੇ ਵੀ ਇੱਕ ਖਾਸ ਗੱਲ ਇਹ ਹੋਈ ਕਿ ਗੁਰਦੁਆਰੇ ਵਿੱਚ ਮੂਰਤੀਆਂ ਬਹੁਤ ਲਗਾਈਆਂ ਹੋਈਆਂ ਸਨ। ਰਾਤ ਦੇ ਦਿਵਾਨ ਵਿੱਚ ਹੀ ਹੁਕਮਨਾਮਾ ਲੈਣ ਤੋਂ ਬਾਅਦ ਹਰਸਿਮਰਤ ਕੌਰ ਖਾਲਸਾ ਨੇ ਗ੍ਰੰਥੀ ਸਿੰਘ ਨੂੰ ਕਿਹਾ ਭਾਈ ਸਾਹਿਬ ਇਹ ਗੁਰਦੁਆਰਾ ਹੈ ਕਿ ਮੰਦਰ? ਕਿਉਂਕਿ ਮੂਰਤੀਆਂ ਤਾਂ ਮੰਦਰਾਂ ਵਿੱਚ ਹੁੰਦੀਆਂ ਹਨ। ਗ੍ਰੰਥੀ ਸਿੰਘ ਕਹਿਣ ਲੱਗਾ ਜੇ ਮੈਂ ਮੂਰਤੀਆਂ ਬਾਰੇ ਕੁਝ ਕਹਿੰਦਾ ਹਾਂ ਤਾਂ ਮੂਰਤੀਆਂ ਦੇ ਪੁਜਾਰੀ ਲੋਕ, ਮੇਰੇ ਵਿਰੁੱਧ ਹੋ ਜਾਣਗੇ, ਮੇਰੀ ਰੋਜੀ ਰੋਟੀ ਨੂੰ ਵੀ ਖਤਰਾ ਹੋ ਸਕਦਾ ਹੈ, ਤੁਸੀਂ ਇਸ ਬਾਰੇ ਜਰੂਰ ਜਾਗ੍ਰਿਤ ਕਰਨਾ। ਅਸੀਂ ਸਵੇਰ ਦੇ ਦਿਵਾਨ ਵਿੱਚ ਕੀਰਤਨ ਦੇ ਨਾਲ ਮੂਰਤੀ ਪੂਜਾ ਬਾਰੇ ਵੀ ਦੱਸਿਆ ਕਿ ਸਿੱਖ ਮੂਰਤੀਆਂ ਦਾ ਨਹੀਂ ਸਗੋਂ ਸ਼ਬਦ ਦਾ ਪੁਜਾਰੀ ਹੈ। ਅਜੋਕੀਆਂ ਬਣਾਈਆਂ ਮੂਰਤੀਆਂ ਅਸਲੀ ਨਹੀਂ ਸਗੋਂ ਕਲਪਤ ਹਨ। ਸਿੱਖ ਗੁਰੂ ਅਤੇ ਰੱਬੀ ਭਗਤ, ਗਲਾਂ ਅਤੇ ਸਿਰਾਂ ਤੇ ਕਈ ਕਈ ਮਾਲਾ ਨਹੀਂ ਸੀ ਪਾਉਂਦੇ ਸਗੋਂ ਇਸ ਬਾਰੇ ਫੁਰਮਾਂਦੇ ਸਨ-ਗਲਿ ਮਾਲਾ ਤਿਲਕੁ ਲਿਲਾਟੰ॥(470) ਅਜੋਕੀਆਂ ਮੂਰਤਾਂ ਤੇ ਗੁਰੂਆਂ ਭਗਤਾਂ ਦੀਆਂ ਮੂਰਤੀਆਂ ਪਰ ਬੁੱਲਾਂ ਉੱਤੇ ਸੁਰਖੀਆਂ ਅਤੇ ਦਾੜੀਆਂ ਟਰਿੰਮ ਕੀਤੀਆਂ ਹੋਈਆਂ ਨੇ, ਕੀ ਭਗਤ ਅਤੇ ਸਿੱਖ ਗੁਰੂ ਐਸਾ ਕਰਦੇ ਸਨ? ਜਦ ਅਜਿਹੇ ਹੋਰ ਵੀ ਸਵਾਲ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਕੀਤੇ ਤਾਂ ਦਿਵਾਨ ਦੀ ਸਮਾਪਤੀ ਤੋਂ ਬਾਅਦ ਸੰਗਤੀ ਫੋਟੋ ਲੈਣ ਵੇਲੇ ਪ੍ਰਬੰਧਕਾਂ ਨੇ ਵਾਹਦਾ ਕੀਤਾ ਕਿ ਗੁਰਦੁਆਰੇ ਦੀ ਨਵੀਂ ਬਿਲਡਿੰਗ ਵਿੱਚ ਮੂਰਤੀਆਂ ਨਹੀਂ ਹੋਣਗੀਆਂ। ਸਾਨੂੰ ਹਫਤਾ ਹੋਰ ਪ੍ਰਚਾਰ ਕਰਨ ਲਈ ਆਖਦੇ ਹੋਏ ਕਿਹਾ ਕਿ ਅੱਜ ਤੱਕ ਜਿੰਨੇ ਵੀ ਪ੍ਰਚਾਰਕ ਰਾਗੀ ਢਾਡੀ ਆਏ ਹਨ ਕਿਸੇ ਨੇ ਵੀ ਮੂਰਤੀਆਂ ਬਾਰੇ ਕੁਝ ਨਹੀਂ ਕਿਹਾ। ਅਸੀਂ ਕਿਹਾ ਕਿ ਆਮ ਪ੍ਰਚਾਰਕ ਪ੍ਰਬੰਧਕਾਂ ਦੇ ਅੱਗੇ ਸਮਾਂ ਨਾ ਦੇਣ ਅਤੇ ਪੈਸੇ ਦੇ ਡਰ ਕਰਕੇ ਸੱਚ ਨਹੀਂ ਪ੍ਰਚਾਰਦੇ ਸਗੋਂ ਇੱਧਰ ਓਧਰ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਤੇ ਚੁਟਕਲੇ ਸੁਣਾ ਕੇ ਤੁਹਾਡੇ ਖੀਸੇ ਖਾਲੀ ਕਰਵਾ ਲੈਂਦੇ ਹਨ। ਹੁਣ ਸਾਡੇ ਕੋਲ ਹੋਰ ਸਮਾਂ ਨਹੀਂ ਅਸੀਂ ਅੱਗੇ ਪੰਜਾਬ ਜਾਣਾ ਹੈ ਪਰ ਫਿਰ ਕਿਤੇ ਆਏ ਤਾਂ ਜਰੂਰ ਹਾਜਰੀਆਂ ਭਰਾਂਗੇ।

ਪੰਜਾਬ ਨੂੰ ਰਵਾਨਗੀ-2 ਅਪ੍ਰੈਲ 2016 ਨੂੰ ਅਸੀਂ ਰਾਤੀਂ ਬੱਸ ਰਾਹੀਂ ਹਰਦੁਆਰ, ਦੇਹਰਾਦੂਨ, ਸਹਾਰਨਪੁਰ ਰਸਤੇ ਸਿੱਧੇ ਜਲੰਧਰ ਛਾਉਣੀ ਰਾਮਾਮੰਡੀ ਘਰ ਪਹੁੰਚ ਗਏ, ਜਿੱਥੇ ਭਰਾ ਦਿਲਾਵਰ ਸਿੰਘ ਅਤੇ ਸਾਡੇ ਬਿਰਧ ਮਾਤਾ ਜਗੀਰ ਕੌਰ ਅਤੇ ਪਿਤਾ ਸ੍ਰ. ਗੁਰਮੇਜ ਸਿੰਘ ਰਹਿੰਦੇ ਹਨ। ਇੱਥੇ ਚਾਰ ਪੰਜ ਦਿਨ ਰਹੇ, ਸੰਗਤ ਦੇ ਕਹਿਣ ਤੇ ਇੱਥੇ ਵੀ ਸਥਾਨਕ ਗੁਰਦੁਆਰੇ ਗੁਰਬਾਣੀ ਪ੍ਰਚਾਰ ਦੀ ਹਾਜਰੀ ਭਰਦੇ ਸੰਗਤਾਂ ਨੂੰ ਮਹਿੰਗੇ ਮਹਿੰਗੇ ਪ੍ਰਚਾਰਕਾਂ ਤੋਂ ਖਹਿੜਾ ਛਡੌਣ ਅਤੇ ਆਪ ਗੁਰਬਾਣੀ ਵਿਚਾਰ ਕਰਨ, ਚੰਗੀਆਂ ਪੁਸਤਕਾਂ ਪੜ੍ਹਨ ਅਤੇ ਫੇਮਸ ਪ੍ਰਚਾਰਕਾਂ ਨੂੰ ਛੱਡ ਕੇ ਆਮ ਵਧੀਆ ਪ੍ਰਚਾਰਕਾਂ ਨੂੰ ਬੁਲਾਉਣ ਦੀ ਤਾਗੀਦ ਕੀਤੀ।

ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਦਰਸ਼ਨ ਦਿਦਾਰੇ-4 ਅਪ੍ਰੈਲ ਨੂੰ ਅਸੀਂ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਦਰਸ਼ਨਾਂ ਨੂੰ ਚੱਲ ਪਏ, ਜਿੱਥੇ ਰੇਲਵੇ ਸਟੇਸ਼ਨ ਤੇ ਧਰਮ ਭੈਣ ਰਾਜਵਿੰਦਰ ਕੌਰ ਛੇਹਰਟਾ ਆਪਣੇ ਬੇਟੇ ਸਮੇਤ ਮਿਲੇ ਜੋ ਕੰਪੈਰੇਟਿਵ ਸਟੱਡੀ ਵਾਸਤੇ ਬਹੁਤ ਸਾਰੀਆਂ ਪੁਸਤਕਾਂ ਲੈ ਕੇ ਆ ਰਹੇ ਸਨ। ਇਹ ਭੈਣ ਜੀ ਇੱਕ ਵਧੀਆ ਫਲਾਸਰ ਅਤੇ ਲੇਖਕਾ ਹਨ। ਕੁਝ ਸਮਾਂ ਪਹਿਲੇ ਇਨ੍ਹਾਂ ਦੇ ਲੇਖ ਰੋਜਾਨਾਂ ਸਪੋਕਸਮੈਨ ਅਤੇ ਕਈ ਰਸਾਲਿਆਂ ਅਤੇ ਵਿਦੇਸ਼ੀ ਅਖਬਾਰਾਂ ਵਿੱਚ ਵੀ ਛਪਦੇ ਸਨ। ਅੱਜ ਕੱਲ ਘਰੇਲੂ ਜਿੰਦਗੀ ਵਿੱਚ ਬਿਜੀ ਹੋਣ ਕਰਕੇ ਲਿਖਣ ਵੱਲੋਂ ਖਾਮੋਸ਼ ਹਨ। ਇਨ੍ਹਾਂ ਦੀ ਚੋਣ ਨਾਲ ਹੀ ਅਸੀਂ ਬੱਚੀਆਂ ਵਾਸਤੇ ਪੰਜਾਬੀ ਸੂਟ ਖਰੀਦੇ ਅਤੇ ਇਨ੍ਹਾਂ ਨੇ ਬੜੇ ਸਨੇਹ ਨਾਲ ਗੰਨੇ ਦਾ ਰਸ ਪਿਲਾਇਆ ਤੇ ਅਸੀਂ ਵੀ ਮਿਸ਼ਨਰੀ ਭੈਣ ਦਾ ਮਾਣ ਤਾਣ ਕੀਤਾ। ਭੈਣ ਜੀ ਕੋਲ ਭਾਰ ਹੋਣ ਕਰਕੇ ਘਰ ਨੂੰ ਚਲੇ ਗਏ ਅਤੇ ਅਸੀਂ ਸਿੱਧੇ ਸ੍ਰੀ ਦਰਬਾਰ ਸਾਹਿਬ ਜਾ ਨਤਮਸਤਕ ਹੋਏ ਅਤੇ ਗੁਰੂ ਕਾ ਲੰਗਰ ਛਕਿਆ ਜੋ ਬੜਾ ਰਸ ਭਰਿਆ ਸੀ। ਫਿਰ ਸਿੱਧੇ ਸ਼੍ਰੋਮਣੀ ਕਮੇਟੀ ਦੇ ਲਿਟ੍ਰੇਚਰ ਹਾਉਸ ਤੋਂ ਪੋਥੀਆਂ, ਗੁਟਕੇ ਅਤੇ ਕੁਝ ਪੁਸਤਕਾਂ ਖਰੀਦੀਆਂ। ਰਿਕਸ਼ੇ ਰਾਹੀਂ ਬੱਸ ਅੱਡੇ ਲਾਗੇ ਭਾਟੀਆ ਕਕਾਰਾਂ ਦੀ ਦੁਕਾਨ ਤੋਂ ਕੜੇ, ਕੰਘੇ, ਕਛਹਿਰੇ, ਕ੍ਰਿਪਾਨਾਂ, ਖੰਡੇ, ਪਟਕੇ ਧਰਮ ਸਟਾਲ ਦਾ ਸਮਾਨ ਅਤੇ ਸਿੰਘ ਬਰਦਰ ਵਾਲਿਆਂ ਪਾਸੋਂ ਧਰਮ ਪੁਸਤਕਾਂ ਖਰੀਦ ਕੇ ਕੋਰੀਅਰ ਮੇਲ ਕਰਵਾ ਦਿੱਤੀਆਂ। ਸਿੰਘ ਬ੍ਰਦਰਜ ਦੇ ਭਾਈ ਗੁਰਸਾਗਰ ਸਿੰਘ ਜੀ ਨਾਲ ਦਾਸ ਨੇ ਆਪਣੀ ਨਵੀਂ ਪੁਸਤਕ "ਅਕਲੀ ਪੜ੍ਹਿ ਕੈ ਬੁਝੀਐ" ਦੀ ਛਪਾਈ ਬਾਰੇ ਵਿਚਾਰ ਕੀਤੀ ਜੋ ਮੈਂ ਪਿੰਨ ਡ੍ਰਾਈਵ ਵਿੱਚ ਪਾ ਕੇ ਲੈ ਗਿਆ ਸੀ। ਉਨ੍ਹਾਂ ਨੇ ਭੂਮਿਕਾ ਅਤੇ ਪਹਿਲਾ ਲੇਖ ਪੜ੍ਹ ਕੇ ਕਿਹਾ ਪੁਸਤਕ ਛਾਪਣਯੋਗ ਹੈ ਪਰ ਇਸ ਵਿੱਚ ਅਜੇ ਕਈ ਸਪੈਲਿੰਗਾਂ ਦੀਆਂ ਗਲਤੀਆਂ ਹਨ। ਸਾਡੇ ਕੋਲ ਵੀ ਬਹੁਤਾ ਸਮਾਂ ਨਹੀਂ ਸੀ ਅਸੀਂ 9 ਅਪ੍ਰੈਲ ਨੂੰ ਵਾਪਸ ਕੈਲੇਫੋਰਨੀਆਂ ਆਉਣਾ ਸੀ,ਇਸ ਕਰਕੇ ਇਸ ਪੰਜਾਬ ਫੇਰੀ ਵਿੱਚ ਪੁਸਤਕ ਨਾਂ ਛਪਵਾ ਸੱਕੇ। ਚੱਲੋ ਰੱਬੀ ਭਾਣੇ ਵਿੱਚ ਚੰਗਾ ਹੀ ਹੁੰਦਾ ਹੈ ਸਗੋਂ ਚੰਗੀ ਤਰ੍ਹਾਂ ਸੋਧ ਕੇ ਛਪਵਾਵਾਂਗੇ। ਇੱਥੋਂ ਵਾਪਸ ਆ ਕੇ ਅਸੀਂ ਭੈਣ ਮੁਹਿੰਦਰ ਕੌਰ ਪਿੰਡ ਖੇੜੇ ਅਤੇ ਮੁਹਾਲੀ ਗਏ।

ਮਿਸਟਰ ਕੇਜਰੀਵਾਲ ਮਿਲਣੀ-6 ਅਪ੍ਰੈਲ 2016 ਨੂੰ ਵਾਪਿਸ ਦਿੱਲ੍ਹੀ ਪਹੁੰਚ ਗਏ। ਸਾਡੇ ਮਨ ਵਿੱਚ ਆਮ ਆਦਮੀ ਪਾਰਟੀ ਦੇ ਦਰਵੇਸ਼ ਸੰਚਾਲਕ, ਮੁੱਖੀ ਅਤੇ ਦਿੱਲ੍ਹੀ ਦੇ ਮੁੱਖ ਮੰਤ੍ਰੀ ਮਿਸਟਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਤੀਬਰ ਇਛਾ ਸੀ ਜੋ ਅਚਨਕ ਪੂਰੀ ਹੋ ਗਈ। ਓਥੇ ਹੀ ਵਿਕਾਸਪੁਰੀ ਵਿੱਚ ਪੰਜਾਬੀ ਅਕੈਡਮੀ ਵੱਲੋਂ ਇੱਕ ਵਿਸ਼ਾਲ ਪ੍ਰੋਗ੍ਰਾਮ ਰੱਖਿਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦਿੱਲ੍ਹੀ ਦੇ ਲੀਡਰ, ਐਮ ਐਲ ਏ ਅਤੇ ਵਿਸ਼ੇਸ਼ ਕਰਕੇ ਮਿਸਟਰ ਕੇਜਰੀਵਾਲ ਨੇ ਆਉਣਾ ਸੀ। ਸਾਨੂੰ ਪਤਾ ਲੱਗਾ ਤੇ ਅਸੀਂ ਵੀ ਆਮ ਆਦਮੀ ਦੀਆਂ ਸ਼ਰਟਾਂ ਪਾ ਕੇ, ਉਸ ਭਰੀ ਸਭਾ ਵਿੱਚ ਗਏ, ਜਿੱਥੇ ਸਕਿਉਰਟੀ ਦਾ ਪੂਰ ਪ੍ਰਬੰਧ ਸੀ ਪਰ ਸਾਨੂੰ ਸਕਿਉਰਟੀ ਵਾਲਿਆਂ ਬੜੇ ਆਦਰ ਮਾਨ ਨਾਲ ਅੰਦਰ ਜਾਣ ਦਿੱਤਾ ਅਤੇ ਓਥੇ ਦੇ ਪ੍ਰਬੰਧਕਾਂ ਨੇ ਸਾਡੇ ਨਾਲ ਫੋਟੋਆਂ ਲਈਆਂ ਅਤੇ ਵੀ. ਆਈ. ਪੀ. ਦੀਆਂ ਮੂਹਰਲੀਆਂ ਸੀਟਾਂ ਤੇ ਬਿਠਾਇਆ। ਇੱਥੇ ਪਹਿਲੇ ਸ੍ਰ. ਜਰਨੈਲ ਸਿੰਘ ਤਿਲਕ ਨਗਰ, ਮਹਿੰਦਰ ਸਿੰਘ ਵਿਕਾਸਪੁਰੀ ਅਤੇ ਹੋਰਨਾਂ ਲੀਡਰਾਂ ਨੇ ਭਾਸ਼ਣ ਦਿੱਤੇ, ਸੂਫੀ ਗਾਇਕ ਸਰਤਾਜ ਜੀ ਨੇ ਖੂਬ ਰੰਗ ਬੰਨ੍ਹਿਆਂ। ਇਨੇ ਚਿਰ ਨੂੰ ਮਿਸਟਰ ਕੇਜਰੀਵਾਲ ਵੀ ਆ ਪਧਾਰੇ ਬੜੇ ਸਾਦੇ ਲਿਬਾਸ ਵਿੱਚ ਤੇ ਆਮ ਲੋਕਾਂ ਨਾਲ ਥੱਲੇ ਹੀ ਬੈਠ ਗਏ। ਫਿਰ ਬਾਕੀ ਆਗੂਆਂ ਨਾਲ ਮੂਹਰਲੀ ਕਤਾਰ ਦੇ ਸੋਫਿਆਂ ਤੇ ਬੈਠ ਗਏ। ਸੁਰੱਖਿਆ ਗਾਰਡਾਂ ਨੇ ਵੀ ਘੇਰਾ ਪਾ ਲਿਆ। ਅਸੀ ਸੁਰੱਖਿਆ ਕਰਮੀਆਂ ਰਾਹੀਂ ਮੁੱਖ ਮੰਤਰੀ ਨੂੰ ਮਿਲਣ ਦੀ ਬੇਨਤੀ ਕੀਤੀ ਕਿ ਅਸੀਂ ਅਮਰੀਕਾ ਤੋਂ ਆਏ ਹਾਂ ਤੇ ਓਥੇ ਮੀਡੀਏ ਰਾਹੀਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਦੇ ਹਾਂ ਤਾਂ ਮਿਸਟ੍ਰ ਕੇਜਰੀਵਾਲ ਨੇ ਸੁਰੱਖਿਆ ਕਰਮੀਆਂ ਨੂੰ ਕਿਹਾ ਇਹ ਸਾਡੇ ਵਿਦੇਸ਼ੀ ਮਹਿਮਾਨ ਹਨ ਆਉਣ ਦਿਓ ਤਾਂ ਅਸੀਂ ਬੜੇ ਖੁਸ਼ਗਵਾਰ ਮਹੌਲ ਵਿੱਚ ਦੋਵੇਂ ਦਾਸ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਉਨ੍ਹਾਂ ਨੂੰ ਉਤਸ਼ਾਹ ਨਾਲ ਮਿਲੇ ਤੇ ਸੰਖੇਪ ਵਿੱਚ ਆਪਣੇ ਬਾਰੇ ਦੱਸਿਆ। ਫੇਸ ਬੁੱਕ ਤੇ ਵੀ ਉਹ ਸਾਡੇ ਮਿਤਰ ਹਨ।

ਫਿਰ ਉਨ੍ਹਾਂ ਨੇ ਆਪਣੇ ਮੁੱਖ ਭਾਸ਼ਣ ਵਿੱਚ ਦੱਸਿਆ ਕਿ ਕਿਵੇਂ ਆਮ ਜਨਤਾ ਦੇ ਸਹਿਯੋਗ ਨਾਲ ਅਸੀਂ ਦਿੱਲ੍ਹੀ ਦੀ ਸਰਕਾਰ ਬਣਾਈ ਹੈ। ਤੇ ਉਹ ਕੰਮ ਕੁਝ ਹੀ ਮਹੀਨਿਆਂ ਵਿੱਚ ਕਰ ਦਿੱਤੇ ਹਨ ਜੋ 50 ਸਾਲਾਂ ਤੋਂ ਕਾਬਜ ਪਾਰਟੀਆਂ ਨਹੀਂ ਕਰ ਸੱਕੀਆਂ ਕਿਉਂਕਿ ਦਿਲੋਂ ਬੇਈਮਾਨ ਸਨ। ਉਨ੍ਹਾਂ ਦੱਸਿਆ ਕਿ ਅਸੀਂ ਪਾਣੀ ਫਰੀ, ਬਿਜਲੀ ਅੱਧੇ ਦਾਮਾਂ ਤੇ, ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ, ਟੈਸਟ ਅਤੇ ਐਕਸ ਰੇ ਫਰੀ ਕਰ ਦਿੱਤੇ ਹਨ। ਵੱਡੇ ਵੱਡੇ ਪੁੱਲ ਜੋ ਕਈ ਕਰੋੜਾਂ ਵਿੱਚ ਬਣਨੇ ਸੀ ਤੇ ਕਈ ਸਾਲਾਂ ਤੋਂ ਲਟਕੇ ਪਏ ਸੀ ਥੋੜੇ ਪੈਸੇ ਆ ਥੋੜੇ ਦਿਨਾਂ ਵਿਚ ਹੀ ਬਣਾ ਦਿੱਤੇ। ਰਿਸ਼ਵਤਖੋਰੀ ਨੂੰ ਠੱਲ੍ਹ ਪਾਈ ਅਤੇ ਹੁਣ ਪੀਣ ਵਾਲਾ ਟੂਟੀਆਂ ਦਾ ਪਾਣੀ ਵੀ ਸਾਫ ਕਰ ਦਿਆਂਗੇ ਫਿਰ ਤੁਹਾਨੂੰ ਵਿਸ਼ੇਸ਼ ਐਰੋ ਫਿਲਟਰ ਨਹੀਂ ਲੌਣੇ ਪੈਣਗੇ ਹੋਰ ਵੀ ਜਨਤਾ ਭਲਾਈ ਦੀਆਂ ਸਕੀਮਾਂ ਦੱਸੀਆਂ। ਅਖੀਰ ਤੇ ਭਰੀ ਸਭਾ ਨੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦੀ ਪ੍ਰੋੜਤਾ ਕੀਤੀ।

ਅਖੀਰ ਤੇ ਅਸੀਂ ਮੈਟਰੋ ਰਾਹੀਂ ਫਰੀਦਾਬਾਦ ਭਾਈ ਅਨੂਪ ਸਿੰਘ ਨੂੰ ਮਿਲਣ ਗਏ ਜੋ ਪਾਕਿਸਤਾਨ ਵਿਖੇ ਹੀ ਦਾਸ ਦੇ ਆਰਟੀਕਲ ਪੜ੍ਹ ਕੇ ਅਨਲ ਕੁਮਾਰ ਤੋਂ ਸਿੰਘ ਸਜੇ ਸਨ ਅਤੇ ਉਨ੍ਹਾਂ ਦਾ ਰਿਸ਼ਤਾ ਵੀ ਮੁਹਾਲੀ ਤੋਂ ਆਪਣੇ ਦੋਸਤ ਦੀ ਲੜਕੀ ਮਨਪ੍ਰੀਤ ਕੌਰ ਨਾਲ ਅਸੀਂ ਕਰਵਾਇਆ ਸੀ। ਹੁਣ ਉਨ੍ਹਾਂ ਨੂੰ ਬੇਟੀ ਅਨੀਸ਼ ਕੌਰ ਦੀ ਦਾਤ ਪ੍ਰਾਪਤ ਹੋਈ ਹੈ। ਇਹ ਲੜਕਾ ਵੀ ਬੜਾ ਮਿਹਨਤੀ ਅਤੇ ਕਿਰਤੀ ਗੁਰਮੁਖ ਗੁਰਸਿੱਖ ਹੈ। ਇੱਥੇ ਹੀ ਅਸੀਂ ਬਿਮਾਰ ਹੋ ਗਏ, ਖਾਣ, ਪਾਣ ਤੇ ਪਾਣੀ ਠੀਕ ਨਹੀਂ ਸੀ। ਗਰਮੀ ਵੀ ਬਹੁਤ ਅਤੇ ਮੱਛਰ ਵੀ ਅੰਤਾਂ ਦਾ ਸੀ। ਸਾਨੂੰ ਉਲਟੀਆਂ, ਟੱਟੀਆਂ ਅਤੇ ਬੁਖਾਰ ਹੋ ਗਿਆ। ਦਿੱਲ੍ਹੀ ਰਾਜਧਾਨੀ ਵਿੱਚ ਹੀ ਮੱਖੀਆਂ, ਮੱਛਰ ਅਤੇ ਅਵਾਰਾ ਗਾਵਾਂ ਦੀ ਭਰਮਾਰ ਸੀ ਤਾਂ ਭਾਰਤ ਦੇ ਬਾਕੀ ਪਿੰਡਾਂ ਸ਼ਹਿਰਾਂ ਦਾ ਕੀ ਹਾਲ ਹੋਵੇਗਾ? ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ।

ਇਸ ਫੇਰੀ ਵਿੱਚ ਇੱਕ ਚੀਜ ਚੰਗੀ ਵੀ ਦੇਖਣ ਨੂੰ ਮਿਲੀ ਜੋ ਭਾਰਤ ਸਰਕਾਰ ਦੀਆਂ ਚਲਾਈਆਂ ਏਅਰ ਕੰਡੀਸ਼ਨ ਵੋਲਵੋ ਬੱਸਾਂ ਸਨ ਜਿਨ੍ਹਾਂ ਦੀ ਸਰਵਿਸ ਕਰੀਬ ਹਰੇਕ ਵੱਡੇ ਸ਼ਹਿਰ ਨੂੰ ਚਲਦੀ ਸੀ। ਪਹਿਲੇ ਤਾਂ ਬਾਦਲਾਂ ਦੀਆਂ ਇੰਡੋਕਨੇਡੀਅਨ ਬੱਸਾਂ ਪੰਜਾਬੀਆਂ ਨੂੰ ਲੁੱਟਦੀਆਂ ਸਨ ਜਿਨ੍ਹਾਂ ਦਾ ਕਰਾਇਆ 1600 ਰੁਪਏ ਸੀ ਪਰ ਵੌਲਵੋ ਬੱਸਾਂ ਦਾ ਸਿਰਫ 700 ਰੁਪਿਆ ਤੇ ਸਰਵਿਸ ਵੀ ਅੱਧੇ ਘੰਟੇ ਬਾਅਦ ਚਲਦੀ ਸੀ। ਦਿੱਲੀ ਵਿੱਚ ਹੀ ਪ੍ਰੋ. ਦਰਸ਼ਨ ਸਿੰਘ ਖਾਲਸਾ ਆਪਣੇ ਲੜਕੇ ਦੇ ਘਰ ਮਿਲੇ ਸਨ ਜਿੱਥੇ ਕੁਝ ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਗ੍ਰੰਥੀ ਵੀ ਸਨ। ਜਿੱਥੇ ਅਖੌਤੀ ਦਸਮ ਗ੍ਰੰਥ ਅਤੇ ਹੋਰ ਸੰਵੇਦਨਸ਼ੀਲ ਮਸਲਿਆਂ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ। ਗ੍ਰੰਥੀਆਂ ਚੋਂ ਭਾਈ ਅੰਮ੍ਰਿਤਪਾਲ ਸਿੰਘ ਗੁਰਦੁਆਰਾ ਮੋਤੀ ਨਗਰ ਵਿਖੇ ਕਥਾ ਦੀ ਸੇਵਾ ਨਿਭਾਉਣ ਦੇ ਨਾਲ ਗੁਰਬਾਣੀ ਸੰਥਿਆ ਵੀ ਕਰਵਾਉਂਦੇ ਹਨ। ਉਨ੍ਹਾਂ ਨੇ ਸਾਨੂੰ ਕੁਝ ਗੁਰੂ ਗ੍ਰੰਥ ਦੀਆਂ ਸ਼ਬਦਾਰਥ ਪੋਥੀਆਂ ਵੀ ਦਿੱਤੀਆਂ। 10 ਅਪ੍ਰੈਲ 2016 ਨੂੰ ਅਸੀਂ ਵਾਪਿਸ ਕੈਲੇਫੋਰਨੀਆਂ ਆ ਗਏ ਹਾਂ ਅਤੇ ਵਾਤਾਵਰਣ ਅਤੇ ਖਾਦ ਖੁਰਾਕ ਠੀਕ ਹੋਣ ਕਰਕੇ, ਸਿਹਤ ਵੀ ਠੀਕ ਹੋ ਗਈ ਹੈ। ਕਰਤਾ ਮਿਹਰ ਕਰੇ ਕਿਰਤ ਦੇ ਨਾਲ ਗੁਰਮਤਿ ਪ੍ਰਚਾਰ ਦੀ ਸੇਵਾ ਦਾ ਉਦਮ ਵੀ ਬਖਸ਼ਦਾ ਰਹੇ। ਫੇਸ ਬੁੱਕ, ਸਟਾਲ, ਅਖਬਾਰਾਂ, ਰਸਾਲਿਆਂ ਅਤੇ ਰੇਡੀਓ ਟਾਕਸ਼ੋਆਂ ਰਾਹੀਂ ਫਿਰ ਗੁਰਮਤਿ ਪ੍ਰਚਾਰ ਦੀ ਸੇਵਾ ਜਾਰੀ ਹੈ। ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਪ੍ਰਚਾਰ ਕਰਦੇ ਹਾਂ-ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ॥(646) ਰਾਹੀਂ ਸਚਿਆਰ ਬਣਨਾ ਅਤੇ ਹੋਰਨਾਂ ਨੂੰ ਬਣਨ ਦਾ ਗੁਰਬਾਣੀ ਉਪਦੇਸ਼ ਕਰਨਾ ਹੀ "ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ" ਦੇ ਸੇਵਕਾਂ ਦਾ ਮੇਨ ਨਿਸ਼ਾਨਾ ਹੈ। ਅਜੋਕੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਵੀ ਹੋਰ ਹੋਰ ਗ੍ਰੰਥਾਂ ਅਤੇ ਸੰਤਾਂ ਦਾ ਖਹਿੜਾ ਛੱਡ ਕੇ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਸੁੱਚੀ ਵਿਚਾਰਧਾਰਾ ਦਾ ਹੀ ਪ੍ਰਚਾਰ ਕਰਨਾ ਚਾਹੀਦਾ ਹੈ।


24/04/16)
ਗਿਆਨੀ ਅਵਤਾਰ ਸਿੰਘ

‘ਜਪੁ’ ਬਾਣੀ ਦਾ ਸਰਲ ਉਚਾਰਨ, ਪਦ ਅਰਥ ਤੇ ਜ਼ਮੀਨੀ ਹਾਲਾਤਾਂ ਨੂੰ ਗੁਰਮਤਿ ਅਨੁਸਾਰ ਵੀਚਾਰਨ ਦਾ ਨਿਮਾਣਾ ਜਿਹਾ ਯਤਨ।

ਗਿਆਨੀ ਅਵਤਾਰ ਸਿੰਘ (ਸੰਪਾਦਕ) www.gurparsad.com & Missionary Sedhan

Email id [email protected]

ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ॥

ਜੀਵਾਂ ਨੂੰ ਪੈਦਾ ਕਰਨ ਵਾਲਾ (Generator), ਰਿਜ਼ਕ ਦੇਣ ਵਾਲਾ (Operator) ਅਤੇ ਮਾਰਨ ਵਾਲਾ (Destroyer) ਭਾਵ ਨਿਰੰਕਾਰ (GOD) ਮਾਲਕ ਇੱਕ ਹੀ ਹੈ, ਜੋ ਕਣ-ਕਣ ਵਿੱਚ ਵਿਆਪਕ ਹੈ। ਉਸ ਦਾ ਨਾਮਣਾ (ਵਡਿਆਈ) ਸਦੀਵੀ ਸਥਿਰ ਰਹਿਣ ਵਾਲਾ ਹੈ, ਉਹ ਸਾਰੀ ਸ੍ਰਿਸ਼ਟੀ ਦਾ ਰਚਨਹਾਰ (ਕਰਤਾਰ), ਸਾਰੇ ਜਗਤ (ਆਕਾਰ) ’ਚ ਵਿਆਪਕ, ਹਰ ਪ੍ਰਕਾਰ ਦੇ ਡਰ ਤੋਂ ਮੁਕਤ, ਵੈਰ-ਭਾਵਨਾ ਤੋਂ ਰਹਿਤ, ਸਮੇਂ ਦੇ ਪ੍ਰਭਾਵ ਤੋਂ ਮੁਕਤ ਹੋਂਦ (ਹਸਤੀ) ਵਾਲਾ, ਜੂਨਾਂ (ਆਵਾਗਵਨ) ਦੇ ਚੱਕਰ ਤੋਂ ਨਿਰਲੇਪ, ਆਪਣੇ ਆਪ ਤੋਂ ਪੈਦਾ ਹੋਣ ਵਾਲਾ ਹੈ ਅਤੇ ਉਸ ਨਾਲ ਸਬੰਧ; ਗੁਰੂ ਦੀ ਕ੍ਰਿਪਾ ਰਾਹੀਂ ਬਣਦਾ ਹੈ।

॥ ਜਪੁ ॥

(‘ਜਪੁ’ ਸ਼ਬਦ; ਇਸ ਬਾਣੀ ਦਾ ਸਿਰਲੇਖ ਭਾਵ ਨਾਮ ਹੈ, ਜਿਸ ਵਿੱਚ 38 ਪਉੜੀਆਂ ਅਤੇ 2 ਸਲੋਕ ਹਨ। ‘ਜਪੁ’ ਸ਼ਬਦ ਦਾ ਅਰਥ ਹੈ: ‘ਜਗਤ ਰਚਨਾ ਨੂੰ ਸਿਰਜਨਹਾਰ ਮਾਲਕ ਦੀ ਯਾਦ (ਸਿਮਰਨ) ਜਾਂ ਉਸ ਦਾ ਚੇਤਾ ਆਦਿ ਭਾਵ ਉਹ ਬਾਣੀ, ਜਿਸ ਰਾਹੀਂ ‘ੴ’ ਨਾਲ ਸਬੰਧ ਬਣਾ ਕੇ ਉਸ ਤੋਂ ਨਿਰੰਤਰ ਪ੍ਰਭਾਵਤ ਰਿਹਾ ਜਾ ਸਕਦਾ ਹੈ।)

(ਨੋਟ:-ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਜਪੁ ਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ’ ਆਦਿ ਜੁੜਤ ਸ਼ਬਦ ਕਿਤੇ ਵੀ ਦਰਜ਼ ਨਹੀਂ ਹਨ, ਕੇਵਲ ਸਤਿਕਾਰ ਵਜੋਂ ਹੀ ਸਿਖ ਭਾਈਚਾਰੇ ਨੇ ਗੁਟਕਿਆਂ ਵਿੱਚ ਦਰਜ਼ ਕੀਤੇ ਹੋਏ ਹਨ। ‘ਜਪੁ’ ਸਿਰਲੇਖ ਤੋਂ ਉਪਰੰਤ ਇੱਕ ਸਲੋਕ ਦਰਜ਼ ਹੈ; ਜਿਵੇਂ ਕਿ )

ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ॥ ੧॥

ਅਰਥ: ਹੇ ਨਾਨਕ ! (‘ੴ’); ਸ੍ਰਿਸ਼ਟੀ ਦੀ ਹੋਂਦ ਤੋਂ ਪਹਿਲਾਂ ਵੀ ਸਥਿਰ ਹਸਤੀ ਵਾਲਾ ਸੀ, ਜੁਗਾਂ ਦੀ ਆਰੰਭਤਾ ਸਮੇਂ ਵੀ ਮੌਜੂਦ (ਸਥਿਰ) ਸੀ, ਵਰਤਮਾਨ ’ਚ ਵੀ ਸਾਡੇ ਅੰਗ-ਸੰਗ (ਸਥਿਰ) ਹੈ ਤੇ ਸ੍ਰਿਸ਼ਟੀ ਦੇ ਅੰਤ (ਕਿਆਮਤ) ਸਮੇਂ ਵੀ ਕਾਇਮ ਰਹੇਗਾ। ੧।

(ਨੋਟ: ਉਕਤ ਪੰਕਤ ਦੇ ਅਖ਼ੀਰ ’ਚ ਅੰਕ-੧; ਸਲੋਕ ਨੰ. 1 ਦੀ ਸਮਾਪਤੀ ਦਾ ਸੰਕੇਤ ਹੈ। )

ਸੋਚੈ, ਸੋਚਿ ਨ ਹੋਵਈ; ਜੇ, ਸੋਚੀ ਲਖ ਵਾਰ॥ ਉਚਾਰਨ ਸੇਧ:-ਸੋਚੀਂ।

ਅਰਥ: ਤੀਰਥ ਅਸਥਾਨਾਂ ’ਤੇ ਜਾ ਕੇ ਬਾਹਰੋਂ ਸਰੀਰ ਧੋਣ ਨਾਲ ਮਨ ਦੀ ਪਵਿੱਤ੍ਰਤਾ ਨਹੀ ਹੁੰਦੀ; ਬੇਸ਼ੱਕ ਮੈਂ ਲਖ ਵਾਰੀ ਤੀਰਥ-ਇਸ਼ਨਾਨ ਕਰ ਆਵਾਂ।

ਚੁਪੈ, ਚੁਪ ਨ ਹੋਵਈ; ਜੇ, ਲਾਇ ਰਹਾ ਲਿਵ ਤਾਰ॥ ਉਚਾਰਨ ਸੇਧ-ਰਹਾਂ।

ਅਰਥ: ਸਰੀਰਕ ਤੌਰ ’ਤੇ ਮੌਨ ਬਰਤ ਧਾਰਨ ਕਰਨ ਨਾਲ ਵੀ ਮਨ ਦੀ ਸ਼ਾਂਤੀ (ਅੰਦਰੂਨੀ ਫ਼ੁਰਨਾ ਬੰਦ) ਨਹੀ ਹੁੰਦੀ ਭਾਵੇਂ ਮੈਂ ਲਗਾਤਾਰ ਸਮਾਧੀ ਲਾ ਕੇ ਬੈਠਾ ਰਹਾਂ।

ਭੁਖਿਆ, ਭੁਖ ਨ ਉਤਰੀ; ਜੇ, ਬੰਨਾ ਪੁਰੀਆ ਭਾਰ॥ ਉ: ਸੇਧ:- ਭੁਖਿਆਂ, ਬੰਨ੍ਹਾਂ, ਪੁਰੀਆਂ।

ਤ੍ਰਿਸ਼ਨਾ ਦੇ ਅਧੀਨ ਰਹਿਣ ਨਾਲ, ਮਾਇਆ ਹੋਰ ਇਕੱਠੀ ਕਰਨ ਵਾਲੀ ਭਾਵਨਾ ਖ਼ਤਮ ਨਹੀਂ ਹੋ ਸਕਦੀ ਭਾਵੇਂ ਮੈਂ ਸਭ ਪੁਰੀਆਂ (ਭਵਨਾਂ) ਦੇ ਭਾਰ (ਸਾਰੇ ਸੰਸਾਰਕ ਪਦਾਰਥ) ਇਕੱਠੇ ਕਰ ਲਵਾਂ।

ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥ ਉ: ਸੇਧ:-ਸਿਆਣਪਾਂ, ਹੋਹਿਂ।

ਅਰਥ: (ਉਕਤ ਬਿਆਨ ਕੀਤੀਆਂ ਫੋਕਟ, ਕਰਮਕਾਂਡੀ ਰਸਮਾਂ ਵਾਲੀਆਂ ਬੇਸ਼ੱਕ) ਹਜ਼ਾਰਾਂ ਹੋਰ ਵੀ ਸਿਆਣਪਾਂ ਹੋਣ; ਤਾਂ ਵੀ ਉਨ੍ਹਾਂ ਵਿੱਚੋਂ ਮਾਲਕ ਦੇ ਦਰ ’ਤੇ ਇੱਕ ਵੀ ਨਾਲ ਨਹੀਂ ਜਾਂਦੀ। (ਜੀਵਨ ਮਨੋਰਥ ਦੀ ਪ੍ਰਾਪਤੀ ਤੋਂ ਬਿਨਾ ਹੀ ਜ਼ਿੰਦਗੀ ਅਜਾਈਂ ਨਸ਼ਟ ਹੋ ਜਾਵੇਗੀ: ‘‘ਮਨਮੁਖ ਕਰਮ ਕਰੈ, ਅਜਾਈ॥’’ (ਮ:੫/੧੩੪੮)

ਕਿਵ, ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥

ਪ੍ਰਸ਼ਨ:- (ਜਦ ਉਕਤ ਸਾਰੀਆਂ ਹੀ ਧਾਰਮਿਕ ਭਾਵਨਾਵਾਂ ਨਿਹਫਲ ਹਨ, ਤਾਂ ਫਿਰ ਸੱਚੇ ਮਾਲਕ ਤੋਂ ਨਿਰੰਤਰ ਪ੍ਰਭਾਵਤ ਰਹਿਣ ਲਈ) ਸਚਿਆਰ ਜੀਵਨ ਕਿਵੇਂ ਬਣ ਸਕਦਾ ਹੈ ? ਅਤੇ ਕਿਵੇਂ (ਮੇਰੇ ਅੰਦਰੋਂ) ਝੂਠ ਦੀ ਕੰਧ (ਪੜ੍ਹਦਾ, ਦੂਰੀ) ਖ਼ਤਮ ਹੋਵੇ ? (ਜੋ ਮੇਰੇ ਕੂੜੇ (ਝੂਠੇ) ਤੇ ਸੱਚੇ ‘ੴ’ ਮਾਲਕ ਵਿਚਕਾਰ ਬਣੀ ਹੋਈ ਹੈ।)

ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ॥ ੧॥ ਉ: ਸੇਧ:-ਰਜ਼ਾਈ।

ਉੱਤਰ:-ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ। ਹੇ ਨਾਨਕ ! (ਉਹ ਰੱਬੀ ਹੁਕਮ; ਮਨੁੱਖ ਦੇ ਜਨਮ ਤੋਂ ਹੀ ਨਸੀਬ ਰੂਪ ’ਚ ਸਾਡੇ) ਨਾਲ ਲਿਖਿਆ ਚਲਿਆ ਆ ਰਿਹਾ ਹੈ। ੧। ‘‘ਜੋ ਕਿਛੁ ਪਾਇਆ, ਸੁ ਏਕਾ ਵਾਰ॥’’ (ਜਪੁ, ਮ:੧/੭)

(ਨੋਟ:- ਉਕਤ ਪੰਕਤੀ ਦੇ ਅਖ਼ੀਰ ’ਚ ਦੁਆਰਾ ਦਰਜ ਕੀਤਾ ਗਿਆ ਅੰਕ ੧, ‘ਜਪੁ’ ਬਾਣੀ ’ਚ ਪਹਿਲੀ ਪਉੜੀ ਦੀ ਸਮਾਪਤੀ ਦਾ ਸੰਕੇਤ ਹੈ।)

ਹੁਕਮੀ, ਹੋਵਨਿ ਆਕਾਰ; ਹੁਕਮੁ ਨ ਕਹਿਆ ਜਾਈ॥

ਅਰਥ: (ਰੱਬੀ) ਹੁਕਮ ’ਚ ਤਮਾਮ ਸਰੂਪ (ਬ੍ਰਹਮੰਡ) ਬਣਦੇ ਹਨ (ਪਰ ਸਮੂਹਿਕ ਬ੍ਰਹਮੰਡਾਂ ’ਚ ਵਰਤ ਰਹੇ) ਹੁਕਮ ਬਾਰੇ (ਪੂਰਨ ਵਿਸਥਾਰ ’ਚ) ਕੁਝ ਵੀ ਨਹੀਂ ਕਿਹਾ ਜਾ ਸਕਦਾ: ‘‘ਬਹੁਤਾ ਕਰਮੁ, ਲਿਖਿਆ ਨਾ ਜਾਇ॥’’ (ਜਪੁ/ਮ:੧); ਜਿਵੇਂ ਕਿ:

ਹੁਕਮੀ, ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ॥

ਅਰਥ: ਮਾਲਕ ਦੀ ਰਜ਼ਾ ’ਚ ਹੀ ਜੀਵ-ਜੰਤ ਪੈਦਾ ਹੁੰਦੇ ਹਨ (ਜਿਨ੍ਹਾਂ ਵਿੱਚੋਂ ਕਿਸੇ ਵਿਰਲੇ ਨੂੰ) ਰੱਬੀ ਹੁਕਮ ਵਿੱਚ ਹੀ (ਸਹਜ, ਗੰਭੀਰ, ਪ੍ਰੇਮ, ਉਦਾਰਤਾ ਆਦਿ ਗੁਣਾਂ ਕਾਰਨ) ਇੱਜ਼ਤ ਮਿਲਦੀ ਹੈ।

ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥ ਉ: ਸੇਧ:-ਪਾਈਅਹਿਂ।

ਅਰਥ: ‘ੴ’ ਦੀ ਰਜ਼ਾ ’ਚ (ਚੰਗੇ-ਮੰਦੇ) ਨਸੀਬ ਲਿਖੇ ਹੋਣ ਕਰਕੇ ਕਈ (ਗੁਣਾਂ ਕਾਰਨ) ਸ੍ਰੇਸ਼ਟ ਬਣ ਕੇ ਸੁਖ ਪਾਉਂਦੇ ਹਨ ਤੇ ਕਈ (ਔਗੁਣਾਂ ਕਾਰਨ) ਨੀਚ ਬਣ ਕੇ ਦੁੱਖ ਭੋਗਦੇ ਹਨ।

ਇਕਨਾ ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥ ਉ: ਸੇਧ:-ਬਖਸ਼ੀਸ਼, ਭਵਾਈਅਹਿਂ।

ਅਰਥ: ਰੱਬੀ ਹੁਕਮ ’ਚ ਕਈਆਂ ਉੱਤੇ ਹੋਈ ਬਖ਼ਸ਼ਸ਼ (ਅਨੁਸਾਰ ਪ੍ਰਭੂ ਮਿਲਾਪ ਹੋ ਜਾਂਦਾ ਹੈ: ‘‘ਬੰਦਿ ਖਲਾਸੀ, ਭਾਣੈ ਹੋਇ॥’’ ਤੇ ਉਹ ਭਟਕਣਾ ਜਾਂ ਆਵਾਗਮਣ ਤੋਂ ਮੁਕਤ ਹੋ ਜਾਂਦੇ ਹਨ, ਪਰ) ਕਈ ਰੱਬੀ ਹੁਕਮ ’ਚ ਭਟਕਾਏ ਜਾਂ ਜੂਨਾਂ ’ਚ ਪਾਏ ਜਾਂਦੇ ਹਨ: ‘‘ਭਾਣੈ ਭਰਮਿ ਭਵੈ ਬਹੁ ਜੂਨੀ, ਸਭ ਕਿਛੁ ਤਿਸੈ ਰਜਾਈ ਜੀਉ॥’’ (ਮ:੫/੯੮)

ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥

ਅਰਥ: (ਕੁੱਲ ਮਿਲਾ ਕੇ) ਹਰ ਕੋਈ ਜੀਵ ਮਾਲਕ ਦੇ ਭਾਣੇ ਵਿੱਚ ਹੀ ਵਿਚਰ ਰਿਹਾ ਹੈ (ਮਨੁੱਖਾ ਦ੍ਰਿਸ਼ਟੀ ਅਨੁਸਾਰ ਬੇਸ਼ੱਕ ਕੋਈ ਆਦਰਸ਼ਵਾਦੀ ਹੈ ਜਾਂ ਕੁਕਰਮੀ ਕਿਉਂਕਿ) ਰੱਬੀ ਰਜ਼ਾ ਤੋਂ ਇਨਕਾਰੀ ਕੋਈ ਨਹੀਂ। (ਇਸ ਵਿਸ਼ੇ ਦੀ ਪਕੜ ਲਈ ਸ਼ਰਧਾ ਜ਼ਰੂਰੀ ਹੈ।)

ਨਾਨਕ ! ਹੁਕਮੈ ਜੇ ਬੁਝੈ; ਤ , ਹਉਮੈ ਕਹੈ ਨ ਕੋਇ॥ ੨ ॥

ਅਰਥ: ਹੇ ਨਾਨਕ ! (ਉਪਰੋਕਤ ਬਿਆਨ ਕੀਤੇ ਗਏ ਰੱਬੀ) ਹੁਕਮ (ਰਾਜ਼) ਨੂੰ ਅਗਰ ਕੋਈ ਸਮਝ ਲਵੇ ਤਾਂ ਉਹ ਮੈਂ ਮੈਂ ਨਹੀਂ ਆਖਦਾ (ਭਾਵ ਹਰ ਕਾਰਜ ਦਾ ਮਹੱਤਵ ਆਪਣੇ ਉੱਤੇ ਨਹੀਂ ਲੈਂਦਾ) । ੨।

ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ॥ ਗਾਵੈ ਕੋ; ਦਾਤਿ ਜਾਣੈ ਨੀਸਾਣੁ॥ ਉ: ਸੇਧ:-ਨੀਸ਼ਾਣ।

ਅਰਥ: (ਰੱਬੀ ਹੁਕਮ ਰੂਪ ਸ਼ਕਤੀ) ਜ਼ੋਰ ਨੂੰ ਕੋਈ ਵਿਰਲਾ ਗਾਉਂਦਾ (ਸਵੀਕਾਰ ਕਰਦਾ) ਹੈ, ਜਿਸ ਕੋਲ ਸਵੀਕਾਰ ਕਰਨ ਦੀ ਸਮਰੱਥਾ ਹੋਵੇ। (ਰੱਬੀ ਸ਼ਕਤੀ ’ਚੋਂ ਹੀ ਪ੍ਰਾਪਤ ਹੋਈ) ਦਾਤ ਦੇ ਚਿੰਨ੍ਹ ਨੂੰ (ਉਸ ਦੀ ਬਖ਼ਸ਼ਸ਼ ਸਮਝ ਕੇ) ਕੋਈ ਉਸ ਨੂੰ ਗਾਉਂਦਾ (ਯਾਦ ਕਰਦਾ) ਹੈ।

(ਨੋਟ:-ਇਹ ਯਾਦ ਹੀ ਇਸ ਬਾਣੀ ਦਾ ‘ਸਿਰਲੇਖ’ ਭਾਵ ‘ਨਾਮ’ ਹੈ)

ਗਾਵੈ ਕੋ; ਗੁਣ ਵਡਿਆਈਆ ਚਾਰ॥ ਗਾਵੈ ਕੋ; ਵਿਦਿਆ ਵਿਖਮੁ ਵੀਚਾਰੁ॥ ਉ: ਸੇਧ:-ਵਡਿਆਈਆਂ।

ਅਰਥ: ਕੋਈ ਮਾਲਕ ਦੇ ਸੁੰਦਰ (ਪ੍ਰਭਾਵਸ਼ਾਲੀ) ਗੁਣ ਜਾਂ ਵਡਿਆਈਆਂ ਨੂੰ ਆਧਾਰ ਬਣਾ ਕੇ ਉਸ ਨੂੰ ਯਾਦ ਕਰਦਾ ਹੈ। ਕੋਈ ਵਿਦਿਆ ਰਾਹੀਂ ‘ਵਿਖਮੁ ਵੀਚਾਰੁ’ (ਅਸਧਾਰਨ ਗਿਆਨ ਪਾ ਕੇ ਉਸ ਨੂੰ) ਗਾਉਂਦਾ ਹੈ।

ਗਾਵੈ ਕੋ; ਸਾਜਿ, ਕਰੇ ਤਨੁ ਖੇਹ॥ ਗਾਵੈ ਕੋ; ਜੀਅ ਲੈ, ਫਿਰਿ ਦੇਹ॥

ਅਰਥ: ਕੋਈ (‘ੴ’ ਸ਼ਕਤੀ ਦੇ ਇਸ ਪੱਖ ਨੂੰ ਸਵੀਕਾਰ ਕੇ ਉਸ ਨੂੰ) ਗਾ ਰਿਹਾ ਹੈ ਕਿ ‘ੴ’; ਹਰ ਨਸਲ (ਕਿਸਮ) ਦੇ ਸਰੀਰ ਬਣਾ ਕੇ (ਫਿਰ, ਉਨ੍ਹਾਂ ਨੂੰ) ਮਿਟੀ ਬਣਾ ਦੇਂਦਾ ਹੈ। ਕੋਈ ਇਸ ਵਿਸ਼ਵਾਸ ਨਾਲ ਉਸ ਨੂੰ ਗਾਉਂਦਾ ਹੈ; ਕਿ ਮਾਲਕ ਜੀਵਤ-ਸਰੀਰਾਂ ਵਿੱਚੋਂ ਜਿੰਦਾਂ (ਪ੍ਰਾਣ) ਲੈ ਕੇ ਫਿਰ ਦੂਜੇ ਸਰੀਰਾਂ ਨੂੰ ਦੇ ਦੇਂਦਾ ਹੈ ਜਾਂ ਉਨ੍ਹਾਂ ’ਚ ਪਾ ਦੇਂਦਾ ਹੈ।

ਗਾਵੈ ਕੋ; ਜਾਪੈ ਦਿਸੈ ਦੂਰਿ॥ ਗਾਵੈ ਕੋ; ਵੇਖੈ ਹਾਦਰਾ ਹਦੂਰਿ॥

ਅਰਥ: ਕੋਈ ‘ੴ’ ਨੂੰ ਦੂਰ (ਸੱਤ ਆਕਾਸ਼ ’ਤੇ) ਬੈਠਾ ਮੰਨ ਕੇ ਉਸ ਨੂੰ ਗਾਉਂਦਾ ਹੈ ਤੇ ਕੋਈ ਅੰਗ-ਸੰਗ (ਸਰਬ ਵਿਆਪਕ ਮਹਿਸੂਸ ਕਰ ਕੇ ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ।

ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥ ਉ: ਸੇਧ:-ਕੋਟੀਂ।

ਅਰਥ: (ਹੁਕਮ ਦੇ ਮਾਲਕ ‘ੴ’ ਨਾਲ ਸਬੰਧ ਬਣਾਉਣ ਦੇ ਉਕਤ ਕੇਵਲ ਅੱਠ (ਨਾ-ਮਾਤ੍ਰ) ਕੁ ਗੁਣਾਂ ਦਾ ਜ਼ਿਕਰ ਇਸ ਪਉੜੀ ’ਚ ਹੋ ਚੁੱਕਾ ਹੈ, ਜਿਨ੍ਹਾਂ ਨਾਲ ਵਿਸ਼ੇ ਦੀ ਸਮਾਪਤੀ ਨਹੀਂ ਮੰਨੀ ਜਾ ਸਕਦੀ ਇਸ ਲਈ ‘ਰਜ਼ਾ ਦੇ ਮਾਲਕ’ ਦੇ ਅਜਿਹੇ ਹੀ ਇੱਕ-ਇੱਕ ਗੁਣ ਨੂੰ ਆਧਾਰ ਬਣਾ ਕੇ ਉਸ ਨੂੰ) ਯਾਦ ਕਰਨ ਵਾਲਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ (ਕਿਉਂਕਿ ਮਾਲਕ ਦੀ ਸਿਫਤ ਤਾਂ ਬੇਅੰਤ) ਕ੍ਰੋੜਾਂ ਹੀ ਜੀਵਾਂ ਨੇ ਕ੍ਰੋੜਾਂ ਵਾਰ ਆਖ-ਆਖ ਕੇ ਵਰਨਣ ਕੀਤੀ ਹੈ।

ਦੇਦਾ ਦੇ, ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥ ਉ: ਸੇਧ:-ਦੇਂਦਾ, ਲੈਂਦੇ, ਪਾਹਿਂ, ਖਾਹਿਂ।

ਅਰਥ: (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ‘ੴ’ ਮਾਲਕ (ਤਮਾਮ ਦਾਤਾਂ ਨਿਰੰਤਰ) ਦੇਈ ਜਾ ਰਿਹਾ ਹੈ ਤੇ ਦਾਤਾਂ ਲੈਣ ਵਾਲਿਆਂ ਦੇ (ਸਰੀਰਕ ਇੰਦ੍ਰੇ) ਜਵਾਬ ਦੇ ਜਾਂਦੇ ਹਨ। ਆਦਿ ਕਾਲ ਤੋਂ ਹੀ ਜੀਵ (ਇਸ ਸਿਲਸਿਲੇਵਾਰ ਦਾਤਾਂ) ਭੋਗਦੇ ਆ ਰਹੇ ਹਨ।

ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥ ੩॥ ਉ: ਸੇਧ:-ਰਾਹ, ਵੇਪਰਵਾਹ।

ਅਰਥ: ਰਜ਼ਾ ਦੇ ਮਾਲਕ ਦਾ ਹੁਕਮ (ਸ਼ਕਤੀ) ਹੀ ਜਗਤ ਦੇ ਕਾਰ-ਵਿਹਾਰ ਰੂਪ ਰਸਤੇ ਨੂੰ ਚਲਾ ਰਿਹਾ ਹੈ: ‘‘ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ॥’’ (ਜਪੁ/ਮ:੧) ਹੇ ਨਾਨਕ ! (ਇਤਨੇ ਵਿਆਪਕ ਪਰਿਵਾਰ ਨੂੰ ਦਾਤਾਂ ਦੇਣ ਦੇ ਬਾਵਜੂਦ ਵੀ ਉਹ) ਵੇਪਰਵਾਹ ਮਾਲਕ ਸਦਾ ਖਿੜਾਉ ’ਚ ਰਹਿੰਦਾ ਹੈ। ੩।

ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ, ਭਾਉ ਅਪਾਰੁ॥

ਅਰਥ: ‘ੴ’ ਸਥਿਰ ਹੋਂਦ ਵਾਲਾ ਮਾਲਕ ਆਪ ਹੈ ਤੇ ਸਦੀਵੀ ਅਟੱਲ (ਨਿਰਵਿਘਨ) ਉਸ ਦਾ ਨਿਆਇ (ਇਨਸਾਫ਼) ਹੈ। ਸਮੂਹਿਕ ਪਿਆਰ ਉਸ ਦੀ ਬੋਲੀ ਹੈ। (ਇਸ ਲਈ ਦਇਆ ਦੇ ਸੋਮੇ ‘ੴ’ ਨੂੰ ਪਿਆਰ ਹੀ ਪਸੰਦ ਹੈ: ‘‘ਕਹੁ ਕਬੀਰ ! ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥’’ (ਭਗਤ ਕਬੀਰ/੬੫੫)

ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ, ਦਾਤਾਰੁ॥ ਉ: ਸੇਧ:- ਆਖਹਿਂ, ਮੰਗਹਿਂ, ਦੇਹ-ਦੇਹ।

ਅਰਥ: (‘ੴ’ ਦੇ ਦਰ ਤੋਂ ਅਣਮੰਗੀਆਂ ਪ੍ਰਾਪਤ ਹੋਈਆਂ ਦਾਤਾਂ ਦੇ ਬਾਵਜੂਦ ਵੀ ਮਨੁੱਖ, ਉਸ ਦੇ ਦਰ ’ਤੇ ਹੋਰ ਦਾਤਾਂ ਲਈ ਫ਼ਰਿਆਦਾਂ) ਆਖਦੇ ਹਨ, ਮੰਗਦੇ ਹਨ (ਕਿ ਇਹ ਜਾਂ ਉਹ ਦਾਤ ਹੋਰ) ਦੇਹ ਦੇਹ (ਅਤੇ) ਦਾਤਾਂ ਦਾ ਮਾਲਕ (ਲੋੜ ਅਨੁਸਾਰ ਸਭ ਨੂੰ) ਦਾਤ ਦੇਂਦਾ ਆ ਰਿਹਾ ਹੈ।

(ਨੋਟ: ਗੁਰੂ ਸਿੱਖਿਆ ਅਨੁਸਾਰ ਰੱਬੀ ਦਰ ਤੋਂ ਹਰਿ ਜਸ ਰੂਪੀ ਦਾਤ ਮੰਗਣੀ, ਸ੍ਰੇਸ਼ਟ ਮੰਗ ਹੈ: ‘‘ਮਾਗਨਾ, ਮਾਗਨੁ ਨੀਕਾ; ਹਰਿ ਜਸੁ, ਗੁਰ ਤੇ ਮਾਗਨਾ॥’’ (ਮ:੫/੧੦੧੮) ਇਸ ਲਈ ‘ਜਪੁ’ ਬਾਣੀ ’ਚ ਮੰਗ ਕੀਤੀ ਗਈ ਹੈ: ‘‘ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ , ਮੈ ਵਿਸਰਿ ਨ ਜਾਈ॥’’)

ਫੇਰਿ, ਕਿ ਅਗੈ ਰਖੀਐ ? ਜਿਤੁ ਦਿਸੈ ਦਰਬਾਰੁ॥

ਅਰਥ: (‘ੴ’ ਵੱਲੋਂ ਮਿਲੀ ਦਾਤ; ਉਸੇ ਦਾਤਾਰ ਅੱਗੇ ਰੱਖਣ ਨਾਲ ਜਾਂ ਵਾਪਸ ਕਰਨ ਨਾਲ ਉਹ ਖ਼ੁਸ਼ ਨਹੀਂ ਹੁੰਦਾ, ਇਸ ਤੋਂ ਇਲਾਵਾ) ਫਿਰ (ਹੋਰ) ਕਿਹੜੀ ਭੇਟਾ, ਉਸ ਦੇ ਸਾਮ੍ਹਣੇ ਰੱਖਣੀ ਚਾਹੀਦੀ ਹੈ, ਜਿਸ ਨਾਲ ਉਸ ਦਾ (ਵੇਪਰਵਾਹ) ਦਰਬਾਰ ਦਿਖ ਜਾਵੇ ਜਾਂ ਮਹਿਸੂਸ ਹੋ ਸਕੇ ?

(ਨੋਟ: ਭਗਤ ਕਬੀਰ ਜੀ ‘ੴ’ ਦੇ ਦਰਬਾਰ ਦੇ ਦਰਸ਼ਨ ਲਈ ਢੁੱਕਵੀਂ ਭੇਟਾ ਇਉਂ ਰੱਖ ਰਹੇ ਹਨ: ‘‘ਕੰਚਨ ਸਿਉ (ਸੋਨੇ ਨਾਲ); ਪਾਈਐ ਨਹੀ ਤੋਲਿ (ਕੇ)॥ ਮਨੁ ਦੇ (ਕੇ), ਰਾਮੁ ਲੀਆ ਹੈ ਮੋਲਿ ॥’’ (ਭਗਤ ਕਬੀਰ/੩੨੭)

ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ, ਧਰੇ ਪਿਆਰੁ॥ ਉ: ਸੇਧ:-ਮੁਹੌਂ।

ਅਰਥ: ਮੂੰਹ ਤੋਂ ਕਿਹੜਾ ਬਚਨ ਬੋਲਣਾ ਚਾਹੀਦਾ ਹੈ, ਜਿਸ ਨੂੰ ਸੁਣ ਕੇ (ਪਿਆਰ ਦਾ ਸੋਮਾ ਸਾਡੇ ਨਾਲ ਵੀ) ਪ੍ਰੇਮ ਲਾ ਸਕੇ, (ਸਾਡੇ ’ਤੇ) ਪ੍ਰਸੰਨ ਹੋ ਸਕੇ ?

ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥

ਉੱਤਰ:-(ਕੁਦਰਤ ਵੱਲੋਂ ਤੋਹਫ਼ੇ ’ਚ ਮਿਲਿਆ ਸੁਭ੍ਹਾ ਤੇ ਸ਼ਾਮ, ਸੰਧਿਆ ਰੂਪ ’ਚ ਇਕਾਂਤ) ਅੰਮ੍ਰਿਤਮਈ ਸਮਾਂ (ਹੋਵੇ), ਸਦੀਵੀ ਸਥਿਰਤਾ ਪੈਦਾ ਕਰਨ ਵਾਲਾ (ਮਾਲਕ ਦਾ) ਨਾਮ (ਭਾਵ ਪ੍ਰਭਾਵ ਕਬੂਲਣਾ) ਤੇ ਉਸ ਦੀ ਸਿਫ਼ਤ-ਸਲਾਹ ਦੀ ਵੀਚਾਰ ਕੀਤੀ ਜਾਵੇ।

(ਨੋਟ:-ਕੁਦਰਤ ਵੱਲੋਂ ਸੰਧਿਆ (ਸ਼ਾਮ) ਤੇ ਸੁਭ੍ਹਾ ਦਾ ਅੰਮ੍ਰਿਤਮਈ (ਇਕਾਂਤ) ਵੇਲਾ, ਅਸ਼ਾਂਤੀ ’ਚ ਵਿਚਰ ਰਹੀ ਮਾਨਵਤਾ ਲਈ ਸ਼ਾਂਤੀ ਦਾ ਪ੍ਰਤੀਕ ਹੈ; ਪਰ ਧਾਰਮਿਕ ਅਸਥਾਨਾਂ ਦੇ ਸਪੀਕਰਾਂ ਰਾਹੀਂ ਪੈਦਾ ਹੋ ਰਹੇ ਆਵਾਜ਼ ਪ੍ਰਦੂਸਣ ਕਾਰਨ; ਸ਼ਾਂਤੀ ਦੀ ਤਮੰਨਾ ਰੱਖਣ ਵਾਲੇ ਭਗਤਾਂ ਨੇ ਆਪਣਾ ਜੀਵਨ ਇਸ ਖ਼ਾਕੇ ’ਚ ਢਾਲ਼ ਲਿਆ ਹੈ ਕਿ ਗੁਰੂ-ਘਰਾਂ ’ਚ ਹੋ ਰਹੇ ਸ਼ਬਦ-ਕੀਰਤਨ ਦੌਰਾਨ ਵੀ ਗੁਟਕਾ ਸਾਹਿਬ ਤੋਂ ਪਾਠ ਕਰਨ ਲੱਗਿਆਂ ਉਨ੍ਹਾਂ ਨੂੰ ਆਪਣੀ ਇਕਾਗਰਤਾ ਭੰਗ ਹੁੰਦੀ, ਮਹਿਸੂਸ ਨਹੀਂ ਹੁੰਦੀ। ਸ਼ਾਂਤੀ ਦੀ ਤਮੰਨਾ ਰੱਖਣ ਵਾਲੀ ਮਾਨਸਿਕਤਾ ਨੇ ਕੁਦਰਤ ਵੱਲੋਂ ਮਿਲੀ ਇਕਾਂਤ ਸਮੇਂ ਦੀ ਅਹਿਮੀਅਤ ਨੂੰ ਨਿਹਫਲ ਗਵਾ ਲਿਆ ਹੈ, ਜੋ ਕਿ ਮੰਦਭਾਗੀ ਧਾਰਨਾ ਹੈ।)

ਕਰਮੀ, ਆਵੈ ਕਪੜਾ; ਨਦਰੀ, ਮੋਖੁ ਦੁਆਰੁ॥

ਅਰਥ: ‘ੴ’ ਦੀ ਕ੍ਰਿਪਾ ਨਾਲ ਮਨੁੱਖਾ ਸਰੀਰ (ਜੂਨ) ਰੂਪ ਕੱਪੜਾ ਮਿਲਦਾ ਹੈ: ‘‘ਕਪੜੁ ਰੂਪੁ ਸੁਹਾਵਣਾ; ਛਡਿ (ਕੇ) ਦੁਨੀਆਂ ਅੰਦਰਿ ਜਾਵਣਾ॥’’ (ਮ:੧/੪੭੦) (ਅਤੇ ਇਸ ਜਨਮ ’ਚ ‘ੴ’ ਪ੍ਰਤੀ ਵਿਸ਼ਵਾਸ ਰੱਖਣ ਕਰਕੇ, ਉਸ ਦੀ) ਮਿਹਰ ਨਾਲ ਮੁਕਤੀ (ਸਥਾਈ ਸ਼ਾਂਤੀ ਰੂਪ) ਦਰਵਾਜ਼ਾ (ਮਾਰਗ) ਮਿਲਦਾ ਹੈ।

ਨਾਨਕ ! ਏਵੈ ਜਾਣੀਐ; ਸਭੁ ਆਪੇ ਸਚਿਆਰੁ॥ ੪॥ ਉ: ਸੇਧ:-ਏਵੈਂ।

ਅਰਥ: ਹੇ ਨਾਨਕ ! ਇਸ ਤਰ੍ਹਾਂ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਸਭ (ਕੁਝ ਦਾ ਕਰਤਾ), ਸੱਚ ਦਾ ਪੁੰਜ ਆਪ ਹੀ ਹੈ। ੪।

(ਨੋਟ: ‘‘ਕਿਵ, ਸਚਿਆਰਾ ਹੋਈਐ ? ॥’’ ਦਾ ਭਾਵ ਉਕਤ ਪੰਕਤੀ ’ਚ ਦਰਜ ‘‘ਸਭੁ ਆਪੇ ਸਚਿਆਰੁ॥’’ ਦਾ ਮਿਲਾਪ ਹੈ, ਜੋ ‘‘ਹੁਕਮਿ ਰਜਾਈ ਚਲਣਾ॥’’ ਕਰਕੇ ਨਸੀਬ ਹੁੰਦਾ ਹੈ।

ਇਸ ਤੋਂ ਅਗਾਂਹ ਪਉੜੀ ਨੰ. 5 ਤੋਂ 15 ਤੱਕ ਦਾ ਵਿਸ਼ਾ ਹੈ: ‘ਗੁਰੂ’ ਬਨਾਮ ‘ਮੰਨੀਆਂ ਜਾਂਦੀਆਂ ਅਖੌਤੀ ਦੁਨਿਆਵੀ ਸ਼ਕਤੀਆਂ’, ਜਿਨ੍ਹਾਂ ਵਿੱਚੋਂ ‘ਗੁਰੂ’ ਨੂੰ ਸਰਬੋਤਮ ਮੰਨ ਕੇ ਉਸ ਅੱਗੇ ਬੇਨਤੀ ਕੀਤੀ ਗਈ ਹੈ, ਜਿਸ ਦੇ ਬਦਲੇ ’ਚ ਗੁਰੂ ਸਿੱਖਿਆ ਨੂੰ ਸੁਣਨ ਤੇ ਮੰਨਣ ਲਈ ਆਦੇਸ਼ ਕੀਤਾ ਗਿਆ ਹੈ।)

ਥਾਪਿਆ ਨ ਜਾਇ; ਕੀਤਾ ਨ ਹੋਇ॥ ਆਪੇ ਆਪਿ, ਨਿਰੰਜਨੁ ਸੋਇ॥

ਅਰਥ: (ਸਰਬ ਵਿਆਪਕ ‘ੴ’ ਨੂੰ ਕਿਸੇ ਹੁਨਰ ਜਾਂ ਕਲਾ ਰਾਹੀਂ ਮੂਰਤੀ ਵਾਙ) ਸਥਾਪਤ ਨਹੀਂ ਕੀਤਾ ਜਾ ਸਕਦਾ (ਕਿਉਂਕਿ ‘‘ਰੂਪੁ ਨ ਰੇਖ ਨ ਰੰਗੁ ਕਿਛੁ, ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥’’ ਮ:੫/੨੮੩) ਹੋਂਦ ਵਾਲੇ ਨੂੰ) ਆਕਾਰ ਨਹੀਂ ਦਿੱਤਾ ਜਾ ਸਕਦਾ। ‘ਕੀਤਾ ਨਾ ਹੋਇ’ ਭਾਵ ਬਣਾਇਆ ਨਾ ਬਣਦਾ।

ਜਿਨਿ ਸੇਵਿਆ, ਤਿਨਿ ਪਾਇਆ ਮਾਨੁ॥ ਨਾਨਕ, ਗਾਵੀਐ ਗੁਣੀ ਨਿਧਾਨੁ॥

ਅਰਥ: ਜਿਸ ਨੇ (‘ੴ’ ਨੂੰ) ਯਾਦ ਕੀਤਾ, ਉਸ ਨੇ (‘ੴ’ ਵਾਙ ‘ਵੇਪਰਵਾਹੁ’ ਰਹਿ ਕੇ ਹਰ-ਥਾਂ) ਸਤਿਕਾਰ ਪਾਇਆ ਹੈ। (ਤਾਂ ਤੇ) ਹੇ ਨਾਨਕ ! ਅਜਿਹੇ ਗੁਣਾਂ ਦੇ ਖਜ਼ਾਨੇ (ਸੋਮੇ) ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ, ਉਸ ਦਾ ‘ਜਪੁ’ ਜਾਂ ‘ਸਿਮਰਨ’ ਕਰਨਾ ਚਾਹੀਦਾ ਹੈ ।

ਗਾਵੀਐ, ਸੁਣੀਐ; ਮਨਿ ਰਖੀਐ ਭਾਉ॥ ਦੁਖੁ ਪਰਹਰਿ, ਸੁਖੁ; ਘਰਿ ਲੈ ਜਾਇ॥

ਅਰਥ: (‘ੴ’ ਹਸਤੀ ਭਾਵ ਵਜੂਦ ਨੂੰ) ਪੁਕਾਰਨਾ ਚਾਹੀਦਾ ਹੈ, (ਉਸ ਬਾਰੇ ਕੁਝ) ਸੁਣਨਾ ਚਾਹੀਦਾ ਹੈ, (ਦਇਆ ਦੇ ਸੋਮੇ ਬਾਰੇ) ਆਪਣੇ ਮਨ ’ਚ ਕੁਝ ਪਿਆਰ ਰੱਖਣਾ ਚਾਹੀਦਾ ਹੈ (ਤਾਂ ਜੋ ਉਸ ਨਾਲੋਂ ਪਏ ਵਿਛੋੜੇ ਦੇ) ਦੁਖ ਨੂੰ ਦੂਰ ਕਰਕੇ ਆਪਣੇ ਹਿਰਦੇ-ਘਰ ’ਚ ਆਨੰਦ ਲੇ ਆਵੇ।

ਗੁਰਮੁਖਿ ਨਾਦੰ, ਗੁਰਮੁਖਿ ਵੇਦੰ; ਗੁਰਮੁਖਿ ਰਹਿਆ ਸਮਾਈ॥

ਅਰਥ: ਗੁਰੂ ਹੀ ਸੰਗੀਤ (ਰੂਹਾਨੀਅਤ ਰਸ) ਹੈ, ਗੁਰੂ ਹੀ ਗਿਆਨ (ਪ੍ਰਕਾਸ਼) ਹੈ ਤੇ ਗੁਰੂ ਹੀ (‘ੴ’ ਦੀ) ਕਣ ਕਣ ’ਚ ਮੌਜੂਦਗੀ ਨੂੰ ਮਹਿਸੂਸ ਕਰਵਾਉਂਦਾ ਹੈ।

ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ॥ ਉ: ਸੇਧ:-ਈਸ਼ਰ, ਬਰ੍ਹਮਾ।

ਅਰਥ: (ਗੁਰਮੁਖ ਲਈ) ਗੁਰੂ ਹੀ ਸ਼ਿਵ, ਗੋਰਖ, ਬ੍ਰਹਮਾ (ਵਿਸ਼ਨੂੰ, ਰਾਮ, ਕ੍ਰਿਸ਼ਨ, ਗਣੇਸ਼, ਹਨੁਮਾਨ, ਸ਼ਨੀ ਆਦਿ ਦੇਵਤਾ ਹੈ) ਅਤੇ ਗੁਰੂ ਹੀ ਪਾਰਬਤੀ, ਲਕਸ਼ਮੀ (ਦੁਰਗਾ, ਕਾਲਕਾ, ਸਰਸਵਤੀ, ਚੰਡੀ ਆਦਿ ਦੇਵੀ ਹੈ।)

ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ॥ ਉ: ਸੇਧ:- ਹਉਂ, ਆਖਾਂ, ਨਾਹੀਂ।

ਅਰਥ: (ਗੁਰੂ ਸਿੱਖਿਆ ਰਾਹੀਂ, ‘ਗੁਰੂ’ ਸ਼ਖ਼ਸੀਅਤ ਬਾਰੇ) ਅਗਰ ਮੈ ਕੁਝ ਕੁ ਸਮਝ ਵੀ ਲਵਾਂ (ਕਿ ਗੁਰੂ; ਮਾਨਵਤਾ ਦੇ ਭਲੇ ਲਈ ਕੀ ਕੀ ਹਨ ? ਤਾਂ ਵੀ ਪੂਰਨ ਤੌਰ ’ਤੇ) ਬਿਆਨ ਨਹੀਂ ਕਰ ਸਕਦਾ (ਕਿਉਂਕਿ ਗੁਰੂ-ਮਹਿਮਾ ਅਪਰ-ਅਪਾਰ ਹੋਣ ਕਾਰਨ ਸੰਪੂਰਨ ਬਿਆਨ ਕਰਨੀ ਅਸੰਭਵ ਹੈ, ਇਸ ਲਈ ‘ਗੁਰੂ’ ਦਰ ’ਤੇ ਕੇਵਲ ਇਹ ਬੇਨਤੀ ਹੀ ਫਬਦੀ ਹੈ ਕਿ :)

ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥ ੫॥ ਉ: ਸੇਧ:-ਜੀਆਂ।

ਅਰਥ: ਹੇ ਗੁਰੂ ਜੀਓ ! ਇੱਕ ਐਸੀ ਸਮਝ ਬਖ਼ਸ਼ੋ, ਕਿ ਜੋ ਸਮੂਹਿਕ ਜੀਵਾਂ ਨੂੰ ਦਾਤਾਂ ਦੇਣ ਵਾਲਾ ‘ੴ’ ਮਾਲਕ ਹੈ; ਉਹ, ਮੇਰੇ ਦਿਲੋਂ ਕਦੀਂ ਵੀ ਨਾ ਭੁੱਲੇ। ੫। (ਇਹ ‘ਯਾਦ, ਸਿਮਰਨ, ਜਪੁ’ ਹੀ ਇਸ ਬਾਣੀ ਦਾ ‘ਸਿਰਲੇਖ’ ਹੈ।)

(ਨੋਟ:-ਆਕਾਰ ਪੂਜਕ ਮਾਨਸਿਕਤਾ ਨੇ ‘ੴ’ ਦਾਤਾਰ ਪਿਤਾ ਨਾਲ ਸਬੰਧ ਸਥਾਪਿਤ ਕਰਵਾਉਣ ਵਾਲੇ ਅਜਿਹੇ ਸਰਬ ਸ਼ਕਤੀਮਾਨ ਗੁਰੂ ਜੀ ਦੀ ਸ਼ਰਨ ਲੈਣ ਦੀ ਬਜਾਏ ਤੀਰਥ-ਇਸ਼ਨਾਨ ਆਦਿ ਫੋਕਟ ਕਰਮਾਂ ਨੂੰ ਜ਼ਰੂਰੀ ਮੰਨਿਆ ਪਰ ਮੇਰੇ ਲਈ ਤਾਂ ‘‘ਗੁਰ ਸਮਾਨਿ, ਤੀਰਥੁ ਨਹੀ ਕੋਈ॥’’ (ਮ:੧/੧੩੨੮) ਇਸ ਲਈ: )

ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ਨਾਇ ਕਰੀ ?॥ ਉ: ਸੇਧ:- ਨ੍ਹਾਵਾਂ, ਭਾਵਾਂ, ਨ੍ਹਾਇ, ਕਰੀਂ।

ਅਰਥ: ਮੈਂ (ਕਿਸੇ ਨਿਰਧਾਰਿਤ ਕੀਤੇ ਗਏ ਵਿਸ਼ੇਸ਼) ਤੀਰਥ ਉੱਤੇ ਜਾ ਕੇ ਸਰੀਰਕ ਇਸ਼ਨਾਨ ਤਾਂ ਕਰਾਂ, ਜੇ ਇਸ ਕਿਰਿਆ ਨਾਲ ‘ੴ’ ਨੂੰ ਖ਼ੁਸ਼ ਕਰ ਸਕਾਂ ਕਿਉਂਕਿ ਦਾਤਾਰ ਦੀ ਰਜ਼ਾ (ਪ੍ਰਸੰਨਤਾ) ਤੋਂ ਬਿਨਾ, ਮੈਂ (ਅਜਿਹਾ) ਇਸ਼ਨਾਨ ਕਰਕੇ ਕੀ ਕਰਾਂ ?

(ਨੋਟ: ‘ੴ’ ਦੀ ਸੰਤੁਸ਼ਟੀ ਮਨ ਦੀ ਸਫ਼ਾਈ ’ਤੇ ਨਿਰਭਰ ਹੈ, ਨਾ ਕਿ ਸਰੀਰਕ ਸੁੱਧਤਾ ਉੱਤੇ; ਜਿਵੇਂ: ‘‘ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ॥’’ (ਭਗਤ ਕਬੀਰ/੩੪੨)

ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ, ਕਿ ਮਿਲੈ ? ਲਈ॥ ਉ: ਸੇਧ:-ਵੇਖਾਂ, ਲਈਂ।

ਅਰਥ: ਜਿਤਨੀ ਪ੍ਰਜਾ (ਲੁਕਾਈ, ‘ੴ’ ਦੁਆਰਾ) ਪੈਦਾ ਕੀਤੀ ਹੋਈ ਮੈ ਵੇਖ ਰਿਹਾ ਹਾਂ, ਉਨ੍ਹਾਂ ਸਭ ਨੂੰ ‘ੴ’ ਦੀ ਰਹਿਮਤ (ਪ੍ਰਸੰਨਤਾ) ਤੋਂ ਬਿਨਾ ਕੀ ਮਿਲ ਸਕਦਾ ਹੈ, ਤਾਂ ਜੋ ਮੈ (ਕੇਵਲ ਤੀਰਥ ’ਤੇ ਸਰੀਰਕ ਇਸ਼ਨਾਨ ਕਰਕੇ ਜਾਂ ਦਾਤਾਰ ਦੀ ਸੰਤੁਸ਼ਟੀ ਤੋਂ ਬਿਨਾ) ਲੈ ਲਵਾਂ ?

ਮਤਿ ਵਿਚਿ ਰਤਨ, ਜਵਾਹਰ, ਮਾਣਿਕ; ਜੇ ਇਕ, ਗੁਰ ਕੀ ਸਿਖ ਸੁਣੀ॥

ਅਰਥ: ਸਮੂਹਿਕ ਮਾਨਵਤਾ ਦੇ ਦਿਮਾਗ਼ ’ਚ (ਚੇਤਨਾ ਰੂਪ ਬਹੁ ਕੀਮਤੀ 14) ਰਤਨ, ਹੀਰੇ ਜਵਾਹਰ ਆਦਿ ਲਾਲ (ਮੌਜੂਦ ਹੁੰਦੇ ਹਨ ‘‘ਏਕਾ ਸੁਰਤਿ ਜੇਤੇ ਹੈਂ ਜੀਅ॥ ਸੁਰਤਿ ਵਿਹੂਣਾ ਕੋਇ ਨ ਕੀਅ॥ (ਮ:੧/੨੪) ਪਰ ਇਹ ਸੁੱਤੀ ਚੇਤਨਾ ਤੀਬਰ ਜਾਂ ਤੀਖਣ ਤਦ ਹੁੰਦੀ ਹੈ) ਅਗਰ ਗੁਰੂ ਦੀ ਇੱਕ (ਅਦਭੁਤ) ਸਿੱਖਿਆ ਸੁਣੀ ਜਾਵੇ। (ਤਾਂ ਤੇ ਬੇਨਤੀ ਕਰਨੀ ਬਣਦੀ ਹੈ ਕਿ)

ਗੁਰਾ ! ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ॥ ੬॥ ਉ: ਸੇਧ:-ਜੀਆਂ

ਅਰਥ: ਹੇ ਗੁਰੂ ਜੀਓ ! ਇੱਕ ਐਸੀ ਸਮਝ ਬਖ਼ਸ਼ੋ, ਕਿ ਜੋ ਸਮੂਹਿਕ ਜੀਵਾਂ ਨੂੰ ਦਾਤਾਂ ਦੇਣ ਵਾਲਾ ‘ੴ’ ਮਾਲਕ ਹੈ; ਉਹ, ਮੇਰੇ ਦਿਲੋਂ ਕਦੀਂ ਵੀ ਨਾ ਭੁੱਲੇ। ੬।

(ਨੋਟ:- ‘‘ਸਭਨਾ ਜੀਆ ਕਾ ਇਕੁ ਦਾਤਾ..॥’’ ਦੀ ਸਥਾਈ ਮਦਦ ਨੂੰ ਭੁੱਲਾ ਕੇ ਅਕ੍ਰਿਤਘਣ (ਮਤਲਬਪ੍ਰਸਤ) ਹੋਇਆ ਮਨੁੱਖ, ਜਿੱਥੇ ਦਰ-ਦਰ ਦੀ ਖ਼ੁਸ਼ਾਮਦ ਲਈ ਮਜਬੂਰ ਹੋ ਜਾਂਦਾ ਹੈ, ਉੱਥੇ ਅਯੋਗ (ਸਾਮ, ਦਾਨ, ਦੰਡ, ਭੇਦ) ਤਰੀਕਿਆਂ ਨਾਲ ਧਰਤੀ ਦਾ ਆਪ ਹੀ ਸਦੀਵੀ ਮਾਲਕ ਬਣ ਬੈਠਦਾ ਹੈ, ਪਰ)

ਜੇ, ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ॥

ਅਰਥ: ਅਗਰ (ਮਨੁੱਖ ਦੀ) ਉਮਰ ਮੰਨੇ ਜਾਂਦੇ ਚਾਰ ਜੁਗਾਂ (ਭਾਵ 43 ਲੱਖ 80 ਹਜ਼ਾਰ ਸਾਲ ਜਾਂ ਇਸ ਤੋਂ ਵੀ ਵਧੀਕ ਭਾਵ) ਦਸ ਗੁਣਾਂ (ਜਾਂ 4 ਕ੍ਰੋੜ 38 ਲੱਖ ਸਾਲ) ਹੋ ਜਾਵੇ।

ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ, ਸਭੁ ਕੋਇ॥ ਉ: ਸੇਧ:-ਨਵਾਂ, ਖੰਡਾਂ।

ਅਰਥ: 9 ਟਾਪੂਆਂ (ਦੀਪਾਂ) ਦਾ ਭਾਗ ਮੰਨੀ ਜਾਂਦੀ ਸਾਰੀ ਧਰਤੀ ਉੱਤੇ ਉੱਘਾ (ਪ੍ਰਸਿੱਧ) ਹੋ ਜਾਵੇ ਤੇ ਹਰ ਕੋਈ ਹੁਕਮ ਦਾ ਪਾਲਣ ਵੀ ਕਰੇ।

(ਨੋਟ:-ਪੁਰਾਤਨ ਗ੍ਰੰਥਾਂ ’ਚ ਪ੍ਰਿਥਵੀ ਦੇ 9 ਖੰਡ ਹਨ: ‘ਭਰਤ, ਇਲਾਵਰਤ, ਕਿੰਪੁਰੁਸ਼, ਭਦ੍ਰ, ਕੇਤੁਮਾਲ, ਹਰਿ, ਹਿਰਣ੍ਯ, ਰਮਣ੍ਯ ਤੇ ਕੁਸ਼’)

ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ॥ ਉ: ਸੇਧ:-ਨਾਉਂ।

ਅਰਥ: (ਧਨ-ਦੌਲਤ ਤੇ ਰਾਜ ਸ਼ਕਤੀ ਦੇ ਪ੍ਰਭਾਵ ਨਾਲ) ਚੰਗਾ ਨਾਮਣਾ (ਲੋਕਾਂ ਦੇ ਦਿਲਾਂ ’ਚ) ਬੈਠਾ ਕੇ ਮਾਣ ਵਡਿਆਈ ਵੀ ਜਗਤ ਵਿੱਚੋਂ ਲੈ ਲਵੇ। (ਪਰ ‘‘ਨਵ ਖੰਡਨ ਕੋ ਰਾਜੁ ਕਮਾਵੈ, ਅੰਤਿ ਚਲੈਗੋ ਹਾਰੀ॥’’ ਮ:੫/੭੧੨)

ਜੇ, ਤਿਸੁ ਨਦਰਿ ਨ ਆਵਈ; ਤ, ਵਾਤ ਨ ਪੁਛੈ ਕੇ॥

ਅਰਥ: (ਉਪਰੋਕਤ ਤਮਾਮ ਪ੍ਰਸਿੱਧੀ ਦੇ ਬਾਵਜੂਦ) ਅਗਰ ਮਨੁੱਖ; ‘ੴ’ ਦੀ ਮਿਹਰ ਭਰੀ ਦ੍ਰਿਸ਼ਟੀ (ਪ੍ਰਸੰਨਤਾ) ਤੋਂ ਸੱਖਣਾ ਰਿਹਾ (ਤਾਂ ਤੀਰਥ ਇਸ਼ਨਾਨੀ ਵਾਙ ਜੀਵਨ ਨਿਹਫਲ ਹੀ ਹੈ ਕਿਉਂਕਿ ਅਸਲ ਦਾਤਾਰ ਸਮੇਤ ਤੱਤਵੇਤਾ ਭਗਤਾਂ ’ਚੋਂ, ਉਸ ਨੂੰ) ਕੋਈ ਵੀ ਇੱਜ਼ਤ ਮਾਣ ਨਹੀਂ ਦੇਂਦਾ ਭਾਵ ਉਸ ਦੇ ਹੁਕਮ ਦਾ ਪਾਲਣ ਨਹੀਂ ਕਰਦਾ।

ਕੀਟਾ ਅੰਦਰਿ ਕੀਟੁ; ਕਰਿ ਦੋਸੀ, ਦੋਸੁ ਧਰੇ॥ ਉ: ਸੇਧ:-ਕੀਟਾਂ, ਦੋਸ਼ੀ, ਦੋਸ਼।

ਅਰਥ: (‘ੴ’ ਦਾਤਾਰ) ਉਸ ਨੂੰ ਕੀੜਿਆਂ ਵਿੱਚੋਂ ਮਾਮੂਲੀ ਕੀੜਾ ਐਲਾਨ ਕੇ : ‘‘ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ॥’’ (ਮ:੧/੩੬੦) (ਤੇ ਆਪਣੇ ਸਮਾਜਿਕ ਪਰਿਵਾਰ ਪਾਸੋਂ ਝੂਠਾ ਮਾਣ ਸਤਿਕਾਰ ਲੈਣ ਬਦਲੇ, ਉਸ ਨੂੰ) ਦੋਸ਼ੀ ਠਹਿਰਾ ਕੇ ਅਪਰਾਧੀ ਬਣਾ ਦੇਂਦਾ ਹੈ (ਭਾਵ ਕਾਮਾਦਿਕ ਵਿਕਾਰਾਂ ਪਾਸੋਂ ਆਤਮਿਕ ਮੌਤ ਦੇ ਦੇਂਦਾ ਹੈ)।

ਨਾਨਕ ! ਨਿਰਗੁਣਿ ਗੁਣੁ ਕਰੇ; ਗੁਣਵੰਤਿਆ ਗੁਣੁ ਦੇ॥ ਉ: ਸੇਧ:-ਗੁਣਵੰਤਿਆਂ।

ਅਰਥ: ਹੇ ਨਾਨਕ ! (‘ੴ’ ਜਾਂ ਅਸਲ ਦਾਤਾਰ) ‘ਗੁਣਵੰਤਿਆ’ ਭਾਵ ਗੁਣਾਂ ਵਾਲਿਆਂ ਦੀ ਸੰਗਤ ਰਾਹੀਂ (ਉਕਤ ਅਕ੍ਰਿਤਘਣ ਨੂੰ) ਗੁਣ ਦੇ ਕੇ (ਬਖ਼ਸ਼ ਕੇ, ਅਜਿਹੇ) ਨਿਰਗੁਣ ਵਿੱਚ ਵੀ ਗੁਣ ਪਾ ਦੇਂਦਾ ਹੈ: ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥’’ (ਜਪੁ /ਮ: ੧)

(ਨੋਟ:-ਗੁਰਬਾਣੀ ਲਿਖਤ ਅਨੁਸਾਰ ਅਗਰ ਕਿਸੇ ਇੱਕ ਪੰਕਤੀ ’ਚ ‘ਕਿਰਿਆ’ ਸ਼ਬਦ ਦੀ ਮਦਦ ਲਈ ‘ਕਿਰਿਆ ਵਿਸ਼ੇਸ਼ਣ’ ਸ਼ਬਦ ਵੀ ਦਰਜ ਹੋਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦ ਆਪਣੇ ਅਰਥਾਂ ਤੋਂ ਵਧੀਕ ਆਮ ਤੌਰ ’ਤੇ ‘ਕੇ’ ਲੁਪਤ ਅਰਥ ਜ਼ਰੂਰ ਦੇਂਦਾ ਹੈ; ਜਿਵੇਂ ਕਿ ਹੇਠਾਂ ਲਿਖੀਆਂ ਪੰਕਤੀਆਂ ’ਚ ਮੂਲ ਕਿਰਿਆ ‘ਲਈਐ, ਸਾਜਿਆ ਤੇ ਸੁਣਹੁ’ ਹੈ, ਜਿਸ ਕਾਰਨ ‘ਦੇ’ ਕਿਰਿਆ ਵਿਸ਼ੇਸ਼ਣ ਬਣ ਗਿਆ ਅਤੇ ‘ਦੇ’ ਸ਼ਬਦ ਨਾਲ ‘ਕੇ’ ਲੁਪਤ ਅਰਥ ਵੀ ਮਿਲ ਰਹੇ ਹਨ; ਜਿਵੇਂ: ‘ਦੇ’ (ਕੇ) ਸਾਬੂਣੁ, ‘ਲਈਐ’ ਓਹੁ ਧੋਇ॥ (ਜਪੁ), ਜੀਉ ਪਿੰਡੁ ‘ਦੇ’ (ਕੇ) ‘ਸਾਜਿਆ’॥ (ਮ:੧/੭੨), ‘ਦੇ’ (ਕੇ) ਕੰਨੁ ‘ਸੁਣਹੁ’ ਅਰਦਾਸਿ ਜੀਉ॥’’ (ਮ:੫/੭੪) ਆਦਿ, ਇਸ ਲਈ ਸਬੰਧਤ ਪੰਕਤੀ: ‘‘ਨਾਨਕ ! ਨਿਰਗੁਣਿ ਗੁਣੁ ‘ਕਰੇ’; ਗੁਣਵੰਤਿਆ ਗੁਣੁ ਦੇ॥’’ ’ਚ ਮੂਲ ਕਿਰਿਆ ‘ਕਰੇ’ ਹੈ, ਜਿਸ ਕਾਰਨ ‘ਦੇ’ (ਕਿਰਿਆ ਵਿਸ਼ੇਸ਼ਣ) ਬਣ ਕੇ ਆਪਣੇ ਅਰਥਾਂ ਨਾਲ ‘ਕੇ’ ਲੁਪਤ ਅਰਥ ਦੇ ਸਕਦਾ ਹੈ, ਇਸ ਲਈ ਉਕਤ ਪੰਕਤੀ ’ਚ ਕੀਤੇ ਗਏ ਅਰਥ ਵਿਸ਼ੇ ਨੂੰ ਵਧੇਰੇ ਸਪਸ਼ਟ ਕਰਦੇ, ਮਹਿਸੂਸ ਹੁੰਦੇ ਹਨ।)

ਤੇਹਾ ਕੋਇ ਨ ਸੁਝਈ; ਜਿ ਤਿਸੁ, ਗੁਣੁ ਕੋਇ ਕਰੇ॥ ੭॥

ਅਰਥ: (ਸਮਾਜ ’ਚੋਂ) ਅਜਿਹਾ ਕੋਈ ਨਹੀਂ ਲੱਭਦਾ, ਜਿਹੜਾ (‘ੴ’ ਤੇ ‘ਗੁਰੂ ਸੰਗਤ’ ਤੋਂ ਇਲਾਵਾ) ਉਸ ਅਕ੍ਰਿਤਘਣ ’ਚ ਕੋਈ ਗੁਣ ਪਾ ਦੇਵੇ। ੭।

(ਨੋਟ:-‘ਜਪੁ’ ਬਾਣੀ ਦੀਆਂ ਅਗਲੀਆਂ 4 ਪਉੜੀਆਂ ’ਚ ਗੁਰੂ-ਸਿੱਖਿਆ ਸੁਣਨ ਨਾਲ ਮਨੁੱਖ ਦੀ, ਜੋ ਮਾਨਸਿਕ ਅਵਸਥਾ ਬਣਦੀ ਹੈ, ਉਸ ਦੀ ਵੀਚਾਰ ‘ਜਪੁ’ ਬਾਣੀ ’ਚ ਹੀ ਦਰਜ ਗਿਆਨ ਖੰਡ ਵਾਲੀ ਪਉੜੀ ਨੰਬਰ 35 ਨਾਲ ਮਿਲਾ ਕੇ ਕਰਨਾ, ਲਾਭਕਾਰੀ ਰਹੇਗਾ; ਜਿਵੇਂ ਕਿ: ‘‘ਸੁਣਿਐ; ਸਿਧ, ਪੀਰ, ਸੁਰਿ ਨਾਥ॥’’ (ਪਉੜੀ ੮) ਅਤੇ ‘‘ਕੇਤੇ ਸਿਧ, ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ॥’’ (ਪਉੜੀ ੩੫) ਭਾਵ ਦੋਵੇਂ ਹੀ ਪਉੜੀਆਂ ’ਚ ਬਹੁ ਵਚਨ ਸਿਧਾਂ, ਪੀਰਾਂ, ਨਾਥਾਂ ਆਦਿ ਦਾ ਹਵਾਲਾ ਦਿੱਤਾ ਗਿਆ ਹੈ। ਇਤਿਹਾਸ ਅਨੁਸਾਰ ਦੇਵੀ, ਦੇਵਤੇ, ਨਾਥ ਆਦਿ ਕੇਵਲ ਗਿਆਨ ਚਰਚਾ ਤੱਕ ਸੀਮਤ ਰਹੇ ਤੇ ਕਿਰਦਾਰ ਵੱਲੋਂ ਕਮਜ਼ੋਰ ਸਨ। ਉਕਤ ਪੰਕਤੀਆਂ ’ਚ ਇਨ੍ਹਾਂ ਦੇਵੀ ਦੇਵਤਿਆਂ ਦੇ ‘ਨਾਵਾਂ’ ਦਾ ਜ਼ਿਕਰ, ਆਸਤਿਕ ਮਨੁੱਖਾਂ ’ਤੇ ਪੈ ਰਹੇ ਇਨ੍ਹਾਂ ਦੇ ਕੇਵਲ ਪ੍ਰਭਾਵ ਨੂੰ ਮੁੱਖ ਰੱਖ ਕੇ ਕਰਨਾ, ਜ਼ਰੂਰੀ ਸਮਝਿਆ ਗਿਆ ਜਾਪਦਾ ਹੈ।

ਗੁਰੂ ਸਿੱਖਿਆ ਸੁਣਨ ਨਾਲ ਅਤੇ ਗਿਆਨ ਖੰਡ ਵਾਲੀ ਅਵਸਥਾ ’ਚ ਮਨੁੱਖ ਨੂੰ ਮਾਨਸਿਕ ਪੱਧਰ ਦਾ ਗਿਆਨ ਪ੍ਰਾਪਤ ਹੁੰਦਾ ਹੈ, ਜਿਸ ਦੀ ਕਮਾਈ, ਗੁਰੂ ਸਿੱਖਿਆ ਨੂੰ ਮੰਨਣ ਵਾਲੀਆਂ 4 ਪਉੜੀਆਂ (12 ਤੋਂ 15 ਤੱਕ) ਅਤੇ ਸ਼੍ਰਮ ਖੰਡ ਵਾਲੀ ਪਉੜੀ ਨੰਬਰ 36 ’ਚ ਬਿਆਨਿਆ ਗਿਆ ਹੈ। ਕਮਾਈ ਤੋਂ ਬਿਨਾ, ਕੇਵਲ ਸੁਣਿਆ ਹੋਇਆ ਗਿਆਨ; ਮਨੁੱਖ ਦੇ ਜੀਵਨ ਲਈ ਬਹੁਤਾ ਲਾਭਕਾਰੀ ਨਹੀਂ ਹੋ ਸਕਦਾ; ਜਿਵੇਂ ਕਿ: ਅਜੋਕੇ ਪੰਜਾਬ ’ਚ ਗੁਰਬਾਣੀ ਦੀ ਆਵਾਜ਼ ਸਪੀਕਰਾਂ ਰਾਹੀਂ ਹਰ ਇੱਕ ਘਰ ’ਚ ਬੈਠੇ ਮਨੁੱਖ ਤੱਕ ਪਹੁੰਚਣ ਦੇ ਬਾਵਜੂਦ ਵੀ ਮਨੁੱਖਾ ਜੀਵਨ ਵੀਚਾਰਨ ਯੋਗ ਹਨ। ਭਾਈ ਗੁਰਦਾਸ ਜੀ ਅਨੁਸਾਰ ਨਿਰੀ ਗਿਆਨ ਚਰਚਾ ਤੱਕ ਸੀਮਤ ਵੀਚਾਰਹੀਣ ਮਨੁੱਖ, ਅਨੁਭਵ ਦੇ ਸੁਆਦ ਤੋਂ ਸੱਖਣਾ ਰਹਿ ਜਾਂਦਾ ਹੈ: ‘‘ਸੁਣਿ ਸੁਣਿ ਆਖਣੁ ਆਖਣਾ, ਓਹੁ ਸਾਉ ਨ ਜਾਣੈ।’’ (ਵਾਰ ੧੩/ਪਉੜੀ ੪) ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ਕਿ ਸਬਜ਼ੀ ’ਚ ਨਿਰੰਤਰ ਫਿਰਨ ਵਾਲੀਆਂ ਕੜਛੀਆਂ ਵੀ ਸਬਜ਼ੀ ਦਾ ਸੁਆਦ ਨਹੀਂ ਮਾਣ ਸਕਦੀਆਂ: ‘‘ਕੜਛੀਆ ਫਿਰੰਨਿ੍, ਸੁਆਉ ਨ ਜਾਣਨਿ੍, ਸੁਞੀਆ॥’’ (ਮ:੫/੫੨੧)

ਅੱਜ ਅਖੰਡ ਪਾਠਾਂ ਦੀਆਂ ਨਿਰੰਤਰ ਚਲ ਰਹੀਆਂ ਲੜੀਆਂ ਤੇ ਸੁਣਨ ਵਾਲੇ ਸ੍ਰੋਤਿਆਂ ਦੀ ਅਣਹੋਂਦ ਤੋਂ ਸ਼ਬਦ ਕਮਾਈ ਦੀ ਆਸ ਰੱਖਣੀ ਫ਼ਜ਼ੂਲ ਹੈ। ਕਿਸੇ ਵਸਤੂ ਨੂੰ ਖ਼ਰੀਦਣ ਵਾਲਾ ਵਪਾਰੀ ਅਗਰ ਮੰਡੀ ’ਚ ਉਪਲਬਧ ਨਾ ਹੋਵੇ ਤਾਂ ਵਸਤੂ ਦਾ ਮੁੱਲ ਘੱਟ ਜਾਂਦਾ ਹੈ: ‘‘ਵਿਣ ਗਾਹਕ ਗੁਣੁ ਵੇਚੀਐ, ਤਉ ਗੁਣੁ ਸਹਘੋ (ਸਸਤੇ) ਜਾਇ॥ (ਮ:੩/੧੦੮੬) ਕਬੀਰ ਜੀ ਅਸ਼ਰਧਿਕ ਮਨੁੱਖ ਨੂੰ ਤਾਂ ਗਿਆਨ ਦੇਣ ਤੋਂ ਹੀ ਵਰਜ ਰਹੇ ਹਨ: ‘‘ਕਹਾ, ਸੁਆਨ (ਕੁੱਤੇ) ਕਉ ਸਿਮ੍ਰਿਤਿ ਸੁਣਾਏ ? ॥ ਕਹਾ, ਸਾਕਤ ਪਹਿ ਹਰਿ ਗੁਣ ਗਾਏ ? ॥’’

ਉਕਤ ਅਨੈਤਿਕਤਾ (ਆਵਾਜ਼ ਪ੍ਰਦੂਸ਼ਿਤ) ਦਾ ਕਾਰਨ ਇਹ ਜਾਪਦਾ ਹੈ ਕਿ ਕਈ ਸੱਜਣ ਆਪਣਾ ਦਾਨ ਜਾਂ ਭੇਟਾ ਦੇ ਕੇ ਕਰਾਏ ਜਾ ਰਹੇ ਪਾਠ ਸਮਾਜਿਕ ਸਤਿਕਾਰ ਨੂੰ ਮੁੱਖ ਰੱਖ ਕੇ ਕਰ ਰਹੇ ਹੁੰਦੇ ਹਨ, ਪ੍ਰਬੰਧਕ ਇਸ ਨੂੰ ਆਮਦਨ ਦਾ ਸਾਧਨ ਦੱਸਦੇ ਹਨ ਤੇ ਪਾਠੀ; ਸਪੀਕਰਾਂ ਦੀ ਆਵਾਜ਼ ਨੂੰ ਸੰਗਤ ਇਕੱਤਰ ਕਰਨ ਦਾ ਸਾਧਨ ਅਖਦਾ ਹੈ, ਜਿਸ ਕਾਰਨ ‘‘ਕਬੀਰ ! ਮੁਲਾ ਮੁਨਾਰੇ ਕਿਆ ਚਢਹਿ, ਸਾਈਂ ਨ ਬਹਰਾ ਹੋਇ॥ ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰ ਜੋਇ॥’’ (੧੩੭੪) ਵਰਗੇ ਪਵਿੱਤਰ ਵਾਕਾਂ ਦਾ ਨਿਰਾਦਰ ਹੁੰਦਾ ਵੇਖ ਜਾਗਰੂਕ ਸਿਖ ਕਹਿਣ ਲਈ ਬੇਵੱਸ ਹੈ ਕਿ ‘‘ਅੰਧੇ ਏਕ ਨ ਲਗਈ, ਜਿਉਂ ਬਾਂਸ ਬਜਾਈਐ ਫੂਕ॥’’(੧੩੭੨) ਕਿਉਂਕਿ ਇਨ੍ਹਾਂ ਪਾਸ ‘‘ਹਰਿ ਧਨੁ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਉੇ॥ (ਮ:੫/੧੩੨) ਵਾਲੀ ਜਾਗਰੂਕਤਾ ਦੀ ਅਣਹੋਂਦ ਹੁੰਦੀ ਹੈ।

ਸੋ, ਬੇਸ਼ੱਕ ਗੁਰੂ ਸਿੱਖਿਆ ਨੂੰ ਕੁਝ ਕੁ ਲੋਕ ਵਪਾਰ ਸਮਝਦੇ ਹਨ ਪਰ ਗੁਰੂ ਪਿਆਰਿਆਂ ਲਈ ਗੁਰੂ ਸਿੱਖਿਆ ਪੜ੍ਹਨੀ, ਸੁਣਨੀ, ਵੀਚਾਰਨੀ, ਕਮਾਉਣੀ ਆਤਮਿਕ ਖ਼ੁਰਾਕ ਹੈ ਕਿਉਂਕਿ: ‘‘ਮਨ ਸਮਝਾਵਨ ਕਾਰਨੇ, ਕਛੂਅਕ ਪੜੀਐ ਗਿਆਨ॥’’ (ਮ:੯/੧੪੨੯) ਇਸ ਲਈ: )

ਸੁਣਿਐ; ਸਿਧ, ਪੀਰ, ਸੁਰਿ ਨਾਥ॥ ਸੁਣਿਐ; ਧਰਤਿ ਧਵਲ ਆਕਾਸ॥

ਅਰਥ: (ਗੁਰੂ ਸਿੱਖਿਆ ਇਕਾਗਰਤਾ ਨਾਲ) ਸੁਣਨ ਨਾਲ (ਮਨੁੱਖ ਕਰਮਕਾਂਡੀ ਮਾਨਸਿਕਤਾ ਤੋਂ ਉੱਪਰ ਉੱਠ ਕੇ) ‘ਸੁਰਿ’ (ਸ੍ਰੇਸ਼ਟ ਜਾਂ ਸਰਬੋਤਮ) ਜੋਗੀ, ਸਰਬੋਤਮ ਪੀਰ, ਉੱਤਮ ਨਾਥ ਬਣ ਜਾਂਦੇ ਹਨ ਕਿਉਂਕਿ ਪ੍ਰਿਥਵੀ ਤੇ ਆਕਾਸ਼ ਦੇ ਸਹਾਰੇ ਰੱਬੀ ਨਿਰਮਲ ਨਿਯਮ ਦੀ ਸਮਝ ਆ ਜਾਂਦੀ ਹੈ। (ਕਿ ਸਭ ਕੁਝ ‘ੴ’ ਦੇ ਹੁਕਮ ’ਚ ਵਰਤ ਰਿਹਾ ਹੈ।)

ਸੁਣਿਐ; ਦੀਪ, ਲੋਅ, ਪਾਤਾਲ॥ ਸੁਣਿਐ; ਪੋਹਿ ਨ ਸਕੈ ਕਾਲੁ॥ ਉ: ਸੇਧ:-ਪੋਹ।

ਅਰਥ: (ਗੁਰੂ ਸਿੱਖਿਆ) ਸੁਣਨ ਨਾਲ 9 ਦੀਪਾਂ, 3 ਲੋਕਾਂ ਤੇ ਪਤਾਲਾਂ ’ਚ (ਰਹਿਣ ਦੇ ਬਾਵਜੂਦ ਵੀ) ਮੌਤ ਦਾ ਡਰ ਪ੍ਰਭਾਵ ਨਹੀਂ ਪਾ ਸਕਦਾ।

ਨਾਨਕ ! ਭਗਤਾ ਸਦਾ ਵਿਗਾਸੁ॥ ਸੁਣਿਐ; ਦੂਖ ਪਾਪ ਕਾ ਨਾਸੁ॥ ੮॥ ਉ: ਸੇਧ:-ਭਗਤਾਂ, ਨਾਸ਼।

ਅਰਥ: ਹੇ ਨਾਨਕ ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (‘ਵੇਪਰਵਾਹੁ ‘ੴ’ ਦਾਤਾਰ ਵਾਙ) ਹਮੇਸ਼ਾਂ ਖਿੜਾਉ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ (ਉਨ੍ਹਾਂ ਅੰਦਰੋਂ ਦੁਰਮਤ ਕਾਰਨ ਪੈਦਾ ਹੋਏ) ਪਾਪ (ਤੇ ਪਾਪਾਂ ਤੋਂ ਪੈਦਾ ਹੋਏ) ਸਾਰੇ ਦੁਖਾਂ ਦਾ ਨਾਸ਼ ਹੋ ਜਾਂਦਾ ਹੈ। ੮।

ਸੁਣਿਐ; ਈਸਰੁ, ਬਰਮਾ, ਇੰਦੁ॥ ਸੁਣਿਐ; ਮੁਖਿ ਸਾਲਾਹਣ, ਮੰਦੁ॥ ਉ: ਸੇਧ:-ਈਸ਼ਰ, ਬਰ੍ਹਮਾ।

ਅਰਥ: (ਗੁਰੂ ਦੀ ਸਿੱਖਿਆ) ਸੁਣਨ ਨਾਲ ਸਰਬੋਤਮ ਸ਼ਿਵ, ਸਰਬੋਤਮ ਬ੍ਰਹਮਾ, ਇੰਦ੍ਰਿਆਂ ਨੂੰ ਕਾਬੂ ਕਰਨ ਵਾਲੇ ਸਰਬੋਤਮ ਇੰਦਰ (ਬਣ ਜਾਈਦਾ ਹੈ ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ ਮੰਦ ਬੁੱਧੀ ਵੀ ਆਪਣੇ ਮੁਖ ਤੋਂ ਰੱਬੀ ਗੁਣ ਗਾਉਣ ਲੱਗ ਜਾਂਦੇ ਹਨ।

ਸੁਣਿਐ; ਜੋਗ ਜੁਗਤਿ, ਤਨਿ ਭੇਦ॥ ਸੁਣਿਐ; ਸਾਸਤ, ਸਿਮ੍ਰਿਤਿ, ਵੇਦ॥ ਉ: ਸੇਧ:-ਸ਼ਾਸਤ।

ਅਰਥ: (ਗੁਰੂ ਸਿੱਖਿਆ) ਸੁਣਨ ਨਾਲ (‘ੴ’ ਦਾਤਾਰ) ਨਾਲ ਜੁੜਨ ਦੀ ਜੁਗਤੀ ਵਾਲੇ ਗੁੱਝੇ-ਭੇਦ (ਅੰਦਰੂਨੀ ਊਣਤਾਈਆਂ) ਸਰੀਰ ’ਚੋਂ ਲੱਭ ਲਈਦੇ ਹਨ, ਮਾਨੋ ਸਾਰੇ ਪ੍ਰਮਾਣਿਕ ਗ੍ਰੰਥ (6 ਸ਼ਾਸਤਰ, 27 ਸਿਮ੍ਰਤੀਆਂ, 4 ਵੇਦ ਆਦਿ) ਪੜ੍ਹ ਲਏ।

ਨਾਨਕ ! ਭਗਤਾ ਸਦਾ ਵਿਗਾਸੁ॥ ਸੁਣਿਐ; ਦੂਖ ਪਾਪ ਕਾ ਨਾਸੁ॥ ੯॥ ਉ: ਸੇਧ:-ਭਗਤਾਂ, ਨਾਸ਼।

ਅਰਥ: ਹੇ ਨਾਨਕ ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (‘ਵੇਪਰਵਾਹੁ ‘ੴ’ ਦਾਤਾਰ ਵਾਙ) ਹਮੇਸ਼ਾਂ ਖਿੜਾਉ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ (ਉਨ੍ਹਾਂ ਅੰਦਰੋਂ ਦੁਰਮਤ ਕਾਰਨ ਪੈਦਾ ਹੋਏ) ਪਾਪ (ਤੇ ਪਾਪਾਂ ਤੋਂ ਪੈਦਾ ਹੋਏ) ਸਾਰੇ ਦੁਖਾਂ ਦਾ ਨਾਸ਼ ਹੋ ਜਾਂਦਾ ਹੈ। ੯।

ਸੁਣਿਐ; ਸਤੁ ਸੰਤੋਖੁ ਗਿਆਨੁ॥ ਸੁਣਿਐ; ਅਠਸਠਿ ਕਾ ਇਸਨਾਨੁ॥ ਉ: ਸੇਧ:-ਇਸ਼ਨਾਨ।

ਅਰਥ: (ਗੁਰੂ ਸਿੱਖਿਆ) ਸੁਣਨ ਨਾਲ ਦਾਨੀ (ਪਰਉਪਕਾਰੀ) ਸੁਭਾਅ, ਸਬਰ (ਧੀਰਜ) ਤੇ ਆਤਮਿਕ ਸੂਝ ਪ੍ਰਾਪਤ ਹੋ ਜਾਂਦੀ ਹੈ, ਜੋ ਮਾਨੋਂ 68 ਤੀਰਥਾਂ ਦਾ ਇਸ਼ਨਾਨ ਹੈ।

ਸੁਣਿਐ; ਪੜਿ ਪੜਿ, ਪਾਵਹਿ ਮਾਨੁ॥ ਸੁਣਿਐ; ਲਾਗੈ ਸਹਜਿ ਧਿਆਨੁ॥ ਉ: ਸੇਧ:-ਪੜ੍ਹ-ਪੜ੍ਹ, ਪਾਵਹਿਂ।

ਅਰਥ: (ਦੁਨਿਆਵੀ ਵਿਦਿਆ) ਪੜ੍ਹ-ਪੜ੍ਹ ਕੇ ਸਤਿਕਾਰ ਪਾਉਣ ਵਾਙ (ਮਨੁੱਖ ਗੁਰੂ ਸਿੱਖਿਆ) ਸੁਣਨ ਨਾਲ (ਵੀ) ਇੱਜ਼ਤ ਪਾ ਲੈਂਦੇ ਹਨ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ ਗੰਭੀਰਤਾ (ਸੀਮਤ ਬੋਲਚਾਲ) ’ਚ ਧਿਆਨ ਲੱਗ ਜਾਂਦਾ ਹੈ।

ਨਾਨਕ ! ਭਗਤਾ ਸਦਾ ਵਿਗਾਸੁ॥ ਸੁਣਿਐ; ਦੂਖ ਪਾਪ ਕਾ ਨਾਸੁ॥ ੧੦॥ ਉ: ਸੇਧ:-ਭਗਤਾਂ, ਨਾਸ਼।

ਅਰਥ: ਹੇ ਨਾਨਕ ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (‘ਵੇਪਰਵਾਹੁ ‘ੴ’ ਦਾਤਾਰ ਵਾਙ) ਹਮੇਸ਼ਾਂ ਖਿੜਾਉ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ (ਉਨ੍ਹਾਂ ਅੰਦਰੋਂ ਦੁਰਮਤ ਕਾਰਨ ਪੈਦਾ ਹੋਏ) ਪਾਪ (ਤੇ ਪਾਪਾਂ ਤੋਂ ਪੈਦਾ ਹੋਏ) ਸਾਰੇ ਦੁਖਾਂ ਦਾ ਨਾਸ਼ ਹੋ ਜਾਂਦਾ ਹੈ। ੧੦।

ਸੁਣਿਐ; ਸਰਾ ਗੁਣਾ ਕੇ ਗਾਹ॥ ਸੁਣਿਐ; ਸੇਖ, ਪੀਰ, ਪਾਤਿਸਾਹ॥ ਉ: ਸੇਧ:-ਸਰਾਂ, ਸ਼ੇਖ਼, ਪਾਤਿਸ਼ਾਹ।

ਅਰਥ: (ਗੁਰੂ ਸਿੱਖਿਆ) ਸੁਣਨ ਨਾਲ ਗੁਣਾਂ ਦੇ ਸਰੋਵਰਾਂ (ਉੱਚੇ ਜੀਵਨ ਵਾਲੇ ਸਤਸੰਗੀਆਂ) ਦੇ ਗਿਆਤਾ (ਜਾਣੂ) ਹੋ ਜਾਈਦਾ ਹੈ, ਮਾਨੋ ਸ਼ੇਖ਼ (ਬਜ਼ੁਰਗ), ਪੀਰ (ਧਾਰਮਿਕ ਆਗੂ), ਪਾਤਿਸ਼ਾਹ ਆਦਿ ਬਣ ਗਏ।

ਸੁਣਿਐ; ਅੰਧੇ ਪਾਵਹਿ ਰਾਹੁ॥ ਸੁਣਿਐ; ਹਾਥ ਹੋਵੈ ਅਸਗਾਹੁ॥ ਉ: ਸੇਧ:-ਪਾਵਹਿਂ, ਰਾਹ, ਅਸਗਾਹ।

ਅਰਥ: (ਗੁਰੂ ਸਿੱਖਿਆ) ਸੁਣਨ ਨਾਲ ਆਤਮਿਕ ਸੂਝ ਤੋਂ ਸੱਖਣੇ ਵੀ ਆਦਰਸ਼ ਜੀਵਨ ਜਾਚ ਪਾ ਲੈਂਦੇ ਹਨ ਕਿਉਂਕਿ ਅਥਾਹ ਵਿਕਾਰਾਂ ਨਾਲ ਭਰਪੂਰ ਸਮਾਜ ਬਾਰੇ ਸਮਝ ਹੋ ਜਾਂਦੀ ਹੈ।

ਨਾਨਕ ! ਭਗਤਾ ਸਦਾ ਵਿਗਾਸੁ॥ ਸੁਣਿਐ; ਦੂਖ ਪਾਪ ਕਾ ਨਾਸੁ॥ ੧੧॥ ਉ: ਸੇਧ:-ਭਗਤਾਂ, ਨਾਸ਼।

ਅਰਥ: ਹੇ ਨਾਨਕ ! (ਨਿਡਰ ਹੋਏ) ਭਗਤਾਂ ਦੇ ਹਿਰਦੇ ’ਚ (‘ਵੇਪਰਵਾਹੁ ‘ੴ’ ਦਾਤਾਰ ਵਾਙ) ਹਮੇਸ਼ਾਂ ਖਿੜਾਉ ਬਣਿਆ ਰਹਿੰਦਾ ਹੈ (ਕਿਉਂਕਿ ਗੁਰੂ ਸਿੱਖਿਆ) ਸੁਣਨ ਨਾਲ (ਉਨ੍ਹਾਂ ਅੰਦਰੋਂ ਦੁਰਮਤ ਕਾਰਨ ਪੈਦਾ ਹੋਏ) ਪਾਪ (ਤੇ ਪਾਪਾਂ ਤੋਂ ਪੈਦਾ ਹੋਏ) ਸਾਰੇ ਦੁਖਾਂ ਦਾ ਨਾਸ਼ ਹੋ ਜਾਂਦਾ ਹੈ। ੧੧।


24/04/16)
ਡਾਕਟਰ ਅਕੇਸ਼ ਕੁਮਾਰ

ਪਾਣੀ ਦੀ ਬੂੰਦ ਬੂੰਦ ਨੂੰ ਤਰਸਦੇ ਲੋਕਾਂ ਤੇ ਧਾਰਾ 144 - ਕੀ ਇਹੋ ਦੇਸ਼ ਦੀ 21ਵੀਂ ਸਦੀ ਦੀ ਤਰੱਕੀ ਹੈ?
ਸਰਕਾਰੀ ਆਦੇਸ਼ਾਂ ਦੇ ਬਾਵਜੂਦ ਨਹੀਂ ਲੱਗ ਰਹੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ
ਭਾਰਤ ਸਰਕਾਰ ਜਿੱਥੇ ਅੱਜ 21ਵੀਂ ਸਦੀ ਵਿੱਚ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਆਉਣ ਦੇ ਦਾਅਵੇ ਕਰਦੀ ਨਹੀ ਥੱਕਦੀ ਪਰ ਅਜ਼ਾਦੀ ਦੀ ਅੱਧੀ ਸਦੀ ਤੋਂ ਜ਼ਿਆਦਾ ਬੀਤਣ ਦੇ ਬਾਵਜੂਦ ਲੋਕਾਂ ਨੂੰ ਪਾਣੀ ਲਈ ਸੰਘਰਸ਼ ਕਰਨਾ ਪਵੇ ਜਾਂ ਫਿਰ ਰਾਜ ਸਰਕਾਰ ਨੂੰ ਪਾਣੀ ਲਈ ਲੜਾਈ ਨੂੰ ਰੋਕਨ ਦੇ ਲਈ ਧਾਰਾ 144 ਤੱਕ ਲਗਾਉਣੀ ਪੈ ਜਾਵੇ ਤਾਂ ਫਿਰ ਇਸ ਤੱਰਕੀ ਦਾ ਕੀ ਫਾਇਦਾ। ਇੱਕ ਪਾਸੇ ਤਾਂ ਲੋਕ ਪਾਣੀ ਲਈ ਤਰਸ ਰਹੇ ਹਨ ਅਤੇ ਦੁਸਰੀ ਤਰਫ ਆਈ ਪੀ ਐਲ ਦਾ ਤਮਾਸ਼ਾ ਰਚਣ ਲਈ ਲੱਖਾਂ ਲਿਟਰ ਪਾਣੀ ਬਰਬਾਦ ਕਰ ਦਿੱਤਾ ਜਾਵੇ ਤਾਂ ਇਹ ਤੱਰਕੀ ਕੁੱਝ ਅਮੀਰਾਂ ਲਈ ਹੈ ਨਾ ਕੀ ਆਮ ਜਨਤਾ ਲਈ। ਕਈ ਸੂਬਿਆਂ ਵਿੱਚ ਜਨਤਾ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਹੀ ਹੈ ਅਤੇ ਕਈ ਸੂਬਿਆਂ ਵਿੱਚ ਪਾਣੀ ਨੂੰ ਲੈ ਕੇ ਆਪਣੇ ਗਵਾਂਢੀ ਸੂਬਿਆਂ ਨਾਲ ਪਾਣੀ ਦੀ ਲੜਾਈ ਚੱਲ ਰਹੀ ਹੋਵੇ ਉੱਥੇ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਵਲੋਂ ਪਾਣੀ ਨੂੰ ਬਚਾਉਣ ਲਈ ਕੋਈ ਸਖਤੀ ਨਾ ਹੋਵੇ ਤਾਂ ਫਿਰ ਕੀ ਕਿਹਾ ਜਾ ਸਕਦਾ ਹੈ।
ਭਾਰਤ ਵਿੱਚ ਪਾਣੀ ਦੀ ਕਮੀ ਦਾ ਕਾਰਨ ਪਾਣੀ ਦੇ ਸੋਮਿਆ ਦਾ ਸਹੀ ਪ੍ਰੰਬਧਨ ਨਾ ਕੀਤਾ ਜਾਨਾ ਹੈ। ਭਾਰਤ ਉਹ ਦੇਸ਼ ਹੈ ਜਿੱਥੇ ਬਾਰਿਸ਼ ਆਮ ਤੋਰ ਤੇ ਸਮਾਨਿਆ ਰਹਿੰਦੀ ਹੈ ਅਤੇ ਕਿਸੇ ਰਾਜ ਵਿੱਚ ਬਾਰਿਸ਼ ਘੱਟ ਅਤੇ ਕਿਸੇ ਰਾਜ ਵਿੱਚ ਬਾਰਿਸ਼ ਜ਼ਿਆਦਾ ਪੈਂਦੀ ਹੈ ਪਰ ਬਾਰਿਸ਼ ਦੇ ਪਾਣੀ ਦੀ ਸੰਭਾਲ ਦੇ ਦਾਅਵੇ ਜੋ ਕੇਂਦਰ ਅਤੇ ਕਈ ਰਾਜਾਂ ਵੱਲੋਂ ਕੀਤੇ ਜਾਂਦੇ ਹਨ, ਹਕੀਕਤ ਵਿੱਚ ਪਾਣੀ ਦੀ ਸÎੰਭਾਲ ਲਈ ਜਿੰਨਾ ਉਪਰਾਲਾ ਕੀਤਾ ਜਾਨਾ ਚਾਹੀਦਾ ਹੈ ਉਹ ਨਹੀਂ ਕੀਤਾ ਜਾਂਦਾ। ਇਹ ਲੱਖਾਂ ਕਰੋੜਾਂ ਗੈਲਨ ਪਾਣੀ ਬਹਿ ਕੇ ਹੜ੍ਹ ਦੇ ਰੂਪ ਵਿੱਚ ਤਬਾਹੀ ਦਾ ਕਾਰਨ ਬਣਦਾ ਹੈ ਅਤੇ ਜਾਨੀ ਅਤੇ ਮਾਲੀ ਨੁਕਸਾਨ ਵੀ ਕਰਦਾ ਹੈ। ਦੂਜੇ ਪਾਸੇ ਆਏ ਸਾਲ ਪਾਣੀ ਦੀ ਦਿੱਕਤ ਨਾਲ ਕਈ ਰਾਜਾਂ ਨੂੰ ਦੋ ਚਾਰ ਹੋਣਾ ਪੈਂਦਾ ਹੈ ਪਰ ਇਸ ਬਾਰਿਸ਼ ਦੇ ਪਾਣੀ ਦੀ ਸੰਭਾਲ ਲਈ ਵੱਡੇ ਪੱਧਰ ਤੇ ਕੋਈ ਖਾਸ ਉਪਰਾਲਾ ਨਹੀਂ ਕੀਤਾ ਜਾਂਦਾ। ਬਾਰਿਸ਼ ਦਾ ਲੱਖਾਂ ਕਰੋੜਾਂ ਗੈਲਨ ਪਾਣੀ ਬੇਕਾਰ ਹੀ ਨਾਲੀਆਂ ਵਿੱਚ ਵੱਗ ਜਾਂਦਾ ਹੈ ਪਰ ਜੇਕਰ ਇਸਦੀ ਸੰਭਾਲ ਦੇ ਉਪਰਾਲੇ ਕਰ ਕੇ ਇਸਨੂੰ ਵਰਤੋਂ ਵਿੱਚ ਲਿਆਇਆ ਜਾਵੇ ਤਾਂ ਪਾਣੀ ਦੀ ਕਮੀ ਕਾਫੀ ਹੱਦ ਤੱਕ ਪੁਰੀ ਹੋ ਸਕਦੀ ਹੈ। ਕੇਰਲ ਨੇ ਇਹ ਪ੍ਰਣਾਲੀ ਅਪਣਾ ਕੇ ਆਪਣੇ ਰਾਜ ਵਿੱਚ ਪਾਣੀ ਦੀ ਦਸ਼ਾ ਨੂੰ 50 ਫ਼ੀਸਦੀ ਤੱਕ ਸੁਧਾਰ ਲਿਆ ਹੈ। ਭਾਰਤ ਦੇ 18 ਰਾਜਾਂ ਵਲੋਂ ਨਵੀਆਂ ਇਮਾਰਤਾਂ ਵਿੱਚ ਛੱਤ ਤੇ ਬਾਰਿਸ਼ ਦੇ ਪਾਣੀ ਦੀ ਸੰਭਾਲ ਲਈ ਸਿਸਟਮ ਲਗਾਉਣਾ ਜਰੂਰੀ ਹੈ। ਉਮੀਦ ਹੈ ਕਿ ਇਸ ਨਾਲ ਭਵਿੱਖ ਵਿੱਚ ਸ਼ਹਿਰਾਂ ਵਿੱਚ ਪਾਣੀ ਦੀ ਸਮਸਿਆ 40-45 ਫ਼ੀਸਦੀ ਤੱਕ ਘੱਟ ਜਾਵੇਗੀ। ਇੰਦੌਰ ਵਿੱਚ ਤਾਂ ਇਸ ਸਕੀਮ ਤੇ ਅਮਲ ਕਰਣ ਵਾਲਿਆਂ ਨੂੰ ਪ੍ਰਾਪਰਟੀ ਟੈਕਸ ਵਿੱਚ 6 ਫ਼ੀਸਦੀ ਦੀ ਛੂਟ ਵੀ ਦਿੱਤੀ ਗਈ ਹੈ। ਸੈਂਟਰਲ ਗਰਾਂਉਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਕ ਭਾਵੇਂ ਦੇਸ਼ ਦੇ ਤਕਰੀਬਨ ਸਾਰੇ ਹੀ ਰਾਜਾਂ ਵਿੱਚ ਬਾਰਿਸ਼ ਦੇ ਪਾਣੀ ਨੂੰ ਸੰਚਿਤ ਕਰਣਾ ਜਰੂਰੀ ਹੈ ਪਰ ਪੰਜਾਬ ਦੀ ਮਾਲਵਾ ਬੈਲਟ ਜਿੱਥੇ ਕਿ ਆਏ ਸਾਲ ਤਕਰੀਬਨ 38 ਤੋਂ 48 ਸੈ.ਮੀ. ਤੱਕ ਬਾਰਿਸ਼ ਹੁੰਦੀ ਹੈ ਵਿੱਚ ਇਸ ਨਿਯਮ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਆਦਾਤਰ ਬਿਲਡਰਾਂ ਵਲੋਂ ਇਮਾਰਤਾਂ ਦੀਆਂ ਛੱਤਾਂ ਤੇ ਬਾਰਿਸ਼ ਦਾ ਪਾਣੀ ਇੱਕਠਾ ਕਰਣ ਦੀ ਪ੍ਰਣਾਲੀ ਲਗਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ ਜਿਸ ਨਾਲ ਇਹ ਕੀਮਤੀ ਪਾਣੀ ਬੇਕਾਰ ਹੀ ਨਾਲੀਆਂ ਵਿੱਚ ਬਹਿ ਜਾਂਦਾ ਹੈ। ਹੋਰ ਤਾਂ ਹੋਰ ਪਿਛਲੇ ਕੁੱਝ ਸਮੇਂ ਦੌਰਾਨ ਬਣੀਆਂ ਸਰਕਾਰੀ ਇਮਾਰਤਾਂ ਤੇ ਵੀ ਇਹ ਸਿਸਟਮ ਨਹੀਂ ਲਗਾਏ ਗਏ ਹਨ ਜੱਦਕਿ ਪੰਜਾਬ ਵਿੱਚ 200 ਵਰਗ ਗੱਜ ਤੋਂ ਵੱਧ ਦੀਆਂ ਇਮਾਰਤਾਂ ਤੇ ਇਹ ਸਿਸਟਮ ਲਗਾਉਣਾ ਜਰੂਰੀ ਹੈ। ਅਗਰ ਆਉਣ ਵਾਲੀ ਪੀੜੀ ਲਈ ਪਾਣੀ ਬਚਾਉਣਾ ਹੈ ਤਾਂ ਬਾਰਿਸ਼ ਦੇ ਪਾਣੀ ਦੀ ਸੰਭਾਲ ਕਰਨੀ ਪਵੇਗੀ।
ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਤੇ ਜਿੰਦਗੀ ਦੀ ਇੱਕ ਵੱਡੀ ਜਰੂਰਤ। ਰੋਟੀ ਕਪੜਾ ਤੇ ਮਕਾਨ ਤੋਂ ਬਿਨਾਂ ਤਾਂ ਇਨਸਾਨ ਫਿਰ ਵੀ ਕੁੱਝ ਸਮਾਂ ਕੱਟਣ ਬਾਰੇ ਸੋਚ ਸਕਦਾ ਹੈ ਪਰ ਪਾਣੀ ਤੋਂ ਬੀਨਾ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਂਝ ਤਾਂ ਪਾਣੀ ਹਰ ਪੱਲ ਦੀ ਜਰੂਰਤ ਹੈ ਪਰ ਇਸ ਦੀ ਅਹਿਮਿਅਤ ਗਰਮੀਆਂ ਵਿੱਚ ਪਤਾ ਚਲਦੀ ਹੈ ਜੱਦੋਂ ਪਾਣੀ ਮਿਲਨਾ ਵੀ ਅੋਖਾ ਹੋ ਜਾਂਦਾ ਹੈ ਤੇ ਜੇ ਮਿਲਦਾ ਵੀ ਹੈ ਤੇ ਉਹ ਵੀ ਦੁਸ਼ਿਤ। ਕਈ ਇਲਾਕੇ ਤਾਂ ਅਜਿਹੇ ਵੀ ਹਨ ਜਿੱਥੇ ਕਈ-ਕਈ ਦਿਨ ਪਾਣੀ ਨਹੀਂ ਆਉਂਦਾ ਤੇ ਲੋਕ ਪੀਣ ਦੇ ਪਾਣੀ ਨੂੰ ਵੀ ਤਰਸਦੇ ਹਨ ਤੇ ਮਜਬੂਰੀ ਵਿੱਚ ਉਹਨਾਂ ਨੂੰ ਪਾਣੀ ਮਾਫੀਆ ਤੋਂ ਬਲੈਕ ਵਿੱਚ ਪਾਣੀ ਖਰੀਦਨਾ ਪੈਂਦਾ ਹੈ। ਗਰਮੀਆਂ ਵਿੱਚ ਪਾਣੀ ਮਾਫੀਆ ਪੂਰੇ ਜੋਰਾਂ ਤੇ ਹੁੰਦਾ ਹੈ। ਸਰਕਾਰ ਵਲੋਂ ਬਿਜਲੀ ਪਾਣੀ ਮੁਹੈਆ ਕਰਵਾਉਣ ਦੇ ਦਾਵੇ ਤਾਂ ਅਜਾਦੀ ਤੋਂ ਬਾਦ ਹੀ ਕੀਤੇ ਜਾ ਰਹੇ ਹਨ ਪਰ ਅਜ਼ਾਦੀ ਦੇ ਅੱਧੀ ਸਦੀ ਤੋਂ ਜ਼ਿਆਦਾ ਬੀਤਨ ਦੇ ਬਾਵਜੂਦ ਅਜੇ ਵੀ ਲੋਕਾਂ ਨੂੰ ਸਾਫ ਪਾਣੀ ਤੱਕ ਸਰਕਾਰ ਨਹੀਂ ਦੇ ਪਾਈ ਅਤੇ ਦਾਅਵੇ ਹੀ ਦਿੰਦੀ ਰਹਿ ਗਈ ਹੈ ਸਰਕਾਰ ।
ਇੱਕ ਰਿਪੋਰਟ ਮੁਤਾਬਕ ਭਾਰਤ ਦੇ ਦੱਸ ਰਾਜਾਂ ਦੇ ਕਈ ਜਿਲੋ੍ਹ ਇਸ ਵੇਲੇ ਸੂਖੇ ਦੀ ਚਪੇਟ ਵਿੱਚ ਹਨ। ਕੀਤੇ ਪਾਣੀ ਦੀ ਇੱਕ ਇੱਕ ਬੂੰਦ ਲਈ ਮਾਰ ਕੁਟਾਈ ਹੋ ਰਹੀ ਹੈ ਤੇ ਕੀਤੇ ਸਰਕਾਰ ਵਲੋਂ ਹਾਲਾਤ ਕਾਬੂ ਰੱਖਣ ਲਈ ਧਾਰਾ 144 ਲਾਈ ਗਈ ਹੈ। ਪੜਾਈ ਅਤੇ ਕੰਮ ਧੰਧਾ ਛੱਡ ਕੇ ਪਰਿਵਾਰ ਦਾ ਹਰ ਜੀਅ ਪਾਣੀ ਲੱਭਣ ਵਿੱਚ ਹੀ ਲੱਗਾ ਹੋਇਆ ਹੈ। ਇਹ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਲਈ ਸ਼ਰਮ ਦੀ ਗੱਲ੍ਹ ਹੈ ਕਿ ਅਜਾਦੀ ਦੇ ਇੰਨੇ ਸਾਲਾਂ ਬਾਦ ਵੀ ਦੇਸ਼ ਦੀ ਆਮ ਜਨਤਾ ਪੀਣ ਦੇ ਪਾਣੀ ਲਈ ਵੀ ਤਰਸ ਰਹੀ ਹੈ। ਇੱਕ ਰਿਪੋਰਟ ਮੁਤਾਬਕ ਦੁਨੀਆਂ ਦੇ ਸੁਰਖਿਅਤ ਤੇ ਸਾਫ ਪੀਣ ਦੇ ਪਾਣੀ ਵਾਲੇ 122 ਦੇਸ਼ਾਂ ਦੀ ਸੁਚੀ ਵਿੱਚ ਭਾਰਤ 120 ਵੇਂ ਨੰਬਰ ਤੇ ਹੈ। ਵਰਲਡ ਬੈਂਕ ਦੀ ਭਾਰਤ ਦੇ ਵਾਤਾਵਰਣ ਦੀ ਸਥਿਤੀ ਤੇ ਰਿਪੋਰਟ ਮੁਤਾਬਕ ਪ੍ਰਤੀ ਵਿਅਕਤੀ ਪਾਣੀ ਉਪਲਭਤਾ 6500 ਕਉਬਕ ਮੀਟਰ ਤੋਂ ਘੱਟ ਕੇ 2500 ਕਉਬਕ ਮੀਟਰ ਰਹਿ ਗਈ ਹੈ। ਭਾਰਤ ਵਿੱਚ ਪਾਣੀ ਦੀ ਕਮੀ ਦਾ ਕਾਰਨ ਪਾਣੀ ਦੇ ਸੋਮਿਆ ਦਾ ਸਹੀ ਪ੍ਰੰਬਧਨ ਨਾ ਕੀਤਾ ਜਾਨਾ ਹੈ। ਭਾਰਤ ਵਿੱਚ ਪਾਣੀ ਦੀ ਕਮੀ ਦਾ ਕਾਰਨ ਕੁਦਰਤੀ ਨਹੀਂ ਸਗੋਂ ਮਨੁੱਖ ਵਲੋਂ ਪੈਦਾ ਕੀਤੇ ਗਏ ਹਾਲਾਤ ਹਨ। ਨਾ ਤਾਂ ਭਾਰਤ ਦਾ ਮੌਸਮ ਹੀ ਖੁਸ਼ਕ ਹੈ ਤੇ ਨਾ ਹੀ ਇੱਥੇ ਨਦੀਆਂ ਦੀ ਘਾਟ ਹੈ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ, ਭ੍ਰਿਸ਼ਟਾਚਾਰ ਤੇ ਲੋਕਾਂ ਦਾ ਸੋਮਿਆਂ ਪ੍ਰਤੀ ਲਾਪਰਵਾਹ ਨਜਰੀਏ ਕਾਰਨ ਪਾਣੀ ਦੀ ਕਿਲੱਤ ਵੱਧ ਰਹੀ ਹੈ ਤੇ ਰਹੀ ਸਹੀ ਕਸਰ ਪ੍ਰਦੂਸ਼ਨ ਨੇ ਪੁਰੀ ਕਰ ਦਿੱਤੀ ਹੈ ਜਿਸ ਨਾਲ ਜੋ ਪਾਣੀ ਹੈ ਉਸ ਵਿੱਚੋਂ ਜਿਆਦਾਤਰ ਪਾਣੀ ਪੀਣ ਲਾਇਕ ਨਹੀਂ ਹੈ। ਜਮੀਨ ਹੇਂਠਲਾ ਪਾਣੀ ਦਿਨ ਪ੍ਰਤੀ ਦਿਨ ਨੀਚੇ ਜਾ ਰਿਹਾ ਹੈ ਅਤੇ ਪੂਰਾ ਪਾਣੀ ਨਾ ਮਿਲਨ ਕਾਰਨ ਕਈ ਜਗ੍ਹਾ ਖੇਤੀ ਵੀ ਪੂਰੀ ਨਹੀ ਹੋ ਪਾ ਰਹੀ ਅਤੇ ਕਿਸਾਨ ਸਰਕਾਰ ਦੀ ਸਹਾਇਤਾ ਤੇ ਹੀ ਨਿਰਭਰ ਕਰਦੇ ਹਨ। ਆਏ ਦਿਨ ਕਿਸਾਨਾਂ ਵਲੋਂ ਆਤਮਹਤਿਆ ਕਰਨਾ ਖੇਤੀ ਦੇ ਹਾਲਾਤ ਜਾਹਿਰ ਕਰਦਾ ਹੈ। ਖੇਤੀ ਪ੍ਰਧਾਨ ਪ੍ਰਦੇਸ਼ ਪੰਜਾਬ ਵਿੱਚ ਵੀ ਜਮੀਨ ਦਾ ਪਾਣੀ 300 ਫੁੱਟ ਤੱਕ ਨੀਚੇ ਪਹੁੰਚ ਚੁਕਿਆ ਹੈ। ਸੈਂਟਰਲ ਗਰਾਂਉਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਕ ਇਸ ਦਾ ਇੱਕ ਮੁੱਖ ਕਾਰਨ ਜੀਰੀ ਹੈ ਤੇ ਦੇਸ਼ ਤੇ ਕੁੱਲ ਚੌਲ ਉਦਪਾਦਨ ਵਿੱਚ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ ਹੈ। ਜੇਕਰ ਧਰਤੀ ਹੇਂਠਲਾ ਪਾਣੀ ਬਚਾਉਣਾ ਹੈ ਤੇ ਜੀਰੀ ਦੀ ਬਿਜਾਈ ਹੇਂਠ ਖੇਤਰ ਘਟਾਉਣਾ ਪਵੇਗਾ ਕਿਉਂਕਿ ਜੀਰੀ ਲਈ ਮੱਕੀ ਨਾਲੋਂ 6 ਗੁਣਾ ਜਿਆਦਾ, ਮੂੰਗਫਲੀ ਨਾਲੋਂ 20 ਗੁਣਾ ਜਿਆਦਾ ਤੇ ਖਰੀਫ ਦੀਆਂ ਹੋਰ ਫਸਲਾਂ ਨਾਲੋਂ 10 ਗੁਣਾ ਜਿਆਦਾ ਪਾਣੀ ਦੀ ਲੋੜ ਹੁੰਦੀ ਹੈ। ਆਮ ਧਾਰਣਾ ਤਾਂ ਇਹ ਹੈ ਕਿ ਪੰਜਾਬ ਵਿੱਚ ਸੰਚਾਈ ਨਹਿਰਾਂ ਦੇ ਪਾਣੀ ਨਾਲ ਹੁੰਦੀ ਹੈ ਪਰ ਸੈਂਟਰਲ ਗਰਾਂਉਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਕ ਸਿਰਫ 27 ਫ਼ੀਸਦੀ ਹਿੱਸੇ ਦੀ ਸੰਚਾਈ ਹੀ ਨਹਿਰੀ ਪਾਣੀ ਨਾਲ ਹੁੰਦੀ ਹੈ ਤੇ ਬਾਕੀ 73 ਫ਼ੀਸਦੀ ਲਈ ਟਊਬਵੈਲਾਂ ਰਾਹੀਂ ਧਰਤੀ ਹੇਂਠਲਾ ਪਾਣੀ ਹੀ ਵਰਤਿਆ ਜਾਂਦਾ ਹੈ। ਰਿਪੋਰਟ ਮੁਤਾਬਕ ਕੁੱਝ ਸ਼ਹਿਰੀ ਤੇ ਉਧਯੋਗਿਕ ਇਲਾਕਿਆਂ ਵਿੱਚ ਹਰ ਸਾਲ ਧਰਤੀ ਹੇਂਠਲਾ ਪਾਣੀ 50-60 ਸੈ. ਮੀ. ਨੀਚੇ ਜਾ ਰਿਹਾ ਹੈ।
ਬੁੱਧੀਜੀਵੀਆਂ ਵਲੋਂ ਸਾਫ ਪਾਣੀ ਦੇ ਘੱਟ ਹੋਣ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਅਜਿਹੇ ਹੀ ਹਾਲਾਤ ਬਣੇ ਰਹੇ ਤਾਂ ਅਗਲਾ ਤੀਸਰਾ ਵਿਸ਼ਵ ਯੁੱਧ ਪਾਣੀ ਤੇ ਹੋ ਸਕਦਾ ਹੈ।

ਡਾੱਕਟਰ ਅਕੇਸ਼ ਕੁਮਾਰ (D.Y.N.S)
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426


24/04/16)
ਸੁਰਿੰਦਰ ਸਿੰਘ 'ਖਾਲਸਾ'

ਪੜ੍ਹਾਈ
ਪੜ੍ਹਾਈ ਬਚਿੱਆਂ ਦੀ ਵਾਕਈ ਟਫ ਹੋ ਗਈ, ਜਾਂ ਸਕੂਲਾਂ ਵਾਲਿਆਂ ਕੋਈ ਚਕੱਰ ਚਲਾਇਆ ਏ।
ਝੋਲਾ’ ਬੱਚਿਆਂ ਦੇ ਵਜ਼ਨ ਨਾਲੋਂ ਹੋਇਐ ਭਾਰੀ, ਕਿਤਾਬਾਂ, ਕਾਪੀਆਂ, ਜਿਉਂ ਪਿੱਠੂ ਲਗਾਇਆ ਏ।
ਫੁੱਲਾਂ ਵਰਗੇ ਚੇਹਰੇ ਦਿਨੋ-ਦਿਨ ਕੁਮਲਾ ਰਹੇ ਨੇ, ਰੌਣਕ ਉਡ ਗਈ ਵੀਰਾਨੀ ਡੇਰਾ ਲਾਇਆ ਏ।
ਫੀਸਾਂ ਮੋਟੀਆਂ ਭਰਕੇ ਫਖਰ ਨਾਲ ਕਹਿਣ ਮਾਪੇ, ਮਸ਼ਹੂਰ ਸਕੂਲ `ਚ ਦਾਖਲਾ ਕਰਵਾਇਆ ਏ।
ਮਾਂ-ਬਾਪ ਵੀ ਟੈਂਸ਼ਨ ਬਚਿੱਆਂ ਨੂੰ ਦੇਈ ਰੱਖਦੇ, ਨੰਬਰਾਂ ਦੀ ਦੌੜ ਨੇ ਵੀ ਤਾਂ ਖੂਨ ਸੁਕਾਇਆ ਏ।
ਕੰਪੀਟੀਸ਼ਨ ਦਾ ਜਮਾਨਾ ਕਹਿ-ਕਹਿ ਕੇ, ਬਚਿੱਆਂ ਨੂੰ ਇੱਕ ਦੂਜੇ ਦਾ ‘ਦੁਸ਼ਮਨ’ ਬਣਾਇਆ ਏ।
ਬਚਿੱਆਂ ਦੇ ਸੁਭਾਅ `ਚ ਖਤੱਰਨਾਕ ਆਈ ਤਬਦੀਲੀ, ਇਧਰ ਧਿਆਨ ਨਾ ਕਿਸੇ ਲਾਇਆ ਏ।
ਕੁਝ ਬੱਚੇ ਸੁਸਾਈਟ” ਤੱਕ ਵੀ ਕਰ ਜਾਂਦੇ, ਫਸਟ, ਸੈਕੰਡ ਤੇ ਮੈਰਿਟਾਂ ਨੇ ਦਬਾਅ ਬਣਾਇਆ ਏ।
ਅਨ੍ਹੀਂ ਦੌੜ ਨੇ ‘ਨੈਤਿਕ ਗੁਣ’ ਭੁਲਾ ਦਿੱਤੇ, ਯੋਗ-ਅਯੋਗ’ ਢੰਗ ਸਭਨਾ ਨੇ ਹੀ ਅੱਪਨਾਇਆ ਏ।
ਪੜ੍ਹਾਈ ਹੁੰਦੀ ਤੀਜਾ ਨੇਤੱਰ ਇੰਨਸਾਨ ਦਾ, ਪਰ ਏਥੇ ਤਾਂ ਪੜ੍ਹਾਈ ਨੇ ਹੀ ਅੰਧੇਰ ਮਚਾਇਆ ਏ।
ਸੰਜਮਤਾ ਜੀਵਨ `ਚੋਂ ਉਡ-ਪੁੱਡ ਹੋ ਗਈ, ਚਿੜਚਿੜਾ-ਪਨ ਤੇ ਗੁੱਸਾਖੋਰੀ ਨੇ ਡੇਰਾ ਲਾਇਆ ਏ।
ਸਮਾਜ ਦਾ ਭਲਾ ਫਿਰ ਕਿਥੋਂ ਲੋੜਦੇ ਹਾਂ, ਜਦ ਮਾਹੌਲ ਨੂੰ ਖੁੱਦ ਅਪਣੇ ਹਥੀਂ ਲਾਂਬੂ ਲਾਇਆ ਏ।
ਦਾਖਾਂ ਤੇ ਬਿਜੂਰੀਆਂ ਦਾ ਫਲ ਉੇਹ ਕਿਥੌਂ ਭਾਲੇ, ਜਿਸਨੇ ‘ਬਾਗ ਹੀ ਕਿੱਕਰਾਂ ਦਾ ਲਗਾਇਆ ਏ।
ਫਲ ਅੰਮ੍ਰਿਤ ਦੇ ਦੀ ਕਿਥੋਂ ਆਸ ਰੱਖਦੇ, ਜਦ ਆਪ ਹੀ ਬੀਜ ਜ਼ਹਿਰੀਲੇ ਬੂਟੇ ਦਾ ਲਾਇਆ ਏ।

ਸੁਰਿੰਦਰ ਸਿੰਘਾ ਏਹੋ ਜਿਹੀ ਸਿੱਖਿਆ ਤੋਂ ਕੀ ਲੈਣਾ, ਜਿਸਨੇ ੳਲਟੀ ਦੌੜ ਸਭਨੂੰ ਦੌੜਾਇਆ ਏ।

ਸ; ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ} ਫੋਨ=94662 66708, 97287 43287,
E -MAIL= [email protected] [email protected]


17/04/16)
ਗੁਰਦੀਪ ਸਿੰਘ ਬਾਗੀ

ਪਹਿਲੀ ਬੈਸਾਖ :-- ਖਾਲਸਾ ਸਾਜਨਾ ਦੇ ਨਾਲ ਵਿਵਸਥਾ ਪਰਿਵਰਤਨ ਦਿਹਾੜਾ ਵੀ
ਪਹਿਲੀ ਬੈਸਾਖ ਸਿੱਖ ਇਤਿਹਾਸ ਅਤੇ ਰਿਵਾਇਤ ਵਿੱਚ ਬਹੁਤ ਵੱਡਾ ਥਾਂ ਰਖਦਾ ਹੈ। ਖਾਲਸਾ ਸਾਜਣਾ ਦੇ ਦਿਹਾੜੇ ਨਾਲ ਜੁੜ੍ਹੇ ਹੋਣ ਕਰ ਕੇ ਪਹਿਲੀ ਬੈਸਾਖ ਹਰ ਸਿੱਖ ਨੂੰ ਯਾਦ ਹੈ, ਪਰ ਇਸ ਖਾਲਸਾ ਸਾਜਣਾ ਦੀ ਇਤਿਹਾਸਿਕ ਘਟਨਾ ਦੇ ਪਿੱਛੇ ਜੋ ਅਸਲ ਮਕਸਦ ਸੀ ਕਦੇ ਅਸੀਂ ਉਸ ਮਕਸਦ ਨੂੰ ਭੂਲ ਤੇ ਨਹੀ ਗਏ, ਇਸ ਲੇਖ ਵਿੱਚ ਉਸ ਮਕਸਦ ਤੇ ਚਰਚਾ ਕਰਾਂਗੇ।
ਗੁਰੂ ਨਾਨਕ ਸਾਹਿਬ ਦੀ ਬਖਸ਼ੀ ਹੋਈ ਸਿੱਖੀ ਨੂੰ ਸਮਾਜ ਦੇ ਹਰ ਆਦਮੀ ਤਕ ਪਹੁੰਚਾਉਣ ਵਾਸਤੇ ਇਕ ਵਿਵਸਥਾ ਖੜੀ ਕੀਤੀ ਗਈ ਸੀ, ਜਿਸ ਦੀ ਸ਼ੁਰੂਆਤ ਮੰਜੀਆਂ ਥਾਪਣ ਤੂੰ ਸ਼ੁਰੂ ਹੋਕੇ, ਹਰ ਇਲਾਕੇ ਦਾ ਮਸੰਦ ਹੋਣ ਤਕ ਪੁੱਜੀ। ਮਸੰਦ ਵਿਵਸਥਾ ਨੇ ਸਿੱਖੀ ਦੇ ਪ੍ਰਚਾਰ ਨੂੰ ਬਹੁਤ ਚੰਗੀ ਤਰਹਾਂ ਚਲਾਇਆ। ਜਦ ਕੋਈ ਵਿਵਸਥਾ ਸਥਾਪਿਤ ਹੋ ਜਾਵੇ ਤੇ ਵਕਤ ਦੇ ਗੁਜਰਨ ਨਾਲ ਉਸ ਵਿੱਚ ਕੋਈ ਨ ਕੋਈ ਕਮੀ ਆ ਜਾਂਦੀ ਹੈ ਅਤੇ ਇਸ ਦਾ ਸ਼ਿਕਾਰ ਮਸੰਦ ਵਿਵਸਥਾ ਵੀ ਹੋਈ, ਬਹੁਤੇ ਮਸੰਦ ਚਰਿਤ੍ਰਹੀਣ ਹੋ ਗਏ। ਇਨ੍ਹਾਂ ਮਸੰਦਾਂ ਨੇ ਸਿੱਖਾਂ ਨੂੰ ਤੰਗ ਕਰਨਾ, ਪੈਸੇ ਠਗਨੇ ਅਤੇ ਗੁਰੂ ਦਰਬਾਰ ਵਾਸਤੇ ਭੇਜਿਆਂ ਗਈਆਂ ਵਸਤੂਆਂ ਨੂੰ ਅਪਣੇ ਕੋਲ ਰਖਨਾ ਸ਼ੁਰੂ ਕਰ ਦਿੱਤਾ।
ਸਿੱਖ ਇਤਿਹਾਸ ਵਿੱਚ ਜਿਕਰ ਮਿਲਦਾ ਹੈ ਕਿ ਭੰਡਾ ਨੇ ਗੁਰੂ ਗੋਬਿਂਦ ਸਿੰਘ ਸਾਹਿਬ ਦੇ ਸਾਮ੍ਹਣੇ ਇਨ੍ਹਾਂ ਮਸੰਦਾਂ ਦੀਆਂ ਕਰਤੂਤਾਂ ਨੂੰ ਉਜਾਗਰ ਕੀਤਾ ਅਤੇ ਗੁਰੂ ਸਾਹਿਬ ਨੇ ਸਾਰੇ ਮਸੰਦਾ ਨੂੰ ਅਪਣੇ ਕੋਲ ਬੁਲਾਇਆ। ਇਤਿਹਾਸਕਾਰ ਲਿਖਦੇ ਹਨ ਕਿ ਜੋ ਮਸੰਦ ਅਪਣੇ ਫਰਜ ਅਤੇ ਸਿੱਖੀ ਉਤੇ ਪੁਰੇ ਉਤਰੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜੋ ਮਸੰਦ ਗੁਰੂ ਦਰਬਾਰ ਦੇ ਦੋਖੀ ਸਨ ਉਨ੍ਹਾਂ ਨੂੰ ਸਜਾਵਾਂ ਦਿੱਤੀਆ ਗਈਆਂ। ਇਸ ਘਟਨਾ ਦੇ ਬਾਦ ਪਹਿਲੀ ਬੈਸਾਖ 1698 ਇ. ਨੂੰ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਨੂੰ ਖਤਮ ਕਰਕੇ, ਪੰਥ ਨੂੰ ਖਾਲਸਾ ਭਾਵ ਸਿੱਧਾ ਅਪਣੇ ਅਧੀਨ ਕਰ ਲਿਆ ਅਤੇ ਹੁਕਮ ਕੀਤਾ ਕਿ ਕੋਈ ਵੀ ਪੰਜ ਸਿੱਖ ਕਿਸੇ ਵੀ ਸ਼ਖਸ ਨੂੰ ਖੰਡੇ ਦੀ ਪਾਹੁਲ ਦੇਕੇ ਸਿੱਖ ਸਜਾ ਸਕਦੇ ਹਨ। ਕਵੀ ਸੈਨਾਪਤਿ ਕ੍ਰਿਤ “ਸ੍ਰੀ ਗੁਰ ਸੋਭਾ” ਵਿਚ ਪੰਥ ਖਾਲਸੇ ਦੇ ਮਾਅਨੇ ਦੀ ਜਾਣਕਾਰੀ ਦਰਜ ਹੈ ਜੋ ਤੁਹਾਡੇ ਨਾਲ ਸਾਂਝੀ ਕਰ ਰਹਿਆਂ ਹਾਂ:-
ਅੜਿਲ
ਕਰਨਹਾਰ ਕਰਤਾਰ ਹੁਕਮ ਕਰਤੇ ਕੀਆ।
ਕਰ ਮਸੰਦ ਸਭਿ ਦੂਰਿ ਖਾਲਸਾ ਕਰਿ ਲੀਆ।
ਮਾਨਿਹ ਸੋ ਪਰਵਾਨ ਸੁਫਲ ਤਿਨ ਕਾ ਜੀਆ।
ਉਨ ਤੋਰੀ ਜਮ ਕੀ ਫਾਸ ਨਾਮ ਅੰਮ੍ਰਿਤ ਪੀਆ।
ਜੀ ਜੋ ਤੂ ਕਰਹਿ ਸੁ ਹੋਇ ਕੀਆ ਸੋਈ ਥੀਆ॥੩੨॥੧੪੮॥
--------------------------
-------------------------
ਅੜਿਲ
ਪਾਰਬ੍ਰਹਮ ਪਰਮੇਸਰ ਗੁਰ ਗੋਬਿੰਦ ਹੈ।
ਸਰਬ ਘਟਾ ਪ੍ਰਤਿਪਾਲ ਕਰਤ ਆਨੰਦ ਹੈ।
ਸਿਮਰਤ ਨਾਮ ਪੁਨੀਤ ਟੂਟਤ ਫੰਦ ਹੈ।
ਭਏ ਖਾਲਸਾ ਸੋਇ ਛੋੜਿ ਮਸੰਦ ਹੈ।
ਜੀ ਪ੍ਰਗਟ ਭਏ ਚਹੂ ਉਰ ਸੂਰਜੋ ਚੰਦ ਹੈ॥੪੬॥੧੬੨॥ ਪੰਚਮ ਧਿਆਉ
ਗੱਲ ਦੋ ਬਾਰ ਦ੍ਰਿੜ੍ਹ ਹੋਂਦੀ ਹੈ ਪਹਿਲੀ ਬਾਰ “ਕਰ ਮਸੰਦ ਸਭਿ ਦੂਰਿ ਖਾਲਸਾ ਕਰਿ ਲੀਆ।” ਅਤੇ ਦੂਜੀ ਬਾਰ ਫਿਰ “ਭਏ ਖਾਲਸਾ ਸੋਇ ਛੋੜਿ ਮਸੰਦ ਹੈ। ”। ਮਤਲਬ ਸਿੱਧਾ ਹੈ ਮਸੰਦ ਨੂੰ ਦੁਰ ਕਰ ਕੇ ਸਿੱਖ ਨੂੰ ਖਾਲਸਾ ਕਰ ਲਿਆ ਅਤੇ ਖਾਲਸਾ ਉਹੀ ਜੋ ਮਸੰਦਾਂ ਨੂੰ ਛੱਡ ਦੇਵੇ।
ਅਸੀਂ ਇਸ ਇਤਿਹਾਸਿਕ ਘਟਨਾ ਦੇ ਪੀਛੇ ਦੇ ਕਾਰਨ ਤੂੰ ਤੇ ਚੰਗੀ ਤਰਹਾਂ ਵਾਕਿਫ ਹਾਂ ਪਰ ਕਦੇ ਇਸ ਘਟਨਾ ਨਾਲ ਜੁੜ੍ਹੇ ਸਮਾਜਿਕ, ਧਾਰਮਿਕ ਅਤੇ ਵਿਵਸਥਾਤਮਕ ਕਾਰਨਾਂ ਤੇ ਗੌਰ ਨਹੀ ਕਰਦੇ, ਉਪਰ ਕੀਤੀ ਗਈ ਚਰਚਾ ਦਾ ਨਿਸ਼ਾਨਾ ਸਿਰਫ ਪਾਠਕਾਂ ਦਾ ਧਿਆਣ ਖਾਲਸਾ ਸਾਜਣਾ ਦਿਹਾੜੇ ਦੇ ਅਸਲ ਮਕਸਦ ਵੱਲ ਲੈ ਜਾਣਾ ਹੈ।
ਮਸੰਦ ਵਿਵਸਥਾ ਨੇ ਇਕ ਸਦੀ ਦੇ ਲਗਭਗ ਕੰਮ ਕੀਤਾ, ਜਦ ਇਸ ਵਿਵਸਥਾ ਨੂੰ ਖਤਮ ਕੀਤਾ ਤੇ 1698 ਇ. ਦੇ ਪਹਿਲੀ ਬੈਸਾਖ ਵਾਲੇ ਸਾਕੇ ਨੇ ਸਾਨੂੰ ਇਹ ਸਬਕ ਵੀ ਦਿੱਤਾ ਕਿ ਸਿੱਖ ਫਲਸਫੇ ਦੇ ਪ੍ਰਚਾਰ ਕਰਨ ਵਾਸਤੇ ਜੋ ਵਿਵਸਥਾ ਬਣ ਗਈ ਹੈ ਅਸੀਂ ਉਸ ਦੇ ਗੁਲਾਮ ਨ ਬਣ ਜਾਇਏ। ਅਜ ਸਿੱਖੀ ਦੇ ਪ੍ਰਚਾਰ ਅਤੇ ਧਾਰਮਿਕ ਮੁੱਦਿਆਂ ਤੇ ਕੰਮ ਕਰਨ ਵਾਸਤੇ ਵੀ ਇਕ ਵਿਵਸਥਾ ਬਣੀ ਹੋਈ ਹੈ, ਹਿਂਦੂਸਤਾਨ ਦੇ ਸਿੱਖ ਬਹੁਲਤਾ ਵਾਲੇ ਸੂਬਿਆਂ ਵਿੱਚ ਗੁਰਦਵਾਰਿਆਂ ਦੀ ਦੇਖ-ਰੇਖ ਅਤੇ ਧਰਮ ਪ੍ਰਚਾਰ ਵਾਸਤੇ ਕਮੇਟੀਆਂ ਬਣਿਆ ਹੋਇਆਂ ਹਨ। ਇਨ੍ਹਾਂ ਕਮੇਟੀਆਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਆਮ ਲੋਕ ਚੁਣਦੇ ਨੇ ਪਰ ਦੁਖਦਾਈ ਗੱਲ ਇਹ ਹੈ ਕਿ ਇਹ ਕਮੇਟੀਆਂ ਬਹੁਤਾ ਧਿਆਣ ਅਪਣੇ ਸਿਆਸੀ ਮਤਲਬਾਂ ਨੂੰ ਸਿੱਧ ਕਰਨ ਵਾਸਤੇ ਦੇਂਦੀਆਂ ਹਨ।
SGPC ਦੀ ਵਿਵਸਥਾ ਅਤੇ ਹੋਰ ਸੂਬਿਆਂ ਦੀ ਗੁਰਦਵਾਰਾ ਪ੍ਰਬੰਧਨ ਦੀ ਵਿਵਸਥਾ ਹੁਣ ਰਾਜਨੀਤਿਕ ਗੁਲਾਮ ਬਣ ਕੇ ਰਹਿ ਗਈਆਂ ਹਨ, ਹੁਣ ਤੇ ਗੁਰਦਵਾਰਿਆਂ ਦੀਆਂ ਸਟੇਜਾਂ ਉਤੇ ਰਾਜਨੀਤਿਕ ਪਾਰਟੀਆਂ ਦੇ ਵਫਾਦਾਰ ਡੇਰੇ-ਟਕਸਾਲਾਂ ਦੇ ਪ੍ਰਚਾਰਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਅਪਣੀ ਦੁਕਾਨਾਂ ਦਾ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਹਾਲਾਤ ਇਨ੍ਹੇ ਬਿਗੜ ਗਏ ਹਨ ਕਿ ਸਿੱਖ ਬੱਚਿਆਂ ਨੂੰ ਸਸਤੇ ਵਿੱਚ ਚੰਗੀ ਸਿਖੀਆ ਦਾ ਇਂਤਜਾਮ ਕਰਨ ਦੀ ਬਜਾਇ ਗੁਰਦਵਾਰਾ ਪ੍ਰਬੰਧ ਕਮੇਟੀਆਂ ਅਪਣੇ ਵਫ਼ਾਦਾਰ ਡੇਰਦਾਰਾਂ ਨੂੰ ਗੁਰਦਵਾਰਿਆਂ ਵਿੱਚ ਸੋਨਾ ਲਗਾਉਣ ਦੀ “ਅਖੌਤੀ ਸੇਵਾ” ਦੇਕੇ ਉਨ੍ਹਾਂ ਨੂੰ ਰਾਜੀ ਕਰ ਰਹਿਆਂ ਹਨ ਕਿ ਉਹ ਅਗਾਂਹ ਆੳਣ ਵਾਲੇ ਚੌਣਾ ਵਿੱਚ ਵੋਟਾਂ ਪੁਆਣਗੇ, ਚਾਹੇ ਉਹ ਲੋਕ ਸਿੱਖੀ ਦਾ ਬ੍ਰਹਾਮਨੀਕਰਨ ਵਾਲੇ ਕਉਂ ਨ ਹੋਣ?
ਪਹਲੀ ਬੈਸਾਖ ਨੂੰ ਖਾਲਸਾ ਸਾਜਣਾ ਦੀ ਜਗਹ “ਵਿਵਸਥਾ ਪਰਿਵਰਤਨ ਦਿਹਾੜੇ” ਦੇ ਤੌਰ ਤੇ ਯਾਦ ਕਰਨਾ ਚਾਹਿਦਾ ਹੈ ਤਾਕਿ ਆਉਣ ਵਾਲੀ ਸਿੱਖ ਪੀੜੀ ਇਹ ਗੱਲ ਸਮਝ ਸਕੇ ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹਾਂ ਅਤੇ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿੱਤੇ ਹੋਏ ਹੁਕਮ ਦੇ ਪਾਬੰਦ ਹਾਂ। ਕੋਈ ਵੀ ਵਿਵਸਥਾ ਇਨੀ ਵੱਡੀ ਨਹੀਂ ਕਿ ਉਹ ਗੁਰਬਾਣੀ ਦੇ ਸਿਧਾਂਤ ਤੂੰ ਉਲਟ ਕਿਸੇ ਦੇ ਵੀ ਰਾਜਨੀਤਿਕ ਲਾਭ ਵਾਸਤੇ ਪੰਜ ਅਖੌਤੀ ਜਥੇਦਾਰਾਂ ਰਾਹੀਂ ਕੋਈ ਵੀ ਮਨਮਤੀ ਹੁਕਮ ਜਾਰੀ ਕਰੇ ਅਤੇ ਇਹ ਸੋਚੇ ਕਿ ਸਿੱਖ ਚੁੱਪਚਾਪ ਉਸ ਨੂੰ ਮੰਨ ਲੈਣਗੇ।
ਪਹਿਲੀ ਬੈਸਾਖ ਨੂੰ “ਵਿਵਸਥਾ ਪਰਿਵਰਤਨ ਦਿਹਾੜੇ” ਦੇ ਤੌਰ ਤੇ ਯਾਦ ਕਰਨ ਨਾਲ ਸਿੱਖ ਸਿਧਾਂਤ ਨੂੰ ਪੁਜਾਰੀਵਾਦ ਦੀ ਭੇਟ ਚੜ੍ਹਾਉਣ ਵਾਲੀ ਵਿਵਸਥਾ ਨੂੰ ਚਲਾਉਣ ਵਾਲਿਆਂ ਨੂੰ ਇਕ ਇਕ ਸੰਦੇਸ਼ ਵੀ ਜਾਚੇਗਾ ਕਿ ਉਨ੍ਹਾਂ ਦਵਾਰਾ ਚਲਾਈ ਜਾ ਰਹੀ ਵਿਵਸਥਾ ਵੀ ਬਦਲੀ ਜਾ ਸਕਦੀ ਹੈ ਅਤੇ ਹੁਣ ਦੀ ਪੰਥਕ ਰਹਿਤ ਮਰਿਆਦਾ ਕੋਈ ਆਖਰੀ ਸਚ ਨਹੀ ਹੈ।
ਗੁਰਦੀਪ ਸਿੰਘ ਬਾਗੀ


17/04/16)
ਜਸਪ੍ਰੀਤ ਕੌਰ ਫਰੀਦਾਬਾਦ

ਫਰੀਦਾਬਾਦ ਵਿੱਖੇ ਹਰ ਸਾਲ ਵਾਂਗ ਇਸ ਸਾਲ ਵੀ ਨਵੇਕਲੇ ਰੂਪ ਵਿੱਚ ਮਨਾਇਆ ਗਿਆ ਹੋਲਾ-ਮਹੱਲਾ
(ਜਸਪ੍ਰੀਤ ਕੌਰ ਫਰੀਦਾਬਾਦ: ਰਿਪੋਰਟ ਹੋਲਾ ਮਹੱਲਾ 2016)
ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ ਵੱਲੋਂ ਪਿਛਲੇ 16 ਸਾਲਾਂ ਤੋਂ ਮਨਾਏ ਜਾਂਦੇ ਹੋਲੇ-ਮਹੱਲੇ ਦੇ ਪੁਰਬ ਨੂੰ ਹਰ ਸਾਲ ਵਾਂਗ ਇਸ ਸਾਲ ਵੀ ਨਵੇਕਲੇ ਰੂਪ ਵਿੱਚ ਮਨਾਇਆ ਗਿਆ। ਸਮਾਗਮ ਦੀ ਅਰੰਭਤਾ ਗੁਰਬਾਣੀ ਕੀਰਤਨ ਨਾਲ ਹੋਈ ਜਿਸ ਦੀ ਸੇਵਾ ਗੁਰੁ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ, ਗੁਰਮਤਿ ਪ੍ਰਚਾਰ ਜੱਥਾ ਦਿੱਲੀ ਅਤੇ ਹਜ਼ੂਰੀ ਰਾਗੀ ਜੱਥਾ ਸੈਕਟਰ 15 ਦੇ ਸ. ਦੀਦਾਰ ਸਿੰਘ ਤੇ ਸਾਥੀਆਂ ਨੇ ਰਲ ਕੇ ਨਿਭਾਈ। ਮਾਤਾ ਸਾਹਿਬ ਕੌਰ ਗੁਰਮਤਿ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸ. ਕ੍ਰਿਪਾਲ ਸਿੰਘ ਨੇ ਸੰਗਤਾਂ ਨੂੰ ‘ਜੀ ਆਇਆਂ’ ਆਖਿਆ ਅਤੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫਰੀਦਾਬਾਦ ਨੇ ਸਟੇਜ ਸੰਚਾਲਕ ਦੀ ਸੇਵਾ ਨਿਭਾਈ, ਜਿਸ ਨੁੰ ਚੰਗੀ ਤਰ੍ਹਾਂ ਨਿਭਾਉਣ ਵਿੱਚ ਸ. ਭੁਪਿੰਦਰ ਸਿੰਘ ਫਰੀਦਾਬਾਦ ਨੇ ਭਰਪੂਰ ਸਹਿਯੋਗ ਦਿੱਤਾ। ਆਪਣੀਆਂ ਧੀਆਂ ਨੂੰ ਡਾਈਮੰਡ ਕਿਵੇਂ ਬਣਾਈਏ? ਵਿਸ਼ੇ `ਤੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਹੈਡ ਪ੍ਰਚਾਰਕ ਬੀਬੀ ਪਰਮਜੀਤ ਕੌਰ ਅੰਮ੍ਰਿਤਸਰ ਨੇ ਗੁਰਮਤਿ ਸੰਦਰਭ ਵਿੱਚ ਵਿਚਾਰਾਂ ਦੀ ਸਾਂਝ ਪਾਈ। ਵੀਰ ਭੁਪਿੰਦਰ ਸਿੰਘ ਯੂ. ਐਸ. ਏ ਨੇ ਗੁਰਬਾਣੀ ਅਨੁਸਾਰ ਜੀਵਨ ਜਾਂਚ ਬਾਰੇ ਵਿਚਾਰ ਰੱਖੇ, ਇਸ ਦੌਰਾਨ ਸੰਗਤਾਂ ਵੱਲੋਂ ਸਵਾਲ-ਜਵਾਬ ਵੀ ਕੀਤੇ ਗਏ। ਸਿੱਖਿਆ ਦੇ ਖੇਤਰ ਵਿੱਚ ਪੁਲਾਂਘਾਂ ਪੁਟੱਣ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਸਨਮਾਨਤ ਕੀਤਾ ਗਿਆ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਸਰਕਲ ਮੋਹਾਲੀ ਤੋਂ ਵਿਸ਼ੇਸ਼ ਸੱਦੇ `ਤੇ ਪੁੱਜੇ ਸ. ਸੁਖਦੇਵ ਸਿੰਘ ਅਤੇ ਬਜ਼ੁਰਗ ਵਿਦਵਾਨ ਕਰਨਲ ਗੁਰਦੀਪ ਸਿੰਘ ਵੀ ਹਾਜ਼ਰ ਸਨ, ਇਸ ਮੌਕੇ ਕਰਨਲ ਗੁਰਦੀਪ ਸਿੰਘ ਦੀ ਨਵੀਂ ਪੁਸਤਕ ‘ਗੁਰੂ ਗ੍ਰੰਸੀਥ ਸਾਹਿਬ ਤੇ ਵਿਸ਼ਵ ਸ਼ਾਂਤੀ’ ਵੀ ਰਿਲੀਜ਼ ਕੀਤੀ ਗਈ। ਸਮਾਗਮ ਵਿੱਚ ਉਚੇਚੇ ਸੱਦੇ’ ਤੇ ਪੁੱਜੇ ਸਿੰਘ ਰੌਕਸ ਇੰਟਰਨੈਸ਼ਨਲ ਦੀ ਟੀਮ ਅਤੇ ਸੰਚਾਲਕ ਵੀਰ ਗੁਰਸੇਵਕ ਸਿੰਘ ਮਦਰੱਸਾ ਵੱਲੋਂ ਸਾਫ ਸੁਥਰੀ ਗੀਤਕਾਰੀ ਰਾਹੀਂ ਲੱਚਰ ਤੇ ਭੱਦੀ ਗਾਇਕੀ ਦਾ ਬਦਲ ਪੇਸ਼ ਕੀਤਾ ਗਿਆ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਚਲ ਰਹੇ ਟਿਯੂਸ਼ਨ ਸੈਂਟਰ ਅਤੇ ਮਾਰਸ਼ਲ ਆਰਟ ਦੀ ਟਰੇਨਿੰਗ ਲੈ ਰਹੇ ਵਿਦਿਆਰਥੀਆਂ ਨੇ ਸਿੱਖ ਇਤਿਹਾਸ ਦੇ ਸ਼ਾਣਮਤੇ ਇਤਿਹਾਸ ਨਾਲ ਸਬੰਧਤ ਕੋਰਿਉਗ੍ਰਾਫੀ, ਗਤਕਾ, ਮਾਰਸ਼ਲ ਆਰਟ ਕਰਾਟੇ ਜਿਮਨਾਸਟਿਕ ਆਦਿ ਕੀਤੇ ਜਿਸ ਦੀ ਤਿਆਰੀ ਬੀਬੀ ਗੁਰਮੀਤ ਕੌਰ ਨੇ ਕਰਵਾਈ ਜੋ ਕਿ ਬਹੁਤ ਸੋਹਣਾ ਉਪਰਾਲਾ ਸੀ ਜਿਸ ਦਾ ਰੱਜ ਕੇ ਅਨੰਦ ਮਾਣਿਆ ਗਿਆ। ਗੁਰੁ ਨਾਨਕ ਮਿਸ਼ਨ ਗੱਤਕਾ ਅਖਾੜਾ ਫ਼ਰੀਦਾਬਾਦ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ। ਸ. ਹੋਸ਼ਿਆਰ ਸਿੰਘ ਵੱਲੋਂ ਗੁਰਮਤਿ ਗਿਆਨ ਭਰਪੂਰ ਪੁਸਤਕਾਂ ਦਾ ਸਟਾਲ ਲਾ ਕੇ ਸੇਵਾ ਨਿਭਾਈ ਗਈ। ਵੀਰ ਸੰਦੀਪ ਸਿੰਘ ਅਤੇ ਬੀਬੀ ਅਮਨਜੋਤ ਕੌਰ ਨੇ ਰਿਸੈਪਸ਼ਨ ਦੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਬਲੱਭਗੜ ਅਤੇ ਫਰੀਦਾਬਾਦ ਇਲਾਕੇ ਤੋਂ ਲਗਭਗ 15 ਸਿੰਘ ਸਭਾ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਅਤੇ ਮੈਂਬਰਜ਼ ਹਾਜ਼ਰ ਸਨ। ਯੰਗ ਸਿੱਖ ਐਸੋਸਿਏਸ਼ਨ ਦੇ ਸ. ਗੁਰਿੰਦਰ ਸਿੰਘ, ਜਤਿੰਦਰ ਸਿੰਘ ਅਤੇ ਕਈ ਨੌਜਵਾਨ ਸਾਥੀਆਂ ਵੱਲੋਂ ਵੱਖ ਵੱਖ ਸੇਵਾਵਾਂ ਵਿੱਚ ਹਿੱਸਾ ਪਾਇਆ ਗਿਆ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਚਲਾਏ ਜਾ ਰਹੇ ਟਿਯੂਸ਼ਨ ਸੈਂਟਰ ਵਿੱਚ ਵਿਸ਼ੇਸ਼ ਸੇਵਾਵਾਂ ਦੇ ਰਹੇ ਗੁਰਮਤਿ ਪ੍ਰਚਾਰ ਜੱਥਾ ਦੇ ਆਗੂ ਸ. ਬਲਦੇਵ ਸਿੰਘ ਦਿੱਲੀ ਵੀ ਬਸ ਲੈ ਕੇ ਆਪਣੇ ਸਾਥੀਆਂ ਸਮੇਤ ਪੁੱਜੇ। ਦਲਿਤ ਵਰਗ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਨ ਵਾਲੇ ਵੀਰ ਨਿਰੰਜਨ ਸਿੰਘ ਨੇ ਵੀ ਪਿੰਡਾਂ ਵਿਚੋਂ ਇਸ ਵਰਗ ਦੇ ਲੋਕਾਂ ਨੂੰ ਲਿਆਉਣ ਦੀ ਸੇਵਾ ਨਿਭਾਈ। ਇਸ ਕਾਰਜ ਨੂੰ ਨੇਪਰੇ ਚਾੜਨ ਵਿੱਚ ਵਿੱਚ ਜਿਥੇ ਸੰਗਤਾਂ ਵੱਲੋਂ ਮਾਇਕ ਸਹਿਯੋਗ ਮਿਲਿਆ ਉਥੇ ਵੱਖ ਵੱਖ ਗੁਰਦੁਆਰਾ ਕਮੇਟੀਆਂ ਨੇ ਵੀ ਮਾਇਕ ਸਹਿਯੋਗ ਦਿੱਤਾ। ਮਿਸ਼ਨਰੀ ਪ੍ਰਚਾਰਕ ਗਿਆਨਏਂਦਰ ਸਿੰਘ ਦਿੱਲੀ ਅਤੇ ਸਹਿਦੇਵ ਸਿੰਘ ਫ਼ਰੀਦਾਬਾਦ ਵੱਲੋਂ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।


17/04/16)
ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ?

(ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ)

(ਕਿਸ਼ਤ ਦੂਜੀ)

ਇਕ ਕਹਾਣੀ ਹੋਰ ਸਾਂਝੀ ਕਰ ਲੈਂਦੇ ਹਾਂ। (ਅਖੌਤੀ ਦਸਮ ਗ੍ਰੰਥ) ਨਾਮੀ ਪੁਸਤਕ ਵਿਚਲੀ ਰਚਨਾ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ ਵਿੱਚ ੩੨੫ਵੇਂ ਚਰਿਤ੍ਰ ਦੀ ਜੋ ਕਹਾਣੀ ਲਿੱਖੀ ਹੈ, ਉਹ ਇੰਝ ਹੈ:

ਇਕ ਸੁਲਤਾਨ ਸੈਨ ਨਾਂਅ ਦਾ ਰਾਜਾ ਸੀ ਅਤੇ ਉਸ ਦੀ ਪਤਨੀ ਦਾ ਨਾਂਅ ਸੁਲਤਾਨ ਦੇਵੀ ਸੀ। ਉਨ੍ਹਾਂ ਦੇ ਇੱਕ ਪੁੱਤਰੀ ਪੈਦਾ ਹੋਈ। ਕਹਾਣੀ ਦੇ ਲੇਖਕ ਨੇ, ਉਸ ਲੜਕੀ ਦੀ ਖੂਬਸੂਰਤੀ ਨੂੰ ਜੁਆਨ ਹੋਣ ਤੇ, ਬੜੇ ਕਾਮ-ਉਕਸਾਊ ਸ਼ਬਦਾਂ ਵਿੱਚ ਬਿਆਨ ਕੀਤਾ ਹੈ, ਜਿਸਨੂੰ ਆਮ ਤੌਰ ਤੇ ਸਾਡੇ ਵਿਦਵਾਨ ਲੋਕ ਸ਼ਿੰਗਾਰ ਰਸ ਕਹਿ ਦੇਂਦੇ ਹਨ।

ਅੱਗੋਂ ਇਸ ਦਾ ਲੇਖਕ ਲਿਖਦਾ ਹੈ ਕਿ ਉਸ ਰਾਜ ਕੁਮਾਰੀ ਨੂੰ ਵੇਖਣ ਲਈ ਬਹੁਤ ਰਾਜ ਕੁਮਾਰ ਆਉਂਦੇ ਸਨ, ਉਨ੍ਹਾਂ ਦੇ ਦਰਵਾਜ਼ੇ ਉਤੇ ਭੀੜ ਲਗੀ ਰਹਿੰਦੀ ਸੀ ਅਤੇ ਵੇਖਣ ਦੀ ਵਾਰੀ ਨਹੀਂ ਸੀ ਆਉਂਦੀ। ਉਨ੍ਹਾਂ ਵਿੱਚ ਇੱਕ ਨੌਜੁਆਨ ਉਸ ਰਾਜ ਕੁਮਾਰੀ ਨੂੰ ਬਹੁਤ ਜੱਚ ਗਿਆ। ਰਾਜ ਕੁਮਾਰੀ ਨੇ ਆਪਣੀ ਸਹੇਲੀ ਭੇਜ ਕੇ ਉਸ ਨੂੰ ਬੁਲਾ ਲਿਆ ਅਤੇ ਉਸ ਨਾਲ ਬਹੁਤ ਤਰ੍ਹਾਂ ਨਾਲ ਕਾਮ-ਕੇਲ ਕੀਤੀ। ਸਵੇਰੇ ਉਸ ਨਾਲ ਸੁਅੰਬਰ ਰਚਾ ਲਿਆ।

ਜਦ ਵਿਆਹ ਹੋ ਗਿਆ ਤਾਂ ਫੇਰ ਉਹ ਰਾਜ ਕੁਮਾਰੀ ਆਪਣੇ ਪਤੀ ਨਾਲ ਦਿਨ ਰਾਤ ਭਾਂਤ ਭਾਤ ਦੇ ਤਰੀਕਿਆਂ ਨਾਲ ਰਤੀ-ਕ੍ਰੀੜਾ ਕਰਦੀ। ਉਸ ਨਾਲ ਬਹੁਤ ਦਿਨਾਂ ਤੱਕ ਭੋਗ ਵਿਲਾਸ ਕੀਤਾ ਤੇ ਉਸ ਮਰਦ ਦੀ ਸਾਰੀ ਤਾਕਤ ਖਿਚ ਲਈ। ਉਸ ਦਾ ਉਹ ਪਤੀ ਸ਼ਕਤੀਹੀਨ ਹੋ ਗਿਆ। ਜਦੋਂ ਪਤੀ ਨਾਮਰਦ ਹੋ ਗਿਆ ਤਾਂ ਉਸ ਨੇ ਹੋਰ ਕਈ ਮਰਦਾਂ ਨਾਲ ਸੰਬੰਧ ਬਣਾ ਲਏ ਅਤੇ ਦਿਨ ਰਾਤ ਕਾਮ-ਕ੍ਰੀੜਾ ਕਰਦੀ।

ਉਨ੍ਹਾਂ ਵਿੱਚੋਂ ਬਿਰਹ ਰਾਇ ਨਾਂ ਦੇ ਇੱਕ ਯਾਰ ਨਾਲ ਰਾਜ ਕੁਮਾਰੀ ਦਾ ਪ੍ਰੇਮ ਬਹੁਤ ਵਧ ਗਿਆ, ਉਹ ਉਸ ਤੇ ਲੱਟੂ ਹੋ ਗਈ ਅਤੇ ਉਸ ਨਾਲ ਆਪਣੀ ਕਾਮ ਪਿਆਸ ਮਿਟਾਉਣ ਲਗ ਪਈ। ਇਸ ਤੋਂ ਬਾਅਦ ਇਸ ਦਾ ਲੇਖਕ ਆਪਣੀ ਅਸ਼ਲੀਲਤਾ ਦੀ ਹਵਸ ਪੂਰੀ ਕਰਦਾ ਹੋਇਆ ਲਿਖਦਾ ਹੈ:

ਇਕ ਦਿਨ ਭਾਂਗ ਮਿਤ੍ਰ ਤਿਹ ਲਈ। ਪੋਸਤ ਸਹਿਤ ਅਫੀਮ ਚੜਈ।

ਬਹੁ ਰਤਿ ਕਰੀ ਨ ਬੀਰਜ ਗਿਰਾਈ। ਆਠ ਪਹਿਰ ਲਗਿ ਕੁਅਰਿ ਬਜਾਈ। ੧੦। `

ਇਸ ਦੇ ਅਰਥ ਉਘੇ ਵਿਦਵਾਨ ਰਤਨ ਸਿੰਘ ਜੱਗੀ ਜੀ ਨੇ ਇੰਝ ਕੀਤੇ ਹਨ: ਇੱਕ ਦਿਨ ਉਸ ਦੇ ਮਿੱਤਰ ਨੇ ਭੰਗ ਪੀਤੀ ਅਤੇ ਪੋਸਤ ਸਹਿਤ ਅਫੀਮ ਚੜ੍ਹਾ ਲਈ। ਉਸ ਨੇ ਬਿਨਾ ਵੀਰਜ ਡਿਗੇ ਅੱਠ ਪਹਿਰ ਤਕ ਰਾਜ ਕੁਮਾਰੀ ਨਾਲ ਰਤੀ-ਕ੍ਰੀੜਾ ਕੀਤੀ। ੧੦।

ਸਭ ਨਿਸਿ ਨਾਰਿ ਭੋਗ ਜਬ ਪਾਯੋ। ਬਹੁ ਆਸਨ ਕਰਿ ਹਰਖ ਬਢਾਯੋ।

ਤਾ ਪੁਰ ਤਰੁਨਿ ਚਿਤ ਤੇ ਅਟਕੀ। ਭੂਲਿ ਗਈ ਸਭ ਹੀ ਸੁਧਿ ਘਟ ਕੀ। ੧੧। `

ਅਰਥ: ਜਦ ਇਸਤ੍ਰੀ ਨੇ ਸਾਰੀ ਰਾਤ ਸੰਯੋਗ ਸੁਖ ਕੀਤਾ ਅਤੇ ਬਹੁਤ ਸਾਰੇ ਆਸਨ ਕਰ ਕੇ ਸੁਖ ਮਾਣਿਆ। ਤਦ ਇਸਤਰੀ ਮਨੋ ਉਸ ਉਤੇ ਅਟਕ ਗਈ ਅਤੇ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ। ੧੧।

ਦਵੈ ਘਟਿਕਾ ਜੋ ਭੋਗ ਕਰਤ ਨਰ। ਤਾ ਪਰ ਰੀਝਤ ਨਾਰਿ ਬਹੁਤ ਕਰਿ।

ਚਾਰਿ ਪਹਰ ਜੋ ਕੇਲ ਕਮਾਵੈ। ਸੋ ਕਯੋ ਨ ਤ੍ਰਿਅ ਕੌ ਚਿਤ ਚੁਰਾਵੈ। ੧੨। `

ਅਰਥ: ਜੋ ਪੁਰਸ਼ ਦੋ ਘੜੀਆਂ ਤਕ (ਇਸਤਰੀ ਨਾਲ) ਭੋਗ ਕਰਦਾ ਹੈ ਤਾਂ ਉਸ ਉਤੇ ਇਸਤਰੀ ਬਹੁਤ ਰੀਝਦੀ ਹੈ। ਜੋ ਵਿਅਕਤੀ ਚਾਰ ਪਹਿਰ ਤਕ ਕਾਮ-ਕ੍ਰੀੜਾ ਕਰੇਗਾ ਤਾਂ ਉਹ ਭਲਾ ਇਸਤਰੀ ਦਾ ਚਿਤ ਕਿਉਂ ਨਹੀਂ ਚੁਰਾਏਗਾ। ੧੨।

ਰੈਨਿ ਸਕਲ ਤਿਨ ਤਰੁਨਿ ਬਜਾਈ। ਭਾਤਿ ਭਾਤਿ ਕੇ ਸਾਥ ਹੰਢਾਈ

ਆਸਨ ਕਰੇ ਤਰੁਨਿ ਬਹੁ ਬਾਰਾ। ਚੁੰਬਨਾਦਿ ਨਖ ਘਾਤ ਅਪਾਰਾ। ੧੩। `

ਅਰਥ: ਉਸ ਨੇ ਸਾਰੀ ਰਾਤ ਇਸਤਰੀ ਨਾਲ ਸੰਭੋਗ ਕੀਤਾ ਅਤੇ ਕਈ ਤਰ੍ਹਾਂ ਨਾਲ ਵਰਤਿਆ। ਉਸ ਇਸਤਰੀ ਦੇ ਬਹੁਤ ਵਾਰ ਆਸਣ ਜਮਾਏ ਅਤੇ ਬਹੁਤ ਸਾਰੇ ਚੁੰਬਣ (ਲਏ) ਅਤੇ ਨਹੂਆਂ ਦੇ ਜ਼ਖਮ ਕੀਤੇ। ੧੩।

ਭਾਤਿ ਭਾਤਿ ਕੇ ਚਤੁਰਾਸਨ ਕਰਿ। ਭਜਯੋ ਤਾਹਿ ਤਰ ਦਾਬਿ ਭੁਜਨ ਭਰਿ।

ਚੁੰਬਨ ਆਸਨ ਕਰਤ ਬਿਚਛਨ। ਕੋਕ ਕਲਾ ਕੋਬਿਦ ਸਭ ਲਛਨ। ੧੪। `

ਅਰਥ: ਕਈ ਤਰ੍ਹਾਂ ਦੇ ਚਤੁਰਤਾ ਵਾਲੇ ਆਸਣ ਕੀਤੇ ਅਤੇ ਭੁਜਾਵਾਂ ਵਿੱਚ ਲੈ ਕੁ ਉਸ ਨਾਲ ਚੰਗੀ ਤਰ੍ਹਾਂ ਸੰਭੋਗਾ ਕੀਤਾ। ਚਤੁਰਾਈ ਭਰੇ ਚੁੰਬਣ ਅਤੇ ਆਸਣ ਕੀਤੇ ਜੋ ਸਾਰੇ ਕੋਕ ਕਲਾ (ਭਾਵ ਕੋਕ ਸ਼ਾਸਤਰ) ਵਿੱਚ ਦਸੇ ਲੱਛਣਾਂ ਅਨੁਸਾਰ ਸਨ।

"ਦੋਹਰਾ" ‘ਪੋਸਤ ਸ੍ਰਾਬ ਅਫੀਮ ਬਹੁ ਘੋਟਿ ਚੜਾਵਤ ਭੰਗ। ਚਾਰ ਪਹਿਰ ਭਾਮਹਿ ਭਜਾ ਤਊ ਨ ਮੁਚਾ ਅਨੰਗ। ੧੫। `

ਅਰਥ: ‘ਦੋਹਰਾ` ਪੋਸਤ, ਸ਼ਰਾਬ, ਅਫੀਮ ਅਤੇ ਚੰਗੀ ਤਰ੍ਹਾਂ ਨਾਲ ਘੋਟੀ ਹੋਈ ਭੰਗ ਚੜ੍ਹਾ ਕੇ ਚਾਰ ਪਹਿਰ ਤਕ ਉਸ ਇਸਤਰੀ ਨਾਲ ਸੰਯੋਗ ਕਤਿਾ, ਪਰ ਤਾਂ ਵੀ ਉਸ ਦਾ ਕਾਮ ਸ਼ਾਂਤ ਨਾ ਹੋਇਆ। ੧੫।

"ਚੌਪਈ" ‘ਭੋਗ ਕਰਤ ਸਭ ਰੈਨਿ ਬਿਤਾਵਤ। ਦਲਿਮਲਿ ਸੇਜ ਮਿਲਿਨ ਹਵੈ ਜਾਵਤ।

ਹੋਤ ਦਿਵਾਕਰ ਕੀ ਅਨੁਰਾਈ। ਛੈਲ ਸੇਜ ਮਿਲਿ ਬਹੁਰਿ ਬਿਛਾਈ। ੧੬। `

ਅਰਥ: `ਚੌਪਈ` ਸੰਭੋਗ ਕਰਦਿਆਂ ਸਾਰੀ ਰਾਤ ਬਿਤਾ ਦਿੰਦੇ। ਮਿਲਣ ਨਾਲ ਸੇਜ ਮਧੋਲੀ ਜਾਂਦੀ। ਜਦੋਂ ਸਵੇਰ ਦੀ ਲਾਲੀ ਹੁੰਦੀ, ਤਾਂ ਪ੍ਰੀਤਮ ਨਾਲ ਮਿਲ ਕੇ ਸੇਜ ਨੂੰ ਫੇਰ ਵਿਛਾ ਲੈਂਦੀ। ੧੬।

ਪੌਢਿ ਪ੍ਰਜੰਕ ਅੰਕ ਭਰਿ ਸੋਊ। ਭਾਂਗ ਅਫੀਮ ਪਿਯਤ ਮਿਲ ਦੋਊ।

ਬਹੁਰਿ ਕਾਮ ਕੀ ਕੇਲ ਮਚਾਵੈ। ਕੋਕ ਸਾਰ ਮਤ ਪ੍ਰਗਟ ਦਿਖਾਵੈ। ੧੭। `

ਅਰਥ: ਪਲੰਘ ਉਤੇ ਦੋਵੇਂ ਜਫੀ ਪਾ ਕੇ ਸੌਂਦੇ ਅਤੇ ਦੋਵੇਂ ਮਿਲ ਕੇ ਅਫ਼ੀਮ ਅਤੇ ਭੰਗ ਪੀਂਦੇ। ਫਿਰ ਕਾਮ-ਕ੍ਰੀੜਾ ਸ਼ੁਰੂ ਕਰ ਦਿੰਦੇ ਅਤੇ ਕੋਕ-ਸ਼ਾਸਤਰ ਦੇ ਸਾਰ ਨੂੰ ਕ੍ਰਿਆਸ਼ੀਲ ਕਰਦੇ। ੧੭।

ਕੈਫਨ ਸਾਥ ਰਸ ਮਸੇ ਹਵੈ ਕਰਿ। ਪ੍ਰੋਢਿ ਪ੍ਰਜੰਕ ਰਹਤ ਦੋਊ ਸਵੈ ਕਰਿ।

ਬਹੁਰਿ ਜਗੈ ਰਸ ਰੀਤਿ ਮਚਾਵੈ। ਕਵਿਤ ਉਚਾਰਹਿ ਧੁਰਪਦ ਗਾਵੈ। ੧੮। `

ਅਰਥ: ਨਸ਼ਿਆਂ ਦੇ ਰਸ ਵਿੱਚ ਮਸਤ ਹੋ ਕੇ ( ‘ਰਸ ਮਸੇ`) ਦੋਵੇਂ ਪਲੰਘ ਉਤੇ ਸੁਤੇ ਰਹਿੰਦੇ। ਜਾਗਣ ਤੇ ਫਿਰ ਕਾਮ-ਕ੍ਰੀੜਾ ਸ਼ੁਰੂ ਕਰਦੇ, ਕਵਿਤਾ ਪੜ੍ਹਦੇ ਅਤੇ ਧੁਰਪਦ ਗਾਉਂਦੇ। ੧੮।

ਅਨੈਤਿਕਤਾ ਅਤੇ ਆਚਰਣ-ਹੀਨਤਾ ਦਾ ਨੰਗੇਜ ਭਰੀ ਅਸ਼ਲੀਲ ਸ਼ਬਦਾਵਲੀ ਵਿੱਚ ਵਰਨਣ ਕਰਨ ਤੋਂ ਬਾਅਦ ਇਸ ਦਾ ਲੇਖਕ ਲਿਖਦਾ ਹੈ ਕਿ ਉਹ ਇਹੀ ਖੇਹ ਖਾਣ ਵਿੱਚ ਮਸਤ ਸਨ ਕਿ ਉਸ ਇਸਤਰੀ ਦਾ ਮੂਰਖ ਮਤ ਵਾਲਾ ਪਤੀ ਬਿਰਹ ਨਟਾ ਉਥੇ ਆ ਨਿਕਲਿਆ। ਤਦ ਉਸ ਚਲਾਕ ਇਸਤਰੀ ਨੇ ਚਰਿਤ੍ਰ ਕਰ ਕੇ ਉਸ ਨੂੰ ਗਲੇ ਵਿੱਚ ਫਾਹੀ ਪਾ ਕੇ ਮਾਰ ਦਿੱਤਾ। ਆਪਣੇ ਯਾਰ ਨੂੰ ਇੱਕ ਕੋਠੜੀ ਵਿੱਚ ਛੁਪਾ ਦਿੱਤਾ ਅਤੇ ਆਪ ਉੱਚੀ ਉੱਚੀ ਰੋਣ ਲਗ ਪਈ।

ਰਾਜਾ ਅਤੇ ਪ੍ਰਜਾ ਰੋਣ ਦੀ ਆਵਾਜ਼ ਸੁਣ ਕੇ ੳਸ ਦੇ ਘਰ ਵਲ ਭਜਦੇ ਆਏ। ਸਭ ਨੇ ਉਸ ਦੇ ਮਰੇ ਹੋਏ ਪਤੀ ਨੂੰ ਵੇਖਿਆ ਅਤੇ ਰਾਜੇ ਨੇ ਪੁੱਛਿਆ ਕਿ ਹੇ ਪੁਤਰੀ ਇਸ ਦੀ ਇਹ ਹਾਲਤ ਕਿਵੇਂ ਹੋਈ ਹੈ ਭਾਵ ਇਹ ਕਿਵੇਂ ਮਰ ਗਿਆ? ਅਗੋਂ ਰਾਜ ਕੁਮਾਰੀ ਨੇ ਕਿਹਾ ਕਿ ਇਸਨੂੰ ਤਾਂ ਕੋਈ ਰੋਗ ਵੀ ਨਹੀਂ ਸੀ, ਇਸ ਨੂੰ ਅਚਾਨਕ ਹੀ ਕੁੱਝ ਹੋਇਆ ਹੈ ਅਤੇ ਪਤਾ ਨਹੀਂ ਇਹ ਕਿਵੇਂ ਅਚਾਨਕ ਹੀ ਮਰ ਗਿਆ ਹੈ।

ਉਸ ਤੋਂ ਬਾਅਦ ਉਸ ਨੇ ਇੱਕ ਡਰਾਮਾ ਰਚਿਆ ਅਤੇ ਕਿਹਾ ਕਿ ਜੇ ਮੇਰੇ ਵਿੱਚ ਕੁੱਝ ਸਤ ਹੈ ਅਤੇ ਜੇ ਵੇਦਾਂ ਦਾ ਮਤ ਸੱਚਾ ਹੈ, ਤਾਂ ਮੈਂ ਹੁਣ ਰੁਦ੍ਰ ਭਾਵ ਸ਼ਿਵਜੀ ਦੀ ਤਪਸਿਆ ਕਰਦੀ ਹਾਂ। ਜਾਂ ਤਾਂ ਇਸ ਨੂੰ ਜਿੰਦਾ ਕਰ ਲਵਾਂਗੀ ਜਾਂ ਫਿਰ ਇਸ ਦੇ ਨਾਲ ਹੀ ਸੜ ਕੇ ਮਰ ਜਾਵਾਂਗੀ। ਉਸ ਨੇ ਆਪਣੇ ਮਾਤਾ-ਪਿਤਾ ਅਤੇ ਉਥੇ ਆਏ ਹੋਏ ਸਾਰਿਆਂ ਨੂੰ ਕਿਹਾ ਕਿ ਤੁਸੀਂ ਸਾਰੇ ਇਥੇ ਵਿਹੜੇ ਵਿੱਚ ਬੈਠ ਕੇ ਸ਼ਿਵਜੀ ਦੀ ਪੂਜਾ ਕਰੋ, ਮੈਂ ਇਸ ਦੀ ਲਾਸ਼ ਨੂੰ ਅੰਦਰ ਲੈ ਜਾਂਦੀ ਹਾਂ ਅਤੇ ਪੂਜਾ ਕਰ ਕੇ ਇਸ ਨੂੰ ਫਿਰ ਤੋਂ ਜ਼ਿੰਦਾ ਕਰਦੀ ਹਾਂ।

ਉਹ ਪਤੀ ਦੀ ਲਾਸ਼ ਨੂੰ ਚੁਕ ਕੇ ਅੰਦਰ ਲੈ ਗਈ ਜਿਥੇ ਯਾਰ ਨੂੰ ਛੁਪਾਇਆ ਹੋਇਆ ਸੀ। ਅੰਦਰੋਂ ਦਰਵਾਜ਼ਾ ਘੁਟ ਕੇ ਬੰਦ ਕਰ ਲਿਆ ਅਤੇ ਮਜ਼ੇ ਨਾਲ ਆਪਣੇ ਯਾਰ ਨਾਲ ਐਯਾਸ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਕਾਮ ਕ੍ਰੀੜਾ ਦੀ ਜੋ ਅਵਾਜ਼ ਆਉਂਦੀ ਸੀ, ਬਾਹਰ ਸਾਰੇ ਸਮਝਦੇ ਸਨ ਕਿ ਉਹ ਸ਼ਿਵਜੀ ਨੂੰ ਬੁਲਾ ਰਹੀ ਹੈ। ਪਿਤਾ ਸਮੇਤ ਸਾਰੇ ਦਰਵਾਜ਼ੇ ਤੇ ਬੈਠੇ ਸਨ ਪਰ ਕੋਈ ਭੇਦ ਨੂੰ ਸਮਝ ਨਹੀਂ ਸਕਿਆ। ਸਾਰੇ ਇਹ ਸੋਚ ਰਹੇ ਸਨ ਕਿ ਜੇ ਉਹ ਸ਼ਿਵਜੀ ਦੀ ਪੂਜਾ ਕਰ ਰਹੀ ਹੈ ਤਾਂ ਫਿਰ ਅਜ ਉਸ ਦੀ ਸਤਿਤਾ ਦੀ ਪਰਖ ਹੋਵੇਗੀ ਅਤੇ ਉਸ ਦਾ ਪਤੀ ਜਿਉਂਦਾ ਹੋ ਜਾਵੇਗਾ।

ਕਾਮ-ਕ੍ਰੀੜਾ ਕਰਕੇ ਦੋਹਾਂ ਨੇ ਰਲ ਕੇ ਅੰਦਰ ਇੱਕ ਟੋਆ ਪੁਟਿਆ ਅਤੇ ਪਤੀ ਦਾ ਲਾਸ਼ ਨੂੰ ਪੂਰੀ ਤਰ੍ਹਾਂ ਉਸ ਵਿੱਚ ਲੁਕਾ ਦਿੱਤਾ। ਉਸ ਤੋਂ ਬਾਅਦ ਆਪਣੇ ਯਾਰ ਨੂੰ ਲੈ ਕੇ ਬਾਹਰ ਆ ਗਈ। ਬਾਹਰ ਆਕੇ ਕਹਿਣ ਲੱਗੀ ਕਿ ਜਦੋਂ ਮੈਂ ਸ਼ਿਵ ਦਾ ਧਿਆਨ ਧਰਿਆ ਤਾਂ ਸ਼ਿਵ ਜੀ ਨੇ ਮੈਨੂੰ ਕਿਹਾ ਕਿ ਹੇ ਪੁਤਰੀ ਜੋ ਇਸ ਵੇਲੇ ਤੇਰੇ ਹਿਰਦੇ ਵਿੱਚ ਹੈ, ਮਨ ਭਾਉਂਦਾ ਵਰ ਮੰਗ ਲੈ। ਮੈਂ ਕਿਹਾ ਕਿ ਜੇ ਮੇਰੀ ਮਤ ਤੁਹਾਡੇ ਚਰਨਾਂ ਵਿੱਚ ਲਗੀ ਹੋਈ ਹੈ ਤਾਂ ਮੇਰੇ ਪਤੀ ਨੂੰ ਜੀਉਂਦਾ ਕਰ ਦਿਓ। ਫਿਰ ਸ਼ਿਵਜੀ ਨੇ ਕਿਹਾ ਕਿ ਮੈਂ ਇਸ ਨੂੰ ਪਹਿਲਾਂ ਨਾਲੋਂ ਸੁੰਦਰ ਅਤੇ ਜੁਆਨ ਬਣਾ ਦਿੱਤਾ ਹੈ। ਉਹ ਕਹਿਣ ਲਗੀ ਕਿ ਸ਼ਿਵਜੀ ਦੀ ਕ੍ਰਿਪਾ ਕਟਾਖ ਨਾਲ ਮੇਰਾ ਪਤੀ ਜੀਵਤ ਹੋ ਗਿਆ ਹੈ।

ਇਸ ਕਹਾਣੀ ਦੀ ਸਮਾਪਤੀ ਇਸ ਦੇ ਲੇਖਕ ਨੇ ਇਨ੍ਹਾਂ ਪੰਕਤੀਆਂ ਨਾਲ ਕੀਤੀ ਹੈ:

ਸਭਹਿਨ ਬਚਨ ਸਤ ਕਰ ਜਾਨਾ। ਸਿਵ ਕੋ ਸਤ ਬਚਨ ਅਨੁਮਾਨਾ।

ਤਬ ਤੇ ਤਜਿ ਸੁੰਦਰ ਜੀਯ ਤਰਾਸਾ। ਨਿਤ ਪ੍ਰਤਿ ਤਾ ਸੌ ਕਰਤ ਬਿਲਾਸਾ। ੩੪। ੧।

ਅਰਥ: ਸਭ ਨੇ ਇਹ ਬਚਨ ਸਚ ਮੰਨ ਲਿਆ ਅਤੇ ਸ਼ਿਵ ਦੇ ਬਚਨ ਨੂੰ ਵੀ ਸਚ ਸਮਝ ਲਿਆ। ਤਦ ਉਹ ਸੁੰਦਰੀ ਮਨ ਦਾ ਸਾਰਾ ਭੈ ਛਡ ਕੇ ਉਸ ਨਾਲ ਨਿੱਤ ਭੋਗ ਵਿਲਾਸ ਕਰਨ ਲਗੀ। ੩੪।

ਪਾਠਕ ਜੀ! ਸਾਰੀ ਕਹਾਣੀ ਨੂੰ ਵਿਚਾਰ ਕੇ ਹੁਣ ਆਪ ਹੀ ਸੋਚ ਲਓ ਕਿ ਇਸ ਸਾਰੀ ਕਹਾਣੀ ਵਿੱਚੋਂ ਅਨੈਤਿਕਤਾ, ਆਚਰਣ-ਹੀਨਤਾ, ਨਸ਼ੇ ਕਰਨ, ਹਰ ਵੇਲੇ ਕਾਮ ਵਾਸਨਾ ਵਿੱਚ ਲਿਪਤ ਰਹਿਣ, ਆਪਣੇ ਮਾਤਾ ਪਿਤਾ ਤੇ ਲੋਕਾਈ ਨੂੰ ਮੂਰਖ ਬਨਾਉਣ ਅਤੇ ਲੋੜ ਪੈਣ ਤੇ ਆਪਣੇ ਪਤੀ ਦਾ ਕਤਲ ਕਰਨ ਤੋਂ ਇਲਾਵਾ ਹੋਰ ਕਿਹੜੀ ਸਿਖਿਆ ਮਿਲਦੀ ਹੈ? ਉਂਝ ਵੀ ਕੀ ੧੦ ਤੋਂ ੧੮ ਬੰਦਾਂ ਤੱਕ ਵਰਤੀ ਅਸ਼ਲੀਲ ਸ਼ਬਦਾਵਲੀ ਤੋਂ ਬਗੈਰ ਕੀ ਇਹ ਕਹਾਣੀ ਨਹੀਂ ਸੀ ਲਿਖੀ ਜਾ ਸਕਦੀ? ਕੁੱਝ ਲੋਕ ਇਹ ਕਹਿੰਦੇ ਹਨ ਕਿ ਇਨ੍ਹਾਂ ਕਹਾਣੀਆਂ ਰਾਹੀ ਸਤਿਗੁਰੁ ਨੇ ਸਾਨੂੰ ਇਨ੍ਹਾਂ ਵਿਕਾਰਾਂ ਤੋਂ ਬਚਣ ਦੀ ਸਿਖਿਆ ਦਿੱਤੀ ਹੈ, ਪਰ ਇਸ ਸਾਰੀ ਕਹਾਣੀ ਵਿੱਚ ਤਾਂ ਇੱਕ ਵੀ ਸ਼ਬਦ ਐਸਾ ਨਹੀਂ ਹੈ।

ਇਥੇ ਇਹ ਦਸ ਦੇਣਾ ਵੀ ਯੋਗ ਹੋਵੇਗਾ ਕਿ ਬਚਿਤ੍ਰ ਨਾਟਕ ਵਿਚਲੇ ਬੰਦਾਂ ਦੇ ਸਾਰੇ ਅਰਥ ਮੈਂ ਡਾ. ਰਤਨ ਸਿੰਘ ਜੱਗੀ ਜੀ ਦੁਆਰਾ ਕੀਤੇ ਹੋਏ ਵਰਤੇ ਹਨ, ਕਿਉਂਕਿ ਇੱਕ ਤਾਂ ਉਹ ਸਭ ਤੋਂ ਪਮ੍ਰਾਣਿਕ ਮੰਨੇ ਜਾਂਦੇ ਹਨ, ਦੂਸਰਾ ਡਾ. ਜੱਗੀ ਜੀ ਨੇ ਨੰਗੇਜ਼ ਭਰਪੂਰ ਅਸਲੀਲ ਸ਼ਬਦਾਂ ਦੇ ਅਰਥ ਵੀ ਪੜਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ ਝਾਤੀ ਮਾਰਨ ਤੋਂ ਪਹਿਲਾਂ, ਉਸ ਕਹਾਣੀ ਵੱਲ ਵੀ ਝਾਤੀ ਮਾਰ ਲਈਏ, ਜਿਸ ਦੇ ਬਾਰੇ ਮੈਂ ਉਪਰ ਲਿਖਿਆ ਸੀ ਕਿ ਉਸ ਦੀ ਗੱਲ ਬਾਅਦ ਵਿੱਚ ਕਰਾਂਗੇ।

ਇਹ ਕਹਾਣੀ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਨਾਮੀ ਪੁਸਤਕ ਦੇ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ ਦੇ ੨੧ਵੇਂ ਚਰਿਤ੍ਰ ਤੋਂ ਸ਼ੁਰੂ ਹੁੰਦੀ ਹੈ ਅਤੇ ੨੩ਵੇਂ ਚਰਿਤ੍ਰ ਤੱਕ ਇਕੋ ਕਹਾਣੀ ਚਲਦੀ ਹੈ। ਇਸ ਦੇ ਪਹਿਲੇ (੨੧ਵੇਂ) ਚਰਿਤ੍ਰ ਵਿੱਚ ਸਠ ਬੰਦ ਹਨ, ਦੂਸਰੇ (੨੨ਵੇਂ) ਵਿੱਚ ਨੌਂ ਅਤੇ ਤੀਸਰੇ (੨੩ਵੇਂ) ਵਿੱਚ ਬਾਰ੍ਹਾਂ। ਇਸ ਤਰ੍ਹਾਂ ਇਸ ਦੇ ਕੁਲ ੮੧ ਬੰਦ ਹਨ। ਇਸ ਦੇ ਲੇਖਕ ਨੇ ਇਸ ਇਕੋ ਕਹਾਣੀ ਨੂੰ ਤਿੰਨ ਅਲੱਗ ਅਲੱਗ ਚਰਿਤ੍ਰਾਂ ਵਿੱਚ ਕਿਉਂ ਲਿਖਿਆ ਹੈ, ਇਹ ਉਹ ਆਪ ਹੀ ਜਾਣਦਾ ਹੈ। ਉਂਝ ਲੇਖਕ ਨੇ ਹਰ ਚਰਿਤ੍ਰ੍ਰ੍ਰ੍ਰ੍ਰ ਦੇ ਆਖਰੀ ਬੰਦ ਤੋਂ ਬਾਅਦ। ੧। ਲਿਖ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲੀ ਕਹਾਣੀ ਇਥੇ ਖਤਮ ਹੋ ਗਈ ਹੈ ਪਰ ਅਗਲਾ ਚਰਿਤ੍ਰ ਪੜ੍ਹਦਿਆਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਤਿੰਨੋਂ ਚਰਿਤ੍ਰਾਂ ਵਿੱਚ ਇਕੋ ਕਹਾਣੀ ਚਲ ਰਹੀ ਹੈ।

ਕਹਾਣੀ ਇੰਝ ਸ਼ੁਰੂ ਹੁੰਦੀ ਹੈ ਕਿ ਸਤਲੁਜ ਨਦੀ ਦੇ ਕੰਢੇ ਤੇ ਆਨੰਦਪੁਰ ਨਾਂ ਦਾ ਇੱਕ ਪਿੰਡ ਸੀ ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿੱਚ ਸੀ, ਉਥੇ ਸਿੱਖ ਕੌਮ ਨਾਲ ਸੰਬੰਧਤ ਲੋਕ ਬੜੇ ਚਾਅ ਨਾਲ ਆਉਂਦੇ ਸਨ ਅਤੇ ਮਨ ਇਛਿਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰ ਕੇ ਘਰਾਂ ਨੂੰ ਪਰਤਦੇ ਸਨ। ਇੱਕ ਧਨਵਾਨ ਦੀ ਇਸਤਰੀ ਉਸ ਨਗਰ ਵਿੱਚ ਆਈ ਤੇ ਉਥੇ ਦੇ ਰਾਜੇ ਨੂੰ ਦੇਖ ਕੇ ਉਸ ਉਤੇ ਮੋਹਿਤ ਹੋ ਗਈ। ਲੇਖਕ ਨੇ ਉਸ ਦਾ ਨਾਂ ਨੂਪ ਕੁਅਰਿ ਭਾਵ ਨੂਪ ਕੌਰ ਲਿਖਿਆ ਹੈ। ਉਸ ਨੇ ਰਾਜੇ ਨੂੰ ਮਿਲਣ ਦਾ ਇਹ ਢੰਗ ਲਭਿਆ ਕਿ ਉਸ ਨੇ ਰਾਜੇ ਦੇ ਇੱਕ ਸੇਵਕ ਜਿਸ ਦਾ ਨਾਂ ਮਗਨ ਸੀ, ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਕੁੱਝ ਮਾਇਆ ਦੇ ਕੇ ਕਿਹਾ ਕਿ ਮੈਨੂੰ ਆਪਣੇ ਰਾਜੇ ਨਾਲ ਮਿਲਾ ਦੇ, ਉਸ ਨਾਲ ਮੇਲ ਹੋਣ ਤੇ ਮੈਂ ਤੈਨੂੰ ਬਹੁਤ ਧਨ ਦਿਆਂਗੀ। ਮਗਨ ਧਨ ਦੇ ਲਾਲਚ ਵਿੱਚ ਰਾਜੇ ਕੋਲ ਗਿਆ ਤੇ ਹਥ ਜੋੜ ਕੇ ਕਹਿਣ ਲਗਾ ਕਿ ਤੁਸੀਂ ਜੋ ਮੰਤ੍ਰ ਸਿਖਣਾ ਚਾਹੁੰਦੇ ਸੀ ਉਹ ਮੇਰੇ ਹਥ ਆ ਗਿਐ ਤੇ ਮੈਂ ਜੋ ਤੁਹਾਨੂੰ ਕਰਨ ਲਈ ਕਹਾਂ, ਤੁਸੀਂ ਉਹੀ ਕਰੋ।

ਜਿਸ ਵੇਲੇ ਸੌਣ ਦਾ ਸਮਾਂ ਸੀ ਭਾਵ ਰਾਤ ਵੇਲੇ, ਉਸ ਸੇਵਕ ਦੇ ਕਹੇ ਅਨੁਸਾਰ ਉਹ ਰਾਜਾ ਸਾਧ ਦਾ ਭੇਸ ਧਾਰਨ ਕਰ ਕੇ, ਆਪਣੇ ਮਨ ਵਿੱਚ ਭਗਉਤੀ ਦੇਵੀ ਦਾ ਸਿਮਰਨ ਕਰਦਾ ਹੋਇਆ ਚਲ ਪਿਆ ਤੇ ਸਿਧਾ ਉਸ ਇਸਤਰੀ ਦੇ ਡੇਰੇ ਤੇ ਜਾ ਪੁੱਜਾ।

ਰਾਜੇ ਨੂੰ ਵੇਖ ਕੇ ਉਹ ਇਸਤਰੀ ਪ੍ਰਸੰਨ ਹੋ ਗਈ, ਉਸ ਨੇ ਆਪਣਾ ਰੂਪ ਸੰਵਾਰਿਆ। ਫੁਲ, ਪਾਨ ਤੇ ਸ਼ਰਾਬ ਮੰਗਾਈ ਅਤੇ ਅਗੇ ਹੋ ਕੇ ਰਾਜੇ ਦਾ ਸੁਆਗਤ ਕੀਤਾ। ਰਾਜੇ ਨੇ ਵੀ ਸਾਧ ਦਾ ਭੇਸ ਉਤਾਰ ਕੇ ਵਡਮੁੱਲੇ ਬਸਤ੍ਰ ਪਾ ਲਏ ਅਤੇ ਸਜ ਵਜ ਕੇ ਸੇਜ ਤੇ ਸੁਸ਼ੋਭਿਤ ਹੋ ਗਿਆ। ਤਦ ਉਸ ਇਸਤਰੀ ਨੇ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਹੱਥ ਵਿਕ ਚੁਕੀ ਹਾਂ। ਮੈਨੂੰ ਕਾਮ ਨੇ ਬਹੁਤ ਸਤਾਇਆ ਹੈ, ਤੁਸੀਂ ਮੇਰੇ ਨਾਲ ਰਤੀ-ਕ੍ਰੀੜਾ ਕਰੋ। ਰਾਜਾ ਸੋਚੀਂ ਪੈ ਗਿਆ ਕਿ ਮੈਂ ਆਇਆ ਤਾਂ ਮੰਤਰ ਲੈਣ ਸੀ ਪਰ ਇਥੇ ਤਾਂ ਹੋਰ ਦੀ ਹੋਰ ਗਲ ਬਣ ਗਈ ਹੈ।

ਇਸਤਰੀ ਨੇ ਉਸ ਨੂੰ ਕਈ ਤਰ੍ਹਾਂ ਨਾਲ ਲੁਭਾਉਣ ਦੀ ਕੋਸ਼ਿਸ਼ ਕੀਤੀ ਪਰ ਰਾਜੇ ਨੇ ਕਿਹਾ ਕਿ ਮੈਂ ਤੇਰਾ ਕਿਹਾ ਮੰਨ ਕੇ ਆਪਣਾ ਧਰਮ ਕਿਵੇਂ ਛਡ ਦਿਆਂ। ਮੈਂ ਕੁੱਲ ਨੂੰ ਕਲੰਕ ਲਗ ਜਾਣ ਕਰ ਕੇ ਮਨ ਵਿੱਚ ਬਹੁਤ ਡਰਦਾ ਹਾਂ, ਮੈਂ ਆਪਣੀ ਵਿਆਹੀ ਹੋਈ ਇਸਤਰੀ ਨੂੰ ਛੱਡ ਕੇ ਤੇਰੇ ਨਾਲ ਕਾਮ-ਕੇਲ ਨਹੀਂ ਕਰਾਂਗਾ। ਇਸ ਤੇ ਉਸ ਇਸਤਰੀ ਨੇ ਜੋ ਕਿਹਾ, ਉਹ ਲੇਖਕ ਨੇ ਇਸ ਤਰ੍ਹਾਂ ਲਿਖਿਆ ਹੈ:

ਕਾਮਾਤੁਰ ਹਵੈ ਜੋ ਤ੍ਰਿਯਾ ਆਵਤ ਨਰ ਕੇ ਪਾਸ। ਮਹਾ ਨਰਕ ਸੋ ਡਾਰਿਯੈ ਦੈ ਜੋ ਜਾਨ ਨਿਰਾਸ। ੧੮’।

ਅਰਥ: ਕਾਮ ਤੋਂ ਦੁਖੀ ਹੋ ਕੇ ਜੇ (ਕੋਈ) ਇਸਤਰੀ ਮਰਦ ਕੋਲ ਆਉਂਦੀ ਹੈ, ਜੋ ਮਰਦ (ਉਸ ਨੂੰ) ਨਿਰਾਸ ਜਾਣ ਦੇਂਦਾ ਹੈ, ਉਸ ਨੂੰ ਮਹਾਨ ਨਰਕ ਵਿੱਚ ਸੁਟਣਾ ਚਾਹੀਦਾ ਹੈ।

ਰਾਜੇ ਨੇ ਕਿਹਾ ਕਿ ਇੱਕ ਪਾਸੇ ਤੂੰ ਮੇਰੇ ਪੈਰੀ ਪੈਂਦੀ ਹੈ ਅਤੇ ਮੇਰੀ ਪੂਜਾ ਕਰਦੀ ਹੈਂ। ਉਸੇ ਵਿਅਕਤੀ ਨਾਲ ਤੂੰ ਰੀਝ ਕੇ ਕਾਮ-ਕੇਲ ਕਰਨਾ ਚਾਹੁੰਦੀ ਹੈਂ, ਕੀ ਤੈਨੂੰ ਸ਼ਰਮ ਨਹੀਂ ਆਉਂਦੀ?

ਜੁਆਬ ਵਿੱਚ ਉਸ ਇਸਤਰੀ ਨੇ ਕ੍ਰਿਸ਼ਨ ਦਾ ਪ੍ਰਮਾਣ ਦਿੱਤਾ ਕਿ ਉਹ ਜਗਤ ਵਿੱਚ ਪੂਜੇ ਜਾਂਦੇ ਹਨ ਪਰ ਉਹ ਵੀ ਰਾਸ ਲੀਲਾ ਰਚਾਉਂਦੇ ਰਹੇ, ਰਾਧਾ ਨਾਲ ਰਤੀ-ਕ੍ਰੀੜਾ ਕਰਦੇ ਸਨ ਪਰ ਉਹ ਨਰਕ ਵਿੱਚ ਨਹੀਂ ਪਏ। ਅਗਲੇ ਕੁੱਝ ਬੰਦਾਂ ਵਿੱਚ ਲੇਖਕ ਨੇ ਉਸ ਇਸਤਰੀ ਦੀ ਕਾਮੁਕ ਪ੍ਰਵਿਰਤੀ ਬਿਆਨ ਕੀਤੀ ਹੈ, ਅਤੇ ਉਸ ਦੁਆਰਾ ਰਾਜੇ ਨੂੰ ਭਰਮਾਉਣ ਦੀ ਕੋਸ਼ਿਸ਼ ਦਾ ਬਿਆਨ ਕੀਤਾ ਹੈ। ਪਰ ਰਾਜਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਘੋਰ ਨਰਕ ਵਿੱਚ ਪੈਣ ਤੋਂ ਡਰਦਾ ਹਾਂ ਇਸ ਲਈ ਮੈਂ ਤੇਰੇ ਨਾਲ ਕਾਮ-ਕ੍ਰੀੜਾ ਨਹੀਂ ਕਰਾਂਗਾ। ੨੦ਵੇਂ ਬੰਦ ਤੋਂ ਲੈਕੇ ੫੦ਵੇਂ ਬੰਦ ਤੱਕ ਉਸ ਇਸਤਰੀ ਦੁਆਰਾ ਬੜੇ ਕਾਮੁਕ ਸ਼ਬਦਾਂ ਵਿੱਚ ਰਾਜੇ ਨੂੰ ਕਾਮ-ਕ੍ਰੀੜਾ ਵਾਸਤੇ ਮਨਾਉਣ ਦੀ ਕੋਸ਼ਿਸ਼ ਅਤੇ ਰਾਜੇ ਵਲੋਂ ਧਰਮ ਦੇ ਨਾਂ ਤੇ ਇਨਕਾਰ ਕਰਨ ਦਾ ਵਰਨਣ ਹੈ। ਇਸਤਰੀ ਉਸ ਨੂੰ ਮਨਾਉਣ ਲਈ ਇਸ ਹੱਦ ਤੱਕ ਜਾਂਦੀ ਹੈ ਕਿ ਕਹਿੰਦੀ ਹੈ ਕਿ ਜਾਂ ਤਾਂ ਤੂੰ ਮੇਰੇ ਨਾਲ ਕਾਮ-ਕ੍ਰੀੜਾ ਕਰ ਜਾਂ ਮੇਰੀ ਟੰਗ ਥੱਲੋਂ ਲੰਘ ਜਾ। ਜਿਸਦੇ ਜੁਆਬ ਵਿੱਚ ਰਾਜਾ ਕਹਿੰਦਾ ਹੈ ਕਿ ਟੰਗ ਥੱਲੋਂ ਉਹ ਲੰਘੇ ਜੋ ਕਾਮ-ਕ੍ਰੀੜਾ ਕਰਨ ਦੇ ਸਮਰਥ ਨਾ ਹੋਵੇ। ਮੈਂ ਤਾਂ ਆਪਣੇ ਧਰਮ ਦਾ ਬਝਾ ਹੋਇਆ ਤੇਰੇ ਨਾਲ ਕਾਮ-ਕ੍ਰੀੜਾ ਨਹੀਂ ਕਰਦਾ। ਪਰ ਉਹ ਇਸਤਰੀ ਕਹਿੰਦੀ ਹੈ ਕਿ ਮੈਂ ਤੈਨੂੰ ਅਜ ਰਤੀ-ਕ੍ਰੀੜਾ ਕੀਤੇ ਬਗੈਰ ਜਾਣ ਨਹੀਂ ਦੇਣਾ। ਮੈਂ ਅਜ ਸਾਰੀ ਰਾਤ ਤੇਰੇ ਨਾਲ ਰੁਚੀ ਪੂਰਵਕ ਸੰਭੋਗ ਕਰਨਾ ਹੈ।

ਰਾਜਾ ਸੋਚਦਾ ਹੈ ਕਿ ਜੇ ਇਸ ਨੇ ਮੈਨੂੰ ਭਗਉਤੀ ਦੇਵੀ ਦੀ ਸੌਂਹ ਪਾ ਦਿੱਤੀ ਤਾਂ ਮੈਂ ਫਸ ਜਾਵਾਂਗਾ ਤੇ ਮੈਨੂੰ ਇਸ ਨਾਲ ਰਤੀ-ਕ੍ਰੀੜਾ ਕਰਨੀ ਪਵੇਗੀ। ਜੇ ਮੈਂ ਇਸ ਨਾਲ ਰਤੀ-ਕ੍ਰੀੜਾ ਕਰਦਾ ਹਾਂ ਤਾਂ ਨੀਚ ਕੁਲ ਵਿੱਚ ਜਾਵਾਂਗਾ, ਜੇ ਇਥੋਂ ਨਸਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਮੈਨੂੰ ਪਕੜਵਾ ਦੇਵੇਗੀ ਔਰ ਇਥੇ ਮੇਰਾ ਕੋਈ ਸਿੱਖ ਵੀ ਨਹੀਂ। ਉਹ ਸੋਚਦਾ ਹੈ ਕਿ ਮੈਂ ਇਸ ਦੀ ਪ੍ਰਸ਼ੰਸਾ ਅਤੇ ਖੁਸ਼ਾਮਦ ਕਰ ਕੇ ਨਿਕਲ ਜਾਵਾਂ ਅਤੇ ਉਹ ਉਸ ਦੇ ਹੁਸਨ ਦੀ ਅਤੇ ਉਸ ਦੇ ਖਾਨਦਾਨ ਦੀ ਬਹੁਤ ਤਾਰੀਫ ਕਰਦਾ ਹੈ। ਪਰ ਉਹ ਇਸਤਰੀ ਕਹਿੰਦੀ ਹੈ ਕਿ ਜਾਂ ਤਾਂ ਮੈਂ ਅਜ ਸਾਰੀ ਰਾਤ ਤੇਰੇ ਨਾਲ ਭੋਗ ਕਰਾਂਗੀ ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ। ਅਗੋਂ ੫੧ਵੇਂ ਬੰਦ ਵਿੱਚ ਰਾਜਾ ਕਹਿੰਦਾ ਹੈ:

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨਾ ਜੈਯਹੁ। ੫੧।। `

ਅਰਥ: (ਰਾਜੇ ਨੇ ਕਿਹਾ) ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ, ਤਦੋਂ ਤੋਂ ਮੇਰੇ ਗੁਰੂ ਨੇ ੳਪਦੇਸ਼ ਦਿੱਤਾ ਹੈ, ਹੇ ਪੁੱਤਰ! ਤੇਰੀ ਇਹ ਪ੍ਰਤਿਗਿਆ ਹੋਵੇ ਕਿ ਜਦ ਤੱਕ ਤੇਰੇ ਸਰੀਰ ਵਿੱਚ ਪ੍ਰਾਣ ਹਨ, ਤਦ ਤਕ ਤੂੰ ਆਪਣੀ ਇਸਤਰੀ ਨਾਲ ਪ੍ਰੇਮ ਨੂੰ ਵਧਾਉਂਦਾ ਰਹਿ ਅਤੇ ਪਰਾਈ ਇਸਤਰੀ ਦੀ ਸੇਜ ਤੇ ਸੁਪਨੇ ਵੀ ਨ ਜਾਈਂ।

ਇਸੇ ਪ੍ਰਸੰਗ ਨੂੰ ਜਾਰੀ ਰਖਦਾ ਹੋਇਆ ਰਾਜਾ ਕਹਿੰਦਾ ਹੈ:

ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ। ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ।

ਸਿਖਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ। ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। ੫੪।

ਅਰਥ: ਹੇ ਬਾਲਾ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ। ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਏ ਸੀਸ ਝੁਕਾਉਂਦੀਆਂ ਹਨ। ਮੈਂ ਆਪਣੇ ਚਿਤ ਵਿੱਚ ਸਿੱਖਾਂ ਨੂੰ ਪੁੱਤਰ ਅਤੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ ਉਨ੍ਹਾਂ ਨਾਲ ਮੈ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ।

ਇਹ ਗੱਲ ਸੁਣ ਕੇ ਉਹ ਇਸਤਰੀ ਬਹੁਤ ਗੁਸੇ ਵਿੱਚ ਆ ਗਈ ਤੇ ਕਹਿਣ ਲਗੀ ਕਿ ਮੈਂ ਹੁਣੇ ਚੋਰ ਚੋਰ ਦਾ ਰੌਲਾ ਪਾਉਂਦੀ ਹਾਂ ਤੇ ਲੋਕੀ ਕ੍ਰੋਧ ਵਿੱਚ ਆ ਕੇ ਤੁਹਾਨੂੰ ਮਾਰ ਹੀ ਸੁਟਣਗੇ। ਤੁਸੀਂ ਹਸਦੇ ਖੇਡਦੇ ਮੇਰੇ ਨਾਲ ਨਾਲ ਰਮਣ ਕਰੋ ਅਤੇ ਮੈਨੂੰ ਹੋਰ ਸ਼ਰਮਿੰਦਾ ਨਾ ਕਰੋ।

ਜੁਆਬ ਵਿੱਚ ਰਾਜੇ ਨੇ ਕਿਹਾ ਕਿ ਮੈਂ ਇਹ ਸਿਖਿਆ ਲਈ ਹੈ ਕਿ ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰਖੋ। ਸਾਥੀਆਂ ਨੂੰ ਸੁਖੀ ਰਖੋ ਅਤੇ ਵੈਰੀਆਂ ਦੇ ਸਿਰ ਤੇ ਸਦਾ ਤਲਵਾਰ ਵਜਾਉਂਦੇ ਰਹੋ। ਲੋਕ ਲਾਜ ਨੂੰ ਛਡ ਕੇ ਕੋਈ ਕੰਮ ਨਾ ਕਰੋ। ਪਰ ਨਾਰੀ ਦੀ ਸੇਜ ਉਤੇ ਸੁਪਨੇ ਵਿੱਚ ਵੀ ਪੈਰ ਨਾ ਰਖੋ। ਜਦੋਂ ਦਾ ਗੁਰੂ ਨੇ ਮੈਨੂੰ ਕਿਹਾ ਹੈ, ਉਦੋਂ ਤੋਂ ਮੈਂ ਇਹੀ ਪ੍ਰਣ ਧਾਰਨ ਕੀਤਾ ਹੋਇਆ ਹੈ ਕਿ ਮੇਰੇ ਲਈ ਪਰਾਇਆ ਧਨ ਪੱਥਰ ਦੇ ਸਮਾਨ ਹੈ ਅਤੇ ਪਰਾਈ ਔਰਤ ਮਾਤਾ ਵਰਗੀ ਹੈ।

ਰਾਜੇ ਦੇ ਬਚਨ ਕੰਨਾਂ ਨਾਲ ਸੁਣ ਕੇ ਇਸਤਰੀ ਨੇ ਮਨ ਵਿੱਚ ਬਹੁਤ ਕ੍ਰੋਧ ਕੀਤਾ ਅਤੇ ਚੋਰ ਚੋਰ ਕਹਿ ਕੇ ਆਪਣੇ ਸੇਵਕਾਂ ਨੂੰ ਜਗਾ ਦਿੱਤਾ। ਚੋਰ ਚੋਰ ਸੁਣ ਕੇ ਰਾਜਾ ਬਹੁਤ ਡਰ ਗਿਆ ਅਤੇ ਡੌਰ ਭੌਰ ਹੋਇਆ ਜੁਤੀ ਤੇ ਪਾਮਰੀ (ਸਰਦੀਆਂ ਵਿੱਚ ਪਾਣ ਦਾ ਇੱਕ ਵਡਾ ਚੋਲਾ) ਛਡ ਕੇ ਭਜ ਗਿਆ।

ਇਥੇ ਲੇਖਕ ਨੇ ੨੧ਵੇਂ ਚਰਿਤ੍ਰ ਦੀ ਸਮਾਪਤੀ ਕੀਤੀ ਹੈ ਅਤੇ ਫਿਰ ੨੨ਵੇਂ ਚਰਿਤ੍ਰ ਵਿੱਚ ਇਸੇ ਕਹਾਣੀ ਨੂੰ ਜਾਰੀ ਰਖਿਆ ਹੈ। ਚੋਰ ਚੋਰ ਦੀ ਅਵਾਜ਼ ਸੁਣ ਕੇ ਸਾਰੇ ਸੇਵਕ ਜਾਗ ਪਏ। ਤਲਵਾਰਾਂ ਕਢ ਕੇ ਰਾਜੇ ਵਲ ਵਧੇ। ਪੰਜ ਸਤ ਕਦਮਾਂ ਤੇ ਹੀ ਰਾਜੇ ਨੂੰ ਘੇਰ ਲਿਆ ਅਤੇ ਲਲਕਾਰ ਕੇ ਕਹਿਣ ਲਗੇ ਕਿ ਹੇ ਚੋਰ ਤੈਨੂੰ ਜਾਣ ਨਹੀਂ ਦਿਆਂਗੇ ਅਤੇ ਤੈਨੂੰ ਯਮਲੋਕ ਭੇਜਾਂਗੇ। ਉਨ੍ਹਾਂ ਨੇ ਰਾਜੇ ਨੂੰ ਸਭ ਪਾਸਿਓ ਘੇਰ ਲਿਆ। ਰਾਜੇ ਨੂੰ ਜਦੋਂ ਭਜਣ ਦਾ ਕੋਈ ਰਸਤਾ ਨਾ ਰਿਹਾ ਤਾਂ ਰਾਜੇ ਨੇ ਇੱਕ ਚਾਲ ਚਲੀ। ਉਸ ਨੇ ਉਸ ਇਸਤਰੀ ਦੇ ਭਰਾ ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਦਿੱਤੀ। ਚੋਰ ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ।

ਸੋਟੇ ਵੱਜਣ ਨਾਲ ਉਹ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ। ਕਿਸੇ ਵਿਅਕਤੀ ਨੇ ਵੀ ਭੇਦ ਨਾ ਸਮਝਿਆ ਤੇ ਉਸ ਦੀਆਂ ਮੁਸ਼ਕਾਂ ਕਸ ਦਿੱਤੀਆਂ। ਲੱਤਾਂ ਅਤੇ ਮੁੱਕੇ ਮਾਰੇ, ਇਤਨੇ ਤੱਕ ਹੋਰ ਸੇਵਕ ਵੀ ਪੁਜ ਗਏ, ਉਹ ਇਸਤਰੀ ਭਰਾ ਭਰਾ ਕਹਿ ਥਕੀ, ਪਰ ਕੋਈ ਵੀ ਉਸ ਨੂੰ ਸੇਵਕਾਂ ਤੋਂ ਛੁਡਾ ਨ ਸਕਿਆ। ਉਸ ਦੇ ਸਿਰ ਤੇ ਜੁੱਤੀਆਂ ਮਾਰੀਆਂ ਤੇ ਉਸ ਨੂੰ ਬੰਦੀਖਾਨੇ ਭੇਜ ਦਿੱਤਾ। ਇਸਤਰੀ ਵਾਪਸ ਆਪਣੀ ਸੇਜ ਤੇ ਚਲੀ ਗਈ

ਇਸ ਤਰ੍ਹਾਂ ਦਾ ਛਲ ਕਰ ਕੇ ਰਾਜਾ ਉਥੋਂ ਭਜ ਆਇਆ। ਬੰਦੀ ਖਾਨੇ ਵਿੱਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ। ਕੋਈ ਵੀ ਸੇਵਕ ਭੇਦ ਨੂੰ ਸਮਝ ਨਾ ਸਕਿਆ ਅਤੇ ਉਸ ਨੂੰ ਚੋਰ ਸਮਝ ਲਿਆ।

ਇਥੇ ਲੇਖਕ ਨੇ ਚਰਿਤ੍ਰੋ ਪਖਿਆਨ ਦੇ ੨੨ ਵੇਂ ਚਰਿਤ੍ਰ ਦੀ ਸਮਾਪਤੀ ਕੀਤੀ ਹੈ ਅਤੇ ਨਾਲ ਹੀ ੨੩ਵੇਂ ਚਰਿਤ੍ਰ ਵਿੱਚ ਇਹੀ ਕਹਾਣੀ ਜਾਰੀ ਰਖੀ ਹੈ।

ਸਵੇਰ ਹੋਣ ਤੇ ਉਸ ਇਸਤਰੀ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਰਾਜੇ ਦੀ ਜੁੱਤੀ ਤੇ ਪਾਮਰੀ ਸਾਰਿਆਂ ਨੂੰ ਵਿਖਾ ਦਿੱਤੀਆਂ। ਦੂਸਰੇ ਪਾਸੇ ਰਾਜਾ ਆਪਣੇ ਮਹਿਲ ਤੋਂ ਬਾਹਰ ਆਇਆ ਤੇ ਸਭਾ ਵਿੱਚ ਬੈਠ ਕੇ ਉਸ ਨੇ ਦੀਵਾਨ ਲਗਾਇਆ। ਰਾਜੇ ਨੇ ਸਭਾ ਵਿੱਚ ਸਾਰਿਆਂ ਨੂੰ ਕਿਹਾ ਕਿ ਕਿਸੇ ਨੇ ਸਾਡੀ ਜੁੱਤੀ ਤੇ ਪਾਮਰੀ ਚੁਰਾ ਲਈ ਹੈ। ਜੋ ਸਿੱਖ ਸਾਨੂੰ ਉਸ ਬਾਰੇ ਦਸੇਗਾ ਉਸ ਦੇ ਕਾਲ ਨਿਕਟ ਨਹੀਂ ਆਵੇਗਾ। ਇਹ ਸੁਣ ਕੇ ਸਿੱਖ ਗੱਲ ਨੂੰ ਲੁਕਾ ਨਾ ਸਕੇ ਤੇ ਜੁੱਤੀ ਤੇ ਪਾਮਰੀ ਸਮੇਤ ਉਸ ਇਸਤਰੀ ਸੰਬੰਧੀ ਦੱਸ ਦਿੱਤਾ। ਸੁਣ ਕੇ ਰਾਜੇ ਨੇ ਕਿਹਾ ਕਿ ਉਸ ਨੂੰ ਪਕੜ ਕੇ ਮੇਰੇ ਕੋਲ ਲਿਆਓ, ਜੁੱਤੀ ਤੇ ਪਾਮਰੀ ਵੀ ਨਾਲ ਲਿਆਉਣਾ ਪਰ ਮੇਰੇ ਕਹੇ ਬਗੈਰ ਉਸ ਨੂੰ ਡਰਾਉਣਾ ਧਮਕਾਉਣਾ ਨਾ। ਰਾਜੇ ਦੀ ਗੱਲ ਸੁਣ ਕੇ ਲੋਕੀ ਫਟਾਫਟ ਗਏ ਤੇ ਜੁੱਤੀ ਪਾਮਰੀ ਸਮੇਤ ਉਸ ਇਸਤਰੀ ਨੂੰ ਲੈ ਆਏ।

ਰਾਜੇ ਨੇ ਕਿਹਾ ਕਿ ਹੇ ਸੁੰਦਰੀ! ਦਸ ਤੂੰ ਕਿਸ ਲਈ ਮੇਰੇ ਬਸਤ੍ਰ ਚੁਰਾਏ ਹਨ, ਤੈਨੂੰ ਡਰ ਨਹੀਂ ਲਗਾ। ਜੋ ਆਦਮੀ ਚੋਰੀ ਕਰੇ, ਦਸੋ, ਉਸ ਦਾ ਕੀ ਕੀਤਾ ਜਾਵੇ। ਤੈਨੂੰ ਇਸਤਰੀ ਜਾਣ ਕੇ ਛੱਡ ਰਿਹਾ, ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਣਾ ਸੀ।

ਉਸ ਇਸਤਰੀ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਮੂੰਹ ਪੀਲਾ ਪੈ ਗਿਆ। ਉਸ ਦੇ ਮੂੰਹੋਂ ਗੱਲ ਨਹੀਂ ਸੀ ਨਿਕਲ ਰਹੀ। ਰਾਜੇ ਨੇ ਸੇਵਾਦਾਰਾਂ ਨੂੰ ਕਿਹਾ ਕਿ ਇਸ ਨੂੰ ਇਸ ਦੇ ਘਰ ਹੀ ਚੰਗੀ ਤਰ੍ਹਾਂ ਰਖੋ। ਇੱਕ ਦਿਨ ਇਕਾਂਤ ਵਿੱਚ ਬੁਲਾ ਕੇ ਇਸ ਦਾ ਨਿਰਣਾ ਕਰਾਂਗੇ।

ਸਵੇਰੇ ਰਾਜੇ ਨੇ ਇਸਤਰੀ ਨੂੰ ਫੇਰ ਬੁਲਾਇਆ ਤੇ ਸਾਰੀ ਗੱਲ ਕਹਿ ਦਿੱਤੀ ਕਿ ਤੂੰ ਕ੍ਰੋਧਿਤ ਹੋ ਕੇ ਸਾਡੇ ਉਤੇ ਚਰਿਤ੍ਰ ਬਣਾਇਆ ਸੀ ਅਤੇ ਅਸੀਂ ਵੀ ਤੈਨੂੰ ਚਰਿਤ੍ਰ ਵਿਖਾ ਦਿੱਤਾ। ਉਸ ਦੇ ਭਰਾ ਨੂੰ ਬੰਦੀਖਾਨੇ ਵਿਚੋਂ ਛੱਡ ਦਿੱਤਾ। ਉਸ ਇਸਤਰੀ ਨੇ ਬੇਨਤੀ ਕੀਤੀ ਕਿ ਮੈਂ ਫੇਰ ਇਸ ਤਰ੍ਹਾਂ ਦਾ ਵਿਚਾਰ ਮਨ ਵਿੱਚ ਨਹੀਂ ਲਿਆਵਾਂਗੀ, ਹੁਣ ਮੇਰਾ ਦੋਸ਼ ਮਾਫ ਕੀਤਾ ਜਾਇ। ਲੇਖਕ ਨੇ ਕਹਾਣੀ ਦੀ ਸਮਾਪਤੀ ਇਨ੍ਹਾਂ ਲਫ਼ਜ਼ਾਂ ਨਾਲ ਕੀਤੀ ਹੈ:

ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ। ੧੨।

ਅਰਥ: ਹੇ ਇਸਤ੍ਰੀ! ਹੁਣ ਸਾਨੂੰ ਮਾਫ ਕਰ, ਮੈ ਫਿਰ ਅਪਰਾਧ ਨਹੀਂ ਕਰਦਾ। ਉਸ ਇਸਤਰੀ ਦੀ ਵੀਹ ਹਜ਼ਾਰ ਟੱਕੇ ਦੀ ਛਿਮਾਹੀ ਬੰਨ੍ਹ ਦਿੱਤੀ ਗਈ।


17/04/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਤਫ਼ਸੀਲ, ਤਸ਼ਰੀਹ ਤੇ ਤਸ਼ਖ਼ੀਸ ਸਬੰਧੀ ਟਿੱਪਣੀਆਂ
(1) ਬ੍ਰਾਹਮਣੀ ਮੱਤ ਮੁਤਾਬਿਕ ਧਰਮ ਤੇ ਧਾਰਮਿਕ ਲੋਕਾਂ ਨੂੰ ਗਲਾਨੀ ਅਤੇ ਜ਼ਲਾਲਤ ਤੋਂ ਬਚਾਉਣ ਲਈ ਹੀ ਰੱਬ ਜਾਂ ਵਿਸ਼ਨੂੰ ਜੀ ਨੂੰ ਅਵਤਾਰ ਲੈਣਾ ਪੈਂਦਾ ਹੈ। ਮੱਛ, ਕਛੂ, ਨਰ, ਨਰਾਇਣ, ਮਹਾਂ ਮੋਹਨੀ ਅਤੇ ਵਰਾਹ ਨਾਮ ਦੇ ਛੇ ਅਵਤਾਰਾਂ ਦੇ ਮਾਮਲੇ ਵਿੱਚ ਧਰਮ ਜਾਂ ਧਰਮੀ ਬੰਦਿਆਂ ਦੀ ਇਸ ਸਾਕਤ ਮਤੀ ਰਚਨਾ ਵਿੱਚ ਕਿਤੇ ਵੀ ਗਲਾਨੀ ਜਾਂ ਹੇਠੀ ਹੁੰਦੀ ਨਜ਼ਰ ਨਹੀਂ ਆ ਰਹੀ। ਫ਼ਿਰ ਵਿਸ਼ਨੂੰ ਜੀ ਨੇ ਇਹ ਅਵਤਾਰ ਕਿਉਂ ਧਾਰਨ ਕੀਤੇ?
(2) ਰੱਬ ਸਰਬ–ਕਲਾ–ਸਮਰੱਥ ਹੋਣ ਕਾਰਨ ਕਿਸੇ ਸਮੇਂ ਵੀ ਕੁੱਝ ਦਾ ਕੁੱਝ ਕਰ ਸਕਦਾ ਹੈ। ਧਰਮ ਦੇ ਨਾਮ ਉਤੇ ਜੇ ਰੱਬ ਨੇ ਕੁੱਝ ਕਰਨਾ ਹੀ ਸੀ ਤਦ ਉਸਨੂੰ ਮੱਛ, ਕਛੂਆ ਤੇ ਸੂਰ ਆਦਿਕਾਂ ਦੇ ਰੂਪ ਧਾਰ ਕੇ ਅਵਤਾਰ ਲੈਣ ਦੀ ਕੀ ਬਿਪਤਾ ਪੈ ਗਈ ਸੀ? ਸੂਰ ਨੂੰ ਕਿਆ ਮੁਸਲਮਾਣ, ਕਿਆ ਯਹੂਦੀ, ਕਿਆ ਮਿਸਰ ਦੀ ਪੁਰਾਣੀ ਸਭਿਅਤਾ ਦੇ ਲੋਕ ਅਤੇ ਕਿਆ ਕਬੀਰ ਸਾਹਿਬ ਵਰਗੇ ਆਤਮ–ਦਰਸੀ; ਸਭ ਨੇ ਮਾੜਾ, ਗੰਦਾ ਅਤੇ ਨਖੇਧੀ– ਜਨਕ ਹੀ ਗਰਦਾਨਿਆ ਹੈ। ਅਜਿਹਾ ਸੂਰ ਵਰਾਹ ਦੀ ਸ਼ਕਲ ਵਿੱਚ ਰੱਬ ਦੇ ਅਵਤਾਰ ਦੇ ਤੌਰ ਤੇ ਆ ਪੇਸ਼ ਹੋਏ, ਬੜੀ ਹਾਸੋ–ਹੀਣੀ ਜਿਹੀ ਕਲਪਨਾ ਹੈ। ਫ਼ਿਰ ਮੱਛ ਤੇ ਕਛੂਏ ਦੇ ਰੂਪ ਵਿੱਚ ਰੱਬ ਨੂੰ ਅਵਤਾਰ ਲੈਂਦੇ ਦੱਸ ਕੇ ਇਹਨਾਂ ਅਵਤਾਰਵਾਦੀਆਂ ਨੇ ਆਪਣੇ ਬੁੱਧੀ–ਪੱਧਰ ਦੀ ਰਜਵੀਂ ਹੇਠੀ ਹੀ ਕਰਵਾਈ ਹੈ।
(3) ਸਮੁੰਦਰ ਦੇ ਪਾਣੀਆਂ ਵਿੱਚ ਮੱਛ ਤੇ ਸੰਖਾਸੁਰ ਦੀਆਂ, ਹਾਥੀਆਂ ਅਤੇ ਘੋੜਿਆਂ ਵਾਲੀਆਂ ਫ਼ੌਜਾਂ ਦੇ ਭਿਆਨਕ ਜੰਗ ਹੋਣੇ, ਮੱਛ ਤੇ ਸੰਖਾਸੁਰ ਦੇ ਸਰੀਰ ਟਕਰਾਉਣ ਵੇਲੇ ਦੋ ਪਹਾੜਾਂ ਦੇ ਆਪੌ ਵਿੱਚ ਟਕਰ ਪੈਣ ਵਾਲੀਆਂ ਭਿਆਨਕ ਆਵਾਜ਼ਾਂ ਨਿਕਲਣੀਆਂ ਕੇਵਲ ਅਸੰਭਵ ਤੱਤ ਨਾਲ ਹੀ ਭਰਪੂਰ ਨਹੀਂ, ਬਲਕਿ ਇਹ ਉਹ ਗੱਪਾਂ ਹਨ ਜਿਹਨਾਂ ਵਿੱਚ ਕੋਈ ਤੱਤ ਸਾਰ ਲੱਭਣਾ ਹੀ ਨਾਮੁਮਕਿਨ ਭਾਸਦਾ ਹੈ। ਮੱਛ ਦਾ ਲਗਾਤਾਰ ਹੀ ਬੇਤਹਾਸ਼ਾ ਹੱਦ ਤਕ ਵੱਧਦੇ ਜਾਣਾ ਸਾਰੀ ਕਹਾਣੀ ਨੂੰ ਨਿਰੋਲ ਕਲਪਨਾ ਦੀ ਖੱਡ ਵਿੱਚ ਸੁਟਦਿਆਂ ਬੇਵਿਸ਼ਵਾਸੀ ਹੀ ਪੈਦਾ ਕਰਦਾ ਹੈ।
(4) ਸੰਖਾਸੁਰ ਨੇ ਜੇ ਬ੍ਰਹਮਾ ਜੀ ਕੋਲੋਂ ਵੇਦ ਖੋਹ ਹੀ ਲਏ ਸਨ, ਤਦ ਵੀ ਮੁਸੀਬਤ ਦੀ ਇਤਨੀ ਕਿਹੜੀ ਗੱਲ ਸੀ? ਵੇਦਾਂ ਦੀਆਂ ਨਕਲਾਂ ਤਾਂ ਅਨੇਕਾਂ ਪੰਡਿਤਾਂ ਕੋਲ ਸਦਾ ਹੀ ਮੌਜੂਦ ਰਹੀਆਂ ਹਨ। ਵੇਦ ਪਾਣੀ ਵਿੱਚ ਇਤਨਾ ਅਰਸਾ ਪਏ ਰਹਿਣ ਉਤੇ ਵੀ ਪਾਣੀ ਨਾਲ ਖ਼ਰਾਬ ਨਹੀਂ ਸਨ ਹੋਏ, ਇਸ ਗੱਲ ਦਾ ਰਾਜ਼ ਵੀ ਜਾਂ ਤਾਂ ਬ੍ਰਾਹਮਣ ਅਤੇ ਜਾਂ ਸ਼੍ਯਾਮ ਕਵੀ ਹੀ ਖੋਲ੍ਹ ਸਕਦਾ ਹੈ ਅਤੇ ਇਹ ਆਮ ਸਮਝ ਤੋਂ ਬਾਹਰ ਦੀ ਗੱਲ ਹੈ।
(5) ਕਹਾਣੀ ਵਿੱਚ ਮੱਛ ਸਾਹਿਬ ਦੀ ਜਿੱਤ ਹੋ ਜਾਣ ਪਿਛੋਂ ਦੇਵਰਾਜ ਇੰਦ੍ਰ ਕਿੱਥੋਂ ਆ ਟਪਕਿਆ? ਇਤਨੇ ਵੱਡੇ ਜੰਗ ਨੂੰ ਜਿੱਤਣ ਪਿੱਛੋਂ ਰਾਜ–ਭਾਗ ਦੁਬਾਰਾ ਉਸੇ ਇੰਦ੍ਰ ਨੂੰ ਦਿੱਤਾ ਗਿਆ ਜੋ ਕਈ ਵਾਰੀ ਰਾਜ–ਭਾਗ ਮਿਲ ਜਾਣ ਪਿੱਛੋਂ ਵੀ ਸੰਭਾਲ ਨਹੀਂ ਸੀ ਸਕਿਆ ਅਤੇ ਪੁਰਾਣਕ ਲੋਕ–ਕਥਾਵਾਂ ਵਿੱਚ ਉਸ ਦੀ ਕੇਵਲ ਨਾਅਹਿਲੀਅਤ ਦਾ ਹੀ ਜ਼ਿੱਕਰ ਨਹੀਂ, ਬਲਕਿ ਉਹਨਾਂ ਕਹਾਣੀਆਂ ਵਿੱਚ ਉਸਨੂੰ ਸ਼ਰਾਬੀ, ਕਬਾਬੀ ਪਿਅੱਕੜ, ਨਾਚ– ਗਾਣਿਆਂ ਦੇ ਸ਼ੌਕੀਨ ਅਤੇ ਪਰ–ਇਸਤ੍ਰੀਗਾਮੀ ਦੇ ਰੂਪ ਵਿੱਚ ਆਮ ਹੀ ਚਿਤਰਿਆ ਗਿਆ ਹੈ।
(6) ਸਮੁੰਦਰ ਮੰਥਨ ਵੇਲੇ ਸੈਂਕੜੇ ਮੀਲ ਲੰਬੇ ਚੌੜੇ ਵਿੰਦਿਆਚਲ ਪਰਬਤ ਦੀ ਮਧਾਣੀ, ਸ਼ੇਸ਼ਨਾਗ ਦਾ ਨੇਤ੍ਰਾ ਅਤੇ ਇਸ ਭਾਰੀ ਮਧਾਣੀ ਹੇਠ ਵਿਸ਼ਨੂੰ ਜੀ ਦਾ ਵਿਸ਼ਾਲਕਾਯ ਕਛੂਏ ਅਵਤਾਰ ਦਾ ਸਰੀਰ ਅਤੇ ਕਛੂਏ ਵਲੋਂ ਵੱਡੀ ਅਤੇ ਬਿਲਕੁਲ ਅਨੌਖੀ ਮਧਾਣੀ ਦਾ ਦੇਹ ਰਗੜੇ ਤੇ ਰਗੜਾ ਸਹਿਣਾ ਕਹਾਣੀ ਦੇ ਕੇਵਲ ਅਸੰਭਵ ਤੱਤ ਹੀ ਨਹੀਂ ਹਨ, ਬਲਕਿ ਕਹਾਣੀ ਨੂੰ ਪੂਰੀ ਤਰ੍ਹਾਂ ਬੇ–ਸਿਰਪੈਰ ਰੂਪ ਵਿੱਚ ਪੇਸ਼ ਕਰਦੇ ਹਨ।
(7) ਵਿਸ਼ਨੂੰ ਜੀ ਨੇ ਇੱਕ ਖਾਸ ਮੰਤਵ ਨਾਲ ਦੇਵਤਿਆਂ ਦੀ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਸੂਰਜ, ਚੰਦ੍ਰਮਾ ਅਤੇ ਉਪਿੰਦ੍ਰ ਆਦਿਕ ਵੀ ਬੁਲਾਏ ਗਏ ਸਨ। ਕੀ ਸੂਰਜ ਤੇ ਚੰਦ੍ਰਮਾ ਮਨੁੱਖ ਸਨ? ਉਹਨਾਂ ਵਿੱਚੋਂ ਇੱਕ ਅੱਗ ਜਾਂ ਗੈਸਾਂ ਦਾ ਬੇਹੱਦ ਵੱਡਾ ਗੋਲਾ ਹੈ ਤੇ ਦੂਜਾ ਖਲਾਅ ਵਿਚਲਾ ਇੱਕ ਨੱਛਤ੍ਰ।
(8) ਸਮੁੰਦਰ ਮੰਥਨ ਵਿੱਚੋਂ ਨਿਕਲਣ ਵਾਲੇ ਰਤਨਾਂ ਅਤੇ ਕੁੱਝ ਹੋਰ ਪਦਾਰਥਾਂ ਵਿੱਚ ਇੱਕ ਚੀਜ਼ ਚੰਦ੍ਰਮਾ ਵੀ ਦੱਸੀ ਗਈ ਹੈ। ਸਮੁੰਦਰ ਮੰਥਨ ਜੇ ਕਦੀ ਹੋਇਆ ਵੀ ਮੰਨ ਲਿਆ ਜਾਵੇ ਤਾਂ ਉਹ ਛੇਵੀਂ ਸਦੀ ਵਿੱਚ ਹੀ ਹੋ ਸਕਦਾ ਹੈ। ਕੀ ਇਸ ਸਿ੍ਰਸ਼ਟੀ ਵਿੱਚ ਉਸ ਤੋਂ ਪਹਿਲਾਂ ਚੰਦ੍ਰਮਾ ਨਹੀਂ ਸੀ?

(9) ਸਮੁੰਦਰ ਮੰਥਨ ਵਿੱਚੋਂ ਨਿਕਲੇ ਰਤਨਾਂ ਦੀ ਵੰਡ–ਵੰਡਾਈ ਦੇ ਮਾਮਲੇ ਵਿੱਚ ਵਿਸ਼ਨੂੰ ਜੀ ਅਤੇ ਦੇਵਤੇ ਸਾਜਿਸ਼ੀ ਰੂਪ ਵਿੱਚ ਆਪੌ ਵਿੱਚ ਮਿਲੇ ਹੋਏ ਪ੍ਰਤੀਤ ਹੁੰਦੇ ਹਨ। ਵਿਸ਼ਨੂੰ ਜੀ ਦੇਵਾਂ ਨਾਲ ਅਡਰੇ ਤੌਰ ਤੇ ਗੁਪਤ ਮੀਟਿੰਗ ਕਰ ਰਹੇ ਸਨ ਤੇ ਦੈਂਤਾਂ ਨੂੰ ਭਿਣਕ ਪੈ ਜਾਣ ਤੇ ਉਹ ਵੀ ਵਿੱਚ ਆ ਟਪਕੇ ਸਨ। ਸ਼ੇਸ਼ ਨੂੰ ਨੇਤ੍ਰੇ ਦੇ ਤੌਰ ਤੇ ਵਰਤਣ ਵੇਲੇ ਵਿਸ਼ਨੂੰ ਜੀ ਵਲੋਂ ਸ਼ੇਸ਼ ਦੇ ਮੂੰਹ ਵਾਲਾ ਪਾਸਾ ਦੈਂਤਾਂ ਨੂੰ ਤੇ ਪੂਛਲ ਵਾਲਾ ਦੇਵਾਂ ਨੂੰ ਦੇ ਕੇ ਇੱਕ ਤਰ੍ਹਾਂ ਦੈਂਤਾਂ ਨੂੰ ਹੀ ਖ਼ਤਰੇ ਦੇ ਮੂੰਹ ਵਿੱਚ ਪਾਇਆ ਸੀ। ਵੰਡ– ਵੰਡਾਈ ਵੇਲੇ ਚਾਲਾਕੀ ਖੇਡਦਿਆਂ ਕੁੱਝ ਨਾਯਾਬ ਜਿਹੇ ਰਤਨਾਂ ਦੇ ਨਾਲ– ਨਾਲ ਲਕਸ਼ਮੀ ਨੂੰ ਅਤਿ ਸੁੰਦਰ ਜਾਣ ਕੇ ਆਪਣੇ ਲਈ ਹੀ ਤਾੜ ਲਿਆ ਸੀ। ਵਿਸ਼ਨੂੰ ਜੀ ਨੇ ਇੰਦ੍ਰ ਨੂੰ ਐਰਾਵਤ ਹਾਥੀ, ਅਤੇ ਸੂਰਜ ਨੂੰ ਵੱਧੀਆ ਉਚੈ: ਸ਼੍ਰਵਹ ਘੋੜਾ ਦਿੱਤਾ ਸੀ ਪਰ ਸ਼ਰਾਬ ਆਦਿਕ ਨਖਿੱਧ ਪਦਾਰਥ ਦੈਂਤਾਂ ਨੂੰ ਹੀ ਦਿੱਤੇ ਗਏ ਸਨ।
(10) ਭਾਵੇਂ ਕਹਾਣੀ ਤਾਂ ਸਾਰੀ ਹੀ ਕਪੋਲ–ਕਾਲਪਨਿਕ ਹੈ ਕਿਉਂ ਕਿ ਸਿ੍ਰਸ਼ਟੀ ਵਿੱਚ ਖੀਰ ਸਮੁੰਦਰ ਦੀ ਹੋਂਦ ਦਾ ਬ੍ਰਾਹਮਣ ਵਿਦਵਾਨਾਂ ਬਿਨਾ ਅਜੇ ਤਕ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਲਗ ਸਕਿਆ ਅਤੇ ਵਿੰਦਿਆਚਲ ਪਹਾੜ ਦੀ ਮਧਾਣੀ ਅਤੇ ਸ਼ੇਸ਼ਨਾਗ ਦਾ ਨੇਤ੍ਰਾ ਬਣਾਉਣ ਦੀ ਗੱਲ ਵੀ ਆਮ ਤੌਰ ਤੇ ਕਿਸੇ ਸਿਆਣੇ ਦੇ ਖਾਨੇ ਵਿੱਚ ਨਹੀਂ ਪੈ ਰਹੀ। ਗਾਂ, ਘੋੜਾ ਤੇ ਹਾਥੀ ਭਾਵੇਂ ਜਿਤਨੇ ਮਰਜ਼ੀ ਨਾਯਾਬ ਤੇ ਵੱਧੀਆ ਕਿਸਮ ਦੇ ਹੋਣ, ਸਮੁੰਦਰ ਦੇ ਪਾਣੀ ਅੰਦਰ ਜ਼ਿੰਦਾ ਨਹੀਂ ਸਨ ਰਹਿ ਸਕਦੇ।
(11) ਨਰ ਤੇ ਨਾਰਾਇਣ ਨਾਮ ਦੇ ਦੋਹਾਂ ਅਵਤਾਰਾਂ ਦਾ ਉਦੇਸ਼ ਵੀ ਵਿਸ਼ਨੂੰ ਜੀ ਵਲੋਂ ਦੇਵਾਂ ਤੇ ਦੈਂਤਾਂ ਦਰਮਿਆਨ ਰਤਨਾਂ ਦੀ ਹੋਈ ਕਾਣੀ ਵੰਡ ਨੂੰ ਜਾਇਜ਼ ਬਣਾ ਕੇ ਦਸਣਾ ਸੀ ਜਿਸਨੇ ਦੈਂਤਾਂ ਨੂੰ ਦੇਵਾਂ ਉਤੇ ਹਮਲਾ ਕਰਨ ਤੇ ਮਜਬੂਰ ਕੀਤਾ ਸੀ। ਵਿਸ਼ਨੂੰ ਜੀ ਵਲੋਂ ਦੇਵਾਂ ਦਾ ਪੱਖ ਪੂਰਨ ਦੇ ਬਾਵਜੂਦ ਦੈਂਤਾਂ ਨੇ ਦੇਵਾਂ ਨੂੰ ਲੱਕ–ਤੋੜਵੀਂ ਹਾਰ ਦਿੱਤੀ ਸੀ ਅਤੇ ਬ੍ਰਾਹਮਣ ਲਿਖਾਰੀਆਂ ਦੇ ਭਗਵਾਨ ਜੀ ਨੂੰ ਨਮੋਸ਼ੀ ਦੇ ਆਲਮ ਵਿੱਚ ਜਾ ਧੱਕਿਆ ਸੀ। ਵਿਸ਼ਨੂੰ ਜੀ ਦੇ ਨਰ ਤੇ ਨਾਰਾਇਣ ਨਾਮ ਵਾਲੇ ਅਵਤਾਰ ਬਹੁਤ ਹੀ ਨਾਲਾਇਕ ਤੇ ਉਲੂ ਜਿਹੇ ਹੀ ਸਾਬਤ ਹੋਏ ਅਤੇ ਇਹਨਾਂ ਦੋਹਾਂ ਨੇ ਨਾਮ ਮਾਤਰ ਵੀ ਧਰਮ ਦੀ ਕਿਸੇ ਕਿਸਮ ਦੀ ਕੋਈ ਸੰਸਥਾਪਨਾ ਨਹੀਂ ਕੀਤੀ। ਫ਼ਿਰ ਰੱਬ ਕੀ ਤੇ ਉਸਨੂੰ ਹੋਈ ਹਾਰ ਦਾ ਕੀ ਅਰਥ?
(12) ਵਿਸ਼ਨੂੰ ਜੀ ਦੇ ਮਹਾਂਮੋਹਨੀ ਅਵਤਾਰ ਨੇ ਧਰਮ ਦੀ ਕੀ ਸੰਸਥਾਪਨਾ ਕਰਨੀ ਸੀ; ਉਹ ਤਾਂ ਹੇਰਾ–ਫੇਰੀ ਨਾਲ ਕੀਤੀ ਰਤਨਾਂ ਦੀ ਕਾਣੀ ਵੰਡ ਨੂੰ ਹੀ ਲਾਗੂ ਕਰਨਾ ਚਾਹੁੰਦਾ ਸੀ। ਮਹਾਂ ਮੋਹਨੀ ਅਵਤਾਰ ਨੇ ਆਪਣੇ ਦਿਲਕੱਸ਼ ਰੂਪ ਨਾਲ ਦੈਂਤਾਂ ਉਤੇ ਇਕ ਤਰ੍ਹਾਂ ਨਾਲ ਜਾਦੂ ਜਿਹਾ ਹੀ ਕਰ ਦਿੱਤਾ ਸੀ ਅਤੇ ਉਹ ਵੀ ਹੋਰਨਾਂ ਦੀ ਤਰ੍ਹਾਂ ਹਥਿਆਰ ਸੁਟ ਕੇ ਮਹਾਂਮੋਹਨੀ ਦੇ ਰੂਪ ਵਿੱਚ ਹੀ ਉਲਝ ਗਏ ਸਨ। ਉਹਨਾਂ ਨੇ ਸਾਜਿਸ਼ ਵਿੱਚ ਗ੍ਰਸਤ ਵਿਸ਼ਨੂੰ ਜੀ ਵਲੋਂ ਕੀਤੀ ਗਈ ਰਤਨਾਂ ਦੀ ਕਾਣੀ ਵੰਡ ਨੂੰ ਸ਼ਾਂਤੀ ਪੂਰਬਕ ਮੰਨ ਲਿਆ ਸੀ।
(13) ਵਿਸ਼ਨੂੰ ਜੀ ਦੇ ਵਰਾਹ ਅਵਤਾਰ ਨੂੰ ਧਰਮ ਦੀ ਸੰਸਥਾਪਨਾ ਲਈ ਸੂਰਨੀ ਮਾਤਾ ਜੀ ਦੀ ਕੁਖੋਂ ਸੂਰ ਰੂਪ ਵਿੱਚ ਜਨਮ ਲੈਣ ਬਾਝੋਂ ਕਲਿਆਣ ਦਾ ਹੋਰ ਕੋਈ ਤਰੀਕਾ ਹੀ ਨਹੀਂ ਸੀ ਸੁਝਿਆ। ਸੂਰ ਸਾਹਿਬ ਨੇ ਲਗਾਤਾਰ ਅੱਠ ਦਿਨ (ਪੁਰਾਣਾਂ ਮੁਤਾਬਿਕ ਇੱਕ ਹਜ਼ਾਰ ਸਾਲ) ਜੰਗ ਕਰਕੇ ਦੈਂਤ ਆਗੂ ਹਰਨਾਕਸ਼ ਨੂੰ ਮਾਰ ਕੇ ਪਾਤਾਲ ਤੋਂ ਵੇਦ ਵਾਪਸ ਲਿਆਂਦੇ ਸਨ। ਜਿੱਤ ਮਗਰੋਂ ਸੂਰ ਸਾਹਿਬ ਜੀ ਦੀ ਨਜ਼ਰ ਧਰਤੀ ਮਾਤਾ ਉਤੇ ਪੈ ਗਈ। ਉਸ ਦੀ ਖ਼ੂਬਸੂਰਤੀ ਨੂੰ ਜਰ ਨਹੀਂ ਸਨ ਸਕੇ ਅਤੇ ਉਹ ਧਰਤੀ ਮਾਤਾ ਨਾਲ ਹੀ ਭੋਗ ਕਰਨ ਦੀ ਕਾਰਵਾਈ ਪਾਉਣ ਲਈ ਬਹਿ ਗਏ ਤਾ ਕਿ ਧਰਮ ਸੰਸਥਾਪਨਾ ਪੂਰੀ ਤਰ੍ਹਾਂ ਕਰ ਸਕਣ। ਉਥੋਂ ਉਹ ਤਦ ਹੀ ਉਠੇ ਜਦੋਂ ਉਹਨਾਂ ਨੇ ਧਰਤੀ ਮਾਤਾ ਵਿੱਚੋਂ ਨਰਕਾਸੁਰ (ਭੌਮਾਸੁਰ) ਨਾਮ ਦਾ ਬੇਟਾ ਪ੍ਰਾਪਤ ਕਰ ਲਿਆ। ਭਾਈ ਸਾਹਿਬ ਕਾਹਨ ਸਿੰਘ ਨਾਭਾ ਮੁਤਾਬਿਕ ਸੂਰ ਸਾਹਿਬ ਜੀ ਦਾ ਇਹ ਬੇਟਾ ਭੌਮਾਸੁਰ ਪ੍ਰਾਗਜ੍ਯੋਤਿਸ਼ ਪੁਰ (ਗੋਹਾਟੀ, ਆਸਾਮ) ਦਾ ਰਾਜਾ ਬਣਿਆ ਸੀ। ਕ੍ਰਿਸ਼ਨ ਜੀ (ਜੋ ਵਿਸ਼ਨੂੰ ਜੀ ਦੇ ਹੀ ਅਵਤਾਰ ਸਨ) ਨੇ ਇਸ ਵਲੋਂ ਇਕੱਠੀਆਂ ਕਰ ਰਖੀਆਂ 16100 ਕੰਨਿਆਵਾਂ ਇਸ ਪਾਸੋਂ ਜੁੱਧ ਕਰਕੇ ਖੋਹ ਲਈਆਂ ਸਨ ਤੇ ਖ਼ੁੱਦ ਆਪਣੇ ਨਾਲ ਵਿਆਹ ਲਈਆਂ ਸਨ।
(14) ਉਪਰ ਬਿਆਨੀਆਂ ਲੱਚਰ ਜਿਹੀਆਂ ਅਵਤਾਰ ਕਹਾਣੀਆਂ ਦਾ ਨਾ ਤਾਂ ਗੁਰਮਤਿ ਸਿਧਾਂਤਾਂ ਨਾਲ ਕੋਈ ਸਬੰਧ ਹੈ ਅਤੇ ਨਾਂ ਹੀ ਇਹਨਾਂ ਦਾ ਗੁਰੂ ਦਸਮੇਸ਼ ਨਾਲ ਕੋਈ ਸਬੰਧ ਸਥਾਪਿਤ ਕੀਤਾ ਜਾ ਸਕਦਾ ਹੈ। ਇਹ ਕਹਾਣੀਆਂ ਨਾ ਤਾਂ ਵਿਗਿਆਨਕ ਲੀਹਾਂ ਤੇ ਲਿਖੀਆਂ ਗਈਆਂ ਹਨ ਅਤੇ ਨਾ ਹੀ ਇਹਨਾਂ ਦਾ ਕੋਈ ਇਤਿਹਾਸਕ ਆਧਾਰ ਹੀ ਹੈ। ਇਹਨਾਂ ਤੋਂ ਕਿਸੇ ਵੀ ਗੁਰਮਤਿ ਸਿਧਾਂਤ ਦੀ ਕੋਈ ਪੁਸ਼ਟੀ ਤ੍ਰੈਕਾਲ ਸੰਭਵ ਨਹੀਂ। ਕਿਸੇ ਵੀ ਗੁਰਮਤਿ ਸਿਧਾਂਤ ਦੀ ਸਪਸ਼ੱਟਤਾ ਇਹਨਾਂ ਅਵਤਾਰ–ਕਥਾਵਾਂ ਵਿੱਚੋਂ ਲੱਭਣ ਦਾ ਜਤਨ ਸਹੇ ਦੇ ਸਿਰ ਤੋਂ ਸਿੰਗ ਲੱਭਣ ਤੁੱਲ ਨਿਰੱਰਥਕ ਜਤਨ ਹੀ ਰਹੇਗਾ।


17/04/16)
ਸੁਰਿੰਦਰ ਸਿੰਘ ਖਾਲਸਾ

ਵਿਸਾਖੀ ਦਾ ਗੀਤ
ਆਈ ਵਿਸਾਖੀ-ਸਿੱਖਾ ਆਈ ਵਿਸਾਖੀ, ਕੇਸ ਗੜ੍ਹ ਦਾ ਸੁਣੇਂਹਾ ਲੈ ਕੇ ਆਈ ਵਿਸਾਖੀ।
ਜਦ ਸਤਿਗੁਰ ਅਮ੍ਰਿਤ ਛਕਾਇਆ ਸੀ, ਸੋਹਣਾ ਖਾਲਸਾ ਪੰਥ ਸਜਾਇਆ ਸੀ,
ਸਿਖਾਂ ਨੂੰ ਪਰਚਾ ਪਾਇਆ ਸੀ, ਸਿਰ ਦੇ ਕੇ ਸਿੰਘਾਂ ਮਨਾਈ ਵਿਸਾਖੀ, ਸਿੱਖਾ ਆਈ … … …. . ।
ਪੰਜ ਕਕਾਰ ਸਿੱਖ ਦੇ ਸ਼ਿੰਗਾਰ ਬਣ ਗਏ, ਕੰਘਾ, ਕੜਾ, ਕਛਹਿਰਾ, ਯਾਰ ਬਣ ਗਏ,
ਕੇਸ ਰੱਖਕੇ ਸੋਹਣੇ ਸਰਦਾਰ ਬਣ ਗਏ, ਕ੍ਰਿਪਾਨ ਕਰੇ ਇੱਜਤਾਂ ਦੀ ਰਾਖੀ, ਸਿੱਖਾ ਆਈ … …. . ।
ਜਾਤ-ਪਾਤ ਦਾ ਭੇਦ ਮਿਟਾ ਦਿੱਤਾ, ਦੱਬੇ ਕੁਚਲਿਆਂ ਨੂੰ ਆਗੂ ਬਣਾ ਦਿੱਤਾ।
ਚਿੜੀਆਂ ਤੋਂ ਬਾਜ ਤੁੜਵਾ ਦਿੱਤਾ, ਸੀ ਸੋਲਾਂ ਸੌ ਨਿੜੇਨਵੇਂ ਦੀ ਵਿਸਾਖੀ, ਸਿੱਖਾ ਆਈ … … …।
ਹਰ ਸਿੱਖ ਲਈ ਪਾਹੁਲ ਜਰੂਰੀ ਐ, ਸਿੱਖੀ ਦੇ ਸਕੂਲ `ਚ ਦਾਖਲਾ ਜਰੂਰੀ ਐ,
ਫਿਰ ਪੜ੍ਹਾਈ ਵੀ ਕਰਨੀ ਪੂਰੀ ਐ, ਅਨ੍ਹੀਂ ਮੱਤ ਹੋ ਜਾਊ ਸੁਜਾਖੀ, ਸਿੱਖਾ ਆਈ … … … … …।
ਬਾਣੀ ਪੜ੍ਹਣੀ ਬਾਣੀ ਵੀਚਾਰਨੀ ਐ, ਬਾਣੀ ਦੀ ਸਿਖਿਆ ਜੀਵਨ `ਚ ਧਾਰਨੀ ਐ,
ਨਿੱਤਨੇਮ ਨਾਲ ਜਿੰਦਗੀ ਸਂਵਾਰਨੀ ਐ, ਖੁਦ ਸਤਿਗੁਰਾਂ ਇਹ ਗੱਲ ਆਖੀ, ਸਿੱਖਾ ਆਈ … …।
ਜਪੁ’ ਅੰਮ੍ਰਿਤ ਵੇਲੇ ਵੀਚਾਰਨੀ ਐ, ਸੋਦਰੁ ਸੰਧਿਆ ਦੇ ਵਕਤ ਪੁਕਾਰਨੀ ਐ,
ਸੋਹਿਲਾ ਪੜ੍ਹ ਕੇ ਨੀਂਦਰ ਧਾਰਨੀ ਐ, ਨਿਤਨੇਮ ਕਰੇ ਵਿਕਰਾਂ ਤੋਂ ਰਾਖੀ, ਸਿੱਖਾ ਆਈ … … …।
ਕੇਸ ਗੜ੍ਹ ਦਾ ਏਹੋ ਕਹਿਣਾ ਏ, ਸਿੱਖਾ; ਜੇ ਗੁਰਾਂ ਦੀ ਗੋਦੀ ਬਹਿਣਾ ਏ,
ਕੇਸਾਂ ਬਿਨਾਂ ਨਾ ਸਿੱਖ ਨੇ ਰਹਿਣਾ ਏ, ਗੁਰੂ ਜੀ ਦੇਣ ਕੰਡ ਤੇ ਥਾਪੀ, ਸਿੱਖਾ ਆਈ … … … …. . ।
ਸਿਖਿਆ ਲੈਣੀ ਸਿੱਖੀ ਦੀਆਂ ਰਹਿਤਾਂ ਤੋਂ, ਰਹਿਣਾ ਬੱਚ ਕੇ ਚਾਰ ਕੁਰਹਿਤਾਂ ਤੋਂ,
ਦੂਰ ਰਹਿਣਾ ਮਾੜੀਆਂ ਸੋਹਬਤਾਂ ਤੋਂ, ਗੁਰਾਂ ਨੇ ਬਾਣੀ `ਚ ਇਹ ਗੱਲ ਆਖੀ, ਸਿੱਖਾ ਆਈ …. . ।
ਇਸ ਵਿਸਾਖੀ ਤੇ ਆਉ ਪ੍ਰਣ ਕਰੀਏ, ਅਗਲੀ ਵਿਸਾਖੀ ਦਾ ਇਹ ਟੀਚਾ ਧਰੀਏ,
ਪਾਹੁਲਧਾਰੀ ਸਾਰੀ ਕੌਮ ਕਰੀਏ, ਅੰਮ੍ਰਿਤਧਾਰੀ ਹੋਕੇ ਮਨਾਈਏ ਵਿਸਾਖੀ, ਸਿੱਖਾ ਆਈ … …. . ।
ਸੁਰਿੰਦਰ ਸਿੰਘਾ’ ਵਿਸਾਖੀ ਆਈ ਸੀ, ਜਦ ਗੁਰਾਂ ਨੇ ਪਾਹੁਲ ਛਕਾਈ ਸੀ,
ਹੁਣ ਸਾਡੀ ਵਾਰੀ ਆਈ ਐ, ਪਰ ਅਸੀਂ ਤਾਂ ਗੁਰ ਸਿਖਿਆ ਠੁਕਰਾਈ ਐ,
ਹਾਲੇ ਵੀ ਕੁੱਝ ਨਹੀਂ ਵਿਗੜਿਆ ਯਾਦ ਕਰਵਾਏ ਵਿਸਾਖੀ, ਸਿੱਖਾ ਆਈ ਵਿਸਾਖੀ, ਸਿੱਖਾ …. . ।
ਸ; ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ} ਫੋਨ=94662 66708, 97287 43287,
E -MAIL= [email protected] [email protected]

***************************************************

ਫੁੱਲ
ਸਸਕਾਰ ਤੋਂ ਬਾਅਦ ਦੂਜੇ ਜਾਂ ਤੀਜੇ ਦਿਨ ਅਸੀਂ, ਚੁਗਣ ਜਾਂਦੇ ਹਾਂ ਕੀਤੇ ‘ਸਸਕਾਰ’ ਦੇ ਫੁੱਲ।
ਭੁੱਲ ਗਿਆ ਏ ਗੁਰਬਾਣੀ’ ਦਾ ਉਪਦੇਸ਼ ਸਾਨੂੰ, ਚੁਗੀ ਜਾਂਦੇ ਹਾਂ ‘ਰਹਿਤ’ ਨੂੰ ਵਿਸਾਰ ਕੇ ਫੁੱਲ।
ਅੰਗੀਠਾ ਫਰੋਲ ਕੁੱਝ ਹੱਡੀਆਂ ਚੁਣ ਲਈਆਂ, ਫਿਰ ਆਖਦੇ ਹਾਂ ਉਨ੍ਹਾਂ ਨੂੰ ‘ਸਤਿਕਾਰ ਕੇ ਫੁੱਲ।
ਸਿਵਾ ਫਰੋਲਣਾ ‘ਮਨਮਤਿ ਹੈ ਭਾਰੀ, ਫਿਰ ਵੀ ਫਰੋਲੀ ਜਾਂਦੇ ਹਾਂ ਗੁਰਮਤਿ’ ਵਿਸਾਰ ਕੇ ਫੁੱਲ।
ਕਰਮ ਬਿਪੱਰਾਂ ਵਾਲੇ ਨੇ ਫੜ੍ਹ ਲੀਤੇ, ਗੰਗਾਘਾਟ’ ਦੀ ਥਾਂ ਤੇ ਪਤਾਲ ਪੁਰੀ ਵਿੱਚ ਤਾਰ ਕੇ ਫੁੱਲ।
ਜ਼ਰਾ’ ਇਤਿਹਾਸ ਨੂੰ ਵਾਚਕੇ ਤਾਂ ਵੇਖ ਲਵੋ, ਪਹਿਲੇ ਸ਼ਹੀਦਾਂ ਦੇ ਕੌਣ ਆਇਆ ਤਾਰ ਕੇ ਫੁੱਲ।
ਰਾਵੀ ਦਰਿਆ ਵਿੱਚ ਹੀ ਗੁੰਮ ਹੋ ਗਏ, ਗੁਰੂ ਅਰਜਨਦੇਵ ਜੀ ਸ਼ਹੀਦਾਂ ਦੇ ਸਿਰਤਾਜ ਦੇ ਫੁੱਲ।
ਅਨੰਦ-ਪੁਰ ਤੇ ਦਿੱਲੀ ਰਾਜ ਵਿੱਚ ਗਏ ਵੰਡੇ, ਬਲਿਦਾਨ ਤੋਂ ਬਾਅਦ ਨੌਂਵੇਂ ਪਾਤਿਸ਼ਾਹ ਦੇ ਫੁੱਲ।
ਤਿੱਖੇ ਆਰੇ ਨਾਲ ਚੀਰ ਦੋ-ਫਾੜ ਕਰਤੇ, ਗੁਰੂ ਤੋਂ ਕੁਰਬਾਣ ਹੋਣ ਵਾਲੇ ‘ਮਤੀ ਦਾਸ’ ਦੇ ਫੁੱਲ।
ਭਾਈ ਦਿਆਲੇ ਨੂੰ ਦੇਗ `ਚ ਉਬਾਲ ਦਿੱਤਾ, ਸਾੜ ਦਿੱਤੇ ਰੂੰ `ਚ ਲਪੇਟਕੇ ਸਤੀ ਦਾਸ ਦੇ ਫੁੱਲ।
ਚਮਕੌਰ ਦੇ ਮੈਦਾਨ `ਚ ਸਮੇਤ ਸਿੰਘਾਂ ਰਹੇ ਰੁਲਦੇ, ਅਜੀਤ ਸਿੰਘ, ਤੇ ਸਿੰਘ ਜੁਝਾਰ’ ਦੇ ਫੁੱਲ।
ਸਾਹਿਬ ਜ਼ਾਦੇ ਜ਼ੋਰਾਵਰ ਤੇ ਫਤਹਿ ਸਿੰਘ ਦੇ, ਚਿਨੇਂ ਗਏ ਸਰਹਿੰਦ ‘ਖੁਨੀ’ ਦੀਵਾਰ `ਚ ਫੁੱਲ।
ਕੁਤੱਬਮਿਨਾਰ ਨੇੜੇ ਦਿੱਲੀ ਵਿੱਚ ਰੋਲੇ, ਬੰਦਾ ਸਿੰਘ ਦੇ ਸਾਥੀਆਂ ਸਮੇਤ ‘ਅਜੈ’ ਬਾਲ ਦੇ ਫੁੱਲ।
ਮਨੀ ਸਿੰਘ’ ਦੇ ਬੰਦ-ਬੰਦ ਸਨ ਗਏ ਕੱਟੇ, ਕਿਥੋਂ ਲੱਭਨੇ ਸੀ ਜੇ ਪਰਿਵਾਰ ਵਾਲੇ ਭਾਲਦੇ ਫੁੱਲ।
ਕੇਸਾਂ ਪਿੱਛੇ ਜਿਸ ਖੋਪਰ ਉਤਰਵਾ ਦਿੱਤਾ ਸੀ, ਰਹੇ ਰੁਲਦੇ ਉਸ ਦੇ, ਲਾਹੌਰ ਬਾਜ਼ਾਰ `ਚ ਫੁੱਲ।
ਵੱਡੇ ਘਲੂਘਾਰੇ ਸਮੇਂ ਕੁੱਪ-ਰਹੀੜੇ ਦੇ ਜੰਗਲਾਂ `ਚੋਂ, ਕਿਸ ਨੇ ਚੁਗੇ ਸਨ ਪੈਂਤੀ ਹਜ਼ਾਰ ਦੇ ਫੁੱਲ।
ਜ਼ਾਲਮ ਉਡਵਾਇਰ ਨੂੰ ਜਿਸ ਗੱਡੀ ਚਾੜ੍ਹਿਆ ਸੀ, ਰਹੇ ਕੈਦ ਲੰਡਨ `ਚ ਉਸ ਸ੍ਰਦਾਰ ਦੇ ਫੁੱਲ।
ਉਨੀਂ ਸੌ ਸੰਤਾਲੀ ਨੂੰ ਦੇਸ਼ ਦੀ ਵੰਡ ਵੇਲੇ, ਰੁਲੇ ਇਧਰ ਵਾਲਿਆਂ ਦੇ ਤੇ ਬਾਡਰੋਂ ਪਾਰ ਦੇ ਫੁੱਲ।
ਜ਼ਰਾ ਸੋਚੋ ਕਿਸ ਲੈਜਾ ਕੇ ਤਾਰੇ ਇਨ੍ਹਾਂ ਸਾਰਿਆਂ ਦੇ, ਪਤਾਲ ਪੁਰੀ ਜਾਂ ਹਰ-ਦੁਆਰ `ਚ ਫੁੱਲ।
ਵਿਚ ਚੌਰਾਸੀ’ ਦੇ ਹਿੰਦ ਦੀ ਸਰਕਾਰ ਨੇ ਵੀ, ਚੁਣ-ਚੁਣ ਕੇ ਰੋਲੇ ਸਨ ਹਰ ਸਰਦਾਰ ਦੇ ਫੁੱਲ।
ਬੇਅੰਤੇ ਬੁੱਚੜ ਦੇ ਭੈੜੇ ਰਾਜ ਸਮੇਂ ਵੀ, ਰੋੜ੍ਹੇ ਪੁਲਿਸ ਨੇ ਵਗਦੀਆਂ ਨਹਿਰਾਂ ਦੇ ਆਬ `ਚ ਫੁੱਲ।
ਦਿਲਾਵਰ ਸਿੰਘ ਨੇ ਬੰਬ ਨਾਲ ਉਡਾ ਦਿੱਤੇ, ਸਿੱਖ ਜਵਾਨਾਂ ਦਾ ਮਾਸ ਖਾਣੇ ਗੰਦੇ-ਕਾਗ ਦੇ ਫੁੱਲ।
ਉਸਤੋਂ ਬਾਅਦ ਕੌਮ ਘਾਤਕ ਬਾਦਲ ਜੁੰਡਲੀ ਨੇ, ਮਧੋਲਕੇ ਰੱਖ ਦਿੱਤੇ ਸਿੱਖੀ ਦੇ ਬਾਗ ਦੇ ਫੁੱਲ।
ਸਾਰੀਆਂ ਚੋਣਾਂ `ਚ ਵੇਚ ਕੇ ਖਾਈ ਜਾਂਦਾ, ਧਰਮੀ ਫੌਜੀਆਂ ਤੇ ਵਿਧਵਾਵਾਂ ਦੇ ਸੁਹਾਗ ਦੇ ਫੁੱਲ।
ਜੋ ਸਰਕਾਰਾਂ ਲੋਕਾਂ ਨੂੰ ਨਿਆਂ ਨਾ ਦੇਣ, ਚੁਗ ਲੈਂਦੀ ਏ ਪਬਲਿਕ ਐਸੀਆਂ ਸਰਕਾਰਾਂ ਦੇ ਫੁੱਲ।
ਪਤਿਤ ਹੋਇਆਂ ਦੇ ਬੇਸ਼ੱਕ ਚੁਗੀ ਜਾਉ, ਚੁਗਣੇ ਛੱਡ ਦਿਉ ਸਿੰਘਣੀਆਂ ਤੇ ਸਰਦਾਰਾਂ ਦੇ ਫੁੱਲ।
ਸੁਗੰਧੀਆਂ ਵਾਲੇ ਬਾਗਾਂ ਦੇ ਸੋਹਣੇ ਫੁੱਲ ਛਡਕੇ, ਰਾਖ ਫਰੋਲਦੇ ਤੇ ਲਭੱਦੇ ‘ਸ਼ਮਸ਼ਾਨਾਂ `ਚ ਫੁੱਲ।
ਮਨਮਤਿ ਉਤੇ ਮਨਮਤਿ ਹਾਂ ਕਰੀ ਜਾਂਦੇ, ਚੁਕੀ ਫਿਰਦੇ ਹਾਂ ਜਦੋਂ ‘ਧਰਮ’ ਅਸਥਾਨਾਂ ਤੇ ਫੁੱਲ।
ਸੁਰਿੰਦਰ ਸਿੰਘਾ’ ਢਹੇ ਚੜ੍ਹਕੇ ਬਿਪਰਾਂ ਦੇ, ਅੱਧ ਮਾਰਗੀ, ਘੜਾ ਭੰਨਦੇ ਚੁਗ ਕੇ ਹੋ ਤਾਰਦੇ ਫੁੱਲ।


10/04/16)
ਗੁਰਮੀਤ ਸਿੰਘ (ਸਿੱਡਨੀ)

ਗੁਰਮੁੱਖ ਪਿਆਰੇ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ …. .
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਰਦਾਰ ਗੁਰਸ਼ਰਨ ਸਿੰਘ ਢਿਲੋਂ ਜੀ (ਕਸੇਲ-ਅਜੈਕਸ-ਕੈਨੇਡਾ) ਦੇ ਸਵਾਲ ਬਾਰੇ ਮੈਂ ਕੀ ਕਹਿ ਸਕਦਾ ਹਾਂ ਕਿਉਂਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਸਿਰਲੇਖ ਗੁਰੂ ਅਰਜਨ ਸਾਹਿਬ ਨੇ ਦਿੱਤੇ ਹੋਏ ਹਨ, ਜਿਵੇਂ “ਜਪੁ ਤੋਂ ਮੁੰਦਾਵਣੀ ਮਹਲਾ ੫ ਤੱਕ” (ਪੰਨੇ ੧ ਤੋਂ ੧੪੨੯)। ਹੋਰ ਦੇਖੋ:
ਪੰਨਾ ੧੩੮੫: ਸਵਯੇ ਸ੍ਰੀ ਮੁਖਬਾਕ੍ਹ ਮਹਲਾ ੫॥
ਪੰਨਾ ੧੩੮੭: ਸਵਯੇ ਸ੍ਰੀ ਮੁਖਬਾਕ੍ਹ ਮਹਲਾ ੫॥
ਪੰਨਾ ੧੩੮੯: ਸਵਈਏ ਮਹਲੇ ਪਹਿਲੇ ਕੇ ੧॥
ਪੰਨਾ ੧੩੯੧: ਸਵਈਏ ਮਹਲੇ ਦੂਜੇ ਕੇ ੨॥
ਪੰਨਾ ੧੩੯੨: ਸਵਈਏ ਮਹਲੇ ਤੀਜੇ ਕੇ ੩॥
ਪੰਨਾ ੧੩੯੬: ਸਵਈਏ ਮਹਲੇ ਚਉਥੇ ਕੇ ੪॥
ਪੰਨਾ ੧੪੦੬: ਸਵਈਏ ਮਹਲੇ ਪੰਜਵੇ ਕੇ ੫॥
ਇਸ ਪ੍ਰਥਾਏ ਵਧੀਕ ਜਾਣਕਾਰੀ ਲਈ ਦੇਖੋ: “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਪੋਥੀ ਦੱਸਵੀਂ ਟੀਕਾਕਾਰ ਡਾ: ਸਾਹਿਬ ਸਿੰਘ, ਡੀ. ਲਿਟ. (ਪੰਨੇ ੩੬੧ ਤੋਂ ੫੭੦) ਭੱਟਾਂ ਦੀ ਬਾਣੀ ਬਾਰੇ ਪ੍ਰਿੰਸੀਪਲ ਹਰਿਭਜਨ ਸਿੰਘ ਅਤੇ ਪ੍ਰਿੰਸੀਪਲ ਸਤਿਨਾਮ ਸਿੰਘ ਨੇ ਵੀ ਆਪਣੀ ਕਿਤਾਬ: ਗੁਰਬਾਣੀ ਸੰਪਾਦਨ ਨਿਰਣੈ ਵਿਖੇ ਕਾਫੀ ਜਾਣਕਾਰੀ ਦਿੱਤੀ ਹੋਈ ਹੈ। ਇਵੇਂ ਹੀ ਮਹਾਨ ਕੋਸ਼ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਨੇ ਸਿਰਲੇਖ: “ਸਵੈਯਾ” ਹੇਠ ਸਵੈਯੇ ਦੇ (੩੪) ਰੂਪ / ਲੱਛਣ ਵਰਣਨ ਕੀਤੇ ਹੋਏ ਹਨ।
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ): ੧੦ ਅਪ੍ਰੈਲ ੨੦੧੬


10/04/16)
ਹਰਚਰਨ ਸਿੰਘ ਪਰਹਾਰ

ਇੰਡੀਅਨ ਸਟੇਟ ਦੇ ਫਾਸ਼ੀਵਾਦ ਤੇ ਨਾਜ਼ੀਵਾਦ ਵੱਲ ਵਧਦੇ ਕਦਮ…………

ਹਰਚਰਨ ਸਿੰਘ ਪਰਹਾਰ

ਫੋਨ: 403-681-8689 ਈ-ਮੇਲ: [email protected]

ਪਿਛਲ਼ੇ ਦੋ ਕੁ ਸਾਲ ਤੋਂ ਇੰਡੀਆ ਵਿੱਚ ਰਾਜਸੀ, ਸਮਾਜਿਕ, ਧਾਰਮਿਕ ਹਾਲਾਤ, ਜਿਸ ਢੰਗ ਨਾਲ ਬਦਲ ਰਹੇ ਹਨ ਜਾਂ ਬਦਲੇ ਜਾ ਰਹੇ ਹਨ, ਉਹ ਨਾ ਸਿਰਫ ਚਿੰਤਾ ਦਾ ਵਿਸ਼ਾ ਹਨ, ਸਗੋਂ ਚਿੰਤਨ ਦਾ ਵੀ ਵਿਸ਼ਾ ਹਨ। ਜਿਥੇ ਆਰ. ਐਸ. ਐਸ. ਆਪਣੀ ਹੋਂਦ ਤੋਂ ਹੀ ਆਪਣੇ ਗੁਪਤ ਏਜੰਡੇ ਤੇ ਲਗਾਤਾਰ ਕੰਮ ਕਰ ਰਹੀ ਸੀ, ਉਥੇ ਮਿ. ਵਾਜਪਈ ਦੀ ਅਗਵਾਈ ਵਿੱਚ ਭਾਜਪਈਆਂ ਦੀ ਦੋ ਵਾਰ ਬਣੀ ਕੁਲੀਸ਼ਨ ਸਰਕਾਰ ਨੇ ਆਪਣਾ ਗੁਪਤ ਏਜੰਡਾ ਬਾਹਰ ਨਹੀਂ ਆਉਣ ਦਿੱਤਾ, ਸਗੋਂ ਚੁੱਪ ਕਰੀਤੇ ਮੌਜੂਦਾ ਬਹੁਮਤ ਵਾਲੀ ਮੋਦੀ ਸਰਕਾਰ ਲਈ ਜਮੀਨ ਤਿਆਰ ਕਰ ਲਈ ਸੀ। ਹੁਣ ਹੌਲੀ-ਹੌਲੀ ਕਿਤੇ ਗੁਪਤ ਢੰਗ ਨਾਲ ਤੇ ਕਿਤੇ ਜ਼ਾਹਰੀ ਤੌਰ ਤੇ ਮੋਦੀ ਸਰਕਾਰ, ਆਰ. ਐਸ. ਐਸ. ਦੇ ਫਾਸ਼ੀਵਾਦੀ ਤੇ ਨਾਜ਼ੀਵਾਦੀ ਏਜੰਡੇ ਦੇ ਅਧਾਰਿਤ ਹਿੰਦੂ ਰਾਸ਼ਟਰ ਬਣਾਉਣ ਵੱਲ ਸਾਬਿਤ ਕਦਮੀਂ ਅੱਗੇ ਵਧ ਰਹੀ ਹੈ। ਬੇਸ਼ਕ ਇੰਡੀਅਨ ਸੰਵਿਧਾਨ ਦਾ ਖਾਸਾ ਆਜ਼ਾਦੀ ਤੋਂ ਬਾਅਦ ਲੋਕਤੰਤਰੀ, ਸੈਕੂਲਰ ਤੇ ਬਹੁ ਸਭਿਆਚਾਰ ਅਧਾਰਿਤ ਰੱਖਿਆ ਗਿਆ, ਪਰ ਇਥੇ 70 ਸਾਲ ਵਿੱਚ ਕਦੇ ਵੀ ਲੋਕਪੱਖੀ ਸਰਕਾਰ ਕਾਇਮ ਨਹੀਂ ਹੋ ਸਕੀ। ਬਸਤੀਵਾਦੀ ਹਾਕਮਾਂ ਦੀ ਥਾਂ ਤੇ ਹੁਣ ਤੱਕ ਦੇਸੀ ਸਰਮਾਏਦਾਰ ਲੁਟੇਰਾ ਜਮਾਤ ਹੀ ਰਾਜਭਾਗ ਤੇ ਕਾਬਿਜ਼ ਹੈ। ਬੇਸ਼ਕ ਸਮੇਂ-ਸਮੇਂ ਵੱਖ-ਵੱਖ ਪਾਰਟੀਆਂ ਆਪਣੇ ਜਾਤੀ ਤੇ ਜਮਾਤੀ ਹਿੱਤਾਂ ਨੂੰ ਮੁੱਖ ਰੱਖ ਕੇ ਜਾਤ ਤੇ ਧਰਮ ਦੀ ਸਿਆਸਤ ਕਰਦੀਆਂ ਰਹੀਆਂ ਹਨ। ਪਰ ਫਿਰ ਵੀ ਕਿਸੇ ਪਾਰਟੀ ਨੇ ਇੰਡੀਆ ਵਰਗੇ ਬਹੁ ਧਰਮੀ, ਬਹੁ ਜਾਤੀ, ਬਹੁ ਸਭਿਆਚਾਰੀ, ਬਹੁ ਭਾਸ਼ਾਈ ਦੇਸ਼ ਨੂੰ ਧਰਮ ਅਧਾਰਿਤ ਸਟੇਟ ਬਣਾਉਣ ਦੀ ਗੱਲ ਨਹੀਂ ਕੀਤੀ, ਸਗੋਂ ਅਜਿਹੀ ਕਿਸੇ ਵੀ ਲਹਿਰ ਨੂੰ ਉਠਣ ਹੀ ਨਹੀਂ ਦਿੱਤਾ ਗਿਆ ਜਾਂ ਸਰਕਾਰੀ ਤੰਤਰ ਤੇ ਫੌਜ ਦੀ ਮੱਦਦ ਨਾਲ ਦਬਾ ਦਿੱਤਾ ਗਿਆ। ਪਰ ਮੌਜੂਦਾ ਮੋਦੀ ਸਰਕਾਰ ਬੜੇ ਵਿਉਂਤਬੱਧ ਢੰਗ ਨਾਲ ਨਾ ਸਿਰਫ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵਧ ਰਹੀ ਹੈ, ਸਗੋਂ ਉਨ੍ਹਾਂ ਦਾ ਏਜੰਡਾ ਇਸਨੂੰ ਫਾਸ਼ੀਵਾਦ ਤੇ ਨਾਜ਼ੀਵਾਦ ਦੀ ਤਰਜ਼ ਤੇ ਹਿੰਦੂ ਸਟੇਟ ਬਣਾਉਣ ਦਾ ਹੈ। ਜਿਥੇ ਘੱਟ ਗਿਣਤੀਆਂ, ਦਲਿਤਾਂ, ਆਦਿ ਵਾਸੀਆਂ, ਕਮਿਉਨਿਸਟਾਂ ਆਦਿ ਨੂੰ ਬਹੁ ਗਿਣਤੀ (ਅਸਲ ਵਿੱਚ ਘੱਟ ਗਿਣਤੀ ਉਚ ਜਾਤਾਂ) ਦੇ ਰਹਿਮੋ ਕਰਮ ਤੇ ਜੀਣਾ ਪਵੇਗਾ।

ਇਸ ਤੋਂ ਪਹਿਲਾਂ ਕਿ ਗੱਲ ਨੂੰ ਹੋਰ ਅੱਗੇ ਤੋਰੀਏ, ਸਾਨੂੰ ਫਾਸ਼ੀਵਾਦ ਤੇ ਨਾਜ਼ੀਵਾਦ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਫਾਸ਼ੀਵਾਦੀ ਵਿਚਾਰਧਾਰਾ ਦੀ ਸ਼ੁਰੂਆਤ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਪਹਿਲੀ ਸੰਸਾਰ ਜੰਗ ਦੌਰਾਨ ਇਟਲੀ ਤੋਂ ਬੈਨੀਟੋ ਮੁਸੋਲੀਨੀ ਦੀ ਅਗਵਾਈ ਵਿੱਚ ਬਾਣਾਈ ‘ਨੈਸ਼ਨਲ ਫਾਸਿਸਟ ਪਾਰਟੀ’ ਨਾਲ ਹੋਈ ਸੀ। ਇਸ ਵਿਚਾਰਧਾਰਾ ਦੇ ਮੋਢੀ ਉਹ ਮੂਲਵਾਦੀ ਲੋਕ ਸਨ, ਜੋ ਆਪਣੇ ਘੜੇ ਰਾਸ਼ਟਰਵਾਦ ਅਨੁਸਾਰ ਉਦਾਰਵਾਦ (Liberalism), ਮਾਰਕਸਵਾਦ (Marxism), ਅਰਾਜਕਤਾਵਾਦ (Anarchism), ਲੋਕਤੰਤਰ (Democracy) ਦੇ ਖਿਲਾਫ ਇੱਕ ਅਜਿਹੀ ਰਾਸ਼ਟਰਵਾਦੀ ਵਿਚਾਰਧਾਰਾ ਸੀ, ਜਿਸ ਅਨੁਸਾਰ ਸਾਰੇ ਅਧਿਕਾਰ ਰਾਜ ਕੋਲ (Totalitarianism) ਹੋਣ ਤੇ ਇੱਕ ਪਾਰਟੀ ਰਾਜ ਹੋਵੇ। ਉਹ ਅਜਿਹੇ ਰਾਜ ਲਈ ਡਿਕਟੇਟਰਸ਼ਿਪ, ਫੌਜੀ ਰਾਜ ਜਾਂ ਮਾਰਸ਼ਲ ਲਾਅ ਦੀ ਵੀ ਵਕਾਲਤ ਕਰਦੇ ਸਨ ਤਾਂ ਕਿ ਉਨ੍ਹਾਂ ਦੇ ਆਪਣੇ ਅਰਥਾਂ ਅਨੁਸਾਰ ਬਣਾਏ ਰਾਸ਼ਟਰਵਾਦ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ ਜਾ ਸਕੇ। ਉਹ ਮਾਰਕਸਵਾਦ ਵਾਂਗ ਭਾਵੇਂ ਵਰਗ ਰਹਿਤ ਸਮਾਜ (Classless Society) ਦੀ ਗੱਲ ਕਰਦੇ ਸਨ, ਪਰ ਮਾਰਕਸਵਾਦ ਵਾਂਗ ਦੇਸ਼ ਦੀ ਆਰਥਿਕਤਾ ਵਿੱਚ ਸਿਰਫ ਮਜਦੂਰਾਂ ਦਾ ਹੀ ਕੰਟਰੋਲ ਹੋਵੇ ਦੀ ਥਾਂ, ਮਜਦੂਰ ਤੇ ਮਾਲਕ ਦੀ ਭਾਈਵਾਲੀ ਦੀ ਵਕਾਲਤ ਕਰਦੇ ਸਨ। ਉਨ੍ਹਾਂ ਦਾ ਨਿਸ਼ਾਨਾ ਬੇਸ਼ਕ ਪੂੰਜੀਵਾਦੀ ਸਮਾਜ ਦੀ ਸਿਰਜਨਾ ਨਹੀਂ ਸੀ, ਪਰ ਆਪਣੀ ਕਿਸਮ ਦਾ ਸਾਮਰਾਜਵਾਦ ਲਿਆਉਣ ਲਈ ਉਹ ਰਾਜਸੀ ਹਿੰਸਾ, ਧੱਕੇਸ਼ਾਹੀ, ਕਤਲੋਗਾਰਤ, ਜੰਗ ਆਦਿ ਦੀ ਵੀ ਵਕਾਲਤ ਕਰਦੇ ਸਨ। ਇਸਦੇ ਉਲਟ ਨਾਜ਼ੀਵਾਦੀ ਵਿਚਾਰਧਾਰਾ ਦੀ ਸ਼ੁਰੂਆਤ ਤਕਰਬੀਨ ਉਨ੍ਹਾਂ ਸਮਿਆਂ ਵਿੱਚ ਹੀ ਨਾਜ਼ੀਵਾਦੀ ਪਾਰਟੀ ਦੇ ਆਗੂ ਅਡੌਲਫ ਹਿਟਲਰ ਨਾਲ ਹੋਈ ਸੀ, ਜਿਸ ਅਨੁਸਾਰ ਜਰਮਨ ਦੀ ਆਰੀਅਨ ਜਾਤੀ ਸਭ ਤੋਂ ਸੁਪੀਰੀਅਰ (Supirior) ਰੇਸ ਹੈ, ਇਸ ਲਈ ਉਨ੍ਹਾਂ ਦੀ ਮਾਨਤਾ ਸੀ ਕਿ ਘਟੀਆ ਰੇਸਾਂ, ਜਿਨ੍ਹਾਂ ਵਿੱਚ ਯਹੂਦੀ ਪ੍ਰਮੁੱਖ ਸਨ, ਉਨ੍ਹਾਂ ਨੂੰ ਜੀਣ ਦਾ ਵੀ ਕੋਈ ਹੱਕ ਨਹੀਂ। ਜਿਥੇ ਫਾਸ਼ੀਵਾਦੀ ਰਾਸ਼ਟਰਵਾਦ ਰਾਹੀਂ ਹਿੰਸਾ ਜਾਂ ਵਿਤਕਰੇ ਨੂੰ ਤਾਂ ਜਾਇਜ ਮੰਨਦੇ ਸਨ, ਪਰ ਨਾਜ਼ੀਵਾਦੀਆਂ ਵਾਂਗ ਕਿਸੇ ਇੱਕ ਵਰਗ ਜਾਂ ਜਾਤੀ (Race) ਦੇ ਲੋਕਾਂ ਨਾਲ ਵਿਤਕਰੇ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਸਨ। ਇਸ ਤਰ੍ਹਾਂ ਨਾਜ਼ੀਆਂ ਦਾ ਰਾਸ਼ਟਰਵਾਦ ਜਿਥੇ ਇੱਕ ਪਾਸੇ ਰੇਸ (ਜਾਤੀ) ਅਧਾਰਿਤ ਸੀ, ਉਥੇ ਉਹ ਵੀ ਫਾਸ਼ੀਵਾਦ ਵਾਂਗ ਲੋਕਤੰਤਰ, ਉਦਾਰਵਾਦ, ਮਾਰਕਸਵਾਦ, ਸਮਾਜਵਾਦ ਆਦਿ ਦੇ ਵਿਰੋਧੀ ਸਨ।

ਹੁਣ ਜਦੋਂ ਅਸੀਂ ਆਰ. ਐਸ. ਐਸ. ਤੇ ਮੋਦੀ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਦੇਖਦੇ ਹਾਂ, ਉਹ ਫਾਸ਼ੀਵਾਦੀ ਤੇ ਨਾਜ਼ੀਵਾਦੀ ਦੋਨੋਂ ਵਿਚਾਰਧਾਰਵਾਂ ਨੂੰ ਮਿਲਾ ਕੇ ਆਪਣੇ ਨਿਸ਼ਾਨੇ ‘ਹਿੰਦੂ ਰਾਸ਼ਟਰ’ ਵੱਲ ਅੱਗੇ ਵਧ ਰਹੇ ਹਨ। ਜਿਥੇ ਇਨ੍ਹਾਂ ਹਿੰਦੂਤਵੀਆਂ ਦੀ ਵਿਚਾਰਧਾਰਾ ਨਾਜ਼ੀਆਂ ਵਾਂਗ ਦਲਿਤਾਂ, ਅਛੂਤਾਂ, ਘੱਟ ਗਿਣਤੀਆਂ, ਆਦਿ ਵਾਸੀਆਂ ਪ੍ਰਤੀ ਨਸਲਵਾਦੀ ਹੈ। ਉਥੇ ਉਨ੍ਹਾਂ ਦੇ ਰਾਸ਼ਟਰਵਾਦ ਅਨੁਸਾਰ ਉਹ ਸਾਰੇ ਲੋਕ ਦੇਸ਼ ਵਿਰੋਧੀ, ਦੇਸ਼ ਦੀ ਏਕਤਾ ਅਖੰਡਤਾ ਜਾਂ ਭਾਰਤ ਮਾਤਾ ਲਈ ਖਤਰਾ ਹਨ, ਜੋ ਉਨ੍ਹਾਂ ਦੇ ਰਾਸ਼ਟਰਵਾਦ ਦੇ ੲਜੰਡੇ ਦੇ ਰਾਹ ਦਾ ਰੋੜ੍ਹਾ ਹਨ। ਬੇਸ਼ਕ ਅਜੇ ਤੱਕ ਰਾਸ਼ਟਰਵਾਦੀ ਹਿੰਦੂਤਵੀ ਇੰਡੀਅਨ ਰਾਜਤੰਤਰ ਤੇ ਲੋਕਤੰਤਰੀ ਢੰਗਾਂ ਨਾਲ ਹੀ ਕਾਬਿਜ਼ ਹੋਏ ਹਨ ਜਾਂ ਹੋ ਰਹੇ ਹਨ, ਪਰ ਭਵਿੱਖ ਵਿੱਚ ਉਨ੍ਹਾਂ ਦਾ ਏਜੰਡਾ ਵੀ ਫਾਸ਼ੀਵਾਦੀਆਂ ਤੇ ਨਾਜ਼ੀਵਾਦੀਆਂ ਵਾਂਗ ਰਾਜ ਸਤ੍ਹਾ ਤੇ ਕਾਬਿਜ ਰਹਿਣ ਲਈ ਮਿਲਟਰੀ, ਮਾਰਸ਼ਲ ਲਾਅ, ਐਮਰਜੈਂਸੀ, ਡਿਕਟੇਟਰਸ਼ਿਪ ਹੀ ਹੈ। ਇਹ ਵੀ ਉਦਾਰਵਾਦ, ਧਰਮ ਨਿਰਪੱਖਤਾ (Secularism), ਲੋਕਤੰਤਰ, ਮਾਰਕਸਵਾਦ, ਸਮਾਜਵਾਦ ਆਦਿ ਦੇ ਵਿਰੋਧੀ ਹਨ। ਉਨ੍ਹਾਂ ਦੇ ਰਾਸ਼ਟਰਵਾਦ ਅਨੁਸਾਰ ‘ਭਾਰਤ ਮਾਤਾ ਦੀ ਜੈ’ ਕਹਿਣ ਵਾਲਾ, ‘ਬੰਦੇ ਮਾਤਰਮ’ ਗਾਉਣ ਵਾਲਾ, ਗਊ ਨੂੰ ਮਾਤਾ ਕਹਿਣ ਵਾਲਾ, ਗਊ ਮਾਸ ਨਾ ਖਾਣ ਵਾਲਾ, ਜਾਤੀਵਾਦ (ਵਰਣ ਆਸ਼ਰਮ) ਦੇ ਹੱਕ ਵਿੱਚ ਖੜਨ ਵਾਲਾ, ਇਸਲਾਮ ਵਿਰੋਧੀ, ਮਾਰਕਸਵਾਦ ਵਿਰੋਧੀ ਹੀ ਅਸਲੀ ਰਾਸ਼ਟਰਵਾਦੀ ਤੇ ਦੇਸ਼ ਭਗਤ ਹੈ। ਹਿੰਦੂਤਵੀ ਰਾਸ਼ਟਵਾਦੀ, ਸਾਮਰਾਜਵਾਦ ਤੇ ਪੂੰਜੀਵਾਦ ਨਾਲ ਰਲ੍ਹ ਕੇ ਇੱਕ ਨਵੇਂ ਕਿਸਮ ਦਾ ਹਿੰਦੂ ਰਾਸ਼ਟਰਵਾਦ ਲਿਆਉਣਾ ਚਾਹੁੰਦੇ ਹਨ, ਜਿਥੇ ਸਮਾਜਿਕ ਤੇ ਧਾਰਮਿਕ ਤੌਰ ਤੇ ਸਵਰਨ ਜਾਤੀਆਂ (Uppwer High Caste) ਦਾ ਰਾਜ ਹੋਵੇ ਅਤੇ ਦਲਿਤ, ਘੱਟ ਗਿਣਤੀਆਂ, ਮੁਸਲਮਾਨ, ਆਦਿਵਾਸੀ ਆਦਿ ਜਾਂ ਤੇ ਵਾਪਿਸ ਹਿੰਦੂ ਧਰਮ ਵਿੱਚ ਸ਼ਾਮਿਲ ਹੋ ਕੇ ਵਰਣ ਵੰਡ ਅਨੁਸਾਰ ਬ੍ਰਾਹਮਣ ਜਾਂ ਉਚ ਜਾਤੀਆਂ ਦੀ ਸਰਦਾਰੀ ਕਬੂਲ ਕਰਨ ਅਤੇ ਜਾਂ ਫਿਰ ਰਾਜ ਸਤ੍ਹਾ ਤੇ ਕਾਬਿਜ਼ ਹਿੰਦੂਤਵੀਆਂ ਦੇ ਰਹਿਮੋ ਕਰਮ ਤੇ ਜੀਉਣ। ਇਸੇ ਲਈ ਹਿੰਦੂ, ਹਿੰਦੀ, ਹਿੰਦੁਸਤਾਨ, ਉਨ੍ਹਾਂ ਦਾ ਪ੍ਰਮੁੱਖ ਨਾਹਰਾ ਹੈ। ਆਉਣ ਵਾਲੇ 2-3 ਸਾਲ ਉਨ੍ਹਾਂ ਲਈ ਆਪਣਾ ਏਜੰਡਾ ਲਾਗੂ ਕਰਨ ਲਈ ਸੁਨਹਿਰੀ ਮੌਕਾ ਹੈ, ਜਿਸ ਲਈ ਉਹ ਧਰਮ ਦੇ ਨਾਮ ਤੇ ਦੰਗੇ (ਹਿੰਦੂਆਂ-ਮੁਸਲਮਾਨਾਂ ਵਿੱਚ ਦੰਗੇ ਕਰਾਉਣਗੇ ਤੇ ਸਿੱਖਾਂ ਨੂੰ ਆਪਣੇ ਪੱਖ ਵਿੱਚ ਵਰਤਣਗੇ) ਕਰਵਾ ਸਕਦੇ, ਜਾਤੀਵਾਦ ਅਧਾਰਿਤ ਉਚ ਜਾਤਾਂ, ਮਧ ਵਰਗ ਸ਼੍ਰੇਣੀ ਤੇ ਦਲਿਤਾਂ ਵਿੱਚ ਰਿਜ਼ਰਵੇਸ਼ਨ (ਰਾਖਵਾਂਕਰਨ) ਦੇ ਨਾਮ ਤੇ ਸਿਵਿਲ ਵਾਰ ਕਰਵਾ ਸਕਦੇ ਹਨ (ਜਿਸ ਤਰ੍ਹਾਂ ਹਰਿਆਣੇ ਵਿੱਚ ਜਾਟਾਂ ਤੋਂ ਕਰਵਾਇਆ ਗਿਆ), ਮਾਉਵਾਦ ਤੋਂ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਦੱਸ ਕੇ ਮਾਰਕਸਵਾਦੀਆਂ, ਹਿਊਮਨ ਰਾਈਟਸ ਐਕਟੀਵਿਸਟ ਤੇ ਸਾਮਰਾਜ ਤੇ ਪੂੰਜੀਵਾਦ ਵਿਰੋਧੀ ਵਿਦਵਾਨਾਂ ਦਾ ਘਾਣ ਕਰ ਸਕਦੇ ਹਨ। ਦੇਸ਼ ਵਿੱਚ ਸਿਵਿਲ ਵਾਰ ਦੇ ਹਾਲਾਤ ਬਣਾ ਕੇ ਠੀਕ ਉਸੇ ਤਰ੍ਹਾਂ ਐਮਰਜੈਂਸੀ ਲਗਾ ਕੇ ਸੰਵਿਧਾਨ ਭੰਗ ਕਰਕੇ ‘ਹਿੰਦੂ ਰਾਸ਼ਟਰ’ ਦਾ ਐਲਾਨ ਕਰ ਸਕਦੇ ਹਨ, ਜਿਸ ਤਰ੍ਹਾਂ ਨਾਜ਼ੀਆਂ ਨੇ ਆਪ ਹੀ ਪਾਰਲੀਮੈਂਟ ਬਿਲਡਿੰਗ ਨੂੰ ਅੱਗ ਲਗਾ ਕੇ ਤੇ ਇਸ ਨੂੰ ਕੌਮਨਿਸਟਾਂ ਸਿਰ ਮੜ੍ਹ ਕੇ ਐਮਰਜੈਂਸੀ ਲਗਾ ਕੇ ਹਰ ਵਿਰੋਧੀ ਆਵਾਜ ਨੂੰ ਦੇਸ਼ ਵਿਰੋਧੀ ਕਰਾਰ ਦੇ ਕੇ ਜ਼ੇਲੀਂ ਸੁੱਟ ਕੇ 1933 ਤੋਂ 1944 ਦੇ 11 ਸਾਲਾਂ ਵਿੱਚ 11 ਮਿਲੀਅਨ (1 ਕਰੋੜ 10 ਲੱਖ) ਯਹੂਦੀਆਂ, ਕੌਮਨਿਸਟਾਂ, ਜਿਪਸੀਆਂ, ਅਪਾਹਜ਼ਾਂ, ਬਜ਼ੁਰਗਾਂ ਆਦਿ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਲਈ ਦੁਨੀਆਂ ਭਰ ਵਿੱਚ ਵਸਦੇ ਇਨਸਾਫ ਪਸੰਦ, ਲੋਕਪੱਖੀ, ਮਾਨਵਤਾਵਾਦੀ, ਲੋਕਤੰਤਰ ਤੇ ਧਰਮ ਨਿਰਪੱਖਤਾ ਵਿੱਚ ਵਿਸ਼ਵਾਸ਼ ਕਰਨ ਵਾਲੇ ਇੰਡੀਅਨ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਹਿੰਦੂਤਵੀਆਂ ਦੇ ਏਜੰਡੇ ਨੂੰ ਸੰਸਾਰ ਭਰ ਵਿੱਚ ਨੰਗਾ ਕਰਨ ਤੇ ਉਸ ਵਿਰੁੱਧ ਲਾਮਬੰਦ ਹੋਣ, ਨਹੀਂ ਤੇ ਸਾਡੇ ਪੱਲੇ ਇਹੀ ਕਹਿਣਾ ਰਹਿ ਜਾਵੇਗਾ: ਲਮਹੋਂ ਨੇ ਖਤਾ ਕੀ, ਸਦੀਉਂ ਨੇ ਸਜ਼ਾ ਪਾਈ।


10/04/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਮੱਛ, ਕਛੂ, ਨਰ, ਨਾਰਾਇਣ, ਮਹਾਂ ਮੋਹਨੀ ਤੇ ਵਰਾਹ ਅਵਤਾਰ :–
(1 ਤੋਂ 6ਵੇਂ ਅਵਤਾਰ ਤਕ)
1-ਮੱਛ
(crocodile) (ਪੰਨਾ 155 ਤੋਂ 160) 54 ਬੰਦਾਂ ਵਿੱਚ ਲਿਖੀ ਇਸ ਬੇਕਾਰ ਤੇ ਨਿਰੱਰਥਕ ਜਿਹੀ ਰਚਨਾ ਵਿੱਚ ਰੱਬ ਵਰਗੀ ਜ਼ਾਹਿਰ ਕੀਤੀ ਗਈ ਹਸਤੀ ਲਈ ਕਾਲ, ਕਾਲ ਪੁਰਖ ਅਤੇ ਮਹਾਂਕਾਲ ਆਦਿਕ ਲਫ਼ਜ਼ ਵਰਤੇ ਗਏ ਹਨ। ਇਹ ਲਫ਼ਜ਼ ਨਿਰਾਕਾਰ ਪਰਮੇਸ਼ਰ ਲਈ ਵਰਤੇ ਨਾਮ ਨਹੀਂ ਬਲਕਿ ਇਹ ਸਾਕਤ–ਮਤੀ ਕਵੀ ਸ਼੍ਯਾਮ ਦੇ ਇੱਸ਼ਟ ਦੇਵ ਦੇ ਨਾਮ ਹਨ। ਦੇਵਾਂ ਤੇ ਦਾਨਵਾਂ ਦੇ ਵੈਰ ਵਿਰੋਧਾਂ ਵਿੱਚ ਸੰਸਾਰੀ ਜੀਵ ਆਪਣਾ–ਆਪਣਾ ਰੋਲ ਅਦਾ ਕਰ ਰਹੇ ਸਨ। ਸਮਾਂ ਪਾ ਕੇ ਸੰਖਾਸੁਰ ਨਾਮ ਦਾ ਰਾਖਸ਼ ਹੋਇਆ ਜੋ ਬ੍ਰਹਮੇ ਦੇ ਚਾਰੋਂ ਵੇਦ ਚੁਰਾ ਕੇ ਸਮੁੰਦਰ ਵਿੱਚ ਜਾ ਵੜਿਆ। ਬ੍ਰਹਮੇ ਦੇ ਰੋਣ–ਪਿਟਣ ਪੁਰ ਵਿਸ਼ਨੂੰ ਜੀ ਨੇ ਮੱਛ ਦਾ ਅਵਤਾਰ ਲੈ ਕੇ ਸੰਖਾਸੁਰ ਰਾਖਸ਼ ਨਾਲ ਘੋਰ ਜੁੱਧ ਕੀਤਾ। ਮੱਛ ਅਵਤਾਰ ਆਪਣਾ ਸਰੀਰ ਬੇਹੱਦ ਵੱਡਾ ਕਰਦਾ ਗਿਆ। ਫ਼ੌਜਾਂ ਮਰ ਜਾਣ ਪਿੱਛੋਂ ਸੰਖਾਸੁਰ ਤੇ ਮੱਛ ਦੇ ਅਤਿ ਵੱਡੇ ਸਰੀਰਾਂ ਨੇ ਵੱਡੇ ਪਹਾੜਾਂ ਦੀ ਤਰ੍ਹਾਂ ਆਪਸ ਵਿੱਚ ਟਕਰਾ ਕੇ ਭਿਆਨਕ ਜੁੱਧ ਕੀਤਾ। ਸੰਖਾਸੁਰ ਮਾਰਿਆ ਗਿਆ। ਮੱਛ ਨੇ ਵੇਦ ਵਾਪਸ ਲੈ ਕੇ ਬ੍ਰਹਮੇ ਨੂੰ ਦੇ ਦਿੱਤੇ। ਉਸਨੂੰ ਸ਼ਾਂਤ ਤੇ ਪ੍ਰਸੰਨ ਕੀਤਾ ਅਤੇ ਧਰਤੀ ਦਾ ਰਾਜ ਭਾਗ ਦੇਵਤਿਆਂ ਨੂੰ ਦੇ ਕੇ ਉਹਨਾਂ ਤੋਂ ਵਿਦਾ ਲਈ।
2-ਕੱਛ ਅਵਤਾਰ (ਪੰਨਾ 160)
ਦੇਵਤਿਆਂ ਨੂੰ ਕਾਫ਼ੀ ਅਰਸਾ ਰਾਜ ਕਰਦਿਆਂ ਦੇਖ ਕੇ ਵਿਸ਼ਨੂੰ ਜੀ ਦੇ ਚਿਤ ਵਿੱਚ ਇਹ ਗੱਲ ਆਈ ਕਿ ਉਹਨਾਂ ਵਲੋਂ ਸੂਰਜ ਅਤੇ ਚੰਨ੍ਹ ਆਦਿ ਦੇਵਤਿਆਂ ਦੀ ਇੱਕ ਮੀਟਿੰਗ ਸੱਦੀ ਜਾਏ ਅਤੇ ਖੀਰ ਸਮੁੰਦਰ ਨੂੰ ਰਿੜਕ ਕੇ ਉਸ ਵਿੱਚੋਂ ਅੰਮਿ੍ਰਤ, ਲੱਛਮੀ, ਕਲਪ ਰੁਖ, ਕਾਮਧੇਨ ਗਊ ਆਦਿਕ 14 ਰਤਨ ਤੇ ਹੋਰ ਪਦਾਰਥ ਕੱਢੇ ਜਾਣ। ਇਸ ਮੀਟਿੰਗ ਵਿੱਚ ਦੈਂਤ ਵੀ ਆ ਸ਼ਾਮਲ ਹੋਏ। ਵਿਸ਼ਨੂੰ ਜੀ ਦੀ ਚੁੱਕਣਾ ਅਧੀਨ ਸਾਰਿਆਂ ਨੇ ਰਲ–ਮਿਲ ਕੇ ਇਹ ਮਹਾਨ ਕਾਰਜ ਕਰਨ ਦਾ ਮਨ ਬਣਾ ਲਿਆ। ਖੀਰ ਸਮੁੰਦਰ ਨੂੰ ਰਿੜਕਣ ਲਈ ਮੰਦ੍ਰਾਚਲ ਨਾਮ ਦੇ ਪਰਬਤ ਨੂੰ ਮਧਾਣੀ ਬਣਾਇਆ ਗਿਆ। ਸ਼ੇਸ਼ ਨਾਗ ਨੂੰ ਮਧਾਣੀ ਉਤੇ ਰੱਸੀ ਜਾਂ ਨੇਤ੍ਰੇ ਦੇ ਤੌਰ ਤੇ ਵਰਤਿਆ ਗਿਆ। ਵਿਸ਼ਨੂੰ ਨੇ ਦੈਂਤਾਂ ਨੂੰ ਨਾਗ ਦਾ ਮੂੰਹ ਵਾਲਾ ਸਿਰਾ ਤੇ ਦੇਵਾਂ ਨੂੰ ਪੂਛ ਵਾਲਾ ਸਿਰਾ ਫੜਾਇਆ।
ਮੰਦ੍ਰਾਚਲ ਪਰਬਤ ਦੀ ਮਧਾਣੀ ਬੇਹੱਦ ਭਾਰੀ ਹੋਣ ਕਾਰਨ ਧਰਤੀ ਵਿੱਚ ਹੇਠਾਂ ਧੱਸੀ ਜਾਂਦੀ ਸੀ ਅਤੇ ਉਸਦਾ ਧੱਸਦੇ ਜਾਣਾ ਵੱਡੀ ਸਮੱਸਿਆ ਸੀ। ਮਧਾਣੀ ਨੂੰ ਧੱਸਦੇ ਜਾਣ ਤੋਂ ਰੋਕਣ ਲਈ ਵਿਸ਼ਨੂੰ ਜੀ ਨੇ ਇੱਕ ਬਹੁਤ ਵੱਡੇ ਸਖ਼ਤ–ਜਾਨ ਕਛੂਏ ਦੇ ਰੂਪ ਵਿੱਚ ਅਵਤਾਰ ਲੈ ਕੇ ਆਪਣੇ ਆਪ ਨੂੰ ਸਮੁੰਦਰ ਮੰਥਨ ਸਮੇਂ ਮਧਾਣੀ ਦੇ ਹੇਠ ਟਿਕਾਇਆ ਸੀ। ਸਮੁੰਦਰ ਮੰਥਨ ਦੋਰਾਨ 14 ਨਾਯਾਬ ਰਤਨਾਂ ਨੂੰ ਦੇਵਾਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਵਿੱਚੋਂ ਕੱਢਿਆ ਪਰ ਇਹ ਕਹਾਣੀ ਸਪੱਸ਼ਟ ਇਸ਼ਾਰਾ ਦਿੰਦੀ ਹੈ ਕਿ ਵਿਸ਼ਨੂੰ ਜੀ ਵਲੋਂ ਪਖਪਾਤ ਕਰਕੇ ਦੇਵਾਂ ਦਾ ਪੱਖ ਹੀ ਪੂਰਿਆ ਜਾ ਰਿਹਾ ਹੈ।
ਕੱਛ ਅਵਤਾਰ ਦੀ ਕਹਾਣੀ ਵਿੱਚ 14 ਰਤਨਾਂ ਦਾ ਵੇਰਵਾ ਨਹੀਂ ਦਿੱਤਾ ਗਿਆ ਜੋ ਦੂਜੇ ਬ੍ਰਾਹਮਣੀ ਗ੍ਰੰਥਾਂ ਵਿੱਚੋਂ ਮਿਲ ਜਾਂਦਾ ਹੈ। ਉਹਨਾਂ ਮੁਤਾਬਿਕ 14 ਰਤਨ ਇਹ ਸਨ :– ਅੰਮਿ੍ਰਤ, ਲਛਮੀ, ਕਲਪ ਰੁਖ, ਕਾਮਧੇਨ ਗਾਂ, ਐਰਾਵਤ ਹਾਥੀ, ਉਚੈ:ਸ਼੍ਰਵੈ ਘੋੜਾ, ਰੰਭਾ ਅਪਸਰਾ, ਸ਼ਹਿਦ, ਤਲਵਾਰ, ਸ਼ਰਾਬ, ਵਿਸ਼, ਚੰਦ੍ਰਮਾ, ਸਾਰੰਗ ਧਨੁਖ, ਧਨੰਤਰ ਵੈਦ ਆਦਿਕ ਹੋਰ ਕਈ ਨਾਯਾਬ ਚੀਜ਼ਾਂ ਵੀ ਉਪ–ਰਤਨਾਂ ਦੇ ਤੌਰ ਤੇ ਇਸ ਮੰਥਨ ਵਿੱਚੋਂ ਨਿਕਲੀਆਂ ਸਨ।
3 ਤੇ 4- ਨਰ, ਨਾਰਾਇਣ ਅਵਤਾਰ (ਪੰਨਾ 161 ਤੋਂ 162)
ਬਚਿਤ੍ਰ ਨਾਟਕ ਦੀ 24 ਅਵਤਾਰਾਂ ਵਾਲੀ ਇਸ ਰਚਨਾ ਵਿੱਚ ਕਵੀ ਸ਼੍ਯਾਮ ਨੇ ਨਰ ਨਾਰਾਇਣ ਨੂੰ ਇੱਕ ਅਵਤਾਰ ਦੇ ਰੂਪ ਵਿੱਚ ਦੱਸਿਆ ਹੈ ਪਰ ਐਸਾ ਦਸਣ ਪਿਛੋਂ ਵੀ ਸਫ਼ਾ 162 ਉੁਤੇ ਸਮਾਪਤੀ ਵੇਲੇ ਨਰ ਨੂੰ ਤ੍ਰਿਤੀਯ ਅਵਤਾਰ ਤੇ ਨਾਰਾਇਣ ਨੂੰ ਚਤੁੱਰਥ ਅਵਤਾਰ ਕਰਕੇ ਹੀ ਦੱਸਿਆ ਹੈ। ਇਸ ਅਵਤਾਰ ਦੀ ਕਹਾਣੀ ਨੂੰ ਸ਼੍ਯਾਮ ਨੇ ਹਦੋਂ ਵੱਧ ਕਮਜ਼ੋਰ ਤੇ ਬੋਗਸ ਤੇ ਨਿਕੰਮੀ ਜਿਹੀ ਬਣਾ ਕੇ ਪੇਸ਼ ਕੀਤਾ ਹੈ।
ਉਂਝ 24 ਅਵਤਾਰਾਂ ਦੀਆਂ ਸਭ ਕਹਾਣੀਆਂ ਵਿੱਚ ਹੀ ਵਿਸ਼ਨੂੰ ਜੀ ਦੀ ਨੀਅਤ ਸਪੱਸ਼ਟ ਹੀ ਮਾੜੀ ਅਤੇ ਪਖਪਾਤੀ ਪ੍ਰਤੀਤ ਹੁੰਦੀ ਹੈ ਪਰ ਸਮੁੰਦਰ ਮੰਥਨ ਸਮੇਂ ਨਿਕਲੇ 14 ਰਤਨਾਂ ਨੂੰ ਵੰਡਣ ਸਮਂੇ ਵਿਸ਼ਨੂੰ ਜੀ ਤੇ ਦੇਵਾਂ ਦੀ ਸਾਜਿਸ਼ ਅਤੇ ਮਿਲੀ–ਭੁਗਤ ਨੰਗੀ ਹੋਈ ਪਈ ਸੀ। ਪੁਰਾਣਕ ਕਹਾਣੀਆਂ ਦੇ ਵੇਰਵੇ ਵੀ ਐਸਾ ਹੀ ਪ੍ਰਗਟ ਕਰਦੇ ਹਨ। ਲੱਛਮੀ ਨੂੰ ਤਾਂ ਵਿਸ਼ਨੂੰ ਜੀ ਨੇ ਤਾੜ ਕੇ ਆਪਣੇ ਲਈ ਰਖ ਲਿਆ ਸੀ ਤੇ ਉਚੈ:ਸ਼੍ਰਵਹ ਘੋੜਾ ਸੂਰਜ ਦੇਵਤੇ ਦੇ ਹਵਾਲੇ ਕਰ ਦਿੱਤਾ ਗਿਆ ਸੀ।
14 ਰਤਨਾਂ ਦੀ ਕਾਣੀ ਵੰਡ ਅਤੇ ਵਿਸ਼ਨੂੰ ਜੀ ਦੇ ਪਖਪਾਤੀ ਰਵੱਈਏ ਕਾਰਨ ਦੈਂਤ ਟੋਲਾ ਜੰਗ ਲਈ ਉਤੇਜਿਤ ਹੋ ਗਿਆ ਸੀ। ਵੈਸੇ ਇਸ ਸਾਕਤੀ ਰਚਨਾ, ਬਚਿਤ੍ਰ ਨਾਟਕ ਵਿੱਚ ਵਿਸ਼ਨੂੰ ਦੇ ਇਸ ਤੀਜੇ ਤੇ ਚੌਥੇ ਅਵਤਾਰ ਨਰ ਅਤੇ ਨਾਰਾਇਣ ਵਾਲੇ ਬਾਬ ਵਿੱਚ ਇਹਨਾਂ ਅਵਤਾਰਾਂ ਦੀ ਕੁੱਝ ਵੀ ਪ੍ਰਾਪਤੀ ਨਹੀਂ ਦੱਸੀ ਗਈ। ਇਹ ਦੋਵੇਂ ਅਵਤਾਰ ਦਰਅਸਲ ਆਪਣੇ ਮਿਸ਼ਨ ਵਿੱਚ ਇੱਕ ਤਰ੍ਹਾਂ ਫ਼ੇਲ੍ਹ ਜਿਹੇ ਹੋਏ ਦਸੇ ਗਏ ਹਨ ਜੋ ਦੇਵਾਂ ਨੂੰ ਕੁੱਝ ਵੀ ਨਹੀਂ ਦਿਲਵਾ ਸਕੇ ਸਨ।
ਨਰ ਤੇ ਨਾਰਾਇਣ ਨਾਮ ਦੇ ਇੱਕ ਅਵਤਾਰ ਜਾਂ ਦੋ ਅਵਤਾਰਾਂ ਦਾ ਅੱਡ–ਅੱਡ ਪੁਰਾਣਾਂ ਵਿੱਚ ਵੀ ਝਮੇਲਾ ਜਿਹਾ ਹੀ ਪਿਆ ਹੋਇਆ ਹੈ। ਪੁਰਾਣਾਂ ਅਨੁਸਾਰ ਨਰ ਨਾਰਾਇਣ ਨੇ ਜੀਵਾਂ ਨੂੰ ਤਪੱਸਿਆ ਦਾ ਮਾਰਗ ਦਿਖਲਾਉਣ ਲਈ ਕੇਦਾਰਨਾਥ ਦੇ ਅਸਥਾਨ ਤੇ ਘੋਰ ਤਪੱਸਿਆ ਕੀਤੀ ਸੀ। ਵਾਮਨ ਪੁਰਾਣ ਵਿੱਚ ਜ਼ਿਕਰ ਹੈ ਕਿ ਇਸ ਦੀ ਘੋਰ ਤਪੱਸਿਆ ਨੂੰ ਭੰਗ ਕਰਨ ਲਈ ਇੰਦ੍ਰ ਨੇ ਸਵਰਗ ਤੋਂ ਕਈ ਸੁੰਦਰ ਅਪਸਰਾਵਾਂ ਵੀ ਭੇਜੀਆਂ ਸਨ।
ਪਰ ਨਾਰਾਇਣ ਨੇ ਇਕ ਫੁਲ ਲੈ ਕੇ ਆਪਣੇ ਉਰ ਵਿੱਚੋਂ ਉਰਵਸ਼ੀ ਨਾਮ ਦੀ ਬੇਹਦ ਸੁੰਦਰ ਅਪਸਰਾ ਕੱਢੀ ਸੀ ਜਿਸਦੀ ਸੁੰਦਰਤਾ ਸਨਮੁਖ ਇੰਦ੍ਰ ਦੀਆਂ ਅਪਸਰਾਵਾਂ ਮਾਤ ਖਾ ਕੇ ਜ਼ਲੀਲ ਹੋ ਗਈਆਂ ਅਤੇ ਸਵੱਰਗ ਨੂੰ ਹੀ ਵਾਪਸ ਭੱਜ ਗਈਆਂ ਸਨ।
ਦੇਵੀ ਭਾਗਵਤ ਪੁਰਾਣ ਵਿੱਚ ਲਿਖਿਆ ਹੈ ਕਿ ਨਰ ਨੇ ਅਰਜੁਨ ਦੇ ਰੂਪ ਵਿੱਚ ਅਤੇ ਨਾਰਾਇਣ ਨੇ ਕ੍ਰਿਸ਼ਨ ਰੂਪ ਵਿੱਚ ਦੁਆਪਰ ਜੁਗ ਵਿੱਚ ਅਵਤਾਰ ਧਾਰਿਆ ਸੀ। ਕਾਲਿਕਾ ਪੁਰਾਣ ਦਸਦਾ ਹੈ ਕਿ ਇਹ ਨਰ ਤੇ ਨਾਰਾਇਣ ਦੋਨੋਂ ਅਵਤਾਰ ਨਰਸਿੰਘ ਅਵਤਾਰ ਦੇ ਦੋ ਟੁਕੜਿਆਂ ਤੋਂ ਬਣੇ ਸਨ। ਨਰਸਿੰਘ ਦੇ ਮਨੁੱਖੀ ਹਿੱਸੇ ਨਾਲ ਨਰ ਅਤੇ ਸ਼ੇਰ ਵਾਲੇ ਹਿੱਸੇ ਤੋਂ ਨਾਰਾਇਣ ਬਣਿਆ ਸੀ। ਸ਼ਿਵ ਜੀ ਨੇ ਸ਼ਰਭ ਜੀਵ ਦੀ ਅਤਿ ਖੂੰਖਾਰ ਸ਼ਕਲ ਧਾਰ ਕੇ ਹੀ ਇਸਦੇ ਦੋ ਟੁਕੜੇ ਕੀਤੇ ਸਨ। ਸ਼ਰਭ ਜੀਵ ਅਠ ਟੰਗਾਂ ਵਾਲਾ, ਸ਼ੇਰ ਦਾ ਸ਼ਿਕਾਰ ਕਰਨ ਵਾਲਾ ਅਤਿ ਖੂੰਖਾਰ ਸ਼ਕਲ ਵਾਲਾ ਜੀਵ ਦਸਿਆ ਗਿਆ ਹੈ।
5- ਮਹਾਂ ਮੋਹਨੀ ਅਵਤਾਰ (ਪੰਨਾ 162)
ਰਤਨਾਂ ਦੀ ਕਾਣੀ ਵੰਡ ਕਾਰਣ ਦੈਂਤ ਔਖੇ ਤੇ ਪਰੇਸ਼ਾਨ ਸਨ ਤੇ ਦੈਂਤਾਂ ਦੇ ਮਨਾਂ ਵਿੱਚ ਦੇਵਤਿਆਂ ਪ੍ਰਤੀ ਵੈਰ–ਵਿਰੋਧ ਵੱਧ ਰਿਹਾ ਸੀ। ਇਸ ਸਾਕਤੀ ਪੁਸਤਕ, ਬਚਿਤ੍ਰ ਨਾਟਕ ਦੇ ਚੌਵੀ ਅਵਤਾਰਾਂ ਵਾਲੇ ਪੰਜਵੇਂ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਇਸ ਝਮੇਲੇ ਨੂੰ ਨਿਬੇੜਨ ਲਈ ਤੇ ਦੈਂਤਾਂ ਨੂੰ ਸ਼ਾਂਤ ਕਰਨ ਲਈ ਰਤਨਾਂ ਨੂੰ ਦੇਵਾਂ ਤੇ ਦੈਂਤਾਂ ਵਿੱਚ ਆਪਣੀ ਯੋਜਨਾ ਨਾਲ ਫ਼ਿਰ ਤੋਂ ਨਵੇਂ ਸਿਰਿਓਂ ਵੰਡਣ ਲਈ ਵਿਸ਼ਨੂੰ ਜੀ ਨੇ ਮਹਾਂ ਮੋਹਨੀ ਅਵਤਾਰ ਧਾਰਿਆ ਸੀ। ਮੋਹਨੀ ਅਵਤਾਰ ਦੀ ਸ਼ਕਲ ਨੂੰ ਦੇਖ ਕੇ ਦੇਵ ਤੇ ਦੈਂਤ ਸਭ ਸੰਮੋਹਿਤ ਹੋ ਕੇ ਰਤਨ ਵੰਡਾਈ ਸਮੇਂ ਪੰਗਤਾਂ ਲਗਾ ਕੇ ਬੈਠ ਗਏ ਅਤੇ ਉਨ੍ਹਾਂ ਨੇ ਆਪਣੇ ਸ਼ਸਤ੍ਰ ਤਿਆਗ ਕੇ ਪਰੇ ਰਖ ਦਿੱਤੇ। ਸਭ ਮੋਹਨੀ ਦੇ ਰੂਪ ਵਿੱਚ ਹੀ ਐਸੇ ਉਲਝੇ ਕਿ ਵਿਸ਼ਨੂੰ ਵਲੋਂ ਕੀਤੇ ਨਿਰਨੇ ਤੇ ਕੋਈ ਵੀ ਉਜਰ ਨ ਕਰ ਸਕਿਆ। ਧਨੰਤਰ ਵੈਦ, ਕਲਪ ਰੁਖ, ਲੱਛਮੀ, ਵਿਸ਼, ਕਾਮਧੇਨੁ ਗਊ ਆਦਿ ਸਭ ਚੀਜ਼ਾਂ ਵੰਡ ਦਿੱਤੀਆਂ ਗਈਆਂ ਤੇ ਝਗੜਾ ਮੁਕਿਆ ਪ੍ਰਤੀਤ ਹੋਇਆ, ਯਥਾ:– ਬਟੇ ਰਤਨ ਸਰਬੰ ਗਈ ਛੂਟ ਰਾਰੰ, ਪਰ ਇਥੇ ਵੀ ਵਿਸ਼ਨੂੰ ਜੀ ਨੇ ਆਪਣੇ ਪਖਪਾਤੀ ਰੌਂ ਕਾਰਨ ਕਾਣੀ ਵੰਡ ਹੀ ਕੀਤੀ।
6-ਬੈਰਾਹ ਅਵਤਾਰ (ਸੂਰ ਜਾਂ ਸੂਅਰ) (ਪੰਨਾ 163)
ਸਮੁੰਦਰ ਮੰਥਨ ਵਿੱਚੋਂ ਨਿਕਲੇ ਰਤਨਾਂ ਦੀ ਕਾਣੀ, ਪਖਪਾਤੀ ਤੇ ਹੇਰਾ–ਫੇਰੀ ਵਾਲੀ ਵੰਡ ਨੂੰ ਮਹਿਸੂਸ ਕਰਦਿਆਂ ਦੈਂਤ ਫ਼ਿਰ ਮਾਰ ਧਾੜ ਤੇ ਉਠ ਖੜੇ ਹੋਏ ਅਤੇ ਦੋਹਾਂ ਟੋਲਿਆਂ ਵਿੱਚ ਫ਼ਿਰ ਝਗੜਾ ਸ਼ੁਰੂ ਹੋ ਗਿਆ। ਹਿਰਣ੍ਯ ਤੇ ਹਰਨਾਖਸ਼ ਦੋ ਦੈਂਤ ਬਹੁਤ ਬਲੀ ਸਾਬਤ ਹੋਏ ਸਨ ਤੇ ਉਹ ਸਨ ਵੀ ਬਹੁਤ ਦਬਦਬੇ ਤੇ ਹੰਕਾਰ ਭਰੇ। ਉਹ ਸਾਰੀ ਧਰਤੀ ਨੂੰ ਵੇਦਾਂ ਸਣੇ ਚੁੱਕ ਕੇ ਪਤਾਲ (? ) ਨੂੰ ਭਜ ਗਏ ਸਨ।
ਦੇਵਾਂ ਨੂੰ ਇਸ ਬਿਪਤਾ ਤੇ ਹਾਰ ਅਰ ਮਾਰ ਤੋਂ ਬਚਾਉਣ ਲਈ ਵਿਸ਼ਨੂੰ ਜੀ ਨੇ ਹੁਣ ਬੈਰਾਹ (ਸੂਰ) ਦਾ ਅਵਤਾਰ ਲੈ ਕੇ ਦੈਤਾਂ ਨਾਲ ਭਿਆਨਕ ਜੁੱਧ ਕੀਤਾ ਅਤੇ ਚੌਹਾਂ ਵੇਦਾਂ ਅਰ ਧਰਤੀ ਮਾਤਾ ਨੂੰ ਆਪਣੀਆਂ ਦਾੜਾਂ ਵਿੱਚ ਫੜ ਕੇ ਪਤਾਲ ਤੋਂ ਵਾਪਸ ਲੈ ਆਂਦਾ ਅਤੇ ਇਸ ਤਰ੍ਹਾਂ ਵੇਦਾਂ ਤੇ ਧਰਤੀ ਦੀ ਬੰਦ ਖਲਾਸੀ ਹੋਈ ਤੇ ਦੇਵਾਂ ਦੇ ਬਚਾਅ ਦੀ ਗੱਲ ਬਣ ਗਈ।


10/04/16)
ਰੀਤਵਾਲ ਬਰੇਟਾ

ਸਰਕਾਰ ਬੇਲੋੜੀ ਤੀਰਥ ਯਾਤਰਾ ਉੱਤੇ ਧਨ ਬਰਬਾਦ ਕਰਨ ਦੀ ਥਾਂ ਕੈਂਸਰ ਪੀੜਤਾਂ ਨੂੰ ਪੂਰੇ ਇਲਾਜ ਦਾ ਖਰਚ ਮੁਹੱਈਆ ਕਰਵਾਵੇ। ਸਾਬਕਾ ਸਰਪੰਚ ਬਹਾਦਰਪੁਰ
ਬਰੇਟਾ (ਰੀਤਵਾਲ) ਕੈਂਸਰ ਪੱਟੀ ਵੱਜੋਂ ਜਾਣੇ ਜਾਂਦੇ ਮਾਲਵਾ ਇਲਾਕੇ ਵਿੱਚ ਕੈਂਸਰ ਰੁਕਣ ਦੀ ਥਾਂ ਹੋਰ ਵੱਧਦਾ ਜਾ ਰਿਹਾ ਹੈ। ਹਰੇਕ ਪਿੰਡ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਮਰੀਜ ਸਾਹਮਣੇ ਆ ਰਹੇ ਹਨ। ਸਰਕਾਰ ਵੀ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ ਹੈ, ਬੇਸੱਕ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜਾਂ ਦੀ ਸਹਾਇਤਾ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਕੈਂਸਰ ਪੀੜਤ ਮਰੀਜਾਂ ਨੂੰ ਇਲਾਜ ਲਈ ਡੇਢ ਲੱਖ ਰੁਪਏ ਦਿੱਤੇ ਜਾਂਦੇ ਹਨ ਅਤੇ ਮੁਫਤ ਬੱਸ ਸਫਰ ਦੀ ਸਹੁਲਤ ਵੀ ਦਿੱਤੀ ਹੋਈ ਹੈ, ਪਰ ਇਸ ਫੈਲ ਰਹੀ ਮਹਾਂਮਾਰੀ ਦੇ ਮਰੀਜਾਂ ਲਈ ਸਿਰਫ ਡੇਢ ਲੱਖ ਰੁਪਏ ਦੀ ਸਹਾਇਤਾ ਜਾਂ ਬੱਸ ਸਫਰ ਦੀ ਸਹੁਲਤ ਹੀ ਕਾਫੀ ਨਹੀਂ ਹੈ ਸਰਕਾਰ ਨੂੰ ਇਸ ਪਾਸੇ ਹੋਰ ਵੀ ਧਿਆਨ ਦੇਣ ਦੀ ਜਰੂਰਤ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਬਹਾਦਰ ਪੁਰ ਦੇ ਸਾਬਕਾ ਸਰਪੰਚ ਸ੍ਰ: ਰਾਮਲਾਜ ਸਿੰਘ ਨੇ ਕਿਹਾ ਕਿ ਬਹੁਤੇ ਮਰੀਜਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਇਸ ਸਹਾਇਤਾ ਦੀ ਜਾਣਕਾਰੀ ਹੀ ਨਹੀਂ ਹੁੰਦੀ ਜਾਂ ਬਹੁਤੇ ਮਰੀਜਾਂ ਨੂੰ ਇਸ ਵਾਰੇ ਬਾਅਦ ਵਿੱਚ ਪਤਾ ਲੱਗਦਾ ਹੈ, ਫਿਰ ਉਹਨਾ ਨੂੰ ਪਹਿਲਾਂ ਹੋ ਚੁੱਕੇ ਖਰਚ ਦੀ ਸਹਾਇਤਾ ਨਹੀਂ ਮਿਲਦੀ, ਬਹੁਤੇ ਕੇਸਾਂ ਵਿੱਚ ਮਰੀਜਾਂ ਦਾ ਇਸ ਬਿਮਾਰੀ ਉੱਤੇ ਦੋ ਲੱਖ ਤੋਂ ਲੈ ਕੇ ਦਸ ਪੰਦਰਾਂ ਲੱਖ ਤੱਕ ਵੀ ਖਰਚ ਹੋ ਜਾਂਦਾ ਹੈ ਪਰ ਸਰਕਾਰ ਵੱਲੋਂ ਸਿਰਫ ਡੇਢ ਲੱਖ ਦੀ ਸਹਾਇਤਾ ਹੀ ਦਿੱਤੀ ਜਾਂਦੀ ਹੈ ਜੋ ਬਹੁਤ ਘੱਟ ਹੈ। ਜਿੰਨਾ ਮਰੀਜਾਂ ਦਾ ਇਸ ਬਿਮਾਰੀ ਤੇ ਡੇਢ ਲੱਖ ਤੋਂ ਘੱਟ ਖਰਚ ਹੁੰਦਾ ਹੈ ਉਹਨਾ ਮਰੀਜਾਂ ਨੂੰ ਜਾਰੀ ਕੀਤੇ ਡੇਢ ਲੱਖ ਰੁਪਏ ਵਿੱਚੋਂ ਬਚਦੇ ਪੈਸੇ ਤਾਂ ਵਾਪਿਸ ਸਰਕਾਰ ਦੇ ਖਾਤੇ ਵਿੱਚ ਚਲੇ ਜਾਂਦੇ ਪਰ ਜਿੰਨਾ ਮਰੀਜਾਂ ਦਾ ਖਰਚ ਡੇਢ ਲੱਖ ਰੁਪਏ ਤੋਂ ਜਿਆਦਾ ਹੋ ਜਾਂਦਾ ਹੈ ਸਰਕਾਰ ਉਹਨਾ ਨੂੰ ਹੋਰ ਰਾਸ਼ੀ ਜਾਰੀ ਨਹੀਂ ਕਰਦੀ ਜੋ ਜਿਆਦਾ ਕੈਂਸਰ ਪੀੜਤ ਮਰੀਜਾਂ ਨਾਲ ਬੇਇਨਸਾਫੀ ਹੈ। ਸਾਬਕਾ ਸਰਪੰਚ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਮੁਫਤ ਤੀਰਥ ਯਾਤਰਾ ਦੇ ਨਾਮ ਤੇ ਕਰੋੜਾਂ ਰੁਪਏ ਬਿਨ੍ਹਾ ਵਜਾਹ ਤੋਂ ਬਰਬਾਦ ਕਰ ਰਹੀ ਹੈ ਜਿਸ ਦੀ ਲੋੜ ਹੀ ਨਹੀਂ ਹੈ ਕਿਉਂਕਿ ਇਸ ਨਾਲ ਮਨੁੱਖਤਾ ਵਿੱਚ ਵਗਿਆਨਿਕ ਸੋਚ ਦੀ ਥਾਂ ਅੰਧਵਿਸਵਾਸ ਹੀ ਫੈਲਦਾ ਹੈ ਅਤੇ ਇਸ ਨਾਲ ਸਰਕਾਰ ਦੇ ਧਨ ਅਤੇ ਲੋਕਾਂ ਦੇ ਸਮੇ ਦੀ ਵੀ ਬਰਬਾਦੀ ਹੀ ਹੁੰਦੀ ਹੈ। ਦੂਜੇ ਪਾਸੇ ਕੈਂਸਰ ਪੀੜਤ ਮਰੀਜ ਜੋ ਲੋੜਬੰਦ ਹਨ ਉਹਨਾ ਨੂੰ ਆਪਣੇ ਇਲਾਜ ਲਈ ਪੂਰੇ ਪੈਸੇ ਨਹੀਂ ਮਿਲਦੇ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਂਦਾ ਹੈ ਕਿ ਉਹ ਪਿੰਡਾਂ/ਸਹਿਰਾਂ ਵਿੱਚ ਵਿਸੇਸ਼ ਟੀਮਾਂ ਭੇਜ ਕੇ ਬਿਮਾਰੀ ਦਾ ਸਮੇ ਸਿਰ ਪਤਾ ਲਗਾਉਣ ਲਈ ਲਈ ਮੁਫਤ ਟੈਸਟ ਕਰਵੇ ਜਾਣ, ਕੈਸਰ ਪੀੜਤ ਮਰੀਜਾਂ ਅਤੇ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਨਾ ਘਬਰਾਉਣ ਅਤੇ ਸਰਕਾਰ ਵੱਲੋਂ ਦਿੱਤੀ ਜਾਂਦੀ ਸਹਾਇਤਾ ਵਾਰੇ ਜਾਣਕਾਰੀ ਦਿੱਤੀ ਜਾਵੇ, ਕੈਂਸਰ ਪੀੜਤ ਮਰੀਜਾਂ ਨੂੰ ਡੇਢ ਲੱਖ ਰੁਪਏ ਦੀ ਥਾਂ ਇਸ ਬਿਮਾਰੀ ੳੇੁੱਤੇ ਹੋਣ ਵਾਲਾ ਸਾਰਾ ਖਰਚਾ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਇਸ ਨਾਮੁਰਾਦ ਬਿਮਾਰੀ ਤੋਂ ਕੀਮਤੀ ਜਾਨਾ ਬਚਾਈਆਂ ਜਾ ਸਕਣ। ਇਸ ਸਮੇ ਉਹਨਾ ਨਾਲ ਪੰਚ ਬਲਬੀਰ ਸਿੰਘ, ਪੰਚ ਜਰਨੈਲ ਸਿੰਘ, ਪੰਚ ਤਰਸੇਮ ਸਿੰਘ, ਪੰਚ ਜੁਗਰਾਜ ਸਿੰਘ, ਸਾਬਕਾ ਕਲੱਬ ਪ੍ਰਧਾਨ ਲਾਭ ਸਿੰਘ ਅਤੇ ਜਰਨੈਲ ਸਿੰਘ ਨੰਬਰਦਾਰ ਮਜੂਦ ਸਨ।
ਪੱਤ੍ਰਰ ਪ੍ਰੇਰਕ ਰੀਤਵਾਲ ਬਰੇਟਾ (ਮਾਨਸਾ) ਮੋਬਾ: 9041949961

*************************************************

ਪੁਲਿਸ ਨੇ ਪਬਲਿਕ ਮੀਟਿੰਗਾਂ ਕਰ ਕੇ ਲੋਕਾਂ ਨੂੰ ਨਸ਼ਾ ਤਿਆਗਣ ਲਈ ਕੀਤਾ ਪ੍ਰੇਰਿਤ।
ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਜਕਾਰੀ ਕਾਰਨ ਹੀ ਸ਼ਹਿਰ ਵਿੱਚ ਨਸ਼ੇ ਤੇ ਕਾਬੁ ਨਹੀਂ ਹੋ ਰਿਹਾ -: ਡਾ: ਗੋਇਲ

ਬਰੇਟਾ 7 ਅਪ੍ਰੈਲ (ਰੀਤਵਾਲ) ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਮੁਕਤੀ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਮਾਨਸਾ ਵੱਲੋਂ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਪਬਲਿਕ ਮੀਟਿੰਗਾਂ ਕਰਕੇ ਆਮ ਜਨਤਾ ਨੂੰ ਨਸ਼ੇ ਦੀਆਂ ਬੁਰਾਈਆ ਵਾਰੇ ਚਾਨਣਾ ਪਾਉਦੇ ਹੋਏ ਨਸ਼ੇ ਦਾ ਤਿਆਗ ਕਰਨ ਲਈ ਪ੍ਰਰਿਤ ਕੀਤਾ ਜਾ ਰਿਹਾ ਹੈ।ਇਸੇ ਮੁਹਿੰਮ ਤਹਿਤ ਸਬ ਡਵੀਜਨ ਬੁਢਲਾਡਾ ਦੇ ਉੱਪ ਪੁਲਿਸ ਕਪਤਾਨ ਰਾਜਵੀਰ ਸਿੰਘ ਬੋਪਾਰਾਏ ਅਤੇ ਬਰੇਟਾ ਥਾਣਾ ਮੁਖੀ ਸਰਵਜੀਤ ਸਿੰਘ ਚੀਮਾਂ ਵੱਲੋ ਨਜਦੀਕੀ ਪਿੰਡ ਬਹਾਦਰਪੁਰ ਦੇ ਸਰਕਾਰੀ ਸਕੂਲ ਅਤੇ ਬਰੇਟਾ ਮੰਡੀ ਦੀ ਅਗਰਵਾਲ ਧਰਮਸ਼ਾਲਾ ਵਿਖੇ ਵੱਖ-ਵੱਖ ਪਬਲਿਕ ਮੀਟਿੰਗਾਂ ਕੀਤੀਆਂ ਗਈਆਂ।ਇਸ ਮੌਕੇ ਉਨ੍ਹਾ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਦੀ ਨੋਜੁਆਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਬੂਰੀ ਤਰਾਂ ਫਸਦੀ ਜਾ ਰਹੀ ਹੈ ਜਿਸਦੇ ਨਤੀਜੇ ਭਵਿੱਖ ਵਿੱਚ ਭਿਆਨਕ ਨਿੱਕਲਣਗੇ।ਉਨ੍ਹਾ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਦੇਸ਼ ਨੂੰ ਖਤਮ ਕਰਨ ਦੀ ਚਾਲ ਵਿੱਚ ਲੱਗੀਆਂ ਹੋਈਆਂ ਹਨ ਜੋ ਸਾਡੇ ਦੇਸ਼ ਨੂੰ ਖਤਮ ਕਰਨ ਲਈ ਕਿਸੇ ਤਰਾਂ ਦੇ ਬੰਬ ਧਮਾਕੇ ਕਰਨ ਦੀ ਥਾਂ ਦੇਸ਼ ਦੀ ਯੁਵਾ ਪੀੜ੍ਹੀ ਨੂੰ ਨਸ਼ਿਆਂ ਦੇ ਆਦੀ ਬਣਾ ਕੇ ਨੌਜੁਆਨਾਂ ਨੂੰ ਸਰੀਰਕ ਤੋਰ ਤੇ ਖਤਮ ਕਰ ਰਹੀਆਂ ਹਨ , ਇਸੇ ਚਾਲ ਦੇ ਤਹਿਤ ਇਹਨਾਂ ਤਾਕਤਾ ਵੱਲੋ ਜਾਣਬੁੱਝ ਕੇ ਨਸ਼ੇ ਦੇ ਨਾਮ ਤੇ ਜਹਿਰੀਲੇ ਪਦਾਰਥ ਸਪਲਾਈ ਕੀਤੇ ਜਾ ਰਹੇ ਹਨ ਜਿਸ ਤੋ ਬਚਣ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਤੇ ਮੋਜੂਦ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਵਾਰੇ ਦੱਸਦਿਆਂ ਇਸ ਤੋ ਬਚਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਆਮ ਜਨਤਾ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਦਾ ਸਹਿਯੋਗ ਦੇਵੇ। ਇਸ ਮੌਕੇ ਮੀਟਿੰਗ ਵਿਸ਼ਚ ਹਾਜਰ ਸਮਾਜ ਸੇਵੀ ਮੈਂਬਰ ਡਾ: ਰਤਨ ਗੋਇਲ ਨੇ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਮੁਕਤੀ ਮੁਹਿੰਮ ਦੀ ਪੋਲ ਖੋਲਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਜਕਾਰੀ ਕਾਰਨ ਹੀ ਸ਼ਹਿਰ ਵਿੱਚ ਨਸ਼ੇ ਤੇ ਕਾਬੁ ਨਹੀਂ ਹੋ ਰਿਹਾ ਪ੍ਰਸ਼ਾਸਨ ਵੱਲੋਂ ਨਸ਼ੇ ਤਿਆਗਣ ਲਈ ਕੀਤੀਆਂ ਜਾ ਰਹੀਆਂ ਮੀਟਿਗਾਂ ਸਿਰਫ ਕਾਗਜ਼ ਭਰਨ ਦੀਆਂ ਖਾਨਾਪੂਰਤੀ ਲਈ ਹੀ ਕੀਤੀਆਂ ਜਾਦੀਆਂ ਹਨ । ਡਾ: ਗੋਇਲ ਵੱਲੋਂ ਬੋਲੇ ਸੱਚ ਕਾਰਨ ਪੁਲਿਸ ਪ੍ਰਸ਼ਾਸਨ ਲਾਲ ਪੀਲਾ ਵੀ ਹੋਇਆ , ਪਲਿਸ ਕਪਤਾਨ ਬੋਪਾਰਾਏ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਸਾਬਤ ਕਰੋ ਤੁਸੀ ਤਾਂ ਵੇ ਵਜ਼ਾ ਸਾਡੀ ਵਰਦੀ ਤੇ ਇਲਜਾਮ ਲਗਾ ਰਹੇ ਹੋਂ, ਡਾ: ਗੋਇਲ ਨੇ ਕਿਹਾ ਕਿ ਮੈ ਇਸਦੀ ਰਿਪੋਟ ਐਸ.ਐਸ.ਪੀ ਮਾਨਸਾ ਨੂੰ ਭੇਜਾਂਗਾ ਹੁਣ ਦੇਖਣਾ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਆਪਣੇ ਅੰਦਰ ਝਾਤੀ ਮਾਰਦਿਆਂ ਨਸ਼ੇੜੀ ਅਨਸਰਾਂ ਨੂੰ ਨੱਥ ਪਾਉਦਾ ਹੈ ਜਾਂ ਫਿਰ ਸੱਚ ਮੁੱਚ ਹੀ ਕਾਗਜਾਂ ਦੀ ਖਾਨਾਪੂਰਤੀ ਹੀ ਕਰਦਾ ਹੈ ਇਸ ਮੌਕੇ ਤੇ ਨਗਰ ਕੌਸਲ ਬਰੇਟਾ ਦੇ ਪ੍ਰਧਾਨ ਵਿੱਕੀ ਮਹਾਸ਼ਾ , ਗੁਰਜੀਤ ਸਿੰਘ ਲਾਲੂ ਸਰਪੰਚ ਬਹਾਦਰਪੁਰ, ਸੋਨੂੰ ਕਟੌਦੀਆ, ਨੀਟਾ ਅਰੋੜਾ, ਹਰਮੇਸ਼ ਕੁਮਾਰ, ਰਾਜੇਸ਼ ਜਿੰਦਲ, ਰਾਮ ਲਾਲ ਰਾਮਾਂ,ਡਾ. ਰਤਨ ਗੋਇਲ ਨੀਟਾ, ਬਿੰਦਰ ਸਸਪਾਲੀ, ਬੁੱਧ ਸਿੰਘ ਸੈਕਟਰੀ, ਮਨਿੰਦਰ ਕੁਮਾਰ,ਗੁਰਮੀਤ ਸਿੰਘ, ਗੁਰਦਰਸ਼ਨ ਸਿੰਘ, ਸੁਰਿੰਦਰ ਕੁਮਾਰ ਮਾਹਸ਼ਾ, ਪੰਕਜ ਬਾਂਸਲ, ਰੋਬਿਨ ਸਿੰਗਲਾ ਸਸਪਾਲੀ ਅਤੇ ਵਿੱਕੀ ਬਰੇਟਾ ਮੌਜੂਦ ਸਨ।

ਰੀਤਵਾਲ ਬਰੇਟਾ ਮੋਬਾ: -9041949961


10/04/16)
ਅਕੇਸ਼ ਕੁਮਾਰ

ਵਿਦਿਆ ਦੇਣ ਦਾ ਪਵਿਤਰ ਕਾਰਜ ਸਿਰਫ ਵਪਾਰ ਬਣ ਕੇ ਰਹਿ ਗਿਆ ਹੈ
ਪ੍ਰਾਇਵੇਟ ਸਕੂਲਾਂ ਦੇ ਨਜਾਇਜ ਖਰਚਿਆਂ ਨੇ ਕੱਢਿਆ ਮਾਪਿਆਂ ਦਾ ਕਚੂਮਰ
ਪੰਜਾਬ ਭਰ ਵਿੱਚ ਪ੍ਰਾਇਵੇਟ ਸਕੂਲਾਂ ਦੇ ਨਜਾਇਜ ਖਰਚਿਆਂ ਨੇ ਮਾਪਿਆਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਪਰ ਬਰਨਾਲਾ ਦੇ ਮਦਰ ਟੀਚਰ ਸਕੂਲ ਵੱਲੋਂ ਤਾਂ ਨਵਾਂ ਹੀ ਕਾਰਨਾਮਾਂ ਕਰ ਦਿੱਤਾ ਗਿਆ। ਸੁਖਪੁਰਾ ਦੀ ਇੱਕ ਲੜਕੀ ਮਦਰ ਟੀਚਰ ਸਕੂਲ ਵਿੱਚ ਪੜਦੀ ਸੀ। ਉਸ ਨੇ ਪਿਛਲੇ ਸਾਲ ਟੈਸਟ ਕਲੀਅਰ ਕਰਕੇ ਦੁਸਰੀ ਜਮਾਤ ਵਿੱਚ ਦਾਖਲਾ ਲੈ ਲਿਆ। ਸਕੂਲ ਵੱਲੋਂ ਉਸਨੂੰ ਪਹਿਲਾ ਤਾਂ ਦੁਸਰੀ ਜਮਾਤ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਅਤੇ 6 ਮਹੀਨੇ ਬਾਦ ਬਿਨ੍ਹਾਂ ਮਾਂ ਬਾਪ ਦੀ ਜਾਣਕਾਰੀ ਦੇ ਬੱਚੀ ਨੂੰ ਯੁ ਕੇ ਜੀ ਵਿੱਚ ਕਰ ਦਿੱਤਾ। ਰਿਜਲਟ ਵਿੱਚ ਵੀ ਹੁਣ ਉਸਨੂੰ ਦੁਸਰੀ ਪਾਸ ਦਾ ਸਰਟੀਫਿਕੇਟ ਜਾਰੀ ਕਰਕੇ ਮਾਂ ਬਾਪ ਤੇ ਮੁੜ ਉਸਨੂੰ ਪਹਿਲੀ ਵਿੱਚ ਅਡਮੀਸ਼ਨ ਦਵਾਉਣ ਲਈ ਜੋਰ ਪਾਇਆ ਗਿਆ। ਮਾਂ ਬਾਪ ਦੇ ਨਾ ਮੰਨਣ ਤੇ ਸਕੂਲ ਵੱਲੋਂ ਵੈਨ ਦਾ ਕਿਰਾਇਆ ਵੀ 850 ਤੋਂ ਵਧਾ ਕੇ 3000 ਰੁਪਏ ਮੰਗਣਾ ਸ਼ੁਰੂ ਕਰ ਦਿੱਤਾ। ਲੜਕੀ ਦੇ ਪਿਤਾ ਅਤੇ ਕਿਸਾਨ ਯੂਨੀਅਨ ਵੱਲੋਂ ਸਕੂਲ ਦੇ ਸਾਹਮਣੇ ਧਰਨਾ ਲਗਾਇਆ ਗਿਆ ਅਤੇ ਸਕੂਲ ਮੈਨਜਮੈਂਟ ਵੱਲੋਂ ਸ਼ਹਿਰ ਦੇ ਮੋਹਤਬਰ ਪਾ ਕੇ ਕਿਸਾਨ ਯੂਨੀਅਨ ਅਤੇ ਲੜਕੀ ਦੇ ਪਿਤਾ ਦੇ ਨਾਲ ਸਮਝੋਤਾ ਹੋ ਗਿਆ ਅਤੇ ਸਕੂਲ ਵੱਲੋਂ ਲੜਕੀ ਦੀ ਸਾਰੇ ਸਾਲ ਦੀ ਫੀਸ ਵਾਪਸ ਕੀਤੀ ਗਈ। ਲੜਕੀ ਦੇ ਘਰ ਵਾਲਿਆਂ ਵੱਲੋਂ ਆਪਣੀ ਬੱਚੀ ਨੂੰ ਇਸ ਸਕੂਲ ਵਿੱਚ ਪੜਾਉਣ ਤੋਂ ਇਨਕਾਰ ਕਰ ਦਿੱਤਾ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਾਇਵੇਟ ਸਕੂਲ ਦੀ ਪੜਾਈ ਸਿਰਫ ਦਿਖਾਵੇ ਦੀ ਹੈ ਅਤੇ ਖਰਚੇ ਅਸਲੀ ਜਦੋਂਕਿ ਪ੍ਰਾਇਵੇਟ ਸਕੂਲਾਂ ਵਲੋਂ ਵੰਨ ਸੁਵੰਨੇ ਤਰੀਕਿਆਂ ਨਾਲ ਮਾਂ ਬਾਪ ਨਾਲ ਧੱਕਾਸ਼ਾਹੀ ਕੀਤੀ ਜਾਂਦੀ ਹੈ।
ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਦਾਖਲੇ ਸਮੇਂ ਹਰ ਸਾਲ ਲਈ ਜਾਂਦੀ ਦਾਖਲਾ ਫੀਸ ਅਤੇ ਹੋਰ ਫਾਲਤੂ ਫੰਡਾਂ ਦੇ ਰੋਸ ਵਿੱਚ ਪੰਜਾਬ ਭਰ ਦੇ ਪੇਰੈਂਟਸ ਐਸੋਸ਼ੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ ਦਾਖਲਾ ਫੀਸ ਵਸੂਲ ਕੀਤੀ ਜਾਂਦੀ ਹੈ ਜੱਦ ਕਿ ਨਿਯਮਾਂ ਮੁਤਾਬਕ ਸਕੂਲ ਸਿਰਫ ਇਕ ਵਾਰ ਹੀ ਦਾਖਲਾ ਫੀਸ ਲੈ ਸਕਦਾ ਹੈ।।ਇਸ ਤੋਂ ਇਲਾਵਾ ਨਿਯਮਾਂ ਨੂੰ ਅਗੂੰਠਾ ਦਿਖਾਉਂਦੇ ਹੋਏ ਸਕੂਲਾਂ ਵੱਲੋਂ ਫਾਲਤੂ ਦੇ ਫੰਡ ਲਗਾ ਕੇ ਵੀ ਆਮ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ।।ਅੱਜ ਵਿਦਿਆ ਦੇਣ ਦਾ ਪਵਿਤਰ ਕਾਰਜ ਸਿਰਫ ਵਪਾਰ ਬਣ ਕੇ ਰਹਿ ਗਿਆ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਵਾਰ-ਵਾਰ ਨਵੇਂ ਸੈਸ਼ਨ ਤੇ ਦਾਖ਼ਲੇ ਦੇ ਸਮੇਂ ਐਡਮੀਸ਼ਨ ਫੀਸ, ਡਿਵੈਲਪਮੈਂਟ ਚਾਰਜ, ਏਨੁਅਲ ਚਾਰਜ, ਬਿਲਡਿੰਗ ਫੰਡ, ਟਰਾਂਸਪੋਰਟ ਚਾਰਜ, ਏਕਟਿਵਿਟੀ ਚਾਰਜ, ਲੈਬ ਫੀਸ, ਸਮਾਰਟ ਕਲਾਸ ਫੀਸ, ਕੰਪਊਟਰ ਫੀਸ ਚਾਰਜ ਕੀਤੀ ਜਾਂਦੀ ਹੈ ਅਤੇ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਲਗਵਾ ਕੇ ਮਾਂ ਬਾਪ ’ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ ਜਦੋਂ ਕਿ ਇਸ ਸੰਬਧੀ ਸਕੂਲ ਦੇ ਪ੍ਰਬੰਧਕਾਂ ਨੇ ਇਹਨਾਂ ਸਾਰੇ ਆਰੋਪਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਸਕੂਲ ਸੀ.ਬੀ.ਐਸ.ਈ. ਅਤੇ ਮਾਨਯੋਗ ਹਾਈਕੋਰਟ ਦੇ ਹਿਸਾਬ ਦੇ ਨਾਲ ਫੀਸਾਂ ਅਤੇ ਹੋਰ ਖਰਚੇ ਲੈ ਰਿਹਾ ਹੈ। ਜਿਕਰਯੋਗ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਸੀ ਬੀ ਐਸ ਈ ਵੱਲੋਂ ਸਕੂਲਾਂ ਨੂੰ ਮਾਨਤਾ ਦਿੰਦੇ ਹੋਏ ਐਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਕੁੱਝ ਪ੍ਰਾਇਵੇਟ ਸਕੂਲਾਂ ਵੱਲੋਂ ਸੀ.ਬੀ ਐਸ.ਈ. ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਮੰਹਿਗੀਆਂ ਕਿਤਾਬਾਂ ਲਗਾਈਆਂ ਜਾਂਦੀਆਂ ਹਨ ਅਤੇ ਬੱਚਿਆਂ ਦੇ ਮਾਂ-ਬਾਪ ਤੋਂ ਨਜਾਇਜ ਪੈਸੇ ਵਸੂਲ ਕੀਤੇ ਜਾਂਦੇ ਹਨ ਅਤੇ ਕਈ ਪ੍ਰਾਈਵੇਟ ਸਕੂਲਾਂ ਵੱਲੋਂ ਤਾਂ ਕਿਤਾਬਾਂ ਵੀ ਆਪ ਹੀ ਦਿੱਤੀਆਂ ਜਾਂਦੀਆਂ ਹਨ। ਇਹਨਾਂ ਸਕੂਲਾਂ ਦੀ ਲੁੱਟ ਨੂੰ ਰੋਕਨ ਵਿੱਚ ਸੀ.ਬੀ.ਐਸ.ਈ. ਕੁੱਝ ਨਹੀਂ ਕਰ ਰਹੀ। ਨਿਜੀ ਸਕੂਲਾਂ ਵੱਲੋਂ ਏਡਮਿਸ਼ਨ ਫੀਸ, ਡਿਵੈਲਪਮੈਂਟ ਚਾਰਜ, ਏਨੁਅਲ ਚਾਰਜ, ਬਿਲਡਿੰਗ ਫੰਡ, ਟਰਾਂਸਪੋਰਟ ਚਾਰਜ, ਏਕਟਿਵਿਟੀ ਚਾਰਜ, ਲੈਬ ਫੀਸ, ਸਮਾਰਟ ਕਲਾਸ ਫੀਸ, ਕੰਪਉਟਰ ਫੀਸ ਆਦਿ ਖਰਚੇ ਲਏ ਜਾਂਦੇ ਹਨ।
ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਇਨਸਾਨ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਿਖਿਆ ਦਵਾਉਣ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਇਸ ਮਾਨਸਿਕਤਾ ਦਾ ਫਾਇਦਾ ਪ੍ਰਾਇਵੇਟ ਸਕੂਲਾਂ ਵਲੋਂ ਪੂਰੀ ਤਰ੍ਹਾਂ ਲਿਆ ਜਾਂਦਾ ਹੈ। ਬੱਚਿਆਂ ਨੂੰ ਵਧੀਆ ਸਿਖਿਆ ਦੇਣ ਦੇ ਨਾਮ ਤੇ ਬੱਚਿਆਂ ਦੇ ਮਾਂ ਬਾਪ ਤੋਂ ਨਿਯਮਾਂ ਦੇ ਉਲਟ ਜਿਆਦਾ ਫੀਸ ਅਤੇ ਫੰਡ ਵਸੂਲ ਕੀਤੇ ਜਾ ਰਹੇ ਹਨ। ਇੱਕ ਛੋਟਾ ਜਿਹਾ ਸਕੂਲ ਵੀ ਐਡਮੀਸ਼ਨ ਦੇ 15 ਦਿਨਾਂ ਦੇ ਸਮੇਂ ਦੇ ਦੌਰਾਨ ਹੀ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਕਮਾ ਜਾਂਦਾ ਹੈ ਅਤੇ ਵੱਡੇ ਸਕੂਲ ਤਾਂ 1 ਕਰੋੜ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਐਡਸ਼ੀਮਨ ਦੇ ਸਮੇਂ ਤੇ ਹੀ ਕਮਾ ਜਾਂਦੇ ਹਨ। ਸਕੂਲ ਦੇ ਪੁਰਾਣੇ ਵਿਦਿਆਰਥੀਆਂ ਤੋਂ ਵੀ ਰੀਅਡਮੀਸ਼ਨ ਅਤੇ ਅਜਿਹੇ ਹੋਰ ਕਈ ਫੰਡ ਲੈ ਲਏ ਜਾਂਦੇ ਹਨ ਜੋਕਿ ਸਕੂਲ ਲੈ ਹੀ ਨਹੀਂ ਸਕਦੇ। ਭਾਵੇਂ ਇਹ ਫੰਡ ਪੱਕੀ ਰਸੀਦ ਰਾਹੀਂ ਲਿਆ ਜਾਂਦਾ ਹੈ ਪਰ ਇਸ ਵਿੱਚ ਕਿਹੜੀਆਂ ਕਿਹੜੀਆਂ ਮਦਾਂ ਦਾ ਭੁਗਤਾਨ ਸ਼ਾਮਲ ਹੈ ਇਸ ਦਾ ਵਿਸਤਾਰ ਵਿੱਚ ਵੇਰਵਾ ਨਹੀਂ ਲਿਖਿਆ ਜਾਂਦਾ ਅਤੇ ਸੀ ਬੀ ਐਸ ਈ ਵੀ ਮਹਿਜ ਖਾਨਾਪੁਰਤੀ ਕਰਨ ਲਈ ਆਪਣੀ ਵੈਬਸਾਇਟ ਉਪਰ ਨਿਯਮ ਪਾ ਕੇ ਹੀ ਸਾਰੇ ਸਮਲੇ ਹੱਲ ਕਰ ਦਿੰਦਾ ਹੈ। ਪ੍ਰਸ਼ਾਸ਼ਨ ਵੀ ਇਹਨਾਂ ਪ੍ਰਾਇਵੇਟ ਸਕੂਲਾਂ ਵੱਲੋਂ ਨਜਾਇਜ ਵਸੂਲੇ ਜਾ ਰਹੇ ਫੰਡਾਂ ਉਪਰ ਕੋਈ ਗੌਰ ਨਹੀ ਕਰਦਾ ਅਤੇ ਪੜਾਈ ਦੇ ਨਾਮ ਬਿਜਨਸ ਦੀਆਂ ਇਹ ਦੁਕਾਨਾਂ ਚਲਦੀਆਂ ਰਹਿੰਦੀਆਂ ਹਨ।
ਅੱਜ ਨਿਜੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ‘ਸਟੇਟਸ ਸਿੰਬਲ‘ ਬੰਨ ਚੁੱਕਿਆ ਹੈ। ਹਰ ਇੱਕ ਮਾਂ ਬਾਪ ਦੀ ਕੋਸ਼ਿਸ਼ ਹੈ ਕਿ ਆਪਣੇ ਬੱਚੇ ਨੂੰ ਬਿਹਤਰ ਸਕੂਲ ਵਿੱਚ ਭੇਜੇ। ਇੱਕ ਹੋੜ ਜਿਹੀ ਮਚੀ ਹੋਈ ਹੈ। ਆਪਣੀ ਆਰਥਕ ਹੈਸਿਅਤ ਤੋਂ ਵੀ ਵੱਧ ਕੇ ਮੰਹਿੰਗੇ ਸਕੂਲ ਲੱਭੇ ਜਾ ਰਹੇ ਹਨ ਤੇ ਉਹਨਾਂ ਵਿੱਚ ਆਪਣੇ ਬੱਚੇ ਦੇ ਦਾਖਲੇ ਲਈ ਉੱਚੀ ਤੋਂ ਉੱਚੀ ਕੈਪੀਟੇਸ਼ਨ ਫੀਸ ਦੇਣ ਲਈ ਵੀ ਤਿਆਰ ਹਨ, ਜੱਦ ਕਿ ਕੈਪੀਟੇਸ਼ਨ ਫੀਸ ਨੂੰ ਆਰ.ਟੀ.ਈ. ਦੇ ਤਹਿਤ ਗ਼ੈਰਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ।।ਸਰਕਾਰੀ ਸਕੂਲਾਂ ਵਿੱਚ ਹੁਣ ਜਿਆਦਾਤਰ ਉਹੀ ਬੱਚੇ ਜਾ ਰਹੇ ਹੈ ਜੋ ਨਿਜੀ ਸਕੂਲਾਂ ਦੇ ਭਾਰੀ ਭਰਕਮ ਖਰਚੇ ਨਹੀਂ ਚੁੱਕ ਸਕਦੇ। ਸਿੱਖਿਆ ਅਧਿਕਾਰ ਅਧਿਨਿਯਮ 2009 ਦੇ ਤਹਿਤ ਨਿਜੀ ਸਕੂਲਾਂ ਲਈ ਆਪਣੀ ਕੁਲ ਵਿਦਿਆਰਥੀ ਗਿਣਤੀ ਦਾ ਘੱਟੋ-ਘੱਟ 25 ਫ਼ੀਸਦੀ ਗਰੀਬ ਤਬਕੇ ਦੇ ਬੱਚਿਆਂ ਨੂੰ ਲਾਜ਼ਮੀ ਰੂਪ ਵਿੱਚ ਦਾਖਲਾ ਦੇਣ ਦਾ ਪ੍ਰਾਵਧਾਨ ਹੈ ਪਰ ਹਕੀਕਤ ਵਿੱਚ ਕਿੰਨੇ ਨਿਜੀ ਸਕੂਲ ਇਸਤੇ ਅਮਲ ਕਰਦੇ ਹਨ ਇਹ ਸੋਚਣ ਦਾ ਵਿਸ਼ਾ ਹੈ। ਜਿਆਦਾਤਰ ਨਿਜੀ ਸਕੂਲ ਸੀ ਬੀ ਐਸ ਈ ਤੋਂ ਮਾਨਤਾ ਪ੍ਰਾਪਤ ਹਨ ਤੇ ਉਹਨਾਂ ਵਲੋਂ ਕੀਤੀ ਜਾ ਰਹੀ ਇਸ ਮਨਮਾਨੀ ਲਈ ਕਾਫੀ ਹੱਦ ਤੱਕ ਸੀ ਬੀ ਐਸ ਈ ਦੇ ਭ੍ਰਸਟ ਅਧਿਕਾਰੀ ਵੀ ਜਿੰਮੇਵਾਰ ਹਨ। ਸੀ ਬੀ ਐਸ ਈ ਵਲੋਂ ਮਾਨਤਾ ਪ੍ਰਾਪਤ ਸਕੂਲਾਂ ਨੂੰ ਇਹ ਖੁੱਲੀ ਛੂਟ ਹੈ ਕਿ ਉਹ ਕਿਸੇ ਵੀ ਮੰਹਿੰਗੇ ਮੁੱਲ ਦੀਆਂ ਕਿਤਾਬਾਂ ਬੱਚਿਆਂ ਨੂੰ ਲਗਾ ਸਕਦੇ ਹਨ। ਇਸੇ ਤਰ੍ਹਾਂ ਕੁੜੀਆਂ ਦੀ ਸਿਖਿਆ ਪ੍ਰਤੀ ਵੀ ਸੀ ਬੀ ਐਸ ਈ ਵਲੋਂ ਕੋਂਈ ਖਾਸ ਉਪਰਾਲੇ ਨਹੀਂ ਕੀਤੇ ਜਾਂਦੇ। ਇੱਕ ਪਾਸੇ ਤਾਂ ਪ੍ਰਧਾਨਮੰਤਰੀ ਮੋਦੀ ਜੀ ਕੰਨਿਆ ਬਚਾਓ, ਕੰਨਿਆ ਪੜਾਓ ਵਰਗੀਆਂ ਯੋਜਨਾਵਾਂ ਨਾਲ ਕੁੜੀਆਂ ਦੀ ਪੜਾਈ ਨੂੰ ਪ੍ਰੋਤਸਾਹਿਤ ਕਰ ਰਹੇ ਹਨ ਪਰ ਦੂਜੇ ਪਾਸੇ ਸੀ ਬੀ ਐਸ ਈ ਵਲੋਂ ਉਹਨਾਂ ਕੁੜੀਆਂ ਜੋਕਿ ਆਪਣੇ ਮਾਂ ਬਾਪ ਦੀ ਕੇਵਲ ਇੱਕ ਸੰਤਾਨ ਹਨ ਜਾਂ ਕੇਵਲ ਦੋ ਲੜਕੀਆਂ ਵਾਲੇ ਪਰਿਵਾਰਾਂ ਨੂੰ ਨਿਜੀ ਸਕੂਲਾਂ ਵਿੱਚ ਸਿਖਿਆ ਵਿੱਚ ਮੁਢਲੇ ਪੱਧਰ ਤੱਕ ਕੋਈ ਛੂਟ ਜਾਂ ਸਹੂਲਤ ਨਹੀਂ ਦਿੱਤੀ ਜਾਂਦੀ।
ਸੀ ਬੀ ਐਸ ਈ ਸਕੂਲਾਂ ਨੂੰ ਮਾਨਤਾ ਤਾਂ ਦੇ ਦਿੰਦਾ ਹੈ ਪਰ ਪ੍ਰਾਈਵੇਟ ਸਕੂਲਾਂ ਦੀ ਕਾਰਗੁਜਾਰੀਆਂ ਤੇ ਨਿਗਾਹ ਨਹੀਂ ਰਖਦਾ ਤੇ ਨਾਂ ਹੀ ਚੈਕਿੰਗ ਕਰਦਾ ਹੈ। ਸੀ ਬੀ ਐਸ ਈ ਵਲੋਂ ਲੋਕਾਂ ਨੂੰ ਵੀ ਜਾਗਰੁੱਕ ਕਰਣ ਲਈ ਕੋਈ ਯਤਨ ਨਹੀਂ ਕਿਤਾ ਜਾਂਦਾ। ਵਿਦਿਆਰਥੀਆਂ ਤੋਂ ਕਿੰਨੀ ਫੀਸ ਜਾਂ ਬਿਲਡਿੰਗ ਫੰਡ ਲਿਆ ਜਾ ਸਕਦਾ ਹੈ ਜਾਂ ਕਿਹੜੇ ਗੈਰਜਰੂਰੀ ਖਰਚੇ ਸਕੂਲ ਨਹੀਂ ਕਰਵਾ ਸਕਦੇ ਇਸ ਸਭ ਦੀ ਕੋਈ ਜਾਣਕਾਰੀ ਮਾਂ ਪਿਓ ਨੂੰ ਕਿਧਰੋਂ ਵੀ ਨਹੀਂ ਮਿਲਦੀ।
ਦੇਸ਼ ਵਿੱਚ ਸਿੱਖਿਆ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ । ਆਧੁਨਿਕ ਸਿੱਖਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ।ਸਿੱਖਿਆ ਦਾ ਵਿਆਪਾਰੀਕਰਣ ਆਪਣੇ ਚਰਮ ਉੱਤੇ ਹੈ।। ਸਿੱਖਿਆ ਇੱਕ ਅਜਿਹਾ ਵਪਾਰ ਬੰਨ ਚੁੱਕੀ ਹੈ ਕਿ ਜਿਸ ਵਿੱਚ ਘੱਟ ਨਿਵੇਸ਼ ਉੱਤੇ ਜ਼ਿਆਦਾ ਮੁਨਾਫਾ ਕਮਾਇਆ ਜਾ ਰਿਹਾ ਹੈ ਤੇ ਇਸ ਵਪਾਰ ਵਿੱਚ ਘਾਟੇ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।। ਨਿਜੀਕਰਣ ਦੇ ਚਲਦੇ ਸਿੱਖਿਆ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਬੱਚਿਆਂ ਦੀ ਪੜਾਈ ਉੱਤੇ ਮਹਾਨਗਰਾਂ ਵਿੱਚ ਮਾਤਾ-ਪਿਤਾ ਆਪਣੀ ਕਮਾਈ ਦਾ 40 ਫੀਸਦੀ ਹਿੱਸਾ ਖਰਚ ਕਰ ਰਹੇ ਹਨ। ਏਸੋਸਿਏਟੇਡ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਏਸੋਚੈਮ) ਨੇ 2011 ਵਿੱਚ ਸਿੱਖਿਆ ਉੱਤੇ ਹੁੰਦੇ ਖਰਚ ਨੂੰ ਲੈ ਕੇ ਇੱਕ ਸਰਵੇਖਣ ਕੀਤਾ। ਸਰਵੇ ਦਾ ਵਿਸ਼ਾ ਸੀ ‘ਸਿੱਖਿਆ ਉੱਤੇ ਵੱਧਦੀ ਲਾਗਤ ਤੋਂ ਵਿਆਕੁਲ ਅਭਿਭਾਵਕ’ । ਇਸ ਸਰਵੇ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ 2011 ਵਿੱਚ ਸਿਰਫ ਇੱਕ ਬੱਚੇ ਦੀ ਮੁਢਲੀ/ ਮਿਡਲ ਸਿੱਖਿਆ ਉੱਤੇ ਹੀ ਮਾਂ ਬਾਪ ਦਾ ਖਰਚ ਕਰੀਬ 94,000 ਰੂਪਏ ਤੱਕ ਹੋ ਜਾਵੇਗਾ।।ਇਹ ਖਰਚ ਫੀਸ, ਸਕੂਲ ਆਣਾ-ਜਾਣਾ, ਕਿਤਾਬਾਂ, ਵਰਦੀ, ਸਟੇਸ਼ਨਰੀ, ਟਿਊਸ਼ਨ ਅਤੇ ਪੜਾਈ ਨਾਲ ਜੁੜੀਆਂ ਹੋਰ ਚੀਜਾਂ ਉੱਤੇ ਹੋਵੇਗਾ।। ਸਰਵੇਖਣ ਦੇ ਸਿੱਟੇ ਦੱਸਦੇ ਹਨ ਕਿ ਸਿੱਖਿਆ ਦੀ ਵੱਧਦੀ ਲਾਗਤ ਮਾਂ ਬਾਪ ਲਈ ਚਿੰਤਾ ਦਾ ਇੱਕ ਪ੍ਰਮੁੱਖ ਵਿਸ਼ਾ ਬੰਨ ਗਈ ਹੈ।। ਏਸੋਚੈਮ ਦੇ ਜਾਂਚ ਦਲ ਨੇ ਇਹ ਸਰਵੇਖਣ ਜਨਵਰੀ-ਮਾਰਚ 2011 ਦੇ ਦੌਰਾਨ ਕੀਤਾ ਸੀ ਅਤੇ ਇਸ ਵਿੱਚ ਸਾਹਮਣੇ ਆਇਆ ਕਿ ਸਨਾਤਕ ਦੀ ਉਪਾਧਿ ਹਾਸਲ ਕਰਣ ਤੱਕ ਇੱਕ ਬੱਚੇ ਉੱਤੇ 18 - 20 ਲੱਖ ਰੂਪਏ ਖਰਚ ਹੋ ਜਾਂਦੇ ਹਨ। ।
ਨਿਜੀ ਸਕੂਲਾਂ ਨੇ ਮਾਂ ਬਾਪ ਦੀਆਂ ਜੇਬਾਂ ਚੋਂ ਪੈਸੇ ਕਢਵਾਉਣ ਲਈ ਇਨ੍ਹੇ ਤਰੀਕੇ ਅਪਣਾ ਲਏ ਹਨ ਕਿ ਚੰਗੇ-ਚੰਗੇ ਨੂੰ ਨਾਨੀ ਯਾਦ ਆ ਜਾਵੇ।। ਮਸਲਨ- ਏਡਮਿਸ਼ਨ ਫੀਸ, ਡੇਵਲਪਮੇਂਟ ਚਾਰਜ, ਏਨੁਅਲ ਚਾਰਜ, ਬਿਲਡਿੰਗ ਫੰਡ, ਟਰਾਂਸਪੋਰਟ ਚਾਰਜ, ਏਕਟਿਵਿਟੀ ਚਾਰਜ, ਲੈਬ ਫੀਸ, ਸਮਾਰਟ ਕਲਾਸ ਫੀਸ, ਕੰਪਉਟਰ ਫੀਸ ਆਦਿ। ।ਨਿਜੀ ਸਕੂਲਾਂ ਵਲੋਂ ਫੀਸਾਂ ਵਿੱਚ ਬੇਤਹਾਸ਼ਾ ਵਾਧੇ ਦਾ ਕਾਰਨ ਟੀਚਰਾਂ ਦੀ ਵਧਦੀ ਤਨਖਾਹ ਅਤੇ ਹੋਰ ਸੁਵਿਧਾਵਾਂ ਦੱਸਿਆ ਜਾਂਦਾ ਹੈ ਪਰ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਕਿੰਨੇ ਨਿਜੀ ਸਕੂਲ ਅਸਲ ਵਿੱਚ ਸਰਕਾਰੀ ਵੇਤਨਮਾਨ ਦੇ ਅਨੁਸਾਰ ਅਧਿਆਪਕਾਂ ਨੂੰ ਤਨਖਾਹ ਅਤੇ ਹੋਰ ਸੁਵਿਧਾਵਾਂ ਦੇ ਰਹੇ ਹਨ।। ਸਕੂਲਾਂ ਵਿੱਚ ਕਿੰਨੇ ਹੀ ਅਧਿਆਪਕ ਅਸਥਾਈ ਹੁੰਦੇ ਹਨ ਤੇ ਜਿਆਦਤਰ ਨੂੰ ਤਾਂ ਬਹੁਤ ਘੱਟ ਹੀ ਤਨਖਾਹਾਂ ਮਿਲਦੀਆਂ ਹਨ। ਇਸੇ ਕਰਕੇ ਤਾਂ ਅਧਿਆਪਕ ਸਰਕਾਰੀ ਨੌਕਰੀ ਨੂੰ ਪਹਿਲ ਦਿੰਦੇ ਹਨ ਅਤੇ ਜੇ ਸਰਕਾਰੀ ਨੌਕਰੀ ਨਾ ਮਿਲੇ ਤਾਂ ਹੀ ਪ੍ਰਾਇਵੇਟ ਨੌਕਰੀ ਵਿੱਚ ਜਾਂਦੇ ਹਨ।
ਨਿਜੀ ਸਕੂਲਾਂ ਵਲੋਂ ਬੇਤਹਾਸ਼ਾ ਫੀਸ ਵਾਧਾ ਅਤੇ ਹੋਰ ਖਰਚਿਆਂ ਵਿੱਚ ਵਾਧੇ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਵਿੱਚ ਦੇਸ਼ ਦੇ ਕਈ ਖੇਤਰਾਂ ਵਿੱਚ ਮਾਂ ਬਾਪ ਅਤੇ ਸਕੂਲ ਪ੍ਰਬੰਧਨ ਦੇ ਵਿੱਚ ਤਨਾਤਨੀ ਚੱਲਦੀ ਆ ਰਹੀ ਹੈ।। ਪਿਛਲੇ ਕਈ ਸਾਲਾਂ ਤੋਂ ਫੀਸ ਅਤੇ ਏਨੁਅਲ ਚਾਰਜ ਵਿੱਚ ਹੋਣ ਵਾਲੇ ਵਾਧੇ ਅਤੇ ਸਕੂਲਾਂ ਦੇ ਅੰਦਰ ਹੀ ਕਿਤਾਬਾਂ ਦੇ ਵਿਕਣ ਨੂੰ ਲੈ ਕੇ ਹੰਗਾਮਾ ਹੁੰਦਾ ਆ ਰਿਹਾ ਹੈ, ਲੇਕਿਨ ਸਮੱਸਿਆ ਦਾ ਸਥਾਈ ਸਮਾਧਾਨ ਨਹੀਂ ਨਿਕਲ ਰਿਹਾ। ।ਸਰਕਾਰ ਵੱਲੋਂ ਪ੍ਰਾਇਵੇਟ ਸਕੂਲਾਂ ਲਈ ਕੋਈ ਠੋਸ ਕਾਨੂੰਨ ਬਣਾਏ ਹੀ ਨਹੀਂ ਗਏ। ਜੋ ਸੀ ਬੀ ਐਸ ਈ ਪ੍ਰਾਇਵੇਟ ਸਕੂਲਾਂ ਨੂੰ ਦੇਖਦੀ ਹੈ ਉਹ ਤਾਂ ਸਫੇਦ ਹਾਥੀ ਬਣ ਕੇ ਰਹਿ ਗਈ ਹੈ। ਉਸਦਾ ਕੰਮ ਸਿਰਫ ਸਕੂਲਾਂ ਨੂੰ ਮਾਨਤਾ ਦੇਣ ਦਾ ਰਹਿ ਗਿਆ ਹੈ ਉਸਤੋਂ ਬਾਦ ਸਕੂਲ ਕੀ ਕਰਦੇ ਹਨ ਜਾਂ ਕੀ ਨਹੀਂ ਇਹ ਵੇਖਣ ਵਾਲਾ ਕੋਈ ਨਹੀਂ। ਸਰਕਾਰ ਨੂੰ ਇਸ ਸਫੇਦ ਹਾਥੀ ਦੀ ਬਜਾਏ ਹੋਰ ਕਿਸੇ ਸੰਸਥਾਂ ਨੂੰ ਪ੍ਰਾਇਵੇਟ ਸਕੂਲ ਦੀ ਨਿਗਰਾਨੀ ਦੀ ਜਿੰਮੇਵਾਰੀ ਦੇਣੀ ਚਾਹੀਦੀ ਹੈ ਤਾਂ ਜੋ ਹਰ ਬੱਚੇ ਦਾ ਸਸਤੀ ਤੇ ਵਧੀਆ ਸਿਖਿਆ ਦਾ ਸੁਪਨਾ ਪੂਰਾ ਹੋ ਸਕੇ।

ਅਕੇਸ਼ ਕੁਮਾਰ
ਲੇਖਕ
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426


03/04/16)
ਹਰਮਿੰਦਰ ਸਿੰਘ ਭੱਟ

ਸਿਆਸਤੀ ਲੀਡਰਾਂ ਤੇ ਧਰਮ ਦੇ ਅਖੌਤੀ ਲੁਟੇਰਿਆਂ ਨੇ ਕਠਪੁਤਲੀ ਵਾਂਗ ਨਚਾਇਆ ਅਣਭੋਲ ਜਨਤਾ ਨੂੰ
ਕਿੰਜ ਕਹੀਏ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ਨੂੰ ਭਾਰਤ ਨਹੀਂ ਹੁਣ ਹਿੰਦੁਸਤਾਨ ਕਿਹਾ ਜਾਂਦਾ ਹੈ?
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਭਾਰਤ ਦੇਸ਼ ਦੁਨੀਆ ਤੇ ਇੱਕੋ ਇੱਕ ਇਹੋ ਜਿਹਾ ਦੇਸ਼ ਸੀ ਜਿੱਥੇ ਸਰਬ ਧਰਮਾਂ ਦੇ ਖ਼ਾਸਕਰ ਉਹ ਚਾਰ ਧਰਮਾਂ ਦੇ ਲੋਕ “ਹਿੰਦੂ, ਮੁਸਲਿਮ, ਸਿੱਖ ਤੇ ਇਸਾਈ” ਇਕੱਠੇ ਮੋਹ ਦੀਆਂ ਤੰਦਾਂ ਨਾਲ ਬੰਨੇ ਹੋਏ ਸਨ। ਹਰ-ਇੱਕ ਤਿਉਹਾਰ ਨੂੰ ਲੰਘੇ ਪੁਰਾਤਨ ਸਮਿਆਂ ਵਿਚ ਸਾਂਝੇ ਤੌਰ ਤੇ ਪਿਆਰ ਮੁਹੱਬਤ ਨਾਲ ਮਨਾ ਆਪਣੀ ਜ਼ਿੰਦਗੀ ਨੂੰ ਹੱਸਦਿਆਂ ਹੱਸਦਿਆਂ ਬਤੀਤ ਕਰਦੇ ਸਨ। ਤਾਂਹਿਉ ਤਾਂ ਇਹ ਸੁਣ ਕੇ ਸ਼ਾਇਦ ਹੁਣ ਦੀ ਅਜੋਕੀ ਪੀੜੀ ਹੈਰਾਨ ਹੁੰਦੀ ਹੋਵੇਗੀ ਆਉਣ ਵਾਲੇ ਭਵਿੱਖ ਵਿਚ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਆਵੇਗਾ । ਇਸ ਸਾਂਝੇ ਪਿਆਰ ਨੂੰ ਦੇਖ ਕੇ ਦੁਨੀਆ ਭਰ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂ ਹੈਰਾਨ ਹੁੰਦੇ ਸਨ ਤੇ ਇਸ ਦੀ ਚਰਚਾ - ਸਿੱਖਿਆ ਦੇ ਵਜੋਂ ਵੀ ਆਪਣੇ ਕੀਮਤੀ ਬੋਲਾਂ ਰਾਹੀ ਉੱਥੋਂ ਦੀ ਜਨਤਾ ਨੂੰ ਪਿਆਰ ਮੁਹੱਬਤ ਨਾਲ ਰਹਿਣ ਲਈ ਪੇ੍ਰਰਨਾ ਦਿੰਦੇ ਰਹਿੰਦੇ ਸਨ ਪਰ ਅਫ਼ਸੋਸ ਭੈੜੀ ਨਜ਼ਰ ਨੇ ਇਸ ਦੀਆਂ ਖੁੱਸੀਆਂ ਨੂੰ ਖੋਹ ਲਿਆ ਲੱਗਦਾ ਹੈ । ਅਜੋਕੇ ਸਮੇਂ ਵਿਚ ਤਾਂ ਕਿਧਰੇ ਪਿਆਰ ਮੁਹੱਬਤ ਦੇ ਦ੍ਰਿਸ਼ ਤਾਂ ਦੂਰ ਦੀ ਗੱਲ ਹੈ ਲੜਾਈਆਂ, ਤੁਹਮਤਾਂ, ਵਹਿਸ਼ੀਆਨਾ ਹਰਕਤਾਂ, ਕਤਲੇਆਮ, ਦੇਸ਼ ਦੀ ਇੱਜ਼ਤ ਦੀ ਪੱਤ ਬੇਪੱਤ ਹੋ ਰਹੀ ਹੈ, ਜੋ ਸੁਪਨੇ ਵਿਚ ਸੋਚਿਆ ਵੀ ਨਹੀਂ ਉਨ੍ਹਾਂ ਜ਼ੁਲਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਨ੍ਹਾਂ ਦਰਦਨਾਕ ਹੋ ਰਹੀਆਂ ਵਾਰਦਾਤਾਂ ਤੋਂ ਇਲਾਵਾ ਹੋਰ ਕੁੱਝ ਦਿਖਾਈ ਤੇ ਸੁਣਾਈ ਹੀ ਨਹੀਂ ਦੇ ਰਿਹਾ।
ਵਿਸਥਾਰ ਨਾਲ ਗੱਲ ਕੀਤੀ ਜਾਵੇ ਜੇ ਮੇਰੇ ਦੋਸਤੋ ਤਾਂ ਸਿਆਸਤ ਤੇ ਧਰਮ ਦੀ ਆੜ ਵਿਚ ਜਨਤਾ ਨੂੰ ਲੁੱਟ ਕੇ ਸ਼ੁਹਰਤਾਂ ਤੇ ਨਾਮਣਾ ਖੱਟਣ ਦਾ ਕਾਰੋਬਾਰ ਜ਼ੋਰਾਂ ਤੇ ਹੈ ਇਨ੍ਹਾਂ ਦੇ ਸਹਾਰੇ ਅਣਭੋਲ ਜਨਤਾ ਨੂੰ ਕਠਪੁਤਲੀਆਂ ਵਾਂਗ ਨਚਾਇਆ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਦੋ ਪਹਿਲੂ ਅਹਿਮ ਹਨ ਪਹਿਲਾ ਗੰਧਲੀ ਸਿਆਸਤ ਤੇ ਦੂਜਾ ਧਰਮ ਦੇ ਨਾਮ ਤੇ ਲੁੱਟ ਮਚਾ ਰਹੇ ਅਖੌਤੀ ਸਾਧ ਤੇ ਇਨ੍ਹਾਂ ਦੇ ਚੇਲਿਆਂ ਦਾ ਵਗ ਜੋ ਗਿਆਨ ਵਹੀਣੋਂ ਤਾਂ ਹੈ ਹੀ ਹਨ ਆਪਣੇ ਝੂਠੇ ਮਨਮਤ ਪ੍ਰਚਾਰ ਰਾਹੀ ਮਨੁੱਖਤਾ ਦਾ ਘਾਣ ਕਰ ਰਹੇ ਹਨ। ਮੰਨਦੇ ਹਾਂ ਕਿ ਜ਼ਿੰਦਗੀ ਸੰਘਰਸ਼ ਦਾ ਨਾਮ ਹੈ ਇਸ ਵਿਚ ਧਾਰਮਿਕ ਹੋਣਾ ਤੇ ਇਸ ਉੱਪਰ ਆਸਥਾ ਤੇ ਸ਼ਰਧਾ ਦਾ ਹੋਣਾ ਵੀ ਅਤਿ ਜ਼ਰੂਰੀ ਹੈ ਪਰ ਉਸ ਉੱਪਰ ਅੱਖਾਂ ਬੰਦ ਕਰ ਬਗੈਰ ਵਿਚਾਰ ਕੀਤੇ ਯਕੀਨ ਕਰਨਾ ਮੂਰਖਤਾ ਦੀ ਨਿਸ਼ਾਨੀ ਹੈ ਜੋ ਅੱਜ ਕੱਲ੍ਹ ਕੀਤੀ ਜਾ ਰਹੀ ਹੈ। ਦੂਜੇ ਪਹਿਲੂ ਤੇ ਝਾਤ ਮਾਰੀਏ ਤਾਂ ਵੱਡੇ ਹੋ ਕੇ ਸ਼ੁਹਰਤਾਂ ਪਾਉਣ ਤੇ ਨਾਮ ਖੱਟਣ ਦੇ ਸੁਪਨੇ ਤਾਂ ਹਰ ਕੋਈ ਬਚਪਨ ਤੋਂ ਹੀ ਦੇਖਦਾ ਹੈ ਤੇ ਹੌਲੀ ਹੌਲੀ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਲਾਲਚ ਦੇ ਤੌਰ ਤੇ ਪ੍ਰਬਲ ਹੋ ਉੱਠਦੀ ਹੈ, ਤੇ ਇਹ ਲਾਲਚ ਹੀ ਆਪਣੀ ਤੇ ਹੋਰਾਂ ਦੀ ਜ਼ਿੰਦਗੀਆਂ ਨੂੰ ਵਿਨਾਸ਼ ਵੱਲ ਲੈ ਕੇ ਜਾ ਰਹੀ ਹੈ।
ਜੇਕਰ ਬਚਪਨ ਵੱਲ ਚਾਤ ਮਾਰੀ ਜਾਵੇ ਤਾਂ ਉਦੋਂ ਵੀ ਲਾਲਚ ਤਾਂ ਹੁੰਦਾ ਤਾਂ ਸੀ ਪਰ ਕਿਸੇ ਦੂਜੇ ਨੂੰ ਦੁੱਖ ਦੇ ਕੇ ਪ੍ਰਾਪਤ ਕੀਤੀ ਖੁੱਸੀ ਨਾਲ ਨਹੀਂ...........। ਪਰ ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਤੇ ਪੜਾਅ ਸਿਆਣੀ ਸੋਚ ਵੱਲ ਨੂੰ ਹੋ ਜਾਂਦਾ ਹੈ........ ਮੇਰਾ ਮਤਲਬ ਬੁਢਾਪੇ ਵੱਲ.... ਤੇ ਦੇਖੋ ਅੱਜ ਦੇਸ਼ ਦੀ ਵਾਗਡੋਰ ਤੇ ਵੀ ਹੱਥ ਬੁਢਾਪੇ ਦਾ ਹੀ ਹੈ.....। ਤੇ ਇਸ ਵਿਚ ਝੁਠਲਾਉਣਾ ਵਾਲੀ ਕੋਈ ਗੱਲ ਵੀ ਨਹੀਂ ਹੈ ਕਿ ਕਿਸੇ ਹੋਰ ਦਾ ਫ਼ਾਇਦਾ ਹੋਵੇ ਜਾਂ ਨਾ ਹੋਵੇ ਆਪਣਾ ਤੇ ਆਪਣੀ ਕੌਮ ਧਰਮ ਦਾ ਫ਼ਾਇਦਾ ਪਹਿਲ ਦੇ ਆਧਾਰ ਕੀਤਾ ਜਾ ਰਿਹਾ ਹੈ।
ਹਾਲ ਤਾਂ ਇਹ ਹੋ ਗਿਆ ਹੈ ਕਿ ਹੁਣ ਭਾਰਤ ਦੇਸ਼ ਤੋਂ ਵਿਦੇਸ਼ਾਂ ਵਿਚ ਗਏ ਤੇ ਉੱਥੇ ਪੱਕੇ ਤੌਰ ਤੇ ਵੱਸਦੇ ਲੋਕ ਆਪਣੇ ਆਪ ਨੂੰ ਭਾਰਤ ਦੇਸ਼ ਦੇ ਵਾਸੀ ਕਹਿਣ ਤੇ ਵੀ ਸ਼ਰਮ ਮਹਿਸੂਸ ਕਰਨ ਲੱਗੇ ਹਨ ਤੇ ਉਹ ਆਪਣੇ ਬੱਚਿਆਂ ਨੂੰ ਭਾਰਤ ਘੁੰਮਣ ਲੈ ਕੇ ਆਉਣ ਤੋਂ ਕਤਰਾਉਣ ਲੱਗੇ ਹਨ। ਵਿਦੇਸ਼ਾਂ ਦੀ ਕੀ ਗੱਲ ਕਰੀਏ ਹੁਣ ਤਾਂ ਭਾਰਤ ਵਿਚ ਰਹਿੰਦੇ ਲੋਕ ਵੀ ਆਪਣੇ ਆਪ ਨੂੰ ਭਾਰਤੀ ਕਹਿਣ ਤੇ ਗੁਰੇਜ਼ ਕਰਨ ਲੱਗ ਪਏ ਹਨ। ਜੇਕਰ ਕੋਈ ਕਹਿ ਵੀ ਦਿੰਦਾ ਹੈ ਕਿ ”ਹੁਣ ਤਾਂ ਆਹ ਤੇ ਉਹ ਜ਼ੁਲਮ ਦੇਖ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਇਹੋ ਜਿਹੇ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ਵਿਚ ਪੀੜਤ ਨੂੰ ਇੰਨਸਾਫ ਤਾਂ ਦੂਰ ਦੀ ਗੱਲ ਦੀ ਹੈ ਸੁਣਵਾਈ ਵੀ ਜ਼ੁਲਮੀ ਵੱਲ ਹੁੰਦੀ ਹੈ ” ਇਹ ਕਹਿਣ ਦੀ ਦੇਰ ਹੁੰਦੀ ਹੈ ਕਿ ਉਸ ਉੱਪਰ ਕਾਨੂੰਨੀ ਕਾਰਵਾਈ ਤੁਰੰਤ ਕਰ ਦਿੱਤੀ ਜਾਂਦੀ ਹੈ ਤੇ ਉਸ ਨੂੰ ਦੇਸ਼-ਧੋ੍ਰਹੀ ਕਿਹਾ ਜਾਂਦਾ ਹੈ ਜਦ ਕਿ ਕਾਨੂੰਨਨ ਆਪਣਾ ਹੱਕ ਤੇ ਬੋਲ ਰੱਖਣ ਦੇ ਫੋਕੇ ਅਧਿਕਾਰ ਵੀ ਮਾਣਯੋਗ ਅਦਾਲਤਾਂ ਦੀਆਂ ਕਾਨੂੰਨੀ ਕਿਤਾਬਾਂ ਵਿਚ ਦਰਜ ਹਨ। ਇੱਕ ਸੱਚ ਤਾਂ ਇਹ ਵੀ ਹੈ ਕਿ ਹਿੰਦੂ ਧਰਮ ਦੀ ਲੋਕਾਂ ਦੀ ਗਿਣਤੀ ਭਾਰਤ ਵਿਚ ਬਹੁਤਾਤ ਵਿਚ ਹੋਣ ਕਰ ਕੇ ਸ਼ਾਇਦ ਭਾਰਤ ਨੂੰ ਹਿੰਦੁਸਤਾਨ ਵੀ ਬੇਰੋਕ ਇਸੇ ਲਈ ਕਿਹਾ ਜਾਂਦਾ ਹੈ। ਚਾਹੇ ਦੁਨੀਆ ਦੇ ਰਚਨਹਾਰ ਅਵਤਾਰ ਅਤੇ ਹਰੇਕ ਧਰਮਾਂ ਦੇ ਸੰਸਥਾਪਕਾਂ ਦੇ ਮੁਤਾਬਿਕ ”ਮਨੁੱਖਤਾ ਦੀ ਭਲਾਈ ਅਤੇ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ” ਅਤੇ ਗੁਰਬਾਣੀ ਵਿਚ ਦਰਜ ਸ਼ਬਦ ”ਮਾਨਸ ਕੀ ਜਾਤ ਸਭੈ, ਏਕੈ ਪਹਿਚਾਨਬੋ॥” ਦੇ ਆਧਾਰ ਤਾਂ ਮਨੁੱਖਤਾ ਦੀ ਸਿਰਫ਼ ਇੱਕੋ ਹੀ ਜਾਤ ਹੈ ਤੇ ”ਏਕੁ ਪਿਤਾ ਏਕਸ ਕੇ ਹਮ ਬਾਰਿਕ” ਵਰਗੇ ਮਹਾਨ ਪਵਿੱਤਰ ਵਾਕਾਂ ਨੂੰ ਵਿਸਾਰ ਦਿੱਤਾ ਗਿਆ ਹੈ ।
ਮੈਨੂੰ ਇਹ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਿ ਭਾਰਤ ਵਿਚ ਵੱਸਦੇ ਧਰਮਾਂ ਵਿਚੋਂ ਵੱਡਾ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸੇ ਕਰ ਕੇ ਘੱਟ ਗਿਣਤੀਆਂ ਵਾਲੀਆਂ ਕੌਮਾਂ ਤੇ ਇਨ੍ਹਾਂ ਦਾ ਜ਼ੋਰ ਵੀ ਜ਼ਿਆਦਾ ਹੈ ਇਸ ਕਰ ਕੇ ਸਿਆਸੀ ਤੇ ਧਾਰਮਿਕ ਤੌਰ ਤੇ ਵੀ ਦੱਬ ਦਬਾ ਵੀ ਬਣਿਆ ਹੋਇਆ ਹੈ। ਜਿਸ ਦੇ ਪ੍ਰਮਾਣ ਵਜੋਂ ਪੰਜਾਬ ਦੇ ਲੋਕਾਂ ਤੇ ਸਿਆਸਤ ਅਤੇ ਧਾਰਮਿਕ ਤੌਰ ਵਰਤਾਏ ਗਏ ਬੇਅੰਤ ਕਹਿਰ ਤੇ ਦਰਦਨਾਕ ਘਟਨਾਵਾਂ ਹੋਈਆਂ ਨੇ ਜਿਸ ਤੋਂ ਅੱਜ ਤੱਕ ਉਨ੍ਹਾਂ ਘਟਨਾਵਾਂ ਦੇ ਸ਼ਿਕਾਰ ਹੋਏ ਲੋਕ ਫਿਰ ਆਰਥਿਕ ਤੇ ਮਾਨਸਿਕ ਤੌਰ ਤੇ ਉੱਠ ਨਹੀਂ ਸਕੇ। ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈਆਂ ਨੂੰ ਅੱਜ ਤੱਕ ਇਨਸਾਫ਼ ਵੀ ਨਹੀਂ ਮਿਲਿਆ। ਫਿਰ ਮੈਂ ਪੁੱਛਦਾ ਹਾਂ ਉਹ ਲੋਕ ਕਿੰਜ ਕਹਿ ਦੇਣ ਕੇ ਅਸੀਂ ਉਸ ਦੇਸ਼ ਦੇ ਵਾਸੀ ਹੈ ਜਿਸ ਦੇਸ਼ ਨੂੰ ਹਿੰਦੁਸਤਾਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਵੀ ਕਈ ਘੱਟ ਗਿਣਤੀਆਂ ਵਾਲੀਆਂ ਹੋਰ ਕੌਮਾਂ ਨਾਲ ਦਰਦਨਾਕ ਘਟਨਾਵਾਂ ਹੋਈਆਂ ਨੇ ਤੇ ਇੰਨਸਾਫ ਦੀ ਉਡੀਕ ਵਿਚ ਆਪਣੀਆਂ ਜ਼ਿੰਦਗੀਆਂ ਖ਼ੁਦ ਹੀ ਮਜਬੂਰਨ ਖ਼ਤਮ ਕਰ ਚੁੱਕੇ ਨੇ.............ਇੰਨਾ ਵਿਚ ਉਹ ਲੋਕ ਬੇਅੰਤ ਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪਣਾ ਸਾਰਾ ਜੀਵਨ ਦੇਸ਼ ਦੀ ਆਜ਼ਾਦੀ ਲਈ ਵਾਰ ਦਿੱਤਾ ਹੋਵੇ।
ਹੁਣੇ ਜਿਹੇ ਉੱਠਿਆ ਤਾਜ਼ਾ ਵਿਵਾਦ ”ਭਾਰਤ ਮਾਤਾ ਕੀ ਜੈ” ਵਾਲਾ ਵੀ ਇਨ੍ਹਾਂ ਹੋਈਆਂ ਵਾਰਦਾਤਾਂ ਦੀ ਤਾਜ਼ਾ ਮਿਸਾਲ ਹੈ ਇਸ ਵਿਵਾਦ ਨੂੰ ਦੇਖ ਸੁਣ ਕੇ ਹੋਰਾਂ ਮੁਲਕਾਂ ਦੇ ਲੋਕ ਸ਼ਾਇਦ ਇਹੀ ਸੋਚਦੇ ਹੋਣਗੇ ਕਿ ਸ਼ਾਇਦ ਇਹੋ ਜਿਹੀ ਪ੍ਰਾਪਤੀ ਕਰਨ ਵਾਲਾ ਦੇਸ਼ ਹਿੰਦੁਸਤਾਨ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਦੇਸ਼ ਹੈ ਜਿਸ ਦੀ ਜਨਤਾ ਦੁਖੀ ਹੋ ਕੇ ਖ਼ੁਦ ਉਸ ਦੇਸ਼ ਤੋਂ ਨਿਕਲਣ ਅਤੇ ਦੇਸ਼-ਧ੍ਰੋਹ ਵਰਗੇ ਕੇਸਾਂ ਨੂੰ ਆਪਣੇ ਉੱਪਰ ਪਵਾਉਣਾ ਚਾਹੁੰਦੀ ਹੋਵੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਭੁੱਲ ਚੁੱਕ ਦੀ ਖਿਮਾ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
9914062205


03/04/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਅਵਤਾਰ ਕਥਾਵਾਂ ਦੀ ਵਿਸ਼ਾ ਵਸਤੂ
ਇਸ ਵੱਡ ਆਕਾਰੀ ਸਾਕਤ–ਮਤੀ ਪੁਸਤਕ ਬਚਿਤ੍ਰ ਨਾਟਕ ਦੇ ਪੰਨਾ 155 ਤੋਂ 610 ਤਕ ਦੇ 455 ਸਫ਼ਿਆਂ ਵਿੱਚ ਪਸਰੇ ਚੌਵੀ ਅਵਤਾਰਾਂ ਦੇ ਆਧਾਰ–ਵਿਹੂਣੇ, ਗ਼ੈਰ–ਵਿਗਿਆਨਕ, ਪੁਰਾਣਕ ਅਤੇ ਮਿਥਿਹਾਸਕ ਵੇਰਵਿਆਂ ਬਾਰੇ ਸਬੰਧਤ ਗੁਰਮਤਿ ਜਾਣਕਾਰੀ ਅਤੇ ਵੇਰਵਿਆਂ ਦਾ ਕੁੱਝ ਸੰਖੇਪ ਅਗਲੇ ਪੰਨਿਆਂ ਤੇ ਦਿੱਤਾ ਜਾ ਰਿਹਾ ਹੈ ਤਾ ਕਿ ਇਸ ਰਚਨਾ ਦੀ ਵਿਸ਼ਾ–ਵਸਤੂ ਬਾਰੇ ਪੂਰੀ ਜਾਣਕਾਰੀ ਹਾਸਲ ਹੋ ਸਕੇ ਅਤੇ ਨਾਲ ਹੀ ਸਿੱਖੀ ਦੇ ਭੇਸ ਵਿੱਚ ਸਿੱਖੀ ਵਿੱਚ ਵੜ ਕੇ ਸਿੱਖ–ਵਿਰੋਧੀ ਸਾਜਸ਼ੀਆਂ ਦਾ ਉਦੇਸ਼, ਨੀਤੀ ਅਤੇ ਸਿੱਖੀ ਦਾ ਵਿਰੋਧ ਤੇ ਨੁਕਸਾਨ ਕਰਨ ਦੀ ਕਾਰਜ–ਵਿਧੀ ਬਾਰੇ ਸਾਨੂੰ ਪੂਰੀ ਤਰ੍ਹਾਂ ਪਤਾ ਚਲ ਸਕੇ।
ਵਿਸ਼ਨੂੰ ਜੀ ਦੇ 24 ਅਵਤਾਰ
ਭਾਗਵਤ ਪੁਰਾਣ, ਸ਼ਿਵ ਪੁਰਾਣ, ਗਰੁੜ ਪੁਰਾਣ ਆਦਿਕ ਅੱਡ ਅੱਡ ਬ੍ਰਾਹਮਣੀ ਗ੍ਰੰਥਾਂ ਵਿੱਚ ਵਿਸ਼ਨੂੰ ਦੇ ਅਵਤਾਰਾਂ ਦੀ ਗਿਣਤੀ, ਨਾਮ ਤੇ ਵੇਰਵੇ ਬਿਲਕੁਲ ਵੱਖ–ਵੱਖ ਕਿਸਮਾਂ ਦੇ ਦਿੱਤੇ ਹੋਏ ਮਿਲਦੇ ਹਨ। ਵੱਖ–ਵੱਖ ਗ੍ਰੰਥਾਂ ਦੇ ਚੌਵੀ ਅਵਤਾਰ ਜਾਂ ਕਿਸੇ ਕਿਸੇ ਗ੍ਰੰਥ ਵਿੱਚ ਬਿਆਨੇ ਦਸ ਅਵਤਾਰ ਵੀ ਆਪੋ ਵਿੱਚ ਮੇਲ ਨਹੀਂ ਖਾਂਦੇ। ਵਿਸ਼ਨੂੰ ਜੀ ਤੋਂ ਅਲਾਵਾ ਸ਼ਿਵ ਜੀ ਤੇ ਬ੍ਰਹਮੇ ਦੇ ਵੀ ਕੁੱਝ ਵੱਖ–ਵੱਖ ਅਵਤਾਰ ਬ੍ਰਾਹਮਣੀ ਗ੍ਰੰਥਾਂ ਵਿੱਚ ਗਿਣਾਏ ਗਏ ਹਨ।
ਜੇ ਇਹਨਾਂ ਸਭ ਅਵਤਾਰਾਂ ਦੀ ਫ਼ਹਿਰਿਸਤ ਬਣਾਈਏ ਤਾਂ ਇਹ ਗਿਣਤੀ ਵਿੱਚ ਪੰਜ–ਛੇ ਦਰਜਨ ਤਕ ਪੁੱਜ ਜਾਂਦੇ ਹਨ। ਉਂਝ, ਰਾਮ ਤੇ ਕ੍ਰਿਸ਼ਨ ਨਾਮ ਦੇ ਦੋ ਅਵਤਾਰਾਂ ਨੂੰ ਛੱਡ ਕੇ ਇਹਨਾਂ ਗ੍ਰੰਥਾਂ ਵਿੱਚ ਬਾਕੀਆਂ ਦੇ ਜਨਮ, ਜੀਵਨ, ਘਟਨਾਵਾਂ, ਪ੍ਰਾਪਤੀਆਂ ਅਤੇ ਸ਼ਰਧਾ¬ਆਂ ਦੇ ਵੇਰਵਿਆਂ ਦੇ ਸਬੰਧ ਵਿੱਚ ਬੜੀ ਹਾਸੋ–ਹੀਣੀ ਤੇ ਵਚਿਤ੍ਰ ਸਥਿਤੀ ਪੈਦਾ ਹੋਈ ਪਈ ਹੈ। ਵੱਡ–ਆਕਾਰੀ ਸਾਕਤ ਮਤੀਏ ਗ੍ਰੰਥ ਬਚਿਤ੍ਰ ਨਾਟਕ ਵਿੱਚ ਸਫ਼ਾ 155 ਤੋਂ 610 ਤਕ 455 ਸਫ਼ਿਆਂ ਵਿੱਚ ਹੇਠ ਲਿਖੇ ਚੌਵੀ ਅਵਤਾਰ ਦਿੱਤੇ ਗਏ ਹਨ :–
(1) ਮੱਛ (9) ਪਰਸਰਾਮ (17) ਧਨੰਤਰ ਵੈਦ
(2) ਕਛ (10) ਬ੍ਰਹਮਾ (18) ਸੂਰਜ
(3) ਨਰ (11) ਰੁਦ੍ਰ (19) ਚੰਦ੍ਰਮਾ
(4) ਨਾਰਾਇਣ (12) ਜਲੰਧਰ (20) ਰਾਮ
(5) ਮਹਾਂਮੋਹਨੀ (13) ਵਿਸ਼ਨੂੰ1 (21) ਕ੍ਰਿਸ਼ਨ
(6) ਬੈਰਾਹ (14) ਵਿਸ਼ਨੂੰ2 (22) ਨਰ (ਅਰਜਨ)
(7) ਨਰਸਿੰਘ (15) ਅਰਿਹੰਤ (23) ਬੌਧ
(8) ਬਾਵਨ (ਵਾਮਨ) (16) ਮਨੂ (24) ਨਿਹਕਲੰਕੀ
ਇਹਨਾਂ ਵਿੱਚੋਂ ਰਾਮ ਜੀ ਲਈ 67 ਸਫ਼ੇ ਤੇ ਕ੍ਰਿਸ਼ਨ ਜੀ ਲਈ 316 ਸਫ਼ੇ ਕਾਲੇ ਕੀਤੇ ਗਏ ਹਨ। ਕਿਤਨੇ ਹੀ ਅਵਤਾਰਾਂ ਲਈ ਕੇਵਲ ਅੱਧਾ ਜਾਂ ਪੌਣਾ ਸਫ਼ਾ ਲਗਾਉਣਾ ਹੀ ਕਵੀ ਸ਼੍ਯਾਮ ਨੇ ਕਾਫ਼ੀ ਸਮਝਿਆ ਹੈ। ਭਾਗਵਤ ਪੁਰਾਣ ਨੇ ਚੌਵੀ ਅਵਤਾਰਾਂ ਦੇ ਨਾਮ ਹੇਠ ਲਿਖੇ ਅਨੁਸਾਰ ਦਿੱਤੇ ਹਨ :–
1. ਬ੍ਰਹਮਾ 09. ਪਿ੍ਰਥੂ 17. ਨਾਰਦ
2. ਬੈਰਾਹ 10. ਮਛ 18. ਹਰੀ
3. ਚਤੁਰਭੁਜੀ 11. ਕਛੂ 19. ਪਰਸਰਾਮ
4. ਹੈਗ੍ਰੀਵ 12. ਧਨੰਤਰ 20. ਸ੍ਰੀ ਰਾਮ ਚੰਦਰ
5. ਨਰ ਨਾਰਾÎਇਣ 13. ਮੋਹਨੀ 21. ਵੇਦ ਵਿਆਸ
6. ਕਪਲ ਦੇਵ 14. ਨਰ ਸਿੰਘ 22. ਸ੍ਰੀ ਕ੍ਰਿਸ਼ਨ
7. ਦੱਤਾ ਤ੍ਰੇਯ 15. ਬਾਵਨ 23. ਬੌਧ
8. ਰਿਖਭ ਦੇਵ 16. ਹੰਸ 24. ਕਲਿਕੀ
ਮਹਾਂਭਾਰਤ ਵਿੱਚ ਵਿਸ਼ਨੂੰ ਜੀ ਦੇ ਮੱਛ, ਕਛੂ, ਬੈਰਾਹ, ਨਰਸਿੰਘ, ਵਾਮਨ, ਪਰਸਰਾਮ, ਰਾਮ ਚੰਦਰ, ਕ੍ਰਿਸ਼ਨ, ਬੁੱਧ ਤੇ ਕਲਕੀ ਦਸ ਅਵਤਾਰ ਗਿਣੇ ਗਏ ਹਨ। ਇਹਨਾਂ ਵਿਚੋਂ ਸਤਿਜੁਗ ਨਾਲ ਸਬੰਧਤ ਪਹਿਲੇ ਪੰਜ ਮੱਛ, ਕਛੂ, ਵਰਾਹ, ਨਰਸਿੰਘ ਤੇ ਵਾਮਨ ਹਨ; ਤੇਤ੍ਰਾ ਜੁਗ ਨਾਲ ਰਾਮ ਚੰਦਰ ਤੇ ਪਰਸਰਾਮ, ਦੁਆਪਰ ਨਾਲ ਕ੍ਰਿਸ਼ਨ ਜੀ ਅਤੇ ਕਲਿਜੁਗ ਨਾਲ ਬੁੱਧ ਤੇ ਕਲਕੀ ਸਬੰਧਤ ਕੀਤੇ ਗਏ ਹਨ।
ਬ੍ਰਹਮਾ ਜੀ ਦੇ ਸੱਤ ਅਵਤਾਰ

ਇਸੇ ਵੱਡ–ਆਕਾਰੀ ਬਚਿਤ੍ਰ ਨਾਟਕ ਵਿੱਚ ਬ੍ਰਹਮਾ ਜੀ ਦੇ ਸੱਤ ਅਵਤਾਰਾਂ ਦਾ ਸਿਲਸਿਲੇਵਾਰ ਕੁੱਝ ਵੇਰਵਾ ਪੰਨਾ 611 ਤੋਂ 635 ਤਕ ਆਇਆ ਹੈ। ਬ੍ਰਹਮਾ ਜੀ ਦੇ ਇਹਨਾਂ ਸੱਤ ਅਵਤਾਰਾਂ ਦੇ ਨਾਮ ਹਨ – 1. ਬਾਲਮੀਕ, 2. ਕੱਸ਼ਪ, 3. ਸ਼ੁਕ੍ਰ, 4. ਬਚੇਸ (ਵਾਚਸਪਤੀ ਜਾਂ ਵ੍ਰਹਿਸਪਤੀ), 5. ਬਿਆਸ, 6. ਖੱਸ਼ਟ (ਛੇ) ਰਿਖੀ ਅਤੇ 7. ਕਾਲੀਦਾਸ। ਇਹਨਾਂ ਵਿੱਚੋਂ ਕੱਸ਼ਪ, ਸ਼ੁਕ੍ਰ ਤੇ ਬਚੇਸ ਨਾਮ ਦੇ ਤਿੰਨ ਅਵਤਾਰਾਂ ਦਾ ਪੂਰਾ ਵੇਰਵਾ ਇਸ ਨਾਕਸ ਕਵੀ ਨੇ ਚੌਥਾਈ–ਚੌਥਾਈ ਸਫ਼ੇ ਵਿੱਚ ਹੀ ਮੁਕਾ ਦਿੱਤਾ ਹੈ ਜਦ ਕਿ ਬਾਲਮੀਕਿ ਅਵਤਾਰ ਨੂੰ ਇਸ ਨੇ ਪੋਣੇ ਸਫ਼ੇ ਵਿੱਚ ਹੀ ਬਿਲੇ ਲਾ ਲਿਆ ਹੈ।
ਸ਼ਿਵ ਜੀ ਦੇ ਅਵਤਾਰ
ਇਸੇ ਵੱਡ–ਆਕਾਰੀ ਬਚਿਤ੍ਰ ਨਾਟਕ ਵਿੱਚ ਬ੍ਰਹਮਾ ਜੀ ਦੇ ਅਵਤਾਰਾਂ ਮਗਰੋਂ ਸਫ਼ਾ 635 ਤੋਂ 709 ਤਕ ਰੁਦ੍ਰ ਜੀ ਦੇ ਅਵਤਾਰ, ਦੱਤਾ ਤ੍ਰੇਯ ਅਤੇ ਪਾਰਸਨਾਥ ਅਵਤਾਰਾਂ ਦੇ ਵੇਰਵੇ ਦਿੱਤੇ ਗਏ ਹਨ। ਦਰਅਸਲ, ਇਸ ਕਵੀ ਨੂੰ ਜੋ ਵੀ ਕੱਚਾ–ਪੱਕਾ ਇਤਿਹਾਸਕ, ਮਿਥਿਹਾਸਕ, ਪੁਰਾਣਕ ਅਥਵਾ ਸੁਣਿਆ–ਸੁਣਾਇਆ ਮਸਾਲਾ ਹੱਥ ਲਗਿਆ ਸੀ, ਉਸੇ ਨੂੰ ਉਹ ਆਪਣੀ ਕਵਿਤਾ ਦਾ ਰੂਪ ਦਿੰਦਾ ਗਿਆ ਹੈ ਜੋ ਸਭ ਗ਼ੈਰ– ਕੁਦਰਤੀ, ਬੇਦਲੀਲੇ ਅਤੇ ਬੇ–ਸਿਰਪੈਰ ਦੇ ਅਣ–ਸਿਧਾਂਤਕ ਕਥਾਨਕਾਂ ਵਾਲਾ ਹੋਣ ਕਾਰਨ ਕਲਗੀਧਰ ਪਾਤਿਸ਼ਾਹ ਦੀ ਰਚਨਾ ਕਦਾਚਿਤ ਨਹੀਂ ਮੰਨਿਆ ਜਾ ਸਕਦਾ।
ਵਿਸ਼ਨੂ ਪੁਰਾਣ ਵਿੱਚ ਆਇਆ ਹੈ ਕਿ ਬ੍ਰਹਮਾ ਜੀ ਵਲੋਂ ਇੱਛਾ ਕਰਨ ਤੇ ਉਹਨਾਂ ਦੇ ਮੱਥੇ ਚੋਂ ਇੱਕ ਰੋਂਦੂ ਜਿਹਾ (ਰੁਦ੍ਰ) ਪੁੱਤਰ ਜਨਮਿਆ ਜਿਸਨੇ ਰੋ–ਰੋ ਕੇ ਬ੍ਰਹਮਾ ਜੀ ਤੋਂ ਭਵ, ਈਸ਼ਾਨ, ਸ਼ਰਵ, ਪਸ਼ੁਪਤਿ, ਭੀਮ, ਉਗ੍ਰ, ਮਹਾਂਦੇਵ ਆਦਿਕ ਸੱਤ ਹੋਰ ਨਾਮ ਵੀ ਪ੍ਰਵਾਨ ਕਰਵਾਏ। ਪੁਰਾਣਾਂ ਵਿੱਚ ਅਜ, ਏਕ ਪਾਦ , ਤ੍ਰ੍ਯੰਬਕ, ਅਹਿਵ੍ਰਧਨ, ਪਿਨਾਕੀ, ਅਪਰਾਜਿਤ, ਮਹੇਸ਼੍ਵਰ, ਵਿ੍ਰਕਸ਼ਾਕਪੀ, ਸ਼ੰਭੂ, ਹਰਣ ਅਤੇ ਈਸ਼੍ਵਰ ਆਦਿਕ ਗਿਆਰਾਂ ਰੁਦ੍ਰ ਅਵਤਾਰ ਵੀ ਦਸੇ ਗਏ ਹਨ। ਗਰੁੜ ਪੁਰਾਣ ਵਿੱਚ ਅਜੈਕਪਾਦ, ਅਹਿਵ੍ਰਧਨ, ਤਵੱਸ਼ਟਾ, ਵਿਸ਼ਵਰੂਪਹਰ, ਬਹੁ ਰੂਪ, ਤ੍ਰ੍ਯੰਬਕ, ਅਪਰਾਜਿਤ, ਵਿ੍ਰਕਸ਼ਾਕਪਿ, ਸ਼ੰਭੁ, ਕਪਰੁਦੀ ਅਤੇ ਰੈਵਤ ਆਦਿ ਯਾਰ੍ਹਾਂ ਰੁਦ੍ਰ ਗਿਣਾਏ ਗਏ ਹਨ। ਵਿ੍ਰਹਦਾਰਣ੍ਯਕ ਉਪਨਿਸ਼ਦ ਵਿੱਚ ਦਸ ਪ੍ਰਾਣਾਂ ਤੇ ਅੰਤਹਕਰਣ ਨੂੰ ਰੁਦ੍ਰ ਲਿਖਿਆ ਹੈ। ਭੱਟਾਂ ਦੇ ਸਵੱਈਆਂ ਵਿੱਚ ‘‘ਸਮੁਦ੍ਰ ਰੁਦ੍ਰ ਖਿਨ ਇਕ ਮਹਿ’’ ਵਿੱਚ ਰੁਦ੍ਰ ਦਾ ਅਰਥ ਡਰਾਉਣਾ ਕਰਕੇ ਕੀਤਾ ਜਾਂਦਾ ਹੈ। ਰੁਦ੍ਰ ਅਵਤਾਰ ਦੇ ਅੰਤ ਵਾਲੇ ਸੰਖੇਪ ਵੇਰਵੇ ਨੂੰ ਕਵੀ ਸ਼੍ਯਾਮ ਨੇ 635 ਪੰਨੇ ਤੇ ਹੇਠ ਲਿਖੇ ਅਨੁਸਾਰ ਪੇਸ਼ ਕੀਤਾ ਹੈ ਅਤੇ ਦਸਿਆ ਹੈ ਕਿ ਬ੍ਰਹਮਾ ਜੀ ਨੂੰ ਜਦ ਹੰਕਾਰ ਹੋ ਗਿਆ ਸੀ ਤਾਂ ਰੁਦ੍ਰ ਨੇ ਅਵਤਾਰ ਲਿਆ ਸੀ :–
ਕੀਅ ਗਰਬ ਕੋ ਮੁਖ–ਚਾਰ। ਕਛੁ ਚਿੱਤ ਮੋਂ ਅਬਿਚਾਰ॥
ਜਬ ਧਰੇ ਤਿਨ ਤਨ ਸਾਤ॥ ਤਬ ਬਨੀ ਤਾ ਕੀ ਬਾਤ॥4॥....
ਨਹੀਂ ਐਸ ਹੋਇ ਉਧਾਰ॥ ਸੁਨ ਲੇਹੁ ਰੁਦ੍ਰ ਬਿਚਾਰ॥5॥
ਸੁਨ ਸ਼੍ਰਵਨ ਏ ਸ਼ਿਵ ਬੈਨ॥ ਹਠ ਛਾਡਿ ਸੁੰਦਰ ਨੈਨ॥
ਤਿਹ ਜਾਨ ਗਰਬ ਪ੍ਰਹਾਰ॥ ਛਿਤ ਲੀਨ ਆਨ ਵਤਾਰ॥6॥
(ਪੰਨਾ 635)
ਦੱਤਾਤ੍ਰੇਯ ਅਤ੍ਰਿ ਰਿਖੀ ਦਾ ਅਨੁਸੂਯਾ ਦੀ ਕੁਖੋਂ ਪੈਦਾ ਹੋਇਆ ਇੱਕ ਮਹਾਤਮਾ ਸੀ ਜਿਸਨੂੰ ਕਵੀ ਸ਼੍ਯਾਮ ਨੇ ਅਵਤਾਰ ਬਣਾ ਕੇ ਪੇਸ਼ ਕੀਤਾ ਹੈ। ਇਸ ਨੇ ਸਮੇਂ–ਸਮੇਂ ਪਿ੍ਰਥਵੀ, ਜਲ, ਪਵਨ, ਆਕਾਸ਼, ਚੰਨ੍ਹ, ਅਗਨੀ, ਸੂਰਜ, ਕਬੂਤਰ ਆਦਿਕ 24 ਗੁਰੂ ਧਾਰਨ ਕੀਤੇ ਸਨ, ਜਿਹਨਾਂ ਤੋਂ ਉਹ ਕੋਈ ਨਾ ਕੋਈ ਗੁਣ ਧਾਰਨ ਕਰਦਾ ਹੋਇਆ ਦਸਿਆ ਗਿਆ ਹੈ। ਕਵੀ ਨੇ ਇਹ ਟਰਫਲ ਵੀ ਛੱਡੀ ਹੈ ਕਿ ਜੋਗ ਵਾਲਾ ਇਹ ਮੱਤ 1,00,010 ਸਾਲ ਤਕ ਪ੍ਰਚਲਿਤ ਰਿਹਾ ਸੀ ਜਿਸਦਾ ਦਰਅਸਲ ਮਾਮੂਲੀ ਜਿਹਾ ਵੀ ਇਤਿਹਾਸਕ ਆਧਾਰ ਕਿਤੇ ਵੀ ਨਹੀਂ ਮਿਲਦਾ ਪਰ ਇਹ ਅਵਤਾਰਵਾਦੀ ਇਸ ਤੱਥ ਬਾਰੇ ਇਉਂ ਦਸਦਾ ਹੈ :–
ਏਕ ਲਛ ਦਸ ਬਰਖ ਪ੍ਰਮਾਨਾ॥ ਪਾਛੈ ਚਲਾ ਜੋਗ ਕੋ ਬਾਨਾ॥
ਗ੍ਯਾਰਵ ਬਰਖ ਬਿਤੀਤਤ ਭਯੋ॥ ਪਾਰਸਨਾਥ ਪੁਰਖ ਭੁਅ
ਵਯੋ॥2॥
(ਪੰਨਾ 669)
ਇਸ ਵੱਡ–ਆਕਾਰੀ ਬਚਿਤ੍ਰ ਨਾਟਕ ਵਿੱਚ ਪਾਰਸਨਾਥ ਨੂੰ ਸ਼ਿਵ ਦਾ ਅਵਤਾਰ ਕਰਕੇ ਹੀ ਦਸਿਆ ਗਿਆ ਹੈ ਜਿਸਨੇ ਦੱਤ ਦੇ ਮੱਤ ਦਾ ਪ੍ਰਭਾਵ ਖ਼ਤਮ ਕਰਕੇ ਆਪਣਾ ਮੱਤ ਚਲਾਇਆ ਸੀ, ਯਥਾ :–
ਪਾਰਸਨਾਥ ਬਡੋ ਰਣ ਪਾਰ੍ਯੋ॥
ਆਪਨ ਪ੍ਰਚੁਰ ਜਗਤ ਮਤ ਕੀਨਾ ਦੇਵਦਤ ਕੋ ਟਾਰ੍ਯੋ॥ ਉਂਝ, ਪਾਰਸਨਾਥ ਪੁਰਾਤਨ ਪੁਸਤਕਾਂ ਵਿੱਚ ਇੱਕ ਬਹੁਤ ਪ੍ਰਤਾਪੀ ਪੁਰਖ ਦੇ ਤੌਰ ਤੇ ਵਰਣਿਤ ਹੈ ਜੋ ਹਿੰਸਾ ਨੂੰ ਉੱਕਾ ਹੀ ਬਰਦਾਸ਼ਤ ਨਾ ਕਰਨ ਕਾਰਨ, ਜੈਨ ਮੱਤ ਵਿੱਚ ਦਾਖ਼ਲ ਹੋ ਗਿਆ ਸੀ ਅਤੇ ਵੱਡੇ ਤਪ ਸਾਧ ਕੇ ਜੈਨੀਆਂ ਦਾ 23ਵਾਂ ਤੀਰਥਾਂਕਰ ਬਣਿਆ ਸੀ। ਇਹਨਾਂ ਅਵਤਾਰ ਗਾਥਾਵਾਂ ਦੀ ਵਿਸ਼ਾ–ਵਸਤੂ, ਲਿਖਣ ਸ਼ੈਲੀ ਅਤੇ ਇਹਨਾਂ ਦੀ ਇਤਿਹਾਸਕਤਾ ਬਾਰੇ ਕੀਤਾ ਮੋਟਾ ਜਿਹਾ ਅਧਿਅਨ ਵੀ ਹੇਠ ਲਿਖੇ ਕੁੱਝ ਕੁ ਨੁਕਤੇ ਸਪੱਸ਼ਟ ਕਰ ਦਿੰਦਾ ਹੈ :–
1. ਇਹ ਕਵੀ ਸ਼੍ਯਾਮ ਦੀ ਰਚਨਾ ਹੈ ਜੋ ਗੁਰਮਤਿ ਵਿਰੋਧੀ, ਸਾਕਤ ਮੱਤੀਆ ਅਤੇ ਚੰਡੀ ਦੇਵੀ ਦਾ ਪੁਜਾਰੀ ਹੈ। ਇਸ ਕੱਚੀ ਕਵਿਤਾ ਦਾ ਗੁਰੂ ਦਸਮੇਸ਼ ਨਾਲ ਉੱਕਾ ਹੀ ਕੋਈ ਸਬੰਧ ਨਹੀਂ। ਗੁਰੂ ਦਸਮੇਸ਼ ਨੂੰ ਇਸ ਅਤਿ ਘਟੀਆ ਤੇ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਪ੍ਰਚਾਰ ਕਰਨ ਵਾਲੀ ਰਚਨਾ ਦਾ ਰਚਣਹਾਰ ਕਹਿਣਾ ਜਾਂ ਮੰਨਣਾ ਸਤਿਗੁਰਾਂ ਦੀ ਤੌਹੀਨ ਕਰਨਾ ਹੈ।
2. ਇਹ ਰਚਨਾ ਕਪੋਲ–ਕਾਲਪਨਿਕ, ਅਣ–ਹੋਣੀਆਂ, ਅਣ– ਵਿਗਿਆਨਕ, ਬੇ–ਦਲੀਲ ਅਤੇ ਅਣ–ਸਿਧਾਂਤਕ ਗੱਪਾਂ ਜਾਂ ਗਪੌੜਾਂ ਨਾਲ ਭਰੀ ਪਈ ਹੈ ਅਤੇ ਇਸਦਾ ਸੱਚੇ ਧਰਮ ਜਾਂ ਗੁਰਮਤਿ ਨਾਲ ਕੋਈ ਸਬੰਧ ਨਹੀਂ ਅਤੇ ਜਿਹਨਾਂ ਬਾਰੇ ਇਹ ਕਿਹਾ ਜਾ ਸਕਦਾ ਹੈ – ‘‘ ਵਾਰਸਸ਼ਾਹ ਮੀਆਂ ਇਕਿ ਝੂਠ ਮਾਰਨ, ਇਕਿ ਮਾਰਦੇ ਝੂਠ ਦੀ ਜੋਹ ਮੀਆਂ’’।
3. ਚੌਵੀ ਅਵਤਾਰਾਂ ’ਚੋਂ ਬਹੁਗਿਣਤੀ ਅਵਤਾਰਾਂ ਦੇ ਵੇਰਵੇ ਕੇਵਲ ਮਿਥਿਹਾਸਕ ਵੀ ਨਹੀਂ ਮੰਨੇ ਜਾ ਸਕਦੇ ਕਿਉਂਕਿ ਉਹ ਸਮੁੱਚੇ ਤੌਰ ਤੇ ਵੱਡੇ– ਵੱਡੇ ਗਪੌੜਾਂ ਨਾਲ ਭਰਪੂਰ ਹਨ ਅਤੇ ਮਿਥਿਹਾਸਕ ਸ੍ਰੇਣੀ ਤੋਂ ਵੀ ਹੇਠਲੀ ਪੱਧਰ ਤੇ ਜਾ ਪੁੱਜਦੇ ਹਨ, ਪਰ ਤਿੰਨ ਸ਼ਖਸੀਅਤਾਂ ਰਾਮਚੰਦਰ ਜੀ, ਕ੍ਰਿਸ਼ਨ ਜੀ ਅਤੇ ਮਹਾਤਮਾ ਬੁੱਧ ਜੀ ਐਸੀਆਂ ਹੋਈਆਂ ਹਨ ਜਿਹਨਾਂ ਨਾਲ ਸਬੰਧਤ ਕਹਾਣੀਆਂ ਅਤੇ ਧਾਰਮਕ ਫ਼ਲਸਫ਼ਾ ਹਿੰਦੋਸਤਾਨ ਦੇ ਧਾਰਮਕ ਲਿਟਰੇਚਰ ਦਾ ਅਰਸੇ ਤੋਂ ਸ਼ਿੰਗਾਰ ਬਣਿਆ ਰਿਹਾ ਹੈ। ਰਾਮਚੰਦਰ ਜੀ ਦੇ ਮੂਲ ਕਥਾਨਕ ਨੂੰ ਨਿਜੀ, ਪਰਵਾਰਕ ਅਤੇ ਸਮਾਜਕ ਜੀਵਨ ਦੇ ਖੇਤਰਾਂ ਵਿੱਚ ਬਹੁਤ ਪਿਆਰ ਤੇ ਸਤਿਕਾਰ ਨਾਲ ਦੇਖਿਆ ਜਾਂਦਾ ਹੈ ਅਤੇ ਬਹੁਤ ਹੀ ਕਾਰਆਮਦ ਸਿਖਿਆਵਾਂ ਨਾਲ ਭਰਪੂਰ ਹੈ। ਇਸੇ ਤਰ੍ਹਾਂ ਕਈ ਮੱਤ–ਭੇਦ ਹੋਣ ਦੇ ਬਾਵਜੂਦ ਕ੍ਰਿਸ਼ਨ ਜੀ ਦੀ ਗੀਤਾ ਨੂੰ ਧਾਰਮਕ ਸਾਹਿਤ ਦਾ ਅਧਿਅਨ ਕਰਨ ਸਮੇਂ ਬਹੁਤ ਗੰਭੀਰਤਾ ਅਤੇ ਸਤਿਕਾਰ ਨਾਲ ਦੇਖਿਆ ਜਾਂਦਾ ਰਿਹਾ ਹੈ। ਮਹਾਤਮਾ ਬੁੱਧ ਦੀ ਸ਼ਖਸੀਅਤ ਦਾ ਤਾਂ ਕਹਿਣਾ ਹੀ ਕੀ ਹੈ ਜਿਹਨਾਂ ਦੇ ਜੀਵਨ ਵੇਰਵਿਆਂ ਅਤੇ ਸਿਖਿਆਵਾਂ ਨੂੰ ਧਰਮ ਦੇ ਆਮ ਵਿਦਿਆਰਥੀਆਂ ਤੇ ਸਕਾਲਰਾਂ ਤੋਂ ਛੁੱਟ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਡਾਕਟਰ ਅੰਬੇਦਕਰ ਵਰਗੀਆਂ ਸਮਾਜਕ ਅਤੇ ਰਾਜਸੀ ਖੇਤਰ ਦੀਆਂ ਸਿਰਕੱਢ ਸ਼ਖਸੀਅਤਾਂ ਨੇ ਵੀ ਰਜਵਾਂ ਮਾਣ ਦਿੱਤਾ ਹੈ।
ਰਾਮ ਜੀ ਦੀ ਕਹਾਣੀ ਦੇ ਕਥਾਨਕ ਨੂੰ ਰਾਮ ਜੀ ਦੇ ਕਈ ਹੋਰ ਸ਼ਰਧਾਲੂਆਂ ਨੇ ਵੀ ਆਪਣੇ ਮਨ–ਭਾਉਂਦੇ ਮੋੜ ਅਤੇ ਵੰਨ–ਸੁਵੰਨੀਆਂ ਸ਼ਕਲਾਂ ਦੇ ਕੇ ਕਰੂਪ ਜਿਹਾ ਕਰਨ ਦਾ ਕੁਜਤਨ ਕੀਤਾ ਹੈ ਅਤੇ ਕ੍ਰਿਸ਼ਨ ਜੀ ਦੀ ਗੀਤਾ ਵਾਲੀ ਫ਼ਿਲਾਸਫ਼ੀ ਅਤੇ ਰਾਜਸੀ ਅਗਵਾਈ ਵਾਲੀਆਂ ਬੜੀਆਂ ਕਾਰਆਮਦ ਜਿਹੀਆਂ ਗੱਲਾਂ ਨੂੰ ਨਜ਼ਰ–ਅੰਦਾਜ਼ ਕਰ ਕੇ ਉਹਨਾਂ ਦੇ ਕਈ ਹੋਰ ਸ਼ਰਧਾਲੂਆਂ ਨੇ ਵੀ ਉਹਨਾਂ ਦੀ ਸਤਕਾਰੀ ਜਾ ਰਹੀ ਸ਼ਖਸੀਅਤ ਬਾਰੇ ਬਹੁਤ ਹੀ ਕਾਲੀਆਂ, ਕੁਹਝੀਆਂ ਤੇ ਸ਼ਰਮਨਾਕ ਗੱਲਾਂ ਲਿਖਣ ਤੇ ਪ੍ਰਚਾਰਨ ਦਾ ਮਾੜਾ ਕਾਰਾ ਕੀਤਾ ਹੈ ਪਰ ਕਵੀ ਸ਼੍ਯਾਮ ਨੇ ਸਭ ਹੱਦਾਂ ਬੰਨੇ੍ਹ ਟਪ ਕੇ ਇਹਨਾਂ ਦੋਹਾਂ ਮਹਾਨ ਕਰਕੇ ਜਾਣੀਆਂ ਜਾਂਦੀਆਂ ਸ਼ਖਸੀਅਤਾਂ ਦੀ ਵੱਡੇ ਸ਼ਰਮਨਾਕ ਢੰਗ ਨਾਲ ਜੋਹ ਪੁੱਟ ਕੇ ਰਖ ਦਿੱਤੀ ਹੈ। ਮਹਾਨ ਵਿਵੇਕਸ਼ੀਲ ਸ਼ਖਸੀਅਤ ਮਹਾਤਮਾ ਬੁੱਧ ਨੂੰ ਵੱਡੇ ਬੁਧੂ ਦੀ ਸ਼ਕਲ ਵਿੱਚ ਪੇਸ਼ ਕਰਨ ਦਾ ਕਾਲਾ ਕਾਰਨਾਮਾ ਇਹ ਸਾਕਤ ਤੇ ਦੁਸ਼ਟ ਕਵੀ ਸ਼੍ਯਾਮ ਹੀ ਕਰ ਸਕਦਾ ਸੀ।
4. ਕਵੀ ਸ਼੍ਯਾਮ ਦੀ ਇਸ ਕੁਹਝੀ ਕਾਵਿ–ਕਲਾ ਅਤੇ ਇਸ ਦੇ ਕਾਵਿ ਦੀ ਵਿਸ਼ਾ–ਵਸਤੂ ਦੀ ਚੀਰ–ਫਾੜ ਕਰਨ ਵੇਲੇ ਹਰ ਸਮੀਖਿਆਕਾਰ ਇਸਦੀ ਵਿਰੋਧਤਾ ਕਰਨ ਦੇ ਨਾਲ–ਨਾਲ ਅਵਤਾਰ ਕਹੀਆਂ ਜਾਣ ਵਾਲੀਆਂ ਹਸਤੀਆਂ ਬਾਰੇ ਕਵੀ ਵਲੋਂ ਜੋੜੀਆਂ ਤੇ ਬਿਆਨੀਆਂ ਮਾੜੀਆਂ ਗੱਲਾਂ ਕਾਰਨ ਉਹਨਾਂ ਵਿਰੁੱਧ ਲਿਖਣ ਤੇ ਮਜਬੂਰ ਹੋ ਜਾਂਦਾ ਹੈ। ਇਹ ਕੇਵਲ ਇਸ ਕਾਰਨ ਵਾਪਰਦਾ ਹੈ ਕਿ ਅਜਿਹੇ ਕਵੀਆਂ ਤੇ ਲਿਖਾਰੀਆਂ ਵਲੋਂ ਇਹਨਾਂ ਹਸਤੀਆਂ ਉੱਤੇ ਆਰੋਪਿਤ ਸ਼ਰਮਨਾਕ ਕਥਾਨਕਾਂ ਨੂੰ ਕਿਸੇ ਸ਼ਰੀਫ਼ ਤੇ ਵਿਵੇਕਸ਼ੀਲ ਵਿਅਕਤੀ ਵਲੋਂ ਪਚਾ ਸਕਣਾ ਸੰਭਵ ਹੀ ਨਹੀਂ। ਸੋ ਸ਼ਰਾਰਤ ਤੇ ਅਧਮੂਲ ਦੀ ਜੜ੍ਹ ਮੁਖ ਰੂਪ ਵਿੱਚ ਕਵੀ ਸ਼੍ਯਾਮ ਅਤੇ ਅਜਿਹੇ ਲਿਖਾਰੀਆਂ ਨੂੰ ਹੀ ਜਾਣਨਾ ਚਾਹੀਦਾ ਹੈ। ਸਾਕਤ ਮਤੀ ਪੁਸਤਕ ਬਚਿਤ੍ਰ ਨਾਟਕ ਵਿੱਚ ਆਏ 24 ਅਵਤਾਰਾਂ ਬਾਰੇ ਸੰਖੇਪਕੀ ਵੇਰਵੇ ਅਗਲੇ ਬਾਬਾਂ ਵਿੱਚ ਦਿੱਤੇ ਜਾ ਰਹੇ ਹਨ।


03/04/16)
ਰੀਤਵਾਲ ਬਰੇਟਾ

ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ।
ਪੱਤਰਕਾਰੀ ਨੂੰ ਲੋਕਤੰਤਰ ਦੇ ਚਾਰ ਥੰਮਾਂ ਚੋਂ ਇੱਕ ਥੰਮ ਹੋਣ ਦਾ ਮਾਣ ਤਾਂ ਹਾਸਲ ਹੈ ਪਰ ਹੁਣ ਪੱਤਰਕਾਰੀ ਵੀ ਇੱਕ ਧੰਦਾ ਬਣ ਕੇ ਰਹਿ ਗਈ ਹੈ। ਬੇਰੁਜਗਾਰੀ ਦੇ ਮਾਰੇ ਹੋਏ ਕਈ ਵੀਰ ਪੱਤਰਕਾਰੀ ਵਿੱਚੋਂ ਹੀ ਰੁਜਗਾਰ ਲੱਭਣ ਦੀ ਭਾਲ ਵਿੱਚ ਬਲੈਕ ਮੇਲਰ ਬਣ ਜਾਂਦੇ ਹਨ। ਕਿਉਂਕਿ ਅਖਬਾਰਾਂ ਵਾਲੇ ਵੀ ਪੱਤਰਕਾਰਾਂ ਨੂੰ ਕੁੱਝ ਦੇਣ ਦੀ ਥਾਂ ਉਲਟਾ ਉਹਨਾ ਤੋਂ ਹੀ ਕਮਾਈ ਭਾਲਦੇ ਹਨ, ਸਪਲੀਮੈਂਟਾਂ ਦੇ ਨਾਮ ਤੇ ਹਰ ਸਾਲ ਪੱਤਰਕਾਰ ਤੋਂ ਦਸ ਹਜਾਰ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਬਿਜਨਸ ਮੰਗ ਕੇ ਪੱਤਰਕਾਰ ਨੂੰ ਇਨਸਾਨੀਅਤ ਤੋਂ ਗਿਰਾ ਕੇ ਮੰਗਤਾ ਬਣਾਇਆ ਜਾਂਦਾ ਹੈ। ਹਰ ਸਾਲ ਲੋਕਾਂ ਤੋਂ ਹੱਥ ਅੱਡ ਕੇ ਮੰਗਣ ਵਾਲੇ ਪੱਤਰਕਾਰ ਵਿੱਚ ਸੱਚ ਲਿਖਣ ਦੀ ਯੋਗਤਾ ਰਹਿ ਹੀ ਨਹੀਂ ਸਕਦੀ, ਕਿਉਂਕਿ ਜੋ ਲੋਕ ਸਪਲੀਮੈਂਟ ਲਈ ਵੱਡੇ ਇਸਤਿਹਾਰ ਦਿੰਦੇ ਹਨ ਜਿਆਦਾ ਤਰ ਘਪਲੇ ਵੀ ਉਹੀ ਲੋਕ ਕਰਦੇ ਹਨ। ਫਿਰ ਅਜਿਹੇ ਲੋਕਾਂ ਤੋਂ ਇਸਤਿਹਾਰ ਲੈਣ ਵਾਲਾ ਪੱਤਰਕਾਰ ਉਹਨਾ ਵਿਰੁੱਧ ਸੱਚ ਕਿਵੇਂ ਲਿਖੇਗਾ? ਜੇ ਉਹ ਅਜਿਹੇ ਲੋਕਾਂ ਵਿਰੁੱਧ ਸੱਚ ਲਿਖੇਗਾ ਤਾਂ ਉਹ ਇਸਤਿਹਾਰ ਵੀ ਕਿਉਂ ਦੇਣਗੇ? ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਸੱਚੀ ਸੁੱਚੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਵੀਰ ਨਾ ਮਾਤਰ ਦੇ ਬਰਾਬਰ ਹੀ ਹਨ। ਪੱਤਰਕਾਰੀ ਇੱਕ ਸਾਧਨ ਹੈ ਜਿਸ ਰਾਹੀ ਅਸੀ ਲੋਕਾਂ ਦੀਆਂ ਹੱਕੀ ਮੰਗਾਂ ਅਤੇ ਸਮੱਸਿਆਵਾਂ ਨੂੰ ਪ੍ਰਸਾਸਨ ਅਤੇ ਸਰਕਾਰਾਂ ਦੀਆਂ ਨਜ਼ਰਾ ਤੱਕ ਪਹੁੰਚਾ ਸਕਦੇ ਹਾਂ। ਭਰਿਸ਼ਟ ਅਫਸਰਾਂ, ਮੰਤਰੀਆਂ, ਲੀਡਰਾਂ, ਵਪਾਰੀਆਂ ਆਦਿ ਦੀਆਂ ਘਟੀਆ ਹਰਕਤਾਂ, ਨਾਕਾਮੀਆਂ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਨੰਗਾ ਕਰਕੇ ਸੱਚ ਸਾਹਮਣੇ ਲਿਆ ਸਕਦੇ ਹਾਂ। ਪਰ ਮਿਸ਼ਨ ਤੋਂ ਕਮਿਸ਼ਨ (ਧੰਦਾ) ਬਣੇ ਪੱਤਰਕਾਰੀ ਦੇ ਇਸ ਪੱਵਿਤਰ ਪੇਸ਼ੇ ਵਿੱਚ ਸੱਚ ਲਈ ਸਾਇਦ ਕੋਈ ਜਗ੍ਹਾ ਬਾਕੀ ਨਹੀਂ ਰਹੀ। ਇਸੇ ਲਈ ਬੀਤੇ ਦਿਨੀ ਸ਼ਹਿਰ ਦੇ ਇੱਕ ਪੱਤਰਕਾਰ ਵੀਰ ਨੇ ਕਿਹਾ ਕਿ ਰੀਤਵਾਲ ਜੀ ਤੁਸੀਂ ਤਾਂ ਜ਼ਿਲ੍ਹਾ ਰਿਪੋਟਰ ਹੋਂ ਜੇਕਰ ਕੋਈ ਕੁੱਝ ਦਿੰਦਾ ਹੋਵੇ ਤਾਂ ਮੋੜਿਆ ਨਾ ਕਰੋ ਕਿਉਂਕਿ ਇਕੱਲੀਆਂ ਖਬਰਾਂ ਲਾ ਕੇ ਕੁੱਝ ਨੀ ਬਣਦਾ। ਛੋਟੇ-ਵੱਡੇ ਅਫ਼ਸਰ ਕਿਹੜਾ ਕਿਸੇ ਨੂੰ ਬਖ਼ਸਦੇ ਹਨ ਅਤੇ ਅਖਬਾਰ ਵਾਲੇ ਵੀ ਆਪਾਂ ਨੂੰ ਕੁੱਝ ਦੇਣ ਦੀ ਥਾਂ ਸਗੋਂ ਸਾਡੇ ਕੋਲੋਂ ਹੀ ਮੰਗਦੇ ਰਹਿੰਦੇ ਹਨ, ਨਾਲੇ ਜੇ ਠੱਗਾਂ ਨਾਲ ਠੱਗੀ ਮਾਰ ਲਈ ਜਾਵੇ ਫਿਰ ਕਿਹੜਾ ਮਾੜੀ ਗੱਲ ਹੈ?

ਜਦੋਂ ਅਸੀਂ ਪੱਤਰਕਾਰੀ ਕਰਦੇ ਸੀ ਤਾਂ ਸਾਡਾ 3-4 ਜਣਿਆਂ ਦਾ ਗਰੁੱਪ ਹੁੰਦਾ ਸੀ। ਅਸੀਂ ਤਾਂ ਪਿਛਲ਼ੀਆਂ ਚੋਣਾਂ ਦੌਰਾਨ ਲੀਡਰਾਂ ਤੋਂ ਵੀ ਪੱਤਰਕਾਰੀ ਦੀ ਆੜ ਵਿੱਚ ਬਹੁਤ ਪੈਸੇ ਕਮਾਏ ਹਨ। ਮੈਂ ਉਸ ਨੂੰ ਕਿਹਾ ਕਿ ਮੇਰੇ ਵੱਡੇ ਵੀਰ ਤੁਹਾਨੂੰ ਸ਼ਰਮ ਆਉਣੀ ਚਾਹੀਂਦੀ ਹੈ ਤੁਸੀਂ ਲੋਕ ਪੈਸੇ ਦੀ ਖਾਤਰ ਪੱਤਰਕਾਰੀ ਦੇ ਪਵਿੱਤਰ ਪੇਸ਼ੇ ਨੂੰ ਕਲੰਕਿਤ ਕਰਦੇ ਹੋਂ, ਜੇ ਪੈਸਾ ਹੀ ਕਮਾਉਣਾ ਹੈ ਤਾਂ ਕੋਈ ਹੋਰ ਦੁਕਾਨ ਜਾਂ ਧੰਦਾ ਕਰ ਲਵੋ, ਪੱਤਰਕਾਰੀ ਨੂੰ ਕਿਉਂ ਬਦਨਾਮ ਕਰਦੇ ਹੋਂ, ਤੁਸੀਂ ਲੋਕਾਂ ਨੂੰ ਕੀ ਸੇਧ ਦਿਉਂਗੇ, ਕੀ ਸੱਚ ਸਾਹਮਣੇ ਲਿਆਂਉਂਗੇ? ਤਾਂ ਉਹ ਉਲਟਾ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਵੀਰ ਜੀ ਤੁਸੀ ਇਸ ਲਾਇਨ ਵਿੱਚ ਨਵੇਂ ਨਵੇਂ ਆਏ ਹੋਂ, ਇੱਥੇ ਤਾਂ ਸੱਭ ਕੁੱਝ ਏਵੇਂ ਹੀ ਰਲ ਕੇ ਚਲਦਾ ਹੈ। ਮੈਂ ਉਸਨੂੰ ਕਿਹਾ ਵੀਰ ਮੇਰੀ ਜਿੰਦਗੀ ਵਿੱਚ ਅਜਿਹਾ ਕੋਈ ਦਿਨ ਤੈਨੂੰ ਵੇਖਣ ਨੂੰ ਨਹੀਂ ਮਿਲੇਗਾ ਜਿਸ ਦਿਨ ਮੈਂ ਤੈਂਨੂੰ ਪੱਤਰਕਾਰੀ ਦੇ ਨਾਂ ਤੇ ਕੋਈ ਨਜਾਇਜ਼ ਫਾਇਦਾ ਲੈਂਦਾ ਮਿਲ ਜਾਵਾਂ, ਕਿਉਂਕਿ ਮੈਂ ਇਸ ਲਾਇਨ ਵਿੱਚ ਆਪਣੇ ਸ਼ੋਂਕ ਅਤੇ ਸੱਚ ਲਿਖਣ ਲਈ ਆਇਆ ਹਾਂ, ਕਮਾਈ ਕਰਨ ਲਈ ਨਹੀਂ, ਇਹ ਗੱਲ ਠੀਕ ਹੈ ਕਿ ਅਖਬਾਰਾਂ ਵਾਲੇ ਆਪਾਂ ਨੂੰ ਕੁੱਝ ਨਹੀਂ ਦਿੰਦੇ, ਪਰ ਅਖਬਾਰਾਂ ਵਾਲੇ ਆਪਾਂ ਨੂੰ ਬੁਲਾਉਣ ਵੀ ਨਹੀਂ ਆਉਂਦੇ, ਆਪਾਂ ਖੁਦ ਹੀ ਚੱਲ ਕੇ ਜਾਂਦੇ ਹਾਂ ਕਿ ਮੈਨੂੰ ਰੱਖੋ ਜੀ। ਪਰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਕੁੱਝ ਅਖਬਾਰਾਂ ਦੀ ਪੈਸੇ ਕਮਾਊ ਸੋਚ ਸਦਕਾ ਮਾੜੇ ਪੱਤਰਕਾਰ ਅੱਗੇ ਆ ਰਹੇ ਹਨ ਜਿੰਨਾ ਨੇ ਪੱਤਰਕਾਰੀ ਦੇ ਮਿਸ਼ਨ ਨੂੰ ਧੰਦਾ ਬਣਾ ਕੇ ਬਦਨਾਮ ਕਰ ਦਿੱਤਾ ਹੈ। ਇੱਕ-ਇੱਕ ਅਖਵਾਰ ਨੇ ਇੱਕ ਇੱਕ ਸਹਿਰ ਵਿੱਚ ਕਈ ਕਈ ਪੱਤਰਕਾਰ ਰੱਖੇ ਹੋਏ ਹਨ। ਮੈਨੂੰ ਇੱਕ ਸ਼ਹਿਰ ਵਾਸੀ ਨੇ ਦੱਸਿਆ ਕਿ ਮੈ ਪਿਛਲੇ ਦਿਨੀ ਇੱਕ ਪੱਤਰਕਾਰ ਵੀਰ ਕੋਲ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਖਬਾਰ ਵਿੱਚ ਫੋਟੋ ਲਗਵਾਉਣ ਗਿਆ ਸੀ ਤਾਂ ਉਸ ਨੇ ਮੇਰੇ ਕੋਲੋਂ ਖਰਚੇ ਦੇ 70 ਰੁਪਏ ਲੈ ਲਏ। ਅਜਿਹੀਆਂ ਗੱਲਾਂ ਸੁਣ ਕੇ ਦੁੱਖ ਹੁੰਦਾ ਹੈ ਬੇਸ਼ੱਕ ਸਾਰੇ ਪੱਤਰਕਾਰ ਮਾੜੇ ਨਹੀਂ ਹੁੰਦੇ ਪਰ ਅਜਿਹੇ ਪੱਤਰਕਾਰਾਂ ਕਾਰਨ ਅੱਜ ਸਮਾਜ ਵਿੱਚ ਪੱਤਰਕਾਰਾਂ ਨੂੰ ਇੱਜਤ ਦੀ ਨਜਰ ਨਾਲ ਨਹੀਂ ਵੇਖਿਆ ਜਾਦਾਂ। ਫਿਰ ਮੇਰੇ ਉਹ ਗੱਲ ਯਾਦ ਆ ਜਾਂਦੀ ਹੈ ਜਦੋਂ ਪੱਤਰਕਾਰੀ ਲਾਇਨ ਵਿੱਚ ਨਵਾਂ ਨਵਾਂ ਆਇਆ ਸੀ ਉਦੋਂ ਮੈਂ ਇੱਕ ਇਮਾਨਦਾਰ ਤੇ ਹਮੇਸ਼ਾ ਸੱਚ ਨਾਲ ਖੜ੍ਹਨ ਵਾਲੇ ਵੀਰ ਹਰਲਾਜ ਸਿੰਘ ਬਹਾਦਰਪੁਰ ਸਾਬਕਾ ਪੱਤਰਕਾਰ ਰੋਜਾਨਾ ਸਪੋਕਸਮੈਨ ਕੋਲ ਗਿਆ ਸੀ, ਕਿ ਵੀਰ ਜੀ ਤੁਸੀਂ ਮੇਰੇ ਕਰਕੇ ਦੁਵਾਰਾ ਪੱਤਰਕਾਰੀ ਸ਼ੁਰੂ ਕਰ ਲਓ ਕਿਉਕਿ ਮੈਨੂੰ ਤੁਹਾਡੇ ਜਿਹੇ ਇਮਾਨਦਾਰ ਪੱਤਰਕਾਰ ਦੀ ਬਹੁਤ ਜਰੂਰਤ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਉਸ ਨੇ ਆਪਣੇ ਸਮੇ ਸਪੋਕਸਮੈਨ ਅਖਬਾਰ ਨੁੰ ਆਪਣੇ ਏਰੀਏ ਵਿੱਚ ਸ਼ਿਖਰਾਂ ਤੇ ਚੜ੍ਹਾ ਦਿੱਤਾ ਸੀ। ਇਸ ਲਈ ਮੈਨੂੰ ਵੀ ਅਜਿਹੇ ਪੱਤ੍ਰਕਾਰ ਦੀ ਜਰੂਰਤ ਸੀ, ਪਰ ਉਹ ਨਾ ਮੰਨਿਆ, ਉਸ ਨੇ ਕਿਹਾ ਕਿ ਵੀਰ ਰੀਤਵਾਲ ਜੀ ਇਹ ਪ੍ਰੈਸ ਦੇ ਨਾਮ ਤੇ ਦੁਕਾਨਾ ਖੁਲੀਆਂ ਹੋਈਆਂ ਹਨ, ਇੱਥੇ ਪੱਤਰਕਾਰਤਾ ਦੇ ਮਿਸ਼ਨ ਦੀ ਥਾਂ ਪੈਸੇ ਨੂੰ ਪਹਿਲ ਦਿੱਤੀ ਜਾਂਦੀ ਹੈ, ਸਚਾਈ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ, ਇਸ ਲਈ ਮੈਂ ਹੁਣ ਪੱਤਰਕਾਰੀ ਦੇ ਖੇਤਰ ਵਿੱਚ ਦੁਵਾਰਾ ਨਹੀਂ ਆਉਣਾ ਚਾਹੁੰਦਾ। ਇਹ ਜਵਾਬ ਮਿਲਣ ਤੇ ਮੈਨੂੰ ਕਾਫੀ ਨਿਰਾਸ਼ਾ ਵੀ ਹੋਈ ਸੀ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਹਰਲਾਜ ਸਿੰਘ ਨੇ ਦਸੰਬਰ 2009 ਵਿੱਚ ਇਸ ਕਰਕੇ ਪੱਤਰਕਾਰੀ ਛੱਡ ਦਿੱਤੀ ਸੀ ਕਿ ਉਸ ਨੇ ਇੱਕ ਅਗਵਾਹ ਕਾਂਢ ਦੀ ਖਬਰ ਭੇਜੀ ਸੀ, ਜੋ ਸਥਾਨਿਕ ਥਾਣੇਦਾਰ ਦੇ ਵਿਰੁੱਧ ਜਾਂਦੀ ਸੀ, ਥਾਣੇਦਾਰ ਨੇ ਸਪੋਕਸਮੈਨ ਦੇ ਦਫਤਰ ਪਹੁੰਚ ਕਰਕੇ ਉਸ ਖਬਰ ਨੂੰ ਰੁਕਵਾ ਦਿੱਤਾ ਸੀ, ਇਸੇ ਤਰਾਂ ਉਸ ਦੀਆਂ ਦੋ- ਤਿੰਨ ਖਬਰਾਂ ਹੋਰ ਰੁਕਵਾ ਦਿੱਤੀਆਂ ਗਈਆਂ ਸਨ। ਅਖਬਾਰਾਂ ਅਤੇ ਪੱਤਰਕਾਰਾਂ ਦੀਆਂ ਅਜਿਹੀਆਂ ਘਟਨਾਵਾਂ ਨੂੰ ਚੇਤੇ ਕਰਕੇ ਮਨ ਬਹੁਤ ਦੁਖੀ ਹੁੰਦਾ ਹੈ, ਪੱਤਰਕਾਰੀ ਦੇ ਡਿੱਗ ਰਹੇ ਮਿਆਰ ਕਾਰਨ ਹੀ ਇਹ ਕੁੱਝ ਲਿਖਣਾ ਪਿਆ ਹੈ। ਬੀਤੇ ਕੁੱਝ ਦਿਨ ਪਹਿਲਾ ਮੈਂ ਅੱਜ ਦੀ ਆਵਾਜ਼ ਅਖ਼ਬਾਰ ਤੇ ਨਿਰਪੱਖ ਆਵਾਜ਼ ਅਖ਼ਬਾਰ ਵਿੱਚ ਪੱਤਰਕਾਰੀ ਤੇ ਇੱਕ ਆਰਟੀਕਲ ਲਗਾਇਆ ਸੀ। ਜਿਸ ਨੂੰ ਪੜ੍ਹ ਕੇ ਸੱਚ ਨੂੰ ਚਹਾਉਣ ਵਾਲੇ ਪਾਠਕ ਵੀਰਾਂ ਤੇ ਪੱਤਰਕਾਰ ਵੀਰਾਂ ਨੂੰ ਬਹੁਤ ਖ਼ੁਸੀ ਹੋਈ ਪ੍ਰੰਤੂ ਕੁੱਝ ਅਜਿਹੇ ਪੱਤਰਕਾਰ ਵੀਰ ਵੀ ਨਿੱਕਲੇ ਜਿੰਨ੍ਹਾਂ ਨੂੰ ਆਰਟੀਕਲ ਪੜ੍ਹ ਕੇ ਬਹੁਤ ਜਲਣ ਹੋਈ। ਕੁੱਝ ਮੇਰੇ ਪੱਤਰਕਾਰ ਵੀਰਾਂ ਨੇ ਕਿਹਾ ਕਿ ਰੀਤਵਾਲ ਜੀ ਅਜਿਹਾ ਕੁੱਝ ਕਿਉਂ ਲਿਖਣਾ ਸੀ। ਇੱਕ ਨੇ ਤਾਂ ਜਲਣ ਵਿੱਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਰੀਤਵਾਲ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਮਜਾ ਹੀ ਆ ਜਾਵੇ। ਮੈਂ ਉਸ ਨੁੰ ਕਿਹਾ ਕਿ ਵੀਰ ਕੋਈ ਗੱਲ ਨਹੀਂ ਜੇਕਰ ਤੂੰ ਹੀ ਮੇਰਾ ਇੰਨ੍ਹਾ ਬੁਰਾ ਚਾਹੁੰਦਾ ਹੈ ਤਾਂ ਇਸ ਤੋਂ ਵੱਡੀ ਘਟਨਾ ਮੇਰੇ ਨਾਲ ਹੋਰ ਕੀ ਵਾਪਰ ਸਕਦੀ ਹੈ। ਮੈਂ ਅਜਿਹੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਵੀਰੋ ਕਿਸੇ ਨਾਲ ਘਟਨਾ ਵਾਪਰਨ ਤੇ ਮਜਾ ਲੈਣ ਦੀ ਥਾਂ ਸੱਚ ਲਿਖ ਕੇ ਮਜੇ ਲਓ ਤੇ ਆਓ ਵੀਰੋਂ ਲੋਕਾਂ ਦੀ ਭਲਾਈ ਲਈ ਕਲਮਾਂ ਚੁੱਕੀਏ ਨਾ ਕਿ ਦੁਖੀ ਲੋਕਾਂ ਨੁੰ ਕਲਮਾਂ ਦੀ ਨੋਕ ਨਾਲ ਹੋਰ ਪੀੜਾ ਦੇਈਏ, ਮੈਂ ਆਸ ਕਰਦਾ ਹਾਂ ਕਿ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਸੁਧਰਨ ਦੀ ਕੋਸ਼ਿਸ ਕਰਾਂਗੇ। ਪੱਤਰਕਾਰ ਦੀ ਕਲਮ ਠੱਗੀਆਂ ਮਾਰ ਕੇ ਪੈਸੇ ਕਮਾਉਣ ਲਈ ਨਹੀਂ ਹੁੰਦੀ, ਇਹ ਤਾਂ ਬੇਅਵਾਜੇ ਲੋਕਾਂ ਦੀ ਅਵਾਜ ਹੈ, ਚੋਰਾਂ ਲਈ ਪਹਿਰੇਦਾਰ ਹੈ, ਬੇਇਨਸਾਫੀ ਦੇ ਵਿਰੁੱਧ ਲਲਕਾਰ ਹੈ ਅਤੇ ਜੁਰਮ ਦੇ ਵਿਰੁੱਧ ਤਲਵਾਰ ਹੈ, ਆਓ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰੀਏ। ਮੇਰੇ ਇਸ ਲੇਖ ਨਾਲ ਜੇਕਰ ਮੇਰੇ ਕਿਸੇ ਛੋਟੇ ਵੱਡੇ ਵੀਰ ਦਾ ਦਿਲ ਦੁਖਇਆ ਹੋਵੇ ਤਾਂ ਛੋਟਾ ਤੇ ਨਾ ਸਮਝ ਵੀਰ ਸਮਝ ਕੇ ਮਾਫ਼ ਕਰ ਦੇਣਾ ਜੀ। ਧੰਨਵਾਦ।
ਰੀਤਵਾਲ ਬਰੇਟਾ
ਵੀ ਪੀ ਓ ਬਰੇਟਾ, ਤਹਿਸੀਲ ਬੁਢਲਾਡਾ, ਜਿਲਾ ਮਾਨਸਾ,
ਮੇਲ ਆਇਡੀ
reetwalbinder@gmail. Com
ਫੋਨ ਨੰ: 98722-49961


03/04/16)
ਇੰਦਰਜੀਤ ਸਿੰਘ ਜੋਧਪੁਰੀ

ਸ੍ਰੀ ਮਾਨ ਜੀ,
ਬੇਨਤੀ ਹੈ ਕਿ ਮੈਂ ਆਪਣੀ ਹੇਠ ਲਿਖੀ ਕਵਿਤਾ "ਸਿੱਖ ਮਾਰਗ" ਵਿੱਚ ਛਪਵਾਉਣੀ ਚਾਹੁੰਦਾ ਹਾਂ ਜੀ ਆਪ ਜੀ ਨੇ ਕਿਰਪਾ ਕਰਕੇ ਪਹਿਲਾਂ ਵਾਂਗ ਹੀ ਇਸ ਨੂੰ ਆਪਣੇ ਅਖ਼ਬਾਰ ਵਿੱਚ ਜਗ੍ਹਾ ਬਖਸ਼ਣੀ ਜੀ|ਇਹ ਪਿਛਲੇ ਦਿਨੀਂ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਦਸਤਾਰ ਦੀ ਕੀਤੀ ਬੇਅਦਬੀ ਨਾਲ ਸੰਬੰਧਿਤ ਹੈ ਜੀ
ਆਪ ਜੀ ਦਾ ਵਿਸ਼ਵਾਸ ਪਾਤਰ,
ਇੰਦਰਜੀਤ ਸਿੰਘ ਜੋਧਪੁਰੀ
---------------------------------
ਪੰਥ ਉੱਤੇ ਜਿਹੜਾ ਹੁਣ ਕਰੂ ਹਮਲਾ
----------------------------------
ਜਿਹੜੇ ਕਰਦੇ ਨੇ ਛੇੜਛਾੜ,
ਨਿੱਤ ਪੰਥ ਨਾਲ,
ਉਹਨੂੰ ਸਬਕ ਸਿਖਾਉਣਾ ਏਂ |
ਬਾਂਦਰਾਂ ਦੀ ਸੈਨਾ ਬੜੀ ਸਿਰ ਚੜ੍ਹ ਗਈ,
ਇਹਨੂੰ ਢਾਹੁਣਾ ਏਂ |
ਆਉਂਦਾ ਹੈ ਜੀ ਜਿਹੜਾ ਹੰਕਾਰ ਵਿੱਚ ਚੜ੍ਹ ,
ਓਹਨੂੰ ਥੱਲੇ ਲਾਹ ਲਿਓ |
ਪੰਥ ਉੱਤੇ ਜਿਹੜਾ ਹੁਣ ਕਰੂ ਹਮਲਾ
ਬਈ ਸਿੰਘੋ ਲੰਮਾ ਪਾ ਲਿਓ|
ਸਾਡਿਆਂ ਸਿਧਾਂਤਾਂ ਨੂੰ ਕਰਨ ਟਿੱਚਰਾਂ,
ਅੰਗ , ਗੁਰਾਂ ਦੇ ਪਾੜਦੇ |
ਕੁੱਤੀ ਸਰਕਾਰ ਪੂਰੀ ਸਹਿ ਦਿੰਦੀ ਆ,
ਤਾਹੀਓਂ ਸਿਰੋਂ ਪੱਗਾਂ ਤਾਰਦੇ |
ਮੈਲੀ ਅੱਖ ਨਾਲ ਝਾਕੂ ,
ਜਿਹੜਾ ਸਾਡੀ ਸ਼ਾਨ ਵੱਲੇ ,
ਓਹਨੂੰ ਮੂਹਰੇ ਲਾਅ ਲਿਓ|
ਪੰਥ ਉੱਤੇ ਜਿਹੜਾ ਹੁਣ ਕਰੂ ਹਮਲਾ
ਬਈ ਸਿੰਘੋ ਲੰਮਾ ਪਾ ਲਿਓ|
ਏਦਾਂ ਨਈਂਓਂ ਸਿੰਘ ਜੀ ਅਜ਼ਾਦੀ ਮਿਲਣੀ,
ਓ ਪਾਪੀ ਪੈਣੇ ਖੁੱਲਣੇ |
ਖ਼ਲਸੇ ਨੇ ਜਿਹੜੀਆਂ ਜੀ ਮੱਲਾਂ ਮਾਰੀਆਂ,
ਓਹ ਵੈਰੀ ਗਏ ਭੁੱਲ ਨੇ|
ਸੁੱਤਿਆਂ ਨੀਂ ਸਰਨਾਂ ਬਈ ਸ਼ੇਰ ਬੱਗਿਓ,
ਜਮੀਰਾਂ ਨੂੰ ਜਗਾ ਲਿਓ |
ਪੰਥ ਉੱਤੇ ਜਿਹੜਾ ਹੁਣ ਕਰੂ ਹਮਲਾ
ਬਈ ਸਿੰਘੋ ਲੰਮਾ ਪਾ ਲਿਓ |
ਧਰਮਾਂ ਦੇ ਨਾਂ ਤੇ ਚਾਹੰਦੇ ਦੰਗੇ ਇਹ ਕਰਾਉਣਾ ,
ਮੈਨੂੰ ਇੰਝ ਜਾਪਦਾ|
ਸਿਰੇ ਦੇ ਕਮੀਨੇ , ਧਰਮੀਂ ਨਾਂ ਕਹੋ ਇਹਨਾਂ ਨੂੰ,
"ਜੋਧਪੁਰੀ" ਸੱਚ ਆਖਦਾ|
ਆਕੇ ਵਿੱਚ ਬਹਿਕਾਵੇ, ਭਾਈਆਂ ਦੇ ਨਾਂ ਗਲ ਵੱਢਿਓ,
ਏਕਤਾ ਬਚਾ ਲਿਓ |
ਪੰਥ ਉੱਤੇ ਜਿਹੜਾ ਹੁਣ ਕਰੂ ਹਮਲਾ,
ਬਈ ਸਿੰਘੋ ਲੰਮਾ ਪਾ ਲਿਓ |
( ਇੰਦਰਜੀਤ ਸਿੰਘ ਜੋਧਪੁਰੀ )
+919780349132


27/03/16)
ਹਰਚਰਨ ਸਿੰਘ ਪਰਹਾਰ

ਸੁੱਚ, ਜੂਠ ਤੇ ਭਿੱਟ ਦਾ ਭਰਮ

ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)
403-681-8689 or [email protected]

ਸਰੀਰਕ ਸਫਾਈ ਦੀ ਗੱਲ ਤਕਰੀਬਨ ਹਰ ਸਮਾਜ ਵਿੱਚ ਮੁੱਢ ਕਦੀਮੋਂ ਪ੍ਰਚਲਤ ਰਹੀ ਹੈ। ਅੱਜ ਦੇ ਸਮੇਂ ਵਿੱਚ ਹਰ ਕੋਈ ਵਿਅਕਤੀ ਸਾਫ-ਸੁਥਰਾ ਤੇ ਸੋਹਣਾ ਦਿਸਣਾ ਚਾਹੁੰਦਾ ਹੈ, ਜਿਸ ਲਈ ਜਿਥੇ ਉਹ ਨਿੱਤ ਨਵੇਂ ਕੱਪੜੇ ਬਦਲ ਕੇ ਪਾਉਂਦਾ ਹੈ, ਉਥੇ ਰੋਜ਼ਾਨਾ ਇਸ਼ਨਾਨ ਕਰਨ ਨੂੰ ਵੀ ਤਰਜ਼ੀਹ ਦਿੰਦਾ ਹੈ। ਬੇਸ਼ਕ ਕੁੱਝ ਆਲਸੀ ਲੋਕ ਕਿਸੇ ਕਾਰਨ ਰੋਜ਼ਾਨਾ ਇਸ਼ਨਾਨ ਨਹੀਂ ਵੀ ਕਰਦੇ ਹੋਣਗੇ ਜਾਂ ਕੱਪੜੇ ਨਹੀਂ ਵੀ ਬਦਲਦੇ ਹੋਣਗੇ। ਪਰ ਅੱਜ ਜਿਹੜੀ ਗੱਲ ਅਸੀਂ ਕਰਨ ਜਾ ਰਹੇ ਹਾਂ, ਉਹ ਹੈ ਭਾਰਤੀ ਸਮਾਜ ਵਿੱਚ ਪ੍ਰਚਲਤ ਸੁੱਚ-ਜੂਠ ਜਾਂ ਸੁੱਚ-ਭਿੱਟ ਦੀਆਂ ਪ੍ਰਚਲਤ ਧਾਰਨਾਵਾਂ ਬਾਰੇ। ਕਈ ਲੋਕ ਅੱਜਕਲ ਸੁੱਚ-ਜੂਠ-ਭਿੱਟ ਆਦਿ ਨੂੰ ਸਫਾਈ ਨਾਲ ਵੀ ਜੋੜਦੇ ਹਨ। ਜਦਕਿ ਇਸਦਾ ਸਫਾਈ ਨਾਲ ਕੋਈ ਸਬੰਧ ਨਹੀਂ। ਕੋਈ ਨਹਾ ਧੋ ਕੇ, ਨਵੇਂ ਕੱਪੜੇ ਪਾਇਆ ਵਿਅਕਤੀ ਜੂਠਾ ਜਾਂ ਭਿੱਟੜ ਵੀ ਹੋ ਸਕਦਾ ਹੈ। ਜੇ ਅਸੀਂ ਇਸਦੇ ਪਿਛੋਕੜ ਵਿੱਚ ਜਾਈਏ ਤਾਂ ਇਸਦਾ ਸਬੰਧ ਹਿੰਦੂ ਸਮਾਜ ਦੀ ਵਰਣ ਵਿਵਸਥਾ ਨਾਲ ਜੁੜਦਾ ਹੈ। ਹਿੰਦੂ ਸਮਾਜ ਵਿੱਚ ਬ੍ਰਾਹਮਣ ਜਾਤ ਨੂੰ ਸਭ ਤੋਂ ਸ੍ਰੇਸ਼ਠ ਜਾਤ ਮੰਨਿਆ ਗਿਆ ਹੈ। ਬ੍ਰਾਹਮਣ ਜਾਂ ਪੰਡਤ ਲੋਕ ਆਪਣੇ ਆਪ ਨੂੰ ਸਭ ਤੋਂ ਪਵਿਤਰ ਮੰਨਦੇ ਸਨ (ਹਨ)। ਉਨ੍ਹਾਂ ਨੇ ਆਪਣੇ ਆਪ ਨੂੰ ਬਾਕੀ ਸਮਾਜ ਤੋਂ ਵੱਖ ਕਰਨ ਲਈ ਅਜਿਹਾ ਪ੍ਰਬੰਧ ਕੀਤਾ ਹੋਇਆ ਸੀ ਕਿ ਕੋਈ ਹੋਰ ਛੋਟੀ ਜਾਤ ਖਾਸਕਰ ਸ਼ੂਦਰ ਤੇ ਅਛੂਤ ਜਾਤ ਦਾ ਵਿਅਕਤੀ ਉਸਨੂੰ ਛੂਹਣਾ ਤੇ ਦੂਰ, ਕੋਲ ਦੀ ਵੀ ਨਹੀਂ ਲੰਘ ਸਕਦਾ ਸੀ। ਇੱਕ ਅਜਿਹਾ ਸਮਾਂ ਵੀ ਭਾਰਤੀ ਇਤਿਹਾਸ ਵਿੱਚ ਆਉਂਦਾ ਹੈ, ਜਦੋਂ ਸ਼ੂਦਰਾਂ ਤੇ ਅਛੂਤਾਂ ਨੂੰ ਬ੍ਰਾਹਮਣਾਂ ਜਾਂ ਉਚ ਲੋਕਾਂ ਦੀਆਂ ਬਸਤੀਆਂ ਵਿਚੋਂ ਲੰਘਣ ਸਮੇਂ ਆਪਣੇ ਪਿਛੇ ਕੰਡਿਆਂ ਦਾ ਛਾਪਾ ਬੰਨ੍ਹਣਾ ਪੈਂਦਾ ਸੀ ਤਾਂ ਕਿ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨਾਂ ਨਾਲ ਧਰਤੀ ਭਿੱਟੀ ਨਾ ਰਹਿ ਜਾਵੇ। ਇਥੋਂ ਤੱਕ ਕਿ ਉਚ ਜਾਤੀਆਂ ਦੀਆਂ ਬਸਤੀਆਂ ਵਿੱਚ ਜਾ ਕੇ ਕੰਮ ਕਰਨ ਵੇਲੇ ਉਨ੍ਹਾਂ ਨੂੰ ਮੂੰਹ ਬੰਨ੍ਹ ਕੇ ਰੱਖਣਾ ਪੈਂਦਾ ਸੀ ਤਾਂ ਕਿ ਉਨ੍ਹਾਂ ਦੀ ਹਵਾੜ (ਸਾਹ) ਨਾਲ ਬਸਤੀਆਂ ਭਿੱਟੀਆਂ ਨਾ ਜਾ ਸਕਣ। ਸ਼ੂਦਰ ਜਾਂ ਅਛੂਤ ਨਹਾ ਧੋ ਕੇ, ਨਵੇਂ ਕੱਪੜੇ ਪਾ ਕੇ ਵੀ ਕਿਸੇ ਉਚ ਕੁੱਲ ਦੇ ਵਿਅਕਤੀ ਨੂੰ ਭਿੱਟ ਸਕਦਾ ਸੀ ਤੇ ਉਸਦੇ ਕਿਸੇ ਵਸਤੂ ਜਾਂ ਸਰੀਰ ਨੂੰ ਹੱਥ ਲੱਗਣ ਨਾਲ ਉਹ ਵਸਤੂ ਜਾਂ ਸਰੀਰ ਜੂਠਾ ਹੋ ਜਾਂਦਾ ਸੀ। ਇਸ ਲਈ ਅੱਜ ਦੀ ਪ੍ਰਚਲਤ ਸਾਫ ਸਫਾਈ ਨਾਲ ਸੁੱਚ-ਜੂਠ-ਭਿੱਟ ਦਾ ਕੋਈ ਸਬੰਧ ਨਹੀਂ। ਇੱਕ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਭਾਰਤੀ ਸਮਾਜ ਵਰਗੀ ਸੁੱਚ-ਜੂਠ ਜਾਂ ਭਿੱਟ ਕਿਸੇ ਹੋਰ ਸਮਾਜ ਜਾਂ ਧਰਮ ਵਿੱਚ ਨਹੀਂ ਹੈ। ਇਸੇ ਲਈ ਦੁਨੀਆਂ ਭਰ ਦੀਆਂ ਡਿਕਸ਼ਨਰੀਆਂ ਵਿੱਚ ਸੁੱਚ-ਜੂਠ-ਭਿੱਟ ਆਦਿ ਦੇ ਮੁਕਾਬਲੇ ਦਾ ਕੋਈ ਸ਼ਬਦ ਨਹੀਂ ਮਿਲਦਾ, ਬਾਕੀ ਸਾਰੀ ਦੁਨੀਆਂ ਵਿੱਚ ‘ਕਲੀਨ’ ਜਾਂ ਡਰਟੀ’ (ਸਾਫ ਜਾਂ ਗੰਦਾ) ਸ਼ਬਦ ਹੀ ਮਿਲਦੇ ਹਨ। ਪਰ ਸਾਫ ਜਾਂ ਗੰਦਾ ਦਾ ਸੁੱਚੇ ਜਾਂ ਜੂਠੇ ਜਾਂ ਭਿੱਟੜ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ।
ਸਿੱਖ ਗੁਰੂਆਂ ਤੇ ਭਗਤਾਂ ਨੇ ਆਪਣੀ ਬਾਣੀ ਵਿੱਚ ਮਨੁੱਖੀ ਬਰਾਬਰਤਾ ਦੀ ਗੱਲ ਵਾਰ-ਵਾਰ ਕੀਤੀ ਹੈ। ਉਸ ਸਮੇਂ ਦੇ ਭਾਰਤੀ ਸਮਾਜ ਵਿੱਚ ਪ੍ਰਚਲਤ ਸੁੱਚ-ਜੂਠ ਤੇ ਭਿੱਟ ਦੀ ਉਨ੍ਹਾਂ ਆਪਣੀ ਬਾਣੀ ਵਿੱਚ ਸਖਤ ਅਲੋਚਨਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇੱਕ ਵੀ ਅਜਿਹਾ ਸ਼ਬਦ ਨਹੀਂ ਮਿਲਦਾ, ਜੋ ਅਜਿਹੀ ਬਾਹਰੀ ਸਰੀਰ ਦੀ ਸੁੱਚ-ਜੂਠ ਦੀ ਪ੍ਰੋੜਤਾ ਕਰਦਾ ਹੋਵੇ। ਗੁਰਬਾਣੀ ਅਨੁਸਾਰ ਮਨੁੱਖ ਦਾ ਮਨ ਹੀ ਵਿਕਾਰਾਂ ਜਾਂ ਬੁਰੀਆਂ ਆਦਤਾਂ ਨਾਲ ਸੁੱਚਾ-ਜੂਠਾ ਜਾਂ ਭਿੱਟ ਹੋ ਸਕਦਾ ਹੈ, ਪਰ ਸਰੀਰ ਸੁੱਚਾ ਜਾਂ ਜੂਠਾ ਨਹੀਂ ਹੁੰਦਾ, ਸਰੀਰ ਗੰਦਾ ਜਾਂ ਸਾਫ ਹੀ ਹੋ ਸਕਦਾ ਹੈ। ਇਸਦਾ ਕਿਸੇ ਜਾਤ-ਬਰਾਦਰੀ ਨਾਲ ਕੋਈ ਸਬੰਧ ਨਹੀਂ। ਪਰ ਸਮੇਂ ਨਾਲ ਸਿੱਖ ਸਮਾਜ ਵਿੱਚ ਵੀ ਜਾਤ-ਪਾਤ ਸਮੇਤ ਸੁੱਚ-ਜੂਠ-ਭਿੱਟ ਆਦਿ ਦਾ ਬੋਲ-ਬਾਲਾ ਰਿਹਾ ਹੈ। ਕਿਸੇ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਉੱਚ ਜਾਤੀ ਦੇ ਸਿੱਖ, ਸ਼ੂਦਰ ਜਾਂ ਅਛੂਤ ਸਿੱਖਾਂ ਨੂੰ ਆਪਣੇ ਘਰਾਂ ਵਿੱਚ ਨਹੀਂ ਵੜਨ ਦਿੰਦੇ ਸਨ, ਜੇ ਕਿਤੇ ਉਨ੍ਹਾਂ ਨੂੰ ਆਪਣੇ ਵਰਤਣ ਵਿੱਚ ਖਾਣ ਨੂੰ ਦੇ ਦਿੰਦੇ ਸਨ, ਉਸਨੂੰ ਹੱਥ ਨਾਲ ਨਹੀਂ ਚੁੱਕਦੇ ਸਨ, ਚਿਮਟੇ ਨਾਲ ਪਹਿਲਾਂ ਅੱਗ ਵਿੱਚ ਸੁੱਟਦੇ ਸਨ, ਫਿਰ ਸਾਫ ਕਰਦੇ ਸਨ। ਜ਼ਿਆਦਾਤਰ ਉਨ੍ਹਾਂ ਨੇ ਆਪਣੇ ਘਰਾਂ ਜਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਸ਼ੂਦਰਾਂ ਲਈ ਵੱਖਰੇ ਭਾਂਡੇ ਰੱਖੇ ਹੁੰਦੇ ਸਨ। ਵਿਆਹਾਂ ਮੌਕੇ ਉਨ੍ਹਾਂ ਨੂੰ ਆਪਣੇ ਘਰਾਂ ਵਿਚੋਂ ਭਾਂਡੇ ਲੈ ਕੇ ਆਉਣ ਲਈ ਕਿਹਾ ਜਾਂਦਾ ਸੀ। ਪਿੰਡਾਂ ਦੇ ਗੁਰਦੁਆਰਿਆਂ ਵਿੱਚ ਉਨ੍ਹਾਂ ਨੂੰ ਲੰਗਰ ਵਿੱਚ ਬਰਾਬਰ ਬੈਠਣ ਨਹੀਂ ਦਿੱਤਾ ਜਾਂਦਾ ਸੀ, ਜਿਥੇ ਲੋਕ ਜੁੱਤੀਆਂ ਖੋਲਦੇ ਸਨ, ਉਥੇ ਉਨ੍ਹਾਂ ਨੂੰ ਆਪਣੇ ਘਰੋਂ ਲਿਆਂਦੇ ਭਾਡਿਆਂ ਵਿੱਚ ਖਾਣ ਲਈ ਮਜਬੂਰ ਕਰਦੇ ਸਨ। ਅੱਜ ਮਾਡਰਨ ਸਿੱਖਾਂ ਵਿੱਚ ਕੁੱਝ ਅਜਿਹੇ ਧਾਰਮਿਕ ਜਨੂੰਨੀ ਧੜੇ ਪੈਦਾ ਹੋ ਚੁੱਕੇ ਹਨ, ਜੋ ਇਸ ਸੁੱਚ-ਜੂਠ ਜਾਂ ਭਿੱਟ ਨੂੰ ਸਿੱਖ ਧਰਮ ਦੀ ਮਰਿਯਾਦਾ ਬਣਾ ਕੇ ਬੜੀ ਕੱਟੜਤਾ ਨਾਲ ਇਸਦੀ ਪਾਲਣਾ ਕਰਦੇ ਹਨ। ਵਾਰ-ਵਾਰ ਹੱਥ ਪੈਰ ਧੋਂਦੇ ਹਨ। ਆਮ ਦੇਖਣ ਨੂੰ ਮਿਲਦਾ ਹੈ ਕਿ ਬਾਣੀ ਦੇ ਗੁਟਕੇ ਨੂੰ ਹੱਥ ਵਿੱਚ ਫੜ੍ਹਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਲਈ ਸਾਫ ਹੱਥਾਂ ਨੂੰ ਸੁੱਚੇ ਕਰਨ ਦੇ ਭਰਮ ਵਿੱਚ ਵਾਰ-ਵਾਰ ਧੋਂਦੇ ਹਨ। ਗੁਰਦੁਆਰਿਆਂ ਵਿੱਚ ਗ੍ਰੰਥੀ ਅਕਸਰ ਹੱਥ-ਪੈਰ ਸੁੱਚੇ ਕਰਨ ਲਈ ਵਾਰ-ਵਾਰ ਕਹਿੰਦੇ ਸੁਣੇ ਜਾਂਦੇ ਹਨ। ਸਿੱਖਾਂ ਵਿੱਚ ਕੁੱਝ ਅਜਿਹੇ ਧੜੇ ਵੀ ਹਨ, ਜਿਹੜੇ ਪ੍ਰਚਾਰ ਕਰਦੇ ਹਨ ਕਿ ਜਿਤਨੀ ਵਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ ਹੋਵੇ, ਉਤਨੀ ਵਾਰ ਹੀ ਸਾਰੇ ਸਰੀਰ ਦਾ ਇਸ਼ਨਾਨ ਕਰਨਾ ਜਰੂਰੀ ਹੈ (ਇਥੋਂ ਤੱਕ ਕਿ ਜੇ ਤੁਸੀਂ ਵਾਸ਼ਰੂਮ (ਟੱਟੀ-ਪਿਸ਼ਾਬ ਕਰਨ) ਗਏ ਹੋਵੋ ਤਾਂ ਵੀ ਇਸ਼ਨਾਨ ਕਰਨਾ ਪਵੇਗਾ, ਇਹ ਪੰਥ ਦੀ ਅਸਲ ਪੁਰਾਤਨ ਮਰਿਯਾਦਾ ਹੈ। ਉਨ੍ਹਾਂ ਨੇ ਇੱਕ 25 ਸਿੰਘਾਂ ਵਾਲਾ ਜਥਾ ਵੀ ਬਣਾਇਆ ਹੋਇਆ ਹੈ, ਜੋ ਵਾਰ-ਵਾਰ ਨਹਾ ਕੇ ਅਖੰਡ ਪਾਠ ਮੌਕੇ ਪਾਠ ਤੇ ਬੈਠਦਾ ਹੈ, ਇਸ ਲਈ ਉਹ ਅਖੰਡ ਪਾਠ ਦੇ ਡਾਲਰ ਵੀ ਵੱਧ ਚਾਰਜ ਕਰਦੇ ਹਨ। ਜਦਕਿ ਅਸਲੀਅਤ ਇਹ ਹੈ ਕਿ ਪੁਰਾਤਨ ਸਮੇਂ ਵਿੱਚ 18ਵੀਂ ਸਦੀ ਵਿੱਚ ਸਿੱਖ ਜਦੋਂ ਜੰਗਲਾਂ ਪਹਾੜਾਂ ਵਿੱਚ ਚਲੇ ਗਏ ਸਨ ਤੇ ਗੁਰੂ ਗ੍ਰੰਥ ਸਾਹਿਬ ਆਪਣੇ ਨਾਲ ਹੀ ਰੱਖਦੇ ਸਨ। ਜੰਗਲਾਂ-ਪਹਾੜਾਂ ਜਾਂ ਰਾਜਸਥਾਨ ਦੇ ਮਾਰੂਥਲਾਂ ਵਿੱਚ ਕੌਣ ਕਿੰਨੀ ਵਾਰ ਹੱਥ-ਪੈਰ ਸੁੱਚੇ ਕਰਦਾ ਹੋਵੇਗਾ ਜਾਂ ਨਹਾਉਂਦਾ ਹੋਵੇਗਾ?
ਕੁਝ ਸਮੇਂ ਤੋਂ ਬਾਹਰਲੇ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਵੀ ਦਰਬਾਰ ਹਾਲ ਵਿੱਚ ਦਾਖਿਲ ਹੋਣ ਸਮੇਂ ਹੱਥ-ਪੈਰ ਸੁੱਚੇ ਕਰਨ ਲਈ ਟੂਟੀਆਂ ਲਗਾਈਆਂ ਗਈਆਂ ਹਨ, ਜੋ ਕਿ ਨਾ ਸਿਰਫ ਮਨਮਤ ਹੈ, ਸਗੋਂ ਗਿੱਲੇ ਪੈਰ ਕਾਰਪੈਟ ਤੇ ਲਿਜਾਣ ਨਾਲ ਕਾਰਪੈਟ ਵਿੱਚ ਵੱਧ ਮੈਲ ਤੇ ਕਿਟਾਣੂ ਪੈਦਾ ਹੁੰਦੇ ਹਨ, ਜਿਸ ਨਾਲ ਕਈ ਤਰ੍ਹਾਂ ਦੇ ਚਮੜੀ ਦੇ ਰੋਗ ਲੱਗ ਸਕਦੇ ਹਨ। ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਤਾਂ ਦਰਬਾਰ ਹਾਲ ਦੇ ਬਾਹਰ ਕਿਰਪਾਨ ਹੱਥ ਫੜਾ ਕੇ ਇੱਕ ਸੇਵਾਦਾਰ ਖੜਾ ਕੀਤਾ ਹੁੰਦਾ ਹੈ, ਜੋ ਸੰਗਤ ਨੂੰ ਜ਼ੁਰਾਬਾਂ ਲਾਹ ਕੇ, ਹੱਥ-ਪੈਰ ਸੁੱਚੇ ਕਰਕੇ ਅੰਦਰ ਵੜਨ ਦਿੰਦਾ ਹੈ। ਇਸੇ ਤਰ੍ਹਾਂ ਪਿਛੇ ਜਿਹੇ ਹਰਿਮੰਦਰ ਸਾਹਿਬ ਜਾਣ ਦਾ ਮੌਕਾ ਮਿਲਿਆ, ਉਥੇ ਵੀ ਵੀ ਤਿੱਖੇ ਬਰਛੇ ਫੜ੍ਹੀ ਖੜੇ ਸ਼੍ਰੋਮਣੀ ਕਮੇਟੀ ਮੁਲਾਜ਼ਿਮ ਲੋਕਾਂ ਦੇ ਧੱਕੇ ਨਾਲ ਪੈਰ ਧਿਵਾਉਂਦੇ ਹਨ। ਜਦਕਿ ਆਮ ਤੌਰ ਤੇ ਸਾਰੇ ਲੋਕ ਨਹਾ ਕੇ, ਨਵੀਆਂ ਜ਼ੁਰਾਬਾਂ ਪਾ ਕੇ ਹੀ ਗੁਰਦੁਆਰੇ ਆਉਂਦੇ ਹਨ। ਹੱਥ ਪੈਰ ਸੁੱਚੇ ਕਰਨ ਦਾ ਤੇ ਇਤਨਾ ਜ਼ਿਆਦਾ ਭਰਮ ਪਾਇਆ ਜਾ ਰਿਹਾ ਹੈ ਕਿ ਆਮ ਸੰਗਤ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਜਾਂ ਗੁਟਕੇ ਨੂੰ ਹੱਥ ਲਗਾਉਣ ਤੋਂ ਵੀ ਡਰਨ ਲੱਗੀ ਹੈ। ਅਸਲ ਵਿੱਚ ਸਾਡੇ ਪੁਜਾਰੀਆਂ ਦਾ ਮਕਸਦ ਵੀ ਇਹੀ ਹੈ ਕਿ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹਨ, ਵਿਚਾਰਨ ਨਾ, ਸਗੋਂ ਇਨ੍ਹਾਂ ਤੋਂ ਕਿਰਾਏ ਦੇ ਪਾਠ ਕਰਾਉਂਦੇ ਰਹਿਣ ਤਾਂ ਕਿ ਇਨ੍ਹਾਂ ਦਾ ਧੰਦਾ ਚਲਦਾ ਰਹੇ। ਗੁਰਬਾਣੀ ਵਿੱਚ ਬਾਹਰੀ ਦਿਖਾਵੇ ਵਾਲੀ ਸੁੱਚ-ਜੂਠ ਦੇ ਭਰਮ ਨੂੰ ਗੁਰਮਤਿ ਵਿੱਚ ਕੋਈ ਜਗ੍ਹਾ ਨਹੀਂ, ਪਰ ਸਰੀਰ ਦੀ, ਆਪਣੇ ਘਰ ਦੀ, ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣੀ, ਕਿਸੇ ਬੀਮਾਰੀ ਕਾਰਨ ਕਿਸੇ ਦੇ ਨਾਲ ਨਾ ਖਾਣਾ ਜਾਂ ਕਿਸੇ ਵੀ ਸਰੀਰਕ ਕਾਰਨ ਕਰਕੇ ਕਿਸੇ ਦੇ ਨਾਲ ਖਾਣ ਤੋਂ ਪ੍ਰਹੇਜ਼ ਕਰਨਾ ਵੱਖਰੀ ਗੱਲ ਹੈ, ਪਰ ਸੁੱਚ-ਜੂਠ ਨੂੰ ਗੁਰਮਤਿ ਦੀ ਮਰਿਯਾਦਾ ਬਣਾ ਕੇ ਪ੍ਰਚਾਰਨਾ ਜਾਂ ਧਰਮ ਦਾ ਹਿੱਸਾ ਬਣਾਉਣਾ ਜਾਂ ਗੈਰ-ਅੰਮ੍ਰਿਤਧਾਰੀਆਂ ਜਾਂ ਕਲੀਨਸ਼ੇਵ ਵਿਅਕਤੀਆਂ ਜਾਂ ਮੇਅਕੱਪ ਕਰਦੀਆਂ ਬੀਬੀਆਂ ਆਦਿ ਨਾਲ ਨਫਰਤ ਕਰਨੀ ਗੁਰਮਤਿ ਦੀ ਘੋਰ ਉਲੰਘਣਾ ਹੈ। ਅਜਿਹੇ ਦਿਖਾਵੇ ਦੇ ਕਰਮਕਾਂਡਾਂ ਕਾਰਨ ਹੀ ਲੋਕ ਧਰਮ ਤੋਂ ਦੂਰ ਹੋ ਰਹੇ ਹਨ।


27/03/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਗ਼ਲਤ ਫ਼ਹਿਮੀਆਂ ਦੇ ਕਾਰਨ

ਸਿੱਖ ਕੌਮ ਅੰਦਰ ਦਰਅਸਲ ਲੰਬੇ ਅਰਸੇ ਤੋਂ ਹੀ ਬਹੁਤ ਵੱਡੀ ਪੱਧਰ ਉੁਤੇ ਗੁਰਮਤਿ ਦੁਆਰਾ ਦ੍ਰਿੜ੍ਹਾਏ ਗਏ ਪਰਮੇਸ਼ਰੀ ਸਿਧਾਂਤ ਦੇ ਉੁਲਟ ਨਿਰੋਲ ਬ੍ਰਾਹਮਣੀ ਸੋਚਣੀ ਵਾਲੀ ਅਵਤਾਰਵਾਦ ਰੂਪੀ ਅਮਰ ਵੇਲ ਦੀ ਪੁਰਾਣਕ ਛਾਂ ਪਈ ਹੋਈ ਹੈ ਅਰ ਇਸ ਸਿਧਾਂਤ ਬਾਰੇ ਸਿੱਖਾਂ ਵਿਚ ਵੱਡੀਆਂ ਗ਼ਲਤਫ਼ਹਿਮੀਆਂ ਪ੍ਰਚਲਤ ਹੋ ਚੁੱਕੀਆਂ ਹਨ। ਇਸ ਦੇ ਮੁੱਖ ਕਾਰਨ ਹੇਠ ਦਿੱਤੇ ਜਾਂਦੇ ਹਨ :-
(1) ਦਸਮੇਸ਼ ਪਿਤਾ ਪਿਛੋਂ ਗੁਰਬਾਣੀ ਵਲੋਂ ਸਿਖਾਏ ਅਤੇ ਪ੍ਰਚਾਰੇ ਤਤ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਸਿੱਖਾਂ ਵਿਚ ਨਾ ਦੇ ਬਰਾਬਰ ਰਹਿ ਸਕਿਆ ਸੀ। ਸੰਨ 1708 ਤੋਂ ਪਿਛੋਂ ਵਾਲਾ 60-70 ਸਾਲਾਂ ਤਕ ਦਾ ਸਮਾਂ ਸਿੱਖਾਂ ਲਈ ਜ਼ਿੰਦਗੀ-ਮੌਤ ਵਾਲੀ ਅਤਿ ਕਰੜੀ ਜਦੋ-ਜਹਿਦ ਦਾ ਸਮਾਂ ਸੀ। 1799 ਤੋਂ 1849 ਵਾਲੀ ਲਗਪਗ ਅੱਧੀ ਸਦੀ ਦੇ ਰਾਜ–ਭਾਗ ਨੇ ਸਿੱਖਾਂ ਲਈ ‘‘ਤਪੋਂ ਰਾਜ ਤੇ ਰਾਜੋਂ ਨਰਕ’’ ਵਾਲੀ ਸਥਿਤੀ ਪੈਦਾ ਕਰ ਦਿੱਤੀ ਸੀ। ਸਿੱਖਾਂ ਦਾ ਇਸ ਤੋਂ ਬਾਅਦ 1849 ਤੋਂ 1947 ਤਕ ਵਾਲੇ 98 ਸਾਲਾਂ ਦਾ ਲੰਬਾ ਸਮਾਂ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖੀ-ਵਿਰੋਧੀ ਮਹੰਤਾਂ ਤੋਂ ਖੋਹਣ ਦੀ ਕਰੜੀ ਜਦੋ–ਜਹਿਦ ਵਿੱਚ ਲੰਘ ਗਿਆ। ਆਜ਼ਾਦੀ ਪਿਛੋਂ ਬਹੁ-ਗਿਣਤੀ ਦੀਆਂ ਗੁਪਤ ਅਤੇ ਪ੍ਰਗਟ ਫ਼ਿਰਕੂ ਮਾਰਾਂ ਵਿਰੁੱਧ ਸੰਘਰਸ਼ ਵਿੱਚ ਪਏ ਰਹਿਣ ਕਾਰਨ ਅਸਲ ਤਤ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ ਨਹੀਂ ਸੀ ਕੀਤਾ ਜਾ ਸਕਦਾ ਕਿਉਂ ਕਿ ਹਰ ਪੰਥ–ਦਰਦੀ ਇਸ ਦੌਰਾਨ ਪਹਿਲ
(priority) ਕੌਮ ਦੀ ਹੋਂਦ ਨੂੰ ਬਚਾਉਣ ਦੇ ਸੁਆਲ ਨੂੰ ਹੀ ਦਿੰਦਾ ਰਿਹਾ ਸੀ।
(2) ਇਸ ਪੂਰੇ ਦੌਰ ਵਿਚ ਅੱਡ-ਅੱਡ ਮਿਲਗੋਭਾ ਪੰਥੀ ਸੰਪ੍ਰਦਾਵਾਂ ਦੇ ਨਾਮ ਹੇਠ ਖਰੂਦ ਮਚਾਈ ਰੱਖਣ ਵਾਲੇ ਬਿਪਰਨੀ ਮੱਤ ਦੇ ਪ੍ਰਭਾਵ ਹੇਠ ਜੰਮੇ, ਪਲੇ ਤੇ ਪ੍ਰਸਿੱਧਤਾ ਨੂੰ ਪ੍ਰਾਪਤ ਕਰ ਜਾਣ ਵਾਲੇ ਅਜਿਹੇ ਸੰਤ ਸਾਧ, ਲਿਖਾਰੀ ਤੇ ਪ੍ਰਚਾਰਕ ਹੀ ਕਾਫ਼ੀ ਗਿਣਤੀ ਵਿੱਚ ਹੋਂਦ ਵਿਚ ਆਏ ਜੋ ਸੁੱਤੇ ਹੀ ਆਪਣੇ ਅਲਪ ਅਰ ਅਧੂਰੇ ਗਿਆਨ ਕਾਰਨ ਰੱਬ ਦੇ ਮਨੁੱਖ ਸਰੂਪ ਵਿਚ ਜਨਮ ਅਥਵਾ ਅਵਤਾਰ ਲੈਣ ਵਾਲੇ ਜੜ੍ਹ- ਵਿਹੂਣੇ ਸਿਧਾਂਤ ਦਾ ਹੀ ਪ੍ਰਚਾਰ ਕਰਦੇ ਰਹੇ।
(3) ਕਈ ਵਿਦਵਾਨ ਤੇ ਸ਼ਾਤਰ ਬ੍ਰਾਹਮਣਾਂ ਨੇ ਇਹ ਵੀ ਸਮਝ ਲਿਆ ਹੋਇਆ ਸੀ ਕਿ ਹੁਣ ਸਿੱਖੀ ਨੂੰ ਖੋਰਾ ਲਗਾਉਣ ਲਈ ਸਿੱਖੀ ਭੇਸ ਹੇਠ ਇਸ ਦੇ ਮੂਲ ਆਸ਼ਿਆਂ ਤੋਂ ਵਿਪਰੀਤ ਲਿਜਾਣ ਵਾਲੀ ਦੁਰਵਿਆਖਿਆ
(mis-interpretation) ਕਰਨੀ ਹੀ ਸਿੱਖੀ ਨੂੰ ਢਾਹ ਲਗਾਉਣ ਦਾ ਆਸਾਨ ਰਸਤਾ ਸੀ। ਇਹ ਕੰਮ ਉਹਨਾਂ ਨੇ ਆਪਣੀ ਦੁਰ-ਵਿਆਖਿਆ ਉੱਤੇ ਗੁਰਮਤਿ ਦੀ ਚਾਸ਼ਨੀ ਚੜ੍ਹਾ ਕੇ ਕਰਨਾ ਸ਼ੁਰੂ ਕਰ ਦਿੱਤਾ।
(4) ਗੁਰਮਤਿ ਵਿਚਾਰਧਾਰਾ ਨੂੰ ਅੰਦਰੋ-ਅੰਦਰ ਮਾਰ ਮਾਰਨ ਲਈ ‘‘ਦਸਮ ਗ੍ਰੰਥ’’ ਨਾਮ ਹੇਠ ਬਚਿਤ੍ਰ ਨਾਟਕ ਵਾਲੀ ਇੱਕ ਵੱਡਆਕਾਰੀ ਸਾਕਤ-ਮਤੀ ਪੁਸਤਕ ਖੜੀ ਕਰ ਦਿੱਤੀ ਜਿਸ ਦਾ ਰਚਣਹਾਰ ਵੱਡੀ ਪੱਧਰ ਤੇ ਦਸਮੇਸ਼ ਪਾਤਿਸ਼ਾਹ ਨੂੰ ਪ੍ਰਸਿੱਧ ਕਰ ਦਿੱਤਾ ਗਿਆ। ਅੰਨੀ-ਸ਼ਰਧਾ ਦੇ ਹਥਿਆਰ ਨੂੰ ਵਰਤਦਿਆਂ ਅਨੇਕਾਂ ਅਲਪ-ਬੁਧੀ ਵਾਲੇ ਜਾਂ ਅਧੂਰੀ ਜਾਣਕਾਰੀ ਰਖਣ ਵਾਲੇ ਸੰਤਾਂ, ਪ੍ਰਚਾਰਕਾਂ, ਬੁਲਾਰਿਆਂ ਅਤੇ ਲਿਖਾਰੀਆਂ ਤੋਂ ਐਸੀ ਕਾਵਾਂ–ਰੋਲੀ ਪੁਆਈ ਕਿ ਇਸ ਸਾਕਤ–ਮਤੀਏ ਪੁਸਤਕ ਨੂੰ ਗੁਰੂ ਦਸਮੇਸ਼-ਕ੍ਰਿਤ ਮੰਨਕੇ ਅਨੇਕਾਂ ਡੇਰਿਆਂ, ਗੁਰ-ਅਸਥਾਨਾਂ ਅਤੇ ਤਖ਼ਤ ਕਹੇ ਜਾਣ ਵਾਲੇ ਕੁੱਝ ਟਿਕਾਣਿਆਂ ’ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ–ਨਾਲ ਇਸ ਦਾ ਪ੍ਰਕਾਸ਼ ਕਰ ਕੇ ਇਸ ਸਾਕਤੀ ਪੁਸਤਕ ਦੀ ਪੂਜਾ ਪ੍ਰਤਿਸ਼ਠਾ ਸ਼ੁਰੂ ਕਰਵਾ ਦਿੱਤੀ। ਇਸ ਸਾਕਤੀ ਤੇ ਬੋਗਸ ਪੁਸਤਕ ਦੇ ਕੇਵਲ ਅਖੰਡ ਪਾਠ ਹੀ ਨਾ ਸ਼ੁਰੂ ਕੀਤੇ ਗਏ ਬਲਕਿ ਇਸ ਵਿਚੋਂ ਵਾਕ ਜਾਂ ਹੁਕਮ ਲੈਣ ਦੇ ਗੁਰੂ ਰੀਸੇ ਕੂੜ-ਡਰਾਮੇ ਵੀ ਆਰੰਭ ਕਰ ਦਿੱਤੇ ਗਏ।
(5) ਇੱਥੇ ਕੌਮ ਦੀ ਤੰਦ ਨਹੀਂ, ਸਾਰੀ ਤਾਣੀ ਹੀ ਵਿਗੜ ਜਾਣ ਦੇ ਹਾਲਾਤ ਪੈਦਾ ਹੋ ਜਾਣੇ ਸੁਭਾਵਕ ਸਨ ਜਿਸ ਵਿੱਚ ਸਮੱਸਿਆ ਨੂੰ ਸੁਲਝਾਉਣ ਲਈ ਤਾਣੀ ਦਾ ਸਿਰਾ ਲਭ ਸਕਣ ਜਾਂ ਭਰੋਸੇ–ਯੋਗ ਪੈਂਤੜਾ
(Strategy) ਲੈ ਸਕਣ ਦੀ ਕੋਈ ਵਿਉਂਤ ਨਹੀਂ ਬਣ ਰਹੀ। ਬੜੇ ਲੰਬੇ ਅਰਸੇ ਤੋਂ ਸਾਨੂੰ ਸੁਲਝੀ ਤੇ ਸਪੱਸ਼ਟ ਵਿਚਾਰਧਾਰਾ ਵਾਲੇ ਮਾਰਗ– ਦਰਸ਼ਕ (ਪ੍ਰਚਾਰਕ, ਲਿਖਾਰੀ ਤੇ ਆਗੂ) ਨਹੀਂ ਹੱਥ ਆ ਰਹੇ। ਨਾਕਸ ਮਾਰਗ– ਦਰਸ਼ਕਾਂ ਦੀ ਕਿਰਪਾ ਨਾਲ ਗ਼ਲਤ ਸੋਚਣੀ ਅਤੇ ਗ਼ਲਤ ਕਿਸਮ ਦੇ ਅਨੁਸਰਣ–ਕਰਤਾ ਪਿਛਲੱਗਾਂ (followers) ਦੀ ਵੱਡੀ ਗ਼ਲਤ ਫ਼ੌਜ ਜ਼ਹੂਰ ਵਿੱਚ ਆ ਚੁੱਕੀ ਹੈ ਜਿਸਨੇ ਕੌਮ ਦੇ ਸਭ ਸਾਧਨ–ਸ੍ਰੋਤਾਂ (Resources) ਨੂੰ ਖਰਚ ਕਰ ਸਕਣ ਵਾਲੇ ਗ਼ਲਤ ਕਿਸਮ ਦੇ ਪ੍ਰਬੰਧਕਾਂ ਜਾਂ ਪ੍ਰਬੰਧਕ ਸੰਸਥਾਵਾਂ ਨੂੰ ਥਾਪਣਾ ਜਾਂ ਸਿਰਜਣਾ ਹੁੰਦਾ ਹੈ। ਅਜਿਹੇ ਦਿਸ਼ਾ–ਵਿਹੂਣੇ ਪ੍ਰਬੰਧਕਾਂ ਨੇ ਆਪਣੇ ਤੋਂ ਵੀ ਕਿਤੇ ਵੱਧ ਦਿਸ਼ਾ–ਵਿਹੂਣੇ (Rudderless) ਮਾਰਗ–ਦਰਸ਼ਕ ਧਾਰਮਕ ਤੇ ਸਿਆਸੀ ਆਗੂ ਤਿਆਰ ਕਰ ਲਏ ਹਨ ਜੋ ਅੱਗੇ ਤੋਂ ਅੱਗੇ ਹੋ ਕੇ ਸਭ ਸਾਧਨ–ਸ੍ਰੋਤਾਂ ਦਾ ਨਾਸ ਮਾਰਨ ਵਾਲੀ ਅਤੇ ਦਸ਼ਾ ਨੂੰ ਪਹਿਲੇ ਤੋਂ ਵੀ ਬੱਦਤਰ ਬਣਾ ਲੈਣ ਵਾਲੀ ਕੌਮ ਜਾਂ ਪਿਛਲੱਗ ਫ਼ੌਜ ਨੂੰ ਹੋਰ ਬੇ–ਹਾਲ ਕਰ ਕੇ ਵੱਡੇ ਚੱਕਰਵ੍ਯੂਹ ਵਿੱਚ ਉਤਾਰ ਚੁੱਕੇ ਹਨ। ਮਹਾਂਭਾਰਤ ਦੇ ਚੱਕਰਵ੍ਯੂਹ ਵਿੱਚ ਅਭਿਮੰਨਿਊਂ ਫਸ ਮੋਇਆ ਸੀ ਪਰ ਕੀ ਅਸੀਂ ਹੁਣ ਉਪਰ ਬਿਆਨੇ ਚੱਕਰਵ੍ਯੂਹ ਵਿੱਚ ਫਸ ਕੇ ਖੁਆਰ ਹੋਵਾਂਗੇ ਜਾਂ ਇਸ ਵਿੱਚੋਂ ਨਿਕਲ ਸਕਣ ਦੀ ਕੋਈ ਤਦਬੀਰ ਕੱਢ ਸਕਾਂਗੇ?


20/03/16)
ਬਲਦੇਵ ਸਿੰਘ ਫਿਰੋਜ਼ਪੁਰ

ਸਰਦਾਰ ਸਤਿਨਾਮ ਸਿੰਘ ਮੌਂਟਰੀਅਲ ਜੀ

ਆਪ ਜੀ ਨੇਂ ਕੱਲ "ਤੁਹਾਡੇ ਆਪਣੇਂ ਪੰਨੇਂ" ਤੇ ਪਾਈ ਪੋਸਟ ਵਿੱਚ ਬਹੁਤ ਹੀ ਬੁੱਧੀਮਤਾ ਦੇ ਵਿਚਾਰ ਪੇਸ਼ ਕੀਤੇ ਹਨ ਜੀ। ਆਪ ਜੀ ਨੇਂ ਕਾਫੀ ਖਰੀਆਂ ਅਤੇ ਸੱਚੀਆਂ ਸੱਚੀਆਂ ਗੱਲਾਂ ਲਿਖੀਆਂ ਹਨ ਜੀ, ਕੁੱਝ ਪਾਠਕਾਂ ਨੇਂ ਆਪ ਜੀ ਦੀਆਂ ਗੱਲਾਂ ਦੀ ਸਰਾਹਨਾਂ ਵੀ ਕੀਤੀ ਹੈ, ਮੈਂ ਵੀ ਸਹਿਮਤ ਹਾਂ, ਪਰ ਆਪ ਜੀ ਨੇਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਸੁਝਾਇਆ।

ਆਪ ਜੀ ਨੇਂ ਆਪਣੀਂ ਪੋਸਟ ਵਿੱਚ ਇਹ ਵੀ ਦੱਸਿਆ ਹੈ ਜੀ ਕਿ, "ਕਿ ਨਿਰੰਕਾਰੁ ਸੱਚਖੰਡ ਵਿੱਚ ਵੱਸਦਾ ਹੈ" ਅਤੇ ਨਾਲ ਹੀ ਇਹ ਵੀ ਸਮਝਾਇਆ ਹੈ ਜੀ ਕਿ ਸੱਚਖੰਡ ਕਿੱਥੇ ਹੈ।

ਆਪ ਜੀ ਦੀ ਸੋਚ ਉੱਚੀ ਅਤੇ ਮਨੁੱਖੀ ਕਲਿਆਂਣਕਾਰੀ ਜਾਂ ਮਨੁੱਖੀ ਭਲਾਈ (ਦਰਦ) ਵਾਲੀ ਸੋਚ ਹੈ ਜੀ। ਇਸ ਨੂੰ ਮਹਿਸੂਸ ਕੀਤਾ ਜਾ ਸੱਕਦਾ ਹੈ ਜੀ। ਪਰ ਆਪ ਜੀ ਦੀਆਂ ਕਾਫੀ ਗੱਲਾਂ ਕਾਲਪਨਿਕ ਹਨ ਜੀ।

ਦਾਸ ਆਪ ਜੀ ਦੀ ਸੋਚ ਨੂੰ ਹੋਰ ਵੀ ਅਗਾਹਵਧੂ ਬਨਾਉਂਣ ਵਾਸਤੇ ਆਪਣੇਂ ਕੁੱਝ ਵਿਚਾਰ ਆਪ ਜੀ ਨਾਲ ਸਾਂਝੇ ਕਰਨੇਂ ਚਾਹੁੰਦਾ ਹਾਂ ਜੀ। ਸੋ ਦਾਸ ਨੂੰ ਇਜਾਜ਼ਤ ਦੇਵੋ ਜੀ। ਦਾਸ ਆਸ ਕਰਦਾ ਹੈ ਕਿ ਆਪ ਮੇਰੇ ਵਿਚਾਰਾਂ ਨੂੰ ਆਪਣੇਂ ਵਿਰੋਧੀ ਨਹੀਂ ਸਮਝੋ ਗੇ।

ਆਪ ਜੀ ਨੇਂ ਲਿਖਿਆ ਹੈ। ਕਿ

ਨਿਰੰਕਾਰ (ਸਚ) ਤੋ ਬਿਨਾ ਐਸਾ ਕੁਝ ਵੀ ਨਹੀਂ ਹੈ ਜਿਥੇ ਨਿਰੰਕਾਰ ਨਹੀ ਹੈ, ਜੇ ਨਿਰੰਕਾਰ ਸਰਬ ਵਿਆਪਕ ਹੈ ਫਿਰ ਪੂਰਾ ਬ੍ਰਹਿਮੰਡ ਸਮੁਚੀ ਕਾਇਨਾਤ ਹੀ ਸਚਖੰਡਿ ਹੈ ਗੁਰਬਾਣੀ ਨੇ ਕਿਤੇ ਵੀ ਰੱਬ ਤੇ ਦੁਨੀਆ (ਸਮੁਚੀ ਕਾਇਨਾਤ) ਨੂੰ ਦੋ ਨਹੀਂ ਮਨਿਆਂ ਪਰ

ਸਾਨੂੰ ਹੀ ਸਚਖੰਡਿ ਵਾਸੀ ਬਣਨਾ ਨਹੀ ਆਉਂਦਾ, ਕਿਉਂ?? ਕਣ ਕਣ ਵਿੱਚ ਸਮਾਏ ਹੋਏ ਰੱਬ ਦੀ ਤਾਂ ਦੂਰ ਦੀ ਗੱਲ ਸਾਨੂੰ ਤਾਂ ਸਕੇ ਭੈਣ ਭਾਈਆਂ ਦੇ ਵਿੱਚ ਵੀ ਰੱਬ ਨਜ਼ਰ ਨਹੀ ਆਉਂਦਾ, ਪਰਾਇਆ ਹੱਕ ਖਾਣ ਦੀ ਆਦਤ ਸਾਡੀ ਸੁਰਤ ਤੇ ਹਾਵੀ ਹੋ ਚੁਕੀ ਹੈ, ਰੱਬੀਂ ਗੁਣ ਸਾਡੀ ਸੁਰਤ ਵਿੱਚੋਂ ਗਾਇਬ ਹੋ ਚੁਕੇ ਹਨ, ਡਰ ਤੇ ਲਾਲਚ ਨੇ ਸਾਡੀ ਸੁਰਤ ਨੂੰ ਆਪਣੀ ਪਕੜ ਵਿੱਚ ਲਿਆ ਹੋਇਆ ਹੈ, ਧਰਮ ਦੇ ਸਹੀ ਅਰਥ ਅਸੀਂ ਭੁਲ ਚੁੱਕੇ ਹਾ, ਆਪਣੇ ਆਪਣੇ ਮਜ਼੍ਹਬ ਨੂੰ ਫੈਲਾਉਣ ਲਈ ਅਸੀਂ ਮਨੁੱਖਤਾ ਦਾ ਘਾਣ ਕਰੀ ਜਾ ਰਹੇ ਹਾ,

ਵੀਰ ਜੀ ਆਪ ਜੀ ਨੇਂ ਸੱਚ ਲਿਖਿਆ ਹੈ।

ਮੰਨਦੇ ਹਾਂ ਜੀ, ਕਿ ਅਸੀਂ ਸਾਰੇ ਭੁੱਲੇ ਹੋਇ ਹਾਂ, ਸਾਰਾ ਸੰਸਾਰ ਵੀ ਭੁੱਲਾ ਹੋਇਆ ਹੈ। ਪਰ ਰੱਬ ਤਾਂ ਭੁੱਲਾ ਹੋਇਆ ਨਹੀਂ ਹੈ। ਅਤੇ ਆਪ ਜੀ ਦੇ ਦੱਸਣ ਅਨੁਸਾਰ ਉਹ ‘ਨਿਰੰਕਾਰੁ` ਇਸ ਜੱਗ (ਸੰਸਾਰ) ਦੇ ਵਿੱਚ ਹੀ ਵੱਸਦਾ ਹੈ। ਅਤੇ ਹਰ ਇਨਸਾਨ ਦੇ ਸਰੀਰ ਦੇ ਅੰਦਰ ਵੱਸਦਾ ਹੈ। ਆਪ ਜੀ ਦੇ ਕਹਿਣ ਅਨੂੰਸਾਰ ਨਿਰੰਕਾਰੁ ਅਤੇ ਸਮੁੱਚੀ ਦੁਨੀਆਂ ਇੱਕ ਹੀ ਹੈ। ਇਹ ਵੀ ਸੱਚ ਹੈ।

ਆਪ ਜੀ ਨੇਂ ਬਾਣੀਂ ਦਾ ਵੀ ਹਵਾਲਾ ਦਿੱਤਾ ਹੈ। ਕਿ

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ।।

ਅਤੇ ਇਹ ਵੀ ਸੱਚ ਹੈ।

ਪਰ ਸਵਾਲ ਇਹ ਪੈਦਾ ਹੁੰਦਾ ਹੈ,

ਉਹ ਨਿਰੰਕਾਰੁ ਹਰ ਇੱਕ ਮਨੁੱਖ ਦੇ ਸਰੀਰ ਦੇ ਅੰਦਰ ਵੱਸਦਾ ਹੋਣ ਦੇ ਬਾਵਜੂਦ ਹੀ ਉਹ ਨਿਰੰਕਾਰੁ ਸਾਨੂੰ ਸਮਝਾਉਂਦਾ ਕਿਉਂ ਨਹੀਂ, ਸਾਨੂੰ ਜਾਂ ਇਹਨਾਂ ਭੁੱਲੇ ਹੋਇ ਪਾਖੰਡੀਆਂ ਨੂੰ ਸਿੱਧੇ ਰਸਤੇ ਕਿਉਂ ਨਹੀਂ ਲਾਉਂਦਾ? ? ਜਦਿ ਕਿ ਨਿਰੰਕਾਰੁ ਇਹਨਾਂ ਪਾਖੰਡੀਆਂ ਦੇ ਅੰਦਰ ਵੀ ਬਿਰਾਜਮਾਨ ਹੈ। ਇਹ ਕੈਸਾ ਅਚਰਜ ਹੈ।

ਅੱਗੇ ਆਪ ਜੀ ਲਿਖਦੇ ਹੋ, ਕਿ

ਇੱਕ ਮੁਸਲਮਾਨ ਮਰਨ ਤੋਂ ਬਾਦ ਦੀ ਆਪਣੀ ਥਿਊਰੀ ਘੜੀ ਬੈਠਾ ਹੈ, ਹਿੰਦੂ ਆਪਣੀ ਥਿਊਰੀ ਘੜੀ ਬੈਠਾ ਹੈ, 'ਸਿੱਖ 'ਇਸਾਈ 'ਜੈਨੀ 'ਬੋਧੀ ਗੱਲ ਕੀ ਸਾਰੇ ਮਜ਼੍ਹਬ ਮਰਨ ਤੋਂ ਦੀ ਆਪਣੀ ਆਪਣੀ ਹੀ ਥਿਊਰੀ ਘੜੀ ਬੈਠੇ ਹਨ,

ਜਰਾ ਸੋਚੋ ਹਰ ਮਨੁੱਖ ਦਾ 'ਜਮਣਾ 'ਜਿਊਣਾ ਤੇ ਮਰਨਾ ਇੱਕੋ ਜਿਹਾ ਹੈ, ਜੇ 'ਜਮਣ 'ਜਿਊਣ ਤੇ 'ਮਰਨ ਲਈ ਰੱਬ ਦਾ ਕਨੂੰਨ ਹਰ ਜੀਵ ਲਈ ਇੱਕੋ ਜਿਹਾ ਹੈ ਫਿਰ ਮਰਨ ਤੋਂ ਬਾਦ ਰੱਬ ਦਾ ਕਨੂੰਨ ਮਨੁੱਖਤਾ ਲਈ ਬਦਲ ਕਿਉਂ ਜਾਂਦਾ ਹੈ??????

ਇਸ ਤਰਾਂ ਦੀਆਂ ਊਪਰ ਲਿਖੀਆਂ ਚੰਗੀਆਂ ਚੰਗੀਆਂ ਗੱਲਾਂ ਜੋ ਆਪ ਜੀ, ਜਾਂ ਆਪ ਜੀ ਵਰਗੇ ਸੁਹਿਰਦ ਲਿਖਾਰੀ ਦੁਨੀਆਂ ਨੂੰ ਸਮਝਾਉਣ ਦਾ ਜਤਨ ਕਰ ਰਹੇ ਹਨ, ਜਾਂ ਕਰਦੇ ਰਹਿੰਦੇ ਹਨ,

ਇਹ ਸੱਭ ਗੱਲਾਂ "ਨਿਰੰਕਾਰ ਪ੍ਰਮਾਤਮਾਂ` ਖੁਦ ਹੀ ਸਾਨੂੰ ਜਾਂ ਦੁਨੀਆਂ ਨੂੰ ਕਿਉਂ ਨਹੀਂ ਸਮਝਾ ਦੇਂਦਾ? ?

ਜਦ ਕੇ ਉਹ ਸਾਡੇ ਸੱਭ ਤੋਂ ਨੇੜੇ ਤੋਂ ਵੀ ਨੇੜੇ ਵੱਸਦਾ ਹੈ, ਅਤੇ ਸਾਨੂੰ ਸੱਭ ਨੂੰ ਹੀ ਹਰ ਵੱਕਤ ਦੇਖ ਰਿਹਾ ਹੈ। ਅਤੇ ਸੱਭ ਜਗਹਿ ਪਰੀਪੂਰਣ ਹੈ। ਫਿਰ ਵੀ ਉਹ ਸਾਨੂੰ ਗਲਤੀਆਂ ਕਰਨ ਤੋਂ ਰੋਕਦਾ ਕਿਉਂ ਨਹੀਂ?

ਨੇੜੈ ਵੇਖੈ ਸਦਾ ਹਦੂਰਿ।। ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ।। ੩।। ੩੬੩

ਆਪ ਜੀ ਅੱਗੇ ਲਿਖਦੇ ਹੋ

ਅਸਲ ਵਿੱਚ ਨਰਕਾਂ ਦਾ ਡਰ ਤੇ ਸਵਰਗਾਂ ਦਾ ਲਾਲਚ ਧਰਮ ਦੇ ਨਾਮ ਤੇ ਲੁਟਣ ਲਈ ਧਰਮ ਦੇ ਠੇਕੇਦਾਰ ਪੁਜਾਰੀਆਂ ਦਾ ਹੀ ਘੜਿਆ ਹੋਇਆ ਹੈ,

ਮਰਨ ਤੋ ਬਾਦ 'ਸੱਚਖੰਡਿ 'ਸਵਰਗ 'ਜੰਨਤ 'ਵਹਿਸ਼ਤ ਨੂੰ ਜਾਣ ਦੀ ਆਸ ਲਾਣ ਵਾਲਿਓ ਕਿਉਂ ਤੁਸੀਂ ਆਮ ਮਨੁੱਖਤਾ ਦਾ ਜੀਣਾ ਹਰਾਮ ਕੀਤਾ ਪਿਆ ਹੈ? ਕ੍ਰਿਪਾ ਕਰਕੇ ਪਹਿਲਾਂ ਆਪਣੇ ਹਿਰਦੇ ਨੂੰ ਸੱਚਖੰਡਿ ਫਿਰ ਇਸ ਧਰਤੀ ਨੂੰ ਸੱਚਖੰਡਿ ਬਣਾਉਣ ਦੀ ਸੋਚੋ ਤਾਂ ਕਿ ਹੋਰ ਲੋਕ ਵੀ ਸੁਖੀ ਵੱਸ ਸਕਣ ਅਤੇ ਆਪਣੇ ਮਨ ਵੀ ਸ਼ਾਂਤੀ ਹੋ ਸਕਣ,

ਵੀਰ ਜੀ ਇਥੇ ਦੋ ਸਵਾਲ ਪੈਦਾ ਹੁੰਦੇ ਹਨ ਜੀ,

ਇਕ ਤਾਂ ਉਹੀ ਉਪਰ ਵਾਲਾ ਹੀ ਸਵਾਲ ਪੈਦਾ ਹੁੰਦਾ ਹੈ ਜੀ? ਕਿ ਜੋ ਗੱਲ ਧਰਮ ਦੇ ਠੇਕੇਦਾਰਾਂ ਜਾਂ ਪੁਜਾਰੀਆਂ ਨੂੰ ਤੁਸੀਂ ਸਮਝਾਉਣਾਂ ਚਾਹੁੰਦੇ ਹੋ, ਉਹ ਗੱਲ ਨਿਰੰਕਾਰ ਹੀ ਇਹਨਾਂ ਨੂੰ ਕਿਉਂ ਨਹੀਂ ਸਮਝਾ ਦੇਂਦਾ? ? ਜਦਿ ਕਿ ਉਹ ਨਿਰੰਕਾਰ ਸੱਭ ਦੇ ਹੀ ਅੰਦਰ, ਅਤੇ ਨੇੜੇ ਤੋਂ ਨੇੜੇ ਬੈਠਾ ਹੋਇਆ ਹੈ।

ਦੂਜੀ ਗੱਲ ਇਹ ਹੈ ਵੀਰ ਜੀ, ਤੁਸੀਂ ਕਹਿੰਦੇ ਹੋ ਕਿ ਇਹ ਨਰਕਾਂ ਦਾ ਡਰ ਅਤੇ ਸਵਰਗਾਂ ਦਾ ਲਾਲਚ ਆਦੀ ਧਰਮ ਦੇ ਠੇਕੇਦਾਰ ਪੁਜਾਰੀਆਂ ਦਾ ਹੀ ਘੜਿਆ ਹੋਇਆ ਹੈ। ਪਰ ਮੈਂ ਬਾਣੀਂ ਵਿੱਚ ਪੜ੍ਹਿਆ ਹੈ ਕਿ ਨਰਕ ਸਵਰਗ ਸੱਚਖੰਡ ਆਦੀ ਨਿਰੰਕਾਰੁ (ਪ੍ਰਮਾਤਮਾਂ) ਨੇਂ ਆਪ ਹੀ ਬਨਾਏ ਹਨ, ਇਹ ਕਿਸੇ ਪੁਜਾਰੀ ਜਾਂ ਧਰਮ ਦੇ ਕਿਸੇ ਠੇਕੇਦਾਰ ਨੇਂ ਨਹੀਂ ਬਨਾਏ। ਇਹ ਗੱਲ ਦਾਸ ਗੁਰਬਾਣੀਂ ਦਵਾਰਾ ਸਿੱਧ ਕਰੇ ਗਾ ਜੀ।

ਪਰ ਹਾਂ ਇਹ ਗੱਲ ਸੱਚ ਹੈ ਜੀ, ਕੇ ਸਾਰੇ ਹੀ ਪੁਜਾਰੀ ਅਤੇ ਸਾਰੇ ਹੀ ਧਰਮਾਂ ਵਾਲੇ ਜਾਂ ਸੰਤ ਬਾਬੇ, ਸਵਰਗਾਂ ਅਤੇ ਨਰਕਾਂ ਜਾਂ ਚੌਰਾਸੀ ਦੇ ਡਰਾਵੇ ਦੇ ਲੋਕਾਂ ਦਾ ਬਹੁ ਪ੍ਰਕਾਰ ਸ਼ੋਸ਼ਨ ਜਰੂਰ ਕਰ ਰਹੇ ਹਨ।

ਪਰ ਇਥੇ ਵੀ ਉਹੋ ਹੀ ਸਵਾਲ ਪੈਦਾ ਹੁੰਦਾ ਹੈ?

ਕਿ ਨਿਰੰਕਾਰੁ ਪ੍ਰਮਾਤਮਾਂ ਨੇਂ ਲੋਕਾਂ ਨੂੰ ਪੁਜਾਰੀਆਂ ਅਤੇ ਧਰਮਾਂ ਵਾਲਿਆਂ ਦੇ ਰਹਿਮੋਂਕਰਮ ਤੇ ਕਿਉਂ ਛੱਡ ਰੱਖਿਆ ਹੈ, ਉਹ ਅੱਗੇ ਆਕੇ ਲੋਕਾਂ ਦੇ ਡੱਰ ਭਰਮ ਦੂਰ ਕਿਉਂ ਨਹੀਂ ਕਰ ਦੇਂਦਾ? ? ਅਤੇ ਪੁਜਾਰੀ ਆਦੀ ਲੋਕਾਂ ਨੂੰ ਇਸ ਬੁਰਿਆਈ ਕਰਨ ਤੋਂ ਰੋਕਦਾ ਕਿਉਂ ਨਹੀਂ। ਜਦ ਸਾਡੇ ਜਾਂ ਤੁਹਾਡੇ ਵਰਗੇ ਵੀਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਤਾਂ ਨਿਰੰਕਾਰ ਇਸ ਦੀ ਚਿੰਤਾ ਕਿਉਂ ਨਹੀਂ ਕਰਦਾ?

ਆਪ ਜੀ ਨੇਂ ਮਰਨ ਤੋਂ ਬਾਦ ਦੀ ਥਿਊਰੀ ਦੀ ਗੱਲ ਵੀ ਕੀਤੀ ਹੈ।

ਅਗੇ ਅਸੀਂ ਗੁਰੂਬਾਣੀਂ ਦੀ ਥਿਊਰੀ ਤੇ ਵਿਚਾਰ ਕਰਦੇ ਹਾਂ ਜੀ। ਕਿ ਮਰਨ ਤੋਂ ਬਾਦ ਗੁਰਬਾਣੀਂ ਦੀ ਥਿਊਰੀ ਕੀ ਹੈ।

ਅਗਲੀ ਬਾਣੀਂ ਗੁਰੂ ਨਾਨਕ ਜੀ ਦੀ ਹੈ ਜੀ

ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ।। ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ।। ੫।।

ਗੁਰੂ ਨਾਨਕ ਜੀ ਇਸ ਬਾਣੀ ਵਿੱਚ ਦੱਸ ਰਹੇ ਹਨ, ਕਿ ਮਨਮੁੱਖ ਬੰਦੇ ਜੋ ਗੁਰੂ ਦੀ ਮੱਤ ਨਹੀਂ ਮੰਨਦੇ। ਆਪਣੀਂ ਮੱਤ ਤੇ ਚੱਲਦੇ ਹਨ, (ਅਤੇ ਦੂਸਰਿਆਂ ਤੇ ਵੀ ਆਪਣੀਂ ਮਨਮੱਤ ਥੋਪਦੇ ਹਨ) ਉਹ ਮਰਨ ਤੋਂ ਬਾਦ (ਮਰਿ ਨਰਕ ਸਮਾਏ) ਨਰਕ ਵਿੱਚ ਜਾ ਪੈਦੇ ਹਨ।

ਬਾਣੀਂ ਦੀਆਂ ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਜੀ ਵੀ ਗੁਰੂ ਨਾਨਕ ਜੀ ਵਾਲੀ ਹੀ ਉਹੋ ਹੀ ਗੱਲ ਦੁਹਰਾਉਂਦੇ ਹਨ।

ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ।। ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ।।

ਗੁਰੂ ਅਮਰਦਾਸ ਜੀ ਵੀ ਮਨਮੁੱਖ ਬੰਦਿਆਂ ਦੀ ਗੱਲ ਦੱਸਦੇ ਹਨ। ਕਿ ਉਹਨਾਂ ਦੇ ਮੁੰਹ ਮੈਲੇ (ਕਾਲੇ) ਹੁੰਦੇ ਹਨ, ਕਿਉਂ ਕੇ ਉਹ ਸ਼ਬਦ ਨੂੰ ਨਹੀਂ ਜਾਣਦੇ ਉਹਨਾਂ (ਮਨਮੁੱਖਾਂ) ਨੂੰ ਸਬਦ ਦਾ ਪਤਾ ਨਹੀਂ ਹੁੰਦਾ। ਇਸ ਵਾਸਤੇ ਉਹਨਾਂ ਤੇ ਕਾਮ, ਕਰੋਧ, ਹੰਕਾਰ, ਆਦਿ ਹਾਵੀ ਹੋ ਜਾਂਦਾ ਹੈ, (ਉਹ ਝਗੜਾ ਕਰਦੇ ਹਨ) ਗੁਰੂ ਅਮਰਦਾਸ ਜੀ ਕਹਿ ਰਹੇ ਹਨ, ਕਿ ਅਜੇਹੇ ਮਨੁੱਖ ਇਸ ਸੰਸਾਰ ਵਿੱਚ ਵੀ ਦੁੱਖ ਪਾਉਂਦੇ ਹਨ ਅਤੇ ਅੰਤ ਨੂੰ (ਮੁਇਆ ਨਰਕਿ ਨਿਵਾਸੁ) ਮਰਨ ਤੋਂ ਬਾਦ ਕਰਕਾਂ ਵਿੱਚ ਵਾਸਾ ਜਾ ਪਾਉਦੇ ਹਨ।

ਅੱਗੇ ਗੁਰੂ ਅਰਜਨ ਦੇਵ ਜੀ ਵੀ ਇਸ ਗੱਲ ਦੀ ਗਵਾਹੀ ਦੇਂਦੇ ਹਨ, ਉਹ ਇੱਕ ਜਾਂ ਦੋ ਦੀ ਗੱਲ ਨਹੀਂ ਕਰਦੇ, ਸਗੋਂ ਉਹ ਇਹ ਕਹਿੰਦੇ ਹਨ ਕਿ ਨਰਕਾਂ ਵਿੱਚ ਕਰੋੜਾਂ ਹੀ ਜੀਵ ਪਾਏ ਜਾਂਦੇ ਹਨ।

ਕਈ ਕੋਟਿ ਪਾਤਾਲ ਕੇ ਵਾਸੀ।। ਕਈ ਕੋਟਿ ਨਰਕ ਸੁਰਗ ਨਿਵਾਸੀ।।

ਅੱਗੇ ਕਬੀਰ ਸਾਹਿਬ ਜੀ ਅਤੇ ਰਵਿਦਾਸ ਜੀ ਵੀ ਇਸ ਗੱਲ ਦੀ ਗਵਾਹੀ ਦੇਂਦੇ ਹਨ ਜੀ

ਆਗੈ ਨਰਕੁ ਈਹਾ ਭੋਗ ਬਿਲਾਸ।। ੧।। ਕਬੀਰ ਜੀ

ਸਾਧ ਕਾ ਨਿੰਦਕੁ ਕੈਸੇ ਤਰੈ।। ਸਰਪਰ ਜਾਨਹੁ ਨਰਕ ਹੀ ਪਰੈ।। ੧।। ਰਹਾਉ।। ਰਵਿਦਾਸ ਜੀ

ਅਗਲਾ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ ਜੀ।

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ।। ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ।। ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ।।

ਵੀਰ ਜੀ ਊਪਰ ਵਾਲੇ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਦੱਸ ਰਹੇ ਹਨ। ਕਿ ਜਿਹੜਾ ਮਨੁੱਖ ਸਤਿਗੁਰੂ ਦੀ ਨਿੰਦਾ ਕਰਦਾ ਹੈ (ਵੀਰੋ ਗੁਰਬਾਣੀਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਨਾਂ, ਗੁਰਬਾਣੀਂ ਅਰਥਾਂ ਨੂੰ ਜਾਣਬੁੱਝ ਕੇ ਬਦਲਣਾਂ ਜਾਂ ਉਲਟੇ ਅਰਥ ਕਰਨਾਂ, (ਜਾਂ ਬਾਣੀਂ ਨੂੰ ਝੂਠਾ ਸਾਬਤ ਕਰਨਾਂ) ਵੀ ਤਾਂ ਸੱਤਗੁਰ ਦੀ ਨਿੰਦਾ ਕਰਨ ਨਾਲੋਂ ਕੋਈ ਘੱਟ ਜਾਂ ਛੋਟਾ ਅਪਰਾਧ ਨਹੀਂ ਹੈ) ਉਹ ਆਪਣਾਂ ਬੀਜਿਆ ਆਪ ਹੀ ਖਾਵੇ ਗਾ। (ਤਿਸੁ ਕਰਤਾ ਮਾਰ ਦਿਵਾਵੈ) ਉਸ ਨੂੰ ਕਰਤੇ ਦੀ ਮਾਰ ਪਵੇਗੀ। ਗੁਰੂ ਰਾਮਦਾਸ ਜੀ ਦੱਸ ਰਹੇ ਹਨ ਜਿਸ ਤਰਾਂ ਚੋਰ ਜਾਂ ਠੱਗ (ਤਸਕਰ) ਨੂੰ ਉਸ ਦਾ ਮੂੰਹ ਕਾਲਾ ਕਰ ਕੇ ਜੇਲ ਵਿੱਚ ਪਾਇਆ ਜਾਂਦਾ ਹੈ, ਇਸੇ ਤਰਾਂ ਮਨਮੁਖ ਬੰਦੇ ਨੂੰ ਪਕੜ ਕੇ, ਜਮ ਉਸ ਦਾ ਮੁੰਹ ਕਾਲਾ ਕਰਕੇ ਨਰਕਾਂ ਵਿੱਚ ਪਾ ਦੇਂਦੇ ਹਨ।

ਸੋ ਵੀਰ ਜੀ ਆਪ ਨੇਂ ਦੇਖ ਲਿਆ ਹੈ, ਕਿ ਮਰਨ ਤੋਂ ਬਾਦ ਦੀ ਇਹ ਨਰਕਾਂ ਦੇ ਡਰਾਵੇ ਵਾਲੀ ਥਿਊਰੀ ਕਿਸੇ ਪੁਜਾਰੀ, ਕਿਸੇ ਧਰਮਾਵਾਲੇ, ਜਾਂ ਕਿਸੇ ਪਾਖੰਡੀ ਬਾਬੇ ਦੀ ਨਹੀਂ ਹੈ। ਇਹ ਥਿਊਰੀ ਤਾਂ ਗੁਰਬਾਣੀਂ ਦੀ ਹੈ। ਇਹ ਗੱਲ ਤਾਂ ਗੁਰਬਾਣੀਂ ਦੱਸ ਰਹੀ ਹੈ। ਗੁਰੂ ਨਾਨਕ ਜੀ ਤੋਂ ਲੈਕੇ ਸਾਰੇ ਗੁਰੂਆਂ ਸਾਰੇ ਭਗਤਾਂ ਦੀ ਹੀ ਇਹ ਇਕੋ ਹੀ ਥਿਊਰੀ ਹੈ।

ਇਹ ਗੱਲ ਵੱਖਰੀ ਹੈ ਕਿ ਪਾਖੰਡੀ ਬਾਬੇ, ਪ੍ਰਚਾਰਕ, ਧਰਮਾਂ ਦੇ ਠੇਕੇਦਾਰ, ਪੁਜਾਰੀ, ਅਦਿ। ਇਸ ਥਿਊਰੀ ਦੀ ਸ਼ੋਸ਼ਣ ਕਰ ਰਹੇ ਹਨ ਅਤੇ ਭੋਲੀ ਭਾਲੀ ਜੰਤਾ ਦਾ ਵੀ ਹਰ ਤਰਾਂ ਨਾਲ ਲੁੱਟ ਅਤੇ ਸ਼ੋਸ਼ਣ ਕਰ ਰਹੇ ਹਨ।

ਇਸ ਵਿੱਚ ਥਿਊਰੀ ਦਾ ਕੀ ਦੋਸ਼।

ਇਸ ਵੇਲੇ ਲੋੜ ਹੈ ਤਾਂ ਇਸ ਥਿਉਰੀ ਨੂੰ ਪਖੰਡੀਆਂ ਦੇ ਸ਼ੋਸ਼ਣ ਤੋਂ ਬਚਾਉਣ ਦੀ, ਨਾਂ ਕੇ ਗੁਰਬਾਣੀਂ ਦੀ ਇਸ ਥਿਊਰੀ ਨੂੰ ਮੁੱਢੋਂ ਹੀ ਝੁਠਲਾਉਣ ਦੀ। ਗੁਰਬਾਣੀਂ ਦੀ ਥਿਊਰੀ ਨੂੰ ਝੂਠਲਾਉਣਾਂ ਚੰਗੀ ਗੱਲ ਨਹੀਂ ਹੈ।

ਜੋ ਲਿਖਾਰੀ ਐਸਾ ਕਰਦੇ ਹਨ, ਨੀਤ ਉਹਨਾਂ ਦੀ ਵਿੱਚ ਵੀ ਖੋਟ ਨਹੀਂ ਹੈ। ਅਸਲ ਵਿੱਚ ਤਾਂ ਉਹ ਜੰਤਾ ਨੂੰ ਪਖੰਡੀਆਂ ਦੀ ਲੁੱਟ ਜਾਂ ਸ਼ੋਸ਼ਣ ਤੋਂ ਬਚਾਉਣਾਂ ਚਾਹੁੰਦੇ ਹਨ। ਇਸ ਤਰਾਂ ਜੰਤਾ ਨੂੰ ਪਖੰਡੀਆਂ ਦੀ ਲੁੱਟ ਤੋਂ ਬਚਾਉਣ ਦੀ ਖਾਤਰ ਹੀ ਉਹ ਵੀਰ ਅਨਜਾਣੇਂ ਵਿੱਚ ਹੀ ਇਹ ਗਲਤੀ ਕਰੀ ਜਾ ਰਹੇ ਹਨ। ਇਸ ਦੀ ਵਿਚਾਰ ਕਰਨ ਦੀ ਬਹੁਤ ਜਰੂਰਤ ਹੈ ਜੀ।

ਇਹ ਸੱਚ ਹੈ ਕੇ ਜੰਤਾ ਦਾ ਸ਼ੋਸ਼ਣ ਹੋ ਰਿਹਾ ਹੈ। ਪਰ ਅਸੀਂ ਗੁਰਬਾਣੀਂ ਦੀ ਥਿਊਰੀ ਨੂੰ ਰੱਦ ਕੀਤੇ ਬਗੈਰ ਵੀ, ਇਹਨਾਂ ਧਰਮਾਂ ਦੇ ਲੁਟੇਰੇ ਅਤੇ ਪਖੰਡੀ ਠੇਕੇਦਾਰਾਂ, ਅਤੇ ਪੁਜਾਰੀਆਂ ਦੇ ਸ਼ੋਸ਼ਣ ਤੋਂ ਖੁਦ ਵੀ ਬਚ ਸੱਕਦੇ ਹਾਂ, ਅਤੇ ਜੰਨਤਾਂ ਨੂੰ ਵੀ ਬਚਾ ਸੱਕਦੇ ਹਾਂ।

ਆਖਰ ਇਥੇ ਵੀ ਉਹੀ ਸਵਾਲ ਪੈਦਾ ਹੁੰਦਾ ਹੈ? ਕਿ ਨਿਰੰਕਾਰ ਇਸ ਕੰਮ ਵਿੱਚ ਸਾਡੀ ਅਤੇ ਹੋਰ ਲੋਕਾਂ ਦੀ ਸਹਾਇਤਾ ਕਿਉਂ ਨਹੀਂ ਕਰਦਾ? ?

ਵੀਰ ਸਤਿਨਾਮ ਸਿੰਘ ਜੀ ਆਪ ਜੀ ਨੇਂ ਆਪਣੇਂ ਦਿਲ ਦੀ ਇੱਕ ਹੋਰ ਪੀੜਾ ਅੱਗਲੀਆਂ ਲਾਈਨਾਂ ਵਿੱਚ ਵੀ ਲਿਖੀ ਹੈ ਜੀ।

ਗੱਲ ਐਸ ਜੀਵਨ ਦੀ ਹੋਣੀ ਚਾਹੀਦੀ ਹੈ ਕਿ ਨਿਰਭਉ ਤੇ ਨਿਰਵੈਰ ਰੱਬੀ ਗੁਣਾਂ ਨਾਲ ਭਰਪੂਰ ਇਸ ਜੀਵਨ ਨੂੰ ਅਸੀਂ ਕਿਵੇਂ ਜਿਊਣਾ ਹੈ,

ਜਿਸ ਦਿਨ ਮਨੁੱਖ ਨੇ ਆਪਣੇ ਹਿਰਦੇ ਨੂੰ ਐਸ ਧਰਤੀ ਨੂੰ ਸੱਚਖੰਡਿ ਬਣਾਉਣਾ ਸੁਰੂ ਕਰ ਦਿੱਤਾ ਸੱਚ-ਮੁੱਚ ਉਸ ਦਿਨ ਦੁਨੀਆ ਤੇ ਸ਼ਾਤੀ ਵਰਤ ਜਾਵੇਗੀ, ਫਿਰ ਦੂਸਰੇ ਦਾ ਦੁੱਖ ਆਪਣਾ ਦੁੱਖ ਤੇ ਦੂਸਰੇ ਦੀ ਖੁਸ਼ੀ ਆਪਣੀ ਖੁਸ਼ੀ ਹੋ ਜਾਵੇਗੀ, ਫਿਰ ਸਮਝ ਲੱਗੇਗੀ ਕਿ ਕਿਵੇਂ "ਏਕ ਨੂਰ ਤੇ ਸਭੁ ਜਗੁ ਉਪਜਿਆ" ਤੇ ਕਿਵੇਂ ਅਸੀਂ "ਏਕੁ ਪਿਤਾ ਏਕਸ ਕੇ ਹਮ ਬਾਰਿਕ" ਹਾਂ,

ਪਰ ਇਹ ਸਭਕੁਝ ਉਦੋਂ ਵਰਤੇਗਾ ਜਦੋਂ ਮਨੁੱਖ ਮਜ਼੍ਹਬਾਂ ਦੀ ਦੁਨੀਆ ਵਿੱਚੋਂ ਨਿਕਲਕੇ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰੇਗਾ,

ਵੀਰ ਜੀ ਜਿਸ ਤਰਾਂ ਦੀ ਕਲਪਨਾਂ (ਜਾਂ ਸੁਪਨੇਂ ਦੀ ਗੱਲ) ਆਪ ਜੀ ਨੇਂ ਕੀਤੀ ਹੈ, ਕੀ ਇਹ ਕਦੇ ਸੰਭਵ ਹੋ ਸੱਕਦੀ ਹੈ? ? ਕੀ ਤੁਸੀਂ ਇਹ ਕੰਮ ਕਰ ਸੱਕਦੇ ਹੋ? ਜਾਂ ਉਹ ਵੇਲਾ ਕਦੋਂ ਆਵੇ ਗਾ? ਜਦੋਂ ਇਹ ਧਰਤੀ ਸੱਚਖੰਡਿ ਬਣ ਜਾਵੇ ਗੀ। ਇਸ ਧਰਤੀ ਦੇ ਸੱਚਖੰਡਿ ਬਣਨ ਦੀ ਆਸ ਵਿੱਚ ਅਸੀਂ ਕਦ ਤੱਕ ਜਿੰਦਾ ਰਹਾਂ ਗੇ? ਕੀ ਇਹ ਕਿਤੇ ਮਿਰਗ-ਤ੍ਰਿਸ਼ਨਾਂ ਵਾਲੀ ਗੱਲ ਤਾਂ ਨਹੀਂ।

ਇਕ ਪਾਸੇ ਤੁਸੀਂ ਵਰਤਮਾਨ (ਕਹਿੰਦੇ ਹੋ ਕਿ," ਗੱਲ ਇਸ ਜੀਵਨ ਦੀ ਹੋਣੀਂ ਚਾਹੀਦੀ ਹੈ") ਦੀ ਗੱਲ ਕਰਦੇ ਹੋ, ਦੂਜੇ ਪਾਸੇ ਕੋਰੀ ਕਲਪਣਾਂ ਜਾਂ (ਸੁਪਣੇਂ) ਦੀ ਗੱਲ ਕਰਦੇ ਹੋ। ਤੁਹਾਡੇ ਇਸ ਸੱਚਖੰਡਿ ਦੀ ਕਲਪਣਾਂ ਜੈਸੀ ਅਵਸਥਾ, ਕੀ ਸਤਿਯੁਗ ਤੋਂ ਲੈਕੇ ਅੱਜ ਕਦੇ ਇਸ ਧਰਤੀ ਤੇ ਪੈਦਾ ਹੋਈ ਹੈ? ਭਾਵੇਂ ਕਿ ਉਹ ਰਾਮ ਰਾਜ ਜਾਂ ਉਹ ਦੱਸ ਗੁਰੂ ਸਾਹਿਬਾਂ ਦਾ ਸਮਾਂ ਵੀ ਕਿਉਂ ਨਾਂ ਹੋਵੇ। ਜੇ ਨਹੀਂ ਹੋਈ ਤਾਂ ਅੱਜ ਅਸੀਂ ਇਸ ਦੀ ਕਲਪਣਾਂ ਕਿਵੇਂ ਕਰ ਸੱਕਦੇ ਹਾਂ? ?

ਇਸ ਸਮੇਂ ਸਾਰੀ ਦੁਨੀਆਂ ਐਟਮੀਂ ਬੰਬ ਦਾ ਸਿਰਹਾਣਾਂ ਲਾਕੇ ਸੁੱਤੀ ਹੋਈ ਹੈ। ਐਟਮੀ ਲੜਾਈ ਦਾ ਸੱਭ ਤੋਂ ਵੱਧ ਖਤਰਾ ਇਸ ਵਕਤ ਭਾਰਤ ਵਿੱਚ ਹੈ। ਅਤੇ ਐਟਮੀ ਬੰਬ ਵਾਸਤੇ ਭਾਰਤ ਦਾ ਦਰਵਾਜਾ ਹੈ "ਪੰਜਾਬ" ਜੋ ਕਿ ਸਿੱਖਾਂ ਦਾ ਸੂਬਾ ਹੈ। ਚੀਨ ਅਤੇ ਪਾਕਿਸਤਾਨ ਮਿਲਕੇ ਚਾਰੋਂ ਪਾਸਿਆਂ ਤੋਂ ਭਾਰਤ ਨੂੰ ਘੇਰਾ ਪਾ ਚੁੱਕੇ ਹਨ, ਕੀ ਤੁਸੀਂ ਟੀਵੀ ਤੇ ਕਦੇ ਖਬਰਾਂ ਨਹੀਂ ਸੁਣਦੇ ਜਾਂ ਵੇਖਦੇ? ਚੀਨ ਭਾਰਤ ਦੀ ਸੀਮਾਂ ਦੇ ਨੇੜੇ ਆਪਣੀਆਂ ਫੋਜਾਂ ਜਮਾਂ ਕਰ ਰਿਹਾ ਹੈ, ਇਸ ਵਕਤ ਪਾਕਿਸਤਾਨ ਵਿੱਚ ਚਾਲੀ ਹਜ਼ਾਰ ਦੇ ਕਰੀਬ ਚੀਨੀ ਫੋਜੀ ਜਮਾਂ ਹਨ। ਚੀਨ ਪਾਕਿਸਤਾਨ ਦੇ ਰਸਤੇ ਕੁਰਾ ਕੁਰਮ ਹਾਈਵੇ ਦੁਆਰਾ ਅਰਬ ਸਾਗਰ ਤੱਕ ਪੈਰ ਜਮਾ ਚੁਕਾ ਹੈ।

ਸਵਾਲ:- ਅਗਰ ਕੱਲ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਜੇ ਯੁੱਧ ਹੁੰਦਾ ਹੈ, ਤਾਂ ਉਹ ਨਿਰੰਕਾਰ, "ਪ੍ਰਭੂ ਜਾਂ ਪ੍ਰਮਾਤਮਾਂ" ਬਣ ਕੇ ਭਾਰਤ ਦੀ ਮਦਦ ਕਰੇ ਜਾਂ "ਅਲਾਹ" ਬਣਕੇ ਪਾਕਿਸਤਾਨ ਦੀ ਮਦਦ ਕਰੇ ਗਾ? ? ਕੀ ਆਪ ਇਸ ਦਾ ਉੱਤਰ ਜਾਣਦੇ ਹੋ? ?

ਵੀਰ ਜੀ ਤੁਸੀਂ ਤਾਂ ਪਹਿਲੇ ਹੀ ਸੱਚਖੰਡਿ ਵਰਗੇ ਇੱਕ ਸੇਫ ਮੁਲਕ ਵਿੱਚ ਬੈਠੇ ਹੋ, ਸ਼ਾਇਦ ਇਸ ਵਾਸਤੇ ਅਜੇਹੇ ਸੁਪਣੇਂ ਵੇਖ ਰਹੇ ਹੋ। ਜਿੱਥੇ ਕਾਨੂਨ ਅਤੇ ਆਰਡਰ ਦੀ ਅਵਸਥਾ ਜਾਂ ਧਰਮਾਂ ਅਤੇ ਮ੍ਹਜਬਾਂ ਦੀ ਸਥਿਤੀ ਭਾਰਤ ਦੇ ਮੁਕਾਬਲੇ ਕਾਫੀ ਚੰਗੀ ਹੈ। ਅਤੇ ਕਿਸੇ ਦੁਸ਼ਮਣ ਮੁਲਕ ਦੇ ਬਾਹਰੀ ਹਮਲੇ ਦਾ ਵੀ ਡੱਰ ਨਹੀਂ ਹੈ। ਵੀਰ ਜੀ ਆਪਣੇਂ ਭਾਰਤੀ ਵੀਰਾਂ ਭਰਾਵਾਂ ਬਾਰੇ ਵੀ ਸੋਚੋ। ਜੇ ਸਚਮੁੱਚ ਨਿਰੰਕਾਰ ਨੂੰ ਜਾਨਣਾਂ ਹੈ ਤਾਂ ਇੰਡੀਆਂ ਆ ਜਾਉ। ਇਸ ਮੁਲਕ ਦੇ ਲੋਕਾਂ ਨੂੰ ਸੱਚਖੰਡ ਦੀ ਬਹੁਤ ਜਰੂਰਤ ਹੈ ਜੀ। ਆਉ ਇਥੇ ਆਕੇ ਸੱਚਖੰਡਿ ਦੀ ਨੀਂਅ ਰੱਖੋ।

ਇਸ ਵਿਚਾਰ ਚਰਚਾ ਵਿੱਚ ਵਿਚਾਰ ਅਧੀਨ, ਸਵਾਲ ਤਾਂ ਹੋਰ ਵੀ ਬਹੁਤ ਹਨ ਜੀ। ਜਿਵੇਂ ਕਿ ਸਾਡੇ ਇਸ ਕਾਲਪਨਿੱਕ ਸੱਚਖੰਡਿ ਵਿੱਚ ਕੋਣ-ਕੌਣ ਰਹੇ ਸਕੇ ਗਾ, ਕੀ ਇਸ ਸੱਚਿਖੰਡਿ ਵਿੱਚ ਸਿਰਫ ਸਿੱਖ ਹੀ ਰਹਿਣ ਗੇ ਜਾਂ ਹੋਰ ਧਰਮਾਂ ਜਾਂ ਜਾਤਾਂ ਦੇ ਲੋਕ ਵੀ ਰਹਿ ਸੱਕਣ ਗੇ? ਆਦੀ ਆਦੀ। ਸੋ ਵੀਰ ਜੀ ਇਹ ਕੋਰੀ ਕਲਪਣਾਂ ਹੈ ਜੀ।

ਵੀਰ ਜੀ ਮੇਰੀਆਂ ਗੱਲਾਂ ਦਾ ਗੁੱਸਾ ਨਹੀਂ ਕਰਨਾਂ, ਦਾਸ ਆਪ ਜੀ ਨੂੰ ਕਲਪਨਾਂ ਜਾਂ ਸੁਪਨਿਆਂ ਦੇ ਦੇਸ ਵਿਚੋਂ ਕੱਢ ਕੇ ਹਕੀਕਤ ਤੋਂ ਜਾਣੂੰ ਕਰਵਾਉਣਾਂ ਚਾਹੁੰਦਾ ਹੈ ਜੀ।

ਸੋ ਵੀਰ ਜੀ ਅਜੇਹਾ ਸਮਾਂ (ਆਪ ਜੀ ਦੀ ਕਲਪਨਾਂ ਵਾਲਾ) ਇਸ ਧਰਤੀ ਤੇ ਨਾਂ ਕਦੇ ਆਇਆਂ ਹੈ, ਅਤੇ ਨਾਂ ਹੀ ਕਦੇ ਆਏ ਗਾ।

ਆਵੇ ਗੀ ਤਾਂ ਸਿਰਫ ਮੌਤ! ! ! ਭਾਵੇਂ ਉਹ ਕਿਸੇ ਵੀ ਰੂਪ, ਵਿੱਚ ਜਾਂ ਕਿਸੇ ਵੀ ਸਮੇਂ, ਜਾਂ ਕਿਸੇ ਵੀ ਦੇਸ਼ ਵਿੱਚ ਕਿਉਂ ਨਾਂ ਆਵੇ।

ਸਲੋਕ ਮਃ ੫।। ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।। ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ।। ੧।।

ਸੱਚ ਕੌੜਾ ਹੁੰਦਾ ਹੈ, ਗੁਰਬਾਣੀਂ ਦੀ ਥਿਊਰੀ ਤਾਂ ਕਹਿੰਦੀ ਹੈ ਕੇ ਜੀਵਣ ਦੀ ਆਸ ਵੀ ਛੱਡੋ, ਸੋ ਧਰਤੀ ਤੇ ਕਿਸੇ ਸੁਖ ਦੀ ਆਸ ਕਰਨਾਂ ਗੁਰਬਾਣੀਂ ਦੀ ਥਿਊਰੀ ਦੇ ਉਲਟ ਹੈ।

ਸਲੋਕ ਸੇਖ ਫਰੀਦ ਕੇ ੴ ਸਤਿਗੁਰ ਪ੍ਰਸਾਦਿ।।

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ।। ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ।। ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ।। ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ।। ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ।। ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ।। ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ।। ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ।। ੧।।

ਫਰੀਦ ਜੀ ਦੀ ਇਹ ਬਾਣੀਂ ਵੀ ਇਸ ਥਿਊਰੀ ਦਾ ਹਿੱਸਾ ਹੈ। ਮੌਤ ਦਾ ਸਾਹਾ (ਸਮਾਂ) ਸਾਡੇ ਜਨਮ ਤੋਂ ਵੀ ਪਹਿਲੇ ਨਿਸਚਿੱਤ ਹੋ ਚੁਕਾ ਹੈ ਜੀ। ਇਹ ਗੁਰਬਾਣੀਂ ਦੀ ਥਿਊਰੀ ਹੈ, (ਕਿਸੇ ਪੁਜਾਰੀ ਦਾ ਡਰਾਵਾ ਨਹੀਂ) ਇਸ ਵਾਸਤੇ ਸਾਨੂੰ ਗੁਰਬਾਣੀਂ ਦੀ ਥਿਊਰੀ ਤੇ ਅਮਲ ਕਰਨਾਂ ਚਾਹੀਦਾ ਹੈ ਜੀ। ਕਿਸੇ ਦੇ ਪਾਸ ਜਿਤਨੇਂ ਵੀ ਸਵਾਸ ਬਚੇ ਹਨ, ਉਹਨਾਂ ਸਾਹਾਂ ਦਾ ਲਾਭ ਉਠਾੳੇਣਾਂ ਚਾਹੀਦਾ ਹੈ।

ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ।।

ਮੌਤ ਦਾ ਸਾਹਾ ਮੌਤ ਦੀ ਘੜੀ ਮੌਤ ਦਾ ਪਲ ਸਾਡੇ ਜਨਮ ਤੋਂ ਵੀ ਪਹਿਲੇ ਲਿਖਿਆ ਜਾ ਚੁੱਕਾ ਹੈ। ਇਸ ਦੇ ਸਮੇਂ ਵਿੱਚ ਇੱਕ ਸੈਕੰਡ ਦੇ ਹਜ਼ਾਰਵੇ ਹਿਸੇ ਜਿਨਾਂ ਵੀ ਫੇਰ ਬਦਲ ਨਹੀਂ ਹੋਣਾਂ।

ਵੀਰ ਸਤਿਨਾਮ ਸਿੰਘ ਜੀ ਲਿਖਦਿਆਂ ਲਿਖਅਿਾਂ ਇੱਕ ਬੜੀ ਦੁਖਦ ਘਟਨਾਂ ਯਾਦ ਆ ਗਈ ਹੈ ਜੀ ਦਾਸ ਨੂੰ। ਦਾਸ ਇਸ ਘਟਨਾਂ ਵੱਲ ਆਪ ਸੱਭ ਦਾ ਧਿਆਨ ਦਿਵਾਉਣਾਂ ਚਾਹੁੰਦਾ ਹੈ ਜੀ। ਸਾਡੇ ਇੱਕ ਸਦੀਵੀਂ ਵਿਛੋੜਾ ਦੇ ਚੁਕੇ ਰਾਗੀ, ਭਾਈ ਮਲਕੀਤ ਸਿੰਘ ਜੀ ਬਟਾਲੇ ਵਾਲਿਆਂ ਦੀ ਇਸ ਦੁਖਦ ਘਟਨਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾਂ ਚਾਹੀਦਾ। ਯੂ. ਐਸ. ਏ. ਵੈਲੀ ਵਿੱਚ ਉਹਨਾਂ ਦੀ ਇੱਕ ਕੀਰਤਨ ਦੌਰਾਨ ਮੌਤ ਹੋ ਗਈ ਸੀ। ਬਾਣੀਂ ਦੇ ਇੱਕ ਸ਼ਬਦ ਦੀ ਉਹਨਾਂ ਇੱਕ ਲਾਈਨ ਪੂਰੇ ਸੁਰ ਤਾਲ ਵਿੱਚ ਬੋਲੀ ਸੀ, ਪਰ ਕੁੱਝ ਹੀ ਪਲਾਂ ਵਿੱਚ ਅਗਲੀ ਲਾਈਨ ਬੋਲਣ ਦਾ ਹੁਕਮ ਨਹੀਂ ਸੀ ਹੋਇਆ ਉਹਨਾਂ ਨੂੰ। ਇਤਨਾਂ ਵੀ ਵਕਤ ਨਹੀਂ ਸੀ ਮਿਲਿਆਂ ਉਹਨਾਂ ਨੂੰ। ਹੁਕਮ ਹੀ ਐਸਾ ਸੀ, ਪ੍ਰਭੂ ਦਾ। ਬਹੁਤੇ ਵੀਰਾਂ ਨੇਂ ਇਸ ਘਟਨਾਂ ਦੀ ਵੀਡੀੳ ਯੂ ਟਿਊਬ ਤੇ ਵੇਖੀ ਹੀ ਹੋਵੇ ਗੀ। ਜਿਨਾਂ ਵੀਰਾਂ ਨੇਂ ਨਹੀਂ ਵੇਖੀ ਜੇ ਉਹ ਚਾਹੁਣ ਤਾਂ ਉਹ ਯੂ ਟਿਊਬ ਤੇ ਜਾ ਕੇ ਵੇਖ ਸੱਕਦੇ ਹਨ ਜੀ) ਉਸ ਦਾ ਲਿੰਕ ਅੱਗੇ ਦਿੱਤਾ ਹੈ ਜੀ

https://www.youtube.com/watch?v=5lstxRq23B0

ਇਸ ਘਟਨਾਂ ਤੋਂ ਸਬਕ ਲਿਆ ਜਾ ਸੱਕਦਾ ਹੈ ਜੀ। ਕਬੀਰ ਸਾਹਿਬ ਜੀ ਸਮਝਾਉਂਦੇ ਹਨ ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ।।

ਸੋ ਵੀਰ ਸਤਿਨਾਮ ਸਿੰਘ ਜੀ ਮੈਂ ਕੋਈ ਪੁਜਾਰੀ ਨਹੀਂ ਹਾਂ, ਕੋਈ ਧਰਮਾਂ ਦਾ ਠੇਕੇਦਾਰ ਵੀ ਨਹੀਂ ਹਾਂ, ਕੋਈ ਪਖੰਡੀ ਸੰਤ ਬਾਬਾ ਵੀ ਨਹੀਂ ਹਾਂ, ਕੋਈ ਝਗੜਾਲੂ ਵੀ ਨਹੀਂ ਹਾਂ, ਮੈਨੂੰ ਕੋਈ ਲਾਲਚ ਵੀ ਨਹੀਂ ਹੈ, ਮੈਂ ਕਿਸੇ ਨਾਲ ਕੋਈ ਠੱਗੀ ਵੀ ਨਹੀਂ ਮਾਰ ਰਿਹਾ/ਸੱਕਦਾ, ਮੈਨੂੰ ਤੁਹਾਡੇ ਨਾਲ ਜਾਂ ਕਿਸੇ ਨਾਲ ਕੋਈ ਈਰਖਾ ਆਦੀ ਵੀ ਨਹੀਂ ਹੈ। ਮੈਂ ਤੁਹਾਡਾ ਵਿਰੋਧੀ ਵੀ ਨਹੀਂ ਹਾਂ। ਮੈਂ ਸਿਰਫ ਤੁਹਾਡਾ ਸੱਭ ਸੇਵਾਦਾਰ ਹਾਂ। ਮੈਂ ਸਿਰਫ ਗੁਰਬਾਣੀਂ ਦੀ ਥਿਊਰੀ ਆਪ ਸੱਭ ਨਾਲ ਸਾਂਝੀ ਕੀਤੀ ਹੈ। ਜੇ ਕਿਸੇ ਨੂੰ ਗਲਤ ਲੱਗੇ ਤਾਂ ਗੁਰਬਾਣੀਂ ਦੇ ਪ੍ਰਮਾਣ ਦੇ ਕੇ ਕੋਈ ਵੀ ਵੀਰ ਦਾਸ ਦੀ ਗਲਤੀ ਸੁਧਾਰ ਸੱਕਦਾ ਹੈ ਜੀ।

ਦਾਸ ਬਲਦੇਵ ਸਿੰਘ ਫਿਰੋਜ਼ਪੁਰ।


20/03/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

ਬ੍ਰਾਹਮਣਵਾਦ ਦੁਆਰਾ ‘ਰੱਬ’ ਨੂੰ ਪਾਈ ਗਈ ਬਿਪਤਾ ਅਤੇ ਗੁਰਮਤਿ ਸਿਧਾਂਤ
ਕੀ ਰੱਬ ਨੂੰ ਕਦੀ ਬਿਪਤਾ ਪਾਈ ਜਾ ਸਕਦੀ ਹੈ? ਜੀ ਹਾਂ ਬਿਲਕੁਲ ਪਾਈ ਜਾ ਸਕਦੀ ਹੈ। ਕਿਵੇਂ? ਠੀਕ ਜੁਆਬ ਲਈ ਜ਼ਰੂਰੀ ਹੈ ਕਿ ਰੱਬ ਸਭ ਤੋਂ ਪਹਿਲਾਂ ‘‘ਬ੍ਰਾਹਮਣੀ ਰੱਬ’’ ਹੋਵੇ। ਇਸ ਪਿਛੋਂ ਬਿਨਾ ਦਿਕੱਤ ਦੇ ਬ੍ਰਾਹਮਣਵਾਦ ਆਪਣੇ ਰੱਬ ਉੱਤੇ ਆਪਣਿਆਂ ਤਰੀਕਿਆਂ ਨਾਲ ਅਸਾਨੀ ਨਾਲ ਬਿਪਤਾ ਪਾ ਸਕਦਾ ਹੈ ਜਾਂ ਉਹ ਆਪਣੀਆਂ ਬਿਧੀਆਂ ਨਾਲ ਆਪਣੇ ਰੱਬ ਨੂੰ ਬਿਪਤਾ ਦੇ ਮੂੰਹ ਵਿੱਚ ਸੁੱਟ ਸਕਦਾ ਹੈ। ਉਂਝ, ਇਹ ਗੱਲ ਸਾਰੀ ਸਿ੍ਰਸ਼ਟੀ ਜਾਂ ਸੰਸਾਰ ਦੇ ਸਰਬ ਸਾਂਝੇ ਆਦਿ, ਅਜੋਨੀ, ਅਜੱਨਮੇ ਅਤੇ ਸਰਬ– ਕਲਾ–ਸਮਰੱਥ ਰੱਬ ਬਾਰੇ ਨਹੀਂ। ਅਜੇ ਅਸੀਂ ਰੱਬ ਦੇ ਇੱਕ ਤੋਂ ਵਧੀਕ ਹੋਣ ਬਾਰੇ ਚਰਚਾ ਇੱਥੇ ਨਹੀਂ ਕਰਾਂਗੇ। ‘‘ਬ੍ਰਾਹਮਣਵਾਦ ਰੱਬ ਨੂੰ ਬਿਪਤਾ ਕਿਵੇਂ ਪਾਉਂਦਾ ਹੈ?’’ ਵਾਲੇ ਸੁਆਲ ਦਾ ਸਰਲ ਢੰਗ ਨਾਲ ਸਹੀ ਉਤਰ ਜਾਣਨ ਲਈ ਅਸੀਂ ਲਘੂ ਲੋਕ–ਕਥਾਵਾਂ ਵਿੱਚੋਂ ਅਕਬਰ ਬੀਰਬਲ ਦੇ ਦਰਮਿਆਨ ਹੋਈ ਇੱਕ ਵਾਰਤਾ ਨੂੰ ਮਿਸਾਲ ਦੇ ਤੌਰ ਤੇ ਲੈਣਾ ਚਾਹਵਾਂਗੇ। ਸੰਨ 1528 ਵਿੱਚ ਜਨਮੇ ਬੀਰਬਲ ਨਾਮ ਦੇ ਇਸ ਵਿਅਕਤੀ ਦਾ ਅਸਲ ਨਾਮ ਮਹੇਸ਼ਦਾਸ ਸੀ ਜੋ ਜਾਤ ਅਰ ਨਸਲ ਦਾ ਬ੍ਰਾਹਮਣ ਸੀ ਅਤੇ ਅਨੇਕਾਂ ਬ੍ਰਾਹਮਣੀ ਖਸਲਤਾਂ ਨਾਲ ਭਰਿਆ ਪਿਆ ਸੀ। ਜਦ ਸੰਨ 1562 ਵਿੱਚ ਜੈਪੁਰ ਦੇ ਰਾਜਪੂਤ ਰਾਜੇ ਭਗਵਾਨ ਦਾਸ ਦੀ ਵੱਡੀ ਭਤੀਜੀ ਅਕਬਰ ਨਾਲ ਵਿਆਹੀ ਗਈ ਸੀ ਤਦ ਬੀਰਬਲ ਨੂੰ ਇਸ ਦੇ ਮਸਖਰੇਪੁਣੇ, ਹਾਜ਼ਰ–ਜੁਆਬੀ, ਨਿਪੁੰਣਤਾ ਅਤੇ ਦਿਲ–ਪਰਚਾਵੇ ਲਈ ਸਰਬ– ਗੁਣ–ਸੰਪੰਨ ਹੋਣ ਕਾਰਨ ਦਾਜ ਦੇ ਬਾਕੀ ਸਾਜ਼ੋ–ਸਾਮਾਨ ਸਮੇਤ ਹੀ ਜੈਪੁਰ ਤੋਂ ਅਕਬਰ ਦੇ ਸ਼ਾਹੀ ਮਹਿਲਾਂ ਵਿੱਚ ਭੇਜ ਦਿੱਤਾ ਗਿਆ ਸੀ। ਅਕਬਰ ਤੇ ਬੀਰਬਲ ਦੇ ਕਈ ਛੋਟੇ ਵੱਡੇ ਕਿੱਸੇ, ਚੁਟਕਲੇ ਅਤੇ ਵਾਰਤਾਵਾਂ ਲੋਕਾਂ ਵਿੱਚ ਬਹੁਤ ਪ੍ਰਚਲਿਤ ਹਨ।
ਅਕਬਰ ਮੁਸਲਮਾਣ ਹੋਣ ਨਾਤੇ ਅਜੋਨੀ, ਅਜੱਨਮੇ ਅਤੇ ਸਰਬ– ਕਲਾ–ਸਮਰੱਥ ਰੱਬ ਦਾ ਵਿਸ਼ਵਾਸੀ ਸੀ ਪਰ ਬੀਰਬਲ ਇੱਕ ਵਿਦਵਾਨ ਬ੍ਰਾਹਮਣ ਹੋਣ ਕਾਰਨ ਆਪਣੇ ਬ੍ਰਾਹਮਣੀ ਵਿਸ਼ਵਾਸਾਂ ਦਾ ਪੱਕਾ ਧਾਰਨੀ ਸੀ ਅਤੇ ਬਾਰ–ਬਾਰ ਅਵਤਾਰ ਲੈਣ ’ਤੇ ਮਜਬੂਰ ਹੋ ਜਾਣ ਵਾਲੇ ਰੱਬ ਨੂੰ ਮੰਨਦਾ ਸੀ। ਵਾਰਤਾ ਬਹੁਤ ਪ੍ਰਸਿੱਧ ਅਤੇ ਪ੍ਰਚਲਿਤ ਹੋਣ ਕਾਰਨ ਅਸੀਂ ਸੰਖੇਪ ਵਿੱਚ ਹੀ ਗੱਲ ਮੁਕਾਉਣ ਦੇ ਜਤਨ ਵਿੱਚ ਹਾਂ। ਅਕਬਰ ਨੇ ਬੀਰਬਲ ਉਤੇ ਸਿੱਧਾ ਸੁਆਲ ਕੀਤਾ ਕਿ ਰੱਬ ਸਰਬ–ਕਲਾ–ਸਮਰੱਥ ਹੈ ਅਤੇ ਕਿਸੇ ਵੇਲੇ ਵੀ ਆਪਣੇ ਹੁਕਮ ਜਾਂ ਫੁਰਨੇ ਮਾਤਰ ਨਾਲ ਕੋਈ ਚੀਜ਼ ਵੀ ਕਰ ਸਕਦਾ ਹੈ ਕਿਉਂਕਿ ਸਿ੍ਰਸ਼ਟੀ ਦਾ ਕੁਲ ਕਿਰਿਆ–ਕਲਾਪ ਉਸ ਦੇ ਹੀ ਹੱਥ ਵੱਸ ਹੈ ਅਤੇ ਇਸ ਕਾਰਨ ਉਸ ਨੂੰ ਜਨਮ ਲੈ ਕੇ ਅਵਤਾਰ ਧਾਰਨ ਦੀ ਕੀ ਲੋੜ ਹੈ? ਬੀਰਬਲ ਨੇ ਯੋਗ ਸਮਾਂ ਆਉਣ ਉਤੇ ਬਾਦਸ਼ਾਹ ਨੂੰ ਇਸ ਸੁਆਲ ਦਾ ਉਤਰ ਦੇਣ ਦਾ ਬਚਨ ਕੀਤਾ।
ਕੁੱਝ ਦਿਨਾਂ ਪਿਛੋਂ ਇੱਕ ਮੌਕੇ ਅਕਬਰ ਤੇ ਬੀਰਬਲ ਆਪਣੇ ਅਮਲੇ ਸਮੇਤ ਦਰਿਆ ਦੇ ਕੰਢੇ ’ਤੇ ਵਿਚਰ ਰਹੇ ਸਨ। ਪਹਿਲਾਂ ਤੋਂ ਸੋਚੀ ਹੋਈ ਸਕੀਮ ਅਧੀਨ ਬੀਰਬਲ ਦਰਿਆ ਦੇ ਕੰਢੇ ਤੋਂ ਵਾਹੋ–ਦਾਹੀ ਹਫ਼ਿਆ ਹੋਇਆ ਸ਼ਾਹੀ ਟੈਂਟ ਵਿਖੇ ਪੁੱਜਿਆ ਅਤੇ ਰੋਂਦਿਆਂ–ਕੁਰਲਾਉਂਦਿਆਂ ਬਾਦਸ਼ਾਹ ਨੂੰ ਸੂਚਿਤ ਕੀਤਾ ਕਿ ਬਾਦਸ਼ਾਹ ਦਾ ਛੋਟੀ ਉਮਰ ਦਾ ਸ਼ਾਹਜ਼ਾਦਾ ਦਰਿਆ ਵਿੱਚ ਨਹਾਉਣ ਸਮੇਂ ਪਾਣੀ ਦੇ ਤੇਜ਼ ਵੇਗ ਨਾਲ ਲਹਿਰਾਂ ਦੀ ਲਪੇਟ ਵਿੱਚ ਆ ਕੇ ਰੁੜ੍ਹ ਗਿਆ ਹੈ। ਬਸ ਫ਼ਿਰ ਕੀ ਸੀ? ਬਾਦਸ਼ਾਹ ਨੇ ਨਾ ਆ ਦੇਖਿਆ ਨਾ ਤਾ; ਉਹ ਦੌੜ ਕੇ ਦਰਿਆ ਦੇ ਕੰਢੇ ਤੇ ਆ ਪੁੱਜਿਆ ਅਤੇ ਆਪਣੇ ਸ਼ਾਹਜ਼ਾਦੇ ਨੂੰ ਬਚਾਉਣ ਲਈ ਉਸ ਨੇ ਦਰਿਆ ਵਿੱਚ ਛਾਲ ਕੱਢ ਮਾਰੀ। ਉਹ ਦਰਿਆ ਵਿੱਚੋਂ ਆਪਣੇ ਰੁੜ੍ਹਦੇ ਜਾ ਰਹੇ ਬੱਚੇ ਨੂੰ ਬਚਾਉਣ ਲਈ ਪਾਣੀ ਵਿੱਚ ਠਿਲ੍ਹਦਾ ਗਿਆ। ਇਹ ਲੋਕ–ਕਥਾ ਭਾਵੇਂ ਬਨਾਵਟੀ ਹੀ ਹੈ ਪਰ ਲੋਕ–ਕਥਾ ਵਾਲੇ ਦਰਿਆ ਵਿੱਚ ਰੁੜ੍ਹਦਾ ਜਾਂਦਾ ਸ਼ਾਹਜ਼ਾਦਾ ਨਿਰਾ–ਪੁਰਾ ਹੀ ਬਨਾਵਟੀ ਸੀ ਭਾਵ ਉਹ ਸ਼ਾਹਜ਼ਾਦੇ ਦੇ ਸਰੀਰ ਦੀ ਨਕਲ ਵਾਲਾ ਬਨਾਵਟੀ ਕਲਬੂਤ ਹੀ ਸੀ।
ਬੀਰਬਲ ਨੇ ਦੌੜ ਕੇ ਪਿੱਛਾ ਕਰਦਿਆਂ ਅਕਬਰ ਨੂੰ ਪੂਰੀ ਗੱਲ ਖੋਲ੍ਹ ਦਿੱਤੀ ਅਤੇ ਇਸ ਪਿੱਛੋਂ ਉਸ ਨੇ ਅਕਬਰ ਨੂੰ ਆਪਣੇ ਟੈਂਟ ਵਿੱਚ ਵਾਪਸ ਲੈ ਆਂਦਾ। ਅਚਨਚੇਤ ਵਾਲੀ ਘਬਰਾਹਟ ਪਿਛੋਂ ਢੁਕਵਾਂ ਟਿਕਾਉ ਆ ਜਾਣ ’ਤੇ ਬੀਰਬਲ ਨੇ ਅਕਬਰ ਤੇ ਸੁਆਲ ਕੀਤਾ ਕਿ ਅਕਬਰ ਇਤਨੇ ਵੱਡੇ ਮੁਲਕ, ਹਿੰਦੋਸਤਾਨ ਦਾ ਇਤਨਾ ਵੱਡਾ ਸ਼ਹਿਨਸ਼ਾਹ ਹੈ ਜੋ ਬੇਅੰਤ ਫ਼ੌਜਾਂ, ਨੌਕਰਾਂ–ਚਾਕਰਾਂ ਅਤੇ ਅਮਲੇ–ਫ਼ੈਲੇ ਦਾ ਮਾਲਕ ਹੈ। ਉਸ ਨੇ ਆਪਣੇ ਅਹਿਲਕਾਰਾਂ ਵਿੱਚੋਂ ਯੋਗ ਬੰਦਿਆਂ ਨੂੰ ਹੁਕਮ ਦੇ ਕੇ ਦਰਿਆ ਵਿੱਚੋਂ ਸ਼ਾਹਜ਼ਾਦੇ ਨੂੰ ਬਚਾਉਣ ਦੀ ਥਾਂ ਖ਼ੁੱਦ ਆਪ ਪਾਣੀ ਵਿੱਚ ਕੁੱਦ ਜਾਣਾ ਕਿਵੇਂ ਠੀਕ ਸਮਝਿਆ? ਬੀਰਬਲ ਨੇ ਆਪਣੇ ਅਤਿਅੰਤ ਚਤੁਰਾਈ ਭਰੇ ਢੰਗ ਨਾਲ ਅਕਬਰ ਨੂੰ ਬ੍ਰਾਹਮਣੀ ਵਿਸ਼ਵਾਸਾਂ ਵਾਲੇ ਰੱਬ ਦੀ ਸਾਰਥਕਤਾ ਦਾ ਕਾਇਲ ਕਰਨਾ ਚਾਹਿਆ।
ਬੀਰਬਲ ਤੇ ਹੋਰ ਬ੍ਰਾਹਮਣਾਂ ਦੀ ਵਿਚਾਰਧਾਰਾ ਦਾ ਆਧਾਰ ਗੀਤਾ ਹੈ ਜੋ ਕਈ ਸਦੀਆਂ ਤੋਂ ਇਹ ਪ੍ਰਚਾਰਦੀ ਰਹੀ ਹੈ ਕਿ ਜਦੋਂ– ਜਦੋਂ ਧਰਮ ਦੀਆਂ ਮਾਨਤਾਵਾਂ ਦਾ ਨਾਸ ਹੋ ਕੇ ਪਾਪ ਵੱਧ ਜਾਂਦੇ ਹਨ ਤਦ–ਤਦ ਰੱਬ ਨੂੰ ਜਨਮ ਜਾਂ ਅਵਤਾਰ ਲੈ ਕੇ ਕਿਸੇ ਨਾ ਕਿਸੇ ਸਰੀਰ ਰਾਹੀਂ ਕਾਰਵਾਈ ਪਾਉਣੀ ਪੈਂਦੀ ਹੈ। ਗੀਤਾ ਦਾ ਅਵਤਾਰਵਾਦ ਬਾਰੇ ਵਿਚਾਰ ਗੀਤਾ ਦੇ ਚੌਥੇ ਅਧਿਆਇ ਦੇ ਸਤਵੇਂ ਤੇ ਅਠਵੇਂ ਸਲੋਕ ਵਿੱਚ ਇਹੋ ਗੱਲ ਦਸੀ ਗਈ ਹੈ ਕਿ ਜਦੋਂ ਜਦੋਂ ਧਰਮ ਦੀਆਂ ਮਾਨਤਾਵਾਂ ਨੂੰ ਖੋਰਾ ਲਗਦਾ ਹੈ ਅਤੇ ਅਧਰਮ ਪ੍ਰਫੁਲਿਤ ਹੋਣ ਲਗਦਾ ਹੈ ਤਦ ਤਦ ਮੈਂ (ਭਗਵਾਨ) ਜਨਮ (ਅਵਤਾਰ) ਲੈ ਕੇ ਦੁਨੀਆਂ ਵਿੱਚ ਧਰਮ ਦੀ ਸਥਾਪਤੀ ਕਰਨ ਲਈ ਆਉਂਦਾ ਹਾਂ, ਯਥਾ :–
ਯਦਾਯਦਾਹਿ ਧੱਰਮਸ੍ਯ ਗਲਾਨੀਰਭਵਤਿ ਭਾਰਤ।
ਅਭਿਯੁਤ੍ਰਥਾਨਮ ਧੱਰਮਸ੍ਯ ਤਦਾਤਮਾਨਂ ਸਿ੍ਰਜਾਮਿਆਹਮ ।7।
ਪਰਿਤ੍ਰਾਣਾਯ ਸਾਧੂਨਾਂ ਵਿਨਾਸ਼ਾਯ ਚ ਦੁਸ਼ਕ੍ਰਿਤਾਮ ।
ਧਰਮ ਸੰਸਥਾਪਨਾਰਥਾਯ ਸੰਭਵਾਮਿ ਯੁਗੇ ਯੁਗੇ।8।
ਗੀਤਾ ਅਤੇ ਮਗਰਲੇ ਪੁਰਾਣਕ ਸਾਹਿਤ ਅਤੇ ਬ੍ਰਾਹਮਣੀ ਗ੍ਰੰਥਾਂ ਵਿੱਚ ਹੀ ਨਹੀਂ, ਢੇਰ ਚਿਰ ਪਿਛੋਂ ਹੋਏ ਬ੍ਰਾਹਮਣੀ ਮੱਤ ਦੇ ਸਭ ਹਮਾਇਤੀ ਤੇ ਪ੍ਰਚਾਰਕ ਇਸੇ ਸੋਚਣੀ ਦੇ ਮਾਲਕ ਸਨ। ਮਗਰਲੇ ਸਮੇਂ ਵਿੱਚ ਰਾਮ ਅਤੇ ਸੀਤਾ ਦੀ ਲੋਕ–ਕਹਾਣੀ ਨੂੰ ਬਹੁਤ ਹੀ ਦਿਲਕਸ਼ ਅਰ ਲੱਛੇਦਾਰ ਢੰਗ ਨਾਲ ਬਿਆਨ ਕਰ ਕੇ ਹਿੰਦੂ ਅਥਵਾ ਬ੍ਰਾਹਮਣੀ ਮੱਤ ਦੇ ਮੰਨਣਹਾਰਿਆਂ ਨੇ ਰੱਬ ਬਾਰੇ ਇਸ ਵਿਚਾਰ ਨੂੰ ਆਪਣੇ ਮਨਾਂ ਵਿੱਚ ਦ੍ਰਿੜਤਾ ਨਾਲ ਬੈਠਾ ਲਿਆ ਸੀ ਅਤੇ ਇਸੇ ਦਾ ਹੀ ਪ੍ਰਚਾਰ ਕੀਤਾ ਸੀ।
ਰਾਮ ਚਰਿਤ ਮਾਨਸ ਦਾ ਅਵਤਾਰਵਾਦ ਬਾਰੇ ਵਿਚਾਰ ‘‘ਰਾਮ ਚਰਿਤ ਮਾਨਸ’’ ਦੇ ਕਰਤਾ ਗੋਸਵਾਮੀ ਤੁਲਸੀਦਾਸ ਨੇ ਵੀ ਅਧਿਆਇ 1 ਦੀ 121ਵੀਂ ਚੌਪਈ ਵਿੱਚ ਗੀਤਾ ਦੇ ਉਪਰੋਕਤ ਪ੍ਰਚਾਰੇ ਗਏ ਸਿਧਾਂਤ ਦੀ ਲੋਕ ਬੋਲੀ ਵਿੱਚ ਕੇਵਲ ਪੁਸ਼ਟੀ ਹੀ ਨਹੀਂ ਕੀਤੀ ਬਲਕਿ ਉਸਦਾ ਵੱਡੀ ਪੱਧਰ ਤੇ ਪ੍ਰਚਾਰ ਵੀ ਕੀਤਾ ਹੈ, ਯਥਾ:–
ਜਬ ਜਬ ਹੋਇ ਧਰਮ ਕੈ ਹਾਨੀ।
ਬਾਢਹਿਂ ਅਸੁਰ, ਅਧਮ ਅਭਿਮਾਨੀ।
ਕਰਹਿਂ ਅਨੀਤਿ ਜਾਇ ਨਹਿ ਬਰਨੀ।
ਸੀਦਹਿਂ ਵਿਪ੍ਰ, ਧੇਨੁ ਸੁਰ ਧਰਨੀ।
ਤਬ ਤਬ ਪ੍ਰਭ ਧਰਿ ਵਿਵਿਧ ਸਰੀਰਾ।
ਹਰਹਿਂ ਕ੍ਰਿਪਾਨਿਧਿ, ਸੱਜਨ ਪੀਰਾ।
ਗੁਰਮਤਿ ਦਾ ਅਵਤਾਰਵਾਦ ਬਾਰੇ ਸਟੈਂਡ
ਗੁਰਮਤਿ ਰੱਬ ਨੂੰ ਅਜੋਨੀ, ਅਜੱਨਮਾ, ਸਰਬ–ਸ਼ਕਤੀਮਾਨ ਅਰ ਘਟ– ਘਟ ਵਿਆਪਕ ਹਸਤੀ ਮੰਨਦੀ ਹੈ। ਰੱਬ ਵਲੋਂ ਜੋਨੀਆਂ ਵਿੱਚ ਪੈ ਕੇ ਜਨਮ ਲੈਣ ਦੀ ਗੱਲ ਨਾਲ ਗੁਰਮਤਿ ਕਿਸੇ ਤਰ੍ਹਾਂ ਵੀ ਸਹਿਮਤ ਨਹੀਂ। ਗੁਰਮਤਿ ਨੇ ਪਰਮੇਸ਼ਰ ਦਾ ਸਰੂਪ ਸਦਾ ਹੀ ਸਤਿ, ਸਰਬ ਸ਼ਕਤੀਮਾਨ– ਸਰਬ–ਵਿਆਪਕ, ਕਾਲ ਦੇ ਪ੍ਰਭਾਵ ਤੋਂ ਬਿਲਕੁਲ ਰਹਿਤ, ਅਜੋਨੀ ਅਤੇ ਅਜੱਨਮਾ ਕਰਕੇ ਪ੍ਰਚਾਰਿਆ ਹੈ। ਗੁਰਮਤਿ ਨੇ ਵਾਹਿਗੁਰੂ ਦੀ ਸਰਬ– ਸ਼ਕਤੀਮਾਨਤਾ ਨੂੰ ਇਉਂ ਦਰਸਾਇਆ ਤੇ ਪ੍ਰਚਾਰਿਆ ਹੈ:–
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥
( ਮ:1, 3)
ਜਲ ਤੇ ਥਲ ਕਰਿ ਥਲ ਤੇ ਕੂਆ, ਕੂਪ ਤੇ ਮੇਰੁ ਕਰਾਵੈ॥
ਧਰਤੀ ਤੇ ਆਕਾਸਿ ਚਢਾਵੈ,ਚਢੇ ਅਕਾਸਿ ਗਿਰਾਵੈ॥
( ਕਬੀਰ ਜੀ, 1252)
ਗੁਰਮਤਿ ਅਨੁਸਾਰ ਪਰਮੇਸ਼ਰ ਨਿਸਚੇ ਤੌਰ ਤੇ ਅਜੋਨੀ ਅਰ ਅਜੱਨਮਾ ਹੈ, ਯਥਾ:–
ਧਨੁ ਧਰਣੀਧਰੁ ਆਪਿ ਅਜੋਨੀ, ਤੋਲਿ ਬੋਲਿ ਸਚੁ ਪੂਰਾ॥
ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ ॥
( ਮ: 1, 930)

ਪਾਰਬ੍ਰਹਮ ਪਰਮੇਸ਼ਰ ਅਜੋਨੀ ਤੇ ਸਰਬ–ਕਾਲੀ ਹੈ; ਹੁਣ ਵੀ ਕਾਇਮ ਹੈ, ਪਹਿਲਾਂ ਵੀ ਕਾਇਮ ਸੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਾਇਮ ਰਹੇਗਾ ਅਤੇ ਸਾਨੂੰ ਆਪਣੇ ਹਿਰਦੇ ਵਿੱਚ ਹੀ ਉਸਦੇ ਦੀਦਾਰ ਕਰਨੇ ਸਿਖਣੇ ਚਾਹੀਦੇ ਹਨ, ਯਥਾ:–
ਮਰਤ ਪਇਆਲ ਅਕਾਸੁ ਦਿਖਾਇਓ,
ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ॥
ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ,
ਘਟ ਭੀਤਰਿ ਦੇਖਿ ਮੁਰਾਰੀ ਜੀਉ ॥
( ਮ: 1, 597)

ਗੁਰਮਤਿ ਨੇ ਰੱਬ ਦੇ ਕਿਸੇ ਸੂਰਤ ਵਿੱਚ ਵੀ ਜੂਨਾਂ ਵਿੱਚ ਪੈਣ ਦੀ ਗੱਲ ਨਾਲ ਕਦੀ ਵੀ ਤੇ ਕਿਤੇ ਵੀ ਸੰਮਤੀ ਨਹੀਂ ਪਰਗਟ ਕੀਤੀ ਅਤੇ ਜਿਨ੍ਹਾਂ ਮੱਤ–ਮਤਾਂਤਰਾਂ ਅਥਵਾ ਬੰਦਿਆਂ ਨੇ ਰੱਬ ਨੂੰ ਜੋਨੀਆਂ ਵਿੱਚ ਪੈ ਕੇ ਜਨਮਦਾ ਦੱਸਣ ਦੀ ਥੋੜ੍ਹੀ ਬਹੁਤ ਵੀ ਚਰਚਾ ਕੀਤੀ ਹੈ, ਗੁਰਮਤਿ ਨੇ ਉਹਨਾਂ ਵਾਸਤੇ ਬਹੁਤ ਸਖ਼ਤ ਸ਼ਬਦ ਵਰਤੇ ਹਨ ਅਤੇ ਉਹਨਾਂ ਨੂੰ ਬਹੁਤ ਕਰੜਾਈ ਨਾਲ ਇਸ ਸੋਚਣੀ ਤੋਂ ਵਰਜਿਆ ਹੈ, ਯਥਾ:–
ਤੂੰ ਪਾਰਬ੍ਰਹਮ ਪਰਮੇਸਰੁ ਜੋਨਿ ਨ ਆਵਹੀ॥
ਤੂ ਹੁਕਮੀ ਸਾਜਹਿ ਸਿਸਟਿ,ਸਾਜਿ ਸਮਾਵਹੀ॥
(ਮ: 5, 1095)
ਪਾਰਬ੍ਰਹਮ ਪਰਮੇਸ਼ਰ ਜੂਨੀਆਂ ਜਨਮਾਂ ਵਿੱਚ ਪੈਣ ਵਾਲੀ ਹਸਤੀ ਨਹੀਂ। ਉਹ ਤਾਂ ਸਾਰੀ ਸਿ੍ਰਸ਼ਟੀ ਸਾਜ ਕੇ ਉਸ ਦੇ ਸਭ ਕੰਮਾਂ ਨੂੰ ਨਿਰਜਤਨ ਹੀ ਕਾਬੂ ਵਿੱਚ ਰੱਖ ਸਕਦਾ ਹੈ। ਸਤਿਗੁਰੂ ਅਰਜਨ ਪਾਤਿਸ਼ਾਹ ਨੇ ਤਾਂ ਆਪਣੀ ਬਾਣੀ ਵਿੱਚ ਅਕਾਲ ਪੁਰਖ ਨੂੰ ਅਵਤਾਰ ਰੂਪ ਵਿੱਚ ਦੱਸਣ ਜਾਂ ਉਸ ਨੂੰ ਜਨਮਦਾ–ਮਰਦਾ ਦੱਸਣ ਦੀ ਕਿਰਿਆ ਨੂੰ ਹੀ ਵੱਡਾ ਅਪਰਾਧ ਮੰਨਿਆ ਹੈ, ਯਥਾ:–
ਸਗਲ ਪਰਾਧ ਦੇਹਿ ਲੋਰੋਨੀ ॥
ਸੋ ਮੁਖ ਜਲਉ ਜਿਤੁ ਕਹਹਿ ਠਾਕੁਰ ਜੋਨੀ ॥
ਜਨਮਿ ਨ ਮਰੈ, ਨ ਆਵੈ ਨ ਜਾਇ ॥
ਨਾਨਕ ਕਾ ਪ੍ਰਭ ਰਹਿਓ ਸਮਾਇ ॥
(ਮ: 5, 1136)
ਗੁਰਮਤਿ ਵਿਚਾਰਧਾਰਾ ਵਿੱਚ ਬ੍ਰਾਹਮਣੀ ਮੱਤ ਵਾਲੇ ਆਪਾ–ਵਿਰੋਧ ਨਹੀਂ
ਹਿੰਦੂ ਅਥਵਾ ਬ੍ਰਾਹਮਣੀ ਮੱਤ ਦੀਆਂ ਪੁਸਤਕਾਂ ਵਿੱਚ ਵਿਚਾਰਧਾਰਾ ਸਬੰਧੀ ਅਨੇਕਾਂ ਭ੍ਰਾਂਤੀਆਂ ਅਤੇ ਆਪਾ–ਵਿਰੋਧ
(Paadoxes) ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ ਅਤੇ ਬ੍ਰਾਹਮਣ ਪ੍ਰਚਾਰਕ ਤੇ ਵਿਦਵਾਨ ਇਹਨਾਂ ਆਪਾ–ਵਿਰੋਧਾਂ ਨੂੰ ਜਾਂ ਤਾਂ ਨਜ਼ਰ–ਅੰਦਾਜ਼ ਕਰ ਦਿੰਦੇ ਹਨ ਜਾਂ ਫ਼ਿਰ ਉਹਨਾਂ ਦੀ ਅਜੀਬ ਜਿਹੀ ਦੁਰ–ਵਿਆਖਿਆ (misinterpretation) ਕਰ ਕੇ ਜਾਨ ਛੁਡਾਉਣ ਦਾ ਜਤਨ ਕਰਦੇ ਹਨ। ਜਿਵੇਂ ਕਿ ਗੀਤਾ ਦੇ ਚੌਥੇ ਅਧਿਆਇ ਵਾਲੇ ਉμਪਰ ਬਿਆਨੇ ਸਲੋਕਾਂ ਵਿੱਚ ਆਈ ਵਿਚਾਰਧਾਰਾ ਦਾ ਭਰਵਾਂ ਵਿਰੋਧ ਗੀਤਾ ਦੇ ਹੀ ਇੱਕ ਅਡਰੇ ਅਧਿਆਇ ਵਿੱਚ ਅਣਜਾਣੇ ਵਿੱਚ ਹੀ ਹਿੰਦੂ ਪੰਡਿਤਾਂ ਕੋਲੋਂ ਹੋ ਗਿਆ ਹੈ। ਗੀਤਾ ਦੇ ਦਸਵੇਂ ਅਧਿਆਇ ਦਾ ਤੀਜਾ ਸਲੋਕ ਇਸ ਵਿਚਾਰਧਾਰਾ ਦੇ ਬਿਲਕੁਲ ਉੱਲਟ ਸਿਧਾਂਤ ਦੀ ਸਥਾਪਨਾ ਕਰਦਾ ਪ੍ਰਤੀਤ ਹੁੰਦਾ ਹੈ, ਯਥਾ:–
ਯ: ਮਾਮ ਅਜਮ ਅਨਾਦਿਮ ਚ ਵੇਤੀ ਲੋਕ ਮਹੇਸ਼ਵਰਮ।
ਅਸੰਮੂੜ੍ਹ: ਸ: ਮਤਰਯੇਰਸ਼ੁ ਸੱਰਵ ਪਾਪੈ ਪ੍ਰਮੁਚ੍ਯਤੇ।3।
ਉਪਰੋਕਤ ਸਲੋਕ ਦਾ ਭਾਵਾਤਮਕ ਅਨੁਵਾਦ ਇਹੋ ਨਜ਼ਰ ਆਉਂਦਾ ਹੈ ਕਿ ਜੋ ਜੀਵ ਮੈਨੂੰ ਅਜੱਨਮਾ ਕਰਕੇ ਸਮਝ ਲੈਂਦੇ ਹਨ; ਜੋ ਮੈਨੂੰ ਆਦਿ ਤੋਂ ਰਹਿਤ ਕਰਕੇ ਜਾਣ ਲੈਂਦੇ ਹਨ ਅਤੇ ਜੋ ਮੈਨੂੰ ਦਿਲੋਂ–ਮਨੋਂ ਸਦੀਵ–ਕਾਲੀ ਤੇ ਸਭ ਅਸਥਾਨਾਂ ਵਿੱਚ ਰਮਿਆ ਸਮਝ ਲੈਂਦੇ ਹਨ; ਕੇਵਲ ਅਜਿਹੇ ਗਿਆਨਵਾਨ ਪੁਰਖ ਹੀ ਸਭ ਪਾਪਾਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ।
ਬ੍ਰਾਹਮਣੀ ਗ੍ਰੰਥਾਂ ਨੇ ਰਾਮ ਚੰਦਰ ਜੀ, ਕ੍ਰਿਸ਼ਨ ਜੀ ਅਤੇ ਅਨੇਕਾਂ ਦੇਵੀਆਂ ਤੇ ਦੇਵਤਿਆਂ ਦੀਆਂ ਕਹਾਣੀਆਂ ਦਾ ਜ਼ਿੱਕਰ ਰੱਬ ਰੂਪ ਵਿੱਚ ਹੀ ਕੀਤਾ ਹੈ। ਰਾਮ ਜੀ ਵਲੋਂ ਰਾਵਣ ਦਾ ਸਿਰ ਕੱਟਣ ਅਤੇ ਕ੍ਰਿਸ਼ਨ ਜੀ ਵਲੋਂ ਕਾਲੀ ਨਾਗ ਨੂੰ ਨੱਥਣ ਆਦਿਕ ਦੀਆਂ ਕਹਾਣੀਆਂ ਬਹੁਤ ਵਿਸਥਾਰ ਨਾਲ ਬ੍ਰਾਹਮਣੀ ਗ੍ਰੰਥਾਂ ਵਿੱਚ ਦਿੱਤੀਆਂ ਗਈਆਂ ਹਨ। ਗੁਰਮਤਿ ਰਾਵਣ ਨੂੰ ਮਾਰ ਦੇਣ ਅਤੇ ਕਾਲੀ ਨਾਗ ਨੂੰ ਨੱਥ ਕੇ ਕਾਬੂ ਕਰ ਲੈਣ ਦੇ ਕਰਮਾਂ ਨੂੰ ਰੱਬ ਦੇ ਕਰਮ ਕਰ ਕੇ ਦੱਸਣ ਵਾਲਿਆਂ ਦਾ ਇੱਕ ਤਰ੍ਹਾਂ ਠੱਠਾ ਹੀ ਉਡਾਉਂਦੀ ਹੈ। ਸਤਿਗੁਰੂ ਤਾਂ ਇੱਥੋਂ ਤੱਕ ਸੁਆਲ ਜਾ ਉਠਾਉਂਦੇ ਹਨ ਕਿ ਜਦ ਕ੍ਰਿਸ਼ਨ ਜੀ ਜਾਂ ਉਹਨਾਂ ਦੇ ਹੇਤੂ (ਮੂਲ ਆਧਾਰ) ਵਿਸ਼ਨੂੰ ਜੀ ਨਿੱਤ ਜਨਮ ਅਥਵਾ ਅਵਤਾਰ ਲੈਣ ਅਤੇ ਫ਼ਿਰ ਕਾਲ–ਗ੍ਰਾਸ ਹੋ ਜਾਣ ਵਿੱਚ ਹੀ ਉਲਝੇ ਹੋਏ ਹਨ ਤਾਂ ਇਸ ਹਾਲਤ ਵਿੱਚ ਸੰਸਾਰੀ ਜੀਵਾਂ ਦਾ ਕਲਿਆਣ ਕਿਵੇਂ ਹੋ ਸਕੇਗਾ? ਅਜਿਹੀ ਹਾਲਤ ਵਿੱਚ ਫ਼ਿਰ ਸੰਸਾਰ ਦੇ ਜੀਵ ਕਿਸਦੇ ਲੜ ਲਗ ਕੇ ਪਾਰ ਪੈਣਗੇ? ਸਪੱਸ਼ਟ ਹੈ ਕਿ ਗੁਰਮਤਿ ਅਵਤਾਰ ਲੈਂਦੀਆਂ ਦਸੀਆਂ ਗਈਆਂ ਹਸਤੀਆਂ ਨੂੰ ਪਰਮੇਸ਼ਰ ਨਹੀਂ ਮੰਨਦੀ, ਯਥਾ :–
ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥
(ਮ: 3, 559)
ਗੁਰਮਤਿ ਵਿਚਾਧਾਰਾ ਨੇ ਬਹੁਤ ਸਪੱਸ਼ਟ ਰੂਪ ਵਿੱਚ ਗੀਤਾ ਵਲੋਂ ਪ੍ਰਚਾਰੇ ਗਏ ਉਪਰੋਕਤ ਸਿਧਾਂਤ ਦਾ ਨਿਰਵਿਵਾਦ ਅਤੇ ਬੇਬਾਕ ਲਫ਼ਜਾਂ ਰਾਹੀਂ ਭਰਵਾਂ ਵਿਰੋਧ ਕੀਤਾ ਹੈ, ਯਥਾ:–
ਨਾਨਕ ਨਿਰਭਉ ਨਿਰੰਕਾਰੁ,ਹੋਰਿ ਕੇਤੇ ਰਾਮ ਰਵਾਲ ॥
ਕੇਤੀਆਂ ਕੰਨ੍ਹ ਕਹਾਣੀਆਂ, ਕੇਤੇ ਬੇਦ ਬੀਚਾਰ ॥
(ਮ: 1, 464)

ਪ੍ਰਭੂ ਨਿਰਭਉ ਤੇ ਨਿਰਾਕਾਰ ਹੈ ਅਤੇ ਅਵਤਾਰੀ ਰਾਮ ਜੀ ਵਰਗੀਆਂ ਅਨੇਕਾਂ ਹਸਤੀਆਂ ਉਸ ਦੀ ਕਾਇਨਾਤ ਵਿੱਚ ਹੇਚ ਰੂਪ ਵਿੱਚ ਹੀ ਹਨ; ਉਸਦੀ ਕਾਇਨਾਤ ਵਿੱਚ ਅਵਤਾਰੀ ਕਿ੍ਰਸ਼ਨ ਜੀ ਵਰਗੀਆਂ ਹਸਤੀਆਂ ਤੇ ਉਹਨਾਂ ਦੀਆਂ ਕਹਾਣੀਆਂ ਵੀ ਅਨੇਕਾਂ ਹੀ ਹਨ ਅਤੇ ਇਹਨਾਂ ਧਰਮ ਪੁਸਤਕਾਂ ਵਲੋਂ ਅਨੇਕਾਂ ਪ੍ਰਕਾਰ ਦੇ ਵਿਚਾਰ ਪੇਸ਼ ਕੀਤੇ ਗਏ ਹਨ।
ਦੇਵੀ ਦੇਵਾ ਪੂਜੀਐ ਭਾਈ, ਕਿਆ ਮਾਂਗਉਂ ਕਿਆ ਦੇਹਿਂ॥
ਪਾਹਣੁ ਨੀਰਿ ਪਖਾਲੀਐ ਭਾਈ, ਜਲ ਮਹਿਂ ਬੂਡਹਿਂ ਤੇਹਿ॥
(ਮ: 1, 637)
ਖ਼ੱਦ ਜਨਮ–ਮਰਨ ਦੇ ਗੇੜਾਂ ਵਿੱਚ ਪਏ ਦੇਵੀ–ਦੇਵਤਿਆਂ ਤੋਂ ਕੀ ਮੰਗਣਾ ਹੋਇਆ ਅਤੇ ੳਹਨਾਂ ਨੇ ਮਨੁੱਖਾਂ ਨੂੰ ਦੇਣਾ ਵੀ ਕੀ ਹੈ?
ਪਉਣੁ ਉਪਾਇ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧੁ ਕੀਆ॥ ਅੰਧੁਲੈ ਦਹਿਸਿਰਿ ਮੂੰਡੁ ਕਟਾਇਆ, ਰਾਵਣੁ ਮਾਰਿ ਕਿਆ ਵਡਾ ਭਇਆ॥
( ਮ: 1, 350)
ਮੂਰਖ ਤੇ ਅੰਨੇ ਰਾਵਣ ਨੇ ਆਪਣੀਆਂ ਹਰਕਤਾਂ ਕਾਰਨ ਆਪਣਾ ਸਿਰ ਰਾਮ ਹੱਥੋਂ ਕਟਵਾ ਲਿਆ ਸੀ। ਪਰ ਫ਼ਿਰ ਵੀ ਰਾਮ ਜੀ ਆਪਣੇ ਇਸ ਕਰਤਬ ਮਾਤਰ ਨਾਲ ਰੱਬ ਕਿਵੇਂ ਮੰਨੇ ਜਾ ਸਕਦੇ ਹਨ?
ਜੀਅ ਉਪਾਇ ਜੁਗਤਿ ਹਥਿ ਕੀਨੀ,
ਕਾਲੀ ਨਥਿ ਕਿਆ ਵਡਾ ਭਇਆ॥
( ਮ: 1, 350)
ਪਰਮੇਸ਼ਰ ਨੇ ਸਾਰੇ ਜੀਅ ਜੰਤ ਪੈਦਾ ਕਰਕੇ ਉਹਨਾਂ ਦੀ ਜੀਵਨ ਜੁਗਤੀ ਤੇ ਸਭ ਕਿਰਿਆ–ਕਲਾਪ ਆਪਣੇ ਹੱਥ ਵਿੱਚ ਹੀ ਰੱਖੇ ਹੋਏ ਹਨ। ਕਾਲੀ (ਨਾਗ) ਨੂੰ ਮਾਰਨ ਮਾਤਰ ਨਾਲ ਅਵਤਾਰੀ ਕ੍ਰਿਸ਼ਨ ਜੀ ਨੂੰ ਰੱਬ ਕਿਵੇਂ ਸਮਝਿਆ ਜਾ ਸਕਦਾ ਹੈ?
ਉਪਰੋਕਤ ਦਿੱਤੇ ਗਏ ਗੁਰਬਾਣੀ ਦੇ ਬੇਅੰਤ ਸ਼ਬਦਾਂਸ਼ਾਂ (ਹਵਾਲਿਆਂ) ਤੋਂ ਤਾਂ ਸਪਸ਼ੱਟ ਹੀ ਹੈ ਕਿ ਗੁਰਮਤਿ ਅੰਦਰ ਰੱਬ ਨੂੰ ਅਜੋਨੀ, ਅਜੱਨਮਾ, ਅਕਾਲ ਅਤੇ ਸਰਬ–ਸਮਰੱਥ ਰੂਪ ਵਿੱਚ ਦਰਸਾਇਆ ਗਿਆ ਹੈ ਪਰ ਕੀ ਗੀਤਾ ਤੇ ਕੀ ਰਾਮਾਇਣ; ਕੀ ਪੁਰਾਣ ਤੇ ਕੀ ਮਗਰਲੇ ਸਮਿਆਂ ਅੰਦਰ ਪੁਰਾਣਕ ਆਧਾਰਾਂ ਉμਤੇ ਹਿੰਦੀ, ਬਿ੍ਰਜ ਭਾਸ਼ਾ, ਸਾਧ ਭਾਸ਼ਾ, ਅਵਧੀ, ਰਾਜਸਥਾਨੀ ਆਦਿ ਬੋਲੀਆਂ ਵਿੱਚ ਪੰਜਾਬ ਜਾਂ ਇਸਦੇ ਨੇੜੇ ਤੇੜੇ ਵਾਲੇ ਸੂਬਿਆਂ ਵਿੱਚ ਲਿਖਿਆ ਗਿਆ ਬ੍ਰਾਹਮਣੀ ਲਿਟਰੇਚਰ ਹੈ, ਉਸ ਵਿੱਚ ਮੂਲ ਰੂਪ ਵਿੱਚ ਬ੍ਰਾਹਮਣੀ ਪ੍ਰਭਾਵਾਂ ਹੇਠ ਲਿਖਾਰੀ ਇਹ ਮੰਨ ਕੇ ਹੀ ਚਲੇ ਆ ਰਹੇ ਹਨ ਕਿ ਜਦ–ਜਦ ਵੀ ਧਰਮ ਦੀਆਂ ਮਾਨਤਾਵਾਂ ਨੂੰ ਖੋਰਾ ਲਗਦਾ ਹੈ ਤੇ ਉਹ ਕਮਜ਼ੋਰ ਹੁੰਦੀਆਂ ਹਨ ਅਤੇ ਜਦੋਂ–ਜਦੋਂ ਧਰਤੀ ’ਤੇ ਪਾਪ ਵੱਧ ਜਾਂਦੇ ਹਨ, ਪਾਪੀ ਤੇ ਦੁਰਾਚਾਰੀ ਪ੍ਰਫੁਲਿਤ ਹੋ ਜਾਂਦੇ ਹਨ, ਤਦ–ਤਦ ਰੱਬ ਧਰਤੀ ਉਤੇ ਦੇਹ ਧਾਰ ਕੇ ਅਵਤਾਰ (ਜਨਮ) ਲੈਂਦਾ ਰਿਹਾ ਹੈ ਅਤੇ ਪਾਪੀਆਂ ਅਤੇ ਦੁਰਾਚਾਰੀਆਂ ਨੂੰ ਖ਼ਤਮ ਕਰਦਾ ਤੇ ਭਾਂਜ ਦਿੰਦਾ ਰਿਹਾ ਹੈ। ਰੱਬ ਦਾ ਸਬੰਧਤ ਅਵਤਾਰ ਧਰਮੀ ਮਨੁੱਖਾਂ ਦੀ ਕੇਵਲ ਰਾਖੀ ਹੀ ਨਹੀਂ ਕਰਦਾ ਰਿਹਾ ਬਲਕਿ ਉਹਨਾਂ ਦੀ ਸੰਭਾਲਤਾ ਕਰਨ ਦੇ ਨਾਲ–ਨਾਲ ਉਹਨਾਂ ਨੂੰ ਰਾਜ–ਭਾਗ ਅਤੇ ਦੁਨਿਆਵੀ ਪ੍ਰਭਤਾ ਵੀ ਦਿੰਦਾ ਰਿਹਾ ਹੈ। ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਰੱਬ ਅਥਵਾ ਵਿਸ਼ਨੂੰ ਨੂੰ ਚੌਵੀ ਵਾਰ ਅੱਡ–ਅੱਡ ਰੂਪਾਂ ਵਿੱਚ ਅਵਤਾਰ (ਜਨਮ) ਲੈਣਾ ਪਿਆ ਸੀ।
ਵੱਡ–ਆਕਾਰੀ ਬਚਿੱਤ੍ਰ ਨਾਟਕ ਦਾ ‘‘ਦਸਮ ਗ੍ਰੰਥ’’ ਨਾਮਕਰਨ ਇੱਕ ਵੱਡਾ ਧ੍ਰੋਹ ਤੇ ਸਾਜਿਸ਼
ਸਾਕਤੀ ਬ੍ਰਾਹਮਣਾਂ ਦੀ ਇੱਕ ਵੱਡ–ਆਕਾਰੀ ਪੁਸਤਕ, ਬਚਿਤ੍ਰ ਨਾਟਕ ਅਠਾਰ੍ਹਵੀਂ ਸਦੀ ਵਿੱਚ ਬਹੁਤ ਹੀ ਵਿਲੱਖਣ ਢੰਗ ਨਾਲ ਬਿਹਾਰ ਤੋਂ ਤੁਰ ਕੇ ਚੱਕਰ ਲਗਾਉਂਦਿਆਂ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਕੀ ਆ ਗਈ, ਕਿ ਉਹ ਪੰਜਾਬ ਦੇ ਜ਼ਿੰਦਗੀ–ਮੌਤ ਵਾਲੇ ਸੰਘਰਸ਼ ਵਿੱਚ ਰੁੱਝੇ ਹੋਏ ਅਠਾਰ੍ਹਵੀਂ ਸਦੀ ਦੇ ਉਹਨਾਂ ਇਨਕਲਾਬੀ ਸਿੱਖਾਂ ਦੇ ਗਲ ਆ ਪਈ ਜੋ ਇੱਕੋ ਸਮੇਂ ਦਿੱਲੀ ਅਤੇ ਪੰਜਾਬ ਦੀ ਮੁਗ਼ਲੀਆ ਹਕੂਮਤ ਅਰ ਕਾਬਲ ਦੇ ਲਗਾਤਾਰੀ ਤੌਰ ਤੇ ਚਲੇ ਆ ਰਹੇ ਪਠਾਣ ਹਮਾਆਵਰਾਂ ਨਾਲ ਜੂਝ ਰਹੇ ਸਨ। ਜ਼ਿੰਦਗੀ– ਮੌਤ
(survival) ਦੇ ਸੰਘਰਸ਼ ਵਿੱਚ ਉਲਝੇ ਹੋਏ ਇਹਨਾਂ ਜੰਗੀ ਸਿੱਖਾਂ ਪਾਸ ਨਾ ਤਾਂ ਸਮਾਂ ਸੀ ਅਤੇ ਸ਼ਾਇਦ ਨਾ ਹੀ ਰੁਚੀ ਹੀ ਸੀ ਕਿ ਉਹ ਇਸ ਵੱਡ– ਆਕਾਰੀ ਤੇ ਗੁਰਮੁਖੀ ਲਿਪੀ ਵਿੱਚ ਲਿਖ ਕੇ ਹੋਂਦ ਵਿੱਚ ਲਿਆਂਦੀ ਗਈ ਪੁਸਤਕ ਦੀ ਵਿਸ਼ਾ–ਵਸਤੂ ਦੀ ਪਰਖ ਕਰਦੇ ਅਤੇ ਨਾ ਹੀ ਉਹ ਇਸ ਦੇ ਪ੍ਰਮੁੱਖ ਸਾਕਤ–ਮਤੀ ਬ੍ਰਾਹਮਣ ਲਿਖਾਰੀ, ਸ਼੍ਯਾਮ ਦੀ ਚਾਲ ਅਤੇ ਜਾਅਲਸਾਜ਼ੀ ਨੂੰ ਸਮਝ ਸਕਦੇ ਸਨ। ਪ੍ਰਤੀਤ ਹੁੰਦਾ ਹੈ ਕਿ ਇਸ ਜਾਅਲਸਾਜ਼ੀ ਵਿੱਚ ਸਿੱਖ ਮੱਤ ਦੇ ਕੁੱਝ ਕਦੀਮੀ ਸ਼ਤਰੂ, ਬ੍ਰਾਹਮਣ ਪ੍ਰਚਾਰਕ, ਜੋ ਬਹੁਤ ਚਤੁਰ, ਸ਼ਾਤਰ ਤੇ ਪੁੱਜੇ ਹੋਏ ਜਾਅਲਸਾਜ਼ ਵਿਅਕਤੀ ਸਨ, ਵੀ ਉਸਦੇ ਨਾਲ ਸਨ। ਇਸ ਜਾਅਲਸਾਜ਼ੀ ਦੀ ਆਮ ਸਿੱਖਾਂ ਨੂੰ ਜ਼ਰਾ ਵੀ ਭਿਣਕ ਨਾ ਪੈ ਸਕੀ। ਇਸਦੇ ਕਈ ਕਾਰਨ ਸਨ ਜਿਵੇਂ ਕਿ :–
1. ਸਿੱਖਾਂ ਦਾ ਜ਼ਿੰਦਗੀ ਮੌਤ ਦੇ ਘੋਲ ਵਿੱਚ ਉਲਝਿਆ ਹੋਣਾ;
2. ਸਿੱਖਾਂ ਵਿੱਚ ਪੜ੍ਹਾਈ ਲਿਖਾਈ ਤੇ ਡੂੰਘੇ ਅਧਿਅਨ ਦੀ ਕਮੀ ਦਾ ਹੋਣਾ ਜੋ ਦੇਸ਼ ਦੇ ਰਾਜਸੀ ਅਤੇ ਸਮਾਜਕ ਹਾਲਾਤ ਕਾਰਨ ਹੀ ਸੀ;
3. ਸ਼੍ਯਾਮ ਕਵੀ ਨੇ ਸ਼ਰਾਰਤ
(mischief) ਅਤੇ ਜਾਅਲਸਾਜ਼ੀ ਦੀ ਹੱਦ ਮੁਕਾਉਂਦਿਆਂ ਆਪਣੇ ਇਸ ਵੱਡ–ਆਕਾਰੀ ਗ੍ਰੰਥ ਦੀਆਂ ਅਨੇਕਾਂ ਰਚਨਾਵਾਂ ਨੂੰ ਗੁਰੂ ਦਸਮੇਸ਼ ਵਲੋਂ ਲਿਖੀਆਂ ਪ੍ਰਗਟ ਕੀਤਾ ਹੈ ਅਤੇ ਕਈਆਂ ਦੇ ਆਰੰਭ ਵਿੱਚ ਉਹ ਸਿੱਖਾਂ ਨਾਲ ਸ਼ਰੀਅਨ ਧੋਖਾ ਕਰਦਿਆਂ ‘‘ਪਾਤਿਸ਼ਾਹੀ 10’’ ਵਾਲੇ ਲਫ਼ਜ਼ ਲਿਖ ਕੇ ਆਮ ਸਿੱਖ ਨੂੰ ਸ਼ਸ਼ੋਪੰਜੇ ਵਿੱਚ ਪਾਉਣ ਵਿੱਚ ਕਾਮਯਾਬ ਹੋ ਗਿਆ ਹੈ। ਇਸ ਜਾਅਲਸਾਜ਼ੀ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਣ ਲਈ ਉਸਨੇ ਕਈ ਰਚਨਾਵਾਂ ਦੀ ਵਿਸ਼ਾ–ਵਸਤੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਿਲਕੁਲ ਅਨੂਕੂਲ ਬਣਾ ਕੇ ਪੇਸ਼ ਕਰ ਦਿੱਤੀ ਸੀ ਜੋ ਭਾਵੇਂ ਆਟੇ ਵਿੱਚ ਲੂਣ ਵਰਗੀ ਮਾਤਰਾ ਵਿੱਚ ਹੀ ਸਨ। ਭਾਈ ਕਾਹਨ ਸਿੰਘ ਨਾਭਾ ਦੇ ਸਮੇਂ ਤੋਂ ਲੈ ਕੇ ਹੀ ਗੁਰਬਾਣੀ ਦੀ ਕਸਵਟੀ ਨਾਲ ਪਰਖ ਪਰਖ ਕੇ ਪੰਥ–ਦਰਦੀ ਤੇ ਗੁਰਬਾਣੀ ਗੁਰਮਤਿ ਦੇ ਗਿਆਤਾ ਅਨੇਕਾਂ ਵਿਦਵਾਨ ਇਸ ਸਾਕਤੀ ਪੁਸਤਕ ਦੀਆਂ ਅਨੇਕਾਂ ਰਚਨਾਵਾਂ ਦੀ ਪੜਚੋਲ–ਪੜਤਾਲ ਕਰਦੇ ਆਏ ਹਨ ਅਤੇ ਐਲਾਨਦੇ ਰਹੇ ਹਨ ਕਿ ਇਸ ਸਾਕਤੀ ਸੈਂਚੇ ਦੀ ਅਮਕੀ–ਅਮਕੀ ਰਚਨਾ ਪੂਰੀ ਤਰ੍ਹਾਂ ਗੁਰਮਤਿ ਵਿਰੁੱਧ ਹੈ ਅਤੇ ਗੁਰੂ ਦਸਮੇਸ਼–ਕ੍ਰਿਤ ਕਦਾਚਿਤ ਨਹੀਂ। ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮਿ੍ਰਤਸਰ (ਸ਼ੋ੍ਰ: ਗੁ: ਪ੍ਰ: ਕਮੇਟੀ ਵਲੋਂ ਚਲਾਇਆ ਜਾ ਰਿਹਾ ਅਦਾਰਾ) ਵਿਖੇ ਕਈ ਸਾਲ ਪਿ੍ਰੰਸੀਪਲ ਦੀ ਸੇਵਾ ਨਿਭਾਉਣ ਵਾਲੇ ਅਤੇ ਅਰਸੇ ਤਕ ਗੁਰਮਤਿ ਪ੍ਰਕਾਸ਼ ਦੀ ਸੰਪਾਦਨਾ ਕਰਨ ਵਾਲੇ ਪੰਥਕ ਵਿਦਵਾਨ, ਪ੍ਰਿ: ਹਰਭਜਨ ਸਿੰਘ ਨੇ ਆਪਣੇ ਜੀਵਨ ਦੇ ਅੰਤਲੇ ਸਾਲਾਂ ਵਿੱਚ ਇਸ ਸਾਕਤ–ਮੱਤੀ ਗ੍ਰੰਥ ਦੀ ਡੂੰਘੀ ਪਰਖ ਕਰਕੇ ਉਸ ਦੇ ਕੇਵਲ 73 ਸਫ਼ਿਆਂ ਨੂੰ ਛੱਡ ਕੇ ਬਾਕੀ ਸਾਰੀ ਰਚਨਾ ਨੂੰ ਗੁਰਮਤਿ ਅਤੇ ਗੁਰਬਾਣੀ ਆਸ਼ਿਆਂ ਦੇ ਵਿਰੁੱਧ ਐਲਾਨਿਆ ਸੀ ਅਰ ਇਹ ਸੱਚਾਈ ਆਪਣੀ ਲਿਖਤ ਵਿੱਚ ਬੇਬਾਕੀ ਨਾਲ ਪ੍ਰਗਟ ਕਰ ਦਿੱਤੀ ਸੀ। ਉਂਝ, ਲਗਪਗ ਮਿਲਦੇ–ਜੁਲਦੇ ਸਿਟੇ ਅਨੇਕਾਂ ਹੋਰ ਹੋਰ ਲਿਖਾਰੀ ਆਮ ਕਰਕੇ ਅਤੇ ਪੰਚ ਖ਼ਾਲਸਾ ਦੀਵਾਨ ਦੇ ਕਈ ਲਿਖਾਰੀ ਖ਼ਾਸ ਕਰਕੇ ਪਹਿਲਾਂ ਵੀ ਕੱਢ ਚੁੱਕੇ ਹਨ। ‘ਚਉਬੀਸ ਅਉਤਾਰ’ ਵਿੱਚੋਂ ਜਦੋਂ ਅਸੀਂ ਹੇਠ ਲਿਖੀਆਂ ਪੰਗਤੀਆਂ ਆਰੰਭ ਵਿੱਚ ਹੀ ਪੜ੍ਹਦੇ ਹਾਂ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਦੇ ਲਿਖਾਰੀ, ਸ਼੍ਯਾਮ ਦੇ ਦਿਲ–ਦਿਮਾਗ ਉਤੇ ‘ਗੀਤਾ’ ਅਤੇ ‘ਰਾਮ ਚਰਿਤ ਮਾਨਸ’ ਵਿੱਚ ਪ੍ਰਚਾਰੀ ਹੋਈ ਵਿਚਾਰਧਾਰਾ ਹੀ ਡੂੰਘੇ ਤੌਰ ਤੇ ਛਾਈ ਹੋਈ ਹੈ :–
ਜਬ ਜਬ ਹੋਤ ਅਰਿਸ਼ਟ ਅਪਾਰਾ।
ਤਬ ਤਬ ਦੇਹ ਧਰਤ ਅਵਤਾਰਾ।
ਕਾਲ ਸਭਨ ਕੋ ਪੇਖਿ ਤਮਾਸ਼ਾ ।
ਅੰਤਹਿ ਕਾਲ ਕਰਤ ਹੈ ਨਾਸ਼ਾ।
(ਮੱਛ ਅਵਤਾਰ, 155–56)
ਬਰਾਹਮਣੀ ਮੱਤ ਅਨੁਸਾਰ ਜਨਮ ਲੈ–ਲੈ ਕੇ ਕਾਰਵਾਈਆਂ ਪਾਉਣ ਵਾਲੇ ਇਹ ਅਵਤਾਰ ਜਾਂ ਤਾਂ ਰੱਬ ਦੇ ਦਸੇ ਜਾਂਦੇ ਰਹੇ ਹਨ ਜਾਂ ਫ਼ਿਰ ਇਹ ਤ੍ਰੈ–ਮੂਰਤੀ (ਬ੍ਰਹਮਾ, ਵਿਸ਼ਨੂੰ ਤੇ ਸ਼ੰਕਰ ਜੀ ) ਜਾਂ ਤਿਕੜੀ ਤੇ ਦੇਵਤਿਆਂ ਵਿੱਚੋਂ ਕਿਸੇ ਇੱਕ ਦੇ ਅਵਤਾਰ ਹੁੰਦੇ ਸਨ। ਮਨੁੱਖਾਂ ਦੇ ਘਰ ਜਨਮ ਲੈਣ ਵਾਲੇ ਇਹਨਾਂ ਸਭ ਅਵਤਾਰਾਂ ਦੀਆਂ ਸਾਰੀਆਂ ਕਹਾਣੀਆਂ ਇਹੋ ਦਰਸਾਉਂਦੀਆਂ ਹਨ ਕਿ ਇਹ ਸਭ ਅਵਤਾਰ ਆਪਣੇ–ਆਪਣੇ ਸਮੇਂ ਅੰਦਰ ਮਾਇਆ ਦੇ ਅੱਡ–ਅੱਡ ਪ੍ਰਭਾਵਾਂ ਹੇਠ ਹੀ ਵਿਚਰੇ ਸਨ ਅਤੇ ਮਨੁੱਖਾਂ ਦੀ ਤਰ੍ਹਾਂ ਹੀ ਕਾਮ, ਕੋ੍ਰਧ, ਲੋਭ, ਮੋਹ, ਹੰਕਾਰ, ਈਰਖਾ, ਕੀਨੇ, ਸਾੜੇ, ਨਿੰਦਿਆ, ਉਸਤਤਿ ਆਦਿਕਾਂ ਦੀਆਂ ਲਹਿਰਾਂ ਦੀ ਮਾਰ ਹੀ ਖਾਂਦੇ ਰਹੇ ਸਨ।
ਗੁਰਮਤਿ ਦਰਸਾਏ ਪਰਮੇਸ਼ਰ ਦਾ ਰੂਪ
ਸਤਿਗੁਰੂ ਨਾਨਕ ਪਾਤਿਸ਼ਾਹ ਨੇ ਪਰਮ ਪਿਤਾ ਪਰਮੇਸ਼ਰ ਦਾ ਸਰੂਪ ਬਹੁਤ ਹੀ ਸਪਸ਼ੱਟਤਾ ਨਾਲ ਹੇਠ ਲਿਖੇ ਅਨੁਸਾਰ ਬਿਆਨਿਆ ਹੈ ਜਿਸਨੂੰ ਅੱਡ–ਅੱਡ ਸਮਿਆਂ ਦੇ ਅਨੇਕਾਂ ਮੱਤਾਂ ਦੇ ਅੱਡ–ਅੱਡ ਪਰ ਨਿਰਪਖ ਵਿਦਵਾਨ ਕਿਸੇ ਨਾ ਕਿਸੇ ਰੂਪ ਵਿੱਚ ਮੰਨਦੇ ਚਲੇ ਆ ਰਹੇ ਹਨ :-
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
ਵਾਹਿਗੁਰੂ ਦਾ ਸਰੂਪ ਨਿਰੂਪਣ ਕਰਨ ਵਾਲੇ ਇਸ ਮੰਗਲਾਚਰਨ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸੰਪੂਰਨ ਅਤੇ ਸੰਖੇਪ ਰੂਪਾਂ ਵਿੱਚ 567 ਵਾਰ ਦੁਹਰਾਇਆ ਗਿਆ ਹੈ।
ਗੁਰਮਤਿ ਨੇ ਪਰਮੇਸ਼ਰ ਦੀ ਹਸਤੀ ਲਈ ‘‘1’’ (ਏਕਾ) ਪਾ ਕੇ ਸਿੱਖੀ ਦੇ ਮੂਲਕ ਸਿਧਾਂਤ ਦੇ ਤੌਰ ਤੇ ਪਰਮੇਸ਼ਰ ਦੇ ਇੱਕ ਅਤੇ ਕੇਵਲ ਇੱਕ ਹੋਣ ਦੇ ਰੂਪ ਨੂੰ ਮੰਨਿਆ ਅਤੇ ਪ੍ਰਚਾਰਿਆ ਹੈ ਜੋ ਦ੍ਰਿਸ਼ਟਮਾਨ ਅਰ ਅਦਿੱਰਸ਼ਟ ਦੋਹਾਂ ਸਰੂਪਾਂ ਵਿਚ ਪਸਰੀ ਹੋਈ ਇੱਕ, ਰਸ–ਰੂਪ ਵਾਲੀ ਸਰਬ–ਵਿਆਪਕ ਅਤੇ ਅਦੁੱਤੀ ਹਸਤੀ ਹੈ, ਯਥਾ :-
ਸਾਹਿਬੁ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ॥
(ਮ: 1, 350)
ਗੁਣੁ ਏਹੋ ਹੋਰੁ ਨਾਹੀਂ ਕੋਇ॥
ਨਾ ਕੋ ਹੋਆ ਨਾ ਕੋ ਹੋਇ॥ (ਮ: 1, 9)
ਗੁਰਮਤਿ ਵਿਚ ਕੇਵਲ ਮਾਤਰ ਪਰਮੇਸ਼ਰ ਦੀ ਹਸਤੀ ਨੂੰ ਹੀ ਵਾਹਿਗੁਰੂ ਦਾ ਸਰਗੁਣ ਸਰੂਪ ਮੰਨਿਆ ਜਾਂਦਾ ਹੈ। ਕਿਸੇ ਵੀ ਹੋਰ ਕਿਰਤਮ ਹਸਤੀ ਨੂੰ, ਜਿਸ ਨੂੰ ਵਾਹਿਗੁਰੂ ਆਪਣੇ ਹੁਕਮ ਵਿੱਚ ਕਦੀ ਲਿਖੇ ਜਾਂ ਰਚੇ ਅਤੇ ਕਦੀ ਰਚ ਕੇ ਨਾਸ ਕਰ ਦੇਵੇ, ਰੱਬ ਕਰ ਕੇ ਗੁਰਮਤਿ ਮਾਣਤਾ ਨਹੀਂ ਦਿੰਦੀ। ਜੇ ਕੋਈ ਮਨੁੱਖ ਅਜਿਹੇ ਵਾਹਿਦ ਪਰਮੇਸ਼ਰ ਨੂੰ ਬੁਝ ਜਾਂ ਲਖ ਲਏ ਤਾਂ ਉਸ ਨੂੰ ਸਪੱਸ਼ਟ ਹੋ ਜਾਂਦਾ ਹੈ ਕਿ ਪਰਮੇਸ਼ਰ ਆਦਿ ਅਤੇ ਅੰਤ ਤੋਂ ਰਹਿਤ ਇੱਕ ਮਾਤਰ ਵਾਹਿਦ ਹਸਤੀ ਹੈ, ਯਥਾ :-
ਓਅੰਕਾਰ ਆਦਿ ਮੈਂ ਜਾਨਾ॥
ਲਿਖਿ ਅਰ ਮੇਟੈ, ਤਾਹਿ ਨ ਮਾਨਾ॥
ਓਅੰਕਾਰ ਲਖੈ ਜਉ ਕੋਈ॥
ਸੋਈ ਲਖਿ ਮੇਟਣਾ ਨ ਹੋਈ॥ (ਕਬੀਰ ਜੀ, 340)
ਗੁਰਮਤਿ ਦੇ ਵਿਸ਼ਵਾਸਾਂ ਮੁਤਾਬਿਕ ‘‘ਓਅੰਕਾਰ’’ ਤੋਂ ਹੀ ਉਸ ਬ੍ਰਹਮਾ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ ਜਿਸ ਨੇ ਓਅੰਕਾਰ ਨੂੰ ਆਪਣੇ ਚਿਤ ਵਿੱਚ ਲਿਆਂਦਾ ਹੈ। ਗੁਰਮਤਿ ਪ੍ਰਰੇਨਾ ਦਿੰਦੀ ਹੈ ਕਿ ਅਸੀਂ ਹਮੇਸ਼ਾ ਪ੍ਰਭੂ ਨੂੰ ਆਪਣੇ ਨੇੜੇ ਬੁਝੀਏ ਅਤੇ ਉਸਨੂੰ ਕਦੀ ਵੀ ਆਪਣੇ ਤੋਂ ਦੂਰ ਨ ਸਮਝੀਏ ਜੋ ਅਸਲ ਵਿੱਚ ਸਾਰੀ ਸਿ੍ਰਸ਼ਟੀ ਵਿੱਚ ਇੱਕ-ਰਸ ਪਰੀਪੂਰਨ ਹੈ, ਯਥਾ :-
ਓਅੰਕਾਰ, ਬ੍ਰਹਮਾ ਉਤਪਤਿ॥
ਓਅੰਕਾਰ ਕੀਆ ਜਿਨਿ ਚਿਤਿ॥ (ਮ: 1, 929)
ਪ੍ਰਭੂ ਨੇੜੈ ਹਰਿ ਦੂਰਿ ਨ ਜਾਣਹੁ, ਏਕੋ ਸਿ੍ਰਸਟਿ ਸਬਾਈ॥
ਏਕੰਕਾਰੁ ਅਵਰੁ ਨਹੀਂ ਦੂਜਾ, ਨਾਨਕ ਏਕੁ ਸਮਾਈ॥
(ਮ: 1, 930)

ਗੁਰਮਤਿ ਵਾਹਿਗੁਰੂ ਦੀ ਸਰਬ-ਸ਼ਕਤੀਮਾਨਤਾ, ਅਪਾਰਤਾ ਅਤੇ ਪ੍ਰਬਲਤਾ ਨੂੰ ‘‘ਕੀਤਾ ਪਸਾਉ ਏਕੋ ਕਵਾਉ’’ ਤਿਸਤੇ ਹੋਏ ਲਖ ਦਰੀਆਉ॥’’ (ਮ: 1, ਪੰਨਾ 2) ਅਤੇ ‘‘ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ॥’’ (ਕਬੀਰ ਜੀ, 1252) ਕਰਕੇ ਪ੍ਰਚਾਰਦੀ ਅਤੇ ਸਵੀਕਾਰਦੀ ਹੈ।
ਗੁਰਬਾਣੀ ਵਿੱਚ ‘‘ਸਤਿ ਨਾਮੁ’’ ਕਹਿ ਕੇ ਕੇਵਲ ਮਾਤਰ ਪਰਮੇਸ਼ਰ ਦੀ ਵਾਹਿਦ ਹਸਤੀ ਨੂੰ ਹੀ ਸਤਿ (ਸਦੀਵੀ, ਇੱਕ-ਰੱਸ ਅਥਵਾ ਹੋਂਦ–ਵਾਲਾ ਦੱਸਿਆ ਹੈ। ਗੁਰਬਾਣੀ ਦੇ ਸਤਿ ਨੂੰ ਸਮਝਣ ਲਈ ਰੂਪੁ ਸਤਿ (ਪੰਨਾ 284), ਪੁਰਖੁ ਸਤਿ (ਪੰਨਾ 284), ਨਾਮੁ ਸਤਿ (ਪੰਨਾ 285) ਆਦਿਕ ਆਏ ਪਦਾਂ ਤੇ ਡੂੰਘੀ ਵਿਚਾਰ ਕਰਨ ਦੀ ਲੋੜ ਹੈ ਜੋ ਕੇਵਲ ਸਦਾ ਕਾਇਮ ਦਾਇਮ ਪ੍ਰਭੂ ਵਾਸਤੇ ਵਰਤੇ ਗਏ ਹਨ। ਰੱਬ ਦੀਆਂ ਸਿਫ਼ਤਾਂ ਦਾ ਬਿਆਨ ਕਰਨ ਵਾਲੇ ਅਨੇਕਾਂ ਨਾਮ ਮਨੁੱਖ ਦੀ ਜ਼ਬਾਨ ਉਚਾਰਦੀ ਆਈ ਹੈ ਅਤੇ ਉਸ ਦਾ ਨਾਮ, ਹੋਂਦ ਅਤੇ ਪ੍ਰਕਾਸ਼ ਆਦਿ ਤੋਂ ਅਤੇ ਸਦੀਵ ਕਾਲ ਲਈ ਕਾਇਮ ਹੈ। ਉਸਦੀ ਇਹ ਸਦੀਵ–ਕਾਲੀ ਹਸਤੀ ਜੀਵ ਨੂੰ ਸੁਖ ਦੇਣ ਵਾਲੀ ਹੈ ਪਰ ਇਸ ਸਤਿ ਦੀ ਪ੍ਰਾਪਤੀ ਅਤੇ ਸਤਿ ਦੇ ਵਿਸ਼ਵਾਸ ਨੂੰ ਸੱਚੇ ਗੁਰੂ ਤੋਂ ਹੀ ਪਾਇਆ ਜਾ ਸਕਦਾ ਹੈ ਯਥਾ :–
ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾ ਪੂਰਬਲਾ॥ (ਮ: 5, 1083)
ਸਤਿ ਨਾਮੁ ਪ੍ਰਭ ਦਾ ਸੁਖਦਾਈ॥
ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ॥ (ਮ: 5, 284)

‘‘ਕਰਤਾ ਪੁਰਖ’’ ਰਾਹੀਂ ਪਰਮੇਸ਼ਰ ਨੂੰ ਸਾਰੀ ਦਰਿਸ਼ਟ ਤੇ ਅਦਰਿਸ਼ਟ ਹੋਂਦ ਦਾ ਰਚਣਹਾਰ ਅਤੇ ਹਰ ਥਾਂ ਇੱਕ-ਰੱਸ ਵਿਆਪਕ ਦਸਿਆ ਗਿਆ ਹੈ।
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ,
ਹਰਿ ਅਗਮਾ ਅਗਮ ਅਪਾਰਾ॥ (ਮ : 4, 342)
ਏਕੋ ਕਰਤਾ ਜਿਨਿ ਜਗੁ ਕੀਆ॥
ਬਾਝੁ ਕਲਾ ਧਰਿ ਗਗਨ ਧਰੀਆ॥ (ਮ: 1, 1188)
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ॥
ਹਰਿ ਇਕਸੈ ਦਾ ਹੈ ਅਮਰੁ, ਇਕੋ ਹਰਿ ਚਿਤਿ ਧਰਿ॥
(ਮ: 4, 83)
ਆਦਿ ਪੁਰਖ ਕਰਤਾਰ, ਕਰਣ ਕਾਰਣ ਸਭ ਆਪੇ॥
ਸਰਬ ਰਹਿਓ ਭਰਪੂਰਿ, ਸਗਲ ਘਟ ਰਹਿਓ ਬਿਆਪੇ॥
(ਮ: 5, 1385)

‘‘ਨਿਰਭਉ ਨਿਰਵੈਰ’’ ਕਹਿ ਕੇ ਪਰਮੇਸ਼ਰ ਨੂੰ ਕਿਸੇ ਵੀ ਡਰ ਅਤੇ ਵੈਰ ਤੋਂ ਰਹਿਤ ਦਸਿਆ ਹੈ।
ਦੁਖ ਭੰਜਨ ਨਿਧਾਨ ਅਮੋਲੇ॥
ਨਿਰਭਉ ਨਿਰਵੈਰ ਅਥਾਹ ਅਤੋਲੇ॥ (ਮ: 5, 99)
ਨਿਰਭਉ ਸੋ ਸਿਰਿ ਨਾਹੀ ਲੇਖਾ।।
ਆਪਿ ਅਲੇਖੁ ਕੁਦਰਤਿ ਹੈ ਦੇਖਾ॥
ਆਪਿ ਅਤੀਤੁ ਅਜੋਨੀ ਸੰਭਉ,
ਨਾਨਕ ਗੁਰਮਤਿ ਸੋ ਪਾਇਆ॥
(ਮ: 1, 1042)
ਬਿਨੁ ਬਾਦ ਬਿਰੋਧਹਿ ਕੋਈ ਨਾਹੀਂ॥
ਮੈ ਦੇਖਾਲਿਹੁ, ਤਿਸੁ ਸਾਲਾਹੀ॥
ਮਨੁ ਤਨੁ ਅਰਪਿ ਮਿਲੇ ਜਗਜੀਵਨੁ,
ਹਰਿ ਸਿਉ ਬਣਤ ਬਣਾਈ ਹੇ॥ (ਮ : 1, 1025)

‘‘ਅਕਾਲ ਮੂਰਤਿ’’ ਰਾਹੀਂ ਦਸਿਆ ਗਿਆ ਹੈ ਕਿ ਉਸਦੀ ਹਸਤੀ ਕਾਲ ਦੇ ਅਸਰ ਤੋਂ ਰਹਿਤ ਹੈ :–
ਅਕਾਲ ਮੂਰਤਿ ਅਜੂਨੀ ਸੰਭੌ
ਮਨ ਸਿਮਰਤ ਠੰਡਾ ਥੀਵਾਂ ਜੀਉ॥ (ਮ: 5, 99)

‘‘ਅਜੂਨੀ ਸੈਭੰ’’ ਪਦ ਰਾਹੀਂ ਦਸਿਆ ਗਿਆ ਹੈ ਕਿ ਪਰਮੇਸ਼ਰ ਜੂਨਾਂ-ਜਨਮਾਂ ਤੋਂ ਰਹਿਤ ਸ੍ਵਤੈ-ਪ੍ਰਕਾਸ਼ਤ ਹਸਤੀ ਹੈ ਅਤੇ ਕਦੀ ਵੀ ਕਿਸੇ ਸੰਕਟ ਵਿੱਚ ਨਹੀਂ ਪੈਂਦੀ। ਉਹ ਕਿਸੇ ਮਾਤਾ ਪਿਤਾ ਰਾਹੀਂ ਹੋਂਦ ਵਿੱਚ ਆਈ ਹਸਤੀ ਨਹੀਂ। ਉਹ ਮਾਇਆ ਤੋਂ ਪੂਰੀ ਤਰ੍ਹਾਂ ਨਿਰਲੇਪ, ਪਰੇ ਤੋਂ ਵੀ ਪਰੇ ਪਸਰੀ ਹੋਈ ਪਰ ਸਾਰੀ ਕਾਇਨਾਤ ਵਿੱਚ ਵਿਆਪਕ ਹਸਤੀ ਹੈ।
ਸੰਕਟ ਨਹੀਂ ਪਰੈ ਜੋਨਿ ਨਹੀਂ ਆਵੈ,
ਨਾਮੁ ਨਿਰੰਜਨੁ ਜਾਕੋ ਰੇ॥
ਕਬੀਰ ਕੋ ਸੁਆਮੀ ਐਸੋ ਠਾਕੁਰੁ,
ਜਾ ਕੈ ਮਾਈ ਨ ਬਾਪੋ ਰੇ॥ ਕਬੀਰ ਜੀ, 339)
ਨਾ ਤਿਸੁ ਮਾਤ ਪਿਤਾ ਸੁਤ ਬੰਧਪ
ਨਾ ਤਿਸੁ ਕਾਮੁ ਨ ਨਾਰੀ॥
ਅਕੁਲ ਨਿਰੰਜਨ ਅਪਰ ਪਰੰਪਰੁ,
ਸਗਲੀ ਜੋਤਿ ਤੁਮਾਰੀ॥ (ਮ: 1, 597)

‘‘ਸੈਭੰ’’ ਪਦ ਰਾਹੀਂ ਪ੍ਰਗਟਾਇਆ ਹੈ ਕਿ ਵਾਹਿਗੁਰੂ ਦਾ ਪ੍ਰਕਾਸ਼ ਤੇ ਜ਼ਹੂਰ ਆਪਣੇ ਆਪ ਤੋਂ ਹੈ ਭਾਵੇਂ ਇਹ ਤੱਥ ਮਨੁੱਖੀ ਵਿਚਾਰ-ਸ਼ਕਤੀ ਤੋਂ ਬਹੁਤ ਹੀ ਉੱਤੇ ਦੀ ਚੀਜ਼ ਹੈ ਅਤੇ ਇਸਦੀ ਸੂਝ ਆਪਣੇ ਆਪ ਪੈਦਾ ਹੋ ਹੀ ਨਹੀਂ ਸਕਦੀ। ਇਹ ਸੂਝ ਅਤੇ ਇਹ ਵਿਸ਼ਵਾਸ ਸੱਚੇ ਗੁਰੂ ਪਾਸੋਂ ਹੋ ਸਕਣਾ ਹੀ ਸੰਭਵ ਹੈ, ਯਥਾ :-
ਅਮੋਘ ਦਰਸਨ ਆਜੂਨੀ ਸੰਭਉ॥
ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ॥ (ਮ: 5, 1082)
ਅਕਾਲ ਮੂਰਤਿ ਅਜੂਨੀ ਸੰਭੌ
ਮਨ ਸਿਮਰਤ ਠੰਡਾ ਥੀਵਾਂ ਜੀਉ॥ (ਮ: 5, 99)

‘‘ਗੁਰਪ੍ਰਸਾਦਿ’’ ਰਾਹੀਂ ਦਸਿਆ ਗਿਆ ਹੈ ਕਿ ਅਜਿਹੀ ਵਾਹਿਦ ਹਸਤੀ ਕੇਵਲ ਗੁਰੂ ਦੀ ਕਿਰਪਾ ਜਾਂ ਮਿਹਰ ਨਾਲ ਹੀ ਪ੍ਰਾਪਤ ਹੋ ਸਕਦੀ ਹੈ :–
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ॥
ਗੁਰ ਪ੍ਰਸਾਦਿ ਨਾਨਕ ਇਕੁ ਜਾਤਾ॥ (ਮ: 5, 289)

ਸਾਜਿਸ਼ੀ ਰਚਨਾ ਦਾ ਅਸਲ ਨਾਮ ਬਚਿਤ੍ਰ ਨਾਟਕ ਅਤੇ ਇਸ ਦਾ ਅਸਲ ਰਚਣਹਾਰ ਕਵੀ ਸ਼੍ਯਾਮ ਹੁਣ ਅਸੀਂ ਕੁੱਝ ਲੋੜੀਂਦੀ ਚਰਚਾ ਇਸ ਉਪਰ ਬਿਆਨੇ ਵੱਡ– ਆਕਾਰੀ ਸਾਕਤ–ਮੱਤੀ ਗ੍ਰੰਥ ਦੇ ਨਾਮ ਬਾਰੇ ਅਤੇ ਇਸਦੇ ਲਿਖਾਰੀ ਜਾਂ ਕਵੀ ਦੇ ਨਾਮ ਬਾਰੇ ਕਰਨੀ ਚਾਹਵਾਂਗੇ। ਅਠਾਰ੍ਹਵੀਂ ਸਦੀ ਦੇ ਕਿਸੇ ਵੀ ਭਰੋਸੇ– ਯੋਗ ਵਸੀਲੇ ਤੋਂ ਇਸ ਸਾਕਤ–ਮੱਤੀ ਗ੍ਰੰਥ ਦਾ ਨਾਮ ‘‘ਦਸਮ ਗ੍ਰੰਥ’’ ਜਾਂ ‘‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ’’ ਨਹੀਂ ਸਿੱਧ ਹੋ ਸਕਦਾ। ਇਸ ਰਚਨਾ ਦੀਆਂ ਅੰਦਰਲੀਆਂ ਗਵਾਹੀਆਂ ਅਥਵਾ ਅੰਤਰ ਸਾਕਸ਼ ਦੇ ਆਧਾਰ ਤੇ ਇਸ ਗ੍ਰੰਥ ਦਾ ਨਾਮ ‘‘ਬਚਿਤ੍ਰ ਨਾਟਕ’’ ਹੀ ਸਿੱਧ ਹੁੰਦਾ ਹੈ ਜੋ ਇਸ ਗ੍ਰੰਥ ਦੀਆਂ ਅਨੇਕਾਂ ਰਚਨਾਵਾਂ ਅਰ ਅੰਤਿਕਾਵਾਂ ਵਿੱਚ ਸਪਸ਼ੱਟ ਤੌਰ ਤੇ 149 ਵਾਰ ਆਇਆ ਹੈ।
ਭਾਵੇਂ ਇਸ ਸਾਜਿਸ਼ੀ, ਜਾਅਲੀ ਤੇ ਸ਼ਰਾਰਤੀ ਸਾਕਤ ਕਵੀ ਨੇ ਕਈ ਸਾਜਿਸ਼ਾਂ ਕਰਕੇ ਗੁਰੂ ਦਸਮੇਸ਼ ਜੀ ਨੂੰ ਅਤੇ ਕਿਤੇ–ਕਿਤੇ ਰਾਮ ਜਾਂ ਕਾਲ ਨੂੰ ਵੀ ਇਸ ਗ੍ਰੰਥ ਦੀਆਂ ਰਚਨਾਵਾਂ ਦਾ ਰਚਣਹਾਰ ਕਰਕੇ ਲਿਖਿਆ ਹੈ ਪਰ ਮੋਟੇ ਤੌਰ ਤੇ ਇਸ ਸਾਰੇ ਸਾਕਤੀ ਪੁਸਤਕ ਦਾ ਕਰਤਾ ਕਵੀ ਸ਼੍ਯਾਮ ਸੀ। ‘‘ ਬਚਿੱਤ੍ਰ ਨਾਟਕ’’ ਦੀ ‘ਚਉਬੀਸ ਅਉਤਾਰ’ ਨਾਮ ਦੀ ਸ਼ੁਰੂ ਸ਼ੁਰੂ ਵਿੱਚ ਅੰਕਿਤ ਹੋਈ ਰਚਨਾ ਦੇ ਆਰੰਭ ਵਿੱਚ ਹੀ ਇਸ ਲਿਖਤ ਦੇ ਲਿਖਾਰੀ ਨੇ ਆਪਣਾ ਨਾਮ ਸਪੱਸ਼ਟ ਤੌਰ ਤੇ ਸ਼੍ਯਾਮ ਕਰ ਕੇ ਦੇ ਦਿੱਤਾ ਹੈ ਜੋ ਇਸ ਗ੍ਰੰਥ ਵਿੱਚ ਕਈ ਹੋਰ ਥਾਈਂ ਦੁਹਰਾਇਆ ਗਿਆ ਹੈ, ਯਥਾ :–
ਸੁਨੀਅਹੁ ਸੰਤ ਸਭੈ ਚਿਤ ਲਾਈ।
ਬਰਨਤ ਸ੍ਯਾਮ ਜਥਾ–ਮਤਿ ਭਾਈ।
(ਚਉਬੀਸ ਅਉਤਾਰ, ਸਫ਼ਾ 155)
ਗੁਰੂ ਦਸਮੇਸ਼ ਪਾਤਿਸ਼ਾਹ ਬਾਰੇ ਲਿਖੀ ਕਿਸੇ ਵੀ ਇਤਿਹਾਸ ਪੁਸਤਕ ਵਿੱਚ ‘ਸ਼੍ਯਾਮ’’ ਲਫ਼ਜ਼ ਨੂੰ ਦਸਮੇਸ਼ ਜੀ ਦੇ ਨਾਮ, ਉਪਨਾਮ ਜਾਂ ਉਰਫ਼ ਦੇ ਰੂਪ ਵਿੱਚ ਕਿਤੇ ਵੀ ਨਹੀਂ ਦਿੱਤਾ ਗਿਆ। ਇਸ ਸਾਕਤਮਤੀ ਪੁਸਤਕ ਦਾ ਪ੍ਰਚਾਰ ਕਰਨ ਵਾਲੇ ਲਿਖਾਰੀਆਂ ਨੇ ਸ਼੍ਯਾਮ ਲਫ਼ਜ਼ ਨੂੰ ਗੁਰੂ ਦਸਮੇਸ਼ ਦਾ ਉਪਨਾਮ ਦੱਸਣ ਦਾ ਆਧਾਰ–ਵਿਹੂਣਾ ਅਪਰਾਧ ਕੀਤਾ ਹੈ। ਸ਼ਰਾਰਤੀ ਤੇ ਜਾਅਲਸਾਜ਼ ਕਵੀ ਸ਼੍ਯਾਮ ਨੇ ‘‘ਸ੍ਰੀ ਮੁਖਵਾਕ ਪਾਤਿਸ਼ਾਹੀ 10’’ ਜਾਂ ਕੇਵਲ ‘‘ਪਾਤਿਸ਼ਾਹੀ 10’’ ਦੇ ਸਿਰਲੇਖ ਸਿੱਖਾਂ ਵਿੱਚ ਵੱਡੀ ਪੱਧਰ ਤੇ ਇਸ ਰਚਨਾ ਸਬੰਧੀ ਗ਼ਲਤ–ਫ਼ਹਿਮੀ ਪੈਦਾ ਕਰਨ ਅਤੇ ਆਪਣੀਆਂ ਰਚਨਾਵਾਂ ਲਈ ਸਿੱਖਾਂ ਦੇ ਮਨ ਵਿੱਚ ਸ਼ਰਧਾ ਅਤੇ ਮਾਣਤਾ ਪੈਦਾ ਕਰਨ ਲਈ ਦਿੱਤੇ ਹਨ।
ਅਵਤਾਰਵਾਦ ਸਬੰਧੀ ਗੁਰਮਤਿ ਦਾ ਪ੍ਰਮਾਣੀਕ ਸਿਧਾਂਤ
ਅਵਤਾਰ ਅਖਵਾਉਣ ਵਾਲੀਆਂ ਹਸਤੀਆਂ ਨੂੰ ਗੁਰਮਤਿ ਨੇ ਰੱਬ ਕਿੱਥੇ ਮੰਨਣਾ ਹੈ, ਗੁਰਮਤਿ ਅਨੁਸਾਰ ਤਾਂ ਬੇਅੰਤ ਪ੍ਰਭੂ ਦਾ ਪੂਰਾ ਪਾਰਾਵਾਰ ਇਹ ਅਵਤਾਰ ਮੰਨੀਆਂ ਜਾ ਰਹੀਆਂ ਵਿਅਕਤੀਆਂ ਵੀ ਨਹੀਂ ਜਾਣਦੀਆਂ। ਵੇਦ ਆਦਿਕ ਧਰਮ ਗ੍ਰੰਥ ਅਤੇ ਵੇਦਾਂ ਦੀ ਅਰ ਸਿ੍ਰਸ਼ਟੀ ਦੀ ਰਚਨਾ ਕਰਨ ਵਾਲੇ ਦੇ ਤੌਰ ਤੇ ਜਾਣੇ ਜਾਂਦੇ ਬ੍ਰਹਮਾ ਜੀ ਵੀ ਪਰਮੇਸ਼ਰ ਦੀ ਸੰਪੂਰਨ ਜਾਣਕਾਰੀ ਨਹੀਂ ਰੱਖਦੇ, ਯਥਾ :–
ਮਹਿਮਾ ਨ ਜਾਨਹਿਂ ਬੇਦ॥ ਬ੍ਰਹਮੇ ਨਹੀਂ ਜਾਨਹਿਂ ਭੇਦ॥
ਅਵਤਾਰ ਨ ਜਾਨਹਿਂ ਅੰਤੁ॥ ਪਰਮੇਸ਼ਰ ਪਾਰਬ੍ਰਹਮ ਬੇਅੰਤੁ॥
(ਮ:4, 894)
ਬ੍ਰਹਮਾ ਜੀ ਨੂੰ ਚਾਰੋਂ ਵੇਦ ਦਿੱਤੇ ਗਏ, ਜਿਹਨਾਂ ਨੂੰ ਪੜ੍ਹ ਪੜ੍ਹ ਕੇ ਉਹਨਾਂ ਦੀਆਂ ਵਿਚਾਰਾਂ ਪੇਸ਼ ਕਰਦੇ ਰਹੇ ਪਰ ਖ਼ੁੱਦ ਵਾਹਿਗੁਰੂ ਦਾ ਹੁਕਮ ਨਾ ਮੰਨਣ–ਬੁਝਣ ਕਾਰਨ ਉਹ ਕਦੀ ਨਰਕ ਵਿੱਚ ਅਤੇ ਕਦੀ ਸੁਰਗ ਵਿੱਚ ਆਪਣੇ ਕਰਮਾਂ ਦਾ ਫਲ ਪ੍ਰਾਪਤ ਕਰਨ ਲਈ ਜਨਮ ਲੈਂਦੇ ਰਹੇ। ਪਰਮੇਸ਼ਰ ਨੇ ਵਖੋ ਵਖਰੇ ਜੁਗਾਂ ਵਿੱਚ ਕਈ ਰਾਜੇ ਅਤੇ ਮੁਖੀ ਪੁਰਖ ਪੈਦਾ ਕੀਤੇ ਸਨ ਜਿਹਨਾਂ ਨੂੰ ਲੋਕਾਂ ਨੇ ਰੱਬ ਦੇ ਅਵਤਾਰ ਕਹਿ ਕੇ ਗਾਉਣਾ ਸ਼ੁਰੂ ਕਰ ਦਿੱਤਾ। ਜਿਹੜੀਆਂ ਹਸਤੀਆਂ ਨੂੰ ਲੋਕੀਂ ਰੱਬ ਕਰ ਕੇ ਸਲਾਹੁੰਦੇ ਹਨ ਉਹ ਵੀ ਪ੍ਰਭੂ ਦੇ ਪਾਰਾਵਾਰ ਦਾ ਭੇਤ ਨਹੀਂ ਪਾ ਸਕੀਆਂ। ਸਤਿਗੁਰੂ ਫ਼ੁਰਮਾਉਂਦੇ ਹਨ ਕਿ ਉਸ ਸਬੰਧੀ ਮੈਂ ਕੀ ਵਿਚਾਰ ਕਰਾਂ?
ਚਾਰੇ ਵੇਦ ਬ੍ਰਹਮੇ ਕਉਂ ਦੀਏ, ਪੜਿ੍ਹ ਪੜਿ੍ਹ ਕਰੇ ਵੀਚਾਰੀ॥
ਤਾ ਕਾ ਹੁਕਮੁ ਨ ਬੂਝੈ ਬਪੜਾ, ਨਰਕਿ ਸੁਰਗਿ ਅਵਤਾਰੀ॥6॥
ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿਂ ਕਰਿ ਅਵਤਾਰੀ॥
ਤਿਨ ਭੀ ਅੰਤੁ ਨ ਪਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀਂ॥7॥
(ਮ: 3, 423)
ਪੁਰਾਣਕ ਮੱਤ ਵਾਲੇ ਦੱਸਦੇ ਹਨ ਕਿ ਰੱਬ ਵਲੋਂ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਅਤੇ ਕਈ ਹੋਰ ਦੇਵਤੇ ਪੈਦਾ ਕੀਤੇ ਗਏ। ਬ੍ਰਹਮਾ ਜੀ ਨੇ ਜਗਤ ਨੂੰ ਵੇਦ ਦਿੱਤੇ ਅਤੇ ਲੋਕਾਂ ਨੂੰ ਪੂਜਾ ਅਰਚਨਾ ਦੇ ਕੰਮ ਲਗਾਇਆ। ਦਸ ਅਵਤਾਰ ਲੈਣ ਵਾਲੇ ਵਿਸ਼ਨੂੰ ਜੀ ਨੇ ਵੱਖ–ਵੱਖ ਅਵਤਾਰ ਲਏ ਅਤੇ ਰਾਜਾ ਰਾਮ ਦੇ ਰੂਪ ਵਿੱਚ ਵੀ ਜਗਤ ਵਿੱਚ ਜਨਮ ਲਿਆ ਅਤੇ ਤਕੜੇ ਹੋ ਕੇ ਕਈ ਦੈਂਤ ਮਾਰੇ।
ਪਾਤਿਸ਼ਾਹ ਗੁਰੂ ਨਾਨਕ ਫ਼ੁਰਮਾਉਂਦੇ ਹਨ ਕਿ ਸੰਸਾਰ ਵਿੱਚ ਉਹੀ ਕੁੱਝ ਵਾਪਰਦਾ ਹੈ ਜੋ ਪਰਮੇਸ਼ਰ ਦਾ ਹੁਕਮ ਹੁੰਦਾ ਹੈ। ਸ਼ਿਵ ਜੀ ਵੀ ਕਈ ਅਵਤਾਰ ਲੈਂਦੇ ਰਹਿੰਦੇ ਹਨ ਅਤੇ ਲੋਕੀਂ ਉਹਨਾਂ ਦੀ ਬੜੀ ਸੇਵਾ ਵੀ ਕਰਦੇ ਹਨ ਪਰ ਇਸ ਸ਼ਿਵ ਜਾਂ ਰੁਦ੍ਰ ਦੇ ਯਾਰ੍ਹਾਂ ਅਵਤਾਰ ਵੀ ਪ੍ਰਭੂ ਦੇ ਪਾਰਾਵਾਰ ਦਾ ਭੇਤ ਨਹੀਂ ਪਾ ਸਕੇ।
ਬ੍ਰਹਮਾ ਬਿਸਨੁ ਮਹੇਸ, ਦੇਵ ਉਪਾਇਆ॥
ਬ੍ਰਹਮੇ ਦਿਤੇ ਬੇਦ, ਪੂਜਾ ਲਾਇਆ॥
ਦਸ ਅਵਤਾਰੀਂ, ਰਾਮੁ ਰਾਜਾ ਆਇਆ॥
ਦੈਂਤਾਂ ਮਾਰੇ ਧਾਇ, ਹੁਕਮਿ ਸਬਾਇਆ॥
ਈਸ ਮਹੇਸਰੁ ਸੇਵ, ਤਿਨੀ ਅੰਤੁ ਨ ਪਇਆ॥
(ਮ: 1, 1279)

ਬਾਣੀ ਵਿੱਚ ‘ਅਵਤਾਰ’ ਜਾਂ ‘ਅਉਤਾਰ’ ਲਫ਼ਜ਼ ਜਗਤ ਵਿੱਚ ਉਤਰਨ ਅਤੇ ਜਨਮ ਲੈਣ ਦੇ ਸਬੰਧ ਵਿੱਚ ਵੀ ਵਰਤੇ ਗਏ ਹਨ, ਯਥਾ :–
ਤ੍ਰਿਗਦ ਜੋਨਿ ਅਚੇਤ, ਸੰਭਵ ਪਾਪ ਪੁੰਨ ਅਸੋਚ॥
ਮਾਨੁਖਾ ਅਵਤਾਰ ਦੁਲਭ, ਤਿਹੀ ਸੰਗਤਿ ਪੋਚ॥
(ਰਵਿਦਾਸ ਜੀ, 486)
(ਹੋਰ ਜੂਨੀਆਂ ਗਿਆਨ ਦੇ ਗੁਣ ਵਲੋਂ ਅਚੇਤ ਹਨ ਇਸ ਲਈ ਉਹਨਾਂ ਵਲੋਂ ਪਾਪ ਅਤੇ ਪੁੰਨ ਦੇ ਫ਼ਰਕ ਨੂੰ ਸਮਝਣ ਪਖੋਂ ਸੋਚ–ਹੀਨ ਹੋਣਾ ਕੁਦਰਤੀ ਹੈ ਪਰ ਮਨੁੱਖਾ ਜਨਮ ਤਾਂ ਦੁਰਲੱਭ ਤੇ ਕੀਮਤੀ ਚੀਜ਼ ਹੈ ਪ੍ਰੰਤੂ ਇਸ ਵਿੱਚ ਵੀ ਜੀਵ ਕਾਮ, ਕ੍ਰੋਧ ਆਦਿਕਾਂ ਦੀ ਖੋਟੀ ਸੰਗਤਿ ਵਿੱਚ ਪੈ ਕੇ ਵਿਚਾਰ–ਹੀਣ ਹੋਇਆ ਪਿਆ ਹੈ।)
ਅਵਤਰਿ ਆਇ ਕਹਾ ਤੁਮ ਕੀਨ੍ਹਾ॥
ਰਾਮ ਕੋ ਨਾਮੁ ਨ ਕਬਹੂ ਲੀਨ੍ਹਾ॥
(ਕਬੀਰ ਜੀ, 792)
(ਹੇ ਭਾਈ ਤੂੰ ਮਨੁੱਖਾ ਜਨਮ ਵਿੱਚ ਉਤਰ ਕੇ ਵੀ ਕੀ ਕੀਤਾ ਜਾਂ ਕਮਾਇਆ ਹੈ? ਇਸ ਦੌਰ ਵਿੱਚ ਵੀ ਤੂੰ ਰੱਬੀ ਸਿਮਰਨ ਜਾਂ ਪ੍ਰੇਮ ਨੂੰ ਗ੍ਰਹਿਣ ਨਹੀਂ ਕੀਤਾ।)
ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ॥
ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥
(ਸਤਾ ਜੀ, 968)

(ਪੂਰਨ ਗਿਆਨਵਾਨ ਪੁਰਖ, ਗੁਰੂ ਅਮਰਦਾਸ ਜੀ ਮਨੁੱਖ ਰੂਪ ਵਿੱਚ ਜਨਮ ਲੈ ਕੇ ਉਤਰ ਆਏ ਜੋ ਵਿਸ਼ੇ–ਵਿਕਾਰਾਂ ਦੀਆਂ ਚਲਦੀਆਂ ਹਵਾਵਾਂ ਅਤੇ ਝੱਖੜਾਂ ਵਿੱਚ ਵੀ ਸੁਮੇਰ ਪਰਬਤ ਦੀ ਤਰ੍ਹਾਂ ਅਡੋਲ ਅਤੇ ਅਹਿੱਲ ਰਹੇ।) ਵਾਹਿਦ ੴ ਨਿਰੰਕਾਰ ਦੀ ਕਾਇਨਾਤ ਵਿੱਚ ਪਉਣ, ਪਾਣੀ, ਅਗਨੀ ਆਦਿਕ ਕੁਦਰਤੀ ਤੱਤਾਂ ਤੋਂ ਅਲਾਵਾ ਅਨੇਕਾਂ ਰੂਪਾਂ, ਰੰਗਾਂ, ਵੇਸਾਂ ਜਾਂ ਕਿਸਮਾਂ ਵਾਲੇ ਬ੍ਰਹਮੇ, ਵਿਸ਼ਨੂੰ ਤੇ ਸ਼ਿਵ ਘੜੇ ਜਾ ਰਹੇ ਹਨ ਜਾਂ ਫ਼ਿਰ ਤੁਰੇ ਫਿਰ ਰਹੇ ਹਨ, ਯਥਾ :–
ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ੍ਹ ਮਹੇਸ॥
ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ॥
(ਮ: 1, 7)
ਸਤਿਗੁਰੂ ਨਾਨਕ ਪਾਤਿਸ਼ਾਹ ਨੇ ਸਭ ਅਵਤਾਰਾਂ ਬਾਰੇ ਅੰਤਿਮ ਨਿਰਨਾ ਦਿੰਦਿਆਂ ਗੁਰਮਤਿ ਦੇ ਮਹਾਨ ਸਿਧਾਂਤ ਨੂੰ ਨਿਖਾਰ ਕੇ ਦਸਦਿਆਂ ਸਭ ਕਿਸਮਾਂ ਦੇ ਭੁਲੇਖੇ ਸਦਾ ਲਈ ਦੂਰ ਕਰ ਦਿੱਤੇ ਹਨ ਕਿ ਸਤਿਗੁਰੂ ਦੀ ਪਰਮ ਉμਚੀ ਹਸਤੀ ਮਾਤਰ ਹੀ ਸਾਡੇ ਲਈ ਸ਼ਿਵ, ਵਿਸ਼ਨੂੰ, ਬ੍ਰਹਮਾ ਅਤੇ ਪਾਰਬਤੀ ਦੇਵੀ ਹੈ, ਯਥਾ :–
ਗੁਰ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥
(ਮ: 1, 2) (5)


20/03/16)
ਹਰਲਾਜ ਸਿੰਘ ਬਹਾਦਰਪੁਰ

ਜਾਤ ਅਤੇ ਸਿੱਖ
ਸਾਡੀ ਲੜਾਈ ਜਾਤ ਅਧਾਰਤ ਦੀ ਥਾਂ ਜਾਤੀ ਪ੍ਰਬੰਧ ਦੇ ਵਿਰੁੱਧ ਹੋਣੀ ਚਾਹੀਂਦੀ ਹੈ ।

ਜਾਤ ਸ਼ਬਦ ਵੇਖਣ ਅਤੇ ਬੋਲਣ ਵਿੱਚ ਤਾਂ ਬਹੁਤ ਛੋਟਾ ਹੈ ਪਰ ਇਹ ਪੁਆੜੇ ਬਹੁਤ ਵੱਡੇ ਪਾਂਉਦਾ ਹੈ । ਜੇ ਇਉਂ ਕਹਿ ਲਈਏ ਕਿ ਇਹ ਜਾਤ ਸ਼ਬਦ ਮਨੁੱਖਤਾ ਦਾ ਸੱਭ ਤੋਂ ਵੱਡਾ ਦੁਸ਼ਮਣ ਤਾਂ ਇਸ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ । ਦੁੱਖ ਦੀ ਗੱਲ ਇਹ ਹੈ ਸਾਡੇ ਭਾਰਤ ਦੇਸ਼ ਉਤੇ ਰਾਜ ਹੀ ਜਾਤ ਦਾ ਹੈ, ਇਸ ਜਾਤ ਰਾਜੇ ਨੇ ਭਾਰਤ ਵਾਸੀਆਂ ਨੂੰ ਬਦੇਸ਼ੀ ਹਮਲਾਵਰਾ ਨਾਲੋਂ ਵੀ ਵੱਧ ਜਲੀਲ ਕਰਕੇ ਅਜਿਹੇ ਜਖਮ ਦਿੱਤੇ ਹਨ ਜੋ ਕਦੇ ਭਰ ਹੀ ਨਹੀਂ ਸਕਣੇ । ਕਿਉਂਕਿ ਬਦੇਸ਼ੀ ਹਮਲਾਵਰ ਤਾਂ ਕਦੇ ਆਉਂਦੇ ਸਨ ਜਾਂ ਕੁੱਝ ਸਮੇ ਲਈ ਗੁਲਾਮ ਬਣਾਉਂਦੇ ਸਨ, ਇਹਨਾ ਤੋਂ ਤਾਂ ਮੁਕਤੀ ਸੰਭਵ ਸੀ , ਸੰਭਵ ਸਿਰਫ ਕਹਿਣ ਲਈ ਹੀ ਨਹੀ, ਜਾਤੀ ਪ੍ਰਬੰਧ ਦੀ ਗੁਲਾਮੀ ਤੋਂ ਬਾਅਦ ਦੇ ਵਿਦੇਸ਼ੀ ਹਮਲਾਵਰਾਂ ਤੋਂ ਭਾਰਤ ਨੂੰ ਪ੍ਰਤੱਖ ਰੂਪ ਵਿੱਚ ਮੁਕਤੀ ਮਿਲੀ ਵੀ ਹੈ। ਸਾਡੇ ਭਾਰਤੀਆਂ (ਖਾਸ ਕਰ ਸਿੱਖਾਂ) ਨੇ ਵਿਦੇਸ਼ੀ ਹਮਲਾਵਰਾਂ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹਨਾ ਨੇ ਮੁੜਕੇ ਭਾਰਤ ਤੇ ਹਮਲਾ ਕਰਨ ਵਾਰੇ ਸੋਚਣਾ ਵੀ ਬੰਦ ਕਰ ਦਿੱਤਾ, ਅੰਗ੍ਰੇਜੀ ਰਾਜ ਨੂੰ ਖਤਮ ਕਰਕੇ ਭਾਰਤ ਦੇਸ਼ ਨੂੰ ਅਜਾਦ ਵੀ ਕਰਵਾ ਲਿਆ। ਪਰ ਅਫਸੋਸ ਕਿ ਵਿਦੇਸ਼ੀ ਹਮਲਾਵਰਾਂ ਅਤੇ ਅੰਗ੍ਰੇਜਾਂ ਨੂੰ ਹਰਾਉਣ ਵਾਲੇ ਭਾਰਤੀ (ਖਾਸ ਕਰ ਸਿੱਖ) ਜਾਤੀ ਪ੍ਰਬੰਧ ਤੋਂ ਹਾਰ ਗਏ, ਇਸ ਪ੍ਰਬੰਧ ਦਾ ਭਾਰਤ ਅੱਜ ਵੀ ਗੁਲਾਮ ਹੈ ਅਤੇ ਪਤਾ ਕਿੰਨਾ ਚਿਰ ਅਜੇ ਹੋਰ ਗੁਲਾਮ ਰਹੇਗਾ । ਕਹਿਣ ਨੂੰ ਤਾਂ ਚਲਾਕ (ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ) ਲੋਕ ਕਹਿੰਦੇ ਹਨ ਕੇ ਅੰਗ੍ਰੇਜਾਂ ਦੀ ਨੀਤੀ ਸੀ ਫੁੱਟ ਪਾਓ ਤੇ ਰਾਜ ਕਰੋ, ਕਿ ਅੰਗ੍ਰੇਜਾਂ ਨੇ ਫੁੱਟ ਪਾ ਕੇ ਭਾਰਤੀਆਂ ਤੇ ਰਾਜ ਕੀਤਾ । ਚਲੋ ਜੇ ਇਸ ਗੱਲ ਨੂੰ ਠੀਕ ਵੀ ਮੰਨ ਲਈਏ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਭਾਰਤੀ ਲੋਕ ਅੰਗ੍ਰੇਜਾਂ ਤੋਂ ਤਾਂ ਅਜਾਦ ਹੋ ਵੀ ਚੁੱਕੇ ਹਨ ਪਰ ਜਾਤੀ ਪ੍ਰਬੰਧ ਤੋਂ ਅਜਾਦ ਨਹੀਂ ਹੋਏ । ਜਾਂ ਇਉਂ ਕਹਿ ਲਈਏ ਕਿ ਇਸ ਦੇਸ਼ ਭਾਰਤ ਦੇ ਮੂਲ ਨਿਵਾਸੀ (ਮਾਲਕ) ਤਾਂ ਹਜਾਰਾਂ ਸਾਲਾਂ ਤੋਂ ਹੀ ਗੁਲਾਮ ਚਲੇ ਆ ਰਹੇ ਹਨ । ਜੇ ਇਸ ਦੇਸ਼ ਉਤੇ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ ਜਾਂ ਰਾਜ ਕੀਤਾ ਤਾਂ ਉਹ ਵੀ ਇਸ ਦੇਸ਼ ਤੇ ਪਹਿਲਾਂ ਤੋਂ ਕਬਜਾ ਕਰੀਂ ਬੈਠੇ ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ ਆਰੀਅਨਾ ਦੀ ਫੁੱਟ ਪਾਊ ਨੀਤੀਆਂ ਕਾਰਨ ਹੀ ਹੋਇਆ ਸੀ । ਵਿਦੇਸ਼ੀ ਹਮਲਾਵਰਾਂ ਦੇ ਹਮਲੇ ਅਤੇ ਗੁਲਾਮੀ ਦਾ ਸੰਤਾਪ ਤਾਂ ਭਾਵੇਂ ਭਾਰਤ ਦੇ ਮੂਲ ਨਿਵਾਸੀਆਂ ਨੂੰ ਵੀ ਭੋਗਣਾ ਪਿਆ, ਪਰ ਅਸਲ ਵਿੱਚ ਇਹ ਹਮਲੇ ਭਾਰਤੀਆਂ ਤੇ ਪਹਿਲਾਂ ਤੋਂ ਹੀ ਕਬਜਾ ਕਰੀਂ ਬੈਠੇ ਬ੍ਰਾਹਮਣਾਂ ਉਤੇ ਹੀ ਸਨ। ਭਾਰਤ ਦੇ ਮੂਲ ਨਿਵਾਸੀਆਂ ਨੇ ਜੋ ਸੰਘਰਸ਼ ਕਰਕੇ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਅਤੇ ਰਾਜ ਤੋਂ ਅਜਾਦੀ ਪ੍ਰਾਪਤ ਕੀਤੀ ਸੀ ਉਸ ਨਾਲ ਭਾਰਤੀ ਅਜਾਦ ਨਹੀਂ ਸਨ ਹੋਏ, ਉਸ ਨਾਲ ਤਾਂ ਭਾਰਤੀਆਂ ਤੇ ਪਹਿਲਾਂ ਤੋਂ ਹੀ ਕਬਜਾ ਕਰੀਂ ਬੈਠਾ ਬ੍ਰਾਹਮਣ ਹੀ ਅਜਾਦ ਹੋਇਆ ਸੀ । ਭਾਰਤੀਆ ਨੂੰ ਤਾਂ ਅਜਾਦ ਹੋਣ ਲਈ ਇੱਕ ਹੋਰ ਇੰਨਕਲਾਬੀ ਲੜਾਈ ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ ਨਾਲ ਲੜਨੀ ਪਵੇਗੀ । ਜਾਤੀ ਪ੍ਰਬੰਧ ਤੋਂ ਮੁਕਤੀ ਹੀ ਭਾਰਤੀਆਂ ਦੀ ਅਸਲ ਅਜਾਦੀ ਹੋਵੇਗੀ । ਇਸ ਜਾਤੀ ਪ੍ਰਬੰਧ ਤੋਂ ਮੁਕਤੀ ਵਗੈਰ ਅਸੀਂ ਸਿੱਧੇ ਰੂਪ ਵਿੱਚ ਰਾਜ ਕਰਦੇ ਹੋਏ ਵੀ ਅਸਿੱਧੇ ਰੂਪ ਵਿੱਚ ਗੁਲਾਮ ਹੀ ਹੋਵਾਂਗੇ । ਭਾਵ ਕਿ ਜੇਕਰ ਜਾਤੀ ਪ੍ਰਬੰਧ ਦੇ ਅਧੀਨ ਰਹਿ ਕੇ ਦਲਿਤ ਵੀ ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਤੱਕ ਬਣ ਜਾਣ ਫਿਰ ਵੀ ਭਾਰਤ ਅਜਾਦ ਨਹੀਂ ਹੋਵੇਗਾ । ਭਾਰਤ ਦੀ ਅਜਾਦੀ ਇਸ ਵਿੱਚ ਹੈ ਕਿ ਇਸ ਦੇਸ਼ ਵਿੱਚੋਂ ਜਾਤ, ਵਰਣਵੰਡ, ਊਚ-ਨੀਚਤਾ ਨੂੰ ਖਤਮ ਕਰਕੇ ਜਾਤ ਸ਼ਬਦ ਨੂੰ ਦੇਸ਼ ਧਰੋਹੀ ਸ਼ਬਦ ਐਲਾਨਿਆ ਜਾਵੇ । ਕਿਉਂਕਿ ਜਾਤੀ ਵੰਡ ਕੇਵਲ ਮਨੁੱਖੀ ਸਰੀਰਾਂ ਅਤੇ ਆਰਥਿਕਤਾ ਨੂੰ ਹੀ ਨਹੀਂ, ਬਲਕਿ ਮਨੁੱਖੀ ਮਾਨਸਿਕਤਾ ਨੂੰ ਵੀ ਗੁਲਾਮ ਬਣਾਉਂਦੀ ਹੈ । ਮਾਨਸਿਕ ਗੁਲਾਮੀ, ਸਰੀਰਕ ਅਤੇ ਆਰਥਿਕ ਗੁਲਾਮੀ ਨਾਲੋਂ ਵੀ ਵੱਧ ਖਤਰਨਾਕ ਹੁੰਦੀ ਹੈ । ਜਿਵੇਂ ਕਿ ਜੇਕਰ ਜਾਤੀ ਪ੍ਰਬੰਧ ਦੇ ਅਧੀਨ ਚਲਦਿਆਂ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ (ਕਹੀਆਂ ਜਾਂਦੀਆਂ ਨੀਚ ਜਾਤੀਆਂ) ਥਾਪ ਕੇ ਬੇਸੱਕ ਅਰਬਾਂ ਪਤੀ ਬਣਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣਾ ਦਿਓ ਉਹ ਫਿਰ ਵੀ ਚੂਹੜਾ, ਚਮਿਆਰ (ਨੀਚ) ਹੀ ਰਹੇਗਾ ਉਸ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਨੀਚ ਹੀ ਕਹਾਉਣਗੀਆਂ, ਉਹਨਾ ਅੰਦਰੋਂ ਕਹੀ ਜਾਂਦੀ ਨੀਚ ਜਾਤ ਦੀ ਹੀਣ ਭਾਵਨਾ ਕਦੇ ਵੀ ਖਤਮ ਨਹੀਂ ਹੋਵੇਗੀ । ਇੱਕ ਕਹੀ ਜਾਂਦੀ ਉਚ ਜਾਤੀ ਦਾ ਬ੍ਰਾਹਮਣ ਬੇਸੱਕ ਆਰਥਿਕ ਤੌਰ ਤੇ ਕੰਮਜੋਰ ਹੁੰਦਾ ਹੋਇਆ, ਕਹੇ ਜਾਂਦੇ ਨੀਚ ਜਾਤੀ ਵਾਲੇ ਕੰਮ ਕਰਦਾ ਹੋਇਆ ਵੀ ਉਚੀ ਜਾਤ ਦਾ ਫਖਰ ਮਹਿਸੂਸ ਕਰਦਾ ਤੇ ਬ੍ਰਾਹਮਣ ਹੀ ਰਹਿੰਦਾ ਹੈ ।ਇਸ ਲਈ ਬ੍ਰਾਹਮਣ ਵੀ ਇਹੀ ਚਾਹੁੰਦਾ ਹੈ ਕਿ ਕਹੀਆਂ ਜਾਂਦੀਆਂ ਨੀਚ ਜਾਤੀਆਂ ਦੇ ਆਗੂਆਂ ਨੂੰ ਬੇਸੱਕ ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਤੱਕ ਬਣਾ ਲਓ ਪਰ ਜਾਤੀ ਪ੍ਰਬੰਧ ਨੂੰ ਖਤਮ ਨਾ ਕਰੋ । ਕਿਉਂਕਿ ਜਾਤੀ ਵੰਡ ਵਾਲੀ ਗੁਲਾਮੀ ਤੋਂ ਅਜਾਦ ਹੋਣਾ ਬਹੁਤ ਮੁਸ਼ਕਲ ਹੈ, ਸਰਕਾਰਾਂ ਤਾਂ ਬਦਲ ਦੀਆਂ ਹੀ ਰਹਿੰਦੀਆਂ ਹਨ । ਉਝ ਬੇਸੱਕ ਸਰਕਾਰ ਨੇ ਐੱਸ ਸੀ ਐਕਟ ਬਣਾਇਆ ਹੋਇਆ ਹੈ, ਜਾਤੀ ਪ੍ਰਬੰਧ ਅਧੀਨ ਚੱਲ ਰਹੀ ਸਰਕਾਰ ਦਾ ਇਹ ਐਕਟ ਵੀ ਭਾਰਤੀਆਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਕੁੱਝ ਵੀ ਨਹੀਂ ਹੈ, ਇੱਕ ਪਾਸੇ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ ਕਹਿਣ ਵਾਲੇ ਨੂੰ ਸਜਾ ਦਿੱਤੀ ਜਾਂਦੀ ਹੈ ਦੂਜੇ ਪਾਸੇ ਉਸੇ ਮਨੁੱਖ ਨੂੰ ਆਪਣੇ ਨਾਮ ਨਾਲ ਜਾਤੀ ਚੂਹੜਾ ਜਾਂ ਚਮਿਆਰ ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ । ਜੇ ਇਹ ਜਾਤੀ ਵਾਚਕ ਸ਼ਬਦ (ਚੂਹੜਾ ਜਾਂ ਚਮਿਆਰ) ਇੰਨਾ ਮਾੜਾ ਹੈ ਜਿਸ ਦੇ ਕਹਿਣ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ, ਜਿਸ ਕਾਰਨ ਇਹ ਸ਼ਬਦ ਵਰਤਣ ਵਾਲੇ ਨੂੰ ਸਜਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਫਿਰ ਇਸ ਮਨੁੱਖੀ ਮਨ ਨੂੰ ਠੇਸ ਪਹੁੰਚਾਣ ਵਾਲੇ ਜਾਤੀ ਵਾਚਕ ਸ਼ਬਦ ਨੂੰ ਖਤਮ ਹੀ ਕਿਉਂ ਨਹੀਂ ਕਰ ਦਿੱਤਾ ਜਾਂਦਾ ? ਅਫਸੋਸ ਕਿ ਭਾਰਤ ਦੇ ਮਾਲਿਕ ਮੂਲ ਨਿਵਾਸੀ ਆਪਣੀ ਗੁਲਾਮੀ ਦੇ ਇਸ ਕਾਰਨ (ਜਾਤੀ ਵੰਡ) ਨੂੰ ਸਮਝ ਕੇ ਇਸ ਤੋਂ ਮੁਕਤੀ ਪਾਉਣ ਦੀ ਥਾਂ ਇਸ ਵਿੱਚਲੀ ਗੁਲਾਮੀ ਨੂੰ ਹੀ ਅਜਾਦੀ ਮੰਨ ਕੇ ਇਸੇ ਵਿੱਚ ਹੀ ਗਰਕ ਹੋ ਰਹੇ ਹਨ ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿੱਆਰਥੀਆਂ ਨੇ ਅੱਠ ਮਾਰਚ ਨੂੰ ਮਹਿਲਾ ਦਿਵਸ ਤੇ ਮੰਨੂ ਸਿੰਮ੍ਰਿਤੀ ਦੀਆਂ ਕਾਪੀਆਂ ਇਹ ਕਹਿ ਕੇ ਸਾੜ ਦਿੱਤੀਆਂ ਕਿ ਇਸ ਵਿੱਚ ਔਰਤਾਂ ਅਤੇ ਸ਼ੂਦਰਾਂ ਨੂੰ ਅਪਮਾਨਿਤ ਕੀਤਾ ਗਿਆ ਹੈ । ਇਹ ਸੱਚ ਵੀ ਹੈ ਕਿਉਂਕਿ ਮੰਨੂ ਸਿੰਮ੍ਰਿਤੀ ਤਿਆਰ ਹੀ ਇਸ ਲਈ ਕੀਤੀ ਗਈ ਸੀ ਕਿ ਭਾਰਤ ਵਾਸੀਆਂ ਨੂੰ ਨੀਚ ਥਾਪ ਕੇ ਅਤੇ ਜਾਤਾਂ ਵਿੱਚ ਵੰਡ ਕੇ ਬ੍ਰਾਹਮਣ ਦੇ ਅਧੀਨ (ਗੁਲਾਮ) ਰੱਖਿਆ ਜਾਵੇ । ਇਸ ਵਿੱਚ ਖੁਸੀ ਦੀ ਗੱਲ ਇਹ ਹੈ ਕਿ ਚਲੋ ਸਾਡੇ ਯੂਨੀਵਰਸਿਟੀਆਂ ਵਿੱਚ ਪੜਦੇ ਬੱਚਿਆਂ ਨੂੰ ਇਸ ਦੀ ਉਸ ਅਸਲੀਅਤ ਵਾਰੇ ਪਤਾ ਤਾਂ ਲੱਗ ਗਿਆ ਜਿਸ ਵਾਰੇ ਭਗਤ ਕਬੀਰ ਜੀ ਨੇ ਸੱਤ ਸਦੀਆਂ ਪਹਿਲਾਂ ਸੁਚੇਤ ਕਰਦਿਆ ਕਿਹਾ ਸੀ :- ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥੨॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥( ਗੁਰੂ ਗ੍ਰੰਥ ਸਾਹਿਬ ਪੰਨਾ ੩੨੯ ) ਪਰ ਅਸਲ ਗੱਲ ਇਹ ਹੈ ਕਿ ਇਹ ਜਾਤੀਵਾਦ ਦਾ ਸੱਪ ਸਿਰਫ ਮੰਨੂ ਸਿੰਮ੍ਰਿਤੀ ਸਾੜਨ ਨਾਲ ਨਹੀਂ ਮਰੇਗਾ ਜਿਵੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ :- ਵਰਮੀ ਮਾਰੀ ਸਾਪੁ ਨ ਮੂਆ ( ਗੁਰੂ ਗ੍ਰੰਥ ਸਾਹਿਬ ਪੰਨਾ ੧੩੪੮) ਭਾਵ ਕਿ ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ । ਬ੍ਰਾਹਮਣ ਦੇ ਜਾਤੀ ਪ੍ਰਬੰਧ ਤੋਂ ਅਸੀਂ ਉਨਾ ਚਿਰ ਮੁਕਤਿ ਨਹੀਂ ਹੋ ਸਕਦੇ ਜਿੰਨਾ ਚਿਰ ਇਸ ਦੀ ਅਸਲੀਅਤ ਨੂੰ ਸਮਝ ਕੇ ਜਾਤ ਸ਼ਬਦ ਨੂੰ ਜੜ ਤੋਂ ਖਤਮ ਨਹੀਂ ਕਰਦੇ । ਜਾਤੀ ਪ੍ਰਬੰਧ ਨੂੰ ਖਤਮ ਕਰੇ ਵਗੈਰ ਜੇਕਰ ਬ੍ਰਾਹਮਣਾਂ ਦੀਆਂ ਲੜਕੀਆਂ ਨੂੰ ਨੀਚ ਜਾਤ ਦੇ ਕਹੇ ਜਾਂਦੇ ਚੂਹੜੇ/ਚਮਿਆਰਾਂ ਦੇ ਲੜਕਿਆਂ ਨਾਲ ਵਿਆਹ ਦਿੱਤਾ ਜਾਵੇ ਜਾਂ ਨੀਚ ਜਾਤ ਦੇ ਕਹੇ ਜਾਂਦੇ ਚੂਹੜੇ/ਚਮਿਆਰਾਂ ਦੀਆਂ ਲੜਕੀਆਂ ਨੂੰ ਬ੍ਰਾਹਮਣਾਂ ਦੇ ਲੜਕਿਆਂ ਨਾਲ ਵਿਆਹ ਦਿੱਤਾ ਜਾਵੇ ਤਾਂ ਵੀ ਇਹ ਕੋਈ ਸਾਰਥਿਕ ਕਦਮ ਨਹੀਂ ਹੋਵੇਗਾ ਕਿਉਂਕਿ ਊਚ-ਨੀਚ ਤੇ ਜਾਤ ਤਾਂ ਫਿਰ ਵੀ ਕਾਇਮ ਹੀ ਰਹੇਗੀ, ਲੋੜ ਤਾਂ ਜਾਤ ਸਬਦ ਨੂੰ ਹੀ ਖਤਮ ਕਰਨ ਦੀ ਹੈ । ਜਾਤੀ ਪ੍ਰਬੰਧ ਦਾ ਸਿਰਜਿਕ ਵੀ ਇਹ ਚਾਹੁੰਦਾ ਹੈ ਕਿ ਅੰਤਰ ਜਾਤੀ ਵਿਆਹ ਤਾਂ ਹੋਣ ਪਰ ਜਾਤੀ ਖਤਮ ਨਾ ਹੋਵੇ । ਕਾਨੂੰਨੀ ਤੌਰ ਤੇ ਕਹੀਆਂ ਜਾਂਦੀਆਂ ਨੀਚ ਜਾਤੀਆਂ ਨੂੰ ਵੱਧ ਅਧਿਕਾਰ (ਰਾਖਵਾਂਕਰਨ) ਦੇਣ ਦੀ ਨੀਤੀ ਵੀ ਜਾਤੀ ਪ੍ਰਬੰਧ ਦੀ ਹੀ ਇੱਕ ਫੁੱਟ ਪਾਊ ਸਾਜਿਸ ਹੈ । ਜੇ ਅਸੀਂ ਇਸ ਨੂੰ ਨਾ ਸਮਝੇ ਤਾਂ ਬ੍ਰਾਹਮਣ ਨੇ ਦਲਿਤਾਂ ਨੂੰ ਨੀਚ ਜਾਤ ਦੇ ਨਾਲ ਨਾਲ ਇੱਕ ਵੱਖਰੇ ਧਰਮ ਵੱਜੋਂ ਵੀ ਸਥਾਪਿਤ ਕਰ ਦੇਣਾ ਹੈ ।ਕਿਉਂਕਿ ਹੁਣ ਜਾਤੀ ਵੰਡ ਵਾਲੀ ਸਾਜਿਸ ਨੂੰ ਕੁੱਝ ਲੋਕ ਪਹਿਚਾਨਣ ਲੱਗ ਗਏ ਹਨ, ਬ੍ਰਾਹਮਣ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਜਾਤੀ ਵੰਡ ਨੂੰ ਸਾਇਦ ਜਿਆਦਾ ਸਮਾਂ ਕਾਇਮ ਰੱਖਣਾ ਮੁਸਕਲ ਹੋ ਜਾਵੇ, ਉਸ ਨੇ ਜਾਤੀ ਵੰਡ ਦੇ ਬਦਲ ਵਿੱਚ ਧਰਮ ਵੰਡ ਦਾ ਸਿਧਾਂਤ ਲਾਗੂ ਕਰ ਦੇਣਾ ਹੈ, ਇਸ ਦੀ ਸ਼ੁਰੂਆਤ ਹੋ ਚੁੱਕੀ ਹੈ । ਕਈ ਥਾਵਾਂ ਤੇ ਜਿੱਥੇ ਸਾਰੇ ਧਰਮਾ ਵਾਰੇ ਜਿਕਰ ਕੀਤਾ ਹੁੰਦਾ ਹੈ ਲਿਖਿਆ ਮਿਲਦਾ ਹੈ, ਹਿੰਦੂ, ਮੁਸਲਿਮ, ਸਿੱਖ ਤੇ ਦਲਿਤ । ਫਿਰ ਗੱਲ ਹਿੰਦੂ, ਮੁਸਲਿਮ, ਸਿੱਖ ਤੇ ਦਲਿਤ ਤੱਕ ਸੀਮਤ ਨਹੀਂ ਰਹਿਣੀ, ਫਿਰ ਜਿੰਨੇ ਦੇਸ਼ ਵਿੱਚ ਡੇਰੇ ਜੋ ਜਾਤਾਂ ਦੇ ਨਾਮ ਤੇ ਹਨ ਜਾਂ ਇੱਕ ਜਾਤ ਦੇ ਕਈ ਕਈ ਹਨ ਇਹ ਸੱਭ ਵੱਖਰੇ ਵੱਖਰੇ ਧਰਮ ਬਣਾ ਦਿੱਤੇ ਜਾਣਗੇ । ਜਾਤੀ ਪ੍ਰਬਧ ਦੀਆਂ ਸਰਕਾਰਾਂ ਨੇ ਜਾਤਾਂ, ਗੋਤਾਂ ਦੇ ਨਾਲ ਨਾਲ ਡੇਰਿਆਂ ਨੂੰ ਵੀ ਉਤਸਾਹਿਤ ਕਰਨਾ ਸ਼ੁਰੂ ਕੀਤਾ ਹੋਇਆ ਹੈ । ਪਹਿਲਾਂ ਭਗਤਾਂ ਤੇ ਗੁਰੂਆਂ ਦੀ ਸੋਚ ਗੁਰਬਾਣੀ ਨੂੰ ਇੱਕ ਧਰਮ ਬਣਾ ਕੇ ਉਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ । ਹੁਣ ਦਲਿਤ ਧਰਮ ਨੂੰ ਸਥਾਪਿਤ ਕਰਕੇ ਇਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਜਾਵੇਗੀ । ਫਿਰ ਮੰਦਰਾਂ ਵਿੱਚ ਭਗਤ ਰਵਿਦਾਸ, ਭਗਤ ਕਬੀਰ ਆਦਿ ਦੇ ਬੁੱਤਾਂ ਵਾਂਗ ਡਾ: ਭੀਮ ਰਾਓ ਅੰਬੇਦਕਰ ਤੇ ਕਾਂਸ਼ੀ ਰਾਮ ਜੀ ਦੇ ਬੁੱਤ ਸਥਾਪਿਤ ਕਰਕੇ ਉਹਨਾ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਜਾਵੇਗੀ । ਫਿਰ ਸਿੱਖਾਂ ਵਾਂਗ ਦਲਿਤਾਂ ਦਾ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਹੋਵੇਗੀ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਾਂ ਦਲਿਤਾਂ ਦੀਆਂ ਮੰਦਰ ਕਮੇਟੀਆਂ ਹੋਣਗੀਆਂ ਜੋ ਅਸਿਧੇ ਰੂਪ ਵਿੱਚ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਲਈ ਹੀ ਕੰਮ ਕਰਨਗੀਆਂ, ਜਿਸ ਤਰਾਂ ਅੱਜ ਸਿੱਖਾਂ ਦੇ ਅਕਾਲੀ ਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਅਕਾਲ ਤਖਤ, ਡੇਰੇ ਤੇ ਟਕਸਾਲਾਂ ਆਦਿ ਕਰ ਰਹੀਆਂ ਹਨ ।

ਜਾਤੀ ਪ੍ਰਬੰਧ ਦੇ ਸਿਰਜਕ ਚਲਾਕ ਬ੍ਰਾਹਮਣ ਨੇ ਇਸ ਪ੍ਰਬੰਧ ਨੂੰ ਲਾਗੂ ਹੀ ਅਜਿਹੇ ਢੰਗ ਨਾਲ ਕੀਤਾ ਹੈ ਕਿ ਹਰ ਕੋਈ ਇਸ ਵਿੱਚੋਂ ਨਿਕਲਣ ਦੀ ਥਾਂ ਫਸੇ ਰਹਿਣ ਵਿੱਚ ਹੀ ਫਖਰ ਮਹਿਸੂਸ ਕਰਦਾ ਹੈ । ਪਿਛਲੀਆਂ ਸਦੀਆਂ ਵਿੱਚ ਇਸ ਜਾਤੀ ਪ੍ਰਬੰਧ ਨੂੰ ਕਾਨੂੰਨੀ ਧੱਕੇ (ਮੰਨੂੰ ਸਿੰਮ੍ਰਤੀ) ਦੀ ਡਾਂਗ ਦੇ ਜੋਰ ਨਾਲ ਲਾਗੂ ਰੱਖਿਆ ਗਿਆ ਸੀ ਅਤੇ ਹੁਣ ਰਾਖਵੇਕਰਣ ਦਾ ਚੋਗਾ ਪਾ ਕੇ ਲਾਗੂ ਕੀਤਾ ਹੋਇਆ ਹੈ । ਇਸ ਦੀ ਪਿੰਜਰੇ ਦੇ ਤੋਤੇ ਜਾਂ ਸ਼ੇਰ ਦੀ ਜਿੰਦਗੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ, ਕਿ ਖੁਦ ਸ਼ਿਕਾਰ ਕਰਕੇ (ਕਮਾ ਕੇ) ਖਾਣ ਵਾਲੇ ਨੂੰ ਜਾਤ ਦੇ ਪਿੰਜਰੇ ਵਿੱਚ ਬੰਦ ਕਰਕੇ, ਪਿੰਜਰੇ ਵਿੱਚ ਬੈਠੇ ਨੂੰ ਮਾਰ ਕੇ ਲਿਆਂਦਾ (ਬਿਨਾ ਕਮਾਇਆ) ਭੋਜਨ ਖਵਾ ਖਵਾ ਕੇ ਉਸ ਦੇ ਸ਼ੇਰ ਪੁਣੇ ਨੂੰ ਖਤਮ ਕਰਨ ਦੇ ਨਾਲ ਨਾਲ ਉਸ ਦੀ ਜੰਗਲੀ ਅਜਾਦੀ ਵਾਲੀ ਦਾਹੜ ਅਤੇ ਨਿੱਡਰਤਾ ਨੂੰ ਖਤਮ ਕਰਕੇ ਗਿਦੜ ਨਾਲੋਂ ਵੀ ਹੀਣਾ ਬਣਾਇਆ ਜਾ ਰਿਹਾ ਹੈ । ਇਹੀ ਕਾਰਨ ਹੈ ਕਿ ਅੱਜ ਭਾਰਤ ਦਾ ਮਾਲਕ ਮੂਲ ਨਿਵਾਸੀ ਅਪਣੀ ਜਾਤੀ ਗੁਲਾਮੀ ਨੂੰ ਸਮਝੇ ਵਗੈਰ ਜਾਤੀ ਵੰਡ ਦੀ ਗੁਲਾਮੀ ਤੋਂ ਅਜਾਦੀ ਲੈਣ ਲਈ ਲੜ ਕੇ ਮਰਨ ਦੀ ਥਾਂ ਰਾਖਵੇਂਕਰਨ ਦਾ ਚੋਗਾ ਪ੍ਰਾਪਤ ਕਰਨ ਲਈ ਜਿੱਥੇ ਆਪਣੇ ਹੀ ਭਰਾਵਾਂ ਨਾਲ ਲੜ ਕੇ ਮਰ ਰਿਹਾ ਹੈ ਉੱਥੇ ਜਾਤੀ ਵੰਡ ਵਾਲੀ ਗੁਲਾਮੀ ਨੂੰ ਹੋਰ ਮਜਬੂਤ ਕਰ ਰਿਹਾ ਹੈ । ਬ੍ਰਾਹਮਣ ਦੀ ਜਾਤੀ ਵੰਡ ਵਾਲੀ ਗੁਲਾਮੀ ਤੋਂ ਅਜਾਦ ਹੋਣ ਲਈ ਸਾਨੂੰ ਜਾਤੀ ਅਧਾਰਿਤ ਰਾਖਵੇਂਕਰਨ ਨੂੰ ਤਿਆਗ ਕੇ ਇਸ ਦਾ ਡੱਟ ਕੇ ਵਿਰੋਧ ਵੀ ਕਰਨਾ ਪਵੇਗਾ । ਜੇ ਰਾਖਵੇਂਕਰਣ ਦੀ ਸਾਹਿਤਾ ਲੈਣੀ ਹੈ ਤਾਂ ਉਹ ਆਰਥਿਕ ਅਧਾਰ ਤੇ ਹੋਣੀ ਚਾਹੀਂਦੀ ਹੈ ਨਾ ਕਿ ਜਾਤੀ ਵੰਡ ਦੇ ਅਧਾਰ ਤੇ । ਸਾਡੀ ਲੜਾਈ ਜਾਤ ਅਧਾਰਤ ਦੀ ਥਾਂ ਜਾਤੀ ਪ੍ਰਬੰਧ ਦੇ ਵਿਰੁੱਧ ਹੋਣੀ ਚਾਹੀਂਦੀ ਹੈ । ਹਰਿਆਣੇ ਵਿੱਚ ਜਾਤੀ ਸਿਰਜਿਕ ਬ੍ਰਾਹਮਣ ਦੀ ਸਾਜਿਸ ਦਾ ਸਿਕਾਰ ਹੋਏ ਜਾਟਾਂ ਨੇ ਪਿਛਲੇ ਦਿਨੀ ਜਾਟ ਰਾਖਵਾਂਕਰਨ ਦੇ ਨਾਮ ਤੇ ਗੁੰਡਾ ਗਰਦੀ ਕਰਦਿਆਂ ਆਪਣੇ ਹੀ ਭਰਾਵਾਂ ਦੀਆਂ ਜਾਇਦਾਦਾਂ ਨੂੰ ਸਾੜ ਕੇ ਅਤੇ ਆਪਣੀਆਂ ਹੀ ਧੀਆਂ ਭੈਣਾ ਦੀਆਂ ਇੱਜਤਾਂ ਲੁੱਟ ਕੇ ਇਨਸਾਨੀਅਤ ਦੇ ਮੁੱਖ ਤੇ ਕਾਲਖ ਪੋਚ ਦਿੱਤੀ । ਇਸ ਘਟਨਾ ਨਾਲ ਜਿੱਥੇ ਇਨਸਾਨੀਅਤ ਸਰਮਸਾਰ ਹੋਈ ਉਥੇ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੂੰ ਮਨੁੱਖਤਾ ਦੀਆਂ ਲਾਸਾਂ ਉੱਤੇ ਜਾਤੀਵਾਦ ਦੀਆਂ ਕੰਧਾਂ ਹੋਰ ਊਚੀਆਂ ਤੇ ਪੱਕੀਆਂ ਹੁੰਦੀਆਂ ਵੇਖ ਕੇ ਖੁਸੀ ਮਿਲੀ ਹੋਵੇਗੀ । ਜਾਤੀ ਵੰਡੀਆਂ ਦੇ ਅਜਿਹੇ ਮਾੜੇ ਨਤੀਜਿਆਂ ਵਾਰੇ ਸੁਚੇਤ ਕਰਦਿਆਂ ਅਤੇ ਜਾਤ ਦਾ ਹੰਕਰ ਕਰਨ ਵਾਲੇ ਬ੍ਰਾਹਮਣ ਨੂੰ ਮੂਰਖ ਕਹਿੰਦਿਆਂ ਗੁਰੂ ਸਾਹਿਬ ਜੀ ਨੇ ਸਦੀਆਂ ਪਹਿਲਾਂ ਕਿਹਾ ਸੀ ਕਿ :- ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦਤੇ ਸਭ ਓਪਤਿ ਹੋਈ ॥੨॥ (ਗੁਰੂ ਗ੍ਰੰਥ ਸਾਹਿਬ ਪੰਨਾ ੧੧੨੭-੨੮) ਹੇ ਭਾਈ ! ਕੋਈ ਭੀ ਧਿਰ ਊਚੀ ਜਾਤ ਦਾ ਮਾਣ ਨਾਹ ਕਰਿਓ। ( ਜਾਤ ਦੇ ਆਸਰੇ ਬ੍ਰਾਹਮਣ ਨਹੀਂ ਬਣੀਂਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਗੀ ਸਾਂਝ ਪਾ ਲੈਂਦਾ ਹੈ।੧। ਹੇ ਮੂਰਖ! ਹੇ ਗੰਵਾਰ! (ਊਚੀ) ਜਾਤ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿੱਚ) ਕਈ ਵਿਗਾੜ ਚੱਲ ਪੈਂਦੇ ਹਨ ।੨। ਹੇ ਭਾਈ ! ਹਰੇਕ ਮਨੁੱਖ ਆਖਦਾ ਹੈ ਕਿ ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ ਚਾਰ ਵਰਨ ਹਨ।ਪਰ ਇਹ ਲੋਕ ਇਹ ਨਹੀਂ ਸਮਝਦੇ ਕਿ ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਜਾਤੀ ਵਾਦ ਦੇ ਅਜਿਹੇ ਝਗੜਿਆਂ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਸਦੀਆਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਪਰ ਇਸ ਨੂੰ ਅਸੀਂ ਅੱਜ ਤੱਕ ਨਹੀਂ ਸਮਝ ਸਕੇ ਕਿਉਂਕਿ ਜਾਤੀ ਪ੍ਰਬੰਧ ਦੇ ਜਨਮ ਦਾਤੇ ਬ੍ਰਾਹਮਣਾਂ/ਆਰੀਅਨਾ ਨੇ ਪ੍ਰਬੰਧ ਹੀ ਐਸਾ ਸਿਰਜਿਆ ਹੈ ਕਿ ਉਹ ਭਾਰਤ ਦੇ ਵੱਡੀ ਗਿਣਤੀ ਦੇ ਮੂਲ ਨਿਵਾਸੀਆਂ ਨੂੰ ਸਮਝ ਹੀ ਨਹੀਂ ਆ ਰਿਹਾ । ਇਸ ਜਾਤੀ ਪ੍ਰਬੰਧ ਦੇ ਸਿਰਜਿਕ ਨੇ ਜਿੱਥੇ ਮਨੁੱਖਤਾ ਨੂੰ ਉਚੀਆਂ ਨੀਵੀਆਂ ਜਾਤਾਂ ਵਿੱਚ ਵੰਡਿਆ ਉੱਥੇ ਇਕੱਲੇ ਮਨੁੱਖ ਨੂੰ ਵੀ ਦੋ ਜਾਤਾ ਵਿੱਚ ਵੰਡ ਦਿੱਤਾ, ਇਸਤਰੀ ਨੀਚ ਜਾਤ ਤੇ ਪੁਰਸ਼ ਉਤਮ । ਜਦ ਕਿ ਇਸਤਰੀ ਤੇ ਪੁਰਸ਼ ਦੋਨੇਂ ਰਲ ਕੇ ਹੀ ਇੱਕ ਸੰਪੂਰਨ ਮਨੁੱਖ ਹਨ, ਕਿਉਂਕਿ ਇਸਤਰੀ ਤੋਂ ਵਗੈਰ ਪੁਰਸ਼ ਅਧੂਰਾ ਹੈ ਅਤੇ ਪੁਰਸ਼ ਤੋਂ ਵਗੈਰ ਇਸਤਰੀ ਅਧੂਰੀ ਹੈ, ਪਰ ਬ੍ਰਾਹਮਣ ਨੇ ਇਸ ਕੁਦਰਤੀ ਰਿਸਤੇ ਵਿੱਚ ਵੀ ਫੁੱਟ ਪਾ ਦਿੱਤੀ । ਬ੍ਰਾਹਮਣ ਦੀ ਇਸ ਚਾਲ ਨੂੰ ਪਹਿਲਾਂ ਮਹਾਤਮਾ ਗੌਤਮ ਬੁੱਧ ਨੇ ਸਮਝਿਆ ਤਾਂ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੇ ਬੋਧੀ ਸੋਚ ਨੂੰ ਅਜਿਹਾ ਖਤਮ ਕੀਤਾ ਕਿ ਅੱਜ ਹਿੰਦੂ ਦੇਵਤਿਆਂ ਵਾਂਗ ਬੁੱਧ ਦੇ ਬੁਤਾਂ ਦੀ ਪੂਜਾ ਹੋ ਰਹੀ ਹੈ।ਬੁੱਧ ਤੋਂ ਬਾਅਦ ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੇ ਬ੍ਰਾਹਮਣ ਦੇ ਇਸ ਜਾਤੀ ਪ੍ਰਬੰਧ ਦੇ ਵਿਰੁੱਧ ਬਰਾਬਰਤਾ ਵਾਲਾ ਸਮਾਜ ਸਿਰਜਿਣ ਲਈ ਸੰਘਰਸ ਕੀਤਾ । ਬ੍ਰਾਹਮਣ ਦੇ ਵੱਲੋਂ ਮਨੁੱਖਤਾ ਨੂੰ ਵੰਡਣ ਵਾਲੀ ਪਾਈ ਜਾਤੀ ਵੰਡ ਨੂੰ ਨਕਾਰਦੇ ਹੋਏ ਚਣੌਤੀ ਦਿੰਦਿਆਂ ਭਗਤ ਕਬੀਰ ਜੀ ਕਹਿ ਰਹੇ ਹਨ ਕਿ :- ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੩੨੪) ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ ਹੈ, ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨੀ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।ਦੱਸ ਹੇ ਪੰਡਿਤ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋਂ ? ਇਹ ਆਖ ਆਖ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ ਨਾਹ ਗਵਾਓ ।੧। ਜੇ ਤੂੰ ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਤੂੰ ਕਿਸੇ ਹੋਰ ਰਾਹੇ ਕਿਉਂ ਨੀ ਜੰਮ ਪਿਆ ? ।੨।ਤੁਸੀਂ ਕਿਵੇਂ ਬ੍ਰਾਹਮਣ ? ਅਸੀਂ ਕਿਵੇਂ ਸ਼ੂਦਰ ? ਸਾਡੇ ਸਰੀਰ ਵਿੱਚ ਕਿਵੇਂ ਲਹੂ ਹੈ ? ਤੁਹਾਡੇ ਸਰੀਰ ਵਿੱਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ ?।੩। ਬ੍ਰਾਹਮਣ ਵੱਲੋਂ ਇਸਤਰੀ ਜਾਤੀ ਨੂੰ ਨੀਚ ਕਹਿ ਕੇ ਮੰਦਾ ਕਹਿਣ ਵਾਲਿਆਂ ਨੂੰ ਸਮਝਾਉਂਦਿਆਂ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ ਕਿ :- ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥.......॥( ਗੁਰੂ ਗ੍ਰੰਥ ਸਾਹਿਬ ਪੰਨਾ ਨੰ: ੪੭੩) ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ।(ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: ੬੮੦) ॥ ਜਾਤੀ ਭੇਦ ਭਾਵ ਤੋਂ ਦੁਖੀ ਹੋਏ ਭਗਤ ਨਾਮ ਦੇਵ ਜੀ ਬ੍ਰਾਹਮਣ ਵੱਲੋਂ ਨੀਚ ਢੇਡ ਕਹੇ ਜਾਣ ਤੇ ਪ੍ਰਮਾਤਮਾਂ ਅੱਗੇ ਕਿਵੇਂ ਫਰਿਆਦ ਕਰਦੇ ਹੋਏ ਕਹਿ ਰਹੇ ਹਨ ਕਿ :- ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥(ਗੁਰੂ ਗ੍ਰੰਥ ਸਾਹਿਬ ਪੰਨਾ ੧੨੯੨-੯੩)। ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ, ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ । ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਦੇ ਸਮੇ ਵੀ ਜਾਤੀ ਪ੍ਰਬੰਧ ਦੇ ਸਿਰਜਿਕਾਂ ਵੱਲੋਂ ਜਾਤ ਦੇ ਅਧਾਰ ਤੇ ਮਨੁੱਖਤਾ ਨੂੰ ਕਿਵੇਂ ਅਪਮਾਨਿਤ ਕੀਤਾ ਜਾਂਦਾ ਸੀ । ਰੱਬ ਦੇ ਨਾਮ ਤੇ ਬ੍ਰਾਹਮਣ ਵੱਲੋਂ ਪਾਈ ਵਰਣ ਵੰਡ ਵਾਰੇ ਸਮਝਾਉਂਦਿਆਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ :- ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੪੬੯) ਜੋਗ ਦਾ ਧਰਮ ਗਿਆਂਨ ਪ੍ਰਾਪਤ ਕਰਨਾ ਹੈ । ਬ੍ਰਾਹਮਣ ਦਾ ਧਰਮ ਵੇਦਾਂ ਦੀ ਵਿਚਾਰ ਹੈ । ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ। ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਹੈ । ਪਰ ਅਸਲ ਵਿੱਚ ਸਾਰਿਆਂ ਦਾ ਧਰਮ ਇੱਕ ਹੀ ਹੈ ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ। ਆਪਣੇ ਆਪ ਨੂੰ ਹਿੰਦੂ, ਮੁਸਲਮਾਨ ਤੋਂ ਵਖਰਾ ਅਜਾਦ ਐਲਾਨਦਿਆਂ ਭਗਤ ਜਬੀਰ ਜੀ ਕਹਿ ਰਹੇ ਹਨ :- ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੧੧੫੮-੫੯) ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵੱਲੋਂ ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ, ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ, ਮੇਰੀ ਅਵਸਥਾ ਹੁਣ ਅਡੋਲ ਹੋ ਗਈ ਹੈ, ਮੈ ਪੰਡਿਤ ਅਤੇ ਮੁੱਲਾਂ ਦੋਹੇਂ ਹੀ ਛੱਡ ਦਿੱਤੇ ਹਨ।੧।ਪ੍ਰਭੂ ਚਰਨਾ ਵਿਚ ਟਿਕੀ ਸੁਰਤ ਦੀ ਤਾਣੀ ਉਣ ਉਣ ਕੇ ਮੈ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ, ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫਤ ਸਲਾਹ ਕਰ ਰਿਹਾ ਹਾਂ ਜਿਥੇ ਆਪਾ-ਭਾਵ ਨਹੀਂ ਹੈ।੨।ਕਰਮ ਕਾਂਢ ਤੇ ਸ਼ਰਹ ਬਾਰੇ ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁੱਝ ਲਿਖਿਆਂ ਹੈ, ਮੈਨੂੰ ਉਸ ਦੀ ਲੋੜ ਨਹੀਂ ਰਹੀ,ਮੈ ਇਹ ਸੱਭ ਕੁੱਝ ਛੱਡ ਦਿੱਤਾ ਹੈ।੩। ਬ੍ਰਾਹਮਣ ਦੇ ਧਾਰਮਿਕ ਚਿੰਨ੍ਹ ਜਨੇਊ , ਬੇਦ ਗਾਇਤ੍ਰੀ ਪੜਨ੍ਹ , ਭਾਰਤੀਆਂ ਦੇ ਮਾਲਿਕ (ਧਰਮ ਗੁਰੂ) ਬਣਨ ਅਤੇ ਰਾਜਿਆਂ ਤੋਂ ਮੰਗ ਕੇ ਖਾਣ ਦੇ ਪਖੰਡ ਤੇ ਚੋਟ ਕਰਦਿਆਂ ਭਗਤ ਕਬੀਰ ਜੀ ਫੁਰਮਉਂਦੇ ਹਨ ਕਿ :- ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ ਤੁਮੑ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥ ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥ ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥ ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥ ਤੂੰ ਬਾਮੑਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥ ਤੁਮੑ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੪੮੨) ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਊਚੀ ਜਾਤ ਦਾ ਮਾਣ ਹੈ ਕਿ ਤੇਰੇ ਗਲ ਵਿੱਚ ਜਨੇਊ ਹੈ, ਜੋ ਸਾਡੇ ਗਲ ਵਿੱਚ ਨਹੀਂ ਹੈ , ਤਾਂ ਵੇਖ ਉਹੋ ਜਿਹਾ ਹੀ ਸਾਡੇ ਘਰ ਬਥੇਰਾ ਸੂਤਰ ਹੈ ਜਿਸ ਨਾਲ ਨਿੱਤ ਤਾਣਾ ਤਣਦੇ ਹਾਂ।ਤੇਰਾ ਵੇਦ ਆਦਿਕ ਪੜਨ ਦਾ ਮਾਣ ਭੀ ਕੂੜਾ ਹੈ ਕਿਉਂਕਿ ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤਰ ਨਿਰੇ ਜੀਭ ਨਾਲ ਹੀ ਉਚਾਰ ਦੇ ਹੋਂ, ਪਰ ਪਰਮਾਤਮਾ ਤਾਂ ਮੇਰੇ ਹਿਰਦੇ ਵਿੱਚ ਵੱਸਦਾ ਹੈ।੧।ਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਤਾਂ ਮੇਰੀ ਜੀਭ ਉਤੇ, ਮੇਰੀਆਂ ਅੱਖਾਂ ਵਿੱਚ ਤੇ ਦਿਲ ਵਿੱਚ ਵਸਦੇ ਹਨ। ਪਰ ਜਦੋਂ ਤੈਨੂੰ ਧਰਮਰਾਜ ਦੀ ਹਜੂਰੀ ਵਿੱਚ ਪ੍ਰਭੂ ਵੱਲੋਂ ਪੁੱਛ ਹੋਵੇਗੀ ਤਾਂ ਕੀਹ ਉੱਤਰ ਦੇਵੇਂਗਾ, ਹੇ ਬ੍ਰਾਹਮਣ ਤੁਸੀਂ ਕਈ ਜਨਮਾਂ ਤੋਂ ਸਾਡੇ ਰਾਖੇ (ਮਾਲਕ ਗੁਆਲੇ) ਬਣੇ ਆ ਰਹੇ ਹੋਂ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਪਰ ਤੁਸੀਂ ਹੁਣ ਤੱਕ ਨਕਾਰਾ ਹੀ ਸਾਬਤ ਹੋਏੇ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ, ਭਾਵ ਕਿ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾ ਦਿੱਤੀ।੨। ਇਹ ਠੀਕ ਹੈ ਕਿ ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ, ਤੈਨੂੰ ਕਾਂਸ਼ੀ ਵਿੱਚ ਪ੍ਰਾਪਤ ਕੀਤੀ ਆਪਣੀ ਵਿੱਦਿਆ ਦਾ ਮਾਣ ਹੈ,ਤੇ ਮੈਂ ਜਾਤ ਦਾ ਜੁਲਾਹਾ ਹਾਂ ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ, ਪਰ ਮੇਰੀ ਵਿਚਾਰ ਦੀ ਇੱਕ ਗੱਲ ਸੋਚ ਕਿ ਵਿੱਦਿਆ ਪੜ੍ਹ ਕ ਤੁਸੀਂ ਆਖਰ ਕਰਦੇ ਕੀਹ ਹੋਂ, ਤੁਸੀਂ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋਂ ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ।੩।

ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੇ ਬੁੱਧ ਮੱਤ ਵੱਲੋਂ ਜਾਤ ਧਰਮ ਤੇ ਕੀਤੀ ਗਈ ਚੋਟ ਦੇ ਜਖਮਾਂ ਨੂੰ ਭਰ ਕੇ ਇਸ ਨੂੰ ਦੁਬਾਰਾ ਮਜਬੂਤੀ ਨਾਲ ਲਾਗੂ ਕਰਨ ਵਾਸਤੇ ਆਪਣਾ ਨਵਾਂ ਵਿਧਾਨ ਕਾਨੂੰਨ ਤਿਆਰ ਕਰਕੇ ਇਸ ਨੂੰ ਮੰਨੂ ਸਿੰਮ੍ਰਿਤੀ ਦਾ ਨਾਮ ਦਿੱਤਾ, ਇਸ ਮੰਨੂ ਸਿੰਮ੍ਰਿਤੀ ਨੂੰ ਅਧਾਰ ਬਣਾਕੇ ਜਾਤੀ ਵੰਡ ਨੂੰ ਪੱਕਿਆਂ ਕਰਦਿਆਂ ਭਾਰਤੀਆਂ ਉਪਰ ਫਿਰ ਜੁਰਮ ਸੁਰੂ ਕਰ ਦਿੱਤੇ । ਬ੍ਰਾਹਮਣ ਦੇ ਮੰਨੂ ਵਿਧਾਨ (ਮੰਨੂ ਸਿੰਮ੍ਰਿਤੀ) ਦੀ ਸੱਪਣੀ (ਨਾਗਨ) ਨਾਲ ਤੁਲਨਾ ਕਰਦਿਆਂ ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ :- ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥੨॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥(ਗੁਰੂ ਗ੍ਰੰਥ ਸਾਹਿਬ ਪੰਨਾ ੩੨੯) ਹੇ ਵੀਰ! ਇਹ ਸਿੰਮ੍ਰਿਤੀ ਜੋ ਬੇਦਾਂ ਦੇ ਅਧਾਰ ਤੇ ਬਣੀ ਹੈ ਇਹ ਆਪਣੇ ਸ਼ਰਧਾਲੂਆਂ (ਮੰਨਣ ਵਾਲਿਆਂ) ਵਾਸਤੇ ਵਰਨ ਆਸ਼ਰਮ ਦੇ ਮਾਨੋ ਸੰਗਲ ਤੇ ਕਰਮ-ਕਾਂਢ ਦੀਆਂ ਰੱਸੀਆਂ ਲੈ ਕੇ ਆਈ ਹੋਈ ਹੈ।੧।ਇਸ ਸਿੰਮ੍ਰਿਤੀ ਨੇ ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ, ਇਹਨਾ ਨੂੰ ਨਰਕ ਸੁਰਗ ਆਦਿਕ ਦੇ ਮੋਹ ਦੀ ਫਾਹੀ ਵਿੱਚ ਫਸਾ ਕੇ, ਇਹਨਾ ਦੇ ਸਿਰ ਤੇ ਮੌਤ ਦੇ ਸਹਿਮ ਦਾ ਤੀਰ ਖਿੱਚਿਆ ਹੋਇਆ ਹੈ।੧।ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾ ਹੀ ਇਹ ਆਪਣੇ ਆਪ ਟੁੱਟਦੀ ਹੈ। ਇਹ ਸੱਪਣੀ ਬਣ ਕੇ ਸਾਰੇ ਜਗਤ ਨੂੰ ਖਾ ਰਹੀ ਹੈ।੨। ਮੇਰੇ ਦੇਖਦਿਆਂ ਦੇਖਦਿਆਂ ਜਿਸ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰਕੇ ਉਸ ਤੋਂ ਬਚ ਗਿਆ ਹਾਂ।੩।

ਗੁਰਬਾਣੀ ਵਿੱਚ ਬ੍ਰਾਹਮਣ ਦੇ ਜਾਤੀ ਪ੍ਰਬੰਧ, ਊਚ-ਨੀਚ, ਬਹੁ ਦੇਵੀ-ਦੇਵਤਾ ਬਾਦ, ਬੁੱਤ ਪੂਜਾ, ਕਰਮ-ਕਾਂਢ, ਪੁੰਨ-ਦਾਨ, ਵਰਤ ਆਦਿ ਦਾ ਖੰਡਨ ਕਰਦੇ ਅਨੇਕਾਂ ਸਬਦ ਹਨ, ਜਿੰਨਾ ਨੂੰ ਅਸੀਂ ਪੜ ਸੁਣ ਕੇ ਵਿਚਾਰਨ ਦੀ ਥਾਂ ਸਿਰਫ ਮੱਥੇ ਟੇਕਣ ਤੱਕ ਹੀ ਸੀਮਤ ਹੋ ਕੇ ਰਹਿ ਗਏ । ਸਾਡੇ ਕੋਲ ਸਾਡੇ ਭਗਤਾਂ ਤੇ ਗੁਰੂਆਂ ਦੀ ਸੋਚ ਗੁਰਬਾਣੀ (ਗੁਰੂ ਗ੍ਰੰਥ ਸਾਹਿਬ) ਹੈ ਜੋ ਇੱਕ ਪਿਤਾ ਦੇ ਪੁੱਤਰ ਜਾਣ ਕੇ ਸ਼ਾਂਝੀਵਾਲਤਾ ਦਾ ਸਬਕ ਸਿੱਖਾ ਕੇ ਜਾਤੀ ਬੰਧਨਾ ਤੋਂ ਮੁਕਤਿ ਕਰਦੀ ਹੈ, ਸਾਨੂੰ ਗੁਰਬਾਣੀ ਤੋਂ ਸੇਧ ਲੈ ਕੈ ਜਾਤੀਵਾਦ ਨੂੰ ਖਤਮ ਕਰਕੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸੰਘਰਸ਼ ਕਰਨਾ ਚਾਹੀਂਦਾ ਹੈ, ਬ੍ਰਾਹਮਣਵਾਦ ਦਾ ਜੇ ਕੋਈ ਸੱਭ ਤੋਂ ਵੱਡਾ ਦੁਸਮਣ ਹੈ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ, ਜੋ ਬ੍ਰਾਹਮਣ ਦੇ ਪਾਖੰਡ, ਬੁੱਤ ਪੂਜਾ, ਤੀਰਥ ਯਾਤਰਾ, ਜਾਤ-ਪਾਤ, ਊਚ-ਨੀਚ, ਭਾਵ ਕਿ ਮਨੁੱਖਤਾ ਵਿਰੋਧੀ ਹਰ ਕਰਮ ਕਾਂਢ ਦਾ ਡੱਟ ਕੇ ਖੰਡਨ ਕਰਦਾ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਇੱਕ ਪਿਤਾ ਦੀ ਸੰਤਾਨ ਮੰਨਕੇ ਬਰਾਬਰਤਾ ਦਿੰਦਾ ਹੈ । ਪਰ ਅਫਸੋਸ ਕਿ ਸਾਨੂੰ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਬ੍ਰਾਹਮਣ ਦੇ ਦੁਸਮਣ ਅਤੇ ਸਾਡੇ ਮਿੱਤਰ (ਗੁਰੂ) ਵਾਰੇ ਵੀ ਜਾਣਕਾਰੀ ਨਹੀਂ ਹੈ । ਜੇ ਅਸੀਂ ਇਸੇ ਤਰਾਂ ਅਵੇਸਲੇ ਰਹੇ ਤਾਂ ਬ੍ਰਾਹਮਣ ਨੇ ਕੁੱਝ ਸਮੇ ਬਾਅਦ ਜਲਦੀ ਹੀ ਗੁਰਬਾਣੀ ਨੂੰ ਵੀ ਖਤਮ ਕਰ ਦੇਣਾ ਹੈ, ਫਿਰ ਇਹ ਭਾਰਤੀਆਂ ਨੂੰ ਹਿੰਦੂ ਬਣਨ ਦੀ ਥਾਂ ਸਿੱਖ ਬਣਨ ਲਈ ਪ੍ਰੇਰਨ ਲੱਗ ਜਾਣਗੇ ਕਿਉਂਕਿ ਉਦੋਂ ਤੱਕ ਸਿੱਖੀ ਦਾ ਹਿੰਦੂਕਰਨ ਹੋ ਚੁੱਕਿਆ ਹੋਵੇਗਾ ਜੋ ਕੁੱਝ ਹੱਦ ਤੱਕ ਹੋ ਵੀ ਚੁਕਿਆ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਸੇ ਕਰਨ ਦੀ ਲੋੜ ਹੀ ਬਾਕੀ ਹੈ । ਅਸਲ ਵਿੱਚ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਦਾ ਇੱਕੋ ਮਕਸਦ ਹੈ ਕਿ ਮਨੁੱਖਤਾ ਵਿੱਚ ਜਾਤਾਂ-ਧਰਮਾਂ ਦੇ ਨਾਮ ਤੇ ਵੰਡੀਆਂ ਪਾ ਕੇ ਰੱਖਣੀਆਂ, ਇੱਕ ਰੱਬ ਦੀ ਥਾਂ ਅਨੇਕਾਂ ਦੇਵੀ-ਦੇਵਤਿਆਂ, ਭਗਵਾਨਾ ਦੀ ਪੂਜਾ ਕਰਵਾਉਣੀ (ਇਸ ਵੱਲੋਂ ਸਿਰਜੇ ਉਹ ਭਗਵਾਨ ਚਾਹੇ ਸ਼ੂਦਰ ਜਾਤੀ ਦੇ ਵੀ ਕਿਉਂ ਨਾ ਹੋਣ), ਕਿਰਤ ਦੀ ਥਾਂ ਕਿਸਮਤ ਅਤੇ ਮੰਤ੍ਰਾਂ ਵਿੱਚ ਵਿਸਵਾਸ਼ ਪੈਦਾ ਕਰਨਾ । ਬ੍ਰਾਹਮਣ ਦੀ ਇਸ ਚਾਲ ਨੂੰ ਪਹਿਚਾਣਦਿਆਂ ਭਗਤਾਂ ਤੇ ਗੁਰੂਆਂ ਦੇ ਜੀਵਨ ਸਮੇ ਤੋਂ ਬਾਅਦ, ਭਗਤਾਂ/ਗੁਰੂਆਂ ਦੀ ਇਸ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਉੱਤੇ ਪਹਿਰਾ ਦਿੰਦਿਆਂ ਭਾਈ ਗੁਰਬਖਸ ਸਿੰਘ (ਬੰਦਾ ਸਿੰਘ ਬਹਾਦਰ) ਨੇ ਇਸ ਜਾਤੀ ਪ੍ਰਬੰਧ ਨਾਲ ਟੱਕਰ ਲਈ ਸੀ, (ਇਸ ਤੋਂ ਬਾਅਦ ਸੰਘਰਸ਼ ਤਾਂ ਹੁੰਦੇ ਰਹੇ ਪਰ ਬ੍ਰਾਹਮਣ ਦੀ ਸੋਚ ਭਾਰੂ ਹੁੰਦੀ ਗਈ) ਸਿੱਖ ਮਿਸਲਾਂ ਨੇ ਵਿਦੇਸ਼ੀ ਹਮਲਾਵਰਾਂ ਦੇ ਦੰਦ ਖੱਟੇ ਕੀਤੇ, ਮੁਗਲਾਂ ਨਾਲ ਲੜਾਈਆਂ ਲੜੀਆਂ, ਵਿਦੇਸ਼ੀ ਜਰਵਾਣਿਆਂ ਤੋਂ ਇਸ ਦੇਸ਼ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਬਚਾਈਆਂ, ਪਰ ਜਾਤੀ ਪ੍ਰਬੰਧ ਦੇ ਸਿਰਜਿਕ ਨੇ ਸੋਚਿਆ ਕਿ ਜੇਕਰ ਜਾਤੀ ਪ੍ਰਬੰਧ ਨੂੰ ਖਤਮ ਕਰਨ ਵਾਲਾ ਸਿੱਖ ਪ੍ਰਬੰਧ ਲਾਗੂ ਹੋ ਗਿਆ ਤਾਂ ਭਾਰਤੀ ਅਜਾਦ ਹੋ ਜਾਣਗੇ ਅਤੇ ਮੇਰਾ ਹਜਾਰਾਂ ਸਾਲਾਂ ਦਾ ਸਥਾਪਤ ਕੀਤਾ ਰਾਜ ਖਤਮ ਹੋ ਜਾਵੇਗਾ । ਤਾਂ ਉਸ ਨੇ ਆਪਣੀਆਂ ਧੀਆਂ ਭੈਣਾ ਦੀ ਰਾਖੀ ਕਰਨ ਵਾਲਿਆਂ ਭਾਰਤੀ ਸਿੱਖਾਂ ਦੀ ਥਾਂ ਆਪਣੀਆਂ ਧੀਆਂ ਭੈਣਾ ਦੀਆਂ ਇੱਜਤਾਂ ਲੁੱਟਣ ਵਾਲਿਆਂ ਦਾ ਸਾਥ ਦੇ ਕੇ ਸਿੱਖਾਂ ਨੂੰ ਖਤਮ ਕਰਵਾਇਆ, ਫਿਰ ਸਿੱਖ ਰਾਜ ਨੂੰ ਖਤਮ ਕਰਵਾਇਆ, ਤੇ ਹੌਲੀ ਹੌਲੀ ਜਾਤ ਪਾਤ ਵਿਰੋਧੀ ਭਗਤਾਂ/ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਗੁਰਬਾਣੀ ਨੂੰ ਸਤਿਕਾਰ ਦੇ ਨਾਮ ਤੇ ਪੂਜਣ ਯੋਗ ਬੁੱਤ ਬਣਾ ਕੇ ਰੱਖ ਦਿੱਤਾ । ਸਿੱਖੀ ਇਸ ਦੇਸ਼ ਵਿੱਚ ਪਹਿਲਾਂ ਤੋਂ ਚੱਲ ਰਹੇ ਧਰਮਾਂ ਜਾਂ ਜਾਤਾਂ ਦੇ ਮੁਕਾਬਲੇ ਇੱਕ ਹੋਰ ਨਵਾਂ ਧਰਮ ਜਾਂ ਜਾਤ ਨਹੀਂ ਸੀ, ਇਹ ਤਾਂ ਪਹਿਲਾਂ ਤੋਂ ਪ੍ਰਚੱਲਤ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਧਰਮਾ ਅਤੇ ਜਾਤਾਂ ਦੇ ਵਿਰੁੱਧ ਇੱਕ ਸਹੀ ਸੋਚ ਸੀ। ਸੋਚੋ ਭਗਤ ਕਬੀਰ, ਭਗਤ ਫਰੀਦ, ਭਗਤ ਨਾਮਦੇਵ, ਭਗਤ ਰਵਿਦਾਸ ਆਦਿ ਜਿੰਨਾ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾ ਦਾ ਕੀ ਧਰਮ ਜਾਂ ਜਾਤ ਸੀ ? ਉਹ ਕਿਸ ਧਰਮ ਜਾਂ ਜਾਤ ਦੇ ਪ੍ਰਚਾਰਕ ਸਨ ? ਫਿਰ ਇਹਨਾ ਸਾਰੇ ਭਗਤਾਂ ਦੀ ਵਿਚਾਰਧਾਰਾ, ਗੁਰਬਾਣੀ ਨੂੰ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਵਿਚਾਰਧਾਰਾਂ ਗੁਰਬਾਣੀ ਨਾਲ ਦਰਜ ਕਰਨ ਵਾਲੇ ਗੁਰੂਆਂ ਦਾ ਕੀ ਕੋਈ ਜਾਤ ਗੋਤ ਵਰਨ ਜਾਂ ਧਰਮ ਹੋਵੇਗਾ ? ਨਹੀਂ ।ਬ੍ਰਾਹਮਣ ਨੇ ਜਾਤੀ ਪ੍ਰਬੰਧ ਦੇ ਵਿਰੋਧ ਵਿੱਚ ਉਠੀ ਸਿੱਖੀ ਲਹਿਰ ਨੂੰ ਐਸਾ ਮੋੜ ਦਿੱਤਾ ਕਿ ਸਿੱਖਾਂ ਰਾਹੀਂ ਹੀ ਗੁਰਬਾਣੀ ਨੂੰ ਪੜ ਸੁਣ ਕੇ ਵਿਚਾਰਨ ਦੀ ਥਾਂ ਇੱਕ ਮੰਤ੍ਰ ਬਣਾ ਕੇ ਉਸ ਦੇ ਅਖੰਡ ਪਾਠ, ਸੰਪਟ ਪਾਠ, ਮੋਨ ਪਾਠ ਆਦਿ ਬਣਾ ਕੇ ਮੰਤਰਾਂ ਵਾਂਗ ਤੋਤਾ ਰੱਟਣੀਆਂ ਕਰਨੀਆਂ ਸ਼ੁਰੂ ਕਰਵਾ ਦਿੱਤੀਆਂ ।ਜਾਤ, ਕੁਲ ਵਿਰੋਧੀ ਇੱਕ ਗ੍ਰੰਥ ਤੇ ਸਾਂਝੀਵਾਲਤਾ ਦੇ ਇੱਕ ਪੰਥ ਨੂੰ ਮੰਨਣ ਵਾਲੇ ਸਿੱਖਾਂ ਨੂੰ ਹੀ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੇ ਗਹਿਰੀ ਸਾਜਿਸ ਦੇ ਅਧੀਨ ਜਾਤਾਂ, ਗੋਤਾਂ, ਵੰਸ਼ਾਂ, ਡੇਰਿਆਂ, ਟਕਸਾਲਾਂ ਠਾਠਾਂ ਆਦਿ ਵਿੱਚ ਵੰਡ ਦਿੱਤਾ । ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਸਿੱਖਾਂ ਨੇ ਅਣਗਿਣਤ ਗ੍ਰੰਥਾਂ ਨੂੰ ਆਪਣੇ ਮਾਰਗ ਦਰਸ਼ਕ ਬਣਾ ਲਿਆ, ਇੱਥੋਂ ਤੱਕ ਕਿ ਇਸਤਰੀ ਜਾਤੀ ਦੇ ਵਿਰੋਧੀ, ਜਾਤਾਂ, ਵੰਸ਼ਾਂ, ਵਰਨਾ, ਦੇਵੀ ਦੇਵਤਿਆਂ, ਨਸਿਆਂ ਅਤੇ ਲੱਚਰਤਾ ਨੂੰ ਉਤਸਾਹਤ ਕਰਨ ਵਾਲੇ ਮਿਥਹਿਸ ਨਾਲ ਭਰਭੂਰ, ਬਚਿਤ੍ਰਨਾਟਕ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਿਤ ਕਰਨ ਦੀਆਂ ਕੋਝੀਆਂ ਚਾਲਾ ਚੱਲੀਆਂ ਜਾ ਰਹੀਆਂ ਹਨ, ਤਾਂ ਕਿ ਜਾਤਾਂ, ਗੋਤਾਂ, ਵੰਸ਼ਾਂ, ਊਚ-ਨੀਚ, ਵਰਨ-ਵੰਡ, ਦੇਵੀ-ਦੇਵਤਿਆਂ ਦੇ ਬੁੱਤਾਂ ਦੀ ਪੂਜਾ, ਨਸਿਆਂ ਦੇ ਸੇਵਨ ਤੋਂ ਰੋਕਣ ਅਤੇ ਮਨੁੱਖਤਾ ਨੂੰ ਬਰਾਬਰਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕੀਤਾ ਜਾ ਸਕੇ ।ਜਾਤੀ ਪ੍ਰਬੰਧ ਦੇ ਸਿਰਜਿਕ ਨੇ ਸਰਕਾਰੀ ਸਰਪ੍ਰਸਤੀ ਹੇਠ ਪੂਰੇ ਭਾਰਤ ਨੂੰ ਡੇਰਿਆਂ ਦੇ ਜਾਲ ਵਿੱਚ ਫਸਾ ਦਿੱਤਾ । ਬੁੱਤ ਪੂਜਾ ਅਤੇ ਜਾਤ-ਵਰਨ ਦੇ ਵਿਰੋਧੀ ਭਗਤਾਂ ਦੀਆਂ ਅਖੌਤੀ ਜਾਤਾਂ ਦੇ ਨਾਵਾਂ ਉੱਤੇ ਮੰਦਰ ਉਸਾਰ ਕੇ ਉਹਨਾ ਦੇ ਹੀ ਬੁੱਤ ਬਣਾ ਕੇ ਪੂਜਾ ਸ਼ੁਰੂ ਕਰਵਾ ਦਿੱਤੀ । ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਸੋਚ ਦਾ ਮਨੁੱਖ ਸੀ, ਇੱਕ ਰੱਬ ਨੂੰ ਮੰਨਣ ਵਾਲਾ ਅਜਾਦ ਮਨੁੱਖ, ਸਿੱਖ, ਸਿੰਘ, ਖਾਲਸਾ ਜੋ ਕਿਸੇ ਦਾ ਗੁਲਾਮ ਨਹੀਂ ਹੋਵੇਗਾ, ਜਿਸ ਦੀ ਕੋਈ ਜਾਤ ਨਹੀਂ ਹੋਵੇਗੀ, ਜਿਸ ਦੀ ਕੋਈ ਕੁਲ਼ ਨਹੀਂ ਹੋਵੇਗੀ, ਜਿਸ ਦਾ ਕੋਈ ਧਰਮ ਨਹੀਂ ਹੋਵੇਗਾ, (ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ਗੁਰੂ ਗ੍ਰੰਥ ਸਾਹਿਬ ਪੰਨਾ ੨੬੬, ਹੇ ਮਨ ! ਪ੍ਰਭੂ ਦਾ ਨਾਮ ਜਪ ਅਤੇ ਪਵਿਤ੍ਰ ਆਚਰਣ ਬਣਾ ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ ।) ਜਿਸ ਦਾ ਕੋਈ ਵਿਸੇਸ ਕੰਮ ਨਹੀਂ ਹੋਵੇਗਾ, ਉਸ ਦੀ ਆਪਣੀ ਮਰਜੀ ਹੋਵੇਗੀ ਕਿ ਉਸ ਨੇ ਕਿਹੜਾ ਕੰਮ ਕਰਨਾ ਹੈ ਜਾਂ ਨਹੀਂ ਕਰਨਾ । ਪਰ ਜਾਤੀ ਪ੍ਰਬੰਧ ਦੇ ਸਿਰਜਿਕ ਨੇ ਇਸ ਸੋਚ (ਸਿੱਖ) ਨੂੰ ਜਲਦੀ ਹੀ ਆਪਣੇ ਕਲਾਵੇ ਵਿੱਚ ਲੈ ਕੇ ਆਪਣੇ ਰੰਗ ਵਿੱਚ ਰੰਗ ਕੇ ਜਾਤੀ ਵੰਡ ਵਿੱਚ ਵੰਡ ਦਿੱਤਾ । ਹੁਣ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗਿਆ ਹੋਇਆ ਸਿੱਖ ਆਪਣੇ ਆਪ ਨੂੰ ਜੱਟ ਸਿੱਖ, ਮਹਜਵੀ ਸਿੱਖ, ਰਵਦਾਸੀਆ ਸਿੱਖ, ਰੰਘਰੇਟਾ ਸਿੱਖ, ਰਾਮਗੜੀਆ ਸਿੱਖ, ਮਹਿਰਾ ਸਿੱਖ, ਸੋਢੀ ਸਿੱਖ, ਬੇਦੀ ਸਿੱਖ, ਲੁਬਾਣੇ ਸਿੱਖ, ਰੋੜੇ ਸਿੱਖ, ਇਸ ਤੋਂ ਵੀ ਅੱਗੇ ਵੱਧ ਕੇ ਟਕਸਾਲੀ ਸਿੱਖ, ਜੱਥੇ ਵਾਲੇ ਸਿੱਖ, ਨਾਨਕ ਸਰੀਏ ਸਿੱਖ, ਰਾੜੇ ਵਾਲੇ ਸਿੱਖ, ਆਦਿ ਸਿੱਖ , ਹੁਣ ਜਾਤਾਂ, ਗੋਤਾਂ, ਵੰਸ਼ਾਂ, ਸੰਪ੍ਰਦਾਵਾਂ, ਜੱਥੇਬੰਦੀਆਂ ਦੇ ਇੰਨੇ ਭਾਂਤੇ ਸਿੱਖ ਬਣ ਚੁੱਕੇ ਹਨ ਕੇ ਉਹਨਾ ਦਾ ਜਿਕਰ ਕਰਨਾ ਵੀ ਬਹੁਤ ਔਖਾ ਹੈ । ਜਦ ਕਿ ਸੱਚ ਇਹ ਹੈ ਕਿ ਜੋ ਸਿੱਖ ਹੈ ਉਸ ਦੀ ਜਾਤ (ਗੋਤ, ਵੰਸ਼, ਸੰਪ੍ਰਦਾ) ਨਹੀਂ ਹੈ, ਜਿਸ ਦੀ ਜਾਤ (ਗੋਤ, ਵੰਸ਼, ਸੰਪ੍ਰਦਾ) ਹੈ ਉਹ ਸਿੱਖ ਨਹੀਂ ਹੈ ਕਿਉਂਕਿ ਜਾਤੀ ਪ੍ਰਬੰਧ ਵਿੱਚ ਸਿਰਫ ਬ੍ਰਾਹਮਣ ਜਾਤ ਹੀ ਊਚੀ ਤੇ ਅਜਾਦ ਹੈ, ਬਾਕੀ ਦੀਆਂ ਸਾਰੀਆਂ ਜਾਤੀਆਂ ਨੀਚ ਅਤੇ ਬ੍ਰਾਹਮਣ ਦੇ ਅਧੀਨ ਹਨ । ਅਜੋਕੇ ਹਾਲਾਤਾਂ ਅਨੁਸਾਰ ਜੇ ਇਉਂ ਕਹਿ ਲਈਏ ਕਿ ਤਿਲਕ, ਬੋਦੀ, ਧੋਤੀ ਵਾਲੇ ਬ੍ਰਾਹਮਣ ਦੀ ਥਾਂ ਭੇਸ ਬਦਲ ਕੇ ਪੱਗ, ਕੇਸ ਦਾੜੀ ਤੇ ਗਾਤਰੇ ਵਾਲਾ, ਓਹੀ ਬ੍ਰਾਹਮਣ ਬੈਠ ਗਿਆ ਹੈ ਤਾਂ ਇਸ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ । ਗੁਰਬਾਣੀ ਦਾ ਸੁਨੇਹਾ ਸਮੁੱਚੀ ਮਨੁੱਖਤਾ ਲਈ ਹੈ ਨਾ ਕਿ ਸਿਰਫ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗੇ ਹੋਏ ਸਿੱਖਾਂ ਲਈ । ਮੁਆਫ ਕਰਨਾ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਸੋਚ (ਗੁਰਬਾਣੀ) ਜਿਸ ਨੇ ਜਾਤੀ ਪ੍ਰਬੰਧ ਦੇ ਸਿਰਜਿਕ ਤੋਂ ਪੂਰੀ ਮਨੁੱਖਤਾ ਨੂੰ ਅਜਾਦ ਕਰਵਾਉਣਾ ਸੀ , ਉਸ ਨੂੰ ਸਾਰੀ ਮਨੁੱਖਤਾ ਦੇ ਭਲੇ ਲਈ ਅੱਜ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗੇ ਹੋਏ ਸਿੱਖਾਂ ਤੋਂ ਅਜਾਦ ਕਰਵਾਉਣ ਦੀ ਲੋੜ ਹੈ !

ਮਿਤੀ ੧੭-੦੩-੨੦੧੬
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-੧੫੧੫੦੧
ਮੋਬਾਇਲ-੯੪੧੭੦-੨੩੯੧੧


20/03/16)
ਸਰਵਜੀਤ ਸਿੰਘ ਸੈਕਰਾਮੈਂਟੋ

ਡਾ. ਰੂਪ ਸਿੰਘ ਦੇ ਨਾਮ ਖੁੱਲ੍ਹਾ ਖ਼ੱਤ
ਡਾ. ਰੂਪ ਸਿੰਘ ਜੀ
ਸਕੱਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਮਿਤੀ 13 ਮਾਰਚ 2016
ਪਿਛਲੇ ਹਫ਼ਤੇ (10 ਮਾਰਚ 2016) ਕਨੇਡਾ ਤੋਂ ਛਪਦੀ ਬਹੁਤ ਹੀ ਚਰਚਿਤ ਅਖ਼ਬਾਰ ‘ਸਿੱਖ ਸਪੋਕਸਮੈਨ’ ਵਿੱਚ ਆਪ ਜੀ ਵੱਲੋਂ ਲਿਖਿਆ ਲੇਖ, “ਸਦਗੁਣਾਂ ਦੇ ਧਾਰਨੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ” ਪੜਿਆ ਸੀ। ਇਸ ਲੇਖ ਵਿੱਚ ਆਪ ਜੀ ਗੁਰੂ ਹਰਿਰਾਏ ਸਾਹਿਬ ਜੀ ਦੀ ਗੁਰਗੱਦੀ ਸਬੰਧੀ ਲਿਖਦੇ ਹੋ, “ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 3 ਮਾਰਚ ਨੂੰ 1644 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। 8 ਮਾਰਚ 1644 ਈਸਵੀ ਗੁਰਆਈ ਦੀ ਰਸਮ ਅਦਾ ਕੀਤੀ ਗਈ’। ਸ਼੍ਰੋਮਣੀ ਕਮੇਟੀ ਵੱਲੋਂ 2003 ਤੋਂ 2014 ਤਾਈ ਛਾਪੇ ਗਏ (ਸੂਰਜੀ ਬਿਕ੍ਰਮੀ) ਕੈਲੰਡਰਾਂ ਵਿੱਚ ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 6 ਚੇਤ/19 ਮਾਰਚ ਅਤੇ ਗੁਰੂ ਹਰਿਰਾਏ ਜੀ ਦੀ ਗੁਰਗੱਦੀ ਦੀ ਤਾਰੀਖ 1 ਚੇਤ/ 14 ਮਾਰਚ ਦਰਜ ਸੀ। ਸ਼੍ਰੋਮਣੀ ਕਮੇਟੀ ਵੱਲੋਂ 2015 ਅਤੇ 2016 ਦੇ ਕੈਲੰਡਰਾਂ (ਚੰਦਰ ਸੂਰਜੀ ਬਿਕ੍ਰਮੀ) ਵਿੱਚ ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਚੇਤ ਸੁਦੀ 5 ਅਤੇ ਗੁਰੂ ਹਰਿਰਾਏ ਜੀ ਦੀ ਗੁਰਗੱਦੀ ਦੀ ਚੇਤ ਵਦੀ 13 ਹੈ। ਸਪੱਸ਼ਟ ਹੈ ਕਿ ਪਿਛਲੇ 15 ਸਾਲਾਂ ਦੇ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰਾਂ ਮੁਤਾਬਕ ਗੁਰੂ ਗੱਦੀ ਦੀ ਤਾਰੀਖ 4-5 ਦਿਨ ਪਹਿਲਾ ਹੈ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ ਪਿਛੋਂ ਸੀ। ਪਰ ਆਪ ਜੀ ਦੀ ਖੋਜ ਮੁਤਾਬਕ ਜੋਤੀ ਜੋਤ ਸਮਾਉਣ ਦੀ ਤਾਰੀਖ ਪਹਿਲਾ ਹੈ ਅਤੇ ਗੁਰਗੱਦੀ ਦੀ ਤਾਰੀਖ ਪਿਛੋਂ। ਜੇ ਆਪ ਜੀ ਸਮਝਦੇ ਹੋ ਕਿ ਤੁਹਾਡੀ ਖੋਜ ਠੀਕ ਹੈ ਤਾਂ ਕੀ , ਉਚ ਅਧਿਕਾਰੀ ਹੋਣ ਦੇ ਨਾਤੇ ਆਪ ਦੀ ਇਹ ਜਿੰਮੇਵਾਰੀ ਨਹੀ ਸੀ ਬਣਦੀ ਕਿ, ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿਚ ਸਹੀ ਤਾਰੀਖਾਂ ਦਰਜ ਕੀਤੀਆਂ ਜਾਦੀਆਂ? ਜੇ ਆਪ ਜੀ ਸਮਝਦੇ ਹੋ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰਾਂ ਵਿਚ ਦਰਜ ਤਾਰੀਖਾਂ ਸਹੀ ਹਨ ਤਾਂ ਇਹ ਸਪੱਸ਼ਟ ਕਰੋ ਕਿ ਤੁਹਾਡੇ ਵੱਲੋਂ ਆਪਣੇ ਲੇਖ ਵਿੱਚ ਗਲਤ ਜਾਣਕਾਰੀ ਦੇਣ ਪਿਛੇ ਕੀ ਮੰਤਵ ਸੀ?
ਡਾ ਰੂਪ ਸਿੰਘ ਜੀ, ਕਿੰਨੀ ਹੈਰਾਨੀ ਦੀ ਗੱਲ ਹੈ ਕਿ 22 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ ਤਾਂ ਗੁਰੂ ਹਰਿਰਾਏ ਜੀ ਦੀ ਗੁਰਤਾਗੱਦੀ ਦੀ ਤਾਰੀਖ 23 ਚੇਤ ਦਰਜ ਹੈ ਪਰ 9 ਮਾਰਚ ਨੂੰ ਗਿਆਨੀ ਗੁਰਬਚਨ ਸਿੰਘ ਜੀ ਦਾ ਹੁਕਮ ਅਤੇ 12 ਮਾਰਚ ਨੂੰ ਅਵਤਾਰ ਸਿੰਘ ਮੱਕੜ ਦਾ ਬਿਆਨ ਆ ਜਾਂਦਾ ਹੈ ਕਿ ਇਹ ਦਿਹਾੜਾ 1 ਚੇਤ ਨੂੰ ਮਨਾਇਆ ਜਾਵੇ। ਅਜੇਹਾ ਕਿਓ? ਇਸ ਦੇ ਕਾਰਨਾਂ ਨੂੰ ਵੀ ਸਪੱਸ਼ਟ ਕੀਤਾ ਜਾਵੇ ਕਿ ਜੇ ਮਨਾਉਣਾ 1 ਚੇਤ ਨੂੰ ਹੈ ਤਾਂ ਕੈਲੰਡਰ ਵਿੱਚ 1 ਚੇਤ ਲਿਖਣ ਵਿੱਚ ਕੀ ਸਮੱਸਿਆ ਹੈ?।
ਆਪ ਜੀ ਵੱਲੋਂ ਖੋਜੀ ਗਈ ਗੁਰੂ ਹਰਿਰਾਏ ਜੀ ਦੀ ਜਨਮ ਤਾਰੀਖ, 20 ਮਾਘ ਸੰਮਤ 1686 ਬਿਕ੍ਰਮੀ (30 ਜਨਵਰੀ 1630 ਈ:) ਸਬੰਧੀ ਬੇਨਤੀ ਹੈ ਕਿ 20 ਮਾਘ ਨੂੰ 30 ਜਨਵਰੀ ਨਹੀਂ ਸਗੋਂ 17 ਜਨਵਰੀ ਸੀ। ਦੂਜੇ ਪਾਸੇ 30 ਜਨਵਰੀ ਨੂੰ 4 ਫੱਗਣ ਸੀ। ਇਸ ਲਈ ਤੁਹਾਡੇ ਵੱਲੋਂ ਖੋਜੀ ਗਈ ਈ ਇਹ ਤਾਰੀਖ ਵੀ ਸ਼ੱਕ ਦੇ ਦਾਇਰੇ ਵਿਚ ਆ ਗਈ ਹੈ।
ਅੱਗੇ ਆਪ ਜੀ ਲਿਖਦੇ ਹੋ, “ਆਪ ਜੀ 6 ਅਕਤੂਬਰ 1661 ਈਸਵੀ ਨੂੰ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ”। ਆਪ ਨੇ ਇਹ ਤਾਰੀਖ ਜੂਲੀਅਨ ਕੈਲੰਡਰ ਦੀ ਲਿਖੀ ਹੈ ਜੋ ਕਦੇ ਆਪਣੇ ਦੇਸ਼ ਵਿੱਚ ਲਾਗੂ ਨਹੀ ਹੋਇਆ। ਇਸ ਤਾਰੀਖ ਦੀ ਪੜਤਾਲ ਕੀਤਿਆਂ, ਇਹ 6 ਕੱਤਕ ਸੰਮਤ 1717 ਬਿਕ੍ਰਮੀ ਬਣਦੀ ਹੈ। ਆਪ ਜੀ ਵੱਲੋਂ ਲਿਖੀ ਤਾਰੀਖ ਸਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਕੈਲੰਡਰਾਂ ਵਿੱਚ 2003-2009 ਤਾਈ ਇਹ 6 ਕੱਤਕ ਹੀ ਦਰਜ ਸੀ। ਪਰ 2010 ਅਤੇ 11 ਵਿੱਚ 4 ਕੱਤਕ, 2012 ਵਿੱਚ 5 ਕੱਤਕ, 2013 ਅਤੇ 14 ਵਿੱਚ 4 ਕੱਤਕ, 2015 ਵਿੱਚ 19 ਕੱਤਕ ਅਤੇ 2016 ਵਿੱਚ 9 ਕੱਤਕ ਦਰਜ ਕੀਤੀ ਗਈ ਹੈ।
ਡਾ ਰੂਪ ਸਿੰਘ ਜੀ, ਆਪ ਜੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਹਰ ਸਾਲ ਕੈਲੰਡਰ ਵਿੱਚ ਬਦਲਵੀਂਆਂ ਤਰੀਕਾਂ ਦਰਜ ਕਰਨਾ ਅਤੇ ਪਿਛੋਂ ਜੱਥੇਦਾਰਾਂ ਵੱਲੋਂ ਬਦਲੀ ਕਰਨ ਦੇ ਹੁਕਮ ਆਉਣੇ, ਸੰਗਤਾਂ ਵਿੱਚ ਦੁਬਿਧਾ ਪੈਦਾ ਕਰਦੇ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ 9 ਜਨਵਰੀ ਨੂੰ ਗਿਆਨੀ ਗੁਰਬਚਨ ਸਿੰਘ ਜੀ ਅਤੇ 12 ਮਾਰਚ ਨੂੰ ਅਵਤਾਰ ਸਿੰਘ ਮੱਕੜ ਨੇ, ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਵਸ 1 ਚੇਤ/14 ਮਾਰਚ ਨੂੰ ਮਨਾਉਣ ਐਲਾਨ ਕਰਕੇ, ਖ਼ੁਦ ਹੀ ਇਹ ਮੰਨ ਲਿਆ ਹੈ ਕਿ 22 ਜਨਵਰੀ ਨੂੰ ਜਾਰੀ ਕੀਤੇ ਗਏ ਕੈਲੰਡਰ ਵਿੱਚ ਦਰਜ ਤਾਰੀਖ 23 ਚੇਤ ਗਲਤ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੈਲੰਡਰ ਵਿੱਚ ਸਹੀ ਤਾਰੀਖ 1 ਚੇਤ/14 ਮਾਰਚ ਦੀ 23 ਚੇਤ ਕਿਓ ਦਰਜ ਕੀਤੀ? ਡਾ ਰੂਪ ਸਿੰਘ ਜੀ, ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਇਸ ਦੁਬਿਧਾ ਭਰੀ ਸਥਿਤੀ ਦੇ ਪੈਦਾ ਹੋਣ ਦੇ ਕਾਰਨ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਆਪਣੇ ਕੀਮਤੀ ਸੁਝਾਓ, ਸੰਗਤਾਂ ਨਾਲ ਸਾਂਝੇ ਕਰੋ ਜੀ ਤਾਂ ਜੋ ਉਨ੍ਹਾਂ ਤੇ ਵਿਚਾਰ ਕਰਕੇ, ਸਮੇਂ ਦਾ ਹਾਣੀ, ਵਿਗਿਆਨ ਕੈਲੰਡਰ ਤਿਆਰ ਕੀਤਾ ਜਾ ਸਕੇ ਅਤੇ ਹਰ ਸਾਲ ਪੈਦਾ ਹੋਣ ਵਾਲੀ ਹਾਸੋਹੀਣੀ ਸਤਿੱਥੀ ਤੋਂ ਬਚਿਆ ਜਾ ਕਸੇ। ਡਾ ਰੂਪ ਸਿੰਘ ਜੀ, ਮੈਨੂੰ ਪੂਰੀ ਆਸ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਉਚ ਅਧਿਕਾਰੀ ਹੋਣ ਦੇ ਨਾਤੇ, ਆਪ ਜੀ ਆਪਣੀ ਜਿੰਮੇਵਾਰੀ ਜਰੂਰ ਨਿਭਾਓਗੇ।
ਉਸਾਰੂ ਸੇਧਾਂ ਦੀ ਉਡੀਕ `ਚ
ਸਰਵਜੀਤ ਸਿੰਘ ਸੈਕਰਾਮੈਂਟੋ


20/03/16)
ਸਤਿਨਾਮ ਸਿੰਘ ਮੌਂਟਰੀਅਲ

ਇੱਕ ਨਜ਼ਰ
'ਮਹਾਂਪੁਰਸ਼ 'ਬ੍ਰਹਮਗਿਆਨੀ 'ਗੁਰਮਤਿ ਮਾਰਤੰਡ 'ਸ੍ਰੀਮਾਨ '108 'ਸੰਤ 'ਬਾਬਾ ਗੁਰਬੱਚਨ ਸਿੰਘ ਖਾਲਸਾ ਭਿੰਡਰਾਂਵਾਲੇ ਤੇ,

ਇਹਨਾਂ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਇਹ ਮਹਾਂਪੁਰਖ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਪੈਦਾ ਹੋਏ ਹਨ, ਪਰ ਸਮਝਦਾਰ ਗੁਰਸਿੱਖਾਂ ਦਾ ਮੰਨਣਾ ਹੈ ਕਿ ਇਹ ਮਹਾਂਪੁਰਖ ਕੰਸ਼ੀ ਦੇ ਬਹ੍ਰਮਣਾਂ ਦੇ ਅਸ਼ੀਰਵਾਦ ਨਾਲ ਪੈਦਾ ਹੋਏ ਹਨ,

ਇਹਨਾਂ ਨੇ ਜਿਊਂਦੇ ਜੀਅ ਕਿਰਪਾਨ ਆਪਣੇ ਤੋਂ ਵੱਖ ਨਹੀਂ ਹੋਣ ਦਿੱਤੀ ਪਰ ਜਿਊਂਦੇ ਜੀਅ ਸਿੱਖੀ ਸਿਧਾਂਤ ਨੂੰ ਵੀ ਆਪਣੇ ਲਾਗੇ ਨਹੀਂ ਲੱਗਣ ਦਿੱਤਾ,

ਇਹਨਾਂ ਨੇ ਸਿੱਖ ਕੌਮ ਦੀ ਝੋੋਲ਼ੀ ਇੱਕ ਕਿਤਾਬ (ਗੁਰਬਾਣੀ ਪਾਠ ਦਰਪਣ) ਵੀ ਪਾਈ ਜਿਸ ਵਿੱਚ ਇਨੀ ਕੁ ਝੱਖ ਮਾਰੀ ਹੋਈ ਹੈ ਕਿ ਪੜ੍ਹਨ ਵਾਲਾ ਕਦੀ ਸੱਚ ਦੇ ਨੇੜੇ ਵੀ ਨਹੀ ਲੱਗ ਸਕਦਾ,

ਇਹਨਾਂ ਨੇ ਆਪਣੀ ਕਿਤਾਬ ਵਿੱਚ ਪੰਨਾ ਨੰ: ੪੨-੪੩ ਤੇ
ਪਿਛਲੇ ਜਨਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਚਤਰਭੁਜੀ ਦੇ ਅਵਤਾਰ ਅਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਨੂੰ ਫੰਧਕ (ਸ਼ਿਕਾਰੀ) ਦੇ ਅਵਤਾਰ ਸਿਧ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ,

ਕਹਾਣੀ ਕੁਝ ਇਸ ਤਰਾਂ ਹੈ,

ਇੱਕ ਸ਼ਿਕਾਰੀ (ਪਿਛਲੇ ਜਨਮ ਵਿੱਚ ਫੰਧਕ ਭਾਈ ਹਿੰਮਤ ਸਿੰਘ ਜੀ) ਨੇ ਇੱਕ (ਹਿੰਦੂ) ਰਿਸ਼ੀ ਦੇ ਸੁੱਖਣਾ ਸੁਖ ਲਈ ਕਿ ਜੇ ਮੈਨੂੰ ਜਿਆਦਾ ਸ਼ਿਕਾਰ ਮਿਲਣ ਤਾਂ ਮੈਂ ਦਸਵਾਂ ਹਿੱਸਾ ਰਿਸ਼ੀ ਦੇ ਝੜਾਵਾਂਗਾ ਸ਼ਿਕਾਰ ਜਿਆਦਾ ਮਿਲਣ ਤੇ ਸ਼ਿਕਾਰੀ ਦਸਵਾਂ ਹਿੱਸਾ ਲੈਕੇ ਰਿਸ਼ੀ ਕੋਲ ਚਲਾ ਗਿਆ ਜਦੋਂ ਰਿਸ਼ੀ ਨੂੰ ਪਤਾ ਲੱਗਾ ਕਿ ਸ਼ਿਕਾਰੀ ਨੇ ਮੇਰੇ ਸੁੱਖਣਾ ਸੁੱਖੀ ਹੈ ਤਾਂ ਰਿਸ਼ੀ ਕਰੋਧਤ ਹੋ ਗਿਆ ਕਹਿੰਦਾ ਤੂੰ ਮੇਰੇ ਸੁੱਖਣਾ ਸੁੱਖ ਕੇ ਮੈਨੂੰ ਪਾਪੀ ਬਣਾ ਦਿੱਤਾ ਹੈ ਹੁਣ ਮੈਂ ਤੈਨੂੰ ਸਰਾਪ ਦੇ ਦੇਵਾਂਗਾ ਜੇ ਮੇਰੇ ਸੁੱਖੀ ਸੁੱਖਣਾ ਪੂਰੀ ਹੋ ਸਕਦੀ ਹੈ ਤਾਂ ਸਰਾਪ ਵੀ ਪੂਰਾ ਹੋਵੇਗਾ, ਇਹ ਸੁਣਕੇ ਸ਼ਿਕਾਰੀ ਡਰ ਗਿਆ ਕਹਿੰਦਾ ਮੈਨੂੰ ਮਾਫ ਕਰ ਦਿਉ, ਰਿਸ਼ੀ ਕਹਿੰਦਾ ਇੱਕ ਸ਼ਰਤ ਤੇ ਮਾਫ਼ ਕਰਾਂਗਾ ਮੈਨੂੰ ਚਤਰਭੁਜੀ ਜਾਨਵਰ ਫੜਕੇ ਲਿਆਕੇ ਦੇ, ਸ਼ਿਕਾਰੀ ਸੱਤ ਬਚਨ ਆਖਕੇ ਚੱਲ ਪਿਆ ਚਤਰਭੁਜੀ ਨੂੰ ਫੜਨ ਪਰ ਕਿਤੋਂ ਵੀ ਨਾ ਮਿਲਿਆ ਘਰਵਾਲੀ ਨੇ ਸਮਝਾਇਆ ਕਿ ਛੱਡੋ ਜੀ ਐਸਾ ਕੋਈ ਜਾਨਵਰ ਨਹੀਂ ਹੈ ਪਰ ਉਹ ਘਰਵਾਲੀ ਨੂੰ ਵੀ ਮਾਰਨ ਨੂੰ ਪਿਆ, ਫਿਰ ਉਸ ਸ਼ਿਕਾਰੀ ਨੇ ਚਿਖਾ ਬਣਾ ਲਈ ਲੱਗਾ ਉਸ ਵਿੱਚ ਸੜਨ ਇਨੇ ਚਿਰ ਨੂੰ ਚਤਰਭੁਜੀ ਜਾਨਵਰ ਨੇ ਦਰਸ਼ਨ ਦੇ ਦਿੱਤੇ, ਚਿਖਾ ਤੋਂ ਉਠਕੇ ਫਿਰ ਉਸ ਨੂੰ ਫੜਨ ਭੱਜ ਪਿਆ ਅਖੀਰ ਬੜੀ ਜੱਦੋ ਜਹਿਦ ਦੇ ਬਾਦ ਆਪ ਹੀ ਚਤਰਭੁਜੀ ਫੜ ਹੋ ਗਿਆ, ਸ਼ਿਕਾਰੀ ਉਸਨੂੰ ਰਿਸ਼ੀ ਕੋਲ ਲੈ ਗਿਆ, ਰਿਸ਼ੀ ਸਮਝ ਗਿਆ ਕਿ ਐਸਾ ਕੋਈ ਜਾਨਵਰ ਨਹੀਂ ਹੈ ਇਹ ਤਾਂ ਆਪ ਹੀ ਪ੍ਰਮਾਤਮਾਂ ਚਤਰਭੁਜੀ ਦਾ ਰੂਪ ਧਾਰਕੇ ਫੜ ਹੋ ਗਿਆ ਹੈ, ਰਿਸ਼ੀ ਜੀ ਉਸ ਚਤਰਭੁਜੀ (ਪ੍ਰਮਾਤਮਾਂ) ਨੂੰ ਕਹਿੰਦੇ ਮਹਾਂਰਾਜ ਤੁਸੀਂ ਕਿੱਦਾਂ ਇਸ ਦੇ ਹੱਥ ਆ ਗਏ? ਪ੍ਰਮਾਤਮਾਂ ਕਹਿੰਦੇ ਅਸੀਂ ਤੇਰਾ ਬਚਨ ਪੂਰਾ ਕਰਨਾ ਸੀ ਤਾਂ ਸਾਨੂੰ ਇਹ ਰੂਪ ਬਣਾਉਣਾ ਪਿਆ, ਇਹ ਸੁਣਕੇ ਉਹ ਸ਼ਿਕਾਰੀ ਚਤਰਭੁਜੀ (ਪ੍ਰਮਾਤਮਾਂ) ਅੱਗੇ ਹੱਥ ਜੋੜਕੇ ਖੜ੍ਹ ਗਿਆ ਕਿ ਮਹਾਂਰਾਜ ਮੈਨੂੰ ਬਖਸ਼ ਦਿਉ, ਚਤਰਭੁਜੀ ਜੀ ਕਹਿੰਣ ਲੱਗੇ ਤੈਨੂੰ ਮੈਂ ਕਲ਼ਯੁਗ ਵਿੱਚ ਦਸਵੇਂ ਜਾਂਮੇ ਵਿੱਚ ਤੇਰਾ ਸਿਰ ਲੈਕੇ ਬਖਸ਼ਾਗਾ, ਸੋ ਇਸ ਤਰਾਂ ਚਤਰਭੁਜੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਕਾਰੀ ਭਾਈ ਹਿੰਮਤ ਸਿੰਘ ਜੀ ਦਾ ਸਿਰ ਲੈਕੇ ਪਿਛਲੇ ਜਨਮ ਦੀ ਭੁਲ ਮਾਫ਼ ਕੀਤੀ,

ਖਾਲਸਾ ਜੀ ਜਰਾ ਸੋਚੋ ਕੀ ਪਿਛਲੇ ਜਨਮ ਦੀਆਂ ਭੁਲਾਂ ਬਖਸ਼ਾਉਣ ਲਈ ਪੰਜਾਂ ਪਿਆਰਿਆਂ ਨੇ ਸਿਰ ਦਿੱਤੇ ਸੀ??
ਮੈਂ ਪੁਛਣਾਂ ਚਾਹੁੰਦਾ ਹਾਂ ਇਸ ਦੇ ਪੈਰੋਕਾਰਾ ਨੂੰ ਕਿ ਜਿ ਗੁਰੂ ਗੋਬਿੰਦ ਸਿੰਘ ਜੀ ਚਤਰਭੁਜੀ ਦੇ ਅਵਤਾਰ ਸੀ ਫਿਰ ਜਿਹੜਾ ਤੁਸੀਂ ਕਈ ਯੁਗ ਹੇਮਕੁੰਢ ਬਿਠਾਈ ਰੱਖਿਆ ਉਹ ਕੌਣ ਸੀ??

ਮੇਰਾ ਸਵਾਲ ਹੈ ਇਸ ਨੂੰ ਬ੍ਰਹਮਗਿਆਨੀ ਮੰਨਣ ਵਾਲਿਆ ਨੂੰ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਹੇਮਕੁੰਢ ਕੀਤੀ ਹੋਈ ਤਪੱਸਿਆ ਕਰਕੇ ਹੈ? ਜਾ ਫਿਰ ਚਤਰਭੁਜੀ ਦੇ ਅਵਤਾਰ ਕਰਕੇ ਹੈ? ਤੇ ਜਾ ਫਿਰ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਵਾਰਸ ਕਰਕੇ ਹੈ????

ਸਿੱਖੋ ਤੁਸੀਂ ਲੁਟੇ ਜਾ ਚੁੱਕੇ ਹੋ ਤੁਹਾਡਾ ਸਿਧਾਂਤ ਲੁਟਿਆ ਜਾ ਰਿਹਾ ਹੈ,
ਇਹਨਾਂ ਆਪੂ ਬਣੇ ਅਖੌਤੀ ਬ੍ਰਾਹਮਣ
made ਬ੍ਰਹਮਗਿਆਨੀਆਂ ਦੀਆਂ ਨਜ਼ਰਾਂ ਵਿੱਚ ਤੁਹਾਡੇ ਪੰਜ ਪਿਆਰੇ ਵੀ ਪਿਛਲੇ ਜਨਮ ਦੇ ਹਿੰਦੂ ਰਿਸ਼ੀਆਂ ਵਲੋਂ ਸਰਾਪੇ ਹੋਏ ਸਨ, ਤੁਹਾਡੇ ਭਗਤ ਵੀ ਪਿਛਲੇ ਜਨਮ ਦੇ ਸਰਾਪੇ ਹੋਏ ਸਨ, ਤੇ ਤੁਹਾਡੇ ਗੁਰਸਿੱਖ (ਭਾਈ ਮਰਦਾਨੇ ਵਰਗੇ) ਵੀ ਪਿਛਲੇ ਜਨਮ ਦੇ ਸਰਾਪੇ ਹੋਏ ਸਨ,
ਸਿੱਖੋ ਫਿਰ ਤੁਸੀਂ ਕਿਸ ਮੂਹ ਨਾਲ ਕਹਿੰਦੇ ਹੋ ਕਿ ਹਮ ਹਿੰਦੂ ਨਹੀਂ ??

ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫


20/03/16)
ਕੁਲਵੰਤ ਸਿੰਘ ਟਿੱਬਾ

ਰਾਖਵਾਂਕਰਨ ਦਲਿਤਾਂ ਲਈ ਜ਼ਰੂਰੀ ਕਿਉਂ ?
ਭਾਰਤ ਅੰਦਰ ਜਾਤੀ ਅਧਾਰ ਤੇ ਸਮਾਜਿਕ ਤੌਰ ਤੇ ਪਛੜ ਚੁੱਕੇ ਦਲਿਤ ਲੋਕਾਂ ਲਈ ਰਾਖਵਾਂਕਰਣ ਦੇਣ ਦੀ ਵਿਵਸਥਾ ਕੀਤੀ ਗਈ ਸੀ। ਜੋ ਪੰਜ ਹਜਾਰ ਸਾਲਾਂ ਤੱਕ ਜਾਤੀ ਘ੍ਰਿਣਾਂ ਦਾ ਸਿਕਾਰ ਰਹੇ ਅਤੇ ਉਨ੍ਹਾਂ ਨੂੰ ਪੜਨ-ਲਿਖਣ, ਧਾਰਮਿਕ ਪਾਠ ਪੂਜਾ ਅਤੇ ਹੋਰ ਵੀ ਅਨੇਕ ਕਾਰਜ ਕਰਨ ਤੇ ਪਾਬੰਦੀ ਲੱਗੀ ਰਹੀ , ਜਿਸ ਦੇ ਸਿੱਟੇ ਵਜੋਂ ਦਲਿਤਾਂ ਦੀ ਜੀਵਨ ਸੈਲੀ ਕੁੱਤਿਆਂ ਬਿੱਲਿਆਂ ਨਾਲੋਂ ਵੀ ਬਦਤਰ ਹੋ ਗਈ ਸੀ। ਦਲਿਤ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਦਸ਼ਾ ਅਤੇ ਦਿਸ਼ਾ ਬਦਲਣ ਅਤੇ ਦਲਿਤਾਂ ਦਾ ਮਾਣ ਸਨਮਾਨ ਬਹਾਲ ਕਰਨਾ ਹੀ ਜਾਤੀ ਅਧਾਰਤ ਰਾਖਵਾਂਕਰਣ ਵਿਵਸਥਾ ਦਾ ਮੁੱਖ ਮੰਤਵ ਸੀ। ਪਰ ਮੌਜੂਦਾ ਹਾਲਤ ਵਿੱਚ ਉੱਚ ਜਾਤਾਂ ਵੱਲੋਂ ਵੀ ਰਾਖਵਾਂਕਰਣ ਦੀ ਮੰਗ ਬੜੀ ਤੇਜੀ ਨਾਲ ਉਠ ਰਹੀ ਹੈ ਜੋ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਹੈ। ਭਾਰਤ ਅੰਦਰ ਜਾਤੀ ਅਧਾਰਿਤ ਰਾਖਵਾਂਕਰਨ ਨੂੰ ਲੈ ਕੇ ਵੱਡੀ ਪੱਧਰ ਤੇ ਬਹਿਸ ਚੱਲ ਰਹੀ ਹੈ। ਅਸਲ ਵਿੱਚ ਇਹ ਬਹਿਸ ਇਸ ਲਈ ਨਿਰਅਧਾਰ ਹੈ ਕਿਉਂਕਿ ਜ਼ਿਆਦਾਤਰ ਲੋਕ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਅਨੁਸਾਰ ਜਾਤੀ ਅਧਾਰਿਤ ਰਾਖਵਾਂਕਰਨ ਦੇ ਸੰਵਿਧਾਨਿਕ ਹੱਕ ਨੂੰ ਸਮਝ ਨਹੀ ਸਕੇ। ਉਹ ਰਾਖਵਾਂਕਰਨ ਨੂੰ ਭੀਖ ਵਜੋਂ ਪ੍ਰਚਾਰ ਰਹੇ ਹਨ ਜਦਕਿ ਜਾਤੀ ਅਧਾਰਿਤ ਰਾਖਵਾਂਕਰਨ ਦਲਿਤਾਂ ਦਾ ਸੰਵਿਧਾਨਕ ਹੱਕ ਹੈ। ਬਹਿਸ ਸ਼ੁਰੂ ਕਰਨ ਤੋ ਪਹਿਲਾਂ ਸਾਨੂੰ ਸਮੁੱਚੇ ਪਹਿਲੂਆਂ ਦੀ ਸਮਝ ਹੋਣੀ ਚਾਹੀਦੀ ਹੈ। ਭਾਰਤ ਵਿੱਚ ਪਹਿਚਾਣ ਜਾਤ ਅਧਾਰਿਤ, ਰਹਾਇਸ਼ ਜਾਤ ਅਧਾਰਿਤ, ਮੰਦਰ ਗੁਰਦੁਆਰੇ ਜਾਤ ਅਧਾਰਿਤ, ਵਿਆਹ ਸਾਦੀਆਂ ਜਾਤ ਅਧਾਰਿਤ, ਕੁੜਮਚਾਰੀ ਜਾਤ ਅਧਾਰਿਤ, ਸ਼ਮਸ਼ਾਨਘਾਟ ਜਾਤ ਅਧਾਰਿਤ, ਖਾਪ ਪੰਚਾਇਤਾਂ ਜਾਤ ਅਧਾਰਿਤ, ਵੋਟ ਦਿੱਤੀ ਜਾਂਦੀ ਹੈ ਜਾਤ ਦੇਖ ਕੇ, ਜੁਲਮ ਕੀਤੇ ਜਾਂਦੇ ਹਨ ਜਾਤ ਦੇਖ ਕੇ, ਈਰਖਾ ਕੀਤੀ ਜਾਂਦੀ ਹੈ ਜਾਤ ਦੇਖ ਕੇ, ਫਿਰ ਰਾਖਵਾਂਕਰਨ ਆਰਥਿਕ ਅਧਾਰ ਤੇ ਕਿਉਂ ਮੰਗਿਆ ਜਾ ਰਿਹਾ ਹੈ। ਇਹ ਗੱਲ ਸਮਝ ਤੋਂ ਪਰੇ ਹੈ।
ਦਲਿਤਾਂ ਨੂੰ ਰਾਖਵਾਂਕਰਨ ਕੋਈ ਭੀਖ ਵਜੋਂ ਨਹੀ ਮਿਲਿਆ ਸਗੋਂ ਇਸ ਨੂੰ ਪ੍ਰਾਪਤ ਕਰਨ ਲਈ ਦਲਿਤਾਂ ਨੇ ਆਪਣੀ ਸਭ ਤੋ ਵੱਡੀ ਪ੍ਰਾਪਤੀ ਦੋਹਰੀ ਵੋਟ ਦੇ ਅਧਿਕਾਰ ਨੂੰ ਛੱਡਿਆ ਹੈ। ਪੂਨੇ ਦੀ ਯਰਵੜਾ ਜੇਲ੍ਹ ਵਿੱਚ ਮਹਾਤਮਾ ਗਾਂਧੀ ਨੇ ਦਲਿਤਾਂ ਨੂੰ ਦੋਹਰੀ ਵੋਟ ਦੇ ਅਧਿਕਾਰ ਦੇ ਵਿਰੋਧ ਵਿੱਚ ਮਰਨ ਸ਼ੁਰੂ ਕੀਤਾ ਅਤੇ ਇਸ ਪਿੱਛੋਂ 24 ਸਤੰਬਰ 1932 ਨੂੰ ਮਹਾਤਮਾ ਗਾਂਧੀ ਅਤੇ ਡਾ. ਬੀ.ਆਰ. ਅੰਬੇਡਕਰ ਵਿਚਕਾਰ ਪੂਨਾ ਪੈਕਟ ਨਾਂ ਦੇ ਸਮਝੌਤੇ ਤਹਿਤ ਹੀ ਦਲਿਤਾਂ ਨੂੰ ਰਾਖਵਾਂਕਰਨ ਮਿਲਿਆ ਹੈ। ਇਸ ਸਮਝੌਤੇ ਤੇ ਪੰਡਿਤ ਮਦਨ ਮੋਹਨ ਮਾਲਵੀਆ, ਡਾ.ਰਾਜਿੰਦਰ ਪ੍ਰਸਾਦ, ਐਮ.ਸੀ.ਰਾਜਾ, ਦੇਵਦਾਸ ਗਾਂਧੀ, ਰਾਜ ਗੋਪਾਲਚਾਰੀਆ, ਰਾਉ ਬਹਾਦਰ ਆਦਿ ਨੇ ਦਸਤਖ਼ਤ ਕੀਤੇ ਸਨ। ਜਾਤੀ ਅਧਾਰਿਤ ਰਾਖਵਾਂਕਰਨ ਦਾ ਵਿਰੋਧ ਕਰਨ ਵਾਲੇ ਅਕਸਰ ਇਹ ਦਲੀਲ ਦਿੰਦੇ ਹਨ ਕਿ ਯੂਰਪ ਦੇ ਦੇਸਾਂ ਸਮੇਤ ਜ਼ਿਆਦਾਤਰ ਮੁਲਕਾਂ ਵਿੱਚ ਜਾਤੀ ਅਧਾਰਿਤ ਰਾਖਵਾਂਕਰਨ ਨੀਤੀ ਨਹੀਂ ਹੈ ਅਤੇ ਉੱਥੇ ਸਭ ਨੂੰ ਸਮਾਨ ਮੌਕੇ ਮਿਲਦੇ ਹਨ ਅਤੇ ਉਹ ਦੇਸ ਇਸ ਲਈ ਹੀ ਤਰੱਕੀ ਦੀ ਰਾਹ ਤੇ ਹਨ। ਰਾਖਵਾਂਕਰਨ ਵਿਰੋਧੀ ਰਾਖਵਾਂਕਰਨ ਨੂੰ ਦੇਸ ਦੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਮੰਨਦੇ ਹਨ। ਪਰ ਇਹ ਦਲੀਲ ਦਿੰਦੇ ਸਮੇਂ ਇਹ ਗੱਲ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ ਕਿ ਯੂਰਪ ਸਮੇਤ ਹੋਰਨਾਂ ਮੁਲਕਾਂ ਵਿੱਚ ਇਸ ਲਈ ਜਾਤੀ ਅਧਾਰਿਤ ਰਾਖਵਾਂਕਰਨ ਨਹੀਂ ਹੈ, ਕਿਉਂਕਿ ਉੱਥੇ ਜਾਤਪਾਤ, ਛੂਆਛਾਤ ਅਤੇ ਊਚ-ਨੀਚ ਹੀ ਨਹੀਂ ਹੈ। ਜਦਕਿ ਇਸਦੇ ਉਲਟ ਭਾਰਤ ਵਿੱਚ ਵੱਡੇ ਪੱਧਰ ਤੇ ਜਾਤਪਾਤ ਹੈ ਅਤੇ ਸਾਡੇ ਦੇਸ ਵਿੱਚ 6743 ਜਾਤਾਂ ਹਨ, ਜਿਨ੍ਹਾਂ ਦੀਆਂ ਅੱਗੇ ਜਾ ਕੇ ਹੋਰ ਉਪ ਜਾਤਾਂ ਹਨ। ਜਾਤ ਅਧਾਰਿਤ ਰਾਖਵਾਂਕਰਨ ਦੀ ਜਰੂਰਤ ਕਿਉਂ ਪਈ ਸਾਨੂੰ ਇਸ ਪਹਿਲੂ ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਸਦੀਆਂ ਤੋਂ ਹੀ ਮਨੂੰਵਾਦੀ ਵਿਵਸਥਾ ਦੇ ਚਲਦਿਆ ਅਨੁਸੂਚਿਤ ਜਾਤੀ,ਅਨੁਸੂਚਿਤ ਜਨ ਜਾਤੀ ਅਤੇ ਪਿਛੜੇ ਵਰਗ ਨਾਲ ਸਬੰਧਿਤ ਜਾਤੀ ਦੇ ਲੋਕਾਂ ਨੂੰ ਸਦੀਆਂ ਤੋ ਸਿੱਖਿਆ, ਰਾਜਨੀਤੀ, ਧਾਰਮਿਕ ਅਤੇ ਆਰਥਿਕ ਖੇਤਰਾਂ ਵਿੱਚ ਸ਼ਮੂਲੀਅਤ ਪਾਬੰਦੀਸੁਦਾ ਹੋਣ ਤੋਂ ਇਲਾਵਾ ਉਕਤ ਵਰਗਾਂ ਦੇ ਲੋਕਾਂ ਨਾਲ ਜਾਤੀ ਅਧਾਰਿਤ ਵਿਤਕਰਾ ਕੀਤਾ ਜਾਂਦਾ ਰਿਹਾ ਅਤੇ ਜਿਸ ਦੇ ਸਿੱਟੇ ਵਜੋਂ ਦਲਿਤ ਲੋਕਾਂ ਲਈ ਸਮਾਨਤਾ ਦੇ ਮੌਕੇ ਪ੍ਰਦਾਨ ਹੀ ਨਹੀਂ ਕੀਤੇ ਗਏ ਅਤੇ ਉਹ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਤੌਰ ਤੇ ਪਿਛਾਂਹ ਧੱਕ ਦਿੱਤੇ ਗਏ। ਇਸ ਲਈ ਹੀ ਭਾਰਤ ਵਿੱਚ ਜਾਤੀ ਅਧਾਰਿਤ ਰਾਖਵਾਂਕਰਨ ਹੈ। ਇਸ ਪਹਿਲੂ ਨੂੰ ਗੰਭੀਰਤਾ ਨਾਲ ਸਮਝਣ ਦੀ ਵਧੇਰੇ ਲੋੜ ਹੈ।
ਜਾਤੀ ਅਧਾਰਿਤ ਰਾਖਵਾਂਕਰਨ ਭਾਰਤ ਵਿੱਚ ਦੇਸ ਦੀ ਆਜ਼ਾਦੀ ਤੋਂ ਬਾਅਦ ਨਹੀਂ ਸਗੋਂ ਪੰਜ ਹਜਾਰ ਸਾਲ ਪਹਿਲਾਂ ਤੋਂ ਚੱਲਿਆ ਆ ਰਿਹਾ। ਭਾਰਤ ਵਿੱਚ ਉੱਚ ਜਾਤਾਂ ਦੇ ਲੋਕ ਹੀ ਸਿੱਖਿਆ ਪ੍ਰਾਪਤ ਕਰ ਸਕਦੇ ਸੀ, ਦਲਿਤ ਨਹੀਂ। ਹਿੰਦੂ ਹੀ ਪੂਜਾ ਪਾਠ ਕਰ ਸਕਦੇ ਸੀ, ਦਲਿਤ ਨਹੀਂ। ਵੈਸ ਹੀ ਵਪਾਰ ਕਰ ਸਕਦੇ ਸੀ, ਦਲਿਤ ਨਹੀਂ। ਉੱਚ ਜਾਤਾਂ ਹੀ ਸਿੱਖਿਆ, ਧਾਰਮਿਕ, ਆਰਥਿਕ ਅਤੇ ਰਾਜਨੀਤੀ ਦੇ ਖੇਤਰਾਂ ਵਿੱਚ ਪੂਰੀ ਤਰਾਂ ਕਾਬਜ਼ ਸੀ, ਜੇਕਰ ਦਲਿਤਾਂ ਨੂੰ ਕੋਈ ਅਧਿਕਾਰ ਸੀ ਤਾਂ ਉਹ ਸਿਰਫ਼ ਬ੍ਰਾਹਮਣ, ਖੱਤਰੀ ਅਤੇ ਵੈਸ ਦੀ ਸੇਵਾ ਕਰਨਾ ਭਾਵ ਉੱਚ ਜਾਤਾਂ ਦੀ ਗੁਲਾਮੀ ਕਰਨਾ ਸੀ। ਇਸਤੋਂ ਵੱਧ ਹੋਰ ਕੁੱਝ ਨਹੀ। ਫਿਰ ਇਹ ਰਾਖਵਾਂਕਰਨ ਨਹੀਂ ਤਾਂ ਹੋਰ ਕੀ ਸੀ। ਦਲਿਤ ਵਿਰੋਧੀ ਸਕਤੀਆਂ ਰਾਖਵਾਂਕਰਣ ਨੂੰ ਜਾਤੀ ਅਧਾਰ ਦੀ ਥਾਂ ਆਰਥਿਕ ਅਧਾਰ ’ਤੇ ਲਾਗੂ ਕਰਨ ਲਈ ਤਰਲੋਮੱਛੀ ਹੋ ਰਹੀਆਂ ਹਨ। ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹਿਦੀ ਕਿ ਦਲਿਤ ਲੋਕਾਂ ਨਾਲ ਛੂਆਛਾਤ ਆਰਥਿਕ ਅਧਾਰ ’ਤੇ ਨਹੀਂ ਸਗੋਂ ਜਾਤੀ ਅਧਾਰ ’ਤੇ ਹੁੰਦਾ ਰਿਹਾ ਹੈ। ਜਿਸ ਕਰਕੇ ਦਲਿਤ ਲੋਕ ਸਮਾਜਿਕ ਅਤੇ ਆਰਥਿਕ ਤੌਰ ’ਤੇ ਪਛੜ ਗਏ। ਰਾਖਵਾਂਕਰਨ ਤੋਂ ਬਿਨਾਂ ਜਾਤੀ ਅਧਾਰਿਤ ਸਮਾਜ ਵਿਚ ਬਰਾਬਰਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਕੁਲਵੰਤ ਸਿੰਘ ਟਿੱਬਾ
ਸੰਪਰਕ 91-92179-71379


20/03/16)
ਸੁਰਿੰਦਰ ਸਿੰਘ 'ਖਾਲਸਾ'

ਵਿਸਾਖੀ
ਆਈ ਵੈਸਾਖੀ ਸਿੱਖ ਜੀ ਆਈ ਵਿਸਾਖੀ, ਕੇਸਗੜ੍ਹ ਦਾ ਪੈਗਾਮ ਲੈ ਕੇ ਆਈ ਵਿਸਾਖੀ।
ਖੰਡੇ ਦੀ ਪਾਹੁਲ ਹਰ ਸਿੱਖ ਲਈ ਲਾਜ਼ਮੀ ਹੈ, ਯਾਦ ਕਰਵਾਉਣ ਖਾਤਰ ਆਈ ਵਿਸਾਖੀ।
ਦਸਮ ਪਿਤਾ ਜੀ ਸਿੱਖੀ ਦੀ ਪਰਖ ਕੀਤੀ, ਸੋਲਾਂ ਸੌ ਨਿੜੇਨਵੇਂ ਦੀ ਜਦ ਆਈ ਵਿਸਾਖੀ।
ਪੰਜ ਪਿਆਰੇ ਗੁਰੂ ਦਰ ਪ੍ਰਵਾਨ ਹੋ ਗਏ, ਸੀਸ ਭੇਟਾ ਦੇ ਕੇ ਸਿੰਘਾਂ ਨੇ ਮਨਾਈ ਵਿਸਾਖੀ।
ਕਕਾਰ ਪੰਜ ਸਿੱਘ ਦੇ ਸ਼ਿੰਗਾਰ ਬਣ ਗਏ, ਪੰਜਾਂ ਪਾਸੋਂ ਹੀ ਬਖਸ਼ਿਸ਼ ਕਰਵਾਈ ਵਿਸਾਖੀ।
ਭਰਮ ਨਾਸ਼ਕ ਕੜਾ, ਜਤ-ਸਤ ਕਛੈਹਿਰਾ, ਰਖਿਆ ਵਾਸਤੇ ਕ੍ਰਿਪਾਨ ਪਹਿਨਾਈ ਵਿਸਾਖੀ।
ਕੰਘਾ, ਕੇਸਾਂ ਨੂੰ ਸਾਫ ਰਖਣ ਖਾਤਰ, ਗੁਰੂ ਦੇ ਸਿੱਖ ਨੂੰ ਇਹ ਰਹਿਤ ਦਰਸਾਈ ਵਿਸਾਖੀ।
ਕੇਸਾਂ ਬਿਨਾਂ ਬਾਕੀ ਕਿਸੇ ਕਕਾਰ ਅਰਥ ਨਾਂਹੀਂ, ਇਹ ਗੱਲ ਸਿੱਖ ਨੂੰ ਸਮਝਾਈ ਵਿਸਾਖੀ।
ਰਹਿਤਾਂ ਜਿਊਣ ਦਾ ਢੰਗ ਸਿਖਾਉਂਦੀਆਂ ਨੇ, ਸਿੱਖਾਂ ਨਿਭਾਉਣੀਆਂ ਨੇ ਸਮਝਾਏ ਵਿਸਾਖੀ।
ਕੁਰਹਿਤਾਂ ਚਾਰ ਚਾਰਾਂ ਤੋਂ ਰਹੇ ਬੱਚਕੇ, ਚਿਤਾਵਨੀ ਹਰ ਸਿੱਖ ਦੇ ਕੰਨੀਂ ਪਵਾਈ ਵਿਸਾਖੀ।
ਕੁਠਾ ਖਾਣਾ, ਤੇ ਤਮਾਕੂ ਸੇਵਨ ਵਰਜਿਤ ਹੈ, ਕੇਸ ਕਟਵਾਉਣ ਤੇ ਰੋਕ ਲਗਵਾਈ ਵਿਸਾਖੀ।
ਪਰ ਮਰਦ ਤੇ ਔਰਤ ਦਾ ਸੰਗ, ਨਹੀਂ ਕਰਨਾ, ਕੁਰਹਿਤਾਂ ਦੀ ਪ੍ਰੀਭਾਸ਼ਾ ਸਮਝਾਈ ਵਿਸਾਖੀ।
ਸਿੱਖੀ ਤੋਂ ਖਾਰਿਜ਼ ਕੁਰਹਿਤ ਕੋਈ ਕਰਦਾ ਜੋ, ਤਣਖਾਹ ਲਵਾ ਕੇ ਭੁਲ ਬਖਸ਼ਾਈ ਵਿਸਾਖੀ।
ਵੀਰੋ-ਭੇਣੋਂ ਕੇਸ ਕੱਟਵਾ ਨਾ ਪਤਿਤ ਹੋਇਉ, ਕੇਸਗੜ੍ਹ ਦਾ ਵਾਸਤਾ ਸਭ ਨੂੰ ਪਾਏ ਵਿਸਾਖੀ।
ਆਉ ਇਸ ਵਿਸਾਖੀ ਤੇ ਪ੍ਰਣ ਕਰੀਏ, ਅਗਲੇ ਸਾਲ ਸਿੰਘ ਸੱਜਕੇ ਮਨਾਈ ਜਾਏ ਵਿਸਾਖੀ।

ਸ; ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ} ਫੋਨ= 94662 66708, 97287 43287,
E -MAIL= [email protected] [email protected]


ਨੋਟ:- ਅੱਜ ਮਾਰਚ 06, 2016 ਤੋਂ ਬਾਅਦ ਕੁੱਝ ਦਿਨਾ ਲਈ ਇੱਥੇ ‘ਸਿੱਖ ਮਾਰਗ’ ਤੇ ਕੁੱਝ ਵੀ ਅੱਪਡੇਟ ਨਹੀਂ ਹੋ ਸਕੇਗਾ। ਸਾਰੇ ਗਰਮ ਸਿਰਾਂ ਵਾਲੇ ਪਾਠਕ/ਲੇਖਕ ਆਪਣੇ-ਆਪਣੇ ਸਿਰ ਠੰਡੇ ਕਰਨ ਦੀ ਕੋਸ਼ਿਸ਼ ਕਰਨ। ਮੈਂ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਲਿਖਣ ਲੱਗਿਆਂ ਕਿਸੇ ਪ੍ਰਤੀ ਕੋਈ ਸਖਤ ਸ਼ਬਦ ਨਾ ਇਸਤੇਮਾਲ ਹੋ ਜਾਵੇ-ਸੰਪਾਦਕ।


06/03/16)
ਹਰਪ੍ਰੀਤ ਕੌਰ ਖਾਲਸਾ

8 ਮਾਰਚ ਨੂੰ ਮਹਿਲਾ ਦਿਵਸ `ਤੇ ਵਿਸ਼ੇਸ਼

ਮਾਦਾ ਭਰੂਣ ਹੱਤਿਆ ਦੇ ਵਿਰੋਧੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਉਹਨਾ ਦੀ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।

ਇਸਤਰੀਆਂ ਪ੍ਰਤੀ ਆਪਣੀ ਸੋਚ ਬਦਲੇ ਤੋਂ ਵਗੈਰ ਕੀ 8 ਮਾਰਚ ਨੂੰ ਇੱਕ ਸਾਲ ਬਾਅਦ ਮਹਿਲਾ ਦਿਵਸ ਮਨਾ ਕੇ ਹੀ ਇਸਤਰੀ ਨੂੰ ਬਰਾਬਰਤਾ ਦਿੱਤੀ ਜਾ ਸਕਦੀ ਹੈ? ਬਿਲਕੁਲ ਵੀ ਨਹੀਂ! ਇਹੀ ਕਾਰਨ ਹੈ ਕਿ ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਕੀਤੇ ਜਾ ਰਹੇ ਵੱਡੇ ਵੱਡੇ ਅਡੰਬਰ ਬੇਅਰਥ ਹੋ ਰਹੇ ਹਨ। ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇੱਕ ਹੀ ਮਾਦਾ ਭਰੂਣ ਹੱਤਿਆ ਦਾ ਵਿਰੋਧ ਅਤੇ ਇਸਤਰੀ ਨੂੰ ਬਰਾਬਰ ਦੇ ਹੱਕ ਦੇਣ ਦੀ ਵਕਾਲਤ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਹੀ ਹੈ। ਸਾਡੇ ਮਰਦ ਪ੍ਰਧਾਨ ਦੇਸ਼ ਵਿੱਚ ਇਸਤਰੀ ਜਾਤੀ ਦੁਰਦਸ਼ਾ ਕਿਸੇ ਤੋਂ ਲੁਕੀ ਛਿੱਪੀ ਨਹੀਂ ਹੈ ਅਤੇ ਨਾ ਹੀ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਸਾਡੇ ਦੇਸ਼ ਵਿੱਚ ਕੋਈ ਨਵੀਂ ਪੈਦਾ ਹੋਈ ਹੈ। ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿੱਚ ਇਸਦਾ ਸਿਰਫ ਢੰਗ ਹੀ ਬਦਲਿਆ ਹੈ। ਮਾਦਾ ਭਰੂਣ ਹੱਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ ਇੱਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜਾਰੀ। ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿੱਚ ਹੀ ਹਾਰ ਦਿੱਤਾ ਸੀ, ਕਹੇ ਜਾਂਦੇ ਰਾਮ ਚੰਦਰ ਅਵਤਾਰ ਨੇ ਆਪਣੀ ਘਰ ਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਸੀ, ਤੁਲਸੀ ਜੀ ਰਮਾਇਣ ਵਿੱਚ ਲਿਖਦੇ ਹਨ ਕਿ ਢੋਰ, ਸੂਦਰ, ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ। ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ। ਬੇਸ਼ੱਕ ਸਾਡੇ ਹਿੰਦੂ ਸਮਾਜ ਵਿੱਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿੱਚ ਹੀ ਹੋਇਆ ਹੈ। ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ। ਸਿੱਖ ਮੱਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ:- ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ … ….॥ (ਪੰਨਾ ਨੰ: 473)॥ ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: 680)॥ ਪਰ ਅਜੋਕੀ ਸਿੱਖ ਮੱਤ ਵੀ ਬਾਬੇ ਨਾਨਕ ਦੇ ਸ਼ਬਦਾਂ ਨੂੰ ਰੱਟੇ ਲਾਕੇ ਪੜ੍ਹਨ ਤੱਕ ਹੀ ਸੀਮਿਤ ਹੈ, ਅਸਲੀਅਤ ਵਿੱਚ ਬਰਾਬਰਤਾ ਔਰਤਾਂ ਨੂੰ ਸਿੱਖ ਮੱਤ ਵਿੱਚ ਵੀ ਨਹੀਂ ਮਿਲ ਰਹੀ। ਜਿਵੇਂਕਿ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ, ਹਰਿਮੰਦਰ ਸਾਹਿਬ ਵਿਖੇ ਸਿੱਖ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣਾ, ਗੁਰਦੁਆਰਿਆਂ ਵਿੱਚ ਪੁੱਤਰ ਪ੍ਰਾਪਤੀ ਦੀਆਂ ਅਰਦਾਸਾਂ ਕਰਨੀਆਂ, ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਉਣੇ, ਅਨੰਦ ਕਾਰਜਾਂ ਸਮੇਂ ਲੜਕੀ ਦਾ ਪੱਲਾ ਲੜਕੇ ਹੱਥ ਫੜਾਉਣਾ, ਲੜਕੀ ਨੂੰ ਲੜਕੇ ਦੇ ਖੱਬੇ ਹੱਥ ਬਹਾਉਣਾ ਆਦਿ ਰਸਮਾਂ ਨਾ ਬਰਾਬਰੀ ਦੀਆਂ ਪਰਤੱਖ ਉਦਹਾਰਣਾਂ ਹਨ। ਬੇਸ਼ੱਕ ਕੁੱਝ ਗਿਣਤੀ ਦੀਆਂ ਔਰਤਾਂ ਨੇ ਆਪਣੀ ਯੋਗਤਾ ਸਦਕਾ ਉੱਚ ਮੁਕਾਮ ਹਾਸਿਲ ਕੀਤੇ ਹਨ, ਪਰ ਮਰਦ ਪ੍ਰਧਾਨ ਸਮਾਜ ਇਸਤਰੀ ਨੂੰ ਆਪਣੀ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਸਮਝਦਾ। ਸਾਡੇ ਲੋਕਾਂ ਦੇ ਚਹੇਤੇ ਮਸ਼ਹੂਰ ਕਲਾਕਾਰ ਵੀ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਕੋਈ ਕਲਾਕਾਰ ਗਾ ਰਿਹਾ ਹੁੰਦਾ ਹੈ ਕਿ ਮੁੱਢ ਕਦੀਮੋ ਹੁੰਦੀਆਂ ਰੰਨਾਂ ਬਦਕਾਰਾਂ ਜਾਂ ਕੀ ਏ ਰੰਨਾਂ ਦਾ ਇਤਬਾਰ, ਕੋਈ ਗਾ ਰਿਹਾ ਹੁੰਦਾ ਹੈ ਸੜਕਾਂ ਤੇ ਅੱਗ ਤੁਰੀ ਜਾਂਦੀ ਏ। ਜਿਸ ਤਰ੍ਹਾਂ ਇਸਤਰੀ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ। ਹੁਣ ਤਾਂ ਮਾਰਕੀਟ ਵਿੱਚ ਅਜਿਹੇ ਗੀਤ ਆ ਚੁਕੇ ਹਨ ਜਿੰਨਾ ਨੂੰ ਲਿਖਦਿਆਂ ਵੀ ਸ਼ਰਮ ਆਉਦੀ ਹੈ, ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀਆਂ ਹਨ, ਪਰ ਉਨ੍ਹਾਂ ਦੇ ਵੀ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਮਰਦਾਂ ਦੀ ਹਵਸ ਪੂਰੀ ਕਰਦੀਆਂ ਦਿਨ ਕਟੀ ਕਰਦੀਆਂ ਹਨ। ਪਰ ਅਜੋਕੇ ਕਮੀਣੇ ਕਲਾਕਾਰਾਂ ਨੇ ਤਾਂ ਚਿੱਟੇ ਸੂਟ ਤੇ ਦਾਗ ਪੈ ਗਏ, ਗਲੀਆਂ ਦੇ ਵਿੱਚ ਗਾਰਾ ਜਿਹੇ (ਜਾਂ ਹੁਣ ਹੋਰ ਵੀ ਲੱਚਰ) ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰੱਖ ਦਿੱਤਾ ਹੈ। ਚਿੱਟੇ ਕੱਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ ਵਿੱਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ। ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨ੍ਹਾਂ ਨੂੰ ਹਰ ਲੜਕੀ ਵਿੱਚੋਂ ਆਪਣੀ ਧੀ, ਭੈਣ ਜਾਂ ਮਾਂ ਨਜ਼ਰ ਆਉਂਦੀ ਹੋਵੇ ਤਾਂ ਇਹ ਔਰਤ ਜਾਤੀ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ। ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ। ਬੱਸਾਂ, ਟਰੈਕਟਰਾਂ ਤੇ ਚੱਲਦੇ ਅਸ਼ਲੀਲ ਗਾਣੇ ਜਿੰਨ੍ਹਾਂ ਰਾਹੀਂ ਔਰਤਾਂ ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ। ਮਰਦ ਮਨੁੱਖ ਅੰਦਰੋਂ ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ, ਸਾਡੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ, ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ ਨਜਾਇਜ ਤੌਰ ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ, ਕਲਾਕਾਰਾਂ ਅਤੇ ਕੈਸੇਟ ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ। ਸਿੱਖ ਮੱਤ ਹੀ ਇੱਕ ਐਸੀ ਮੱਤ ਸੀ ਜਿਸ ਦੇ ਬਾਨੀਆਂ ਨੇ ਔਰਤ ਦੇ ਹੱਕ ਵਿੱਚ ਅਵਾਜ ਉਠਾਈ ਸੀ। ਕਦੇ ਸਿੱਖ ਹੁੰਦੇ ਸਨ ਜੋ ਜੰਗਲ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਦੇਸੀ ਵਿਦੇਸ਼ੀ ਜਰਵਾਣਿਆਂ ਤੋਂ ਔਰਤਾਂ ਉਤੇ ਕੀਤੇ ਜਾਂਦੇ ਅੱਤਿਆਚਾਰਾਂ ਵਿਰੁੱਧ ਮੈਦਾਨ ਵਿੱਚ ਨਿਤਰਦੇ ਹੁੰਦੇ ਸਨ, ਉਹ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਔਰਤਾਂ ਉਪਰ ਜੁਲਮ ਕਰਨ ਵਾਲੇ ਜਾਲਮਾਂ ਨੂੰ ਸੋਧ ਕੇ ਬੰਦੀ ਬਣਾਈਆਂ ਔਰਤਾਂ ਨੂੰ ਜਾਲਮਾਂ ਦੇ ਪੰਜਿਆਂ ਵਿੱਚੋਂ ਛੁਡਵਾ ਕੇ ਸਤਿਕਾਰ ਸਹਿਤ ਉਨ੍ਹਾਂ ਨੂੰ ਘਰੋਂ ਘਰੀਂ ਪਹੁੰਚਾ ਕੇ ਆਉਂਦੇ ਸਨ। ਪਰ ਅਜੋਕੇ ਸਿੱਖਾਂ (ਜੋ ਇਸਤਰੀ ਨੂੰ ਅੱਤ ਘਟੀਆ ਚਰਿੱਤਰਾਂ ਵਿੱਚ ਪੇਸ਼ ਕਰਨ ਵਾਲੀ ਅਸ਼ਲੀਲ ਕਵਿਤਾ (ਅਖੌਤੀ ਦਸ਼ਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦਾ ਮੂੰਹ ਚਿੜਾ ਰਹੇ ਹਨ) ਤੋਂ ਔਰਤਾਂ ਪ੍ਰਤੀ ਧੀ ਭੈਣ ਵਾਲੀ ਸਾਂਝ ਜਾਂ ਔਰਤਾਂ ਨੂੰ ਬਰਾਬਰਤਾ ਮਿਲਣ ਦੀ ਆਸ ਰੱਖਣੀ ਵੀ ਮੂਰਖਤਾ ਤੋਂ ਵੱਧ ਕੁੱਝ ਨਹੀਂ ਹੋਵੇਗਾ। ਸ਼ਾਇਦ ਕੋਈ ਵੀਰ ਜਾਂ ਭੈਣ ਇਹ ਸੋਚੇਗਾ ਕਿ ਮਹਿਲਾ ਦਿਵਸ ਬਾਰੇ ਲੇਖ ਵਿੱਚ ਅਖੌਤੀ ਦਸ਼ਮ ਗ੍ਰੰਥ ਕਿਉਂ ਵਾੜ ਲਿਆ ਹੈ। ਇਸ ਬਾਰੇ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਗ੍ਰੰਥ ਵਿੱਚ ਇਸਤਰੀਆਂ ਨੂੰ ਬਦਨਾਮ ਕਰਦੀਆਂ 400 ਤੋਂ ਵੱਧ ਕਹਾਣੀਆਂ ਲਿਖੀਆਂ ਹੋਈਆਂ ਹਨ। ਜਿੰਨ੍ਹਾਂ ਦਾ ਨਾਮ ਵੀ ਤ੍ਰਿਆ ਚਰਿਤ੍ਰ ਲਿਖਿਆ ਹੋਇਆ ਹੈ। ਕਿਸੇ ਵੀਰ-ਭੈਣ ਨੂੰ ਸ਼ੱਕ ਹੋਵੇ ਉਹ ਖੁਦ ਅਖੌਤੀ ਦਸ਼ਮ ਗ੍ਰੰਥ ਨੂੰ ਪੜ੍ਹ ਕੇ ਵੇਖ ਸਕਦਾ ਹੈ। ਇਸਤਰੀਆਂ ਪ੍ਰਤੀ ਜਿੰਨੀ ਲੱਚਰਤਾ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ `ਤੇ ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਲਿਖੀ ਹੋਈ ਹੈ, ਇੰਨੀ ਲੱਚਰਤਾ ਤਾਂ ਅਜੋਕੇ ਮਾੜੇ ਤੋਂ ਮਾੜੇ ਕਲਾਕਾਰਾਂ ਨੇ ਵੀ ਪੇਸ਼ ਨਹੀਂ ਕੀਤੀ ਹੋਣੀ। ਇਸ ਲਈ ਇਹ ਅਖੌਤੀ ਦਸ਼ਮ ਗ੍ਰੰਥ ਇਸਤਰੀ ਜਾਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜਿੱਥੇ ਇਸਤਰੀਆਂ ਦੇ ਮਾਨ-ਸਨਮਾਨ ਜਾਂ ਹੱਕਾਂ ਦੀ ਗੱਲ ਹੋਵੇਗੀ ਉੱਥੇ ਇਸਤਰੀਆਂ ਨੂੰ ਘਟੀਆ ਕਿਰਦਾਰ ਵਾਲੀਆਂ ਬਣਾ ਕੇ ਅਪਮਾਨਿਤ ਕਰਨ ਵਾਲੇ ਇਸ ਗ੍ਰੰਥ ਨੂੰ ਅੱਖੋਂ ਓਹਲੇ ਕਰਨਾ ਠੀਕ ਨਹੀਂ ਹੈ। ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ, ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗੈਰਤੀ ਜਿੰਦਗੀ ਜਿਉਣੀ ਪੈਂਦੀ ਹੈ, ਜਿੰਨਾ ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ, ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸਦਾ ਦਾਨ ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ, ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ ਹੈ। ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ, ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ, ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ ਨਾ ਤਾਂ ਔਰਤ ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾ ਜਿਉਣ ਦਾ। ਮਾਦਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਲਿਖੇ ਨਾਅਰੇ 'ਜੇ ਧੀਆਂ ਮਾਰ ਮੁਕਾਉਗੇ ਤਾਂ ਬਹੁਆਂ ਕਿੱਥੋਂ ਲਿਆਉਗੇ' ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਮਰਦ ਪ੍ਰਧਾਨ ਸਮਾਜ ਆਪਣੇ ਲਈ ਬਹੂਆਂ (ਪਤਨੀਆਂ) ਦੀ ਹੋ ਰਹੀ ਘਾਟ ਕਾਰਨ ਹੀ ਕਾਵਾਂ ਰੌਲੀ ਪਾ ਰਿਹਾ ਹੈ ਕਿ ਲੜਕਿਆਂ ਲਈ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ, ਉਂਝ ਇਸਦੀ ਲੜਕੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਦੁੱਗਣੀ ਹੋ ਜਾਵੇ, ਫਿਰ ਤਾਂ ਮਾਦਾ ਭਰੂਣ ਹੱਤਿਆ ਕਰਨਾ ਕੋਈ ਗੁਨਾਹ ਨਹੀਂ ਹੋਵੇਗਾ? ਜਾਂ ਫਿਰ ਇੱਕ ਲੜਕੇ ਨੂੰ ਦੋ ਦੋ ਬਹੂਆਂ ਦਿੱਤੀਆਂ ਜਾ ਸਕਦੀਆਂ ਹਨ? ਜਾਂ ਕੀ ਜੇ ਲੜਕੀਆਂ ਬਹੂਆਂ ਬਨਣ ਤੋਂ ਇਨਕਾਰ ਕਰ ਦੇਣ ਤਾਂ ਮਾਦਾ ਭਰੂਣ ਹੱਤਿਆ ਕੀਤੀ ਜਾ ਸਕਦੀ ਹੈ? ਅੱਜ ਵੱਡੀ ਪੱਧਰ ਤੇ ਸ਼ੋਰ ਪਾਇਆ ਜਾ ਰਿਹਾ ਹੈ ਕਿ ਇੱਕ ਹਜਾਰ ਲੜਕਿਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ ਅੱਠ ਸੌ ਰਹਿ ਗਈ ਹੈ ਆਦਿ ਆਦਿ। ਅੱਜ ਇੰਨ੍ਹਾਂ ਮਾਦਾ ਭਰੂਣਾਂ (ਲੜਕੀਆਂ) ਦੇ ਹਮਦਰਦਾਂ ਨੂੰ ਕੋਈ ਪੁੱਛੇ ਕਿ ਕੀ ਸਾਡੇ ਦੇਸ਼ ਖਾਸ ਕਰਕੇ ਅਜੋਕੇ ਪੰਜਾਬ ਅੰਦਰ ਸੌ ਪ੍ਰਤੀਸ਼ਤ ਲੜਕੇ ਵਿਆਹ ਦੇ ਯੋਗ ਹਨ? ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਲੜਕੀਆਂ ਵਾਲਿਆਂ ਨੂੰ ਵੱਡੀ ਪੱਧਰ ਤੇ ਭਾਲ ਕਰਨ ਉਪਰੰਤ ਵੀ ਨਸ਼ਿਆਂ ਤੋਂ ਰਹਿਤ ਲੜਕੇ ਨਹੀਂ ਮਿਲਦੇ। ਅੱਜ ਲਗਭਗ ਪੰਜਾਹ ਪ੍ਰਤੀਸ਼ਤ ਲੜਕੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਿੰਨ੍ਹਾਂ ਵਿੱਚੋਂ ਵੀਹ ਪ੍ਰਤੀਸ਼ਤ ਲੜਕੇ ਤਾਂ ਵਿਆਹੁਣ ਦੇ ਯੋਗ ਵੀ ਨਹੀਂ ਹਨ। ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਦੇ ਨਾਅਰੇ ਲਾਉਣ ਵਾਲੇ ਠੇਕੇਦਾਰ ਜੋ ਹਜਾਰ ਲੜਕੀ ਪੈਦਾ ਕਰਵਾਉਣੀ ਚਾਹੁੰਦੇ ਹਨ ਉਹ ਦੋ ਸੌ ਲੜਕੀ ਵਾਸਤੇ ਕੀ ਪ੍ਰਬੰਧ ਕਰਨਗੇ? ਜਾਂ ਕੀ ਦੋ ਸੌ ਲੜਕੀ ਨੂੰ ਦੋ ਸੌ ਨਸ਼ੇੜੀ ਲੜਕਿਆਂ ਦੀ ਹਵਸ ਪੂਰੀ ਕਰਨ ਅਤੇ ਉਨ੍ਹਾਂ ਤੋਂ ਕੁੱਟ ਖਾ ਖਾ ਕੇ ਨਰਕ ਭਰੀ ਜਿੰਦਗੀ ਜਿਉਣ ਲਈ ਛੱਡ ਦਿੱਤਾ ਜਾਵੇਗਾ? ਮਾਦਾ ਭਰੂਣ ਹੱਤਿਆ ਦੇ ਵਿਰੋਧੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਉਹਨਾ ਦੀ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਇੱਥੇ ਤਾਂ ਜੇ ਕੋਈ ਗਰੀਬ ਮਾਂ ਬਾਪ ਨਾ ਚਾਹੁੰਦੇ ਹੋਏ ਵੀ ਆਪਣੀ ਲੜਕੀ ਦਾ ਰਿਸ਼ਤਾ ਕੁੱਝ ਕੁ ਨਾ ਮਾਤਰ ਪੈਸੇ ਲੈ ਕੇ ਕਰ ਦਿੰਦਾ ਹੈ ਤਾਂ ਉਸਨੂੰ ਸਾਡੇ ਸਮਾਜ ਵਿੱਚ ਬਹੁਤ ਮਾੜਾ ਗਿਣਿਆ ਜਾਂਦਾ ਹੈ ਅਤੇ ਕਈ ਪੀਹੜੀਆਂ ਉਨ੍ਹਾਂ ਨੂੰ ਕੁੜੀਆਂ ਦੇ ਪੈਸੇ ਲੈਣ ਦੇ ਮੇਹਣੇ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੁੰਡੇ ਵਾਲੇ ਅਮੀਰ ਹੁੰਦੇ ਹੋਏ ਵੀ ਬਗੈਰ ਲੋੜ ਤੋਂ ਧੀਆਂ ਵਾਲਿਆਂ ਤੋਂ ਸ਼ਰੇਆਮ ਲੱਖਾਂ ਰੁਪਏ ਲੈ ਕੇ ਵੀ ਇੱਜਤਦਾਰ ਕਹਾਉਂਦੇ ਹਨ। ਦੇਖੋ ਮਰਦ ਪ੍ਰਧਾਨ ਸਮਾਜ ਦੀ ਦੋਗਲੀ ਨੀਤੀ, ਧੀਆਂ ਦੇ ਪੈਸੇ ਲੈਣ ਵਾਲੇ ਬੇਇੱਜਤੇ ਅਤੇ ਪੁੱਤਾਂ ਦੇ ਪੈਸੇ ਲੈਣ ਵਾਲੇ ਇੱਜਤਦਾਰ ਵਾਹ ਕਿਆ ਬਾਤ ਹੈ! ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਮਿਲੀ ਬਰਾਬਰਤਾ ਇੱਥੇ ਸਪੱਸ਼ਟ ਹੁੰਦੀ ਹੈ ਜਿੱਥੇ ਚੰਗੀਆਂ ਧੀਆਂ ਦੇ ਮਾਪੇ ਇੱਜਤਦਾਰ ਨਹੀਂ ਹੋ ਸਕਦੇ ਅਤੇ ਮਾੜੇ ਪੁੱਤਰਾਂ ਦੇ ਮਾਪੇ ਬੇਇੱਜਤੇ ਨਹੀਂ ਹੋ ਸਕਦੇ। ਫਿਰ ਕੌਣ ਧੀਆਂ ਨੂੰ ਪੈਦਾ ਕਰਕੇ ਬੇਇੱਜਤੀ ਕਰਵਾਉਣੀ ਚਾਹੇਗਾ? ਅੱਜ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਅੰਮ੍ਰਿਤਸਰ ਦੇ ਛੇਹਰਟਾ ਥਾਣੇ ਨੇੜੇ ਸਹਾਇਕ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਨੂੰ ਗੁੰਡਿਆਂ ਨੇ 5 ਦਸੰਬਰ 2012 ਨੂੰ ਇਸ ਕਰਕੇ ਗੋਲੀ ਮਾਰ ਦਿੱਤੀ ਸੀ ਕਿ ਉਹ ਆਪਣੀ ਧੀ ਰੌਬਿਨਜੀਤ ਕੌਰ ਨਾਲ ਹੋ ਰਹੀ ਛੇੜਛਾੜ ਨੂੰ ਰੋਕਦਾ ਸੀ। ਕੀ ਦੋਸ਼ ਸੀ ਰਵਿੰਦਰਪਾਲ ਸਿੰਘ ਦਾ? ਬੱਸ ਇਹੀ ਦੋਸ਼ ਸੀ ਕਿ ਉਹ ਇੱਕ ਜਵਾਨ ਧੀ ਦਾ ਪਿਉ ਸੀ। ਉਸਨੇ ਮਾਦਾ ਭਰੂਣ ਹੱਤਿਆ ਕਰਾਉਣ ਦੀ ਥਾਂ ਆਪਣੀ ਧੀ ਨੂੰ ਪੜ੍ਹਾ-ਲਿਖਾ ਕੇ ਪੁੱਤਰਾਂ ਵਾਂਗ ਪਾਲਿਆ ਸੀ। ਇਸਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਅੱਜ ਜਦੋਂ ਇੱਕ ਪੁਲਿਸ ਅਫਸਰ ਦੀ ਧੀ ਵੀ ਸੁਰੱਖਿਅਤ ਨਹੀਂ ਹੈ, ਫਿਰ ਆਮ ਜਾਂ ਗਰੀਬ ਦੀ ਧੀ ਦੀ ਕੀ ਹਾਲਤ ਹੋਵੇਗੀ, ਇਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਹੁਣ ਜਾਟ ਰਾਖਵਾਂਕਰਣ ਦੇ ਨਾਮ ਤੇ ਹਰਿਆਣੇ ਵਿੱਚ ਹੋਈ ਗੁੰਡਾ ਗਰਦੀ ਸਮੇ ਕਿਸ ਤਰਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਹਨ ਸਾਡੇ ਦੇਸ਼ ਦੀਆਂ ਸਰਕਾਰਾਂ ਚੁੱਪ ਹਨ, ਸਿਰਸਾ ਡੇਰੇ ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸ਼ਿੰਘ ਜੀ ਦੀ ਫੋਟੋ ਦੀ ਨਕਲ ਕਰਨ ਤੇ ਮਰਨ ਮਾਰਨ ਤੇ ਉਤਰਨ ਵਾਲੀ ਸਿੱਖ ਕੌਮ ਹੁਣ ਚੁੱਪ ਹੈ। ਛੇੜ ਛਾੜ ਅਤੇ ਬਲਾਤਕਾਰ ਆਦਿ ਇਸਤਰੀਆਂ ਨਾਲ ਹੁੰਦੇ ਧੱਕਿਆਂ ਦੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਘਟਨਾਵਾਂ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ, ਗੁਰਦੁਆਰਿਆਂ, ਮੰਦਰਾਂ, ਡੇਰਿਆਂ ਆਦਿ ਵਿੱਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਦੋਂ ਸਾਡੀਆਂ ਸਰਕਾਰਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ ਅੱਠ ਸੌ ਲੜਕੀ ਨੂੰ ਸੁਰੱਖਿਆ ਨਹੀਂ ਦੇ ਸਕਦਾ ਫਿਰ ਇਨ੍ਹਾਂ ਨੂੰ ਕੀ ਹੱਕ ਹੈ ਕਿ ਇਹ ਇੱਕ ਹਜਾਰ ਲੜਕੀ ਪੈਦਾ ਕਰਨ ਦੀ ਵਕਾਲਤ ਕਰਨ? ਮੇਰੇ ਇਸ ਲੇਖ ਦਾ ਮਕਸਦ ਇਹ ਨਹੀਂ ਹੈ ਕਿ ਮਾਦਾ ਭਰੂਣ ਹੱਤਿਆ ਹੋਣੀ ਚਾਹੀਦੀ ਹੈ, ਮਾਦਾ ਭਰੂਣ ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ ਜਿਸ ਦਾ ਡੱਟ ਕੇ ਵਿਰੋਧ ਵੀ ਹੋਣਾ ਚਾਹੀਦਾ ਹੈ ਪਰ ਸਾਨੂੰ ਅਣ ਜੰਮੀਆਂ ਧੀਆਂ (ਮਾਦਾ ਭਰੂਣਾਂ) ਦੇ ਹਮਦਰਦਾਂ ਨੂੰ ਜਨਮ ਤੋਂ ਬਾਅਦ ਦੀ ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਾਈ ਦਿੰਦੀ। ਮਰਦ ਅਤੇ ਔਰਤ ਗ੍ਰਹਿਸਥੀ ਗੱਡੀ ਦੇ ਦੋ ਪਹੀਏ ਹਨ, ਦੋਹਾਂ ਵਿੱਚ ਹਰ ਪਹਿਲੂ ਤੇ ਬਰਾਬਰਤਾ ਹੋਣੀ ਅੱਤ ਜਰੂਰੀ ਹੈ। ਇਹ ਬਰਾਬਰਤਾ ਸਿਰਫ ਲਿੰਗ ਅਨੁਪਾਤ ਲਈ ਹੀ ਹੋਣੀ ਜਰੂਰੀ ਨਹੀਂ ਸਗੋਂ ਬਰਾਬਰਤਾ ਦੇ ਅਧਿਕਾਰਾਂ ਲਈ ਵੀ ਜਰੂਰੀ ਹੈ। ਲੜਕੀ ਦਾ ਆਪਣਾ ਕਿਤੇ ਵੀ ਘਰ ਨਹੀਂ ਹੁੰਦਾ, ਮਾਪਿਆਂ ਦੇ ਘਰ ਲੜਕੀ ਬੇਗਾਨਾ ਧਨ ਹੁੰਦੀ ਹੈ ਅਤੇ ਸੁਹਰਿਆਂ ਦੇ ਘਰ ਬੇਗਾਨੀ ਧੀ ਹੀ ਰਹਿੰਦੀ ਹੈ। ਅੱਜ ਲੋੜ ਹੈ ਲੜਕੀਆਂ (ਇਸਤਰੀ ਜਾਤੀ) ਨੂੰ ਅਸਲੀਅਤ ਵਿੱਚ ਸਮਾਜਿਕ, ਆਰਥਿਕ ਅਤੇ ਧਾਰਮਿਕ ਬਰਾਬਰਤਾ ਦੇਣ ਦੀ ਅਤੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ। ਜਦੋਂ ਧੀਆਂ ਮਾਪਿਆਂ ਲਈ ਕਿਸੇ ਕਿਸਮ ਦਾ ਬੋਝ ਨਹੀਂ ਰਹਿਣਗੀਆਂ ਫਿਰ ਕੋਈ ਵੀ ਮਾਂ ਬਾਪ ਮਦਾ ਭਰੂਣ ਹੱਤਿਆ ਕਰਵਾਉਣ ਬਾਰੇ ਸੋਚੇਗਾ ਵੀ ਨਹੀਂ। ਜਿੰਨਾ ਚਿਰ ਗੁੰਡੇ ਅਨਸਰਾਂ ਤੋਂ ਆਪਣੀ ਧੀ ਦੀ ਇੱਜਤ ਬਚਾਉਣ ਲਈ ਬਾਪ ਨੂੰ ਗੁੰਡੇ ਅਨਸਰਾਂ ਤੋਂ ਗੋਲੀਆਂ ਖਾ ਕੇ ਮਰਨਾ ਪਵੇਗਾ ਅਤੇ ਲੜਕੀ ਦਾ ਵਿਆਹ ਕਰਨ ਸਮੇਂ ਦਾਜ (ਦਹੇਜ) ਰੂਪੀ ਦੰਡ ਭਰਨਾ ਪਵੇਗਾ, ਉਨਾ ਚਿਰ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਵੇਗੀ ਕਿਉਂਕਿ ਕੌਣ ਚਾਹੁੰਦਾ ਹੈ ਕਿ ਗੁੰਡੇ ਅਨਸਰ ਉਸ ਦੀ ਧੀ ਨੂੰ ਚੁੱਕ ਕੇ ਲੈ ਜਾਣ ਜਾਂ ਲੜਕੀ ਪੈਦਾ ਕਰਕੇ ਪਾਲ ਪਲੋਸ ਕੇ ਕਿਸੇ ਨੂੰ ਦੇਣ ਲਈ ਵੀ ਉਸ ਨੂੰ ਕਿਸੇ ਦਾ ਹਾੜੇ ਕੱਢਣੇ ਪੈਣ ਅਤੇ ਧੀ ਜੰਮਣ ਦੇ ਗੁਨਾਹ ਵਿੱਚ ਉਸਨੂੰ ਲੜਕੇ ਵਾਲਿਆਂ ਨੂੰ ਧੀ ਦੇ ਨਾਲ ਨਾਲ ਲੱਖਾਂ ਰੁਪਏ ਦੇ ਕੇ ਵੀ ਨੀਵਾਂ ਹੋਣਾ ਪਵੇ। ਇਸ ਲਈ ਜਿੰਨਾ ਚਿਰ ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਨਾ ਬਰਾਬਰੀ ਨੂੰ ਖਤਮ ਕਰਕੇ ਲੜਕੀਆਂ ਨੂੰ ਲੜਕਿਆਂ ਵਾਂਗ ਹਰ ਪੱਖ ਤੋਂ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਨਾ ਚਿਰ ਮਾਦਾ ਭਰੂਣ ਹੱਤਿਆਵਾਂ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ। ਅਲਟਰਾ ਸਾਊਂਡ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਲਿੰਗ ਜਾਂਚ ਤੇ ਪਾਬੰਦੀ ਲਾਉਣ ਜਾਂ ਮਾਦਾ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ, ਅਜਿਹੇ ਕਾਨੂੰਨੀ ਧੱਕੇ ਨਾਲ ਲੜਕੀਆਂ ਨੂੰ ਕਿਸੇ ਦੇ ਘਰ ਜਬਰਦਸਤੀ ਪੈਦਾ ਨਹੀਂ ਕਰਵਾਇਆ ਜਾ ਸਕਦਾ। ਅਜਿਹੇ ਧੱਕੇ ਦਾ ਖਮਿਆਜਾ ਵੀ ਗਰੀਬ ਪਰਿਵਾਰਾਂ (ਲੋਕਾਂ) ਨੂੰ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਅਲਟਰਾ ਸਾਉਂਡ ਮਸ਼ੀਨਾਂ ਵਾਲੇ ਆਮ ਖਾਸ ਗਰੀਬਾਂ ਦੀ ਤਾਂ ਅਜਿਹੀ ਜਾਂਚ ਕਰਦੇ ਹੀ ਨਹੀਂ, ਜੇ ਕੋਈ ਚਾਹੁੰਦਾ ਵੀ ਹੋਵੇ ਤਾਂ ਉਹ ਲਿੰਗ ਜਾਂਚ ਤੇ ਪਾਬੰਦੀ ਲੱਗਣ ਕਾਰਨ ਇਸ ਦੀ ਮਹਿੰਗੀ ਹੋਈ ਫੀਸ ਦੇਣ ਤੋਂ ਅਸਮੱਰਥ ਹੋਣ ਕਾਰਨ, ਮਜਬੂਰੀ ਵੱਸ ਹੋਣ ਵਾਲੇ ਬੱਚੇ ਨੂੰ ਪੈਦਾ ਕਰਨਾ ਹੀ ਠੀਕ ਸਮਝਦਾ ਹੈ ਬਾਅਦ ਵਿੱਚ ਭਾਵੇਂ ਉਸਨੂੰ ਬੱਚਾ ਰੂੜੀਆਂ ਜਾਂ ਝਾੜੀਆਂ ਵਿੱਚ ਹੀ ਕਿਉਂ ਨਾ ਸੁੱਟਣਾ ਪਵੇ। ਅਮੀਰ ਲੋਕਾਂ ਤੇ ਅਜਿਹੀਆਂ ਕਾਨੂੰਨੀ ਪਾਬੰਦੀਆਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੇ ਜੋਰ ਨਾਲ ਸਭ ਕੁੱਝ ਖਰੀਦਣ ਦੇ ਅਤੇ ਦਾਜ ਦੇਣ ਦੇ ਸਮੱਰਥ ਹੁੰਦੇ ਹਨ। ਫਿਰ ਵੀ ਜੇ ਅਸੀਂ ਅਸਲੀਅਤ ਨੂੰ ਸਮਝੇ ਬਗੈਰ ਅਜਿਹੀਆਂ ਕਾਨੂੰਨੀ ਪਾਬੰਦੀਆਂ ਦੇ ਸਹਾਰੇ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਕਰ ਵੀ ਲਵਾਂਗੇ (ਕੁੱਝ ਵਾਧਾ ਹੋਇਆ ਵੀ ਹੈ) ਤਾਂ ਵੀ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ, ਪ੍ਰਾਪਤੀ ਤਾਂ ਇਸ ਵਿੱਚ ਹੈ ਕਿ ਅਸੀਂ ਸਮਾਜ ਦੀ ਮਾਨਸਿਕਤਾ ਬਦਲ ਕੇ ਇਸ ਵਿੱਚੋਂ ਮੁੰਡੇ ਕੁੜੀ ਦੇ ਅੰਤਰ ਨੂੰ ਹੀ ਖਤਮ ਕਰ ਦੇਈਏ। ਧੀਆਂ ਦੇ ਮਾਪੇ ਸਮਾਜ ਵਿੱਚ ਨੀਵੇਂ ਨਾ ਹੋਣ, ਪੁੱਤਾਂ ਦੇ ਮਾਪੇ ਸਮਾਜ ਵਿੱਚ ਉੱਚੇ ਨਾ ਹੋਣ, ਕੋਈ ਕਿਸੇ ਦਾ ਗੁਲਾਮ ਨਾ ਹੋਵੇ ਕੋਈ ਕਿਸੇ ਤੇ ਨਿਰਭਰ ਨਾ ਹੋਵੇ, ਇਸਤਰੀ ਅਤੇ ਪੁਰਸ਼ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਹਰ ਪੱਖ ਤੋਂ ਬਰਾਬਰਤਾ ਦਾ ਆਨੰਦ ਮਾਨਣ ਫਿਰ ਨਾ ਹੀ ਕੋਈ ਮਾਦਾ ਭਰੂਣ ਹੱਤਿਆ ਕਰਵਾਉਣ ਵਾਰੇ ਸੋਚੇਗਾ ਅਤੇ ਨਾ ਹੀ ਮਾਦਾ ਭਰੂਣ ਹੱਤਿਆ ਤੇ ਪਾਬੰਦੀ ਲਾਉਣੀ ਪਵੇਗੀ।

ਅਖੀਰ ਵਿੱਚ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਕਰਨੀ ਚਾਹਾਂਗੀ ਕਿਉਂਕਿ ਕੁੱਝ ਘਾਟਾਂ ਮੇਰੀਆਂ ਭੈਣਾਂ ਅਤੇ ਧੀਆਂ ਵਿੱਚ ਵੀ ਹਨ। ਬਹੁਤ ਸਾਰੀਆਂ ਸਾਡੀਆਂ ਬੱਚੀਆਂ ਵੀ ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋ ਚੁੱਕੀਆਂ ਹਨ। ਬਹੁਤ ਸਾਰੀਆਂ ਕਾਮ ਵੱਸ ਹੋ ਕੇ ਆਪਣੀਆਂ ਇੱਜਤਾਂ ਗੁਆ ਬੈਠਦੀਆਂ ਹਨ। ਫਿਰ ਆਪਣੇ ਔਗੁਣ ਛੁਪਾਉਣ ਲਈ ਬਲਾਤਕਾਰ ਜਾਂ ਦਾਜ ਦੇ ਝੂਠੇ ਪਰਚੇ ਦਰਜ ਕਰਵਾ ਦਿੰਦੀਆਂ ਹਨ। ਇਹ ਵੀ ਬਹੁਤ ਮਾੜੀਆਂ ਗੱਲਾਂ ਹਨ। ਇਸਤਰੀਆਂ ਨੂੰ ਵੀ ਚਾਹੀਂਦਾ ਹੈ ਕਿ ਉੇਹ ਵੀ ਆਪਣੀਆਂ ਕਮੀਆਂ ਨੂੰ ਦੂਰ ਕਰਨ ਅਤੇ ਅਣਖ ਵਾਲੀ ਜਿੰਦਗੀ ਜਿਉਣ। ਬੇਸ਼ੱਕ ਮਰਦ ਅੱਜ ਇਸਤਰੀ ਤੇ ਭਾਰੂ ਹੈ, ਪਰ ਮਰਦ ਵੀ ਪਲਦਾ ਤਾਂ ਇਸਤਰੀ ਦੀ ਗੋਦ (ਬੁੱਕਲ) ਵਿੱਚ ਹੀ ਹੈ। ਹਰ ਇੱਕ ਨੇ ਇਸਤਰੀ ਦੀ ਗੋਦ ਵਿੱਚੋਂ ਹੀ ਉੱਠ ਕੇ ਅੱਗੇ ਵੱਧਣਾ ਹੈ। ਇਸ ਲਈ ਮੇਰੀਆਂ ਭੈਣਾਂ ਨੂੰ ਚਾਹੀਂਦਾ ਹੈ ਕਿ ਮਰਦਾਂ ਲਈ ਨੁਮਾਇਸ਼ੀ ਵਸਤੂਆਂ ਬਣ ਕੇ ਨਾ ਜਿਉਣ, ਆਪਣੀ ਜਿੰਮੇਵਾਰੀ ਸੰਭਾਲਣ, ਆਪਣੇ ਬੱਚਿਆਂ ਨੂੰ ਬੁੱਕਲ ਵਿੱਚ ਬਹਾ ਕੇ ਗੰਦੀਆਂ ਫਿਲਮਾਂ, ਗੰਦੇ ਗੀਤ ਸੁਨਾਉਣ ਦੀ ਥਾਂ ਗੁਰਬਾਣੀ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਰਗਿਆਂ ਦੀਆਂ ਸਿੱਖਿਆਵਾਂ ਦ੍ਰਿੜ ਕਰਵਾਉਣ। ਫਿਰ ਦੇਖੋ ਸਮਾਜ ਕਿਵੇਂ ਬਦਲਦਾ ਹੈ। ਭੈਣੋ ਜਾਗੋ! ਸੰਭਾਲੋ! ਸਾਰਾ ਸਮਾਜ ਜਿਹੋ ਜਿਹਾ ਵੀ ਚੰਗਾ ਮਾੜਾ ਹੈ, ਉਹ ਤੁਹਾਡੀ ਹੀ ਬੁੱਕਲ ਵਿੱਚੋਂ ਪੈਦਾ ਹੋਇਆ ਹੈ। ਸਮਾਜ ਦੀ ਨੀਂਹ ਤੁਹਾਡੀ ਬੁੱਕਲ ਵਿੱਚ ਹੀ ਹੈ। ਮਾਈ ਭਾਗੋਆਂ ਬਣ ਕੇ ਸਮਾਜ ਦੀ ਅਗਵਾਈ ਕਰੋ। ਤੁਹਾਡੀ ਸੁਚੱਜੀ ਅਗਵਾਈ ਸਮਾਜ ਨੂੰ ਗਰਕ ਹੋਣ ਤੋਂ ਬਚਾਅ ਸਕਦੀ ਹੈ।

ਹਰਪ੍ਰੀਤ ਕੌਰ ਖਾਲਸਾ ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501 ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)

e-mail : [email protected]


06/03/16)
ਮਹਿੰਦਰ ਸਿੰਘ ਜੋਸ਼ (ਕਿਤਾਬ -ਰੱਬ ਨੂੰ ਬਿਪਤਾ)

(ਨੋਟ:- ਸ: ਮਹਿੰਦਰ ਸਿੰਘ ਜੋਸ਼ ਇਸ ਦੁਨੀਆ ਤੇ ਨਹੀਂ ਰਹੇ ਪਰ ਉਹਨਾ ਵਲੋਂ ਲਿਖੀਆਂ ਲਿਖਤਾਂ ਸਦਾ ਹੀ ਸੂਝਵਾਨ ਸਿੱਖਾਂ ਲਈ ਚਾਨਣ ਮੁਨਾਰਾ ਰਹਿਣਗੀਆਂ। ਚੌਵੀ ਅਵਤਾਰ ਤੇ ਅਵਤਾਰਵਾਦ (ਰੱਬ ਨੂੰ ਬਿਪਤਾ)। ਇਹ ਪੁਸਤਕ ਬੀਬੀ ਹਰਬੰਸ ਕੌਰ ਵਲੋਂ ਕਈ ਵੈੱਬਸਾਈਟਾਂ ਨੂੰ ਭੇਜੀ ਗਈ ਹੈ। ਕਈਆਂ ਨੇ ਇਹ ਸਾਰੀ ਕਿਤਾਬ ਜੋ ਕਿ ਪੀ. ਡੀ. ਐੱਫ. ਫੌਰਮੇਟ ਵਿਚ ਸੀ, ਆਪਣੀ ਸਾਈਟ ਤੇ ਪਾ ਦਿੱਤੀ ਹੈ ਅਤੇ ਕਈ ਇਸ ਵਿਚੋਂ ਕੁੱਝ ਲੇਖ ਇਮਜ਼ ਫਾਈਲ ਬਣਾ ਕੇ ਪਾ ਰਹੇ ਹਨ। ਪਰ ਅਸੀਂ ਇਸ ਸਾਰੀ ਕਿਤਾਬ ਨੂੰ ਲੜੀਵਾਰ ਯੂਨੀਕੋਡ ਵਿਚ ਤਬਦੀਲ ਕਰਕੇ, ਇਸ ਪੰਨੇ ਤੇ ਪਵਾਂਗੇ ਤਾਂ ਕਿ ਜੇ ਕਰ ਕੋਈ ਸੱਜਣ ਕਿਸੇ ਹੋਰ ਥਾਂ ਤੇ ਇਸ ਨੂੰ ਪਉਣਾ ਚਾਹੇ ਜਾਂ ਸ਼ੇਅਰ ਕਰਨਾ ਚਾਹੇ, ਕਰ ਸਕੇ-ਸੰਪਾਦਕ)

ਸਮੱਰਪਣ

ਅਤੀ ਪਿਆਰੇ ਵੀਰ,

ਸ: ਜੋਗਿੰਦਰ ਸਿੰਘ ਜੀ

ਆਫ਼

ਸਪੋਕਸਮੈਨ ਮਾਸਕ

ਅਤੇ

ਰੋਜ਼ਾਨਾ ਸਪੋਕਸਮੈਨ

ਚੰਡੀਗੜ੍ਹ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਨੂੰ

ਜਿਹਨਾਂ ਦੀਆਂ ਦਲੇਰੀ ਭਰੀਆਂ, ਸਪੱਸ਼ਟ, ਬੇਬਾਕ ਅਤੇ ਨਿਰੋਲ ਪੰਥਕ ਜਜ਼ਬੇ ਨਾਲ ਭਰੀਆਂ ਲਿਖਤਾਂ ਅਤੇ ਨਿੱਘੇ ਪਿਆਰ ਵਾਲੀ ਸੰਗਤ ਤੇ ਨਿਰਮਲ ਪੇ੍ਰਰਨਾ ਨੇ ਦਾਸ ਨੂੰ ਅਤਿ ਦੇ ਰੁਝੇਵਿਆਂ ਅਤੇ ਅਣ–ਸੁਖਾਵੇਂ ਪਰਵਾਰਕ ਹਾਲਾਤ ਵਿੱਚ ਵੀ ਇਹ ਪੁਸਤਕ ਪੰਥ ਦੇ ਚਰਨਾਂ ਵਿੱਚ ਅਰਪਿਤ ਕਰਨ ਦੇ ਯੋਗ ਬਣਾਇਆ ਹੈ।

ਮਹਿੰਦਰ ਸਿੰਘ ਜੋਸ਼

**********************

ਪ੍ਰਕਾਸ਼ਕ ਦਾ ਮਨੋਰਥ ਅਤੇ ਜੋਦੜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਸਤਿਗੁਰੂ ਅਮਰਦਾਸ ਸਾਹਿਬ ਦੇ ਹੇਠ ਲਿਖੇ ਪਾਵਨ ਬਚਨ ਨਾ ਤਾਂ ਕਿਸੇ ਵਿਆਖਿਆ ਦੇ ਮੁਹਤਾਜ ਹਨ ਅਤੇ ਨਾ ਹੀ ਕਿਸੇ ਸਪੱਸ਼ਟਤਾ ਦੇ। ਇਹਨਾਂ ਪਾਵਨ ਬਚਨਾਂ ਬਾਰੇ ਕਿੰਤੂ–ਪ੍ਰੰਤੂ ਕਰਨੀ ਸਾਡੀ ਡੋਲ ਚੁੱਕੀ ਅਕੀਦਤ ਅਤੇ ਸ਼ਰਧਾ ਉਤੇ ਕੇਵਲ ਸੁਆਲੀਆ ਨਿਸ਼ਾਨ ਹੀ ਲਗਾਉਂਦੀ ਹੈ :–

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ, ਕਚੀ ਬਾਣੀ॥

ਕਹਦੇ ਕਚੇ ਸੁਣਦੇ ਕਚੇ, ਕਚੀਂ ਆਖਿ ਵਖਾਣੀ॥ (ਮ: 3 920)

ਹਰ ਸਿਖ ਲਈ ਅਜ ‘‘ਸਤਿਗੁਰੂ’’ ਤੋਂ ਮੁਰਾਦ ‘‘ਸ੍ਰੀ ਗੁਰੂ ਗ੍ਰੰਥ ਸਾਹਿਬ’’ ਜੀ ਹੈ ਅਤੇ ਹੋਰ ਕੁੱਝ ਹੋਣਾ ਕੁਫ਼ਰ ਤੋਂ ਘੱਟ ਨਹੀਂ ਮੰਨਿਆ ਜਾਣਾ ਚਾਹੀਦਾ। ਹਥਲੀ ਪੁਸਤਕ ਦੇ ਲਿਖਾਰੀ ਸ: ਮਹਿੰਦਰ ਸਿੰਘ ਜੋਸ਼ ਦੀ ਗੁਰੂ ਪ੍ਰਤੀ ਭਾਵਨਾ ਅਤੇ ਸ਼ਰਧਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਉਤੇ ਹੈ। ਇਸ ਬਾਰੇ ਉਹ ਕਿਸੇ ਵਿਅਕਤੀ ਦੀ ਕਿਸੇ ਵੀ ਕਿੰਤੂ–ਪ੍ਰੰਤੂ ਨੂੰ ਗੁਰਬਾਣੀ ਦਲੀਲਾਂ ਦੀ ਬੌਛਾਰ ਨਾਲ ਧੂਏਂ ਦੇ ਪਹਾੜ ਨੂੰ ਉਡਾਉਣ ਦੀ ਤਰ੍ਹਾਂ ਨਿਤ ਹੀ ਉਡਾ ਕੇ ਤਹਿਸ–ਨਹਿਸ ਕਰਦੇ ਰਹਿੰਦੇ ਹਨ। ਉਹਨਾਂ ਵਲੋਂ ਲਿਖੀਆਂ ‘‘ਖੱਸ਼ਟ ਰਾਗ ਕਿਨ ਗਾਏ?’’, ‘‘ਬਚਿਤ੍ਰ ਨਾਟਕ ਦੀਆਂ ਬਚਿੱਤਰ ਬਾਤਾਂ’’, ‘‘ਗੁਰਬਾਣੀ ਬਨਾਮ ਪਖ੍ਯਾਨ ਚਰਿਤ੍ਰ’’ ‘‘ਸੋ ਦਰੁ ਬਾਰੇ ਵਿਚਾਰ’’ ਆਦਿਕ ਰਚਨਾਵਾਂ ਸਿੱਖ ਸਿਧਾਂਤਾਂ ਦੀ ਨਿਰੋਲਤਾ ਅਤੇ ਅਖੰਡਤਾ ਨੂੰ ਹੀ ਨਹੀਂ ਨਿਖਾਰਦੀਆਂ, ਸਗੋਂ ਗੁਰਮਤਿ ਦੇ ਪ੍ਰਚਾਰਕਾਂ ਨੂੰ ਬੇਬਾਕੀ ਤੇ ਦਲੇਰੀ ਨਾਲ ਉਹਨਾਂ ਨੂੰ ਬੜੀ ਜ਼ੋਰਦਾਰ ਅਤੇ ਦਲੀਲ-ਭਰੀ ਸ਼ੈਲੀ ਸਹਿਤ ਪੇਸ਼ ਕਰਨ ਦੀ ਸੰਜੋਅ ਨਾਲ ਸਨਦਬਧ ਕਰਦੀਆਂ ਹਨ।

ਖ਼ੁੱਦ ਸਿਹਤ ਵਲੋਂ ਠੀਕ ਤਰ੍ਹਾਂ ਸਾਥ ਨਾ ਦੇ ਸਕਣ ਅਤੇ ਹੋਰ ਕਈ ਔਕੜਾਂ ਵਿੱਚ ਫਸੇ ਹੋਣ ਦੇ ਬਾਵਜੂਦ ਦਾਸਰੇ ਨੇ ਜੋਸ਼ ਜੀ ਵਲੋਂ ਗੁਰਮਤਿ ਪ੍ਰਚਾਰ ਦੇ ਨਿਖਾਰ ਅਤੇ ਸਿਧਾਂਤਕ ਸਪੱਸ਼ਟਤਾ ਵਿਚ ਪਾਏ ਨਾਯਾਬ ਯੋਗਦਾਨ ਨੂੰ ਸਵੀਕਾਰਦਿਆਂ ਹੋਰ ਪੁਸਤਕਾਂ ਦੀ ਤਰ੍ਹਾਂ ਇਹ ਹਥਲੀ ਪੁਸਤਕ ਵੀ ਥੋੜੇ ਜਿਹੇ ਸਮੇਂ ਵਿਚ ਹੀ ਪ੍ਰਕਾਸ਼ਤ ਕਰ ਦੇਣ ਦਾ ਹੀਆ ਕੀਤਾ ਹੈ । ਇਸਦੇ ਨਾਲ-ਨਾਲ ਦਾਸਰੇ ਨੇ ਅਕਾਲ ਪੁਰਖ ਵਲੋਂ ਤਾਜ਼ੇ ਤੌਰ ਤੇ ਹੋਏ ਨਵੇਂ ਹੁਕਮ ਨੂੰ ਵੀ ਆਪਣੇ ਵੀਰ, ਜੋਸ਼ ਜੀ ਵਲ ਘਲ ਦਿੱਤਾ ਹੈ ਕਿ ਉਹ ਭੱਟਾਂ ਦੇ ਸਵੱਈਆਂ ਸਬੰਧੀ ਸਵੱਈਆਂ ਦੀ ਵਿਸ਼ਾ-ਵਸਤੂ ਤੇ ਲਿਖਣ ਸ਼ੈਲੀ ਬਾਰੇ ਸਭ ਸਿੱਖ ਪ੍ਰਚਾਰਕਾਂ ਲਈ ਭਰੋਸੇਯੋਗ ਲੋੜੀਂਦਾ ਮਸੌਦਾ ਪੇਸ਼ ਕਰਨ ਵਾਲੀ ਪੁਸਤਕ ਲਿਖਣ ਵਿਚ ਹੋਰ ਦੇਰੀ ਨਾ ਕਰਨ ਤਾਂ ਕਿ ਇਹਨਾਂ ਬਾਰੇ ਪੈਦਾ ਕੀਤੇ ਜਾ ਰਹੇ ਜਾਂ ਉਠਾਏ ਜਾ ਰਹੇ ਨਿਰਮੂਲ ਸ਼ੰਕਿਆਂ ਅਤੇ ਇਤਰਾਜ਼ਾਂ ਸਬੰਧੀ ਫੈਸਲਾ–ਕੁੰਨ ਹੱਲ ਕੱਢ ਦਿੱਤਾ ਜਾਏ। ਇਸ ਸੇਵਾ ਲਈ ਸ਼੍ਰੋਮਣੀ ਸਿੱਖ ਸਮਾਜ (ਇੰਟਰਨੇਸ਼ਨਲ) ਦੇ ਸੇਵਾਦਾਰਾਂ ਵਲੋਂ ਦਾਸਰੇ ਰਾਹੀਂ ਆਪ ਨੂੰ ਦੋ ਮਹੀਨਿਆਂ ਦਾ ਸਮਾਂ ਦੇਣ ਦੀ ਖੁਲ੍ਹ ਦਿਲੀ ਜ਼ਾਹਿਰ ਕਰ ਦਿੱਤੀ ਗਈ ਹੈ।

ਜਗਮੋਹਣ ਸਿੰਘ ਗਿਆਨੀ

20–2–2006

ਪ੍ਰਕਾਸ਼ਕ

***************************

ਦੋ ਸ਼ਬਦ ਪੰਥ ਦਰਦੀਆਂ ਦੀ ਸੇਵਾ ਵਿੱਚ

ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ।

(ਭਾਈ ਗੁਰਦਾਸ ਜੀ)

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛੋਟੀ ਉਮਰੇ ਹੀ ਇਹ ਸਪੱਸ਼ਟ ਸੰਕੇਤ ਦੇ ਦਿੱਤੇ ਸਨ ਕਿ ਉਹ ਲੋਕਾਈ ਨੂੰ ਵਾਹਿਦ ਪਰਮੇਸ਼ਰ ਦੇ ਲੜ ਲਾ ਕੇ ਸਰਬੱਤ ਦੇ ਭਲੇ ਵਾਲਾ ਨਿਰਮਲ ਪੰਥ ਅਕਾਲ ਪੁਰਖ ਦੀ ਆਗਿਆ ਅਨੁਸਾਰ ਚਲਾਉਣ ਆਏ ਹਨ ਜਿਸਦੀ ਰੂਹਾਨੀਅਤ ਦਾ ਧੁਰਾ ਮਨੁੱਖਤਾ ਦੀ ਬਰਾਬਰਤਾ ਦੇ ਸਿਧਾਂਤ ਤੇ ਆਧਾਰਤ ਨੇਕ ਭਾਈਚਾਰਾ (Brotherhood of mankind, unity and fatherhood of God) ਹੀ ਹੋਵੇਗਾ। ਪਰੰਤੂ, ਮਨੁੱਖੀ ਸਮਾਜ ਦੀ ਪਿੱਠ ਉਤੇ ਕਾਠੀ ਪਾ ਕੇ ਪੱਕੇ ਤੌਰ ਤੇ ਸਵਾਰ ਹੋਏ ਬਾਹਮਣ, ਕਾਜ਼ੀ, ਮੁੱਲਾਂ, ਜੋਗੀ, ਚੌਧਰੀ ਅਤੇ ਸਿਕਦਾਰਾਂ ਦੇ ਸਮਾਜ–ਵਿਰੋਧੀ ਟੋਲੇ ਨੂੰ ਇਹ ਸਿਧਾਂਤ ਕਿਸੇ ਤਰ੍ਹਾਂ ਵੀ ਰਾਸ ਨਹੀਂ ਸੀ ਆ ਸਕਦਾ ਕਿਉਂਕਿ ਉਹ ਸਮਾਜ ਵਿੱਚ ਜਾਤ–ਪਾਤ, ਊਚ–ਨੀਚ ਅਤੇ ਵਹਿਮਾਂ–ਭਰਮਾਂ ਦੇ ਝੂਠੇ ਅਸੂਲਾਂ ਦਾ ਸਹਾਰਾ ਲੈ ਕੇ ਪੁਸ਼ਤੋ–ਪੁਸ਼ਤੀ ਕਾਇਮ ਕੀਤਾ ਹੋਇਆ ਆਪਣਾ ਰੋਹਬ ਅਤੇ ਮਾਣ– ਸਤਿਕਾਰ ਤਿਆਗਣ ਲਈ ਕਿਸੇ ਵੀ ਕੀਮਤ ਤੇ ਤਿਆਰ ਨਹੀਂ ਸਨ। ਇਹੋ ਹੀ ਇੱਕੋ ਵੱਡਾ ਕਾਰਨ ਸੀ ਕਿ ਕਿ ਇਸ ਵਿਹਲੜ, ਸੁਆਰਥੀ ਅਤੇ ਮਨੁੱਖਤਾ ਦੀ ਰੱਤ ਨੂੰ ਪੀਣੇ ਲਾਣੇ ਵਿੱਚੋਂ ਬਾਹਮਣ ਨੇ ਸਭ ਤੋਂ ਮੂਹਰਲੀ ਕਤਾਰ ਵਿੱਚ ਆ ਕੇ ਸਤਿਗੁਰਾਂ ਦੇ ਇਸ ਰੱਬੀ–ਮਿਸ਼ਨ ਦੀ ਹਰ ਪਖੋਂ ਅਤੇ ਹਰ ਢੰਗ ਨਾਲ ਵਿਰੋਧਤਾ ਕਰਨੀ ਆਰੰਭ ਕਰ ਦਿੱਤੀ। ਵਿਰੋਧਤਾ ਦੇ ਇਹਨਾਂ ਢੰਗਾਂ ਤਰੀਕਿਆਂ ਵਿੱਚ ਇੱਕ ਢੰਗ ਉਸਨੇ ਗੁਰੂ ਨਾਨਕ ਸਾਹਿਬ ਜੀ ਦੇ ਦਸਾਂ ਹੀ ਜਾਮਿਆਂ ਵਲੋਂ ਬਖ਼ਸ਼ੀ ਗੁਰਮਤਿ ਵਿਚਾਰਧਾਰਾ ਵਿੱਚ ਰੋਲ–ਘਚੌਲਾ ਪਾ ਕੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਨੂੰ ਗੁਮਰਾਹ ਕਰਨ ਦੇ ਯਤਨਾਂ ਵਜੋਂ ਅਪਣਾਇਆ।

ਅਠ੍ਹਾਰਵੀਂ ਸਦੀ ਦੇ ਪਹਿਲੇ ਅੱਧ ਵਿੱਚ, ਬ੍ਰਾਹਮਣ ਆਦਿਕ ਅਨਮਤੀਆਂ ਨੇ ਅਨੇਕਾਂ ਹੀ ਗੁਰਮਤਿ–ਵਿਰੋਧੀ ਰਚਨਾਵਾਂ ਰਚ ਕੇ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਅੱਡ– ਅੱਡ ਜਾਮਿਆਂ ਨਾਲ ਜੋੜਨ ਦੇ ਕੁਹਝੇ ਅਤੇ ਨਾ–ਬਖ਼ਸ਼ਣ ਯੋਗ ਯਤਨ ਕੀਤੇ। ਇਹਨਾਂ ਨਾਕਸ ਅਤੇ ਗੁਰੂ ਨਿੰਦਿਆ ਨਾਲ ਭਰਪੂਰ ਰਚਨਾਵਾਂ ਵਿੱਚ ‘ਗੁਰਬਿਲਾਸ ਪਾਤਸ਼ਾਹੀ 6ਵੀਂ’ ਅਤੇ ‘‘ਬਚਿਤ੍ਰ ਨਾਟਕ’’ (ਅਖੌਤੀ ਦਸਮ ਗ੍ਰੰਥ) ਖ਼ਾਸ ਕਰਕੇ ਜ਼ਿੱਕਰਯੋਗ ਹਨ। ਸਿੱਖ ਕੌਮ ਲਈ ਇਹ ਅਤਿ–ਕਠਿਨਾਈਆਂ ਵਾਲਾ ਸਮਾਂ ਸੀ ਜਦੋਂ ਕਿ ਸਮੁੱਚੀ ਕੌਮ ਇੱਕ ਪਾਸੇ ਤਾਂ ਜ਼ਾਲਮ ਮੁਗ਼ਲ ਰਾਜ ਦੀਆਂ ਹਿੰਦੁਸਤਾਨ ਵਿੱਚੋਂ ਜੜ੍ਹਾਂ ਪੁੱਟਣ ਲਈ ਹਥਿਆਰ–ਬੰਦ ਜਦੋ–ਜਹਿਦ ਵਿੱਚ ਉਲਝੀ ਹੋਈ ਸੀ ਅਤੇ ਦੂਜੇ ਪਾਸੇ ਬਾਹਰਲੇ ਅਫ਼ਗਾਨ ਹਮਲਾਵਰਾਂ ਦੇ ਹਮਲਿਆਂ ਨੂੰ ਪਛਾੜਨ ਅਤੇ ਆਪਣੀ ਵਿਲੱਖਣ ਹੋਂਦ ਨੂੰ ਬਚਾਉਣ ਲਈ ਜ਼ਿੰਦਗੀ–ਮੌਤ ਦੇ ਕਰੜੇ ਸੰਘਰਸ਼ ਵਿੱਚ ਵੀ ਰੁੱਝੀ ਹੋਈ ਸੀ। ਇਹ ਸਮਾਂ ਸ਼ਾਤਰ ਬ੍ਰਾਹਮਣ ਅਤੇ ਪੰਥ–ਦੋਖੀ ਸ਼ਕਤੀਆਂ ਨੂੰ ਗੁਰਮਤਿ ਵਿਚਾਰਧਾਰਾ ਵਿੱਚ ਲਿਖਤੀ ਤੌਰ ਤੇ ਮਿਲਾਵਟ ਕਰਨ ਲਈ ਬਹੁਤ ਹੀ ਫਬਵਾਂ ਲਗਿਆ ਸੀ।

1428 ਪੰਨਿਆਂ ਵਾਲੀ ਇੱਕ ਵੱਡ–ਆਕਾਰੀ ਸਾਕਤਮਤੀ ਸਮੁੱਚੀ ਰਚਨਾ ਦਾ ਮੁਢਲਾ ਨਾਮ ਤਾਂ ਬਚਿਤ੍ਰ ਨਾਟਕ ਹੀ ਪ੍ਰਸਿੱਧ ਸੀ ਜੋ ਕਿ ਬਾਅਦ ਵਿੱਚ ਬਦ–ਦਿਆਨਤੀ ਅਤੇ ਸ਼ਰਾਰਤੀ ਨੀਤੀ ਅਤੇ ਸਾਜਿਸ਼ਾਂ ਨਾਲ ਬਦਲਕੇ ‘ਦਸਮ ਗ੍ਰੰਥ’ ਕਰ ਦਿੱਤਾ ਗਿਆ ਅਤੇ ਹੁਣ ਇਸੇ ਨੂੰ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਨਾਮ ਦੇ ਕੇ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵਜੋਂ ਉਭਾਰਨ ਦੇ ਕੁਹਝੇ ਅਤੇ ਨਾ–ਬਖ਼ਸ਼ਣ ਯੋਗ ਅਪਰਾਧ ਕੀਤੇ ਜਾ ਰਹੇ ਹਨ। ਸਮੁੱਚੀ ਸਿੱਖ ਕੌਮ ਲਈ ਖ਼ਾਸ ਕਰਕੇ ਅਤੇ ਨੇਕ–ਨੀਅਤ ਅਤੇ ਨਿਰਪੱਖ ਖੋਜੀ ਸਮਾਜ ਲਈ ਆਮ ਕਰਕੇ ਇਹ ਇੱਕ ਅਤਿ ਨਾਜ਼ਕ ਦੌਰ ਹੈ।

ਸਮੇਂ ਸਮੇਂ ਸਿਰ ਕੁੱਝ ਸੂਝਵਾਨ ਪੰਥ–ਦਰਦੀਆਂ ਨੇ ਪੰਥ–ਵਿਰੋਧੀ ਸ਼ਰਾਰਤੀ ਅਨਸਰਾਂ ਦੇ ਇਹਨਾਂ ਗੁਰਮਤਿ–ਵਿਰੋਧੀ ਕੁ–ਕਰਮਾਂ ਨੂੰ ਨੰਗਾ ਕਰਕੇ ਗੁਰਮਤਿ ਵਿਚਾਰਧਾਰਾ ਦੀ ਨਿਰੋਲਤਾ ਅਤੇ ਸਿਰਮੌਰਤਾ ਨੂੰ ਕਾਇਮ ਰੱਖਣ ਲਈ ਸ਼ਲਾਘਾ ਯੋਗ ਯਤਨ ਜਾਰੀ ਰਖੇ ਹਨ। ਸਾਡੇ ਪਰਮ ਮਿੱਤਰ ਅਤੇ ਪੰਥਕ ਵਿਦਵਾਨਾਂ ਦੀ ਜ਼ਿਕਰਯੋਗ ਕਤਾਰ ਵਿੱਚ ਖੜੇ ਇੱਕ ਹੋਰ ਵੀਰ ਮਹਿੰਦਰ ਸਿੰਘ ‘ਜੋਸ਼’ ਨੇ ਇਸ ਅਖੌਤੀ ਦਸਮ ਗ੍ਰੰਥ ਵਿੱਚੋਂ ‘ਚਉਬੀਸ ਅਵਤਾਰ’ ਵਾਲੇ ਹਿੱਸੇ ਦਾ ਗੁਰਬਾਣੀ ਦੇ ਅਟੱਲ ਸਿਧਾਂਤਾਂ ਦੀ ਕਸਵੱਟੀ ਲਾ ਕੇ ਇਸ ਹਥਲੀ ਪੁਸਤਕ ਰਾਹੀਂ ਬਾ–ਦਲੀਲ ਢੰਗ ਨਾਲ ਪਰਦਾ ਫ਼ਾਸ਼ ਕਰਕੇ ਅਤਿ ਸ਼ਲਾਘਾ ਯੋਗ ਅਤੇ ਮਾਅਰਕੇ ਦਾ ਉਦਮ ਕੀਤਾ ਹੈ। ਅਕਾਲ ਪੁਰਖ ਇਸ ਵੀਰ ਨੂੰ ਸਿੱਖ ਸਿਧਾਂਤਾਂ ਦੀ ਨਿਰਮਲਤਾ ਅਤੇ ਨਿਰੋਲਤਾ ਕਾਇਮ ਰਖਣ ਦੀ ਸੇਵਾ ਕਰਨ ਲਈ ਹੋਰ ਵਧੇਰੇ ਬਲ ਬਖਸ਼ੇ।

ਅਪੀਲ:

ਅਰਸ਼ੀ ਦਾਤੇ, ਜੋਤਿ ਨਿਰੰਜਨੀ, ਨਿਰੰਕਾਰ ਪਰਮੇਸ਼ਰ ਦੇ ਸਾਕਾਰ– ਸਰੂਪ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਸ ਜਾਮੇ ਧਾਰਕੇ, ਅਨੇਕਾਂ ਅਕਹਿ ਅਤੇ ਅਸਹਿ ਕਸ਼ਟ ਸਹਾਰ ਕੇ ਦਿੱਤੀਆਂ ਅਦੁੱਤੀ ਸ਼ਹਾਦਤਾਂ ਅਤੇ ਕੁਰਬਾਨੀਆਂ ਦੇ ਫਲ–ਸਰੂਪ ਹੋਂਦ ਵਿੱਚ ਆਏ ਖ਼ਾਲਸਾ ਪੰਥ ਦੇ ਵਾਰਸ ਮੇਰੇ ਸਤਿਕਾਰ ਯੋਗ ਬਜ਼ੁਰਗੋ, ਭੈਣੋਂ ਅਤੇ ਵੀਰੋ ਅਜੇ ਹੋਰ ਕਿੰਨੀ ਕੁ ਦੇਰ ਤਕ ਆਪਣੇ ਅਮੋਲਕ ਵਿਰਸੇ ਦੀ ਸੰਭਾਲ ਵਲੋਂ ਗਾਫ਼ਲ ਹੋ ਕੇ ਕੁੰਭ–ਕਰਨੀ ਨੀਂਦ ਵਿੱਚ ਸੁੱਤੇ ਹੋਏ ਘੁਰਾੜੇ ਮਾਰਦੇ ਰਹੋਗੇ? ਪੰਥਕ ਘਰ ਨੂੰ ਪੰਥ–ਦੋਖੀਆਂ ਨੇ ਅੱਗਾਂ ਲਾਈਆਂ ਹੋਈਆਂ ਹਨ। ਤੁਸੀਂ ਕਦੋਂ ਜਾਗੋਗੇ? ਸਮਾਂ ਬੜਾ ਨਾਜ਼ਕ ਹੈ। ਪੰਥ–ਦੋਖੀ ਸਿੱਖੀ ਸਰੂਪ ਧਾਰ ਕੇ ਵੀ ਸਾਡੀਆਂ ਸਫ਼ਾਂ ਅੰਦਰ ਬੁੱਕਲ ਦੇ ਸੱਪ ਬਣਕੇ ਵੜ ਆਏ ਹਨ ਅਤੇ ਪੰਥਕ ਖੇਤ ਦੀ ਵਾੜ ਦੇ ਬਹਾਨੇ ਇਸ ਖੇਤ ਨੂੰ ਉਜਾੜਨ ਦੇ ਆਹਰ ਲਗੇ ਪਏ ਹਨ। ਗੁਰੂ ਦਾ ਵਾਸਤਾ ਹੈ ਤੁਹਾਨੂੰ, ਜਾਗੋ, ਸਾਵਧਾਨ ਹੋਵੋ ਅਤੇ ਆਪਣੇ ਘਰ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਟੱਲ ਸਿਧਾਂਤਾਂ ਦੀ ਛਤਰ–ਛਾਇਆ ਹੇਠ ਲਾਮਬੰਦ ਹੋਵੋ। ਚੌਧਰ, ਲੀਡਰੀ ਅਤੇ ਸੁਆਰਥ ਨੂੰ ਤਿਆਗ ਕੇ ਆਪੋ ਆਪਣੀਆਂ ਵੰਨ–ਸੁਵੰਨੀਆਂ ਪਾਰਟੀਆਂ ਅਤੇ ਧੜਿਆਂ ਦੇ ਹਿੱਤਾਂ ਤੋਂ ਉਪਰ ਉਠੋ! ਸਮੇਂ ਦੀ ਨਜ਼ਾਕਤ ਨੂੰ ਸਮਝੋ ਅਤੇ ਪਛਾਣੋ। ਜੇਕਰ ਅਸੀਂ ਹੋਰ ਲਾਪਰਵਾਹੀ ਵਿਖਾਈ ਤਾਂ ਪਛਤਾਵੇ ਤੋਂ ਇਲਾਵਾ ਹੋਰ ਕੁੱਝ ਹੱਥ ਪੱਲੇ ਨਹੀਂ ਪੈਣਾ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਅਤੇ ਨੇਕ–ਨੀਅਤ ਮਨੁੱਖਤਾ ਨੇ ਸਾਨੂੰ ਕਦੇ ਮੁਆਫ਼ ਨਹੀਂ ਕਰ ਸਕਣਾ।

ਮਿਤੀ: 20–02–2006

ਲੈਫ਼–ਕਰਨਲ ਗੁਰਦੀਪ ਸਿੰਘ

ਸੁਖਦੇਵ ਸਿੰਘ ਤੇ ਪ੍ਰਿੰ. ਕਰਮ ਸਿੰਘ

ਅਜੀਤਗੜ੍ਹ

*******************************

ਪੇਸ਼ਕਾਰੀ

ਕਿਸੇ ਧਰਮ ਦੀ ਤ੍ਵਾਰੀਖ਼ ਜਾਂ ਫ਼ਲਸਫ਼ੇ ਵਿਚ ਖੋਟ ਸ਼ਾਮਿਲ ਕਰਨ ਵਾਸਤੇ ਉਸ ਧਰਮ ਦੇ ਦੋਖੀ ਅਕਸਰ ਕੋਸ਼ਿਸਾਂ ਕਰਦੇ ਰਹੇ ਹਨ ਤੇ ਕਰਦੇ ਰਹਿਣਗੇ। ਪਰ ਕਿਸੇ ਧਰਮ ਦੇ ਅਸਲੇ ਦੇ ਹੀ ਮੂਲੋਂ ਉਲਟ ਕਿਸੇ ਸਾਹਤਿਕ ਕਿਤਾਬ ਨੂੰ ਉਸ ਧਰਮ ਦਾ ਅਖੌਤੀ-ਗ੍ਰੰਥ ਬਣਾ ਕੇ ਪੇਸ਼ ਕਰਨ ਦੀ ਸਾਜਿਸ਼ ਸਿਰਫ਼ ਸਿੱਖ ਧਰਮ ਦੇ ਖ਼ਿਲਾਫ ਹੀ ਹੋਈ ਹੈ। ਅਠਾਰਵੀਂ ਸਦੀ ਦੀਆਂ ਕੁਝ ਮਿਥਹਾਸਕ ਰਚਨਾਵਾਂ, ਜਿਨ੍ਹਾਂ ’ਚੋਂ ਕੁਝ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰੀ ਕਵੀ ਸਨ, ਨੂੰ ਕਿਸੇ ਨੇ ਇੱਕਠਿਆਂ ਇਕ ਜਿਲਦ ਵਿਚ ਸ਼ਾਮਿਲ ਕਰ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ। ਮਗਰੋਂ ਇਹ ਹਰਕਤ ਅਖੌਤੀ ਦਸਮ ਗ੍ਰੰਥ ਵਜੋਂ ਕਾਇਮ ਕਰਨ ਦਾ ਸਬਬ ਬਣ ਗਈ। ਮੁਖ਼ਾਲਿਫ਼ਾਂ ਦਾ ਤਾਂ ਧਰਮ ਹੀ ਹੈ ਕਿ ਉਹ ਸਾਜਿਸ਼ਾਂ ਘੜਦੇ ਰਹਿੰਦੇ ਹਨ, ਪਰ ਕਮਾਲ ਹੈ ਕਮਜ਼ਰਫ਼ੀ ਅਤੇ ਬੇਵਕੂਫ਼ੀ ਉਨ੍ਹਾਂ ਲੋਕਾਂ ਦੀ, ਜੋ ਅਗਿਆਨਤਾ ਦੇ ਹਨੇਰੇ ਦੀ ਕਾਲਖ਼ ਕਾਰਨ ਇਹੋ ਜਿਹੀਆਂ ਸਾਜਿਸ਼ਾਂ ਨੂੰ ਕਬੂਲ ਕਰ ਕੇ ਆਪਣੇ ਫ਼ਲਸਫ਼ੇ ਨੂੰ ਵਿਗਾੜਨ ਵਿਚ ਭਾਈਵਾਲ ਬਣਦੇ ਹਨ। ਇਹੋ ਜਿਹੀ ਅਹਿਮਕਾਨਾ ਸ਼ਰਧਾ ਦਾ ਕੋਈ ਲਾਭ ਨਹੀਂ ਹੁੰਦਾ। ਨਮਰੂਦ, ਯਜ਼ੀਦ ਜਾਂ ਹਰਨਾਖ਼ਸ ਦੀ ਭਗਤੀ ਕਰਨ ਵਾਲਾ ਜੇ ਇਹ ਆਖੇ ਕਿ ਮੈਂ ਰੱਬ ਦਾ ਨਾਂ ਲੈਂਦਾ ਹਾਂ ਤਾਂ ਉਸ ਦਾ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ।

ਰਾਮ, ਕ੍ਰਿਸ਼ਨ, ਜਨਕ, ਹਨੂਮਾਨ ਵਰਗੇ ਮਿਥਹਾਸਕ ਤੇ ਕਾਲਪਨਿਕ ਹੀਰੋ ਹਰ ਮੁਲਕ ਵਿਚ ਮਿਲ ਜਾਂਦੇ ਹਨ। ਪੰਚਤੰਤਰ ਵੀਹਵੀਂ ਸਦੀ ਵਿਚ ‘‘ਹੈਰੀ ਪੌਟਰ’’ ਵਾਂਗ ਵੀ ਮਕਬੂਲ ਹੋ ਸਕਦਾ ਹੈ। ਪਰ ਇਨ੍ਹਾਂ ਨੂੰ ਰੂਹਾਨੀਅਤ ਜਾਂ ਖ਼ੁਦਾਈ ਤਾਕਤਾਂ ਮੰਨਣ ਵਾਲੇ ਨੂੰ ਮਹਾਂਮੂਰਖ ਆਖ ਕੇ ਸਨਮਾਨ ਕਰਨਾ ਪਵੇਗਾ। ਅਖੌਤੀ ਦਸਮ ਗ੍ਰੰਥ ਦੀਆਂ ਰਾਮਅਵਤਾਰ, ਕ੍ਰਿਸ਼ਨ ਅਵਤਾਰ, ਚੌਵੀ ਅਵਤਾਰ ਆਦਿਕ ਬਚਿਤਰ ਨਾਟਕ ਹੀ ਹਨ। ਕੇਵਲ ਬੇਸਮਝ ਸਿੱਖ ਇਨ੍ਹਾਂ ਗਪੌੜ ਕਹਾਣੀਆਂ ਨੂੰ ਗੁਰੂ ਰਚਨਾ ਸਮਝਣ ਦਾ ਗ਼ੁਨਾਹ ਕਰਦੇ ਰਹੇ ਹਨ।

ਵਾਹਿਗੁਰੂ ਨੇ ਇਹ ਸੇਵਾ ਸ: ਮਹਿੰਦਰ ਸਿੰਘ ਜੋਸ਼ ਤੋਂ ਲਈ ਹੈ ਕਿ ਉਹ ਸਿੱਖ ਦੁਸ਼ਮਣ ਸਾਜਿਸ਼ਾਂ ਦੇ ਨਕਾਬ ਲਾਹ ਕੇ ਇਹਨਾਂ ਨੂੰ ਸੱਚੋ-ਸਚ ਸ਼ਕਲ ਵਿੱਚ ਪੇਸ਼ ਕਰਨ। ਰਾਗਮਾਲਾ, ਬਚਿਤਰ ਨਾਟਕ, ਚਰਿਤਰੋ ਪਾਖਯਾਨ ਤੋਂ ਮਗਰੋਂ ਹੁਣ ਉਨ੍ਹਾਂ ਨੇ ਇਕ ਹੋਰ ਸਿਖ-ਵਿਰੋਧੀ ਲਿਖਤ ਦੀ ਤਹਿਆਂ ਖੋਲ੍ਹ ਕੇ ਸਿੱਖ ਪੰਥ ਦੇ ਫ਼ਲਸਫ਼ੇ ਨੂੰ ਗੰਧਲਾ ਕਰਨ ਦੀ ਸਾਜਿਸ਼ ਦਾ ਭਾਂਡਾ ਚੁਰਾਹੇ ਵਿਚ ਭੰਨਿਆ ਹੈ।

ਸ. ਮਹਿੰਦਰ ਸਿੰਘ ਜੋਸ਼, ਜਿਹੜੇ ਅਜੋਕੀ ਸਿੱਖ ਮਿਸ਼ਨਰੀ ਲਹਿਰ ਦੇ ਮੋਢੀਆਂ ਵਿਚੋਂ ਇਕ ਹਨ, ਨੇ ਹਮੇਸ਼ਾ ਹੀ ਪੰਥਕ ਫ਼ਲਸਫ਼ੇ ਦੀ ਰੱਖਿਆ ਵਾਸਤੇ ਪਹਿਰਾ ਦਿਤਾ ਹੈ। ਸਿੱਖ ਵਿਦਵਾਨ, ਸਿੱਖ ਸੰਗਤਾਂ ਤੇ ਸਿੱਖ ਤਵਾਰੀਖ਼ ਉਨ੍ਹਾਂ ਦੇ ਸਦਾ ਸ਼ੁਕਰਗੁਜ਼ਾਰ ਰਹਿਣਗੇ। ਜਿਵੇਂ ਸਿੰਘ ਸਭਾ ਲਹਿਰ ਵੇਲੇ ਪ੍ਰੋ. ਗੁਰਮੁਖ ਸਿੰਘ ਨੇ ਦੰਭੀ ਸਾਜਿਸ਼ਾਂ ਨੂੰ ਬੇਨਕਾਬ ਕਰਨ ਵਾਸਤੇ ਬੀੜਾ ਚੁਕਿਆ ਸੀ, ਇਕ ਸਦੀ ਮਗਰੋਂ ਉਸ ਜੱਦੋਜਹਿਦ ਵਾਸਤੇ ਜੋ ਸਿਰੜ ਸ. ਮਹਿੰਦਰ ਸਿੰਘ ਜੋਸ਼ ਵਿਚ ਨਜ਼ਰ ਆਉਂਦਾ ਹੈ, ਉਹ ਲਾਸਾਨੀ ਹੈ। ਇਸ ਕੁਰਬਾਨੀ ਵਾਲੀ ਕਲਮ ਅੱਗੇ ਸਾਡਾ ਸਿਰ ਝੁਕਦਾ ਹੈ।

ਡਾ: ਹਰਜਿੰਦਰ ਸਿੰਘ ਦਿਲਗੀਰ

ਮਿਤੀ : 20–2–2006 ਸਾਬਕਾ ਡਾਇਰੈਕਟਰ ਸਿੱਖ ਇਤਿਹਾਸ ਰੀਸਰਚ ਬੋਰਡ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ


06/03/16)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਵੋਮੈਨ-ਡੇ
“ਸੁਣੋ ਜੀ ਕਿੰਨਾ ਚਿਰ ਹੋ ਗਿਆ ਮੈਂ ਆਪਣੇ ਮੰਮੀ-ਪਾਪਾ ਨੂੰ ਨਹੀਂ ਮਿਲੀ। ਚਲੋ ਅੱਜ ਮੈਨੂੰ ਲੈ ਕੇ ਚੱਲੋ”, ਆਇਸ਼ਾ ਨੇ ਰਾਜੇਸ਼ ਨੂੰ ਕਿਹਾ।
“ਨਹੀਂ ਆਇਸ਼ਾ ਅੱਜ ਮੈਂ ਚੰਡੀਗੜ੍ਹ ਇੱਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਾ ਹੈ”, ਰਾਜੇਸ਼ ਨੇ ਜਵਾਬ ਦਿੱਤਾ।
“ਠੀਕ ਹੈ ਮੇਰੇ ਘਰਦੇ ਉੱਥੋਂ ਥੋੜ੍ਹਾ ਕੁ ਦੂਰ ਹੀ ਰਹਿੰਦੇ ਨੇ, ਮੈਨੂੰ ਛੱਡ ਕੇ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਜਾਣਾ ਤੇ ਵਾਪਸੀ ਮੈਨੂੰ ਲੈ ਆਉਣਾ”, ਆਇਸ਼ਾ ਉਤਸ਼ਾਹਿਤ ਹੁੰਦਿਆਂ ਕਿਹਾ।
“ਪਲੀਜ਼ ਆਇਸ਼ਾ ਬੇਵਕੁਫ਼ੀ ਵਾਲੀ ਗੱਲ ਨਾ ਕਰ ਮੇਰਾ ਟਾਇਮ ਬਹੁਤ ਕੀਮਤੀ ਏ, ਤੇਰੇ ਤੇ ਖਰਾਬ ਨਹੀਂ ਕਰ ਸਰਦਾ। ਤੈਨੂੰ ਪਤਾ ਵੀ ਏ ਅੱਜ ਵੋਮੈਨ ਸਪੈਸ਼ਲ ਹੈ, ਉੱਥੇ ਮੇਰੀ ਗੈਰ-ਹਾਜ਼ਰੀ ਇਸਤਰੀ ਵਿੰਗ ਨੂੰ ਵੀ ਚੁਬੇਗੀ, ਮੇਰਾ ਬੋਟਵੈਂਕ ਘੱਟ ਜਾਵੇਗਾ”, ਕਹਿ ਕੇ ਰਾਜੇਸ਼ ਘਰੋਂ ਬਾਹਰ ਨਿਕਲ ਗਿਆ।
ਆਇਸ਼ਾ ਨੂੰ ਸਮਝ ਨਹੀਂ ਆ ਰਿਹਾ ਸੀ, ਵੋਮੈਨ-ਡੇ ਮੇਰੇ ਲਈ ਸਪੈਸ਼ਲ ਹੈ ਜਾਂ ਵੋਟਬੈਂਕ ਲਈ ਜਾਂ ਫਿਰ ਮੇਰੇ ਪਤੀ ਲਈ…।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
[email protected]


06/03/16)
ਸੁਰਿੰਦਰ ਸਿੰਘ ਖਾਲਸਾ

ਅਜੋਕਾ ਸਿੱਖ ਸਮਾਜ ਅਤੇ ਨਾਰੀ
ਗੁਰੂ ਨਾਨਕ ਜੀ ਦੇ ਭੁੱਲੜ ਤੇ ਅਖੌਤੀ ਸਿੱਖਾਂ ਦੀ ਵੀ, ਅੱਜ ਲਗਦੈ ਮਤਿ ਹੀ ਗਈ ਮਾਰੀ ਆ।
ਕਰਮ ਕਰਦੇ ਸਾਰੇ ਬ੍ਰਾਹਮਣੀ ਨੇ, ਲਗਦੈ ਅੱਜ ਦੇ ਸਿੱਖਾਂ ਦੀ ‘ਬਿੱਪਰਾਂ ਨਾਲ ਪੱਕੀ ਯਾਰੀ ਆ।
ਤਾਂ ਹੀ ਤਾਂ ਬੰਦਿਸ਼ਾਂ ਲਗਾਉਂਦੇ ਹਨ ਨਾਰੀ ਤੇ, ਉਂਝ ਕਹਿੰਦੇ ਨੇ ‘ਸਿੱਖੀ ਸਭ ਤੋਂ ਨਿਆਰੀ ਆ।
ਅੰਮ੍ਰਿਤ ਛਕਾਉਣ ਸਮੇਂ ਪੰਜਾਂ ਪਿਆਰਿਆਂ `ਚ, ਨਾ ਮਿਲਦੀ ਥੋੜੀ ਜਿਹੀ ਵੀ ਜਿਮੇਂਵਾਰੀ ਆ।
ਜਿਉਂ ਜੋਰੂ ਸਿਰ ਨ੍ਹਾਵਨੀ ਦਾ ਤਰਕ ਦਿੰਦੇ ਨੇ, ਸੋ ਕਿਉਂ ਮੰਦਾ ਆਖੀਐ ਸਭ ਨੇ ਵਿਸਾਰੀ ਆ।
ਨਾ ਦਰਬਾਰ ਸਾਹਿਬ `ਚ ਕੀਰਤਨ ਕਰਨ ਦਿੰਦੇ, ਨਾ ਕਦੇ ਮਿਲਦੀ ਤਖੱਤਾਂ ਦੀ ਜਥੇਦਾਰੀ ਆ।
ਸੋ ਕਿਉਂ ਮੰਦਾ ਆਖੀਐ ਸਟੇਜਾਂ ਤੇ ਨਿੱਤ ਪੜ੍ਹਦੇ ਨੇ, ਗੱਲ ਦਿਖਦੀ ਨਾ ਕਿਤੇ ‘ਵਿਵਹਾਰੀ ਆ।
ਜਿਤ ਜੰਮਹਿ ਰਾਜਾਨ, ਵੀ ਰੋਜ਼ ਗਾਉਂਦੇ ਨੇ, ਪਰ ਅਮਲਾਂ `ਚ ‘ਉਲਟੀ ਹੀ ਉਲਟੀ ਧਾਰੀ ਆ।
ਪੰਥਕ ਫੈਸਲਿਆਂ `ਚ ਵੀ ਕੋਈ ਪੁੱਛ ਨਹੀਂ, ਸਿੱਖ ਆਗੂ ਸਮਝਦੇ ਨੇ ਨਾਰੀ ਤਾਂ ਵਿਚਾਰੀ ਆ।
ਭੋਗਨ ਦੀ ਵਸਤੂ ਔਰਤ ਨੂੰ ਸਮਝਦੇ ਨੇ, ਉਸਦੇ ਚਾਰੇ ਪਾਸੇ ‘ਬੰਧਣਾਂ ਦੀ ਚਾਰ ਦੀਵਾਰੀ ਆ।
ਬੰਧਣ ਤੋੜਨ ਦੀ ਕੋਸ਼ਿਸ਼ ਕੋਈ ਔਰਤ ਕਿਵੇਂ ਕਰੇ, … ਜਦ ਪੌਰ-ਪੈਰ ਤੇ ਜਾਂਦੀ ਦੁੱਤਕਾਰੀ ਆ।
ਜ਼ੁਲਮ ਸਹਿਣ ਨੂੰ ਸਭ ਤੋਂ ਅੱਗੇ ਐ, ਕੀ ਮੰਨੂੰ ਸਮੇਂ, ਜਾਂ ਉਨੀਂ ਸੌ ਚੌਰਾਸੀ ਸਮੇਂ ਦੀ ਨਾਰੀ ਆ।
ਸ਼ਾਇਦ’ ਸਿੱਖ ਭੁੱਲ ਗਏ ‘ਮਾਤਾ ਭਾਗੋ’ ਨੂੰ, ਜੋ “ਵੇਦਾਵੀਆਂ’ ਨੂੰ ਮੁਕਤ ਕਰਾਵਣ ਹਾਰੀ ਆ।
ਦੂਸਰੇ ਪਾਤਿਸ਼ਾਹ ਦੇ ਮਹਿਲ ਮਾਤਾ ‘ਖੀਵੀ ਜੀ, ਜਿਨ੍ਹਾਂ ਨੇ ਲੰਗਰ ਦੀ ਸੰਭਾਲੀ ਜਿਮੇਂਵਾਰੀ ਆ।
ਮਾਤਾ ਗੂਜ਼ਰੀ ਜੀ ਵੀ ਤਾਂ ਇੱਕ ਔਰਤ ਹੀ ਸਨ, ਜੋ ਸਾਡੀ ਸਭ ਦੀ “ਚਾਨਣੁ ਮੁਨਾਰੀ” ਆ।
ਗੁਰੁ ਗ੍ਰੰਥ ਜੀ” ਨੂੰ ਗੁਰੁ ਵੀ ਆਖਦੇ ਨੇ, ਪਰ ਗੁਰੁ ਜੀ ਦਾ ‘ਹੁਕਮ ਮਨੰਣ ਤੋਂ ਇਨਕਾਰੀ ਆ।
ਉਂਝ ਕਹਿੰਦੇ ਸਾਡਾ ਗੁਰੂ, ‘ਗੁਰੂ ਗ੍ਰੰਥ ਸਾਹਿਬ ਜੀ’ ਹੈ, ਅਸੀਂ ਏਸੇ ਦੇ ‘ਉਤਰਾਧਿਕਾਰੀ’ ਆਂ।
ਗੁਰੂ ਦੇ ਕਹੇ ਨੂੰ ਸਿੱਖ ਜਦ ਮੰਨ ਲੈਣਗੇ, ਸਭ ਨੂੰ ਬਰਾਬਰ ਸਮਝਣਗੇ ਕੀ ਮਰਦ ਕੀ ਨਾਰੀ ਆ।

ਸ੍ਰ ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ} ਫੋਨ=94662 66708, 97287 43287,
E -MAIL= [email protected] [email protected]


06/03/16)
ਗਿ: ਸੰਤੋਖ ਸਿੰਘ

ਸਿੱਖਾਂ ਦਾ ਹਿੰਦੂਕਰਣ?
ਬਹੁਤ ਸਮੇ ਤੋਂ ਇੱਕ ਲੇਖ ਲਿਖਣ ਦਾ ਵਿਚਾਰ ਮੁੜ ਮੁੜ ਆਈ ਜਾ ਰਿਹਾ ਸੀ ਪਰ ਪਤਾ ਨਹੀਂ ਲੱਗਦਾ ਕਿ ਕਿਥੋਂ ਸ਼ੁਰੂ ਕਰਾਂ, ਕੀ ਕੀ ਲਿਖਾਂ ਤੇ ਕੀ ਕੀ ਛੱਡਾਂ ਤੇ ਕਿਥੇ ਜਾ ਕੇ ਗੱਲ ਮੁਕਾਵਾਂ! ਹੁਣ ਜਦੋਂ ਸ੍ਰੀ ਕੁਲਦੀਪ ਨਈਅਰ ਲਿਖਤ ਕਿਤਾਬ ਪੜ੍ਹੀ ਤਾਂ ਇਹ ਵਿਚਾਰ ਪ੍ਰਬਲ ਹੋ ਗਿਆ ਤਾਂ ਸਾਰੀਆਂ ਵਿਚਾਰਾਂ ਛੱਡ ਕੇ ਅੱਜ ਫਿਰ ਇਹਨਾਂ ਘਟਨਾਵਾਂ ਨੂੰ ਉਲੀਕਣਾ ਸ਼ੁਰੂ ਕਰ ਹੀ ਲਿਆ।
ਗੱਲ ਇਹ ਜੂਨ ੧੯੭੪ ਦੀ ਹੈ। ਮੈਂ ਅਫ਼੍ਰੀਕਾ ਦੇ ਇੱਕ ਛੋਟੇ ਜਿਹੇ ਮੁਲਕ, ਮਲਾਵੀ ਵਿੱਚ ਰਹਿ ਰਿਹਾ ਸਾਂ। ਆਪਣੀ ਇੱਕ ਥਾਂ ਟਿਕ ਕੇ ਨਾ ਬਹਿ ਸਕਣ ਵਾਲ਼ੀ ਆਦਤ ਤੋਂ ਮਜਬੂਰ, ਇੱਕ ਦਿਨ ਆਪਣੇ ਮਿੱਤਰ ਸ. ਬਲਵੰਤ ਸਿੰਘ ਦੇ ਵਾਕਫ਼, ਇੱਕ ਅਫ਼੍ਰੀਕਨ ਟਰੱਕ ਡਰਾਈਵਰ ਦੇ ਟਰੱਕ ਤੇ ਬਹਿ ਕੇ, ਗਵਾਂਢੀ ਮੁਲਕ ਜ਼ੈਂਬੀਆ ਦੀ ਰਾਜਧਾਨੀ ਲੁਸਾਕਾ ਵਿੱਚ ਚਲਿਆ ਗਿਆ। ਓਥੇ ਕੁੱਝ ਕੁ ‘ਐਕਸਪੈਟਰੀਆਟ’ ਸਟੇਟਸ ਵਿੱਚ ਉਚੇਰੀ ਯੋਗਤਾ ਦੇ ਮਾਲਕ ਸਿੱਖ, ਜਿਵੇਂ ਕਿ ਇੰਜੀਨੀਅਰ, ਡਾਕਟਰ, ਟੀਚਰ ਆਦਿ ਰਹਿੰਦੇ ਸਨ। ਸ਼ਬਦ ‘ਐਕਸਪੈਟਰੀਆਟ’ ਦਾ ਮਤਲਬ ਉਹਨਾਂ ਲੋਕਾਂ ਤੋਂ ਹੈ ਜੋ ਕਿ ਉਸ ਮੁਲਕ ਵਿੱਚ ਜਿਸ ਯੋਗਤਾ ਵਾਲ਼ਾ ਵਿਅਕਤੀ ਨਾ ਮਿਲ਼ ਸਕਦਾ ਹੋਵੇ ਤਾਂ ਉਸ ਯੋਗਤਾ ਵਾਲ਼ੇ ਵਿਆਕਤੀ ਨੂੰ ਕਿਸੇ ਦੂਸਰੇ ਮੁਲਕ ਤੋਂ, ਚੰਗੀ ਤਨਖਾਹ ਅਤੇ ਹੋਰ ਸਹੂਲਤਾਂ ਦੇ ਕੇ, ਕੁੱਝ ਸਾਲਾਂ ਵਾਸਤੇ ਨੌਕਰੀ ਕਰਨ ਲਈ ਲਿਆਉਣਾ। ਉਹਨਾਂ ਸਮਿਆਂ ਸਮੇ ਅਫ਼੍ਰੀਕਨ ਮੁਲਕਾਂ ਵਿੱਚ ਅਜਿਹੇ ਹਿੰਦੁਸਤਾਨੀ ਅਤੇ ਹੋਰ ਮੁਲਕਾਂ ਤੋਂ ਉਚ ਯੋਗਤਾ ਪ੍ਰਾਪਤ ਵਿਆਕਤੀ ਹੁੰਦੇ ਸਨ; ਹੁਣ ਵੀ ਸ਼ਾਇਦ ਹੋਣਗੇ! ਮੇਰੇ ੧੯੯੭ ਵਾਲ਼ੇ ਉਹਨਾਂ ਦੇਸਾਂ ਦਾ ਚੱਕਰ ਲਾਉਣ ਸਮੇ ਵੀ ਇਹ ਵਰਤਾਰਾ ਹੈ ਸੀ।
ਮੇਰੇ ਲੁਸਾਕਾ ਵਿੱਚ ਤਕਰੀਬਨ ਦੋ ਹਫ਼ਤੇ ਦੇ ਟਿਕਾ ਸਮੇ, ਹਰੇਕ ਰਾਤ ਨੂੰ ਕਿਸੇ ਨਾ ਕਿਸੇ ਸਿੱਖ ਦੇ ਘਰ ਡਿਨਰ ਦਾ ਪ੍ਰੋਗਰਾਮ ਬਣ ਜਾਂਦਾ ਸੀ। ਅਜਿਹੇ ਇੱਕ ਸਮੇ ਰੋਟੀ ਖਾਂਦਿਆਂ, ਇੱਕ ਸੋਹਣੀ ਸ਼ਖ਼ਸੀਅਤ, ਸਾਬਤ ਪਰ ਸੋਹਣੀ ਤਰ੍ਹਾਂ ਸੰਤੋਖੀ ਹੋਈ ਚਿੱਟੀ ਦਾਹੜੀ ਵਾਲ਼ਾ ਸੱਜਣ, ਮੇਰੇ ਨਾਲ਼ ਗੱਲੀਂ ਲੱਗ ਗਿਆ। ਉਸ ਨੇ ਆਪਣਾ ਨਾਂ ਹਰਬੰਸ ਸਿੰਘ ਦੱਸਿਆ, ਤੇ ਇਹ ਵੀ ਦੱਸਿਆ ਕਿ ਉਹ ਦਿੱਲੀ ਤੋਂ ਓਥੇ ਇੰਜੀਨੀਅਰ ਵਜੋਂ ਆਇਆ ਹੈ। ਗੱਲਾਂ ਬਾਤਾਂ ਦੌਰਾਨ ਉਸ ਨੇ ਦੱਸਿਆ ਕਿ ਪਾਕਿਸਤਾਨ ਬਣਨ ਤੋਂ ਛੇਤੀ ਹੀ ਪਿੱਛੋਂ ੧੯੪੭ ਦੇ ਅਖੀਰ ਜਾਂ ੧੯੪੮ ਦੇ ਸ਼ੁਰੂ ਵਿਚ, ਹਿੰਦੁਸਤਾਨ ਦੀਆਂ ਸਾਰੀਆਂ ਹੀ ਜਥੇਬੰਦੀਆਂ ਦੇ ਹਿੰਦੂ ਆਗੂਆਂ ਦੀ, ਦਿੱਲੀ ਵਿੱਚ ਇੱਕ ਗੁਪਤ ਮੀਟਿੰਗ, ਇਸ ਮਸਲੇ ਉਪਰ ਵਿਚਾਰ ਕਰਨ ਲਈ ਹੋਈ ਕਿ ਹੁਣ ਭਵਿਖ ਵਿੱਚ ਹਿੰਦੁਸਤਾਨ ਵਿੱਚ ਰਹਿ ਗਈਆਂ ਘੱਟਗਿਣਤੀਆਂ ਬਾਰੇ ਕੀ ਵਤੀਰਾ ਹੋਣਾ ਚਾਹੀ ਦਾ ਹੈ! ਮੋਟੇ ਤੌਰ ਤੇ ਵਿਚਾਰ ਇਉਂ ਬਣੀ ਕਿ ਮੁਸਲਮਾਨ ਤਾਂ ਵੱਖਰਾ ਪਾਕਿਸਤਾਨ ਬਣਾ ਲੈਣ ਕਰਕੇ, ਹੁਣ ਹਿੰਦੁਸਤਾਨ ਵਿੱਚ ਬਹੁਤਾ ਰੌਲ਼ਾ ਨਹੀਂ ਪਾ ਸਕਦੇ, ਈਸਾਈ ਪਹਿਲਾਂ ਹੀ ਚੁੱਪ ਹਨ ਤੇ ਬਾਕੀ ਰਹਿ ਗਏ ਸਿੱਖ; ਇਹਨਾਂ ਦਾ ਤੇ ਦਾਹੜੀ ਅਤੇ ਦਸਤਾਰ ਦਾ ਹੀ ਸਾਡੇ ਨਾਲ਼ੋਂ ਵਖਰੇਵਾਂ ਹੈ ਬਾਕੀ ਤੇ ਸਾਰਾ ਕੁੱਝ ਹਿੰਦੂਆਂ ਵਾਲ਼ਾ ਹੀ ਹੈ। ਇਹ ਦਾਹੜੀ ਤੇ ਦਸਤਾਰ, ਸਰਕਾਰੀ ਨੀਤੀਆਂ ਤੇ ਸ਼ਕਤੀ ਵਰਤ ਕੇ ਹੌਲ਼ੀ ਹੌਲ਼ੀ ਖ਼ਤਮ ਕਰ ਦਿਆਗੇ ਤੇ ਬਾਕੀ ਹਜ਼ਾਰਾਂ ਸੰਪਰਦਾਵਾਂ ਵਾਂਙ ਇਹ ਇੱਕ ਨਾਨਕ ਪੰਥੀ ਫਿਰਕੇ ਦੇ ਰੂਪ ਵਿਚ, ਵਿਸ਼ਾਲ ਹਿੰਦੂ ਸਮਾਜ ਦਾ ਇੱਕ ਅੰਗ ਬਣ ਕੇ ਰਹੀ ਜਾਵੇਗਾ; ਜੇ ਫਿਰ ਵੀ ਇਹ ਨਾ ਸੂਤ ਆਉਂਦੇ ਦਿਸੇ ਤਾਂ ਪਾਕਿਸਤਾਨ ਨਾਲ਼ ਲੜਾਈ ਛੇੜ ਕੇ, ਅੰਬਾਲ਼ੇ ਤੱਕ ਬਿਨਾ ਪਾਕਿਸਤਾਨ ਦਾ ਮੁਕਾਬਲਾ ਕੀਤੇ ਦੇ, ਪਿੱਛੇ ਹਟ ਜਾਵਾਂਗੇ। ਦੋਹਾਂ ਮੁਲਕਾਂ ਦੀ ਮਾਰ ਸਿੱਖ ਇਲਾਕੇ ਉਪਰ ਪੈਣ ਕਰਕੇ ਇਹ ਉਜੜ ਜਾਵੇਗਾ। ਸਿੱਖ ਕੁੱਝ ਮਾਰੇ ਜਾਣਗੇ ਕੁੱਝ ਪਾਕਿਸਤਾਨ ਵੱਲ ਭੱਜ ਜਾਣਗੇ ਤੇ ਬਾਕੀ ਬਚਦਿਆਂ ਨੂੰ ਹਿੰਦੁਸਤਾਨ ਦੇ ਵੱਖ ਵੱਖ ਕੈਪਾਂ ਵਿੱਚ ਰੁਲਣ ਲਈ ਖਿਲਾਰ ਦਿਆਗੇ; ਆਪੇ ਇਹਨਾਂ ਦਾ ਮਸਲਾ ਹੱਲ ਹੋ ਜਾਵੇਗਾ। ਇਹ ਹੈਰਾਨੀ ਭਰਿਆ ਇਨਕਸ਼ਾਫ਼ ਉਸ ਸਮੇ ਮੇਰੇ ਮੰਨਣ ਵਿੱਚ ਨਾ ਆਇਆ। ਸੌਣ ਦੇ ਅੰਨ੍ਹੇ ਨੂੰ, ਜਿਵੇਂ ਸਿਆਣੇ ਆਖਦੇ ਨੇ, ਹਰੇਕ ਪਾਸੇ ਹਰਿਆ ਹੀ ਦਿਸਦਾ ਹੈ; ਓਸੇ ਤਰ੍ਹਾਂ ਮੇਰੀ ਸੋਚ ਵਿੱਚ ਵੀ ਉਹਨਾਂ ਸਮਿਆਂ ਦੌਰਾਨ ‘ਮੇਰਾ ਭਾਰਤ ਦੇਸ਼ ਮਹਾਨ’ ਹੀ ਬੈਠਾ ਹੋਇਆ ਸੀ। ਮੇਰੀ ਉਮਰ ਵੀ ਉਸ ਸਮੇ ਤੀਹ/ਇਕੱਤੀ ਕੁ ਸਾਲ ਦੀ ਹੀ ਸੀ। ਇਸ ਕਰਕੇ ਹਰ ਪ੍ਰਕਾਰ ਚੜ੍ਹਦੀਕਲਾ ਵਿੱਚ ਹੀ ਵਿਚਰਦਾ ਸਾਂ ਤੇ ਸੁਕਰਾਤ ਦੇ ਕਥਨ ਅਨੁਸਾਰ ਖ਼ੁਦ ਨੂੰ ‘ਤੀਸਮਾਰ ਖਾਂ’ ਹੀ ਨਹੀਂ ਸਗੋਂ ਇਸ ਤੋਂ ਵੀ ਕੁੱਝ ਵਧ ਹੀ ਸਮਝਦਾ ਸਾਂ। ਉਸ ਨੇ ਕਿਤੇ ਆਖਿਆ ਸੀ, “ਜਦੋਂ ਮੈਂ ਤੀਹ ਸਾਲ ਦਾ ਸਾਂ ਤੇ ਸਮਝਦਾ ਸਾਂ ਕਿ ਮੈਂ ਸਭ ਕੁੱਝ ਜਾਣਦਾ ਹਾਂ, ਜਦੋਂ ਚਾਲ਼ੀਆਂ ਦਾ ਹੋਇਆ ਤਾਂ ਮੈਨੂੰ ਕੁੱਝ ਸ਼ੱਕ ਜਿਹਾ ਪਿਆ ਕਿ ਸ਼ਾਇਦ ਅਜੇ ਕੁੱਝ ਹੋਰ ਵੀ ਜਾਨਣ ਵਾਲ਼ਾ ਰਹਿੰਦਾ ਹੈ ਜੋ ਮੈਂ ਨਹੀਂ ਜਾਣ ਸਕਿਆ। ਪੰਜਾਹਾਂ ਦਾ ਹੋ ਕੇ ਮੈਂ ਫਿਰ ਨਵੇਂ ਸਿਰੇ ਤੋਂ ਸਿੱਖਣਾ ਸ਼ੁਰੂ ਕਰ ਦਿਤਾ। “ਇਹ ਮੇਰਾ ਭੁਲੇਖਾ ਹੀ ਸੀ ਜੋ ਮੈਂ ਸਮਝਦਾ ਸਾਂ ਕਿ ਸਿੱਖ ਪੰਥ, ਸ਼੍ਰੋਮਣੀ ਅਕਾਲੀ ਦਲ, ਪੰਜਾਬ, ਹਿੰਦੁਸਤਾਨ ਬਾਰੇ ਮੇਰੇ ਨਾਲ਼ੋਂ ਵਧ ਗਿਆਨ ਸ਼ਾਇਦ ਹੀ ਕੋਈ ਹੋਰ ਰੱਖਦਾ ਹੋਵੇ! ਸਿਆਸੀ ਤੌਰ ਤੇ ਮੇਰਾ ਵਿਚਾਰ ਹੁੰਦਾ ਸੀ ਕਿ ਸਿੱਖ ਬਹੁਸੰਮਤੀ ਵਾਲਾ ਸੂਬਾ ਤਾਂ ਬਣ ਗਿਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਇਸ ਨੂੰ ਮੁਕੰਮਲ ਕਰਵਾਉਣਾ ਹੈ ਤੇ ਫਿਰ ਬਾਕੀ ਸਾਰੀਆਂ ਪਾਰਟੀਆਂ, ਕਾਂਗਰਸ ਤੇ ਜਨਸੰਘ (ਬੀ. ਜੇ. ਪੀ.) ਦੋ ਪਾਰਟੀਆ ਨੂੰ ਛੱਡ ਕੇ, ਦੇ ਸਹਿਯੋਗ ਨਾਲ਼, ਹਿੰਦੁਸਤਾਨ ਨੂੰ ਸਹੀ ਰੂਪ ਵਿੱਚ ਫ਼ੈਡ੍ਰਲ ਢਾਂਚੇ ਵਿੱਚ ਫਿਕਸ ਕਰਨਾ ਹੈ। ਮੈਂ ਖ਼ੁਦ ਨੂੰ ਵੀ ਅਜਿਹੀ ਜਦੋ ਜਹਿਦ ਕਰਨ ਵਾਲ਼ੇ ਪੰਜਾਂ ਸਵਾਰਾਂ ਵਿਚੋਂ ਹੀ ਸਮਝਦਾ ਸਾਂ। ਮੇਰੀ ਸੋਚ ਅਨੁਸਾਰ ਅਜਿਹੀ ਕਮੀਣੀ ਵਿਚਾਰ ਹਿੰਦੁਸਤਾਨ ਦੇ ਬੁਧੀਜੀਵੀਆਂ ਦੇ ਦਿਮਾਗਾਂ ਵਿੱਚ ਹੋਵੇ, ਇਹ ਮੈਂ ਮੰਨ ਹੀ ਨਹੀਂ ਸੀ ਸਕਦਾ। ਇਸ ਹੈਰਾਨੀ ਭਰੀ ਜਾਣਕਾਰੀ ਦੇ ਵਸੀਲੇ ਬਾਰੇ ਜਦੋਂ ਮੈਂ ਉਸ ਸੁਲਝੇ ਹੋਏ ਸੱਜਣ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ, ਸ. ਹੁਕਮ ਸਿੰਘ ਦੇ ਹਫ਼ਤਾਵਾਰੀ ਅੰਗ੍ਰੇਜ਼ੀ ਅਖ਼ਬਾਰ ‘ਸਪੋਕਸਮੈਨ’ ਵਿਚੋਂ ਇਹ ਕੁੱਝ ਪੜ੍ਹਿਆ ਸੀ। ਫਿਰ ਵੀ ਮੇਰੇ ਸੰਘੋਂ ਇਹ ਗੱਲ ਨਾ ਲੰਘੀ।
ਹਰ ਸਮੇ ਸਿੱਖ ਪੰਥਕ ਵਾਤਾਵਰਣ ਵਿੱਚ ਵਿਚਰਦੇ ਹੋਣ ਦੇ ਬਾਵਜੂਦ ਵੀ ਉਹਨਾਂ ਦਿਨਾਂ ਵਿੱਚ ਤਾਂ ਮੈਂ ਖੱਬੇ ਪੱਖੀ ਵਿਚਾਰਾਂ ਦਾ ਵੀ ਏਨਾ ਪ੍ਰਸੰਸਕ ਹੁੰਦਾ ਸਾਂ ਕਿ ਹਰੇਕ ਗੱਲ ਨੂੰ ‘ਖੱਬੀ ਅੱਖ’ ਨਾਲ਼ ਹੀ ਵੇਖਿਆ ਕਰਦਾ ਸਾਂ। ਮਲਾਵੀ ਵਿੱਚ ਮੈਂ ਗ੍ਰੰਥੀ ਤੇ ਪੰਜਾਬੀ ਟੀਚਰ ਦੀ ਸੇਵਾ ਉਪਰ ਸਾਂ ਤੇ ‘ਸਿੱਖ ਐਸੋਸੀਏਸ਼ਨ ਆਫ਼ ਮਲਾਵੀ’ ਦੇ ਚੇਅਰਮੈਨ ਸਾਹਿਬ (ਓਥੇ ਕਿਸੇ ਵੀ ਜਥੇਬੰਦੀ ਦਾ ਪ੍ਰਧਾਨ ਨਹੀਂ ਸੀ ਹੋ ਸਕਦਾ; ਦੇਸ ਵਿੱਚ ਪ੍ਰਧਾਨ ਇਕੋ ਹੀ ਹੁੰਦਾ ਸੀ; ਬਾਕੀ ਸਭ ਸਭਾ ਸੋਸਾਇਟੀਆਂ ਦੇ ਮੁਖੀਆਂ ਨੂੰ ਚੇਅਰਮੈਨ ਹੀ ਆਖਿਆ ਜਾਂਦਾ ਸੀ) ਸ. ਹਰਬੰਸ ਸਿੰਘ ਜੀ ਵੀ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਤੇ ਉਹਨਾਂ ਨੇ ਹੀ ਮੇਰਾ ਇੰਟਰਵਿਊ ਕਰਕੇ, ਮੇਰੀ ਨੌ ਸਾਲ ਦੀ ਖ਼ਾਹਸ਼ ਨੂੰ ਪੂਰਾ ਕੀਤਾ ਸੀ; ਅਰਥਾਤ ਦੇਸੋਂ ਬਾਹਰ ਦੀ ਦੁਨੀਆਂ ਵੇਖਣ ਦਾ ਮੈਨੂੰ ਮੌਕਾ ਦਿਤਾ ਸੀ। ਮੇਰੇ ਮਲਾਵੀ ਕਿਆਮ ਦੌਰਾਨ, ਜਿੰਨਾ ਵਿੱਚ ਮੇਰੀ ਘਰ ਵਾਲ਼ੀ ਨਹੀਂ ਓਥੇ ਗਈ, ਹਰੇਕ ਛਨਿਛਰਵਾਰ ਨੂੰ ਦੁਪਹਿਰ ਦਾ ਭੋਜਨ ਮੇਰਾ ਉਹਨਾਂ ਦੇ ਘਰ ਹੀ ਹੁੰਦਾ ਸੀ। ਉਹ ਮੈਨੂੰ ਆਪਣੀ ਕਾਰ ਤੇ ਲੈ ਜਾਇਆ ਕਰਦੇ ਸਨ ਤੇ ਭੋਜਨ ਛਕਾ ਕੇ ਛੱਡ ਜਾਇਆ ਕਰਦੇ ਸਨ। ਉਹ ਖ਼ੁਦ ਮਲਾਵੀ ਰੇਲਵੇ ਵਿੱਚ ਅਕਾਊਂਟੈਂਟ ਸਨ ਤੇ ਪਤਨੀ ਉਹਨਾਂ ਦੀ ਸਰਕਾਰੀ ਸਕੂਲ ਵਿੱਚ ਟੀਚਰ ਸਨ। ਉਹਨਾਂ ਦੇ ਘਰ ਨੌਕਰ ਹੋਣ ਦੇ ਬਾਵਜੂਦ ਵੀ ਉਹ ਚੰਗੇ ਭੈਣ ਜੀ ਖ਼ੁਦ ਰਸੋਈ ਵਿੱਚ ਰੋਟੀ ਤਿਆਰ ਕਰਕੇ ਛਕਾਉਂਦੇ ਹੁੰਦੇ ਸਨ। ਇਹ ਕੁੱਝ ਦੱਸਣ ਦਾ ਮੇਰਾ ਮਤਲਬ ਹੈ ਕਿ ਮੈਂ ਆਪਣੇ ਵਿਚਾਰਾਂ ਵਿੱਚ ਏਨਾ ਕੱਟੜ ਹੁੰਦਾ ਸਾਂ ਕਿ ਇੱਕ ਦਿਨ ਉਹਨਾਂ ਦੇ ਘਰ ਦੁਪਹਿਰ ਦੀ ਰੋਟੀ ਸਮੇ, ਇਸ ਗੱਲੋਂ ਉਹਨਾਂ ਨਾਲ਼ ਬਹਿਸ ਪਿਆ ਕਿ ਹਾਂ ਹਾਂ ਉਹਨਾਂ ਨੇ ਰੂਸੀ ਗਰੁੱਪ ਨੂੰ ਵੀ ਅਮ੍ਰੀਕਨ ਗਰੁਪ ਜਿੰਨਾ ਹੀ ਮਾੜਾ ਕਿਉਂ ਆਖ ਦਿਤਾ! ਅਸਾਡੀ ਗੱਲ ਵਧਦੀ ਵੇਖ ਕੇ ਫਿਰ ਉਸ ਸਿਆਣੀ ਭੈਣ ਜੀ ਨੇ ਹੀ ਵਿੱਚ ਵਿਚਾ ਕੀਤਾ। ਮਾਸਕ ਪੱਤਰ ‘ਪ੍ਰੀਤਲੜੀ’ ਵਿਚੋਂ ਸ. ਗੁਰਬਖ਼ਸ਼ ਸਿੰਘ ਜੀ ਦੀਆਂ ਚਿਕਨੀਆਂ ਚੋਪੜੀਆਂ ਲਿਖਤਾਂ ਪੜ੍ਹ ਪੜ੍ਹ ਕੇ ਮੇਰਾ ਬਰੇਨਵਾਸ਼ ਹੋਇਆ ਹੋਇਆ ਹੁੰਦਾ ਸੀ ਕਿ ਆਪਣੇ ਸੁਹਿਰਦ ਮਾਲਕ ਨਾਲ਼ ਵੀ ਉਸ ਦੇ ਘਰ ਵਿੱਚ ਹੀ ਲੜਨ ਲਈ ਤਿਆਰ ਹੋ ਗਿਆ ਸਾਂ। ਇਹ ਕੁੱਝ ਦੱਸਣ ਦਾ ਅਰਥ ਹੈ ਕਿ ਉਹਨੀਂ ਦਿਨੀਂ ਮੇਰੇ ਅਜਿਹੇ ਕੱਟੜ ਖੱਬੇ ਪੱਖੀ ਵਿਚਾਰ ਹੁੰਦੇ ਸਨ ਜਿਨ੍ਹਾਂ ਨੂੰ ਮੂਰਖਤਾ ਹੀ ਆਖਿਆ ਜਾ ਸਕਦਾ ਹੈ।
ਇਕ ਹੋਰ ਗੱਲ ਵੀ ਵਰਨਣ ਯੋਗ ਹੈ ਕਿ ਮੇਰੇ ਅਤੇ ਮੇਰੇ ਖੱਬੀ ਵਿਚਰਧਾਰਾ ਵਾਲ਼ੇ ਕੁੱਝ ਸਾਥੀਆਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਜੁੰਮੇਵਾਰ ਸੱਜਣਾਂ ਨੇ ‘ਨਕਸਲਬਾੜੀ ਗਰੁਪ’ ਦਾ ਨਾਂ ਵੀ ਦਿਤਾ ਹੋਇਆ ਸੀ ਕਿਉਂਕਿ ਉਹਨੀਂ ਸਾਲੀਂ ਨਕਸਲਬਾੜੀ ਲਹਿਰ ਜੋਰਾਂ ਤੇ ਸੀ ਤੇ ਸਾਡੀ ਉਹਨਾਂ ਜਵਾਨਾਂ ਉਪਰ ਹੋ ਰਹੇ ਪੁਲਿਸ ਦੇ ਜ਼ੁਲਮਾਂ ਦੇ ਖ਼ਿਲਾਫ਼ ਹਮਦਰਦੀ ਹੁੰਦੀ ਸੀ। ਇਸ ਲਹਿਰ ਨੂੰ ਅਕਾਲੀ ਸਰਕਾਰ, ਗਵਰਨਰੀ ਰਾਜ ਤੇ ਫਿਰ ਕਾਂਗਰਸੀ ਸਰਕਾਰ ਦੌਰਾਨ ਸਖ਼ਤੀ ਨਾਲ਼ ਦਬਾ ਦਿਤਾ ਗਿਆ ਸੀ। ਤਿੰਨਾਂ ਸਰਕਾਰਾਂ ਨੇ ਇਹਨਾਂ ਬਾਗੀ ਨੌਜਾਵਾਨਾਂ ਨਾਲ਼ ਕੋਈ ਰਿਆਇਤ ਨਹੀਂ ਸੀ ਕੀਤੀ। ਕਈ ਜੋਸ਼ੀਲੇ ਨੌਜਵਾਨਾਂ ਨੂੰ ਤਸੀਹੇ ਦੇ ਕੇ ਮਾਰਨ ਤੋਂ ਇਲਾਵਾ, ਜ਼ਿਲ੍ਹਾ ਸੰਗਰੂਰ ਦੇ ਪੁਰਾਣੇ ਇਨਕਲਾਬੀ ਅਕਾਲੀ, ਬਾਬਾ ਹਰੀ ਸਿੰਘ ਮ੍ਰਿਗਿੰਦ ਨੂੰ ਵੀ ਤਸੀਹੇ ਦੇਣ ਪਿਛੋਂ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿਤਾ ਸੀ। ਪੁਲਿਸ ਦਾ ਵਿਚਾਰ ਸੀ ਕਿ ਉਹ ਨਕਸਲਬਾੜੀ ਜਦੋ ਜਹਿਦ ਵਿੱਚ ਹਿੱਸੇਦਾਰ ਸੀ। ਫਿਰ ਬਹੁਤ ਬਜ਼ੁਰਗ ਕਾਮਰੇਡ ਬੂਝਾ ਸਿੰਘ ਨੂੰ ਵੀ ਏਸੇ ਤਰ੍ਹਾਂ ਹੀ ਸ਼ਹੀਦ ਕਰ ਦਿਤਾ ਗਿਆ ਸੀ।
੧੯੬੫ ਦੀ ਪਾਕਿਸਤਾਨ ਨਾਲ਼ ਜੰਗ ਮੁੱਕਣ ਪਿਛੋਂ ਕਦੀ ਕਦਾਈਂ ਇੱਕ ਅਫ਼ਵਾਹ ਜਿਹੀ ਸੁਣਨ ਵਿੱਚ ਆਉਂਦੀ ਹੁੰਦੀ ਸੀ ਕਿ ਉਸ ਸਮੇ ਦੇ ਭਾਰਤ ਦੀ ਪੱਛਮੀ ਕਮਾਂਡ ਦੇ ਮੁਖੀ, ਲੈਫ਼ਟੀਨੈਂਟ ਜਨਰਲ ਸ. ਹਰਬਖ਼ਸ਼ ਸਿੰਘ ਨੂੰ, ਉਸ ਸਮੇ ਦੇ ਭਾਰਤੀ ਫੌਜ ਦੇ ਮੁਖੀ, ਜਨਰਲ ਚੌਧਰੀ ਨੇ ਫ਼ੋਨ ਰਾਹੀਂ ਬਿਆਸ ਦਰਿਆ ਨੂੰ ਟੱਪ ਕੇ, ਉਸ ਦੇ ਖੱਬੇ ਪਾਸੇ ਮੋਰਚੇ ਬਣਾ ਕੇ ਪਾਕਿਸਤਾਨ ਦਾ ਟਾਕਰਾ ਕਰਨ ਦਾ ਹੁਕਮ ਦਿਤਾ ਸੀ ਕਿਉਂਕਿ ਜਨਰਲ ਚੌਧਰੀ ਅਨੁਸਾਰ, ਪਾਕਿਸਤਾਨ ਦੀ ਏਨੀ ਤਿਆਰੀ ਸੀ ਕਿ ਉਸ ਦੇ ਹਮਲੇ ਨੂੰ ਮੌਜੂਦਾ ਇੰਟਰਨੈਸ਼ਲ ਸਰਹੱਦ ਤੇ ਰੋਕਿਆ ਨਹੀਂ ਸੀ ਜਾ ਸਕਦਾ। ਜੇਕਰ ਜਨਰਲ ਹਰਬਖ਼ਸ਼ ਸਿੰਘ ਜਨਰਲ ਚੌਧਰੀ ਵੱਲੋਂ ਦਿਤਾ ਗਿਆ ਜ਼ਬਾਨੀ ਹੁਕਮ ਮੰਨ ਕੇ ਦਰਿਆ ਬਿਆਸ ਤੱਕ ਫੌਜਾਂ ਹਟਾ ਲੈਂਦਾ ਤਾਂ ਦੋਵੇਂ ਸਿੱਖ ਆਬਾਦੀ ਵਾਲ਼ੇ ਜ਼ਿਲ੍ਹੇ, ਅੰਮ੍ਰਿਤਸਰ ਤੇ ਗੁਰਦਾਸ ਪੁਰ, ਬਿਨਾ ਲੜਿਆਂ ਹੀ ਪਾਕਿਸਤਾਨ ਨੂੰ ਪਰੋਸ ਦਿਤੇ ਜਾਂਦੇ। ਫਿਰ ਇਹ ਕੀ ਯਕੀਨ ਕੀਤਾ ਜਾਵੇ ਕਿ ਦਰਿਆ ਬਿਆਸ ਤੇ ਹੀ ਰੁਕਿਆ ਜਾਂਦਾ। ਇਹ ਵੀ ਹੁਕਮ ਆ ਸਕਦਾ ਸੀ ਕਿ ਹੋਰ ਪਿੱਛੇ ਹਟ ਕੇ ਦਰਿਆ ਸਤਲੁਜ ਉਪਰ ਆ ਜਾਓ। ਇਸ ਤਰ੍ਹਾਂ ਅੰਬਾਲ਼ੇ ਤੱਕ ਹਟਣ ਵਾਲ਼ੀ ਗੱਲ ਸੱਚੀ ਹੀ ਹੋ ਜਾਂਦੀ! ਜਦੋਂ ਅੱਗੋਂ ਜਨਰਲ ਹਰਬਖ਼ਸ਼ ਸਿੰਘ ਨੇ ਅਜਿਹਾ ਹੁਕਮ ਲਿਖਤੀ ਰੂਪ ਵਿੱਚ ਮੰਗਿਆ ਤਾਂ ਜਨਰਲ ਚੌਧਰੀ ਨੇ ਇਹ ਆਖ ਕੇ ਟਾਲ਼ ਦਿਤਾ ਕਿ ਉਹ (ਜਨਰਲ ਚੌਧਰੀ) ਅਗਲੇ ਦਿਨ ਖ਼ੁਦ ਆ ਰਿਹਾ ਹੈ ਤੇ ਉਸ ਸਮੇ ਅੱਗੇ ਗੱਲ ਕੀਤੀ ਜਾਵੇਗੀ। ਅਗਲੇ ਦਿਨ ਅੰਬਾਲ਼ੇ ਜਹਾਜ ਤੇ ਉਹ ਆਇਆ ਤੇ ਜਨਰਲ ਹਰਬਖ਼ਸ਼ ਸਿੰਘ ਅੱਗੋਂ ਸਵਾਗਤ ਲਈ ਓਥੇ ਮੌਜੂਦ ਸੀ ਪਰ ਜਨਰਲ ਚੌਧਰੀ ਨੇ ਇਸ ਬਾਰੇ ਕੋਈ ਗੱਲ ਹੀ ਨਹੀਂ ਕੀਤੀ। ਇਸ ਗੱਲ ਦਾ ਮੈਨੂੰ ਉਵੇਂ ਹੀ ਯਕੀਨ ਨਹੀਂ ਸੀ ਆਉਂਦਾ ਜਿਵੇਂ ਇੰਜੀਨੀਅਰ ਸ. ਹਰਬੰਸ ਸਿੰਘ ਦੀ ਗੱਲ ਦਾ ਨਹੀਂ ਸੀ ਆਇਆ ਕਿਉਂਕਿ ਫੌਜ ਵਿੱਚ ਆਪਣੇ ਤੋਂ ਉਪਰਲੇ ਦਾ ਹੁਕਮ ਟਾਲਣਾ ਨਾ ਫ਼ੁਰਮਾਨੀ ਸਮਝ ਕੇ, ਉਸ ਨੂੰ ਕਰੜੀ ਸਜ਼ਾ ਦਿਤੀ ਜਾਂਦੀ ਹੈ ਤੇ ਫਿਰ ਹਿੰਦੁਸਤਾਨ ਵਿੱਚ ਇੱਕ ਸਿੱਖ ਫੌਜੀ ਅਫ਼ਸਰ ਆਪਣੇ ਤੋਂ ਉਪਰਲੇ ਇੱਕ ਹਿੰਦੂ ਅਫ਼ਸਰ ਦੇ ਹੁਕਮ ਉਪਰ ਕਿੰਤੂ ਕਰਨ ਦੀ ਹਿਮਾਕਤ ਕਰ ਸਕੇ, ਇਹ ਤਾਂ ਮੰਨਣ ਵਿੱਚ ਆਉਣ ਵਾਲ਼ੀ ਗੱਲ ਹੀ ਨਹੀਂ ਸੀ; ਪਰ ਹੁਣ ਤਾਂ ਇਹ ਜਾਣਕਾਰੀ ਆਮ ਹੀ ਹੋ ਗਈ ਹੈ ਤੇ ਜਨਰਲ ਹਰਬਖ਼ਸ਼ ਸਿੰਘ ਨੇ ਵੀ ਆਪਣੇ ਇੱਕ ਲੇਖ ਵਿੱਚ ਇਸ ਭੇਤ ਦਾ ਜ਼ਿਕਰ ਕਰ ਦਿਤਾ ਹੋਇਆ ਹੈ। ਫਿਰ ਹੁਣੇ ਛਪੀ ਪ੍ਰਸਿਧ ਪੰਜਾਬੀ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਲਿਖਤ ਵੱਡੇ ਸਾਈਜ਼ ਦੀ ਕਿਤਾਬ ‘ਕੁਲਦੀਪ ਨਈਅਰ ਦੀ ਸਵੈ-ਜੀਵਨੀ’ ਵਿੱਚ ਇਸ ਮਸਲੇ ਉਪਰ ਸਪੱਸ਼ਟ ਜ਼ਿਕਰ ਕੀਤਾ ਹੈ। ਉਸ ਦੀ ਲਿਖਤ ਪੰਨੇ ੨੫੮ ਤੇ ਹੂ-ਬ-ਹੂ ਪੜ੍ਹੋ:
ਲੈਫ਼ਟੀਨੈਨਟ ਜਨਰਲ ਹਰਬਖ਼ਸ਼ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਜਰਨਰਲ ਚੌਧਰੀ ਨੇ ਉਸ ਨੂੰ ਵਧੇਰੇ ਸੁਰੱਖਿਆ ਲਈ ਫੌਜਾਂ ਬਿਆਸ ਤੋਂ ਪਿਛੇ ਹਟਾਉਣ ਲਈ ਆਖਿਆ ਸੀ ਪ੍ਰੰਤੂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ ਸੀ। ਮੈਂ ਇਸ ਬਾਰੇ ਮੈਂ ਜਨਰਲ ਚੌਧਰੀ ਨੂੰ ਪੁਛਿਆ ਤਾਂ ਉਸ ਦਾ ਜਵਾਬ ਸੀ, “ਸਾਰੇ ਮੇਰੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਅਜਿਹਾ ਜਰਨੈਲ ਨਹੀਂ, ਜੋ ਅਨੁਸ਼ਾਸਨਹੀਣਤਾ ਬਰਦਾਸ਼ਤ ਕਰਦਾ ਹਾਂ। “ਜਿਥੋਂ ਤੱਕ ਮੈਨੂੰ (ਕੁਲਦੀਪ ਨਈਅਰ) ਲੱਗਦਾ ਹੈ ਕਿ ਜਨਰਲ ਚੌਧਰੀ ਨੇ ਹਰਬਖ਼ਸ਼ ਸਿੰਘ ਨੂੰ ਜ਼ੁਬਾਨੀ ਫੌਜਾਂ ਪਿਛੇ ਹਟਾਉਣ ਲਈ ਆਖਿਆ ਹੋਵੇਗਾ ਪ੍ਰੰਤੂ ਕਦੇ ਵੀ ਅਜਿਹਾ ਕਰਨ ਦੇ ਲਿਖਤੀ ਹੁਕਮ ਜਾਰੀ ਨਹੀਂ ਕੀਤੇ ਹੋਣਗੇ।
ਵਿਚਾਰ ਪੈਦਾ ਹੁੰਦਾ ਹੈ ਕਿ ਜੇਕਰ ਮੌਕੇ ਉਪਰ ਇਨਚਾਰਜ ਅਫ਼ਸਰ ਨਾਲ਼ੋਂ ਦਿੱਲੀ ਬੈਠੇ ਵੱਡੇ ਅਫ਼ਸਰ ਨੂੰ ਹਾਲਾਤ ਦਾ ਵਧੇਰੇ ਪਤਾ ਹੈ ਤੇ ਉਹ ਦੇਸ਼ ਦੇ ਹਿਤ ਵਿੱਚ ਬਿਨਾ ਲੜਿਆਂ ਹੀ ਫੌਜ ਨੂੰ ਪਿੱਛੇ ਹਟਣ ਦਾ ਹੁਕਮ ਜ਼ੁਬਾਨੀ ਦੇ ਸਕਦਾ ਹੈ ਤਾਂ ਉਸ ਨੂੰ ਅਜਿਹਾ ਹੁਕਮ ਲਿਖਤੀ ਹੁਕਮ ਦੇਣ ਵਿੱਚ ਝਿਜਕ ਕਿਉਂ ਹੈ! ਸਪੱਸ਼ਟ ਹੈ ਕਿ ਦਾਲ਼ ਵਿੱਚ ਕੁੱਝ ਕਾਲ਼ਾ ਕਾਲ਼ਾ ਹੈ!
ਪਾਠਕਾਂ ਨੂੰ ਯਾਦ ਹੋਵੇਗਾ ਕਿ ਰਿਟਾਇਰਮੈਂਟ ਤੋਂ ਬਾਅਦ ਇੰਦਰਾ ਨੇ, ਜਨਰਲ ਚੌਧਰੀ ਨੂੰ, ਉਸ ਦੀ ਫਰਮਾਬਰਦਾਰੀ ਦੇ ਇਨਾਮ ਵਜੋਂ, ‘ਪਲੱਮ ਪੋਸਟ’ ਉਪਰ, ਕੈਨੇਡਾ ਵਿੱਚ ਹਾਈ ਕਮਿਸ਼ਨਰ ਲਾ ਕੇ ਭੇਜਿਆ ਸੀ।
ਬੰਦਾ ਪੁੱਛੇ ਭਈ ੧੯੬੨ ਵਿੱਚ ਚੀਨ ਪਾਸੋਂ, ਹਿੰਦੁਸਤਾਨ ਦੇ ਜੂਤ ਖਾਣ ਪਿੱਛੋਂ ਜੰਗੀ ਤਿਆਰੀ ਤਾਂ ਉਸ ਦਾ ਮੁਕਾਬਲਾ ਕਰਨ ਲਈ ਤਿੰਨ ਸਾਲ ਤੋਂ ਕੀਤੀ ਜਾ ਰਹੀ ਸੀ ਪਰ ਮੁਕਾਬਲਾ ਆਪਣੇ ਨਾਲ਼ੋਂ ਛੇ ਗੁਣਾਂ ਘੱਟ ਵਜੂਦ ਰੱਖਣ ਵਾਲੇ ਪਾਕਿਸਤਾਨ ਦਾ ਵੀ ਨਹੀਂ ਸੀ ਕੀਤਾ ਜਾ ਸਕਦਾ; ਜ਼ਰੂਰ ਇਸ ਵਿੱਚ ਕੋਈ ਬੇਈਮਾਨੀ ਵਾਲ਼ੀ ਗੱਲ ਹੈ! ਫਿਰ ਇਹ ਵੀ ਗੱਲ ਹੈ ਕਿ ਭਾਵੇਂ ਜਨਰਲ ਚੌਧਰੀ ਹਿੰਦੁਸਤਾਨੀ ਫੌਜ ਦਾ ਮੁਖੀ ਸੀ ਪਰ ਜਨਰਲ ਹਰਬਖ਼ਸ਼ ਸਿੰਘ ਪੱਛਮੀ ਕਮਾਂਡ ਦਾ ਮੁਖੀ ਸੀ ਤੇ ਇਸ ਤੋਂ ਵਧੇਰੇ ਜਾਣਕਾਰੀ ਹੋਰ ਕਿਸੇ ਨੂੰ ਨਹੀਂ ਹੋ ਸਕਦੀ ਸੀ ਕਿ ਪਾਕਿਸਤਾਨ ਵਾਲ਼ੇ ਪਾਸੇ ਸਾਡੀ ਕੀ ਪੁਜ਼ੀਸ਼ਨ ਸੀ! ਜੇ. ਐਨ. ਜਨਰਲ ਚੌਧਰੀ ਨੂੰ ਤਾਂ ਜਨਰਲ ਹਰਬਖ਼ਸ਼ ਸਿੰਘ ਵੱਲੋਂ ਦਿਤੀ ਗਈ ਜਾਣਕਾਰੀ ਹੀ ਮਿਲ਼ ਸਕਦੀ ਸੀ। ਇਸ ਹਾਲਤ ਵਿੱਚ ਦਿੱਲੀ ਬੈਠੇ ਜਨਰਲ ਚੌਧਰੀ ਦੁਆਰਾ ਜ਼ਬਾਨੀ ਹੁਕਮ ਦੇ ਦੇਣਾ ਕਿ ਬਿਨਾ ਲੜੇ ਹੀ, ਸਮੇਤ ਸ੍ਰੀ ਦਰਬਾਰ ਸਾਹਿਬ ਦੇ, ਸਾਰਾ ਮਾਝਾ ਦੁਸ਼ਮਣ ਦੇ ਹਵਾਲੇ ਕਰ ਦਿਓ, ਕਿੰਨੀ ਬਚਕਾਨਾ ਗੱਲ ਹੈ! ਫਿਰ ਕਿਉਂ ਨਾ ਇਹ ਸਮਝਿਆ ਜਾਵੇ ਕਿ ੧੯੪੭/੪੮ ਵਾਲ਼ੀ ਸਕੀਮ ਤੇ ਅਮਲ ਕਰਨ ਦੀ ਹੀ ਇਹ ਸਾਜਸ਼ ਸੀ। ਇੱਕ ਵਾਰੀ ਦੁਸ਼ਮਣ ਦੇ ਸਾਹਮਣੇ ਪੈਰ ਉਖੜ ਜਾਣ ਤੇ ਫਿਰ ਬਿਆਸ ਤੋਂ ਬਾਅਦ ਸਤਲੁਜ ਵੀ ਆ ਸਕਦਾ ਸੀ ਤੇ ਫਿਰ ਘੱਗਰ ਵੀ ਆ ਸਕਦਾ ਸੀ। ਜਦੋਂ ਸਿੱਖ ਕੌਮ ਨੂੰ ਤਬਾਹ ਕਰਨ ਦੀ ਸਕੀਮ ਹੀ ਸਿਰੇ ਚਾੜ੍ਹਨੀ ਹੋਵੇ ਤਾਂ ਫਿਰ ਘੱਗਰ ਤੋਂ ਅੰਬਾਲ਼ਾ ਕਿੰਨੀ ਕੁ ਦੂਰ ਰਹਿ ਜਾਂਦਾ ਹੈ! ਇਹਨਾਂ ਅਕਲ ਦੇ ਅੰਨ੍ਹਿਆਂ ਨੂੰ ਨਹੀਂ ਪਤਾ:
ਗ਼ਰ ਡੂਬੇ ਗੀ ਕਿਸ਼ਤੀ ਤੋ ਡੁਬੋਗੇ ਸਾਰੇ।
ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮਾਰੇ।
ਇਹ ਤਾਂ ਉਹ ਗੱਲ ਹੋਈ ਜੋ ਮਾਂ ਇਹ ਸੋਚੇ ਕਿ ਮੇਰਾ ਪੁੱਤ ਭਾਵੇਂ ਮਰ ਜਾਵੇ ਪਰ ਮੇਰੀ ਨੂੰਹ ਜਰੂਰ ਰੰਡੀ ਹੋਵੇ ਤਾਂ ਕਿ ਉਹ ਮੇਰੇ ਸਾਹਮਣੇ ਆਪਣੀ ਹਿੱਕ ਕਢ ਕੇ ਨਾ ਤੁਰੇ।
ਫਿਰ ਡਾ. ਸੰਗਤ ਸਿੰਘ ਦੇ ਕਥਨ ਅਨੁਸਾਰ, ਨਵੰਬਰ ੧੯੮੪ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸ਼ਵ ਸਮੇ, ਗੁਰਪੁਰਬ ਸਬੰਧੀ ਉਸ ਤੋਂ ਇੱਕ ਦਿਨ ਪਹਿਲਾਂ ਨਿਕਲਣ ਵਾਲ਼ੇ ਜਲੂਸ ਤੋਂ ਪਹਿਲੀ ਰਾਤ ਦੇ ਅੱਧ ਵਿਚ, ਪਾਕਿਸਤਾਨ ਉਪਰ ਹਮਲਾ ਕਰਕੇ, ਸਾਰੇ ਮੀਡੀਏ ਰਾਹੀਂ ਸਿੱਖਾਂ ਨੂੰ ਗ਼ਦਾਰ ਦੱਸ ਕੇ, ਪਹਿਲਾਂ ਹਰ ਪ੍ਰਕਾਰ ਦੀ ਕਰ ਰੱਖੀ ਤਿਆਰੀ ਨਾਲ਼, ਸਾਰੇ ਮੁਲਕ ਵਿੱਚ ਸਿੱਖਾਂ ਅਤੇ ਸਿੱਖ ਸੰਸਥਾਵਾਂ ਉਪਰ ਕਾਂਗਰਸੀ ਗੁੰਡਿਆਂ ਕੋਲ਼ੋਂ, ਸਰਕਾਰ ਦੇ ਹਰੇਕ ਮਹਿਕਮੇ ਦੀ ਸਹਾਇਤਾ ਨਾਲ਼ ਹਮਲੇ ਕਰਵਾ ਕੇ, ਉਹਨਾਂ ਦੀ ਤਬਾਹੀ ਕਰਵਾਉਣੀ ਸੀ। ਪਹਿਲਾਂ ਪਾਕਿਸਤਾਨ ਉਪਰ ਹਮਲਾ ਕਰਕੇ ਪ੍ਰਾਪੇਗੰਡਾ ਕਰਨਾ ਸੀ ਕਿ ਪਾਕਿਸਤਾਨ ਨੇ ਹਿੰਦੁਸਤਾਨ ਉਪਰ ਹਮਲਾ ਕਰ ਦਿਤਾ ਹੈ ਤੇ ਸਿੱਖ ਪਾਕਿਸਤਾਨ ਨਾਲ਼ ਰਲ਼ ਗਏ ਹਨ। ਇਸ ਬਹਾਨੇ ਭਾਰਤ ਭਰ ਵਿੱਚ ਸਿੱਖਾਂ ਦਾ ਕਤਲਾਮ ਕਰਵਾਉਣਾ ਸੀ; ਇਸ ਤਰ੍ਹਾਂ ਉਸ ਸਮੇ ਵਾਲ਼ੀ ਹਿੰਦੂ ਆਗੂਆਂ ਵੱਲੋਂ ਕੀਤੀ ਗਈ ਗੁਪਤ ਮੀਟਿੰਗ ਵਾਲ਼ੀ ਸਕੀਮ ਉਪਰ ਅਮਲ ਕਰਕੇ, ਸਿੱਖ ਸਮੱਸਿਆ ਦਾ ਸਦਾ ਲਈ ਖਾਤਮਾ ਕਰਨਾ ਸੀ ਪਰ ਇਹ ਘਿਣਾਉਣਾ ਜ਼ੁਲਮ ਕਰਨ ਵਾਲ਼ੀ ਦਾ, ਉਸ ਤੋਂ ਪਹਿਲਾਂ ਹੀ, ੩੧ ਅਕਤੂਬਰ ਨੂੰ ਖਾਤਮਾ ਹੋ ਜਾਣ ਕਾਰਨ, ਸਿੱਖ ਕੌਮ ਦੀ ਮੁਕੰਮਲ ਤਬਾਹੀ ਨਾ ਕੀਤੀ ਜਾ ਸਕੀ ਭਾਵੇਂ ਕਿ ਪੂਰੀ ਤਿਆਰੀ ਕੀਤੀ ਹੋਈ ਹੋਣ ਕਰਕੇ, ਸਿੱਖ ਕੌਮ ਦਾ ਬਹੁਤ ਭਾਰੀ ਕਤਲਾਮ ਕਰ ਸਕਣ ਵਿੱਚ ਗੁੰਡੇ ਕਾਮਯਾਬ ਰਹੇ।
ਫਿਰ ਮਈ ੧੯੯੦ ਵਿੱਚ ਰਾਜੀਵ ਗਾਂਧੀ ਵੱਲੋਂ ਪਾਕਿਸਤਾਨ ਉਪਰ ਹਮਲਾ ਕਰਨ ਦੀ ਪੂਰੀ ਤਿਆਰੀ ਸੀ ਪਰ ਪਾਕਿਸਤਾਨ ਦੇ ਪ੍ਰਧਾਨ ਜ਼ਿਆਉਲ ਹੱਕ ਦੀ ਸਮੇ ਸਿਰ ਕੀਤੀ ਸਿਆਣਪ ਸਦਕਾ ਉਹ ਤਿਆਰੀ ਅਸਫ਼ਲ ਹੋ ਗਈ। ਜ਼ਿਆਉਲ ਹੱਕ ਕ੍ਰਿਕਟ ਵੇਖਣ ਦੇ ਬਹਾਨੇ ਜੈਪੁਰ ਆ ਗਿਆ ਤੇ ਓਥੋਂ ਸਿਧਾ ਦਿੱਲੀ ਵਿੱਚ ਰਾਜੀਵ ਗਾਂਧੀ ਦੇ ਘਰ ਆ ਬੈਠਾ। ਇਸ ਹਾਲਤ ਵਿੱਚ ਰਾਜੀਵ ਕਿਸ ਬਹਾਨੇ ਉਸ ਮੁਲਕ ਉਪਰ ਹਮਲਾ ਕਰਦਾ ਜਿਸ ਦਾ ਪ੍ਰਧਾਨ ਉਸ ਦੇ ਘਰ ਬੈਠਾ ਹੋਵੇ! ਇਹ ਤਿੰਨ ਘਟਨਾਵਾਂ ਤਾਂ ਪਰਗਟ ਹੋ ਗਈਆਂ ਹਨ ਤੇ ਗੁਪਤ ਤੌਰ ਤੇ ਕਿੰਨੀਆਂ ਤੇ ਕਿਹੋ ਜਿਹੀਆਂ ਗੋਂਦਾਂ ਗੁੰਦੀਆਂ ਗਈਆਂ ਤੇ ਗੁੰਦੀਆਂ ਜਾ ਰਹੀਆਂ ਹੋਣ, ਕੌਣ ਜਾਣੇ!
ਇਹ ਸਾਰੀਆਂ ਸਕੀਮਾਂ ਸਿੱਖ ਕੌਮ ਨੂੰ ਤਬਾਹ ਕਰਨ ਦੀਆਂ ਹੀ ਹਨ ਕਿਉਂਕਿ ਪਾਕਿਸਤਾਨ ਨਾਲ਼ ਲੜਾਈ ਦਾ ਮਤਲਬ ਹੈ ਕਿ ਦੋਹਾਂ ਪੰਜਾਬਾਂ ਦੀ ਤਬਾਹੀ। ਪੂਰਬੀ ਪੰਜਾਬ ਵਿੱਚ ਸਿੱਖ ਰਹਿੰਦੇ ਹੋਣ ਕਰਕੇ ਇਸ ਦੀ ਤਬਾਹੀ ਸਿੱਖ ਕੌਮ ਦੀ ਤਬਾਹੀ ਹੈ।
ਜੂਨ ਅਤੇ ਨਵੰਬਰ, ੧੯੮੪ ਤੋਂ ਪਹਿਲਾਂ ਅਜਿਹੀਆਂ ਗੱਲਾਂ ਮੰਨਣ ਵਿੱਚ ਨਹੀਂ ਸਨ ਆਉਂਦੀਆਂ ਪਰ ਉਸ ਤੋਂ ਬਾਅਦ ਤਾਂ ਸਿੱਖਾਂ ਦੀ ਸੋਚ ਅਤੇ ਸਰੋਕਾਰ ਹੀ ਬਦਲ ਗਏ ਹਨ ਅਤੇ ਹਿੰਦ ਸਰਕਾਰ ਦੀ ਸਿੱਖਾਂ ਵਿਰੁਧ ਬਣਾਈ ਗਈ ਹਰੇਕ ਕੁਟਲ ਚਾਲ ਮੰਨਣ ਵਿੱਚ ਆ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਸਭ ਕੁੱਝ ਜਾਣ ਕੇ ਵੀ ਸਿੱਖ ਇਹਨਾਂ ਚਾਲਾਂ ਨੂੰ ਰੋਕਣ ਲਈ ਕਰ ਕੁੱਝ ਨਹੀਂ ਸਕਦੇ। ਇਸ ਤੋਂ ਇਲਾਵਾ ਇਹ ਵੀ ਇੱਕ ਕਾਰਨ ਹੈ ਕਿ ਬਹੁਸੰਮਤੀ ਸਿੱਖ ਬਿੱਲੀ ਦੇ ਖ਼ਤਰੇ ਨੂੰ ਸਾਹਮਣੇ ਵੇਖ ਕੇ ਵੀ ਕਬੂਤਰ ਦੇ ਅੱਖਾਂ ਮੀਟਣ ਵਾਂਙ, ‘ਮੈਂ ਨਾ ਮਾਨੂੰ’ ਵਾਲ਼ੇ ਅਸੂਲ ਉਪਰ ਅਮਲ ਕਰਦੇ ਹੋਏ, ਇਸ ਕੌਮੀ ਖ਼ਤਰੇ ਨੂੰ ਸਵੀਕਾਰਨੋ ਸਿਰ ਫੇਰੀ ਰੱਖਦੇ ਹਨ। ਸ. ਹਰਬੰਸ ਸਿੰਘ ਦੀ ੧੯੭੪ ਦੇ ਜੂਨ ਮਹੀਨੇ ਵਿੱਚ ਦਿਤੀ ਗਈ ਜਾਣਕਾਰੀ ਬਾਰੇ ਸ਼ੰਕਾ ਕਰਨ ਦੀ ਗੁੰਜਾਇਸ਼ ਹੀ ਕੋਈ ਨਹੀਂ ਰਹਿ ਗਈ; ਸਭ ਸੱਚ ਹੀ ਸੱਚ ਸਾਬਤ ਹੋ ਰਿਹਾ ਹੈ! ਜੇਕਰ ਮਹੀਨਾ ਜੂਨ ਵਿਚ, ਇਸ ਕੁਕਾਰਜ ਵਿੱਚ ਕੋਈ ਕਸਰ ਰਹਿ ਗਈ ਸੀ ਤਾਂ ਉਹ ਨਵੰਬਰ ਵਿੱਚ ਹਿੰਦੁਸਤਾਨ ਦੇ ਦੋ ਸੌ ਸ਼ਹਿਰਾਂ ਅੰਦਰ ਸਿੱਖਾਂ ਦੀ ਤਬਾਹੀ ਨੇ ਪੂਰੀ ਕਰ ਦਿਤੀ।
ਏਨਾ ਕੁੱਝ ਸਿੱਖ ਕੌਮ ਦੇ ਨਾਲ਼ ਹੋ ਜਾਣ ਤੋਂ ਪਿੱਛੋਂ ਵੀ ਪੰਜਾਬ ਦਾ ਕਾਂਗਰਸੀ ਹਿੰਦੂ ਲੀਡਰ, ਬਲਰਾਮ ਜਾਖੜ ਜਨਤਕ ਤੌਰ ਤੇ ਆਖਦਾ ਹੈ, “ਜੇਕਰ ਭਾਰਤ ਦੀ ਏਕਤਾ ਤੇ ਅਖੰਡਤਾ ਲਈ ੨ ਕਰੋੜ ਸਿੱਖਾਂ ਦੀ ਬਲੀ ਵੀ ਦੇਣੀ ਪਈ ਤਾਂ ਦੇ ਦੇਵਾਂਗੇ।”
ਆਪਣੇ ਰਾਜ ਵਿੱਚ ਬੇਦੋਸ਼ੀ ਸਿੱਖ ਜਨਤਾ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਕਤਲਾਮ ਅਤੇ ਮਾਣ ਸਨਮਾਨ, ਜਾਇਦਾਦ ਦੀ ਤਬਾਹੀ ਤੋਂ ਪਿੱਛੋਂ ਸ਼ਰਮ ਮੰਨਣ ਦੀ ਥਾਂ, ਦੇਸ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਆਖਦਾ ਹੈ, “ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿੱਲਤੀ ਹੀ ਹੈ। “ਇਹ ਬਕਵਾਸ ਸੁਣ ਕੇ ਉਸ ਜਲਸੇ ਵਿੱਚ ਬੈਠੇ ਲੋਕ ਖੁਸ਼ੀ ਵਿੱਚ ਤਾੜੀਆਂ ਮਾਰਦੇ ਨੇ ਤੇ ਨਾਹਰੇ ਲਾਉਂਦੇ ਹਨ।
ਕਿਸੇ ਹੋਰ ਦਾ ਸ਼ੇਅਰ ਕੁੱਝ ਬਦਲ ਕੇ:
ਉਠ ਨਾਦਾਂ ਕੌਮ ਕੀ ਫਿਕਰ ਕਰ
ਤੁਮਾਰੀ ਬਰਬਾਦੀਉਂ ਕੇ ਚਰਚੇ ਹੈਂ ਆਸਮਾਨੋਂ ਮੇਂ।
ਨਾ ਸਮਝੋਗੇ ਤੋ ਮਿਟ ਜਾਓਗੇ ਖ਼ਾਲਸਾ ਜੀ
ਤੁਮਾਰੀ ਦਾਸਤਾਂ ਬ੍ਹੀ ਨਾ ਹੋਗੀ ਦਾਸਤਨੋਂ ਮੇਂ।


06/03/16)
ਭਾਈ ਗੁਰਲਾਲ ਸਿੰਘ ਜੀ ਹੌਲੈਂਡ

ਪਾਣੀ ਦੀ ਮਹੱਤਤਾ (ਗੁਰਬਾਣੀ ਦੇ ਸੰਦਰਭ ਵਿੱਚ)
ਮਨੁੱਖ ਦੇ ਜਨਮ ਲੈਣ ਤੋਂ ਪਹਿਲਾਂ, ਸ੍ਰਿਸ਼ਟੀ ਦੇ ਸਿਰਜਣਹਾਰੇ ਨੇ ਉਸ ਤੋਂ ਪਹਿਲਾਂ ਸ਼ੁੱਧ ਹਵਾ, ਨਿਰਮਲ ਪਾਣੀ, ਸੁਨਹਿਰੀ ਕਿਰਨਾਂ ਅਤੇ ਨਾ ਜਾਣੇ ਹੋਰ ਕਿੰਨੇ ਕੁ ਮਾਖਿਓ ਮਿੱਠੇ ਖੂਬਸੂਰਤ ਚੌਗਿਰਦੇ ਦੀ ਸਿਰਜਣਾ ਕੀਤੀ। ਇਹ ਲਾਸਾਨੀ ਦਾਤਾਂ ਜਿੱਥੇ ਮਨੁੱਖੀ ਹੋਂਦ ਨੂੰ ਬਣਾਈ ਰੱਖਣ ਲਈ ਅਤਿਅੰਤ ਜਰੂਰੀ ਹਨ, ਉਥੇ ਇਹ ਦਾਤਾਂ ਮਨੁੱਖ ਵਿੱਚ ਆਤਮਿਕ ਅਤੇ ਮਾਨਸਿਕ ਸ਼ਕਤੀਆਂ ਦਾ ਸੰਚਾਰ ਵੀ ਕਰਦੀਆਂ ਹਨ। ਇਹਨਾਂ ਕੁਦਰਤੀ ਤੋਹਫ਼ਿਆਂ ਵਿੱਚੋਂ ਪਾਣੀ ਇੱਕ ਅਨਮੋਲ ਸਾਧਨ ਹੈ। ਪਾਣੀ ਸਾਰੀ ਸ੍ਰਿਸ਼ਟੀ ਲਈ ਅਕਾਲ ਪੁਰਖ ਦਾ ਇੱਕ ਅਜਿਹਾ ਵਰਦਾਨ ਹੈ, ਜਿਸ ਬਿਨ੍ਹਾਂ ਜੀਵ ਅਤੇ ਬਨਸਪਤੀ ਿ ਜੰਦਾ ਨਹੀਂ ਰਹਿ ਸਕਦੇ। ਜਗਤ ਦੀ ਸੰਰਚਨਾ ਵਿੱਚ ਪਾਣੀ ਦੇ ਵਡਮੁੱਲੇ ਯੋਗਦਾਨ ਨੂੰ ਪਹਿਚਾਣਦੇ ਹੋਏ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕੀਤਾ ਗਿਆ ਹੈ। ਗੁਰਬਾਣੀ ਵਿੱਚ ਪਾਣੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ, ਗੁਰੂ ਨਾਨਕ ਦੇਵ ਜੀ ਨੇ ਆਪਣੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਵਿੱਚ ਦਰਜ ਇੱਕ ਸਲੋਕ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦੇ ਕੇ ਨਿਵਾਜਿਆ ਹੈ: - ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।। 1 - ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ।। ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ।। 2 ਬਲਦੇਵ ਸਿੰਘ ਬੱਦਨ ਅਨੁਸਾਰ ਪਾਣੀ ਦੇ ਅਰਥ ਜਲ, ਨੀਰ, ਮਾਈਂ, ਆਬ, ਚਮਕ, ਭਾਹ, ਤਰਲ ਪੱਟੀ, ਰੋਗਨ ਆਦਿ ਹਨ। 3 ਹਰਦੇਵ ਸਿੰਘ ਬਾਹਰੀ ਨੇ ਪਾਣੀ ਨੂੰ ਆਪਣੇ ਲਹਿੰਦੀ ਕੋਸ਼ ਵਿੱਚ ਜਲ, ਮੁਲੰਮਾ ਆਦਿ ਲਿਖਿਆ ਹੈ। 4 ਪ੍ਰਮਾਣਿਕ ਪੰਜਾਬੀ ਕੋਸ਼ ਅਨੁਸਾਰ, ਪਾਣੀ ਇੱਕ ਪਾਰਦਰਸ਼ੀ (ਅਤੇ ਘੱਟ ਮਾਤਰਾ ਵਿੱਚ ਹੋਣ ਤੇ ਰੰਗ ਰਹਿਤ) ਤਰਲ ਪਦਾਰਥ ਜਿਸਦਾ ਕੋਈ ਸੁਆਦ ਜਾਂ ਗੰਧ ਨਹੀਂ ਹੁੰਦਾ। 5 ਬਾਈਬਲ ਵਿੱਚ ਵੀ ਕਿਹਾ ਗਿਆ ਹੈ ਕਿ ਪਾਣੀ ਕੁਦਰਤ ਦਾ ਮੂਲ ਹੈ, ਜਿਸ ਦੀ ਰਚਨਾ ਤੋਂ ਬਾਅਦ ਹੀ ਬਾਕੀ ਜੀਵਾਂ ਦੀ ਉਤਪਤੀ ਹੋਈ ਹੈ। 6 ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਸਮੇਂ ਪਾਣੀ ਨੂੰ ਹੀ ਸਮੁੱਚੀ ਸ੍ਰਿਸ਼ਟੀ ਦਾ ਠਤਪਾਦਕ ਬਣਾਇਆ ਹੈ। ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਸਿਰਫ਼ ਪਰਮਾਤਮਾ ਸੀ, ਹੋਰ ਕੋਈ ਨਹੀਂ ਸੀ। ਖੂਬਸੂਰਤ ਪ੍ਰਕਿਰਤੀ ਦੀ ਰਚਨਾ ਸਮੇਂ ਜਲ ਨੂੰ ਸ਼੍ਰੋਮਣੀ ਸਥਾਨ ਦਿੱਤਾ ਗਿਆ ਹੈ। ਜਿਸ ਬਾਰੇ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ: - ਸੰਤਾ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।। ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।। ਅੰਮ੍ਰਿਤ ਜਲ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ।। 7 ਪੰਜ ਭੌਤਿਕ ਤੱਤਾਂ (ਆਕਾਸ਼, ਧਰਤੀ, ਹਵਾ, ਪਾਣੀ, ਅੱਗ) ਦੇ ਸੁਮੇਲ ਤੋਂ ਬਣੇ ਸਾਰੇ ਪਦਾਰਥਾਂ ਦੀ ਸਿਰਜਣਾ ਦਾ ਮੂਲ ਤੱਤ ਪਾਣੀ ਹੈ। ਹਰ ਜੀਵ ਪਾਣੀ ਦੀ ਹੀ ਉਪਜ ਹੈ। ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਜਲ ਦੇ ਸਦੀਵੀ ਮਹੱਤਵ ਨੂੰ ਦਰਸਾਇਆ ਹੈ: - ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ।। ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ।। 8 - ਪਉਣੁ ਪਾਣੀ ਸੁੰਨੈ ਤੇ ਸਾਜੇ।। ਸ੍ਰਿਸਟਿ ਉਪਾਇ ਕਾਇਆ ਗੜ ਰਾਜੇ।। ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ।। 9 - ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ।। 10 ਪਾਣੀ ਤੋਂ ਹੀ ਜੱਗ ਵਿਗਸਿਆ ਹੈ। ਮਨੁੱਖੀ ਜ਼ਿੰਦਗੀ ਦਾ ਕੋਈ ਪੱਖ ਪਾਣੀ ਤੋਂ ਵਿਰਲਾ ਨਹੀਂ। ਪਾਣੀ ਜਿਊਂਦੇ ਰਹਿਣ ਲਈ ਜਿੱਥੇ ਅਤਿਅੰਤ ਜਰੂਰੀ ਹੈ, ਉਥੇ ਪਾਣੀ ਆਰਥਿਕਤਾ ਦਾ ਵੀ ਸਭ ਤੋਂ ਵੱਡਾ ਸੋਮਾ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪਾਣੀ ਤੋਂ ਬਿਨ੍ਹਾਂ ਖੇਤੀ ਅਸੰਭਵ ਹੈ, ਜਿਸ ਬਾਰੇ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ: - ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ।। 11 ਪਾਣੀ ਜੀਵਨ ਪ੍ਰਦਾਨ ਕਰਨ ਉਪਰੰਤ ਰੋ ਜਗਾਰ ਵੀ ਪ੍ਰਦਾਨ ਕਰਦਾ ਹੈ: - ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ।। 12 ਅਨਮੋਲ ਰਤਨ ਵੀ ਪਾਣੀ ਵਿਚੋਂ ਹੀ ਉਤਪੰਨ ਹੁੰਦੇ ਹਨ: - ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ।। 13 ਪਾਣੀ ਦੀ ਮਹੱਤਤਾ ਨੂੰ ਗੁਰਬਾਣੀ ਵਿੱਚ ਬਹੁਤ ਵਿਸ਼ਾਲਤਾ ਨਾਲ ਦਰਸਾਇਆ ਗਿਆ ਹੈ। ਗੁਰੂ ਸਾਹਿਬਾਨ ਅਤੇ ਭਗਤ ਸਹਿਬਾਨ ਨੇ ਪਾਣੀ ਦੀ ਉਚਤਾ ਨੂੰ ਧਿਆਨ ਵਿੱਚ ਰੱਖਦਿਆਂ, ਇਸ ਦੀ ਲੋੜ ਅਤੇ ਸੰਭਾਲ ਉਤੇ ਜੋਰ ਦਿੱਤਾ ਹੈ। ਚਾਹੇ ਅਸੀਂ ਭਾਂਤ-ਭਾਂਤ ਦੇ ਮਿੱਠੇ ਸ਼ਰਬਤ ਪੀ ਲਈਏ ਪਰ ਜੋ ਸੰਤੁਸ਼ਟੀ ਨਿਰਮਲ ਜਲ ਛਕਣ ਨਾਲ ਹੁੰਦੀ ਹੈ, ਉਸਦਾ ਮੁਕਾਬਲਾ ਕੋਈ ਬਣਾਉਟੀ ਸੁਆਦ ਦੇਣ ਵਾਲਾ ਪਦਾਰਥ ਨਹੀਂ ਕਰ ਸਕਦਾ:
- ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ।। ਜਲ ਹੀ ਤੇ ਸਭ ਉਪਜੈ ਬਿਨੁ ਜਲ ਪਿਆਸ ਨ ਜਾਇ।। 14 - ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ।। ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ।। ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ।। 15 - ਜਲ ਮਹਿ ਉਪਜੈ ਜਲ ਤੇ ਦੂਰਿ।। ਜਲ ਮਹਿ ਜੋਤਿ ਰਹਿਆ ਭਰਪੂਰਿ।। 16 - ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ।। ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ।। 17 - ਜਲਿ ਥਲਿ ਪੂਰਨ ਅੰਤਰਜਾਮੀ।। ਘਟਿ ਘਟਿ ਰਵਿਆ ਅਛਲ ਸੁਆਮੀ।। 18 - ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ।। ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ।। 19 - ਜਲਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ।। 20 - ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ।। ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ।। ਬਿਨੁ ਜਲ ਘੜੀ ਨ ਜੀਵਈ ਪ੍ਰਭ ਜਾਣੈ ਅਭ ਪੀਰ।। 21 - ਸੂਖੁ ਭਇਆ ਦੁਖੁ ਦੂਰਿ ਪਰਾਨਾ।। ਸੰਤ ਰਸਨ ਹਰਿ ਨਾਮੁ ਵਖਾਨਾ।। ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ।। 22 ਪਾਣੀ ਮਨੁੱਖ ਨੂੰ ਅੰਤਰ-ਦ੍ਰਿਸ਼ਟੀ ਦੇਣ ਦੇ ਨਾਲ-ਨਾਲ ਉਸਦੇ ਸੁਭਾਵ ਵਿੱਚ ਸ਼ੁੱਧਤਾ, ਨਿਰਮਲਤਾ, ਸ਼ਾਂਤੀ ਅਤੇ ਪਵਿੱਤਰਤਾ ਦਾ ਵੀ ਸੰਚਾਰ ਕਰਦਾ ਹੈ। ਜਿੱਥੇ ਪਾਣੀ ਪਵਿੱਤਰ ਅਤੇ ਅਨਮੋਲ ਮੰਨਿਆ ਜਾਂਦਾ ਹੈ, ਉਥੇ ਪਾਣੀ ਨਾਲ ਸਰੀਰਿਕ ਗੰਧ ਵੀ ਧੋਤੀ ਜਾਂਦੀ ਹੈ। ਧਾਰਮਿਕ ਤਿਉਹਾਰਾਂ ਉਤੇ ਸਰੋਵਰ ਅਤੇ ਨਦੀ-ਇਸ਼ਨਾਨਾਂ ਦਾ ਮਹੱਤਵ ਇਸੇ ਕਰਕੇ ਹੈ ਕਿ ਇਸ ਨਾਲ ਮਨ ਦੀ ਦੁਰਗੰਧ ਵੀ ਹੋ ਦੂਰ ਹੋ ਜਾਂਦੀ ਹੈ। ਗੁਰਬਾਣੀ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਮਨ ਦੀ ਮੈਲ ਤਾਂ ਸ਼ਬਦ ਦੇ ਅੰਮ੍ਰਿਤ ਜਲ ਨਾਲ ਹੀ ਧੋਤੀ ਜਾਣੀ ਹੈ, ਪਾਣੀ ਨਾਲ ਤਾਂ ਸਿਰਫ਼ ਤਨ ਦੀ ਮੈਲ ਹੀ ਦੂਰ ਹੋ ਸਕਦੀ ਹੈ। - ਭਰੀਐ ਹਥੁ ਪੈਰੁ ਤਨੁ ਦੇਹ।। ਪਾਣੀ ਧੋਤੈ ਉਤਰਸੁ ਖੇਹ।। ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ ਲਈਐ ਠਹੁ ਧੇਇ।। ਭਰੀਐ ਮਤਿ ਪਾਪਾ ਕੈ ਸੰਗਿ।। ਠਹੁ ਧੋਪੇ ਨਾਵੈ ਕੈ ਰੰਗਿ।। 23 - ਪਾਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟਿ ਰਚਾਇਦਾ।। ਨਉ ਘਰ ਥਾਪੇ ਥਾਪਣਹਾਰੈ।। ਦਸਵੈ ਵਾਸਾ ਅਲਖ ਅਪਾਰੈ।। ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ।। 24 - ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ। 25 ਗੁਰਬਾਣੀ ਵਿੱਚ ਮਨੁੱਖੀ ਜੀਵਨ ਦਾ ਉਦੇਸ਼ ਕੁਦਰਤ ਦੀ ਸਿਰਜਣਾ ਕਰਨ ਵਾਲੇ ਕਾਦਰ ਤੱਕ ਪੁੱਜਣਾ ਹੈ, ਕਾਦਰ ਤੱਕ ਸਿੱਧੇ ਅਤੇ ਸੌਖੇ ਹੀ ਨਹੀਂ ਪਹੁੰਚਿਆ ਜਾ ਸਕਦਾ। ਕਾਦਰ ਤੱਕ ਪਹੁੰਚਣ ਲਈ ਕੁਦਰਤ ਦੇ ਸਹਾਰੇ ਦੀ ਲੋੜ ਪੈਂਦੀ ਹੈ। ਜਿਵੇਂ ਧਰਤੀ ਉਤੇ ਡਿੱਗਿਆ ਮਨੁੱਖ ਧਰਤੀ ਦੇ ਸਹਾਰੇ ਤੋਂ ਬਗੈਰ ਦੁਬਾਰਾ ਖੜ੍ਹਾ ਨਹੀਂ ਹੋ ਸਕਦਾ, ਜਿਵੇਂ ਪਾਣੀ ਵਿੱਚ ਡਿੱਗਿਆ ਮਨੁੱਖ ਪਾਣੀ ਦੇ ਸਹਾਰੇ ਤੋਂ ਬਗੈਰ ਪਾਣੀ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ, ਉਸੇ ਤਰ੍ਹਾਂ ਕਾਦਰ ਤੋਂ ਟੁੱਟ ਕੇ ਕੁਦਰਤ ਦਾ ਅੰਗ ਬਣਿਆ ਮਨੁੱਖ, ਕੁਦਰਤ ਦੇ ਸਹਾਰੇ ਤੋਂ ਬਗ਼ੈਰ ਕਾਦਰ ਨਾਲ ਨਹੀਂ ਮਿਲ ਸਕਦਾ। - ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।। 26 ਗੁਰਬਾਣੀ ਵਿੱਚ ਪਾਣੀ ਨੂੰ ਜੀਵਨ ਦਾ ਮੂਲ ਮੰਨਦੇ ਹੋਏ ਇਸ ਨੂੰ ਜੀਵ ਕਿਹਾ ਗਿਆ ਹੈ। ਜਿਸ ਦੀ ਹੋਂਦ ਨਾਲ ਮਨੁੱਖੀ ਪ੍ਰਕਿਰਤੀ ਹੋਂਦ ਵਿੱਚ ਆਈ ਹੈ। ਆਦਿ ਕਾਲ ਤੋਂ ਹੀ ਮਨੁੱਖ ਕੁਦਰਤ ਦੇ ਭੇਦ ਜਾਨਣ ਅਤੇ ਕੁਦਰਤੀ ਸ਼ਕਤੀਆਂ ਉਤੇ ਕਬਜ ਹੋਣ ਲਈ ਤਰਲੋ-ਮੱਛੀ ਹੁੰਦਾ ਆਇਆ ਹੈ। ਸਭ ਤੋਂ ਪਹਿਲਾਂ ਪਰਮਾਤਮਾ ਨੇ ਪਾਣੀ ਵਿੱਚ ਰਹਿਣ ਵਾਲੇ ਜੀਵ ਹੀ ਪੈਦਾ ਕੀਤੇ। ਕੁਦਰਤ ਦੇ ਜੀਵਾਂ ਵਿੱਚ ਸਭ ਤੋਂ ਪਹਿਲਾਂ ਅਮੀਬਾ ਪੈਦਾ ਹੋਇਆ, ਜਿਸ ਦੀ ਉਤਪਤੀ ਪਾਣੀ ਵਿੱਚ ਹੋਈ। ਇਸ ਤਰ੍ਹਾਂ ਸਪੱਸ਼ਟ ਹੁੰਦਾ ਹੈ ਕਿ ਜੀਵਾਂ ਲਈ ਪਾਣੀ ਕਿੰਨਾ ਮਹੱਤਵਪੂਰਨ ਹੈ। ਗੁਰਬਾਣੀ ਦਾ ਫੁਰਮਾਨ ਹੈ: - ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।। 27 - ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ।। 28 ਮਨੁੱਖ ਨੇ ਧਰਤੀ ਦਾ ਪੇਟ ਚੀਰ ਕੇ ਅਨਾਜ ਪੈਦਾ ਕੀਤਾ, ਤੇਲ ਅਤੇ ਪਾਣੀ ਕੱਢਿਆ, ਖਣਿਜ-ਪਦਾਰਥ ਹਾਸਲ ਕੀਤੇ, ਪਰ ਇਸ ਕਾਰਜ ਵਿੱਚ ਉਸਨੇ ਪਾਣੀ ਨੂੰ ਕਿੰਨੀ ਹਾਨੀ ਪਹੁੰਚਾਈ, ਇਸ ਦਾ ਅੰਦਾਜਾ ਨਹੀਂ ਲਾਇਆ ਜਾ ਸਕਦਾ। ਸੁਨਾਮੀ ਲਹਿਰਾਂ ਦੇ ਆਉਣ ਦਾ ਕਾਰਨ, ਧਰਤੀ ਹੇਠਲੀ ਛੇੜਛਾੜ ਨੂੰ ਮੰਨਿਆ ਗਿਆ ਹੈ। ਅਨਾਜ ਪੈਦਾ ਕਰਨ ਲਈ ਵਰਤੇ ਜਾਂਦੇ ਕੀਟਨਾਸ਼ਕਾ ਨੇ ਜਿੱਥੇ ਫ਼ਸਲ ਨੂੰ ਕੀੜਿਆਂ ਤੋਂ ਬਚਾਇਆ, ਉਥੇ ਧਰਤੀ ਨੂੰ ਬੰਜਰ ਕਰ ਦੇਣ ਵਾਲਾ ਯਤਨ ਆਰੰਭ ਕਰ ਦਿੱਤਾ। ਧਰਤੀ ਦੂਸ਼ਿਤ ਹੋ ਗਈ। ਪਾਣੀ ਰਾਹੀਂ ਕੀਟਨਾਸ਼ਕਾਂ ਦਾ ਧਰਤੀ ਦੇ ਹੇਠਲੇ ਪਾਣੀ ਨਾਲ ਮਿਲ ਜਾਣ ਕਾਰਨ, ਉਹ ਪਾਣੀ ਵੀ ਦੂਸ਼ਿਤ ਹੋ ਗਿਆ। ਉਥੇ ਨਾਲ ਹੀ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਨੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੱਤਾ। ਇਸ ਦਾ ਅਸਰ ਪੰਛੀਆਂ ਅਤੇ ਜਾਨਵਰਾਂ ਤੇ ਵੀ ਪਿਆ ਹੈ। ਇਹੀ ਕਾਰਨ ਹੈ ਕਿ ਅੱਜ ਬਹੁਤ ਸਾਰੇ ਪੰਛੀ ਅਤੇ ਜਾਨਵਰ ਜੋ ਮਨੁੱਖ ਦੇ ਸਾਥੀ ਤੇ ਸਹਿਯੋਗੀ ਸਨ, ਉਹ ਅਲੋਪ ਹੀ ਹੋ ਗਏ ਹਨ। ਪੰਜਾਬ ਵਿੱਚ ਮਾਨਸਾ, ਬਠਿੰਡਾ ਅਤੇ ਮੁਕਤਸਰ ਜਿਲ੍ਹਿਆਂ ਦੀ ਧਰਤੀ ਹੇਠਲਾ ਪਾਣੀ ਬਿਲਕੁਲ ਗੰਧਲਾ ਹੋ ਗਿਆ ਹੈ। ਜਿਸ ਕਾਰਨ ਇਹਨਾਂ ਜਿਲ੍ਹਿਆਂ ਅੰਦਰ ਚਮੜ੍ਹੀ ਰੋਗ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਰੋਗ ਜੋਰ ਫੜ ਰਿਹਾ ਹੈ, ਇਸ ਦਾ ਮੁੱਖ ਕਾਰਨ ਅਸ਼ੁੱਧ ਹੋਏ ਪਾਣੀ ਨੂੰ ਮੰਨਿਆ ਗਿਆ ਹੈ। ਗੁਰਬਾਣੀ ਅਨੁਸਾਰ ਪਾਣੀ ਦੀ ਉਚਤਾ ਅਤੇ ਮਹਾਨਤਾ ਇਸ ਦੀਆਂ ਕੁਦਰਤੀ ਵਿਸ਼ੇਸ਼ਤਾਵਾਂ ਕਰਕੇ ਹੈ, ਜਿਸ ਦੇ ਸਬੱਬ ਨਾਲ ਇਹ ਕਾਇਨਾਤ ਉਸਰੀ ਹੈ ਅਤੇ ਜੀਵ-ਜੰਤੂ ਬ੍ਰਹਿਮੰਡ ਵਿੱਚ ਵਿਗਸ ਰਹੇ ਹਨ। ਪਰ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਉਹੀ ਮਨੁੱਖ ਜਿਸਦਾ ਵਜੂਦ ਪਾਣੀ ਹੈ, ਜਿਸਦੇ ਧਾਰਮਿਕ ਗ੍ਰੰਥ ਉਸ ਨੂੰ ਪਾਣੀ ਦੀ ਪਵਿਤਰਤਾ ਅਤੇ ਅਹਿਮੀਅਤ ਦਾ ਸੰਦੇਸ਼ ਦਿੰਦੇ ਹਨ, ਉਹ ਲਗਾਤਾਰ ਇਸ ਕੁਦਰਤੀ ਸੋਮੇ ਨੂੰ ਪਲੀਤ ਕਰਨ ਲਈ ਤੁਲਿਆ ਹੋਇਆ ਹੈ। ਪਾਣੀ, ਸੁੱਚਮਤਾ ਦਾ ਪ੍ਰੀਤਕ ਹੈ। ਨਿਰਮਲ ਜਲ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਜੀਵਾਂ, ਵਸਤਾਂ ਪਾਦਰਥਾਂ ਆਦਿ ਦੀ ਮੈਲ ਉਤਾਰ ਕੇ ਉਨ੍ਹਾਂ ਨੂੰ ਸ਼ੁੱਧ ਪਵਿੱਤਰ ਕਰਦਾ ਹੈ। ਕੋਈ ਵੀ ਧਾਰਮਿਕ ਕਾਰਜ ਕਰਨ ਲੱਗਿਆਂ ਇਸ਼ਨਾਨ ਜਾਂ ਹੱਥ ਸੁੱਚੇ ਕਰਨ ਦੀ ਕਿਰਿਆ, ਪਾਣੀ ਦੁਆਰਾ ਹੀ ਕੀਤੀ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਵੇਂਈ ਪ੍ਰਵੇਸ਼ ਵਾਲੀ ਸਾਖੀ ਜਿਸ ਸਦਕਾ ਉਹ ਅਕਾਲ ਪੁਰਖ ਦੇ ਦਰਬਾਰ ਵਿੱਚ ਜਾ ਪਹੁੰਚਦੇ ਹਨ, ਪਾਣੀ ਦੀ ਸੁੱਚਮਤਾ ਨੂੰ ਸੁਦ੍ਰਿੜ ਕਰਨ ਵਾਲੀ ਮਹੱਤਵਪੂਰਨ ਘਟਨਾ ਹੈ। ਗੁਰੂ ਨਾਨਕ ਸਾਹਿਬ ਨੇ ਪਾਣੀ ਦੀ ਇਹ ਪ੍ਰਕਿਰਤੀ ਵੀ ਦਰਸਾਈ ਹੈ ਕਿ ਇਹ ਆਪਣੇ ਕੋਲ ਆਉਣ ਵਾਲਿਆਂ ਦੀ ਮੈਲ ਉਤਾਰ ਕੇ ਉਸਨੂੰ ਆਪਣੇ ਵਿੱਚ ਸਮਾ ਲੈਦਾ ਹੈ ਅਤੇ ਉਨ੍ਹਾਂ ਨੂੰ ਸੁੱਚਮਤਾ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਦਰਿਆ (ਪਾਣੀ) ਦੀ ਪ੍ਰਕਿਰਤੀ ਵੀ ਗੁਰੂ ਵਾਲੀ ਹੈ। ਗੁਰਵਾਕ ਹੈ: ਗੁਰੁ ਦਰੀਆਓ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ। 29 ਸਾਡੇ ਗੁਰੂ-ਪੀਰਾਂ ਨੇ, ਰਿਸ਼ੀਆਂ-ਮੁਨੀਆਂ ਨੇ ''ਸਭੇ ਸਾਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ''30 ਜਾਂ ''ਸਰਬੱਤ ਦਾ ਭਲਾ'' ਮੰਗਿਆ ਸੀ। ਅਸੀਂ ਉਸੇ ਪਾਣੀ ਦੀ ਉਪਜ ਹਾਂ, ਜੋ ਪਾਣੀ ਗੁਰੂ ਸਹਿਬਾਨ ਨੇ ਪੀਤਾ ਸੀ, ਪੀਰਾਂ ਤੇ ਸੂਫੀਆਂ ਨੇ ਪੀਤਾ ਸੀ, ਸਿਆਣਿਆਂ ਤੇ ਬੁੱਧੀ-ਜੀਵੀਆਂ ਨੇ ਪੀਤਾ ਸੀ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਪਾਵਨ ਪਾਣੀ ਦੀ ਲਾਜ ਰੱਖੀਏ, ਇਸ ਦਾ ਰਵਾ ਪਛਾਣੀਏ, ਇਸ ਦੀ ਖ਼ਾਸੀਅਤ ਜਾਣੀਏ। ਗੁਰਬਾਣੀ ਵਿੱਚ ਪਾਣੀ ਦੀ ਜੋ ਅਹਿਮੀਅਤ ਦਰਸਾਈ ਗਈ ਹੈ, ਉਹ ਇਹ ਹੈ ਕਿ ਅਸੀਂ ਉਸ ਤੋਂ ਸਹੀ ਸੇਧ ਲੈ ਕੇ ਇਸ ਕੁਦਰਤੀ ਅਤੇ ਨਾ-ਨਵਿਆਣਯੋਗ ਲਾਸਾਨੀ ਦਾਤ ਦਾ ਬਚਾਅ ਕਰ ਸਕਦੇ ਹਾਂ।

ਭਾਈ ਗੁਰਲਾਲ ਸਿੰਘ ਜੀ ਹੌਲੈਂਡ 0031-685511200



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.