.



(04/03/09)
ਗਿਆਨੀ ਸੰਤੋਖ ਸਿੰਘ

ਪ੍ਰੋ. ਤਰਲੋਚਨ ਸਿੰਘ ਜੀ
ਮੇਰੀ ਬੇਨਤੀ ਹੈ ਕਿ ਛੱਡੋ ਅਜਿਹੀਆਂ ਚਿੱਠੀਆਂ ਚਪੱਠੀਆਂ ਦਾ ਖਹਿੜਾ ਤੇ ਪਹਿਲਾਂ ਵਾਂਗ ਹੀ ਆਪਣੇ ਗੁਰਬਾਣੀ ਅਤੇ ਵਿਗਿਆਨ ਉਪਰ ਆਧਾਰਤ ਵਿਚਾਰਾਂ ਨੂੰ, ਲੇਖਾਂ ਰਹੀਂ ਸਾਡੇ ਤੱਕ ਪੁਚਾਇਆ ਕਰੋ। ਮੈ ਪਹਿਲਾਂ ਵੀ ਸ਼ਾਇਦ ਆਪ ਜੀ ਨੂੰ ਇੱਕ ਤੋਂ ਵਧ ਵਾਰ ਬੇਨਤੀ ਕਰ ਚੁੱਕਾ ਹਾਂ। ਸਿਧਾ ਆਪ ਜੀ ਦੀ ਸੇਵਾ ਵਿਖੇ ਹੀ ਲਿਖਣਾ ਚਾਹੁੰਦਾ ਸਾਂ ਪਰ ਆਪ ਜੀ ਦਾ ਈ-ਐਡਰੈਸ ਮੇਰੇ ਕੋਲ਼ ਨਾ ਹੋਣ ਕਰਕੇ ‘ਸਿਖ ਮਾਰਗ’ ਰਾਹੀਂ ਹੀ ਬੇਨਤੀ ਕਰ ਰਿਹਾ ਹਾਂ।
ਫਿਰ ਔਖੇ ਹੋ ਕੇ ‘ਫ਼ਿਜ਼ਿਕਸ’ ਵਰਗੇ ਜਾਂ ਹੋਰ ਲਕਬ ਆਪਣੇ ਨਾਂ ਨਾਲ਼ ਲਾਉਣ ਦੀ ਉਚੇਚੇ ਤੌਰ ਤੇ ਖੇਚਲ਼ ਕਰਨ ਦੀ ਕੋਈ ਲੋੜ ਨਹੀ। ‘ਸਿੱਖ ਮਾਰਗ’ ਦੇ ਪਾਠਕ ਜਾਣਦੇ ਹਨ ਕਿ ਕੌਣ ਤਰਲੋਚਨ ਸਿੰਘ ਹੈ। ਅਜਿਹੇ ਲਕਬ ਨਾਵਾਂ ਨਾਲ਼ ਲਾਉਣ ਦੀ ਲੋੜ ਤਾਂ ਪੈਂਦੀ ਹੈ ਜੇਕਰ ਇੱਕ ਤੋਂ ਵਧ ਸੱਜਣ ਇਕੋ ਨਾਂ ਵਾਲੇ ਹੋਣ ਤਾਂ। ਜਿਵੇਂ ਸੰਤੋਖ ਸਿੰਘ ਤਾਂ ਬਹੁਤ ਹਨ। ਕੇਹੜਾ ਸੰਤੋਖ ਸਿੰਘ? ਇਸ ਲਈ ਮੈ ਆਪਣੇ ਨਾਂ ਤੋਂ ਪਹਿਲਾਂ ਗਿਆਨੀ ਲਿਖਦਾ ਹਾਂ। ਫਿਰ ਗਿਆਨੀ ਸੰਤੋਖ ਸਿੰਘ ਵੀ ਯਕੀਨਨ ਇੱਕ ਤੋਂ ਵਧ ਹੋਣਗੇ। ਇਸ ਲਈ ਮੇਰੇ ਨਾਂ ਨਾਲ਼ ਆਸਟ੍ਰੇਲੀਆ ਲਿਖ ਦਿਤਾ ਜਾਂਦਾ ਹੈ। ਪਹਿਲਾਂ ਆਪਣਾ ਪਤਾ ਲਾਉਣ ਲਈ ਮੈ ਆਪਣੇ ਨਾਂ ਨਾਲ਼ ਸਿਡਨੀ ਲਿਖਦਾ ਸਾਂ। ਕਈ ਸੱਜਣ ਮੈਨੂੰ, ਆਪਣੀ ਸਹੂਲਤ ਅਨੁਸਾਰ, ‘ਸਿਡਨੀ ਸਾਹਿਬ’ ਕਹਿ ਕੇ ਬੁਲਾਉਣ ਲੱਗ ਪਏ ਜੋ ਕਿ ਮੈਨੂੰ ਚੰਗਾ ਨਹੀ ਸੀ ਲੱਗਦਾ। ਇਸ ਲਈ ਸਿਡਨੀ ਮੈਨੂੰ ਬੜਾ ਜੋਰ ਦੇ ਕੇ ਆਪਣੇ ਨਾਂ ਨਾਲ਼ੋਂ ਚੰਬੜਿਆ ਉਤਾਰਨਾ ਪਿਆ। ਰਹਿੰਦਾ ਭਾਵੇਂ ਮੈ ਅਜੇ ਵੀ ਸਿਡਨੀ ਵਿੱਚ ਹੀ ਹਾਂ।
ਹੁਣ ‘ਸਿਖ ਮਾਰਗ’ ਦੇ ਪਾਠਕ ਮੇਰੇ ਨਾਂ ਅਤੇ ਵਿਚਾਰਾਂ ਤੋਂ ਜਾਣੂ ਹੀ ਹਨ। ਇਸ ਲਈ ਮੈ ਬੇਨਤੀ ਕਰਾਂਗਾ ਕਿ ਸ. ਮੱਖਣ ਸਿੰਘ ਜੀ ਬੇਸ਼ਕ ਹੁਣ ਮੇਰੇ ਨਾਂ ਨਾਲ਼ੋਂ ‘ਆਸਟ੍ਰੇਲੀਆ’ ਉਤਾਰ ਕੇ, ਸਿਰਫ 'ਗਿਆਨੀ ਸੰਤੋਖ ਸਿੰਘ' ਹੀ ਲਿਖ ਸਕਦੇ ਹਨ।
ਸ਼ੁਭਚਿੰਤਕ
ਸੰਤੋਖ ਸਿੰਘ


(04/03/09)
ਦਲਜੀਤ ਸਿੰਘ ਹੋਠੀ

ਪਿਆਰੇ ਵੀਰ ਮੱਖਣ ਸਿੰਘ ਜੀ ਗੁਰੂ ਫਤਿਹ।
ਸਿੱਖ ਮਾਰਗ ਤੇ ਬੀਬਾ ਗੁਨਿੰਦਰ ਕੌਰ ਦੇ ਪੱਤਰ ਪੜ੍ਹਨ ਨੂੰ ਮਿਲੇ। ਇਹਨਾ ਪੱਤਰਾਂ ਤੋ ਪੜ੍ਹ ਕੇ ਇੰਝ ਜਾਪਦਾ ਹੈ, ਕੇ ਇਹ ਬੀਬੀ ਨਹੀ ਬੀਬਾ ਹੈ। ਕਿਉਕਿ ਤੁਸੀਂ ਜਦੋ ਇਸ ਨੂੰ ਆਖਿਆ ਕਿ ਇਹ ਖੱਤ ਤੁਹਾਡਾ ਇਕੱਲਿਆ ਦਾ ਲਿੱਖਿਆ ਨਹੀਂ ਜਾਪਦਾ ਤੇ ਉੱਸ ਨੇ ਜਵਾਬ ਦਿਤਾ {ਪੱਤਰ ਮੇਰੇ ਸਰਦਾਰ ਜੀ ਨੇ ਸ਼ੁਰੂ ਕੀਤਾ ਸੀ ਤੇ ਸੰਪੂਰਨ ਮੈਂ ਕੀਤਾ ਸੀ ਪਰ ਮੈਂ ਉਨ੍ਹਾਂ ਦਾ ਨਾਂ ਨਹੀਂ ਲਿਖ ਸਕੀ ਸੀ} ਇਹ ਕੋਈ ਵਾਂਣ ਦਾ ਮੰਜ਼ਾ ਤਾ ਨਹੀ, ਜਿਹੜਾ ਸਰਦਾਰ ਜੀ ਨੇ ਸ਼ੁਰੂ ਕੀਤਾ ਤੇ ਸਰਦਾਰਨੀ ਜੀ ਨੇ ਖਤਮ ਕੀਤਾ। ਜਿਹੜੇ ਇਸ ਨੇ ਖੱਤ ਲਿੱਖੇ ਉੱਸ ਨੂੰ 15 ਜਾਂ 20 ਮਿੰਟ ਤੋ ਵੱਧ ਦਾ ਸਮਾਂ ਨਹੀਂ ਲਗਦਾ। ਇਸ ਦੀ ਸ਼ਹਿਦ ਵਰਗੀ ਮਿੱਠੀ ਬੋਲੀ ਤੋ ਇਹ ਪਤਾ ਲੱਗਦਾ ਹੈ, ਕਿ ਇਹ ਗੁਰਚਰਨ ਸਿੰਘ ਜਿਉਣ ਵਾਲੇ ਨਾਲ ਤੇ ਟਰੱਕਾ ਵਾਲਿਆਂ ਨਾਲ ਨਫਰਤ ਕਰਦਾ ਹੈ। ਤੇ ਹੁਣ ਜ਼ਨਾਨੀ ਬਣ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ? ਕਿਉਕਿ ਜਦੋ ਵੀ ਕੋਈ ਖੱਤ ਲਿੱਖਦਾ, ਉੱਹ ਬਾਅਦ ਵਿੱਚ ਜਰੂਰ ਪੜ੍ਹਦਾ ਹੁੰਦਾ। ਪਰ ਜਦੋ ਦਾ ਤੁਸੀ ਕਿਹਾ, ਇਹ ਸਰਦਾਰ ਜੀ ਤੋ ਪੱਕੀ ਸਰਦਾਰਨੀ ਜੀ ਬਣ ਗਈ। ਇੱਕ ਇਹ ਗੱਲ਼੍ਹ ਹੋਰ ਵੀ ਲਿੱਖਦਾ ਹੈ ਅਨਪੜ੍ਹ ਬੰਦੇ ਵਾਰੇ { ਅਨਪੜ੍ਹ ਬੰਦਾ ਵੀ ਕਿਤਾਬ ਦਾ ਸਾਲ ਵਾਰ ਇਤਿਹਾਸ ਦੀ ਕਿਤਾਬ ਦਾ ਸਫ਼ਾ ਲਭਣ ਵਿੱਚ ਦੋ-ਤਿੰਨ ਮਿੰਟ ਹੀ ਲਾਵੇਗਾ } ਮੇਰੇ ਖਿਆਂਲ ਮੁਤਾਬਕ ਅਨਪੜ੍ਹ ਬੰਦਾ ਉਸ ਨੂੰ ਕਹਿਦੇ ਹਨ ਜੋ ਪੜ੍ਹ ਲਿੱਖ ਨਹੀ ਸਕਦਾ। ਪਰ ਪਤਾ ਨਹੀ ਇਹ ਅਨਪੜ੍ਹ ਬੰਦਾ ਕਿਸ ਸ਼ੈਅ ਨੂੰ ਕਹਿੰਦਾ ਹੈ। ਕਿਉ ਨਾ ਅੱਗੇ ਤੋ ਆਪਣਾ ਫੂਨ ਨੰਬਰ ਤੇ ਸ਼ਹਿਰ ਦਾ ਪਤਾ ਦੱਸਿਆ ਜਾਵੇ, ਤਾਂ ਕਿ ਸਿੱਖ ਮਾਰਗ ਦੇ ਪਾਠਕਾ ਨੂੰ ਲਿੱਖਣ ਵਾਲੇ ਵਾਰੇ ਕੋਈ ਭਲੇਖਾਂ ਨਾ ਰਹੇ।
{ਦਲਜੀਤ ਸਿੰਘ ਹੋਠੀ } {ਰਾਚੈਸਟਰ ਨੀਉਯਾਰਕ }
{585- 698- 0146}


(04/03/09)
ਅਵਤਾਰ ਸਿੰਘ ਲੰਡਨ

 Dear Darshan Singh Jee
Thanks for asking me few questions again.

You wrote "I ask you if you ever done anything for others and your answer was silly".

It is really against Gurmat to boast and publicise one's own petty achievements. In this field there are people who sacrificed their lot and still desired to remain anonymous . Empty vassals make much noise. I admit that i have not done any thing that i could call it a "Sewa". My very small and humble services have brought me higher rewards than expected. In recognition of my community services I have been given an award by the Indian High Commission at a ceremony held in a hotel at London with a crystal trophy and a certificate that came from India. My services have also been rewarded by the British people and my name and will remain in British archive. I am much older than you and a retired person. I am busy dealing with people's problems. I belong to a working class people's group who regularly volunteer money to help the needy.We all are Keshadhari and most of them have the blessing of Khande thee pahul. They help the people world wide and to remain unknown. It leaves me with a bad taste to publicise myself,as you were asking me again and again to do so.
Darshan Singh Jee you are a far better Sikh than me who understands Gurmat.

"Do not always assume that the other fellow has intelligence equal to yours.He may have more".

Gurcharan Singh Jeonwala does have his weak traits but his knowledge/understanding of Gurmat is much higher than yours.You can not carry on talking about his past. Is it Gurmat? I read your writings as if i am reading a sermon delivered by a Pontiff. In Gurmat Gyan is supreme and shardha remains a follower and secondary. Guru Nanak rejected his parents and society's shardha by refusing to wear Janeoo. He preached Gyan throughout his life and said " undhee raeeyat gyan wihooni". To understand Gurmat we will have to keep letter and spirit together. Dear brother, learn forgiveness.You are burning with fire of ego.
Regards. Avtar Singh. London.


(04/03/09)
ਹਰਜਿੰਦਰ ਸਿੰਘ (ਟੋਰਾਂਟੋ)

ਸ ਮੱਖਣ ਸਿੰਘ ਜੀ
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਮੇਰੀ ਬੇਨਤੀ ਹੈ ਕਿ ਆਵਾਗਵਨ, ਆਤਮਾ ਅਤੇ ਕਰਮ ਸਿਧਾਂਤ ਬਾਰੇ ਵਿਚਾਰ ਚਰਚਾ ਨੂੰ ਜਾਰੀ ਰੱਖਣਾ ਚਾਹੀਦਾ ਹੈ ਤਾਂ ਕਿ ਗਿਆਨ ਵਿੱਚ ਹੋਰ ਵਾਧਾ ਹੋ ਸਕੇ। ਧੰਨਵਾਦ।
ਹਰਜਿੰਦਰ ਸਿੰਘ (ਟੋਰਾਂਟੋ)
************************
ਸ ਤਰਲੋਚਨ ਸਿੰਘ ਮਹਾਜਨ ਜੀ
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥
ਆਪ ਜੀ ਨੇ ਸ਼ਰਧਾ ਦੇ ਕਈ ਪ੍ਰਮਾਣ ਪੇਸ਼ ਕੀਤੇ ਹਨ। ਕੀ ਤੁਸੀਂ ਇਸ ਸ਼ਰਧਾ ਬਾਰੇ ਹੋਰ ਵਿਸਥਾਰ ਵਿੱਚ ਕੁੱਝ ਹੋਰ ਲਿਖਣ ਦੀ ਕਿਰਪਾਲਤਾ ਕਰੋਂਗੇ। ਧੰਨਵਾਦ ਸਹਿਤ।
ਹਰਜਿੰਦਰ ਸਿੰਘ (ਟੋਰਾਂਟੋ)

(ਨੋਟ:- ਹਰਜਿੰਦਰ ਸਿੰਘ ਜੀ, ਆਵਾਗਵਨ, ਆਤਮਾ ਅਤੇ ਕਰਮ ਸਿਧਾਂਤ ਬਾਰੇ ਵਿਚਾਰ ਚਰਚਾ ਲਗ ਭੱਗ ਪਿਛਲੇ 8 ਮਹੀਨੇ ਤੋਂ ਚੱਲ ਰਹੀ ਸੀ। ਇਹ ਕਿਸੇ ਨਿਤੀਜੇ ਤੇ ਨਹੀਂ ਸੀ ਪਹੁੰਚ ਰਹੀ। ਮੁੜ-ਮੁੜ ਕੇ ਉਹਨਾ ਗੱਲਾਂ ਦਾ ਹੀ ਦੁਹਰਾਓ ਹੋ ਰਿਹਾ ਸੀ। ਇਸ ਲਈ ਕਈ ਪਾਠਕਾਂ ਦਾ ਅਤੇ ਸਾਡਾ ਵੀ ਇਹੀ ਖਿਆਲ ਸੀ ਕਿ ਇਸ ਨੂੰ ਹੁਣ ਬੰਦ ਕਰ ਦਈਏ, ਸੋ ਅਸੀਂ ਕਰ ਦਿੱਤੀ। ਤੁਸੀਂ ਇਤਨਾ ਸਮਾ ਕਿੱਥੇ ਘੇਸਲ ਵੱਟ ਕਿ ਛੁਪੇ ਰਹੇ? ਸ਼ਾਮਲ ਕਿਉਂ ਨਹੀਂ ਹੋਏ? ਅੱਜ ਦਰਸ਼ਨ ਸਿੰਘ ਘਨਕਸ ਦੀ ਇੱਕ ਚਿੱਠੀ ਪਰਲੋਕ ਬਾਰੇ ਆਈ ਸੀ ਜੋ ਕਿ ਅਸੀਂ ਨਹੀਂ ਪਾਈ ਕਿਉਂਕਿ ਇਹ ਵੀ ਇਸੇ ਹੀ ਵਿਸ਼ੇ ਨਾਲ ਸੰਬੰਧਤ ਸੀ ਜੋ ਕਿ ਅਸੀਂ ਬੰਦ ਕਰ ਦਿੱਤਾ ਹੈ-ਸੰਪਾਦਕ)


(04/03/09)
ਗੁਰਮੀਤ ਸਿੰਘ ਆਸਟ੍ਰੇਲੀਆ

Dear Moderator - WWW.SIKHMARG.COM
Will you also share the contents of Books written by S. Darshan Singh jee Ghankas as it has been done in respect of other Authors?
Thanks,

(03/03/09)
ਹਰੀ ਸਿੰਘ ਫਗਵਾੜਾ, ਪੰਜਾਬ

ਪਿਆਰੇ ਅਤੇ ਸਤਿਕਾਰੇ ਸੰਪਾਦਿਕ ਜੀਓ,

ਗੁਰ ਫਤਿਹ ਪ੍ਰਵਾਂਨ ਕਰਨੀ ਜੀ।

ਸ੍ਰ: ਸਾਧੂ ਸਿੰਘ ਸੁਮਨ ਜੀ ਵਲੋਂ 28. 2. 2009 ਨੂੰ ਲਿਖੀ ਚਿੱਠੀ ਕੀ ਇੰਗਲੈਂਡ ਇੱਕ ਵੇਰ ਫੇਰ ਬੁਰਛਾਗਰਦਾਂ ਦੇ ਸਾਏ ਹੇਠ ਆ ਜਾਵੇਗਾ ਵਿੱਚ ਜੋ ਤੱਥ ਜਸਬੀਰ ਸਿੰਘ ਰੋਡੇ ਦੇ ਸਬੰਧ ਵਿੱਚ ਉਹਨਾਂ ਲਿਖੇ ਹਨ ਠੀਕ ਜਾਪਦੇ ਹਨ ਪਾਠਕ ਜਨ ਇਸ ਦਾ ਮੁਲਾਂਕਣ ਕਰਨ ਲਈ ਸ੍ਰ: ਹਰਦੀਪ ਸਿੰਘ ਡਿਬਡਬਾ ਲੇਖਕ ਅਤੇ ਪ੍ਰਕਾਸ਼ਕ ਵਲੋਂ ਲਿਖੀ ਕਿਤਾਬ *ਸਾਕਾ ਨੀਲਾ ਤਾਰਾ ਤੋਂ ਬਾਅਦ ਤਬਾਹੀ ਕੀ ਤਵਾਰੀਖ* ਪੜ੍ਹਨ ਦੀ ਖੇਚਲ ਕਰਨ ਲਈ ਬੇਨਤੀ ਹੈ ਜੀ।

ਪੰਜਾਬ ਰੇਡੀਓ ਦੇ ਡਾ: ਜਗਬੀਰ ਜੀ ਨੇ 2. 3. 2009 ਸੋਮਵਾਰ ਸਵੇਰ ਦੇ ਗੁਰਬਾਣੀ ਪ੍ਰੋਗਰਾਮ ਵਿੱਚ ਰਮਾਇਣ ਵਿੱਚੋਂ ਘੋਟੇ ਹੋਏ ਸਲੋਕਾਂ ਦਾ ਉਚਾਰਣ ਕਰਕੇ ਆਪਣੇ ਆਰ. ਐਸ. ਐਸ. ਨਾਲ ਸਬੰਧਾਂ ਬਾਰੇ ਭੀ ਸ੍ਰ: ਸੁਮਨ ਜੀ ਵਲੋਂ ਪ੍ਰਗਟਾਈ ਗਈ ਸ਼ਕ ਨੂੰ ਵਜਨ ਮੁਹਈਆ ਕਰ ਦਿੱਤਾ ਹੈ। ਬੇਨਤੀ ਹੈ ਕਿ ਅਸਲੀਅਤ ਨੂੰ ਮੁੱਖ ਰੱਖ ਕੇ ਇੰਗਲੈਂਡ ਨਿਵਾਸੀ ਗੁਰੂ ਕੇ ਸਿੱਖ ਆਂਮ ਅਤੇ ਪ੍ਰਬੰਧਕ ਖਾਸ ਕਰਕੇ ਸਾਵਧਾਨੀ ਵਰਤਦੇ ਹੋਏ ਸਿਆਣਪ ਨਾਲ ਵਿਚਰਨਗੇ।

ਹਰੀ ਸਿੰਘ

ਫਗਵਾੜਾ, ਪੰਜਾਬ


(03/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

9888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਮੈਨੂੰ ਸ਼ਰਧਾ ਦੇ ਸਬੰਧ ਵਿੱਚ ਪੁਛਿਆ ਗਿਆ ਸੀ, ਉਸ ਦੇ ਸਬੰਧ ਵਿੱਚ ਕੁੱਝ ਲਾਈਨਾਂ ਪੇਸ਼ ਹਨ

ਸ਼ਰਧਾ ਗੂੰਗੀ ਹੈ

ਉਸ ਕੋਲ

ਨਾ ਕੋਈ ਸਵਾਲ ਹੈ ਨਾ ਉਤਰ

ਨਾ ਕੋਈ ਤਰਕ ਹੈ ਨਾ ਸੂਤਰ

ਉਸ ਲਈ

ਧਰਤੀ ਵੀ ਉਹੀ ਤੇ ਆਸਮਾਂ ਉਹੀ

ਇਨਸਾਨ ਵੀ ਉਹੀ ਤੇ ਗੁਲਾਮ ਵੀ ਉਹੀ

ਝੂਗੀਆਂ ਵੀ ਉਹੀ ਤੇ ਮਹਲ ਵੀ ਉਹੀ

ਮੰਗਣ ਵਾਲਾ ਵੀ ਉਹੀ ਤੇ ਦਾਤਾ ਵੀ ਉਹੀ

ਪਾਪ ਕਰਨ ਵਾਲਾ ਵੀ ਉਹੀ ਤੇ ਪੁੰਨ ਵੀ ਉਹੀ

ਇਹ ਕਿਉਂ ਉਹ ਕਿਉਂ

ਤੂੰ ਕੋਣ ਮੈਂ ਕੋਣ

ਕੋਈ ਉਤਰ ਨਹੀਂ

ਸ਼ਰਧਾ ਗੂੰਗੀ ਹੈ

ਤੇ ਕੇਵਲ ਗੂੰਗੀ ਹੀ ਹੈ

ਇਹ ਗੂੰਗੀ ਮਨੁੱਖ ਨੂੰ ਭਗਤ ਬਣਾਵੇ

ਭਗਤ ਬਣੇ ਤੋਂ ਪ੍ਰੇਮ ਉਪਜਾਵੈ

ਪ੍ਰੇਮੋ ਤੋਂ ਫਿਰ ਹਰਿ ਦਿਖਲਾਵੈ

ਗੁਰਬਾਣੀ

ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ

ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ॥ 1॥ {ਪੰਨਾ 520}

ਗੁਰਬਾਣੀ ਵਿੱਚ ਸਰਧਾ

ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ॥

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ॥ 2॥ {ਪੰਨਾ 10}

ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥

ਨਾਨਕ ਦਾਸੁ ਇਹੈ ਸੁਖੁ ਮਾਗੈ, ਮੋ ਕਉ ਕਰਿ ਸੰਤਨ ਕੀ ਧੂਰੇ॥ 4॥ 5॥ {ਪੰਨਾ 13}

ਹਰਿ ਜਨ ਸੰਤ ਮਿਲਹੁ ਮੇਰੇ ਭਾਈ॥

ਮੇਰਾ ਹਰਿ ਪ੍ਰਭੁ ਦਸਹੁ ਮੈ ਭੂਖ ਲਗਾਈ॥

ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ॥ 1॥ {ਪੰਨਾ 95}

ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ॥

ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ॥ {ਪੰਨਾ 149}

ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ॥

ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ॥

ਹਰਿ ਹੋਹੁ ਦਇਆਲੁ ਹਰਿਨਾਮੁ ਧਿਆਈ ਜੀਉ॥

ਜਨ ਨਾਨਕ ਹਰਿ ਰਸੁ ਪਾਈ ਜੀਉ॥ 4॥ 6॥ 20॥ 18॥ 32॥ 70॥ {ਪੰਨਾ 175}

ਜਾਚਕ ਜਨੁ ਜਾਚੈ ਪ੍ਰਭ ਦਾਨੁ॥ ਕਰਿ ਕਿਰਪਾ ਦੇਵਹੁ ਹਰਿ ਨਾਮੁ॥

ਸਾਧ ਜਨਾ ਕੀ ਮਾਗਉ ਧੂਰਿ॥ ਪਾਰਬ੍ਰਹਮ ਮੇਰੀ ਸਰਧਾ ਪੂਰਿ॥

ਸਦਾ ਸਦਾ ਪ੍ਰਭ ਕੇ ਗੁਨ ਗਾਵਉ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ॥ {ਪੰਨਾ 289}

ਜੋ ਜੋ ਸੁਨੈ ਪੇਖੈ ਲਾਇ ਸਰਧਾ ਤਾ ਕਾ ਜਨਮ ਮਰਨ ਦੁਖੁ ਭਾਗੈ॥

ਐਸੀ ਨਿਰਤਿ ਨਰਕ ਨਿਵਾਰੈ ਨਾਨਕ ਗੁਰਮੁਖਿ ਜਾਗੈ॥ 4॥ 4॥ 43॥ {ਪੰਨਾ 381}

ਜਿਨ ਸਰਧਾ ਰਾਮ ਨਾਮਿ ਲਗੀ ਤਿਨੑ ਦੂਜੈ ਚਿਤੁ ਨ ਲਾਇਆ ਰਾਮ॥

ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ॥॥ 7॥ {ਪੰਨਾ 444}

ਤਰਲੋਚਨ ਸਿੰਘ


(03/03/09)
ਦਰਸ਼ਨ ਸਿੰਘ ਘਣਕਸ

Dear Avtar Singh London, SSA.
My friend Avtar Singh jee, please don’t rush. take it easy, as you know{haste makes waste}.
For your kind information, I am still a member of SSC. I have met I.S.GHAGA few times when he was visiting CANADA, at that time Ghagha made a blunder in writing in one his books, there was a chance of big trouble in Toronto. In that situation, I had to take him to ex Jathedar Darshan Singh jee, to discuss that writing which was saying that, when Guru Nanak jee was visiting MAKKA he lived with Mullah’s house, while he was living there, Guru Nanak jee had to eat meet, fearing, if he refused to eat meet, his life could be in danger.The rest of the book was ignored by people and Radio talk shows and all the media it was a hell loose in Toronto.
Any way, Prof: Darshan Singh told Mr.Ghaga, to apologise in public and remove that sentence from his book, than some peace came upon Sikh community.
I still have different view on Guru Bani than him, and G.S.Thailand, I had never agreed with 3 of them, on understanding GGS. What ever they are doing in Punjab, I do not know much, Gurcharan Singh Jiawanwala knows more than me. I do like the idea of these Centres, at least these Centre are providing some good info to the young people.
These centres were already going on at least 20 of them, when SSC from Toronto joined them and help to open another 20.
I had met G.S.Thailand only for 30 minute, there was no discussion on any subject. His writing not impress me, but I had never been critical of them in public or on Sikhmarg so far, may be in future I will say something about their writings.
Avtar Singh jee we will always find disagreements in life, we have talked about previously. Now my feelings are getting stronger every day that, these 3 are atheist, they are failing to understand spirituality, divinity, God’s grace, Karma, soul, spirit .That is where I differ with them.
Avtar Singh jee if you remember, it is not long, I began visiting Sikhmarg, It was me, who ask G.S. Jiwanwala not to use SSC name with his articles, because I never agreed with his thoughts. I warn G.S Jiwanwala many times about his write ups, but no avail, than I started to express my thoughts on Sikhmarg, my thoughts are mine, they might change in future, that is how we grow, you are very happy to use this word {contradictory}, for your understandings, contradictions are part of learning to new levels.
I was always in disagreement with G.S.jiwanwala, the way he dose things, he has EGO sickness, he make more enemy than friends. Now I am planning to let go of these 3 muketeers, let us see how God brings this change of mind in me, I always lean on Guru jee to guide me.
Now you want to discuss RRS, it is extremely difficult to know who is RRS and who is not RRS, who is ਕਾਮਰੇਡ। Sikhs will have to work very hard to protect them selves from all kind of influences going on from all directions. There are so many Cults, so many groups, above all Sikhs have no time to grow up, Sikhs are too much grossed in worldly possessions.
I have long experience about the fragmentations in Sikh people, I always took stand, this thing is going on from Centuries from top to bottom, every home is a school, parent are passing on the old thing on to children.
Let me tell you again, you are not me, I am not you, please do not try to be little me, you are million miles apart from my being. Just try to know you, that is what, GGS says, we are all unique like lines on our hands.
In my last letter I ask you, if you ever done anything for others and your answer was silly, you said it is not Gurmat, I always wonder if you know anything about Guramt or who is Sikh what makes a Sikh. Sikh is always sharing his time and money to uplift the unfortunate people in this world.
I have always been involve in something, I always gave my money and time, I am not a rich man, I am average man, more I gave, more I got from waheguru, that is the nature I have got from my KARMA, I found many who like my nature, and there were some who did not get along with me, that is the grace of God.
With best of regards,
Darshan Singh Ghankas


(02/03/09)
ਪਰਮਜੀਤ ਕੌਰ, ਪਟਿਆਲਾ

ਪਰਮਜੀਤ ਕੌਰ, ਪਟਿਆਲਾ
ਸਭ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ
ਅਜ ਤੋਂ ਕੁੱਝ ਮਹੀਨੇ ਪਹਿਲਾਂ ਸਾਡੇ ਸਰ (ਸਾਡੇ ਪ੍ਰੋਫੈਸਰ ਸਾਹਿਬ) ਸਾਡੇ ਨਾਲ ਸਿੱਖ ਮਾਰਗ ਦੇ ਸਬੰਧ ਵਿੱਚ ਗੱਲਾਂ ਕਰਦੇ ਸੀ। ਕੁੱਝ ਫੋਟੋਆਂ ਬਾਰੇ ਵੀ ਦਸਦੇ ਸੀ, ਮੈਨੂੰ ਚੰਗੀ ਤਰ੍ਹਾਂ ਤਾਂ ਯਾਦ ਨਹੀਂ, ਕੁੱਝ ਦਸਦੇ ਸੀ ਕੇ ਫੋਟੋਆਂ ਹਿਲਦੀਆਂ ਹਨ, ਸਾਡੀ ਸਮਝ ਨਹੀਂ ਸੀ ਆਉਂਦੀ। ਪਿਛੇ ਜਿਹੇ ਮੈਂ ਸਿਖ ਮਾਰਗ ਦੀ ਸਾਈਟ ਖੋਲੀ ਤਾਂ ਜਸਬੀਰ ਸਿੰਘ ਕੈਲਗਰੀ ਵਾਲਿਆਂ ਦੀ ਚਿਠੀ ਪੜ੍ਹਨ ਨੂੰ ਮਿਲੀ ਤਾਂ ਫੋਟੋਆਂ ਹਿਲਣ ਵਾਲੀ ਸਾਰੀ ਗੱਲ ਕਲੀਅਰ ਹੋ ਗਈ।
ਮੈਨੂੰ ਬੜ੍ਹਾ ਦੁਖ ਹੈ ਕਿ ਸਾਡੇ ਸਾਰਿਆਂ ਦੇ ਪਿਆਰੇ ਪ੍ਰੋਫੈਸਰ ਸਾਹਿਬ ਨੂੰ ਗੁਰਚਰਨ ਸਿੰਘ ਝੂਠੀ ਡਿਗਰੀਆਂ ਵਾਲਾ ਦਸਦਾ ਹੈ। ਮੈਂ ਇਥੇ ਦਸਣਾ ਚਾਹੁੰਗੀ ਕਿ ਉਹ 25 ਸਾਲਾਂ ਤੋਂ ਖਾਲਸਾ ਕਾਲਜ ਵਿੱਚ ਪੜ੍ਹਾ ਰਹੇ ਹਨ। ਉਂਨ੍ਹਾਂ ਦੇ ਚਾਰ ਰਿਸਰਚ ਪੇਪਰ ਥਿਊਰੈਟੀਕਲ ਫਿਜਿਕਸ ਵਿੱਚ ਸੰਸਾਰ ਦੇ ਪ੍ਰਸਿਧ ਜਰਨਲਾਂ ਵਿੱਚ ਛਪ ਚੁਕੇ ਹਨ। ਜੇ ਉਹ ਪੀ. ਐਚ. ਡੀ ਲਈ ਇਨ੍ਹਾਂ ਨੂੰ ਕਮਪਾਈਲ ਕਰਨ ਤਾਂ ਇਨ੍ਹਾਂ ਲਈ ਕੋਈ ਵੱਡੀ ਗਲ ਨਹੀਂ। ਮੈਂ ਇਹ ਵੀ ਦਸਣਾ ਚਾਹੁੰਗੀ ਕਿ ਵਰਡ ਵਿੱਚ ਕੁੱਝ ਅਜਿਹੀਆਂ ਯੂਨੀਵਰਸਿਟੀਆਂ ਵੀ ਹਨ ਜਿਹੜੀਆਂ ਦੋ ਜਾਂ ਤਿੰਨ ਰਿਸਰਚ ਪੇਪਰ (ਚੰਗੇ ਜਰਨਲਾਂ) ਵਿੱਚ ਛਪਣ ਤੇ ਪੀ. ਐਚ. ਡੀ ਦੀ ਡਿਗਰੀ ਦੇ ਦਿੰਦੀਆਂ ਹਨ।
ਹੋਰ ਵੀ ਹੈਰਾਨੀ ਦੀ ਗਲ ਇਹ ਹੈ ਕਿ ਜਦੋਂ ਯੂ. ਜੀ. ਸੀ ਸਵੀਕਾਰ ਕਰ ਚੁਕੀ ਹੈ ਕਿ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਤਿੰਨ ਸਟੇਟਸ ਹੋਣਗੇ ਤੇ ਇਨ੍ਹਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਵਾਲਿਆਂ ਨੂੰ ਪ੍ਰੋਫੈਸਰ ਹੀ ਕਹਿਆ ਜਾਏਗਾ, ਪ੍ਰੋ. ਸਾਹਿਬ ਨੇ ਇਸ ਦਾ ਇੱਕ ਚਿਠੀ ਵਿੱਚ ਹਵਾਲਾ ਵੀ ਦਿਤਾ ਸੀ ਪਰ ਤਾਂ ਵੀ ਗੁਰਚਰਨ ਸਿੰਘ ਉਨ੍ਹਾਂ ਨੂੰ ਝੂਠਾ ਹੀ ਦਸੀ ਜਾਂਦਾ ਹੈ ਇਹ ਸਭ ਤੋਂ ਵੱਧ ਦੁਖਦਾਈ ਵਾਲੀ ਗਲ ਹੈ। ਗੁਰਚਰਨ ਸਿੰਘ ਜੀ ਸਾਡੇ ਕਾਲਜ ਆ ਕੇ ਵੇਖੋ ਹਰ ਵਿਦਿਆਰਥੀ ਉਨ੍ਹਾਂ ਨੂੰ ਅਤੇ ਸਾਰੇ ਅਧਿਆਪਕਾਂ ਨੂੰ ਪ੍ਰੋਫੈਸਰ ਸਾਹਿਬ ਕਰ ਕੇ ਹੀ ਬੁਲਾਇਆ ਜਾਂਦਾ ਹੈ।
ਪਰਮਜੀਤ ਕੌਰ


(02/03/09)
ਗੁਨਿੰਦਰ ਕੌਰ

ਗੁਰਚਰਣ ਸਿੰਘ ਜਿਊਣਵਾਲਾ ਨੂੰ ਆਪਣਾ ਨਾਂ ਬਦਲ ਕੇ ਝੂਠ ਤੇ ਕੁਫਰ ਸਿੰਘ ਰੱਖ ਲੈਣਾ ਚਾਹੀਦਾ ਹੈ
ਗੁਰਚਰਨ ਸਿੰਘ ਉਰਫ਼ ਝੂਠ ਸਿੰਘ ਨੇ ਫਿਰ ਬੇਸ਼ਰਮੀ ਦਾ ਇਜ਼ਹਾਰ ਕਰਦਿਆਂ ਝੂਠ ਲਿਖ ਕੇ ਸਾਬਿਤ ਕੀਤਾ ਹੈ ਕਿ ਉਹ ਇੱਕ ਨਫ਼ਰਤ ਦਾ ਭਰਿਆ ਤੇ ਗੱਲ ਗੱਲ ਤੇ ਵਾਰ ਵਾਰ ਝੂਠ ਬੋਲਣ ਤੇ ਕੁਫਰ ਤੋਲਣ ਤੋਂ ਸਿਵਾ ਕੁੱਝ ਵੀ ਨਹੀਂ ਕਰਦਾ।
1. ਇਸ ਵੀਰ ਨੂੰ ਕਹੋ ਕੁੱਝ ਤਾਂ ਪੜ੍ਹਿਆ ਕਰੇ। ਟਰੱਕ ਚਲਾ ਕੇ ਵਿਦਵਾਨਾਂ ਤੇ ਕਿੰਤੂ ਕਰਨਾ ਇਹੋ ਜਿਹੇ ਸਿੱਖਾਂ ਦੇ ਹਿੱਸੇ ਹੀ ਆਇਆ ਹੈ। ਜਿਨ੍ਹਾਂ ਜਨਮ ਸਾਖੀਆਂ ਦੀ ਇਹ ਗੱਲ ਕਰਦਾ ਹੈ ਉਹ ਸਾਰੀਆਂ ਇੱਕ ਦੂਜੇ ਦੀ ਕਾਪੀ ਹਨ। ਫਿਰ ਇਸ ਨੂੰ ਪੁੱਛੋ ਨਾਂ ਤਾਂ ਤੂੰ ਸਿੰਘ ਸਭਾ ਵਰਤਦਾ ਹੈ ਤੇ ‘ਟੇਵਿਆਂ’ ਦੇ ਅਧਾਰ ਤੇ ਸਿੱਖ ਧਰਮ ਦੇ ਮੋਢੀ ਦਾ ਜਨਮ ਦਿਨ ਕੱਢਦਾ ਹੈ। ਭਾਈ ਕੁੱਝ ਤਾਂ ਤਰਸ ਕਰ ਪੰਥ ਤੇ। ਜਾਹ ਵੀਰਾ ਟਰੱਕ ਚਲਾ, ਤੇਰੇ ਵਸ ਦਾ ਨਹੀਂ ਲਿਖਣਾ ਪੜ੍ਹਨਾ।
2. ਵਿਚਾਰੇ ਝੂਠ ਸਿੰਘ ਜੀ ਤੁਹਾਨੂੰ ਸਿੱਖ ਤਵਾਰੀਖ਼ ਦੇ ਸਫ਼ੇ ਯਾਦ ਨਹੀਂ ਤਾਂ ਕਿਤਾਬ ਵੇਖ ਕੇ ਦਸ ਦਿਓ ਕਿ ਦਿਲਗੀਰ ਜੀ ਨੇ ਅਜੀਤ ਸਿੰਘ ਨੂੰ ਚਮਕੌਰ ਚੋਂ ਕਦੋਂ ਗਿਆ ਦਿਖਾਇਆ ਹੈ। ਕੁਫ਼ਰ ਤੋਲਣ ਦੀ ਵੀ ਹੱਦ ਹੁੰਦੀ ਹੈ। ਫਿਰ ਉਸ ਦੇ ਆਉਣ ਦਾ ਸਵਾਲ ਕਰਨਾ ਹੀ ਬੇਹੂਦਗੀ ਤੇ ਅਗਿਆਨਤਾ ਹੈ।
3. ਇਕ ਹੋਰ ਝੂਠ ਬੋਲ ਰਹੇ ਹੋ ਕਿ ਦਿਲਗੀਰ ਜੀ ਨੇ ਜਵਾਬ ਨਹੀਂ ਦਿੱਤਾ ਤੁਹਾਨੂੰ। ਦਿਲਗੀਰ ਜੀ ਨੂੰ ਮੈਂ ਈ-ਮੇਲ ਕਰ ਕੇ ਪੁੱਛਿਆ ਸੀ ਕਿ ਕਦੇ ਤੁਸੀਂ ਫ਼ੋਨ ਕੀਤਾ ਸੀ ਤਾਂ ਉਹ ਕਹਿਣ ਲਗੇ ਕਿ ਜਿਹੜਾ ਝੂਠ ਤੇ ਕੁਫ਼ਰ ਦਾ ਮੁਜੱਸਮਾ ਹੈ ਉਹ ਝੂਠ ਹੀ ਬੋਲੇਗਾ। ਉਨ੍ਹਾਂ ਕਿਹਾ ਕਿ ਮੈਂ ਤਾਂ ਇਸ ਦੀ ਨੀਚ ਸੋਚ ਮਗਰੋਂ ਫ਼ੈਸਲਾ ਕੀਤਾ ਸੀ ਕਿ ਜਦ ਤਕ ਇਹ ਸਿੱਖ ਮਾਰਗ ਤੇ ਲਿਖਦਾ ਹੈ ਮੈਂ ਨਹੀਂ ਲਿਖਾਂਗਾ।
4. ਜਦ ਅਜੀਤ ਸਿੰਘ ਸ਼ਹੀਦ ਹੋ ਚੁਕਾ ਸੀ ਤਾਂ ਔਲਾਦ ਦੇ ਆਉਣ ਦਾ ਸਵਾਲ ਹੀ ਨਹੀਂ ਸੀ। ਇਹ ਸਵਾਲ ਹੀ ਗ਼ਲਤ ਤੇ ਫ਼ਜ਼ੂਲ ਹੈ ਓਨਾ ਹੀ ਫ਼ਜ਼ੂਲ ਹੈ ਜਿੰਨਾ ਇਹ ਗੁਰਚਰਨ ਉਰਫ਼ ਝੂਠ ਸਿੰਘ।
5. ਇਹ ਕਹਿੰਦਾ ਹੈ ਕਿ ਮੈਂ ਪੰਨਾ ਲੱਭਣ ਵਾਸਤੇ ਮਹੀਨੇ ਖ਼ਰਚ ਨਹੀਂ ਕਰ ਸਕਦਾ। ਅਨਪੜ੍ਹ ਬੰਦਾ ਵੀ ਕਿਤਾਬ ਦਾ ਸਾਲ ਵਾਰ ਇਤਿਹਾਸ ਦੀ ਕਿਤਾਬ ਦਾ ਸਫ਼ਾ ਲਭਣ ਵਿੱਚ ਦੋ-ਤਿੰਨ ਮਿੰਟ ਹੀ ਲਾਵੇਗਾ। ਇਸ ਨੂੰ ਮਹੀਨੇ ਲਗ ਜਾਣੇ ਹਨ ਦੇ ਬਹਾਨੇ ਤੋਂ ਹੀ ਪਤਾ ਲਗਦਾ ਹੈ ਕਿ ਇਹ ਝੂਠ ਸਿੰਘ ਹੀ ਹੈ।
6. ਸੁਖਦਿਆਲ ਸਿੰਘ ਨੇ ਬੰਦਾ ਸਿੰਘ ਨੂੰ ਬਹਾਦਰ ਸ਼ਾਹ ਦੇ ਨਾਲ ਭੇਜੀ ਫ਼ੌਜ ਦਾ ਸਿੱਖ ਸਿਪਾਹੀ ਬਣ ਦਿੱਤਾ ਹੈ। ਇਸ ਤੋਂ ਵਧ ਹਾਸੇ ਵਾਲੀ ਗੱਲ ਕੀ ਹੋ ਸਕਦੀ ਹੈ। ਗੁਰੁ ਜੀ ਤੇ ਬਾਕੀ ਸਿੱਖ ਤਾਂ ਬਹਾਦਰ ਸ਼ਾਹ ਨੂੰ ਛੱਡ ਆਏ ਤੇ ਬੰਦਾ ਸਿੰਘ ਉਸ ਕੋਲ ਰਹਿ ਗਿਆ ਸੀ। ਕੀ ਇਸ ਝੂਠ ਸਿੰਘ ਨੂੰ ਹੁਣ ਕਰਮ ਸਿੰਘ ਹਿਸਟੋਰੀਅਨ ਤੇ ਗੰਡਾ ਸਿੰਘ ਵੀ ਲੱਲੂ ਪੰਜੂ ਜਾਪਣ ਲਗ ਪਏ ਹਨ। ਉਨ੍ਹਾਂ ਸਾਰਿਆਂ ਨੇ ਬੰਦਾ ਸਿੰਘ ਬਾਰੇ ਡਾ ਦਿਲਗੀਰ ਵਾਲੀ ਗੱਲ ਲਿਖੀ ਹੈ। ਸੁਖਦਿਆਲ ਸਿੰਘ ਕੋਲ ਕਿਹੜਾ ਸਬੂਤ ਆ ਗਿਆ, ਇੱਕ ਤੁੱਕੇ ਤੋਂ ਸਿਵਾ ਹੋਰ ਕੀ ਹੈ। ਉਂਜ ਝੂਠ ਸਿੰਘ ਜੀ ਜ਼ਰਾ ਸੁਖਦਿਆਲ ਸਿੰਘ ਦੀ ਗੁਰੂ ਕਾਲ ਬਾਰੇ ਕਿਤਾਬ ਚੁਕ ਕੇ ਵੇਖੋ ਤੁਹਾਨੂੰ ਮਕਲਾਊਡ ਚੇਤੇ ਆ ਜਾਵੇਗਾ। ਉਸ ਦੇ ਟੀਚਰਾਂ ਮੁਤਾਬਿਕ ਸੁਖਦਿਆਲ ਨੂੰ ਤਾਂ ਹਿਸਟਰੀ ਦਾ ੳ ਅ ਵੀ ਨਹੀਂ ਪਤਾ।

ਮਾਫ ਕਰਨਾ ਗੁਰਚਰਨ ਉਰਫ ਝੂਠ ਸਿੰਘ ਜੀ ਤੁਸੀ ਦਿਲਗੀਰ ਫੋਬੀਆ ਦੇ ਮਰੀਜ਼ ਹੋ। ਤੁਹਾਨੂੰ ਕਿਸੇ ਸਾਈਕੈਟਰਿਸਟ ਕੋਲ ਜਾਣਾ ਚਾਹੀਦਾ ਹੈ। ਤੁਹਾਡੇ ਕਰ ਕੇ ਸਿੰਘ ਸਭਾ ਇੰਟਰਨੈਸ਼ਨਲ ਵੀ ਸ਼ੱਕੀ ਬਣ ਜਾਵੇਗੀ। ਇਸ ਦਾ ਨਾਂ ਨਾ ਵਰਤਿਆ ਕਰੋ।
ਮੁਆਫ ਕਰਨਾ ਸੱਚ ਬੋਲ ਗਈ ਹਾਂ। ਤੁਸੀਂ ਤਾਂ ਆਪਣੀ ਜ਼ਿਹਨੀਅਤ ਨਹੀਂ ਬਦਲਣੀ। ਵਾਰ ਵਾਰ ਝੂਠ ਹੀ ਬੋਲੋਗੇ, ਸੋ ਮੈਂ ਹੀ ਤੁਹਾਨੂੰ ਫਾਰਖਤੀ ਦੇ ਦਿਆ ਤਾਂ ਠੀਕ ਹੈ। ਪਾਠਕ ਤਾਂ ਹੁਣ ਜਾਣ ਗਏ ਹਨ ਕਿ ਤੁਸੀਂ ਹਰ ਇੱਕ ਨਾਲ ਬੇਵਜਹ ਪੰਗਾ ਲੈਂਦੇ ਹੋ ਤੇ ਝੂਠ ਉਤੇ ਝੂਠ ਮਾਰਦੇ ਹੋ। ਸੋ ਵੀਰੋ ਤੇ ਭੈਣੋ, ਇਸ ਦਾ ਨਾਂ ਪੜ੍ਹ ਕੇ ਹੀ ਨਜ਼ਰ ਅੰਦਾਜ਼ ਕਰ ਦਿਆ ਕਰੋ।
ਤੁਹਾਡੀ ਭੈਣ
ਗੁਨਿੰਦਰ ਕੌਰ


(02/03/09)
ਅਵਤਾਰ ਸਿੰਘ ਲੰਡਨ

Dear S.Darshan Singh Ghankas Jee
I am surprised to read that now you disapprove the writings of Inder Singh Ghagga. Couple of weeks ago you wrote on Sikhmarg that you are helping financially the running of Gurmat classes in Punjab along with Gurcharan Singh Jeonwala. You knew very well that time that the teaching of these Gurmat classes are being supervised by Inder Singh Ghagga whom you admired. you have the right to change your views. I have already written on Sikhmarg that your writings are self contradictory and your views are not consistent.
Giani Ditt Singh was not allowed by the sikhs to sit in sangat and pangat during his life time . Professor Gurmukh Singh was communicated in 1887.The sikhs woke up after 108 years to withdraw this excommunication in 1995. Inder Singh Ghagga has gone through very hard times and i don't think he would bother much about his appreciation or criticism. He is facing the strong opposition from RSS. Sikhs respect such people only after their death. He is a follower of Nanak.
Nanak says "Jau tau prem khelan ka chaao sir dhar tali gali meri aao".
" Kabira saacha satgur kia kare jau sikhaan meh chook - andhay ek na lagaee jeo baans bajaee fook." SGGS 1372.
You also rejected Professor Gurbachan Singh Thailand wale. Could you please tell us that what is wrong with his writings.
Regards. Avtar Singh. London.


(02/03/09)
ਦਰਸ਼ਨ ਸਿੰਘ ਘਣਕਸ

Dear Jarnail Singh jee, SSA.

May I suggest you something; GGS is ( poetry) melodies of divine love, poems written in God-loving devotion. All the GGS’S contents are (RAGA’S) hymns of God.

Perhaps should have known already, what is religion? As far as I understand, it is a set of values which can turn a Munmukh to Gurmukh, this system is extremely difficult to live by it.

Our founder Guru Nanak jee, always had Mardana his friend who was singer and musical instrument player, both of them sung devotional song’s whenever the mood was ripe.

Sharda is not devotion. I have not seen this word SHARDA in GGS. This word is used by preachers to empress upon the simple people and it is a kind of deceptive word.

Have you ever been in love, you must have, in your life .Devotion is surrendering to the unreachable (will of God), at that point there is no ego in the mind, at that moment mind is in pure ecstasy.

God is beyond reach, only through our pure soul, we will be able to feel the tranquility of our mind, at that stage the union with the lord is gained.

Without devotion there is no religion, than it could be intellectual debate of the non believers.

Devotion, longing, desiring, seeking, hoping, begging for mercy of (GOD) Hukum, are asserted in GGS, many times.

You must be reading GGS in English by G.S.TALIB or by others English translators.

All beings are not on the same level that is the mystery of KARTA. Whenever Guru Nanak jee was in ectoplasm, he was called fool.

With best of regards.

Darshan Singh Ghankas.

**********************************************************

CELEBERATION OF GURU GRANTH

These Celebrations has not done anything to understand Sikhee 99.9% Sikhs are ignorant of Sikhee. Look at the home of Sikhee-- people are hopelessly confused to understand what is going on there, no body is helping them to get out of these poverty, confusion, rituals, corruption etc. In 2005 year, I visited Punjab after 36 years. It is so sad, it is hurting to see GURU NANAK’S- Sikhs so deeply screwed up. Environment in Punjab is so dangerous for life.

Let us be honest, reflect, and discuss, what is going on, religion is the only business working in Punjab. Politic is game of thugs, justice is bought and sold.

Simple and innocent Sikhs, are sucked in by SADH’S and so called SANT’S, DERRA’S all these Gurdwara holders, controllers are getting rich day and knight, Sikh Sangat have been looted for centuries and they never ask where these Funds are going, all these Derra’s are worth million what a Loot, in 21 century.

I am not afraid to say to you that we Sikhs would have been more educated more successful lot more happier, if we have had educational institutions, research institutions instead of Gurdwara’s, and Derra’s, we would have saved our mind and money.

Our daughters, sisters, mothers are lead in to prostitution .When I left Punjab in 1969, prostitution was a SIN, and it was unheard of those times, now it is a normal thing.

May be you want to use this Celebration day as an excuse to go to Gurdwara’s .Than again I want to stress on, even if we go to Gurdwara every day, I did for long time, but it did not make me understand SIKHEE. I had to struggle with it for long time, read GGS cut off with ritualism, NO PATHS, NO AKHAND PATHS there is no such thing in GGS, than slowly I began to wake up, like tons of garbage is off my mind, than the feeling are completely different, totally free than before, now I rarely go to Gurdwara, to me it is all mechanical rut, any kind of rut will make us dull, we have been doing it for hundred’s years, we have to cut of with ritualism.

We Sikhs have been deceived for too long; still we have not put a stop to that deception by so called religious leaders, preacher, and corrupt politician. I would be happy to call them RELIGIOUS THUGS.

Are we stupid, or we are brain dead, when are we going to wake up and look at ourselves .We have become machines put on automation, keep on going wasting our lives in rituals KARAM KANDS. Guru Nanak jee has free us, long time ago, from all kind of Karam Kands---ALAS-- we wake up see what Guru Nanak jee has done for us, than Guru jee and many other great thinkers has left all their thoughts in writing for us in GGS.

Look at all these Sikh Gurdwara’s, look at the preachers totally illiterate, look at these group of people who are running these Gurdwara’s completely ignorant about Sikh faith, you can ask them any word from GGS if you don’t believe me, these thugs are opening more Gurudwara franchises.

Let me give you a last humble suggestion keep all your donation money in a box at home, whenever it becomes few hundred Dollars or whatever you happily afford, than send it to educate poor CHILDREN so they will have a better life for themselves and their future generations, then you will be a real SIKH of our greatest Guru Nanak jee .

That will be the real CELBERATION of Guru Granth Sahib jee.

Darshan Singh Ghankas


(01/03/09)
ਜਰਨੈਲ ਸਿੰਘ ਆਸਟ੍ਰੇਲੀਆ

Dear S Tarlochan Singh Ji
In your poem, you claimed that devotion (Sharda) gives birth to religion.
Could you please explain it a bit more and give evidence from GGS to support this assertion. Thanks.
Regards
Jarnail Singh
Sydney Australia

(01/03/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਜਸਵੀਰ ਸਿੰਘ ਕੈਲਗਰੀ ਜੀ ਨੂੰ ਗੁਰ ਫਤਹਿ ਬੁਲਾਈ ਪ੍ਰੀਵਾਨ ਹੋਵੇ!

ਸ੍ਰ. ਜਸਵੀਰ ਸਿੰਘ ਜੀਓ, ਤੁਹਾਡੇ ਮੁਤਾਬਕ, ਮੈਂ ਤਾਂ ਤਰਲੋਚਨ ਸਿੰਘ ਨਾਲ ਜਾਤੀ ਦੁਸਮਣੀ ਕੱਢ ਰਿਹਾ ਹਾਂ ਪਰ ਤੁਸੀਂ ਮੇਰੇ ਨਾਲ ਕੀ ਕਰ ਰਹੇ ਹੋ? ਮੈਂਨੂੰ ਉਪਦੇਸ਼ ਦਿੰਦੇ ਦਿੰਦੇ ਕੰਮ ਤਾਂ ਤੁਸੀਂ ਵੀ ਓਹੋ ਹੀ ਕਰਨ ਲੱਗੇ ਹੋਏ ਹੋ ਜਿਸ ਕੰਮ ਨੂੰ ਕਰਨ ਤੋਂ ਤੁਸੀਂ ਮੈਨੂੰ ਵਰਜ ਰਹੇ ਹੋ। ਮੈਂ ਪਟਿਆਲੇ ਵਾਲੇ ਕਿਸੇ ਤਰਲੋਚਨ ਸਿੰਘ ਜੀ ਨੂੰ ਨਿਜੀ ਤੋਰ ਤੇ ਜਾਣਦਾ ਹੀ ਨਹੀਂ ਜਦੋਂ ਕਿ ਤੁਸੀਂ ਸ੍ਰ. ਦਰਸ਼ਨ ਸਿੰਘ ਘਣਕਸ ਕੋਲੋਂ ਸੁਣ ਸੁਣਾ ਕੇ ਮੇਰੇ ਦਸ ਸਾਲ ਪਹਿਲਾਂ ਮੋਨੇ ਹੋਣ ਬਾਰੇ ਲਿਖ ਰਹੇ ਹੋ। ਇਸ ਸੱਚ ਨੂੰ ਮੈਂ ਕਦੇ ਲੋਕਇਆ ਹੀ ਨਹੀਂ। ਇਹ ਲਿਖ ਕੇ ਤੁਸੀਂ ਜਾਤੀ ਕਿੜ, ਜਾਤੀ ਨਿੰਦਾ ਤਾਂ ਨਹੀਂ ਕਰ ਰਹੇ? ਕੀ ਇਹ ਕੜੀ ਘੋਲਣ ਵਾਲੀ ਕਹਾਣੀ ਨਹੀਂ? ਕੀ ਤੁਸੀਂ ਇਹ ਨਹੀਂ ਚਾਹੁੰਦੇ ਕਿ ਜਿਹੜੇ ਸਿੱਖ ਮੋਨੇ ਹੋ ਚੁਕੇ ਹਨ ਉਹ ਫਿਰ ਤੋਂ ਸਿੱਖੀ ਧਾਰਨ ਕਰਨ ਜਾਂ ਵਾਪਸ ਘਰ ਪਰਤਣ? ਮੈਂ ਕਦੀ ਵੀ ਕਿਤੇ ਨਹੀਂ ਲਿਖਿਆ ਜਾਂ ਕਹਿਆ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਪਰ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਹੜ੍ਹਨਾ-ਸਮਝਣਾ ਸ਼ੁਰੂ ਕੀਤਾ ਹੈ ਤੇ ਜਿਤਨੀ ਕੁ ਸਮਝ ਪਈ ਹੈ ਉਸ ਮੁਤਾਬਕ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਬਾਕੀ ਜਿਹੜਾ ਤੁਸੀਂ ਕੋਮਨਿਸਟਾਂ ਬਾਰੇ ਲਿਖਣਾ ਚਾਹੁੰਦੇ ਹੋ ਉਹ ਵੀ ਲਿਖ ਛੱਡੋ। ਜੇ ਤੁਹਾਡੇ ਕੋਲ ‘ਅਗੈ’ ਤੇ ‘ਆਗੇ’ ਦਾ ਜਵਾਬ ਹੈ ਤਾਂ ਜਰੂਰ ਲਿਖੋ?

ਧੰਨਵਾਦ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ)।

ਸ੍ਰ. ਮਹਿੰਦਰ ਸਿੰਘ ਜੀ ਨੂੰ ਗੁਰ ਫਤਹਿ ਬੁਲਾਈ ਪ੍ਰੀਵਾਨ ਹੋਵੇ!

ਸਵਾਲਾਂ ਦੇ ਜਵਾਬ ਉੱਤਰ 1: ਗਿਆਨੀ ਹਰਭਜਨ ਸਿੰਘ ਜੀ ਦੀ ਜੋ ਬਾਣੀ ‘ਜਪੁ’ ਦੀ ਵਿਆਖਿਆ ਹੈ ਉਹ ਅੱਜ ਤੋਂ ਕੋਈ 27-28 ਸਾਲ ਪੁਰਾਣੀ ਹੈ ਤੇ ਇਸਨੂੰ ਉਸ ਸਮੇਂ ਦੇ ਸੰਦਰਭ ਵਿੱਚ ਸੁਣਿਆ ਤੇ ਸਮਝਿਆ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਇਸ ਵਿੱਚ ਕੁੱਝ ਗੱਲਾਂ ਗਲਤ ਲੱਗੀਆਂ ਹੋਣ ਜਿਸ ਕਰਕੇ ਤੁਸੀਂ ਮੈਨੂੰ ਕੋਈ ਸਵਾਲ ਖੜਾ ਕਰਨਾ ਚਾਹੁੰਦੇ ਹੋ। 27-28 ਸਾਲ ਪਹਿਲਾਂ ਜਦੋਂ ਦੂਸਰੇ ਪ੍ਰਚਾਰਕ ਬਹੁਤ ਹੀ ਪਿਛੇ ਸਨ ਤਾਂ ਗਿਆਨੀ ਹਰਭਜਨ ਸਿੰਘ ਜੀ ਬਹੁਤ ਹੀ ਅੱਗੇ ਸਨ। ਇਸ ਕਰਕੇ ਇਨ੍ਹਾਂ ਦੀ ਵਿਆਖਿਆ ਵਿੱਚ ਜੇ ਕੋਈ ਘਾਟ ਹੈ ਤਾਂ ਸਾਨੂੰ ਸਵੀਕਾਰ ਕਰਨੀ ਪਏਗੀ ਕਿਉਂਕਿ ਉਹ ਅੱਜ ਇਸ ਦੁਨੀਆ `ਚ ਨਹੀਂ ਹਨ। ਜੇ ਕਰ ਅੱਜ ਉਹ ਹੁੰਦੇ ਤਾਂ ਗੱਲ ਕੁੱਝ ਹੋਰ ਹੀ ਹੋਣੀ ਸੀ।

ਉਤਰ 2: ਗਿਆਨੀ ਗੁਰਬਚਨ ਸਿੰਘ ਜੀ ਤੁਹਾਡੇ ਕੋਲ ਆਏ ਸੀ ਤੁਸੀਂ ਖੁਦ ਹੀ ਉਨ੍ਹਾਂ ਨੂੰ ਪੁੱਛਣਾ ਸੀ ਕਿ ਬਈ ਤੁਸੀਂ ਆਪਣੇ ਨਾਮ ਨਾਮ ਨਾਲ ਪਰੋਫੈਸਰ ਦੀ ਡਿਗਰੀ ਕਿਉਂ ਚਮੇੜੀ ਹੋਈ ਹੈ। ਪ੍ਰੋ. ਇੰਦਰ ਸਿੰਘ ਘੱਗਾ ਹੋਰਾਂ ਦਾ ਫੂਨ ਤੁਸੀਂ ਪਹਿਲਵਾਨ ਸ੍ਰ. ਦਲਜੀਤ ਸਿੰਘ ਹੋਰਾਂ ਤੋਂ ਲੈ ਕੇ ਗੱਲ ਕਰ ਲੈਣੀ ਤੇ ਦੱਸਣਾ ਕਿ ਉਨ੍ਹਾਂ ਨੇ ਤੁਹਾਨੂੰ ਕੀ ਉਤਰ ਦਿੱਤਾ। ਜਿਸ ਪ੍ਰੀਭਾਸ਼ਾ ਮੁਤਾਬਕ ਤੁਸੀਂ ਇੰਦਰ ਸਿੰਘ ਘੱਗਾ ਤੇ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਨੂੰ ਪ੍ਰੋਫੈਸਰ ਮੰਨ ਰਹੇ ਹੋ ਬਹੁਤ ਹੀ ਵਧੀਆ ਗੱਲ ਹੈ ਤੇ ਇਸੇ ਪ੍ਰੀਭਾਸ਼ਾ ਮੁਤਾਬਕ ਤੁਸੀਂ ਪ੍ਰੋਫੈਸਰ ਤਰਲੋਚਨ ਸਿੰਘ ਹੋਰਾਂ ਨੂੰ ਵੀ ਪ੍ਰੋਫੈਸਰ ਮੰਨ ਸਕਦੇ ਹੋ। ਹੁਣ ਦੇਖਣ ਵਾਲਾ ਨੁਕਤਾ ਤਾਂ ਇਹ ਹੈ ਕਿ ਪ੍ਰੋਫੈਸਰ ਤਰਲੋਚਨ ਸਿੰਘ ਅੱਜ ਵਾਲੀ ਪ੍ਰੀਭਾਸ਼ਾ ਮੁਤਾਬਕ ਲੈਕਚਰਾਰ ਦੀ ਪਦਵੀ ਤੇ ਲੱਗਿਆ ਹੋਣਾ ਆਪ ਸਵੀਕਾਰ ਕਰਦੇ ਹਨ ਤਾਂ ਫਿਰ ਝਗੜਾ ਕਾਹਦਾ?

ਧੰਨਵਾਦ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।

ਗੁਨਿੰਦਰ ਕੌਰ ਜੀ ਗੁਰ ਫਤਹਿ ਬੁਲਾਈ ਪ੍ਰੀਵਾਨ ਕਰਨੀ ਜੀ!

1. ਬਾਲੇ ਵਾਲੀ ਸਾਖੀ ਨੂੰ ਛੱਡ ਕੇ ਪੁਰਾਤਨ ਜਨਮ ਸਾਖੀ, ਵਲੈਤ ਵਾਲੀ ਜਨਮ ਸਾਖੀ ਤੇ ਹਾਫਜਾਬਾਦ ਵਾਲੀ ਜਨਮ ਸਾਖੀ, ਮਿਹਰਬਾਨ ਦੀ ਲਿਖਤ, ਭਾਈ ਗੁਰਦਾਸ ਜੀ ਦੀਆਂ ਵਾਰਾਂ (ਹੋਵੇ ਕੀਰਤਨ ਸਦਾ ਵਿਸੋਆ) ਵਿਸੋਆ-ਵੈਸਾਖ, ਪ੍ਰੋ. ਸਾਹਿਬ ਸਿੰਘ ਤੇ ਕਰਮ ਸਿੰਘ ਹਿਸੋਰੀਅਨ, ਨਾਨਕਸ਼ਾਹੀ ਕੈਲੰਡਰ, ਮਹਿਮਾ ਪ੍ਰਕਾਸ਼ ਅਤੇ ਓਹ ਟੇਵਾ ਆਦਿ ਸਾਰੇ ਹੀ ਗੁਰੂ ਨਾਨਕ ਸਾਹਿਬ ਦਾ ਜਨਮ ਵੈਸਾਖ ਦਾ ਸਿੱਧ ਕਰਦੇ ਹਨ ਜਦੋਂ ਕਿ ਡਾ. ਦਲਗੀਰ ਜੀ ਬਗੈਰ ਕਿਸੇ ਤੱਥ ਦੇ ਗੁਰੂ ਨਾਨਕ ਸਾਹਿਬ ਦਾ ਆਗਮਨ ਕਤਕ ਦਾ ਮੰਨਦੇ ਹਨ। ਟੇਵੇ ਦੀ ਤਰੀਕ ਵਿਚੋਂ ਜਦੋਂ ਗੁਰੂ ਜੀ ਦੀ ਦੀ ਉਮਰ, ਜਿਸ ਤੇ ਸਾਰੇ ਇਤਹਾਸਕਾਰ ਸਹਿਮਤ ਹਨ, ਨੂੰ ਘਟਾਉਂਦੇ ਹਾਂ ਤਾਂ ਵੀ ਗੁਰੂ ਜੀ ਦਾ ਜਨਮ ਵੈਸਾਖ ਦਾ ਹੀ ਬਣਦਾ ਹੈ।

2. ਡਾ. ਦਲਗੀਰ ਜੀ ਦੀ ‘ਸਿੱਖ ਤਵਾਰੀਖ’ ਦੇ ਓਹ ਪੰਨੇ ਹੁਣ ਮੈਨੂੰ ਯਾਦ ਨਹੀਂ। ਹੋ ਸਕਦਾ ਹੈ ਕਿ ਮੇਰੇ ਕੋਲੋਂ ਕੋਈ ਮਾੜੀ ਮੋਟੀ ਗਲਤੀ ਹੋ ਗਈ ਹੋਵੇ ਪਰ ਅਜੀਤ ਸਿੰਘ ਦਾ ਚਮਕੌਰ ਦੀ ਜੰਗ ਵਿਚੋਂ ਬੱਚ ਕੇ ਨਿਕਲ ਜਾਣਾ, ਤਾਰਾ ਰਾਣੀ ਦਾ ਅਜੀਤ ਸਿੰਘ ਤੇ ਮੋਹਤ ਹੋਣਾ ਇੱਕ ਲੜਕੇ ਨੂੰ ਜਨਮ ਦੇਣਾ ਤੇ ਸਾਹਿਬਾਜ਼ਾਦੇ ਦੀ ਉਲਾਦ ਦਾ 1886 ਤਕ ਬੁਰਹਾਨਪਰ ਦੇ ਸਥਾਨ ਦੇ ਵੱਸਦੇ ਹੋਣ ਬਾਰੇ ਪੜ੍ਹ ਕੇ ਮੈਂ ਦਲਗੀਰ ਜੀ ਨੂੰ ਦੋ ਸਵਾਲ ਕੀਤੇ ਸਨ।

ਪਹਿਲਾ ਸਵਾਲ:

ਕਿ ਉਦੋਂ ਸਾਹਿਬਜ਼ਾਦਾ ਅਜੀਤ ਸਿੰਘ ਹਾਲੇ ਜਿਉਂਦੇ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੱਤ ਸਾਲ 1709 ਤੋਂ 1716 ਤਕ ਪੰਜਾਬ ਤੇ ਕੇਸਰੀ ਝੰਡਾ ਝੁਲਾਇਆ ਸੀ। ਕੀ ਕਾਰਣ ਸਨ ਕਿ ਬਾਬਾ ਜੀ ਨੇ ਪੰਜਾਬ ਆਉਣਾ ਪਸੰਦ ਨਹੀਂ ਕੀਤਾ? ਜਦੋਂ ਲੋਕਾਂ ਨੂੰ ਇਹ ਪਤਾ ਲੱਗਣਾ ਸੀ ਕਿ ਬਾਬਾ ਅਜੀਤ ਸਿੰਘ ਜਿਉਂਦੇ ਹਨ ਤਾਂ ਬਾਬਾ ਜੀ ਨੂੰ ਲੋਕਾਂ ਨੇ ਗੁਰੂ ਸਾਹਿਬਾਨ ਵਾਂਗਰ ਹੀ ਸਤਿਕਾਰ ਦੇਣਾ ਸੀ। ਚਲੋ ਇਸ ਛੋਟੇ ਸਮੇਂ ਨੂੰ ਅੱਖੋ ਓਹਲੇ ਕਰਦੇ ਹਾਂ।

ਦੂਸਰਾ ਸਵਾਲ:

1799 ਵਿੱਚ ਮਹਾਂਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਕੇਸਰੀ ਨਿਸ਼ਾਨ ਝੁਲਾਇਆ ਤੇ 50 ਕੁ ਸਾਲ ਰਾਜ ਕੀਤਾ। ਬਾਬਾ ਜੀ ਦੀ ਉਲਾਦ ਓਦੋਂ ਵੀ ਪੰਜਾਬ ਨਹੀਂ ਆਈ। ਕੀ ਕਾਰਣ ਹੋ ਸਕਦੇ ਹਨ? ਡਾ. ਦਲਗੀਰ ਨੇ ਕੋਈ ਢੁਕਵਾਂ ਜਵਾਬ ਨਹੀਂ ਸੀ ਦਿੱਤਾ ਸਗੋਂ ਇਹ ਕਹਿ ਕੇ ਫੂਨ ਬੰਦ ਕਰ ਦਿੱਤਾ ਕਿ ਮੈਂ ਤਾ ਇਹੀ ਕੁੱਝ ਪੜ੍ਹਿਆ ਹੈ ਤੇ ਮੈਂ ਤਾ ਇਹੀ ਕੁੱਝ ਲਿਖਾਂਗਾ। ਤੁਸੀਂ ਖੁਦ ਦਲਗੀਰ ਜੀ ਫੂਨ ਕਰਕੇ ਪੁੱਛ ਲਵੋ ਉਹ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਤੇ ਮੈਂ ਫਿਰ ਤੋਂ ਪੰਨਾ ਲੱਭਣ ਲਈ ਮਹੀਨੇ ਖਰਚ ਨਹੀਂ ਕਰ ਸਕਦਾ।

3. ਪਹਿਲੀ ਮਾਰਚ ਸਾਲ 2009: ਕਿਸਤ 77 ਜੋ ਸਪੋਕਿਸਮੈਨ ਵਿੱਚ ਛਪੀ ਹੈ। ਡਾ. ਦਲਗੀਰ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਓਹੀ ਵੈਸ਼ਨੋ ਬੈਰਾਗੀ ਤੇ ਓਹੀ ਹਿਰਨੀ ਦੇ ਸ਼ਿਕਾਰ ਕਰਨ ਵਾਲਾ ਬੰਦਾ ਤੇ ਇਸ ਦੁਨੀਆ ਦਾ ਤਿਆਗ ਕਰਕੇ ਬੈਰਾਗੀ ਬਣਦਾ ਲਿਖ ਰਿਹਾ ਹੈ ਜਦੋ ਕਿ ਡਾ. ਸੁਖਦਿਆਲ ਸਿੰਘ ਜੀ ਨੇ ਜੋ ਕਿਤਾਬ ਬਾਬਾ ਬੰਦ ਸਿੰਘ ਬਹਾਦਰ ਦੀ ਜੀਵਨੀ ਬਾਰੇ ਲਿਖੀ ਹੈ ਉਸ ਵਿਚੋਂ ਜ਼ਿਆਦਾ ਤਸੱਲੀ ਬਖਸ ਤੱਥ ਲੱਭਦੇ ਹਨ। ਕੋਈ ਬੈਰਾਗੀ ਸਾਧੂ ਤੇ ਇਲਾਕੇ ਦਾ ਨਾ ਵਾਕਫ ਬੰਦਾ ਕਿਸੇ ਇਲਾਕੇ ਦੇ ਲੋਕਾਂ ਨੂੰ ਇੱਕ ਮੁੱਠ ਕਰਕੇ ਮੁਗਲੀਆ ਹਕੂਮਤ ਦੇ ਵਿਰੋਧ ਵਿੱਚ ਖੜਾ ਕਰਕੇ ਇਲਕੇ ਤੇ ਕਬਜਾ ਨਹੀਂ ਸੀ ਜਮਾ ਸਕਦਾ। ਇਸ ਦਾ ਜਵਾਬ ਡਾ. ਸੁਖਦਿਆਲ ਜੀ ਦਿੰਦੇ ਹਨ ਕਿ ਜਿਹੜੀ ਟੁਕੜੀ ਗੁਰੂ ਜੀ ਨੇ ਬਹਾਦਰ ਸ਼ਾਹ ਦੀ ਮੱਦਦ ਲਈ ਭੇਜੀ ਸੀ ਉਸਦਾ ਜੱਥੇਦਾਰ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਸੀ। ਲੜਾਈ ਤੇ ਤੌਰ ਤਰੀਕਿਆਂ ਤੋਂ ਜਾਣੂ, ਇਲਾਕੇ ਤੋਂ ਜਾਣੂ, ਸਾਰੇ ਹਾਲਾਤ ਤੋਂ ਜਾਣੂ ਜਰਨੈਲ ਬੰਦਾ ਹੀ ਇਹ ਕੰਮ ਕਰ ਸਕਦਾ ਸੀ ਜੋ ਉਸ ਨੇ ਕਰ ਵਿਖਾਇਆ ਤੇ ਪੰਜਾਬ ਦੇ ਮੁਜਾਰੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਹਕੂਕ ਦੇ ਦੇਣੇ ਕਿਸੇ ਬੈਰਾਗੀ ਸਾਧੂ ਦਾ ਕੰਮ ਨਹੀਂ ਹੋ ਸਕਦਾ। ਇਸ ਕਰਕੇ ਆਪਣੀ ਅਕਲ ਤੋਂ ਕੰਮ ਲਓ। ਖਾਲੀ ਭਾਂਡਾ ਜਿਆਦਾ ਅਵਾਜਾਂ ਕੱਢਦਾ ਹੈ। ਕਿਸੇ ਦੂਜੇ ਤੇ ਤੂਹਮਤਾ ਲਾਉਣੀਆਂ ਕਿ ਕਿਡਾ ਕੁਫਰ ਤੋਲਦਾ ਹੈ ਕਿਤਨਾ ਝੂਠਾ ਹੈ ਵਗੈਰਾ ਵਗੈਰਾ ਲਿਖਣ ਤੋਂ ਪਹਿਲਾਂ ਆਪਣੀ ਪੀਹੜੀ ਥੱਲੇ ਸੋਟਾ ਜਰੂਰ ਫੇਰ ਲਿਆ ਕਰੋ ।

4. ਤੁਹਾਨੂੰ ਕਿਸੇ ਪਾਠਕ ਨੇ ਅੰਮ੍ਰਿਤ ਦੀਆਂ ਬਾਣੀਆਂ ਬਾਰੇ ਸਵਾਲ ਪਾਇਆ ਸੀ ਪਰ ਹਾਲੇ ਤਕ ਕੋਈ ਜਵਾਬ ਨਹੀਂ ਆਇਆ ਕੀ ਕਾਰਣ ਹੈ?

ਧੰਨਵਾਦ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।


(ਨੋਟ:- ਆਤਮਾ ਅਤੇ ਜੂਨਾਂ ਬਾਰੇ ਜੋ ਵਿਚਾਰ ਚਰਚਾ ਚਲ ਰਹੀ ਸੀ ਕੱਲ ਫਰਵਰੀ 28/09 ਇਸ ਬਾਰੇ ਚਰਚਾ ਦਾ ਆਖਰੀ ਦਿਨ ਸੀ। ਅਸੀਂ ਪਾਠਕਾਂ ਦਾ ਪੰਨਾ ਸੱਤ ਕੁ ਵਜੇ ਸ਼ਾਮ ਨੂੰ ਅੱਪਡੇਟ ਕਰ ਦਿੱਤਾ ਸੀ। ਉਸ ਤੋਂ ਬਾਅਦ ਸਾਨੂੰ ਦਲਜੀਤ ਸਿੰਘ ਹੋਠੀ ਦਾ ਪੱਤਰ ਆਇਆ ਸੀ ਜੋ ਕਿ ਅਸੀਂ ਅੱਜ ਸਵੇਰੇ ਉਠ ਕੇ ਦੇਖਿਆ ਸੀ। ਜਿਹਨਾ ਵਿਚ ਕਿ ਉਹਨਾ ਨੇ ਦਰਸ਼ਨ ਸਿੰਘ ਘਣਕਸ ਨੂੰ 4 ਸਵਾਲ ਪਹਿਲਾ ਵਾਲੇ ਦੁਹਰਾਏ ਹੋਏ ਸਨ ਅਤੇ ਜਵਾਬ ਨਾ ਆਉਣ ਦੀ ਸ਼ਿਕਾਇਤ ਸੀ। ਕਿਉਂਕਿ ਇਹ ਵਿਚਾਰ ਚਰਚਾ ਅਸੀਂ ਹੁਣ ਬੰਦ ਕਰ ਦਿੱਤੀ ਹੈ ਇਸ ਲਈ ਅਸੀਂ ਹੁਣ ਹੋਰ ਕੋਈ ਪੱਤਰ ਨਹੀਂ ਪਉਣਾ। ਜੇ ਕਰ ਕੋਈ ਲੇਖਕ/ਪਾਠਕ ਇਹ ਸਮਝਦਾ ਹੈ ਕਿ ਉਸ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਪੂਰਾ ਮੌਕਾ ਨਹੀਂ ਮਿਲਿਆ ਤਾਂ ਉਹ ਆਪਣੀ ਗੱਲ ਇਕ ਲੇਖ ਰਾਹੀਂ ਕਹਿ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਉਹ ਕਿਸੇ ਵੀ ਲੇਖਕ/ਪਾਠਕ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸੰਬੋਧਤ ਨਾ ਹੋਵੇ-ਸੰਪਾਦਕ)


(01/03/09)
ਪ੍ਰੇਮ ਸਿੰਘ ਬਰਨਬੀ (ਕਨੇਡਾ)

ਪੈਂਤੀ ਅੱਖਰੀ

ਗੁਰ-ਪਰਮੇਸ਼ਰ ਨੂੰ ਬੇਨਤੀ

ਊੜਾ ਊਜਲ ਤੂੰ ਗੁਰੁ ਦਾਤਾ, ਸਤਿ, ਅਨੰਦ ਸਦਾਉਂਦਾ ਰੂੜ੍ਹਾ

ਦੀਨਾਂ-ਬੰਧੂ ਦਿਆਲ ਗੁਰੂ ਜੀ, ਚਰਨੀਂ ਪਿਆਰ ਚਿਤਾਵਾਂ ਗੂੜ੍ਹਾ

ਆੜਾ ਅੰਦਰ ਹੈ ਪੂਰਬਲੇ ਕਰਮਾਂ ਦਾ ਲੇਖਾ ਚੰਗਾ ਮਾੜਾ

ਠਾਰ ਦੇਹੁ ਗੁਰ ਦੀਨਬੰਧ, ਜਨਮਾਂ ਜਨਮਾਂ ਦਾ ਸੜਦਾ ਸਾੜਾ

ਈੜੀ ਏਵੇਂ ਕੈਸੇ ਚੜਜਾਂਹ, ਆਤਮਿਕ ਮੰਡਲਾਂ ਵਾਲੀ ਸੀੜ੍ਹੀ

ਮੈਂ ਗੁਰ ਬਿਨ ਕੀਕੂੰ ਪਾਰ ਕਰਾਂ, ਜੋ ਵਾਲੋਂ ਨਿੱਕੀ ਵੀਹੀ ਭੀੜੀ

ਸੱਸਾ ਸਤਿਗੁਰ ਸਬਦਿ ਸੰਵਾਰੋ, ਸਿਮਰੀ ਜਾਵਾਂ ਹਰ ਪਲ ਚੱਸਾ

ਸਿਮਰ ਸਿਮਰ, ਗਲ ਵਿੱਚੋਂ ਲਾਹਾਂ, ਜੂਨਾਂ ਦੇ ਫਾਹੇ ਦਾ ਰੱਸਾ

ਹਾਹਾ ਹਰਿ ਜੀਓ ਗੁਰੂ ਮਿਲਾਵੋ, ਕਰੋ ਸੁਭਾਗਾ, ਲੈ ਸਾਂ ਲਾਹਾ

ਸਿਮਰਨ ਹੀ ਬਣ ਜਾਏ ਮਨੋਰਥ, ਏਸ ਜਨਮ ਦਾ, ਮੇਰੇ ਸ਼ਾਹਾ

ਕੱਕਾ ਕਿਸ਼ਨ ਬਿਸ਼ਨ ‘ਗੁਰ’ ਮੇਰਾ, ਹਿਰਦੇ ਸ਼ਬਦੁ ਕਰਾਏਂ ਪੱਕਾ

ਮੇਰੇ ਲਈ ਤੂੰ ਰਾਮ, ਰਹੀਮ ਹੈਂ, ਤੂੰ ਹੈਂ ਕਾਸ਼ੀ, ਕਾਬਾ, ਮੱਕਾ

ਖੱਖਾ ਖਾਇਕ ਹਾਂ ਕੀ ਆਖਾਂ, ਲੱਖਿਆ ਨਾਹੀਂ ਜਾਏਂ ਅਲੱਖਾ

(ਪਰ) ਲੱਖਨਹਾਰਿ ਪਛਾਣਦਿਆਂ ਦੇ, ਪੈਰ ਮਲੋਵਾਂ, ਝੱਲਾਂ ਪੱਖਾ

ਗੱਗਾ ਗਹਿਰਾ ਸੰਸਾਰ ਸਮੁੰਦਰ, ਤਰਦੇ ਹੰਸ, ਚਿਤਾਏ ਬੱਗਾ

ਨਾਮ ਅਧਾਰੇ ਗੁਰਮੁਖ ਤਰਦੇ, ਮੈਂ ਮਨਮੁੱਖਾ ਕਿਧਰ ਲੱਗਾ?

ਘੱਘਾ ਘਨ ਗਰਜੇ ਅਸਮਾਨੀ, ਚੋਟ ਨਗਾਰੇ ਕਰੇ ਜਿਉਂ ਡੱਗਾ

ਤੈਸੇ ਧੁਨ ਉਪਜੇ ਗੁਰ ਸ਼ਬਦੋਂ, ਧੁਨ ਵਿੱਚ ਧਿਆਨ ਨਿਆਰੇ ਲੱਗਾ

ਙੰਙਾ ਙਣਤ ਨਾ ਜਾਵਣ ਔਗਣ, ਮੈਂ ਮੂੰਹ ਕਿਹੜੇ ਮੁਕਤੀ ਮੰਗਾਂ

ਪਰ, ਨਿਰਗੁਣ ਨੂੰ ਤੂੰ ਗੁਣ ਦੇਵੇਂ, ਬਖਸ਼ੇਂ ਨਾਮ ਤਾਂ ਦੁਤਰੁ ਲੰਘਾਂ

ਚੱਚਾ ਚੱਜ ਅਚਾਰ ਨਹੀ, ਮੈਂ ਨਿਰਗੁਣਵੰਤਾ, ਅਕਲੋਂ ਕੱਚਾ

ਮਿੱਠ-ਬੋਲਾ ਨਾਂਹ ਨਿਉਂ ਕਰ ਚੱਲਾਂ, ਕੀਕੂੰ ਵੱਸ ਕਰਾਊਂ ਸੱਚਾ

ਛੱਛਾ ਛਾਇਆ ਸਭਿ ਸਿਰਿ ਤੇਰੀ, ਤੂੰ ਹੀ ਕਰਦਾ ਸਭਦੀ ਰੱਛਾ

ਕਾਮ, ਕ੍ਰੋਧ, ਮੋਹ, ਲੋਭ ਲੁਟੇਰੇ, ਮੇਰਾ ਕਿਉਂ ਨਾ ਛੱਡਦੇ ਪਿੱਛਾ?

ਜੱਜਾ ਜਾਂਦੀ ਰਹੀ ਜੁਆਨੀ, ਜਰ ਭੀ ਆਣ ਸਿਰ੍ਹਾਣੇ ਗੱਜਾ

ਇੱਕ-ਦਮੀ ਦੀ ਮੁਹਲਤ ਦਿੱਤੀ, ਵਾਜਾ ਹੁਣ ਵੱਜਾ ਕਿ ਵੱਜਾ

ਝੱਝਾ ਝੁਕਣਾ ਸਿਰ ਚੰਗਾ, ਮਨ ਚੰਗਾ ਚਰਨੀਂ ਰਹਿਸੇ ਬੱਝਾ

ਕਰ ਕਿਰਪਾ ਸਤਿਗੁਰ ਜੀ ਮੇਰੇ, ਮੇਰਾ ਮਨ ਤਾਂ ਦਹਿਦਿਸ ਭੱਜਾ

ਞੰਞਾ ਞਤਨ ਬਥੇਰੇ ਕੀਤੇ, ਬਿਖੜੇ ਰਸਤੇ ਕੀਕੂੰ ਵੰਞਾਂ

ਮੋਹ ਮਾਇਆ ਦੀ ਬੇੜੀ ਪੈਰੀਂ, ਜੇ ਬਲ ਦੇਂਹ ਤਾਂ ਸਹਿਜੇ ਭੰਞਾਂ

ਟੈਂਕਾ ਟੁੱਟੀ-ਗੰਢਣਹਾਰੇ, ਕੋਈ ਜੁਆਬ ਨਹੀਂ ਹੈ ਤੈਂਕਾ

ਮੈਂ ਜਾਚਕ ਦੇ ਝੋਲੀ ਪਾ ਦੇਹ, ਤੇਰੇ ਦਰ ਦੀ ਸੋਭਾ, ਨਾਇਕਾ

ਠੱਠਾ ਠੇਡੇ ਠੋਕਰ ਖਾਂਦਾ, ਸੇਵ ਕਮਾਉਣੋ ਹੋਇਆ ਮੱਠਾ

“ਅੰਧ-ਕੂਪ” ਸੰਸਾਰੀ ਵੱਲੀਂ, ਅੱਖਾਂ ਮੀਟੀ ਜਾਵਾਂ ਨੱਠਾ

ਡੱਡਾ ਡੂੰਘੀ ਸਾਂਝ ਪਏ, ਮੈਂ ਤੇਰੇ ਚਰਨੀਂ ਲਾਵਾਂ ਅੱਡਾ

ਮੰਤਰ ਹਿਰਦੇ ਵਿੱਚ ਪਕਾਕੇ, ਹਉਮੈ ਰੋਗ ਉਤਾਰੋ ਵੱਡਾ

ਢੱਢਾ ਢਿੱਡ ਵਧਾਇਆ ਖਾ ਖਾ, ਭਰਦਾ ਜਾਵੇ ਜੀਕੂੰ ਖੱਡਾ

ਯਾਦ ਬਿਨਾਂ ਸੌਂ ਰਾਤ ਗੁਆਈ, ਬਿਨ ਸਿਮਰਨ ਦਿਨ ਖਾਕੇ ਕੱਢਾ

ਣਾਣਾ ਣਹ ਮਨ ਕਰ ਕੁੱਝ ਸਕਦੈ, ਣਹ ਮਿੱਠਾ ਕਰ ਮੰਨੇ ਭਾਣਾ

ਡਾਢੇ ਅੱਗੇ ਬਿਨਉਂ ਬਿਨਾਂ, ਨਾ ਚੱਲੇ ਲਾਇਆ ਜ਼ੋਰ ਧਿਙਾਣਾ

ਤੱਤਾ ਤਪ ਤਪ ਖਪਦੇ ਦੇ, ਉੱਪਰ ਦੀ ਦੂਣਾ ਕਲਯੁਗ ਤੱਤਾ

ਦੇਵੋ ਨਾਮ ਤੇ ਠਾਰ ਦਿਓ, ਮੈਂ ਮਾਇਆ ਨੇ ਕਰ ਰੱਖਿਆ ਮੱਤਾ

ਥੱਥਾ ਥੋੜੇ ਦਿਨ ਦਾ ਪਾਹੁਣ, ਰੰਗ ਕਸੁੰਭਾ ਜਾਣੈ ਲੱਥਾ

ਨਾਮ ਮਜੀਠਾ ਭਾਗੀਂ ਪਾਵਾਂ, ਗੁਰਚਰਨਾਂ ਵਿੱਚ ਧਰਕੇ ਮੱਥਾ

ਦੱਦਾ ਦੀਦੇ ਦੇਖ ਨਾ ਪਾਉਂਦੇ, ਸਭ ਵਿੱਚ ਵੱਸੇਂ, ਇੱਕ ਨਾ ਅੱਧਾ

ਗੁਰੂ ਦਿਖਾ ਦੇਹ ਪੁਰਖ ਪਿਆਰੇ, ਦਰ-ਦੀਦਾਰੋਂ ਭੇਜ ਕੇ ਸੱਦਾ

ਧੱਧਾ ਧਨ ਹੈ ਨਾਮ ਪਦਾਰਥ, ਧੰਨ, ਧੰਨ ਜਿਸਨੂੰ ਇਹ ਲੱਧਾ

ਕਰ ਸਾਧਾਂ ਦੀ ਸੰਗਤ ਜਿਸਨੇ, ਸ਼ਬਦ ਗੁਰੂ ਸੁਣ ਪੱਲੇ ਬੱਧਾ

ਨੰਨਾ ਨਿਹਚਾ ਧਰਕੇ ਪੂਰਾ, ਮੈਂ ਹਰਿ ਜਨ ਦਾ ਓੜ੍ਹਾਂ ਬੰਨਾ

ਜੋ ਜੋ ਹੁਕਮ ਸੁਣਾਵੇ ਸਤਿਗੁਰ, ਭਾਣਾ ਜਾਣ, ਭਲਾ ਕਰ ਮੰਨਾ

ਪੱਪਾ ਪ੍ਰਸਾਦਿ ਤੁਹਾਰੇ ਹੀ, ਮੰਤਰ ਚੱਲ ਸਕਦੈ ਜਾਪ ਅਜਪਾ

ਗੁਰੁ ਕਿਰਪਾ ਤੇ ਭਗਤੀ ਹੋਵੇ, ਤੁਧ ਕਿਰਪਾ ਕੋਈ ਹੋਵੇ ਤਪਾ

ਫੱਫਾ ਫੰਧ ਉਤਾਰ ਸੁਆਮੀ, ਲਾਹ ਦੇਹ ਰਸ-ਕਸ ਵਾਲਾ ਜੱਫਾ

ਕਿਉਂ ਨਾ ਸਭ ਰਸ ਫੀਕੇ ਜਾਪਣ, ਹਰਿਰਸ ਦਾ, ਜੀਅ ਚਾਹੇ ਗੱਫਾ

ਬੱਬਾ ਬੰਦਨ ਹੱਥ ਜੋੜਕੇ, ਤੇਰੇ ਚਰਨੀ ਮੇਰਿਆ ਰੱਬਾ

ਮੈਂ ਤੇਰੇ ਬਾਝੋਂ ਦੂਏ ਅੱਗੇ, ਹੱਥ ਫੈਲਾਉਂਦਾ ਨਾਹੀਂ ਫੱਬਾਂ

ਭੱਭਾ ਭਗਤ ਤਰੰਦੇ ਭਉਜਲ, ਮੋਹ ਮਾਇਆ ਵਿੱਚ ਪਗ ਨਾ ਖੁੱਭਾ

ਤੇ ਭਗਤਾਂ ਨੇ ਨਾਮ ਅਧਾਰ ਬਣਾ, ਉਰਵਾਰੋਂ ਪਾਰ ਕਿਨਾਰਾ ਲੱਭਾ

ਮੰਮਾ ਮਾਇਆ ਤ੍ਰੈ-ਗੁਣ ਦਾ ਇਹ, ਅਥਾਹ ਸਮੁੰਦਰ ਚੌੜਾ ਲੰਮਾ

ਘੁੰਮਨ ਘੇਰੀ ਵਿੱਚ ਲਪੇਟੇ, ਗੁਰ-ਬੋਹਿਥ ਬਿਨ ਨਹੀ ਅਸਥੰਮਾ

ਯੱਯਾ ਯਮਰਾਜੇ ਦਾ ਸੋਟਾ, ਕਾਹੇ ਕਿਸ ਦੇ ਮੂੰਡ ਲਗੱਈਯਾ

ਜਦ ਤੱਕ ਤੇਰੀ ਛਾਯਾ ਸਿਰ ਤੇ, ਯਮਕਿੰਕਰ ਦਾ ਸੋਗ ਮਿਟੱਈਯਾ

ਰਾਰਾ ਰੂਹ ਦਾ ਗੁਰਪ੍ਰਸਾਦੀਂ, ਹੋ ਸਕਦਾ ਹੈ ਆਤਮ-ਦਰਸਾਰਾ

ਆਤਮ ਵਿੱਚ ਦਿਖਾਅ ਪਰਮਾਤਮ ਵਾਹਿਗੁਰੂ ਅਤੀਅੰਤ ਪਿਆਰਾ

ਲੱਲਾ ਲਾਲ ਪਿਆਰੇ ਸਾਂਈਂ, ਈਸ਼ਵਰ ਹੈਂ ਤੂੰ ਹੀ ਹੈਂ ਅੱਲਾ

ਹੋਰ ਉਪਾਵ ਤਿਆਗ ਦਿਆਂ, ਮੈਂ ਵਾਹਿਗੁਰੂ ਦਾ ਓੜ੍ਹਾਂ ਪੱਲਾ

ਵਾਵਾ ਵਾਰਾਂ ਜਿੰਦ ਤੇਰੇ ਤੋਂ, ਜੀਅ ਚਾਹੁੰਦੈ ਮੈਂ ਘੋਲ ਘੁੰਮਾਵਾਂ

ਮੈਂ ਨਿਰਬਲ ਨੂੰ ਕਰ ਬਲਵੰਤਾ, ਪਹਿਲੇ ਮਨ ਤੋਂ ਹੀ ਜੈ ਪਾਵਾਂ

ੜਾੜਾ ੜਾੜ ਕਰਾਂ ਮੈਂ ਮਨ ਸਿਉਂ, ਇਹ ਝਗੜਾ ਨਹੀਂ ਮੂਲ਼ੋਂ ਮਾੜਾ

ਹੋ ਜਾਵੇ ਮਨ ਜੋਤ-ਸਰੂਪਾ, ‘ਪ੍ਰੇਮ ਸਿੰਘ’ ਦਾ ਖੋਲ੍ਹ ਕਿਵਾੜਾ


(01/03/09)
ਦਰਸ਼ਨ ਸਿੰਘ ਘਣਕਸ

ਗੁਰੂ ਸਵਾਰੇ ਸਿੱਖ ਮਾਰਗ ਦੇ ਪਾਠਕ ਜਨੋ, ਆਪਣੇ ਵਿਚਾਰ ਕਰਨ ਲਈ ਇੱਕ ਮਸਲਾ ਹਾਲੇ ਬਾਕੀ ਹੈ।
ਜੋ ਮਸਲਾ ਗੁਰਚਰਨ ਸਿੰਘ ਜੀਉਣ ਵਾਲੇ ਨੇ ਸ਼ੁਰੂ ਕਰ ਰੱਖਿਆ ਸੀ, ਜਿਸਦਾ ਕੋਈ ਲਾਭ, ਭਾਵ, ਤੇ ਗਿਆਨ, ਧਿਆਨ ਵਾਲੀ ਕੋਈ ਵਿਚਾਰਧਾਰਾ ਨਹੀਂ ਸੀ, ਐਵੇਂ ਸਮਾ ਖਰਾਬ ਕਰਨ ਵਾਲਾ ਝਮੇਲਾ ਹੀ ਸੀ। ਅਸੀਂ ਸਾਰਿਆ ਨੇ ਏਹ ਹੱਡੀਂ ਹੰਢਾਇਆ ਹੈ, ਬਹੁਤ ਸਮਾ ਨਸ਼ਟ ਕੀਤਾ ਹੈ।
ਇਸਦਾ ਸਿਟਾ ਆਪਾਂ ਸਾਰਿਆਂ ਨੇ ਕੱਢਣਾ ਹੈ। ਗੱਲ ਹੁਣ ਮੁਕਣੀ ਹੈ, ਇੰਦਰ ਸਿੰਘ ਘੱਗੇ ਉਤੇ, ਗੁਰਬਚਨ ਸਿੰਘ ਥਾਈਲੈਂਡ ਵਾਲੇ ਉਤੇ, ਅਤੇ ਗੁਰਚਰਨ ਸਿੰਘ ਜੀਉਣ ਵਾਲੇ ਤੇ।
ਕੀ ਏਹ ਲੋਕ, ਜੋ ਸਿਖੀ ਪਰਚਾਰ ਦਾ ਢੰਡੋਰਾ ਪਿਟ ਰਹੇ ਹਨ, ਅਤੇ ਆਪਣੇ ਆਪ ਨੂੰ ਸਿਖੀ ਦੇ ਗਿਆਨ ਗੂੜ ਕਹਾਉਣ ਵਾਲੇ ਹੁਨ। ਹੁਣ ਸਿਖ ਮਾਰਗ ਦੇ ਪਾਠਕਾਂ ਦੀ ਕਚੈਰੀ ਵਿੱਚ ਆਪਣੇ ਆਪ ਪੇਸ਼ ਹੋ ਕੇ, ਆਪਣੀ ਉਚ ਵਿਦਿਆ ਦੀਆਂ ਡਿਗਰੀਆਂ ਦਾ ਖਲਾਸਾ ਕਰਨਗੇ?
ਸਿਖ ਮਾਰਗ ਇੱਕ ਸਾਝਾਂ ਸਕੂਲ ਹੈ ਇਸ ਵਿੱਚ ਕਈ ਸੀਨੀਅਰ ਵਿਦਆਰਥੀ ਹਨ, ਕਈ ਜੂਨੀਅਰ ਹਨ। ਗੁਰੂ ਬਾਣੀ ਤੇ ਕਿਸੇ ਦਾ ਵੀ ਕਬਜਾ ਨਹੀ ਹੈ, ਗੁਰੂ ਬਾਣੀ ਸਾਰੇ ਜੱਗ ਲਈ ਚਾਣਨ ਹੈ, ਗੁਰੁ ਬਾਣੀ ਇੱਕ ਸੱਚ ਦਾ ਸ਼ੀਸਾ ਹੈ, ਇਸ ਵਿੱਚ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਵੇਖਣਾ ਹੈ।
ਜਿਉਂ ਜਿਉਂ ਮਨ ਭਾਣੇ ਵਿੱਚ ਵਿਚਰਦਾ ਹੈ, ਤਿਉਂ ਤਿਉਂ ਸੁਖ ਮਹਿਸੂਸ ਹੂੰਦਾ। ਅਸੀ ਸਾਰੇ ਹੀ ਸਿਖ ਅਪਣੀ ਅਪਣੀ ਅਕਲ ਨਾਲ ਇੱਕ ਦੁਸਰੇ ਨੂੰ ਮੁਰਖ ਦਰਸਾ ਰਹੇ ਹਾਂ, ਏਹ ਸੱਭ ਹਾਉਮੇ ਦਾ ਅਸਰ ਹੈ, ਇਸੇ ਅਸਰ ਥੱਲੈ ਪਰੋਫੈਸਰ ਤਰਲੋਚਨ ਦੇ ਦੁਆਲੇ ਘੇਰਾ ਘੱਤਿਆ ਗਿਆ ਹੈ, ਏਹ ਸਭ ਹੋਛੀ ਮੱਤ ਦੀਆ ਨਿਸ਼ਾਨੀਆ ਹਨ।
(ਭੁੱਲ ਚੁਕ ਦੀ ਖਿਮਾ ਕਰਨੀ ਜੀ)
ਦਰਸ਼ਨ ਸਿੰਘ ਘਣਕਸ।
(ਨੋਟ:- ਤੁਹਾਡਾ ਇਹ ਪੱਤਰ ਸਾਨੂੰ ਐਡਿਟ ਕਰ ਕੇ ਪਉਣਾ ਪਿਆ ਹੈ ਕਿਉਂਕਿ ਇੰਦਰ ਸਿੰਘ ਘੱਗਾ ਤੇ ਗੁਰਬਚਨ ਸਿੰਘ ਥਾਈਲੈਂਡ ਵਾਲੇ ਨਾ ਤਾਂ ਇੰਟਰਨੈੱਟ ਆਪ ਵਰਤਦੇ ਹਨ ਅਤੇ ਨਾ ਹੀ ਇਸ ਵਿਚਾਰ ਚਰਚਾ ਵਿੱਚ ਉਹ ਆਪ ਸ਼ਾਮਲ ਹੋਏ ਹਨ। ਹਾਂ, ਗੁਰਚਰਨ ਸਿੰਘ ਜਿਉਣ ਵਾਲੇ ਤੋਂ ਪੁੱਛਣ ਦਾ ਤੁਹਾਨੂੰ ਪੂਰਾ ਹੱਕ ਹੈ-ਸੰਪਾਦਕ)


(28/02/09)
ਨਰਿੰਦਰਪਾਲ ਸਿੰਘ

ਸਿੱਖ ਮਾਰਗ ਦੇ ਪਾਠਕੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪਿਛਲੇ ਕਾਫੀ ਸਮੇਂ ਤੋਂ ਆਵਾਗਉਣ ਤੇ ਆਤਮਾ ਸਬੰਧੀ ਵਿਚਾਰ ਚਲ ਰਹੀ ਹੈ। ਮੈਂ ਆਪ ਸਭ ਨੂੰ ਹੇਠ ਲਿਖੀ ਬੇਨਤੀ ਕਰਦਾ ਹਾਂ।

  1. ਕੀ ਪ੍ਰਮਾਤਮਾ ਜੰਮਦਾ ਮਰਦਾ ਹੈ?
  2. ਕੀ ਪ੍ਰਮਾਤਮਾ ਆਉਦਾ ਜਾਂਦਾ ਹੈ?

ਜਿਨਾਂ ਦਾ ਜਵਾਬ ਹਾਂ ਵਿੱਚ ਹੋਵੇ ਉਹ ਸੱਜਣ ਗੁਰਬਾਣੀ ਵਿਚੋਂ ਪ੍ਰਮਾਣ ਪੇਸ਼ ਕਰਨ। ਜਿਨਾਂ ਦਾ ਜਵਾਬ ਨਾਂਹ ਵਿੱਚ ਹੋਵੇ ਉਹ ਇਹੀ ਗੱਲ ਪ੍ਰਮਾਤਮਾ ਦੀ ਅੰਸ਼ ਆਤਮਾ ਉਤੇ ਕਿਉ ਲਾਗੂ ਨਹੀਂ ਕਰਦੇ?

ਗੁਰੁ ਪੰਥ ਦਾ ਦਾਸਰਾ

ਨਰਿੰਦਰਪਾਲ ਸਿੰਘ

ਅਸਟਰੇਲੀਆ

ph: 0434 348 453

(ਨੋਟ:- ਜਿਵੇਂ ਕਿ ਅਸੀਂ ਪਹਿਲਾਂ ਵੀ ਲਿਖਿਆ ਸੀ ਅਤੇ ਫਿਰ 23 ਫਰਵਰੀ ਨੂੰ ਲਿਖਿਆ ਸੀ ਕਿ ਅਸੀਂ 28 ਫਰਵਰੀ ਤੋਂ ਬਾਅਦ ਇਸ ਬਾਰੇ ਹੋਰ ਵਿਚਾਰ ਚਰਚਾ ਵਾਲੇ ਪੱਤਰ ਨਹੀਂ ਪਉਣੇ। ਸੋ ਅੱਜ 28 ਫਰਵਰੀ 2009 ਹੈ, ਇਸ ਲਈ ਅੱਜ ਤੋਂ ਬਾਅਦ ਕੋਈ ਵੀ ਪਾਠਕ/ਲੇਖਕ ਇਸ ਬਾਰੇ ਸਾਨੂੰ ਕੋਈ ਵੀ ਪੱਤਰ ਨਾ ਲਿਖੇ। ਹਾਂ, ਨਰਿੰਦਰਪਾਲ ਸਿੰਘ ਦੇ ਇਸ ਪੱਤਰ ਬਾਰੇ ਆਪਣੀ ਰਾਏ ਹਾਂ ਜਾਂ ਨਾਂਹ ਵਿੱਚ ਲਿਖ ਸਕਦੇ ਹੋ ਪਰ ਉਸ ਵਿੱਚ ਕਿਸੇ ਹੋਰ ਨੂੰ ਕੋਈ ਸਵਾਲ ਜਵਾਬ ਜਾਂ ਸੰਬੋਧਨ ਨਹੀਂ ਹੋਣਾਂ ਚਾਹੀਦਾ। ਹੋਰ ਵਿਸ਼ੇ ਵਥੇਰੇ ਹਨ ਉਹਨਾ ਬਾਰੇ ਵਿਚਾਰ ਚਰਚਾ ਸ਼ੁਰੂ ਕਰ ਸਕਦੇ ਹੋ-ਸੰਪਾਦਕ)


(28/02/09)
ਸਾਧੂ ਸਿੰਘ ਸੁਮਨ, ਸਾਊਥਾਲ

ਕੀ ਇੰਗਲੈਂਡ ਇੱਕ ਵਾਰ ਫੇਰ ਬੁਰਛਾਗਰਦਾਂ ਦੇ ਸਾਏ ਹੇਠ ਆ ਜਾਵੇਗਾ?
ਪਿਆਰੇ ਸੰਪਾਦਕ ਜੀ,
ਇੰਗਲੈਂਡ ਇੱਕ ਵਾਰ ਫੇਰ ਸਿੱਖਾਂ ਵਿਰੁਧ ਹਮਲਿਆਂ ਦਾ ਗੜ੍ਹ ਬਣਨ ਵਲ ਚਲਦਾ ਨਜ਼ਰ ਆ ਰਿਹਾ ਹੈ। ਬੀਤੇ ਕੁੱਝ ਮਹੀਨਿਆਂ ਵਿੱਚ ਭਾਈ ਜਸਬੀਰ ਸਿੰਘ ਰੋਡੇ ਫ਼ੈਡਰੇਸ਼ਨ ਨੇ ਲੈਸਟਰ ਅਤੇ ਸਾਊਥਾਲ ਦੇ ਗੁਰਦੁਆਰਿਆਂ `ਤੇ ਕਬਜ਼ਾ ਕਰ ਲਿਆ ਹੈ। ਹੁਣ ਇਨ੍ਹਾਂ ਗੁਰਦੁਆਰਿਆਂ ਵਿੱਚ ਫੇਰ ਵਿਰੋਧੀਆਂ ਦੇ ਵਿਰੁਧ ਧੂੰਆਂਧਾਰ ਪਰਚਾਰ ਅਤੇ ਬੁਰਛਾਗਰਦੀ ਦੀਆਂ ਗੱਲਾਂ ਹੋਣ ਲਗ ਪਈਆਂ ਹਨ। ਹਿੰਦੂ ਮੂਲਵਾਦੀ ਸੰਸਥਾ ਆਰ. ਐਸ. ਐਸ. ਨੇ ਪਹਿਲਾਂ ਹੀ ਕੁੱਝ ਸਿੱਖਾਂ ਨੂੰ ਹੱਥ ਵਿੱਚ ਲਿਆ ਹੋਇਆ ਹੈ। ਰਾਸ਼ਟਰੀ ਸਿੱਖ ਸੰਗਤ ਦਾ ਆਗੂ ਰਣਜੀਤ ਸਿੰਘ ਰਾਣਾ ਅਕਸਰ ਸਿੱਖ ਅਗੂਆਂ ਨੂੰ ਮਿਲਦਾ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਗੁਰਮਤਿ ਦੀ ਗੱਲ ਕਰਨ ਵਾਲਿਆਂ ਦੇ ਵਿਰੁਧ ਭੜਕਾਉਂਦਾ ਰਹਿੰਦਾ ਹੈ। ਉਸ ਨੇ ਬਿਰਮਿੰਘਮ ਵਿੱਚ ਅਖੌਤੀ ਦਸਮ ਗ੍ਰੰਥ ਦਾ ਅਖੰਡ ਪਾਠ ਵੀ ਕਰਵਾਇਆ ਸੀ। ਡਾ: ਦਿਲਗੀਰ ਪਿਛਲੇ ਸਤ ਅਠ ਮਹੀਨਿਆਂ ਤੋਂ ਇੰਗਲੈਂਡ ਵਿੱਚ ਵਖ ਵਖ ਥਾਵਾਂ `ਤੇ ਜਾ ਕੇ ਗੁਰਮਤ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਰਾਸ਼ਟਰੀ ਸਿੱਖ ਸੰਗਤ ਦੇ ਆਗੂਆਂ ਨੇ ਸਾਰਾ ਜ਼ੋਰ ਲਾ ਕੇ ਉਨ੍ਹਾਂ ਨੂੰ ਦਸਮ ਗ੍ਰੰਥ ਦੇ ਵਿਰੁਧ ਬੋਲਣ ਤੋਂ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰਮਤ `ਤੇ ਚਲਣ ਵਾਲੀਆਂ ਕਮੇਟੀਆਂ ਅਗੇ ਇਨ੍ਹਾਂ ਪੰਥ ਦੋਖੀਆਂ ਦੀ ਦਾਲ ਨਾ ਗਲੀ। ਭਿੰਡਰਾਂ ਮਹਿਤਾ ਜਥਾ ਤੇ ਅਖੰਡ ਕੀਰਤਨੀ ਜਥਿਆਂ ਦੇ ਗੁਰਦੁਆਰਿਆਂ ਵਿੱਚ ਦਿਲਗੀਰ ਜੀ ਪਹਿਲਾਂ ਹੀ ਨਹੀਂ ਸਨ ਜਾਂਦੇ। ਜਦ ਹੋਰ ਕੁੱਝ ਨਾ ਹੋਇਆ ਤਾਂ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੇ ਦਿਲਗੀਰ ਜੀ ਦੀ ਕਿਤਾਬ ਸਿਖ ਤਵਾਰੀਖ ਦੇ ਵਿਰੁਧ ਪਰਚਾਰ ਕਰਨਾ ਸ਼ੁਰੂ ਕਰ ਦਿਤਾ। ਜਦ ਕਿਸੇ ਨੇ ਵੀ ਇਨ੍ਹਾਂ ਦੀ ਗੱਲ ਨਾ ਸੁਣੀ ਤਾਂ ਇਨ੍ਹਾਂ ਨੇ ਇੱਕ ਅਖ਼ਬਾਰ ਦੇ ਐਡੀਟਰ ਨੂੰ ਮਾਇਆ ਦੇ ਕੇ ਉਸ ਵਿੱਚ ਇੱਕ ਪੰਨਾ ਜ਼ਹਿਰ ਦੇ ਪਰਚਾਰ ਦਾ ਛਪਵਾਇਆ। ਸਾਨੂੰ ਪਤਾ ਹੈ ਕਿ ਉਸ ਦਾ ਜਵਾਬ ਭੇਜਿਆ ਗਿਆ ਪਰ ਜਿ ਅਖ਼ਬਾਰ ਨੇ ਪੈਸੇ ਲੈ ਕੇ ਛਾਪਿਆ ਹੋਵੇ ਉਹ ਆਪਣੇ ਵਿਰੁਧ ਤਰਦੀਦ ਕਦ ਛਾਪਦਾ ਹੈ। ਇਹ ਅਖ਼ਬਾਰ ਸਪੋਕਸਮੈਨ ਦੇ ਵਿਰੁਧ ਧੂਆਂਧਾਰ ਪਰਚਾਰ ਕਰਦਾ ਰਹਿੰਦਾ ਸੀ। ਦੇਸ ਪਰਦੇਸ ਨੇ ਕੋਈ ਮੌਕਾ ਨਹੀਂ ਜਾਣ ਦਿਤਾ ਜਦ ਉਸ ਨੇ ਸਪੋਕਸਮੈਨ, ਤੱਤ ਗੁਰਮਤਿ, ਤੱਤ ਸਿੱਖ ਤਵਾਰੀਖ਼ ਦੇ ਵਿਰੁਧ ਜ਼ਹਿਰ ਨਾ ਉਗਲੀ ਹੋਵੇ।
ਜਦ ਵੀ ਗੁਰਦੁਆਰਿਆਂ ਦੀ ਕਿਸੇ ਮਸਲੇ ਬਾਰੇ ਮੀਟਿੰਗ ਹੁੰਦੀ ਹੈ ਤਾਂ ਇਹ ਮੀਟਿੰਗ ਮੁੱਕਣ ਮਗਰੋਂ ਮਾਈਕ ਫੜ ਕੇ ਸਪੋਕਸਮੈਨ, ਤਤ ਗੁਰਮਤਿ, ਜੋਗਿੰਦਰ ਸਿੰਘ ਸਪੋਕਸਮੈਨ, ਡਾ: ਦਿਲਗੀਰ, ਇੰਦਰ ਸਿੰਘ ਘੱਗਾ, ਜਗਤਾਰ ਸਿੰਘ ਜਾਚਕ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਆਦਿ ਦੇ ਵਿਰੁਧ ਬਕਵਾਸ ਕਰਨ ਲਗ ਪੈਂਦੇ ਹਨ ਜਾ ਅਖੌਤੀ ਦਸਮ ਗ੍ਰੰਥ ਦਾ ਪਰਚਾਰ ਕਰਨ ਲਗ ਪੈਂਦੇ ਹਨ ਤੇ ਫੇਰ ਆਪਣੀਆਂ ਅਖਬਾਰਾਂ ਵਿੱਚ “ਸਰਬ ਸੰਮਤੀ ਨਾਲ ਮਤਾ ਪਾਸ ਹੋਇਆ” ਦੀ ਖਬਰ ਲਾ ਦੇਂਦੇ ਹਨ। ਇਸ ਫਰਵਰੀ ਵਿੱਚ ਇਨ੍ਹਾਂ ਨੇ ਡਾ ਦਿਲਗੀਰ ਅਤੇ ਸਪੋਕਸਮੈਨ ਦੇ ਵਿਰੁਧ ਬੇਹਦ ਘਟੀਆ ਪਰਚਾਰ ਕੀਤਾ ਜਿਸ ਦਾ ਸਿਖ ਪਰਚਾਰਕਾਂ ਤੇ ਗੁਰਮਤ ਸੋਚ ਵਾਲਿਆਂ ਨੇ ਬਹੁਤ ਬੁਰਾ ਮਨਾਇਆ। ਗੁਰਮਤ ਸੋਚ ਵਾਲਿਆਂ ਨੂੰ ਡਰ ਹੈ ਕਿ ਜੇ ਇਨ੍ਹਾਂ ਦੀ ਬੁਰਛਾਗਰਦੀ ਚਲਦੀ ਰਹੀ ਤਾਂ ਸਿੱਖਾਂ ਨੂੰ ਦਹਿਸ਼ਗਰਦੀ ਦੇ ਲੇਬਲ ਲਾ ਕੇ ਸਰਕਾਰ, ਪਰੈਸ ਤੇ ਆਮ ਗੋਰੇ ਫੇਰ ਨਫਰਤ ਕਰਨ ਲਗ ਪੈਣਗੇ। ਬੁਰਛਾਗਰਦੀ ਤੇ ਗੁੰਡਾਗਰਦੀ ਦਾ ਨਵਾਂ ਦੌਰ ਰਾਸ਼ਟਰੀ ਸਿੱਖ ਸੰਗਤ ਦੀ ਮਹਾਨ ਜਿਤ ਬਣ ਜਾਵੇਗੀ। ਅਫਸੋਸ ਦੀ ਗਲ ਇਹ ਹੈ ਕਿ ਪੰਜਾਬ ਰੇਡੀਓ ਤੇ ਵੀ ਹੁਣ ਤਤ ਗੁਰਮਤ ਦੇ ਉਲਟ ਪਰਚਾਰ ਚਲ ਪਿਆ ਹੈ। ਪੰਜਾਬ ਰੇਡੀਓ `ਤੇ ਗੁਰਮਤ ਦੇ ਪਰਚਾਰਕ ਸਤਨਾਮ ਸਿੰਘ ਤੇ ਜਸਵੀਰ ਸਿੰਘ ਨੂੰ ਰੇਡੀਓ ਤੋਂ ਕਢਵਾਉਣ ਵਾਸਤੇ ਚਾਲਾਂ ਚਲੀਆਂ ਜਾ ਰਹੀਆਂ ਹਨ। ਗੁਰਦੀਪ ਸਿੰਘ ਜਗਬੀਰ ਨੂੰ ਰਾਸ਼ਟਰੀ ਸਿੱਖ ਸੰਗਤ ਦੀ ਅਸ਼ੀਰਵਾਦ ਪ੍ਰਾਪਤ ਹੈ। ਚਰਚਾ ਹੈ ਕਿ ਉਸ ਨੂੰ ਖਰੀਦ ਲਿਆ ਗਿਆ ਹੈ।
ਸਪੋਕਸਮੈਨ ਨੂੰ ਏਥੇ ਸਾਰੇ ਹੀ ਪੜ੍ਹਦੇ ਹਨ। ਉਸ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਰਾਸ਼ਟਰੀ ਸਿੱਖ ਸੰਗਤ, ਦਸਮ ਗ੍ਰੰਥ ਟੋਲੇ ਤੇ ਗੁਰਮਤ ਵਿਰੋਧੀਆਂ, ਵੇਦਾਂਤੀਆਂ ਤੇ ਵੈਸ਼ਨੂਆਂ ਦੀਆਂ ਚਾਲਾਂ ਤੋਂ ਖਬਰਦਾਰ ਕਰਦਾ ਰਹੇ। ਏਥੇ ਅਗੇ ਹੀ ਸਿੱਖੀ ਦਾ ਬੁਰਾ ਹਾਲ ਹੈ। ਜੇ ਇਹ ਬੁਰਛਗਰਦੀ ਵਧ ਗਈ ਤਾਂ ਰਹਿੰਦੇ 5% ਸਿੱਖ ਬਚੇ ਵੀ ਪਤਿਤ ਹੋ ਜਾਣਗੇ।
ਸਾਧੂ ਸਿੰਘ ਸੁਮਨ, ਸਾਊਥਾਲ

*************************************************************

ਡਾਕਟਰ ਹਰਜਿੰਦਰ ਸਿੰਘ ਦਿਲਗੀਰ ਵਿਰੁਧ ਅਖੌਤੀ ਮਤੇ ਦਾ ਸਬੰਧ ਮੀਟਿੰਗ ਨਾਲ ਨਹੀਂ ਸੀ, ਬਲਕਿ ਇੱਕ ਧੜੇ ਦਾ ਸੀ
ਸਾਊਥਾਲ (ਐਸ. ਐਸ. ਸੁਮਨ) - ਅਜੀਤ ਅਖ਼ਬਾਰ ਵਿੱਚ ੨੮ ਫਰਵਰੀ ਨੂੰ ਖਬਰ ਛਾਪੀ ਹੈ ਕਿ ਸਾਊਥਾਲ ਵਿੱਚ ਡਾ ਹਰਜਿੰਦਰ ਸਿੰਘ ਦਿਲਗੀਰ ਦੇ ਵਿਰੁਧ ਉਸ ਦੇ ਬਾਈਕਾਟ ਦਾ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ, ਇਹ ਬਿਲਕੁਲ ਗਲਤ, ਝੂਠੀ ਤੇ ਸ਼ਰਾਰਤ ਭਰੀ ਹੈ। ਮੈਂ ਉਸ ਮੀਟਿੰਗ ਵਿੱਚ ਹਾਜਰ ਸੀ ਤੇ ਮੇਰੇ ਤੋਂ ਸਿਵਾ ਅੰਮ੍ਰਿਤਪਾਲ ਸਿੰਘ, ਗਿਆਨੀ ਗੁਰਮੀਤ ਸਿੰਘ ਗੌਰਵ, ਮਨਮੋਹਣ ਸਿੰਘ ਦਲ ਖਾਲਸਾ, ਸਿੱਖ ਮਿਸ਼ਨਰੀ ਅਮਰਜੀਤ ਸਿੰਘ ਗੁਲਸ਼ਨ ਵੀ ਉਥੇ ਹਾਜ਼ਰ ਸਨ। ਮਟਿੰਗ ਸਿੱਖ ਦੀ ਪ੍ਰੀਭਾਸ਼ਾ ਬਾਰੇ ਸੀ। ਬੁਲਾਰਿਆਂ ਨੇ ਇਸ ਬਾਰੇ ਅਪਣੇ ਵਿਚਾਰ ਰਖੇ ਸਨ। ਅਜੀਤ ਵਿੱਚ ਛਪੀ ਖਬਰ ਵਿੱਚ ਵੀ ਸਿਰਫ ਕਿਸੇ ਇੱਕ ਚਰਨ ਸਿੰਘ ਵਲੋਂ ਦਿਲਗੀਰ ਜੀ ਬਾਰੇ ਇੱਕ ਫਿਕਰਾ ਛਾਪਿਆ ਹੈ ਕਿਸੇ ਹੋਰ ਵਲੋਂ ਦਿਲਗੀਰ ਜੀ ਬਾਰੇ ਕਹੀ ਕੋਈ ਗੱਲ ਨਹੀਂ ਛਾਪੀ। ਦੂਜਾ ਇਸ ਮੀਟਿੰਗ ਵਿੱਚ ਸਿਰਫ ਪੰਜ ਗੁਰਦੁਆਰਿਆਂ, ਜਿਹੜੇ ਰੋਡੇ ਫੈਡਰੇਸ਼ਨ ਦੇ ਹਨ, ਦੇ ਬੰਦੇ ਹੀ ਸ਼ਾਮਿਲ ਸਨ। ਇਨ੍ਹਾਂ ਵਿੱਚ ਕੋਈ ਰਾਮਗੜ੍ਹੀਆ ਗੁਰਦੁਆਰਾ, ਕੋਈ ਭਾਟ ਸਿੱਖ ਸੰਗਤ ਦਾ ਗੁਰਦੁਆਰਾ, ਕੋਈ ਮਿਸ਼ਨਰੀ ਗੁਰਦੁਆਰਾ ਸ਼ਾਮਿਲ ਨਹੀਂ ਸੀ। ਇੰਗਲੈਂਡ ਵਿੱਚ ਤਿੰਨ ਸੌ ਗੁਰਦੁਆਰੇ ਹਨ। ਸੋ ਇਸ ਪੰਜ ਗੁਰਦੁਆਰਿਆਂ ਦੀ ਮਟਿੰਗ ਨੂੰ ਇੰਗਲੈਂਡ ਦੇ ਗੁਰਦੁਆਰਿਆਂ ਦੀ ਬੈਠਕ ਕਹਿਣਾ ਕੋਰਾ ਝੂਠ ਹੈ। ਇਹ ਰੋਡੇ ਫੈਡਰੇਸ਼ਨ ਦੀ ਮੀਟਿੰਗ ਸੀ।
ਮੀਟਿੰਗ ਦੇ ਅਖੀਰ ਵਿੱਚ ਰੋਡੇ ਫੈਡਰੇਸ਼ਨ ਦੇ ਕੁਲਦੀਪ ਸਿੰਘ ਚਹੇੜੂ ਨੇ ਧਕੇ ਨਾਲ ਡਾ ਦਿਲਗੀਰ ਦੇ ਵਿਰੁਧ ਬੋਲਣਾ ਸ਼ੁਰੂ ਕਰ ਦਿੱਤਾ। ਅਸੀਂ ਉਠ ਕੇ ਜਨਰਲ ਸਕਤਰ ਨੂੰ ਪਰੋਟੈਸਟ ਕੀਤਾ ਕਿ ਇਹ ਏਜੰਡਾ ਨਹੀਂ ਹੈ। ਪਰ ਜਿਵੇਂ ਰੋਡੇ ਫ਼ੈਡਰੇਸ਼ਨ ਬਾਰੇ ਮਸ਼ਹੂਰ ਹੈ ਕਿ ਇਹ ਧੱਕਾਸ਼ਾਹੀ ਕਰਦੀ ਹੈ, ਇਸ ਦੇ ਡਾਂਗਖੋਰ ਬੰਦਿਆਂ ਨੇ ਮੀਟਿੰਗ ਮੁੱਕਣ ਮਗਰੋਂ ਜਬਰੀ ਆਪਣੀ ਮਰਜੀ ਚਲਾਈ। ਇਹ ਕਹਿਣਾ ਗਲਤ ਹੈ ਕਿ ਅਸੀਂ ਇਸ ਮਤੇ ਦੇ ਨਾਲ ਹਾਂ। ਇਹ ਧੱਕਾ ਸ਼ਾਹੀ ਔਰੰਗਜ਼ੇਬੀ ਨੀਤੀ ਹੈ ਸਿੱਖੀ ਨਹੀਂ। ਅਸੀਂ ਇਸ ਮਤੇ ਦੇ ਨਾਲ ਨਹੀਂ ਹਾਂ ਤੇ ਦਿਲਗੀਰ ਜੀ ਦੀ ਕਿਤਾਬ ਨੂੰ ਗਲਤ ਨਹੀਂ ਮੰਨਦੇ। ਉਨ੍ਹਾਂ ਦੀ ਇਹ ਕਿਤਾਬ ਸਾਰੇ ਅਦਬ ਨਾਲ ਪੜ੍ਹਦੇ ਹਨ ਤੇ ਪੜ੍ਹਦੇ ਰਹਿਣਗੇ। ਅਸੀਂ ਉਨ੍ਹਾਂ ਦੀ ਇਜ਼ਤ ਕਰਦੇ ਹਾਂ ਤੇ ਕਰਦੇ ਰਹਾਂਗੇ। ਇਹੋ ਜਿਹੇ ਧੱਕੇਖੋਰ ਮਤੇ ਸਿਰਫ਼ ਇਸ ਧੜੇ ਦੇ ਗਰ. . ਵਿੱਚ ਹੀ ਲਾਗੂ ਹਣਗੇ। ਇਸ ਤਰ੍ਹਾਂ ਦੀਆਂ ਅਤਵਾਦੀ ਹਰਕਤਾਂ ਕੌਮ ਨੂੰ ਕਿਸੇ ਰਾਹ ਨਹੀਂ ਲੈ ਜਾਣਗੀਆਂ ਬਲਕਿ ਬਦਨਾਮ ਕਰਨਗੀਆਂ। ਇਹ ਕਾਰਵਾਈ ੧੯੮੫ ਤੋਂ ੨੦੦੦ ਤਕ ਚਲਦੀ ਰਹੀ ਸੀ ਤੇ ਪਿਛੇ ਜਿਹੇ ਹੀ ਖਤਮ ਹੋਈ ਸੀ। ਅਸੀਂ ਸਮਝਦੇ ਸੀ ਕਿ ਸਾਊਥਾਲ ਵਿੱਚ ਨਵੀਂ ਕਮੇਟੀ ਆਉਣ ਨਾਲ ਭਲਾ ਹੋਵੇਗਾ, ਪਰ ਇਸ ਹਰਕਤ ਨੇ ਸਾਨੂੰ ਦੁਬਧਾ ਵਿੱਚ ਪਾ ਦਿਤਾ ਹੈ ਕਿ ਕੀ ਅਸੀਂ ਇਸ ਗਰੁੱਪ ਨੂੰ ਲਿਆ ਕੇ ਗਲਤੀ ਤਾਂ ਨਹੀਂ ਕੀਤੀ।
ਪਿਆਰੇ ਐਡੀਟਰ ਜੀ, ਦਸਮ ਗ੍ਰੰਥੀਏ ਅਤੇ ਰੋਡੇ ਫੈਡਰੇਸ਼ਨ ਤਤ ਗੁਰਮਤਿ, ਰੋਜ਼ਾਨਾ ਸਪੋਕਸਮੈਨ, ਡਾ ਦਲਗੀਰ ਤੋਂ ਏਨਾ ਤਰਬਕਦੇ ਹਨ ਕਿ ਇਨ੍ਹਾਂ ਵਿਰੁਧ ਅਜਿਹੇ ਸ਼ੋਸ਼ੇ ਛਡਦੇ ਹੀ ਰਹਿੰਦੇ ਹਨ। ਇਨ੍ਹਾਂ ਨੂੰ ਸੰਗਤਾਂ ਮੂੰਹ ਨਹੀਂ ਲਾਉਂਦੀਆਂ। ਉਂਜ ਇਹ ਸਾਰੇ ਸਪੋਕਸਮੈਨ ਪੜ੍ਹੇ ਬਿਨਾ ਬੈੱਡ-ਟੀ ਵੀ ਨਹੀਂ ਪੀਂਦੇ।


(28/02/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

9888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਮੇਰੇ ਪਿਆਰੇ ਲੇਖਕ ਵੀਰਾਂ ਲਈ

ਮੈਂ ਕਰਾਂ ਰੱਬ ਅਗੇ ਅਰਦਾਸ ਇਹੋ

ਤੁਹਾਡੀ ਲੇਖਣੀ ਵਿੱਚ ਐਸਾ ਜੋਰ ਹੋਵੇ

ਚਾਹੇ ਝੂਲਣ ਕੂੜ ਦੇ ਤੁਫਾਂਅ ਲੱਖਾਂ

ਤੁਹਾਡੀ ਕਲਮ ਵਿੱਚ ਸੱਚ ਦਾ ਨੂਰ ਹੋਵੇ

ਗੁਰੂਆਂ ਦੀ ਬਾਣੀ ਦੇ ਆਸਰੇ ਤੇ

ਇਲਾਹੀ ਸ਼ਬਦ ਦਾ ਜਦ ਵੀ ਜਾਪ ਹੁੰਦਾ

ਕੂੜ ਹਨੇਰ ਸਭ ਮਿਟ ਜਾਂਦਾ

ਸਭ ਪਾਸੇ ਉਹ ਆਪੂੰ ਬੇਅੰਤ ਹੁੰਦਾ

ਉਹ ਕਿਉਂ ਕਿਸੇ ਨੂੰ ਸਬੂਤ ਦੇਵੇ

ਸਬੂਤ ਮੰਗਣ ਵਾਲੇ ਇੱਕ ਦਿਨ ਖਾਕ ਹੁੰਦੇ

ਖਾਕ ਹੋਏ ਇਥੇ ਦਰਯੋਦਨ ਤੇ ਕੰਸ ਵਰਗੇ

ਰਾਵਣ ਵਰਗਿਆਂ ਦਾ ਵੀ ਇਥੇ ਨਾਸ ਹੋਇਆ

ਧਰਮ ਵਸਦਾ ਹੈ ਸ਼ਰਧਾ ਦੇ ਫੁਲਾਂ ਉਤੇ

ਜਿਸਦੀ ਖਸ਼ਬੋ ਵਿੱਚ ਆਸਮਾਂ ਮਹਿਕ ਉਠਦਾ

ਸ਼ਰਧਾ ਨਾ ਮੰਗੇ ਜਵਾਬ ਭਰਦਵਾਜ ਕੋਲੋਂ

ਤੇ ਨਾ ਮੰਗੇ ਕਬੀਰ ਕੋਲੋਂ

ਤੇਰਾ ਕੈਂਸਰ ਕਿਸ ਨੇ ਠੀਕ ਕੀਤਾ

ਮੋਈ ਗਊ ਕਿਸ ਨੇ ਜਵਾਲ ਦਿਤੀ

ਸ਼ਰਧਾ ਗੂੰਗੀ ਹੈ

ਨਾ ਬੋਲ ਹਨ ਨਾ ਤਰਕ ਹੈ

ਸਿਰਫ ਇਕੋ ਚੀਜ ਹੈ

ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ

ਜਿਹੜੇ ਤੂੰ ਹੀਂ ਤੂੰ ਹੀਂ ਵਿੱਚ ਅਭੇਦ ਹੁੰਦਾ

ਉਹ ਦੁਨੀਆ ਤੋਂ ਫਿਰ ਤਰ ਜਾਂਦਾ

ਜਿਹੜੇ ਸ਼ਰਧਾ ਦੇ ਫੁਲਾਂ ਨੂੰ ਰੋਂਦ ਦਿੰਦੇ

ਉਨ੍ਹਾਂ ਵਿਚੋਂ ਧਰਮ ਅਲੋਪ ਹੁੰਦਾ

ਉਹ ਚਾਹੇ ਵਜਾਉਣ ਢੋਲ ਢਮਕੇ

ਉਨ੍ਹਾਂ ਦੀ ਰਾਗਨੀ ਵਿਚੋਂ ਉਹ ਅਲੋਪ ਹੁੰਦਾ

ਉਨ੍ਹਾਂ ਦੀ ਰਾਗਨੀ ਵਿਚੋਂ ਉਹ ਅਲੋਪ ਹੁੰਦਾ।

ਤਰਲੋਚਨ ਸਿੰਘ


(28/02/09)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਨਵੇਂ ਗੁਰਦੁਆਰੇ ਨਾਂ ਬਣਨ ਜਾਂ ਡੇਰੇ
(ਅਵਤਾਰ ਸਿੰਘ ਮਿਸ਼ਨਰੀ) ਪਿਛਲੇ ਹਫਤੇ ਮੀਡੀਏ ਵਿੱਚ ਜਥੇਦਾਰਾਂ ਦਾ ਬਿਆਨ ਆਇਆ ਕਿ ਨਵੇਂ ਗੁਰਦੁਆਰੇ ਨਾਂ ਬਣਨ ਜਾਂ ਜਥੇਦਾਰਾਂ ਦੀ ਮਨਜੂਰੀ ਲੈ ਕੇ ਬਣਾਏ ਜਾਣ ਕਿਨੀ ਹਾਸੋਹੀਣੀ ਗੱਲ ਹੈ। ਇਹ ਕਿਉਂ ਨਹੀਂ ਆਡਰ ਦਿੱਤਾ ਕਿ ਡੇਰੇ ਨਾਂ ਬਣਾਏ ਜਾਣ ਕਿਉਂਕਿ ਡੇਰਾਵਾਦ ਪੰਥ ਵਿੱਚ ਪ੍ਰਵਾਣਿਤ ਨਹੀਂ। ਸਗੋਂ ਇਹ ਕਹਿਣਾ ਚਾਹੀਦਾ ਸੀ ਕਿ ਹਰੇਕ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਹੀ ਪ੍ਰਚਾਰ ਹੋਵੇ ਅਤੇ ਹਰੇਕ ਗੁਰੂ ਘਰ ਵਿਖੇ ਸ੍ਰੀ ਅਕਾਲ ਤਖਤ ਤੋਂ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਲਾਗੂ ਹੋਵੇ। ਕੋਈ ਡੇਰਾ ਜਾਂ ਸੰਪ੍ਰਦਾ ਆਪਣੀ ਵੱਖਰੀ ਮਰਯਾਦਾ ਨਾਂ ਚਲਾਵੇ ਅਤੇ ਜੇ ਪਹਿਲਾਂ ਚਲਦੀ ਵੀ ਹੈ ਤਾਂ ਉਹ ਬੰਦ ਕੀਤੀ ਅਤੇ ਅਕਾਲ ਤਖਤ ਦੀ “ਸਿੱਖ ਰਹਿਤ ਮਰਯਾਦਾ” ਲਾਗੂ ਕੀਤੀ ਜਾਵੇ। ਗੁਰਦੁਆਰਿਆਂ ਵਿੱਚ ਕੀਤੀਆਂ ਜਾ ਰਹੀਆਂ ਮਨਮੱਤਾਂ ਬੰਦ ਕੀਤੀਆਂ ਜਾਣ। ਹਾਂ ਇੱਕ ਗੱਲ ਜਥੇਦਾਰਾਂ ਨੇ ਵਧੀਆ ਕਹੀ ਹੈ ਕਿ ਜਾਤਾਂ ਬਰਾਦਰੀਆਂ ਦੇ ਨਾਂ ਤੇ ਗੁਰਦੁਆਰੇ ਨਾਂ ਉਸਾਰੇ ਜਾਣ। ਇੱਕ ਪਿੰਡ ਜਾਂ ਮੁਹੱਲੇ ਵਿਖੇ ਇੱਕ ਹੀ ਗੁਰਦੁਆਰਾ ਹੋਵੇ ਪਰ ਨਾਲ ਇਹ ਵੀ ਆਡਰ ਕਰਨਾ ਚਾਹੀਦਾ ਸੀ ਕਿ ਜੋ ਪਹਿਲਾਂ ਜਾਤਾਂ ਬਰਾਦਰੀਆਂ ਤੇ ਸੰਤਾਂ ਮਹੰਤਾਂ ਦੇ ਨਾਂ ਤੇ ਵੱਖ ਵੱਖ ਗੁਰਦੁਆਰੇ ਬਣੇ ਹਨ ਉਨ੍ਹਾਂ ਨਾਲੋਂ ਜਾਤਾਂ ਬਰਾਦਰੀਆਂ ਅਤੇ ਸੰਤਾਂ ਮਹੰਤਾਂ ਦਾ ਨਾਂ ਕੱਟ ਕੇ ਨਿਰੋਲ ਸੰਗਤੀ ਗੁਰਦੁਆਰੇ ਰਹਿਣ ਦਿੱਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਾਂ ਕੀਤਾ ਜਾਵੇ। ਸਮੁੱਚਾ ਪੰਥ ਇੱਕ ਪੰਥ ਪ੍ਰਮਾਣਿਤ “ਸਿੱਖ ਰਹਿਤ ਮਰਯਾਦਾ” ਦੀ ਪਾਲਣਾ ਕਰਦਾ ਹੋਇਆ ਹਰੇਕ ਗੁਰਦੁਆਰੇ ਵਿਖੇ ਇਸ ਨੂੰ ਲਾਗੂ ਕਰੇ ਤਾਂ ਕਿ ਸਮੁੱਚੇ ਪੰਥ ਵਿੱਚ ਪਈਆਂ ਵੰਡੀਆਂ ਖਤਮ ਹੋ ਕੇ ਪੰਥਕ ਏਕਤਾ ਬਜਬੂਤ ਹੋਵੇ। ਕੀ ਜਥੇਦਾਰ ਐਸਾ ਅਦੇਸ਼ ਭੀ ਪੰਥਕ ਏਕਤਾ ਅਤੇ ਭਲਾਈ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕਰਨਗੇ? ਜਥੇਦਾਰੋ ਫਜੂਲ ਦੀਆਂ ਪਾਬੰਦੀਆਂ ਲਾਉਣੀਆਂ ਬੰਦ ਕਰੋ। ਕੌਮ ਦੀ ਭਲਾਈ ਅਤੇ ਪੰਥ ਦੇ ਵਾਧੇ ਲਈ ਕੰਮ ਕਰੋ। ਗੁਰੂ ਭਲਾ ਕਰੇ!
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ) (510-432-5827)


(27/02/09)
ਜਸਬੀਰ ਸਿੰਘ (ਕੈਲਗਰੀ)

ਗੁਰਚਰਨ ਸਿੰਘ (ਜਿਉਣ ਵਾਲਾ) ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਗੁਰਚਰਨ ਸਿੰਘ ਜੀ! ਤੁਸੀਂ ਗੁਰਮਤ ਬਾਰੇ ਵਿਚਾਰ ਚਰਚਾ ਨੂੰ ਛੱਡ ਕੇ ਪ੍ਰੋ: ਤਰਲੋਚਨ ਸਿੰਘ ਜੀ ਦੇ ਮਗ਼ਰ ਹੱਥ ਧੋ ਕੇ ਪਏ ਹੋਏ ਹੋ। ਜ਼ਾਤੀ ਤੌਰ ਤੇ ਤੁਹਾਡੀ ਉਨ੍ਹਾਂ ਨਾਲ ਕੀ ਦੁਸ਼ਮਣੀ ਹੈ ਇਹ ਤਾਂ ਤੁਸੀਂ ਹੀ ਜਾਣਦੇ ਹੋ ਪਰ ਮੇਰੇ ਵਿਚਾਰ ਅਨੁਸਾਰ ਜੇ ਆਪਾਂ ਜ਼ਾਤੀ ਵਿਰੋਧ ਛੱਡ ਕੇ ਕੇਵਲ ਗੁਰਬਾਣੀ ਬਾਰੇ ਹੀ ਵਿਚਾਰ ਕਰੀਏ ਤਾਂ ਬਿਹਤਰ ਹੈ। ਜੇ ਪ੍ਰੋ: ਤਰਲੋਚਨ ਸਿੰਘ ਜੀ ਕਿਸੇ ਦੀ ਤਾਰੀਫ ਕਰਦੇ ਹਨ ਤਾਂ ਉਹ ਵਿਚਾਰਧਾਰਾ ਤੁਹਾਨੂੰ ਗੁਰਮਤ ਦੇ ਉਲਟ ਲੱਗਦੀ ਹੈ। ਜੇ ਕੋਈ ਤੁਹਾਡੇ ਨਾਲ ਰਲ ਕੇ ਗਾਲ਼ੀ- ਗਲੋਚ ਵਾਲੀ ਭਾਸ਼ਾ ਵਰਤਦਾ ਹੈ ਉਸੇ ਨੂੰ ਤੁਸੀਂ ਗੁਰਮਤ ਸਮਝਦੇ ਹੋ। ਜੇ ਜਰਨੈਲ ਸਿੰਘ ਨਾਲ ਬਹਿਸ ਵਿੱਚ ਨਾ ਪੈਣ ਕਰਕੇ ਮੈਂ ਬਹਿਸ ਬੰਦ ਕਰਦਾ ਹਾਂ ਤਾਂ ਜਿੱਤ ਦਾ ਝੰਡਾ ਤੁਸੀਂ ਆਪਣੇ ਹੱਥ ਵਿੱਚ ਫ਼ੜਕੇ ਕੱਛਾਂ ਮਾਰਨ ਲੱਗ ਪੈਂਦੇ ਹੋ ਅਤੇ ਪ੍ਰੋ: ਤਰਲੋਚਨ ਸਿੰਘ ਦੁਆਰਾ ਕਿਸੇ ਦੀ ਕੀਤੀ ਤਾਰੀਫ਼ ਤੁਹਾਨੂੰ ਚੁਭਦੀ ਹੈ। ਮਿਹਰਬਾਨੀ ਕਰਕੇ ਆਪਣੀ ਸੋਚ ਅਤੇ ਭਾਸ਼ਾ ਦੀ ਪਰਖ ਕਰਕੇ ਇਸ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋ।
ਤੁਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਿੱਚ ਬ੍ਰਹਮਣੀ ਵਿਚਾਰਧਾਰਾ ਨੂੰ ਘਸੋੜਨ ਦਾ ਲਿਹਾਜ ਨਹੀਂ ਕਰਦੇ, ਇਹ ਬਹੁਤ ਹੀ ਚੰਗੀ ਗੱਲ ਹੈ। ਬਲਕਿ ਹਰ ਗੁਰਸਿੱਖ ਦੀ ਇਹੀ ਸੋਚਣੀ ਹੋਣੀ ਚਾਹੀਦੀ ਹੈ। ਪਰ ਇਸ ਤੋਂ ਪਹਿਲਾਂ ਆਪਾਂ ਨੂੰ ਬ੍ਰਹਮਣੀ ਵਿਚਾਰਧਾਰਾ ਅਤੇ ਗੁਰਮਤ ਵਿਚਾਰਧਾਰਾ ਦੇ ਫ਼ਰਕ ਨੂੰ (ਪ੍ਰੋ: ਸਾਹਿਬ ਸਿੰਘ ਵਰਗੀ) ਡੂੰਘੀ ਸੋਚਣੀ ਨਾਲ ਸਮਝਣ ਦੀ ਜਰੂਰਤ ਹੈ। ਇਹ ਨਹੀਂ ਕਿ ਜੇ ਗੁਰਬਾਣੀ ਵਿੱਚ ਹਿੰਦੂ ਮੱਤ ਦਾ ਕੋਈ ਲਫ਼ਜ਼ ਵੀ ਆ ਗਿਆ ਤਾਂ ਉਸ ਲਫ਼ਜ਼ ਦੀ ਅਸਲੀਅਤ ਸਮਝਣ ਦੀ ਬਜਾਏ ਉਸ ਨਾਲ ਨਫ਼ਰਤ ਹੀ ਕਰਨ ਲੱਗ ਜਾਵੋ। ਜਬਰ-ਦਸਤੀ ਉਸ ਦੇ ਅਰਥ ਬਦਲ ਕੇ ਗੁਰੂ ਸਾਹਿਬਾਂ ਦੀ ਫਲੌਸਫੀ ਹੀ ਬਦਲ ਦੇਵੋ। ਦੂਸਰਾ ਇਹ ਕਿ ਤੁਸੀਂ ਇਸ ਭੁਲੇਖੇ ਵਿੱਚ ਨਾ ਰਹੋ ਕਿ ਜੋ ਗਿਆਨ ਤੁਹਾਨੂੰ ਹਾਸਲ ਹੈ ਉਹੀ ਪੱਕਾ ਅਤੇ ਆਖਰੀ ਹੈ ਅਤੇ ਤੁਹਾਡੇ ਨਾਲ ਜੇ ਕਿਸੇ ਦੇ ਵਿਚਾਰ ਨਹੀਂ ਮਿਲਦੇ ਤਾਂ ਉਹ ਸਾਰੇ ਬ੍ਰਹਮਣ ਹੀ ਹਨ।
ਪ੍ਰੋ: ਤਰਲੋਚਨ ਸਿੰਘ ਨਾਲ ਜਿਹੜੀ ਤੁਸੀਂ ‘ਕੋਮਨਿਸਟ’ ਬਾਰੇ ਗੱਲ ਕੀਤੀ ਹੈ ਇਸ ਬਾਰੇ ਵੀ ਮੌਕਾ ਆਉਣ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ। ਕਿਉਂਕਿ ਕਿਉਮਨਿਜ਼ਮ ਨਾਲ ਅਤੇ ਟਰੱਕ ਡਰਾਇਵਿੰਗ ਦੇ ਨਾਲ ਨਾਲ ਤੁਸੀਂ ਧਰਮ ਨਾਲ ਜੁੜਿਆ ਜਿਹੜਾ ਕੰਮ ਕਦੇ ਕਦੇ ਕਰਦੇ ਹੋ ਉਨ੍ਹਾਂ ਬਾਰੇ ਕਈ ਸਵਾਲ ਹਨ ਅਤੇ ਇਸ ਵਕਤ ਮੈਂ ਨਵਾਂ ਕੋਈ ਵੀ ਸਵਾਲ ਨਹੀਂ ਰੱਖਣਾ ਚਾਹੁੰਦਾ।
ਜਿਹੜਾ ਤੁਸੀਂ ਲਿਖਿਆ ਹੈ ਕਿ ‘ਤੁਹਾਡੇ ਵਰਗੀ ਸੋਚ ਨਾਲ ਸਮਝੌਤਾ ਕਦੇ ਨਹੀਂ ਹੋਵੇਗਾ’। ਪਤਾ ਨਹੀਂ ਪ੍ਰੋ: ਸਾਹਿਬ ਨੇ ਸਮਝੌਤਾ ਕਰਕੇ ਤੁਹਾਡੇ ਕੋਲੋਂ ਕੀ ਲੈਣਾ ਹੈ ਜਾਂ ਤੁਹਾਡੇ ਅੱਗੇ ਸਮਝੌਤੇ ਦੀ ਕਦੇ ਅਪੀਲ ਵੀ ਕੀਤੀ ਹੋਵੇ। ਅਤੇ ਸਮਝੌਤਾ ਕਰਕੇ ਤੁਸੀਂ ਉਨ੍ਹਾਂ ਨੂੰ ਕੀ ਦੇ ਸਕਦੇ ਹੋ। ਇਹ ਤਾਂ ਤੁਹਾਨੂੰ ਹੀ ਬਿਹਤਰ ਪਤਾ ਹੈ। ਪਰ ਆਪਣੇ ਨਾਮ ਨਾਲ ਜੇ ਉਹ “ਪ੍ਰੋ:” ਲਿਖਦੇ ਹਨ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਗੁਰਮਤ ਵਿਚਾਰ ਚਰਚਾ ਵਿੱਚ ਕੋਈ ਫ਼ਰਕ ਪੈਂਦਾ ਹੈ। ਆਪਣੇ ਨਾਮ ਨਾਲ “ਪ੍ਰੋ:” ਲਿਖਣ ਬਾਰੇ ਕਨੂੰਨੀ ਤੌਰ ਤੇ ਉਹ ਠੀਕ ਹਨ ਜਾਂ ਗ਼ਲਤ ਪਤਾ ਨਹੀਂ ਅਤੇ ਨਾ ਹੀ ਇਹ ਇੱਥੇ ਵਿਚਾਰਨ ਦਾ ਵਿਸ਼ਾ ਹੈ। ਪਰ ਏਨਾ ਜਰੂਰ ਹੈ ਕਿ ਪ੍ਰੋ: ਸਾਹਿਬ ਅਨਪੜ੍ਹ ਗਵਾਰ ਨਹੀਂ, ਜਿਸ ਤਰ੍ਹਾਂ ਕਿ ਤੁਸੀਂ ਉਨ੍ਹਾਂ ਨੂੰ ਸਮਝ ਰੱਖਿਆ ਸੀ ਅਤੇ ਸਿੱਖ ਮਾਰਗ ਦੇ ਪਾਠਕਾਂ ਤੇ ਐਸਾ ਪ੍ਰਭਾਵ ਪਾਉਣਾ ਚਾਹੁੰਦੇ ਹੋ। ਗੁਰਬਾਣੀ ਵਿਚਾਰ ਦੇ ਲਿਹਾਜ ਨਾਲ ਜੇ ਉਨ੍ਹਾਂ ਦੀ ਕਾਬਲੀਅਤ/ਡਿਗਰੀ ਕਿਸੇ ਗੱਲੋਂ ਤੁਹਾਨੂੰ ਘੱਟ ਲੱਗਦੀ ਹੈ ਤਾਂ ਦੱਸੋ।
ਤੁਸੀਂ ਲਿਖਿਆ ਹੈ “ਤੁਹਾਡੇ ਪ੍ਰਸੰਸਕਾਂ ਦੇ ਵਿਚਾਰਾਂ ਅਨੁਸਾਰ ਗੁਰਚਰਨ ਸਿੰਘ ਜਿਉਣ ਵਾਲਾ ਤੁਹਾਡੇ ਗਲੇ ਦੀ ਹੱਡੀ ਬਣਿਆ ਹੋਇਆ ਹੈ”। ਗੁਰਚਰਨ ਸਿੰਘ ਜੀ! ਕੌਣ ਕਿਸ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ, ਇਹ ਤੁਸੀਂ ਖੁਦ ਵੀ ਜਾਣਦੇ ਹੋ ਅਤੇ ਸਿੱਖ ਮਾਰਗ ਦੇ ਪਾਠਕ ਵੀ ਜਾਣਦੇ ਹਨ। ਜਦੋਂ ਤੁਹਾਨੂੰ ਕਿਸੇ ਦੀ ਕਿਸੇ ਗੱਲ ਦਾ ਜਵਾਬ ਨਹੀਂ ਆਉਂਦਾ ਤਾਂ ਤੁਸੀਂ ਪਾਠਕਾਂ ਦਾ ਧਿਆਨ ਹੋਰ ਪਾਸੇ ਲਗਾਉਣ ਲਈ ਕੋਈ ਨਾ ਕੋਈ ਨਵੀਂ ਹੀ ਢੁੱਚਰ ਖੜ੍ਹੀ ਕਰ ਦਿੰਦੇ ਹੋ। ਮੈਂ ਤੁਹਾਨੂੰ 10-12 ਸਵਾਲ ਪੁੱਛੇ ਸੀ ਉਨ੍ਹਾਂ ਚੋਂ ਤੁਹਾਡੇ ਕੋਲ ਕਿਸੇ ਇੱਕ ਵੀ ਸਵਾਲ ਦਾ ਜਵਾਬ ਨਹੀਂ, ਸੋ ਤੁਸੀਂ “ਅਗੈ- ਆਗੈ” ਬਾਰੇ ਢੁੱਚਰ ਖੜ੍ਹੀ ਕਰ ਦਿੱਤੀ। ਉਸ ਬਾਰੇ ਜੋ ਕੁੱਝ ਹੋਇਆ ਪਾਠਕਾਂ ਨੂੰ ਪਤਾ ਹੀ ਹੈ, ਦੁਬਾਰਾ ਸਭ ਕੁੱਝ ਲਿਖ ਕੇ ਆਪਣਾ ਅਤੇ ਪਾਠਕਾਂ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ। ਹੁਣ ਮੈਂ “ਅਗੈ- ਆਗੈ” ਬਾਰੇ ਵੀ ਵਿਚਾਰ ਪੇਸ਼ ਕਰ ਚੁੱਕਾ ਹਾਂ ਅਤੇ ਇਸ ਨਾਲ ਜੁੜੇ ਕੁੱਝ ਹੋਰ ਸਵਾਲ ਪੁੱਛੇ ਸੀ, ਜਿਨ੍ਹਾਂ ਬਾਰੇ ਤੁਹਾਡਾ ਕੋਈ ਜਵਾਬ ਆਉਣ ਦੀ ਬਜਾਏ ਪ੍ਰੋ: ਤਰਲੋਚਨ ਸਿੰਘ ਨਾਲ ਝਮੇਲਾ ਸ਼ੁਰੂ ਕਰ ਦਿੱਤਾ ਹੈ। ਤਸਵੀਰਾਂ ਹਿੱਲਣ ਬਾਰੇ ਪ੍ਰੋ: ਤਰਲੋਚਨ ਸਿੰਘ ਨੇ ਨਵੰਬਰ 2008 ਦੇ ਸ਼ੁਰੂ ਵਿੱਚ ਗੱਲ ਛੇੜੀ ਸੀ, ਅਤੇ ਇਸ ਸੰਬੰਧੀ ਪੱਤਰਾਂ ਦੇ ਜਵਾਬ ਵੀ ਉਨ੍ਹਾਂ ਦੇ ਆਉਂਦੇ ਰਹੇ ਹਨ। ਪੁਰਾਣੇ ਪੱਤਰ ਪੜ੍ਹਕੇ ਦੇਖ ਲਵੋ ਨਵੰਬਰ 2008 ਦੇ ਅਖੀਰ ਵਿੱਚ ਗੱਲ ਖ਼ਤਮ ਹੋ ਚੁੱਕੀ ਸੀ। ਪਤਾ ਨਹੀਂ ਗੁਰਮਤ ਵਿਚਾਰ ਨਾਲੋਂ ਵੀ ਇਹ ਕਿੰਨਾ ਕੁ ਵੱਡਾ ਮਸਲਾ ਹੈ ਜਿਹੜਾ ਤੁਸੀਂ ਹਜੇ ਛੱਡਣਾ ਹੀ ਨਹੀਂ ਚਾਹੁੰਦੇ। ਦਰਅਸਲ ਇਹ ਮਸਲਾ ਤਾਂ ਤੁਸੀਂ ਵੀ ਛੱਡ ਚੁੱਕੇ ਸੀ, ਪਰ ਕਈ ਪਾਠਕਾਂ/ ਲੇਖਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਲਣ ਦੇ ਮਾਰਿਆਂ ਨੇਂ ਤੁਸੀਂ ਇਸ ਮਸਲੇ ਨੂੰ ਦੋ ਹਫ਼ਤੇ ਪਹਿਲਾਂ ਦੀ ਗੱਲ ਕਹਿ ਕੇ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਗੁਰਚਰਨ ਸਿੰਘ ਜੀ! ਤੁਸੀਂ ਇਹ ਤਾਂ ਮੰਨਦੇ ਹੋ ਕਿ ਪ੍ਰਭੂ ਦੇ ਹੁਕਮ ਵਿੱਚ ਹੀ ਸਭ ਕੁੱਝ ਹੋ ਰਿਹਾ ਹੈ। ਪ੍ਰੋ: ਤਰਲੋਚਨ ਸਿੰਘ ਨੂੰ ਤੁਸੀਂ ਆਗਰੇ (ਪਾਗ਼ਲ-ਖਾਨੇ) ਦਾ ਰਸਤਾ ਦਿਖਾ ਰਹੇ ਹੋ, ਪ੍ਰਭੂ ਦੇ ਹੁਕਮ ਤੋਂ ਡਰਨਾ ਚਾਹੀਦਾ ਹੈ, ਪਤਾ ਨਹੀਂ ਉਸ ਨੂੰ ਕੀ ਮਨਜ਼ੂਰ ਹੈ। ਇਹ ਨਾ ਸੋਚਣਾ ਕਿ ਤੁਸੀਂ ਕੋਈ ਮਾੜਾ ਕੰਮ ਕੀਤਾ ਨਹੀਂ, ਪ੍ਰਭੂ ਤੁਹਾਡੇ ਨਾਲ ਕੁੱਝ ਮਾੜਾ ਕਿਉਂ ਕਰੇਗਾ। ਪਹਿਲੀ ਗੱਲ ਹੈ ਕਿ ਇਨਸਾਨ ਜੋ ਵੀ ਕੰਮ ਕਰਦਾ ਹੈ ਉਸ ਨੂੰ ਲੱਗਦਾ ਹੈ ਕਿ ਉਹ ਹਰ ਕੰਮ ਨੇਕੀ ਵਾਲਾ ਹੀ ਕਰਦਾ ਹੈ। ਇਨਸਾਨ ਚਾਹੇ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ (ਇਹ ਨਾ ਸੋਚਣਾ ਕਿ ਤੁਹਾਡੇ ਵੱਲ ਇਸ਼ਾਰਾ ਹੈ, ਮੈਂ ਵੀ ਵਿੱਚੇ ਹੀ ਸ਼ਾਮਲ ਹਾਂ) ਉਹ ਦੂਜਿਆਂ ਸਾਰਿਆਂ ਨਾਲੋਂ ਆਪਣੇ ਆਪ ਨੂੰ ਨੇਕ ਹੀ ਸਮਝਦਾ ਹੈ। ਪਰ ਪ੍ਰਭੂ ਨੂੰ ਕੀ ਭਾਉਂਦਾ ਹੈ ਇਹ ਉਸੇ ਨੂੰ ਪਤਾ ਹੈ। ਮਿਸਾਲ ਦੇ ਤੌਰ ਤੇ ਤੁਸੀਂ ਜਰਮਨ ਯੁਨੀਵਰਸਟੀ ਵਿੱਚ ਸੱਤ ਸਾਲ ਪੜ੍ਹਾਈ ਕੀਤੀ ਪਰ ਸਾਰੀ ਉਮਰ ਕਿੱਤਾ ਤੁਸੀਂ ਡਰਾਇਵਿੰਗ ਦਾ ਕੀਤਾ। ਮੇਰਾ ਕਹਿਣ ਤੋਂ ਇਹ ਬਿਲਕੁੱਲ ਭਾਵ ਨਹੀਂ ਕਿ ਡਰਾਇਵਰੀ ਕੋਈ ਮਾੜਾ ਕੰਮ ਹੈ, ਬਲਕਿ ਮੈਨੂੰ ਪਤਾ ਹੈ ਕਿ ਦਿੱਲੀ ਵਿੱਚ ਤੁਹਾਡਾ ਟੈਕਸੀਆਂ ਦਾ ਬਹੁਤ ਵਧੀਆ ਕਾਰੋ-ਬਾਰ ਸੀ। ਪਰ ਡਰਾਇਵਰੀ ਕਰਨ ਲਈ (ਜਰਮਨ) ਯੁਨੀਵਰਸਟੀ ਵਿੱਚ ਜਾ ਕੇ ਸੱਤ ਸਾਲ ਪੜ੍ਹਾਈ ਕਰਨ ਦੀ ਜਰੂਰਤ ਨਹੀਂ ਹੁੰਦੀ। ਅਤੇ ਮੈਂ ਸਮਝਦਾ ਹਾਂ ਕਿ ਨਾ ਹੀ ਤੁਸੀਂ ਇਹ ਸੋਚਿਆ ਹੋਵੇਗਾ ਕਿ ਤੁਸੀਂ ਡਰਾਇਵਿੰਗ ਦਾ ਕੰਮ ਕਰਨਾ ਹੈ ਇਸ ਲਈ ਪਹਿਲਾਂ ਜਰਮਨ ਯੁਨੀਵਰਸਟੀ ਤੋਂ ਡਿਗਰੀ ਹਾਸਲ ਕਰ ਲਵਾਂ। ਇਸੇ ਨੂੰ ਗੁਰਮਤ ਵਿੱਚ “ਕਰਮ, ਹੁਕਮ” ਕਿਹਾ ਗਿਆ ਹੈ। ਇਨਸਾਨ ਜੋ ਸੋਚਦਾ ਹੈ ਉਹ ਨਹੀਂ, ਪ੍ਰਭੂ ਦੇ ਹੁਕਮ ਨਾਲ ਜੋ ਕਰਮਾਂ ਵਿੱਚ ਲਿਖਿਆ ਹੈ ਉਹੀ ਹੁੰਦਾ ਹੈ। ਤੁਸੀਂ ਜਿਹੜੀ ਤਸਵੀਰਾਂ ਹਿੱਲਣ ਦੀ ਗੱਲ ਦੁਬਾਰਾ ਸ਼ੁਰੂ ਕੀਤੀ ਹੈ, ਤੁਸੀਂ ਅੱਜ ਤੋਂ ਦਸ ਕੁ ਸਾਲ ਪਹਿਲਾਂ ਦੀ ਤਸਵੀਰ ਦੇਖੋਗੇ ਤਾਂ ਤੁਹਾਨੂੰ ਆਪਣੀ ਹੀ ਤਸਵੀਰ ਹਿੱਲੀ ਹੋਈ ਨਜ਼ਰ ਆਵੇਗੀ। ਤੁਹਾਨੂੰ ਉਸ ਤਸਵੀਰ ਵਿੱਚ ਨਾ ਇਹ ਸੋਹਣੀ ਦਾਹੜੀ ਅਤੇ ਨਾ ਹੀ ਸਿਰ ਤੇ ਕੇਸ ਅਤੇ ਦਸਤਾਰ ਨਜ਼ਰ ਆਵੇਗੀ, ਜਿਹੜੇ ਅੱਜ ਕਲ੍ਹ ਤੁਹਾਡੇ ਲੇਖਾਂ ਦੇ ਨਾਲ ਨਜ਼ਰ ਆਉਂਦੇ ਹਨ। (ਕਿਸੇ ਨੂੰ ਕੋਈ ਜਾਣਕਾਰੀ ਕਿੱਥੋਂ ਮਿਲੀ ਅਤੇ ਕੋਈ ਅਸਲੀ ਜਾਂ ਫ਼ਰਜੀ ਨਾਮ ਨਾਲ ਪੱਤਰ/ਲੇਖ ਲਿਖਦਾ ਹੈ, ਇਸ ਬਾਰੇ ਸੋਚਣ ਅਤੇ ਲਿਖਣ ਦੀ ਜਰੂਰਤ ਨਹੀਂ ਕਿਉਂਕਿ ਇਸ ਨਾਲ ਕੋਈ ਖਾਸ ਫ਼ਰਕ ਨਹੀਂ ਪੈਂਦਾ)।
ਕਿਸੇ ਬਾਰੇ ਜਾਤੀ ਖੋਜ-ਬੀਣ ਕਰਨ ਨਾਲੋਂ ਆਪਣੀ ਬਣ ਚੁੱਕੀ ਵਿਚਾਰਧਾਰਾ ਨੂੰ ਨੇਕ ਨੀਤੀ ਨਾਲ ਪਰਖੋ। ਗੁਰਬਾਣੀ ਅਰਥ ਕਰਨ ਲੱਗੇ ਇਹ ਦੇਖੋ ਕਿ ਦੂਜਿਆਂ ਨੂੰ ਭੁਲੇਖੇ ਵਿੱਚ ਪਾਉਣ ਦੇ ਨਾਲ ਨਾਲ ਕਿਤੇ ਤੁਸੀਂ ਆਪਣੇ ਆਪ ਨੂੰ ਵੀ ਧੋਖਾ ਤਾਂ ਨਹੀਂ ਦੇ ਰਹੇ। ਜੇ ਕੁੱਝ ਗੜਬੜ ਲੱਗੇ ਤਾਂ ਇਸ ਵਿਚਾਰਧਾਰਾ ਨੂੰ ਤਿਆਗ ਕੇ ਇਸ ਪਾਸੇ ਧਿਆਨ ਦੇਵੋ ਕਿ ਅਸਲ ਵਿੱਚ ਗੁਰਮਤ ਵਿੱਚ ਬ੍ਰਹਮਣੀ ਵਿਚਾਰਧਾਰਾ ਕਿਸ-ਕਿਸ ਪਹਿਲੂ ਤੇ ਕਿਸ-ਕਿਸ ਤਰ੍ਹਾਂ ਵੜੀ ਹੋਈ ਹੈ, ਅਤੇ ਆਰ ਐਸ ਐਸ ਅਤੇ ਹੋਰ ਗੁਰਮਤ ਵਿਰੋਧੀ ਏਜੰਸੀਆਂ ਵੱਲੋਂ ਵਾੜੀ ਜਾ ਰਹੀ ਹੈ। ਆਪਣੇ ਹਮ-ਖਿਆਲਾਂ ਨੂੰ ਛੱਡ ਕੇ ਹੋਰ ਸਾਰਿਆਂ ਨੂੰ ਬ੍ਰਹਮਣ ਅਤੇ ਗੁਰਮਤ ਦੇ ਦੁਸ਼ਮਣ ਨਾ ਸਮਝੋ। ਭੁਲਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ ਸਹਿਤ।
ਜਸਬੀਰ ਸਿੰਘ (ਕੈਲਗਰੀ)
(403) 248 2169.


(27/02/09)
ਕੁਲਵਿੰਦਰ ਸਿੰਘ

ਸਾਊਥਾਲ ਵਿੱਚ ਡਾਕਟਰ ਦਿਲਗੀਰ ਦੇ ਵਿਰੁਧ ਕੀਤੇ ਮਤੇ ਦੀ ਨਿੰਦਾ – ‘ਦਿਲਗੀਰ ਦੀ ਲਿਖਤ ਵਿੱਚ ਕੋਈ ਗਲਤ ਗੱਲ ਨਹੀਂ, ਸਗੋਂ ਵਖ-ਵਖ ਜਥੇਬੰਦੀਆਂ ਵੱਲੋਂ ਉਸ ਦਾ ਸਨਮਾਨ ਕੀਤਾ ਜਾਵੇਗਾ’
ਚੰਡੀਗੜ੍ਹ – ਵਖ ਵਖ ਜਥੇਬੰਦੀਆਂ ਦੇ ਆਗੂਆਂ ਨੇ ਐਤਵਾਰ 22 ਫ਼ਰਵਰੀ 2009 ਨੂੰ ਗੁਰਦੁਆਰਾ ਸਾਊਥਾਲ ਵਿਖੇ ‘ਸਿੱਖ ਦੀ ਪ੍ਰੀਭਾਸ਼ਾ’ ਸਬੰਧੀ ਹੋਈ ਮੀਟਿੰਗ ਵਿੱਚ ਇੱਕ ਅਤਵਾਦੀ ਧੜੇ ਵੱਲੋਂ ਜਬਰਦਸਤੀ ਨਾਮਵਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੇ ਵਿਰੁਧ ਮਤਾ ਪਾਸ ਕਰਨ ਦਾ ਪਰਚਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਹਾਜ਼ਰੀਨ ਨੇ ਇਸ ਮਤੇ ਦੀ ਸਖ਼ਤ ਵਿਰੋਧਤਾ ਕੀਤੀ ਸੀ ਤੇ ਕਈ ਤਾਂ ਉਠ ਕੇ ਵੀ ਆ ਗਏ ਸਨ। ਡਾ ਦਿਲਗੀਰ ਦੇ ਖ਼ਿਲਾਫ਼ ਮਤੇ ਅਤੇ ਪਰਚਾਰ ਦੀ ਨਿੰਦਾ ਕਰਨ ਵਾਲਿਆਂ ਵਿੱਚ ਡਾਕਟਰ ਦਰਸ਼ਨ ਸਿੰਘ ਸਾਬਕਾ ਮੁਖੀ ਗੁਰੁ ਨਾਨਕ ਚੇਅਰ ਪੰਜਾਬ ਯੂਨੀਵਰਸਿਟੀ ਤੇ ਸਾਬਕਾ ਮੈਂਬਰ ਧਰਮ ਪ੍ਰਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਸਿਧ ਲਿਖਾਰੀ ਡਾ ਸੁਖਪ੍ਰੀਤ ਸਿੰਘ ਊਦੋਕੇ (ਜਨਰਲ ਸਕੱਤਰ ਦਲ ਖਾਲਸਾ ਅਲਾਇੰਸ), ਪ੍ਰਸਿਧ ਵਿਦਵਾਨ ਤੇ ਇਨਾਮ ਜੇਤੂ ਲੇਖਕਾ ਡਾ ਅਮਰਜੀਤ ਕੌਰ ਇਬਨਕਲਾਂ, ਸ ਅਮਰਜੀਤ ਸਿੰਘ ਚੰਦੀ (ਜਨਰਲ ਸਕੱਤਰ ਵਰਲਡ ਸਿੱਖ ਰਾਈਟਰਜ਼ ਕਾਨਫ਼ਰੰਸ ਅਤੇ ਐਡਵਾਈਜ਼ਰ ਰਾਮਗੜ੍ਹੀਆ ਯੂਥ ਫ਼ਾਰ ਸਿੱਖਇਜ਼ਮ), ਸ ਜੋਗਿੰਦਰ ਸਿੰਘ ਦੀਪ (ਕਨਵੀਨਰ ਗੁਰੂ ਨਾਨਕ ਇੰਸਟੀਚਿਊਟ), ਕੰਵਲਜੀਤ ਸਿੰਘ ਕੁੰਡਲ (ਮੈਂਬਰ ਸੈਂਟਰਲ ਕਮੇਟੀ ਗੁਰਮਤਿ ਟਕਸਾਲ), ਕੁਲਵਿੰਦਰ ਸਿੰਘ ਜਾਡਲਾ (ਕਨਵੀਨਰ ਸਿੱਖ ਮਿਸ਼ਨ ਇੰਟਰਨੈਸ਼ਨਲ), ਜਗਮੋਹਣ ਕੌਰ (ਮੁਖ ਸੇਵਾਦਾਰ ਗੁਰਮਤਿ ਨਾਰੀ ਮੰਚ) ਅਤੇ ਹੋਰ ਬਹੁਤ ਸਾਰੇ ਆਗੂ ਸਾਮਿਲ ਹਨ। ਇਨ੍ਹਾਂ ਸਾਰਿਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਸਾਰੀਆਂ ਜਥੇਬੰਦੀਆਂ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀ ਲਿਖਤ ਨੂੰ ਸਹੀ ਸਿੱਖ ਇਤਿਹਾਸ ਮੰਨਦੀਆਂ ਹਾਂ ਤੇ ਇਸ ਕਿਤਾਬ ਵਿੱਚ ਕੁੱਝ ਵੀ ਗਲਤ ਨਹੀਂ ਹੈ ਸਗੋਂ ਇਹ ਅਜ ਤਕ ਦਾ ਸਭ ਤੋਂ ਵਧੀਆ ‘ਸਿੱਖ ਇਤਿਹਾਸ’ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਕਿਤਾਬ ਦੇ ਵਿਰੁਧ ਰੌਲਾ ਪਾਇਆ ਹੈ ਉਨ੍ਹਾਂ ਨੇ ਜਾਂ ਤਾਂ ਇਸ ਨੂੰ ਪੜ੍ਹਿਆ ਹੀ ਨਹੀ ਤੇ ਜਾਂ ਇਸ ਨੂੰ ਸਮਝਿਆ ਨਹੀਂ। ਸਿੱਖ ਵਿਦਵਾਨਾਂ ਅਨੁਸਾਰ ਇਸ ਕਿਤਾਬ ਬਦਲੇ ਤਾਂ ਡਾ ਦਿਲਗੀਰ ਨੂੰ ਵਿਸ਼ੇਸ਼ ਐਵਾਰਡ ਮਿਲਣਾ ਚਾਹੀਦਾ ਹੈ। ਇਨ੍ਹਾਂ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਦਿਲਗੀਰ ਜੀ ਨੂੰ ਥਾਂ-ਥਾਂ `ਤੇ ਸਨਮਾਨਾਂ ਨਾਲ ਨਿਵਾਜਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਹਰਕਤ ਸਭ ਆਰ. ਐਸ. ਐਸ. ਦੀ ਖੇਡੀ ਚਾਲ ਵਿੱਚ ਆ ਕੇ ਕੀਤੀ ਗਈ ਹੈ। ਅਸੀਂ ਆਸ ਕਰਦੇ ਹਾਂ ਕਿ ਰੋਡੇ ਫ਼ੈਡਰੇਸ਼ਨ ਇਸ ਗਲਤੀ ਦਾ ਪਛਤਾਵਾ ਕਰੇਗੀ ਅਤੇ ਪੰਥ ਤੇ ਡਾ ਦਿਲਗੀਰ ਪਾਸੋਂ ਇਸ ਦੀ ਮੁਆਫ਼ੀ ਮੰਗੇਗੀ। ਉਨ੍ਹਾਂ ਪੰਜਾਬ ਰੇਡੀਓ ਤੋਂ ਗੁਰਦੀਪ ਸਿੰਘ ਜਗਬੀਰ ਅਤੇ ਅਕਾਸ਼ ਰੇਡੀਓ ਤੋਂ ਸੁਖਵਿੰਦਰ ਸਿੰਘ ਸੁੱਖੀ ਦੇ ਘਟੀਆ ਤੇ ਝੂਠੇ ਪਰਚਾਰ ਦੀ ਵੀ ਘੋਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪਾਪ ਕਮਾ ਰਹੇ ਹਨ ਤੇ ਅਕਾਲ ਪੁਰਖ ਦੀ ਦਰਗਾਹ ਵਿੱਚ ਫ਼ਿਟਕਾਰੇ ਜਾਣਗੇ।
ਜਾਰੀ ਕਰਦਾ:
ਕੁਲਵਿੰਦਰ ਸਿੰਘ
ਫ਼ੂਨ: 00 34 627895815


(27/02/09)
ਬੀਬੀ ਬਸੰਤ ਕੌਰ

ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕਾਂ ਨੇ ਸਿਵਰਾਤਰੀ ਮੌਕੇ ਭੰਗ ਤਿਆਰ ਕਰਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਫੋਟੋ ਲਾ ਕੇ ਪੰਥ ਦਰਦੀ ਵੀਰਾਂ ਦੇ ਹਿਰਦੇ ਵਲੂੰਧਰੇ: ਸ. ਸੁਰਿੰਦਰ ਸਿੰਘ

ਫਰੀਦਾਬਾਦ: ਬੀਬੀ ਬਸੰਤ ਕੌਰ

ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕਾਂ ਨੇ ਸਿਵਰਾਤਰੀ ਮੌਕੇ ਭੰਗ ਤਿਆਰ ਕਰਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਫੋਟੋ ਲਾ ਕੇ ਪੰਥ ਦਰਦੀ ਵੀਰਾਂ ਦੇ ਹਿਰਦੇ ਵਲੂੰਧਰੇ ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਮਰਪੱਤ ਜੱਥੇਬੰਦੀ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਸ. ਸੁਰਿੰਦਰ ਸਿੰਘ ਨੇ ਕਹੇ ਉਨ੍ਹਾਂ ਇਹ ਸ਼ਬਦ ਮਿਤੀ 24 ਫਰਵਰੀ ਨੂੰ ਜਗਬਾਣੀ ਜਲੰਧਰ ਦੇ ਮੁੱਖ ਪੰਨੇ ਵਿੱਚ ਛੱਪੀ ਇਸ ਫੋਟੋ ਉਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਹੁਣ ਬਚਿਤ੍ਰ ਨਾਟਕ ਦਸਮ ਗ੍ਰੰਥ ਦੇ ੳਪਾਸ਼ਕ ਉਸ ਵਿੱਚ ਦਰਜ਼ ਰਚਨਾਵਾਂ ਨੂੰ ਆਪਣੀ ਜਿੰਦਗੀ ਵਿੱਚ ਇੰਨ ਬਿੰਨ ਅਪਨਾਉਣ ਲੱਗੇ ਹਨ ਅਤੇ ਇਸ ਦਾ ਖੁਲ੍ਹੇ ਤੌਰ ਉਤੇ ਪ੍ਰਦਰਸ਼ਨ ਕਰਨੋਂ ਵੀ ਗੁਰੇਜ਼ ਨਹੀਂ ਕਰ ਰਹੇ। ਉਨ੍ਹਾਂ ਇਸ ਫੋਟੋ ਨੂੰ ਸਿੱਖ ਸਿਧਾਂਤਾਂ ਉਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਗਲਾਂ ਅੰਦਰ ਗਾਤਰੇ ਤੇ ਕਿਰਪਾਨਾਂ ਧਾਰਣ ਕਰਣ ਵਾਲੇ ਕੁੱਝ ਕੁ ਲੋਕ ਸਿੱਖੀ ਸਿਧਾਂਤਾਂ ਦਾ ਮਾਖੌਲ ਉਡਾ ਰਹੇ ਹਨ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਿਨ੍ਹਾਂ ਚੀਜਾਂ ਨੂੰ ਅੱਜ ਅਸੀਂ ਸਿੱਖੀ ਲਈ ਖਤਰਾ ਸਮਝਦੇ ਹਾਂ ਅਜਿਹੀਆਂ ਸਿੱਖਿਆਵਾਂ ਹੀ ਸਾਨੂੰ ਬਚਿਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਨਾਂ ਹੇਠਾਂ ਮਿਲ ਰਹੀਆਂ ਹਨ ਉਨ੍ਹਾਂ ਬਚਿਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚੋਂ ਪੰਨਾ 1210…ਉਤੇ ਦਰਜ਼ 266 ਚਰਿਤ੍ਰ "ਮਹਾਂਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਆਇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਜਿੰਨ੍ਹਾਂ ਕੁਰਹਿਤਾਂ ਰਾਹੀਂ ਸਿੱਖੀ ਸੋਚ ਤੇ ਸਿਧਾਂਤ ਨੂੰ ਡੰਗ ਮਾਰਿਆ ਜਾ ਰਿਹਾ ਹੈ ਉਨ੍ਹਾਂ ਸਭ ਨੂੰ ਖੁਲ੍ਹ ਕੇ ਕਰਣ ਲਈ ਅਖੌਤੀ ਦਸਮ ਗ੍ਰੰਥ ਛੁੱਟ ਦਿੰਦਾ ਹੈ ਉਨ੍ਹਾਂ ਕਿਹਾ ਕਿ ਇਹ ਸਾਰਾ ਸੰਦੇਸ਼ ਹਜ਼ੂਰ ਸਾਹਿਬ ਤੋਂ ਲੋਕਾਂ ਨੂੰ ਮਿਲ ਰਿਹਾ ਹੈ ਜਿਥੇ ਭੰਗ ਨੂੰ ਸੁਖ ਨਿਧਾਨ ਦਾ ਨਾਂ ਦੇ ਕੇ ਉਸ ਨੂੰ ਸ਼ਰ੍ਹੇਆਮ ਵਰਤਾਇਆ ਜਾਂਦਾ ਹੈ। ਕਿਉਂਕਿ ਉਨ੍ਹਾਂ ਨੇ ਇਹ ਸਭ ਬਚਿਤਰ ਨਾਟਕ ਵਿਚੋਂ ਸਿੱਖਿਆ ਪ੍ਰਾਪਤ ਕੀਤੀ ਹੈ ਜਿਸ ਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਕ੍ਰਿਤ ਸਾਬਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੂੰ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਫੈਸਲਾ ਲੈਣ ਦੀ ਲੋੜ ਨਹੀਂ ਸਗੋਂ ਉਹ ਆਪ ਇਸ ਬੱਚਿਤਰ ਨਾਟਕ ਅਖੌਤੀ ਦਸਮ ਗ੍ਰੰਥ ਨੂੰ ਪੜ੍ਹਣ ਅਤੇ ਫੈਸਲਾ ਕਰਣ, ਕਿ ਇਹ ਬਚਿਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘਾਸਨ ਤੁੱਲ ਰਖਣਾ ਠੀਕ ਹੈ ਜਾਂ ਨਹੀਂ?


(27/02/09)
ਦਰਸ਼ਨ ਸਿੰਘ ਘਣਕਸ

ਝਗੜਾ ਮਨਮੁਖ ਹੀ ਕਰ ਰਿਹਾ ਹੈ, ਗੁਰਮੁਖ ਨਹੀ।

1 ਮਨਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨਿ ਸੀਗਾਰ।। ਪ-31

2 ਮਨਮੁਖ ਮੈਲੁ ਨ ੳਤਰੇ, ਜਿਚਰ ਗੁਰ ਸਬਦਿ ਨ ਕਰੇ ਪਿਆਰੁ।। ਪ-37

3 ਫਿਕਾ ਬਪਲਿ ਵਿਗੁਚਣਾ, ਸੂਣ ਮੂਰਖ ਮਨ ਆਜਾਣ।। ਪ-15

4 ਮਨਮੁਖਿ ਸੁਖੁ ਨ ਪਾਈਐ, ਗੁਰਮੁਖਿ ਸੁਖੁ ਸੂਭਾਨੁ।। ਪ-21

5 ਆਵਣੁ ਜਾਣਾ ਜੰਮਣੁ ਮਰਣਾ, ਮਨਮੁਖਿ ਪਤਿ ਗਵਾਈ।। -ਪ-31

6 ਮਨਮੁਖ ਮੈਲੇ, ਮੈਲੇ ਮੁਏ, ਜਾਸਨਿ ਪਤਿ ਗਵਾਇ।। -ਪ-39

7 ਮਨਮੁਖਿ ਸੋਝੀ ਨ ਪਵੈ, ਗੁਰਮੁਖ ਸਦਾ ਹਜੂਰਿ।। -ਪ-60

8 ਮਨਮੁਖਿ ਕੰਤ ਨ ਪਛਾਣਈ, ਤਿਨ ਕਿਉਂ ਰੈਣਿ ਵਿਹਾਇ।। -ਪ-38

9 ਮਨਮੁਖਿ ਸਬਦੁ ਨ ਜਾਣਈ, ਅਵਗਣਿ ਸੋ ਪ੍ਰਭੁ ਦੂਰਿ।। —ਪ-37

10 ਮਨਮੁਖਿ ਸੁਖੁ ਨ ਪਾਇਆ, ਗੁਰਮੁਖਿ ਸੁਖੁ ਸੂਭਾਨੁ।। -ਪ-4

11 ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨਿ ਸੀਗਾਰੁ।। -ਪ-31

12 ਮਨਮੁਖ ਮੈਲੇ ਮੈਲੇ ਮੁਏ, ਜਾਸਨਿ ਪਤਿ ਗਵਾਇ।। -ਪ-39

13 ਮਨਮੁਖਿ ਸਬਦੁ ਨ ਜਾਣਈ, ਅਵਗਣਿ ਸੋ ਪ੍ਰਭ ਦੂਰਿ।। -ਪ-37

14 ਮਨਮੁਖ ਸੋਝੀ ਨ ਪਵੈ, ਗੁਰਮੁਖ ਮਨ ਹਜੂਰਿ।। -ਪ-60

15 ਮਨਮੁਖ ਮਨ ਤਨ ਅੰਧੁ ਹੈ, ਤਿਸ ਨਾਉ ਠਉਰ ਨ ਠਾਊ।। ਪ-30

ਗੁਰੂ ਗਰੰਥ ਸਾਹਿਬ ਜੀ ਦਾ ਸਾਰਾ ਗਿਆਨ ਹੀ ਮਨਮੁਖ ਤੋਂ ਗੁਰਮੁਖ ਕਰਨ ਦਾ ਹੈ। ਮਨ ਨੂੰ ਸਮਝਾਉਣ ਲਈ (5443) ਸਬਦ ਹਨ। ਪਰ ਏਹ ਤਬਦੀਲੀ ਗੱਲਾਂ ਨਾਲ ਨਹੀ ਆ ਸਕਦੀ, ਬਹੁਤ ਕਠਨ ਹੈ। ਏਹ, Transformations is extremely difficult .ਪੰਜ ਬਹੁਤ ਹੀ ਤਾਕਤਬਰ ਵਿਰਤੀਆਂ ਹਨ, ਕਾਮ, ਕਰੋਧ, ਲੌਭ, ਮੋਹ, ਹੰਕਾਰworldly attractions, the childhood conditioning, plus society plus the GENETICS.

ਜੇ ਮਨਮੁਖ ਨੂੰ ਆਪਣੇ ਆਪ ਦਾ ਅਹਿਸਾਸ ਹੋ ਜਾਵੇ ਕੇ, ਮੇਰੇ ਸੰਸਕਾਰਾਂ ਵਿੱਚ ਬਾਬਿਆਂ ਪੜਦਾਦਿਆਂ ਵਾਲਾ ਸੂਭਾ ਚਲਿਆ ਆ ਰਿਹਾ ਹੈ, ਤੱਦ ਹੀ ਉਹ ਇਸ ਕੂੜ ਦੀ ਪਾਲ, ਜੋ ਜਨਮਾ ਜਮਨਾਤਰਾਂ ਤੋ ਜਮਾ ਹੋ ਰਹੀ ਹੈ, ਏਹ ਗੁਰੁ ਸਬਦ ਰਾਹੀਂ ਹੀ ਤੋੜੀ ਜਾ ਸਕਦੀ ਹੈ।

1 ਜਨਮ ਜਨਮ ਕੀ ਮੈਲ ਉਤਰੈ, ਗੁਰੁ ਧੂੜੀ ਨਾਪੈ।। (1097)

2 ਜਨਮ ਜਨਮ ਕੀ ਮੈਲ ਉਤਰੈ, ਬੰਧਨ ਕਾਟਿ ਹਰ ਸੰਗ ਮਿਲਾਇ।। (1149)

3 ਜਨਮ ਜਨਮ ਕੀ ਮਲੁ ਉਤਰੈ, ਮਨ ਚਿਦਿਆ ਪਾਵੈ।। (1318)

4 ਜਨਮ ਜਨਮ ਕੀ ਮਲੁ ਧੋਵੈ ਪਰਾਣੀ, ਆਪਣਾ ਕੀਤਾ ਪਾਵੈ।। (380)

5 ਜਨਮ ਜਨਮ ਕੀ ਮੈਲੁ ਮਿਟਾਵਊ।। (1080)

Every one is responsible for his life, here and after, it is a lonely journey too, if we look in to it with serene mind. Guru Sabd has all the REMEDIES, but it is not that simple .This is 100% Transformation not 1% less. Not finding faults in others, but in my own self.

ਗੁਰਮੁਖ ਦੀ ਸਿਫਤ ਸਲਹਾ ਲਈ, ਗੁਰੁ ਗ੍ਰੰਥ ਜੀ ਵਿੱਚ (1612) ਸਬਦ ਪਰਗਟ ਕੀਤੇ ਹਨ।

ਗੁਰਮੁਖ ਦੀ ਅਵੱਸਤਾ ਹਾਸਲ ਕਰਨ ਲਈ, ਪਹਿਲਾਂ, ਮਨ ਜਿਤਣਾ ਹੈ, ਫੇਰ ਇੱਕ ਚਿਤ ਹੋਣਾ ਹੈ, ਫੇਰ ਇੱਕ ਬੁਧ ਬਣਨੀ ਹੈ, ਤੇ ਫੇਰ ਏਹ ਬਿਬੇਕ ਬੁਧ ਨਾਲ ਆਤਮਾਂ ਤੇ ਪ੍ਰਮ ਆਤਮਾਂ (The supereme reality) ਦੇ ਮੰਡਲ (ਲੈਵਲ) ਵਿੱਚ ਗੁਰਮੁਖ ਪਾਹੁਚਦਾ ਹੈ, ਤੇ ਫੇਰ ਗੁਰੁ ਦਾਤੇ ਦੀ ਖੇਡ ਸਾਖਸ਼ਤ ਨਜਰ ਆਊਣੀ ਹੈ। ਏਹ ਸਾਰੇ ਰਸਤੇ ਸੁਖਾਲੇ ਨਹੀ ਹਨ। ਗੁਰੁ ਸਾਹਿਬ ਜੀ ਨੇ ਏਹ ਸਾਫ ਸਾਖ ਦੱਸ ਦਿਤਾ ਹੈ, ਕੇ ਏਹ ਲੋਕ ਵਿਰਲੇ ਹੋਣਗੇ। ਮਨਮੁਖ ਖ਼ਾਲੀ ਹੈ, ਖਾਲੀ ਭਾਡਾ ਬਹੁਤ ਖੜਕਦਾ (ਬੋਲਦਾ) ਹੈ, ਅਤੇ ਗੁਰਮੁਖ ਸਾਂਤ ਚਿਤ ਹੈ, ਘਟ ਬੋਲਦਾ ਹੈ, ਭਰਿਆ ਹੋਇਆ ਹੈ, ਕਿੳਕੇ ਭਾਣੇ ਵਿੱਚ ਹੈ।

1 ਗੁਰਮੁਖਿ ਕੇ ਮੁਖ ਉਜਲੇ ਗੁਰ ਸਬਦੀ ਬੀਚਾਰ।। -ਪ-30

2 ਗੁਰਮੁਖਿ ਸਦਾ ਸੁਹਾਂਗਣੀ, ਪਿਰੁ ਰਾਖਿਆ ਉਰ ਧਾਰ।। -ਪ-31

3 ਗੁਰਮੁਖਿ ਸਚੈ ਸਬਿਦ ਰਤੇ, ਆਪਿ ਮੇਲ ਕਰਤਾਰਿ।। -ਪ-37

4 ਗੁਰਮੁਖਿ ਦਰਗਹ ਮੰਨੀਅਹਿ, ਹਰ ਆਪਿ ਲਏ ਗਲਿ ਲਾਇ।। –ਪ-42

5 ਗੁਰਮੁਖਿ ਅੰਤਰਿ ਰਵਿ ਰਹਿਆ, ਬਖਸੇ ਭਗਤ ਭੰਡਾਰ।। -ਪ-60

6 ਗੁਰਮੁਖੀਆ ਮੁਹ ਸੋਹਣੇ, ਗੁਰੁ ਕੇ ਹੇਤ ਪਿਆਰ।। -ਪ-66

7 ਗੁਰਮੁਖਿ ਲਾਹਾ ਲੈ ਗਏ, ਮਨਮੁਖ ਚਲੇ ਮੁਲੁ ਗਵਾਇ ਜੀੳ।। -ਪ-74

8 ਗੁਰਮੁਖਿ ਨਾਮ ਸਮਾਲਿ ਤੂੰ ਵਣਜਾਰਿਆ ਮਿਤਰਾ, ਤੇਰਾ ਦਰਗਹ ਬੇਲੀ ਹੋਇ।। -ਪ-77

9 ਗੁਰਮੁਖ ਬੁਧ ਪਾਈਆ ਆਪ ਗਵਾਈਐ, ਸਬਦੇ ਰਹਿਆ ਸਮਾਈ।। -ਪ-448

10 ਗੁਰਮੁਖ ਬੁਧ ਪ੍ਰਗਟੀ ਪ੍ਰਭ ਪਾਸ।। —ਪ-232

ਏਹ ਮੇਰੀ ਸਮਝ ਹੈ, ਜਰੂਰੀ ਨਹੀ ਤੁਹਾਨੂੰ ਠੀਕ ਲੱਗੇ। ਗੁਰੁ ਬਾਣੀ ਵਿੱਚ ਰਮਜਾਂ ਤੇ ਇਸ਼ਾਰੇ ਅਤੇ ਸੈਨਤਾਂ ਵੀ ਦਿਤੀਆਂ ਹਨ। ਜੀਵਨ ਦੀ ਖੇਲ, ਹੋਮੇ ਦੇ ਤਿਆਗ ਵਿੱਚ ਹੈ, ਭਾਣਾ ਮੰਨਣ ਵਿੱਚ ਹੈ।

ਐਸੋ ਇਹੁ ਸੰਸਾ ਪੋਖਨਾ, ਰਹਨੁ ਨਾ ਕੋਉ ਪਾਈ ਹੈ ਰੇ।।

ਸੂਧੇ ਸੂਧੇ ਰੇਗਿ ਚਲਹੁ ਤੁਮ, ਨਤਰ ਕੁਧਕਾ ਦਿਵਹੀ ਹੈ ਰੇ।। 1. । ਰਹਉ।।

ਬਾਰੇ ਬੁਡੇ ਤੁਰਨੇ ਭਈਆ, ਸਭਹੂ ਜਮੁ ਲੈ ਜਈ ਹੈ ਰੇ।।

ਮਾਨਸੁ ਬਪੁਰਾ ਮੂਸਾ ਕੀਨ, ਮੀਚੁ ਬਲਈਆ ਖਾਈ ਹੈ ਰੇ।।

ਧਨਵੰਤਾ ਅਰੁ ਨਿਰਧਨ ਮਨਈ, ਤਾ ਕੀ ਕਛੁ ਨਾ ਕਾਨੀ ਰੇ।।

ਰਾਜਾ ਪਰਜਾ ਸਮਕਰਿ ਮਾਰੈ, ਐਸੋ ਕਾਲੁ ਬਡਾਨੀ ਰੇ।। 2. ।

ਹਰਿ ਕੇ ਸੇਵਕ ਜੋ ਹਰਿ ਭਾਏ, ਤਿਨਕੀ ਕਥਾ ਨਿਆਰੀ ਰੇ।।

ਆਵਿਹ ਨਾ ਜਾਹਿ ਨਾ ਕਬਹੂ ਮਰਤੇ, ਪਾਰਬ੍ਰਹਮ ਸੰਗਾਰੀ ਰੇ।।

ਪੁਤ੍ਰ ਕਲਿਤ੍ਰ ਲਛਿਮੀ ਮਾਇਆ, ਇਹੈ ਤਜਹੁ ਜੀਆ ਜਾਨੀ ਰੇ।।

ਕਹਤ ਕਬੀਰ ਸੁਨਹੁ ਰੇ ਸੰਤਹੁ, ਮਿਲਿਹੈ ਸਾਰਿੰਗ ਪਾਨਿ ਰੇ।। –ਪ-855

ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪੁਨ ਗ੍ਰਿਹਿ ਜਾਇ।।

ਰੋਵਹੁ ਸਾਕਤ ਬਾਪੁਰੇ ਜੁ, ਹਾਟੇ ਹਾਟ ਬਿਕਾਇ।। -ਪ-1425

(ਦਰਸ਼ਨ ਸਿੰਘ ਘਣਕਸ) (ਸਾਕਤਾਂ ਤੋਂ ਸਾਵਧਾਨ ਰਹੋ)


(26/02/09)
ਪੰਜਾਬ ਗਾਰਡੀਅਨ/ਪ੍ਰੋ: ਦਰਸ਼ਨ ਸਿੰਘ ਖਾਲਸਾ

ਪੰਜ ਸੌ ਸਾਲ ਤੋਂ ਗੁਰੂ ਅਤੇ ਸਿਖੀ ਸਿਧਾਂਤ ਤੇ ਲਗਾਤਾਰ ਹਮਲੇ
ਉਦਾਸੀਆਂ, ਨਿਰਮਲਿਆਂ ਨੂੰ ਪ੍ਰਚਾਰਕ ਦੇ ਰੂਪ ਵਿੱਚ ਪ੍ਰਵੇਸ਼ ਕਰਾਕੇ
ਜਹਾਂਗੀਰ ਨੂੰ ਚੰਦੂ ਦੇ ਰਾਹੀ ਉਕਸਾ ਕੇ ਗੁਰੁ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕਰਾਉਣਾ।
ਪ੍ਰਿਥੀ ਚੰਦ ਦੀ ਮਦਦ ਕਰਕੇ ਵਿਰੋਧ ਵਿੱਚ ਖੜਾ ਕਰਨਾ।
ਪ੍ਰਿਥੀ ਚੰਦ ਦੇ ਪੁਤਰ ਮੇਹਰਵਾਨ ਨੂੰ ਵਖਰੀ ਬਾਣੀ ਰਚ ਕੇ ਗ੍ਰੰਥ ਬਨਾਉਣ ਲਈ ਤਿਆਰ ਕਰਣਾ।
ਪ੍ਰਿਥੀ ਚੰਦ ਵਲੋਂ ਸੁਲਹੀਖਾਂ ਰਾਹੀ ਗੁਰੁ ਅਰਜਨ ਦੇਵ ਜੀ ਤੇ ਹਮਲਾ ਕਰਾਉਣਾ।
ਧੀਰਮੱਲ ਅਤੇ ਸੋਢੀਆਂ ਦੀਆਂ ਬਾਈ ਮੰਜੀਆਂ ਲੁਆ ਕੇ ਗੁਰੁ ਪ੍ਰਤੀ ਕਨਫਿਊਜ਼ ਕਰਨਾ।
ਕਸ਼ਮੀਰੀ ਪੰਡਤਾਂ ਦੇ ਰਾਹੀ ਧਰਮ ਦਾ ਵਾਸਤਾ ਪਾਕੇ ਗੁਰੁ ਤੇਗਬਹਾਦਰ ਜੀ ਨੂੰ ਸ਼ਹੀਦ ਕਰਾਨਾ, ਅਤੇ ਆਪ ਗੁਰੁ ਤੋਂ ਮੂਹ ਮੋੜ ਜਾਣਾ।
ਪਹਾੜੀ ਰਾਜਿਆਂ ਵਲੋਂ ਔਰੰਗਜ਼ੇਬ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਖਿਲਾਫ ਉਕਸਾਣਾ ਅਤੇ ਬਾਰ ਬਾਰ ਹਮਲੇ ਕਰਾਉਣਾ।
ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਮੁਕਾਬਲੇ ਲਗ ਭਗ ੮੦ ਸਾਲ ਬਾਅਦ ਬਚਿਤਰ ਨਾਟਕ ਗ੍ਰੰਥ ਪੈਦਾ ਕਰਣਾ
ਇਸ ਗ੍ਰੰਥ ਦਾ ਧਰਮ ਅਸਥਾਨਾ ਤੇ ਪ੍ਰਕਾਸ਼ ਕਰਾਉਨ ਅਤੇ ਸਨਾਤਨੀ ਮਰੀਯਾਦਾ ਲਾਗੂ ਕਰਨ ਲਈ ਅੰਗਰੇਜ਼ ਦੀ ਮਦਦ ਲੈਣੀ।
ਆਇਸਤਾ ਆਇਸਤਾ ਹੁਣ ਉਸਦਾ ਨਾਮ ਦਸਮ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਕਰਕੇ ਸਿਖੀ ਵਿੱਚ ਗੁਰੂ ਦਾ ਸ਼ਰੀਕ ਪੈਦਾ ਕਰਣਾ।
ਭਾਨੂ ਮੂਰਤੀ ਦੇ ਰਾਹੀ ਸਰਲ ਉਚਾਰਣ ਰੀਤੀ ਦੇ ਨਾਮ ਹੇਠ ਇੱਕ ਹੋਰ ਵਖਰਾ ਸ੍ਰੀ ਗੁਰੁ ਗ੍ਰੰਥ ਸਾਹਿਬ ਤਿਆਰ ਕਰਾਉਣਾ।
ਭਨਿਆਰੇ ਵਾਲੇ ਦਾ ਗੁਰ ਸਾਗਰ ਗ੍ਰੰਥ ਤਿਆਰ ਕਰਾਉਣਾ।
ਨਿਰੰਕਰੀਆ ਦੀ ਅਵਤਾਰ ਬਾਣੀ ਨਾਮ ਹੇਠ ਗ੍ਰੰਥ ਤਿਆਰ ਕਰਾਉਣਾ।
ਹੁਣ ਅਸਲ ਬੀੜ ਗੁਆਚ ਜਾਣ ਬਾਰੇ ਸ਼ੋਸ਼ਾ ਛੱਡਨਾ। ਤਾਂਕੇ ਕੁਛ ਸਮੇ ਬਾਹਦ ਕਿਸੇ ਬਦਲਵੇਂ ਰੂਪ ਵਿੱਚ ਅਸਲ ਬੀੜ ਲੱਭ ਜਾਣ ਦੇ ਨਾਮ ਹੇਠ ਕੌਮ ਲਈ ਗੁਰੁ ਪ੍ਰਤੀ ਦੁਬਧਾ ਖੜੀ ਕੀਤੀ ਜਾ ਸੱਕੇ।
ਪਦ ਛੇਦ ਬੀੜਾਂ ਦਾ ਛਪਣਾ ਬੰਦ ਕਰਕੇ ਸਿਖੀ ਦਾ ਸਿਧਾ ਗੁਰੂ ਨਾਲੋਂ ਸਬੰਧ ਤੋੜਨ ਦੀ ਕੋਸ਼ਿਸ਼।
ਹੁਣ ਹਾਈ ਕੋਟ ਵਲੋਂ ਸਿਖੀ ਵਿੱਚ ਕੇਸਾਂ ਦੀ ਕੀਹ ਮਹਾਨਤਾ ਹੈ ਦਾ ਸੁਆਲ ਖੜਾ ਕਰਕੇ ਕੌਮ ਨੂੰ ਇੱਕ ਨਵੇ ਟਕਰਾਓ ਤੇ ਲਿਆ ਖੜਾ ਕਰਨਾ ਸਿਖੀ ਸਿਧਾਂਤ ਲਈ ਇੱਕ ਨਵੀ ਕਬਰ ਖੋਦਨ ਤੁਲ ਹੈ
ਸਿਖੀ ਲਈ ਕੀਹ ਜਰੂਰੀ ਹੈ ਕੀਹ ਨਹੀਂ ਸਿਖ ਕੇਹੋ ਜੇਹਾ ਹੋਵੇ ਇਹ ਫੈਸਲਾ ਗੁਰੂ ਨੇ ਕਰਨਾ ਹੈ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚੋਂ ਹੀ ਲੈਣਾ ਪਵੇਗਾ।
ਇਹ ਫੈਸਲਾ ਵੱਖ ਵੱਖ ਸੰਪਰਦਾਵਾਂ, ਵੋਟਾਂ ਦੀ ਰਾਜਨੀਤਕ ਸੋਚ ਵਾਲੇ ਸਿਆਸੀ ਲੀਡਰ, ਜਾਂ ਰਾਜਨੀਤਕ ਸ਼ਕਤੀਆਂ ਦੇ ਗੁਲਾਮ ਬਣ ਚੁਕੇ ਸਾਡੇ ਧਾਰਮਕ ਆਗੂ ਨਹੀ ਦੇ ਸਕਣ ਗੇ।
ਦੁਸ਼ਮਣ ਬੜਾ ਚਾਲਬਾਜ਼ ਹੈ ਉਹ ਜਾਣਦਾ ਹੈ ਜੇ ਇਹ ਫੈਸਲਾ ਦੇਣ ਗੇ ਕੇ ਸਿਖ ਲਈ ਕੇਸਾ ਧਾਰੀ ਹੋਣਾ ਜਰੂਰੀ ਹੈ ਤਾਂ ਲਖਾਂ ਉਹ ਪ੍ਰਵਾਰ ਜਿਹਨਾ ਦੇ ਪ੍ਰਵਾਰਕ ਮੈਬਰ ਸਿਖੀ ਵਿੱਚ ਕੇਸ਼ਾ ਦੀ ਮਹਾਣਤਾ ਤੋਂ ਅਨਜਾਣ ਇਸ ਬੀਮਾਰੀ ਦਾ ਸ਼ਿਕਾਰ ਹਨ ਉਹਨਾ ਨੂੰ ਏਹਨਾ ਦੇ ਗਲ ਪਵਾ ਦਿਆਂ ਗੇ ਪ੍ਰਵਾਰਾਂ ਵਿੱਚ ਝਗੜੇ ਗੁਰਦੁਵਾਰਿਆਂ ਵਿੱਚ ਝਗੜੇ ਖੜੇ ਹੋ ਜਾਣਗੇ।
ਅਤੇ ਜੇਕਰ ਇਹ ਫੈਸਲਾ ਦੇਣਗੇ ਕੇ ਸਿਖ ਲਈ ਕੇਸ ਜਰੂਰੀ ਨਹੀਂ ਹਨ ਕੇਵਲ ਗੁਰੂ ਘਰ ਨੂੰ ਮਨਣ ਵਾਲਾ ਗੁਰਦੁਵਾਰੇ ਜਾਣ ਵਾਲਾ ਸਿਖ ਹੁੰਦਾ ਹੈ ਤਾਂ ਜਿਥੇ ਬਾਕੀ ਰਹਿਂਦੇ ਕੇਸਾ ਧਾਰੀ ਸਿਖਾਂ ਨੂੰ ਭੀ ਪਤਿਤ ਹੋਣ ਦਾ ਰਾਹ ਖੁਲ ਜਾਵੇਗਾ ਓਥੇ ਲੱਖਾਂ ਬਿਹਾਰੀ ਭਈਏ ਭੀ ਸਿਖ ਅਖਵਾ ਕੇ ਧਰਮ ਅਸਥਾਨਾ ਦੇ ਪ੍ਰਬੰਧ ਵਿੱਚ ਹੱਕਦਾਰ ਬਣ ਸੱਕਣਗੇ ਇਓਂ ਸਿਖੀ ਹਿੰਦੂ ਤਵ ਵਿੱਚ ਮਰਜ ਕਰਣ ਵਾਲਾ ਆਰ ਐਸ ਐਸ ਦਾ ਏਜੰਡਾ ਸਫਲ ਹੋ ਜਾਵੇਗਾ।
ਮੈ ਸਮਝਦਾ ਹਾਂ ਅੱਜ ਸਿਖੀ ਤੇ ਹੋਏ ਇਸ ਨਵੇਂ ਖਤਰਨਾਕ ਹਮਲੇ ਤੋਂ ਬਚਨ ਲਈ ਕੇਸਾਂ ਦੀ ਮਹਾਨਤਾ ਤੋਂ ਅਨਜਾਣ ਕਲੀਨ ਸ਼ੇਵਡ ਸਿਖ ਅਖਵਾਣ ਵਾਲੇ ਵੀਰ ਗੁਰੁ ਦੇ ਸਿਖੀ ਸਰੂਪ ਅਤੇ ਸਿਧਾਂਤ ਨੂੰ ਪਿਆਰ ਕਰਦੇ ਹੋਏ ਆਪ ਇਹ ਫੈਸਲਾ ਸੁਣਾ ਕੇ ਗੁਰੂ ਕੀ ਖੁਸ਼ੀ ਲੈਣ ਕੇ “ਸਿਖ ਲਈ ਕੇਸਾਧਾਰੀ ਹੋਣਾ ਜਰੂਰੀ ਹੈ” ਸਾਡੇ ਵਿੱਚ ਸਮੇ ਨਾਲ ਆਈ ਕਮਜ਼ੋਰੀ ਕਾਰਨ ਜੇ ਅਸੀ ਕੇਸਾਂ ਦੀ ਸੰਭਾਲ ਨਹੀ ਕਰ ਸੱਕੇ ਤਾਂ ਅਸੀ ਛੇਤੀ ਹੀ ਇਹ ਕਮਜ਼ੋਰੀ ਦੂਰ ਕਰਾਂ ਗੇ, ਪਰ ਸਾਡੀ ਕਮਜ਼ੋਰੀ ਕਾਰਨ ਸਿਖੀ ਸਿਧਾਂਤ ਨਹੀ ਬਦਲਿਆ ਜਾ ਸਕਦਾ।
ਆਰ ਐਸ ਐਸ {ਰਾਸ਼ਟਰੀਯ ਸਿਖ ਸੰਗਤ} ਦੀ ਸਾਈਟ “ਸੰਗਤ ਸੰਸਾਰ” ਖੋਲ ਕੇ ਉਹਨਾ ਦੇ ਮੈਬਰਾਂ ਦੀ ਹਿਸਟਰੀ ਅਤੇ ਲਿਸਟ ਜਰੂਰ ਪੜ੍ਹੋ ਜੀ ਤਾਂਕੇ ਸਾਨੂੰ ਅਪਣੇ ਜੱਥੇਦਾਰਾਂ ਅਤੇ ਗੱਦਾਰਾਂ ਦਾ ਪਤਾ ਲਗ ਜਾਵੇ।

3rd Rashtriya Adhivation was held at Patna Sahib (Bihar). Takht Shri Harimandir Sahib Ji is situated in this city. Newly appointed Jathedar of the Takht Singh Sahib Giani Iqbal Singh Ji was the chief guest of the conference. In this meet importance of socio-religious and cultural relationship between the different segment of the society was discussed. Sikh identity was also an issue, in this connection Rashtriya Sikh Sangat stood for the NAYARI identity of the sikhs in the broader national interest.


(26/02/09)
ਦਰਸ਼ਨ ਸਿੰਘ ਘਣਕਸ

ਸਲੋਕੁ।। ਸੁਖਮਨੀ
ਸੁਖੀ ਬਸੈ ਮਸਕੀਨੀਆ, ਆਪੁ ਨਿਵਾਰਿ ਤਲੇ।।
ਬਡੇ ਬਡੇ ਅਹੰਕਾਰੀਆ, ਨਾਨਕ ਗਰਬਿ ਗਲੇ।।
ਅੱਜ ਫੇਰ ਗੁਰਚਰਨ ਸਿੰਘ ਜਿਉਣ ਵਾਲਾ ਦੇ ਇਸ ਖੱਤ ਰਾਹੀਂ ਦਰਸ਼ਨ ਹੋਏ ਹਨ। ਫਿਰ ਉਹ ਹੀ ਸੁਭਾ, ਫਿਰ ਉਹ ਹੀ ਈਰਖਾ ਭਰੇ ਅੱਖਰ, ਫਿਰ ਉਹ ਹੀ ਨਿਕੀਆਂ, ਨਿਕੀਆ ਗੱਲਾਂ।
ਜੇ ਮੈਨੂੰ ਕਿਸੇ ਦੇ ਵਿਚਾਰ ਚੰਗੇ ਲੱਗੇ ਤਾਂ ਮੈ ਉਸਦੇ ਵਿਚਾਰਾਂ ਦੀ ਤਾਕੀਦ ਕੀਤੀ, ਤਾਰੀਫ ਕੀਤੀ, ਏਹ ਮੇਰੀ ਅਪਣੀ ਖੁਸ਼ੀ ਹੈ, ਮੈਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ। ਮੈਨੂੰ ਸੁਰਜਨ ਸਿੰਘ ਦੀਆਂ ਗੱਲਾਂ ਚੰਗੀਆਂ ਲੱਗੀਆ, ਮੈ ਸੁਰਜਨ ਸਿੰਘ ਦੀ ਸ਼ਲਾਘਾ ਵਿੱਚ ਕਵਿਤਾ ਲਿਖ ਦਿਤੀ, ਮੈਨੂੰ ਪਰੋਫੈਸਰ ਤਚਲੋਚਨ ਸਿੰਘ ਦਾ ਸੁਭਾ ਚੰਗਾ ਲਗਿਆ, ਮੈਂ ਉਸ ਦੀ ਤਾਰੀਫ ਕਰ ਦਿਤੀ, ਇਸ ਵਿੱਚ ਗੁਰਚਰਨ ਸਿੰਘ ਜੀਉਣ ਵਾਲੇ ਨੂੰ ਕਿਉਂ ਦੁਖ ਹੋਇਆ ਮੇਰੀ ਸਮਝ ਤੋਂ ਬਾਹਰ ਵਾਲੀ ਗੱਲ ਬਣ ਆਈ ਹੈ।
ਮੈ ਗੁਰਚਰਨ ਸਿੰਘ ਦੀ ਵੀ ਤਾਰੀਫ ਕਰਦਾ ਰਿਹਾ ਹਾਂ, ਉਸ ਦੇ ਮੂੰਹ ਉਤੇ ਅਤੇ ਉਸਦੀ ਗੈਰ ਹਾਜਰੀ ਵਿੱਚ ਵੀ। ਮੈ ਹਰ ਥਾਂ ਗੁਰਚਰਨ ਸਿੰਘ ਨੂੰ ਸਲਾਹਿਆ ਹੈ ਅੱਜ ਤੱਕ, ਪਰ ਅੱਜ ਤੋਂ ਬਾਅਦ ਮੇਰੀ ਸੋਚ ਵਿੱਚ ਫਰਕ ਆ ਜਾਵੇਗਾ, ਇਸ ਵਾਰੇ ਸਮਾ ਹੀ ਦੱਸੇਗਾ।
ਮੈ ਕਿਸੇ ਦਾ ਉਪਾਸਕ ਨਹੀਂ ਹਾਂ, ਗੁਰੂ ਦਾਤੇ ਤੋਂ ਸਿਵਾ, ਮੈਨੂੰ ਅਪਣੀ ਸਮਝ ਹੈ ਕੀ ਕਹਿਣਾ ਹੈ, ਕੀ ਕਰਨਾ ਹੈ। ਮੈਨੂੰ ਤੁਹਾਡਾ ਇੱਕ ਲਫਜ ਨਹੀ ਸਮਝ ਆਇਆ ਜਿਸ ਨਾਲ ਤੂਸੀਂ ਮੈਨੂੰ ਪਾਸ਼ੂਆਂ ਆਖਿਆ ਹੈ, ਮੈ ਮਹਾਨ ਕੋਸ ਵਿੱਚ ਵੀ ਦੇਖਿਆ ਹੈ ਨਹੀ ਪਤਾ ਚਲਿਆ, ਮੈਨੂੰ ਆਸ ਹੈ ਕੇ ਤੂਸੀਂ ਮੈਨੂੰ ਪਸ਼ੂ ਤਾਂ ਨਹੀ ਕਿਹਾ ਹੋਣਾ, ਇਸ ਲਫਜ ਦਾ ਮੱਤਲਬ ਦੱਸ ਦੇਣਾ ਤੁਹਾਡੀ ਅਗਲੀ ਚਿਠੀ ਵਿਚ।
ਗੁਰਚਰਨ ਸਿੰਘ ਤੇਰੇ ਕਰਮਾਂ ਵਿੱਚ ਮਾਣ ਨਹੀ, ਅਪਮਾਣ ਹੀ ਲਿਖਿਆ ਹੋਇਆ। ਤੂੰ ਧੱਕੇ ਨਾਲ ਏਹ ਮਾਣ ਨਹੀ ਹਾਸਲ ਕਰ ਸਕਦਾ, ਭਾਂਵੇ ਸਾਰਾ ਤਾਣ ਲਾ ਛੱਡ। ਸਿੱਖ ਸੰਗਤ ਦੀ ਆਪਣੀ ਖੁਸ਼ੀ ਹੈ, ਰਜ਼ਾ ਹੈ।
ਤੈਨੂੰ ਕੋਈ ਪੱਥਰ ਨਹੀਂ ਮਾਰ ਰਿਹਾ ਏਹ ਤੇਰਾ ਭੁਲੇਖਾ ਹੈ, ਤੂੰ ਇੰਦਰ ਸਿੰਘ ਘੱਗੇ ਨੂੰ ਵੀ ਇਸ ਦਲਦਲ ਵਿੱਚ ਘਸੀਟ ਰਿਹਾ ਹੈਂ। ਤੈਨੂੰ ਏਹ ਚਿਠੀਆਂ ਬੰਦ ਕਰ ਕੇ ਕੋਈ ਗਿਆਨ ਦੀ ਗੱਲ ਕਰਨੀ ਚਾਹੀਦੀ ਹੈ।
ਨਾਮ ਸਿਮਰਨ ਮਾੜਾ ਕੰਮ ਨਹੀਂ ਹੈ, ਨਾਮ ਸਿਮਰਨ ਦੀ ਪਰੇਰਨਾ ਗੁਰੂ ਜੀ ਨੇ ਗੁਰੂ ਗਰੰਥ ਜੀ ਵਿੱਚ ਹਾਜਾਰਾਂ ਵਾਰ ਕੀਤੀ ਹੈ। ਨਾਮ ਸਿਮਰਨ ਹੀ ਗੁਰੂ ਦੀ ਯਾਦ ਹੈ, ਗੁਰੂ ਦੇ ਗੁਣਾ ਦਾ ਪਰਗਟਾਵਾ ਹੈ, ਅਗਰ ਤੁਹਾਨੂੰ ਜਾਂ ਘੱਗੇ ਨੂੰ ਨਹੀਂ ਠੀਕ ਬੈਠਦਾ ਤਾਂ ਇਸ ਵਿੱਚ ਪਰਫੈਸਰ ਤਰਲੋਚਨ ਸਿੰਘ ਦਾ ਕੀ ਕਸੂਰ ਹੈ।
ਮੈ ਆਖਰ ਵਿੱਚ ਫੇਰ ਤੈਨੂੰ ਸਮਝਾਉਣ ਦੀ ਤਾਕੀਦ ਕਰਦਾ ਹਾਂ, ਕੇ ਏਹ ਫਿਕੀਆਂ, ਫਿਕੀਆਂ ਗੱਲਾ ਵਿਚੋਂ ਕੁੱਝ ਨਹੀ ਹਾਸਲ ਹੋਣਾ, ਇਨ੍ਹਾ ਨਾਲ ਮਨ ਹੀ ਫਿਕਾ ਹੋਣਾ ਹੈ, ਤੂੰ ਮੈਨੂੰ ਕੁੱਝ ਲਿਖੇਂਗਾ, ਮੈਂ ਤੈਨੂੰ ਕੂਝ ਲਿਖਾਂਗਾ, ਇਸ ਵਿੱਚ ਸਾਡੀ ਦੋਹਾਂ ਦੀ ਅਕਲ ਦਾ ਜਿਨਾਜਾ ਨਿਕਲੇਗਾ, ਤੂੰ ਸਾਡੇ ਸਾਰਿਆ ਤੇ ਰਹਿਮ ਕਰ।
ਤੂੰ ਅਗਰ ਮਿਸਰਨ ਨੂੰ, ਭਾਗਾਂ ਨੂੰ, ਕਰਮਾਂ ਨੁੰ, ਜਨਮ ਮਰਨ ਦੇ ਗੇੜ ਨਹੀਂ ਮੰਨਦਾ ਤਾਂ ਇਸਦਾ ਮੈਨੂੰ ਕੋਈ ਰੰਜ਼ ਨਹੀ ਹੈ। ਅਗਰ ਮੈ ਮੰਨਦਾ ਹਾਂ ਫੇਰ ਕੇਹੜਾ ਮੈਥੋਂ ਕੋਈ ਗੁਨਾਹ ਹੋ ਗਿਆ ਹੈ।
ਵਲੋਂ: ਦਰਸ਼ਨ ਸਿੰਘ ਘੱਣਕਸ।

*****************************************

ਗੁਰਚਰਨ ਸਿੰਘ ਜਿਉਣਵਾਲੇ ਦੇ ਨਾ ਇੱਕ ਕਵਿਤਾ।
ਤੈਨੂੰ ਬੜਾ ਸੱਮਝਾਇਆ, ਤੈਨੰ ਵਾਸਤਾ ਵੀ ਪਾਇਆ।
ਧੱਕੇ ਨਾਲ ਮਿਲਦਾ ਨਹੀ ਮਾਣ ਸੱਜਣਾ, ਤੂੰ ਜਾਣ ਭਾਵੇਂ, ਨਾ ਜਾਣ ਸੱਜਣਾ।
ਲੋਕੀ ਮੂਰਖ ਨਹੀ ਹੂੰਦੇ, ਸੱਚ ਝੂਠ ਕੱਢ ਲੈਦੇ। ਛੂਪੀ ਰਹਿਦੀ ਨਹੀ ਕੁੜਮਾ ਦੀ ਮਾਂ ਸੱਜਣਾ।
ਧੱਕੇ ਨਾਲ ਮਿਲਦਾ ਨਹੀ ਮਾਣ ਸੱਜਣਾ, ਤੂੰ ਜਾਣ ਭਾਵੇ, ਨਾ ਜਾਣ ਸੱਜਣਾ।
ਤੈਨੂੰ ਦੋਸਤ ਸੀ ਬਣਾਇਆ, ਤੇਰੇ ਨਾਲ ਮੋਡਾ ਸੀ ਲਾਇਆ,
ਤੇਂਨੂੰ ਮਿਤਰਾਂ ਦੀ ਆਈ ਨਾ ਪਿਛਾਣ ਸੱਜਣਾ।
ਧੱਕੇ ਨਾਲ ਮਿਲਦਾ ਨਹੀ ਮਾਣ ਸੱਜਣਾ, ਤੂੰ ਜਾਣ ਭਾਵੇ ਨਾ ਜਾਣ ਸੱਜਣਾ।
ਥੁਕ ਕੇ ਚੱਟਿਆ ਨਹੀ ਜਾਣਾ, ਮੰਨ ਗੁਰੁ ਵਾਲਾ ਭਾਣਾ, ਜਿਦ ਚੰਗੀ ਨਹੀ ਹੂੰਦੀ, ਭੂਲ ਮੰਨ ਲੈਣੀ ਚੰਗੀ।
ਤੇਰੇ ਮੰਨ ਵਿੱਚ ਈਰਖਾ ਦੀ ਕਾਣ ਸੱਜਣਾ, ਧੱਕੇ ਨਾਲ ਮਿਲਦਾ ਨਹੀ ਮਾਣ ਸੱਜਣਾ,
ਤੂੰ ਜਾਣ ਭਾਵੇ ਨਾ ਜਾਣ ਸੱਜਣਾ।
ਸਿਖ ਕੋਮ ਹੈ ਮਹਾਨ, ਅਸੀਂ ਹੁੰਦੇ ਕੁਰਬਾਨ, ਝੂਠਾ, ਕਾਮਰੇਡਾ ਦਾ ਹੈ, ਗਆਨ ਸੱਜਣਾ।
ਧੱਕੇ ਨਾਲ ਮਿਲਦਾ ਨਹੀ ਮਾਣ ਸੱਜਣ, ਤੂੰ ਜਾਣ ਭਾਵੇ ਨਾ ਜਾਣ ਸੱਜਣਾ।
ਸਿਮਰਣ, ਸੇਵਾ, ਵੰਡ ਛੱਕਣਾ, ਖੰਡੇ ਵਾਲੀ ਪਾਹੁਲ, ਭਾਣਾ, ਆਵਣ ਜਾਣਾ, ਕਰਮਾ ਦੀ ਖੇਡ ਸੱਜਣਾ,
ਕਾਮਰੇਡਾ ਨੂੰ ਨਾ ਭਾਉਦੇਂ, ਸਿਖੀ ਵਾਲੇ ਭੇਦ ਸੱਜਣਾ।
ਧੱਕੇ ਨਾਲ ਮਿਲਦਾ ਨਹੀ ਮਾਣ ਸੱਜਣਾ, ਤੂੰ ਜਾਣ ਭਾਵੇਂ ਨਾ ਜਾਣ ਸੱਜਣਾ।
ਨਿਮਰਤਾ, ਪਿਆਰ, ਸੱਤਕਾਰ, ਸਹਿਜ, ਭੁਲ ਚੁਕ ਬਖਸ਼ ਦੇਣੀ, ਏਹ ਸਿਖੀ ਦੇ ਹਨ ਗੈਣੇ।
ਏਹ ਹੈ, ਸੰਤ ਤੇ ਸਿਪਾਹੀਆਂ ਦੀ ਪਿਛਾਣ ਸੱਜਣਾ।
ਧੱਕੇ ਨਾਲ ਮਿਲਦਾ ਨਹੀ ਮਾਣ ਸੱਜਣਾ, ਤੂੰ ਜਾਣ ਭਾਵੇ ਨ ਜਾਣ ਸੱਜਣਾ।
ਤੇਰੇ ਮੰਨ ਦਾ ਫਤੂਰ, ਤੈਨੂੰ ਕਰੋ ਚੂਰ ਚੂਰ, ਦੁਨੀਆ ਭੱਝੂ ਤੇਥੌਂ ਦੂਰ,
ਪਾਲੈ, ਮੰਨ ਵਾਲੇ ਘੋੜੇ ਨੂੰ, ਲਗਾਮ ਸੱਜਣਾ, ਧੱਕੇ ਨਾਲ ਮਿਲਦਾ ਨਹੀ ਮਾਣ ਸੱਜਣਾ।
ਤੂੰ ਜਾਣ ਭਾਵੇ, ਨਾ ਜਾਣ ਸੱਜਣਾ।
ਸੱਤ ਸਾਲ ਯੂਨੀਵਰਸਿਟੀ ਲਾਏ, ਤੇਰੇ ਕੰਮ ਨਾਹੀ ਆਏ, ਤੇਰੇ ਭਾਗਾਂ ਚ, ਪਰੋਫੈਸਰੀ ਦਾ ਨਹੀ ਥਾਂ, ਸੱਜਣਾ।
ਧੱਕੇ ਨਾਲ ਮਿਲਦਾ ਨਹੀ, ਮਾਣ ਸੱਜਣਾ, ਤੂੰ ਜਾਣ ਭਾਵੇ ਨਾ ਜਾਣ ਸੱਜਣਾ।
ਤੈਂ ਪਹਿਲਾਂ ਟੈਕਸੀ ਚਲਾਈ, ਰੋਟੀ ਹੱਕ ਦੀ ਕਮਾਈ, ਹੁਣ ਟਰੱਕਾਂ ਵਾਲੇ ਮੁੰਡਿੰਆਂ ਚ, ਤੇਰਾ ਨਾਂ ਸੱਜਣਾ।
ਧੱਕੇ ਨਾਲ ਮਿਲਦਾ ਨਹੀ ਮਾਣ ਸੱਜਣਾ, ਤੂੰ ਜਾਣ ਭਾਵੇ ਨਾ ਜਾਣ ਸੱਜਣਾ।
ਵਲੋਂ: ਦਰਸ਼ਨ ਸਿੰਘ ਘਣਕਸ


(26/02/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ’

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ’)
ਸ੍ਰ ਮੱਖਣ ਸਿੰਘ ਜੀ ਫਤਹਿ ਪ੍ਰਵਾਨ ਕਰਨੀ
ਤਹਾਡੀ ਗੱਲ ਸਹੀ ਹੈ ਕਿ ਪੁਲਾੜ ਜਾਣਕਾਰੀ ਅਧੂਰੀ ਹੈ। ਕਿਉਕਿ ਮੈ ਲਿਖੀ ਅਧੂਰੀ ਸੀ। ਉਹ ਇਸ ਕਰਕੇ ਲਿਖੀ ਸੀ ਮੇਰੇ ਕੋਲ ਵਕਤ ਨਹੀ ਸੀ। ਜੇ ਕਿਸੇ ਨੇ ਪੂਰੀ ਖਬਰ ਪੜਨੀ ਹੋਵੇ ਤਾਂ ‘7’ ਫਰਵਰੀ ਸਪੋਕਸਮੈਨ ਦੇ ਪੰਨਾਂ ਨੰਬਰ ‘6’ ਤੇ ਪੜ ਸਕਦਾ ਹੈ। ਹੋਰ ਮੈ ਚੀਨ ਜਾਂਦਾ ਰਹਿੰਦਾ ਹਾਂ ਕਦੇ ਕਦੇ ਬੀਜਿੰਗ ਦਾ ਗੇੜਾ ਵੀ ਲੱਗ ਜਾਦਾ ਹੈ। 2008 ਵਿੱਚ ਬੀਜਿੰਗ ਤੇ ਸੰਘਈ ਦੋ ਮਸਹੂਰ ਸ਼ਹਿਰਾਂ ਵਿੱਚ ਪ੍ਰਪਰਟੀ ਵੇਚਣ ਵਾਲਿਆਂ ਨੇ ਬੋਰਡ ਲਾ ਦਿੱਤੇ ਸਨ ਕਿ ਜੇ ਕਿਸੇ ਤੇ ਚੰਦ ਤੇ ਜ਼ਮੀਨ ਖ੍ਰੀਦਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ ਕਈ ਪੇਸੈ ਵਾਲਿਆਂ ਨੇ ਤਾਂ ਕਹਿੰਦੇ ਹਨ ਕਿ ਚੰਦ ਤੇ ਪੈਲੀ ਖ੍ਰੀਦਣ ਵਾਸਤੇ ਬਿਆਨੇ ਵੀ ਫੜਾ ਦਿੱਤੇ ਸਨ। ਪਰ ਜਦੋ ਚੀਨ ਦੀ ਗੌਰਮਿੰਟ ਨੂੰ ਪਤਾ ਲੱਗਾ ਤਾਂ ਫੌਰਨ ਚੰਦ ਤ ਪਲਾਟ ਕੱਟਣ ਵਾਲੀਆਂ ਦੁਕਾਂਨਾਂ ਬੰਦ ਕਰਵਾ ਦਿੱਤੀਆਂ। ਕਿਉਂਕਿ 15 ਅਕਤੂਬਰ 2003 ਵਿੱਚ ‘ਸ਼ਿਜੋ 5’ ਰਾਕਟ ਵਿੱਚ ‘ਯਾਂਗ ਲੇਵੀ’ ਨਾਂ ਦਾ ਚੀਨਾ ਪੁਲਾੜ ਵਿੱਚ 22 ਘੰਟੇ ਬਿਤਾ ਕੇ ਆਇਆ ਸੀ। ‘ਸ਼ਿਜੋ 6’ ਰਾਕਟ ਵਿੱਚ ਅਕਤੂਬਰ 12 ਸੰਨ 2005 ਵਿੱਚ ਦੋ ਚੀਨੇ ‘ਫੈ ਜੁਨ ਲੌਗ ਤੇ ਨਾਈ ਹੈਸਿੰਗ’ 5 ਦਿਨ ਪੁਲਾੜ ਵਿੱਚ ਬਿਤਾ ਕੇ ਆਏ ਸਨ। ਫਿਰ ਸਤੰਬਰ 2008 ਵਿੱਚ ‘ਸ਼ਿਜੋ 7’ ਰਾਕਟ ਵਿੱਚ ਤਿੰਨ ਚੀਨੇ ਗਏ ਸਨ ਇਹਨਾਂ ਦਾ ਕਮਾਂਡਰ ‘ਜਾਈ ਗੈਰ’ ਸੀ ‘ਲੀ ਬੂਮਿੰਗ’, ਜਿੰਗ ਹੈਪਿੰਗ’ ਦੋ ਚੀਨੇ ਇਸਦੇ ਨਾਲ ਸਨ ਕਮਾਂਡਰ ਜਾਈ ਕੋਈ 20 ਮਿੰਟ ‘ਯੁਹਾਂਗਯੁਆਨ’ (ਚੀਨੀ ਭਾਸਾ ਵਿੱਚ ਪੁਲਾੜ ਨੂੰ ਕਹਿੰਦੇ ਹਨ) ਵਿੱਚ ਤੁਰਿਆ ਜਦੋ ਕਿ ਦੋ ਸਹਾਇਕ ਕੈਪਸੂਲ ਦੇ ਅੰਦਰ ਹੀ ਰਹੇ। ਅਮਰੀਕਾ ਵਿੱਚ ਚੰਦ ਤੇ ਜਾਣ ਵਾਸਤੇ 480 ਬੰਦਿਆਂ ਨੇ ਦਰਜ ਕਰਵਾਏ ਹਨ।
ਸ੍ਰ ਸਰਵਜੀਤ ਸਿੰਘ ਤੇ ਸ੍ਰ ਗੁਰਸ਼ਰਨ ਸਿੰਘ ਕਸੇਲ
ਆਮ ਆਦਮੀ ਕਹਿੰਦਾ ਹੈ ਕਿ ਜੰਮਣਾਂ ਮਰਨਾਂ ਰੱਬ ਦੇ ਹੱਥ ਹੈ। ਗੱਲ ਤੁਹਾਡੀ ਵੀ ਠੀਕ ਹੈ ਕਿ ਸ਼ਰਾਬੀ ਡਰਾਈਵਰ ਜਾਂ ਅਨਜਾਣ ਪਾਇਲਟ ਕਈ ਜਾਨਾਂ ਲੈ ਬੈਠਦਾ ਹੈ ਹਾਰ ਕੇ ਆਖ ਦੇਈਦਾ ਹੈ ਕਿ ਜੋ ਰੱਬ ਨੂੰ ਮਨਜੂਰ। ਪਰ ਅਦਾਲਤ ਇਸ ਗੱਲ ਨੂੰ ਨਹੀ ਮੰਨਦੀ ਜੇ ਮੰਨ ਲਵੇ ਤਾਂ ਕਈ ਡਰਾਈਵਰ ਵਿਰੋਧੀਆਂ ਨੂੰ ਮਾਰ ਸਕਦਾ ਹੈ। ਮਰਨਾਂ ਸਭ ਨੇ ਹੈ ਪਰ ਕਦੋਂ ਮਰਨਾ ਹੈ ਕਿਸੇ ਨੂੰ ਪਤਾ ਨਹੀ ਇਹ ਰੱਬ ਨੂੰ ਪਤਾ ਹੈ ਜਿਸਨੇ ਸਾਨੂੰ ਸੰਸਾਰ ਵਿੱਚ ਭੇਜਿਆ ਹੈ। ਪਰ ਜੇ ਇਹ ਸੋਚ ਕੇ ਹੱਥ ਤੇ ਹੱਥ ਥਰ ਕੇ ਬੈਠ ਜਾਈਏ ਫਿਰ ਵੀ ਗੱਲ ਨਹੀ ਬਣਨੀ। ਭਾਰਦ ਵਾਜ ਕੈਸਰ ਤੋ ਠੀਕ ਹੋਣ ਵਾਲੀ ਗੱਲ ਮੈ ਕਈ ਆਦਮੀਆਂ ਨਾਲ ਕੀਤੀ ਸੀ, ਕੋਈ ਮੰਨਦਾ ਹੈ ਕੋਈ ਨਹੀ ਮੰਨਦਾ। ਕੋਈ ਆਖ ਦਿੰਦਾ ਹੈ ਕਿ ਵਹਿਗੁਰੂ ਲੋਕਾਂ ਦਾ ਧਿਆਨ ਆਵਦੇ ਵੱਲ ਖਿੱਚਣ ਵਾਸਤੇ ਕਈ ਸਾਂਲਾਂ ਤੋ ਬਾਅਦ ਇਹੋ ਜਿਹਾ ਚਮਤਕਾਰ ਕਰ ਦਿੰਦਾ ਹੈ। ਮੈ ਭਾਰਦ ਵਾਜ ਨੂੰ ਫੂਨ ਕਰਕੇ ਪੁੱਛਿਆ ਸੀ ਉਸਨੇ ਕਿਹਾ ਮੈ ਠੀਕ ਹਾਂ ਪਰ ਪੂਰੀ ਤਰਾਂ ਨਹੀ ਹੌਲੀ ਹੌਲੀ ਠੀਕ ਹੋ ਜਾਉਂਗਾ ਉਸਤੋ ਬਾਅਦ ਮੈ ਫੂਨ ਨਹੀ ਕੀਤਾ। ਜੇ ਇਹ ਗੱਲ ਸਹੀ ਕਿ ਉਹ ਵਾਕਿਆ ਕੈਸਰ ਦੇ ਰੋਗ ਤੋ ਮੁਕਤ ਹੋ ਗਿਆ ਤਾਂ ਠੀਕ ਹੈ। ਜੇ ਇਹ ਸ਼ੋਸ਼ਾ ਛੱਡਿਆ ਹੈ ਤਾਂ ਸਾਡੀ ਕੌਮ ਨਾਲ ਬਹੁਤ ਵੱਢਾ ਧੋਖਾ ਹੈ ਕਿਉਂਕਿ ਮੈਂ ਕਿਹੜਾ ਉਸਦਾ ਡਾਕਟਰ ਹਾਂ ਕੋਈ ਸਬੂਤ ਦਇ ਸਕਾਂ। ਪਰ ਇਸਦੀ ਜਾਂਚ ਕਰਨੀ ਚਾਹੀਦੀ ਹੈ। ਜੋ ਤੁਸੀਂ ਫੌਜੀ ਬਾਰੇ ਲਿਖਿਆ ਹੈ ਕਿ ਕੋਈ ਜ਼ਬਰਦਸਤੀ ਭਰਤੀ ਨਹੀ ਕਰਦਾ ਇਹ ਠੀਕ ਹੈ। ਪਰ ਕਈ ਆਦਮੀ ਖੁਸ਼ੀ ਨਾਲ ਦੇਸ਼ ਦੀ ਸੇਵਾ ਵਾਸਤੇ ਫੌਜ ਵਿੱਚ ਜਾਂਦੇ ਹਨ ਪੁਲਸ ਵਿੱਚ ਨਹੀਂ ਹਾਂਲਾਂ ਕਿ ਪੁਲਸ ਵਿੱਚ ਜਾਣਾਂ ਸੌਖਾ ਤੇ ਫੌਜ ਵਿੱਚ ਔਖਾ। ਦੇਸ਼ ਦੀ ਸੇਵਾ ਕਰਨ ਵਾਲਾ ਸੋਚਦਾ ਹੈ ਕਿ ਕੁਛ ਸਾਲ ਦੇਸ ਦੀ ਸੇਵਾ ਵਿੱਚ ਲੱਗ ਜਾਣ ਨਾਲੇ ਪੁੰਨ ਨਾਲੇ ਫਲੀਆਂ ਕਿਉਕਿ ਫੌਜ ਦੀ ਤਨਖਾਹ ਬਹੁਤ ਥੋੜੀ ਹੁੰਦੀ ਹੈ। ਫੌਜੀ ਪੰਦਰਾਂ ਸਾਲ ਦੀ ਨੌਕਰੀ ਕਰਕੇ ਇੱਕ ਕਮਰਾ ਨਹੀਂ ਪਾ ਸਕਦਾ ਇਸ ਦੇ ਉਲਟ ਜੋ ਬਾਹਰਲੇ ਦੇਸ਼ ਆ ਜਾਂਦਾਂ ਹੈ ਉਹ ਦੋ ਚਾਰ ਸਾਲ ਵਿਚਦੀ ਕੋਠੀ ਪਾ ਲੈਂਦਾ ਹੈ ਤੇ ਜਾਨ ਵੀ ਸੌਖੀ ਕੋਈ ਟੈਸਟ ਪਾਸ ਕਰਨ ਦੀ ਲੋੜ ਨਹੀ ਜਦੋ ਕਿ ਫੌਜ ਵਿੱਚ ਤਰੱਕੀ ਵਾਸਤੇ ਬੇ-ਹਿਸਾਬੇ ਟੈਸਟ ਪਾਸ ਕਰਨੇ ਪੈਂਦੇ ਹਨ ਨਕਲ ਮਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਕਰਕੇ ਥੋੜੀ ਤਨਖਾਹ ਅਤੇ ਕਠੋਰ ਜਿੰਦਗੀ ਕਰਕੇ ਹੁਣ ਫੌਜ ਵਿੱਚ ਜਾਣ ਦੀ ਬਜਾਏ ਬਾਹਰਲੇ ਮੁਲਕ ਜਾਂਦੇ ਹਨ ਤੇ ਅਫਸਰਾਂ ਵਾਸਤੇ ਬਹੁਤ ਪੋਸਟਾਂ ਖਾਲੀ ਪਈਆਂ ਹਨ। ਫੌਜ ਦੇ ਸਖਤ ਕਾਨੂੰਨ ਤੇ ਤਨਖਾਹ ਥੋੜੀ ਦੇਖਕੇ ਕਦੇ ਕਦੇ ਤਾਂ ਲੈਕਚਰ ਦਿੰਦੇ ਅਫਸਰ ਨੂੰ ਗੋਲੀ ਨਾਲ ਉਡਾਉਣ ਨੂੰ ਦਿਲ ਕਰਦਾ ਹੈ। ਪਰ ਫਿਰ ਦੇਸ਼ ਭਗਤੀ ਯਾਦ ਆ ਜਾਦੀ ਹੈ। ਫੌਜ ਵਿੱਚ ਜਾਣ ਵਾਸਤੇ ਸਿਹਤ ਪੱਖੋ ਵੀ 100% ਸਹੀ ਹੋਣਾਂ ਚਾਹੀਦਾ ਹੈ। ਜੇ ਘੱਟ ਤਨਖਾਹ ਤੇ ਕਠੋਰ ਜਿੰਦਗੀ ਵਾਲਾ ਹਿਸਾਬ ਏਵੇ ਰਿਹਾ ਤੇ ਫੌਜ ਵਿੱਚ ਕੋਈ ਨਹੀ ਜਾਵੇਗਾ ਤੇ ‘ਬੈਲਜੀਅਮ’ ਵਾਂਗੂੰ ਨਿਕੰਮੇ ਆਦਮੀ ਫੌਜ ਵਿੱਚ ਭਰਤੀ ਹੋਣਗੇ। ਗੱਲ ਚੱਲ ਰਹੀ ਸੀ ਚੰਗੇ ਮਾੜੇ ਕੰਮ ਕਰਨ ਦੀ ਮੈ ਫੌਜੀ ਬਾਰੇ ਲਿਖਿਆ ਸੀ ਇਹ ਨਹੀ ਕਿ ਫੌਜੀ ਹੀ ਸ਼ਹੀਦੀ ਦਿੰਦਾ ਹੈ। ਆਪਣੇ ਘਰ ਵਿੱਚ ਜਾਂ ਆਪਣੇ ਪਿੰਡ ਵਿੱਚ ਜਾਂ ਆਵਦੇ ਸ਼ਹਿਰ ਵਿੱਚ ਕਈ ਆਦਮੀ ਲੋਕਾਂ ਬਾਰੇ ਕੁਰਬਾਨੀ ਦਿੰਦੇ ਹਨ ਜੁਲਮ ਹੁੰਦੇ ਨੂੰ ਰੋਕਦੇ ਹਨ ਤੇ ਇਨਸਾਫ ਵਾਸਤੇ ਲੜਦੇ ਹਨ ਤੇ ਇਸ ਦੇ ਉਲਟ ਮੁਖਬਰ ਪੁਲਸ ਨੂੰ ਇਤਲਾਹ ਦੇਕੇ ਲੋਕਾਂ ਖਾਤਰ ਲੜਨ ਵਾਲੇ ਨੂੰ ਪੁਲਸ ਤੋ ਕੁਟਵਾਉਂਦੇ ਹਨ ਜੇਲਾਂ ਵਿੱਚ ਸੜਨ ਵਾਸਤੇ ਸਿਟਵਾ ਦਿੰਦੇ ਹਨ। ਬੰਬੇ ਅਟੈਕ ਦੇ ਵਿੱਚ ਡੀ ਆਈ ਜੀ ‘ਅਸੋਕ ਕਾਂਮਟੇ’ ਮਰਾਠਾ ਮੁਕਾਬਲਾ ਕਰਦਾ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਿਆ ਸੀ। ਏਵੇ ਸਰਦਾਰ ਮੇਵਾ ਸਿੰਘ ਨੇ ਕਨੇਡਾ ਦੇ ਪਾਪੀ ‘ਵਿਲੀਅਮ ਹੈਪਕਿਨਸਨ’ ਨੂੰ 21 ਅਕਤੂਬਰ 1914 ਨੂੰ 32 ਬੋਰ ਦੇ ਰੀਵਾਲਵਰ ਨਾਲ ਮਾਰਿਆ ਸੀ। ਇਸ ਨੂੰ ਫਾਸੀ ਦਿੱਤੀ ਗਈ ਸੀ ਇਹ ਸ਼ਹੀਦ ਕਹਿ ਕੇ ਨਿਵਾਜਿਆ ਜਾਂਦਾ ਹੈ ਹੁਣ ਤੱਕ ਇਹ ਕਨੇਡਾ ਦਾ ਪਹਿਲਾ ਸਿੱਖ ਹੈ ਜਿਸਨੇ ਗਰੀਬਾਂ ਦੀ ਮੱਦਦ ਕਰਕੇ ਆਪ ਸ਼ਹੀਦੀ ਹਾਸਲ ਕੀਤੀ। ਜੇਲ ਵਿੱਚ ਰੱਖਕੇ ਸ਼ਹੀਦ ਮੇਵਾ ਸਿੰਘ ਨੂੰ ਤੰਗ ਵੀ ਬਹੁਤ ਕੀਤਾ ਹੋਵੇਗਾ ਕਿਉਕਿ ਉਸਨੇ ਗੌਰਮਿੰਟ ਦਾ ਅਫਸਰ ਮਾਰਿਆ ਸੀ। ਸੋ ਚੰਗੇ ਕੰਮ ਕਰਨ ਵਾਲਾ ਦੁੱਖ ਤੇ ਮਾੜੇ ਕੰਮ ਕਰਨ ਵਾਲਾ ਸੁਖ ਭੋਗਦਾ ਹੈ। ਵੈਸੈ ਸ੍ਰ ਮੱਖਣ ਸਿੰਘ ਜੀ ਨੇ ਵੀ ਆਖ ਦਿੱਤਾ ਹੈ ਕਿ ਜੰਮਣ, ਮਰਨ, ਸੁਖ, ਦੁਖ ਦੇ ਚੱਕਰ ਬਾਰੇ 28 ਫਰਵਰੀ ਤੋ ਬਾਅਦ ਬੰਦ ਕਰ ਦਿੱਤਾ ਹੈ ਸੋ ਮੈ ਇਸ ਗੱਲ ਨੂੰ ਮੁੱਖ ਰੱਖਕੇ ਬਿਆਨ ਏਥੇ ਹੀ ਬੰਦ ਕਰਦਾ ਹਾਂ। ਹੋਈਆਂ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ।
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134


(25/02/09)
ਸਰਵਜੀਤ ਸਿੰਘ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥

ਵੀਰ ਜੀ, ਆਪ ਜੀ ਨੇ ਆਪਣੇ ਪੱਤਰ ਵਿੱਚ ਡਾ: ਭਾਰਦਵਾਜ ਦੀ ਹੱਡ ਬੀਤੀ ਦਾ ਹਵਾਲਾ ਦਿਤਾ ਹੈ। ਆਪ ਜੀ ਲਿਖਦੇ ਹੋ, "ਸੋ ਵੀਰੋ ਉਹ ਪ੍ਰਮਾਂਤਮਾਂ ਬੇ-ਅੰਤ ਹੈ ਉਸਦਾ ਅੰਤ ਕਿਸੇ ਨੇ ਨਹੀ ਪਾਇਆ। ਜਿਵੇ ਕਿ ਅੱਜ ਤੋ ਦੋ ਚਾਰ ਸਾਲ ਪਹਿਲਾਂ ‘ਸੂਰਤ’ ਸ਼ਹਿਰ ਗੁਜਰਾਤ ਸਟੇਟ ਦੇ ਰਹਿਣ ਵਾਲਾ ‘ਭਾਰਦਵਾਜ਼’ ਅੰਮ੍ਰਿਤਸਰ ਦਰਬਾਰ ਸਹਿਬ ਵਿਖੇ ਬਾਣੀ ਸੁਣਕੇ ਕੈਂਸਰ ਦੀ ਬੀਮਾਰੀ ਤੋ ਛੁਟਕਾਰਾ ਪਾ ਲਿਆ ਸੀ। ਜੋ ਕਿ ਅੱਜ ਕੱਲ ਠੀਕ ਠਾਕ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਨਾਸਤਿਕ ਸੀ ਰੱਬ ਨੂੰ ਨਹੀ ਸੀ ਮੰਨਦਾ ਕਹਿੰਦਾ ਸੀ ਮੈ ਹੀ ਹਾਂ। ਪਰ ਹੁਣ ਕੈਸਰ ਤੋ ਮੁਕਤੀ ਪਾਕੇ ਕਹਿ ਰਿਹਾ ਹੈ ਤੂੰ ਹੀ ਤੂੰ ਹੀ ਤੂੰ। ਉਸਦਾ ਈ ਮੇਲ ਤੇ ਫੂਨ ਕਿਸੇ ਨੂੰ ਚਾਹੀਦਾ ਹੋਵੇ ਤਾਂ ਮੈਥੋ ਲੈ ਸਕਦਾ ਹੈ। ਬਾਣੀ ਸੁਨਣ ਨਾਲ ਜਾਨ ਲੇਵਾ ਬੀਮਾਰੀ ਦਾ ਠੀਕ ਹੋ ਜਾਣਾਂ ਦੇਖ ਕੇ ਕਹੀਦਾ ਹੈ ਕਿ ਉਹ ਬੇਅੰਤ ਹੈ।"।

ਓਪਰੀ ਨਜ਼ਰੇ ਪੜ੍ਹ ਕੇ ਤਾਂ ਇਹ ਬੁਹਤ ਹੀ ਚੰਗਾ ਲਗਦਾ ਹੈ ਕਿ ਕਿਵੇ ਬਾਣੀ ਸੁਣਨ ਨਾਲ ਹੀ ਘਾਤਕ ਬਿਮਾਰੀ ਵੀ ਠੀਕ ਹੋ ਗਈ ਹੈ। ਇਹ ਸਭ ਬਾਣੀ ਵਿੱਚ ਸ਼ਰਧਾ ਦਾ ਹੀ ਫਲ ਹੈ। ਪਰ ਇਹ ਸਾਖੀ ਕਿਸੇ ਵੀ ਪਰਖ ਕਸਵੱਟੀ ਤੇ ਪੂਰੀ ਨਹੀ ਉਤਰਦੀ।

ਅੱਜ ਤੋਂ ਲੱਗ-ਭੱਗ 4 ਸਾਲ ਪਹਿਲਾਂ ‘ਬੱਧਨੀ ਡਾਟ ਕਾਮ’ ਉੱਪਰ ਇਹ ਸਾਖੀ ਪੜ੍ਹੀ ਸੀ। ਜੋ ਸੀਨੀਅਰ ਪੱਤਰਕਾਰ ਹਰਬੀਰ ਸਿੰਘ ਭੰਵਰ ਜੀ ਨੇ ਇਓ ਬਿਆਨ ਕੀਤੀ ਸੀ, "ਡਾ. ਭਾਰਦਵਾਜ ਨੇ ਦਸਿਆ ਕਿ ਸ਼੍ਰੀ ਅਖੰਡ ਪਾਠ ਦੌਰਾਨ ਇੱਕ ਅਜੀਬ ਚਮਤਕਾਰ ਹੋਇਆ। ਜਿਸ ਸਮੇਂ ਸੁਖਮਣੀ ਸਾਹਿਬ ਦਾ ਪਾਠ ਚਲ ਰਿਹਾ ਸੀ, ਪਾਵਨ ਸ੍ਰੀ ਗੁਰੁ ਗ੍ਰੰਥ ਸਾਹਿਬ ਤੋਂ ਇੱਕ ਨੂਰਾਨੀ ਰੋਸਨੀ ਉੱਠੀ ਜੋ ਹੱਥਾਂ ਦੀਆਂ ਉੱਗਲੀਆਂ ਰਾਹੀ ਉਨ੍ਹਾਂ ਅੰਦਰ ਪਰਵੇਸ਼ ਕਰ ਗਈ, ਇਸ ਉਪਰੰਤ ਹੀ ਉਹ ਤੰਦਰੁਸਤ ਹੋਏ।"

ਇਸ ਬਾਰੇ ਮੈ ਇੱਕ ਪੱਤਰ ਰਾਹੀ ਆਪਣੇ ਕੁੱਝ ਸ਼ੰਕੇ ਜਾਹਰ ਕੀਤੇ ਸਨ ਜਿਨ੍ਹਾਂ ਦਾ ਅੱਜ ਤਾਂਈ ਕੋਈ ਜਵਾਬ ਨਹੀ ਆਇਆ। ਪਿਛਲੇ ਮਹੀਨੇ ਵੀ ਇਹ ਸਾਖੀ ਪੜ੍ਹੀ ਸੀ। ਜਿਸ ਦੀ ਕਹਾਣੀ ਤਾਂ ਹਰਬੀਰ ਸਿੰਘ ਭੰਵਰ ਵਲੋ ਲਿਖੀ ਗਈ ਕਹਾਣੀ ਨਾਲ ਰਲਦੀ-ਮਿਲਦੀ ਸੀ ਪਰ ਪਾਤਰ ਬਦਲ ਗਏ ਸਨ। ਇਹ ਕਹਾਣੀ youtube ਉਪਰ ਵੀ ਦੇਖੀ ਜਾਂ ਸਕਦੀ ਹੈ। ਅੱਜ ਸੰਤ ਸਿੰਘ ਮਸਕੀਨ ਤਾਂ ਸਾਡੇ ਵਿੱਚ ਮੌਜੂਦ ਨਹੀ ਹਨ ਇਸ ਲਈ ਉਨ੍ਹਾਂ ਨੂੰ ਤਾਂ ਪੁਛਿਆ ਨਹੀ ਜਾ ਸਕਦਾ। ਹਰਵੀਰ ਸਿੰਘ ਭੰਬਰ ਨੇ ਪਹਿਲਾ ਹੀ ਕੋਈ ਜਵਾਬ ਨਹੀ ਦਿੱਤਾ। ਹੁਣ ਤੁਸੀ ਇਹ ਸਾਖੀ ਨੂੰ ਸਿੱਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ ਲਈ ਲਿਖ ਭੇਜਿਆ ਹੈ। ਇਸ ਸਾਖੀ ਸਬੰਧ ਮੈ ਆਪਣੇ ਸ਼ੰਕੇ ਇਸ ਆਸ ਨਾਲ ਸਾਂਝੇ ਕਰ ਰਿਹਾ ਹਾਂ ਕੇ ਆਪ ਜੀ ਵੀ ਖੋਜੀ ਪੱਤਰਕਾਰ ਹੋ।

ਅੱਜ ਵੀ ਸਟੇਜਾਂ ਤੋਂ ਅੱਡੀਆਂ ਚੱਕ-ਚੱਕ ਕੇ ਸੁਣਾਈ ਜਾਂਦੀ ਬੀਬੀ ਰਜਨੀ ਦੀ ਸਾਖੀ ਤੋ ਅਰੰਭ ਹੋਇਆ ਇਹ ਵਰਤਾਰਾ ਹੁਣ ਕੈਂਸਰ ਦੀ ਬਿਮਾਰੀ ਠੀਕ ਕਰਨ ਤੱਕ ਪੁੰਹਚ ਗਿਆ ਹੈ। ਵੀਰ ਬਲਦੇਵ ਸਿੰਘ ਜੀ ਉਹ ਕਾਂ ਜੋ ਛੱਪੜੀ ਵਿੱਚ ਇਸ਼ਨਾਨ ਕਰਕੇ ਚਿੱਟੇ ਹੋਏ ਸਨ ਕੀ ਉਨ੍ਹਾਂ ਦੀ ਅੱਗੋ ਦੀ ਵੰਸ਼ ਵੀ ਚਿੱਟੀ ਸੀ ਅੱਜ ਉਹ ਕਿਥੇ ਰਹਿੰਦੀ ਹੈ? ਜਾਂ ਉਹ ਖਤਮ ਹੋ ਗਈ ਹੈ?

ਇਤਿਹਾਸ ਮੁਤਾਬਕ ਉਥੇ ਇੱਕ ਛੱਪੜੀ ਹੀ ਹੁੰਦੀ ਸੀ। ਜੇ ਇੱਕ ਸਧਾਰਣ ਛੱਪੜੀ ਦਾ ਪਾਣੀ ਹੀ ਕਾਂਵਾਂ ਦਾ ਰੰਗ ਬਦਲ ਸਕਦਾ ਸੀ ਤਾਂ ਅੱਜ ਕਿਓ ਨਹੀ ਅਜੇਹਾ ਹੁੰਦਾ, ਜਦੋ ਕੇ ਸਭ ਨੂੰ ਪਤਾਂ ਹੈ ਕਿ ਉਥੇ ਪਿਛਲੇ 400 ਸਾਲ ਤੋ ਲਗਾਤਾਰ ਬਾਣੀ ਦਾ ਪ੍ਰਵਾਹ ਚਲਦਾ ਰਹਿੰਦਾ ਹੈ। ਕੀ ਅੱਜ ਵੀ ਕੋਹੜ ਦੇ ਮਰੀਜ ਉਥੇ ਇਸ਼ਨਾਨ ਕਰਨ ਨਾਲ ਠੀਕ ਹੁੰਦੇ ਹਨ? ਜੇ ਨਹੀ ਤਾਂ ਕਿਓ?

ਚਲੋ ਛੱਡੋ! ਇਹ ਤਾਂ ਪੁਰਾਣੀ ਸਾਖੀ ਹੈ ਪਰ ਡਾਂ ਭਾਰਦਵਾਜ ਵਾਲੀ ਸਾਖੀ ਤਾਂ ਅਜੇ ਕੱਲ ਦੀ ਗੱਲ ਹੈ। ਕੈਂਸਰ ਦੀ ਨਾ ਮੁਰਾਦ ਬਿਮਾਰੀ ਜੋ ਪੰਜਾਬ ਵਿੱਚ ਵਿੱਚ ਵੀ ਪੈਰ ਪਸ੍ਰਾਣ ਵਿੱਚ ਸਫਲ ਹੋ ਗਈ ਹੈ ਇਸ ਬਾਰੇ ਕੀ ਆਪ ਜੀ ਨੂੰ ਇਹ ਜਾਣਕਾਰੀ ਹੈ ਕਿ ਹੁਣ ਤਾਂਈ ਕਿਨੇ ਮਰੀਜ ਠੀਕ ਹੋਏ ਹਨ? ਹੁਣ ਤਾਂਈ ਤਾਂ ਇਸ ਸਾਖੀ ਦਾ ਆਪ ਜੀ ਸਮੇਤ ਬੁਹਤ ਸਾਰੇ ਵਿਅਕਤੀਆਂ ਵਲੋ ਪ੍ਰਚਾਰ ਕੀਤਾ ਜਾ ਚੁੱਕਾ ਹੈ।

ਕੀ ਕੋਈ ਅਜਿਹੀ ਲਾਈਟ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਆਂ ਸਕਦੀ ਜਿਸ ਨੂੰ ਕੈਮਰੇ ਵਿੱਚ ਬੰਦ ਕੀਤਾ ਜਾ ਸਕੇ? ਜੇ ਕਰ ਆਪ ਜੀ ਇਸ ਸਾਖੀ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋ ਹਵਾਲੇ ਦੇ ਕੇ ਸਹੀ ਸਾਬਤ ਕਰ ਸਕੋ ਤਾਂ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ।

ਵੀਰ ਜੀ ਆਪ ਜੀ ਦਾ ਹੇਠ ਲਿਖੇ ਬਾਰੇ ਕੀ ਵਿਚਾਰ ਹੈ,

While serving the suffering people from the epidemic day and night, Guru Sahib himself was seized with high fever. The swear attack of smallpox confined him to bed for several days. When his condition became serious, he called his mother and told her that his end was drawing near. When asked to name his successor, he merely exclaimed 'Baba Bakala'. These words were only meant for the future (Guru) Teg Bahadur Sahib, who was residing at village Bakala near river Beas in Punjab province.( ਸ੍ਰੋਮਣੀ ਕਮੇਟੀ ਦੀ ਬੈਬ ਸਾਈਟ ਚੋਂ ਧੰਨਵਾਦ ਸਹਿਤ)

ਉਸ ਵੇਲੇ ਤਾਂ ਸੁਖਮਣੀ ਸਾਹਿਬ ਲਿਖਿਆ ਜਾਂ ਚੁੱਕਾ ਸੀ। ਫਿਰ ਵੀ ਅਜੇਹਾ ਕਿਓ ਵਾਪਰ ਗਿਆ?

ਵੀਰ ਜੀ ਜੋ ਸ਼ੋਮਣੀ ਕਮੇਟੀ ਵਾਲਿਆਂ ਵਲੋ ਚੌਥੇ ਪਾਤਿਸ਼ਾਹ ਜੀ ਦੇ ਨਾਮ ਤੇ "ਗੁਰੂ ਰਾਮ ਦਾਸ ਹਸਪਤਾਲ ਤੇ ਕਾਲਜ" ਅੰਮ੍ਰਿਤਸਰ ਵਿੱਚ ਹੀ ਕਈ ਸਾਲਾਂ ਤੋਂ ਚਲਾਇਆ ਹੋਇਆ ਹੈ ਹੁਣ ਇਸ ਦੀ ਕੀ ਲੋੜ ਹੈ? ਜੇ ਕੋਹੜ ਅਤੇ ਕੈਂਸਰ ਵਰਗੇ ਮਾਰੂ ਰੋਗ ਸਰੋਵਰ ਇਸ਼ਨਾਨ ਨਾਲ ਜਾਂ ਬਾਣੀ ਸੁਣਨ ਨਾਲ ਹੀ ਠੀਕ ਹੋ ਸਕਦੇ ਹਨ ਤਾਂ ਬਾਕੀ ਰੋਗ ਕਿਹੜੇ ਬਾਗ ਦੀ ਮੂਲੀ ਹਨ?

ਵੀਰ ਬਲਦੇਵ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਪਾਣੀ ਵਿੱਚ ਮਧਾਣੀ ਪਾਉਣ ਦੀ ਬਜਾਏ ਤੱਥਾਂ ਦੇ ਅਧਾਰਤ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਆਦਰ ਸਹਿਤ

ਸਰਵਜੀਤ ਸਿੰਘ


(25/02/09)
ਗੁਰਮੀਤ ਸਿੰਘ ਆਸਟ੍ਰੇਲੀਆ

Dear Moderator, Sikh Marg,
Will you kindly also check up with S. Baldev Singh jee (Hong Kong) whether he has talked to said Bhardwaj jee during the past one year?
Since late Giani Sant Singh Maskeen, who was his supporter, has already expired, I could not contact him in Alwar.
Then I enquired from The Sikh Review and came to understand that Bhardwaj, who was suffering from cancer, had already expired. But I could not get exact date or year when he had died.
I am sure S. Baldev Singh jee may be knowing and if so, he may be requested to share this vital information on Website: www.sikhmarg.com He may also be knowing his next address and Tel. No. Thanks,
Gurmit Singh (Australia)


(25/02/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਬਲਦੇਵ ਸਿੰਘ ਹਾਂਗ ਕਾਂਗ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਜਿਵੇਂ ਆਪਨੇ ਲਿਖਿਆ ਹੈ ਕਿ “ਸਾਡੀ ਮੌਤ ਦਾ ਦਿਨ ਸਾਡੇ ਪੈਦਾ ਹੋਣ ਤੋ ਪਹਿਲਾਂ ਲਿਖ ਦਿੱਤਾ ਜਾਦਾ ਹੈ ਪਰ ਸਾਡੀ ਮੌਤ ਦਾ ਰੱਬ ਮਰਨ ਦਾ ਬਹਾਨਾਂ ਬਣਾਂ ਦਿੰਦਾ ਹੈ ਜਿਵੇ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਜਾਂ ਕਿਸੇ ਨੂੰ ਹਰਟ ਅਟੈਕ ਹੋ ਗਿਆ ਆਂਪਾਂ ਆਖ ਦਿੰਦੇ ਹਾਂ ਕਿ ਇਸਦੀ ਕਿਸਮਤ ਕਿਉਕਿ ਮੌਤ ਜੰਮਣ ਤੋ ਪਹਿਲਾਂ ਲਿਖੀ ਹੁੰਦੀ ਹੈ”।
ਵੀਰ ਜੀ, ਇਹ ਗੱਲ ਕਹਿਣ ਨੂੰ ਤਾਂ ਆਪਾਂ ਸਾਰੇ ਹੀ ਆਖੀ ਜਾਂਦੇ ਹਾਂ, ਇਥੋਂ ਤੀਕ ਕਿ ਜਦੋਂ ਵੀ ਕਿਸੇ ਸਿੱਖ ਪ੍ਰਾਣੀ ਦੀ ਮੌਤ ਹੋਣ ਤੋਂ ਪਿਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸਾਡੇ ਭਾਈ ਜੀ ਅਰਦਾਸ ਕਰਦੇ ਹਨ ਤਾਂ ਉਹ ਗੁਰਬਾਣੀ ਦੀ ਇਹ ਪੰਗਤੀ “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ” ਅਤੇ ਇਹ ਲਫਜ, ਸ੍ਰ... ਜਿੰਨੇ ਧੁਰੋ ਸਵਾਸ ਲਿਖੇ ਸਨ ਉਹ ਭੋਗਕੇ ਚਲੇ ਗਏ ਹਨ ਆਦਿਕ ਜਰੂਰ ਪੜ੍ਹਦੇ ਹਨ ਭਾਂਵੇਂ ਕਿ ਮੌਤ ਦਾ ਕਾਰਨ ਕੋਈ ਵੀ ਹੋਵੇ।
ਜਿਹੜਾ ਮਨੁੱਖ ਆਪਣੀ ਉਮਰ ਭੋਗ ਕੇ ਜਾਨੀਕਿ ਬੁਢੇਪੇ ਵਿੱਚ ਅਕਾਲ ਚਲਾਣਾ ਕਰਦਾ ਹੈ ਜਾਂ ਕਿਸੇ ਅਜਿਹੀ ਨਾਮੁਰਾਦ ਬੀਮਾਰੀ ਦੇ ਕਾਰਨ ਜਾਂਦਾ ਹੈ ਜਿਸ ਵਿਚ ਉਸਦਾ ਜਾਂ ਕਿਸੇ ਹੋਰ ਦਾ ਕੋਈ ਕਸੂਰ ਨਹੀਂ ਹੁੰਦਾ ਉਥੇ ਤਾਂ ਗੁਰਬਾਣੀ ਦੀਆਂ ਇਹ ਪੰਗਤੀਆਂ ਬੋਲਣ ਦੀ ਗੱਲ ਸਮਝ ਵਿੱਚ ਆਉਂਦੀ ਹੈ ਪਰ ਜੇ ਕਿਸੇ ਮਨੁੱਖ ਦਾ ਕਤਲ ਕੀਤਾ ਜਾਂਦਾ ਹੈ ਜਾਂ ਸ਼ਰਾਬ ਦੀ ਹਾਲਤ ਵਿੱਚ ਕੋਈ ਗਡੀ ਚਲਾਉਣ ਕਾਰਨ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿਤਾ ਜਾਂਦਾ ਹੈ ਤਾਂ ਉਸ ਹਾਲਤ ਵਿਚ ਇਹ ਪੰਗਤੀਆਂ ਪੜ੍ਹਨੀਆਂ ਜਾਂ ਅਜਿਹੀਆਂ ਗੱਲਾਂ ਕਰਨੀਆਂ ਕੀ ਠੀਕ ਹਨ ? ਜਦ ਕਿ ਦੂਸਰੇ ਪਾਸੇ ਕਤਲ ਕਰਨ ਵਾਲੇ ਉਤੇ ਉਸਦੇ ਵਾਰਸ ਪੁਲਸ ਕੋਲ ਪਰਚਾ ਕਰਵਾਉਂਦੇ ਹਨ। ਪ੍ਰੀਵਾਰਾਂ ਵਿਚ ਵੈਰ ਪੈ ਜਾਂਦਾ ਹੈ। ਜੇਕਰ ਅਸੀਂ ਵਾਕਿਆ ਹੀ ਗੁਰਬਾਣੀ ਦੇ ਅਜਿਹੇ ਸ਼ਬਦਾ ਦਾ ਅਰਥ ਇਹੀ ਲੈਂਦੇ ਹਾਂ ਤਾਂ ਫਿਰ ਕਤਲ ਕਰਨ ਵਾਲੇ ਜਾਂ ਸ਼ਰਾਬੀ ਡਰਾਇਵਰ ਨੂੰ ਸਜਾ ਦਿਵਾਉਣ ਦੀ ਗੱਲ ਕਿਉਂ ਕਰਦੇ ਹਾਂ। ਉਹ ਤਾਂ ਉਸ ਆਦਮੀ ਦੀ ਮੌਤ ਦਾ ਬਹਾਨਾ ਬਣਿਆਂ ਹੈ। ਇਵੇਂ ਹੀ ਅਸੀਂ ਕਈ ਵਾਰ ਡਾਕਟਰ ਦੀ ਅਣਗਹਿਲੀ ਕਾਰਨ ਮਰੀਜ ਦੀ ਮੌਤ ਹੋਣ ਦਾ ਦੋਸ਼ ਲਾਉਂਦੇ ਹਾਂ। ਕੀ ਇਹ ਸੱਭ ਕੁਝ ਸਾਡੀ ਕਹਿਣੀ ਤੇ ਕਰਨੀ ਵਿਚ ਫਰਕ ਨਹੀਂ ? ਕੀ ਤੁਸੀਂ ਇਨ੍ਹਾਂ ਕਾਰਨਾ ਨੂੰ ਵੀ ਕਹੋਗੇ ਕਿ “ਸਾਡੀ ਮੌਤ ਦਾ ਦਿਨ ਸਾਡੇ ਪੈਦਾ ਹੋਣ ਤੋ ਪਹਿਲਾਂ ਲਿਖ ਦਿੱਤਾ ਜਾਦਾ ਹੈ ਪਰ ਸਾਡੀ ਮੌਤ ਦਾ ਰੱਬ ਮਰਨ ਦਾ ਬਹਾਨਾਂ ਬਣਾਂ ਦਿੰਦਾ ਹੈ” ?
ਅਰਦਾਸ ਹੋਣ ਸਮੇਂ ਕਿੰਨੇ ਸਿੱਖ ਇਹ ਸੱਭ ਕੁਝ ਸੁਣ ਰਹੇ ਹੁੰਦੇ ਹਨ। ਕੀ ਕਦੀ ਅਸੀਂ ਇਸ ਤਰ੍ਹਾਂ ਦੇ ਸ਼ਬਦ ਬੋਲਣ ਵਾਲਿਆਂ ਨੇ ਕਿਸੇ ਕਤਲ ਕਰਨ ਵਾਲੇ ਨੂੰ ਇਹ ਆਖਕੇ ਮਾਫ ਕੀਤਾ ਹੈ ਕਿ ਸਾਡੇ ਰਿਸ਼ਤੇਦਾਰ ਦੀ ਉਮਰ ਲਿਖੀ ਹੀ ਏਨੀ ਸੀ ?
ਮੇਰੇ ਦੋਸਤ ਨੂੰ ਸ਼ੂਗਰ ਹੋ ਗਈ ਸੀ। ਡਾਕਟਰਾਂ ਨੇ ਉਸਨੂੰ ਕਿਹਾ ਸੀ ਕਿ ਜੇ ਤੂੰ ਸ਼ਰਾਬ ਪੀਤੀ ਤਾਂ ਤੇਰੀ ਮੌਤ ਹੋ ਜਾਵੇਗੀ। ਉਹ ਸ਼ਰਾਬ ਪੀਣੋ ਨਾ ਹੱਟਿਆ ਤੇ ਉਸਦੀ ਮੌਤ ਹੋ ਗਈ। ਇਹ ਦੱਸਣਾ ਕਿ ਉਸਦੀ ਉਮਰ ਪਹਿਲਾਂ ਹੀ ਲਿਖੀ ਏਨੀ ਸੀ ? ਆਸ ਕਰਦਾ ਹਾਂ ਕਿ ਤੁਸੀਂ ਇਹਨਾ ਉਲਝਣਾ ਬਾਰੇ ਪੂਰੀ ਜਾਣਕਾਰੀ ਦੇਵੋਗੇ।
ਵੀਰ ਜੀ, ਆਪਨੇ ਲਿਖਿਆ ਹੈ, “ਕਿਓ ਐਵੈ ਬਾਡਰਾਂ ਤੇ ਦਿਨ ਰਾਤ ਦੇਸ਼ ਦੀ ਖਾਤਰ ਪਹਿਰਾ ਦੇਣਾਂ ਪਹਿਰੇਦਾਰ ਪਹਿਰਾ ਦਿੰਦਾ ਹੈ ਤੇ ਕਦੇ ਕਦੇ ਆਵਦੇ ਬਾਲ ਬੱਚੇ ਨੂੰ ਨਿਰਆਸਰਾ ਛੱਡ ਕੇ ਸ਼ਹੀਦੀ ਵੀ ਦੇਣੀ ਪੈਦੀ ਹੈ। ਦੇਸ਼ ਵਾਸੀ ਜਾਂ ਨੌਕਰ ਦਾ ਮਾਲਕ ਸੁੱਤੇ ਪਏ ਹੁੰਦੇ ਹਨ। ਪਰ ਪਹਿਰੇਦਾਰ ਉਹਨਾਂ ਤੇ ਪਹਿਰਾ ਦਿੰਦਾ ਹੈ”।
ਕੀ ਆਪ ਜੀ ਨੂੰ ਜਾਂ ਹੋਰ ਜਿਹੜੇ ਵੀਰ ਬਾਡਰ ਤੇ ਪਹਿਰਾ ਦੇਂਦੇ ਹਨ ਜਾਂ ਫੌਜ ਵਿਚ ਹਨ ਉਹਨਾ ਨੂੰ ਨੂੰ ਭਾਰਤ ਸਰਕਾਰ ਨੇ ਜਬਰਦਸਤੀ ਭਰਤੀ ਕੀਤਾ ਹੈ / ਸੀ ? ਕੀ ਤੁਸੀਂ ਤਨਖਾਹ ਨਹੀਂ ਲੈਂਦੇ ਸੀ / ਹਨ ? ਕੀ ਫੌਜ ਵਿਚ ਭਰਤੀ ਹੋਣ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਕਿ ਉਥੇ ਕੀ ਕਰਨਾ ਹੈ ?
ਵੀਰ ਜੀ, ਲੱਗਦੇ ਹੱਥ ਇਹ ਵੀ ਸੋਝੀ ਦੇਣੀ ਕਿ “ਇਸ਼ਨਾਨ” ਕਰਨ ਦਾ ਸਬੰਧ ਤਨ ਨਾਲ ਹੈ ਜਾਂ ਮਨ ਨਾਲ ?
ਸ੍ਰ. ਬਲਦੇਵ ਸਿੰਘ ਜੀ, ਇਹ ਪੰਗਤੀਆਂ ਜੋ ਤੁਸੀਂ ਲਿਖੀਆਂ ਹਨ “ਅਨਿਕ ਜਤਨ ਕਰ ਕਾਲ ਸਤਾਏ, ਮਰਨ ਲਿਖਾਏ ਮੰਡਲ ਮਹਿ ਆਏ”॥ ਇਹ ਭਾਈ ਗੁਰਦਾਸ ਜੀ ਦੀ ਕਿਸ ਵਾਰ ਜਾਂ ਕੱਬਿਤ ਵਿਚੋਂ ਹਨ ?
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(25/02/09)
ਮਹਿੰਦਰ ਸਿੰਘ

ਗੁਰੂ ਪੰਥ ਦੇ ਦਾਸ ਵੀਰ ਗੁਰਚਰਨ ਸਿੰਘ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ

ਪ੍ਰਵਾਨ ਕਰਨੀ ਜੀ,

ਪ੍ਰਸ਼ਨ 1: ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ ਜੀ, ਜਿੰਨਾ ਦੀ ਜਪੁ ਸਾਹਿਬ ਦੀ recording ਵਿਆਖਿਆ ਸਮੇਤ singhsabhacanada.com ਤੇ ਮਜੂਦ ਹੈ ਉਹਨਾ ਦੀ ਵਿਦਵਤਾ ਤੇ ਸਿੱਖੀ ਗਿਆਨ ਬਾਰੇ ਤੁਹਾਡੀ ਕੀ ਰਾਏ ਹੈ? ਤੁਹਾਡੇ ਮੁਤਾਬਿਕ ਕੀ ਉਹਨਾ ਨੂੰ ਸਿੱਖ ਧਰਮ ਤੇ ਸਿੱਖੀ ਦੇ ਅਸੂਲਾ ਬਾਰੇ ਕੋਈ ਸਮਝ ਸੀ ਕਿ ਨਹੀ?

ਤੁਹਾਡੇ ਲਿਖੇ ਅਨੁਸਾਰ:

08-02-09: ਯੂਨੀਵਰਸਿਟੀਆਂ ਨੇ ਪ੍ਰੋਫੈਸਰ ਬਣਨ ਬਾਰੇ ਜੋ ਪੁਰਾਣੀਆਂ ਡਿਕਸ਼ਨਰੀਆਂ ਦੀ ਪ੍ਰੀਭਾਸ਼ਾ ਹੈ ਉਸਦੀ ਪ੍ਰਵਾਹ ਨਾ ਕਰਕੇ ਆਪਣੇ ਨਵੇਂ ਕਾਇਦੇ ਬਣਾਏ ਹਨ। ਅੱਜ ਪ੍ਰੋਫੈਸਰ ਦੀ ਉਚ ਪੱਧਰੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਕਿਸੇ ਵੀ ਵਿਆਕਤੀ ਦੀ ਪੀ. ਐਚ. ਡੀ. ਹੋਣਾ ਜਰੂਰੀ ਹੈ ਤੇ ਉਸ ਤੋਂ ਕਿਤੇ ਬਾਅਦ 20-25 ਸਾਲ ਦੇ ਲੰਮੇ ਅਰਸੇ ਤੋ ਬਾਅਦ ਉਹ ਵਿਆਕਤੀ ਲੰਮੀ ਘਾਲਣਾ ਘਾਲਣ ਤੋਂ ਬਾਅਦ ਆਪਣੇ ਨਾਮ ਨਾਲ ਪ੍ਰੋਫੈਸਰ ਲਿਖਣ ਦੇ ਯੋਗ ਹੁੰਦਾ ਹੈ।

02-02-09: ਜੇ ਕਰ ਤੁਸੀ ਪਰੋਫੈਸਰ ਵਾਲੇ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਅਸੀ ਸਮਝ ਜਾਵਾਂਗੇ ਕਿ ਤੁਸੀ ਵੀ ਫਗਵਾੜੇ ਵਾਲੇ ਫਰਜ਼ੀ ਪਰੋਫੇਸਰ ਅਵਤਾਰ ਸਿੰਘ ਵਾਂਗਰ ਪਰੋਫੈਸਰ ਬਣੇ ਹੋਏ ਹੋ ਤੇ ਨਾਲ ਹੀ ਸ੍ਰ. ਮੱਖਣ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਇਨ੍ਹਾਂ ਦੇ ਨਾਮ ਨਾਲੋਂ ਪਰੋਫੈਸਰ ਲਫਜ਼ ਹਟਾ ਕੇ ਹੀ ਸਿੱਖ ਮਾਰਗ ਤੇ ਪਾਇਆ ਜਾਵੇ। ਇਸ ਵੈਬਸਾਈਟ ਤੇ ਕਿਸੇ ਦੀ ਝੂਠੀ ਡਿਗਰੀ ਨੂੰ ਕੋਈ ਥਾਂ ਨਹੀ ਹੋਣਾ ਚਾਹੀਦਾ।

ਪ੍ਰਸ਼ਨ 2: ਕਿਉਂਕਿ ਤੁਹਾਨੂੰ ‘ਪ੍ਰੋ.’ ਸ਼ਬਦ ਦੀ ਮਹਾਨਤਾ ਤੇ ਇਸ ਦੀ ਵਰਤੋਂ ਆਪਣੇ ਨਾਮ ਨਾਲ ਕਰਨ ਦੇ ਲਈ ਇਸ ਲਈ ਜੋ ਕੱਠਣ ਘਾਲਣਾ ਤੇ ਕਮਾਈ ਕਰਨੀ ਪੈਂਦੀ ਹੈ ਇਸ ਬਾਰੇ ਕਾਫੀ ਨੌਲਜ਼ ਹੈ। ਪਰ ਇਹ double standard ਕਿਉਂ? ਕੀ ਤੁਸੀਂ ਕਦੀ ਪ੍ਰੋ. ਇੰਦਰ ਸਿੰਘ ਘੱਗਾ ਜਾਂ ਪ੍ਰੋ. ਗੁਰਬਚਨ ਸਿੰਘ ਜੀ ਨੂੰ ਇਹ ਪੁਛਿਆ ਹੈ ਕਿ ਉਹਨਾ ਨੇ ਆਪਣੇ ਨਾਮ ਨਾਲ ਪ੍ਰੋ. ਸ਼ਬਦ ਦੀ ਵਰਤੋਂ ਕਦੋਂ ਤੋਂ ਕਰਨੀ ਸ਼ੁਰੂ ਕਿਤੀ? ਉਹਨਾ ਨੇ ਪੀ. ਐਚ. ਡੀ ਕਿਹੜੇ ਵਿਸ਼ੇ ਚ ਕੀਤੀ ਹੈ? ਉਹਨਾ ਦਾ thesis ਤੇ research ਕਿਸ ਤੇ ਸੀ ਤੇ ਕਿਹੜੀ ਯੂਨੀਵਰਸੀਟੀ `ਚ ਉਹਨਾ ਨੇ 20-25 ਦਾ ਲੰਮਾ ਸਮਾ ਪੜਾਇਆ ਹੈ?

ਕਿਰਪਾ ਕਰਕੇ ਇਹਨਾ ਪ੍ਰਸ਼ਨਾ ਦੇ ਉੱਤਰ ਪਿਹਲੇ ਵਿਸ਼ਥਾਰ ਨਾਲ ਦੇਣਾ ਤੇ ਬਾਅਦ ਵਿੱਚ ਮੈਨੂੰ ਕੋਈ ਸਵਾਲ ਕਰੋਗੇ ਤਾਂ ਆਪ ਦੀ ਬਹੁਤ ਮੇਹਰਬਾਨੀ ਹੋਵੇਗੀ।

ਬੇਨਤੀ:

ਪ੍ਰੋ. ਗੁਰਬਚਨ ਸਿੰਘ ਜੀ ਤੇ ਪ੍ਰੋ. ਇੰਦਰ ਸਿੰਘ ਘੱਗਾ ਜੀ,

ਮੈਂ ਆਪ ਨੂੰ ਸੁਰਜਣ ਸਿੰਘ, ਬਰਨਾਲ਼ਾ ਕਲਾਂ ਦੀ ਦਿੱਤੀ ਪ੍ਰੋ. ਸ਼ਬਦ ਦੀ ਪ੍ਰਭਾਸ਼ਾ, "a person who professes something; one who openly declares his sentiments, religious beliefs, etc. ; a college or university teacher of the highest academic rank, usually in a specific field." ਦੇ ਅਧਾਰ ਤੇ ਆਪ ਨੂੰ ਪ੍ਰੋ. ਕਬੂਲਦਾ ਹਾਂ।

ਗੁਰਚਰਨ ਸਿੰਘ ਜੀ ਆਪ ਦੇ ਜਵਾਬ ਦੀ ਉਡੀਕ ਵਿੱਚ ਆਪਦਾ ਛੋਟਾ ਵੀਰ,

ਮਹਿੰਦਰ ਸਿੰਘ

ਰੋਚੈਸਟਰ, ਨੀਊ ਯਾਰਕ

585 – 503 5328


(25/02/09)
ਦਰਸ਼ਨ ਸਿੰਘ ਘਣਕਸ

ਪਿਆਰੇ ਵੀਰ ਦਲਜੀਤ ਸਿੰਘ ਹੋਠੀ ਜੀ ਗੁਰੂ ਫਤਿਹ।

ਤੂਸੀ ਅਪਣੀ ਚਿਠੀ ਵਿੱਚ ਬੜੇ ਡੂੰਘੇ ਸੂਆਲ ਕੀਤੇ ਹਨ। ਇਸ ਦਾ ਉਤਰ ਮੈ ਅਪਣੀ ਅਵੱਸਤਾ ਵਿਚੋਂ ਦੇਵਾਂਗਾ, ਕਿਸੇ ਹੋਰ ਬੰਦੇ ਲਈ ਗਲਤ ਵੀ ਲੱਗੇਗਾ, ਇਹ ਕੁਦਰੱਤ ਦੀ ਖੇਡ ਹੈ, ਅਸੀ ਸਾਰੇ ਹੀ ਵੱਖਰੇ ਵੱਖਰੇ ਲੈਵਲ ਤੇ ਘੁੰਮ ਰਹੇ ਹਾਂ।

ਗੁਰੂ ਸਾਹਿਬ ਜੀ ਨੇ ਸਾਰੀਆਂ ਜੂਨਾ ਵਾਰੇ ਗਿਆਨ ਬਖਸਿਆ ਹੈ। ਇਹ ਹੱਕ ਗੁਰੂ ਦਾਤੇ ਦੇ ਹੱਥ ਵਿੱਚ ਹੀ ਹੈ, ਕਿਸ ਨੂੰ ਕਿਸ ਜੂਨ ਵਿੱਚ ਪਾਉਂਣਾ ਹੈ। ਕਰਮ ਧਰਮ ਦਾ ਚੱਕਰ ਵੀ ਅਕਾਲ ਪੁਰਖ ਨੇ ਹੀ ਸਾਡੇ ਲਈ ਇਮਤਿਹਾਨ ਪਾਇਆ ਹੈ।

ਬੰਦੇ ਨੂੰ ਇੱਕ ਦੋ ਜਨਮਾ ਦਾ ਪਤਾ ਹੈ, ਬਾਪ ਤੇ ਬਾਬਾ, ਬਾਕੀ ਦੇ ਜਨਮ ਦਾ ਸਾਨੂੰ ਕੋਈ ਗਿਆਨ ਨਹੀਂ ਹੈ। (ਜਨਮ ਜਨਮ ਕੀ ਮਲ ਲਾਗੀ) we have impression from past lifes.

ਸਾਰਾ ਗੁਰੁ ਗਰੰਥ ਸਾਹਿਬ ਜੀ ਸਾਨੂੰ ਏਹ ਦੱਸਦਾ ਹੈ ਕੇ ਏਹ ਸੰਸਾਰ ਕੂੜ ਹੈ, ਧੋਖਾ ਹੈ, ਬਿਖ ਹੈ, ਮੈਨੂੰ ਹੁਣ ਬਖਸ ਲੈ। ਮੈ ਹੋਰ ਘਰ ਨਹੀ ਬਸਾਉਣੇ। ਬੰਦੇ ਦੀ ਜੂਨ ਹੀ ਰੱਬ ਨੂੰ ਮਿਲਣ ਵਾਸਤੇ ਹੈ।

ਇਸ ਚੱਕਰ ਵਿਚੋਂ ਗੁਰਮੁਖ ਨੇ ਨਿਕਲਣਾ ਹੈ, ਮਨਮੁਖ ਨੇ ਨਹੀ, ਇਸ ਲਈ ਸਾਡਾ ਸਾਰਾ ਧਿਆਨ ਗੁਰਮੁਖ ਬਣਨ ਵਿੱਚ ਲੱਗਣਾ ਚਾਹੀਦਾ ਹੈ। ਗੁਰੁ ਗਰੰਥ ਜੀ ਵਿੱਚ ਸਾਰਾ ਗਿਆਨ ਮਨਮੁਖ ਤੋ ਗੁਰਮੁਖ ਬਣਨ ਦਾ ਹੀ ਹੈ, ਉਦਮ ਅਸੀ ਕਰਨਾ ਹੈ, ਤੇ ਕਿਰਪਾ (ਕਰਤੇ) ਦੀ ਨਾਲ ਹੀ ਗੁਰੂ ਮਿਲਣਾ ਹੈ।

ਸਾਡੇ ਵਿੱਚ ਕਈ ਜਨਮਾ ਦੇ ਸੰਸਕਾਰ ਹਨ, ਸਾਡੇ ਮਨਾ ਤੇ ਕਈ ਜਨਮਾ ਦੇ ਕੂੜ ਦੀ ਪਾਲ ਚੜੀ ਹੈ ਪਰ ਸਾਨੂੰ ਇਸ ਦਾ ਗਿਆਨ ਨਹੀ ਹੈ, ਕਿਉਂਕੇ ਅਸੀ ਸਾਰੇ ਹੀ, ਕਾਮ, ਕਰੋਧ, ਲੋਭ, ਮੋਹ, ਹੰਕਾਰ ਦੀਆਂ ਵਿਰਤੀਆਂ ਦੇ ਵਿੱਚ ਗੁਆਚ ਚੁਕੇ ਹਾਂ। ਅਸੀ ਏਹ ਵਿਰਤੀਆਂ ਦੀ ਪਕੜ ਤੋ ਉਪਰ ਜਾਣਾ ਹੈ, ਏਹ ਸਭ ਮਨ ਦੀਆਂ ਖੇਡਾਂ ਹਨ। Atma is a silent messenger of,Parm Atma.

ਜਦੋ ਮਨ ਕਾਬੂ ਵਿੱਚ ਆ ਗਿਆ, ਫੇਰ ਚਿਤ ਨਾਲ ਗੱਲਬਾਤ ਚੱਲਣੀ ਹੈ, ਫੇਰ ਬੁਧ ਦੀ ਬਣਤਰ ਬਣਨੀ ਹੈ, ਫੇਰ ਵਿਵੇਕ ਬੁਧ ਵਾਲੀ ਅਵੱਸਤਾ ਵਿੱਚ ਜਾਣਾ ਹੈ, ਫੇਰ ਗੂਰਮੁਖ ਦੀ ਉਚੀ ਪਾਉੜੀ ਤੇ ਚੜਣਾ ਹੈ। ਏਹ ਸਾਰੀ ਘਾਲਣਾਂ ਸੁਖਾਲੀ ਨਹੀ, ਇਸ ਹਿਮਾਲਾ ਪਰਬਤ ਤੇ ਕਿਸੇ ਵਿਰਲੇ ਨੀ ਪਾਹੁੰਚਣਾ ਹੈ। (ਕੋਟਨ ਮੇ ਕੋਊ)

(ਹੈਣ ਬਿਰਲੇ ਨਹੀ ਘਣੇ)

ਮੈਨੂੰ ਰੱਬ ਜੀ ਨੇ ਐਸਾ ਹੀ ਸੁਭਾ ਦਿਤਾ ਹੈ, ਜੇ ਕੋਈ ਮੇਰੇ ਨਾਲ ਚੁਤਰਾਈ ਕਰਦਾ ਹੈ, ਤਾਂ ਮੈ ਲੰਮੇ ਹੱਥੀਂ ਲੈਦਾਂ ਹਾ, ਜੇ ਕੋਈ ਪਿਆਰ ਦਾ ਨਿਗ੍ਹ ਦਿੰਦਾ ਹੈ, ਤਾਂ ਮੈ ਉਸ ਅੱਗੇ ਢਹਿ ਢੇਰੀ ਹੋ ਜਾਂਦਾ ਹਾਂ। ਮੈ ਭੂਪਿੰਦਰ ਸਿੰਘ ਜੀ ਨੁੰ ਗਾਲਾਂ ਨਹੀ ਕੱਢੀਆਂ, ਏਹ ਗੱਲ ਤੁਸੀ ਲੋੜ ਤੋ ਵੱਧ ਕਹਿ ਰਹੇ ਹੋਂ। ਭੁਪਿਦਰ ਸਿੰਘ ਨੇ ਮੈਨੂੰ ਗੋਰੀ ਮਾਂ ਦੁਧ ਚੰਘਾਉਣ ਦੀ ਗੱਲ ਕੀਤੀ ਸੀ, ਮੈ ਤਾਂ ਸਿਰਫ ਏਹ ਦਰਸਾਇਆ ਹੈ ਕੇ ਕੋਣ ਜਾਣੇ ਕਿਸ ਮਾਂ ਦਾ ਦੁਧ ਚੁੰਘਣਾ ਹੈ, ਗੋਰੀ ਜਾਂ ਕਾਲੀ, ਜਾਂ ਫੇਰ ਚਾਰ ਲੱਤਾਂ ਵਾਲੀ, ਏਹ ਤਾਂ ਗੁਰੂ ਹੀ ਜਾਣਦਾ ਹੈ।

ਆਤਮਾਂ, ਪਰਮਾਤਮਾਂ ਦੀ ਹੋਂਦ ਮਿਣੀ, ਤੋਲੀ ਨਹੀਂ ਜਾ ਸਕਦੀ, ਏਹ ਗੁਰਮੁਖ ਦੀ ਅਵੱਸਤਾ ਵਿੱਚ ਜਾ ਕੇ ਮਹਿਸੂਸ ਕੀਤੀ ਜਾ ਸਕਦੀ ਹੈ, ਅਤੇ ਏਹ ਸਾਰੀ ਰਚਨਾ ਦਾ ਗਿਆਨ ਗੁਰਮੁਖ ਹੋਵੇਗਾ।

ਆਤਮਾ Human life ਦੇ ਸੁਰੂ ਵਿੱਚ ਹੀ when Infinity becomes Finite. It is like light from light house. ਜਲ ਮੇ ਜਲ ਹੋਆ ਰਾਮ।

ਰੱਬ ਜੀ ਨੂੰ ਅਤੇ ਉਸਦੀ ਖੇਡ ਨੂੰ ਜਾਨਣ ਦੀ ਕੋਸ਼ਿਸ਼ ਨਾ ਕਰੋ, it is mysterious, our job is to know our self ,once we know who we are, than it will be easy to know God.

Guru Nanak jee met all the great thinker of his time and Guru jee read all the books of all the great religion at that time and told every body do not try figure out how big and how great is the creator, he is unperceivable.

ਅੰਤੁ ਨ ਸਿਫਤੀ ਕਹਿਣ ਨ ਅੰਤੁ, ਅੰਤੁ ਨ ਕਰਣੈ ਦੇਣਿ ਨ ਅੰਤੁ।।

ਅੰਤੁ ਨ ਵੇਖਣਿ ਸੁਣਣਿ ਨ ਅੰਤੁ, ਅੰਤੁ ਨ ਜਾਪੈ ਕਿਆ ਮਨ ਮੰਤ।।

ਅੰਤੁ ਨ ਜਾਪੈ ਕੀਤਾ ਆਕਾਰੁ, ਅੰਤੁ ਨ ਜਾਪੈ ਪਾਰਾਵਾਰੁ।।

ਅੰਤ ਕਾਰਿਣ ਕੇਤੇ ਬਿਲਲਾਹਿ, ਤਾਂ ਕੇ ਅੰਤ ਨ ਪਾਏ ਜਾਹਿ।।

ਏਹ ਅੰਤੁ ਨ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਇ।।

ਵਡਾ ਸਾਹਿਬੁ ਉਚਾ ਥਾਉ, ਉਚੇ ਉਪਰਿ ਉਚਾ ਨਾਉ।।

ਏਵਡੁ ਉਚਾ ਹੋਵੈ ਕੋਇ, ਤਿਸ ਉਚੇ ਕਉ ਜਾਣੈ ਸੋਇ।।

ਜੇਵਡੁ ਅਪਿ ਜਾਣੈ ਆਪਿ ਆਪਿ, ਨਾਨਕ ਨਦਰੀ ਕਰਮੀ ਦਾਤਿ।। ਗਗਸ. ਪ-5

ਆਖੀਰ ਵਿੱਚ ਮੈ ਏਹ ਹੀ ਕਹਿਣਾ ਚਾਹਾਂਗਾ ਕੇ ਮੈ ਕੋਈ ਗਿਆਨੀ ਨਹੀਂ ਹਾਂ। ਮੈ ਵੀ ਤੁਹਾਡੇ ਵਾਂਗੂੰ ਖੋਜ ਵਿੱਚ ਹਾਂ, ਮੈਨੂੰ ਹਾਲੇ ਤੱਕ ਐਨੀ ਹੀ ਸਮਝ ਪਈ ਹੈ। ਮੇਰੇ ਤੋ ਸੁਆਲ ਜਾਬਾਬ ਨਾ ਪੋਛੋ, ਸਾਹਿਬ ਸਿੰਘ ਜੀ ਦੀ ਸਟੀਕ ਚੋਂ ਸਾਰੇ ਸਵਾਲ ਹੱਲ ਕੀਤੇ ਜਾ ਸਕਦੇ ਹਨ।

ਮੈਂ ਕਿਸੇ ਨੰ ਗਾਲਾਂ ਨਹੀ ਕੱਢਦਾ, ਸਾਡਾ ਸਾਰਿਆਂ ਦਾ ਢੱਗ ਆਪਣਾ ਆਪਣਾ ਹੈ, ਜਿਸ ਤਰਾ ਸਾਡੇ ਹੱਥਾਂ ਦੀਆ ਲਕੀਰਾਂ ਨਹੀ ਮਿਲਦੀਆਂ ਏਸੇ ਤਰਾਂ ਅਸੀਂ ਵੱਖਰੇ ਵੱਖਰੇ ਹਾ।

ਗੁਰੂ ਗਰੰਥ ਜੀ ਦੀ ਪਹਿਲੀ ਬਾਣੀ ਜੋ ਗੁਰੁ ਨਾਨਕ ਸਾਹਿਬ ਜੀ ਦੀ ਹੈ, ਏਸ ਬਾਣੀ ਨੂੰ ਗੁਰੂ ਗਰੰਥ ਜੀ ਦੀ ਕੁੰਜੀ ਵੀ ਕਹਿਦੇ ਹਨ। ਇਸ ਨੂੰ ਚੰਗੀ ਤਰਾਂ ਸਮਝੋ।

ਤੁਹਾਡਾ ਧੰਨਬਾਦ ਹੈ।

ਪਿਆਰ ਤੇ ਸੁਭ ਇਛਾਵਾਂ ਨਾਲ,

ਦਰਸ਼ਨ ਸਿੰਘ ਘਣਕਸ।


(24/02/09)
ਗੁਨਿੰਦਰ ਕੌਰ

ਗੁਰਚਰਨ ਸਿੰਘ ਜਿਉਣਵਾਲਾ ਨੇ ਝੂਠ ਦਾ ਠੇਕਾ ਲਿਆ ਹੋਇਆ ਹੈ
ਮੈਂ ਅਜ ਹੀ ਸਿੱਖ ਮਾਰਗ ਤੇ ਪਈ ਗੁਰਚਰਨ ਸਿੰਘ ਜਿਉਣਵਾਲਾ ਦੀ ਚਿੱਠੀ ਪੜ੍ਹੀ ਹੈ। ਹੈਰਾਨ ਹਾਂ ਕਿ ਗੱਲ ਗੁਰਮਤਿ ਦੀ ਕਰਨੀ ਤੇ ਨਿਰਾ ਝੂਠ ਹੀ ਝੂਠ ਬੋਲਣਾ। ਮੇਰੀ ੧੮ ਫ਼ਰਵਰੀ ਦੀ ਚਿੱਠੀ ਹੇਠਾਂ ਛਪੀ ਹੋਈ ਹੈ ਤੇ ਮੈਂ ਉਸ ਵਿੱਚ ਗੁਰਚਰਨ ਸਿੰਘ ਦੇ ਸਵਾਲਾਂ ਦਾ ਜਵਾਬ ਦਿੱਤਾ ਹੋਇਆ ਹੈ। ਮੈਂ ਇਹ ਜਵਾਬ ਤਾਂ ਹੀ ਦੇ ਸਕੀ ਹਾਂ ਜੇ ਮੈਂ ਉਨ੍ਹਾਂ ਦੀ ਕਿਤਾਬ ਪੜ੍ਹੀ ਹੈ।
ਹੁਣ ਤੁਸੀਂ ਜੋ ਕੁਫ਼ਰ ਤੋਲਿਆ ਹੈ ਉਸ ਦੇ ਸਫ਼ੇ ਦਸੋ:
੧ ਡਾ: ਦਿਲਗੀਰ ਨੇ ਕਿਥੇ (ਸਫ਼ਾ) ਲਿਖਿਆ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਚੋਂ ਭਗੌੜਾ ਹੋਇਆ।
੨. ਉਨ੍ਹਾਂ ਨੇ ਕਿਥੇ ਲਿਖਿਆ ਹੈ ਕਿ ਗੁਰੁ ਤੇਗ ਬਹਾਦਰ ਸਾਹਿਬ ਜੀ ਭੋਰੇ ਵਿੱਚ ਤਪਸਿਆ ਕਰਦੇ ਰਹੇ।
੩. ਮੈਂ ਉਨ੍ਹਾਂ ਵੱਲੋਂ ਦਮਦਮੇ ਵਿੱਚ ਭਾਈ ਮਨੀ ਸਿੰਘ ਤੋਂ ਬੀੜ ਲਿਖਵਾਉਣ ਵਾਲੀ ਗੱਲ ਬਿਆਨ ਕੀਤੀ ਹੈ (ਉਨ੍ਹਾਂ ਦੀ ਕਿਤਾਬ ਦੇ ਅਧਾਰ ਤੇ)
੪. ਮੈਂ ਕੱਤਕ ਕਿ ਵਿਸਾਖ ਵਾਲੀ ਗੱਲ ਵੀ ਸਪਸ਼ਟ ਕੀਤੀ ਹੈ।
ਗੁਰਚਰਨ ਸਿੰਘ ਜੀ ਪੰਥ ਤੇ ਰਹਿਮ ਕਰੋ। ਪਾਪ ਨਾ ਕਰੋ। ਝੂਠ ਨਾ ਬੋਲੋ। ਅਜੇ ਤਾਂ ਮੇਰਾ ਜਵਾਬ ‘ਸਿੱਖ ਮਾਰਗ’ ਤੇ ਮੌਜੂਦ ਹੈ। ਸ ਮੱਖਣ ਸਿੰਘ ਜੀ ਇਨ੍ਹਾਂ ਨੂੰ ‘ਕੱਟ ਪੇਸਟ’ ਕਰ ਕੇ ਭੇਜ ਦਿਓ। ਪਰ ਝੂਠਾ ਬੰਦਾ…ਤੌਬਾ ਤੌਬਾ. . ।
ਵੈਸੇ ਇਸ ਜਿੰਨੀ ਨਫ਼ਰਤ ਤੇ ਸਾੜਾ ਮੈਂ ਸਾਰੀ ਉਮਰ ਕਿਸੇ ਵਿੱਚ ਵੀ ਨਹੀਂ ਵੇਖਿਆ।
ਗੁਨਿੰਦਰ ਕੌਰ


(24/02/09)
ਦਲਜੀਤ ਸਿੰਘ ਹੋਠੀ

ਸ੍ਰ. ਦਰਸ਼ਨ ਸਿੰਘ ਘਣਕਸ ਜੀ ਨੂੰ ਬੇਨਤੀ।
ਚਾਹੇ ਮੈਨੂੰ ਕੁੱਤੀ ਦੇ ਪੇਟੋਂ ਜੰਮਣਾ ਪਵੇ ਤਾਂ ਕੀ ਫਰਕ ਪੈਣ ਲੱਗਾ ਹੈ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਹੋਵੇਗਾ ਕਿ ਮੈਂ ਪਹਿਲੇ ਜਨਮ ਵਿੱਚ ਕੀ ਸੀ। ਇਸ ਗੱਲ ਦੀ ਪ੍ਰੋੜਤਾ ਗੁਰਬਾਣੀ ਵੀ ਕਰਦੀ ਹੈ। ਕਿਸੇ ਨੂੰ ਕੋਈ ਪਤਾ ਨਹੀਂ ਕੋਈ ਕਿਥੇ ਜਾਂਦਾ ਹੈ ਤੇ ਕਿੱਥੋ ਆਉਂਦਾ ਹੈ।
ਗਉੜੀ ਮਹਲਾ 1॥ ਕਿਰਤੁ ਪਇਆ ਨਹ ਮੇਟੈ ਕੋਇ॥ ਕਿਆ ਜਾਣਾ ਕਿਆ ਆਗੈ ਹੋਇ॥ ਜੋ ਤਿਸੁ ਭਾਣਾ ਸੋਈ ਹੂਆ॥ ਅਵਰੁ ਨ ਕਰਣੈ ਵਾਲਾ ਦੂਆ॥ 1॥ ਨਾ ਜਾਣਾ ਕਰਮ ਕੇਵਡ ਤੇਰੀ ਦਾਤਿ॥ ਕਰਮੁ ਧਰਮੁ ਤੇਰੇ ਨਾਮ ਕੀ ਜਾਤਿ॥ 1॥ ਰਹਾਉ॥ {ਪੰਨਾ 154}
ਕਿਸੇ ਨੂੰ ਕੋਈ ਪਤਾ ਨਹੀਂ ਕਿ ਅੱਗੇ ਮਰਨ ਤੋਂ ਬਾਅਦ ਕੀ ਹੋਣ ਵਾਲਾ ਹੈ ਤੇ ਜੋ ਕੁੱਝ ਵੀ ਹੋਣਾ ਹੈ ਉਹ ਸਾਰਾ ਕਿਸੇ ਕੁਦਰਤੀ ਨਿਯਮ ਮੁਤਾਬਕ ਹੀ ਹੋਣਾ ਹੈ।
ਗਉੜੀ ਚੇਤੀ ਮਹਲਾ 1॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ 1॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ॥ 1॥ ਰਹਾਉ॥ {ਪੰਨਾ 156}
ਬੰਦੇ ਦਾ ਕੋਈ ਪਤਾ ਨਹੀਂ ਕਿ ਇਹ ਕਿਥੋਂ ਆਇਆ ਹੈ ਤੇ ਪਹਿਲਾਂ ਇਸਦਾ ਮਾਈ ਬਾਪ ਕੌਣ ਸੀ ਤੇ ਹੁਣ ਇਸਦੇ ਮਾਂ ਤੇ ਬਾਪ ਨੇ ਇਸਨੂੰ ਕਿਹੜੇ ਕੰਮ ਵਾਸਤੇ ਪੈਦਾ ਕੀਤਾ ਹੈ। ਪਰ ਹੈ ਇਹ ਆਪਣੇ ਮਾਂ ਤੇ ਬਾਪ ਦੀ ਜਿਨਸੀ ਹਵਸ ਤੋਂ ਪੈਦਾ ਹੋਇਆ।
ਮਹਲਾ 1॥ ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ॥ ਜੀਵਿ ਜੀਵਿ ਮੁਏ ਮੁਏ ਜੀਵੇ॥ ਕੇਤਿਆ ਕੇ ਬਾਪ, ਕੇਤਿਆ ਕੇ ਬੇਟੇ, ਕੇਤੇ ਗੁਰ ਚੇਲੇ ਹੂਏ॥ ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ॥ ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ॥ ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ॥ 2॥ (ਪੰਨਾ 1238)
ਬੰਦੇ ਦਾ ਕੋਈ ਪਤਾ ਨਹੀਂ ਕਿ ਇਹ ਕਿਤਨੀ ਵਾਰ ਮਰਿਆ ਹੈ ਤੇ ਫਿਰ ਪੇਦਾ ਹੋਇਆ ਹੈ, ਪਹਿਲਾਂ ਇਸਦੀ ਮਾਂ ਕੌਣ ਸੀ ਤੇ ਬਾਪ ਕੌਣ ਸੀ, ਇਸਦਾ ਪੁਤਰ ਕੌਣ ਸੀ, ਇਸਦਾ ਗੁਰੂ ਕੌਣ ਸੀ ਇਸਦਾ ਚੇਲਾ ਕੌਣ ਸੀ। ਇਸ ਸਾਰੇ ਕਾਸੇ ਦਾ ਸਿਰਫ ਪਰਮਾਤਮਾ ਨੂੰ ਹੀ ਪਤਾ ਹੈ।
ਮਰਨ ਤੋਂ ਬਾਅਦ ਕੀ ਹੋਣਾ ਹੈ ਕਿਸੇ ਨੂੰ ਕੋਈ ਪਤਾ ਨਹੀਂ।
ਸ੍ਰ. ਦਰਸਨ ਸਿੰਘ ਜੀ ਹੁਣ ਤੁਸੀਂ ਇਹ ਦੱਸੋ ਕਿ ਆਤਮਾ ਦਾ ਵਜੂਦ ਸ਼ਰੀਰ ਤੋਂ ਬਿਨਾ ਹੁੰਦਾ ਹੈ ਜਾਂ ਨਹੀਂ?
ਜਿਸ ਆਤਮਾ ਨੂੰ ਤੁਸੀਂ ਮੰਨਦੇ ਹੋ ਕੀ ਇੱਕ ਮਨੁੱਖੀ ਸ਼ਰੀਰ ਦਾ ਹਿਸਾ ਹੈ ਜਾਂ ਪਰਮਾਤਮਾ ਦੇ ਸ਼ਰੀਰ ਦਾ ਹਿਸਾ ਹੈ?
ਇਹ ਆਤਮਾ ਜਿਸ ਨੂੰ ਤੁਸੀਂ ਮੰਨਦੇ ਹੋ ਇਹ ਬੰਦੇ ਵਿੱਚ ਪ੍ਰਵੇਸ ਕਦੋਂ ਤੇ ਕਿਵੇਂ ਕਰਦੀ ਹੈ?
ਇਸ ਆਤਮਾ ਦੇ ਵੱਸਣ ਦੀ ਥਾਂ ਕਿਥੇ ਹੈ ਜਾਣੀ ਮਨੁੱਖਾ ਸ਼ਰੀਰ ਵਿੱਚ ਇਹ ਕਿੱਥੇ ਰਹਿੰਦੀ ਹੈ?
ਤੁਸੀਂ ਆਪਣੇ ਵਿਚਾਰ ਖੁਲ਼ੀ ਤੇ ਧੜੱਲੇਦਾਰ ਬੋਲੀ ਵਿੱਚ ਕਰਿਆ ਕਰੋ। ਤੁਹਾਡੀ ਲਿਖਤ ਦਾ ਮੈਂ ਬੁਰਾ ਨਹੀਂ ਮਨਾਉਂਦਾ। ਚਿੱਠੀ ਪੱਤਰ ਵਿੱਚ ਬੋਲੀ ਐਸੀ ਹੀ ਹੁੰਦੀ ਹੈ। ਜੇ ਜੱਟਾਂ ਨੇ ਜੱਟਕਾ ਸਵਾਦ ਹੀ ਨਾ ਦਿਖਾਇਆ ਤਾਂ ਉਹ ਜੱਟ ਹੀ ਕਾਹਦੇ। ਖੂਬ ਗਾਹਲਾਂ ਵਗੈਰਾ ਕੱਢਿਆ ਕਰੋ। ਅਚਾਰ ਤੋਂ ਬਗੈਰ ਕਈ ਵਾਰੀ ਸਬਜੀ ਜਿਤਨੀ ਮਰਜ਼ੀ ਸਵਾਦ ਹੋਵੇ ਰੋਟੀ ਖਾਣ ਦਾ ਸਵਾਦ ਹੀ ਨਹੀਂ ਆਉਂਦਾ।
ਮੇਰਾ ਮਿਤਰ ਭੁਪਿੰਦਰ ਸਿੰਘ ਤਾਂ ਇੱਕ ਚਿੱਠੀ ਲਿਖ ਕੇ ਹੀ ਥੱਕ ਗਿਆ ਭਵਿਖ ਵਿੱਚ ਮੈਂ ਹੀ ਤੁਹਾਡੇ ਨਾਲ ਚਰਚਾ ਵਾਰਤਾ ਕਰਾਂਗਾ।
ਉੱਤਰ ਦੀ ਉਡੀਕ ਵਿਚ।
{ਦਲਜੀਤ ਸਿੰਘ ਹੋਠੀ ਭੁਪਿੰਦਰ ਸਿੰਘ} {ਰਾਚੈਸਟਰ ਨੀਉਯਾਰਕ {585- 698- 0146}


(23/02/09)
ਅਵਤਾਰ ਸਿੰਘ ਲੰਡਨ

Dear Darshan Singh Jee.

Thanks for your missive dated 22.02.2009. I appreciate your kind words.Words which come from heart enter the heart. We need not agree with every thing that others say S. Makhan Singh has rendered a great service by providing us a stage/platform for "Shabad vichar" and it is for us to see that how we can use it .You will see some highly educated and trained people in it and their sole purpose is to create infighting among the sikhs to distract them from real goal. In these circumstances it is our duty to see what we can do protect it from anti gurmat forces.We can not do it without knowing and understanding the basics of our Guru's teachings. The real thing is Gyan.

" Kabira jahan gyan teh dharam hai jahan jhooth the paap". SGGS Page 1372.

I leave it here .I will come back soon on this issue.

Regards. Avtar Singh. London.


(23/02/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਲੈਕਚਰਾਰ ਤਰਲੋਚਨ ਸਿੰਘ ਜੀ ਗੁਰ ਫਤਹਿ ਬੁਲਾਈ ਪ੍ਰੀਵਾਨ ਕਰਨੀ ਜੀ।

ਸ੍ਰ. ਤਰਲੋਚਨ ਸਿੰਘ ਜੀ ਜਦੋਂ ਹੀ ਕਿਧਰੇ ਕੋਈ ਵਿਆਕਤੀ ਤੁਹਾਡੇ ਨਾਲ ਮਿਲਦੀ ਜੁਲਦੀ ਵਿਚਾਰਧਾਰਾ ਜ਼ਾਹਰ ਕਰਦਾ ਹੈ ਤਾਂ ਤੁਸੀਂ ਝੱਟ ਹੀ ਉਸਦੀ ਤਰਫਦਾਰੀ ਕਰਨ ਲੱਗ ਪੈਂਦੇ ਹੋ। ਪਿਛਲੇ ਤਿੰਨ ਕੁ ਹਫਤਿਆਂ ਵਿੱਚ ਚਾਹੇ ਉਹ ਸੁਰਜਨ ਸਿੰਘ ਬਰਨਾਲਾ ਹੋਵੇ ਜਾਂ ਉਹ ਫਰਜ਼ੀ ਪ੍ਰੋ. ਅਵਤਾਰ ਸਿੰਘ ਫਗਵਾੜਾ (ਮੱਕੜ), ਚਾਹੇ ਉਹ ਦਰਸ਼ਨ ਸਿੰਘ ਘਣਕਸ ਜਾਂ ਪ੍ਰਿ. ਗਿਆਨੀ ਸੁਰਜੀਤ ਸਿੰਘ ਮਿਸ਼ਨਰੀ ਹੀ ਕਿਉਂ ਨਾ ਹੋਵੇ। ਕੀ ਐਸੀਆਂ ਆਦਤਾਂ ਨਾਮ ਜਪਣ ਵਾਲਿਆਂ ਵਿੱਚ ਪੈਦਾ ਹੁੰਦੀਆਂ ਹਨ? ਨਹੀਂ। ਸ਼ਹਿਰੀ ਸਿੱਖਾਂ ਵਿੱਚ ਇਹ ਵਿਚਾਰਧਾਰਾ ਆਮ ਹੀ ਵੇਖਣ ਨੂੰ ਮਿਲਦੀ ਹੈ।

ਲੈਕਚਰਾਰ ਤਰਲੋਚਨ ਸਿੰਘ ਜੀ ਚਾਹੇ ਤੁਸੀਂ ਮੇਰਾ ਨਾਮ ਲਿਖ ਕੇ ਅਲੋਚਨਾ ਨਹੀਂ ਕਰਦੇ ਪਰ ਫਿਰ ਵੀ ਸਮਝਣ ਵਾਲਾ ਤਾ ਸਮਝ ਹੀ ਜਾਂਦਾ ਹੈ। ਮੈਂ ਕਦੇ ਵੀ ਬ੍ਰਾਹਮਣੀ ਵਿਚਾਰਧਾਰਾ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਿੱਚ ਘਸੋੜਨ ਨਾਲ ਲਿਹਾਜ ਨਹੀਂ ਕਰਦਾ। ਚਾਹੇ ਤੁਸੀਂ ਆਪ ਜਾ ਆਪਣੇ ਪਾਸ਼ੂਆਂ ਕੋਲੋਂ ਜਿਤਨਾ ਵੀ ਮਰਜੀ ਮੇਰੇ ਉਲਟ ਪ੍ਰਚਾਰ ਕਰਵਾਵੋ। ਚਾਹੇ ‘ਪੱਥਰ ਮਾਰ’ ਸੋਚ ਲਿਖੋ ਤੇ ਚਾਹੇ ‘ਕੋਮਨਿਸਟ’ ਲਿਖੋ ਤੁਹਾਡੇ ਵਰਗੀ ਸੋਚ ਨਾਲ ਸਮਝੌਤਾ ਕਰਦੇ ਨਹੀਂ ਹੋਵੇਗਾ। ਸਿੱਖੀ ਵਿੱਚ ਡਰ ਨੂੰ ਕੋਈ ਥਾਂ ਨਹੀਂ ਤੇ ਨਾ ਹੀ ਭਵਿਖ ਵਿੱਚ ਕੋਈ ਥਾਂ ਹੋਵੇਗੀ।

ਤੁਹਾਡੇ ਤੇ ਤੁਹਾਡੇ ਪ੍ਰਸੰਸਕਾਂ ਦੇ ਵਿਚਾਰਾਂ ਅਨੁਸਾਰ ਗੁਰਚਰਨ ਸਿੰਘ ਜਿਉਣ ਵਾਲਾ ਤੁਹਾਡੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ ਤੇ ਤੁਹਾਡੇ ਹੀ ਇਹ ਅਲਫਾਜ਼ ਹਨ: "ਮੇਰੇ ਨਾਮ ਜਪਣ ਦਾ ਅਸਰ ਇਹ ਹੈ ਕਿ ਮੇਰੇ ਸਾਰੇ ਵਿਦਿਆਰਥੀ ਮੇਰਾ ਕਹਿਆ ਮੰਨਦੇ ਹਨ"। ਕੀ ਤੁਹਾਡੇ ਨਾਮ ਜਪਣ ਦਾ ਮੇਰੇ ਤੇ ਨਹੀਂ ਹੋ ਸਕਦਾ? ਤੁਹਾਡੇ ਨਾਮ ਜਪਣ ਦਾ ਅਸਰ ਤਾਂ ਤੁਹਾਡੇ ਸਾਹਮਣੇ ਬੈਠੇ ਪ੍ਰੋ. ਇੰਦਰ ਸਿੰਘ ਘੱਗਾ ਤੇ ਵੀ ਨਹੀਂ ਹੋਇਆ ਮੇਰੇ ਤੇ ਕੀ ਹੋਣਾ ਸੀ। ਇਮਾਨਦਾਰੀ ਨਾਲ ਸਿੱਖ ਧਰਮ ਦਾ ਪ੍ਰਚਾਰ ਕਰੋ ਕੋਈ ਵੀ ਤੁਹਾਡੇ ਗਲੇ ਦੀ ਹੱਡੀ ਨਹੀਂ ਬਣ ਸਕਦਾ।

ਧੰਨਵਾਦ।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

****************************************

ਗੁਨਿੰਦਰ ਕੌਰ ਜੀ ਗੁਰ ਫਤਹਿ ਪ੍ਰੀਵਾਨ ਕਰਨੀ।

ਐਵੇਂ ਹੀ ਡਾ. ਦਿਲਗੀਰ ਦੀ ਪ੍ਰਸੰਸਕ ਬਣ ਬੈਠਣਾ ਵਿਚਾਰਧਾਰਾ ਤੋਂ ਖਾਲੀ ਹੋਣ ਦਾ ਸਬੂਤ ਹੁੰਦਾ ਹੈ। ਜਿਹੜੇ ਚਾਰ ਨੁਕਤੇ ਮੈਂ ਉਠਾਏ ਹਨ ਉਨ੍ਹਾਂ ਬਾਰੇ ਕੋਈ ਪੁਖਤਾ ਜਵਾਬ ਹੁੰਦਾ ਤਾਂ ਮੈਂ ਤੁਹਾਡੀ ਸਲਾਹ ਮੰਨ ਲੈਣੀ ਸੀ। ਤੁਸੀਂ ਉਨ੍ਹਾਂ ਦੀ ਕਿਤਾਬ, "ਸਿੱਖ ਤਵਾਰੀਖ" ਖਰੀਦੀ ਜਰੂਰ ਹੋਵੇਗੀ ਪਰ ਪੜ੍ਹੀ ਨਹੀਂ। ਜੇ ਪੜ੍ਹੀ ਹੁੰਦੀ ਤਾਂ ਤੁਹਾਡਾ ਹਾਲ ਕੁੱਝ ਹੋਰ ਹੀ ਹੋਣਾ ਸੀ। ਸਿੱਖ ਮਾਰਗ ਤੇ ਲਿਖ ਕੇ ਤੁਸੀਂ ਗਲਤੀ ਕੀਤੀ ਹੈ ਇਹ ਤੁਹਾਡੇ ਅਲਫਾਜ਼ ਹਨ। ਪਰ ਦੁਬਾਰਾ ਲਿਖ ਕੇ ਤੁਸੀਂ ਕਿਉਂ ਗਲਤੀ ਕਰਦੇ ਹੋ?

ਧੰਨਵਾਦ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ)

****************************************

ਸ੍ਰ. ਧਰਮ ਸਿੰਘ ਜੀ ਨੂੰ ਗੁਰ ਫਤਹਿ ਬੁਲਾਈ ਪ੍ਰੀਵਾਨ ਹੋਵੇ ਜੀ।

ਸ੍ਰ. ਧਰਮ ਸਿੰਘ ਜੀ ਤੁਹਾਡੀ ਤੇ ਸ੍ਰ. ਸੁਰਜਨ ਸਿੰਘ ਬਰਨਾਲਾ ਕਲਾਂ ਦੀ ਚਿੱਠੀ ਨੂੰ ਆਹਮਣੇ ਸਾਹਮਣੇ ਰੱਖ ਕੇ ਪੜ੍ਹਿਆ ਜਾਵੇ ਤਾਂ ਪ੍ਰਤੀਤ ਇੰਞ ਹੁੰਦਾ ਹੈ ਕਿ ਇਹ ਦੋਵਾਂ ਚਿੱਠੀਆਂ ਦਾ ਲਿਖਾਰੀ ਕੋਈ ਗੁਮ ਨਾਮ ਹੈ ਤੇ ਹੈ ਵੀ ਉਹ ਇਸ ਵੈਬ-ਸਾਈਟ ਤੋਂ ਖਦੇੜਿਆ ਹੋਇਆ ਫਰਜ਼ੀ ਪ੍ਰੋ. ਅਵਤਾਰ ਸਿੰਘ ਫਗਾਵਾੜਾ (ਮੱਕੜ)। ਕਿਉਂਕਿ ਤਰਲੋਚਨ ਸਿੰਘ ਦੁਪਾਲਪੁਰ ਦੇ ਭਾਈ ਅਵਤਾਰ ਸਿੰਘ ਦਾ ਪਿੰਡ ਤੇ ਬਰਨਾਲਾ ਕਲਾਂ ਕੋਲੋ ਕੋਲੀ ਹਨ। ਆਪਣਾ ਨਾਮ ਬਦਲਿਆ ਤੇ ਪਿੰਡ ਦਾ ਨਾਮ ਬਦਲਿਆ। ਬਾਕੀ ਸੱਭ ਠੀਕ ਠਾਕ ਹੈ। ਜਦੋਂ ਸ੍ਰ. ਸੁਰਜਨ ਸਿੰਘ ਨੂੰ ਬਰਨਾਲਾ ਕਲਾਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਚਿੱਠੀ ਦਾ ਵਿਸ਼ਾ ਵਸਤੂ ਓਹੀ ਹੈ ਤੇ ਹੁਣ ਉਹ ਧਰਮ ਸਿੰਘ ਸਿਰਸਾ ਬਣ ਗਿਆ। ਮੈਨੂੰ ਤਾ ਕੋਈ ਫਰਕ ਨਹੀਂ ਪੈਂਦਾ ਪਰ ਝੂਠ ਕਿਉਂ?

ਪੈਸੇ ਅਸੀਂ ਬਹੁਤ ਬਣਾਉਂਦੇ ਹਾਂ ਇਹ ਤੁਸੀਂ ਸੱਚ ਲਿਖਿਆ ਹੈ। ਸਾਨੂੰ ਆਪਣੇ ਕੰਮ ਕਾਰ ਨਾਲ ਕੋਈ ਨਫਰਤ ਨਹੀਂ ਤੇ ਨਾ ਹੀ ਲੈਕਚਰਾਰ ਤਰਲੋਚਨ ਸਿੰਘ ਦੇ ਪਰੋਫੈਸਰ ਬਣਨ ਨਾਲ, ਇਹ ਤੁਸੀਂ ਝੂਠ ਲਿਖਿਆ ਹੈ। ਸਾਡਾ ਸਬੰਧ ਸਿਰਫ ਤੇ ਸਿਰਫ ਝੂਠੀ ਡਿਗਰੀ ਨਾਲ ਹੈ ਜਿਹੜਾ ਆਪਣੇ ਨਾਮ ਨਾਲ ਝੂਠੀਆਂ ਡਿਗਰੀਆਂ ਥੱਪ ਰਿਹਾ ਹੈ ਓਹ ਸੱਚ ਕਿਥੋਂ ਉਗਲੇਗਾ? ਸ੍ਰ. ਤਰਲੋਚਨ ਸਿੰਘ ਇਹ ਮੰਨ ਕੇ ਕਿ ਮੈਂ ਪਿਛਲੇ 24 ਸਾਲਾਂ ਤੋਂ ਕਾਲਜ਼ ਵਿੱਚ ਲੈਕਚਰਾਰ ਹਾਂ ਫਿਰ ਪ੍ਰੋਫੈਸਰ ਲਿਖੀ ਜਾ ਰਿਹਾ ਹੈ ਗੱਲ ਦਾ ਮੂਲ਼ ਮੁਦਾ ਇਹੀ ਹੈ। ਕਿਸੇ ਦੀਆਂ ਨਿਜੀ ਗੱਲਾਂ ਉਤਨਾ ਚਿਰ ਨਿਜੀ ਹੀ ਹਨ ਜਿਤਨਾ ਚਿਰ ਕੋਈ ਮਨੁੱਖ ਕਿਸੇ ਨੂੰ ਉਪਦੇਸ਼ ਨਹੀਂ ਦੇਣ ਲੱਗ ਪੈਂਦਾ। ਜਦੋਂ ਕੋਈ ਪ੍ਰਚਾਰਕ ਬਣ ਬੈਠਦਾ ਹੈ ਤਾਂ ਫਿਰ ਉਸ ਪ੍ਰਚਾਰਕ ਦੀ ਹਰ ਗੱਲ ਦਾ ਖਿਆਲ ਕਰਕੇ ਘੋਖਣਾ ਜਨਤਾ ਦਾ ਫਰਜ਼ ਬਣਦਾ ਹੈ। ਇਸੇ ਨੁਕਤੇ ਨਿਗਾਹ ਦੇ ਥੱਲੇ ਲੈਕਚਰਾਰ ਤਰਲੋਚਨ ਸਿੰਘ ਜੀ ਦੀ ਡਿਗਰੀ ਬਾਰੇ ਪੁਛਿਆ ਗਿਆ ਸੀ।

ਧੰਨਵਾਦ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।


(23/02/09)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)

ਸਿੱਖ ਮਾਰਗ ਨਾਲ ਜੁੜੇ ਸੱਜਣੋ ਫਤਹਿ ਪ੍ਰਵਾਨ ਕਰਨੀ,

ਅਗਲੇ ਜਨਮ ਪਿਛਲੇ ਬਾਰੇ ਕਈ ਮਹੀਨਿਆਂ ਤੋ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਪਰ ਕਿਸੇ ਗੱਲ ਸਿਰੇ ਲੱਗ ਨਹੀਂ ਰਹੀ ਤੇ ਨਾਂ ਹੀ ਲੱਗਣੀ ਹੈ। ਚੌਰਾਸੀ ਲੱਖ ਜੂਨੀਆਂ ਦਾ ਚੱਕਰ, ਜੰਮਣ ਮਰਨ ਦਾ ਚੱਕਰ, ਅਮੀਰੀ ਗਰੀਬੀ ਦਾ ਚੱਕਰ। ਵੈਸੈ ਇਹ ਚੱਕਰ ਸਮਝ ਵਿੱਚ ਆਉਣ ਵਾਲਾ ਨਹੀ ਕਿਉਕਿ ਇਸਦਾ ਨਾਂ ਹੀ ਚੱਕਰ ਹੈ ਤੇ ਚੱਕਰ ਦਾ ਸਿਰਾ ਨਹੀ ਹੁੰਦਾ। ਇਸਦਾ ਅੰਤ ਪਾਉਣਾਂ ਮੁਸ਼ਕਲ ਹੈ। ਕਿਉਕਿ ਜਪੁਜੀੰ ਸਹਿਬ ਬਾਣੀ ਵਿੱਚ ਵੀ ਲਿਖਿਆ ਹੈ

‘ਅੰਤ ਕਾਰਣਿ ਕੇਤੇ ਬਿਲਲਾਹਿ।। ਤਾਕੇ ਅੰਤ ਨ ਪਾਏ ਜਾਹਿ।। (ਜਪੁਜੀ ਸਹਿਬ) ਅੱਜ ਕੱਲ ਚੰਦ ਤਾਰਿਆਂ ਦੀ ਖੋਜ ਚੱਲ ਰਹੀ ਹੈ ਇਸ ਬਾਰੇ ਬਾਬਾ ਨਾਨਕ ਦੇਵ ਜੀ ਨੇ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਇਹਨਾਂ ਦਾ ਅੰਤ ਪਾਉਣਾਂ ਮੁਸ਼ਕਲ ਹੈ! ਇੱਕ ਖਬਰ ਦੇ ਮੁਤਾਬਿਕ! ਪਿੱਛੇ ਜਿਹੇ ਅਮਰੀਕਾ ਦੇ ਆਦਮੀ ਚੰਦ ਤੇ ਰਹਿ ਕੇ ਆਏ ਸਨ। ਉਹਨਾਂ ਦੀ ਡਾਕਟਰੀ ਹੋਈ ਪਤਾ ਲੱਗਾ ਕਿ ਉਹਨਾਂ ਦੀਆਂ ਹੱਡੀਆ 30% ਕਮਜ਼ੋਰ ਹੋ ਗਈਆਂ ਹਨ ਮਤਲਬ ਕਿ ਅਸਲੀ ਉਮਰ ਨਾਲੋ 30% ਉਮਰ ਜਿਆਦਾ ਲਗਦੀ ਹੈ ਚਿਹਰੇ ਤੇ ਝੁਰੜੀਆਂ ਪੈ ਗਈਆਂ ਹਨ ਉਹ ਉਮਰ ਤੋ ਪਹਿਲਾਂ ਬੁੱਢੇ ਲੱਗਣ ਲੱਗ ਪਏ ਹਨ ਹੁਣ ਉਹ ਚੰਦ ਤੇ ਜਾਣ ਵੱਲ ਮੂੰਹ ਨਹੀ ਕਰਨਗੇ।

ਜਿਉਣਵਾਲੇ ‘ਬਰਾੜ’ ਸਹਿਬ ਕਿਸਮਤ ਨੂੰ ਨਹੀ ਮੰਨਦੇ ਇਹ ਕਹਿੰਦੇ ਹਨ ਕਿ ਬੰਦਾ ਹੀ ਸਭ ਕੁਛ ਹੈ ਕਿਸਮਤ ਹੈ ਹੀ ਨਹੀ, ਸੋ ਗੱਲ ਨੂੰ ਮੁੱਖ ਰੱਖਕੇ ਮੈ ਪੁਛਦਾ ਹਾਂ ਕਿ ਇੱਕ ਬੱਚਾ ਮਜ੍ਹਬੀਆਂ ਦੇ ਘਰ ਪੈਦਾ ਹੁੰਦਾ ਹੈ ਜਿਸਨੇ ਸਾਰੀ ਉਮਰ ਮਜਦੂਰੀ ਕਰਨੀ ਹੈ ਤੇ ਮਜਦੂਰੀ ਕਰਕੇ ਵੀ ਉਸਨੂੰ ਸਾਰੀ ਉਮਰ ਖਾਂਣ ਨੂੰ ਰੋਟੀ ਵਾਸਤੇ ਤੇ ਪੈਣ ਨੂੰ ਕਮਰੇ ਵਾਸਤੇ ਤਰਸਦੇ ਤਸਰਦੇ ਮਰ ਜਾਣਾਂ ਹੈ। ਦੂਜੇ ਪਾਸੇ ਇੱਕ ਬੱਚਾ ਦੇ ਜੱਟਾਂ ਦੇ ਘਰ ਪੈਦਾ ਹੁੰਦਾ ਹੈ ਤੇ ਉਸਨੇ ਸਾਰੀ ਉਮਰ ਸਰਦਾਰੀ ਕਰਨੀ ਹੈ। ਮਜ੍ਹਬੀਆਂ ਦੇ ਬੱਚੇ ਨੇ ਕੀ ਪਾਪ ਕਰ ਦਿੱਤਾ ਜਿਸਨੇ ਸਾਰੀ ਉਮਰ ਨਰਕ ਦੀ ਜਿੰਦਗੀ ਭੋਗਣੀ ਹੈ ਤੇ ਜੱਟਾਂ ਦੇ ਮੁੰਡੇ ਨੇ ਕੀ ਪੁੰਨ ਕਰ ਦਿੱਤਾ ਜਿਸਨੇ ਸਰਦਾਰੀ ਕਰਨੀ ਹੈ। ਜਾਂ ਇਹ ਕਹਿ ਲਵੋ ਕਿ ਇੱਕ ਬੱਚਾ ਠਾਣੇਦਾਰ ਘਰ ਜੰਮਦਾ ਹੈ ਤੇ ਇੱਕ ਬੱਚਾ ਚੌਕੀਦਾਰ ਦੇ ਘਰ ਠਾਣੇਦਾਰ ਦੇ ਬੱਚੇ ਨੇ ਸਾਰੀ ਉਮਰ ਰੋਅਬ ਮਾਰਨਾਂ ਹੈ ਤੇ ਚੌਕੀਦਾਰ ਦੇ ਬੱਚੇ ਨੇ ਸਾਰੀ ਉਮਰ ਜੀ ਹਜੂਰੀ ਵਿੱਚ ਗੁਜ਼ਾਰਨੀ ਹੈ ਹਾਂਲਾਂ ਕਿ ਦੋਵਾਂ ਬੱਚਿਆ ਨੇ ਕੋਈ ਪਾਪ ਪੁੰਨ ਨਹੀ ਕੀਤਾ। ਇਹ ਗੱਲ ਮੈ ਇੰਡੀਆ ਬਾਰੇ ਨਹੀ ਲਿਖ ਰਿਹਾ ਇਹ ਗੱਲ ਹਾਗ ਕਾਂਗ ਵਿੱਚ ਵੀ ਹੈ ਕਿ ਜੋ ਸਾਫ ਸਫਾਈ ਦਾ ਕੰਮ ਕਰਦੇ ਹਨ ਉਹਨਾਂ ਦੇ ਬੱਚਿਆ ਨੇ ਸਾਫ ਸਫਾਈ ਦਾ ਕੰਮ ਹੀ ਕਰਨਾਂ ਹੈ ਉਹਨਾਂ ਦਾ ਵਿਆਹ ਵੀ ਸਾਫ ਸਫਾਈ ਕਰਨ ਵਾਲੇ ਦੀ ਕੁੜੀ ਨਾਲ ਹੋਣਾਂ ਹੈ। ਏਸੇ ਤਰਾਂ ਜੋ ਡਾਕਟਰ ਵਕੀਲ ਦੇ ਘਰ ਬੱਚਾ ਹੋ ਗਿਆ ਉਸਨੇ ਆਵਦੇ ਬਰਾਬਰ ਦੇ ਪ੍ਰਵਾਰ ਨਾਲ ਸ਼ਾਦੀ ਕਰਨੀ ਹੈ। ਚੀਨੇ ਵੀ ਆਖ ਦਿੰਦੇ ਹਨ ਕਿ ਜੋ ਰੱਬ ਨੂੰ ਮਨਜੂਰ, ਜੋ ਕਿਸ਼ਮਤ ਵਿੱਚ ਲਿਖਿਆ ਮਨਜੂਰ। ਸਵਰਗ, ਨਰਕ, ਭੁਤ, ਪ੍ਰੇਤ ਬਾਰੇ ਚੀਨੀ ਤੇ ਅੰਗਰੇਜ਼ੀ ਗੋਰਿਆਂ ਦੀ ਭਾਸਾ ਵਿੱਚ ਵੀ ਲਿਖਿਆ ਹੈ। ਪਰ ਆਂਪਾ ਚੀਨਿਆਂ ਜਾਂ ਗੋਰਿਆਂ ਨੂੰ ਦੇਖਕੇ ਨਹੀ ਚੱਲਣਾਂ ਤੇ ਨਾਂ ਹੀ ਆਂਪਾਂ ਨੂੰ ਇਹਨਾਂ ਦੇ ਧਰਮ ਨਾਲ ਕੋਈ ਵਾਸਤਾ ਨਹੀ, ਇਹ ਸਰਸਰੀ ਗੱਲ ਹੈ। ਸੁਖਮਨੀ ਸਾਹਿਬ ਵਿੱਚ ਵੀ ਇਓ ਲਿਖਿਆ ਹੈ-

ਜਬ ਲਗੁ ਜਾਨੇ ਮੁਝ ਤੇ ਕਛੁ ਹੋਇ।। ਤਬ ਇਸ ਕਉ ਸੁਖੁ ਨਾਹੀ ਕੋਇ।।

ਜਬ ਇਹ ਜਾਨੈ ਮੈ ਕਿਛੁ ਕਰਤਾ।। ਤਬ ਲਗੁ ਗਰਭ ਜੋਨਿ ਮਹਿ ਫਿਰਤਾ।।

ਜਬ ਧਾਰੈ ਬੈਰੀ ਕੋ ਮੀਤੁ।। ਤਬ ਲਗੁ ਨਿਹਚਲੁ ਨਾਹੀ ਚੀਤੁ।।

ਜਬ ਲਗੁ ਮੋਹੁ ਮਗਨ ਸੰਗਿ ਮਾਹਿ।। ਤਬ ਲਗੁ ਧਰਮ ਰਾਇ ਦੇਹ ਸਜਾਇ।।

ਪ੍ਰਭ ਕਿਰਪਾ ਤੇ ਬੰਧਨ ਤੂਟੇ।। ਗੁਰ ਪ੍ਰਸਾਦਿ ਨਾਨਕ ਹਉ ਛੁਟੈ।।

ਅਰਥ-ਮਨੁੱਖ ਜਦ ਤੱਕ ਇਹ ਸਮਝਦਾ ਹੈ ਕਿ ਮੈਥੋ ਕੁਛ ਹੋ ਸਕਦਾ ਹੈ, ਤਦ ਤਾਂਈ ਇਸ ਨੂੰ ਕੋਈ ਸੁਖ ਨਹੀ ਹੁੰਦਾ। ਜਦ ਤੱਕ ਇਹ ਸਮਝਦਾ ਹੈ ਕਿ ਮੈ (ਅਪਨੇ ਬਲ ਨਾਲ) ਕੁਛ ਕਰ ਸਕਦਾ ਹਾਂ, ਤਦ ਤੱਕ (ਵੱਖਰਾ ਪਨ ਦੇ ਕਾਰਨ) ਜੂੰਨਾਂ ਵਿੱਚ ਪਿਆ ਰਹਿੰਦਾ ਹੈ। ਜਦ ਤੱਕ ਮਨੁੱਖ ਕਿਸੇ ਵੈਰੀ ਤੇ ਕਿਸੇ ਨੂੰ ਮਿੱਤ੍ਰ ਸਮਝਦਾ ਹੈ ਤਦ ਤੱਕ ਇਸਦਾ ਮਨ ਟਿਕਾਣੇ ਨਹੀ ਆਉਦਾ। ਜਦ ਤੱਕ ਬੰਦਾ ਮਾਇਆ ਮੋਹ ਵਿੱਚ ਗਰਕ ਰਹਿੰਦਾ ਹੈ ਤਦ ਤੱਕ ਧਰਮ-ਰਾਜ ਸਜ਼ਾ ਦਿੰਦਾ ਹੈ। ਮਾਇਆ ਦੇ ਬੰਧਨ ਪ੍ਰਭੂ ਦੀ ਮੇਹਰ ਨਾਲ ਟੁਟਦੇ ਹਨ। ਹੇ! ਨਾਨਕ ਮਨੁੱਖ ਦੀ ਹਊਮੇ ਗੁਰੂ ਦੀ ਕ੍ਰਿਪਾ ਨਾਲ ਮੁਕਦੀ ਹੈ। (ਪੰਨਾਂ 278) ਟੀਕਾ ਕਾਰ ਪ੍ਰੋ ਸਹਿਬ ਸਿੰਘ ਜੀ-

ਪਰ ਬਰਾੜ ਸਹਿਬ ਕਹਿੰਦੇ ਹਨ ਕਿ ਬੰਦਾ ਹੀ ਸਭ ਕੁਛ ਹੈ?

ਸਾਡੀ ਮੌਤ ਦਾ ਦਿਨ ਸਾਡੇ ਪੈਦਾ ਹੋਣ ਤੋ ਪਹਿਲਾਂ ਲਿਖ ਦਿੱਤਾ ਜਾਦਾ ਹੈ ਪਰ ਸਾਡੀ ਮੌਤ ਦਾ ਰੱਬ ਮਰਨ ਦਾ ਬਹਾਨਾਂ ਬਣਾਂ ਦਿੰਦਾ ਹੈ ਜਿਵੇ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਜਾਂ ਕਿਸੇ ਨੂੰ ਹਰਟ ਅਟੈਕ ਹੋ ਗਿਆ ਆਂਪਾਂ ਆਖ ਦਿੰਦੇ ਹਾਂ ਕਿ ਇਸਦੀ ਕਿਸਮਤ ਕਿਉਕਿ ਮੌਤ ਜੰਮਣ ਤੋ ਪਹਿਲਾਂ ਲਿਖੀ ਹੁੰਦੀ ਹੈ। ਜਿਵੇ ਕਿ ਭਾਈ ਗੁਰਦਾਸ ਜੀ ਨੇ ਕਿਹਾ ਹੈ-

ਅਨਿਕ ਜਤਨ ਕਰ ਕਾਲ ਸਤਾਏ, ਮਰਨ ਲਿਖਾਏ ਮੰਡਲ ਮਹਿ ਆਏ।।

ਪਰ ਰੱਬ ਨੇ ਆਦਮੀ ਨੂੰ ਦਿਮਾਗ ਦਿੱਤਾ ਹੈ ਕੋਈ ਵੀ ਆਦਮੀ ਮਰਨ ਵਾਸਤੇ ਅੱਗ ਵਿੱਚ ਜਾਂ ਉਚੀ ਬਿਲਡਿੰਗ ਤੋ ਆਵਦੇ ਆਪਨੂੰ ਧੱਕਾ ਨਹੀ ਦਿੰਦਾ। ਜੇ ਆਖ ਦੇਈਏ ਰੱਬ ਹੀ ਬੈਠਿਆਂ ਨੂੰ ਰੋਟੀ ਦੇਵੇਗਾ ਤਾਂ ਇਹ ਗੱਲ ਨਹੀ ਬਣਨੀ ਰੋਟੀ ਪੈਦਾ ਕਰਨ ਵਾਸਤੇ ਹੱਥ ਪੱਲਾ ਮਾਰਨਾ ਪੈਣਾਂ ਹੈ ਨਿਰਾ ਪੁਰਾ ਰੱਬ ਤੇ ਵੀ ਨਿਰਭਰ ਨਹੀ ਰਹਿਣਾ। ਕਿਉਕਿ ਰੱਬ ਨੇ ਹੱਥ ਪੈਰ ਕੰਮ ਕਰਨ ਵਾਸਤੇ ਦਿੱਤੇ ਹਨ ਨਾਂ ਕਿ ਵਿਹਲੇ ਬੈਠ ਕੇ ਖਾਂਣ ਵਾਸਤੇ। ਜੋ ਗੱਲ ਮੈ ਲਿਖੀ ਹੈ ਉਹੋ ਗੱਲ, ਸ੍ਰ ਜਸਵੀਰ ਸਿੰਘ ਕੈਲਗਰੀ ਤੇ ਸ੍ਰ ਤ੍ਰਲੋਚਨ ਸਿੰਘ ਮਹਾਜਨ ਨੇ ਲਿਖੀ ਸੀ ਉਹੋ ਗੱਲ ਸ੍ਰ ਗੁਰਨਾਮ ਸਿੰਘ ਕੁੰਢਾਲ ਤੇ ਸ੍ਰ ਦਰਸਨ ਸਿੰਘ ‘ਘਣਕਸ’ ਨੇ ਲਿਖੀ ਹੈ ਜੇ ਚੰਗੇ ਮਾੜੇ ਕੰਮ ਦਾ ਹਿਸਾਬ ਕਿਤਾਬ ਹੀ ਕੋਈ ਨਹੀ ਫਿਰ ਚੰਗੇ ਕੰਮ ਕਰਨ ਦਾ ਕੀ ਫਾਇਦਾ? ਤੜਕੇ ਉਠ ਕੇ ਇਸ਼ਨਾਨ ਕਰਕੇ ਪਾਠ ਕਰਨਾਂ। , ਸ਼ਾਂਮ ਨੂੰ ਫਿਰ ਖਾਂਣ ਪੀਣ (ਮੀਟ/ਦਾਰੂ) ਦੇ ਮੌਕੇ ਪਾਠ ਕਰਨਾਂ। ਇਸ ਨਾਲੋ ਤਾਂ ਐਸ ਕਰਨੀ ਠੀਕ ਹੈ! ਕਿਓ ਐਵੈ ਬਾਡਰਾਂ ਤੇ ਦਿਨ ਰਾਤ ਦੇਸ਼ ਦੀ ਖਾਤਰ ਪਹਿਰਾ ਦੇਣਾਂ ਪਹਿਰੇਦਾਰ ਪਹਿਰਾ ਦਿੰਦਾ ਹੈ ਤੇ ਕਦੇ ਕਦੇ ਆਵਦੇ ਬਾਲ ਬੱਚੇ ਨੂੰ ਨਿਰਆਸਰਾ ਛੱਡ ਕੇ ਸ਼ਹੀਦੀ ਵੀ ਦੇਣੀ ਪੈਦੀ ਹੈ। ਦੇਸ਼ ਵਾਸੀ ਜਾਂ ਨੌਕਰ ਦਾ ਮਾਲਕ ਸੁੱਤੇ ਪਏ ਹੁੰਦੇ ਹਨ। ਪਰ ਪਹਿਰੇਦਾਰ ਉਹਨਾਂ ਤੇ ਪਹਿਰਾ ਦਿੰਦਾ ਹੈ।

ਆਪੇ ਭਾਡੇ ਸਾਜਿਅਨੁ ਆਪੇ ਪੂਰਣੁ ਦੇਇ।।

ਇਕਨੀ ਦੁਧੁ ਸਮਾਈਐ ਇਕਿ ਚੁਲੇ ਰਹਨਿ ਚੜੈ।।

ਇਕ ਨਿਹਾਲੀ ਪੈ ਸਵਨਿ ਇੱਕ ਉਪਰਿ ਰਹਨਿ ਖੜੇ।।

ਤਿਨਾਂ ਸਵਾਰੇ ਨਾਨਕਾ ਜਿਨ ਕਉ ਨਦਰਿ ਕਰੇ।।

ਪ੍ਰਭੂ ਨੇ (ਜੀਵਾਂ ਦੇ ਸਰੀਰ ਰੂਪ) ਭਾਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਛ ਇਹਨਾਂ ਵਿੱਚ ਪਾਉਦਾ (ਭਾਵ ਜੋ ਸੁੱਖ ਦੁੱਖ ਇਹਨਾਂ ਦੀ ਕਿਸ਼ਮਤ ਵਿੱਚ ਆਪ ਹੀ ਦਿੰਦਾ ਹੈ) ਕਈ ਭਾਂਡਿਆਂ ਵਿੱਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਭਾਂਡੇ ਵਿਚਾਰੇ ਚੁੱਲੇ ਉਤੇ ਤਪਦੇ ਰਹਿੰਦੇ ਹਨ (ਭਾਵ ਕਈ ਜੀਵਾ ਦੇ ਭਾਂਗਾ ਵਿੱਚ ਸੁੱਖ ਤੇ ਸੋਹਣੇ ਸੋਹਣੇ ਪਦਾਰਥ ਹਨ ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ) ਕਈ (ਭਾਗ ਵਾਲੇ) ਤਲਾਈਆਂ ਉਤੇ ਬੇ ਫਿਕਰ ਹੋ ਕੇ ਸੌਦੇ ਹਨ ਕਈ ਵਿਚਾਰੇ (ਉਹਨਾਂ ਦੀ ਰਾਖੀ ਵਾਸਤੇ) ਉਹਨਾਂ ਦੀ ਹਜੂਰੀ ਵਿੱਚ ਖੜੇ ਰਹਿੰਦੇ ਹਨ। ਪਰ ਹੇ ਨਾਨਾਕ! ਜਿਹਨਾਂ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਉਹਨਾਂ ਨੂੰ ਸੰਵਾਰਦਾ ਹੈ (ਭਾਵ ਉਹਨਾਂ ਦਾ ਜੀਵਨ ਸੁਧਾਰਦਾ ਹੈ)। (ਪੰਨਾਂ 475) ਟੀਕਾ ਕਾਰ ਭਾਈ ਸਹਿਬ ਸਿੰਘ ਜੀ।

ਪਰ ਹੰਕਾਰ ਦੇ ਵਿੱਚ ਆਕੇ ਇਹ ਕਹਿਣਾਂ ਕਿ ਮੈ ਹੀ ਸਭ ਕੁਛ ਹਾਂ ਹੋਰ ਕੋਈ ਨਹੀ ਰੱਬ ਰੁੱਬ ਨਹੀ ਇਹ ਹੰਕਾਰ ਵਾਲੀ ਗੱਲ ਹੈ ਹੋਰ ਕੁਛ ਨਹੀ। ਉਹ ਕਰਤਾ ਪੁਰਖ ਹੈ। ਪਰ ਜੇ ਇਹ ਸੋਚ ਕੇ ਪਾਪ ਕਰੀ ਜਾਈਏ ਕਿ ਸਭ ਕੁਛ ਉਹੋ (ਪ੍ਰਮਾਤਮਾਂ) ਕਰਵਾ ਰਿਹਾ ਹੈ ਇਹ ਗਲਤ ਹੈ ਕਿਉਕਿ ਭਲਾ, ਬੁਰਾ, ਚੰਗਾ, ਮਾੜਾ ਸੋਚਣ ਵਾਸਤੇ ਸਾਨੂੰ ਦਿਮਾਗ ਦਿੱਤਾ ਹੈ। ਬਰਾੜ ਸਹਿਬ ਨੇ ‘ਸੁਮਨ’ ਨੂੰ ਲਿਖਿਆ ਹੈ ਕਿ ‘ਤੁਸੀ ਹੁਣੇ ਹੁਣੇ ਲਿਖਣਾਂ ਸੁਰੂ ਕੀਤਾ ਹੈ ਲਿਖਣਾਂ ਕੋਈ ਮਾੜਾ ਕੰਮ ਨਹੀ ਕੀਤਾ’ ਤਾਂ ਮੈ ਸਮਝਿਆ ਸੀ ਕਿ ਬਰਾੜ ਸਹਿਬ ਆਖ ਦੇਣਗੇ ਕਿ ਤੁਸੀ ਲਿਖਣ ਨੂੰ ਰਹਿਣ ਦਿਓ ਤੇ ਫਲਾਣੀ ਵੈਬ ਸਾਈਟ ਤੇ ਜਾਵੋ। ਪਰ ਬਰਾੜ ਸਹਿਬ ਕਾਂ ਵਾਂਗੂੰ ਬਹੁਤ ਚਲਾਕ ਹਨ ਉਹਨਾਂ ਨੂੰ ਪਤਾ ਹੈ ਕਿ ਜੇ ਇਹ ਗੱਲ ਲਿਖ ਦਿੱਤੀ ਤਾਂ ਬਲਦੇਵ ਨੇ ਲਿਖ ਦੇਣਾਂ ਹੈ ਕਿ ਤੁਸੀ ਹਰ ਇੱਕ ਨੂੰ ‘ਸਿੱਖ ਮਾਰਗ’ ਤੇ ਨਾਂ ਲਿਖਣ ਨੂੰ ਆਖ ਦਿੰਦੇ ਹੋ ਅਤੇ ਇਸ ਤਰਾਂ ਕਰਨ ਨਾਲ ਸਿਰਫ ਇਸ ਵੈਬ ਤੇ ਸਿਰਫ ਬਰਾੜ ਦੀਆ ਹੀ ਲਿਖਤਾ ਹੋਣਗੀਆਂ ਹੋਰ ਕਿਸੇ ਦੀਆਂ ਨਹੀ। ਫਿਰ ਬਰਾੜ ਸਹਿਬ ਲੂੰਬੜ ਵਾਂਗੂੰ ਚਾਲਾਂ ਵੀ ਬਹੁਤ ਬਦਲਦੇ ਹਨ ਇੱਕ ਵਾਰ ਆਖ ਦਿੰਦੇ ਹਨ ਕਿ ‘ਮੈ ਜਾਣ ਬੁੱਝ ਕੇ ਲਿਖਦਾ ਹਾਂ ਕਿ ਮੈ ਟਰੱਕ ਚਲਾਉਦਾ ਹਾਂ ਅਸਲੀਅਤ ਵਿੱਚ ਮੈ ਟਰੱਕ ਡਰਾਈਵਰ ਹੀ ਹਾਂ! ਕੀ ਮਤਲਬ? । ਭਲਾਂ ਅਸੀ ਕਿਸੇ ਦੇ ਕੰਮ ਤੋ ਕੀ ਲੈਣਾਂ ਹੈ ਚਾਹੇ ਕੋਈ ਪ੍ਰੋਫੈਸਰ ਹੋਵੇ ਚਾਹੇ ਚਪੜਾਸੀ ਚਾਹੇ ਡਰਾਈਵਰ ਹੋਵੇ ਚਾਹੇ ਪਾਇਲਟ ਇੱਥੇ ਗੁਰਬਾਣੀ ਵਿਚਾਰ ਚੱਲ ਰਿਹਾ ਹੈ ਜੇ ਕਿਸੇ ਨੇ ਡਰਾਈਵਰ ਲਿਖ ਦਿੱਤਾ ਘਟ ਨਹੀ ਗਿਆ ਜੇ ਕਿਸੇ ਨੇ ਪ੍ਰੋਫੈਸਰ ਲਿਖ ਦਿੱਤਾ ਉਚਾ ਨਹੀ ਹੋ ਗਿਆ। ਉਚਾ ਜਾਂ ਨੀਵਾਂ ਆਦਮੀ ਆਵਦੀਆਂ ਆਦਤਾ ਮੁਤਾਬਕ ਹੁੰਦਾ ਹੈ ਨਾਂ ਕਿ ਕੰਮ ਨਾਲ।

ਕਈ ਅਮੀਰ ਹੁੰਦੇ ਹਨ ਉਹ ਕਿਸੇ ਨੂੰ ਪਾਣੀ ਦੀ ਘੁੱਟ ਨਹੀ ਪਿਆ ਸਕਦੇ ਤੇ ਕਈ ਗਰੀਬ ਹੁੰਦੇ ਹਨ ਉਹ ਚਾਹ ਪਾਣੀ ਤੋ ਬਗੈਰ ਕਿਸੇ ਨੂੰ ਜਾਣ ਨਹੀ ਦਿੰਦੇ ਇਸ ਤਰਾਂ ਕਰਨ ਵਾਲੇ ਅਮੀਰ ਨੀਚ ਹਨ ਤੇ ਗਰੀਬ ਉਚੇ ਹਨ। ਬਾਕੀ ਸਵਰਗ ਨਰਕ ਇੱਥੇ ਹੀ ਹੈ ਜੋ ਗਰੀਬ ਹੈ ਜਿਸਨੂੰ ਸ਼ਾਂਮ ਸਵੇਰ ਦੀ ਰੋਟੀ ਦਾ ਫਿਕਰ ਹੈ ਤੇ ਮੀਹ ਆਏ ਤੋ ਘਰ ਡਿੱਗਣ ਦੇ ਡਰ ਤੋ ਰਾਤ ਬਿਤਾਉਣੀ ਮੁਸ਼ਕਲ ਹੋ ਜਾਂਦੀ ਹੈ ਤੇ ਸਵੇਰ ਨੂੰ ਜੇ ਦਿਹਾੜੀ ਨਾਂ ਲੱਗੇ ਤਾਂ ਦਿਨ ਰਾਤ ਭੁੱਖੇ ਹੀ ਰਹਿਣਾਂ ਪੈਦਾਂ ਹੈ ਉਸ ਵਾਸਤੇ ਇਹ ਦੁਨੀਆਂ ਨਰਕ ਹੈ। ਅਤੇ ਜਿਸ ਕੋਲ ਬੇ ਹਿਸਾਬੀ ਮਾਇਆ ਹੈ ਉਸਦੇ ਕੁੱਤੇ ਵੀ ਬਿਸਤਰਿਆ ਤੇ ਪੈਦੇ ਹਨ ਤੇ ਕਾਂਰਾਂ ਤੇ ਘੁੰਮਦੇ ਹਨ ਉਹਨਾਂ ਵਾਸਤੇ ਇਹ ਦੁਨੀਆਂ ਸਵਰਗ ਹੈ। ਗੱਲ ਉਹੋ ਹੀ ਹੋ ਗਈ ਕਿ ਗਰੀਬ ਦੇ ਘਰ ਜਨਮ ਲੈਣ ਵਾਲੇ ਬੱਚੇ ਦਾ ਕੀ ਕਸੂਰ? ਅਤੇ ਉਸ ਬੱਚੇ ਨੂੰ ਉਸ ਗਰੀਬ ਦੇ ਘਰ ਭੇਜਣ ਵਾਲਾ ਕੌਣ? ਉਹ ਹੈ ਪ੍ਰਮਾਂਤਮਾਂ, ਵਹਿਗੁਰੂ, ਅਕਾਲ ਪੁਰਖ ਕਿਉਕਿ ਉਸਦੀ ਕਿਸਮਤ ਵਿੱਚ ਸਾਰੀ ਉਮਰ ਗੁਲਾਮੀ ਕਰਨੀ ਲਿਖਿਆ ਹੈ। ਸੋ ਵੀਰੋ ਉਹ ਪ੍ਰਮਾਂਤਮਾਂ ਬੇ-ਅੰਤ ਹੈ ਉਸਦਾ ਅੰਤ ਕਿਸੇ ਨੇ ਨਹੀ ਪਾਇਆ। ਜਿਵੇ ਕਿ ਅੱਜ ਤੋ ਦੋ ਚਾਰ ਸਾਲ ਪਹਿਲਾਂ ‘ਸੂਰਤ’ ਸ਼ਹਿਰ ਗੁਜਰਾਤ ਸਟੇਟ ਦੇ ਰਹਿਣ ਵਾਲਾ ‘ਭਾਰਦਵਾਜ਼’ ਅੰਮ੍ਰਿਤਸਰ ਦਰਬਾਰ ਸਹਿਬ ਵਿਖੇ ਬਾਣੀ ਸੁਣਕੇ ਕੈਸਰ ਦੀ ਬੀਮਾਰੀ ਤੋ ਛੁਟਕਾਰਾ ਪਾ ਲਿਆ ਸੀ। ਜੋ ਕਿ ਅੱਜਕੱਲ ਠੀਕ ਠਾਕ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਨਾਸਤਿਕ ਸੀ ਰੱਬ ਨੂੰ ਨਹੀ ਸੀ ਮੰਨਦਾ ਕਹਿੰਦਾ ਸੀ ਮੈ ਹੀ ਹਾਂ। ਪਰ ਹੁਣ ਕੈਸਰ ਤੋ ਮੁਕਤੀ ਪਾਕੇ ਕਹਿ ਰਿਹਾ ਹੈ ਤੂੰ ਹੀ ਤੂੰ ਹੀ ਤੂੰ। ਉਸਦਾ ਈ ਮੇਲ ਤੇ ਫੂਨ ਕਿਸੇ ਨੂੰ ਚਾਹੀਦਾ ਹੋਵੇ ਤਾਂ ਮੈਥੋ ਲੈ ਸਕਦਾ ਹੈ। ਬਾਣੀ ਸੁਨਣ ਨਾਲ ਜਾਨ ਲੇਵਾ ਬੀਮਾਰੀ ਦਾ ਠੀਕ ਹੋ ਜਾਣਾਂ ਦੇਖ ਕੇ ਕਹੀਦਾ ਹੈ ਕਿ ਉਹ ਬੇਅੰਤ ਹੈ।

ਬਹਿਸ ਕਰਨੀ ਮਾੜੀ ਨਹੀ ਵਿਚਾਰ ਸਾਂਝੇ ਕਰਨੇ ਮਾੜੇ ਨਹੀ ਬਹੁਤ ਹੀ ਚੰਗੀ ਗੱਲ ਹੈ। ਸਿੱਖ ਮਾਰਗ ਤੋ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ। ਲੜਾਈ ਭੜਾਈ ਤਾਂ ਚਲਦੀ ਹੀ ਰਹਿੰਦੀ ਹੈ। ਹੁਣ ਤੱਕ ਤਾਂ ਅਖਬਾਰਾਂ ਤੇ ਖਬਰਾਂ ਹੀ ਪੜਦੇ ਹੁੰਦੇ ਸੀ। ਪਰ ‘ਸਿੱਖ ਮਾਰਗ’ ਨਾਲ ਜੁੜ ਕੇ ਹਮੇਸਾਂ ਸਿੱਖ ਧਰਮ ਬਾਰੇ ਗਿਆਨ ਹਾਂਸਲ ਕਰਨ ਦੀ ਤਾਂਘ ਰਹਿੰਦੀ ਹੈ। ਪ੍ਰਮਾਤਮਾਂ ਦਾ ਭੇਦ ਅਸੀ ਸਮਝ ਤਾਂ ਨਹੀ ਸਕਦੇ ਪਰ ਕੋਸ਼ਿਸ਼ ਕਰ ਰਹੇ ਹਾਂ ਤੇ ਕਿਸੇ ਚੀਜ਼ ਨੂੰ ਹਾਸਲ ਕਰਨ ਵਾਸਤੇ ਕੋਈ ਮਾੜੀ ਗੱਲ ਨਹੀ। ਇੱਕ ਗੱਲ ਹੋਰ ਜੋ ਸਿੱਖ ਮਾਰਗ ਤੇ ਕਿਸੇ ਨੂੰ ਚੰਗਾ ਜਾਂ ਮਾੜਾ ਲਿਖਦੇ ਹਨ ਮੇਰਬਾਨੀ ਕਰਕੇ ਆਵਦਾ ਫੂਨ ਜਰੂਰ ਲਿਖਿਆ ਕਰਨ ਬਗੈਰ ਫੂਨ ਤੋ ਲਿਖਤ ਜਾਅਲੀ ਲਗਦੀ ਹੈ। ਖਿਮਾਂ ਦਾ ਜਾਚਕ।

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134

(ਨੋਟ:- ਅਸੀਂ ਫਰਵਰੀ 28, 2009 ਤੋਂ ਬਾਅਦ ਇਸ ਵਿਸ਼ੇ ਬਾਰੇ ਹੋਰ ਕੋਈ ਵੀ ਚਿੱਠੀ ਪੱਤਰ ਨਹੀਂ ਪਉਣਾਂ। ਇਸ ਬਾਰੇ ਬਹੁਤ ਵਿਚਾਰ ਚਰਚਾ ਹੋ ਚੁੱਕੀ ਹੈ। ਮੁੜ-ਮੁੜ ਕੇ ਉਹਨਾ ਹੀ ਗੱਲਾਂ ਦਾ ਦੁਹਰਾਓ ਹੋ ਰਿਹਾ ਹੈ ਅਤੇ ਵਿਚਾਰ ਚਰਚਾ ਤਾਹਣਿਆਂ ਮਿਹਣਿਆਂ ਵੱਲ ਵੱਧਦੀ ਜਾ ਰਹੀ ਹੈ। ਬਲਦੇਵ ਸਿੰਘ ਜੀ ਕਈ ਗੱਲਾਂ ਬਾਰੇ ਤੁਹਾਡੀ ਜਾਣਕਾਰੀ ਅਧੂਰੀ ਹੁੰਦੀ ਹੈ ਅਤੇ ਕਈ ਰਲਦੀਆਂ ਮਿਲਦੀਆਂ ਗੱਲਾਂ ਨੂੰ ਮੁੜ ਮੁੜ ਕਿ ਦੁਹਰਾਉਂਦੇ ਰਹਿੰਦੇ ਹੋ। ਪਿਛੇ ਜਿਹੇ ਚੰਦ ਤੇ ਰਹਿਣ ਵਾਲੀ ਗੱਲ ਨਹੀਂ ਉਹ ਅਸਮਾਨੀ ਘਰ ਵਾਲੀ ਗੱਲ ਹੈ। ਚੰਦ ਤੇ ਗਿਆਂ ਨੂੰ ਤਾਂ ਲੱਗ-ਭੱਗ ਚਾਰ ਦਹਾਕੇ ਹੋ ਗਏ ਹਨ ਉਸ ਤੋਂ ਬਾਅਦ ਪੁਲਾੜੀ ਗੱਡੀਆਂ ਤੋਂ ਬਿਨਾ ਕੋਈ ਵੀ ਵਿਆਕਤੀ ਉਥੇ ਨਹੀਂ ਗਿਆ-ਸੰਪਾਦਕ)


(22/02/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ।

ਹੁਣ ਕੋਈ ਭੁਲੇਖਾ ਨਾ ਰਹਿ ਜਾਵੇ ਕਿ ਦਸਮ ਗ੍ਰੰਥ ਕਿਥੋਂ, ਕਿਵੇਂ ਤੇ ਕਿਹੜੀ ਮਨਸ਼ਾ ਨਾਲ ਸਿੱਖ ਧਰਮ ਦਾ ਅੰਗ ਬਣਾਇਆ ਗਿਆ ਹੈ। ਇਸ ਭੁਲੇਖੇ ਨੂੰ ਦੂਰ ਕਰਨ ਲਈ ਪਿਛਲੇ 15 ਸਾਲਾਂ ਤੋਂ ਖੋਜ਼ ਕਰਦੇ ਆ ਰਹੇ ਸ੍ਰ. ਦਿਲਬੀਰ ਸਿੰਘ ਨੇ ਤਾਂ ਕਮਾਲ ਹੀ ਕਰ ਦਿੱਤੀ। ਕ੍ਰਿਪਾ ਕਰਕੇ www.thesikhaffairs.org ਤੇ ਕਲਿਕ ਕਰੋ. ਫਿਰ ਵੀਡੀਓ ਫਾਈਲਜ਼ ਤੇ ਕਲਿਕ ਕਰਕੇ ਸ੍ਰ. ਦਿਲਬੀਰ ਸਿੰਘ ਜੀ ਦੀ ਗਲਬਾਤ ਵੱਲ ਜ਼ਰੂਰ ਧਿਆਨ ਦਿਓ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।


(22/02/09)
ਸਰਵਜੀਤ ਸਿੰਘ

ਭੈਣ ਗੁਨਿੰਦਰ ਕੌਰ ਜੀ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਹਿ।

ਆਪ ਦਾ ਅਜੇਹਾ ਸੋਚਣਾ ਹੀ ਫਜੂਲ ਹੈ ਕੇ ਕਿਸੇ ਨੂੰ ਡਾ: ਦਿਲਗੀਰ ਜੀ ਨਾਲ ਨਫਰਤ ਹੈ ਜਾਂ ਕਿਸੇ ਨੂੰ ੳਨ੍ਹਾਂ ਨਾਲ ਹਮਦਰਦੀ। ਇਹ ਤਾਂ ਵਿਸ਼ਾ ਹੀ ਨਹੀਂ ਹੈ। ਇਥੇ ਤਾਂ ਆਪਣਾ ਵਿਸ਼ਾ ਹੈ ਸਿਰਫ਼ ਤੇ ਸਿਰਫ਼ ‘ਸਿੱਖਣਾ’। ਆਪਾਂ ਸਾਰੇ ਇੱਕ ਦੂਜੇ ਦੀ ਸਹਾਇਤਾ ਨਾਲ ਕੁੱਝ ਨ ਕੁੱਝ ਸਿੱਖ ਰਹੇ ਹਾਂ। ਮੈ ਖੁਦ ਵੀ ਡਾ: ਦਿਲਗੀਰ ਜੀ ਦਾ ਪ੍ਰਸ਼ੰਸ਼ਕ ਹਾਂ ਪਰ ਜੇ ਕੋਈ ਸ਼ੰਕਾ ਹੋਵੇ ਤਾਂ ਮੈਂ ਉਨ੍ਹਾਂ ਨੂੰ ਸਵਾਲ ਵੀ ਪੁੱਛ ਲੈਂਦਾ ਹਾਂ। ਮੈ ਆਪਣੇ ਪਿਛਲੇ ਪੱਤਰ ਵਿੱਚ ਵੀ ਲਿਖਿਆ ਸੀ ਕਿ ਆਪ ਜੀ ਨੂੰ ਉਸ ਬਾਰੇ ਸਹੀ ਜਾਣਕਾਰੀ ਨਹੀਂ ਹੈ ਜੋ ‘ਸਿੱਖ ਮਾਰਗ’ ਤੇ ਵਾਪਰਿਆ ਸੀ। ਚਲੋ ਛੱਡੋ ਪਿਛਲੀਆਂ ਗੱਲਾਂ। ਮੈ ਆਪ ਨੂੰ ਇੱਕ ਸਵਾਲ ਭੇਜ ਰਿਹਾ ਹਾਂ ਤੁਸੀਂ ਇਸ ਦਾ ਜਵਾਬ ਡਾ: ਦਿਲਗੀਰ ਜੀ ਤੋਂ ਲੈ ਕੇ ਸਿੱਖ ਮਾਰਗ ਰਾਹੀਂ ਭੇਜ ਦੇਣਾ।

ਡਾ: ਦਿਲਗੀਰ ਜੀ ਵਲੋਂ ਲਿਖਿਆ ਇਤਿਹਾਸ ‘ਰੋਜਾਨਾ ਸਪੋਕਸਮੈਨ’ ਵਿੱਚ ਲੜੀਵਾਰ ਛੱਪ ਰਿਹਾ ਹੈ। ਇਸ ਸੰਬੰਧੀ ਮੇਰਾ ਇੱਕ ਸ਼ੰਕਾ ਹੈ। ਰੋਜਾਨਾ ਸਪੋਕਸਮੈਨ, ਵੀਰਵਾਰ, 19 ਫ਼ਰਵਰੀ 2009 ਨੂੰ ਜੋ ਪ੍ਰਸੰਗ ਛਪਿਆ ਸੀ ਉਸ ਦਾ ਆਖਰੀ ਪਹਿਰਾ ਹੇਠ ਲਿਖੇ ਅਨੁਸਾਰ ਸੀ:

“ਇਸ ਪਿੱਛੋਂ ਗੁਰੂ ਸਾਹਿਬ ਨੇ ਭਾਈ ਚਉਪਤ ਰਾਏ ਨੂੰ ਆਖਿਆ ਕਿ ਉਹ ਸਤਲੁਜ ਵਿਚੋਂ ਸਾਫ਼ ਪਾਣੀ ਭਰ ਕੇ ਲਿਆਉਣ। ਗੁਰੂ ਜੀ ਨੇ ਦੀਵਾਨ ਧਰਮ ਚੰਦ ਛਿੱਬਰ ਨੂੰ ਪੱਥਰ ਦਾ ਕੂੰਡਾ, ਲੋਹੇ ਦਾ ਬਾਟਾ ਅਤੇ ਖੰਡਾ ਲਿਆਉਣ ਵਾਸਤੇ ਆਖਿਆ। ਗੁਰੂ ਸਾਹਿਬ ਨੇ ਪੱਥਰ ਦੇ ਕੂੰਡੇ `ਤੇ ਲੋਹੇ ਦਾ ਬਾਟਾ ਰੱਖ ਕੇ, ਉਸ ਵਿੱਚ ਸਤਲੁਜ ਦਰਿਆ ਤੋਂ ਮੰਗਵਾਇਆ ਪਾਣੀ ਪਾ ਕੇ, ਪਾਹੁਲ ਤਿਆਰ ਕਰਨੀ ਸ਼ੁਰੂ ਕਰ ਦਿੱਤੀ।” (ਚਲਦਾ)

ਇਸ ਦਾ ਅਗਲਾ ਹਿਸਾ ਜੋ ‘ਰੋਜਾਨਾ ਸਪੋਕਸਮੈਨ’ ਸ਼ੁੱਕਰਵਾਰ, 20 ਫ਼ਰਵਰੀ 2009 ਨੂੰ ਛਪਿਆ ਸੀ ਉਹ ਹੇਠ ਦਰਜ ਹੈ।

“ਪੰਜੇ ਪਿਆਰੇ ਗੁਰੁ ਸਾਹਿਬ ਦੇ ਨੇੜੇ ਬੈਠ ਗਏ। ਗੁਰੁ ਸਾਹਿਬ ਆਪਣੇ ਹੱਥ ਨਾਲ ਖੰਡਾ ਫੇਰ ਕੇ ਪਾਹੁਲ ਤਿਆਰ ਕਰਨ ਲੱਗ ਪਏ। ਇਸ ਮਗਰੋਂ ਅਰਦਾਸ ਕੀਤੀ ਤੇ ਜੈਕਾਰਾ ਛੱਡਣ ਮਗਰੋਂ ‘ਖੰਡੇ ਦੀ ਪਾਹੁਲ’ ਦੇਣ ਦੀ ਰਸਮ ਸ਼ੁਰੂ ਕੀਤੀ। ਗੁਰੂ ਸਾਹਿਬ ਨੇ ਖੰਡੇ ਨਾਲ ਪਹਿਲਾਂ ਅਪਣੇ ਮੂੰਹ ਵਿੱਚ ਅੰਮ੍ਰਿਤ ਦੀਆਂ ਪੰਜ ਬੂੰਦਾ ਪਾਈਆਂ ਤੇ ਫਿਰ ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦਿੱਤੀ। (ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦੇਣ ਪਿੱਛੋਂ ਆਪ ਉਨ੍ਹਾਂ ਕੋਲੋਂ ਪਾਹੁਲ ਲੈਣ ਦੀ ਕਹਾਣੀ ਮਗਰੋਂ ਘੜੀ ਗਈ ਜਾਪਦੀ ਹੈ)”

ਇਸ ਲਿਖਤ ਮੁਤਾਬਕ ਗੁਰੂ ਜੀ ਨੇ ਆਪ ਹੀ ਅੰਮ੍ਰਿਤ ਛਕਿਆ ਸੀ। ਇਹ ਠੀਕ ਹੈ ਕਿ ਇਹ ਪ੍ਰਚੱਲਤ ਰਵਾਇਤ ਦੇ ਉਲਟ ਹੈ। ਸਿੱਖ ਸੰਗਤਾਂ ਨੂੰ ਤਾਂ ਭਾਈ ਗੁਰਦਾਸ ਦੂਜੇ ਦੀ ਵਾਰ ਦੀਆਂ ਪੰਗਤੀਆਂ 'ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ' ਦਾ ਹਵਾਲਾ ਦੇਕੇ ਇਹ ਹੀ ਸੁਣਾਇਆ ਜਾਂਦਾ ਹੈ ਕੇ ਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਸੀ। ਪਰ ਜੇ ਅਸੀ ਇਤਿਹਾਸਕ ਸਰੋਤਾਂ ਦੀ ਪਰਖ-ਪੜਚੋਲ ਕਰੀਏ ਤਾਂ ਡਾ ਦਿਲਗੀਰ ਜੀ ਦੀ ਉਪ੍ਰੋਕਤ ਦਲੀਲ ਦੀ ਪ੍ਰੋੜਤਾ ਹੋ ਜਾਂਦੀ ਹੈ।

ਕਹਿਆ ਗਰੀਬ ਨਿਵਾਜ ਵਿਚਿ ਮਿਠਾ ਪਾਵੋ ਤਾਂ ਬਣੇ ਸੁਆਦੁ। ਬਚਨ ਕੀਤਾ ਲੈ ਆਉ ਧਰਮ ਚੰਦਾ ਪਤਾਸੇ ਪ੍ਰਸਾਦੁ। ਪਤਾਸੇ ਪਵਾਏ ਤੇ ਕਰਦੁ ਚਲਾਈ। ਨਾਉ ਧਰਿਆ ਪਾਹੁਲ ਏਹ ਪਾਹੁ ਲਗਾਈ। 321. ਚੌਪਾ ਸਿੰਘ ਬਣਾਇ ਹਥਿ ਅਪਨੇ ਉਪਰਿ ਧਰਿ ਅਗੇ ਲੈ ਆਇਆ। ਸਾਹਿਬ ਉਂਗਲ ਨਾਲਿ ਲਾਇ ਨਿਜ ਰਸਨੀ ਲਾਇਆ। (ਬੰਸਾਵਲੀ, ਲੇਖਕ ਕੇਸਰ ਸਿੰਘ ਛਿੱਬਰ)

ਦੋਹਰਾ॥ ਮੈਂ ਆਪ ਲੇਤ ਹੋ ਤੇਜ ਕੋ ਪੁਨਿ ਸਿਖਨ ਪਾਹੁਲ ਦਿਉ। ਸਭ ਘਟ ਪ੍ਰਕਾਸ ਹੋਇ ਤੇਜ ਜਬ ਤਬ ਇਨਸੇ ਕਾਰਜ ਲੇਉ। ਚੌਪਈ॥ ਤਬ ਪਾਂਚ ਚਮਚਾ ਮਹਾਂ ਤੇਜ ਭਰ ਪੀਆ। ਜਿਮ ਅਗਸਤ ਸਿੰਧ ਆਚਮਨ ਕੀਆ। ਪੁਨ ਪਾਹੁਲ ਦੇਨ ਸਿਖਨ ਕੋ ਲਾਗੇ। ਤਬ ਕਹਾ ਮਾਤਾ ਸੰਗਤ ਸੁਖ ਪਾਗੇ। 7॥ (ਮਹਿਮਾ ਪ੍ਰਕਾਸ਼, ਸਰੂਪ ਦਾਸ ਭੱਲਾ)

"ਬਾਟਾ ਤਿਆਰ ਹੋਇ ਜਾਨੇ ਕੇ ਬਾਦ ਖਲੇ ਹੋਇ ਅਰਦਾਸ ਕੀ, ਅੰਤਮ `ਤੇਰੇ ਭਾਣੇ ਸਰਬੱਤ ਕਾ ਭਲਾ', ਕਹਿਕੇ ਫਤੇ ਗਜਾਈ ਤੇ ਜੈਕਾਰਾ ਛੋਰਾ। ਉਪ੍ਰੰਤ ਸਤਿਗੁਰਾਂ ਖਾਂਡੇ ਕੀ ਪਿਪਲੇ ਤੇ ਅੰਮ੍ਰਿਤ ਪਾਇ ਪਾਂਚ ਦਫਾ ਅਪਨੇ ਮੁਖ ਮੇਂ ਚੁਆਇ ਪਾਂਚ ਹੀ ਬਾਰ ਸ੍ਰੀ ਮੁਖ ਥੀਂ ਸ੍ਰੀ ਵਾਹਗੁਰੂ ਜੀ ਕੀ ਫਤੇ ਗਜਾਈ। (ਗੁਰੂ ਕੀਆਂ ਸਾਖੀਆਂ)

"ਏਨਾ ਕਹਿ ਗੁਰੂ ਜੀ ਨੇ ਅੰਮ੍ਰਿਤ ਦੇ ਬਾਟੇ ਵਿਚੋਂ ਖੰਡੇ ਦੀ ਨੋਕ ਨਾਲ ਪੰਜ ਵਾਰੀ ਪਹਿਲੇ ਆਪਣੇ ਮੁਖਾਰਬਿੰਦ ਵਿੱਚ ਅੰਮ੍ਰਿਤ ਪਾ ਕਰ ਫੇਰ ਉਨ੍ਹਾਂ ਨੂੰ ਇਸ ਪ੍ਰਕਾਰ ਛਕਾਯਾ। (ਤਵਾਰੀਖ ਗੁਰੂ ਖਾਲਸਾ, ਗਿਆਨੀ ਗਿਆਨ ਸਿੰਘ)

ਉਪ੍ਰੋਕਤ ਸਾਰੇ ਹਵਾਲੇ ਇਸ ਦੀ ਪੁਸ਼ਟੀ ਕਰਦੇ ਹਨ ਕਿ ਗੁਰੂ ਜੀ ਨੇ ਆਪ ਹੀ ਅੰਮ੍ਰਿਤ ਛੱਕਿਆ ਸੀ। ਮੈਨੂੰ ਇਹ ਪੜ੍ਹ ਕੇ ਕੋਈ ਹੈਰਾਨੀ ਨਹੀ ਹੋਈ। ਪਰ ਮੈਨੂੰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਡਾ: ਦਿਲਗੀਰ ਜੀ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਗਈਆਂ ਬਾਣੀਆਂ ਦਾ ਕੋਈ ਜ਼ਿਕਰ ਕਿਉਂ ਨਹੀਂ ਕੀਤਾ? ਕੀ ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਕੋਈ ਬਾਣੀ ਨਹੀ ਸੀ ਪੜ੍ਹੀ? ਜੇ ਪੜ੍ਹੀ ਸੀ ਤਾਂ ਉਹ ਕੇਹੜੀ ਬਾਣੀ ਸੀ? ਕੀ ਅੱਜ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ (ਦੋ ਗੁਰੂ ਗ੍ਰੰਥ ਸਾਹਿਬ ਜੀ `ਚ ਅਤੇ ਤਿੰਨ ਦਸਮ ਗ੍ਰੰਥ `ਚ) ਹੀ ਪੜ੍ਹੀਆ ਗਈਆ ਸਨ ਜਾਂ ਨਹੀਂ? ਜੇ ਨਹੀਂ ਤਾਂ ਕਿਹੜੀ ਬਾਣੀ ਪੜ੍ਹੀ ਗਈ ਸੀ? ਇਸ ਦਾ ਜਿਕਰ ਡਾ: ਦਿਲਗੀਰ ਜੀ ਨੇ ਕਿਉਂ ਨਹੀ ਕੀਤਾਂ? ਜਦੋ ਕੇ ਪੁਰਾਤਨ ਇਤਿਹਾਸਕ ਵਸੀਲੇ ਬਾਣੀਆਂ ਦਾ (ਵੱਖ-ਵੱਖ) ਜਿਕਰ ਕਰਦੇ ਹਨ। ਨਿਮਰਤਾ ਸਹਿਤ ਬੇਨਤੀ ਹੈ ਕੇ ਮੇਰੇ ਉਪ੍ਰੋਕਤ ਸ਼ੰਕੇ ਦਾ ਤਸੱਲੀ ਬਖ਼ਸ਼ ਜਵਾਬ ਡਾ: ਦਿਲਗੀਰ ਜੀ ਤੋਂ ਲੈਕੇ ਜਰੂਰ ਭੇਜਣਾ ਜੀ।

ਆਦਰ ਸਹਿਤ

ਸਰਵਜੀਤ ਸਿੰਘ


(22/02/09)
ਗੁਰਮੀਤ ਸਿੰਘ ਆਸਟ੍ਰੇਲੀਆ

WHERE WE STAND AFTER 500 YEARS?

Question: What is the exact Date of Guru Nanak Sahib’s Birth Day?

Try to find the Answer:

27 March 1469 Pal Singh Purewal (Canada)

14 April 1469 Institute of Sikh Studies including PS Purewal

15 April 1469 Karam Singh, Bhai Kahn Singh, Prof. Sahib Singh,

Dr. Gopal Singh, Dr. Ganda Singh, Khushwant Singh,

Principal Satbir Singh, Patwant Singh, Encyclopaedia

Of Sikhism by Punjabi Uni Patiala

20 October 1469 Dr. Tarlochan Singh, Dr. Hari Ram Gupta,

Dr. Harjinder Singh Dilgeer

Hindus’ Puranmashi: Under the guidance of SAD / SGPC and their

Officials, Birthday of Guru Nanak Sahib is being

celebrated on Puranmashi after Diwali (different

Dates under Nanakshahi Calendar) as given below:

19 November 2002; 8 November 2003; 26 November 2004;

15 November 2005; 5 November 2006; 24 November 2007;

13 November 2008

Question: When Guru Gobind Singh Sahib was born?

Select your choice:

18 December 1661 Dr. Gopal Singh, Dr. Sangat Singh,

Dr Harjinder Singh Dilgeer

22 December 1666 Bhai Kahn Singh, Prof Sahib Singh,

Dr Hari Ram Gupta, Principal Satbir

Singh, Patwant Singh, Encylopaedia of

Sikhism by Punjabi Uni Patiala, Pal

Singh Purewal (Canada)

26 December 1666 Dr. Ganda Singh, Khushwant Singh

5 January 1667 SGPC, IOSS, Pal Singh Purewal

Reproduced by Gurmit Singh (Australia)


(22/02/09)
ਦਰਸ਼ਨ ਸਿੰਘ ਘਣਕਸ

Dear Avtar Singh London jee, Guru Fateh,

First of all I am sorry, if you found any words of harshness in my letter toward you. Perhaps, at some times, it is done unknowingly or sometime knowingly, which ever the feeling you got reading my thoughts I am sorry.

But you did touched me somewhere in side me, when you personify me with Amritdhari Brahman. I am a Pahul Dhari since 1984, and I am trying to be ( Amritdhari) the person who has totally surrender to the will of God, and next step would be way of Gurmukh ,than it will be up to God’s grace. It is in the hands of SATGRUU.

I agree with you, you should never give in to any body’s thought’s, you should read and listen all the people, but you must have the sense of maturity to justify your reasoning of write and wrong, that process can take long time in our life, there must be ton’s of reading of many other Scholar’s from all walks of life, and repeated reading of GGS. I am happy to know that we both agree to disagree, that is a, gentleman’s agreement.

Yes I am listening Guru’s call, it is not that easy to listen that call, and I am trying to know myself, as much as I can , and told you earlier, that I am not trying to compete with any body else.

To my understanding so far, I find Inder Singh Ghagga and Gurcharan Singh Thailand and Bupinder Singh are missing the real massage of Guru’s word, their preaching is very close to atheist , ਕਾਮਰੇਡਾਂ ਦੀ ਸੋਚਵਿਚਾਰ, ਜੇ ਏਹਨਾ ਦੇ ਬੱਸ ਹੋਵੇ ਤਾਂ ਡਾ: ਸਾਹਿਬ ਸਿੰਘ ਦੇ ਸਟੀਕ ਵੀ ਬਦਲ ਦੇਣ, ਏਨਾ ਪਰਚਾਰਕਾਂ ਦਾ ਤਾਂ ਸਿਧਾ ਸਾਦਾ ਖਿਆਲ ਹੈ, ਖਾਉ ਪੀਉ ਕਰੋ ਅਨੰਦ--ਖਾਉ ਪੀਊ ਐਸ਼ ਕਰੋ ਮਿਤਰੋ---ਏਥੇ ਹੀ ਹੈ ਸਭ ਕੁਝ—ਜੇ ਏਹ ਗੱਲ ਐਨੀ ਹੀ ਸੁਖਾਲੀ ਸੀ ਤਾਂ ਏਹ ਭਾਈ ਤਾਂ ਗੁਰਮੁਖ ਵਾਲੀ ਪਾਉੜੀ ਤੇ ਚੜੇ ਹੁੰਦੇ। ਫੇਰ ਤਾਂ ਗੁਰੁ ਸਾਹਬਿ ਜੀ ਨੂੰ, ਸਾਰੇ ਹਿਦੋਸਤਾਨ ਦੇ ਵਿਦਵਾਨਾ, ਭਗਤਾਂ ਦੀ ਅਤੇ ਆਪਣੀ ਰੱਬੀ ਬਾਣੀ ਦਾ ਖਜਾਨਾ ਸੰਸਾਰ ਦੇ ਲੋਕਾਂ ਦੇ (ਆਧਾਰ) ਭਲੇ ਲਈ ਇਕੱਠਾ ਕਰਨ ਦੀ ਘਾਲਣਾ ਦੀ ਲੋੜ ਨਹੀਂ ਸੀ।

ਆਪੈ ਕੁਦਰਤਿ ਸਾਜ ਕੈ, ਆਪੇ ਕਰੇ ਬੀਚਾਰ।। ਇਕਿ ਖੋਟੇ ਇਕਿ ਖਰੇ, ਆਪੇ ਪਰਖਣਹਾਰੁ।। ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ।। ਖੋਟੇ ਸਚੀ ਦਰਗਹ ਸੁਟੀਅਹਿ, ਕਿਸ ਆਗੈ ਕਰਹਿ ਪੁਕਾਰ।। ਸਤਿਗੁਰ ਪਿਛੈ ਭਜਿ ਪਵਹਿ, ਏਹਾ ਕਰਣੀ ਸਾਰੁ।। ਸਤਿਗੁਰੁ ਖੋਟਿਅਹੁ ਖਰੇ ਕਰੇ, ਸਬਦਿ ਸਵਾਰਣਹਾਰੁ।। ਸਚੀ ਦਰਗਹ ਮੰਨੀਅਨਿ, ਗੁਰ ਕੇ ਪ੍ਰੇਮ ਪਿਆਰ।। ਗਣਤ ਤਿਨਾ ਦੀ ਕੋ ਕਿਆ ਕਰੈ, ਜੋ ਆਪਿ ਬਖਸੇ ਕਰਤਾਰਿ।। (ਪੰਨਾ 143)

ਹੁਣ ਮੈਂ ਤੇਰੇ ਕੋਲੋਂ ਤੇ ਹੋਰ ਸਾਰੇ ਪਾਠਕਾਂ ਪਾਸੋਂ ਖਿਮ ਮੰਗਦਾਂ ਹਾਂ, ਮੈ ਆਪਣੇ ਭਾਡੇਂ ਵਿਚੋਂ ਜੋ ਕੁੱਝ ਲਿਖ ਦਿਤਾ ਹੈ, ਪਰ ਏਹ ਸਾਰਾ ਗਲਤ ਵੀ ਹੋ ਸਕਦਾ ਹੈ। ਸਿਖ ਸੰਗਤ ਸਮਰੱਥ ਹੈ, ਬਖਸ਼ਣ ਹਾਰ ਹੈ।

ਤੁਹਾਡਾ ਭੁੱਲੜ ਭਰਾ: ਦਰਸਨ ਸਿੰਘ ਘਣਕਸ।


(22/02/09)
ਸੁਖਪਾਲ ਸਿੰਘ

Dear sister Guninder kaur Jee
Gur Fateh

Thanks for providing the valuable information on Sikh Marg website. It helps the awakened Sikhs around the world to discuss . When questioned by S.Gursharan Singh Ksail, to explain his point of view, S.Dilgeer got frustrated and asked the Sikh Marg’s (S.Makhan Singh) to take away his writings from Sikh Marg website? ksail and dilgeer ji nanak never born and never died just visit for people plants make khalsa. look at moolmanter nanak and gobind mean god. sat naam karta purkh, sabh tay vadha satgur nanak. How can know any body born Nanakdev ji, can you ask dr dilgeer and ksail ji what mean moolmanter and gurmanter.
Your Brotherly, sukhpal singh


(21/02/09)
ਸਰਵਜੀਤ ਸਿੰਘ

ਧਰਮ ਸਿੰਘ

ਆਪ ਦਾ ਪੱਤਰ ਪੜ੍ਹਿਆ। ਆਪ ਨੇ ਲਿਖਿਆ ਹੈ, “ਤੁਹਾਡੇ ਹੀ ਇੱਕ ਹਮ ਖ਼ਿਆਲ ਨੇ ਮੈਨੂੰ ਫ਼ੋਨ `ਤੇ ਦੱਸਿਆ ਕਿ ਤੁਸੀਂ ਘੋਨ ਮੋਨ ਹੋ”। ਜੇ ਤੁਸੀ ਇਹ ਨਾ ਵੀ ਲਿਖਦੇ ਕਿ ਮੈ ਕਿਸੇ ਦੇ ਫ਼ੋਨ ਕਰਨ ਤੇ ਪੱਤਰ ਲਿਖਿਆ ਹੈ ਤਾਂ ਵੀ ਮੈਨੂੰ ਇਹ ਪਤਾ ਲੱਗ ਜਾਣਾ ਸੀ ਕਿ ਤੁਸੀਂ ਕਿਥੋਂ ਬੋਲਦੇ ਹੋ। ਜੇ ਨਵਾਂਸ਼ਹਿਰ ਵਾਲੇ ਸੁਰਜਣ ਸਿੰਘ ਨੇ ਅਜੇਹਾ ਨਹੀਂ ਲਿਖਿਆ ਕਿ ਮੈ ਕਿਸੇ ਦੇ ਫ਼ੋਨ ਕਰਨ ਤੇ ਪੱਤਰ ਲਿਖ ਰਿਹਾਂ ਤਾਂ ਕਿਹੜਾ ਮੈਨੂੰ ਪਤਾ ਨਹੀ ਲੱਗਾ। ਤੁਹਾਡੀ ਦੋਹਾਂ ਦੀ ਸਮੱਸਿਆ ਸਾਂਝੀ ਹੈ। ਇੱਕ ਗੱਲ ਪੱਕੀ ਹੈ ਕਿ ਤੁਹਾਨੂੰ ਫ਼ੋਨ ਕਰਨ ਵਾਲਾ, ਹੈ ਬੜਾ ਕਮੀਨਾ। ਤੈਨੂੰ ਤਾਂ ਕਹਿ ਦਿੱਤਾ ਕਿ ਮੈ ਘੋਨ-ਮੋਨ ਹਾਂ ਦੂਜੇ ਪਾਸੇ ਸੁਰਜਣ ਸਿੰਘ ਨੂੰ ਕਹਿ ਦਿੱਤਾ ਕੇ ਮੈ ਪੂਰਨ ਕੇਸਾਧਾਰੀ ਹਾਂ। ਅਜੇਹਾ ਕਮੀਨਾ ਬੰਦਾ ਮੇਰਾ ਹਮ ਖਿਆਲ ਕਿਵੇਂ ਹੋ ਸਕਦਾ ਹੈ? ਅਜੇਹਾ ਬੰਦਾ ਤਾਂ ਤੁਹਾਡਾ ਹਮ ਖਿਆਲ ਹੀ ਹੋ ਸਕਦਾ ਹੈ ਜੋ ਤੁਹਾਨੂੰ ਫੋਨ ਕਰਦਾ ਹੈ ਤੇ ਫੇਰ ਤੁਸੀਂ ਫ਼ਰਜੀ ਨਾਮਾਂ ਨਾਲ ਪੱਤਰ ਲਿਖਦੇ ਹੋ। ਤੂੰ ਮੈਨੂੰ ਆਪਣੀ ਫੋਟੋ ਭੇਜਣ ਲਈ ਕਿਹਾ ਹੈ ਪਰ ਇਸ ਤੋ ਪਹਿਲਾ ਤੂੰ ਆਪਣੀ ਫੋਟੋ ਕਿਓ ਨਹੀਂ ਭੇਜੀ? ਧਰਮ ਸਿੰਘ, ਜੇ ਤੂੰ ਫ਼ਰਜੀ ਨਾਮ ਨਾਲ ਪੱਤਰ ਨਹੀਂ ਲਿਖਿਆ ਤਾਂ ਭੇਜ ਆਪਣਾ ਕੋਈ ਪਛਾਣ ਪੱਤਰ (driver license or voter card) ਜਿਸ ਤੇ ਤੇਰੀ ਫੋਟੋ ਨਾਲ ਤੇਰਾ ਅਸਲੀ ਨਾਮ ‘ਧਰਮ ਸਿੰਘ ਸਿਰਸਾ’ ਵੀ ਲਿਖਿਆ ਹੋਇਆ ਹੋਵੇ। ਉਸ ਤੋਂ ਪਿਛੋਂ ਮੈ ਤੇਰੇ ਸਵਾਲਾਂ ਦੇ ਜਵਾਬ ਦੇ ਕੇ ਤੇਰੀ ਤਸੱਲੀ ਕਰਵਾ ਦੇਵਾਂਗਾ।

ਸਰਵਜੀਤ ਸਿੰਘ

#######################

ਸ੍ਰ: ਮੱਖਣ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਨਿਮਰਤਾ ਸਹਿਤ ਬੇਨਤੀ ਹੈ ਕੇ ਮੈ ਆਪ ਜੀ ਨੂੰ ਇੱਕ ਪੱਤਰ ਭੇਜ ਰਿਹਾ ਹਾਂ। ਇਸ ਦਾ ਕਾਰਨ ਇਹ ਹੈ ਕੇ ‘ਪੰਜਾਬ ਟਾਈਮਜ’ ਹਫਤਾਵਾਰੀ ਅਖ਼ਬਾਰ ਵਿਚ, ਸਿਰਦਾਰ ਕਪੂਰ ਸਿੰਘ ਜੀ ਦਾ ਇੱਕ ਲੇਖ ਦਸਮ ਗ੍ਰੰਥ ਬਾਰੇ (ਤਿੰਨ ਕਿਸ਼ਤਾਂ ਵਿਚ) ਛੱਪਿਆ ਸੀ। ਜਿਸ ਦੀ ਮੈ ਦਲੀਲ ਨਾਲ ਅਲੋਚਨਾ ਕੀਤੀ ਸੀ। ਮੇਰੀ ਅਲੋਚਨਾ ਨੂੰ ਪੰਜਾਬ ਟਾਈਮਜ਼ ਦੇ ਅੰਕ 5 ਵਿੱਚ ਛਾਪਣ ਦੇ ਨਾਲ ਹੀ ਸੰਪਾਦਕ ਨੇ ਆਪਣਾ ਸੰਪਾਦਕੀ ਨੋਟ ਵੀ ਲਿਖ ਦਿੱਤਾ ਸੀ, “… ਇਹ ਲੇਖ ਵੀ ਉਸੇ ਲੜੀ ਵਿੱਚ ਹੈ ਅਤੇ ਇਸ ਵਿਚਾਰ-ਚਰਚਾ ਨੂੰ ਅਸੀਂ ਇਥੇ ਬੰਦ ਕਰਦੇ ਹਾਂ। ਦੂਜੇ ਅਰਥਾਂ ਵਿੱਚ ਇਸ ਲੜੀ ਵਿੱਚ ਇਹ ਲੇਖ ਆਖਰੀ ਲੇਖ ਗਿਣਿਆ ਜਾਏਗਾ।” ਅਖਬਾਰ ਦੇ ਸੰਪਾਦਕ ਨੇ ਆਪ ਹੀ ਵਿਚਾਰ ਚਰਚਾ ਨੂੰ ਬੰਦ ਕਰਕੇ, ਇਸੇ ਅਖ਼ਬਾਰ ਦੇ ਅੰਕ 7 ਵਿੱਚ ਸੁਰਜਣ ਸਿੰਘ ਬਰਨਾਲਾ ਕਲਾਂ (ਪੰਜਾਬ) ਦਾ ਇੱਕ ਪੱਤਰ, ਜਿਸ ਵਿੱਚ ਮੇਰੀ ਅਲੋਚਨਾ ਕੀਤੀ ਗਈ ਸੀ, ਵੀ ਛਾਪ ਦਿੱਤਾ। ਜਿਸ ਦੇ ਸਬੰਧ ਵਿੱਚ ਮੈ ਆਪਣਾ ਪੱਤਰ ਭੇਜਿਆ ਸੀ, ਜਿਸ ਨੂੰ ਸੰਪਾਦਕ ਨੇ ਆਪਣੀ ਅਖ਼ਬਾਰ ਵਿੱਚ ਨਹੀ ਛਾਪਿਆ। ਕਿਉਂਕਿ ਸੁਰਜਣ ਸਿੰਘ ਜੀ ਸਿੱਖ ਮਾਰਗ ਦੇ ਵੀ ਪਾਠਕ ਹਨ ਇਸ ਲਈ ਮੇਰਾ ਇਹ ਪੱਤਰ ਉਨ੍ਹਾਂ ਤਾਂਈ ਸਿੱਖ ਮਾਰਗ ਰਾਹੀ ਪੁਜਦਾ ਕਰ ਦੇਣਾ ਜੀ।

ਆਦਰ ਸਹਿਤ

ਸਰਵਜੀਤ ਸਿੰਘ

ਸਤਿਕਾਰ ਯੋਗ ਸੰਪਾਦਕ ਜੀ,

‘ਸੰਪਾਦਕ ਦੀ ਡਾਕ’ ਵਿੱਚ ਸ੍ਰ: ਸੁਰਜਣ ਸਿੰਘ ਜੀ ਦਾ ਪੱਤਰ (ਅੰਕ 7, ਫਰਵਰੀ 14) ਬੜੀ ਹੀ ਉਤਸੁਕਤਾਂ ਨਾਲ ਇਹ ਸੋਚ ਕੇ ਪੜ੍ਹਿਆ ਕਿ ਇਸ ਵਿੱਚ ਜਰੂਰ ਕੋਈ ਨਵੀ ਗੱਲ ਹੋਵੇਗੀ ਤਾਂਹੀ ਤਾਂ ਸੰਪਾਦਕ ਨੇ ਆਪਣੇ ਹੀ ਲਿਖੇ ਸਬਦਾਂ, “ਦਸਮ ਗ੍ਰੰਥ ਬਾਰੇ ਸਿੱਖ ਹਲਕਿਆਂ ਵਿੱਚ ਚੱਲ ਰਹੇ ਵਿਵਾਦ ਦੇ ਪ੍ਰਸੰਗ ਵਿੱਚ ਵਿਚਾਰ-ਚਰਚਾ ਲਈ ਅਸੀਂ ਕੇਝ ਲੇਖ ਇਨ੍ਹਾਂ ਕਾਲਮਾਂ ਵਿੱਚ ਪ੍ਰਕਾਸ਼ਤ ਕੀਤੇ ਸਨ, ਜਿਨ੍ਹਾਂ ਦੇ ਜਵਾਬ ਵਿੱਚ ਕੁੱਝ ਪਾਠਕਾਂ ਵਲੋਂ ਪ੍ਰਤੀਕਰਮ ਵੀ ਆਏ ਸਨ ਜੋ ਅਸੀ ਇਨ੍ਹਾਂ ਕਾਲਮਾਂ ਵਿੱਚ ਛਾਪ ਚੁੱਕੇ ਹਾਂ। ਇਹ ਲੇਖ ਵੀ ਉਸੇ ਲੜੀ ਵਿੱਚ ਹੈ ਅਤੇ ਇਸ ਵਿਚਾਰ-ਚਰਚਾ ਨੂੰ ਅਸੀਂ ਇਥੇ ਹੀ ਬੰਦ ਕਰਦੇ ਹਾਂ। ਦੂਜੇ ਅਰਥਾਂ ਵਿੱਚ ਇਸ ਲੜੀ ਵਿੱਚ ਇਹ ਲੇਖ ਆਖਰੀ ਗਿਣਿਆ ਜਾਏਗਾ। -ਸੰਪਾਦਕ” (ਅੰਕ 5-ਜਨਵਰੀ 31) ਵਿੱਚ ਇਸ ਵਿਚਾਰ ਚਰਚਾ ਨੂੰ ਬੰਦ ਕਰਨ ਦੇ ਬਾਬਜੂਦ ਵੀ ਇਸ ਪੱਤਰ ਨੂੰ ਛਾਪਿਆ ਹੈ। ਇਸ ਪੱਤਰ ਨੂੰ ਪੜ੍ਹਕੇ ਬੁਹਤ ਹੀ ਹੈਰਾਨੀ ਹੋਈ ਹੈ ਕਿ ਇਸ ਵਿੱਚ ਵਿਸ਼ੇ ਨਾਲ ਸਬੰਧਤ ਕੋਈ ਵੀ ਜਾਣਕਾਰੀ ਨਹੀ ਸੀ। ਮੈ ਸ੍ਰ: ਸੁਰਜਣ ਸਿੰਘ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਆਖੇ ਜਾਂਦੇ ‘ਦਸਮ ਗ੍ਰੰਥ’ ਵਿੱਚ ਦਰਜ ‘ਤ੍ਰੀਆ ਚ੍ਰਿਤਰ’ ਜਿਸ ਨੂੰ ਆਪ ਜੀ ਗੁਰੂ ਕ੍ਰਿਤ ਮੰਨਦੇ ਹੋ, ਆਪ ਜੀ ਦੇ ਬਚਨ “ਗੁਰੁ ਸਾਹਿਬ ਨੇ ਕਿਤਨੀ ਕਮਾਲ ਨਾਲ ਇਸ ਰਚਨਾ ਵਿੱਚ ਆਪਣੇ ਸਿਖਾਂ ਸੇਵਕਾਂ ਦੇ ਮਨਾ ਵਿੱਚ ਕਾਮ ਪ੍ਰਤੀ ਗਿਲਾਨੀ ਉਪਜਾਂ ਕੇ ਸਵੈ ਕਾਬੂ ਦੀ ਪ੍ਰੇਰਣਾ ਦਿਤੀ ਹੈ…”, ਸਬੰਧੀ ਮੇਰੇ ਕੁੱਝ ਸ਼ੰਕੇ ਹਨ ਜੇ ਕਰ ਆਪ ਜੀ ਉਨ੍ਹਾਂ ਨੂੰ ਨਿਵਰਤ ਕਰ ਸਕੋਂ ਤਾਂ ਮੈ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਗਾ। ਮੈਨੂੰ ਪੂਰਾ ਯਕੀਨ ਹੈ ਕਿ ਆਪ ਜੀ ਨੇ ‘ਤ੍ਰੀਆ ਚ੍ਰਿਤਰ’ ਵਿਚਲੇ ਗੋਹਯ ਮਰਮ ਨੂੰ ਜਰੂਰ ਸਮਝ ਲਿਆ ਹੋਵੇਗਾ। ਮੇਰੀ ਦਿਲੀ ਇੱਛਾ ਹੈ ਕਿ ਆਪ ਜੀ ਵਰਗੇ ਸੂਝਵਾਨ ਵਿਦਵਾਨ ਪਾਸੋ ਕੁੱਝ ਸਿੱਖਿਆ ਜਾਵੇ ਤਾਂ ਜੋ ਮੈ ਚੰਗੇ ਉਸਤਾਦਾ ਕੋਲ ਬੈਠਣ ਦੀ ਘਾਟ ਨੂੰ ਪੂਰੀ ਕਰ ਸਕਾਂ।

ਆਪ ਜੀ ਦੇ ਹੁੰਗਾਰੇ ਦੀ ਉਡੀਕ ਵਿਚ,

ਸਤਿਕਾਰ ਸਹਿਤ

ਸਰਵਜੀਤ ਸਿੰਘ


(21/02/09)
ਅਵਤਾਰ ਸਿੰਘ ਲੰਡਨ

Dear Darshan Singh JI
Thanks for your letter which is thought provoking. Your views are very pious and pure and i have high regard for such honest people.It does not mean that i agree with you. I did not write you any thing rude or offensive that made you so angry and irritated. Please read your letter again carefully and see how much ego and anger you have spilt in it .Please listen to Guru's call and do self introspection. Are you not behaving the same way while condemning others saying that they are egocentric ? Brother none of us is perfect we are all learners. You put forward your views and leave it up to others and don't expect that they would/should agree with you.You quite often contradict your own statement. There are always schools of thoughts who can flourish and serve on knowledge and wisdom. I can understand the simple version of Gurbani presented by Professor.Gurbachan Singh and Professor Inder Singh Ghagga. Guru Nanak's Bani is for the people of working class (Kirti) easily understandable to follow. Unfortunately it has been wrapped into philosophical riddles.
You are right i do not understand the meaning of Amritdhari but i do think that Khande di Pahul is something to know first.I do not hate anyone because it will not do good to anyone. I agree my life is not fully according the teaching of Guru,so you can call it disorderly.
You wrote"I just wonder if you have ever done anything,such as give your money or time to improve the life of others". It is not my way to claim anything ,It is against Gurmat. Please reconsider your question. You are shouting ego.
Please write without hesitation to me . I do not mind,rather it helps me to understand Gurmat.
Regards. Avtar Singh. London.


(20/02/09)
ਪ੍ਰੋ. ਤਰਲੋਚਨ ਸਿੰਘ (ਫਿਜਿਕਸ)

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰ ਜੀਓ

ਕਦੀਂ ਕਦੀਂ ਟੈਲੀਵੀਜ਼ਨ ਦੇ ਚੈਨਲ ਬਦਲਦਿਆਂ ਡਬਲੀਊ ਡਬਲੀਊ ਐਫ ਆਨ ਹੋ ਜਾਂਦਾ ਹੈ। ਇਥੇ ਪਹਿਲਵਾਨ ਆਪਣੀ ਪੂਰੀ ਤਾਕਤ ਨਾਲ ਘੁਲ ਰਹੇ ਹੁੰਦੇ ਹਨ। ਕਦੀ ਇੱਕ ਪਹਿਲਵਾਨ ਥੱਲੇ ਹੁੰਦਾ ਤੇ ਕਦੀਂ ਦੂਜਾ। ਇਉਂ ਲਗਦਾ ਹੈ ਕਿ ਹੁਣੇ ਇੱਕ ਗਿਆ ਯਾ ਦੂਜਾ। ਪਰ ਉਹ ਮਰੇ-ਮਰੇ ਵੀ ਉਠ ਖੜਦੇ ਹਨ। ਕੋਈ ਹਾਰ ਮਨਣ ਨੂੰ ਤਿਆਰ ਨਹੀਂ ਹੁੰਦਾ। ਹੈਰਾਨੀ ਦੀ ਹੱਦ ਉਦੋਂ ਹੁੰਦੀ ਹੈ ਜਦੋਂ ਵੇਖਦਾ ਹਾਂ ਕਿ ਕਈ ਵਾਰ ਪਹਿਲਵਾਨ ਇੱਕ ਦੂਜੇ ਨੂੰ ਛੱਡ ਕੇ ਅਤੇ ਆਪਣੇ ਵਿਰੋਧੀ ਨੂੰ ਚਿਤ ਕਰਨ ਦੀ ਬਜਾਏ ਰੈਫਰੀ ਨੂੰ ਹੀ ਗਲੇ ਤੋਂ ਫੜ ਮੈਦਾਨ ਵਿੱਚ ਧੂ ਲੈਂਦੇ ਹਨ। ਰੈਫਰੀ ਮਸਾਂ ਉਸ ਨੂੰ ਰਿਲਾਈਜ਼ ਕਰਵਾਉਂਦਾ ਹੈ ਕਿ ਉਹ ਇੱਕ ਰੈਫਰੀ ਹੈ ਤੇ ਆਪਣਾ ਪਿਛਾ ਛੁਡਾਂਦਾ ਹੈ, ਉਨ੍ਹਾਂ ਨੂੰ ਅੱਖਾਂ ਹੀ ਅੱਖਾਂ ਨਾਲ ਸਮਝਾਉਂਦਾ ਹੈ ਕਿ ਪਹਿਲਵਾਨ ਜੀਓ ਸਮਝੋ, ਘੋਲ ਕਰੋ, ਵਿਰੋਧੀ ਤੁਹਾਡੇ ਸਾਹਮਣੇ ਹੈ, ਮੈਂ ਕੇਵਲ ਰੈਫਰੀ ਹਾਂ ਤੇ ਮੈਨੂੰ ਰੈਫਰੀ ਹੀ ਰਹਿਣ ਦਿਓ।

ਪਿਆਰੇ ਵੀਰੋ ਤੇ ਭੈਣੋ, ਮੇਰੇ ਵੀਰ ਮੱਖਣ ਸਿੰਘ ਜੀ ਨੇ ਵੀ ਸਾਨੂੰ ਇੱਕ ਪਲੇਟਫਾਰਮ ਮੁਹਈਆ ਕਰਵਾਇਆ ਹੈ ਜਿਥੇ ਅਸੀਂ ਆਪਣੇ ਵਿਚਾਰਾਂ ਦੀ ਸਾਂਝ ਕਰ ਸਕਦੇ ਹਾਂ। ਮੱਖਣ ਸਿੰਘ ਜੀ ਨੇ ਵਾਰ ਵਾਰ ਅਪੀਲ ਕੀਤੀ ਹੈ ਕਿ ਗੁਰਮੁੱਖਾਂ ਵਾਂਗੂੰ ਵਿਚਾਰਾਂ ਦੀ ਸਾਂਝ ਕਰੋ। ਮਨਮੁੱਖ ਨਾ ਬਣੋ। ਪਰ ਸਾਡੇ ਵਿਚੋਂ ਕੁੱਝ ਕੁ ਨੇ ਇਨ੍ਹਾਂ ਸਾਰੀਆਂ ਅਪੀਲਾਂ ਨੂੰ ਛਿਕੇ ਟੰਗ ਕੇ ਆਪਣੀ ਉਹੋ ਜਿਹੀ ਹੀ ਪੱਥਰ-ਮਾਰ ਸੋਚ ਨੂੰ ਜਾਰੀ ਰਖਿਆ ਤੇ ਕਈਆਂ ਦੇ ਦਿਲ ਅਤੇ ਆਤਮਾਵਾਂ ਵਲੂੰਦਰੀਆਂ ਗਈਆਂ ਤੇ ਵਲੂੰਦਰੀਆਂ ਜਾ ਰਹੀਆਂ ਹਨ। ਇਸੇ ਸੰਤਾਪ ਵਿੱਚ ਮੇਰੇ ਵੀਰ ਮੱਖਣ ਸਿੰਘ ਜੀ ਨੂੰ ਵੀ ਵਿਚੇ ਘਸੀਟੇ ਜਾਂਦੇ ਹਨ।

ਇਹ ਇੱਕ ਸਚਾਈ ਹੈ ਕਿ ਸਿੱਖ ਮਾਰਗ ਸਾਈਟ ਬੇਹੱਦ ਚਰਚਿਤ ਸਾਈਟ ਹੈ ਕਿਉਂਕਿ:

  1. ਇਸ ਸਾਈਟ ਨੂੰ ਪੈਸੇ ਕਮਾਉਣ ਦਾ ਸਾਧਨ ਨਹੀਂ ਬਣਾਇਆ ਗਿਆ।
  2. ਕੋਈ ਵੀ ਵਿਅਕਤੀ ਜੋ ਸ਼ਬਦ ਗੁਰੂ ਦਾ ਧਾਰਨੀ ਹੋਵੇ ਇਥੇ ਆਪਣੇ ਵਿਚਾਰ ਦੇ ਸਕਦਾ ਹੈ।
  3. ਲੇਖਕਾਂ ਦੇ ਵਿਚਾਰ ਨਿਜ਼ੀ ਹਨ, ਜਰੂਰੀ ਨਹੀਂ ਕਿ ਉਨ੍ਹਾਂ ਵਿਚਾਰਾਂ ਨਾਲ ਸਰਦਾਰ ਮੱਖਣ ਸਿੰਘ ਜੀ ਸਹਿਮਤ ਹੋਣ।
  4. ਮੱਖਣ ਸਿੰਘ ਜੀ ਸਹਿਮਤ ਹੋਣ ਯਾ ਨਾ ਉਹ ਹਰ ਇੱਕ ਦੀ ਚਿਠੀ ਬਿਨਾ ਪੱਖਪਾਤ ਤੋਂ ਪੋਸਟ ਕਰ ਦਿੰਦੇ ਹਨ, ਉਹ ਚਿਠੀ ਭਾਵੇਂ ਉਨ੍ਹਾਂ ਦੇ ਆਪਣੇ ਹੀ ਖਿਲਾਫ (ਵਿਅਕਤੀਗਤ ਤੋਰ ਤੇ) ਹੀ ਕਿਉਂ ਨਾ ਜਾਂਦੀ ਹੋਵੇ।
  5. ਕੁਝ ਹੱਦ ਬੰਨੇ ਇਨ੍ਹਾਂ ਨੇ ਨਿਸ਼ਿਚਤ ਕੀਤੇ ਹਨ ਜੇ ਉਨ੍ਹਾਂ ਤੋਂ ਅਗਾਂਹ ਕੋਈ ਜਾਂਦਾ ਹੈ ਤਾਂ ਉਂਨ੍ਹਾਂ ਤੇ ਰੋਕ ਲਗਾ ਦਿੰਦੇ ਹਨ।

ਮਸਲੇ ਬੜੇ ਹਨ ਅਤੇ ਅਹਿਮ ਹਨ। ਜੇ ਇਨ੍ਹਾਂ ਨੂੰ ਹਲ ਨਾ ਕੀਤਾ ਗਿਆ ਤਾਂ ਖਦਸਾ ਹੈ ਕਿ ਆਉਣ ਵਾਲੇ ਸਮੇਂ ਬਾਹਰਲੇ ਮੁਲਕਾਂ ਵਿੱਚ ਜਿਥੇ ਹਰ ਗਲ ਦੀ ਪੱਰਖ ਕੀਤੀ ਜਾਂਦੀ ਹੈ ਤੇ ਸਬੂਤ ਮੰਗੇ ਜਾਂਦੇ ਹਨ ਉਥੇ ਸਿਖ ਧਰਮ ਇੱਕ ਕੋਮਨੀਸਟ ਧਰਮ ਬਣ ਕੇ ਰਹਿ ਜਾਵੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਵਿਚੋਂ ਨਾਮ ਜਪੋ ਨੂੰ ਕਟ ਦਿਤਾ ਜਾਵੇਗਾ। ਗੁਰਬਾਣੀ ਦੇ ਅਰਥਾਂ ਨੂੰ ਆਪਣੇ ਸੁਆਰਥੀ ਹਿਤਾਂ ਲਈ ਇਸਤੇਮਾਲ ਕੀਤਾ ਜਾਵੇਗਾ। ਗਿਆਨ ਹੋਣਾ ਇੱਕ ਅਨੌਖੀ ਘਟਨਾ ਹੈ। ਇਹ ਘਟਨਾ ਇਸ ਧਰਤੀ ਤੇ ਕਦੀਂ ਕਦੀਂ ਵਾਪਰਦੀ ਹੈ ਤੇ ਜਿਸ ਭਾਗਾਂ ਵਾਲੇ ਤੇ ਇਹ ਘਟਨਾ ਵਾਪਰਦੀ ਹੈ, ਉਹ ਮਹਾਂਪੁਰਸ਼, ਗੁਰੂ, ਪੀਰ, ਪੈਗੰਬਰ ਹੋ ਨਿਬੜਦੇ ਹਨ। ਉਹ ਮਸਤੀ ਵਿੱਚ ਕੁੱਝ ਕਹਿ ਜਾਂਦੇ ਹਨ। ਉਨ੍ਹਾਂ ਦੀ ਮਸਤੀ ਨੂੰ ਅਸੀਂ ਆਪਣੀਆਂ ਵਿਆਕਰਣ ਦੀਆਂ ਕਿਤਾਬਾਂ ਖੋਲ ਕੇ ਆਪਣੇ ਹਿਤ ਮੁਤਾਬਿਕ ਸਮਝਣ ਦੀਆਂ ਕੋਸ਼ਿਸ਼ ਵਿੱਚ ਲਗ ਜਾਂਦੇ ਹਾਂ। ਜਿਨੇ ਵੀ ਲੇਖ ਸਿਖ ਮਾਰਗ ਤੇ ਹਨ ਉਸ ਸਾਡੇ ਕੀਤੀਆਂ ਨਾ- ਮਾਤਰ ਕੋਸ਼ਿਸ਼ਾਂ ਹਨ। ਸਭ ਤੋਂ ਵੱਧ ਬਾਰੀਕੀ ਤਕ ਜਾਣ ਵਾਲੇ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਹਨ। ਜਿਨੀ ਬਰੀਕੀ ਉਨ੍ਹਾਂ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਹੋਰ ਕਿਸੇ ਦੀ ਲਿਖਤ ਵਿੱਚ ਨਹੀਂ। ਅਜ ਜਦੋਂ ਉਹ ਸਭ ਕੁੱਝ (ਆਵਾਗਵਣ, ਜੂਨਾਂ ਆਤਮਾ ਆਦਿ) ਨੂੰ ਕਬੂਲ ਚੁਕੇ ਹਨ ਕਿ ਗੁਰਬਾਣੀ ਵਿੱਚ ਇਨ੍ਹਾ ਸਭ ਤੇ ਪਰਮਾਣ ਹਨ ਤਾਂ ਫਿਰ ਹੋਰ ਬਹਿਸ-ਬਾਜ਼ੀ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਨਾ ਮੰਨਣ ਵਾਲੇ ਹੁਣ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਹੋਰਾਂ ਨੂੰ ਵੀ ਨਹੀਂ ਮੰਨਣਗੇ। ਔਰ ਫਿਰ ਉਸ ਦਾ ਕੋਈ ਇਲਾਜ਼ ਵੀ ਨਹੀਂ। ਜਦੋਂ ਮਹਾਂਪੁਰਸ਼ ਆਏ ਤਾਂ ਉਨ੍ਹਾਂ ਨੂੰ ਵੀ ਸਾਰਿਆਂ ਨੇ ਕਦੇ ਵੀ ਕਬੂਲ ਨਹੀਂ ਸੀ ਕੀਤਾ। ਇਹ ਇੱਕ ਸਾਈਕਲ ਹੈ ਨਾ ਖਤਮ ਹੋਣ ਵਾਲਾ। ਦੋਨਾਂ ਧਿਰਾਂ ਤੋਂ ਰੋਲਾ ਕੂਕਾਂ ਚੀਕ-ਚੀਹਾੜਾ ਪੈਂਦਾ ਰਹੇਗਾ। ਔਰ ਇਸ ਦਾ ਹਲ ਕਦੀਂ ਵੀ ਨਹੀਂ ਹੋਏਗਾ ਕਿਉਂਕਿ ਕੁਦਰਤ ਦੇ ਵਿਧਾਨ ਵਿੱਚ ਪਾਜੀਟੀਵ ਤੇ ਨੈਗਟੀਵ ਦੋਵਾਂ ਨੂੰ ਬੜੀ ਅਹਿਮ ਜਗ੍ਹਾ ਹੈ।

ਮੇਰੀ ਗੁਜਾਰਿਸ਼ ਹੈ ਕਿ ਅਸੀਂ ਵਿਚਾਰਾਂ ਦੀ ਸਾਂਝ ਕਰੀਏ। ਆਪਣੇ ਦਿਲ ਦੀ ਕਿਤਾਬ ਨੂੰ ਜਗ-ਜਾਹਿਰ ਕਰੀਏ। ਲਿਖ ਲਿਖ ਕੇ ਆਪਣਾ ਅੰਦਰ ਭਰੇ ਹੋਏ ਗੁਬਾਰ ਨੂੰ ਕਢੀਏ ਪਰ ਸਰਦਾਰ ਮੱਖਣ ਸਿੰਘ ਜੀ ਨੂੰ ਇੱਕ ਪਾਸੇ ਹੀ ਰਹਿਣ ਦਈਏ ਇਹ ਮੇਰੀ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ।

ਤਰਲੋਚਨ ਸਿੰਘ


(20/02/09)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਪਾਠਕੋ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਕਾਫੀ ਚਿਰ ਤੋਂ ਇਸ ਸਾਈਟ ‘ਤੇ ਆਤਮਾ ਅਤੇ ਆਵਾਗਵਣ ਬਾਰੇ ਵਿਚਾਰ ਚਰਚਾ ਚਲ ਰਹੀ ਹੈ। ਇਸ ਵਿਚਾਰ ਚਰਚਾ ਵਿੱਚ ਕੁਝ ਮੇਰੇ ਵਰਗੇ ਪਾਠਕ ਵੀ ਆਪਣਾ ਥੋੜਾ-ਥੋੜਾ ਹਿੱਸਾ ਪਾਉਂਦੇ ਰਹੇ ਹਨ ਪਰ ਇਨ੍ਹਾਂ ਵਿਸ਼ਿਆਂ ਦੇ ਵਿਦਵਾਨਾ ਵਿੱਚ ਮੁੱਖ ਤੌਰ ਤੇ ਪ੍ਰੋ. ਤਰਲੋਚਨ ਸਿੰਘ ਜੀ, ਸ੍ਰ। ਜਸਬੀਰ ਸਿੰਘ ਜੀ ਕੈਲਗਰੀ, ਸ੍ਰ। ਗੁਰਚਰਨ ਸਿੰਘ ਜੀ ਜਿਊਣ ਵਾਲਾ, ਸ੍ਰ। ਸਰਵਜੀਤ ਸਿੰਘ ਜੀ, ਸ੍ਰ। ਵੀਰਪਾਲ ਸਿੰਘ ਜੀ, ਸ੍ਰ। ਜਰਨੈਲ ਸਿੰਘ ਜੀ ਆਸਟ੍ਰੇਲੀਆ, ਸ੍ਰ। ਗੁਰਤੇਜ ਸਿੰਘ ਜੀ ਨਿਊਜੀਲੈਂਡ, ਸ੍ਰ। ਬਲਦੇਵ ਸਿੰਘ ਜੀ ਫਿਰੋਜਪੁਰ ਆਦਿਕ ਲੇਖਕ ਹਨ ਹੁਣ ਸ੍ਰ।ਦਰਸ਼ਨ ਸਿੰਘ ਜੀ ਘਣਕਸ ਅਤੇ ਸ੍ਰ। ਗੁਰਨਾਮ ਸਿੰਘ ਜੀ ਕੁੰਢਾਲ ਵੀ ਇਨ੍ਹਾਂ ਵਿਸ਼ਿਆਂ ਵਿੱਚ ਸ਼ਾਮਲ ਹੋ ਗਏ ਹਨ। ਮੈਂਨੂੰ ਤਾਂ ਇੰਜ ਲੱਗਦਾ ਹੈ ਕਿ ਸਾਰੇ ਵਿਦਵਾਨ ਆਪਣੇ-ਆਪਣੇ ਥਾਂ ਤੇ ਉਥੇ ਹੀ ਖੜ੍ਹੇ ਹਨ ਜਿਥੋਂ ਵਿਚਾਰ ਚਰਚਾ ਸ਼ੁਰੂ ਹੋਈ ਸੀ।

ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ "ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥ ਰਹਾਉ"॥ ਬਾਰੇ ਮੈਂਨੂੰ ਸ੍ਰ।ਵੀਰ ਭੁਪਿੰਦਰ ਸਿੰਘ ਜੀ ਅਤੇ ਪ੍ਰੋ।ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ; ਇਹ ਕਨੇਡਾ ਆਏ ਸਨ। ਜਿਸ ਗੁੰਝਲ ਨੂੰ ਸਮਝਣ ਲਈ ਮਿਲਿਆ ਸੀ ਉਹ ਅਜੇ ਵੀ ਜਿਉਂ ਦੀ ਤਿਉਂ ਹੀ ਹੈ । ਸ੍ਰ। ਵੀਰ ਭੁਪਿੰਦਰ ਸਿੰਘ ਜੀ ਨੇ ਆਪਣੇ "ਆਤਮਾ" ਵਾਲੀ ਵੀਡੀਓ ਵਿੱਚ ਇਸ ਸ਼ਬਦ ਦੀ ਵਿਚਾਰ ਕੀਤੀ ਹੈ।

ਮੇਰਾ ਤਾਂ ਸਿੱਖ ਮਾਰਗ ਸਾਈਟ ‘ਤੇ ਇਨ੍ਹਾਂ ਵਿਸ਼ਿਆਂ ਬਾਰੇ ਲਿਖਣ ਵਾਲੇ ਵਿਦਵਾਨਾ ਨੂੰ ਇਕ ਸੁਝਾਅ ਹੈ, ਬੇਨਤੀ ਹੈ, ਕਿ ਇਨ੍ਹਾਂ ਵਿਸ਼ਿਆਂ ਨੂੰ ਕੁਝ ਦੇਰ ਲਈ ਬੰਦ ਕਰ ਦਿਤਾ ਜਾਵੇ ਅਤੇ ਆਪਣੇ-ਆਪਣੇ ਲਏ ਸਟੈਂਡ ਨੂੰ ਭੁੱਲ ਕੇ ਦੁਬਾਰਾ ਗੁਰਬਾਣੀ ਦੇ ਸ਼ਬਦਾਂ ਨੂੰ ਵਿਚਾਰਿਆ ਜਾਵੇ। ਹੋ ਸਕਦਾ ਹੈ ਗੁਰਬਾਣੀ ਦੇ ਜਿੰਨਾ ਸ਼ਬਦਾਂ ਦਾ ਮਤਲਬ ਅਸੀਂ ਆਪਣੀ-ਆਪਣੀ ਮੱਤ ਜਾਂ ਕਿਸੇ ਦੀ ਵਿਆਖਿਆ ਪੜ੍ਹਕੇ ਠੀਕ ਸਮਝ ਰਹੇ ਹਾਂ ਪਰ ਗੁਰਬਾਣੀ ਜੋ ਸਾਨੂੰ ਸਮਝਾਉਣਾ ਚਾਹੁੰਦੀ ਹੈ ਉਹ ਉਸ ਅਨੁਸਾਰ ਨਾ ਹੋਵੇ। ਸਿੱਖ ਮਾਰਗ ਦੇ ਲੇਖਕਾਂ ਅਤੇ ਪਾਠਕਾਂ ਦਾ ਅਸਲ ਮਕਸਦ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਲਾਏ ਗੁਰਮਤਿ ਸਿਧਾਂਤ ਨੂੰ ਆਪ ਸਮਝਣਾ ਅਤੇ ਹੋਰਨਾ ਨੂੰ ਦੱਸਣਾ ਹੈ। ਸ਼ਾਇਦ ਇਸ ਸਾਈਟ ‘ਤੇ ਲਿਖਣ ਵਾਲਿਆਂ ਇਕ ਜਾਂ ਦੋ ਵਿਦਵਾਨਾ ਤੋਂ ਬਿਨਾ ਕਿਸੇ ਦਾ ਵੀ ਰੋਟੀ ਕਮਾਉਣ ਦਾ ਸਾਧਨ ਗੁਰਮਤਿ ਪ੍ਰਚਾਰ ‘ਤੇ ਨਿਰਭਰ ਨਹੀਂ ਹੈ ਅਤੇ ਨਾਂਹੀ ਕੋਈ ਲਿਖਾਰੀ ਡੇਰੇਦਾਰ ਜਾਂ ਅਖੌਤੀ ਸਾਧ ਸੰਤ ਹੈ। ਜਿਸਨੇ ਲੋਕਾਂ ਨੂੰ ਕਰਮਕਾਂਡ ਅਤੇ ਅੰਧਵਿਸ਼ਵਾਸਾਂ ਵਿਚ ਪਾ ਕੇ ਕਮਾਈ ਕਰਨੀ ਹੈ। ਇਸ ਕਰਕੇ ਸਾਰੇ ਹੀ ਸਿੱਖ ਧਰਮ ਦੀ ਚੜ੍ਹਦੀ ਕਲਾ ਵੇਖਣ ਦੇ ਚਾਹਵਾਨ ਹਨ।

ਇਸ ਲਈ ਮੇਰੀ ਤਾਂ ਸਾਰੇ ਵਿਦਵਾਨਾਂ ਅਤੇ ਸੰਪਾਦਕ ਸਾਹਿਬ ਨੂੰ ਫਿਰ ਇਹ ਹੀ ਬੇਨਤੀ ਹੈ ਕਿ ਆਤਮਾ ਤੇ ਆਵਾਗਵਨ ਵਾਲੇ ਵਿਸ਼ਿਆਂ ‘ਤੇ ਬਹੁਤ ਵਿਚਾਰ ਚਰਚਾ ਹੋ ਗਈ ਹੈ, ਹੁਣ ਕੁਝ ਚਿਰ ਲਈ ਇਸ ਨੂੰ ਬੰਦ ਕਰ ਦੇਵੋ ਤਾਂ ਚੰਗਾ ਹੈ । ਉਂਝ ਤੁਸੀ ਸਾਰੇ ਹੀ ਮੇਰੇ ਨਾਲੋਂ ਬਹੁਤ ਜਿਆਦਾ ਸਿਆਣੇ ਅਤੇ ਪੜ੍ਹੇ ਲਿਖੇ ਹੋ ।

ਸਤਿਕਾਰ ਸਹਿਤ,

ਗੁਰਸ਼ਰਨ ਸਿੰਘ ਕਸੇਲ

(ਨੋਟ:- ਸਾਡੇ ਆਪਣੇ ਅਤੇ ਕੁੱਝ ਹੋਰ ਗੁਰਮੁਖ ਸੱਜਣਾ ਦੇ ਵੀ ਇਹੀ ਵਿਚਾਰ ਹਨ। ਕਿਉਂਕਿ ਇਹ ਗੱਲ ਆਤਮਾ ਤੇ ਪ੍ਰਮਾਤਮਾ ਨਾਲ ਸੰਬੰਧਤ ਹੈ। ਪ੍ਰਮਾਤਮਾ ਨੂੰ ਪੂਰੀ ਤਰ੍ਹਾਂ ਸਮਝ ਲੈਣਾ, ਬੰਦੇ ਦਾ ਵੱਸ ਦਾ ਰੋਗ ਨਹੀਂ। ਜਿਸ ਤਰ੍ਹਾਂ ਬ੍ਰਹਿਮੰਡ ਦੀ ਰਚਨਾ ਬਾਰੇ ਵਿਚਾਰ ਸਦੀਆਂ ਤੋਂ ਚੱਲ ਰਹੀ ਹੈ ਅਤੇ ਹੁਣ ਤੱਕ ਸਾਰੇ ਸਾਇੰਸਦਾਨ ਇੱਕ ਵਿਚਾਰ ਨਾਲ ਸਹਿਮਤ ਨਹੀਂ ਹੋ ਸਕੇ ਕਿ ਇਹ ਕਦੋਂ ਅਤੇ ਕਿਵੇਂ ਹੋਈ। ਡ: ਹਰਦੇਵ ਸਿੰਘ ਵਿਰਕ ਦੀ ਕਿਤਾਬ, ‘ਬ੍ਰਹਿਮੰਡ ਦੀ ਰਚਨਾ’ ਵਿਚੋਂ ਕੁੱਝ ਸਤਰਾਂ ਲਿਖ ਰਿਹਾ ਹਾਂ, "ਆਇਨਸਟਾਈਨ ਦੇ ਵਿਆਪਕ ਸਾਪੇਖਿਕਤਾ ਸਿਧਾਂਤ ਅਨੁਸਾਰ ਜਦੋਂ ਮਾਦੇ ਦੀ ਹੋਂਦ ਬਹੁਤ ਵਿਰਲੀ ਹੋ ਜਾਂਦੀ ਹੈ ਤਾਂ ਆਕਰਖਣ ਸ਼ਕਤੀ ਉਦਕਰਖਣ ਵਿੱਚ ਵਟ ਜਾਂਦੀ ਹੈ। ਉਸ ਹਾਲਤ ਵਿੱਚ ਇਹ ਫੈਲਾਉ ਰੁਕ ਜਾਵੇਗਾ ਅਤੇ ਪਰਤਵਾਂ ਅਮਲ ਸ਼ੁਰੂ ਹੋ ਜਾਵੇਗਾ। ਇਹ ਸੁੰਗੜਨ ਅਮਲ ਰਚਨਾ ਦਾ ਵਿਸਥਾਰ ਘਟਾਂਦਾ ਜਾਵੇਗਾ ਜਦ ਤੱਕ ਕਿ ਫਿਰ ਮਹਾਂ ਤੱਤ ਦੇ ਧਮਾਕੇ ਤੋਂ ਪਸਰਣ ਅਮਲ ਸ਼ੁਰੂ ਨਾ ਹੋ ਜਾਵੇ। ਸੋ ਇਸ ਚੱਕਰ ਨੂੰ ਪੂਰਿਆਂ ਹੋਣ ਵਿੱਚ ਅਰਬਾਂ ਖਰਬਾਂ ਵਰ੍ਹੇ ਲਗਦੇ ਹਨ ਅਤੇ ਇਸ ਤਰ੍ਹਾਂ ਦੇ ਪਸਰਣ-ਸੁੰਗੜਨ ਚੱਕਰ ਚੱਲਦੇ ਹੀ ਰਹਿਣਗੇ। ਇਸ ਧਾਰਣਾ ਵਿੱਚ ਮੁਢਲਾ ਚੱਕਰ ਸ਼ੁਰੂ ਕਰਨ ਦਾ ਕੰਮ ਕਿਸੇ ਮਹਾਨ ਸ਼ਕਤੀ ਨੂੰ ਸੌਂਪਿਆ ਜਾਣਾ ਜ਼ਰੂਰੀ ਹੈ" ਸੋ ਇਸ ਮਹਾਨ ਸ਼ਕਤੀ ਤੋਂ ਮੁਨਕਰ ਹੋ ਕਿ ਹੀ ਵਿਗਿਆਨੀ ਹੁਣ ਤੱਕ ਇੱਕ ਰਾਏ ਨਹੀਂ ਬਣਾ ਸਕੇ ਅਤੇ ਉਹਨਾ ਦੀ ਇਸ ਬਾਰੇ ਸਿਰ ਖਪਾਈ ਜਾਰੀ ਹੈ ਅਤੇ ਸਦਾ ਹੀ ਜਾਰੀ ਰਹੇਗੀ। ਇਸੇ ਤਰ੍ਹਾਂ ਹੀ ਕੋਈ ਵੀ ਇੱਕ ਰਾਏ ਬਣਾਉਣੀ ਕਿ ਮਰਨ ਤੋਂ ਬਾਅਦ ਕੁੱਝ ਨਹੀਂ ਹੁੰਦਾ ਜਾਂ ਬਸ ਇਸ ਤਰ੍ਹਾਂ ਹੀ ਹੁੰਦਾ ਹੈ, ਨਾਮੁਮਕਿਨ ਹੈ। ਜਦੋਂ ਗੁਰੂ ਸਾਹਿਬ ਇਹ ਗੱਲ ਕਹਿ ਗਏ ਹਨ ਕਿ ਅੱਗੇ ਕੋਈ ਵੀ ਜਾਤ ਜਾਂ ਰੂਪ ਨਹੀਂ ਜਾਂਦਾ, ਆਗੈ ਜਾਤਿ ਰੂਪੁ ਨ ਜਾਇ॥ ਫਿਰ ਅੱਗੇ ਕੀ ਹੁੰਦਾ ਹੈ ਜਾਂ ਕੀ ਜਾਂਦਾ ਹੈ ਇਸ ਭੇਦ ਨੂੰ ਸਿਰਫ ਪ੍ਰਮਾਤਮਾ ਹੀ ਜਾਣਦਾ ਹੈ। ਫਿਰ ਅਸੀਂ ਕਿਉਂ ਆਪਣੀ ਹੀ ਸੋਚ ਮੁਤਾਬਕ ਇਹ ਨਿਰਣਾ ਕਰਕੇ ਦੂਜਿਆਂ ਤੇ ਠੋਸ ਰਹੇ ਹਾਂ ਕਿ ਸਿਰਫ ਅਸੀਂ ਹੀ ਠੀਕ ਹਾਂ-ਸੰਪਾਦਕ)


(20/02/09)
ਗੁਨਿੰਦਰ ਕੌਰ

1.

ਸਤਿਕਾਰਯੋਗ ਸ ਮੱਖਣ ਸਿੰਘ ਵੀਰ ਜੀ,

ਤੁਸੀਂ ਪਿਛਲੇ ਪੱਤਰ ਤੇ ਟਿੱਪਣੀ ਦੇਂਦਿਆਂ ਕਿਹਾ ਸੀ ਕਿ ਉਹ ਪੱਤਰ ਇੱਕ ਤੋਂ ਵਧ ਦਾ ਲਿਖਿਆ ਹੋਇਆ ਹੈ। ਤੁਸੀਂ ਠੀਕ ਕਿਹਾ ਹੈ ਉਹ ਪੱਤਰ ਮੇਰੇ ਸਰਦਾਰ ਜੀ ਨੇ ਸ਼ੁਰੂ ਕੀਤਾ ਸੀ ਤੇ ਸੰਪੂਰਨ ਮੈਂ ਕੀਤਾ ਸੀ ਪਰ ਮੈਂ ਉਨ੍ਹਾਂ ਦਾ ਨਾਂ ਨਹੀਂ ਲਿਖ ਸਕੀ ਸੀ।

2.

ਸਤਿਕਾਰਯੋਗ ਸ ਦਰਸ਼ਨ ਸਿੰਘ ਘਣਕਸ ਜੀ,

ਤੁਹਾਡਾ 15. 2. 2009 ਦਾ ਪੱਤਰ ਵਾਚਿਆ ਹੈ ਜੋ ਤੁਸੀਂ ਸ ਸਤਵੰਤ ਸਿੰਘ ਸੁਮਨ ਜੀ ਦੇ ਪੱਤਰ ਦੇ ਉਤਰ ਵਿੱਚ ਲਿਖਿਆ ਹੈ। ਤੁਸੀਂ ਕਿਹਾ ਹੈ ਕਿ ਹਰਜਿੰਦਰ ਸਿੰਘ ਦਿਲਗੀਰ ਜੀ ਅਜੇ ਗਿਆਨੀ ਦਿਤ ਸਿੰਘ ਦੀ ਉਚਾਈ ਤਕ ਨਹੀਂ ਪਹੁੰਚੇ। ਤੁਸੀ ਗਿਆਨੀ ਜੀ ਨੂੰ ਦਿਲਗੀਰ ਜੀ ਤੋਂ ਵਧ ਬਹਾਦਰ ਤੇ ਕੁਰਬਾਨੀ ਵਾਲੇ ਲਿਖਿਆ ਹੈ। ਮੈਂ ਵੀ ਉਨ੍ਹਾਂ ਦੀ ਅਤੀ ਪਰਸੰਸਕ ਹਾਂ। ਪਰ ਤੁਸੀਂ ਉਨ੍ਹਾਂ ਦੀ ਕੋਈ ਉਹ ਬਹਾਦਰੀ ਤੇ ਕੁਰਬਾਨੀ ਦਸੋਗੇ ਜਿਸ ਨੂੰ ਤੁਸੀ ਦਿਲਗੀਰ ਤੋਂ ਉਚੀ ਕਹਿ ਸਕੋ। ਸਤਵੰਤ ਸਿੰਘ ਸੁਮਨ ਜੀ ਕਿਸ ਖਿਆਲ ਨਾਲ ਦਿਲਗੀਰ ਜੀ ਨੂੰ ਕਰਮ ਸਿੰਘ ਹਿਸਟੋਰੀਅਨ ਤੇ ਗਿਆਨੀ ਦਿਤ ਸਿੰਘ ਦਾ ਮਿਸ਼੍ਰਣ ਕਹਿੰਦੇ ਹਨ, ਮੈਨੂੰ ਇਹ ਤਾਂ ਨਹੀਂ ਪਤਾ ਪਰ ਜੋ ਦਿਲਗੀਰ ਜੀ ਦੀ ਕਲਮ ਨੇ ਸਿੱਖ ਇਤਿਹਾਸ ਦੀ ਸੇਵਾ ਕੀਤੀ ਹੈ ਉਸ ਦਾ ਬਦਲ ਅਗਲੇ 50 ਸਾਲ ਤਕ ਤਾਂ ਨਹੀਂ ਮਿਲ ਸਕਣਾ। ਬਾਕੀ ਬਹਾਦਰੀ ਦੀ ਗੱਲ ਇਹ ਹੈ ਕਿ ਦਿਲਗੀਰ ਜੀ ਨੇ 1988 ਵਿੱਚ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦਾ ਨਕਲੀ ਅਹੁਦਾ ਰੱਦ ਕੀਤਾ ਸੀ ਜਦ ਉਹ ਇਕੱਲਾ ਅਵਾਜ਼ ਉਠਾਂਦਾ ਸੀ। ਬਾਕੀ ਤਾਂ ਉਸ ਦੇ ਪਿੱਛੇ ਚੱਲੇ ਹਨ। ਉਸ ਨੇ ‘ਗੁਰੂ ਦੇ ਸ਼ੇਰ’ ਕਿਤਾਬ ਲਿਖ ਕੇ ਜੋ ਸੇਵਾ ਕੀਤੀ ਹੈ ਉਹ ਇਕਲੀ ਹੀ ਦਿਲਗੀਰ ਨੂੰ ਮਹਾਨ ਇਤਿਹਾਸਕਾਰ ਬਣਾ ਦੇਂਦੀ ਹੈ। ਜਿਸ ਦਲੇਰੀ ਨਾਲ ਉਹ ਅਕਾਲੀ ਚੌਧਰੀਆਂ ਨੂੰ ਨੱਥ ਪਾਉਂਦਾ ਹੈ ਉਹ ਸਿਰਫ਼ ਗਿਆਨੀ ਦਿਤ ਸਿੰਘ, ਕਾਹਨ ਸਿੰਘ ਨਾਭਾ ਤੇ ਪ੍ਰੋ ਗੁਰਮੁਖ ਸਿੰਘ ਦੇ ਹਿੱਸੇ ਆਈ ਸੀ। ਅਜ ਹੋਰ ਵੀ ਲੇਖਕ ਹਨ ਪਰ ਦਿਲਗੀਰ ਸਾਹਿਬ ਦੀ ਗੱਲ ਕੁੱਝ ਹੋਰ ਹੀ ਹੈ। ਉਸ ਦੀ ਦਲੇਰੀ ਵਿੱਚ ਗਿਆਨ, ਸਪਸ਼ਟਤਾ ਤੇ ਨਿਰਪਖਤਾ ਭਰੀਆਂ ਹੋਈਆਂ ਹਨ ਜੋ ਹੋਰਨਾਂ ਵਿੱਚ ਘਟ ਹਨ ਚਲੋ ਕੁੱਝ ਕੂ ਘਟ ਹੀ ਸਹੀ)।

ਘਣਕਸ ਵੀਰ ਜੀ ਤੁਹਾਨੂੰ ਅਜੇ ਸਿੱਖ ਫ਼ਲਸਫ਼ੇ ਦੀ ਪੂਰੀ ਸਪਸ਼ਟਤਾ ਨਹੀਂ ਮੈਂ ਅਗੇ ਵੀ ਲਿਖਿਆ ਸੀ ਤੇ ਹੁਣ ਵੀ ਦੁਹਰਾ ਰਹੀ ਹਾਂ। ਮੈਂ ਆਪਣੇ ਸ਼ਬਦ ‘ਸਿਖ ਮਾਰਗ’ ਚੋਂ ਕਟ-ਪੇਸਟ ਕਰ ਰਹੀ ਹਾਂ:

I differ with S Darshan Singh on various issues. His knowledge of Sikhism is faulty but the style of Gurcharan Singh is haughtish, proud, aggressive, insulting and at least not in consonance with the Sikh philosophy, which he claims to be preaching. He should learn and act before preaching.

ਤੁਸੀਂ ਦਿਲਗੀਰ ਜੀ, ਘੱਗਾ ਜੀ, ਗਿਆਨੀ ਗੁਰਬਚਨ ਸਿੰਘ ਜੀ ਤੇ ਜਾਚਕ ਜੀ ਦੀਆਂ ਲਿਖਤਾਂ ਪੜ੍ਹੋ ਫੇਰ ਸਮਝ ਆਵੇਗੀ। ਸਿੱਖ ਇਤਿਹਾਸ ਵਾਸਤੇ ਤਾਂ ਦਿਲਗੀਰ ਜੀ ਦਾ ‘ਸਿਖ ਤਵਾਰੀਖ’ ਪੜ੍ਹਨ ਮਗਰੋਂ ਕੁੱਝ ਹੋਰ ਪੜ੍ਹਨ ਦੀ ਲੋੜ ਨਹੀਂ। ਤੁਹਾਡੀ ਦਿਲਗੀਰ ਜੀ ਕੀਤੀ ਬੇਨਤੀ ਵੀ ‘ਸਿਖ ਮਾਰਗ’ ਚੋਂ ਕਟ ਪੇਸਟ ਕਰ ਰਹੀ ਹਾਂ:

I would ask Dr.Dilgeer to find some time to write something, if he can improve our understanding of Gurubani. (ਇਹ ਤੁਹਾਡੇ ਸ਼ਬਦ ਹਨ ਮੇਰੇ ਨਹੀਂ)।

ਵੀਰ ਜੀ ਆਓ ਕੁੱਝ ਸਿੱਖੀਏ, ਜੇ ਕਿਸੇ ਨੂੰ ਦਿਲਗੀਰ ਜੀ ਨਾਲਾ ਸਾੜਾ ਹੈ ਤਾਂ ਕਿਸੇ ਹੋਰ ਤੋਂ ਸਿੱਖ ਲਵੇ, ਪਰ ਸਿੱਖੇ ਜ਼ਰੂਰ।

ਤੁਹਾਡੀ ਭੈਣ

ਗੁਨਿੰਦਰ ਕੌਰ


(20/02/09)
ਜਸਬੀਰ ਸਿੰਘ ਆਸਟ੍ਰੇਲੀਆ

Dear Sardar Makhan Singh jee,

Waheguru ji ka Khalsa, Waheguru ji ki Fateh||

We were discussing rationalism in sikhs. I thought we might get some suggestions from sangat of sikh marg.

With Satguru jee's blessing we are learning about importance of rationalism in life. So far we have talked about various concepts like what is sadh sangat, rahao, and presence of unwanted words like 108 or 1008 among us. Today we are discussing another important point here. Satguru gave us word bhai for males and mai for females. These words are present at many places in Sikh scriptures. The word Bhai can be described as brother and it was the message of universal brotherhood. It is equivalent to brother or bahia or bai etc. I do not know since when have started using this word as prefix, Guru's calling of Bhai Gurdas, Bhai Daya Singh etc was brother Gurdas, Brother Daya Singh etc. Word Bhai is the most accepted word for brother in that continent but we just use it as prefix. When we all are brothers, it is natural some are very good and others lack wisdom, but does this mean genes change. Even upto here it was alright, we were still able to intrepret bhai as brother but look at this Bhai Sahib Bhai which can be translated as Bhaiia sahib Bhaiiaia, Brother master brother, Bhau Sahib Bhau, Bai Sahib Bai, Bhapa Sahib Bhapa( Bhapa is the word for brother in Pothohar reason, it is different some idiots use this negatively), Lala sahib Lala(Lala is another for brother in pashto, you call a sardar lala and see the result), Anna sahib anna(Anna is word for brother in telgu, you call a punjabi anna and wait what happens). I grow up in Punjab and know some good and bad points of society. If you belong to Majha region and have moved to malwa, you will be Bhau forever and vice versa. They use it for teasing but the man thinks they are respecting him. Looks like we have gone away from basic pillar of our religion. Let us learn from our beloved Guru who took pity on us and compiled Guru Granth Sahib during his life time:


(20/02/09)
ਦਰਸਨ ਸਿੰਘ ਘਣਕਸ

(ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ।। 123)
--ਭੁਪਿੰਦਰ ਸਿੰਘ ਜੀ ਗੁਰੂ ਫਤੇ।
ਤੁਸੀਂ ਲੇਖ ਤਾਂ ਲੰਮਾ ਚਾਉੜਾ ਲਿਖ ਮਾਰਿਆ, ਪਰ ਤੁਹਾਨੂੰ ਆਤਮਾਂ ਦੀ ਸਮਝ ਨਹੀਂ ਆਈ, ਕੇ ਆਤਮਾ ਦੀ ਕੋਈ ਹੋਂਦ ਹੈ ਕੇ ਨਹੀਂ। ਆਤਮਾਂ ਦਾ ਗਿਆਨ ਆਤਮਾਂ, ਵਾਲੇ ਨੂੰ ਹੀ ਹੋ ਸਕਦਾ, ਮਨ ਦੀ ਹੈਂਕੜ ਵਾਲੇ ਨੂੰ ਨਹੀ। ਗੁਰੁ ਸਾਹਿਬ ਨੇ ਆਤਮਾ ਜਗਾਉਣ ਦਾ ਢੰਗ ਫੁਰਮਾਇਆ ਹੈ। ਆਤਮਾਂ ਹੀ ਪ੍ਰਮ ਆਤਮਾ ਦੀ ਅੰਸ ਹੈ। (ਆਤਮ ਪਸਾਰਾ ਕਰਣਹਾਰਾ, ਪ੍ਰਭ ਬਿਨਾ ਨਹੀਂ ਜਾਣੀਐ।। 846
ਤੂਸੀਂ ਕਿਰਪਾ ਕਰਕੇ ਇਹ ਦੱਸੋ ਤੁਹਾਡੇ ਪਾਸ ਕੇਹੜਾ ਸਰਟੀਫਿਕੇਟ ਹੈ ਕੇ ਤੂਸੀਂ ਹੀ ਠੀਕ ਹੋ, ਜਾਂ ਮੈਂ ਹੀ ਠੀਕ ਹਾਂ, ਪਰ ਮੈਨੂੰ ਤਾਂ ਇਹ ਹੀ ਸਮਝ ਪੈਂਦੀ ਹੈ ਕੇ ਗੁਰੁ ਜੀ ਕਹਿ ਰਹੇ ਹਨ, ਕੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਆਤਮਾ ਦੀ ਰਾਹੀਂ ਹੀ ਹੈ, ਮੰਨ ਦੇ ਜਰੀਏ ਨਹੀਂ। ਮੈ ਆਤਮਾਂ ਨਾਲ ਸਬੰਧਤ ਸਾਰੇ ਹੀ ਬਚਨ ਲਿਖੇ ਹਨ। ਅਗਰ ਆਤਮਾ ਹੈ ਨਹੀ ਤਾਂ ਗੁਰੁ ਸਾਹਿਬ ਜੀ ਨੇ ਏਹ ਦਰਿਸਟਤਾਂਟ ਨਹੀ ਸਨ ਦੇਣੇ।
ਹੁਣ ਜਰਾ ਧਿਆਨ ਦੇਣਾ, ਮੈਂ ਤਾਂ ਆਪਣਾ ਗਰਿਹਸਥੀ ਜੀਵਨ ਗੁਰੂ ਦੇ ਭਾਣੇ ਨਾਲ ਬਤੀਤ ਕਰ ਲਿਆ ਹੈ, ਹੁਣ ਗੁਰੂ ਅਗੇ ਬੇਨਤੀਆ ਕਰਦਾ ਹਾਂ ਕੇ ਮੇਰਾ ਜੰਮਣ ਮਰਣ ਦਾ ਚਕਰ ਬੰਦ ਕਰ ਦੇਵੋ, ਮੈਂ ਫੇਰ ਕਿਸੇ ਵੀ ਮਾਂ ਦਾ ਦੁਧ ਨਹੀ ਚੁੰਘਣਾਂ ਚਾਹੁੰਦਾ ਭਾਂਵੇ ਗੋਰੀ ਹੋਵੇ ਭਾਂਵੇ ਕਾਲੀ।
ਮੈਨੂੰ ਹੁਣ, ਤੁਹਾਡਾ ਫਿਕਰ ਸ਼ੁਰੂ ਹੋ ਗਿਆ ਹੈ, ਕੇ ਤੁਹਾਨੂੰ ਕਿਸੇ ਚਾਰ ਲੱਤਾਂ ਵਾਲੀ ਮਾਂ ਦਾ ਦੁੱਧ ਨਾ ਚੁੰਘਣਾ ਪੈ ਜਾਵੈ, ਤੁਹਾਡੀਆਂ ਗੱਲਾਂ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ, ਕੇ ਤੁਹਾਡੀ ਅਗਲੀ ਮਾਂ ਚਾਰ ਲੱਤਾਂ ਵਾਲੀ ਹੀ ਹੋਵੇਗੀ। ਚਾਰ ਲੱਤਾਂ ਵਾਲੀਆਂ ਮਾਵਾਂ ਨੂੰ ਚੁੰਘਣ ਵਾਲੇ ਵੀ ਕਈ ਹੁੰਦੇ ਹਨ, ਕਿਤੇ ਤੁਹਾਨੂੰ ਭੁੱਖੇ ਹੀ ਨਾ ਰਹਿਣਾ ਪਵੇ, ਚਾਰ ਲੱਤਾਂ ਵਾਲੀਆਂ ਮਾਵਾਂ ਨਿਆਣਆਂ ਦੇ ਦੰਦੀਆਂ ਵੀ ਬਹੁਤ ਵੱਢਦੀਆਂ ਨੇ।
ਬਾਕੀ ਮੈਂ ਸਾਰਾ ਸਲੋਕ ਤਾਂ ਨਹੀਂ ਲਿਖਦਾ ਕੇ ਗੱਲ ਲੰਮੀ ਚਲੀ ਜਾਂਦੀ ਹੈ ਮੈਂ ਤਾਂ (ਸਬਜੈਕਟ) ਆਤਮਾਂ ਦੀ ਵਿਚਾਰਧਾਰਾ ਦੀ ਗੱਲ ਕੀਤੀ ਹੈ, ਕੇ ਤੁਹਾਡੇ ਜਹੇ ਬਰਹਮਗਿਆਨੀਆਂ ਨੂੰ ਵੀ ਅਤਮਾਂ ਦਾ ਪਤਾ ਲੱਗੇ, ਜੇ ਗੁਰੂ ਜੀ ਕਹਿ ਰਹੇ ਹਨ ਤਾਂ ਆਤਮਾਂ ਜਰੂਰ ਹੋਵੇਗੀ, ਤਾਂ ਤੁਸੀਂ ਵੀ ਆਪਣੇ ਭੇਜੇ ਤੇ ਹੱਥ ਮਾਰੋ, ਕੇ ਤੁਹਾਡੀ ਕੋਈ ਅਤਮਾਂ ਹੈ ਜਾਂ ਖਾਲੀ ਢੋਲ ਹੀ ਵੱਜ ਰਹੇ ਹਨ।
ਜੇ ਤੁਹਾਡੇ ਕਹਿਣ ਤੇ ਗੁਰੁ ਗਰੰਥ ਜੀ ਵਿਚੋਂ ਸਾਰੇ ਸ਼ਬਦ ਕੱਢੇ ਜਾਣ, ਜੋ ਤੁਹਾਡੀ ਡਿਕਸ਼ਨਰੀ ਵਿੱਚ ਹਿੰਦੂ ਧਰਮ ਨਾਲ ਮੇਲ ਖਾਦੇ ਹਨ, ਤਾਂ ਫੇਰ ਬਾਕੀ ਤਾਂ ਜੱਟਾਂ ਦੇ ਨਾਲ ਮੇਲ ਖਾਂਦੇ ਸ਼ਬਦ ਤਾਂ ਪੰਜ ਸੱਤ ਹੀ ਰਹਿ ਜਾਣਗੇ, ਕਿਉਂ ਕੇ ਗੁਰੁ ਗਰੰਥ ਜੀ ਵਿੱਚ ਤਾਂ ਸਾਰੇ ਹਿੰਦੂਸਤਾਨ ਦੀਆਂ ਭਾਸ਼ਾਵਾਂ ਦੇ ਸ਼ਬਦ ਹਨ। ਤੁਸੀਂ ਕੱਲ ਨੂੰ ਏਹ ਵੀ ਆਂਖੋਂ ਗੇ ਕੇ 9 ਗੁਰੁ ਸਾਹਿਬਾਨ ਦੇ ਨਾਵਾਂ ਨਾਲ ਸਿੰਘ ਸਬਦ ਵੀ ਨਹੀਂ ਹੈ।
ਸ਼ੁਕਰ ਹੈ ਗੁਰੁ ਦਾਤੇ ਦਾ ਕਿਤੇ ਤੁਹਾਡੇ ਜਹੇ ਧੱਕੇ ਦੇ ਸਿਖ, ਸਿਖਾਂ ਦੇ ਡਿਕਟੇਟਰ ਨਹੀਂ ਹਨ, ਨਹੀਂ ਤਾਂ ਤੁਸੀਂ ਗੁਰੂ ਗਰੰਥ ਸਾਹਿਬ ਜੀ ਦੀ ਛਾਣ ਵੀਣ ਕਰ ਛੱਡਣੀ ਸੀ।
ਤੁਹਾਨੂੰ ਕੀ ਗਰੰਟੀ ਹੈ ਕੇ ਗੁਰੂ ਦੀ ਦਰਗਹਿ ਨਹੀਂ ਹੈ, ਅਰਬਾਂ, ਖਰਬਾਂ ਆਸਮਾਨ ਤੇ ਧਰਤੀਆਂ, ਚੰਦ, ਸੂਰਜ ਹਨ, ਹੋ ਸਕਦਾ ਗੁਰੁ ਕਿਤੇ ਆਪਣਾ ਦਰਵਾਰ ਲਾਈ (ਸੱਜਾਈਂ) ਬੈਠਾ ਹੋਵੇ ਤੇ ਤੁਹਾਡੇ ਵਰਗਿਆਂ ਦੀ ਨੰਗੇ ਕਰਕੇ ਕਤਾਰ ਲਾਈ ਹੋਵੇ ਤੇ ਤੁਹਾਡੀਂਆਂ ਡਿਗਰੀਆਂ ਦੀ ਇਨਵੇਸਟੀਗੇਸ਼ਨ ਚੱਲ ਰਹੀ ਹੋਵੇ।
ਵਲੋਂ: ਆਤਮਦਾਸ, ਦਰਸਨ ਸਿੰਘ ਘਣਕਸ। (ਭੁੱਲਾਂ ਦੀ ਖਿਮਾਂ ਕਰਨੀ ਜੀ।)

**************************************************

Dear Avtar Singh Jee,

Sat shri akal.

There are 3 page # you have told me to read, from GGS, 102, 1378, 1427.

These 3 pages are telling the attributes of KARTA (GOD).

Yes God is omnipresent, omniscient, immanent.

In my previous letter where I am looking for references about ( Soul) Atma and I found many assertions in GGS.I am convinced that human beings has (spirit) Soul, and soul is a spark of (cosmic)Parm-soul. Due to our Kam, krodh, lobh, moh, hankar we have lost the awareness of our soul, Guru says in GGS, search, dwell on your soul, your inner self. As we try to walk on the path of Gurmukh than we will be more aware of our soul, the gate way to God.

Let me ask you if you have read JAP thoroughly, if you have not please read again this Bani has all most all the answer of the GGS. It has said clearly that God’s Domain, God’s Realm, God’ Sphere.

Only KARTA is free from, ਜਨਮ ਮਰਣ ਤੇ ਰਹਤ ਨਾਰਾਇਣ।। 1136

ਅਸੀਂ ਸਭ ਜੰਮਣ, ਮਰਣ ਦੇ ਗੇੜ ਵਿੱਚ ਹਾਂ, ਜਦ ਤੱਕ ਗੁਰੂ ਸਾਡੀ ਬਾਂਹ ਪਕੜ ਕੇ, (ਨਦਰ) ਸਾਨੂੰ ਬਖਸ ਨਹੀਂ ਲੈਂਦਾ।

ਆਖਰ ਵਿੱਚ ਮੈਂ ਏਹ ਹੀ ਕਹਾਂਗਾ, ਹੋ ਸਕਦਾ ਹੈ, ਸਮੇ ਦੇ ਨਾਲ ਨਾਲ ਤੇਰੀ ਅਵੱਸਥਾ ਵਿੱਚ ਤਬਦੀਲੀ ਆਉਂਦੀ ਰਹਿਣੀ ਹੈ, ਆਦਮੀ ਦੀ ਉਮਰ ਵੀ ਇੱਕ ਸਕੂਲ ਹੈ, ਇਸ ਵਿੱਚ ਬੜੇ ਦੁਖ, ਸੂਖ ਹਨ, ਮੈਂ ਆਪਣੀ ਉਮਰ ਵਿੱਚ ਬੜਾ ਕੁੱਝ ਦੇਖ ਚੁੱਕਿਆ ਹਾਂ, ਵੱਡੇ ਵੱਡੇ ਫੱਨੇ ਖਾਂ ਰੱਬ ਅਗੇ ਤਰਲੇ ਕਰਦੇ ਵੇਖੇ ਹਨ।

ਮੇਰੇ ਖਿਆਲ ਵਿੱਚ ਤੁਹਾਨੂੰ ਹਾਲੇ ਅਮ੍ਰਤਿਧਾਰੀ ਤੇ ਪਾਹੁਲਧਾਰੀ ਦੇ ਫਰਕ ਦਾ ਹੀ ਪਤਾ ਨਹੀਂ ਚੱਲਿਆ, ਕਾਮਰੇਡ ਦਾ ਤੇ ਬਾਹਮਣ ਦਾ ਪਤਾ ਤੁਹਾਨੂੰ ਕਿਵੇਂ ਚਲੇਗਾ। ਤੁਹਾਨੂੰ ਦੋ ਚਾਰ ਬੰਦਿਆਂ ਨੂੰ ਬਾਹਮਣ ਦਾ ਬੁਖਾਰ ਕਿਉਂ ਚੜ੍ਹਿਆ ਹੈ, ਸਿੱਖ ਸਾਰੇ ਲੋਕਾਂ ਨੂੰ ਪਿਆਰ ਤੇ ਸਤਿਕਾਰ ਕਰਦਾ ਹੈ, ਅਤੇ ਆਪਣੇ ਆਚਰਨ ਨੂੰ ਹਰ ਰੋਜ ਗੁਰਮੁਖ ਦੇ ਰੰਗਣ ਵਿੱਚ ਰੰਗਦਾ ਰਹਿੰਦਾ ਹੈ। ਜੇ ਤੁਹਾਡੇ ਜਹੇ ਲੋਕਾਂ ਵਿੱਚ ਸਿੱਖੀ ਦੇ ਗੁਣ ਹੋਣ ਤਾ ਸਾਰੇ ਹੀ ਬਾਹਮਣ ਸਿੱਖ ਸੱਜ ਜਾਣ, ਪਰ ਤੁਹਾਨੂੰ ਖੁਦ ਨੂੰ ਸਿਖ ਦੀ ਪਰਿਭਾਸ਼ਾ ਦਾ ਹੀ ਨਹੀਂ ਪਤਾ, ਤੁਸੀਂ ਸਾਰੇ ਧੱਕੇ ਨਾਲ ਸਿੱਖ ਅੱਖਵਾ ਰਹੇ ਹੋ।

Why do you hate those who recite nitnem, it shows that you have problem , people like you are living very disorder life. I just wonder if you have ever done anything, such as give your money or time to improve the life of others. ਮੇਰੀ ਅਰਦਾਸ ਹੈ ਗੁਰੁ ਜੀ ਅਗੇ, ਸਾਨੂੰ ਬਖਸ਼ ਲੈਣ।

(ਕਿਰਤਿ ਕਰਮ ਕੇ ਵੀਛੜੇ ਕਰ ਕ੍ਰਿਪਾ ਮੇਲਹੁ ਰਾਮ।) (ਆਪ ਕਮਾਣੈ ਬੀਛੜੀ ਦੋਸੁ ਨ ਕਾਹੇ ਦੇਣ)

(ਜੀਅ ਜੰਤ ਜਹਾਂ ਲਗੁ ਕਰਮ ਕੇ ਬਸਿ ਜਾਇ।)

I am not saying I know all, may be you understand deeper than me, but you don’t have to be rude.

ਵਲੋਂ: ਦਰਸ਼ਨ ਸਿੰਘ ਘਣਕਸ.


(19/02/09)
ਗੁਰਨਾਮ ਸਿੰਘ ਕੁੰਢਾਲ

ਸਰਦਾਰ ਹਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ!
ਵਾਹਿਗੁਰੂ ਜੀ ਕੀ ਫਤਹਿ!

ਮੈਂ ਪਹਿਲੇ ਵੀ ਵੀਰ ਭੁਪਿੰਦਰ ਸਿੰਘ ਦੀਆਂ ਟੇਪਾਂ ਸੁਣੀਆਂ ਹਨ। ਸੋਹਿਲੇ ਵਾਲੀ ਵਿਚਾਰ ਹੁਣ ਸੁਣ ਲਈ ਹੈ। ਮੈਂ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰਦਾ ਹਾਂ, ਪਰ ਉਨ੍ਹਾਂ ਦੀ ਹਰ ਗੱਲ ਨਾਲ਼ ਸਹਿਮਤ ਨਹੀਂ ਹਾਂ। ਮੈਂ ਉਨ੍ਹਾਂ ਦੀ ਵੀਡੀਓ ‘ਆਤਮਾ’ ਵੀ ਦੇਖੀ ਸੁਣੀ ਹੋਈ ਹੈ। ਉਸ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਹਾਂ।
ਮੈਂ ਗੁਰਬਣੀ ਨੂੰ ਹਰ ਪੱਖੋਂ ਸਮਝਣ ਲਈ ਯੋਜਨਾਂਬੰਧ ਤਰੀਕੇ ਅਨੁਸਾਰ ਕੋਸ਼ਿਸ਼ ਕਰਦਾ ਰਹਿੰਦਾ ਹਾਂ, ਦੂਸਰਿਆਂ ਵਿਦਵਾਨਾਂ ਦੇ ਵਿਚਾਰ ਵੀ ਲਗਾਤਾਰ ਪੜ੍ਹਦਾ ਸੁਣਦਾ ਰਹਿੰਦਾ ਹਾਂ, ਇਸ ਕਰਕੇ ਕਿਸੇ ਬੰਦੇ ਦੀ ਕਹੀ ਹੋਈ ਗੱਲ/ਵਿਚਾਰ ਮੈ ਸੁਣ ਕੇ ਹੀ ਨਹੀਂ ਮੰਨ ਲੈਂਦਾ, ਸਗੋਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਸਮੁੱਚੇ ਗਿਆਨ ਦੀ ਰੌਸ਼ਨੀ (ਜਿਥੋਂ ਤਕ ਮੈਨੂੰ ਸਮਝ ਪਈ ਹੈ) ਵਿੱਚ ਪਰਖਦਾ ਹਾਂ। ਮੇਰੀ ਸਮਝ ਮੁਤਾਬਕ ਜਦੋ ਤੱਕ ਬੰਦਾ ਕਿਸੇ ਵਿਸ਼ੇ ਨੂੰ ਸਮੁੱਚੇ ਤੌਰ ਤੇ ਸਮਝਣ ਦੀ ਖੁਦ ਪੂਰੀ ਘਾਲ਼ ਨਹੀਂ ਕਰ ਲੈਂਦਾ, ਜਾਂ ਧਾਰਮਿਕ ਗਿਆਨ ਹਾਸਲ ਕਰਨ ਲਈ ਦੂਸਰਿਆਂ ਦੇ ਵਿਚਾਰਾਂ ਨੂੰ ਹੀ ਆਧਾਰ ਬਣਾਉਂਦਾ ਹੈ, ਜਾਂ ਕੰਪਿਊਟਰ ਰਾਹੀਂ ਕੁੱਝ ਚੋਣਵੇਂ ਸ਼ਬਦ ਵਰਤ ਕੇ ਹੀ ਕਿਸੇ ਵਿਸ਼ੇ ਵਾਰੇ ਗਿਆਨ ਹਾਸਲ ਕਰਦਾ ਹੈ, ਐਸੇ ਬੰਦੇ ਲਈ ਦੂਸਰੇ ਦੀ ਹਰ ਗੱਲ ਨੂੰ ਸਹੀ ਸਮਝਣ ਲੈਣਾ ਸੌਖਾ ਹੋ ਜਾਂਦਾ ਹੈ।
ਮੇਰੀ ਸਮਝੇ ਵੀਰ ਭੁਪਿੰਦਰ ਸਿੰਘ ਦੀ ਸੋਹਿਲੇ ਵਾਲੀ ਵਿਚਾਰ ਪੂਰੀ ਤਰ੍ਹਾਂ ਗੁਰੂ ਸਾਹਿਬ ਦੇ ਆਸ਼ੇ ਮੁਤਾਬਕ ਨਹੀਂ ਹੈ। ਮੈਨੂੰ ਲਗਦਾ ਹੈ ਉਨ੍ਹਾਂ ਨੇ ਆਪਣੇ ਮਿੱਥੇ ਹੋਏ ਮੌਟੋ
(The Living Treasure ) ਦੇ ਟੀਚੇ ਲਈ ਢੁੱਕਵੇਂ ਅਰਥ ਕੱਢਣ ਦੀ ਕੋਸ਼ਿਸ਼ ਵਿੱਚ ਗੁਰਬਾਣੀ ਦੇ ਅਰਥ ਕੁਦਰਤੀ ਮਾਨਿਆਂ ਦੇ ਉਲਟ ਕੀਤੇ ਹਨ। ਉਹ ਆਪ ਵੀ ਮੰਨਦੇ ਹਨ ਕਿ ਇਹ ਉਨ੍ਹਾਂ ਦੀ ਵਿਚਾਰ ਹੈ, ਪੱਥਰ ਤੇ ਲਕੀਰ ਨਹੀਂ। ਪਰ ਜਿਨ੍ਹਾਂ ਨੂੰ ਪਰਖਣ ਤਕ ਦੀ ਸੋਝੀ ਅਜੇ ਨਹੀਂ ਪਈ, ਉਹ ਉਸਨੂੰ ਪੱਥਰ ਤੇ ਲਕੀਰ ਹੀ ਸਮਝ ਲੈਂਦੇ ਹਨ। ਸੋਹਿਲੇ ਦੀ ਬਾਣੀ ਵਾਰੇ ਮੈਂ ਪਰੋਫੈਸਰ ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਗੁਰੁ ਗ੍ਰੰਥ ਸਾਹਿਬ ਦੇ ਆਸ਼ੇ ਨਾਲ ਜ਼ਿਆਦਾ ਮੇਲ ਖਾਣੇ ਵਾਲੇ ਸਮਝਦਾ ਹਾਂ।
ਬਹੁਤ ਵਿਚਾਰ ਜੋ ਵੀਰ ਭੁਪਿੰਦਰ ਸਿੰਘ ਨੇ ਦਿਤੇ ਹਨ, ਮੈਂ ਉਨ੍ਹਾਂ ਨਾਲ ਸਹਿਮਤ ਹਾਂ, ਪਰੋਫੈਸਰ ਸਾਹਿਬ ਸਿੰਘ ਵੀ ਸਹਿਮਤ ਹਨ, ਹੋਰ ਬਹੁਤ ਗੁਰਸਿੱਖ ਵੀ ਜੋ ਗੁਰਬਣੀ ਗਿਆਨ ਨੂੰ ਸਹੀ ਮਾਨਿਆਂ ਵਿੱਚ ਸਮਝਣ ਦੇ ਆਹਰ ਵਿੱਚ ਹਨ, ਸਹਿਮਤ ਹੀ ਹੋਣਗੇ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਿਚਾਰ ਬਹੁਤ ਤਰੀਕਿਆਂ ਨਾਲ ਦ੍ਰਿੜ ਕਰਵਾਏ ਹੋਏ ਹਨ, ਜਿਵੇਂ: ਪ੍ਰਮਾਤਮਾ ਨਿਰਭਉ ਹੈ, ਨਿਰਵੈਰ ਹੈ, ਸੱਭ ਕੁੱਝ ਕਰਨ ਕਾਰਨ ਦੇ ਸਮਰੱਥ ਹੈ। ਉਸਨੂੰ ਸੱਚੇ ਦਿਲੋਂ ਸਿਮਰਦੇ ਹੋਏ, ਗਾਉਂਦੇ ਹੋਏ, ਧਿਆਉਂਦੇ ਹੋਏ (ਸਿਰਫ ਵਾਹਿਗੁਰੂ ਵਾਹਿਗੁਰੂ ਕਰ ਕਰ ਕੇ ਨਹੀਂ, ਉਸਦੇ ਗੁਣਾਂ ਨੂੰ ਸਿਮਰਦੇ ਹੋਏ, ਉਸ ਵਰਗੇ ਬਣਨ ਦੇ ਮਕਸਦ ਲਈ), ਅਸੀਂ ਉਸ ਨਾਲ ਇਸੇ ਜਨਮ ਵਿੱਚ ਹੀ ਮੇਲ ਕਰਨਾ ਹੈ। ਮੇਲ ਕਦੋਂ ਹੋਣਾਂ ਹੈ? ਜਦੋਂ ਅਸੀਂ ਉਸ ਵਰਗੇ ਹੀ ਬਣ ਜਾਣਾ ਹੈ। ਉਸ ਵਰਗੇ ਕਦੋਂ ਬਣ ਸਕਣਾ ਹੈ? ਜਦੋਂ ਅਸੀਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜੈਸੇ ਜਮਾਂ ਤੋਂ ਮੁਕਤ ਹੋ ਜਾਣਾਂ ਹੈ (ਜਾਨੀਂ ਜੀਵਨ ਮੁਕਤ ਹੋ ਜਾਣਾਂ ਹੈ)। ਸਰੀਰਕ ਤੌਰ ਤੇ ਮਰਨ ਤੋਂ ਬਾਅਦ ਵੀ ਉਸ ਨਾਲ ਮੇਲ ਤਾਂ ਹੀ ਹੋਣਾਂ ਹੈ, ਜੇ ਅਸੀਂ ਸਰੀਰਕ ਮੌਤ ਤੋਂ ਪਹਿਲੇ ਹੀ ਮੁਕਤ ਹੋਏ ਹੋਵਾਂਗੇ।
ਸੋਹਿਲੇ ਵਿੱਚ ਇੱਕ ਦੁਨਿਆਵੀ ਵਿਆਹ ਦਾ ਅਲੰਕਾਰ ਦੇ ਕੇ ਗੁਰੂ ਸਾਹਿਬ ਇਹੀ ਸਮਝਾਂਦੇ ਹਨ ਕਿ ਪ੍ਰਮਾਤਮਾਂ ਦੇ ਸੋਹਿਲੇ ਗਾਓ, ਤਾਂ ਜੋ ਅਸੀਂ ਉਸ ਵਰਗੇ ਹੀ ਬਣ ਜਾਈਏ ਅਤੇ ਸਰੀਰਕ ਮੌਤ ਤੋਂ ਬਾਅਦ ਵੀ ਸਾਡਾ ਉਸ ਵਿੱਚ ਸਮਾ ਜਾਣਾਂ ਕਬੂਲ ਹੋ ਜਾਏ।
ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਆਵਾਗਵਨ ਦੇ ਸਿਧਾਂਤ ਨੂੰ ਰੱਦ ਕਰਨ ਲਈ ਬਜ਼ਿਦ ਕਿਉਂ ਹਾਂ। ਕਈ ਸੱਜਣਾਂ ਤੋਂ ਇਹ ਵੀ ਕਾਰਨ ਸੁਣਨ ਨੂੰ ਮਿਲਿਆ ਹੈ ਕਿ ਸਿੱਖ ਧਰਮ ਨਿਰਾਲਾ ਹੈ, ਅਗਰ ਅਸੀਂ ਆਵਾਗਵਨ ਨੂੰ ਮੰਨ ਲਿਆ ਤਾਂ ਸਿੱਖ ਧਰਮ ਨਿਰਾਲਾ ਕਿੱਦਾਂ ਰਹਿ ਜਾਊ? ਇਹ ਤਾਂ ਹਿੰਦੂਆ ਦਾ ਸਿਧਾਂਤ ਹੈ। ਪਰ ਇਸ ਦਲੀਲ ਵਿੱਚ ਕੋਈ ਵਜ਼ਨ ਨਹੀਂ ਹੈ। ਗੁਰਬਾਣੀ ਕਿਸੇ ਕਿਸਮ ਦੇ ਜੂਨਾਂ ਦੇ ਸਿਸਟਮ ਵਾਰੇ ਨਹੀਂ ਮੰਨਦੀ, ਜੂਨਾਂ ਦੀ ਗਿਣਤੀ ਵਾਰੇ ਨਹੀਂ ਮੰਨਦੀ, ਸਿਰਫ ਇਹ ਮੰਨਦੀ ਹੈ ਕਿ ਜੀਵ (ਆਤਮਾ ਨਹੀਂ) ਦੀ ਹੋਂਦ ਸਰੀਰਕ ਮੌਤ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ, ਅਗਰ ਜਿਊਂਦੇ ਵਕਤ ਹੀ ਇਹ ਪ੍ਰਮਾਤਮਾ ਨਾਲ ਇੱਕ ਮਿੱਕ ਨਹੀਂ ਹੋ ਜਾਦੀ। ਇਸ ਸਿਧਾਂਤ ਦਾ ਤਾਂ ਹਿੰਦੂ ਧਰਮ ਦੇ ਚੌਰਾਸੀ ਲੱਖ ਜੂਨਾਂ ਦੇ ਸਿਸਟਮ ਨਾਲ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ। ਮੈਨੂੰ ਤਾਂ ਇਹ ਲੱਗਦਾ ਹੈ ਕਿ ਸਾਨੂੰ ਬੇਸਮਝੀ ਕਾਰਨ ਉਹ ਫੋਬੀਆ ਹੋਇਆ ਹੋਇਆ ਹੈ, ਜਿਸ ਵਾਰੇ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਨੇ ਕੁੱਝ ਸਮੇਂ ਪਹਿਲਾਂ ਆਪਣੇ ਲੇਖ ਵਿੱਚ ਲਿਖਿਆ ਸੀ।
ਆਓ ਸੋਚੀਏ! ਸਿੱਖੀ ਵਿੱਚ ਹੋਰ ਬਹੁਤ ਭਰਮ ਭੁਲੇਖੇ ਹਨ, ਜੋ ਧਰਮ ਨੂੰ ਖਤਮ ਕਰ ਸਕਣ ਦਾ ਬੱਲ ਰੱਖਦੇ ਹਨ। ਸਾਨੂੰ ਆਪਣੀ ਪੂਰੀ ਤਾਕਤ ਉਨ੍ਹਾਂ ਬੁਰਾਈਆਂ ਨੂੰ ਖਤਮ ਕਰਨ ਤੇ ਲਾਉਣੀ ਚਾਹੀਦੀ ਹੈ ਜੋ ਸੱਚ ਮੁੱਚ ਹੀ ਧਰਮ ਨੂੰ ਖਾਈ ਜਾ ਰਹੀਆਂ ਹਨ। ਜੇ ਆਵਾਗਵਨ ਨੂੰ ਨਿਕਾਰ ਵੀ ਦੇਈਏ ਆਪਣਾ ਪੂਰਾ ਜ਼ੋਰ ਲਾ ਕੇ, ਤਾਂ ਵੀ ਸਾਨੂੰ ਕੀ ਹਾਸਲ ਹੋਵੇਗਾ। ਜੋ ਗੁਰੁ ਸਾਹਿਬ ਨੇ ਸਾਨੂੰ ਕਰਨ ਲਈ ਕਿਹਾ ਹੈ ਉਸ ਉਤੇ ਤਾਂ ਇਸ ਦਾ ਕੋਈ ਅਸਰ ਹੈ ਹੀ ਨਹੀਂ। ਆਵਾਗਵਨ ਮੰਨੀਏਂ ਜਾਂ ਨਾਂ ਮੰਨੀਏਂ ਸਾਨੂੰ ਪ੍ਰਮਾਤਮਾ ਵਰਗੇ ਬਣਨਾ ਹੀ ਪੈਣਾ ਹੈ ਗੁਰੂ ਦਰ ਤੇ ਪਰਵਾਨ ਹੋਣ ਲਈ। ਇਹੀ ਕਾਰ ਕਰਨ ਦਾ ਹੁਕਮ ਹੈ।
ਭੁੱਲ ਚੁੱਕ ਮੁਆਫ਼ ਕਰਨਾਂ ਜੀ!
ਗੁਰਨਾਮ ਸਿੰਘ ਕੁੰਢਾਲ


(19/02/09)
ਅਵਤਾਰ ਸਿੰਘ ਲੰਡਨ

Guninder kaur has used urdu poetry couplets . I request her to please explain what is that word "Lahaul billa lahaul billa". I am reading and writing urdu for a long time and have never read this word. I believe she herself does not know the word so there is no question that she would be able to tell the word or its meaning .
Avtar Singh . London.

(19/02/09)
ਸੁਖਪਾਲ ਸਿੰਘ

Dear S.Makhan Singh

Thanks for providing the valuable information on Sikh Marg website. It helps the awakened Sikhs around the world to discuss the misconception, being imposed on the Sikhs by NANAKSAR CULT. I learned a lot from the writings of pro tarlochan Singh patiala , S baldev Singh ferozpur, S. avtar Singh phagwara , S.darshan Singh ghankas, S.rani kaur, S.mohinder Singh dhindanan, many more.. All of them are trying to do their best with utmost sincerity to build a strong community based on the teachings of Guru Granth Sahib. . Once again thanks for all those who are spreading the message of GURU GRANTH SAHIB.

Brotherly,
sukhpal singh

(18/02/09)
ਗੁਨਿੰਦਰ ਕੌਰ

ਪਿਆਰੇ ਸ: ਮੱਖਣ ਸਿੰਘ ਜੀ,
ਮੈਂ ਸਮਝਦਾ ਸੀ ਕਿ ਤੁਸੀਂ ਮੇਰੇ ਅਤੇ ਭਰਾ ਸਤਵੰਤ ਸਿੰਘ ਸੁਮਨ ਦੇ ਪੱਤਰਾਂ ਮਗਰੋਂ ਕੁੱਝ ਸਮਝ ਗਏ ਹੋਵੋਗੇ ਪਰ ਅਫ਼ਸੋਸ ਹੈ ਕਿ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਜਾਪਦਾ ਹੈ ਕਿ ਗੁਰਚਰਨ ਸਿੰਘ ਜਿਊਣਵਾਲਾ ਦੀ ਜ਼ਿਹਨੀਅਤ ਨਹੀਂ ਬਦਲ ਸਕਦੀ। ਉਹ ਡਾ ਦਿਲਗੀਰ ਨੂੰ ਨਫ਼ਰਤ ਕਰਦਾ ਹੈ ਤੇ ਇਸ ਵਾਸਤੇ ਉਹ ਝੂਠ ਵੀ ਹੱਦ ਦਰਜੇ ਦਾ ਬੋਲ ਸਕਦਾ ਹੈ। ਮੈਂ ਉਸ ਦੇ ਦੋ ਕੂ ਨੁਕਤਿਆਂ ਮਗਰੋਂ ਬਸ ਕਰਾਂਗਾ:
1 ਉਹ ਲਿਖਦਾ ਹੈ ਕਿ ਡਾ ਦਿਲਗੀਰ ਨੇ ਗੁਰੁ ਨਾਨਕ ਸਾਹਿਬ ਦੀ ਜਨਮ ਤਾਰੀਖ਼ ਬਦਲੀ ਹੈ। ਕਿੰਨੀ ਬੇਹੂਦਾ ਗੱਲ ਹੈ ਇਹ ਕਹਿਣਾ। ਗੁਰੁ ਨਾਲਸ ਸਾਹਿਬ ਦੇ ਜਨਮ ਬਾੇ ਦੋ ਤਾਰੀਖ਼ਾਂ ਤਾਂ ਪਿਛਲੇ ਸੈਂਕੜਟ ਸਾਲ ਤੋਂ ਚਲ ਰਹੀਆਂ ਹਨ। ਦਿਲਗੀਰ ਜੀ ਨੇ ਤਥਾਂ ਵਿਸਾਖ ਦੀ ਥਾਂ ਕੱਤਕ ਕਬੂਲ ਕੀਤੀ ਹੈ। ਕਰਮਸਿਮਘ ਹਸਿਟੋਰੳਿਨ ਰੱਬ ਨਹੀਨ ਸੀ। ਦਿਲਗੀਰ ਜੀ ਬਾਲੇ ਨੂੰ ਰੱਦ ਕਰਦੇ ਹਨ ਤੇ ਨਾਲ ਹੀ ਮਿਹਰਬਾਨ ਨੂੰ ਵੀ। ਕਰਮ ਸਿਮਘ ਨੇ ਨੇ ਬਾਲਾ ਰੱਦ ਕੀਤਾ ਪਰ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੂੰ ਕਬੂਲ ਕਰ ਲਿਆ ਤੇ ਵਿਸਾਖ ਮਨਮ ਲਈ।
2. ਦਿਲਗੀਰ ਜੀ ਨੇ ਗੁਰੁ ਤੇਗ ਬਹਾਦਰ ਸਾਹਿਬ ਦੇ ਭੋਰੇ ਦੇ ਤਕ ਨੂੰ ਮੂਲੋਂ ਹੀ ਰੱਦ ਕਤਿਾ ਹੈ। ਗੁਰਚਰਨ ਸਿੰਘ ਜੀ ਕੁਫ਼ਰ ਤੋਲ ਰਹੇ ਹਨ ਕਿ ਦਿਲਗੀਟਰ ਜੀ ਨੇ ਗੁਰੁ ਜੀ ਨੂੰ ਭੋਰੇ ਵਿੱਚ ਬਿਠਾਇਆ ਹੈ।
3. ਦਿਲਗੀਰ ਜੀ ਨੇ ਕਿਸੇ ਸਾਹਿਬਜ਼ਾਦੇ ਨੂੰ ਚਮਕੌਰ ਚੋਂ ਭਗੌੜਾ ਨਹੀ ਦਿਖਾਇਆ। ਗੁਰਚਰਨ ਸਿੰਘ ਜੀ ਕਿਉਂ ਝੂਠ ਬੋਲ ਕੇ ਪਾਪ ਕਮਾਉਂਦੇ ਹੋ
4. ਭਾਈ ਮਨੀ ਸਿੰਘ ਵੱਲੋਂ ਗੁਰੁ ਗੋਬਿੰਦ ਸਿੰਘ ਸਾਹਿਬਜੀ ਦੀ ਹਦਾਇਤ ਤੇ ਗ੍ਰੰਥ ਸਾਹਿਬ ਦਾ ਸਰੂਪ ਲਿਖਣ ਸਬੰਧੀ ਵੀ ਤੁਸੀਂ ਯਬ੍ਹਲੀਆਂ ਹੀ ਮਾਰ ਗਏ ਹੋ। ਦਿਲਗੀਰ ਜੀ ਨੇ ਤਾਂ ਸਾਫ਼ ਲਿਖਿਆ ਹੈ ਕਿ ਗੁਰੂ ਸਾਹਿਬ ਆਦਿ ਬੀੜ ਨਾਲ ਲਗਾਂ ਮਾਤਰਾਂ ਵਘੈਰਾ ਮੇਲਣਾ ਚਾਹੁਮਦੇ ਸਨ; ਬੀੜ ਤਾਂ ਪਹਿਲਾਂ ਹੀ ਤਿਆਰ ਹੋ ਚੁਕੀ ਸੀ। ਦਿਲਗੀਰ ਜੀ ਲਿਖਦੇ ਹਨ ਕਿ ਉਸ ਵੇਲੇ ਕਈ ਬੀੜਾਂ ਮੌਜੂਦ ਸਨ ਪਰ ਗੁਰੁ ਜੀ ਆਦਿ ਬੀੜ ਨਾਲ ਮੇਲਣਾ ਚਾਹੁੰਦੇ ਹਨ
ਖ਼ੈਰ ਤੁਹਾਡੀਆਂ ਗੱਲਾਂ ਸਾਬਿਤ ਕਰਦੀਆਂ ਹਨ ਕਿ ਤੁਹਾਡਾ ਮਨ ਮੈਲਾ ਹੈ ਤੇ ਤੁਸੀ ਦਿਲਗੀਰ ਜੀ ਨਾਲ ਦਵੈਖ ਰਖਦੇ ਹੋ। ਤੁਹਾਡੇ ਕਿਹਾਂ ਉਨ੍ਹਾਂ ਦਾ ਵਡਪਣ ਘਟ ਨਹੀਂ ਜਾਣਾ ਤੇ ਤੁਹਾਡੀ ਮਨਜ਼ੂਰੀ ਨਾਲ ਵਧ ਨਹੀਂ ਜਾਣਾ।
ਮੈਂ ਸੋਚਿਆਂ ਸੀ ਕਿ ਡਾਕਟਰ ਦਿਲਗੀਰ ਨੂੰ ੁਤਹਾਡੇ ਨੇੜੇ ਕਰਾਂਗੀ ਪਰ ਤੁਸੀਂ ਜਿਊਣਵਾਲਾ ਦਾ ਸਾਵਾ ਛਾਪ ਕੇ ਉਨ੍ਹਾਂ ਨੂੰ ਸਗੋਂ ਹੋਰ ਦੂਰ ਕਰ ਲਿਆ ਹੈ। ਚਲੋ ਤੁਹਾਨੂੰ ਮੁਬਾਰਕ!
ਮੈਨੂੰ ਜਾਪਦਾ ਹੈ ਕਿ ਮੈਂ ਸਿੱਖ ਮਾਰਗ ਨੂੰ ਲਿਖ ਕੇ ਗਲਤੀ ਕੀਤੀ ਹੈ, ਇਹ ਤੁਹਾਡੇ ਯਾਰ ਹਨ ਤੇ ਤੁਹਾਡੇ ਨਾਲ ਨਿਘ ਰਖਦੇ ਹਨ॥ ਭੁਲ ਚੁਕ ਖਿਮਾ ਕਰਨਾ। ਮੁੜ ਕੇ ਨਹੀਂ ਲਿਖਦੀ:
1.
ਯਿਹ ਮਹਿਫ਼ਿਲ ਹੈ ਨਾਮਾਕੂਲੋਂ ਕੀ
ਲਾਹੌਲ ਬਿਲਾ ਲਾਹੌਲ ਬਿਲਾ।
2.
ਸਾਕੀ ਕੀ ਇਨਾਇਤ ਉਨ ਪਰ ਹੈ
ਪੀਣੇ ਕਾ ਸਲੀਕਾ ਜਿਨ ਕੋ ਨਹੀਂ।
ਗ਼ਰ ਯੂੰ ਹੀ ਰਹਾ ਦਸਤੂਰੇ ਬਜ਼ਮ, ਆਬਦ ਨਾ ਹੋਂਗੇ ੜਿਹ ਮੈਖ਼ਾਨੇ।
(ਨੋਟ:- ਬੀਬੀ ਗੁਨਿੰਦਰ ਕੌਰ ਜੀ, ਤੁਹਾਡਾ ਇਹ ਪੱਤਰ ਮੈਂ ‘ਸਿੱਖ ਮਾਰਗ’ ਤੇਂ ਜਿਉਂ ਦਾ ਤਿਉਂ ਹੀ ਪਾ ਰਿਹਾ ਹਾਂ। ਕੋਈ ਵੀ ਲਗਾ ਮਾਤਰ ਨਹੀਂ ਬਦਲੀ ਅਤੇ ਨਾ ਹੀ ਕੋਈ ਸਪੈਲਿੰਗ ਠੀਕ ਕੀਤਾ ਹੈ। ਇਸ ਨੂੰ ਤੁਸੀਂ ਆਪਣੇ ਭੇਜੇ ਹੋਏ ਪੱਤਰ ਨਾਲ ਮਿਲਾ ਕੇ ਦੇਖ ਲੈਣਾ। ਇਸ ਦੇ ਪਹਿਲੇ ਪੈਰੇ ਤੋਂ ਸਾਬਤ ਹੁੰਦਾ ਹੈ ਕਿ ਇਹ ਤੁਸੀਂ ਇਕੱਲਿਆਂ ਨਹੀਂ ਲਿਖਿਆ। ਖੈਰ! ਮੇਰਾ ਇਸ ਨਾਲ ਕੋਈ ਖਾਸ ਵਾਸਤਾ ਨਹੀਂ। ‘ਸਿੱਖ ਮਾਰਗ’ ਤੇ ਨਾ ਤਾ ਮੇਰਾ ਕੋਈ ਯਾਰ ਹੈ ਅਤੇ ਨਾ ਹੀ ਕੋਈ ਦੁਸ਼ਮਣ। ਪਰ ਵਹਿਮ ਦਾ ਕੋਈ ਇਲਾਜ਼ ਨਹੀਂ ਹੁੰਦਾ ਖਾਸ ਕਰਕੇ ਜੇ ਕਰ ਤੁਹਾਡੇ ਵਰਗੇ ਪੜ੍ਹਿਆਂ ਲਿਖਿਆਂ ਨੂੰ ਹੋ ਜਾਵੇ। ਜੋ ਤੁਸੀਂ ਲਿਖਿਆ ਮੈਂ ਉਹ ਪਾ ਦਿੱਤਾ ਅਤੇ ਜੋ ਜਿਊਣਵਾਲੇ ਨੇ ਅਤੇ ਹੋਰਨਾ ਨੇ ਲਿਖਿਆ ਉਹ ਵੀ ਪਾ ਦਿੱਤਾ। ਇਸ ਵਿੱਚ ਯਾਰੀ ਵਾਲੀ ਗੱਲ ਮੇਰੀ ਸਮਝ ਤੋਂ ਬਾਹਰ ਹੈ। ਜੇ ਕਰ ਉਹ ਕੁਰੱਖਤ ਬੋਲੀ ਵਿੱਚ ਝੂਠ ਲਿਖਦਾ ਹੈ ਤਾਂ ਤੁਸੀਂ ਉਸੇ ਤਰ੍ਹਾਂ ਦੀ ਕੁਰੱਖਤ ਬੋਲੀ ਵਿੱਚ ਉਸ ਦਾ ਜਵਾਬ ਦੇ ਦਿਓ। ਜੇ ਕਰ ਤੁਹਾਡਾ ਲਿਖਿਆ ਮੈਂ ਨਾ ਪੋਸਟ ਕਰਾਂ ਤਾ ਤੁਹਾਡੀ ਸ਼ਿਕਾਇਤ ਜ਼ਾਇਜ਼ ਹੋਵੇਗੀ, ਬਸ਼ਰਤੇ ਕਿ ਉਹ ਲਿਖਤ ਸਿੱਧੀ ‘ਸਿੱਖ ਮਾਰਗ’ ਨੂੰ ਭੇਜੀ ਹੋਵੇ ਅਤੇ ਉਹ ਸਾਨੂੰ ਜਾਂ ‘ਸਿੱਖ ਮਾਰਗ’ ਦੇ ਪਾਠਕਾਂ ਨੂੰ ਸੰਬੋਧਨ ਹੋਵੇ। ਮੈਂ ਨਾ ਤਾਂ ਕੋਈ ਰਾਜਨੀਤਕ ਜਾਂ ਧਾਰਮਿਕ ਲੀਡਰ ਹਾਂ ਅਤੇ ਨਾ ਹੀ ਕੋਈ ਮੈਂ ਇਲੈਕਸ਼ਨ ਲੜਨੀ ਹੈ ਇਸ ਲਈ ਕਿਸੇ ਨਾਲ ਈਰਖਾ, ਦਵੈਖ, ਚਾਪਲੂਸੀ, ਜਾਂ ਪੱਖਪਾਤ ਕਰਨਾ ਮੂਲੋਂ ਮੁੱਢੋਂ ਹੀ ਗਲਤ ਹੈ। ਪ੍ਰੋ: ਤਰਲੋਚਨ ਸਿੰਘ ਨਾਲ ਕਿਤਨਿਆਂ ਦੀ ਵਿਚਾਰ ਚਰਚਾ ਇੱਥੇ ਹੋਈ ਹੈ ਅਤੇ ਕਈਆਂ ਵਲੋਂ ਸ਼ਬਦਾਵਲੀ ਵੀ ਕੋਈ ਬਹੁਤੀ ਚੰਗੀ ਨਹੀਂ ਵਰਤੀ ਗਈ ਪਰ ਪ੍ਰੋ: ਤਰਲੋਚਨ ਸਿੰਘ ਜੀ ਨੇ ਤਾਂ ਅੱਜ ਤੱਕ ਕਦੀ ਵੀ ਮੇਰੇ ਤੇ ਇਸ ਤਰ੍ਹਾਂ ਦੇ ਦੋਸ਼ ਨਹੀਂ ਲਾਏ ਜਿਸ ਤਰ੍ਹਾਂ ਦੇ ਤੁਸੀਂ ਲਾ ਰਹੇ ਹੋ। ਜੇ ਕਰ ਪ੍ਰੋ: ਤਰਲੋਚਨ ਸਿੰਘ ਜੀ ਲਿਖਤੀ ਤੌਰ ਤੇ ‘ਸਿੱਖ ਮਾਰਗ’ ਨੂੰ ਲਿਖ ਦੇਣ ਕਿ ਉਹਨਾ ਨਾਲ ਮੈਂ ਹੁਣ ਤੱਕ ਕੋਈ ਪੱਖਪਾਤ ਕੀਤਾ ਹੈ ਤਾਂ ਤੁਹਾਡੀ ਸ਼ਿਕਾਇਤ ਵੀ ਜ਼ਇਜ਼ ਮੰਨੀ ਜਾਵੇਗੀ ਨਹੀਂ ਤਾਂ ਤੁਹਾਨੂੰ ਆਪਣੀ ਸੋਚਣੀ ਤੇ ਕੁੱਝ ਤਰਸ ਕਰਨਾ ਚਾਹੀਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਸੋਚ ਰੱਖਦੇ ਹੋ-ਸੰਪਾਦਕ)


(18/02/09)
ਦਰਸ਼ਨ ਸਿੰਘ ਘਣਕਸ

ਬਿਨੁ ਭਾਗਾ ਸਤਿਗੁਰੁ ਨ ਮਿਲੈ, ਘਰ ਬੈਠਿਆ ਨਿਕਿਟ ਨਿਤ ਪਾਸ।।
1 ਸੰਜੋਗ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ।। ਪ-6
2 ਹਰ ਜਨ ਕੇ ਵਡ ਭਾਗ ਵਡੇਰੇ ਜਿਨ, ਹਰਿ ਹਰਿ ਸਰਧਾ ਹਰਿ ਪਿਆਸ।। ਪ-10
3 ਜਿਨ ਹਰਿ ਹਰਿ ਰੁਸ ਨਾਮ ਨ ਪਾਇਆ, ਤੇ ਭਾਗ ਹੀਣ ਜਮ ਪਾਸ।। ਪ-10
4 ਵਡੇ ਭਾਗ ਸਤਸੰਗਤ ਪਾਈ ਹਰਿ ਪਾਇਆ ਸਹਿਜ ਅਨੰਦੁ।। ਪ-29
5 ਨਾਮ ਨਿਧਾਨੁ ਅਖੁਟੁ ਹੈ, ਵਡਭਾਗ ਪਰਾਪਤਿ ਹੋਇ।। ਪ-29
6 ਪੂਰੇ ਭਾਗਿ ਨਾਮ ਮਨਿ ਵਸੈ, ਸਬਦਿ ਮਿਲਾਵਾ ਹੋਇ।। ਪ-33
7 ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰੈ ਭਾਗ ਬੈਰਾਗ।। ਪ-29
8 ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ।। ਪ-31
9 ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸ ਆਇ।। ਪ-35
10 ਪੂਰੈ ਭਾਗਿ ਸਤਸੰਗਤ ਮਿਲੈ ਪਿਰੁ ਪਾਤਿਆ ਸਮਾਇ।। ਪ-38
11 ਧੰਨ ਵਡਭਾਗੀ ਵਡ ਭਾਗੀਆ, ਜੋ ਆਏ ਮਿਲੇ ਗੁਰ ਪਾਸਿ।। ਪ-40
12 ਜਿਨਾ ਸਤਿਗੁਰੁ ਪੁਰਖੁ ਨ ਭੇਟਿਉ, ਸੇ ਭਾਗ ਹਣਿ ਵਿਸ ਕਾਲ।। ਪ-40
13 ਮਨੁ ਰੰਗਹੁ ਵਡਭਾਗੀਉ ਹੋ ਗੁਰੁ ਤੁਠਾ ਕਰੇ ਪਸਾਉ।। ਪ-40
15 ਬਿਨੁ ਭਾਗਾ ਸਤਿਗੁਰੁ ਨ ਮਿਲੈ, ਘਰ ਬੈਂਠਿਆਂ ਨਿਕਿਟ ਨਿਤਿ ਪਾਸ।। ਪ- 40
16 ਧੰਨ ਧੰਨ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ।। ਪ-40
17 ਬਿਨੁ ਭਾਗਾ ਦਰਸਨੁ ਨਾ ਥੀਐ, ਭਾਗਹੀਣ ਬਹਿ ਰੋਇ।। -ਪ 41
18 ਸੇ ਵਡਭਾਗੀ ਵਡ ਜਾਣੀਅਹਿ, ਜਿਨ ਹਰਿ ਰਸੁ ਖਾਧਾ ਗੁਰ ਭਾਇ।। ਪ-41
19 ਇਹੁ ਹਰ ਰਸੁ ਵਣਿ ਵਣਿ ਸਭਤੁ ਹੈ, ਭਾਗਹੀਣ ਨਹੀ ਖਾਇ।। ਪ-41
20 ਨਾਨਕ ਭਾਗ ਵੱਡੇ ਤਿਨਾ ਗੁਰਮੁਖਾ ਜਿਨ ਅੰਤ੍ਰਰਿ ਨਾਮ ਪਰਗਸਿ।। ਪ-42
ਭਾਂਗਾ ਵਾਲੇ 740 ਸਬਦ ਹਨ।
ਗੁਰੁ ਸਬਦ ਦੇ ਗਿਆਨ ਦਾ ਅਹਿਸਾਸ ਮੰਨ ਦੀ ਚੁਤਰਾਈ ਨਾਲ ਨਹੀ ਹੋ ਸਕਦਾ, ਏਹ ਤਾਂ ਮੰਨ ਮਾਰ ਕੇ ਹੀ ਹੋ ਸਕਦਾ ਹੈ।
ਪ੍ਰੋਫੈਸਰ ਤਰਲੋਚਨ ਸਿੰਘ ਜੀ ਮਨ ਦੀ ਪਕੜ ਤੋਂ ਉਚੇ ਹਨ, ਪਰੇ ਹਨ। ਉਨ੍ਹਾ ਦਾ ਮਨ ਹਮੇਸ਼ਾ ਸਾਹਿਜ, ਅਨੰਦ ਅਤੇ ਨਿਮਰਤਾ ਦੇ ਘਰ ਵਿੱਚ ਰਹਿੰਦਾ ਹੈ। ਪਰ ਹੈਂਕੜ ਵਾਜਾਂ ਦਾ ਮਨ ਹਮੇਸਾਂ ਹੀ ਸੱੜਿਆ ਬੁਝਿਆ ਰਹਿੰਦਾ ਹੈ। ਐਸੇ ਲੋਕ ਸਿੱਖ ਧਰਮ ਨੰ ਕਾਮਰੇਡਾਂ ਦੀ ਸੋਚ ਦੀ ਰੰਗਤ ਦੇ ਰਹੇ ਹਨ।
ਕਈ ਲੋਕ ਜੋ ਸਿੱਖ ਪਰਵਾਰਾਂ ਵਿੱਚ ਪੈਦਾ ਹੋ ਕੇ ਨਾਸਤਕ ਹਨ, ਜਾਂ ਗੁਰੁ ਗਿਆਨ ਤੋਂ ਸੱਖਣੇ ਹਨ, ਜੋ ਆਤਮਾਂ ਨੂੰ, ਭਾਣੇ ਨੂੰ, ਭਾਗਾਂ ਨੂੰ, ਜਾਂ ਪਰਮਾਤਮਾਂ ਦੀ ਖੇਡ ਨੂੰ ਨਹੀਂ ਸਮਝ ਸਕੇ। ਪਰਮਾਤਮਾ ਹੀ ਸਾਨੂੰ ਸਾਰਿਆਂ ਨੂੰ ਘੱਲਦਾ ਹੈ, ਅਤੇ ਸੱਦਦਾ ਹੈ। ਪਰਮਾਤਮਾ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਮਾਨੁੱਖ ਦੀ ਜਾਤ ਵਖਸਸ਼ ਕੀਤੀ ਹੈ, ਤਾਂ ਕੇ ਅਸੀਂ ਗੁਰਮੁੱਖ ਦੀ ਪਦਵੀ ਹਾਸਲ ਕਰਕੇ ਪਰਮਾਤਮਾ ਦੀ ਨਦਰ ਦੇ ਹੱਕਦਾਰ ਬਣਕੇ ਪਰਮਾਤਮਾ ਨਾਲ ਰੱਲ ਜਾਈਏ, ਤਾਂ ਫਿਰ ਸਾਡਾ ਜੰਮਣਾ ਮਰਨਾ, ਆਉਂਣਾ ਜਾਣਾ, ਸੱਦਣਾ ਘੱਲਣਾ ਮੁੱਕ ਜਾਵੇ। ਇਸ ਗੱਲ ਨੂੰ ਸਮਝਣ ਵਾਲੇ ਹਮੇਸਾਂ ਹੀ ਵਿਰਲੇ ਹਨ, ਪਰ ਧੱਕੇ ਦੇ ਸਿੱਖ ਬਹੁਤੇ ਹਨ। ਪਰ ਏਹ ਵੀ ਗੁਰੁ ਦਾਤੇ ਦੀ ਖੇਡ ਹੈ, ਕਈਆਂ ਨੂੰ ਮੈਂ ਬਾਹਮਣ ਨਜ਼ਰ ਆਉਦਾਂ ਹਾਂ ਕਈ ਮੈਨੂੰ ਕਾਮਰੇਡ ਨਜ਼ਰ ਆਉਦੇ ਹਨ।
ਵਲੋਂ: ਦਰਸ਼ਨ ਸਿੰਘ ਘਣਕਸ


(17/02/09)
ਅਵਤਾਰ ਸਿੰਘ ਲੰਡਨ

Dear Darshan Singh Ghankas Ji

We all know God is omnipresent. God reside with in us, so his court can not be any where else. I wish to share and find correct meaning of below noted shabads.

1.Sabh kichh ghar men bahir nahen SGGS Page 102

2.Wassee rab hialee ae bahir kia dhoondeh SGGS Page 1378

3.Ghat ghat men har joo basai santan kahio pukar. SGGS Page 1427

I have no worries if a communist starts preaching marxism on Sikh marg. He/she can be identified easily. But it is not easy to distinguish an Amritdhari Brahmin. If we are reading and preaching Hindu philosophy then Brahmin is already there with in us who is reciting nitnem vigorously and loudly. I do not want to say more than that now.

Regards.

Avtar Singh. London.


(17/02/09)
ਹਰਮੀਤ ਸਿੰਘ ਖਾਲਸਾ

waheguru ji ka khalsa
waheguru ji ki fateh
Vir Gurnam Singh Ji Kundal I humbly request you to please listen 'sohila vichar ' of
Vir Bhupinder Singh Ji from the website www.thelivingtreasure.com it is in audio section.
Regards
Harmeet Singh Khalsa


(17/02/09)
ਭੁਪਿੰਦਰ ਸਿੰਘ

ਸ੍ਰ. ਦਰਸਨ ਸਿੰਘ ਜੀ ਨੂੰ ਬੇਨਤੀ।
ਸਰਦਾਰ ਜੀ ਜੇ ਕਰ ਤੁਸੀਂ 64-65 ਸਾਲ ਦੇ ਹੋ ਚੁੱਕੇ ਹੋ ਤੇ ਅੱਜ ਤਕ ਗੁਰੂ ਨਾਨਕ ਸਾਹਿਬ ਦੇ ਅਸਲ ਮਨੋਰਥ ਤੋਂ ਮੂੰਹ ਹੀ ਮੋੜੀ ਰੱਖਿਆ ਹੈ ਤਾਂ ਕੀ ਹੋਇਆ। ਤੁਹਾਡੇ ਮੁਤਾਬਕ ਤੁਸੀਂ ਫਿਰ ਕਿਧਰੇ ਜੰਮ ਪੈਣਾ ਹੈ ਤੇ ਹੁਣ ਤੁਹਾਡੀ ਵਾਰੀ ਕਿਸੇ ਗੋਰੀ ਮਾਂ ਦਾ ਦੁੱਧ ਚੁੰਗਣ ਦੀ ਹੈ। ਉਸ ਜਨਮ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਗੁਰੂ ਨਾਨਕ ਸਾਹਿਬ ਦੇ ਸਹੀ ਸਿਧਾਂਤ ਵੱਲ ਮੋੜਾ ਕੱਟ ਲੈਣਾ ਹੈ। ਥੋੜੇ ਹੀ ਸਮੇਂ ਦੀ ਗੱਲ ਹੈ। ਉਡੀਕ ਕਰੋ।
ਮੈਂ ਤੁਹਾਡੀਆਂ ਇਕੱਲੀਆਂ ਇਕੱਲੀਆਂ ਪੰਗਤੀਆ ਲੈ ਕੇ ਹੀ ਪੂਰੇ ਪੂਰੇ ਸਲੋਕ ਦੀ ਵਿਆਖਿਆ ਤੇ ਉਹ ਵੀ ਪ੍ਰੋ. ਸਾਹਿਬ ਸਿੰਘ ਵਾਲੀ ਹੀ ਚਿਠੀ `ਚ ਪਾਈ ਹੈ। ਕਿਸੇ ਇੱਕ ਵੀ ਸਲੋਕ ਵਿਚੋਂ ਕਿਤੇ ਰਾਈ ਮਾਤਰ ਵੀ ਇਸ਼ਾਰਾ ਨਹੀਂ ਮਿਲਦਾ ਕਿ ਮਨੁੱਖਾ ਜੀਵ ਦੀ ਮੋਤ ਤੋਂ ਬਾਅਦ ਕੋਈ ਆਤਮਾ ਕਿਸੇ ਫਰਜ਼ੀ ਧਰਮਰਾਜ ਕੋਲ ਉਸਦੇ ਕੁਤਿਆਂ ਦੀ ਭਜਾਈ ਹੋਈ ਜਾ ਕੇ ਲੇਖਾ ਜੋਖਾ ਦਿੰਦੀ ਜਾ ਕਰਦੀ ਕਰਾਉਂਦੀ ਹੈ। ਤੁਸੀਂ ਤਾਂ ਉਹ ਪੰਗਤੀਆਂ ਵੀ ਲਿਖ ਮਾਰੀਆ ਜਿਨ੍ਹਾਂ ਵਿੱਚ ਆਤਮਾ ਦਾ ਕੋਈ ਜਿਕਰ ਹੀ ਨਹੀਂ। ਜਿਵੇਂ ਆਤਮ ਘਾਤੀ ਤਾਂ ਕਿਸੇ ਮਨੁੱਖ ਲਈ ਆਇਆ ਹੈ ਜਿਹੜਾ ਆਪਣੇ ਚੰਗੇ ਤੇ ਸੁਘੜ ਜੀਵਨ ਦਾ ਨੁਕਸਾਨ ਕਰਨ ਵਾਲਾ ਹੈ ਤੇ ਇਵੇਂ ਹੀ ਲਫਜ਼ ਹੈ ‘ਆਤਮਾ ਦੇਉ’। ਇਹ ਪਰਮਾਤਮਾ ਵਾਸਤੇ ਆਇਆ ਹੈ। ਦੂਸਰੀ ਬੇਨਤੀ ਆਪ ਜੀ ਨੂੰ ਇਹ ਹੈ ਕਿ ਕਿਸੇ ਇੱਕ ਪੰਗਤੀ ਦੇ ਲਿਖਣ ਨਾਲ ਕਿਸੇ ਪੂਰੇ ਸਲੋਕ ਦੀ ਜੜ੍ਹ ਵੱਡਣ ਦੇ ਤੁਲ ਹੈ ਤੇ ਕਈ ਵਾਰੀ ਅੱਗੇ ਪਿਛੇ ਵਾਲਾ ਸਲੋਕ ਵੀ ਲਿਖਣਾ ਪੈਂਦਾ ਹੈ। ਗੁਰੂ ਨਾਨਕ ਦੇ ਸਿਧਾਂਤ ਬਾਰੇ ਜਾਣਕਾਰੀ ਪੂਰੇ ਸਲੋਕ ਵਿਚੋਂ ਮਿਲਦੀ ਹੈ ਨਾ ਕੇ ਕਿਸੇ ਇੱਕ ਪੰਗਤੀ ਵਿਚੋਂ। ਇਸ ਕਰਕੇ ਪੂਰੇ ਪੂਰੇ ਸਲੋਕ ਦੀ ਵਿਆਖਿਆ ਲਿਖੀ ਗਈ ਹੈ।
ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ॥ ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ॥ 1॥ ਰਹਾਉ॥ ਪੂਰਬਿ ਲਿਖਿਆ ਸੁ ਕਰਮੁ ਕਮਾਇਆ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ॥ ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ॥ 2॥ ਗੁਰਮੁਖਿ ਅਲਿਪਤੁ ਰਹੈ ਸੰਸਾਰੇ॥ ਗੁਰ ਕੈ ਤਕੀਐ ਨਾਮਿ ਅਧਾਰੇ॥ ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ॥ 3॥ ਮਨਮੁਖਿ ਅੰਧੇ ਸੁਧਿ ਨ ਕਾਈ॥ ਆਤਮਘਾਤੀ ਹੈ ਜਗਤ ਕਸਾਈ॥
ਆਤਮਘਾਤੀ—ਆਪਣੇ ਆਤਮਕ ਜੀਵਨ ਦਾ ਨਾਸ ਕਰਨ ਵਾਲਾ। ਜਗਤ ਕਸਾਈ—ਜਗਤ ਦਾ ਵੈਰੀ। 4.
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ। (ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)। ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ। 4.
ਗੁਰਮਤਿ ਲੇਹੁ ਤਰਹੁ ਸਚੁ ਤਾਰੀ॥ ਆਤਮ ਚੀਨਹੁ ਰਿਦੈ ਮੁਰਾਰੀ॥ ਜਮ ਕੇ ਫਾਹੇ ਕਾਟਹਿ ਹਰਿ ਜਪਿ ਅਕੁਲ ਨਿਰੰਜਨੁ ਪਾਇਆ॥ 11 {ਪੰਨਾ 1040-1041}
(ਹੇ ਭਾਈ !) ਗੁਰੂ ਦੀ ਮਤਿ ਗ੍ਰਹਿਣ ਕਰੋ ਤੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰੋ, ਇਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤਾਰੀ ਤਰੋ । ਆਪਣੇ ਆਤਮਕ ਜੀਵਨ ਨੂੰ ਗਹੁ ਨਾਲ ਵੇਖੋ ਤੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਓ । ਪਰਮਾਤਮਾ ਦਾ ਨਾਮ ਜਪ ਕੇ ਜਪ ਦੇ ਦੇਸ ਲੈ ਜਾਣ ਵਾਲੇ ਬੰਧਨ ਕੱਟੇ ਜਾਂਦੇ ਹਨ । ਜੇਹੜਾ ਭੀ ਮਨੁੱਖ ਨਾਮ ਜਪਦਾ ਹੈ ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ । 11.
ਗਉੜੀ ਮਹਲਾ 1॥ ਐਸੋ ਦਾਸੁ ਮਿਲੈ ਸੁਖੁ ਹੋਈ॥ ਦੁਖੁ ਵਿਸਰੈ ਪਾਵੈ ਸਚੁ ਸੋਈ॥ 1॥ ਦਰਸਨੁ ਦੇਖਿ ਭਈ ਮਤਿ ਪੂਰੀ॥ ਅਠਸਠਿ ਮਜਨੁ ਚਰਨਹ ਧੂਰੀ॥ 1॥ ਰਹਾਉ॥ ਨੇਤ੍ਰ ਸੰਤੋਖੇ ਏਕ ਲਿਵ ਤਾਰਾ॥ ਜਿਹਵਾ ਸੂਚੀ ਹਰਿ ਰਸ ਸਾਰਾ॥ 2॥ ਸਚੁ ਕਰਣੀ ਅਭ ਅੰਤਰਿ ਸੇਵਾ॥ ਮਨੁ ਤ੍ਰਿਪਤਾਸਿਆ ਅਲਖ ਅਭੇਵਾ॥ 3॥ ਜਹ ਜਹ ਦੇਖਉ ਤਹ ਤਹ ਸਾਚਾ॥ ਬਿਨੁ ਬੂਝੇ ਝਗਰਤ ਜਗੁ ਕਾਚਾ॥ 4॥ ਗੁਰੁ ਸਮਝਾਵੈ ਸੋਝੀ ਹੋਈ॥ ਗੁਰਮੁਖਿ ਵਿਰਲਾ ਬੂਝੈ ਕੋਈ॥ 5॥ ਕਰਿ ਕਿਰਪਾ ਰਾਖਹੁ ਰਖਵਾਲੇ॥ ਬਿਨੁ ਬੂਝੇ ਪਸੂ ਭਏ ਬੇਤਾਲੇ॥ 6॥ ਗੁਰਿ ਕਹਿਆ ਅਵਰੁ ਨਹੀ ਦੂਜਾ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ॥ 7॥ ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ॥ ਆਤਮੁ ਚੀਨੈ ਸੁ ਤਤੁ ਬੀਚਾਰੇ॥ 8॥ ਸਾਚੁ ਰਿਦੈ ਸਚੁ ਪ੍ਰੇਮ ਨਿਵਾਸ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸ॥ 9॥ 8॥ {ਪੰਨਾ 224}
: — (ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ। (ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। 1. ਰਹਾਉ।
(ਪਰਮਾਤਮਾ ਦਾ) ਇਹੋ ਜਿਹਾ ਦਾਸ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ, (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ, ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ। 1.
ਉਸ ਦੀਆਂ ਅੱਖਾਂ (ਪਰਾਇਆ ਰੂਪ ਤੱਕਣ ਵਲੋਂ) ਰੱਜ ਜਾਂਦੀਆਂ ਹਨ, ਉਸ ਦੀ ਸੁਰਤਿ ਦੀ ਤਾਰ ਇੱਕ ਪਰਮਾਤਮਾ ਵਿੱਚ ਰਹਿੰਦੀ ਹੈ। ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਭ ਪਵਿਤ੍ਰ ਹੋ ਜਾਂਦੀ ਹੈ। 2.
(ਪਰਮਾਤਮਾ ਦਾ ਅਜੇਹਾ ਦਾਸ, ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ) ਪ੍ਰਭੂ ਦਾ ਸਿਮਰਨ ਉਸ ਦੀ (ਨਿੱਤ ਦੀ) ਕਰਣੀ ਬਣ ਜਾਂਦਾ ਹੈ। ਅਲੱਖ ਤੇ ਅਭੇਵ ਪਰਮਾਤਮਾ ਦੀ ਆਪਣੇ ਅੰਦਰ ਸੇਵਾ-ਭਗਤੀ ਕਰ ਕੇ ਉਸ ਦਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਜਾਂਦਾ ਹੈ। 3.
(ਉਸ ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਮੈਂ ਜਿੱਧਰ ਤੱਕਦਾ ਹਾਂ ਉਧਰ ਉਧਰ ਮੈਨੂੰ ਸਦਾ-ਥਿਰ ਪ੍ਰਭੂ ਦਿੱਸਦਾ ਹੈ। ਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ। 4.
ਇਹ ਸਮਝ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ। ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ। 5.
ਹੇ ਰੱਖਣਹਾਰ ਪ੍ਰਭੂ ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ। ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ ਪਸ਼ੂ (-ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ। 6.
ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ। ਦੱਸੋ, (ਹੇ ਭਾਈ !) ਮੈਂ ਕਿਸ ਨੂੰ (ਉਸ ਵਰਗਾ) ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ ? । 7.
ਪਰਮਾਤਮਾ ਨੇ (ਮਨੁੱਖਾਂ ਨੂੰ) ਸੰਤ ਬਣਾਣ ਲਈ ਇਹ ਸ੍ਰਿਸ਼ਟੀ ਰਚੀ ਹੈ। ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ। 8.
(ਗੁਰੂ ਦਾ ਦੀਦਾਰ ਕਰ ਕੇ ਹੀ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਨਿਵਾਸ ਕਰਦਾ ਹੈ, ਪਰਮਾਤਮਾ ਦਾ ਪਿਆਰ ਰਿਦੇ ਵਿੱਚ ਟਿਕਦਾ ਹੈ।
ਨਾਨਕ ਬੇਨਤੀ ਕਰਦਾ ਹੈ, —ਮੈਂ ਭੀ ਉਸ ਗੁਰੂ ਦਾ ਦਾਸ ਹਾਂ। 9. 8.
ਮਾਝ ਮਹਲਾ 5॥ ਸਗਲ ਸੰਤਨ ਪਹਿ ਵਸਤੁ ਇੱਕ ਮਾਂਗਉ॥ ਕਰਉ ਬਿਨੰਤੀ ਮਾਨੁ ਤਿਆਗਉ॥ ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ॥ 1॥ ਤੁਮ ਦਾਤੇ ਤੁਮ ਪੁਰਖ ਬਿਧਾਤੇ॥ ਤੁਧੁ ਸਮਰਥ ਸਦਾ ਸੁਖ ਦਾਤੇ॥ ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ॥ 2॥ ਦਰਸਨਿ ਤੇਰੈ ਭਵਨ ਪੁਨੀਤਾ॥ ਆਤਮ ਗੜੁ ਬਿਖਮੁ ਤਿਨਾ ਹੀ ਜੀਤਾ॥ ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਮੁ ਜੇਵਡੁ ਅਵਰੁ ਨ ਸੂਰਾ ਜੀਉ॥ 3॥ ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ॥ ਦੁਰਮਤਿ ਬਿਨਸੀ ਕੁਬੁਧਿ ਅਭਾਗੀ॥ ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ॥ 4॥ 11॥ 18॥ {ਪੰਨਾ 99}
: — (ਹੇ ਪ੍ਰਭੂ !) ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ, ਤੇ (ਉਹਨਾਂ ਅੱਗੇ) ਬੇਨਤੀ ਕਰਦਾ ਹਾਂ (ਕਿ ਕਿਸੇ ਤਰ੍ਹਾਂ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਸਕਾਂ। ਹੇ ਪ੍ਰਭੂ ! ਮੈਂ ਲੱਖਾਂ ਵਾਰ (ਤੇਰੇ ਸੰਤਾਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖ਼ਸ਼। 1.
ਹੇ ਪ੍ਰਭੂ ! ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿੱਚ ਵਿਆਪਕ ਹੈਂ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ। ਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਂਦਾ ਹੈ (ਮੈਂ ਭੀ ਤੇਰੇ ਪਾਸੋਂ ਇਹ ਮੰਗ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤਿ ਦੇ ਕੇ) ਮੇਰਾ ਮਨੁੱਖਾ ਜਨਮ ਦਾ ਸਮਾ ਕਾਮਯਾਬ ਕਰ। 2.
ਹੇ ਪ੍ਰਭੂ ! (ਜਿਨ੍ਹਾਂ ਬੰਦਿਆਂ ਨੇ) ਤੇਰੇ ਦਰਸਨ (ਦੀ ਬਰਕਤਿ) ਨਾਲ ਆਪਣੇ ਸਰੀਰ-ਨਗਰ ਪਵਿਤ੍ਰ ਕਰ ਲਏ ਹਨ, ਉਹਨਾਂ ਨੇ ਹੀ ਇਸ ਔਖੇ ਮਨ-ਕਿਲ੍ਹੇ ਨੂੰ ਵੱਸ ਵਿੱਚ ਕੀਤਾ ਹੈ। ਹੇ ਪ੍ਰਭੂ ! ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿੱਚ ਵਿਆਪਕ ਹੈਂ, ਤੂੰ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ। 3.
(ਜਦੋਂ ਦੀ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ, ਮੇਰੀ ਭੈੜੀ ਮਤਿ ਨਾਸ ਹੋ ਗਈ ਹੈ, ਮੇਰੀ ਕੋਝੀ ਅਕਲ ਦੂਰ ਹੋ ਚੁਕੀ ਹੈ। ਹੇ ਨਾਨਕ ! (ਆਖ—) ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ ਤੇ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਦੇ (ਅੰਦਰੋਂ ਮਾਇਆ ਦੇ ਮੋਹ ਵਾਲੇ) ਝੂਠੇ ਸੰਸਕਾਰ ਨਾਸ ਹੋ ਜਾਂਦੇ ਹਨ। 4. 11. 18.
ਸਲੋਕ ਮ: 3॥ ਆਤਮਾ ਦੇਉ ਪੂਜੀਐ, ਗੁਰ ਕੈ ਸਹਜਿ ਸੁਭਾਇ॥ ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ॥ ਆਤਮਾ ਅਡੋਲੁ ਨ ਡੋਲਈ, ਗੁਰ ਕੈ ਭਾਇ ਸੁਭਾਇ॥ ਗੁਰ ਵਿਣੁ ਸਹਜੁ ਨ ਆਵਈ, ਲੋਭੁ ਮੈਲੁ ਨ ਵਿਚਹੁ ਜਾਇ॥ ਖਿਨੁ ਪਲੁ ਹਰਿ ਨਾਮੁ ਮਨਿ ਵਸੈ, ਸਭ ਅਠਸਠਿ ਤੀਰਥ ਨਾਇ॥ ਸਚੇ ਮੈਲੁ ਨ ਲਗਈ, ਮਲੁ ਲਾਗੈ ਦੂਜੈ ਭਾਇ॥ ਧੋਤੀ ਮੂਲਿ ਨ ਉਤਰੈ, ਜੇ ਅਠਸਠਿ ਤੀਰਥ ਨਾਇ॥ ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁਖੋ ਦੁਖੁ ਕਮਾਇ॥ ਨਾਨਕ ਮੈਲਾ ਊਜਲੁ ਤਾ ਥੀਐ, ਜਾ ਸਤਿਗੁਰ ਮਾਹਿ ਸਮਾਇ॥ 1॥ {ਪੰਨਾ 87}
ਪਦ ਅਰਥ : —ਆਤਮਾ ਦੇਉ—ਪਰਮਾਤਮਾ। ਸਹਜਿ—ਸਹਜ ਵਿਚ, ਗਿਆਨ ਅਵਸਥਾ ਵਿਚ। ਸੁਭਾਇ—ਸੁਭਾਵ ਵਿੱਚ (ਲੀਨ ਹੋ ਕੇ)। ਪ੍ਰਤੀਤਿ—ਯਕੀਨ। ਪਰਚਾ—ਵਾਕਫ਼ੀ, ਪਿਆਰ। ਨਾਇ—ਨ੍ਹਾਇ, ਨ੍ਹਾ ਲੈਂਦਾ ਹੈ।
ਅਰਥ : —ਗੁਰੂ ਦੀ ਮਤਿ ਲੈ ਕੇ ਤੇ ਗੁਰੂ ਦੇ ਸੁਭਾਉ ਵਿੱਚ (ਆਪਣਾ ਸੁਭਾਉ ਲੀਨ ਕਰ ਕੇ) ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ (ਹਰੀ) ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। (ਇਸ ਤਰ੍ਹਾਂ) ਜਦੋਂ ਜੀਵ ਨੂੰ ਪ੍ਰਭੂ (ਦੀ ਹੋਂਦ ਤੇ) ਸਿਦਕ ਬੱਝ ਜਾਵੇ, ਤਾਂ ਹਿਰਦੇ ਵਿੱਚ ਹੀ (ਪ੍ਰਭੂ ਨਾਲ) ਪਿਆਰ ਬਣ ਜਾਂਦਾ ਹੈ (ਤੇ ਤੀਰਥ ਆਦਿਕਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ), ਕਿਉਂਕਿ ਸਤਿਗੁਰੂ ਦੇ ਪਿਆਰ ਵਿੱਚ ਤੇ ਸੁਭਾਉ ਵਿੱਚ (ਵਰਤਿਆਂ) ਜੀਵਾਤਮਾ (ਮਾਇਆਂ ਵਲੋਂ) ਅਹਿੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ। ਸਤਿਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾਹ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ। ਜੇ ਇੱਕ ਪਲਕ ਭਰ ਭੀ ਪ੍ਰਭੂ ਦਾ ਨਾਮ ਮਨ ਵਿੱਚ ਵੱਸ ਜਾਏ (ਭਾਵ, ਜੇ ਜੀਵ ਇੱਕ ਮਨ ਇੱਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ, (ਕਿਉਂਕਿ) ਸੱਚੇ ਵਿੱਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈਲ਼ (ਸਦਾ) ਮਾਇਆ ਦੇ ਪਿਆਰ ਵਿੱਚ ਲੱਗਦੀ ਹੈ, ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ। (ਕਾਰਨ ਇਹ ਹੁੰਦਾ ਹੈ ਕਿ) ਮਨੁੱਖ (ਗੁਰੂ ਵਲੋਂ) ਮਨਮੁਖ (ਹੋ ਕੇ) ਅਹੰਕਾਰ ਦੇ ਆਸਰੇ (ਤੀਰਥ-ਇਸ਼ਨਾਨ ਆਦਿਕ) ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ। ਹੇ ਨਾਨਕ ! ਮੈਲਾ (ਮਨ) ਤਦੋਂ ਹੀ ਪਵਿਤ੍ਰ ਹੁੰਦਾ ਹੈ, ਜੇ (ਜੀਵ) ਸਤਿਗੁਰੂ ਵਿੱਚ ਲੀਨ ਹੋ ਜਾਵੇ (ਭਾਵ, ਆਪਾ-ਭਾਵ ਮਿਟਾ ਦੇਵੇ)। 1.
ੴ ਸਤਿਗੁਰ ਪ੍ਰਸਾਦਿ॥ ਹਰਿ ਕੇ ਸੰਤ ਜਨਾ ਕੀ ਹਮ ਧੂਰਿ॥ ਮਿਲਿ ਸਤ ਸੰਗਤਿ ਪਰਮ ਪਦੁ ਪਾਇਆ ਆਤਮਰਾਮੁ ਰਹਿਆ ਭਰਪੂਰਿ॥ 1॥ ਰਹਾਉ॥ ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ॥ ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ॥ 1॥ ਵਡੈ ਭਾਗਿ ਸਤ ਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ॥ ਅਠਸਠਿ ਤੀਰਥ ਮਜਨੁ ਕੀਆ ਸਤ ਸੰਗਤਿ ਪਗ ਨਾਏ ਧੂਰਿ॥ 2॥ ਦੁਰਮਤਿ ਬਿਕਾਰ ਮਲੀਨ ਮਤਿ ਹੋਛੀ ਹਿਰਦਾ ਕੁਸੁਧੁ ਲਾਗਾ ਮੋਹ ਕੂਰੁ॥ ਬਿਨੁ ਕਰਮਾ ਕਿਉ ਸੰਗਤਿ ਪਾਈਐ ਹਉਮੈ ਬਿਆਪਿ ਰਹਿਆ ਮਨੁ ਝੂਰਿ॥ 3॥ ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤ ਸੰਗਤਿ ਪਗ ਧੂਰਿ॥ ਨਾਨਕ ਸੰਤੁ ਮਿਲੈ ਹਰਿ ਪਾਈਐ ਜਨੁ ਹਰਿ ਭੇਟਿਆ ਰਾਮੁ ਹਜੂਰਿ॥ 4॥ 1॥ {ਪੰਨਾ 1198}
ਅਰਥ : —ਹੇ ਭਾਈ ! ਮੈਂ ਪਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਹੋਇਆ ਰਹਿੰਦਾ ਹਾਂ) । ਸੰਤ ਜਨਾਂ ਦੀ ਸੰਗਤਿ ਵਿੱਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਜਾਂਦਾ ਹੈ, ਅਤੇ ਪਰਮਾਤਮਾ ਸਭ ਥਾਈਂ ਵੱਸਦਾ ਦਿੱਸ ਪੈਂਦਾ ਹੈ । 1. ਰਹਾਉ।
ਹੇ ਭਾਈ ! ਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਦੋਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ (ਮਨੁੱਖ ਦੇ) ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦੇਂਦਾ ਹੈ । (ਗੁਰੂ ਨੂੰ ਮਿਲਿਆਂ) ਜਿੰਦ ਖਿੜ ਪੈਂਦੀ ਹੈ, ਨਿਰਲੇਪ ਅਤੇ ਸਰਬ-ਵਿਆਪਕ ਪ੍ਰਭੂ ਅੰਗ-ਸੰਗ ਵੱਸਦਾ ਵੇਖ ਲਈਦਾ ਹੈ । 1.
ਹੇ ਭਾਈ ! ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਪਰਮਾਤਮਾ ਦਾ ਨਾਮ (ਹਿਰਦੇ ਵਿੱਚ ਵਸਾ ਲਿਆ), ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਵਿੱਚ ਨ੍ਹਾ ਕੇ ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ । 2.
ਹੇ ਭਾਈ ! ਜਿਸ ਮਨੁੱਖ ਨੂੰ ਮਾਇਆ ਦਾ ਝੂਠਾ ਮੋਹ ਚੰਬੜਿਆ ਰਹਿੰਦਾ ਹੈ, ਉਸ ਦਾ ਹਿਰਦਾ (ਵਿਕਾਰਾਂ ਨਾਲ) ਗੰਦਾ (ਹੋਇਆ ਰਹਿੰਦਾ ਹੈ) ਉਸ ਦੀ ਮਤਿ ਵਿਕਾਰਾਂ ਨਾਲ ਖੋਟੀ ਮੈਲੀ ਅਤੇ ਹੋਛੀ ਹੋਈ ਰਹਿੰਦੀ ਹੈ । ਹੇ ਭਾਈ ! ਪਰਮਾਤਮਾ ਦੀ ਮਿਹਰ ਤੋਂ ਬਿਨਾ ਸਾਧ ਸੰਗਤਿ ਦਾ ਮਿਲਾਪ ਹਾਸਲ ਨਹੀਂ ਹੁੰਦਾ, ਹਉਮੈ ਵਿੱਚ ਫਸਿਆ ਹੋਇਆ ਮਨੁੱਖ ਦਾ ਮਨ ਸਦਾ ਚਿੰਤਾ-ਫ਼ਿਕਰਾਂ ਵਿੱਚ ਟਿਕਿਆ ਰਹਿੰਦਾ ਹੈ । 3.
ਹੇ ਪ੍ਰਭੂ ਜੀ ! (ਮੇਰੇ ਉਤੇ) ਦਇਆਵਾਨ ਹੋ, ਮਿਹਰ ਕਰ । ਮੈਂ (ਤੇਰੇ ਦਰ ਤੋਂ) ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ । ਹੇ ਨਾਨਕ ! ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਪਰਮਾਤਮਾ ਮਿਲ ਪੈਂਦਾ ਹੈ । ਜਿਸ ਨੂੰ ਪਰਮਾਤਮਾ ਦਾ ਦਾਸ (ਗੁਰੂ) ਮਿਲਦਾ ਹੈ, ਉਸ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ । 4. 1.
ਉਪਰਲੇ ਸਲੋਕਾਂ ਦੀ ਵਿਆਖਿਆ ਪੜ੍ਹਨ ਉਪਰੰਤ ਸ੍ਰ. ਦਰਸਨ ਸਿੰਘ ਜੀ ਤੁਹਾਡੇ ਮੱਤ ਦੀ ਪੁਸਟੀ ਨਹੀਂ ਹੁੰਦੀ ਤੇ ਨਾ ਹੀ ਸੈਂਕੜੇ ਦਰਗਹਿ ਵਾਲੀਆਂ ਪੰਗਤੀਆਂ ਲਿਖਣ ਨਾਲ ਪਰਮਾਤਮਾ ਦੀ ਕਚਿਹਰੀ ਕਿਸੇ ਹੋਰ ਦੁਨੀਆ ਵਿੱਚ ਲੱਗ ਜਾਣੀ ਹੈ। ਇਸ ਦੁਨੀਆ ਵਿਚੋਂ ਕੁੱਝ ਬਾਹਰ ਨਹੀਂ ਜਾਂਦਾ ਤੇ ਨਾ ਹੀ ਇਸ ਦੁਨੀਆ ਵਿੱਚ ਕਿਧਰੋਂ ਕੱਝ ਲੇਖ-ਜੋਖਾ ਕਰਨ ਲਈ ਆਉਂਦਾ ਹੈ।
ਤੁਹਾਨੂੰ ਸਵਾਲ:
ਕੀ ਹਿੰਦੂ ਧਰਮ ਵਿੱਚ ਨੀਚੇ ਲਿਖੇ ਸਬਦ ਆਏ ਹਨ?
ਆਤਮਾ, ਧਰਮ ਰਾਜ, ਦੇਵਤੇ, ਦੇਵੀਆਂ, ਆਵਾਗਉਣ, ਪੁਨਰ ਜਨਮ, ਯੱਗ ਕਰਨੇ, ਕਾਮਧੇਨ, ਪਾਰਜਾਤ ਰੁੱਖ, ਅਵਤਾਰ, ਨਰਕ- ਸੁਰਗ, ਜਮਰਾਜ, ਜਮਦੂਤ ਆਦਿ।
ਮੈਨੂੰ ਪਤਾ ਹੈ ਕਿ ਤੁਸੀਂ ਜਵਾਬ ਹਾਂ ਪੱਖੀ ਹੀ ਦੇਵੋਗੇ। ਬੱਸ ਇਹੀ ਗੁੰਝਲ ਤੁਸੀਂ ਖੋਲ੍ਹ ਨਹੀਂ ਰਹੇ ਤੇ ਨਾ ਹੀ ਤੁਹਾਡੇ ਵੱਸ ਦਾ ਰੋਗ ਹੈ।
ਗੁਰੂ ਨਾਨਕ ਸਾਹਿਬ ਦਾ ਇਨ੍ਹਾ ਲਫਜ਼ਾਂ ਨੂੰ ਵਰਤਣਾ ਸਮੇਂ ਦੀ ਲੋੜ ਸੀ ਤੇ ਮਤਲਬ ਉਨ੍ਹਾਂ ਨੇ ਇਨ੍ਹਾਂ ਲਫਜ਼ਾਂ ਨੂੰ ਆਪਣੇ ਦਿੱਤੇ ਹਨ। ਕ੍ਰਿਪਾ ਕਰਕੇ ਖੜੇ ਪਾਣੀ ਵਿੱਚ ਇੱਟਾਂ ਨਾ ਮਾਰੋ। ਗੁਰੂ ਨਾਨਕ ਸਾਹਿਬ ਦਾ ਫਲਸਫਾ ਵੱਖਰਾ ਹੈ ਹਿੰਦੂ ਧਰਮ ਨਾਲੋਂ ਤੇ ਇਸ ਨੂੰ ਵੱਖਰਾ ਹੀ ਰਹਿਣ ਦਿਓ।
ਧੰਨਵਾਦ,
ਆਦਰ ਸਹਿਤ,
ਭੁਪਿੰਦਰ ਸਿੰਘ।


(17/02/09)
ਧਰਮ ਸਿੰਘ ਸਿਰਸਾ

ਸਰਵਜੀਤ,
ਤੇਰੀ ਚਿਠੀ ਪੜ੍ਹੀ। ਤੈਨੂੰ ਵੀ ਜਿਊਣਵਾਲ਼ੇ ਦੀ ਤਰਾਂ ਪਰੋਫ਼ੈਸਰ ਤਰਲੋਚਨ ਸਿੰਘ ਦੇ ਪਰੋਫ਼ੈਸਰ ਹੋਣ ਦਾ ਦਿਲੋਂ ਸਾੜਾ ਹੈ। ਤੁਸੀਂ ਲਿਖਣ ਪੜ੍ਹਨ ਦੇ ਚੱਕਰਾਂ `ਚ ਖ਼ੁਦ ਉਲ਼ਝੇ ਹੋਏ ਹੋ ਅਤੇ ਦੂਸਰਿਆਂ ਨੂੰ ਉਲ਼ਝਾ ਰਹੇ ਹੋ। ਸਹੀ ਮੈਨ੍ਹਿਆਂ ਅਨੁਸਾਰ ਇੱਕ ਵਿਦਵਾਨ ਆਪਣੀ ਨਜ਼ਰ ਖ਼ਿਆਲ ਤੋਂ ਪਰੇ ਨਹੀਂ ਹੋਣ ਦਿੰਦਾ। ਪਰ ਤੁਸੀਂ ਖ਼ਿਆਲ ਦੇ ਨੇੜੇ ਜਾਣ ਦੀ ਥਾਂ ਬੰਦੇ ਮਗਰ ਦੌੜ ਪੈਂਦੇ ਹੋ। ਤੁਹਾਡੀਆਂ ਦੋਹਾਂ ਦੀਆਂ ਗੱਲਾਂ ਬਾਤਾਂ ਤੋਂ ਜਾਪਦਾ ਹੈ ਕਿ ਤੁਹਾਨੂੰ ਆਪਣੇ ਕਾਰੋਬਾਰ ਜਾਂ ਜੌਬ ਤੋਂ ਕੋਈ ਹੀਣ ਭਾਵਨਾ ਹੋਈ ਹੋਈ ਹੈ। ਕਾਕਾ ਜੀ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ। ਜਿਹੜਾ ਵੀ ਕੰਮ ਤੁਹਾਡੀ ਕਿਸਮਤ ਵਿੱਚ ਲਿਖਿਆ ਹੈ ਤੁਸੀਂ ਉਹੀ ਕਰ ਰਹੇ ਹੋ। ਕਿਸੇ ਦਾ ਇਸ ਵਿੱਚ ਕੋਈ ਦੋਸ਼ ਨਹੀਂ ਹੈ। ਡਰਾਈਵਰੀ ਨੂੰ ਘਟੀਆ ਨਾ ਸਮਝੋ। ਭਾਰ ਢੋਣਾ ਕੋਈ ਮਾੜੀ ਗੱਲ ਨਹੀੰ ਹੈ। ਨਾਲ਼ੇ ਤੁਹਾਨੂੰ ਤਾਂ ਪੈਸੇ ਵੀ ਬਥੇਰੇ ਮਿਲ਼ਦੇ ਹੋਣਗੇ। ਭਾਰਤ ਵਿੱਚ ਹੀ ਇਹ ਕੰਮ ਮਾੜਾ ਗਿਣਿਆ ਜਾਂਦਾ ਹੈ। ਮੈਂ ਕਾਕਾ ਜੀ ਤੁਹਾਡੀ ਸੂਰਤ ਦੇਖਣ ਦਾ ਚਾਹਵਾਨ ਸੀ। ਤੁਹਾਡੇ ਹੀ ਇੱਕ ਹਮ ਖ਼ਿਆਲ ਨੇ ਮੈਨੂੰ ਫ਼ੋਨ `ਤੇ ਦੱਸਿਆ ਕਿ ਤੁਸੀਂ ਘੋਨ ਮੋਨ ਹੋ। ਕਿਰਪਾ ਕਰਕੇ ਦੱਸਣ ਦੀ ਖੇਚਲ ਕਰਨੀ ਕਿ ਤੂੰ ਆਪਣੇ ਨਾਂ ਨਾਲ਼ ਸਿੰਘ ਕਿਹੜੀ ਮਰਿਆਦਾ ਅਨੁਸਾਰ ਚਮੇੜਿਆ ਹੋਇਆ ਹੈ। ਜੇ ਤੈਨੂੰ ਸਿਖੀ ਦਾ ਬਹੁਤਾ ਹੀ ਦਰਦ ਹੈ ਤਾਂ ਕੰਮ ਸੇ ਕੰਮ ਹਜਾਮਤਾਂ ਕਰਾਉਣੀਆਂ ਬੰਦ ਕਰ। ਉਸਤਰੇ ਦੀ ਵਰਤੋਂ ਕਰਨ ਵਾਲ਼ਾ ਸਿੰਘ ਤਾਂ ਕੀ ਸਿਖ ਵੀ ਨਹੀਂ ਕਹਾ ਸਕਦਾ। ਜੇ ਤੂੰ ਰਾਜਸਥਾਨ ਦਾ ਰਾਜਪੂਤ ਹੈਂ ਤਾਂ ਨਾਂ ਨਾਲ਼ ਸਿੰਘ ਲਗਾਉਣਾ ਜਾਇਜ਼ ਹੈ। ਤੂੰ ਤਾਂ ਰਾਜਸਥਾਨੀ ਰਾਜਪੂਤ ਵੀ ਨਹੀਂ ਜਾਪਦਾ। ਕੱਚ ਦੇ ਘਰ `ਚ ਰਹਿਣ ਵਾਲੇ ਨੂੰ ਦੂਜੇ ਦੀਆਂ ਖਿੜਕੀਆਂ `ਚ ਵੱਟੇ ਮਾਰਨੇ ਸਿਆਣਪ ਨਹੀਂ ਹੈ। ਮੈਨੂੰ ਤਾਂ ਪੰਜਾਬੀ ਹੋਣ ਕਰਕੇ ਬਿਨਾ ਦਾਹੜੀ ਕੇਸਾਂ ਤੋਂ ਸਿੰਘ ਲਿਖਣ ਵਾਲ਼ੇ ਦੀ ਨੀਤ ਵਿੱਚ ਜ਼ਰੂਰ ਕੋਈ ਖੋਟ ਭਾਸਦੀ ਹੈ। ਸਿਖਾਂ ਵਿੱਚ ਪਹਿਲਾਂ ਹੀ ਘੁਸਪੈਠੀਆਂ ਦਾ ਅੰਤ ਨਹੀਂ ਹੈ। ਆਪਣਾ ਆਪ ਸਪਸ਼ਟ ਕਰੋ ਤਾਂ ਜੋ ਸਿਖ ਮਾਰਗ ਦੇ ਪਾਠਕ ਤੇਰੀ ਅਸਲੀਅਤ ਜਾਣ ਸਕਣ। ਜੇ ਹੋ ਸਕੇ ਤਾਂ ਆਪਣੀ ਫ਼ੋਟੋ ਆਪਣੇ ਲੇਖ ਨਾਲ਼ ਛਪਵਾਉਣੀ। ਨਾਲ਼ੇ ਦੱਸਣਾ ਹਰ ਰੋਜ਼ ਅੰਮ੍ਰਿਤ ਵੇਲ਼ੇ ਉਠਕੇ ਆਪਣੇ ਹੱਥ ਨਾਲ਼ ਆਪ ਆਪਣੀ ਦਾਹੜੀ ਮੁੱਛਾਂ ਮੁੰਨਣ ਵਾਲ਼ਾ ਆਪਣੇ ਆਪ ਨੂੰ ਸਿਖ ਅਖਵਾ ਸਕਦਾ ਹੈ? ਮਿਹਰਬਾਨੀ ਹੋਵੇਗੀ।
ਆਪ ਸਭ ਦਾ,
ਧਰਮ ਸਿੰਘ ਸਿਰਸਾ


(17/02/09)
--

baba ji, fateh.
ah vekh lao sarna ke kari janda hai.
http://www.youtube.com/watch?v=Lppvi44P1tY&feature=related
GS
Fateh


(16/02/09)
ਪ੍ਰੋ. ਤਰਲੋਚਨ ਸਿੰਘ (ਫਿਜਿਕਸ)

ਪ੍ਰੋ. ਤਰਲੋਚਨ ਸਿੰਘ (ਫਿਜਿਕਸ)

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਰਵਜੀਤ ਸਿੰਘ ਜੀ

ਸਾਡੇ ਸਾਰਿਆਂ ਦਾ ਗੁਰੂ ਸ਼ਬਦ ਹੈ, ਪੜਾਈ ਲਿਖਾਈ ਐਨੀ ਕੁ ਚਾਹੀਦੀ ਹੈ ਤਾਂ ਕਿ ਸ਼ਬਦ ਦੀ ਸਮਝ ਆ ਸਕੇ, ਔਰ ਇਹ ਸ਼ਬਦ ਇਸ ਹੱਦ ਤਕ ਸਾਡੇ ਹਿਰਦਿਆਂ ਵਿੱਚ ਵਸੇ ਕਿ ਅਸੀਂ ਆਪਣੀ ਸੁਧ-ਬੁਧ ਖੋ ਦੇਈਏ। ਹਰ ਪਾਸੇ ਸ਼ਬਦ ਹੀ ਸ਼ਬਦ ਵਿਖਾਈ ਦੇਵੇ। ਸਾਰੀ ਕਾਇਨਾਤ ਵਿੱਚ ਵਸਦਾ ਹੋਇਆ ਉਹ ਦਿਸੇ, ਤਾਂ ਫਿਰ ਮੇਰੇ ਝਲੇ ਵੀਰ ‘ਸਰਵਜੀਤ’ ਦਸ ਪੜਾਈ ਲਿਖਾਈ ਦਾ ਇਸ ਸ਼ਬਦ ਨਾਲ ਕੀ ਸਬੰਧ? ਗੁਰਬਾਣੀ ਦਸਦੀ ਹੈ ‘ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ’ ਕਿ ਪੜਿਆ ਮੂਰਖ ਹੈ ਜੇ ਉਸ ਵਿੱਚ ਹਊਮੈ ਜਾਂ ਵਿਕਾਰਾਂ ਦਾ ਬੋਲ-ਬਾਲਾ ਹੈ। ਮੈਂ ਮੰਨਦਾ ਹਾਂ ਜਿਨੀ ਸਾਦਕੀ, ਸੱਚ, ਪਿਆਰ ਇੱਕ ਅਨਪੜ ਵਿੱਚ ਹੁੰਦਾ ਹੈ ਉਨ੍ਹਾਂ ਪੜੇ ਲਿਖਿਆਂ ਵਿੱਚ ਨਹੀਂ ਹੁੰਦਾ।

ਮੇਰੀ ਤਾਂ ਇੱਕ ਆਦਤ ਜਿਹੀ ਬਣੀ ਹੋਈ ਹੈ ਕਿ ਜਿਥੇ ਮੈਂ ਆਪਣਾ ਨਾਮ ਲਿਖਣਾ ਹੁੰਦਾ ਹੈ ਉਥੇ ਨਾਲ ਪ੍ਰੋਫੈਸਰ ਲਿਖ ਦਿੰਦਾ ਹਾਂ, ਇਸ ਲਈ ਨਹੀਂ ਕਿ ਮੈਂਨੂੰ ਆਪਣੀ ਯੋਗਤਾ ਤੇ ਹੰਕਾਰ ਹੈ (ਦੁਨੀਆ ਵਿੱਚ ਲੱਖਾਂ ਪ੍ਰੋਫੈਸਰ ਹਨ) ਬਲਿਕ ਇਸ ਲਈ ਕਿ ਮੇਰੀ ਜਾਣ ਪਹਿਚਾਣ ਹੋ ਸਕੇ ਕਿ ਮੇਰਾ ਵਾਸਤਾ ਵਿਦਿਆਰਥੀਆਂ ਨਾਲ ਹੈ।

ਮੇਰੇ ਪ੍ਰੋਫੈਸਰ ਲਿਖਣ ਤੇ ਕਈਆਂ ਨੂੰ ਇਤਰਾਜ਼ ਹੋਇਆ ਉਸ ਦਾ ਸਪਸਟੀਕਣ ਮੈਂ ਦਿਤਾ। ਕਈਆਂ ਨੂੰ ਮੇਰਾ ਦਿਤਾ ਉਤਰ ਚੰਗਾ ਨਹੀਂ ਲਗਿਆ। ਉਹ ਸੋਚਦੇ, ਕਿ ਮੇਂ ਸਿਖ ਮਾਰਗ ਤੇ ਆਪਣੀ ਐਡ ਦੇ ਰਿਹਾ ਹਾਂ ਜਾਂ ਮੈਂ ਕਿਸੇ ਹੋਰ ਨੋਕਰੀ ਦੀ ਤਲਾਸ਼ ਵਿੱਚ ਹਾਂ। ਭਾਈ ਜੇ ਤੁਸੀਂ ਬਾਰ- ਬਾਰ ਮੇਰੇ ਤੋਂ ਕੁੱਝ ਪੁਛੋਗੇ ਤਾਂ ਮੈਨੂੰ ਜਵਾਬ ਤਾਂ ਦੇਣਾ ਹੀ ਪਵੇਗਾ। ਨਹੀਂ ਤਾਂ ਫਿਰ ਤੁਸੀਂ ਕਹੋਗੇ ਕਿ ਦਿਯਾ ਨੰਦ ਜਵਾਬ ਨਹੀਂ ਦਿੰਦਾ।

ਸਰਵਜੀਤ ਤੈਨੂੰ ਇਹ ਸੁਣ ਕੇ ਬੇਹੱਦ ਅਫਸੋਸ ਹੋਵੇਗਾ ਕਿ ਹਿੰਦੋਸਤਾਨ ਵਿੱਚ ਯੂਨੀਵਰਸਟੀ ਗਰਾਂਟ ਕਮਿਸ਼ਨ ਨੇ ਕਾਲਜਾਂ ਵਿੱਚ ਨਵੇਂ ਗਰੇਡ ਤੇ ਨਵੇਂ ਸਕੇਲ ਦੇ ਦਿਤੇ ਹਨ: ਇਨ੍ਹਾਂ ਸਕੇਲਾਂ ਅਨੁਸਾਰ ਕਾਲਜਾਂ ਵਿੱਚ ਸੀਨੀਅਰ ਜਾਂ ਸਿਲੈਕਸ਼ਂ ਸਕੇਲ ਵਾਲੇ ਪ੍ਰੋਫੈਸਰ ਹੀ ਕਹਾਏ ਜਾਣਗੇ। ਸਿਲੈਕਸ਼ਨ ਸਕੇਲ ਵਾਲੇ ਨੂੰ ਅਸੋਸੀਏਟ ਪ੍ਰੋਫੈਸਰ ਬਣਾ ਦਿਤਾ ਗਿਆ ਹੈ।

Govt. approved UGC Pay package for teachers in India

Only three designations in respect of teachers in universities and colleges, namely, Assistant Professors, Associate Professors and Professors.

ਸਰਵਜੀਤ ਜੀ, ਗੁਰਮੁਖ ਕਦੀ ਦੋ ਭਾਜੀਆਂ ਨਹੀਂ ਪਾਉਂਦੇ ਜੇ ਮੇਰੇ ਤੋਂ ਤੁਸੀਂ ਇਹ ਸਪਸਟੀਕਰਣ ਮੰਗੇ ਹਨ ਤਾਂ ਕੀ ਤੁਸੀ ਘੱਗੇ ਜੀ ਅਤੇ ਗੁਰਬਚਨ ਸਿੰਘ ਨੂੰ ਨਹੀਂ ਪੁਛੋਗੇ ਕਿ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ? ਜੇ ਇਹੋ ਸਵਾਲ ਤੁਸੀਂ ਉਨ੍ਹਾ ਨੂੰ ਨਹੀਂ ਕੀਤੇ ਤਾਂ ਸਮਝ ਲਿਆ ਜਾਵੇਗਾ ਕਿ ਤੁਸੀਂ ਗੁਰਮਤਿ ਦੇ ਸਿਧਾਤਾਂ ਦੇ ਉਲਟ ‘ਕਾਣੀ ਵੰਡ’ ਵਿੱਚ ਵਿਸ਼ਵਾਸ਼ ਕਰਦੇ ਹੋ।

ਹਾਂ ਸਰਵਜੀਤ ਮੈਨੂੰ ਫੋਟੋਆਂ ਪਸੰਦ ਸਨ। ਪਰ ਆਹਿਸਤਾ ਆਹਿਸਤਾ ਮੇਰੀ ਸੋਚ ਬਦਲਦੀ ਚਲਦੀ ਗਈ। ਇਹ ਮੇਰੀ ਨਿਜ਼ੀ ਸੋਚ ਸੀ। ਮੈਂ ਗਲਤੀ ਕੀਤੀ ਕਿ ਇਸ ਨੂੰ ਤੁਹਾਡੇ ਨਾਲ ਸ਼ੇਅਰ ਕੀਤਾ ਇਹ ਮੇਰੀ ਗਲਤੀ ਸੀ। ਇਸੇ ਗਲਤੀ ਸਦਕਾ ਤੁਹਾਡੇ ਵਿਚੋਂ ਹੀ ਹੁਣੇ ਜਿਹੇ ਮੇਨੂੰ ਕਿਸੇ ਨੇ ਆਗਰੇ ਵੀ ਪਹੁੰਚਾਇਆ ਹੈ। ਤੁਸੀਂ ਮੈਨੂੰ ਆਗਰੇ ਪੁਹਚਾਓ। ਜੀ ਖੁਸ਼ੀ ਨਾਲ। ਮੈਂ ਉਥੇ ਪਹੁੰਚ ਵੀ ਜਾਂਦਾ ਪਰ ਮੈਂ ਹੁਣ ਬਹੁਤ ਦੂਰ ਜਾ ਚੁਕਾ ਹਾਂ। ਮੇਰੇ ਪ੍ਰਭੂ ਨੇ ਜਿਥੇ ਪਹੁੰਚਣਾ ਸੀ ਉਥੇ ਮੈਂ ਪਹੁੰਚ ਚੁਕਾ ਹਾਂ। ਜਿਥੇ ਮੇਰੇ ਮਾਲਕ ਨੇ ਮੈਨੂੰ ਰਖਿਆ ਹੈ ਉਥੇ ਮੈਂ ਬਹੁਤ ਖੁਸ਼ ਹਾਂ। ਮੈਂ ਆਪਣੇ ਪ੍ਰਭੂ ਦਾ ਸ਼ੁਕਰ ਗੁਜਾਰ ਹਾਂ। ਜੇ ਮੇਰਾ ਪ੍ਰਭੂ ਮੈਨੂੰ ਆਗਰੇ ਵੀ ਭੇਜੇਗਾ ਤਾਂ ਮੈਂ ਉਥੇ ਵੀ ਹੱਸਦਾ ਗਾਂਦਾ ਹੋਇਆ ਜਾਵਾਂਗਾ। ਉਹ ਬੁਲਾਵੇ ਤਾਂ ਸਹੀ।

ਤਰਲੋਚਨ ਸਿੰਘ


(16/02/09)
ਗੁਰਨਾਮ ਸਿੰਘ ਕੁੰਢਾਲ

ਸਾਰੇ ਪਾਠਕਾਂ ਨੂੰ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!

ਆਵਾਗਵਨ ਵਾਰੇ ਇਸ ਵੈੱਬ ਸਾਈਟ ਤੇ ਬੜੀ ਚਿਰਾਂ ਦੀ ਵਿਚਾਰ ਚਲੀ ਆ ਰਹੀ ਹੈ। ਬਹੁਤ ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਹਨ, ਪਰ ਗੱਲ ਕਿਸੇ ਕਿਨਾਰੇ ਲੱਗੀ ਨਹੀਂ ਜਾਪਦੀ। ਕੋਈ ਵੀ ਤਸੱਲੀਬਖਸ਼ ਨਿਰਨਾਂ ਨਹੀਂ ਹੋ ਸਕਿਆ। ਅਜੇਹੀ ਹਾਲਤ ਵਿੱਚ ਦੁਬਿਧਾ `ਚ ਪੈਣਾਂ ਸੁਭਾਵਕ ਹੋ ਜਾਂਦਾ ਹੈ। ਦੁਬਿਧਾ ਵਿੱਚ ਪੈਣਾਂ ਸਿੱਖੀ ਦੇ ਅਸੂਲਾਂ ਅਨੁਸਾਰ ਬਹੁਤ ਨੁਕਸਾਨ ਦਾਇਕ ਵੀ ਹੈ।

ਮੇਰੇ ਖਿਆਲ ਅਨੁਸਾਰ ਇਸ ਸਾਰੀ ਵਿਚਾਰ ਨਾਲ ਨੁਕਸਾਨ ਜ਼ਿਆਦਾ ਹੋਇਆ ਹੈ, ਫਾਇਦਾ ਘੱਟ। ਹਰ ਲਫ਼ਜ਼ ਨੂੰ ਤਰੋੜ ਮਰੋੜ ਕੇ, ਕੁਦਰਤੀ ਮਾਅਨਿਆਂ ਦੇ ਉਲਟ ਅਰਥ ਕੱਢ ਕੇ, ਆਪਣੇ ਮਤਲਬ ਦੇ ਗੁਰਬਾਣੀ `ਚੋਂ ਸ਼ਬਦ ਚੁਣਕੇ, ਅਤੇ ਬਹੁਤ ਸਬੰਧਕ ਵਿਚਾਰਾਂ ਨੂੰ ਅਨਗੌਲਿਆਂ ਕਰਕੇ, ਇਸ ਮੰਨੇ ਪ੍ਰਵੰਨੇ ਸਿਧਾਂਤ ਦੀ ਖਿੱਲੀ ਹੀ ਉਡਾਈ ਜਾਪਦੀ ਹੈ। ਮੈਨੂੰ ਦੁੱਖ ਹੁੰਦਾ ਹੈ ਇਸ ਤਰ੍ਹਾਂ ਦੀ ਵਿਚਾਰ ਤੋਂ, ਜਿਥੇ ਬਹੁਤ ਸਾਰੇ ਸਬੰਧਤ ਧਾਰਮਿਕ ਨੁਕਤਿਆਂ ਨੂੰ ਸਮਝੇ ਵਗੈਰ ਜਾਂ ਵਿਚਾਰਿਆਂ ਵਗੈਰ, ਹੀ ਆਪਣੇ ਵਿਚਾਰ ਦੂਜਿਆਂ ਤੇ ਠੋਸਣ ਦੇ ਯਤਨ ਕੀਤੇ ਜਾਂਦੇ ਹੋਣ। ਇਹ ਨਹੀਂ ਸਮਝਿਆ ਜਾਂਦਾ ਕਿ ਇਸ ਸਿਧਾਂਤ ਨੂੰ ਰੱਦ ਕਰਨ ਲਈ ਜੋ ਵਿਚਾਰ ਦਿੱਤੇ ਜਂਦੇ ਹਨ, ਉਹ ਤਾਂ ਧਰਮ ਦੀ ਜ਼ਰੂਰਤ ਨੂੰ ਹੀ ਝੁਠਲਾਉਂਦੇ ਹਨ।

ਆਵਾਗਵਨ ਨੂੰ ਨਿਕਾਰਨ ਵਾਲੇ ਸੱਜਣਾਂ ਜਾਂ ਪਰਚਾਰਕਾਂ ਦੀ ਸੋਚ ਇਹ ਹੁੰਦੀ ਹੈ: "ਰੂਹ ਜਾਂ ਮਨ ਅਤੇ ਸਰੀਰ ਜਨਮ ਵੇਲੇ ਹੋਂਦ ਵਿੱਚ ਆਉਂਦੇ ਹਨ ਅਤੇ ਮਰਨ ਤੇ ਇਹ ਸੱਭ ਨਾਸ ਹੋ ਜਾਂਦੇ ਹਨ। ਆਤਮਾ ਪ੍ਰਮਾਤਮਾ ਵਿੱਚ ਜਾ ਮਿਲਦੀ ਹੈ। ਬੰਦੇ ਦੇ ਜਿੰਦਗੀ ਭਰ ਦੇ ਚੰਗੇ ਮਾੜੇ ਕੰਮਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ, ਤੇ ਨਾਂ ਹੀ ਜ਼ਰੂਰਤ ਰਹਿ ਜਾਂਦੀ ਹੈ ਜਦ ਬੰਦੇ ਦੀ ਕੋਈ ਹੋਂਦ ਹੀ ਨਹੀਂ ਰਹਿਣੀ ਮਰਨ ਤੋਂ ਬਆਦ। ਚੰਗੇ ਮਾੜੇ ਕੰਮਾਂ ਦੇ ਫਲ ਬੰਦਾ ਜਿਊਂਦਾ ਹੀ ਨਾਲੋ ਨਾਲ ਭੋਗਦਾ ਰਹਿੰਦਾ ਹੈ। ਕਾਮ ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਕਾਬੂ ਪਾਉਣ ਵਾਲੀ ਘਾਲ ਜੋ ਗੁਰੁ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਦਸਦੇ ਹਨ, ਇਸ ਕਰਕੇ ਕਰਨੀ ਹੈ ਤਾਂ ਜੋ ਇਸ ਜੀਵਨ ਵਿੱਚ ਸੁਖੀ ਅਤੇ ਖੁਸ਼ੀ ਜੀਵਨ ਬਿਤਾ ਸਕੀਏ ਅਤੇ ਦੂਸਰਿਆਂ ਨੰ ਵੀ ਸੁਖੀ ਅਤੇ ਖੁਸ਼ੀ ਰਹਿਣ ਵਾਲਾ ਸਮਾਜ ਦੇ ਸਕੀਏ। ਇਸ ਤਰ੍ਹਾਂ ਦਾ ਜੀਵਨ ਜਿਊਂਣ ਬਦਲੇ ਅਸੀਂ ਸੁਖੀ ਅਤੇ ਖੁਸ਼ੀ ਤਾਂ ਹੋਵਾਂਗੇ ਹੀ ਪਰ ਸਾਡਾ ਨਾਮ ਹਿਸਟਰੀ ਵਿੱਚ ਵੀ ਅਮਰ ਹੋ ਜਾਵੇਗਾ ਜਾਨੀਂ ਅਸੀਂ ਸਦਾ ਜੀਵਾਂਗੇ। ਗੁਰੁ ਸਾਹਿਬ ਇਸੇ ਤਰ੍ਹਾਂ ਦੇ ਸਦ ਜੀਵਨ ਦੀ ਗੱਲ ਕਰਦੇ ਹਨ ਜਦ ਉਹ ਕਹਿੰਦੇ ਹਨ ‘ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥"

ਅਗਰ ‘ਇਸ ਜਨਮ ਵਿੱਚ ਸੁਖੀ ਰਹਿ ਸਕਣਾਂ’ ਹੀ ਸਿੱਖ ਧਰਮ ਦਾ ਮੰਤਵ ਹੈ ਤਾਂ ਦਿਨ ਰਾਤ ਪਰਮਾਤਮਾਂ ਦੇ ਗੁਣ ਗਾਉਣੇ, ਪਲ ਪਲ ਉਸਨੂੰ ਜਪਦੇ ਰਹਿਣਾਂ, ਥੋੜ੍ਹਾ ਸੌਣਾਂ, ਥੋੜ੍ਹਾ ਖਾਣਾਂ, ਲੋੜ ਤੋਂ ਜ਼ਾਦਾ ਧਨ ਗਰੀਬਾਂ ਵਿੱਚ ਵੰਡ ਦੇਣਾ, ਅੰਮ੍ਰਿਤ ਛਕ ਕੇ ‘ਇਕ ਖੰਡਿਉਂ ਤਿੱਖੀ ਵਾਲੋਂ ਨਿੱਕੀ’ ਕੋਡ ਮੁਤਾਬਕ ਜੀਵਨ ਜੀਊਂਣਾਂ ਅਤੇ ਮਨ ਦੇ ਪਿਛੇ ਕਦੀ ਨਹੀਂ ਲਗਣਾਂ, ਕਿੱਨਾ ਕੁ ਵਜਨਦਾਰ ਅਤੇ ਲੌਜੀਕਲ ਕਿਹਾ ਜਾ ਸਕਦਾ ਹੈ। ਐਨੇ ਛੋਟੇ ਮੰਤਵ ਲਈ ਗੁਰੂ ਸਾਬਿਬਾਨਾਂ ਦੀ ਸਦੀਆਂ ਦੀ ਘਾਲ, ਉਨ੍ਹਾਂ ਦੀਆਂ ਸ਼ਹੀਦੀਆਂ, ਗੁਰਸਿਖਾਂ ਦੀਆਂ ਸ਼ਹੀਦੀਆ/ਕੁਰਬਾਨੀਆਂ ਤਾਂ ਮੇਰੀ ਜਾਚੇ ਸੋਚ ਰਹਿਤ ਹੀ ਸਮਝੀਆਂ ਜਾਣਗੀਆਂ। ਐਸੇ ਧਰਮ ਲਈ ਸ਼ਾਇਦ ਹੀ ਕੋਈ ਤਿਆਰ ਹੋਵੇ। ਮੇਰੇ ਖਿਆਲ ਅਨੁਸਾਰ ਧਰਮ ਇੱਕ ਫਾਲਤੂ ਧੰਦਾ ਹੀ ਲਗੇਗਾ।

ਪਰ ਐਸਾ ਨਹੀਂ ਹੈ। ਗੁਰੁ ਸਾਹਿਬ ਧਰਮ ਨੂੰ ਬਹੁਤ ਵੱਡਾ ਅਤੇ ਜ਼ਰੂਰੀ ਦਸਦੇ ਹਨ:

"ਨਹ ਬਿਲੰਬ ਧਰਮੰ ਬਿਲੰਬ ਪਾਪੰ॥ ਦ੍ਰਿੜੰਤ ਨਾਮੰ ਤਜੰਤ ਲੋਭੰ॥ ਸਰਣਿ ਸੰਤੰ ਕਿਲਬਿਖ ਨਾਸੰ॥ ਪ੍ਰਾਪਤੰ ਧਰਮ ਲਖ੍ਹਿਣ ਨਾਨਕ ਜਿਹ ਸੁਪ੍ਰਸੰਨ ਮਾਧਵਹ॥ ੧੦॥

ਧਰਮ ਕਮਾਣ ਵਲੋਂ ਢਿੱਲ ਨਾਹ ਕਰਨੀ, ਪਾਪਾਂ ਵਲੋਂ ਢਿੱਲ ਕਰਨੀ, ਨਾਮ (ਹਿਰਦੇ ਵਿਚ) ਦ੍ਰਿੜ ਕਰਨਾ ਅਤੇ ਲੋਭ ਤਿਆਗਣਾ, ਸੰਤਾਂ ਦੀ ਸਰਨ ਜਾ ਕੇ ਪਾਪਾਂ ਦਾ ਨਾਸ ਕਰਨਾ, ਹੇ ਨਾਨਕ! ਧਰਮ ਦੇ ਇਹ ਲੱਛਣ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪਰਮਾਤਮਾ ਮੇਹਰ ਕਰਦਾ ਹੈ॥ ੧੦॥".

ਕੀ ਗੁਰੂ ਸਾਹਿਬ ਐਸੇ ਸੁੱਖ ਨੂੰ ਇਨਸਾਨੀ ਜ਼ਿਦਗੀ ਦਾ ਮੰਤਵ ਸਮਝਦੇ ਹੋਣਗੇ ਜੋ ਆਪਣੀ ਲੋੜ ਅਨੁਸਾਰ ਹਰ ਕੋਈ ਸੌਖੇ ਯਤਨਾਂ ਰਾਹੀਂ ਹੀ ਹਾਸਲ ਕਰ ਸਕਦਾ ਹੈ? ਆਵਾਗਵਨ ਨੂੰ ਨਿਕਾਰਨ ਵਾਲੇ ਸੱਜਣ ਹੇਠ ਲਿਖੇ ਸਬੰਧਤ ਖਿਆਲਾਂ ਵਾਰੇ ਕੀ ਕਹਿਣਗੇ (ਇਹ ਤਾਂ ਉਦ੍ਹਾਰਣ ਵਜੋਂ ਹੀ ਕੁੱਝ ਦਿਤੇ ਹਨ, ਪੂਰੀ ਗਿਣਤੀ ਤਾਂ ਸ਼ਾਇਦ ਹਜ਼ਾਰਾਂ `ਚ ਹੋਵੇ)। ਤਕਰੀਬਨ ਹਰ ਦੂਜੇ ਤੀਜੇ ਸ਼ਬਦ ਦਾ, ਲਫ਼ਜ਼ ਦਾ ਨਵਾਂ ਮਾਅਨਾ ਦੇਣਾ ਪਵੇਗਾ, ਜੋ ਕੁਦਰਤੀ ਮਾਨਿਆ ਦੇ ਉਲਟ ਹੋਵੇਗਾ।

ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ॥

ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥ ੩॥

ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ॥

ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ॥ ੪॥ ੧॥ (ਕਿਸ ਸੰਬਤ ਅਤੇ ਕਿਸ ਮੇਲ ਦੀ ਗੱਲ ਹੋ ਰਹੀ ਹੈ?)

(ਸਤਸੰਗ ਵਿੱਚ ਜਾ ਕੇ, ਹੇ ਜਿੰਦੇ! ਅਰਜ਼ੋਈਆਂ ਕਰਿਆ ਕਰ) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ, ਚਿੱਠੀ ਆਉਣੀ ਹੈ, ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ ਪਤੀ ਨਾਲ ਮੇਰਾ ਮਿਲਾਪ ਹੋ ਜਾਏ॥ ੩॥ (ਪਰਲੋਕ ਵਿੱਚ ਜਾਣ ਲਈ ਮੌਤ ਦੀ) ਇਹ ਸਾਹੇ, ਚਿੱਠੀ ਹਰੇਕ ਘਰ ਵਿੱਚ ਆ ਰਹੀ ਹੈ, ਇਹ ਸੱਦੇ ਨਿਤ ਪੈ ਰਹੇ ਹਨ। (ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪ੍ਰਭੂ ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ॥ ੪॥ ੧॥

ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ॥

ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ॥

ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ॥ ੨॥ (ਉਹ ਕਿਹੜੀ ਥ੍ਹਾਂ ਹੈ?)

ਜਗਤ ਵਿੱਚ ਜਨਮ ਲੈ ਕੇ ਜੰਮਣ ਤੋਂ ਮਰਨ ਤਕ ਸਾਰੀ ਉਮਰ (ਮਨੁੱਖ) ਪਦਾਰਥ ਇਕੱਠੇ ਕਰਨ ਦੇ ਆਹਰੇ ਲੱਗਾ ਰਹਿੰਦਾ ਹੈ (ਜਿਨ੍ਹਾਂ ਦੀ ਖ਼ਾਤਰ ਇਹ ਦੌੜ ਭੱਜ ਕਰਦਾ ਹੈ, ਉਹਨਾਂ ਵਿਚੋਂ) ਕੋਈ ਭੀ ਉਹ ਥਾਂ ਤਕ ਸਾਥ ਨਹੀਂ ਨਿਬਾਹੁੰਦਾ ਜਿਥੇ ਇਸ ਨੂੰ (ਸਾਰੀ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ (ਇਸ ਦੇ ਮਰਨ ਪਿਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸ ਦੇ ਭਾ ਦੀਆਂ), ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ (ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ)॥ ੨॥

ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ॥

ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ॥

ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ॥ ੩॥ (ਐਥੇ ਅੱਗਾ ਕੀ ਹੈ? ਐਸੇ ਹੀ ਸੁਆਲ ਬਾਕੀ ਸ਼ਬਦਾਂ ਵਾਰੇ ਹਨ, ਸੰਖੇਪਤਾ ਲਈ ਲਿਖ ਨਹੀਂ ਰਿਹਾ)

(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ, ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ। (ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ)॥ ੩॥ ਅਗੈ=ਪਰਮਾਤਮਾ ਦੀ ਹਜ਼ੂਰੀ ਵਿਚ

ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ॥

ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ॥

ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ॥ ੪॥ ੮॥

(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿੱਚ ਰਲਿਆ, ਤਾਂ (ਨਾਮ ਹੀਨ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ। (ਦੁਨੀਆ ਵਿੱਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ। ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ॥ ੪॥ ੭॥

ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ॥

ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ॥

ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ॥ ੧॥

ਮੇਰੇ ਮਨ ਲੈ ਲਾਹਾ ਘਰਿ ਜਾਹਿ॥

ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ॥ ੧॥ ਰਹਾਉ॥

ਹੇ ਪਿਆਰੇ ਮਿਤ੍ਰ ਮਨ! (ਮੇਰੀ ਸਿੱਖਿਆ) ਸੁਣ। ਪਰਮਾਤਮਾ ਨੂੰ ਮਿਲ (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ। ਜਦੋਂ ਤਕ ਜੁਆਨੀ ਵਿੱਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ। ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ॥ ੧॥ ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿੱਚ ਜਾਹ। ਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ ਬੁੱਝ ਜਾਂਦੀ ਹੈ)॥ ੧॥ ਰਹਾਉ।

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥

ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ॥

ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ॥ ੧॥

ਭਾਈ ਰੇ ਰਾਮੁ ਕਹਹੁ ਚਿਤੁ ਲਾਇ॥

ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥ ੧॥ ਰਹਾਉ॥

ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ ਸੌਦਾ ਸੰਭਾਲ ਲਵੋ। ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ। ਪਰਲੋਕ ਵਿੱਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ॥ ੧॥ ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ। (ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤਿ ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ॥ ੧॥ ਰਹਾਉ।

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥

ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ॥ ੨॥

ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ॥

ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ॥ ੩॥

ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ॥

ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ॥ ੪॥ ੨੪॥

ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿੱਚ ਜਾ ਸੁੱਤੇ ਹਨ (ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ॥ ੨॥ ਹੇ ਸੁੰਦਰ ਜੀਵ ਇਸਤਰੀ! ਤੂੰ ਧਿਆਨ ਨਾਲ ਇਹ ਖ਼ਬਰ ਕਿਉਂ ਨਹੀਂ ਸੁਣਦੀ ਕਿ ਪੇਕਾ ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿਚ) ਜ਼ਰੂਰ ਜਾਣਾ ਪਵੇਗਾ? ੩॥ ਹੇ ਨਾਨਕ! ਜੇਹੜੀ ਜੀਵ ਇਸਤਰੀ ਪੇਕੇ ਘਰ (ਇਸ ਲੋਕ ਵਿੱਚ ਗ਼ਫ਼ਲਤ ਦੀ ਨੀਂਦ ਵਿਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ ਦਿਹਾੜੇ ਹੀ ਸੰਨ੍ਹ ਲੱਗੀ ਰਹੀ। ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ॥ ੪॥ ੨੪॥

ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ॥

ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ॥

ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ॥

ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ; ਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿੱਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿੱਚ ਭੀ ਥਾਂ ਨਹੀਂ ਮਿਲਦਾ। (ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ, ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।

ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ॥

ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ॥

ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ॥

ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ॥ ੩॥

ਜੇਹੜੇ ਬੰਦੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ (ਵਿਕਾਰਾਂ ਤੋਂ) ਬਚ ਜਾਂਦੇ ਹਨ। ਜੇਹੜੇ (ਮਾਇਆ ਦੇ ਮੋਹ ਦੀ) ਨੀਂਦ ਵਿੱਚ ਸੌਂ ਜਾਂਦੇ ਹਨ, ਉਹ ਆਤਮਕ ਜੀਵਨ ਦੀ ਰਾਸ ਪੂੰਜੀ ਲੁਟਾ ਜਾਂਦੇ ਹਨ। ਉਹ ਸਦਾ ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ, ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ (ਵਿਅਰਥ) ਬੀਤ ਜਾਂਦੀ ਹੈ। ਉਹ ਜਗਤ ਤੋਂ ਤਿਵੇਂ ਹੀ ਖ਼ਾਲੀ ਹੱਥ ਚਲੇ ਜਾਂਦੇ ਹਨ) ਜਿਵੇਂ ਕਿਸੇਂ ਸੁੰਞੇ ਘਰ ਵਿੱਚ ਕੋਈ ਪ੍ਰਾਹੁਣਾ ਆ ਕੇ ਚਲਾ ਜਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ। ਉਹ ਇਥੋਂ ਜਾ ਕੇ ਅਗਾਂਹ ਕੀਹ ਮੂੰਹ ਵਿਖਾਇਗਾ? (ਭਾਵ, ਪ੍ਰਭੂ ਦੀ ਹਾਜ਼ਰੀ ਵਿੱਚ ਸ਼ਰਮਿੰਦਾ ਹੀ ਹੋਵੇਗਾ)॥ ੩॥

ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ॥

ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ॥

ਹੇ ਸੁਆਰਥ ਵਿੱਚ ਫਸੀ ਹੋਈ ਜੀਵ ਇਸਤਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ ਪਰਵਾਹੀ ਨਾਲ (ਜੀਵਨ ਪੰਧ ਵਿਚ) ਤੁਰ ਰਹੀ ਹੈਂ? (ਸੁਆਰਥ ਵਿੱਚ ਫਸ ਕੇ) ਤੂੰ ਆਪਣੇ ਪ੍ਰਭੂ ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿੱਚ ਜਾ ਕੇ ਕੀਹ ਮੂੰਹ ਵਿਖਾਵੇਂਗੀ?

ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ॥

ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ॥

(ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿੱਚ (ਪਿਆਰਾ) ਲੱਗ ਰਿਹਾ ਹੈ, ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ।

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ॥

ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ॥

ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ॥

ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ॥

ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ॥

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਦਿਨੁ ਨੇੜੈ ਆਇਆ ਸੋਇ॥ ੪॥

ਹਰਿ ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇੱਥੋਂ ਕੂਚ ਕਰਨਾ ਹੁੰਦਾ ਹੈ)। ਹੇ ਵਣਜਹਾਰੇ ਮਿਤ੍ਰ! ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾ, ਨਾਮ ਹੀ ਪ੍ਰਭੂ ਦੀ ਦਰਗਾਹ ਵਿੱਚ ਤੇਰਾ ਮਦਦਗਾਰ ਬਣੇਗਾ। ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖ, ਨਾਮ ਹੀ ਅਖ਼ੀਰ ਸਮੇ ਸਾਥੀ ਬਣਦਾ ਹੈ। ਮਾਇਆ ਦਾ ਇਹ ਮੋਹ (ਜਿਸ ਵਿੱਚ ਤੂੰ ਫਸਿਆ ਪਿਆ ਹੈਂ) ਤੇਰੇ ਨਾਲ ਨਹੀਂ ਜਾ ਸਕਦਾ, ਤੂੰ ਇਸ ਨਾਲ ਝੂਠਾ ਪਿਆਰ ਪਾਇਆ ਹੋਇਆ ਹੈ। (ਹੇ ਭਾਈ!) ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਬੀਤਦੀ ਜਾ ਰਹੀ ਹੈ। ਗੁਰੂ ਦੀ ਸਰਨ ਪਉ (ਤਾਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ) ਚਾਨਣ ਹੋ ਜਾਏ। ਹੇ ਨਾਨਕ! ਆਖ, ਹੇ ਪ੍ਰਾਣੀ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ ਉਹ ਦਿਨ ਨੇੜੇ ਆ ਜਾਂਦਾ ਹੈ (ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ)॥ ੪॥

ਦੇਹੀ ਜਾਤਿ ਨ ਆਗੈ ਜਾਏ॥

ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥

ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ॥ ੩॥

ਪ੍ਰਭੂ ਦੀ ਹਜ਼ੂਰੀ ਵਿੱਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)। ਜਿਥੇ (ਪਰਲੋਕ ਵਿੱਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ। ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿੱਚ ਭੀ ਤੇ ਪਰਲੋਕ ਵਿੱਚ ਸਦਾ ਪ੍ਰਭੂ ਦੇ ਨਾਮ ਵਿੱਚ ਹੀ ਲੀਨ ਰਹਿੰਦੇ ਹਨ॥ ੩॥

ਪਉੜੀ॥

ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ॥

ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ॥

ਕਾ ਕੋ ਮਾਤ ਪਿਤਾ ਸੁਤ ਧੀਆ॥

ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ॥

ਐਸੀ ਸੰਚਿ ਜੁ ਬਿਨਸਤ ਨਾਹੀ॥

ਪਤਿ ਸੇਤੀ ਅਪੁਨੈ ਘਰਿ ਜਾਹੀ॥

ਸਾਧਸੰਗਿ ਕਲਿ ਕੀਰਤਨੁ ਗਾਇਆ॥

ਨਾਨਕ ਤੇ ਤੇ ਬਹੁਰਿ ਨ ਆਇਆ॥ ੧੫॥

ਜੋ ਪ੍ਰਭੂ ਅਖ਼ੀਰ ਸਮੇ ਸਹਾਇਤਾ ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਰੱਖੋ। ਇਹ ਮਾਇਆ ਤਾਂ ਦਸ ਦਿਨਾਂ ਦੀ ਸਾਥਣ ਹੈ, ਹਰੇਕ ਜੀਵ ਇਸ ਨੂੰ ਇਥੇ ਹੀ ਛੱਡ ਕੇ ਤੁਰ ਜਾਂਦਾ ਹੈ। ਮਾਂ ਪਿਉ ਪੁੱਤਰ ਧੀ ਕੋਈ ਭੀ ਕਿਸੇ ਦਾ ਸਦਾ ਸਾਥੀ ਨਹੀਂ ਹੈ। ਘਰ ਇਸਤ੍ਰੀ ਕੋਈ ਭੀ ਸ਼ੈ ਕੋਈ ਜੀਵ ਇਥੋਂ ਨਾਲ ਲੈ ਕੇ ਨਹੀਂ ਜਾ ਸਕਦਾ। (ਹੇ ਭਾਈ!) ਅਜਿਹੀ ਰਾਸਿ ਪੂੰਜੀ ਇਕੱਠੀ ਕਰ ਜਿਸ ਦਾ ਕਦੇ ਨਾਸ ਨ ਹੋਵੇ, ਤੇ ਇੱਜ਼ਤ ਨਾਲ ਉਸ ਘਰ ਵਿੱਚ ਜਾ ਸਕੇਂ, ਜਿਥੋਂ ਕੋਈ ਕੱਢ ਨ ਸਕੇ। ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤਸੰਗ ਵਿੱਚ ਪ੍ਰਭੂ ਦੀ ਸਿਫ਼ਤਿ ਸਾਲਾਹ ਕੀਤੀ ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਏ॥ ੧੫॥

ਪਉੜੀ॥

ਜੇ ਤੁਸੀਂ ਇਹ ਵਿਚਾਰ ਪਬਲਿਕ ਵਿੱਚ ਲਿਆਉਣੀ ਹੀ ਹੈ, ਤਾਂ ਹਰ ਪਹਿਲੂ ਨੂੰ ਸਹੀ ਸਮਝਾ ਸਕਣ ਦੀ ਘਾਲ ਪਹਿਲੇ ਕਰ ਲਉ। ਨਹੀਂ ਤਾਂ ਖਿੱਲਾਂ ਖਿਲਾਰਨ ਵਾਲੀ ਗੱਲ ਹੀ ਹੋਵੇਗੀ।

ਭੁੱਲ ਚੁੱਕ ਮੁਆਫ਼!

ਗੁਰਨਾਮ ਸਿੰਘ ਕੁੰਢਾਲ


(16/02/09)
ਦਰਸ਼ਨ ਸਿੰਘ ਘਣਕਸ

Waheguru ji ka khalsa,

WahegurU jI ki fateh.

Sikh supposed to be the light house in darkness of ignorance. Sikh has fallen backward due to bad leaders, bad preachers for too long. Let us be honest and become a Sikh example. There was a time when Dr.Sahib Singh was not a Sikh, Bhagat Puran Singh jee, Bhai Vir Singh.These Hindu boys were impressed by model Sikhs at that time, that is how they accepted Sikhee their faith and became our model.

We should not blame others for own doing. The millions and millions people of INDIA are looking for SIKH Saviour, they need Guru Nanak’s teaching to free them from centuries of dehumanization.

Our Gurudwara’s, our Sikh leadership is in the hands of thugs (Mafia). let me ask you this to the reader of SIKH MARG what have they done to improve the conditions of the Sikhs. Let me help you in this.

These are the things to be done in Punjab, educate a poor child, call your relatives to choose only the honest leaders and tell them not to give money to any Gurudwara’s, clean the Environment, put new trees, do not drive cars, do not use pesticide, do not drink alcohol.

We Sikhs living in these develop Countries can do a lot back home. If we put 5 Dollar on some project together, we could bring big change in the situation there and here.

Now I am going to stop my SERMON.

Let us ask S: Makhan Singh jee, how can we help him in the management of this website, he must be spending lot’s time and money to run this informative Site.I will ask him.

S:Makhan Singh jee please tell me what can I do, how can I support you, I feel guilty if don’t ask you.

Love you all, be good, get rid of your ego, all people are not on the same level.

Darshan Singh Ghankas

{ਨੋਟ:- ਤੁਹਾਡੇ ਇਸ ਪੱਤਰ ਦਾ ਪਹਿਲਾ ਭਾਗ ਜੋ ਕਿ ਪੰਜਾਬੀ ਵਿੱਚ ਵੇਦਾਂ ਬਾਰੇ ਸੀ ਉਹ ਅਸੀਂ ਕੱਟ ਦਿੱਤਾ ਹੈ ਕਿਉਂਕਿ ਇਸ ਬਾਰੇ ਪਹਿਲਾਂ ਵੀ ਕੁੱਝ ਵਿਚਾਰ ਹੋ ਚੁੱਕੀ ਹੈ ਇਸ ਬਾਰੇ ਤੁਸੀਂ ਇੱਕ ਸਾਡਾ ਛੋਟਾ ਜਿਹਾ ਲੇਖ ਪੁਰਾਣੇ ਲੇਖਾਂ ਵਿੱਚ ਪੜ੍ਹ ਸਕਦੇ ਹੋ। ‘ਸਿੱਖ ਮਾਰਗ’ ਨੂੰ ਚਲਾਉਣ ਲਈ ਪੈਸੇ ਦੀ ਤਾਂ ਕੋਈ ਗੱਲ ਨਹੀਂ ਬਹੁਤਾ ਨਹੀਂ ਲੱਗਦਾ ਪਰ ਸਮਾਂ ਜ਼ਰੂਰ ਬਹੁਤ ਲਗਦਾ ਹੈ। ਇਸ ਬਾਰੇ ਸਾਰੇ ਪਾਠਕ/ਲੇਖਕ ਆਪਣੀ ਲਿਖਤ ਲਿਖਣ ਵੇਲੇ ਲਗਾਂ ਮਾਤਰਾਂ ਦਾ ਖਾਸ ਖਿਆਲ ਰੱਖਣ। ਇੱਕ ਜਾਂ ਵੱਧ ਤੋਂ ਵੱਧ ਦੋ ਫੌਂਟਸ (ਜੇ ਕਾਪੀ ਪੇਸਟ ਕਰਨਾ ਹੋਵੇ) ਵਰਤਣ। ਜਿਹੜੇ ਆਮ ਜ਼ਿਆਦਾ ਪ੍ਰਚਲਤ ਫੌਂਟਸ ਹਨ ਉਹੀ ਵਰਤੇ ਜਾਣ। ਰੈਗੂਲਰ ਲਿਖਤਾਂ ਭੇਜਣ ਵਾਲੇ ਤਾਂ ਭਾਵੇਂ ਕੋਈ ਵੀ ਇੱਕ ਫੌਂਟਸ ਵਰਤਣ ਕੋਈ ਖਾਸ ਗੱਲ ਨਹੀਂ ਪਰ ਜਦੋਂ ਕੋਈ ਪਾਠਕ ਸਿਰਫ ਇੱਕ ਪੱਤਰ ਲਿਖਣ ਲਈ ਕੋਈ ਨਿਵੇਕਲਾ ਜਿਹਾ ਫੌਂਟਸ ਵਰਤ ਲੈਂਦਾ ਹੈ ਅਤੇ ਜੇ ਕਰ ਸਾਡੇ ਕੋਲ ਉਸ ਦਾ ਫੌਂਟਸ ਕਨਵਰਟਰ ਨਾ ਹੋਵੇ ਤਾਂ ਸਾਡੇ ਲਈ ਸਮੱਸਿਆ ਖੜੀ ਹੋ ਜਾਂਦੀ ਹੈ। ਜੇ ਕਰ ਉਸ ਦਾ ਪੱਤਰ ਨਾ ਪਵੇ ਤਾਂ ਉਸ ਨੇ ਕਹਿਣਾ ਮੇਰੇ ਨਾਲ ਫਰਕ ਕੀਤਾ ਹੈ ਅਤੇ ਜੇ ਕਰ ਉਸ ਦੇ ਇੱਕ ਪੱਤਰ ਲਈ ਫੌਂਟਸ ਕਨਵਰਟਰ ਬਣਾਉਣਾ ਪਵੇ ਤਾਂ ਕਈ ਘੰਟੇ ਲੱਗ ਜਾਂਦੇ ਹਨ। ਜੇ ਕਰ ਪੰਜਾਬੀ ਵਿੱਚ ਟਾਈਪ ਕਰਨ ਦਾ ਹਾਲੇ ਬਹੁਤਾ ਅਭਿਆਸ ਨਹੀਂ ਹੋਇਆ ਤਾਂ ਪਹਿਲਾਂ ਛੋਟਾ ਜਿਹਾ ਪੱਤਰ ਜਾਂ ਲਿਖਤ ਲਿਖੋ ਅਤੇ ਜੇ ਕਰ ਕਿਸੇ ਸਹਾਇਤਾ ਦੀ ਲੋੜ ਹੋਵੇ ਤਾਂ ਪੁੱਛ ਸਕਦੇ ਹੋ। ਇਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਸਾਡੀ ਸਹਾਇਤਾ ਕਰ ਸਕਦੇ ਹੋ-ਸੰਪਾਦਕ}


(15/02/09)
ਸਰਵਜੀਤ ਸਿੰਘ

ਵੀਰ ਸਤਵੰਤ ਸਿੰਘ, ਜਤਿੰਦਰਪਾਲ ਸਿੰਘ ਅਤੇ ਸਤਿਕਾਰ ਯੋਗ ਭੈਣ ਗੁਨਿੰਦਰ ਕੌਰ ਜੀ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਹਿ।

ਸਭ ਤੋ ਪਹਿਲਾਂ ਤਾਂ ਮੈ ਆਪ ਜੀ ਨੂੰ ਜੀ ਆਇਆ ਆਖਦਾ ਹਾਂ।

ਆਪ ਜੀ ਦੇ ਪੱਤਰਾਂ ਸਬੰਧੀ ਬੇਨਤੀ ਹੈ ਕੇ ਇਨ੍ਹਾਂ ਵਿੱਚ ਤਕਰੀਬਨ ਇੱਕ ਹੀ ਸ਼ਕਾਇਤ ਹੈ। ਸਿੱਖ ਮਾਰਗ ਉਪਰ ਇਹ ਵਿਚਾਰ ਚਰਚਾ ਅੱਜ ਤੋਂ ਲੱਗ-ਭੱਗ ਇੱਕ ਸਾਲ ਪਹਿਲਾ ਤਰਲੋਚਨ ਸਿੰਘ ਮਹਾਜਨ ਦੇ ਲੇਖ, ‘ਕਰਮਾ ਸੰਦੜਾ ਖੇਤੁ’ ਤੋਂ ਅਰੰਭ ਹੋਈ ਸੀ। ਪਿਛਲੇ ਇੱਕ ਸਾਲ ਵਿੱਚ ਇਸ ਵਿਚਾਰ ਚਰਚਾ ਵਿੱਚ ਕਈ ਸੱਜਣਾਂ ਨੇ ਭਾਗ ਲਿਆਂ, ਜਿਨ੍ਹਾਂ `ਚ ਮੈ ਵੀ ਸ਼ਾਮਲ ਹਾਂ। ਇਸ ਤੋਂ ਪਹਿਲਾਂ ਵੀ ਤਰਲੋਚਨ ਸਿੰਘ ਮਹਾਜਨ ਨਾਲ ਮਾਸ ਦੇ ਸਬੰਧ ਵਿੱਚ ਵੀ ਚਰਚਾ ਚੱਲੀ ਸੀ। ਇਨ੍ਹਾਂ ਦੋਹਾਂ ਵਿਸ਼ਿਆਂ ਨਾਲ ਸਬੰਧਤ ਬੁਹਤ ਸਾਰੇ ਸਵਾਲ ਅਜੇਹੇ ਹਨ ਜਿਨ੍ਹਾਂ ਦਾ ਜਵਾਬ ਨਹੀਂ ਆਇਆ, ਪਰ ਸਵਾਲ ਪੁਛਣ ਵਾਲਿਆਂ ਨੂੰ ਅੱਜ ਵੀ ਉਹ ਸਵਾਲ ਯਾਦ ਹਨ। ਤਰਲੋਚਨ ਸਿੰਘ ਜੀ ਬੁਹਤ ਵਾਰੀ ਸਵਾਲ ਦਾ ਸਿੱਧਾ ਉਤਰ ਦੇਣ ਦੀ ਬਜਾਏ ਜਾਂ ਤਾਂ ਹੋਰ ਸਵਾਲ ਕਰ ਦਿੰਦੇ ਸਨ ਜਾਂ ਗੱਲ ਨੂੰ ਹੀ ਬਦਲੀ ਕਰ ਦਿੰਦੇ ਸਨ। ਇਸੇ ਕਰਕੇ ਹੀ ਮੈ ਇਨ੍ਹਾਂ ਦੀ ਤੁਲਨਾਂ ਸੁਆਮੀ ਦਇਆ ਨੰਦ ਨਾਲ ਕੀਤੀ ਸੀ। ਇਨ੍ਹਾਂ ਅਣਸੁਲਝੇ ਸਵਾਲਾਂ `ਚ ਇੱਕ ਸਵਾਲ ‘ਪ੍ਰੋਫੈਸਰ’ ਲਿਖਣ ਬਾਰੇ ਸੀ। ਇਹ ਸਵਾਲ ਪਹਿਲਾ ਵੀ ਪੁਛਿਆ ਗਿਆ ਸੀ। ਉਦੋ ਨਾਂ ਤਾਂ ਤਰਲੋਚਨ ਸਿੰਘ ਜੀ ਨੇ ਇਸ ਦਾ ਉਤਰ ਦਿੱਤਾ ਅਤੇ ਨਾ ਹੀ ਕਿਸੇ ਨੇ ਕੋਈ ਇਤਰਾਜ ਕੀਤਾ ਸੀ। ਹੁਣ ਜਦੋ ਤਰਲੋਚਨ ਸਿੰਘ ਜੀ ਨੇ ਆਪ ਹੀ ਮੰਨ ਲਿਆ ਹੈ ਕਿ ਉਹ ਪ੍ਰੋਫੈਸਰ ਨਹੀ ਸਗੋ ਲੈਕਚਰਾਰ ਹੈ ਤਾਂ ਕਿਸੇ ਹੋਰ ਨੂੰ ਇਤਰਾਜ ਕਿਉਂ? । ਉਨ੍ਹਾਂ ਦੇ ਆਪਣੇ ਸ਼ਬਦ, "ਖਾਲਸਾ ਕਾਲਜ ਪਟਿਆਲਾ ਵਿਖੇ ਬਤੌਰ ਲੈਕਚਰਾਰ ਫਿਜ਼ਿਕਸ ਪਿਛਲੇ 24 ਸਾਲਾਂ ਤੋਂ ਸੇਵਾ ਨਿਭਾ ਰਿਹਾ ਹਾਂ। ਜਿਥੇ ਯੂਨੀਵਰਸਿਟੀਆਂ ਵਿੱਚ ਲੈਕਚਰਾਰ, ਰੀਡਰ ਤੇ ਪ੍ਰੋਫੈਸਰ ਤਿੰਨ ਸਕੇਲ ਹੁੰਦੇ ਹਨ ਉਵੇਂ ਹੀ ਕਾਲਜਾਂ ਵਿੱਚ ਲੈਕਚਰਾਰ, ਸੀਨੀਅਰ ਲੈਕਚਰਾਰ ਤੇ ਸਿਲੈਕਸ਼ਨ ਗਰੇਡ ਤਿੰਨ ਸਕੇਲਾਂ ਵਿੱਚ ਵੰਡੇ ਜਾਂਦੇ ਹਨ। ਮੈਂ ਪ੍ਰਭੂ ਦੀ ਕ੍ਰਿਪਾ ਨਾਲ ਸਿਲੈਕਸ਼ਨ ਗਰੇਡ ਵਿੱਚ ਪਹੁੰਚ ਚੁਕਾ ਹਾਂ" ਤਾਂ ਇਸ ਵਿੱਚ ਸਵਾਲ ਪੁਛਣ ਵਾਲਾ ਦੋਸ਼ੀ ਕਿਵੇ?

ਇਕ ਪੱਤਰ ਵਿੱਚ ਤਰਲੋਚਨ ਸਿੰਘ ਜੀ ਨੇ ਆਪ ਹੀ ਆਪਣੀ ਮਾਨਸਿਕ ਸਮੱਸਿਆ ਬਾਰੇ ਲਿਖਿਆ ਸੀ। ਉਸ ਸਬੰਧੀ ਵੀ ਇੱਕ ਸਵਾਲ ਪੁਛਿਆ ਗਿਆ ਸੀ ਜਿਸ ਦਾ ਉਨ੍ਹਾਂ ਨੇ ਹੁਣ ਵੀ ਕੋਈ ਜਵਾਬ ਨਹੀ ਦਿੱਤਾ। ਸਵਾਲ ਪੁਛਣ ਵਾਲੇ ਨੂੰ ਤਾਂ ਇਸ ਦਾ ਚੇਤਾ ਰਹੇਗਾ ਪਰ ਬਾਕੀ ਸੱਜਣਾਂ ਨੂੰ ਇਹ ਭੁਲ ਜਾਵੇਗਾ। ਜਦੋ ਕਦੇ ਇਹ ਸਵਾਲ ਦੁਬਾਰਾ ਪੁਛਿਆ ਗਿਆ ਤਾਂ ਨਵੇ ਪਾਠਕਾਂ ਨੇ ਫਿਰ ਇਤਰਾਜ ਕਰ ਦੇਣਾ ਹੈ ਕੇ ਇਸ ਤਰ੍ਹਾਂ ਦੇ ਬੇਹੁਦਾ ਸਵਾਲਾਂ ਵਾਲੇ ਪੱਤਰ ਵੈਬ ਸਾਈਟ ਤੇ ਨਾ ਲਗਾਏ ਜਾਣ।

ਸਤਵੰਤ ਸਿੰਘ ਜੀ, ਆਪ ਜੀ ਦੇ ਬਚਨ, "ਗੁਨਿੰਦਰ ਵਾਂਗ ਮੈਂ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਦਿਲਗੀਰ ਜੀ ਤੋਂ ਨਿਰਛਲ ਮਨ ਵਾਲੀ ਖਿਮਾ ਮੰਗੋ ਤੇ ਉਸ ਤੋਂ ਆਗਿਆ ਲੈ ਕੇ ਉਸ ਦੇ ਸਾਰੇ ਲੇਖ ਮੁੜ ਸਾਈਟ ਤੇ ਪਾਓ ਤੇ ਉਨ੍ਹਾਂ ਨੂੰ ਬੇਨਤੀ ਕਰੋ ਕਿ ਉਹ ਆਪਣੇ ਲੇਖ www.europediawaz.com ਵਾਂਗ ਤੁਹਾਨੂੰ ਵੀ ਜਰੂਰ ਭੇਜਿਆ ਕਰਨ"। ਵੀਰ ਜੀ, ਆਪ ਦਾ ਇਹ ਫੈਸਲਾ ਵੀ ਤੱਥਾ ਤੇ ਅਧਾਰਤ ਨਹੀਂ ਹੈ। ਜੇ ਸਮਾਂ ਹੋਵੇ ਤਾਂ ਪਿਛਲੇ ਪੱਤਰ ਪੜ੍ਹ ਲੈਣੇ ਜੀ। ਜਾਣਕਾਰੀ ਵਿੱਚ ਵਾਧਾ ਹੋਵੇਗਾ।

ਆਪ ਦਾ ਬੁਹਤ-ਬਹੁਤ ਧੰਨਵਾਦ, ਜੋ ਆਪ ਨੇ ਇੱਕ ਨਵੀ ਵੈਬ ਸਾਈਟ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵੈਬ ਸਾਈਟ ਤੇ ਮੈਨੂੰ ਡਾ: ਦਿਲਗੀਰ ਜੀ ਦਾ ਸਿਰਫ ਇੱਕ ਹੀ ਲੇਖ ਲੱਭਿਆ ਹੈ ‘ਅਕਾਲ ਤਖਤ ਦੇ ਮਸਲੇ ਤੇ ਸਿੱਖ ਕੌਮ ਕੀ ਕਰੇ?’ ਇੱਕ ਲੇਖ ਡਾ: ਗੁਰਦੇਵ ਸਿੰਘ ਸਿੱਧੂ ਦਾ ਡਾ: ਦਿਲਗੀਰ ਬਾਰੇ ਹੈ। ਮੈਨੂੰ ਡਾ: ਦਿਲਗੀਰ ਦਾ ਕੋਈ ਹੋਰ ਲੇਖ ਤਾਂ ਨਹੀ ਮਿਲਿਆ ਪਰ ਇਸੇ ਵੈਬ ਸਾਈਟ ਤੇ ਇੱਕ ਖ਼ਬਰ ਜਰੂਰ ਲੱਭ ਪਈ ਜਿਸ ਨੂੰ ਪੜ੍ਹ ਕੇ ਮੈਨੂੰ ਬਹੁਤ ਹੈਰਾਨੀ ਹੋਈ ਹੈ ਕਿ ਜਿਸ ਵੈਬ ਸਾਈਟ ਨੂੰ ਪੜ੍ਹਨ ਦੀ ਤੁਸੀਂ ਬਾਕੀਆਂ ਨੂੰ ਸ਼ਿਫਾਰਸ਼ ਕਰਦੇ ਹੋ ਉਥੇ ਦਿਲਗੀਰ ਦੇ ਲੇਖ ਨਹੀ ਸਗੋ ੳਥੇ ਤਾਂ ਡਾ: ਦਿਲਗੀਰ ਦੇ ਖਿਲਾਫ ਲਿਖਿਆ ਹੋਇਆ ਹੈ। ਜਿਸ ਖ਼ਬਰ ਵਿੱਚ ਇਸ ਨੂੰ ਸਿਰਸੇ ਵਾਲੇ ਸਾਧ ਨਾਲੋਂ ਵੀ ਵੱਡਾ ਕੌਮ ਦੋਖੀ ਕਰਾਰ ਦਿੱਤਾ ਹੋਇਆ ਹੈ। ਇਸ ਖ਼ਬਰ ਬਾਰੇ ਆਪ ਜੀ ਦਾ ਕੀ ਵਿਚਾਰ ਹੈ?

ਆਦਰ ਸਹਿਤ

ਸਰਵਜੀਤ ਸਿੰਘ


(15/02/09)
ਜਸਬੀਰ ਸਿੰਘ ਮਾਂਗਟ

Dear Brother S.Makhan Singh Jee

Gur Fateh

Thanks for providing the valuable information on Sikh Marg website. It helps the awakened Sikhs around the world to discuss the misconception (fairy tales) being imposed on the Sikhs by the Bachelor Samaj (S(ANT) samaj) especially by NANAKSAR CULT. I learned a lot from the writings of Dr Sarabjit Singh Bombay, S Inder Singh Ghagga, S. Gurbachan Singh Thailand, S.Gurcharan Singh Jeonwala, S. Gursharan Singh Ksail, S. Gurdev Singh Sandaywalia and many more. All of them are trying to do their best with utmost sincerity to build a strong community based on the teachings of Guru Granth Sahib.Guru Granth Sahib teachings is for the living being i.e. why it is called living treasure. We don’t know what we were in the PAST, no one knows what we will be in the FUTURE, so let us try to live in PRESENT. ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥ ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥ ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥ Page 488(GGS). Baba Nanak philosophy is to discuss (ਸਿਧ ਗੋਸਟਿ) . S.Harjinder Singh Dilgeer don’t like Baba Nanak point of view to discuss and even refuted the well intentioned research of S.Karam Singh Historian who explains in detail that Baba Nanak was born in VAISAKH, not in Katak (Book Name; Katak ke VAISAKH). When questioned by S.Gursharan Singh Ksail and S. Gurcaran Singh Jeonwala, to explain his point of view, S.Dilgeer got frustrated and asked the Sikh Marg’s (S.Makhan Singh) to take away his writings from Sikh Marg website. Once again thanks for all those who are spreading the message of GURU GRANTH SAHIB.

Brotherly,

JASBIR SINGH MANGAT


(15/02/09)
ਸਰਬਜੀਤ ਸਿੰਘ ਸਰੀ (ਕਨੇਡਾ)

If gurbani believes in reincarnation, then it means that getting out of the "cycles of birth" after death, should be our primary goal. But on the contrary Gurbani stresses on being jeevan mukt" liberated while alive (metaphor for being free from vices). And what does these two line mean then: "ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥" and "ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥"
To all those who quote endless quotes from gurbani about reincarnation, I would like to ask this. Since gurbani mentions jamdoot, dharmraj and hell and heaven so many times, How did they find out that gurbani just uses them as metaphors. Similarly reincarnation is just a metaphor. Mr Gurcharan I personally thank you again for coming on the radio (in Surrey) whenever there is a discussion on gurbani.

Sarabjit Singh (surrey)


(15/02/09)
ਦਰਸ਼ਨ ਸਿੰਘ ਘਣਕਸ

ਸਤਿਕਾਰਯੋਗ ਸਤਵੰਤ ਸਿੰਘ ਸੁਮੱਨ ਜੀ, ਗੁਰੂ ਫਤੇ।
ਵੀਰ ਮੇਰੇ, ਗਿਆਨੀ ਦਿੱਤ ਸਿੰਘ ਜੀ ਦੀ ਘਾਲਨਾ ਦਾ ਮੱਲ, ਸਿੱਖ ਕੌਮ ਤੋਂ ਨਹੀਂ ਉਤਾਰ ਹੋਇਆ, ਗਿਆਨੀ ਦਿਤ ਸਿੰਘ ਜੀ ਦੀ ਤੁਲਣਾ ਹਰਜਿੰਦਰ ਸਿੰਘ ਦਿਲਗੀਰ ਨਾਲ ਕਰਨੀ ਜਾਇਜ਼ ਨਹੀ ਹੈ। ਗਿਆਨੀ ਜੀ ਦਿਲਗੀਰ ਨਾਲੋ ਬਹੁਤ ਵੱਡੇ ਬਹਾਦਰ ਅਤੇ ਕੁਰਬਾਨੀ ਭਰੇ ਯੋਧੇ ਸਨ। ਹਰਜਿੰਦਰ ਸਿੰਘ ਜੀ ਹਾਲੇ ਤੱਕ ਗਿਆਨੀ ਦਿੱਤ ਸਿੰਘ ਜੀ ਦੀ ਉਚਾਈ ਤੱਕ ਨਹੀ ਅੱਪੜੇ। ਏਹ ਦੋਵੇਂ ਸਿੱਖ ਅਪਣੀ ਅਪਣੀ ਥਾਂ ਤੇ ਹਨ। ਜਿਸ ਸਮੇ ਸਿੱਖ ਕੌਮ ਧੜਾ ਧੱੜ ਸਿੱਖੀ ਨੂੰ ਅੱਲਵਿਦਾ ਕਹਿ ਰਹੀ ਸੀ, ਉਸ ਸਮਂ ਅੰਗਰੇਜ਼ ਕਹਿੰਦਾਂ ਸੀ ਸਿੱਖੀ ਖੱਤਮ ਹੋ ਜਾਵੇ ਗੀ, ਉਸ ਸਮੇ ਗੁਰੂ ਨੇ ਗਿਆਨੀ ਦਿੱਤ ਸਿੰਘ ਜੀ ਵਰਗੇ ਅਤੇ, ਗੁਰਮੁਖ ਸਿੰਘ ਜੀ ਵਰਗੇ ਸੂਰਮੇ ਭੇਜੇ ਜਿਨ੍ਹਾ ਨੇ ਕੌਮ ਦੇ ਡੂਬਦੇ ਜਾਹਾਜ ਨੂੰ ਕੰਨ੍ਹਾ ਲਾ ਕੇ ਤੋਫਾਨਾ ਦੀ ਹਿੱਕ ਭੰਨ ਕੇ, ਚੱੜਦੀ ਕਲਾ ਦੇ ਰੱਸਤੇ ਤੇ ਖੜ੍ਹਾ ਕਰ ਦਿਤਾ ਸੀ। ਉਸ ਸਮੇ ਇਸਾਈ ਮੱਤ, ਆਰੀਆ ਸੁਮਾਜ ਅਤੇ ਹੋਰ ਆਨੇਕਾਂ ਹੀ ਗੁਰੁ ਡੰਮ ਕੌਮ ਨੂੰ ਕੈਂਸਰ ਦੀ ਬਿਮਾਰੀ ਦੀ ਤਰਾਂ ਚੁਮੜੇ ਹੋਏ ਸਨ। ਅੱਜ ਵੀ ਸਿੱਖ ਕੌਮ ਦਾ ਫੇਰ ਉਹੋ ਹੀ ਹਾਲ ਬਣਿਆ ਹੈ। ਅੱਜ ਵੀ ਕੌਮ ਨੂੰ ਲੋੜ ਹੈ, ਗਿਆਨੀ ਦਿੱਤ ਸਿੰਘ ਜੀ ਅਤੇ ਗੁਰਮੁਖ ਸਿੰਘ ਜੀ, ਵਰਗੇ ਨਿਸ਼ਕਾਮ ਅਤੇ ਸਿਰਲੱਥ ਤੇ ਬਹਾਦਰ ਸਿੱਖਾਂ ਦੀ।
1984 ਵਾਲਾ ਦੁਖਾਂਤ ਸਿੱਖ ਕੌਮ ਭੁੱਲ ਭਲਾ ਚੁੱਕੀ ਹੈ, ਉਸ ਅੱਖੜੇ ਸਮੇ ਵਿੱਚ ਹਰਜਿੰਦਰ ਸਿੰਘ ਜੀ ਬਹੁਤ ਤੱੜਪੇ ਸਨ। ਸਿੱਖ ਕੌਮ ਨੂੰ ਜਾਗਣ ਲਈ ਲੰਮਾ ਸਮਾ ਲੱਗਦਾ ਹੈ, ਪਰ ਸਾਉਣ ਲਈ ਬਹੁਤੇ ਸਮੇ ਦੀ ਲੋੜ ਨਹੀ, ਜਿਸ ਤਰਾਂ ਹੁਣ ਫੇਰ ਇਸ ਕੌਮ ਦੀ ਅੱਖ ਨਹੀ ਖੁਲਦੀ। ਸਿੱਖਾਂ ਦੇ ਘਰ ਵਿੱਚ ਸੈਂਕੜੇ ਤਰਾਂ ਦੇ ਗੁਰੁ ਡੰਮ ਡਾਕੇ ਮਾਰ ਰਹੇ ਹਨ। ਆਖਿਰ ਵਿੱਚ ਇੱਕ ਗੱਲ ਕਹਿ ਕੇ ਗੱਲ ਮੁਕਦੀ ਕਰ ਦੇਦਾਂ ਹਾਂ, ਸਿੱਖਾਂ ਦੇ ਉਨੇ ਹੀ ਧੜੇ ਜਿਨੇ ਸਿੱਖ, ਦੱਸੋ ਕਿਨੇ ਕੁ (ਸਕਾਲਰ) ਇਕੱਠੇ ਹਨ, ਇਨ੍ਹਾ ਨੂੰ ਹਾਉਮੇ ਦਾ ਭੂਤ ਚੰਮੜ ਜਾਦਾਂ ਹੈ, ਜੋ ਕਿਤੇ, ਇੱਕ ਦੁਕੱੜ ਕਿਤਾਬ ਲਿਖ ਦੇਣ।
ਅੱਜ ਦੀ ਗੱਲ ਇਸ ਗੱਲ ਨਾਲ ਮੁਕਾ ਦਿੰਦੇ ਹਾਂ:
ਮੈ, ਮੈ, ਕਰਦਾ, ਮੈ ਨਾ ਥੱਕਾਂ, ਮੈ ਡਾਕਟਰ, ਮੈ ਪਰੋਫੈਸਰ, ਮੈ ਸੰਤ ਪਿਆਰਾ।
ਧਰਮ ਨਾਲੋਂ ਹੈ ਧੜਾ ਪਿਆਰਾ, ਮਰੇ ਜੱਗ ਸਾਰਾ।
ਮੈ ਲੇਖ ਵੀ ਲਿਖਦਾ, ਥਾਂ, ਥਾਂ, ਮੇਰੀ ਫੋਟੋ ਲੱਗੇ, ਜਾਣੇ ਜੱਗ ਸਾਰਾ।
ਮੈ ਹੀ ਧਰਮੀ, ਮੈ ਹੀ ਸੱਚਾ, ਜੱਗ ਝੂਠਾ ਸਾਰਾ।
ਧਰਮ ਨਾਲੋ ਹੈ, ਧੜਾ ਪਿਆਰਾ, ਮਰੇ ਜੱਗ ਸਾਰਾ।
ਗੁਰੁ ਬਾਬਾ ਨਾਨਕ ਜੀ ਮੈਨੂੰ ਸੁਮੱਤ ਬਖ਼ਸ਼ਣ।
ਵਲੋਂ: ਦਰਸ਼ਨ ਸਿੰਘ ਘਣਕਸ।

**************************************************

ਦਰਗਹ, ਦਰਗਹਿ (GOD’S CROUT)

ਪਿਆਰੇ ਅਤੇ ਸੱਤਕਾਰੇ ਸਿੱਖ ਸੰਗਤ ਜੀ ਆਉ, ਵੇਖੀਏ, ਅਕਾਲ ਪੁਰਖ ਜੀ, ਰੱਬ ਜੀ, ਹੁਕਮ ਜੀ, ਪ੍ਰਭੂ ਜੀ, ਪਰਮਾਤਮਾ ਜੀ, ਕਰਤਾ ਪੁਰਖ ਜੀ ਆਪਣੀ ਕਚੈਰੀ ਲਾ ਕੇ, ਕਿਸ ਤਰਾਂ ਸਾਰੀ ਸ਼੍ਰਿਸ਼ਟੀ ਦੀ ਦੇਖਭਾਲ ਕਰਦੇ ਹਨ। ਜਿਥੇ ਸਾਡਾ ਸਾਰਿਆਂ ਦਾ ਹਿਸਾਬ ਕਿਤਾਬ ਅਤੇ ਲੇਖਾ ਜੋਖਾ ਹੋਣਾ ਹੈ। ਉਥੇ ਸੱਚ ਹੀ ਸੱਚ ਦਾ ਨਵੇੜਾ ਹੋਣਾ ਹੈ।

ਏਹ ਹੇਠਾਂ ਲਿਖੇ ਸਾਰੀ ਹੀ ਸਬਦ, ਗੁਰੁ ਗਰੰਥ ਜੀ ਵਿੱਚ ਦਰਜ ਹਨ। ਆਪ ਉਦਮ ਕਰਕੇ ਭਾਵ ਅਰਥ ਸਮਝ ਲੈਣਾ ਜੀ। ਕਿਰਪਾ ਕਰਕੇ ਮੈਨੂੰ ਨਹੀ ਪੁਛਣਾ ਜੀ, ਕੇ ਉਸ ਥਾਂ ਦਾ ਪਤਾ ਕੀ ਹੈ, ਤੇ ਟੈਲੀਫੂਨ, ਜਾਂ ਈ-ਮੇਲ ਕੀ ਹੈ।

1-ਪੰਚੇ ਪਾਵਹਿ ਦਰਗਹਿ ਮਾਨ।। -ਪ -3

2-ਜਿਤ ਸੇਵਐ ਸੁਖੁ ੁਪਾਈਐ, ਤੇਰੀ ਦਰਗਹ ਚਲੈ ਮਾਣ।। -ਪ-15

3-ਨਾਨਕ ਦਰਿ ਪਰਧਾਨੁ ਸੋ, ਦਰਗਹਿ ਪੈਧਾ ਜਾਇ।। - ਪ-19

4-ਖੜਿ ਦਰਗਹ ਪੈਕਾਈਐ, ਮੁਖਿ ਹਰਿ ਨਾਮ ਨਿਵਾਸ।। -ਪ-21

5-ਹਰਿ ਗੁਰੁ ਸਰਵਰੁ ਸੇਵਿ ਤੂੰ, ਪਾਵਿਹ ਦਰਗਹ ਮਾਨੁ।। -ਪ-21

6-ਗੁਰ ਮਿਲਿ ਭਉਜਲ ਲੰਘੀਐ, ਦਰਗਹ ਪਤਿ ਪਰਵਾਣ।। -ਪ-22

7-ਨਾਨਕ ਸਤਗੁਰੁ ਮੀਤ ਕਰਿ, ਸਚੁ ਪਾਵਹਿ ਜਾਇ।। -ਪ-22

8-ਸੋ ਗਿਆਨੀ ਦਰਗਹ ਪਰਵਾਣੁ।। -ਪ-25

9-ਵਿਚਿ ਦੁਨੀਆ ਸੇਵ ਕਮਾਇਐ, ਤਾ ਦਰਗਹ ਬੈਸਣੁ ਪਾਈਐ।। -ਪ-26

10-ਮਨੁ ਨਿਰਮਲੁ ਹਰਿ ਰਵਿ ਰਹਿਆ, ਪਾਇਆ ਦਰਗਹਿ ਮਾਨੁ।। -ਪ-26

ਹੋਰ ਸਾਰੇ ਹੀ ਪੇਜ ਹੇਠਾਂ ਲਿਖੇ ਹਨ, ਆਪ ਜੀ ਨੂੰ ਬੇਨਤੀ ਹੈ ਕੇ, ਇਸ ਵਿਸੇ ਤੇ ਧਿਆਨ ਲਾਉਣ ਦੀ ਕਿਪ੍ਰਾਲਤਾ ਕਰਨੀ ਜੀ। ਏਹ ਸਾਰੇ ਹੀ ਸਬਦ ਗੁਰੁ ਜੀ ਨੇ ਲਿਖੇ ਹਨ, ਕਿਸੇ ਹੋਰ ਨੇ ਨਹੀ। ਏਹ ਸਾਰੇ (255)

ਇਹ ਸਾਰੇ ਪੱਨਿਆ ਦੇ ਨੰਬਰ ਹਨ: 29, 33, 42, 45, 48, 52, 52, 55, 62, 77, 78, 78, 88, 109, 130, 134, 136, 143, 143, 148, 153, 159, 162, 165, , 176, 178, 185, 186, 192, 194, 196, 199, 234, 236, 238, 241, 252, 259, 262, 266, 267, 270, 275, 278, 278, 280, 281, 283, 287, 288, 289, 293, 297, 302, 310, 310, 310, 312, 312, 312, 313, 314, 314, 314, 320, 350, 354, 359, 362, 379, 380, 418, 420, , 420, 421, 422, 427, 438, 438, 445, 447, 447, 451, 469, 471, 471, 473, 493, 500, 516, 517, 521, 528, 540, 541, 542, 552, 553, 554, 554, 570, 577, 579, 580, 580, 587, 590, 600, 604, 607, 615, 629, 635, 636, 636, 639, 641, 645, 646, 648, 661, 662, 662, 662, 669, 677, 726, 734, 734, 759, 760, 792, 821, 834, 824, 827, 832, 849, 861, 863, 866, 878, 883, 893, 895, 895, 898, 905, 937, 942, 942, 942, 946, 948, 950, 953, 957, 961, 963, 967, 985, 996, 1023, 1023, 1024, 1027, 1027, 1027, 1028, 1029, 1029, 1037, 1043, 1043, 1066, 1075, 1076, 1086, 1087, 1089, 1090, 1135, 1142, 1143, 1151, 1151, 1155, 1158, 1173, 1188, 1208, 1216, 1217, 1228, 1243, 1248, 1250, 1259, 1260, 1261, 1270, 1271, 1280, 1284, 1288, 1311, 1312, 1313, 1316, 1318, 1320, 1328, 1331, 1332, 1337, 1339, 1339, 1345, 1345, 1363, 1383, 1383, 1411, 1415, 1418, 1419, 1419, 1420, 1422, 1423, 1424, 1425. ।

ਗੁਰੁ ਗਰੰਥ ਜੀ ਦੇ ਸੁਰੂ ਤੋਂ ਅਖੀਰ ਤੱਕ ਇਸ ਥਾਂ ਵਾਰੇ, ਇਸ ਦਰਵਾਰ, ਇਸ ਘਰ, ਇਸ ਗੁਰੁਦੁਆਰ, ਪ੍ਰਭੂ ਦੀ ਹਾਜੂਰੀ ਵਾਰੇ (DOMAIN )(REALM)(SPHERE)

Guru has repeatedly reminded us, read it yourself than figured it out, what is it? Is there any system set up by GOD. Every thing is in some system, all the SUNS, MOONS, All the other GALAXIES.

God is not blind or deaf, it is us. It is our Ego, Pride, our Mindset. Which is creating trouble for ourselves and for other.

There are people who do not have the personality for spirituality, they do not understand this aspect of a Sikh life, Sikh is not Atheist,

Sikh always fears God, Sikh always beg’s God for guidance, Sikh always ponders on who am I, why I am given this Human life, who gave this gift to me my parents or some thing else, such as Parmatma, Akal Purkh , God, Hukam.If it was given to me by God than I must be held responsible for my acts, for now and at the time of my final exam.

I feel there are some people who are born in to Sikh families, somehow, they got this Communism thinking set up in their mind, because they happen to be born, from Sikh parents, there fore they can not get rid of that part heritage, now they are colouring,mixing Marxism in their thoughts and try to be preachers of Sikhism and that is dangerous mix for SIKH FAITH.

There are millions, lazy, simple Sikh people who do not find time to read GGS, so they can figure out themselves. They always rely on other people to give them the Mantra of Sikh doctrine, that is where they might be mislead in to confusion and deception, because there is no Mantra in Sikh way of life .

Guru jee gave GGS for us to read, again till we get the real massage of Guru jee. Grur jee removed the middleman from our life, but because of our laziness we still wandering around.

At the end I must ask for your forgiveness for my shortcoming.

Drashan Singh Ghankas


(ਨੋਟ:- ਅੱਜ ਫਰਵਰੀ 14, 2009 ਤੋਂ ਗੁਰਬਖਸ਼ ਸਿੰਘ ਕਾਲੇ ਅਫਗਾਨੇ ਦੀਆਂ ਫੋਟੋਆਂ ‘ਸਿੱਖ ਮਾਰਗ’ ਤੋਂ ਹਟਾ ਦਿੱਤੀਆਂ ਗਈਆਂ ਹਨ। ਕਾਰਣ ਇਹ ਹੈ ਕਿ ਜਿਤਨੀ ਮਾਣ ਵਡਿਆਈ ਮੈਂ ਉਸ ਨੂੰ ‘ਸਿੱਖ ਮਾਰਗ’ ਤੇ ਦਿੰਦਾ ਆ ਰਿਹਾ ਸੀ ਇਸ ਦੇ ਉਹ ਲਾਇਕ ਨਹੀਂ ਹੈ। ਉਸ ਦੀ ਗਾਲ੍ਹਾਂ ਕੱਢਣ ਦੀ ਆਦਤ ਬਾਰੇ ਤਾਂ ਬਹੁਤੇ ਜਾਣਦੇ ਸਨ ਅਤੇ ਮੈਂ ਵੀ ਚੰਗੀ ਤਰ੍ਹਾਂ ਵਾਕਫ ਸੀ। ਇਸ ਨੂੰ ਉਸ ਦਾ ਪੁਰਾਣਾ ਪੁਲਸੀਆ ਸੁਭਾਅ ਹੋਣ ਕਰਕੇ ਹਊ ਪਰੇ ਕਰਦੇ ਰਹੇ ਹਨ। ਪਰ ਹੁਣ ਤਾਂ ਉਸ ਨੇ ਗੱਲ ਦੀ ਹੱਦ ਹੀ ਕਰ ਦਿੱਤੀ ਜਦੋਂ ਉਸ ਨੇ ਆਪਣੇ ਸਭ ਤੋਂ ਨੇੜਲੇ ਸਾਥੀਆਂ, ਖਾਸ ਕਰਕੇ ਹਰਦੇਵ ਸਿੰਘ ਸ਼ੇਰਗਿੱਲ ਅਤੇ ਗੁਰਤੇਜ ਸਿੰਘ ਚੰਡੀਗੜ੍ਹ ਵਾਲੇ ਨੂੰ ਝੂਠੀਆਂ ਊਜਾਂ ਲਾ ਕੇ ਭੰਡਣਾਂ ਸ਼ੁਰੂ ਕਰ ਦਿੱਤਾ। ਜਿਹਨਾਂ ਨੇ ਕੇ ਉਸ ਦੀਆਂ ਕਿਤਾਬਾਂ ਛਪਵਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਫਰਵਰੀ 02, 2009 ਨੂੰ ਕਾਲੇ ਅਫਗਾਨੇ ਦੀ ਇੱਕ ਚਿੱਠੀ ਮੈਨੂੰ ਗੁਰਤੇਜ ਸਿੰਘ ਬਾਰੇ ਮਿਲੀ ਸੀ ਉਸ ਵਿੱਚ ਹਰਦੇਵ ਸਿੰਘ ਸ਼ੇਰਗਿੱਲ ਦਾ ਵੀ ਜ਼ਿਕਰ ਸੀ ਅਤੇ ਉਸ ਚਿੱਠੀ ਨੂੰ ‘ਸਿੱਖ ਮਾਰਗ’ ਤੇ ਪਉਣ ਲਈ ਕਿਹਾ ਸੀ। ਇਸ ਬਾਰੇ ਮੈਂ ਉਸ ਨੂੰ ਪੁੱਛ-ਪੜਤਾਲ ਕਰਨ ਤੋਂ ਬਾਅਦ ਪਾਉਣ ਦਾ ਭਰੋਸਾ ਦਿੱਤਾ ਸੀ। ਜਦੋਂ ਮੈਂ ਇਸ ਬਾਰੇ ਪੜਤਾਲ ਕੀਤੀ ਤਾਂ ਇਸ ਵਿਚਲੀਆਂ ਬਹੁਤੀਆਂ ਗੱਲਾਂ ਗਲਤ ਨਿਕਲੀਆਂ। ਅੱਜ ਹੀ ਸਵੇਰੇ ਜਦੋਂ ਮੈਂ ਈ-ਮੇਲ ਦੇਖੀ ਤਾਂ ਉਸ ਵਿੱਚ ਗੁਰਤੇਜ ਸਿੰਘ ਦਾ ਇਸ ਦੀ ਚਿੱਠੀ ਬਾਰੇ ਜਵਾਬ ਸੀ। ਜਿਸ ਨੂੰ ਪੜ੍ਹ ਕੇ ਮੈਨੂੰ ਤਸੱਲੀ ਹੋ ਗਈ ਕਿ ਕਾਲਾ ਅਫਗਾਨਾ ਇਹਨਾ ਤੇ ਗਲਤ ਦੋਸ਼ ਲਾਉਂਦਾ ਹੈ। ਜਦੋਂ ਕਿ ਇਸ ਦੀ ਧੀ ਅਤੇ ਜੁਆਈ ਚੰਡੀਗੜ੍ਹ ਜਾ ਕੇ ਗੁਰਤੇਜ ਸਿੰਘ ਨੂੰ 110% ਸੱਚਾ ਕਹਿ ਆਏ ਹਨ। ਇਸ ਦੀਆਂ ਫੋਟੋਆਂ ਦੇ ਨਾਲ ਹੀ ਪ੍ਰੋ: ਦਰਸ਼ਨ ਸਿੰਘ ਨੂੰ ਲਿਖੀ ਚਿੱਠੀ ਵੀ ਮੈਂ ਅੱਜ ‘ਸਿੱਖ ਮਾਰਗ’ ਤੋਂ ਹਟਾ ਦਿੱਤੀ ਹੈ। ਮੈਨੂੰ ਸ਼ੱਕ ਹੈ ਕਿ ਉਸ ਵਿੱਚ ਵੀ ਸ਼ਾਇਦ ਇਸ ਨੇ ਗਲਤ ਬਿਆਨੀ ਕੀਤੀ ਹੋਵੇਗੀ। ਇਸ ਦੀਆਂ ਕਿਤਾਬਾਂ ਵਿਚਲੇ ਲੇਖ ਕੁੱਝ ਇੱਕ ਗੱਲਾਂ ਨੂੰ ਛੱਡ ਕੇ ਬਾਕੀ ਸਾਰਾ ਗੁਰਮਤਿ ਦੇ ਅਨੁਕੂਲ ਹੈ। ਇਸ ਲਈ ਉਹਨਾ ਨੂੰ ‘ਸਿੱਖ ਮਾਰਗ’ ਤੋਂ ਨਹੀਂ ਹਟਾਇਆ ਜਾਵੇਗਾ ਜਿਤਨਾ ਚਿਰ ਉਹ ਆਪ ਨਹੀਂ ਲਿਖਤੀ ਰੂਪ ਵਿੱਚ ਕਹਿੰਦਾ। ਇਸ ਲਈ ਸਭ ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਉਸ ਦੇ ਹਮਾਇਤੀ ਜਾਂ ਵਿਰੋਧੀ ਇਸ ਬਾਰੇ ਸਾਨੂੰ ਕੁੱਝ ਨਾ ਲਿਖਣ ਕਿਉਂਕਿ ਇੱਥੇ ‘ਸਿੱਖ ਮਾਰਗ’ ਕੋਈ ਵੀ ਸਿਪਾਰਸ਼ ਜਾਂ ਧੌਂਸ ਨਹੀਂ ਚੱਲਦੀ ਗੁਰਮਤਿ ਦਾ ਸੱਚ ਹੀ ਚੱਲਦਾ ਹੈ-ਸੰਪਾਦਕ)


(14/02/09)
ਜਤਿੰਦਰਪਾਲ ਸਿੰਘ

ਸਤਿਕਾਰਯੋਗ ਵੀਰ ਮੱਖਣ ਸਿੰਘ ਜੀਉ,
ਗੁਰੂ ਫਤਿਹ ਪ੍ਰਵਾਨ ਹੋਵੇ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂਰ ਜੀ ਕੀ ਫਤਿਹ।
ਵੀਰ ਜੀਉ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਜੋ ਆਪ ਜੀ ਇਹ ਵਡਮੁੱਲੀ ਸੇਵਾ (ਇਸ ਵੈਬਸਾਈਟ ਰਾਹੀ) ਕੌਮ ਦੀ ਕਰ ਰਹੇ ਹੋ। ਬਹੁਤ ਘੱਟ ਹਨ ਸੂਰਮੇ (ਕਲਮੀ) ਹਨ ਜੋ ਅਜੋਕੇ ਪੁਜਾਰੀਵਾਦ/ਬਾਬਾਵਾਦ/ਜਥੇਦਾਰਵਾਦ ਵਰਗੇ ਹਲਕੇ … …. . ਦੀ ਪੂਛ ਤੇ ਪੈਰ ਰੱਖਣ ਦੀ ਹਿੰਮਤ ਰੱਖਦੇ ਹਨ ਵਰਨਾ ਬਹੁਤੇ ਤਾਂ ਇਸ … … ਦੀ ਪਹਿਲੀ ਗੁਰਾਹਟ ਸੁਣ ਕੇ ਹੀ ਰਾਹ ਛੱਡ ਜਾਂਦੇ ਹਨ। ਇਸ ਲਈ ਆਪ ਵਧਾਈ ਦੇ ਪਾਤਰ ਹੋ। ਵਾਹਿਗੁਰੂ ਅਗੇ ਅਰਦਾਸ ਕਰਦਾ ਹਾਂ ਕੇ ਵਾਹਿਗੁਰੂ ਆਪ ਜੀ ਨੂੰ ਹੋਰ ਬਲ/ਸਮਰੱਥਾ ਬਖਸ਼ੇ ਤੇ ਆਪ ਜੀ ਹੋਰ ਹਿੰਮਤ/ਦਲੇਰੀ/ਜ਼ੋਸ਼ ਨਾਲ ਇਹ ਕੌਮੀ ਸੇਵਾ (ਨਾਨਕਵਾਦ ਦੇ ਫਲਸਫੇ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਣ ਦੀ) ਕਰਦੇ ਰਹੋ ਤਾਂ ਕੇ ਅਸੀ ਗੁਰੂ ਨਾਨਕ ਸਾਹਿਬ ਦੇ ਸਿੱਖ ਅਖਵਾਉਣ ਦੇ ਸਹੀ ਰੂਪ `ਚ ਹੱਕਦਾਰ ਬਣ ਸਕੀਏ। ਵੀਰ ਜੀਉ ਬਹੁਤ ਸਮੇਂ ਤੋਂ ਸਿੱਖ ਮਾਰਗ ਦਾ ਪਾਠਕ ਹਾਂ, ਬਹੁਤ ਹੀ ਵੱਡਮੁੱਲੀ ਜਾਣਕਾਰੀ ਮਿਲਦੀ ਹੈ। ਇਹ ਕਦੇ ਨਹੀਂ ਹੋਇਆ ਕੇ ਦਾਸ ਨੈੱਟ ਤੇ ਬੈਠਾ ਹੋਵੇ ਤੇ ਸਿੱਖ ਮਾਰਗ ਸਾਈਟ ਨਾ ਖੋਲ੍ਹੀ ਹੋਵੇ, ਚਾਹੇ ਉੱਡਦੀ-2 ਨਜ਼ਰ ਹੀ ਮਾਰਾਂ, ਖੋਲ੍ਹਦਾ ਜ਼ਰੂਰ ਹਾਂ, ਨਹੀਂ ਤਾਂ ਇੰਝ ਲੱਗਦਾ ਹੈ ਅੱਜ ਐਵੇ ਹੀ ਟਾਈਮ ਹੀ ਵੇਸਟ ਕੀਤਾ ਨੈੱਟ ਤੇ … …. . । ਸਿੱਖੀ ਬਾਰੇ ਜੋ ਜਾਣਕਾਰੀ ਸਿੱਖ ਮਾਰਗ ਤੋਂ ਮਿਲਦੀ ਹੈ ਹੋਰ ਕਿਸੇ ਸਾਈਟ ਤੋਂ ਨਹੀਂ ਮਿਲਦੀ।
ਪਰ ਅੱਜ-ਕਲ ਜੋ ਵਰਤਾਰਾ ਸਿੱਖ ਮਾਰਗ ਤੇ ਵੇਖਣ ਨੂੰ ਮਿਲ ਰਿਹਾ ਹੈ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਮਨ ਵਿੱਚ ਇੱਕ ਵਿਸਵਾਸ਼ ਬਣ ਗਿਆ ਸੀ ਕੇ ਸਿੱਖ ਮਾਰਗ ਦੇ ਲੇਖਕ ਤਾਂ ਲੇਖਕ ਇਸ ਦੇ ਤਾਂ ਪਾਠਕ ਵੀ ਬਹੁਤ ਸੁਲਝੇ ਹੋਏ ਹੋਣਗੇ ਪਰ ਲੇਖਕ ਸੱਜਣਾਂ ਦੀ ਐਵੇ ਹੀ ਨਿੱਕੀ-2 ਗੱਲ ਨੂੰ ਲੈ ਕੇ ਕੁੱਕੜ ਖੇਹ ਉਡਾਉਣ ਨੇ ਇਹ ਵਿਸ਼ਾਵਾਸ਼ ਵੀ ਭਰਮ ਹੀ ਬਣਾ ਦਿੱਤਾ ਹੈ। ਦਾਸ ਤਾਂ ਸਮਝਦਾ ਸੀ ਕਿ ਜਿੰਨੀ ਜਾਣਕਾਰੀ ਭਰਪੂਰ ਇਹ ਸਾਈਟ ਹੈ ਤੇ ਜਿੰਨੇ ਸੁਲਝੇ ਹੋਏ ਇਸ ਦੇ ਲੇਖਕ ਵੀਰ ਹਨ ਇਹਨਾਂ ਦੇ ਵਿਚਾਰ ਪੜ ਕੇ ਤਾਂ ਸਿੱਖੀ ਵੱਲੋ ਮੂੰਹ ਮੋੜੀ ਬੈਠੀ ਅਜੋਕੀ ਪੀੜ੍ਹੀ ਤਾਂ ਕੀ ਕਿਸੇ ਗੈਰ ਸਿੱਖ ਨੂੰ ਵੀ ਬਾਬੇ ਨਾਨਕ ਦੀ ਅਸਲ ਸਿੱਖੀ ਬਾਰੇ ਪਤਾ ਲੱਗ ਜਾਵੇਗਾ ਪਰ ਲੱਗਦਾ ਨਹੀਂ ਇਹ ਰੀਝ ਕਦੇ ਪੂਰੀ ਹੋਵੇਗੀ। ਚੰਗੇ ਭਲੇ ਸੁਲਝੇ ਹੋਏ ਲੇਖਕ ਵੀਰ ਜਦੋਂ ਅਪਣੀ ਸੋਚ ਵਿੱਚ ਹਉਮੇ/ਈਰਖਾ/ਸਾੜਾਪਨ/ਦੂਸਰੇ ਨਾਲੋ ਵੱਧ ਸੂਝਵਾਨ ਹੋਣ ਦਾ ਝਲਕਾਰਾ ਦੇਂਦੇ ਹਨ ਤਾਂ ਮਨ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਅਗਰ ਇਹ ਹੀ ਹੁਣ ਤੱਕ ਆਪਣੇ ਵਿਕਾਰਾਂ ਤੇ ਕਾਬੂ ਨਹੀਂ ਪਾ ਸਕੇ ਤਾਂ ਮੇਰੇ ਵਰਗੇ ਮੂਰਖ ਦਾ ਕੀ ਬਣੇਗਾ ਜਿਸ ਨੇ ਅਜੇ ਸਿੱਖੀ ਸਕੂਲ਼ ਵਿੱਚ ਦਾਖਲਾ ਲਿਆ ਹੈ ਤੇ ਅਜੇ ਪੜ੍ਹਾਈ ਸ਼ੁਰੂ ਕਰਨੀ ਹੈ? ? ? ? ? ? ? ? ? ? ?
ਬਾਬੇ ਨਾਨਕ ਨੇ ਤਾਂ ਸਾਨੂੰ ਸਮਝਾਇਆ ਸੀ ਕਿ “ਰੋਸ ਨਾ ਕੀਜੈ ਉਤਰ ਦੀਜੈ” ਪਰ ਲੱਗਦਾ ਹੈ ਕਿ ਜਿਸ ਗੱਲ ਤੋਂ ਸਾਨੂੰ ਮਨ੍ਹਾ ਕੀਤਾ ਸੀ ਉਹ ਤਾਂ ਅਸੀਂ ਬਾਖੂਬੀ ਕਰ ਰਹੇ ਹਾਂ ਪਰ ਜੋ ਕਰਨਾ ਚਾਹੀਦਾ ਸੀ (ਉਤਰ ਦੇਣਾ) ਉਸ ਤੋਂ ਅਸੀ ਕੋਹਾਂ ਦੂਰ ਹਾਂ। ਅਗਰ ਉੱਤਰ ਦੇ ਵੀ ਦੇਂਦੇ ਹਾਂ ਤਾਂ ਏਨੇ “ਪਿਆਰ” ਭਰੇ ਸ਼ਬਦ ਹੁੰਦੇ ਹਨ ਕਿ ਇੱਕ ਵਾਰ ਤਾਂ ਸ਼ੰਕਾ ਪੁੱਛਣ ਵਾਲਾ ਜ਼ਰੂਰ ਸੋਚਦਾ ਹੈ ਕਿ ਕਿਤੇ ਗਲਤੀ ਤੇ ਨਹੀਂ ਕਰ ਬੈਠਾ ਪੁੱਛ ਕੇ! ! ! ! ! ! ਸਾਡਾ ਆਪਣੇ ਭਾਈਆਂ ਨਾਲ ਇਹ ਵਤੀਰਾ ਹੈ ਤਾਂ ਗੈਰਾਂ ਨਾਲ ਕਿਹੋ ਜਿਹਾ ਹੋਵੇਗਾ ਸੋਚ ਕੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ। ਕੀ ਅਸੀ ਗੁਰੂ ਬਾਬੇ ਦੀ ਗੁਰਬਾਣੀ ਤੋਂ ਇਹੀ ਸਿਖਿਆ ਹੈ? ? ? ? ? ਫਿਰ ਅਸੀ ਦੂਜਿਆ ਨੂੰ “ਰੋਸ ਨਾ ਕੀਜੈ ਉਤਰ ਦੀਜੈ” ਤੁਕ ਕਿਸ ਖਿਆਲ ਨਾਲ ਸੁਣਾਉਦੇ ਹਾਂ? ? ? ? ? ? ਜਾਂ ਇਹ ਤੁਕ ਦੂਸਰਿਆਂ ਵਾਸਤੇ ਹੈ ਸਾਡੇ ਲਈ ਨਹੀ? ? ? ? ? ? ? ? “ਆਵਾਗਵਣ/ਅਗਲੇ ਜਨਮ” ਵਾਲੇ ਟੌਪਿਕ ਵਿੱਚ ਜੋ ਕੁੱਕੜ ਖੇਹ ਲੇਖਕ ਵੀਰਾਂ ਨੇ ਉਡਾਈ ਹੈ ਉਹ ਘੱਟੋ-ਘੱਟ ਸਿੱਖ ਮਾਰਗ ਦੇ ਲੇਖਕਾਂ ਵੀਰਾਂ ਲਈ ਤਾਂ ਸ਼ਰਮ ਦੀ ਗੱਲ ਹੈ। ਕਿਸੇ ਦੀ ਹਰ ਗੱਲ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਪਰ ਅਗਲੇ ਦੇ ਨਿੱਜੀ ਪੋਤੜੇ ਫੋਲਣੇ ਉਹ ਵੀ ਉਹ ਜਿੰਨਾ ਦਾ ਟੌਪਿਕ ਨਾਲ ਦੂਰ-ਦੂਰ ਦਾ ਕੋਈ ਸਬੰਧ ਨਹੀਂ ਸਿਰਫ ਦੂਸਰੇ ਨੂੰ ਨੀਵਾਂ/ਗਲਤ ਸਾਬਤ ਕਰਨ ਲਈ … … … …. ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਸੋਭਦਾ ਨਹੀਂ! ! ! ! ! ! !
ਵੀਰ ਮੱਖਣ ਸਿੰਘ ਜੀਉ, ਹੈ ਤਾਂ ਮੈ ਉਮਰ ਵਿੱਚ ਬਹੁਤ ਛੋਟਾ ਪਰ ਮੇਰੀ ਆਪ ਜੀ ਅੱਗੇ ਇੱਕ ਬੇਨਤੀ ਹੈ ਕਿ ਜਿਸ ਕਿਸੇ ਵੀ ਲੇਖਕ ਦੀ ਰਚਨਾ ਮੌਜੂਦਾ ਟੌਪਿਕ (ਖਾਸ ਕਰ “ਤੁਹਾਡੇ ਪੱਤਰ, ਕਵਿਤਾ …. . ਵਾਲੇ ਸ਼ੈਕਸਨ ਵਿੱਚ) ਦੇ ਸਬੰਧ ਵਿੱਚ ਨਾ ਹੋਵੇ ਤੇ ਜਿਸ ਵਿੱਚੋਂ ਨਿਜ਼ਵਾਦ/ਹਉਮੈ/ਈਰਖਾ ਦਾ ਥੋੜਾ ਵੀ ਝਲਕਾਰਾ ਮਿਲਦਾ ਹੋਵੇ ਉਹ ਸਿਖ ਮਾਰਗ ਤੇ ਨਾ ਪਾਇਆ ਕਰੋ। ਅਗਰ ਇਹ ਲੇਖਕ ਆਪਣੇ ਬਾਰੇ ਨਹੀਂ ਤਾਂ ਸਿਖ ਮਾਰਗ ਸਾਈਟ ਬਾਰੇ ਤਾਂ ਸੋਚਣ, ਇਸ ਸਾਈਟ ਦਾ ਅਕਸ ਕਿਉਂ ਅਪਣੀ ਈਰਖਾ ਦੀ ਭੇਟ ਚਾੜ੍ਹ ਰਹੇ ਨੇ। ਨਾਮ ਮੈਂ ਕਿਸੇ ਲੇਖਕ ਦਾ ਇਸ ਲਈ ਨਹੀਂ ਲਿਖ ਰਿਹਾ ਕਿਉਂਕਿ ਸਭ ਹੀ ਸੂਝਵਾਨ ਹਨ ਤੇ ਸੂਝਵਾਨ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ। ਇਹਨਾਂ ਦੀ ਇਸ ਕੁੱਕੜ ਖੇਹ ਤੋਂ ਮੇਰੇ ਵਰਗੇ ਮੂਰਖ ਕੀ ਸਿਖਿਆ ਲੈਣਗੇ? ? ? ? ? ? ? ? ? ਤੇ ਇਹ ਸਾਬਤ ਕੀ ਕਰਨਾ ਚਾਹੁੰਦੇ ਹਨ? ? ? ? ? ਕੀ ਕੋਈ ਮੈਦਾਨ ਜਿੱਤਣਾ ਹੈ? ? ? ? ਵਿਚਾਰ ਚਰਚਾ ਨੂੰ ਸਿਰਫ ਵਿਚਾਰ ਚਰਚਾ ਹੀ ਰਹਿਣ ਦੇਵੋ ਇਸ ਨੂੰ “ਬਹਿਸਬਾਜ਼ੀ” ਨਾ ਬਣਾਉ। ਅਖੀਰ ਵਿੱਚ ਅਗਰ ਕਿਸੇ ਖਿਲ਼ਾਫ ਜਾਣੇ/ਅਣਜਾਣੇ ਕੋਈ ਗਲ਼ਤ ਸ਼ਬਦ ਲਿਖਿਆ ਗਿਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ ਕਿਉਕਿ ਮੈਂ ਕੋਈ ਲੇਖਕ ਜਾਂ ਬੁੱਧੀਜੀਵੀ ਨਹੀਂ ਹਾਂ। ਆਪ ਸਭ ਦਾ ਇੱਕ ਛੋਟਾ ਵੀਰ ਹਾਂ।
ਜਤਿੰਦਰਪਾਲ ਸਿੰਘ


(14/02/09)
ਗੁਰਸ਼ਰਨ ਸਿੰਘ ਕਸੇਲ

ਸ੍ਰ.ਦਰਸ਼ਨ ਸਿੰਘ ਘਣਕਸ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ, ਤੁਸੀਂ ਆਪਣੀ ਚਿੱਠੀ ਵਿੱਚ ਸ੍ਰ. ਸੁਰਜਨ ਸਿੰਘ ਬਰਨਾਲੇ ਹੁਰਾਂ ਦੀ ਆਪਣੇ ਵੱਲੋਂ ਵੱਧ ਤੋਂ ਵੱਧ ਸਿਫਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਤੁਸੀਂ ਉਹਨਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ । ਤੁਸੀਂ ਉਹਨਾ ਦੀ ਸਿਫਤ ਕਰਦਿਆਂ ਇਥੋਂ ਤੀਕ ਲਿਖਿਆ ਹੈ, “ਤੇਰੇ ਅੱਖਰਾਂ ਵਿੱਚ ਕੋਈ ਹੂਕ ਹੈ ਸੱਜਣਾ, ਤੇਰੇ ਅੱਖਰਾਂ ਵਿੱਚ ਕੋਈ ਕੂਕ ਹੈ ਸੱਜਣਾ। ਅੱਖਰ ਤੇਰੇ ਮੋਤੀ ਹੀਰੇ, ਅੱਖਰੇ ਤੇਰੇ ਸੁਪਨੇ ਮੇਰੇ। ਤੇਰੇ ਅੱਖਰਾਂ ਨੇ ਇੱਕ ਅੱਗ ਬੁਝਾਈ” ਆਦਿਕ । ਇਸ ਤੋਂ ਤਾਂ ਇਹ ਜਾਪਦਾ ਹੈ ਕਿ ਤੁਹਾਨੂੰ ਉਹਨਾ ਦੀਆਂ ਸਾਰੀਆਂ ਲਿਖਤਾਂ ਬਹੁਤ ਪਸੰਦ ਹਨ। ਵੀਰ ਜੀ, ਜਿਥੇ ਆਪ ਨੂੰ ਬਰਨਾਲੇ ਜੀ ਦੀਆਂ ਖੁਬੀਆਂ ਅਤੇ ਲਿਖਤਾਂ ਬਾਰੇ ਏਨਾ ਪਤਾ ਹੈ ਉਥੇ ਇਹ ਵੀ ਪਤਾ ਹੋਵੇਗਾ ਕਿ ਬਰਨਾਲਾ ਜੀ ਤਾਂ “ਤ੍ਰੀਆ ਚਿ੍ਤਰ” ਵਾਲੀ ਲਿਖਤ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਦੇ ਹਨ । ਸੋ, ਵੀਰ ਜੀ, ਕੀ ਤੁਸੀਂ ਉਹਨਾ ਦੀ ਇਸ ਲਿਖਤ ਨਾਲ ਵੀ ਸਹਿਮਤ ਹੋ ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(14/02/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਗੁਨਿੰਦਰ ਕੌਰ, ਸਤਵੰਤ ਸਿੰਘ ਸੁਮਨ ਅਤੇ ਬਾਕੀ ਦੇ ਲੈਕਚਰਾਰ ਤਰਲੋਚਨ ਸਿੰਘ ਦੇ ਉਪਾਸ਼ਕ ਜਨੋ ਗੁਰ ਫਤਹਿ ਪ੍ਰੀਵਾਨ ਕਰਨੀ ਜੀ।
ਸ੍ਰ. ਸਤਵੰਤ ਸਿੰਘ ਸੁਮਨ ਜੀ ਤੁਸੀਂ ਸ੍ਰ. ਕਰਮ ਸਿੰਘ ਹਿਸਟੋਰੀਅਨ ਨੂੰ ਪੜ੍ਹਿਆ ਨਹੀਂ ਪਰ ਸੁਣੀਆਂ ਸੁਣਾਈਆ ਗੱਲਾਂ ਮੁਤਾਬਕ ਇਹ ਲਿਖ ਦਿੱਤਾ ਕਿ ਡਾ. ਹਰਜਿੰਦਰ ਸਿੰਘ ਸਿੰਘ ਦਿਲਗੀਰ ਗਿਆਨੀ ਦਿੱਤ ਸਿੰਘ ਤੇ ਸ੍ਰ. ਕਰਮ ਸਿੰਘ ਹਿਸਟੋਰੀਅਨ ਦਾ ਮਿਸ਼ਰਨ ਹਨ। ਜਦੋਂ ਕਿ ਇਹ ਮੂਲੋਂ ਹੀ ਗਲਤ ਹੈ। ਤੁਸੀਂ ਠੀਕ ਹੀ ਲਿਖਿਆ ਹੈ ਕਿ ਇਹ ਤੁਹਾਡੀ ਪਹਿਲੀ ਲਿਖਤ ਹੈ। ਚਲੋ ਲਿਖਦੇ ਚੱਲੋ ਨਿਖਾਰ ਆਪਣੇ ਆਪ ਆ ਜਾਵੇਗਾ।
ਕਿਸੇ ਦੀਆਂ ਲਿਖਤਾਂ ਵਿਚ, ਗੁਰਸਿੱਖੀ ਨੂੰ ਮੁਖਾਤਬ ਹੋ ਕੇ, ਨੁਕਸ ਕੱਢਣੇ ਮਲਕ ਭਾਗੋ ਵਾਲੀ ਬੋਲੀ ਨਹੀਂ ਸਗੋਂ ਹਿੰਮਤ ਦੀ ਨਿਸ਼ਾਨੀ ਹੈ ਜਿਹੜੀ ਆਮ ਲੋਕਾਂ ਵਿੱਚ ਨਹੀਂ ਹੁੰਦੀ। ਆਮ ਲੋਕ ਇਹੀ ਸੋਚਦੇ ਹਨ ਕਿ ਮੈਨੂੰ ਕੀ। ਪਰ ਮੈਂ ਇਹ ਸੋਚਦਾ ਹਾਂ ਕਿ ਜੇ ਮੇਰੇ ਨਾਲ ਲਿਖਾਰੀ ਲੋਕ ਬੋਲਣ ਤੋਂ ਹੱਟ ਵੀ ਜਾਣਗੇ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਮੁਤਾਬਕ ਕੰਮ ਕਰਦਾ ਜਾਂਵਾਂਗਾ।
ਕਿਸੇ ਵਿੱਚ ਨੁਕਸ ਕੱਢਣਾ ਹੋਵੇ ਤਾਂ ਸਬੂਤ ਦੇਈਦਾ ਹੈ। ਲਓ ਸਬੂਤ। ਸ੍ਰ. ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ, ‘ਕੱਤਕ ਕੇ ਵੈਸਾਖ’ ਮੁਤਾਬਕ ਗੁਰੂ ਨਾਨਕ ਸਾਹਿਬ ਦਾ ਜਨਮ ਵੈਸਾਖ ਵਿੱਚ ਹੋਇਆ ਹੈ ਨਾ ਕਿ ਜਿਵੇਂ ਡਾ. ਹਰਜਿੰਦਰ ਸਿੰਘ ਦਿਲਗੀਰ ਮੁਤਾਬਕ ਕੱਤਕ ਵਿਚ। ਕੋਈ ਸ਼ੱਕ ਨਹੀਂ ਕਿ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਸਿੱਖ ਧਰਮ ਦੀ ਬਹੁਤ ਵੱਡਮੁੱਲੀ ਸੇਵਾ ਕੀਤੀ ਹੈ ਕਿਤਾਬਾਂ ਲਿਖ ਕੇ। ਪਰ ਜਿਹੜੀਆਂ ਵੱਡੀਆਂ ਗਲਤੀਆਂ ਦੂਜੇ ਲਿਖਾਰੀਆਂ ਨੇ ਕੀਤੀਆਂ ਉਹ ਇਨ੍ਹਾਂ ਨੇ ਵੀ ਕੀਤੀਆਂ ਹਨ।
1. ਗੁਰੂ ਨਾਨਕ ਸਾਹਿਬ ਦੀ ਜਨਮ ਤਾਰੀਖ ਬਦਲਣੀ।
2. ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਅਜੀਤ ਸਿੰਘ ਨੂੰ ਚਮਕੌਰ ਦੀ ਜੰਗ ਵਿਚੋਂ ਭਗੌੜਾ ਦਿਖਾਉਣਾ, ਫਿਰ ਉਨ੍ਹਾਂ ਦਾ ਵਿਆਹ ਕਰਨਾ ਤੇ ਇਹ ਦੱਸਣਾ ਕਿ ਉਨ੍ਹਾਂ ਦੀ ‘ਉਲਾਦ/ਕੁਲ’ ਫਲਾਣੇ ਸ਼ਹਿਰ ਰਹਿੰਦੀ ਹੈ ਜਦੋਂ ਕਿ ਗੁਰਬਾਣੀ ਮੁਤਾਬਕ ਕਿਸੇ ਦੀ ਕਿਸੇ ‘ਕੁਲ’ ਨਾਲ ਗੁਰਸਿੱਖਾਂ ਦਾ ਕੋਈ ਵਾਸਤਾ ਨਹੀਂ। ਗੁਰਸਿੱਖ ਗੁਰੂ ਨਾਨਕ ਸਾਹਿਬ ਦੀ ‘ਕੁਲ’ ਤਾਂ ਹਨ ਜੇ ਗੁਰਸਿੱਖ ਗੁਰੂ ਦੇ ਉਪਦੇਸ਼ ਨਾਲ ਜੁੜੇ ਹੋਣ।
3. ਗੁਰੂ ਤੇਗ ਬਹਾਦਰ ਸਾਹਿਬ ਨੂੰ ਭੋਰੇ ਵਿੱਚ ਬੈਠਾਉਣਾ।
4. 13 ਫਰਵਰੀ ਦੇ ਸਪੋਕਸਮੈਨ ਵਿੱਚ ਸਿੱਖ ਇਤਹਾਸ ਪੜ੍ਹੋ ਤੇ ਗੁਰੂ ਗ੍ਰੰਥ ਸਾਹਿਬ ਦਾ ਮੁਕੰਮਲ ਸਰੂਪ ਦੇ ਸਿਰਲੇਖ ਥੱਲੇ ਤੁਸੀਂ ਪੜ੍ਹੋਗੇ ਕਿ ਗੁਰੂ ਗੋਬਿੰਦ ਸਿੰਘ ਜੀ ਧੀਰ ਮੱਲ ਦੇ ਛੋਟੇ ਭਰਾ ਭਾਰ ਮੱਲ ਕਲੋਂ ਕਰਤਾਰਪੁਰੀ ਬੀੜ ਲੈਣ ਵਾਸਤੇ ਭਾਈ ਮਨੀ ਸਿੰਘ ਜੀ ਨੂੰ ਭੇਜਦੇ ਹਨ ਪਰ ਭਾਰ ਮੱਲ ਜੀ ਜਵਾਬ ਦੇ ਦਿੰਦਾ ਹੈ ਕਿ ਬੀੜ ਮੈਂ ਨਹੀਂ ਦੇ ਸਕਦਾ। ਅੱਗੇ ਜਾ ਕੇ ਇਹ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਹਦਾਇਤ ਤੇ ਭਾਈ ਮਨੀ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਕੇ ‘ਦਮਦਮੀ ਬੀੜ’ ਤਿਆਰ ਕਰਦੇ ਹਨ।
ੳ: ਡਾ. ਹਰਜਿੰਦਰ ਸਿੰਘ ਜੀ ਇਹ ਨਹੀਂ ਦੱਸਦੇ ਕਿ ਭਾਈ ਮਨੀ ਸਿੰਘ ਜੀ ਨੇ ਕਿਸ ਬੀੜ ਦਾ ਉਤਾਰਾ ਕੀਤਾ?
ਅ: ਇਹ ਵੀ ਗਲਤ ਹੈ ਕਿ ਭਾਈ ਮਨੀ ਸਿੰਘ ਜੀ ਨੇ ਹੀ ਨੌਵੇਂ ਗੁਰੂ ਦੀ ਬਾਣੀ ਕਿਸੇ ਬੀੜ ਵਿੱਚ ਸਾਮਲ ਕੀਤੀ ਜਦੋਂ ਕਿ “ਗੁਰਬਾਣੀ ਸੰਪਾਦਨ ਨਿਰਣੈ” ਪ੍ਰਿ. ਹਰਭਜਨ ਸਿੰਘ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਆਪ ਹੀ ਆਪਣੀ ਬਾਣੀ ਦਰਜ਼ ਕਰ ਗਏ ਹਨ।
ੲ. ਕੀ ਗੁਰੂ ਆਰਜਨ ਪਾਤਸ਼ਾਹ ਨੇ ਸਿਰਫ ਇਕੋ ਹੀ ਬੀੜ ਤਿਆਰ ਕਰਵਾਈ ਸੀ ਜਿਸ ਕਰਕੇ ਦਸਵੇਂ ਗੁਰੂ ਜੀ ਨੂੰ ਓਹੀ ਬੀੜ ਮੰਗਣ ਲਈ ਭਾਈ ਮਨੀ ਸਿੰਘ ਜੀ ਨੂੰ ਭਾਰ ਮੱਲ ਪਾਸ ਭੇਜਣਾ ਪਿਆ?
ਸ. ਭਾਈ ਬਿਧੀ ਚੰਦ ਜੀ ਨੇ ਗੁਰੂ ਅਰਜਨ ਪਾਤਸ਼ਾਹ ਪਾਸ ਆਕੇ ਬੀੜਾਂ ਲਿਖਣ ਦਾ ਵੱਡਮੁੱਲਾ ਕੰਮ ਕੀਤਾ। ਕੀ ਇਨ੍ਹਾਂ ਬੀੜਾਂ ਵਿਚੋਂ ਕੋਈ ਵੀ ਬੀੜ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮਿਲੀ? ਕੀ ਇਹ ਸਾਰੀਆ ਬੀੜਾਂ ਹੀ ਸਰਕਾਰ ਨੇ ਜਬਤ ਕਰ ਲਈਆਂ ਸਨ?
ਹ.’ਨਿਰਮਲ ਪੰਥ’ ਦੀ ਜਾਇਦਾਦ ‘ਕਰਤਾਪੁਰੀ ਬੀੜ’ ਨੂੰ ਜੇ ਕਰ ਕੋਈ ਨੱਪ ਲੈਂਦਾ ਹੈ ਤਾਂ ਕੀ ਗੁਰੂ ਗੋਬਿੰਦ ਸਿੰਘ ਜੀ ਚੁਪ ਕਰਕੇ ਬੈਠ ਜਾਣਗੇ?
ਇਹ ਸਿਰਫ ਇੱਕ ਨਿਮੂਨੇ ਦੇ ਤੌਰ ਤੇ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਲਿਖਤ ਬਾਰੇ ਵੀਚਾਰ ਪੇਸ਼ ਕੀਤੇ ਹਨ। ਐਸੇ ਹੀ ਕੁੱਝ ਵੀਚਾਰ ਸਵਾਲ ਦੇ ਤੌਰ ਤੇ ਗੁਰਸ਼ਰਨ ਸਿੰਘ ਕਸੇਲ ਨੇ ਦਿਲਗੀਰ ਜੀ ਨੂੰ ਕੀਤੇ ਸਨ ਤੇ ਉਨ੍ਹਾਂ ਨੇ ਕਸੇਲ ਜੀ ਉਪਰ ਆਰ. ਐਸ. ਐਸ ਦਾ ਬੰਦਾ ਹੋਣ ਦੀ ਝੱਟ ਹੀ ਤੁਹਮੱਤ ਲਾ ਦਿੱਤੀ ਸੀ ਤੇ ਫਿਰ ਮੈਂ ਜਵਾਬ ਦੇ ਤੌਰ ਤੇ ਇਹ ਲਿਖਿਆ ਸੀ ਕਿ:
ਆਰ. ਐਸ. ਐਸ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਦੀ ਹੈ ਤੇ ਤੁਸੀਂ ਵੀ, ਉਹ ਵੀ ਨੌਵੇਂ ਗੁਰੂ ਜੀ ਭੋਰੇ ਵਿੱਚ ਬੈਠਾਉਂਦੀ ਹੈ ਤੇ ਤੁਸੀਂ ਵੀ, ਬਹੁਤਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ, ਹੁਣ ਇਹ ਦੱਸੋ ਕਿ ਆਰ. ਐਸ. ਐਸ ਦਾ ਬੰਦਾ ਕੌਣ ਹੈ?
ਇਸ ਤੋਂ ਬਾਅਦ ਦਿਲਗੀਰ ਜੀ ਨੇ ਸਿੱਖ ਮਾਰਗ ਤੋਂ ਪਾਸਾ ਵੱਟ ਲਿਆ। ਇੰਞ ਨਹੀਂ ਹੁੰਦਾ ਕਿ ਮੈਂ ਕਿਸੇ ਵੈਬ-ਸਾਈਟ ਤੇ ਲਿਖਾਂ ਤੇ ਮੈਂਨੂੰ ਕੋਈ ਸਵਾਲ ਹੀ ਨਾ ਕਰੇ।
ਸੁਮਨ ਜੀ ਤੁਹਾਨੂੰ ਹਾਲੇ ਸਿੱਖੀ ਬਾਰੇ ਆਪ ‘ਗੁਰੂ ਗ੍ਰੰਥ ਸਾਹਿਬ’ ਪੜ੍ਹ ਕੇ ਜਾਣਕਾਰੀ ਹਾਸਲ ਕਰਨ ਦੀ ਲੋੜ ਹੈ ਜੋ ਤੁਸੀਂ ਨਹੀਂ ਕੀਤੀ ਤੇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਫਿਰ ਵੀ ਕੋਈ ਮਾੜਾ ਕੰਮ ਨਹੀਂ। ਗੁਰਚਰਨ ਸਿੰਘ ਜਿਉਣ ਵਾਲਾ ਦੀਆਂ ਟਿਪਣੀਆਂ ਕਰਕੇ ਪ੍ਰੋ. (ਫਰਜੀ) ਆਵਤਾਰ ਸਿੰਘ ਫਗਵਾੜਾ ਤੇ ਹੋਰ ਕਈ ਨਾਲੇ ਲੈਕਚਰਾਰ ਤਰਲੋਚਨ ਸਿੰਘ ਵਰਗਿਆਂ ਦੇ ਨਾਮ ਦਾ ਜਿਹੜਾ ਅਸਰ ਸਾਹਮਣੇ ਬੈਠਿਆਂ ਤੇ ਹੁੰਦਾ ਹੈ ਦੇ ਝੂਠ ਨੂੰ ਨੰਗਾ ਕੀਤਾ ਗਿਆ ਹੈ। ਲੈਕਚਰਾਰ ਤਰਲੋਚਨ ਸਿੰਘ ਦੇ ‘ਡਰ ਸਿਧਾਂਤ’ / ਕਰਮਾਂ ਸਿਧਾਂਤ ਨੂੰ ਤੇ ਆਵਾਗਉਣ ਦੀਆਂ ਝੂਠੀਆਂ ਮਨੌਤਾਂ ਨੂੰ ਸਿੱਖੀ ਵਿਚੋਂ ਬਾਹਰ ਕੱਢਕੇ ਲੋਕਾਂ ਦੇ ਮਨਾਂ ਵਿੱਚ ਪਾਏ ਗਏ ਡਰ ਨੂੰ ਬਾਹਰ ਕੱਢਕੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਅਸਲ ਸਿਧਾਂਤ ਬਾਰੇ ਦੱਸਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਗਈ ਹੈ।

***************************
ਗੁਨਿੰਦਰ ਕੌਰ ਜੀ।
ਗੁਨਿੰਦਰ ਕੌਰ ਜੀ ਤੁਸੀਂ ਗਲਤ ਲਿਖਿਆ ਹੈ ਕਿ ਗੁਰਚਰਨ ਸਿੰਘ ਜਿਉਣ ਵਾਲਾ ਤੇ ਦਰਸ਼ਨ ਸਿੰਘ ਘਣਕਸ ਵਿਚਕਾਰ ਜੋ ਗੱਲਬਾਤ ਚੱਲ ਰਹੀ ਹੈ ਉਹ ਠੀਕ ਨਹੀਂ। ਸ੍ਰ. ਦਰਸ਼ਨ ਸਿੰਘ ਘਣਕਸ ਨਾਲ ਮੈਂ ਅੱਜ ਤਕ ਕੋਈ ਵੀਚਾਰ ਵਿਟਾਂਦਰਾ ਨਹੀਂ ਕੀਤਾ ਤੇ ਨਾ ਹੀ ਕਰਨਾ ਹੈ। ਹਾਂ ਉਨ੍ਹਾਂ ਜੋ ਵੀ ਲਿਖਿਆ ਹੈ ਇਹ ਉਨ੍ਹਾਂ ਦਾ ਹੈ ਤੇ ਮੈਨੂੰ ਇਸਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ।
‘ਗੁਰਚਰਨ ਸਿੰਘ ਗਲਤ ਹੈ’ ਇਹ ਤੁਸੀਂ ਲਿਖਿਆ ਹੈ। ਜੇ ਮੈਂ ਗਲਤ ਹਾਂ ਤਾਂ ਕਿਵੇਂ? ਪਰ ਤੁਸੀਂ ਮੇਰੀ ਕਿਸੇ ਵੀ ਲਿਖਤ ਦਾ ਹਵਾਲਾ ਨਹੀਂ ਦਿੱਤਾ। ਸਿੱਖ ਧਰਮ ਉਹ ਨਹੀਂ ਜੋ ਅੱਜ ਤਕ ਤੁਸੀਂ ਬਾਬਿਆਂ, ਡੇਰੇਦਾਰਾਂ ਜਾਂ ਸਾਧਾਂ/ਸੰਤਾਂ ਕੋਲੋਂ ਸਮਝਿਆ ਹੈ।

*************************
ਸੁਰਜਣ ਸਿੰਘ ਬਰਨਾਲਾ ਕਲਾਂ ਨੂੰ।
ਤੁਹਾਡੀ ਚਿੱਠੀ ਛਿਕਾਗੋ ਤੋਂ ਛੱਪਦੇ ਅਖਬਾਰ ‘ਪੰਜਾਬ ਟਾਇਮਜ਼’ `ਚ ਪੜ੍ਹੀ ਤਾਂ ਪਤਾ ਚੱਲਿਆ ਕਿ ਤੁਸੀਂ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਮੰਨਣ ਲਈ ਲੋਕਾਂ ਨੂੰ ਤਾਗੀਦ ਕਰਦੇ ਹੋ ਤੇ ਫਰਜ਼ੀ ਪ੍ਰੋ. ਅਵਤਾਰ ਸਿੰਘ ਫਗਵਾੜਾ ਵੀ, ਉਹ ਵੀ ਕਿਸਮਤ ਵਿੱਚ ਵਿਸ਼ਵਾਸ਼ ਕਰਦਾ ਹੈ ਤੇ ਪਿਛਲੀ ਚਿੱਠੀ ਜੋ ਤੁਸੀਂ ਮੇਰੇ ਵੱਲ ਲਿਖੀ ਸੀ ਉਸ ਵਿੱਚ ਤੁਸੀਂ ਲਿਖਿਆ ਸੀ ਕਿ ਜੋ ਕਿਸਮਤ ਵਿੱਚ ਲਿਖਿਆ ਹੈ ਉਹ ਹੀ ਕਰਣਾ ਹੈ ਤੇ ਉਹ ਹੀ ਮਿਲਣਾ ਹੈ।
ਤੁਹਾਡਾ ਕਿਸਮਤ `ਚ ਵਿਸ਼ਵਾਸ਼ ਤੇ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਵਿਸ਼ਵਾਸ਼ ਤਾਂ ਇਹ ਦੱਸਦਾ ਹੈ ਕਿ ਤੁਸੀਂ ਫਰਜ਼ੀ ਪ੍ਰੋਫੈਸਰ ਅਵਤਾਰ ਸਿੰਘ ਫਗਵਾੜਾ ਹੀ ਹੋ। ਚਲੋ ਜੇ ਅਵਤਾਰ ਸਿੰਘ ਫਗਵਾੜਾ ਵਾਲੇ ਮਸਲੇ ਨੂੰ ਹਾਲ ਦੀ ਘੜੀ ਛੱਡ ਵੀ ਦੇਈਏ ਤਾਂ ਵੀ ਮਤਲਬ ਇਹੀ ਨਿਕਲਦਾ ਹੈ ਕਿ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਇੱਕ ਹੋਰ ਸ਼ਰੀਕ ਪੈਦਾ ਕਰ ਲਿਆ ਹੈ। ਸਿਰਦਾਰ ਕਪੂਰ ਸਿੰਘ ਭਾਂਵੇਂ ਹਜ਼ਾਰ ਗੋਰਿਆਂ ਤੇ ਵੱਡੇ ਤੋਂ ਵੀ ਵੱਡੇ ਪ੍ਰੋਫੈਸਰਾਂ ਦਾ ਚੇਲਾ ਰਿਹਾ ਹੋਵੇ ਤਾਂ ਵੀ ਇਹ ਜਰੂਰੀ ਨਹੀਂ ਕਿ ਸਿਰਦਾਰ ਕਪੂਰ ਸਿੰਘ ਜੀ ਨੇ ਕਦੀ ‘ਦਸਮ ਗ੍ਰੰਥ’ ਨੂੰ ਪੜ੍ਹਿਆ ਹੋਵੇ ਤੇ ਇਸ ਕਰਕੇ ਹੀ ਟਪਲਾ ਖਾ ਗਿਆ ਕਿ ਰੂਪ ਕੌਰ/ਕੁਆਰ ਵਾਲੇ ਚ੍ਰਿਤਰ ਗੁਰੂ ਗੋਬਿੰਦ ਸਿੰਘ ਜੀ ਨਾਲ ਖੁਦ ਵਾਪਰੇ ਹਨ, ਲਿਖ ਗਏ।
ਇਨ੍ਹਾਂ ਚ੍ਰਿਤਰਾਂ ਨੂੰ ਸਾਹਮਣਣੇ ਰੱਖ ਕੇ ਹੇਠ ਲਿਖੇ ਸਵਾਲ ਮਨ ਵਿੱਚ ਉਤਪਨ ਹੁੰਦੇ ਹਨ:
ਅਨੰਦ ਪੁਰ ਨੌਵੇਂ ਦੇ ਦਸਵੇਂ ਗੁਰਾਂ ਨੇ ਵਸਾਇਆ। ਕੀ ਦਸਵੇਂ ਗੁਰੂ ਤੋਂ ਬਗੈਰ ਵੀ ਹੋਰ ਕੋਈ ਅਨੰਦ ਪੁਰ ਦਾ ਰਾਜਾ ਸੀ? ਜਵਾਬ ਨਹੀਂ ਹੈ। ਹੁਣ ਤੁਸੀਂ ਜਵਾਬ ਲਿਖਣਾ:
1. ਕੀ ਗੁਰੂ ਜੀ ਜਨਾਨੀਬਾਜ ਸਨ?
2. ਕੀ ਗੁਰੂ ਜੀ ਝੂਠ ਵੀ ਬੋਲਦੇ ਸਨ?
3. ਕੀ ਉਸ ਵਕਤ ਗੁਰੂ ਜੀ ਕੋਲ ਸਿੱਖਾਂ ਤੋਂ ਚੋਰੀ ਅਨੂਪ ਕੁਆਰ/ਕੌਰ ਨੂੰ 20, 000 (ਵੀਹ ਹਜ਼ਾਰ) ਰੁਪਿਆ ਛਿਮਾਹੀ ਦੇਣ ਲਈ ਸੀ?
4. ਕੀ ਗੁਰੂ ਜੀ ਕੋਲ ਰਾਤਾਂ ਦਾ ਸਮਾ ਵਿਆਰਥ ਕਰਨ ਵਾਸਤੇ ਹੁੰਦਾ ਸੀ? ਜਾਂ ਗੁਰੂ ਜੀ ਜੰਗਾਂ ਯੁਧਾਂ ਵਿੱਚ ਰੁਝੇ ਹੋਣ ਕਰਕੇ ਅਰਾਮ ਕਰਦੇ ਸਨ ਜਾਂ ਫਿਰ ਮੰਤਰ ਸਿਖਣ ਲਈ ਐਸੀਆਂ ਫਰਜ਼ੀ ਔਰਤਾਂ ਪਾਸ ਜਾਂਦੇ ਸਨ।
ਕੀ ਗੁਰੂ ਗੋਬਿੰਦ ਸਿੰਘ ਜੀ ਆਮ ਜਨ ਸਾਧਾਰਣ ਵਾਂਗਰ ਘਟੀਆ ਚਾਲ-ਚੱਲਣ ਵਾਲੇ ਹੀ ਸਨ?
ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਬਰਨਾਲਾ ਕਲਾਂ ਪੰਜਾਬ `ਚ ਕਿਥੇ ਹੈ। ਇਹ ਵੀ ਦੱਸਣ ਦੀ ਕੋਸ਼ਿਸ਼ ਕਰਨੀ ਕਿ ਜੇ ਤੁਸੀਂ ‘ਗੁਰੂ ਗ੍ਰੰਥ ਸਾਹਿਬ’ ਨੂੰ ਪੂਰਾ ਗੁਰੂ ਮੰਨਦੇ ਹੋ ਤਾਂ ਪੂਰੇ ਗੁਰੂ ਹੋਣ ਦੇ ਬਾਵਜੂਦ ਤੁਹਾਨੂੰ ਕਿਸ ਮਸੀਬਤ ਨੇ ਆ ਘੇਰਿਆ ਹੈ ਜਿਸ ਕਰਕੇ ਤੁਹਾਨੂੰ ਕਿਸੇ ਸ਼ਰੀਕ ਗੁਰੂ ਦੀ ਲੋੜ ਲੈ ਗਈ ਹੈ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(14/02/09)
ਗੁਰਮੀਤ ਸਿੰਘ ਆਸਟ੍ਰੇਲੀਆ

Dear Moderator S. Makhan Singh jee,

Waheguru jee ka Khalsa Waheguru jee kee Fateh

As I understand, thousand Sikhs all over the world have been reading the Gurmatt Articles in Punjabi and accordingly, improving their knowledge about Sikh religion. Hence, it is my humble request that we should not try to convert Gurmatt discussion into a Soccer Match. Assuming, one does not agree with the views of other person, then we should seek final advice by comprehending Gurbaani enshrined in the Guru Granth Sahib, but not go on repeating or hurling at others.

Website: www.sikhmarg.com is for the Sikhs, who follow Sikh Marg based on the teachings of Gurus Sahibaan as reflected through Gurbaani in Guru Granth Sahib. Those, who know better, should guide others but within the Essence of Gurbaani, not based on their personal views.

Recent discussion about accusing one another would lead us no where. Let us call a spade a spade.

(1) Although, I may have missed the link, discussion started over Surname - "Mahajan" (Great Person). It was resolved but then the question of Suffix "Professor" arose, which now shows that the person is not really a Professor as employed by the Universities in Punjab. Instead of showing all the past degrees, papers delivered, books written as if applying for a new job, were not necessary except he could have accepted that he is not a Professor and should not have used with his name.

(2) Then several Quotes from Guru Granth Sahib were shared in respect of "Lekh, Lekha...." It could have been better if one Shabd in full could have been explained especially in the light of "Rahao" or gist of the entire Shabd so that readers understand the message. But I know some persons like me be eager to enquire whether it applies to Sikhs only or also to other people in the world? Then question will arise in what language these are engraved/written and how one could read and undestand like the (84) Lakh Joones or deeds commited in the past birth and in what form/specie?

(3) Since Moderator knows "Gurbaani and Gurmatt", he should not encourage to share those Articles, which are contrary to the Guru's Teachings. Those, who believe in casteism, reincarnation, transmigration, heaven or hell, past birth's karmas, 84 lakh joones and Hindu festivals/rituals, etc can start their own Website and discuss as they please rather than creating doubts and frictions amongst the followers of Sikh Dharam founded by Guru Nanak Sahib.

I am sure you will look into this aspect so that we all remain as friends and Guru Kay Sikhs rather than playing in the hands of anti-Sikh forces.

Gurmit Singh (Australia)


(13/02/09)
ਜਸਬੀਰ ਸਿੰਘ ਆਸਟ੍ਰੇਲੀਆ

Dear Sardar Makhan Singh,
Please deliver my thanks to sardar Gurbachan Singh Thailand for his article. This is very good article every word is precious.
Thanks.
regards,
Jasbir Singh

(13/02/09)
ਸਤਵੰਤ ਸਿੰਘ ਸੁਮਨ

ਪਿਆਰੇ ਭਾਈ ਸਾਹਿਬ ਜੀ,

ਗੁਰੂ ਦੀ ਫ਼ਤਹਿ ਸਭ ਬੁਲਾਉਣ ਜੀ,

ਮੈਂ ਭੈਣ ਗੁਨਿੰਦਰ ਕੌਰ ਜੀ ਦਾ ਪੱਤਰ ਪੜ੍ਹਿਆ ਹੈ ਤੇ ਮੇਰਾ ਵੀ ਦਿਲ ਚਾਹਿਆ ਹੈ ਕਿ ਮੈਂ ਵੀ ਕੁੱਝ ਅਰਜ਼ ਕਰਾਂ। ਮੈਂ ਪੜ੍ਹਦਾ ਸੀ ਪਰ ਕਦੇ ਲਿਖਦਾ ਨਹੀਂ ਸੀ। ਅਜ ਦਿਲ ਕਰ ਪਿਆ ਕਿ ਦਿਲ ਦੀ ਗੱਲ ਕਰਾਂ।

ਉਨ੍ਹਾਂ ਨੇ ਠੀਕ ਲਿਖਿਆ ਹੈ ਕਿ ਗੁਰਚਰਨ ਸਿੰਘ ਜਿਉਣਵਾਲਾ ਦੀ ਬੋਲੀ ਤੇ ਤਰੀਕਾ ਗਲਤ ਹੈ। ਉਹ ਬੜਾ ਹੈਂਕੜ ਭਰਿਆ (ਤੇ ਜੇ ਗੁੱਸਾ ਨਾ ਕਰੇ ਤਾਂ) ਬਦਤਮੀਜ਼ ਜਿਹਾ ਹੈ। ਤਮੀਜ਼ ਕੋਈ ਗਾਲ੍ਹ ਨਹੀਂ ਹੈ, ਇਸ ਨੂੰ ਅੰਗਰੇਜ਼ੀ ਵਿੱਚ manner, ettiquets ਕਹਿੰਦੇ ਹਨ। ਦਰਸ਼ਨ ਸਿੰਘ ਘਣਸਕ ਕਿੰਨਾ ਮਿੱਠਾ ਲਿਖਦਾ ਹੈ ਤੇ ਜਿਉਣਵਾਲਾ ਮਲਕ ਭਾਗੋ ਵਾਲੀ ਬੋਲੀ ਬੋਲਦਾ ਹੈ। ਉਸ ਨੂੰ ਬਾਣੀ ਸੁਣ ਪੜ੍ਹ ਕੇ ਵੀ ਕੁੱਝ ਸਮਝ ਨਹੀਂ ਆਇਆ ਜਾਪਦਾ। ਉਸ ਦੀ ਇਸ ਬਦਤਮੀਜ਼ੀ ਕਾਰਨ ਤੁਸੀਂ ਹਰਜਿੰਦਰ ਸਿੰਘ ਦਲਗੀਰ ਵਰਗਾ ਵਿਦਵਾਨ ਗੁਆ ਲਿਆ। ਦਲਗੀਰ ਨਾਲ ਕਿਸੇ ਨੂੰ ਸੌ ਮਤਭੇਦ ਹੋਣ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦੇ ਮਿਆਰ ਦਾ ਵਿਦਵਾਨ ਅੱਜ ਸਿੱਖਾਂ ਕੋਲ ਕੋਈ ਨਹੀਂ। ਉਹ ਅਜ ਦਾ ਗਿਆਨੀ ਦਿੱਤ ਸਿੰਘ ਤੇ ਕਰਮ ਸਿੰਘ ਹਿਸੋਰੀਅਨ ਹੈ, ਸਗੋਂ ਦੋਹਾਂ ਦਾ ਮਿਸ਼ਰਣ ਹੈ। ਇਹ ਗੱਲ ਮੈਂ ਉਸ ਦੀਆਂ ਪੁਸਤਕਾਂ ਸਿੱਖ ਤਵਾਰੀਖ (੫ ਜਿਲਦਾਂ), ਅਕਾਲ ਤਖ਼ਤ ਦਾ ਰੋਲ, ਤੇ ਸਿੱਖ ਮਸਲੇ ਦੇ ਅਧਾਰ ਤੇ ਕਹਿ ਰਿਹਾ ਹਾਂ। ਮੈਂ ਉਸ ਨੂੰ ਜਾਤੀ ਤੌਰ ਤੇ ਬਿਲਕੁਲ ਨਹੀਂ ਜਾਣਦਾ।

ਮੇਰੀ ਬੇਨਤੀ ਹੈ ਕਿ ਜਿਉਣਵਾਲਾ ਦੀਆਂ ਟਿੱਪਣੀਆਂ ਬੰਦ ਕਰੋ ਤੇ ਇਸ ਵੈਬਸਾਈਟ ਨੂੰ ਗੰਧਲਾ ਹੋਣ ਤੋਂ ਬਚਾਓ। ਗੁਨਿੰਦਰ ਵਾਂਗ ਮੈਂ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਦਲਗੀਰ ਜੀ ਤੋਂ ਨਿਰਛਲ ਮਨ ਵਾਲੀ ਖਿਮਾ ਮੰਗੋ ਤੇ ਉਸ ਤੋਂ ਆਗਿਆ ਲੈ ਕੇ ਉਸ ਦੇ ਸਾਰੇ ਲੇਖ ਮੁੜ ਸਾਈਟ ਤੇ ਪਾਓ ਤੇ ਉਨ੍ਹਾਂ ਨੂੰ ਬੇਨਤੀ ਕਰੋ ਕਿ ਉਹ ਆਪਣੇ ਲੇਖ www.europediawaz.com ਵਾਂਗ ਤੁਹਾਨੂੰ ਵੀ ਜਰੂਰ ਭੇਜਿਆ ਕਰਨ।

ਪੰਥ ਦਾ ਦਾਸ

ਸਤਵੰਤ ਸਿੰਘ ਸੁਮਨ

(ਸੰਪਾਦਕ ਵਲੋਂ:- ਜੋ ਵੀ ਵਿਦਵਾਨ, ਪਾਠਕ ਅਤੇ ਲੇਖਕ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦਾ ਹੈ, ਕਿਸੇ ਵੀ ਡੇਰਾਵਾਦੀ ਕਥਿਤ ਸਾਧ ਸੰਤ ਨਾਲ ਨਹੀਂ ਜੁੜਿਆ ਹੋਇਆ ਉਸ ਲਈ ਸਦਾ ਹੀ ‘ਸਿੱਖ ਮਾਰਗ’ ਦੇ ਪੰਨੇ ਖੁੱਲੇ ਹਨ। ਇੱਥੇ ਆਉਣ ਜਾਣ ਦੀ ਕੋਈ ਵੀ ਪਬੰਦੀ ਨਹੀਂ। ਜਦੋਂ ਵੀ ਕੋਈ ਚਾਹੇ ਤਾਂ ਇੱਥੋਂ ਵੱਖ ਹੋ ਸਕਦਾ ਹੈ ਅਤੇ ਜਦੋਂ ਜੀ ਕਰੇ ਵਾਪਸ ਆ ਸਕਦਾ ਹੈ। ਇਹ ਅਸੂਲ ਸਭ ਲਈ ਇਕੋ ਜਿਹੇ ਹਨ। ‘ਸਿੱਖ ਮਾਰਗ’ ਸਾਈਟ ਚਲਾਉਣ ਲਈ ਮੈਂ ਕਦੀ ਵੀ ਕਿਸੇ ਤੋਂ 1% ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਲਈ ਅਤੇ ਨਾ ਹੀ ਕਿਸੇ ਦਾ ਮੇਰੇ ਤੇ ਕੋਈ ਅਹਿਸਾਨ ਹੈ। ਇਸ ਲਈ ਮੈਂ ਕਦੀ ਵੀ ਕਿਸੇ ਵੀ ਪਾਠਕ/ਲੇਖਕ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ। ਹਾਂ, ਇਹ ਜ਼ਰੂਰ ਲਿਖਦਾ ਆ ਰਿਹਾ ਹਾਂ ਕਿ ਦੂਸਰਿਆਂ ਪ੍ਰਤੀ ਸ਼ਬਦਾਵਲੀ ਚੰਗੀ ਵਰਤੋ। ਸਿਧਾਂਤਕ ਤੌਰ ਤੇ ਮੇਰੇ ਵਿਚਾਰ ਭਾਂਵੇਂ ਕੁੱਝ ਵੀ ਹੋਣ ਪਰ ‘ਸਿੱਖ ਮਾਰਗ’ ਤੇ ਮੇਰੇ ਲਈ ਤਰਲੋਚਨ ਸਿੰਘ, ਗੁਰਚਰਨ ਸਿੰਘ, ਦਿਲਗੀਰ ਅਤੇ ਹੋਰ ਸਾਰੇ ਲੇਖਕ ਇੱਕ ਬਰਾਬਰ ਹਨ। ਮੈਂ ਅੱਜ ਤੱਕ ਕਦੀ ਵੀ ਡਾ: ਦਿਲਗੀਰ ਨੂੰ ਆਪਣੇ ਵਲੋਂ ਕੋਈ ਵੀ ਗਲਤ ਗੱਲ ਕਦੀ ਨਹੀਂ ਲਿਖੀ ਇਸ ਲਈ ਮੈਂ ਉਸ ਤੋਂ ਖਿਮਾ ਕਿਸ ਗੱਲ ਦੀ ਮੰਗਾਂ? ਪਰ ਡਾ: ਦਿਲਗੀਰ ਨੇ ਸ਼ੱਕ ਦੇ ਅਧਾਰ ਤੇ ਮੇਰੇ ਤੇ ਪੱਖਪਾਤੀ ਹੋਣ ਦਾ ਝੂਠਾ ਦੋਸ਼ ਜ਼ਰੂਰ ਲਾਇਆ ਸੀ ਜੋ ਕਿ 100% ਗਲਤ ਸੀ ਅਤੇ ਸਾਰੇ ਪਾਠਕ ਇਸ ਗੱਲ ਨੂੰ ਭਲੀ-ਭਾਂਤ ਜਾਣਦੇ ਹਨ)


(13/02/09)
ਦਰਸਨ ਸਿੰਘ ਘਣਕਸ

Dear Guninder Kaur,

Sat shri Akal.

I like to thank Guninder kaur, for finding faults in my knowledge of understanding Gurubani .

I have never claimed to be faultless in my comprehension of Gurubani.

I am simply saying that is how much, I understand Gurubani, so far.

I am happy to say, this girl has expressed her feeling boldly.

I would ask other reader to write on Sikhmarg , whatever they feel about any body’s writing ,with sweet manners, with respect for other writers.

I would ask Dr.Dilgeer to find some time to write something, if he can improve our understanding of Gurubani.

Thanks again,

Brotherly yours,

Darshan Singh Ghankas.


(12/02/09)
ਗੁਨਿੰਦਰ ਕੌਰ

Veer S makhan Singh Ji,

I have been reading the dialogue between Bhai Darshan Singh Ghansak and Gurcharan Singh Jiunwala. It is no good.

I am sorry to say that Gurcharan Singh Jiunwala is wrong. He has always behaved as an autocrate, an agressive person and as if he is vain and proud (full of HAUMEI) whereas his knowledge os Sikhism is not perfect.

It is he who made you loose a schoar of the calibre of Dr Harjinder Singh Dilgeer. He or any other person may be prejudiced to him but it is truth that he is the only living historian who known perfect Sikh history and philosophy.

I differ with S Darshan Singh on various issues. His knowledge of Sikhism is faulty but the style of Gurcharan Singh is haughtish, proud, aggressive, insulting and at least not in consonance with the Sikh philosophy, which he claims to be preaching. He should learn and act before preaching.

Through this I request and you too should request Dr Dilgeer to rejoin you. We should apologise for our behaviour and make a joint appeal to the great Sikh scholar.

Guninder Kaur


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.