10/28/2021
ਜਰਨੈਲ ਸਿੰਘ
ਬੇਅਦਬ ਬਨਾਮ
ਬਾਅਦਬ
ਬੇਅਦਬੀ ਗੁਰੂ ਤੋਂ ਬੇਮੁੱਖ ਹੋਣਾ ਏ
ਅਦਬ ਗੁਰੂ ਦੇ ਸਨਮੁੱਖ ਹੋਣਾ ਏ
ਅਦਬ ਗੁਰੂ ਦਾ ਸਿੱਖ ਅੰਦਰ ਗੁਰਬਾਣੀ ਦਾ ਵਰਤਣਾ ਏ
ਬੇਅਦਬੀ ਤਾਂ ਉਦੋਂ ਹੁੰਦੀ ਏ ਜਦੋਂ ਅਸੀਂ
ਗੁਰੂ ਬਰਾਬਰ ਕੋਈ ਸ਼ਰੀਕ ਬਠਾਉਂਦੇ ਹਾਂ
ਬੇਅਦਬੀ ਤਾਂ ਉਦੋਂ ਹੁੰਦੀ ਏ ਜਦੋਂ ਅਸੀਂ
ਗੁਰੂ ਨੂੰ ਅਣਸੁਣਿਆਂ ਕਰ ਉਸ ਸ਼ਰੀਕ ਦੀ ਸੁਣਦੇ ਹਾਂ
ਉਦੋਂ ਸਿੱਖ ਮਰ ਜਾਂਦਾ ਏ ਕਿਉਂਕਿ
ਬੇਅਦਬ ਨੂੰ ਮਾਰਨ ਦੀ ਲੋੜ ਨਹੀ, ਬੇਅਦਬ ਤਾਂ ਆਤਮਘਾਤੀ ਹੈ
ਬੇਅਦਬੀ ਰੋਕਣ ਲਈ ਖੁਦ ਅਦਬ ਕਰੋ, ਗੁਰਬਾਣੀ ਬਣੋ
ਜੀਉਂਦੇ ਰਹਿਣ ਲਈ ਗੁਰੂ ਦੀ ਗੱਲ ਆਖੋ, ਗੁਰੂ ਦੀ ਗੱਲ ਬਣੋ
ਆਖਾਂ ਜੀਵਾਂ ਵਿਸਰੇ ਮਰ ਜਾਓ
ਆਪ ਜੀਉਂਦੇ ਹੋ ਮੋਇਆਂ ਨੂੰ ਮੌਤ ਤੋਂ ਜਗਾਓ
ਮੋਇਆਂ ਦਾ ਅਦਬ ਨਹੀਂ ਹੁੰਦਾ, ਸਿਰਫ ਸਰਾਧ ਹੁੰਦੇ ਨੇ
ਗੁਰੂ ਦੇ ਸਨਮੁੱਖ ਹੋਣ ਲਈ, ਬਾਅਦਬ ਬਣੋ
ਆਪਣੇ ਅੰਦਰ ਝਾਕੋ, ਬਿਬੇਕ ਲੜ ਲਗੋ
ਆਪਾ ਤਿਆਗ ਗੁਰ ਦੇ ਸ਼ਰੀਕ ਤਿਆਗੋ
ਚਾਹੇ ਉਹ ਦੇਹਧਾਰੀ ਹੋਵੇ ਜਾਂ ਕੋਈ ਕਿਤਾਬ
ਨਹੀ ਤਾਂ ਤਸੀਂ ਵੀ ਕਰ ਰਹੇ ਹੋ ਆਤਮਘਾਤ
ਜਰਨੈਲ ਸਿੰਘ
www,understandingguru.com
09/06/2021
ਮੇਜਰ ਸਿੰਘ ਬੁਢਲਾਡਾ
ਵੱਡੇ ਵੀਰ, ਸਰਦਾਰ ਮੱਖਣ ਸਿੰਘ ਜੀ, ਆਪ ਜੀ ਦੇ ਲੇਖ-
1."ਕਪਟੀ,ਬੇਈਮਾਨ, ਗੰਦੇ, ਗੁੰਡੇ, ਚੋਰ ਅਤੇ ਡਾਕੂਆਂ ਦੇ ਧਰਮ ਨੂੰ ਅਲਵਿਦਾ" ,
2. "ਗੁੰਡਿਆਂ ਅਤੇ ਬਦਮਾਸ਼ਾਂ ਦਾ ਧਰਮ ਤਿਆਗ ਕੇ ਕੋਈ ਅਫਸੋਸ ਨਹੀਂ" ਪੜ੍ਹੇ, ਪੜਕੇ ਬਿਲਕੁੱਲ
ਦੁੱਖ ਹੋਇਆ।
ਮੈਂ ਕੋਈ ਵਿਦਵਾਨ ਨਹੀਂ, ਤੁਹਾਡੇ ਜਿੰਨਾਂ ਸੁਲਝਿਆ ਹੋਇਆ ਵੀ ਨਹੀਂ ਹਾਂ, ਪਰ ਕਈ ਸਾਲਾਂ ਤੋਂ
ਸਿੱਖ ਵਿਚਾਰਧਾਰਾ ਨੂੰ ਡੁੰਘਾਈ ਨਾਲ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹਾਂ ਅਤੇ ਆਈ ਸਮਝ
ਮੁਤਾਬਿਕ ਲਿਖਣ ਦੀ ਕੋਸ਼ਿਸ਼ ਵੀ।
ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ, ਪਰ ਉਪਰਲੇ ਸਿਰਲੇਖਾਂ ਨਾਲ ਨਹੀਂ। ਕਿਉਂਕਿ, ਇਹ ਆਪਾਂ ਜਾਣਦੇ
ਹਾਂ ਕਿ ਸਾਡੇ ਮਹਾਂਪੁਰਸ਼ਾਂ ਰਹਿਬਰ ਗੁਰੂ ਸਹਿਬਾਨਾਂ ਦੀ ਵਿਚਾਰਧਾਰਾ ਨੂੰ ਹੀ 'ਸਿੱਖ ਧਰਮ' ਕਿਹਾ
ਜਾ ਰਿਹਾ ਹੈ,
(ਜੋ ਠੀਕ ਵੀ ਹੈ, ਮਰਦਮਸ਼ੁਮਾਰੀ ਵਿੱਚ ਹੋਰ ਕੀ ਲਿਖਵਾਉਂਦੇ ਇਹ ਲੋਕ ?)
ਜਿਹੜੇ ਸਿੱਖ ਭੇਸ ਵਿੱਚ ਜਾਣਬੁੱਝ ਬਹੁਗਿਣਤੀ ਬ੍ਰਾਹਮਣਵਾਦੀ ਕਰਮਕਾਂਡ, ਗੁੰਡਾਗਰਦੀ ਕਰਦੇ ਹਨ, ਇਹ
ਵਿਚਾਰਧਾਰਾ/ ਧਰਮ ਉਹਨਾਂ ਦਾ ਨਹੀਂ ਹੈ।
ਤੁਸੀਂ ਵੀ ਹੁਣ ਤੱਕ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਕਰਮ ਧਰਮ ਅਨੁਸਾਰ ਹੀ ਚੱਲ ਰਹੇ ਸੀ, ਨਾ ਕਿ
ਗੁੰਡਿਆਂ ਦੀ ਵਿਚਾਰਧਾਰਾ/ਧਰਮ ਮੁਤਾਬਿਕ।
ਹੁਣ ਸਵਾਲ ਇਹ ਹੈ,(ਮੁਆਫ਼ ਕਰਨਾ ਸਵਾਲ ਕਰਨਾ ਪੈ ਰਿਹਾ, ਮੈਨੂੰ ਪਤਾ ਐਸੀ ਕੋਈ ਗੱਲ ਨਹੀਂ, ਡਰਕੇ
ਚੱਲਣ ਵਾਲੇ ਲੋਕ ਐਨਾ ਸੱਚ ਲਿਖ ਤੇ ਬੋਲ ਨਹੀਂ ਸਕਦੇ।)
ਜੇ ਤਾਂ ਗੁੰਡੇ ਲੋਕ ਤੁਹਾਨੂੰ ਆਪਣੀ ਵਿਚਾਰਧਾਰਾ ਮੁਤਾਬਿਕ ਚੱਲਣ ਲਈ ਮਜ਼ਬੂਰ ਕਰਦੇ ਹਨ, ਫਿਰ
ਤੁਸੀਂ ਇਹ ਕਹਿ ਸਕਦੇ ਹੋ -ਤੁਹਾਡੇ
"ਬੇਈਮਾਨ, ਗੰਦੇ, ਗੁੰਡੇ, ਚੋਰ ਅਤੇ ਡਾਕੂਆਂ ਦੇ ਧਰਮ ਨੂੰ ਅਲਵਿਦਾ"
ਜੇਕਰ ਤੁਹਾਡੇ ਉਤੇ ਐਸਾ ਦਬਾਅ ਹੀ ਕੋਈ ਨਹੀਂ, ਫਿਰ ਤੁਹਾਨੂੰ ਐਸਾ ਨਹੀਂ ਕਹਿਣਾ ਚਾਹੀਦਾ, ਉਂਝ
ਤੁਹਾਡੀ ਮਰਜ਼ੀ ਹੈ, ਤੁਸੀਂ ਕੋਈ ਕੰਮ ਛੱਡ ਸਕਦੇ ਹੋਂ, ਕਰ ਸਕਦੇ ਹੋਂ,ਉਹ ਵੱਖਰੀ ਗੱਲ ਹੈ।
ਉਮੀਦ ਹੈ ਤੁਸੀਂ ਮੇਰੀ ਭਾਵਨਾ ਸਮਝ ਗਏ ਹੋਵੋਗੇ।
ਆਪ ਜੀ ਦਾ ਸ਼ੁਭਚਿੰਤਕ
ਮੇਜਰ ਸਿੰਘ ਬੁਢਲਾਡਾ
9417642327
(ਸੰਪਾਦਕ ਵਲੋਂ ਜਵਾਬ:-
ਮੇਜਰ ਸਿੰਘ ਬੁਢਲਾਡਾ ਜੀ, ਤੁਹਾਡੇ ਸਵਾਲ ਦਾ ਜਵਾਬ ਤਾਂ ਉਨ੍ਹਾਂ ਲੇਖਾਂ ਵਿੱਚ ਹੀ ਹੈ ਜਿਹੜੇ
ਤੁਸੀਂ ਕਹਿੰਦੇ ਹੋ ਕਿ ਮੈਂ ਪੜ੍ਹੇ ਹਨ। ਫਿਰ ਵੀ ਕੁੱਝ ਹੋਰ ਸਪਸ਼ਟ ਕਰ ਦਿੰਦਾ ਹਾਂ। ਮੈਨੂੰ ਸਿੱਖਾਂ
ਦੇ ਕਿਸੇ ਇੱਕ ਵੀ ਵਿਦਵਾਨ ਦਾ ਨਾਮ ਦੱਸ ਦਿਓ ਜਿਸ ਨੇ ਭਿੰਡਰਾਂਵਾਲੇ ਸਾਧ ਬਾਰੇ ਸੱਚ ਬੋਲਿਆ ਹੋਵੇ?
ਵਿਦਵਾਨ ਤੋਂ ਮੇਰਾ ਭਾਵ ਉਸ ਵਿਆਕਤੀ ਤੋਂ ਹੈ ਜਿਸ ਨੇ ਕਈ ਕਿਤਾਬਾਂ ਲਿਖੀਆਂ ਹੋਣ। ਅਤੇ ਦੇਸ਼ ਬਿਦੇਸ਼
ਦੇ ਲੋਕ ਉਸ ਨੂੰ ਵਿਦਵਾਨ ਜਾਣ ਕੇ ਆਪਣੇ ਰੇਡੀਓ ਜਾਂ ਟੈਲੀਵੀਜ਼ਨ ਉਪਰ ਸੱਦ ਕੇ ਵਿਚਾਰ ਲੈਂਦੇ ਹੋਣ।
ਉਹ ਕਥਾ ਕੀਰਤਨ ਜਾਂ ਲੈਕਚਰ ਕਰਦਾ ਹੋਵੇ। ਜੇ ਕਰ ਤੁਸੀਂ ਕਿਸੇ ਐਸੇ ਵਿਦਵਾਨ ਨੂੰ ਜਾਣਦੇ ਹੋ ਤਾਂ
ਜਰੂਰ ਦੱਸਣਾ। ਹਜਾਰਾਂ ਲੱਖਾਂ ਵਿਚੋਂ ਕੋਈ ਆਮ ਬੰਦਾ ਤਾਂ ਭਾਵੇਂ ਇਸ ਸਾਧ ਬਾਰੇ ਸੱਚ ਬੋਲ ਦਿੰਦਾ
ਹੋਵੇ ਪਰ ਵਿਦਵਾਨਾ ਵਿਚੋਂ ਅੱਜ ਤੱਕ ਕੋਈ ਨਹੀਂ ਬੋਲਿਆ। ਉਲਟਾ ਹਜਾਰਾਂ ਗੁਣਾਂ ਝੂਠ ਬੋਲ-ਬੋਲ ਕੇ
ਲੋਕਾਈ ਨੂੰ ਗੁਮਰਾਹ ਕਰਦੇ ਹਨ। ਜ਼ਾਹਲੀ ਕਿਤਾਬਾਂ ਛਪਵਾਉਂਦੇ ਹਨ ਅਤੇ ਹਵਾਲੇ ਦਿੰਦੇ ਹਨ। ਦੁਨੀਆਂ
ਦੇ ਸ਼ਾਇਦ ਹੀ ਕਿਸੇ ਗੁਰਦੁਆਰੇ ਵਿੱਚ ਸੱਚ ਦੀ ਗੱਲ ਹੁੰਦੀ ਹੋਵੇ। ਤਕਰੀਬਨ ਹਰ ਗੁਰਦੁਆਰੇ ਵਿੱਚ
ਗੁੰਡਾਗਰਦੀ, ਬਦਮਾਸ਼ੀ ਅਤੇ ਝੂਠ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਸਾਧ ਨੇ ਗੁਰਦੁਆਰੇ ਢੁਆਏ ਉਸ
ਨੂੰ ਰਾਖਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸੰਨ 1984 ਤੋਂ ਪਹਿਲਾਂ ਇਹ ਸਾਧ ਉਥੇ ਲੁਕ ਕੇ ਬੈਠਾ ਜੋ
ਕੁੱਝ ਕਰਦਾ ਰਿਹਾ ਹੈ ਕੀ ਵਿਦਵਾਨਾ ਨੂੰ ਇਸ ਬਾਰੇ ਪਤਾ ਨਹੀਂ ਸੀ? ਪਤਾ ਸੀ, ਪਰ ਜਾਣ ਬੁੱਝ ਕੇ
ਲੋਕਾਂ ਨੂੰ ਗੁਮਰਾਹ ਕਰਦੇ ਰਹੇ ਹਨ ਅਤੇ ਕਰ ਰਹੇ ਹਨ। ਸਿੱਖ ਨੌਜੁਆਨਾ ਦੇ ਕਤਲ ਕਰਵਾਉਣ ਵਿੱਚ ਵੀ
ਇਹ ਸਾਰੇ ਵਿਦਵਾਨ ਦੋਸ਼ੀ ਹਨ। ਕਿਉਂਕਿ ਇਨ੍ਹਾਂ ਨੇ ਸਹੀ ਸਮੇ ਤੇ ਸਹੀ ਸੇਧ ਨਹੀਂ ਦਿੱਤੀ। ਉਲਟਾ
ਬਲਦੀ ਤੇ ਤੇਲ ਪਉਣ ਦਾ ਕੰਮ ਕੀਤਾ ਹੈ। ਸਿਰਫ ਆਪਣੀ ਝੂਠੀ ਹਉਮੇ ਨੂੰ ਪੱਠੇ ਪਉਣ ਲਈ। ਕੀ ਇਨ੍ਹਾਂ
ਨੂੰ ਪਤਾ ਨਹੀਂ ਸੀ ਕਿ ਸਾਧ ਵਲੋਂ ਮੋਰਚੇ ਨੂੰ ਹਾਈਜੈਕ ਕਰਕੇ ਹਿੰਸਕ ਕਾਰਵਾਈਆਂ ਕੌਮ ਲਈ
ਨੁਕਸਾਨਦਾਇਕ ਹੋ ਸਕਦੀਆਂ ਹਨ? ਇੱਕ ਪਾਸੇ ਕਹੀ ਜਾਂਦੇ ਹਨ ਕਿ ਅਸੀਂ ਬਹਾਦਰ ਬਹੁਤ ਹਾਂ। ਸਾਡਾ ਸਾਧ
ਮਹਾਨ ਜਰਨੈਲ ਸੀ। ਦੂਸਰੇ ਪਾਸੇ ਕਹੀ ਜਾਂਦੇ ਹਨ ਕਿ ਸਰਕਾਰ ਅਤੇ ਮਿਲਟਰੀ ਨੇ ਧੱਕਾ ਬਹੁਤ ਕੀਤਾ ਹੈ।
ਕੀ ਇਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਸਰਕਾਰ ਸਾਧਾਂ ਤੋਂ ਡਰਦੀ ਨਹੀਂ ਹੁੰਦੀ ਸਗੋਂ ਇਹ
ਤਾਂ ਤਕਰੀਬਨ ਸਾਰੇ ਹੀ ਸਰਕਾਰ ਦੇ ਆਪਣੇ ਹੀ ਖੜੇ ਕੀਤੇ ਹੋਏ ਹੁੰਦੇ ਹਨ। ਜਿਤਨਾ ਕੁ ਕੰਮ ਲੈਣਾ
ਹੁੰਦਾ ਹੈ, ਕੰਮ ਲੈ ਕੇ ਖਤਮ ਕਰ ਦਿੰਦੇ ਹਨ। ਕੀ ਇਹ ਗੱਲ ਵੀ ਇਸ ਸਾਧ ਬਾਰੇ ਪੂਰੀ ਨਹੀਂ ਢੁਕਦੀ?
ਕੀ ਕਿਸੇ ਸਾਧ ਦੇ ਕਿਸੇ ਧਾਰਮਿਕ ਸਥਾਨ ਤੇ ਲੁਕ ਕੇ ਧਮਕੀਆਂ ਦੇਣ ਨਾਲ ਸਰਕਾਰ ਡਰ ਕੇ ਬਣਦੇ ਹੱਕ
ਥਾਲੀ ਵਿੱਚ ਪਰੋਸ ਕੇ ਦੇ ਦਿੰਦੀ ਹੈ? ਜੇ ਕਰ ਇਤਨਾ ਨੁਕਸਾਨ ਕਰਵਾ ਕੇ ਸਾਰਾ ਕੁੱਝ ਮਿਲ ਜਾਂਦਾ ਫਿਰ
ਕਹਿ ਸਕਦੇ ਸੀ ਕਿ ਕੋਈ ਗੱਲ ਨਹੀਂ ਸਾਡੇ ਹੱਕ ਤਾਂ ਸਾਨੂੰ ਮਿਲ ਹੀ ਗਏ ਹਨ। ਹਜਾਰਾਂ ਲੱਖਾਂ ਵਿਚੋਂ
ਜੇ ਕਰ ਕੋਈ ਇੱਕ ਅੱਧਾ ਹੀ ਸੱਚੀ ਗੱਲ ਕਰੇ ਅਤੇ ਬਾਕੀ ਸਾਰੇ ਇਸ ਗੁੰਡੇ ਸਾਧ ਦੀ ਸੋਚ ਦੇ ਗੁਲਾਮ
ਹੋਣ ਭਾਵ ਕਿ ਗੁੰਡਾ ਗਰਦੀ ਅਤੇ ਬਦਮਾਸ਼ੀ ਨੂੰ ਹੀ ਧਰਮ ਬਣਾ ਕੇ ਪੇਸ਼ ਕਰਦੇ ਹੋਣ ਤਾਂ ਫਿਰ ਮੈਂ
ਉਨ੍ਹਾਂ ਦੇ ਧਰਮ ਵਿੱਚ ਰਹਿ ਕੇ ਕਰਨਾ ਹੀ ਕੀ ਹੈ? ਜਿਸ ਸੁਸਾਇਟੀ ਵਿੱਚ ਰਹਿਣ ਵਾਲਿਆਂ ਤੋਂ ਤੁਹਾਡੇ
ਖਿਆਲ ਹੀ ਵੱਖਰੇ ਹਨ ਫਿਰ ਉਸ ਸੁਸਾਇਟੀ ਵਿੱਚ ਰਹਿਣ ਦਾ ਕੀ ਫਾਇਦਾ? ਉਮੀਦ ਹੈ ਕਿ ਗੱਲ ਸਮਝ ਆ ਗਈ
ਹੋਵੇਗੀ।)
08/21/2021
ਮੇਜਰ ਸਿੰਘ ਬੁਢਲਾਡਾ
ਸਰਦਾਰ ਮੱਖਣ ਸਿੰਘ ਜੀ,
ਸਤਿ ਸ੍ਰੀ ਆਕਾਲ!
'ਸਿੱਖ ਮਾਰਗ' ਦੁਬਾਰਾ ਸ਼ੁਰੂ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਉਮੀਦ ਹੈ ਮੁੜਕੇ ਬੰਦ ਨਹੀਂ ਕਰੋਗੇ।
ਆਪ ਜੀ ਦਾ ਸ਼ੁਭਚਿੰਤਕ
ਮੇਜਰ ਸਿੰਘ ਬੁਢਲਾਡਾ
94176 42327
08/15/2021
ਇੰਜ: ਦਰਸ਼ਨ ਸਿੰਘ ਖਾਲਸਾ
ਵੀਰ, ਮੱਖਣ ਸਿੰਘ ਪੁਰੇਵਾਲ ਜੀਉ,
ਸਤਿ ਕਰਤਾਰ ਜੀ,
.. ਮਸ਼ਰੂਫੀਅਤ ਕਰਕੇ ਅੱਜ ਕਾਫ਼ੀ ਦਿਨਾਂ ਬਾਅਦ ਸਿੱਖ ਮਾਰਗ ਸਾਈਟ ਨੂੰ ਖੋਲਿਆ ਤਾਂ ਵੇਖਿਆ ਕਿ ਸਾਈਟ
ਚਾਲੂ ਕਰ ਦਿੱਤੀ ਗਈ ਹੈ।
.. ਹੈਰਾਨੀ ਅਤੇ ਖੁਸ਼ੀ ਹੋਈ, ਕਿ ਮੈਂ ਸ਼ਾਇਦ ਕਾਫ਼ੀ ਲੇਟ ਹਾਂ, ਜੋ ਇਸ ਖੁਸ਼ੀ ਦੇ ਪਲਾਂ ਤੋਂ ਅਵੇਸਲਾ
ਰਿਹਾ ਹਾਂ।
.. ਸੱਚ ਵੀਰ ਜੀਉ .... ਹੁਣ ਤੱਕ ਕੁੱਝ ਗੁਆਚਾ-ਗੁਆਚਾ ਜਿਹਾ ਮਹਿਸੂਸ ਹੁੰਦਾ ਰਿਹਾ ਹੈ।
.. ਧੰਨਵਾਧ !! ਤੁਸੀਂ ਫਿਰ ਤੋਂ ਹੌਸਲਾ ਕਰ ਕੇ ਸਾਰਿਆਂ ਨੂੰ ਵਿਚਾਰਾਂ ਦੀ ਸਾਂਝ ਬਨਾਉਂਣ ਲਈ
ਪਲੇਟਫਾਰਮ ਮੁਹੱਈਆ ਕਰਵਾ ਰਹੇ ਹੋ।
.. ਨਵਾਂ ਸਿਰਲੇਖ ਦੇਣਾ ਕੀਤਾ ਹੈ। ਧੰਨਵਾਧ। ਆਸ ਕਰਦੇ ਹਾਂ ਸਾਰੇ ਲੇਖਕ ਵੀਰ-ਭੈਣ ਵੀ ਇਸ ਆਸ਼ੇ
(ਸੱਚ ਅਤੇ ਇਨਸਾਨੀਅਤ) ਨੂੰ ਸਖਤੀ ਨਾਲ ਆਪੋ ਆਪਣੇ ਵਿਚਾਰਾਂ ਵਿਚ ਅਪਨਾਉਂਣਗੇ।
.. ਵੀਰ ਜੀੳੇ , ਇਤਲਾਹ ਦੇਣਾ ਕਿ ਲਿਖਤਾਂ ਪ੍ਰਵਾਨ ਕਰ ਰਹੇ ਜਾਂ ਅਜੇ ਸਮਾਂ ਲੱਗੇਗਾ ??
.. ਇਕ ਵਾਰ ਫਿਰ ਮੇਰੇ ਵਲੋਂ ਵਧਾਈਆਂ ਪ੍ਰਵਾਨ ਕਰਨੀਆਂ। ਮਨ ਵਿਚ ਖੁਸੀ ਦੀ ਲਹਿਰ ਮਹਿਸੂਸ ਹੋ ਰਹੀ
ਹੈ। ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ
ਕੈਨਬਰਾ, ਅਸਟਰੇਲੀਆ
14 ਅਗਸਤ ਵੀਹ ਸੌ ਇੱਕੀ।
ਇੰਜ: ਦਰਸ਼ਨ ਸਿੰਘ ਖਾਲਸਾ ਜੀ ਅਤੇ ਹੋਰ
ਪਾਠਕ/ਲੇਖਕ ਜੀਓ,
ਇਹ ਜਵਾਬ ਮੈਂ ਸਰਿਆਂ ਲਈ ਸਾਂਝਾ ਲਿਖ ਰਿਹਾ ਹਾਂ। ਕਿਉਂਕਿ ਕੁੱਝ ਦਿਨ ਪਹਿਲਾਂ ਇੱਕ ਹੋਰ ਸੱਜਣ ਦੀ
ਈ-ਮੇਲ ਆਈ ਸੀ ਅਤੇ ਉਸ ਨੇ ਕਿਹਾ ਸੀ ਕਿ ਮੈਂ ਫੂਨ ਤੇ ਕੋਈ ਗੱਲਬਾਤ ਕਰਨੀ ਚਾਹੁੰਦਾ ਹਾਂ।
ਰਿਟਾਇਰਮੈਂਟ ਤੋਂ ਬਾਅਦ ਨਵੀਂ ਥਾਂ ਤੇ ਜਾ ਕੇ ਲੈਂਡ ਲਾਈਨ ਵਾਲਾ ਪੁਰਾਣਾ ਫੂਨ ਨੰ: ਮਜਬੂਰੀ ਵੱਸ
ਬਦਲਣਾ ਪੈਣਾ ਸੀ। ਜਦੋਂ ਮੈਂ ਫੂਨ ਕੀਤਾ ਤਾਂ ਉਸ ਦੇ ਸਵਾਲ ਵੀ ਕੁੱਝ ਇੰਜ: ਦਰਸ਼ਨ ਸਿੰਘ ਖਾਲਸਾ
ਵਰਗੇ ਹੀ ਸਨ। ਪਿਛਲੇ ਸਾਲ 7 ਜੂਨ 2020 ਨੂੰ ਜਿਹੜਾ ਮੈਂ ਲੇਖ ਲਿਖਿਆ ਸੀ ਉਸ ਦੇ ਅਖੀਰਲੇ ਪੈਰੇ
ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਇੱਕ ਸਾਲ ਬਾਅਦ, ਭਾਵ ਕਿ 7 ਜੂਨ 2021 ਨੂੰ ਮੈਂ ਦੁਬਾਰਾ ਫਿਰ ਸੋਚ
ਲਵਾਂਗਾ ਕਿ ਮੇਰੇ ਮੁੜ ਕੇ ਸਿੱਖੀ ਵਿੱਚ ਸ਼ਾਮਲ ਹੋਣ ਨਾਲ ਜਾਂ ਸਿੱਖ ਮਾਰਗ ਨੂੰ ਦੁਬਾਰਾ ਅੱਪਡੇਟ
ਕਰਨ ਨਾਲ ਕਿਸੇ ਨੂੰ ਕੋਈ ਫਾਇਦਾ ਹੋ ਸਕਦਾ ਹੈ ਕਿ ਨਹੀਂ? ਇਸ ਦੇ ਜਵਾਬ ਵਿੱਚ ਮੈਂ 7 ਜੂਨ 2021
ਨੂੰ ਵਿਸਥਾਰ ਪੁਰਬਕ ਲਿਖ ਚੁੱਕਾ ਹਾਂ। ਉਸ ਨੂੰ ਹੋਰ ਦੁਹਰਾਉਣ ਦੀ ਲੋੜ ਨਹੀਂ ਹੈ। ਇਨਸਾਨੀਅਤ ਹੀ
ਮੇਰਾ ਧਰਮ ਹੈ ਮੈਂ ਹੋਰ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ। ਇਸ ਲਈ ਧਰਮ ਨਾਲ ਸੰਬੰਧਿਤ ਮੈਂ ਕੋਈ ਵੀ
ਲੇਖ ਨਹੀਂ ਪਾ ਸਕਦਾ। ਇਨਸਾਨੀਅਤ ਨਾਲ ਸੰਬੰਧਿਤ ਪਾ ਸਕਦਾ ਹਾਂ ਜਿਸ ਵਿੱਚ ਕਿ ਧਰਮ ਦੇ ਨਾਮ ਤੇ
ਕੀਤੇ ਜਾ ਰਹੇ ਪਖੰਡਾਂ ਨੂੰ ਨੰਗਾ ਕੀਤਾ ਗਿਆ ਹੋਵੇ। ਬਾਕੀ ਧਰਮਾਂ ਨਾਲੋਂ ਵੱਧ ਪਖੰਡ ਇਸ ਵੇਲੇ ਕਹੇ
ਜਾਂਦੇ ਸਿੱਖ ਧਰਮ ਵਿੱਚ ਕੀਤੇ ਜਾ ਰਹੇ ਹਨ ਇਸ ਲਈ ਜੇ ਕਰ ਹੋਰ ਧਰਮਾਂ ਦੇ ਪਖੰਡ ਨੰਗੇ ਕਰਨੇ ਹਨ
ਤਾਂ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਕਰੋ। ਪ੍ਰਚੱਲਤ ਭਖਦੇ ਮਸਲਿਆਂ ਬਾਰੇ ਨਿਰੋਲ ਸੱਚ ਦੇ ਅਧਾਰ ਤੇ
ਲਿਖ ਸਕਦੇ ਹੋ ਤਾਂ ਲਿਖੋ। ਗੁਰਬਾਣੀ ਦੇ ਅਧਾਰ ਤੇ ਲਿਖੇ ਕੋਈ ਵੀ ਲੇਖ ਨਹੀਂ ਪਾਏ ਜਾਣਗੇ। ਕਿਉਂਕਿ
ਇੱਕ ਤਾਂ ਇਹ ਕਿਸੇ ਵਿਸ਼ੇਸ਼ ਧਰਮ ਨਾਲ ਸੰਬੰਧਿਤ ਹੋਣਗੇ ਜਿਸ ਨੂੰ ਕਿ ਮੈਂ ਮੰਨਦਾ ਹੀ ਨਹੀਂ। ਦੂਸਰਾ
ਇਹ ਕਿ ਹਰ ਕੋਈ ਆਪਣੀ ਮਰਜੀ ਅਨੁਸਾਰ ਗੁਰਬਾਣੀ ਦੇ ਅਰਥ ਦੂਸਰੇ ਤੇ ਢੁਕਾਉਣ ਦੀ ਕੋਸ਼ਿਸ਼ ਕਰੇਗਾ।
ਤੀਸਰਾ ਇਹ ਕਿ ਇਸ ਤਰ੍ਹਾਂ ਦੇ ਲੇਖ ਪਹਿਲਾਂ ਹੀ ਬਹੁਤ ਸਾਰੇ ਇੱਥੇ ਸਿੱਖ ਮਾਰਗ ਤੇ ਛਪ ਚੁੱਕੇ ਹਨ।
ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਨੂੰ ਮੰਨਣ ਵਾਲਿਆ ਦੇ ਲੇਖ ਨਹੀਂ ਪਾਏ ਜਾ ਸਕਦੇ। ਗੁੰਡਿਆਂ
ਸਾਧਾਂ ਨੂੰ ਮਹਾਨ ਕਹਿਣ ਵਾਲਿਆਂ ਦੇ ਵੀ ਨਹੀਂ ਪਾਏ ਜਾ ਸਕਦੇ। ਕਿਉਂਕਿ ਇਹ ਸਾਰੇ ਇਨਸਾਨੀਅਤ
ਵਿਰੋਧੀ ਸੋਚ ਰੱਖਦੇ ਹਨ। ਕੋਈ ਵੀ ਲਿਖਤ ਮਿਲਣ ਤੇ ਇੱਕ ਦੋ ਦਿਨਾ ਵਿੱਚ ਪਾਈ ਜਾ ਸਕਦੀ ਹੈ, ਪਹਿਲਾਂ
ਦੀ ਤਰ੍ਹਾਂ ਸਿਰਫ ਐਤਵਾਰ ਨੂੰ ਹੀ ਨਹੀਂ। ਕਿਸੇ ਲੇਖ ਸੰਬੰਧੀ ਤੁਹਾਡੇ ਵਿਚਾਰ ਹਾਲ ਦੀ ਘੜੀ ਸਿਰਫ
ਪਾਠਕਾਂ ਦੇ ਪੰਨੇ ਤੇ ਹੀ ਪਾਏ ਜਾਣਗੇ। ਉਮੀਦ ਹੈ ਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ
ਹੋਣਗੇ। ਫਿਰ ਵੀ ਜੇ ਕਰ ਹਾਲੇ ਸਾਰੀਆਂ ਗੱਲਾਂ ਸਪਸ਼ਟ ਨਾ ਹੋਈਆਂ ਹੋਣ ਤਾਂ ਦੱਸ ਸਕਦੇ ਹੋ-ਸੰਪਾਦਕ।
07/26/2021
ਬਲਦੇਵ ਸਿੰਘ
ਸਰਦਾਰ ਮੱਖਣ ਸਿੰਘ ਜੀ ਆਪ ਦਾ ਲਿਖਿਆ ਹੋਇਆ ਲੇਖ ਪੜਿਆ
ਆਪ ਨੇ ਕਾਫੀ ਗੰਭੀਰ ਨੁਕਤੇ ਉਠਾਏ ਹਨ ਅਤੇ ਦੰਭ ਦੀ ਦੁਖਦੀ ਰਗ ਤੇ ਹੱਥ ਰੱਖਿਆ ਹੈ। ਦੰਭ ਕੋਈ ਧਰਮ
ਨਹੀਂ ਹੈ ਦੰਭ ਛਡਿਆ ਹੀ ਚੰਗਾਂ ਹੈ। ਇਨਸਾਨੀਅਤ ਹੀ ਧਰਮ ਹੈ ਅਤੇ ਇਨਸਾਨੀਅਤ ਦੀ ਬਿਹਤਰੀ ਵਾਸਤੇ
ਵਧੀਆ ਸਮਾਜ ਸਿਰਜਣ ਲਈ ਗੁਰਬਾਣੀ ਰਚਣਹਾਰਿਆ ਨੇ ਦੰਭ ਨੂੰ ਹੀ ਨਿਕਾਰਿਆ ਹੈ ਅਤੇ ਨਿਕਾਰਨ ਲਈ
ਪ੍ਰੇਰਿਆ ਹੈ।
ਬਲਦੇਵ ਸਿੰਘ
(ਸੰਪਾਦਕੀ
ਨੋਟ)
ਅੱਜ 2021 ਦੇ ਜੂਨ ਮਹੀਨੇ ਦੀ 30
ਤਾਰੀਕ ਹੈ। ਅੱਜ ਤੋਂ 23 ਦਿਨ ਪਹਿਲਾਂ ਜਿਹੜਾ ਮੈਂ ਇਕ ਲੇਖ ਲਿਖ ਕੇ ਪਾਇਆ ਸੀ ਕਿ, “ਗੁੰਡਿਆਂ
ਅਤੇ ਬਦਮਾਸ਼ਾਂ ਦਾ ਧਰਮ ਤਿਆਗ ਕੇ ਕੋਈ ਅਫਸੋਸ ਨਹੀਂ” ਉਸ ਦੇ ਸੰਬੰਧ ਵਿਚ ਹੁਣ ਤੱਕ ਦੋ
ਪਾਠਕਾਂ ਨੇ ਆਪਣੇ ਵਿਚਾਰ ਦਿੱਤੇ ਹਨ। ਇਕ ਨੇ ਤਾਂ ਲੇਖ ਪਉਣ ਤੋਂ ਦੂਸਰੇ ਦਿਨ ਹੀ ਦੇ ਦਿੱਤੇ ਸਨ
ਅਤੇ ਇਕ ਦੇ ਕੱਲ ਹੀ ਆਏ ਸਨ। ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੈਨਕੂਵਰ ਦੇ ਲਾਗੇ ਕਿਸੇ ਹੋਰ
ਸ਼ਹਿਰ ਵਿਚ ਚਲੇ ਗਿਆ ਹਾਂ। ਘਰ ਖਰੀਦਣ ਦੀ ਭਾਲ ਵਿਚ ਹਾਂ ਪਰ ਹਾਲੇ ਮਨ ਪਸੰਦ ਦਾ ਲੱਭਿਆ ਨਹੀਂ ਹੈ।
ਕਿਰਾਏ ਤੇ ਕੌਂਡੋ ਵਿਚ ਰਹਿ ਰਿਹਾ ਹਾਂ। ਹਾਲੇ ਸਮਾਨ ਸਾਰਾ ਖਿੱਲਰਿਆ ਪਿਆ ਹੈ ਅਤੇ ਗਰਮੀ ਵੀ ਬਹੁਤ
ਹੈ। ਸਟੋਰਾਂ ਵਿਚੋਂ ਪੱਖੇ ਵੀ ਖਤਮ ਹਨ। ਇਸ ਲਈ ਇਸ ਪੰਨੇ ਤੇ ਤੁਹਾਡੇ ਵਿਚਾਰ ਪਉਣ ਵਿਚ ਕੁੱਝ ਦੇਰੀ
ਹੋ ਸਕਦੀ ਹੈ।
06/30/2021
ਗੁਰਇੰਦਰ ਸਿੰਘ ਪਾਲ
"ਗੁੰਡਿਆਂ ਅਤੇ ਬਦਮਾਸ਼ਾਂ ਦਾ ਧਰਮ ਤਿਆਗ ਕੇ ਕੋਈ ਅਫ਼ਸੋਸ ਨਹੀਂ!"
ਸ: ਮੱਖਣ ਸਿੰਘ ਜੀ, ਇੱਕ ਸਾਲ ਬਾਅਦ "ਸਿੱਖ ਮਾਰਗ" ਦੇ ਕਿਵਾੜ
ਖੋਲਨ ਲਈ ਆਪ ਦਾ ਧੰਨਵਾਦ!
ਆਪ ਨੇ ਆਪਣੀ ਉਪਰੋਕਤ ਲਿਖਿਤ ਵਿੱਚ ਜੋ ਕੁੱਝ ਵੀ ਲਿਖਿਆ ਹੈ, ਉਹ ਬਿਲਕੁਲ
ਸੱਚ ਹੈ। ਇਸ ਲਈ, ਲਿਖਿਤ ਵਿੱਚ ਪ੍ਰਗਟਾਏ ਗਏ ਤੁਹਾਡੇ ਵਿਚਾਰਾਂ ਉੱਤੇ ਕੋਈ ਖ਼ਾਸ ਟੀਕਾ-ਟਿੱਪਣੀ ਦੀ
ਵੀ ਗੁੰਜਾਇਸ਼ ਨਹੀਂ ਹੈ। ਫਿਰ ਵੀ, ਇਸੇ ਸੰਬੰਧ ਵਿੱਚ ਮੈਂ ਆਪਣੇ ਕੁੱਝ ਵਿਚਾਰ ਦੇਣ ਦੀ ਆਗਿਆ ਲੈਂਦਾ
ਹਾਂ:
ਜਿਸ ?ਸਿੱਖ ਧਰਮ? ਦਾ ਆਪ ਬਾਰ ਬਾਰ ਜ਼ਿਕਰ ਕਰਦੇ ਹੋ, ਉਸ ਦਾ
ਗੁਰੁਬਾਣੀ/ਗੁਰਮਤਿ ਨਾਲ ਕੋਈ ਸੰਬੰਧ ਨਹੀਂ ਹੈ। ਉਹ ਤਾਂ ਇਨਸਾਨੀਅਤ ਤੋਂ ਗਿਰੇ ਹੋਏ ਉਨ੍ਹਾਂ ਅਧਰਮੀ
ਅਤੇ ਸਵਾਰਥੀ ਲੋਕਾਂ ਦਾ ਚਲਾਇਆ ਹੋਇਆ ਸੰਪਰਦਾਈ
(sectarian) ਧਰਮ ਹੈ ਜਿਨ੍ਹਾਂ ਦੀਆਂ ਜ਼ਮੀਰਾਂ
ਮਰੀਆਂ ਹੋਈਆਂ ਹਨ ਅਤੇ ਉਹ ਗਿੱਧਾਂ (ਗਿਰਝਾਂ) ਦੀ ਤਰ੍ਹਾਂ ਮੁਰਦਾਰ ਖਾ ਕੇ ਖ਼ੁਸ਼ ਰਹਿੰਦੇ ਹਨ।
ਸਮੁੱਚੀ ਗੁਰਬਾਣੀ ਵਿੱਚ ਕਿਸੇ ?ਸਿਖ ਧਰਮ? ਦਾ ਜ਼ਿਕਰ ਨਹੀਂ ਹੈ!
ਗੁਰਬਾਣੀ ਗ੍ਰੰਥ ਦੀ ਸੰਪਾਦਨਾ ਦਾ ਮਕਸਦ ਕੋਈ ਨਵਾਂ ਸੰਪਰਦਾਈ ਧਰਮ ਚਲਾਉਣਾ ਨਹੀਂ ਸੀ ਸਗੋਂ
ਪਰਚੱਲਿਤ ਸੰਪਰਦਾਈ/ਫ਼ਿਰਕੂ ਧਰਮਾਂ ਦਾ ਖੰਡਨ ਕਰਕੇ ਸਾਰੀ ਲੋਕਾਈ ਨੂੰ ਇਨਸਾਨੀਅਤ ਦੀ ਇੱਕੋ ਡੋਰ
ਵਿੱਚ ਪਰੋਣਾ ਸੀ। ਇਸ ਤੱਥ ਦੇ ਪ੍ਰਮਾਣ ਸਾਰੀ ਗੁਰਬਾਣੀ ਵਿੱਚ ਮਿਲਦੇ ਹਨ। ਉਦ੍ਹਾਰਣ ਵਜੋਂ:
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ ਜਪੁ
ਨ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥
ਕਹੁ ਕਬੀਰ ਇਹੁ ਕੀਆ ਵਖਾਨਾ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ॥
"ਧਾਰਮਿਕ ਗੁੰਡਿਆਂ ਦੀ ਫ਼ਸਲ"
ਅਨਾਜ ਦੀ ਖੇਤੀ ਨੂੰ ਫ਼ਸਲ ਕਿਹਾ ਜਾਂਦਾ ਹੈ ਜਿਵੇਂ: ਹਾੜੀ ਦੀ ਫ਼ਸਲ ਜਾਂ
ਸਉਣੀ ਦੀ ਫ਼ਸਲ। ਇਹ ਫ਼ਸਲ ਜੀਵਾਂ ਦਾ ਜੀਵਨ-ਆਧਾਰ ਹੈ। ਇਸ ਲਈ "ਧਾਰਮਿਕ ਗੁੰਡਿਆਂ" ਦੇ ਝੁੰਡ
ਨੂੰ ਫ਼ਸਲ ਕਹਿਣਾ ਜਚਦਾ ਨਹੀਂ; ਇਨ੍ਹਾਂ ਨੂੰ ਮਾਰੂ ਨਦੀਨ ਕਹਿਣਾ ਵਧੇਰੇ ਢੁੱਕਦਾ ਹੈ। ਸੱਚ
ਧਰਮ ਦੇ ਦੁਸ਼ਮਨ ਧਾਰਮਿਕ ਗੁੰਡਿਆਂ ਦੇ ਇਸ ਮਾਰੂ ਨਦੀਨ
ਨੇ ਗੁਰਮਤਿ ਦੇ ਨਿਰਮਲ ਧਰਮ ਦੀ ਪੌਦ/ਫ਼ਸਲ ਨੂੰ ਮਾਰ ਕੇ ਰੱਖ ਦਿੱਤਾ ਹੈ। ਇਹ
ਮਨਹੂਸ ਨਦੀਨ ਹੁਣ ਵਿਦੇਸ਼ਾਂ ਵਿੱਚ ਵੀ ਫ਼ੈਲ ਚੁੱਕਾ ਹੈ। ਸੱਚੇ ਸ਼੍ਰੱਧਾਲੂਆਂ ਦੀ ਬਦਕਿਸਮਤੀ ਨੂੰ, ਇਸ
ਮਾਰੂ ਨਦੀਨ ਦੀ ਮਾਰ ਦਾ ਕੇਂਦ੍ਰ
(epicenter)
ਸੰਸਾਰ ਦੇ ਗੁਰੂਦਵਾਰੇ ਹੀ ਹਨ।
"ਖ਼ਾਲਿਸਤਾਨ"
ਪਹਿਲਾਂ, ਗੱਦੀ ਦੇ ਭੁੱਖੇ ਬੇ-ਜ਼ਮੀਰੇ ਸੁਆਰਥੀ ?ਸਿੱਖ? ਲੀਡਰਾਂ
ਦੁਆਰਾ ਛੱਡੇ ਗਏ "ਪੰਜਾਬੀ ਸੂਬੇ" ਦੇ ਸ਼ੋਸ਼ੇ ਨੇ ਸਾਰਾ ਪੰਜਾਬ, ਪੰਜਾਬੀ ਬੋਲੀ,
ਪੰਜਾਬੀ ਸੱਭਿਅਚਾਰ ਅਤੇ ਪੰਜਾਬੀ ਭਾਈਚਾਰਾ ਆਦਿਕ ਉਜਾੜ ਕੇ ਰੱਖ ਦਿੱਤੇ। ਅਤੇ, ਹੁਣ ਫ਼ਿਰਕੂ
ਸਿੰਘਾਂ/ਖ਼ਾਲਸਿਆਂ ਦੁਆਰਾ ਦਿਖਾਏ ਗਏ ਖ਼ਾਲਿਸਤਾਨ ਦੇ ਸਬਜ਼ ਬਾਗ਼ (utopia) ਨੇ
ਰਹਿੰਦੇ-ਖੂੰਹੰਦੇ ਪੰਜਾਬ ਦਾ ਕੱਖ ਨਹੀਂ ਛੱਡਣਾ। ਇੱਕ ਹੋਰ ਅਜੀਬ ਅਤੇ ਘਿਣਾਉਣੀ ਗੱਲ ਇਹ ਹੈ ਕਿ
ਖ਼ਾਲਿਸਤਾਨ ਦੇ ਬਹੁਤੇ ਸੁਪਨ-ਸਾਜ਼ ਸਮਰਥਕ ਵਿਦੇਸ਼ਾਂ ਵਿੱਚ ਬੈਠੇ ਹਨ ਜਿਵੇਂ ਕਿ ਖ਼ਾਲਿਸਤਾਨ
ਭਾਰਤ ਵਿੱਚ ਨਹੀਂ ਸਗੋਂ ਕਿਤੇ ਵਿਦੇਸ਼ ਵਿੱਚ ਲੈਣਾ ਹੋਵੇ! ਵਿਦੇਸ਼ਾਂ ਵਿੱਚ ਬੈਠੇ
ਸਿੰਘਾਂ/ਖ਼ਾਲਸਿਆਂ ਵਿੱਚ ਇਤਨਾ ਦਮ ਨਹੀਂ ਕਿ ਉਹ ਭਾਰਤ ਜਾ ਕੇ ਖ਼ਿਆਲੀ ਖ਼ਾਲਿਸਤਾਨ ਦੀ
ਪ੍ਰਾਪਤੀ ਵਾਸਤੇ ਕੁੱਝ ਕਰਨ! ! ਇਹ ਇੱਕ ਸੱਚੀ ਭਵਿਸ਼ਬਾਣੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ
ਖ਼ਾਲਿਸਤਾਨੀ ਸਿੰਘਾਂ/ਖ਼ਾਲਿਸਤਾਨੀਆਂ ਦਾ ਕੁੱਝ ਨਹੀਂ ਜਾਣਾ ਪਰ ਇਨ੍ਹਾਂ ਦੀ ਸੁਲਗਾਈ
ਹੋਈ ਅੱਗ ਵਿੱਚ ਪੰਜਾਬ ਦੀ ਜਵਾਨੀ ਇੱਕ ਵਾਰ ਫਿਰ ਝੁਲਸ ਮਰੇ ਗੀ।। ਖ਼ਿਆਲੀ ਖ਼ਾਲਿਸਤਾਨ
ਦੇ ਨਾਮ `ਤੇ ਜੋ ਬੇ-ਸ਼ੁਮਾਰ ਦੌਲਤ ਵਿਦੇਸ਼ਾਂ ਵਿੱਚ ਇਕੱਠੀ ਕੀਤੀ ਜਾਂਦੀ ਹੈ, ਉਸ ਦਾ ਲੇਖਾ-ਜੋਖਾ
ਰੱਬ ਹੀ ਜਾਣੇ! ! !
"ਦੋਗਲੀ ਸੋਚ ਵਾਲੇ ਲੋਕ"
ਆਪ ਨੇ ਦੋਗਲੀ ਸੋਚ ਵਾਲੇ ਕੁੱਝ ਇੱਕ ਬੇਰੜੇ ਕਿਸਮ ਦੇ ਵਿਦਵਾਨਾਂ
ਦਾ ਜੋ ਜ਼ਿਕਰ ਕੀਤਾ ਹੈ ਉਹ ਬਿਲਕੁਲ ਸਹੀ ਹੈ। ਮੇਰਾ ਆਪਣੇ ਜੀਵਨ ਵਿੱਚ ਅਨੇਕ ਅਜਿਹੇ ਵਿਦਵਾਨਾਂ
{ਡਾਕਟਰ ਪੀਐਚ: ਡੀ:
(Ph. D.),
ਪ੍ਰੋਫੈਸਰ, ਪ੍ਰਚਾਰਕ, ਰਾਗੀ, ਪੁਜਾਰੀ, ਜਥੇਦਾਰ ਆਦਿਕ} ਨਾਲ ਵਾਸਤਾ ਪਿਆ ਹੈ। ਜਦੋਂ ਵੀ ਉਨ੍ਹਾਂ
ਨਾਲ ਉਨ੍ਹਾਂ ਦੀ ਦੋਗਲੀ ਸੋਚ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਖਚਰਿਆਂ ਵਾਲੀ ਮੁਸਕੜੀ ਨਾਲ
ਇਹ ਕਹਿ ਕੇ ਚਲਦੇ ਬਣਦੇ ਕਿ, "ਬਹੁਤਾ ਕਿੰਤੂ ਪ੍ਰੰਤੂ ਚੰਗਾ ਨਹੀਂ ਹੁੰਦਾ"। ਇਨ੍ਹਾਂ ਵਿਕੇ ਹੋਏ
ਪਰਲੇ ਦਰਜੇ ਦੇ ਝੂਠੇ ਤੇ ਬਿਬੇਕ-ਹੀਣ ਬੁੱਧੀਜੀਵੀਆਂ/ਵਿਦਵਾਨਾਂ ਤੋਂ ਸੱਚ ਜਾਂ
ਇਨਸਾਨੀਅਤ ਦੀ ਉਮੀਦ ਰੱਖਣਾ ਵੱਡੀ ਭੁੱਲ ਹੈ।
ਆਪ ਨੇ "ਸਿੱਖ ਮਾਰਗ" ਦੇ ਆਦਰਸ਼ ਵਾਕ
(motto) ਨੂੰ
ਬਦਲਣ ਬਾਰੇ ਲਿਖਿਆ ਹੈ ਕਿ ਪਹਿਲਾਂ ਇਸ ਦਾ ਮੌਟੋ ਸੀ:
"ਨਿਰੋਲ ਧਾਰਮਿਕ ਵੈੱਬ ਸਾਈਟ ਜੋ ਸ਼ਬਦ ਗੁਰੁ-ਬਾਣੀ ਦੇ ਸੱਚ ਨੂੰ ਸਮਰਪਿਤ
ਹੈ"।
"?ਇੱਥੇ ਸਿਰਫ਼ ਗੁਰਮਤਿ, ਗੁਰਬਾਣੀ ਦੇ ਸੱਚ ਦੀ ਗੱਲ ਕੀਤੀ ਜਾਂਦੀ ਹੈ।"
(ਆਪ ਦੇ ਲੇਖ:
"ਬਈ ਭਰਾਵੋ ਮੈਂ ਪਾਗਲਸਤਾਨੀ ਨਹੀਂ
ਹਾਂ" ਵਿੱਚੋਂ।)
ਅਤੇ, ਇਸ ਨੂੰ ਬਦਲ ਕੇ ਹੁਣ ਅਪ ਨੇ ਨਵਾਂ ਮੌਟੋ ਬਣਾਇਆ ਹੈ:
"ਇਹ ਸਾਈਟ ਇਨਸਾਨੀਅਤ ਅਤੇ ਸੱਚ ਨੂੰ ਸਮਰਪਿਤ ਹੈ"।
ਮੇਰੀ ਤੁੱਛ ਸਮਝ ਅਨੁਸਾਰ, ਪਹਿਲੇ ਤੇ ਹੁਣ ਵਾਲੇ ਮੌਟੋ ਵਿੱਚ ਕੋਈ ਖ਼ਾਸ ਫ਼ਰਕ
ਨਹੀਂ ਹੈ! ਗੁਰਬਾਣੀ-ਬੀਚਾਰ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਗੁਰਬਾਣੀ ਵਿੱਚ ਸੁਝਾਇਆ ਗਿਆ
ਸੁਮਾਰਗ ਸੱਚ ਅਤੇ ਇਨਸਾਨੀਅਤ ਦਾ ਹੀ ਮਾਰਗ ਹੈ। ਗੁਰਬਾਣੀ ਵਿੱਚੋਂ ਮਿਲਦੀ ਸੇਧ ਅਨੁਸਾਰ ਚੱਲ
ਕੇ ਅਸੀਂ ਸੱਚੇ ਇਨਸਾਨ ਬਣ ਸਕਦੇ ਹਾਂ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ ਸਿਰੀ ਰਾਗੁ ਮ: ੧
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ॥ ਸਿਰੀ ਮ: ੫
ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਇਹ ਮੰਨਦੇ ਹਨ ਕਿ ਸਿਰਜਨਹਾਰ ਨੇ ਇਨਸਾਨ ਦੀ
ਸਿਰਜਨਾ ਕੀਤੀ ਸੀ। ਅਤੇ, ਇਹ ਇੱਕ ਪ੍ਰਮਾਣਿਤ ਸੱਚ ਹੈ ਕਿ ਜਦੋਂ ਇਨਸਾਨ ਵਿੱਚੋਂ ਇਨਸਾਨੀਆ ਮਰ
ਜਾਂਦੀ ਹੈ ਤਾਂ ਉਹ ਆਪਣਾ ਰੂਪ ਬਦਲ ਕੇ ਹਿੰਦੂ, ਮੁਸਲਮਾਨ, ਸਿੱਖ, ਇਸਾਈ, ਯਹੂਦੀ, ਬੋਧੀ, ਜੈਨੀ
ਅਤੇ ਜੋਗੀ ਆਦਿ ਬਣ ਜਾਂਦਾ ਹੈ।
ਅੰਤ ਵਿੱਚ, ਮੇਰੇ ਵੱਲੋਂ ਆਪ ਨੂੰ ਦੋ ਸਨਮਰ ਸੁਝਾਅ ਹਨ: ਪਹਿਲਾ, "ਸਿੱਖ
ਮਾਰਗ" ਨੂੰ ਅਪਡੇਟ ਕਰਨ ਦਾ ਸਿਲਸਲਾ ਹਫ਼ਤਾਵਾਰ ਹੀ ਰੱਖਣ ਦੀ ਖੇਚਲ ਕਰੋ! ਅਤੇ ਦੂਜਾ,
ਪਾਠਕਾਂ ਦਾ ਪੰਨਾਂ ਵੀ ਚਲਦਾ ਰੱਖਣ ਦੀ ਕ੍ਰਿਪਾ ਕਰੋ। ਉਮੀਦ ਹੈ ਕਿ "ਸਿੱਖ ਮਾਰਗ"
ਨਾਲ ਵਰ੍ਹਿਆਂ ਤੋਂ ਜੁੜੇ ਪਾਠਕਾਂ/ਲੇਖਕਾਂ ਨੂੰ ਆਪ ਨਿਰਾਸ਼ ਨਹੀਂ ਕਰੋ ਗੇ! ਧੰਨਵਾਦ!
ਗੁਰਇੰਦਰ ਸਿੰਘ ਪਾਲ
06/30/2021
ਪਰਦੀਪ
Dear
Veer Ji,
I fully agree with everything that you have said in your articles "Kapti,
Beyimaan, Gande, Gunde, Chor ate Daakuan de dharam nu alvida" and
"Gundyan and Badmaashan da dharam tiyaag ke koyi afsos nahi" plus more. I
humbly request you to keep recording all of this and more in a journal of sort
and make proper arrangements to have these writings published either
independently or otherwise in the form of a book/pamphlet in English and Punjabi
starting with Canada or however you prefer while alive or posthumously; you may
choose to stay anonymous or use a different name if you choose to do so. Please
keep editing and proofreading while you are at it. Consider it your Will for the
fellow humans. Please find people who are willing to provide the financial
support either publicly or privately and save towards this cause. I am willing
to make regular contributions towards it as well financially or even otherwise.
Your views are extremely valuable for them to be lost without ever coming to
others' attention.
Regards,
Pardeep
12/23/18
ਮੇਜਰ ਸਿੰਘ 'ਬੁਢਲਾਡਾ'
'ਮਾਤਾ
ਗੁਜਰੀ ਅਤੇ ਸਹਿਬਜਾਦੇ'
ਮਾਤਾ ਗੁਜ਼ਰੀ ਸਮਝਾਉਂਦੀ ਬੱਚਿਆਂ ਨੂੰ,
ਜਾਕੇ ਵਿੱਚ ਕਚਿਹਰੀ ਡੋਲਿਓ ਨਾ।
ਪਿਉ ਦਾਦਿਆਂ ਖੱਟਿਆ ਜੋ ਧਰਮ ਖਾਤਰ,
ਤੁਸੀਂ ਕਿਸੇ ਗਲੋਂ ਵੀ ਰੋਲਿਓ ਨਾ।
ਉਹਨਾਂ ਡਰ 'ਤੇ ਲਾਲਚ ਦੇਣੇ ਦੋਵੇਂ
ਤੁਸੀਂ ਕਮਜੋਰ ਸ਼ਬਦ ਕੋਈ ਬੋਲਿਓ ਨਾ।
ਛੋਟੀ ਉਮਰਾਂ ਤੇ ਆਸਾਂ ਵੱਡੀਆ ਨੇ,
ਕਿਸੇ ਕੀਮਤ 'ਤੇ ਆਸਾਂ ਮਧੋਲਿਓ ਨਾ।
ਅੱਗੋਂ ਬੱਚਿਆਂ ਨੇ ਦਾਦੀ ਨੂੰ ਜਵਾਬ ਦਿੱਤਾ
ਤੁਸੀਂ ਕੱਢ ਦਿਓ ਮਨ 'ਚੋਂ ਭਰਮ ਦਾਦੀ ਜੀ।
ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਜੀ,
ਅੱਗੇ ਰੱਖਣਾ ਅਸਾਂ ਪਹਿਲਾਂ ਧਰਮ ਦਾਦੀ ਜੀ।
ਅਸੀਂ ਤਸੀਹਿਆਂ ਤੋਂ ਨਹੀਂ ਡਰਨ ਵਾਲੇ
ਜੋ ਮਰਜ਼ੀ ਉਹ ਪਏ ਕਰਨ ਦਾਦੀ ਜੀ।
ਲੱਖਾਂ ਲਾਲਚਾਂ ਡਰਾਵਿਆਂ ਨੂੰ ਠੁਕਰਾਅ ਅਸੀ
ਕਰ ਲਵਾਂਗੇ ਕਬੂਲ ਮਰਨ ਦਾਦੀ ਜੀ।
ਮੇਜਰ ਸਿੰਘ 'ਬੁਢਲਾਡਾ'
94176 42327
12/16/18
ਅਵਤਾਰ ਸਿੰਘ ਮਿਸ਼ਨਰੀ
ਹੋਮ ਜਾਂ ਹਵਨ-੬੮
ਅਵਤਾਰ ਸਿੰਘ ਮਿਸ਼ਨਰੀ (5104325827)
ਮਹਾਂਨ ਕੋਸ਼ ਅਨੁਸਾਰ ਹੋਮ ਸੰਕ੍ਰਿਤ ਦਾ ਲਫਜ਼ ਤੇ ਅਰਥ ਘੀ ਜਾਂ ਘਿਓ। ਦੇਵਤਾ
ਵਾਸਤੇ ਘੀ ਆਦਿਕ ਸਾਮਗ੍ਰੀ ਦਾ ਅਗਨੀ ਚ ਪਾਉਣਾ, ਹਵਨ ਕਰਨਾ। ਰਿਗ ਤੇ ਯਜੁਰ ਵੇਦ ਵਿੱਚ ਹੋਮ ਦੀ
ਮਹਿਮਾ ਹੈ। ਹੋਮ-ਬਲੀਦਾਨ, ਭੇਟਾ ਦਾ ਅਰਪਨਾ ਭਾਵ ਜਲ ਨੂੰ ਭੇਟਾ ਦੇਣੀ ਅਤੇ ਅਗਨੀ ਤਥਾ ਪਵਨ ਨੂੰ
ਬਲਿਦਾਨ ਕਰਨਾ। ਮੁੱਖ ਤੌਰ ਤੇ ਮਿਥਿਹਾਸ ਅਨੁਸਾਰ ਮੰਨੇ ਗਏ ਅਗਨ ਦੇਵਤੇ ਦੀ ਪਦਾਰਥਾਂ ਦੀ ਅਹੂਤੀ ਪਾ
ਕੇ ਪੂਜਾ ਕਰਨੀ ਹੈ।
ਭਾਈ ਸਾਹਿਬ ਗੁਰਮਤਿ ਮਾਰਤੰਡ ਤੇ ਪੇਜ ੨੨੨ ਤੇ ਲਿਖਦੇ ਹਨ ਕਿ-ਹਿੰਦੂ ਮਤਿ
ਦੇ ਗ੍ਰੰਥਾਂ ਅਨੁਸਾਰ ਅਗਨਿ ਨੂੰ ਦੇਵਤਿਆ ਦੀ ਰਸਨਾ ਮੰਨ ਕੇ ਹਵਨ ਯੱਗ ਆਦਿਕ ਕਰਮ ਲੋਕ ਪ੍ਰਲੋਕ ਦੇ
ਸੁੱਖਾਂ ਦਾ ਸਾਧਨ ਕਲਪੇ ਗਏ ਹਨ। ਦੇਖੋ! ਜਮਾਨੇ ਦੀ ਚਾਲ ਵੇਖ, ਵੇਦਾਂ ਦੇ ਅਰਥ ਉਲਟਾਉਣ ਵਾਲੇ ਸਾਧੂ
ਦਯਾ ਨੰਦ ਵੀ ਆਪਣੇ ਬੁੱਧੀ ਬਲ ਨਾਲ ਵੇਦਾਂ ਚੋਂ ਹੋਮ ਨੂੰ ਨਹੀ ਕੱਢ ਸੱਕੇ। ਉਹ ਲਿਖਦੇ ਹਨ ਕੇ ਹੋਮ
ਨਾਲ ਹਵਾ ਸਾਫ ਹੁੰਦੀ ਹੈ। ਇਸ ਚ ਸੰਸਾ ਨਹੀਂ ਕਿ ਜੇ ਗੁੱਗਲ, ਮੁਸ਼ਕ-ਕਾਫੂਰ ਅਤੇ ਚੰਦਨ ਜੇਹੇ ਪਦਾਰਥ
ਜਲਾਏ ਜਾਣ ਤਾਂ ਹਵਾ ਜਰੂਰ ਸਾਫ ਹੁੰਦੀ ਹੈ ਪਰ ਘੀ ਜੌਂ ਆਦਿਕ ਨਾਲ ਨਹੀਂ ਹੁੰਦੀ। ਗੁੱਗਲ ਆਦਿਕ ਦਾ
ਵੀ ਜਲਾਉਣਾ ਤਦ ਠੀਕ ਹੈ ਜੇ ਘਰ ਦੇ ਸਾਰੇ ਕਮਰਿਆਂ ‘ਚ ਧੂਪ ਦਿੱਤੀ ਜਾਵੇ ਨਾ ਕਿ ਨਦੀ ਕਿਨਾਰੇ
ਲੱਕੜਾਂ ਅਤੇ ਕੀਮਤੀ ਸਮੱਗਰੀ ਫੂਕ ਕੇ।
ਹਵਨ ਬਾਰੇ ਸ਼ਬਦ ਗੁਰੂ ਗ੍ਰੰਥ ਦੇ ਉਪਦੇਸ਼
-ਹੋਮ
ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ॥(੨੧੪)
ਇਨ੍ਹਾਂ ਕਰਮਕਾਂਡਾ ਨਾਲ ਹਉਮੈ ਹੀ ਵਧਦੀ ਹੈ-ਤੀਰਥਿ
ਜਾਉਂ ਤ ਹਉਂ ਹਉਂ ਕਰਤੇ॥ ਪੰਡਿਤ ਪੂਛਉਂ ਤ ਮਾਇਆ ਰਾਤੇ॥(੩੮੫)
ਇਨ੍ਹਾਂ ਕਰਮਕਾਂਡਾਂ ਨਾਲ ਰੱਬ ਨਹੀਂ ਮਿਲਦਾ ਸਗੋਂ ਆਪਾ ਮੇਟ ਗੁਰ ਸ਼ਰਨ ਪਿਆਂ ਹੀ ਅੰਧਕਾਰ ਰੂਪੀ ਜਗਤ
ਤੋਂ ਤਰਿਆ ਜਾ ਸਕਦਾ ਹੈ-ਹੋਮ
ਜਗ ਤਪ ਸਭਿ ਸੰਜਮ, ਤਟਿ ਤੀਰਥਿ ਨਹੀ ਪਾਇਆ॥ ਮਿਟਿਆ ਆਪੁ ਪਏ ਸਰਨਾਈ, ਗੁਰਮਖਿ ਨਾਨਕ ਜਗਤੁ
ਤਰਾਇਆ॥(੧੧੩੯) ਹੋਮ ਜਗ, ਤੀਰਥ ਇਸ਼ਨਾਨ ਤੇ
ਬਹਿਸ ਬੁਹਾਸੇ ਲਈ ਪੁਰਾਣ ਆਦਿਕ ਗ੍ਰੰਥ ਪੜ੍ਹਕੇ ਵੀ ਮੋਹ ਮਾਇਆ ਦਾ ਜ਼ਹਿਰ ਖਤਮ ਨਹੀਂ ਹੁੰਦਾ ਸਗੋਂ
ਹਉਂਮੈ ਦਾ ਹੀ ਘੁੰਮਣ ਘੇਰ ਪਿਆ ਰਹਿੰਦਾ ਹੈ-ਹੋਮ
ਜਗ ਸਭ ਤੀਰਥਾਂ, ਪੜ੍ਹਿ ਪੰਡਿਤ ਥਕੇ ਪੁਰਾਣ॥ ਬਿਖੁ ਮਾਇਆ ਮੋਹੁ ਨ ਮਿਟਈ, ਵਿਚਿ ਹਉਮੈ ਆਵਣੁ
ਜਾਣੁ॥(੧੪੧੭)
ਗੁਰੂ ਦੀ ਸੰਗਤ ਤੇ ਗੁਰੂ ਗਿਆਨ ਤੋਂ ਬਿਨਾ ਹੋਮ ਆਦਿਕ ਕਰਮਕਾਂਡ ਸਭ ਵਿਅਰਥ
ਹਨ
-ਜਤ ਸਤ ਸੰਜਮ ਹੋਮ ਜਗ
ਜਪੁ ਤਪੁ ਦਾਨ ਪੁੰਨ ਬਹੁਤੇਰੇ॥ ਸਾਧਸੰਗਤਿ ਗੁਰ ਸਬਦ ਵਿਣੁ ਥਾਉ ਨ ਪਾਇਨਿ ਭਲੇ ਭਲੇਰੇ॥(ਵਾਰ-੫,
ਪਾ-੭ ਭਾ.ਗੁ) ਤੇ ਵਾਰ ੨੯ ਦੀ ੧੭ਵੀਂ ਪਾਉੜੀ
ਚ ਜਿਕਰ ਹੈ ਕਿ ਹੋਮ ਜਗ ਜਪ ਤਪ ਤੇ ਅਸ਼ਟਾਂਗ ਯੋਗ ਆਦਿਕ ਕਰਮ ਧਰਮ ਦੇ ਨਾਂ ਤੇ ਕਰਕੇ ਜੀਵ ਰੋਂਦੇ
ਹਨ, ਇਸ ਤਰੀਕੇ ਨਾਲ ਭਟਕਦਾ ਮਨ ਵੱਸ ਨਹੀਂ ਹੁੰਦਾ-ਹੋਮ
ਜਗ ਜਪ ਤਪ ਘਣੇ ਕਰਿ ਕਰਿ ਕਰਮ ਧਰਮ ਦੁੱਖ ਰੋਈ। ਵਸਿ ਨ ਆਵੈ ਧਾਂਵਦਾ, ਅਠੁ ਖੰਡਿ ਪਾਖੰਡ
ਵਿਗੋਈ॥੧੭॥(ਭਾ.ਗੁ)
ਪ੍ਰਸਿੱਧ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਅਨੁਸਾਰ-ਹੋਮ ਕਿਸੇ ਦੇਵੀ
ਦੇਵਤੇ ਨੂੰ ਖੁਸ਼ ਕਰਨ ਵਾਸਤੇ ਅੱਗ ਵਿੱਚ ਪਦਾਰਥ ਭਸਮ ਕਰਕੇ, ਬਲੀ ਦੇਣ ਦੀ ਰਸਮ। ਉਹ ਇਸ ਨੂੰ
ਸੰਸਾਰਕ ਤਰੱਕੀ ਦਾ ਮਹੂਰਤ ਸਮਝਦੇ ਹਨ ਪਰ ਸਿੱਖ ਧਰਮ ਇਨ੍ਹਾਂ ਸਾਰੀਆਂ ਥੋਥੀਆਂ ਰਸਮਾਂ ਤੋਂ ਮੁਕਤ
ਹੈ ਪਰ ਜੋ ਸਿੱਖ ਅਜਿਹੀ ਕੋਈ ਵੀ ਕਰਮਕਾਂਡੀ ਰਸਮ ਕਰਦੈ, ਉਹ ਅਪਰਾਧੀ ਸਿੱਖ ਹੈ
-ਜਾਪ
ਤਾਪ ਗਿਆਨ ਸਭਿ ਧਿਆਨ॥ਖਟ ਸ਼ਾਸਤ੍ਰ ਸਿਮ੍ਰਿਤਿ ਵਖਿਆਨ॥ ਜੋਗ ਅਭਿਆਸ ਕਰਮ ਦ੍ਰਮ ਕਿਰਿਆ॥ ਸਗਲ ਤਿਆਗਿ
ਬਨ ਮਧੇ ਫਿਰਿਆ॥ ਅਨਕ ਪ੍ਰਕਾਰ ਕੀਏ ਬਹੁ ਜਤਨਾ॥ ਪੁੰਨ ਦਾਨ ਹੋਮੇ ਬਹੁ ਰਤਨਾ॥ ਸਰੀਰੁ ਕਟਾਇ ਹੋਮੇ
ਕਰਿ ਰਾਤੀ॥ ਵਰਤ ਨੇਮ ਕਰੈ ਬਹੁ ਭਾਂਤੀ॥ ਨਹੀਂ ਤੁਲ ਰਾਮਨਾਮ ਬੀਚਾਰ॥ ਨਾਨਕ ਗੁਰਮੁਖੁ ਨਾਮੁ ਜਪੀਐ
ਇਕ ਬਾਰ॥(੨੬੫)
ਹੋਰ ਲਿਖਦੇ ਹਨ ਕਿ ਹਵਨ ਉਸ ਭੱਠੀ ਨੂੰ ਕਹਿੰਦੇ ਹਨ ਜਿਸ ਚ ਬਾਮਣ ਜਗ ਕਰਨ
ਸਮੇ ਸਮੱਗਰੀ ਬਾਲਦੇ ਹਨ। ਸਿੱਝ ਤਵਾਰੀਖ ਚ ਹਵਨ ਕੁੰਡ ਦਾ ਪਿਛੋਕੜ ੧੯੬੫ ਦਾ ਹੈ ਜਦ ਫਤਹਿ ਸਿੰਘ
ਅਕਾਲੀ ਦਲ ਦੇ ਇੱਕ ਧੜੇ ਦਾ ਮੁਖੀ ਸੀ ਨੇ ਇਹ ਐਲਾਣ ਕੀਤਾ ਕਿ ਜੇ ਕਰ ਮਿਥੀ ਤਾਰੀਖ ਤੱਕ ਪੰਜਾਬੀ
ਸੂਬਾ ਨਾ ਬਣਾਇਆ ਗਿਆ ਤਾਂ ਉਹ ਹਵਨ ਚ ਸੜ ਕੁਰਬਾਨੀ ਦੇ ਦੇਵੇਗਾ। ਇਸ ਲਈ ਅਕਾਲ ਤਖਤ ਦੀ ਉਪਰਲੀ
ਮੰਜ਼ਿਲ ਤੇ ਉਚੇਚੀਆਂ ਬਣਾਈਆਂ ਭੱਠੀਆਂ ਨੂੰ ਹਵਨ ਕੁੰਡ ਦਾ ਬ੍ਰਾਹਮਣੀ ਨਾਮ ਦੇ ਕੇ, ਭੱਠੀਆਂ 'ਤੇ
ਮੋਟੇ ਅੱਖਰਾਂ 'ਚ ਹਵਨ ਕੁੰਡ ਲਿਖਿਆ ਹੋਇਆ ਸੀ ਜੋ ਕਿ ਦਰਬਾਰ ਸਾਹਿਬ ਚ ਆਏ ਯਾਤਰੂਆਂ ਨੂੰ ਦੂਰੋਂ
ਦਿਸਦਾ ਸੀ। ਜਦ ਭਾਰਤ ਸਰਕਾਰ ਨੇ ਫਤਹਿ ਸਿੰਘ ਦੀ ਇਸ ਧਮਕੀ ਦੀ ਪ੍ਰਵਾਹ ਨਾ ਕੀਤੀ ਤਾਂ ਉਹ ਬਹਾਨਾ
ਲਾ ਕੇ ਭੱਜ ਗਿਆ। ਸਿੱਖ ਵਿਦਵਾਨਾਂ ਨੇ ਇਨ੍ਹਾਂ ਹਵਨੀ ਭੱਠੀਆਂ ਦੀ ਮੁਖਾਲਫਤ ਕਰਦੇ ਕਿਹਾ ਕਿ ਇਹ
ਫਤਹਿ ਸਿੰਘ ਦੀ ਬੁਜ਼ਦਿਲੀ ਦੀ ਨਿਸ਼ਾਨੀ ਨੇ ਤੇ ਅਖੀਰ ੧੯੬੮ ਵਿੱਚ ਇੱਕ ਰਾਤ ਨੂੰ ਚੁੱਪ-ਚਾਪ ਹਵਨ
ਭੱਠੀਆਂ ਢਾਹ ਦਿੱਤੀਆਂ ਗਈਆਂ।
ਸੋ ਹੋਮ ਜਗ ਹਵਨ ਕਰਨੇ ਬ੍ਰਾਹਮਣੀ ਕਰਮਕਾਂਡ ਤੇ ਰਸਮੀ ਬਲੀਆਂ ਹਨ। ਅੱਜ
ਸੰਪ੍ਰਦਾਈ ਤੇ ਡੇਰੇਦਾਰ ਸਿੱਖ ਹਵਨ ਤੇ ਬ੍ਰਾਹਮਣੀ ਕਰਮਕਾਂਡ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਹੀ
ਕਰੀ ਜਾਂਦੇ ਹਨ। ਸੰਪਟ ਪਾਠ ਕਰਦੇ, ਹਵਨ ਸਮੱਗਰੀਆਂ ਧੂਪ ਦੇ ਨਾਂ ਤੇ ਫੂਕਣੀਆਂ ਅਤੇ ਕਿਸੇ ਸ਼ਬਦ ਦਾ
ਚਾਲੀ ਵਾਰ ਬਿਨਾਂ ਸਮਝੇ ਪੜ੍ਹਨਾ, ਚਲੀਸੇ ਕੱਟਣੇ ਡੇਰੇਦਾਰ ਸੰਪ੍ਰਦਾਈ ਭੇਖੀ ਤੇ ਅੰਧਵਿਸ਼ਵਾਸ਼ੀ
ਸਿੱਖਾਂ ਦਾ ਪਾਖੰਡ ਹੈ ਗੁਰਮਤਿ ਨਹੀਂ।
12/16/18
ਗਿਆਨੀ ਅਵਤਾਰ ਸਿੰਘ
ਗੁਰਬਾਣੀ ਦੇ ਸੰਦਰਭ ’ਚ ਦੋ ਸ਼ਬਦ
ਗੁਰਬਾਣੀ ਨੂੰ ਗਹੁ ਨਾਲ਼ ਵਿਚਾਰਦਿਆਂ ਮਨੁੱਖ ਅੰਦਰ ਇਹ ਚਾਰ ਗੁਣ ਪ੍ਰਬਲ
ਹੁੰਦੇ ਜਾਂਦੇ ਹਨ :
(ੳ). ਗੁਰੂ ਦੁਆਰਾ ਕੀਤੀ ਗਈ ਅਲੌਕਿਕ ਰੱਬੀ ਵਿਆਖਿਆ ’ਤੇ ਯਕੀਨ ਕਰਨਾ ਉਸ
ਦੀ ਮਿਹਰ ਤੋਂ ਬਿਨਾਂ ਅਸੰਭਵ ਹੈ।
(ਅ). ਗੁਰੂ ਅਤੇ ਮਨੁੱਖਾ ਜੀਵਨ ’ਚ ਬੜੀ ਅਸਮਾਨਤਾ ਨਜ਼ਰ ਆਉਂਦੀ ਹੈ।
(ੲ). ਮਨੁੱਖਾ ਸੋਚ ਸਕਾਰਾਤਮਕ (ਆਸਾਵਾਦੀ) ਬਣਦੀ ਹੈ।
(ਸ). ਬੰਦਾ ਨਿਰਸੰਦੇਹ (ਦੁਬਿਧਾ ਮੁਕਤ) ਹੁੰਦਾ ਜਾਂਦਾ ਹੈ।
ਉਕਤ ਵੰਡ ਵੀ ਤਾਂ ਸਪਸ਼ਟ ਹੋਏਗੀ ਜਦ ਗੁਰਬਾਣੀ ਦੀ ਸੰਖੇਪਤਾ, ਸਰਲਤਾ ਤੇ
ਸਪਸ਼ਟਤਾ ਨਜ਼ਰ ਆਵੇ ।
(1). ਸੰਖੇਪਤਾ ਦਾ ਮਤਲਬ ਸੀਮਤ ਸ਼ਬਦਾਂ ’ਚ ਬਹੁ ਪੱਖੀ ਸੰਦੇਸ਼ ਹੋਣਾ; ਜਿਵੇਂ
ਕਿ ‘‘ਘਾਲਿ ਖਾਇ; ਕਿਛੁ ਹਥਹੁ ਦੇਇ ॥ (ਮ: ੧/੧੨੪੫), ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ
॥ (ਮ: ੧/੬੧), ਭਿਸਤੁ; ਨਜੀਕਿ ਰਾਖੁ, ਰਹਮਾਨਾ ! ॥’’ (ਭਗਤ ਕਬੀਰ ਜੀ/੧੧੬੧), ਇਨ੍ਹਾਂ 16 ਸ਼ਬਦਾਂ
ਵਿੱਚ ਹੀ (1). ਕਿਰਤ ਕਰਨਾ, (2). ਵੰਡ ਛਕਣਾ, (3/4). ਗੁਰੂ ਤੇ ਰੱਬ ਅਭੁਲ (5). ਸਮੁੱਚੀ
ਮਨੁੱਖਤਾ ਗ਼ਲਤ ਨਿਰਣਾਕਾਰ, (6). ਹੇ ਰਹਿਮਦਿਲ ਮਾਲਕ! (ਬੇਨਤੀ) (7). ਆਪਣੇ ਨੇੜੇ ਰੱਖ (ਸੁਚੱਜੀ
ਮੰਗ), (8). ਇਹੀ ਸਵਰਗ (ਸ਼ਾਂਤਮਈ ਜਗ੍ਹਾ) ਹੈ, ਵਗ਼ੈਰਾ 8 ਅੰਮ੍ਰਿਤਮਈ ਉਪਦੇਸ਼ ਹਨ। ‘ਜਪੁ’ ਬਾਣੀ ਦੇ
ਮਾਤਰ 2148 ਸ਼ਬਦਾਂ ’ਚ ਹੀ ਰੱਬ, ਕੁਦਰਤ ਤੇ ਗੁਰੂ ਸ਼ਖ਼ਸੀਅਤ ਦੇ ਵਿਸ਼ਾਲ ਗਿਆਨ ਨੂੰ ਬੰਦ ਕੀਤਾ ਪਿਆ
ਹੈ, ਜਿਸ ਨੂੰ ਸਮਝਣ/ਸਮਝਾਉਣ ਲਈ ਅਨੇਕਾਂ ਕਿਤਾਬਾਂ ਲਿਖਣੀਆਂ ਪੈ ਰਹੀਆਂ ਹਨ।
(2). ਸਰਲਤਾ ਦਾ ਮਤਲਬ ਵੱਖ-ਵੱਖ ਕਿੱਤਿਆਂ ਤੇ ਇਲਾਕਿਆਂ ਨਾਲ਼ ਸਬੰਧਿਤ 35
ਮਹਾਂ ਪੁਰਸ਼ਾਂ ਦਾ ਨਜ਼ਰੀਆ; ਕਈ ਭਾਸ਼ਾਵਾਂ ’ਚ ਇੱਕ ਜਗ੍ਹਾ ਸੰਜੋਣਾ, ਜਿੱਥੋਂ ਗ਼ੈਰ ਪੰਜਾਬੀ ਤੇ ਗ਼ੈਰ
ਭਾਰਤੀ ਵੀ ਲਾਹਾ ਲੈ ਜਾਂਦਾ ਹੈ।
(3). ਸਪਸ਼ਟਤਾ ਦਾ ਮਤਲਬ ਗੁਰਬਾਣੀ; ਆਪ ਹੀ ਆਪਣੀ ਵਿਆਖਿਆ ਕਰ ਵਿਸ਼ਾ ਸਮਝਾ
ਦਿੰਦੀ ਹੈ, ਬਾਹਰੋਂ ਮਿਸਾਲ ਦੇਣ ਦੀ ਖ਼ਾਸ ਜ਼ਰੂਰਤ ਨਹੀਂ ।
‘ਜਪੁ’; ਸਮੁੱਚੀ ਗੁਰਬਾਣੀ ਦਾ ਦਿਲ (ਸਾਰ) ਹੈ, ਜਿਸ ਨੂੰ ਵਾਚਦਿਆਂ ਕਈ
ਸਟੀਕ ਲਿਖੇ ਗਏ। ਗੁਰੂ ਮਿਹਰ ਨਾਲ਼ ਦਾਸ ਨੇ ਇੱਕ ਵਾਰ ਫਿਰ ‘ਜਪੁ’ ਵਿਆਖਿਆ ਲਿਖਣ ਦਾ ਸਾਹਸ ਜੁਟਾਇਆ
ਹੈ (ਭਾਵੇਂ ਕਿ ਇਸ ਤੋਂ ਪਹਿਲਾਂ ਸਵੈ ਲਈ 2 ਵਾਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ, ਭਾਈ
ਗੁਰਦਾਸ ਜੀ ਦੀਆਂ ਵਾਰਾਂ ਦੇ ਅਰਥ ਅਤੇ 30 ਕੁ ਵਾਰ ‘ਜਪੁ’ ਬਾਣੀ ਦੇ ਅਰਥ ਲਿਖ ਚੁੱਕਾ ਹਾਂ। ਹਰ
ਵਾਰ ਰੱਬੀ ਵਡੱਪਣ ਤੇ ਗੁਰੂ ਸ਼ਖ਼ਸੀਅਤ ਨੂੰ ਉਭਾਰਨ ਲਈ ਸੀਮਤ ਸ਼ਬਦਾਂ ’ਚ ਨਿਖਾਰ, ਸਰਲਤਾ ਤੇ ਸਪਸ਼ਟਤਾ
ਦੀ ਤਲਾਸ਼ ਰਹਿੰਦੀ ਹੈ।) ‘ਜਪੁ’ ਬਾਣੀ ’ਚ ਇਨ੍ਹਾਂ 9 ਤੁਕਾਂ ਦੇ ਭਾਵਾਰਥ ਸਮਝਣ ਲਈ ਮੈਨੂੰ ਵਿਸ਼ੇਸ਼
ਧਿਆਨ ਦੇਣਾ ਪਿਆ :
(1). ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ॥ ੧॥ (ਇਸ ਤੁਕ ਨੂੰ
‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥’’ ਨਾਲ਼ ਜੋੜ ਕੇ ਵਾਚਣਾ, ਇੱਥੇ ‘‘ਲਿਖਿਆ
ਨਾਲਿ॥’’ ਦਾ ਅਰਥ ਜ਼ਿਆਦਾਤਰ ਅਲੋਪ ਰਹਿ ਜਾਂਦਾ ਹੈ ਜਾਂ ਅਸਪਸ਼ਟ ਭਾਵ ਜੇ ਧੁਰ ਤੋਂ ‘ਲਿਖਿਆ ਨਾਲਿ’
ਹੈ, ਫਿਰ ਮਨੁੱਖ ਨੇ ਹੋਰ ਕਿਹੜੀ ਰਜ਼ਾ ’ਚ ਰਹਿਣਾ ਹੈ? ਅਗਰ ਬੰਦਾ, ਸਿਆਣਾ ਹੋ ਕੇ ਮਾਯਾਧਾਰੀ ਬਣਦਾ
ਹੈ ਤਾਂ ਬਚਪਨ ਤਾਂ ਰਜ਼ਾ ’ਚ ਹੋਣਾ ਚਾਹੀਏ, ਪਰ ਗੁਰੂ ਜੀ ਪੈਦਾਇਸ਼ ਤੋਂ ਹੀ ‘‘ਲਿਵ ਛੁੜਕੀ, ਲਗੀ
ਤ੍ਰਿਸਨਾ.. ॥’’ (ਮ: ੩/੯੨੧) ਫ਼ੁਰਮਾ ਰਹੇ ਹਨ। ਇੱਥੇ ਮਾਤਾ ਦਾ ਦੁੱਧ; ਖ਼ੁਰਾਕ ਹੈ, ਮਾਯਾ ਨਹੀਂ
ਕਿਉਂਕਿ ਇਹੀ ਖ਼ੁਰਾਕ ਜਾਂ ਮਾਤਾ ਪ੍ਰਤੀ ਖਿੱਚ ਤਾਂ ਗਰਭ ਦੌਰਾਨ ਵੀ ਸੀ, ਜਿੱਥੇ ਗੁਰੂ ਜੀ ‘ਲਿਵ
ਜੁੜੀ’ ਦੱਸ ਰਹੇ ਹਨ, ਫਿਰ ਧੁਰ ਤੋਂ ‘ਲਿਖਿਆ ਨਾਲਿ’ ਦਾ ਕੀ ਮਤਲਬ ?।)
(2). ਧੌਲੁ ਧਰਮੁ, ਦਇਆ ਕਾ ਪੂਤੁ॥ ਸੰਤੋਖੁ, ਥਾਪਿ ਰਖਿਆ, ਜਿਨਿ ਸੂਤਿ॥
(ਇਸ ਤੁਕ ਦੇ ਕੀਤੇ ਜਾਂਦੇ ਸ਼ਬਦਾਰਥਾਂ ਦੀ ਕੜੀ ਨਹੀਂ ਜੁੜਦੀ।)
(3). ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ, ਲਿਖਿ ਲੈ ਜਾਹੁ॥ (ਇਹ
ਤੁਕ ਗੁਰਮਤਿ ਅਨੁਸਾਰੀ ਹੈ ਜਾਂ ਮਿਸਾਲ ਵਜੋਂ ਅਨਮਤ; ਸਪਸ਼ਟ ਨਹੀਂ ਹੁੰਦਾ।)
(4). ਊਚੇ ਉਪਰਿ; ਊਚਾ ਨਾਉ॥ (ਇਸ ਤੁਕ ਦੇ ਸ਼ਬਦਾਰਥਾਂ ਨੂੰ ਦਰਕਿਨਾਰ ਕਰ
ਕੇਵਲ ਭਾਵਾਰਥ ਕੀਤੇ ਜਾਂਦੇ ਹਨ।)
(5). ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ, ਸੁ ਏਕਾ ਵਾਰ॥ (ਇਸ ਤੁਕ ਦੇ
ਸ਼ਬਦਾਰਥਾਂ ’ਚੋਂ ਭਾਵਾਰਥ ਸਪਸ਼ਟ ਨਹੀਂ ਹੁੰਦਾ।)
(6). ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ॥ (ਇੱਥੇ ਅਧੂਰੀ ਵਿਆਖਿਆ ਹੈ।)
(7). ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ॥ ੩੬॥ (ਇੱਥੇ ਸ਼ਰਮਖੰਡ ’ਚ
ਦੇਵਤਿਆਂ ਦੀ ਮਿਸਾਲ; ਸਵਾਲ ਪੈਦਾ ਕਰਦੀ ਹੈ। ਕੁਝ ਟੀਕਾਕਾਰਾਂ ਨੇ ਤਾਂ ਕਰਮਖੰਡ ‘‘ਤਿਨ ਮਹਿ,
‘ਰਾਮੁ’ ਰਹਿਆ ਭਰਪੂਰ ॥’’ ’ਚ ਵੀ ਦਸ਼ਰਥ ਪੁੱਤਰ ਰਾਮਚੰਦ੍ਰ ਜੀ ਨੂੰ ਲੈਣਾ ਵਾਜਬ ਸਮਝਿਆ।)
(8). ਕਰਮਖੰਡ ਕੀ ਬਾਣੀ, ਜੋਰੁ॥ (ਇੱਥੇ ਰੂਹਾਨੀਅਤ ਦੇ ਤੀਜੇ ਪੜਾਅ ‘ਕਰਮ’
ਦੇ ਅਰਥਾਂ ’ਚ ਵਿਰੋਧਾਭਾਸ ਹੈ ਕਿਉਂਕਿ ਗੁਰਮਤਿ; ਮਨੁੱਖਾ ਜਨਮ ਨੂੰ ਵੀ ਇੱਕ ਬਖ਼ਸ਼ਸ਼ ਮੰਨਦੀ ਹੈ ਅਤੇ
‘ਧਰਮਖੰਡ’ ਜਾਂ ‘ਗਿਆਨਖੰਡ’ ਵੀ ਮਿਹਰ ਤੋਂ ਬਿਨਾਂ ਕਿਵੇਂ ਸੰਭਵ ਹੋਇਆ ?)
(9). ਵਾਚੈ ਧਰਮੁ, ਹਦੂਰਿ॥ (ਇੱਥੇ ‘ਧਰਮ’ ਦਾ ਕੀਤਾ ਗਿਆ ਅਰਥ ‘ਕਾਲਪਨਿਕ
ਧਰਮਰਾਜ’ ਹੈ, ਜੋ ਗੁਰਮਤਿ ਅਨੁਸਾਰ ਮੰਗਲਾਚਰਨ ਜਾਂ ਰਹਾਉ ’ਚ ਅਜੋੜ ਹੈ। ‘ਜਪੁ’ ਦਾ ਅਗੇਤਰ ਤੇ
ਪਿਛੇਤਰ ਸਲੋਕ ਮੰਗਲਾਚਰਨ ਹੈ।)
ਉਕਤ ਵਿਚਾਰ ਤੋਂ ਇਲਾਵਾ ‘ਜਪੁ’ ਦੇ 2 ਸਲੋਕਾਂ ਸਮੇਤ 38 ਪਉੜੀਆਂ ’ਚ 40
ਵਾਰ ‘ਨਾਨਕ’ ਹੋਣਾ ਸੀ ਪਰ ਹੈ ਮਾਤਰ 30 ਵਾਰ, ਫਿਰ ਵੀ ਦੋ ਪਉੜੀਆਂ ’ਚ 2-2 ਵਾਰ, ਐਸਾ ਕਿਉਂ ?
‘ਭੁਲਣ ਅੰਦਰਿ’ ਦਾ ‘ਅਭੁਲੁ ਗੁਰੂ’ ਬਾਰੇ ਨਜ਼ਰੀਆਂ 100% ਦਰੁਸਤ ਨਾਮੁਮਕਨ ਹੈ ਪਰ ਉਮੀਦ ਹੈ ਕਿ
ਪਾਠਕਾਂ ਦੇ ਗਿਆਨ ’ਚ ਇਹ ‘ਜਪੁ’ ਸਟੀਕ ਜ਼ਰੂਰ ਵਾਧਾ ਕਰੇਗਾ। ਹਰ ਲਗ ਨੂੰ ਵਾਚ ਕੇ ਅਰਥ ਸਮਝਣੇ
ਵਧੇਰੇ ਲਾਭਾਕਾਰੀ ਹੋਣਗੇ।
ਗਿਆਨੀ ਅਵਤਾਰ ਸਿੰਘ (ਸੰਪਾਦਕ
gurparsad.com/98140-35202)
12-12-2018
‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ
ਜ਼ਰੂਰੀ ਬੇਨਤੀ : ‘ਜਪੁ’ ਬਾਣੀ ਦੇ ਇਨ੍ਹਾਂ ਸ਼ਬਦਾਰਥਾਂ ਤੇ ਭਾਵਾਰਥਾਂ ’ਚ
‘ਲਿੰਗ’ (ਇਸਤ੍ਰੀ ਲਿੰਗ/ਪੁਲਿੰਗ), ‘ਵਚਨ’ (ਇੱਕ ਵਚਨ/ਬਹੁ ਵਚਨ), ‘ਕਾਲ’ (ਭੂਤ
ਕਾਲ/ਵਰਤਮਾਨ/ਭਵਿੱਖ ਕਾਲ), ‘ਪੁਰਖ’ (ਉਤਮ ਪੁਰਖ/ਮੱਧਮ ਪੁਰਖ/ਅਨ੍ਯ ਪੁਰਖ), ‘ਕਾਰਕ’ (ਕਰਤਾ
ਕਾਰਕ/ਕਰਮ ਕਾਰਕ/ਕਰਣ ਕਾਰਕ/ਸੰਪਰਦਾਨ ਕਾਰਕ/ਅਪਾਦਾਨ ਕਾਰਕ/ਸਬੰਧ ਕਾਰਕ/ਅਧਿਕਰਣ ਕਾਰਕ/ਸੰਬੋਧਨ
ਕਾਰਕ), ਉਚਾਰਨ ਸੇਧ ਤੇ ਵਿਆਕਰਨ ਨਿਯਮਾਂ ਦਾ ਖ਼ਾਸ ਧਿਆਨ ਰੱਖਣ ਦਾ ਯਤਨ ਕੀਤਾ ਗਿਆ ਹੈ, ਫਿਰ ਵੀ
ਰਹੀ ਊਣਤਾਈ ਬਾਰੇ ਚੇਤਾ ਕਰਵਾਉਣ ਲਈ ਸ਼ੁਕਰਗੁਜਾਰ ਹੋਵਾਂਗਾ।
ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ,
ਸੈਭੰ, ਗੁਰ ਪ੍ਰਸਾਦਿ॥
ਅਰਥ : ਜਗਤ ਨੂੰ ਰਚਨਹਾਰ
(Generator, ਬ੍ਰਹਮਾ), ਪਾਲਣਹਾਰ
(Operator,
ਵਿਸ਼ਨੂੰ) ਤੇ ਖ਼ਤਮ ਕਰਨ ਵਾਲ਼ਾ (Destroyer,
ਸ਼ਿਵ) ਨਿਰੰਕਾਰ (GOD);
ਨਿਰੰਤਰ (ਇੱਕ ਰਸ, ਆਦਿ ਕਾਲ ਤੋਂ) ਇੱਕ ਹੈ, ਸਥਿਰਤਾ (ਸਤਿ/ਅਟੱਲ) ਉਸ ਦਾ ਨਾਂ (ਨਾਮੁ/ਵਜੂਦ) ਹੈ,
ਸ੍ਰਿਸ਼ਟੀ ਨੂੰ ਰਚਨਹਾਰ (ਕਰਤਾ) ਤੇ ਸਰਬ ਵਿਆਪਕ (ਪੁਰਖੁ), ਹਰ ਦਬਾਅ (ਡਰ) ਜਾਂ ਵੈਰ ਭਾਵਨਾ ਤੋਂ
ਰਹਿਤ (ਨਿਰਭਉ, ਨਿਰਵੈਰੁ) ਹੈ, ਸਮੇਂ ਦੇ ਪ੍ਰਭਾਵ ਤੋਂ ਮੁਕਤ (ਅਕਾਲ) ਹਸਤੀ ਵਾਲ਼ਾ (ਮੂਰਤਿ) ਹੋਣ
ਕਾਰਨ ਆਵਾਗਮਣ ਤੋਂ ਰਹਿਤ (ਅਜੂਨੀ) ਹੈ। ਉਸ ਦੀ ਉਤਪਤੀ (ਭੰ/ਪੈਦਾਇਸ਼) ਆਪਣੇ ਆਪ ਤੋਂ (ਸੈ, ਸ੍ਵੈ)
ਹੋਈ ਹੈ ਪਰ (ਮਨੁੱਖ ਨੂੰ ਉਸ ਦੀ ਸਮਝ) ਗੁਰੂ ਦੀ ਕਿਰਪਾ ਨਾਲ਼ ਆਉਂਦੀ ਹੈ।
(ਨੋਟ : (ੳ). ‘ੴ’ ਦਾ ਪ੍ਰਚਲਿਤ ਉਚਾਰਨ ਭਾਵੇਂ ਕਿ ‘ਇੱਕ ਓਅੰਕਾਰ’ ਹੈ ਪਰ
ਹੁਣ ‘ਏਕੰਕਾਰ ਜਾਂ ਏਕੋ’ ਉਚਾਰਨ ਵੀ ਪ੍ਰਚਾਰਿਆ ਜਾ ਰਿਹਾ ਹੈ। ਰਾਧਾ ਸੁਆਮੀਆਂ ਦੇ ਪੰਜ ਨਾਂ
‘ਓਅੰਕਾਰ, ਰਰੰਕਾਰ, ਜੋਤਿ ਨਿਰੰਜਨ, ਸੋਹੰ ਤੇ ਸਤਿਨਾਮ’ ਵਿੱਚ ‘ਓਅੰਕਾਰ’ ਦਾ ਹੋਣਾ ਵੀ ਸ਼ਾਇਦ ਇਸ
ਦੇ ਉਚਾਰਨ ’ਚ ਤਬਦੀਲੀ ਕਰਨ/ਕਰਾਉਣ ਦਾ ਕਾਰਨ ਬਣਦਾ ਜਾ ਰਿਹਾ ਹੈ।
(ਅ). ਸਮੂਹ ਕਿਰਤਮ ਨਾਂਵਾਂ ’ਚੋਂ ‘ਕੁਦਰਤ ਨੂੰ ਪੈਦਾ ਕਰਨਾ, ਰਿਜ਼ਕ ਦੇਣਾ
ਤੇ ਨਾਸ ਕਰਨਾ’ ਸਿਰਮੌਰ ਕਿਰਤਮ ਨਾਂਵ ਮੰਨੇ ਗਏ ਕਿਉਂਕਿ ਇਹ ਤਿੰਨੇ ਨਾਂ ਕੁਦਰਤ ਦੇ ਮੁੱਢ ਤੋਂ ਅੰਤ
(ਆਦਿ, ਮਧਿ, ਅੰਤਿ) ਤੱਕ ਸੰਕੇਤ ਭਰਪੂਰ ਹਨ।)
॥ ਜਪੁ ॥
‘ਜਪੁ’ ਦਾ ਅਰਥ ਹੈ : ‘ੴ’ ਦੀ ਯਾਦ, ਸਿਮਰਨ, ਚੇਤਾ ਭਾਵ ਉਹ ਰਚਨਾ ਜਿਸ ਤੋਂ
ਮਨੁੱਖੀ ਸੋਚ ‘ੴ’ ਤੋਂ ਨਿਰੰਤਰ ਪ੍ਰਭਾਵਤ ਰਹੇ। ‘ਜਪੁ’ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦਾ ਅਰਥ
‘ਜਪਣਾ, ਸਿਮਰਨ ਕਰਨਾ’ ਆਦਿ ਕਿਰਿਆਵਾਚੀ ਨਹੀਂ ਹੋ ਸਕਦਾ।
(ਨੋਟ : ਗੁਰੂ ਗ੍ਰੰਥ ਸਾਹਿਬ ਦੀ ਆਰੰਭਕ ਬਾਣੀ ਦਾ ਨਾਂ ਭਾਵ ਸਿਰਲੇਖ ‘ਜਪੁ’
ਹੈ, ਜਿਸ ਵਿੱਚ 38 ਪਉੜੀਆਂ ਅਤੇ ਦੋ ਸਲੋਕ (ਇੱਕ ਆਰੰਭ ’ਚ ‘‘ਆਦਿ ਸਚੁ; ਜੁਗਾਦਿ ਸਚੁ॥੧॥’’ ਤੇ
ਇੱਕ ਸਮਾਪਤੀ ’ਚ ‘‘ਪਵਣੁ ਗੁਰੂ; ਪਾਣੀ ਪਿਤਾ..॥੧॥’’) ਦਰਜ ਹਨ। ਭਾਵੇਂ ਕਿ 38 ਪਉੜੀਆਂ ਅਤੇ 2
ਸਲੋਕਾਂ ਸਮੇਤ 40 ਵਾਰ ‘ਨਾਨਕ ਜਾਂ ਨਾਨਕੁ’ ਸ਼ਬਦ ਹੋਣਾ ਚਾਹੀਦਾ ਸੀ ਪਰ ਆਇਆ ਮਾਤਰ 30 ਵਾਰ
(ਨਾਨਕ-28 ਵਾਰ, ਨਾਨਕੁ-2 ਵਾਰ) ਹੈ।
(1). ‘ਨਾਨਕੁ’ (ਅੰਤ ਔਕੜ) ਦੋ ਵਾਰ ਇਨ੍ਹਾਂ ਪਉੜੀਆਂ ’ਚ ਹੈ : ‘ਨਾਨਕੁ’
ਨੀਚੁ ਕਹੈ ਵੀਚਾਰੁ ॥੧੮॥
ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ‘ਨਾਨਕੁ’ ਕਿਆ ਵੀਚਾਰੇ ?॥੨੭॥
(2). 38 ਪਉੜੀਆਂ ’ਚੋਂ ਪਉੜੀ ਨੰਬਰ 21 ਅਤੇ 27 ’ਚ ‘ਨਾਨਕ/ਨਾਨਕੁ’ 2-2
ਵਾਰ ਹੈ; ਜਿਵੇਂ ਕਿ
‘ਨਾਨਕ’ ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ॥੨੧॥
‘ਨਾਨਕ’ ! ਜੇ ਕੋ ਆਪੌ ਜਾਣੈ; ਅਗੈ ਗਇਆ ਨ ਸੋਹੈ ॥੨੧॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ; ‘ਨਾਨਕ’ ! ਰਹਣੁ ਰਜਾਈ ॥੨੭॥
ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ‘ਨਾਨਕੁ’ ਕਿਆ ਵੀਚਾਰੇ ?॥੨੭॥
(3). ਪਉੜੀ ਨੰਬਰ ‘੬, ੧੨ , ੧੩, ੧੪, ੧੬, ੧੭, ੧੯, ੨੩, ੨੮, ੨੯, ੩੦ ਤੇ
੩੬’ (ਕੁੱਲ 12) ’ਚ ‘ਨਾਨਕ/ਨਾਨਕੁ’ ਸ਼ਬਦ ਦਰਜ ਹੀ ਨਹੀਂ, ਇਨ੍ਹਾਂ 12 ਪਉੜੀਆਂ ਦੀ ਆਰੰਭਤਾ ਇਉਂ
ਹੁੰਦੀ ਹੈ :
ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ, ਕਿ ਨਾਇ ਕਰੀ ?॥੬॥
ਮੰਨੇ ਕੀ ਗਤਿ; ਕਹੀ ਨ ਜਾਇ ॥੧੨॥
ਮੰਨੈ; ਸੁਰਤਿ ਹੋਵੈ ਮਨਿ ਬੁਧਿ ॥੧੩॥
ਮੰਨੈ; ਮਾਰਗਿ ਠਾਕ ਨ ਪਾਇ ॥੧੪॥
ਪੰਚ ਪਰਵਾਣ; ਪੰਚ ਪਰਧਾਨੁ ॥੧੬॥
ਅਸੰਖ ਜਪ, ਅਸੰਖ ਭਾਉ ॥੧੭॥
ਅਸੰਖ ਨਾਵ, ਅਸੰਖ ਥਾਵ ॥੧੯॥
ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ ॥੨੩॥
ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ॥੨੮॥
ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ॥੨੯॥
ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥੩੦॥
ਗਿਆਨ ਖੰਡ ਮਹਿ; ਗਿਆਨੁ ਪਰਚੰਡੁ ॥੩੬॥
‘ਨਾਨਕ’ ਪਦ ਦਾ ਕਿਸੇ ਪਉੜੀ ’ਚ ਇੱਕ ਵਾਰ ਜਾਂ ਦੋ ਵਾਰ ਆਉਣਾ ਅਤੇ ਕਿਸੇ
ਪਉੜੀ ’ਚ ਬਿਲਕੁਲ ਨਾ ਹੋਣਾ, ਇਸ ਬਾਰੇ ਵਿਚਾਰ ‘ਜਪੁ’ ਬਾਣੀ ਦੀ ਸੰਪੂਰਨ ਵਿਆਖਿਆ ਉਪਰੰਤ ਕੀਤੀ
ਜਾਵੇਗੀ।
ਗੁਰੂ ਗ੍ਰੰਥ ਸਾਹਿਬ ਵਿੱਚ ‘ਜਪੁ ਜੀ ਸਾਹਿਬ, ਰਹਰਾਸਿ ਸਾਹਿਬ ਜਾਂ ਕੀਰਤਨ
ਸੋਹਿਲਾ’, ਆਦਿ ਸੰਯੁਕਤ ਸ਼ਬਦ ਕਿਸੇ ਰਚਨਾ ’ਚ ਸਿਰਲੇਖ ਵਜੋਂ ਦਰਜ ਨਹੀਂ ਹਨ, ਕੇਵਲ ਸਤਿਕਾਰ ਲਈ
ਗੁਟਕਿਆਂ ਵਿੱਚ ਹੀ ਲਿਖੇ ਮਿਲਦੇ ਹਨ।
ਅਗਾਂਹ ਮੰਗਲਾਚਰਨ ਵਜੋਂ ਦਰਜ ਸਲੋਕ ‘‘ਆਦਿ ਸਚੁ ਜੁਗਾਦਿ ਸਚੁ..॥’’,
ਅਦ੍ਰਿਸ਼ ਰੱਬੀ ਸਰੂਪ ਨੂੰ ‘ਨਿਰਗੁਣ’ ਵਜੋਂ ਪ੍ਰਗਟਾਉਂਦਾ ਹੈ ਅਤੇ ‘ਜਪੁ’ ਦਾ ਅੰਤਮ ਸਲੋਕ ‘‘ਪਵਣੁ
ਗੁਰੂ, ਪਾਣੀ ਪਿਤਾ..॥’’ ਅਕਾਲ ਪੁਰਖ ਦੇ ‘ਸਰਗੁਨ’ ਸਰੂਪ (ਭਾਵ ਦ੍ਰਿਸ਼ਟੀਗੋਚਰ ਕੁਦਰਤ) ਦੇ ਵਿਸਥਾਰ
ਤੇ ਅਹਿਮੀਅਤ ਸਮਝਾਉਂਦਾ ਹੈ। ਗੁਰਬਾਣੀ ’ਚ ਇਨ੍ਹਾਂ ਦੋਵੇਂ ‘ਸਰਗੁਨ/ਨਿਰਗੁਨ’ ਸਰੂਪਾਂ ਨੂੰ
‘ਨਿਰਾਕਾਰ’ ਦੇ ਹੀ ਭਾਗ ਬਿਆਨਿਆ ਗਿਆ ਹੈ, ‘‘ਸਰਗੁਨ ਨਿਰਗੁਨ ਨਿਰੰਕਾਰ.. ॥’’ (ਗਉੜੀ ਸੁਖਮਨੀ/ਮ:
੫/੨੯੦) ‘ਸਰਗੁਨ’ ਤੋਂ ਭਾਵ ਮਾਇਆ ਦੇ ਤਿੰਨ ਗੁਣ ‘ਰਜੋ, ਤਮੋ, ਸਤੋ’ ਅਤੇ ‘ਨਿਰਗੁਨ’ ਤੋਂ ਭਾਵ
ਇਨ੍ਹਾਂ ਤਿੰਨੇ ਗੁਣਾਂ ਤੋਂ ਰਹਿਤ ਅਦ੍ਰਿਸ਼ ਸਰੂਪ ਹੈ।)
ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ॥ ੧॥
ਅਰਥ : ਹੇ ਨਾਨਕ ! (ਆਖ ਕਿ ਅਕਾਲ ਪੁਰਖ); ਜਗਤ ਰਚਨਾ ਤੋਂ ਪਹਿਲਾਂ (ਆਦਿ
’ਚ ਵੀ) ਮੌਜੂਦ (ਸਚੁ) ਸੀ, ਸਮੇਂ ਦੀ ਯੁੱਗ ਵੰਡ ਨੂੰ ਨਿਰਧਾਰਿਤ ਕਰਨ ਸਮੇਂ (ਜੁਗਾਦਿ ’ਚ) ਵੀ
ਮੌਜੂਦ ਸੀ, ਹੁਣ ਵੀ ਸਾਡੇ ਅੰਗ-ਸੰਗ ਹੈ ਤੇ ਸ੍ਰਿਸ਼ਟੀ ਦੀ ਸਮਾਪਤੀ (ਕਿਆਮਤ) ਉਪਰੰਤ ਵੀ ਕਾਇਮ
(ਸਚੁ) ਰਹੇਗਾ। ੧।
(ਨੋਟ : (ੳ). ਉਕਤ ਤੁਕ ਦੇ ਅਖੀਰ ’ਚ ਆਇਆ ਅੰਕ ੧; ‘ਜਪੁ’ ਦੇ ਆਰੰਭਕ ਸਲੋਕ
ਦੀ ਸਮਾਪਤੀ ਦਾ ਸੂਚਕ ਹੈ।
(ਅ). ਗੁਰਬਾਣੀ ਦੇ ਕਿਰਿਆਵਾਚੀ ਸ਼ਬਦਾਂ ਦਾ ਅੰਤਮ ‘ਸੁ, ਸਿ, ਸੀ’ ਅੱਖਰ
ਭਵਿਖਕਾਲ ਦਾ ਸੂਚਕ ਹੁੰਦਾ ਹੈ; ਜਿਵੇਂ ‘ਕਰਸੀ (ਕਰੇਗਾ), ਪਾਇਸੀ (ਪਾਵੇਗਾ), ਪਈਸੁ (ਪਵੇਗੀ),
ਜਾਸਿ (ਜਾਏਗਾ), ਇਉਂ ਹੀ ‘ਹੋਸੀ ਭੀ ਸਚੁ’ ਭਾਵ (ਕਿਆਮਤ ਉਪਰੰਤ) ‘ਹੋਏਗਾ ਜਾਂ ਰਹੇਗਾ ਵੀ ਸਚੁ’
ਅਰਥ ਬਣਦਾ ਹੈ; ਜਿਵੇਂ ਕਿ ਕੁਝ ਕੁ ਮਿਸਾਲ ਵਜੋਂ:
ਦੁਯੈ ਭਾਇ ਵਿਗੁਚੀਐ; ਗਲਿ ‘ਪਈਸੁ’ (ਪਏਗੀ) ਜਮ ਕੀ ਫਾਸ ॥ (ਮ: ੫/੧੩੪)
ਗੁਰੂ ਦੁਆਰੈ ਹੋਇ; ਸੋਝੀ ‘ਪਾਇਸੀ’ (ਪਵੇਗੀ, ਪੈਂਦੀ ਹੈ)॥ (ਮ: ੧/੭੩੦)
ਜੋ ਤਿਸੁ ਭਾਵੈ, ਸੋਈ ‘ਕਰਸੀ’ (ਕਰੇਗਾ); ਹੁਕਮੁ ਨ ਕਰਣਾ ਜਾਈ ॥ (ਜਪੁ)
ਦੁਖੁ ਲਾਗਾ ਬਹੁ ਅਤਿ ਘਣਾ; ਪੁਤੁ ਕਲਤੁ ਨ ਸਾਥਿ ਕੋਈ ‘ਜਾਸਿ’ (ਜਾਏਗਾ)॥
(ਮ: ੩/੬੪੩), ਆਦਿ।)
ਸੋਚੈ, ਸੋਚਿ ਨ ਹੋਵਈ; ਜੇ, ਸੋਚੀ ਲਖ ਵਾਰ॥ ਉਚਾਰਨ : ਹੋਵ+ਈ, ਸੋਚੀਂ।
ਅਰਥ : (ਤੀਰਥ ਯਾਤਰਾ ਰਾਹੀਂ ਕੀਤੀ ਜਾਂਦੀ ਕੇਵਲ) ਸਰੀਰਕ ਸਫ਼ਾਈ ਨਾਲ਼ (ਮਨ)
ਸ਼ੁੱਧ (ਨਿਸ਼ਕਪਟ) ਨਹੀਂ ਹੁੰਦਾ ਭਾਵੇਂ ਮੈਂ ਲੱਖਾਂ ਵਾਰ (ਅਜਿਹਾ) ਇਸ਼ਨਾਨ ਕਰਾਂ।
ਚੁਪੈ, ਚੁਪ ਨ ਹੋਵਈ; ਜੇ, ਲਾਇ ਰਹਾ ਲਿਵ ਤਾਰ॥ ਉਚਾਰਨ : ਹੋਵ+ਈ, ਰਹਾਂ।
ਅਰਥ : ਬਾਹਰੋਂ ਮੌਨ ਧਾਰਿਆਂ ਵੀ ਮਨ ਸ਼ਾਂਤ (ਸਮਾਜਕ ਫੁਰਨਿਆ ਦਾ ਅਭਾਵ)
ਨਹੀਂ ਹੁੰਦਾ ਭਾਵੇਂ ਮੈਂ ਨਿਰੰਤਰ ਸਮਾਧੀ ਲਾ ਕੇ ਬੈਠਾ ਰਹਾਂ।
ਭੁਖਿਆ, ਭੁਖ ਨ ਉਤਰੀ; ਜੇ, ਬੰਨਾ ਪੁਰੀਆ ਭਾਰ॥ ਉਚਾਰਨ : ਭੁੱਖਿਆਂ,
ਬੰਨ੍ਹਾਂ, ਪੁਰੀਆਂ।
ਅਰਥ : ਤ੍ਰਿਸ਼ਨਾ ਅਧੀਨ ਰਿਹਾਂ ਮਾਇਆਵੀ ਖਿੱਚ ਨਹੀਂ ਮੁਕਦੀ ਭਾਵੇਂ ਸਭ
ਪੁਰੀਆਂ (ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ) ਦੇ ਭਾਰ (ਪਦਾਰਥ) ਇਕੱਠੇ ਕਰ ਲਵਾਂ।
ਸਹਸ ਸਿਆਣਪਾ ਲਖ ਹੋਹਿ; ਤ, ਇਕ ਨ ਚਲੈ ਨਾਲਿ॥ ਉਚਾਰਨ : ਸਿਆਣਪਾਂ, ਹੋਹਿਂ।
ਅਰਥ : (ਅਜਿਹੀਆਂ ਅਰਥਹੀਣ ਹੋਰ ਵੀ ਭਾਵੇਂ) ਹਜ਼ਾਰਾਂ, ਲੱਖਾਂ ਸਿਆਣਪਾਂ
(ਮਨੌਤਾਂ) ਹੋਣ, ਤਾਂ ਵੀ (ਅਨੰਦ ਪ੍ਰਾਪਤੀ ਲਈ) ਇੱਕ ਵੀ ਕੰਮ ਨਹੀਂ ਆਉਂਦੀ (ਮਨ ਨੂੰ ‘ਹੈ ਭੀ ਸਚੁ’
ਵਾਙ ਸਥਿਰਤਾ ਨਹੀਂ ਦਿੰਦੀ ਤਾਂ ਤੇ ‘‘ਮਨਮੁਖ ਕਰਮ ਕਰੈ, ਅਜਾਈ (ਫ਼ਜ਼ੂਲ)॥’’ (ਮਹਲਾ ੫/੧੩੪੮)
(ਨੋਟ : ਅਜਿਹੇ ਥੋਥੇ ਕਰਮਕਾਂਡ, ਜੋ ਸਦੀਆਂ ਤੋਂ ਪੁਸ਼ਤ-ਦਰ-ਪੁਸ਼ਤ ਕੀਤੇ ਗਏ,
ਨੂੰ ਮੂਲੋਂ ਰੱਦ ਕਰਨ ਨਾਲ਼ ਮੰਜ਼ਲ ਪ੍ਰਾਪਤੀ ਦੀ ਤਾਂਘ ਰੱਖਣ ਵਾਲ਼ੇ ਮਨੁੱਖ ਅੰਦਰ ਸਵਾਲ ਪੈਦਾ ਹੋਣਾ
ਸੁਭਾਵਕ ਹੈ; ਜਿਵੇਂ ਕਿ )
ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥
ਸਵਾਲ : (ਫਿਰ ਰੱਬ ਤੋਂ ਨਿਰੰਤਰ ਪ੍ਰਭਾਵਤ ਰਹਿਣ ਵਾਲ਼ਾ/ਸਤਿ ’ਤੇ ਪੂਰਨ
ਵਿਸ਼ਵਾਸ ਰੱਖਣ ਵਾਲ਼ਾ ਅਡੋਲ-) ਸਚਿਆਰਾ ਜੀਵਨ ਕਿਵੇਂ ਬਣੇ ? (ਅਤੇ ਅਰਥਹੀਣ ਮਨੌਤ ਕਾਰਨ ਮਨ ’ਚ ਪੈਦਾ
ਹੋਈ) ਝੂਠ ਦੀ ਕੰਧ (ਰੱਬ ਤੋਂ ਦੂਰੀ/ਦੁਬਿਧਾ) ਕਿਵੇਂ ਨਸ਼ਟ ਹੋਵੇ ?
ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ॥ ੧॥ ਉਚਾਰਨ : ਰਜ਼ਾਈ।
ਜਵਾਬ : - ਹੇ ਨਾਨਕ ! ਰਜ਼ਾ ਦੇ ਮਾਲਕ ਦੇ ਹੁਕਮ ’ਚ (ਚੱਲ ਰਿਹਾ ਹਾਂ, ਨੂੰ)
ਸਵੀਕਾਰਨਾ ਚਾਹੀਦਾ ਹੈ (ਇਹ ਹੁਕਮ, ਜ਼ਿੰਦਗੀ ਦੀ ਸ਼ੁਰੂਆਤ ਤੋਂ ਸਾਡੇ) ਨਾਲ਼ ਲਿਖਿਆ ਹੁੰਦਾ ਹੈ (ਭਾਵ
ਮਨੁੱਖ ਸਮੇਤ ਪੂਰਾ ਬ੍ਰਹਿਮੰਡ ਰੱਬੀ ਭਾਣੇ ’ਚ ਘੁੰਮਦਾ ਹੈ, ਚੱਲਦਾ ਹੈ ਪਰ ਮਨੁੱਖ ਨੂੰ ਇਸ ਦੀ ਸਮਝ
ਨਾ ਹੋਣ ਕਾਰਨ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈ ਲੈਂਦਾ ਹੈ, ਜੋ ‘ਕੂੜੈ ਪਾਲਿ’ ਭਾਵ ‘‘ਜਨਮ ਜਨਮ
ਕੀ ਇਸੁ ਮਨ ਕਉ ਮਲੁ ਲਾਗੀ.. ॥’’ (ਮ: ੩/੬੫੧) ਨੂੰ ਹੋਰ ਵਧਾਉਂਦਾ ਹੈ। ਮਹੱਤਵ ਉਸ ਮਾਲਕ ਨੂੰ
ਦੇਣਾ ਸੀ, ਜਿਸ ਦੇ ਹੁਕਮ ’ਚ ਵਿਚਰਦਾ ਹੈ, ਇਹੀ ਹੈ ‘ਸਚਿਆਰੁ’ ਜੀਵਨ।)। ੧।
(ਨੋਟ : (1). ਉਕਤ ਪਉੜੀ ਦੇ ਅੰਤ ’ਚ ਦੁਬਾਰਾ ਆਇਆ ਅੰਕ ੧; 38 ਪਉੜੀਆਂ
’ਚੋਂ ਪਹਿਲੀ ਪਉੜੀ ਦੀ ਸਮਾਪਤੀ ਦਾ ਚਿੰਨ੍ਹ ਹੈ।
(2). ਜਿਸ ‘‘ਹੁਕਮਿ ਰਜਾਈ’’ ਵਿਸ਼ੇ ਨਾਲ਼ ਪਹਿਲੀ ਪਉੜੀ ਸਮਾਪਤੀ ਹੋਈ, ਉਸੇ
‘ਹੁਕਮਿ’ ’ਚ ਵਿਚਰਦਾ ਪੂਰਾ ਬ੍ਰਹਿਮੰਡ, ਦੂਜੀ ਪਉੜੀ ਦਾ ਵਿਸ਼ਾ ਹੈ।)
ਹੁਕਮੀ, ਹੋਵਨਿ ਆਕਾਰ; ਹੁਕਮੁ ਨ ਕਹਿਆ ਜਾਈ॥
ਅਰਥ : (ਰੱਬੀ) ਹੁਕਮ ’ਚ ਹੀ ਸਾਰੇ ਸਰੂਪ (ਵਜੂਦ, ਸਰੀਰ) ਬਣਦੇ ਹਨ (ਇਸ
ਤੋਂ ਵਧੇਰੇ) ਹੁਕਮ ਨੂੰ (ਦ੍ਰਿਸ਼ ਰੂਪ ’ਚ) ਬਿਆਨ ਨਹੀਂ ਕੀਤਾ ਜਾ ਸਕਦਾ।
ਹੁਕਮੀ, ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ॥
ਅਰਥ : ਰੱਬੀ ਹੁਕਮ ’ਚ (ਹੀ ਸਾਰੇ ਸਰੀਰਾਂ ’ਚ ਜਿੰਦ-ਜਾਨ) ਪ੍ਰਾਣ ਹੁੰਦੇ
(ਪੈਂਦੇ) ਹਨ (ਇਨ੍ਹਾਂ ’ਚੋਂ ਨਸੀਬ ਵਾਲ਼ੇ ਨੂੰ) ਹੁਕਮ ’ਚ (ਭਾਵ ਰੱਬੀ ਮਿਹਰ ਨਾਲ਼) ਇੱਜ਼ਤ ਮਿਲਦੀ ਹੈ
(ਜਿਸ ਨੋ ਬਖਸੇ; ਸਿਫਤਿ ਸਾਲਾਹ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥)।
ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ॥ ਉਚਾਰਨ :
ਪਾਈਅਹਿਂ।
ਅਰਥ : ਰੱਬੀ ਹੁਕਮ ’ਚ (ਕਈਆਂ ਦਾ) ਉਤਮੁ (ਨਸੀਬ) ਲਿਖਿਆ ਹੋਣ ਕਾਰਨ (ਗੁਰੂ
ਸਿੱਖਿਆ ਰਾਹੀਂ) ਸੁੱਖ ਪਾਉਂਦੇ ਹਨ ਤੇ ਕਈ ਦਾ ਨੀਚੁ (ਨਸੀਬ) ਲਿਖਿਆ ਹੋਣ ਕਾਰਨ (ਰੱਬੀ ਹੁਕਮ ’ਚ
ਚੱਲਦੇ ਆ ਰਹੇ ਦੀ ਸਮਝ ਨਾ ਹੋਣ ਕਾਰਨ ਆਪਣੇ ਆਪ ਨੂੰ ਲਏ ਹਰ ਮਹੱਤਵ ਕਾਰਨ) ਦੁੱਖ ਭੋਗਦੇ ਹਨ।
ਇਕਨਾ ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ॥ ਉਚਾਰਨ : ਬਖ਼ਸ਼ੀਸ਼,
ਭਵਾਈਅਹਿਂ।
ਅਰਥ : ਰੱਬੀ ਹੁਕਮ ’ਚ (ਬਣੇ ‘ਉਤਮੁ’ ਨਸੀਬ ਵਾਲ਼ੇ) ਕਈਆਂ ਉੱਤੇ ਬਖ਼ਸ਼ਸ਼ (ਹੋਈ
ਹੁੰਦੀ ਹੈ ਤੇ) ਕਈ ਨੀਚੁ (ਨਸੀਬ ਵਾਲ਼ੇ); ਰੱਬੀ ਹੁਕਮ ’ਚ ਹੀ ਆਵਾਗਮਣ (ਜਮਿ ਜਮਿ ਮਰੈ; ਮਰੈ, ਫਿਰਿ
ਜੰਮੈ ॥ ਬਹੁਤੁ ਸਜਾਇ; ਪਇਆ ਦੇਸਿ ਲੰਮੈ ॥ ਮਹਲਾ ੫/੧੦੨੦) ’ਚ ਫੇਰੇ ਜਾਂਦੇ ਹਨ, ਘੁੰਮਾਏ ਜਾਂਦੇ
ਹਨ।
ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ॥
ਅਰਥ : (ਕੁੱਲ ਮਿਲਾ ਕੇ) ਹਰ ਕੋਈ ਰੱਬੀ ਰਜ਼ਾ ’ਚ ਵਿਚਰਦਾ ਹੈ (ਭਾਵੇਂ ਕੋਈ
‘ਉਤਮੁ’ ਹੈ ਜਾਂ ‘ਨੀਚੁ’ ਕਿਉਂਕਿ ਰੱਬੀ) ਹੁਕਮ ਤੋਂ ਇਨਕਾਰੀ ਕੋਈ ਨਹੀਂ ਹੋ ਸਕਦਾ (ਜਿਸੁ ਹਥਿ
ਜੋਰੁ; ਕਰਿ ਵੇਖੈ ਸੋਇ (ਉਹੀ ਪ੍ਰਭੂ)॥ ਨਾਨਕ! ਉਤਮੁ ਨੀਚੁ ਨ ਕੋਇ ॥੩੩॥)।
ਨਾਨਕ ! ਹੁਕਮੈ ਜੇ ਬੁਝੈ; ਤ , ਹਉਮੈ ਕਹੈ ਨ ਕੋਇ॥ ੨ ॥
ਅਰਥ : ਹੇ ਨਾਨਕ ! (ਅਗਰ ਹਰ ਥਾਂ ਗਤੀਸ਼ੀਲ ਰੱਬੀ) ਹੁਕਮ (ਅਸੂਲ) ਨੂੰ ਕੋਈ
ਸਮਝ ਲਵੇ, ਸਵੀਕਾਰ ਲਏ ਤਾਂ (ਸ਼ੁੱਭ ਕਾਰਜ ਦਾ ਮਹੱਤਵ ਆਪਣੇ ਆਪ ਉੱਤੇ ਲੈ ਕੇ) ਕੋਈ ਫੂੰ-ਫਾਂ (ਫੋਕੀ
ਹੈਂਕੜ) ਨਹੀਂ ਕਰਦਾ। ੨। (ਇਹ ਹਉਮੈ ਹੀ ਜਨਮ-ਮਰਨ ਦਾ ਮੂਲ ਹੈ, ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ !
.. ॥’’ ਮ: ੧/੯੪੬)
ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ॥ ਗਾਵੈ ਕੋ; ਦਾਤਿ ਜਾਣੈ ਨੀਸਾਣੁ॥
ਉਚਾਰਨ : ਨੀਸ਼ਾਣ।
ਅਰਥ : (ਰੱਬੀ ਹੁਕਮ ’ਚ ਲਿਖੇ ਮੁਤਾਬਕ) ਜਿਸ ਕਿਸੇ ਪਾਸ ਤਾਕਤ ਹੋਵੇ,
ਅਜਿਹਾ ਕੋਈ ਤਾਕਤ ਨੂੰ ਹੀ (ਸਰਬੋਤਮ ਮੰਨ ਕੇ ਖੁਸ਼ੀ ਦੇ ਗੀਤ) ਗਾਉਂਦਾ ਹੈ, ਕੋਈ (ਇਸ ਤਾਕਤ ਰੂਪ)
ਦਾਤ ਦੇ (ਕਿਸੇ ਇੱਕ) ਚਿੰਨ੍ਹ ਨੂੰ ਸਮਝਦਾ (ਤੇ ਉਸ ਦੇ ਗੀਤ) ਗਾਉਂਦਾ ਹੈ।
ਗਾਵੈ ਕੋ; ਗੁਣ ਵਡਿਆਈਆ ਚਾਰ॥ ਗਾਵੈ ਕੋ; ਵਿਦਿਆ ਵਿਖਮੁ ਵੀਚਾਰੁ॥ ਉਚਾਰਨ :
ਵਡਿਆਈਆਂ।
ਅਰਥ : ਕੋਈ ਰੱਬ ਦੇ ਸੁੰਦਰ (ਪ੍ਰਭਾਵਤ ਕਰਨ ਵਾਲ਼ੇ ਕਿਰਤਮ) ਗੁਣ ਤੇ
ਵਡਿਆਈਆਂ ਨੂੰ ਆਧਾਰ ਬਣਾ ਉਸ ਨੂੰ ਯਾਦ ਕਰਦਾ ਹੈ, ਕੋਈ ‘ਵਿਖਮੁ ਵੀਚਾਰੁ’ (ਅਸਧਾਰਨ ਗਿਆਨ) ਪੜ੍ਹ
ਕੇ (ਉਸ ਮੁਤਾਬਕ) ਗਾਉਂਦਾ ਹੈ।
ਗਾਵੈ ਕੋ; ਸਾਜਿ, ਕਰੇ ਤਨੁ ਖੇਹ॥ ਗਾਵੈ ਕੋ; ਜੀਅ ਲੈ, ਫਿਰਿ ਦੇਹ॥
ਅਰਥ : ਕੋਈ (ਇਸ ਵਿਸ਼ਵਾਸ ਨਾਲ਼) ਗਾਉਂਦਾ ਹੈ (ਕਿ ਰੱਬ ‘ਹੁਕਮੀ, ਹੋਵਨਿ
ਆਕਾਰ’) ਬਣਾ ਕੇ (ਫਿਰ) ਸਰੀਰ ਨੂੰ ਨਸ਼ਟ ਕਰ ਦਿੰਦਾ ਹੈ ਤੇ (ਹੁਕਮੀ, ਹੋਵਨਿ ਜੀਅ-) ਜਿੰਦਾਂ ਕੱਢ
ਕੇ ਮੁੜ (ਹੋਰ ਸਰੀਰਾਂ ਨੂੰ) ਦੇ ਦੇਂਦਾ ਹੈ।
ਗਾਵੈ ਕੋ; ਜਾਪੈ ਦਿਸੈ ਦੂਰਿ॥ ਗਾਵੈ ਕੋ; ਵੇਖੈ ਹਾਦਰਾ ਹਦੂਰਿ॥
ਅਰਥ : ਕਿਸੇ ਲਈ ਉਹ ਦੂਰ (ਨਿਰਾਲਾ, ਸੱਤ ਅਕਾਸ਼ ਉੱਤੇ) ਜਾਪਦਾ ਹੈ, ਵੇਖਦਾ
ਹੈ ਤੇ ਗਾਉਂਦਾ ਹੈ, ਪਰ ਕੋਈ ਆਸ ਪਾਸ (ਹਰ ਜਗ੍ਹਾ ਮੌਜੂਦ ਅਨੁਭਵ ਕਰ ਕੇ ਉਸ ਨੂੰ) ਯਾਦ ਕਰਦਾ ਹੈ,
ਆਦਿ।
(ਨੋਟ : ਰੱਬ ਨੂੰ ਗਾਉਣ ਦੇ ਮਾਤਰ 8 ਕੁ ਸਾਧਨਾਂ ਦਾ ਉਕਤ 4 ਤੁਕਾਂ ਰਾਹੀਂ
ਵਰਣਨ ਕੀਤਾ ਗਿਆ ਹੈ, ਭਾਵੇਂ ਕਿ ਇਹ ਵਿਸ਼ਾ ਵਿਸ਼ਾਲ ਹੈ ਪਰ ਅਗਲੀ ਤੁਕ ’ਚ ਸਮੇਟਿਆ ਗਿਆ ਹੈ।)
ਕਥਨਾ ਕਥੀ, ਨ ਆਵੈ ਤੋਟਿ॥ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥ ਉਚਾਰਨ :
ਕੋਟੀਂ।
ਅਰਥ : (ਅਗਰ ਕੁਦਰਤ ’ਚੋਂ ਭਗਤਾਂ ਦੀ) ਗਿਣਤੀ ਕੀਤੀ ਜਾਏ (ਤਾਂ ਕੋਈ) ਕਮੀ
ਨਹੀਂ ਆਉਂਦੀ (ਕਿਉਂਕਿ ਸਦੀਆਂ ਤੋਂ) ਕਰੋੜਾਂ ਨੇ ਕਰੋੜਾਂ ਵਾਰ (ਰੱਬੀ ਸਿਫ਼ਤ) ਬਿਆਨ ਕਰ ਕਰ ਕੇ ਗਾਈ
(ਤੇ ਦੱਸੀ ਕਿ ‘‘ਹੋਰਿ ਕੇਤੇ ਗਾਵਨਿ॥’’)।
ਦੇਦਾ ਦੇ, ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ, ਖਾਹੀ ਖਾਹਿ॥ ਉਚਾਰਨ :
ਦੇਂਦਾ, ਲੈਂਦੇ, ਪਾਹਿਂ, ਖਾਹਿਂ। (‘ਖਾਹੀ’ ਬਿੰਦੀ ਰਹਿਤ)
ਅਰਥ : (ਜੀਵਾਂ ਨੂੰ ਦਾਤਾਂ) ਦੇਣ ਵਾਲ਼ਾ (ਦਾਤਾਰ, ਨਿਰੰਤਰ ਦਾਤਾਂ) ਦੇ
ਰਿਹਾ ਹੈ (ਦਾਤਾਂ) ਲੈਣ ਵਾਲ਼ੇ (ਇੰਦ੍ਰੇ) ਜਵਾਬ ਦੇ ਜਾਂਦੇ ਹਨ, ਆਦਿ ਕਾਲ ਤੋਂ (ਜੀਵ, ਰੱਬੀ
ਦਾਤਾਂ) ਭੋਗਦੇ ਆ ਰਹੇ ਹਨ।
ਹੁਕਮੀ ਹੁਕਮੁ, ਚਲਾਏ ਰਾਹੁ॥ ਨਾਨਕ ! ਵਿਗਸੈ ਵੇਪਰਵਾਹੁ॥ ੩॥ ਉਚਾਰਨ :
ਰਾਹ, ਵੇਪਰਵਾਹ।
ਅਰਥ : ਹੇ ਨਾਨਕ ! ਹੁਕਮ ਦੇ ਮਾਲਕ ਦਾ ਹੁਕਮ ਜਗਤ ਕਾਰ-ਵਿਹਾਰ (ਸਾਰਾ ਕੰਮ
ਕਾਜ) ਚਲਾ ਰਿਹਾ ਹੈ (ਫਿਰ ਵੀ ਉਹ) ਬੇਫ਼ਿਕਰ ਅਚਿੰਤ ਮਾਲਕ; ਸਦਾ ਅਨੰਦਿਤ ਰਹਿੰਦਾ ਹੈ।੩।
‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 1)
--
ਗੁਰਬਾਣੀ ਦੀ ਲਿਖਤ (ਵਿਆਕਰਣ) ਅਨੁਸਾਰ; ਗੁਰੂ ਸ਼ਬਦ ਵੀਚਾਰ ਨਾਲ ਗਹਿਰੀ
ਰੁਚੀ ਰੱਖਣ ਵਾਲੇ ਗੁਰੂ ਪਿਆਰਿਆਂ ਲਈ ਤਿਆਰ ਕੀਤੀ ਗਈ ਹੈ ਵੈੱਬ ਸਾਇਟ
Click Here
gurparsad.com
12/16/18
ਮਿੰਟੂ ਬਰਾੜ
ਅਰਦਾਸਾਂ
ਹੋਈਆਂ ਪੂਰੀਆਂ ਜੀ
ਸਿਆਸਤ ਸਭ ਤੋਂ ਵੱਡੀ ਨਹੀਂ ਹੁੰਦੀ, ਕੁੱਝ
ਗੱਲਾਂ ਸਿਆਸਤ ਤੋਂ ਵੀ ਵੱਡੀਆਂ ਹੁੰਦੀਆਂ ਹਨ। ਅਤੇ ਜਦੋਂ ਸਤਿਗੁਰੂ ਨਾਨਕ ਦੀ ਗੱਲ ਆਉਂਦੀ ਹੈ ਤਾਂ
ਸਹਿਜ ਸੁਭਾਅ ਹੀ "ਸਭ ਤੋਂ ਵੱਡਾ ਸਤਿਗੁਰ ਨਾਨਕ" ਸਾਡੇ ਮੂੰਹੋਂ ਮੱਲੋ-ਮੱਲ੍ਹੀ ਉਚਰਿਆ ਜਾਂਦਾ ਹੈ।
ਜਿੱਥੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਕਵਾਇਦ ਸ਼ੁਰੂ ਹੋਈ ਹੈਂ ਤੇ ਸਮੁੱਚੇ ਭਾਈਚਾਰੇ 'ਚ
ਖ਼ੁਸ਼ੀ ਦੀ ਲਹਿਰ ਦੌੜ ਪਈ ਹੈ, ਉੱਥੇ ਇਸੇ ਮਸਲੇ ਤੇ ਕੁਝ ਕੁ ਨੇਤਾਵਾਂ ਵੱਲੋਂ ਹੋ ਰਹੀ ਸੌੜੀ
ਸਿਆਸਤ ਨੇ ਦੁਖੀ ਵੀ ਕੀਤਾ ਹੈ ਤੇ ਸਿਆਸਤ 'ਚ ਆਏ ਨਿਘਾਰ ਨੂੰ ਨੇੜੇ ਤੋਂ ਮਹਿਸੂਸ ਵੀ ਕੀਤਾ ਹੈ।
ਭਾਵੇਂ ਇਸ ਲਾਂਘੇ ਦੇ ਖੁੱਲ੍ਹਣ ਦਾ ਕਾਰਨ ਵੀ ਸਿਆਸਤ ਬਣੀ ਹੈ ਪਰ ਹੁਣ ਇਹ ਵੱਖਰੀ ਗੱਲ ਹੈ ਕਿ ਇਸ
ਪਿੱਛੇ ਸਿਆਸਤਦਾਨਾਂ ਦਾ ਮਕਸਦ ਚੰਗਾ ਹੈ, ਜਾਂ ਮਾੜਾ ਹੈ, ਇਹ ਤਾਂ ਵਕਤ ਦੇ ਗਰਭ ਵਿਚ ਹੈ। ਪਰ ਜੇ
ਨਾਨਕ ਨਾਮ ਲੇਵਾ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ਤਾਂ ਇਹ ਵਕਤ ਖ਼ੁਸ਼ੀ 'ਚ ਖੀਵੇ ਹੋਣ
ਦਾ ਹੈ। ਇਸ ਖ਼ੁਸ਼ੀ ਦੇ ਮੌਕੇ ਨੂੰ ਇਕੱਲਾ ਸਿੱਖ ਜਗਤ ਨਹੀਂ ਮਾਣ ਰਿਹਾ ਸਗੋਂ ਜਗਤ ਗੁਰੂ ਦੀ ਇਸ
ਇਤਿਹਾਸਿਕ ਭੋਏਂ ਦੇ ਰਾਹ ਖੁੱਲ੍ਹਣ 'ਤੇ ਸਾਰੇ ਭਾਈਚਾਰਿਆ ਵੱਲੋਂ ਮਿਲ ਰਹੀਆਂ ਵਧਾਈਆਂ ਇਹ ਸਾਬਿਤ
ਕਰਦਿਆਂ ਹਨ ਕਿ ਲੋਕ ਬਾਬਾ ਨਾਨਕ ਨੂੰ ਸਿਰਫ਼ ਜਗਤ ਗੁਰੂ ਕਹਿੰਦੇ ਹੀ ਨਹੀਂ, ਮੰਨਦੇ ਵੀ ਹਨ।
ਇਹੋ ਜਿਹੇ ਮਾਹੌਲ 'ਚ ਕੜ੍ਹੀ ਘੌਲਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਵਿਰਲੇ ਵਿਰਲੇ ਸਿਰਫ਼ ਇਸ
ਲਈ ਵਿਰੋਧ ਕਰ ਰਹੇ ਹਨ ਕਿ ਇਸ ਦਾ ਮਾਣ ਉਨ੍ਹਾਂ ਦੇ ਹਿੱਸੇ ਕਿਉਂ ਨਹੀਂ ਆਇਆ। ਭਾਵੇਂ ਪਿਛਲੇ ਸੱਤਰ
ਸਾਲਾਂ ਦੀਆਂ ਸੰਗਤ ਵੱਲੋਂ ਕੀਤੀਆਂ ਅਰਦਾਸਾਂ ਦਾ ਇਹ ਅਸਰ ਹੈ ਪਰ ਇਹਨਾਂ ਸਿਆਸਤਦਾਨਾਂ ਨੇ ਕਦੇ ਇਹ
ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਦੋ ਖਿਡਾਰੀਆਂ ਦੀ ਇਹ ਦੋਸਤੀ ਸਿਰਫ਼ ਇਕ ਮਿਲਣੀ 'ਚ ਏਡੇ ਵੱਡੇ
ਕਾਰਜ ਦਾ ਰਾਹ ਪੱਧਰਾ ਕਰ ਦੇਵੇਗੀ। ਕਿਉਂਕਿ ਹੁਣ ਤੱਕ ਜਦੋਂ ਦੋਨਾਂ ਮੁਲਕਾਂ ਦੇ ਸਿਆਸਤਦਾਨ ਇਕ
ਦੂਜੇ ਦੇ ਨੇੜੇ ਹੋਣ ਲਗਦੇ ਸਨ ਤਾਂ ਕੁਝ ਕੁ ਵੱਖਵਾਦੀ ਤਾਕਤਾਂ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਕੇ
ਆਪਣੇ ਵੱਲੋਂ ਰੋਡੇ ਅਟਕਾ ਦਿੰਦਿਆਂ ਸਨ। ਜਾਂ ਫੇਰ ਧਰਮ ਦੇ ਨਾਂ ਤੇ ਵੋਟਾਂ ਦੀ ਰਾਜਨੀਤੀ ਆੜੇ ਆ
ਜਾਂਦੀ ਸੀ। ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਤੇ ਸਿੱਧੂ ਨੂੰ ਸੌਂਹ ਚੁੱਕ ਸਮਾਗਮ ਦਾ ਨਿਓਤਾ ਦੇਣਾ
ਲੋਕ ਵਿਰੋਧੀ ਤਾਕਤਾਂ ਦੇ ਹਜ਼ਮ ਨਹੀਂ ਸੀ ਆਇਆ। ਭਾਵੇਂ ਇਹ ਨਿਓਤਾ ਹੋਰਾਂ ਨੂੰ ਵੀ ਮਿਲਿਆ ਸੀ ਤੇ
ਸੱਚ ਤਾਂ ਇਹ ਹੈ ਕਿ ਸਿੱਧੂ ਨਾਲ ਤਾਂ ਇਮਰਾਨ ਬਹੁਤ ਘੱਟ ਖੇਡਿਆ ਸੀ ਤੇ ਉਸ ਵਕਤ ਦੇ ਹੋਰ ਸਾਥੀਆਂ
ਨੇ ਇਸ ਨਿਓਤੇ ਨੂੰ ਸਿਰਫ਼ ਇਸ ਗੱਲੋਂ ਨਕਾਰ ਦਿੱਤਾ ਸੀ ਕਿ ਇਹ ਦੇਸ਼ ਨਾਲ ਧ੍ਰੋਹ ਹੋਵੇਗਾ। ਪਰ ਸਿੱਧੂ
ਜੋ ਕਿ ਸਦਾ ਹੀ ਹਵਾ ਦੇ ਉਲਟ ਚੱਲਿਆ ਹੈ ਨੇ ਇਸ ਬਾਰ ਫੇਰ ਸਾਬਿਤ ਕਰ ਦਿੱਤਾ ਕਿ ਜੋ ਜੋਖ਼ਮ ਉਠਾਉਂਦੇ
ਹਨ ਉਹੀ ਕਾਮਯਾਬ ਹੁੰਦੇ ਹਨ।
ਅੱਗੇ ਵਧਣ ਤੋਂ ਪਹਿਲਾਂ ਕੁਝ ਕੁ ਗੱਲਾਂ ਸਿੱਧੂ ਬਾਰੇ ਵੀ ਹੋ ਜਾਣ।
ਅੱਜ ਤੋਂ ਛੇ ਕੁ ਮਹੀਨੇ ਪਹਿਲਾਂ ਹਰਮਨ ਰੇਡੀਉ ਤੇ ਇਕ ਸ਼ੋ ਦੌਰਾਨ ਖ਼ਬਰਾਂ ਦੀ ਸਮੀਖਿਆ ਕਰਦਿਆਂ ਮੈਂ
ਸਿੱਧੂ ਨੂੰ ਪ੍ਰਧਾਨ ਮੰਤਰੀ ਪੱਧਰ ਦਾ ਨੇਤਾ ਕਹਿ ਦਿੱਤਾ ਸੀ। ਪਰ ਉਸ ਲਾਈਵ ਸ਼ੋ 'ਚ ਬਹੁਤੇ ਲੋਕ
ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਸਨ। ਉਸ ਵਕਤ ਮੈਂ ਇਹ ਵੀ ਕਿਹਾ ਸੀ ਕਿ ਮੋਦੀ ਇਸ ਲਈ ਘਾਣ
ਸਿਆਸਤਦਾਨ ਨਹੀਂ ਹੈ ਕਿ ਉਹ ਬਹੁਤ ਪਹੁੰਚਿਆ ਹੋਇਆ ਬਲਕਿ ਇਸ ਲਈ ਹੈ ਕਿ ਉਸ ਦੇ ਕਿਸੇ ਵੀ ਵਿਰੋਧੀ
ਦਾ ਕੱਦ ਉਸ ਦੇ ਬਰਾਬਰ ਨਹੀਂ ਹੈ ਤੇ ਲੋਕਾਂ ਕੋਲ ਕੋਈ ਬਦਲ ਹੀ ਨਹੀਂ ਹੈ। ਖ਼ਾਸ ਤੌਰ ਤੇ ਮੁੱਖ
ਵਿਰੋਧੀ ਰਾਹੁਲ ਗਾਂਧੀ ਬਹੁਤ ਹੀ ਅਨਾੜੀ ਸਿਆਸਤਦਾਨ ਹੈ। ਰਾਹੁਲ ਨੂੰ ਜੋ ਕੁਰਸੀ ਮਿਲੀ ਹੈ ਉਸ ਵਿਚ
ਕੋਈ ਦੋ ਰਾਏ ਨਹੀਂ ਕਿ ਉਹ ਸਿਰਫ਼ ਭਾਈ ਭਤੀਜਾ ਵਾਦ ਦਾ ਸਿਖਰ ਹੈ। ਮੈਂ ਉਸ ਵਕਤ ਕਿਹਾ ਸੀ ਕਿ
ਕਾਂਗਰਸ ਸਿੱਧੂ ਦੀ ਕਾਬਲੀਅਤ ਦਾ ਸਹੀ ਫ਼ਾਇਦਾ ਨਹੀਂ ਉਠਾ ਰਹੀ। ਸਿੱਧੂ ਇਕ ਸੰਪੂਰਨ ਨੇਤਾ ਵਾਲੇ
ਸਾਰੇ ਗੁਣਾਂ ਦਾ ਧਾਰੀ ਹੈ। ਉਸ ਕੋਲ ਮੋਦੀ ਦੇ ਹਰ ਅਸਤਰ-ਸ਼ਾਸਤਰ ਦਾ ਜਵਾਬ ਹੈ। ਉਹ ਮਿਹਨਤੀ ਹੈ,
ਸਿਰੜੀ ਹੈ, ਉਸ ਕੋਲ ਜੁਮਲੇ ਹਨ, ਗੰਗਾ ਗਏ ਗੰਗਾ ਰਾਮ ਬਣਨ ਦੀ ਕਾਬਲੀਅਤ ਰੱਖਦਾ, ਉਸ ਦੀ ਪਛਾਣ ਦੇਸ਼
ਦੇ ਕੋਨੇ ਕੋਨੇ 'ਚ ਹੈ, ਸਭ ਤੋਂ ਵੱਡੀ ਗੱਲ ਕੀ ਉਹ ਚੁਨੌਤੀਆਂ ਨੂੰ ਸਵੀਕਾਰਨ ਦਾ ਮਾਦਾ ਰੱਖਦਾ ਹੈ।
ਹੁਣ ਤੁਸੀਂ ਦੱਸੋ ਜੇ ਇਕ ਸਰਜਨ ਨੂੰ ਤੁਸੀਂ ਮਰੀਜ਼ਾਂ ਦੇ ਜ਼ੁਕਾਮ ਠੀਕ ਕਰਨ ਤੇ ਲਾਈ ਰੱਖੋਗੇ ਤਾਂ ਕੀ
ਇਹ ਉਸ ਦੀ ਕਾਬਲੀਅਤ ਨਾਲ ਇਨਸਾਫ਼ ਹੋਵੇਗਾ? ਕੈਪਟਨ ਅਮਰਿੰਦਰ ਸਿੰਘ ਭਾਵੇਂ ਰਾਜਸੀ ਪਿਛੋਕੜ ਰੱਖਦੇ
ਹਨ, ਭਾਵੇਂ ਦੋ ਬਾਰ ਮੁੱਖਮੰਤਰੀ ਬਣ ਚੁੱਕੇ ਹਨ ਪਰ ਉਨ੍ਹਾਂ ਨੂੰ ਦੇਸ਼ ਦੇ ਕਿਸੇ ਹੋਰ ਕੋਨੇ 'ਚ
ਸ਼ਾਇਦ ਲੋਕ ਨਾ ਪਛਾਣਨ। ਪਰ ਸਿੱਧੂ ਦਾ ਪਿਛੋਕੜ ਕ੍ਰਿਕਟ ਨਾਲ ਜੁੜਿਆ ਹੋਣ ਕਾਰਨ ਅਤੇ ਉਸ ਤੋਂ ਬਾਅਦ
ਲੰਮਾ ਚਿਰ ਨੈਸ਼ਨਲ ਟੀ.ਵੀ. ਤੇ ਹਾਜ਼ਰ ਰਹਿਣ ਕਾਰਨ ਉਹ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹਨ। ਮੈਂ
ਉਸ ਰੇਡੀਉ ਸ਼ੋ 'ਚ ਇਹ ਦਾਅਵਾ ਕੀਤਾ ਸੀ ਕਿ ਜੇ ਕਾਂਗਰਸ ਆਪਣੀ ਕਮਾਨ ਸਿੱਧੂ ਦੇ ਹੱਥ ਦੇ ਦਿੰਦੀ ਹੈ
ਤਾਂ ਨਤੀਜੇ ਹਾਂ ਪੱਖੀ ਹੋਣਗੇ। ਪਰ ਉਸ ਵਕਤ ਲੋਕਾਂ ਦੇ ਇਹ ਗੱਲ ਹਜ਼ਮ ਨਹੀਂ ਸੀ ਹੋਈ ਤੇ ਉਨ੍ਹਾਂ
ਸਿੱਧੂ ਨੂੰ ਬੜਬੋਲਾ, ਮਜ਼ਾਕੀਆ ਤੇ ਦਲ ਬਦਲੂ ਜਿਹੇ ਅਹੁਦਿਆਂ ਨਾਲ ਨਿਵਾਜਿਆ ਸੀ। ਪਰ ਹੁਣ ਸਮਾਂ
ਕਰਵੱਟ ਲੈ ਚੁੱਕਿਆ ਹੈ। ਸਿੱਧੂ ਦਾ ਕੱਦ ਇਕੱਲੇ ਕਰਤਾਰਪੁਰ ਲਾਂਘੇ ਕਾਰਨ ਜਿੱਥੇ ਸਾਰੀ ਦੁਨੀਆ 'ਚ
ਉੱਚਾ ਹੋਇਆ ਹੈ, ਉੱਥੇ ਉਸ ਦੀ ਪਾਰਟੀ ਨੇ ਵੀ ਉਸ ਦੀ ਕਾਬਲੀਅਤ ਦਾ ਸਹੀ ਇਸਤੇਮਾਲ ਕੀਤਾ ਤੇ ਪੰਜਾਂ
ਰਾਜਾਂ 'ਚੋਂ ਤਿੰਨ ਫ਼ਤਿਹ ਕਰ ਲਏ।
ਸਿਆਸਤ ਤੇ ਚੰਗੇ ਬੰਦੇ ਦਾ ਸੁਮੇਲ ਘੱਟ ਹੀ ਦੇਖਣ ਨੂੰ ਮਿਲਦਾ ਹੈ। ਪਰ ਜਦੋਂ ਮਾੜਿਆਂ ਦੀ ਬਹੁਤਾਤ
ਹੋਵੇ ਤਾਂ ਜੋ ਘੱਟ ਮਾੜਾ ਹੁੰਦਾ, ਉਹ ਪਰਵਾਨਿਤ ਹੁੰਦਾ ਹੈ। ਸੋ ਆਪਾਂ ਇਸ ਲੇਖ ਰਾਹੀਂ ਸਿੱਧੂ ਨੂੰ
ਜਾ ਕਿਸੇ ਹੋਰ ਨੂੰ ਮਹਾਨ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਿਰਫ਼ ਉਨ੍ਹਾਂ ਦੀ ਜ਼ਿੰਦਗੀ 'ਚ
ਹੁਣ ਤੱਕ ਦੀ ਕਾਬਲੀਅਤ ਤੇ ਝਾਤ ਮਾਰ ਰਹੇ ਹਾਂ। ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਕਾਰਨ ਬਣੇ ਕੱਲ੍ਹ
ਦੇ ਦੋ ਖਿਡਾਰੀ ਤੇ ਅੱਜ ਦੇ ਨੇਤਾਵਾਂ ਦੇ ਜੇ ਪਿਛੋਕੜ ਨੂੰ ਫਰੋਲਿਆ ਜਾਵੇ ਤਾਂ ਉਨ੍ਹਾਂ ਦਾ ਜੁਝਾਰੂ
ਪਣ ਸਾਫ਼ ਝਲਕਦਾ। ਉਨ੍ਹਾਂ ਦਾ ਖਿਡਾਰੀ ਦੇ ਤੌਰ ਤੇ ਜੀਵਿਆ ਸਮਾ ਕਿਸੇ ਵੀ ਨੌਜਵਾਨ ਲਈ ਪ੍ਰੇਰਨਾਦਾਇਕ
ਹੋ ਸਕਦਾ ਹੈ।
ਪਹਿਲਾਂ ਇਮਰਾਨ ਦੀ ਗੱਲ ਕਰਦੇ ਹਾਂ। ਉਹ ਪਾਕਿਸਤਾਨ ਦੀ ਟੀਮ 'ਚ ਬੜੀ ਤੇਜ਼ੀ ਨਾਲ ਇਕ ਆਲ ਰਾਊਂਡਰ ਦੇ
ਤੌਰ ਤੇ ਉੱਭਰ ਕੇ ਸਾਹਮਣੇ ਆਇਆ। ਤੇ ਛੇਤੀ ਦੁਨੀਆ ਦੇ ਚਾਰ ਮਹਾਨ ਆਲ ਰਾਊਂਡਰ 'ਚ ਆਪਣਾ ਨਾਮ ਲਿਖਵਾ
ਲਿਆ। ਉਸ ਵਕਤ ਇੰਗਲੈਂਡ ਦੇ ਇਆਨ ਬਾਥਮ, ਭਾਰਤ ਦੇ ਕਪਿਲ ਦੇਵ ਨਿਊਜ਼ੀਲੈਂਡ ਦੇ ਸਰ ਰਿਚਰਡ ਹੈਡਲੀ
ਦੇ ਨਾਲ ਨੌਜਵਾਨ ਇਮਰਾਨ ਖ਼ਾਨ ਦੀ ਤੂਤੀ ਬੋਲਦੀ ਸੀ। ਪਰ ਅਚਾਨਕ ਇਕ ਸੱਟ ਨੇ ਨਾ ਕਿ ਇਮਰਾਨ ਨੂੰ
ਟੀਮ ਚੋਂ ਬਾਹਰ ਕਰ ਦਿੱਤਾ ਉਲਟਾ ਉਸ ਦੇ ਭਵਿੱਖ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ। ਪਰ
ਜੁਝਾਰੂ ਅਤੇ ਜਨੂਨੀ ਇਨਸਾਨ ਨੇ ਨਾ ਸਿਰਫ਼ ਕ੍ਰਿਕਟ 'ਚ ਵਾਪਸੀ ਕੀਤੀ, ਉਲਟਾ 1992 'ਚ ਜੋ ਪਾਕਿਸਤਾਨ
ਦੀ ਟੀਮ ਇਕ ਵਕਤ ਲੀਗ ਮੈਚਾਂ 'ਚੋਂ ਹੀ ਬਾਹਰ ਹੁੰਦੀ ਜਾਪਦੀ ਸੀ, ਨੂੰ ਆਪਣੇ ਦਮ ਤੇ ਵਰਲਡ ਕੱਪ
ਜਿਤਾ ਕੇ ਦੁਨੀਆ ਨੂੰ ਦਰਸਾ ਦਿੱਤਾ ਕਿ ਉਹ ਹਾਰ ਮੰਨ ਕੇ ਬੈਠਣ ਵਾਲਾ ਨਹੀਂ ਹੈ। ਪਾਕਿਸਤਾਨੀ
ਕ੍ਰਿਕਟ ਦਾ ਸਿਰਮੌਰ ਤਾਜ ਪਹਿਨਣ ਤੋਂ ਬਾਅਦ ਉਸ ਦੇ ਜੀਵਨ 'ਚ ਉਸ ਦੀ ਮਾਂ ਦੀ ਕੈਂਸਰ ਨਾਲ ਹੋਈ ਮੌਤ
ਨੇ ਬਹੁਤ ਵੱਡਾ ਬਦਲਾ ਲਿਆਂਦਾ ਤੇ ਉਸ ਨੇ ਇਕੱਲੇ ਆਪਣੇ ਦਮ ਤੇ ਕੈਂਸਰ ਨਾਲ ਲੜਨ ਦਾ ਹੀਆ ਕਰ ਕੇ
ਪਾਕਿਸਤਾਨ ਜਿਹੇ ਗ਼ਰੀਬ ਮੁਲਕ ਨੂੰ ਦੋ ਵੱਡੇ ਕੈਂਸਰ ਹਸਪਤਾਲ ਬਣਾ ਕੇ ਦਿੱਤੇ ਤੇ ਅੱਜ ਵੀ ਆਪਣੀ
ਕਮਾਈ ਦਾ ਵੱਡਾ ਹਿੱਸਾ ਉਹ ਇਹਨਾਂ ਨੂੰ ਦਾਨ ਵਿੱਚ ਦੇ ਰਿਹਾ ਹੈ। ਇਸੇ ਦੌਰਾਨ ਉਸ ਨੇ ਪਾਕਿਸਤਾਨ ਦੀ
ਜਨਤਾ ਦੀ ਗ਼ਰੀਬੀ ਨੇੜੇ ਹੋ ਕੇ ਦੇਖੀ ਤੇ ਸਿਆਸਤ 'ਚ ਕੁੱਦ ਪਿਆ। ਸਿਆਸਤ 'ਚ ਆਉਣ ਦੇ ਪਹਿਲੇ ਦਿਨ
ਤੋਂ ਉਹ ਇੱਕੋ ਦਾਅਵਾ ਕਰ ਰਿਹਾ ਹੈ ਕਿ ਉਹ ਪਾਕਿਸਤਾਨ ਦੇ ਅਵਾਮ ਦਾ ਜੀਵਨ ਪੱਧਰ ਉੱਚਾ ਚੱਕ ਕੇ ਹੀ
ਦਮ ਲਵੇਗਾ। ਉਹ ਅਸਮਾਨੋਂ (ਪੈਰਾਸ਼ੂਟ) ਤੋਂ ਉੱਤਰਿਆ ਨੇਤਾ ਨਹੀਂ ਸਗੋਂ 22 ਵਰ੍ਹੇ ਸਿਆਸਤ, ਫ਼ੌਜ
ਅਤੇ ਵੱਖਵਾਦੀ ਤਾਕਤਾਂ ਨਾਲ ਦੋ ਚਾਰ ਹੁੰਦੀਆਂ ਆਈਆਂ ਹੈ ਸੋ ਜ਼ਮੀਨ ਚੋਂ ਉੱਠਿਆ (ਗਰਾਸ ਰੂਟ) ਨੇਤਾ
ਹੈ।
ਆਉਂਦੀਆਂ ਖ਼ਾਲੀ ਖ਼ਜ਼ਾਨੇ ਵਾਲੇ ਮੁਲਕ 'ਚ ਖ਼ਰਚੇ ਘਟਾਉਣ ਤੇ ਵੱਡੀਆਂ ਸਰਕਾਰੀ ਇਮਾਰਤਾਂ ਨੂੰ ਉੱਚ
ਵਿੱਦਿਅਕ ਅਦਾਰੇ ਬਣਾ ਕੇ ਪਾਕਿਸਤਾਨ ਦੇ ਭਵਿੱਖ ਨੂੰ ਸੰਵਾਰਨ ਦਾ ਕੰਮ ਉਹ ਸ਼ੁਰੂ ਕਰ ਚੁੱਕੇ ਹਨ।
ਆਪਣੇ ਰਿਵਾਇਤੀ ਵਿਰੋਧੀ ਵੱਲ ਦੋਸਤੀ ਦਾ ਹੱਥ ਵਧਾ ਚੁੱਕੇ ਹਨ। ਪਰ ਇਹ ਵੱਖਰੀ ਗੱਲ ਹੈ ਕਿ ਭਾਜਪਾ
ਨੇ ਆਪਣੇ ਹਿੰਦੂ ਵੋਟ ਬੈਂਕ ਦੀ ਖ਼ੁਸ਼ੀ ਲਈ ਇਮਰਾਨ ਖ਼ਾਨ ਵੱਲੋਂ ਵਧਾਏ ਹੱਥ ਨੂੰ ਇਹ ਕਹਿ ਕੇ ਨਕਾਰ
ਦਿੱਤਾ ਸੀ ਕਿ ਪਹਿਲਾਂ ਅੱਤਵਾਦ ਖ਼ਤਮ ਕਰੋ। ਪਰ ਉਨ੍ਹਾਂ ਨੂੰ ਇਹ ਕੌਣ ਪੁੱਛੇ ਕਿ ਕੋਈ ਵੀ ਪੁਰਾਣਾ
ਰੋਗ ਕੋਈ ਬਟਨ ਦੱਬੇ ਤੋਂ ਠੀਕ ਨਹੀਂ ਹੋ ਜਾਂਦਾ! ਉਸ ਲਈ ਉਲਟ ਹਾਲਤਾਂ 'ਚ ਵੀ ਕੋਸ਼ਿਸ਼ਾਂ ਕਰਨੀਆਂ
ਪੈਂਦੀਆਂ ਹਨ ਫੇਰ ਜਾਂ ਕੇ ਕਿਤੇ ਇਲਾਜ ਹੁੰਦਾ।
ਇੱਥੇ ਇਕ ਪੱਖ ਇਹ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਨੇ
ਆਪਣੀ ਸਿਆਸੀ ਸੂਝ ਬੂਝ ਨੂੰ ਵੀ ਦਰਸਾਇਆ ਹੈ। ਭਾਵੇਂ ਇਸ ਪਿੱਛੇ ਉਨ੍ਹਾਂ ਦੀ ਮਨਸਾ ਇਹ ਨਾ ਹੋਵੇ,
ਪਰ ਉਨ੍ਹਾਂ ਵੱਲੋਂ ਲਏ ਗਏ ਇਸ ਫ਼ੈਸਲੇ ਨੇ ਭਾਰਤ ਸਰਕਾਰ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਹਾਲਤ
ਪੈਦਾ ਕਰ ਦਿੱਤੀ। ਜਿਹੜੀ ਸਰਕਾਰ ਕੁਝ ਦਿਨ ਪਹਿਲਾਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ ਉਹੀ ਸਰਕਾਰ
ਇਕ ਪਾਸੇ ਰਾਹ ਬਣਾਉਣ ਦਾ ਉਦਘਾਟਨ ਕਰਦੀ ਦਿਸੀ ਤੇ ਦੂਜੇ ਪਾਸੇ ਆਪਣੇ ਦੋ ਮੰਤਰੀਆਂ ਨੂੰ ਉੱਥੇ
ਭੇਜਦੀ ਵੀ ਦਿਸੀ।
ਮੈਂ ਕੁਝ ਕੁ ਦਿਨ ਪਹਿਲਾਂ ਆਪਣੇ ਇਕ ਪਾਕਿਸਤਾਨੀ ਮਿੱਤਰ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿੰਦਾ
"ਭਰਾ ਪਾਕਿਸਤਾਨੀ ਅਵਾਮ ਦੀ ਝੋਲੀ 'ਚ ਬੱਸ ਇਹੀ ਇਕ ਹੁਕਮ ਦਾ ਯੱਕਾ ਰਹਿ ਗਿਆ ਸੀ ਜੇ ਹੁਣ ਇਹ ਵੀ
ਫ਼ੇਲ੍ਹ ਹੋ ਗਿਆ ਤਾਂ ਬੱਸ ਅੱਲਾਹ ਬੇਲੀ।"
ਅੱਜ ਦੀ ਘੜੀ ਤਾਂ ਇਹ ਹੁਕਮ ਦਾ ਯੱਕਾ ਇਕੱਲੀ ਪਾਕਿਸਤਾਨੀ ਅਵਾਮ ਲਈ ਨਹੀਂ ਬਲਕਿ ਭਾਰਤੀ ਅਵਾਮ ਲਈ
ਵੀ ਆਸ ਦੀ ਕਿਰਨ ਬਣ ਕੇ ਸਾਹਮਣੇ ਆਇਆ ਹੈ ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਵੱਖਵਾਦੀਆਂ ਅਤੇ
ਮਾੜੀ ਸੋਚ ਦੇ ਸਿਆਸਤਦਾਨਾਂ ਨੇ ਵੀ ਕੋਈ ਚੂੜੀਆਂ ਨਹੀਂ ਪਾ ਰੱਖੀਆਂ, ਉਹ ਮਾਰਦੇ ਦਮ ਤੱਕ ਆਪਣੀ ਵਾਹ
ਜ਼ਰੂਰ ਲਾਉਣਗੇ। ਬੱਸ ਹੁਣ ਤਾਂ ਇਹੀ ਕਹਿ ਸਕਦੇ ਹਾਂ ਕਿ ਜੇ ਇਮਰਾਨ ਖ਼ਾਨ ਦੀ ਨੀਅਤ ਵਾਕਿਆ ਸਾਫ਼ ਹੈ
ਤਾਂ ਉਸ ਦੀ ਝੋਲੀ ਮੁਰਾਦਾਂ ਤੋਂ ਭਰਨ ਲਈ ਕੋਈ ਨਹੀਂ ਰੋਕ ਸਕਦਾ।
ਹੁਣ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ। ਪਟਿਆਲੇ ਦੇ ਇਕ ਉੱਘੇ ਵਕੀਲ ਅਤੇ ਸਿਆਸਤਦਾਨ ਪਰਵਾਰ
'ਚ ਪੈਦਾ ਹੋਇਆ ਨਵਜੋਤ ਫ਼ਿਲਹਾਲ ਦੀ ਘੜੀ ਜੇ ਹਿੰਦੁਸਤਾਨ ਨਹੀਂ ਤਾਂ ਪੰਜਾਬ ਲਈ 'ਨਵੀਂ ਜੋਤ' ਦੇ
ਤੌਰ ਤੇ ਤਾਂ ਜ਼ਰੂਰ ਦੇਖਿਆ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਮੁੱਖ ਮੰਤਰੀਆਂ ਦੀ
ਕਤਾਰ 'ਚ ਆਣ ਖੜ੍ਹਾ ਹੋਵੇਗਾ। ਭਾਵੇਂ ਇਹ ਹਾਲੇ ਸਮੇਂ ਤੋਂ ਅਗਾਂਹ ਦੀ ਗੱਲ ਹੈ ਪਰ ਉਨ੍ਹਾਂ ਦੇ
ਸਿਆਸੀ ਪਾਲਨੇ 'ਚ ਪਿਆਂ ਦੇ ਪੈਰ ਤਾਂ ਕੁਝ ਇਹ ਹੀ ਕਹਾਣੀ ਬਿਆਨ ਕਰ ਰਹੇ ਹਨ। ਜੇ ਅੱਜ ਨਵਜੋਤ
ਮੁੱਖਮੰਤਰੀ ਜਾ ਫੇਰ ਕਿਸੇ ਉੱਚ ਅਹੁਦੇ ਨੂੰ ਹੱਥ ਪਾਉਣ ਦੇ ਨੇੜੇ ਹੋਇਆ ਹੈ ਤਾਂ ਉਸ ਪਿੱਛੇ ਉਸ ਦਾ
ਜੁਝਾਰੂ ਪਨ ਸਾਫ਼ ਝਲਕਦਾ ਹੈ। ਉਸ ਨੂੰ ਸਿਆਸਤ ਦੀ ਗੁੜ੍ਹਤੀ ਬਚਪਨ 'ਚ ਮਿਲੀ। ਬਾਪ ਉੱਘੇ ਵਕੀਲ ਤੇ
ਆਪਣੇ ਸਮੇਂ ਦੇ ਚੰਗੇ ਖਿਡਾਰੀ ਸ. ਭਗਵੰਤ ਸਿੰਘ ਸਿੱਧੂ ਕਾਂਗਰਸ 'ਚ ਸਾਰੀ ਉਮਰ ਕੰਮ ਕਰਦੇ ਰਹੇ। ਪਰ
ਜਦੋਂ ਸਿੱਧੂ ਪਹਿਲ ਬਾਰ ਸਿਆਸਤ 'ਚ ਕੁੱਦੇ ਤਾਂ ਉਨ੍ਹਾਂ ਬੀ.ਜੇ.ਪੀ. ਦਾ ਲੜ ਜਾ ਫੜਿਆ। ਜੋ ਕਿ ਉਸ
ਵਕਤ ਬਹੁਤ ਹੈਰਾਨ ਕਰਨ ਵਾਲਾ ਸੀ। ਪਰ ਲਗਦਾ ਉਸ ਵਕਤ ਉਹੀ ਗ਼ਲਤੀ ਕਾਂਗਰਸ ਨੇ ਕੀਤੀ ਸੀ ਜੋ ਪਿਛਲੇ
ਵਰ੍ਹਿਆਂ 'ਚ ਆਮ ਆਦਮੀ ਪਾਰਟੀ ਨੇ ਕੀਤੀ। ਜੇਕਰ ਪਿਛਲੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਸਿੱਧੂ ਦੀ
ਅਗਵਾਈ 'ਚ ਪੰਜਾਬ ਚੋਣਾਂ ਲੜਦੀ ਤਾਂ ਦਿੱਲੀ ਵਾਂਗ ਪੰਜਾਬ 'ਚ ਵੀ ਆਪ ਨੇ ਹੂੰਝਾ ਫੇਰ ਦੇਣਾ ਸੀ।
ਸਿੱਧੂ ਦੇ ਖ਼ੁਦ ਦੇ ਕਹਿਣ ਮੁਤਾਬਿਕ ਪਾਰਟੀਆਂ ਉਸ ਨੂੰ ਸਿਰਫ਼ ਦਿਖਾਵੇ ਦੀ ਵਸਤੂ ਦੇ ਤੌਰ ਤੇ ਵਰਤ
ਰਹੀਆਂ ਸਨ। ਚੋਣਾਂ ਤੱਕ ਵਰਤੋਂ ਤੇ ਫੇਰ ਭੁੱਲ ਜਾਓ, ਤੇ ਕਹੋ! ਜਾਓ ਤੁਸੀਂ ਆਪਣੇ ਟੀ.ਵੀ. ਸ਼ੋ ਕਰੋ।
ਪਰ ਇਸ ਬਾਰ ਉਨ੍ਹਾਂ ਨੇ ਧਾਰ ਲਿਆ ਸੀ ਕਿ ਜਿਹੜੀ ਵੀ ਪਾਰਟੀ 'ਚ ਉਹ ਆਉਣਗੇ ਉਸ 'ਚ ਉਹ ਆਪਣਾ ਬਣਦਾ
ਮਾਣ ਸਤਿਕਾਰ ਜ਼ਰੂਰ ਲੈਣਗੇ।
ਸਿੱਧੂ ਦੀਆਂ ਸਿਆਸਤ ਦੀਆਂ ਹੋਰ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਉਸ ਦੇ ਖੇਡ ਜੀਵਨ ਤੇ ਵੀ ਝਾਤ ਮਾਰ
ਲਈਏ। ਬਾਪ ਸ ਭਗਵੰਤ ਸਿੰਘ ਸਿੱਧੂ ਜੋ ਕਿ ਖ਼ੁਦ ਇਕ ਚੰਗੇ ਕ੍ਰਿਕਟਰ ਰਹੇ ਸਨ ਦਾ ਸੁਪਨਾ ਸੀ ਕਿ
ਪੁੱਤ ਉੱਚ ਦਰਜੇ ਦਾ ਖਿਡਾਰੀ ਬਣੇ, ਉਨ੍ਹਾਂ ਸਾਰਾ ਜ਼ੋਰ ਲਾ ਦਿੱਤਾ ਨਵਜੋਤ ਨੂੰ ਭਾਰਤੀ ਟੀਮ ਦੀ
ਉਂਗਲ ਫੜਾਉਣ 'ਤੇ। ਪਰ 1983 'ਚ ਸ਼ੁਰੂਆਤੀ ਟੈੱਸਟ ਮੈਚ 'ਚ ਇਕ ਖੇਡ ਲਿਖਾਰੀ ਰਾਜਨ ਬਾਲਾ ਵੱਲੋਂ
ਆਪਣੇ ਲੇਖ 'ਚ ਲਿਖੀ ਇੱਕ ਲਾਈਨ 'ਸਟ੍ਰੋਕ ਲੈਸ ਵੰਡਰ'("Sidhu
The Strokeless Wonder") ਨੇ ਅਗਲੇ ਚਾਰ ਸਾਲ
ਲਈ ਭਾਰਤ ਦੀ ਟੀਮ ਦੇ ਦਰਵਾਜ਼ੇ ਸਿੱਧੂ ਲਈ ਬੰਦ ਕਰ ਦਿੱਤੇ ਸਨ। ਪਰ ਕਹਿੰਦੇ ਹਨ ਕਿ ਨਵਜੋਤ ਨੇ
ਅਖ਼ਬਾਰ ਦੀ ਉਹ ਕਟਿੰਗ ਕੱਟ ਕੇ ਆਪਣੇ ਕਮਰੇ 'ਚ ਲਾ ਲਈ ਸੀ। ਹਰ ਰੋਜ਼ ਉਸ ਲਾਈਨ ਨੂੰ ਪੜ੍ਹ ਕੇ ਸਿੱਧੂ
ਆਪਣੇ ਜਨੂਨ ਨੂੰ ਹੱਦਾਂ ਤੋਂ ਪਾਰ ਲੈ ਗਿਆ ਸੀ। ਕਿਹਾ ਜਾਂਦਾ ਹੈ ਕਿ ਸਿੱਧੂ ਨੂੰ ਜਦੋਂ 1987 'ਚ
ਚਾਰ ਸਾਲ ਬਾਅਦ ਭਾਰਤ ਦੀ ਟੀਮ 'ਚ ਵਾਪਸੀ ਦਾ ਮੌਕਾ ਮਿਲਿਆ ਤਾਂ ਦਿਖਾ ਦਿੱਤਾ ਕਿ ਸਟ੍ਰੋਕ ਕਿਸ ਨੂੰ
ਕਿਹਾ ਜਾਂਦਾ। ਰਾਜਨ ਬਾਲਾ ਦੀ ਉਸੇ ਕਲਮ ਨੇ ਫੇਰ ਸਿੱਧੂ ਨੂੰ
"Sidhu From Strokeless Wonder To A Palm-Grove
Hitter", ਲਿਖ ਕੇ ਨਿਵਾਜਿਆ। ਉਹ ਕੱਪ ਦੇ
ਪ੍ਰਤੱਖ ਦਰਸ਼ੀ ਹਾਲੇ ਭੁੱਲੇ ਨਹੀਂ ਹੋਣੇ ਜਦੋਂ ਸਿੱਧੂ ਪੰਜਾਹ ਬਣਾ ਲੈਂਦਾ ਸੀ ਤਾਂ ਸਿਰਫ਼ ਚਾਰ-ਪੰਜ
ਗੇਂਦਾਂ ਬਾਅਦ ਸਕੋਰ ਬੋਰਡ ਤੇ ਪਝੱਤਰ ਲਿਖਵਾ ਦਿੰਦਾ ਸੀ। ਕ੍ਰਿਕਟ ਨਾਲ ਜੁੜਿਆ ਇਕ ਹੋਰ ਵਾਕਾ ਜੋ
ਸਦਾ ਲਈ ਯਾਦ ਰੱਖਿਆ ਜਾਵੇਗਾ ਉਹ ਹੈ ਸਿੱਧੂ ਦਾ 1996 ਦਾ ਇੰਗਲੈਂਡ ਦੌਰਾ! ਉਸ ਦੌਰੇ ਨੂੰ ਵਿਚਾਲੇ
ਛੱਡ ਕੇ ਆਉਣ ਦਾ ਜੋ ਸਾਹਸੀ ਫ਼ੈਸਲਾ ਸਿੱਧੂ ਨੇ ਲਿਆ ਸੀ ਉਹ ਭਾਵੇਂ ਅੱਜ ਤੱਕ ਬੁਝਾਰਤ ਬਣਿਆ ਹੋਇਆ
ਹੈ ਪਰ ਆਪਣੇ ਸਵੈਮਾਣ ਲਈ ਸਿੰਘਾਸਣ ਨੂੰ ਲੱਤ ਮਾਰਨ ਦੀ ਇਕ ਨਿਵੇਕਲੀ ਘਟਨਾ ਦੇ ਤੌਰ ਤੇ ਸਦਾ ਯਾਦ
ਰੱਖਿਆ ਜਾਵੇਗਾ। ਭਾਵੇਂ ਇਸ ਵਰਤਾਰੇ ਦੀ ਸਿੱਧੂ ਜਾ ਫੇਰ ਉਸ ਵਕਤ ਦੇ ਕਪਤਾਨ ਅੱਜਹਰੁਦੀਨ ਨੇ ਹਾਲੇ
ਤੱਕ ਆਪਣੇ ਮੂੰਹੋਂ ਪੁਸ਼ਟੀ ਨਹੀਂ ਕੀਤੀ ਪਰ ਉਸ ਵਕਤ ਦੇ ਗਵਾਹ ਦੱਸਦੇ ਹਨ ਕਿ ਸਿੱਧੂ ਜਦੋਂ ਤਿਆਰ ਹੋ
ਕੇ ਬੈਟਿੰਗ ਕਰਨ ਲਈ ਜਾ ਰਹੇ ਸਨ ਤਾਂ ਉਸ ਵਕਤ ਅਜ਼ਹਰ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿੱਥੇ ਜਾ
ਰਹੇ ਹੋ ਤੁਸੀਂ ਤਾਂ ਅੱਜ ਖੇਡਣ ਵਾਲੇ ਗਿਆਰਾਂ ਖਿਡਾਰੀਆਂ 'ਚ ਹੀ ਨਹੀਂ ਹੋ। ਜੋ ਕਿ ਇਕ ਕਪਤਾਨ
ਵੱਲੋਂ ਵਰਤਿਆ ਗਿਆ ਸਹੀ ਤਰੀਕਾ ਨਹੀਂ ਸੀ। ਪਰ ਸਿੱਧੂ ਨੇ ਉਸੇ ਵਕਤ ਟੀਮ ਦਾ ਸਾਥ ਛੱਡ ਦੌਰੇ ਦੇ
ਅੱਧ ਵਿਚਾਲੋ ਇੰਡੀਆ ਲਈ ਜਹਾਜ਼ ਫੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਬਾਅਦ 'ਚ ਸਿੱਧੂ ਦੀ ਟੀਮ
'ਚ ਹੋਈ ਵਾਪਸੀ ਨੇ ਉਸ ਦੇ ਫ਼ੈਸਲੇ ਨੂੰ ਦਰੁਸਤ ਕਰਾਰ ਦੇ ਦਿੱਤਾ ਸੀ। ਸਿੱਧੂ ਜਿੱਥੇ ਅਨੁਭਵੀ
ਗਵਾਸਕਰ ਦਾ ਸਾਥੀ ਸਲਾਮੀ ਬੱਲੇਬਾਜ਼ ਰਿਹਾ ਉੱਥੇ ਨੌਜਵਾਨ ਸਚਿਨ ਦਾ ਸਾਥ ਵੀ ਉਨ੍ਹਾਂ ਮਾਣਿਆ। ਸਿੱਧੂ
ਦੇ ਮਾਮਲੇ 'ਚ ਸਭ ਤੋਂ ਵੱਡੇ ਬਦਲਾ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਸੁਭਾਅ 'ਚ ਬੜਬੋਲਾ ਪਣ!
ਉਨ੍ਹਾਂ ਦੇ ਪੁਰਾਣੇ ਸਾਥੀ ਦੱਸਦੇ ਹਨ ਕਿ ਸਿੱਧੂ ਟੀਮ 'ਚ ਬਹੁਤ ਹੀ ਸ਼ਰਮਾਕਲ ਤੇ ਘੱਟ ਬੋਲਣ ਵਾਲੇ
ਇਨਸਾਨ ਦੇ ਤੌਰ ਤੇ ਜਾਣੇ ਜਾਂਦੇ ਸਨ।
ਗੱਲ 1991 ਦੀ ਹੈ, ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਇਕ ਇਰਾਨੀ ਟਰਾਫ਼ੀ ਮੈਚ ਚੱਲ ਰਿਹਾ
ਸੀ। ਭਾਰਤ 'ਚ ਇਰਾਨੀ ਟਰਾਫ਼ੀ ਮੈਚ ਹਰ ਸਾਲ ਰਣਜੀ ਟਰਾਫ਼ੀ ਜੇਤੂ ਟੀਮ ਦਾ ਬਾਕੀ ਭਾਰਤ ਤੋਂ ਚੁਣੀ
ਟੀਮ ਨਾਲ ਮੁਕਾਬਲਾ ਹੁੰਦਾ ਹੈ। ਉਸ ਸਾਲ ਉਹ ਮੈਚ ਇਸ ਲਈ ਖ਼ਾਸ ਸੀ ਕਿ ਉਸ ਮੈਚ ਦੇ ਆਧਾਰ ਤੇ ਆਗਾਮੀ
ਵੈਸਟ ਇੰਡੀਜ਼ ਦੇ ਦੌਰੇ ਤੇ ਜਾਣ ਵਾਲੀ ਭਾਰਤੀ ਟੀਮ ਦੀ ਚੋਣ ਹੋਣੀ ਸੀ। ਮਨਿੰਦਰ ਸਿੰਘ ਵਾਪਸੀ ਦੀ
ਕੋਸ਼ਿਸ਼ 'ਚ ਸੀ ਤੇ ਅਨਿਲ ਖੁੰਬਲੇ ਆਪਣੀ ਸ਼ੁਰੂਆਤ ਦੀ ਕੋਸ਼ਿਸ਼ 'ਚ ਸੀ। ਸਬੱਬੀਂ ਸਾਨੂੰ ਵੀ ਉਹ
ਮੈਚ ਦੇਖਣ ਦਾ ਮੌਕਾ ਮਿਲ ਗਿਆ ਤੇ ਕੋਈ ਜੁਗਾੜ ਜਿਹਾ ਲਾ ਕੇ ਮੈਂ ਤੇ ਭੂਆ ਦਾ ਪੁੱਤ ਮਨਜਿੰਦਰ
ਧਾਲੀਵਾਲ ਨੇ ਪਵੇਲੀਅਨ ਦੇ ਪਾਸ ਲੈ ਲਏ। ਹਾਲੇ ਉੱਥੇ ਜਾ ਕੇ ਬੈਠੇ ਹੀ ਸੀ ਕਿ ਸਿੱਧਾ ਇਕ ਛਿੱਕਾ
ਸਾਡੇ ਪੈਰਾਂ 'ਚ ਸਿੱਧੂ ਨੇ ਲਿਆ ਮਾਰਿਆ। ਸਾਡੀ ਰੂਹ ਖ਼ੁਸ਼ ਹੋ ਗਈ, ਲੱਗੇ ਪੰਜਾਬੀ ਸ਼ੇਰ ਨੇ ਸਾਡਾ
ਸਵਾਗਤ ਕੀਤਾ ਹੋਵੇ। ਪਰ ਇਸ ਅਸਲੀ ਸ਼ੇਰ ਦੇ ਦਰਸ਼ਨ ਖਾਣੇ ਦੇ ਵਕਫ਼ੇ ਦੌਰਾਨ ਹੋਏ। ਸਾਰੇ ਖਿਡਾਰੀ
ਸਾਡੇ ਆਲ਼ੇ ਦੁਆਲੇ ਸਨ ਤੇ ਜਦੋਂ ਉਹ ਖਾਣਾ ਖਾਣ ਤੋਂ ਬਾਅਦ ਵਾਪਸ ਮੈਦਾਨ 'ਚ ਜਾਣ ਲੱਗੇ ਤਾਂ ਦਿੱਲੀ
ਦੇ ਕੁਝ ਵਿਗੜੇ ਤਿਗੜੇ ਜਿਹੇ ਨੌਜਵਾਨ ਜੰਗਲ਼ਿਆਂ ਨਾਲ ਆਣ ਖਲੋਤੇ ਤੇ ਖਿਡਾਰੀਆਂ ਨੂੰ ਉਲਟੇ ਸਿੱਧੇ
ਤਾਣੇ ਮਾਰਨ ਲੱਗ ਪਏ। ਬੜੀ ਨੇੜੇ ਤੋਂ ਭੱਦੀ ਸ਼ਬਦਾਵਲੀ ਸੁਣਨ ਨੂੰ ਮਿਲੀ ਤੇ ਬੜਾ ਦੁੱਖ ਲੱਗਿਆ,
ਅਸੀਂ ਇਹਨਾਂ ਖਿਡਾਰੀਆਂ ਦਾ ਏਨਾ ਸਨਮਾਨ ਕਰਦੇ ਹਾਂ ਤੇ ਇਹ ਕੁਝ ਛੋਕਰੇ ਜਿਹੇ ਕਿੰਨਾ ਗ਼ਲਤ ਬੋਲ
ਰਹੇ ਸਨ। ਸਾਰੀ ਗੇਂਦਬਾਜ਼ ਟੀਮ ਮੈਦਾਨ 'ਚ ਚਲੀ ਗਈ, ਹਰ ਇਕ ਨੂੰ ਉਨ੍ਹਾਂ ਪੁੱਠਾ ਸਿੱਧਾ ਨਾਮ
ਦਿੱਤਾ। ਉਸ ਵਕਤ ਮਨੋਜ ਪ੍ਰਭਾਕਰ ਤੇ ਨਵਜੋਤ ਸਿੱਧੂ ਬੱਲੇਬਾਜ਼ੀ ਕਰ ਰਹੇ ਸਨ। ਪਹਿਲਾਂ ਮਨੋਜ ਜਦੋਂ
ਲੰਘਣ ਲੱਗੇ ਤਾਂ ਇਕ ਸ਼ਰਾਰਤੀ ਨੇ ਜੰਗਲੇ ਊਤੋ ਦੀ ਉਨ੍ਹਾਂ ਦੇ ਵੱਡੇ ਹੈਟ ਨੂੰ ਡੇਗ ਦਿੱਤਾ। ਉਹ
ਥੋੜ੍ਹਾ ਜਿਹਾ ਖਿਝ ਕੇ ਉੱਥੋਂ ਮੈਦਾਨ 'ਚ ਚਲੇ ਗਏ। ਸਾਡੀ ਧੜਕਣ ਵੱਧ ਗਈ ਤੇ ਅਸੀਂ ਮਹਿਸੂਸ ਕਰ ਰਹੇ
ਸੀ ਕਿ ਇਹ ਪਤਾ ਨਹੀਂ ਸਿੱਧੂ ਨੂੰ ਕੀ ਬੋਲਣਗੇ। ਏਨੇ ਨੂੰ ਸਿੱਧੂ ਆਪਣੇ ਬੱਲੇ ਨੂੰ ਕਹੀ ਵਾਂਗ ਮੋਢੇ
ਤੇ ਧਰ ਕੇ ਇੰਝ ਤੁਰੇ ਆਉਣ ਜਿਵੇਂ ਜੱਟ ਕਣਕਾਂ ਨੂੰ ਪਾਣੀ ਲਾਉਣ ਚੱਲਿਆ ਹੁੰਦਾ। ਹੈਰਾਨੀ ਦੀ ਗੱਲ
ਇਹ ਹੋਈ ਕਿ ਭੀੜ 'ਚੋਂ ਸਿਰਫ਼ ਇਕ ਆਵਾਜ਼ ਆਈ ਕਿ "ਉਹ ਪੰਜਾਬੀ ਸ਼ੇਰ ਆ ਗਿਆ।" ਬੱਸ ਫੇਰ ਕੀ ਸਾਰੇ ਇਕ
ਇਕ ਕਰਕੇ ਆਪੋ ਆਪਣੀਆਂ ਥਾਵਾਂ ਨੂੰ ਹੋ ਚੱਲੇ ਤੇ ਕਿਤੇ ਕਿਤੇ ਇਕ ਦੋ ਆਵਾਜ਼ਾਂ ਆ ਰਹੀਆਂ ਸਨ ਸਰਦਾਰ
ਜੀ ਸਤਿ ਸ੍ਰੀ ਅਕਾਲ। ਸਤਾਈ ਸਾਲ ਪਹਿਲਾਂ ਦਾ ਇਹ ਵਾਕਿਆ ਅੱਜ ਵੀ ਤਰੋ ਤਾਜ਼ਾ ਹੈ ਤੇ ਸੋਚਿਆ ਅੱਜ
ਸਾਂਝਾ ਕਰ ਲਵਾਂ।
ਮੇਰਾ ਇੱਥੇ ਇਹ ਹੱਡਬੀਤੀ ਸੁਣਾਉਣਾ ਦਾ ਮਕਸਦ ਸਿੱਧੂ ਦੇ ਗੁਣਗਾਨ ਕਰਨਾ ਨਹੀਂ। ਨਾ ਹੀ ਮੈਂ ਕਿਸੇ
ਦਾ ਅੰਨ੍ਹਾ ਭਗਤ ਬਣਨ 'ਚ ਵਿਸ਼ਵਾਸ ਰੱਖਦਾ ਹਾਂ। ਕੱਲ੍ਹ ਨੂੰ ਇਸੇ ਕਲਮ ਨਾਲ ਸਿੱਧੂ ਦੀ ਮੁਖ਼ਾਲਫ਼ਤ
ਵੀ ਕਰ ਸਕਦਾ ਹਾਂ। ਮੈਨੂੰ ਵੀ ਸਿੱਧੂ ਦੀਆਂ ਹਲਕੇ ਪੱਧਰ ਦੀਆਂ ਕੀਤੀ ਕੁਝ ਟਿੱਪਣੀਆਂ ਬਿਲਕੁਲ ਪਸੰਦ
ਨਹੀਂ, ਉਸ ਦਾ ਵਹਿਮੀ ਹੋਣਾ, ਕਈ ਬਾਰ ਆਪਣੀਆਂ ਦਲੀਲਾਂ ਰਹੀ ਗਿੱਦੜਾਂ ਦੇ ਗੂੰਹ ਨੂੰ ਵੀ ਪਹਾੜੀ
ਚੜ੍ਹਾ ਦੇਣ ਦੀ ਉਨ੍ਹਾਂ ਦੀ ਆਦਤ ਮੈਨੂੰ ਰੱਤੀ ਨਹੀਂ ਭਾਉਂਦੀ। ਪਰ ਸਕਾਰਾਤਮਿਕ ਸੋਚ ਰੱਖਦਾ ਹੋਇਆ
ਸੱਚ ਕਹਾਂ ਤਾਂ ਇਹਨਾਂ ਇੱਕਾ ਦੁੱਕਾ ਗੱਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਿੱਧੂ ਗੁਣਾ ਦੀ ਗੁਥਲੀ
ਹੈ। ਉਸ ਵਿਚ ਲੋਹੜੇ ਦੀ ਊਰਜਾ ਹੈ, ਜਿਸ ਦਾ ਫ਼ਾਇਦਾ ਇਕੱਲੇ ਪੰਜਾਬ ਲਈ ਨਹੀਂ ਹਿੰਦੁਸਤਾਨ ਲਈ ਲਿਆ
ਜਾਣਾ ਚਾਹੀਦਾ ਹੈ। ਰਾਹੁਲ ਨੂੰ ਆਪਣੀ ਮਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਇਕ ਹੋਰ ਅਸਰਦਾਰ ਸਰਦਾਰ
ਨੂੰ ਮੂਹਰੇ ਲਾਉਣਾ ਚਾਹੀਦਾ ਹੈ। ਜਿਸ ਦੀ ਸ਼ੁਰੂਆਤ ਪੰਜਾਂ ਰਾਜਾਂ ਦੀਆਂ ਚੋਣਾਂ ਨਾਲ ਹੋ ਚੁੱਕੀ ਹੈ
ਤੇ ਹੋ ਸਕਦਾ ਸਾਡੀ ਇਸ ਸੋਚ ਨੂੰ ਅਮਲੀ ਜਾਮਾ ਵੀ ਪਊਆ ਦਿੱਤਾ ਜਾਵੇ।
ਮੁੱਦੇ ਤੇ ਆਉਂਦੇ ਹਾਂ ਗੱਲ ਕਰਤਾਰ ਪੁਰ ਲਾਂਘੇ ਤੋਂ ਚਲੀ ਸੀ ਤੇ ਕ੍ਰਿਕਟ ਮੈਦਾਨਾਂ ਤੋਂ ਹੁੰਦੀ
ਹੋਈ ਸਿਆਸਤ ਦੇ ਗਲਿਆਰੇ 'ਚ ਆ ਵੜੀ। ਦੁਨੀਆ ਦੇ ਇਤਿਹਾਸ 'ਚ ਜਦੋਂ ਵੱਡੇ ਵੱਡੇ ਫ਼ੈਸਲਿਆਂ ਦੀ ਗੱਲ
ਤੁਰੇਗੀ ਤਾਂ ਕਰਤਾਰਪੁਰ ਲਾਂਘੇ ਦੀ ਗੱਲ ਵੀ ਉਸ ਵਿਚ ਸ਼ਾਮਿਲ ਹੋਵੇਗੀ। ਜਦੋਂ ਇਸ ਲਾਂਘੇ ਦੀ ਗੱਲ
ਤੁਰੇਗੀ ਤਾਂ ਕ੍ਰਿਕਟ ਦੇ ਇਹ ਦੋ ਮਹਾਨ ਮਹਾਰਥੀਆਂ ਦੀ ਗੱਲ ਚੱਲਣੀ ਵੀ ਸੁਭਾਵਿਕ ਹੈ। ਉਮੀਦ ਇਹੀ
ਕੀਤੀ ਜਾਣੀ ਚਾਹੀਦੀ ਹੈ ਕਿ ਉਦੋਂ ਤੱਕ ਇਹ ਮਹਾਰਥੀ ਸਿਆਸਤ ਦੀ ਹਿੱਕ ਉੱਤੇ ਵੀ ਆਪਣਾ ਝੰਡਾ ਗੱਡ
ਚੁੱਕੇ ਹੋਣਗੇ। ਭਾਵੇਂ ਇਸ ਰਾਹ ਨੂੰ ਖੋਲ੍ਹਣ ਦਾ ਮਾਣ ਕੋਈ ਵੀ ਲਈ ਜਾਵੇ ਪਰ ਸੱਚ ਤਾਂ ਇਹ ਹੈ ਕਿ
ਜਦੋਂ ਨੀਅਤ ਨੀਤੀ ਸਾਫ਼ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਸਾਹਿਬ 'ਚ ਪਹਿਲੇ
ਪ੍ਰਕਾਸ਼ ਮੌਕੇ ਆਏ ਵਾਕ "ਸੰਤਾਂ ਕੇ ਕਾਰਜ ਆਪਿ ਖਲੋਇਆ ਹਰਿ ਕੰਮ ਕਰਾਵਣ ਆਇਆ ਰਾਮ ॥" ਬਹੁਤੇ
ਢੁਕਵੇਂ ਹਨ।
ਅੰਤ 'ਚ ਇਸ ਐਲਾਨਨਾਮੇ ਤੋਂ ਬਾਅਦ ਉਸ ਦਿਨ ਧੁਰ ਦਿਲੋਂ ਨਿਕਲੇ ਕੁਝ ਸ਼ਬਦ ਜੋ ਮੈਂ ਸੋਸ਼ਲ ਮੀਡੀਆ ਤੇ
ਸਾਂਝੇ ਕੀਤੇ ਸਨ ਆਪ ਜੀ ਦੀ ਨਜ਼ਰ;
"ਅੱਜ ਖ਼ੁਸ਼ੀ 'ਚ ਖੀਵਾ ਹੋ ਰਿਹਾ ਹਾਂ ਤੇ ਅੱਜ ਪਤਾ ਲੱਗਿਆ ਕਿ ਖ਼ੁਸ਼ੀ 'ਚ ਖੀਵਾ ਹੋਣਾ ਕਹਾਵਤ ਦਾ
ਕੀ ਮਤਲਬ ਹੈ। ਜ਼ਿੰਦਗੀ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਅੱਜ ਦਾ ਅਖ਼ਬਾਰ ਪੜ੍ਹਨਾ ਚੰਗਾ ਲੱਗ ਰਿਹਾ
ਹੈ। ਹਰ ਉਸ ਚੰਗੇ ਮੰਦੇ ਨੇਤਾ ਨੂੰ ਦਿਲੋਂ ਦੁਆਵਾਂ ਨਿਕਲ ਰਹੀਆਂ ਹਨ ਜੋ ਕਿਸੇ ਨਾ ਕਿਸੇ ਰੂਪ 'ਚ
ਇਸ ਕਾਰਜ 'ਚ ਜੁੜੇ ਹਨ। 'ਜਗਤ ਗੁਰੂ' ਇਕ ਬਾਰ ਫੇਰ ਹੱਦਾਂ ਬੰਨ੍ਹੇ ਤੋੜਨ ਦਾ ਜ਼ਰ੍ਹੀਆ ਬਣੇ ਹਨ।
'ਕਰਤਾਰ ਪੁਰ ਲਾਂਘਾ' ਕਿਹੋ ਜਿਹਾ ਹੋਵੇਗਾ ਆਪਣੀ ਸੋਚ ਸ਼ਕਤੀ 'ਚ ਬਣਾ-ਬਣਾ ਦੇਖ ਰਿਹਾ ਹਾਂ। ਬਹੁਤ
ਸਕਾਰਾਤਮਿਕ ਸੋਚ ਰਿਹਾ ਹਾਂ ਪਰ ਕਿਤੇ ਨਾ ਕੀਤੇ ਕੁਝ ਨਕਾਰਾਤਮਿਕ ਸਵਾਲ ਵੀ ਤੰਗ ਕਰ ਰਹੇ ਹਨ। ਕਦੇ
ਸੋਚਦਾ ਇਹ ਸਿਆਸੀ ਲੋਕ ਕਿਤੇ ਫੇਰ ਸਾਡੀਆਂ ਭਾਵਨਾਵਾਂ ਨਾਲ ਨਾ ਖੇਡ ਜਾਣ! ਪਰ ਫੇਰ ਮਨ ਨੂੰ ਤਸੱਲੀ
ਮਿਲਦੀ ਹੈ ਕਿ ਇਹ ਸਿਆਸੀ ਲੋਕ ਭਾਵੇਂ ਜਿੰਨੇ ਮਰਜ਼ੀ ਬੁਰੇ ਹੋਣ ਪਰ ਧਨ ਗੁਰੂ ਨਾਨਕ ਦੇਵ ਜੀ ਦੇ ਨਾਂ
ਤੇ ਸਿਆਸਤ ਕਰਨ ਦੀ ਜੁੱਰਤ ਨਹੀਂ ਕਰ ਸਕਣਗੇ।"
ਚਲੋ ਛੱਡੋ! "ਆਓ ਉਸ ਨਜ਼ਾਰੇ ਦਾ ਸੁਪਨਾ ਲਈਏ ਜਿਸ ਦਿਨ ਇਹ ਰਸਤਾ ਬਣ ਕੇ ਖੁੱਲ੍ਹੇਗਾ! ਤੇ ਕਿਵੇਂ
ਸਾਰੇ ਪਹਿਲੇ ਹੀ ਦਿਨ ਗੁਰੂ ਦੀ ਕਰਮ ਭੋਏਂ ਦੇ ਦੀਦਾਰ ਲਈ ਜਾਣਾ ਚਾਹੁਣਗੇ, ਉਸ ਇਕੱਠ 'ਚ ਵੱਜਦੇ
ਧੱਕੇ ਵੀ ਕਿੰਨੇ ਚੰਗੇ ਲੱਗਣਗੇ! ਸਰਕਾਰਾਂ ਇਕੱਠ ਨੂੰ ਸਾਂਭਣ 'ਚ ਫੇਲ ਹੋ ਰਹੀਆਂ ਹੋਣਗੀਆਂ ਤੇ
ਗੁਰੂ ਨਾਨਕ ਜੀ ਦੇ ਪੈਰੋਕਾਰ ਕਿਵੇਂ ਵੱਧ ਚੜ ਕੇ ਸੇਵਾ ਕਰਨ 'ਚ ਜੁਟੇ ਹੋਣਗੇ। ਹਰ ਰੂਹ 'ਚੋਂ ਉਸ
ਦੇ ਦੀਦਾਰ ਹੋਣਗੇ। ਸੰਗਤਾਂ ਨੂੰ ਕੰਟਰੋਲ ਕਰਨ 'ਚ ਕਿਤੇ ਕਿਤੇ ਪੁਲਿਸ ਡੰਡੇ ਵੀ ਵਰ੍ਹਾ ਰਹੀ
ਹੋਵੇਗੀ। ਸਿਆਸੀ ਨੇਤਾ ਆਪਣੀਆਂ ਸਟੇਜਾਂ ਲਾ ਕੇ ਦਾਅਵੇ ਕਰ ਰਹੇ ਹੋਣਗੇ। ਗੁਰੂਘਰ ਦੇ ਸਪੀਕਰ ਤੋਂ
ਚੱਲ ਰਹੀ 'ਧੁਰ ਕੀ ਬਾਣੀ' ਦੇ ਪ੍ਰਵਾਹ ਫ਼ਿਜ਼ਾ ਨੂੰ ਅਨੰਦਿਤ ਕਰਦੇ ਹੋਏ ਜਾਤ-ਪਾਤ, ਧਰਮ, ਹੱਦਾਂ
ਬੰਨੇ ਤੋੜ ਕੇ ਮਨਾਂ ਦੀ ਮੈਲ ਧੋ ਰਹੀ ਹੋਵੇਗੀ। ਕਿਆ ਅਲੌਕਿਕ ਨਜ਼ਾਰਾ ਹੋਵੇਗਾ ਬਿਆਨ ਤੋਂ ਬਾਹਰ
ਦੀਆਂ ਗੱਲਾਂ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮਦਿਨ ਤੇ ਮਿਲੇ ਇਸ ਬੇਸ਼ਕੀਮਤੀ ਨਜ਼ਰਾਨੇ ਅਤੇ
ਗੁਰਪੁਰਬ ਦੀਆਂ ਕੋਟਿ ਕੋਟਿ ਮੁਬਾਰਕਾਂ।"
Mintu Brar
+61 434 289 905 (Australia)
+91 94678 00004 (India)
[email protected]
12/16/18
ਗਿਆਨੀ ਸੰਤੋਖ ਸਿੰਘ/ਹਰਪ੍ਰੀਤ ਸਿੰਘ ਡਾਰਵਿਨ
ਡਾਰਵਿਨ ਵਿਚ ਪਹਿਲਾ ਗੁਰਦੁਆਰਾ ਅਤੇ ਪਹਿਲਾ ਪ੍ਰਕਾਸ਼ ਗੁਰਪੁਰਬ
ਆਸਟ੍ਰੇਲੀਆ ਦੀ ਨਾਰਦਰਨ ਟੈਰਾਟਰੀ ਦੀ ਰਾਜਧਾਨੀ, ਡਾਰਵਿਨ ਵਿਖੇ, ਸ੍ਰੀ ਗੁਰੂ ਨਾਨਕ
ਦੇਵ ਜੀ ਦਾ ਪੰਜ ਸੌ ਉਣੰਜਵਾਂ ਪ੍ਰਕਾਸ਼ ਪੁਰਬ ਧੂਮ ਧਾਮ ਨਾਲ਼ ਉਤਸ਼ਾਹ ਸਹਿਤ ਮਨਾਇਆ ਗਿਆ।
ਯਾਦ ਰਹੇ ਕਿ ਨਾਰਦਰਨ ਟੈਰਾਟਰੀ ਸਰਕਾਰ ਨੇ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਇਕ ਏਕੜ ਦੇ ਕਰੀਬ
ਜ਼ਮੀਨ ਅਤੇ ਛੇ ਲੱਖ ਡਾਲਰ ਗਰਾਂਟ ਸਿੱਖ ਭਾਈਚਾਰੇ ਨੂੰ ਦਿਤੀ ਹੈ। ਛੇ ਲੱਖ ਡਾਲਰ ਆਸਟ੍ਰੇਲੀਆ ਦੀ
ਸੰਗਤ ਨੇ ਉਗਰਾਹੀ ਕਰਕੇ, ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾ ਕਰਵਾਇਆ ਅਤੇ ਇਉਂ ਬਾਰਾਂ ਲੱਖ ਡਾਲਰ ਦਾ ਖ਼ਰਚ
ਲੱਗ ਕੇ ਇਹ ਇਮਾਰਤ ਬਣੀ ਤੇ ਗੁਰਦੁਆਰਾ ਸਾਹਿਬ ਦੀ ਆਪਣੀ ਇਮਾਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦਾ ਪ੍ਰਕਾਸ਼ਮਾਨ ਹੋਣਾ ਆਰੰਭ ਹੋਇਆ।
ਇਸ ਤੋਂ ਪਹਿਲਾਂ ਤਕਰਬੀਨ ਅੱਠ ਕੁ ਸਾਲ ਤੋਂ ਗੁਰਸਿੱਖਾਂ ਦੇ ਘਰਾਂ ਵਿਚ ਜਾਂ ਫੇਰ ਕਰਾਏ ਦੇ ਸਥਾਨ
ਤੇ ਹੀ ਦੀਵਾਨ ਸਜਾਏ ਜਾਂਦੇ ਸਨ।
ਇਸ ਦੋਹਰੀਆਂ ਖ਼ੁਸ਼ੀਆਂ ਗੁਰਪੁਰਬ ਵਾਲ਼ੇ ਦਿਨ, ਸ਼ੁੱਕਰਵਾਰ ੨੩ ਨਵੰਬਰ ਨੂੰ ਗੁਰਦੁਆਰਾ ਸਾਹਿਬ ਜੀ ਦੀ
ਇਮਾਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ। ਉਪ੍ਰੰਤ ਸੰਖੇਪ
ਦੀਵਾਨ ਸਜਿਆ। ਸ਼ਾਮ ਨੂੰ ਫਿਰ ਦੀਵਾਨ ਸਜਿਆ ਜਿਸ ਵਿਚ ਬੀਬੀਆਂ ਦੇ ਕੀਰਤਨ ਤੋਂ ਬਾਅਦ ਸਿਡਨੀ ਤੋਂ ਆਏ
ਪੰਥਕ ਵਿੱਦਵਾਨ ਗਿਆਨੀ ਸੰਤੋਖ ਸਿੰਘ ਜੀ ਨੇ ਇਸ ਸ਼ੁਭ ਅਵਸਰ ਉਪਰ ਸੰਗਤਾਂ ਨੂੰ ਸੰਬੋਧਨ ਕੀਤਾ।
ਅਖੰਡਪਾਠ ਦੀ ਜਗਾਹ ਸਹਿਜਪਾਠ ਰੱਖੇ ਗਏ ਸਨ, ਜਿਸ ਨੂੰ ਸੰਗਤ ਨੇ ਰਲ਼ ਕੇ ਸੰਪੂਰਨ ਕੀਤਾ। ਐਤਵਾਰ ੨੫
ਨਵੰਬਰ ਵਾਲ਼ੇ ਦਿਨ ਰੱਖੇ ਗਏ ਸਹਿਜ ਪਾਠ ਦੇ ਭੋਗ ਉਪ੍ਰੰਤ ਦੀਵਾਨ ਸਜਿਆ, ਜਿਸ ਵਿਚ ਬੀਬੀਆਂ ਦੇ
ਕੀਰਤਨ ਉਪ੍ਰੰਤ ਇਸ ਇਲਾਕੇ ਦੀ ਔਬਰਿਜੀਨਲ ਕਮਿਊਨਿਟੀ ਲਾਰਾਕੀਆ ਦੇ ਚੀਫ਼ ਨੇ ਰਸਮੀ ਤੌਰ ਤੇ ਇਸ
ਇਲਾਕੇ ਵਿਚ ਸਿੱਖ ਭਾਈਚਾਰੇ ਨੂੰ "ਜੀ ਆਇਆਂ ਨੂੰ" ਆਖਿਆ। ਸਰਕਾਰੀ ਨੁਮਾਇੰਦੇ ਵਜ਼ੀਰਾਂ ਨੇ ਵੀ ਆ ਕੇ
ਸਿੱਖ ਭਾਈਚਾਰੇ ਨੂੰ ਗੁਰਪੁਰਬ ਅਤੇ ਗੁਰਦੁਆਰੇ ਦੀ ਆਰੰਭਤਾ ਦੀ ਵਧਾਈ ਦਿਤੀ। ਸ. ਸਤਪਿੰਦਰ ਸਿੰਘ
ਵੱਲੋਂ ਆਏ ਸੱਜਣਾਂ ਦਾ ਧੰਨਵਾਦ ਅਤੇ ਸਵਾਗਤ ਕੀਤਾ ਗਿਆ।
ਯਾਦ ਰਹੇ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ, ਇਸ ਇਲਾਕੇ ਦੀ ਟ੍ਰੈਡੀਸ਼ਨਲ ਮਾਲਕ
ਨੇਸ਼ਨ, ਲਾਰਾਕੀਆ ਦੀ ਨੁਮਾਇੰਦਾ, ਡੋਨਾ ਜੈਕਸਨ ਨੇ ਰੱਖਿਆ ਸੀ। ਅੰਤ ਵਿਚ ਗਿਆਨੀ ਸੰਤੋਖ ਸਿੰਘ ਜੀ
ਦੇ ਵਿਖਿਆਨ ਨਾਲ਼ ਦੀਵਾਨ ਦੀ ਸਮਾਪਤੀ ਹੋਈ। ਆਏ ਮੁਖੀ ਵਿਅਕਤੀਆਂ ਨੂੰ ਉਹਨਾਂ ਦੀਆਂ ਸੇਵਾਵਾਂ ਦੇ
ਮਾਣ ਵਜੋਂ ਸਿਰੋਪੇ ਬਖ਼ਸ਼ੇ ਗਏ। ਹਰੇਕ ਦੀਵਾਨ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।
(ਹਰਪ੍ਰੀਤ ਸਿੰਘ ਡਾਰਵਿਨ)
12/09/18
ਅਵਤਾਰ ਸਿੰਘ ਮਿਸ਼ਨਰੀ
ਹਿੰਦੂ ਲਫਜ਼ ਬਾਰੇ ਗੁਰਮਤਿ-੬੭
ਅਵਤਾਰ ਸਿੰਘ ਮਿਸ਼ਨਰੀ (5104325827)
ਮਹਾਨਕੋਸ਼ ਅਨੁਸਾਰ ਸਿੰਧ ਫਾਰਸੀ ਦਾ ਲਫਜ਼ ਜਿਸ ਦਾ "ਸ" "ਹ"
ਚ ਬਦਲ ਕੇ ਹਿੰਦ ਹੋ ਗਿਆ। ਹਿੰਦੂ ਸਿੰਧ ਨਦੀ ਦੇ ਆਸ ਪਾਸ ਰਹਿਣ ਵਾਲੇ ਸਿੰਧੀ ਤੋਂ ਹਿੰਦੀ,
ਸਿੰਧ ਤੋਂ ਹਿੰਦ ਤੇ ਸਿੰਧੂ ਤੋਂ ਹਿੰਦੂ ਕਹੇ ਜਾਣ ਲੱਗੇ। ਸਿੰਧ ਨਦੀ ਦੇ ਪਾਸ ਰਹਿਣ ਵਾਲੇ ਉਹ
ਪ੍ਰਾਚੀਨ ਲੋਕ ਜੋ ਆਰੀਆ ਕਹਾਉੰਦੇ ਸੇ, ਵਿਦੇਸ਼ੀਆਂ ਨੇ ਇਨਾਂ ਨੂੰ ਹਿੰਦੂ ਲਿਖਿਆ ਤੇ ਹੁਣ ਸਾਰੇ
ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ਹਿੰਦੂ ਦਾ ਦੂਜਾ ਅਰਥ ਹੈ ਵੈਦਿਕ ਧਰਮ ਧਾਰਨ
ਵਾਲਾ। ਹਿੰਦੂ ਪਦ ਦੀ ਨਿਰਦੋਸ਼ ਵਿਆਖਿਆ ਹੁਣ ਤਾਈਂ ਕੋਈ ਨਹੀ ਕਰ ਸੱਕਿਆ, ਇਸ ਲਈ ਸਾਡੀ ਸਮਰੱਥਾ ਤੋਂ
ਵੀ ਬਾਹਰ ਹੈ। ਵਿਸ਼ੇਸ਼ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆਂ ਗਿਆ ਹੈ ਕਿ ਜੋ ਚਾਰ ਵਰਣ ਦੀ ਮ੍ਰਯਾਦਾ
ਰੱਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ। ਕਈਆਂ ਨੇ
ਜੈਨੀਆਂ ਨੂੰ ਆਪਣੇ ਅੰਦਰ ਰੱਖਣ ਲਈ, ਕਰਮਾਂ ਦੇ ਮੰਨਣ ਵਾਲਾ, ਮੁਰਦੇ ਜਲਾਉਣ ਵਾਲਾ ਆਦਿਕ ਵੀ ਹਿੰਦੂ
ਕਿਹਾ ਹੈ। ਤੀਜਾ ਅਰਥ ਅਰਬੀ ਫਾਰਸੀ ਦੇ ਕਵੀਆਂ ਨੇ ਚੋਰ, ਗੁਲਾਮ ਅਤੇ ਕਾਲੇ ਲਈ ਵੀ ਹਿੰਦੂ ਸ਼ਬਦ
ਵਰਤਿਆ ਹੈ। ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ।
ਗੁਰੂ ਗ੍ਰੰਥ ਵਿਸ਼ਵ ਕੋਸ਼ ਅਨੁਸਾਰ ਹਿੰਦੂ ਸ਼ਬਦ ਦੇ ਮੂਲ ਨੂੰ ਖੋਜਣ ਲਈ ਕੇਵਲ ਫਾਰਸੀ ਭਾਸ਼ਾ ਹੀ ਸਹਾਇਕ
ਹੋ ਸਕਦੀ ਹੈ। ਹਿੰਦੂ ਧਰਮ ਕੋਸ਼ ਦੇ ਲਿਖਾਰੀ ਡਾ. ਰਾਜਬਲੀ ਪਾਂਡੇਯ ਅਨੁਸਾਰ ਪੁਰਾਤਨ ਕਾਲ ਚ ਸਿੰਧ
ਨਦੀ ਤੇ ਉਸ ਚ ਸਿੱਧੀਆਂ ਸ਼ਾਮਲ ਹੋਣ ਵਾਲੀਆਂ ਛੇ ਨਦੀਆਂ(ਪੂਰਵ ਤੋਂ ਜੇਹਲਮ, ਰਾਵੀ ਤੇ ਸਤਲੁਜ ਅਤੇ
ਪੱਛਮ ਤੋਂ ਸਵਾਤ, ਕਾਬਲ ਅਤੇ ਗੋਮਲ) ਦੁਆਰਾ ਸਿੰਚਿਤ ਖੇਤਰ, ਫਾਰਸੀ ਭਾਸ਼ੀ ਦੇਸ਼, ਫਾਰਸ ਅਥਵਾ ਇਰਾਨ
ਦੀ ਸਰਹੱਦ ਨਾਲ ਜਾ ਲਗਦਾ ਸੀ। ਇਸ ਖੇਤਰ ਨੂੰ ਸਪਤਸਿੰਧ ਕਿਹਾ ਜਾਂਦਾ ਸੀ ਕਿਉਂਕਿ ਫਾਰਸੀ ਦੇ
ਵਿਆਕਰਣ ਅਨੁਸਾਰ ਸੰਸਕ੍ਰਿਤ ਦਾ "ਸ" "ਹ" ਵਿੱਚ ਬਦਲ ਜਾਂਦੈ ਇਸ ਲਈ ਇਸ ਖੇਤਰ ਨੂੰ
ਹਫਤਹਿੰਦੂ ਤੇ ਇੱਥੇ ਦੇ ਵਸਨੀਕਾਂ ਨੂੰ ਹਿੰਦੂ ਕਿਹਾ ਜਾਣ ਲੱਗਿਆ। ਇਵੇਂ ਹਿੰਦੂ ਸ਼ਬਦ ਭਾਰਤੀ ਨਾਂ
ਹੋ ਕੇ, ਭਾਰਤੀ ਸ਼ਬਦ ਸਿੰਧ ਦਾ ਫਾਰਸੀ ਵਿਆਕਰਣ ਅਨੁਸਾਰ ਬਦਲਿਆ ਹੋਇਆ ਗੈਰ ਭਾਰਤੀ ਸ਼ਬਦ ਹੈ।
ਡਾ. ਰਾਜਬਲੀ ਅਨੁਸਾਰ ਹਿੰਦ ਦਾ ਰਹਿਣ ਵਾਲਾ ਹਿੰਦੂ ਤੇ ਉਸ ਦਾ ਧਰਮ
ਹਿੰਦੂਤਵ ਹੈ। ਮੁਸਲਮਾਨ ਹਮਲਾਵਰਾਂ ਤੋਂ ਪਹਿਲਾਂ ਭਾਰਤ ਚ ਇਸੇ ਅਰਥ ਦੀ ਪਰੰਪਰਾ ਤੇ ਜਿਤਨੀਆਂ
ਜਾਤੀਆਂ ਬਾਹਰੋਂ ਆਈਆਂ ਉਹ ਹਿੰਦੂਤਵ ਚ ਹੀ ਜ਼ਜਬ ਹੋ ਗਈਆਂ। ੳਨੇਕ ਪਰੰਪਰਾਵਾਦੀ ਤੇ ਪਰੰਪਰਾ ਵਿਰੋਧੀ
ਅੰਦੋਲਨ ਚੱਲੇ ਪਰ ਸੰ ਦੀ ਸਮਾਈ ਹਿੰਦੂਤਵ ਵਿੱਚ ਹੀ ਹੋ ਗਈ। ਵੈਦਿਕ ਹੀ ਇੱਥੋਂ ਦਾ ਪ੍ਰਾਚੀਨ ਧਰਮ
ਜਿਸ ਨੇ ਹੋਰਨਾ ਧਰਮਾਂ ਨੂੰ ਪ੍ਰਭਾਵਿਤ ਕੀਤਾ ਤੇ ਆਪ ਵੀ ਹੋਰਾਂ ਤੋਂ ਪ੍ਰਭਾਵਿਤ ਹੋਇਆ। ਕੁਝ ਸਦੀਆਂ
ਬਾਅਦ ਜੈਨ ਤੇ ਬੁੱਧ ਧਰਮ ਵੀ ਹਿੰਦੂਤਵ ਚ ਰੰਗੇ ਗਏ। ਇਸ ਲਈ ਹਿੰਦੂਤਵ ਨਾਂ ਤਾਂ ਮੂਲ ਵੈਦਿਕ ਧਰਮ
ਤੇ ਨਾਂ ਹੀ ਵੈਦਿਕ ਧਰਮ ਤੋਂ ਭਿੰਨ ਸਗੋਂ ਮਿਲਗੋਭਾ ਧਰਮ ਹੈ। ਸਮੇਂ ਨਾਲ ਇਸ ਚ ਪੌਰਾਣਿਕ ਤੇ
ਤਾਂਤ੍ਰਿਕ ਭਾਵਨਾਵਾਂ ਵੀ ਸ਼ਾਮਲ ਹੁੰਦੀਆਂ ਗਈਆਂ। ਦੱਖਣ ਦੇ ਸੰਤਾਂ ਅਤੇ ਆਚਾਰੀਯ ਦੇ ਪ੍ਰਭਾਵ ਤੋਂ
ਇਲਾਵਾ ਮੱਧ ਯੁੱਗ ਸਮੇ ਉਤਰੀ ਭਾਰਤ ਚ ਚੱਲੇ ਭਗਤੀ ਅੰਦੋਲਨ ਨੇ ਇਸ ਧਰਮ ਦਾ ਅਨੇਕ ਪੱਖਾਂ ਤੋਂ
ਸੁਧਾਰ ਤੇ ਵਿਸਤਾਰ ਕੀਤਾ।ਇਵੇਂ ਹਿੰਦੂਤਵ ਭਾਰਤ ਵਾਸੀਆਂ ਦੀ ਸਰਬਸਾਂਝੀ ਧਾਰਮ ਭਾਵਨਾ ਦਾ ਸ਼ਬਦ
ਪ੍ਰਤੀਕ ਹੈ। ਮੁਸਲਮਾਨਾਂ ਦੀ ਵੱਖਰੀ ਜ਼ਬਾਨ, ਧਰਮ ਗ੍ਰੰਥ ਕੁਰਾਨ, ਸ਼ਰਾ ਤੇ ਇੱਕ ਅੱਲਾਹ ਹੋਣ ਕਰਕੇ
ਹਿੰਦੂਤਵ ਚ ਜਜਬ ਨਾ ਹੋ ਸਕਿਆ ਸਗੋਂ ਕੁਝ ਡਰ ਤੇ ਰਾਜਨੀਤਕ ਹਿਤਾਂ ਕਰਕੇ, ਬਹੁਤੇ ਹਿੰਦੂ ਮੁਸਲਮਾਨ
ਹੋ ਗਏ। ਪਰਸਪਰ ਵੈਰ ਵਿਰੋਧ ਕਾਰਨ ਇਹ ਦੋਵੇਂ ਧਰਮ ਆਪਣੇ ਮੂਲ ਮੁੱਦਿਆਂ ਨੂੰ ਭੁੱਲ ਕੇ ਧਾਰਮਿਕ
ਕੱਟੜਤਾ ਦਾ ਪ੍ਰਦਰਸ਼ਨ ਕਰਨ ਲੱਗੇ।
ਦੂਜੇ ਪਾਸੇ ਸਰਬਸਾਂਝੇ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਇਨ੍ਹਾਂ
ਦੋਨਾਂ ਦਰਮਾਂ ਦੇ ਅੰਧਵਿਸ਼ਵਾਸ਼ੀਆਂ ਨੂੰ ਗਿਆਨ ਅੱਖ ਤੋਂ ਵਾਂਝੀਆਂ ਮੰਨਿਆਂ ਜਿਵੇਂ
-ਹਿੰਦੂ
ਅੰਨ੍ਹਾਂ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥(੮੭੫)
ਅਸੀਂ ਕੌਣ ਹਾਂ? ਨਾ ਹਮ
ਹਿੰਦੂ ਨ ਮੁਸਲਮਾਨ॥ ਅਲਾਹ ਰਾਮ ਕੇ ਪਿੰਡ ਪਰਾਨ॥(੧੩੩੬)
ਸਾਡਾ ਸਭ ਦਾ ਪਿਤਾ ਪ੍ਰਮਾਤਮਾਂ ਇੱਕ ਤੇ ਅਸੀਂ ਸਭ ਉਸ ਦੇ ਬੱਚੇ ਹਾਂ-ਏਕੁ
ਪਿਤਾ ਏਕਸ ਕੇ ਹਮ ਬਾਰਿਕ..॥(੬੧੨) ਸਾਡੀ ਸਭ
ਦੀ ਪਦਾਇਸ਼ ਵਾਹਿਦ ਇੱਕ ਅੱਲਾਹ ਦੇ ਨੂਰ ਤੋਂ ਤੇ ਅਸੀਂ ਕੁਰਦਤੀ ਬੰਦੇ ਹਾਂ-ਅਵਲਿ
ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥(੧੩੫੦)
ਗੁਰੂ ਗ੍ਰੰਥ ਚ ਸਭ ਨੂੰ ਧਾਰਮਿਕ ਤੰਗਦਿਲੀ ਤੋਂ ਉੱਚਾ ਉੱਠ
ਕੇ ਸੱਚਾ ਮਨੁੱਖ ਬਣਨ ਦੀ ਤਾਗੀਦ ਹੈ।
ਸੋ ਹਿੰਦੂ ਕੋਈ ਧਰਮ ਨਹੀਂ ਸਗੋਂ ਸਿੰਧ ਨਦੀ ਦੇ ਇਲਾਕਾ ਨਿਵਾਸੀਆਂ ਨੂੰ
ਸਿੰਧ ਤੋਂ ਬਣੇ ਲਫਜ਼ ਹਿੰਦ ਮੁਤਾਬਿਕ ਹਿੰਦੂ ਕਿਹਾ ਜਾਂਦਾ ਹੈ ਪਰ ਸਨਾਤਨ ਧਰਮ ਸੰਤਾਂ, ਗ੍ਰੰਥਾਂ,
ਕਰਮਾ, ਅੰਧਵਿਸ਼ਵਾਸ਼ਾਂ ਤੇ ਰੀਤੋ ਰਸਮਾਂ ਨੂੰ ਮਿਲਗੋਭਾ ਕਰਕੇ ਅੱਜ ਹਿੰਦੂ ਧਰਮ ਕਿਹਾ ਜਾਣ ਲੱਗ ਪਿਆ
ਹੈ। ਹਿੰਦੂ ਸ਼ਬਦ ਸਨਾਤਨ ਧਰਮ ਦੇ ਕਿਸੇ ਵੀ ਧਰਮ ਗ੍ਰੰਥ ਚ ਨਹੀਂ ਤੇ ਨਾਂ ਹੀ ਹਿੰਦੂਆਂ ਦੇ ਮਿਥਿਹਾਸ
ਚ ਮਿਲਦਾ ਹੈ।
ਹਾਂ ਸਰਬਸਾਂਝੇ ਸਿੱਖ ਧਰਮ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਵਿਖੇ ਹਿੰਦੂ ਤੇ
ਹਿੰਦੁਸਤਾਨ ਸ਼ਬਦਾਂ ਦਾ ਜਿਕਰ ਹੈ
-ਹਿੰਦੂ
ਮੂਲੇ ਭੂਲੇ ਅਖੁਟੀ ਜਾਹੀ॥ ਨਾਰਦਿ ਕਹਿਆ ਸਿ ਪੂਜ ਕਰਾਹੀ॥ ਅੰਧੇ ਗੂੰਗੇ ਅੰਧੁ ਅੰਧਾਰੁ॥ ਪਾਥਰ ਲੇ
ਪੂਜਹਿ ਮੁਗਧ ਗਵਾਰ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰ॥ (੫੫੬) ਹਿੰਦੂ ਸਾਲਾਹੀ ਸਾਲਾਹਨਿ
ਦਰਸਨਿ ਰੂਪ ਅਪਾਰੁ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ॥ (੪੬੪) ਬੁੱਤ ਪੂਜਿ ਪੂਜਿ
ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ॥ (੬੫੪)
ਅਲਾਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸ ਕੇਰਾ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ
ਨ ਹੇਰਾ॥ (੧੩੪੯) ਹਿੰਦੂ ਅੰਨਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ
ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਿਹ ਦੇਹੁਰਾ ਨ ਮਸੀਤਿ॥ (੮੭੫)
12/09/18
ਹਰਲਾਜ ਸਿੰਘ ਬਹਾਦਰਪੁਰ
ਮਨੁੱਖੀ ਅਧਿਕਾਰ ਦਿਵਸ਼ ਤੇ ਵਿਸ਼ੇਸ
ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ
ਪਰਿਵਾਰ ਸਮਝ ਕੇ ਪਿਆਰ ਕਰੋ।
ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਆਪਣੇ ਆਪ ਨੂੰ ਸੂਝਵਾਨ ਕਹਾਉਣ ਵਾਲਾ ਇੱਕੋ ਜੀਵ ਹੈ
ਮਨੁੱਖ। ਇਹ ਸੱਚ ਵੀ ਹੈ, ਮਨੁੱਖੀ ਸੋਚ ਨੇ ਤਰੱਕੀ ਵੀ ਬਹੁਤ ਕੀਤੀ ਹੈ, ਆਪਣੇ ਲਈ ਸੁੱਖ ਸਹੂਲਤਾਂ
ਦੇ ਸਾਧਨ ਵੀ ਬਹੁਤ ਤਿਆਰ ਕੀਤੇ ਹਨ। ਮਨੁੱਖ ਨੇ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਅਤੇ
ਆਪਣੇ ਹੱਕਾਂ ਲਈ ਕੁੱਝ ਨਿਯਮ ਵੀ ਬਣਾਏ ਹਨ, ਜਿੰਨਾ ਨੂੰ ਮਨੁੱਖੀ ਅਧਿਕਾਰਾਂ ਦਾ ਨਾਮ ਦਿੱਤਾ ਗਿਆ
ਹੈ। ਹਰ ਸਾਲ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਪੂਰੀ ਦੁਨੀਆਂ ਵਿੱਚ ਮਨਾਇਆ ਵੀ ਜਾਂਦਾ ਹੈ,
ਇਹਨਾ ਨਿਯਮਾਂ ਅਨੁਸਾਰ ਸਾਰੇ ਮਨੁੱਖ ਬਰਾਬਰ ਦੇ ਹੱਕਦਾਰ ਹਨ, ਕੋਈ ਊਚ ਜਾਂ ਨੀਚ ਨਹੀਂ ਹੈ, ਨਾ ਕੋਈ
ਕਿਸੇ ਦਾ ਹੱਕ ਖੋਹ ਸਕਦਾ ਹੈ, ਨਾ ਕੋਈ ਕਿਸੇ ਨੂੰ ਤੰਗ ਕਰ ਸਕਦਾ ਹੈ, ਨਾ ਕੋਈ ਕਿਸੇ ਨੂੰ ਮਾਰ
ਸਕਦਾ ਹੈ, ਨਾ ਕੋਈ ਕਿਸੇ ਨੂੰ ਗੁਲਮ ਬਣਾ ਸਕਦਾ ਹੈ, ਭਾਵ ਕਿ ਕੋਈ ਵੀ ਕਿਸੇ ਨੂੰ ਕਿਸੇ ਤਰਾਂ ਦੀ
ਵੀ ਤਕਲੀਫ ਨਹੀਂ ਦੇ ਸਕਦਾ, ਸੱਭ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਖੁਸ਼ੀ-ਖੁਸ਼ੀ ਆਪਣੀ ਵਧੀਆ ਜਿੰਦਗੀ
ਜਿਉਣ ਦਾ ਹੱਕ ਹੈ, ਜੋ ਬਹੁਤ ਵਧੀਆ ਸੋਚ ਹੈ। ਪਰ ਅਫਸੋਸ ਕਿ ਮਨੁੱਖਤਾ ਅਤੇ ਮਨੁੱਖੀ ਅਧਿਕਾਰਾਂ ਨੂੰ
ਖਤਰਾ ਵੀ ਮਨੁੱਖੀ ਅਧਿਕਾਰਾਂ ਦਾ ਰੌਲ਼ਾ ਪਾਉਣ ਵਾਲੇ ਮਨੁੱਖ ਤੋਂ ਹੀ ਹੈ। ਕਿਉਂਕਿ ਮਨੁੱਖੀ ਹੱਕਾਂ
ਦੀ ਰਾਖੀ ਦਾ ਢੰਡੋਰਾ ਪਿੱਟਣ ਵਾਲਾ ਮਨੁੱਖ ਹੀ ਮੰਤਰੀਆਂ ਦੇ ਰੂਪ ਵਿੱਚ ਜਾਤਾਂ ਧਰਮਾਂ ਦੇ ਨਾਵਾਂ
ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਕਰਵਾਉਂਦਾ ਹੈ, ਮਨੁੱਖ ਹੀ ਮਨੁੱਖ ਦੇ ਚੋਰੀਆਂ ਕਰਦਾ
ਹੈ, ਅਤੇ ਮਨੁੱਖਤਾ ਦੇ ਘਾਣ ਲਈ ਨਸ਼ਿਆਂ ਦਾ ਵਪਾਰ ਕਰਦੈ, ਫਿਰ ਮਨੁੱਖ ਹੀ ਪੁਲਿਸ ਦੇ ਰੂਪ ਵਿੱਚ
ਚੋਰਾਂ ਦਾ ਸਾਥ ਦਿੰਦਾ ਹੈ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਦਿੰਦਾ ਹੈ, ਮਨੁੱਖ ਹੀ ਅਫਸਰਾਂ ਦੇ
ਰੂਪ ਵਿੱਚ ਆਪਣੇ ਘਰ ਭਰਨ ਲਈ ਮੋਟੀਆਂ ਰਿਸਵਤਾਂ ਲੈਂਦਾ ਹੈ, ਮਨੁੱਖ ਹੀ ਮਨੁੱਖਾਂ ਨੂੰ ਬਚਾਉਣ ਲਈ
ਡਾਕਟਰੀ ਦਾ ਕੋਰਸ ਕਰਕੇ, ਮਨੁੱਖਾਂ ਨੂੰ ਮਾਰ ਰਿਹਾ ਹੈ, ਮਨੁੱਖ ਹੀ ਆਪਣੇ ਵੱਧ ਮੁਨਾਫੈ ਦੀ ਦੌੜ
ਕਾਰਨ ਦੁਕਾਨਦਾਰਾਂ ਦੇ ਰੂਪ ਵਿੱਚ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਦਾ ਹੈ ਅਤੇ ਸਹਿਰਾਂ
ਦੀਆਂ ਸੜਕਾਂ ਤੇ ਨਾਜਾਇਜ ਕਬਜੇ ਕਰਦਾ ਹੈ। ਕਿਸਾਨ ਦੇ ਰੂਪ ਵਿੱਚ ਗੁਆਢੀਆਂ ਦੀਆਂ ਵੱਟਾਂ ਵੱਢਦਾ
ਹੈ, ਰਾਹਾਂ ਤੇ ਨਾਜਾਇਜ ਕਬਜੇ ਕਰਦੈ ਅਤੇ ਫਸਲਾਂ ਵਿੱਚ ਜਹਿਰ ਘੋਲਦਾ ਹੈ, ਭਾਵ ਕਿ ਹਰ ਬੁਰਾਈ ਜਿਸ
ਨੂੰ ਮਨੁੱਖ ਮਾੜੀ ਕਹਿੰਦਾ ਹੈ, ਉਸ ਬੁਰਾਈ ਨੂੰ ਮਨੁੱਖ ਹੀ ਕਰਦਾ ਹੈ। ਜਦੋਂ ਮਨੁੱਖ ਆਪਣੇ ਬਣਾਏ
ਨਿਯਮਾਂ ਨੂੰ ਤੋੜ ਕੇ ਹੋਰਾਂ ਲਈ ਖਤਰਾ ਬਣਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇੱਥੇ ਤਾਂ ਜੰਗਲੀ
ਰਾਜ ਹੋ ਗਿਆ ਹੈ ਜਦਕਿ ਜੰਗਲੀ ਰਾਜ ਵੀ ਅਜੋਕੇ ਮਨੁੱਖ ਦੇ ਵਹਿਸੀਪੁਣੇ ਜਿੰਨਾ ਮਾੜਾ ਕਦੇ ਵੀ ਨਹੀਂ
ਰਿਹਾ। ਮੈਂ ਤਾਂ ਕਈ ਬਾਰ ਸੋਚਦਾ ਹੁੰਦਾ ਹਾਂ ਕਿ ਜੇ ਮਨੁੱਖ ਦੀ ਸੋਚ ਵਿਕਾਸ ਨਾ ਕਰਦੀ, ਇਹ ਜੰਗਲ
ਦੇ ਜਾਨਵਰਾਂ ਵਾਂਗ ਹੀ ਇੱਕ ਜਾਨਵਰ ਹੋ ਕੇ ਕੁਦਰਤੀ ਜਿੰਦਗੀ ਜਿਉਂਦਾ ਹੁੰਦਾ ਤਾਂ ਇੱਥੇ ਸੱਭ ਕੁੱਝ
ਕੁਦਰਤੀ ਹੋਣਾ ਸੀ, ਜੇ ਕਿਸੇ ਨੂੰ ਬਚਾਉਣ ਲਈ ਨਿਯਮ/ਕਾਨੂੰਨ ਨਹੀਂ ਸੀ ਹੋਣੇ ਤਾਂ ਕਿਸੇ ਨੂੰ ਮਾਰਨ
ਲਈ ਅਜੋਕੇ ਮਾਰੂ ਹਥਿਆਰ, ਨਸ਼ੇ, ਪ੍ਰਦੂਸ਼ਣ ਆਦਿ ਵੀ ਨਹੀਂ ਸੀ ਹੋਣੇ। ਮਨੁੱਖੀ ਸੋਚ ਨੇ ਆਪਣੇ ਸੁੱਖਾਂ
ਲਈ ਜਿੱਥੇ ਕੁਦਰਤੀ ਵਾਤਾਵਰਣ ਦੇ ਨਾਨ ਨਾਲ ਧਰਤੀ ਉਤੇ ਵਸਦੇ ਹਰ ਜੀਵ ਦੇ ਹੱਕਾਂ ਦਾ ਘਾਣ ਕੀਤਾ ਹੈ
ਉਥੇ ਮਨੁੱਖਤਾ ਲਈ ਖਤਰਾ ਵੀ ਮਨੁੱਖ ਹੀ ਬਣਿਆਂ ਹੈ। ਫਿਰ ਕੀ ਸਿਰਫ ਹੋਰਾਂ ਲਈ ਖਤਰਾ ਬਣਨਾ ਹੀ
ਮਨੁੱਖ ਦੀ ਸਿਆਣਪ ਹੈ? ਇਸ ਸਿਆਣਪ ਦਾ ਕਿਸੇ ਨੂੰ ਤਾਂ ਕੀ, ਖੁਦ ਮਨੁੱਖ ਨੂੰ ਵੀ ਕੀ ਲਾਭ ਹੋਇਆ?
ਗੱਲ ਤਾਂ ਸਿਰਫ ਜਿਉਣ ਦੀ ਅਤੇ ਆਪਣੇ ਬੱਚੇ ਪਾਲਣ ਦੀ ਹੀ ਹੈ। ਇਹ ਤਾਂ ਜੰਗਲਾਂ ਵਿੱਚ ਜਾਨਵਰ ਵੀ
ਜਿਉਂ ਰਹੇ ਹਨ ਅਤੇ ਆਪਣੇ ਬੱਚੇ ਪਾਲ਼ ਰਹੇ ਹਨ, ਉੱਥੇ ਨਾ ਕੋਈ ਉਹਨਾ ਦੇ ਹੱਕਾਂ ਦੀ ਰਾਖੀ ਕਰਦਾ ਹੈ
ਨਾ ਹੀ ਉਹਨਾ ਨੇ ਆਪਣੀ ਸੁਰੱਖਿਆ ਜਾਂ ਸੁੱਖਾਂ ਲਈ ਮਨੁੱਖ ਵਾਂਗ ਸਾਧਨ ਪੈਦਾ ਕੀਤੇ ਹੋਏ ਹਨ।
ਜੰਗਲਾਂ ਵਿੱਚ ਜਾਨਵਰ ਆਪਣਾ ਪੇਟ ਭਰਨ ਲਈ ਆਪਣੇ ਤੋਂ ਮਾੜਿਆਂ ਨੂੰ ਮਾਰ ਕੇ ਖਾ ਜਾਂਦੇ ਹਨ, ਪਰ ਉਹ
ਬੇਸਮਝ ਨਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਧਨ ਜੋੜਨ ਲਈ ਕਿਸੇ ਦੇ ਹੱਕ ਮਾਰਦੇ ਹਨ, ਨਾ ਹੀ ਦੇਸ਼ਾਂ,
ਜਾਤਾਂ ਧਰਮਾਂ, ਦੀ ਵੰਡ ਦੇ ਨਾਂਅ ਤੇ ਨਫਰਤਾਂ ਫੈਲਾਅ ਕੇ ਕਤਲੇਆਮ ਕਰਵਾਉਂਦੇ ਹਨ। ਆਪਣੇ ਆਪ ਨੂੰ
ਜੰਗਲੀ ਜਾਨਵਰਾਂ, ਪਸੂਆਂ, ਪੰਛੀਆਂ ਤੋਂ ਸਿਆਣਾ ਕਹਾਉਣ ਵਾਲਾ ਮਨੁੱਖ ਅਸਲ ਵਿੱਚ ਸਮਝਦਾਰ ਬਣਿਆ ਹੀ
ਨਹੀਂ ਹੈ। ਕਿਉਂਕਿ ਬੇਸਮਝ ਜਾਨਵਰਾਂ ਜਾਂ ਪਸੂਆਂ ਨੂੰ ਉਹਨਾ ਦੇ ਅਧਿਕਾਰਾਂ ਵਾਰੇ ਕੁੱਝ ਵੀ ਦੱਸਣ
ਦੀ ਲੋੜ ਨਹੀਂ ਹੁੰਦੀ, ਪਰ ਪੜ੍ਹੇ ਲਿਖੇ ਸਮਝਦਾਰ ਮਨੁੱਖ ਨੂੰ ਮਨੁੱਖੀ ਅਧਿਕਾਰਾਂ ਵਾਰੇ ਸਮਝਾਅ
ਸਮਝਾਅ ਕੇ ਵੀ ਨਹੀਂ ਸਮਝਾਇਆ ਜਾ ਸਕਦਾ। ਫਿਰ ਅਸੀਂ ਬੇਸਮਝਾਂ ਨਾਲੋਂ ਸਮਝਦਾਰ ਕਿਵੇਂ ਹੋਏ? ਕਿਉਂਕਿ
ਸਾਡੇ ਸਿਆਣਿਆਂ ਦੇ ਮਨੁੱਖੀ ਰਾਜ ਨਾਲੋਂ ਤਾਂ ਜੰਗਲੀ ਰਾਜ ਬਹੁਤ ਚੰਗਾ ਹੈ। ਹਾਸੀ ਆਉਂਦੀ ਹੁੰਦੀ ਹੈ
ਜਦੋਂ ਮਨੁੱਖ ਜਾਨਵਰਾਂ ਦੇ ਭਲੇ ਦੀਆਂ ਗੱਲਾਂ ਕਰ ਰਿਹਾ ਹੁੰਦਾ ਹੈ, ਜਿਵੇਂ ਕਿ ਜਾਨਵਰਾਂ ਲਈ ਲੱਕੜ
ਦੇ ਆਹਲਣੇ ਬਣਾਉਣ ਦਾ ਪਰਉਪਕਾਰ ਕਰ ਕੇ ਮੀਡੀਏ ਤੇ ਫੋਟੋਆਂ ਪਾ ਰਿਹਾ ਹੁੰਦਾ ਹੈ, ਇਸ ਮਨੁੱਖ ਨੂੰ
ਕੁਦਰਤ ਪੁੱਛੇ ਕਿ ਪਰਉਪਕਾਰੀਆ ਜਾਨਵਰਾਂ ਦੇ ਆਹਲਣੇ ਉਜਾੜੇ ਕਿਸ ਨੇ ਹਨ? ਕਦੇ ਦਰਖਤ ਲਾ ਕੇ ਵਾਤਵਰਣ
ਨੂੰ ਸੁੱਧ ਕਰਨ ਦਾ ਪਰਉਪਕਾਰ ਕਰਨ ਵਾਲੇ ਮਨੁੱਖ ਨੂੰ ਕੁਦਰਤ ਪੁੱਛੇ ਕਿ ਦਰਖਤਾਂ ਦੀ ਕਟਾਈ ਕਰਕੇ
ਵਾਤਾਵਰਣ ਜਹਿਰੀਲਾ ਕਿਹੜੇ ਜਾਨਵਰਾਂ ਨੇ ਕੀਤਾ ਹੈ? ਤਾਂ ਇਸ ਸਿਆਣੇ ਸਮਝਦਾਰ ਕੋਲ ਕੋਈ ਜਵਾਬ ਨਹੀਂ
ਹੋਵੇਗਾ। ਜਾਨਵਰਾਂ ਦਾ ਭਲਾ ਤਾਂ ਦੂਰ ਰਿਹਾ ਹਾਲੇ ਤੱਕ ਤਾਂ ਮਨੁੱਖ (ਇਸਤਰੀ/ਪੁਰਸ਼) ਆਪਣੇ ਹੀ
ਬੱਚਿਆਂ ਦਾ ਕਤਲ (ਮਾਦਾ ਭਰੂਣ ਹੱਤਿਆ) ਕਰਨੋ ਨਹੀਂ ਹਟਿਆ। ਮਨੁੱਖ ਦੇ ਅਜਿਹਾ ਕਰਨ ਦਾ ਕਾਰਨ ਇਹ
ਨਹੀਂ ਹੈ ਕਿ ਮਨੁੱਖ ਨੂੰ ਸੋਝੀ ਨਹੀਂ ਹੈ। ਸੋਝੀ ਤਾਂ ਹੈ ਪਰ ਇਸ ਸੋਝੀ ਨੂੰ ਸਮੁੱਚੀ ਮਨੁੱਖਤਾ ਦੇ
ਭਲੇ ਦੀ ਥਾਂ ਸਿਰਫ ਨਿੱਜੀ ਭਲੇ ਲਈ ਇਸ ਤਰਾਂ ਵਰਤ ਰਿਹਾ ਹੈ ਕਿ ਦੂਜਿਆਂ ਦੇ ਜਾਇਜ ਹੱਕ ਮਾਰ ਕੇ ਵੀ
ਮੈਨੂੰ ਨਾਜਾਇਜ ਲਾਭ ਮਿਲ ਜਾਣ। ਜਦੋਂ ਅਸੀਂ ਕਿਸੇ ਦੂਜੇ ਦਾ ਹੱਕ ਮਾਰਾਂਗੇ ਤਾਂ ਅਸੀਂ ਵੀ ਕਿਸੇ ਲਈ
ਦੂਜੇ ਹੋਵਾਂਗੇ, ਤਾਂ ਕੋਈ ਸਾਡੇ ਹੱਕਾਂ ਨੂੰ ਵੀ ਮਾਰੇਗਾ। ਇਹੀ ਇਸ ਦੀ ਸਿਆਣਪ ਦੀ ਮੂਰਖਤਾ ਹੈ,
ਜਿਸ ਕਾਰਨ ਮਨੁੱਖ ਸੁੱਖਾਂ ਦੀ ਥਾਂ ਦੁੱਖਾਂ ਦੇ ਖੂਹ ਵਿੱਚ ਡਿੱਗ ਰਿਹਾ ਹੈ, ਅਜਿਹੇ ਮਨੁੱਖ ਵਾਰੇ
ਹੀ ਭਗਤ ਕਬੀਰ ਜੀ ਨੇ ਕਿਹਾ ਹੈ ਕਿ:- ਕਬੀਰ ਮਨੁ ਜਾਨੈ ਸਭ ਬਾਤ ਜਾਨਤ
ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ 216॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ
ਨੰਬਰ 1376)
ਜੇ ਮਨੁੱਖ ਨੇ ਸਹੀ ਅਰਥਾਂ ਵਿੱਚ ਮਨੁੱਖੀ ਹੱਕਾਂ ਦਾ ਪਹਿਰੇਦਾਰ ਬਣਨਾ ਹੈ ਤਾਂ ਇਹ ਹੋਰ ਪ੍ਰਜਾਤੀਆਂ
ਦੇ ਜਾਨਵਰਾਂ ਦੇ ਭਲੇ ਕਰਨ ਦੀ ਡਰਾਮੇਬਾਜੀਆਂ ਦੀਆਂ ਗੱਲਾਂ ਛੱਡ ਕੇ ਪਹਿਲਾਂ ਸਿਰਫ ਆਪਣੀ ਮਨੁੱਖਾ
ਜਾਤੀ ਦੇ ਭਲੇ ਲਈ ਹੀ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰ ਲਵੇ, ਇਸ ਨਾਲ ਹੀ ਬਹੁਤ ਭਲਾਈ ਹੋ
ਜਾਵੇਗੀ, ਮਨੁੱਖ ਆਪਣੀ ਸੁਰੱਖਿਆ ਲਈ ਬਣਾਏ ਨਿਯਮਾਂ ਉੱਤੇ ਆਪ ਹੀ ਪਹਿਰਾ ਦੇ ਲਵੇ ਇਸ ਨਾਲ ਹੀ
ਮਨੁੱਖ ਦੇ ਨਾਲ ਨਾਲ ਹੋਰ ਪ੍ਰਜਾਤੀਆਂ ਦੇ ਜਾਨਵਰਾਂ ਦਾ ਭਲਾ ਵੀ ਆਪਣੇ ਆਪ ਹੋ ਜਾਵੇਗਾ। ਮਨੁੱਖ
ਜਾਨਵਰਾਂ ਉੱਤੇ ਤੁਜਰਬੇ ਕਰਕੇ ਬਣਾਈਆਂ ਦਵਾਈਆਂ ਨੂੰ ਮਨੁੱਖਤਾ ਦੇ ਭਲੇ ਲਈ ਹੀ ਵਰਤੇ, ਆਪਣੇ
ਮੁਨਾਫੇ ਲਈ ਘਟੀਆ ਦਵਾਈਆਂ ਤਿਆਰ ਕਰਕੇ ਮਨੁੱਖਤਾ ਦਾ ਘਾਣ ਨਾ ਕਰੇ, ਨਿਯਮਾ ਅਨੁਸਾਰ ਬਣਾਈਆਂ ਆਪਣੇ
ਦੇਸ਼ਾਂ ਦੀਆਂ ਹੱਦਾਂ ਅੰਦਰ ਰਹੇ, ਮਨੁੱਖ ਜਾਤਾਂ, ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ
ਮਨੁੱਖਾਂ ਦਾ ਕਤਿਲੇਆਮ ਨਾ ਕਰੇ, ਠੱਗੀਆਂ, ਚੋਰੀਆਂ ਅਤੇ ਨਸ਼ਿਆਂ ਦੇ ਵਪਾਰ ਬੰਦ ਕਰੇ, ਚੋਰਾਂ ਦਾ
ਸਾਥ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਕੇ ਆਪਣੇ ਘਰ ਭਰਨ ਲਈ ਰਿਸਵਤਾਂ ਲੈਣੀਆਂ ਛੱਡੇ, ਸਹਿਰਾਂ
ਦੀਆਂ ਸੜਕਾਂ ਤੇ ਨਾਜਾਇਜ ਕਬਜੇ, ਅਤੇ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਨੀਆਂ, ਗੁਆਢੀਆਂ
ਦੀਆਂ ਵੱਟਾਂ ਵੱਢਣ, ਰਾਹਾਂ ਤੇ ਨਾਜਾਇਜ ਕਬਜੇ ਕਰਨੇ ਅਤੇ ਫਸਲਾਂ ਵਿੱਚ ਜਹਿਰ ਘੋਲਣਾ ਬੰਦ ਕਰੇ,
ਕਿਸੇ ਦਾ ਹੱਕ ਮਾਰ ਕੇ ਨਾ ਖਾਵੇ, ਆਪਣੀ ਕਿਰਤ ਕਮਾਅ ਕੇ ਖਾਵੇ, ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ
ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੇ, ਫਿਰ ਹੀ ਮਨੁੱਖੀ ਅਧਿਕਾਰ ਜੀਵਤ
ਰਹਿਣਗੇ। ਫਿਰ ਨਾ ਮਾਰੂ ਹਥਿਆਰਾਂ ਦੀ ਲੋੜ ਰਹਿਣੀ, ਨਾ ਪੁਲਿਸ ਅਤੇ ਫੌਜਾਂ ਦੀ ਲੋੜ, ਨਾ ਜੇਲਾਂ ਤੇ
ਥਾਣਿਆਂ ਦੀ ਲੋੜ, ਨਾ ਘਰਾਂ ਨੂੰ ਤਾਲਿਆਂ ਦੀ ਲੋੜ, ਫਿਰ ਨਾ ਕੋਈ ਦੂਜਾ ਸਾਡਾ ਦੁਸ਼ਮਣ ਹੋਣਾ, ਨਾ
ਅਸੀਂ ਕਿਸੇ ਦੇ ਦੁਸ਼ਮਣ ਹੋਣੇ, ਫਿਰ ਸਮੁੱਚੇ ਮਨੁੱਖ ਹੀ ਸਾਡੇ ਮਿੱਤਰ ਪਿਆਰੇ ਹੋਣਗੇ। ਫਿਰ ਹੀ ਅਸੀਂ
ਕਹਿ ਸਕਾਂਗੇ ਕਿ ਅਸੀਂ ਸੂਝਵਾਨ/ਸਮਝਦਾਰ ਮਨੁੱਖ ਹਾਂ ਸਾਨੂੰ ਮਨੁੱਖੀ ਅਧਿਕਾਰਾਂ ਦੀ ਸੋਝੀ ਹੈ। ਅਸਲ
ਵਿੱਚ ਫਿਰ ਹੀ ਮਨੁੱਖੀ ਅਧਿਕਾਰ ਦਿਵਸ਼ ਮੰਨਾਏ ਸਫਲ ਹੋਣਗੇ, ਫਿਰ ਸਾਨੂੰ ਸਾਲ ਬਾਅਦ ਮਨੁੱਖੀ ਅਧਿਕਾਰ
ਦਿਵਸ਼ ਮਨਾਉਣ ਦੀ ਵੀ ਲੋੜ ਨਹੀਂ ਰਹਿਣੀ, ਕਿਉਂਕਿ ਸਾਡੇ ਲਈ ਫਿਰ ਹਰ ਰੋਜ ਹੀ ਮਨੁੱਖੀ ਅਧਿਕਾਰ ਦਿਵਸ਼
ਹੋਇਆ ਕਰੇਗਾ। ਫਿਰ ਅਜਿਹੀ ਮਨੁੱਖਤਾ ਵਾਰੇ ਹੀ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ:-
ਧਨਾਸਰੀ ਮਃ ੫॥ ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ॥ ਮਨ ਤੇ
ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ॥ ੧॥ ਸਾਧਸੰਗਿ ਚਿੰਤ ਬਿਰਾਨੀ ਛਾਡੀ॥ ਅਹੰਬੁਧਿ ਮੋਹ ਮਨ
ਬਾਸਨ ਦੇ ਕਰਿ ਗਡਹਾ ਗਾਡੀ॥ ੧॥ ਰਹਾਉ॥ ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ੨॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ
ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ ੩॥ ਬਿਨਸਿਓ ਢੀਠਾ ਅੰਮ੍ਰਿਤੁ
ਵੂਠਾ ਸਬਦੁ ਲਗੋ ਗੁਰ ਮੀਠਾ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ॥ ੪॥ ੩॥ (ਗੁਰੂ
ਗ੍ਰੰਥ ਸਾਹਿਬ ਜੀ ਪੰਨਾ ਨੰਬਰ 671)
09-12-2018
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ।
ਪਿੰਨ ਕੋਡ:-151501, ਫੋਨ ਨੰਬਰ:- 9417023911
[email protected]
12/09/18
ਮੇਜਰ ਸਿੰਘ 'ਬੁਢਲਾਡਾ'
'ਡਰਾਮਾ
ਕਰਕੇ ਲੋਕਾਂ ਨੂੰ ਛਲੀਏ '
ਚੱਲੋ ਲੀਡਰੋ! ਅੰਮ੍ਰਿਤਸਰ ਚੱਲੀਏ।
ਲੋਕਾਂ ਦੇ ਆਪਾਂ ਰੋਹ ਨੂੰ ਠੱਲੀਏ।
ਸਪੋਰਟਸ ਬੂਟ,ਚੱਪਲਾਂ ਪਾਲਿਸ਼ ਕਰਨ ਦਾ,
ਡਰਾਮਾ ਕਰਕੇ ਲੋਕਾਂ ਨੂੰ ਛਲੀਏ।
ਹੁਣ ਹੋਰ ਕੋਈ ਰਿਹਾ ਨਾ ਚਾਰਾ,
ਚੱਲੋ ਐਨਾ ਕੁ ਕਸ਼ਟ ਤਾਂ ਝੱਲੀਏ।
ਭੁੱਲ ਬਖ਼ਸ਼ਾਉਣ ਦਾ ਢੋਲ ਗਲ ਪਾਕੇ,
ਫਿਰ ਆਪਾਂ ਲੋਕਾਂ ਵਿਚ ਚੱਲੀਏ।
ਐਨੇ ਵਿਚ ਲੋਕਾਂ ਮਾਫ ਕਰ ਦੇਣਾ,
ਫਿਰ ਮੁੜਕੇ ਆਪਾਂ ਵਧੀਏ ਫੁੱਲੀਏ।
ਮੇਜਰ ਸਿੰਘ 'ਬੁਢਲਾਡਾ'
94176 42327
12/02/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ‘ਚ
ਹਉਂਮੈ-੬੬
ਅਵਤਾਰ ਸਿੰਘ ਮਿਸ਼ਨਰੀ (5104325827)
ਹਉਂਮੈ
ਦੋ ਅੱਖਰਾਂ
ਦਾ ਜੋੜ ਹੈ ਹਉਂ ਅਤੇ ਮੈਂ ਅਤੇ ਇਹ ਸੰਸਕ੍ਰਿਤ ਦਾ ਸ਼ਬਦ ਹੈ। ਹਉਂ ਦਾ ਅਰਥ ਵੀ ਮੈਂ ਹੈ। ਸੋ ਹਉਂਮੈ
ਦਾ ਅਰਥ ਮੈਂ ਮੈਂ ਹੋ ਗਿਆ। ਮੈਂ ਮੇਰੀ, ਅਹੰਕਾਰ, ਅਭਿਮਾਨ। ਅਹੰਮਤਿ ਭਾਵ ਰੂਹਾਨੀ ਅਗਿਆਨ, ਮੈਂ
ਪੁਨੇ ਦਾ ਭਾਵ ਜੋ ਅੰਦਰ ਸਥੂਲ ਰੂਪ ਧਾਰ ਲਵੇ। "ਮੈਂ" ਜਦ "ਮੈਂ ਨਹੀਂ" ਵੱਲ
ਜਾਂਦੀ ਤਾਂ ਆਪਾ ਨਿਵਾਰਦੀ ਹੈ। "ਮੈਂ" ਜਦ "ਹਉ" ਵੱਲ ਝੁਕਦੀ "ਹਉਂ ਹਉਂ"
ਦ੍ਰਿੜ੍ਹ ਹੋ ਜਾਂਦੀ ਤਦ ਆਪਾ ਦ੍ਰਿੜ੍ਹ ਕਰਦੀ ਹੈ। ਇਸ ਭਾਵ ਤੋਂ ਮੋਹ ਮਾਯਾ ਵਿੱਚ ਫਸਦੀ ਹੈ ਇਹ
ਹਉਂਮੈ ਹੈ-ਹਉਮੈ ਦੀਰਘ
ਰੋਗੁ ਹੈ (੪੬੬) ਅੰਤਰਿ ਹਉਮੈ ਕੰਡਾ ਹੇ॥(੧੩)
ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਸਿੱਖ ਫਲਸਫੇ ਮੁਤਾਬਿਕ ਹਉਂਮੂ
ਜੋ ਰੱਬ ਅਤੇ ਇਨਸਾਨ ਵਿਚਕਾਰ ਰੁਕਾਵਟ ਬਣੀ ਰਹਿੰਦੀ ਹੈ। ਹਉਂਮੈ ਵਾਲਾ ਇਨਸਾਨ ਰੱਬ ਨੂੰ ਵੀ ਦੂਜੇ
ਥਾਂ ਰੱਖਦਾ ਅਤੇ ਉਹ ਕੁਦਰਤ, ਇਨਸਾਨੀਅਤ ਅਤੇ ਰੱਬ ਨਾਲ ਪਿਆਰ ਨਹੀਂ ਕਰ ਸਕਦਾ ਕਿਉਂਕਿ ਪਿਆਰ ਕਰਨ
ਵਾਸਤੇ ਕੁਰਬਾਨੀ ਦਾ ਜ਼ਜਬਾ ਹੋਣਾ ਚਾਹੀਦਾ ਹੈ ਪਰ ਹਉਂਮੈ ਵਾਲੇ ਨੂੰ ਖੁਦ ਤੋਂ ਸਿਵਾ ਹੋਰ ਕੁਝ
ਅਹਿਮ, ਵੱਡਾ, ਚੰਗਾ ਨਜ਼ਰ ਨਹੀਂ ਆਉੰਦਾ।
ਗੁਰੂ ਨਾਨਕ ਸਾਹਿਬ ਆਸਾ ਕੀ ਵਾਰ ਚ ਦਰਸਾਉਂਦੇ ਹਨ ਕਿ
-ਹਉਂ
ਵਿਚਿ ਆਇਆ ਹਉਂ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉਂ ਵਿਚਿ ਮੂਆ॥ ਹਉਂ ਵਿਚਿ ਦਿਤਾ ਹਉਂ ਵਿਚਿ ਲਇਆ॥
ਹਉਂ ਵਿਚਿ ਖਟਿਆ ਹਉਂ ਵਿਚਿ ਗਇਆ॥ ਹਉਂ ਵਿਚਿ ਸਚਿਆਰੁ ਕੂੜਿਆਰੁ॥ ਹਉਂ ਵਿਚਿ ਪਾਪ ਪੁੰਨ ਵੀਚਾਰੁ॥
....॥ ਇਹ ਸਾਰਾ ਸ਼ਬਦ ਵਿਸਥਾਰ ਨਾਲ ਹਉਂਮੈ
ਦੀ ਵਿਆਖਿਆ ਹੈ ਪਰ ਅਖੀਰ ਤੇ ਫੁਰਮਾਂਦੇ ਹਨ ਕਿ ਜੇ ਇਨਸਾਨ ਹਉਂਮੈ ਨੂੰ ਬੁੱਝ ਲਵੇ ਉਸ ਨੂੰ ਹੀ
ਮਾਲਕ ਦੇ ਦਰ ਦੀ ਸੋਝੀ ਹੋ ਸਕਦੀ ਹੈ-ਹਉਂਮੈ
ਬੂਝੈ ਤਾ ਦਰ ਸ਼ੂਝੈ॥(੪੬੬)
ਦੁਨੀਆਂ ਵਿੱਚ ਜਿਤਨੇ ਵੀ ਸਰੀਰਕ ਅਤੇ ਮਾਨਸਿਕ ਰੋਗ ਹਨ ਹਉੰਮੈ ਸਭ ਨਾਲੋਂ
ਵੱਡਾ ਤੇ ਦੀਰਘ (ਲੰਬਾ) ਰੋਗ ਹੈ ਪਰ ਇਹ ਲਾਇਲਾਜ਼ ਨਹੀ
-ਹਉਂਮੈ
ਦੀਰਘੁ ਰੋਗੁ ਹੈ ਦਾਰੂ ਭੀ ਇਸ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕ ਕਹੈ
ਸੁਨਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥(੪੬੬)
ਜਦ ਇਨਸਾਨ ਰੱਬ ਦੀ ਪੈਦਾ ਕੀਤੀ ਹਉਂਮੈ ਨੂੰ ਸਮਝ ਜਾਂਦਾ ਤਾਂ ਉਸ ਅਤੇ ਇਨਸਾਨ ਵਿੱਚ ਦਾ ਫਾਂਸਲਾ
ਖਤਮ ਹੋ ਜਾਂਦਾ ਹੈ। ਜਦ ਇਨਸਾਨ ਕਰਤੇ ਦੇ ਹੁਕਮ ਚ ਰਹਿ ਕੇ ਜੀਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹਉਂਮੈ
ਖਤਮ ਹੋ ਜਾਂਦੀ ਹੈ। ਹਉਂਮੈ ਕੂੜ ਦਾ ਪਰਦਾ ਹੈ ਜੋ ਰੱਬ ਦੀ ਬਜਾਏ ਆਪਣੇ ਮਨ ਦੀ ਅਵਾਜ਼ ਨੂੰ ਸੁਣਨ
ਨਾਲ ਪੈਦਾ ਹੁੰਦੀ ਹੈ। ਹਉਂਮੈ ਮੁਕਤੀ ਮਾਰਗ ਚ ਸਭ ਤੋਂ ਵੱਡੀ ਰੁਕਾਵਟ ਹੈ। ਨਾਮ ਦਾ ਤੇ ਹਉਂਮੈ ਦਾ
ਆਪਸੀ ਵਿਰੋਧ ਹੈ ਜਿੱਥੇ ਨਾਮ ਓਥੇ ਹਉਂਮੈ ਨਹੀ ਤੇ ਜਿੱਥੇ ਹਉਂਮੈ ਓਥੇ ਨਾਮ ਨਹੀ ਵੱਸ ਸਕਦਾ-ਹਉਂਮੈ
ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਂਇ॥ (੫੬੦)
ਹਉਂਮੈ ਨੂੰ ਮਾਰਨ ਤੋਂ ਬਿਨਾ ਰੱਬੀ ਭਗਤੀ ਵੀ ਨਹੀਂ ਹੋ ਸਕਦੀ
-ਇਸ
ਮਾਰੀ ਬਿਨੁ ਭਗਤਿ ਨ ਹੋਈ॥(ਗੁਰੂ ਗ੍ਰੰਥ)
ਹਉਂਮੈ ਨੂੰ ਮਾਰਨ ਤੋਂ ਭਾਵ ਬੁਰੇ ਵਿਚਾਰਾਂ ਤੇ ਖਿਆਲਾਂ ਦਾ ਖਤਮ ਕਰਨਾ ਹੈ। ਇਹ ਸ਼ਬਦ ਨਾਲ ਹੀ ਮਾਰੀ
ਤੇ ਨਿਵਾਰੀ ਜਾ ਸਕਦੀ ਹੈ-ਹਉਂਮੈ
ਮਾਰੇ ਸਬਦਿ ਨਿਵਾਰੇ॥ ਹਰਿ ਕਾ ਨਾਮੁ ਰਖੈ ਉਰਿ ਧਾਰੇ॥(੧੦੪੬)
ਹਉਂਮੈ ਇੱਕ ਜ਼ਹਿਰ ਵੀ ਹੈ ਜਿਸ ਨੂੰ ਗੁਰ ਸ਼ਬਦ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ-ਹਉਂਮੈ
ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ॥ ਗਰੜੁ ਸਬਦੁ ਮੁਖਿ ਪਾਇਆ ਹਉਂਮੈ ਬਿਖੁ ਹਰਿ ਮਾਰੀ॥(੧੨੬੦)
ਹਉਂਮੈ ਅੰਦਰਲੀ ਮੈਲ ਨਾਲ ਅੰਤਰਸ਼ਕਰਣ ਮੈਲਾ
ਹੋ ਜਾਂਦਾ ਹੈ ਜੋ ਸ਼ਬਦ ਤੋਂ ਬਿਨਾ ਧੁਪ ਨਹੀਂ ਸਕਦਾ-ਹਉਂਮੈ
ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ॥ ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ॥(੪੧੫)
ਹੰਕਾਰੀ ਮਨੁੱਖ ਬਾਂਸ ਵਰਗਾ ਹੁੰਦਾ ਹੈ ਜੋ ਚੰਦਨ ਦੇ ਨੇੜੇ ਵੱਸ ਕੇ ਵੀ
ਖੁਸ਼ਬੋ ਧਾਰਨ ਨਹੀਂ ਕਰਦਾ
-ਕਬੀਰ
ਬਾਂਸ ਬਡਾਈ ਬੂਡਿਆ ਇਉਂ ਮਤ ਬੂਡਹੁ ਕੋਇ॥ ਚੰਦਨਕੈ ਨਿਕਟੈ ਬਸੈ ਬਾਂਸ ਸੁਗੰਧੁ ਨ ਹੋਇ॥੧੨॥
ਕਬੀਰ ਸਾਹਿਬ ਫੁਰਮਾਂਦੇ ਹਨ ਕਿ ਗਰਬ ਕਰਕੇ ਗਰੀਬਾਂ ਤੇ ਹੱਸਣਾ ਨਹੀਂ ਚਾਹੀਦਾ ਕਿਉਂਕਿ ਅਜੇ ਜੀਵਨ
ਦੀ ਬੇੜੀ ਸੰਸਾਰ ਸਮੁੰਦਰ ਵਿੱਚ ਹੈ ਪਤਾ ਨਹੀਂ ਕੀ ਹੋਣਾ ਹੈ-ਕਬੀਰ
ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥੩੯॥
ਇਕੱਲੀ ਮਾਇਆ ਤਿਆਗਣ ਦਾ ਕੀ ਫਾਇਦਾ ਜੇ
ਮਾਨ
ਨਹੀਂ ਛੱਡਿਆ ਜਿਸ ਨੇ ਵੱਡੇ ਵੱਡੇ ਮੁਨੀਆਂ ਨੂੰ ਵੀ ਖਾ ਲਿਆ-ਕਬੀਰ
ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ॥ ਮਾਨ ਮੁਨੀ ਮੁਨਵਰ ਗਲੇ ਮਾਨੁ ਸਭੈ ਕਉ ਖਾਇ॥੧੫੬॥
ਤੀਰਥ ਯਾਤਰਾ, ਚੰਗੇ ਕਰਮ ਤੇ ਪੁੰਨ ਦਾਨ ਕੀਤੇ ਨਿਹਫਲ ਹਨ ਜੇ ਹਉਂਮੈ ਹੰਕਾਰ
ਨਹੀਂ ਗਿਆ। ਇਹ ਸਭ ਕੁਝ ਹਾਥੀ ਦੇ ਇਸ਼ਨਾਨ ਵਰਗਾ ਹੈ ਜੋ ਨਹਾ ਕੇ ਫਿਰ ਖੇਹ ਮਿਟੀ ਚ ਲੇਟਦਾ ਹੈ
-ਤੀਰਥ
ਬਰਤ ਅਰ ਦਾਨ ਕਰਿ ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨੁ॥੪੬॥(੧੪੨੮)
ਸੋ ਹਉਂਮੈ ਤੋਂ ਗੁਰੂ ਸ਼ਬਦ ਦੀ ਕਮਾਈ ਕਰਕੇ ਹੀ ਬਚਿਆ ਜਾ ਸਕਦਾ ਹੈ। ਕਮਾਈ ਤੋਂ ਭਾਵ ਕਮਾਉਣਾ ਭਾਵ
ਗੁਰੂ ਗਿਆਨ ਤੇ ਚੱਲਣਾ ਹੈ।
12/02/18
ਗਿਆਨੀ ਅਵਤਾਰ ਸਿੰਘ
ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’
ਗਿਆਨੀ ਅਵਤਾਰ ਸਿੰਘ-98140-35202 (ਸੰਪਾਦਕ
gurparsad.com)
ਮਨੁੱਖ; ਇੱਕ ਜੂਨ ਹੈ ਜੋ ਅਣਗਿਣਤ ਆਮ ਜੂਨਾਂ ਵਾਙ ਸੰਸਾਰ ’ਚ ਜਨਮ ਲੈਂਦਾ, ਮਨ-ਇੱਛਤ ਪਦਾਰਥ ਭੋਗਦਾ
ਅਤੇ ਆਪਣੇ ਵੰਸ਼ਜ ਦਾ ਵਿਕਾਸ ਕਰਦਾ ਆਖ਼ਰ ਇੱਕ ਦਿਨ ਇੱਥੋਂ ਸਦਾ ਲਈ ਚਲਾ ਜਾਂਦਾ ਹੈ। ਮਰਨ ਤੋਂ ਕੁਝ
ਸਮੇਂ ਬਾਅਦ ਉਸ ਦੀ ਯਾਦ ਵੀ ਅਲੋਪ ਹੋ ਜਾਂਦੀ ਹੈ। ਧਰਮ, ਬੰਦੇ ਨੂੰ ਕੋਹਲੂ ਦੇ ਬੈਲ਼ ਵਾਙ ਟੀਚਾ
ਰਹਿਤ ਬੀਤ ਰਹੇ ਮਨੁੱਖੀ ਜੀਵਨ ਦਾ ਅਹਿਸਾਸ ਕਰਾ ਕੇ ਅਨੋਖੇ ਲਕਸ਼ ਦੀ ਪ੍ਰਾਪਤੀ ਲਈ ਨਵੇਕਲ਼ੇ ਮਾਰਗ ਦਾ
ਪਾਂਧੀ ਬਣਾਉਂਦਾ ਹੈ। ਅਜਿਹਾ ਮੁਸਾਫ਼ਰ (ਧਰਮੀ ਬੰਦਾ) ਨਿੱਜੀ ਜੀਵਨ ਤੋਂ ਉੱਪਰ ਉੱਠ ਕੇ ਭਾਈਚਾਰਕ,
ਸਮਾਜਕ ਤੇ ਸਿਆਸੀ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੋਇਆ ਸਾਹਸੀ ਤੇ ਅਨੰਦਮਈ ਜੀਵਨ ਬਤੀਤ ਕਰਦਾ ਹੈ, ਜੋ
ਕਿ ਹੋਰਨਾਂ ਲਈ ਇੱਕ ਮਿਸਾਲ ਬਣਦੀ ਹੈ।
‘ਧਰਮ’, ਜੋ ਕਿ ਕੇਵਲ ਮਨੁੱਖਾ ਜੂਨੀ ਦਾ ਅਹਿਮ ਅੰਗ ਹੈ, ਦੀ ਵਿਆਖਿਆ ਸਦੀਆਂ ਤੋਂ ਹੁੰਦੀ ਆਈ ਹੈ
ਭਾਵੇਂ ਕਿ ਸਮਾਜ ਨੂੰ ਇਸ ਵਿਆਖਿਆ ਦਾ ਬਹੁਤਾ ਲਾਭ ਹੋਇਆ ਜਾਂ ਨਾ ਹੋਇਆ ਹੋਵੇ। ਇੱਥੇ ਇਹ ਵਿਚਾਰਨਾ
ਗ਼ਲਤ ਨਹੀਂ ਹੋਏਗਾ ਕਿ ਪ੍ਰਚਲਿਤ ਧਰਮਾਂ ਦੇ ਰਹਿਬਰ (ਆਗੂ) ਤੇ ਅਨੁਯਾਈਆਂ (ਚੇਲਿਆਂ/ਪੈਰੋਕਾਰਾਂ) ਨੇ
ਸਮੁੱਚੀ ਮਾਨਵਤਾ ਦੇ ਹਿਤਕਾਰੀ ਕਾਰਜਾਂ ਬਦਲੇ ਆਪਣੇ ਜੀਵਨ ਨੂੰ ਦੁਖਦਾਈ ਜਾਂ ਕੁਰਬਾਨ ਨਹੀਂ ਹੋਣ
ਦਿੱਤਾ; ਸਿਵਾਏ ਗੁਰੂ ਅਤੇ ਸਿੱਖ ਇਤਿਹਾਸ ਤੋਂ।
ਆਮ ਮਨੁੱਖ ਤੇ ਧਰਮੀ ਬੰਦੇ ਦੇ ਸੁਭਾਅ (ਕਥਨੀ ਤੇ ਕਰਨੀ) ਵਿੱਚ ਬੜਾ ਅੰਤਰ ਹੁੰਦਾ ਹੈ। ਭਾਵੇਂ ਕਿ
ਧਰਮੀ ਬੰਦੇ ਸਦਾ ਨਿਰਸੁਆਰਥ ਹੁੰਦੇ ਹਨ ਪਰ ਇਨ੍ਹਾਂ ਦੇ ਵਧਦੇ ਸਮਾਜਕ ਰਸੂਖ਼ ਤੋਂ ਸਿਆਸੀ ਲੋਕਾਂ ਦਾ
ਬੌਣਾ ਹੁੰਦਾ ਕੱਦ ਉਨ੍ਹਾਂ ਨੂੰ ਸਦਾ ਚਿੰਤਤ ਕਰਦਾ ਰਿਹਾ ਹੈ।
ਪਰੰਪਰਾਵਾਦੀ ਹਿੰਦੂ ਤੇ ਇਸਲਾਮੀ ਖ਼ਿਆਲਾਂ ਨੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਘੱਟ ਅਤੇ ਦੁਖਦਾਈ
ਵਧੇਰੇ ਬਣਾਇਆ। ਰੱਬ ਬਾਰੇ ਨਾਸਮਝੀ ਤੇ ਆਪੂ ਬਣੇ ਗੁਰੂ/ਪੀਰਾਂ ਨੇ ਆਪਣੀ-ਆਪਣੀ ਮਤ ਨੂੰ ਸੱਚਾ ਧਰਮ
ਕਹਿ ਕੇ ਪ੍ਰਚਾਰਿਆ, ਜੋ ਕਿ ਉਨ੍ਹਾਂ ਦੀ ਕੱਟੜਤਾ (ਫ਼ਿਰਕੂ ਸੋਚ) ਤੇ ਆਰਥਕ ਲੋੜ (ਲੋਭ) ਦੀ ਪੂਰਤੀ
ਮਾਤਰ ਸੀ।
ਮਾਨਵ ਹਿਤਕਾਰੀ ਨਵੇਂ ਫ਼ਲਸਫ਼ੇ ਨਾਲ਼ ਜਿੱਥੇ ਸਿਆਸੀ ਲੋਕ ਚਿੰਤਾਤੁਰ ਸਨ ਉੱਥੇ ਅਖੌਤੀ ਧਰਮੀ
ਪੈਰੋਕਾਰਾਂ ਦਾ ਫ਼ਿਕਰਮੰਦ ਹੋਣਾ ਸੁਭਾਵਕ ਸੀ। ਨਹੀਂ ਤਾਂ ਸੋਚੋ ਕਿ ਗੁਰੂ ਨਾਨਕ ਸਾਹਿਬ ਜੀ ਦੇ
ਇਨ੍ਹਾਂ ਹੇਠਲੇ ਤਿੰਨ ਅਸੂਲਾਂ ਦਾ ਵਿਰੋਧ ਭਲਾ ਕੋਈ ਇਨਸਾਨ ਕਿਉਂ ਕਰੇਗਾ :
(1). ਰੱਬ ਇੱਕ ਹੈ, ਜੋ ਕਣ-ਕਣ ਵਿੱਚ ਵਿਆਪਕ, ਲੁਪਤ ਤੇ ਨਿਰਲੇਪ ਹੈ, ਕੇਵਲ ਉਸ ਦੀ ਉਸਤਤ ਕਰਨੀ
ਲਾਭਕਾਰੀ ਹੈ, ‘‘ਘਟਿ ਘਟਿ ਗੁਪਤਾ.. ॥ (ਮ: ੧/੯੩੯), ਘਟਿ ਘਟਿ ਵਰਤੈ;
ਉਦਰ ਮਝਾਰੇ ॥’’ (ਮ: ੧/੧੦੨੬), ਸਦਾ ਸਦਾ ਸੋ ਸੇਵੀਐ; ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ
ਸੇਵੀਐ ? ਜੰਮੈ ਤੈ ਮਰਿ ਜਾਇ ॥’’ (ਮ: ੩/੫੦੯)
(2). ਗੁਰੂ, ਰਹਿਬਰ, ਪੈਗ਼ੰਬਰ, ਆਚਾਰੀਆ, ਪੰਡਿਤ-ਵਿਦਵਾਨ, ਮੌਲਵੀ, ਸਿਆਸੀ ਆਗੂ ਉਹੀ ਹੈ, ਜੋ
ਮਨੁੱਖਤਾ ਨੂੰ ਏਕਤਾ, ਪਿਆਰ, ਇਨਸਾਫ਼ ਤੇ ਸੁਤੰਤਰਤਾ ਉਪਲਬਧ ਕਰਾਵੇ,
‘‘ਨਾਨਕ ! ਸਤਿਗੁਰੁ ਐਸਾ ਜਾਣੀਐ; ਜੋ ਸਭਸੈ ਲਏ ਮਿਲਾਇ ਜੀਉ ॥ (ਮ: ੧/੭੨), ਖਤ੍ਰੀ ਬ੍ਰਾਹਮਣ ਸੂਦ
ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਮ: ੫/੭੪੭)
(3). ਹਰ ਉਹ ਖ਼ਿਆਲ ਰੋਗ ਹੈ, ਜੋ ਸਮਾਜ ’ਚ ਵਿਤਕਰਾ ਜਾਂ ਅੰਧ ਵਿਸ਼ਵਾਸ ਨੂੰ ਪੈਦਾ ਕਰ, ਜੀਵਨ ਉੱਨਤੀ
’ਚ ਰੋੜਾ (ਅੜਚਨ) ਬਣੇ; ਜਿਵੇਂ ਕਿ ਫ਼ਿਰਕੂ ਸੋਚ, ਜਾਤ-ਪਾਤ, ਵਰਨ-ਆਸ਼ਰਮ, ਲਿੰਗ-ਭੇਦ (ਔਰਤ ਮਰਦ ’ਚ
ਅਸਮਾਨਤਾ), ਭਰਮ-ਭੁਲੇਖਾ (ਜੋ ਝੂਠ ਨੂੰ ਤਰਜੀਹ ਦੇ ਕੇ ਸਚਾਈ ਨੂੰ ਛੁਪਾਵੇ), ਕਰਮਕਾਂਡ (ਵਿਖਾਵੇ
ਮਾਤਰ ਕੀਤੇ ਜਾਣ ਵਾਲ਼ੇ ਧਾਰਮਕ ਕਰਮ ਭਾਵ ਕਥਨੀ ਤੇ ਕਰਨੀ ’ਚ ਅੰਤਰ), ਨਸ਼ਾ ਵਗ਼ੈਰਾ।
ਸਚਾਈ ਦੇ ਉਕਤ ਤਿੰਨੇ ਪੱਖ, ਹਰ ਵਿਅਕਤੀ ਲਈ ਗੁਣਕਾਰੀ ਹਨ ਭਾਵੇਂ ਕੋਈ ਰੱਬ ਨੂੰ ਮੰਨੇ ਜਾਂ ਨਾ
ਮੰਨੇ । ਗੁਰਬਾਣੀ; ਮਨੁੱਖਤਾ ਨੂੰ ਸਚਾਈ ਭਰਪੂਰ ਰੂਹਾਨੀਅਤ ਸ਼ਕਤੀ ਦੇ ਕੇ ਨਿੱਜੀ, ਪਰਿਵਾਰਕ ਤੇ
ਸਮਾਜਕ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਦੀ ਹੈ। ਇਸ ਰੁਤਬੇ ਨੂੰ ਉੱਪੜਿਆ ਬੰਦਾ, ਸਮਾਜ
ਨੂੰ ਆਪਣਾ ਪਰਿਵਾਰ ਮੰਨਦਾ ਹੋਇਆ, ਖ਼ੁਦ ਕੀਤੀ ਹੱਕ-ਸੱਚ ਦੀ ਨੇਕ ਕਿਰਤ-ਕਮਾਈ ਨੂੰ ਵੀ ਇਨਸਾਨੀਅਤ
ਪੱਖੋਂ ਵੰਡ ਕੇ ਛਕਦਾ ਹੈ। ਅਜਿਹੇ ਜੀਵਨ ’ਚ ਛਲ-ਕਪਟ ਦੀ ਬਦਬੋ ਨਹੀਂ ਹੁੰਦੀ, ਪਰ ਛਲ-ਕਪਟੀ ਪੂਜਾਰੀ
(ਪੰਡਿਤ/ਕਾਜ਼ੀ ਆਦਿ) ਤੇ ਸਿਆਸੀ ਆਗੂ ਇਨ੍ਹਾਂ (ਰੱਬੀ ਬੰਦਿਆਂ) ਨੂੰ ਮਾਨਵਤਾ ਦੇ ਸਾਰਥਕ ਕਾਰਜ ਕਰਨ
ਬਦਲੇ ਨਿਸ਼ਾਨਾ ਬਣਾਉਂਦੇ ਆਏ ਹਨ, ਤਾਂ ਜੋ ਲੁਕਾਈ ਨੂੰ ਆਪਣੇ ਸੁਆਰਥੀ ਹਿੱਤਾਂ ਲਈ ਵਰਤਣ ’ਚ ਕੋਈ
ਰੁਕਾਵਟ ਨਾ ਰਹੇ । ਰਾਜਸੀ ਤਾਕਤ; ਅਖੌਤੀ ਪੂਜਾਰੀਆਂ ਦੀ ਮਦਦ ਨਾਲ਼ ਗੁਰੂ ਸਾਹਿਬਾਨ ਅਤੇ ਅਨੇਕਾਂ
ਮਰਜੀਵੜੇ ਸਿੱਖਾਂ ਨੂੰ ਭਾਵੇਂ ਕਿ ਸ਼ਹੀਦ ਕਰਨ ’ਚ ਸਫਲ ਹੁੰਦੀ ਰਹੀ, ਪਰ ਸਮਾਜਕ ਪਿਆਰ ਨੇ ਇਨ੍ਹਾਂ
ਦੇ ਹੌਸਲੇ ਸਦਾ ਬੁਲੰਦ ਰੱਖੇ, ਜਿਨ੍ਹਾਂ ਨੂੰ ਸੁਬ੍ਹਾ-ਸ਼ਾਮ ਅਰਦਾਸ ਰਾਹੀਂ ਯਾਦ ਕਰ ਕੇ ਸਿੱਖ
ਭਾਈਚਾਰਾ ਅੱਜ ਵੀ ਨਵੀਂ ਊਰਜਾ ਪ੍ਰਾਪਤ ਕਰਦਾ ਆ ਰਿਹਾ ਹੈ।
ਸਿੱਖ ਇਤਿਹਾਸ ਸਿਰਜਿਆ ਹੀ ਸ਼ਹੀਦਾਂ ਦੇ ਖ਼ੂਨ ਨਾਲ਼ ਹੈ। ਇਸ ਵਿੱਚ ਗੁਰੂ ਸਾਹਿਬਾਨ (ਗੁਰੂ ਅਰਜਨ ਦੇਵ
ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ) ਜੀ ਦੀ ਸ਼ਹੀਦੀ ਅਹਿਮ ਪ੍ਰੇਰਨਾ ਸਰੋਤ ਹੈ। ਸ਼ਹੀਦਾਂ ਦੀ ਕੌਮ ’ਚ
ਕੌਣ, ਕਦੋਂ ਤੇ ਕਿੱਥੇ ਆਪਣੇ ਜੀਵਨ ਦੀ ਅਹੂਤੀ ਦੇ ਗਿਆ ਹੋਵੇ, ਉਸ ਦਾ ਪੂਰਨ ਇਤਿਹਾਸ ਇਕੱਤਰ ਕਰਨਾ
ਅਸੰਭਵ ਹੁੰਦਾ ਹੈ ਪਰ ਸਿੱਖ ਇਤਿਹਾਸ ’ਚ ਦਰਜ ਕੁਝ ਅੰਕੜਿਆਂ ਮੁਤਾਬਕ ਪਹਿਲਾ ਸਿੱਖ ਸ਼ਹੀਦ ਭਾਈ ਤਾਰਾ
ਜੀ ਨੂੰ ਮੰਨਿਆ ਗਿਆ ਹੈ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਦਾਤ ਦੇ ਕੇ
ਪਰਉਪਕਾਰੀ ਬਣਾ ਦਿੱਤਾ ਸੀ। ਸੰਨ 1524 ’ਚ ਜਦੋਂ ਬਾਬਰ ਦੁਆਰਾ ਲਾਹੌਰ ਸ਼ਹਿਰ ਨੂੰ ਅੱਗ ਲਗਾਈ ਗਈ
ਤਾਂ ਭਾਈ ਸਾਹਿਬ ਨੂੰ ਅੱਗ ਬੁਝਾਉਣ ਬਦਲੇ ਬਾਬਰ ਦੇ ਸਿਪਾਹੀਆਂ ਨੇ ਘੋੜੇ ਪਿੱਛੇ ਬੰਨ੍ਹ ਕੇ ਸ਼ਹੀਦ
ਕੀਤਾ ਸੀ। ਭਾਈ ਤਾਰਾ ਜੀ; ਬਜ਼ੁਰਗ ਮਾਤਾ ਤੇ ਵਿਧਵਾ ਭੈਣ ਦਾ ਇਕਲੌਤਾ ਸਹਾਰਾ ਸੀ, ਪਰ ਫਿਰ ਵੀ
ਉਨ੍ਹਾਂ ਗੁਰੂ ਨਾਨਕ ਜੀ ਦੁਆਰਾ ਦਿੱਤੀ ਗਈ ਸਿੱਖਿਆ (ਸੱਚ ਦਾ ਵਪਾਰ ਕੀਤਾ ਕਰਨਾ। ਪ੍ਰਮੇਸ਼ਰ ਦੇ
ਜੀਵਾਂ ਤੇ ਪਰਉਪਕਾਰ ਕਰਨਾ।) ਨੂੰ ਪਹਿਲ ਦਿੱਤੀ। ਭਾਈ ਤਾਰਾ ਜੀ ਨੂੰ ਭਾਈ ਗੁਰਦਾਸ ਜੀ ਨੇ ਤਾਰੂ
ਲਿਖ ਕੇ ਸਾਨੂੰ ਇਉਂ ਯਾਦ ਕਰਵਾਇਆ, ‘‘ਤਾਰੂ ਪੋਪਟੁ ਤਾਰਿਆ; ਗੁਰਮੁਖਿ ਬਾਲ ਸੁਭਾਇ ਉਦਾਸੀ।’’ (ਵਾਰ
੧੧ ਪਉੜੀ ੧੩)
ਗੁਰੂ ਅਰਜਨ ਸਾਹਿਬ ਜੀ ਦੀ 2 ਹਾੜ/30 ਮਈ 1606 ਈਸਵੀ ਨੂੰ ਅਸਹਿ ਸ਼ਹੀਦੀ ਉਪਰੰਤ ਗੁਰੂ ਹਰਗੋਬਿੰਦ
ਸਾਹਿਬ ਜੀ ਦੇ ਸਮੇਂ ਹੋਏ ਅਚਾਨਕ 4 ਯੁੱਧਾਂ ’ਚ ਕਈ ਸਿੱਖ ਸੂਰਮੇ ਸ਼ਹੀਦ ਹੋਏ । 11 ਮੱਘਰ/11 ਨਵੰਬਰ
1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਮੇਤ ਸ਼ਹੀਦ ਹੋਏ ਭਾਈ
ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਵੀ ਆਪਣੇ ਇਰਾਦੇ ਨੂੰ ਸਫਲਾ ਕਰ ਗਏ। ਕਵੀ
ਕੇਸ਼ਵ ਭੱਟ ਗੁਰੂ ਜੀ ਦੀ ਇਸ ਮਨਸ਼ਾ ਨੂੰ ਇਉਂ ਪੇਸ਼ ਕਰਦੇ ਹਨ : ‘ਬਾਂਹਿ ਜਿੰਨਾਂ ਦੀ ਪਕੜੀਏ, ਸਿਰ
ਦੀਜੈ ਬਾਂਹਿ ਨ ਛੋਡੀਏ। ਤੇਗ਼ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋਡੀਏ।’ ਪਦ ਅਰਥ : ਧਰ ਪਈਐ-ਡਿੱਗ
ਭਾਵ ਮਰ ਜਾਣਾ।
ਇਤਿਹਾਸ ਗਵਾਹ ਹੈ ਕਿ ਸਿੱਖਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਗੁਰੂ ਤੇਗ਼ ਬਹਾਦਰ ਸਾਹਿਬ ਅਤੇ
ਤਿੰਨੇ ਸਿੱਖਾਂ ਦੀ ਭਿਆਨਕ ਸ਼ਹੀਦੀ ਤੋਂ ਸਾਢੇ ਚਾਰ ਮਹੀਨੇ ਬਾਅਦ (27 ਮਾਰਚ 1676 ਨੂੰ) ਔਰੰਗਜ਼ੇਬ
ਹਸਨ ਅਬਦਾਲ (ਅਜੋਕੇ ਪੰਜਾ ਸਾਹਿਬ/ਪਾਕਿਸਤਾਨ) ਤੋਂ ਦਿੱਲੀ ਪਹੁੰਚਿਆ। ਜਿਸ ਤੋਂ ਕੁਝ ਸਮੇਂ ਬਾਅਦ
ਹੀ ਉਸ ਉੱਤੇ ਸਿੱਖਾਂ ਦੇ ਹਮਲੇ ਹੋਣੇ ਸ਼ੁਰੂ ਹੋ ਗਏ; ਜਿਵੇਂ ਕਿ ਇੱਕ ਸਿੱਖ ਨੇ 27 ਅਕਤੂਬਰ 1676
ਨੂੰ ਔਰੰਗਜ਼ੇਬ ਉੱਤੇ ਇੱਟਾਂ ਨਾਲ ਤਦ ਹਮਲਾ ਕਰ ਦਿੱਤਾ ਜਦ ਉਹ ਬੇੜੀ ’ਚੋਂ ਉਤਰ ਰਿਹਾ ਸੀ।
ਜੂਨ-ਜੁਲਾਈ 1677 ਨੂੰ ਚਾਂਦਨੀ ਚੌਂਕ ’ਚ ਇੱਕ ਸਿੱਖ ਨੇ ਔਰੰਗਜ਼ੇਬ ਉੱਤੇ ਤਿੱਖਾ ਨੇਜ਼ਾ ਮਾਰਿਆ ਅਤੇ
19 ਅਕਤੂਬਰ 1677 ਨੂੰ ਇੱਕ ਸਿੱਖ ਨੇ ਤਲਵਾਰ ਨਾਲ ਤਦ ਔਰੰਗਜ਼ੇਬ ਉੱਤੇ ਹਮਲਾ ਕੀਤਾ ਜਦ ਉਹ ਜਾਮਾ
ਮਸਜਿਦ ਦੀਆਂ ਪੌੜੀਆਂ ਤੋਂ ਉੱਤਰ ਕੇ ਘੋੜੇ ਉੱਤੇ ਚੜ੍ਹ ਰਿਹਾ ਸੀ। (ਮਆਸਿਰਿ-ਆਲਮਗੀਰੀ, ਸਫ਼ਾ
135-36)
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਧਦਾ ਮਨੁੱਖੀ ਪਿਆਰ ਹੀ ਬਿਲਾਸਪੁਰ ਦੇ ਰਾਜੇ ਭੀਮ ਚੰਦ ਅਤੇ ਉਸ
ਦੇ ਪੁੱਤਰ ਅਜਮੇਰ ਚੰਦ ਤੇ ਉਸ ਦੇ ਵਜ਼ੀਰ ਪੰਡਿਤ ਪਰਮਾ ਨੰਦ ਨੂੰ ਬੇਚੈਨ ਕਰਦਾ ਸੀ। ਮਿਸਾਲ ਵਜੋਂ ਜਦ
7 ਮਾਰਚ 1703 ਈਸਵੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ 100 ਸਿੰਘਾਂ ਦੇ
ਜਥੇ ਨਾਲ਼ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਚੌਧਰੀ ਜਬਰ ਜੰਗ ਖ਼ਾਨ ਨੂੰ ਮਾਰ ਕੇ ਬ੍ਰਾਹਮਣ
ਦੇਵਕੀ ਦਾਸ ਦੀ ਪਤਨੀ ਨੂੰ ਰਿਹਾਅ ਕਰਵਾਇਆ, ਜਿਸ ਨੂੰ ਕੁਝ ਦਿਨ ਪਹਿਲਾਂ ਉਹ ਜ਼ਬਰਨ ਖੋਹ ਕੇ ਲੈ ਗਿਆ
ਸੀ ਤਾਂ ਚਾਰੋਂ ਤਰਫ਼ ਗੁਰੂ ਮਹਿਮਾ ਫੈਲ ਗਈ, ਜਿਸ ਨੂੰ ਸੁਣ ਕੇ ਰਾਜਾ ਅਜਮੇਰ ਚੰਦ ਸੜ-ਬਲ਼ ਗਿਆ ਤੇ
ਉਸ ਨੇ ਮੁੜ ਗੁਰੂ ਘਰ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜੋ (ਹਮਲੇ) ਉਸ ਨੇ ਆਪਣੀ ਦਾਦੀ (ਰਾਣੀ
ਚੌਪਾ, ਗੁਰੂ ਪ੍ਰਤੀ ਸ਼ਰਧਾ ਰੱਖਣ ਵਾਲ਼ੀ) ਦੇ ਜੀਜੇ ਰਾਜਾ ਸਲਾਹੀ ਚੰਦ ਦੇ ਦਬਾਅ ਕਾਰਨ 15 ਅਕਤੂਬਰ
1700 ਈ. ਤੋਂ ਬਾਅਦ ਬੰਦ ਕੀਤੇ ਹੋਏ ਸਨ।
ਗੁਰੂ ਘਰ ਦੀ ਲੜਾਈ ਦਾ ਕਾਰਨ ਕਿਸੇ ਸਿਆਸੀ ਰਾਜੇ ਦੇ ਅਧਿਕਾਰਾਂ ’ਤੇ ਕਬਜ਼ਾ ਕਰਨਾ ਨਹੀਂ ਰਿਹਾ ਸੀ,
ਬਲਕਿ ਫ਼ਿਰਕੂ ਰਾਜੇ ਤੇ ਪੂਜਾਰੀ ਗਠਜੋੜ ਦੁਆਰਾ ਕੀਤੇ ਜਾਂਦੇ ਹਮਲਿਆ ਤੋਂ ਆਪਣੀ ਹਿਫ਼ਾਜ਼ਤ ਕਰਨਾ ਸੀ।
ਗੁਰੂ ਨਾਨਕ ਫ਼ਲਸਫ਼ੇ ਦਾ ਸ਼ੁਰੂ ਤੋਂ ਹਾਕਮ, ਮੌਲਵੀ ਤੇ ਪੰਡਿਤਾਂ ਨਾਲ਼ ਵਿਚਾਰਕ ਟਕਰਾਅ ਰਿਹਾ ਹੈ;
ਜਿਵੇਂ ਕਿ ਬਾਬਰ, ਜਹਾਂਗੀਰ, ਸ਼ੇਖ਼ ਅਹਿਮਦ ਸਾਹਰਿੰਦੀ (ਸਰਹਿੰਦੀ), ਸ਼ਾਹਜਹਾਨ, ਲੱਲਾ ਬੇਗ਼, ਕਮਰ
ਬੇਗ਼, ਸੁਲਹੀ ਖ਼ਾਨ, ਵਜ਼ੀਰ ਖੱਤਰੀ ਚੰਦੂ, ਕਰਮ ਚੰਦ (ਚੰਦੂ ਦਾ ਪੁੱਤਰ), ਭਗਵਾਨ ਦਾਸ (ਚੰਦੂ ਦਾ
ਕੁੜਮ), ਰਤਨ ਚੰਦ (ਭਗਵਾਨ ਦਾਸ ਦਾ ਪੁੱਤਰ), ਔਰੰਗਜ਼ੇਬ, ਲਾਹੌਰ ਦਾ ਸੂਬੇਦਾਰ ਮੁਰਤਜ਼ਾ ਖ਼ਾਨ, ਸ਼ੇਖ਼
ਸੈਫ਼-ਉਦ ਦੀਨ (ਸ਼ੇਖ਼ ਅਹਿਮਦ ਸਾਹਰਿੰਦੀ ਦੇ ਗੱਦੀ-ਨਸ਼ੀਨ, ਜਿਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਇਸਲਾਮ
’ਚ ਲਿਆਉਣ ਲਈ ਬੱਸੀ ਪਠਾਣਾਂ ਕਿਲ੍ਹੇ ’ਚ 3 ਮਹੀਨੇ ਬੰਦ ਰੱਖਿਆ), ਦਿੱਲੀ ਦਾ ਸੂਬੇਦਾਰ ਸਾਫ਼ੀ ਖ਼ਾਨ
ਤੇ ਦਿੱਲੀ ਦਾ ਸ਼ਾਹੀ ਕਾਜ਼ੀ ਅਬਦੁਲ ਵਹਾਬ ਵਹੁਰੇ (ਜਿਨ੍ਹਾਂ ਗੁਰੂ ਤੇਗ਼ ਬਹਾਦਰ ਸਮੇਤ ਤਿੰਨ ਸਿੱਖਾਂ
ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ), ਬਿਲਾਸਪੁਰ ਦਾ ਰਾਜਾ ਭੀਮ ਚੰਦ ਤੇ ਉਸ ਦਾ ਪੁੱਤਰ ਰਾਜਾ ਅਜਮੇਰ
ਚੰਦ ਤੇ ਉਸ ਦਾ ਵਜ਼ੀਰ ਪੰਡਿਤ ਪਰਮਾ ਨੰਦ, ਕੇਸਰੀ ਚੰਦ (ਭੀਮ ਚੰਦ ਦਾ ਸਾਲ਼ਾ, ਜਿਸ ਨੇ ਗੁਰੂ ਗੋਬਿੰਦ
ਸਿੰਘ ਦਾ ਸਿਰ ਵੱਢ ਕੇ ਲਿਆਉਣ ਦਾ ਪ੍ਰਣ ਲਿਆ ਸੀ, ਪਰ ਭਾਈ ਉਦੈ ਸਿੰਘ ਨੇ ਇਸ ਦਾ ਹੀ ਸਿਰ ਵੱਢ ਕੇ
ਗੁਰੂ ਜੀ ਅੱਗੇ ਲਿਆ ਰੱਖਿਆ) ਤੇ ਉਸ ਦਾ ਵਜ਼ੀਰ ਕਰਮ ਚੰਦ, ਗੜ੍ਹਵਾਲ ਦਾ ਰਾਜਾ ਫ਼ਤਹਿ ਸ਼ਾਹ, ਕਾਂਗੜੇ
ਦਾ ਰਾਜਾ ਆਲਮ ਚੰਦ ਕਟੋਚ ਤੇ ਉਸ ਦਾ ਜਰਨੈਲ ਬਲੀਆ ਚੰਦ ਕਟੋਚ, ਸੂਬਾ ਸਰਹਿੰਦ ਵਜ਼ੀਰ ਖ਼ਾਨ, ਸੁੱਚਾ
ਨੰਦ, ਆਦਿ।
ਦੂਜੇ ਪਾਸੇ ਹਿੰਦੂ-ਮੁਸਲਿਮ (ਹਾਕਮ, ਮੌਲਵੀ ਤੇ ਪੰਡਿਤ) ਗੁਰੂ ਘਰ ਦੇ ਸ਼ਰਧਾਲੂ ਵੀ ਬਣੇ; ਜਿਵੇਂ ਕਿ
‘ਪਰੋਹਤ ਹਰਦਿਆਲ, ਭਾਈ ਮਰਦਾਨਾ, ਰਾਇ ਬੁਲਾਰ, ਦੌਲਤ ਖ਼ਾਨ ਲੋਧੀ (ਜਲੰਧਰ ਦਾ ਨਵਾਬ, ਜੋ ਬਾਅਦ ’ਚ
ਪੰਜਾਬ ਦਾ ਗਵਰਨਰ ਬਣਿਆ), ਦੁਨੀ ਚੰਦ (ਜੋ ਬਹੁਤ ਅਮੀਰ ਸੀ, ਗੁਰੂ ਜੀ ਨੇ ਇਸ ਨੂੰ ਇੱਕ ਸੂਈ ਦਿੱਤੀ
ਕਿ ਮੈ ਅੱਗੇ ਜਾ ਕੇ ਤੈਥੋਂ ਲਵਾਂਗਾ), ਸ਼੍ਰੀ ਲੰਕਾ ਦਾ ਰਾਜਾ ਸ਼ਿਵਨਾਭ, ਸ਼ੇਖ਼ ਇਬਰਾਹਿਮ (ਸ਼ੇਖ਼ ਫ਼ਰੀਦ
ਦੇ ਗੱਦੀਦਾਰ), ਅਕਬਰ ਬਾਦਸ਼ਾਹ, ਖ਼ੁਸਰੋ (ਜਹਾਂਗੀਰ ਦਾ ਵੱਡਾ ਪੁੱਤਰ), ਸਾਈਂ ਮੀਆਂ ਮੀਰ, ਮਲਿਕਾ
ਨੂਰ ਜਹਾਂ, ਗਵਾਲੀਅਰ ਕਿਲ੍ਹੇ ਦਾ ਦਰੋਗਾ ਹਰੀ ਦਾਸ ਯਾਦਵ, ਦਾਰਾ ਸ਼ਿਕੋਹ (ਔਰੰਗਜ਼ੇਬ ਦਾ ਵੱਡਾ
ਭਰਾ), ਰਾਜਾ ਜੈ ਸਿੰਹ ਮਿਰਜ਼ਾ, ਮਿਰਜ਼ਾ ਬੇਗ਼, ਤ੍ਰਿਪੁਰੇ ਦਾ ਰਾਜਾ ਰਾਮ ਸਿੰਹ ਤੇ ਉਸ ਦਾ ਪੁੱਤਰ
ਰਤਨ ਰਾਏ (ਜੋ ਅਨੰਦਪੁਰ ’ਚ ਗੁਰੂ ਜੀ ਪਾਸ ਸੰਨ 1680 ’ਚ ਪੰਜ ਮਹੀਨੇ ਰਿਹਾ ਤੇ ਇਨ੍ਹਾਂ ਨੇ ਗੁਰੂ
ਸਾਹਿਬ ਨੂੰ ਪਰਸਾਦੀ (ਸਫ਼ੈਦ) ਹਾਥੀ ਭੇਂਟ ਕੀਤਾ, ਜਿਸ ਨੂੰ ਲੁੱਟਣ ਲਈ ਭੀਮ ਚੰਦ ਤੇ ਗੜ੍ਹਵਾਲ ਦੇ
ਰਾਜੇ ਫ਼ਤਿਹ ਚੰਦ ਨੇ 18 ਸਤੰਬਰ 1688 ’ਚ ਭੰਗਾਣੀ ਦਾ ਯੁੱਧ ਕੀਤਾ, ਨਾਹਨ ਦਾ ਰਾਜਾ ਮੇਦਨੀ
ਪ੍ਰਕਾਸ਼, ਸਢੌਰਾ (ਅੰਬਾਲਾ) ਨਿਵਾਸੀ ਪੀਰ ਬੁਧੂ ਸ਼ਾਹ, ਆਦਿ। ਇਸ ਵਿਸਥਾਰ ਦਾ ਮਤਲਬ ਇਹ ਸਿੱਧ ਕਰਨਾ
ਹੈ ਕਿ ਗੁਰੂ ਜੀ ਕਿਸੇ ਇੱਕ ਵਿਸ਼ੇਸ਼ ਸਮੁਦਾਇ ਵਿਰੁਧ ਨਹੀਂ ਸਨ।
ਗੁਰੂ ਸਾਹਿਬਾਨ ਅੰਦਰ ਕੋਈ ਡਰ-ਘਬਰਾਹਟ ਨਹੀਂ ਵੇਖੀ ਗਈ; ਜਿਵੇਂ ਕਿ ਬਾਬਰ ਨੂੰ ਉਸ ਦੇ ਮੂੰਹ ’ਤੇ
ਜਾਬਰ ਕਹਿਣਾ, ਮਲਕ ਭਾਗੋ ਦੇ ਸ਼ਾਹੀ ਭੋਜ ’ਚ ਜਾਣ ਤੋਂ ਇਨਕਾਰ ਕਰਨਾ, ਗੁਰੂ ਅੰਗਦ ਸਾਹਿਬ ’ਤੇ ਹਮਲਾ
ਕਰਨ ਲਈ ਬਾਦਸ਼ਾਹ ਹਮਾਯੂੰ ਵੱਲੋਂ ਤਲਵਾਰ ਕੱਢਣ ’ਤੇ ਗੁਰੂ ਦਾ ਜਵਾਬ ਕਿ ਇਹ ਤਲਵਾਰ ਸ਼ੇਰ ਸ਼ਾਹ ਸੂਰ
(ਸੂਰੀ) ਅੱਗੇ ਕੱਢਣੀ ਸੀ ਜਿੱਥੋਂ ਤੂੰ ਹਾਰ ਕੇ ਭੱਜਿਆ ਹੈਂ, ਗੁਰੂ ਹਰਿਰਾਏ ਸਾਹਿਬ ਅਤੇ ਗੁਰੂ
ਹਰਕ੍ਰਿਸ਼ਨ ਜੀ ਦੁਆਰਾ ਔਰੰਗਜ਼ੇਬ ਨੂੰ ਮਿਲਣ ਤੋਂ ਮਨ੍ਹਾ ਕਰਨਾ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼
ਬਹਾਦਰ ਸਾਹਿਬ ਦੀ ਦੁਆਰਾ ਆਪਣੇ ਆਪ ਹੀ ਸ਼ਹੀਦੀ ਦੇਣ ਲਈ ਚਲੇ ਜਾਣਾ, ਆਦਿ ਸੰਕੇਤ ਗੁਰਬਾਣੀ ਦੀ ਇਸ
ਕਥਨੀ ਨੂੰ ਕਰਨੀ ’ਚ ਤਬਦੀਲ ਕਰਦੇ ਜਾਪਦੇ ਹਨ :
ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ;
ਕਬਹੂ ਨ ਛਾਡੈ ਖੇਤੁ ॥ (ਭਗਤ ਕਬੀਰ ਜੀ/੧੧੦੫)
ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥
ਸਿਰੁ ਦੀਜੈ; ਕਾਣਿ ਨ ਕੀਜੈ ॥ (ਮ: ੧/੧੪੧੨)
ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ (ਮ: ੯/੧੪੨੭), ਆਦਿ।
ਸਿਧ ਗੋਸਟਿ ’ਚ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛੇ ਗਏ ਸਵਾਲ ਕਿ
‘‘ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥’’ (ਮ: ੧/੯੪੨) ਦਾ ਦਿੱਤਾ ਗਿਆ ਜਵਾਬ ਕਿ
‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਤੋਂ
ਸਪਸ਼ਟ ਹੁੰਦਾ ਹੈ ਕਿ ਸਿੱਖਾਂ ਦਾ ਗੁਰੂ; ਸਰੀਰਕ ਜਾਮੇ ’ਚ ਸੀਮਤ ਸਮੇਂ ਤੱਕ ਹੀ ਰਹੇਗਾ। ਇਸ ਵਿਚਾਰ
ਦੀ ਪ੍ਰੋੜ੍ਹਤਾ (ਸਮਰਥਨ) ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ
ਅਰਜਨ ਸਾਹਿਬ ਜੀ ਵੀ ਇਉਂ ਕਰਦੇ ਹਨ :
1. ‘‘ਅੰਮ੍ਰਿਤ ਬਾਣੀ, ਤਤੁ ਵਖਾਣੀ; ਗਿਆਨ ਧਿਆਨ ਵਿਚਿ ਆਈ ॥ ਗੁਰਮੁਖਿ
ਆਖੀ, ਗੁਰਮੁਖਿ ਜਾਤੀ; ਸੁਰਤਂੀ ਕਰਮਿ ਧਿਆਈ ॥’’ (ਗੁਰੂ ਅੰਗਦ ਸਾਹਿਬ/੧੨੪੩) ਭਾਵ ਧਿਆਨ
ਜੋੜਿਆਂ ਰੱਬੀ ਗਿਆਨ ਭਰਪੂਰ ਬਾਣੀ ਪ੍ਰਗਟ ਹੋਈ, ਇਸ ਅੰਮ੍ਰਿਤਮਈ ਬਾਣੀ ਨੇ ਜਗਤ ਦੇ ਮੂਲ (ਰੱਬ)
ਬਾਰੇ ਚਾਨਣਾ ਪਾਇਆ। ਗੁਰੂ ਨੇ ਆਖੀ, ਗੁਰੂ ਨੇ (ਇਹ ਅਸਲੀਅਤ) ਜਾਣੀ ਤੇ ਗੁਰੂ ਮਿਹਰ ਨਾਲ਼ ਸਰੋਤਿਆਂ
ਨੇ ਜਪੀ, ਗਾਈ, ਯਾਦ ਕੀਤੀ।
2. ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥
(ਗੁਰੂ ਅਮਰਦਾਸ ਜੀ/੫੧੫) ਭਾਵ ਅਕਾਰ ਰਹਿਤ ਰੱਬ ਦੀ ਉਸਤਤ ਭਰਪੂਰ ਬਾਣੀ ਵਿਸਮਾਦ ਪੈਦਾ ਕਰਨ
ਵਾਲ਼ੀ ਹੈ, ਇਸ ਦੇ ਬਰਾਬਰ ਹੋਰ ਕੋਈ ਸ਼ਕਤੀ ਨਹੀਂ।
3. ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ; ਗੁਰਬਾਣੀ ਬਣੀਐ ॥
(ਗੁਰੂ ਰਾਮਦਾਸ ਜੀ/੩੦੪) ਭਾਵ ਰੱਬ ਸਰੂਪ ਸਤਿਗੁਰੂ ਦੀ ਬਾਣੀ ਹੈ, ਜਿਸ ਨਾਲ਼ ਜੀਵਨ ਉੱਚਾ ਹੋਣਾ ਹੈ।
ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥
(ਗੁਰੂ ਰਾਮਦਾਸ ਜੀ/੯੮੨) ਪਦ ਅਰਥ : ਸਾਰੇ - ਭਾਵ ਸੰਭਾਲ਼ ਲੈ।
4. ਪੋਥੀ; ਪਰਮੇਸਰ ਕਾ ਥਾਨੁ ॥’’ (ਗੁਰੂ ਅਰਜਨ ਸਾਹਿਬ/੧੨੨੬)
ਭਾਵ ਰੱਬੀ ਮਿਲਾਪ ਦੀ ਜਗ੍ਹਾ ਪੋਥੀ (ਗੁਰਬਾਣੀ) ਹੈ, ਨਾ ਕਿ ਕੋਈ ਸਰੀਰ।
ਗੁਰੂ ਕਾਲ ਦੇ 239 (1469-1708) ਸਾਲ ਦੇ ਇਤਿਹਾਸ ਨੂੰ ਅਗਰ ਗਹੁ ਨਾਲ਼ ਵਾਚੀਏ ਤਾਂ ਇੱਕ ਇਹ ਸੰਕੇਤ
ਵੀ ਮਿਲਦਾ ਪ੍ਰਤੀਤ ਹੁੰਦਾ ਹੈ ਕਿ ਪਹਿਲੇ ਤਿੰਨ ਗੁਰੂ ਵੰਸ਼ਜ (ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ,
ਬਾਬਾ ਦਾਸੂ ਜੀ, ਬਾਬਾ ਦਾਤੂ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ) ਗੁਰੂ ਸਿੱਖਿਆ ਗ੍ਰਹਿਣ ਕਰਨ
’ਚ ਕਿਤੇ ਨਾ ਕਿਤੇ ਓਨੇ ਸਫਲ ਨਹੀਂ ਰਹੇ, ਅਗਲੇ ਪੰਜ ਗੁਰੂ ਵੰਸ਼ਜ (ਬਾਬਾ ਪ੍ਰਿਥੀ ਚੰਦ, ਮਹਾਦੇਵ
ਜੀ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ
ਅਣੀ ਮੱਲ, ਬਾਬਾ ਅਟਲ ਰਾਇ, ਗੁਰੂ ਤੇਗ਼ ਬਹਾਦਰ ਸਾਹਿਬ, ਗੁਰੂ ਹਰਿਰਾਇ ਸਾਹਿਬ, ਬਾਬਾ ਰਾਮਰਾਇ,
ਗੁਰੂ ਹਰਕ੍ਰਿਸ਼ਨ ਜੀ) ਵਿੱਚੋਂ ਬਹੁਤੇ ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਸਫਲ ਰਹੇ ਅਤੇ ਅੰਤਮ ਦੋ
ਗੁਰੂ ਵੰਸ਼ਜ (ਗੁਰੂ ਗੋਬਿੰਦ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ,
ਬਾਬਾ ਫ਼ਤਿਹ ਸਿੰਘ) ਗੁਰੂ ਸਿੱਖਿਆ ਗ੍ਰਹਿਣ ਕਰਨ ’ਚ ਪੂਰਨ ਤੌਰ ’ਤੇ ਪ੍ਰਪੱਕ ਰਹੇ, ਤੋਂ ਜਾਪਦਾ ਹੈ
ਕਿ ਗੁਰੂ ਨਾਨਕ ਸਾਹਿਬ ਕੇਵਲ ਸਾਨੂੰ ਹੀ ਨਹੀਂ ਬਲਕਿ ਸਾਡੀ ਨਸਲ ਨੂੰ ਵੀ ਧਰਮੀ ਬਣਾਉਣ ਲਈ ਆਪਣੇ
239 ਸਾਲ ਦੇ ਵੰਸ਼ਜ ਦੀ ਮਿਸਾਲ ਨਾਲ਼ ‘ਸ਼ਬਦ ਗੁਰੂ’ ਦੇ ਲੜ ਲਗਾ ਕੇ ਆਪਣੇ ਸਰੀਰ ਗੁਰੂ ਰਾਹੀਂ ਅਗਵਾਈ
ਕਰਨ ਵਾਲ਼ੀ ਜ਼ਿੰਮੇਵਾਰੀ ਤੋਂ ਸਦਾ ਲਈ ਮੁਕਤ ਹੋਣਾ ਚਾਹੁੰਦੇ ਸਨ । ਗੁਰੂ ਕਾਲ ਦੇ ਅੰਤਮ ਵੰਸ਼ਜ ਚਾਰ
ਸਾਹਿਬਜ਼ਾਦਿਆਂ ਦੇ ਜੀਵਨ ਨੂੰ ਵਿਚਾਰਿਆਂ ਇਹ ਸੰਕੇਤ ਮਿਲਦਾ ਹੈ ਕਿ ਗੁਰੂ ਨਾਨਕ ਕਾਲ ਤੋਂ ਆਪਣੇ
ਉੱਤਰਾਧਿਕਾਰੀ ਦੀ ਪਰਖ ਕਰਦਿਆਂ, ਗੁਰੂ ਸਿਧਾਂਤ ਪ੍ਰਤੀ ਜੋ ਨਿਸ਼ਚਾ ਵੇਖਿਆ ਗਿਆ ਉਹੀ ਨਿਸ਼ਚਾ ਚਾਰੇ
ਸਾਹਿਬਜ਼ਾਦੇ ਦੇ ਰੋਮ-ਰੋਮ ’ਚ ਸਮਾਇਆ ਹੋਇਆ ਸੀ, ਜਿਸ ’ਤੇ ਪਹਿਰਾ ਦਿੰਦਿਆਂ ਉਹ ਸ਼ਹੀਦ ਤਾਂ ਹੋ ਗਏ
ਪਰ ਗੁਰੂ ਮਰਿਆਦਾ ਨੂੰ ਢਾਹ ਨਾ ਲੱਗਣ ਦਿੱਤੀ । ਇਹ ਹੈ ਚਾਰ ਸਾਹਿਬਜ਼ਾਦਿਆਂ ਦੀ ਜੀਵਨ ਯਾਤਰਾ ਦਾ
ਸੰਖੇਪ ’ਚ ਵੇਰਵਾ :
ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ, ਮਾਤਾ ਸੁੰਦਰੀ ਜੀ (ਜਿਨ੍ਹਾਂ ਦੇ ਪੇਕੇ ਘਰ ਦਾ ਨਾਂ ਮਾਤਾ
ਜੀਤਾਂ ਜੀ ਸੀ) ਦੀ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ 26 ਜਨਵਰੀ 1687 ਈਸਵੀ (ਪਾਉਂਟਾ
ਸਾਹਿਬ) ਵਿਖੇ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਅਨੰਦਪੁਰ ਵਿਖੇ,
ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦਾ ਜਨਮ 28 ਨਵੰਬਰ 1696 ਈਸਵੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ
ਜਨਮ ਫ਼ਰਵਰੀ 1698 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ।
ਸਾਹਿਬਜ਼ਾਦਿਆਂ ਦੀ ਮੁੱਢਲੀ ਸੇਵਾ ਸੰਭਾਲ਼ ਦਾਦੀ ਮਾਤਾ ਗੁਜਰ ਕੌਰ (1619-1705) ਜੀ ਦੁਆਰਾ ਕੀਤੀ
ਗਈ, ਜਿਨ੍ਹਾਂ ਨੇ ਬੱਚਿਆਂ ਅੰਦਰ ਗੁਰੂ ਸਿਧਾਂਤ, ਗੁਰੂ ਇਤਿਹਾਸ ਨੂੰ ਚੰਗੀ ਤਰ੍ਹਾਂ ਪ੍ਰਪੱਕ ਕੀਤਾ।
ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣੀ ਨਿਗਰਾਨੀ ’ਚ ਬੱਚਿਆਂ ਨੂੰ ਘੋੜ ਸਵਾਰੀ, ਸ਼ਸਤਰ ਵਿੱਦਿਆ,
ਤੀਰ-ਅੰਦਾਜ਼ੀ ਵਿੱਚ ਨਿਪੁੰਨ ਕੀਤਾ। ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਘਰ
’ਤੇ ਹੁੰਦੇ ਹਮਲਿਆਂ ਦੌਰਾਨ ਹਰ ਲੜਾਈ ’ਚ ਵਧ-ਚੜ੍ਹ ਕੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਰਹੇ। ਚਾਰੇ
ਸਾਹਿਬਜ਼ਾਦਿਆਂ ਨੇ ਅੰਮ੍ਰਿਤਪਾਨ ਕਰ ਆਪਣੇ ਨਾਂ ਦੇ ਪਿੱਛੇ ‘ਸਿੰਘ’ ਸ਼ਬਦ ਲਗਾਇਆ।
ਗੁਰੂ ਘਰ ਉੱਤੇ ਹੁੰਦੇ ਵਿਰੋਧੀਆਂ ਦੇ ਹਮਲਿਆਂ ਦੌਰਾਨ ਬਾਬਾ ਅਜੀਤ ਸਿੰਘ ਜੀ ਦਾ ਜਥਾ ਕਿਲ੍ਹਾ
ਤਾਰਾਗੜ੍ਹ ਵਿਖੇ ਤਾਇਨਾਤ ਸੀ, ਜੋ ਅਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਪਹਾੜੀ ਵੱਲ ਹੈ। ਇਸੇ
ਤਰਫ਼ ਬਿਲਾਸਪੁਰ ਦੇ ਰਾਜਾ ਅਜਮੇਰ ਚੰਦ ਦਾ ਇਲਾਕਾ ਸੀ, ਜੋ ਗੁਰੂ ਘਰ ਦੀ ਚੜ੍ਹਤ ਵੇਖ ਅਤੇ ਆਪਣੇ
ਵਜ਼ੀਰ ਪੰਡਿਤ ਪਰਮਾ ਨੰਦ (ਜੋ ਕਿ ਪਹਿਲਾਂ ਰਾਜਾ ਭੀਮ ਚੰਦ ਦਾ ਵਜ਼ੀਰ ਰਿਹਾ ਸੀ) ਤੋਂ ਗੁਰੂ ਘਰ ਬਾਰੇ
ਗ਼ਲਤ ਸੂਚਨਾਵਾਂ ਸੁਣ-ਸੁਣ ਕੇ ਸਦਾ ਸੜਦਾ ਰਹਿੰਦਾ ਸੀ। 29 ਅਕਤੂਬਰ 1700 ਈਸਵੀ ਦਿਨ ਵੀਰਵਾਰ ਨੂੰ
ਅਜਮੇਰ ਚੰਦ ਨੇ ਇਸ ਕਿਲ੍ਹੇ ’ਤੇ ਅਚਾਨਕ ਹਮਲਾ ਕਰ ਦਿੱਤਾ। ਤਦ ਬਾਬਾ ਅਜੀਤ ਸਿੰਘ ਜੀ ਨਾਲ਼ ਕੇਵਲ
ਗਿਣਤੀ ਦੇ ਹੀ ਸਿੰਘ ਸਨ। ਅਨੰਦਪੁਰ ਸਾਹਿਬ ਤੋਂ ਭਾਈ ਉਦੈ ਸਿੰਘ ਜੀ ਦੀ ਕਮਾਨ (ਕਮਾਂਡ) ਹੇਠ 100
ਸਿੰਘਾਂ ਦਾ ਜਥਾ ਆਉਣ ਤੱਕ ਬਾਬਾ ਜੀ ਨੇ ਇਸ ਹਮਲੇ ਨੂੰ ਪਛਾੜਨ ਲਈ ਆਪਣੇ ਸਿੰਘਾਂ ਤੋਂ ਜਥਿਆਂ ਦੇ
ਰੂਪ ’ਚ ਮੁਕਾਬਲਾ ਕਰਵਾਇਆ ਅਤੇ ਤਿੰਨ ਘੰਟਿਆਂ ਬਾਅਦ ਪਹਾੜੀ ਫ਼ੌਜ ਆਪਣਾ ਨੁਕਸਾਨ ਹੁੰਦਾ ਵੇਖ ਵਾਪਸ
ਭੱਜ ਗਈ । ਇਸ ਹਮਲੇ ’ਚ ਭਾਈ ਕਲਿਆਣ ਸਿੰਘ (ਸਪੁੱਤਰ ਸ਼ਹੀਦ ਭਾਈ ਦਿਆਲਾ ਜੀ), ਭਾਈ ਮੰਗਤ ਸਿੰਘ
(ਭਰਾ ਭਾਈ ਫੇਰੂ ਮੱਲ ਉਰਫ਼ ਸੱਚੀ ਦਾੜ੍ਹੀ) ਸ਼ਹੀਦ ਹੋ ਗਏ ਅਤੇ ਪਹਾੜੀ ਰਾਜਿਆਂ ਦੇ ਕਈ ਸੈਨਿਕ ਮਾਰੇ
ਗਏ ਤੇ ਉਨ੍ਹਾਂ ਦਾ ਆਗੂ ਘੁਮੰਡ ਚੰਦ, ਭਾਈ ਉਦੈ ਸਿੰਘ ਹੱਥੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
15 ਮਾਰਚ 1701 ਈਸਵੀ ਨੂੰ ਪਹਾੜੀ ਇਲਾਕੇ ’ਚੋਂ ਗੁਰੂ ਘਰ ਆ ਰਹੀ ਸੰਗਤ ਨੂੰ ਪਿੰਡ ਬਜਰੌੜ (ਜ਼ਿਲ੍ਹਾ
ਹੁਸ਼ਿਆਰਪੁਰ) ਵਿਖੇ ਗੁੱਜਰਾਂ ਤੇ ਰੰਘੜਾਂ ਨੇ ਲੁੱਟ ਲਿਆ। ਸੰਗਤ ਨੇ ਜਦ ਆਪ ਬੀਤੀ ਗੁਰੂ ਸਾਹਿਬ ਜੀ
ਨੂੰ ਆ ਕੇ ਸੁਣਾਈ ਤਾਂ ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਜੀ ਦੀ ਕਮਾਨ ਹੇਠ ਗਏ 100 ਸਿੰਘਾਂ
ਨੇ ਲੁਟੇਰਿਆਂ ਦੇ ਮੁਖੀ ਚਿੱਤੂ ਤੇ ਮਿੱਤੂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਤੇ ਲੁੱਟੀ ਹੋਈ ਸਮੱਗਰੀ
ਵਾਪਸ ਗੁਰੂ ਘਰ ਲੈ ਆਂਦੀ।
7 ਮਾਰਚ 1703 ਈਸਵੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੈ ਸਿੰਘ ਜੀ ਨੇ 100 ਸਿੰਘਾਂ ਦੀ
ਫ਼ੌਜ ਲੈ ਕੇ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਚੌਧਰੀ ਜਬਰ ਜੰਗ ਖ਼ਾਨ ਨੂੰ ਮਾਰ ਕੇ ਦੇਵਕੀ ਦਾਸ
ਬ੍ਰਾਹਮਣ ਦੀ ਪਤਨੀ ਨੂੰ ਕੈਦ ’ਚੋਂ ਮੁਕਤ ਕਰਵਾਇਆ।
ਪਹਾੜੀ ਰਾਜਿਆਂ ਦੁਆਰਾ ਖਾਧੀਆਂ ਗਊ ਦੀਆਂ ਕਸਮਾਂ ਅਤੇ ਔਰੰਗਜ਼ੇਬ ਦਾ ਲਿਖਿਆ ਖ਼ਤ ਵਿਖਾ ਕੇ ਗੁਰੂ ਜੀ
ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਕੁਝ ਸਮੇਂ ਲਈ ਖ਼ਾਲੀ ਕਰਨ ਨੂੰ ਕਿਹਾ ਗਿਆ ਤਾਂ ਜੋ ਇਸ ਇਲਾਕੇ ’ਚ
ਸ਼ਾਂਤੀ ਹੋਣ ਉਪਰੰਤ ਗੁਰੂ ਜੀ ਵਾਪਸ ਆ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖ ਲੈਣ, ਪਰ ਪਹਾੜੀ ਤੇ ਸ਼ਾਹੀ
ਫ਼ੌਜ ਦਾ ਇਹ ਸੁਝਾਅ ਕੇਵਲ ਉਨ੍ਹਾਂ ਦੀ ਮਜਬੂਰੀ ਸੀ ਕਿਉਂਕਿ ਅਜਮੇਰ ਚੰਦ ਨੇ ਹੰਡੂਰੀ, ਗੁੱਜਰ, ਰੰਘੜ
ਤੇ ਸੂਬਾ ਸਰਹਿੰਦ ਦੀ ਫ਼ੌਜ ਸਮੇਤ ਅਨੰਦਪੁਰ ਸਾਹਿਬ ਨੂੰ 13 ਮਾਰਚ 1705 ਤੋਂ 5 ਦਸੰਬਰ 1705 ਤੱਕ
(ਲਗਭਗ 9 ਮਹੀਨੇ 9 ਦਿਨ) ਘੇਰਾ ਪਾ ਰੱਖਿਆ ਸੀ ਪਰ ਫਿਰ ਵੀ ਕੋਈ ਵੱਡੀ ਸਫਲਤਾ ਮਿਲਦੀ ਨਜ਼ਰ ਨਹੀਂ ਆ
ਰਹੀ ਸੀ।
ਗੁਰੂ ਜੀ ਨੇ ਮੁਖੀ ਸਿੰਘਾਂ ਨੂੰ ਇਕੱਤਰ ਕਰ ਖ਼ਾਲਸਾਈ ਫ਼ੌਜ ਨੂੰ ਅਲੱਗ-ਅਲੱਗ ਜਥਿਆਂ ’ਚ ਵੰਡ ਕੇ
ਅਨੰਦਪੁਰ ਸਾਹਿਬ ਖ਼ਾਲੀ ਕਰਨ ਦਾ ਮਨ ਬਣਾ ਲਿਆ। ਇਸ ਸਮੇਂ ਅਨੰਦਪੁਰ ’ਚ ਲਗਭਗ 500 ਸਿੰਘ ਮੌਜੂਦ ਸਨ,
ਜਿਨ੍ਹਾਂ ’ਚੋਂ 100 ਦਾ ਜਥਾ ਭਾਈ ਬਚਿੱਤਰ ਸਿੰਘ ਨਾਲ਼, 100 ਦਾ ਜਥਾ ਭਾਈ ਜੀਵਨ ਸਿੰਘ ਨਾਲ਼, 100
ਸਿੰਘਾਂ ਦਾ ਜਥਾ ਮਾਤਾ ਗੁਜਰ ਕੌਰ ਜੀ, ਦੋ ਛੋਟੇ ਸਾਹਿਬਜ਼ਾਦਿਆਂ, ਦੋ ਸੇਵਾਦਰਾਂ (ਭਾਈ ਦੁੱਨਾ ਸਿੰਘ
ਜੀ ਤੇ ਬੀਬੀ ਸੁਭਿੱਖੀ ਜੀ) ਨਾਲ਼, 100 ਦਾ ਜਥਾ ਬਾਬਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਜੀ ਨਾਲ਼, 50
ਦਾ ਜਥਾ ਭਾਈ ਉਦੈ ਸਿੰਘ ਜੀ ਨਾਲ਼ ਤੇ 40 ਸਿੰਘਾਂ ਦਾ ਜਥਾ ਗੁਰੂ ਜੀ ਨੇ ਆਪਣੇ ਨਾਲ਼ ਰੱਖਿਆ।
ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਬੀਬੀ ਤਾਰਾ ਕੌਰ ਜੀ ਤੇ ਭਾਈ ਜੇਠਾ ਜੀ ਨੂੰ ਪਹਿਲਾਂ
ਹੀ ਅਨੰਦਪੁਰ ਸਾਹਿਬ ਤੋਂ ਬੁਰਹਾਨਪੁਰ (ਮੱਧ ਪ੍ਰਦੇਸ਼) ਨੂੰ ਭੇਜਿਆ ਜਾ ਚੁੱਕਾ ਸੀ। ਇਨ੍ਹਾਂ ਨਾਲ਼
ਭਾਈ ਮਨੀ ਸਿੰਘ ਜੀ ਨਹੀਂ ਸਨ ਕਿਉਂਕਿ ਅਪਰੈਲ 1699 ਦੀ ਵਿਸਾਖੀ ਨੂੰ ਗੁਰੂ ਕੇ ਚੱਕ (ਅੰਮ੍ਰਿਤਸਰ)
ਤੋਂ ਆਈ ਸੰਗਤ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਮੀਣੇ ਦਰਬਾਰ ਸਾਹਿਬ (ਅੰਮ੍ਰਿਤਸਰ) ਖ਼ਾਲੀ ਕਰ ਕੇ
ਭੱਜ ਗਏ ਹਨ ਅਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਤਦ ਤੋਂ ਉੱਥੇ ਸੇਵਾ ਸੰਭਾਲ਼ ਲਈ ਨਿਯੁਕਤ
ਕੀਤਾ ਹੋਇਆ ਸੀ।
ਸਭ ਤੋਂ ਅੱਗੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਵਾਲ਼ਾ ਜਥਾ ਕੀਰਤਪੁਰ ਵੱਲ ਭੇਜਿਆ ਗਿਆ,
ਇਸ ਤੋਂ ਬਾਅਦ ਭਾਈ ਉਦੈ ਸਿੰਘ ਵਾਲ਼ਾ ਜਥਾ, ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਾਲ਼ਾ, ਫਿਰ ਭਾਈ
ਬਚਿੱਤਰ ਸਿੰਘ ਵਾਲ਼ਾ ਤੇ ਅੰਤ ’ਚ ਭਾਈ ਜੀਵਨ ਸਿੰਘ ਜੀ ਦਾ ਜਥਾ ਰਵਾਨਾ ਕੀਤਾ ਗਿਆ, ਪਰ ਛਲ-ਕਪਟੀ
ਪਹਾੜੀਆਂ ਨੇ ਖਾਧੀਆਂ ਕਸਮਾਂ ਨੂੰ ਭੁੱਲਾ ਕੇ ਭਾਈ ਜੀਵਨ ਸਿੰਘ ਜੀ ਦੇ ਜਥੇ ’ਤੇ ਹਮਲਾ ਕਰ ਦਿੱਤਾ।
ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਗੁਰੂ ਸਾਹਿਬ ਨੇ ਆਪਣਾ ਜਾਮਾ ਜੋੜਾ ਬਖ਼ਸ਼ ਕੇ ਭਾਈ ਉਦੈ ਸਿੰਘ
ਜੀ ਨੂੰ ਸ਼ਾਹੀ ਟਿੱਬੀ ’ਤੇ ਤਾਇਨਾਤ ਕਰ ਦਿੱਤਾ। ਇਨ੍ਹਾਂ ਅਨੁਸਾਰ ਹੀ ਇੱਥੇ ਹੋਏ ਦੂਜੇ ਹਮਲੇ ’ਚ
ਭਾਈ ਉਦੈ ਸਿੰਘ ਦਾ ਸੀਸ ਵੱਢ ਕੇ ਰੋਪੜ ਦੇ ਨਵਾਬ ਪਾਸ ਭੇਜਿਆ ਗਿਆ ਤੇ ਕਿਹਾ, ‘ਅਸੀਂ ਗੁਰੂ ਨੂੰ
ਮਾਰ ਦਿੱਤਾ ਹੈ।’
ਭੱਟ ਵਹੀ ਮੁਲਤਾਨੀ ਸਿੰਧੀ ’ਚ ਪਹਿਲੇ ਹਮਲੇ ਦੌਰਾਨ ਭਾਈ ਜੀਵਨ ਸਿੰਘ ਜੀ ਦੇ ਜਥੇ ਦੇ ਸਾਰੇ ਸਿੰਘ
ਸ਼ਹੀਦ ਹੋਣ ਬਾਰੇ ਇਉਂ ਦਰਜ ਹੈ, ‘ਜੀਵਨ ਸਿੰਘ ਬੇਟਾ ਅਗਿਆ ਕਾ, ਪੋਤਾ ਦੁੱਲੇ ਕਾ.. ਬਾਸੀ ਦਿੱਲੀ,
ਮਹੱਲਾ ਦਿਲਵਾਲੀ ਸਿੱਖਾਂ, ਸੌ ਸਿੱਖਾਂ ਕੋ ਗੈਲ ਲੈ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਦੂਜ
ਵੀਰਵਾਰ ਕੇ ਦਿਹੁੰ ਸਰਸਾ ਨਦੀ ਤੇ ਤੀਰ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ.. ਰਾਣੇ ਦੀ ਫ਼ੌਜ ਗੈਲ
ਦਸ ਘਰੀ ਜੂਝ ਕੇ ਮਰਾ। ਆਗੇ ਗੁਰੂ ਭਾਣੇ ਕਾ ਖਾਵਿੰਦ ਗੁਰੂ ਕੀ ਗਤਿ ਗੁਰੂ ਜਾਨੇ। ਗੁਰੂ ਗੁਰੂ ਜਪਨਾ
ਜਨਮ ਸਊਰੈਗਾ।’
ਦੂਜੀ ਲੜਾਈ ਭਾਈ ਉਦੈ ਸਿੰਘ ਜੀ ਦੇ ਜਥੇ ਦੇ 50 ਸਿੰਘਾਂ ਨਾਲ਼ ਹੋਈ। ਭੱਟ ਵਹੀ ਕਰਸਿੰਧੂ ’ਚ ਇਸ
ਬਾਰੇ ਇਉਂ ਜ਼ਿਕਰ ਹੈ, ‘ਉਦੈ ਸਿੰਘ ਬੇਟਾ ਮਨੀ ਸਿੰਘ, ਪੋਤਾ ਮਾਈਦਾਸ ਕਾ, ਪੜਪੋਤਾ ਬੱਲੂ ਰਾਇ ਕਾ
ਚੰਦਰਬੰਸੀ ਭਾਰਦੁਆਜੀ ਗੋਤਰਾ ਪੁਆਰ ਬੰਸ, ਬੀਂਝੇ ਕਾ ਬੰਝਰਉਤ ਜਲਹਾਨਾਂ....ਸੰਮਤ ਸਤਰਾਂ ਸੈ ਬਾਸਠ
ਪੋਖ ਮਾਸੇ ਦਿਹੁੰ ਸਾਤ ਗਏ ਵੀਰਵਾਰ ਕੇ ਦਿਵਸ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਹਾਨ,
ਪਰਗਾਨਾ ਭਰਥਗੜ ਰਾਜ ਕਹਿਲੂਰ, ਆਧ ਘਰੀ ਦਿਹੁੰ ਨਿਕਲੇ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ,
ਪੋਤਾ ਦੀਪ ਕਾ, ਪੜਪੋਤਾ ਤਾਰਾ ਚੰਦ ਕਾ, ਬੰਸ ਕਲਿਆਨ ਚੰਦ ਕੀ ਚੰਦੇਲ ਗੋਤਰਾ ਰਾਣੇ ਕੀ ਫ਼ੌਜ ਗੈਲ
ਬਾਰਾਂ ਘਰੀ ਜੂਝ ਕੇ ਮਰਾ।’
ਤੀਜਾ ਜਥਾ ਭਾਈ ਬਚਿੱਤਰ ਸਿੰਘ ਦਾ ਰੰਘੜਾਂ ਦੀ ਫ਼ੌਜ ਨਾਲ਼ ਮਲਕਪੁਰ (ਉਦੋਂ ਮਲਕਪੁਰ ਰੰਘੜਾਂ) ਪਿੰਡ
ਦੀ ਜੂਹ ਵਿੱਚ ਭਿੜ ਪਿਆ, ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ
ਪਿੱਛੇ ਆ ਰਹੇ ਬਾਬਾ ਅਜੀਤ ਸਿੰਘ, ਭਾਈ ਮਦਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਈ ਬਚਿੱਤਰ ਸਿੰਘ
ਨੂੰ ਉੱਥੋਂ ਬਚਾ ਕੇ ਛੇ ਕਿਲੋਮੀਟਰ ਦੂਰ ਪਿੰਡ ਕੋਟਲਾ ਨਿਹੰਗ ਖ਼ਾਨ ਵਿਖੇ ਲੈ ਆਏ। ਇਹ ਯੁੱਧ 6-7
ਪੋਹ/ 5 ਤੇ 6 ਦਸੰਬਰ 1705 ਈਸਵੀ ਦੀ ਰਾਤ ਨੂੰ ਹੋਇਆ ਅਤੇ ਇਹ ਰਾਤ ਗੁਰੂ ਜੀ ਨੇ ਭਾਈ ਨਿਹੰਗ ਖ਼ਾਨ
ਦੇ ਘਰ ਬਿਤਾਈ।
ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਮੁਤਾਬਕ ਹਮਲਿਆਂ ਦੀ ਸ਼ੁਰੂਆਤ ਤੱਕ ਮਾਤਾ ਗੁਜਰੀ ਜੀ, ਦੋ ਛੋਟੇ
ਸਾਹਿਬਜ਼ਾਦੇ ਤੇ ਦੋ ਸੇਵਾਦਾਰਾਂ ਸਰਸਾ ਨਦੀ ਪਾਰ ਕਰ ਚੁੱਕੇ ਸਨ, ਜੋ ਬਾਅਦ ’ਚ ਗੰਗੂ ਬ੍ਰਾਹਮਣ ਦੇ
ਪਿੰਡ ਖੇੜੀ ਪਹੁੰਚੇ । ਇਸ ਦਿਨ ਸਰਸਾ ਨਦੀ ਵਿੱਚ ਕਈ ਸਿੰਘਾਂ ਦੀਆਂ ਜਾਨਾਂ ਤੇ ਬਹੁਤ ਸਾਰਾ ਸਾਹਿਤਕ
ਖ਼ਜ਼ਾਨਾ ਹੱਥੋਂ ਚਲਾ ਗਿਆ।
8 ਪੋਹ/7 ਦਸੰਬਰ ਨੂੰ ਸੁਬ੍ਹਾ ਨਿਹੰਗ ਖ਼ਾਨ ਦਾ ਬੇਟਾ ਆਲਮ ਖ਼ਾਨ ਗੁਰੂ ਜੀ ਨਾਲ਼ ਬੂਰ ਮਾਜਰੇ ਤੱਕ
ਗਿਆ। ਇੱਥੋਂ ਗੁਰੂ ਜੀ, ਦੋ ਵੱਡੇ ਸਾਹਿਬਜ਼ਾਦੇ ਅਤੇ 44 ਸਿੰਘ ਚਮਕੌਰ ਸਾਹਿਬ ਪਹੁੰਚੇ, ਜਿੱਥੇ ਉੱਚੀ
ਜਗ੍ਹਾ ’ਤੇ ਸਥਿਤ ਇੱਕ ਕੱਚੀ ਗੜ੍ਹੀ ਨੂੰ ਸੁਰੱਖਿਆ ਵਜੋਂ ਦਰੁਸਤ ਮੰਨ ਕੇ ਟਿਕਾਣਾ ਬਣਾਇਆ ਤੇ ਸ਼ਾਮ
ਨੂੰ ਰਹਰਾਸਿ ਦਾ ਪਾਠ ਕੀਤਾ, ‘‘ਰਹਰਾਸਿ ਕਾ ਦੀਵਾਨ ਸਜਾਯਾ ਗੁਰੂ ਜੀ ਨੇ । ਮਿਲ ਜੁਲ ਕੇ ਸ਼ਰੇ-ਸ਼ਾਮ
ਭਜਨ ਗਾਏ ਸਭੀ ਨੇ ।’’ (ਗੰਜਿ ਸ਼ਹੀਦਾਂ/ਅੱਲਾ ਯਾਰ ਖ਼ਾਂ ਯੋਗੀ)
(ਨੋਟ : ਉਕਤ ਦਿੱਤੀਆਂ ਦੇਸੀ ਤੇ ਅੰਗਰੇਜ਼ੀ ਮਹੀਨਿਆਂ ਦੀਆਂ ਤਾਰੀਖ਼ਾਂ ਤੋਂ ਇਹ ਭੁਲੇਖਾ ਨਾ ਰਹੇ ਕਿ
ਹੁਣ 6/7 ਪੋਹ ਨੂੰ 5/6 ਦਸੰਬਰ ਜਾਂ 8 ਪੋਹ ਨੂੰ 7 ਦਸੰਬਰ ਕਿਉਂ ਨਹੀਂ ਆ ਰਿਹਾ, ਇਸ ਦਾ ਕਾਰਨ ਹੈ
ਕਿ ਅਜੋਕੇ ਕੈਲੰਡਰ ’ਚ 2 ਸਤੰਬਰ 1752 ਈਸਵੀ (ਬੁੱਧਵਾਰ) ਤੋਂ ਅਗਲਾ ਦਿਨ ਵੀਰਵਾਰ ਸਿੱਧਾ ਹੀ 11
ਤਾਰੀਖ਼ਾਂ ਵਧਾ ਕੇ 14 ਸਤੰਬਰ 1752 ਕਰ ਦਿੱਤਾ ਗਿਆ ਸੀ ਤਾਂ ਜੋ ਇਸ ਨੂੰ ਮੌਸਮੀ ਕੈਲੰਡਰ ਦੇ ਨੇੜੇ
ਲਿਆਂਦਾ ਜਾ ਸਕੇ।)
ਗੁਰੂ ਜੀ ਕਾਇਰਾਂ ਵਾਙ ਛੁਪੇ ਨਹੀਂ ਸਗੋਂ 10 ਪੋਹ/9 ਦਸੰਬਰ ਨੂੰ ਸੁਬ੍ਹਾ ਹੋਣ ਵਾਲ਼ੀ ਵੱਡੀ ਜੰਗ
ਵਾਸਤੇ 8 ਤੇ 9 ਦਸੰਬਰ ਵਾਲ਼ੀ ਰਾਤ ਨੂੰ ਗੜ੍ਹੀ ਦੇ ਚਾਰੋਂ ਤਰਫ਼ ਦਾ ਮੁਆਇਨਾ ਕਰਦੇ ਰਹੇ । ਗੁਰੂ ਜੀ;
ਆਪਣੇ ਜ਼ਫ਼ਰਨਾਮੇ ’ਚ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਮੇਰੇ 40 ਭੁੱਖੇ ਭਾਣੇ ਬੰਦੇ ਹੋਰ ਕਿੰਨਾ ਕੁ ਕਰ
ਸਕਦੇ ਸਨ ਜਦੋਂ ਕਿ ਉਨ੍ਹਾਂ ਉੱਤੇ 10 ਲੱਖ ਸੈਨਿਕ ਟੁੱਟ ਕੇ ਆ ਪਏ, ‘‘ਗੁਰਸਨਹ ਚਿ ਕਾਰੇ ਕੁਨਦ
ਚਿਹਲ ਨਰ ॥ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ?॥੧੯॥’’
ਮੁਖ਼ਬਰਾਂ ਪਾਸੋਂ ਰਾਤ ਨੂੰ ਮਿਲੀ ਸੂਚਨਾ ਮੁਤਾਬਕ ਸਵੇਰੇ, ਕੱਚੀ ਗੜ੍ਹੀ ਨੂੰ ਚਾਰੋਂ ਤਰਫ਼ੋਂ ਘੇਰ
ਲਿਆ ਗਿਆ। 9 ਦਸੰਬਰ ਨੂੰ ਪੂਰਾ ਦਿਨ ਸੰਸਾਰ ਦਾ ਬੇਜੋੜ ਯੁੱਧ ਹੋਇਆ ਕਿਉਂਕਿ ਇੱਕ-ਇੱਕ ਸਿੰਘ ਨੇ
ਹਜ਼ਾਰਾਂ ਹਮਲਾਵਰਾਂ ਨਾਲ਼ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਸ਼ਾਹੀ ਫ਼ੌਜ, ਸਿੰਘਾਂ ਦੇ ਗੜ੍ਹੀ
’ਚੋਂ ਬਾਹਰ ਆ ਕੇ ਗਰੁਪਾਂ ’ਚ ਹਮਲਾ ਕਰਨ ਦੇ ਤਰੀਕੇ ਤੋਂ ਇੰਨੀ ਡਰੀ ਹੋਈ ਸੀ ਕਿ ਇੱਕ ਸਿੰਘ ਦੇ
ਸ਼ਹੀਦ ਹੋਣ ’ਤੇ ਵੀ ਆਖਦੇ ਕਿ ਚੰਗਾ ਹੋਇਆ ਬਲਾ ਟਲ ਗਈ, ‘‘ਤਲਵਾਰ ਵੁਹ ਖ਼ੂੰਖ਼ਾਰ ਥੀ, ਤੋਬਾ ਹੀ ਭਲੀ
ਥੀ । ਲਾਖੋਂ ਕੀ ਹੀ ਜਾਂ ਲੇ ਕੇ, ਬਲਾ ਸਰ ਸੇ ਟਲੀ ਥੀ ।’’ (ਅੱਲਾ ਯਾਰ ਖਾਂ ਯੋਗੀ)
ਅੱਲਾ ਯਾਰ ਖਾਂ ਯੋਗੀ ਦੇ ਇਸ ਕਥਨ ਕਿ ‘‘ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਯੇ । ਕਟਾਏ
ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਯੇ ।’’ ਮੁਤਾਬਕ ਸ਼ਾਮ ਤੱਕ ਦੋ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ
ਤੇ ਬਾਬਾ ਜੁਝਾਰ ਸਿੰਘ ਜੀ) ਤੋਂ ਇਲਾਵਾ ਇਹ 40 ਸਿੰਘ ਦੁਸ਼ਮਣਾਂ ਨੂੰ ਭਾਜੜਾ ਪਾਉਂਦੇ ਹੋਏ ਸ਼ਹੀਦ ਹੋ
ਗਏ, ‘‘ਸਹਜ ਸਿੰਘ, ਸਰਦੂਲ ਸਿੰਘ, ਸਰੂਪ ਸਿੰਘ, ਸਾਹਿਬ ਸਿੰਘ, ਸੁਜਾਨ ਸਿੰਘ, ਸ਼ੇਰ ਸਿੰਘ, ਸੇਵਾ
ਸਿੰਘ, ਸੰਗੋ ਸਿੰਘ, ਸੰਤ ਸਿੰਘ, ਹਰਦਾਸ ਸਿੰਘ, ਹਿੰਮਤ ਸਿੰਘ, ਕਰਮ ਸਿੰਘ, ਕ੍ਰਿਪਾਲ ਸਿੰਘ (ਉਹ
ਗੁਰਮੁਖ, ਜਿਨ੍ਹਾਂ ਦੀ ਅਗਵਾਈ ’ਚ 16 ਕਸ਼ਮੀਰੀ ਪੰਡਿਤ 25 ਮਈ 1675 ਨੂੰ ਗੁਰੂ ਤੇਗ਼ ਬਹਾਦਰ ਸਾਹਿਬ
ਜੀ ਪਾਸੋਂ ਮਦਦ ਲੈਣ ਅਨੰਦਪੁਰ ਸਾਹਿਬ ਆਏ।), ਖੜਗ ਸਿੰਘ, ਗੁਰਦਾਸ ਸਿੰਘ, ਗੁਰਦਿੱਤ ਸਿੰਘ, ਗੁਲਾਬ
ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਜਵਾਹਰ ਸਿੰਘ, ਜੈਮਲ ਸਿੰਘ, ਜਵਾਲਾ ਸਿੰਘ, ਝੰਡਾ
ਸਿੰਘ, ਟੇਕ ਸਿੰਘ, ਠਾਕੁਰ ਸਿੰਘ, ਤ੍ਰਿਲੋਕ ਸਿੰਘ, ਦਿਆਲ ਸਿੰਘ, ਦਾਮੋਦਰ ਸਿੰਘ, ਨਰਾਇਣ ਸਿੰਘ,
ਨਿਹਾਲ ਸਿੰਘ, ਪੰਜਾਬ ਸਿੰਘ, ਪ੍ਰੇਮ ਸਿੰਘ, ਬਸਾਵਾ ਸਿੰਘ, ਬਿਸਨ ਸਿੰਘ, ਭਗਵਾਨ ਸਿੰਘ, ਮਤਾਬ
ਸਿੰਘ, ਮੁਹਕਮ ਸਿੰਘ, ਰਣਜੀਤ ਸਿੰਘ ਅਤੇ ਰਤਨ ਸਿੰਘ।’’ (ਮਹਾਨ ਕੌਸ਼)
ਗੁਰੂ ਸਾਹਿਬ ਨੇ ਗੜ੍ਹੀ ’ਚੋਂ ਤੀਰਾਂ ਨਾਲ਼ ਅਚੂਕ ਹਮਲੇ ਕਰ ਕੇ ਮੁਗ਼ਲ ਸਰਦਾਰ ਨਾਹਨ ਖ਼ਾਂ
(ਮਲੇਰਕੋਟਲਾ ਨਿਵਾਸੀ) ਸਮੇਤ ਅਣਗਿਣਤ ਮੁਗ਼ਲ ਸਰਦਾਰ ਤੇ ਸੈਨਿਕ ਮਾਰੇ। 9 ਤੇ 10 ਦਸੰਬਰ ਦੀ ਰਾਤ
ਨੂੰ ਪੰਜ ਸਿੰਘਾਂ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ
ਸੰਤ ਸਿੰਘ) ਦੁਆਰਾ ਲਏ ਗਏ ਫ਼ੈਸਲੇ ਉਪਰੰਤ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ ਗਈ। ਭਾਈ
ਸੰਤੋਖ ਸਿੰਘ ਅਨੁਸਾਰ ਇਨ੍ਹਾਂ ਪੰਜਾਂ ਪਿਆਰਿਆਂ ’ਚੋਂ ਬਾਅਦ ’ਚ ਸਥਿਤੀ ਨੂੰ ਸੰਭਾਲਣ ਲਈ ਗੁਰੂ ਜੀ
ਨੇ ਭਾਈ ਸੰਤ ਸਿੰਘ ਨੂੰ ਆਪਣਾ ਤੁਰਰਾ ਤੇ ਕਲਗੀ ਬਖ਼ਸ਼ੀ, ‘‘ਪੰਚਹੁਂ ਮੇ ਕਲਗੀ ਕਿਂਹ ਦੀਨਸ ?, ਸੋ
ਨਿਰਨੈ ਸੁਨੀਐ ਮਨ ਲਾਇ, ਸੰਤ ਸਿੰਘ ਖਤ੍ਰੀ ਸਿਖ ਸੁਭ ਮਤਿ, ਥਾਪ੍ਯੋ ਪੰਚਹੁਂ ਮੇ ਵਡਿਆਈ। ਤਿਸ ਕੋ
ਗੁਰੁਤਾ (ਅਗਵਾਈ) ਅਰਪਨ ਕੀਨਸ, ਪ੍ਰਿਥਮ ਖਾਲਸੇ ਮੇ ਤਿਨ ਪਾਇ। ਸਸਤ੍ਰ ਬੰਧਾਇ ਬਠਾਇ ਅਟਾਰੀ। ਗੁਰੂ
ਫ਼ਤੇ ਬੋਲੇ ਹਰਖਾਇ।’’ ( ਗੁਪ੍ਰਸੂ ਰੁੱਤ ੬ ਅ: ੪੧) ਪਰ ਗੁਰੁ ਵਿਲਾਸ ਦੇ 20ਵੇਂ ਅਧਿਆਏ ’ਚ ਭਾਈ
ਸੁਖਾ ਸਿੰਘ ਨੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ (ਕਲਗੀ) ਬਖ਼ਸ਼ੀ, ਲਿਖਿਆ ਹੈ।
(ਨੋਟ : ਉਕਤ ਬਿਆਨ ਕੀਤੇ ਗਏ 40 ਸ਼ਹੀਦ ਸਿੰਘਾਂ ’ਚ ਭਾਈ ਸੰਗਤ ਸਿੰਘ ਜੀ ਦਾ ਨਾਂ ਨਹੀਂ ਹੈ, ਅਗਰ
ਭਾਈ ਸਾਹਿਬ ਦੀ ਗਿਣਤੀ ਸ਼ਾਮਲ ਕੀਤੀ ਜਾਏ ਤਾਂ ਇਹ 41+2 (ਸ਼ਾਹਿਬਜ਼ਾਦੇ)= 43 ਹੋ ਜਾਏਗੀ, ਪਰ
ਜ਼ਫ਼ਰਨਾਮੇ ’ਚ 40 ਸਿੰਘਾਂ ਦੀ ਗਿਣਤੀ ਦਾ ਜ਼ਿਕਰ ਹੈ। ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਨੇ ਇਹ
ਗਿਣਤੀ ਅੰਦਾਜ਼ਨ ਕਹੀ ਹੋਵੇ ਕਿਉਂਕਿ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਦੇ ਜਥੇ ’ਚ 40 ਸਿੰਘ ਹੀ ਸਨ।)
ਖ਼ਾਲਸੇ ਦਾ ਹੁਕਮ ਮੰਨਦਿਆਂ ਗੁਰੂ ਜੀ ਨੇ ਗੜ੍ਹੀ ’ਚੋਂ ਬਾਹਰ ਜਾਣਾ ਕਬੂਲ ਕਰ ਲਿਆ, ਜਿਨ੍ਹਾਂ ਦੀ
ਹਿਫ਼ਾਜ਼ਤ ਲਈ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ (ਨਿਹੰਗ ਪੰਥ ਦੇ ਬਾਨੀ) ਵੀ
ਗੜ੍ਹੀ ’ਚੋਂ ਬਾਹਰ ਨਿਕਲ ਮਾਛੀਵਾੜੇ ਵੱਲ ਗਏ ਜਿੱਥੇ ਆਪ ਨੂੰ ਗੁਰੂ ਘਰ ਦੇ ਪਰਮ ਭਗਤ ਗ਼ਨੀ ਖ਼ਾਂ ਤੇ
ਨਬੀ ਖ਼ਾਂ ਮਿਲੇ। ਇਹ ਰਾਤ ਆਪ ਨੇ ਭਾਈ ਜੀਵਨ ਸਿੰਘ ਦੇ ਚੌਬਾਰੇ ’ਚ ਗੁਜਾਰੀ।
ਦੂਸਰੇ ਪਾਸੇ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਖੇੜੀ (ਸਹੇੜੀ) ਪਿੰਡ ਦੇ
ਮਸੰਦਾਂ ਅਤੇ ਗੰਗੂ ਬ੍ਰਾਹਮਣ ਨੇ ਮੁਰਿੰਡੇ ਦੇ ਥਾਣੇਦਾਰ ਨੂੰ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ
ਦਿੱਤਾ, ਜਿਸ ਨੇ ਬੰਦੀ ਬਣਾ ਇਨ੍ਹਾਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਸੂਬਾ ਸਰਹਿੰਦ ਨੇ
ਠੰਡੇ ਬੁਰਜ ’ਚ ਕੈਦ ਕਰ ਕੇ 2-3 ਦਿਨ ਡਰਾਉਣਾ, ਸਮਝਾਉਣਾ ਜਾਰੀ ਰੱਖਿਆ ਤਾਂ ਜੋ ਇਸਲਾਮ ਕਬੂਲ ਕਰ
ਲੈਣ ਪਰ 86 ਸਾਲਾਂ (1619-1705) ਬਜ਼ੁਰਗ ਦਾਦੀ ਮਾਤਾ ਦੀ ਪ੍ਰੇਰਨਾ ਨੇ ਇਨ੍ਹਾਂ ਦੇ ਫ਼ਿਰਕੂ
(ਮੌਕਾਪ੍ਰਸਤ) ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ। ਆਖ਼ਰ 13 ਪੋਹ/12 ਦਸੰਬਰ 1705 ਈਸਵੀ ਨੂੰ
9 ਸਾਲ ਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ 7 ਸਾਲ ਦੇ ਸਾਹਿਬਜ਼ਾਦਾ ਫ਼ਤਿਹ ਸਿੰਘ (ਦੋਵੇਂ ਮਸੂਮਾਂ)
ਨੂੰ ਨੀਂਹਾਂ ਵਿੱਚ ਚਿਣ ਦਿੱਤਾ ਗਿਆ, ਪਰ ਕੰਧ ਡਿੱਗ ਗਈ ਤੇ ਬੱਚੇ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ
ਹੋਸ਼ ’ਚ ਲਿਆ ਕੇ ਅਗਲੇ ਦਿਨ ਮੁੜ ਵਜ਼ੀਰ ਖ਼ਾਨ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ ਤਾਂ ਜੋ ਸ਼ਾਇਦ ਹੁਣ ਡਰ
ਕਾਰਨ ਇਸਲਾਮ ਕਬੂਲ ਕਰ ਲੈਣ। ਇੱਥੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਮਸੂਮ ਬੱਚਿਆਂ ਨੂੰ ਕਤਲ
ਨਾ ਕਰਨ ਦੀ ਨਸੀਹਤ ਦਿੱਤੀ ਸੀ, ਪਰ ਸਭਾ ’ਚ ਮੌਜੂਦ ਸੁੱਚਾ ਨੰਦ ਬ੍ਰਾਹਮਣ ਨੇ ਵਜ਼ੀਰ ਖ਼ਾਨ ਨੂੰ
ਭੜਕਾਇਆ ਤੇ ਤਲਵਾਰ ਨਾਲ਼ ਦੋਵੇਂ ਬੱਚਿਆਂ ਨੂੰ ਕਤਲ ਕਰਵਾ ਦਿੱਤਾ ਗਿਆ। ਇਸ ਮਗਰੋਂ ਠੰਡੇ ਬੁਰਜ ’ਚ
ਬੰਦ ਬਜ਼ੁਰਗ ਮਾਤਾ ਗੁਜਰੀ ਦੇ ਮੂੰਹੋਂ ਨਿਕਲੀ ਸਚਾਈ ਨੂੰ ਨਾ ਸਹਿ ਸਕਣ ਤੋਂ ਬਾਅਦ ਉਨ੍ਹਾਂ ਨੂੰ
ਬੁਰਜ ਤੋਂ ਧੱਕਾ ਦੇ ਕੇ ਹੇਠਾਂ ਸੁੱਟਿਆ ਗਿਆ, ਜਿਸ ਕਾਰਨ ਉਹ ਪ੍ਰਾਣ ਤਿਆਗ ਗਏ ।
ਤਿੰਨੇ ਸਰੀਰਾਂ ਨੂੰ ਬਾਹਰ ਖੁਲ੍ਹੇ ਮੈਦਾਨ ’ਚ ਸੁੱਟਵਾ ਦਿੱਤਾ ਗਿਆ ਤਾਂ ਜੋ ਜਾਨਵਰ ਖਾ ਲੈਣ, ਪਰ
ਗੁਰੂ ਘਰ ਦੇ ਸੇਵਕ ਟੋਡਰ ਮੱਲ ਦੀ ਔਲਾਦ ਦੁਆਰਾ ਸੂਬਾ ਸਰਹਿੰਦ ਨੂੰ ਭਾਰੀ ਰਕਮ ਦੇ ਕੇ ਦੋਵੇਂ
ਬੱਚਿਆਂ ਤੇ ਮਾਤਾ ਦੇ ਸਰੀਰ ਦਾ ਸਸਕਾਰ ਕੀਤਾ ਗਿਆ। ਟੋਡਰ ਮੱਲ, ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲ਼ਾ
ਇੱਕ ਉਦਾਰਵਾਦੀ ਵਪਾਰੀ ਸੇਠ ਸੀ, ਜਿਨ੍ਹਾਂ ਦੀ ਮੌਤ ਸੰਨ 1665-66 ’ਚ ਹੋ ਚੁੱਕੀ ਸੀ। ਗੁਰੂ
ਪਰਿਵਾਰ ਦਾ ਸਸਕਾਰ ਕਰਨ ਬਦਲੇ ਭਾਰੀ ਰਕਮ ਲੈਣ ਦੇ ਬਾਵਜੂਦ ਵੀ ਟੋਡਰ ਮੱਲ ਦੇ ਪਰਿਵਾਰ ਨੂੰ ਵੀ
ਕੋਹਲੂ ’ਚ ਪੀੜਿਆ ਗਿਆ।
ਦੂਜੇ ਪਾਸੇ ਸੂਬਾ ਸਰਹਿੰਦ ਕੈਦੀਆਂ ਨੂੰ ਭੋਜਨ ਦੇਣ ਲਈ ਨਿਯੁਕਤ ਭਾਈ ਮੋਤੀ ਰਾਮ ਮਹਿਰਾ, ਠੰਡੇ
ਬੁਰਜ ’ਚ ਬੰਦ ਬੱਚਿਆਂ ਤੇ ਮਾਤਾ ਜੀ ਨੂੰ ਵੀ ਦੁੱਧ ਪਿਲਾਉਂਦਾ ਰਿਹਾ, ਜਿਸ ਦਾ ਪਤਾ ਲੱਗਣ ’ਤੇ ਉਸ
ਦੀ ਮਾਤਾ, ਪਤਨੀ ਤੇ ਇੱਕ ਛੋਟੇ ਜਿਹੇ ਪੁੱਤਰ ਸਮੇਤ ਪੂਰੇ ਪਰਿਵਾਰ ਨੂੰ ਕੋਹਲੂ ’ਚ ਪੀੜ ਕੇ ਕਤਲ
ਕੀਤਾ ਗਿਆ ।
ਇਸ ਲੇਖ ਦੀ ਅਰੰਭਤਾ ’ਚ ਕੀਤੀ ਗਈ ਵਿਚਾਰ ਕਿ ਮਨੁੱਖ ਵੀ ਇੱਕ ਆਮ ਜੂਨ ਹੈ, ਅਗਰ ਇਹ ਕੇਵਲ ਪਦਾਰਥ
ਭੋਗਣ ਤੇ ਆਪਣੇ ਵੰਸ਼ਜ ਦੇ ਵਿਕਾਸ ਤੱਕ ਸੀਮਤ ਰਹਿ ਕੇ ਮਰ ਜਾਂਦਾ ਹੈ, ਪਰ ਧਰਮ ਦੀ ਦ੍ਰਿਸ਼ਟੀ ਤੋਂ
ਮੰਜ਼ਲ ਵਿਹੂਣਾ ਬੀਤ ਰਿਹਾ ਇਹ ਜਨਮ ਕੋਹਲੂ ਦੇ ਬਲ਼ਦ ਵਾਙ ਹੈ। ਭਾਈ ਗੁਰਦਾਸ ਜੀ ਅਨੁਸਾਰ; ਜਿਵੇਂ
ਕੋਹਲੂ ’ਚ ਸਰੋਂ ਪਾ ਕੇ ਜੋਤਿਆ ਗਿਆ ਅੱਖਾਂ ਬੰਨ੍ਹ ਕੇ ਬਲ਼ਦ ਪੂਰਾ ਤੇਲ ਨਿਕਲ ਜਾਣ ’ਤੇ ਜਦ ਉਸ
ਦੀਆਂ ਅੱਖਾਂ ਖੋਲ੍ਹੀਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਓਥੇ ਖੜ੍ਹਾ ਹੀ ਵੇਖਦਾ ਹੈ, ਜਿੱਥੋਂ ਕਈ
ਘੰਟੇ ਪਹਿਲਾਂ ਚੱਲਿਆ ਸੀ, ਇਸੇ ਤਰ੍ਹਾਂ ਟੀਚਾ ਰਹਿਤ ਜੂਨ ਭੋਗ ਰਿਹਾ ਮਨੁੱਖ, ਸੰਸਾਰਕ ਯਾਤ੍ਰਾ ਦੀ
ਸਮਾਪਤੀ ’ਚ ਵੀ ਆਪਣੇ ਆਪ ਨੂੰ ਓਥੇ ਹੀ ਖੜ੍ਹਾ ਪਾਉਂਦਾ ਹੈ ਜਿੱਥੋਂ ਇਹ ਮਨੁੱਖ ਮਿਲਿਆ ਸੀ, ‘‘ਜੈਸੇ
ਬੈਲ ਤੇਲੀ ਕੋ ਜਾਨਤ ਕਈ ਕੋਸ ਚਲ੍ਯੋ; ਨੈਨ ਉਘਰਤ ਵਾਹੀ ਠਾਉ ਹੀ ਠਿਕਾਨੋ ਹੈ। ... ਤੈਸੇ
ਸ੍ਵਪਨੰਤਰੁ ਦਿਸੰਤਰ ਬਿਹਾਯ ਗਈ; ਪਹੁੰਚ ਨ ਸਕ੍ਯੋ ਤਹਾਂ ਜਹਾਂ ਮੋਹਿ ਜਾਨੋ ਹੈ ॥’’ (ਕਬਿੱਤ ੫੭੮)
ਸੋ, ਹੁਣ ਸ਼ਹੀਦਾਂ ਦੇ ਖ਼ੂਨ ਨਾਲ਼ ਸਿੰਜੀ ਹੋਈ ‘ਸਿੱਖ ਕੌਮ’ ਦੇ ਵਾਰਸਾਂ ਨੇ ਵੇਖਣਾ ਹੈ ਕਿ ਆਪਣੇ
ਕੀਮਤੀ ਸੁਆਸਾਂ ਨੂੰ ਕਿਵੇਂ ਸਾਰਥਕ ਬਣਾਉਂਦੇ ਹਨ।
11/25/18
ਹਰਲਾਜ ਸਿੰਘ ਬਹਾਦਰਪੁਰ
ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਬਾਬਾ ਜੀ, ਹਰਲਾਜ ਸਿੰਘ ਬਹਾਦਰਪੁਰ।
ਬਾਬਾ ਨਾਨਕ ਜੀ, ਆਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਬਾਬਾ ਜੀ ਇੱਕ ਬੇਨਤੀ ਹੈ
ਕਿ ਗੁੱਸਾ ਨਾ ਕਰਿਓ, ਕਿਉਂਕਿ ਅਸੀਂ ਭੁਲਣਹਾਰ ਜੀਵ ਹਾਂ। ਬਾਬਾ ਜੀ ਤੁਸੀਂ ਬਿਨਾ ਸ਼ੱਕ ਆਪਣੀ
ਵਿਚਾਰਧਾਰਾ (ਗੁਰਬਾਣੀ) ਰਾਹੀਂ ਸੰਸਾਰ ਨੂੰ ਪੁਜਾਰੀਆਂ ਅਤੇ ਰਾਜਿਆਂ ਦੇ ਚੱਕਰਾਂ ਵਿੱਚੋਂ ਕੱਢਣ ਲਈ
ਸਾਨੂੰ ਬਹੁਤ ਸਮਝਾਇਆ ਸੀ। ਪਰ ਤੁਸੀਂ ਆਪਣੇ ਜਨਮ ਦਿਨ ਨੂੰ ਸਪੱਸਟ ਨਾ ਕਰਕੇ ਆਪਣੇ ਪਿਆਰੇ ਸਿੱਖਾਂ
ਨੂੰ ਚੱਕਰਾਂ ਵਿੱਚ ਹੀ ਪਾ ਕੇ ਗਏ ਹੋਂ। ਬਾਬਾ ਜੀ ਨਾ ਤਾਂ ਤੁਸੀਂ ਕੋਈ ਅਣਪੜ ਸੀ ਨਾ ਹੀ ਅਣਜਾਣ
ਸੀ, ਕਿਉਂਕਿ ਤੁਸੀਂ ਤਾਂ ਆਪਣੀ ਅਤੇ ਆਪਣੇ ਤੋਂ ਪਹਿਲਾਂ ਦੇ ਅਤੇ ਆਪਣੇ ਸਮਕਾਲੀ ਭਗਤਾਂ ਦੀ ਬਾਣੀ
ਨੂੰ ਵੀ ਲਿਖ ਕੇ ਸਾਂਭਿਆ ਸੀ, ਪਰ ਨਾਂ ਤੁਸੀਂ ਕਿਸੇ ਭਗਤ ਦੀ ਜਨਮ ਮਿਤੀ ਲਿਖ ਕੇ ਸਾਂਭੀ ਨਾ ਆਪਣੀ,
ਅਸੀਂ ਹੁਣ ਚੱਕਰਾਂ ਵਿੱਚ ਪਏ ਫਿਰਦੇ ਹਾਂ ਕਿ ਤੁਹਾਡਾ ਜਨਮ ਦਿਨ ਕਿਸ ਤਾਰੀਖ ਨੂੰ ਮੰਨਾਈਏ। ਕੋਈ
ਸ਼ੱਕ ਨਹੀਂ ਹੈ ਕਿ ਤੁਸੀਂ ਪੁਜਾਰੀ ਦੇ ਜਾਲ ਨੂੰ ਤੋੜ ਸੁਟਿਆ ਸੀ, ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ
ਕਿ ਅਸੀਂ ਉਸੇ ਪੁਜਾਰੀ ਦੇ ਜਾਲ ਵਿੱਚ ਬੁਰੀ ਤਰਾਂ ਫਸ ਚੁੱਕੇ ਹਾਂ। ਹਰ ਤਰਾਂ ਦੇ ਚੱਕਰਾਂ ਵਿੱਚੋਂ
ਕੱਢਣ ਵਾਲੀ ਤੇਰੀ ਬਾਣੀ ਨੂੰ ਵਿਚਾਰਨ ਦਾ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਹੈ, ਕਿਉਂਕਿ ਸਾਨੂੰ ਤਾਂ
ਜਨਮ ਦਿਨਾਂ ਤੋਂ ਹੀ ਵਿਹਲ ਨਹੀਂ ਮਿਲਦੀ, ਤੁਹਾਨੂੰ ਤਾਂ ਪਤਾ ਹੀ ਹੈ ਕਿ ਦਸ ਤਾਂ ਤੁਸੀਂ ਗੁਰੂ ਹੀ
ਹੋ ਗਏ, ਹੋਰ ਭਗਤ ਵੀ ਕਿੰਨੇ ਹਨ, ਕਿੰਨੇ ਸਿੱਖ ਸ਼ਹੀਦ ਹੋ ਗਏ, ਤੁਹਾਡੇ ਦਸਮੇ ਜਾਮੇ ਗੁਰੂ ਗੋਬਿੰਦ
ਸਿੰਘ ਜੀ ਦੀਆਂ ਜੰਗਾਂ ਤੋਂ ਲੈ ਕੇ, ਅੱਜ ਤੱਕ ਸਹੀਦੀਆਂ ਜਾਰੀ ਹਨ, ਹੋਰ ਸੰਤ, ਮਹਾਂਪੁਰਸ਼, ਬ੍ਰਹਮ
ਗਿਆਨੀ ਬਹੁਤ ਹੋ ਗਏ ਹਨ, ਜੇ ਸੱਭ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਮੰਨਾਈਏ, ਤਾਂ ਸਾਡੇ ਕੋਲ ਤਾਂ
ਸਮਾਂ ਹੀ ਨਹੀਂ ਬਚਦਾ ਹੋਰ ਕੁੱਝ ਕਰਨ ਲਈ, ਫਿਰ ਇੱਕ ਜਨਮ ਦਿਨ ਜਾਂ ਸਹੀਦੀ ਦਿਹਾੜੇ ਤੇ ਅਖੰਡ ਪਾਠ
ਕਰਨ ਕਰਕੇ ਤਿੰਨ ਦਿਨ ਲੱਗ ਜਾਂਦੇ ਹਨ, ਲੈ ਹੁਣ ਤੁਸੀਂ ਹੀ ਦੱਸੋ ਕਿ ਅਸੀਂ ਗੁਰਬਾਣੀ ਪੜ੍ਹ ਕੇ
ਸਮਝਣ ਦੀ ਕੋਸਿਸ ਕਰੀਏ ਜਾਂ ਦਿਨ ਮੰਨਾਈਏ?
ਬਾਬਾ ਜੀ ਹੁਣ ਤਾਂ ਹੋਰ ਵੀ ਪੰਗਾ ਪੈ ਗਿਆ ਹੈ, ਤੁਹਾਡੇ ਸਾਰਿਆਂ ਦੇ ਜਨਮ ਦਿਨ ਵੀ ਦੂਹਰੇ (ਡਬਲ)
ਮਨਣ ਲੱਗ ਗਏ ਹਨ, ਕੁੱਝ ਗੁਰ ਸਿੱਖ ਤੁਹਾਡਾ ਜਨਮ ਦਿਨ ਕੱਤਕ (ਐਤਕੀ) ਮੱਘਰ ਵਿੱਚ ਮਨਾ ਰਹੇ ਹਨ,
ਕੁੱਝ ਗੁਰ ਸਿੱਖ ਵੈਸਾਖ ਵਿੱਚ ਮਨਾ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਸਾਰੇ ਸੰਸਾਰ ਨੂੰ ਦੁਬਿਧਾ
ਵਿੱਚੋਂ ਕੱਢਣ ਵਾਲੇ ਸਤਿਗੁਰਾ ਅਸੀਂ ਤਾਂ ਹੁਣ ਤੇਰੇ ਨਾਮ ਤੇ ਹੀ ਦੁਬਿਧਾ ਵਿੱਚ ਪੈ ਰਹੇ ਹਾਂ। ਇਸ
ਦੁਬਿਧਾ ਕਾਰਨ ਕਈ ਬਾਰ ਤਾਂ ਅਸੀਂ ਤੁਹਾਨੂੰ ਹੀ ਗਲਤ ਸਮਝਣ ਦੀ ਗਲਤੀ ਕਰ ਲੈਂਦੇ ਹਾਂ, ਕਈ ਬਾਰ
ਆਪਣੇ ਆਪ ਨੂੰ ਵੀ ਗਲਤ ਸਮਝ ਲੈਂਦੇ ਹਾਂ। ਜਦੋਂ ਤਾਂ ਤੁਹਾਨੂੰ ਗਲਤ ਸਮਝਦੇ ਹਾਂ ਉਦੋਂ ਤਾਂ ਕਹਿੰਦੇ
ਹਾਂ ਕਿ ਤੁਸੀਂ ਆਪਣੀ ਸਹੀ ਜਨਮ ਤਾਰੀਖ ਕਿਉਂ ਨਹੀਂ ਲਿਖ ਕੇ ਗਏ। ਜਦੋਂ ਸੋਚਦੇ ਹਾਂ ਕਿ ਤੁਸੀਂ ਤਾਂ
ਗਲਤ ਨਹੀਂ ਹੋ ਸਕਦੇ, ਫਿਰ ਸੋਚਦੇ ਹਾਂ ਕਿ ਆਪਾਂ ਹੀ ਗਲਤ ਜੇ ਜਨਮ ਤਾਰੀਖ ਦੀ ਲੋੜ ਹੁੰਦੀ ਤਾਂ ਉਹ
ਜਰੂਰ ਲਿਖ ਕੇ ਜਾਂਦੇ, ਕਿਉਂਕਿ ਤੁਸੀਂ ਸਰੀਰਾਂ (ਦੇਹਾਂ) ਨਾਲ ਜੋੜਨ ਜਾਂ ਸਰੀਰਾਂ ਦੇ ਜਨਮ ਮਰਨ ਦੀ
ਥਾਂ ਸੋਚ, ਸਿਧਾਂਤ, ਜਮੀਰਾਂ ਅਤੇ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਸੀ, ਫਿਰ ਸੋਚਦੇ ਹਾਂ ਕਿ ਜੇ
ਲਿਖ ਵੀ ਜਾਂਦੇ ਫਿਰ ਵੀ ਕੀ ਹੋ ਜਾਂਦਾ, ਗੁਰਬਾਣੀ ਤਾਂ ਉਹ ਲਿਖ ਕੇ ਦੇ ਕੇ ਹੀ ਗਏ ਹਨ, ਆਪਾਂ ਨੇ
ਉਹਨਾ ਦੇ ਲਿਖ ਕੇ ਦਿੱਤੇ ਉਤੇ ਕਿੰਨਾ ਕੁ ਅਮਲ ਕਰ ਲਿਆ ਹੈ। ਬਾਬਾ ਜੀ ਗੁਰਬਾਣੀ ਨੂੰ ਪੜ੍ਹ ਬੁੱਝ
ਮਨ ਵਿੱਚ ਵਸਾ ਕੇ ਆਪਣਾ ਜਨਮ ਸੰਵਾਰ ਕੇ ਚੱਕਰਾਂ ਵਿੱਚੋਂ ਨਿਕਲਣ ਦੀ ਥਾਂ ਅਸੀਂ ਤਾਂ ਤੇਰਾ ਹੀ ਜਨਮ
ਸਰਟੀਫਿਕੇਟ ਬਣਾਉਣ ਲਈ ਚੱਕਰਾਂ ਵਿੱਚ ਪਏ ਭੱਜੇ ਫਿਰਦੇ ਹਾਂ, ਪਤਾ ਨੀ ਤੈਨੂੰ ਕਿੱਥੇ ਭਰਤੀ
ਕਰਵਾਉਣਾ ਹੈ?
ਅਸਲ ਗੱਲ ਤਾਂ ਬਾਬਾ ਜੀ ਇਹ ਹੈ, ਕਿ ਜੇ ਅਸੀਂ ਤੁਹਾਡੀ ਬਾਣੀ ਪੜ ਕੇ ਵਿਚਾਰੀਏ ਤਾਂ ਸਾਨੂੰ ਭੈਅ
ਆਉਂਦਾ ਹੈ ਕਿਉਂਕਿ ਅਸੀਂ ਤਾਂ ਸਾਰਾ ਕੁੱਝ ਹੀ ਤੁਹਾਡੇ ਤੋਂ ਉਲਟ ਕਰ ਰਹੇ ਹਾਂ, ਜੇ ਤੁਹਾਡੀ
ਮੰਨਾਗੇ ਤਾਂ ਸਾਨੂੰ ਆਪਣੀ ਮੱਤ ਛੱਡਣੀ ਪਵੇਗੀ, ਅਸੀਂ ਆਪਣੀ ਮੱਤ ਵੀ ਨਹੀਂ ਛੱਡ ਸਕਦੇ। ਅਸੀਂ
ਤੁਹਾਨੂੰ ਵੀ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਸਾਡੇ ਸਿੱਖ ਧਰਮ ਦੇ ਮੋਢੀ ਤੁਸੀਂ ਹੀ ਹੋਂ ਇਸ ਲਈ
ਤੁਹਾਨੂੰ ਵੀ ਨਹੀਂ ਛੱਡ ਸਕਦੇ, ਜੇ ਤੁਹਾਨੂੰ ਛੱਡਦੇ ਹਾਂ ਫਿਰ ਸਾਡੀ ਸਿੱਖੀ ਵੀ ਗਈ ਤੇ ਸਿੱਖ ਧਰਮ
ਵੀ ਗਿਆ, ਜੇ ਤੁਹਾਡੀ ਬਾਣੀ ਨੂੰ ਮੰਨਦੇ ਹਾਂ ਫਿਰ ਅਸੀਂ ਵੀ ਗਏ ਅਤੇ ਸਾਡੀ ਮੱਤ ਵੀ ਗਈ। ਇਸ ਲਈ
ਅਸੀਂ ਨੇ ਤੁਹਾਡੀ ਕਿਰਪਾ ਨਾਲ ਸੋਚ ਸਮਝ ਕੇ ਵਿਚਕਾਰਲਾ ਰਸਤਾ ਚੁਣ ਲਿਆ ਹੈ, ਜਿਸ ਨਾਲ ਅਸੀਂ
ਤੁਹਾਡੇ ਸਿੱਖ ਵੀ ਰਹਾਂਗੇ, ਸਾਡਾ ਸਿੱਖ ਧਰਮ ਵੀ ਰਹੇਗਾ, ਤੁਸੀਂ ਸਾਡੇ ਗੁਰੂ ਵੀ ਰਹੋਂਗੇ, ਸਾਡੀ
ਮੱਤ ਵੀ ਰਹੇਗੀ, ਤੁਹਾਡੀ ਗੁਰਬਾਣੀ ਨੂੰ ਵਿਚਾਰ ਕੇ ਮੰਨਣ ਦੀ ਵੀ ਲੋੜ ਨਹੀਂ ਰਹਿਣੀ, ਤੁਹਾਡਾ
ਸਤਿਕਾਰ ਵੀ ਕਾਇਮ ਰਹੇਗਾ, ਕਿਸੇ ਹੋਰ ਨੂੰ ਸਾਡੇ ਅਤੇ ਤੁਹਾਡੇ ਉੱਤੇ ਕੋਈ ਸ਼ੱਕ ਵੀ ਨਹੀਂ ਰਹੇਗਾ ਕਿ
ਅਸੀਂ ਤੇਰੀ ਗੱਲ ਨਹੀਂ ਮੰਨਦੇ। ਇਸ ਲਈ ਅਸੀਂ ਤੁਹਾਡੇ ਦਿਨ (ਜਨਮ ਦਿਨ ਅਤੇ ਸਹੀਦੀ ਦਿਨ) ਧੂਮ ਧਾਮ
ਨਾਲ ਮੰਨਾਉਂਦੇ ਰਹਾਂਗੇ ਜੀ। ਬਾਕੀ ਤੁਸੀਂ ਤਾਂ ਅੰਤਰਜਾਮੀ ਹੋਂ ਸਾਡੇ ਦਿਲਾਂ ਦੀਆਂ ਵੀ ਜਾਣਦੇ
ਹੋਂ, ਕਿ ਅਸੀਂ ਤੁਹਾਨੂੰ ਅਤੇ ਗੁਰਬਾਣੀ ਨੂੰ ਕਿੰਨਾ ਸਤਿਕਾਰ ਦਿੰਦੇ ਹਾਂ, ਬਾਣੀ ਬਾਰੇ ਵੀ
ਤੁਹਾਨੂੰ ਪਤਾ ਹੀ ਹੈ ਕਿ ਉਹ ਸਾਨੂੰ ਕੀ ਕਹਿੰਦੀ ਹੈ ਅਤੇ ਅਸੀਂ ਉਸ ਉਤੇ ਕਿੰਨਾ ਕੁ ਅਮਲ ਕਰਦੇ
ਹਾਂ, ਇਸ ਲਈ ਜਿਆਦਾ ਲੰਮੀ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਨਾ ਹੀ ਇੰਨਾ ਸਮਾਂ ਹੈ, ਕਿਉਂਕਿ
ਤੁਹਾਨੂੰ ਵੀ ਪਤਾ ਹੀ ਹੈ ਕਿ ਅਸੀਂ ਇਸ ਸਮੇਂ ਤੁਹਾਡਾ ਜਨਮ ਦਿਨ ਮੰਨਾ ਰਹੇ ਹਾਂ, ਚੰਗਾ ਬਾਬਾ ਜੀ
ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅਕਾਲ ਪੁਰਖ ਸਾਨੂੰ ਸੁਮੱਤ ਬਖਸੇ ਜੀ॥
੨੨-੧੧-੨੦੧੮
ਹਰਲਾਜ ਸਿੰਘ ਬਹਾਦਰਪੁਰ, ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ।
ਪਿੰਨ ਕੋਡ:-੧੫੧੫੦੧
ਫੋਨ ਨੰਬਰ:- ੯੪੧੭੦੨੩੯੧੧,
[email protected]
11/25/18
ਮੇਜਰ ਸਿੰਘ 'ਬੁਢਲਾਡਾ'
'ਨੀਚ
ਕਹੇ ਜਾਂਦੇ ਲੋਕਾਂ ਦਾ ਬਣਿਆ ਸਾਥੀ '
ਜਨਾਊ ਪਾਉਣ ਤੋਂ ਇਨਕਾਰ ਕਰਕੇ,
ਝੰਡਾ ਬਗਾਵਤ ਦਾ ਗੁਰੂ ਨੇ ਗੱਡਿਆ ਸੀ।
ਇਕ ਪ੍ਰਮਾਤਮਾ ਦਾ ਲੜ ਫੜਿਆ,
ਪ੍ਰਚਲਤ ਰੱਬਾਂ ਦਾ ਖਹਿੜਾ ਛੱਡਿਆ ਸੀ।
ਬਿੱਪਰਵਾਦ ਵਿਰੁੱਧ ਖੁੱਲਕੇ ਪ੍ਰਚਾਰ ਕੀਤਾ,
ਪਖੰਡ ਨੰਗਾ ਕੀਤਾ ਜਿਹੜਾ ਕੱਜਿਆ ਸੀ।
ਨੀਚ ਕਹੇ ਜਾਂਦੇ ਲੋਕਾਂ ਦਾ ਬਣਿਆ ਸਾਥੀ,
ਨਾਨਕ 'ਮਲਕ ਭਾਗੋਆਂ' ਵੱਲ ਨਾ ਭੱਜਿਆ ਸੀ।
ਮੇਜਰ ਸੱਚ ਕਹਿਣ ਵਲੋਂ ਨਾ ਕਦੇ ਟਲਿਆ,
'ਬਾਬਰ' ਨੂੰ ਜਾਬਰ ਕਹਿ ਗੱਜਿਆ ਸੀ।
ਮੇਜਰ ਸਿੰਘ 'ਬੁਢਲਾਡਾ'
94176 42337
****************************************************
' ਬਾਬੇ
ਨਾਨਕ ਦੀ ਗੱਲ '
ਬਾਬੇ ਨਾਨਕ ਦੀ ਗੱਲ ਤੇ ਜੇ ਅਮਲ ਕਰਦੇ,
ਭਾਰਤ ਵਿਚ ਹੋਣੇ ਸੀ ਬਹੁਗਿਣਤੀ ਸਿੱਖ ਭਾਈ।
ਬਹੁਤੇ ਪਖੰਡੀ ਸੰਤਾਂ ਨੂੰ ਤਰਜੀਹ ਦੇਣ ਲੱਗ ਪਏ,
ਕਰਕੇ ਬਾਬੇ ਨਾਨਕ ਨੂੰ ਅਣਡਿੱਠ ਭਾਈ।
ਤਾਹੀਓਂ ਸਿੱਖ ਕੌਮ ਅੱਗੇ ਨਹੀਂ ਵਧ ਸਕੀ,
ਬਹੁਤਿਆਂ ਕਰੀ ਗੁਰਬਾਣੀ ਵੱਲ ਪਿੱਠ ਭਾਈ।
ਤਾਹੀਓਂ ਚੜਤ ਹੋ ਗਈ ਇਥੇ ਡੇਰਿਆਂ ਦੀ,
ਮੇਜਰ ਜੋ ਦੇਖਿਆ ਦਿਤਾ ਲਿਖ ਭਾਈ।
ਮੇਜਰ ਸਿੰਘ 'ਬੁਢਲਾਡਾ'
94176 42327
11/18/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਚ ਸ਼੍ਰੀ-੬੫
ਅਵਤਾਰ ਸਿੰਘ ਮਿਸ਼ਨਰੀ (5104325827)
ਮਹਾਨ ਕੋਸ਼ ਅਨੁਸਾਰ ਸ੍ਰੀ ਸੰਸਕ੍ਰਿਤ ਦਾ ਲਫਜ਼ ਹੈ। ਪ੍ਰਕਰਣ ਅਨੁਸਾਰ ਵੱਖ
ਵੱਖ ਅਰਥ ਹਨ-ਲਛਮੀ, ਸ਼ੋਭਾ (ਸ੍ਰੀ ਸਤਿਗੁਰ ਸੁਪ੍ਰਸੰਨ) ਸੰਪਦਾ, ਵਿਭੂਤੀ, ਜਾਇਦਾਦ, ਛੇ
ਰਾਗਾਂ ਚੋਂ ਪਹਿਲਾ ਸਿਰੀ ਰਾਗ, ਵੈਸ਼ਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲਛਮੀ ਦੀ ਪੂਜਾ ਮੁੱਖ ਹੈ,
ਇਸ ਮੱਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਤੇ ਕਰਦੇ ਹਨ। ਇਸ ਸੰਪ੍ਰਦਾਇ ਦਾ ਪ੍ਰਚਾਰਕ ਰਾਮਾਨੁਜ
ਸਵਾਮੀ ਹੋਇਆ ਹੈ। ਇੱਕ ਛੰਦ, ਸਰਸਵਤੀ, ਕੀਰਤੀ, ਆਦਰ ਬੌਧਕ ਸ਼ਬਦ ਜੋ ਬੋਲਣ ਅਤੇ ਲਿਖਣ ਚ ਵਰਤਿਆ
ਜਾਂਦਾ ਹੈ ਜਿਵੇਂ ਧਰਮ ਦੇ ਆਚਾਰੀਆ ਅਤੇ ਮਹਾਂਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦਿਆ ਗੁਰੂ
ਲਈ ੬ ਵਾਰ, ਆਪਣੇ ਮਾਲਕ ਵਾਸਤੇ ੫ ਵਾਰ, ਵੈਰੀ ਨੂੰ ੪ ਵਾਰ, ਮਿਤ੍ਰ ਨੂੰ ੩ ਵਾਰ, ਨੌਕਰ ਨੂੰ ੨
ਵਾਰ, ਪੁੱਤ੍ਰ ਤਥਾ ਇਸਤਰੀ ਨੂੰ ੧ ਵਾਰ ਸ਼੍ਰੀ ਸ਼ਬਦ ਵਰਤਨਾ ਚਾਹੀਏ, ਸੁੰਦਰ, ਯੋਗ, ਲਾਇਕ, ਸ਼੍ਰੇਸ਼ਟ
ਉੱਤਮ ਆਦਿਕ।
ਡਾ. ਹਰਜਿੰਦਰ ਸਿੰਘ ਦਿਲਗੀਰ ਮੁਤਾਬਿਕ-ਸ਼੍ਰੀ, ਸ੍ਰੀ ਅਤੇ ਸਿਰੀ
ਹਿੰਦੂਆਂ ਦੀ ਦੌਲਤ ਤੇ ਕਿਸਮਤ ਦੀ ਮਿਥਿਹਾਸਕ ਦੇਵੀ ਦਾ ਨਾਂ ਹੈ ਜੋ ਮਿਥਿਹਾਸਕ ਦੇਵਤੇ ਵਿਸ਼ਨੂੰ ਦੀ
ਪਤਨੀ ਹੈ। ਹਿੰਦੀ ਇਸ ਨੂੰ ਲਕਸ਼ਮੀ ਵੀ ਕਹਿੰਦੇ ਹਨ। ਹਿੰਦੂ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ
ਇਸ ਦੀ ਪੂਜਾ ਕਰਦੇ ਹਨ ਤਾਂ ਜੋ ਇਸ ਦੇ ਵਰ ਨਾਲ, ਉਸ ਕੰਮ ਚ ਖੂਬ ਦੌਲਤ ਕਮਾਈ ਜਾ ਸਕੇ। ਗਣੇਸ਼
ਜਿਹੜਾ ਅੱਧਾ ਹਾਥੀ ਤੇ ਅੱਧਾ ਇਨਸਾਨ ਹੈ ਨੂੰ ਹਿੰਦੂ ਇਸ ਦੇਵੀ ਦਾ ਪੁੱਤ੍ਰ ਆਖਦੇ ਹਨ। ਦੌਲਤ ਦੇ
ਲਾਲਚ ਕਰਕੇ ਬਿਨਾ ਮਤਲਬ ਜਾਣੇ, ਹਿੰਦੂ ਹੁਣ ਇਸ ਲਫਜ਼ ਨੂੰ ਹਰੇਕ ਨਾਂ ਨਾਲ ਅਗੇਤ੍ਰ ਵਜੋਂ ਵਰਤਦੇ ਹਨ
ਕਿਉਂਕਿ ਉਹ ਯਕੀਨ ਕਰਦੇ ਹਨ ਕਿ ਐਸਾ ਕਰਨ ਨਾਲ ਸ਼੍ਰੀ ਦੀ ਮਿਹਰ (ਮਿਹਨਤ ਨਾਲ ਨਹੀ ਸਗੋਂ ਉਸ ਦੇ
ਯਾਦੂ ਜਾਂ ਵਰ ਨਾਲ) ਅਮੀਰ ਬਣ ਜਾਵੇਗਾ।
ਇੱਕ ਸਿੱਖ ਵਾਸਤੇ ਲਫਜ਼ ਸਿਰਦਾਰ (ਹਿੰਦੀ ਤੇ ਉਰਦੂ ਸਰਦਾਰ) ਟਾਈਟਲ ਵਜੋਂ
ਵਰਤਿਆ ਜਾਂਦਾ ਹੈ। ਸ੍ਰੀ ਲਫਜ਼ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਗੁਰੂ ਸਹਿਬਾਨ, ਸਿੱਖਾਂ ਨਾਲ
ਸਬੰਧਤ ਸ਼ਹਿਰਾਂ, ਗੁਰਦੁਵਾਰਿਆਂ, ਸਿੱਖ ਅਦਾਰਿਆਂ ਅਤੇ ਜਮਾਤਾਂ ਵਗੈਰਾ ਦੇ ਨਾਵਾਂ ਨਾਲ ਵਰਤਿਆ ਜਾਣ
ਲੱਗ ਪਿਆ ਸੀ। ਲਗਦਾ ਹੈ ਕਿ ਇਹ ਨਿਰਮਲਿਆਂ ਅਤੇ ਸਿੱਖ ਰਾਜਿਆਂ ਦੇ, ਹਿੰਦੂ ਦਰਬਾਰੀਆਂ ਦੇ ਅਸਰ ਹੇਠ
ਹੋਇਆ ਹੋਵੇਗਾ। ਇਸ ਦੀ ਵਰਤੋਂ ੧੯੮੦ ਤੋਂ ਮਗਰੋਂ ਫਿਰ ਵਧਣੀ ਸ਼ੁਰੂ ਹੋ ਗਈ ਸੀ ਜਦ ਪੰਜਾਬ ‘ਚ
ਦਰਬਾਰਾ ਸਿੰਘ ਦੀ ਸਰਕਾਰ ਨੇ ਸਿੱਖਾਂ ਦੇ ਨਾਂ ਨਾਲ ਸਿਰਦਾਰ ਦੀ ਥਾਂ ਤੇ ਸ਼੍ਰੀ ਲਾਉਣ ਦਾ ਸਰਕੁਲਰ
ਜਾਰੀ ਕਰ ਦਿੱਤਾ ਸੀ।
ਗੁਰੂ ਗ੍ਰੰਥ ਸਾਹਿਬ ਵਿਖੇ ਸ਼੍ਰੀ ਲਫਜ਼ ਰੱਬ ਦੇ ਨਾਂ ਨਾਲ, ਮਿਥਿਹਾਸਿਕ
ਹਿੰਦੂਆਂ ਦੇਵਤਿਆਂ ਨਾਲੋਂ ਵਖਰੇਵਾਂ ਦਰਸਾਉਣ ਲਈ ਵਰਤਿਆ ਗਿਆ ਹੈ। ਹਿੰਦੂਆਂ ਚ ੩੩ ਕਰੋੜ ਦੇਵਤੇ
ਮੰਨੇ ਗਏ ਹਨ। ਅੱਜ ਕੱਲ ਹਿੰਦੂ ਮਤ ਦੇ ਅਸਰ ਹੇਠ ਬਹੁਤ ਸਾਰੇ ਸਿੱਖ ਗ੍ਰੰਥੀ, ਬੇਸਮਝ ਆਗੂ ਅਤੇ
ਕਚਘਰੜ ਲਿਖਾਰੀ ਵੀ ਸ਼੍ਰੀ ਲਫਜ਼ ਨੂੰ ਇਸ ਦਾ ਪਿਛੋਕੜ ਜਾਣੇ ਬਿਨਾ, ਇਸ ਦੀ ਵਰਤੋਂ ਵੱਧ ਚੜ ਕੇ ਕਰਦੇ
ਅਤੇ ਹਰੇਕ ਗੁਰੂ, ਹਰੇਕ ਬਾਣੀ, ਹਰੇਕ ਗੁਰੂ ਨਗਰ, ਤੇ ਹੁਣ ਤਾਂ ਸਾਧਾਂ ਦੇ ਪਿੰਡਾਂ ਤੇ ਹੋਰ ਕਈ
ਚੀਜਾਂ ਦੇ ਨਾਲ ਵੀ (ਜਿਵੇਂ ਸ਼੍ਰੀ ਅਖੰਡ ਪਾਠ, ਸ਼੍ਰੀ ਪੀੜਾ ਸਾਹਿਬ, ਸ਼੍ਰੀ ਰੁਮਾਲਾ ਤੇ ਚੰਦੋਆ
ਸਾਹਿਬ ਅਤੇ ਸ਼੍ਰੀ ਚੌਰ ਸਾਹਿਬ ਵਗੈਰਾ ਨਾਲ ਵੀ) ਹਿੰਦੂ ਦੇਵੀ ਦਾ ਨਾਂ ਸ਼੍ਰੀ ਲਾਉਣ ਲੱਗ ਪਏ ਹਨ। ਇਹ
ਸਿੱਖੀ ਦਾ ਬ੍ਰਾਹਮਣੀ ਕਰਣ/ਹਿੰਦੂਕਰਣ ਹੀ ਹੋ ਰਿਹਾ ਹੈ।
ਨੋਟ-ਗੁਰਸਿੱਖਾਂ ਨੂੰ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ ਪਰ ਸਿੱਖ ਤਾਂ
ਤਲਵਾਰ ਨੂੰ ਵੀ ਹੁਣ ਸ਼੍ਰੀ ਸਾਹਿਬ ਕਹਿਣ ਲੱਗ ਪਏ ਹਨ। ਅਖੌਤੀ ਦਸਮ ਗ੍ਰੰਥ ਚ ਅਜਿਹੇ ਨਾਮ ਬਹੁਤੇ
ਵਰਤੇ ਹਨ ਤਾਂ ਕਿ ਸਿੱਖਾਂ ਦਾ ਵੀ ਹਿੰਦੂਕਰਣ ਕੀਤਾ ਜਾ ਸੱਕੇ। ਸਕੂਲੀ ਪੁਸਤਕਾਂ, ਅਖਬਾਰਾਂ,
ਰੇਡੀਓ, ਰਸਾਲੇ, ਟੀ ਵੀ ਆਦਿਕ ਇਲੈਕਟ੍ਰੌਣਕ ਮੀਡੀਏ ਵਿੱਚ ਵੀ ਬ੍ਰਾਹਮਣੀ ਲਫਜ਼ ਘਸੋੜੇ ਜਾ ਰਹੇ ਹਨ।
ਸਿੱਖ ਸਿਰਦਾਰ, ਭਾਈ, ਭੈਣ, ਬੀਬੀ, ਸਿੰਘਣੀ ਜਾਂ ਵਡੇਰੀ ਉਮਰ ਕਰਕੇ ਬਾਬਾ ਜਾਂ ਮਾਤਾ ਲਿਖਦੇ ਹਨ ਨਾ
ਕਿ ਨਾਮ ਦੇ ਪਹਿਲੇ ਸ਼੍ਰੀ। ਸਿੱਖ ਅਕਾਲ ਤੇ ਉਪਾਸ਼ਕ ਹਨ ਨਾ ਕਿ ਸ਼੍ਰੀ ਦੇਵੀ, ਦੁਰਗਾ (ਭਗੌਤੀ) ਆਦਿਕ
ਦੇਵੀਆਂ ਦੇ, ਜਰਾ ਸੋਚੋ ਅੰਨ੍ਹੇ ਵਾਹ ਗੁਰਮਤਿ ਨਾ ਵਿਗਾੜੀ ਜਾਓ!
11/18/18
ਰਾਜਵਿੰਦਰ ਸਿੰਘ ਰਾਹੀ
ਗ਼ਦਰ ਲਹਿਰ ਦਾ ਨਾਇਕ: ਸ਼ਹੀਦ ਕਰਤਾਰ ਸਿੰਘ ਸਰਾਭਾ
ਰਾਜਵਿੰਦਰ ਸਿੰਘ ਰਾਹੀ
98157-51332
ਸ਼ਹੀਦ ਕਰਤਾਰ ਸਿੰਘ ਸਰਾਭਾ, ਗਦਰ ਲਹਿਰ ਦਾ ਅਜਿਹਾ
ਮਹਾਨਾਇਕ ਹੈ, ਜਿੱਡਾ ਵੱਡਾ ਉਸਦਾ ਇਤਿਹਾਸਕ ਕੰਮ ਹੈ, ਉੱਡਾ ਵੱਡਾ ਉਸਦਾ ਮੁੱਲ ਨਹੀਂ ਪਿਆ।
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ
ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ
ਕੁੱਖੋਂ ਹੋਇਆ ਸੀ। ਆਪਣੇ
ਜ਼ਮਾਨੇ ਵਿੱਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ
ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਪਹਿਲਾਂ ਪਿੰਡ ਵਿੱਚ ਬਣੀ ਪਰਿਵਾਰ ਦੀ
ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲਗ ਜਾਂਦਾ ਹੈ। ਭਾਵੇਂ
ਸਰਾਭੇ ਦੇ ਬਾਪ ਮੰਗਲ ਸਿੰਘ, ਜਿਸਦੀ ਸਰਾਭਾ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤ
ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿੱਚ ਚੰਗੀਆਂ ਨੌਕਰੀਆਂ `ਤੇ ਲੱਗੇ
ਹੋਏ ਸਨ।
ਮੇਰੇ ਸਾਹਮਣੇ ਇਹ ਸੁਆਲ ਹੈ ਕਿ ਉਹ ਕਿਹੜੇ ਸੰਸਕਾਰ ਸਨ,
ਕਿਹੜਾ ਮਾਹੌਲ ਸੀ, ਤੇ ਕਿਹੜੇ ਹਾਲਾਤ ਸਨ? ਜਿਨ੍ਹਾਂ ਕਰ ਕੇ ਰਾਜਕੁਮਾਰਾਂ ਵਾਂਗ ਪਲਿਆ ਬੱਚਾ ਵੱਡਾ
ਹੋ ਕੇ ਮਹਾਨ
ਇਨਕਲਾਬੀ ਹੋ ਨਿਬੜਦਾ ਹੈ ਤੇ ਮੌਤ ਨੂੰ ਜਿਸ ਦਿੜ੍ਹਤਾ
ਨਾਲ ਉਹ ਗਲੇ ਲਗਾਉਂਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਆਮ ਤੌਰ `ਤੇ, ਜਿਸ ਤਰ੍ਹਾਂ ਦੀ ਆਰਥਿਕ ਅਤੇ
ਸਮਾਜੀ ਹੈਸੀਅਤ ਕਰਤਾਰ ਸਿੰਘ ਦੇ ਪਰਿਵਾਰ ਦੀ ਸੀ, ਅਜਿਹੇ ਪਰਿਵਾਰ ਵੇਲੇ ਦੀ ਹਕੂਮਤ ਦੇ ਖੈਰ ਖਵਾਹ
ਹੁੰਦੇ ਹਨ ਤੇ ਹਕੂਮਤੀ ਮਿਲਵਰਤਨ ਉਨ੍ਹਾਂ ਲਈ ਤਰੱਕੀ ਦੀਆਂ ਪੌੜੀਆਂ ਬਣ ਜਾਂਦਾ ਹੈ। ਜਿਸ ਤਰ੍ਹਾਂ
ਦੀ ਹੈਸੀਅਤ ਸ਼ਹੀਦ ਸਰਾਭੇ ਦੇ ਦਾਦੇ ਸ. ਬਚਨ ਸਿੰਘ ਦੀ ਸੀ, ਅਜਿਹੀ ਹੈਸੀਅਤ ਵਾਲੇ ਪਰਿਵਾਰਾਂ ਨੂੰ
ਅੰਗਰੇਜ਼ਾਂ ਨੇ "ਸਰਦਾਰ ਬਹਾਦਰਾਂ" ਦੇ ਖਿਤਾਬ ਬਖਸ਼ ਰੱਖੇ ਸਨ। ਪਰ ਲਗਦਾ ਹੈ ਕਿ ਸ. ਬਚਨ ਸਿੰਘ ਦੇ
ਪਰਿਵਾਰ ਨੇ ਅੰਗਰੇਜ਼ ਹਕੂਮਤ ਤੋਂ ਇੱਕ ਤਰ੍ਹਾਂ ਨਾਲ ਆਪਣੀ ਦੂਰੀ ਹੀ ਬਣਾ ਰੱਖੀ ਸੀ।
ਮਨੋਵਿਗਿਆਨੀਆਂ ਅਨੁਸਾਰ ਪਰਿਵਾਰ ਦੇ ਮੈਂਬਰਾਂ ਅਤੇ
ਮਾਹੌਲ ਦਾ ਬੱਚੇ ਦੇ ਜਨਮ ਸਮੇਂ ਹੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਬੱਚੇ ਦਾ ਸਮੁੱਚਾ ਜੀਵਨ ਇੱਕ
ਬਾਲਗ ਉੱਤੇ ਨਿਰਭਰ ਕਰਦਾ ਹੈ, ਬਾਲਗਾਂ ਵੱਲੋਂ ਜਥੇਬੰਦੀ ਅਤੇ ਨਿਰਦੇਸ਼ਤ ਹੁੰਦਾ ਹੈ। ਬਹੁਤ ਹੀ
ਮੁੱਢਲੀ ਉਮਰ ਵਿੱਚ ਬੱਚਾ ਬਾਲਗਾਂ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਉਹ ਨਾ ਕੇਵਲ ਤੁਰਨਾ ਬੋਲਣਾ
ਅਤੇ ਵਸਤੂਆਂ ਦੀ ਵਰਤੋਂ ਸਹੀ ਤੌਰ `ਤੇ ਕਰਨਾ ਸਿੱਖਦਾ ਹੈ, ਸਗੋਂ ਸੋਚਣਾ, ਮਹਿਸੂਸ ਕਰਨਾ ਅਤੇ ਆਪਣਾ
ਖੁਦ ਦਾ ਵਰਤਾਓ ਕੰਟ੍ਰੋਲ ਕਰਨਾ ਸਿਖਦਾ ਹੈ।
ਪਰਿਵਾਰਕ ਸੰਸਕਾਰ ਅਤੇ ਮੁੱਢਲੀ ਸਿੱਖਿਆ ਵੀ ਬੱਚੇ ਦੀ
ਸਖ਼ਸ਼ੀਅਤ ਨੂੰ ਘੜਨ ਡੌਲਣ ਵਿੱਚ ਕੇਂਦਰੀ ਭੂਮਿਕਾ ਅਦਾ ਕਰਦੇ ਹਨ। ਜਨਮ ਸਮੇਂ ਬੱਚੇ ਦਾ ਕੋਈ ਧਰਮ ਅਤੇ
ਵਰਨ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕਿਸੇ ਰਿਸ਼ਤੇ ਦਾ ਅਨੁਭਵ ਹੁੰਦਾ ਹੈ। ਉਦੋਂ ਨਾ ਉਹ ਕਿਸੇ
ਸੱਭਿਆਚਾਰਕ ਭਾਣੇ ਦੀ ਤੰਦ ਹੁੰਦਾ ਹੈ। ਬੱਚੇ ਦਾ ਮਨ ਨਿਰਮਲ, ਨਿਰਮੋਹ ਅਤੇ ਸਭ ਕੁੱਝ ਵੱਲੋਂ ਅਟੰਕ
ਹੁੰਦਾ ਹੈ। ਸਿਰਫ, ਅੰਤਰ ਪ੍ਰੇਰਣਾ ਦਾ ਅਧਾਰ ਬਣਦੀਆਂ ਕੁੱਝ ਕੁਰੀਤੀਆਂ ਜੋ ਇਸ ਨੂੰ ਵਿਰਸੇ `ਚ
ਮਿਲੀਆਂ ਹੁੰਦੀਆਂ ਹਨ। ਫਿਰ ਜਿਸ ਮਾਹੌਲ `ਚ ਬੱਚਾ ਪਲਦਾ ਹੈ ਉਸ ਵਿੱਚ ਪ੍ਰਚਲਿਤ ਸੰਸਕਾਰ ਉਸ ਦੇ ਮਨ
ਅੰਦਰ ਪਹਿਲਾਂ ਪੋਲੇ ਪੈਰੀ ਅਤੇ ਫਿਰ ਅਸਰਦਾਰ ਤਰੀਕੇ ਨਾਲ ਘਰ ਕਰਨ ਲੱਗਦੇ ਹਨ। ਇਹ ਅਗਾਂਹ ਚਲ ਕੇ,
ਉਸ ਦੇ ਵਿਸ਼ਵਾਸ, ਉਸ ਦੇ ਅਕੀਦੇ, ਉਸ ਦੇ ਬੋਲਚਾਲ ਬਣ ਕੇ ਉਸ ਦੇ ਵਤੀਰੇ ਨੂੰ ਉਮਰ ਭਰ ਪ੍ਰਭਾਵਿਤ
ਕਰਦੇ ਰਹਿੰਦੇ ਹਨ। ਜੋ ਕੁੱਝ ਵੀ ਜੀਵਨ ਦੇ ਮੁੱਢਲੇ ਪੱਖ ਵਿੱਚ ਮਨ ਅੰਦਰ ਸਮਾਉਂਦਾ ਹੈ ਉਹ ਅਤਿ
ਪ੍ਰਭਾਵਕਾਰੀ ਹੁੰਦਾ ਹੈ ਅਤੇ ਉਸ ਦਾ ਜੀਵਨ ਭਰ ਆਵੇਗੀ ਤੀਬਰਤਾ ਨਾਲ ਪਾਲਣਾ ਹੁੰਦੀ ਹੈ। ਇਸੇ ਕਾਰਨ
ਮੁੱਢਲੀ ਸਿੱਖਿਆ ਦਾ ਬਹੁਤ ਮਹੱਤਵ ਹੈ। 2
ਪਰਿਵਾਰ ਵੱਲੋਂ 8 ਕੁ ਸਾਲ ਦੀ ਉਮਰੋਂ ਕਰਤਾਰ ਸਿੰਘ ਨੂੰ
ਪਿੰਡ ਦੇ ਹੀ ਪ੍ਰਾਈਮਰੀ ਸਕੂਲ ਵਿੱਚ ਪੜ੍ਹਨ ਪਾਇਆ ਗਿਆ। 4 ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ।
ਅਗਾਂਹ ਪੰਜਵੀਂ ਦਾ ਵਰਨੈਕੁਲਰ ਸਕੂਲ ਗੁਜਰਵਾਲ ਵਿੱਚ ਸੀ, ਜੋ ਪਿੰਡੋਂ ਪੰਜ ਮੀਲ ਦੂਰ ਸੀ। ਪੰਜਵੀਂ
ਵਿੱਚ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਦੀ ਚਮਿੰਡਾ ਬਣਿਆ ਜੋ ਪਿੰਡੋਂ ਜਾ ਕੇ ਉਨ੍ਹਾਂ
ਨਾਲ ਹੀ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋਇਆ। ਕਰਤਾਰ ਸਿੰਘ ਨੇ ਗੁੱਜਰਵਾਲ ਤੋਂ ਵਰਨੈਕੁਲਰ ਅੱਠਵੀਂ ਪਾਸ
ਕਰ ਲਈ ਤਾਂ ਪਰਿਵਾਰ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ
ਵਿੱਚ ਦਾਖਲ ਕਰਵਾਇਆ ਗਿਆ। ਇਥੇ ਇਹ ਗੱਲ ਵੀ ਖਾਸ ਤੌਰ `ਤੇ ਨੋਟ ਕਰਨ ਵਾਲੀ ਹੈ ਕਿ ਪਰਿਵਾਰ ਵੱਲੋਂ
ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਹੀ ਦਾਖਲਾ ਕਰਵਾਇਆ ਜਾਂਦਾ ਹੈ, ਜੋ ਉਸ ਵਕਤ ਰਹਿਤ ਬਹਿਤ
ਦੇ ਮਾਹੌਲ ਵਾਲਾ ਸਕੂਲ ਸੀ। ਜਦ ਕਿ ਉਸ ਵਕਤ ਲੁਧਿਆਣੇ ਵਿੱਚ ਈਸਾਈਆਂ ਦਾ ਮਿਸ਼ਨ ਸਕੂਲ, ਮੁਸਲਮਾਨਾਂ
ਦਾ ਇਸਲਾਮੀਆ ਸਕੂਲ ਤੇ ਹਿੰਦੂਆਂ ਦਾ ਆਰੀਆ ਸਕੂਲ ਬਹੁਤ ਪੁਰਾਣੇ ਸਕੂਲ ਸਨ। ਖਾਲਸਾ ਸਕੂਲ ਖੁੱਲ੍ਹਣ
ਤੋਂ ਪਹਿਲਾਂ ਸਿੱਖ ਬੱਚੇ ਵੀ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਸਨ। ਆਪਣੇ ਬੱਚਿਆਂ ਨੂੰ
ਸਿੱਖੀ ਨਾਲ ਜੋੜ ਕੇ ਉਨ੍ਹਾਂ ਦਾ ਧਰਮ ਅਤੇ ਸੱਭਿਆਚਾਰ ਕਾਇਮ ਰੱਖਣ ਲਈ ਸਿੱਖ ਦਾਨਿਸ਼ਵਰਾਂ ਨੇ 1905
ਵਿੱਚ ਖਾਲਸਾ ਸਕੂਲ ਚਾਲੂ ਕਰ ਦਿੱਤਾ ਸੀ।
ਸਕੂਲਾਂ ਵਿੱਚ ਅੱਠਵੀਂ ਤੱਕ ਤਾਂ ਉਰਦੂ ਪੜ੍ਹਾਈ ਜਾਂਦੀ
ਸੀ। ਅਗਾਹਾਂ ਨੌਵੀਂ ਦਸਵੀਂ ਜਿਨ੍ਹਾਂ ਨੂੰ ਉਦੋਂ ਜੂਨੀਅਰ-ਸੀਨੀਅਰ ਕਿਹਾ ਜਾਂਦਾ ਸੀ, ਵਿੱਚ
ਅੰਗ੍ਰੇਜ਼ੀ ਦੀ ਪੜ੍ਹਾਈ ਸ਼ੁਰੂ ਹੁੰਦੀ ਸੀ। ਖਾਲਸਾ ਸਕੂਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿੱਚ ਰੰਗਿਆ
ਹੋਇਆ ਸੀ। ਵਿਦਿਆਰਥੀ ਉਦੋਂ ਬੰਨੇ ਦੇ ਅਹਾਤੇ ਵਾਲੇ ਬੋਰਡਿੰਗ ਵਿੱਚ ਰਿਹਾ ਕਰਦੇ ਸਨ।
ਜੂਨੀਅਰ-ਸੀਨੀਅਰ ਜਮਾਤਾਂ ਵਿੱਚ ਵੀ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਚਮਿੰਡਾ ਹੀ ਸੀ।
ਉਸ ਵਕਤ ਸਕੂਲ ਦਾ ਮਾਹੌਲ ਕਿਹੋ ਜਿਹਾ ਸੀ, ਬਾਬਾ ਚਮਿੰਡਾ ਅਨੁਸਾਰ: "ਇਸ ਸਕੂਲ ਦਾ ਵਾਤਾਵਰਣ ਸਿੱਖੀ
ਪਿਆਰ, ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਦੇ ਬੱਚਿਆਂ ਨੂੰ ਹਰ ਰੋਜ਼ ਸਿੱਖ
ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ। ਗੁਰਮਤਿ
ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ। ਮਾਲਵਾ ਖਾਲਸਾ ਹਾਈ ਸਕੂਲ ਦੇ ਬੋਰਡਿੰਗ ਵਿੱਚ ਰਹਿਣ ਵਾਲੇ
ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉਠਣਾ ਅਤੇ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਸਾਰੇ ਬੋਰਡਰਜ਼
ਇਕੱਠੇ ਹੋ ਕੇ ਗੁਰਦੁਆਰਾ ਜਾਂਦੇ, ਢੋਲਕੀ ਚਿਮਟਿਆਂ ਨਾਲ ਸ਼ਬਦ ਕੀਰਤਨ ਕਰਦੇ, ਜੋਟੀਆਂ ਦੇ ਸ਼ਬਦ
ਪੜ੍ਹਦੇ, ਮਸਤੀ ਵਿੱਚ ਆ ਕੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਦੇ। ਕੀਰਤਨ ਦੀ ਸਮਾਪਤੀ ਤੋਂ ਉਪਰੰਤ
ਗੁਰਵਾਕ ਲਿਆ ਜਾਂਦਾ, ਅਰਦਾਸ ਕੀਤੀ ਜਾਂਦੀ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀ ਆਪ ਆਪਣੇ ਸ਼ੌਂਕ ਨਾਲ
ਨਿੱਤ ਕਰਦੇ ਸਨ। ਸਭਨਾ ਲਈ ਸਿੱਖੀ ਰਹਿਤ ਵਿੱਚ ਤਿਆਰ-ਬਰਤਿਆਰ ਰਹਿਣਾ ਜ਼ਰੂਰੀ ਸੀ। ਰੇਬ ਕੱਛਹਿਰਾ
ਪਹਿਨਣਾ, ਗਾਤਰਾ ਕਿਰਪਾਨ ਰੱਖਣੀ ਤੇ ਕੇਸਾਂ ਨੂੰ ਸਤਿਕਾਰ ਵੱਜੋਂ ਢੱਕ ਕੇ ਰੱਖਣਾ। ਕਮਰੇ ਵਿਚੋਂ
ਨੰਗੇ ਸਿਰ ਬਾਹਰ ਨਿਕਲਣਾ ਭਾਰੀ ਅਵੱਗਿਆ ਸਮਝੀ ਜਾਂਦੀ ਸੀ। ਇਸੇ ਤਰ੍ਹਾਂ ਰਹਿਰਾਸ ਦੇ ਮੌਕੇ
ਗੁਰਦੁਆਰੇ ਵਿੱਚ ਫਿਰ ਦੀਵਾਨ ਸੱਜਦਾ।" 3
ਮਾਲਵਾ ਖਾਲਸਾ ਹਾਈ ਸਕੂਲ ਵਿੱਚ ਵਿਦਿਆਰਥੀਆਂ
ਦੀ ‘ਖਾਲਸਾ ਭੁਜੰਗੀ ਸਭਾ’ ਬਣਾਈ ਹੋਈ ਸੀ। ਜੋ ਸਾਰੀਆਂ ਸਰਗਰਮੀਆਂ ਵਿਚ
ਮੋਹਰੀ ਰਹਿੰਦੀ ਸੀ। ਗ਼ਦਰ ਲਹਿਰ ਵਿੱਚ ਜੇਲ ਕੱਟਣ ਵਾਲੇ
ਗਿਆਨੀ ਨਾਹਰ ਸਿੰਘ ਗੁੱਜਰਵਾਲ ਅਨੁਸਾਰ: "ਖਾਲਸਾ ਯੰਗ ਮੈਨਰਜ਼ ਲੀਗ (ਖਾਲਸਾ ਭੁਜੰਗੀ ਸਭਾ) ਲੁਧਿਆਣਾ
1885 ਈ. ਵਿੱਚ ਕਾਇਮ ਹੋਈ। ਖਾਲਸਾ ਹਾਈ ਸਕੂਲ ਲੁਧਿਆਣਾ ਦੇ ਜਾਰੀ ਹੋਣ ਤੋਂ ਪਹਿਲਾਂ ਸਿੱਖ ਲੜਕੇ
ਬਹੁਤੇ ਮਿਸ਼ਨ ਹਾਈ ਸਕੂਲ ਵਿੱਚ ਹੀ ਪੜ੍ਹਿਆ ਕਰਦੇ ਸਨ। ਸੋ ਖਾਲਸਾ ਭੁਜੰਗੀ ਸਭਾ ਦਾ ਜ਼ੋਰ-ਤੋਰ ਭੀ
ਇਸੇ ਸਕੂਲ ਵਿੱਚ ਹੀ ਸੀ। ਜਦੋਂ ਖਾਲਸਾ ਸਕੂਲ ਲੁਧਿਆਣਾ ਦੇ ਖੁੱਲਣ ਦੇ ਖਿਆਲ ਤੇ ਉਦਮ ਆਰੰਭ ਹੋਣ
ਲੱਗੇ, ਉਸ ਯਤਨ ਤੇ ਪ੍ਰਰਨਾ ਵਿੱਚ ਇਸ ਭੁਜੰਗੀ ਸਭਾ ਦਾ ਖਾਸ ਹਿੱਸਾ ਸੀ। ਆਪਣੇ ਜ਼ਮਾਨੇ ਵਿੱਚ ਇਸ
ਸਭਾ ਦੀ ਹਸਤੀ ਪੰਥ ਪ੍ਰਸਿੱਧ ਸੀ। ਪੰਥਕ ਇਕੱਠਾਂ ਵਿੱਚ ਇਸ ਦੇ ਪ੍ਰਤੀਨਿਧਾਂ ਨੂੰ ਖਾਸ ਤੌਰ ਪਰ
ਬੁਲਾਇਆ ਜਾਂਦਾ ਸੀ, ਤੇ ਹਰ ਪੰਥਕ ਮਸਲੇ ਵਿੱਚ ਇਹ ਸਭਾ ਹਿੱਸਾ ਲੈਂਦੀ ਸੀ। ਖਾਲਸਾ ਹਾਈ ਸਕੂਲ ਖੁੱਲ
ਜਾਣ ਪਰ ਸਭਾ ਦਾ ਸਭ ਜੋਰ-ਤੋਰ ਖਾਲਸਾ ਸਕੂਲ ਵਿੱਚ ਹੀ ਹੋ ਗਿਆ। ਸਕੂਲ 18 ਨਵੰਬਰ 1908 ਈ. ਨੂੰ
ਜਾਰੀ ਹੋਇਆ। 1909 ਤੋਂ ਲੈ ਕੇ 1914 ਤੱਕ ਭਾਈ ਸਾਹਿਬ ਰਣਧੀਰ ਸਿੰਘ ਜੀ ਸਭਾ ਦੇ ਹਫਤਾਵਾਰੀ ਦੀਵਾਨ
ਜੋ ਐਤਵਾਰ ਤੇ ਬੁੱਧਵਾਰ ਨੂੰ ਹੋਇਆ ਕਰਦੇ ਸਨ, ਉਨ੍ਹਾਂ ਵਿੱਚ ਕੀਰਤਨ ਕਰਿਆ ਕਰਦੇ ਤੇ ਗੁਰੂ ਨਾਨਕ
ਦੇਵ ਜੀ ਤੇ ਸ੍ਰੀ ਗੁਰੂ ਦਸ਼ਮੇਸ਼ ਜੀ ਦੇ ਅਵਤਾਰ ਗੁਰਪੁਰਬਾਂ ਸਮੇਂ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ
ਤੇ ਅਖੰਡ ਪਾਠ ਕਰਦੇ। ਸਕੂਲ ਵਿੱਚ ਬਹੁਤ ਵਾਰ ਗੁਰਪੁਰਬਾਂ ਦੇ ਸਮਾਗਮਾਂ ਪਰ ਅੰਮ੍ਰਿਤ ਪ੍ਰਚਾਰ ਹੋਏ,
ਜਿਨ੍ਹਾਂ ਵਿੱਚ ਭਾਈ ਸਾਹਿਬ ਵੀ ਸ਼ਾਮਿਲ ਹੁੰਦੇ ਰਹੇ।" ਸੋ ਇਹ ਕਿਤੇ ਹੋ ਸਕਦਾ ਹੈ ਕਿ ਭਾਈ ਕਰਤਾਰ
ਸਿੰਘ ਸਰਾਭਾ ਇਨ੍ਹਾਂ
ਗਤਿਵਿਧਿਆਂ ਵਿੱਚ ਸ਼ਾਮਿਲ ਨਾ ਹੁੰਦਾ ਹੋਵੇ? ਬਾਬਾ ਹਰਭਜਨ
ਸਿੰਘ ਚਮਿੰਡਾ ਅਨੁਸਾਰ: ਉਹ ਤਾਂ ਹਰ ਸਰਗਰਮੀ ਵਿੱਚ ਮੂਹਰੇ ਰਹਿੰਦਾ ਸੀ, ਹਰ ਵੇਲੇ ਟਪੂੰ-ਟਪੂੰ
ਕਰਦਾ ਰਹਿੰਦਾ ਸੀ। ਇਸੇ ਕਰਕੇ ਸਕੂਲ ਵਿੱਚ ਉਸ ਦਾ ਨਾਂਅ ‘ਉੱਡਣਾ ਸੱਪ’ ਰੱਖਿਆ ਹੋਇਆ ਸੀ।
1910-1911 ਦੌਰਾਨ ਭਾਈ ਕਰਤਾਰ ਸਿੰਘ ਆਪਣੇ ਚਾਚੇ ਬਖਸੀਸ
ਸਿੰਘ ਕੋਲ ਉੜੀਸਾ ਚਲਿਆ ਗਿਆ; ਜਿੱਥੇ ਉਸਨੇ ਦਸਵੀਂ ਪਾਸ ਕੀਤੀ। ਲਗਦਾ ਹੈ ਕਿ ਦਸਵੀਂ ਤੋਂ ਬਾਅਦ
ਭਾਈ ਕਰਤਾਰ ਸਿੰਘ ਨੇ ਵਿਦੇਸ਼ ਵਿੱਚ ਜਾ ਕੇ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ ਹੋਵੇ। ਪਹਿਲਾਂ ਜ਼ਿਕਰ ਕਰ
ਚੁਕੇ ਹਾਂ ਕਿ ਪਰਿਵਾਰ ਕਾਫੀ ਪੜ੍ਹਿਆ ਲਿਖਿਆ ਸੀ। ਭਾਈ ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ
ਸਿੰਘ, ਡਾ. ਵੀਰ ਸਿੰਘ, ਤੇ ਬਖਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ਉੱਤੇ ਉਦੋਂ ਲੱਗੇ ਹੋਏ ਸਨ। ਬਖਸ਼ੀਸ਼
ਸਿੰਘ ਉੜੀਸਾ ਵਿੱਚ ਜੰਗਲਾਤ ਮਹਿਕਮੇ ਵਿੱਚ ਸੀ ਤੇ ਇੱਕ ਚਾਚਾ ਯੂ. ਪੀ. ਵਿੱਚ ਸਬ ਇੰਸਪੈਕਟਰ ਸੀ।
ਉਸ ਵਕਤ ਪੜ੍ਹਾਈ ਦੀਆਂ ਦੋ ਧਾਰਾਵਾਂ ਸਨ, ਜਿਨ੍ਹਾਂ ਨੇ ਅੰਗ੍ਰੇਜ਼ੀ ਦੀ ਚਾਕਰੀ ਕਰਨੀ ਹੁੰਦੀ ਸੀ, ਉਹ
ਇੰਗਲੈਂਡ ਜਾ ਕੇ ਪੜ੍ਹਾਈ ਕਰਦੇ ਸਨ, ਤੇ ਜਿਨ੍ਹਾਂ ਨੇ ਅਜ਼ਾਦ ਜੀਵਨ ਜਿਉਣਾ ਹੁੰਦਾ ਸੀ ਉਹ ਅਮਰੀਕਾ
ਨੂੰ ਤਰਜ਼ੀਹ ਦਿੰਦੇ ਸਨ। ਸੋ ਭਾਈ ਕਰਤਾਰ ਸਿੰਘ ਦੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਨੂੰ ਤਰਜ਼ੀਹ
ਦਿੱਤੀ। ਭਾਈ ਕਰਤਾਰ ਸਿੰਘ ਜਨਵਰੀ 1912 ਵਿੱਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਪਹੁੰਚਿਆ ਅਤੇ
ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿੱਚ ਦਾਖਲਾ ਲੈ ਲਿਆ। ਉਸ ਵਕਤ ਪੰਜਾਬ ਤੋਂ ਪਹੁੰਚਣ
ਵਾਲੇ ਸਿੱਖ ਕੈਲੀਫੋਰਨੀਆ ਹੀ ਪਹੁੰਚਦੇ ਸਨ। ਕਿਉਂਕਿ ਉਥੇ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਸਨ।
ਜੋ ਖੇਤੀ ਫਾਰਮਾਂ ਵਿੱਚ ਕੰਮ ਕਰਦੇ ਸਨ। ਇਸ ਸਟੇਟ ਦਾ ਪੌਣ ਪਾਣੀ ਵੀ ਪੰਜਾਬ ਵਰਗਾ ਹੀ ਹੈ।
ਅੰਗ੍ਰੇਜ਼ਾਂ ਦੀਆਂ ਖੂਫੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਭਾਈ ਕਰਤਾਰ ਸਿੰਘ ਫਰਵਰੀ 1913 ਵਿੱਚ
ਅਮਰੀਕਾ ਪਹੁੰਚਿਆ ਸੀ।
ਜਿਸ ਵਕਤ ਭਾਈ ਕਰਤਾਰ ਸਿੰਘ ਅਮਰੀਕਾ ਪਹੁੰਚਿਆ ਉਸ ਵਕਤ
ਭਾਰਤੀਆਂ ਵਿੱਚ ਅੰਗ੍ਰੇਜ਼ ਵਿਰੋਧੀ ਮਾਹੌਲ ਭਖਿਆ ਹੋਇਆ ਸੀ। ਬਰਕਲੇ ਯੂਨੀਵਰਸਿਟੀ ਨੇੜੇ ਹਿੰਦੂ
ਵਿਦਿਆਰਥੀਆਂ ਨੇ ਨਾਲੰਦਾ ਹੋਸਟਲ ਬਣਾਇਆ ਹੋਇਆ ਸੀ। ਜਿਸ ਵਿੱਚ ਜਤਿੰਦਰ ਨਾਥ ਲਹਿਰੀ, ਸੁਰਿੰਦਰ ਬੋਸ
ਅਤੇ ਤਾਰਕ ਨਾਥ ਵਰਗੇ ਵਿਦਿਆਰਥੀ ਰਹਿੰਦੇ ਸਨ। ਜੋ ਅੰਗ੍ਰੇਜ਼ਾਂ ਵਿੱਚ ਪ੍ਰਚਾਰ ਕਰਦੇ ਸਨ। ਜੋ
ਵਿਦਿਆਰਥੀ ਬਾਬਾ ਜਵਾਲਾ ਸਿੰਘ (ਜੋ ਪਿੱਛੋਂ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ) ਦੇ ਵਜੀਫੀਆਂ `ਤੇ
ਪੜ੍ਹਨ ਆਏ ਸਨ, ਉਹ ਯੂਨੀਵਰਸਿਟੀ ਨੇੜੇ ਹੀ ਸ਼ੈਟੁੱਕ ਹੋਟਲ ਵਿੱਚ ਰਹਿੰਦੇ ਸਨ, ਜਿਨ੍ਹਾਂ
ਦਾ ਇੰਚਾਰਜ ਲਾਲਾ
ਹਰਦਿਆਲ ਸੀ, ਜੋ ਉਸ ਵਕਤ ਸਟੇਟ ਫਾਰਟ ਯੂਨੀਵਰਸਿਟੀ ਦੇ ਅਰਾਜਕਤਾਵਾਦੀ ਵਿਚਾਰਾਂ ਕਾਰਨ ਕੱਢ ਦਿੱਤਾ
ਸੀ।
ਹਰਦਿਆਲ ਉਸ ਵਕਤ ਅੰਗ੍ਰੇਜ਼ਾਂ ਵਿਰੁੱਧ ਖੁੱਲਮ ਖੁੱਲਾ
ਪ੍ਰਚਾਰ ਕਰ ਰਿਹਾ ਸੀ। 1912 ਦੌਰਾਨ ਦਿੱਲੀ `ਚ ਜੋ ਵਾਇਸਰਾਏ ਹਾਰਡਿੰਗ ਉਪਰ ਬੰਬ ਸੁੱਟਿਆ ਗਿਆ ਸੀ,
ਹਰਦਿਆਲ ਨੇ ਉਸ ਦੀ ਪੂਰੀ ਜੈ ਜੈ ਕਾਰ ਕੀਤੀ ਸੀ। ਪਰ ਹਿੰਦੂ ਵਿਦਿਆਰਥੀਆਂ ਦੀ ਕਿਸੇ ਲਿਖਤ ਵਿੱਚ
ਭਾਈ ਕਰਤਾਰ ਸਿੰਘ ਦੀ ਕਿਸੇ ਸਰਗਰਮੀ ਦਾ ਜ਼ਿਕਰ ਨਹੀਂ ਕੀਤਾ ਗਿਆ। ਹਾਂ! ਇੱਕ ਥਾਂ ਲਾਲਾ ਹਰਦਿਆਲ ਦੇ
ਸਾਲੇ ਗੋਬਿੰਦ ਬਿਹਾਰੀ ਲਾਲ (ਜੋ ਬਾਬਾ ਜਵਾਲਾ ਸਿੰਘ ਦਾ ਵਜੀਫਾਖੋਰ ਸੀ) ਨੇ ਸ਼ੈਟੁੱਕ ਹੋਟਲ ਵਿੱਚ
ਹੋਈ ਇੱਕ ਮੀਟਿੰਗ ਦਾ ਜ਼ਿਕਰ ਕੀਤਾ ਹੈ, ਜਿਸ ਦੀ ਪ੍ਰਧਾਨਗੀ ਹਰਦਿਆਲ ਨੇ ਕੀਤੀ ਸੀ, ਤੇ ਭਾਈ ਕਰਤਾਰ
ਸਿੰਘ ਉਸ ਵਿੱਚ ਸ਼ਾਮਿਲ ਹੋਇਆ ਸੀ।
ਵੈਸੇ ਜਿਸ ਵਕਤ ਸਰਾਭਾ ਪੰਜਾਬ ਤੋਂ ਅਮਰੀਕਾ ਲਈ ਚਲਿਆ
ਸੀ, ਉਸ ਵਕਤ ਸਿੱਖਾਂ ਵਿੱਚ ਅੰਗ੍ਰੇਜ਼ ਵਿਰੋਧੀ ਭਾਵਨਾਵਾਂ ਭੜਕ ਉਠੀਆਂ ਸਨ। ਅੰਗ੍ਰੇਜ਼ਾਂ ਨੇ
ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ ਸੀ, ਤੇ ਭਾਈ ਰਣਧੀਰ ਸਿੰਘ ਇਸ ਘੋਲ ਵਿੱਚ ਸਰਗਰਮ ਸੀ।
ਭਾਈ ਕਰਤਾਰ ਸਿੰਘ ਰਸਤੇ ਵਿੱਚ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਰੁਕਿਆ ਸੀ, ਜੋ ਅੰਗ੍ਰੇਜ਼ ਵਿਰੋਧੀ
ਪ੍ਰਚਾਰ ਦਾ ਕੇਂਦਰ ਬਣ ਚੁਕਿਆ ਸੀ। ਉਸ ਵਕਤ ਗੁਰਦੁਆਰੇ ਦਾ ਗ੍ਰੰਥੀ ਭਾਈ ਭਗਵਾਨ ਸਿੰਘ ‘ਪ੍ਰੀਤਮ’
ਸੀ, ਜੋ ਪਿੱਛੋਂ ਜਾ ਕੇ ਮਸ਼ਹੂਰ ਕਵੀ ਤੇ ਗ਼ਦਰ ਪਾਰਟੀ ਦਾ ਮੀਤ ਪ੍ਰਧਾਨ ਬਣਿਆ। ਭਾਈ ਕਰਤਾਰ ਸਿੰਘ ਦਾ
ਇੱਥੇ ਭਾਈ ਭਗਵਾਨ ਸਿੰਘ ਨਾਲ ਚੰਗੀ ਦੋਸਤੀ ਪੈ ਗਈ। ਜਿਸ ਨੂੰ ਭਾਈ ਜੀ ਨੇ ਬਾਅਦ ਵਿੱਚ ਮਾਣ ਨਾਲ
ਯਾਦ ਕੀਤਾ ਸੀ: "ਥੋੜੀ ਦੇਰ ਬਾਅਦ ਸਵੇਰ ਦੇ ਦਰਸ਼ਨ ਕਰਨ `ਤੇ ਇੱਕ ਹੋਰ ਨੌਜਵਾਨ ਮਿਲਿਆ। ਮੈਨੂੰ ਇਹ
ਗਿਆਤ ਵੀ ਨਹੀਂ ਸੀ ਕਿ ਮੈਂ ਇੱਕ ਅਜਿਹੇ ਨੌਨਿਹਾਲ ਨਾਲ ਬਾਤਚੀਤ ਕਰ ਰਿਹਾ ਹਾਂ, ਜੋ ਮੇਰੇ ਬੱਚਿਆਂ
ਨਾਲੋਂ ਵੀ ਪਿਆਰਾ ਤੇ ਵਤਨ ਦਾ ਬੇਸ਼ਕੀਮਤੀ ਲਾਲ ਹੋ ਚਮਕੇਗਾ। ਇਹ ਸੀ ਕਰਤਾਰ ਸਿੰਘ ਸਰਾਭਾ, ਬੱਚਾ ਸੀ
ਅਜੇ, ਦਾੜ੍ਹੀ ਨਹੀਂ ਉਤਰੀ ਸੀ, ਮਿਲਣ ਸਾਰ, ਸੁੰਦਰ, ਸੰਜੀਦਾ ਤੇ ਹੋਣਹਾਰ।
ਹਰ ਹਫਤੇ ਗੁਰਦੁਆਰੇ ਵਿੱਚ ਲੈਕਚਰ ਹੋਣ ਤੋਂ ਇਲਾਵਾ
ਖੇਲਾਂ ਵੀ ਹੁੰਦੀਆਂ ਸਨ। ਕੁਸ਼ਤੀਆਂ, ਗੋਲਾ ਸੁੱਟਣਾ, ਆਦਿਕਾ ਸ਼ਾਮ ਨੂੰ ਕਥਾ ਕੀਰਤਨ, ਬਹਿਸ ਮੁਹਾਸਲੇ
ਵਗੈਰਾ ਸਧਾਰਨ ਜਿੰਦਗੀ ਸੀ। ਬਤੌਰ ਗ੍ਰੰਥੀ ਮੈਂ ਦੋ ਵਾਰੀ ਹਰ ਰੋਜ਼ ਸਾਰੇ ਮੁਸਾਫਿਰਾਂ ਨੂੰ ਮਿਲ਼ਿਆ
ਕਰਦਾ ਸੀ, ਉਨ੍ਹਾਂ ਦੇ ਨਾਂਅ ਪਤੇ ਲਿਖਿਆ ਕਰਦਾ ਸੀ, ਸ਼ਿਕਾਇਤਾਂ ਸੁਣਦਾ ਤੇ ਅਗਰ ਕੋਈ ਸੇਵਾ ਜਾਂ
ਲੋੜ ਹੋਵੇ ਤਾਂ ਪੂਰੀ ਕਰਦਾ, ਹਰ ਸੁਭਾ ਤੇ ਸ਼ਾਮ ਨੂੰ। ਉਹ ਕੱਲ ਰਾਤੀਂ ਆਇਆ ਸੀ ਤੇ ਅੱਜ ਸਵੇਰੇ
ਮਿਲੇ। ਇੱਕ ਲੈਕਚਰ ਸੁਣਿਆ ਤੇ ਇੱਕ ਗੋਲਾਬਾਜ਼ੀ ਦੇਖ ਕੇ ਦੋਸਤ ਬਣ ਗਏ। ਉਹ ਵਿਦੇਸ਼ੀ ਮੁਲਕਾਂ ਵਿੱਚ
ਬੜੀ ਦਿਲਚਸਪੀ ਰਖਦਾ। ਚੀਨ, ਜਪਾਨ, ਕੈਨੇਡਾ ਤੇ ਅਮਰੀਕਾ ਬਾਰੇ ਖਬਰਾਂ ਪੁੱਛਦਾ ਰਹਿੰਦਾ। ਚੰਦ
ਹਫਤਿਆਂ ਦੀ ਵਾਕਫੀ ਮੇਰੇ ਦਿਲ `ਤੇ ਕਾਫੀ ਅਸਰ ਕਰ ਗਈ ਤੇ ਉਸ ਦੇ ਵੀ। 1914 ਵਿੱਚ ਅਸੀਂ ਅਮਰੀਕਾ
ਵਿੱਚ ਇੱਕ ਵਾਰੀ ਫਿਰ ਗਲੇਬਾਂ ਆ ਹੋਏ।" 9
ਲਗਦਾ ਹੈ ਕਿ ਭਾਈ ਕਰਤਾਰ ਸਿੰਘ ਦਾ ਪੜ੍ਹਾਈ ਵਿੱਚ ਮਨ
ਨਹੀਂ ਲੱਗਿਆ ਤੇ ਨਾ ਹੀ ਉਸ ਦੀ ਹਿੰਦੂ ਵਿਦਿਆਰਥੀਆਂ ਨਾਲ ਕਰੂਰਾਂ ਮਿਲਿਆ ਹੋਵੇਗਾ। ਉਹ ਜਲਦੀ ਹੀ
ਯੁਲੋ ਕਾਉਂਟੀ ਵਿੱਚ ਆਪਣੇ ਪਿੰਡ ਦੇ ਭਾਈ ਰੁਲੀਆ ਸਿੰਘ ਕੋਲ ਚਲਿਆ ਗਿਆ। ਉਸ ਵਕਤ ਗਦਰ ਪਾਰਟੀ
ਬਣਾਉਣ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ। ਭਾਈ ਕਰਤਾਰ ਸਿੰਘ ਨੇ ਆਪਣਾ ਜੀਵਨ ਪਾਰਟੀ ਨੂੰ ਹੀ
ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਭਾਵੇਂ ਉਸ ਦਾ ਨਾਂਅ ਪਾਰਟੀ ਦੇ ਅਹੁਦੇਦਾਰਾਂ ਵਿੱਚ ਨਹੀਂ
ਆਉਂਦਾ ਪਰ ਜਦ ਨਵੰਬਰ 1913 ਤੋਂ ‘ਗਦਰ’ ਦਾ ਪਹਿਲਾ ਪਰਚਾ ਨਿਕਲਿਆ ਤਾਂ ਭਾਈ ਕਰਤਾਰ ਸਿੰਘ ਪਰਚੇ ਦੇ
ਬਾਨੀਆਂ ਵਿੱਚ ਸ਼ਾਮਿਲ ਸੀ। ਜਦ ਦਸੰਬਰ 1913 ਵਿੱਚ ਗੁਰਮੁਖੀ ‘ਗਦਰ’ ਸ਼ੁਰੂ ਹੋਇਆ ਤਾਂ ਭਾਈ ਕਰਤਾਰ
ਸਿੰਘ ਉਪਰ ਹੀ ਪਰਚੇ ਦੀ ਮੁੱਖ ਜਿੰਮੇਵਾਰੀ ਸੀ। ਲਾਲਾ ਹਰਦਿਆਲ ਦੀਆਂ ਉਰਦੂ ਲਿਖਤਾਂ ਨੂੰ ਗੁਰਮੁਖੀ
ਵਿੱਚ ਭਾਈ ਕਰਤਾਰ ਸਿੰਘ ਹੀ ਕਰਦਾ ਸੀ। ਭਾਈ ਕਰਤਾਰ ਸਿੰਘ ਦਾ ਪਰਚੇ ਵਿੱਚ ਕੰਮ ਕਰਨ ਦਾ ਸਮਾਂ ਸਾਲ
ਤੋਂ ਵੀ ਘੱਟ ਬਣਦਾ ਹੈ, ਪਰ ਇੰਨੇ ਥੋੜੇ ਸਮੇਂ ਵਿੱਚ ਹੀ ਉਸ ਨੇ ਆਪਣੇ ਕੰਮ ਅਤੇ ਲਿਆਕਤ ਨਾਲ ਆਪਣੀ
ਸ਼ਖਸੀਅਤ ਨੂੰ ਸਥਾਪਤ ਕਰ ਦਿੱਤਾ ਸੀ। ਉਸ ਦੇ ਸਾਥੀਆਂ ਵਿੱਚ ਉਸ ਦਾ ਕਾਫੀ ਸਤਿਕਾਰ ਬਣ ਗਿਆ ਸੀ। ਇਸ
ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸਿੱਖ ਗਦਰੀ, ਸਿੱਖ ਧਰਮ ਅਤੇ ਇਤਿਹਾਸਕ
ਵਿਰਸੇ ਤੋਂ ਪ੍ਰੇਰਣਾ ਲੈਂਦੇ ਸਨ। ਇਸ ਦਾ ਪ੍ਰਤੱਖ ਸਬੂਤ ‘ਗਦਰ’ ਅਖਬਾਰ ਹੈ। ਉਰਦੂ ਪਰਚੇ ਉਪਰ ਬੈਨਰ
ਲਾਈਨ ਸੀ ‘ਅੰਗ੍ਰੇਜ਼ੀ ਰਾਜ ਕਾ ਦੁਸ਼ਮਨ’ ਪਰ ਗੁਰਮੁਖੀ ‘ਗਦਰ’ ਉਪਰ ਗੁਰਬਾਣੀ ਦਾ ਇਹ ਸ਼ਬਦ ਬੈਨਰ ਲਾਈਨ
ਵੱਜੋਂ ਲਿਖੇ ਹੋਏ ਸਨ: ‘ਜੇ ਤਉ ਪਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ"।
ਜਦ ਅਗਸਤ 1914 ਵਿੱਚ ਪਹਿਲਾ ਸੰਸਾਰ ਯੁੱਧ ਲਗ ਜਾਣ ਦੇ
ਮੱਦੇ ਨਜ਼ਰ ਗ਼ਦਰ ਪਾਰਟੀ ਨੇ ਭਾਰਤ ਚਲ ਕੇ ਇਨਕਲਾਬ ਕਰਨ ਦਾ ਫੈਸਲਾ ਕਰ ਲਿਆ ਸੀ ਤਾਂ ਭਾਈ ਕਰਤਾਰ
ਸਿੰਘ, ਪੰਜਾਬ ਪਹੁੰਚਣ ਵਾਲੇ ਗਦਰੀਆਂ ਵਿੱਚ ਸ਼ਾਮਿਲ ਸਨ। ਕਲਕੱਤੇ ਦੀਆਂ ਬੰਦਰਗਾਹਾਂ `ਤੇ
ਅੰਗ੍ਰੇਜ਼ਾਂ ਨੇ ਨਾਕੇ ਲਗਾ ਰੱਖੇ ਸਨ। ਭਾਈ ਕਰਤਾਰ ਸਿੰਘ ਹੋਰੀ ਕੋਲੰਬੋ ਰਾਹੀਂ ਭਾਰਤ ਵਿੱਚ ਦਾਖਲ
ਹੋਏ ਸਨ। ਅੰਗ੍ਰੇਜ਼ ਸਰਕਾਰ ਨੇ ਭਾਵੇਂ ਕਲਕੱਤੇ ਦੀਆਂ ਬੰਦਰਗਾਹਾਂ `ਤੇ ਗਦਰ ਲਹਿਰ ਦੀ ਚੋਟੀ ਦੀ
ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਸ਼ੇਰ
ਸਿੰਘ ਵੇਈ ਪੂੰਈ ਆਦਿ ਨੂੰ ਗ੍ਰਿਫਤਾਰ ਕਰਕੇ ਇੱਕ ਤਰ੍ਹਾਂ ਲਹਿਰ ਦਾ ਲੱਕ ਹੀ ਤੋੜ ਦਿੱਤਾ ਸੀ। ਪਰ
ਫਿਰ ਜਿਵੇਂ ਲਹਿਰ ਉਭਰ ਕੇ ਸਿਖਰ ਤੱਕ ਪਹੁੰਚੀ, ਇਹ ਇੱਕ ਤਰ੍ਹਾਂ ਨਾਲ ਕਰਾਮਾਤ ਹੀ ਸੀ। ਇਸ ਕਰਾਮਾਤ
ਲਈ ਭਾਈ ਕਰਤਾਰ ਸਿੰਘ ਸਰਾਭੇ ਦੀ ਅਣਥੱਕ ਮਿਹਨਤ ਸੀ। ਇੱਕ ਪਾਸੇ ਉਸ ਨੇ ਮਾਲਵਾ ਖਾਲਸਾ ਹਾਈ ਸਕੂਲ
ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬ ਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ
ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ ਨਾਲ ਤਾਲ ਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ
ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਫਿਰੋਜ਼ਪੁਰ ਮੀਆਂਮੀਰ, ਬੰਨੂ
ਕੁਹਾਰ ਰਾਵਲ ਪਿੰਡੀ, ਅੰਬਾਲਾ, ਫੈਜ਼ਾਬਾਦ, ਬਨਾਰਸ ਆਦਿ ਦੀਆਂ ਫੌਜੀ ਛਾਉਣੀਆਂ ਵਿੱਚ ਫੌਜੀਆਂ ਨਾਲ
ਤਾਲਮੇਲ ਕਰਕੇ ਉਨ੍ਹਾਂ ਨੂੰ ਬਗਾਵਤ ਲਈ ਤਿਆਰ ਕੀਤਾ। ਉਸ ਦਾ ਕੰਮ ਦੇਖ ਕੇ ਬੰਗਾਲੀ ਇਨਕਲਾਬੀ
ਸਚਿੰਦਰ ਨਾਥ ਸਨਿਆਲ ਵੀ ਹੈਰਾਨ ਰਹਿ ਗਿਆ ਸੀ, "ਉਨੀਂ ਦਿਨੀਂ ਕਰਤਾਰ ਸਿੰਘ ਬਹੁਤ ਸਖਤ ਮਿਹਨਤ ਕਰ
ਰਹੇ ਸਨ। ਉਹ ਹਰ ਰੋਜ਼ ਸਾਇਕਲ `ਤੇ ਪਿੰਡਾਂ ਵਿੱਚ ਲਗਭਗ 40-50 ਮੀਲ ਦਾ ਚੱਕਰ ਲਗਾਉਂਦੇ ਸਨ। ਪਿੰਡ
ਪਿੰਡ ਕੰਮ ਕਰਨ ਲਈ ਜਾਂਦੇ ਸਨ। ਇਨੀਂ ਮਿਹਨਤ ਕਰਨ `ਤੇ ਵੀ ਉਹ ਥੱਕਦੇ ਨਹੀਂ ਸਨ। ਜਿਨੀਂ ਉਹ ਮਿਹਨਤ
ਕਰਦੇ ਸਨ, ਉਨੀਂ ਹੀ ਉਨ੍ਹਾਂ ਵਿੱਚ ਫੁਰਤੀ ਆ ਜਾਂਦੀ ਸੀ।" 10
ਕਰਤਾਰ ਸਿੰਘ ਸਰਾਭੇ ਦਾ ਸਿੱਖ ਪ੍ਰਚਾਰ ਦਾ ਮਸਲਾ
ਜਦ ਅਸੀਂ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਦੀ ਆਖਦੇ ਹਾਂ ਤਾਂ ਬਹੁਤ ਸਾਰੇ
ਖੱਬੇ ਪੱਖੀ ਭਾਈ ਕਰਤਾਰ ਸਿੰਘ ਸਰਾਭੇ ਦੀ ਬੋਦੀਆਂ ਵਾਲੀ
ਫੋਟੋ ਨੂੰ ਉਤਾਰ ਕੇ ਗ਼ਦਰ ਲਹਿਰ
ਨੂੰ ‘ਭਾਰਤੀਆਂ’ ਦੀ ਲਹਿਰ ਸਿੱਧ ਕਰਨ `ਤੇ ਜ਼ੋਰ ਲਗਾਉਂਦੇ ਹਨ। ਭਾਈ ਕਰਤਾਰ ਸਿੰਘ ਨੇ ਅਮਰੀਕਾ ਵਿੱਚ
ਕੇਸ ਉਦੋਂ ਕਟਵਾਏ ਸਨ, ਜਦ ਗਦਰ ਪਾਰਟੀ ਨੇ ਜਰਮਨੀ ਦੀ ਸਹਾਇਤਾ ਨਾਲ ਉਸ ਨੂੰ ਨਿਊਯਾਰਕ ਦੀ ਅੇਵੀਏਸ਼ਨ
ਅਕੈਡਮੀ ਤੋਂ ਹਵਾਈ ਜ਼ਹਾਜ਼ ਚਲਾਉਣਾ ਸਿੱਖਣ ਦੀ ਯੋਜਨਾ ਬਣਾਈ ਸੀ। ਇਹ ਫੈਸਲਾ ਪਾਰਟੀ ਨੇ ਲੰਬੀ ਤਿਆਰੀ
ਦੇ ਮੱਦੇਨਜ਼ਰ ਕੀਤਾ ਸੀ। ਉਨ੍ਹਾਂ ਨੂੰ ਖਿਆਲ ਹੀ ਨਹੀਂ ਸੀ ਕਿ ਜੰਗ ਕਾਰਨ ਨੂੰ ਉਨ੍ਹਾਂ ਨੂੰ ਤੱਤ
ਭੜੱਤੇ ਹੀ ਭਾਰਤ ਜਾਣਾ ਪਵੇਗਾ। ਐਵੀਏਸ਼ਨ ਅਕੈਡਮੀ ਦਾ ਨਿਯਮ ਸੀ ਕਿ ਜੇਕਰ ਵਿਦਿਆਰਥੀਆਂ ਨੇ ਆਪਣੇ
ਸਰੂਪ ਮੁਤਾਬਿਕ ਸਿਖਲਾਈ ਲੈਣੀ ਹੈ ਤਾਂ ਕਲਾਸ ਵਿੱਚ ਘੱਟੋ ਘੱਟ 25 ਵਿਦਿਆਰਥੀ ਹੋਣੇ ਚਾਹੀਦੇ ਹਨ।
ਜੇਕਰ 25 ਤੋਂ ਘੱਟ ਹਨ ਤਾਂ ਉਨ੍ਹਾਂ ਨੂੰ
ਗੋਰੇ ਵਿਦਿਆਰਥੀਆਂ ਵਾਲਾ ਸਰੂਪ ਧਾਰਨ ਕਰਨਾ ਪਵੇਗਾ। ਸੋ
ਉਸ ਵਕਤ ਉਥੇ 25 ਸਿੱਖ ਵਿਦਿਆਰਥੀ ਇਕੱਠੇ ਨਹੀਂ ਹੋ ਸਕਦੇ ਸਨ। ਜਿਸ ਕਰਕੇ ਕਾਹਲੀ ਵਿੱਚ ਭਾਈ ਕਰਤਾਰ
ਸਿੰਘ ਨੂੰ ਆਪਣਾ ਸਿੱਖੀ ਸਰੂਪ ਤਿਆਗਣਾ ਪਿਆ।
ਦੂਜਾ ਭਾਰਤ ਪਰਤਣ ਸਮੇਂ ਜੇਕਰ ਭਾਈ ਕਰਤਾਰ ਸਿੰਘ ਨੇ
ਸਿੱਖੀ ਸਰੂਪ ਤਜਿਆ ਹੁੰਦਾ ਤਾਂ ਉਹ ਕੋਲੰਬੋ ਦੀ ਬਜਾਏ ਬੇਖਟਕੇ ਹੀ ਕਲਕੱਤੇ ਦੇ ਰਸਤੇ ਆ ਸਕਦਾ ਸੀ,
ਕਿਉਂਕਿ ਅੰਗ੍ਰੇਜ਼ ਸਰਕਾਰ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਹੀ ਸਮਝਦੀ ਸੀ। 12 ਬਾਹਰੋਂ ਆਉਣ ਵਾਲੇ
ਮੋਨਿਆਂ ਦੀ ਕੋਈ ਪੁੱਛ ਗਿੱਛ ਨਹੀਂ ਸੀ ਹੁੰਦੀ। ਪੰਡਿਤ ਪਰਮਾਨੰਦ ਝਾਂਸੀ, ਪ੍ਰਿਥਵੀ ਸਿੰਘ ਅਜ਼ਾਦ ਤੇ
ਪੰਡਤ ਜਗਤ ਰਾਮ ਇਸੇ ਤਰ੍ਹਾਂ ਹੀ ਨਿਕਲ ਆਏ ਸਨ। 13
ਤੀਜਾ, ਜੇ ਕਰ ਭਾਈ ਕਰਤਾਰ ਸਿੰਘ ਪਤਿਤ ਹੁੰਦਾ ਤਾਂ ਭਾਈ
ਸਾਹਿਬ ਰਣਧੀਰ ਸਿੰਘ ਵਰਗੇ ਧਾਰਮਿਕ ਪੁਰਸ਼ ਨੇ ਉਸ ਦਾ ਭਰੋਸਾ ਤਾਂ ਕੀ ਕਰਨਾ ਸੀ, ਉਸ ਨਾਲ ਗੱਲ ਵੀ
ਨਹੀਂ ਕਰਨੀ ਸੀ। ਉਸ ਸਮੇਂ ਦੇ ਆਮ ਸਿੱਖ ਵੀ ਪਤਿਤ ਸਿੱਖਾਂ ਨੂੰ ਬਹੁਤ ਬੁਰਾ ਸਮਝਦੇ ਸਨ।
ਚੌਥਾ, ਜਦ ਸਨਿਆਲ ਪਹਿਲੀ ਵਾਰ ਪੰਜਾਬ ਆਉਂਦਾ ਹੈ ਤਾਂ ਉਹ
ਕਿਹੋ ਜਿਹੇ ਸਰਾਭੇ ਨੂੰ ਮਿਲਦਾ ਹੈ, "ਪਹਿਲਾਂ ਹੀ ਨਿਸ਼ਚਿਤ ਹੋ ਗਿਆ ਸੀ ਕਿ ਮੈਂ ਜਲੰਧਰ ਜਾ ਕੇ
ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਖਤਮ ਹੋਣ ਵਾਲਾ ਸੀ, ਪੱਛਮ
ਵਿੱਚ ਠੰਢ ਦਾ ਮੌਸਮ ਸੀ। ਸਰਦੀਆਂ ਦੀ ਸਵੇਰ ਨੂੰ ਲੁਧਿਆਣਾ ਗੱਡੀ ਪਹੁੰਚਦਿਆਂ ਹੀ ਦੇਖਿਆ ਕਿ ਮੇਰੇ
ਮਿੱਤਰ ਦੇ ਇੱਕ ਜਾਣੂ ਸਿੱਖ ਨੌਜਵਾਨ ਸਾਡੀ ਉਡੀਕ ਕਰ ਰਹੇ ਹਨ। ਮਿੱਤਰ ਨੇ ਇਨ੍ਹਾਂ ਨਾਲ ਮੇਰੀ ਜਾਣ
ਪਛਾਣ ਕਰਾ ਦਿੱਤੀ। ਇਹੀ ਕਰਤਾਰ ਸਿੰਘ ਸਨ। ਇਹ ਗੱਡੀ ਵਿੱਚ ਸਵਾਰ ਹੋ ਕੇ ਸਾਡੇ ਨਾਲ ਜਲੰਧਰ ਲਈ
ਰਵਾਨਾ ਹੋ ਗਏ।" 14
ਇਨਕਲਾਬੀ ਕਵੀ ਅਮਰੀਕ ਚੰਦਨ ਅਨੁਸਾਰ: "ਬੜੇ ਸਾਲ ਪਹਿਲਾਂ
ਕੀਰਤੀ ਪਾਰਟੀ ਦੇ ਬਾਬਿਆਂ ਨੇ ਕਰਤਾਰ ਸਿੰਘ ਸਰਾਭੇ ਦੀ ਮਿਲਦੀ ਇਕੋ ਇੱਕ ਬੋਦਿਆਂ ਵਾਲੀ ਤਸਵੀਰ ਨੂੰ
ਅੰਮ੍ਰਿਤਸਰ ਦੇ ਗੁਰਦਿਆਲ ਫੋਟੋਗ੍ਰਾਫਰ ਨੂੰ ਆਖ ਕੇ ਭੱਦੀ ਜਿਹੀ ਪੱਗ ਬਣਵਾ ਦਿੱਤੀ ਸੀ।"
ਕੀਰਤੀ ਬਾਬਿਆਂ ਨੇ ਸਰਾਭੇ ਦੀ ਬੋਦਿਆਂ ਵਾਲੀ ਫੋਟੋ `ਤੇ
ਪੱਗ ਇਸ ਕਰਕੇ ਬਨਵਾਈ ਸੀ, ਕਿਉਂਕਿ ਉਨ੍ਹਾਂ ਜਿਹੋ ਜਿਹਾ ਸਰਾਭਾ ਦੇਖਿਆ ਸੀ, ਉਹ ਉਸ ਨੂੰ ਉਹੋ ਜਿਹਾ
ਹੀ ਦੇਖਣਾ ਚਾਹੁੰਦੇ ਸਨ। ਉਹ ਨਹੀਂ ਸੀ ਚਾਹੁੰਦੇ ਕਿ ਉਸ ਦਾ ਗਲਤ ਪ੍ਰਭਾਵ ਪਾਉਣ ਵਾਲੀ ਫੋਟੋ ਲੋਕਾਂ
ਵਿੱਚ ਜਾਵੇ। ਇਹ ਦੇਖ ਕੇ ਉਨ੍ਹਾਂ ਅੰਦਰ ਖੋਹ ਪੈਂਦੀ ਸੀ।
ਗਦਰ ਦੀ ਅਸਫਲਤਾ ਤੋਂ ਬਾਅਦ
ਜਦ 19 ਫਰਵਰੀ 1915 ਦਾ ਗ਼ਦਰ ਫੇਲ੍ਹ ਹੋ ਗਿਆ ਤਾਂ ਲਹਿਰ
ਦੀ ਇੱਕ ਤਰ੍ਹਾਂ ਨਾਲ ਰੀੜ੍ਹ ਹੀ ਟੁੱਟ ਗਈ ਸੀ। ਫੜੋ ਫੜੀ ਅਤੇ ਜਬਰ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ
ਸੀ। ਪਾਰਟੀ ਦੇ ਲਾਹੌਰ ਵਿਚਲੇ ਚਾਰੇ ਹੈਡ ਕੁਆਟਰਾਂ `ਤੇ ਛਾਪੇ ਪੈ ਗਏ ਸਨ ਤੇ ਦਰਜਨਾਂ ਹੀ ਗ਼ਦਰੀ
ਪੁਲਿਸ ਦੇ ਹੱਥ ਆ ਗਏ ਸਨ, ਉਹ ਕਮਰਾ ਹੀ ਛਾਪੇ ਤੋਂ ਬਚਿਆ ਸੀ ਜਿੱਥੇ ਬੰਗਾਲੀ ਇਨਕਲਾਬੀ ਰਾਮ
ਬਿਹਾਰੀ ਬੋਸ ਰੁਕਿਆ ਹੋਇਆ ਸੀ। ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਨੇ ਉਸ ਨੂੰ ਦਿੱਲੀ ਵੱਲ ਦੀ ਗੱਡੀ
ਚੜ੍ਹਾ ਦਿੱਤਾ। ਬੋਸ ਸਿੱਧਾ ਦੇਹਰਾਦੂਨ ਪ੍ਰੋ. ਪੂਰਨ ਸਿੰਘ ਕੋਲ ਚਲਿਆ ਗਿਆ। ਜਿਥੇ ਉਹ ਪ੍ਰੋਫੈਸਰ
ਸਾਹਿਬ ਦੇ ਅਧੀਨ ਜੰਗਲਾਤ ਵਿਭਾਗ ਵਿੱਚ ਨੌਕਰੀ ਕਰਦਾ ਰਿਹਾ ਸੀ। ਪ੍ਰੋ. ਪੂਰਨ ਸਿੰਘ ਹੋਰਾਂ ਨੇ ਉਸ
ਨੂੰ ਬੱਚ ਬਚਾ ਕੇ ਜਪਾਨ ਭੇਜ ਦਿੱਤਾ, ਜਿਥੇ ਪ੍ਰੋ. ਸਾਹਿਬ ਦੇ ਪੜ੍ਹਾਈ ਦੌਰਾਨ ਦੇ ਦੋਸਤ ਰਹਿੰਦੇ
ਸਨ। ਹੁਣ ਭਾਈ ਕਰਤਾਰ ਸਿੰਘ, ਭਾਈ ਜਗਤ ਸਿੰਘ ਤੇ ਭਾਈ ਹਰਨਾਮ ਸਿੰਘ ਕੋਟਲਾ ਨੋਧ ਸਿੰਘ ਨੇ
ਅਫਗਾਨਿਸਤਾਨ ਦੀ ਸਰਹੱਦ ਵੱਲ ਬੱਚ ਕੇ ਨਿਕਲ ਜਾਣ ਦਾ ਫੈਸਲਾ ਕਰ ਲਿਆ। ਉਹ ਲਾਇਲਪੁਰ ਤੋਂ ਸ. ਹਰਚੰਦ
ਸਿੰਘ ਰਾਈਸ ਲਾਇਲਪੁਰ ਜੋ ਰਕਾਬ ਗੰਜ ਐਜੀਟੇਸ਼ਨ ਦੇ ਆਗੂ ਸਨ, ਕੋਲੋਂ 100 ਰੁਪਿਆ ਲੈ ਕੇ ਪਠਾਣੀ ਭੇਸ
ਤਾਰ ਕੇ ਪਿਸ਼ੌਰ ਚਲੇ ਗਏ। ਪਿਸ਼ੌਰ ਉਹ ਸਿੰਘ ਸਭਾ ਸਦਰ ਦੇ
ਗੁਰਦੁਆਰੇ ਵਿੱਚ ਠਹਿਰੇ, ਜਿਥੇ ਦਾ ਗ੍ਰੰਥੀ ਭਾਈ ਵਾਗ
ਸਿੰਘ ਸੀ, ਭਾਈ ਵਾਂਗ ਸਿੰਘ ਦੀ ਸਿੱਖ ਪੰਥ ਵਿੱਚ ਚੰਗੀ ਮਾਨਤਾ ਸੀ। ਨਾਵਲਕਾਰ ਨਾਨਕ ਸਿੰਘ ਉਨ੍ਹਾਂ
ਨੂੰ ਆਪਣਾ ਗੁਰੂ ਮੰਨਦੇ ਸਨ।
ਸਵੇਰੇ ਤਿੰਨੇ ਜਣੇ ਊਠ `ਤੇ ਸਮਾਨ ਲੱਦ ਕੇ ਪਿਸ਼ੌਰ ਤੋਂ
ਮਿਚਨੀ ਪਹੁੰਚ ਗਏ, ਇਹ ਥਾਂ ਉਤਰ ਪੱਛਮ ਵੱਲ ਹੈ, ਇਥੇ ਜਾ ਕੇ ਉਹ ਨਦੀ ਦੇ ਕਿਨਾਰੇ ਅਰਾਮ ਕਰਨ ਬੈਠ
ਗਏ। ਭਾਈ ਕਰਤਾਰ ਸਿੰਘ ਨੇ ‘ਗ਼ਦਰ’ ਅਖਬਾਰ ਵਿੱਚ ਛੱਪ ਚੁਕੀ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ, ਜੋ
ਉਸ ਦੇ ਮੂੰਹ ਜ਼ੁਬਾਨੀ ਯਾਦ ਸੀ।
‘ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ, ਅੱਗ ਲੱਗੀ
ਦੇਸ਼ ਨਾ ਸਹਾਰੋ ਧੁੱਪ ਜੀ, ਬੁਝਣੀ ਇਹ ਤਾਂ ਹੀ ਹੈ ਸਰੀਰ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ
ਭੱਜ ਕੇ, ਸਿਰ ਦਿੱਤੇ ਬਾਝ ਨਹੀਂ ਕੰਮ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਮਰਨਾ, ਪਾਵੋ ਲਲਕਾਰ ਸ਼ੇਰਾਂ
ਵਾਂਗ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸ਼ੇਰ ਹੋ ਕੇ ਗਿੱਦੜਾਂ ਦਾ ਕਰੋ ਕੰਮ ਉਏ,
ਸੁਣ ਕੇ ਗਦਰ ਦਿਲ ਖਵੇ ਗੰਮ ਉਏ, ਜਿੱਦੀ ਬਣੋ ਸ਼ੇਰੋ ਕਿਉਂ ਮੈਦਾਨੋਂ ਭੱਜ ਕੇ, ਬਣੀ ਸਿਰ ਸ਼ੇਰਾਂ ਦੇ
ਕੀ ਜਾਣਾ ਭੱਜ ਕੇ, ਹੱਥ ਸ਼ਮਸ਼ੇਰ ਕੂਦ ਪਓ ਮੈਦਾਨ ਜੀ, ਮਾਰ ਮਾਰ ਵੈਰੀਆਂ ਦੇ ਲਾਹੋ ਆਣ ਜੀ, ਵੈਰੀਆਂ
ਦਾ ਆਓ ਲਹੂ ਪੀਏ ਰੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਮਾਰ ਲਈਏ ਵੈਰੀ ਮਰ ਜਾਈਏ ਆਪ
ਜਾਂ, ਕਾਇਰਤਾ ਗਰੀਬੀ ਮਿੱਟ ਜਾਵੇ ਤਾਪ ਤਾਂ, ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸੱਜ ਕੇ, ਬਣੀ ਸਿਰ ਸ਼ੇਰਾਂ
ਦੇ ਕੀ ਜਾਣਾ ਭੱਜ ਕੇ" ਇਹ ਨਿਰੀ ਪੂਰੀ ਕਵਿਤਾ ਹੀ ਨਹੀਂ ਸੀ, ਪੂਰਾ ਸਿੱਖ ਇਤਿਹਾਸ ਤੇ ਗੁਰੂ ਸਾਹਿਬ
ਉਨ੍ਹਾਂ ਦੇ ਸਾਹਮਣੇ ਆ ਖੜੇ ਸਨ। ਸਿੱਖ ਧਰਮ ਦਾ ਨੈਤਿਕ ਕਦਰ ਪ੍ਰਬੰਧ ਇਸ ਗੱਲ ਦੀ ਇਜਾਜ਼ਤ ਨਹੀਂ
ਦਿੰਦਾ ਸੀ, ਕਿ ਉਹ ਮੈਦਾਨੋਂ ਨੱਸ ਜਾਣ, ਇਹ ਆਪਣੇ ਗੁਰੂ ਵੱਲੋਂ ਪਿੱਠ ਮੋੜਨਾ ਸੀ। ਇਹ ਆਪਣੇ ਧਰਮ
ਨੂੰ ਕਲੰਕ ਲਾਉਣਾ ਸੀ। ਰਾਸ ਬਿਹਾਰੀ ਸਾਹਮਣੇ ਅਜਿਹੀ ਕੋਈ ਰੋਕ ਨਹੀਂ ਸੀ। ਉਹ ਭੱਜ ਕੇ ਜਾਪਾਨ ਚਲਿਆ
ਗਿਆ।
ਸਿੱਖ ਵਿਰਸੇ ਨੇ ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਦੇ
ਪੈਰਾਂ ਨੂੰ ਜੂੜ ਪਾ ਲਿਆ ਸੀ। ਉਨ੍ਹਾਂ ਨੇ ਪਿੱਛੇ ਮੁੜ ਕੇ ਫਿਰ ਲੜਾਈ ਲੜਨ ਦਾ ਫੈਸਲਾ ਕਰ ਲਿਆ।
ਮਿਚਨੀ ਤੋਂ ਵਾਪਿਸ ਪਿਸ਼ੌਰ ਪਰਤ ਆਏ। ਪਿਸ਼ੌਰ ਲਾਲੇਮੂਸਾ ਦਾ ਟਿਕਟ ਲਿਆ। ਉਥੋਂ ਗੱਡੀ ਬਦਲ ਕੇ ਬਲਵਾਲ
ਜਾ ਪਹੁੰਚੇ, ਪਠਾਣੀ ਕੱਪੜੇ ਲਾਹ ਕੇ ਗੱਠੜੀ ਵਿੱਚ ਬੰਨ ਲਏ। ਸਟੇਸ਼ਨ ਦੇ ਲਾਗੇ ਹੀ ਚੈੱਕ ਨੰਬਰ 5
ਸੀ, ਇਥੋਂ ਦੇ ਪੈਨਸਨੀ ਸਿਪਾਹੀ ਰਜਿੰਦਰ ਸਿੰਘ ਨੇ ਭਾਈ ਜਗਤ ਸਿੰਘ ਨੂੰ ਹਥਿਆਰ ਦੇਣ ਦਾ ਵਾਅਦਾ
ਕੀਤਾ ਸੀ। 19 ਰਜਿੰਦਰ ਸਿੰਘ ਨੇ ਰਸਾਲਦਾਰ ਗੰਡਾ ਸਿੰਘ ਨੂੰ ਦਸ ਦਿੱਤਾ, ਉਸ ਨੇ ਪੁਲਿਸ ਕੋਲ
ਮੁਖਬਰੀ ਕਰ ਦਿੱਤੀ। ਸੀ. ਆਈ. ਡੀ. ਦੇ ਡਿਪਟੀ ਐਲ. ਐਲ. ਟਾਪਕਿਨ ਅਤੇ ਦਰੋਗਾ ਲਿਆਕਤ ਖਾਨ ਨੇ ਭਾਰੀ
ਫੋਰਸ ਲਿਜਾ ਕੇ 3 ਮਾਰਚ 1915 ਨੂੰ ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ, ਸੁਰ ਸਿੰਘ, ਭਾਈ
ਹਰਨਾਮ ਸਿੰਘ ਕੋਟਲਾ ਨੂੰ ਗ੍ਰਿਫਤਾਰ ਕਰ ਲਿਆ।
ਫਾਂਸੀ ਦੇ ਤਖਤੇ ਤੋਂ
ਲਾਹੌਰ ਵਿੱਚ 82 ਗ਼ਦਰੀਆਂ `ਤੇ ਲਾਹੌਰ ਸਾਜ਼ਿਸ਼ ਕੇਸ ਚਲਾਇਆ
ਗਿਆ। ਜਿਸ ਵਿੱਚ 62 ਮੁਲਜ਼ਮ ਹਾਜ਼ਰ ਸਨ। ਇਸ ਕੇਸ ਵਿੱਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ
ਸਿੰਘ, ਬਾਬਾ ਨਿਧਾਨ ਸਿੰਘ ਚੁੱਗਾ ਸਮੇਤ ਗ਼ਦਰ ਲਹਿਰ ਦੀ ਲਗਭਗ ਸਮੁੱਚੀ ਲੀਡਰ ਸਿੱਖ ਸ਼ਾਮਿਲ ਸੀ। ਜੇਲ
ਵਿੱਚ ਵਿਆਹ ਵਰਗਾ ਮਾਹੋਲ ਸੀ। ਕਿਸੇ ਨੂੰ ਵੀ ਮੌਤ ਦਾ ਭੈ ਨਹੀਂ ਸੀ। ਦਿਨ ਰਾਤ ਜੇਲ ਵਿੱਚ ਗੁਰਬਾਣੀ
ਦਾ ਪਾਠ ਤੇ ਕੀਰਤਨ ਚਲਦਾ ਰਹਿੰਦਾ ਸੀ। ਗ਼ਦਰੀ ‘ਗ਼ਦਰ ਦੀਆਂ ਗੂੰਜਾਂ’ ਦੀਆਂ ਕਵਿਤਾਵਾਂ ਗਾਉਂਦੇ
ਰਹਿੰਦੇ ਸਨ। ਭਾਈ ਕਰਤਾਰ ਸਿੰਘ ਸਰਾਭਾ ਦੇ ਚਿਹਰੇ `ਤੇ ਅਨੋਖਾ ਜਲਾਲ ਸੀ। ਉਹ ਦਿਨ ਰਾਤ ਹਸਦਾ
ਖੇਡਦਾ ਰਹਿੰਦਾ ਸੀ ਤੇ ਸਭ ਦਾ ਮਨ ਪਰਚਾਈ ਰਖਦਾ ਸੀ। ਜੇਲ ਅਮਲੇ ਤੋਂ ਉਹ ਭੋਰਾ ਵੀ ਨਹੀਂ ਛਿਪਦਾ
ਸੀ। ਸੁਰਪਡੈਂਟ ਨੂੰ ਹੱਸ ਕੇ ਆਖਦਾ ਸੀ, ਤੁਸੀਂ ਸਾਨੂੰ ਫਾਂਸੀ ਹੀ ਦੇ ਦਿਉਂਗੇ? ਹੋਰ ਕੀ ਕਰ ਲਉਗੇ?
ਮੁਕੱਦਮੇ ਦੌਰਾਨ ਜੱਜਾਂ ਨੇ ਲਿਖਿਆ ਸੀ ਕਿ ਆਪਣੀ ਉਮਰ ਦੇ
ਬਾਵਜੂਦ ਉਹ ਉਨ੍ਹਾਂ 61 ਮੁਲਜ਼ਮਾਂ ਵਿਚੋਂ ਸਭ ਤੋਂ ਮਹੱਤਵਪੂਰਨ ਵਿਅਕਤੀਆਂ ਵਿਚੋਂ ਇੱਕ ਹੈ, ਤੇ ਉਸ
ਦਾ ‘ਡੋਜੀਅਰ’ (ਗੁਪਤ ਫਾਈਲ) ਸਭ ਤੋਂ ਭਾਰੀ ਹੈ। ਇਸ ਸਾਜ਼ਿਸ਼ ਵਿੱਚ ਅਮਰੀਕਾ ਸਮੇਤ ਦੇ ਰਸਤੇ ਦੇ ਅਤੇ
ਭਾਰਤ ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਜਿਸ ਵਿੱਚ ਮੁਲਜ਼ਮ ਨੇ ਆਪਣੀ ਭੂਮਿਕਾ ਨਾ ਨਿਭਾਈ ਹੋਵੇ।
ਮੁਕੱਦਮੇ ਦੌਰਾਨ ਜਿਸ ਦਲੇਰੀ ਨਾਲ ਭਾਈ ਕਰਤਾਰ ਸਿੰਘ ਨੇ ਬਿਆਨ ਦਿੱਤੇ ਸਨ, ਉਸ ਨੇ ਜੱਜਾਂ ਨੂੰ ਵੀ
ਅਚੰਭੇ ਵਿੱਚ ਪਾ ਦਿੱਤਾ। ਉਸ ਨੂੰ ਮੌਤ ਦਾ ਭੋਰਾ ਭੈ ਨਹੀਂ ਸੀ। ਜੱਜਾਂ ਨੇ 13 ਸਤੰਬਰ 1915 ਨੂੰ
ਫੈਸਲਾ ਸੁਣਾਇਆ। ਜਿਸ ਵਿੱਚ ਪਾਰਟੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕਰਤਾਰ ਸਿੰਘ ਸਰਾਭਾ
ਸਮੇਤ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਵਾਈ ਸਰਾਏ ਦੀ ਨਜ਼ਰਸਾਨੀ ਦੌਰਾਨ 14 ਨਵੰਬਰ
1915 ਨੂੰ 17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ। ਭਾਈ ਕਰਤਾਰ ਸਿੰਘ
ਸਰਾਭਾ, ਭਾਈ ਜਗਤ ਸਿੰਘ, ਸੁਰ ਸਿੰਘ, ਸ. ਬਸ਼ਿਨੂ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ ਗਿੱਲ ਵਾਲੀ ਸੁਰੈਣ
ਸਿੰਘ ਇੱਕ ਤੇ ਸੁਰੈਣ ਸਿੰਘ ਦੂਜਾ ਸਮੇਤ 7 ਜਣਿਆਂ ਦੀ ਫਾਂਸੀ ਬਰਕਰਾਰ ਰੱਖੀ ਗਈ।
ਅਖੀਰ ਫਾਂਸੀ ਤੋਂ ਪਹਿਲਾਂ ਭਾਈ ਕਰਤਾਰ ਸਿੰਘ ਸਰਾਭੇ ਦਾ
ਦਾਦਾ ਬਚਨ ਸਿੰਘ ਆਖਰੀ ਮੁਲਾਕਾਤ ਕਰਨ ਲਈ ਆਇਆ। ਉਸ ਵਕਤ ਕਰਤਾਰ ਸਿੰਘ ਦੇ ਚਿਹਰੇ `ਤੇ ਅਨੋਖਾ ਜਲਾਲ
ਸੀ। ਦਾਦਾ ਪੋਤਰੇ ਨੂੰ ਦੇਖ ਕੇ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਤੁਰਿਆ। ਦਾਦੇ ਨੂੰ ਫਿਸਿਆ ਦੇਖ ਕੇ
ਭਾਈ ਕਰਤਾਰ ਸਿੰਘ ਨੇ ਉਨ੍ਹਾਂ ਨੂੰ ਹੋਂਸਲਾ ਦਿੰਦਿਆਂ ਕਿਹਾ, ਬਾਬਾ ਜੀ ਗੁਰਸਿੱਖ ਹੋ ਕੇ ਕਿਹੋ
ਜਿਹੀਆਂ ਗੱਲਾਂ ਕਰਦੇ ਹੋ? 23
15 ਨਵੰਬਰ ਦੀ ਰਾਤ ਨੂੰ ਜੇਲ੍ਹ ਵਿੱਚ ਕੋਈ ਨਾ ਸੁੱਤਾ,
ਸਾਰਿਆਂ ਨੇ ਰਲ ਕੇ ਇੱਕ ਸਾਂਝੀ ਕਵਿਤਾ ਤਿਆਰ ਕੀਤੀ, ਜੋ ਰਲ ਮਿਲ ਕੇ ਪੜ੍ਹੀ ਗਈ। 24 ਅੰਮ੍ਰਿਤ
ਵੇਲੇ ਭਾਈ ਕਰਤਾਰ ਸਿੰਘ ਸਮੇਤ ਸੱਤਾਂ ਜਣਿਆਂ ਨੂੰ ਕੇਸੀ ਇਸ਼ਨਾਨ ਕਰਵਾਇਆ ਗਿਆ। ਫਾਂਸੀ ਦੇ ਤਖਤਿਆਂ
ਵੱਲ ਜਾਂਦੇ ਹੋਏ ਸਰਾਭੇ ਹੋਰਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੁਣਨਾ ਖਾਲਸਾ ਸੀ ਸਾਡੇ ਕੂਚ ਡੇਰੇ,
ਅਸੀਂ ਆਖਰੀ ਫਤਿਹ ਗਜਾ ਚਲੇ, ਕੰਮ ਅਸਾਂ ਦੇ ਅੱਜ ਤੋਂ ਖਤਮ ਹੋ ਗਏ, ਕੰਮ ਤੁਸਾਂ ਦੇ ਸ਼ੁਰੂ ਕਰਵਾ
ਚੱਲੇ। ਕੋਠੜੀਆਂ ਵਿੱਚ ਬੰਦ ਕੈਦੀਆਂ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ ‘ਸੱਚਖੰਡ ਜਾਣ ਵਾਲਿਓ ਸਾਡੇ
ਜਾ ਕੇ ਸੁਨਹਿੜੇ ਤੁਸੀਂ ਦੇਣੇ’ ਉਨ੍ਹਾਂ ਦੇ ਜਾਂਦਿਆਂ ਹੀ ਕੋਠੜੀਆਂ ਵਿਚੋਂ, ਬੋਲੇ ਸੋ ਨਿਹਾਲ ਸਤਿ
ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉਠੇ।
ਹਵਾਲੇ
1-ਵਲੇਰੀ ਮੁਖੀਨਾ, ‘ਬੱਚੇ ਤੋਂ ਇਸ਼ਨਾਨ’ ਪੰਨਾ - 27
2-ਸੁਰਜੀਤ ਸਿੰਘ ਢਿੱਲੋਂ, ਪੰਜਾਬੀ ਟ੍ਰਿਿਬਊਨ 25 ਮਈ 2014
3-ਸਰਾਭੇ ਦੇ ਸਾਥੀ ਗਿ. ਹਰਭਜਨ ਸਿੰਘ ਸਾਥੀ (ਸੰਪਾਦਕ ਗਿ. ਅਜਮੇਰ ਸਿੰਘ ਲੋਹਗੜ੍ਹ) ਪੰਨਾ
22-23
4-ਭਾਈ ਸਾਹਿਬ ਰਣਧੀਰ ਸਿੰਘ, ਜੇਲ੍ਹ ਚਿੱਠੀਆਂ, ਪੰਨਾ 84-85
5-ਗਿ. ਹਰਭਜਨ ਸਿੰਘ ਚਮਿੰਡਾ ‘ਬਾਲਾ ਜਰਨੈਲ’ ਪੰਨਾ
- 5
6-‘
ਕਿਰਤੀ’
ਅਪ੍ਰੈਲ 1927
7-F.C Isemonger and J. Slattery, Ghadar Conspisracy Report,
p-51
8-Emily C. Brown, Hardayal: Hindu Revolutionary and
Rationalist, P-141-42
9-ਗ਼ਦਰੀ ਬਾਬਾ ਭਗਵਾਨ ਸਿੰਘ ‘ਪ੍ਰੀਤਮ’ (ਸੰਪਾਦਕ: ਡਾ. ਗੁਰਦੇਵ ਸਿੰਘ ਸਿੱਧੂ, ਸੁਰਿੰਦਰਪਾਲ
ਸਿੰਘ) ਪੰਨਾ 74-75
10. ਸਚਿੰਦਰ ਨਾਥ ਸਨਿਆਲ, ‘ਬੰਦੀ ਜੀਵਨ’ ਪੰਨਾ
- 49
11. ਲਿਖਤਾਂ: ਗਦਰੀ ਬਾਬਾ ਜਵਾਲਾ ਸਿੰਘ (ਸੰਪਾਦਕ: ਬਲਵੀਰ ਪਰਵਾਨਾ) ਪੰਨਾ -
49
12.
Sir Michael O' Dwyer, 'India as i knew it' P-190
13. ਗੁਰਚਰਨ ਸਿੰਘ ਸਹਿੰਦਰਾ, ‘ਗਦਰੀ ਪਾਰਟੀ ਦਾ ਇਤਿਹਾਸ’ ਪੰਨਾ 71
14. ਸਚਿੰਦਰ ਨਾਥ ਸਨਿਆਲ ‘ਬੰਦੀ ਜੀਵਨ’ ਪੰਨਾ - 19
15. ਅਮਰਜੀਤ ਚੰਦਨ ‘ਫੈਲਸੂਫੀਆਂ’ ਪੰਨਾ - 42
16.
Statment of parmanand Jhansi, 'The Makers of Modern Punjab
(Compiled by Dr. Kirpal Singh, Prithipal singh Kapur) p-139
17. ਪੂਰਨ ਸਿੰਘ ਜੀਵਨੀ ਤੇ ਕਵਿਤਾ (ਸੰਪਾਦਕ: ਮਹਿੰਦਰ ਸਿੰਘ ਰੰਧਾਵਾ) ਪੂਰਨ
ਸਿੰਘ ਦੀ ਪਤਨੀ ਮਾਇਆ ਦੇਵੀ ਦਾ ਬਿਆਨ - ਪੰਨਾ 70
18. ਗਿ. ਹੀਰਾ ਸਿੰਘ ਦਰਦ, "ਜੀਵਨ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ,
ਪੰਨਾ - 28
19. ਉਪਰੋਕਤ ਪੰਨਾ 29
20. ਭਾਈ ਪਰਮਾਨੰਦ, ‘ਮੇਰੀ ਆਪ ਬੀਤੀ’ ਪੰਨਾ 70
21.
First Lahor conspiracy case (eds: Malwinderjit Singh Waraich,
Harish Jain) P-126
22. ਪ੍ਰਿਥਵੀ ਸਿੰਘ ਅਜ਼ਾਦ, ‘ਕ੍ਰਾਂਤੀ ਪੱਖ ਦਾ ਪਥਿਕ’ ਪੰਨਾ - 99
23. ਸੰਤ ਸਿਪਾਹੀ ਵਸਾਖਾ ਸਿੰਘ ‘ਮਾਲਵਾ ਸਿੱਖ ਇਤਿਹਾਸ’ ਭਾਗ ਦੂਜਾ ਪੰਨਾ -
313
24.’ਕਿਰਤੀ’ ਅਗਸਤ 1926
25. ਸੰਤ ਸਿਪਾਹੀ ਵਸਾਖਾ ਸਿੰਘ, ‘ਮਾਲਵਾ ਸਿੰਘ ਇਤਿਹਾਸ’ (ਭਾਗ ਦੂਜਾ) ਪੰਨਾ
- 312
11/04/18
ਸਰਵਜੀਤ ਸਿੰਘ ਸੈਕਰਾਮੈਂਟੋ
ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਖ਼ੱਤ
ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫ਼ਤਿਹ।।
ਵਿਸ਼ਾ:- ਦਿਵਾਲੀ ਦੀ ਤਾਰੀਖ
ਤਾਰੀਖ:- 19 ਕੱਤਕ ਨਾਨਕਸ਼ਾਹੀ ਸੰਮਤ 550 (2 ਨਵੰਬਰ 2018 ਈ:)
ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕਿ ਤੁਹਾਡੀ ਕਿਤਾਬ, “ਗੁਰਪੁਰਬ
ਦਰਪਣ” ਵਿੱਚ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦਾਂ, “ਭੁਲਣ ਅੰਦਿਰ ਸਭੁ ਕੋ ਅਭੁਲ ਗੁਰੂ ਕਰਤਾਰ’
ਮਹਾਂਵਾਕ ਅਨੁਸਾਰ ਬੰਦਾ ਖਿਣ-ਖਿਣ ਭੁੱਲਣਹਾਰ ਹੈ ਅਤੇ ਅੰਕਾਂ ਦੇ ਇਸ ਹਿਸਾਬ ਕਿਤਾਬ ਵਿੱਚ ਛਪਾਈ
ਸਮੇਂ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ,
ਦਾਸ ਧੰਨਵਾਦੀ ਹੋਵੇਗਾ”, ਨੂੰ ਮੁੱਖ ਰੱਖ ਕੇ 15 ਜੁਲਾਈ 2017 ਦਿਨ ਸ਼ਨਿਚਰਵਾਰ ਨੂੰ ਸਿਆਟਲ ਵਿਖੇ
ਹੋਏ ਸੈਮੀਨਾਰ ਵਿੱਚ ਤੁਹਾਡੇ ਹਿਸਾਬ-ਕਿਤਾਬ ਵਿਚ ਹੋਈਆਂ ਕੁਝ ਅਹਿਮ ਭੁੱਲਾ ਵੱਲ ਧਿਆਨ ਦਿਵਾਇਆ ਗਿਆ
ਸੀ। ਪਰ, ਆਪ ਜੀ ਨੇ ਕੋਈ ਉਸਾਰੂ ਹੁੰਗਾਰਾ ਨਹੀ ਭਰਿਆ। ਖੈਰ, ਆਪਣੇ ਲਿਖੇ ਸ਼ਬਦਾਂ ਤੇ ਤੁਸੀਂ ਖ਼ੁਦ
ਅਮਲ ਕਰਨਾ ਹੈ ਜਾਂ ਨਹੀਂ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਖੈਰ, ਇਸ ਪੱਤਰ ਰਾਹੀ ਤੁਹਾਡੇ ਵੱਲੋਂ
ਕੀਤੀ ਗਈ ਇਕ ਹੋਰ ਬਹੁਤ ਹੀ ਅਹਿਮ ਗਲਤੀ ਵੱਲ, ਤੁਹਾਡੇ ਸਮੇਤ ਸਮੂਹ ਸੰਗਤਾਂ ਦਾ ਧਿਆਨ ਦਿਵਾ ਰਿਹਾ
ਹਾਂ। ਇਹ ਗਲਤੀ ਹੈ ਦਿਵਾਲੀ ਦੀਆਂ ਤਾਰੀਖ਼ਾਂ ਸਬੰਧੀ।
ਕਰਨਲ ਨਿਸ਼ਾਨ ਜੀ, ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਦਿਵਾਲੀ ਕੱਤਕ ਦੀ ਮੱਸਿਆ ਨੂੰ ਮਨਾਈ
ਜਾਂਦੀ ਹੈ। ਇਸੇ ਨੁਕਤੇ ਨੂੰ ਅਧਾਰ ਬਣਾ ਕੇ ਤੁਸੀਂ, ਆਉਣ ਵਾਲੇ 85 ਸਾਲਾਂ (2015 ਈ: ਤੋਂ 2100
ਈ:) ਦੀਆਂ ਤਾਰੀਖ਼ਾਂ, ਆਪਣੀ ਕਿਤਾਬ ਦੇ ਪੰਨਾ 79 ਤੇ ਦਰਜ ਕੀਤੀਆਂ ਹਨ। ਜਦੋਂ ਇਨ੍ਹਾਂ ਦੀ ਪੜਤਾਲ
ਕੀਤੀ ਗਈ ਤਾਂ ਤੁਹਾਡੀਆਂ ਸਾਰੀਆਂ ਤਾਰੀਖ਼ਾਂ ਉਸ ਕਿਤਾਬ
“Calendrical Tabulations 1900-2200”
ਨਾਲ ਮੇਲ ਖਾਦੀਆਂ ਹਨ, ਜਿਸ ਬਾਰੇ ਆਪ ਜੀ ਨੇ ਜੁਲਾਈ 2018 ਈ: ਦੇ ਆਖਰੀ ਹਫ਼ਤੇ ਵੈਨਕੂਵਰ ਵਿਖੇ
Canadian Sikh Study and Teaching Society
ਵੱਲ ਕਰਵਾਏ ਗਏ ਸੈਮੀਨਾਰ ਵਿਚ ਕਿਹਾ ਸੀ, “ਮੈਂ ਹਾਲੇ ਤੱਕ ਇਹ ਕਿਤਾਬ ਨਹੀਂ ਵੇਖੀ”। ਚੰਗਾ ਹੁੰਦਾ
ਜੇ ਆਪ ਜੀ “Calendrical Tabulations
1900-2200” ਤੋਂ ਨਕਲ ਕਰਨ ਤੋਂ ਪਹਿਲਾ ਪੁਜਾਰੀ
ਵੱਲੋਂ ਬਣਾਇਆ ਸਿਧਾਂਤ ਵੀ ਪੜ੍ਹ-ਵਿਚਾਰ ਲੈਂਦੇ ਤਾਂ ਆਪ ਨੂੰ ਪਤਾ ਹੋਣਾ ਸੀ ਕਿ, ਕੱਤਕ ਦੀ ਹਰ
ਮੱਸਿਆ ਨੂੰ ਦਿਵਾਲੀ ਨਹੀਂ ਹੁੰਦੀ।
ਆਓ ਵੇਖੀਏ ਕਿ ਦਿਵਾਲੀ ਕਦੋਂ ਮਨਾਈ ਜਾਂਦੀ ਹੈ।
ਚੰਦ ਦੇ ਕੈਲੰਡਰ ਵਿਚ ਮਹੀਨੇ ਨੂੰ ਦੋ ਤਰ੍ਹਾਂ ਗਿਣਿਆ ਜਾਂਦਾ ਹੈ ਮੱਸਿਆ ਤੋਂ ਮੱਸਿਆ ਜਿਸ ਨੂੰ
ਅਮੰਤਾ ਕਹਿੰਦੇ ਹਨ ਅਤੇ ਪੁੰਨਿਆ ਤੋਂ ਪੁੰਨਿਆ ਜਿਸ ਨੂੰ ਪੂਰਨਮੰਤਾ ਕਹਿੰਦੇ ਹਨ। ਇਸ ਦੀ ਲੰਬਾਈ
29.53 ਦਿਨ ਮੰਨੀ ਗਈ ਹੈ। ਇਸ ਦੌਰਾਨ ਚੰਦ ਦੇ ਆਪਣੇ 30 ਦਿਨ ਹੁੰਦੇ ਹਨ, ਜਿਸ ਨੂੰ ਤਿੱਥ ਕਹਿੰਦੇ
ਹਨ। ਇਕ ਤਿੱਥ 12° (360/30=12°) ਦੇ ਬਰਾਬਰ ਹੁੰਦੀ ਹੈ। ਚੰਦ ਦੀ ਧਰਤੀ ਤੋਂ ਦੂਰੀ ਵੱਧਦੀ ਘੱਟਦੀ
ਰਹਿੰਦੀ ਹੈ। ਜਦੋਂ ਚੰਦ ਧਰਤੀ ਦੇ ਨੇੜੇ ਹੁੰਦਾ ਹੈ ਤਾਂ 12° ਦਾ ਸਫਰ ਲੱਗ ਭੱਗ 20 ਘੰਟੇ ਵਿਚ ਅਤੇ
ਜਦੋਂ ਚੰਦ ਧਰਤੀ ਦੇ ਤੋਂ ਦੂਰ ਹੁੰਦਾ ਹੈ ਤਾਂ ਇਹ ਸਫਰ ਲੱਗ ਭੱਗ 26 ਘੰਟੇ ਵਿਚ ਪੂਰਾ ਕਰਦਾ ਹੈ।
ਚੰਦ ਦੀ ਅੱਜ ਕਿਹੜੀ ਤਿੱਥ ਹੈ? ਇਹ ਸਵੇਰ ਨੂੰ ਸੂਰਜ ਚੜਨ ਵੇਲੇ ਜੋ ਤਿੱਥ ਹੋਵੇਗੀ, ਉਹ ਹੀ ਅੱਜ ਦੀ
ਤਿੱਥ ਗਿਣੀ ਜਾਵੇਗੀ। ਜਿਵੇ 7 ਨਵੰਬਰ (2018 ਈ:) ਦਿਨ ਬੁੱਧਵਾਰ ਨੂੰ ਸਵੇਰੇ ਸੂਰਜ ਚੜਨ ਵੇਲੇ
ਕੱਤਕ ਦੀ ਮੱਸਿਆ ਹੈ। ਇਸ ਲਈ ਵੀਰਵਾਰ ਨੂੰ ਸੂਰਜ ਚੜਨ ਵੇਲੇ ਤੱਕ ਮੱਸਿਆ ਹੀ ਗਿਣੀ ਜਾਵੇਗੀ।
ਬੁੱਧਵਾਰ ਦੀ ਰਾਤ ਨੂੰ ਦਿਵਾਲੀ ਭਾਵ ਲਛਮੀ ਦੀ ਪੂਜਾ ਕੀਤੀ ਜਾਵੇਗੀ। ਪਰ ਹਰ ਸਾਲ ਅਜੇਹਾ ਨਹੀਂ
ਹੁੰਦਾ। ਇਸ ਦਾ ਕਾਰਨ ਇਹ ਹੈ ਕੇ ਪੁਜਾਰੀਆਂ ਵੱਲੋਂ ਬਣਾਏ ਗਏ ਵਿਧੀ ਵਿਧਾਨ ਮੁਤਾਬਕ ਦਿਵਾਲੀ ਦੀ
ਰਾਤ ਨੂੰ, ਜਿਸ ਵੇਲੇ ਲਛਮੀ ਦੀ ਪੂਜਾ ਕੀਤੀ ਜਾਂਦੀ ਹੈ ਉਸ ਵੇਲੇ ਮੱਸਿਆ ਦੀ ਤਿੱਥ ਹੋਣੀ ਜਰੂਰੀ
ਹੈ। ਜਰੂਰੀ ਨਹੀ ਹੈ ਕਿ ਹਰ ਸਾਲ ਮੱਸਿਆ ਵਾਲੇ ਦਿਨ ਇਹ ਸਥਿਤੀ ਹੋਵੇ। ਜੇ ਅਜੇਹਾ ਨਹੀਂ ਹੈ ਤਾਂ
ਦਿਵਾਲੀ ਕੱਤਕ ਦੀ ਚੌਦਸ ਨੂੰ ਮਨਾਈ ਜਾਵੇਗੀ।
ਜਿਵੇ ਇਸ ਸਾਲ, ਮੱਸਿਆ ਦੀ ਤਿੱਥ 6 ਨਵੰਬਰ ਦਿਨ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਸਮੇਂ ਮੁਤਾਬਕ, ਲੱਗ
ਭਗ ਰਾਤ ਦੇ 10.27 ਵਜੇ ਆਰੰਭ ਹੋਵੇਗੀ। ਬੁੱਧਵਾਰ ਨੂੰ ਸੂਰਜ ਚੜਨ ਵੇਲੇ ਮੱਸਿਆ ਦੀ ਤਿੱਥ ਹੋਣ
ਕਾਰਨ, ਬੁੱਧਵਾਰ ਨੂੰ ਮੱਸਿਆ ਹੋਵੇਗੀ। ਇਹ ਤਿੱਥ ਬੁੱਧਵਾਰ ਦੀ ਰਾਤ ਨੂੰ 9.32 ਵਜੇ ਖਤਮ ਹੋ
ਜਾਵੇਗੀ। ਲਛਮੀ ਦੀ ਪੂਜਾ ਬੁੱਧਵਾਰ ਦੀ ਰਾਤ ਨੂੰ ਹੋਵੇਗੀ। ਇਸ ਲਈ ਇਥੇ ਤੁਹਾਡੇ ਵੱਲੋਂ ਦਰਜ ਕੀਤੀ
ਗਈ ਤਾਰੀਖ 7 ਨਵੰਬਰ 2018 ਈ: ਠੀਕ ਹੈ। ਆਓ ਹੁਣ ਤੁਹਾਡੇ ਵੱਲੋਂ ਦਰਜ ਕੀਤੀ ਗਈ 28 ਅਕਤੂਬਰ 2019
ਦੀ ਤਾਰੀਖ ਦੀ ਪੜਤਾਲ ਕਰੀਏ। (ਪੰਨਾ 79)
ਤੁਸੀਂ ਇਹ ਮੰਨ ਕੇ, ਕਿ ਦਿਵਾਲੀ ਕੱਤਕ ਦੀ ਮੱਸਿਆ ਨੂੰ ਹੀ ਹੁੰਦੀ ਹੈ।
“Calendrical Tabulations 1900-2200”
ਤੋਂ ਵੇਖ ਕੇ 28 ਅਕਤੂਬਰ 2019 ਈ: ਦੀ ਤਾਰੀਖ ਦਰਜ ਕਰ ਦਿੱਤੀ ਹੈ। ਜਦੋਂ ਇਸ ਦੀ ਪੜਤਾਲ ਕੀਤੀ ਗਈ
ਤਾਂ ਇਹ ਤਾਰੀਖ ਗਲਤ ਪਾਈ ਗਈ। ਇਹ ਠੀਕ ਹੈ ਕਿ 28 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ ਸੂਰਜ ਚੜਨ
ਵੇਲੇ ਮੱਸਿਆ ਦੀ ਤਿੱਥ ਹੋਵੇਗੀ ਅਤੇ ਅਗਲੇ ਦਿਨ ਭਾਵ ਮੰਗਲਵਾਰ ਦੇ ਸੂਰਜ ਚੜਨ ਵੇਲੇ ਤੱਕ ਮੱਸਿਆ ਹੀ
ਗਿਣੀ ਜਾਵੇਗੀ। ਪਰ ਇਸ ਦਿਨ ਦਿਵਾਲੀ ਨਹੀ ਹੋਵੇਗੀ। ਕਿਉਂਕਿ ਮੱਸਿਆ ਦੀ ਤਿੱਥ ਸੋਮਵਾਰ ਸਵੇਰੇ 9.08
ਵਜੇ ਖਤਮ ਹੋ ਜਾਵੇਗੀ। ਇਸ ਲਈ ਤੁਹਾਡੇ ਵੱਲੋਂ ਦਿੱਤੀ ਗਈ ਤਾਰੀਖ 28 ਅਕਤੂਬਰ ਨੂੰ ਸ਼ਾਮ ਵੇਲੇ ਜਦੋਂ
ਪੂਜਾ ਕੀਤੀ ਜਾਣੀ ਹੈ, ਉਸ ਵੇਲੇ ਕੱਤਕ ਸੁਦੀ ਏਕਮ ਹੋਵੇਗੀ ਅਤੇ ਬ੍ਰਾਹਮਣ ਵੱਲੋਂ ਬਣਾਏ ਗਏ ਵਿਧੀ
ਵਿਧਾਨ ਅਨੁਸਾਰ ਉਸ ਵੇਲੇ ਲਛਮੀ ਦੀ ਪੂਜਾ ਨਹੀ ਕੀਤੀ ਜਾ ਸਕੇਗੀ। ਮੱਸਿਆ ਦੀ ਤਿੱਥ ਦਾ ਆਰੰਭ 27
ਅਕਤੂਬਰ 2019, ਦਿਨ ਐਤਵਾਰ ਨੂੰ ਦੁਪਹਿਰ ਵੇਲੇ (ਲੱਗ ਭੱਗ) 12.23 ਵਜੇ ਹੋਵੇਗਾ ਅਤੇ ਇਹ ਸੋਮਵਾਰ
ਸਵੇਰੇ 9.08 (ਲੱਗ ਭੱਗ) ਖਤਮ ਹੋਵੇਗੀ। ਇਸ ਲਈ ਲਛਮੀ ਦੀ ਪੁਜਾ 27 ਅਕਤੂਬਰ, ਐਤਵਾਰ ਦੀ ਰਾਤ ਨੂੰ
ਕੀਤੀ ਜਾਵੇਗੀ। ਤੁਹਾਡੇ ਵੱਲੋਂ “Calendrical
Tabulations 1900-2200” ਤੋਂ ਵੇਖ ਕੇ ਲਿਖੀ
ਗਈ 28 ਅਕਤੂਬਰ 2019 ਈ: ਗਲਤ ਹੈ। ਇਥੇ ਤਰ੍ਹਾਂ ਹੀ ਤੁਹਾਡੇ ਵੱਲੋਂ ਲਿਖੀ ਗਈ ਅਗਲੇ ਸਾਲ ਦੀ
ਤਾਰੀਖ 15 ਨਵੰਬਰ 2020ਈ: ਵੀ, ਪੜਤਾਲ ਕਰਨ ਤੇ ਗਲਤ ਪਾਈ ਗਈ ਹੈ।
ਕੱਤਕ ਦੀ ਮੱਸਿਆ ਦਾ ਆਰੰਭ 14 ਨਵੰਬਰ 2020 ਈ: ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 2.17 ਵਜੇ
(ਲੱਗ ਭੱਗ) ਹੋਵੇਗਾ ਅਤੇ 15 ਨਵੰਬਰ 2020 ਨੂੰ ਐਤਵਾਰ ਸਵੇਰ 10.36 ਵਜੇ ਖਤਮ ਹੋਵੇਗੀ। ਮੱਸਿਆ
ਗਿਣੀ ਐਤਵਾਰ ਨੂੰ ਹੀ ਜਾਵੇਗੀ, ਪਰ ਜਿਵੇ ਕਿ ਉਪਰ ਦੱਸਿਆ ਗਿਆ ਹੈ, ਦਿਵਾਲੀ 14 ਨਵੰਬਰ ਦਿਨ
ਸ਼ਨਿਚਰਵਾਰ ਨੂੰ ਹੀ ਮਨਾਈ ਜਾਵੇਗੀ। ਕਿਉਂਕਿ ਐਤਵਾਰ ਸ਼ਾਮ ਨੂੰ ਤਾਂ ਕੱਤਕ ਸੁਦੀ ਏਕਮ ਹੋਵੇਗੀ। ਇਸ
ਲਈ ਤੁਹਾਡੀ ਇਹ ਤਾਰੀਖ ਵੀ ਗਲਤ ਸਾਬਿਤ ਹੋਈ ਹੈ। ਪੜਤਾਲ ਕਰਨ ਤੇ 4 ਨਵੰਬਰ 2021 ਈ: ਦੀ ਤਾਰੀਖ
ਸਹੀ ਪਾਈ ਗਈ ਹੈ। ਪਰ 28 ਅਕਤੂਬਰ 2022 ਈ: ਅਤੇ 13 ਨਵੰਬਰ 2023 ਈ: ਦੀ ਤਾਰੀਖ ਗਲਤ ਸਿੱਧ ਹੋਈ
ਹੈ। ਇਸੇ ਤਰ੍ਹਾਂ ਹੀ ਬਾਕੀ ਤਾਰੀਖ਼ਾਂ ਦੀ ਪੜਤਾਲ ਵੀ ਕੀਤੀ ਜਾ ਸਕਦੀ ਹੈ।
ਕਰਨਲ ਨਿਸ਼ਾਨ ਜੀ, ਦਿਵਾਲੀ ਦੀਆਂ ਤਾਰੀਖ਼ਾਂ ਸਬੰਧੀ ਕੁਝ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਹੈ।
ਤੁਹਾਡੀ ਜਾਣਕਾਰੀ ਹਿੱਤ ਬੇਨਤੀ ਕੇ “Calendrical
Tabulations 1900-2200” ਵਿੱਚ ਕੱਤਕ ਦੀ
ਮੱਸਿਆ ਦੀਆਂ ਤਾਰੀਖ਼ਾਂ ਹਨ ਉਨ੍ਹਾਂ ਦੀ ਹੀ ਤੁਸੀਂ ਤੂਸੀਂ ਨਕਲ ਕੀਤੀਆਂ ਹੈ। ਉਹ ਦਿਵਾਲੀ ਦੀਆਂ
ਤਾਰੀਖ ਨਹੀਂ ਹੈ। ਇਸ ਤੋਂ ਤੁਹਾਡਾ ਇਹ ਦਾਵਾ ਝੂਠਾ ਸਿੱਧ ਹੋਇਆ ਹੈ ਕਿ, “ਇਹ ਗਿਣਤ ਮੈਂ ਆਪ ਕੀਤੀ
ਹੈ”। ਕਿਉਂਕਿ ਆਪ ਜੀ ਸਭ ਤੋਂ ਸੌਖੀ ਅਤੇ ਮੁੱਢਲੀ ਜਾਣਕਾਰੀ ਤੋਂ ਹੀ ਸੱਖਣੇ ਹੋਣ ਕਰ ਕੇ, ਆਪ ਨੇ
ਦਿਵਾਲੀ ਦੀਆਂ ਗ਼ਲਤ ਤਾਰੀਖ਼ਾਂ ਦਰਜ ਕਰ ਦਿੱਤੀਆਂ ਹਨ। ਅਜੇ ਤਾਂ ਹੋਰ ਵੀ ਗੁੰਝਲਾ ਹਨ, ਜਿਵੇ ਕਿ ਜੇ
ਕੱਤਕ ਮੱਸਿਆ ਦੋ ਦਿਨ ਹੋਵੇ ਜਾਂ ਮੱਸਿਆ ਹੋਵੇ ਹੀ ਨਾਂ, ਤਾਂ ਲਛਮੀ ਦੀ ਪੂਜਾ ਕਦੋਂ ਹੋਵੇਗੀ?।
ਕਰਨਲ ਨਿਸ਼ਾਨ ਜੀ, ਤੁਹਾਡੇ ਲਿਖੇ ਸ਼ਬਦਾਂ ਮੁਤਾਬਕ, “ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ
ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”। (ਪੰਨਾ 17) ਮੈਂ ਆਪਣਾ
ਫਰਜ਼ ਸਮਝਦੇ ਹੋਏ ਕੁਝ ਹੋਰ ਤਰੁੱਟੀਆਂ ਨੂੰ ਤੁਹਾਡੇ ਧਿਆਨ ਵਿੱਚ ਲਿਆ ਦਿੱਤਾ ਹੈ। ਹੁਣ ਆਪ ਜੀ ਦੀ
ਮਰਜ਼ੀ ਹੈ ਕਿ ਆਪ ਨੇ ਦਿਵਾਲੀ ਦੀਆਂ ਗਲਤ ਤਾਰੀਖ਼ਾਂ ਅਤੇ ਹੋਰ ਬਹੁਤ ਸਾਰੀਆਂ ਗਲਤ ਤਾਰੀਖ਼ਾ, ਜੋ
ਪਿਛਲੇ ਸਾਲ-ਸਵਾ ਸਾਲ ਤੋਂ ਤੁਹਾਡੇ ਧਿਆਨ ਵਿੱਚ ਲਿਆਦੀਆਂ ਗਈਆਂ ਹਨ, ਤੇ ਮੁੜ ਵਿਚਾਰ ਕਰਨੀ ਹੈ ਜਾਂ
ਨਹੀਂ।
ਹਾਂ! ਜੇ ਕਰ ਆਪ ਜੀ ਦਾ ਕੋਈ ਸਵਾਲ ਜਾਂ ਸ਼ੰਕਾ ਹੋਇਆ ਤਾਂ ਲਿਖ ਭੇਜਣਾ ਤਾਂ ਜੋ ਉਸ ਤੇ ਵਿਚਾਰ ਕੀਤੀ
ਜਾ ਸਕੇ।
ਸਤਿਕਾਰ ਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ
10/28/18
ਅਵਤਾਰ ਸਿੰਘ ਮਿਸ਼ਨਰੀ
ਸ਼ਿੰਗਾਰ ਤੇ ਗੁਰਮਤਿ-੬੪
ਅਵਤਾਰ ਸਿੰਘ ਮਿਸ਼ਨਰੀ (5104325827)
ਸ਼ਿੰਗਾਰ-ਸ਼ੋਭਾ ਵਧਾਉਣ ਦਾ ਸਮਾਨ, ਗਹਿਣਾ ਭੂਸ਼ਣ, ਕਾਵਿ ਅਨੁਸਾਰ ਪਹਿਲਾ ਰਸ
-ਸਭ
ਸਿੰਗਾਰ ਬਣੇ ਤਿਸੁ ਗਿਆਨੇ॥(੯੭)
ਹਾਰ-ਸ਼ਿੰਗਾਰ-ਪਿਰੁ
ਪਰਦੇਸਿ ਸਿਗਾਰੁ ਬਣਾਏ॥(੧੨੭) ਸ਼ਿੰਗਾਰ-ਨੌਂ
ਰਸਾਂ ਚੋਂ ਇਸਤਰੀ ਪੁਰਖ ਦੇ ਪਿਆਰ ਵਾਲਾ ਰਸ। ਸਜਾਵਟ ਦੇ ਸਮਾਨ, ਜਿੰਨ੍ਹਾਂ ਨਾਲ ਸੁੰਦਰਤਾ ਵਧੇ,
ਅਜਿਹੇ ਬਸਤ੍ਰ ਗਹਿਣੇ ਆਦਿਕ ਜੋ ਸੋਲਾਂ ਪ੍ਰਕਾਰ ਦੇ ਮੰਨੇ ਗਏ ਹਨ-ਸੋਲਹ
ਕੀਏ ਸੀਗਾਰ ਕਿ ਅੰਜਨੁ ਪਾਜਿਆ॥(੧੩੬੧) ਕੀਓ ਸਿੰਗਾਰੁ ਮਿਲਨ ਕੇ ਤਾਈ॥
ਭਾਵ ਪ੍ਰਭੂ ਪਤੀ ਨੂੰ ਮਿਲਣ ਲਈ ਹਿਰਦਾ ਗੁਣਾਂ ਨਾਲ ਸ਼ਿੰਗਾਰਿਆ।
ਡਾ. ਦਿਲਗੀਰ ਅਨੁਸਾਰ ਸ਼ਿੰਗਾਰ- ਪ੍ਰੇਮ, ਰਸੀਲਾਪਨ, ਰਸ, ਰਸਿਕਤਾ, ਸੰਧੂਰ
ਦੇ ਨਿਸ਼ਾਨ, ਕਾਮ ਪੈਦਾ ਕਰਨ ਦੀ ਭਾਵਨਾ, ਕਾਮ ਖੇਡ ਵਾਸਤੇ ਵਧੀਆ ਕਪੜੇ ਗਹਿਣੇ ਵਘੈਰਾ ਪਰ ਆਮ ਤੌਰ
ਤੇ ਜਿਸਮਾਨੀ ਖੂਬਸੂਰਤੀ ਵਧਾਊ ਸਮੱਗਰੀ, ਪਹਿਰਾਵੇ ਅਤੇ ਗਹਿਣਿਆਂ ਵਗੈਰਾ ਨਾਲ, ਔਰਤ ਦੀ ਜਿਸਮਾਨੀ
ਸਜਾਵਟ ਵਾਸਤੇ ਵਰਤਿਆ ਗਿਆ ਹੈ। ਬਹੁਤੀਆਂ ਔਰਤਾਂ ਘਰੋਂ ਬਾਹਰ ਨਿਕਲਣ ਵੇਲੇ, ਦਿਲਕਸ਼ ਲੱਗਣ ਲਈ
ਹਾਰ-ਸ਼ਿੰਗਾਰ ਕਰਦੀਆਂ, ਮਤਲਵ ਲੋਕਾਂ ਨੂੰ ਖੂਬ ਸੂਰਤ ਬਣ ਕੇ ਦਿਖਾਉਣਾ, ਲੁਭਾਉਣਾ ਅਤੇ ਉਨ੍ਹਾਂ
ਅੰਦਰ ਕਾਮ ਖਿੱਚ ਪੈਦਾ ਕਰਨਾ ਚਾਹੁੰਦੀਆਂ ਹਨ।
ਸਿੱਖ ਮੱਤ ਐਸੇ ਸ਼ਿਗਾਰ ਨੂੰ ਇਖਲਾਕ ਦੇ ਉਲਟ ਸਮਝਦਾ ਹੈ। ਸਿੱਖਾਂ ਦੇ
ਸ਼ਿੰਗਾਰ ‘ਚ ਦੰਦ ਸਾਫ ਕਰਨੇ, ਇਸ਼ਨਾਨ ਤੇ ਕੇਸੀਂ ਕੰਘਾ ਕਰਨਾ, ਚੱਜ ਦੇ ਕਪੜੇ ਪਹਿਨਣਾ, ਦਾੜ੍ਹੀ,
ਦੁਪੱਟਾ ਦਸਤਾਰ ਸਜਾਉਣਾ ਅਤੇ ਸੁਹਣੇ ਜੁੱਤੇ ਪਹਿਨਣਾ ਸ਼ਾਮਲ ਹਨ। ਪਸੀਨੇ ਤੋਂ ਬਚਨ ਲਈ ਸੁਗੰਧੀ
ਪਾਊਡਰ ਵਰਤਣਾ ਮਨ੍ਹਾਂ ਨਹੀਂ। ਸੁਰਖੀ (ਲਿਪਸਟਿਕ ਲਗਾਉਣਾ, ਵਾਲਾਂ ਨੂੰ ਬਲੀਚ ਕਰਨ ਜਾਂ ਰੰਗਣ
ਵਰਗੀਆਂ ਕਾਰਵਾਈਆਂ ਦੀ ਸਿੱਖ ਮੱਤ ਇਜ਼ਾਜ਼ਤ ਨਹੀਂ ਦਿੰਦਾ। ਸਿੱਖ ਮੱਤ ‘ਚ ਨੱਕ, ਕੰਨ ਛੇਦੇ ਬਿਨਾ
ਗਹਿਣ ਪਾਉਣੇ ਮਨਾ ਨਹੀਂ ਹਨ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਮਤ ਵਿੱਚ ਚਪਲਤਾ ਵਧਾਉਣ ਵਾਲੇ ਸ਼ਿੰਗਾਰ
ਜੋ ਅੰਗ ਵੇਧਣ ਅਥਵਾ ਕੁਦਰਤੀ ਰੰਗ ਰਪ ਨੂੰ ਵਿਗਾੜ ਕੇ ਕੀਤੇ ਜਾਂਦੇ ਨੇ, ਨਿੰਦਤ ਹਨ। ਸਰੀਰ ਦੀ
ਅਰੋਗਤਾ ਅਤੇ ਬਲ ਨੂੰ ਕਾਇਮ ਰੱਖਣਾ ਅਤੇ ਸ਼ੁਭ ਗੁਣਾਂ ਨਾਲ ਆਪਣੇ ਤਾਈਂ ਭੂਸ਼ਿਤ ਕਰਨਾ ਉੱਤਮ ਸ਼ਿੰਗਾਰ
ਹੈ-
ਸਤੁ ਸੰਤੋਖੁ ਦਇਆ
ਧਰਮੁ ਸੀਗਾਰੁ ਬਨਾਵਉ॥(੮੧੨) ਮਨਮੁਖਿ ਸੀਗਾਰੁ ਨ ਜਾਣਨੀ, ਜਾਸਨਿ ਜਨਮੁ ਸਭੁ ਹਾਰਿ॥ ਬਿਨੁ ਹਰਿ
ਭਗਤੀ ਸੀਗਾਰੁ ਕਰਹਿ, ਨਿਤ ਜੰਮਹਿ ਹੋਇ ਖੁਆਰੁ॥ ਸੰਸਾਰੈ ਵਿਚਿ ਸੋਭ ਨ ਪਾਇਨੀ, ਅਗੇ ਜਿ ਕਰੇ ਸੁ
ਜਾਣੈ ਕਰਤਾਰੁ॥(੯੫੦) ਅਚਾਰਵੰਤਿ ਸਾਈ ਪਰਧਾਨੇ॥ ਸਭ ਸਿੰਗਾਰ ਬਣੇ ਤਿਸੁ ਗਿਆਨੇ॥ ਸਾ ਕੁਲਵੰਤੀ ਸਾ
ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ॥(੯੭) ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ॥ (੪੦੦)
ਕਾਵਿ ਗ੍ਰੰਥਾਂ ਅਨੁਸਾਰ ੧੬ ਸ਼ਿੰਗਾਰ ਇਹ ਹਨ-
ਪ੍ਰਥਮ ਸਕਲ ਸੁਚਿ ਮਜਨ ਅਮਲ ਵਾਸ, ਜਾਵਕ ਸੁਦੇਸ ਕੇਸ਼ ਪਾਜ ਕੋਸੁਧਾਰਬੋ।
ਅੰਗ ਰਾਗ ਭੂਸ਼ਨ ਵਿਵਿਧ, ਮੁਖਬਾਸ ਰੰਗ, ਕੱਜਲ ਕਲਿਤ ਲੋਲ ਲੋਚਨ ਨਿਹਾਰਬੋ।
ਬੋਲਨ ਹਸਨ ਮ੍ਰਿਦੁ ਚੱਲਨ ਚਿਤੌਨ ਚਾਰੁ ਪਲ ਪਲ ਪਤਿ ਵ੍ਰਤ ਪ੍ਰੀਤਿ ਪ੍ਰਤਿਬਾਰਬੋ।
ਕੇਸ਼ੋ ਦਾਸ ਸਵਿਲਾਸ ਕਰਹੋ, ਕੁਵਰਿ ਰਾਧੇ, ਇਹ ਬਿਧਿ ਸੋਰਹਿ ਸ਼ਿੰਗਾਰਨ ਸ਼ਿੰਗਾਰਬੋ।
ਸਿੱਖ ਮੱਤ ਚ ਮਹਿੰਦੀ ਮਾਂਗ, ਛੇਦਕ ਗਹਿਣੇ, ਪਾਨ, ਦੰਦਾਸਾ, ਕੱਜਲ ਆਦਿਕ (ਅਰਥਾਤ ਚਪਲਤਾ ਵਧਾਉਣ
ਅਤੇ ਮਨ ਨੂੰ ਵਿਕਾਰਾਂ ਵੱਲ ਪ੍ਰੇਰਣ ਵਾਲੇ ਸ਼ਿੰਗਾਰ ਨਿੰਦਤ ਹਨ-
ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ। ਪਰ ਪਿਰ ਰਾਤੀ ਖਸਮੁ ਵਿਸਾਰਾ॥ ਜਿਉ
ਬੇਸੁਆ ਪੂਤ, ਬਾਪੁ ਕੋ ਕਹੀਐ, ਤਿਉ ਫੋਕਟ ਕਾਰ ਵਿਕਾਰਾ ਹੇ॥(੧੦੩੦)
10/21/18
ਹਰਲਾਜ ਸਿੰਘ ਬਹਾਦਰਪੁਰ
ਗੁਰਬਾਣੀ ਦਾ ਸਿਧਾਂਤ, ਅਜੋਕੇ ਸਿੱਖ ਅਤੇ
ਕੁੱਝ ਆਪਣੇ ਵਾਰੇ, ਹਰਲਾਜ ਸਿੰਘ ਬਹਾਦਰਪੁਰ।
ਗੁਰੂ ਗ੍ਰੰਥ ਸਾਹਿਬ ਜੀ ਦੀ ਸੱਭ ਤੋਂ ਵੱਧ
ਬੇਅਦਵੀ ਅਸੀਂ ਸਿੱਖ ਹੀ ਕਰਦੇ ਹਾਂ!
ਜਦੋਂ ਮੈਂ (ਹਰਲਾਜ ਸਿੰਘ ਨੇ) 1990 ਵਿੱਚ ਅੰਮ੍ਰਿਤ ਛੱਕਿਆ (ਖੰਡੇ ਦੀ
ਪਾਹੁਲ ਲਈ) ਸੀ, ਉਦੋਂ ਦਿਮਾਗ ਵਿੱਚ ਇਹੀ ਸੋਚ ਹੁੰਦੀ ਸੀ ਕਿ ਹਿੰਦੂ ਅਤੇ ਮੁਸਲਿਮ ਧਰਮਾਂ ਵਿੱਚ
ਤਾਂ ਨਿਰਾ ਪਖੰਡ ਹੈ, ਜੇ ਸਹੀ ਹੈ ਤਾਂ ਸਿਰਫ ਸਿੱਖ ਧਰਮ ਹੀ ਸਹੀ ਹੈ। ਸ਼ੁਰੂ ਵਿੱਚ ਦਮਦਮੀ ਟਕਸਾਲ
ਦੀਆਂ ਪੁਸਤਕਾਂ ਗੁਰਬਾਣੀ ਪਾਠ ਦਰਸ਼ਨ ਆਦਿ ਪੜ੍ਹੀਆਂ, ਟਕਸਾਲ ਦੀ ਮਰਯਾਦਾ ਨਿਭਾਉਣੀ ਸ਼ੁਰੂ ਕੀਤੀ,
ਸਵੇਰੇ ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿਰਾਸ, ਸੋਹਿਲਾ ਸਾਹਿਬ ਦਾ ਪਾਠ, ਉਸ ਸਮੇ ਸਹੀਦ
ਹੁੰਦੇ ਸਿੰਘਾਂ ਦੇ ਨਮਿੱਤ ਚੌਪਈ ਸਾਹਿਬ ਦੇ ਪਾਠ ਕਰਨੇ, ਸੰਤਾਂ ਦੇ ਦਿਵਾਨਾ ਵਿੱਚ ਹਾਜਰੀਆਂ
ਭਰਨੀਆਂ। ਫਿਰ 1995 ਵਿੱਚ ਇੱਕ ਦੋਸਤ ਪ੍ਰੇਰ ਕੇ ਅਖੰਡ ਕੀਰਤਨੀ ਜੱਥੇ ਵਿੱਚ ਲੈ ਗਿਆ, ਫਿਰ ਬਿਬੇਕੀ
ਸਿੰਘ ਬਣ ਗਏ, ਢਾਈ ਕੁ ਸਾਲ ਰੋਜਾਨਾ ਠੰਡੇ ਪਾਣੀ ਨਾਲ ਕੇਸ਼ੀ ਇਸ਼ਨਾਨ ਕਰਨਾ, ਨਿਤਨੇਮ ਦੀਆਂ ਬਾਣੀਆਂ
ਤੋਂ ਇਲਾਵਾ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ, ਲੋਹੇ ਦੇ ਭਾਂਡੇ ਵਰਤਣੇ, ਆਮ ਕਿਸੇ ਦੇ ਹੱਥੋਂ ਰੋਟੀ
ਪਾਣੀ ਨਾ ਛੱਕਣਾ ਆਦਿ ਕਰਮ ਕਾਂਡ ਕੀਤੇ। ਫਿਰ 2000 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਯੁਨਿਟ
ਕਾਇਮ ਕੀਤਾ। ਇਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਨਾਲ ਜੁੜਿਆ, ਘਰ ਬੈਠ ਕੇ ਦੋ ਸਾਲਾ
ਕੋਰਸ ਕੀਤਾ, ਜਿਸ ਨਾਲ ਮਨ ਵਿੱਚੋਂ ਟਕਸਾਲ ਅਤੇ ਅਖੰਡ ਕੀਰਤਨੀ ਜੱਥਾ ਤਾਂ ਨਿਕਲ ਗਿਆ ਪਰ ਅੰਧ
ਵਿਸ਼ਵਾਸ ਨਹੀਂ ਗਿਆ, ਫਿਰ ਅਕਾਲ ਤਖਤ ਦੀ ਮਰਯਾਦਾ ਅਤੇ ਹੁਕਮਨਾਮੇ ਨੂੰ ਪਵਿੱਤਰ ਮੰਨ ਕੇ, ਜੱਥੇਦਾਰ
ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਹੁਕਮਨਾਮੇ ਅਨੁਸਾਰ ਸਾਧਾਂ ਦੇ ਡੇਰਿਆਂ ਤੋਂ ਗੁਰੂ ਗ੍ਰੰਥ
ਸਾਹਬਿ ਜੀ ਦਾ ਪ੍ਰਕਾਸ ਰੋਕਣ ਲਈ 2002 ਵਿੱਚ ਡੇਰੇਦਾਰ ਸਾਧਾਂ ਨਾਲ ਲੜਨਾ ਸ਼ੁਰੂ ਕੀਤਾ, ਡੇਰਿਆਂ
ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਪ੍ਰਕਾਸ ਬੰਦ ਕਰਵਾਏ। ਸਪੋਕਸਮੈਨ ਮਾਸਿਕ ਨਾਲ ਤਾਂ 2001
ਤੋਂ ਹੀ ਜੁੜੇ ਹੋਏ ਸੀ, ਦਸੰਬਰ 2005 ਵਿੱਚ ਸਪੋਕਸਮੈਨ ਰੋਜਾਨਾ ਅਖਵਾਰ ਦੇ ਰੂਪ ਵਿੱਚ ਸ਼ੁਰੂ ਹੋ
ਗਿਆ, ਫਿਰ ਸਿੱਖ ਕੌਮ ਦੀ ਸੇਵਾ ਮੰਨ ਕੇ ਸਪੋਕਸਮੈਨ ਦੀ ਸੇਵਾ ਸ਼ੁਰੂ ਕੀਤੀ, ਜੋ ਚਾਰ ਸਾਲ ਅੰਧ ਭਗਤ
ਬਣ ਕੇ ਨਿਭਾਈ। ਸਾਧਾਂ ਵੱਲੋਂ ਦਲਿਤਾਂ ਨਾਲ ਕੀਤੇ ਜਾਂਦੇ ਮਾੜੇ ਵਿਹਾਰ ਦੀਆਂ ਖਬਰਾਂ ਲਾਈਆਂ,
ਸਾਧਾਂ ਨੇ ਕੇਸ ਦਰਜ ਕਰਵਾਏ, ਸਪੋਕਸਮੈਨ ਦੀ ਪੱਤਰਕਾਰੀ ਛੱਡਣ ਤੋਂ ਬਾਅਦ ਸੰਮਣ ਆਏ, ਅਦਾਲਤਾਂ ਵਿੱਚ
ਇਕੱਲੇ ਨੇ ਪੇਸ਼ੀਆਂ ਭੁਗਤੀਆਂ, ਵਕੀਲਾਂ ਦੀਆਂ ਫੀਸਾਂ ਦਿੱਤੀਆਂ, ਸਮਾਂ ਅਤੇ ਪੈਸਾ ਬਰਬਾਦ ਕੀਤਾ।
ਇੱਥੋਂ ਵੀ ਕਾਫੀ ਕੁੱਝ ਸਿੱਖਣ ਨੂੰ ਮਿਲਿਆ, ਅਕਾਲ ਤਖਤ ਦੇ ਹੁਕਮਨਾਮੇ (ਜਿੰਨਾ ਦੀ ਸਮਝ ਤਾਂ ਸਾਧਾਂ
ਨਾਲ ਲੜਦੇ ਸਮੇ ਹੀ ਆ ਗਈ ਸੀ) ਅਤੇ ਦਸਮ ਗ੍ਰੰਥ, ਗੁਰ ਬਿਲਾਸ ਪਾਤਸਾਹੀ ਛੇਵੀਂ ਆਦਿ ਦੀ ਅਸਲੀਅਤ
ਵਾਰੇ ਵੀ ਪਤਾ ਲੱਗ ਗਿਆ। ਦਸੰਬਰ 2009 ਵਿੱਚ ਸਪੋਕਸਮੈਨ ਦੀ ਅਸਲੀਅਤ ਵੀ ਸਾਹਮਣੇ ਆ ਗਈ, ਫਿਰ ਇਹ
ਵੀ ਦਿਮਾਗ ਵਿੱਚੋਂ ਨਿਕਲ ਗਿਆ। ਫਿਰ ਸਮਝ ਆਈ ਕਿ ਮਨਾ ਇਹ ਸੱਭ ਸਮਝਦਾਰ ਦੁਕਾਨਦਾਰਾਂ ਦੀਆਂ ਦੁਕਾਨਾ
ਹਨ, ਆਪਾਂ ਤਾਂ ਇਹਨਾ ਦੁਕਾਨਾ ਦਾ ਸੌਦਾ ਹਾਂ, ਇਸ ਤੋਂ ਵੱਧ ਕੁੱਝ ਵੀ ਨਹੀਂ ਹਾਂ। ਜੋ ਦਿਮਾਗ ਵਿੱਚ
ਇਹ ਸੋਚ ਸੀ ਕਿ ਹਿੰਦੂ ਅਤੇ ਮੁਸਲਿਮ ਧਰਮਾਂ ਵਿੱਚ ਤਾਂ ਨਿਰਾ ਪਖੰਡ ਹੈ, ਜੇ ਸਹੀ ਹੈ ਤਾਂ ਸਿਰਫ
ਸਿੱਖ ਧਰਮ ਹੀ ਸਹੀ ਹੈ, ਇਹ ਗੱਲ ਵੀ ਜਾਂਦੀ ਰਹੀ। ਹੁਣ ਨਾ ਤਾਂ ਸਿੱਖ ਧਰਮ ਦੇ ਵਧੀਆ/ਉਤਮ ਹੋਣ ਦਾ
ਮਾਣ ਹੈ, ਨਾ ਹਿੰਦੂ, ਮੁਸਲਿਮ ਆਦਿ ਧਰਮਾਂ ਦੇ ਗਲਤ ਹੋਣ ਦਾ ਗਿਲਾ ਹੈ। ਜਦੋਂ ਦੇ ਕਹੇ ਜਾਂਦੇ ਦਸਮ
ਗ੍ਰੰਥ ਦੇ ਦਰਸ਼ਨ ਹੋਏ ਹਨ ਉਦੋਂ ਤੋਂ ਅੱਖਾਂ ਹੋਰ ਵੀ ਖੁਲ ਗਈਆਂ, ਹੁਣ ਜਿੰਨੀ ਕੁ ਸਮਝ ਆਈ ਹੈ, ਉਸ
ਅਨੁਸਾਰ ਜਿੰਨਾ ਹਿੰਦੂ ਦੇਵੀ ਦੇਵਤਿਆਂ ਨੂੰ ਨਫਰਤ ਦੀ ਨਜਰ ਨਾਲ ਵੇਖਦਾ ਸੀ ਉਹਨਾ ਦਾ ਤਰਸ ਤੇ ਪਿਆਰ
ਆਉਣ ਲੱਗ ਗਿਆ। ਹੁਣ ਸੋਚਦਾ ਹਾਂ ਕਿ ਮਨਾ ਹਿੰਦੂ ਦੇਵੀ ਦੇਵਤਿਆਂ ਦਾ ਇਤਹਾਸ (ਮਿਥਿਹਾਸ) ਹਜਾਰਾਂ
ਸਾਲ ਪੁਰਾਣਾ ਤੇ ਪੁਜਾਰੀਆਂ ਦੇ ਕਬਜੇ ਵਿੱਚ ਹੈ ਇਸ ਨਾਲ ਕਿੰਨੀਆਂ ਬੇਇੰਸਾਫੀਆਂ ਹੋਈਆਂ ਹੋਣਗੀਆਂ।
ਕਿਉਂਕਿ ਜਦੋਂ ਕੁੱਝ ਕੁ ਸਦੀਆਂ ਪਹਿਲਾਂ ਹੋਏ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ
ਨਾਲ ਕਿੰਨੀਆਂ ਗੱਪ ਕਹਾਣੀਆਂ, "ਕਹਾਣੀਆਂ ਵੀ ਉਹ ਜੋ ਉਹਨਾ ਦੀ ਸੋਚ (ਗੁਰਬਾਣੀ) ਦੇ ਵਿਰੁੱਧ ਹਨ"
ਜੋੜ ਦਿੱਤੀਆਂ ਗਈਆਂ ਹਨ ਤਾਂ ਫਿਰ ਉਹਨਾਂ ਹਜਾਰਾਂ/ਲੱਖਾਂ ਸਾਲ ਪਹਿਲਾਂ ਆਏ ਕਹੇ ਜਾਂਦੇ ਦੇਵੀ
ਦੇਵਤਿਆਂ ਨਾਲ ਕੀ ਕੁੱਝ ਵਾਪਰਿਆ/ਜੋੜਿਆ ਗਿਆ ਹੋਵੇਗਾ। ਕਿਸੇ ਵੀ ਰਹਿਬਰ ਦੇ ਇਸ ਦੁਨੀਆਂ ਤੋਂ ਚਲੇ
ਜਾਣ ਬਾਅਦ ਕੁੱਝ ਹੀ ਸਮੇ ਮਗਰੋਂ ਜੋ ਉਸ ਦੇ ਪੈਰੋਕਾਰ ਹੁੰਦੇ ਹਨ, ਉਹ ਪੁਜਾਰੀ ਹੀ ਹੁੰਦੇ ਹਨ ਜੋ
ਉਸ ਦੇ ਪਦ ਚਿੰਨ੍ਹਾਂ ਤੇ ਚਲਣ ਦੀ ਵਜਾਏ ਉਸ ਦੇ ਪ੍ਰਚਾਰਕ ਹੀ ਹੁੰਦੇ ਹਨ, ਬੱਸ ਫਿਰ ਇਹ ਪੁਜਾਰੀ
ਸੱਭ ਨਾਲ ਉਵੇਂ ਹੀ ਕਰਦੇ ਹਨ ਅਤੇ ਕਰਦੇ ਆਏ ਹਨ ਜਿਵੇਂ ਅੱਜ ਵੀ ਕਰ ਰਹੇ ਹਨ। ਜਿਵੇਂ ਕਿ ਬਾਬੇ
ਨਾਨਕ ਜੀ ਬਾਰੇ ਦੱਸਣ ਲਈ, ਕਿ ਉਹ ਕਿਹੋ ਜਿਹੇ ਸਨ, ਉਹਨਾ ਦੀ ਸਹੀ ਪਹਿਚਾਣ ਗੁਰਬਾਣੀ ਨੂੰ ਛੱਡ ਕੇ
ਨਵੇਂ ਘੜੇ ਗਏ ਪਾਤਰ ਬਾਲੇ ਵਾਲੀ ਸਾਖੀ ਹੀ ਮੁੱਖ ਇਤਹਾਸ ਬਣ ਗਈ, ਗੁਰੂ ਗੋਬਿੰਦ ਸਿੰਘ ਜੀ ਦੇ
ਬਹਾਦਰੀ ਭਰੇ ਇਤਹਾਸ ਦੀ ਥਾਂ ਕਾਲਪਨਿਕ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ), ਗੁਰ ਬਿਲਾਸ ਪਾਤਸਾਹੀ
ਛੇਵੀਂ ਅਤੇ ਸੂਰਜ ਪ੍ਰਕਾਸ ਵਰਗੀਆਂ ਪੁਸਤਕਾਂ ਨੂੰ ਸੱਚਾ ਇਤਹਾਸ ਬਣਾ ਧਰਿਆ। ਜਿਸ ਰਾਹੀਂ ਗੁਰੂ
ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁੱਖ ਵਿੱਚ ਜਿੱਥੇ ਹਿੰਦੂ ਮਿਥਿਹਾਸ ਅਤੇ ਕਹਾਣੀਆਂ ਦਾ ਗੰਦ ਪਾਇਆ
ਗਿਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਸਵਾ ਦੇ ਡੇਰੇ ਜਾਂਦਾ ਵੀ ਵਿਖਾ ਦਿੱਤਾ ਗਿਆ ਹੈ। ਇਸ
ਸਬੰਧ ਵਿੱਚ ਸਿਰਫ ਇੱਕ ਵੰਨਗੀਆਂ ਹੀ ਪੇਸ ਕਰਾਂਗਾ। ਗੁਰੂ ਜੀ ਨੂੰ ਵੇਸਵਾ ਦੇ ਡੇਰੇ ਭੇਜਣਾਂ -:
ਚਲਯੋ ਧਾਰਿ ਆਤੀਤ ਕੋ
ਭੇਸ ਰਾਈ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ॥
ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ॥ (ਅਖੌਤੀ ਦਸਮ
ਗ੍ਰੰਥ ਪੰਨਾ ਨੰ: 838") ਫਿਰ ਗੁਰੂ ਗੋਬਿੰਦ
ਸਿੰਘ ਜੀ ਤੋਂ ਉਸੇ ਵੇਸਵਾਂ ਨੂੰ ਵੀਹ ਹਜਾਰ ਟਕੇ ਛਿਮਾਹੀ ਦੇ ਦਿਵਾ ਦਿੱਤੇ:-
ਛਿਮਾ ਕਰਹੁ ਤ੍ਰਿਯਹ ਮੈਂ ਬਹੁਰਿ ਨ
ਕਰਯਿਹੁ ਰਾਂਧਿ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ॥ (ਅਖੌਤੀ ਦਸਮ ਗ੍ਰੰਥ ਪੰਨਾ ਨੰ: 844")
ਕਿਸੇ ਨੇ ਪੂਰੀ ਕਹਾਣੀ ਪੜਨੀ ਹੋਵੇ ਪੰਨਾ ਨੰਬਰ
ਲਿਖ ਦਿੱਤੇ ਹਨ ਉਹ ਅਖੌਤੀ ਦਸਮ ਗ੍ਰੰਥ ਵਿਚੋਂ ਪੜ ਸਕਦਾ ਹੈ। ਆਹ ਕੁੱਝ ਪੜ੍ਹ ਕੇ ਪਤਾ ਲੱਗਿਆ ਕਿ
ਜਿਹੜੇ ਪੁਜਾਰੀ (ਲਿਖਾਰੀ) ਗੁਰੂ ਗੋਬਿੰਦ ਸਿੰਘ ਜੀ ਨੂੰ ਵੇਸਵਾ ਦੇ ਡੇਰੇ ਭੇਜ ਸਕਦੇ ਹਨ, ਉਹੀ
ਕ੍ਰਿਸਨ ਭਗਵਾਨ ਤੋਂ ਤਲਾਅ ਵਿੱਚ ਨਹਾਉਂਦੀਆਂ ਕੁੜੀਆਂ ਦੇ ਕੱਪੜੇ ਵੀ ਚੁੱਕਾ ਸਕਦੇ ਹਨ। ਸਮਝ ਆਈ ਕਿ
ਦੁਨੀਆਂ ਉਤੇ ਪੁਜਾਰੀਆਂ ਵੱਲੋਂ ਬਣਾਇਆ ਕੋਈ ਵੀ ਧਰਮ ਜਾਂ ਕੌਮ ਉਤਮ ਨਹੀਂ ਹੁੰਦੀ। ਜੋ ਵੀ ਧਰਮ ਜਾਂ
ਕੌਮਾਂ ਬਣੀਆਂ ਹਨ ਉਹ ਬਣਦੀਆਂ ਤਾਂ ਸੱਚ ਦਾ ਹੋਕਾ ਦੇਣ ਵਾਲੇ ਸੱਚੇ ਰਹਿਬਰਾਂ ਦੇ ਨਾਮ ਤੇ ਹੀ ਹਨ,
ਪਰ ਬਣਾਈਆਂ ਉਹਨਾ ਦੇ ਕਹੇ ਜਾਂਦੇ ਪੈਰੋਕਾਰਾਂ ਪੁਜਾਰੀਆਂ ਨੇ ਹੀ ਹੁੰਦੀਆਂ ਹਨ। ਕਿਉਂਕਿ ਸੱਚ ਦੇ
ਆਸ਼ਕਾਂ, ਰਹਿਬਰਾਂ ਦਾ ਕੋਈ ਧਰਮ ਜਾਂ ਕੌਮ ਨਹੀਂ ਹੁੰਦੀ, ਉਹ ਤਾਂ ਸਮੁੱਚੀ ਲੋਕਾਈ ਨੂੰ ਇੱਕ ਪਿਤਾ
ਦੀ ਸੰਤਾਨ ਮੰਨਦੇ ਹਨ ਅਤੇ ਉਹਨਾ ਸਾਰਿਆਂ ਦਾ ਧਰਮ (ਸੱਚ) ਵੀ ਇੱਕ ਹੀ ਹੁੰਦਾ ਹੈ। ਜਿਸ ਦਾ ਧਰਮ
ਜਾਂ ਕੌਮ ਵੱਖਰੀ ਹੈ ਉਹ ਸਮੇ ਦੇ ਪੁਜਾਰੀਆਂ ਵੱਲੋਂ ਬਣਾਇਆ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਆਦਿ
ਤਾਂ ਹੋ ਸਕਦਾ ਹੈ ਪਰ ਉਹ ਸਮੁੱਚੀ ਮਨੁੱਖਤਾ ਦਾ ਸੱਚਾ ਧਰਮ ਨਹੀਂ ਹੋ ਸਕਦਾ। ਮੇਰੇ ਲਈ ਸਾਰੇ ਧਰਮ
ਇੱਕ ਬਰਾਬਰ ਹਨ ਕੋਈ ਉਤਮ ਜਾਂ ਮੱਧਮ ਨਹੀਂ ਹੈ। ਮੈ ਕਿਸੇ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਆਦਿ
ਦਾ ਵਿਰੋਧੀ ਵੀ ਨਹੀਂ ਹਾਂ ਅਤੇ ਸੱਚਾ ਤੇ ਮਨੁੱਖਤਾ ਦਾ ਧਰਮ ਵੀ ਕਿਸੇ ਨੂੰ ਨਹੀਂ ਮੰਨਦਾ। ਕਿਉਂਕਿ
ਸੱਚਾ ਧਰਮ ਤਾਂ ਸਿਰਫ ਇੱਕ ਹੀ ਹੈ ਇੰਨਸਾਨੀਅਤ, ਚੰਗੇ ਕਰਮ ਕਰਨੇ, ਰੱਬੀ ਅਸੂਲ, ਕੁਦਰਤ ਦਾ ਨਿਯਮ
ਜੋ ਕਹੇ ਜਾਂਦੇ ਸਾਰੇ ਦੇਸਾਂ, ਧਰਮਾਂ, ਫਿਰਕਿਆਂ ਲਈ ਇੱਕਸਾਰ ਹੈ, ਉਹੀ ਸੱਚਾ ਤੇ ਉਤਮ ਧਰਮ ਹੈ।
ਹੋਰ ਧਰਮਾਂ ਵਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਗੁਰਬਾਣੀ ਪੜ ਕੇ ਜੋ ਜਾਣਕਾਰੀ ਮਿਲੀ
ਹੈ, ਉਸ ਤੋਂ ਲੱਗਦਾ ਹੈ ਕਿ ਗੁਰਬਾਣੀ ਦੀ ਵਿਰੋਧਤਾ ਜਿੰਨੀ ਅਜੋਕੀ ਸਿੱਖ ਕੌਮ ਖੁਦ ਕਰ ਰਹੀ ਹੈ ਉਨੀ
ਕੋਈ ਵਿਰੋਧੀ ਮੱਤ ਵਾਲਾ ਵੀ ਨਹੀਂ ਕਰ ਸਕਦਾ। ਵੇਖਣ ਸੁਣਨ ਵਿੱਚ ਤਾਂ ਬਹੁਤ ਕੁੱਝ ਹੈ, ਪਰ ਕੁੱਝ ਕੁ
ਉਦਾਰਣਾ ਦੇਵਾਂਗਾ ਜੋ ਸੱਭ ਦੇ ਸਾਹਮਣੇ ਹਨ ਅਤੇ ਜਿੰਨਾ ਵਾਰੇ ਹੋਰ ਵੀ ਵੀਰ ਬਹੁਤ ਕੁੱਝ ਮੇਰੇ
ਨਾਲੋਂ ਵੱਧ ਜਾਣਦੇ ਹਨ।
ਬਾਬੇ ਨਾਨਕ ਜੀ ਅਤੇ ਹੋਰ ਭਗਤਾਂ (ਜਿੰਨਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ
ਵਿੱਚ ਦਰਜ ਹੈ) ਨੇ ਉਸ ਸਮੇ ਦੇ ਪਰਚਲਤ ਹਿੰਦੂ ਅਤੇ ਮੁਸਲਿਮ ਧਰਮਾਂ ਦੇ ਪੁਜਾਰੀਆਂ ਨੂੰ ਰੱਬ ਦੇ
ਨਾਮ ਕੀਤੇ ਜਾ ਰਹੇ ਧਾਰਮਿਕ ਕਰਮ ਕਾਂਢਾਂ ਵਾਰੇ ਉਹਨਾ ਦੇ ਧਾਰਮਿਕ ਅਸਥਾਨਾ ਉੱਤੇ ਜਾ ਕੇ ਟੋਕ ਦਿਆਂ
ਕਿਹਾ ਸੀ ਕਿ ਤੁਸੀਂ ਗਲਤ ਕਰ ਰਹੇ ਹੋਂ, ਰੱਬ ਦੇ ਨਾਮ ਤੇ ਲੋਕਾਈ ਨੂੰ ਮੂਰਖ ਬਣਾ ਕੇ ਲੁੱਟ ਰਹੇ
ਹੋਂ, ਇਹ ਧਰਮ ਨਹੀਂ ਹੈ ਤੁਸੀਂ ਧਰਮ ਦੇ ਨਾਮ ਤੇ ਪਾਖੰਡ ਕਰ ਰਹੇ ਹੋਂ। ਪਰ ਸਦਕੇ ਜਾਈਏ ਪੁਜਾਰੀ ਦੀ
ਸੋਚ ਤੋਂ, ਜਿਸ ਨੇ ਆਪਣਾ ਭੇਖ ਬਦਲ ਕੇ -:
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ
ਰਾਹ ਚਲਾਈ। (ਪੰਨਾ ਨੰਬਰ 477) ਦਾ ਹੋਕਾ ਦੇਣ
ਵਾਲੇ ਬਾਬੇ ਨਾਨਕ ਜੀ ਦੇ ਨਾਮ ਤੇ ਹੀ ਇੱਕ ਹੋਰ ਨਵਾਂ ਧਰਮ ਖੜਾ ਕਰਕੇ, ਬਾਬੇ ਨਾਨਕ ਜੀ ਦੇ ਵਿਰੁੱਧ
ਬਾਬੇ ਨਾਨਕ ਜੀ ਦੇ ਨਾਮ ਤੇ ਬਣੇ ਧਾਰਮਿਕ ਅਸਥਾਨਾਂ ਵਿੱਚ ਉਹੀ ਕੁੱਝ ਕਰਨਾ ਸ਼ੁਰੂ ਕਰ ਦਿੱਤਾ ਜਿਸ
ਦਾ ਬਾਬੇ ਨਾਨਕ ਜੀ ਅਤੇ ਹੋਰ ਭਗਤਾਂ ਨੇ ਡੱਟ ਕੇ ਵਿਰੋਧ ਕੀਤਾ ਸੀ।
ਜਿਵੇਂ ਕਿ ਥਾਲ ਵਿੱਚ ਦੀਵੇ ਬਾਲ ਕੇ ਹਿੰਦੂ ਮਤਿ ਅਨੁਸਾਰ ਹੋ ਰਹੀ ਆਰਤੀ ਦਾ
ਖੰਡਨ ਕਰਦਿਆਂ ਬਾਬਾ ਨਾਨਕ ਜੀ ਨੇ ਕਿਹਾ ਸੀ -:
ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ। ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ। …। (ਪੰਨਾ
ਨੰਬਰ 13) ਅਤੇ -:
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ
ਨਾਮ ਤੇਰੋ ਤੇਲੁ ਲੇ ਮਾਹਿ ਪਸਾਰੇ। (ਪੰਨਾ ਨੰਬਰ 694)
ਦਾ ਸੰਦੇਸ ਦੇਣ ਵਾਲੇ ਭਗਤ ਰਵਿਦਾਸ ਜੀ ਦੇ ਨਾਮ ਤੇ ਬਣੇ
ਮੰਦਰਾਂ ਵਿੱਚ ਇਹੀ ਸ਼ਬਦ ਪੜਦਿਆਂ ਥਾਲਾਂ ਵਿੱਚ ਦੀਵੇ ਬਾਲ਼ ਕੇ ਆਰਤੀਆਂ ਕੀਤੀਆਂ ਜਾ ਰਹੀਆਂ ਹਨ।
ਬਾਬੇ ਨਾਨਕ ਜੀ ਦੇ ਸਿੱਖ ਗੁਰੂ ਘਰਾਂ ਵਿੱਚ ਆਰਤੀ ਦਾ ਖੰਡਨ ਕਰਨ ਵਾਲਾ ਇਹੀ ਸ਼ਬਦ ਪੜਦਿਆਂ ਥਾਲ
ਵਿੱਚ ਦੀਵੇ ਵਾਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਰਤੀਆਂ ਕਰ ਰਹੇ ਹਨ।
ਮਨੁੱਖਤਾ ਵਿੱਚ ਗਿਆਨ ਦਾ ਪ੍ਰਕਾਸ਼ ਕਰਨ
ਵਾਲੇ ਗੁਰੂ ਦੇ ਦਰਬਾਰ ਵਿੱਚ ਹਨੇਰ ਪਾਉਂਦਿਆਂ ਹੁਣ ਸ੍ਰੋਮਣੀ ਕਮੇਟੀ 26 ਅਕਤੂਬਰ ਨੂੰ ਗੁਰੂ
ਰਾਮਦਾਸ ਜੀ ਦੇ ਗੁਰ ਪੁਰਬ ਮੌਕੇ ਚਾਰ ਲੱਖ ਦੀਵਾ ਬਾਲ਼ ਕੇ ਗੁਰੂ ਦੇ ਸਿਧਾਂਤ ਦਾ ਧੂਆਂ ਕੱਢਣ ਜਾ
ਰਹੀ ਹੈ।
ਜਿਉਂਦੇ ਮਾਂ ਪਿਓ ਦੀ ਸੰਭਾਲ ਨਾ ਕਰਨੀ ਮਰਨ ਤੋਂ ਬਾਅਦ ਉਹਨਾ ਦੇ ਨਮਿਤ
ਬ੍ਰਾਹਮਣਾ ਨੂੰ ਭੋਜਨ ਛਕਾਉਣਾ ਅਤੇ ਭੰਡਾਰੇ ਕਰਨ ਦਾ -:
ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ
ਕਰਾਹੀ। ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ। (ਪੰਨਾ ਨੰਬਰ 332)
ਦੇ ਸ਼ਬਦ ਰਾਹੀ ਖੰਡਨ ਕਰਨ ਵਾਲੇ ਗੁਰੂ ਦੇ ਸਿੱਖ (ਅਸੀਂ)
ਜਿਉਂਦੇ ਮਾਂ ਪਿਉਆਂ ਨੂੰ ਛੱਡ ਕੇ ਡੇਰਿਆਂ ਵਿੱਚ ਸੇਵਾ ਵੀ ਕਰਦੇ ਹਾਂ, ਇਹੀ ਸ਼ਬਦ ਪੜਦੇ ਹੋਏ
ਮ੍ਰਿਤਕ ਪ੍ਰਾਣੀਆਂ ਨਮਿੱਤ ਭੰਡਾਰੇ ਵੀ ਕਰਦੇ ਹਾਂ ਅਤੇ ਬ੍ਰਾਹਮਣਾਂ ਨੂੰ ਜਾਂ ਬ੍ਰਾਹਮਣਾਂ ਦੀ ਥਾਂ
ਸਿੱਖਾਂ ਨੂੰ ਸਿਰਾਧਾਂ ਵਿੱਚ ਭੋਜਨ ਵੀ ਛਕਾਉਦੇ ਹਾਂ।
ਸੱਚ ਦੇ ਜਿਸ ਗੁਰੂ ਦਰਬਾਰ ਵਿੱਚ ਅਸੀਂ (ਸਿੱਖ) ਜਿੱਥੇ ਬੈਠ ਕੇ -:
ਕੂੜੁ ਸੁਇਨਾ ਕੂੜੁ ਰੁਪਾ ਕੂੜੁ
ਪੈਨਣਹਾਰ। (ਪੰਨਾ ਨੰਬਰ 468) ਦੇ ਸ਼ਬਦ ਰਾਹੀਂ
ਨਾਸਵੰਤ ਛਲ ਰੂਪ ਵਿਖਾਵੇ ਦਾ ਖੰਡਨ ਕਰਨ ਵਾਲੇ ਸਬਦਾਂ ਦਾ ਕੀਰਤਨ ਕਰਦੇ ਹਾਂ, ਉਸੇ ਗੁਰੂ ਦੇ ਦਰਬਾਰ
ਨੂੰ ਹੀ ਅਸੀਂ (ਸਿੱਖਾਂ) ਨੇ ਸੁਇਨੇ ਵਿੱਚ ਮੜ੍ਹ ਦਿੱਤਾ ਹੈ, ਅਤੇ ਦਰਬਾਰ ਦੇ ਵਿੱਚ ਸੁਇਨੇ ਦੀਆਂ
ਕਹੀਆਂ, ਚਾਂਦੀ ਦੇ ਬੱਠਲਾਂ ਨੂੰ ਰੱਖ ਕੇ ਸੱਚ ਦੇ ਦਰਬਾਰ ਵਿੱਚ ਸਰੇਆਮ ਕੂੜ ਦਾ ਪ੍ਰਦਰਸਨ ਕਰਦੇ
ਹਾਂ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ। ਗਲੀ ਜਿਨਾ ਜਪਮਾਲੀਆ ਲੋਟੇ ਹਥਿ
ਨਿਬਗ। ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ। (ਪੰਨਾ ਨੰਬਰ 476)
ਦਾ ਹੋਕਾ ਦੇਣ ਵਾਲੇ ਗੁਰੂ ਦੇ ਸਿੱਖ ਕਹਾਉਣ ਵਾਲੇ ਅਸੀਂ
(ਸਿੱਖਾਂ) ਨੇ ਗੁਰੂਆਂ ਦੀਆਂ ਤਸਵੀਰਾਂ ਬਣਾ ਕੇ ਉਹਨਾ ਦੇ ਸਿਰ ਤੇ ਮਾਲ਼ਾ, ਗਲ਼ ਵਿੱਚ ਮਾਲ਼ਾ ਅਤੇ ਹੱਥ
ਵਿੱਚ ਵੀ ਮਾਲ਼ਾ ਫੜਾ ਦਿੱਤੀ ਹੈ ਅਤੇ ਆਪ ਵੀ ਖੁਦ ਬੜੀ ਸ਼ਾਨ ਨਾਲ ਮਾਲ਼ਾ ਫੇਰਦੇ ਹਾਂ।
ਕਿਸੇ ਮੂਰਤੀ ਤੇ ਚੜਾਉਣ ਲਈ ਕੁੱਝ ਕੁ ਫੁੱਲ ਪਤੀਆਂ ਤੋੜਨ ਵਾਲੀ ਮਾਲਨ ਨੂੰ
ਟੋਕਦਿਆਂ ਭਗਤ ਕਬੀਰ ਜੀ ਨੇ ਕਿਹਾ ਸੀ -:
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ। 1. ਭੂਲੀ ਮਾਲਨੀ ਹੈ ਏਉ। ਸਤਿਗੁਰ ਜਾਗਤਾ ਹੈ ਦੇਉ।
(ਪੰਨਾ ਨੰਬਰ 479) ਪਰ ਅੱਜ ਭਗਤ ਕਬੀਰ ਜੀ ਦੇ
ਪੈਰੋਕਾਰ ਕਹਾਉਣ ਵਾਲੇ ਅਸੀਂ (ਸਿੱਖ), ਕਰੋੜਾਂ ਰੁਪਏ ਦੇ ਫੁੱਲ ਉਸ ਦਰਬਾਰ ਤੇ ਸਜਾ ਰਹੇ ਹਾਂ ਜਿਸ
ਦੇ ਵਿੱਚ ਬੈਠ ਕੇ ਪਾਤੀ ਤੋਰੈ
ਮਾਲਿਨੀ ਪਾਤੀ ਪਾਤੀ ਜੀਉ। ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ। 1. ਭੂਲੀ ਮਾਲਨੀ ਹੈ
ਏਉ। ਸਤਿਗੁਰ ਜਾਗਤਾ ਹੈ ਦੇਉ। ਦਾ ਸ਼ਬਦ ਪੜਦੇ
ਹਾਂ।
ਮੂਰਤੀਆਂ ਨੂੰ ਭੋਗ ਲਵਾਉਣ ਦਾ ਖੰਡਨ ਕਰਦਿਆਂ ਭਗਤ ਕਬੀਰ ਜੀ ਨੇ ਕਿਹਾ ਸੀ
-:
ਭਾਤੁ ਪਹਿਤਿ ਅਰੁ ਲਾਪਸੀ
ਕਰਕਰਾ ਕਾਸਾਰੁ। ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ। (ਪੰਨਾ ਨੰਬਰ 479)
ਪਰ ਮੂਰਤੀਆਂ ਨੂੰ ਭੋਗ ਲਵਾਉਣ ਤੇ ਹਿੰਦੂਆਂ ਨੂੰ ਪਖੰਡੀ
ਕਹਿਣ ਵਾਲੇ ਅਸੀਂ (ਸਿੱਖ)
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ। ਦਾ
ਸੰਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਭੋਗ ਲਵਾ ਰਹੇ ਹਾਂ, ਹੈ ਕੋਈ ਰੋਕਣ ਵਾਲਾ।
ਕੋਠੇ ਤੇ ਚੜ ਕੇ ਊਚੀ ਅਵਾਜ ਵਿੱਚ ਦੁ ਕੁ ਮਿੰਟ ਦੀ ਦਿੱਤੀ ਗਈ ਬਾਂਗ ਲਈ
ਕਾਜੀ ਨੂੰ ਟੋਕਦਿਆਂ ਭਗਤ ਕਬੀਰ ਜੀ ਨੇ ਕਿਹਾ ਸੀ -:
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ
ਨ ਬਹਰਾ ਹੋਇ। ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ। (ਪੰਨਾ ਨੰਬਰ 1374)
ਪਰ ਅੱਜ ਭਗਤ ਕਬੀਰ ਜੀ ਦੇ ਪੈਰੋਕਾਰ ਕਹਾਉਣ ਵਾਲੇ ਅਸੀਂ
(ਸਿੱਖ), ਕਬੀਰ ਮੁਲਾਂ
ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ। ਦਾ
ਸੰਦੇਸ ਦੇਣ ਲਈ ਗੁਰੂ ਘਰ ਦੇ ਸਿਖਰ ਚਾਰ-ਚਾਰ ਸਪੀਕਰ ਲਾ ਕੇ ਦੋ ਘੰਟੇ ਕਿਸੇ ਨੂੰ ਕੰਨ ਪਾਈ ਨੀ
ਸੁਣਨ ਦਿੰਦੇ।
ਇਹ ਕੁੱਝ ਕੁ ਸ਼ਬਦਾਂ ਦੇ ਹਵਾਲੇ ਹਨ, ਅਜਿਹੇ ਅਨੇਕਾਂ ਸ਼ਬਦ ਹਨ ਜਿੰਨਾ ਦੇ
ਉਲਟ ਅਸੀ ਗੁਰੂ ਘਰਾਂ ਵਿੱਚ ਸ਼ਰੇਆਮ ਕਰਮ ਕਾਂਢ ਕਰਦੇ ਹਾਂ, ਫਿਰ ਕੀ ਅਸੀਂ ਸਿੱਖ ਹਾਂ? ਕੀ ਗੁਰਬਾਣੀ
ਦੇ ਵਿਰੁੱਧ ਅਜਿਹਾ ਕੁੱਝ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਨਹੀਂ ਕਰ ਰਹੇ? ਮੈਨੂੰ
ਤਾਂ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਭ ਤੋਂ ਵੱਧ ਬੇਅਦਵੀ ਅਸੀਂ ਸਿੱਖ ਹੀ ਕਰਦੇ ਹਾਂ,
ਪਰ ਸਾਡੀਆਂ ਸੰਪਰਦਾਈ ਜਾਂ ਫਿਰਕੂ ਲੜਾਈਆਂ ਕਾਰਨ ਜਾਂ ਪਾਗਲਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ
ਦੀਆਂ ਹੋਈਆਂ ਬੇਅਦਵੀਆਂ ਦੀਆਂ ਘਟਨਾਵਾਂ ਨਾਲ ਸਾਡੇ ਹਿਰਦੇ ਵਿਲੂੰਦਰੇ ਜਾਂਦੇ ਹਨ। ਉੱਝ ਅਸੀਂ ਗੁਰੂ
ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਦੇ ਸੰਸਕਾਰ ਦੀ ਸੇਵਾ ਦੇ ਨਾਮ ਹੇਠ ਅਣਗਿਣਤ ਪੁਰਾਤਨ ਗੁਰੂ
ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਖੁਦ ਅਗਨ ਭੇਟ ਕਰ ਚੁੱਕੇ ਹਾਂ। ਜੇ ਦੁਸ਼ਮਣ ਕਿਸੇ ਬਹਾਨੇ ਸਾਡੇ
ਗੁਰੂ ਘਰ ਨੂੰ ਢਾਹ ਦੇਵੇ ਤਾਂ ਉਸ ਨੂੰ ਜਾਨ ਤੋਂ ਮਾਰ ਦੇਣ ਤੋਂ ਬਾਅਦ ਵੀ ਉਸ ਦਾ ਦੋਸ਼ ਨਾ ਬਖਸਣ
ਯੋਗ, ਨਾ ਭੁਲਣ ਯੋਗ ਹੁੰਦਾ ਹੈ, ਜੇ ਕਾਰ ਸੇਵਾ ਦੇ ਨਾਮ ਤੇ ਅਸੀਂ ਬਿਨਾ ਕਿਸੇ ਕਾਰਨ ਦੇ ਹੀ
ਅਨੇਕਾਂ ਪੁਰਾਤਨ ਵਿਰਾਸਤਾਂ ਨੂੰ ਢਾਹ ਦੇਈਏ ਤਾਂ ਅਸੀਂ ਫਿਰ ਵੀ ਗੁਰੂ ਕੇ ਸੇਵਾਦਾਰ ਹੀ ਰਹਿੰਦੇ
ਹਾਂ? ਅਫਸੋਸ ਹੈ ਕਿ ਵਿਰਲੇ ਸਿੱਖਾਂ ਨੂੰ ਛੱਡ ਕੇ ਅੱਜ ਪੂਰੀ ਕੌਮ ਗੁਰਬਾਣੀ ਦੀ ਥਾਂ ਗੁਰਬਾਣੀ ਦੇ
ਵਿਰੋਧੀ ਪੁਜਾਰੀ ਤੋਂ ਸੇਧ ਲੈ ਕੇ ਚੱਲ ਰਹੀ ਹੈ ਅਤੇ ਗੁਰਬਾਣੀ ਦੇ ਵਿਰੋਧ ਕਰਨ ਨੂੰ ਹੀ ਗੁਰਮਤਿ ਦਾ
ਪ੍ਰਚਾਰ ਦੱਸ ਰਹੀ ਹੈ। ਇਹ ਸਨ ਮੇਰੇ, ਗੁਰਬਾਣੀ ਦਾ ਸਿਧਾਂਤ, ਅਜੋਕੇ ਸਿੱਖ ਅਤੇ ਕੁੱਝ ਆਪਣੇ ਵਾਰੇ
ਵਿਚਾਰ ਜੋ ਕੁੱਝ ਕੁ ਨੂੰ ਚੰਗੇ ਅਤੇ ਬਹੁਤਿਆਂ ਨੂੰ ਮੰਦੇ ਵੀ ਲੱਗਣਗੇ, ਕੋਈ ਗੱਲ ਨਹੀਂ ਕਿਉਂਕਿ
ਮੇਰੇ ਵਾਂਗ ਸੱਭ ਨੂੰ ਆਪੋ ਆਪਣੀ ਮੱਤ ਹੀ ਚੰਗੀ ਲੱਗਦੀ ਹੈ।
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ,
ਜਿਲਾ ਮਾਨਸਾ ਪੰਜਾਬ।
ਪਿੰਨ ਕੋਡ:-151501
ਫੋਨ ਨੰਬਰ:-
9417023911
[email protected]
10/21/18
ਅਵਤਾਰ ਸਿੰਘ ਮਿਸ਼ਨਰੀ
ਸੰਪਟ ਪਾਠਾਂ ਬਾਰੇ ਗੁਰਮਤਿ-੬੩
ਅਵਤਾਰ ਸਿੰਘ ਮਿਸ਼ਨਰੀ (5104325827)
ਸੰਪਟ ਸੰਸਕ੍ਰਿਤ ਦਾ ਲਫਜ਼
ਤੇ ਮਹਾਨ ਕੋਸ਼ ਅਨੁਸਾਰ ਇਸ ਦੇ ਵੱਖ ਵੱਖ ਛੇ ਅਰਥ ਹਨ-੧. ਸੰਪਟ ਢੱਕਣ ਦੀ ਕ੍ਰਿਆ ੨, ਡੱਬਾ ੩.
ਸੰਦੂਕ ੪ ਪੜਦਾ, ਅਵਰਣ ਮਿਚ ਜਾਣ ਦਾ ਭਾਵ-ਕਕਾ ਕਿਰਣਿ ਕਮਲ ਮਹਿ ਪਾਵਾ॥ ਸਸਿ ਬਿਗਾਸ ਸੰਪਟ ਨਹੀ
ਆਵਾ॥(੩੪੦) ਭਾਵ ਜੇ ਮੈ ਗਿਆਨ ਰੂਪੀ ਸੂਰਜ ਦੀ ਕਿਰਨ ਹਿਰਦੇ ਰੂਪ ਕੌਲ ਫੁੱਲ ‘ਚ ਟਿਕਾ ਲਵਾਂ
ਤਾਂ ਮਾਇਆ ਰੂਪ ਚੰਦ ਦੀ ਚਾਨਣੀ ਨਾਲ ਉਹ (ਖਿੜਿਆ ਹਿਰਦਾ ਫੁੱਲ) ਮੀਚਿਆ (ਮੀਟਿਆ) ਨਹੀ ਜਾਂਦਾ ੫,
ਮੰਤ੍ਰ ਦੇ ਆਦਿ-ਅੰਤ ਕਿਸੇ ਪਦ (ਲਫਜ਼) ਦੇ ਜੋੜਨ ਦੀ ਕ੍ਰਿਆ, ਸੰਪਟ ਪਾਠ (ਓਅੰ ਵਾਹਗੁਰੂ ਓਅੰ)
੬. ਦੋ ਬਰਤਨਾਂ ਚ ਰੱਖ ਕੇ ਦਵਾ ਨੂੰ ਆਂਚ (ਭਾਅ) ਦੇਣ ਦੀ ਕ੍ਰਿਆ ਆਦਿਕ।
ਸੰਪੁਟ-ਰਟਤਪੇਟੀ, ਡੱਬਾ, ਭਾਂਡਾ ਜਿਸ ਵਿੱਚ ਸਾਲਗ੍ਰਾਮ
ਰੱਖਦੇ ਹਨ-ਘਟਿ ਘਟਿ ਸੰਪਟੁ ਹੈ ਰੇ ਜਾ ਕਾ॥(੩੯੩) ਹੇ ਪੰਡਿਤ! ਹਰੇਕ ਸਰੀਰ ਵਿੱਚ ਪ੍ਰਭੂ
ਵੱਸ ਰਿਹਾ ਹੈ। ਹਰੇਕ ਦਾ ਹਿਰਦਾ ਹੀ ਉਸ ਲਈ (ਸਾਲਗ੍ਰਾਮ ਭਾਵ ਠਾਕਰਾਂ ਵਾਲਾ) ਡੱਬਾ ਹੈ। ਮਨੁ
ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ॥ (੭੨੮) ਭਾਵ ਪੁਜਾਰੀ ਮੂਰਤੀ ਨੂੰ
ਡੱਬੇ ਚ ਸੰਪਟ ਕਰਦਾ (ਪਾਉਂਦਾ) ਹੈ। ਇਵੇਂ ਜੇ ਜੀਵ ਆਪਣੇ ਮਨ ਰੂਪ ਡੱਬੇ ਚ ਪ੍ਰਭੂ ਦਾ ਨਾਮ
(ਨਿਯਮ-ਸਿਧਾਂਤ) ਟਿਕਾ ਕੇ ਰੱਖੇ, ਉਸ ਨਾਮ-ਸਿਧਾਂਤ ਰਾਹੀਂ ਸਤ ਸੰਗਤ ਰੂਪ ਸਰੋਵਰ ਵਿੱਚ ਇਸ਼ਨਾਨ ਕਰੇ
ਤੇ ਮਨ ਰੂਪ ਡੱਬੇ ਚ ਟਿਕੇ ਪ੍ਰਭੂ ਠਾਕਰ ਨੂੰ ਸ਼ਰਧਾ-ਪੱਤਰਾਂ ਨਾਲ ਪ੍ਰਸੰਨ ਕਰੇ।
ਸੰਪਟ ਪਾਠ-ਡਾ. ਦਿਲਗੀਰ
ਅਨੁਸਾਰ ਬ੍ਰਾਹਮਣੀ ਮੱਤ ਅਨੁਸਾਰ ਪਾਠ ਕਰਨ ਦਾ ਤਰੀਕਾ। ਜਿਸ ਪਾਠ ‘ਚ ਇੱਕ ਖਾਸ ਤੁਕ ਹਰੇਕ ਸ਼ਲੋਕ
ਅਤੇ ਸ਼ਬਦ ਦੇ ਆਦਿ ਅੰਤ ਹਜਾਰਾਂ ਵਾਰ ਪੜੀ ਜਾਂਦੀ ਹੈ। ਅਸਲ ਚ ਇਹ ਗੁਰਬਾਣੀ ਦੀ ਬੇਅਦਬੀ ਹੈ ਕਿਉਂਕਿ
ਗੁਰਬਾਣੀ ਕੋਈ ਜਾਦੂ ਮੰਤ੍ਰ ਨਹੀਂ ਸਗੋਂ ਉਪਦੇਸ਼ ਰੂਪ ਹੈ। ਬ੍ਰਾਹਮਣੀ ਅਸਰ ਵਾਲੇ ਸਿੱਖ ਹੀ ਅਜਿਹਾ
ਕਰਦੇ ਹਨ ਜੋ ਗੁਰੂ ਸਿਖਿਆ ਦੇ ਉਲਟ ਹੈ। ਸੋ ਇਸ ਥੋਥੇ ਕਰਮਕਾਂਡ ਨੂੰ ਸਿੱਖਾਂ ਚ ਬ੍ਰਾਹਮਣੀ
ਵਿਚਾਰਧਾਰਾ ਵਾਲੇ ਭੇਖੀ ਸਿੱਖਾਂ ਨੇ ਹੀ ਵਾੜਿਆ ਹੈ। ਵੱਖ ਵੱਖ ਡੇਰੇ ਸੰਪ੍ਰਦਾਵਾਂ ਇਹ ਸੰਪਟ ਪਾਠ
ਵਾਲਾ ਕਰਮਕਾਂਡ ਕਰਦੇ ਹਨ। ਇੱਥੋਂ ਤੱਕ ਕਿ ਆਪਣੇ ਆਪ ਨੂੰ ਦਮਦਮੀ ਟਕਸਾਲ ਕਹਾਉਣ ਵਾਲੀ
ਭਿੰਡਰਾਂਵਾਲਿਆਂ ਦੀ ਸੰਪ੍ਰਦਾ ਵੀ ਇਹ ਬ੍ਰਾਹਮਣੀ ਸੰਪਟ ਪਾਠ ਕਰਦੀ ਹੈ। ਜਿਵੇਂ ਸਹਜ ਪਾਠ, ਅਖੰਡ
ਪਾਠਾਂ ਦੀਆਂ ਵੱਖ ਵੱਖ ਭੇਟਾ ਹਨ। ਸਹਜ ਪਾਠ ਹੀ ਅਸਲੀ ਪਾਠ ਹੈ, ਦੀ ਭੇਟਾ ਥੋੜੀ, ਅਖੰਡ ਪਾਠ ਦੀ
ਭੇਟਾ ਜਿਆਦੀ ਅਤੇ ਇਸ ਠੱਗੀ ਨੂੰ ਹੋਰ ਤੂਲ ਦੇ ਕੇ ਕਾਮਯਾਬ ਕਰਨ ਲਈ ਸੰਪਟ ਤੇ ਮਹਾਂ ਸੰਪਟ ਪਾਠ ਦੀ
੩੧ ਤੋਂ ੫੧ ਹਜਾਰ ਰੁਪਏ ਭੇਟਾ ਵਸੂਲ ਕੀਤੀ ਜਾਂਦੀ ਹੈ। ਭਾੜੇ ਦੇ ਪਾਟੀਆਂ ਨੂੰ ਤਾਂ ਝੂੰਗਾ ਹੀ
ਦਿੱਤਾ ਜਾਂਦਾ ਹੈ ਬਾਕੀ ਸਭ ਮਾਇਆ ਡੇਰੇਦਾਰ ਜਾਂ ਸੰਪ੍ਰਦਾਈ ਹੜੱਪ ਜਾਂਦੇ ਹਨ।
ਸੋ ਪਾਠਕ ਜਨੋ, ਕਿਰਤੀ ਸਿੱਖੋ ਅਤੇ ਆਮ ਲੋਕੋ ਇਨ੍ਹਾਂ
ਜਨਤਾ ਲੋਟੂ ਭਾੜੇ ਦੇ ਮੰਤ੍ਰ ਅਤੇ ਸੰਪਟ ਪਾਠਾਂ ਦੀ ਅੰਨ੍ਹੀ ਸ਼ਰਧਾ ਵਾਲੀ ਲੁੱਟ ਤੋਂ ਗੁਰੂ ਗਿਆਨ
ਦੁਆਰਾ ਦਿਮਾਗ ਤੋਂ ਕੰਮ ਲੈ ਕੇ, ਆਪੋ ਆਪਣਾ ਬਚਾਉ ਕਰੋ। ਆਪ ਪਾਠ ਪੜੋ,ਵਿਚਾਰੋ ਤੇ ਇਸ ਤੇ ਅਮਲ
ਕਰਕੇ ਮਨੁੱਖੀ ਜਨਮ ਸਫਲ ਕਰੋ ਜੋ ਬਾਰ ਬਾਰ ਨਹੀਂ ਮਿਲਦਾ-ਕਬੀਰ ਮਾਨਸੁ ਜਨਮੁ ਦੁਲੰਭੁ ਹੈ ਹੋਇ ਨ
ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇਂ ਗਿਰਹਿ ਬਹੁਰਿ ਨ ਲਾਗਹਿ ਡਾਰ॥੩੦॥(੧੩੬੬) ਅੱਜ ਕੱਲ ਸਾਰੇ
ਨਹੀਂ ਪਰ ਬਹੁਤੇ ਪਾਠੀਆਂ, ਰਾਗੀਆਂ, ਢਾਡੀਆਂ, ਕਥਾਕਾਰਾਂ ਅਤੇ ਗੁਰਦਵਾਰਾ ਕਮੇਟੀਆਂ ਨੇ ਵੀ ਇਹ
ਬ੍ਰਾਹਮਣੀ ਬਿਜਨਿਸ ਚਲਾ ਲਿਆ ਹੈ, ਅੰਨ੍ਹੀ ਸ਼ਰਧਾ ‘ਚ ਇਨ੍ਹਾਂ ਦੇ ਗਾਹਕ ਨ ਬਣੋ ਤੇ ਸੰਪਟ ਪਾਠ
ਕਰਾਉਣ ਦੀ ਥਾਂ ਆਪ ਸਹਿਜ ਸਹਿਜ ਸਮਝ ਸਮਝ ਕੇ ਵਿਚਾਰ ਨਾਲ ਪਾਠ ਕਰੋ ਜਿਸ ਕਰਕੇ ਗੁਰ-ਗਿਆਨ ਹੋ ਜਾਣ
ਨਾਲ ਜਿੰਦਗੀ ਬਦਲ ਤੇ ਸਫਲ ਹੋ ਜਾਵੇਗੀ।
10/21/18
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਵਨ ਮਕਸਦ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਿਗੁਰੂ ਨੇ ਸਾਨੂੰ ਮਨੁਖਾ ਜੀਵਨ ਦਿਤਾ ਹੈ। ਅਸੀਂ ਜਗ ਤੇ ਆ ਕੇ ਮੋਹ ਮਾਇਆ ਦੀ ਜ਼ਿੰਦਗੀ ਵਿਚ
ਪੁੱਠੇ-ਸਿੱਧੇ ਕੰਮਾਂ ਵਿਚ ਗਲਤਾਨ ਹੋ ਕੇ ਵਾਹਿਗੁਰੂ ਨੂੰ ਵੀ ਭੁੱਲ ਗਏ ਹਾਂ ਤੇ ਇਹ ਵੀ ਭੁੱਲ ਗਏ
ਹਾਂ ਕਿ ਅਸੀਂ ਕਰਨਾ ਕੀ ਹੈ:
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥ 1॥ (ਬਿਲਾਵਲ,
ਮ:5, ਪੰਨਾ 43)
ਮੋਹ-ਮਾਇਆ ਵਿਚ ਪੈ ਕੇ ਅਸੀਂ ਅਪਣੇ ਆਪ ਨਾਲ ਕੀਤੇ ਵਾਅਦੇ ਵੀ ਭੁੱਲ ਗਏ ਹਾਂ।ਅਸੀਂ ਕਦੇ ਇਸ
ਬਾਰੇ ਸੋਚਦੇ ਵੀ ਨਹੀਂ।ਬਸ ਬਿਨਾਂ ਮਕਸਦ ਜੀਵਨ ਬਿਰਥਾ ਹੀ ਲੰਘਦਾ ਲਗਦਾ ਹੈ। ਨਾਂ ਹੀ ਸਾਡਾ ਕਿਸੇ
ਅਜਿਹੇ ਨਾਲ ਵਸ ਪੈਂਦਾ ਹੈ ਜੋ ਸਾਨੂੰ ਸਾਡਾ ਮਕਸਦ ਤੇ ਇਸਨੂੰ ਪੂਰਾ ਕਰਨ ਦਾ ਮਾਰਗ ਦੱਸੇ ? ਸਾਨੂੰ
ਸਹੀ ਜਵਾਬ ਦੇਵੇ।ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦਾ ਹੈ ਜਿਸ ਨੂੰ ਆਪ ਪਤਾ ਹੋਵੇ।ਅਖਾਣ ਹੈ "ਗੁਰੂ
ਬਿਨਾਂ ਗਤ ਨਹੀਂ" ਸੋ ਸਾਡਾ ਜੀਵਨ ਮਕਸਦ ਕੀ ਹੈ ਤੇ ਅਸੀਂ ਕਰਨਾ ਕੀ ਹੈ ਇਸ ਦੀ ਜਾਣਕਾਰੀ ਸਾਨੂੰ
ਗੁਰੂ ਤੋਂ ਹੀ ਮਿਲਣੀ ਹੈ, ਗੁਰੂ ਬਿਨਾਂ ਨਹੀਂ ਮਿਲਣੀ:
ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥ (ਸਿਰੀ ਰਾਗ, ਮ:3, ਪੰਨਾ 33)
ਸੋ ਬਿਰਥਾ ਜਨਮ ਗਵਾਉਣ ਦੀ ਥਾਂ ਸਾਨੂੰ ਕਾਮਲ ਗੁਰੂ ਤੋਂ ਸਹੀ ਮਾਰਗ ਪਾਉਣਾ ਹੈ।
ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ ॥ (ਸਿਰੀ ਰਾਗ, ਮ:3, ਪੰਨਾ 33)
ਇਹ ਕਿਹੜਾ ਮੋਹ ਹੈ ਜਿਸਦੇ ਹਨੇਰ-ਗੁਬਾਰ ਤੋਂ ਛੁਟਕਾਰਾ ਪਾਉਣਾ ਹੈ:
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥ (ਸਿਰੀ ਰਾਗ, ਮ: 3, ਪੰਨਾ 33)
ਇਹ ਭਾਉ-ਪਿਆਰ ਜੋ ਤਿੰਨ ਗੁਣਾਂ (ਰਜੋ, ਤਮੋ, ਸਤੋ ਗੁਣ) ਨਾਲ ਪੈ ਗਿਆ ਹੈ
ਜਿਸ ਕਰਕੇ ਅਸਲੀ ਮਾਰਗ ਮਾਇਆ ਦੇ ਗਰਦ-ਗੁਬਾਰ ਵਿਚ ਗੁਆਚ ਗਿਆ ਹੈ।ਇਸੇ ਮੋਹ ਮਾਇਆ ਦੇ ਗੁਬਾਰ ਤੋਂ
ਛੁਟਕਾਰਾ ਪਾਉਣਾ ਹੈ। ਇਹ ਮੋਹ ਗੁਬਾਰ ਕਿਵੇਂ ਖਤਮ ਹੋਵੇ।ਇਹ ਤ੍ਰੈ-ਗੁਣੀ ਮੋਹ-ਮਾਇਆ ਨਾਲੋਂ ਨਾਤਾ
ਤਾਂ ਸੱਚੇ ਗੁਰੂ ਨੂੰ ਮਿਲਿਆਂ ਅਤੇ ਉਸੁ ਦੇ ਦੱਸੇ ਰਸਤੇ ਤੇ ਚੱਲਣ ਨਾਲ ਹੀ ਛੁੱਟਣਾ ਹੈ ਤੇ ਮੁਕਤੀ
ਮਿਲਣੀ ਹੈ ।ਇਹ ਰਸਤਾ ਹੈ ਸ਼ਬਦ ਦਾ ਨਾਮ-ਮਾਰਗ ਦਾ:
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥ (ਸਿਰੀ ਰਾਗ, ਮ: 3, ਪੰਨਾ 33)
ਸੱਚੇ ਗੁਰੂ ਨੂੰ ਮਿਲਿਆਂ ਹੀ ਇਹ ਤੈ੍ਰਗੁਣ ਛੁੱਟਣਗੇ ਤੇ ਚੌਥੇ ਪਦ ਤੇ ਪਹੁੰਚਕੇ ਮੁਕਤੀ ਦਾ
ਦੁਆਰਾ ਮਿਲੇਗਾ:
ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ ॥ 2 ॥ ॥ (ਸਿਰੀ ਰਾਗ, ਮ: 3, ਪੰਨਾ
33)
ਪਰ ਗੁਰੂ ਲੱਭੀਏ ਕਿਥੋਂ? ਜੋ ਭੁੱਲੇ ਨੂੰ ਰਸਤਾ ਵਿਖਾਵੇ, ਤ੍ਰੈਗੁਣਾਂ ਤੋਂ, ਮੋਹ-ਮਾਇਆ ਤੋਂ
ਛੁਡਵਾਵੇ, ਅਜਿਹਾ ਗੁਰੂ ਤਾਂ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ
ਭੂਲੇ ਮਾਰਗੁ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥ 1 ॥ (ਬਿਲਾਵਲੁ ਮ: 5, ਪੰਨਾ
803-804)
ਅਸੀਂ ਭਾਗਾਂ ਵਾਲੇ ਹਾਂ ਜੋ ਸਾਨੂੰ ਸਦਾ-ਸਦੀਵੀ ਸੱਚਾ ਗੁਰੂ ਮਿਲ ਗਿਆ ਹੈ। ਸੱਚਾ ਗੁਰੂ ਸ੍ਰੀ
ਗੁਰੁ ਗ੍ਰੰਥ ਸਾਹਿਬ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ ਭੁਲੇ ਭਟਕਿਆਂ ਨੂੰ ਰਾਹੋਂ
ਹਟਾਕੇ ਮੁਕਤੀ ਦੇ ਰਸਤੇ ਪਾਉਂਦਾ ਹੈ।ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਸਪਸ਼ਟ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਆਸਾ ਮ: 5, ਪੰਨਾ 12)
ਸੋ ਜੀਵਨ ਦਾ ਮਕਸਦ ਸ੍ਰੀ ਗੁਰੁ ਗ੍ਰੰਥ ਸਾਹਿਬ ਨੇ ਸਪਸ਼ਟ ਕਰ ਦਿਤਾ, "ਇਸ
ਮਿਲੇ ਜੀਵਨ ਹੀ ਵਿਚ ਪ੍ਰਭੂ ਨੂੰ ਮਿਲਣਾ" । ਪ੍ਰਭੂ ਪ੍ਰਾਪਤ ਕਿਵੇਂ ਹੋਵੇ? ਇਸ ਦੀ ਸੇਧ ਵੀ ਸਾਨੂੰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਹੈ: ‘ਗੁਰਪ੍ਰਸਾਦਿ’ ਸੱਚੇ ਸਤਿਗੁਰੂ ਦੀ ਦਇਆ-ਦ੍ਰਿਸ਼ਟੀ
ਹੋਵੇਗੀ, ਮਿਹਰ ਪਵੇਗੀ ਤਾਂ ਸਾਨੂੰ ਪ੍ਰਭੂ ਨਾਲ ਸੰਪਰਕ ਕਰਨ, ਨੇੜੇ ਹੋਣ ਤੇ ਫਿਰ ਪਾਉਣ ਦਾ ਅਵਸਰ
ਮਿਲੇਗਾ। ਗੁਰੂ ਦੀ ਕਿਰਪਾ (ਪ੍ਰਸਾਦਿ) ਉਸੇ ਜਨ ਤੇ ਹੁੰਦੀ ਹੈ ਜਿਸ ਉਪਰ ਵਾਹਿਗੁਰੂ ਦੀ ਕਿਰਪਾ
ਹੋਵੇ:
ਗੁਰਪਰਸਾਦੀ ਸੋਈ ਜਨੁ ਪਾਏ ਜਿਨ ਕਉ ਕਿਰਪਾ ਤੁਮਾਰੀ ।। (ਪੰਨਾ ੫੦੬)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ।
ਗੁਰਪਰਸਾਦੀ ਛੂਟੀਐ ਕਿਰਪਾ ਆਪ ਕਰੇਇ।। (ਪੰਨਾ ੯੩੪)
ਗੁਰਪਰਸਾਦੀ ਨਦਰਿ ਨਿਹਾਰਾ।। (ਪੰਨਾ ੧੦੬)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਸਾਰੀ ਪੁੱਠੀ ਮੱਤ ਖਤਮ ਹੋ ਹੈ ਜਾਂਦੀ ਹੈ, ਮਨ ਦਾ ਭਰਮ ਮਿਟ
ਜਾਂਦਾ ਹੈ ਤੇ ਹਉਮੈ ਮਿਟ ਜਾਂਦੀ ਹੈ:
ਗੁਰਪਰਸਾਦੀ ਦੁਰਮਤਿ ਖੋਈ।। (ਪੰਨਾ ੩੫੭)
ਗੁਰਪਰਸਾਦਿ ਭਰਮ ਕਾ ਨਾਸੁ।। (ਪੰਨਾ ੨੯੪)
ਗੁਰਪਰਸਾਦੀ ਹਉਮੈ ਜਾਇ।।(ਪੰਨਾ ੬੬੬)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਨ ਆਪਾ ਪਛਾਣਦਾ ਹੈ, ਭਾਵ ਉਹ ਕੀ ਹੈ, ਉਹ ਕਿਸ ਲਈ ਜਨਮਿਆ
ਹੈ ਤੇ ਉਸ ਨੇ ਜੀਵਨ ਵਿਚ ਕੀ ਕਰਨਾ ਹੈ। ਉਸਦੀ ਬੁੱਧੀ ਦਾ ਕਮਲ ਖਿਲ ਜਾਂਦਾ ਹੈ ਤੇ ਮਾਇਆ ਵਿਚ
ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣ ਦਾ ਵੱਲ ਆ ਜਾਦਾ ਹੈ:
ਗੁਰਪਰਸਾਦੀ ਆਪੁ ਪਛਾਣੈ।। (ਪੰਨਾ ੮੮)
ਗੁਰਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਰੇ।।(ਪੰਨਾ ੧੦੫੬)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦੀ ਸਮਝ ਆਉਂਦੀ ਹੈ, ਸੱਚ ਦਾ ਪਤਾ ਲਗਦਾ ਹੈ ਤੇ
ਮੁਕਤੀ ਦਾ ਦਵਾਰ ਮਿਲਦਾ ਹੈ:
ਗੁਰਪਰਸਾਦੀ ਜਾਨਿਆ।। (ਪੰਨਾ ੬੫੭)
ਗੁਰਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ।। (ਪੰਨਾ ੧੧੩੨)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਿਸ ਨੇ ਵਾਹਿਗੁਰੂ ਨੂੰ ਪਛਾਣ ਲਿਆ ਉਹ ਗੁਣਾਂ ਦੀ ਖਾਣ ਹੋ
ਗਿਆ
ਗੁਰਪਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ।। (ਪੰਨਾ ੭੭੩)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜੀਵ ਸਾਰੇ ਵਿਸ਼ਵ ਦਾ ਕਰਤਾ ਇਕੋ ਨੂੰ ਹੀ ਮੰਨਦਾ ਹੈ ਮਨ ਦੀ
ਹਰ ਸ਼ਕ ਮਿਟ ਜਾਂਦੀ ਹੈ ਤੇ ਹੋਰ ਦੂਜੇ ਨਾਲ ਪ੍ਰੇਮ ਨਹੀਂ ਪਾਉਂਦਾ:
ਗੁਰਪਰਸਾਦੀ ਏਕੋ ਜਾਣੈ।।(ਪੰਨਾ ੬੬੨)
ਗੁਰਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ।।(ਪੰਨਾ ੧੨੫੭)
ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ।।(ਪੰਨਾ ੪੪੧)
ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਵਿਚ ਗੁਰਪ੍ਰਸਾਦਿ ਦੀ ਵਿਆਖਿਆ ਕਰਦਿਆਂ ਸਲੋਕ ਵਿਚ ਵਾਹਿਗੁਰੂ
ਨੂੰ ਗੁਰਦੇਵ ਮੰਨ ਕੇ ਕਿਰਪਾ (ਪ੍ਰਸਾਦਿ) ਰਾਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟਾਉਣ ਦੀ ਜਾਚਨਾ
ਕੀਤੀ ਹੈ:
ਕਾਮ ਕ੍ਰੋਧੁ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ
ਗੁਰਦੇਵ ॥ ੧ ॥(ਪੰਨਾ ੨੬੯)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਨ ਮਾਇਆ ਤੋਂ ਨਿਕਲ ਕੇ ਪ੍ਰਮਾਤਮਾਂ ਦੀ ਸ਼ਰਨ ਜਾ ਲੈਂਦਾ ਹੈ
ਜਿੱਥੋਂ ਉਸ ਨੂੰ ਸੱਚ ਦਾ ਗਿਆਨ ਹੁੰਦਾ ਹੈ ਤੇ ਸੱਚ ਵਿਚੋਂ ਹੀ ਸੁੱਖ ਮਿਲਣ ਲਗਦਾ ਹੈ:
ਗੁਰਪਰਸਾਦੀ ਉਬਰੇ ਹਰਿ ਕੀ ਸਰਣਾਈ ।। (ਪੰਨਾ ੧੦੧੧)
ਗੁਰਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ।। (ਪੰਨਾ ੧੨੦)
ਗੁਰਪ੍ਰਸਾਦਿ ਕਿਵੇਂ ਪ੍ਰਾਪਤ ਹੋਵੇ? ਗੁਰੁ ਦੀ ਮਿਹਰ ਕਿਵੇਂ ਹੋਵੇ?ਗੁਰਪ੍ਰਸਾਦਿ ਉਸ ਦੇ ਨਾਮ
ਜਪਿਆਂ ਉਸ ਦੀ ਸਿਫਤ ਸਲਾਹ ਕੀਤਿਆ ਹੀ ਪ੍ਰਾਪਤ ਹੁੰਦਾ ਹੈ;
ਗੁਰਪਰਸਾਦੀ ਨਾਮ ਪਿਆਰੁ ।। (ਪੰਨਾ ੧੧੭੫)
ਗੁਰਪਰਸਾਦਿ ਵਸੈ ਮਨਿ ਆਇ।। (ਪੰਨਾ ੩੬੨)
ਗੁਰਪਰਸਾਦੀ ਹਰਿ ਨਾਮੁ ਸਮਾਲਿ ।। (ਪੰਨਾ ੧੧੨੯)
ਗੁਰੂ ਦੀ ਮਿਹਰ ਹੋਵੇਗੀ ਤਾਂ ਵਾਹਿਗੁਰੂ ਨੂੰ ਜਪਣ ਲਈ ਸ਼ਬਦ ਪ੍ਰਾਪਤ ਹੋਵੇਗਾ, ਜਿਸ ਨੂੰ ‘ਜਪੁ’
ਜਪਣ ਦਾ ਰਸਤਾ ਮਿਲਦਾ ਹੈ।ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦਾ ਨਾਮ ਪਿਆਰਾ ਲਗਦਾ ਹੈ
ਤੇ ਸਚ ਨਾਲ ਚਿੱਤ ਜੁੜਦਾ ਹੈ ਤੇ ਸੱਚੇ ਵਿਚ ਸਮਾਉਂਦਾ ਹੈ:
ਗੁਰਪਰਸਾਦੀ ਉਬਰੇ ਸਚਾ ਨਾਮੁ ਸੰਮਾਲਿ।। (ਪੰਨਾ ੧੦੦੯)
ਗੁਰਪਰਸਾਦੀ ਸਚਿ ਚਿਤੁ ਲਾਏ।। (ਪੰਨਾ ੧੧੨)
ਜਪਣਾ ਕੀ ਹੈ? ਇਸ ਦਾ ਜਵਾਬ ਵੀ ਗੁਰਬਾਣੀ ਵਿਚੋਂ ਗੁਰੁ ਅਰਜਨ ਦੇਵ ਜੀ ਪਹਿਲਾਂ ਸਵਾਲ ਪਾਉਂਦੇ
ਹਨ ਤੇ ਫਿਰ ਜਵਾਬ ਵੀ ਦਿੰਦੇ ਹਨ । ਹੇ ਵਾਹਿਗੁਰੂ ਮੈਂ ਤੇਰਾ ਕਿਹੜਾ ਰੂਪ ਅਰਾਧਾਂ?ਕਿਹੜਾ ਜੋਗ ਲੈ
ਕੇ ਕਾਇਆ ਸਾਧਾਂ?ਤੇਰੇ ਕਿਹੜੇ ਗੁਣ ਲੈ ਕੇ ਗਾਵਾਂ?ਹੇ ਪਾਰਬ੍ਰਹਮ ਪ੍ਰਮੇਸ਼ਵਰ ਕਿਹੜੇ ਬੋਲਾਂ ਨਾਲ
ਤੈਨੂੰ ਰਿਝਾਵਾਂ?ਤੇਰੀ ਕਿਹੜੀ ਪੂਜਾ ਕਰਾਂ?ਕਿਹੜੇ ਤਰੀਕੇ ਨਾਲ ਸੰਸਾਰ ਦਾ ਇਹ ਭਵਜਲ ਤਰਾਂ?ਕਿਹੜਾ
ਤਪ ਕਰਾਂ ਜਿਸ ਨਾਲ ਮੇਰਾ ਤਪ ਪੂਰਾ ਹੋਵੇ?ਕਿਹੜੇ ਨਾਮ ਜਪੇ ਤੇ ਹਉਮੈਂ ਦੀ ਮੈਲ ਉਤਰੇ?
ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥ ੧ ॥ ਕਵਨ ਗੁਨੁ ਜੋ ਤੁਝੁ ਲੈ ਗਾਵਉ ॥
ਕਵਨ ਬੋਲ ਪਾਰਬ੍ਰਹਮ ਰੀਝਾਵਉ ॥ ੧ ॥ ਰਹਾਉ ॥ ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ
ਭਵਜਲ ਤਰਉ ॥ ੨ ॥ ਕਵਨ ਤਪੁ ਜਿਤੁ ਤਪੀਆ ਹੋਇ ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥ ੩ ॥ (ਗਉੜੀ
ਮ.੫, ਪੰਨਾ ੧੮੬)
ਗੁਰੂ ਜੀ ਅਗੇ ਸਮਝਾਉਂਦੇ ਹਨ ਕਿ ਹੇ ਮੇਰੇ ਮਨ! ਜੋ ਆਦਿ ਪੁਰਖ ਹੈ ਸਦਾ ਸਦਾ ਹੈ। ਉਸ ਨੂੰ ਜਪੋ,
ਮਨ ਵਿਚ ਧਿਆਓ। ਮਨ ਨੂੰ ਉਸ ਉਪਰ ਹੀ ਆਸ਼ਾ ਰਖਣੀ ਚਾਹੀਦੀ ਹੈ; ਉਸੇ ਦਾ ਹੀ ਆਦਿ ਜੁਗਾਦਿ ਤੋਂ ਭਰੋਸਾ
ਬਣਿਆ ਹੋiੲਆ ਹੈ।ਜਿਸ ਦੀ ਪ੍ਰੀਤ ਵਿਚੋਂ ਸਦਾ ਸੁੱਖ ਹੀ ਮਿਲਦਾ ਹੈ ਗੁਰੂ ਜੀ ਕਹਿੰਦੇ ਹਨ ਉਸੇ ਨੂੰ
ਹੀ ਗੁਰੂ ਨੂੰ ਮਿਲ ਕੇ ਗਾਉਣਾ ਹੈ।
ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥ ਆਦਿ ਪੁਰਖ ਅਪਰੰਪਰ ਦੇਵ ॥ ੨ ॥ ਤਿਸੁ ਊਪਰਿ ਮਨ ਕਰਿ ਤੂੰ
ਆਸਾ ॥ ਆਦਿ ਜੁਗਾਦਿ ਜਾ ਕਾ ਭਰਵਾਸਾ ॥ ੩ ॥ ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥ ਨਾਨਕੁ ਗਾਵੈ ਗੁਰ
ਮਿਲਿ ਸੋਇ॥ ੪ ॥ ੩੯ ॥ ੧੦੮ ॥ (ਗਉੜੀ ਮ. ੫, ਪੰਨਾ ੧੮੮)
ਸਿਰਫ ਇੱਕ ਦਾ ਇਕੋ ਨਾਮ ਹੀ ਜਪਣਾ ਹੈ ਕਿਉਂਕਿ ਬਾਕੀ ਸਾਰੇ ਦੁਨਿਆਵੀ ਕੰਮ ਅਸਲੀ ਫਲ ਨਹੀਂ
ਦਿੰਦੇ ਭਾਵ ਪ੍ਰਮਾਤਮਾ ਨੂੰ ਨਹੀਂ ਮਿਲਾਉਂਦੇ:
ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥ 1 ॥ (ਸੂਹੀ ਮ:5, ਪੰਨਾ 728)
ਜਪਹਿ ਤ ਸਾਚਾ ਏਕੁ ਮੁਰਾਰੇ ॥ ॥(ਵਡਹੰਸ ਮ:1, ਪੰਨਾ 567)
ਨਾਮ ਜਪਣਾ ਕਿਵੇਂ ਹੈ ਇਸ ਬਾਰੇ ਵੀ ਗੁਰਬਾਣੀ ਰਾਹ ਦਰਸਾਊ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ
ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ
ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ
ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ
ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ
ਅਵਰਹ ਨਾਮੁ ਜਪਾਵੈ ॥ ੨ ॥ (ਮ: ੪, ਪੰਨਾ ੩੦੫)
ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਜਨ ਦਾ ਮਨ ਸੱਚੇ ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ
ਉਸ ਦੇ ਨਾਮ ਮੰਤ੍ਰ ਦੀ ਅੰਮ੍ਰਿਤ ਧਾਰਾ ਪੀਂਦਾ ਹੈ:
ਗੁਰਪਰਸਾਦਿ ਨਾਮਿ ਮਨੁ ਲਾਗਾ।। (ਪੰਨਾ ੧੮੪)
ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥ 1 ॥ (ਆਸਾ ਮ: 5, ਪੰਨਾ
373)
ਜਾ ਕਉ ਚੀਤਿ ਆਵੈ ਗੁਰੁ ਅਪਨਾ ॥ ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥ 2 ॥ ਜਾ ਕਉ ਸਤਿਗੁਰੁ ਅਪਨਾ
ਰਾਖੈ ॥ ਸੋ ਜਨੁ ਹਰਿ ਰਸੁ ਰਸਨਾ ਚਾਖੈ ॥ 3 ॥ ਕਹੁ ਨਾਨਕ ਗੁਰਿ ਕੀਨੀ ਮਇਆ ॥ ਹਲਤਿ ਪਲਤਿ ਮੁਖ ਊਜਲ
ਭਇਆ ॥ 4 ॥ 1 ॥ (ਕਾਨੜਾ ਮਹਲਾ 5, ਪੰਨਾ 1298)
ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥ ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥ (ਆਸਾ ਮ:
5, ਪੰਨਾ 471)
ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥ ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥ 1
॥(ਸਲੋਕ, ਮ: 5,ਪੰਨਾ 252)
ਤੇ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਤੇ ਨਾਮ ਭਗਤੀ ਵਿਚ ਲਗ ਜਾਂਦਾ ਹੈ
ਗੁਰਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ।। (ਪੰਨਾ ੯੫੩)
ਗੁਰਪਰਸਾਦਿ ਰਹੇ ਲਿਵ ਲਾਇ।। (ਪੰਨਾ ੯੩੨)
ਗੁਰਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ।। (ਪੰਨਾ ੯੦੯)
ਜਿਸ ਨਾਲ ਉਸ ਦਾ ਮਾਇਆ ਜਗਤ ਤੋਂ ਧਿਆਨ ਛੁੱਟ ਜਾਂਦਾ ਹੈ: ਅਗਿਆਨ ਜਾਂਦਾ ਰਹਿੰਦਾ ਹੈ ਤੇ ਸਹੀ
ਗਿਆਨ (ਆਪੇ ਦੀ ਪਛਾਣ) ਦੀ ਰੋਸ਼ਨੀ ਮਨ ਵਿਚ ਹੋ ਜਾਂਦੀ ਹੈ ਤੇ ਸਾਰੀਆਂ ਦੁਚਿਤੀਆਂ ਤੇ ਚਿੰਤਾਵਾਂ ਹਟ
ਜਾਂਦੀਆਂ ਹਨ।
ਗੁਰਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ।। (ਪੰਨਾ ੯੯੩)
ਗੁਰਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ।। (ਪੰਨਾ ੬੧੦)
ਗੁਰਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪ ਪਛਾਨਣਿਆ।। (ਪੰਨਾ ੧੨੯)
ਗੁਰਪਰਸਾਦਿ ਸਹਜ ਘਰ ਵਸਿਆ ਮਿਟਿਆ ਅੰਧੇਰਾ ਚੰਦੁ ਚੜ੍ਹਿਆ। (ਪੰਨਾ ੩੯੩)
ਨਾਮ ਨਾਲ ਜੁੜਿਆ ਮਨ ਸਹਿਜੇ ਸਹਿਜੇ ਉਸ ਪ੍ਰਮਾਤਮਾਂ ਨਾਲ ਜੁੜਦਾ ਜਾਂਦਾ ਹੈ ਤੇ ਪਵਿਤਰ ਮਨ ਵਿਚ
ਸਾਰੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹੀ ਵਾਹਿਗੁਰੂ ਮਨ ਵਿਚ ਪ੍ਰਗਟ
ਹੁੰਦਾ ਹੈ:
ਗੁਰਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ।। (ਪੰਨਾ ੩੨੫)
ਗੁਰਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ।। (ਪੰਨਾ ੧੨੭੩)
ਗੁਰੂ ਦੀ ਕਿਰਪਾ (ਪ੍ਰਸਾਦਿ) ਨਾਲ ਪ੍ਰਾਣੀ ਦੀ ਤਪਸ਼ ਬੁਝ ਜਾਂਦੀ ਹੈ, ਮਨ ਸ਼ਾਂਤ ਤੇ ਨਿਰਮਲ ਹੋ
ਜਾਂਦਾ ਹੈ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ:
ਗੁਰਪਰਸਾਦਿ ਘਰ ਹੀ ਪਿਰ ਪਾਇਆ ਤਉ ਨਾਨਕ ਤਪਤਿ ਬੁਝਾਈ।। (ਪੰਨਾ ੧੨੭੩)
ਗੁਰਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ।। (ਪੰਨਾ ੪੯੬)
ਸ਼ੱਚੇ ਸਤਿਗੁਰ ਦੀ ਮਿਹਰ ਹੁੰਦੀ ਹੈ ਤੇ ਵਾਹਿਗੁਰੂ ਜੇਹਾ ਹੋਕੇ ਜੀਵ ਉੁਸ ਨੂੰ ਜਾ ਮਿਲਦਾ ਹੈ ਤੇ
ਉਸ ਵਿਚ ਸਮਾ ਜਾਂਦਾ ਹੈ ਤੇ ਫਿਰ ਆਵਾਗਮਨ ਤੋਂ ਮੁਕਤ ਹੋ ਜਾਂਦਾ ਹੈ:
ਗੁਰਪਰਸਾਦੀ ਜੀਵਤ ਮਰੈ।। (ਪੰਨਾ ੬੬੨)
ਗੁਰਪਰਸਾਦੀ ਆਪੋ ਚੀਨੈ ਜੀਵਤਿਆ ਇਵ ਮਰੀਐ।।(ਪੰਨਾ ੯੩੫)
ਗੁਰਪਰਸਾਦੀ ਬੂਝਿ ਸਚਿ ਸਮਾਈਐ।। (ਪੰਨਾ ੧੪੭)
ਗੁਰਪਰਸਾਦੀ ਬੂਝੀਐ ਤਾ ਪਾਏ ਮੋਖ ਦੁਆਰੁ।। (ਪੰਨਾ ੩੬)
ਗੁਰਪਰਸਾਦਿ ਨਿਰੰਜਨ ਪਾਵਉ।। (ਪੰਨਾ ੫੨੫)
ਗੁਰਪਰਸਾਦਿ ਨਿਰੰਜਨ ਪਾਇਆ ਸਾਚੈ ਸਬਦਿ ਵੀਚਾਰੀ।। (ਪੰਨਾ ੧੨੩੪)
ਗੁਰਪਰਸਾਦੀ ਮਿਲੈ ਹਰਿ ਸੋਈ।। (ਪੰਨਾ ੨੩੦੦
ਗੁਰਪਰਸਾਦੀ ਉਤਰੇ ਪਾਰਿ।। (ਪੰਨਾ ੯੭੧)
ਗੁਰਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ।।(ਪੰਨਾ ੭੩੨)
ਇਸ ਤਰਾਂ ਜਨ ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਅਨਭਉ ਬ੍ਰਹਮ ਵਿਚ ਮਿਲ ਪਰਮ ਪਦ ਪਰਾਪਤ ਕਰਦਾ
ਹੈ:
ਗੁਰਪਰਸਾਦੀ ਜਾਣੀਐ ਤਉ ਅਨਭਉ ਪਾਵੈ।। (ਪੰਨਾ ੭੨੫)
ਗੁਰਪਰਸਾਦੀ ਬ੍ਰਹਮ ਸਮਾਉ।। (ਪੰਨਾ ੩੫੫)
ਗੁਰਪਰਸਾਦਿ ਪਰਮ ਪਦ ਪਾਏ।। (ਪੰਨਾ ੨੨੩)
ਗੁਰਪਰਸਾਦੀ ਸਾਚੁ ਸਮਾਇ।। (ਪੰਨਾ ੧੧੭੪)
ਗੁਰਪਰਸਾਦਿ ਮੁਕਤਿ ਗਤਿ ਪਾਏ।।(ਪੰਨਾ ੧੧੨)
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥ ਆਤਮੁ ਚੀਨਿੑ ਪਰਮ ਸੁਖੁ ਪਾਇਆ ॥ 4 ॥ 15 ॥ (ਆਸਾ ਮਹਲਾ 5,
ਪੰਨਾ 375)
ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥ ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥ 4 ॥ (ਆਸਾ ਮ: 5, ਪੰਨਾ
471)
ਪਾਰਬ੍ਰਹਮ ਜਬ ਭਏ ਦਇਆਲ ॥ ਕਹੁ ਨਾਨਕ ਤਉ ਛੂਟੇ ਜੰਜਾਲ ॥ 4 ॥(ਕਾਨੜਾ ਮਹਲਾ 5, ਪੰਨਾ 1298)
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ 1 ॥ (ਜਪੁ,
ਮ:1, ਪੰਨਾ 8)
ਸਾਰ
ਵਾਹਿਗੁਰੂ ਨੇ ਸਾਨੂੰ ਮਨੁਖਾ ਜੀਵਨ ਦਿਤਾ ਹੈ। ਅਸੀਂ ਜਗ ਤੇ ਆ ਕੇ ਮੋਹ
ਮਾਇਆ ਦੀ ਜ਼ਿੰਦਗੀ ਵਿਚ ਪੁੱਠੇ-ਸਿੱਧੇ ਕੰਮਾਂ ਵਿਚ ਗਲਤਾਨ ਹੋ ਕੇ ਵਾਹਿਗੁਰੂ ਨੂੰ ਵੀ ਭੁੱਲ ਗਏ ਹਾਂ
ਤੇ ਇਹ ਵੀ ਭੁੱਲ ਗਏ ਹਾਂ ਕਿ ਅਸੀਂ ਕਰਨਾ ਕੀ ਹੈ।ਮੋਹ-ਮਾਇਆ ਵਿਚ ਪੈ ਕੇ ਅਸੀਂ ਅਪਣੇ ਆਪ ਨਾਲ ਕੀਤੇ
ਵਾਅਦੇ ਵੀ ਭੁੱਲ ਗਏ ਹਾਂ।ਅਸੀਂ ਕਦੇ ਇਸ ਬਾਰੇ ਸੋਚਦੇ ਵੀ ਨਹੀਂ।ਬਸ ਬਿਨਾਂ ਮਕਸਦ ਜੀਵਨ ਬਿਰਥਾ ਹੀ
ਲੰਘਦਾ ਲਗਦਾ ਹੈ। ਨਾਂ ਹੀ ਸਾਡਾ ਕਿਸੇ ਅਜਿਹੇ ਨਾਲ ਵਸ ਪੈਂਦਾ ਹੈ ਜੋ ਸਾਨੂੰ ਸਾਡਾ ਮਕਸਦ ਤੇ
ਇਸਨੂੰ ਪੂਰਾ ਕਰਨ ਦਾ ਮਾਰਗ ਦੱਸੇ ? ਸਾਨੂੰ ਸਹੀ ਜਵਾਬ ਦੇਵੇ।ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦਾ
ਹੈ ਜਿਸ ਨੂੰ ਆਪ ਪਤਾ ਹੋਵੇ।ਅਖਾਣ ਹੈ "ਗੁਰੂ ਬਿਨਾਂ ਗਤ ਨਹੀਂ" ਸੋ ਸਾਡਾ ਜੀਵਨ ਮਕਸਦ ਕੀ ਹੈ ਤੇ
ਅਸੀਂ ਕਰਨਾ ਕੀ ਹੈ ਇਸ ਦੀ ਜਾਣਕਾਰੀ ਸਾਨੂੰ ਗੁਰੂ ਤੋਂ ਹੀ ਮਿਲਣੀ ਹੈ, ਗੁਰੂ ਬਿਨਾਂ ਨਹੀਂ
ਮਿਲਣੀ।ਅਸੀਂ ਭਾਗਾਂ ਵਾਲੇ ਹਾਂ ਜੋ ਸਾਨੂੰ ਸਦਾ-ਸਦੀਵੀ ਸੱਚਾ ਗੁਰੂ ਮਿਲ ਗਿਆ ਹੈ। ਸੱਚਾ ਗੁਰੂ
ਸ੍ਰੀ ਗੁਰੁ ਗ੍ਰੰਥ ਸਾਹਿਬ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦਾ ਹ,ੈ ਭੁਲੇ ਭਟਕਿਆਂ ਨੂੰ
ਰਾਹੋਂ ਹਟਾਕੇ ਮੁਕਤੀ ਦੇ ਰਸਤੇ ਪਾਉਂਦਾ ਹੈ। ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਜਨ ਦਾ ਮਨ ਸੱਚੇ
ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ ਉਸ ਦੇ ਨਾਮ ਮੰਤ੍ਰ ਦੀ ਅੰਮ੍ਰਿਤ ਧਾਰਾ ਪੀਂਦਾ ਹੈ ।
ਗੁਰਪਰਸਾਦਿ ਭਾਵ ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਪ੍ਰਮਾਤਮਾਂ ਦਾ ਨਾਮ
ਜਪਿਆ ਜਾ ਸਕਦਾ ਹੈ ਤੇ ਉਸ ਵਿਚ ਮਿਲ ਕੇ ਮੁਕਤੀ ਪਾਈ ਜਾ ਸਕਦੀ ਹੈ।ਗੁਰੂ ਦੀ ਕਿਰਪਾ ਉਸੇ ਜਨ ਤੇ
ਹੁੰਦੀ ਹੈ ਜਿਸ ਉਪਰ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਦੀ ਕਿਰਪਾ
ਹੁੰਦੀ ਹੈ ।ਗੁਰੂ ਦੀ ਕਿਰਪਾ ਸਦਕਾ ਸਾਰੀ ਪੁੱਠੀ ਮੱਤ ਖਤਮ ਹੋ ਜਾਂਦੀ ਹੈ, ਮਨ ਦਾ ਭਰਮ ਮਿਟ ਜਾਂਦਾ
ਹੈ ਤੇ ਹਉਮੈ ਮਿਟ ਜਾਂਦੀ ਹੈ।ਅਗਿਆਨ ਜਾਂਦਾ ਰਹਿੰਦਾ ਹੈ ਤੇ ਸਹੀ ਗਿਆਨ (ਆਪੇ ਦੀ ਪਛਾਣ) ਦੀ ਰੋਸ਼ਨੀ
ਮਨ ਵਿਚ ਹੋ ਜਾਂਦੀ ਹੈ ਤੇ ਸਾਰੀਆਂ ਦੁਚਿਤੀਆਂ ਤੇ ਚਿੰਤਾਵਾਂ ਹਟ ਜਾਂਦੀਆਂ ਹਨ।ਗੁਰੂ ਦੀ ਕਿਰਪਾ
ਸਦਕਾ ਜਨ ਆਪਾ ਪਛਾਣਦਾ ਹੈ, ਭਾਵ ਉਹ ਕੀ ਹੈ, ਉਹ ਕਿਸ ਲਈ ਜਨਮਿਆ ਹੈ ਤੇ ਉਸ ਨੇ ਜੀਵਨ ਵਿਚ ਕੀ
ਕਰਨਾ ਹੈ। ਉਸਦੀ ਬੁੱਧੀ ਦਾ ਕਮਲ ਖਿਲ ਜਾਂਦਾ ਹੈ ਤੇ ਮਾਇਆ ਵਿਚ ਰਹਿੰਦਿਆਂ ਮਾਇਆ ਤੋਂ ਨਿਰਲੇਪ
ਰਹਿਣ ਦਾ ਵੱਲ ਆ ਜਾਦਾ ਹੈ।ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਦੀ ਸਮਝ ਆਉਂਦੀ ਹੈ, ਸੱਚ ਦਾ ਪਤਾ
ਲਗਦਾ ਹੈ ਤੇ ਮੁਕਤੀ ਦਾ ਦਵਾਰ ਮਿਲਦਾ ਹੈ।ਗੁਰੂ ਦੀ ਕਿਰਪਾ ਸਦਕਾ ਜਿਸ ਨੇ ਵਾਹਿਗੁਰੂ ਨੂੰ ਪਛਾਣ
ਲਿਆ ਉਹ ਗੁਣਾਂ ਦੀ ਖਾਣ ਹੋ ਗਿਆ। ਗੁਰੂ ਦੀ ਕਿਰਪਾ ਸਦਕਾ ਜੀਵ ਸਾਰੇ ਵਿਸ਼ਵ ਦਾ ਕਰਤਾ ਇਕੋ ਨੂੰ ਹੀ
ਮੰਨਦਾ ਹੈ ਮਨ ਦੀ ਹਰ ਸ਼ਕ ਮਿਟ ਜਾਂਦੀ ਹੈ ਤੇ ਹੋਰ ਦੂਜੇ ਨਾਲ ਪ੍ਰੇਮ ਨਹੀਂ ਪਾਉਂਦਾ।ਗੁਰੂ ਦੀ
ਕਿਰਪਾ ਸਦਕਾ ਵਾਹਿਗੁਰੂ ਦਾ ਨਾਮ ਪਿਆਰਾ ਲਗਦਾ ਹੈ ਤੇ ਸਚ ਨਾਲ ਚਿੱਤ ਜੁੜਦਾ ਹੈ ਤੇ ਸੱਚੇ ਵਿਚ
ਸਮਾਉਂਦਾ ਹੈ।ਗੁਰੂ ਦੀ ਕਿਰਪਾ ਦੁਆਰਾ ਜਨ ਦਾ ਮਨ ਸੱਚੇ ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ ਤੇ
ਉਹ ਪ੍ਰਮਾਤਮਾਂ ਦੀ ਸਿਫਤ ਸਲਾਹ ਤੇ ਨਾਮ ਭਗਤੀ ਵਿਚ ਲਗ ਜਾਂਦਾ ਹੈ ਜਿਸ ਨਾਲ ਉਸ ਦਾ ਮਾਇਆ ਜਗਤ ਤੋਂ
ਧਿਆਨ ਛੁੱਟ ਜਾਂਦਾ ਹੈ।ਨਾਮ ਨਾਲ ਜੁੜਿਆ ਮਨ ਸਹਿਜੇ ਸਹਿਜੇ ਉਸ ਪ੍ਰਮਾਤਮਾਂ ਨਾਲ ਜੁੜਦਾ ਜਾਂਦਾ ਹੈ
ਤੇ ਪਵਿਤਰ ਮਨ ਵਿਚ ਸਾਰੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹੀ ਵਾਹਿਗੁਰੂ
ਮਨ ਵਿਚ ਪ੍ਰਗਟ ਹੁੰਦਾ ਹੈ। ਜਦ ਵਾਹਿਗੁਰੂ ਨਦਰਿ ਨਿਹਾਰਦਾ ਹੈ, ਤਾਂ ਆਉਣ ਜਾਣ ਤੇ ਯਮਾਂ ਦੀ ਮਾਰ
ਤੋਂ ਛੁਟਕਾਰਾ ਮਿਲ ਜਾਂਦਾ ਹੈ।
10/14/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਵਿੱਚ ਸੰਜਮ ਕੀ ਹੈ-੬੨
ਅਵਤਾਰ ਸਿੰਘ ਮਿਸ਼ਨਰੀ (5104325827)
ਸ੍ਰੀ ਗੁਰੂ ਗ੍ਰੰਥ ਕੋਸ਼ ਦੇ ਕਰਤਾ ਡਾ. ਗੁਰਚਰਨ ਸਿੰਘ ਅਤੇ ਭਾਈ ਕਾਹਨ ਸਿੰਘ
ਅਨੁਸਾਰ-ਸੰਜਮ, ਸੰਜਮੁ, ਸੰਜਮਿ, ਸੰਜਮੀ, ਸੰਜਮੇ ਅਤੇ ਸੰਜਮੋ ਆਦਿਕ ਰੂਪਾ ਚ ਇਹ ਲਫਜ਼
ਆਉਂਦਾ ਹੈ।ਜਿਸ ਦੇ ਮੁੱਖ ਅਰਥ ਤਾਂ ਆਪਣੇ ਆਪ ਨੂੰ ਕਾਬੂ ਚ ਰੱਖਣਾ ਹੈ। ਠੇਠ ਪੰਜਾਬੀ ਚ ਜੁਗਤ ਅਤੇ
ਦੂਜੇ ਨੂੰ ਪੀੜਾ ਦੇਣ ਤੋਂ ਰੁਕਣਾ(ਫਲਾਨਾ ਤਾਂ ਸੰਜਮ ਵਰਤ ਗਿਆ) ਹਨ।
ਸੰਜਮ-ਚੰਗੀ ਤਰ੍ਹਾਂ ਬੰਨਣ ਦੀ ਕਿਰਿਆ, ਮਨ ਇੰਦ੍ਰੀਆਂ ਨੂੰ ਵਿਕਾਰਾਂ
ਤੋਂ ਰੋਕਣ ਦੇ ਸਾਧਨ
-ਜਪ ਤਪ
ਸੰਜਮ ਪੂਰੀ ਵਡਿਆਈ॥(੧੯੬) ਜੋਗ ਦੀ ਇੱਕ
ਕ੍ਰਿਆ-ਜਪ ਤਪ ਤੀਰਥ ਸੰਜਮ
ਕਰੇ ਮੇਰੇ ਪ੍ਰਭ ਭਾਇਆ॥(੧੨੪੪) ਭਾਵ ਗੁਰੂ ਨੂੰ
ਭਾ ਜਾਣਾ ਹੀ ਸਿੱਖ ਵਿੱਚ ਜਪ, ਤਪ ਅਤੇ ਸੰਜਮ ਹੈ। ਸੰਕੋਚ, ਕਿਰਸ-ਛਾਡਿ
ਸਿਆਣਪ ਸੰਜਮ ਲਾਗੋ ਗੁਰ ਕੀ ਚਰਣੀ॥(੫੦੩)
ਭਾਵ ਆਪਣੀ ਚਤੁਰਈ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੇ ਯਤਨ ਛੱਡ ਕੇ ਮੈ ਗੁਰ ਚਰਨੀ ਆ ਪਿਆ ਹਾਂ।
ਪ੍ਰਹੇਜ਼, ਜ਼ਬਤ-ਤੇਤਾ
ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਇ ਜੀਉ॥(੪੪੫)
ਭਾਵ ਉਸ ਮਨੁੱਖ ਅੰਦਰ ਮਾਨੋ ਤ੍ਰੇਤਾ ਜੁੱਗ ਵਾਪਰਦਾ ਹੈ ਜਿਸ ਦੇ ਮਨ ਅੰਦਰ ਦੂਜਿਆ ਉੱਤੇ ਧੱਕਾ ਕਰਨਾ
ਸੁਭਾਉ ਬਣ ਜਾਂਦਾ ਹੈ। ਉਹ ਮਨੁੱਖ ਪ੍ਰਭੂ ਸਿਮਰਨ ਭੁੱਲ ਕੇ, ਵੀਰਜ ਰੋਕਣਾ ਧਰਮ ਸਮਝ, ਇੰਦ੍ਰੀਆਂ
ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ। ਰੀਤਿ ਰਸਮ-ਸੰਜਮ
ਤੁਰਕਾਂ ਭਾਈ॥ ਉਪਾਯ, ਯਤਨ-ਜਿਉ
ਬੈਸੰਤਰੁ ਕਾਸਟ ਮਝਾਰਿ॥ ਬਿਨੁ ਸੰਜਮ ਨਹੀ ਕਾਰਜ ਸਾਰਿ॥(੫੫੩) ਕਾਹੂੰ ਨ ਭੀਜੈ ਸੰਜਮ
ਸੁਆਮੀ ਬੋਲਹਿ ਮੀਠੈ ਬੈਨ॥(੬੭੪) ਚੰਗੇ ਜ਼ਬਤ
(ਅਨੁਸ਼ਾਸਨ ਵਾਲੀ ਰਹਿਣੀ)-ਮਤਾ
ਕਰਉ ਸੋ ਪਕਨਿ ਨ ਦੇਈ॥ ਸੀਲ ਸੰਜਮ ਕੈ ਨਿਕਟਿ ਖਲੋਈ॥ (੩੭੧)
ਜੀਵਨ ਜੁਗਤ, ਰਹਿਣ ਦੇ ਢੰਗ ਨੂੰ ਵੀ ਸੰਜਮ ਆਖਦੇ ਹਨ।
ਸੰਜਮੁ
-ਜਪੁ
ਤਪੁ ਸੰਜਮੁ ਧਰਮੁ ਨ ਕਮਾਇਆ॥(੧੨) ਭਾਵ
ਜੀਵਨ ਚ ਸਦਗੁਣ ਧਾਰਨਾ ਧਰਮ ਨ ਰੱਖਿਆ। ਪ੍ਰਹੇਜਗਾਰੀ ਵਾਲੀ ਕਰਣੀ-ਸਚੁ
ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸ॥(੨੬)
ਢੰਗ, ਉਪਾਉ, ਇਲਾਜ-ਇਸ
ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਇ॥(੫੫੮)
ਜਬਤ ਵਾਲਾ ਜੀਵਨ-ਓਸੁ ਸੀਲੁ ਨ
ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੂਆਰੁ॥(੩੮੬)
ਜੀਵਨ ਜੁਗਤ, ਜੀਵਨ ਜਾਚ-ਅੰਤਰਿ
ਪੂਜਾ ਪੜਹਿ ਕਤੇਬਾ, ਸੰਜਮੁ ਤੁਰਕਾਂ ਭਾਈ॥(੪੭੧)
ਸੰਜਮਾਂ-ਤੀਰਥ
ਵਰਤ ਲਖ ਸੰਜਮਾਂ ਪਾਈਐ ਸਾਧੂ ਧੂਰਿ॥(੪੮) ਸੰਜਮਿ-ਮਰਯਾਦਾ
ਵਿੱਚ-ਸਤਗੁਰਿ ਸਚੁ ਦਿੜਾਇਆ
ਸਦਾ ਸਚਿ ਸੰਜਮਿ ਰਹਿਣਾ॥(੨੫) ਢੰਗ,
ਤਰੀਕਾ, ਜੁਗਤ-ਕਾਮੁ
ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ॥(੩੮੪)
ਯੋਗ ਦੀ ਇੱਕ ਕਿਰਿਆ (ਧਾਰਨਾ, ਧਿਆਨ ਤੇ ਸਮਾਧੀ)-ਬਹੁ
ਸੰਜਮਿ ਧਾਤਿ ਨ ਪਾਵੈ ਕੋਇ॥(੧੧੭੫)
ਸੰਜਮੀ-ਇੰਦ੍ਰਿਆਂ ਨੂੰ ਰੋਕਣ ਦੀ ਸਾਧਨਾ ਕਰਨ ਵਲਾ, ਰਹਿਣੀ ਵਾਲਾ-ਗੁਰਮੁਖਿ
ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ॥(੨੯)
ਸੰਜਮੇ-ਵਸੀਕਰਣ ਜਾਂ ਜ਼ਬਤ ਵਾਲਾ-ਪੂਰਨ
ਸੰਜਮੇ ਹਾਂ॥(੪੧੦) ਸੰਜਮੋ-ਉਆ
ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ॥(੨੫੬)
ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ-ਸਿੱਖ ਧਰਮ ਮੁਤਾਬਿਕ ਇੱਕ ਇਨਸਾਨ
ਵਿੱਚ ਇੱਕ ਤੰਦਰੁਸਤ ਸ਼ਖਸ਼ੀਅਤ ਦੀ ਕਾਇਮੀ ਵਾਸਤੇ ਸਵੈ ਕਾਬੂ ਬਹੁਤ ਜਰੂਰੀ ਹੈ। ਆਪਣੇ ਆਪ ਨੂੰ ਬਹੁਤ
ਜਿਆਦਾ ਦਬਾ ਕੇ ਰੱਖਣਾ (ਬੇਹੱਦ ਬੰਦਸ਼) ਅਤੇ ਹੱਦੋਂ ਵੱਧ ਸੰਤੁਸ਼ਟੀ(ਅਯਾਸ਼ੀ ਕਰਨਾ) ਦੋਹਾਂ ਨੂੰ ਉਲਾਰ
ਆਖ ਕੇ ਰੱਦ ਕੀਤਾ ਗਿਆ ਹੈ। ਸਿੱਖ ਨੂੰ ਭੋਜਨ, ਕਾਮ ਆਦਿਕ ਕ੍ਰਿਆਵਾਂ ਕਰਨ ਵਿੱਚ ਸੰਜਮ ਰੱਖਣਾ
ਚਾਹੀਦਾ ਹੈ।
ਸੰਜਮ ਤੋਂ ਮੁੱਖ ਭਾਵ ਤਾਂ ਸਵੈ ਕਾਬੂ ਹੀ ਹੈ। ਸਰੀਰਕ ਇੰਦਰਿਆਂ ਅਤੇ
ਮਾਨਸਿਕ ਵਾਸ਼ਨਾਵਾਂ ਤੇ ਕਾਬੂ ਰੱਖਣਾ ਹੀ ਅਸਲ ਸੰਜਮ ਹੈ। ਦੂਜੇ ਪਾਸੇ ਵਿਹਲੜ ਸਾਧਾਂ, ਜੋਗੀਆਂ ਤੇ
ਤਪੱਸੀ ਆਦਿਕਾਂ ਦਾ ਘਰ ਬਾਰ ਛੱਡ ਕੇ ਜੰਗਲੀ ਵਾਸ ਕਰਨਾ, ਵਰਤ ਰੱਖਣੇ ਅਤੇ ਸਰੀਰਕ ਕਿਰਿਆਵਾਂ
ਰੋਕਣੀਆਂ ਸੰਜਮ ਨਹੀਂ ਸਗੋਂ ਮਨ ਹਠਤਾ, ਅਗਿਆਨਤਾ, ਵਿਖਾਵਾ ਅਤੇ ਹੰਕਾਰ ਹੈ ਕਿਉਂਕਿ ਮਨ ਕਰਕੇ
ਵਾਸ਼ਨਾਵਾਂ ਨਾਲ ਹੀ ਲੈ ਗਿਆ
-ਦੇਸੁ
ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਇਆ॥(੧੩੪੮)
ਰਹਿਤ ਰੱਖਣਾ (ਜ਼ਾਬਤੇ ਚ ਰਹਿਣਾ) ਹੀ ਸੰਜਮ ਹੈ। ਇਵੇਂ ਸਰੀਰਕ ਇੰਦਰੇ ਅਤੇ ਮਨ ਸੰਜਮ (ਕਾਬੂ ਚ)
ਰਹਿੰਦਾ ਹੈ। ਇਹ ਰਹਿਤ (ਸੰਜਮ) ਗੁਰੂ ਗ੍ਰੰਥ ਸਾਹਿਬ ਵਿਖੇ ਥਾਂ ਥਾਂ ਦਰਸਾਈ ਗਈ ਹੈ। ਸਿੱਖ ਵਾਸਤੇ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉੱਪਰ ਹੋਰ ਕੋਈ ਰਹਿਤ ਮਰਯਾਦਾ ਨਹੀਂ ਜੋ ਉਸ ਨੂੰ ਸੰਜਮ
ਵਿੱਚ ਰੱਖ ਸਕਦੀ ਹੈ। ਸਵੈ ਕਾਬੂ ਰੱਖਣ ਨਾਲ ਅਸੀਂ ਕਈ ਅਲਾਮਤਾਂ ਅਤੇ ਪਰੇਸ਼ਾਨੀਆਂ ਤੋਂ ਬਚ ਜਾਂਦੇ
ਹਾਂ। ਜਿਵੇਂ ਘੋੜੇ ਨੂੰ ਲੁਗਾਮ ਅਤੇ ਗਧੇ ਨੂੰ ਛੱਟ (ਭਾਰ) ਦੇ ਸੰਜਮ ਚ ਰੱਖੀਦਾ ਹੈ ਇਵੇਂ ਹੀ ਸਰੀਰ
ਅਤੇ ਮਨ ਨੂੰ ਗੁਰੂ ਗਿਆਨ ਦੀ ਲੁਗਾਮ ਅਤੇ ਸੰਸਾਰਕ ਜੁਮੇਵਾਰੀਆਂ ਦੀ ਛੱਟ ਦਾ ਸੰਜਮ ਅਤਿ ਜਰੂਰੀ ਹੈ।
10/14/18
ਮੇਜਰ ਸਿੰਘ 'ਬੁਢਲਾਡਾ'
'ਅਜ਼ਾਦੀ
ਦਾ ਮਤਲਬ '
ਬੋਲਣ ਲਿਖਣ ਦੀ ਅਜ਼ਾਦੀ ਦਾ ਮਤਲਬ ਇਹ ਨਹੀਂ,
ਕਿ ਤੁਸੀਂ ਭੈੜੀ ਭਾਸ਼ਾ ਦਾ ਕਰੋਂ ਇਸਤੇਮਾਲ ਲੋਕੋ!
ਚੰਗੇ ਮਾੜੇ ਨੂੰ ਬੰਨੋ ਇਕ ਰੱਸੇ,
ਸੱਚੇ ਸੁੱਚਿਆਂ ਨੂੰ ਨਾ ਬੋਲੋਂ ਮੂੰਹ ਸਭਾਂਲ ਲੋਕੋ।
ਜਿਹਨਾਂ ਮਨੁੱਖਤਾ ਲਈ ਭਲੇ ਕੰਮ ਕੀਤੇ,
ਊਚ-ਨੀਚ ਦਾ ਛੱਡਕੇ ਖਿਆਲ ਲੋਕੋ।
ਐਸੇ ਰਹਿਬਰਾਂ ਨੂੰ ਜਿਹੜਾ ਕਹੂ 'ਕੁੱਤਾ',
ਕਿਉਂ ਨਾ ਭੈੜੀ ਹੋਵੇ ਉਹਦੇ ਨਾਲ ਲੋਕੋ ?
ਮੇਜਰ ਸਿੰਘ 'ਬੁਢਲਾਡਾ'
94176 42327
10/14/18
ਗਿਆਨੀ ਸੰਤੋਖ ਸਿੰਘ
ਆਸਟ੍ਰੇਲੀਆ ਵਿੱਚ ਪੰਜਾਬੀ ਸੰਗੀਤ ਅਤੇ ਸਭਿਆਚਾਰ ਦੀ ਧਾਰਾ
ਸ. ਦਵਿੰਦਰ ਸਿੰਘ ਧਾਰੀਆ
ਕਸਬਿ ਕਮਾਲ ਕੁਨ, ਅਜ਼ੀਜ਼ੇ ਜਹਾਂ ਸ਼ਵੀ।
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ
ਸ. ਦਵਿੰਦਰ ਸਿੰਘ ਧਾਰੀਆ ਨਾਲ਼ ਮੇਰਾ ਮੇਲ਼ ਓਦੋਂ ਹੋਇਆ ਜਦੋਂ, ਉਹ ਆਪਣੇ ਗੀਤਾਂ ਦੀ ਕਿਤਾਬ ਲੈਣ
ਮੇਰੇ ਘਰ, ਸਿਡਨੀ ਦੇ ਸਬਅਰਬ ਈਸਟਰਨ ਕਰੀਕ ਵਿਖੇ ਆਏ। ਇਹ ਕਲਾਕਾਰ ਦਾ ਸਰਮਾਇਆ ਮੇਰੇ ਕੋਲ਼ ਕਿਵੇਂ ਆ
ਗਿਆ? ੧੯੮੯ ਵਿੱਚ ਜਦੋਂ ਮੈਂ ਕਿਸੇ ਕਾਰਜ ਕਾਰਨ ਨਿਊ ਜ਼ੀਲੈਂਡ ਗਿਆ ਤਾਂ ਓਥੇ ਸਾਡੇ ਸਾਂਝੇ ਮਿੱਤਰ,
ਗਵਾਂਢੀ ਪਿੰਡ ਦੇ ਵਾਸੀ, ਸ. ਕਰਮਜੀਤ ਸਿੰਘ ਰੰਧਾਵਾ ਨੇ ਇਹ ਖ਼ਜ਼ਾਨਾ ਮੇਰੇ ਹਵਾਲੇ ਕਰਕੇ ਕਿਹਾ ਕਿ
ਮੇਰੇ ਪਾਸੋਂ, ਸਿਡਨੀ ਵਿੱਚ ਧਾਰੀਆ ਜੀ ਆ ਕੇ ਲੈ ਜਾਣਗੇ।
ਕੁਝ ਦਿਨਾਂ ਬਾਅਦ ਧਾਰੀਆ ਜੀ ਨੇ ਮੇਰੇ ਘਰ ਆ ਦਰਸ਼ਨ ਦਿਤੇ। ਸਾਡੇ ਵਿਚਾਲ਼ੇ ਆਸਟ੍ਰੇਲੀਆ ਵਿੱਚ
ਪੰਜਾਬੀ ਲੋਕ ਸੰਗੀਤ ਦਾ ਭਵਿੱਖ, ਯਮਲਾ ਜੀ, ਪੰਜਾਬੀ ਸਭਿਆਚਾਰ ਆਦਿ ਉਪਰ ਖੁਲ੍ਹੀਆਂ ਵਿਚਾਰਾਂ
ਹੋਈਆਂ। ਇੱਕ ਦਿਨ ਮੈਨੂੰ ਆਪਣੇ ਫ਼ਲੈਟ ਵਿੱਚ ਲਿਜਾ ਕੇ ਯਮਲਾ ਜੀ ਦੀ ਗਾਇਕੀ ਦੀਆਂ ਕੁੱਝ ਵੀਡੀਓਜ਼ ਵੀ
ਇਹਨਾਂ ਨੇ ਵਿਖਾਈਆਂ। ਪਹਿਲੀ ਵਾਰ ਮੈਨੂੰ ਪਤਾ ਲੱਗਾ ਕਿ ਯਮਲਾ ਜੀ ਦਾ ਕੱਦ, ਕਲਾਕਾਰੀ ਵਿੱਚ ਏਨਾ
ਉਚਾ ਅਤੇ ਸਰੀਰਕ ਪੱਖੋਂ ਏਨਾ ਨਿੱਕਾ ਸੀ। ਕਦੀ ਕਦਾਈਂ ਜਦੋਂ ਵੀ ਵੇਹਲ ਮਿਲਣਾ ਧਾਰੀਆ ਜੀ ਨੇ
ਸਾਹਿਤਕ ਵਿਚਾਰ ਵਟਾਂਦਰਾ ਕਰਨ ਲਈ ਮੇਰੇ ਕੋਲ਼ ਆ ਜਾਇਆ ਕਰਨਾ।
ਕੌਣ ਹੈ ਇਹ ਧਾਰੀਆ ਨਾਮੀ ਕਲਾ ਨੂੰ ਸਮੱਰਪਤ ਕਲਾਕਾਰ:
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਵਾਲੀ ਵਿਚ, ਸਰਦਾਰਨੀ ਗੁਰਬਚਨ ਕੌਰ ਅਤੇ ਸਰਦਾਰ ਹਰਭਜਨ ਸਿੰਘ ਦੇ
ਘਰ, ਜਨਵਰੀ ੧੯੬੧ ਵਿਚ, ਆਪਣੇ ਨਾਨਕੇ ਘਰ ਪਿੰਡ ਹੋਠੀਆਂ, ਮਾਪਿਆਂ ਦੀਆਂ ਅੱਖਾਂ ਦਾ ਨੂਰ ਪਰਗਟ
ਹੋਇਆ। ਗਵਾਂਢੀ ਪਿੰਡ ਮਿਰਜਾ ਜਾਨ (ਬੋਹੜ ਵਾਲ਼ਾ) ਦੇ ਹਾਈ ਸਕੂਲ ਵਿੱਚ ਪੜ੍ਹਨ ਸਮੇ ਤੋਂ ਹੀ, ਉਸ
ਪਿੰਡ ਵਿੱਚ ਸਵੇਰੇ ਸ਼ਾਮ ਸਪੀਕਰ ਉਪਰ ਵੱਜਣ ਵਾਲ਼ੇ, ਉਸਤਾਦ ਯਮਲਾ ਜੱਟ ਦੇ ਗੀਤ, ਸਤਿਗੁਰ ਨਾਨਕ ਤੇਰੀ
ਲੀਲਾ ਨਿਆਰੀ ਏ, ਜੰਗਲ਼ ਦੇ ਵਿੱਚ ਖੂਆ ਲਵਾਦੇ ਉਤੇ ਪਵਾਦੇ ਡੋਲ, ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ
ਆਦਿ ਗੀਤ ਸੁਣ ਸੁਣ ਕੇ, ਦਵਿੰਦਰ ਸਿੰਘ ਦੇ ਅੰਦਰ ਦੇ ਸੁੱਤੇ ਪਏ ਕਲਾਕਾਰ ਨੂੰ ਸੁਗਮ ਸੰਗੀਤ ਦੀ ਲਗਨ
ਲੱਗ ਗਈ। ਤੁਰਦੇ ਫਿਰਦੇ ਸੁੱਤੇ ਜਾਗਦੇ, ਸੁਭਾ ਸ਼ਾਮ, ਸਕੂਲ ਵਿੱਚ ਖੇਤਾਂ ਵਿਚ, ਘਰ ਵਿੱਚ ਬਾਹਰ
ਯਮਲਾ ਜੀ ਦੇ ਗੀਤਾਂ ਦੀ ਗੁਣਗੁਣਾਹਟ ਹੀ ਕਿਸ਼ੋਰ ਚੋਬਰ ਦੇ ਬੁਲ੍ਹਾਂ ਉਪਰ ਨੱਚਦੀ ਰਹਿੰਦੀ ਸੀ। ੧੯੭੭
ਵਿੱਚ ਦਸਵੀਂ ਪਾਸ ਕਰਕੇ, ਪਿਤਾ ਨਾਲ਼ ਖੇਤੀ ਦਾ ਕੰਮ ਕਰਵਾਉਂਦਿਆਂ, ਯਮਲਾ ਜੀ ਦੇ ਗੀਤ ਗਾਉਂਦਿਆਂ,
ਲਾਗੇ ਬੰਨੇ ਦੇ ਸਮਾਗਮਾਂ ਉਪਰ, ਦੋ ਚਾਰ ਵਾਰ ਸ਼ੌਕੀਆ ਕਵੀਸ਼ਰੀ ਵੀ ਕਰ ਲਈ। ਧਾਰੀਆ ਜੀ, ਆਖਦੇ ਨੇ ਕਿ
ਸੰਗੀਤ ਜਾਣੋ ਉਹਨਾਂ ਦੇ ਹੱਡਾਂ ਵਿੱਚ ਹੀ ਰਚ ਗਿਆ ਸੀ। ਰਾਤ ਦਿਨੇ ਏਸੇ ਧੁਨ ਵਿੱਚ ਹੀ ਲੱਗੇ
ਰਹਿਣਾ। ਖੇਡਾਂ ਸੰਗੀਤ ਤੋਂ ਬਿਨਾ ਹੋਰ ਕਿਸੇ ਪਾਸੇ ਧਿਆਨ ਹੀ ਨਾ ਜਾਣਾ। ਹੋਰ ਧਾਰੀਆ ਜੀ ਨੇ
ਦੱਸਿਆ, “ਘਰਦਿਆਂ ਨੂੰ ਆਖਣਾ ਸ਼ੁਰੂ ਕਰ ਦਿਤਾ ਕਿ ਮੈਂ ਯਮਲਾ ਜੀ ਕੋਲ਼ੋਂ ਗਾਉਣਾ ਸਿੱਖਣਾ ਹੈ। ਮੈਨੂੰ
ਉਹਨਾਂ ਕੋਲ਼ ਲੁਧਿਆਣੇ ਛੱਡ ਆਓ। ਘਰਦਿਆਂ ਨੂੰ ਬੜਾ ਫਿਕਰ ਲੱਗਾ ਕਿ ਜੱਟਾਂ ਦਾ ਮੁੰਡਾ ਮਰਾਸੀਆਂ
ਵਾਲ਼ੇ ਕੰਮ ਵੱਲ਼ ਖਿੱਚਿਆ ਜਾ ਰਿਹਾ ਹੈ। ਉਹਨਾਂ ਨੇ ਬਥੇਰਾ ਜੋਰ ਲਾਇਆ ਮੈਨੂੰ ਸਮਝਾਉਣ ਤੇ। ਵਾਰ ਵਾਰ
ਸਾਰੇ ਪਰਵਾਰ ਨੇ ਤਾੜਨਾ ਵੀ ਕੀਤੀ ਪਰ ਮੈਂ ਟੱਸ ਤੋਂ ਮੱਸ ਨਾ ਹੋਇਆ। ਘਰਦਿਆਂ ਤੋਂ ਚੋਰੀਂ ਦੋ ਤਿੰਨ
ਵਾਰ ਮੈਂ ਲੁਧਿਆਣੇ ਜਾ ਵੀ ਆਇਆ ਪਰ ਉਸਤਾਦ ਜੀ ਦੇ ਡੇਰੇ ਦੇ ਸਿਰਨਾਵੇਂ ਦਾ ਪਤਾ ਨਾ ਹੋਣ ਕਰਕੇ,
ਬੱਸ ਅੱਡੇ ਤੋਂ ਹੀ ਵਾਪਸ ਮੁੜ ਆਉਂਦਾ ਰਿਹਾ।
ਦਵਿੰਦਰ ਸਿੰਘ ਧਾਰੀਆ ਦੀ ਜ਼ਬਾਨੀ:
ਅਖੀਰ ਮੇਰੇ ਅਜਿਹੇ ਚਾਲੇ ਵੇਖ ਕੇ, ਮੇਰੇ ਪਿਤ ਜੀ ਬੜੇ ਫਿਕਰ ਮੰਦ ਰਹਿੰਦੇ ਸਨ। ਉਹਨਾਂ ਦੇ ਚਚੇਰੇ
ਭਰਾ, ਜੋ ਲੁਧਿਆਣੇ ਪੁਲਿਸ ਅਫ਼ਸਰ ਤੇ ਛੁੱਟੀ ਸਮੇ ਘਰ ਆਏ ਸਨ, ਸ. ਕ੍ਰਿਪਾਲ ਸਿੰਘ ਜੀ, ਕੋਲ਼ ਮੇਰੀ
ਸ਼ਿਕਾਇਤ ਲਾਈ। ਦੋਹਾਂ ਚਚੇਰੇ ਭਰਾਵਾਂ ਦਰਮਿਆਨ ਮੇਰੇ ਬਾਰੇ ਵਾਹਵਾ ਚਿਰ ਫਿਕਰਮੰਦੀ ਵਿੱਚ ਵਿਚਾਰਾਂ
ਹੋਈਆਂ। ਚਾਚਾ ਜੀ ਨੇ ਸੁਝਾ ਦਿਤਾ ਕਿ ਮੁੰਡਾ ਜਿਦ ਕਰਦਾ ਹੈ। ਇੱਕ ਵਾਰੀਂ ਮੈਂ ਇਸ ਨੂੰ ਯਮਲਾ ਜੀ
ਦੇ ਡੇਰੇ ਦਾ ਫੇਰਾ ਪੁਆ ਲਿਆਉਂਦਾ ਹਾਂ। ਇਹ ੧੯੭੯ ਦੇ ਆਰੰਭਲੇ ਦਿਨ ਹੋਣਗੇ ਜਦੋਂ ਮੇਰੇ ਚਾਚਾ ਜੀ,
ਸ. ਕ੍ਰਿਪਾਲ ਸਿੰਘ ਜੀ ਮੈਨੂੰ ਲੁਧਿਆਣੇ ਉਸਤਾਦ ਜੀ ਦੇ ਡੇਰੇ ਲੈ ਕੇ ਗਏ। ਬੱਸ ਫਿਰ ਕੀ, ਉਸਤਾਦ ਜੀ
ਦੇ ਪ੍ਰਤੱਖ ਦਰਸ਼ਨ ਕਰਦਿਆਂ ਹੀ ਮੈਂ ਤੇ ਪ੍ਰੇਮ ਆਪਣੀ ਵਿੱਚ ਸੁੱਧ ਬੁੱਧ ਹੀ ਖੋ ਬੈਠਾ। “ਦਰਸ਼ਨ ਦੇਖਤ
ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ, ਮੱਤ ਮੈਂ ਨਾ ਮੱਤ ਹੈ॥” ਉਸਤਾਦ ਜੀ ਨੇ
ਕਿਹਾ, “ਕੁਝ ਸੁਣਾ ਪੁਤਰਾ!” ਮੈਂ ਹੁਕਮ ਮੰਨ ਕੇ ਗਿ. ਕਰਤਾਰ ਸਿੰਘ ਕਲਾਸਵਾਲੀਏ ਦਾ ਇਹ ਕਬਿੱਤ
ਸੁਣਾਇਆ:
ਮਰ ਜਾਵੇ ਸ਼ੇਰ ਉਹਦੀ ਖੱਲ ਨੂੰ ਉਤਾਰ ਕੇ ਤੇ, ਸੰਤਾਂ ਮਹੰਤਾਂ ਦਾ ਆਸਣ ਬਣਾਇਆ ਜਾਂਦਾ।
ਵੱਢ ਲੈਂਦੇ ਬੱਕਰਾ ਤੇ ਖਾ ਲੈਂਦੇ ਮਾਸ ਲੋਕੀਂ, ਖੱਲ ਉਹਦੀ ਵਿੱਚ ਢੋਲਕੀ ਤੇ ਤਬਲਾ ਮੜ੍ਹਾਇਆ
ਜਾਂਦਾ।
ਮਰ ਜਾਵੇ ਗੈਂਡਾ ਉਹਦੀ ਢਾਲ ਹੈ ਬਣਾਈ ਜਾਂਦੀ, ਤੀਰਾਂ ਤਲਵਾਰਾਂ ਨਾਲ਼ ਉਸ ਨੂੰ ਅਜਮਾਇਆ ਜਾਂਦਾ।
ਮਰ ਜਾਵੇ ਹਾਥੀ ਉਹਦਾ ਸਵਾ ਲੱਖ ਮੁੱਲ ਪੈਂਦਾ, ਦੰਦਾਂ ਦਾ ਬਣਾ ਕੇ ਚੂੜਾ ਬੀਬੀਆਂ ਨੂੰ ਪਾਇਆ
ਜਾਂਦਾ।
ਮਰ ਜਾਵੇ ਡੰਗਰ ਉਹਦੀ ਖੱਲ ਨੂੰ ਉਤਾਰ ਕੇ ਤੇ, ਮੋਚੀ ਤੋਂ ਸਵਾਂ ਕੇ ਜੋੜਾ ਪੈਰਾਂ ਵਿੱਚ ਪਾਇਆ
ਜਾਂਦਾ।
ਮਰ ਜਾਵੇ ਬੰਦਾ ਉਹ ਕਿਸੇ ਨਹੀਂ ਜੇ ਕੰਮ ਆਉਂਦਾ, ਸਿਵਿਆਂ ਦੇ ਵਿੱਚ ਉਹਨੂੰ ਖੜ ਕੇ ਜਲਾਇਆ ਜਾਂਦਾ।
ਕਰਤਾਰ ਸਿੰਘਾ ਇਸ ਜੱਗ ਉਤੇ ਜਸ, ਸੂਰਮਿਆਂ ਤੇ ਭਗਤਾਂ ਦਾ ਸਦਾ ਗਾਇਆ ਜਾਂਦਾ।
ਇਹ ਸੁਣ ਕੇ ਉਸਤਾਦ ਜੀ ਨੇ ਐਸੀ ਥਾਪੀ ਦਿਤੀ ਕਿ ਮੈਂ ਤੇ ਫਿਰ ਉਸਤਾਦ ਜੀ ਦਾ ਹੀ ਹੋ ਗਿਆ। “ਰਾਂਝਾ
ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ। ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੇ ਕੋਈ। “ਵਰਗੀ
ਹਾਲਤ ਹੀ ਮੇਰੀ ਸੀ। ਯਮਲਾ ਜੀ ਨੂੰ ਉਸਤਾਦ ਧਾਰ ਕੇ ਉਹਨਾਂ ਦੇ ਚਰਨਾਂ ਵਿੱਚ ਹੀ ਰਹਿ ਗਿਆ। ਉਹਨਾਂ
ਨੇ ਮੇਰਾ ਤਖੱਲਸ ਧਾਰੀਆ ਰੱਖ ਦਿਤਾ ਤੇ ਤੂੰਬੀ ਨਾਲ਼ ਗੀਤ ਗਾਉਣ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿਤੀ।
ਛੇ ਕੁ ਮਹੀਨੇ ਦੀ ਸਿਖਲਾਈ ਪਿੱਛੋਂ ਉਸਤਾਦ ਜੀ ਨੇ ਆਲ ਇੰਡੀਆ ਰੇਡੀਉ ਉਪਰ ਮੇਰੀ ਆੱਡੀਸ਼ਨ ਦਿਵਾ
ਦਿਤੀ ਤੇ ਸਾਲ ਪਿੱਛੋਂ ਮੈਂ ਰੇਡੀਉ ਤੇ ਗਾਉਣ ਲੱਗ ਪਿਆ। ਨੌਂ ਸਾਲ ਉਸਤਾਦ ਜੀ ਦੀ ਦੇਖ ਰੇਖ ਹੇਠ
ਮੈਂ ਸਿਖਲਾਈ ਦੇ ਨਾਲ਼ ਨਾਲ਼ ਉਸਤਾਦ ਜੀ ਦੇ ਨਾਲ਼ ਵੀ ਅਤੇ ਇਕੱਲਿਆਂ ਵੀ ਪੰਜਾਬ ਵਿੱਚ ਪ੍ਰੋਗਰਾਮ ਕਰਦਾ
ਰਿਹਾ। ਜਿੰਨਾ ਚਿਰ ਮੈਂ ਪੰਜਾਬ ਵਿੱਚ ਰਿਹਾ ਕਈ ਕਈ ਮਹੀਨੇ ਤੇ ਮੇਰੇ ਪ੍ਰੋਗਰਾਮ ਮਹੀਨੇ ਦੇ ਤੀਹ
ਤੀਹ ਦਿਨ ਹੀ ਬੁੱਕ ਹੁੰਦੇ ਸਨ।
ਮੇਰੇ ਨਾਂ ਨਾਲ਼ ਉਸਤਾਦ ਜੀ ਵੱਲੋਂ ਲਾਇਆ ਸ਼ਬਦ ‘ਧਾਰੀਆ’ ਸੁਣ/ਪੜ੍ਹ ਕੇ ਕਈ ਸੱਜਣ ਇਹ ਮੇਰੀ ਗੋਤ ਸਮਝ
ਲੈਂਦੇ ਹਨ। ਕੁੱਝ ਮੈਨੂੰ ਧਾਰੀਵਾਲ਼ ਸਮਝ ਲੈਂਦੇ ਹਨ। ਮੈਂ ਭਾਵੇਂ ਮੈਂ ਆਪਣੇ ਨਾਂ ਨਾਲ਼ ਆਪਣੀ ਗੋਤ
ਦਾ ਨਾਂ ਵਰਤਦਾ ਨਹੀਂ ਪਰ ਮੇਰੀ ਗੋਤ ਸੰਧੂ ਹੈ। ਵਾਹਵਾ ਸਮੇ ਪਿਛੋਂ ਮੈਨੂੰ ਪਤਾ ਲੱਗਾ ਕਿ ਉਸਤਾਦ
ਜੀ ਨੇ ਮੇਰਾ ਤਖੱਲਸ ‘ਧਾਰੀਆ’ ਕਿਉਂ ਰੱਖਿਆ ਸੀ! ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ
ਲੰਮੀ ਬਾਣੀ ‘ਅਨੰਦੁ’ ਸਾਹਿਬ ਵਿਚ, “ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ॥” ਆਈ ਪੰਗਤੀ
ਵਿਚਲੇ ਸ਼ਬਦ ‘ਧਾਰੀਆ’ ਤੋਂ ਮੇਰਾ ਤਖੱਲਸ ਰੱਖਿਆ ਸੀ। ਮੇਰਾ ਕਲਾਕਾਰੀ ਵਾਲ਼ਾ ਸ਼ੌਕ ਵੇਖ ਕੇ, ਉਸਤਾਦ
ਜੀ ਨੇ ਆਪਣੀ ਅਨੁਭਵੀ ਦ੍ਰਿਸ਼ਟੀ ਨਾਲ਼ ਸ਼ਾਇਦ ਜਾਚ ਲਿਆ ਹੋਵੇ ਕਿ ਮੈਂ ਕਲਾਕਾਰਾਂ ਦੇ ਸੰਸਾਰ ਵਿੱਚ
ਵਿਚਰਨ ਦੇ ਕਾਬਲ ਹੋ ਸਕਾਂਗਾ।
੧੯੮੮ ਵਿੱਚ ਧਾਰੀਆ ਜੀ ਨੇ ਜਿਉਂ ਉਡਾਰੀ ਮਾਰੀ ਤੇ ਆਸਟ੍ਰੇਲੀਆ ਦੇ ਉਤੋਂ ਦੀ ਅੱਗੇ ਨਿਊ ਜ਼ੀਲੈਂਡ ਜਾ
ਉਤਾਰਾ ਕੀਤਾ। ਓਥੇ ਛੇ ਕੁ ਮਹੀਨਿਆਂ ਵਿੱਚ ਵੀਹ ਪੰਝੀ ਗਾਇਕੀ ਦੇ ਪ੍ਰੋਗਰਾਮ ਪੇਸ਼ ਕੀਤੇ ਤੇ ਫਿਰ
੧੯੮੯ ਵਿਚ, ਆਪਣੀ ਚਾਹਨਾ ਵਾਲ਼ੇ ਦੇਸ, ਆਸਟ੍ਰੇਲੀਆ ਆ ਡੇਰੇ ਲਾਏ। ਏਥੇ ਓਦੋਂ ਪੰਜਾਬੀਆਂ ਦੀ ਆਬਾਦੀ
ਬਹੁਤ ਹੀ ਥੋਹੜੀ ਸੀ। ਹੁਣ ਤੇ ਦਾਤੇ ਦੀ ਦਇਆ ਹੈ, ਵਿਦਿਆਰਥੀਆਂ ਦੇ ਆਉਣ ਨਾਲ਼ ਰੌਣਕਾਂ ਲੱਗੀਆਂ
ਹੋਈਆਂ ਹਨ।
ਏਥੇ ਆ ਕੇ ਆਪਣੀ ਉਪਜੀਵਕਾ ਕਮਾਉਣ ਲਈ ਧਾਰੀਆ ਜੀ ਨੇ ਕਈ ਪਾਪੜ ਵੇਲੇ। ਫੈਕਟਰੀਆਂ ਵਿੱਚ ਕੰਮ ਕੀਤਾ
ਤੇ ਫੇਰ ਟ੍ਰੇਨਿੰਗ ਸਕੂਲ਼ ਵਿਚੋਂ ਟ੍ਰੇਨਿੰਗ ਲੈ ਕੇ ਆਪਣਾ ਡਰਾਈਵਿੰਗ ਸਕੂਲ ਖੋਹਲ ਕੇ, ਡਰਾਈਵਿੰਗ
ਸਿਖਾਉਣੀ ਸ਼ੁਰੂ ਕੀਤੀ ਤੇ ਫਿਰ ਟੈਕਸੀ ਵਲਾਈ ਪਰ ਇਹਨਾਂ ਕਿਰਤਾਂ ਦੇ ਨਾਲ਼ ਨਾਲ਼ ਉਹਨਾਂ ਨੇ ਆਪਣੀ ਅੱਖ
ਆਪਣੇ ਨਿਸ਼ਾਨੇ ਤੋਂ ਨਹੀਂ ਉਕਣ ਦਿਤੀ। ਜਿਵੇਂ ਅਰਜਨ ਨੂੰ ਮੱਛੀ ਦੀ ਅੱਖ ਤੋਂ ਬਿਨਾ ਹੋਰ ਕੁੱਝ ਨਹੀਂ
ਸੀ ਦਿਸਿਆ ਏਸੇ ਤਰ੍ਹਾਂ ਧਾਰੀਆ ਜੀ ਨੇ ਵੀ ਆਪਣੀ ਤੂੰਬੀ ਤੋਂ ਅੱਖ ਨਹੀਂ ਚੁੱਕੀ ਭਾਵੇਂ ਗੁਜ਼ਾਰੇ
ਵਾਸਤੇ ਹੋਰ ਕਿਰਤਾਂ ਵੀ ਕੀਤੀਆਂ। ਹੁਣ ਇਸ ਸਮੇ ਵੀ ਊਬਰ ਕੰਪਨੀ ਨਾਲ਼ ਟੈਕਸੀ ਚਲਾ ਰਹੇ ਹਨ ਪਰ ਆਪਣਾ
ਨਿਸ਼ਾਨਾ ਸੰਗੀਤ ਵਾਲ਼ਾ, ਧਾਰੀਆ ਜੀ ਨੇ ਨਹੀਂ ਅੱਖੋਂ ਓਹਲੇ ਹੋਣ ਦਿਤਾ। ਗੀਤਾਂ ਦਾ ਪ੍ਰੋਗਰਾਮ ਜਿਥੇ
ਵੀ ਮਿਲ਼ਿਆ ਕਰਨੋ ਨਾਂਹ ਨਹੀਂ ਕੀਤੀ। ਪੈਸਿਆਂ ਦਾ ਕਦੀ ਲਾਲਚ ਨਹੀਂ ਕੀਤਾ। ਆਸਟ੍ਰੇਲੀਆ ਵਿੱਚ ਆਉਣ
ਤੋਂ ਥੋਹੜਾ ਸਮਾ ਬਾਅਦ ਹੀ, ਬਲੈਕ ਟਾਊਨ ਦੇ ਬੋਮੈਨ ਹਾਲ ਵਿੱਚ ਆਪਣੇ ਉਸਤਾਦ ਯਮਲਾ ਜੱਟ ਜੀ ਦੀ ਯਾਦ
ਵਿੱਚ ਸਫ਼ਲ ਸਮਾਗਮ ਕੀਤਾ। ਸਭ ਤੋਂ ਪਹਿਲਾਂ, ਭੰਗੜਾ ਅਕੈਡਮੀ ਸਥਾਪਤ ਕਰਕੇ, ੧੯੯੧ ਤੋਂ ਹੀ ਧਾਰੀਆ
ਜੀ ਨੇ ਪੰਜਾਬੀ ਸਮਾਜ ਦੇ ਛੋਟੇ ਬੱਚਿਆਂ ਨੂੰ ਭੰਗੜਾ ਤੇ ਗੀਤਾਂ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।
ਉਪ੍ਰੰਤ ‘ਪੰਜਾਬੀ ਸੰਗੀਤ ਸੈਂਟਰ’ ਨਾਂ ਦੀ ਆਪਣੀ ਸਿਰਜੀ ਸੰਸਥਾ ਰਾਹੀਂ ਪੰਜਾਬੀ ਸੰਗੀਤ, ਭੰਗੜਾ
ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਪਾ ਰਹੇ ਹਨ। ਇਹਨਾਂ ਸਰਗਰਮੀਆਂ ਨੂੰ, ੧੯੯੮ ਤੋਂ
ਲੈ ਕੇ ੨੦੦੨ ਤੱਕ, ਧਾਰੀਆ ਜੀ ਦੇ ਬਚਪਨ ਦੇ ਦੋਸਤ, ਪਰਲੋਕਵਾਸੀ ਗਿਆਨ ਚੰਦ ਮਸਤਾਨੇ ਦੇ ਸਾਥ ਤੇ
ਸਹਿਯੋਗ ਨਾਲ਼, ਚਾਰ ਚੰਨ ਲੱਗੇ।
ਪਿਛਲੇ ਪੰਦਰਾਂ ਸਾਲਾਂ ਤੋਂ, ਪੰਜਾਬੀ ਸੰਗੀਤ ਸੈਂਟਰ ਨਾਮੀ ਸੰਸਥਾ ਦੀ ਸਰਪ੍ਰਸਤੀ ਹੇਠ, ਆਪਣੇ
ਮਿੱਤਰ, ਸਿਡਨੀ ਵਿੱਚ ਪੰਜਾਬ ਦੀ ਆਵਾਜ਼ ‘ਰੋਜ਼ਾਨਾ ਅਜੀਤ’ ਦੇ ਨਾਮਾ ਨਿਗਾਰ, ਸ. ਹਰਕੀਰਤ ਸਿੰਘ ਸੰਧਰ
ਅਤੇ ਹੋਰ ਸਾਥੀਆਂ ਨੂੰ ਨਾਲ਼ ਜੋੜ ਕੇ, ਪੰਦਰਾਂ ਸਾਲਾਂ ਤੋਂ ਧਾਰੀਆ ਜੀ ਅਪ੍ਰੈਲ ਮਹੀਨੇ ਵਿੱਚ
ਸਾਲਾਨਾ ‘ਵੈਸਾਖੀ ਮੇਲਾ’ ਕਰਦੇ ਆ ਰਹੇ ਹਨ ਜੋ ਕਿ ਆਸਟ੍ਰੇਲੀਆ ਦੇ ਸਭ ਤੋਂ ਵਧ ਸਫ਼ਲ ਮੇਲਿਆਂ ਵਿਚੋਂ
ਇੱਕ ਜਾਣਿਆਂ ਜਾਂਦਾ ਹੈ। ਧਾਰੀਆ ਜੀ ਆਪਣੀ ਟੀਮ ਨਾਲ਼ ਸਮੇ ਸਮੇ ਏਥੋਂ ਦੀਆਂ ਵਿਦਿਅਕ ਸੰਸਥਾਵਾਂ,
ਕਲਚਰਲ ਸੰਸਥਾਵਾਂ ਅਰਥਾਤ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵੀ ਸਮੇ ਸਮੇ ਆਪਣਾ ਪ੍ਰੋਗਰਾਮ
ਪੇਸ਼ ਕਰਦੇ ਰਹਿੰਦੇ ਹਨ। ਸਿਡਨੀ ਦੀ ਨਿਊ ਸਾਊਥ ਵੇਲਜ਼ ਆਰਟ ਗੈਲਰੀ, ਪ੍ਰਸਿਧ ਯਾਤਰੂ ਸਥਾਨ ਡਾਰਲਿੰਗ
ਹਾਰਬਰ, ਅਤੇ ਓਪਿਰਾ ਹਾਊਸ ਵਿੱਚ ਵੀ ਸਮੇ ਸਮੇ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਦੇ ਰਹਿੰਦੇ ਹਨ। ਸਿਡਨੀ
ਵਿੱਚ ਹੋਏ ਸਤੰਬਰ ੨੦੦੦ ਵਾਲ਼ੇ ਓਲੰਪਕ ਮੇਲੇ ਵਿੱਚ ਧਾਰੀਆ ਜੀ ਨੇ ਆਪਣੇ ਪੰਦਰਾਂ ਕਲਾਕਾਰਾਂ ਨੂੰ
ਨਾਲ਼ ਲੈ ਕੇ, ਉਸ ਸੰਸਾਰ ਦੇ ਸਭ ਤੋਂ ਵੱਡੇ ਇਕੱਠ, ਓਲੰਪਕ ਖੇਡਾਂ ਦੇ ਆਰੰਭਕ ਸਮਾਰੋਹ ਸਮੇ, ਅੱਠ
ਮਿੰਟ ਦੀ ਪੇਸ਼ਕਾਰੀ ਕੀਤੀ। ਇਸ ਸੰਸਾਰ ਮੇਲੇ ਵਿੱਚ ਦੁਨੀਆਂ ਭਰ ਦੇ ਸਿਆਸਤਦਾਨ, ਖਿਡਾਰੀ ਅਤੇ
ਕਲਾਕਾਰਾਂ ਦੀ ਹਾਜਰੀ ਵਿੱਚ ਆਪਣਾ ਪ੍ਰੋਗਰਾਮ ਪੇਸ਼ ਕਰਨਾ ਕੋਈ ਖਾਲਾ ਜੀ ਵਾੜਾ ਨਹੀਂ ਹੈ। ਅਤਿ ਉਚ
ਕੋਟੀ ਦੇ ਕਲਾਕਾਰਾਂ ਵਿੱਚ ਆਪਣੀ ਟੀਮ ਨਾਲ਼ ਪੰਜਾਬੀ ਸੰਗੀਤ ਅਤੇ ਸਭਿਆਚਾਰ ਦੀ ਝਾਕੀ ਪੇਸ਼ ਕਰਨੀ,
ਪੰਜਾਬੀਅਤ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਵਾਲ਼ੀ ਗੱਲ ਹੈ। ਅੱਜ ਵੀ ਉਸ ਓਲੰਪਕ ਸਟੇਡੀਅਮ ਵਿੱਚ ਲੱਗੇ
ਪੋਲਾਂ ਉਪਰ, ਬਾਕੀ ਪ੍ਰਸਿਧ ਕਲਾਕਾਰਾਂ ਦੇ ਨਾਲ਼ ਸ. ਦਵਿੰਦਰ ਸਿੰਘ ਧਾਰੀਆ ਜੀ ਦਾ ਨਾਂ ਵੀ ਉਕਰਿਆ
ਹੋਇਆ ਹੈ।
ਕੁਝ ਕਲਾਕਾਰਾਂ ਵਾਂਗ ਧਾਰੀਆ ਜੀ ਨੇ ਆਪਣੇ ਪੈਰ ਨਹੀਂ ਛੱਡੇ। ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕੀਤਾ।
ਨਸ਼ਾ ਕੇਵਲ ਤੇ ਕੇਵਲ ਸੰਗੀਤ ਅਤੇ ਲੋਕ ਸੇਵਾ ਦਾ ਨਸ਼ਾ ਹੀ ਧਾਰੀਆ ਜੀ ਦੇ ਉਪਰ ਹਾਵੀ ਰਹਿੰਦਾ ਹੈ। ਇਸ
ਲਈ ਹੋਰ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਦੀ ਨੋੜ ਤੇ ਤ ਨਾਹੀ ਸਮਾ ਹੈ। ਸਾਤਵਿਕ ਭੋਜਨ ਛਕਦੇ ਹਨ। ਹਰੇਕ
ਸਮੇ ਲੋੜਵੰਦ ਦੀ ਸਹਾਇਤਾ ਲਈ ਹਾਜਰ ਰਹਿੰਦੇ ਹਨ। ਇਹ ਸ਼ਾਇਦ ਧਾਰੀਆ ਜੀ ਦੇ ਪਰਵਾਰ ਦੇ ਧਾਰਮਿਕ
ਪਿਛੋਕੜ ਦਾ ਸਦਕਾ ਹੈ ਕਿ ਆਪ ਸਾਬਤ ਸੂਰਤ ਸਰੂਪ ਵਿੱਚ ਵਿਚਰਦੇ ਹਨ। ਆਪਣੇ ਉਸਤਾਦ ਯਮਲਾ ਜੀ ਵਾਂਗ
ਹੀ ਧਾਰੀਆਂ ਜੀ ਵੀ ਕਦੀ ਵੀ ਉਹ ਗੀਤ ਨਹੀਂ ਗਾਉਦੇ ਜਿਸ ਨੂੰ ਸਾਰਾ ਪਰਵਾਰ ਬੈਠ ਕੇ ਸੁਣ ਨਾ ਸਕਦਾ
ਹੋਵੇ। ਪੰਜਾਬੀਆਂ ਦੇ ਹਰੇਕ ਮੇਲੇ ਵਿੱਚ ਆਪਣੀ ਸਟੇਜ ਲਾ ਕੇ, ਨਵੇਂ ਬੱਚੇ ਬੱਚੀਆਂ ਨੂੰ ਆਪੋ ਆਪਣੀ
ਟੇਲੈਂਟ ਦਾ ਪ੍ਰਗਾਵਾ ਕਰਨ ਦਾ ਮੌਕਾ ਦਿੰਦੇ ਹਨ। ਇਹਨਾਂ ਦੀ ਸਟੇਜ ਉਪਰ ਕੋਈ ਵੀ ਸਭਿਆਚਾਰਕ ਅਸੂਲਾਂ
ਦੀ ਉਲੰਘਣਾ ਕਰਨ ਦਾ ਹੌਸਲਾ ਨਹੀਂ ਕਰ ਸਕਦਾ। ਬੱਚੇ ਬੱਚੀਆਂ ਦੇ ਮਾਪੇ ਆਪਣੀਆਂ ਬੱਚੀਆਂ ਨੂੰ ਧਾਰੀਆ
ਜੀ ਦੀ ਸਟੇਜ ਉਪਰ ਹਿੱਸਾ ਲੈਣ ਵਿੱਚ ਕਦੀ ਝਿਜਕ ਨਹੀਂ ਵਿਖਾਉਂਦੇ। ਪੰਜਾਬ ਵਿੱਚ ਅਸੀਂ ਵੇਖਦੇ ਹਾਂ
ਕਿ ਅੱਜ ਕਈ ਨਾਮੀ ਕਲਾਕਾਰ, ਸਿੱਖ ਧਾਰਮਿਕ ਸੰਸਥਾਵਾਂ ਤੋਂ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ
ਕਰਕੇ, ਫਿਰ ਗੁਰਸਿੱਖੀ ਰਹਿਤ ਬਹਿਤ ਅਤੇ ਕੀਰਤਨ ਨੂੰ ਤਿਆਗ ਕੇ ਸਟੇਜਾਂ ਉਪਰ ਅਜਿਹੇ ਲਚਰ ਗੀਤ
ਗਾਉਂਦੇ ਹਨ ਜਿਨ੍ਹਾਂ ਨੂੰ ਪਰਵਾਰਾਂ ਵਿੱਚ ਬੈਠ ਕੇ ਸੁਣਨਾ ਮੁਸ਼ਕਲ ਹੁੰਦਾ ਹੈ। ਇਸ ਦੇ ਉਲ਼ਟ ਧਾਰੀਆ
ਜੀ ਪਰਦੇਸ ਅਤੇ ਪਛਮੀ ਸੰਸਾਰ ਵਿੱਚ ਵਿਚਰਦੇ ਹੋਏ, ਆਪਣੀ ਉਪਜੀਵਕਾ ਵੱਖਰੀ ਕਿਰਤ ਨਾਲ਼ ਕਮਾਉਂਦੇ ਹੋਏ
ਵੀ ਧਾਰਮਿਕ ਸਭਿਆਚਾਰਕ ਦਾਇਰੇ ਤੋਂ ਬਾਹਰ ਨਹੀਂ ਗਏ।
ਸ ਦਵਿੰਦਰ ਸਿੰਘ ਧਾਰੀਆ ਜੀ ਨੇ ਕੇਵਲ ਆਸਟ੍ਰੇਲੀਆ ਤੱਕ ਹੀ ਆਪਣੀਆਂ ਸਰਗਰਮੀਆਂ ਨੂੰ ਸੀਮਤ ਨਹੀਂ
ਰੱਖਿਆ ਸਗੋਂ ਇਹਨਾਂ ਨੂੰ ਆਪਣੇ ਪਿੰਡ ਤੱਕ ਵੀ ਲੈ ਗਏ ਹਨ। ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ
ਸ਼ਾਮਲ ਹੋਣ ਲਈ ਉਤਸ਼ਾਹਤ ਕਰ ਰਹੇ ਹਨ ਅਤੇ ਪਿੰਡ ਦੀ ਨੁਹਾਰ ਬਦਲਣ ਲਈ ਵੀ ਸਰਗਰਮ ਹਨ। ਫਿਰ ਇਹਨਾਂ
ਸਰਗਰਮੀਆਂ ਨੂੰ ਉਹ ਸਾਰੇ ਪੰਜਾਬ ਦੇ ਪਿੰਡ ਪਿੰਡ ਤੱਕ ਪੁਚਾਉਣ ਦੀ ਸੋਚ ਰੱਖਦੇ ਹਨ।
ਧਾਰੀਆ ਜੀ ਦੀ ਜੀਵਨ ਸਾਥਣ ਬੀਬਾ ਸੁਖਵਿੰਦਰ ਕੌਰ ਜੀ, ਭਾਵੇਂ ਕਿ ਉਹ ਵੀ ਨੌਕਰੀ ਕਰਦੇ ਹਨ ਪਰ
ਉਹਨਾਂ ਦਾ, ਇਹਨਾਂ ਦੀਆਂ ਸਰਗਰਮੀਆਂ ਵਿੱਚ ਪੂਰਾ ਪੂਰਾ ਸਾਥ ਅਤੇ ਸਹਿਯੋਗ ਹੈ। ਆਪ ਦਾ ਹੋਣਹਾਰ
ਸਪੁੱਤਰ, ਜੋ ਕਿ ਖੁਦ ਵੀ ਚੰਗਾ ਸਿੰਗਰ ਹੈ, ਕਾਕਾ ਪਵਿਤਰ ਸਿੰਘ, ਪਾਇਲਟ ਦੀ ਟ੍ਰੇਨਿੰਗ ਲੈ ਕੇ
ਆਸਟ੍ਰੇਲੀਅਨ ਏਅਰ ਫ਼ੋਰਸ ਵਿੱਚ ਪਾਇਲਟ ਸਿਲੈਕਟ ਹੋ ਗਿਆ ਸੀ। ਓਧਰੋਂ ਕਾਕਾ ਜੀ ਆਸਟ੍ਰੇਲੀਅਨ ਏਅਰ
ਫੋਰਸ ਵਿੱਚ ਸਲਿੈਕਟ ਹੋਏ ਤੇ ਓਧਰੋਂ ਓਸੇ ਸਮੇ ਇਹਨਾਂ ਦੇ ਗਾਏ ਗੀਤ ਦੀ ਸੀ. ਡੀ. ਰੀਲੀਜ਼ ਹੋਈ।
ਕਾਕਾ ਪਵਿਤਰ ਸਿੰਘ ਨੇ ਏਅਰ ਫੋਰਸ ਵਾਲ਼ਾ ਕਰੀਅਰ ਤਿਆਗ ਦਿਤਾ ਤੇ ਆਪਣਾ ਪੂਰਾ ਸਮਾ ਪੰਜਾਬੀ ਸੁਗਮ
ਸੰਗੀਤ ਦੀ ਸਾਧਨਾ ਨੂੰ ਹੀ ਅਰਪਣ ਕਰ ਦਿਤਾ। ਕਾਕਾ ਪਵਿਤਰ ਸਿੰਘ ਜੀ ਪੱਛਮੀ ਸਮਾਜ ਵਿੱਚ ‘ਪੈਵ
ਧਾਰੀਆ’ ਦੇ ਨਾਂ ਨਾਲ਼ ਜਾਣੇ ਜਾਂਦੇ ਹਨ।
ਸ. ਦਵਿੰਦਰ ਸਿੰਘ ਧਾਰੀਆ ਅਸਲ ਵਿੱਚ ਆਪਣੇ ਪਰਵਾਰ, ਦੇਸ ਪੰਜਾਬ ਅਤੇ ਸਭ ਤੋਂ ਵਧ ਕੇ ਆਪਣੇ ਉਸਤਾਦ
ਯਮਲਾ ਜੀ ਦਾ ਸੰਸਾਰ ਵਿੱਚ ਨਾਂ ਚਮਕਾ ਰਿਹਾ ਹੈ। ਅਜਿਹੇ ਸ਼ਾਗਿਰਦ ਉਪਰ ਕਿਸੇ ਵੀ ਉਸਤਾਦ ਨੂੰ ਮਾਣ
ਹੋਣਾ ਚਾਹੀਦਾ ਹੈ।
ਗਿਆਨੀ ਸੰਤੋਖ ਸਿੰਘ
+61 435 060 970
[email protected]
09/16/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਵਿੱਚ ‘ਸੋਦਰੁ ਤੇ ਸੋ ਪੁਰਖੁ’-੬੧
ਅਵਤਾਰ ਸਿੰਘ ਮਿਸ਼ਨਰੀ (510-432-5827)
(ਸੋ)
ਪੰਜਾਬੀ ਤੇ
(ਦਰੁ) ਫਾਰਸੀ ਦਾ ਸ਼ਬਦ ਹੈ। ਸੋ=ਉਹ ਤੇ ਦਰ=ਦਰਵਾਜਾ। ਸੋਦਰੁ ਗੁਰੂ ਨਾਨਕ ਸਾਹਿਬ ਦੀ
ਬਾਣੀ ਹੈ ਜੋ ਜਪੁਜੀ ਚ ਸਵੇਰੇ ਤੇ ਸਾਂਝ ਨੂੰ ਰਹਿਰਾਸ ਵਿੱਚ ਪੜੀ ਜਾਂਦੀ ਹੈ। ਭਾਈ ਕਾਨ੍ਹ ਸਿੰਘ
ਨ੍ਹਾਭਾ ਜੀ ਲਿਖਦੇ ਹਨ ਕਿ ਇਸ ਸੋਦਰੁ ਬਾਣੀ ਵਿੱਚ ਕਰਤਾਰ ਦਾ ਕੋਈ ਖਾਸ ਦਰ (ਦੁਵਾਰ) ਜੋ ਅਗਿਆਨੀ
ਮੰਨਦੇ ਨੇ, ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਗਿਆ ਹੈ।
ਇਸ ਬਾਰੇ ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਸੋਦਰੁ ਗੁਰੂ
ਨਾਨਕ ਸਾਹਿਬ ਦੇ ਲਿਖੇ ਸ਼ਬਦਾਂ ਦੇ ਸਮੂੰਹ ਦਾ ਨਾਂ ਹੈ। ਇਹ ਜਪੁਜੀ ਸਾਹਿਬ ਦੀ ੨੭ਵੀਂ ਪਾਉੜੀ ਹੈ ਜੋ
ਸ਼ਾਮੀ ਰਹਿਰਾਸ ਚ ਵੀ ਪੜ੍ਹੀ ਜਾਂਦੀ ਹੈ। ਇਸ ਸਿਰਲੇਖ ਹੇਠ ਪੰਜ ਸ਼ਬਦ ਹਨ। ਤਿੰਨ ਗੁਰੂ ਨਾਨਕ ਸਾਹਿਬ,
ਇੱਕ ਗੁਰੂ ਰਾਮਦਾਸ ਸਾਹਿਬ ਅਤੇ ਇੱਕ ਗੁਰੂ ਅਰਜਨ ਸਾਹਿਬ ਦਾ ਹੈ। ਸਾਰੀ ਰਹਿਰਾਸੁ ਨੂੰ ਵੀ ਸੋਦਰੁ
ਰਹਿਰਾਸੁ ਕਿਹਾ ਜਾਂਦਾ ਹੈ ਕਿਉਂਕਿ ਇਹ ਸੋਦਰੁ ਸ਼ਬਦਾਂ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ੩ ਸ਼ਬਦ ਰਾਗ
ਆਸਾ ਤੇ ਦੋ ਸ਼ਬਦ ਰਾਗ ਗੂਜਰੀ ਵਿੱਚ ਹਨ। ਸੋਦਰੁ ਰੱਬ ਦੇ ਦਰਵਾਜੇ ਤੇ ਗਾਇਆ ਜਾਣ ਵਾਲਾ ਸ਼ਬਦ
ਹੈ। ਇਹ ਸ਼ਬਦ ਦਸਦਾ ਹੈ ਕਿ ਸਾਰੀ ਕੁਦਰਤਿ, ਜਿਸ ਦੀ ਸਿਰਜਣਾ ਰੱਬ ਨੇ ਕੀਤੀ ਹੈ, ਦੀ ਵਡਿਆਈ ਗਾ ਰਹੀ
ਹੈ।
ਡਾ. ਰਤਨ ਸਿੰਘ ਜੱਗੀ ਗੁਰੂ ਗ੍ਰੰਥ ਵਿਸ਼ਵ ਕੋਸ਼ ਦੇ ਪੰਨਾ ੨੪੩ ਤੇ ਲਿਖਦੇ ਹਨ
ਕਿ ਸੰਪ੍ਰਦਾਈ ਪ੍ਰਚਾਰਕਾਂ ਦੀ ਧਾਰਨਾ ਹੈ ਕਿ ਜਦ ਗੁਰੂ ਜੀ ਵੇਈਂ ਪ੍ਰਵੇਸ਼ ਦੁਆਰਾ ਪ੍ਰਮਾਤਮਾਂ ਦੀ
ਦਰਗਾਹ ਚ ਗਏ ਤਾਂ ਓਥੋਂ ਦੀ ਅਜਮਤ ਨੂੰ ਸੋਦਰੁ ਚ ਦਰਸਾਇਆ ਹੈ ਪਰ ਸੋਦਰੁ ਸੰਬੋਧਨ ਇਸ
ਉਥਾਨਕਾ ਨੂੰ ਠੀਕ ਸਿੱਧ ਨਹੀਂ ਕਰਦਾ ਕਿਉਂਕਿ ਅਜਿਹੀ ਸਥਿਤੀ ਚ "ਇਹ ਦਰ" ਹੋਣਾ ਚਾਹੀਦਾ
ਸੀ। ਇਸ ਸੋਦਰੁ ਦੇ ਪਹਿਲੇ ਸ਼ਬਦ ਚ ਸਾਰੀ ਕਾਇਨਾਤ ਪ੍ਰਭੂ ਉਸਤਤਿ ਕਰਦੀ ਦਰਸਾਈ ਗਈ ਹੈ
-ਰੰਗੀ
ਰੰਗੀ ਭਾਂਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ
ਵਡਿਆਈ॥(9)
ਸੋਦਰੁ ਦੇ ਦੂਜੇ ਸ਼ਬਦ ਚ ਪ੍ਰਭੂ ਦੀ ਮਹਾਨਤਾ ਅਤੇ ਵਡਿਆਈ ਨੂੰ ਵਰਨਣ
ਤੋਂ ਪਰੇ ਦਸਿਆ ਗਿਆ ਹੈ। ਉਸ ਦੀ ਵਿਰਾਟਤਾ ਦਾ ਅਨੁਮਾਨ ਕੋਈ ਨਹੀ ਲਗਾ ਸਕਦਾ
-ਵਡੇ
ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਇ ਨ ਜਾਣੈ ਤੇਰਾ ਕੀਤਾ ਕੇਵਡੁ ਚੀਰਾ॥(9)
ਸੋਦਰ
ਦੇ ਤੀਜੇ ਸ਼ਬਦ
ਚ ਜਗਿਆਸੂ ਨੂੰ ਪ੍ਰਭੂ ਸਿਮਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਕੇਵਲ ਉਹ ਵਿਅਕਤੀ ਹੀ ਨੀਚ ਜਾਤ ਹੈ ਜੋ
ਪ੍ਰਭੂ ਨਾਮ ਨੂੰ ਭੁਲਾ ਦਿੰਦਾ ਹੈ-ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥(10)
ਸੋਦਰ ਦੇ ਚਉਥੇ ਸ਼ਬਦ ਚ ਗੁਰੂ ਰਾਮਦਾਸ ਸਾਹਿਬ ਦਰਸਾਂਦੇ ਹਨ ਕਿ ਸਤਿ ਸੰਗਤਿ ਦੇ ਮਹੱਤਵ ਦੀ
ਸਥਾਪਨਾ ਸਵੈ ਕਿਰਤ ਦੁਆਰਾ ਬਨਾਏ ਚੰਗੇ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ।
ਸੋਦਰ ਦੇ ਪੰਜਵੇ ਸ਼ਬਦ ਚ ਗੁਰੂ ਅਰਜਨ ਸਾਹਿਬ ਦਰਸਾਂਦੇ ਹਨ ਕਿ ਸਤਿ
ਸੰਗਤਿ ਚ ਜਾਣ ਨਾਲ ਹੀ ਜਗਿਆਸੂ ਭਵ ਸਾਗਰ ਤੋਂ ਤਰਦਾ ਅਤੇ ਜੀਵਾਂ ਨੂੰ ਰਿਜ਼ਕ ਉਹ ਪ੍ਰਮਾਤਮਾਂ ਹੀ
ਦਿੰਦਾ ਹੈ-ਸਿਰਿ ਸਿਰਿ ਰਿਜ਼ਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥੨॥ (੧੪)
ਸੋ ਪੁਰਖੁ-ਇਹ ਬਾਣੀ ਸੋਦਰੁ ਰਹਿਰਾਸ ਦਾ ਦੂਜਾ ਹਿਸਾ ਹੈ। ਸੋ ਪੁਰਖੁ
ਭਾਵ ਉਹ ਰੱਬ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ। ਇਹ ਗੁਰੂ ਰਾਮਦਾਸ ਸਾਹਿਬ ਵੱਲੋਂ ਲਿਖੇ ਗਏ ਇੱਕ
ਸ਼ਬਦ ਦਾ ਸਿਰਲੇਖ ਹੈ। ਇਸ ਚ ਦੋ ਸ਼ਬਦ ਗੁਰੂ ਰਾਮਦਾਸ ਸਾਹਿਬ, ਇੱਕ ਸ਼ਬਦ ਗੁਰੂ ਨਾਨਕ ਸਾਹਿਬ ਅਤੇ ਇੱਕ
ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ। ਇਹ ਚਾਰੇ ਸ਼ਬਦ ਆਸਾ ਰਾਗ ਵਿੱਚ ਹਨ। ਇਨ੍ਹਾਂ ਸ਼ਬਦਾਂ ਨੂੰ ਵੀ ਗੁਰੂ
ਅਰਜਨ ਸਾਹਿਬ ਨੇ ਸੋਦਰੁ ਰਹਿਰਾਸੁ ਵਿੱਚ ਸ਼ਾਮਲ ਕੀਤਾ।ਇਹ ਨਾਮ ਵੀ ਸੋਦਰੁ ਵਾਂਗ ਗੁਰੂ ਰਾਮਦਾਸ ਦੀ
ਆਸਾ ਰਾਗ ਵਿੱਚ ਉਚਾਰੀ ਹੇਠਲੀ ਤੁਕ ਚ ਲਿਆ ਹੈ
-ਸੋ
ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ॥(11)
ਸੋ ਪੁਰਖੁ
ਦੇ ਪਹਿਲੇ
ਸ਼ਬਦ ਵਿੱਚ ਕਰਤਾਰ ਦੇ ਸਰੂਪ ਸਮਰੱਥਾ ਬਾਰੇ ਸ੍ਰਿਸਟੀ ਦਾ ਕਰਤਾ, ਘਟ ਘਟ ਵਾਸੀ, ਬੇਅੰਤ, ਅੰਤਰਜਾਮੀ,
ਅਪਰੰਪਰ, ਆਦਿ ਪੁਰਖ ਅਤੇ ਨਿਹਚਲ ਸਰੂਪ ਵਾਲਾ ਦਰਸਾਇਆ ਹੈ-ਤੂੰ
ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ
ਏਕੋ ਜੀ ਤੂੰ ਨਿਹਚਲੁ ਕਰਤਾ ਸੋਈ॥(੧੧)
ਸੋ ਪੁਰਖ ਦਾ ਦੂਜਾ ਸ਼ਬਦ ਵੀ ਗੁਰੂ ਰਾਮਦਾਸ
ਦਾ ਉਚਾਰਣ ਹੈ। ਇਸ ਵਿੱਚ ਵੀ ਪ੍ਰਭੂ ਦੇ ਸੱਚੇ, ਸਰਬ ਸ਼ਕਤੀਮਾਨ, ਕਰਣਹਾਰ ਅਤੇ ਅਦੁੱਤੀ ਸਰੂਪ ਉੱਤੇ
ਚਾਨਣਾ ਪਾਇਆ ਗਿਆ ਹੈ-ਤੂੰ
ਆਪੇ ਕਰਤਾ ਤੇਰਾ ਕੀਆ ਸਭੁ ਹੋਇ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ॥(੧੧-੧੨)
ਸੋ ਪੁਰਖੁ ਦੇ ਤੀਜੇ ਸ਼ਬਦ ਚ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਮਾਇਆਵੀ ਰੂਪ ਅਤੇ ਇਸ ਚ
ਪਸਰੀਆਂ ਵਾਸ਼ਨਾਵਾਂ ਨੂੰ ਸ਼ਪੱਸ਼ਟ ਕੀਤਾ ਹੈ। ਉਸ ਕਰਤੇ ਦੀ ਸਦੀਵੀ ਯਾਦ ਤੋਂ ਬਿਨਾ ਸ਼ੰਸਾਰ ਭਵਜਲ ਤੋਂ
ਪਾਰ ਹੋਣਾ ਸੰਭਵ ਨਹੀਂ। ਇਸ ਲਈ ਉਸ ਦੀ ਯਾਦ ਵਿੱਚ ਮਗਨ ਸਤਸੰਗੀਆਂ ਦੀ ਸ਼ਰਣ ਚ ਜਾਣ ਦੀ ਤਾਗੀਦ
ਦਰਸਾਈ ਹੈ।
ਸੋ ਪੁਰਖੁ ਦੇ ਪੰਜਵੇਂ ਸ਼ਬਦ ਚ ਗੁਰੂ ਅਰਜਨ ਸਾਹਿਬ ਨੇ ਮਨੁੱਖਾ ਜੂਨ
ਨੂੰ ਪ੍ਰਭੂ ਪ੍ਰਾਪਤੀ ਦਾ ਸਹੀ ਸਾਧਨ ਦਸਦੇ ਹੋਇਆਂ ਜਗਿਆਸੂ ਨੂੰ ਉਪਦੇਸ਼ ਦਿੱਤਾ ਹੈ ਕਿ ਸੰਸਾਰ ਦੇ
ਬਾਕੀ ਕੰਮਾਂ ਤੋਂ ਉੱਤਮ ਸਾਧ ਸੰਗਤ ਹੈ ਜਿਸ ਨਾਲ ਅਧਿਆਤਮਿਕ ਭਵਿੱਖ ਸੁਧਰਦਾ ਅਤੇ ਹਉਮੈ ਦਾ ਤਿਆਗ
ਕਰ ਪ੍ਰਭੂ ਸ਼ਰਣ ਚ ਜਾਣਾ ਕਲਿਆਣਕਾਰੀ ਉਪਾ ਹੈ
-ਕਹੁ
ਨਾਨਕ ਹਮ ਨੀਚ ਕਰੰਮਾ॥ ਸਰਣਿ ਪਰੇ ਕੀ ਰਾਖਹੁ ਸ਼ਰਮਤ॥(੧੨)
ਗੁਰੂ ਗ੍ਰੰਥ ਸਾਹਿਬ ਵਿਖੇ ਸੋਦਰੁ ਰਹਿਰਾਸੁ ਦਾ ਇਹ ੯ ਸ਼ਬਦ ਅਸਲ ਸਰੂਪ ਹਨ
ਪਰ ਵੱਖ ਵੱਖ ਗੁੱਟਕਿਆਂ, ਰਹਿਤਨਾਮਿਆਂ ਤੇ ਸਿੱਖ ਰਹਿਤ ਮਰਯਾਦਾ ਵਿੱਚ ਹੋਰ ਸ਼ਬਦ ਤੇ ਅਖੌਤੀ ਦਸਮ
ਗ੍ਰੰਥ ਦੀ ਰਚਨਾ, ਚੌਪਈ, ਸਵੀਆ ਤੇ ਦੋਹਿਰਾ ਵੀ ਜੋੜ ਦਿੱਤਾ ਗਿਆ ਹੈ। ਵੱਖ ਵੱਖ ਡੇਰਿਆਂ,
ਸੰਪ੍ਰਦਾਵਾਂ ਤੇ ਟਕਸਾਲਾਂ ਦੀ ਵ੍ਖਰੀ ਵੱਖਰੀ ਰਹਿਰਾਸ ਜੋ ਜਿਆਦਾ ਤਰ ਅਖੌਤੀ ਦਸਮ ਗ੍ਰੰਥ ਦੀਆਂ
ਇਧਰੋਂ ਓਧਰੋਂ ਲਈਆਂ ਚੌਪਈਆਂ ਤੇ ਦੋਹਿਰੇ ਹਨ। ਜਿਵੇਂ ਰਮਾਇਣ ਦੀ ਕਥਾ
-ਰਾਮ
ਕਥਾ ਜੁਗ ਜੁਗ ਅਟਲ ਸਭ ਕੋ ਭਾਖਿਤ ਨੇਤਿ॥ ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ॥(ਦਸਮ ਗ੍ਰੰਥ)
ਨੋਟ-
ਜੋ ਰਚਨਾਵਾਂ
ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਕਿਸੇ ਪੁਸਤਕ ਜਾਂ ਗ੍ਰੰਥ ਦੀਆਂ ਹਨ ਉਹ ਬਾਣੀ ਨਹੀਂ ਹੋ ਸਕਦੀਆਂ,
ਫਿਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਰਲ ਗਡ ਕਿਵੇਂ ਕੀਤਾ ਜਾ ਸਕਦਾ ਹੈ? ਬਾਕੀ
ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸੰਪੂਰਨ ਹੋ ਚੁੱਕਾ ਸੀ। ਜੇ ਅਜੋਕੇ ਅਖੌਤੀ
ਦਸਮ ਗ੍ਰੰਥ ਦੀਆਂ ਰਚਨਾਵਾਂ ਗੁਰਬਾਣੀ ਹੁੰਦੀਆਂ ਤਾਂ ਦਸ਼ਮੇਸ਼ ਆਪ ਗੁਰੂ ਗ੍ਰੰਥ ਸਾਹਿਬ ਚ ਦਰਜ ਕਰ
ਦਿੰਦੇ ਕਿਉਂਕਿ ਉਨ੍ਹਾਂ ਨੇ ਆਪਣੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਪ ਦਰਜ
ਕੀਤੀ ਸੀ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਕੀ ਬਾਣੀਆਂ ਜਿਵੇਂ ਜਪੁ ਤੇ ਸੁਖਮਨੀ ਆਦਿਕ
ਸੰਪੂਰਨ ਹਨ। ਸਾਨੂੰ ਕਿਸੇ ਨੂੰ ਕੋਈ ਅਧਿਕਾਰ ਨਹੀ ਕਿ ਅਸੀਂ ਗੁਰਬਾਣੀ ਦੀ ਬਣਤਰ ਨੂੰ ਵਿਗਾੜੀਏ। ਜੋ
ਗੁਰਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੜ੍ਹੀ ਤੇ ਵਿਚਾਰੀ ਜਾਂਦੀ
ਸੀ ਉਹ ਹੀ ਮਰਯਾਦਾ ਬਲਕਿ ਸਮੁੱਚੀ ਬਾਣੀ ਹੀ ਅਸਲ ਮਰਯਾਦਾ ਹੈ। ਗੁਰੂ ਗ੍ਰਂਥ ਸਾਹਿਬ ਜੀ ਦੀ ਬਾਣੀ
ਸਿੱਖ ਲਈ ਜੀਵਨਜਾਚ ਹੈ ਜੇ ਸਿੱਖ ਨੇਮ ਨਾਲ ਇੱਕ ਪੰਨਾ ਜਾਂ ਇੱਕ ਸ਼ਬਦ ਵੀ ਪੜਦਾ, ਵਿਚਾਰਦਾ ਤੇ ਜੀਵਨ
ਚ ਧਾਰਦਾ ਹੈ ਤਾਂ ਉਹ ਉਸ ਦਾ ਅਸਲ ਨਿਤਨੇਮ ਹੈ। ਰੱਬੀ ਭਗਤਾਂ ਤੇ ਸਿੱਖ ਗੁਰੂ ਸਹਿਬਾਨਾਂ ਨੇ
ਸੰਧਿਆ, ਤਰਪਨ, ਮੰਤ੍ਰ ਜਾਪਾਂ, ਸੰਪਟ ਪਾਠਾਂ ਅਤੇ ਗਿਣਤੀ ਦੇ ਪਾਠਾਂ ਵਾਲੇ ਬ੍ਰਾਹਮਣੀ ਕਰਮਕਾਂਡੀ
ਲੁੱਟ ਵਾਲੇ ਭਰਮਜਾਲ ਚੋਂ ਕੱਢਿਆ ਸੀ ਜਿਸ ਵਿੱਚ ਸਾਨੂੰ ਮੁੜਕੇ ਸਾਧਾਂ ਸੰਤਾਂ, ਡੇਰੇ, ਸੰਪ੍ਰਦਾਵਾਂ
ਤੇ ਟਕਸਾਲਾਂ ਨੇ ਪਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਚ ਵੀ ਡੇਰੇਦਾਰ ਸੰਪ੍ਰਦਾਈ ਸਾਧ ਲਾਣੇ ਦੀ ਭਰਮਾਰ
ਹੋਣ ਕਰਕੇ ਸਿੱਖ ਮਰਯਾਦਾ ਤੇ ਇਤਿਹਾਸ ਮਿਲਗੋਭਾ ਹੈ। ਸਿੱਖ ਮਿਸਲਾਂ ਤੋਂ ਬਾਅਦ ਸਾਰੀਆਂ ਮਰਯਾਦਾ
ਵਿਗਾੜੀਆਂ ਤੇ ਕਰਮਕਾਂਡ ਸ਼ੁਰੂ ਹੋਏ ਹਨ। ਸਿੱਖ ਇਤਿਹਾਸ ਦਸਦਾ ਹੈ ਕਿ ਪੁਰਾਤਨ ਸਿੰਘ ਸਿੰਘਣੀਆਂ ਤੇ
ਸ਼ਰਧਾਲੂਆਂ ਕੋਲ ਕੇਵਲ ਗੁਰਬਾਣੀ ਦੀਆਂ ਪੋਥੀਆਂ ਹੁੰਦੀਆਂ ਸਨ ਜੋ ਉਹ ਉਨ੍ਹਾਂ ਨੂੰ ਇੱਕ ਖਜ਼ਾਨੇ
(ਬੈਗ) ਦੇ ਰੂਪ ਵਿੱਚ ਸਫਰ ਵੇਲੇ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਬੀਆਬਾਨਾਂ ਵਿੱਚ ਵੀ ਨਾਲ
ਰੱਖਦੇ ਸਨ। ਉਸ ਵੇਲੇ ਬਾਣੀ ਪੜ੍ਹਨ ਦੇ ਅੱਜ ਵਾਲੇ ਸੁੱਚ-ਭਿੱਟ ਆਦਿਕ ਵਹਿਮ ਭਰਮ ਨਹੀਂ ਸਨ। ਦੁਨੀਆਂ
ਦਾ ਕੋਈ ਇਨਸਾਨ ਵੀ ਪਾਣੀ ਪੜ੍ਹ ਵਿਚਾਰ ਕੇ ਰੱਬੀ ਗਿਆਨ ਪ੍ਰਾਪਤ ਕਰ ਸਕਦਾ ਸੀ। ਬਾਣੀ ਪੜ੍ਹਨ,
ਵਿਚਾਰਨ ਤੇ ਧਾਰਨ ਵਾਲਾ ਹਰੇਕ ਭਾਈ ਭਾਈ ਸਿੱਖ ਗਿਣਿਆਂ ਜਾਂਦਾ ਸੀ। ਤਾਂ ਹੀ ਛੇਵੇਂ ਗੁਰੂ
ਹਰਗੋਬਿੰਦ ਸਾਹਿਬ ਦੇ ਸਮਕਾਲੀ ਇਤਿਹਾਸਕਾਰ ਮਿਸਟਰ ਮੋਹਸਨਫਾਨੀ ਨੇ ਆਪਣੀ ਕਿਤਾਬ ਦਬਸਿਤਾਨੇ-
ਮੁਹਜਾਹਿਬ ਵਿੱਚ ਲਿਖਿਆ ਸੀ ਕਿ ਉਸ ਵੇਲੇ ਹਿੰਦੁਸਤਾਨ ਦੀ ੯ ਕਰੋੜ ਅਬਾਦੀ ਚ ੬ ਕਰੋੜ ਗੁਰੂ ਨਾਨਕ
ਨਾਮ ਲੇਵਾ ਸਿੱਖ ਸਨ।
ਸੋ ਪਾਠਕ ਜਨੋ ਜਦ ਵੀ ਸਮਾਂ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ
ਪੜ੍ਹੋ, ਵਿਚਾਰੋ, ਸਮਝੋ ਤੇ ਆਪਣੇ ਜੀਵਨ ਚ ਲਾਗੂ ਕਰਕੇ, ਮਨੁੱਖਾ ਜਨਮ ਸਫਲਾ ਕਰੋ ਅਤੇ ਥੋਥੇ
ਕਰਮਕਾਂਡੀ ਗਿਣਤੀ ਮਿਣਤੀ ਮੰਤ੍ਰ ਜਾਪਾਂ ਦੇ ਭਰਮਜਾਲ ਚੋਂ ਸਾਵਧਾਨੀ ਤੇ ਨਿਡਰਤਾ ਨਾਲ ਬਾਹਰ ਨਿਕਲੋ,
ਫਿਰ ਤੁਹਾਡੀ ਸੋਦਰੁ ਰਹਿਰਾਸੁ ਪੜ੍ਹੀ ਸਫਲੀ ਹੈ।
09/16/18
ਨਿਮਰਤ ਕੌਰ
ਬਲਾਤਕਾਰੀ ਬਾਬਿਆਂ ਦੇ ਭਗਤ ਉਨ੍ਹਾਂ ਦੇ ਸੱਚ ਨੂੰ ਕਿਉਂ ਨਹੀਂ ਵੇਖ ਸਕਦੇ?
ਅਪਣੇ ਆਪ ਨੂੰ ਰੱਬ ਅਖਵਾਉਣ ਵਾਲਾ ਇਕ ਹੋਰ ਬਾਬਾ 'ਆਸ਼ੂ ਮਹਾਰਾਜ' ਇਕ ਮਾਂ-ਧੀ ਨਾਲ ਬਲਾਤਕਾਰ ਕਰਨ
ਦੇ ਇਲਜ਼ਾਮ ਵਿਚ ਫੜਿਆ ਗਿਆ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਖ਼ਬਰ ਦਾ ਅਸਰ ਉਸ ਦੇ ਭਗਤਾਂ
ਉਤੇ ਨਹੀਂ ਪੈਣ ਵਾਲਾ। ਜਿਸ ਤਰ੍ਹਾਂ ਬਲਾਤਕਾਰੀ ਸੌਦਾ ਸਾਧ ਦੇ ਭਗਤ ਉਸ ਦੀ ਜੇਲ ਦੇ ਬਾਹਰ ਜਾ ਕੇ
ਮੱਥਾ ਟੇਕਦੇ ਹਨ, ਸਾਫ਼ ਹੈ ਕਿ ਲੋਕਾਂ ਨੂੰ ਦੰਭੀ ਇਨਸਾਨਾਂ ਵਿਚੋਂ ਵੀ ਰੱਬ ਲੱਭਣ ਦੀ ਬੀਮਾਰੀ
ਗੰਭੀਰ ਰੂਪ ਵਿਚ ਲੱਗ ਗਈ ਹੈ। ਅਜਿਹੀ ਬੀਮਾਰੀ ਜਿਸ ਨੂੰ ਲੱਗ ਜਾਂਦੀ ਹੈ, ਉਸ ਨੂੰ ਸੱਚ ਨਜ਼ਰ ਆਉਣੋਂ
ਹੀ ਹੱਟ ਜਾਂਦਾ ਹੈ।
ਪਿੱਛੇ ਜਿਹੇ ਜਲੰਧਰ ਦੇ ਇਕ ਚਰਚ ਵਿਚ ਇਕ ਨੰਨ ਵਲੋਂ ਵੀ ਇਕ ਪਾਦਰੀ ਜਾਂ ਬਿਸ਼ਪ ਉਤੇ ਬਲਾਤਕਾਰ ਦੇ
ਇਲਜ਼ਾਮ ਲਾਏ ਗਏ ਸਨ ਜਿਸ ਤੋਂ ਬਾਅਦ ਹੋਰ ਔਰਤਾਂ (ਨੰਨਾਂ) ਨੇ ਵੀ ਉਸ ਪਾਦਰੀ ਉਤੇ ਇਲਜ਼ਾਮ ਲਾਏ ਹਨ।
ਇਸ ਮਾਮਲੇ ਨੇ ਚਰਚ ਨੂੰ ਹੀ ਆਪਸ ਵਿਚ ਭਿੜਵਾ ਦਿਤਾ ਹੈ। ਉਹ ਪਾਦਰੀ ਅਜੇ ਵੀ ਬਿਸ਼ਪ ਬਣ ਕੇ ਬੈਠਾ
ਹੋਇਆ ਹੈ ਅਤੇ ਪੀੜਤ ਵਿਰੁਧ ਟਿਪਣੀਆਂ ਕਰ ਕੇ ਉਸ ਨੂੰ ਈਸਾਈ ਧਰਮ 'ਚੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰ
ਰਿਹਾ ਹੈ। ਲੋਕ ਬਿਸ਼ਪ ਦੀ ਗੱਲ ਮੰਨ ਕੇ ਨੰਨ ਨੂੰ ਹੀ ਬੁਰਾ-ਭਲਾ ਆਖ ਰਹੇ ਹਨ।
ਉਸ ਵਿਚਾਰੀ ਦੇ ਜਿਸਮ ਨਾਲ ਕੀਤੀ ਗ਼ੈਰ-ਮਨੁੱਖੀ ਚੀਰ-ਫਾੜ ਨੂੰ ਅੱਜ ਟੀ.ਵੀ. ਚੈਨਲਾਂ ਵਿਚ ਬਹਿਸ ਦਾ
ਮੁੱਦਾ ਬਣਾ ਦਿਤਾ ਗਿਆ ਹੈ। ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਵਾਰਦਾਤਾਂ ਸਾਹਮਣੇ ਆਉਂਦੀਆਂ
ਰਹਿੰਦੀਆਂ ਹਨ ਪਰ ਘੱਟ ਹੀ ਅਸੀ ਕਦੇ ਵੇਖਿਆ ਹੈ ਕਿ ਇਸ ਮਰਦ ਪ੍ਰਧਾਨ ਦੇਸ਼ ਵਿਚ, ਉੱਚ ਅਹੁਦੇ ਤੇ
ਬੈਠੇ ਕਿਸੇ ਮਰਦ ਦੀ, ਉੱਚੀ ਆਵਾਜ਼ ਵਿਚ ਨਿਖੇਧੀ ਕੀਤੀ ਗਈ ਹੋਵੇ। ਇਕ ਮਨੋਵਿਗਿਆਨੀ ਨੇ ਇਸ ਸੋਚ ਨੂੰ
ਇਕ 'ਮਰਦ ਕਲੱਬ' ਸੋਚ ਦਾ ਨਾਂ ਦਿਤਾ ਹੈ ਜਿਥੇ ਉਸ ਦੇ ਹਾਣ ਦੇ ਤਾਕਤਵਰ ਆਦਮੀ ਇਕ-ਦੂਜੇ ਦੀ ਨਿੰਦਾ
ਨਹੀਂ ਕਰਦੇ ਕਿਉਂਕਿ ਆਦਮੀ ਸਮਾਜ ਨੂੰ ਮਰਦ-ਪ੍ਰਧਾਨ ਬਣਾਈ ਰੱਖਣ ਲਈ ਇਕ-ਦੂਜੇ ਵਾਸਤੇ ਖੜੇ ਹੋ
ਜਾਂਦੇ ਹਨ।
ਇਕ ਕਾਰਨ ਤਾਂ ਇਹ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਜ਼ਿੰਦਗੀ ਨੂੰ ਮਰਦ ਬਨਾਮ ਔਰਤ ਵਜੋਂ ਹੀ ਵੇਖਦੇ
ਹਨ। ਦੂਜਾ ਇਹ ਕਿ ਉਹ ਸੋਚਦੇ ਹਨ ਕਿ ਅੱਜ ਮੈਂ ਚੁੱਪ ਰਹਾਂ ਤਾਂ ਜੇ ਕਲ ਮੈਂ ਫੱਸ ਗਿਆ ਤਾਂ ਇਹ
ਮੇਰੀ ਵਾਰੀ ਵੀ ਚੁਪ ਰਹੇਗਾ। ਇਸ 'ਮਰਦ ਕਲੱਬ' ਸੋਚ ਵਾਲੇ ਮਰਦਾਂ ਨੇ ਅੱਜ ਅਪਣੀ ਇਸੇ ਸੋਚ ਸਦਕਾ
ਦੇਸ਼ ਦੇ ਲੋਕਾਂ ਨੂੰ ਗ਼ੁਲਾਮ ਬਣਾ ਰਖਿਆ ਹੈ। ਇਹ ਲੋਕ ਧਰਮ ਵਿਚ, ਸਿਆਸਤ ਵਿਚ, ਵਪਾਰ ਵਿਚ, ਘਰਾਂ
ਵਿਚ, ਬਾਕੀਆਂ ਨੂੰ ਅਪਣੇ ਪਿੱਛੇ ਲਾਈ ਰੱਖ ਕੇ ਉਨ੍ਹਾਂ ਉਤੇ ਰਾਜ ਕਰਦੇ ਰਹਿੰਦੇ ਹਨ।
ਸੋਸ਼ਲ ਮੀਡੀਆ ਤੇ ਅਪਣੇ ਆਪ ਨੂੰ 'ਮੋਦੀ ਭਗਤ' ਅਖਵਾਉਣ ਵਾਲੇ ਇਕ ਸ਼ਖ਼ਸ ਨੇ ਲਿਖਿਆ ਸੀ ਕਿ ਜੇ ਪਟਰੌਲ
200 ਰੁਪਏ ਪ੍ਰਤੀ ਲੀਟਰ ਵੀ ਹੋ ਜਾਵੇ ਤਾਂ ਵੀ ਉਹ ਮੋਦੀ ਨੂੰ ਹੀ ਵੋਟ ਪਾਵੇਗਾ। ਇਹ ਉਸੇ ਸੋਚ ਦੀ
ਜਿੱਤ ਹੈ ਜਿਸ ਨੇ 'ਨਰਿੰਦਰ ਮੋਦੀ' ਇਕ ਇਨਸਾਨ ਨੂੰ 'ਨਮੋ' ਬਣਾ ਕੇ ਇਕ ਵਰਗ ਦਾ ਰੱਬ ਬਣਾ ਦਿਤਾ ਹੈ
ਕਿਉਂਕਿ ਇਹ ਇਨਸਾਨ ਰੱਬ ਦਾ ਰੂਪ ਬਣ ਜਾਂਦੇ ਹਨ ਤੇ 'ਭਗਤ' ਮੰਨਣ ਲਗਦੇ ਹਨ ਕਿ ਇਹ ਤਾਂ ਗ਼ਲਤੀ ਕਰ
ਹੀ ਨਹੀਂ ਸਕਦੇ। ਇਨ੍ਹਾਂ ਵਲੋਂ ਕੀਤੀਆਂ ਗ਼ਲਤੀਆਂ ਵੀ ਓਨੀਆਂ ਭਿਆਨਕ ਨਜ਼ਰ ਨਹੀਂ ਆਉਂਦੀਆਂ ਜਿੰਨੀਆਂ
ਆਮ ਬੰਦੇ ਦੀਆਂ ਆਉਂਦੀਆਂ ਹਨ।
ਇਸੇ 'ਮਰਦ ਕਲੱਬ' ਦੀ ਸੋਚ ਤੇ ਫ਼ਖ਼ਰ ਕਰਦੇ ਅਮਿਤ ਸ਼ਾਹ ਕਹਿ ਗਏ ਕਿ ਫ਼ਿਰਕੂ ਭੀੜ ਵਲੋਂ ਕੀਤੀਆਂ ਗਈਆਂ
ਹਤਿਆਵਾਂ ਦੇ ਬਾਵਜੂਦ ਅਸੀ ਜਿੱਤੇ ਹਾਂ ਅਤੇ ਜਿੱਤਾਂਗੇ। ਇਸੇ ਤਰ੍ਹਾਂ ਸਾਡੇ ਪੁਜਾਰੀ ਵੀ ਆਖ ਦੇਂਦੇ
ਹਨ ''ਇਹ ਬੰਦਾ ਹੁਣ ਸਿੱਖ ਨਹੀਂ ਹੈ। ਇਸ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖੋ।'' ਤੇ ਬਹੁਤੇ ਸਿੱਖ
ਮੰਨ ਲੈਂਦੇ ਹਨ।ਇਹ ਮੁੱਠੀ ਭਰ 'ਮਰਦ ਕਲੱਬ' ਸੋਚ ਵਾਲੇ ਲੋਕ ਇਸੇ ਤਰ੍ਹਾਂ ਸਾਰੇ ਆਦਮੀਆਂ-ਔਰਤਾਂ
ਉਤੇ ਰਾਜ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਹੀ ਇਕ-ਦੂਜੇ ਵਿਰੁਧ ਕਰ ਦੇਂਦੇ ਹਨ!
ਅਸਲ ਵਿਚ ਭਾਰਤ ਮਰਦ-ਪ੍ਰਧਾਨ ਦੇਸ਼ ਨਹੀਂ, ਪਰ ਇਹ ਸੋਚ ਪੱਖੋਂ ਗ਼ੁਲਾਮ ਦੇਸ਼ ਹੈ। ਹਰ ਮਰਦ-ਔਰਤ ਅਪਣੀ
ਬੁੱਧੀ ਨੂੰ ਇਸਤੇਮਾਲ ਕਰਨ ਤੋਂ ਕਤਰਾਉਂਦਾ ਹੈ ਅਤੇ ਕਿਸੇ ਨੂੰ ਰੱਬ ਬਣਾ ਕੇ ਉਸ ਦੀ ਪੂਜਾ ਕਰਨ ਲੱਗ
ਪੈਂਦਾ ਹੈ, ਭਾਵੇਂ ਉਹ ਇਨਸਾਨ ਬਲਾਤਕਾਰੀ ਹੋਵੇ, ਮਤਲਬੀ ਹੋਵੇ, ਚੋਰ ਹੋਵੇ, ਨਾਲਾਇਕ ਹੋਵੇ,
ਭ੍ਰਿਸ਼ਟ ਹੋਵੇ, ਕਾਤਲ ਹੋਵੇ, ਭਗਤਾਂ ਨੂੰ ਕੋਈ ਅਸਰ ਨਹੀਂ ਪੈਂਦਾ।
-ਨਿਮਰਤ ਕੌਰ
(ਧੰਨਵਾਦ ਸਹਿਤ ਸੰਪਾਦਕੀ ਸਪੋਕਸਮੈਂਨ ਵਿਚੋਂ)
09/09/18
ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ਵਿੱਚ ਸੋਹਿਲਾ-੬੦
ਅਵਤਾਰ ਸਿੰਘ ਮਿਸ਼ਨਰੀ (510-432-5827)
ਮਹਾਨ ਕੋਸ਼ ਅਨੁਸਾਰ ਸੋਹਿਲਾ-
ਅਨੰਦ
ਦਾ ਗੀਤ, ਸ਼ੋਭਨ ਸਮੇਂ ਵਿੱਚ ਗਾਇਆ ਗੀਤ-ਸਚੁ
ਮੰਗਲੁ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ॥ (੭੬੪)
ਕਹੈ ਨਾਨਕੁ ਸਬਦੁ ਸੋਹਿਲਾ
ਸਤਿਗੁਰੂ ਸੁਣਾਇਆ॥(੯੧੯) ਸੁ (ਉਤਮ) ਹੇਲਾ
(ਖੇਲ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
"ਸੋਹਿਲਾ"
ਸਿਰਲੇਖ ਹੇਠ ਇੱਕ ਖਾਸ ਬਾਣੀ ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ।
ਡਾ.ਗੁਰਚਰਨ ਸਿੰਘ ਅਨੁਸਾਰ-ਜਸ, ਕੀਰਤ, ਵਡਿਆਈ ਦਾ ਗੀਤ
-ਤੁਮ
ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥(੧੨) ਜਸ,
ਕੀਰਤ, ਵਡਿਆਈ-ਸਬਦਿ ਸਚੈ
ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ॥(੭੬੯) ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ
ਗੋਵਿੰਦੁ॥(੮੫੪) ਏਹੁ ਸੋਹਿਲਾ ਸਬਦੁ ਸੁਹਾਵਾ॥(੯੧੯)
ਖੁਸ਼ੀ ਦਾ ਗੀਤ-ਨਾਨਕ ਤਿਨ
ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ॥(੭੭੦)
ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ-
ਸੋਹਿਲਾ
ਤਿੰਨ ਗੁਰੂ ਸਹਿਬਾਨਾਂ ਵੱਲੋਂ ਲਿਖੇ ਪੰਜ ਸ਼ਬਦਾਂ ਦਾ ਜੋੜ ਹੈ। ਇਸ ਵਿੱਚ ਪਹਿਲੇ ਤਿੰਨ ਸ਼ਬਦ ਗੁਰੂ
ਨਾਨਕ ਸਾਹਿਬ ਦੇ, ਚੌਥਾ ਗੁਰੂ ਰਾਮਦਾਸ ਸਾਹਿਬ ਅਤੇ ਪੰਜਵਾਂ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ।
ਇਸ ਬਾਣੀ ਦਾ ਪਾਠ ਸੌਣ ਤੋਂ ਪਹਿਲਾਂ ਕੀਤਾ ਜਾਂਦਾ ਹੈ। ਇਹ ਬਾਣੀ ਮਿਰਤਕ ਸਸਕਾਰ ਵੇਲੇ ਵੀ ਪੜ੍ਹੀ
ਜਾਂਦੀ ਹੈ। ਇਨ੍ਹਾਂ ਸ਼ਬਦਾਂ ਦਾ ਮਤਲਬ ਰੱਬ ਨੂੰ ਸਦਾ ਯਾਦ ਰੱਖਦੇ, ਉਸ ਮਹਾਨ ਹਸਤੀ ਦੀ ਸਿਫਤ ਕਰਨਾ
ਹੈ। ਸੋਹਿਲੇ ਨੂੰ ਕੁਝ ਲੋਕਾਂ ਵੱਲੋਂ
"ਕੀਰਤਨ ਸੋਹਿਲਾ"
ਵੀ ਕਿਹਾ ਜਾਂਦੈ ਜੋ ਗਲਤ ਹੈ। ਇਸ ਬਾਣੀ ਦਾ ਸਿਰਲੇਖ ਸੋਹਿਲਾ ਨਹੀ ਹੈ। ਸੋਹਿਲਾ ਲਫਜ ਪਹਿਲੇ ਸ਼ਬਦ
ਦੀ ਤੁਕ ਚ ਆਉਂਦੈ ਪਰ ਇਸ ਬਾਣੀ ਦੇ ਸਿਰਲੇਖ ਦਾ ਆਧਾਰ ਨਹੀ। ਸੋਹਿਲਾ ਸਿਰਲੇਖ ਸ਼੍ਰੋਮਣੀ ਕਮੇਟੀ ਦੀ
"ਸਿੱਖ ਰਹਿਤ ਮਰਯਾਦਾ" ਵਿੱਚ ਜਰੂਰ ਦਰਜ ਹੈ।
ਨੋਟ-ਸੋਹਿਲੇ ਬਾਰੇ ਡੇਰੇ, ਸੰਪ੍ਰਦਾਵਾਂ ਅਤੇ ਟਕਸਾਲਾਂ ਨੇ ਇਹ ਭੁਲੇਖਾ
ਪਾਇਆ ਹੋਇਆ ਹੈ ਕਿ ਇਸ ਦਾ ਪਾਠ ਕਰਨ ਨਾਲ ਰਾਤ ਨੂੰ ਤੁਹਾਡੇ ਦੁਵਾਲੇ ਲੋਹੇ ਦਾ ਕਿਲਾ ਬਣ ਜਾਂਦਾ
ਅਤੇ ਦੁਸ਼ਮਣ ਨੇੜੇ ਨਹੀਂ ਆ ਸਕਦਾ। ਇਹ ਗਲਤ ਧਾਰਨਾ ਹੈ। ਜੇ ਇਵੇਂ ਲੋਹੇ ਦੇ ਕਿਲੇ ਬਣਦੇ ਹੋਣ ਤਾਂ
ਫਿਰ ਤਾਂ ਦੇਸ਼ ਨੂੰ ਸਰਹੱਦਾਂ ਉੱਤੇ ਫੌਜਾਂ ਤੇ ਕੰਡਿਆਲੀ ਤਾਰ ਦੀ ਲੋੜ ਹੀ ਨਹੀਂ ਸਗੋਂ ਡੇਰੇਦਾਰਾਂ
ਟਕਸਾਲੀਆਂ ਨੂੰ ਫੌਜ ਚ ਭਰਤੀ ਕਰ ਲੈਣ ਜੋ ਸੋਹਿਲੇ ਪੜ੍ਹ ਪੜ੍ਹ ਲੋਹੇ ਦੇ ਕਿਲੇ ਉਸਾਰੀ ਜਾਣ। ਫਿਰ
ਜਦ ੧੯੮੪ ਵਿੱਚ ੩੭ ਗੁਰਦੁਵਾਰਿਆਂ 'ਤੇ ਭਾਰਤੀ ਫੌਜ ਨੇ ਹਮਲਾ ਕੀਤਾ ਸੀ ਕੋਈ ਲੋਹੇ ਦਾ ਕਿਲਾ ਨਾ
ਬਣਿਆਂ ਓਥੇ ਤਾਂ ਹਰ ਗੁਰਦੁਆਰੇ ਸੋਹਿਲਾ ਪੜਿਆ ਜਾਂਦਾ ਹੈ? ਗੁਰਬਾਣੀ ਨਾਲ ਇਨ੍ਹਾਂ ਦੇ ਵੱਡੇ ਵਡੇਰੇ
ਡੇਰੇਦਾਰ ਤੇ ਸੰਪ੍ਰਦਾਈਆਂ ਨੇ ਮਨ ਘੜ੍ਹਤ ਕਹਾਣੀਆਂ, ਸਾਖੀਆਂ ਦੇ ਰੂਪ ਵਿੱਚ ਜੋੜੀਆਂ ਹੋਈਆਂ ਹਨ।
ਪਹਿਲੇ ਸੰਗਤ ਇਨ੍ਹਾਂ ਦੇ ਪਾਠੀਆਂ 'ਤੇ ਆਧਾਰਤ ਹੁੰਦੀ ਤੇ ਇਹ ਲੋਕ ਮਨ ਆਈਆਂ ਕਰਦੇ ਸਨ ਪਰ ਹੁਣ
ਜਮਾਨਾ ਬਦਲਿਆ, ਇੰਟ੍ਰਨੈੱਟ ਰਾਹੀਂ ਲੋਕ ਗੁਰਬਾਣੀ ਦੇ ਅਰਥ ਘਰ ਘਰ ਪੜ੍ਹਨ ਵਿਚਾਰਨ ਕਰਕੇ ਗਿਆਨਵਾਨ
ਹੋ ਰਹੇ ਹਨ। ਹੁਣ ਡੇਰੇਦਾਰ ਸੰਪ੍ਰਦਾਈਆਂ ਦੇ ਪਾਏ ਭਰਮ ਭੁਲੇਖੇ ਤੇ ਡਰਾਵੇ ਖਤਮ ਹੁੰਦੇ ਜਾ ਰਹੇ
ਹਨ। ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਬਾਣੀ ਗਿਆਨ ਲੈ ਕੇ ਜੀਵਨ ਨੂੰ ਸੁਧਾਰਨ ਤੇ ਸਫਲ ਕਰਨ ਲਈ
ਪੜ੍ਹਨੀ ਹੈ ਨਾ ਕਿ ਗਿਣਤੀ ਮਿਣਤੀ ਦੇ ਮੰਤ੍ਰ ਜਾਪਾਂ ਲਈ।
ਸੋਹਿਲੇ ਦੇ ਪੰਜਾਂ ਸ਼ਬਦਾ ਦਾ ਲੜੀਵਾਰ ਮੁੱਖ ਭਾਵ
-ਪਹਿਲੇ
ਸ਼ਬਦ ਚ ਗੁਰੂ ਨਾਨਕ ਸਾਹਿਬ ਨੇ ਦਰਸਾਇਆ ਹੈ ਕਿ ਜਿਵੇਂ ਵਿਆਹ ਵੇਲੇ ਕੁੜੀ ਦੇ ਮਾਈਏਂ ਪੈਣ ਅਤੇ
ਔਰਤਾਂ ਦੁਆਰਾ ਸੁਹਾਗ ਦੇ ਗੀਤ ਗਾਉਣ ਤੇ ਅਸੀਸਾਂ ਦੇਣ ਦੀ ਰਸਮ ਦੇ ਰੂਪਕ ਅਲੰਕਾਰ ਰਾਹੀਂ ਸੰਆਰ
ਰੂਪੀ ਪੇਕਾ ਘਰ ਛੱਡ ਕੇ, ਪਤੀ ਰੂਪੀ ਪ੍ਰਮਾਤਮਾਂ ਦੇ ਦੇ ਘਰ ਜਾਣ ਵਾਲੀ ਇਸਤ੍ਰੀ ਰੂਪ ਜਗਿਆਸੂ ਨੂੰ
ਸਤਸੰਗ ਚ ਬੈਠ ਕੇ ਹਰਿ-ਜਸ ਰੂਪ ਸੁਹਾਗ ਗੀਤ ਸੁਣਨ ਰੂਪ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ
ਦੂਜੇ ਸ਼ਬਦ ਚ ਗੁਰੂ ਨਾਨਕ ਸਾਹਿਬ ਨੇ ਇਸ ਸਿਧਾਂਤ ਨੂੰ ਸ਼ਪੱਸ਼ਟ ਕੀਤਾ ਹੈ ਕਿ ਜਿਵੇਂ ਸੂਰਜ ਇੱਕ ਹੀ
ਹੈ ਪਰ ਅੱਗੇ ਥਿਤਾਂ, ਵਾਰਾਂ, ਮਹੀਨਿਆਂ, ਪਹਿਰਾਂ ਅਤੇ ਘੜੀਆਂ ਵਜੋਂ ਵੱਖ ਵੱਖ ਇਕਾਈਆਂ ਹਨ ਤਿਵੇਂ
ਹੀ ਇੱਕ ਕਰਤਾਰ ਦੇ ਕਈ ਸਰੂਪ ਤੇ ਭੇਦ ਹਨ-ਸੂਰਜੁ
ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ॥(੧੨)
ਤੀਜੇ ਸ਼ਬਦ ਚ ਗੁਰੂ ਨਾਨਕ ਸਾਹਿਬ ਨੇ ਤੁਲਨਾਤਮਿਕ ਵਿਧੀ ਰਾਹੀਂ, ਦੁਨਿਆਵੀ
ਆਰਤੀ ਦੇ ਮੁਕਾਬਲੇ ਵਿਰਾਟ ਆਰਤੀ ਦਰਸਾਈ ਹੈ ਕਿ ਪ੍ਰਭੂ ਦੀ ਸਰਬ-ਵਿਆਪਕਤਾ, ਉਸ ਦੀ ਏਕਤਾ ਤੋਂ
ਅਨੇਕਤਾ ਵਾਲੀ ਬਿਰਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।
ਗਾਉੜੀ ਪੂਰਬੀ ਦੇ ਚੌਥੇ ਸ਼ਬਦ ਚ ਗੁਰੂ ਰਾਮਦਾਸ ਜੀ ਨੇ ਦਰਸਾਇਆਂ ਕਿ ਮਨੁੱਖ
ਦਾ ਸਰੀਰ ਰੂਪੀ ਨਗਰ ਕਾਮ ਕ੍ਰੋਧ ਆਦਿਕ ਵਾਸ਼ਨਾਵਾਂ ਨਾਲ ਭਰਿਆ ਪਿਆ ਹੈ ਜਿਸ ਕਰਕੇ ਉਹ ਇਸ ਸੰਸਾਰ
ਵਿੱਚ ਜਮ-ਦੰਡ ਸਜਾ ਭਾਵ ਦੁੱਖ ਸਹਿਨ ਕਰਦਾ ਹੈ। ਦੂਜੇ ਪਾਸੇ ਪ੍ਰਭੂ ਭਗਤੀ ਚ ਮਗਨ ਜਗਿਆਸੂ
ਵਾਸ਼ਨਾਵਾਂ ਦੀਆਂ ਰੁਕਾਵਟਾਂ ਨੂੰ ਦੂਰ ਕਰ ਪਰਮ ਧਾਮ ਭਾਵ ਪੂਰਨ ਟਿਕਾਅ ਦੀ ਅਵੱਸਥਾ ਵਿੱਚ ਪਹੁੰਚ
ਜਾਂਦੇ ਹਨ।
ਗਾਉੜੀ ਪੂਰਬੀ ਦੇ ਪੰਜਵੇਂ ਸ਼ਬਦ ਚ ਪੰਚਮ ਪਾਤਸ਼ਾਹ ਨੇ ਜਗਿਆਸੂ ਨੂੰ ਦਰਸਾਇਆ
ਕਿ ਇਹ ਮਨੁੱਖਾ ਦੇਹ ਰੂਪ ਸਮਾਂ ਆਤਮਿਕ ਕਮਾਈ ਕਰਨ ਦਾ ਹੈ। ਵਿਕਾਰਾਂ ਨਾਲ ਗ੍ਰਸੇ ਸੰਸਾਰ ਚੋਂ,
ਸਾਵਧਾਨੀ ਨਾਲ ਨਿਕਲ, ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰਨ ਲਈ ਗੁਰੂ ਦੀ ਰਹਿਮਤ ਅਤੇ ਗੁਰ ਮਾਰਗ ਤੇ
ਚੱਲਣ ਦੀ ਬਹੁਤ ਲੋੜ ਹੈ। ਇਸ ਲਈ ਸਿਖਿਆਰਥੀ ਮਨੁੱਖ ਦੀ ਕਰਤਾਰ ਕੋਲ ਆਤਮ ਉਧਾਰ ਲਈ ਬੇਨਤੀ ਹੈ-
ਅੰਤਰਜਾਮੀ
ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥ ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ॥(੧੩)
ਸੰਤਨ ਕੀ
ਤੋਂ ਭਾਵ ਸਤਿ ਸੰਗੀਆਂ
ਦੀ ਹੈ।
09/09/18
ਸਰਦਾਰਾ ਸਿੰਘ ਮਾਹਲ
(ਸੰਪਾਦਕੀ ਨੋਟ:- ਪਾਠਕਾਂ ਦੀ ਜਾਣਕਾਰੀ ਲਈ ਅਸੀਂ
ਇਹ ਲੇਖ ਪੰਜਾਬ ਟਾਈਮਜ਼ ਵਿਚੋਂ ਲੈ ਕੇ ਪਾ ਰਹੇ ਹਾਂ। ਲੇਖਕ ਭਾਵੇਂ ਖੱਬੇ ਪੱਖੀ ਲੱਗਦਾ ਹੈ ਪਰ ਉਸ
ਨੇ ਇੱਕ ਪਾਸੜ ਗੱਲ ਨਹੀਂ ਕੀਤੀ ਜਿਵੇਂ ਕਿ ਬਹੁਤੇ ਲੇਖਕ ਕਰਦੇ ਹਨ। ਬਹੁਤ ਹੀ ਜਾਣਕਾਰੀ ਭਰਪੂਰ ਲੇਖ
ਹੈ। ਕੋਈ ਵਿਰਲਾ ਹੀ ਇਸ ਤਰ੍ਹਾਂ ਸਚਾਈ ਬਿਆਨ ਕਰਦਾ ਹੈ ਨਹੀਂ ਤਾਂ ਬਹੁਤੇ ਇੱਕ ਪਾਸੜ ਗੱਲ ਹੀ ਕਰਦੇ
ਹਨ। ਕਈ ਤਾ ਅਧੂਰੀ ਗੱਲ ਕਰਕੇ ਲੋਕਾਂ ਨੂੰ ਭੜਕਾਉਣ ਦਾ ਯਤਨ ਹੀ ਕਰਦੇ ਹਨ)
ਰਿਫਰੈਂਡਮ 2020 ਅਤੇ ਖਾਲਿਸਤਾਨ ਦਾ ਵਪਾਰ
ਭਾਰਤ ਸਮੇਤ ਵਿਦੇਸ਼ਾਂ ਵਿਚਲੇ ਮੀਡੀਆ ਵਿਚ ਇਕ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਬਣਿਆ
ਹੋਇਆ ਹੈ ਤੇ ਉਹ ਹੈ, ਰਿਫਰੈਂਡਮ 2020, ਭਾਵ 2020 ਵਿਚ ਕਰਾਈ ਜਾਣ ਵਾਲੀ ਰਾਇਸ਼ੁਮਾਰੀ। ਰਿਫਰੈਂਡਮ
ਅੰਗਰੇਜ਼ੀ ਦੇ ਸ਼ਬਦ ਰੈਫਰ ਤੋਂ ਬਣਿਆ ਹੈ ਜਿਸ ਦਾ ਅਰਥ ਹੈ, ਕਿਸੇ ਕੋਲ ਭੇਜਣਾ। ਰਿਫਰੈਂਡਮ ਦਾ ਅਰਥ
ਹੈ, ਕੋਈ ਮੁੱਦਾ ਲੋਕਾਂ ਦੀ ਰਾਇ ਜਾਣਨ ਲਈ ਉਨ੍ਹਾਂ ਕੋਲ ਭੇਜਣਾ। ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ
ਤਾਂ ਕਿਸੇ ਨਿਸ਼ਚਿਤ ਮੁੱਦੇ ‘ਤੇ ਵੋਟਿੰਗ ਰਾਹੀਂ ਲੋਕਾਂ ਦੀ ਰਾਇ ਜਾਣਨ ਨੂੰ ਰਿਫਰੈਂਡਮ ਕਿਹਾ ਜਾਂਦਾ
ਹੈ ਅਤੇ ਪੰਜਾਬੀ/ਉਰਦੂ ਵਿਚ ਰਾਇਸ਼ੁਮਾਰੀ ਕਿਹਾ ਜਾਂਦਾ ਹੈ, ਜੋ ਆਪਣੇ ਆਪ ਵਿਚ ਜਮਹੂਰੀ ਅਮਲ ਹੈ, ਇਹ
ਲੋਕਾਂ ਨੂੰ ਫੈਸਲਾ ਕਰਨ ਦਾ ਹੱਕ ਦਿੰਦਾ ਹੈ। ਆਮ ਰੂਪ ਵਿਚ ਅਸੀਂ ਇਸ ਦੇ ਹਮਾਇਤੀ ਹਾਂ, ਪਰ ਇਹ
ਨਹੀਂ ਕਿ ਅਸੀਂ ਹਰ ਰਾਇਸ਼ੁਮਾਰੀ ਦੇ ਹਮਾਇਤੀ ਹਾਂ। ਅਸੀਂ ਉਸੇ ਹੀ ਦੇ ਹੱਕ ਵਿਚ ਹਾਂ ਜੋ ਸਮਾਜ ਨੂੰ
ਅੱਗੇ ਲਿਜਾਣ ਦਾ ਵਾਹਨ ਬਣਦੀ ਹੈ। ਜੋ ਅੱਜ ਦੇ ਯੁੱਗ ਵਿਚ ਸਾਮਰਾਜ ਤੇ ਇਸ ਦੇ ਸੰਗੀਆਂ ਅਤੇ
ਜਗੀਰਦਾਰੀ ਵਿਰੁਧ ਜਾਂਦੀ ਹੈ ਜਾਂ ਉਨ੍ਹਾਂ ਵਿਰੁਧ ਸੇਧਿਤ ਹੈ, ਉਹ ਹੀ ਸਮਾਜ ਨੂੰ ਅੱਗੇ ਲੈ ਜਾਣ ਦਾ
ਵਾਹਨ ਬਣ ਸਕਦੀ ਹੈ ਅਤੇ ਅਸੀਂ ਕੇਵਲ ਉਸੇ ਦੇ ਹਮਾਇਤੀ ਹਾਂ।
ਨੇੜਲੇ ਭੂਤਕਾਲ ਵਿਚ ਬਰਤਾਨੀਆ (ਯੂ. ਕੇ.), ਸਪੇਨ ਅਤੇ ਕੋਸੋਵੋ ਵਿਚ ਰਾਇਸ਼ੁਮਾਰੀ ਹੋਈ ਹੈ। ਯੂ.
ਕੇ. ਵਿਚ ਦੋ ਵਾਰੀ ਰਾਇਸ਼ੁਮਾਰੀ ਹੋਈ ਹੈ। ਇਕ ਵਾਰੀ ਯੂ. ਕੇ. ਦੇ ਇਕ ਹਿੱਸੇ ਸਕਾਟਲੈਂਡ ਵਿਚ ਹੋਈ,
ਮੁੱਦਾ ਸੀ, ਸਕਾਟਲੈਂਡ ਨੂੰ ਯੂ. ਕੇ. ਵਿਚ ਰਹਿਣਾ ਚਾਹੀਦਾ ਹੈ ਜਾਂ ਨਹੀਂ? ਫੈਸਲਾ ਮਾਮੂਲੀ ਜਿਹੇ
ਅੰਤਰ ਨਾਲ ਯੂ. ਕੇ. ਵਿਚ ਰਹਿਣ ਦਾ ਆਇਆ। ਦੂਜੀ ਰਾਇਸ਼ੁਮਾਰੀ ਪੂਰੇ ਯੂ. ਕੇ. ਵਿਚ ਹੋਈ। ਮੁੱਦਾ ਸੀ,
ਕੀ ਯੂ. ਕੇ. ਨੂੰ ਯੂਰਪੀ ਯੂਨੀਅਨ ਵਿਚ ਰਹਿਣਾ ਚਾਹੀਦਾ ਹੈ ਜਾਂ ਇਸ ਵਿਚੋਂ ਬਾਹਰ ਆ ਜਾਣਾ ਚਾਹੀਦਾ
ਹੈ? ਬਹੁਗਿਣਤੀ ਨੇ ਯੂਰਪੀ ਯੂਨੀਅਨ ਵਿਚੋਂ ਬਾਹਰ ਆਉਣ ਦਾ ਫਤਵਾ ਦਿੱਤਾ। ਇਸ ਫਤਵੇ ਦੇ ਲਾਗੂ ਹੋਣ
ਦੀ ਪ੍ਰਕ੍ਰਿਆ ਜਾਰੀ ਹੈ। ਸਪੇਨ ਵਿਚ ਕੈਟੇਲੋਨੀਆ ਖਿੱਤੇ ਵਿਚ ਰਾਇਸ਼ੁਮਾਰੀ ਹੋਈ ਤਾਂ ਮੁੱਦਾ ਸੀ,
ਕੈਟੇਲੋਨੀਆ ਨੂੰ ਸਪੇਨ ਵਿਚ ਰਹਿਣਾ ਚਾਹੀਦਾ ਹੈ ਜਾਂ ਆਜ਼ਾਦ ਮੁਲਕ ਬਣਨਾ ਚਾਹੀਦਾ ਹੈ। ਰਾਇਸ਼ੁਮਾਰੀ
ਕੈਟੇਲੋਨੀਆ ਦੀ ਅਸੈਂਬਲੀ ਨੇ ਕਰਵਾਈ ਸੀ। ਬਹੁਗਿਣਤੀ ਨੇ ਫੈਸਲਾ ਸਪੇਨ ਤੋਂ ਵੱਖ ਹੋ ਕੇ ਵੱਖਰਾ ਦੇਸ਼
ਬਣਾਉਣ ਦਾ ਦਿੱਤਾ ਪਰ ਸਪੇਨ ਦੀ ਪਾਰਲੀਮੈਂਟ ਨੇ ਇਸ ਨੂੰ ਰੱਦ ਕਰ ਦਿੱਤਾ। ਇਸ ਕਰਕੇ ਇਹ ਅਜੇ ਲਾਗੂ
ਨਹੀਂ ਹੋ ਸਕਿਆ।
ਕੋਸੋਵੋ ਦੇ ਖਿੱਤੇ ਵਿਚ ਸੋਵੀਅਤ ਯੂਨੀਅਨ ਦੇ ਟੁੱਟਣ, ਸੋਵੀਅਤ ਕੈਂਪ ਦੇ ਖਿੰਡਣ, ਯੂਗੋਸਲਾਵੀਆ ਦੇ
ਟੁੱਟਣ ਨਾਲ ਅਤੇ ਸਰਬੀਆ ਵੱਲੋਂ ਆਪਣੀ ਆਜ਼ਾਦੀ ਐਲਾਨਣ ਪਿਛੋਂ, ਕੋਸੋਵੋ ਦੀ ਆਜ਼ਾਦੀ ਦੇ ਮੁੱਦੇ ‘ਤੇ
ਰਾਇਸ਼ੁਮਾਰੀ ਹੋਈ ਅਤੇ ਲੋਕਾਂ ਨੇ ਕੋਸੋਵੋ ਦੇ ਇਕ ਆਜ਼ਾਦ ਮੁਲਕ ਬਣਨ ਦਾ ਫੈਸਲਾ ਦਿੱਤਾ। ਰਾਇਸ਼ੁਮਾਰੀ
ਜਿਥੇ ਵਿਕਸਿਤ ਪੂੰਜੀਵਾਦੀ/ਸਾਮਰਾਜੀ ਦੇਸ਼ਾਂ ਵਿਚ ਆਮ ਸਿਆਸੀ ਵਰਤਾਰਾ ਹੈ, ਉਥੇ ਭਾਰਤ ਵਰਗੇ ਪਿਛੜੇ
ਮੁਲਕਾਂ ਵਿਚ ਅਜਿਹਾ ਨਹੀਂ ਹੈ।
ਕੀ ਹੈ ਰਾਇਸ਼ੁਮਾਰੀ 2020?
ਸੰਨ 1984 ਵਿਚ ਵਿਦੇਸ਼ਾਂ ਵਿਚ ਇਕ ਜਥੇਬੰਦੀ ਸਿੱਖਸ ਫਾਰ ਜਸਟਿਸ ਹੋਂਦ ਵਿਚ ਆਈ, ਜੋ ਆਪਣੇ ਆਪ ਨੂੰ
ਜਥੇਬੰਦੀ ਨਹੀਂ ਸਗੋਂ ਮੁਹਿੰਮ ਕਹਿੰਦੀ ਹੈ। ਇਹ ਪੰਜਾਬ ਜਾਂ ਭਾਰਤ ਵਿਚ ਨਹੀਂ ਬਲਕਿ ਵਿਦੇਸ਼ਾਂ ਵਿਚ
ਬੈਠੇ ਲੋਕਾਂ ਨੇ ਬਣਾਈ। ਜਥੇਬੰਦੀ ਦਾ ਨਾਂ ਭਾਵੇਂ ਸਿੱਖਸ ਫਾਰ ਜਸਟਿਸ ਹੈ ਪਰ ਇਸ ਦਾ ਮੁੱਖ ਬੁਲਾਰਾ
ਤੇ ਵਕੀਲ ਗੁਰਪਤਵੰਤ ਸਿੰਘ ਪੰਨੂ ਅਤੇ ਇਸ ਦਾ ਡਾਇਰੈਕਟਰ ਤਜਿੰਦਰ ਸਿੰਘ ਹਨ, ਦੋਵੇਂ
ਦਾੜ੍ਹੀ-ਮੁੱਛਾਂ ਸਫਾਚੱਟ ਅਤੇ ਘੋਨ-ਮੋਨ ਹਨ। ਪੰਨੂ ਪ੍ਰੈਸ ਸਾਹਮਣੇ ਅਤੇ ਚੈਨਲਾਂ ‘ਤੇ ਸਿਰ ਉਤੇ
ਰੁਮਾਲ ਬੰਨ੍ਹ ਲੈਂਦਾ ਹੈ ਤੇ ਖਤਮ ਹੁੰਦਿਆਂ ਸਾਰ ਸਿਰ ‘ਤੇ ਰੁਮਾਲ ਦਾ ਭਾਰ ਵੀ ਨਹੀਂ ਝੱਲਦਾ। ਇਸ
ਜਥੇਬੰਦੀ ਦੇ ਸਾਰੇ ਮੋਹਰੀ ਸ਼ੱਕੀ ਸ਼ਖਸੀਅਤਾਂ ਹਨ। ਇਸ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਹੀ ਇਸ ਬਾਰੇ
ਵਿਵਾਦ ਰਿਹਾ ਹੈ ਅਤੇ ਕਿਆਸ-ਅਰਾਈਆਂ ਲਗਦੀਆਂ ਰਹੀਆਂ ਹਨ ਕਿ ਇਹ ਕਿਸ ਏਜੰਸੀ ਦੀ ਪੈਦਾਵਾਰ ਹਨ? ਇਸ
ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਇਹ 2020 ਵਿਚ ਰਾਇਸ਼ੁਮਾਰੀ ਕਰਵਾਏਗੀ ਕਿ ਸਿੱਖਾਂ ਨੂੰ ਆਜ਼ਾਦੀ
ਚਾਹੀਦੀ ਹੈ ਜਾਂ ਨਹੀਂ। ਲੰਡਨ ਵਿਚ ਕੀਤੀ ਕਾਨਫਰੰਸ ਇਸੇ ਦਾ ਇਕ ਹਿੱਸਾ ਹੈ।
ਜਿਥੋਂ ਤੱਕ ਪੰਜਾਬ ਦੀ ਸਿਆਸਤ ਦਾ ਸੁਆਲ ਹੈ, ਖਾਲਿਸਤਾਨ ਦੀ ਹਮਾਇਤ ਅਤੇ
ਇਸ ਦੀ ਮੰਗ ਕਰਨ ਵਾਲੀਆਂ ਜਥੇਬੰਦੀਆਂ ਸਿਮਰਨਜੀਤ ਸਿੰਘ ਮਾਨ ਦੇ ਧੜੇ ਅਤੇ ਦਲ ਖਾਲਸਾ ਨੇ ਇਸ ਪ੍ਰਤੀ
ਅਨੇਕਾਂ ਪ੍ਰਕਾਰ ਦੇ ਸ਼ੰਕੇ ਪ੍ਰਗਟਾਏ ਹਨ। ਬਾਦਲ ਦਲ ਨੇ ਇਸ ਰਾਇਸ਼ੁਮਾਰੀ ਦਾ ਵਿਰੋਧ ਕੀਤਾ ਹੈ। ਆਮ
ਆਦਮੀ ਪਾਰਟੀ ਦੇ ਅਸੈਂਬਲੀ ਗਰੁੱਪ ਦੇ ਤਤਕਾਲੀ ਮੁਖੀ (ਸੁਖਪਾਲ ਸਿੰਘ ਖਹਿਰਾ) ਨੇ ਇਸ ਦੀ ਹਮਾਇਤ
ਕੀਤੀ ਪਰ ਪਾਰਟੀ ਦੇ ਅੰਦਰੋ ਬਾਹਰੋਂ ਹੋਈ ਆਲੋਚਨਾ ਪਿਛੋਂ ਪਲਟੀ ਮਾਰ ਗਿਆ। ਸਾਬਕਾ ਖਾਲਿਸਤਾਨੀ
ਸੰਸਦ ਮੈਂਬਰ ਅਤਿੰਦਰਪਾਲ ਸਿੰਘ ਨੇ ਇਸ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਦੇ ਸੁਆਲਾਂ ਦਾ
ਪੰਨੂ ਜਾਂ ਹੋਰ ਕਿਸੇ ਨੇ ਜੁਆਬ ਨਹੀਂ ਦਿੱਤਾ। ਪੰਜਾਬ ਵਿਚ ਸਿਰਫ ਇਕ ਵਿਅਕਤੀ, ਬਿਨਾ ਸਿਆਸੀ ਪਾਰਟੀ
ਤੋਂ ਸਿਆਸਤਦਾਨ, ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਦੀ ਹਮਾਇਤ ਕੀਤੀ। ਇਸ ਬਾਰੇ ਬੈਂਸ ਭਰਾਵਾਂ ਦੀ
ਪਾਰਟੀ ਦੇ ਮੁਖੀ ਨੇ ਦੋਗਲਾ ਰੁਖ ਲਿਆ ਹੈ। ਸੁਆਲ ਹੈ ਕਿ ਜਦੋਂ ਪੰਜਾਬ ਵਿਚ ਸਿੱਖਸ ਫਾਰ ਜਸਟਿਸ ਦੀ
ਜਥੇਬੰਦੀ ਨਹੀਂ, ਉਸ ਨੂੰ ਪੰਜਾਬ ‘ਚ ਕੋਈ ਹਮਾਇਤ ਹਾਸਲ ਨਹੀਂ ਤਾਂ ਪੰਨੂ ਐਂਡ ਕੰਪਨੀ ਇਹ ਸਭ ਕਾਹਦੇ
ਲਈ ਕਰ ਰਹੇ ਹਨ?
ਪੰਨੂ ਕਹਿੰਦਾ ਹੈ ਕਿ ਇਸ ਰਾਇਸ਼ੁਮਾਰੀ ਪਿਛੋਂ ਜਥੇਬੰਦੀ ਇਹ ਕੇਸ ਸੰਯੁਕਤ ਰਾਸ਼ਟਰ ਵਿਚ ਲਿਜਾਏਗੀ।
ਸੰਯੁਕਤ ਰਾਸ਼ਟਰ ਵੱਖ-ਵੱਖ ਦੇਸ਼ਾਂ ਦੀ ਨੁਮਾਇੰਦਾ ਜਥੇਬੰਦੀ ਹੈ, ਜਿਸ ਦੇ ਨੁਮਾਇੰਦੇ ਦੇਸ਼ਾਂ ਦੀਆਂ
ਸਰਕਾਰਾਂ ਨਿਯੁਕਤ ਕਰਦੀਆਂ ਹਨ। ਪੰਨੂ ਇਹ ਨਹੀਂ ਦੱਸਦਾ ਕਿ ਕਿਸ ਦੇਸ਼ ਦੀ ਸਰਕਾਰ ਨੇ ਉਨ੍ਹਾਂ ਨੂੰ
ਸੰਯੁਕਤ ਰਾਸ਼ਟਰ ਵਿਚ ਹਮਾਇਤ ਦਾ ਭਰੋਸਾ ਦਿੱਤਾ ਹੈ। ਕਿਸ ਦੇਸ਼ ਦੀ ਸਰਕਾਰ ਹੈ ਜੋ ਭਾਰਤ ਸਰਕਾਰ ਦਾ
ਵਿਰੋਧ ਸਹੇੜ ਕੇ ਅਜਿਹੀ ਸ਼ੱਕੀ ਹਸਤੀ ਵਾਲੇ ਲੋਕਾਂ ਦੀ ਹਮਾਇਤ ਵਿਚ ਖੜ੍ਹੇਗੀ?
ਸਿਰਫ ਸ਼ੋਸ਼ਾ ਹੈ ਰਾਇਸ਼ੁਮਾਰੀ 2020
ਅੱਜ ਤੱਕ ਇਤਿਹਾਸ ਵਿਚ ਜਦੋਂ ਵੀ ਅਤੇ ਜਿਥੇ ਵੀ ਰਾਇਸ਼ੁਮਾਰੀ ਹੋਈ ਹੈ, ਉਥੇ ਇਸ ਦੀ ਮੰਗ ਉਸ ਖਿੱਤੇ
ਵਿਚ ਵਸਦੇ ਲੋਕਾਂ ਵੱਲੋਂ ਹੋਈ ਹੈ, ਜਿਥੇ ਇਹ ਰਾਇਸ਼ੁਮਾਰੀ ਹੋਣੀ ਹੁੰਦੀ ਹੈ। ਅੱਜ ਤੱਕ ਨਾ ਸਬੰਧਿਤ
ਖਿੱਤੇ ਤੋਂ ਬਾਹਰੋਂ ਉਠੀ ਮੰਗ ‘ਤੇ ਅਤੇ ਨਾ ਹੀ ਬਾਹਰਲਿਆਂ ਦੀ ਮੰਗ ‘ਤੇ ਰਾਇਸ਼ੁਮਾਰੀ ਹੋਈ ਹੈ। ਇਥੇ
ਮਸਲਾ ਪੰਜਾਬ ਵਿਚ ਰਾਇਸ਼ੁਮਾਰੀ ਕਰਾਉਣ ਦਾ ਹੈ ਪਰ ਪੰਜਾਬ ਵਿਚ ਤਾਂ ਇਹ ਮੰਗ ਨਾ ਪਹਿਲਾਂ ਉਠੀ ਸੀ ਤੇ
ਨਾ ਹੀ ਹੁਣ ਕੋਈ ਅਜਿਹੀ ਮੰਗ ਹੈ। ਇਹ ਤਾਂ ਇੰਗਲੈਂਡ-ਕੈਨੇਡਾ-ਅਮਰੀਕਾ ਵਿਚ ਕੁਝ ਲੋਕ ਹਨ ਜੋ ਇਹ
ਮਸਲਾ ਉਠਾ ਰਹੇ ਹਨ। ਜੇ ਇਉਂ ਰਾਇਸ਼ੁਮਾਰੀ ਹੋਣ ਲੱਗੇ ਤਾਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਬੈਠੇ
ਕੁਝ ਬੰਦੇ, ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਇਸ ਦੀ ਮੰਗ ਕਰ ਸਕਦੇ ਹਨ। ਇਹ ਮਜ਼ਾਕ ਤੋਂ ਵੱਧ ਕੁਝ
ਨਹੀਂ।
ਦੂਜਾ ਸੁਆਲ ਹੈ, ਇਹ ਰਾਇਸ਼ੁਮਾਰੀ ਕਰਵਾਏਗਾ ਕੌਣ? ਰਾਇਸ਼ੁਮਾਰੀ ਵਿਚ ਸਭ ਬੰਦੇ, ਜਿਨ੍ਹਾਂ ਨੂੰ ਵੋਟ
ਦਾ ਹੱਕ ਹਾਸਲ ਹੈ, ਆਮ ਚੋਣਾਂ ਵਾਂਗ ਹੀ ਨਿਸ਼ਚਿਤ ਮੁੱਦੇ ‘ਤੇ ਵੋਟ ਪਾਉਂਦੇ ਹਨ। ਭਾਰਤ ਵਿਚ ਚੋਣ
ਕਮਿਸ਼ਨ ਚੋਣਾਂ ਕਰਵਾਉਂਦਾ ਹੈ ਜੋ ਸਰਕਾਰ ਦੀ ਸਿਫਾਰਿਸ਼ ‘ਤੇ ਕਰਵਾਈਆਂ ਜਾਂਦੀਆਂ ਹਨ ਪਰ ਇਥੇ ਭਾਰਤ
ਸਰਕਾਰ ਨੇ ਤਾਂ ਪੰਜਾਬ ਵਿਚ ਰਾਇਸ਼ੁਮਾਰੀ ਦਾ ਫੈਸਲਾ ਨਹੀਂ ਕੀਤਾ, ਸਗੋਂ ਉਹ ਤਾਂ ਇਸ ਦੀ ਕੱਟੜ
ਵਿਰੋਧੀ ਹੈ। ਪੰਜਾਬ ਅਸੈਂਬਲੀ ਵੀ ਇਸ ਦੇ ਹੱਕ ਵਿਚ ਨਹੀਂ। ਪੰਜਾਬ ਸਰਕਾਰ ਵੀ ਨਹੀਂ ਕਰਵਾਏਗੀ। ਨਾ
ਹੀ ਸੰਯੁਕਤ ਰਾਸ਼ਟਰ ਸੰਗਠਨ ਨੇ ਅਜਿਹਾ ਕੋਈ ਫੈਸਲਾ ਕੀਤਾ ਹੈ। ਉਂਜ ਵੀ
ਸੰਯੁਕਤ ਰਾਸ਼ਟਰ ਸਬੰਧਿਤ ਸਰਕਾਰ ਰਾਹੀਂ ਅਤੇ ਉਸ ਸਰਕਾਰ ਦੀ ਮਰਜ਼ੀ ਨਾਲ ਹੀ ਰਾਇਸ਼ੁਮਾਰੀ ਕਰਾ ਸਕਦਾ
ਹੈ। ਇਸ ਨੂੰ ਸਿੱਧੇ ਰਾਇਸ਼ੁਮਾਰੀ ਕਰਾਉਣ ਦਾ ਨਾ ਹੱਕ ਹੈ ਅਤੇ ਨਾ ਹੀ ਇਸ ਕੋਲ ਸਾਧਨ ਹਨ। ਸਿੱਖਸ
ਫਾਰ ਜਸਟਿਸ ਜਿਸ ਦਾ ਇਹ ਮੁੱਦਾ ਹੈ, ਦੀ ਪੰਜਾਬ ਵਿਚ ਕੋਈ ਹੋਂਦ ਨਹੀਂ। ਫਿਰ ਇਹ ਰਾਇਸ਼ੁਮਾਰੀ
ਕਰਾਏਗਾ ਕੌਣ?
ਤੀਜਾ ਪ੍ਰਸ਼ਨ ਹੈ, ਮੰਨ ਲਵੋ, ਇਹ ਰਾਇਸ਼ੁਮਾਰੀ ਹੁੰਦੀ ਹੈ ਤਾਂ ਇਸ ਵਿਚ ਵੋਟ ਕੌਣ ਪਾਏਗਾ? ਕੀ ਇਸ
ਵਿਚ ਪੰਜਾਬ ਦੇ ਸਿੱਖ ਹੀ ਵੋਟ ਪਾਉਣਗੇ? ਜਾਂ ਸਾਰੇ ਵੋਟਰ? ਪੰਜਾਬ ਤੋਂ ਬਾਹਰ ਭਾਰਤ ਵਿਚ ਵਸਦੇ
ਸਿੱਖ ਵੋਟ ਪਾਉਣਗੇ ਜਾਂ ਨਹੀਂ? ਜੇ ਭਾਰਤੀ ਵੋਟਰ ਹੋਣ ਕਰਕੇ ਉਨ੍ਹਾਂ ਨੂੰ ਇਹ ਹੱਕ ਦੇ ਵੀ ਦਿੱਤਾ
ਜਾਂਦਾ ਤਾਂ ਕੀ ਉਹ ਪਰਿਵਾਰਾਂ ਸਮੇਤ ਪੰਜਾਬ ਵਿਚ ਵੋਟਾਂ ਪਾਉਣ ਆਉਣਗੇ? ਜਿਹੜੇ ਪੰਜਾਬੀ ਭਾਰਤ ਵਿਚ
ਵੋਟਰ ਨਹੀਂ, ਉਹ ਯੂਰਪੀ, ਉਤਰੀ ਅਮਰੀਕੀ ਮੁਲਕਾਂ ਅਤੇ ਹੋਰ ਮੁਲਕਾਂ ਵਿਚ ਵੋਟਰ ਹਨ, ਉਹ ਪੰਜਾਬ ਵਿਚ
ਕਿਵੇਂ ਵੋਟ ਪਾ ਸਕਣਗੇ? ਇਨ੍ਹਾਂ ਸੁਆਲਾਂ ਦਾ ਇਨ੍ਹਾਂ ਲੋਕਾਂ ਕੋਲ ਕੋਈ ਸਪਸ਼ਟ ਉਤਰ ਨਹੀਂ। ਉਹ
ਭਾਵੇਂ ਕਹਿੰਦੇ ਹਨ ਕਿ ਉਹ ਟਰਾਂਸ-ਨੈਸ਼ਨਲ ਹਨ ਪਰ ਰਾਇਸ਼ੁਮਾਰੀ ਤਾਂ ਕਿਸੇ ਵੋਟਰ ਲਿਸਟ ਦੇ ਆਧਾਰ ‘ਤੇ
ਹੀ ਹੁੰਦੀ ਹੈ ਤੇ ਉਸ ਵਿਚ ਕੋਈ ਟਰਾਂਸ-ਨੈਸ਼ਨਲ ਵੋਟਰ ਨਹੀਂ ਹੁੰਦੇ।
ਚੌਥੇ, ਕੀ ਇਹ ਰਾਇਸ਼ੁਮਾਰੀ ਪੰਜਾਬ ਦੀ ਆਜ਼ਾਦੀ, ਭਾਵ ਭਾਰਤ ਤੋਂ ਵੱਖ ਹੋ ਕੇ ਆਜ਼ਾਦ ਮੁਲਕ ਬਣਾਉਣ
ਬਾਰੇ ਹੋਵੇਗੀ ਜਾਂ ਖਾਲਿਸਤਾਨ ਬਣਾਉਣ ਬਾਰੇ? ਪੰਨੂ ਕਹਿੰਦਾ ਹੈ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
ਨੇ ਕਿਹਾ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਵਿਚ ਫੌਜ ਆਈ, ਉਸੇ ਦਿਨ ਆਜ਼ਾਦ ਖਾਲਿਸਤਾਨ ਦੀ ਨੀਂਹ ਰੱਖੀ
ਜਾਵੇਗੀ, ਇਹ ਰਾਇਸ਼ੁਮਾਰੀ ਇਸੇ ‘ਤੇ ਹੋਵੇਗੀ। ਉਹ ਵੱਖਰਾ ਮੁਲਕ ਬਣਾਉਣ ਲਈ ਪੰਜਾਬ ਦੀ ਗੱਲ ਕਰਦਾ ਹੈ
ਪਰ ਪੰਜਾਬ ਵਿਚ ਤਾਂ 49 ਫੀਸਦੀ ਗੈਰ-ਸਿੱਖ ਹਨ। ਬਾਕੀਆਂ ਵਿਚੋਂ ਵੀ ਬਹੁਤੇ ਸਹਿਜਧਾਰੀ ਹਨ।
ਕੁੱਲ ਮਿਲਾ ਕੇ ਰਾਇਸ਼ੁਮਾਰੀ ਦੇ ਕਿਸੇ ਵੀ ਪਹਿਲੂ ਬਾਰੇ ਇਨ੍ਹਾਂ ਕੋਲ ਕੋਈ ਸਮਝਦਾਰੀ ਨਹੀਂ। ਸੋ
ਰਾਇਸ਼ੁਮਾਰੀ 2020 ਸ਼ੋਸ਼ੇ ਤੋਂ ਵੱਧ ਕੁਝ ਨਹੀਂ।
ਕੀ ਹੈ ਇਸ ਸ਼ੋਸ਼ੇ ਦਾ ਮਕਸਦ?
1980ਵਿਆਂ ਦੇ ਅਰੰਭ ਵਿਚ ਪੰਜਾਬ ਵਿਚ ਦਹਿਸ਼ਤਗਰਦੀ ਦੀ ਸ਼ੁਰੂਆਤ ਹੋਈ ਜਿਸ ਨੇ ਇਕ ਦਹਾਕੇ ਤੋਂ ਵੀ
ਵੱਧ ਸਮਾਂ ਪੰਜਾਬ ਨੂੰ ਸਰਕਾਰੀ ਅਤੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਬੋਲੇ ਹਨੇਰੇ ਵਿਚ ਡੁਬੋਈ
ਰੱਖਿਆ। ਹਜ਼ਾਰਾਂ ਬੇਗੁਨਾਹ ਸਿੱਖਾਂ ਅਤੇ ਹਿੰਦੂਆਂ ਦੀਆਂ ਇਸ ਦੌਰਾਨ ਜਾਨਾਂ ਗਈਆਂ। ਸੈਂਕੜਿਆਂ ਦੇ
ਘਰ ਉਜੜ ਗਏ। ਸੁਰੱਖਿਆ ਬਲਾਂ ਨੇ ਸੈਂਕੜੇ ਦੋਸ਼ੇ-ਬੇਦੋਸ਼ੇ ਸਿੱਖ ਨੌਜੁਆਨਾਂ ਨੂੰ ਝੂਠੇ ਪੁਲਿਸ
ਮੁਕਾਬਲਿਆਂ ਵਿਚ ਮਾਰ ਮੁਕਾਇਆ। ਉਧਰ ਖਾਲਿਸਤਾਨੀਆਂ ਨੇ ਬਾਜ਼ਾਰਾਂ ਵਿਚ ਗੋਲੀਆਂ ਦੇ ਛੱਟੇ ਦੇ ਕੇ,
ਬੱਸਾਂ-ਗੱਡੀਆਂ, ਬੱਸ ਅੱਡਿਆਂ, ਸਟੇਸ਼ਨਾਂ ‘ਤੇ ਬੰਬ ਧਮਾਕੇ ਕਰਕੇ ਅਤੇ ਬੱਸਾਂ ਵਿਚੋਂ ਇਕੋ ਫਿਰਕੇ
ਦੇ ਲੋਕਾਂ ਨੂੰ ਕਤਾਰ ਵਿਚ ਖੜ੍ਹਾ ਕੇ ਮਾਰ ਮੁਕਾਇਆ। ਇਸ ਤੋਂ ਬਿਨਾ ਸਿਆਸੀ ਵਿਰੋਧੀਆਂ ਨੂੰ ਵੀ ਮਾਰ
ਸੁੱਟਿਆ। ‘ਭਾਰਤੀ ਸਾਮਰਾਜ ਵਿਰੁਧ ਜੰਗ’ ਦਾ ਨਿਸ਼ਾਨਾ ਹਜ਼ਾਮ, ਝਟਕਈ, ਅਖਬਾਰਾਂ ਦੇ ਹਾਕਰ, ਮੰਡੀਆਂ
ਦੇ ਪੱਲੇਦਾਰ ਮਜ਼ਦੂਰ, ਪਰਵਾਸੀ ਮਜ਼ਦੂਰ ਅਤੇ ਆਮ ਕਿਸਾਨ ਬਣਨ ਲੱਗੇ। ਇੰਦਰਾ ਗਾਂਧੀ ਦੇ ਕਤਲ ਪਿਛੋਂ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ 4 ਹਜ਼ਾਰ ਦੇ ਕਰੀਬ ਸਿੱਖਾਂ ਦਾ ਕਤਲੇਆਮ ਹੋਇਆ। ਘਰ-ਕਾਰੋਬਾਰ ਸਾੜ
ਦਿੱਤੇ ਗਏ। ਪੰਜਾਬ ਦੇ ਸਿੱਖਾਂ ਅਤੇ ਹਿੰਦੂਆਂ ਨੇ ਭਿਆਨਕ ਸੰਤਾਪ ਹੰਢਾਇਆ।
ਆਪਣੇ ਪਿਛਾਂਹਖਿੱਚੂ ਤੇ ਲੋਕ ਵਿਰੋਧੀ ਕਿਰਦਾਰ ਅਤੇ ਆਪਣੀਆਂ ਕਰਤੂਤਾਂ ਕਾਰਨ ਲੋਕਾਂ ‘ਚੋਂ ਨਿਖੜ ਕੇ
ਅਤੇ ਪੁਲਿਸ ਜਬਰ ਕਰਕੇ ਇਹ ਲਹਿਰ ਖਤਮ ਹੋ ਗਈ। ਕਈ ਖਾਲਿਸਤਾਨੀ ਯੂਰਪੀ ਅਤੇ ਉਤਰੀ ਅਮਰੀਕੀ ਦੇਸ਼ਾਂ
ਵੱਲ ਨਿਕਲ ਗਏ। ਉਥੋਂ ਦੇ ਪੰਜਾਬੀਆਂ ਵਿਚ ਸਾਕਾ ਨੀਲਾ ਤਾਰਾ ਅਤੇ ਦਿੱਲੀ ਕਤਲੇਆਮ ਨੂੰ ਲੈ ਕੇ ਮਨਾਂ
ਵਿਚ ਰੋਸ ਸੀ। ਇਹ ਪੰਜਾਬੀ ਪੰਜਾਬ ਤੋਂ ਤਾਂ ਚਲੇ ਗਏ ਪਰ ਉਥੋਂ ਦੇ ਸਮਾਜਾਂ ਵਿਚ ਖਪ ਨਾ ਸਕੇ।
ਆਪਣੀਆਂ ਜਗੀਰੂ ਮਾਨਤਾਵਾਂ ਦਾ ਸਾਮਰਾਜੀ ਸਮਾਜ ਦੇ ਅਰਾਜਕਤਾਵਾਦੀ ਚਲਨ ਨਾਲ ਵਿਰੋਧ ਟਕਰਾਅ ਦਾ ਰੂਪ
ਵੀ ਧਾਰਦਾ ਰਿਹਾ। ਜਦੋਂ ਉਖੜੇ ਪੌਦੇ ਵਾਂਗ ਇਨ੍ਹਾਂ ਦੇ ਡਾਇਸਪੋਰਕ ਦਵੰਦ ਨੇ ਇਨ੍ਹਾਂ ਨੂੰ
ਖਾਲਿਸਤਾਨੀਆਂ ਦੇ ਸਰੋਤੇ ਬਣਾ ਦਿੱਤਾ।
ਬਹਾਦਰੀ-ਪੂਜ ਮਾਨਸਿਕਤਾ ਵਾਲੇ ਪੰਜਾਬੀ ਇਨ੍ਹਾਂ ਨੂੰ ਖੁੱਲ੍ਹੇ ਮਨ ਨਾਲ ਪੈਸਾ ਦੇਣ ਲੱਗੇ। ਇਸ
ਤਰ੍ਹਾਂ ਵਿਦੇਸ਼ਾਂ ਵਿਚ ਖਾਲਿਸਤਾਨ ਦਾ ਬਿਜਨਸ ਚੱਲ ਨਿਕਲਿਆ। ਕਈ ਜਥੇਬੰਦੀਆਂ ਹੋਂਦ ਵਿਚ ਆ ਗਈਆਂ।
ਕਈ ਚੈਨਲ ਚੱਲ ਪਏ। ਇਨ੍ਹਾਂ ਵਿਚੋਂ ਹੀ ਇਕ, ਸਿੱਖਸ ਫਾਰ ਜਸਟਿਸ ਨਾਂ ਦੀ ਜਥੇਬੰਦੀ ਹੈ (ਇਸ ਬਿਜਨਸ
ਵਿਚੋਂ ਲਾਭ ਲੈਣ ਲਈ ਸਿੱਖ ਬੁੱਧੀਜੀਵੀ ਬਣੇ ਕੁਝ ਮੌਕਾਪ੍ਰਸਤ ਲੋਕ ਵਿਦੇਸ਼ਾਂ ਵਿਚ ਗੇੜੇ ‘ਤੇ ਗੇੜਾ
ਲਾਉਣ ਲੱਗੇ)। ਖਾਲਿਸਤਾਨ ਬਣੇ ਜਾਂ ਨਾ ਬਣੇ, ਇਹ ਇਨ੍ਹਾਂ ਦਾ ਸਰੋਕਾਰ ਨਹੀਂ। ਇਨ੍ਹਾਂ ਦਾ ਸਰੋਕਾਰ
ਹੈ, ਖਾਲਿਸਤਾਨ ਦਾ ਬਿਜਨਸ ਚਲਦਾ ਰਹੇ। ਇਸੇ ਦੀ ਉਪਜ ਰਾਇਸ਼ੁਮਾਰੀ 2020 ਹੈ।
ਦੂਜੇ ਪਾਸੇ, ਪੰਜਾਬ ਵਿਚ ਨਵੀਂ ਪੀੜ੍ਹੀ ਜਵਾਨ ਹੋ ਗਈ ਹੈ ਜਿਸ ਨੇ ਉਹ ਕਾਲਾ ਦੌਰ ਨਹੀਂ ਦੇਖਿਆ ਤੇ
ਇਸ ਦਾ ਦਰਦ ਨਹੀਂ ਹੰਢਾਇਆ। ਸੋਸ਼ਲ ਮੀਡੀਆ ‘ਤੇ ਪਰੋਸਿਆ ਜਾ ਰਿਹਾ ਕੂੜ ਪ੍ਰਚਾਰ ਅਤੇ ਕਹਾਣੀਆਂ ਇਸ
ਨੌਜੁਆਨ ਪੀੜ੍ਹੀ ਨੂੰ ਰੁਮਾਂਚਿਤ ਕਰਦੀਆਂ ਹਨ। ਇਸ ਦਾ ਇਕ ਹਿੱਸਾ ਇਨ੍ਹਾਂ ਖਾਲਿਸਤਾਨੀਆਂ ਦੀਆਂ
ਕਪੋਲ-ਕਲਪਨਾਵਾਂ ‘ਤੇ ਕੰਨ ਧਰਦਾ ਹੈ। ਵਿਦੇਸ਼ੀ ਖਾਲਿਸਤਾਨੀ ਇਸ ਵਰਗ ਨੂੰ ਪ੍ਰਭਾਵਿਤ ਕਰਨ ਅਤੇ
ਉਨ੍ਹਾਂ ਦੇ ਮਨਾਂ ਵਿਚ ਫਿਰਕੂ ਜ਼ਹਿਰ ਭਰਨ ਲਈ ਯਤਨ ਕਰਦੇ ਰਹਿੰਦੇ ਹਨ। ਉਨ੍ਹਾਂ ਯਤਨਾਂ ਦਾ ਹਿੱਸਾ
ਹੀ ਰਾਇਸ਼ੁਮਾਰੀ 2020 ਹੈ।
ਵਿਦੇਸ਼ੀ ਖਾਲਿਸਤਾਨੀਆਂ ਲਈ ਇਹ ਕਿਉਂ ਜ਼ਰੂਰੀ ਹੈ? ਇੰਗਲੈਂਡ, ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ
ਵਿਚ ਖਾਲਿਸਤਾਨ ਦਾ ਬਿਜਨਸ ਵਧਣ ਲਈ ਜ਼ਰੂਰੀ ਹੈ ਕਿ ਪੰਜਾਬ ਵਿਚ ਕੁਝ ਨਾ ਕੁਝ, ਕੋਈ ਖੜਕਾ-ਦੜਕਾ,
ਠਾਹ-ਠੂਹ ਹੁੰਦੀ ਰਹੇ। ਜੇ ਪੰਜਾਬ ਵਿਚ ਕੁਝ ਨਹੀਂ ਹੁੰਦਾ ਤਾਂ ਖਾਲਿਸਤਾਨ ਦਾ ਬਿਜਨਸ ਬੰਦ ਹੋ
ਜਾਵੇਗਾ। ਕੁਝ ਸੰਘੀਆਂ ਦੇ ਕਤਲ ਇਨ੍ਹਾਂ ਯਤਨਾਂ ਦਾ ਹੀ ਸਿੱਟਾ ਹਨ। ਇਹ ਵੀ ਅਫਵਾਹ ਹੈ ਕਿ ਵਿਦੇਸ਼ੀ
ਖਾਲਿਸਤਾਨੀ ਇਸ ਖਾਤਿਰ ਗੈਂਗਸਟਰਾਂ ਨੂੰ ਪੈਸੇ ਦੇ ਕੇ ਸੁਪਾਰੀ ਕਤਲ ਕਰਾਉਣ ਦੇ ਰਸਤੇ ‘ਤੇ ਵੀ ਚੱਲ
ਰਹੇ ਹਨ।
ਜੇ ਖਾਲਿਸਤਾਨ, ਵਿਦੇਸ਼ੀ ਖਾਲਿਸਤਾਨੀਆਂ ਲਈ ਅਕੀਦਾ ਹੋਵੇ, ਤਾਂ ਉਹ ਵਿਦੇਸ਼ਾਂ ਵਿਚ ਸੁਰੱਖਿਅਤ ਬੈਠ
ਕੇ ਅਜਿਹੇ ਸ਼ੋਸ਼ੇ ਛੱਡਣ ਦੀ ਥਾਂ ਪੰਜਾਬ ਆ ਕੇ ਆਪਣੇ ਅਕੀਦੇ ਨੂੰ ਸਾਕਾਰ ਕਰਨ ਲਈ ਤਾਣ ਲਾਉਣ, ਪਰ ਉਹ
ਅਜਿਹਾ ਨਹੀਂ ਕਰਦੇ। ਕੁਝ ਕਹਿੰਦੇ ਹਨ ਕਿ ਉਹ ਇਸ ਕਰਕੇ ਨਹੀਂ ਆਉਂਦੇ ਕਿ ਭਾਰਤ ਸਰਕਾਰ ਉਨ੍ਹਾਂ ਨੂੰ
ਵੀਜ਼ਾ ਨਹੀਂ ਦਿੰਦੀ। ਜਿਨ੍ਹਾਂ ਨੇ ਰਾਜ ਬਦਲਣੇ ਹੁੰਦੇ ਹਨ, ਉਹ ਵੀਜ਼ੇ ਲੈ ਕੇ ਨਹੀਂ ਆਉਂਦੇ। ਉਹ
ਜਿਨ੍ਹਾਂ ਰਾਹਾਂ ਰਾਹੀਂ ਬਾਹਰ ਗਏ ਸੀ, ਉਨ੍ਹਾਂ ਰਾਹਾਂ ਰਾਹੀਂ ਵਾਪਿਸ ਵੀ ਆ ਸਕਦੇ ਹਨ, ਜੇ ਆਉਣਾ
ਹੋਵੇ ਤਾਂ। ਫਿਰ ਉਹ ਕਹਿੰਦੇ ਹਨ ਕਿ ਭਾਰਤ ਵਿਚ ਸਿੱਖਾਂ ‘ਤੇ ਜਬਰ ਬਹੁਤ ਹੋ ਰਿਹਾ ਹੈ, ਇਸ ਕਰਕੇ
ਨਹੀਂ ਆਉਂਦੇ। ਜੇ ਉਹ ਸਿੱਖ ਹੋਣ ਤਾਂ ਉਹ ਕਦੀ ਜਬਰ ਤੋਂ ਨਾ ਡਰਨ, ਕਿਉਂਕਿ ਗੁਰੂ ਨਾਨਕ ਤੋਂ ਲੈ ਕੇ
ਬੰਦਾ ਬਹਾਦਰ ਤੱਕ, ਰਣਜੀਤ ਸਿੰਘ ਦਾ ਜਗੀਰੂ ਰਾਜ ਕਾਇਮ ਹੋਣ ਤੱਕ, ਸਿੱਖ ਲਹਿਰ ਦਾ ਇਤਿਹਾਸ ਜਬਰ
ਨਾਲ ਟੱਕਰ ਲੈਂਦਿਆਂ ਕੁਰਬਾਨੀ ਦੇਣ ਦਾ ਇਤਿਹਾਸ ਹੈ। ਜੇ ਸਿੱਖਾਂ ‘ਤੇ ਇੰਨਾ ਜਬਰ ਹੋ ਰਿਹਾ ਹੈ ਤਾਂ
ਕੀ ਭਾਰਤ, ਖਾਸ ਕਰਕੇ ਪੰਜਾਬ ਦੇ ਕਰੋੜਾਂ ਸਿੱਖ ਉਨ੍ਹਾਂ ਵਾਂਗੂੰ ਦੇਸ਼ ਛੱਡ ਕੇ ਭੱਜ ਗਏ ਹਨ? ਨਹੀਂ,
ਉਹ ਪੰਜਾਬ ਵਿਚ ਹੀ ਰਹਿ ਰਹੇ ਹਨ।
ਹਕੀਕਤ ਇਹ ਹੈ ਕਿ ਵਿਦੇਸ਼ੀ ਖਾਲਿਸਤਾਨੀ ਉਥੇ ਸੁੱਖ-ਆਰਾਮ ਦੀ ਜ਼ਿੰਦਗੀ ਬਤੀਤ ਕਰਦਿਆਂ ਆਪਣਾ
ਖਾਲਿਸਤਾਨ ਦਾ ਵਪਾਰ ਚਲਦਾ ਰੱਖਣ ਲਈ ਕਾਲੇ ਦੌਰ ਤੋਂ ਬਾਅਦ ਪੈਦਾ ਹੋਈ ਨੌਜੁਆਨ ਪੀੜ੍ਹੀ ਨੂੰ ਬਲਦੀ
ਦੇ ਬੁੱਥੇ ਦੇਣਾ ਚਾਹੁੰਦੇ ਹਨ।
ਸੰਯੁਕਤ ਰਾਸ਼ਟਰ ਅਤੇ ਰਾਇਸ਼ੁਮਾਰੀ
ਪੰਨੂ ਐਂਡ ਕੰਪਨੀ ਦਾ ਦਾਅਵਾ ਹੈ ਕਿ ਉਹ ‘ਸਿੱਖਾਂ ਦੀ ਆਜ਼ਾਦੀ’ ਦੇ ਕੇਸ ਨੂੰ ਸੰਯੁਕਤ ਰਾਸ਼ਟਰ
ਕੋਲ ਲੈ ਕੇ ਜਾਣਗੇ। ਪ੍ਰਭਾਵ ਬਣਾਇਆ ਜਾ ਰਿਹਾ ਕਿ ਫਿਰ ਸੰਯੁਕਤ ਰਾਸ਼ਟਰ ਖਾਲਿਸਤਾਨ ਬਣਵਾ ਦੇਵੇਗਾ।
ਪਹਿਲਾਂ ਵੀ ਜਦੋਂ ਅਕਾਲ ਤਖਤ ਦੇ ਗ੍ਰੰਥੀ ਮਨਜੀਤ ਸਿੰਘ ਰਾਹੀਂ ਗੁਰਚਰਨ ਸਿੰਘ ਟੌਹੜਾ ਨੇ ਸਭ ਅਕਾਲੀ
ਦਲਾਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇਕ ਕਰਕੇ ਅਕਾਲੀ ਦਲ ਬਣਾਇਆ ਸੀ, ਉਦੋਂ ਵੀ
ਮਾਨ-ਬਾਦਲ ਜਿਹਿਆਂ ਨੇ ਸੰਯੁਕਤ ਰਾਸ਼ਟਰ ਦੇ ਤਤਕਾਲੀ ਸਕੱਤਰ ਜਨਰਲ ਬੁਤਰਸ ਘਾਲੀ ਦੇ ਨਾਂ ਮੈਮੋਰੰਡਮ
ਭੇਜਿਆ ਸੀ। ਉਹੀ ਕੁਝ ਇਹ ਕਰ ਰਹੇ ਹਨ।
ਇਹ ਸਮਝਣ ਲਈ ਸੰਯੁਕਤ ਰਾਸ਼ਟਰ ਦੇ ਕਿਰਦਾਰ ਨੂੰ ਸਮਝਣਾ ਜ਼ਰੂਰੀ ਹੈ। ਦੂਜੀ ਸੰਸਾਰ ਜੰਗ ਦੇ ਖਾਤਮੇ
ਪਿਛੋਂ ਅਮਰੀਕਾ ਅਤੇ ਸੋਵੀਅਤ ਯੂਨੀਅਨ-ਦੋ ਵੱਡੀਆਂ ਤਾਕਤਾਂ ਬਣ ਕੇ ਉਭਰੇ। ਉਸ ਨਾਲ ਸੰਸਾਰ ਵਿਚ
ਤਾਕਤਾਂ ਦਾ ਤੋਲ ਬਣਿਆ, ਉਸ ਨੂੰ ਬਣਾਈ ਰੱਖਣ ਲਈ ਇਹ ਸੰਗਠਨ ਹੋਂਦ ਵਿਚ ਆਇਆ।
ਇਸ ਵਿਚ ਪੰਜ ਮੁਲਕਾਂ-ਅਮਰੀਕਾ, ਸੋਵੀਅਤ ਯੂਨੀਅਨ, ਬਰਤਾਨੀਆ, ਫਰਾਂਸ ਅਤੇ ਚੀਨ ਨੂੰ ਵੀਟੋ ਦਾ ਹੱਕ
ਦਿੱਤਾ ਗਿਆ। ਇਨ੍ਹਾਂ ਦੀ ਸਹਿਮਤੀ ਬਿਨਾ ਵੱਡਾ ਫੈਸਲਾ ਨਹੀਂ ਕੀਤਾ ਜਾ ਸਕਦਾ। ਮਤਲਬ ਸੰਸਾਰ ਦੇ
ਸ਼ਕਤੀ ਸਮਤੋਲ ਵਿਚ ਕੋਈ ਫੇਰ-ਬਦਲ ਪੰਜਾਂ ਦੀ ਸਹਿਮਤੀ ਨਾਲ ਹੀ ਹੋ ਸਕਦਾ ਹੈ। 1956 ਵਿਚ ਸੋਵੀਅਤ
ਪਾਰਟੀ ਦੀ 20ਵੀਂ ਕਾਂਗਰਸ ਨਾਲ ਸੋਵੀਅਤ ਯੂਨੀਅਨ ਵਿਚ ਸਰਮਾਏਦਾਰੀ ਦੀ ਜਿੱਤ ਹੋ ਕੇ ਸਰਮਾਏਦਾਰੀ ਦੀ
ਬਹਾਲੀ ਹੋ ਗਈ। ਸੋਵੀਅਤ ਯੂਨੀਅਨ, ਸਮਾਜਵਾਦ ਦੇ ਬੁਰਕੇ ਹੇਠ ਸਾਮਰਾਜੀ ਦੇਸ਼ ਬਣ ਗਿਆ। ਸੰਸਾਰ ਵਿਚ
ਰੂਸ-ਅਮਰੀਕਾ ਦੋ ਮਹਾਂਸ਼ਕਤੀਆਂ ਵਜੋਂ ਉਭਰੇ ਅਤੇ ਇਨ੍ਹਾਂ ਵਿਚ ਸੰਸਾਰ ਚੌਧਰ ਲਈ ਖਹਿ-ਭੇੜ ਸ਼ੁਰੂ ਹੋ
ਗਿਆ ਅਤੇ ਇਹ ਸੰਸਥਾ ਵੀ ਇਸ ਭੇੜ ਦਾ ਅਖਾੜਾ ਬਣੀ।
ਨੱਬੇਵਿਆਂ ਦੇ ਸ਼ੁਰੂ ਵਿਚ ਰੂਸ ਦੇ ਮਹਾਂਸ਼ਕਤੀ ਵਜੋਂ ਪਤਨ ਕਾਰਨ ਅਮਰੀਕਾ ਦੀ ਅਗਵਾਈ ਵਿਚ ਇਕ ਧਰੁਵੀ
ਸੰਸਾਰ ਬਣ ਗਿਆ ਤਾਂ ਸੰਯੁਕਤ ਰਾਸ਼ਟਰ ਅਮਰੀਕਾ ਦੇ ਹੱਥਠੋਕੇ ਵਜੋਂ ਕੰਮ ਕਰਨ ਲੱਗਾ। ਅਫਗਾਨਿਸਤਾਨ
‘ਤੇ ਹਮਲਾ ਕਰਨ ਲਈ ਅਮਰੀਕਾ ਨੇ ਸੰਯੁਕਤ ਰਾਸ਼ਟਰ ਤੋਂ ਮਤਾ ਪਵਾ ਲਿਆ ਪਰ ਇਹ ਸਥਿਤੀ ਜ਼ਿਆਦਾ ਦੇਰ ਨਾ
ਰਹੀ। ਬਹੁ-ਧਰੁਵੀ ਸੰਸਾਰ ਉਭਰਨ ਲੱਗਾ। ਜਦੋਂ ਇਰਾਕ ‘ਤੇ ਹਮਲਾ ਕਰਨ ਲਈ ਮਤਾ ਪਵਾਉਣਾ ਚਾਹਿਆ ਤਾਂ
ਅਮਰੀਕਾ ਸਫਲ ਨਾ ਹੋਇਆ। ਅੱਜ ਫਿਰ ਵੱਡੀਆਂ ਤਾਕਤਾਂ ਦੀ ਖਹਿਬਾਜ਼ੀ ਕਾਰਨ ਇਸ ਦੀ ਪ੍ਰਸੰਗਿਕਤਾ ਕਾਫੀ
ਘਟ ਗਈ ਹੈ।
1948 ਵਿਚ ਕਸ਼ਮੀਰ ਵਿਚ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਭਾਰਤ ਸਰਕਾਰ ਕਸ਼ਮੀਰ ਦਾ ਮਸਲਾ ਸੰਯੁਕਤ
ਰਾਸ਼ਟਰ ਵਿਚ ਲੈ ਗਈ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੇ ਮਤਾ ਪਾਸ ਕੀਤਾ ਕਿ ਭਾਰਤ ਅਤੇ
ਪਾਕਿਸਤਾਨ ਦੋਵੇਂ ਆਪਣੀਆਂ ਫੌਜਾਂ ਕਸ਼ਮੀਰ ਵਿਚੋਂ ਬਾਹਰ ਕੱਢਣ ਅਤੇ ਜੰਮੂ ਕਸ਼ਮੀਰ ਵਿਚ ਰਾਇਸ਼ੁਮਾਰੀ
ਕਰਵਾਈ ਜਾਵੇ। 1957 ਵਿਚ ਇਕ ਵਾਰੀ ਫਿਰ ਇਸੇ ਮਤੇ ਨੂੰ ਦੁਹਰਾਇਆ ਪਰ ਨਾ ਦੋਹਾਂ ਦੇਸ਼ਾਂ ਨੇ ਫੌਜਾਂ
ਬਾਹਰ ਕੱਢੀਆਂ ਅਤੇ ਨਾ ਹੀ ਰਾਇਸ਼ੁਮਾਰੀ ਹੋਈ। ਹਜ਼ਾਰਾਂ ਕਸ਼ਮੀਰੀ ਸਵੈ-ਨਿਰਣੇ ਲਈ ਕੁਰਬਾਨੀਆਂ ਦੇ
ਚੁੱਕੇ ਹਨ, ਜਾਨਾਂ ਕੁਰਬਾਨ ਕਰ ਚੁੱਕੇ ਹਨ ਪਰ ਰਾਇਸ਼ੁਮਾਰੀ ਨਹੀਂ ਹੋਈ। ਫਲਸਤੀਨ ਵਿਚ ਸੰਯੁਕਤ
ਰਾਸ਼ਟਰ ਦੇ ਕਈ ਮਤਿਆਂ ਦੇ ਬਾਵਜੂਦ ਇਜ਼ਰਾਈਲ ਫਲਸਤੀਨੀਆਂ ‘ਤੇ ਅਕਹਿ ਜ਼ੁਲਮ ਢਾਹ ਰਿਹਾ ਹੈ। ਇਸ ਦੇ
ਮਤਿਆਂ ਨੂੰ ਪੈਰਾਂ ਹੇਠ ਮਿੱਧ ਕੇ ਨਵੇਂ ਇਲਾਕਿਆਂ ਵਿਚ ਬਸਤੀਆਂ ਵਸਾ ਰਿਹਾ ਹੈ ਪਰ ਸੰਯੁਕਤ ਰਾਸ਼ਟਰ
ਅਹਿਲ ਹੈ। ਅਮਰੀਕਾ ਨੇ ਇਰਾਕ ਅਤੇ ਲੀਬੀਆ ਵਿਚ ਮਨਮਰਜ਼ੀ ਨਾਲ ਵਿਧਾਨਕ ਸਰਕਾਰਾਂ ਨੂੰ ਉਲਟਾ ਕੇ
ਪਿੱਠੂ ਸਰਕਾਰਾਂ ਬਣਾ ਦਿੱਤੀਆਂ ਅਤੇ ਸੀਰੀਆ ਵਿਚ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸੰਯੁਕਤ
ਰਾਸ਼ਟਰ ਅਹਿਲ ਹੈ।
ਰਿਫਰੈਂਡਮ 2020 ਵਾਲੇ ਕੋਸੋਵੋ ਵਿਚ ਸੰਯੁਕਤ ਰਾਸ਼ਟਰ ਦੇ ਨਾਂ ‘ਤੇ ਰਾਇਸ਼ੁਮਾਰੀ ਦਾ ਹਵਾਲਾ ਦਿੰਦੇ
ਹਨ ਪਰ ਜਿਸ ਸਿਆਸੀ ਪ੍ਰਸੰਗ ਵਿਚ ਇਹ ਵਾਪਰਿਆ, ਉਸ ਤੋਂ ਅਨਜਾਣ ਹਨ। ਜਦੋਂ ਸੋਵੀਅਤ ਕੈਂਪ ਖਿੰਡਿਆ
ਅਤੇ ਸੋਵੀਅਤ ਯੂਨੀਅਨ ਟੁੱਟਿਆ ਤਾਂ ਇਸ ਕੈਂਪ ਦੇ ਮੁਲਕਾਂ ਵਿਚ ਭਾਰੀ ਉਥਲ-ਪੁਥਲ ਹੋਈ।
ਚੈਕੋਸਲੋਵਾਕੀਆ ਦੋ ਮੁਲਕਾਂ-ਚੈੱਕ ਅਤੇ ਸਲੋਵਾਕ ਗਣਰਾਜ ਵਿਚ ਵੰਡਿਆ ਗਿਆ। ਸੰਸਾਰ ਵਿਚ ਹਾਵੀ
ਅਮਰੀਕੀ ਅਤੇ ਯੂਰਪੀ ਸਾਮਰਾਜੀਆਂ ਦਾ ਉਦੇਸ਼ ਸੀ ਕਿ ਇਨ੍ਹਾਂ ਨੂੰ ਛੋਟੇ-ਛੋਟੇ ਮੁਲਕਾਂ ਵਿਚ ਵੰਡ
ਦਿੱਤਾ ਜਾਵੇ ਤਾਂ ਜੋ ਮਰਜ਼ੀ ਨਾਲ ਉਨ੍ਹਾਂ ਨਾਲ ਖੇਡਿਆ ਜਾ ਸਕੇ ਤੇ ਉਹ ਕੋਈ ਵਿਰੋਧ ਨਾ ਕਰ ਸਕਣ। ਇਸ
ਲਈ ਜਦੋਂ ਯੁਗੋਸਲਾਵੀਆ ਟੁੱਟਿਆ ਅਤੇ ਕੋਸੋਵੋ ਵਿਚ ਸਵੈ-ਨਿਰਣੇ ਦੀ ਮੰਗ ਉਠੀ ਤਾਂ ਇਨ੍ਹਾਂ
ਸਾਮਰਾਜੀਆਂ ਨੇ ਕੋਸੋਵੋ ਦੇਸ਼ ਬਣਾਉਣ ਲਈ ਸੰਯੁਕਤ ਰਾਸ਼ਟਰ ਨੂੰ ਵਰਤਿਆ। ਸੰਸਾਰ ਇਕ ਧਰੁਵੀ ਬਣ ਗਿਆ
ਸੀ ਅਤੇ ਰੂਸ ਵਿਰੋਧ ਕਰਨ ਦੀ ਸਥਿਤੀ ਵਿਚ ਨਹੀਂ ਸੀ। ਇਸ ਸਥਿਤੀ ਦਾ ਪੰਜਾਬ ਦੀ ਵਰਤਮਾਨ ਸਥਿਤੀ ਨਾਲ
ਦੂਰ ਦਾ ਵੀ ਸਬੰਧ ਨਹੀਂ। ਇਹ ਸੰਯੁਕਤ ਰਾਸ਼ਟਰ ਦਾ ਸੁਪਨਾ ਦਿਖਾ ਕੇ ਸਿੱਖਾਂ ਨੂੰ ਗੁੰਮਰਾਹ ਕਰਨਾ
ਚਾਹੁੰਦੇ ਹਨ।
ਹਾਕਮਾਂ ਦੀਆਂ ਭਟਕਾਊ ਚਾਲਾਂ ਅਤੇ ਸਿੱਖਾਂ ‘ਤੇ ਜਬਰ
ਵਿਦੇਸ਼ੀ ਖਾਲਿਸਤਾਨੀ, ਸਿੱਖਾਂ ‘ਤੇ ਜਬਰ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ। ਉਹ
ਕਹਿੰਦੇ ਹਨ ਕਿ ਭਾਰਤ ਵਿਚ ਇਕ ਲੱਖ ਤੋਂ ਵੱਧ ਸਿੱਖ ਮਾਰੇ ਗਏ ਹਨ ਜਦਕਿ ਉਸ ਕਾਲੇ ਦੌਰ ਵਿਚ 45-50
ਹਜ਼ਾਰ ਲੋਕ ਮਰੇ, ਸਮੇਤ 1984 ਦੇ ਕਤਲੇਆਮ ਦੇ। ਇਹ ਸਾਰੇ ਸਿੱਖ ਹੀ ਨਹੀਂ; ਹਿੰਦੂ, ਸਿਆਸੀ ਵਿਰੋਧੀ
ਅਤੇ ਪੁਲਿਸ ਮੁਲਾਜ਼ਮ ਵੀ ਸਨ। ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਤੇ ਹੋਰ ਸ਼ਹਿਰਾਂ ਵਿਚ 4 ਹਜ਼ਾਰ
ਨਿਰਦੋਸ਼ ਸਿੱਖ ਮਾਰੇ ਗਏ ਪਰ ਪੰਨੂ ਇਨ੍ਹਾਂ ਦੀ ਗਿਣਤੀ 40 ਹਜ਼ਾਰ ਦੱਸਦਾ ਹੈ। ਇਹ ਹਿਮਾਚਲ-ਹਰਿਆਣਾ
ਬਣਨ ਨੂੰ ਸਿੱਖਾਂ ਨਾਲ ਧੱਕਾ ਦਸਦੇ ਹਨ ਪਰ ਸਿੱਖਾਂ ਦੀ ਪਾਰਟੀ ਕਹਾਉਣ ਵਾਲੀ ਅਕਾਲੀ ਪਾਰਟੀ ਨੇ
ਆਪਣਾ ਰਾਜ ਪੱਕਾ ਕਰਨ ਲਈ ਸਿੱਖ ਬਹੁਗਿਣਤੀ ਵਾਲਾ ਮੌਜੂਦਾ ਸੂਬਾ ਆਪ ਬਣਵਾਇਆ। ਇਸ ਵਿਚੋਂ ਹੀ
ਹਿਮਾਚਲ-ਹਰਿਆਣਾ ਬਣੇ। ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ, ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ
ਗਿਆ, ਪੰਜਾਬ ਦਾ ਪਾਣੀ ਖੋਹਿਆ ਗਿਆ, ਪਰ ਇਹ ਪੰਜਾਬੀਆਂ ਨਾਲ ਧੱਕਾ ਹੈ, ਨਿਰੇ ਸਿੱਖਾਂ ਨਾਲ ਨਹੀਂ।
ਫਿਰ ਕੀ ਸਿੱਖਾਂ ਨਾਲ ਧੱਕਾ ਨਹੀਂ ਹੋ ਰਿਹਾ? ਸਿੱਖਾਂ ਸਮੇਤ ਸਭ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ
ਹੈ। ਜਵਾਹਰ ਲਾਲ ਨਹਿਰੂ ਨੇ ਜਗੀਰਦਾਰੀ ਖਾਤਮਾ ਕਾਨੂੰਨ ਬਣਾ ਕੇ, ਵੱਡੀ ਸਨਅਤ ਲਾ ਕੇ ਅਤੇ ਪਬਲਿਕ
ਸੈਕਟਰ ਦੀ ਉਸਾਰੀ ਕਰਕੇ ਨਹਿਰੂ ਮਾਰਕਾ ਸਮਾਜਵਾਦ ਦੇ ਨਾਂ ‘ਤੇ ਰਾਜ ਕੀਤਾ। ਇੰਦਰਾ ਗਾਂਧੀ ਨੇ ਭੂਮੀ
ਸੁਧਾਰ ਕਾਨੂੰਨ ਪਾਸ ਕਰਕੇ, ਰਾਜਿਆਂ ਦੇ ਭੱਤੇ ਬੰਦ ਕਰਕੇ ਅਤੇ ਬੈਂਕਾਂ ਦਾ ਕੌਮੀਕਰਨ ਕਰਕੇ ਗਰੀਬੀ
ਹਟਾਓ ਦੇ ਨਾਅਰੇ ਹੇਠ ਰਾਜ ਕੀਤਾ ਪਰ ਅੱਸੀਵਿਆਂ ਤੱਕ ਅਜਿਹੇ ਨਾਅਰਿਆਂ ਦੀ ਪੋਲ ਖੁੱਲ੍ਹ ਚੁੱਕੀ ਸੀ।
ਰਾਜਸੀ ਸੰਕਟ ਨੇ ਹਾਕਮ ਜਮਾਤਾਂ ਨੂੰ ਘੇਰ ਲਿਆ ਸੀ ਜਿਸ ‘ਚੋਂ ਨਿਕਲਣ ਲਈ 1983 ਦੀਆਂ ਜੰਮੂ ਕਸ਼ਮੀਰ
ਚੋਣਾਂ ‘ਚ ਬਹੁਗਿਣਤੀ ਹਿੰਦੂ ਫਿਰਕਾਪ੍ਰਸਤੀ ਦਾ ਦਾਅ ਖੇਡਿਆ ਗਿਆ। ਇਸ ਦੇ ਨਤੀਜੇ ਤੋਂ ਉਤਸ਼ਾਹਿਤ ਹੋ
ਕੇ ਕਾਂਗਰਸ ਨੇ ਮੁਲਕ ਭਰ ਵਿਚ ਇਹੀ ਰਾਹ ਫੜਿਆ। ਇਸ ਲਈ ਜ਼ੈਲ ਸਿੰਘ ਨੇ ਦਲ ਖਾਲਸਾ ਬਣਾਇਆ ਅਤੇ
ਭਿੰਡਰਾਂਵਾਲੇ ਨੂੰ ਸਿਆਸਤ ਵਿਚ ਲਿਆਂਦਾ ਤੇ ਉਸ ਨੂੰ ਉਭਾਰਿਆ।
ਐਮ. ਕੇ. ਧਰ ਅਨੁਸਾਰ ਰਾਸ਼ਟਰਪਤੀ ਹੁੰਦਿਆਂ ਵੀ ਜ਼ੈਲ ਸਿੰਘ ਰਾਤ ਦੇ ਹਨੇਰੇ ਵਿਚ ਬੰਗਲਾ ਸਾਹਿਬ ਦੇ
ਕਮਰੇ ਵਿਚ ਭਿੰਡਰਾਂਵਾਲੇ ਨੂੰ ਮਿਲਦਾ ਰਿਹਾ। ਪਹਿਲਾਂ ਉਸ ਨੂੰ ਟੀਸੀ ‘ਤੇ ਚੜ੍ਹਾਇਆ, ਫਿਰ ਮਾਰ ਕੇ
ਮੁਲਕ ਭਰ ‘ਚੋਂ ਵੋਟਾਂ ਇਕੱਠੀਆਂ ਕੀਤੀਆਂ। ਇਸ ਦੌਰਾਨ ਸਿੱਖਾਂ ਦਾ ਅਕਾਲ ਤਖਤ ਢਾਹ ਦਿੱਤਾ ਗਿਆ,
ਮੁਸਲਮਾਨਾਂ ਦੀ ਬਾਬਰੀ ਮਸਜਿਦ ਢਾਹ ਦਿੱਤੀ ਗਈ। ਦਿੱਲੀ ਅਤੇ ਕੁਝ ਹੋਰ ਸ਼ਹਿਰਾਂ ਵਿਚ ਸਿੱਖਾਂ ਨੂੰ
ਕਤਲ ਕੀਤਾ ਅਤੇ ਮੁਸਲਮਾਨਾਂ ਦਾ ਮੁੰਬਈ ਤੇ ਗੁਜਰਾਤ ਵਿਚ ਕਤਲੇਆਮ ਕੀਤਾ ਗਿਆ। ਘੱਟ ਗਿਣਤੀਆਂ,
ਦਲਿਤਾਂ, ਕਬਾਇਲੀਆਂ ਅਤੇ ਔਰਤਾਂ ‘ਤੇ ਜਬਰ ਹਾਕਮ ਜਮਾਤਾਂ ਦੀ ਨੀਤੀ ਹੈ। ਸਰਕਾਰ ਭਾਵੇਂ ਕਾਂਗਰਸ ਦੀ
ਹੋਵੇ ਜਾਂ ਭਾਜਪਾ ਦੀ।
ਅੱਜ ਜਦੋਂ ਸੰਕਟ ਵਿਚ ਘਿਰੇ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ; ਬੇਰੁਜ਼ਗਾਰੀ ਦੀ
ਘੁੰਮਣਘੇਰੀ ਵਿਚ ਫਸੀ ਅਤੇ ਭਵਿਖ ਦੇ ਹਨੇਰੇ ਵਿਚ ਘਿਰੀ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਗਰਕ ਰਹੀ ਹੈ;
ਦਲਿਤਾਂ, ਘੱਟ ਗਿਣਤੀਆਂ, ਕਬਾਇਲੀਆਂ ਤੇ ਔਰਤਾਂ ਉਤੇ ਜਬਰ ਵਧ ਰਿਹਾ ਹੈ; ਹਾਕਮ ਸੰਘੀ ਫਾਸ਼ੀਵਾਦ ਦੇ
ਰਾਹ ‘ਤੇ ਵਧਦੇ ਤੁਰੇ ਜਾਂਦੇ ਹਨ; ਤਾਂ ਇਸ ਸਮੇਂ ਜਮਾਤੀ ਘੋਲ ਤਿੱਖੇ ਕਰਨ ਦੀ ਜ਼ਰੂਰਤ ਹੈ। ਆਰ.ਐਸ਼ਐਸ਼
ਦੀ ਸਿਆਸਤ ਅਤੇ ਫਾਸ਼ੀਵਾਦ ਵਿਰੁਧ ਇਨਕਲਾਬੀ ਜਮਹੂਰੀ ਤਾਕਤਾਂ, ਘੱਟ ਗਿਣਤੀਆਂ, ਦਲਿਤਾਂ, ਕਬਾਇਲੀਆਂ
ਅਤੇ ਔਰਤਾਂ ਨੂੰ ਇਕ ਮੰਚ ‘ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਣਸਰਦੀ ਲੋੜ ਹੈ। ਇਸ ਸਥਿਤੀ ਵਿਚ
ਰਾਇਸ਼ੁਮਾਰੀ ਦਾ ਵਿਦੇਸ਼ੀ ਖਾਲਿਸਤਾਨੀ ਸ਼ੋਸ਼ਾ ਲੋਕਾਂ ਨੂੰ ਇਸ ਸੰਘਰਸ਼ ਦੇ ਰਾਹ ਤੋਂ ਭਟਕਾ ਕੇ ਹਾਕਮ
ਜਮਾਤਾਂ ਦੀ ਸੇਵਾ ਵਿਚ ਭੁਗਤਾਣ ਵਾਲੀ ਚਾਲ ਹੈ।
-ਸਰਦਾਰਾ ਸਿੰਘ ਮਾਹਲ
09/09/18
ਨਿਰਮਲ ਸਿੰਘ ਸੁਰ ਸਿੰਘ ਤੋਂ
ਚਰਖੇ ਤੋਂ ਚੈਟ ਤੱਕ ......
ਚਰਖਾ ਹੱਥ ਨਾਲ ਚੱਲਣ ਵਾਲਾ ਲੱਕੜ ਦਾ ਬਣਿਆ ਸੰਦ ਹੈ , ਜਿਸਦੀ ਵਰਤੋਂ ਜਿਆਦਾ-ਤਰ ਪਿੰਡ ਵੱਸਦੀਆਂ
ਔਰਤਾਂ ਕਰਿਆ ਕਰਦੀਆਂ ਸਨ, ਕੱਤਣੀ , ਮਾਲ , ਤਕਲਾ ,, ਇਸਦੇ ਅੰਗ ਮੰਨੇ ਗਏ ਹਨ । ਕਪਾਹ ਨੂੰ ਵੇਲਣੇ
ਨਾਲ ਪਿੰਝ ਕੇ ਪੂਣੀਆਂ ਵੱਟਣ ਤੋਂ ਬਾਅਦ ਚਰਖਾ ਡਾਹ ਕੱਤਣਾ ਤੇ ਸੂਤ ਤਿਆਰ ਕਰਨਾ , ਏਸ੍ਹੇ ਸੂਤ ਤੋਂ
ਦਰੀਆਂ , ਚਾਦਰਾਂ, ਖੇਸ , ਖੱਦਰ , ਬਣਦਾ ਸੀ ।
ਘਰ ਦਾ ਕੰਮ ਕਾਜ ਨਿਭੇੜ ਕੇ ਚਾਰ ਮੁਟਿਆਰਾਂ ਜਦੋਂ ਰਲ ਬਹਿਦੀਆਂ ਤਾਂ ਚਰਖਾ ਕੱਤਣਾ , ਜਿਸਦੇ ਨਾਨ
ਨਾਲ ਹੋਰ ਬੁਣਾਈ ਕਢਾਈ ਦਾ ਕੰਮ ਵੀ ਕੀਤਾ ਜਾਂਦਾ ਸੀ । ਚਰਖਾ ਕੱਤਣ ਦੀ ਕਲਾ ਪੰਜਾਬ ਵੱਸਦੀਆਂ
ਸੁਆਣੀਆਂ ਦਾ ਸ਼ੌਂਕ ਤੇ ਕਿੱਤੇ ਦੇ ਨਾਲ ਮੰਨੋਰੰਜਨ ਵੀ ਸੀ ਕਿਉਕਿ ....ਚਰਖੇ ਨਾਲ ਸਬੰਧਿਤ ਬਹੁਤ
ਸਾਰੀਆਂ ਬੋਲੀਆਂ , ਟੱਪੇ , ਕਵਿ ਟੋਟੇ , ਗਜ਼ਲਾਂ ਪੰਜਾਬੀ ਸਾਹਿਤ ਵਿੱਚ ਅੱਜ ਵੀ ਦਰਜ਼ ਹਨ । ਵਿਆਹ
ਸ਼ਾਦੀ ਵੇਲੇ ਇੱਕ ਦੂਜੇ ਨੂੰ ਸਿੱਠਣੀਆਂ ਦੇਣ ਵੇਲੇ ਵੀ ਚਰਖੇ ਦਾ ਜ਼ਿਕਰ ਜ਼ਰੂਰ ਹੁੰਦਾ ਸੀ। ਭਲੇ
ਸਮਿਆਂ ਚੋ ਸੁਆਣੀਆਂ ਘਰ ਦੀ ਕਪਾਹ ਦਾ ਸੂਤ ਕੱਤ ਕੇ ਕੱਪੜਾ ਤਿਆਰ ਕਰਦੀਆਂ ਜਿਸ ਨਾਲ ਤਨ ਢੱਕਣ ਦੀ
ਜ਼ਰੂਰਤ ਨੂੰ ਪੂਰਿਆਂ ਕੀਤਾ ਜਾਂਦਾ ਸੀ ।
ਵਿਆਹ ਤੋਂ ਪਹਿਲਾਂ ਮੁਟਿਆਰਾਂ ਬੜੇ ਚਾਵਾਂ ਨਾਲ ਚਰਖਾ ਕੱਤ ਆਪਣਾ ਦਾਜ ਹੱਥੀ ਤਿਆਰ ਕਰਦੀਆਂ, ਕਿਉਕਿ
ਉਹਨੇ ਦੇ ਮਨ ਦੀ ਰੀਝ ਹੁੰਦੀ ਸੀ ਕਿ ਜਿੰਨਾ ਚਰਖਾ ਕੱਤਣਗੀਆਂ ਉਹਨਾ ਵਧੇਰੇ ਦਰੀਆਂ , ਖੇਸ ਸਹੁਰੇ
ਲੈ ਕੇ ਜਾਣਗੀਆਂ । ਜਦੋਂ ਕਿਤੇ ਧੀ ਭੈਣ ਦਾ ਵਿਆਹ ਹੋਣਾ ਤਾਂ ਦਾਜ ਵਿੱਚ ਚਰਖਾ ਤੇ ਬਹਿਕੇ ਕੱਤਣ
ਵਾਲੀ ਪੀੜੀ ਜ਼ਰੂਰ ਦਿੱਤੀ ਜਾਂਦੀ ।
ਰਿਸ਼ਤਾ ਕਰਨ ਵੇਲੇ ਇਹ ਵੀ ਜ਼ਰੂਰ ਪੁੱਛਿਆ ਜਾਂਦਾ ਕਿ ਮੁਟਿਆਰ ਚੁੱਲੇ ਚੌਂਕੇ ਦੇ ਨਾਲ ਕੱਤਣਾ ਵੀ
ਜਾਣਦੀ ਹੈ ਜਾਂ ਨਹੀ ? ਇਸ ਪ੍ਰਕਾਰ ਚਰਖਾ ਕਿਰਤ ਕਰਨ ਦੀ ਪ੍ਰੇਰਣਾ , ਹੱਸਦੀਆਂ ਵੱਸਦੀਆਂ ਸੁਆਣੀਆਂ
, ਨੌਜਵਾਨ ਲੜਕੀਆਂ ਦੇ ਭਵਿੱਖ ਨੂੰ ਲੈ ਕੇ ਚਿਤਵੇ ਹੋਏ ਸੁਪਨਿਆਂ ਤੇ ਸਾਦਗੀ ਦਾ ਗਵਾਹ ਸੀ ,
ਵਿਆਹੀਆਂ ਅਣ - ਵਿਆਹੀਆਂ ਤੋਂ ਇਲਾਵਾ ਬਜ਼ੁਰਗ ਮਾਤਾਵਾਂ ਵੀ ਕੱਤਣ ਕਤਾਉਣ ਦੇ ਪਿੱੜ ਚੋ ਆਪਣਾ ਹੁਨਰ
ਅਜਮਾਉਂਦੀਆਂ ਸਨ, ਤੇ ਛੋਟੀ ਉਮਰ ਵਾਲੀਆਂ ਅਨਜਾਣ ਅੱਲੜਾਂ ਨੂੰ ਕੋਝੀ ਜਾਂ ਚਤਰੋ ( ਚਾਤਰ ) ਕਹਿ ਕੇ
ਕੱਤਣ ਦਾ ਚੱਜ ਸਿਖਾਉਂਦੀਆਂ ਸਨ ।
ਪਰ ਅਜੋਕੇ ਸਮੇ ਵਿੱਚ ਚਰਖਾ ਬੀਤੇ ਹੋਏ ਕੱਲ ਦੀ ਗੱਲ ਬਣ ਕੇ ਰਹਿ ਗਿਆ ਹੈ । ਹੁਣ ਕਦੇ ਕਦੇ ਟੀ ਵੀ
ਪ੍ਰੋਗਰਾਮਾਂ ਵਿੱਚ ਮੁਟਿਆਰਾਂ ਚਰਖਾ ਕੱਤਦੀਆਂ ਵੇਖੀਆਂ ਜਾਂਦੀਆਂ ਹਨ, ਜਾਂ ਫਿਰ ਕਿਤਾਬਾਂ ਸਾਹਿਤ
ਵਿੱਚ ਵੀ ਵੇਖਣ ਨੂੰ ਮਿਲ ਜਾਂਦਾ ਹੈ, ਇਸਨੂੰ ਸਾਡੀ ਤ੍ਰਾਸਦੀ ਵੀ ਕਿਹਾ ਜਾ ਸਕਦਾ ਹੈ । ਮਿਊਜ਼ੀਅਮਾਂ
ਤੋਂ ਇਲਾਵਾ ਘਰ ਦੀ ਪੜਸ਼ੱਤੀ ਤੇ ਜਾਂ ਪਸ਼ੂਆਂ ਵਾਲੇ ਢਾਰਿਆਂ ਤੇ ਚਰਖੇ ਦੇ ਟੁੱਟੇ ਭੱਜੇ ਅੰਗ ਅੱਜ ਵੀ
ਮਿਲ ਜਾਂਦੇ ਹਨ । ਫਾਲਤੂ ਚੀਜ਼ਾਂ ਦੇ ਵਿੱਚ ਧੂੜ ਮਿੱਟੀ ਦੇ ਨਾਲ ਭਰਿਆ ਚਰਖਾ ਅੱਜ ਖਾਮੋਸ਼ੀ ਦੇ ਆਲਮ
ਵਿੱਚ ਹੈ, ਤੇ ਇਸ ਉਮੀਦ ਵਿੱਚ ਹੁਣ ਵੀ ਸਾਹ ਲੈ ਰਿਹਾ ਕਿ ਬਿਊਟੀ ਪਾਰਲਰ , ਪੱਗਾਂ ਕਲੱਬਾਂ , ਟੀ
ਵੀ ਸੀਰੀਅਲ , ਨਾਚ ਗਾਣੇ , ਤੋਂ ਵਿਹਲੀ ਹੋ ਸ਼ਾਇਦ ਅਜੋਕੀ ਮੁਟਿਆਰ ਉਸ ਵੱਲ ਧਿਆਨ ਦੇ ਸਕੇ ।
ਪਰ , ਏਥੇ ਚਰਖੇ ਦੀ ਉਮੀਦ ਨੂੰ ਬੂਰ ਪੈਣਾ ਕਾਫੀ ਅਉਖਾ ਲੱਗਦਾ ਹੈ , ਕੰਪਿਉੂਟਰ, ਇੰਟਰਨੈਟ ,
ਮੋਬਾਇਲ ਚੈਟ ਦੇ ਘੰਟਿਆਂ ਬੱਧੀ ਚੱਲਣ ਵਾਲੇ ਹੱਥਾਂ ਵਿੱਚੋਂ ਮੰਜੇ ਉਨਣਾ,ਪੱਖੀਆਂ ਬਣਾਉਣਾ,ਕਸੀਦਾ
ਕੱਢਣਾ,ਚਾਟੀ ਚੋ ਮਧਾਣੀ ਪਾ ਦੁੱਧ ਰਿੜਕਣਾ, ਚੱਕੀਆਂ ਨਾਲ ਆਟਾ ਪੀਹਣਾ , ਖੂਹਾਂ ਚੋ ਪਾਣੀ ਕੱਢਣਾ
ਤੇ ਚਰਖਾ ਕੱਤਣ ਦੇ ਹੁਨਰ ਲੱਗਭੱਗ ਗੁਆਚ ਚੁੱਕੇ ਹਨ, ਇਹਨਾ ਸਾਰੇ ਕੰਮਾ ਲਈ ਜਿੱਥੇ ਅਕਲ ਦੀ ਵਰਤੋੰ
ਹੁੰਦੀ ਸੀ ਓਥੇ ਖਾਸੀ ਮਿਹਨਤ ਵੀ ਲੱਗਦੀ ਸੀ । ਅੱਜ ਦੀ ਮੁਟਿਆਰ ਜਾਂ ਤਾ ਸਰੀਰਕ ਬਲ ਪੱਖੋਂ ਕੰਮਜ਼ੋਰ
ਹੋ ਚੁੱਕੀ ਹੈ ਜਾਂ ਫਿਰ .......।
ਅਣਖੀ ਪੰਜਾਬੀ ਮਾਂ ਦੇ ਜਾਏ ਵੀ......ਅੱਜ ਲੱਖਾਂ ਰੁਪਏ ਲਾ ਕੇ ਆਪਣੀਆਂ ਧੀਆਂ ਨੂੰ ਆਈਲੈਟਸ ਕਰਾ
ਵਿਦੇਸ਼ਾਂ ਵਿੱਚ ਭੇਜਣ ਲਈ ਤਿਆਰ ਹਨ, ਪਰ ਪੰਜਾਬੀ ਸੱਭਿਆਚਾਰ ਦਾ ਹਿੱਸਾ( ਚਰਖੇ ) ਵਰਗੇ ਘਰੇਲੂ
ਕੰਮਾਂ ਵੱਲ ਪ੍ਰੇਰਤ ਕਰਨ ਲਈ ਤਿਆਰ ਨਹੀ , ਵੈਸੇ ਜੇ ਚਾਹੇ ਤਾਂ ਅੱਜ ਦੀ ਸੁਆਣੀ ਫਿਰ ਦੁਬਾਰਾ ਇਹਨਾ
ਕਿੱਤਿਆਂ ਵੱਲ ਆਪਣਾ ਰੁਝਾਣ ਬਣਾ ਪੰਜਾਬ ਵਿੱਚ ਹੋ ਰਹੀਆਂ ਕਿਸਾਨ ਭਰਾਵਾ ਦੀਆਂ ਖੁਦਖੁਸ਼ੀਆਂ ਨੂੰ
ਠੱਲ ਪਾਉਣ ਦਾ ਕੰਮ ਵੀ ਕਰ ਸਕਦੀ ਹੈ । ਔਰਤ ਤੋ ਬਿਨਾ ਅਧੂਰੇ ਚਰਖੇ ਦੀ ਚੀਕ ਧਿਆਨ ਰੁਖ਼ਸਤ ਕਰ
ਚੁੱਕੀ ਮੁਟਿਆਰ ਦੇ ਕਾਸ਼ ! ਕਿਤੇ ਕੰਨੀ ਪੈ ਜਾਵੇ।
ਨਿਰਮਲ ਸਿੰਘ ਸੁਰ ਸਿੰਘ ਤੋਂ 9888520250
09/09/18
ਮੇਜਰ ਸਿੰਘ ' ਬੁਢਲਾਡਾ '
'ਗੀਤ'
(ਸੁੱਖਾ - ਸਿਮਰੋ)
ਵੇ ਸੁੱਖਿਆ ਮਨ ਮੇਰਾ ਘਬਰਾਵੇ
ਨਾ ਮੈਨੂੰ ਨੀਂਦ ਰਾਤ ਨੂੰ ਆਵੇ।
ਕੋਈ ਗੱਲ ਖਾਨੇ ਵਿਚ ਪਾ ਵੇ
ਮੇਰਾ ਮਨ ਤਨ ਡੋਲੇ ਵੇ
ਗੁਰੂ ਦੀ ਬੇਅਦਬੀ ਵਿੱਚ
ਆਪਣਾ ਨਾ ਪਿਆ ਬੋਲੇ ਵੇ।
ਨੀ ਆਪਣਾ ਬਾਪੂ ਵੱਡਾ ਖਿਡਾਰੀ
ਅੰਦਰੋਂ ਕੈਪਟਨ ਨਾਲ ਹੈ ਯਾਰੀ।
ਆਪਣੀ ਕਰਦਾ ਨੀ ਉਹ ਮਾੜੀ
ਦਿਲ ਟਿਕਾਣੇ ਰੱਖ ਸਿਮਰੋ!
ਕੋਈ ਜਿੰਨ੍ਹਾਂ ਮਰਜੀ ਰੌਲਾ ਪਾਲੇ,
ਹੁੰਦਾ ਨੀ ਕੱਖ ਸਿਮਰੋ!
ਕਹਿੰਦੇ ਜਿਥੇ ਗਿਆ ਸਰਸੇ ਵਾਲਾ।
ਉਥੇ ਭੇਜਣਾ ਜੀਜਾ ਸਾਲਾ।
ਮੈਨੂੰ ਡਰ ਲਗਦਾ ਏ ਬਾਹਲਾ
ਲੋਕੀ ਨਾਹਰੇ ਲਾਵਣ ਵੇ
ਮੈਨੂੰ ਤਾਂ ਹੁਣ ਸੁਪਨੇ ਲੱਗੇ ਮਾੜੇ ਆਵਣ ਵੇ।
ਨੀ ਇਹ ਥੋੜੇ ਚਿਰ ਮਾਰਨਗੇ ਨਾਹਰੇ।
ਮੁੜਕੇ ਸੌਂ ਜਾਣਗੇ ਸਾਰੇ।
ਆਪਾਂ ਲੁੱਟਦੇ ਰਹਿਣਾ ਨਜਾਰੇ
ਏਦਾਂ ਹੀ ਫੁੱਲ ਸਿਮਰੋ
ਇਹ ਥੋੜੇ ਚਿਰ ਦਾ ਰੌਲਾ
ਇਹਨਾਂ ਜਾਣਾ ਭੁੱਲ ਸਿਮਰੋ।
ਵੇ ਇਹ ਦੋਸ਼ ਬੜਾ ਹੈ ਭਾਰੀ।
ਆਪਣੀ ਰੁਲਜੇ ਨਾ ਸਰਦਾਰੀ।
ਇਥੇ ਸਿੱਖਾਂ ਦੀ ਗਿਣਤੀ ਭਾਰੀ
ਮਸਲਾ ਗੁਰੂ ਦੀ ਬੇਅਦਬੀ ਦਾ
ਕੋਈ ਪਤਾ ਨੀ ਲਗਦਾ,
ਲੋਕਾਂ ਦੀ ਅਣਖ਼ ਵੇ ਜਗਦੀ ਦਾ।
ਇਹ ਤਾਂ ਸਿੱਖ ਆਪਣੇ ਨੇ ਪੱਕੇ।
ਜਿਹੜੇ ਚੜ੍ਹਗੇ ਆਪਣੇ ਧੱਕੇ।
ਟੁੱਟੇ ਮੁੜ ਆਉਣਗੇ ਖਾਕੇ ਧਕ੍ਹੇ।
ਮੈਂ ਸਾਰੀ ਗੱਲ ਸੋਚ ਵਿਚਾਰੀ ਨੀ।
ਤਾਹੀਓਂ ਕੇਸਾਂ ਵਿਚੋਂ ਬਚਾਇਆ
ਨਾ ਕੈਪਟਨ ਕਰੂ ਹੁਣ ਮਾੜੀ ਨੀ।
ਵੇਖ ਹੁਣ ਮੱਕੜ ਵੀ ਮਾਰੇ ਭਕਾਈ।
ਜਿਸ ਨੂੰ ਮਲਾਈ ਖੂਬ ਖਵਾਈ।
ਵਿਰੋਧ ਹੋ ਗਿਆ ਸਭਨੀ ਥਾਈ ।
ਲਗਦਾ ਦਿਨ ਆ ਗਏ ਮਾੜੇ ਵੇ
ਚਰਚਾ ਮੇਜਰ ਵਰਗੇ ਗੀਤਾਂ ਵਿਚ
ਕਰਦੇ ਸਾਰੇ ਵੇ।
ਪਹਿਲਾਂ ਵੀ ਅਜਿਹੇ ਕਈ ਮੱਕੜ।
ਜਿਹਨਾਂ ਲਈ ਆਪਣੇ ਨਾਲ ਟੱਕਰ।
ਬਾਪੂ ਨੇ ਰੋਲਤੇ ਸਭ ਦੇ ਤੱਪੜ।
ਦਿਖਾਏ ਸਭ ਨੂੰ ਦਿਨੇ ਤਾਰੇ ਨੀ
ਹੁਣ ਟਕਸਾਲੀ ਅੱਗੇ ਲਾਕੇ,
ਲਵਾਂਗੇ ਫੇਰ ਨਜ਼ਾਰੇ ਨੀ।
ਹੁਣ ਟਕਸਾਲੀ ਅੱਗੇ ਲਾਕੇ........।
ਮੇਜਰ ਸਿੰਘ 'ਬੁਢਲਾਡਾ'
94176 42327
****************************************
ਗ਼ਜ਼ਲ
ਇਰਾਦੇ ਲਗਦੇ ਹੋਣ ਕਿਸੇ ਦੇ ਭਾਵੇਂ ਨੇਕ ਸੱਜਣਾ।
ਕਦੇ ਦਿਲ ਦਾ ਨਾ ਦੇਈਏ ਸਾਰਾ ਭੇਤ ਸੱਜਣਾ।
ਸੁੱਖਾਂ ਵਿਚ ਮਿਲਦਾ ਏ ਹਰ ਕੋਈ ਭੱਜਕੇ,
ਦੁੱਖਾ ਵਿਚ ਮਿਲੇ ਨਾ ਹਰੇਕ ਸੱਜਣਾ।
ਬਿਰਲੇ ਹੁੰਦੇ ਨੇ ਚਾਹੁਣ ਵਾਲੇ ਦਿਲੋਂ
ਉਂਜ ਦੋਸਤ ਹੁੰਦੇ ਨੇ ਅਨੇਕ ਸੱਜਣਾ।
ਹਰ ਕੋਈ ਦਿਲੋਂ ਨਾ ਹੁੰਦਾ ਹਮਦਰਦ ,
ਦੋਸਤ ਸੰਭਲਕੇ ਕਰੀ ਲਾਇਕ ਸੱਜਣਾ।
ਆਦਤ ਹੈ ਉਹਦੀ ਬੋਲਣ ਦੀ ਸੱਚ,
ਤਾਹੀਂ ਦੁਸ਼ਮਣ ਨੇ ਉਹਦੇ ਅਨੇਕ ਸੱਜਣਾ।
ਝੂਠ ਤਾਂ ਇਥੇ ਆਵੇ ਬਹੁਤਿਆਂ ਦੇ ਫਿੱਟ ,
ਸੱਚ ਕਿਸੇ-ਕਿਸੇ ਦੇ ਆਉਂਦਾ ਮੇਚ ਸੱਜਣਾ।
ਚੰਗੇ ਵਿਚਾਰ ਰੱਖ ਦਿਲ ਵਿਚ ਸਾਂਭਕੇ,
ਤੂੰ ਬੁਰੇ ਵਿਚਾਰ ਦਿਹ ਮੇਟ ਸੱਜਣਾ।
ਖਾਓ-ਪਿਓ ਸਦਾ ਸਬਰ 'ਚ ਰਹਿਕੇ,
ਪਦਾਰਥ ਵਰਤੋ ਨਾ ਵਿਗਾੜੇ ਜੋ ਸਿਹਤ ਸੱਜਣਾ।
ਮੇਜਰ ਸਿੰਘ ' ਬੁਢਲਾਡਾ '
94176 42327
09/09/18
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੁਰਤਿ (Consciousness)
ਪਰਮ ਸਤਿ ਪ੍ਰਾਪਤੀ
ਗੁਰਬਾਣੀ ਵਿਚ ਪਰਮਸਤਿ ਦੇ ਪ੍ਰਕਾਸ਼ ਦੇ ਤਿੰਨ ਗੁਣ, ‘ਨਾਮ, ਧੁਨਿ ਅਤੇ ਬਾਣੀ (ਸ਼ਬਦ)’ ਦਸੇ ਗਏ ਹਨ
ਗੁਣ ਗੋਬਿੰਦ ਨਾਮ ਧੁਨਿ ਬਾਣੀ ॥ (ਪੰਨਾ ੨੯੬)
ਪਰਮ ਸਤਿ ‘ਸੁਰਤਿ, ਸ਼ਬਦ ੳਤੇ ਧੁਨਿ’ ਤਿਨਾਂ ਵਿਚ ਹੀ ਵਿਦਮਾਨ ਹੈ। ਇਥੇ ਪਹੁੰਚ ਕੇ ਨਾਮ ਅਤੇ ਨਾਮੀ
ਦਾ ਭੇਦ ਖਤਮ ਹੋ ਜਾਂਦਾ ਹੈ। ਇਹ ਪਰਮ ਸਤਿ ਪ੍ਰਾਪਤੀ ਹੈ:
ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ ਹਰਿ ਆਪੇ ਵੇਖੈ ਵਿਗਸੈ ਆਪੇ ॥ ਹਰਿ ਆਪਿ ਜਪਾਇ ਆਪੇ ਹਰਿ ਜਾਪੇ
॥ ੨ ॥ ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥ ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥ ਹਰਿ ਆਪਿ ਕਰੇ ਆਪੇ
ਨਿਸਤਾਰਾ ॥ ੩ ॥ (ਪੰਨਾ ੧੬੫)
ਨਾਮ ਜਗਿਆਸੂ ਦੇ ਹਿਰਦੇ ਅੰਦਰ ਹੁੰਦਾ ਹੈ ਤੇ ਜਦ ਉਜਾਗਰ ਹੁੰਦਾ ਹੈ ਤਾਂ ਧੁਨਿ ਪਰਗਟ ਹੁੰਦੀ ਹੈ।
ਬਾਣੀ ਕੇਵਲ ਗੁਰੂ ਹਿਰਦੇ ਅੰਦਰ ਹੀ ਪ੍ਰਗਟ ਹੁੰਦੀ ਹੈ। ਧੁਨਿ ਨਿਰਮਲ ਹੁੰਦੀ ਹੈ;
ਸਤਿਗੁਰ ਤੇ ਪਾਏ ਵੀਚਾਰਾ ॥ ਸੁੰਨ ਸਮਾਧਿ ਸਚੇ ਘਰ ਬਾਰਾ ॥ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ
ਰਾਮੈ ਨਾਮਿ ਸਮਾਇਦਾ ॥ ੧੭ ॥ ੫ ॥ (ਪੰਨਾ ੧੦੩੮)
ਨਾਮ ਜਪਣ ਦੀਆਂ ਚਾਰ ਵਿਧੀਆਂ ਦਸਦੇ ਹਨ : ਉਚਾ ਬੋਲ ਕੇ (ਵਾਚਿਕ ਜਪ), ਅਜਪਾ ਜਾਪ (ਉਪਾਂਸ਼ੂ ਜਪ),
ਅਜਪਾ ਜਾਪ ਕਰਦਿਆਂ ਨਾਦ ਦੀ ਅਨੁਭੂਤੀ (ਬੰਸਰੀ ਜਪ) ਤੇ ਮਾਨਸਿਕ ਜਪ (ਮਨ ਤੇ ਸ਼ਬਦ ਦੇ ਮੇਲ ਨਾਲ
ਕੀਤਾ ਜਪ)। (ਸਵਾਮੀ ਬੁਧਪੁਰੀ ਜੀ ‘ਚਿੰਗਾਰ ਤੋਂ ਬ੍ਰਹਮ ਜੋਤਿ’, ੨੦੦੧, ਪੰਨਾ ੫੨੯-੫੩੧)
ਮਾਨਸਿਕ ਜਪ ਵਿਚ ਸ਼ਬਦ-ਸੁਰਤ ਸੰਯੋਗ ਹੈ। ਜੇ ਪ੍ਰਾਣਾਂ ਵਿਚ ਮਨ ਦਾ ਮੇਲ ਨਾ ਹੋਵੇ ਤਾਂ ਜੜ੍ਹ
ਤਮੋਗੁਣੀ ਹੋ ਜਾਂਦੀ ਹੈ। ਇੰਦਰੀਆਂ ਵਿਚ ਮਨ ਦਾ ਮੇਲ ਨਾ ਹੋਵੇ ਤਾਂ ਅਸੀਂ ਸ਼ਬਦ, ਰੂਪ, ਰਸ ਅਤੇ ਗੰਧ
ਕਿਸੇ ਵੀ ਵਿਸ਼ੇ ਨੂੰ ਅਨੁਭਵ ਨਹੀਂ ਕਰ ਸਕਦੇ।
ਮਨ ਮੰਨਦਾ ਹੈ ਤਾਂ ਜੀਭ ਹਿਲਦੀ ਹੈ ਤੇ ਪਹਿਲੇ ਤਿੰਨ ਜਪ ਹੋ ਸਕਦੇ ਹਨ।ਮਾਨਸਿਕ ਜਪ ਤਾਂ ਹੀ ਸੰਭਵ
ਹੈ ਜਦ ਸੁਰਤਿ ਪ੍ਰਾਣਮਈ ਕੋਸ਼ ਤੋਂ ਉਪਰ ਉਠ ਕੇ ਮਨੋਮਯ ਕੋਸ਼ ਵਿਚ ਦਾਖਿਲ ਹੁੰਦੀ ਹੈ ਭਾਵ ਦਸਾਂ
ਇੰਦਰੀਆਂ ਨੂੰ ਬਾਹਰ ਦੇ ਵਿਸ਼ਿਆਂ ਵਿਕਾਰ ਤੋਂ ਰੋਕ ਕੇ, ਪ੍ਰਾਣਾਂ ਦੀ ਗਤੀ ਨੂੰ ਅੰਦਰ ਵਲ ਮੋੜ ਕੇ
ਜੀਭ ਦੀ ਥਾਂ ਮਨ ਨਾਲ ਉਚਾਰਣ ਕਰਦੇ ਹਾਂ ਤਾਂ ਉਹ ਹੀ ਅਸਲੀ ਜਪ ਹੈ।
ਬਾਹਰ ਦੇ ਵਿਸ਼ੇ ਵਿਕਾਰ- ਮੋਹ, ਮਾਇਆ, ਮਮਤਾ, ਬਾਦ ਹੰਕਾਰ, ਲੋਭ, ਲਾਲਚ
ਬਚੇ ਨੂੰ ਸਿਖਾਉਣ ਲਈ ਫਟੀ ਤੇ ਪੂਰਨੇ ਪਾਉਂਦੇ ਹਾਂ ਤੇ ਫਿਰ ਬਿਨਾ ਪੂਰਨਿਆਂ ਦੇ ਅਪਣੇ ਆਪ ਲਿਖਣ ਲਈ
ਬਾਲ ਮਨ ਤਿਆਰ ਕਰਦੇ ਹਾਂ ਉਵੇਂ ਹੀ ਸੁਰਤ, ਸਥੂਲ ਸਰੀਰ ਤੇ ਦਸਾਂ ਇੰਦਰੀਆਂ ਸਦਕਾ ਵਿਸ਼ਿਆਂ ਵਿਚ
ਬੰਨ੍ਹੀ ਹੋਈ ਸੁਰਤ ਨੂੰ ਪਹਿਲਾਂ ਪਾਠ, ਫਿਰ ਜਪ, ਫਿਰ ਅਜਪਾ ਜਪ ਤੇ ਫਿਰ ਸ਼ਬਦ ਸੁਰਤਿ ਸੁਮੇਲ ਨਾਲ
ਜਪ ਕੀਤਾ ਜਾਂਦਾ ਹੈ।
ਸੁਰਤਿ ਪ੍ਰੀਭਾਸ਼ਾ
ਕਾਂਸ਼ਸਨੈਸ ਨੂੰ ਪੰਜਾਬੀ ਵਿਚ ਸੁਰਤਿ ਦੇ ਰੂਪ ਵਿਚ ਲਿਆ ਗਿਆ ਹੈ।(ਸ਼ਾਨ: ਗੁਰੂ ਨਾਨਕ ਬਚਨਾਵਲੀ,
ਕਾਂਸ਼ਸਨੈਸ =ਸੁਰਤ, ਪੰਨਾ ੯੮) ਸੁਰਤਿ ਸ਼ਬਦ ਦੀ ਉਤਪਤੀ ਸਮ੍ਰਿਤੀ ਵਿਚ ਹੋਣ ਕਰਕੇ ਇਹ ‘ਯਾਦ’ ਵਜੋਂ
ਵੀ ਲਿਆ ਗਿਆ ਹੈ। (ਪੀਤਾਂਬਰ ਦਤ ਭੜਥਵਾਲ (ਡਾ:)). ਸਰੁਤੀ ਭਾਵ ਵੇਦ ਵਜੋਂ ਵੀ । ਸ੍ਰੁਤਿ
ਸਿਮ੍ਰਿਤਿ ਗੁਨ ਗਾਵਹਿ ਕਰਤੇ। (ਪੰਨਾ ੭੮੫) ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ॥ (ਪੰਨਾ ੩੩੪)
ਸੁਰਤਿ ਸ੍ਰੋਤ ਦਾ ਅਪਭ੍ਰੰਸ਼ੀ ਰੂਪ ਹੈ ਇਸ ਕਰਕੇ ‘ਚਿਤਬ੍ਰਿਤੀਆਂ ਦਾ ਪ੍ਰਵਾਹ ਹੈ’॥ (ਸੰਪੂਰਨਾ ਨੰਦ
(ਡਾ:) । ਇਹ ‘ਅੰਤ੍ਰਮੁਖੀ ਬਿਰਤੀ’ ਹੈ।(ਅਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ) । ਇਹ ਪ੍ਰੇਮ ਹੈ
(ਆਚਾਰੀਆ ਕਸ਼ਤੀ ਮੋਹਨ ਸੇਨ)
ਸਿਖ ਚਿੰਤਨ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਰਤਿ ਸ਼ਬਦ ੧੨੫ ਵਾਰ ਵਖ ਵਖ ਪ੍ਰਸੰਗਾਂ ਵਿਚ ਆਇਆ ਹੈ। (ਬਲਬੀਰ
ਸਿਘ (ਡਾ:), ਪੰਨਾ ੧੨ (ਭੂਮਿਕਾ)) ਇਨ੍ਹਾਂ ਪ੍ਰਸੰਗਾਂ ਕਰਕੇ ਸੁਰਤਿ ਅਨੇਕਾਰਥੀ ਸ਼ਬਦ ਹੈ:
v ਸੁਰਤੀ, ਚੇਤੰਨਤਾ, ਸੁਚੇਤਪੁਣਾ: ਮੰਨੈ ਸੁਰਤਿ ਹੋਵੇ ਮਨਿ ਬੁਧਿ। (ਜਪੁ ਪੰਨਾ ੩) ਪਰਮਾਤਮਾ ਨੂੰ
ਮੰਨਿਆਂ ਸੁਰਤੀ ਉਚੀ ਹੋ ਜਾਂਦੀ ਹੈ।
v ਮਾਟੀ ਅੰਧੀ ਸੁਰਤਿ ਸਮਾਈ॥ (ਮਾਝ ਮ:੫, ੧੦੦) (ਜੜ੍ਹ ਦੇਹੀ ਵਿਚ ਚੇਤਨਤਾ ਪਾ ਦਿਤੀ ਹੈ )
v ਮੂਈ ਸੁਰਤਿ ਬਾਦੁ ਅਹੰਕਾਰੁ॥ (ਗਉੜੀ ਮ: ੧, ਪੰਨਾ ੧੫੨)
v ਸਮਝ, ਸੋਝੀ, ਮਤ: ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ। (ਜਪੁ ਮ:੧, ਪੰਨਾ ੫)
v ਸੁਰਤਿ ਹੋਵੈ ਪਤਿ ਉਗਵੈ ਗੁਰਬਚਨੀ ਭਉ ਖਾਇ॥ (ਸਿਰੀ ਮ: ੧,ਪੰਨਾ ੧੮) ਸੋਝੀ ਹੁੰਦੀ ਹੈ, ਸਮਝ
ਆਉਂਦੀ ਹੈ।
v ਧਿਆਨ: ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ (ਆਸਾ ਮ:੧,ਪੰਨਾ ੯) (ਧਿਆਨ ਜੋੜਿਆ, ਸਮਾਧੀ ਲਾਈ) ਫਾਹੀ
ਸੁਰਤਿ ਮਲੂਕੀ ਵੇਸੁ॥ (ਸਿਰੀ ਮ:੧, ਪੰਨਾ ੨੪)(ਧਿਆਨ ਫਸਾਉਣ ਵਿਚ ਵੇਸ ਸ਼ਰੀਫਾਂ ਵਾਲਾ ਕੀਤਾ ਹੈ।
v ਬ੍ਰਿਤੀ: ਜੋਤੀ ਜੋਤਿ ਮਿਲਾਈਐ ਸੁਰਤੀਸੁਰਤਿ ਸੰਜੋਗੁ॥ (ਬ੍ਰਿਤੀ ਨੂੰ ਉਚੀ ਬਿਰਤੀ ਨਾਲ ਮਿਲਾਈਏ)
(ਸਿਰੀ ਮ:੧ ਪੰਨਾ ੨੧)
v ਹੋਸ਼: ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ। (ਗਉੜੀ ਮ: ੫, ਪੰਨਾ ੧੬੯) ੧੨੧੭ ੧੧੭
v ਸ੍ਰੋਤ: ਨਾਮੈ ਸੁਰਤਿ ਸੁਨੀ ਮਨਿ ਭਾਈ { ਆਸਾ ਮ ੪, ਪੰਨਾ ੫੮ ੩੬੭
v ਖਬਰਗੀਰੀ, ਸੰਭਾਲ: ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨ ਦੀਜੈ ਖੋਲਿ ਕਿਵਾਰ ॥ (ਬਿਲਾਵਲੁ
ਕਬੀਰ, ਪੰਨਾ ੮੫੬)
v ਵਿਚਾਰ: ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ॥ (ਮ: ੪, ਪੰਨਾ ੧੩੧੯)
v ਸਿਮ੍ਰਿਤਿ: ਗਿਆਤ ਸੋਝੀ ਵਾਲੀ ਸ਼ਕਤੀ। ਏਕਾ ਸੁਰਤਿ ਜੇਤੇ ਹੈ ਜੀਅ॥ (ਪੰਨਾ ੨੪) ਜਿਤਨੇ ਜੀਵ ਹਨ
ਸਭ ਇਕੋ ਹੀ ਗਿਆਨ ਪ੍ਰਾਪਤ ਹਨ।
ਏਥੇ ਕਾਂਸ਼ਸ਼ਨੈਸ ਨੂੰ ਪੰਜਾਬੀ ਵਿਚ ਸੁਰਤਿ ਦੇ ਚੇਤਾ-ਚੇਤੰਨਤਾ-ਸੂਝ-ਗਿਆਨ-ਧਿਆਨ ਰੂਪ ਵਿਚ ਲਿਆ ਗਿਆ
ਹੈ।
ਪਰ ਸੰਕਲਪਾਤਮਕ ਰੂਪ ਵਿਚ ਸੁਰਤਿ ਦਾ ਸਬੰਧ ਅੰਤਰੀਵ ਨਾਲ ਹੋਣ ਕਰਕੇ ਇਹ ਅੰਤਹਕਰਣ ਦਾ ਹਿਸਾ ਹੈ।
(ਕਾਂਗ, ੨੦੦੫: ੨੧੭) ਮਨ ਦੀਆਂ ਅਵਸਥਾਵਾਂ ਹਨ ਸੁਰਤਿ, ਚਿਤਿ, ਮਤਿ, ਬੁਧਿ, ਅੰਤਹਕਰਣ।
ਭਾਈ ਵੀਰ ਸਿੰਘ ਸ੍ਰੀ ਨੇ ਗੁਰੂ ਗ੍ਰੰਥ ਕੋਸ਼ ਵਿਚ ਸੁਰਤਿ ਨੂੰ ਗਯਾਤ, ਸੋਝੀ ਵਾਲੀ, ਸ਼ਕਤੀ ਵਜੋਂ ਵੀ
ਲਿਆ ਹੈ।
ਏਕਾ ਸੁਰਤਿ ਜੇਤੇ ਹੈ ਜੀਅ, ਸੁਰਤਿ ਵਿਹੂਣਾ ਕੋਇ ਨ ਕੀਅ।(ਸਿਰੀ ਰਾਗ ਮ:੧, ਪੰਨਾ ੨੪)
ਜਿਤਨੇ ਵੀ ਜੀਵ ਪ੍ਰਮਾਤਮਾਂ ਨੇ ਪੈਦਾ ਕੀਤੇ ਹਨ ਸਭਨਾਂ ਵਿਚ ਇਕੋ ਹੀ ਗਯਾਤ ਭਾਵ ਸੁਰਤਿ ਪਾਈ ਹੋਈ
ਹੈ। ਕੋਈ ਵੀ ਸੁਰਤ ਬਿਨਾ ਨਹੀਂ ਹੈ ਭਾਵ ਸੁਰਤ ਸਾਰਿਆਂ ਵਿਚ ਹੈ।
ਇਸ ਨੂੰ ਚਿਤਬ੍ਰਿਤੀ ਵਜੋਂ ਵੀ ਲਿਆ ਗਿਆ ਹੈ : ਸਬਦੁ ਗੁਰੂ ਸਰਤਿ ਧੁਨਿ ਚੇਲਾ। (ਪੰਨਾ ੯੪੩) ਤੇ
‘ਭਲੀ ਪ੍ਰੀਤੀ’ ਵਜੋਂ ਵੀ ਲਿਆ ਗਿਆ ਹੈ।
ਸੁਰਤਿ ਜਗਿਆਸੂ ਦੀ ਉਹ ਬਿਰਤੀ ਹੈ ਜੋ ਲਿਵ ਦੇ ਰੂਪ ਵਿਚ ਅੰਤਰ ਆਤਮੇ ਵਿਚ ਪਰਮਾਤਮ ਜੋਤਿ ਨਾਲ ਜੁੜੀ
ਹੋਈ ਹੈ। (ਗੁਲਜ਼ਾਰ ਸਿੰਘ ਕਾਂਗ, ਪੰਨਾ ੨੧੭) ਇਸ ਇਕਗਰ ਸੁਰਤਿ ਨੂੰ ਲਿਵ ਵੀ ਕਿਹਾ ਜਾਂਦਾ ਹੈ।
ਸੁਰਤਿ ਅੰਤਹਕਰਣ ਦਾ ਉਹ ਭੇਦ ਹੈ ਜਿਸ ਦਾ ਕੰਮ ਚੇਤਾ ਹੈ। (ਮਹਾਨਕੋਸ਼: ੧੯੩੦ ਸੁਰਤਿ, ੨੧੯)
ਘੜੀਐ ਸੁਰਤਿ ਮਤਿ ਮਨਿ ਬੁਧਿ। (ਜਪੁਜੀ, ਪੰਨਾ ੩) ਵਿਚ ਇਸ ਨੂੰ ਧਿਆਨ ਵਜੋਂ ਵੀ ਲਿਆ ਗਿਆ ਹੈ:
ਫਾਹੀ ਸੁਰਤਿ ਮਲੂਕੀ ਵੇਸ (ਸਿਰੀ ਰਾਗ, ਮ: ੧, ਪੰਨਾ ੨੪) ਯਾਦ, ਚੇਤਾ, ਇਛਾ, ਸਮਝ ਆਦਿ ਲਈ ਵੀ
ਸੁਰਤਿ ਨੂੰ ਵਰਤਿਆ ਗਿਆ ਹੈ।
ਗਿ ਗੁਰਚਰਨ ਸਿੰਘ ਜੀ ਨੇ ਸੁਰਤਿ ਨੂੰ ਚੇਤੰਨਤਾ, ਸੁਚੇਤਪੁਣਾ ਵਜੋਂ ਲਿਆ ਹੈ । ਮੰਨੈ ਸੁਰਤਿ ਹੋਵੈ
ਮਨਿ ਬੁਧਿ॥ (ਜਪੁਜੀ ਪੰਨਾ ੩) ਭਾਵ ਪਰਮਾਤਮਾ ਨੂੰ ਮੰਨ ਕੇ ਸੁਰਤੀ ਜੋੜਣ ਨਾਲ ਮਨ ਬੁਧੀਮਾਨ ਹੋ
ਜਾਂਦਾ ਹੈ। ਤੇ ਮਾਟੀ ਅੰਧੀ ਸੁਰਤਿ ਸਮਾਈ॥(ਮ: ੫, ਪੰਨਾ ੧੦੦) ਭਾਵ ਜੜ੍ਹ ਦੇਹੀ ਵਿਚ ਚੇਤੰਨਤਾ ਪਾ
ਦਿਤੀ ਹੈ। ‘ਮੂਈ ਸੁਰਤਿ ਬਾਦੁ ਅਹੰਕਾਰ’ (ਗਉੜੀ ਮ: ੧,ਪੰਨਾ ੧੫੨) ਭਾਵ ਉਸ ਨਾਲ ਸੁਰਤ ਜੁੜੀ ਤਾਂ
ਬੁਰੀ ਵਾਦੀ ਤੇ ਹੰਕਾਰ ਖਤਮ ਹੋ ਗਿਆ। ਸਮਝ, ਸੂਝ, ਮਤ ਵਜੋਂ ‘ਸਾਲਾਹੀ ਸਾਲਾਹਿ ਏਤੀ ਸੁਰਤਿ ਨ
ਪਾਈਆ। (ਜਪੁਜੀ ਪੰਨਾ ੫) ਤੇ ਸੁਰਤਿ ਹੋਵੈ ਪਤਿ ਉਗਵੈ ਗਰਬਚਨੀ ਭਉ ਖਾਇ॥ (ਸਿਰੀ ਰਾਗ ਮ: ੧, ਪੰਨਾ
੧੮) (ਸੋਝੀ ਹੁੰਦੀ ਹੈ, ਸਮਝ ਆਉਂਦੀ ਹੈ) ਧਿਆਨ ਵਜੋਂ ‘ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ (ਪੰਨਾ ੯)
(ਧਿਆਨ ਜੋੜਿਆ, ਸਮਾਧੀ ਲਾਈ) ਪ੍ਰੋ ਪੂਰਨ ਸਿੰਘ ਸੁਰਤਿ ਨੂੰ ਧਾਗਾ ਦਸਦੇ ਹਨ ਜੋ ਜਗਿਆਸੂ ਨੂੰ
ਰੂਹਾਨੀ ਮੰਡਲਾਂ ਨਾਲ ਜੋੜੀ ਰਖਦਾ ਹੈ।(ਪੂਰਨ ਸਿੰਘ (ਪ੍ਰੋ), ੧੯੭੦, ੧੦੩).
ਗੁਰਬਾਣੀ ਨੂੰ ਸਮਝਿਆ ਨਹੀਂ ਜਾ ਸਕਦਾ, ਗੁਰਬਾਣੀ ਨੂੰ ਜਾਣਿਆ ਜਾ ਸਕਦਾ ਹੈ।ਸਮਝਣਾ ਹੁੰਦਾ ਹੈ
ਦਿਮਾਗ ਨਾਲ ਤੇ ਜਾਨਣਾ ਹੁੰਦਾ ਹੈ ਸੁਰਤਿ ਨਾਲ।ਸਵੇਰ ਦੀ ਰਿਵੀ ਦੀ ਠੰਢਕ ਦਾ ਅਨੰਦ ਤਾਂ ਮਹਿਸੂਸ
ਕਰਨ ਨਾਲ ਹੀ ਮਿਲਦਾ ਹੈ, ਸੁਰਤੀ ਹੀ ਦਸਦੀ ਹੈ ਕਿ ਰਿਵੀ ਠੰਢੀ ਹੈ ਕਿ ਗਰਮ, ਚੁਭਦੀ ਹੈ ਕਿ ਅਨੰਦ
ਦਿੰਦੀ ਹੈ।ਜਦ ਮਹਿਸੂਸ ਕਰਨ ਵਾਲੀ ਸੁਰਤੀ ਗੁਰਬਾਣੀ ਨੂੰ ਜਾਣਦੀ ਹੈ ਤਾਂ ਪਰਮਾਤਮਾ ਦੇ ਦਵਾਰੇ
ਖੁਲ੍ਹਦੇ ਹਨ।
ਸੁਰਤੀ ਜੜ੍ਹ ਹੈ ਜਿਸ ਨੂੰ ਬਦਲਣ ਲਈ ਸਿਮਰਨ ਦੀ ਲੋੜ ਹੈ। ਸਿਮਰਨ ਸੁਰਤੀ ਨੂੰ ਸੁਚਾ ਕਰਦਾ ਹੈ
ਪਵਿਤਰ ਕਰਦਾ ਹੈ । ‘ਜਤ ਪਾਹਾਰਾ ਧੀਰਜ ਸੁਨਿਆਰ’। ਅਪਣਾ ਜਤ ਰਖਣਾ ਆਪੇ ਤੇ ਕੰਟ੍ਰੋਲ ਕਰਨਾ।ਸੁਰਤੀ
ਤੇ ਪੂਰਾ ਕੰਟ੍ਰੋਲ ਕਰਕੇ ਉਸ ਹਾਲਤ ਵਿਚ ਬੈਠਣਾ ਜਿਸ ਹਾਲਤ ਵਿਚ ਕੋਈ ਹੋਰ ਖਿਆਲ ਨਾ ਆਵੇ।ਵਿਚਾਰ
ਮਾਰਨਾ ਜ਼ਰੂਰੀ ਹੈ ਸੁਰਤੀ ਨੂੰ ਸੰਵਾਰ ਕੇ ਟਿਕਾਉਣ ਲਈ । ਸੁਰਤੀ ਟਿਕਾਉਂਣ ਵੇਲੇ ਹੋਰ ਕੋਈ ਖਿਆਲ ਮਨ
ਵਿਚ ਨਾ ਆਵੇ, ਕੋਈ ਫੁਰਨਾ ਨਾ ਫੁਰੇ।
ਜਪੁਜੀ ਸਾਹਿਬ ਵਿਚ ਪ੍ਰਮਾਤਮਾਂ ਪ੍ਰਾਪਤੀ ਦੇ ਪੰਜ ਖੰਡਾਂ ਦਾ ਵਰਨਣ ਕੀਤਾ ਹੈ
ਮਨ ਦੀਆਂ ਅਵਸਥਾਵਾਂ :
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ (ਜਪੁਜੀ, ਪਉੜੀ ੩੬)
ਉਥੇ ਘੜੀਆਂ ਜਾਂਦੀਆਂ ਹਨ ਸੁਰਤ ਮੰਡਲ ਦੀਆਂ ਪੰਜ ਸਟੇਜਾਂ ਸੁਰਤਿ, ਮਤਿ, ਮਨਿ , ਬੁਧਿ ਤੇ ਸੁਧਿ।
ਸੁਰਤਿ ਆਤਮਿਕ ਮੰਡਲ ਵਿਚ ਪਹਿਲੀ ਸਟੇਜ ਹੈ। ਸਭ ਤੋਂ ਪਹਿਲਾਂ ਬੰਦੇ ਨੂੰ ਅਪਣੀ ਸੁਰਤਿ ਟਿਕਾਉਣੀ
ਹੁੰਦੀ ਹੈ। ਦੁਨਿਆਵੀ ਕੰਮਾਂ ਧੰਦਿਆਂ ਵਿਚ ਫਸਿਆਂ ਦੀ ਸੁਰਤੀ ਅੰਤਰ ਆਤਮੇ ਵਿਚ ਘਟ ਹੀ ਟਿਕਦੀ ਹੈ।
ਕਈ ਵਾਰੀ ਰੋਟੀ ਖਾ ਰਹੇ ਬੰਦੇ ਨੂੰ ਪੁਛੋ ਲੂਣ ਠੀਕ ਹੈ ਸਬਜ਼ੀ ਵਿਚ ?’ ਤਾਂ ਕਹਿੰਦਾ ਹੇ ਠਹਿਰੋ ਵੇਖ
ਕੇ ਦਸਦਾ ਹਾਂ। ਤੇ ਫੇਰ ਬੁਰਕੀ ਖਾ ਕੇ ਕਹਿੰਦਾ ਹੈ "ਓਹੋ, ਲੂਣ ਤਾਂ ਪਾਇਆ ਹੀ ਨਹੀਂ"। ਸੁਰਤ ਕਿਸੇ
ਹੋਰ ਪਾਸੇ ਹੋਣ ਕਰਕੇ ਅੱਧੀ ਰੋਟੀ ਬਿਨਾਂ ਲੂਣ ਦੇ ਹੀ ਖਾ ਗਿਆ।ਲੂਣ ਦਾ ਪਤਾ ਹੀ ਨਹੀ ਲੱਗਾ।ਸੁਰਤ
ਜੁੜਨ ਤੋਂ ਬਿਨਾ ਕੋਈ ਕੰਮ ਸਹੀ ਨਹੀ ਹੋ ਸਕਦਾ।
ਮਤਿ ਉਸ ਅਵਸਥਾ ਨੂੰ ਕਹਿੰਦੇ ਹਨ ਜਦ ਸੁਰਤੀ ਟਿਕ ਜਾਵੇ, ਮੁੜ ਮੁੜ ਕੇ ਜਿਸ ਵਲ ਸੁਰਤੀ ਦਿਉ ਉਹ
ਵਸਤੂ ਸੁਰਤ ਤੋਂ ਅੱਗੇ ਮੱਤ ਵਿਚ ਬੈਠ ਜਾਵੇਗੀ। ਜਦੋਂ ਬੰਦੇ ਨੂੰ ਸਮਝ ਪੈ ਜਾਵੇ ਤਾਂ ਅਸੀਂ ਕਹਿੰਦੇ
ਹਾਂ ਹੁਣ ਸੁਰਤ ਆਈ ਹੈ।ਜਦੋਂ ਵਸਤੂ ਅੰਦਰ ਬੈਠ ਜਾਵੇ ਤਾਂ ਅਸੀਂ ਕਹਿੰਦੇ ਹਾਂ ਹੁਣ ਮੱਤ ਆਈ
ਹੈ।ਸੁਰਤੀ ਦਿੰਦਿਆਂ ਦਿੰਦਿਆਂ ਜੋ ਵਸਤੂ ਅੰਦਰ ਬੈਠ ਜਾਵੇ ਉਹ ਮਤ ਵਿਚ ਚਲੀ ਜਾਂਦੀ ਹੈ। ਜਿਵੇਂ ਇਕ
ਤੁਕ ਮੁੜ ਮੁੜ ਪੜ੍ਹੀ ਜਾਵੇ ਤਾਂ ਪੰਦਰਾਂ ਵੀਹ ਵਾਰ ਪੜ੍ਹਿਆਂ ਉਹ ਯਾਦ ਹੋ ਜਾਂਦੀ ਹੈ, ਅੰਦਰ ਬੈਠ
ਜਾਂਦੀ ਹੈ।ਸੁਰਤ ਤੋਂ ਮੱਤ ਵਿਚ ਚਲੀ ਜਾਂਦੀ
ਮਨਿ ਜਾਂ ਮਨੀਖਾ ਨਿਰਣਾ ਸੁਰਤ ਮੰਡਲ ਦੀ ਤੀਸਰੀ ਸਟੇਜ ਹੈ। ਜਿੱਥੇ ਸੁਰਤੀ ਨਿਰਣਾ ਕਰਦੀ ਹੈ, ਇਹ
ਕੌੜਾ ਹੈ ਇਹ ਮਿਠਾ ਹੈ ਇਹ ਨਫਾ ਹੈ ਇਹ ਘਾਟਾ ਹੈ। ਚੰਗੇ ਮਾੜੇ ਦੀ ਪਛਾਣ ਕਰਨ ਵਾਲੀ ਬੁਧੀ ਨੂੰ
ਨਿਰਣਾ-ਬੁਧੀ ਕਿਹਾ ਜਾਂਦਾ ਹੈ। ਜੋ ਚੰਗਿਆਈਆਂ-ਬੁਰਿਆਈਆਂ ਦਾ ਨਿਰਣਾ ਕਰਦੀ ਹੈ, ਨਿਰਣਾ ਕਰਨ ਵਾਲੀ
ਸੁਰਤ।
ਬੁਧਿ ਉਹ ਸਟੇਜ ਹੈ ਜਿਥੇ ਸੁਰਤ ਨਿਰਣਾ ਕਰਨ ਤੋਂ ਬਾਦ ਬੁਰਾਈ-ਭਲਾਈ ਦੀ ਪਛਾਣ ਕਰਕੇ ਬੁਰਾਈ ਦਾ
ਤਿਆਗ ਕਰੇ ਅਤੇ ਚੰਗਿਆਈ ਗ੍ਰiਹਣ ਕਰੇ, ਬੁਰਾਈ ਨੂੰ ਬੁਰਾਈ ਸਮਝ ਕੇ ਅੰਦਰੋਂ ਤਿਆਗ ਦੇਵੇ, ਅਸੀਂ ਇਸ
ਤੋਂ ਕੀ ਲੈਣਾ ਹੈ।
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ (ਰਾਗ ਸੂਹੀ ਛੰਤ ਮ ੧, ਪੰਨਾ ੭੬੫)
ਗੁਣ ਗ੍ਰਹਣਕਾਰੀ ਇਸ ਅਵਸਥਾ ਨੂੰ ਕਿਹਾ ਜਾਂਦਾ ਹੈ ਜਿਸ ਲਈ ਅਰਦਾਸ ਹੁੰਦੀ ਹੈ, ਜਿਨ੍ਹਾਂ ਨੂੰ ਦੇਖ
ਕੇ ਅਣਡਿਠ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਆਪਾ ਪਛਾਨਣਾ: ਚਾਰਿ ਪਦਾਰਥ ਜੇ ਕੋ ਮਾਗੈ। ਸਾਧ ਜਨਾ ਕੀ ਸੇਵਾ ਲਾਗੈ{ (ਪੰਨਾ ੨੬੬): ਧਰਮ, ਅਰਥ,
ਕਾਮ, ਮੋਕਸ਼
ਆਪਾ ਪਛਾਨਣ ਵਿਚ ਮਾਨਵੀ ਸੰਤਾਪ:
ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ॥
ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੈ ਸੋਗ ਸੰਤਾਪ॥
ਗੁਣ ਗਾਵਤ ਅਚੁਤ ਅਬਿਨਾਸੀ ਮਨ ਤਨ ਆਤਮ ਧ੍ਰਾਪ॥
ਮਨ ਦੀਆਂ ਸਥਿਤੀਆਂ: ਤਮੋਗੁਣ, ਰਜੋਗੁਣ, ਸਤੋਗੁਣ, ਬੁਧੀ, ਆਤਮ ਪਦ, ਤੁਰੀਆ ਪਦ, ਮਿਲਣ ਮਿਟਣ ਅਵਸਥਾ
ਚੰਗਿਆਈਆਂ: ਨਿਸ਼ਕਾਮ ਸੇਵਾ, ਨਿਰਵੈਰਤਾ, ਅਹੰਗਤਾ, ਨਿਰਮਲਤਾ, ਨਿਮਾਣਤਾ, ਬਖਸਣਾ, ਸਰਬਤ ਦਾ ਭਲਾ,
ਸਬਰ, ਸੰਤੋਖ ਸ਼ਹਿਣਸ਼ੀਲਤਾ, ਉਪਰਾਮਤਾ, ਇਨਸਾਫ, ਧੀਰਜ, ਗੰਭੀਰਤਾ, ਸੂਰਬੀਰਤਾ, ਆਪਾ ਕੰਟ੍ਰੋਲ,
ਹਿੰਮਤ, ਨਿਰਭੈਤਾ, ਕ੍ਰਿਤਘਣਤਾ
ਬਾਣੀ: ਵਰਣਾਤਮਕ- ਪਰਾ, ਪਸ਼ਯੰਤੀ, ਮਾਧਿਅਮਾ, ਬੈਖਰੀ- ਤ੍ਰੈਗੁਣੀ-ਪਉਣ ਦੀ ਬਾਣੀ ਜਾਂ ਤਤਾਂ ਦੀ
ਬਾਣੀ (ਬ੍ਰਹਮ ਜੰਜਾਲ)
ਧੁਨਾਤਮਕ- ਚੌਥੇ ਪਦ ਦੀ ਬਾਣੀ-ਸਾਚੀ ਬਾਣੀ, ਬਾਣੀ ਨਿਰੰਕਾਰ, ਸਹਿਜ ਕਥਾ, ਸਬਦ ਸੋਹਿਲਾ, ਅੰਮ੍ਰਿਤ
ਬਾਣੀ, ਅਨਹਦ ਬਾਣੀ- ਸਾਰ ਜਾਂ ਪਾਰਬ੍ਰਹਮ। ਬਾਣੀ ਗੁਰੂ ਗੁਰੂ ਹੈ ਬਾਣੀ-ਗੁਰੂ ਜੋਤਿ ਸਰੂਪ ਹੋਣ
ਕਰਕੇ ਤ੍ਰੈਗੁਣਾਂ ਤੋਂ ਉਪਰ ਚਉਥੇ ਪਦ ਵਿਚ ਵਿਚਰਦਾ ਹੈ। ਇਹ ਬਾਣੀ ਚਉਥੇ ਪਦ ਵਿਚੋਂ ਵਿਚਰਦੀ ਹੈ।
ਆਪਾ ਬਾਣੀ ਨਾਲ ਜੋੜਨਾ: ਬਾਣੀ ਸੁਣਨਾ, ਬਾਣੀ ਮਨਨ ਵਿਚਾਰਨ, ਭਉ, ਭਾਉ, ਨਿਸ਼ਚਾ, ਗਿਆਨ, ਕੁਰਬਾਨੀ,
ਆਪਾ ਅਰਪਣ
ਨਾਮ ਜਪਣ ਨਾਲ ਪ੍ਰਾਪਤੀਆਂ: ਨਿਧਿ, ਰਿਧਿ, ਸਿਧਿ, ਸਹਜ ਅਵਸਥਾ, ਅਨਭਉ ਪ੍ਰਕਾਸ
ਮਨ- ਵਿਚਾਰਾਂ ਦਾ ਜਮਾ ਜੋੜ: ਵਿਚਾਰ- ਪ੍ਰਾਪਤੀ ਦੀਆ ਤਾਂਘਾਂ: ਤਾਂਘਾਂ-ਦੁਨਿਆਬੀ ਇਛਾਵਾਂ ਦੀਆਂ
ਪ੍ਰਾਪਤੀਆਂ, ਆਦਤਾਂ, ਤ੍ਰਿਸ਼ਾਂਨਾਵਾਂ, ਮਾਇਆ ਦੀ ਉਲਝਾਹਟ: ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ
ਵਰਤਾਇਆ॥ (ਪੰਨਾ ੩੨੧)
ਭਗਤੀ ਦੀਆ ਪਉੜੀਆਂ : ਭਉ, ਭਾਉ, ਵੈਰਾਗ, ਬ੍ਰਿਹਾ, ਵਿਵੇਕ, ਬੁਧੀ, ਸਹਿਜ ਅਵਸਥਾ. ਹਜ਼ੂਰੀ
ਸੁਰਤਿ ਸ਼ਬਦ ਸੰਯੋਗ
ਸਿਖ ਚਿੰਤਨ ਵਿਚ ਸੁਰਤਿ ਨੂੰ ਸ਼ਬਦ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ ਅਰਥਾਤ ਸ਼ਬਦ-ਸੁਰਤਿ ਜਾਂ
ਸੁਰਤਿ-ਸ਼ਬਦ ਵਜੋਂ ਤੇ ਦੋਹਾਂ ਰੂਪਾਂ ਵਿਚ ਵਰਤਿਆ ਗਿਆ ਹੈ।
ਸੁਰਤਿ-ਸ਼ਬਦ ਵਧੇਰੇ ਕਰਕੇ ਜੋਗੀਆਂ ਦੇ ਸੰਦਰਭ ਵਿਚ ਆਇਆ ਹੈ ਜਿਥੇ ਜ਼ੋਰ ਸੁਰਤਿ ਨੂੰ ਸ਼ਬਦ ਰੂਪ ਵਿਚ
ਬਦਲਣ ਉਤੇ ਹੈ ਜਾਂ ਅੰਤਰਿ ਧੁਨੀ ਜਗਾਉਣ ਉਪਰ:
ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ। (ਮ: ੧, ਪੰਨਾ ੧੩੨੨)
ਖਟੁ ਮਟੁ ਦੇਹੀ ਮਨੁ ਬੈਰਾਗੀ ਸੁਰਤਿ ਧੁਨਿ ਅੰਤਰਿ ਜਾਗੀ। (ਮ:੧, ਪੰਨਾ ੯੦੩)
ਜਿਥੇ ਅਵਰੁ ਕਿ ਕਰੀ ਵੀਚਾਰੁ॥ਸਬਦ-ਸੁਰਤਿ ਸੁਖੁ ਉਪਜੈ ਪ੍ਰਭੁ ਰਾਤਉ ਸੁਖ ਸਾਰੁ॥ (ਮ:੧, ਪੰਨਾ ੬੨)
ਗੁਰਮਤਿ ਵਿਚ ਗੁਰਮੁਖ ਸੁਰਤਿ ਸ਼ਬਦ ਨਾਲ ਜੋੜ ਕੇ ਹਿਰਦੇ ਦੀਆ ਭਾਵਨਾਵਾਂ ਤੋਂ ਅਪਣੇ ਆਪ ਨੂੰ ਨਿਰਾਲਾ
ਅਤੇ ਪਾਕ-ਸਾਫ ਕਰ ਲੈਂਦਾ ਹੈ।ਇਹ ਪਧਰ ਨਿਰੋਲ ਰਹਸਮਈ ਹੈ।ਜਦ ਤਕ ਸੁਰਤਿ ਦਾ ਸਬੰਧ ਸਰੀਰ ਨਾਲ ਹੈ,
ਤਦ ਤਕ ਇਛਾਵਾਂ ਰੁਕਾਵਟਾਂ ਪਾਉਂਦੀਆਂ ਹਨ। ਸਾਧਨਾ ਵਿਚ ਜਦੋਂ ਗੁਰੂ ਸ਼ਬਦ ਅਤੇ ਸਿਖ ਸੁਰਤਿ ਰੂਪ ਵਿਚ
ਪਰਗਟ ਹੋ ਜਾਂਦੇ ਹਨ ਤਾਂ ਸ਼ਬਦ-ਸੁਰਤਿ ਦਾ ਮਾਰਗ ਖੁਲ੍ਹ ਜਾਦਾ ਹੈ। ਇਹ ਸਬੰਧ ਸੂਖਮ ਹੈ। ਇਥੇ ਸੁਰਤਿ
ਦਾ ਸਬੰਧ ਬਾਹਰਮੁਖੀ ਇੰਦਰੀਆਂ ਨਾਲੋਂ ਟੁਟ ਜਾਦਾ ਹੈ ਅਤੇ ਇਹ ਨਿਰੋਲ ਅੰਤਰਮੁਖੀ ਹੋ ਜਾਂਦਾ ਹੈ।
ਇਸੇ ਸੁਰਤਿ ਨੂੰ ਬਲਵਾਨ ਕਰਨਾ ਹੁੰਦਾ ਹੈ। ਬਲਵਾਨ ਸੁਰਤਿ ਦੇ ਸਨਮੁਖ, ਮਨ-ਇਛਾਵਾਂ ਦੀਆਂ
ਚਿਤਬ੍ਰਿਤੀਆਂ ਹੀਣੀਆਂ ਅਤੇ ਨੀਵੀਆਂ ਹਨ। ਸਿਖੀ ਅਸਲ ਵਿਚ ਸੁਰਤਿ ਨੂੰ ਬਲਵਾਨ ਕਰਨ ਦੀ ਸਾਧਨਾ ਦਾ
ਨਾਮ ਹੈ।
ਸਿਖੀ ਹੈ ਬਲਵਾਨ ਕਰਨਾ ਸੁਰਤਿ ਨੂੰ॥ ਚੜ੍ਹਦੀ ਕਲਾ ਨਿਵਾਸ ਸਦ ਹੀ ਰਖਣਾ॥ (ਭਾਈ ਵੀਰ ਸਿੰਘ, ਰਾਣਾ
ਸੂਰਤ ਸਿੰਘ)
ਸੁਰਤਿ ਨੂੰ ਘੜਣ, ਸੰਵਾਰਨ ਅਤੇ ਬਲਵਾਨ ਕਰਨ ਵਿਚ ਭੂਮਿਕਾ ਗੁਰੂ ਦੀ ਹੁੰਦੀ ਹੈ। ਗੁਰੂ ਤੋਂ ਬਿਨਾ
ਨਾ ਸੁਰਤਿ ਸਿਧਿ ਪ੍ਰਾਪਤ ਕਰ ਸਕਦੀ ਹੈ ਅਤੇ ਨਾ ਹੀ ਦੁਨਿਆਵੀ ਖਿਚਾਂ ਤੇ ਇਛਾਵਾਂ ਤੋਂ ਮੁਕਤ ਹੋ
ਸਕਦੀ ਹੈ। ਗੁਰੂ ਹਰ ਤਰ੍ਹਾਂ ਦੀਆਂ ਤੁਛ ਬਿਰਤੀਆਂ ਤੋਂ ਬੰਦ ਖਲਾਸੀ ਕਰਵਾ ਕੇ ਸਵਛ ਬਿਰਤੀਆਂ ਨਾਲ
ਸਿਖ ਨੁੰ ਜੋੜਦਾ ਹੈ।
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥ ੨ ॥
(ਮ ੩, ਪੰਨਾ ੯੪)
ਸੁਰਤਿ ਦੀ ਇਸ ਸਾਂਝ ਨਾਲ ਹੀ ਜਗਿਆਸੂ ਗੁਰੂ ਨਾਲ ਜੁੜਦਾ ਹੈ। ਗੁਰੂ ਤਾਂ ਇਕੋ ਗਲ ਪੁਛਦਾ ਹੈ ਕਿ
ਤੇਰੀ ਸੁਰਤਿ ਕਿਸ ਪਧਰ ਤੇ ਹੈ ਅਤੇ ਕਿਥੇ ਹੈ। (ਪੂਰਨ ਸਿੰਘ (ਪ੍ਰੋ), ਸਪਿਰਿਟ ਬਾਰਨ ਪੀਪਲ , ਪੰਨਾ
੧੦੧)
ਸੁਰਤਿ ਦਾ ਉਪਰੋਕਤ ਪਧਰ ਸੁਰਤਿ ਨੂੰ ਸ਼ਬਦ ਨਾਲ ਜੋੜ ਕੇ ਹੀ ਪ੍ਰਾਪਤ ਹੁੰਦਾ ਹੈ ਅਤੇ ਰਹਸਾਤਮਕ
ਧਰਾਤਲ ਉਪਰ ਸ਼ਬਦ ਹੀ ਗੁਰੂ ਹੈ। ਹਰ ਜੀਵ ਦੇ ਅੰਦਰ ਸ਼ਬਦ ਵਿਦਵਾਨ ਹੈ। ਸੁਰਤਿ ਵੀ ਜੀਵ ਅੰਦਰ ਹੀ ਹੈ।
ਸੁਰਤਿ ਵਿਹੂਣਾ ਕੋਈ ਵੀ ਜੀਵ ਨਹੀ ਹੋ ਸਕਦਾ । ਫਰਕ ਏਨਾ ਹੈ ਕਿ ਮਨਮੁਖਾਂ ਦੀ ਸੁਰਤਿ
ਆਕਾਰਾਂ-ਵਕਾਰਾਂ-ਵਿਚਾਰਾਂ ਵਿਚ ਲਗੀ ਹੋਈ ਹੈ ਅਤੇ ਗੁਰਮੁਖ ਗੁਰੂ ਕਿਰਪਾ ਰਾਹੀਂ ਆਪਣੀ ਸੁਰਤਿ ਨੂੰ
ਬਾਹਰਮੁਖਤਾ ਵਿਚੋਂ ਕਢ ਕੇ ਅੰਤਰਮੁਖਤਾ ਨਾਲ ਜੋੜ ਲੈਂਦੇ ਹਨ।
ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋਇ ਨ ਕੀਅ ॥ ਜੇਹੀ ਸੁਰਤਿ ਤੇਹਾ ਤਿਨ ਰਾਹੁ ॥ ਲੇਖਾ
ਇਕੋ ਆਵਹੁ ਜਾਹੁ ॥ ੧ ॥ (ਸਿਰੀਰਾਗੁ ਮਹਲਾ ੧ ਪੰਨਾ ੨੪-੨੫)
ਸੁਰਤਿ ਦੇ ਇਸ ਪਧਰ ਕਰਕੇ ਮਨਮੁਖ ਮਨ ਦੇ ਪਿਛੇ ਲਗੇ ਹੋਏ ਹਨ ਅਤੇ ਉਨ੍ਹਾਂ ਦੇ ਅੰਦਰ ਹਉਮੈਂ ਦੀਆਂ
ਲਹਿਰਾਂ ਨੇ ਸ਼ੋਰ ਮਚਾਇਆ ਹੋਇਆ ਹੈ।ਗੁਰਮੁਖ ਹਉਮੈਂ ਨੂੰ ਮਾਰ ਕੇ ਅੰਦਰ ਚੁਪ ਵਰਤਾ ਲੈਂਦੇ ਹਨ ਅਤੇ
ਇਸ ਚੁਪ ਵਿਚ ਸੁਰਤਿ ਸ਼ਬਦ ਨਾਲ ਅਭੇਦ ਹੋ ਜਾਂਦੀ ਹੈ। ਗੁਰੁ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜਿਹੋ
ਜਿਹੀ ਸੁਰਤ ਹੁੰਦੀ ਹੈ ਤੇਹੋ ਜਿਹਾ ਉਹ ਰਾਹ ਫੜ ਲੈਂਦੇ ਹਨ:
ਜੇਹੀ ਸੁਰਤਿ ਤੇਹਾ ਤਿਨ ਰਾਹੁ। (ਸਿਰੀ ਰਾਗ ਮ: ੧, ਪੰਨਾ ੨੫)
ਜੋ ਦਿਨ ਰਾਤ ਸੁਰਤ ਤੋਂ ਬਾਝ ਰਹਿੰਦਾ ਹੈ ਉਸ ਲਈ ਘੁਪ ਹਨੇਰਾ ਤੇ ਚਾਨਣ ਇਕੋ ਜਿਹੇ ਹਨ ਭਾਵ ਗਿਆਨ
ਵਿਹੂਣਾ ਹੈ ਜੋ ਇਨ੍ਹਾਂ ਦੋਹਾਂ ਵਿਚਕਾਰ ਭੇਦ ਨਹੀਂ ਕਰ ਸਕਦਾ।
ਸੁਰਤਿ ਵਿਹੂਣਾ ਰਾਤਿ ਦਿਹੁ ਚਾਨਣੁ ਤੁਲਿ ਅੰਧੇਰਾ ਘੁਪਾ॥
ਸੁਭਾਉ ਤੇ ਸੁਰਤੀ ਵਿਚ ਅੰਤਰ ਹੈ। ਸਾਨੂੰ ਬਚਪਨ ਤੋਂ ਜੋ ਸਿਖਾਇਆ ਜਾਂਦਾ ਹੈ ਉਹ ਸੁਭਾਉ ਬਦਲਣ ਵਿਚ
ਮਦਦ ਕਰਦਾ ਹੈ।ਆਹ ਚੰਗਾ ਹੈ ਆਹ ਮਾੜਾ ਹੈ ਆਹ ਕਰਨਾ ਹੈ ਆਹ ਨਹੀਂ ਕਰਨਾ।ਦਿਮਾਗੀ ਸਮਝ ਭਰ ਕੇ ਸੁਭਾਉ
ਬਣਾਇਆ ਜਾਂਦਾ ਹੈ।ਦੁਨੀਆਂ ਤੋਂ ਮਿਲੇ ਸੁਭਾ ਸਦਕਾ ਅਸੀਂ ਚੰਗਾ ਮੰਦਾ ਪਰਖਦੇ ਹਾਂ।ਪਰ ਸੁਭਾਉ
ਬਦਲਣਦੀ ਨਹੀਂ ਗਲ ਸੁਰਤੀ ਬਦਲਣ ਦੀ ਹੈ। ਸੁਰਤੀ ਜੜ੍ਹ ਹੈ ਜਿਸ ਨੂੰ ਬਦਲਣ ਲਈ ਸਿਮਰਨ ਦੀ ਲੋੜ ਹੈ।
ਸਿਮਰਨ ਸੁਰਤੀ ਨੂੰ ਸੁਚਾ ਕਰਦਾ ਹੈ ਪਵਿਤਰ ਕਰਦਾ ਹੈ ।
ਸ਼ਬਦ ਸੁਰਤਿ ਸੰਯੋਗ
ਸ਼ਬਦ ਸੁਰਤਿ ਸੰਯੋਗ ਦੀ ਵਿਆਖਿਆ ‘ਸਿਧ ਗੋਸ਼ਟਿ’ ਵਿਚ ਗੁਰੂ ਨਾਨਕ ਦੇਵ ਜੀ ਨੇ ਪ੍ਰਸ਼ਨ-ਉਤਰ ਵਿਚ ਕੀਤੀ
ਹੈ:
ਪ੍ਰਸ਼ਨ- ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ
ਨਿਰਾਲੇ ॥
ਉਤਰ-ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥
੪੩ ॥ ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ
ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ
ਅਗਨਿ ਨਿਵਾਰੀ ॥ ੪੪ ॥ (ਪੰਨਾ ੯੪੨-੯੪੩)
ਮਨ ਹੀ ਮੂਲ ਲਗਨ ਹੈ ਜੋ ਪਵਨ ਤੋਂ ਸ਼ੁਰੂ ਹੋ ਕੇ ਸਤਿਗੁਰੂ ਦੀ ਦਿਤੀ ਮਤ ਅਨੁਸਾਰ ਗਤੀ ਫੜਦਾ ਹੈ।
ਗੁਰੁ ਸ਼ਬਦ ਰੂਪ ਵਿਚ ਹੁੰਦਾ ਹੈ ਜਿਸ ਦਾ ਚੇਲਾ ਸੁਰਤਿ ਬਣਦੀ ਹੈ।
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਸਿਧਿ ਗੋਸਟਿ, ਮ:੧, ਪੰਨਾ
੯੪੨)
ਇਹ ਸ਼ਬਦ ਨੂੰ ਬੁਝ ਕੇ ਅੰਤਰਿ ਮਨ ਵਿਚ ਪਰਮ ਜੋਤਿ ਦੇ ਦਿਗ ਦਰਸ਼ਨ ਕਰਨ ਦਾ ਨਾਮ ਹੈ। ਹਜ਼ਾਰੀ ਪ੍ਰਸਾਦਿ
ਤ੍ਰਿਵੇਦੀ (ਡਾ: ) ਕਬੀਰ ਪੰਨਾ ੪੪) ਪੁਰਸ਼ (ਆਤਮਾ) ਪ੍ਰਕ੍ਰਿਤੀ (ਮਾਇਆ) ਦੇ ਸੰਯੋਗ ਦਾ ਸਕਾਰਾਤਮਕ
ਰਵਈਆ ਹੈ ਜਿਸ ਵਿਚ ਹਉਮੈਂ ਤੇ ਭੌਤਿਕ ਤ੍ਰਿਸ਼ਨਾਵਾਂ ਦੀ ਕੰਧ ਢਾਹੁਣ ਦੀ ਲੋੜ ਹੈ।
ਸ਼ਬਦ-ਸੁਰਤਿ-ਸੰਯੋਗ- ਵਿਚ ਸੁਰਤਿ ਨਾਲ ਜੋੜਣਾ ਹੈ।ਇਵੇਂ ਇਥੇ ਮਨ ਮਾਰਨ ਦੀ ਥਾਂ ਦਿਸ਼ਾ ਪਰਿਵਰਤਨ ਦੀ
ਲੋੜ ਹੈ। ਮਨ ਦੀ ਟੇਕ ਜਾਂ ਢਾਰਸ ‘ਗੁਰ-ਸ਼ਬਦ ਹੈ ਜੋ ਇਸ ਨੂੰ ਡੋਲਣ ਤੋਂ ਬਚਾਉਂਦਾ ਹੈ। ਟਿਕਾਉ ਵਿਚ
ਆਏ ਮਨ ਦੇ ਸਾਰੇ ਸੰਸੇ ਖਤਮ ਹੋ ਜਾਂਦੇ ਹਨ। ਇਹ ‘ਏਕਸ ਸਿਉ ਚਿਤਿ ਲਾਇ’ ਦਾ ਰਹਸ ਹੈ। ਨਾਮ ਸਿਮਰਨ
ਤੇ ਗੁਰ-ਕ੍ਰਿਪਾ ਜ਼ਰੂਰੀ ਹਨ। ਯੋਗ ਦਾ ਸਥਲ ਸਤਿਸੰਗਤ ਹੈ ਜਿਥੇ ਸ਼ਬਦ ਨਾਲ ਜੁੜੀਦਾ ਹੈ, ਸ਼ਬਦ ਦੀ
ਵੀਚਾਰ ਕਰੀਦੀ ਹੈ।ਇਥੇ ਹੀ ਗੁਰ-ਕ੍ਰਿਪਾ ਦੁਆਰਾ ਤ੍ਰੈਕੁਟੀ ਛੁਟਦੀ ਹੈ ਅਤੇ ਜਗਿਆਸੂ ਚਉਥੇ ਪਦ ਵਿਚ
ਪ੍ਰਵੇਸ਼ ਹੁੰਦਾ ਹੈ।
ਕਾਇਆ ਸੋਧਿ ਤਰੈ ਭਵ ਸਾਗਰੁ ਆਤਮ ਤਤੁ ਵੀਚਾਰੀ ॥੧੩॥ ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ
ਰਵਿਆ ਗੁਣਕਾਰੀ ॥ ੧੪ ॥ ਆਪੇ ਮੇਲਿ ਲਏ ਗੁਣਦਾਤਾ ਹਉਮੈ ਤ੍ਰਿਸਨਾ ਮਾਰੀ ॥ ੧੫ ॥ ਤ੍ਰੈ ਗੁਣ ਮੇਟੇ
ਚਉਥੈ ਵਰਤੈ ਏਹਾ ਭਗਤਿ ਨਿਰਾਰੀ ॥ ੧੬ ॥ ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੈ ਏਕੁ ਮੁਰਾਰੀ ॥
੧੭ ॥ ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥ ੧੮ ॥ ਬੇਦੁ ਬਾਦੁ ਨ ਪਾਖੰਡੁ ਅਉਧੂ ਗੁਰਮੁਖਿ
ਸਬਦਿ ਬੀਚਾਰੀ ॥ ੧੯ ॥ ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥ ੨੦ ॥ ਸਬਦਿ ਮਰੈ
ਮਨੁ ਮਾਰੇ ਅਉਧੂ ਜੋਗ ਜੁਗਤਿ ਵੀਚਾਰੀ ॥ ੨੧ ॥ ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ
॥ ੨੨ ॥ ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥ ੨੩ ॥ ਏਹੁ ਮਨੁ ਮਾਇਆ ਮੋਹਿਆ ਅਉਧੂ
ਨਿਕਸੈ ਸਬਦਿ ਵੀਚਾਰੀ ॥ ੨੪ ॥ ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ ॥ ੨੫ ॥ ੯ ॥ (ਪੰਨਾ
੯੦੮)
ਸ਼ਬਦ ਸੁਰਤਿ ਸੰਜੋਗ ਉਹ ਕਾਰਗਰ ਸਾਧਨ ਹੈ ਜਿਸ ਵਿਚ ਪਰਮ ਸਤਿ ਦੀ ਅਭੇਦਤਾ ਦੀਆਂ ਸਾਰੀਆਂ
ਸੰਭਾਵਨਾਵਾਂ ਹਨ। ਸ਼ਬਦ ਸੁਰਤਿ ਸੰਯੋਗ ਨਾਮ ਸਿਮਰਨ ਤੇ ਗੁਰੁ ਕਿਰਪਾ ਰਾਹੀਂ ਪੂਰਾ ਹੁੰਦਾ ਹੈ।ਇਸ ਦਾ
ਰਹਸ਼ ‘ਬਿਨ ਸਤਿਗੁਰ ਸੇਵੇ ਜੋਗੁ ਨ ਹੋਈ॥’ ਅਤੇ ਬਿਨ ਸਤਿਗੁਰਿ ਭੇਟੇ ਮੁਕਤਿ ਨ ਕੋਈ॥’ ਵਿਚ ਲੁਪਿਤ
ਹੈ। ਸ਼ਬਦ-ਸਰਤਿ ਸੰਯੋਗ ਕਾਇਆ ਨਗਰ ਦੀ ਖੋਜ ਰਾਹੀਂ ਅੰਤਰੀਵ ਨਾਲ ਕੇਂਦਰਿਤ ਹੋਣ ਦੀ ਸ਼ਬਦ ਜੁਗਤਿ ਹੈ।
ਸਾਧਨਾ ਦੀਆਂ ਪਰਤਾਂ ਕਾਇਆ ਨਗਰੀ ਦੀ ਖੋਜ ਅਤੇ ਅੰਤਹਕਰਣ ਦੀ ਸ਼ੁਧੀ ਵਿਚ ਖੁਲ੍ਹਦੀਆਂ ਹਨ।( ਕੰਗ,
੨੦੦੫, ਪੰਨਾ ੧੯੮)
ਧੁਨਿ
ਸੁਰਤਿ ਸ਼ਬਦ ਦਾ ਜੁੜਣਾ ਨਾਮ ਅਭਿਆਸ ਦੀ ਸਫਲਤਾ ਹੈ ਇਸ ਨੂੰ ਧੁਨਿ ਵੀ ਕਿਹਾ ਜਾਂਦਾ ਹੈ, ਧੁਨਿ ਦਾ
ਭਾਵ ਨਿਰੰਤਰਤਾ ਅਤੇ ਪਰਪਕਤਾ ਹੈ।ਇਕ ਸਿਮਰਨ ਦੂਜਾ ਧਿਆਨ ਇਸ ਦੇ ਦੋ ਪਹਿਲੂ ਹਨ।ਸਿਮਰਨ ਨਾਮ ਅਭਿਆਸ
ਹੈ ਤੇ ਧਿਆਨ ਮਨ ਦੀ ਇਕਾਗਰਤਾ। ਸਿਮਰਨ ਤਦ ਮੁਕੰਮਲ ਹੁੰਦਾ ਹੈ ਜਦ ਧਿਆਨ ਕਾਇਮ ਹੋ ਜਾਵੇ ਤੇ ਫਿਰ
ਧਿਆਨ ਪਰਪਕ ਹੁੰਦਾ ਹੈ ਜਦੋਂ ਹਿਰਦੇ ਅੰਦਰੋਂ ਧੁਨਿ ਪੈਦਾ ਹੁੰਦੀ ਹੈ, ਇਸ ਧੁਨਿ ਨੂੰ ਗੁਰਬਾਣੀ ਵਿਚ
ਨਾਮ ਧੁਨਿ, ਸਹਿਜ ਧੁਨਿ, ਸ਼ਬਦ ਧੁਨਿ ਅਤੇ ਅਨਹਦ ਧੁਨਿ ਨਾਵਾਂ ਨਾਲ ਬਿਅਨਿਆਂ ਹੈ। (ਕੰਗ, ੨੦੦੫,
ਪੰਨਾ ੨੧੩)
ਧੁਨਿ ਨਾਮ ਅਭਿਆਸ ਦਾ ਹੀ ਸੂਖਮ ਰੂਪ ਹੈ ਅਤੇ ਇਥੇ ਪਹੁੰਚ ਕੇ ਨਾਮ ਮੰਨੈ (ਜਪ, ਸਿਮਰਨ, ਚਿੰਤਨ,
ਧਿਆਨ, ਅਰਾਧਨਾ) ਦਾ ਵਿਸ਼ਾ ਨਹੀਂ ਰਹਿ ਜਾਂਦਾ ਸਗੋਂ ਸੁਣਿਐ ਦਾ ਵਿਸ਼ਾ ਬਣ ਜਾਂਦਾ ਹੈ। (ਜਪੁਜੀ ਪਉਵੀ
੮-੧੧ ਵਿਚ ਇਸ ਦਾ ਵਿਸਥਾਰ ਹੈ)। ਇਸ ਅਵਸਥਾ ਵਿਚ ਨਾਮ ਸੁਰਤਿ ਵਿਚ ਵਸ ਜਾਦਾ ਹੈ ਅਤੇ ਜਗਿਆਸੂ ਦi
ਸੁਰਤਿ ਜਾਗ੍ਰਿਤ ਹੋ ਕੇ ਅੰਤਰੀਵ ਸ਼ਬਦ ਨੂੰ ਸੁਣਨ ਲਗ ਪੈਂਦੀ ਹੈ।ਜਿਵੇਂਸਥੂਲ ਸਰੀਰ (ਅੰਨਮਈ ਕੋਸ਼)
ਤੋਂ ਸੂਖਮ ਸਰੀਰ (ਅਨੰਦਮਈ ਕੋਸ਼) ਵਲ ਜਾਣਾ ਦੁਰਗਮ ਅਮਲ ਹੈ, ਇਵੇਂ ਬੈਖਰੀ ਨਾਮ ਦਾ ਪਰਾ ਨਾਮ ਵਿਚ
ਪੁਜਣਾ ਅਜਿਹਾ ਹੀ ਅਮਲ ਹੈ।(ਕੋਹਲੀ, ਜੂਨ ੧੯੯੦, ਪੰਨਾ ੧੮) ਸੁਰਿੰਦਰ ਸਿੰਘ ਕੋਹਲੀ (ਡਾ) ‘ਨਾਮ
ਕੀ, ਕਿਉਂ, ਕਿਵੇਂ ਤੇ ਕਿਹੜਾ’ ਨਾਨਕ ਪ੍ਰਕਾਸ਼ ਪਤ੍ਰਿਕਾ , ਜੂਨ ੧੯੯੯, ਪੰਨਾ ੧੮) ਜੋਗੀਆਂ ਦੀ
ਸਾਦਨਾਪ੍ਰਾਣਮਈ ਕੋਸ਼ ਤਕ ਹੀ ਹੈ, ਸੁਰਤਿ ਸ਼ਬਦ ਸੰਯੋਗ ਦੀ ਅਵਸਥਾ ਇਸ ਤੋਂ ਅਗਲੇਰੀ ਹੈ।ਸ਼ਬਦ–ਧੁਨਿ ਦੇ
ਪੈਦਾ ਹੋਣ ਨਾਲ ਪਵਨਪਤੀ ਮਨ ਦਾ ਵਾਸਾ ਉਨਮਨ (ਸਹਿਜ ਅਵਸਥਾ) ਵਿਚ ਹੋ ਜਾਂਦਾ ਹੈ।ਇਹ ਇਕਰਸ
ਨਿਰੰਤਰਤਾ ਦੀ ਅਵਸਥਾ ਹੈ। ਇਥੇ ਨਾ ਮੌਤ, ਨਾ ਜਨਮ ਨਾ ਬੁਢੇਪਾ ਹੈ।ਇਹ ਸਾਧਨਾ ਦਾ ਨਿਰੋਲ ਸੂਖਮ ਪਖ
ਹੈ।
ਪਵਨ ਪਤਿ ਉਨਮਨਿ ਰਹਨ ਖਰਾ॥ ਨਹੀ ਮਿਰਤੁ ਨ ਜਨਮ ਜਰਾ॥ ( ਰਾਮਕਲੀ ਕਬੀਰ, ਪੰਨਾ ੯੭੨)
ਕਿਉਂਕਿ ਸਬਦ ਧੁਨਿ ਉਦੋਂ ਹੀ ਪ੍ਰਗਟ ਹੁੰਦੀ ਹੈ ਜਦੋਂ ਮਨ ਨਿਰਮਲ ਹੋ ਜਾਂਦਾ ਹੈ। ਗਿਆਨ ਅਤੇ ਧਿਆਨ
ਧੁਨਿ ਵਿਚੋਂ ਹੀ ਪਾਇਆ ਜਾਂਦਾ ਹੈ ਜਿਸ ਦੀ ਪੁਸ਼ਟੀ ‘ਗਿਆਨ ਧਿਆਨ ਧੁਨਿ ਜਾਣੀਐ (ਸਿਰੀ ਰਾਗ ਮ:੧,
ਪੰਨਾ ੫੯) ਰਾਹੀਂ ਹੁੰਦੀ ਹੈ। ਸੋ ਇਵੇਂ ਸਾਧਨਾ ਵਿਚ ਨਾਮ-ਧੁਨਿ ਸੁਰਤਿ ਸ਼ਬਦ ਦੇ ਮਿਲਾਪ ਵਿਚੋਂ
ਪੈਦਾ ਹੋਣ ਵਾਲ ਅਨੁਭਵ ਹੈ। ਇਸ ਅਵਸਥਾ ਦਾ ਸਥਲ ਸਾਧਸੰਗਤ ਹੈ।
ਸ਼ਬਦ ਸੁਰਤਿ ਸੰਯੋਗ ਲਈ ਸ਼ਬਦ ਦੀ ਘਾੜਤ ਵੇਲੇ ਸੁਰਤਿ ਦਾ ਵਿਸ਼ੇਸ਼ ਮਹਤਵ ਹੈ ਜੋ ਜਪੁਜੀ ਦੀ ੩੮ਵੀਂ
ਪਉੜੀ ਵਿਚ ਦਰਸਾਇਆ ਗਿਆ ਹੈ:
ਜਤ ਪਾਹਾਰਾ ਧੀਰਜ ਸੁਨਿਆਰ।
ਅਪਣਾ ਜਤ ਰਖਣਾ ਆਪੇ ਤੇ ਕੰਟ੍ਰੋਲ ਕਰਨਾ।ਸੁਰਤੀ ਤੇ ਪੂਰਾ ਕੰਟ੍ਰੋਲ ਕਰਕੇ ਉਸ ਹਾਲਤ ਵਿਚ ਬੈਠਣਾ
ਜਿਸ ਹਾਲਤ ਵਿਚ ਕੋਈ ਹੋਰ ਖਿਆਲ ਨਾ ਆਵੇ।iਵਿਚਾਰ ਮਾਰਨਾ ਜ਼ਰੂਰੀ ਹੈ ਸੁਰਤੀ ਨੂੰ ਸੰਵਾਰ ਕੇ ਟਿਕਾਉਣ
ਲਰੀ । ਸੁਰਤੀ ਟਿਕਾਉਂਣ ਵੇਲੇ ਹੋਰ ਕੋਈ ਖਿਆਲ ਮਨ ਵਿਚ ਨਾ ਆਵੇ, ਕੋਈ ਫੁਰਨਾ ਨਾ ਫੁਰੇ।
ਅੰਤਰਗਤਿ ਤੀਰਥ ਮਲ ਨਾਉ॥
ਮਨ ਦੀ ਮੈਲ ਲਾਹੁਣੀ ਸਭ ਤੋਂ ਜ਼ਰੂਰੀ ਹੈ ਮਨ ਨੂੰ ਸੁਚਾ ਕਰਨ ਲਈ।ਇਹ ਮੈਲ ਤਾਂ ਸਿਮਰਨ ਨਾਲ ਹੀ
ਉਤਰਦੀ ਹੈ। ਸਚ ਨਾਲ ਜੁੜ ਕੇ ਸੁਚ ਪ੍ਰਾਪਤ ਹੁੰਦੀ ਹੈ ਤੇ ਸਚ ਨਾਲ ਜੁੜਣ ਲਈ ਸ਼ਬਦ ਦਾ ਸਿਮਰਨ ਜ਼ਰੂਰੀ
ਹੈ।
ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥ ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥ ਗੁਰਮੁਖਿ ਮਨੁ ਭੀਜੈ
ਵਿਰਲਾ ਬੂਝੈ ਕੋਇ ॥ ਗੁਰਮੁਖਿ ਨਿਜ ਘਰਿ ਵਾਸਾ ਹੋਇ ॥ ਗੁਰਮੁਖਿ ਜੋਗੀ ਜੁਗਤਿ ਪਛਾਣੈ ॥ ਗੁਰਮੁਖਿ
ਨਾਨਕ ਏਕੋ ਜਾਣੈ ॥ ੬੯ ॥ ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ
॥ ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥ ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥ ਬਿਨੁ ਸਤਿਗੁਰ
ਭੇਟੇ ਮਹਾ ਗਰਬਿ ਗੁਬਾਰਿ ॥ ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥ ੭੦ ॥ ਗੁਰਮੁਖਿ ਮਨੁ ਜੀਤਾ ਹਉਮੈ
ਮਾਰਿ ॥ ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥ ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥ ਗੁਰਮੁਖਿ
ਦਰਗਹ ਨ ਆਵੈ ਹਾਰਿ ॥ ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥ ਨਾਨਕ ਗੁਰਮੁਖਿ ਸਬਦਿ ਪਛਾਣੈ ॥ ੭੧ ॥
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ
ਸੁਖੁ ਹੋਈ ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ
ਸਚੈ ਆਪਿ ਖੁਆਈ ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥ ਕਰਿ ਬੀਚਾਰੁ ਮਨਿ ਦੇਖਹੁ
ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥ ੭੨ ॥
ਅਹਿਰਣ ਮਤਿ ਵੇਦ ਹਥਿਆਰ॥
ਅਪਣੀ ਮਤਿ ਨੂੰ ਅਹਿਰਣ ਬਣਾਉਣਾ ਹੈ ਤੇ ਉਸ ਉਪਰ ਸ਼ਬਦ ਦਾ ਹਥੌੜਾ ਵਰਤਣਾ ਹੈ। ‘ਵਾਹਿਗੁਰੂ,
ਵਾਹਿਗੁਰੂ’ ਕਰਦੇ ਜਾਉ ਤਾਂ ਦੁਨੀਆਂ ਦੀ ਖਿਚ, ਕਾਮ ਕ੍ਰੋਧ, ਲੋਭ ਮੋਹ ਅਹੰਕਾਰ ਦੀ ਖਿਚ ਮਰ ਜਾਵੇਗੀ
ਤੇ ਪਰਮਾਤਮਾਂ ਦੀ ਖਿਚ ਪੈਣ ਲਗ ਜਾਵੇਗੀ। ਇਸ ਖਿਚ ਨੂੰ ਹੋਰ ਪੀਡਾ ਕਰਨ ਲਈ ਖਰਾ ਕਰਨਾ ਹੈ ਜਿਸ ਲਈ
ਤਪ ਜ਼ਰੂਰੀ ਹੈ। ਪਰਮਾਤਮਾ ਦਾ ਭਉ ਦੇ ਕੇ ਸੁਰਤੀ ਦੇ ਬਚੇ ਨੂੰ ਉਸ ਵਲ ਜੋੜੀ ਰਖਣਾ ਹੈ।
ਭਉ ਖਲਾ ਅਗਨ ਤਪ ਤਾਉ॥
ਸ਼ਬਦ ਦੇ ਹਥੌੜੇ ਨਾਲ ਨਾਮ ਜਪਦੇ ਜਪਦੇ ਪਖੇ ਦੀ ਹਵਾ ਨਾਲ ਉਸ ਨਾਲ ਜੁੜਣ ਦੀ ਅਗ ਨੂੰ ਤਪਾਈ ਜਾਣਾ
ਹੈ, ਉਸ ਵਲ ਖਿਚ ਵਧਾਈ ਜਾਣਾ ਹੈ।ਉਸ ਸੁਰਤੀ ਜਿਸ ਵਿਚੋਂ ਤਪ ਨਾਲ ਮੈਲ ਨਿਕਲ ਗਈ ਉਹ ਸੁਚੀ ਹੋ ਗਈ।
ਇਹੋ ਸੁਚੀ ਆਤਮਾ ਪਰਮਾਤਮਾ ਦੇ ਵਾਸੇ ਲਈ ਉਤਮ ਹੁੰਦੀ ਹੈ।
ਭਾਂਡਾ ਭਾਉ ਅੰਮ੍ਰਿਤ ਤਿਤੁ ਢਾਲਿ॥
ਜਦ ਮਨ ਵਿਚ ਪ੍ਰਮਾਤਮਾ ਪ੍ਰਾਪਤੀ ਦੀ ਇਛਾ ਜਾਗਦੀ ਹੈ ਅਤੇ ਪਵਨ ਦੀ ਧਾਰਾ ਅੰਦਰ ਨੂੰ ਗਤੀ ਕਰਨ ਲਗ
ਪੈਂਦੀ ਹੈ। ਇੰਦਰੀਆਂ ਅੰਦਰਮੁਖੀ ਹੋਣ ਲਗ ਪੈਂਦੀਆਂ ਹਨ ਉਸ ਵੇਲੇ ਸੁਖਮਨਾ ਧਾਰਾ ਵਿਚ ਅਪਣੇ ਅਰਥ
ਵਿਚ ਜਾਗਿਆ ਹੋਇਆ ਸ਼ਬਦ ਸੁਰਤ ਨੂੰ ਅਪਣੇ ਪਿਛੇ ਖਿਚ ਲੈਂਦਾ ਹੈ। ਸ਼ਬਦ ਵਿਚ ਸੁਰਤਿ ਲੀਨ ਹੋਣ ਲਗ
ਪੈਂਦੀ ਹੈ ਸ਼ਬਦ ਤੇ ਸੁਰਤਿ ਦੇ ਸੁਮੇਲ ਸਦਕਾ ਸਾਧਕ ਪਰਮ ਤਤ ਨੂੰ ਪ੍ਰਾਪਤ ਕਰਕੇ ਮੁਕਤ ਹੋ ਜਾਂਦਾ
ਹੈ।
ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ। ਇਸੁ ਮਟਕੀ ਮਹਿ ਸਬਦੁ ਸੰਜੋਈ।
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ। ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ। (ਆਸਾ ਕਬੀਰ ਪੰਨਾ ੪੭੮)
ਸ਼ਬਦ ਸੁਰਤ ਦਾ ਸੰਗਮ ਆਸਾਨ ਕੰਮ ਨਹੀਂ ਕਿਉਂਕਿ ਸ਼ਬਦ ਦੀ ਰਚਨਾ ਪਰਮਾਤਮਾ ਦੀ ਭਾਵਨਾ ਤੇ ਧਿਆਨ ਤੋਂ
ਬਿਨਾ ਸੰਭਵ ਨਹੀਂ ਦੂਜੇ ਮਨ ਵੀ ਇੰਦਰਿਆਂ ਨਾਲ ਬੰਨਿਆਂ ਹੋਣ ਕਰਕੇ ਖਾਸ ਕਰਕੇ ਜੀਭ ਨਾਲ ਜੁੜੇ ਹੋਣ
ਕਰਕੇ ਪੂਰੀ ਗਤੀ ਨਹੀਂ ਫੜਦਾ। ਤੀਜੇ ਪ੍ਰਾਣਾਂ ਦੀ ਧਾਰਾ ਦਾ ਵੇਗ ਬਾਹਰ ਦੇ ਵਿਸ਼ਿਆਂ ਵਲ ਜ਼ਿਆਦਾ
ਅਹੁਲਦਾ ਹੈ।ਇਸ ਲਈ ਮਨ ਨੂੰ ਇੰਦਰੀਆਂ ਤੋਂ ੳਪਰ ਉਠਣਾ ਹੈ ਤੇ ਬਾਹਰ ਦੇ ਵਿਸ਼ਿਆਂ ਵਲ ਜਾਣੋਂ ਪੂਰੀ
ਤਰ੍ਹਾਂ ਕਾਬੂ ਕਰਨਾ ਹੈ।ਇਸ ਦਾ ਭਾਵ ਸੁਰਤ ਨੂੰ ਸਾਰੇ ਬੰਧਨਾਂ ਤੋਂ ਮੁਕਤ ਰਖਣਾ ਹੈ।ਬਾਹਰਮੁਖੀ
ਪ੍ਰਭਾਵਾਂ ਤੋਂ ਦੂਰ ਅੰਤਰਮੁਖੀ ਕਰਨਾ ਹੈ, ਸਥੂਲ ਤੋਂ ਸੂਖਮ ਵਲ ਲਿਜਾਣਾ ਹੈ। ਜਦ ਸੁਰਤਿ ਸਥੂਲ ਤੋਂ
ਸੂਖਮ ਵਿਚ ਦਾਖਲ ਹੁੰਦੀ ਹੈ ਤਾਂ ਬੁਧ ਤੇ ਪੂਰੇ ਮਾਨਸਿਕ ਜਾਪ ਦੀ ਸ਼ੁਰੂਆਤ ਹੋ ਜਾਂਦੀ ਹੈ।ਮਨ ਦਾ
ਫੈਲਾਅ ਅਥਾਹ ਹੈ। ਜਿਸ ਵੇਲੇ ਸੁਰਤ ਮਨ ਦੇ ਖੇਤਰ ਵਿਚ ਦਾਖਿਲ ਹੋ ਕੇ ਨਾਮ ਉਚਾਰਣ ਦੀ ਸਮਰਥਾ
ਪ੍ਰਾਪਤ ਕਰ ਲੈਂਦੀ ਹੈ ਉਸ ਵੇਲੇ ਨਾਮ ਦੇ ਅਰਥ ਦਾ ਕੁਝ ਭਾਵ ਵੀ ਮਨ ਵਿਚ ਕੇ ਝਲਕੀਆਂ ਪ੍ਰਗਟ ਕਰਨ
ਲਗ ਪੈਂਦਾ ਹੈ।ਨਾਮ ਦੀਆਂ ਟਣਕਾਰਾਂ ਮਨ ਵਿਚ ੳਨੋਖੀ ਮਸਤੀ ਭਰ ਕੇ ਅਲੌਕਿਕ ਨਜ਼ਾਰਿਆ ਦ ਦਰਸ਼ਨ ਕਰਵਾਉਣ
ਲਗ ਪੈਂਦੀਆ ਹਨ। ਮਨ ਨੂੰ ਇਕਗਰ ਤੇ ਸ਼ਾਂਤ ਰਖਣ ਦੀ ਅਵਸਥਾ ਆ ਜਾਵੇਗੀ।
ਸੁਣਿਐ ਲਾਗੈ ਸਹਜਿ ਧਿਆਨ।(ਜਪੁਜੀ) ਦੀ ਅਵਸਥਾ ਹੋ ਜਾਂਦੀ ਹੈ। ਵਿਕਾਰਾਂ ਨਾਲੋਂ ਨਾਤਾ ਟੁਟਣ ਦਾ
ਅਨੁਭਵ ਵੀ ਹੋਵੇਗਾ।ਨਾਮ ਨਾਲ ਮਨੋਂ ਜੁੜਣ ਨਾਲ ਸਹਿਜ ਧਿਆਨ ਲਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਬਿਖਰੀ
ਤੇ ਅੰਨ੍ਹੀ ਸੁਰਤ ਵਿਚ ਨਾਮ ਦੀ ਜੋਤ ਜਗ ਜਾਣ ਕਾਰਣ ਪਰਮਾਤਮਾ ਪ੍ਰਾਪਤੀ ਦਾ ਸੁਖਮਨਾ ਮਾਰਗ ਮਿਲ
ਗਿਆ।ਨਾਮ ਦਾ ਰੰਗ ਚੜ੍ਹ ਗਿਆ ਪਾਪਾਂ ਦੇ ਸੰਸਕਾਰ ਸਭ ਧੋਤੇ ਗਏ:
ਭਰੀਐ ਮਤਿ ਪਾਪਾਂ ਕੈ ਸੰਗਿ। ਓਹੁ ਧੋਪੈ ਨਾਵੈ ਕੈ ਰੰਗਿ। (ਜਪੁ ਜੀ)
ਧਿਆਨ ਵੇਲੇ ਵਿਸ਼ੇ ਵਾਸ਼ਨਾਵਾਂ ਤੇ ਪੁਰਾਣੇ ਪਾਪੀ ਸੰਸਕਾਰ ਬਖੇੜਾ ਖੜਾ ਕਰ ਸਕਦੇ ਹਨ ਪਰ ਸੁਰਤਿ ਨੂੰ
ਟਿਕਾਉਣ ਲਈ ਨਾਮ ਦੀ ਹੋਰ ਕਰੜੀ ਸਾਧਨਾ ਦੀ ਲੋੜ ਪੈਂਦੀ ਹੈ ਜਿਸ ਨਾਲ ਸੁਰਤਿ ਪਹਿਲਾਂ ਨਾਲੋਂ ਵੀ
ਸ਼ਾਂਤ ਹੋ ਕੇ ਗਹਿਰੇ ਸੂਖਮ ਮੰਡਲਾਂ ਵਿਚ ਦਾਖਿਲ ਹੋ ਜਾਵੇ।ਸ਼ਬਦ-ਸੁਰਤਿ ਸੰਯੋਗ ਪ੍ਰਵਿਰਤੀ ਦਾ ਮਾਰਗ
ਹੈ। ਗ੍ਰਹਿਸਥੀ ਨਹੀਂ ਵਿਕਾਰ ਤਿਆਗਣੇ ਹਨ, ਮੋਹ, ਮਾਇਆ, ਮਮਤਾ, ਬਾਦ ਹੰਕਾਰ, ਲੋਭ ਲਾਲਚ ਤਿਆਗਣੇ
ਹਨ (ਕੰਗ, ਸ਼ਬਦ ਦਾ ਸੰਕਲਪ, ਪੰਨਾ ੧੯੭)
ਇਸ ਤਰ੍ਹਾਂ ਜਪ ਸ਼ੁਰੂ ਹੋਣ ਪਿਛੋਂ ਸ਼ਬਦ ਗੁਰੂ ਅਤੇ ਸੁਰਤ ਚੇਲੇ ਦਾ ਆਪਸ ਵਿਚ ਮੇਲ ਹੋ ਜਾਂਦਾ ਹੈ।
ਇਸ ਅਵਸਥਾ ਵਿਚ ਸ਼ਬਦ ਚੇਤੰਨ ਹੋ ਜਾਂਦਾ ਹੈ ਅਤੇ ਗੁਰੂ ਬਣ ਕੇ ਸੁਰਤ ਨੂੰ ਚੇਲਾ ਬਣਾਕੇ ਅਪਣੇ ਨਾਲ
ਹੋਰ ਵੀ ਸੂਖਮ ਸਤਰਾਂ ਵਿਚ ਲੈ ਜਾਂਦਾ ਹੈ।
ਜਦ ਤਕ ਸੁਰਤ ਸਥੂਲ ਤੋਂ ਉਪਰ ਉਠ ਕੇ ਸੂਖਮ ਮਨ ਦੇ ਖੇਤਰ ਵਿਚ ਪ੍ਰਵੇਸ਼ ਨਹੀ ਹੋ ਜਾਂਦੀ ਤਦ ਤਕ ਸ਼ਬਦ
ਦਾ ਸਹੀ ਅਰਥ ਪਰਗਟ ਹੋਣਾ ਸੰਭਵ ਨਹੀ ਹੈ। ਸਰੀਰਾਂ ਵਿਚ ਸੁਭਾਵਿਕ ਜੜ੍ਹ ਪਿਥਵੀ ਅਤੇ ਜਲ ਤਤਾਂ ਦੀ
ਪ੍ਰਧਾਨਤਾ ਹੋਣ ਕਰਕੇ ਵਿਵੇਕ ਤੇ ਵੈਰਾਗ ਵਾਲੀ ਸੂਖਮ ਬੁਧ ਕਿਸੇ ਵਿਰਲੇ ਦੀ ਹੀ ਹੋਵੇਗੀ।
ਸ਼ੁਧ ਅਤੇ ਪੂਰੇ ਮਾਨਸਿਕ ਜਪ ਵਿਚ ਇਤਨੀ ਜ਼ਿਆਦਾ ਸ਼ਕਤੀ ਜਾਗ ਪੈਂਦੀ ਹੈ ਕਿ ਅੰਤਰਮੁਖੀ ਸੁਰਤ ਵਿਚ
ਧਿਆਨ ਦੀ ਧਾਰਾ ਵਗਣ ਲਗ ਪੈਂਦੀ ਹੈ। ਸਾਰੇ ਵਿਘਨਾਂ ਤੋਂ ਮੁਕਤ ਹੋ ਸਾਨੂੰ ਨਾਮ ਧਾਰਾ ਸਮਾਧੀ ਮੰਡਲ
ਵਿਚ ਸਹਿਜ ਹੀ ਪ੍ਰਵੇਸ਼ ਕਰਵਾ ਦਿੰਦੀ ਹੈ। (ਕੰਗ, ਸ਼ਬਦ ਦਾ ਸੰਕਲਪ, ਪੰਨਾ ੫੫੩-੫੩੫)
ਪਹਿਲਾਂ ਪਰਮਾਤਮਾ ਦਾ ਭਉ ਜਿਸ ਵਿਚੋਂ ਤਪ ਕੀਤਿਆ ਉਸ ਨਾਲ ਭਾਉ ਜਾਗਦਾ ਹੈ। ਜੋ ਸੁਰਤੀ ਸੁਚੀ ਹੋ
ਜਾਦੀ ਹੈ, ਪਰਮਾਤਮਾ ਦੇ ਪਿਆਂਰ ਨਾਲ ਗੜੂੰਦੀ ਹੁੰਦੀ ਹੈ।ਇਸ ਪਿਆਰ ਸਦਕਾ ਉਸ ਦੇ ਅੰਦਰ ਦੇ ਅੰਮ੍ਰਿਤ
ਦਾ ਫੁਹਾਰਾ ਫੁਟ ਪੈਂਦਾ ਹੈ। ਪਰਮਾਤਮਾ ਦੇ ਪਿਆਰ ਨਾਲ ਉਸ ਨੂੰ ਅਪਣੇ ਨਾਲ ਜੁੜੇ ਪਾਉਣਾ, ਅੰਦਰ
ਸ਼ਾਂਤ ਹੋਇਆ ਮਹਿਸੂਸ ਕਰਨਾ, ਅਨੰਦ ਹi ਅਨੰਦ ਦੀ ਅਨੁਭੂਤੀ, ਇਸ ਤਰ੍ਹਾਂ ਇਹ ਸਭ ਉਸ ਨਾਲ ਜੁੜੀ
ਸੁਰਤੀ ਸਦਕਾ ਹੋਇਆ।ਅਪਣਾ ਕੁਝ ਨਾ ਰਿਹਾ ਸਭ ਵਾਹਿਗੁਰੂ ਦਾ ਹੋ ਗਿਆ. ਆਤਮਾ ਪ੍ਰਮਾਤਮਾਂ ਨਾਲ ਜਾ
ਜੁੜੀ।
ਜੋ ਜੋਗੀ ਗੁਰੁ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ॥(ਰਾਮਕਲੀ ਮ: ੩, ਪੰਨਾ ੯੦੯)
ਇਥੇ ਜੋਗੀ ਤੋਂ ਭਾਵ ਗੁਰਮੁਖ ਹੈ ਜੋ ਸ਼ਬਦ ਸੁਰਤਿ ਦਾ ਯੋਗ ਬਣਾਉਂਦਾ ਹੈ ।
ਗੁਰਪ੍ਰਸਾਦੀ ਤ੍ਰਿਕੁਟੀ ਛੂਟੇ ਚਉਥੇ ਪਦ ਲਿਵ ਲਾਈ।(ਰਾਮਕਲੀ ਮ:੩, ਪੰਨਾ ੯੦੯)
ਅਪਣੀ ਸੁਰਤੀ ਜਦੋਂ ਅਪਣੇ ਅੰਦਰ ਹੀ ਉਸਨੂੰ ਮਹਿਸੂਸ ਕਰੇ ਤੇ ਉਹਦੇ ਨਾਲ ਹੀ ਇਕ ਮਿਕ ਹੋ ਜਾਵੇ ਇਹੋ
ਅਮਰ ਪਦ ਹੈ। ਪਰਮਾਤਮਾ ਨੇ ਆਤਮਾ ਨੂੰ ਮਨਜ਼ੂਰ ਕਰ ਲਿਆ ਜਿਸ ਲਈ ਜਪੁਜੀ ਸਲੋਕ ਵਿਚ ਫੁਰਮਾਇਆ ਹੈ
ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥(ਜਪੁਜੀ,ਪੰਨਾ ੮)
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}