. |
04/29/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਵਿੱਚ
"ਸ਼ਬਦ"
ਦੀ ਵਿਆਖਿਆ-੫੦
ਅਵਤਾਰ ਸਿੰਘ ਮਿਸ਼ਨਰੀ (51043255827)
ਸ਼ਬਦ ਬਾਰੇ ਅਗਿਆਨੀ,
ਡੇਰੇਦਾਰ ਅਤੇ ਸੰਪ੍ਰਦਾਈ ਲੋਕਾਂ ਨੇ ਬਹੁਤ ਭੁਲੇਖੇ ਪਾਏ ਹਨ। ਆਪਾਂ ਸ਼ਬਦ ਲਫਜ਼ ਦੀ ਵਿਸਥਾਰ ਨਾਲ
ਵਿਆਖਿਆ ਕਰਾਂਗੇ। ਸ਼ਬਦ ਲਫਜ਼ ਕਈ ਅਰਥਾਂ ਤੇ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਆਉਂਦਾ ਹੈ।
ਪ੍ਰਕਰਣ ਅਨੁਸਾਰ ਇਸ ਦੇ ਵੱਖਰੇ ਵੱਖਰੇ ਅਰਥ ਹਨ। ਮੂਲ ਰੂਪ ਵਿੱਚ ਇਹ ਸ਼ੰਸਕ੍ਰਿਤ ਦਾ ਲਫਜ਼ ਤੇ
ਅਰਥ-ਧੁਨਿ, ਅਵਾਜ਼, ਸੁਰ, ਪੰਚ ਸ਼ਬਦ, ਪਦ, ਲਫਜ਼, ਗੁਫਤਗੂ, ਗੁਰਉਪਦੇਸ਼, ਬ੍ਰਹਮ, ਕਰਤਾਰ, ਧਰਮ,
ਮਜਹਬ, ਪੈਗਾਮ, ਸੁਨੇਹਾ, ਪਦ ਰਚਨਾ ਅਤੇ ਮਕਦਸ ਆਦਿ ਹਨ।
ਪੰਚ ਸ਼ਬਦ ਅਤੇ ਧੁਨਿ -ਪੰਚ
ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ॥(੭੬੪)
ਪੰਚ ਸ਼ਬਦ ਤਾਰ, ਚੰਮ, ਦਾਂਤ, ਘੜੇ ਤੇ ਫੂਕ ਵਾਲੇ ਸਾਜਾਂ ਦੇ, ਅਨਹਦ। ਧੁਨੀ ਅਵਾਜ ਅਤੇ ਅਲਾਪ ਦਾ
ਨਾਂ ਹੈ। ਅਵਾਜ ਅਤੇ ਸੁਰ-ਧੁਨਿ, ਸ਼ਬਦ, ਸੱਦ, ਪੁਕਾਰ ਜੋ ਬੋਲ ਕੇ ਸੁਣਾਈ ਜਾਂਦੀ ਹੈ। ਅਵਾਜਾ ਲੈਣਾ
ਭਾਵ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਬੋਲ ਕੇ ਉੱਚੀ ਪੜ੍ਹਨਾਂ। ਸੁਰ ਭਾਵ ਨੱਕ ਦੇ ਰਾਹ ਸਵਾਸ ਦਾ
ਆਉਣਾ ਜਾਣਾ. ਸੰਗੀਤ ਅਨੁਸਾਰ ਉਹ ਧੁਨਿ ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ, ਇਸ ਦੇ ਸੱਤ ਸੁਰ
ਹੁੰਦੇ ਹਨ। ਪਦ ਤੇ ਪਦ ਰਚਨਾ-ਪੈਰ, ਚਰਨ ਅਤੇ ਕਵਿਤਾ ਲੇਖ ਆਦਿ ਦੇ ਪਦ (ਬੰਧ) ਲਫਜ਼-ਸ਼ਬਦ,
ਬੋਲ-ਭਿਸਤ ਪੀਰ ਲਫਜ ਕਮਾਇ
ਅੰਦਾਜਾ॥ (੧੦੮੪) ਗੁਫਤਗੂ-ਸਬਦੌ
ਹੀ ਭਗਤ ਜਾਪਦੇ ਜਿਨ੍ ਕੀ ਬਾਣੀ ਸਚੀ ਹੋਇ॥(੪੩੦)
ਗੁਰਉਪਦੇਸ਼-ਗੁਰੂ
ਸਿਖੁ ਸਿਖੁ ਗੁਰੂ ਹੈ ਏਕੋ ਗੁਰਉਪਦੇਸ ਚਲਾਏ॥ (੪੪੪)
ਬ੍ਰਹਮ ਤੇ ਕਰਤਾਰ-ਸ਼ਬਦ
ਗੁਰੂ ਸੁਰਤਿ ਧੁਨਿ ਚੇਲਾ॥ (੯੪੩) ਧਰਮ
ਤੇ ਮਜਹਬ-ਜੋਗਿ ਸਬਦੰ
ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ (੪੬੯)
ਪੈਗਾਮ ਤੇ ਸੁਨੇਹਾ-ਧਨ
ਵਾਂਡੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦ ਪਠਾਈਂ॥ (੧੨੭੩)
ਮਕਸਦ-ਨ ਸਬਦ
ਬੂਝੈ ਨ ਜਾਣੈ ਬਾਣੀ॥ (੬੬੫)
ਸੋ ਮੋਟੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਸ਼ਬਦ ਦੇ ਅਰਥ ਕਰਤਾਰ,
ਸਤਿਗੁਰਾਂ ਦੁਵਾਰਾ ਪ੍ਰਾਪਤ ਕਰਤਾਰ ਦਾ ਹੁਕਮ ਬਾਣੀ, ਧਰਮ, ਗੁਰ ਮੰਤ੍ਰ ਅਤੇ ਗੁਰਬਾਣੀ ਹਨ। ਸਾਰਾ
ਗੁਰੂ ਗ੍ਰੰਥ ਸਾਹਿਬ ਹੀ ਸ਼ਬਦਾਂ ਦਾ ਸ਼ੰਗ੍ਰਹਿ ਹੈ ਜੋ ਗਿਆਨ ਰੂਪ ਵਿੱਚ ਸ਼ਬਦ ਗੁਰੂ ਹੈ -ਸਬਦੁ
ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਗਦੈ ਜਗੁ ਬਉਰਾਨੰ॥ (੬੩੫)
ਸ਼ਬਦ ਨੂੰ ਸਿੱਖਣ ਅਤੇ ਜਾਨਣ ਵਾਲਾ ਹੀ ਸਿੱਖ ਹੈ-ਸਿਖਹੁ
ਸਬਦੁ ਪਿਆਰਿਹੁ ਜਨਮ ਮਰਨ ਕੀ ਟੇਕ॥(੩੨੦) ਸ਼ਬਦੁ ਨ ਜਾਣਹਿ ਸੇ ਅੰਨ੍ਹੇ ਬੋਲੇਸੇ ਕਿਤ ਆਏ ਸ਼ੰਸਾਰਾ॥
(੬੦੧) ਅਜੋਕੇ ਸਾਧਾਂ ਸੰਤਾਂ, ਡੇਰੇਦਾਰ
ਸੰਪ੍ਰਦਾਈਆਂ ਨੇ ਸਬਦ (ਗਿਆਨ) ਨੂੰ ਗਿਣਤੀ ਮਿਣਤੀ ਦਾ ਮੰਤ੍ਰ ਬਣਾ ਦਿੱਤਾ ਹੈ। ਸ਼ਰਧਾਲੂਆਂ ਨੂੰ
ਗਿਣਤੀ ਦੇ ਸ਼ਬਦ ਬਾਰ ਬਾਰ ਪੜ੍ਹਨ ਦਾ ਉਪਦੇਸ਼ ਦਿੰਦੇ ਹਨ। ਫਲਾਨਾ ਸ਼ਬਦ ੧੧, ੨੧, ੩੧, ਜਾਂ ੪੦ ਵਾਰ
ਮੰਤ੍ਰ ਵਾਂਗ ਬਾਰ ਬਾਰ ਪੜ੍ਹੋ ਤਾਂ ਤੁਹਾਡੇ ਦੁੱਖ ਦੂਰ, ਧੰਨ ਪ੍ਰਾਪਤ, ਆਦਮੀ ਨੂੰ ਔਰਤ ਤੇ ਔਰਤ
ਨੂੰ ਆਦਮੀ ਮਿਲੇ, ਔਰਤ ਸੱਤ ਵਲ ਪਾ ਕੇ ਵੀ ਤੁਹਾਡੇ ਮਗਰ ਲੱਗੇ, ਰੋਗ ਦੂਰ ਹੋਵਣ, ਦੁਸ਼ਮਣ ਮਰੇ ਅਤੇ
ਹੋਰ ਅਨੇਕ ਪ੍ਰਕਾਰ ਦੀਆਂ ਮੰਨੀਆਂ ਗਈਆਂ ਰਿਧੀਆਂ ਸਿਧੀਆਂ ਪ੍ਰਾਪਤ ਹੋਵਣ। ਸ਼ਬਦ ਦਾ ਜਾਪ ਕਰਕੇ ਟੂਣਾ
ਕਰੋ ਦੂਸਰੇ ਦਾ ਨੁਕਸਾਨ ਹੋਵੇ। ਸ਼ਬਦ ਨੂੰ ਮਾਲਾ ਨਾਲ ਜੋੜ ਕੇ ਰਪੀਟ ਕਰਨ ਦਾ ਵੀ ਮੰਤ੍ਰ ਜਾਪ
ਇਨ੍ਹਾਂ ਭਦਰਪੁਰਸ਼ਾ ਦੀ ਹੀ ਦੇਣ ਹੈ। ਸ਼ਬਦ ਨੂੰ ਦੇਹਾਂ ਵਾਂਗ ਪੂਜਣਾ ਵੀ ਇਨ੍ਹਾਂ ਦਾ ਅੰਦਵਿਸ਼ਵਾਸ਼ੀ
ਸਟੰਟ ਹੈ।
ਹੋਰ ਤਾਂ ਹੋਰ ਇਹ ਲੋਕ ਗੈਬੀ ਸ਼ਬਦ ਦਾ ਪ੍ਰਚਾਰ ਕਰਦੇ ਹਨ ਕਿ ਅਸਲੀ ਸ਼ਬਦ ਤਾਂ
ਗੁਰੂ ਗ੍ਰੰਥ ਸਾਹਿਬ ਵਿਖੇ ਵੀ ਨਹੀਂ ਉਹ ਕੇਵਲ ਸੰਤਾਂ ਮਹਾਂਪੁਰਖਾਂ ਅਤੇ ਅਖੌਤੀ ਬ੍ਰਹਮਗਿਆਨੀਆਂ
ਕੋਲੋਂ ਹੀ ਮਿਲਦਾ ਹੈ। ਦੇਹਧਾਰੀ ਗੁਰੂ ਬਣ ਕੇ ਗੁਪਤ ਮੰਤ੍ਰ ਦੇਣ ਦੀ ਰੀਤ ਵੀ ਇਨ੍ਹਾਂ ਧਰਮ ਠੱਗਾਂ
ਦੀ ਹੀ ਦੇਣ ਹੈ। ਸੋ ਸਾਨੂੰ ਇਨ੍ਹਾਂ ਵਹਿਮਾਂ ਭਰਮਾਂ ਅਤੇ ਅਖੌਤੀ ਸਾਧਾਂ ਸੰਤਾਂ ਸੰਪ੍ਰਦਾਈਆਂ ਤੋਂ
ਦੂਰ ਰਹਿ ਕੇ, ਆਪ ਸਿੱਧੇ ਸ਼ਬਦ ਗੁਰੂ ਨਾਲ ਜੁੜਨ ਦੀ ਲੋੜ ਹੈ ਵਰਨਾ ਆਪਣਾ ਕੀਮਤੀ ਮਨੁੱਖਾ ਜਨਮ ਦਾ
ਸਮਾ, ਧੰਨ ਦੌਲਤ, ਇਜ਼ਤ ਆਬਰੂ ਅਤੇ ਉੱਚਾ ਸੁੱਚਾ ਜੀਵਨ ਬਰਬਾਦ ਕਰ ਲਵਾਂਗੇ। ਪੰਜਾਬੀ ਦੀ ਵੀ ਕਹਾਵਤ
ਹੈ ਕਿ "ਸ਼ਬਦ ਨਾ ਸ਼ਲੋਕ
ਬਾਬਾ ਟਿੱਕੀਆਂ ਦਾ ਠੋਕ" ਸੋ ਬਹੁਤੇ ਬਾਬੇ
ਸਾਡੀ ਅੰਧਵਿਸ਼ਵਾਸ਼ੀ ਲੁੱਟ ਨਾਲ ਅਮੀਰੀ ਠਾਠ ਬਣਾਈ ਫਿਰਦੇ ਹਨ ਪਰ ਉਨ੍ਹਾਂ ਦੇ ਪੱਲੇ ਅਸਲੀ ਗੁਰੂ ਸ਼ਬਦ
ਦਾ ਗਿਅਨ ਨਹੀਂ ਹੈ।
04/29/18
ਮੇਜਰ ਸਿੰਘ ਬੁਢਲਾਡਾ
‘ਸਿੱਖੀ
ਨੂੰ ਖਤਮ ਕਰਨ ਤੇ ਤੁਲੇ’
ਸਾਈਕਲਿੰਗ ਮੁਕਾਬਲੇ ਵਿੱਚ ਰੋਕਿਆ ਗਿਆ ਉਹਨੂੰ,
ਜੀਹਦੇ ਬੰਨੀ ਹੋਈ ਸੀ ਦਸਤਾਰ ਯਾਰੋ ।
ਜਿਹੜੀ ਸਾਈਕਲਿੰਗ ਫੈਡਰੇਸ਼ਨ ਦੇ ਢੀਂਡਸਾ ਹੋਰ ਸਿੱਖ ਆਗੂ,
ਉਥੇ ਸਿੱਖ ਨੂੰ ਪੈ ਗਈ ਮਾਰ ਯਾਰੋ ।
ਸਿੱਖੀ ਵਧ ਫੁੱਲ ਨੀ ਸਕਦੀ ਕਦੇ ਦੇਸ਼ ਅੰਦਰ,
ਜਿਨ੍ਹਾਂ ਚਿਰ ਕਾਬਜ਼ ਇਹਤੇ ‘ਬਾਦਲ’ ਪਰਿਵਾਰ ਯਾਰੋ ।
ਮੇਜਰ ਸਿੱਖੀ ਨੂੰ ਖਤਮ ਕਰਨ ਤੇ ਤੁਲੇ ਜਿਹੜੇ,
ਇਹ ਨੇ ਉਹਨਾਂ ਦੇ ਖਾਸ਼ ਹਥਿਆਰ ਯਾਰੋ ।
ਮੇਜਰ ਸਿੰਘ ਬੁਢਲਾਡਾ
94176 42327
ਰੋਣ ਲੱਗ ਪਿਆ 'ਆਸ਼ਾ ਰਾਮ'
ਅੰਧ-ਵਿਸਵਾਸੀਆਂ ਤੋਂ ਉਠਾਕੇ ਨਜਾਇਜ਼ ਫਾਇਦਾ,
ਜੋ ਬਣਿਆਂ ਫਿਰਦਾ ਸੀ ਖੁਦ੍ਹ ਭਗਵਾਨ ਲੋਕੋ।
ਮਾੜੇ ਕੰਮਾਂ ਵਿਚ ਹੁਣ ਸਜਾ ਪਾਕੇ,
ਰੋਣ ਲੱਗ ਪਿਆ 'ਆਸ਼ਾ ਰਾਮ' ਲੋਕੋ!
ਖਹਿੜਾ ਛੱਡ ਦਿਓ ਸਾਧ ਪੰਖਡੀਆਂ ਦਾ,
ਬਣੋ ਸਮਝਦਾਰ ਤੁਸੀਂ ਨਦਾਨ ਲੋਕੋ।
ਵਰਤਣ ਲੱਗ ਜਾਓ ਆਪਣੇ ਦਿਮਾਗ ਤੁਸੀਂ,
ਪਾ ਦਿਉ ਪਖੰਡੀਆਂ ਵਿਚ ਘਮਸਾਨ ਲੋਕੋ।
ਮੇਜਰ ਸਿੰਘ 'ਬੁਢਲਾਡਾ
94176 42327
‘ਰੇਪ ਦੇ ਹੱਕ ਵਿੱਚ ਬਿਆਨ’
ਕਈ ਨੁਮਾਇੰਦੇ ਚੁਣੇ ਭਾਜਪਾ ਦੇ
ਜਿਨ੍ਹਾਂ ਵਿੱਚ ਔਰਤਾਂ ਨਾਲੇ ਮਰਦ ਲੋਕੋ।
‘ਰੇਪ’ ਦੇ ਹੱਕ ਵਿੱਚ ਬਿਆਨ ਦੇਕੇ,
ਸ਼ਰੇਆਮ ਹੋਏ ਨੇ ਬੇ-ਪਰਦ ਯਾਰੋ ।
ਆਹ ਹਾਲ ਆ ਇਹਨਾਂ ਦਾ ਹੁਣ ਜਦੋਂ
ਲੋਕੋ! ਵੇਖਲੋ ਲੋਕ-ਰਾਜ ਦੇ ਵਿੱਚ ।
ਮੇਜਰ ਭੁਲੇਖੇ ਵਿਚ ਨਾ ਰਹਿ ਜਾਇਓ
ਕੀ ਹੋਵੇਗਾ ਇਹਨਾਂ ਦੇ 'ਰਾਮ-ਰਾਜ ਦੇ ਵਿਚ ।
ਮੇਜਰ ਸਿੰਘ ਬੁਢਲਾਡਾ
94176 42327
04/22/18
ਅਵਤਾਰ ਸਿੰਘ ਮਿਸ਼ਨਰੀ
ਖਾਲਸਾ ਕਿਸ
ਨੂੰ ਆਖਦੇ ਹਨ?
ਅਵਤਾਰ ਸਿੰਘ ਮਿਸ਼ਨਰੀ (5104325827)
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਖਾਲਸਾ ਉਹ ਹੈ ਜਿਸ ਨੇ ਖ਼ਾਲਕ ਦੀ ਖ਼ਲਕਤ ਨਾਲ ਪ੍ਰੇਮ
(ਪਿਆਰ ਕਰਨਾ) ਜਾਣ ਲਿਆ ਹੈ-ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ
ਜਾਨੀ।। (ਗੁਰੂ ਗ੍ਰੰਥ)
ਖਾਲਸੇ ਦੇ ਗੁਣ-ਵੈਸੇ ਖਾਲਸਾ ਅਰਬੀ ਦਾ ਲਫ਼ਜ਼ ਹੈ ਜਿਸ ਦਾ ਮਤਲਵ ਹੈ ਸ਼ੁੱਧ, ਬਿਨਾ ਮਿਲਾਵਟ। ਮਹਾਨ
ਕੋਸ਼ ਲਿਖਦਾ ਹੈ ਕਿ ਉਹ ਜ਼ਮੀਨ ਜਾਂ ਮੁਲਕ ਜੋ ਬਾਦਸ਼ਾਹ ਦਾ ਹੈ ਜਿਸ ਪਰ ਕਿਸੇ ਜਗੀਰਦਾਰ ਜਾਂ
ਜ਼ਿਮੀਂਦਾਰ ਦਾ ਅਧਿਕਾਰ ਨਹੀਂ। ਗੁਰੂ ਨਾਨਕ ਪੰਥੀ, ਸ਼ਬਦਾਰਥ ਪੋਥੀ ਅਨੁਸਾਰ ਮੁਕਤ ਤੇ ਅਜ਼ਾਦ।
ਗੁਰੂ ਗੋਬਿੰਦ ਸਿੰਘ ਜੀ ਦਾ ਮੀਰੀ ਪੀਰੀ, ਸੰਤ ਸਿਪਾਹੀ ਗੁਣਾਂ ਅਤੇ ਅਦਰਸ਼ਾਂ ਦਾ ਧਾਰਨੀ ਸਿੱਖ।
ਗੁਰੂ ਤੋਂ ਪਹੁਲ ਦੇ ਰੂਪ ਚ ਗੁਰ-ਹੁਕਮਾਂ ਚ ਚੱਲਣ ਦਾ ਪ੍ਰਣ ਕਰਦਾ ਹੈ। ਪੂਰਨ ਮਨੁੱਖ ਜਿਸ ਦਾ
ਸਿੱਧਾ ਅਕਾਲ ਪੁਰਖ ਨਾਲ ਸੰਬੰਧ ਹੈ। ਇਨਸਾਨੀਅਤ ਤੇ ਪਹਿਰਾ ਦਿੰਦਾ ਬ੍ਰਾਹਮਣੀ ਜਾਤ-ਪਾਤ ਤੇ
ਛੂਆ-ਛਾਤ ਤੋਂ ਮੁਕਤ ਹੁੰਦਾ ਹੈ। ਸਮੁੱਚੇ ਸੰਸਾਰ ਨੂੰ ਆਪਣਾ ਪਰਵਾਰ ਸਮਝਦਾ ਹੈ। ਗ਼ਰੀਬਾਂ ਤੇ
ਨਿਹੱਥਿਆਂ ਤੇ ਵਾਰ ਨਹੀਂ ਕਰਦਾ। ਔਰਤ ਤੇ ਮਰਦ ਨੂੰ ਬਰਾਬਰ, ਕਰਤੇ ਦੀ ਕਿਰਤ ਸਮਝਦਾ ਹੈ। ਜੋ
ਮਜਲੂਮਾਂ ਤੇ ਹੁੰਦਾ ਜ਼ੁਲਮ ਨਹੀਂ ਸਹਾਰਦਾ ਅਤੇ ਹਰ ਵੇਲੇ ਭਲੇ ਕੰਮ ਲਈ ਤਿਆਰ ਬਰ ਤਿਆਰ ਰਹਿੰਦਾ
ਹੈ। ਪਰ-ਉਪਕਾਰੀ ਜੀਵਨ ਜੀਂਦਾ ਅਤੇ ਆਪਣਾ ਬਿਗਾਰ ਦੂਜਿਆਂ ਦਾ ਸਵਾਰਦਾ ਹੈ। ਲੋਕਾਂ ਦੇ ਦਿਲਾਂ ਤੇ
ਰਾਜ ਕਰਦਾ, ਹਰ ਵੇਲੇ ਹਸਮੁੱਖ ਰਹਿੰਦਾ ਤੇ ਸਾਥੀਆਂ ਨੂੰ ਵੀ ਰੱਖਦਾ ਹੈ। ਸੱਚ ਦਾ ਧਾਰਨੀ ਤੇ ਝੂਠ
ਦਾ ਤਿਆਗੀ ਹੁੰਦਾ, ਝੂਠੀ ਚੁਗਲੀ ਨਿੰਦਿਆ ਨਹੀਂ ਸਗੋਂ ਮੂੰਹ ਤੇ ਖਰੀ ਬਾਤ ਕਰਦਾ ਅਤੇ ਕਿਸੇ ਨਾਲ
ਕਦੇ ਧੋਖਾ ਨਹੀਂ ਕਰਦਾ। ਅਸ਼ਲੀਲ ਗੀਤ ਨਹੀਂ ਸੁਣਦਾ ਅਤੇ ਨਾਂ ਹੀ ਨਸ਼ੇ ਕਰਦਾ ਹੈ। ਗੁਣ ਗਰਾਹੀ ਤੇ
ਅਵਗੁਣਾਂ ਦਾ ਤਿਆਗੀ ਹੁੰਦਾ ਹੈ। ਸਦਾ ਗੁਰੂ-ਸ਼ਬਦ ਭਾਵ ਗਿਆਨ ਦੇ ਲੰਗਰ ਲਾਈ ਰੱਖਦਾ ਹੈ।
ਮਨੁੱਖਤਾ ਦੀ ਸੇਵਾ ਬਿਨਾ ਭੇਦ ਭਾਵ ਕਰਦਾ ਅਤੇ ਸਾਰੀ ਦੁਨੀਆਂ ਦਾ ਇਕ ਹੀ ਸੱਚ ਧਰਮ ਇਨਸਾਨੀਅਤ ਨੂੰ
ਮੰਨਦਾ ਹੈ। ਖਾਲਸਾ ਭਰਮ ਭੇਖ ਤੋਂ ਨਿਆਰਾ ਰਹਿੰਦਾ ਹੈ। ਅਖੌਤੀ ਕਰਾਮਾਤਾਂ, ਭੂਤਾਂ ਪ੍ਰੇਤਾਂ ਤੇ
ਅੰਧਵਿਸ਼ਵਾਸਾਂ ਨੂੰ ਨਹੀਂ ਮੰਨਦਾ ਅਤੇ ਸਭ ਪ੍ਰਕਾਰ ਦੇ ਥੋਥੇ ਕਰਮਾਂ ਦਾ ਤਿਆਗੀ ਹੁੰਦਾ ਹੈ। ਆਪਣੀ
ਇਸਤਰੀ (ਪਤਨੀ) ਜਾਂ ਮਰਦ (ਪਤੀ) ਤੋਂ ਬਿਨਾ ਦੂਜਿਆਂ ਨੂੰ ਭੈਣ ਭਰਾ ਸਮਝਦਾ ਹੈ। ਆਪ ਕਿਰਤ ਕਰਦਾ,
ਵੰਡ ਛਕਦਾ ਤੇ ਨਾਮ ਜਪਦਾ ਭਾਵ ਪ੍ਰਭੂ ਨਿਯਮਾਂ ਚ ਰਹਿੰਦਾ ਹੈ। ਆਪ ਸ਼ਹਿਨਸ਼ਾਹ ਹੁੰਦਾ ਅਤੇ ਕਿਸੇ
ਐਰੇ ਗੈਰੇ ਦੀ ਕਾਣ ਨਹੀਂ ਰੱਖਦਾ-ਸ਼ਹਿਨਸ਼ਾਹ ਖੁਦ ਹੀ ਭਾਖਤ। ਕਾਨ ਨਾਂ ਕਾਹੂੰ ਕੀ ਰਾਖਤ। (ਪੰਥ
ਪ੍ਰਕਾਸ਼) ਕੇਵਲ ਨੀਲਾ ਪੀਲਾ ਬਾਣਾ ਪਾ, ਹਥਿਆਰ ਰੱਖ, ਸੁੱਖਾ ਆਦਿਕ ਨਸ਼ੇ ਪੀਣ ਵਾਲੇ ਨੂੰ ਖਾਲਸਾ
ਨਹੀਂ ਕਿਹਾ ਜਾ ਸਕਦਾ। ਖਾਲਸਾ ਸਭ ਧੜੇਬੰਦੀਆਂ ਤੇ ਸੰਪਰਦਾਵਾਂ ਤੋਂ ਮੁਕਤ ਹੁੰਦਾ ਅਤੇ ਸਾਰੇ ਸੰਸਾਰ
ਨੂੰ ਆਪਣਾ ਪਰਵਾਰ ਤੇ ਪੰਥ ਸਮਝਦਾ ਹੈ। ਕਰਤਾਰ ਦੀ ਰਜਾ ਚ ਰਾਜੀ ਰਹਿੰਦਾ ਦੁੱਖ-ਸੁੱਖ ਚ ਇਕ ਸਮਾਨ
ਰਹਿੰਦਾ ਹੈ। ਗੁਰੂ ਗਿਆਨ ਦੀ ਪਾਹੁਲ ਦਾ ਪ੍ਰਣ ਲੈਂਦਾ ਕੁਰਹਿਤਾਂ ਛੱਡ ਗੁਰ-ਰਹਿਤਾਂ ਧਾਰਨ ਕਰਦਾ
ਹੈ। ਜੋ ਜੋ ਵੀ ਇਸਤਰੀ ਤੇ ਮਰਦ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਕਾਬੂ ਵਿੱਚ ਰੱਖਦੇ,
ਇਨਾਂ ਦੀ ਯੋਗ ਵਰਤੋਂ ਕਰਦੇ, ਉਪ੍ਰੋਕਤ ਗੁਣਾਂ ਦੇ ਧਾਰਨੀ ਬਣਨ, ਉਹ ਹੀ ਖਾਲਸੇ ਹਨ।
04/22/18
ਨਿਮਰਤ ਕੌਰ -ਸੰਪਾਦਕੀ ਸਪੋਕਸਮੈਨ
ਇਕ
ਇਕ ਕਰ ਕੇ, ਧਮਾਕੇ ਕਰਨ ਵਾਲੇ ਸਾਰੇ 'ਹਿੰਦੂਤਵੀ' ਬਰੀ!
ਇਥੋਂ ਤਕ ਕਿ ਇਕਬਾਲ ਜੁਰਮ ਕਰਨ ਵਾਲੇ ਵੀ ਬਰੀ!!!
ਕੇਸ ਵਿਚ ਸਬੂਤਾਂ ਤੋਂ ਇਲਾਵਾ, ਮੁੱਖ ਮੁਲਜ਼ਮ ਅਸੀਮਾਨੰਦ ਨੇ ਪੁਲਿਸ ਸਾਹਮਣੇ ਅਪਣਾ ਗੁਨਾਹ ਕਬੂਲਿਆ
ਸੀ ਜਿਥੇ ਉਸ ਨੇ ਆਖਿਆ ਸੀ ਕਿ ਮੈਂ ਜਾਣਦਾ ਹਾਂ ਕਿ ਮੈਨੂੰ ਸਜ਼ਾ-ਏ-ਮੌਤ ਹੋ ਸਕਦੀ ਹੈ ਪਰ ਮੈਂ ਫਿਰ
ਵੀ ਅਪਣੇ ਗੁਨਾਹ ਕਬੂਲਣਾ ਚਾਹੁੰਦਾ ਹਾਂ। ਇਹ ਉਹੀ ਅਸੀਮਾਨੰਦ ਹੈ ਜਿਸ ਨੂੰ ਅਜਮੇਰ ਬੰਬ ਧਮਾਕਾ ਕੇਸ
ਵਿਚ ਪਿੱਛੇ ਜਿਹੇ ਹੀ ਬਰੀ ਕੀਤਾ ਗਿਆ ਸੀ। ਇਸ ਪ੍ਰਗਟਾਵੇ ਵਿਚ ਅਸੀਮਾਨੰਦ ਨੇ ਸਾਰੀ ਜਾਣਕਾਰੀ ਦਿਤੀ
ਸੀ ਕਿ ਪੈਸਾ ਇੰਦਰੇਸ਼ ਕੁਮਾਰ ਨੇ ਸੁਨੀਲ ਜੋਸ਼ੀ ਨੂੰ ਦਿਤਾ ਅਤੇ ਅਸੀਮਾਨੰਦ, ਜੋਸ਼ੀ ਦੀ ਮਦਦ ਕਰਦੇ ਸਨ
ਅਤੇ ਇਨ੍ਹਾਂ ਸਾਰਿਆਂ ਨੇ ਮਿਲ ਕੇ 2006-2008 ਵਿਚ ਦਹਿਸ਼ਤ ਫੈਲਾਉਣ ਲਈ ਕੰਮ ਕੀਤਾ ਸੀ। ਜੁਨੈਦ ਨੂੰ
ਕਿਸੇ ਧਰਮ ਦੇ ਵਖਰੇਵੇਂ ਕਾਰਨ ਨਹੀਂ ਸੀ ਮਾਰਿਆ ਗਿਆ ਅਤੇ ਮੱਕਾ ਮਸਜਿਦ ਵਿਚ ਧਮਾਕੇ ਕਰਨ ਵਾਲਾ ਕੋਈ
ਨਹੀਂ ਸੀ। ਛੱਤੀਸਗੜ੍ਹ ਹਾਈ ਕੋਰਟ ਨੇ ਫ਼ੈਸਲਾ ਦਿਤਾ ਹੈ ਕਿ ਜੁਨੈਦ ਦੇ ਕਾਤਲ ਨੇ ਕਿਸੇ ਹੋਰ ਨੂੰ
ਜੁਨੈਦ ਦਾ ਕਤਲ ਕਰਨ ਲਈ ਆਖਿਆ ਸੀ। ਸ਼ਾਇਦ ਭਾਰਤ ਵਿਚ ਫ਼ਿਰਕੂ ਭੀੜ ਇਕ 16 ਸਾਲ ਦੇ ਮੁਸਲਮਾਨ ਨੂੰ
ਵੇਖ ਕੇ ਆਪੇ ਹੀ ਕਾਤਲ ਬਣ ਜਾਂਦੀ ਹੈ। ਲਗਦਾ ਹੈ ਕਿ ਮੁਗ਼ਲਾਂ ਵਲੋਂ ਭਾਰਤ ਉਤੇ ਕੀਤੇ ਹਮਲਿਆਂ
ਵਿਰੁਧ ਰੰਜਿਸ਼ ਸਾਡੇ ਖ਼ੂਨ ਵਿਚ ਸਦੀਆਂ ਤੋਂ ਛੁਪੀ ਬੈਠੀ ਸੀ। ਇਹ ਅਜਿਹੀ ਰੰਜਿਸ਼ ਹੈ ਜੋ ਇਹ ਲੋਕ
ਮੁਗ਼ਲਾਂ ਤੋਂ ਬਾਅਦ ਆਏ ਅੰਗਰੇਜ਼ਾਂ ਵਲੋਂ ਕੀਤੀ ਲੁੱਟ ਤੇ ਤਬਾਹੀ ਤਾਂ ਭੁਲ ਹੀ ਗਏ ਪਰ ਨਾਲ ਹੀ
ਮੁਗ਼ਲਾਂ ਦੇ ਭਾਰਤ ਨਿਰਮਾਣ ਨੂੰ ਵੀ ਭੁਲ ਗਏ।
ਇਹ ਬਦਲੇ ਦੀ ਅੱਗ ਅੱਜ ਭਾਰਤ ਦੀ ਹਰ ਕਥਿਤ 'ਦੇਸ਼-ਪ੍ਰੇਮੀ' ਅੱਖ ਵਿਚ ਬਲਦੀ ਨਜ਼ਰ ਆ ਰਹੀ ਹੈ।
ਐਨ.ਆਈ.ਏ. ਦੀ ਅਦਾਲਤ ਨੇ ਇਕ ਵਾਰ ਫਿਰ ਤੋਂ ਅਪਣੀ ਨਾਕਾਮੀ ਅਤੇ ਅਸਮਰੱਥਾ ਦਾ ਨਮੂਨਾ ਪੇਸ਼ ਕਰਦਿਆਂ
ਮੱਕਾ ਮਸਜਿਦ ਧਮਾਕਾ ਕੇਸ ਵਿਚ ਪੰਜ ਜਣਿਆਂ ਨੂੰ ਬਾਇੱਜ਼ਤ ਬਰੀ ਕਰ ਦਿਤਾ ਹੈ। ਜਿਸ ਹਮਲੇ ਵਿਚ 9
ਵਿਅਕਤੀ ਮਾਰੇ ਗਏ ਸਨ ਅਤੇ 60 ਗੰਭੀਰ ਜ਼ਖ਼ਮੀ ਹੋ ਗਏ ਸਨ, ਉਸ ਹਮਲੇ ਦੇ ਕੇਸ ਵਿਚ ਪੰਜਾਂ ਨੂੰ ਬਰੀ
ਕਰ ਦਿਤਾ ਗਿਆ। ਸੀ.ਬੀ.ਆਈ. ਵਲੋਂ ਸਬੂਤ ਵਜੋਂ ਭੇਜੀ ਇਕ ਲਾਲ ਕਮੀਜ਼ ਐਨ.ਆਈ.ਏ. ਪਹੁੰਚਦੇ-ਪਹੁੰਚਦੇ
ਗ਼ਾਇਬ ਹੋ ਗਈ ਪਰ ਨਾ ਕਿਸੇ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਨਾ ਪਤਾ ਲਾਇਆ ਕਿ ਉਸ ਦੀ
ਜ਼ਿੰਮੇਵਾਰੀ ਕਿਸ ਦੀ ਬਣਦੀ ਸੀ।ਐਨ.ਆਈ.ਏ. ਦੀ ਇਕ ਅਫ਼ਸਰ, ਰੋਹਿਨੀ ਸਾਲਿਆਨ ਨੇ 2015 ਵਿਚ ਪ੍ਰਗਟਾਵਾ
ਕੀਤਾ ਸੀ ਕਿ ਉਸ ਉਤੇ ਮਾਲੇਗਾਉਂ ਕੇਸ ਦੇ ਹਿੰਦੂਤਵੀ ਅਪਰਾਧੀਆਂ ਬਾਰੇ ਨਰਮ ਰਵਈਆ ਧਾਰਨ ਕਰਨ ਵਾਸਤੇ
ਦਬਾਅ ਪਾਇਆ ਜਾ ਰਿਹਾ ਹੈ। ਇਸ ਕੇਸ ਵਿਚ ਜਿਹੜੀ ਅਫ਼ਸਰ, ਅੰਬੇਦਕਰ ਇਸ ਦੀ ਜਾਂਚ ਕਰ ਰਹੀ ਸੀ, ਉਸ
ਨੂੰ ਦੋ ਹਫ਼ਤੇ ਪਹਿਲਾਂ ਹੀ ਹਟਾ ਦਿਤਾ ਗਿਆ ਸੀ।
ਕੇਸ ਵਿਚ ਸਬੂਤਾਂ ਤੋਂ ਇਲਾਵਾ, ਮੁੱਖ ਮੁਲਜ਼ਮ ਅਸੀਮਾਨੰਦ ਨੇ ਪੁਲਿਸ ਸਾਹਮਣੇ ਅਪਣਾ ਗੁਨਾਹ ਕਬੂਲਿਆ
ਸੀ ਜਿਥੇ ਉਸ ਨੇ ਆਖਿਆ ਸੀ ਕਿ ਮੈਂ ਜਾਣਦਾ ਹਾਂ ਕਿ ਮੈਨੂੰ ਸਜ਼ਾ-ਏ-ਮੌਤ ਹੋ ਸਕਦੀ ਹੈ ਪਰ ਮੈਂ ਫਿਰ
ਵੀ ਅਪਣੇ ਗੁਨਾਹ ਕਬੂਲਣਾ ਚਾਹੁੰਦਾ ਹਾਂ। ਇਹ ਉਹੀ ਅਸੀਮਾਨੰਦ ਹੈ ਜਿਸ ਨੂੰ ਅਜਮੇਰ ਬੰਬ ਧਮਾਕਾ ਕੇਸ
ਵਿਚ ਪਿੱਛੇ ਜਿਹੇ ਹੀ ਬਰੀ ਕੀਤਾ ਗਿਆ ਸੀ। ਇਸ ਪ੍ਰਗਟਾਵੇ ਵਿਚ ਅਸੀਮਾਨੰਦ ਨੇ ਸਾਰੀ ਜਾਣਕਾਰੀ ਦਿਤੀ
ਸੀ ਕਿ ਪੈਸਾ ਇੰਦਰੇਸ਼ ਕੁਮਾਰ ਨੇ ਸੁਨੀਲ ਜੋਸ਼ੀ ਨੂੰ ਦਿਤਾ ਅਤੇ ਅਸੀਮਾਨੰਦ, ਜੋਸ਼ੀ ਦੀ ਮਦਦ ਕਰਦੇ ਸਨ
ਅਤੇ ਇਨ੍ਹਾਂ ਸਾਰਿਆਂ ਨੇ ਮਿਲ ਕੇ 2006-2008 ਵਿਚ ਦਹਿਸ਼ਤ ਫੈਲਾਉਣ ਲਈ ਕੰਮ ਕੀਤਾ ਸੀ। ਸੱਭ ਤੋਂ
ਵੱਡੇ ਕਾਂਡ ਸਨ ਸਮਝੌਤਾ ਐਕਸਪ੍ਰੈੱਸ (2007), ਅਜਮੇਰ ਸ਼ਰੀਫ਼ (2007), ਮਾਲੇਗਾਉਂ (2006) ਅਤੇ
ਮੱਕਾ ਮਸਜਿਦ (2007)। ਹੁਣ ਐਨ.ਆਈ.ਏ. ਵਲੋਂ ਸਮਝੌਤਾ, ਅਜਮੇਰ ਅਤੇ ਮੱਕਾ ਬੰਬ ਧਮਾਕਾ ਕੇਸ ਵਿਚ
ਕੋਈ ਵੀ ਮੁਲਜ਼ਮ ਨਹੀਂ ਰਹਿ ਗਿਆ। ਸਾਰੇ ਹਿੰਦੂਤਵ ਆਗੂਆਂ ਨੂੰ ਜਾਂ ਤਾਂ ਜ਼ਮਾਨਤ ਮਿਲ ਗਈ ਹੈ ਜਾਂ
ਬਰੀ ਕਰ ਦਿਤਾ ਗਿਆ ਹੈ। ਐਨ.ਆਈ.ਏ. ਨੇ ਇਹ ਤਾਂ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਦਾ ਨਿਆਂ ਨਾਲ ਕੋਈ
ਵਾਸਤਾ ਨਹੀਂ। ਐਨ.ਆਈ.ਏ. ਦੇ ਮੁਖੀ ਵਾਈ.ਸੀ. ਮੋਦੀ ਹਨ ਜਿਨ੍ਹਾਂ ਨੂੰ ਇਕ ਵਾਰ ਗੁਜਰਾਤ ਹਾਈ ਕੋਰਟ
ਤੋਂ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ, ਹਿਰੇਨ ਪਾਂਡਿਆ ਦੇ ਕਤਲ ਮਾਮਲੇ ਵਿਚ ਝੰਬਿਆ ਗਿਆ ਸੀ ਅਤੇ
ਕਿਹਾ ਗਿਆ ਸੀ ਕਿ ਉਨ੍ਹਾਂ ਵਲੋਂ ਅਯੋਗਤਾ ਵਾਲਾ ਹਲਕਾ ਕੰਮ ਕਾਰਨ ਸਦਕਾ ਉਸ ਕੇਸ ਵਿਚ ਨਿਆਂ ਨਾ ਹੋ
ਸਕਿਆ। ਹੁਣ ਉਸ ਹਲਕੇ ਕੰਮ ਪਿੱਛੇ ਉਨ੍ਹਾਂ ਦੀ ਕਾਬਲੀਅਤ ਹੈ ਜਾਂ ਉਨ੍ਹਾਂ ਦਾ ਹਿੰਦੂਤਵ ਸੋਚ ਪ੍ਰਤੀ
ਝੁਕਾਅ, ਜੋ ਵੀ ਹੈ ਇਸ ਤਰ੍ਹਾਂ ਦੇ ਸ਼ਖ਼ਸ ਦਾ ਐਨ.ਆਈ.ਏ. ਦਾ ਮੁਖੀ ਹੋਣ ਦਾ ਨਤੀਜਾ ਅੱਜ ਸੱਭ ਦੇ
ਸਾਹਮਣੇ ਹੈ। ਇਸੇ ਤਰ੍ਹਾਂ ਦੇ ਜੋ ਦੂਜੇ ਫ਼ੈਸਲੇ ਆ ਰਹੇ ਹਨ, ਉਹ ਮੁਲਜ਼ਮਾਂ ਨੂੰ ਤਾਕਤ ਦੇ ਰਹੇ ਹਨ
ਜੋ ਕਿ ਗੁਨਾਹ ਕਰ ਕੇ ਵੀ ਕੋਈ ਪਛਤਾਵਾ ਨਹੀਂ ਵਿਖਾਉਂਦੇ ਸਗੋਂ ਉਹ ਹੋਰ ਵੀ ਚੌੜੇ ਹੋ ਕੇ ਅਪਣੇ ਆਪ
ਨੂੰ ਮਹਾਂਬਲੀ ਦਰਸਾਉਣ ਲਗਦੇ ਹਨ। ਰਾਜਸਥਾਨ ਵਿਚ ਦਲਿਤਾਂ ਨੂੰ ਮਾਰ ਕੇ ਉਸ ਦਾ ਵੀਡੀਉ ਬਣਾਉਣ ਵਾਲੇ
ਦੀ ਤਸਵੀਰ ਇਕ ਹਿੰਦੂ ਤਿਉਹਾਰ ਦੇ ਜਲਸੇ ਵਿਚ ਸਜਾਈ ਗਈ। 8 ਸਾਲਾਂ ਦੀ ਜੰਮੂ ਦੀ ਧੀ ਦੇ ਕਾਤਲਾਂ
ਵਾਸਤੇ ਕਾਨੂੰਨ ਦੇ ਰਾਖੇ, ਸਿਪਾਹੀ, ਵਕੀਲ, ਸੜਕਾਂ ਤੇ ਉਤਰ ਆਏ। ਅੱਜ ਉਨ੍ਹਾਂ ਮੁਲਜ਼ਮਾਂ ਨੇ ਅਪਣਾ
ਕਬੂਲਨਾਮਾ ਵਾਪਸ ਲੈ ਕੇ ਅਪਣੇ ਆਪ ਨੂੰ ਬੇਕਸੂਰ ਅਖਵਾ ਲਿਆ ਹੈ।
ਜੋ ਲੋਕ ਅੱਜ ਹਿੰਦੂਤਵ ਦੇ ਨਾਂ ਤੇ ਕਤਲ, ਦਹਿਸ਼ਤ,
ਬਲਾਤਕਾਰ ਕਰਨ ਵਾਲਿਆਂ ਨੂੰ ਬਚਾ ਰਹੇ ਹਨ, ਉਹ ਨਹੀਂ ਸਮਝਦੇ ਕਿ ਇਹ ਲੋਕ ਇਨਸਾਨ ਨਹੀਂ, ਰਾਖਸ਼ ਹਨ।
ਜਦੋਂ ਰਾਖ਼ਸ਼ਾਂ ਦੇ ਅੱਗੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਪਤਾ ਨਹੀਂ ਕਦੋਂ ਇਹ ਰਾਖ਼ਸ਼ ਤੁਹਾਨੂੰ ਹੀ ਖਾ
ਜਾਣਗੇ। ਅਸੀ ਮਨੁੱਖ ਹਾਂ ਤੇ ਮਨੁੱਖਤਾ ਨੂੰ ਭੁਲਾ ਕੇ ਜੇ ਤੁਸੀ ਰਾਖ਼ਸ਼ਾਂ ਦੀ ਨਗਰੀ ਵਸਾਉਣ ਦੀ
ਤਿਆਰੀ ਕਰ ਰਹੇ ਹੋ ਤਾਂ ਯਾਦ ਰਖਣਾ ਤੁਸੀ ਵੀ ਸੁਰੱਖਿਅਤ ਨਹੀਂ ਰਹੋਗੇ।
-ਨਿਮਰਤ ਕੌਰ
04/22/18
ਸਿੱਖ ਵਿਰਸਾ
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਬੂਟਾ ਸਿੰਘ ਨਵਾਂ ਸ਼ਹਿਰ ਦਾ ਲੈਕਚਰ ਤੇ ਹਰੀਪਾਲ ਦੀ ਕਿਤਾਬ 28
ਅਪਰੈਲ ਸ਼ਨੀਵਾਰ ਨੂੰ ਕੈਲਗਰੀ ਵਿੱਚ ਰਿਲੀਜ਼ ਹੋਵੇਗੀ
ਕੈਲਗਰੀ: ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਕੱਤਰ, 'ਲੋਕ ਕਾਫਲਾ' ਰਸਾਲੇ ਦੇ
ਮੁੱਖ ਸੰਪਾਦਕ ਤੇ ਉਘੇ ਲੇਖਕ ਬੂਟਾ ਸਿੰਘ ਨਵਾਂ ਸ਼ਹਿਰ ਦਾ ਕੈਲਗਰੀ ਵਿੱਚ ਇੰਡੀਅਨ ਐਕਸ ਸਰਵਿਸਮੈਨ
ਐਸੋਸੀਏਸ਼ਨ ਕੈਲਗਰੀ ਦੇ ਹਾਲ ਵਿੱਚ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮਸਲਿਆਂ ਤੇ ਇੱਕ ਵਿਸ਼ੇਸ਼ ਲੈਕਚਰ ਹੋ
ਰਿਹਾ ਹੈ। ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਅਦਾਰਾ ਸਿੱਖ ਵਿਰਸਾ ਤੇ ਪੰਜਾਬੀ ਲਿਖਾਰੀ ਸਭਾ
ਕੈਲਗਰੀ ਵਲੋਂ ਸਾਂਝੇ ਤੌਰ ਤੇ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਸੱਦੇ ਤੇ
ਪਹੁੰਚ ਰਹੇ ਬੂਟਾ ਸਿੰਘ ਨਵਾਂ ਸ਼ਹਿਰ ਦੇ ਲੈਕਚਰ ਤੋਂ ਇਲਾਵਾ ਉਨ੍ਹਾਂ ਵਲੋਂ ਨਵੀਂ ਦੀ ਅਨੁਵਾਦਤ
ਕਿਤਾਬ 'ਤੀਸਤਾ ਸੀਤਲਵਾੜ: ਸੰਵਿਧਾਨ ਦੀ ਜਾਂਬਾਜ਼ ਮੁਹਾਫਿਜ਼-ਇੱਕ ਹੱਡਬੀਤੀ' ਵੀ ਰਿਲੀਜ਼ ਕੀਤੀ
ਜਾਵੇਗੀ।ਇਹ ਅੰਗਰੇਜ਼ੀ ਦੀ ਕਿਤਾਬ-ਤੀਸਤਾ ਸੀਤਲਵਾੜ: ਫੁੱਟ ਸੋਲਜ਼ਰ ਆਫ ਕੌਂਸਟੀਟਿਊਸ਼ਨ' ਦਾ ਪੰਜਾਬੀ
ਅਨੁਵਾਦ ਹੈ।ਯਾਦ ਰਹੇ ਬੂਟਾ ਸਿੰਘ ਨਵਾਂ ਸ਼ਹਿਰ ਹੁਣ ਤੱਕ ਅੰਗਰੇਜ਼ੀ ਦੀਆਂ ਵਿਸ਼ਵ ਪ੍ਰਸਿੱਧ ਅਨੇਕਾਂ
ਕਿਤਾਬਾਂ ਦਾ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਤੱਕ ਪਹੂੰਚਾ ਚੁੱਕੇ ਹਨ। ਪਿਛਲ਼ੇ ਸਾਲ ਉਨ੍ਹਾਂ ਰਾਣਾ
ਅਯੂਬ ਦੀ ਗੁਜਰਾਤ ਕਤਲੇਆਮ ਨਾਲ ਸਬੰਧਤ ਕਿਤਾਬ 'ਗੁਜਰਾਤ ਫਾਈਲਜ਼' ਦਾ ਪੰਜਾਬੀ ਅਨੁਵਾਦ ਕੀਤਾ
ਸੀ।ਤੀਸਤਾ ਸੀਤਲਵਾੜ, ਮਸ਼ਹੂਰ ਪੱਤਰਕਾਰ ਤੇ ਲੇਖਿਕਾ ਹੋਣ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ
ਬਹਾਦਰ ਕਾਰਕੁੰਨ ਵੀ ਹੈ।ਇਸ ਮੌਕੇ ਤੇ ਕੈਲਗਰੀ ਤੋਂ ਉਘੇ ਲੇਖਕ ਹਰੀਪਾਲ ਦੀ ਨਵੀਂ ਛਪੀ ਕਿਤਾਬ
'ਪੂੰਜੀਵਾਦ ਤੇ ਕਨੇਡੀਅਨ ਸਮਾਜ' ਵੀ ਰਿਲੀਜ਼ ਕੀਤੀ ਜਾਵੇਗੀ ਤੇ ਲੇਖਕ ਬਲਜਿੰਦਰ ਸੰਘਾ ਇਸ ਕਿਤਾਬ ਤੇ
ਪਰਚਾ ਵੀ ਪੜ੍ਹਨਗੇ।ਇਸ ਮੌਕੇ ਬੂਟਾ ਸਿੰਘ ਵਲੋਂ ਅਨੁਵਾਦਤ ਕਿਤਾਬਾਂ ਤੇ ਹਰੀਪਾਲ ਦੀ ਕਿਤਾਬ ਤੋਂ
ਇਲਾਵਾ ਹੋਰ ਪ੍ਰਸਿੱਧ ਲੇਖਕਾਂ ਦੀਆਂ ਪ੍ਰਮੁੱਖ ਕਿਤਾਬਾਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।ਬੂਟਾ
ਸਿੰਘ ਵਲੋਂ ਭਾਰਤ ਵਿੱਚ ਵਧ ਰਹੇ ਫਾਸ਼ੀਵਾਦੀ ਰੁਝਾਨਾਂ ਤੇ ਮੌਜੂਦਾ ਹਾਲਾਤਾਂ ਤੋਂ ਇਲਾਵਾ ਅੰਤਰ
ਰਾਸ਼ਟਰੀ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ
ਜਾਣਗੇ।ਇਹ ਪ੍ਰੋਗਰਾਮ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਦੇ ਹਾਲ ਵਿੱਚ ੨੮ ਅਪਰੈਲ ਦਿਨ ਸ਼ਨੀਵਾਰ
ਠੀਕ 2 ਵਜੇ ਤੋਂ 4:30 ਵਜੇ ਤੱਕ ਹੋਵੇਗਾ।ਇਸ ਮੌਕੇ 1:30 ਤੋਂ 2:00 ਵਜੇ ਤੱਕ ਚਾਹ ਪਾਣੀ ਦੇ
ਨਾਲ-ਨਾਲ ਤੁਸੀਂ ਬੂਟਾ ਸਿੰਘ ਨਾਲ ਗੱਲਬਾਤ ਵੀ ਕਰ ਸਕਦੇ ਹੋ।ਪ੍ਰੋਗਰਾਮ ਸਬੰਧੀ ਕਿਸੇ ਵੀ ਜਾਣਕਾਰੀ
ਲਈ ਮਾਸਟਰ ਭਜਨ ਸਿੰਘ ਨਾਲ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।
04/08/18
ਆਤਮਜੀਤ ਸਿੰਘ, ਕਾਨਪੁਰ
ਕਬਯੋ ਬਾਚ ਬੇਨਤੀ ਚੌਪਈ ਦੇ 'ਚੁਨ ਚੁਨ ਸਤ੍ਰੁ' ਕੌਣ …? :
ਕਬਯੋ ਬਾਚ ਬੇਨਤੀ ਚੌਪਈ ਨੂੰ ਪੜ੍ਹਨ ਵਾਲਿਆਂ ਦੀ ਇਕ ਹੀ ਰੱਟ ਹੈ, 'ਨਾ ਮੈਂ ਮਾਨੂੰ' … ਉਨਾਂ ਨੂੰ
ਜਿੰਨਾਂ ਮਰਜ਼ੀ ਸਮਝਾਉਣ ਦਾ ਜਤਨ ਕਰੋ 'ਕਿ ਇਹ ਉਹ ਸ਼ਤਰੂ ਨਹੀਂ ਹਨ {ਕਾਮ, ਕ੍ਰੋਧ, ਲੋਭ, ਮੋਹ,
ਅਹੰਕਾਰ} ਜਿੰਨਾਂ ਨੂੰ ਤੁਸੀ ਸਮਝੇ ਬੈਠੇ ਹੋ…। ਭਲਿਓ! ਜੇ ਤੁਹਾਡੀ ਨਜ਼ਰ ਵਿਚ ਹਨ 'ਤੇ ਕਿਸ ਨੂੰ
ਚੁਣ ਕੇ ਮਾਰੋਗੇ, ਕਾਮ ਨੂੰ ਜਾਂ ਕ੍ਰੋਧ ਨੂੰ ਜਾਂ ਮੋਹ ਨੂੰ ਜਾਂ ਲੋਭ ਨੂੰ ਜਾਂ ਅਹੰਕਾਰ ਨੂੰ …
ਚੁਨਿ ਚੁਨਿ ਦਾ ਭਾਵ ਹੀ ਕੀ 'ਚੁਣਨਾ' ਇਹ ਨਹੀਂ ਕੀ ਸਾਰੇ ਚੁਣ ਲਉ ।
ਭਲਿਓ ਕਬਯੋ ਬਾਚ ਬੇਨਤੀ ਵਿਚ ਆਏ 'ਚੁਨ ਚੁਨ ਸਤ੍ਰੂ' ਅਤੇ ਦੁਸ਼ਟ ਕੌਣ ਹਨ …?, ਇਹ ਕਬਯੋ ਬਾਚ ਬੇਨਤੀ
ਦਾ ਲਿਖਾਰੀ ਆਪ ਇਸ ੪੦੪ ਨੰ. ਚਰਿਤ੍ਰ ਦੀ ਪਉੜੀ ਨੰ. ੨੭੯, ੨੮੦, ੨੮੧ … ਤੇ ਆਪ ਕਬੂਲ ਰਿਹਾ ਇਹ
ਕੌਣ ਹਨ, ਅਤੇ ਇਹ ਕਬਯੋ ਬਾਚ ਬੇਨਤੀ ਚੌਪਈ ਇਸ ਹੀ ਚਰਿਤ੍ਰ ਦਾ ਹਿੱਸਾ ਜੋ ਸਾਨੂੰ ਅੱਧੀ ਅਧੂਰੀ
ਪੜ੍ਹਨ ਲਈ ਕਿਹਾ ਜਾਂਦਾ ਹੈ। ਆਓ ਵੇਖੀਏ ਪਉੜੀ ਨੰ. ੨੭੯, ੨੮੦ ਅਤੇ ੨੮੧ …
ਇਹ ਬਿਧਿ ਕੋਪ ਕਾਲ ਜਬ ਭਰਾ। ਦੁਸਟਨ ਕੋ ਛਿਨ ਮੈ ਬਧੁ ਕਰਾ। ਆਪੁ ਹਾਥ ਦੈ ਸਾਧ ਉਬਾਰੇ। ਸਤ੍ਰੁ
ਅਨੇਕ ਛਿਨਕ ਮੋ ਟਾਰੇ।੨੭੯। {ਅਖੌਤੀ ਦਸਮ ਗ੍ਰੰਥ}
ਅਰਥ: ਜਦ ਕਾਲ ਕ੍ਰੋਧ ਨਾਲ ਭਰ ਗਇਆ ਤਾ ਉਸ ਨੇ ਛਿਣ ਵਿਚ ਦੁਸ਼ਟਾਂ ਨੂੰ ਮਾਰ ਦਿੱਤਾ, ਉਸ ਨੇ
ਅਪਣਾ ਹੱਥ ਦੇ ਕੇ ਸਾਧਾਂ ਨੂੰ ਬਚਾ ਲਿਆ ਅਤੇ ਅਨੇਕਾਂ ਵੈਰੀਆਂ ਨੂੰ ਛਿਣ ਵਿਚ ਮਾਰ ਦਿੱਤਾ।
ਅਸਿਧੁਜ ਜੂ ਕੋਪਾ ਜਬ ਹੀ ਰਨ। ਮਾਰਤ ਭਯੋ ਸਤ੍ਰੁਗਨ ਚੁਨ ਚੁਨ। ਸਭ ਸਿਵਕਨ ਕਹ ਲਿਓ ਉਭਾਰਾ। ਦੁਸਟ
ਗਠਨ ਕੋ ਕਰਾ ਪ੍ਰਹਾਰਾ।੨੮੦। {ਅਖੌਤੀ ਦਸਮ ਗ੍ਰੰਥ}
ਅਰਥ: ਜਿਸ ਵੇਲੇ ਅਸਿਧੁਜ {ਮਹਾਕਾਲ} ਰਣ ਵਿਚ ਕ੍ਰੋਧਿਤ ਹੋਇਆ ਤਦ ਉਸ ਨੇ ਵੈਰੀਆਂ ਨੂੰ ਚੁਣ
ਚੁਣ ਕੇ ਮਾਰ ਦਿੱਤਾ, ਸਾਰਿਆਂ ਸੇਵਕਾਂ ਨੂੰ ਬਚਾ ਲਿਆ ਅਤੇ ਦੁਸ਼ਟਾਂ ਦੇ ਸਮੂਹ ਅਤੇ ਪ੍ਰਹਾਰ ਕੀਤੇ।
ਇਹ ਬਿਧਿ ਹਨੇ ਦੁਸਟ ਜਬ ਕਾਲਾ। ਗਿਰਿ ਗਿਰਿ ਪਰੇ ਧਰਨਿ ਬਿਕਰਾਲਾ। ਨਿਜ ਹਾਥਨ ਦੈ ਸੰਤ ਉਬਾਰੇ।
ਸਤ੍ਰੁ ਅਨੇਕ ਤਨਕ ਮਹਿ ਹਾਰੇ।੨੮੧। {ਅਖੌਤੀ ਦਸਮ ਗ੍ਰੰਥ}
ਅਰਥ: ਜਦੋਂ ਕਾਲ ਨੇ ਇਸ ਤਰਾਂ ਦੁਸ਼ਟ ਮਾਰ ਦਿੱਤੇ ਤਦ ਭਿਆਨਕ ਦੈਂਤ ਧਰਤੀ ੳੁਤੇ ਡਿਗਣ ਲਗ
ਪਏ, ਅਪਣੇ ਹੱਥਾਂ ਨਾਲ ਸੰਤਾਂ ਨੂੰ ਉਬਾਰਿਆ ਅਤੇ ਅਨੇਕਾਂ ਵੈਰੀਆਂ ਨੂੰ ਛਿਣ ਵਿਚ ਮਾਰ ਮੁਕਾਇਆ।
ਭਲਿਓ ਅੱਧੀ ਅਧੂਰੀ ਰਚਨਾ ਪੜ੍ਹਨ ਨਾਲ ਕੁੱਝ ਨਹੀਂ ਹੁੰਦਾ ਜੇ ਇਸ ਕਬਯੋ ਬਾਚ ਬੇਨਤੀ ਚੌਪਈ ਦਾ ਸੱਚ
ਜਾਣਨਾ ਚਾਹੁੰਦੇ ਹੋ ਤੇ ਇਸ ਚੌਪਈ ਦੇ ੪੦੫ ਬੰਦ ਪੂਰੇ ਪੜ੍ਹੋ ਤਾ ਇਸ ਚੌਪਈ ਦੀ ਅਸਲੀਯਤ ਸਾਹਮਣੇ
ਆਉਂਦੀ ਹੈ। ਅਤੇ ਭਲਿਓ ਹੁਣ ਫੈਸਲਾ ਤੁਸੀ ਆਪ ਕਰਨਾ ਤੁਸੀ ਕਿਹੜੇ ਸ਼ਤ੍ਰੂ ਮਾਰਨੇ ਹਨ ਇਸ ਚੌਪਈ ਵਾਲੇ
ਜਾਂ ਗੁਰੂ ਸਿਧਾਂਤ ਨੂੰ ਅਪਨਾਉਣਾ ਹੈ।
"ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ" {ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ}
ਆਤਮਜੀਤ ਸਿੰਘ, ਕਾਨਪੁਰ
04/01/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਦੇ ਚਾਨਣ ਵਿੱਚ ਮਨ ਕੀ ਹੈ?-੪੯
ਅਵਤਾਰ ਸਿੰਘ ਮਿਸ਼ਨਰੀ (5104325827)
ਮਨ ਫੁਰਨਿਆਂ ਤੇ ਖਿਆਲਾਂ ਦਾ ਸੰਗ੍ਰਹਿ ਹੈ। ਦਿਮਾਗੀ ਤਾਕਤ, ਗਿਆਨ ਸ਼ਕਤੀ,
ਸੰਕਲਪ-ਵਿਕਲਪ, ਸੂਝ-ਬੂਝ, ਇਛਾ, ਵੀਚਾਰ, ਅੰਤਸ਼ਕਰਣ ਆਦਿਕ ਸਾਰੇ ਮਨ ਨਾਲ ਸਬੰਧਤ ਹਨ। ਪਰਕਰਣ
ਅਨੁਸਾਰ ਗੁਰਬਾਣੀ ਵਿੱਚ ਮਨ ਦੇ ਵੱਖ ਵੱਖ ਅਰਥ ਇਹ ਵੀ ਹਨ-ਮਨ ਹਿਰਦਾ, ਦਿਲ (ਜਿਨਕੇ ਰਾਮੁ
ਵਸੈ ਮਨ ਮਾਹਿ॥ (੮) ਸਗਲ ਰੂਪ ਵਰਨ ਮਨ ਮਾਹੀ॥ (੨੨੩) ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ॥ (੩੭) ਮਨ
ਮਹਿ ਮਨੂਆ ਚਿਤ ਮਹਿ ਚੀਤਾ॥(੧੧੮੯) ਖਿਆਲੀ ਮਨ-ਮਨ ਅਸਵਾਰ ਜੈਸੇ ਤੁਰੀ ਸੀਗਾਰੀ॥(੧੯੮) ਭਾਵ
ਮਨ ਦਾ ਸਵਾਰ ਖਿਆਲੀ ਹੀ ਹੁੰਦਾ ਹੈ। ਜੀਵਾਤਮਾ-ਮਨ ਤੂੰ ਜੋਤਿ ਸਰੂਪੁ ਹੈ ਅਪਣਾ
ਮੂਲਪਛਾਣੁ॥(੪੪੧) ਚਾਲੀ ਸੇਰ-ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਡੌ ਜਾਤੁ॥(੧੨੫੧)
ਮੈਂ-ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ॥(੧੨੯੧) ਮੋਟੇ ਤੌਰ ਤੇ ਮਨ ਦੇ ਦੋ ਹਿੱਸੇ
ਸੁਚੇਤ ਤੇ ਅਚੇਤ ਮਨ ਹਨ। ਸੁਚੇਤ ਮਨ ਵਿੱਚ ਚੰਗੇ ਫੁਰਨੇ, ਚੰਗੇ ਵਿਚਾਰ, ਸ਼ੁਭ ਗੁਣ, ਚੰਗਾ ਜੀਵਨ
ਅਤੇ ਉੱਚੀ ਸੋਚ ਅਤੇ ਅਚੇਤ ਮਨ ਵਿੱਚ ਮੰਦੇ ਫੁਰਨੇ, ਗਾਫਲਤਾ, ਮੰਦੇ ਵਿਚਾਰ, ਔਗੁਣ, ਮਾੜਾ ਜੀਵਨ ਤੇ
ਨੀਵੀਂ ਸੋਚ ਆਉਂਦੀ ਹੈ।
ਮਨ ਕੋਈ ਸਰੀਰਕ ਅੰਗ ਨਹੀਂ ਸਗੋਂ ਸੰਕਲਪਾਂ ਤੇ ਵਿਕਲਪਾਂ ਦਾ ਸੰਗ੍ਰਹਿ ਹੈ।
ਮਨ ਦੇ ਅੰਦਰ ਦਾ ਸੰਕਲਪ ਹੀ ਬਾਹਰੀ ਜਗਤ ਵਿਚ ਨਵਾਂ ਆਕਾਰ ਗ੍ਰਹਿਣ ਕਰਦਾ ਹੈ। ਸਿੱਧੀ ਜਿਹੀ ਗੱਲ ਹੈ
ਕਿ ਹਰ ਵਿਚਾਰ ਪਹਿਲਾਂ ਮਨ ਵਿਚ ਹੀ ਪੈਦਾ ਹੁੰਦਾ ਅਤੇ ਮਨੁੱਖ ਆਪਣੇ ਵਿਚਾਰਾਂ ਦੇ ਆਧਾਰ 'ਤੇ ਹੀ
ਆਪਣਾ ਵਤੀਰਾ ਨਿਸ਼ਚਿਤ ਕਰਦਾ ਹੈ। ਜੇ ਮਨ ਵਿਚ ਵਿਚਾਰ ਹੀ ਨਾ ਹੋਣ ਤਾਂ ਫਿਰ ਉਨ੍ਹਾਂ ਨੂੰ ਲਾਗੂ
ਕਿਵੇਂ ਕੀਤਾ ਜਾਵੇਗਾ? ਸ਼ਾਇਦ ਇਸੇ ਲਈ ਕਿਹਾ ਗਿਆ ਹੈ ਕਿ-ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ
ਜੀਤ। ਮਨ ਦਾ ਸੁਭਾਅ ਸੰਕਲਪ ਤੇ ਸੰਕਲਪ ਅਨੁਸਾਰ ਹੀ ਸੰਸਾਰ ਦਾ ਨਿਰਮਾਣ ਹੁੰਦਾ ਹੈ। ਮਨ ਜਿਸ
ਤਰ੍ਹਾਂ ਸੋਚਦਾ ਅਤੇ ਕੋਸ਼ਿਸ਼ ਕਰਦਾ ਹੈ, ਉਸੇ ਤਰ੍ਹਾਂ ਉਸ ਦਾ ਫਲ ਮਿਲਦਾ ਹੈ। ਮਨ ਦੇ ਚਿੰਤਨ 'ਤੇ ਹੀ
ਦੁਨੀਆ ਦੇ ਸਾਰੇ ਪਦਾਰਥਾਂ ਦਾ ਸਰੂਪ ਨਿਰਭਰ ਕਰਦਾ ਹੈ। ਦ੍ਰਿੜ੍ਹ ਨਿਸ਼ਚੇ ਵਾਲੇ ਮਨ ਦਾ ਸੰਕਲਪ ਬੜਾ
ਮਜ਼ਬੂਤ ਹੁੰਦਾ ਹੈ। ਉਹ ਜਿਨ੍ਹਾਂ ਵਿਚਾਰਾਂ 'ਚ ਸਥਿਰ ਹੋ ਜਾਂਦਾ ਹੈ, ਸਥਿਤੀਆਂ ਉਸੇ ਅਨੁਸਾਰ ਬਣਨ
ਲਗਦੀਆਂ ਹਨ। ਜਿਸ ਤਰ੍ਹਾਂ ਦਾ ਸਾਡਾ ਵਿਚਾਰ ਹੁੰਦਾ ਹੈ, ਉਸੇ ਤਰ੍ਹਾਂ ਦਾ ਹੀ ਸਾਡਾ ਸੰਸਾਰ ਹੁੰਦਾ
ਹੈ। ਫੁਰਨਿਆਂ ਤੇ ਕਾਬੂ ਪਾਉਣ ਵਾਲਾ ਮਨੁੱਖ ਮਨ ਤੇ ਸੰਸਾਰ ਨੂੰ ਜਿੱਤ ਲੈਂਦਾ ਹੈ-ਮਨਿ ਜੀਤੈ
ਜਗੁ ਜੀਤੁ॥ (ਜਪੁਜੀ-੨੮)
ਮਨ ਪਕੜਿਆ ਨਹੀਂ ਜਾ ਸਕਦਾ, ਚੰਚਲ, ਤ੍ਰਿਸ਼ਨਾਲੂ ਤੇ ਥਿਰ ਨਹੀਂ ਰਹਿੰਦਾ-ਸਾਧੋ
ਇਹੁ ਮਨੁ ਗਹਿਓ ਨ ਜਾਈ॥ ਚੰਚਲ ਤ੍ਰਿਸ਼ਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ॥(੨੧੯) ਮਨ
ਹਾਥੀ ਵਰਗਾ ਹੈ ਜੋ ਸਰੀਰ ਜੰਗਲ ਵਿੱਚ ਰਹਿੰਦਾ ਤੇ ਗੁਰ ਸ਼ਬਦ ਦੇ ਅੰਕਸ ਨਾਲ ਸਹੀ ਚੱਲ ਸਕਦਾ ਹੈ-ਮਨੁ
ਕੁੰਚਰੁ ਕਾਇਆ ਉਦਿਆਨੈ॥ਗੁਰੁ ਅੰਕਸੁ ਸਚੁ ਸਬਦੁ ਨੀਸਾਨੈ॥(੨੨੨) ਹਾਂ ਜੇ ਕਰਤਾਰ ਦੀ ਪੂਰੀ
ਰਹਿਮਤ ਹੋ ਜਵੇ ਤਾਂ ਮਨ ਵੀ ਵਸ ਆ ਜਾਂਦਾ ਹੈ-ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ
ਹੋਇ॥(੩੯੯) ਪ੍ਰਭ ਕਿਰਪਾ ਤੇ ਮਨੁ ਵਸਿ ਆਇਆ॥ਨਾਨਕ ਗੁਰਮੁਖਿ ਤਰੀ ਤਿਨਿ ਮਾਇਆ॥(੩੮੫)
ਮਨਮੁਖ ਦਾ ਮਨ ਅਜਿਤ ਅਤੇ ਗੁਰਮੁਖ ਦਾ ਕਾਬੂ ਹੁੰਦਾ ਹੈ-ਮਨਮੁਖ ਮੰਨੁ ਅਜਿਤ ਹੈ ਦੂਜੈ ਲਗੈ ਜਾਇ॥
(੬੪੫) ਗੁਰਮੁਖਿ ਕਰਣੀ ਕਾਰ ਕਮਾਵੈ॥ ਤਾਂ ਇਸੁ ਮਨ ਕੀ ਸੋਝੀ ਪਾਵੈ॥ (੧੫੯)
ਦੂਜੇ ਪਾਸੇ ਮਨ ਨੂੰ ਗਧਾ ਵੀ ਕਿਹਾ ਹੈ ਜੋ ਭਾਰ ਲੱਦਣ ਨਾਲ ਹੀ ਦੁਲੱਤੇ
ਮਾਰਨੋ ਹਟਦਾ ਤੇ ਉਸ ਦਾ ਪੈਂਖੜ ਖੁੱਲਦਾ ਹੈ। ਭਾਵ ਇਹ ਹੈ ਕਿ ਮਨ ਨੂੰ ਕਦੇ ਵਿਹਲਾ ਅਤੇ ਅਜ਼ਾਦ ਨਹੀਂ
ਹੋਣ ਦੇਣਾ ਚਾਹੀਦਾ ਸਗੋਂ ਵਿਦਿਆ, ਵਿਚਾਰ, ਪਰਉਪਕਾਰ, ਮਨੁੱਖਤਾ ਦੀ ਸੇਵਾ ਅਤੇ ਪ੍ਰਭੂ ਚਿੰਤਨ ਵਿੱਚ
ਲਾਉਣਾ ਚਾਹੀਦਾ ਹੈ-ਮਨ ਖੁਟਹਰ ਤੇਰਾ ਨਹੀਂ ਬਿਸਾਸੁ ਤੂ ਮਹਾ ਉਦਮਾਦਾ॥ ਖਰ ਕਾ ਪੈਂਖਰੁ ਤਉ ਛੁਟੈ
ਜਉ ਊਪਰਿ ਲਾਦਾ॥੧॥ (੮੧੫) ਮਨ ਬੱਚਾ, ਸਰੀਰ ਵਿੱਚ ਵਸਦਾ ਟਿਕਦਾ ਨਹੀਂ ਬਾਰ ਬਾਰ ਯਤਨ ਕਰਨ ਤੇ
ਵੀ ਭਟਕਦਾ ਹੈ ਪਰ ਜੇ ਪੂਰੇ ਸਤਿਗੁਰੂ ਦੇ ਗਿਆਨ ਦਾ ਖਿਡੌਣਾ ਦੇ ਦਈਏ ਤਾਂ ਚੰਗੀ ਖੇਡੇ ਪੈ ਜਾਂਦਾ
ਹੈ-ਕਾਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ॥ ਅਨਕਿ ਉਪਾਵ ਜਤਨ ਕਰਿ ਥਾਕੇ ਬਾਰ
ਬਾਰ ਭਰਮਾਈ॥੧॥ ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ
ਨਾਮੁ ਨੀਸਾਣੁ॥੧॥ ਰਹਾਉ॥ (੧੧੯੧)
ਮਨ ਰੂਪੀ ਬੀਜ ਕਰਤੇ ਨੇ ਹੀ ਸਰੀਰ ਖੇਤੀ ਵਿੱਚ ਬੀਜਿਆ ਹੈ ਜਿਸ ਵਿਚ ਚੰਗੇ
ਮਾੜੇ ਗੁਣਾ ਔਗੁਣਾ ਦੇ ਬੂਟੇ ਉਗਦੇ ਰਹਿਂਦੇ ਹਨ। ਹੇ ਮਨ ਤੂੰ ਤਾਂ ਰੱਬੀ ਜੋਤ ਦਾ ਹੀ ਸਰੂਪ ਹੈ
ਆਪਣੇ ਮੂਲ ਨੂੰ ਪਛਾਣ ਲੈ-ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣਿ॥ (੪੪੨) ਜਿਵੇਂ
ਸਮੁੰਦਰ ਦਾ ਪਾਣੀ ਉਸ ਨਾਲੋਂ ਵਿਛੜ ਕੇ ਨਦੀਆਂ, ਨਾਲਿਆਂ, ਟੋਬਿਆਂ ਤੇ ਛੱਪੜਾਂ ਵਿੱਚ ਸੁੱਕ, ਸੜ ਤੇ
ਗੰਦਾ ਵੀ ਹੋ ਜਾਂਦਾ ਹੈ ਪਰ ਜੇ ਦੁਬਾਰਾ ਸਮੁੰਦਰ ਵਿੱਚ ਪੈ ਜਾਵੇ ਤਾਂ ਉਸ ਅਸਲੀ ਰੂਪ ਬਣ ਜਾਂਦਾ ਹੈ-ਨਦੀਆਂ
ਨਾਲਿਆਂ ਟੋਬਿਆਂ ਕਾ ਜਲ ਜਾਇ ਪਵੇ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤਰ ਪਾਵਨ ਹੋਇ ਜਾਵੇ॥ (ਗੁਰੂ
ਗ੍ਰੰਥ) ਮਨ ਬਾਰੇ ਕਵੀ ਦੀਆਂ ਇਹ ਲਾਈਨਾਂ ਕਿ ਆਪਣੇ ਅਸਲੇ ਤੋਂ ਟੁਟਿਆ ਮਨ ਇੱਕ ਕੋਲੇ ਸਮਾਨ ਹੈ
ਜੋ ਅੱਗ ਤੋਂ ਵਿਛੜ ਕੇ ਕਾਲਾ ਹੋ ਜਾਂਦਾ ਹੈ ਪਰ ਜਦ ਉਹ ਦੁਬਾਰਾ ਅੱਗ ਵਿੱਚ ਰੱਖ ਦਿੱਤਾ ਜਾਵੇ ਤਾਂ
ਆਪਣੇ ਅਸਲੀ ਰੂਪ ਵਿੱਚ ਆ ਜਾਂਦਾ ਹੈ-ਸਾਬਣ ਲਾ ਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ। ਰੰਗ
ਚਾੜ ਰੰਗਣ ਭੀ ਧਰਿਆ ਰੰਗ ਨ ਓਸ ਵਟਾਇਆ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨ ਲਹਿੰਦੀ। ਅੰਗ ਅੱਗ
ਤੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ।
ਸੋ ਮਨ ਕੋਈ ਸਰੀਰਕ ਅੰਗ ਨਹੀਂ ਤੇ ਨਾ ਹੀ ਸਥੂਲ ਅੱਖਾਂ ਨਾਲ ਦੇਖਿਆ ਜਾ
ਸਕਦਾ ਹੈ ਪਰ ਇਸ ਦਾ ਵਜੂਦ ਇਉਂ ਹੈ ਜਿਵੇਂ ਫੁੱਲ ਚ ਖੁਸ਼ਬੋ, ਦੁੱਖ ਚ ਪੀੜ, ਲੱਕੜ ਚ ਅੱਗ ਛੁਪੀ
ਹੁੰਦੀ ਹੈ। ਸਾਨੂੰ ਸੁਚੇਤ ਮਨ ਦੀ ਵਰਤੋਂ ਕਰਕੇ, ਅਚੇਤ ਮਨ ਦੀਆਂ ਬੁਰਾਈਆਂ ਤੋਂ ਬਚਣਾ ਚਾਹੀਦਾ ਹੈ।
ਅੱਜ ਵੀ ਦੇਖੋ ਸੁਚੇਤ ਮਨ ਵਾਲੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰ ਕੇ ਜੀਵਨ ਸਫਲ ਕਰ
ਰਹੇ ਤੇ ਅਚੇਤ ਮਨ ਦੇ ਮਗਰ ਲੱਗਣ ਵਾਲੇ ਹੋਰ ਹੋਰ ਸੰਤਾਂ ਤੇ ਗ੍ਰੰਥਾਂ ਮਗਰ ਭਟਕ ਰਹੇ ਹਨ।
03/25/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਚ ਸ਼ਬਦ ਸਤਿਗੁਰੂ ਨਾਲ ਜਾਂ...?
ਅਵਤਾਰ ਸਿੰਘ ਮਿਸ਼ਨਰੀ (5104325827)
ਸ਼ਬਦ ਸਤਿਗੁਰੂ
"ਗੁਰੂ ਗ੍ਰੰਥ ਸਾਹਿਬ" ਨਾਲ ਚੱਲ ਪਉ
ਸਾਰੇ ਰਸਤੇ ਹੀ ਸਾਫ਼ ਹੋ ਜਾਣਗੇ ਕਿਉਂਕਿ-ਏਕੁ
ਪਿਤਾ ਏਕਸ ਕੇ ਹਮ ਬਾਰਿਕ ...॥(੬੧੨) ਬਾਣੀ ਗੁਰੂ, ਗੁਰੂ ਹੈ ਬਾਣੀ...(੯੮੨)
ਸ਼ਬਦ ਗੁਰੂ ਭਾਵ ਸਤਿਗੁਰੂ ਸਦਾ ਰਹਿੰਦਾ ਤੇ ਸਰੀਰਧਾਰੀ ਸਦਾ
ਨਹੀਂ ਰਹਿ ਸਕਦਾ-ਸਤਿਗੁਰੁ
ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥(੭੫੯)
-ਪਰ ਅਸੀਂ ਤਾਂ ਵੰਡੀਆਂ ਪਾ ਕੇ, ਕੋਈ ਕੇਵਲ ਬਾਬਾ ਨਾਨਕ ਤੇ ਕੋਈ ਗੁਰੂ
ਗੋਬਿੰਦ ਸਿੰਘ ਜੀ ਨਾਲ, ਬਹੁਤ ਥੋੜ੍ਹੇ ਗੁਰੂ ਗ੍ਰੰਥ ਸਾਹਿਬ, ਬਹੁਤੇ ਅਖੌਤੀ ਦਸਮ ਗ੍ਰੰਥ ਤੇ ਵੱਖ
ਵੱਖ ਗ੍ਰੰਥਾਂ, ਪੰਥਾਂ ਤੇ ਸੰਤਾਂ ਨਾਲ, ਕੋਈ ਸ੍ਰੀਚੰਦੀਆਂ ਤੇ ਬਿਧੀਚੰਦੀਆਂ ਨਾਲ, ਕੋਈ ਉਦਾਸੀਆਂ
ਤੇ ਨਿਰਮਲਿਆਂ ਨਾਲ, ਕੋਈ ਪ੍ਰਿਥੀਚੰਦੀਆਂ, ਰਾਮਰਾਈਆਂ ਤੇ ਧੀਰਮੱਲੀਆਂ ਨਾਲ, ਕੋਈ ਬੰਦਈਆਂ ਤੇ ਤੱਤ
ਖਾਲਸਿਆਂ ਨਾਲ, ਕੋਈ ਦਮਦਮੀ ਟਕਸਾਲ, ਭਿੰਡਰਾਂਵਾਲਿਆਂ, ਹੋਰ ਸੰਪ੍ਰਦਾਵਾਂ ਨਾਨਕਸਰੀਆਂ,
ਰਾੜੇਵਾਲਿਆਂ ਤੇ ਨਾਮਧਾਰੀ ਕੂਕਿਆਂ ਨਾਲ, ਕੋਈ ਅਖੰਡਕੀਰਤਨੀਆਂ, ਵਿਸ਼ੇਸ਼ ਰਾਗੀਆਂ, ਢੱਡਰੀਆਂ ਵਾਲਿਆਂ
ਤੇ ਕਥਾਵਾਚਕ ਪ੍ਰਚਾਰਕਾਂ ਨਾਲ, ਕੋਈ ਦੋਦੜੇ ਤੇ ਤਰਮਾਲੇ ਵਾਲਿਆਂ ਨਾਲ, ਕੋਈ ਭਨਿਆਰਿਆਂ, ਆਸ਼ੂਤੋਸ਼ਾਂ
ਤੇ ਕੋਈ ਸਰਸੇ ਵਾਲਿਆਂ ਨਾਲ, ਕੋਈ ਰਵਦਾਸੀਆਂ, ਬਾਲਮੀਕੀਆਂ, ਰਾਮਾਨੰਦੀਆਂ ਤੇ ਕਬੀਰ ਪੰਥੀਆਂ ਨਾਲ,
ਕੋਈ ਰਾਮਗੜ੍ਹੀਆਂ, ਜੱਟਾਂ ਤੇ ਭਾਪਿਆਂ ਨਾਲ, ਕੋਈ ਰਾਧਾਸਵਾਮੀਆਂ ਤੇ ਅਸਲੀ-ਨਕਲੀ ਨਿਰੰਕਾਰੀਆਂ
ਨਾਲ, ਕੋਈ ਨਿਹੰਗਾਂ ਤੇ ਬਿਹੰਗਮਾਂ ਨਾਲ, ਕੋਈ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਸਿੰਘ ਸਭਾਵਾਂ ਤੇ
ਮਿਸ਼ਨਰੀ ਕਾਲਜਾਂ ਨਾਲ, ਕੋਈ ਬਾਦਲਾਂ, ਕੈਪਟਨਾਂ ਤੇ ਮਾਨਾਂ ਨਾਲ, ਕੋਈ ਪੰਜ ਪਿਆਰਿਆਂ ਤੇ ਤਖਤਾਂ ਦੇ
ਪੁਜਾਰੀਆਂ ਨਾਲ, ਕੋਈ ਬਾਮਣਾ, ਖੱਤਰੀਆਂ, ਵੈਸ਼ਾਂ ਤੇ ਸ਼ੂਦਰਾਂ, ਨਾਲ, ਕੋਈ ਵੱਖ ਵੱਖ ਜਾਤਾਂ ਪਾਤਾਂ
ਤੇ ਬਰਾਦਰੀਆਂ ਨਾਲ ਜੁੜਿਆ ਹੋਇਆ ਹੈ। ਇੱਥੋਂ ਹੀ ਅੰਦਾਜਾ ਲਾ ਲਉ ਸ਼ਬਦ ਸਤਿਗੁਰੂ ਨਾਲ ਕਿੰਨੇ ਕੁ
ਜੁੜੇ ਹਨ?
ਸਤਿਗੁਰੂ
"ਸਭੇ ਸ਼ਾਂਝੀਵਾਲ ਸਦਾਇਨ"
ਦਾ ਉਪਦੇਸ਼ ਦਿੰਦਾ ਤੇ ਵੱਖ ਵੱਖ ਡੇਰੇ,
ਸੰਪ੍ਰਦਾਵਾਂ, ਟਕਸਾਲਾਂ ਅਤੇ ਜਥੇਬੰਦੀਆਂ ਆਪੋ ਆਪਣੀਆਂ ਧੜੇਬੰਦੀਆਂ ਦੇ ਮੁਖੀਆਂ ਨੂੰ ਹੀ ਮੁੱਖ
ਰੱਖਦੀਆਂ ਤੇ ਉਨ੍ਹਾਂ ਦਾ ਹੀ ਹੁਕਮ ਮੰਨਦੀਆਂ ਹਨ, ਤਾਂ ਹੀ ਦਿਨ ਬ-ਦਿਨ ਸਿੱਖ ਕੌਮ ਚੜ੍ਹਦੀਆਂ ਕਲਾਂ
ਦੀ ਬਜਾਏ ਢਹਿੰਦੀਆਂ ਕਲਾਂ ਚ ਜਾ ਰਹੀ ਹੈ! ਇਸ ਲਈ ਸਿੱਖਾਂ, ਸੇਵਕਾਂ ਲਈ ਸੋਚਣੇ ਕੀ ਬਾਤ ਹੈ,
ਐਸਾ ਕਿਉਂ ਹੈ?
03/25/18
ਸ.ਇੰਦਰਜੀਤ ਸਿੰਘ ਜੋਧਪੁਰੀ
ਕਵਿਤਾ:- ਮੈਂ ਬਦਲਦਾ ਹਾਂ
ਮੈਂ ਦੇਖਿਆ ਕਿ ਮੈਂ ਹਰ ਵਖ਼ਤ ਚਿਹਰੇ ਬਦਲਦਾ ਹਾਂ ।
ਹਰ ਸੁਬਾਹ ਹਰ ਸ਼ਾਮ ਤੇ ਹਰ ਦੁਪਿਹਰੇ ਬਦਲਦਾ ਹਾਂ।
ਕਈ ਵਾਰ ਤਾਂ ਅਗਿਆਨ ਦੀ ਪੰਡ ਹਾਂ ਕੇਵਲ,
ਕਈ ਥਾਂਈ ਸੁਘੜ ਸੁਜਾਨ ਵੀ ਹਾਂ ਮੈਂ ।
ਕਈ ਥਾਂਵਾ ਤੇ ਸੱਜਣ ਮੈਂ ਸਾਬਿਤ ਹੋਇਆ ਹਾਂ,
ਤੇ ਕਈਆਂ ਸਾਹਮਣੇ ਨਿਰਾ ਹੈਵਾਨ ਵੀ ਹਾਂ ਮੈਂ।
ਜਿੱਦਾ ਹਰ ਰੋਜ ਕੱਪੜੇ ਬਦਲੀਦੇ,
ਓਦਾਂ ਹਰ ਪ੍ਰਭਾਤੇ ਸਵੇਰੇ ਬਦਲਦਾ ਹਾਂ।
ਮੈਂ ਦੇਖਿਆ ਕਿ ਮੈਂ ਹਰ ਵਖ਼ਤ ਚਿਹਰੇ ਬਦਲਦਾ ਹਾਂ ।
ਕਦੇ ਤਾਂ ਖਾਕ ਹਾਂ ਮੈਂ ਤੇਰੇ ਚਰਨਾਂ ਦੀ,
ਤੇ ਕਦੇ ਮੇਰੇ ਅੰਦਰ ਵੀ ਮਗਰੂਰੀ ਆ ਜਾਂਦੀ ਹੈ।
ਕਦੇ ਕੋਸਦਾ ਹਾਂ ਆਪਣੀ ਹਉਮੈਂ ਤੋਂ ਤੰਗ ਆ ਕੇ ਆਪਣੇ ਆਪ ਨੂੰ,
ਕਦੇ ਸੋਚਦਾ ਹਾਂ ਮੇਰੀ ਹੋਂਦ ਹੈ ਇਸ ਕਰਕੇ, ਆ ਲੈਣ ਦੇ,
ਜਿੰਨੀ ਜਰੂਰੀ ਆ ਜਾਂਦੀ ਹੈ।
ਕਦੇ ਆਪਣੀ ਸਿਆਣਪ ਨਾਲ ਬਦਲਦਾ ਹਾਂ
ਕਦੇ ਝੱਲਾ ਹੋ ਕੇ ਇਸ਼ਕ ਵਿੱਚ ਤੇਰੇ ਬਦਲਦਾ ਹਾਂ
ਮੈਂ ਦੇਖਿਆ ਕਿ ਮੈਂ ਹਰ ਵਖ਼ਤ ਚਿਹਰੇ ਬਦਲਦਾ ਹਾਂ ।
ਕਈ ਵਾਰੀ ਤਾਂ ਨਰਮ ਦਿਲ ਹਾਂ ਦਇਆ ਦੀ ਮੂਰਤ ,
ਕਈ ਵਾਰੀ ਪੱਥਰ, ਮਾਰੂਥਲ ਦੀ ਧੁੱਪ ਜਿਹਾ ਜਾਂ ਸੈਤਾਂਨ ਹਾਂ ਮੈਂ।
ਕਈ ਵਾਰੀ ਫਰਿਸਤਿਆਂ ਤੋਂ ਉਪਰ ਦਿਸਦਾ ਹਾਂ ਖ਼ੁਦ ਨੂੰ,
ਕਈ ਵਾਰੀ ਸ਼ੱਕ ਹੁੰਦੀ ਹੈ ਕਿ ਕੀ ਇਨਸਾਨ ਹਾਂ ਮੈਂ?
ਕਈ ਵਾਰੀ ਤੇਰੇ ਗਿਆਨ ਦੀ ਰੌਸਨੀ ਅੰਦਰ ਤੇ
ਕਈ ਵਾਰੀ ਆਪਣੇ ਵਿੱਚ ਹਨੇਰੇ ਬਦਲਦਾ ਹਾਂ।
ਮੈਂ ਦੇਖਿਆ ਕਿ ਮੈਂ ਹਰ ਵਖ਼ਤ ਚਿਹਰੇ ਬਦਲਦਾ ਹਾਂ ।
ਬਦਲਣ ਦੀ ਫਿਤਰਤ ਮੇਰੇ ਅੰਦਰ ਰੱਬ ਨੇ ਈ ਪਾਈ ਏ
ਕੀ ਹੈ ਗਲਤੀ ਮੇਰੀ ਮੈਂ ਕਿਹੜਾ ਆਪ ਬਣਾਈ ਏ।
ਬਸ ਉਹ ਬਦਲਣਾ ਹੈ ਸਫਲਾ ਜਦ ਭੈ ਵਿੱਚ ਤੇਰੇ ਬਦਲਦਾ ਹਾਂ
ਮੈਂ ਦੇਖਿਆ ਕਿ ਮੈਂ ਹਰ ਵਖ਼ਤ ਚਿਹਰੇ ਬਦਲਦਾ ਹਾਂ ।
ਹਰ ਸੁਬਾਹ ਹਰ ਸ਼ਾਮ ਤੇ ਹਰ ਦੁਪਿਹਰੇ ਬਦਲਦਾ ਹਾਂ।
ਸ.ਇੰਦਰਜੀਤ ਸਿੰਘ ਜੋਧਪੁਰੀ
[email protected]
03/18/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਚ ਆਤਮਾਂ-੪੮
ਅਵਤਾਰ ਸਿੰਘ ਮਿਸ਼ਨਰੀ (5104325827)
ਆਤਮ, ਆਤਮਾ ਤੇ ਪ੍ਰਮਾਤਮਾ
ਸੰਸਕ੍ਰਿਤ ਲਫਜ਼ ਹਨ। ਆਤਮ
ਤੇ ਆਤਮਾ ਦਾ ਮਤਲਵ ਆਪਣਾ ਆਪ-ਸਭ
ਤੇ ਨੀਚੁ ਆਤਮ ਕਰ ਮਾਨਉ॥(੫੩੨) ਪ੍ਰਮਾਤਮਾ
ਭਾਵ ਪਰਮ ਆਤਮਾ ਵੱਡਾ ਵਜ਼ੂਦ, ਕਰਤਾ ਕਰਤਾਰ। ਪ੍ਰਮਾਤਮਾਂ ਦੀ ਅੰਸ਼, ਉਸ ਦਾ ਹਿੱਸਾ (ਪਾਰਟ) ਸੌਖੇ
ਸ਼ਬਦਾਂ ਵਿੱਚ ਆਤਮਾਂ ਤੇ ਪ੍ਰਮਾਤਮਾਂ ਸਬੰਧ ਇਉਂ ਹੈ ਜਿਵੇਂ ਸਾਗਰ ਤੇ ਸਰੋਵਰ ਦਾ, ਪਾਣੀ ਅਤੇ ਬੂੰਦ
ਦਾ, ਅੱਗ ਅਤੇ ਚਿਣਗ ਦਾ, ਮਿੱਟੀ ਅਤੇ ਭਾਂਡੇ ਦਾ, ਸੋਨੇ ਤੇ ਗਹਿਣਿਆਂ ਦਾ, ਸੂਰਜ ਅਤੇ ਕਿਰਨ ਦਾ
ਆਦਿਕ। ਅੰਗ੍ਰੇਜੀ ਵਿੱਚ ਆਤਮਾਂ ਨੂੰ ਸੋਲ ਅਤੇ ਅਰਬੀ ਵਿੱਚ ਰੂਹ ਕਹਿੰਦੇ ਹਨ। ਇਹ ਸਰੀਰ ਦੀ
ਚੇਤਨਸਤਾ, ਅਦਿਖ ਸ਼ਕਤੀ, ਜੀਵਨਸਤਾ ਹੈ। ਜਿਵੇਂ ਪ੍ਰਮਾਤਮਾ ਨਿਰੰਕਾਰ ਸਥੂਲ ਅੱਖਾਂ ਤੋਂ ਅਦਿੱਖ ਹੈ
ਓਂਵੇਂ ਹੀ ਉਸ ਦੀ ਅੰਸ਼, ਉਸ ਦੀ ਕਿਰਨ, ਉਸ ਦੀ ਸ਼ਕਤੀ ਵੀ ਸਥੂਲ ਅੱਖਾਂ ਨਾਲ ਦਿਖਾਈ ਨਹੀਂ ਦਿੰਦੀ।
ਆਤਮਾਂ ਸਰੀਰ ਵਿੱਚ ਇਵੇਂ ਵਸਦੀ ਹੈ ਜਿਵੇਂ ਫੁੱਲ ਵਿੱਚ ਵਾਸ਼ਨਾ, ਸ਼ੀਸ਼ੇ ਵਿੱਚ ਪ੍ਰਛਾਵਾਂ, ਲੱਕੜ
ਵਿੱਚ ਅੱਗ, ਤਾਰਾਂ ਵਿੱਚ ਬਿਜਲੀ, ਦੁੱਧ ਵਿੱਚ ਘਿਉ-ਪੁਹਪੁ
ਮਧਿ ਜਿਉਂ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੈ ਨਿਰੰਤਰਿ ਘਟ ਹੀ ਖੋਜਹੁ
ਭਾਈ॥੬੮੪) ਕਈ ਮੱਤ ਸਰੀਰਕ ਮੌਤ ਤੋਂ ਬਾਅਦ
ਮੰਨਦੇ ਹਨ ਕਿ ਆਤਮਾ ਹੋਰ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ। ਜੇ ਕਰਮ ਚੰਗੇ ਨਾ ਹੋਣ ਤਾਂ ਭਟਕਦੀ ਹੈ।
ਬਾਈਬਲ ਸਾਹ ਨੂੰ ਸੋਲ ਮੰਨਦੀ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਇਸ ਦੀ ਸੰਗਿਆ ਗਿਆਨ, ਸਤਾ ਅਤੇ ਸ਼ਬਦ
ਨਾਲ ਵੀ ਦਰਸਾਈ ਹੈ-ਗੁਰ
ਕਾ ਬਚਨੁ ਬਸੈ ਜੀਅ ਨਾਲੇ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥੧॥ ਰਹਾਉ॥
(੬੭੯)
ਗੁਰੂ ਗ੍ਰੰਥ ਸਾਹਿਬ ਵਿਖੇ ਆਏ ਆਪ, ਆਤਮ, ਆਤਮਾ ਅਤੇ ਪ੍ਰਮਾਤਮਾ ਸ਼ਬਦਾਂ ਬਾਰੇ
ਵਿਚਾਰ-
ਆਪ -ਖੁਦ, ਤੁਮ,
ਆਪਾਭਾਵ, ਆਪਣਾ ਗਿਆਨ, ਆਤਮ ਬੋਧ-ਓਨਾ
ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ॥੩॥(੯੯੪) ਜਹਾ ਲੋਭੁ ਤਹਿ ਕਾਲੁ ਹੈ ਜਹਾ ਖਿਮਾ ਤਹਿ
ਆਪਿ॥੧੫੫॥(੧੩੭੨)
ਆਤਮ-ਪ੍ਰਮਾਤਮਾ-ਆਤਮ
ਰਾਮੁ ਤਿਸੁ ਨਦਰੀ ਆਇਆ॥
ਜੀਵਾਤਮਾ-ਆਤਮ
ਮਹਿ ਰਾਮ, ਰਾਮ ਮਹਿ
ਆਤਮ॥
ਅੰਤਸ਼ਕਰਣ, ਮਨ-ਪ੍ਰਭੁ
ਕਉ ਸਿਮਰਹਿ ਤਿਨਿ ਆਤਮ
ਜੀਤਾ॥
ਆਪਣਾ ਆਪ-ਸਭ
ਤੇ ਨੀਚੁ ਆਤਮ ਕਰਿ ਮਾਨਉ॥
ਆਤਮਾ-ਰੂਹ,
ਸਤਾ, ਪ੍ਰਮਾਤਮਾਂ ਦੀ ਅੰਸ਼, ਸੁਭਾਉ-ਆਤਮਾ
ਦੇਉ ਪੂਜੀਐ ਗੁਰ ਕੈ ਸਹਿਜ ਸੁਭਾਇ॥ ਆਤਮੇ ਨੋ ਆਤਮੈ ਦੀ ਪ੍ਰਤੀਤਿ ਹੋਇ ਤਾਂ ਘਰਿ ਹੀ ਪਰਚਾ
ਪਾਇ॥ (੮੭) ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥ (੮੭੧)
ਆਤਮਾ ਦੇਉ ਭਾਵ ਗੁਰੂ ਦੇ ਸਹਿਜ ਸੁਭਾਵ ਵਿੱਚ, ਪ੍ਰਕਾਸ਼ ਸਰੂਪ ਪ੍ਰਮਾਤਮਾਂ ਦਾ ਸਤਿਕਾਰ ਕਰੀਏ, ਜੇ
ਆਪਣੇ ਆਪ ਨੂੰ ਪ੍ਰਮਾਤਮਾਂ ਤੇ ਵਿਸ਼ਵਾਸ਼ ਹੋਵੇ ਤਾਂ ਹਿਰਦੇ ਘਰ ਵਿੱਚ ਹੀ ਉਸ ਨਾਲ ਪਰਚਾ ਪਾਇਆ ਜਾ
ਸਕਦਾ ਹੈ।
ਜੀਵਾਤਮਾ -ਪ੍ਰਾਤਮਾ
ਪਾਰਬ੍ਰਹਮ ਕਾ ਰੂਪੁ॥ਰਹਾਉ॥ ਭਾਵ ਜੀਵਾਤਮਾ
ਪਾਰਬ੍ਰਹਮ ਪ੍ਰਮਾਤਮਾ ਦਾ ਹੀ ਰੂਪ ਹੈ। ਪ੍ਰਮਾਤਮਾ-ਪਰਮ+ਆਤਮਾ, ਆਤਮਾ, ਪਾਰਬ੍ਰਹਮ। ਪਰਮ ਦਾ ਭਾਵ
ਹੈ ਅਤਿਅੰਤ, ਸਭ ਤੋਂ ਵਧਕੇ, ਪ੍ਰਧਾਨ, ਮੁਖੀ, ਪਹਿਲਾ, ਕਰਤਾਰ ਅਤੇ ਪਾਰਬ੍ਰਹਮ-ਆਤਮਾ
ਪਰਮਾਤਮਾ ਏਕੋ ਕਰੈ॥(੬੬੧)
ਜਿਨੀ ਆਤਮੁ ਚੀਨਿਆ ਪਰਮਾਤਮ
ਸੋਈ॥ (੪੨੧)
ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸਲਾਮ ਵਾਲੀ ਰੂਹ ਤੇ ਵੇਦਾਂਤ ਵਾਲੀ
ਆਤਮਾਂ ਦੀ ਮਨੌਤ ਤੋਂ ਉਪਰ ਉੱਠ ਕੇ, ਪ੍ਰਮਾਤਮਾਂ ਦੀ ਅੰਸ਼ ਆਤਮਾਂ ਦੀ ਗੱਲ ਕਰਦੀ ਏ ਜੋ ਜੀਵਾਂ ਦੀ
ਜੀਵਨਜੋਤ ਹੈ ਅਤੇ ਸਰੀਰ ਦੇ ਖਤਮ ਹੋਣ 'ਤੇ ਆਪਣੇ ਅਸਲੇ ਪ੍ਰਮਾਤਮਾਂ ਵਿੱਚ ਸਮਾਅ ਜਾਂਦੀ ਹੈ ਜਿਵੇਂ -ਸੂਰਜ
ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਬ੍ਰਹਮੁ ਦੀਸੈ ਬ੍ਰਹਮੁ
ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ॥ ਆਪਿ ਕਰਤਾ ਆਪਿ ਭੁਗਤਾ
ਆਪਿ ਕਾਰਣੁ ਕੀਆ॥ ਬਿਨਵੰਤਿ ਨਾਨਕ ਸੇਈ ਜਾਣਹਿ ਜਿੰਨ੍ਹੀ ਹਰਿ ਰਸੁ ਪੀਆ॥੪॥੨॥ (੮੪੬)
ਸੋ ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ, ਪਾਣੀਆਂ ਦੀਆਂ ਬੂੰਦਾਂ ਪਾਣੀ ਅਤੇ
ਮਿੱਟੀ ਦੇ ਕਣ (ਧੂੜ) ਧਰਤੀ ਵਿੱਚ ਸਮਾ ਜਾਂਦੇ ਹਨ। ਇਵੇਂ ਹੀ ਪ੍ਰਮਾਤਮਾਂ ਦੀ ਅੰਸ਼ ਆਤਮਾਂ ਵੀ ਉਸ
ਵਿੱਚ ਸਮਾ ਜਾਂਦੀ ਹੈ। ਕੋਈ ਗੈਬੀ ਰੂਹਾਂ ਕਬਰਾਂ ਵਿੱਚ ਨਹੀਂ ਅਤੇ ਨਾਂ ਹੀ ਥਾਂ ਥਾਂ ਭਟਕਦੀਆਂ ਹਨ।
ਇਸ ਲਈ ਸਾਨੂੰ ਆਪਣੇ ਮੂਲ (ਅਸਲੇ) ਦੀ ਪਛਾਣ ਕਰਨੀ ਚਾਹੀਦੀ ਹੈ -ਮਨ
ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੇ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲ
ਪਛਾਣਹਿ ਤਾਂ ਸਹੁ ਜਾਣਹਿ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਹਾ ਭਾਉ ਨ ਹੋਈ॥
ਮਨਿ ਸਾਂਤਿ ਆਈ ਵਜੀ ਵਾਧਾਈ ਤਾ ਹੋਆ ਪਰਵਾਣੁ॥ ਇਉਂ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ
ਮੂਲੁ ਪਛਾਣੁ॥੫॥(੪੪੨)
03/18/18
ਆਤਮਜੀਤ ਸਿੰਘ, ਕਾਨਪੁਰ
ਰਹਿਰਾਸ ਨਾਂ ਦੇ ਸਿਰਲੇਖ ਹੇਠ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਨਹੀਂ :
ਰੋਜਾਨਾਂ ਜੀਵਨ ਨਾਲ ਸਬੰਧ ਰੱਖਣ ਵਾਲੀ ਰਚਨਾ ਜਿਸਦਾ ਪਹਿਲਾ ਨਾਂ ਸੋਦਰ, ਅਤੇ ਦੂਜਾ ਬਦਲਿਆਂ ਹੋਇਆਂ
ਨਾਂ ਰਹਿਰਾਸ ਹੈ … ਆਰੰਭ ਵਿੱਚ ਇਸ ਰਚਨਾ ਦਾ ਨਾਂ ਕੇਵਲ ਸੋਦਰ ਸੀ। ਇਹ ਰਚਨਾ ਸੋਦਰ ਨਾਂ ਥੱਲੇ
ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਸ਼ੁਰੂ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਜਦੋਂ ਗੁਰੂ
ਨਾਨਕ ਦੇਵ ਜੀ ਦੇ ਇਤਿਹਾਸ ਦਾ ਜਿਕਰ ਕੀਤਾ, ਤਾਂ ਉਨ੍ਹਾਂ ਨੇ ਵੀ ਲਫਜ਼ ਸੋਦਰ ਹੀ ਲਿਖਿਆ …
"ਸੋਦਰੁ ਆਰਤੀ ਗਾਵੀਆ ਅੰਮ੍ਰਿਤ ਵੇਲੇ ਜਾਪੁ ਉਚਾਰਾ" {ਭਾਈ ਗੁਰਦਾਸ ਜੀ}
ਭਾਈ ਗੁਰਦਾਸ ਜੀ ਨੇ ਦੋ ਗੱਲਾਂ ਸਪਸ਼ਟ ਕਰ ਦਿੱਤੀਆ, ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਨਿਤਨੇਮ
ਵਿੱਚ ਸਵੇਰੇ ਜਪ ਬਾਣੀ ਦਾ ਉਚਾਰਣ ਕੀਤਾ ਜਾਦਾ ਸੀ ਤੇ ਸ਼ਾਮ ਵੇਲੇ ਸੋਦਰ ਤੇ ਆਰਤੀ ਗਾਈ ਜਾਂਦੀ ਸੀ
…।
ਗੁਰੂ ਗ੍ਰੰਥ ਸਾਹਿਬ ਵਿੱਚ ‘ਰਹਿਰਾਸ’ ਨਾਂਅ ਜਾਂ ਸਿਰਲੇਖ ਹੇਠ ਕੋਈ ਬਾਣੀ ਦਰਜ ਨਹੀਂ ਹੈ, ਲੇਕਿਨ
ਸਾਰਿਆਂ ਰਹਿਤਨਾਮਿਆਂ ਵਿੱਚ ਅਤੇ ਕੁਝ ਇਤਿਹਾਸਕ ਕਿਤਾਬਾਂ ਵਿੱਚ ਇਹ ਸਿਰਲੇਖ ਲਿਖਿਆ ਮਿਲਦਾ ਹੈ। ਇਹ
ਕਦੋਂ ਅਤੇ ਕਿਵੇਂ ਪ੍ਰਚਲਤ ਹੋਇਆ, ਇਹ ਤਾਂ ਨਹੀਂ ਕਿਹਾ ਜਾ ਸਕਦਾ … ਹੁਣ ਅਸਲ ਗੱਲ ਆਉਂਦੀ ਹੈ ਇਸ
ਬਾਣੀ ਹੇਠ ਬੇਨਤੀ ਚੌਪਈ ਨੂੰ ਕਿਉਂ ਦਰਜ਼ ਕੀਤਾ …?, ਇਥੇ ਇਕ ਬਹੁਤ ਵੱਡਾ ਅਤੇ ਗੰਭੀਰ ਸੁਆਲ
ਸਾਹਮਣੇ ਆਉਂਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ? ਕੀ ਗੁਰੂ ਸਾਹਿਬ ਨੇ ਅਧੂਰੀ ਬਾਣੀ
ਨੂੰ ਗੁਰੂ ਰੂਪ ਵਿੱਚ ਮਾਨਤਾ ਦਿੱਤੀ ਹੈ? ਐਸਾ ਸੋਚਣਾ ਵੀ, ਭਾਰੀ ਭੁੱਲ ਹੀ ਨਹੀਂ, ਬਲਕਿ ਭਾਰੀ
ਮੂਰਖਤਾ ਕਹੀ ਜਾ ਸਕਦੀ ਹੈ। ਗੁਰੂ ਪੂਰਨ ਅਤੇ ਸਮਰੱਥ ਹੈ। ਗੁਰੂ ਦੇ ਕੀਤੇ ਨੂੰ, ਕਿਸੇ ਤਰ੍ਹਾਂ ਵੀ
ਬਦਲਣਾ ਜਾਂ ਵਾਧ-ਘਾਟ ਕਰਨੀ, ਕਿਸੇ ਵਿਅਕਤੀ ਜਾਂ ਵਿਅਕਤੀ-ਸਮੂਹ ਦੇ ਅਧਿਕਾਰ ਖੇਤਰ ਵਿੱਚ ਨਹੀਂ
ਆਉਂਦਾ। ਅਸੀਂ ਤਾਂ ਪ੍ਰਵਾਨਕਤਾ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਬਾਹਰ ਚਲੇ ਗਏ ਹਾਂ, ਇਸ
ਵਿੱਚ ਕਬਿਯੋ ਬਾਚ ‘ਬੇਨਤੀ ਚੌਪਈ’ ਨਾਮਕ ਰਚਨਾ, ਬਚਿਤ੍ਰ ਨਾਟਕ ਪੋਥੇ ਵਿੱਚੋਂ ਜੋੜ ਲਈ।
ਇਹ ਕਬਿਯੋ ਬਾਚ ‘ਬੇਨਤੀ ਚੌਪਈ’ ਰਚਨਾ, ਇਸ ਬਚਿਤ੍ਰ ਨਾਟਕ ਪੋਥੇ ਦੇ ਪਖਯਾਨ ਚਰਿਤ ੍ਰ(ਪ੍ਰਚਲਤ ਨਾਂ:
ਤ੍ਰਿਆ ਚਰਿਤ੍ਰ) ਦਾ ਹਿੱਸਾ ਹੈ। “ਪਖਯਾਨ ਚਰਿਤ੍ਰ” ਇੱਕ ਬਹੁਤ ਲੰਬੀ ਕਾਵ-ਰਚਨਾ ਹੈ। ਇਹ ਇਸ ਪੋਥੇ
ਦੇ ਪੰਨਾ ੮੦੯ ਤੋਂ ਸ਼ੁਰੂ ਹੋ ਕੇ ਪੰਨਾ ੧੩੮੮ ਤੱਕ ਚਲਦੀ ਹੈ, ਜਿਸ ਵਿੱਚ ਕਈ ਪ੍ਰਕਾਰ ਦੀਆˆ
ਚੌਪਈਆˆ, ਦੋਹਰੇ, ਸੋਰਠਾ, ਅੜਿਲ, ਆਦਿਕ ਕੁਲ ਮਿਲਾ ਕੇ ੭੫੩੯ ਬੰਦ ਹਨ (ਹਾਲਾਂਕਿ ਪਖਯਾਨ ਚਰਿਤ੍ਰ
ਦੇ ਅੰਤ ਤੇ ਇਹ ਗਿਣਤੀ ੭੫੫੫ ਦਿੱਤੀ ਗਈ ਹੈ) ਅਤੇ ਇਨ੍ਹਾ ਨੂੰ ੪੦੪ ਚਰਿਤ੍ਰਾˆ ਵਿੱਚ ਅੰਕਤਿ ਕੀਤਾ
ਹੋਇਆ ਹੈ (ਚਰਿਤ੍ਰ ਨੰਬਰ ੧ ਤੋ ਲੈ ਕੇ ੪੦੪ ਤੱਕ)। ਇਹ ਚਰਿਤ੍ਰ ਕੁਝ ਜਾਇਜ਼-ਨਾਜਾਇਜ਼ ਸਬੰਧਾਂ ਦੀਆਂ
ਪ੍ਰੇਮ ਕਹਾਣੀਆਂ ਹਨ, ਜਿਨ੍ਹਾਂ ਵਿੱਚ ਅਤਿ ਨੰਗੇਜ਼ ਭਰਪੂਰ, ਕਾਮ-ਉਕਸਾਊ, ਅਸ਼ਲੀਲ ਭਾਸ਼ਾ ਵਰਤੀ ਗਈ
ਹੈ। ਇਸ ਭਾਗ ਦੀ ਸ਼ੁਰੂਆਤ ਵੀ “ਸ੍ਰੀ ਭਗਉਤੀ ਜੀ ਸਹਾਇ” ਨਾਲ ਸੁਰੂ ਹੁੰਦੀ ਹੈ। ਇਸ ਰਚਨਾ ਦਾ ਪਹਿਲਾ
ਛੰਦ ਹੈ:
ਤੁਹੀ ਖੜਗਧਾਰਾ ਤੁਹੀ ਬਾਢਵਾਰੀ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ।
ਹਲਬੀ ਜੁਨਬੀ ਮਗਰਬੀ ਤੁਹੀ ਹੈ। ਨਿਹਾਰੌ ਜਹਾ ਆਪੁ ਠਾਢੀ ਵਹੀ ਹੈ।੧।
ਅਰਥ: ਸ੍ਰੀ ਭਗੌਤੀ ਨੂੰ ਨਮਸਕਾਰ ਕਰਕੇ, ਪਾਖਿਆਨ ਦਾ ਪਹਿਲਾ ਚਰਿਤ੍ਰ ਸ਼ੁਰੂ ਹੁੰਦਾ ਹੈ। ਤੂੰ ਹੀ
ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈ। ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ, ਹਲਬੀ,
ਜੁਨਬੀ, ਮਗਰਬੀ (ਆਦਿ ਇਲਾਕਿਆˆ ਦੇ ਸ਼ਸਤ੍ਰ ਅਸਤ੍ਰ) ਹੈˆ। ਜਿਥੇ ਵੀ ਵੇਖਦਾ ਹਾˆ, ਉਥੇ ਹੀ (ਤੂੰ)
ਆਪ ਖੜੋਤੀ ਹੈ।
ਜਿਵੇਂ ਅੱਜ ਅਸੀਂ ਸੋ ਦਰੁ, ਸੋ ਪੁਰਖੁ ਬਾਣੀਆਂ ਦੇ ਅੱਗੇ ਪਿੱਛੇ ਆਪਣੀ ਮਰਜ਼ੀ ਨਾਲ ਕੁਝ ਸ਼ਬਦ ਜੋੜ
ਲਏ, ਉਸੇ ਤਰ੍ਹਾਂ ਕੁਝ ਡੇਰਿਆ ਵਲੋਂ ਰੱਖਿਆ ਦੇ ਸ਼ਬਦਾਂ ਦੇ ਕੁਝ ਸ਼ਬਦ ਜੋੜ ਲਏ ਗਏ ਹਨ।
'ਬੇਨਤੀ ਚੌਪਈ' ਮਹਾਕਾਲ ਅੱਗੇ ਕੀਤੀ ਗਈ ਬੇਨਤੀ ਹੈ, ਇਸ ਨੂੰ ਦਰਜ਼ ਕਰਨ
ਦਾ ਮੁੱਖ ਕਾਰਣ ਇਹ ਹੀ ਜਾਪਦਾ ਹੈ ਕਿ ਬੇਨਤੀ ਚੌਪਈ ਰਾਹੀਂ ਸਿੱਖਾਂ ਨੂੰ ਮਹਾਕਾਲ ਦਾ ਉਪਾਸਕ ਬਣਾਇਆ
ਜਾ ਸਕੇ ਇਸ ਲਈ ਇਸ ਨੂੰ ਰਹਿਰਾਸ ਨਾਂ ਦੇ ਸਿਰਲੇਖ ਹੇਠ ਦਰਜ਼ ਕੀਤਾ ਗਿਆ ਹੈ, ਜਦ ਕਿ ਇਸ ਸਿਰਲੇਖ
ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੋਈ ਬਾਣੀ ਦਰਜ਼ ਨਹੀਂ ਹੈ।
ਭਲਿਓ ਜਦੋਂ ਗੁਰੂ ਸਾਹਿਬਾਨ ਆਪ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲਾਂ ੧੩ ਪੰਨਿਆਂ ਦਾ ਨਿਤਨੇਮ
ਬਣਾਕੇ ਦਿੱਤਾ ਹੈ 'ਤੇ ਉਸ ਵਿੱਚ ਤਬਦੀਲੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ …। ਹਰ ਸਿੱਖ ਨੂੰ
ਸਤਿਗੁਰੂ ਦੀ ਬਣਾਈ ਮਰਯਾਦਾ ‘ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਵੱਧ ਤੋਂ ਵੱਧ ਜਿਨਾਂ
ਸਮਾਂ ਹੋ ਸਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਦਾ ਪਾਠ ਵਿਚਾਰ ਕੇ ਕਰਨਾ ਅਤੇ ਉਸ ਅਨੁਸਾਰ
ਅਮਲੀ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਆਤਜੀਤ ਸਿੰਘ, ਕਾਨਪੁਰ
03/18/18
ਤੱਤ ਗੁਰਮਤਿ ਪਰਿਵਾਰ
ਵੀਰ
ਹਰਨੇਕ ਸਿੰਘ (ਰੇਡਿਉ ਵਿਰਸਾ) ਵਲੋਂ ਤੱਤ ਗੁਰਮਤਿ ਪਰਿਵਾਰ ਦੇ ਲੇਖ ਦੀ ਤੱਥਾਂ ਅਤੇ ਗੁਰਮਤਿ ਤੋਂ
ਉਲਟ ਪੜਚੋਲ
ਕੁੱਝ ਸਮਾਂ ਪਹਿਲਾਂ ਅਸੀਂ ਟੀਮ ਰੇਡਿਉ ਵਿਰਸਾ ਦੇ ਵਿਵਹਾਰ ਵਿਚਲੀਆਂ ਕਮਜ਼ੋਰੀਆਂ ਦਾ ਵਿਸ਼ਲੇਸ਼ਨ ਕਰਦਾ
ਇਕ ਲੇਖ ਪ੍ਰਕਾਸ਼ਿਤ ਕੀਤਾ ਸੀ। ਇਸ ਲੇਖ ਦੇ ਕੁੱਝ ਹਿੱਸੇ ਦੀ ਵਿਚਾਰ ਰੇਡਿਉ ਵਿਰਸਾ ਤੇ ਹਰਨੇਕ ਸਿੰਘ
ਜੀ ਵਲੋਂ ਆਪਣੇ ਸਾਥੀ ਨਾਲ ਕੀਤੀ ਗਈ। ਬਾਕੀ ਬਚਦੇ ਹਿੱਸੇ ਬਾਰੇ ਵੀ ਸਮੇਂ/ਲੋੜ ਅਨੁਸਾਰ ਪੜਚੋਲ ਕਰਨ
ਦੀ ਗੱਲ ਉਸ ਪ੍ਰੋਗਰਾਮ ਵਿਚ ਕਹੀ ਗਈ। ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਉਹ ਇਸ ਲੜੀ ਨੂੰ ਪੂਰਾ ਕਰ
ਲੈਂਦੇ ਤਾਂ ਲੋੜ ਅਨੁਸਾਰ ਅਸੀਂ ਆਪਣੀ ਗੱਲ ਕਰਦੇ। ਪਰ ਅੱਜ 15-20 ਦਿਨ ਬਾਅਦ ਵੀ ਸ਼ਾਇਦ ਉਨ੍ਹਾਂ ਨੇ
ਇਸ ਨੂੰ ਪੂਰਾ ਨਹੀਂ ਕੀਤਾ ਜਾਂ ਫੇਰ ਸਾਡੀ ਨਜ਼ਰ ਵਿਚ ਨਹੀਂ ਆਇਆ। ਅਸੀਂ ਇਸ ਲਈ ਖਾਸ ਵੀਰ ਹਰਨੇਕ
ਸਿੰਘ ਨੂੰ ਫੇਸਬੁਕ ਆਈ ਡੀ ਤੇ ਨਿੱਜੀ ਸੁਨੇਹੇ ਰਾਹੀਂ ਬੇਨਤੀ ਵੀ ਕੀਤੀ ਸੀ, ਪਰ ਕੋਈ ਜਵਾਬ ਨਹੀਂ
ਆਇਆ। ਜੇ ਕਿਸੇ ਵੀਰ ਦੀ ਨਜ਼ਰ ਵਿਚ ਇਸ ਲੜੀ ਦੇ ਬਾਕੀ ਬਚਦੇ ਹਿੱਸੇ ਦੀ ਪੜਚੋਲ ਆਈ ਹੋਵੇ ਤਾਂ ਕਿਰਪਾ
ਕਰਕੇ ਉਹ ਕਲਿੱਪ ਸਾਡੀ ਈ-ਮੇਲ ਵਿਚ ਭੇਜ ਦੇਵੇ।
ਸਾਡੇ ਲੇਖ ਦੇ ਜਿਤਨੇ ਹਿੱਸੇ ਦੀ ਰੇਡਿਉ ਤੋਂ ਪੜਿਆ ਗਿਆ, ਉਸ ਵਿਚ ਜ਼ਿਆਦਾਤਰ ਬਿਨਾ ਵਿਚਾਰੇ ਹੀ
ਅੱਗੇ ਵਧਿਆ ਗਿਆ। ਹਾਂ, ਦੋ-ਤਿੰਨ ਨੁਕਤਿਆਂ ਤੇ ਹੀ ਹਰਨੇਕ ਸਿੰਘ ਜੀ ਨੇ ਵਿਚਾਰ ਕੀਤੀ। ਇਨ੍ਹਾਂ
ਨੁਕਤਿਆਂ ਤੇ ਉਨ੍ਹਾਂ ਦੀ ਪੜਚੋਲ ਤੱਥਾਂ ਅਤੇ ਗੁਰਮਤਿ ਦੇ ਕਿਤਨੀ ਉਲਟ ਸੀ, ਉਸ ਬਾਰੇ ਗੱਲ ਕਰਨੀ
ਵਾਜ਼ਿਬ ਹੈ ਤਾਂ ਕਿ ਨਿਰਪੱਖ ਪਾਠਕਾਂ ਦੇ ਭੁਲੇਖੇ ਦੂਰ ਹੋ ਜਾਣ।
ਪਹਿਲਾ ਨੁਕਤਾ
ਸਾਡੀ ਹਾਂ-ਪੱਖੀ ਆਲੋਚਣਾ ਤੋਂ ਨਰਾਜ਼ ਹਰਨੇਕ ਸਿੰਘ ਜੀ ਨੇ ਕੁਰਖੱਤ/ਫਿੱਕੀ /ਗਾਲੀ-ਗਲੌਚ/ਭੈੜੀ
ਸ਼ਬਦਾਵਲੀ ਦੀ ਥਾਂ ਸਹਿਜ/ਮਿਠਬੌਲੜਾ ਦੀ ਗੁਰਬਾਣੀ ਸੇਧ ਅਪਨਾਉਣ ਦੇ ਨੁਕਤੇ ਦੀ ਪੜਚੋਲ ਵੇਲੇ
‘ਭਾਪਾ-ਜੱਟ’ (ਵਿਸ਼ੇ ਨਾਲੋਂ ਹਟਵਾਂ) ਵਿਤਕਰੇ ਦਾ ਸਮਰਥਨ ਕਰਦਾ ਵਿਚਾਰ ਦਿਤਾ। ਗੁਰਮੱਤ ਤਾਂ ਸਾਨੂੰ
ਜਾਤ/ਗੋਤ/ਲਿੰਗ ਆਦਿ ਸੌੜੀ ਅਤੇ ਗਲਤ ਮਾਨਸਿਕਤਾ ਤੋਂ ਉਪਰ ਉਠ ਕੇ ‘ਸਰਬ ਸਾਂਝੀਵਾਲਤਾ’ ਦੀ ਸੋਚ
ਅਪਨਾਉਣ ਦਾ ਹੋਕਾ ਦਿੰਦੀ ਹੈ। ਪਰ ਆਪਣੇ ਆਪ ਨੂੰ ਮੌਜੂਦਾ ਸਮੇਂ ਵਿਚ ਗੁਰਮਤਿ ਦਾ ਝੰਡਾ-ਬਰਦਾਰ ਹੋਣ
ਦਾ ਭਰਮ ਪਾਲਣ ਵਾਲੇ ‘ਅਪਗ੍ਰੇਡ ਕਹਾਉਂਦੇ’ ਧੜੇ ਦੇ ਆਗੂ ਸੱਜਣ ਦੀ ਮਾਨਸਿਕਤਾ ਜੇ ‘ਜੱਟ-ਭਾਪੇ’ ਦੀ
ਤੰਗ-ਦਿੱਲੀ ਤੋਂ ਉਪਰ ਨਹੀਂ ਉਠ ਸਕੀ ਤਾਂ ਅਫਸੋਸਜਨਕ ਅਤੇ ਤਰਸਯੋਗ ਗੱਲ ਹੀ ਹੈ। ਇਸ ‘ਜੱਟ-ਭਾਪਾ’
ਵਾਲੀ ਵਿਤਕਰੇ ਭਰਪੂਰ ਭਟਕੀ ਮਾਨਸਿਕਤਾ ਨੇ ਪਿੱਛਲੀ ਸਦੀ ਵਿਚ ਰਾਜਨੀਤਕ ਅਤੇ ਸਮਾਜਿਕ ਤੌਰ ਤੇ ਸਿੱਖ
ਸਮਾਜ ਦਾ ਕਿਤਨਾ ਨੁਕਸਾਨ ਕੀਤਾ ਹੈ, ਹਰ ਚੇਤੰਨ ਮਨੁੱਖ ਜਾਣਦਾ ਹੈ।
ਇਸ ਨੁਕਤੇ ਤੇ ਵਿਸ਼ਲੇਸ਼ਨ ਦੌਰਾਣ ਇਕ ਕੱਚੀ ਦਲੀਲ ਦਿੰਦਿਆਂ ਵੀਰ ਹਰਨੇਕ ਸਿੰਘ ਨੇ ਕਿਸੇ ਤਬਕੇ ਵਲੋਂ
ਮਾਸੀ/ਮਾਮੇ ਆਦਿ ਨਜ਼ਦੀਕੀ ਰਿਸ਼ਤੇਦਾਰੀ ਦੇ ਬੱਚਿਆਂ ਨਾਲ ਕੀਤੇ ਜਾਂਦੇ ਵਿਆਹ ਸੰਬੰਧਾਂ ਨੂੰ ਗਲਤ
ਦਰਸਾ ਕੇ, ਬ੍ਰਾਹਮਣੀ ਮੱਤ ਦੀ ਬਣਾਈ ‘ਜਾਤ-ਗੋਤ’ ਦੀ ਵੰਡ ਨੂੰ ਸਹੀ ਐਲਾਣਿਆ। ਆਲੋਚਣਾ ਤੋਂ ਚਿੜ੍ਹ
ਕੇ ਕੋਈ ਗੁਰਮਤਿ ਦੇ ਇਤਨਾ ਖਿਲਾਫ ਹੋ ਸਕਦਾ ਹੈ? ਜੇ ਸਿਰਫ ਨਜ਼ਦੀਕੀ ਰਿਸ਼ਤੇਦਾਰੀ ਵਿਚ ਵਿਵਾਹ ਸੰਬੰਧ
ਬਣਾਉਣ ਕਰਕੇ ਕੇ ਹੀ ਕੋਈ ਤਬਕਾ ਗਲਤ ਹੋ ਗਿਆ ਤਾਂ ਸਾਰਾ ਮੁਸਲਿਮ ਸਮਾਜ ਹੀ ਗਲਤ ਮੰਨਿਆ ਜਾਵੇਗਾ।
ਪਰ ਖੈਰ! ਆਲੋਚਣਾ ਤੋਂ ਨਰਾਜ਼ ਹੋ ਜਾਣ ਵਾਲੇ ਸੱਜਣਾਂ ਤੋਂ ਸਹੀ ਅਤੇ ਗੰਭੀਰ ਸਮਝ ਦੀ ਆਸ ਰੱਖਣੀ
ਮੂਰਖਤਾ ਹੀ ਹੈ। ਫੇਰ ਵੀਰ ਹਰਨੇਕ ਸਿੰਘ ਤੋਂ ਕਾਹਦੀ ਆਸ?
ਦਿਲਚਸਪ ਤੱਥ ਇਹ ਵੀ ਹੈ ਕਿ ਜਿਸ ਤਬਕੇ ਨੂੰ ਅੱਜ ਵੀਰ ਹਰਨੇਕ ਸਿੰਘ
‘ਜੱਟ-ਭਾਪਾ’ ਵਿਵਾਦ ਦੇ ਉਬਾਰ ਰਾਹੀਂ ਮਜ਼ਾਕਿਆ ਬਣਾ ਰਹੇ ਹਨ, ਲਗਭਗ ਸਾਰੇ ‘ਨਾਨਕ ਸਰੂਪ’ ਉਸੇ
ਸਮਾਜਿਕ ਸ਼੍ਰੇਣੀ ਦਾ ਪਿਛੋਕੜ ਰੱਖਦੇ ਹਨ। ਅਸੀਂ ਇਹ ਸਪਸ਼ਟ ਕਰ ਦੇਈਏ ਕਿ ਸਾਡੀ ਸਮਝ ਅਨੁਸਾਰ ਨਾਨਕ
ਸਰੂਪ ਐਸੀਆਂ ਸਮਾਜਿਕ ਵੰਡਾਂ ਤੋਂ ਆਜ਼ਾਦ ਅਤੇ ਖਿਲਾਫ ਸਨ। ਦੂਜਾ ਇਥੇ ਨੁਕਤਾ ਗਾਲੀ-ਗਲੌਚ/ਭੈੜੀ
ਸ਼ਬਦਾਵਲੀ ਦੀ ਥਾਂ ਸਹਿਜ-ਠਰੰਮੇ ਨਾਲ ਆਪਣੀ ਗੱਲ ਰੱਖਣ ਦਾ ਸੀ, ਪਰ ਹਰਨੇਕ ਸਿੰਘ ਬੌਖਲਾਹਟ ਵਿਚ
ਜਾਣ-ਬੁਝ ਕੇ ਉਸ ਨੂੰ ਦੂਜੇ ਪਾਸੇ ਲੈ ਗਏ।
ਦੂਜਾ ਨੁਕਤਾ
ਆਪਣੇ ਲੇਖ ਵਿਚ ਅਸੀਂ ਇਹ ਨੁਕਤਾ ਦਿੱਤਾ ਸੀ ਕਿ ਸਮਾਜ ਦੀ ਬਹੁਤੀਆਂ ਸਮੱਸਿਆਵਾਂ ਦਾ ਮੂਲ ਕਾਰਨ
ਭ੍ਰਿਸ਼ਟ ‘ਪੁਜਾਰੀ-ਹਾਕਮ’ ਗਠਜੋੜ ਦੀ ਗੁਲਾਮ ਮਾਨਕਿਸਤਾ ਹੀ ਹੈ। ਸੋ ਲੋਕਾਈ ਨੂੰ ਇਸ ਮਾਨਿਸਕਤਾ ਤੋਂ
ਆਜ਼ਾਦ ਕਰਾਉਣ ਦੇ ਯਤਨ ਹੋਣੇ ਚਾਹੀਦੇ ਨੇ।
ਇਸ ਨੁਕਤੇ ਦੀ ਪੜਚੋਲ ਵੇਲੇ ਵੀਰ ਹਰਨੇਕ ਸਿੰਘ ਨੇ ਕਿਹਾ ਕਿ ‘ਪੁਜਾਰੀ –ਹਾਕਮ ਗਠਜੋੜ’ ਦੀ ਗੱਲ
ਬਾਬਾ ਨਾਨਕ ਵੇਲੇ ਦੇ ਸਮਕਾਲੀ ਸਮਾਜ ਤੇ ਤਾਂ ਢੁਕਦੀ ਹੈ, ਅੱਜ ਦੇ ਸਮੇਂ ਤੇ ਨਹੀਂ ਢੁਕਦੀ ਹੈ।
ਹਰਨੇਕ ਸਿੰਘ ਜੀ ਦੀ ਇਹ ਸਮਝ ਵੀ ਕੱਚ-ਘਰੜ ਅਤੇ ਤੱਥਾਂ ਤੋਂ ਉਲਟ ਹੈ।
ਗੱਲ ਪੰਜਾਬ ਦੇ ਸਿੱਖ ਸਮਾਜ ਤੋਂ ਹੋ ਹੀ ਸ਼ੁਰੂ ਕਰ ਲੈਂਦੇ ਹਾਂ। ਸ਼੍ਰੋਮਣੀ ਕਮੇਟੀ/ਜਥੇਦਾਰੀ ਸਿਸਟਮ
(ਪੁਜਾਰੀ ਧਿਰ) ਜਿਸ ਤਰਾਂ ਅਕਾਲੀ ਦਲ (ਹਾਕਮ) ਦਾ ਮੋਹਰਾ ਬਣ ਕੇ ਸਮਾਜ ਨੂੰ ‘ਧਰਮ’ ਦੇ ਨਾਂ ਤੇ
ਗੁੰਮਰਾਹ ਕਰ ਰਿਹਾ ਹੈ, ਇਸ ਤੋਂ ਕੌਣ ਮੁਨਕਰ ਹੋ ਸਕਦਾ ਹੈ? ਅਜੌਕੇ ਭਾਰਤ ਵਿਚ ਬੀ ਜੇ ਪੀ (ਹਾਕਮ)
ਅਤੇ ਆਰ ਐਸ ਐਸ (ਪੁਜਾਰੀ ਧਿਰ) ਦਾ ਘਿਉ-ਖਿਚੜੀ ਹੋਣਾ ਕਿਸ ਤੋਂ ਛੁਪਿਆ ਹੈ? ਸੰਸਾਰ ਦਾ ਇਕ ਬਹੁਤ
ਵੱਡਾ ਹਿੱਸਾ ਇਸਲਾਮੀ ਰਾਜ ਦੇ ਘੇਰੇ ਵਿਚ ਹੈ। ਇਨ੍ਹਾਂ ਰਾਜਾਂ ਵਿਚ ਹਾਕਮ ਧਿਰ ਤੇ ਪੁਜਾਰੀ ਧਿਰ
(ਸ਼ਰੀਆ ਕਾਨੂੰਨ) ਆਦਿ ਦਾ ਗਠਜੋੜ ਅੱਜ ਵੀ ਪ੍ਰਭਾਵੀ ਹੈ। ਈਸਾਈ ਦੇਸ਼ਾਂ ਵਲੋਂ ਅੱਜ ਵੀ ‘ਪੋਪ’ ਦੀ
ਨਗਰੀ ਨੂੰ ਇਕ ਵੱਖਰੇ ਦੇਸ਼ ਵਜੋਂ ਮਾਨਤਾ ਦੇਣਾ ਕੀ ਇਸ ਗਠਜੋੜ ਦੀ ਇਕ ਹੋਰ ਜ਼ਿੰਦਾ ਮਿਸਾਲ ਨਹੀਂ ਹੈ?
ਅੰਤ ਵਿਚ ਤੱਤ ਗੁਰਮਤਿ ਪਰਿਵਾਰ ਵੀਰ ਹਰਨੇਕ ਸਿੰਘ , ਵੀਰ ਪ੍ਰਭਦੀਪ ਸਿੰਘ ਸਮੇਤ ਸਾਰਿਆਂ ਨੂੰ ਇਹ
ਬੇਨਤੀ ਕਰਦਾ ਹੈ ਕਿ ਅਸੀਂ ਆਲੋਚਣਾ ਨੂੰ ਸਮਝਣ ਅਤੇ ਸਹਿਣ ਕਰਨ ਦਾ ਮਾਦਾ ਪੈਦਾ ਕਰੀਏ। ਆਪਣੀ ( ਜਾਂ
ਪਸੰਦੀਦਾ ਸ਼ਖਸੀਅਤ ਦੀ) ਆਲੋਚਣਾ/ ਅਸਹਿਮਤੀ ਤੋਂ ਬੌਖਲਾ ਕੇ ਅਸੀਂ ਇਤਨੇ ਵੀ ਮੱਤ-ਹੀਨ ਨਾ ਹੋ ਜਾਈਏ
ਕਿ ਸਹੀ-ਗਲਤ ਦੀ ਸਮਝ ਹੀ ਗੁਆ ਦੇਈਏ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
16 ਮਾਰਚ 2018
[email protected]
03/18/18
ਕਰਨਲ ਜਗਤਾਰ ਸਿੰਘ ਮੁਲਤਾਨੀ
ਪ੍ਰੈਸ ਨੋਟ : 'ਨਾਨਕਪੰਥੀ ਸਿਕਲੀਗਰ ਵਣਜਾਰਾ (ਲਬਾਣਾ) ਮਿਸ਼ਨ'
ਨਾਂ ਦੇ ਵਿਸ਼ਵ ਪੱਧਰੀ ਤਾਲਮੇਲ ਦੀ ਸਥਾਪਨਾ ਦਾ ਫੈਸਲਾ
ਜਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਚਲਾਇਆ ਨਿਰਮਲ-ਪੰਥ ਸਿੱਖ ਸਮਾਜ ਦੇ ਰੂਪ
ਵਿੱਚ ਵਿਸ਼ਵ ਦੇ ਹਰ ਹਿੱਸੇ ਵਿਖੇ ਆਬਾਦ ਹੈ, ਜਿਸ ਨੂੰ ਨਾਨਕਪੰਥੀ ਵੀ ਆਖਿਆ ਜਾਂਦਾ ਹੈ । ਭਾਰਤ
ਅੰਦਰ ਸਿੱਖ ਸਮਾਜ ਦੀਆ ਜੜ੍ਹਾਂ ਬੜੀਆਂ ਡੂੰਘੀਆਂ ਹਨ । ਇਹ ਕਈ ਕਬੀਲਿਆਂ, ਬਿਰਾਦਰੀਆਂ ਤੇ
ਭਾਈਚਾਰਿਆਂ ਦੇ ਨਾਵਾਂ ਹੇਠ ਪੀੜ੍ਹੀ ਦਰ ਪੀੜ੍ਹੀ ਸਦੀਆਂ ਤੋਂ ਸਿੱਖ ਵਿਰਸੇ ਨਾਲ ਜੁੜੇ ਹੋਣ ਦਾ ਮਾਣ
ਮਹਿਸੂਸ ਕਰਦਿਆਂ ਵਸ ਰਿਹਾ ਹੈ । ਜਿਵੇਂ ਸਿਕਲੀਗਰ, ਵਣਜਾਰੇ, ਲਬਾਣੇ, ਜੌਹਰੀ, ਸਤਿਨਾਮੀਏ, ਜੌਹਰੀ,
ਜਾਟਵ, ਪਚਾਦੇ, ਮਾਹਰ, ਥਾਰੂ, ਲਾਮੇ, ਅਸਾਮੀ ਤੇ ਬਿਹਾਰੀ ਆਦਿਕ ਭਾਈਚਾਰੇ ਵੀ ਆਬਾਦ ਹਨ । ਇਹ
ਕਰੋੜਾਂ ਦੀ ਗਿਣਤੀ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਕਸ਼ਮੀਰ, ਉੱਤਰ ਪ੍ਰਦੇਸ਼, ਛਤੀਸ
ਗੜ੍ਹ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਤਿਬਤ ਤੇ ਕਸ਼ਮੀਰ ਤਕ ਫੈਲੇ
ਹੋਏ ਹਨ । ਸਿੱਖ ਕੌਮ ਦਾ ਧੁਰਾ ਜਾਂ ਮੁੱਖ ਕੇਂਦਰ ਪੰਜਾਬ ਸ੍ਰੀ ਅੰਮ੍ਰਿਤਸਰ ਦੀ ਧਰਤੀ ਹੈ । ਸਾਡੀ
ਵੱਡੀ ਪ੍ਰਬੰਧਕੀ ਜਮਾਤ ਸ਼੍ਰੋ:ਗੁ:ਪ੍ਰ:ਕਮੇਟੀ ਵੀ ਸ੍ਰੀ ਅੰਮ੍ਰਿਤਸਰ ਹੈ । ਨਾਨਕ ਪੰਥੀ ਭਾਈਚਾਰਿਆਂ
ਨੂੰ ਕੌਮ ਦੀ ਮੁੱਖ ਵੀਚਾਰਧਾਰਾ ਨਾਲ ਜੋੜ ਕੇ ਰੱਖਣਾ ਸਾਡਾ ਕੌਮੀ ਫਰਜ਼ ਹੈ । ਇਨ੍ਹਾਂ ਦੀਆਂ ਜੀਵਨ
ਲੋੜਾਂ ਅਤੇ ਹੋਰ ਸਮਾਜਿਕ ਸਮੱਸਿਆਵਾਂ ਦਾ ਹੱਲ ਕਰਨਾ ਬੜਾ ਜ਼ਰੂਰੀ ਹੈ । ਸਮੇਂ ਦੇ ਬਦਲੇ ਹਾਲਾਤਾਂ
ਅਨੁਸਾਰ ਸਿੱਖ ਕੌਮ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਵੱਡੀ ਹੋ ਗਈ ਹੈ, ਕਿਉਂਕਿ ਬਹੁਤ ਸਾਰੀਆਂ
ਗੈਰ-ਸਿੱਖ ਸੰਸਥਾਵਾਂ ਨਾਨਕ ਪੰਥੀਆਂ ਨੂੰ ਕਈ ਤਰ੍ਹਾਂ ਦੇ ਹੀਲੇ ਵਸੀਲਿਆਂ ਨਾਲ ਸਿੱਖੀ ਤੋਂ ਤੋੜ ਕੇ
ਆਪਣੇ ਵਿਚ ਜਜ਼ਬ ਕਰ ਲੈਣ ਲਈ ਤੱਤਪਰ ਹਨ।
ਇਸ ਲਈ ਇੰਗਲੈਂਡ, ਹਾਲੈਂਡ, ਅਮਰੀਕਾ ਤੇ ਕੈਨੇਡਾ ਆਦਿਕ ਵਿਦੇਸ਼ਾਂ ਵਿਚ ਵੱਸਦੇ ਅਤੇ ਭਾਰਤ ਵਿਚ
ਰਹਿੰਦੇ ਪੰਥ-ਦਰਦੀ ਸਿੱਖਾਂ ਤੇ ਸੰਸਥਾਵਾਂ ਨੇ ਆਪਣੇ ਕੌਮੀ ਫਰਜ਼ਾਂ ਨੂੰ ਪੂਰਾ ਕਰਦਿਆਂ ਇਨ੍ਹਾਂ
ਨਾਨਕ ਪੰਥੀ ਭਾਈਚਾਰਿਆਂ ਦੀ ਹਰ ਪੱਖੋਂ ਸੰਭਾਲ ਲਈ ਬੀੜਾ ਚੁੱਕਣ ਦਾ ਫੈਸਲਾ ਕੀਤਾ ਹੈ । ਇਸ ਉੱਦਮ
ਲਈ ਸ਼੍ਰੋ:ਗੁ:ਪ੍ਰ:ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਹਰਿਮੰਦਰ ਜੀ
ਪਟਨਾ ਸਾਹਿਬ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਦੇੜ ਪ੍ਰਬੰਧਕ ਕਮੇਟੀਆਂ, ਜੰਮੂ ਕਸ਼ਮੀਰ ਸਿੱਖ
ਪ੍ਰਬੰਧਕੀ ਬੋਰਡ ਅਤੇ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਨੂੰ ਨਾਲ ਲੈ ਕੇ ਵਿਸ਼ਵ ਪੱਧਰ ਦਾ ਇੱਕ
ਜਥੇਬੰਦਕ ਤਾਲਮੇਲ 'ਨਾਨਕਪੰਥੀ ਸਿਕਲੀਗਰ ਵਣਜਾਰਾ (ਲੁਬਾਣਾ) ਮਿਸ਼ਨ' ਦੇ ਨਾਂ ਹੇਠ ਸਥਾਪਤ ਕਰਨ ਦਾ
ਨਿਰਣਾ ਲਿਆ ਹੈ । ਇਸ ਵਿੱਚ 50 ਦੇ ਲਗਭਗ ਜਥੇਬੰਦੀਆਂ ਦੀ ਸ਼ਮੂਲੀਅਤ ਹੋ ਚੁੱਕੀ ਹੈ । ਦਿੱਲੀ ਕਮੇਟੀ
ਦੇ ਪ੍ਰਧਾਨ ਮਨਜੀਤ ਸਿੰਘ ਤੇ ਸਕਤਰ ਮਨਜੀਤ ਸਿੰਘ ਸਿਰਸਾ ਨੇ ਇਕੱਤ੍ਰਾਵਾਂ ਵਿੱਚ ਸ਼ਮੂਲੀਅਤ ਕਰਕੇ
ਉਪਰੋਕਤ ਮਿਸ਼ਨ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ ।
ਨਾਨਕਪੰਥੀ ਭਾਈਚਾਰਿਆਂ ਲਈ ਕੋਈ ਸੰਸਥਾ ਕੀ ਕੀ ਤੇ ਕਿਵੇਂ ਸੇਵਾ ਨਿਭਾਅ ਰਹੀ ਹੈ, ਇਸ ਤਾਲਮੇਲ ਦੇ
ਧਿਆਨ ਵਿਚ ਰਹੇਗੀ । ਸਾਂਝੇ ਤੌਰ’ ਤੇ ਅਤੇ ਅਲੱਗ ਅਲੱਗ ਕੀ ਕੀ ਤੇ ਕਿਵੇਂ ਕਿਵੇਂ ਸੇਵਾ ਨਿਭਾਉਣੀ
ਹੈ ਇਸ ਦਾ ਖ਼ਾਕਾ ਅਤੇ ਅਮਲੀ ਸਰੂਪ, ਤਾਲਮੇਲ ਸਭਨਾਂ ਦੇ ਮੇਲਜੋਲ ਤੇ ਸਲਾਹ ਨਾਲ ਤਿਆਰ ਕਰੇਗਾ ।
ਹਰੇਕ ਸੰਸਥਾ ਆਪਣੀਆਂ ਸਰਗਰਮੀਆਂ ਕੇਂਦਰੀ ਦਫ਼ਤਰ ਨਾਲ ਸਾਂਝੀਆਂ ਕਰੇਗੀ । ਭਾਰਤ ਸਰਕਾਰ ਅਤੇ ਸੂਬਾਈ
ਸਰਕਾਰਾਂ ਪਾਸੋਂ ਕਿਵੇਂ ਕਿਵੇਂ ਤੇ ਕੀ ਕੀ ਸਹੂਲਤਾਂ ਸੰਵਿਧਾਨਕ ਅਧਿਕਾਰਾਂ ਹੇਠ ਅਤੇ ਹੋਰ ਖਾਸ
ਰਿਆਇਤਾਂ ਦੇ ਤੌਰ’ ਤੇ ਲਈਆਂ ਜਾ ਸਕਣਗੀਆਂ, ਤਾਲਮੇਲ ਇਸ ਲਈ ਉਪਰਾਲੇ ਕਰੇਗਾ । ਤਾਲਮੇਲ ਦਾ ਕੇਂਦਰੀ
ਦਫਤਰ ਦਿੱਲੀ ਸਿੱਖ ਗੁ:ਪ੍ਰ:ਕਮੇਟੀ ਪਾਸੋਂ ਪ੍ਰਾਪਤ ਕਰਕੇ ਅਮਲੀ ਰੂਪ ਵਿਚ ਚਲਾਇਆ ਜਾਵੇਗਾ । ਪੂਰੇ
ਭਾਰਤ ਨੂੰ ਪੰਜ ਖੰਡਾਂ (ਜੋਨਾਂ) ਵਿਚ ਵੰਡ ਕੇ ਅੱਗੇ ਛੋਟੇ ਖੰਡ ਬਣਾ ਕੇ ਹਰੇਕ ਖੰਡ ਲਈ ਇਲਾਕੇ
ਚੋਂ’ ਪੰਜ ਪੰਜ ਨਿਗਰਾਨ ਤੇ ਸਹਿਯੋਗੀ ਥਾਪੇ ਜਾਣਗੇ । ਇਹ ਨਿਰਣਾ ਮਿਤੀ 6 ਮਾਰਚ 2018 ਦਿੱਲੀ ਸਿੱਖ
ਗੁ:ਪ੍ਰ:ਕਮੇਟੀ ਦੇ ਇਕੱਤਰਤਾ ਅਸਥਾਨ ਗੁ:ਰਕਾਬ ਗੰਜ ਸਾਹਿਬ ਵਿਖੇ ਗੰਭੀਰ ਵੀਚਾਰ ਵਿਟਾਂਦਰੇ ਉਪਰੰਤ
ਲਿਆ ਗਿਆ ਹੈ ।
ਵਿੱਦਿਆ, ਬੇਰੁਜ਼ਗਾਰੀ ਤੇ ਧਰਮ ਪ੍ਰਚਾਰ 'ਤੇ ਪਹਿਲਾਂ ਕੰਮ ਕਰਨ ਦਾ ਫੈਸਲਾ ਲਿਆ ਹੈ । ਤਾਲਮੇਲ ਕਰਨ
ਲਈ ਚੰਡੀਗੜ ਤੋਂ ਕਰਨਲ ਜਗਤਾਰ ਸਿੰਘ ਜੀ ਮੁਲਤਾਨੀ ਦੀਆਂ ਸੇਵਾਵਾਂ ਲਈਆਂ ਹਨ । ਇਕ ਵਿਸ਼ੇਸ ਕੇਂਦਰੀ
ਨਿਗਰਾਨੀ ਜੱਥਾ (ਕੋਰ ਗਰੁੱਪ) ਤਿਆਰ ਕੀਤਾ ਹੈ । ਇਸ ਵਿਚ ਭਾਰਤ ਦੇ ਘਟ ਗਿਣਤੀ ਕਮਿਸ਼ਨ ਦੇ ਸਾਬਕਾ
ਚੇਅਰਮੈਨ ਡਾ. ਤਰਲੋਚਨ ਸਿੰਘ ਤੇ ਸ:ਹਰਚਰਨ ਸਿੰਘ ਜੋਸ਼ ਤੋਂ ਇਲਾਵਾ ਅਮਰੀਕਾ ਤੋਂ ਸ੍ਰ. ਗੁਰਮੇਜ
ਸਿੰਘ ਲਬਾਣਾ ਤੇ ਹਰਚਰਨ ਸਿੰਘ ਸਚਦੇਵ, ਕੈਨੇਡਾ ਤੋਂ ਭਾਈ ਮਨਜੀਤ ਸਿੰਘ ਭਿੰਡਰ (ਟ੍ਰਾਂਟੋ) ਤੇ
ਸ੍ਰ. ਹਰਕੀਰਤ ਸਿੰਘ ਕੁਲਾਰ (ਵੈਨਕੂਵਰ, ਸਰੀ), ਇੰਗਲੈਂਡ ਤੋਂ ਸ:ਗੁਰਦੀਪ ਸਿੰਘ ਜੀ ਸਕਾਟਲੈਂਡ ਤੇ
ਸ:ਤਰਸੇਮ ਸਿੰਘ ਦਿਓਲ, ਸ੍ਰ ਅਮਰੀਕ ਸਿੰਘ ਹਾਲੈਂਡ, ਸ:ਕੁਲਮੋਹਨ ਸਿੰਘ ਜੀ ਦਿੱਲੀ ਸਿੱਖ
ਗੁ:ਪ੍ਰ:ਕਮੇਟੀ, ਕਰਨਲ ਜਗਤਾਰ ਸਿੰਘ ਚੰਡੀਗੜ, ਸ:ਦੇਵਪਾਲ ਸਿੰਘ ਦੇਵਾਸ ਪ੍ਰਧਾਨ ਸਿਕਲੀਗਰ ਸਮਾਜ
ਮੱਧ ਪ੍ਰਦੇਸ਼, ਸ: ਐਸ.ਪੀ ਸਿੰਘ ਵਣਜਾਰਾ-ਲੁਬਾਣਾ ਸਮਾਜ, ਸ:ਹਰਭਜਨ ਸਿੰਘ ਜੀ ਨਿਸ਼ਕਾਮ ਦਿੱਲੀ,
ਸ:ਚਰਨਜੀਤ ਸਿੰਘ ਜੀ ਲਾਜਪਤ ਨਗਰ ਦਿੱਲੀ, ਡਾ:ਕੁਲਵੰਤ ਕੋਰ ਜੀ ਪਟਿਆਲਾ, ਸ:ਤਰਸੇਮ ਸਿੰਘ ਜੀ
ਦਿੱਲੀ, ਸ:ਮਨਜੀਤ ਸਿੰਘ ਜੀ ਪ੍ਰਧਾਨ ਗੁ:ਸਿੰਘ ਸਭਾ ਇੰਮਲੀ ਸਾਹਿਬ ਇੰਦੌਰ, ਸ੍ਰ. ਪਰਮਿੰਦਰ ਸਿੰਘ
ਸਿੰਘ ਖਰਗੌਨ, ਸ੍ਰ. ਮਲਕੀਅਤ ਸਿੰਘ ਨਾਗਪੁਰ, ਪ੍ਰੋ:ਜਗਮੋਹਨ ਸਿੰਘ ਜੀ, ਸ:ਸੁਖਦੇਵ ਸਿੰਘ ਲਾਜ
ਲੁਧਿਆਣਾ, ਸ:ਕੁਲਵੰਤ ਸਿੰਘ ਜੀ ਮੁੰਬਈ, ਬੰਗਲੌਰ ਤੋਂ ਐਡਵੋਕੇਟ ਵਣਜਾਰਾ ਵੀਰ,
ਸ਼੍ਰੋ:ਗੁ:ਪ੍ਰ:ਕਮੇਟੀ ਨੁਮਾਇੰਦਾ, ਚੀਫ ਖਾਲਸਾ ਦੀਵਾਨ ਦਾ ਨੁਮਾਇੰਦਾ, ਜੰਮੂ ਕਸ਼ਮੀਰ ਸਿੱਖ
ਗੁ:ਪ੍ਰਬੰਧਕੀ ਬੋਰਡ ਦਾ ਨੁਮਇੰਦਾ, ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਨੁਮਾਇੰਦਾ, ਤਖਤ ਪਟਨਾ
ਸਾਹਿਬ ਪ੍ਰਬੰਧਕੀ ਕਮੇਟੀ ਇਕ ਨੁਮਾਇੰਦਾ, ਉੜੀਸਾ ਸਿੱਖ ਪ੍ਰਤੀਨਿਧ ਬੋਰਡ ਵੱਲੋਂ ਸ੍ਰ. ਗੁਰਮੀਤ
ਸਿੰਘ ਰੌੜਕਿਲਾ, ਦੱਖਣੀ ਸਿੱਖਾਂ ਵੱਲੋਂ ਨਾਨਕ ਸਿਘ ਨਿਸ਼ਤਰ ਹੈਦਰਾਬਾਦ, ਸ੍ਰ ਤੇਜਿੰਦਰ ਸਿੰਘ
ਕਲਕੱਤਾ ਮੀਤ ਪ੍ਰਧਾਨ ਗੁਰਦੁਆਰਾ ਬੜੀ ਸੰਗਤ, ਕੇਂਦਰੀ ਸਿੰਘ ਸਭਾ ਚੰਡੀਗੜ ਸ੍ਰ. ਗੁਰਪ੍ਰੀਤ ਸਿੰਘ,
ਸ:ਈਸਰ ਸਿੰਘ ਜੀ ਐਕਟਿੰਗ ਪ੍ਰਧਾਨ ਕੇਂਦਰੀ ਸਿੰਘ ਸਭਾ ਮੱਧ ਪ੍ਰਦੇਸ਼ ਛਤੀਸਗੜ, ਸ:ਮਨਜੀਤ ਸਿੰਘ ਜੀ
ਜੱਬਲਪੁਰ, ਸ:ਰਾਜਵਿੰਦਰ ਸਿੰਘ ਜੀ ਮਦਰਾਸ, ਗਿਆਨੀ ਸੁਰਿੰਦਰ ਸਿੰਘ ਜੀ ਗਜਰੌਲਾ ਯੂ.ਪੀ ਆਦਿਕ ਸ਼ਾਮਲ
ਕੀਤੇ ਗਏ ਹਨ ।
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਗਿ: ਜਗਤਾਰ ਸਿੰਘ ਜੀ ਜਾਚਕ
ਤਾਲਮੇਲ ਦੇ ਸਤਿਕਾਰਤ ਮੋਢੀਆਂ ਵਜੋਂ ਹਿੱਸਾ ਹੋਣਗੇ । ਸ:ਇਜ਼ਤ ਸਿੰਘ ਜੀ ਦਿੱਲੀ ਕੇਂਦਰੀ ਦਫਤਰ
ਇੰਚਾਰਜ ਹੋਣਗੇ । ਸ:ਸੁਰਿੰਦਰਜੀਤ ਸਿੰਘ ਜੀ ਪਾਲ, ਸ੍ਰ. ਦਲਜੀਤ ਸਿੰਘ ਨਿਓਡਾ ਤੇ ਬੀਬੀ ਨਰਿੰਦਰ
ਕੌਰ ਜੀ ਦਿੱਲੀ ਵਿਸ਼ੇਸ ਸਹਿਯੋਗੀਆਂ ਵਜੋਂ ਭਾਗ ਲੈਣਗੇ । ਗਿ:ਜਸਵੰਤ ਸਿੰਘ ਜੀ, ਡਾ:ਮੁਖੀਜਾ ਜੀ,
ਸ:ਅਵਤਾਰ ਸਿੰਘ ਜੀ ਇੰਦੌਰ, ਸ:ਮਨਜੀਤ ਸਿੰਘ ਭੁਪਾਲ, ਸਿੰਘ ਸਭਾ ਖਰਗੌਨ ਦੇ ਪ੍ਰਧਾਨ ਜੀ,
ਸ:ਸੁਖਦਰਸ਼ਨ ਸਿੰਘ ਜੀ ਖੈਤੂਲ, ਤੇ ਸ੍ਰ. ਕੁਲਦੀਪ ਸਿੰਘ ਬੱਗਾ ਹੈਦਰਾਬਾਦ ਆਦਿਕ ਪੰਥ-ਦਰਦੀ ਵੀਰ ਵੱਖ
ਵੱਖ ਕੇਂਦਰੀ ਤੇ ਸਥਾਨਕ ਖੰਡਾਂ ਦੇ ਸਾਂਝੇ ਨਿਗਰਾਨ ਹੋਣਗੇ । ਸ:ਬਰਜਿੰਦਰ ਸਿੰਘ ਭੁਪਾਲ ਤੇ
ਸ:ਰਤਨਜੀਤ ਸਿੰਘ ਜੀ ਸ਼ਹਿਰੀ ਮੀਡੀਆ ਇੰਚਾਰਜ ਕੇਂਦਰੀ ਖੰਡ ਹੋਣਗੇ ।
ਜਾਰੀ ਕਰਤਾ : ਕਰਨਲ ਜਗਤਾਰ ਸਿੰਘ ਮੁਲਤਾਨੀ, ਚੰਡੀਗੜ੍ਹ, , ਸਪੰਰਕ
:09878116879
ਕੁਆਰਡੀਨੇਟਰ ਨਾਨਕਪੰਥੀ ਸਿਕਲੀਗਰ ਵਣਜਾਰਾ (ਲੁਬਾਣਾ) ਮਿਸ਼ਨ,
ਮਿਤੀ-16 ਮਾਰਚ 2018
03/11/18
ਗੁਰਿੰਦਰ ਸਿੰਘ ਕੋਟਕਪੂਰਾ
ਕਾਂਗਰਸ ਦੀ ਪੋਲ ਖੋਲ੍ਹਣ ਆਏ ਸੁਖਬੀਰ ਸਿੰਘ ਬਾਦਲ ਆਪਣੀਆਂ ਅੰਦਰੂਨੀ ਪੋਲਾਂ ਹੀ ਖੋਲ੍ਹ ਗਏ
ਸੋਦਾ ਸਾਧ ਦੇ ਪ੍ਰੇਮੀ ਦੇ ਘਰ ਉੱਚੇਚੇ ਤੌਰ `ਤੇ ਪੁੱਜੇ ਸੁਖਬੀਰ ਸਿੰਘ ਬਾਦਲ ਤੇ ਸਾਥੀ
ਲੱਚਰਤਾ ਵਾਲੇ ਪ੍ਰੋਗਰਾਮਾਂ ਤੇ ਕਰਮ-ਕਾਂਡ ਵਾਲੇ ਜੋੜ ਮੇਲੇ ਦਾ ਕੀਤਾ ਉਦਘਾਟਨ
ਨੁਕਰਾ ਘੋੜਾ ਤਾਂ ਦੇਖਿਆ ਪਰ ਬੇਅਦਬੀ ਕਾਂਡ ਦੇ ਪੀੜਤ ਦੇ ਘਰ ਨਹੀਂ ਗਏ
ਕੋਟਕਪੂਰਾ, 11 ਮਾਰਚ (ਗੁਰਿੰਦਰ ਸਿੰਘ) :- ਅਕਾਲੀ ਦਲ
ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖਿਲਾਫ ਸ਼ੁਰੂ ਕੀਤੀਆਂ ਗਈਆਂ
ਪੋਲ ਖੋਲ੍ਹ ਰੈਲੀਆਂ ਦੀ ਲੜੀ ਤਹਿਤ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਪੁੱਜੇ ਪਾਰਟੀ ਪ੍ਰਧਾਨ ਸੁਖਬੀਰ
ਸਿੰਘ ਬਾਦਲ ਪੱਤਰਕਾਰਾਂ ਦੇ ਸਨਮੁੱਖ ਹੋਣ ਦੀ ਜੁਰਅੱਤ ਨਾ ਕਰ ਸਕੇ ਪਰ ਵਿਰੋਧੀਆਂ ਦੀ ਪੋਲ ਖੋਲ੍ਹਦੇ
ਖੋਲ੍ਹਦੇ ਆਪਣੀਆਂ ਹੀ ਪੋਲਾਂ ਖੋਲ੍ਹਣ ਦੀਆਂ ਗਲਤੀਆਂ ਕਰ ਬੈਠੇ, ਕਿਉਂਕਿ ਰੈਲੀ ਦੀ ਸਮਾਪਤੀ ਤੋਂ
ਬਾਅਦ ਉਹ ਤਿੰਨ ਅਜਿਹੀਆਂ ਥਾਵਾਂ `ਤੇ ਗਏ, ਜੋ ਭਵਿੱਖ `ਚ ਜਿੱਥੇ ਅਕਾਲੀ ਦਲ ਬਾਦਲ ਦੀ ਸੀਨੀਅਰ
ਲੀਡਰਸ਼ਿਪ ਨੂੰ ਜਵਾਬਦੇਹ ਬਣਾ ਸਕਦੀਆਂ ਹਨ ਉੱਥੇ ਉਨਾਂ ਗੱਲਾਂ ਦਾ ਪਾਰਟੀ ਲਈ ਪ੍ਰੇਸ਼ਾਨੀ ਦਾ ਸਬੱਬ
ਬਣਨਾ ਵੀ ਸੁਭਾਵਿਕ ਹੈ। ਪ੍ਰੈਸ ਕਾਨਫਰੰਸ ਤੋਂ ਟਾਲਾ ਵਟਣ ਕਾਰਨ ਸੁਖਬੀਰ ਸਿੰਘ ਬਾਦਲ ਤੋਂ ਪੱਤਰਕਾਰ
ਕੋਈ ਸਵਾਲ ਨਾ ਪੁੱਛ ਸਕੇ ਪਰ ਬੇਅਦਬੀ ਕਾਂਡ ਤੋਂ ਦੁਖੀ ਸ਼ਰਧਾਲੂਆਂ ਜਾਂ ਪੰਥਦਰਦੀਆਂ ਨੂੰ ਵੀ ਬਾਦਲ
ਦੇ ਨੇੜੇ ਤੱਕ ਨਾ ਜਾਣ ਦਿੱਤਾ ਗਿਆ। ਕੁੱਝ ਪੰਥਦਰਦੀਆਂ ਨੇ ਹੈਰਾਨੀ ਜਾਹਰ ਕੀਤੀ ਕਿ ਸੋਦਾ ਸਾਧ ਦੇ
ਪ੍ਰੇਮੀ ਕੇਵਲ ਸਿੰਘ ਦੇ ਘਰ ਜਾਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇਹ ਤਸੱਲੀ ਕਰਨ ਦੀ ਜਰੂਰਤ
ਹੀ ਕਿਉਂ ਨਾ ਸਮਝੀ ਕਿ ਕੀ ਕੇਵਲ ਸਿੰਘ ਪ੍ਰੇਮੀ ਨੇ ਸੋਦਾ ਸਾਧ ਦਾ ਖਹਿੜਾ ਛੱਡ ਦਿੱਤਾ ਹੈ? ਕੀ
ਕੇਵਲ ਸਿੰਘ ਪ੍ਰੇਮੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲੱਗ ਪਿਆ ਹੈ? ਦੂਜੀ ਘਟਨਾ ਸੁਖਬੀਰ ਸਿੰਘ
ਬਾਦਲ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੱਲੋਂ ਨੇੜਲੇ ਪਿੰਡ ਹਰੀਨੋਂ ਵਿਖੇ ਖਲੀਫਾ ਬਾਬਾ
ਮੋਹਨ ਚਿਸ਼ਤੀ ਦੇ ਸਲਾਨਾ ਜੋੜ ਮੇਲੇ ਦਾ ਉਦਘਾਟਨ ਕਰਨ ਦੀ ਵਾਪਰੀ, ਕਿਉਂਕਿ ਮਹਿਜ ਇੱਕ ਦਿਨ ਪਹਿਲਾਂ
ਕੁੱਝ ਪੰਥਦਰਦੀਆਂ, ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਹਰੀਨੌਂ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ
ਦੇ ਕੁੱਝ ਮੋਹਤਬਰਾਂ ਨੇ ਵਿਰੋਧ ਕਰਨ ਦਾ ਕਹਿ ਕੇ ਦੋਸ਼ ਲਾਇਆ ਸੀ ਕਿ ਸਲਾਨਾ ਜੋੜ ਮੇਲੇ ਮੌਕੇ
ਲੱਚਰਤਾ ਦਾ ਪਸਾਰਾ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਮਨਤਾਰ ਸਿੰਘ ਬਰਾੜ ਵੱਲੋਂ ਅਜਿਹੇ ਮੇਲਿਆਂ
ਦਾ ਉਦਘਾਟਨ ਕਰਨਾ ਅਫਸੋਸਨਾਕ ਹੈ। ਉਨਾ ਰੋਸ ਪ੍ਰਗਟਾਇਆ ਕਿ ਇਸ ਬਾਬੇ ਵੱਲੋਂ ਕਥਿੱਤ ਤੌਰ `ਤੇ
ਜਾਦੂ-ਟੂਣਾ, ਧਾਗੇ-ਤਵੀਤ, ਅਨੇਕਾਂ ਤਰਾਂ ਦੇ ਕਰਮਕਾਂਡ ਅਰਥਾਤ ਗੁਰਬਾਣੀ ਦੇ ਫਲਸਫੇ ਅਰਥਾਤ
ਸਿਧਾਂਤਾਂ ਦੇ ਉਲਟ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਫਿਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ
ਅਕਾਲੀ ਦਲ ਦੀ ਟੀਮ ਦਾ ਉੱਥੇ ਪੁੱਜਣਾ ਸਮਝ ਤੋਂ ਬਾਹਰ ਹੈ। ਜਦੋਂ ਉਕਤ ਬਾਬੇ ਨੇ ਵਿਸ਼ਵਾਸ਼ ਦਿਵਾਇਆ
ਕਿ ਉਹ ਲੱਚਰਤਾ ਵਾਲਾ ਕੋਈ ਵੀ ਗਾਇਕ ਨਹੀਂ ਬੁਲਾਵੇਗਾ ਤਾਂ ਵਿਰੋਧ ਕਰਨ ਦਾ ਫੈਸਲਾ ਵਾਪਸ ਲੈ ਲਿਆ
ਗਿਆ। ਤੀਜੀ ਘਟਨਾ ਨੇੜਲੇ ਪਿੰਡ ਵਾੜਾ ਦਰਾਕਾ ਵਿਖੇ ਜਸਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਘਰ
ਇੱਕ ਉਤਮ ਕਿਸਮ ਦਾ ਨੁਕਰਾ ਘੋੜਾ ਦੇਖਣ ਦੀ ਵਾਪਰੀ, ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਘੋੜਾ ਦੇਖਣ
ਦਾ ਸ਼ੌਂਕ ਤਾਂ ਪੈਦਾ ਹੋ ਗਿਆ ਪਰ ਮਹਿਜ ਕੁੱਝ ਕੁ ਗਜਾਂ ਦੀ ਦੂਰੀ `ਤੇ ਸਥਿੱਤ ਬੇਅਦਬੀ ਕਾਂਡ ਮੌਕੇ
ਪੁਲਸੀਆ ਅੱਤਿਆਚਾਰ ਦਾ ਸ਼ਿਕਾਰ ਹੋਏ ਭਾਈ ਰਣਜੀਤ ਸਿੰਘ ਟੋਨੀ ਦੇ ਘਰ ਜਾਣ ਦੀ ਖੇਚਲ ਨਾ ਕੀਤੀ ਗਈ।
ਜਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ 14 ਅਕਤੂਬਰ 2015 ਨੂੰ ਸਥਾਨਕ ਬੱਤੀਆਂ ਵਾਲੇ ਚੋਂਕ `ਚ ਉਸ
ਵੇਲੇ ਪੁਲਸੀਆ ਅੱਤਿਆਚਾਰ ਦਾ ਸ਼ਿਕਾਰ ਹੋ ਗਏ ਸਨ, ਜਦ ਸ਼ਾਂਤਮਈ ਧਰਨੇ `ਤੇ ਬੈਠੀਆਂ ਸੰਗਤਾਂ ਵੱਲੋਂ
ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਉਕਤ ਮਾਮਲੇ ਦਾ ਦੁਖਦਾਇਕ
ਪਹਿਲੂ ਇਹ ਵੀ ਹੈ ਕਿ ਭਾਈ ਰਣਜੀਤ ਸਿੰਘ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਹੋਣ ਕਾਰਨ
ਇਤਿਹਾਸਿਕ ਗੁਰਦਵਾਰਾ ਗੰਗਸਰ ਜੈਤੋ ਦੇ ਮੁੱਖ ਗ੍ਰੰਥੀ ਸਨ ਤੇ ਪੁਲਿਸ ਦੇ ਅੰਨ੍ਹੇ ਤਸ਼ੱਦਦ ਕਾਰਨ ਦੋ
ਮਹੀਨੇ ਮੰਜੇ ਜੋਗੇ ਹੀ ਰਹਿ ਗਏ, ਨੌਕਰੀ ਛੱਡਣੀ ਪਈ, ਕੋਈ ਅਕਾਲੀ ਆਗੂ ਜਾਂ ਸ਼੍ਰ੍ਰੋਮਣੀ ਕਮੇਟੀ ਦਾ
ਅਹੁਦੇਦਾਰ ਸਾਰ ਲੈਣ ਨਾ ਆਇਆ ਅਤੇ ਅੱਜ ਕਰੀਬ ਢਾਈ ਸਾਲਾਂ ਬਾਅਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੀ
ਆਮਦ ਮੌਕੇ ਨੁਕਰਾ ਘੋੜਾ ਤਾਂ ਦੇਖਣਾ ਪਰ ਇੱਕ ਪੰਥਦਰਦੀ ਪੀੜਤ ਦੀ ਸਾਰ ਨਾ ਲੈਣ ਵਾਲੀਆਂ ਗੱਲਾਂ
ਪੰਥਕ ਹਲਕਿਆਂ `ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
03/04/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਵਿੱਚ ਸ਼ਿਵਾ (ਪਾਰਬਤੀ) ਦੇਵੀ ਬਾਰੇ-47
ਅਵਤਾਰ ਸਿੰਘ ਮਿਸ਼ਨਰੀ (5104325827)
ਸਿੱਖ ਕੌਮ ਕਿਸੇ ਸ਼ਿਵਾ ਆਦਿਕ ਦੇਵੀ ਦੀ ਪੁਜਾਰੀ ਨਹੀਂ -ਪੂਜਾ
ਕੀਚੈ ਨਾਮੁ ਧਿਆਈਐ ਬਿਨੁ ਨਾਵੈਂ ਪੂਜ ਨ ਹੋਈ॥(੪੮੯)
ਪੂਜਹੁ ਰਾਮੁ ਏਕੁ ਹੀ
ਦੇਵਾ॥(੪੮੪)
ਸੇਵਕ ਸਿੱਖ ਪੂਜਣ ਸਭਿ ਅਵਹਿ ਸਭਿ
ਗਾਵਹਿ ਹਰਿ ਹਰਿ ਊਤਮ ਬਾਨੀ॥(੬੬੯)
ਗੁਰਸਿੱਖਾਂ ਵਿੱਚ "ਪੂਜਾ
ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ"
ਵਿਧਾਨ ਹੈ।
ਅੱਜ ਕੱਲ੍ਹ ਬਾਦਲ ਅਕਾਲੀ ਦਲ ਦੀ ਭਾਈਵਾਲ ਭਾਜਪਾ ਅਤੇ ਰਾਸ਼ਟਰੀਆ ਸਿੱਖ ਸੰਗਤ
ਨੇ ਸਿੱਖਾਂ ਨੂੰ ਸ਼ਿਵਾ (ਦੁਰਗਾ ਪਾਰਬਤੀ) ਦੇਵੀ ਦਾ ਉਪਾਸ਼ਕ ਸਿੱਧ ਕਰਨ ਵਾਸਤੇ
"ਦੇਹ ਸ਼ਿਵਾ ਬਰ ਮੋਹਿ ਇਹੇ"
ਦਾ ਛੋਛਾ ਛੱਡਿਆ ਹੈ ਜਿਸ ਦਾ ਜਾਗਤ-ਜਮੀਰ ਸਿੱਖ ਆਪੋ ਆਪਣੇ ਵਸੀਲਿਆਂ ਨਾਲ ਜੁਵਾਬ ਦੇ ਰਹੇ ਹਨ। ਦਾਸ
ਵੀ ਮਿਸ਼ਨਰੀ ਪ੍ਰਚਾਕ ਅਤੇ ਲੇਖਕ ਹੋਣ ਦੇ ਨਾਤੇ ਇਸ ਸ਼ਿਵਾ, ਸੂਰਜ ਅਤੇ ਚੰਦ ਆਦਿਕ ਕਲਪਿਤ ਦੇਵੀ
ਦੇਵਤਿਆਂ ਬਾਰੇ ਲਿਖ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਸ਼ਿਵਾ ਲਫਜ਼ ਕਈ ਅਰਥਾ ‘ਚ ਆਇਆ ਹੈ ਪਰ
ਦਸਮ ਗ੍ਰੰਥ ‘ਚ ਪ੍ਰਕਰਣ ਅਨੁਸਾਰ ਕੇਵਲ ਸ਼ਿਵਾ (ਦੁਰਗਾ) ਵਾਸਤੇ ਹੈ। ਆਓ ਸਭ ਤੋਂ ਪਹਿਲਾਂ ਇਸ ਕਵਿਤਾ
ਨੂੰ ਸਮਝ ਲਈਏ-
ਸਵੈਯਾ॥ ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥ ਨ ਡਰੋਂ
ਅਰਿ ਸੋਂ ਜਬ ਜਾਇ ਲਰੋਂ॥ ਨਿਸਚੈ ਕਰ ਆਪਨੀ ਜੀਤ ਕਰੋਂ॥ ਅਰੁ ਸਿਖ ਹੋ ਆਪਨੇ ਹੀ ਮਨ ਕੋ, ਇਹ ਲਾਲਚ
ਹਉ ਗੁਣ ਤਉ ਉਚਰੋਂ॥ ਜਬ ਆਵ ਕੀ ਅੳਧ ਨਿਧਾਨ ਬਨੈ, ਅਤਿ ਹੀ ਰਨ ਮੈਂ ਤਬ ਜੂਝ ਮਰੋਂ॥(ਚੰਡੀ ਚਰਿਤ੍ਰ
ਉਕਤ ਬਿਲਾਸ-੨੩੨)
ਸ਼ਿਵਾ- ਸ਼ਿਵ ਦੀ
ਇਸਤ੍ਰੀ ਦੁਰਗਾ (ਪਾਰਵਤੀ)। (ਮਹਾਨ ਕੋਸ਼)
ਦੁਰਗਾ-ਸ਼ਿਵ
ਦੀ ਪਤਨੀ। (ਹਿੰਦੂ ਮਿਥਿਹਾਸ ਕੋਸ਼) ਸ਼ਿਵ (ਸ਼ਿਵਜੀ, ਮਹਾਂਦੇਵ) ਪਾਰਬਤੀ ਦਾ ਪਤੀ। ਸ਼ਿਵਾ
(ਪਾਰਬਤੀ) ਇਸ ਦੇ ਹੋਰ ਵੀ ਕਈ ਨਾਮ ਹਨ ਜਿਵੇਂ-ਪਰੀ,
ਪਦਮਨੀ, ਪਾਰਬਤੀ, ਪਰਮ ਰੂਪਾ॥ ਸ਼ਿਵਾ ਬਾਸਵੀ, ਬ੍ਰਹਮੀ ਰਿਧ ਕੂਪਾ॥ (ਚੰਡੀ-੨੨੮)
ਅਤੇ ਨਮੋ ਹਿੰਗੁਲਾ,
ਪਿੰਗੁਲਾ, ਤੋਤਲਾਯੰ॥ ਨਮੋ ਕਰਤਿ, ਕਿਆਨੀ ਸ਼ਿਵਾ ਸੀਤਲਾਯੰ॥
ਆਦਿਕ ਸ਼ਿਵਾ ਦੇ ਨਾਮ ਹਨ। ਜਦ ਦੈਂਤਾਂ ਨੇ ਅਨੇਕਾਂ ਦੇਵਤੇ
ਮਾਰ ਦਿੱਤੇ ਅਤੇ ਉਨ੍ਹਾਂ ਦਾ ਸਭ ਕੁਝ ਖੋਹ ਲਿਆ ਤਾਂ ਬਾਕੀ ਦੇਵਤੇ ਡਰਦੇ ਮਾਰੇ ਸ਼ਿਵਾ (ਦੁਰਗਾ) ਦੀ
ਓਟ ਤੱਕ ਕੇ ਕੈਲਾਸ਼ ਪਰਬਤ ਤੇ ਆ ਗਏ
(ਧਰਿ ਧਿਆਨ ਮਨ ਸ਼ਿਵਾ ਕੋ ਤੱਕੀ
ਪੁਰੀ ਕੈਲਾਸ਼) ਅਤੇ
(ਬਸੇ ਸ਼ਿਵਪੁਰੀ ਜਾਇ)
ਸ਼ਿਵਾ ਦਾ ਅਰਥ ਅਕਾਲ
ਪੁਰਖ ਕਰਨ ਵਾਲੇ ਦੱਸਣਗੇ ਕਿ ਅਕਾਲ ਪੁਰਖ ਸਰਬ ਨਿਵਾਸੀ ਹੈ ਜਾਂ ਕੈਲਾਸ਼ ਪਰਬਤ ਤੇ ਰਹਿੰਦਾ ਹੈ ਜਾਂ
ਓਥੇ ਮੰਨੀ ਗਈ ਦੇਵੀ ਸ਼ਿਵਾ (ਪਾਰਬਤੀ-ਦੁਰਗਾ) ਰਹਿੰਦੀ ਹੈ। ਮੁਕਦੀ ਗੱਲ
"ਦੇਹ ਸ਼ਿਵਾ ਬਰ ਮੋਹਿ ਇਹੈ"
ਵਾਲੇ ਸਵਯੈ ਵਿੱਚ, ਸ਼ਿਵਾ ਦਾ ਅਰਥ ਦੁਰਗਾ ਭਵਾਨੀ ਅਤੇ ਵਰ ਮੰਗਣ ਵਾਲਾ ਸਾਕਤ ਮਤੀਆ (ਸ਼ਿਵਾ ਉਪਾਸ਼ਕ)
ਸ਼ਯਾਮ ਕਵੀ ਹੈ ਜਿਸ ਨੇ ਕ੍ਰਿਸ਼ਨਾ ਅਵਤਾਰ ਦੇ ਅੰਕ ੨੪੮੯ ‘ਤੇ ਵੀ ਇਸੇ ਭਾਵ ਨੂੰ ਉਜਾਗਰ ਕੀਤਾ ਹੈ-ਅਬ
ਰੀਝ ਕੈ ਦੇਹੁ ਵਹੈ ਹਮ ਜੋਊ ਹਉਂ ਬਿਨਤੀ ਕਰ ਜੋਰ ਕਰੋਂ॥ ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ
ਬਿਨਤੀ ਸੁਨਿ ਲੀਜੈ॥ ਅਉਰ ਨ ਮਾਂਗਤ ਹਉੇ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ॥ ਸ਼ੱਤ੍ਰਨ ਸਿਉ
ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ॥ ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ
ਬਰੁ ਦੀਜੈ॥੧੯੦੦॥(ਦ. ਗ੍ਰੰ-੪੯੫ ਕ੍ਰਿਸ਼ਨਾ ਅਵਤਾਰ) ਵੇਖੋ!
ਅਕਾਲ ਦਾ ਉਪਾਸ਼ਕ ਗੁਰੂ ਗੋਬਿੰਦ ਸਿੰਘ
ਰਵਿ
(ਸੂਰਜ) ਅਤੇ
ਸਸਿ
(ਚੰਦ੍ਰਮਾਂ) ਅੱਗੇ ਬੇਨਤੀ ਕਰਦਾ ਦਰਸਾਇਆ ਜਦ ਕਿ ਗੁਰੂ
ਨਿਰੰਕਾਰ ਕਰਣਹਾਰ ਕਰਤਾਰ ਦਾ ਹੀ ਉਪਾਸ਼ਕ ਹੈ। ਵਰ ਤੇ ਸਰਾਪ ਦੇਣੇ ਗੁਰਮਤਿ ਦੇ ਸਿਧਾਂਤ ਨਹੀਂ। ਗੁਰੂ
ਕਦੀ ਕਿਸੇ ਨੂੰ ਵਰ ਜਾਂ ਸਰਾਪ ਨਹੀਂ ਦਿੰਦਾ ਸਗੋਂ ਬਖਸ਼ਿਸ਼ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ
ਇੱਕ ਅਕਾਲ ਪੁਰਖ ਦੀ ਉਸਤਤਿ ਅਤੇ ਉਸ ਅੱਗੇ ਹੀ ਅਰਦਾਸ ਕੀਤੀ ਗਈ ਹੈ ਪਰ ਦਸਮ ਗ੍ਰੰਥ ਅਤੇ ਬ੍ਰਾਹਮਣੀ
ਮਤ ਦੇ ਗ੍ਰੰਥ, ਵਰਾਂ ਸਰਾਪਾਂ ਦੀਆਂ ਕਲਪਿਤ ਕਥਾ ਕਹਾਣੀਆਂ ਨਾਲ ਭਰੇ ਪਏ ਹਨ।
ਹੁਣ ਗੁਰਸਿੱਖਾਂ ਨੇ ਸੋਚਣਾ ਹੈ ਕਿ ਓਨ੍ਹਾਂ ਨੇ ਕੌਮੀ ਤਰਾਨਾ- ਜਗਤੁ
ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ
ਉਭਰੈ ਤਿਤੈ ਲੈਹੁ ਉਭਾਰਿ॥
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ॥ ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ॥ (੮੫੪)
ਵਾਲੇ ਸ਼ਲੋਕ ਨੂੰ ਬਨਾਉਣਾ ਹੈ ਜਾਂ ਸਾਕਤ
ਮੱਤੀਏ ਧਤੂਰੇ ਭੰਗ ਅਫੀਮ ਸ਼ਰਾਬ ਆਦਿਕ ਮਾਰੂ ਨਸ਼ਿਆਂ ਦੇ ਰਸੀਏ, ਸ਼ਿਵਜੀ ਦੀ ਪਤਨੀ ਸ਼ਿਵਾ (ਪਾਰਬਤੀ,
ਦੁਰਗਾ ਦੇਵੀ) ਨੂੰ। ਸਿੱਖਾਂ ਸੇਵਕਾਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਆਪ
ਪੜ੍ਹਨ, ਵਿਚਾਰਨ ਅਤੇ ਧਾਰਨ ਕਰਦੇ ਸਮੇ, ਗੁਰਬਾਣੀ ਦੇ ਮੂਲ ਸਿਧਾਂਤ
ਮੂਲ ਮੰਤ੍ਰ
(ਮੁੱਢਲੇ ਉਪਦੇਸ਼) ਨੂੰ ਧਿਆਨ ਵਿੱਚ ਰੱਖਣ, ਜਿਸ ਵਿੱਚ ਅਕਾਲ ਪੁਰਖ ਦੇ ਮੁਕੰਮਲ ਸਰੂਪ ਦਾ ਬਾਖੂਬੀ
ਵਰਨਣ ਕੀਤਾ ਗਿਆ ਹੈ।
ਭਗਤਾਂ ਅਤੇ ਗੁਰੂ ਸਹਿਬਾਨਾਂ ਵੇਲੇ, ਭਾਰਤ ਵਿੱਚ ਬਹੁਤੇ ਹਿੰਦੂ ਤੇ ਮੁਗਲ
ਮੁਸਮਾਨ ਸਨ। ਹਿੰਦੂਆਂ ਚੋਂ ਬ੍ਰਾਹਮਣ ਪੁਜਾਰੀ, ਜੋਗੀ ਅਤੇ ਸਿਧ ਪੀਰ ਅਤੇ ਮੁਸਲਮਾਨਾਂ ਚੋਂ ਮੁਲਾਂ
ਮੁਲਾਣੇ ਕਾਜ਼ੀ ਆਦਿਕ ਸਨ। ਸਨਾਤਨੀ ਹਿੰਦੂਆਂ ਦੇ ਚਾਰ ਵੇਦ, 6 ਸ਼ਾਂਸ਼ਤ੍ਰ, 18 ਪੁਰਾਣ ਅਤੇ 27
ਸਿਮ੍ਰਤੀਆਂ ਆਦਿਕ ਗ੍ਰੰਥ, ਮੁਸਲਮਾਨਾਂ ਦਾ ਕੁਰਾਨੇ ਪਾਕਿ ਅਤੇ ਸ਼ਰਾ ਦੇ ਗ੍ਰੰਥ ਸਨ। ਸ਼ਬਦਾਵਲੀ,
ਰੀਤੋ ਰਿਵਾਜ, ਮਨੌਤਾਂ, ਬੋਲੀ, ਬੋਲਚਾਲ ਮੁਗਲਾਂ ਅਤੇ ਸਨਾਤਨੀ ਬ੍ਰਾਹਮਣੀ ਹਿੰਦੂਆਂ ਵਾਲੇ ਸਨ।
ਅਰਬੀ ਫਾਰਸੀ, ਹਿੰਦੀ ਅਤੇ ਸੰਸਕ੍ਰਿਤ ਆਦਿਕ ਬੋਲੀਆਂ ਦਾ ਬੋਲਬਾਲਾ ਸੀ। ਰੱਬੀ ਭਗਤਾਂ ਅਤੇ ਗੁਰੂਆਂ
ਨੇ ਉਪਦੇਸ਼ ਦਿੰਦੇ ਸਮੇ ਉਨ੍ਹਾਂ ਦੀ ਸ਼ਬਦਾਵਲੀ, ਰੀਤਾਂ ਰਸਮਾਂ, ਮਿਥਾਂ, ਮਨੌਤਾਂ, ਬੋਲੀ ਅਤੇ
ਅਕੀਦਿਆਂ ਦਾ ਇਸਤੇਮਾਲ ਕੀਤਾ ਹੈ। ਜਿਵੇਂ ਅੱਲ੍ਹਾ, ਰਾਮ, ਅਜਰਾਈਲ, ਭਿਸਤ-ਦੋਜਕ, ਬ੍ਰਹਮਾ, ਬਿਸ਼ਨ,
ਮਹੇਸ਼, ਭਵਾਨੀ, ਪਾਰਬਤੀ, ਕ੍ਰਿਸ਼ਨ, ਹਨੂੰਮਾਨ, ਨਰਕ-ਸਵਰਗ, ਅਨੇਕਾਂ ਦੇਵੀ ਦੇਵਤਿਆਂ, ਮੰਦਰਾਂ
ਮਸਜਦਾਂ, ਮੱਠਾਂ, ਮਜਾਰਾਂ ਅਤੇ ਸਿੱਧਾਂ ਪੀਰਾਂ ਜੋਗੀਆਂ ਆਦਿਕ ਦਾ ਨਾਂ ਵਰਤ ਕੇ ਰੱਬੀ ਉਪਦੇਸ਼
ਦਿੱਤੇ ਹਨ। ਉਸ ਵੇਲੇ ਦੇ ਰਾਜੇ, ਜੋਗੀ, ਮੁੱਲਾਂ ਮੁਲਾਣੇ ਅਤੇ ਉੱਚ-ਜਾਤੀ ਬ੍ਰਾਹਮਣ ਇਹ ਸਭ, ਆਮ
ਜਨਤਾ ਨੂੰ ਵਹਿਮਾਂ ਭਰਮਾਂ ਅਤੇ ਤਾਕਤ ਦੇ ਡਰਾਵਿਆਂ ਨਾਲ ਲੁੱਟ ਰਹੇ ਸਨ। ਰੱਬੀ ਭਗਤਾਂ ਅਤੇ ਗੁਰੂਆਂ
ਨੇ ਸੱਚੇ ਸੁੱਚੇ ਅਤੇ ਗਿਆਨ ਵਿਗਿਆਨ ਭਰਪੂਰ ਉਪਦੇਸ਼ਾਂ ਅਤੇ ਕਿਰਤ ਕਮਾਈ, ਸੇਵਾ, ਸਿਮਰਨ, ਪਰਉਪਕਾਰ
ਆਦਿਕ ਲੋਕ ਭਲਾਈ ਦੇ ਕਰਮ ਅਤੇ ਜਨਤਾ ਵਿੱਚ ਕ੍ਰਾਂਤੀ ਪੈਦਾ ਕਰਕੇ, ਪੁਜਰੀਵਾਦ ਦਾ ਜੂਲਾ ਜਨਤਾ ਦੇ
ਗਲੋਂ ਲਾਹ ਦਿੱਤਾ। ਕੀ ਹਿੰਦੂ ਤੇ ਕੀ ਮੁਸਲਮਾਨ ਧੜਾ ਧੜ ਗੁਰਮਤਿ ਧਾਰਨ ਲੱਗ ਪਏ। ਜਿਸਦਾ
ਹੰਕਾਰੀ-ਮੁਤੱਸਬੀ ਮੁਸਲਮਾਨਾਂ ਅਤੇ ਜਾਤਪਾਤੀ ਬ੍ਰਾਹਮਣਾਂ ਨੇ ਕਰੜਾ ਵਿਰੋਧ ਕੀਤਾ। ਇਸ ਸਬੰਧ ਵਿੱਚ
ਜੰਗ ਯੁੱਧ ਅਤੇ ਸ਼ਹੀਦੀਆਂ ਵੀ ਹੋਈਆਂ। ਹਰ ਵਾਰ ਜਾਗੀ ਜਨਤਾ ਅੱਗੇ ਇਨ੍ਹਾਂ ਨੂੰ ਹਾਰਨਾ ਪਿਆ। ਫਿਰ
ਸ਼ਾਤਰ ਦਿਮਾਗ ਬ੍ਰਾਹਮਣ ਨੇ ਸੋਚਿਆ ਕਿ, ਜੰਗਾਂ ਯੁੱਧਾਂ ਵਿੱਚ ਸਾਡੇ ਜੂਲੇ ਹੇਠੋਂ ਨਿਕਲ ਕੇ,
ਜਾਗ੍ਰਤ ਹੋ ਚੁੱਕੀ ਜਨਤਾ ਨੂੰ, ਹੁਣ ਅਸੀਂ ਵੱਸ ਨਹੀਂ ਕਰ ਸਕਦੇ ਪਰ ਇਨ੍ਹਾਂ ਦੇ ਧਰਮ ਅਤੇ ਇਤਿਹਾਸਕ
ਗ੍ਰੰਥਾਂ ਵਿੱਚ ਬ੍ਰਾਹਮਣਵਾਦ ਦਾ ਰਲਾ ਕਰ ਦੇਈਏ ਤਾਂ ਸਮਾ ਪਾ ਕੇ, ਸਿੱਖ ਧਰਮ ਨੂੰ ਮੰਨਣ ਵਾਲੇ
ਲੋਕ, ਫਿਰ ਸਾਡੇ ਵਹਿਮਾਂ ਭਰਮਾਂ ਅਤੇ ਕਰਮਕਾਡਾਂ ਦੇ ਜਾਲਾਂ ਵਿੱਚ ਫਸਕੇ, ਸਾਡੀ ਪੂਜਾ ਕਰਨ ਲੱਗ
ਜਾਣਗੇ। ਸ਼ਾਤਰ ਬ੍ਰਾਹਮਣ ਨੇ ਇੱਕ ਹੋਰ ਚਾਲ ਚੱਲੀ ਕਿ ਹੁਣ ਸਾਨੂੰ ਬ੍ਰਾਹਮਣ, ਪੁਜਾਰੀ ਆਚਾਰੀਆ ਆਦਿਕ
ਦੀ ਥਾਂ, ਸੰਤ ਸ਼ਬਦ ਆਪਣੇ ਨਾਲ ਲਾ ਲੈਣਾ ਚਾਹੀਦਾ ਹੈ। ਐਸਾ ਕਰਕੇ ਇਹ ਬ੍ਰਾਹਮਣ ਉਦਾਸੀਆਂ,
ਨਿਰਮਲਿਆਂ ਅਤੇ ਭਗਵੇ ਸੰਤਾਂ-ਸਾਧਾਂ ਦੇ ਭੇਖ ਵਿੱਚ, ਸਿੱਖਾਂ ਵਰਗੀਆਂ ਸਾਬਤ ਸੂਰਤ ਸ਼ਕਲਾਂ ਬਣਾ ਕੇ,
ਸਾਡੇ ਧਰਮ ਅਸਥਾਨਾਂ ਵਿੱਚ ਪ੍ਰਵੇਸ਼ ਕਰ ਗਿਆ। ਜੋ ਹੁਣ ਸੰਪ੍ਰਦਾਵਾਂ, ਡੇਰਿਆਂ, ਸਾਧਾਂ-ਸੰਤਾਂ ਅਤੇ
ਜਾਤਪਾਤੀ ਬਰਾਦਰੀ ਦੇ ਨਾਂ ਤੇ ਬਣੇ ਧਰਮ ਅਸਥਾਨਾਂ ਦੇ ਰੂਪ ਵਿੱਚ ਗੁਰਮਤਿ ਨੂੰ ਵੰਗਾਰ ਅਤੇ ਦਹਾੜ
ਰਿਹਾ ਹੈ।
ਧਾਰਮਿਕ ਅਤੇ ਰਾਜਨੀਤਕ ਸੰਸਥਾਵਾਂ ਵਿੱਚ ਵੀ ਘੁਸੜ ਚੁੱਕਾ ਹੈ। ਕੀ ਅਕਾਲੀ
ਦਲ, ਕੀ ਸ਼੍ਰੋਮਣੀ ਕਮੇਟੀ, ਕੀ ਟਕਸਾਲ ਅਤੇ ਕੀ ਤਖਤਾਂ ਦੇ ਜਥੇਦਾਰ ਸਭ ਵਿੱਚ ਸਿੱਖੀ ਸਰੂਪ ਧਾਰ ਕੇ
ਵੜ ਚੁੱਕਾ ਹੈ। ਅਕਾਲ ਤਖਤ ਦੇ ਜਥੇਦਾਰ ਗਿ. ਪੂਰਨ ਸਿੰਘ ਦੇ ਰੂਪ ਵਿੱਚ ਸਿੱਖਾਂ ਨੂੰ ਲਵ ਕੁਛ ਦੀ
ਉਲਾਦ ਐਲਾਨ ਚੁੱਕਾ ਅਤੇ ਸਿੱਖ ਵੇਦਾਂਤੀ ਵੀ ਬਣ ਗਿਆ। ਪੰਜਾਬ ਦੀ ਅਖੌਤੀ ਅਕਾਲੀ ਸਰਕਾਰ ਵਿੱਚ
ਰਾਸ਼ਟਰੀਆ ਸਿੱਖ ਸੰਗਤ, ਭਾਰਤੀ ਜਨਤਾ ਪਾਰਟੀ ਅਤੇ ਡੇਰੇਦਾਰਾਂ ਦੇ ਰੂਪ ਵਿੱਚ ਮੌਜਾਂ ਮਾਣ ਅਤੇ
ਹਕੂਮਤ ਕਰ ਰਿਹਾ ਹੈ। ਡੇਰੇਦਾਰ ਰਾਧਾ ਸੁਆਮੀਆਂ ਨੂੰ ਇਤਿਹਾਸਕ ਗੁਰਦੁਆਰੇ ਢਾਉਣ ਤੇ ਵੀ ਕਲੀਨ
ਚਿੱਟਾਂ ਦੇ ਰਿਹਾ ਹੈ। ਚੋਣਾਂ ਸਮੇ ਨਸ਼ੇ ਵੰਡ ਕੇ, ਸਿੱਖ ਜਵਾਨੀਆਂ ਨੂੰ ਬਰਬਾਦ ਕਰਦਾ ਆ ਰਿਹਾ ਹੈ।
ਹੁਣ ਇਸ ਨੇ ਨਵਾਂ ਛੋਛਾ ਛੱਡਿਆ ਹੈ ਕਿ ਸਿੱਖਾਂ ਦਾ ਰਾਸ਼ਟਰੀ ਗੀਤ
"ਦੇਹ ਸ਼ਿਵਾ ਬਰ ਮੋਹਿ ਇਹੈ"
ਵਾਲਾ ਹੋਣਾ ਚਾਹੀਦਾ ਹੈ ਤਾਂ ਕਿ ਹੌਲੀ ਹੌਲੀ ਸਿੱਖ ਵੀ, ਅਖੌਤੀ ਦਸਮ ਗ੍ਰੰਥ ਜੋ ਬ੍ਰਾਹਮਣੀ
ਗ੍ਰੰਥਾਂ ਦਾ ਉਲੱਥਾ ਹੈ, ਦੇ ਰਾਹੀਂ ਕੇਸਾਧਾਰੀ ਹਿੰਦੂ ਬਣ ਜਾਣ। ਵੇਖੋ ਸਿੱਖੋ! ਤੁਹਾਡਾ ਗੁਰੂ
ਜਦ ਸ਼ਿਵਾ ਤੋਂ ਵਰ ਮੰਗਦਾ ਹੈ ਫਿਰ ਤੁਹਾਨੂੰ ਸ਼ਿਵ ਪੂਜਨ ਵਿੱਚ ਕੀ ਇਤਰਾਜ ਹੈ? ਤ੍ਰਿਬੇਣੀ ਅਤੇ
ਹੇਮਕੁੰਟ ਵਰਗੇ ਹਿੰਦੂ ਤੀਰਥਾਂ ‘ਤੇ ਜਾ ਕੇ, ਗੁਰੂ ਤੇਗ ਬਹਾਦਰ ਪੁੱਤ੍ਰ ਦਾ ਵਰ, ਹੇਮਕੁੰਟ ਉੱਤੇ
ਗੁਰੂ ਗੋਬਿੰਦ ਸਿੰਘ ਦੁਸ਼ਟ ਦਮਨ ਦੇ ਰੂਪ ਵਿੱਚ ਦੁਰਗਾ ਤੋਂ ਪੰਥ ਚਲਾਉਣ ਦਾ ਵਰ ਮੰਗਦੇ ਦਰਸਾ ਕੇ,
ਸਿੱਖਾਂ ਦੀ ਅੰਨ੍ਹੀ ਸ਼ਰਦਾ ਨੂੰ ਕੈਸ਼ ਕੀਤਾ ਗਿਆ ਜਦ ਕਿ ਗੁਰਬਾਣੀ ਅਖੌਤੀ ਤੀਰਥ
ਇਸ਼ਨਾਨਾਂ,ਵਰਾਂ-ਸਰਾਪਾਂ ਅਤੇ ਕਰਮਕਾਂਡਾਂ ਦਾ ਭਰਵਾਂ ਖੰਡਨ ਕਰਦੀ ਹੈ। ਸਾਧਾਂ, ਸੰਤਾਂ ਤੇ
ਡੇਰਿਆਂ ਦੇ ਰੂਪ ਵਿੱਚ ਸਿੱਖਾਂ ਨੂੰ ਵੀ ਕੇਵਲ ਪੂਜਾ ਪਾਠ ਕਰਾਉਣ ਅਤੇ ਸੇਵਾ ਦੇ ਰੂਪ ਵਿੱਚ ਵੱਡੀਆਂ
ਵੱਡੀਆਂ ਭੇਟਾ ਚੜ੍ਹਾਈ ਜਾਣ ਦੇ ਆਹਰੇ ਲਾ ਕੇ, ਗੁਰਬਾਣੀ ਸਿਧਾਂਤਾਂ ਤੋਂ ਦੂਰ ਕੀਤਾ ਜਾ ਰਿਹਾ
ਹੈ। ਅੱਜ ਜੇ ਕਿਤੇ ਇੰਟ੍ਰਨੈੱਟ ਨਾਂ ਹੁੰਦਾ ਅਤੇ ਸਿੱਖ ਭਾਰਤ ਤੋਂ ਬਾਹਰ ਨਾਂ ਗਏ ਹੁੰਦੇ ਤਾਂ ਇਸ
ਬ੍ਰਾਹਮਣ ਅਤੇ ਸਾਧ-ਸੰਤ ਪੁਜਾਰੀਵਾਦ ਦੇ ਦੈਂਤ ਨੇ ਸਿੱਖ ਸਿਧਾਂਤਾਂ ਅਤੇ ਸਿੱਖ ਸਰੂਪ ਨੂੰ ਨਿਗਲ
ਜਾਣਾ ਸੀ।
ਮਾਨ ਅਕਾਲੀ ਦਲ ਅਤੇ ਸਿੱਖਾਂ ਦੀਆਂ ਜੁਝਾਰੂ ਜਥੇਬੰਦੀਆਂ ਵੀ ਆਪਣਾ ਕੌਮੀ
ਤਰਾਨਾ (ਦੇਹ ਸ਼ਿਵਾ ਬਰ
ਮੋਹਿ ਇਹੈ) ਬਣਾਈ ਬੈਠੀਆਂ ਅਤੇ ਨਿਤਾਪ੍ਰਤੀ
ਗਾ ਰਹੀਆਂ ਹਨ। ਰਾਗੀ ਢਾਢੀ ਵੀ ਸੰਘ ਪਾੜ ਪਾੜ ਕੇ
"ਦੇਹ ਸ਼ਿਵਾ ਬਰ ਮੋਹਿ ਇਹੈ" ਦੇ ਜੋਰਦਾਰ
ਜੈਕਾਰੇ ਬੁਲਾਈ ਜਾ ਰਹੇ ਹਨ। ਸਿੱਖੋ ਜਾਗੋ! ਕੁਝ ਹੋਸ਼ ਕਰੋ ਅਤੇ ਗਾਫਲਤਾ ਚੋਂ ਬਾਹਰ ਨਿਕਲਦੇ ਹੋਏ,
ਘਟੋ ਘਟ ਗੁਰਦੁਆਰਿਆਂ ਅਤੇ ਗੁਰਬਾਣੀ ਕੀਰਤਨਾਂ ਵਿੱਚ ਤਾਂ ਸ਼ਿਵਾ ਤੋਂ ਵਰ ਨਾਂ ਮੰਗੋ। ਇੱਕ ਪਾਸੇ
ਅਕਾਲ ਦੇ ਪੁਜਾਰੀ ਅਤੇ ਦੂਜੇ ਪਾਸੇ ਭੰਗ, ਧਤੂਰਾ, ਅਫੀਮ, ਪੋਸਤ, ਡੋਡੇ ਅਤੇ ਤੰਬਾਕੂ ਆਦਿਕ ਨਸ਼ੇ
ਪੀਣ ਅਤੇ ਸੱਪਾਂ ਦੇ ਡੰਗ ਮਰਵਾ ਕੇ, ਨਸ਼ਾ ਪੂਰਾ ਕਰਨ ਵਾਲੇ ਸ਼ਿਵਜੀ ਦੀ ਪਤਨੀ ਸ਼ਿਵਾ (ਪਾਰਬਤੀ) ਅੱਗੇ
ਅਰਦਾਸਾਂ ਕਰਕੇ-ਖਸਮੁ
ਛੋਡਿ ਦੂਜੈ ਲੱਗੇ ਡੁਬੇ ਸੇ ਵਣਜਾਰਿਆ॥(੪੭੦)
ਭਾਵ ਬ੍ਰਾਹਮਣਵਾਦ ਦੀ ਗੰਗਾ ਵਿੱਚ ਕਿਉਂ ਡੁੱਬ ਰਹੇ ਹੋ?
25 ਅਕਤੂਬਰ 2017 ਨੂੰ RSS
ਦੇ ਮੁਖੀ ਮੋਹਨ ਭਾਗਵਤ ਨੇ ਤਾਂ ਸ਼ਰੇਆਮ
ਐਲਾਨ ਕਰ ਦਿੱਤਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਅਭਾਰੀ ਹਾਂ ਕਿ ਉਨ੍ਹਾਂ ਨੇ "ਦੇਵੀ ਸ਼ਿਵਾ"
ਤੋਂ ਦੇਸ਼ ਦੀ ਰਾਖੀ ਦਾ ਵਰ ਮੰਗਦੇ, ਹਿੰਦੂ ਵੈਰੀਆਂ ਨਾਲ ਜੂਝਣ ਦਾ ਵਰ ਮੰਗਿਆ ਸੀ।
ਅੱਜ ਬਹੁਤੇ ਸੰਪ੍ਰਦਾਈ, ਟਕਸਾਲੀ, ਡੇਰੇਦਾਰ ਤੇ ਆਮ ਸਿੱਖ
ਹਰ ਰੋਜ ਦਸਮ ਗ੍ਰੰਥ ਦੀ
ਰਚਨਾ ਅਤੇ
ਦੇਹ ਸ਼ਿਵਾ ਬਰ ਮੋਹਿ ਇਹੈ
ਕਿਉਂ ਗਾਂਦੇ ਤੇ ਫਿਰ ਆਖਦੇ ਹਨ ਕਿ ਸਿੱਖ ਇੱਕ ਵੱਖਰੀ ਕੌਮ, ਸਾਡਾ ਗ੍ਰੰਥ, ਪੰਥ, ਨਿਸ਼ਾਨ, ਵਿਧਾਨ,
ਕਲੰਡਰ ਅਤੇ ਕੌਮੀ ਤਰਾਨਾ ਬਾਕੀ ਕੌਮਾਂ ਨਾਲੋਂ ਵੱਖਰਾ ਹੈ? ਸੋ
ਸਿਵਾ ਸਿੱਖਾਂ ਦੀ ਨਹੀਂ ਸਗੋਂ ਹਿਦੂੰਆਂ ਦੀ ਹੀ
ਦੇਵੀ ਹੈ। ਇਸ ਲਈ
'ਦੇਹੁ ਸ਼ਿਵਾ ਬਰ ਮੋਹਿ ਇਹੈ'
ਸਿੱਖਾਂ ਦਾ ਕੌਮੀ ਤਰਨਾ ਨਹੀਂ!
ਇਸੇ ਵਿਸ਼ੇ ਤੇ ਸ੍ਰ. ਸਰਬਜੀਤ ਸਿੰਘ ਦੇ ਕੁਝ ਵਿਚਾਰ-ਅਖੌਤੀ ਦਸਮ ਗ੍ਰੰਥ
ਵਿਚ ਦਰਜ 'ਚੰਡੀ ਚਰਿਤ੍ਰ ਉਕਿਤ ਬਿਲਾਸ' ਸਾਕਤ ਮੱਤ ਦੇ ਕਿਸੇ ਕਵੀ ਦੀ ਰਚਨਾ ਹੈ, ਜਿਸ ਦੇ 233 ਛੰਦ
ਹਨ। 'ਦੇਹੁ ਸ਼ਿਵਾ ਬਰ
ਮੋਹਿ ਇਹੈ' ਪੰਗਤੀ 231 ਨੰਬਰ ਛੰਦ ਵਿਚ ਦਰਜ
ਹੈ। ਜਿਸ ਨੂੰ ਬਿਨਾਂ ਸੋਚੇ-ਸਮਝੇ ਹੀ ਕੁਝ ਪ੍ਰਚਾਰਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ
ਜੋੜ ਕੇ ਪ੍ਰਚਾਰਿਆ ਗਿਆ ਹੈ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਇਹ ਛੰਦ, ਗੁਰੂ ਗੋਬਿੰਦ
ਸਿੰਘ ਜੀ ਦਾ ਲਿਖਿਆ ਹੋਇਆ ਹੈ ਤਾਂ ਇਸ ਤੋਂ ਪਹਿਲਾ ਆਏ 230 ਛੰਦ ਅਤੇ ਇਸ ਤੋਂ ਪਿਛੋਂ ਆਏ 2 ਛੰਦਾਂ
ਦਾ ਲੇਖਕ ਕੋਣ ਹੈ ਅਤੇ ਪੂਰੇ ਪ੍ਰਸੰਗ `ਚ ਕੀ ਸਿੱਖਿਆ ਮਿਲਦੀ ਹੈ? ‘ਸ਼ਿਵਾ’ ਨੂੰ ਅਕਾਲ ਪੁਰਖ ਮੰਨਣ
ਵਾਲਿਓਂ! ਇਸ ਛੰਦ ਦੇ ਅਗਲੇ-ਪਿਛਲੇ ਛੰਦਾਂ ਨੂੰ ਵੀ ਪੜ੍ਹ/ਸਮਝ ਲਵੋ।
ਅਖੌਤੀ ਦਸਮ ਗ੍ਰੰਥ `ਚ ਦਰਜ ਇਕ ਰਚਨਾ ਜਿਸ ਦਾ ਨਾਮ
‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’
ਸਫਾ 74 ਤੋਂ 99 ਤਾਈਂ ਦਰਜ ਹੈ। ਜਿਸ ਦੇ ਕੁਲ 233 ਛੰਦ ਅਤੇ 8 ਭਾਗ ਹਨ। ਹਰ ਅਧਿਆਏ ਦੇ ਅਖੀਰ ਦੇ
ਇਸ ਰਚਨਾ ਦੇ ਅਸਲ ਸੋਮੇ ਦਾ ਨਾਮ, "ਇਤਿ ਸ੍ਰੀ ਮਾਰਕੰਡੇ ਪੁਰਾਣੇ" ਲਿਖਿਆ ਹੋਇਆ ਹੈ। ਅਸਲ ਲਿਖਤ
ਮੁਤਾਬਕ ਇਹ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਦਾ ਉਹ ਭਾਗ ਹੈ ਜਿਸ ਵਿਚ ਮਧੁ ਕੈਟਭ, ਮਹਿਖਾਸਰ,
ਧੂਮ੍ਰਨੈਣ, ਚੰਡਮੁੰਡ, ਰਕਤਬੀਜ, ਨਿਸੁੰਭ, ਸੁੰਭ ਆਦਿ ਦੈਤਾਂ ਦੇ ਬਧਿ ਕਰਨ ਦੀ ਕਥਾ ਬਹੁਤ ਵਿਸਥਾਰ
ਨਾਲ ਲਿਖੀ ਹੋਈ ਹੈ। ‘ਦੇਹ
ਸ਼ਿਵਾ ਬਰ ਮੋਹਿ ਇਹੈ’ ਵਾਲਾ ਛੰਦ ਇਸ ਰਚਨਾ
ਦੇ ਅਖੀਰ ਤੇ 231 ਨੰਬਰ ਤੇ ਦਰਜ ਹੈ। ਇਹ ਸਾਰੀ ਰਚਨਾ ਮਾਰਕੰਡੇ ਪੁਰਾਣ ਦੀ ਹੀ ਨਕਲ ਹੈ। ਸ਼ਿਵਾ,
ਦੁਰਗਾ, ਭਗਉਤੀ, ਚਮੁੰਡਾ, ਚੰਡੀ, ਚੰਡਕਾ, ਪਿੰਗਲੀ, ਭਵਾਨੀ ਆਇ ਸਾਰੇ ਹੀ ਨਾਮ ਪਾਰਵਤੀ ਦੇ ਹੀ
ਹਨ। "ਦੁਰਗਾ, ਭਗਉਤੀ ਤੇ ਭਗਵਤੀ" ਦੇ ਕਰਤਾ ਸੰਤ ਸੁਰਜੀਤ ਸਿੰਘ ਨਿਰਮਲ ਨੇ ਸ਼ਿਵਾ/ਪਾਰਵਤੀ
ਦੇ 43 ਨਵਾਂ ਦੀ ਸੂਚੀ ਦਿੱਤੀ ਹੈ (ਪੰਨਾ 14)। ਯਾਦ ਰਹੇ "ਲੋਪ
ਚੰਡਕਾ ਹੋਇ ਗਈ ਸੁਰਪਤਿ ਕੋ ਦੇ ਰਾਜ",ਆਰਤੀ
ਵੇਲੇ ਕੁਝ ਗਿਆਨੀਆਂ ਵੱਲੋਂ ਪੜੀਆਂ ਜਾਣ ਵਾਲੀਆਂ ਇਹ ਪੰਗਤੀਆਂ ਵੀ,
"ਇਤਿ ਸ੍ਰੀ ਮਾਰਕੰਡੇ ਪੁਰਾਨੇ
ਚੰਡੀ ਚਰਿਤ੍ਰ ਉਕਿਤ ਬਿਲਾਸ ਧੁਮ੍ਰਨੈਣ ਬਧਹਿ ਨਾਮ ਤ੍ਰਿਤਯ ਧਯਾਇ" (ਪੰਨਾ 79)
ਇਸੇ ਰਚਨਾ `ਚ ਹੀ ਦਰਜ ਹਨ। ਕਈ ਸੱਜਣਾ ਵੱਲੋਂ ਸ਼ਿਵਾ ਦੇ ਅਰਥ ਅਪਾਰ ਸ਼ਕਤੀ ਵੀ ਕੀਤੇ ਗਏ ਹਨ। 233
ਛੰਦਾਂ `ਚ ਇਕ ਛੰਦ (231) ਨੂੰ ਵੱਖ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਮੰਨ ਲੈਣਾ ਜਾਂ ਕਿਸੇ
ਇਕ ਥਾਂ ‘ਸ਼ਿਵਾ’
ਦੇ ਅਰਥ ਆਪਣੀ ਮਰਜ਼ੀ ਮੁਤਾਬਕ ਕਰ ਲੈਣੇ, ਕਿਸੇ ਵੀ ਤਰ੍ਹਾਂ ਸਿਆਣਪ ਨਹੀ ਮੰਨਿਆ ਜਾ ਸਕਦਾ। ਇਸ ਸਾਰੀ
ਰਚਨਾ ‘ਅਬ ਚੰਡੀ ਚਰਿਤ੍ਰ
ਉਕਿਤ ਬਿਲਾਸ’ ਨੂੰ ਆਦਿ ਤੋਂ ਅੰਤ ਤਾਈ
ਪੜ੍ਹਨ/ਸਮਝਣ ਉਪ੍ਰੰਤ ਹੀ ਸ਼ਿਵਾ ਦੇ ਅਰਥ ਕਰਨੇ ਚਾਹੀਦੇ ਹਨ। ਇਸ ਰਚਨਾ ਦਾ ਆਖਰੀ ਛੰਦ ਹੀ ਅਸਲੀਅਤ
ਨੂੰ ਸਪੱਸ਼ਟ ਕਰ ਦਿੰਦਾ ਹੈ।
ਦੋਹਰਾ। ਗਰੰਥ ਸਤਿਸਯ ਕੋ ਕਰਿਓ ਜਾ ਸਮ ਅਵੁਰ ਨਾ ਕੋਇ। ਜਿਹ ਨਮਿਤ 'ਕਵਿ'
ਨੇ ਕਹਿਉ ਸੁ ਦੇਹ ਚੰਡਕਾ ਸੋਇ। (੨੩੩)
ਇਨ੍ਹਾਂ ਪੰਗਤੀਆਂ ਦੇ ਅਰਥ ਡਾ ਜੱਗੀ ਨੇ ਇਹ ਲਿਖੇ
ਹਨ- "(ਮੈਂ) ਸਤਸਈ (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ)
ਨਹੀਂ ਹੈ। ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ
ਕਰੋ।੨੩੩।
ਸ਼ਿਵਾ ਜਾਂ ਦੁਰਗਾ ਨੂੰ ਕੋਈ ਆਪਣੀ ਮਾਤਾ ਮੰਨੇ, ਉਸ ਦੀ ਪੂਜਾ ਕਰੇ, ਉਸ ਤੋਂ
ਵਰ ਮੰਗੇ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਆਪਣੇ ਆਪ ਨੂੰ
ਕੌਮ ਦੇ ਮਲਾਹ ਸਮਝਣ ਵਾਲੇ, ਕਿਸੇ ਦੀ ਲਿਖੀ ਕਵਿਤਾ ਵਿਚੋਂ ਚਾਰ ਪੰਗਤੀਆਂ ਲੈ ਕੇ, ਉਨ੍ਹਾਂ ਨੂੰ
ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ, ਇਹ ਬਿਆਨ ਦੇਣ ਕਿ 'ਦੇਹੁ ਸ਼ਿਵਾ ਬਰ ਮੋਹਿ ਇਹੈ'
ਸਿੱਖਾਂ ਦਾ ਕੌਮੀ ਤਰਾਨਾ ਹੈ! ਇਸ ਨੂੰ ਉਨ੍ਹਾਂ ਦੀ ਅਗਿਆਨਤਾ ਸਮਝੀਏ ਜਾਂ ਕੁਝ ਹੋਰ?
ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ॥ ਆਗੂ ਲੈ ਉਝੜਿ ਪਵੇ ਕਿਸੁ ਕਰੈ
ਪੁਕਾਰਾ॥(ਭਾ.ਗੁ) ਕਿੰਨਾ ਚੰਗਾ ਹੋਵੇ ਜੇ
ਸਿੱਖ ਸਿਧਾਂਤ ਨੂੰ ਸਮਝਣ ਵਾਲੇ ਅਤੇ ਕੌਮ ਨੂੰ ਬੁਲੰਦੀਆਂ ਵੱਲ ਲੈ ਜਾਣ ਦੇ ਚਾਹਵਾਨ ਆਗੂ ਅਤੇ
ਪ੍ਰਚਾਰਕ, "ਦੇਹੁ ਸ਼ਿਵਾ ਬਰ ਮੋਹਿ ਇਹੈ" ਭਾਵ ਕਿਸੇ ਦੇਵੀ ਨੂੰ ਪੂਜਣ ਦੀ ਥਾਂ, ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਦਰਜ ਇਸ ਸ਼ਬਦ ਨੂੰ ਕੌਮੀ ਤਰਾਨੇ ਵਜੋ ਪ੍ਰਚਾਰਨ ਵਾਸਤੇ ਯਤਨਸ਼ੀਲ ਹੋਣ-
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ
ਕੋ ਦਾਉ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ
ਛਾਡੈ ਖੇਤੁ॥(੧੧੦੫)
03/04/18
ਹਜ਼ਾਰਾ ਸਿੰਘ ਮਿਸੀਸਾਗਾ
ਸਿੱਖਾਂ ਨੂੰ
ਜ਼ਰਾਇਮ ਪੇਸ਼ਾ ਕਰਾਰ ਦੇਣ ਦੀ ਨਿਰਮੂਲ ਧਾਰਨਾ
(ਸੰਪਾਦਕੀ ਨੋਟ:- ਸ: ਹਜ਼ਾਰਾ ਸਿੰਘ ਨੇ ਇਹ ਲੇਖ
ਮੁਸਤਫਾ ਡੋਗਰ ਦੇ ਲੇਖ ਦੇ ਸੰਬੰਧ ਵਿੱਚ ਲਿਖਿਆ ਹੈ ਜੋ ਕਿ ਅਸੀਂ ਪੰਜਾਬ ਟਾਈਮ ਵਿਚੋਂ ਲੈ ਕੇ
‘ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ ਛਾਪ ਰਹੇ ਹਾਂ। ਮੁਸਤਫਾ ਦਾ ਇਹ ਲੇਖ ਕਈ ਕਿਸ਼ਤਾਂ ਵਿੱਚ
ਰੋਜ਼ਾਨਾ ਸਪੋਕਸਮੈਨ ਵਿੱਚ ਵੀ ਛਪਿਆ ਸੀ।)
ਹਜ਼ਾਰਾ ਸਿੰਘ ਮਿਸੀਸਾਗਾ (ਕੈਨੇਡਾ)
ਫੋਨ: 905-795-3428
ਪੰਜਾਬ ਟਾਈਮਜ਼ ਦੇ ਪਿਛਲੇ ਅੰਕਾਂ
ਵਿਚ ਲੜੀਵਾਰ ਛਪੀ ਲਿਖਤ ਵਿਚ ਲੇਖਕ ਮੁਸਤਫਾ ਡੋਗਰ ਨੇ ਅੰਗਰੇਜ਼ਾਂ ਵੱਲੋਂ ਵੱਖ ਵੱਖ ਕਬੀਲੀਆਂ ਨੂੰ
ਜ਼ਰਾਇਮ ਪੇਸ਼ਾ ਕਰਾਰ ਦਿੱਤੇ ਜਾਣ ਦੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਲੇਖਕ ਨੇ ਕ੍ਰਿਮੀਨਲ
ਟਰਾਈਬਜ਼ ਐਕਟ ਅਧੀਨ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਜਾਣ ਲਈ ਵਰਤੀ ਜਾਂਦੀ ਵਿਧੀ ਦਾ ਵਰਣਨ ਵੀ ਬੜੇ
ਵਿਸਥਾਰ ਵਿਚ ਕੀਤਾ। ਜ਼ਰਾਇਮ ਪੇਸ਼ਾ ਕਰਾਰ ਦਿੱਤੇ ਜਾਣ ਵਾਲੇ ਲੋਕਾਂ ਵੱਲੋਂ ਲੁੱਟਾਂ-ਖੋਹਾਂ ਕਰਨ,
ਠੱਗੀਆਂ ਮਾਰਨ, ਚੋਰੀਆਂ ਕਰਨ ਅਤੇ ਡਾਕੇ ਮਾਰਨ ਆਦਿ ਬਾਰੇ ਵੀ ਭਰਪੂਰ ਚਾਨਣਾ ਪਾਇਆ ਗਿਆ।
ਲੇਖਕ ਨੇ ਇਹ ਸਵਾਲ ਉਭਾਰਨ ਦੀ ਵੀ ਕੋਸ਼ਿਸ਼ ਕੀਤੀ ਕਿ ਜਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ
ਕਰਾਰ ਨਹੀਂ ਸੀ ਦਿੱਤਾ ਤਾਂ ਭਾਰਤ ਸਰਕਾਰ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਕਿਉਂ ਦਿੱਤਾ? ਲਿਖਤ
ਦੀ ਪੇਸ਼ਕਾਰੀ ਤੋਂ ਤਾਂ ਪ੍ਰਭਾਵ ਹੀ ਇਹ ਪੈਂਦਾ ਹੈ ਕਿ ਜਿਵੇਂ ਇਹ ਲਿਖੀ ਹੀ ਸਿੱਖਾਂ ਨੂੰ ਜ਼ਰਾਇਮ
ਪੇਸ਼ਾ ਕਰਾਰ ਦਿੱਤੇ ਜਾਣ ਦੇ ਆਧਾਰ ਨੂੰ ਗਲਤ ਸਾਬਿਤ ਕਰਨ ਵਾਸਤੇ ਹੋਵੇ। ਬੱਸ ਇਸੇ ਨੁਕਤੇ ਕਾਰਨ ਹੀ
ਇਹ ਗੰਭੀਰ ਅਤੇ ਜਾਣਕਾਰੀ ਭਰਪੂਰ ਲਿਖਤ ਹਲਕੀ ਪੈ ਜਾਂਦੀ ਹੈ। ਆਓ ਵਿਚਾਰੀਏ ਕਿਵੇਂ?
ਲੇਖਕ ਨੇ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਕਬੀਲਿਆਂ ਦੀ ਜਾਣਕਾਰੀ ਤਾਂ ਅੰਕੜਿਆਂ ਤੇ ਇਤਿਹਾਸਕ ਹਵਾਲਿਆਂ
ਨਾਲ ਪੇਸ਼ ਕੀਤੀ ਅਤੇ ਅੰਗਰੇਜ਼ਾਂ ਦੇ ਕਾਨੂੰਨ ਬਾਰੇ ਤੇ ਜ਼ਰਾਇਮ ਪੇਸ਼ਾ ਲੋਕਾਂ ਵਿਰੁਧ ਕੀਤੀ ਕਾਰਵਾਈ
ਬਾਰੇ ਵੀ ਦਸਤਾਵੇਜ਼ੀ ਸਬੂਤਾਂ ਦੇ ਆਧਾਰ ‘ਤੇ ਲਿਖਤ ਲਿਖੀ। ਪਰ ਲੇਖਕ ਦੀ ਇਹ ਸਾਬਿਤ ਕਰਨ ਦੀ ਕੋਸ਼ਿਸ਼
ਕਿ ਅੰਗਰੇਜ਼ਾਂ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਹੀ ਨਹੀਂ ਦਿੱਤਾ ਸੀ, ਬਿਲਕੁਲ ਬੇਤੁਕਾ ਹੈ।
ਭਲਾ ਜੋ ਘਟਨਾ ਵਾਪਰੀ ਹੀ ਨਹੀਂ, ਉਸ ਦੇ ਨਾ ਵਾਪਰਨ ਨੂੰ ਸਾਬਿਤ ਕਰਨ ਦੀ ਕੀ ਲੋੜ? ਸਭ ਗੱਲਾਂ
ਇਤਿਹਾਸਕ ਹਵਾਲਿਆਂ ਨਾਲ ਕਰਨ ਵਾਲੇ ਲੇਖਕ ਜਨਾਬ ਡੋਗਰ ਇੱਥੇ ਸੁਣੀਆਂ ਸੁਣਾਈਆਂ ਦੇ ਮਗਰ ਲੱਗਣ ਵਾਲੇ
ਲਾਈਲੱਗ ਸਾਬਿਤ ਹੋਏ। ਅੰਗਰੇਜ਼ਾਂ ਨੇ ਕਿਸੇ ਧਰਮ ਜਾਂ ਭਾਈਚਾਰੇ ਦੇ ਸਾਰੇ ਲੋਕਾਂ ਨੂੰ ਹੀ ਜ਼ਰਾਇਮ
ਪੇਸ਼ਾ ਕਰਾਰ ਨਹੀਂ ਸੀ ਦਿੱਤਾ, ਜਿਸ ਬਾਰੇ ਸਭ ਨੂੰ ਪਤਾ ਹੈ। ਸਿੱਖਾਂ ਨੂੰ ਵੀ ਪਤਾ ਹੈ ਕਿ
ਅੰਗਰੇਜ਼ਾਂ ਨੇ ਉਨ੍ਹਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਨਹੀਂ ਸੀ ਦਿੱਤਾ। ਫਿਰ ਇਸ ਨੂੰ ਸਾਬਿਤ ਕਰਨ ਲਈ
ਜ਼ੋਰ ਲਾਉਣ ਦੀ ਕੀ ਤੁਕ ਬਣਦੀ ਹੈ?
ਖੈਰ! ਲੇਖਕ ਨੇ ਜ਼ਰਾਇਮ ਪੇਸ਼ਾ ਕਬੀਲਿਆਂ ਅਤੇ ਲੋਕਾਂ ਦੀ ਤਫਸੀਲ ਸਾਹਮਣੇ ਰੱਖ ਕੇ ਇਹ ਤਾਂ ਸਾਫ ਕਰ
ਦਿੱਤਾ ਕਿ ਸਿੱਖਾਂ ਨੂੰ ਅੰਗਰੇਜ਼ਾਂ ਦੇ ਸਮੇਂ ਜ਼ਰਾਇਮ ਪੇਸ਼ਾ ਕਰਾਰ ਨਹੀਂ ਸੀ ਦਿੱਤਾ ਗਿਆ। ਅਸਲ ਗਲਤੀ
ਉਹ ਇਸ ਤੋਂ ਅੱਗੇ ਕਰਦੇ ਹਨ। ਉਹ ਗਲਤੀ ਹੈ, ਉਨ੍ਹਾਂ ਵੱਲੋਂ ਇਹ ਮੰਨ ਕੇ ਚੱਲਣਾ ਕਿ ਭਾਰਤ ਸਰਕਾਰ
ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਸੀ। ਬਿਨਾ ਕਿਸੇ ਪੜਤਾਲ ਜਾਂ ਇਤਿਹਾਸਕ ਦਸਤਾਵੇਜ਼
ਦੇਖੇ, ਦੋਸਤਾਂ-ਮਿੱਤਰਾਂ ਤੋਂ ਕਹੇ-ਸੁਣੇ ਇੱਕ ਨਿਰਮੂਲ ਧਾਰਨਾ ਨੂੰ ਸਾਬਿਤ ਕਰਨ ਲਈ ਕਿਤਾਬਚਾ ਲਿਖਣ
ਬੈਠ ਜਾਣਾ। ‘ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ’ ਵਾਂਗ ਨਵਾਂ
ਕਿੱਸਾ ਲਿਖਣ ਵਰਗਾ ਕਰਮ ਤਾਂ ਹੋ ਸਕਦਾ ਹੈ ਪਰ ਕੋਈ ਇਤਿਹਾਸਕ ਲਿਖਤ ਲਿਖਣ ਦਾ ਉੱਦਮ ਨਹੀ।
ਹੈਰਾਨੀ ਦੀ ਗੱਲ ਹੈ ਕਿ ਇਹ ਲਿਖਤ ਤਾਂ ਇਤਿਹਾਸਕ ਹਵਾਲਿਆਂ ਦੇ ਆਧਾਰ ‘ਤੇ ਲਿਖੀ ਗਈ ਪਰ ਸਿੱਖਾਂ
ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣ ਵਾਲੇ ਕਥਨ ਦੀ ਕਿਧਰੋਂ ਪੁਸ਼ਟੀ ਕਰਨ ਦੀ ਲੋੜ ਨਹੀਂ ਸਮਝੀ ਗਈ। ਇੱਥੇ
ਦੋਸਤਾਂ-ਮਿੱਤਰਾਂ ਕੋਲੋਂ ਸੁਣੀ ਗੱਲ ਨਾਲ ਹੀ ਬੇੜਾ ਠੇਲ੍ਹ ਦਿੱਤਾ ਗਿਆ। ਲੇਖਕ ਨੇ ਇਹ ਘੋਖਣ ਦੀ
ਕੋਸ਼ਿਸ਼ ਹੀ ਨਹੀਂ ਕੀਤੀ ਜਾਪਦੀ ਕਿ ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣ ਵਾਲੀ
ਗੱਲ ਝੂਠ ਹੈ। ਸਿੱਖ ਤਾਂ ਅਜੇ ਇਸ ਬਾਰੇ ਵੀ ਸਪੱਸ਼ਟ ਨਹੀਂ ਹਨ ਕਿ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ
ਦਿੱਤੇ ਜਾਣ ਵਾਲਾ ਅਖੌਤੀ ਸਰਕੂਲਰ ਜਾਰੀ ਕਿਸ ਨੇ ਕੀਤਾ ਸੀ-ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ
ਨਹਿਰੂ ਨੇ ਜਾਂ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ? ਕੀ ਇਹ ਕੇਵਲ ਪੰਜਾਬ ਲਈ ਹੀ ਸੀ ਜਾਂ
ਸਾਰੇ ਭਾਰਤ ਲਈ? ਇਸ ਬਾਰੇ ਵੀ ਹਰ ਲੀਡਰ ਅਤੇ ਬੁੱਧੀਜੀਵੀ ਦਾ ਕਿਆਫਾ ਵੱਖਰਾ ਹੈ। ਵੱਖਰਾ ਤਾਂ ਹੈ,
ਕਿਉਂਕਿ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਵਾਲਾ ਕੋਈ ਸਰਕੂਲਰ ਹੈ ਹੀ ਨਹੀਂ
ਸੀ। ਸਿੱਖ ਲੀਡਰਾਂ ਨੇ ਤਾਂ ਇਹ ਕਥਨ ਆਪਣੀਆਂ ਤਕਰੀਰਾਂ ਕਰਾਰੀਆਂ ਕਰਨ ਲਈ ਸਾਂਭਿਆ ਹੋਇਆ ਹੈ ਅਤੇ
ਲੇਖਕਾਂ ਨੇ ਆਪਣੀਆਂ ਲਿਖਤਾਂ ਨੂੰ ਮਸਾਲੇਦਾਰ ਬਣਾਉਣ ਲਈ। ਸਿੱਖ ਬੁੱਧੀਜੀਵੀ ਇਸ ਕਥਨ ਦੀ ਵਰਤੋਂ
ਸਿੱਖਾਂ ਨਾਲ ਹੋ ਰਹੇ ਵਿਤਕਰੇ ਦਾ ਥੀਸਿਜ਼ ਸਿਰਜਣ ਲਈ ਕਰਦੇ ਆ ਰਹੇ ਹਨ। ਸਿਰਦਾਰ ਕਪੂਰ ਸਿੰਘ 1972
ਵਿਚ ਛਪੀ ਆਪਣੀ ਪੁਸਤਕ ‘ਸਾਚੀ ਸਾਖੀ’ ਵਿਚ ਲਿਖਦੇ ਹਨ ਕਿ ਸਰਕਾਰ ਉਸ ਸਮੇਂ ਹੀ ਐਸੇ ਸਰਕੂਲਰ ਦੀ
ਹੋਂਦ ਤੋਂ ਮੁੱਕਰ ਗਈ ਸੀ। ਯਾਦ ਰਹੇ, ਉਸ ਸਮੇ ਪੰਜਾਬ ਦਾ ਗ੍ਰਹਿ ਮੰਤਰੀ ਸਵਰਨ ਸਿੰਘ ਸੀ ਅਤੇ ਸੂਬੇ
ਦਾ ਗ੍ਰਹਿ ਸਕੱਤਰ ਵੀ ਸਿੱਖ ਸੀ।
ਸਿਰਦਾਰ ਕਪੂਰ ਸਿੰਘ ਦੀ ਜਿਸ ਲਿਖਤ ਨੂੰ ਆਧਾਰ ਬਣਾ ਕੇ ਮੁਸਤਫਾ ਡੋਗਰ ਅਤੇ ਦੂਸਰੇ ਲਿਖਾਰੀਆਂ
ਨੇ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦਿੱਤੇ ਜਾਣ ਦੇ ਕਥਨ ਨੂੰ ਅਸਮਾਨੀਂ ਚਾੜ੍ਹ ਛੱਡਿਆ ਹੈ, ਉਸ
ਲਿਖਤ ਵਿਚ ਵੀ ਸਿਰਦਾਰ ਕਪੂਰ ਸਿੰਘ ਨੇ ‘ਜ਼ਰਾਇਮ ਪੇਸ਼ਾ’ ਲਫਜ਼ ਦੀ ਵਰਤੋਂ ਨਹੀਂ ਕੀਤੀ। ਆਕਾਸ਼ ਨੂੰ
ਚਾੜ੍ਹੇ ਗਏ ਇਸ ਕਥਨ ਦਾ ਮੁੱਢ ਸਿਰਦਾਰ ਕਪੂਰ ਸਿੰਘ ਦੇ ਇਨ੍ਹਾਂ ਲਫਜ਼ਾਂ ਤੋਂ ਬੱਝਿਆ ਸੀ, “10
ਅਕਤੂਬਰ 1947 ਨੂੰ ਸਰਕਾਰੀ ਨੀਤੀ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਇੱਕ ਗੁਪਤ ਪੱਤਰ ਮਿਲਿਆ ਜਿਸ ਵਿਚ
ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਕਿ ਸਿੱਖ ਸਮੁੱਚੇ ਤੌਰ ‘ਤੇ ਜਮਾਂਦਰੂ ਫਸਾਦੀ ਲੋਕ ਹਨ ਤੇ
ਇਹ ਸੂਬੇ ਦੇ ਅਮਨ ਪਸੰਦ ਹਿੰਦੂਆਂ ਲਈ ਖਤਰੇ ਭਰੀ ਵੰਗਾਰ ਬਣੇ ਹੋਏ ਹਨ। ਡਿਪਟੀ ਕਮਿਸ਼ਨਰ ਇਨ੍ਹਾਂ
ਵਿਰੁਧ ਵਿਸ਼ੇਸ਼ ਸਾਧਨ ਅਪਨਾਉਣ।…ਸਿੱਖਾਂ ਨੂੰ ਬੇ-ਕਾਨੂੰਨੀ ਦੇ ਰਾਹ ਪਾਉਣ ਵਾਲੀਆਂ ਉਨ੍ਹਾਂ ਦੀਆਂ ਉਹ
ਪ੍ਰਬਲ ਰੁਚੀਆਂ ਹਨ ਜਿਨ੍ਹਾਂ ਦਾ ਝੁਕਾ ਔਰਤ ਅਤੇ ਲੁੱਟ ਮਾਰ ਵੱਲ ਹੈ।” (‘ਸਾਚੀ ਸਾਖੀ’, ਪੰਨਾ
107-108)
ਸਿਰਦਾਰ ਕਪੂਰ ਸਿੰਘ ਇਸ ਤੋਂ ਅੱਗੇ ਲਿਖਦੇ ਹਨ, “ਜਦੋਂ ਮੈਂ ਇਸ ਨੀਤੀ ਦਾ ਵਿਰੋਧ ਕਰਦਿਆਂ ਉਤਰ
ਲਿਖਿਆ ਤਾਂ ਸਰਕਾਰ ਨੇ ਮੇਰੀ ਚਿੱਠੀ ਦਾ ਕੋਈ ਉਤਰ ਨਾ ਦਿੱਤਾ।” ਇਸ ਤੋਂ ਅੱਗੇ ਬੜੀ ਅਹਿਮ ਗੱਲ
ਲਿਖਦੇ ਹਨ, “10 ਅਕਤੂਬਰ 1947 ਦੇ ਨੀਤੀ ਪੱਤਰ ਸਬੰਧੀ ਛੇਤੀ ਅਫਵਾਹ ਉਡ ਗਈ ਕਿ ਇਹ ਪੱਤਰ ਗ੍ਰਹਿ
ਸਕੱਤਰ ਨੇ ਰਾਜਪਾਲ ਦੀ ਸਿੱਧੀ ਆਗਿਆ ਅਨੁਸਾਰ ਭੇਜਿਆ ਹੈ। ਗ੍ਰਹਿ ਮੰਤਰੀ (ਸਵਰਨ ਸਿੰਘ ਵੱਲ ਇਸ਼ਾਰਾ)
ਜੋ ਕਿ ਸਿੱਖ ਸੀ, ਨੂੰ ਵੀ ਇਸ ਦਾ ਕੋਈ ਇਲਮ ਨਹੀਂ ਸੀ। ਮੰਤਰੀ ਮੰਡਲ ਵਿਚ ਵੀ ਇਸ ਬਾਰੇ ਉਕਾ ਕੋਈ
ਫੈਸਲਾ ਨਹੀਂ ਸੀ ਕੀਤਾ ਗਿਆ।…ਥੋੜ੍ਹੇ ਮਹੀਨਿਆਂ ਦੇ ਅੰਦਰ ਅੰਦਰ ਹੀ ਸਿੱਖ ਗ੍ਰਹਿ ਸਕੱਤਰ (ਨਾਂ
ਨਹੀਂ ਲਿਖਿਆ) ਨੂੰ ਬਦਲ ਕੇ ਇਕ ਹਿੰਦੂ ਗ੍ਰਹਿ ਸਕੱਤਰ ਨੂੰ ਲਾ ਦਿੱਤਾ ਗਿਆ।”
ਇਸ ਲਿਖਤ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਇਹ ਸਰਕੂਲਰ ਜਾਰੀ ਕਰਨ ਵਾਲਾ ਅਫਸਰ ਵੀ ਸਿੱਖ ਸੀ। ਕੀ
ਸਰਕਾਰ ਐਨੀ ਹੀ ਭੋਲੀ ਸੀ ਜਿਸ ਨੇ ਸਿੱਖਾਂ ਖਿਲਾਫ ਇੱਕ ਸਿੱਖ ਕੋਲੋਂ ਹੀ ਸਰਕਾਰੀ ਨੀਤੀ ਦਾ ਗੁਪਤ
ਪੱਤਰ ਜਾਰੀ ਕਰਵਾਇਆ? ਫਿਰ ਉਨ੍ਹਾਂ ਉਸ ਸਕੱਤਰ ਨੂੰ ਕਈ ਮਹੀਨੇ ਉਸ ਅਹਿਮ ਅਹੁਦੇ ‘ਤੇ ਬਿਠਾਈ
ਰੱਖਿਆ। ਜੇ ਸਰਕਾਰ ਨੇ ਸਿੱਖਾਂ ਖਿਲਾਫ ਕੋਈ ਗੁਪਤ ਹੁਕਮ ਜਾਰੀ ਕਰਨਾ ਹੀ ਸੀ ਤਾਂ ਸਰਕਾਰ ਸਿੱਖ
ਸਕੱਤਰ ਦੀ ਥਾਂ ਕੋਈ ਹਿੰਦੂ ਅਫਸਰ ਵੀ ਲਾ ਸਕਦੀ ਸੀ। ਇਸ ਤੋਂ ਅੱਗੇ, ਜੇ ਇਸ ਪੱਤਰ ਦਾ ਸਮੇਂ ਦੇ
ਗ੍ਰਹਿ ਮੰਤਰੀ ਸਵਰਨ ਸਿੰਘ ਨੂੰ ਕੋਈ ਇਲਮ ਨਹੀਂ, ਮੰਤਰੀ ਮੰਡਲ ਨੂੰ ਕੋਈ ਇਲਮ ਨਹੀਂ, ਮੰਤਰੀ ਮੰਡਲ
ਵਿਚ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ ਤਾਂ ਇਸ ਅਖੌਤੀ ਸਰਕੂਲਰ ਦੀ ਅਹਿਮੀਅਤ ਕੀ ਰਹਿ ਜਾਂਦੀ ਹੈ?
ਜਿਸ ਸਰਕੂਲਰ ਨੂੰ ਕਈ ਲਿਖਾਰੀ ਪੰਜਾਬ ਦੇ ਗਵਰਨਰ ਸਿਰ ਅਤੇ ਜਨਾਬ ਡੋਗਰ ਭਾਰਤ ਸਰਕਾਰ ਸਿਰ ਮੜ੍ਹਦੇ
ਹਨ, ਉਸ ਬਾਰੇ ਸਿਰਦਾਰ ਕਪੂਰ ਸਿੰਘ ਕਹਿੰਦੇ ਹਨ ਕਿ ਛੇਤੀ ਇਹ ਅਫਵਾਹ ਉਡ ਗਈ ਸੀ ਕਿ ਇਹ ਨੀਤੀ ਪੱਤਰ
ਗਵਰਨਰ ਦੀ ਆਗਿਆ ਅਨੁਸਾਰ ਸਿੱਖ ਗ੍ਰਹਿ ਸਕੱਤਰ ਤੋਂ ਜਾਰੀ ਕਰਵਾਇਆ ਗਿਆ। ਪਰ ਉਨ੍ਹਾਂ ਇਹ ਨਹੀਂ
ਦੱਸਿਆ ਕਿ ਇਹ ਅਫਵਾਹ ਉਡਾਉਣ ਵਾਲਾ ਕੌਣ ਸੀ?
ਸਿਰਦਾਰ ਕਪੂਰ ਸਿੰਘ ਨੇ ਨਾ ਤਾਂ ਇਸ ਅਫਵਾਹ ਦੀ ਪੁਸ਼ਟੀ ਕਰਨੀ ਜ਼ਰੂਰੀ ਸਮਝੀ ਅਤੇ ਨਾ ਹੀ ਇਸ ਅਹਿਮ
ਪੱਤਰ ਦੀ ਨਕਲ ਸਾਂਭ ਕੇ ਰੱਖੀ। ਕਿੰਨਾ ਕੁ ਔਖਾ ਕੰਮ ਸੀ ਇਹ, ਜਿਸ ਸਿੱਖ ਸਕੱਤਰ ਨੇ ਇਹ ਗੁਪਤ ਹੁਕਮ
ਭੇਜਿਆ ਸੀ, ਉਸ ਤੋਂ ਹੀ ਪੁੱਛਿਆ ਜਾ ਸਕਦਾ ਸੀ ਅਤੇ ਸਿਰਦਾਰ ਕਪੂਰ ਸਿੰਘ ਦੇ ਡੀ. ਸੀ. ਦਫਤਰ ਵਿਚ
ਜਿੱਥੇ ਰੋਜ਼ ਸੈਂਕੜੇ ਦਸਤਾਵੇਜ਼ਾਂ ਦੀਆਂ ਨਕਲਾਂ ਤਿਆਰ ਹੁੰਦੀਆਂ ਸਨ, ਉਥੇ ਇਸ ਨੀਤੀ ਪੱਤਰ ਦੀ ਨਕਲ
ਵੀ ਤਿਆਰ ਕਰਵਾਈ ਜਾ ਸਕਦੀ ਸੀ। ਸਿਰਦਾਰ ਸਾਹਿਬ ਇਸ ਸਰਕੂਲਰ ਦੀ ਹੋਂਦ ਸਾਬਿਤ ਕਰਨ ਦੀ ਥਾਂ ਇਹ
ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਰਕਾਰ ਨੇ ਪਹਿਲਾਂ ਤਾਂ ਚੁਪਕੇ ਜਿਹੇ ਸਿੱਖਾਂ ਖਿਲਾਫ ਬੜਾ ਹੀ
ਖਤਰਨਾਕ ਨੀਤੀ ਪੱਤਰ ਜਾਰੀ ਕਰ ਦਿੱਤਾ ਪਰ ਜਦ ਉਨ੍ਹਾਂ ਕਰੜਾ ਵਿਰੋਧ ਕੀਤਾ ਤਾਂ ਗ੍ਰਹਿ ਮੰਤਰੀ ਸਮੇਤ
ਸਾਰਾ ਮੰਤਰੀ ਮੰਡਲ ਹੀ ਇਸ ਤੋਂ ਮੁੱਕਰ ਗਿਆ।
ਗੌਰਤਲਬ ਗੱਲ ਇਹ ਹੈ ਕਿ ਉਸ ਸਮੇਂ ਇੱਕ ਹੋਰ ਸਿੱਖ ਡਿਪਟੀ ਕਮਿਸ਼ਨਰ ਤੋਂ ਬਿਨਾ ਪੁਲਿਸ ਅਤੇ ਦੂਸਰੇ
ਵਿਭਾਗਾਂ ਵਿਚ ਵੀ ਕਈ ਸਿੱਖ ਅਫਸਰ ਤਾਇਨਾਤ ਸਨ। ਜੇ ਇਹ ਪੱਤਰ ਜਾਰੀ ਹੋ ਗਿਆ ਸੀ ਤਾਂ ਉਨ੍ਹਾਂ
ਅਫਸਰਾਂ ਕੋਲ ਵੀ ਗਿਆ ਹੋਏਗਾ। ਕੀ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਹ ਪੱਤਰ ਸਿੱਖ ਵਿਰੋਧੀ ਨਹੀਂ
ਜਾਪਿਆ? ਕੀ ਉਨ੍ਹਾਂ ਸਾਰੇ ਸਿੱਖ ਅਫਸਰਾਂ ਵਿਚੋਂ ਕੇਵਲ ਸਿਰਦਾਰ ਕਪੂਰ ਸਿੰਘ ਹੀ ਸਿੱਖਾਂ ਦੇ ਹਮਦਰਦ
ਸਨ? ਸਿਰਦਾਰ ਕਪੂਰ ਸਿੰਘ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਹਨ। ਹੈਰਾਨੀ ਦੀ
ਗੱਲ ਹੈ ਕਿ ਉਥੇ ਉਨ੍ਹਾਂ ਇਸ ਦਾ ਕਦੇ ਵੀ ਜ਼ਿਕਰ ਨਹੀਂ ਕੀਤਾ। ਪੰਜਾਬੀ ਸੂਬੇ ਦੇ ਬਿੱਲ ਸਬੰਧੀ
ਉਨ੍ਹਾਂ ਵੱਲੋਂ 6 ਸਤੰਬਰ 1966 ਨੂੰ ਲੋਕ ਸਭਾ ਵਿਚ ਦਿੱਤਾ ਭਾਸ਼ਣ ਸਿੱਖਾਂ ਨਾਲ ਕੀਤੇ ਅਤੇ ਤੋੜੇ ਗਏ
ਵਾਅਦਿਆਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ ਪਰ ਉਸ ਵਿਚ ਉਨ੍ਹਾਂ ਇਸ ਸਰਕੂਲਰ ਦਾ ਕਿਧਰੇ ਵੀ ਜ਼ਿਕਰ
ਨਹੀਂ ਕੀਤਾ। ਜਿਸ ਸਰਕੂਲਰ ਬਾਰੇ ਮੰਤਰੀ ਮੰਡਲ ਅਣਜਾਣ ਹੋਏ, ਜਿਸ ਦੀ ਕਾਪੀ ਸਰਕਾਰੀ ਜਾਂ
ਗੈਰ-ਸਰਕਾਰੀ ਰਿਕਾਰਡ ਵਿਚੋਂ ਲੱਭੇ ਹੀ ਨਾ, ਜਿਸ ਦੀ ਨਕਲ ਸਿਰਦਾਰ ਕਪੂਰ ਸਿੰਘ ਖੁਦ ਵੀ ਸਾਂਭ ਕੇ
ਨਾ ਰੱਖ ਸਕੇ, ਉਸ ਦੀ ਵੁੱਕਤ ਕੀ ਰਹਿ ਜਾਂਦੀ ਹੈ?
ਸਿਰਦਾਰ ਕਪੂਰ ਸਿੰਘ ਦੇ ਨਾਂ ਲਾਏ ਜਾ ਰਹੇ ਇਸ ਸਰਕੂਲਰ ਵਾਲੇ ਸ਼ੋਸ਼ੇ ਦੀ ਵਰਤੋਂ ਕਰਨ ਸਮੇਂ ਹੋਰਨਾਂ
ਵਾਂਗ ਜਨਾਬ ਡੋਗਰ ਨੇ ਵੀ ਇਸ ਦੀ ਕਾਪੀ ਵਾਚਣ ਦੀ ਕੋਸ਼ਿਸ਼ ਨਹੀਂ ਕੀਤੀ। ਹੈ ਨਾ ਹੈਰਾਨੀ ਦੀ ਗੱਲ?
ਜਿਸ ਸਵਾਲ ਨੂੰ ਉਭਾਰਨ ਲਈ ਜਨਾਬ ਡੋਗਰ ਨੇ ਕਈ ਇਤਿਹਾਸਕ ਦਸਤਾਵੇਜ਼ ਖੰਘਾਲ ਮਾਰੇ, ਉਸ ਸਵਾਲ ਨਾਲ
ਜੁੜੇ ਸਰਕੂਲਰ ਬਾਰੇ ਕੋਈ ਦਸਤਾਵੇਜ਼ੀ ਪੜਤਾਲ ਕਰਨ ਦੀ ਲੋੜ ਹੀ ਨਹੀਂ ਸਮਝੀ। ਚੰਗਾ ਹੁੰਦਾ ਜੇ ਲੇਖਕ
ਇਸ ਲਿਖਤ ਦੀ ਸ਼ੁਰੂਆਤ ਹੀ ਉਸ ਸਰਕੂਲਰ ਦੀ ਕਾਪੀ ਨਾਲ ਕਰਦੇ ਜਿਸ ਵਿਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ
ਕਰਾਰ ਦਿੱਤਾ ਗਿਆ ਸੀ। ਪਰ ਕਾਪੀ ਕਿੱਥੋਂ ਲਿਆਉਂਦੇ? ਕਾਪੀ ਤਾਂ ਹੈ ਹੀ ਨਹੀਂ।
ਅੱਗੇ ਸਵਾਲ ਹੈ ਕਿ ਜੇ ਅੰਗਰੇਜ਼ਾਂ ਨੇ ਸਿੱਖਾਂ ਨੂੰ ਸੱਚ ਮੁੱਚ ਹੀ ਜ਼ਰਾਇਮ ਪੇਸ਼ਾ ਕਰਾਰ ਦਿੱਤਾ
ਹੁੰਦਾ, ਤਾਂ ਕੀ ਭਾਰਤ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣਾ ਵਾਜਿਬ ਸੀ? ਲੇਖਕ
ਦੀ ਇਸ ਦਲੀਲ ਕਿ ਜਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਨਹੀਂ ਸੀ ਦਿੱਤਾ ਤਾਂ ਭਾਰਤ
ਸਰਕਾਰ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਕਿਉਂ ਦਿੱਤਾ, ਅਨੁਸਾਰ ਇਹ ਹੀ ਜਾਪਦਾ ਹੈ ਕਿ ਜੇ ਸਿੱਖ
ਆਜ਼ਾਦੀ ਤੋਂ ਪਹਿਲਾਂ ਜ਼ਰਾਇਮ ਪੇਸ਼ਾ ਸੂਚੀ ਵਿਚ ਸ਼ੁਮਾਰ ਕੀਤੇ ਹੁੰਦੇ ਤਾਂ ਭਾਰਤ ਵੱਲੋਂ ਵੀ ਅਜਿਹਾ
ਕੀਤੇ ਜਾਣਾ ਵਾਜਿਬ ਸੀ।
ਅਸਲ ਤੱਥ ਇਹ ਹੈ ਕਿ ਅੰਗਰੇਜ਼ਾਂ ਵੱਲੋਂ ਜ਼ਰਾਇਮ ਕਰਾਰ ਦਿੱਤੇ ਗਏ ਲੋਕਾਂ ਜਾਂ ਕਬੀਲਿਆਂ ਨੂੰ ਭਾਰਤ
ਸਰਕਾਰ ਨੇ ਜ਼ਰਾਇਮ ਪੇਸ਼ਾ ਹੋਣ ਤੋਂ ਮੁਕਤ ਕਰ ਦਿੱਤਾ ਸੀ। ਭਾਰਤ ਸਰਕਾਰ ਨੇ ਤਾਂ ਜ਼ਰਾਇਮ ਪੇਸ਼ਾ ਕਰਾਰ
ਦਿੱਤੇ ਬਹੁਤੇ ਕਬੀਲਿਆਂ ਨੂੰ ਸਗੋਂ ‘ਸ਼ਡਿਊਲਡ ਟਰਾਈਬਜ਼’ ਦੀ ਕੈਟੇਗਰੀ ਵਿਚ ਰੱਖ ਕੇ ਉਨ੍ਹਾਂ ਨੂੰ
ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦੀ ਸਹੂਲਤ ਦਿੱਤੀ। ਸੋ, ਜੇ ਸਿੱਖ ਪਹਿਲਾਂ ਜ਼ਰਾਇਮ ਪੇਸ਼ਾ ਐਲਾਨੇ
ਵੀ ਹੁੰਦੇ ਤਾਂ ਆਜ਼ਾਦ ਭਾਰਤ ਵਿਚ ਬਾਕੀ ਕਬੀਲਿਆਂ ਵਾਂਗ ਜ਼ਰਾਇਮ ਪੇਸ਼ਾ ਹੋਣ ਤੋਂ ਮੁਕਤ ਕਰ ਦਿੱਤੇ
ਜਾਣੇ ਸਨ। ਇਸ ਤੋਂ ਵੀ ਅੱਗੇ ਭਾਰਤ ਸਰਕਾਰ ਨੇ ਤਾਂ ਅੰਗਰੇਜ਼ਾਂ ਵੱਲੋਂ ਬਣਾਇਆ ‘ਕ੍ਰਿਮੀਨਲ ਟਰਾਈਬਜ਼
ਐਕਟ’ ਹੀ ਖਤਮ ਕਰ ਦਿੱਤਾ ਸੀ।
ਜਨਾਬ ਡੋਗਰ ਨੇ ਸਪੱਸ਼ਟ ਲਿਖਿਆ ਹੈ ਕਿ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਗਏ ਲੋਕਾਂ ਦੇ ਇਧਰ-ਉਧਰ ਜਾਣ ‘ਤੇ
ਪਾਬੰਦੀਆਂ ਸਨ। ਉਨ੍ਹਾਂ ਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਸਰਕਾਰੀ ਨੌਕਰੀਆਂ ਤੋਂ
ਕੋਰਾ ਜਵਾਬ ਸੀ।
ਜੇ ਜ਼ਰਾਇਮ ਪੇਸ਼ਾ ਕਰਾਰ ਦੇਣ ਵਾਲਾ ਇਹ ਹੁਕਮ ਸਿੱਖਾਂ ‘ਤੇ ਵੀ ਲਾਗੂ ਹੋ ਗਿਆ ਹੁੰਦਾ ਤਾਂ ਸਿੱਖਾਂ
ਨੂੰ ਉਚੇ ਅਹੁਦੇ ਤਾਂ ਕੀ ਕਿਸੇ ਸਰਕਾਰੀ ਅਦਾਰੇ ਅੰਦਰ ਮਾਮੂਲੀ ਨੌਕਰੀ ਵੀ ਨਾ ਮਿਲਦੀ। ਸਿਰਦਾਰ
ਕਪੂਰ ਸਿੰਘ ਵੀ ਲੋਕ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਨਾ ਬਣ ਸਕਦੇ, ਪਰ ਜਨਾਬ ਡੋਗਰ ਨੇ ਇਹ ਜਾਣਨ
ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜੇ ਇਹ ਹੁਕਮ ਸਿੱਖਾਂ ‘ਤੇ ਲਾਗੂ ਹੋ ਹੀ ਗਿਆ ਸੀ ਤਾਂ ਫਿਰ ਇਸ ਦਾ
ਸਿੱਖਾਂ ‘ਤੇ ਕੀ ਪ੍ਰਭਾਵ ਪਿਆ?
ਸਰਕਾਰਾਂ ਦੇ ਜਾਰੀ ਹੁਕਮ ਬਿਨਾ ਅਸਰ ਨਹੀਂ ਹੋਇਆ ਕਰਦੇ। ਭਾਵ ਸਰਕਾਰੀ ਹੁਕਮਾਂ ਦੇ ਅਸਰ ਸਾਫ ਨਜ਼ਰ
ਆਉਂਦੇ ਹਨ। ਸਵਾਲ ਹੈ ਕਿ 10 ਅਕਤੂਬਰ 1947 ਵਾਲੇ ਹੁਕਮ ਦੇ ਕੀ ਅਸਰ ਹੋਏ? ਕੀ ਅਗਲੇ ਦਿਨ 11
ਅਕਤੂਬਰ ਤੋਂ ਸਿੱਖਾਂ ਦੀ ਫੜੋ-ਫੜੀ ਸ਼ੁਰੂ ਹੋ ਗਈ? ਕੀ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਤੋਂ ਕੱਢ
ਦਿੱਤਾ ਗਿਆ? ਕੀ ਉਨ੍ਹਾਂ ਦੇ ਇਧਰ-ਉਧਰ ਜਾਣ ‘ਤੇ ਪਾਬੰਦੀਆਂ ਲੱਗ ਗਈਆਂ? ਜੇ ਇਹ ਸਰਕੂਲਰ ਜਾਰੀ
ਹੋਇਆ ਹੁੰਦਾ ਤਾਂ ਐਸਾ ਜ਼ਰੂਰ ਹੋ ਜਾਣਾ ਸੀ। ਜੇ ਐਸਾ ਹੋ ਜਾਂਦਾ ਤਾਂ ਸਿੱਖ ਭਾਰਤੀ ਫੌਜ ਦੇ ਜਰਨੈਲ,
ਏਅਰ ਮਾਰਸ਼ਲ (ਅਰਜਨ ਸਿੰਘ ਤੇ ਦਿਲਬਾਗ ਸਿੰਘ), ਸੁਪਰੀਮ ਕੋਰਟ ਦੇ ਜੱਜ ਆਦਿ ਨਾ ਬਣ ਸਕਦੇ।
ਸੋ, ਜਨਾਬ ਡੋਗਰ ਨੇ ਜਿਸ ਧਾਰਨਾ ਨੂੰ ਸਾਬਿਤ ਕਰਨ ਲਈ ਆਪਣੀ ਸਾਰੀ ਇਤਿਹਾਸਕਾਰੀ ਵਰਤ ਛੱਡੀ, ਉਹ
ਤੱਥ ਹੈ ਹੀ ਨਹੀਂ। ਕੇਵਲ ਮਨੌਤ ਹੈ, ਇੱਕ ਨਿਰਮੂਲ ਧਾਰਨਾ ਹੈ ਕਿ 10 ਅਕਤੂਬਰ 1947 ਨੂੰ ਸਿੱਖਾਂ
ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਗਿਆ ਸੀ। ਅਖੀਰ ਵਿਚ ਜਨਾਬ ਡੋਗਰ ਵੱਲੋਂ ਆਪਣੇ ਦੋਸਤਾਂ ਕੋਲੋਂ
ਸੁਣੀ ਨਿਰਮੂਲ ਗੱਲ ਦੇ ਆਧਾਰ ‘ਤੇ ਲਿਖੇ ਇਸ ਕਿਤਾਬਚੇ ਬਾਰੇ ਇਹੋ ਹੀ ਕਿਹਾ ਜਾ ਸਕਦਾ ਹੈ, ‘ਹੁਕਮ
ਮੰਨ ਕੇ ਸੱਜਣਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ।’ ਜਿਸ ਵਿਚ ਉਨ੍ਹਾਂ ਨੇ ‘ਮੰਨ ਲਓ
ਦੇ ਸਿਧਾਂਤ’ ਦੀ ਵਰਤੋਂ ਕਰਕੇ ਪਹਿਲਾਂ ਇਹ ਮੰਨ ਲਿਆ ਕਿ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ
ਗਿਆ ਸੀ ਅਤੇ ਫਿਰ ਇਹ ਸਾਬਿਤ ਕਰਨ ਦਾ ਪ੍ਰਯੋਜਨ ਵਿੱਢ ਲਿਆ ਕਿ ਇਸ ਦਾ ਤਾਂ ਕੋਈ ਆਧਾਰ ਹੀ ਮੌਜੂਦ
ਨਹੀਂ ਸੀ। ਪਰ ਜੇ ਉਹ ਇਹ ਜਾਣਨ ਦਾ ਯਤਨ ਕਰਦੇ ਕਿ ਕੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਵੀ
ਗਿਆ ਸੀ? ਤਾਂ ਨਿਸ਼ਚੇ ਹੀ ਉਨ੍ਹਾਂ ਦੀ ਲਿਖਤ ਨਿੱਗਰ ਹੋਣੀ ਸੀ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}
|
. |