.



(31/03/09)
ਗੁਰਨਾਮ ਸਿੰਘ ਕੁੰਢਾਲ

ਸ: ਗੁਰਸ਼ਰਨ ਸਿੰਘ ਕਸੇਲ ਜੀ,
ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!
ਪਾਹੁਲ ਦੀ ਰਸਮ ਵਾਰੇ
ਤੁਸੀਂ ਤਾਂ ਮੈਨੂੰ ਅਜੇ ਵੀ ਨਹੀਂ ਦਸਿਆ ਕਿ ਤੁਸੀਂ ਕੇਸਾਧਾਰੀ ਹੋ ਕਿ ਨਹੀਂ, ਪਰ ਮੈਂ ਅੱਜ ਦਰਸ਼ਨ ਸਿੰਘ ਤੋਂ ਪਤਾ ਕਰ ਲਿਆ ਹੈ ਕਿ ਤੁਸੀਂ ਕੇਸਾਧਾਰੀ ਹੋ। ਇਹ ਸਵਾਲ ਤੁਹਾਥੋਂ ਇਸ ਕਰਕੇ ਪੁੱਛਣਾਂ ਜ਼ਰੂਰੀ ਸੀ ਕਿ ਕਈ ਵਾਰ ਐਸੇ ਬੰਦਿਆਂ ਨਾਲ ਵਾਹ ਪੈਂਦਾ ਹੈ ਜਿਨ੍ਹਾਂ ਦਾ ਸਿੱਖੀ ਵਾਰੇ ਗਿਆਨ ਹਾਸਲ ਕਰਨ ਦਾ ਕੋਈ ਮੰਤਵ ਨਹੀਂ ਹੁੰਦਾ, ਸਿਰਫ ਸਵਾਲ ਜਵਾਬ ਕਰਨਾਂ ਹੀ ਉਨ੍ਹਾਂ ਦਾ ਮਕਸਦ ਹੁੰਦਾ ਹੈ - ਉਹ ਸਵਾਲ ਪੁੱਛਦੇ ਹਨ ਹੋਰ ਸਵਾਲ ਪੁੱਛਣ ਲਈ, ਨਾਂ ਕਿ ਕੁੱਝ ਸਿੱਖਣ ਲਈ। ਤੁਸੀਂ ਆਪ ਹੀ ਸੋਚ ਲਓ ਕਿ ਅਗਰ ਕੋਈ ਬੰਦਾ ਅਜੇ ਕੇਸਾਧਾਰੀ ਨਾ ਹੋਵੇ, ਪਰ ਸਵਾਲ ਪੁੱਛਦਾ ਰਿਹਾ ਹੋਵੇ ਪਿਛਲੇ ਪੰਝੀ ਸਾਲਾਂ ਤੋਂ ਤਾਂ ਤੁਸੀਂ ਕਿੰਨਾਂ ਕੁ ਗਿਆਨ ਉਸਨੂੰ ਹੋਰ ਦੇਣ ਦੀ ਖੇਚਲ ਕਰੋਗੇ।
ਇਕ ਹੋਰ ਗੱਲ ਵਾਰੇ ਜੋ ਤੁਸੀਂ ਲਿਖੀ ਹੈ, ਮੈਂ ਉਸ ਵਾਰੇ ਕੁੱਝ ਕਹਿਣਾਂ ਚਾਹਾਂਗਾ। ਤੁਸੀਂ ਲਿਖਿਆ ਹੈ ਕਿ ਮੈਂ ਪਾਹੁਲ ਨਾਂ ਛਕਣ ਵਾਲਿਆਂ ਨੂੰ ਭੇਖੀ ਸਿੱਖ ਕਹਿੰਦਾ ਹਾਂ। ਮੈਂ ਇਹ ਕਦੀ ਨਹੀਂ ਕਿਹਾ ਨਾਂ ਹੀ ਕਹਿ ਸਕਦਾ ਹਾਂ। ਉਸਦਾ ਕਾਰਨ ਹੈ ਕਿ ਮੈਂ ਸਮਝਦਾ ਹਾਂ ਕਿ ਪੂਰਨ ਸਿੱਖ ਬਣਨ ਦੇ ਸਫਰ ਵਿੱਚ ਕਈ ਪੜਾ ਹਨ। ਜਿਨ੍ਹਾਂ ਵਿੱਚ ਦੋ ਪੜਾ ਹਨ: ਕੇਸ ਰੱਖਣਾ, ਪਾਹੁਲ ਛਕਣਾ, ਇਨ੍ਹਾਂ ਤੋਂ ਅੱਗੇ ਹੋਰ ਪੜਾ ਵੀ ਹਨ ਪਰ ਉਹ ਜ਼ਿਆਦਾ ਆਤਮਿਕ ਹਨ, ਉਨਾਂ ਵਾਰੇ ਅਸੀਂ ਗੱਲ ਨਹੀਂ ਕਰ ਰਹੇ। ਅਗਰ ਕੋਈ ਕੇਸਾਧਾਰੀ ਹੋਵੇ ਮੈਂ ਇਹ ਤਾਂ ਕਹਿ ਸਕਦਾ ਹਾਂ ਕਿ ਉਹ ਕਿਸੇ ਤਰ੍ਹਾਂ ਅਧੂਰਾ ਸਿੱਖ ਹੈ, ਪਰ ਇਹ ਨਹੀਂ ਕਹਿ ਸਕਦਾ ਕਿ ਉਹ ਭੇਖੀ ਹੈ। ਉਸਨੂੰ ਇਹ ਕਹਿ ਸਕਦਾ ਹਾਂ ਕਿ ਉਸਨੂੰ ਅਗਲੇ ਪੜਾ ਤੇ ਪਹੁੰਚਣਾ ਚਾਹੀਦਾ ਹੈ, ਅਗਰ ਕਿਸੇ ਵਜ੍ਹਾ ਕਰਕੇ ਨਾਂ ਪਹੁੰਚੇ ਤਾਂ ਇਹ ਨਹੀ ਕਹਿ ਸਕਦਾ ਕਿ ਉਹ ਭੇਖੀ ਹੈ।
ਹੁਣ ਤੁਹਾਡੇ ਸਵਾਲਾਂ ਵਲ ਆਉਂਦਾ ਹਾਂ। ਤੁਸੀਂ ਹੁਣ ਦੀ ਚਿੱਠੀ ਵਿੱਚ ਕਈ ਸਵਾਲ ਪੁੱਛੇ ਹਨ। ਜੋ ਮੈਂ ਪਹਿਲੀਆਂ ਚਿੱਠੀਆਂ ਵਿੱਚ ਤੁਹਾਨੂੰ ਲਿਖਿਆ ਸੀ, ਮੇਰੀ ਸਮਝ ਮੁਤਾਬਕ, ੳਸ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਰਜ ਸਨ। ਹੋ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਸੁਣਨਾ ਚਾਹੁੰਦੇ ਹੋਵੋਂ ਉਸ ਤਰ੍ਹਾਂ ਨਾ ਲਿਖਿਆ ਗਿਆ ਹੋਵੇ। ਇਸ ਲਈ ਫਿਰ ਕੋਸ਼ਿਸ਼ ਕਰਾਂਗਾ ਤੁਹਾਡੇ ਮੁੱਢਲੇ ਸਵਾਲ ਦਾ ਜਵਾਬ ਦੇਣ ਦੀ।
ਪਹਿਲੇ ਮੈਂ ਤੁਹਾਡੇ ਮੁਢਲੇ ਸਵਾਲ ਨੂੰ ਰੀਫਰੇਜ਼ ਕਰਾਂਗਾ। ਤੁਹਾਡਾ ਸਵਾਲ ਹੈ: “ਪਾਹੁਲ ਦੀ ਰਸਮ ਵੇਲੇ ਪੰਜ ਬਾਣੀਆਂ ਪੜ੍ਹਨਾਂ ਮਰਯਾਦਾ ਹੈ, ਪਰ ਪੰਜ ਬਾਣੀਆਂ ਚੋਂ ਤਿੰਨ ਬਾਣੀਆਂ ਐਸੀਆਂ ਹਨ ਜੋ ਗੁਰਬਾਣੀ ਨਹੀਂ ਹਨ, ਇਨ੍ਹਾਂ ਤਿੰਨ ਬਾਣੀਆਂ ਨੂੰ ਜਦ ਤੁਸੀਂ ਰਸਮ ਦੇ ਦੌਰਾਨ ਸੁਣਦੇ ਹੋ ਜਦੋਂ ਕਿ ਇਨ੍ਹਾਂ ਤਿੰਨਾਂ ਨੂੰ ਗੁਰਬਾਣੀ ਨਹੀਂ ਮੰਨਦੇ ਤਾਂ ਤੁਸੀਂ ਪਾਹੁਲ ਦੀ ਮਰਯਾਦਾ ਭੰਗ ਕਰਦੇ ਹੋ। ਮਰਯਾਦਾ ਭੰਗ ਕਰਨ ਕਰਕੇ ਛਕੀ ਹੋਈ ਪਾਹੁਲ ਠੀਕ ਪਾਹੁਲ ਨਹੀਂ ਕਹੀ ਜਾ ਸਕਦੀ। ਇਸ ਲਈ ਤੁਸੀਂ ਪਾਹੁਲ ਧਾਰੀ ਨਹੀਂ ਹੋ?”
ਜਵਾਬ:
ਪਾਹੁਲ ਦੀ ਰਸਮ ਇੱਕ ਐਸਾ ਵਿਸ਼ਾ ਹੈ ਜਿਸਨੂੰ ਸੌ ਫੀ ਸਦੀ ਬਿਆਨ ਕਰ ਸਕਣਾਂ ਬਹੁਤ ਔਖਾ ਹੈ, ਕਿਉਂਕਿ ਇਸ ਰਸਮ ਦੀ ਹਰ ਡੀਟੇਲ ਵਾਰੇ ਲਿਖਤ ਵਿੱਚ ਤਾਂ ਕੁੱਝ ਮਿਲਦਾ ਨਹੀਂ ਹੈ। ਪਾਹੁਲ ਦੀ ਰਸਮ ਦਾ ਧਰਮ ਨਾਲ ਸਬੰਧ ਹੈ, ਅਤੇ ਧਰਮ ਦਾ ਸਬੰਧ ਪ੍ਰਮਾਤਮਾਂ ਨਾਲ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਪ੍ਰਮਾਤਮਾਂ ਤਾਂ ਨਹੀਂ ਕਹਿ ਸਕਦੇ, ਪਰ ਇਹ ਜ਼ਰੂਰ ਕਹਿੰਦੇ ਹਾਂ ਕਿ ਪ੍ਰਮਾਤਮਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਇੱਕ ਮਿੱਕ ਸਨ। ਜਿਸਦਾ ਮਤਲਬ ਹੈ ਕਿ ਜੋ ਸਾਡੀ ਤੁਹਾਡੀ ਬੁੱਧੀ ਸਮਝਣ ਦੇ ਅਸਮਰੱਥ ਹੈ, ਉਹ ਸਮਝ ਸਕਦੇ ਸਨ। ਮਨੁੱਖ ਦੀ ਬੁੱਧੀ ਦੀ ਦੌੜ ਆਤਮਿਕ
(metaphysical) ਸਚਾਈਆਂ ਨੂੰ ਪੂਰੀ ਤਰ੍ਹਾਂ ਸਮਝ ਸਕਣ ਦੇ ਅਸਮਰੱਥ ਹੈ। ਪਰ ਇਹ ਵੀ ਨਹੀਂ ਕਹਿ ਸਕਦੇ ਕਿ ਮਨੁੱਖ ਜੋ ਕੁੱਝ ਸਹੀ ਤਰ੍ਹਾਂ ਸਮਝ ਨਾਂ ਸਕੇ (ਜਿਵੇ: ਆਤਮਾ, ਹੁਕਮ, ਭਾਵਨਾਂ, ਅਕੱਥਤਾ, ਅਰਦਾਸ, ਬੇਨਤੀ, ਬਖਸ਼ਿਸ਼, ਅਨੁਭਵ, ਵਿਸਮਾਦ ਆਦਿ) ਉਹ ਹੈ ਹੀ ਨਹੀਂ। ਗੁਰਬਾਣੀ ਇਨ੍ਹਾਂ ਦੀ ਸਚਾਈ ਵਾਰੇ ਬਹੁਤ ਪੱਕਾ ਕਰਵਾਂਦੀ ਹੈ। ਹੋ ਸਕਦਾ ਹੈ ਧਰਮ ਨੂੰ ਨਕਦੀ ਦਾ ਸੌਦਾ ਦਸਣ ਵਾਲੇ ਇਸ ਸਭ ਕੁੱਝ ਨੂੰ ਰੱਦ ਵੀ ਕਰਦੇ ਹੋਣ, ਪਰ ਹਰ ਇੱਕ ਲਈ ਇਹ ਕਰ ਸਕਣਾਂ ਔਖਾ ਹੈ।
ਇਕ ਹੋਰ ਖਿਆਲ ਵੀ ਜਾਨਣਾਂ ਜ਼ਰੂਰੀ ਹੈ। ਉਹ ਹੈ ਕਿ ਅੱਜ ਦੇ ਸਮੇਂ ਵਿੱਚ ਸਾਡਾ ਗੁਰੂ ‘ਗ੍ਰੰਥ ਅਤੇ ਪੰਥ’ ਹੈ। ਗੁਰੂ ਦੀ ਗੱਲ ਤੇ ਕਿੰਤੂ ਪ੍ਰੰਤੂ ਕਰੀ ਜਾਣਾਂ ਸਿੱਖ ਧਰਮ ਲਈ ਤਾਂ ਮਾੜਾ ਹੋਵੇਗਾ ਹੀ, ਗੁਰੂ ਨੂੰ ਵੀ ਪਸੰਦ ਨਹੀਂ ਹੋਵੇਗਾ। ਪਾਹੁਲ ਦੀ ਰਸਮ ਵਿੱਚ ਜੋ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ ਉਹ ਪੰਥ ਦਾ ਹੁਕਮ ਹੈ। ਪੰਥ ਦੇ ਫੈਸਲੇ ਵਿੱਚ ਅਗਰ ਕੋਈ ਗਲਤੀ ਹੈ ਤਾਂ ਸਿੱਖ ਪੰਥ ਦੇ ਰਾਹੀਂ ਹੀ ਠੀਕ ਕਰਵਾਈ ਜਾ ਸਕਦੀ ਹੈ। ਪੰਥ ਨੂੰ ਸਰਬ ਉਚ ਸਮਝਦੇ ਹੋਏ ਪੰਥ ਵਲੋਂ ਲਾਗੂ ਕੀਤੀ ਕਿਸੇ ਰਸਮ ਵਿੱਚ ਜੇ ਕੋਈ ਗਲਤੀ ਹੋਵੇ ਤਾਂ ਅਸੀਂ ਜਿਮੇਦਾਰ ਨਹੀਂ ਠਹਿਰਾਏ ਜਾ ਸਕਦੇ। ਪੰਥ ਰਹੀਂ ਗਲਤੀ ਨੂੰ ਸੁਧਾਰਨ ਦੇ ਉਪਰਾਲੇ ਸਾਨੂੰ ਕਰਦੇ ਰਹਿਣਾਂ ਚਾਹੀਦਾ ਹੈ। ਦੁਨਿਆਵੀ ਕਾਨੂਨਾਂ ਵਿੱਚ ਵੀ ਗਲਤੀਆਂ ਹੋ ਜਾਦੀਆਂ ਹਨ, ਪਰ ਕੋਈ ਬੰਦਾ ਆਪਣੇ ਆਪ ਹੀ ਉਨ੍ਹਾਂ ਨੂੰ ਗਲਤ ਸਮਝ ਕੇ ਤੋੜੀ ਜਾਵੇ ਤਾਂ ਤੁਸੀਂ ਜਾਣਦੇ ਹੀ ਹੋ ਕਿ ਕੀ ਹੁੰਦਾ ਹੈ।
ਪਾਹੁਲ ਦੀ ਰਸਮ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੀ। ਇਸ ਹੁਕਮ ਦੇ ਮੰਤਵ ਨੂੰ ਸੌ ਫੀ ਸਦੀ ਸਮਝ ਸਕਣਾ ਔਖਾ ਹੈ। ਪਰ ਇਸ ਪਿੱਛੇ ਜੋ ਭਾਵਨਾਂ ਸੀ ਉਸ ਵਾਰੇ ਕਿਸੇ ਹੱਦ ਤੱਕ ਸਮਝ ਸਕਣਾਂ ਸੰਭਵ ਹੈ। ਇਹ ਭਾਵਨਾਂ ਸੀ ‘ਗੁਰੂ ਦੀ ਮੱਤ ਤੇ ਚਲਣ ਦੇ ਪ੍ਰਣ ਕਰਨ ਦੀ ਅਤੇ ਸ਼ਰੇਆਮ ਗੁਰੂ ਦੇ ਪੰਥ (ਜਿਵੇਂ ਫੌਜ ਵਿਚ) ਦਾ ਮੈਂਬਰ ਐਲਾਨ ਕਰਨ ਦੀ’। ਮੂਲ ਵਿੱਚ ਪਾਹੁਲ ਸਮੇਂ ਇਸ ਭਾਵਨਾਂ ਨੂੰ ਅਪਨਾਣ ਦੀ ਮਰਯਾਦਾ ਹੈ, ਨਾਂ ਕਿ ਕੋਈ ਖਾਸ ਬਾਣੀਆਂ ਪੜ੍ਹਨ ਦੀ। ਗੁਰੁ ਗ੍ਰੰਥ ਵਿਚੋਂ ਵੀ ਖਾਸ ਬਾਣੀਆਂ ਦਾ ਕਿਸੇ ਖਾਸ ਮੰਤਵ ਲਈ ਪੜ੍ਹਨਾਂ ਵੈਸੇ ਹੀ ਗੁਰਮਤਿ ਅਨੁਸਾਰ ਗਲਤ ਹੈ। ਸਾਰੀਆਂ ਬਾਣੀਆਂ ਬਰਾਬਰ ਹਨ। ਸੋ ਪਾਹੁਲ ਦੇ ਮੌਕੇ ਤੇ ਗੁਰਬਾਣੀਆਂ ਦਾਂ ਪੜ੍ਹਨ ਦਾ ਮਕਸਦ ਸਮੁੱਚੀ ਗੁਰਬਾਣੀ ਦੇ ਗਿਆਨ ਨੂੰ ਸਮਝਣ ਦੇ ਉਦਮ ਦੀ ਸ਼ੁਰੂਆਤ ਕਰਨੀ ਹੀ ਮੰਨਿਆਂ ਜਾ ਸਕਦਾ ਹੈ। ਇਨਸਾਨ ਭੁੱਲਣਹਾਰ ਹੈ, ਗੁਰੂ ਬਖਸ਼ਣ ਹਾਰ ਹੈ। ਇਹ ਤਾਂ ਗੁਰਮਤਿ ਹੀ ਨਹੀਂ ਮੰਨਦੀ ਕਿ ਧਰਮ ਦੇ ਮਾਮਲੇ ਵਿੱਚ ਅਸੀਂ ਆਪਣੀ ਅਕਲ ਦੇ ਸਹੀ ਹੋਣ ਵਾਰੇ ਅਤੇ ਕਿਸੇ ਫਲ ਦੇ ਹੱਕਦਾਰ ਹੋਣ ਵਾਰੇ ਕੋਈ ਦਾਅਵਾ ਕਰ ਸਕੀਏ। ਪ੍ਰਮਾਤਮਾਂ ਦੀ ਬਖਸ਼ਿਸ਼ ਹਾਸਲ ਕਰਨ ਲਈ ਉਦਮ ਤਾਂ ਕਰ ਸਕਦੇ ਹਾਂ, ਪਰ ਗੁਰਮਤਿ ਵਿੱਚ ਦਾਅਵੇ ਲਈ ਕੋਈ ਥ੍ਹਾਂ ਨਹੀਂ ਹੈ। ਪਰ ਜੇ ਵੱਡੇ ਮਕਸਦ ਲਈ ਉਦਮ ਕਰਦੇ ਹੋਏ ਕਿਸੇ ਰਸਮੀ ਕੰਮ ਵਿੱਚ ਸਿੱਖ ਪਾਸੋਂ ਕੋਈ ਛੋਟੀ ਮੋਟੀ ਗਲਤੀ ਵੀ ਹੁੰਦੀ ਹੋਵੇ (ਜਿਵੇਂ ਕਿ ਗੁਰਬਾਣੀ ਦੇ ਵਗੈਰ ਕੋਈ ਬਾਣੀ ਸੁਣ ਲੈਣਾਂ) ਤਾਂ ਕੀ ਗੁਰੂ ਉਸ ਸਿੱਖ ਨੂੰ ਕਸੂਰਵਾਰ ਠਹਿਰਾ ਕੇ ਕੋਈ ਸਜ਼ਾ ਦੇਵੇਗਾ? ਇਹ ਜਾਣਦੇ ਹੋਏ ਕਿ ਸਿੱਖ ਤਾਂ ਹੈ ਹੀ ਭੁਲਣਹਾਰ ਅਤੇ ਭੁੱਲ ਵੀ ਉਦੋਂ ਹੋਈ ਜਦੋਂ ਉਹ ਗੁਰੂ ਦੀ ਭਾਵਨਾਂ ਅਨੁਸਾਰ ਚਲਣ ਲਈ ਸੁਹਿਰਦ ਉਦਮ ਕਰਦਾ ਹੈ। ਜੇ ਅਸੀਂ ਗੁਰੂ ਨੂੰ ਬਖਸ਼ਣਹਾਰ ਸਮਝਦੇ ਹਾਂ ਤਾਂ ਕੀ ਉਹ ਸਾਨੂੰ ਨਾਕਬੂਲ ਕਰ ਦੇਵੇਗਾ? ਗੁਰਮਤਿ ਅਨੁਸਾਰ ਗੁਰੂ ਆਪਣੇ ਬਚਿਆਂ ਨਾਲ ਇਹ ਸਲੂਕ ਨਹੀਂ ਕਰ ਸਕਦਾ। ਇੱਕ ਦੁਨਿਆਵੀ ਕਹਾਵਤ ਵੀ ਹੈ ਕਿ ਗੰਧਲੇ ਪਾਣੀ ਨਾਲ ਕੋਈ ਬੱਚੇ ਨੂੰ ਤਾਂ ਬਾਹਰ ਨਹੀਂ ਸੁੱਟ ਦਿੰਦਾ।
ਜੇ ਤੁਸੀਂ ਇਹ ਦਲੀਲ ਦੇਵੋਂ ਕਿ ਤਿੰਨ ਬਾਣੀਆਂ ਸੁਣਨ ਨਾਲ ਕੋਈ ਐਸੀ ਅਪਵਿਤ੍ਰਤਾ ਵਰਤ ਜਾਂਦੀ ਹੈ ਕਿ ਪਾਹੁਲ ਦੀ ਰਸਮ ਅਸਲੀ ਜਾਂ ਸ਼ੁੱਧ ਨਹੀਂ ਰਹਿੰਦੀ ਤਾਂ ਗੁਰੂ ਗ੍ਰੰਥ ਦੇ ਨਾਲ ਜੋ ਰਾਗਮਾਲਾ ਹੈ, ਉਸਨੂੰ ਤੁਸੀਂ ਵੀ ਕਿਤੇ ਨਾ ਕਿਤੇ ਗੁਰਬਾਣੀ ਦੇ ਨਾਲ ਸੁਣਦੇ ਹੋਵੋਂਗੇ, ਦਿਨ ਰਾਤ ਲਿਖਤੀ ਰੂਪ ਵਿੱਚ ਗੁਰਬਾਣੀ ਦੇ ਨਾਲ ਵਸਦੀ ਹੈ, ਕੀ ਉਹ ਬਾਣੀ ਅਪਵਿਤ੍ਰ ਹੋ ਗਈ ਹੈ, ਕੀ ਗੁਰਬਾਣੀ ਕੋਈ ਸਾਰਥਿਕ ਫਲ ਦੇਣ ਦੇ ਕਾਬਲ ਨਹੀ ਰਹੀ? ਮੈਂ ਇਹੀ ਬੇਨਤੀ ਕਰੂੰਗਾ ਕਿ ਗੁਰੂ ਦੀ ਮੱਤ ਲਵੋ, ਗੁਰੂ ਸਾਹਿਬ ਦੱਸਦੇ ਹਨ “ਚਤੁਰਾਈ ਨਾ ਚਤੁਰਭੁਜ ਪਾਈਐ”।
ਤੁਸੀਂ ਸੁਝਾ ਦਿੱਤਾ ਹੈ ਕਿ ਜਿੰਨੀ ਦੇਰ ਤੱਕ ਇਹ ਤਿੰਨ ਬਾਣੀਆਂ ਛੱਡ ਨਹੀਂ ਦਿਤੀਆਂ ਜਾਦੀਆਂ ਉਨੀਂ ਦੇਰ ਕਿਸੇ ਨੂੰ ਪਾਹੁਲ ਹੀ ਨਹੀਂ ਛਕਣੀ ਚਾਹੀਦੀ। ਮੈਂ ਤੁਹਾਡੀ ਇਸ ਸਲਾਹ ਦੇ ਨਤੀਜਿਆਂ ਵਾਰੇ ਸੋਚਣ ਤੋਂ ਵੀ ਡਰਦਾ ਹਾਂ, ਤੁਹਾਡੀ ਹਮਾਇਤ ਕਰਨੀ ਤਾਂ ਇੱਕ ਪਾਸੇ ਰਹੀ। ਇਹ ਸਮੁੱਚੇ ਪੰਥ ਦਾ ਮਾਮਲਾ ਹੈ, ਤੁਸੀਂ ਇਹ ਭਲੀਭਾਂਤ ਜਾਣਦੇ ਹੋਵੋਂਗੇ ਕਿ ਅੱਜ ਦੀ ਹਾਲਤ ਵਿੱਚ ਕਿੰਨੀ ਕੁ ਛੇਤੀ ਇਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਹਨ। ਜੇ ਇਸ ਨੂੰ ਪੰਜਾਹ ਸਾਲ ਲੱਗ ਜਾਣ ਤਾਂ ਓਨੀਂ ਦੇਰ ਕੋਈ ਪਾਹੁਲ ਹੀ ਨ ਛਕੇ? ਮੇਰੀ ਫਿਰ ਬੇਨਤੀ ਹੈ ਕਿ ਸਾਨੂੰ ਛੋਟੇ ਮੋਟੇ ਬਾਦ ਵਿਬਾਦਾਂ ਵਿੱਚ ਪੈ ਕੇ ਪੰਥ ਦੇ ਵੱਡੇ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਣ ਤੋਂ ਹਰ ਵੇਲੇ ਬਚਣਾਂ ਚਾਹੀਦਾ ਹੈ।
ਹੁਣ ਜੋ ਤੁਸੀਂ ਨਵਾਂ ਸਵਾਲ ਪੁਛਿਆ ਹੈ ਉਸ ਵਾਰੇ ਜਵਾਬ ਦੇਂਦਾ ਹਾਂ। ਗੁਰੂ ਗ੍ਰੰਥ ਦੀ ਕਾਰ ਦੀ ਸਵਾਰੀ ਦੇ ਨਾਲ ਬੈਠੇ ਜੁੱਤੀ ਪਾਉਣ ਵਾਰੇ ਤੁਹਾਡੇ ਸਵਾਲ ਦੇ ਜਵਾਬ ਵਾਰੇ ਤਾਂ ਮੈਂ ਇਹੀ ਦੱਸ ਸਕਦਾਂ ਕਿ ਮੈਂ ਕੀ ਕਰਦਾ ਹਾਂ। ਜੇ ਜੁੱਤੀ ਲਾਹੁਣੀ ਮੌਸਮ ਕਰਕੇ ਦੁਖਦਾਈ ਹੋਵੇ ਤਾਂ ਮੈਂ ਪਾਈ ਰੱਖਦਾ ਹਾਂ, ਪਰ ਜੇ ਮੌਸਮ ਕੋਈ ਦਿੱਕਤ ਨਾ ਦੇਵੇ ਤਾਂ ਬਿਨਾਂ ਜੁੱਤੀ ਬੈਠਣਾਂ ਪਸੰਦ ਕਰਦਾ ਹਾਂ। ਇਹ ਮੇਰੀ ਜ਼ਮੀਰ ਅਤੇ ਮੇਰੇ ਸਰੀਰ ਲਈ ਮੈਨੂੰ ਠੀਕ ਲੱਗਦਾ ਹੈ। ਗੁਰੂ ਸਾਹਿਬ ਵੀ ਸਰੀਰ ਨੂੰ ਕਿਸੇ ਤਰ੍ਹਾਂ ਦਾ ਦੁੱਖ ਦੇਣ ਲਈ ਨਹੀਂ ਕਹਿੰਦੇ।
ਭੁੱਲ ਚੁੱਕ ਦੀ ਮੁਆਫੀ ਦੇਣੀ ਜੀ!
ਗੁਰਨਾਮ ਸਿੰਘ ਕੁੰਢਾਲ


(31/03/09)
ਦਰਸਨ ਸਿੰਘ ਘਣਕਸ

ਰਾਹ ਪਿਆਂ ਜਣੀਏ ਜਾਂ ਬਾਹ ਪਿਆਂ ਜਾਣੀਏ।
ਪਾਠੱਕ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਤੂਹਾਡੇ ਵਿਚਾਰ ਕਰਨ ਲਈ ਇੱਕ ਹੱਡ ਬੀਤੀ ਕਹਾਣੀ ਲਿਖ ਰਿਹਾਂ ਹਾਂ, ਇਸ ਦਾ ਸਿਟਾ ਤੂਸੀਂ ਕਢਣਾ ਹੈ।
ਕੁਝ ਕੁ ਮਹੀਨੇ ਪਹਿਲਾਂ ਸਾਡੇ ਇਲਾਕੇ {ਮਾਲਟੱਨ} ਵਿੱਚ ਇੱਕ ਬਹੁਤ ਦੁਖਦਾਈ ਘੱਟਨਾ ਵਾਪਰ ਚੁਕੀ ਹੈ, ਅਤੇ, ਇਹ ਸੱਚੀ ਕਹਾਣੀ ਸਿਖ੍ਹ ਲੋਕਾਂ ਨਾਲ ਸਬੰਧਤ ਹੈ। ਟੀ, ਵੀ, ਰੈਡੀਓ, ਅੰਗਰੇਜੀ, ਪੂੰਜਾਬੀ ਦੇ ਅਖਬਾਰਾਂ ਵਿੱਚ ਕਈ ਮਹੀਨੇ ਬਹੁਤ ਚਰਚਾ ਚੱਲੀ ਹੈ, ਸਾਰੇ ਲੋਕਾਂ ਨੇ ਬਹੁਤ ਦੂਖ ਮਹਿਸੂਸ ਕੀਤਾ ਹੈ।
ਮਾਲਟੱਨ ਇਲਾਕਾ ਬਰੈਮਟੱਨ ਦੇ ਨਾਲ ਲੱਗਦਾ ਹੈ, ਜਿਥੇ ਅਸੀਂ ਰਹਿਦੇ ਹਾਂ।
ਇਹ ਕਹਾਣੀ ਇੱਕ 25 ਸਾਲ ਦੀ ਸਿਖ੍ਹ ਲੱੜਕੀ ਦੇ ਕੱਤਲ ਦੀ ਹੈ। ਇਸ ਲੜਕੀ ਦਾ ਕਤਲ ਉਸ ਲੜਕੀ ਦੇ ਸਾਹੁਰੇ ਨੇ ਕਰ ਦਿਤਾ ਹੈ। ਪੁਲੀਸ ਨੇ ਉਸ ਆਦਮੀ ਨੂੰ ਇਸ ਕਤਲ ਦੇ ਗੁਨਾਹ ਵਿੱਚ ਚਾਰਜ ਕਰ ਲਿਆ ਹੈ। ਉਸ ਲੜਕੀ ਦੇ ਸਸਕਾਰ ਤੇ ਉਸ ਦੇ ਮਾਤਾ ਪਿਤਾ ਪੰਜਾਬ ਤੋਂ ਆਏ ਸਨ, ਜਿਸ ਪਰਵਾਰ ਦੇ ਘਰ ਉਹ ਠਹਿਰੇ ਸਨ, ਮੈ ਉਸ ਪਰਵਾਰ ਨੂੰ ਜਾਣਦਾ ਹਾਂ, ਅਤੇ ਉਸ ਲੱੜਕੀ ਦੇ
Fund raising ਵਿਚ ਵੀ ਮੈ ਹਿਸਾ ਲਿਆ ਸੀ।
ਇਕ ਦਿਨ ਮੇਰੇ ਮੰਨ ਵਿੱਚ ਖਿਆਲ ਆਇਆ ਕੇ, ਸਾਨੂੰ ਸਿੰਘ ਸਭਾ ਵਲੋਂ ਅਫਸੋਸ ਕਰਨ ਜਾਣਾ ਚਾਹੀਦਾ ਹੈ। ਮੈ ਗੁਰਚਰਨ ਸਿੰਘ ਜੀਉਣ ਵਾਲੇ ਨੂੰ ਅਤੇ ਕੁਲਵਿੰਦਰ ਸਿੰਘ ਨੂੰ ਆਪਣੀ ਕਾਰ ਵਿੱਚ ਇਕਬਾਲ ਸਿੰਘ ਬੋਪਾਰਾਏ ਦੇ ਘੱਰ ਲੈ ਕੇ ਚਲਾ ਗਿਆ। ਉਸ ਲੱੜਕੀ ਦੇ ਮਾਤਾ ਪਿਤਾ ਇਕਬਾਲ ਸਿੰਘ ਬੋਪਾਰਾਏ ਦੇ ਘੱਰ ਠਹਿਰੇ ਹੋਏ ਸਨ। ਜਦੋਂ ਅਸੀ ਤਿਨੇ ਜਣੇ ਇਕਬਲ ਸਿੰਘ ਦੇ ਘਰ ਪਹੁੰਚੇ ਤਾਂ ਓਥੇ ਪਹਿਲਾਂ ਹੀ ਕਈ ਲੋਕ ਅਫਸੋਸ ਕਰਨ ਆਏ ਹੋਏ ਸਨ। ਅਸੀ ਵੀ ਉਨਾ ਵਿੱਚ ਜਾ ਬੈਠੇ। ਸਾਰੇ ਲੋਕ ਚੁਪ ਚਾਪ ਬੈਠੇ ਆਪਣੇ ਅਪਣੇ ਖਿਆਲਾਂ ਵਿੱਚ ਖੋਏ ਹੋਏ ਨਜਰ ਆਉਦੇਂ ਸਨ। ਚਾਰ-ਪੰਜ ਮਿਟਾਂ ਬਾਦ ਮੈ ਸੋਚਿਆ ਕੇ ਕੋਈ ਗੱਲ ਕੀਤੀ ਜਾਵੇ, ਕੇ ਇਸ ਪਰਵਾਰ ਦੇ ਐਡਾ ਵੱਡਾ ਸੱਦਮਾਂ ਕਿਓੁਂ ਪੱਲੇ ਪੈ ਗਿਆ ਹੈ। ਮੈ ਕਹਿਣਾ ਸੁਰੁ ਕਰ ਦਿਤਾ, ਕੇ ਸਮਝ ਨਹੀ ਆ ਰਹੀ ਕਿ ਇਸ ਤਰਾਂ ਦੇ ਵੱਡੇ ਦੁਖ ਕਿਸੇ ਕਰਮਾ ਦੇ ਚੱਕਰ ਹਨ, ਜਾਂ ਏਹ ਕੋਈ ਭਾਣਾ ਹੀ ਹੈ, ਮੈ ਹਾਲੇ ਆਪਣੀ ਗੱਲ ਖੱਤਮ ਨਹੀ ਸੀ ਕੀਤੀ ਕਿ ਗੁਰਚਰਨ ਸਿੰਘ ਜੀਉਣਵਾਲਾ ਅਪਣੇ ਸੁਭਾਅ ਮੁਤਾਬੱਕ ਮੇਰੀ ਗੱਲ ਦੇ ਵਿੱਚ ਹੀ ਆ ਕੁਦਿਆ, ਲੜਕੀ ਦੇ ਪਿਤਾ ਜੀ ਵੱਲ ਦੇਖ ਕੇ ਕਹਿਣ ਲੱਗਾ, ਏਹ ਕੋਈ ਕਰਮਾ, ਕੁਰਮਾ ਦਾ ਚੱਕਰ ਨਹੀ ਹੈ, ਏਹ ਤੂਹਾਡੀ ਗੱਲਤੀ ਹੈ, ਤੂਸੀ ਲੱੜਕੀ ਦੇ ਸਾਹੁਰਾ ਘਰ ਦੀ ਚੰਗੀ ਤਰਾਂ ਪੱੜਤਾਲ ਨਹੀ ਕੀਤੀ, ਤੂਹਾਨੂੰ ਸਾਰਾ ਕੁੱਝ ਦੇਖ ਲੈਣਾ ਚਾਹੀਦਾ ਸੀ ਨਾਲੇ ਲੱਖਾਂ ਰੁਪਿਆ ਖਰਾਬ ਕੀਤਾ। ਜੇ ਅੱਕਲ ਦੇ ਨਾਲ ਕੰਮ ਕੀਤਾ ਹੂੰਦਾ ਤਾਂ ਲੱੜਕੀ ਦਾ ਕੱਤਲ ਨਹੀ ਸੀ ਹੋਣਾ, ਸਾਰੀ ਗੱਲ ਲੱੜਕੀ ਦੇ ਪਿਤਾ ਜੀ ਤੇ ਸੁਟ ਕੇ ਅਪਣੀ ਅਕਲ ਦੀ ਗੱਲ ਦੱਸਣੀ ਸੁਰੂ ਹੋ ਗਿਆ।
ਕੇ ਜਦੋਂ ਮੈ ਜਰਮਨੀ ਤੋਂ ਵਿਆਹ ਕਰਵਾਉਣ ਪੰਜਾਬ ਗਿਆ ਸੀ, ਮੈ ਕਈ ਲੜਕੀਆਂ ਦੇਖੀਆਂ, ਕਈ ਘੱਰ ਵਾਰ ਦੇਖੇ, ਮੈ ਟਬਰ ਨੂੰ ਦੇਖ ਕੇ ਹੀ ਕਹਿ ਦਿੰਦਾ ਸੀ, ਏਹ ਲੜਕੀ ਏਹ ਟੱਬਰ ਮੇਰੇ ਫਿਟ ਨਹੀ ਹੈ, ਮੈ ਪੜ੍ਹੀ ਲਿਖੀ ਲੱੜਕੀੈ ਭਾਲ ਰਿਹਾਂ ਸਾਂ, ਪੜਿਆ ਲਿਖਿਆ ਟੱਬਰ। ਮੈ ਕਰਮਾ ਦੇ, ਭਾਣੇ ਦੇ ਸਿਧਾਤ ਤੇ ਅੱੜਿਆ ਰਿਹਾ, ਤੇ ਗੁਰਚਰਨ ਅਪਣੀ ਅਕਲ ਦੇ ਸਿਧਾਤ ਤੇ ਅੱੜਿਆ ਰਿਹਾ, ਕਾਫੀ ਦੇਰ ਏਹ ਡਰਾਮਾ ਚਲਦਾ ਰਿਹਾ, ਤੇ ਸਾਰੇ ਲੋਕ ਸਾਡੇ ਮੂੰਹਾਂ ਵੱਲ ਦੇਖ ਦੇ ਰਹੇ, ਮੇਰੇ ਮੰਨ ਨੂੰ ਬੜੀ ਠੇਸ ਲੱਗੀ, ਮੈ ਸੋਚਿਆ ਕੇ ਏਹ ਬੰਦਾ ਤਾਂ ਮੈਨੂੰ ਗੱਲ ਵੀ ਨਹੀ ਕਰਨ ਦਿੰਦਾ, ਲੋਕ ਕੀ ਕਹਿੰਦੇ ਹੋਣਗੇ, ਏਹ ਹਨ ਸਿੰਘ ਸਭਾ ਦੇ ਕਾਰਕੂਨ, ਏਹ ਗੁਰੂ ਨਾਨਕ ਜੀ ਦੀ ਸਿੱਖੀ ਦੇ ਪਰਚਾਰਕ ਕਹਾਉਦੇਂ ਹਨ, ਅੱਫਸੋਸ ਕਰਨ ਆਏ ਸੀ, ਆਪੱਸ ਵਿੱਚ ਹੀ ਫੱਸ ਬੈਠੇ, ਮੈ ਗੁਰਚਰਨ ਨੂੰ ਕਿਹਾ ਕੇ ਜੇ ਤੂੰ ਬਹਿਸ ਹੀ ਕਰਨੀ ਸੀ, ਮੈ 8 ਘੰਟੇ ਤੇਰੇ ਨਾਲ ਕਰਮਾ ਦੇ ਸਿਧਾਤ ਤੇ ਗੱਲ ਕਰ ਸਕਦਾ ਸੀ, ਪਰ ਇਸ ਥਾਂ ਤੇ ਨਹੀ। ਜੇ ਕਿਤੇ ਮੈ ਉਸ ਲੱੜਕੀ ਦਾ ਪਿਤਾ ਜੀ ਹੂੰਦਾ, ਹੋ ਸੱਕਦਾ ਮੈ ਗੂਸੇ ਵਿੱਚ ਆਕੇ ਇਸ ਨੂੰ ਉਸ ਘਰ ਵਿਚੋਂ ਬਾਹਰ ਕਢ ਸੁਟਦਾ, ਪਰ ਉਹ ਗਰੀਬ ਆਦਮੀ ਗੁਰਚਰਨ ਦੇ ਮੂੰਹ ਵੱਲ ਵੇਖਦਾ ਰਿਹਾ, ਉਸ ਗਰੀਬ ਆਦਮੀ ਦੀਆਂ ਅੱਖਾ ਭਿਜ ਆਈਆਂ ਸਨ, ਚੁਪ ਚਾਪ ਕਲੇਜੇ ਦੇ ਫੱਟ ਨੂੰ ਘੁਟ ਕੇ ਬੈਠਾ ਰਿਹਾ, ਮੰਨ ਵਿੱਚ ਕਹਿਦਾਂ ਹੋਵੇਗਾ, ਕੈਸੇ ਮੰਨਹੂਸ ਅਤੇ ਪੱਥਰ ਦਿਲ ਹਨ ਲੋਕ ਇਸ ਦੁਨੀਆ ਵਿਚ। ਥੋੜੇ ਚਿਰ ਵਾਦ ਅਸੀਂ ਸਰਮਿੰਦੇ ਹੋਏ, ਤਿਨੇ ਜਣੇ ਇਕਬਾਲ ਸਿੰਘ ਬੋਪਾਰਾਏ ਦੇ ਘਰੋ ਮੇਰੀ ਕਾਰ ਵਿੱਚ ਬੈਠਣ ਲੱਗੇ, ਮੈ ਘਰੋ ਬਾਹਰ ਆ ਕੇ ਗੁਰਚਰਨ ਨੂੰ ਪੁਛਿਆ ਕੇ ਅਗਰ ਮੈ ਕਰਮਾ ਦੀ ਗੱਲ ਸੁਰੁ ਕਰ ਹੀ ਬੈਠਿਆ ਸੀ, ਤੂੰ ਚੁਪ ਕਰ ਜਾਦਾਂ, ਅਸੀ ਇਕੱਠੇ ਸਿੰਘ ਸਭਾ ਦੇ ਮੈਂਬਰ ਹਾਂ, ਸਾਡਾ ਸਾਰਿਆ ਦਾ ਜਲੂਸ ਨਿਕਲਿਆ ਹੇ, ਨਾਲ ਹੀ ਕੁਲਵਿੰਦਰ ਸਿੰਘ ਨੇ ਸਾਨੂੰ ਕਿਹਾ ਤੁਸੀਂ ਬਹਸਿ ਨਾ ਕਰਅਿਾ ਕਰੋ।
ਪਿਆਰੇ ਪਾਠੱਕ ਜਨੋ ਹੁਣ ਤੂਸੀ ਇਸ ਆਦਮੀ ਦੀ ਅੱਕਲ ਦਾ ਜਾਇਜਾ ਲਾਉ, ਕੇ ਏਹ ਧਰਮੀ ਹੈ, ਜਾਂ ਆਧਰਮੀ ਹੈ, ਏਹ ਗੁਰੁ ਨਾਨੱਕ ਜੀ ਦਾ ਪਰਚਾਰੱਕ ਕਹਾਉਂਦਾ ਹੈ, ਤੇ ਸਿੰਘ ਸਭਾ ਕਨੇਡਾ ਨੂੰ ਕੱਲਾ ਹੀ ਘੂੰਮਾਈ ਫਿਰਦਾ ਹੈ, ਭਾਵੇ ਮਾਇਆ ਹੋਰਾਂ ਲੋਕਾਂ ਦੀ ਲੱਗ ਰਹੀ ਹੋਵੇ।
ਕੂਲਵਿੰਦਰ ਸਿੰਘ ਦਾ ਫੁਨ #416-676-2718 ਅਤੇ ਇਕਵਾਲ ਸਿੰਘ ਬੋਪਾਰਾਏ ਦਾ ਫੁਨ #647-402-9407, ਜੇ ਕਿਸੇ ਸੱਜਣ ਨੇ ਮੇਰੀ ਸਟੋਰੀ ਨੂੰ ਕੱਨਫਰਮ ਕਰਨਾ ਹੋਵੇ।
ਵਲੋਂ: ਦਰਸਨ ਸਿੰਘ ਘਣਕਸ।
(ਨੋਟ:- ਇਹ ਤੁਹਾਡਾ ਸਿੰਘ ਸਭਾ ਟੋਰਾਂਟੋ ਵਾਲਿਆਂ ਦਾ ਆਪਣਾ ਨਿੱਜੀ ਮਸਲਾ ਹੈ ਕਿਰਪਾ ਕਰਕੇ ‘ਸਿੱਖ ਮਾਰਗ’ ਨੂੰ ਇਸ ਵਿੱਚ ਨਾ ਘੜੀਸੋ। ਆਪਸ ਵਿੱਚ ਤੁਸੀਂ ਟੋਰਾਂਟੋ ਜਿਸ ਤਰ੍ਹਾਂ ਮਰਜੀ ਸਿੱਝੋ। ਇੰਟਰਨੈੱਟ ਸਾਰੀ ਦੁਨੀਆਂ ਵਿੱਚ ਪੜ੍ਹਿਆ ਜਾਂਦਾ ਹੈ ਨਾ ਕਿ ਇਕੱਲੇ ਟੋਰਾਂਟੋ ਵਿਚ। ਇਸ ਲਈ ਆਪਣੇ ਲੋਕਲ ਮਸਲੇ ਲੋਕਲ ਹੀ ਨਿਜਿੱਠੋ। ਕਰਮ, ਆਵਾਗਉਣ ਅਤੇ ਆਤਮਾ ਬਾਰੇ ਬਹੁਤ ਲੰਮੀ ਵਿਚਾਰ ਹੋ ਚੁੱਕੀ ਹੈ ਕਿਰਪਾ ਕਰਕੇ ਇਸ ਨੂੰ ਦੁਬਾਰਾ ਨਾ ਉਠਾਓ। ਇਸ ਬਾਰੇ ਅਸੀਂ ਹੋਰ ਪੱਤਰ ਨਹੀਂ ਪਉਣੇ –ਸੰਪਾਦਕ)


(31/03/09)
ਦਲਜੀਤ ਸਿੰਘ ਹੋਠੀ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੁ ਫ਼ਤਹਿ
ਸਰਦਾਰ ਮੱਖਣ ਸਿੰਘ ਜੀ, ਮੇਰੀ ਤੇ ਸਰਦਾਰ ਦਰਸ਼ਨ ਸਿੰਘ ਘਣਕਸ ਜੀ ਦੀ ਜੋ ਸ਼ਬਦੀ ਲੜਾਈ ਚੱਲ ਰਹੀ ਹੈ ਮੈਂ ਵੀ ਉਸ ਨੂੰ ਬੰਦ ਕਰਨਾ ਚਾਹੁੰਦਾ ਹਾਂ। ਕਿੳਕਿ ਸਾਡੀ ਇਸ ਸ਼ਬਦੀ ਲੜਾਈ ਵਿੱਚ ਕਿਸੇ ਨੂੰ ਵੀ ਕੋਈ ਲਾਭ ਨਹੀ।

ਧੰਨਵਾਦ !
{ ਦਲਜੀਤ ਸਿੰਘ ਹੋਠੀ } {ਰਾਚੈਸਟਰ ਨਿਉਯਾਰਕ } {585- 698- 0146}


(30/03/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਗੁਰਨਾਮ ਸਿੰਘ ਕੁੰਢਾਲ ਜੀ ਅਤੇ ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥

ਬਿਨਾ ਪਾਹੁਲਧਾਰੀ ਨੂੰ ਭੇਖੀ ਸਿੱਖ ਆਖਣ ਵਾਲੇ, ਖੁਦ ਮਰਯਾਦਾ ਤੋਂ ਬਾਗੀ ਪਾਹੁਲਧਾਰੀ ਕਿਵੇਂ ?
ਵੀਰ ਜੀ, ਮੇਰਾ ਸਵਾਲ ਤਾਂ ਬੜਾ ਸਿਧਾ ਹੈ ਪਰ ਪਤਾ ਨਹੀਂ ਏਨੇ ਪੜ੍ਹੇ ਲਿਖੇ “(ਇੱਕ ਐਂਜਨੀਅਰ ਹੋਣ ਦੇ ਨਾਤੇ ਦਾਸ ਨੂੰ ਪਤਾ ਹੈ)” ਆਦਮੀ ਦੀ ਸਮਝ ਵਿਚ ਕਿਉਂ ਨਹੀ ਪੈ ਰਿਹਾ। ਜਾਂ ਤੁਸੀਂ ਸਮਝਣਾ ਹੀ ਨਹੀਂ ਚਾਹੁੰਦੇ ਜਾਂ ਫਿਰ ਮੈਂਨੂੰ ਇਹ ਸਵਾਲ ਪੁੱਛਣ ਦਾ ਤਰੀਕਾ ਨਹੀਂ ਆ ਰਿਹਾ ? ਜਿਥੋਂ ਮੇਰੀ ਅਤੇ ਸ੍ਰ. ਘਣਕਸ ਜੀ ਦੀ ਗੱਲ ਤੁਰੀ ਸੀ ਤੁਸੀਂ ਪਹਿਲਾਂ ਉਹ ਚਿੱਠੀਆਂ ਪੜ੍ਹੋ ਅਤੇ ਫਿਰ ਜਵਾਬ ਦੇਵੋ ? ਗੱਲ ਨੂੰ ਘਮਾਉਣ ਦੀ ਖੇਚਲ ਨਾਂ ਕਰੋ ? ਆਪਣਾ ਅਤੇ ਦੂਸਰਿਆਂ ਦਾ ਸਮਾਂ ਖਰਾਬ ਨਾ ਕਰੋ ?
ਸ੍ਰ. ਕੁੰਢਾਲ ਜੀ, ਪਹਿਲੀ ਗੱਲ ਜੋ ਤੁਸੀਂ ਲਿਖੀ ਹੈ ਕਿ “ਅਗਰ ਮੈਂ ਨਾ ਜਵਾਬ ਦਿੱਤੇ ਤਾਂ ਕੋਈ ਹੋਰ ਸਿੱਖ ਮਾਰਗ ਦਾ ਪਾਠਕ ਤੁਹਾਨੂੰ ਜਵਾਬ ਦੇ ਦੇਵੇਗਾ।”
ਵੀਰ ਜੀ, ਮੈਂ ਤਾਂ ਤੁਹਾਡੇ ਨਾਂਅ ਤੇ ਚਿੱਠੀ ਨਹੀਂ ਸੀ ਪਾਈ, ਮੈਂ ਤਾਂ ਘਣਕਸ ਜੀ ਨਾਲ ਵਿਚਾਰ ਵਿਟਾਂਦਰਾ ਕਰ ਰਿਹਾ ਸੀ ਤੁਸੀਂ ਆਪ ਹੀ ਵਿਚ ਆਏ ਹੋ। ਜਿਹੜੇ ਸਵਾਲ ਤੁਸੀਂ ਪੈਦਾ ਕੀਤੇ ਹਨ ਕੀ ਉਹਨਾਂ ਦੇ ਜਵਾਬ ਤੁਹਾਨੂੰ ਦੇਣੇ ਨਹੀਂ ਚਾਹੀਦੇ ? ਤੁਸੀਂ ਤਾਂ ਘਣਕਸ ਜੀ ਕੋਲੋਂ ਪੁੱਛੇ ਸਵਾਲਾਂ ਦੇ ਜਵਾਬ ਮੈਂਨੂੰ ਦੇਣ ਆਏ ਹੋ, ਪਰ ਹੁਣ ਆਪਣੇ ਹੀ ਸਵਾਲਾਂ ਦੇ ਜਵਾਬ ਦੇਣ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਹੈ ? ਤੁਹਾਡੇ ਖਿਆਲ ਵਿਚ ਸਮਾਂ ਸਿਰਫ ਆਪਦਾ ਹੀ ਕੀਮਤੀ ਹੈ ਬਾਕੀ ਸਾਰੇ ਫਜੂਲ ਗੱਲਾਂ ਹੀ ਕਰਦੇ ਹਨ ? ਜਿਹੜੇ ਪਾਠਕ ਆਪ ਦੀਆਂ ਲਿਖਤਾਂ ਪੜ੍ਹਦੇ ਹਨ ਉਹ ਤੁਹਾਡੇ ਖਿਆਲ ਵਿਚ ਸਾਰੇ ਵਿਹਲੇ ਹਨ ?
ਜਦ ਮੈਂ ਤੁਹਾਨੂੰ ਚਿਠੀ ਲਿਖੀ ਸੀ, ਉਸ ਦਿਨ ਮੈਂਨੂੰ ਤੁਹਾਡੇ ਬਾਰੇ ਪਤਾ ਨਹੀਂ ਸੀ ਕਿ ਤੁਸੀਂ ਕਿਥੇ ਰਹਿੰਦੇ ਜਾਂ ਕੌਣ ਹੋ ? ਮਗਰੋਂ ਆਪ ਬਾਰੇ ਪਤਾ ਲੱਗ ਗਿਆ ਕਿ ਤੁਸੀਂ ਤਾਂ ਸ੍ਰ. ਦਰਸ਼ਨ ਸਿੰਘ ਕਣਕਸ ਜੀ ਦੇ ਬੇਲੀ ਹੋ। ਉਹਨਾਂ ਨੇ ਤੁਹਾਨੂੰ ਨਹੀਂ ਦੱਸਿਆ ਕਿ ਮੈਂ ਕੇਸਾਧਾਰੀ ਹਾਂ ਜਾਂ ਨਹੀਂ ? ਜਾਂ ਹੋ ਸਕਦਾ ਉਹ ਮੈਂਨੂੰ ਨਾਂਅ ਤੋਂ ਨਾਂ ਜਾਣਦੇ ਹੋਣ ? ਕੀ ਤੁਸੀਂ ਸਿਰਫ ਕੇਸਾਧਾਰੀ ਸਿੱਖਾਂ ਨੂੰ ਹੀ ਸਿੱਖ ਧਰਮ ਬਾਰੇ ਜਾਣਕਾਰੀ ਦੇਂਦੇ ਹੋ ?
ਮੈਂ ਆਪ ਨੂੰ ਪਾਹੁਲਧਾਰੀ ਹੋਣ ਬਾਰੇ ਪੁੱਛਿਆ ਸੀ। ਤੁਸੀਂ ਦੱਸਿਆ ਹੈ ਕਿ ਤੁਸੀਂ ੧੯੮੦ ਈ. ਦੇ ਪਾਹੁਲਧਾਰੀ ਹੋ। ਇਹ ਸਵਾਲ ਮੈਂ ਇਸ ਕਰਕੇ ਪੁੱਛਿਆ ਸੀ ਕਿ ਤੁਸੀਂ ਜਦੋਂ ਖੰਡੇ ਬਾਟੇ ਦੀ ਪਾਹੁਲ ਲਈ ਸੀ ਉਸ ਸਮੇਂ ਤੁਹਾਨੂੰ ਦਸਮ ਗ੍ਰੰਥ ਵਾਲੀਆਂ ਤਿੰਨ ਬਾਣੀਆਂ ਦਾ ਗੁਰਬਾਣੀ ਨਾ ਹੋਣ ਦਾ ਪਤਾ ਨਹੀਂ ਸੀ ? ਉਸ ਸਮੇਂ ਤੁਹਾਡੇ ਮਨ ਵਿਚ ਦਸਮ ਗ੍ਰੰਥ ਵਿਚੋਂ ਲਈਆਂ ਬਾਣੀਆਂ ਬਾਰੇ ਪੂਰਾ ਸਤਿਕਾਰ ਤੇ ਸ਼ਰਧਾ ਸੀ ਪਰ ਜੇਕਰ ਤੁਸੀਂ ਹੁਣ ਪਾਹੁਲ ਧਾਰਨ ਕਰਦੇ ਤਾਂ ਕੀ ਤੁਹਾਡੇ ਮਨ ਵਿੱਚ ਦਸਮ ਗ੍ਰੰਥ ਵਾਲੀਆਂ ਬਾਣੀਆਂ ਪ੍ਰਤੀ ਉਹਨੀ ਹੀ ਸ਼ਰਧਾ ਅਤੇ ਸਤਿਕਾਰ ਹੋਣਾ ਸੀ ? ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਦਸਮ ਗ੍ਰੰਥ ਵਾਲੀਆਂ ਬਾਣੀਆਂ ਪ੍ਰਤੀ ਸਿਰ ਝੁਕਾਣ ਦਾ ਢੌਂਗ ਕਰਨਾ ਸੀ ? ਕਿਉਂਕਿ ਉਨ੍ਹਾਂ ਤੋਂ ਬਗੈਰ ਤੁਹਾਨੂੰ ਕਿਸੇ ਨੇ ਪਾਹੁਲਧਾਰੀ ਨਹੀਂ ਬਣਾਉਣਾ ? ਮੇਰੀ ਤੁੱਛ ਬੁੱਧੀ ਅਨੁਸਾਰ ਹੁਣ ਦਸਮ ਗ੍ਰੰਥ ਵਿਚੋਂ ਲਈਆਂ ਬਾਣੀਆਂ ਨੂੰ ਗੁਰਬਾਣੀ ਨਾਂ ਮੰਨਣ ਵਾਲਿਆਂ ਕੋਲ ਸਿਰਫ ਦੌ ਹੀ ਰਾਹ ਹਨ ਜਾਂ ਤੁਹਾਡੇ ਕਹੇ ਮੁਤਾਬਕ ਗੁਰੂ ਸਾਹਿਬ ਦੀ ਹਜੂਰੀ ਵਿਚ ਉਨ੍ਹਾਂ ਬਾਣੀਆਂ ਪ੍ਰਤੀ ਸਿਰ ਝੁਕਾਣ ਦਾ ਢੌਂਗ ਕਰਨ ਜਾਂ ਫਿਰ ਜਿੰਨਾ ਚਿਰ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿਚੋਂ ਨਹੀਂ ਪੜ੍ਹੀਆਂ ਜਾਂਦੀਆਂ ਉਸ ਸਮੇਂ ਦਾ ਇੰਤਜਾਰ ਕਰਨ। ਪਰ ਇਹ ਕਿਥੋਂ ਤੀਕਰ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਤਾਂ ਸਿਰ ਸੁੱਟਕੇ “ਹਾਂ” ਕਰਨ ਪਰ ਹਾਲ ਵਿਚੋਂ ਬਾਹਰ ਆਉਂਦੇ ਹੀ ਇਹਨਾਂ ਬਾਣੀਆਂ ਨੂੰ ਨਾਂ ਮੰਨਣ ਦਾ ਪ੍ਰਚਾਰ ਕਰਨ ਲੱਗ ਜਾਣ ਅਤੇ ਜੇ ਕੋਈ ਪੁੱਛੇ ਤੁਸੀਂ ਪਾਹੁਲਧਾਰੀ ਹੋ ਤਾਂ ਗਾਤਰਾ ਵਿਖਾ ਕੇ ਪਾਹੁਲਧਾਰੀਆਂ ਵਿਚ ਸ਼ਾਮਲ ਹੋ ਜਾਣ ? ਇਹ ਦੋਗਲੀ ਨੀਤੀ ਮੇਰੀ ਤੁੱਛ ਬੁੱਧੀ ਦੀ ਸਮਝ ਵਿਚ ਨਹੀਂ ਪੈਂਦੀ ?
ਇਕ ਪਾਸੇ ਤੁਸੀਂ ਮੰਨਦੇ ਹੋ ਕਿ “ਬਾਣੀਆਂ ਪੜ੍ਹਨ ਦਾ ਮਕਸਦ ਹੁੰਦਾ ਹੈ ਜਗਿਅਸੂ ਨੂੰ ਬਾਣੀਆਂ ਨਾਲ ਜਾਣ ਪਛਾਣ ਕਰਵਾਣੀ, ਮੁਢਲਾ ਗਿਆਨ ਦੇਣਾਂ, ਬਾਣੀ ਸਹੀ ਉਚਾਰਨ ਦੀ ਜਾਚ ਦੱਸਣੀ”।
ਪਰ ਦੂਸਰੇ ਪਾਸੇ ਆਖਦੇ ਹੋ, “ਪਰ ਅੱਜ ਦੀ ਸੋਚ ਇਹ ਦਸਦੀ ਹੈ ਕਿ ਉਹ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਹੋਈਆਂ ਨਹੀਂ ਹਨ। ਮੇਰੇ ਖਿਆਲ ਮੁਤਾਬਕ ਅਗਰ ਇਹ ਬਾਣੀਆਂ ਉਨ੍ਹਾਂ ਦੀਆਂ ਉਚਾਰੀਆਂ ਵੀ ਹੁੰਦੀਆਂ ਤਦ ਵੀ ਇਹ ਅੰਮ੍ਰਿਤ ਛਕਾਣ ਵੇਲੇ ਪੜ੍ਹਨੀਆਂ ਠੀਕ ਨਹੀਂ ਹਨ, ਕਿਉਕਿ ਇਹ ਗੁਰਬਾਣੀ ਨਹੀਂ ਹਨ”
ਵੀਰ ਜੀ, ਜਦ ਕਿ ਤੁਸੀਂ ਮੰਨਦੇ ਹੋ ਕਿ ਦਸਮ ਗ੍ਰੰਥ ਵਾਲੀਆਂ ਬਾਣੀਆਂ ਗੁਰਬਾਣੀ ਹੀ ਨਹੀਂ ਹੈ ਤਾਂ ਫਿਰ ਤੁਸੀਂ ਇਨ੍ਹਾਂ ਬਾਣੀਆਂ ਤੋਂ ਏਨੇ ਸਾਲ ਮੁੱਢਲਾ ਗਿਆਨ ਕੀ ਲਿਆ ? ਕੀ ਗੁਰੂ ਨਾਲ ਪ੍ਰਣ ਕਰਦੇ ਸਮੇਂ ਇਹਨਾਂ ਬਾਣੀਆਂ ਨੂੰ ਪੜ੍ਹਨ ਤੇ ਗੁਰਬਾਣੀ ਮੰਨਣ ਦਾ ਪ੍ਰਣ ਨਹੀਂ ਨਹੀਂ ਕੀਤਾ ਸੀ? ਜਿਵੇਂ: “ਜਪੁ, ਜਾਪੁ, 10 ਸਵੱਯੇ ('ਸ੍ਰਾਵਗ ਸੁਧ' ਵਾਲੇ), ਬੇਨਤੀ ਚੌਪਈ ('ਹਮਰੀ ਕਰੋ ਹਾਥ ਦੇ ਰੱਛਾ' ਤੋਂ ਲੈ ਕੇ 'ਦੁਸਟ ਦੋਖ ਤੇ ਲੋਹੁ ਬਚਾਈ' ਤਕ), ਅਨੰਦ ਸਾਹਿਬ”।
ਵੀਰ ਜੀ, ਜੇਕਰ ਪਾਹੁਲ ਧਾਰਨ ਕਰਾਉਣ ਵਾਲੇ ਸਮੇਂ ਪੰਜ ਬਾਣਿਆਂ ਹੀ ਨਾਂ ਪੜ੍ਹੀਆਂ ਜਾਣ ਤਾਂ ਬਾਕੀ ਹੋਰ ਕਿਹੜੀ ਜਰੂਰੀ ਗੱਲ ਹੁੰਦੀ ਹੈ ? ਕੀ ਇਹ ਖੰਡੇ ਬਾਟੇ ਦੀ ਪਾਹੁਲ ਸੰਸਕਾਰ ਦਾ ਮੁੱਖ ਹਿੱਸਾ ਨਹੀਂ ਹੈ ? ਇਸ ਬਾਰੇ ਚਾਨਣਾ ਪਾਉਣਾ ?
ਮੇਰੀ ਸਮਝ ਵਿਚ ਇਹ ਗੱਲ ਨਹੀਂ ਆ ਰਹੀ ਕਿ ਜਦੋਂ ਤੁਸੀਂ ਪਾਹੁਲ ਧਾਰਨ ਕਰਨ ਵਾਲੀ ਮਰਯਾਦਾ ਦੀ ਮੁੱਖ ਧਾਰਾ ਤੋਂ ਬਾਗੀ ਹੋ, ਫਿਰ ਤੁਸੀਂ ਪਾਹੁਲ ਧਾਰੀ ਕਿਵੇਂ ਹੋਏ ? ਫਿਰ ਤੁਹਾਨੂੰ ਦੂਸਰੇ ਸਿੱਖਾਂ ਨੂੰ ਭੇਖੀ ਸਿੱਖ ਆਖਣ ਦਾ ਹੱਕ ਕਿਥੋਂ ਮਿਲਿਆ ਹੈ ?
ਮੈਂ ਸਿਰਫ ਇਹ ਹੀ ਸਵਾਲ ਸ੍ਰ. ਦਰਸ਼ਨ ਸਿੰਘ ਜੀ ਤੋਂ ਪੁੱਛਿਆ ਸੀ ਪਰ ਉਨ੍ਹਾਂ ਜਵਾਬ ਦੇਣ ਤੋਂ ਨਾਂਹ ਕਰ ਦਿਤੀ ਅਤੇ ਤੁਸੀਂ ਇਸ ਸਵਾਲ ਦਾ ਜਵਾਬ ਦੇਣ ਲਈ ਆ ਗਏ। ਇੰਜ ਲੱਗਦਾ ਹੁਣ ਤੁਸੀਂ ਕਿਸੇ ਹੋਰ ਵੱਲ ਉਗਲ ਕਰਨ ਦੀ ਸੋਚੀ ਹੈ ?
ਵੀਰ ਜੀ, ਤੁਸੀਂ ਲਿਖਿਆ ਹੈ, “ਉਹ ਦਿਨ ਦੂਰ ਨਹੀਂ ਹੈ ਜਦ ਇਨ੍ਹਾਂ ਬਾਣੀਆਂ ਵਾਰੇ ਪੰਥ ਸਹੀ ਫੈਸਲਾ ਲੈ ਲਵੇਗਾ”।
ਜਦੋਂ ਦਾ ਤੁਸੀਂ ਦਸਮ ਗ੍ਰੰਥ ਵਾਲੀਆਂ ਬਾਣੀਆਂ ਨੂੰ ਗੁਰਬਾਣੀ ਵਜੋਂ ਨਾਂ ਮੰਨਣ ਦੀ ਬਗਾਵਤ ਕਰਕੇ ਪੇਪਰਾਂ, ਰੇਡੀਓ, ਅਖਬਾਰਾਂ ਆਦਿਕ ਵਿਚ ਪ੍ਰਚਾਰਨਾ ਚਾਲੂ ਕੀਤਾ ਹੈ; ਕੀ ਉਸ ਸਮੇਂ ਪੰਥ ਦੇ ਫੈਸਲੇ ਦੀ ਉਡੀਕ ਕੀਤੀ ਸੀ ?
ਹੁਣ ਜੇਕਰ ਤੁਸੀਂ ਦਸਮ ਗ੍ਰੰਥ ਵਾਲੀਆਂ ਬਾਣੀਆਂ ਨੂੰ ਪਾਹੁਲ ਧਾਰਨ ਕਰਨ ਸਮੇਂ ਗੁਰਬਾਣੀ ਨਾਂ ਮੰਨਣ ਦੀ ਬਗਾਵਤ ਕੀਤੀ ਹੀ ਹੈ ਅਤੇ ਹੋਰਨਾ ਸਿੱਖਾਂ ਵਿਚ ਵੀ ਪ੍ਰਚਾਰ ਕਰ ਰਹੇ ਹੋ ਤਾਂ ਸਿੱਖਾਂ ਨੂੰ ਅੱਗੇ ਰਾਹ ਵੀ ਵਿਖਾਵੋ, ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਕਿਹੜੀਆਂ-ਕਿਹੜੀਆਂ ਬਾਣੀਆਂ ਪੜ੍ਹਕੇ ਪਾਹੁ਼ਲਧਾਰੀ ਬਣਾਉਣ ਅਤੇ ਬਣਨ ? ਅਤੇ ਤੁਸੀਂ ਆਪ ਅੱਗੇ ਲੱਗੋ ?
ਵੀਰ ਜੀ, ਕੀ ਤੁਸੀਂ ਪੰਥਕ ਰਹਿਤ ਮਰਯਾਦਾ (ਧਰਮ ਪ੍ਰਚਾਰ ਕਮੇਟੀ) ਅਨੁਸਾਰ ਕੀਤੀ ਜਾਂਦੀ ਅਰਦਾਸ ਨੂੰ ਮੰਨਦੇ ਹੋ ?
ਮੇਰਾ ਖਿਆਲ ਹੈ ਕਿ ਤੁਸੀਂ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਵੀਰ ਜੀ, ਤੁਹਾਡੇ ਵਿਚਾਰ ਅਨੁਸਾਰ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਇਕ ਥਾਂ ਤੋਂ ਦੂਜੀ ਥਾਂ ਲੈਕੇ ਜਾਂਦੇ ਸਮੇਂ ਕਾਰ ਜਾਂ ਵੈਨ ਵਿਚ ਬੈਠੇ ਸਿੱਖ ਜੁਤੀਆਂ ਪਾ ਕੇ ਬੈਠ ਸਕਦੇ ਹਨ ਜਾਂ ਨਹੀਂ ? ਇਸ ਬਾਰੇ ਵੀ ਸੋਝੀ ਦੇਣ ਦੀ ਖੇਚਲ ਕਰਨੀ ਜੀ। ਤੁਸੀਂ ਤਾਂ ੧੯੮੦ ਈ. ਵਿਚ ਪਾਹੁਲਧਾਰੀ ਸੀ ਅਤੇ ਗੁਰਮਤਿ ਬਾਰੇ ਬਹੁਤ ਕੁਝ ਜਾਣੇ ਹੋ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ
______________________________________________________________
ਸ੍ਰ. ਪਰਮਜੀਤ ਸਿੰਘ ਹੋਠੀ ਜੀ, ਸ੍ਰ. ਮਹਿੰਦਰ ਸਿੰਘ ਜੀ, ਸ੍ਰ. ਰਵਿੰਦਰ ਸਿੰਘ ਹੋਠੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥
ਤੁਸੀਂ ਸਾਰਿਆਂ ਨੇ ਮਿਲ-ਬੈਠ ਕੇ ਆਪਣੇ ਗਿਲੇ ਛਿਕਵੇਂ ਦੂਰ ਕਰ ਲਏ ਹਨ ਇਹ ਬਹੁਤ ਹੀ ਚੰਗੀ ਗੱਲ ਹੋਈ ਹੈ। ਮੈਂਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਤੁਹਾਡੇ ਵਰਗੇ ਸਿੱਖ ਬਹੁਤ ਘੱਟ ਹਨ ਪਰ ਮੇਰੇ ਵਰਗੇ “ਮੈਂ ਨਾਂ ਮਾਨੂੰ” ਬਿਰਤੀ ਵਾਲੇ ਬਹੁਤ ਹਨ। ਤੁਹਾਨੂੰ ਇਸ ਬਾਰੇ ਨੇਕ ਸਲਾਹ ਦੇਣ ਵਾਲੇ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ।
ਤੁਹਾਡਾ ਵੀਰ,
ਗੁਰਸ਼ਰਨ ਸਿੰਘ ਕਸੇਲ


(29/03/09)
ਵਿਚਾਰ ਚਰਚਾ ਵਾਲੇ ਤਿੰਨ ਪਾਠਕ

waheguru ji ka khalsa

waheguru ji ki fateh

veerji, please post this letter on sikhmarg, and delete the following date letters from sikhmarg.

mohinder Singh 27/3/09

paramjit singh hothi and ravinder singh hothi: 25/03/09

mohinder Singh: 22/03/09

paramjit singh 12/03/09

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥

ਸਿੱਖ-ਮਾਰਗ ਦੀ ਸਮੂਹ ਸੰਗਤ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਪਿਛਲੇ ਕੁੱਝ ਦਿਨਾ ਤੋਂ ਜੋ ਖਿਚੋਤਾਨੀ ਸਾਡੇ ਵਿੱਚ ਚਲ ਰਹੀ ਸੀ ਉਸ ਦਾ ਨਿਵਾਰਨ ਅੱਜ ਗੁਰਦੁਆਰਾ ਸਾਹਿਬ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਸੀਂ ਗੱਲਬਾਤ ਰਾਹੀ ਸੁਲਝਾ ਲਿਆ ਹੈ। ਅਸੀ ਸਾਰੇ ਬਹੁਤ ਹੀ ਨਾਜੁਕ ਮੋੜ ਤੇ ਆ ਗਏ ਸੀ ਤੇ ਇਹ ਸਿਰਫ ਤੇ ਸਿਰਫ ਸਾਡੀ ਆਪਸ ਵਿੱਚ ਗੱਲਬਾਤ ਨਾ ਦੇ ਹੋਣ ਕਾਰਨ ਹੋਇਆ।

ਜੋ ਹੋਇਆ ਆਪ ਸਭ ਮਾਈ-ਭਾਈ ਦੇ ਸਾਹਮਣੇ ਹੋਇਆ। ਇਸ ਤੋਂ ਸਾਨੂੰ ਸਾਰਿਆਂ ਨੂੰ ਹੀ ਬਹੁਤ ਕੁੱਝ ਸਿੱਖਣ ਨੂੰ ਮਿੱਲਆ ਤੇ ਸਾਡੀ ਕੋਸ਼ੀਸ਼ ਰਹੇ ਗੀ ਕੇ ਜੋ ਕੁੱਝ ਵੀ ਇਸ ਤੋ ਅਸੀਂ ਸਿੱਖਆ ਹੈ ਉਹ ਸਾਡੇ ਨਾਲ ਦੂਰ ਤੱਕ ਚੱਲੇ। ਇਹੋ ਜਹੀਆਂ ਘਟਣਾ ਹਰ ਇਨਸਾਨ ਦੀ ਜਿੰਦਗੀ ਵਿੱਚ ਵਾਪਰਦੀਆਂ ਰਹਿੰਦੀਆਂ ਹਨ, ਜਦੋਂ ਅਸੀਂ ਜਿਆਦਾ ਨਾ ਵਿਚਾਰੇ ਬਿਨਾ, ਦੂਰ ਦੀ ਨਾ ਸੋਚਦੇ ਹੋਏ, ਕਾਹਲੀ ਵਿੱਚ ਫੈਂਸਲੇ ਕਰਦੇ ਹਾਂ।

ਸਾਡੀ ਇਸ ਸ਼ਬਦੀ ਲੜਾਈ ਵਿੱਚ ਦੋਨੋ ਪਾਸੇ ਦੇ ਹੀ ਸਾਡੇ ਯਾਰਾਂ-ਮਿੱਤਰਾਂ ਨੂੰ ਕਾਫੀ ਠੇਸ ਪਹੁੰਚੀ ਤੇ ਇਸ ਲਈ ਅਸੀ ਆਪ ਸਭ ਸੰਗਤਾਂ ਦੇ ਨਾਲ-ਨਾਲ ਆਪਣੇ ਦੋਸਤਾਂ ਮਿੱਤਰਾਂ ਤੋ ਵੀ ਖਿਮ੍ਹਾਂ ਦੇ ਜਾਚਕ ਹਾਂ।

ਅਸੀ ਹਾਂ:

ਪਰਮਜੀਤ ਸਿੰਘ ਹੋਠੀ

(585) 944 - 3613

ਮਹਿੰਦਰ ਸਿੰਘ

(585) 503 - 5328

ਰਵਿੰਦਰ ਸਿੰਘ ਹੋਠੀ

(585) 739 – 9155

(ਨੋਟ:- ਤੁਹਾਡੀਆਂ ਇਹ ਉਪਰ ਜ਼ਿਕਰ ਕੀਤੀਆਂ ਹੋਈਆਂ ਚਿੱਠੀਆਂ ਕੁੱਝ ਦਿਨਾ ਦੇ ਵਿਚ–ਵਿਚ, ਜਦੋਂ ਵੀ ਟਾਇਮ ਮਿਲਿਆ ਹਟਾ ਦਿੱਤੀਆਂ ਜਾਣਗੀਆਂ। ਅਸੀਂ ਹੋਰ ਵੀ ਸਭ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ‘ਸਿੱਖ ਮਾਰਗ’ ਨੂੰ ਆਪਣੀਆਂ ਜਾਤੀ ਅਤੇ ਨਿੱਜੀ ਕਿੜਾਂ ਕੱਢਣ ਲਈ ਨਾ ਵਰਤੋ ਇਸ ਨੂੰ ਗੁਰਮਤਿ ਦੀ ਵੱਧ ਤੋਂ ਵੱਧ ਉਸਾਰੂ ਵਿਚਾਰ ਚਰਚਾ ਲਈ ਵਰਤੋ। ਸਾਨੂੰ ਅੱਜ ਇੱਕ ਚਿੱਠੀ ਦਰਸ਼ਨ ਸਿੰਘ ਘਣਕਸ ਦੀ ਦਲਜੀਤ ਸਿੰਘ ਹੋਠੀ ਦੀ ਚਿੱਠੀ ਦੇ ਜਵਾਬ ਵਿੱਚ ਆਈ ਹੈ, ਅਸੀਂ ਇਸ ਨੂੰ ਹਾਲ ਦੀ ਘੜੀ ਗੱਲ ਹੋਰ ਜ਼ਿਆਦਾ ਵਧਣ ਤੋਂ ਨਹੀਂ ਪਾ ਰਹੇ ਅਤੇ ਜੇ ਕਰ ਇਹ ਦੋਵੇਂ ਚਾਹੁੰਦੇ ਹੋਣ ਕਿ ਅਸੀਂ ਹਾਲੇ ਹੋਰ ਇੱਕ ਦੂਜੇ ਦੇ ਵਿਰੁੱਧ ਲਿਖਣਾ ਚਾਹੁੰਦੇ ਹਾਂ ਤਾਂ ਅਸੀਂ ਪਾ ਦੇਵਾਂਗੇ। ਪਰ ਫਿਰ ਇਹ ਮੈਨੂੰ ਦੁਬਾਰਾ ਹਟਾਉਣ ਲਈ ਨਾ ਕਹਿਣ ਕਿਉਂਕਿ ਇਸ ਨਾਲ ਮੈਨੂੰ ਕਾਫੀ ਵਾਧੂ ਕੰਮ ਪੈ ਜਾਂਦਾ ਹੈ-ਸੰਪਾਦਕ)


(29/03/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਬੀਬੀ ਹਰਬੰਸ ਕੌਰ, ਫਰੀਦਾਬਾਦ, ਜੀ ਗੁਰ ਫਤਹਿ ਬੁਲਾਈ ਪ੍ਰੀਵਾਨ ਕਰਨੀ ਜੀ।
ਹੁਣ ਮੈਨੂੰ ਇਹ ਯਾਦ ਨਹੀਂ ਆ ਰਿਹਾ ਕਿ ਕਿਸ ਨੇ ਮੈਨੂੰ ਤੁਹਾਡੀ ਵੈਬ-ਸਾਈਟ ਬਾਰੇ ਦੱਸਿਆ ਤੇ ਉਹ ਕਿਹੜਾ ਐਤਵਾਰ ਦਾ ਦਿਨ ਸੀ, ਜਦੋਂ ਮੈਂ ਰੈਡੀਓ ਸ਼ੇਰੇ ਪੰਜਾਬ ਵੈਨਕੂਵਰ ਤੇ 30 ਕੁ ਮਿੰਟ ਸਿੱਖ ਧਰਮ ਬਾਰੇ ਬੋਲਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਤੇ ਬੋਲਣਾ ਸ਼ੁਰੂ ਕਰਨ ਹੀ ਵਾਲਾ ਸਾਂ। ਰੈਡੀਓ ਤੇ ਤੁਹਾਡੀ ਵੈਬ-ਸਾਈਟ ਬਾਰੇ ਜਾਣਕਾਰੀ ਦੇਣ ਤੋਂ ਝੱਟ ਹੀ ਬਾਅਦ ਤੁਹਾਡੀ ਵੈਬ-ਸਾਈਟ ਕੰਮ ਕਰਨੋ ਹਟ ਗਈ। ਫਿਰ ਮਨ ਬਣਾ ਕੇ ਤੁਹਾਡੇ ਨਾਲ ਨੀਚੇ ਲਿਖੇ ਨੰਬਰਾਂ, ਸ੍ਰ. ਉਪਕਾਰ ਸਿੰਘ ਫਰੀਦਾਬਾਦ 98 115 12636, ਕੋਈ ਬੀਬੀ ਜਿਸਦਾ ਨਾਮ ਹੁਣ ਮੈਨੁੰ ਯਾਦ ਨਹੀਂ ਸਗੋ ਫੂਨ ਨੰਬਰ 98991 09543 ਤੇ ਉਸ ਨਾਲ ਕਈ- ਵਾਰ ਗੱਲਬਾਤ ਕੀਤੀ ਤੇ ਇਸ ਡੀ. ਵੀ. ਡੀ. ਨੂੰ ਦੁਨੀਆ ਭਰ ਵਿੱਚ ਮੁਫਤ ਵੰਡਣ ਦੀ ਤੇ ਵੈਬ-ਸਾਈਟਸ ਤੇ ਪਾਉਣ ਬਾਰੇ ਵੀ ਪੁਛਿਆ। ਤੁਸੀਂ ਇਨਕਾਰ ਨਹੀਂ ਕੀਤਾ ਸਗੋਂ ਵੀ. ਸੀ. ਡੀ ਕੁਰੀਅਰ ਸਰਵਿਸ ਰਾਹੀਂ ਜਲਦੀ ਹੀ ਭੇਜ ਦਿੱਤੀ ਜਿਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ। ਫਿਰ ਮੇਰੇ ਮਨ ਵਿੱਚ ਆਇਆ ਕਿ ਅਸਲ ਕਰਤੇ, ਸ੍ਰ. ਦਲਬੀਰ ਸਿੰਘ, ਫਰੀਦਾਬਾਦ, ਜੀ ਨਾਲ ਗੱਲ ਕਰਕੇ ਇਜ਼ਾਜ਼ਤ ਲਈ ਜਾਵੇ। ਉਨ੍ਹਾਂ ਨਾਲ ਵੀ 98990 58458 ਦਸਮ ਗ੍ਰੰਥ ਬਾਰੇ, ਜਿਤਨੀ ਜਿਆਦਾ ਜਾਣਕਾਰੀ ਦੁਨੀਆ ਭਰ ਵਿੱਚ ਘੱਲ ਸਕੀਏ, ਦੀ ਇਜ਼ਾਜ਼ਤ ਲੈ ਲਈ ਗਈ।
ਜਦੋਂ ਤੁਹਾਨੂੰ ਇਹ ਪਤਾ ਹੈ ਕਿ ‘ਸਿੱਖ ਮਾਰਗ’ ਨਿਰੋਲ ਸਿੱਖੀ ਦੇ ਪ੍ਰਚਾਰ ਦਾ ਹੀ ਕੰਮ ਕਰ ਰਿਹਾ ਹੈ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਚਿੱਠੀ ਨਹੀਂ ਸੀ ਲਿਖਣੀ ਚਾਹੀਦੀ ਕਿ ਤੁਸੀਂ ਇਜ਼ਾਜ਼ਤ ਲਈ ਤੋ ਬਗੈਰ ਸਾਡੀ ਕਿਰਤ ਨੂੰ ‘ਸਿੱਖ ਮਾਰਗ’ ਤੇ ਕਿਉਂ ਪਾਇਆ ਹੈ? ਬਾਕੀ ਸਭ ਠੀਕ ਹੈ।
ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

www.singhsabhacanada.com


(29/03/09)
ਜਸਪਾਲ ਸਿੰਘ ਹੇਰਾਂ

‘ਸਿਰੋਪੇ’ ਦਾ ਪਟਕੇ ਤੱਕ ਦਾ ਸਫਰ …

‘ਸਿਰੋਪੇ’ ਜਾਂ ‘ਸਿਰਪਾਉ’ ਦੇ ਭਾਵੇਂ ਸ਼ਬਦੀ ਅਰਥ ਸਿਰ ਤੋਂ ਪੈਰਾਂ ਤੱਕ ਪਰਦਾ ਕੱਜਣ ਵਾਲਾ ਬਸਤਰ ਹਨ। ਪ੍ਰੰਤੂ ਸਿੱਖੀ ਪ੍ਰੰਪਰਾਵਾਂ `ਚ ‘ਸਿਰੋਪਾ’ ਉਸ ਵਿਅਕਤੀ ਨੂੰ ਕੌਮ ਵੱਲੋਂ ਬਖਸ਼ਿਸ ਕੀਤਾ ਜਾਂਦਾ ਹੈ, ਜਿਸਨੇ ਕੌਮ ਲਈ ਕੁੱਝ ਕੀਤਾ ਹੋਵੇ। ‘ਸਿਰੋਪਾ’ ਸਤਿਕਾਰ ਤੇ ਸਨਮਾਨ ਦਾ ਚਿੰਨ ਹੈ, ਜਿਸਦਾ ਇੱਕ ਵਿਸ਼ੇਸ਼ ਮਹੱਤਵ ਹੈ। ਇਸਨੂੰ ਪ੍ਰਾਪਤ ਕਰਨ ਦਾ ਦਾਅਵੇਦਾਰ ਕੋਈ ਨਹੀਂ ਬਣ ਸਕਦਾ, ਬਲਕਿ ਸਤਿਗੁਰੂ ਜੀ ਦੀ ਮੇਹਰ ਸਦਕਾ, ਗੁਰੂਘਰ ਵੱਲੋਂ ਬਖਸ਼ਿਸ ਦੇ ਰੂਪ ਵਿੱਚ ਹੀ ਇਸਦੀ ਪ੍ਰਾਪਤੀ ਹੁੰਦੀ ਹੈ। ਭਾਵੇਂ ਕਿ ਅੱਜ ਕੱਲ੍ਹ ‘ਸਿਰੋਪਾ ਭੇਂਟ’ ਕਰਨ ਦੀ ਧਾਰਣਾ ਪ੍ਰਚਲਿਤ ਹੋ ਗਈ ਹੈ, ਪ੍ਰੰਤੂ ਅਸਲ `ਚ ਸਿਰੋਪਾ ਗੁਰੂਘਰ ਜਾਂ ਕੌਮ ਵੱਲੋਂ ਬਖਸ਼ਿਸ ਹੁੰਦਾ ਸੀ। ਭੇਂਟਾ ਕਿਸੇ ਛੋਟੇ ਵੱਲੋਂ ਵੱਡੇ ਨੂੰ ਦਿੱਤੀ ਜਾਂਦੀ ਹੈ, ਜਦੋਂਕਿ ਬਖਸ਼ਿਸ ਵੱਡੇ ਵੱਲੋਂ ਛੋਟੇ ਨੂੰ ਕੀਤੀ ਜਾਂਦੀ ਹੈ। ਸਿਰੋਪਾ, ਕੌਮੀ ਮਾਣ ਸੀ, ਜਿਸਨੂੰ ਅੱਜ ਅਸੀਂ ਦੋ-ਢਾਈ ਮੀਟਰ ਦੇ ਕੇਸਰੀ ਕੱਪੜੇ ਦੇ ਟੁਕੜੇ ਦਾ ਰੂਪ ਦੇ ਦਿੱਤਾ ਹੈ। ਹਰ ਥਾਂ, ਹਰ ਸਮਾਗਮ ਤੇ ਹਰ ਐਰਾ-ਗੈਰਾ ਹਰ ਨੱਥੂ ਖੈਰੇ ਨੂੰ ‘ਸਿਰੋਪਾ’ ਦੇ ਰਿਹਾ ਹੈ। ਜਿਸ ਸਿਰੋਪੇ ਲਈ ਸੀਸ ਵਾਰਨਾ ਵੀ ਸਸਤਾ ਸਮਝਿਆ ਜਾਂਦਾ ਸੀ, ਅੱਜ ਉਸ ਸਿਰੋਪੇ ਨੂੰ ਸੱਚੀ ਮੁੱਚੀ ਸਸਤਾ ਬਣਾ ਦਿੱਤਾ ਗਿਆ। ਗੁਰੂ ਘਰ ਜਾਂ ਪੰਥ ਵੱਲੋਂ ਦਿੱਤੀ ਜਾਣ ਵਾਲੀ ਬਖਸ਼ਿਸ, ਕਿਸੇ ਉੱਚ ਸਖ਼ਸੀਅਤ ਦੇ ਹੱਥੋਂ ਧਰਮੀ ਬੰਦੇ ਨੂੰ ਕੀਤੀ ਜਾਂਦੀ ਸੀ, ਹੁਣ ਇਸਨੂੰ ‘ਖੁਸ਼ ਕਰਨ ਵਾਲਾ ਲੱਕੜ ਦਾ ਮੁੰਡਾ’ ਮੰਨ ਲਿਆ ਗਿਆ ਹੈ। ਨਾਂ ਤਾਂ ਸਿਰੋਪਾ ਦੇਣ ਵਾਲੇ ਲਈ ਕੋਈ ਮਿਆਰ ਹਨ ਅਤੇ ਨਾਂ ਹੀ ਸਿਰੋਪਾ ਲੈਣ ਵਾਲੇ ਲਈ ਕੋਈ ਮਾਪ-ਦੰਡ ਹੈ। ਘੋਨੇ-ਮੋਨੇ, ਗੈਰ ਅੰਮ੍ਰਿਤਧਾਰੀ ਸਿਰੋਪੇ ਦੇ ਵੀ ਰਹੇ ਹਨ ਅਤੇ ਲੈ ਵੀ ਰਹੇ ਹਨ ਅਤੇ ਇਹ ਸਾਰਾ ਕੁੱਝ ਕਈ ਵਾਰੀ ਗੁਰੂ ਮਹਾਰਾਜ ਦੀ ਹਜ਼ੂਰੀ `ਚ ਹੁੰਦਾ ਹੈ ਅਤੇ ਕਈ ਵਾਰ ਗੈਰ ਹਾਜ਼ਰੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ `ਚ ਦਿੱਤੇ ਜਾਣ ਵਾਲੇ ਸਿਰੋਪੇ ਸਬੰਧੀ ਕੌਮ ਵੱਲੋਂ ਮਾਪ-ਦੰਡ ਨਿਰਧਾਰਿਤ ਕੀਤੇ ਹੋਏ ਹਨ। ਇੱਥੇ ਸਿਰੋਪਾ ਅੰਮ੍ਰਿਤਧਾਰੀ ਸਿੰਘ ਹੀ ਅੰਮ੍ਰਿਤਧਾਰੀ ਸਿੰਘ ਨੂੰ ਸੰਗਤ ਵੱਲੋਂ ਬਖਸ਼ਿਸ ਕਰ ਸਕਦਾ ਹੈ। ਸਿਰੋਪਾ ‘ਨਿੱਜੀ’ ਨਹੀਂ ਹੋ ਸਕਦਾ। ਚੋਣਾਂ ਦੇ ਦਿਨਾਂ `ਚ ਸਿਰੋਪੇ ਲੈਣ-ਦੇਣ ਦਾ ਕੰਮ ਥੋਕ `ਚ ਹੋਣ ਲੱਗ ਪੈਂਦਾ ਹੈ, ਵੋਟਾਂ ਦੇ ਲਾਲਚੀ, ਹਰ ਕਿਸੇ ਦੇ ਗਲ ਸਿਰੋਪੇ ਥੋਕ `ਚ ਪਾਈ ਜਾਂਦੇ ਹਨ ਅਤੇ ਨੌਬਤ ਇੱਥੋਂ ਤੱਕ ਵੀ ਪੁੱਜ ਚੁੱਕੀ ਹੈ ਕਿ ਰਾਤ ਦੇ ਚੋਣ ਜਲਸਿਆਂ `ਚ ਕਈ ਵਾਰ ਸਿਰੋਪਾ ਦੇਣ ਤੇ ਲੈਣ ਵਾਲਾ, ਦੋਵੇਂ ਸ਼ਰਾਬੀ ਹੁੰਦੇ ਹਨ। ਇੱਕ ਪਾਰਟੀ ਤੋਂ ਦੂਜੀ ਪਾਰਟੀ `ਚ ਆਉਣ ਵਾਲਿਆਂ ਨੂੰ ਸਿਰੋਪੇ ਪਾਉਣਾ ਵੀ ਰਸਮੀ ਕਾਰਵਾਈ ਬਣ ਗਈ ਹੈ, ਕਿੰਨੀ ਬਦਕਿਸਮਤੀ ਹੈ ਕਿ ਮਹਾਨ ਪ੍ਰੰਪਰਾ ਦਾ ਪ੍ਰਤੀਕ ਸਿਰੋਪਾ ‘ਗੁਲਾਮੀ ਦੇ ਪਟੇ’ ਦੇ ਰੂਪ `ਚ ਬਦਲ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਸਿਰੋਪੇ ਦੀ ਮਹਾਨਤਾ ਨੂੰ ਬਰਕਰਾਰ ਰੱਖਣ ਲਈ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਕਿ ਕੌਣ ਸਿਰੋਪਾ ਦੇ ਸਕਦਾ ਹੈ ਅਤੇ ਕੌਣ ਲੈ ਸਕਦਾ ਹੈ। ਕਿਸੇ ਨੂੰ ਖੁਸ਼ ਕਰਨ ਲਈ ਉਸਦਾ ਸਨਮਾਨ, ਕਿਸੇ ਸਨਮਾਨ ਚਿੰਨ੍ਹ ਨਾਲ ਕੀਤਾ ਜਾਣਾ ਚਾਹੀਦਾ ਹੈ। ਸਿਰੋਪੇ ਦੇ ਅਦਾਨ ਪ੍ਰਦਾਨ ਸਮੇਂ ਜੈਕਾਰਾ ਵੀ ਛੱਡਿਆ ਜਾਂਦਾ ਹੈ, ਅਜਿਹੇ ਮੌਕੇ ਜਦੋਂ ਸਿਰੋਪਾ ਸਹੀ ਅਰਥਾਂ `ਚ ਸਿਰੋਪੇ ਦੇ ਹੱਕਦਾਰ ਨੂੰ ਨਹੀਂ ਦਿੱਤਾ ਜਾ ਰਿਹਾ, ਉਸ ਸਮੇਂ ਜੈਕਾਰਾ ਛੱਡਣਾ, ਜੈਕਾਰੇ ਦੀ ਤੌਹੀਨ ਹੈ। ਬੋਲੇ ਸੋ ਨਿਹਾਲ ਦਾ ਜੈਕਾਰਾ, ਸਿੱਖ ਕੌਮ ਦੀ ਚੜ੍ਹਦੀ ਕਲਾਂ ਦਾ ਪ੍ਰਤੀਕ ਹੈ, ਇਹ ਜੰਗ ਸਮੇਂ ਜਾਂ ਫ਼ਿਰ ਕਿਸੇ ਕੌਮੀ ਪ੍ਰਾਪਤੀ ਸਮੇਂ ਹੀ ਗਜਾਇਆ ਜਾ ਸਕਦਾ ਹੈ। ਕਿਸੇ ਕਾਂਗਰਸੀ ਦਾ ਅਕਾਲੀ ਦਲ `ਚ ਸ਼ਾਮਲ ਹੋਣਾ ਜਾਂ ਅਕਾਲੀ ਦਾ ਕਾਂਗਰਸ `ਚ ਸ਼ਾਮਲ ਹੋਣਾ, ਕਿਹੜੀ ਕੌਮੀ ਪ੍ਰਾਪਤੀ ਹੈ? ਜਿਸ ਲਈ ਕੌਮ ਦੇ ਮਹਾਨ ਬੋਲੇ ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਸਿੰਘ ਸਾਹਿਬਾਨ ਨੂੰ ਬੇਨਤੀ ਕਰਾਂਗੇ ਕਿ ਉਹ ਕੌਮ `ਚ ਆ ਰਹੀ ਗਿਰਾਵਟ ਅਤੇ ਪੈਦਾ ਹੋ ਰਹੀਆਂ ਕੁਰੀਤੀਆਂ ਵੱਲ ਵਿਸੇਸ਼ ਧਿਆਨ ਦੇਣ ਅਤੇ ਇਨ੍ਹਾਂ ਦੀ ਰੋਕ-ਥਾਮ ਲਈ ਹੁਕਮਨਾਮਾ ਜਾਰੀ ਕਰਕੇ ਉਸਤੇ ਸਖ਼ਤੀ ਨਾਲ ਪਹਿਰਾ ਦਿੱਤਾ ਜਾਵੇ ਤਾਂ ਕਿ ਕੌਮੀ ਪ੍ਰੰਪਰਾਵਾਂ, ਰਵਾਇਤਾਂ ਤੇ ਮਰਿਆਦਾ ਨੂੰ ਮਿੱਟੀ-ਘੱਟੇ ਨਾਂ ਰੋਲ੍ਹਿਆ ਜਾਵੇ।
94170-37277
-ਜਸਪਾਲ ਸਿੰਘ ਹੇਰਾਂ


(29/03/09)
ਗੁਰਨਾਮ ਸਿੰਘ ਕੁੰਢਾਲ

ਸ: ਗੁਰਸ਼ਰਨ ਸਿੰਘ ਕਸੇਲ ਜੀ,

ਵਾਹਿਗੁਰੂ ਜੀ ਕਾ ਖਾਲਸਾ!

ਵਾਹਿਗੁਰੂ ਜੀ ਕੀ ਫਤਹਿ!

ਪਾਹੁਲ ਸਬੰਧੀ

ਮੈਂ ਪਾਹੁਲ 1980 ਵਿੱਚ ਛਕੀ ਸੀ। ਉਸ ਵਕਤ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਬਾਣੀਆਂ ਵਾਰੇ ਪੰਥ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਸੀ, ਅਗਰ ਕਿਤੇ ਸੀ ਤਾਂ ਮੈਨੂੰ ਇਸ ਵਾਰੇ ਕੋਈ ਜਾਣਕਾਰੀ ਨਹੀਂ ਸੀ। ਜੇ ਜਾਣਕਾਰੀ ਹੁੰਦੀ ਵੀ ਤਾਂ ਮੈਂ ਇਸ ਵਾਰੇ ਕੋਈ ਵੱਡੀ ਇਸ਼ੂ ਨਾ ਬਣਾਉਂਦਾ, ਕਿਉਂਕਿ ਉਸ ਵੇਲੇ ਵੀ ਮੈਂ ਰਸਮ ਦੀ ਮਹੱਤਤਾ (ਜੋ ਕਿ ਗੁਰੂ ਨਾਲ ਪ੍ਰਣ ਕਰਨਾ ਸਮਝਦਾ ਸਾਂ) ਵਾਰੇ ਜ਼ਿਆਦਾ ਪ੍ਰਭਾਵਤ ਸੀ, ਨਾ ਕਿ ਇਹ ਜਾਨਣ ਵਿੱਚ ਕਿ ਕਿਹੜੀ ਬਾਣੀ ਕੀ ਚਮਤਕਾਰ ਕਰਦੀ ਹੈ। ਅੱਜ ਵੀ ਮੇਰੇ ਖਿਆਲ ਬਦਲੇ ਨਹੀ ਹਨ।

ਮੇਰੀ ਪਾਹੁਲ ਛਕਣ ਨਾ ਛਕਣ ਦੇ ਵਾਰੇ ਜੋ ਤੁਸੀਂ ਸਵਾਲ ਪੁਛਿਆ ਹੈ, ਇਹ ਬਹੁਤ ਜਾਤੀ (personal) ਹੈ, ਜਿਸਦਾ ਜਵਾਬ ਮੈਂ ਦੇ ਦਿੱਤਾ ਹੈ। ਇਸ ਬਦਲੇ ਮੈਂ ਵੀ ਤੁਹਾਥੋਂ ਇੱਕ ਜਾਤੀ ਸਵਾਲ ਪੁੱਛਣਾਂ ਚਾਹਾਂਗਾ। ਉਹ ਹੈ: ਕੀ ਤੁਸੀਂ ਕੇਸਾਧਾਰੀ ਹੋ ਕਿ ਨਹੀਂ? ਇਹ ਸਵਾਲ ਪੁੱਛਣ ਦੇ ਪਿੱਛੇ ਮੇਰਾ ਇੱਕ ਮਕਸਦ ਹੈ। ਮੈਂ ਐਫੀਸ਼ੀਐਂਸੀ, ਐਕੂਰੇਸੀ, ਬਰੈਵਿਟੀ ਅਤੇ ਪਰਪਜ਼ (efficiency, accuracy, brevity and purpose) ਵਾਰੇ ਸੁਭਾਵਿਕ ਹੀ ਬਹੁਤ ਸੁਚੇਤ ਹਾਂ। ਮੈਨੂੰ ਤੁਹਾਡੀਆਂ ਚਿੱਠੀਆਂ ਤੋਂ ਪਤਾ ਲਗਦਾ ਹੈ ਕਿ ਤੁਸੀਂ ਅੰਮ੍ਰਿਤ ਛਕਣ ਵਾਰੇ ਸੱਭ ਕੁੱਝ ਠੀਕ ਤਰ੍ਹਾਂ ਜਾਨਣਾਂ ਚਾਹੁੰਦੇ ਹੋ। ਇਸ ਤੋਂ ਮੇਰੇ ਮਨ ਵਿੱਚ ਇਹ ਖਿਆਲ ਵੀ ਉੱਠਦਾ ਹੈ ਕਿ ਤੁਸੀਂ ਸ਼ਾਇਦ ਪਾਹੁਲ ਦੀ ਰਸਮ ਦੀਆਂ ਤਿਆਰੀਆਂ ਵਿੱਚ ਹੋ, ਅਤੇ ਅੰਮ੍ਰਿਤ ਦੇ ਸੱਭ ਨਫ਼ੇ ਨੁਕਸਾਨ ਪਹਿਲੇ ਹੀ ਸਮਝਣਾਂ ਚਾਹੁੰਦੇ ਹੋ।

ਅਗਰ ਤੁਸੀਂ ਕੇਸਾਧਾਰੀ ਹੋਏ ਤਾਂ ਮੈਂ ਅੰਮ੍ਰਿਤ ਵਾਰੇ ਤੁਹਾਡੇ ਹਰ ਸਵਾਲ ਦਾ ਜਵਾਬ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਜੇ ਮੈਨੂੰ ਪਤਾ ਨਾ ਵੀ ਹੋਇਆ ਤਾਂ ਮੈਂ ਖੁਦ ਰੀਸਰਚ ਕਰਕੇ ਜਾਂ ਕਿਸੇ ਚੰਗੇ ਵਿਦਵਾਨ ਤੋਂ ਪਤਾ ਕਰਕੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਪੂਰੀ ਘਾਲ ਕਰਾਂਗਾ। ਪਰ ਅਗਰ ਤੁਸੀਂ ਕੇਸਾਧਾਰੀ ਨਾ ਹੋਏ ਤਾਂ ਮੈਂ ਤੁਹਨੂੰ ਇੱਕ ਉਸ ਬੰਦੇ ਵਰਗਾ ਸਮਝਾਂਗਾ ਜੋ ਸਕੂਲ ਵਿੱਚ ਅਜੇ ਗਿਆ ਨਹੀ ਜਾਂ ਸਕੂਲ ਵਿੱਚ ਜਾਣਾਂ ਹੀ ਨਾਂ ਚਾਹੁੰਦਾ ਹੋਵੇ ਪਰ ਦਸਦਾ ਇਹ ਹੋਵੇ ‘ਕਿ ਮੈਂ ਸਕੂਲ ਵਿੱਚ ਇਸ ਕਰਕੇ ਦਾਖਲ ਨਹੀਂ ਹੋ ਰਿਹਾ ਕਿਉਂਕਿ ਮੈਨੂੰ ਅਜੇ ਪੀ ਐਚ ਡੀ ਕਰਨ ਦੇ ਫਾਇਦਿਆਂ ਕੁਫਾਇਦਿਆਂ ਵਾਰੇ ਪੂਰਾ ਪਤਾ ਨਹੀਂ ਲੱਗਾ’।

ਮੈਂ ਆਪਣੇ ਸਮੇਂ ਦੀ ਕੀਮਤ ਚੰਗੀ ਤਰ੍ਹਾਂ ਜਾਣਦਾ ਹਾਂ, ਕਿਸੇ ਮਕਸਦ ਤੋਂ ਵਗੈਰ ਮੈਂ ਇੱਕ ਮਿਨਟ ਵੀ ਵੇਸਟ ਕਰਨਾਂ ਨਹੀਂ ਚਾਹਾਂਗਾ, ਉਸ ਬੰਦੇ ਨੂੰ ਕਹਾਂਗਾ ‘ਭਾਈ ਪਹਿਲੇ ਸਕੂਲ ਜਾਣ ਦੇ ਨਫ਼ੇ ਨੁਕਸਾਨ ਪਤਾ ਕਰ ਲੈ, ਸਕੂਲ ਪਾਸ ਕਰਕੇ ਜਿਸ ਵੇਲੇ ਕਾਲਜ ਚਲਾ ਜਾਂਏਗਾ ਉਸ ਵੇਲੇ ਪਤਾ ਕਰੀਂ ਕਿ ਪੀ ਐਚ ਡੀ ਕਰਨ ਦੇ ਕੀ ਫਾਇਦੇ ਨੁਕਸਾਨ ਹਨ। ਐਸ ਹਾਲਤ ਵਿੱਚ ਤੈਨੂੰ ਪੀ ਐਚ ਡੀ ਵਾਰੇ ਸਮਝਣਾਂ ਸਮਝੌਣਾਂ ਬਹਤ ਔਖਾ ਹੈ’।

ਤੁਸੀਂ ਆਪਣੇ ਸਵਾਲ ਜੀ ਸਦਕੇ ਪੁੱਛੋ, ਅਗਰ ਮੈਂ ਨਾ ਜਵਾਬ ਦਿੱਤੇ ਤਾਂ ਕੋਈ ਹੋਰ ਸਿੱਖ ਮਾਰਗ ਦਾ ਪਾਠਕ ਤੁਹਾਨੂੰ ਜਵਾਬ ਦੇ ਦੇਵੇਗਾ। ਮੈਨੂੰ ਪੰਜਾਬੀ ਵਿੱਚ ਟਾਈਪ ਕਰਨ ਲਈ ਬਹੁਤ ਟਾਈਮ ਲੱਗਦਾ ਹੈ, ਪੰਜਾਬ ਤੋਂ ਲੰਮੇਂ ਸਮੇਂ ਤੋਂ ਬਾਹਰ ਰਹਿਣ ਕਰਕੇ ਮੇਰੀ ਪੰਜਾਬੀ ਦੀ ਵੌਕੈਬਲਰੀ ਵੀ ਥੋੜ੍ਹੀ ਹੈ, ਸਪੈਲਿੰਗਜ਼ ਵਿੱਚ ਵੀ ਕਾਫੀ ਦਿੱਕਤ ਆਉਂਦੀ ਹੈ। ਇਸ ਲਈ ਮੈਂ ਇਹ ਟਾਈਮ ਤਾਂ ਹੀ ਲਾਉਣਾਂ ਚਾਹੁੰਦਾ ਹਾਂ ਜੇ ਮੈਨੂੰ ਕੋਈ ਮਕਸਦ ਪੂਰਾ ਹੁੰਦਾ ਦਿਸੇ।

ਭੁੱਲ ਚੁਕ ਮੁਆਫ ਕਰਨੀ ਜੀ!

ਗੁਰਨਾਮ ਸਿੰਘ ਕੁੰਢਾਲ

********************************************************

ਪ੍ਰੋ: ਤਰਲੋਚਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!

ਸ਼ਰਧਾ ਸਬੰਧੀ

ਤੁਹਾਡਾ ਕੱਲ੍ਹ ਦਾ ਪੱਤ੍ਰ ਪੜ੍ਹ ਕੇ ‘ਵਾਹ’ ਹੀ ਕਹਿ ਸਕਦਾ ਹਾਂ। ਕਿੰਨੇ ਸਰਲ ਤੇ ਸਾਦੇ ਤਰੀਕੇ ਨਾਲ ਥੋੜੇ ਜਿਹੇ ਲਫਜ਼ਾਂ ਵਿੱਚ ਤੁਸੀਂ ਸਿੱਖ ਧਰਮ ਦੇ ‘ਸ਼ਰਧਾ’ ਦੀ ਧਾਰਨਾ ਵਾਲੇ ਸਿਧਾਂਤ ਦੀ ਇੱਕ ਦਿਲ ਟੁੰਬਣ ਵਾਲੀ ਕਹਾਣੀ ਰਾਹੀਂ ਸਹੀ ਵਿਆਖਿਆ ਕਰ ਦਿਖਾਈ ਹੈ।
ਗੁਰਨਾਮ ਸਿੰਘ ਕੁੰਢਾਲ


(29/03/09)
ਦਲਜੀਤ ਸਿੰਘ ਹੋਠੀ

ਪੋ. ਤਰਲੋਚਨ ਸਿੰਘ ਜੀ ਗੁਰੂ ਫ਼ਤਹਿ
ਵੀਰ ਜੀ ਸਾਡੀ ਵੀ ਸ਼ਰਧਾ ਹੈ ਪਰ ਅੰਨ੍ਹੀ ਤੇ ਗੂੰਗੀ ਨਹੀ। ਸਾਡੇ ਲਈ ਗੁਰੁ ਸਾਹਿਬ ਦੇ ਗਿਆਨ ਨੂੰ ਸਮਝ ਕੇ ਜ਼ੀਵਨ ਵਿੱਚ ਅਪਨਾਉਣਾ ਹੀ ਸ਼ਰਧਾ ਹੈ।
ਧੰਨਵਾਦ {ਦਲਜੀਤ ਸਿੰਘ ਹੋਠੀ } {ਰਾਚੈਸਟਰ ਨਿਉਯਾਰਕ } {585- 698- 0146}


(29/03/09)
ਇੰਟਰਨੈਸ਼ਨਲ ਸਿੱਖ ਮਿਸ਼ਨ

‘ਪਹਿਲੀ ਜੰਗ ਵਿੱਚ ਸਿੱਖਾਂ ਦਾ ਰੋਲ’ ਸਬੰਧੀ ਭੂਪਿੰਦਰ ਸਿੰਘ ਹਾਲੈਂਡ ਦੀ ਬੇਸ਼ਕੀਮਤੀ ਕਿਤਾਬ ਲੋਕ ਅਰਪਣ ਕੀਤੀ ਗਈ

ਚੰਡੀਗੜ੍ਹ (ਵਿਸ਼ੇਸ਼ ਪਤਰਪ੍ਰੇਰਕ) – ਬੀਤੇ ਦਿਨ ਏਥੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿੱਚ ਸ ਭੂਪਿਂਦਰ ਸਿੰਘ ਹਾਲੈਂਡ ਦੀ ਨਵੀਂ ਬੇਸ਼ਕੀਮਤੀ ਕਿਤਾਬ “ਹਾਊ ਯੌਰਪ ਇਜ਼ ਇੰਡੈਟਡ ਟੂ ਦ ਸਿੱਖਜ਼” (ਯੂਰਪ ਸਿੱਖਾਂ ਦਾ ਕਿਵੇ ਕਰਜ਼ਾਈ ਹੈ) ਨੂੰ ਲੋਕ ਅਰਪਣ (ਰਲੀਜ਼) ਕੀਤਾ ਗਿਆ। ਕਿਤਾਬ ਰਲੀਜ਼ ਕਰਨ ਦੀ ਰਸਮ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੀ ਨੇ ਕੀਤੀ। ਇਸ ਦੀਆਂ ਪਹਿਲੀਆਂ ਕਾਪੀਆਂ ਪ੍ਰੋ: ਪਰਕਾਸ਼ ਕੌਰ (ਸੁਪਤਨੀ ਡਾ ਦਰਸ਼ਨ ਸਿੰਘ) ਨੇ ਸਾਬਕਾ ਫ਼ੌਜੀਆਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਭੇਟ ਕੀਤੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ ਗੁਰਵਿੰਦਰ ਸਿੰਘ ਸ਼ਾਮਪੁਰਾ ਮੈਂਬਰ ਸ਼੍ਰੋਮਣੀ ਕਮੇਟੀ, ਸ ਅਮਰ ਸਿੰਘ ਚਾਹਲ ਐਡਵੋਕੇਟ ਪ੍ਰਧਾਨ ਬਾਰ ਐਸੋਸੀਏਸ਼ਨ ਚੰਡੀਗੜ੍ਹ, ਸ ਗੁਰਿੰਦਰਪਾਲ ਸਿੰਘ ਧਨੌਲਾ ਚੇਅਰਮੈਨ ਮੀਰੀ ਪੀਰੀ ਦਲ, ਸ ਹਰਮਿੰਦਰ ਸਿੰਘ ਢਿੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿਲੀ) ਪੰਜਾਬ ਸਰਕਲ, ਸ ਸਤਨਾਮ ਸਿੰਘ ਪਾਊਂਟਾ ਸਾਹਿਬ ਸਾਬਕਾ ਚੇਅਰਮੈਨ ਦਲ ਖਾਲਸਾ, ਸ ਜਸਵਿੰਦਰ ਸਿੰਘ ਚੇਅਰਮੈਨ ਭਾਈ ਲਾਲੋ ਫ਼ਾਊਂਡੇਸ਼ਨ, ਕਰਨਲ ਗੁਰਦੀਪ ਸਿੰਘ ਮੁਖੀ ਸ਼੍ਰੋਮਣੀ ਸਿੱਖ ਸਮਾਜ, ਡਾਕਟਰ ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ, ਸ ਅਮਰਜੀਤ ਸਿੰਘ ਚੰਦੀ ਕਨਵੀਨਰ ‘ਦ ਖਾਲਸਾ’, ਡਾਕਟਰ ਤਰਲੋਚਨ ਸਿੰਘ, ਸ ਗੁਰਚਰਨ ਸਿੰਘ ਵਣਜਾਰਾ ਫ਼ਾਊਂਡਸ਼ਨ, ਸ ਜਸਵੰਤ ਸਿੰਘ ਮਾਨ ਪ੍ਰਧਾਨ ਆਲ ਇੰਡੀਆ ਸ਼ੌਮਣੀ ਅਕਾਲੀ ਦਲ, ਸ ਸੁਖਦੇਵ ਸਿੰਘ ਗੁਰਮਤਿ ਟਕਸਾਲ, ਸ ਜੋਗਿੰਦਰ ਸਿੰਘ ਦੀਪ ਕਨਵੀਨਰ ਗੁਰੁ ਨਾਨਕ ਇੰਸਟੀਚਿਊਟ, ਮਿਸ਼ਨਰੀ ਬੀਬੀ ਸਰਬਜੀਤ ਕੌਰ ਬੱਸੀ ਪਠਾਣਾਂ, ਬੀਬੀ ਜਗਮੋਹਣ ਕੋਰ ਗੁਰਮਤਿ ਨਾਰੀ ਮੰਚ. ਕਰਨਲ ਉਦੈ ਸਿੰਘ, ਪ੍ਰੋ ਮਨਜੀਤ ਸਿੰਘ, ਬਾਬਾ ਸੁਰਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਛੇ ਫ਼ੇਜ਼ ਮੋਹਾਲੀ ਤੇ ਹੋਰ ਬਹੁਤ ਸਾਰੀਆਂ ਹਸਤੀਆਂ ਹਾਜ਼ਰ ਸਨ।
ਕਿਤਾਬ ਬਾਰੇ ਬੋਲਦਿਆਂ ਨਾਮਵਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਜਿਨ੍ਹਾਂ ਨੇ ਇਸ ਕਿਤਾਬ ਦੀ ਭੁਮਿਕਾ ਵੀ ਲਿਖੀ ਹੈ, ਨੇ ਕਿਹਾ ਕਿ ਸ ਭੂਪਿੰਦਰ ਸਿੰਘ ਦੀ ਇਹ ਕਿਤਾਬ ਕਿਸੇ ਵੱਡੇ ਆਰਕਾਈਵਜ਼ ਤੋਂ ਘਟ ਨਹੀਂ। ਇਸ ਵਿੱਚ ਪਹਿਲੀ ਵੱਡੀ ਜੰਗ ਬਾਰੇ ਸੈਂਕੜੇ ਨਾਯਾਬ ਤਸਵੀਰਾਂ ਹਨ ਕਿਜਨ੍ਹਾਂ ਵਿਚੋਂ ਇਸ ਸੌ ਤੋਂ ਵਧ ਰੰਗੀਨ ਹਨ।


(27/03/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਗੁਰਨਾਮ ਸਿੰਘ ਕੁੰਢਾਲ ਜੀ ਅਤੇ ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥

ਸ੍ਰ. ਕੁੰਢਾਲ ਜੀ, ਤੁਹਾਡੀ ਚਿਠੀ ਦਾ ਜਵਾਬ ਦੇਣ ਦੀ ਕੋਸ਼ਿਸ ਕਰਨ ਤੋਂ ਪਹਿਲਾਂ ਕੁਝ ਜਾਣਨਾ ਚਾਹੁੰਦਾ ਹਾਂ ਜੋ ਤੁਹਾਡੀ ਚਿਠੀ ਤੋਂ ਪਤਾ ਨਹੀਂ ਲੱਗਿਆ। ਪਹਿਲਾਂ ਤਾਂ ਬੇਨਤੀ ਹੈ ਕਿ ਮੇਰੀ ਚਿੱਠੀ ਨੂੰ ਫਿਰ ਦੁਬਾਰਾ ਧਿਆਨ ਨਾਲ ਪੜ੍ਹੋ ? ਵੇਖਣਾ ਸ਼ਾਇਦ ਕਿਤੇ ਮੈਂ ਪੰਥਕ ਰਹਿਤ ਮਰਯਾਦਾ ਦਾ ਹਵਾਲਾ ਦੇ ਕੇ “ਅੰਮਿ੍ਤ ਸੰਸਕਾਰ” ਸਰਲੇਖ ਹੇਠ ਬਾਣੀਆਂ ਦਾ ਜਿਕਰ ਤਾਂ ਨਹੀਂ ਕੀਤਾ? ਹੋ ਸਕਦਾ ਤੁਹਾਡੀ ਇਸ ਚਿੱਠੀ ਵਾਲੇ ਕਈ ਜਵਾਬ ਵੀ ਤੁਹਾਨੂੰ ਮਿਲ ਜਾਣ ਅਤੇ ਮੈਂਨੂੰ ਦੁਬਾਰਾ ਉਸੇ ਵਿਚੋਂ ਪੇਸਟ ਨਾ ਕਰਨੇ ਪੈਣ ?
ਦੂਸਰੀ ਗੱਲ ਸ੍ਰ. ਦਰਸ਼ਨ ਸਿੰਘ ਜੀ ਦੀਆਂ ਮੈਂ ਲੱਤਾਂ ਨਹੀਂ ਸਾਂ ਖਿਚ ਰਿਹਾ; ਇਹ ਤੁਹਾਡਾ ਆਪਣਾ ਪੈਦਾ ਕੀਤਾ ਹੋਇਆ ਭਰਮ ਹੋ ਸਕਦਾ ਹੈ? ਹੋ ਸਕਦਾ ਕੱਲ੍ਹ ਨੂੰ ਤੁਸੀਂ ਆਪਣੇ ਬਾਰੇ ਵੀ ਇਹੀ ਅਲਜਾਮ ਮੇਰੇ ‘ਤੇ ਲਾਵੋ ਕਿ ਮੈਂ ਤੁਹਾਡੀਆਂ ਲੱਤਾਂ ਖਿੱਚ ਰਿਹਾ ਹਾਂ। ਵੈਸੇ ਉਹਨਾ ਨਾਲ ਮੇਰਾ ਚਾਣਚੱਕ ਦੌ –ਤਿੰਨ ਵਾਰ ਮੇਲ ਹੋ ਚੁੱਕਾ ਹੈ। ਅਸੀਂ ਆਪਸ ਵਿਚ ਕਦੀ ਵੀ ਵਾਦ-ਵਿਵਾਦ ਵਿਚ ਨਹੀਂ ਪਏ ਅਤੇ ਨਾਂ ਹੀ ਮੇਰੀ ਉਹਨਾ ਨਾਲ ਕੋਈ ਜਾਤੀ ਰੰਜਸ਼ ਹੈ? ਜਦੋਂ ਤੋਂ ਗੁਰਬਾਣੀ ਬਾਰੇ ਸੋਝੀ ਲੈਣ ਦੀ ਕੋਸ਼ਿਸ਼ ਕਰਨ ਲੱਗਾ ਹਾਂ ਸ਼ਾਇਦ ਇਸ ਕਰਕੇ ਅਕਾਲ ਪੁ੍ਰਖ ਨੇ ਏਨੀ ਕੁ ਮੇਹਰ ਕੀਤੀ ਹੈ ਕਿ ਹੁਣ ਇਹ ਸੋਚ ਆਪਣੇ ਅੰਦਰ ਜਰੂਰ ਰੱਖਣ ਦੀ ਕੋਸ਼ਿਸ ਕਰਦਾ ਹਾਂ ਕਿ ਜਿਸ ਵਿਅਕਤੀ ਨਾਲ ਮੇਰੇ ਵਿਚਾਰ ਨਹੀਂ ਵੀ ਮਿਲਦੇ ਉਹ ਜਿਥੇ ਵੀ ਮਿਲੇ ਮੈਂ ਉਸ ਨਾਲ ਘੱਟੋ-ਘੱਟ ਉਸਦਾ ਹਾਲ-ਚਾਲ ਆਮ ਇਨਸਾਨਾ ਵਾਂਗ ਪੁੱਛਾ ਸਕਾਂ।
ਦੂਸਰੀ ਗੱਲ ਸ੍ਰ. ਕੁੰਢਾਲ ਜੀ, ਤੁਸੀਂ ਦਸ਼ਮ ਗ੍ਰੰਥ ਵਾਲੀਆਂ ਤਿੰਨ ਬਾਣੀਆਂ ਨੂੰ ਗੁਰਬਾਣੀ ਨਹੀਂ ਮੰਨਦੇ, ਇਹ ਤਾਂ ਤੁਸੀਂ ਦੱਸ ਦਿਤਾ ਹੈ ਪਰ ਕੀ ਤੁਸੀਂ ਪਾਹੁਲਧਾਰੀ ਹੋ? ਇਸ ਬਾਰੇ ਵੀ ਚਾਨਣਾ ਪਾਉਣ ਦੀ ਖੇਚਲ ਕਰਨੀ? ਕਿਉਂਕਿ ਜਿਸ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਹੈ ਇਹ ਉਸ ਨਾਲ ਸੰਬੰਧਤ ਹੈ। ਆਪ ਵੱਲੋਂ ਇਹ ਜਵਾਬ ਆਉਣ ਤੇ ਫਿਰ ਆਪਦੀ ਚਿੱਠੀ ਤੋਂ ਜਿਹੜੇ ਸਵਾਲ ਪੈਦਾ ਹੋਏ ਹਨ ਉਨ੍ਹਾਂ ਦੇ ਜਵਾਬ ਦੇਂਣ ਦੀ ਕੋਸ਼ਿਸ ਕਰਾਂਗਾ ਜਿਸ ਨਾਲ ਗੱਲਬਾਤ ਅੱਗੇ ਵੱਧ ਸਕੇ? ਇਸਦੇ ਨਾਲ ਹੀ ਇਹ ਵਿਚਾਰ ਵੀ ਕਰ ਲਵਾਂਗੇ ਕਿ ਜਿਹੜੇ ਸਿੱਖ ਬਿਨਾ ਪਾਹੁਲਧਾਰੀ ਸਿੱਖਾਂ ਨੂੰ ਭੇਖੀ ਸਿੱਖ ਆਖਦੇ ਹਨ ਪਰ ਆਪ ਇਹ ਮੰਨਦੇ ਹੋਏ ਕਿ ਅੰਮਿ੍ਤ ਸੰਸਕਾਰ ਸਮੇਂ ਜਿਹੜੀਆਂ ਤਿੰਨ ਬਾਣੀਆਂ ਦਸ਼ਮ ਗ੍ਰੰਥ ਵਿੱਚੋਂ ਪੜ੍ਹੀਆਂ ਜਾਂਦੀਆਂ ਹਨ, ਉਹ ਗੁਰਬਾਣੀ ਨਹੀਂ ਹੈ ਪਰ ਫਿਰ ਵੀ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਉਨ੍ਹਾਂ ਬਾਣੀਆਂ ਪ੍ਰਤੀ ਝੂਠੀ-ਮੂਠੀ ਗੁਰਬਾਣੀ ਮੰਨਣ ਦਾ ਢੌਂਗ ਕਰਨ ਦਾ ਪ੍ਰਚਾਰ ਕਰਦੇ ਹਨ ਉਹ ਆਪਣੇ ਆਪਨੂੰ ਪਾਹੁਲਧਾਰੀ ਦੱਸਣ ਵਾਲੇ ਆਪ ਖੁਦ ਕਿਥੇ ਖੜ੍ਹੇ ਹਨ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(27/03/09)
ਅਵਤਾਰ ਸਿੰਘ ਲੰਡਨ

Dear Tarlochan Singh Jee
To find my answer to your question please read my letter written to S.Mkhan Singh Jee on Sikhmarg dated 07.03.2009. I think it should clarify the position. Thanks.
Regards.
Avtar Singh. London.

(27/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)
09888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸਤਿਕਾਰ ਜੀਓ
ਹੋਠੀ ਜੀ

ਕਿਸੇ ਦੇ ਕਹੇ ਦੀ ਗਲ ਹੋਰ ਹੁੰਦੀ ਹੈ ਔਰ ਆਪ ਦੀ ਲਿਖੀ ਹੋਈ ਗਲ ਹੋਰ ਹੁੰਦੀ ਹੈ। ਵੇਦ ਅਸੀਂ ਇਸ ਲਈ ਨਕਾਰ ਰਹੇ ਹਾਂ ਕਿਉਂਕਿ ਇਹ ਅਗੇ ਤੋਂ ਅਗੇ ਕਹੇ ਗਏ। ਮੈਨੂੰ ਹੁਣ ਵੀ ਉਸ ਦਿਨ ਦੀ ਯਾਦ ਆਉਂਦੀ ਹੈ ਜਦੋਂ ਮੈਨੂੰ ਕਿਸੇ ਦਾ ਫੋਨ ਆਇਆ ਕਿ ਮੈਂ ਅਰਬਰਨ ਸਟੇਟ ਕੋਲੋਂ ਬੋਲ ਰਿਹਾ ਹਾਂ ਤੇ ਤੁਹਾਡੇ ਨਾਲ ਆਵਾਗਵਣ ਬਾਰੇ ਵਿਚਾਰ ਕਰਨੀ ਹੈ, ਕਦੋਂ ਮਿਲਾਂ। ਮੈਨੂੰ ਚਾਅ ਜਿਹਾ ਚੜ ਗਿਆ। ਮੈਂ ਫੋਰਨ ਹਾਂ ਕਰ ਦਿਤੀ ਤੇ ਕਿਹਾ ਜਨਾਬ ਹੁਣੇ ਆ ਜਾਓ। ਜੇ ਮੈਨੂੰ ਪਤਾ ਹੁੰਦਾ ਕਿ ਇਨ੍ਹਾਂ ਨੂੰ ਕਨੇਡਾ ਤੋਂ ਕਿਸੇ ਭਾਈ ਨੇ ਡਾਇਰੈਕਸ਼ਨ ਦਿਤੀ ਹੈ ਤੇ ਉਹ ਭਾਈ ਫਿਰ ਮੇਰੇ ਤੇ ਆਰਟੀਕਲ ਲਿਖੇਗਾ, ਤੇ ਉਸ ਦਾ ਹੈਡਿੰਗ ਹੋਏਗਾ ‘ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ’ ਤੇ ਫਿਰ ਉਹ ਇਸ ਨੂੰ ਸਿਖ ਮਾਰਗ ਤੇ ਪ੍ਰਕਾਸ਼ਿਤ ਕਰਾਏਗਾ ਤਾਂ ਮੈਂ ਹਰਗਿਜ਼ ਮਨਾ ਕਰ ਦੇਣਾ ਸੀ। ਔਰ ਮੈਂ ਇਹੋ ਜਿਹੀ ਮਹਾਨ ਹਸਤੀ ਤੋਂ ਇਹ ਆਸ ਵੀ ਨਹੀਂ ਸੀ ਕਰ ਸਕਦਾ ਕਿ ਉਹ ਮੇਰਾ ਇੰਟਰਵੀਊ ਲੈਣ ਆ ਰਹੀ ਹੈ ਜਿਸ ਨੂੰ ਬਾਅਦ ਵਿੱਚ ਬਰੋਡਕਾਸਟ ਕੀਤਾ ਜਾਵੇਗਾ ਤੇ ਮੇਰਾ ਮਜ਼ਾਕ ਉਡਾਇਆ ਜਾਵੇਗਾ। ਉਸ ਮਹਾਨ ਹਸਤੀ ਸਦਕਾ ਮੇਰੇ ਤੇ ਕਿਸੇ ਭਾਈ ਨੇ ਬੜਾ ਘਟੀਆ ਆਰਟੀਕਲ ਲਿਖ ਕੇ ਸਿੱਖ ਮਾਰਗ ਤੇ ਪਾਇਆ। ਇਹ ਪੀੜ ਮੇਰੇ ਲਈ ਨਾਸੂਰ ਬਣ ਜਾਂਦੀ ਹੈ ਜਦੋਂ ਕਿਤੇ ਮੈਂ ਉਸ ਆਰਟੀਕਲ ‘ਤਰਲੋਚਨ ਸਿੰਘ ਮਹਾਜਨ ਦੀ ਅਸਲੀਅਤ’ ਸਿੱਖ ਮਾਰਗ ਤੇ ਪੜ੍ਹਦਾ ਹਾਂ। ਇਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੈਂ ਕੋਈ ਠੱਗ ਹੋਵਾਂ ਜਿਸ ਦੀ ਅਸਲੀਅਤ ਬਾਰੇ ਲੋਕਾਂ ਨੂੰ ਦਸਿਆ ਜਾ ਰਿਹਾ ਹੈ। ਇਸ ਲਈ ਹੋਠੀ ਜੀ ਨਿਰਪੱਖ ਹੋ ਕੇ ਸੋਚਿਆ ਕਰੋ। ਅਗੇ ਜਾ ਕੇ ਕਿਸੇ ਨੇ ਸਹਾਈ ਨਹੀਂ ਹੋਣਾ। ਉਥੇ ਇਕੋ ਤੇ ਇਕੋ ਉਹੋ ਪਰਵਾਨ ਹੋਵੇਗਾ ਜਿਹੜਾ ਨਿਰਪੱਖ ਹੋ ਕੇ ਸੱਚ ਦਾ ਸਾਥ ਦੇਵੇਗਾ। ਹਾਂ ਜੇ ਆਵਾਗਵਣ ਨੂੰ ਹੀਂ ਨਹੀਂ ਮੰਨਣਾ ਤਾਂ ਫਿਰ ਸਭ ਠੀਕ ਹੈ। ਹਾਂ ਇੱਕ ਗਲ ਹੋਰ ਕੇਵਲ ਤੇ ਕੇਵਲ ਉਹ ਗਲਾਂ ਹੀ ਮੇਰੇ ਨਾਲ ਡਿਸਕਸ ਕਰੋ ਜੋ ਮੇਰੀਆਂ ਆਪਦੀਆਂ ਲਿਖੀਆਂ ਹੋਈਆਂ ਹਨ। ਮੈਂ ਉਸ ਦਾ ਜਵਾਬ ਜਰੂਰ ਦੇਵਾਂਗਾ।
ਚੰਗੀ ਗਲ ਹੈ ਕਿ ਤੁਸੀਂ ਸ਼ਰਧਾ ਨੂੰ ਐਨਾਂ ਭੰਡ ਰਹੇ ਹੋ। ਇਸ ਨੂੰ ਹਿੰਦੂਆਂ ਨਾਲ ਜੋੜ ਜੋੜ ਕੇ ਇਸ ਦੀ ਨਿੰਦੀਆ ਕਰ ਰਹੇ ਹੋ। ਠੀਕ ਹੈ। ਹਾ ਕਰੋ, ਕੋਈ ਹਰਜ਼ਾ ਨਹੀਂ ਹੈ। ਪਰ ਹਰ ਕਰਮ ਦਾ ਪ੍ਰਤੀਕਰਮ ਵੀ ਨਾ ਭੁਲੋ। ਇਸ ਲਈ ਭੰਡੋ। ਆਪਣਾ ਸਾਰਾ ਜੋਰ ਇਸੇ ਨੂੰ ਭੰਡਣ ਲਈ ਲਾ ਦਿਓੁ। ਪਰ ਜਰਾ ਕੁ ਮਹਾਨ ਕੋਸ਼ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖੋਲ ਕੇ ਵੀ ਵੇਖ ਲਓ। ਸ਼ਰਧਾ ਦਾ ਮਤਲਭ ਹੁੰਦਾ ਹੈ ਨਿਸ਼ਚਾ, ਪ੍ਰੇਮ, ਪਿਆਰ ਅਤੇ ਸਤਿਕਾਰ। ਜੇ ਸਾਡੀ ਇਹ ਸ਼ਰਧਾ ਸਾਡੇ ਸ਼ਬਦ ਗੁਰੂ ਲਈ ਨਹੀਂ ਹੈ ਫਿਰ ਹੋਰ ਕੁੱਝ ਬੋਲਣ ਨੂੰ ਰਹਿ ਹੀ ਕੁੱਝ ਨਹੀਂ ਜਾਂਦਾ। ਫਿਰ ਧਰੀਗ ਸਾਡਾ ਜੀਵਣਾ ਤੇ ਧਰੀਗ ਸਾਡਾ ਸੰਸਾਰ। ਜਦੋਂ ਪ੍ਰੇਮ ਪਿਆਰ ਆਪਣੇ ਗੁਰੂ ਲਈ ਇਸ ਹੱਦ ਤਕ ਵੱਧ ਜਾਂਦਾ ਹੈ ਤਾਂ ਫਿਰ ਅਜਿਹੀ ਸਥਿਤੀ ਹੰਦੀ ਹੈ ਜਿਸ ਦਾ ਵਰਣਨ ਕਬੀਰ ਜੀ ਕਰ ਰਹੇ ਹਨ:
ਕਬੀਰ ਗੂੰਗਾ ਹੂਆ ਬਾਵਰਾ, ਬਹਰਾ ਹੂਆ ਕਾਨ॥ ਪਾਵਹੁ ਤੇ ਪਿੰਗੁਲ ਭਇਆ, ਮਾਰਿਆ ਸਤਿਗੁਰ ਬਾਨ॥ 193॥ ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਨੁ ਜੁ ਏਕੁ॥ ਲਾਗਤ ਹੀ ਭੁਇ ਗਿਰਿ ਪਰਿਆ, ਪਰਾ ਕਰੇਜੇ ਛੇਕੁ॥ 194॥ {ਪੰਨਾ 1374}
ਤੁਸੀਂ ਰੋਲਾ ਪਾ ਰਹੇ ਹੋ ਸ਼ਰਧਾ ਨੇ ਹਿੰਦੋਸਤਾਨ ਨੂੰ ਗੁਲਾਮ ਬਣਾਇਆ। ਸ਼ਰਧਾ ਨੇ ਹਿੰਦੋਸਤਾਨ ਨੂੰ ਗੁਲਾਮ ਨਹੀਂ ਬਣਾਇਆ। ਗੁਲਾਮ ਬਣਾਇਆ ਬੁਜਦਿਲੀ ਨੇ। ਇਹ ਬੁਜਦੀਲੀ ਸੀ, ਜਿਸ ਨੇ ਗੁਲਾਮ ਬਣਾਇਆ। ਸਤਿਕਾਰ, ਪ੍ਰੇਮ, ਪਿਆਰ ਨਿਸ਼ਚਾ ਕਦੀ ਕਿਸੇ ਨੂੰ ਬੁਜਦਿਲ ਨਹੀਂ ਬਣਾਉਦਾ। ਇਹ ਬਲਕਿ ਗਿਦੜਾਂ ਤੋਂ ਸ਼ੇਰ ਬਣਾਉਂਦਾ ਹੈ। ਸ਼ਰਧਾ ਹੀ ਹੈ ਜਿਸ ਸਦਕਾ ਮਰਜੀਵੜਆਂ ਨੂੰ ਸ਼ਹੀਦੀਆਂ ਦਾ ਜਾਮ ਪੀਣ ਨੂੰ ਦਿਲ ਕਰਦਾ ਹੈ।
ਨਿਸ਼ਚੇ ਤੇ ਮੈਨੂੰ ਇੱਕ ਵਾਕਿਆ ਯਾਦ ਆ ਰਿਹਾ ਹੈ: ਇੱਕ ਵਾਰ ਇੱਕ ਨਵ ਵਿਆਹੀ ਜੋੜੀ ਜਿਨ੍ਹਾਂ ਨੂੰ ਆਪਸ ਵਿੱਚ ਅੰਤਾਂ ਦਾ ਪਿਆਰ ਸੀ, ਘੁੰਮਣ ਨੂੰ ਨਿਕਲੇ। ਘੁੰਮਦੇ ਹੋਏ ਸਮੁੰਦਰ ਕਿਨਾਰੇ ਪਹੁੰਚੇ, ਮੌਸਮ ਬੜਾ ਸੁਹਾਵਣਾ ਸੀ, ਪਰ ਬੱਦਲ ਗਹਿਰੇ ਹੋ ਰਹੇ ਸਨ, ਸਮੁੰਦਰ ਵਿੱਚ ਸੋਹਣੀਆਂ ਬੋਟਾਂ ਚਲ ਰਹੀਆਂ ਸਨ, ਉਨ੍ਹਾਂ ਨੂੰ ਵੀ ਬੋਟਿੰਗ ਕਰਨ ਦਾ ਦਿਲ ਕਰ ਆਇਆ। ਇੱਕ ਚਪੂ ਵਾਲੀ ਬੋਟ ਲਈ। ਚਪੂ ਚਲਾਉਣ ਦੇ ਨਾਲ-ਨਾਲ ਉਹ ਇੱਕ ਦੂਜੇ ਨੂੰ ਪਿਆਰ ਨਾਲ ਨਿਹਾਰਦੇ ਹੋਏ ਸਮੁੰਦਰ ਵਿੱਚ ਦੂਰ ਨਿਕਲ ਗਏ, ਕਿੰਨੀ ਦੂਰ ਨਿਕਲ ਆਏ ਉਨ੍ਹਾ ਨੂੰ ਪਤਾ ਹੀ ਨਾ ਲੱਗਾ। ਮੌਸਮ ਹੁਣ ਖਰਾਬ ਹੋ ਰਿਹਾ ਸੀ, ਹਨੇਰੀ ਚਲਣ ਲਗੀ ਤੁਫਾਨ ਆਉਣ ਨੂੰ ਸੀ। ਪਤਨੀ ਘਬਰਾਈ। ਉਸ ਨੂੰ ਪਤੀ ਵਲ ਵੇਖਿਆ ਉਹ ਬੇਹੱਦ ਹੈਰਾਨ ਸੀ ਉਸ ਦੇ ਪਤੀ ਦੇ ਚਿਹਰੇ ਤੇ ਡਰ ਦੀ ਇੱਕ ਲਕੀਰ ਵੀ ਨਹੀਂ ਸੀ ਉਹ ਪਹਿਲਾਂ ਵਾਂਗੂੰ ਹੀ ਬਿਲਕੁਲ ਸ਼ਾਂਤ ਸੀ। ਅਰਾਮ ਨਾਲ ਉਸ ਦੇ ਪਤੀ ਨੇ ਬੋਟ ਮੋੜੀ ਤੇ ਚਪੂ ਚਲਾਂਦਾ ਰਿਹਾ। ਪਤਨੀ ਕੋਲੋਂ ਰਿਹਾ ਨਾ ਗਿਆ। ਉਸ ਨੇ ਪੁਛ ਹੀ ਲਿਆ ‘ਸੁਣੋ ਤੁਹਾਨੂੰ ਡਰ ਨਹੀਂ ਲਗ ਰਿਹਾ, ਤੁਫਾਨ ਆ ਰਿਹਾ ਹੈ ਬੋਟ ਡਗਮੱਗਾ ਰਹੀ ਹੈ ਅਸੀਂ ਸਮੂੰਦਰ ਵਿੱਚ ਡਿਗ ਜਾਵਾਂਗੇ, ਕਿਨਾਰਾ ਅਜੇ ਦੂਰ ਹੈ ਤਹਾਡੇ ਚਿਹਰੇ ਤੇ ਕੋਈ ਸ਼ਿਕਨ ਨਹੀਂ, ਮੇਰੀ ਜਾਨ ਨਿਕਲੀ ਰਹੀ ਹੈ। ਪਤੀ ਇੱਕ ਦਮ ਬੋਟ ਵਿੱਚ ਹੀ ਖੜਾ ਹੋ ਗਿਆ ਤੇ ਉਸ ਨੇ ਆਪਣੀ ਜੇਬ ਵਿਚੋਂ ਰਿਵਾਲਵਰ ਕੱਢ ਕੇ ਆਪਣੀ ਪਤਨੀ ਦੀ ਕਨਪਟੀ ਤੇ ਰੱਖ ਦਿਤਾ, ਇਉਂ ਲੱਗ ਰਿਹਾ ਸੀ ਬਸ ਹੁਣੇ ਹੀ ਉਹ ਆਪਣੀ ਪਤਨੀ ਦੀ ਖੇਡ ਖਤਮ ਕਰ ਦੇਵੇਗਾ। ਪਤੀ ਨੇ ਪਤਨੀ ਨੂੰ ਪੁਛਿਆ ‘ਤੈਨੂੰ ਡਰ ਨਹੀਂ ਲਗ ਰਿਹਾ’। ਪਤਨੀ ਡਰੀ ਨਹੀਂ, ਬੜੇ ਸ਼ਾਂਤ ਅੰਦਾਜ ਵਿੱਚ ਬੋਲੀ ‘ਅਜੀ ਤੁਸੀਂ ਮੈਨੂੰ ਕਿਵੇਂ ਨੁਕਸਾਨ ਪਹੁੰਚਾ ਸਕਦੇ ਹੋ, ਤੁਸੀਂ ਮੈਨੂੰ ਬੇਹੱਦ ਪਿਆਰ ਕਰਦੇ ਹੋ, ਹਾਂ ਜੇ ਤੁਸੀਂ ਮੈਨੂੰ ਮਾਰਨਾ ਵੀ ਚਾਹੋ ਤਾਂ ਵੀ ਮੈਂ ਇਸੇ ਤਰ੍ਹਾਂ ਸ਼ਾਂਤ ਬੈਠੀ ਰਹਾਂਗੀ ਤੇ ਤਹਾਡੀ ਗੋਦ ਵਿੱਚ ਜਾਨ ਦੇਵਾਂਗੀ। ਪਤੀ ਨੇ ਰਿਵਾਲਰ ਹਟਾਇਆ ਤੇ ਜੇਬ ਵਿੱਚ ਪਾਇਆ ਤੇ ਆਪਣੀ ਪਤਨੀ ਨੂੰ ਬੋਲਿਆ ‘ਵੇਖ ਜਿਵੇਂ ਤੂੰ ਨਹੀਂ ਡਰੀ ਮੇਰੇ ਰਿਵਾਲਵਰ ਤੋਂ ਬਿਲਕੁਲ ਇਸੇ ਤਰ੍ਹਾਂ ਮੈਂ ਵੀ ਇਸ ਹਨੇਰੀ ਤੂਫਾਨ ਤੋਂ ਨਹੀਂ ਸੀ ਡਰਿਆ ਕਿਉਂਕਿ ਮੈਂ ਵੀ ਪ੍ਰਮਾਤਮਾ ਨੂੰ ਪਿਆਰ ਕਰਦਾ ਹਾਂ ਤੇ ਉਹ ਮੈਨੂੰ ਪਿਆਰ ਕਰਦਾ ਹੈ ਉਹ ਕਿਵੇਂ ਮੇਰਾ ਨੁਕਸਾਨ ਕਰ ਸਕਦਾ ਹੈ, ਹਾਂ ਜੇ ਉਸ ਦਾ ਹੁਕਮ ਹੋਏਗਾ ਤਾਂ ਫਿਰ ਠੀਕ ਹੈ ਉਹ ਹੁਕਮ ਮੈਂ ਬੜਾ ਸ਼ਾਂਤ ਰਹਿ ਕੇ ਕਬੂਲ ਕਰਾਂਗਾ।
ਇਸ ਨੂੰ ਕਹਿੰਦੇ ਹਨ ਸ਼ਰਧਾ ਜਾਂ ਨਿਸ਼ਚਾ ਜਿਹੜਾ ਕੇ ਆਪਣੇ ਪਿਆਰੇ ਤੇ ਹੁੰਦਾ ਹੈ ਨਾ ਕਿ ਜਿਵੇਂ ਤੁਸੀਂ ਜਿਵੇਂ ਰੋਲਾ ਪਾਉਂਦੇ ਹੋ। ਇਹੋ ਜਿਹਾ ਨਿਸ਼ਚਾ ਪੱਥਰਾਂ ਵਿੱਚ ਨਹੀਂ ਹੁੰਦਾ ਇਹ ਹਮੇਸ਼ਾਂ ਕੋਮਲਤਾ ਵਿੱਚ ਹੁੰਦਾ ਹੈ। ਜੇ ਸ਼ਰਧਾ ਨੂੰ ਧਰਮ ਵਿਚੋਂ ਮਾਇਨਸ ਕਰ ਦਿਤਾ ਜਾਏ ਤਾਂ ਫਿਰ ਧਰਮ ਜੀਰੋ ਹੋ ਜਾਂਦਾ ਹੈ। ਜੇ ਤੁਹਾਡੇ ਵਿਚੋਂ ਸ਼ਰਧਾ ਖਤਮ ਹੋ ਗਈ ਤਾਂ ਤੁਸੀਂ ਸਮਾਜ ਸੁਧਾਰਕ ਤਾਂ ਹੋ ਸਕਦੇ ਹੋ ਪਰ ਧਰਮੀ ਨਹੀਂ ਹੋ ਸਕਦੇ। ਇੱਕ ਸਟੇਟਮੈਂਟ ਸਮਝੋ: ਧਰਮੀ ਬੰਦਾ ਸਮਾਜ ਸੁਧਾਰਕ ਅਵਸ਼ ਹੁੰਦਾ ਹੈ ਜਿਵੇਂ ਕਿ ਸਾਡੇ ਸਤਿਕਾਰਯੋਗ ਗੁਰੂ ਸਾਹਿਬਾਨ ਸਨ ਪਰ ਇਹ ਜਰੂਰੀ ਨਹੀਂ ਕਿ ਹਰ ਇੱਕ ਸਮਾਜ ਸੁਧਾਰਕ ਧਰਮੀ ਹੋਵੇ ਜਿਵੇਂ ਕੇ ਕਾਮਰੇਡ ਹਨ।
ਤਰਲੋਚਨ ਸਿੰਘ


(26/03/09)
ਹਰਬੰਸ ਕੌਰ, ਫਰੀਦਾਬਾਦ

ਪਰਮ ਸਤਿਕਾਰਯੋਗ ਸ. ਮੱਖਣ ਸਿੰਘ ਜੀ

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

ਸਭ ਤੋਂ ਪਹਿਲਾਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਕਿ ਆਪ ਜੀ ਸਿੱਖ ਮਾਰਗ ਨੂੰ ਉਨ੍ਹਾਂ ਬੁਲੰਦੀਆਂ ਤਕ ਪਹੁੰਚਾ ਸਕੇ ਜਿਸ ਸਦਕਾ ਅੱਜ ਸਿੱਖ ਮਾਰਗ ਪੰਥ ਦੀ ਆਵਾਜ਼ ਬਣ ਕੇ ਸਿੱਖ ਕੌਮ ਨੂੰ ਸੁਚੇਤ ਕਰਦੀ ਹੈ। ਮੈਂ ਆਪਣੇ ਨਿਜੀ ਰੁਝੇਵਿਆਂ ਕਰ ਕੇ ਬਹੁਤ ਘੱਟ ਪੱਤਰ-ਵਿਹਾਰ ਕਰਦੀ ਹਾਂ ਉਸ ਦਾ ਕਾਰਣ ਆਪਣੀ ਨਿਜੀ ਜਿੰਦਗੀ ਵਿੱਚ ਕੌਮੀ ਮਸਲਿਆਂ ਨੂੰ ਨਿਜੀ ਮਸਲਿਆਂ ਦੇ ਰੂਪ ਵਿੱਚ ਅਪਨਾਉਣਾ ਹੈ। ਅਕਾਲਪੁਰਖ ਦੀ ਅਪਾਰ ਬਖਸ਼ਿਸ਼ ਸਦਕਾ "ਦਾ ਸਿੱਖ ਅਫੈਅਰਜ਼ ਗਰੁਪ" ਵੱਲੋਂ ਗੁਰਮਤਿ ਵਿਰੋਧੀ ਲਿਖਤਾਂ ਬਾਰੇ ਸਿੱਖ ਕੌਮ ਨੂੰ ਜਾਗਰੂਕ ਕਰਣ ਲਈ "ਦਾ ਸਿੱਖ ਅਫੈਅਰਜ਼" ਜੋ ਭੂਮਿਕਾ ਨਿਭਾ ਰਿਹਾ ਹੈ ਉਸ ਵਿੱਚ ਇੱਕ ਸੇਵਕ ਵੱਜੋਂ ਮੈਂ ਵੀ ਸੇਵਾ ਨਿਭਾ ਰਹੀ ਹਾਂ। ਇਹ ਵੈਬਸਾਈਟ ਅਸੀਂ ਨੌਜਵਾਨ ਬੱਚੇ ਅਪਣੇ ਪਰਵਾਰਕ ਤੇ ਨਿਜੀ ਰੁਝੇਵਿਆਂ ਤੋਂ ਸਮਾਂ ਦੇ ਕੇ ਚਲਾਉਂਦੇ ਹਾਂ। ਕਲ ਜਦੋਂ ਮੈਂ ਸਿੱਖ ਮਾਰਗ `ਤੇ ਆਪ ਜੀ ਦੀ ਨਿਹੰਗ ਬਾਣੇ ਵਾਲੀ ਤਸਵੀਰ ਵੇਖੀ ਤਾਂ ਪਹਿਲਾਂ ਤਾਂ ਹੈਰਾਨ ਹੋ ਗਈ ਸੀ ਕਿਉਂਕਿ ਮੈਂ ਤੇ ਆਪਣੇ ਦਿਮਾਗ ਵਿੱਚ ਆਪ ਜੀ ਬਾਰੇ ਇੱਕ ਜੋ ਤਸਵੀਰ ਖਿਚੀ ਸੀ ਉਹ ਇੱਕ ਸਾਦਗੀ ਭਰਪੂਰ 50-55 ਸਾਲ ਦੇ ਇਨਸਾਨ ਦੀ ਸੀ ਜਿਹੜੀ ਕਿ ਮੈਨੂੰ ਸਕਰੋਲਿੰਗ ਕਰਦੇ ਸਮੇਂ ਥੱਲੇ ਜਾ ਕੇ ਪ੍ਰਾਪਤ ਹੋਈ। ਮਨ ਨੂੰ ਚੰਗਾ ਲਗਿਆ ਕਿ ਦੂਜਿਆਂ ਨੂੰ ਸੇਧ ਦੇਣ ਲਈ ਆਪ ਜੀ ਨੇ ਕਿੰਨ੍ਹੀ ਬੇਬਾਕੀ ਨਾਲ ਆਪਣੇ ਕਰਮਕਾਂਡੀ ਜੀਵਨ ਦੀ ਤਸਵੀਰ ਨੂੰ ਸਭ ਤੋਂ ਉਪਰ ਰੱਖਿਆ ਅਤੇ ਉਸ ਨੂੰ ਉਭਾਰ ਕੇ ਪੇਸ਼ ਕੀਤਾ ਅਤੇ ਸਿੱਖ ਮਾਰਗ ਦੇ ਪਰਵਾਰਕ ਮੈਂਬਰਾਂ (ਸਿੱਖ ਮਾਰਗ ਦੇ ਪਾਠਕਾਂ) ਨਾਲ ਸਾਂਝ ਕਰਣ ਵਿੱਚ ਕੋਈ ਝਿਜ਼ਕ ਅਤੇ ਸ਼ਰਮ ਨਾ ਮਹਿਸੂਸ ਕੀਤੀ। ਇੱਕ ਚੀਜ਼ ਜੋ ਮੈਂ ਆਪ ਜੀ ਦੀਆਂ ਕਾਰਜ-ਸ਼ੈਲੀ ਤੋਂ ਸਿਖੀ ਉਹ ਆਪ ਜੀ ਦਾ ਬੇਬਾਕ ਹੋ ਕੇ ਹਰ ਲ਼ਿਖਤ ਨੂੰ ਛਾਪ ਦੇਣਾ। ਕਈ ਵਾਰ ਮੈਨੂੰ ਇੰਜ ਵੀ ਮਹਿਸੂਸ ਹੁੰਦਾ ਸੀ ਕਿ ਪੰਥਕ ਹਿਤਾਂ ਲਈ ਇਹ ਲ਼ਿਖਤ ਛਪਣਯੋਗ ਨਹੀਂ ਸੀ ਪਰ ਫਿਰ ਚੁੱਪੀ ਸਾਧ ਲੈਂਦੀ ਸੀ ਕਿ ਤੁਸੀਂ ਸਾਰੇ ਵੱਡੇ ਹੋ, ਸੂਝਵਾਨ ਹੋ ਅਤੇ ਜੋ ਕੀਤਾ ਹੋਣਾ ਹੈ, ਠੀਕ ਹੀ ਹੋਣਾ ਹੈ। ਸਚ ਜਾਣਨਾ ਜਦ ਡਾ. ਦਿਲਗੀਰ ਦੀਆਂ ਲਿਖਤਾਂ ਵੀ ਸਿੱਖ ਮਾਰਗ ਵਿੱਚ ਛੱਪਣ ਤੋਂ ਰੋਕ ਦਿੱਤੀਆਂ ਸਨ ਉਸ ਵਕਤ ਵੀ ਮਨ ਨੂੰ ਬੜਾ ਧੱਕਾ ਲਗਿਆ ਸੀ ਕਿਉਂਕਿ ਮੇਰੇ ਬਹੁਤ ਸਾਰੇ ਨੌਜਵਾਨ ਸਾਥੀ ਸਿੱਖ ਮਾਰਗ ਦੀਆਂ ਲਿਖਤਾਂ ਨੂੰ ਪੜ੍ਹਦੇ ਹਨ ਅਤੇ ਇਸ ਘਟਨਾ ਪਿਛੋਂ ਸਾਡੇ ਸਭ ਦੇ ਮਨਾਂ ਨੂੰ ਬਹੁਤ ਠੇਸ ਪੁੱਜੀ ਸੀ ਅਕਸਰ ਮੈਨੂੰ ਕਹਿੰਦੇ ਸਨ ਕਿ "ਵੇਖ ਲੈ, ਹੁਣ ਆਪਣੇ ਕੌਮ ਦੇ ਵਿਦਵਾਨਾਂ ਨੂੰ …ਤੂੰ ਸਾਨੂੰ ਕਹਿੰਦੀ ਹੈ ਨਾ ਕੁੱਝ ਲਿਖੋ …ਇਹ ਸਾਰੇ ਤੇ ਝਗੜਾ ਹੀ ਕਰਦੇ ਹਨ ਅਤੇ ਆਪਣੇ ਲ਼ਿਖਤਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਘੱਟ ਤੇ ਇੱਕ ਦੂਜੇ ਦੀ ਲੱਤ ਖਿਚਣ ਵਾਲੇ ਕੰਮ ਜ਼ਿਆਦਾ ਕਰਦੇ ਹਨ। ਅਸੀਂ ਡਰਦੇ ਹਾਂ ਕਿ ਕਿਤੇ ਸਾਡਾ ਵੀ ਇਹ ਹਾਲ ਨਾ ਹੋ ਜਾਏ…ਅਸੀਂ ਵੀ ਝਗੜਿਆਂ ਵਿੱਚ ਨਾ ਪੈ ਜਾਈਏ… ਮੈਂ ਉਨ੍ਹਾਂ ਨੂੰ ਕਹਿੰਦੀ ਸੀ ਕਿ ਸੱਚ ਦੀ ਗਵਾਹੀ ਦੇਣੀ ਅਤੇ ਉਸ ਦੀ ਹਮਾਇਤ ਕਰਣ ਨੂੰ ਝਗੜੇ ਦਾ ਨਾਂ ਨਾ ਦਿਓ।" ਮੇਰੇ ਇੱਕ ਸਾਥੀ ਦੇ ਉਪਰ ਪਿੱਛੇ ਮੈਂ ਬੜਾ ਜ਼ੋਰ ਪਾਇਆ ਕਿ ਤੁਹਾਡੇ ਦਿਲ ਵਿੱਚ ਇੰਨੇ ਵਲਵਲੇ ਹਨ, ਤੁਹਾਡੇ ਵਿਚਾਰ ਕੌਮ ਨੂੰ ਸਹੀ ਸੇਧ ਦੇ ਸਕਦੇ ਹਨ, ਉਹ ਉਸ ਸਮੇਂ ਦੂਜੀ ਵੈਬਸਾਈਟਾਂ ਤੇ ਲਿਖਿਆਂ ਕਰਦਾ ਸੀ ਅਤੇ ਅਖੌਤੀ ਦਸਮ ਗ੍ਰੰਥ ਦੇ ਪਾਜ਼ ਉਘੇੜਦਾ ਸੀ…. . ਮੇਰੇ ਕਹਿਣ ਸਦਕਾ ਉਸ ਨੇ ਇੱਕ ਵਾਰ ਸਿੱਖ ਮਾਰਗ ਤੇ ਅੰਗਰੇਜ਼ੀ ਵਿੱਚ ਖਤ ਪਾਇਆ ਅਤੇ ਉਸ ਵਿੱਚ ਵੀ ਉਸ ਨੇ ਇਹ ਜ਼ਿਕਰ ਕੀਤਾ ਕਿ ਜਿੰਨੀ ਦੇਰ ਤਕ ਅਸੀਂ ਇਕੱਠੇ ਰਹਾਂਗੇ ਉਨ੍ਹੀਂ ਦੇਰ ਤਕ ਸਾਨੂੰ ਕੋਈ ਤੋੜ ਨਹੀ ਸਕੇਗਾ। ੳਸ ਦਾ ਪੱਤਰ ਦੂਜਿਆਂ ਲਈ ਸੇਧ ਵੀ ਸੀ ਪਰ ਉਸ ਤੋਂ ਬਾਅਦ ਉਸ ਨੇ ਆਪ ਲਿਖਣਾ ਛੱਡ ਦਿੱਤਾ। ਮੈਂ ਆਪਣੇ ਅੰਦਰ ਮਹਿਸੂਸ ਕੀਤਾ ਕਿ ਇਸ ਝਗੜੇ ਤੋਂ ਪਰੇਸ਼ਾਨ ਹੋ ਕੇ ਹੀ ਸਾਡੇ ਨੋਜਵਾਨ ਬੱਚੇ ਦਲੀਲ ਦੇ ਕੇ ਕੌਮੀ ਜਿੰਮੇਵਾਰੀਆਂ ਤੋਂ ਆਪਣੇ ਆਪ ਨੂੰ ਸੁਰਖ਼ਰੂ (ਮੁਕਤ) ਕਰ ਲੈਂਦੇ ਹਨ, ਭਾਵੇਂ ਕਾਰਣ ਕੋਈ ਹੋਰ ਵੀ ਹੋ ਸਕਦਾ ਹੈ ਪਰ ਉਹ ਕਲਮ ਅੱਜ ਚਲਣ ਤੋਂ ਰੁੱਕ ਗਈ ਜਿਸ ਨਾਲ ਕੌਮ ਦਾ ਨੁਕਸਾਨ ਹੋਇਆ। ਇਸ ਗੱਲ ਨੂੰ ਹੱਲੇ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਹੋਣਾ ਪਰ ਲਗਾਤਾਰ ਲ਼ਿਖਣ ਵਾਲੀ ਕਲਮ ਜੋ ਕਿ ਸਾਨੂੰ ਵੀ ਲਿਖਣ ਲਈ ਪ੍ਰੇਰਤ ਕਰਦੀ ਸੀ ਉਹ ਹੁਣ ਰੁੱਕ ਗਈ ਸੀ ਪਰ ਹੁਣੇ ਵੀ ਮੇਰੀ ਕੋਸ਼ਿਸ਼ ਜਾਰੀ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਉਹ ਸਾਥੀ ਜਲਦ ਸਾਡੇ ਵਿਚਕਾਰ ਹੋਵੇਗਾ।

ਸਿੱਖ ਮਾਰਗ ਤੇ ਸ. ਦਲਬੀਰ ਸਿੰਘ ਦੀਆਂ ਖੋਜ਼ ਭਰਪੂਰ ਲਿਖਤਾਂ ਨੂੰ ਭੇਜਣ ਵਾਲੀ ਮੈਂ ਹੀ ਸਾਂ ਉਨ੍ਹਾਂ ਦੇ ਦਸਮ ਗ੍ਰੰਥ ਸੰਬੰਧੀ ਇਟਰਵਿਉ ਨੂੰ ਅਸੀਂ ਆਪ ਸ਼ੂਟ ਕੀਤਾ ਸੀ ਅਸੀਂ ਸਿੱਖ ਮਾਰਗ ਤੇ ਇਸ ਇੰਟਰਵਿਉ ਨੂੰ ਪਵਾਉਣ ਲਈ ਕਿਸੇ ਨਾਲ ਜ਼ਿਕਰ ਨਹੀਂ ਕੀਤਾ ਪਰ ਕੀ ਆਪ ਜੀ ਦੱਸ ਸਕਦੇ ਹੋ ਕਿ ਆਪ ਜੀ ਨੇ "ਦਾ ਸਿੱਖ ਅਫੈਅਰਜ਼" ਗਰੂਪ ਦੀ ਇਜ਼ਾਜ਼ਤ ਤੋਂ ਬਿਨਾਂ ਇਸ ਨੂੰ ਕਿਸ ਤਰ੍ਹਾਂ ਪਾਇਆ…ਉਸ ਦਾ ਕਾਰਣ ਵੀ ਜੋ ਮੈਂ ਮਹਿਸੂਸ ਕਰਦੀ ਹਾਂ ਉਹ ਸਾਂਝਾ ਕਰਣਾ ਚਾਹੁੰਦੀ ਹਾਂ…. ਉਹ ਸੀ ਸਾਡਾ ਅੰਦਰਲਾ ਪੰਥਕ ਦਰਦ. . ਜੋ ਸਾਨੂੰ ਕਹਿੰਦਾ ਹੈ ਕਿ ਇਸ ਸੱਚ ਨੂੰ ਉਜਾਗਰ ਕੀਤਾ ਜਾਵੇ ਤਾਂ ਜੁ ਵੱਧ ਤੋਂ ਵੱਧ ਲੋਕ ਇਸ ਬਾਰੇ ਜਾਣੂ ਹੋਣ ਅਤੇ ਉਸ ਦੇ ਲਈ ਇਹ ਗੱਲ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਇਸ ਨੂੰ ਪ੍ਰਚਾਰਨ ਲਈ ਸਾਡੇ ਵੱਲੋਂ ਵੀ ਤੁਹਾਨੂੰ ਕੋਈ ਮਨਾਹੀ ਨਹੀਂ ਹੋਵੇਗੀ। ਸਗੋਂ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਅਤੇ ਬਿਲਕੁਲ ਇਸੇ ਤਰ੍ਹਾਂ ਹੀ ਹੈ ਸਿੱਖ ਅਫੈਅਰਜ਼ ਆਪ ਜੀ ਦਾ ਧੰਨਵਾਦੀ ਹੈ ਕਿ ਆਪ ਜੀ ਨੇ ਕੌਮ ਨੂੰ ਜਾਗਰੂਕ ਕਰਣ ਲਈ ਇੰਨ੍ਹਾਂ ਲਿਖਤਾਂ ਰਾਹੀਂ ਪ੍ਰਚਾਰ ਕੀਤਾ ਅਜਿਹੀ ਅਵਸਥਾ ਸਾਡੀ ਵੀ ਹੈ ਕਿਉਂਕਿ ਅਸੀਂ ਆਪ ਵੀ ਅਕਸਰ ਸੈਮੀਨਾਰ, ਗੁਰਪੁਰਬ, ਗੁਰਮਤਿ ਕਲਾਸ ਦੇ ਵਿੱਚ ਅਤੇ ਇਥੋਂ ਤਕ ਮੇਰੇ ਸਾਈਬਰ-ਮੇਟ (ਈ-ਸੰਗਤ) ਨੂੰ ਵੀ ਮੈਂ ਸਿੱਖ ਮਾਰਗ ਪੜ੍ਹਨ ਲਈ ਪ੍ਰੇਰਦੀ ਹਾਂ ਤੇ ਜਿਥੇ ਅਸੀ ਸਿੱਖ ਅਫੈਸ਼ਰਜ਼ ਦਾ ਨਾਂ ਚੁੱਕਦੇ ਹਾਂ ਉਥੇ ਅਸੀਂ ਸਿੱਖ-ਮਾਰਗ ਅਤੇ ਸਿੰਘ ਸਭਾ ਕੈਨੇਡਾ ਦਾ ਨਾਂ ਚੁੱਕਣ ਤੋਂ ਵੀ ਪਿੱਛੇ ਨਹੀ ਰਹਿੰਦੇ ਸਗੋਂ ਹੁਣ ਤੇ ਨਗਰ ਕੀਰਤਨਾਂ ਵਿੱਚ ਵੰਡਣ ਵਾਲੇ ਲਿਟਰੇਚਰਾਂ ਦੇ ਥੱਲੇ ਅਸੀਂ ਲਿਖਦੇ ਹਾਂ ਕਿ ਆਪਣੇ ਗਿਆਨ ਵਿੱਚ ਵਾਧਾ ਕਰਣ ਲਈ ਸਿੱਖ ਕੌਮ ਦੇ ਵਿਦਵਾਨਾਂ ਦੀ ਸਚ ਭਰਪੂਰ ਲਿਖਤਾਂ ਨੂੰ ਪੜ੍ਹਨ ਲਈ ਇਨ੍ਹਾਂ ਵੈਬਸਾਈਟਾਂ ਤੇ ਵਿਸਿਟ ਕਰੋ। ਇਹ ਸਭ ਕੌਮੀ ਹਿਤਾਂ ਖਾਤਰ ਹੁੰਦਾ ਹੈ ਨਾ ਕਿ ਇਸ ਖਾਤਰ ਕਿ ਉਸ ਦੇ ਲਈ ਸਾਨੂੰ ਸਿੱਖ ਮਾਰਗ ਦੇ ਸੰਚਾਲਕ ਜਾਂ ਸਿੰਘ ਸਭਾ ਕੈਨੇਡਾ ਦੇ ਸੰਚਾਲਕਾਂ ਦੀ ਖੁਸ਼ੀ ਲੈਣੀ ਹੁੰਦੀ ਹੈ।

ਸ. ਮੱਖਣ ਸਿੰਘ ਜੀ ਮੈਂ ਨਹੀਂ ਜਾਣਦੀ ਕਿ ਆਪ ਜੀ ਦੇ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨਾਲ ਕੀ ਮਤਭੇਦ ਰਹੇ ਹਨ ਅਤੇ ਕਿੰਨ੍ਹਾਂ ਕਾਰਣਾਂ ਸਦਕਾ ਉਹ ਤਸਵੀਰ ਇਥੋਂ ਲਾਹ ਦਿੱਤੀ ਗਈ। ਮੈਂ ਇਹ ਵੀ ਜਾਣਦੀ ਹਾਂ ਕਿ ਗੁਰਮਤਿ ਪੱਖੋਂ ਆਪ ਜੀ ਬਹੁਤ ਸੁਲਝੇ ਹੋਏ ਹੋ। ਜ਼ਰੂਰ ਆਪ ਜੀ ਨੇ ਇੰਨ੍ਹਾਂ ਵਿਦਵਾਨਾਂ ਨੂੰ ਸਤਿਕਾਰ ਦੇਣ ਦੇ ਮੰਤਵ ਨੂੰ ਮੁੱਖ ਰੱਖ ਕੇ ਉਨ੍ਹਾਂ ਦੀ ਤਸਵੀਰ ਸਿੱਖ-ਮਾਰਗ ਦੇ ਹੋਮ-ਪੇਜ ਉਤੇ ਲਾਈ ਹੋਣੀ ਹੈ। ਪਰ ਜੇਕਰ ਕੋਈ ਮੇਰੇ ਵਿਚਾਰ ਜਾਣਨਾ ਚਾਹੇ ਤਾਂ ਮੈਂ ਤੇ ਕਿਸੇ ਇਨਸਾਨ ਦੀ ਤਸਵੀਰ ਨੂੰ ਹਦ ਤੋਂ ਵੱਧ ਸਤਿਕਾਰ ਨਾ ਦਿਆ, ਸਿਰਫ ਇੰਨ੍ਹਾਂ ਕੁ ਕਿ ਕੋਈ ਉਸ ਇਨਸਾਨ ਦੀ ਸ਼ਕਲ ਤੋਂ ਜਾਣੂ ਹੋ ਜਾਵੇ ਕਿ ਉਹ ਵੇਖਣ ਵਿੱਚ ਕਿਸ ਤਰ੍ਹਾਂ ਹੈ ਬਸ ਇੰਨ੍ਹਾਂ ਕੁ ਹੀ ਕਿਉਂਕਿ ਜ਼ਿਆਦਾ ਦੇਰ ਤਕ ਕਿਸੇ ਇਨਸਾਨ ਦੀਆਂ ਤਸਵੀਰਾਂ ਸੱਜੀਆਂ ਰਹਿਣਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਅਸੀਂ ਕਿਤੇ ਬੁਤ-ਪ੍ਰਸਤੀ ਵਾਲੇ ਪਾਸੇ ਤੇ ਨਹੀਂ ਤੁਰ ਰਹੇ। ਖੈਰ! ਮੇਰਾ ਮਕਸਦ ਇਥੇ ਕਿਸੇ ਦੀ ਤਸਵੀਰਾਂ ਉਤਰਵਾਉਣ ਜਾਂ ਲਗਵਾਉਣ ਦਾ ਨਹੀਂ। ਨਾ ਹੀ ਮੈਨੂੰ ਕਿਸੇ ਦੀਆਂ ਫੋਟੋਆਂ ਹਿਲਦੀਆਂ ਹੋਈਆਂ ਜਾਪਦੀਆਂ ਹਨ। ਇਹ ਸਾਰੀਆਂ ਸ਼ਖਸੀਅਤਾਂ ਮੇਰੇ ਲਈ ਸਤਿਕਾਰਤ ਹਨ ਅਤੇ ਅਕਸਰ ਇੰਨ੍ਹਾਂ ਦੀਆਂ ਪੰਥਕ ਸੇਵਾਵਾਂ ਦਾ ਜ਼ਿਕਰ ਮੈਂ ਆਪਣੇ ਪਰਵਾਰ ਵਿੱਚ ਆਪਣੇ ਪਿਤਾ ਸ. ਉਪਕਾਰ ਸਿੰਘ ਜੀ ਪਾਸੋਂ ਸੁਣਦੀ ਰਹਿੰਦੀ ਹਾਂ। ਇੰਨ੍ਹਾਂ ਵਿੱਚ ਸ. ਜੋਗਿੰਦਰ ਸਿੰਘ ਸਪੋਕਸਮੈਨ ਵੀ ਹਨ ਜਿੰਨ੍ਹਾਂ ਨੂੰ ਮੈਂ ਬਹੁਤ ਨੇੜੇ ਤੋਂ ਜਾਣਦੀ ਹਾਂ ਅਤੇ ਉਨ੍ਹਾਂ ਦੀ ਕੌਮ ਪ੍ਰਤੀ ਅਣਥਕ ਸੇਵਾਵਾਂ ਲਈ ਹਮੇਸ਼ਾਂ ਸੁਕਰਗੁਜ਼ਾਰ ਰਹਾਂਗੀ। ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨਾਲ ਵੀ ਮੇਰੀ ਪਹਿਲੀ ਮੁਲਾਕਾਤ ਚੰਡੀਗੜ੍ਹ ਵਿਖੇ ਹੋਈ ਸੀ ਅਤੇ ਉਸ ਤੋਂ ਬਾਅਦ ਜਦ ਉਹ ਸਾਡੇ ਸ਼ਹਿਰ ਫਰੀਦਾਬਾਦ ਆਏ ਸਨ। ਉਨ੍ਹਾਂ ਦੀ ਉਮਰ ਅਤੇ ਬੁਲੰਦ ਹੌਂਸਲੇ ਨੂੰ ਵੇਖ ਕੇ ਮੈਂ ਹੈਰਾਨ ਸਾਂ ਕਿ ਉਹ ਕੌਮ ਪ੍ਰਤੀ ਕਿੰਨ੍ਹਾਂ ਦਰਦ ਰਖਦੇ ਹਨ। ਮੈਂ ਉਸ ਸਮੇਂ ਉਨ੍ਹਾਂ ਤੋਂ ਬਹੁਤ ਪ੍ਰਭਾਵਤ ਵੀ ਸਾਂ ਕਿਉਂਕਿ ਉਨ੍ਹਾਂ ਦੀਆਂ ਲਿਖਤਾਂ ਰਾਹੀਂ ਸਾਡੇ ਕਈ ਭੁਲੇਖੇ ਦੂਰ ਹੋਏ ਸਨ। ਜਿਸ ਸਦਕਾ ਮੈਂ ਆਪ ਵੀ ਟੁਟੇ-ਫੁਟੇ ਲੇਖ ਲਿਖਣਾ ਸ਼ੁਰੂ ਕਰ ਦਿੱਤਾ ਸੀ। ਅੱਜ ਵੀ ਮੈਂ ਕੋਈ ਖਾਸ ਨਹੀਂ ਲਿਖਦੀ ਪਰ ਜੋ ਮਨ ਵਿੱਚ ਮਹਿਸੂਸ ਹੁੰਦਾ ਹੈ ਉਸ ਨੂੰ ਕਲਮਬੱਧ ਜ਼ਰੂਰ ਕਰ ਲੈਂਦੀ ਹਾਂ। ਸ. ਗੁਰਬਖਸ਼ ਸਿੰਘ ਦਾ ਮੈਨੂੰ ਇੱਕ ਵਾਰ ਕੈਨੇਡਾ ਤੋਂ ਫੋਨ ਆਇਆ ਸੀ ਜਿਸ ਵਿੱਚ ਉਨ੍ਹਾਂ ਨੇ ਮੇਰੇ ਨਾਲ 45 ਕੁ ਮਿੰਟ ਗੱਲ ਕੀਤੀ ਸੀ ਉਨ੍ਹਾਂ ਦੀ ਸਾਰੀ ਗੱਲ ਦਾ ਨਿਚੋੜ ਇਹੀ ਸੀ ਕਿ ਬਚਿਓ! ਕੌਮ ਦੀ ਹਾਲਤ ਬਹੁਤ ਮਾੜੀ ਹੈ ਤੁਸਾਂ ਨੇ ਕੌਮ ਨੂੰ ਸਾਂਭਣਾ ਹੈ। ਮੈਨੂੰ ਮਾਣ ਵੀ ਮਹਿਸੂਸ ਹੋਇਆ ਕਿ ਕੌਮ ਦੇ ਇੰਨ੍ਹੇ ਵੱਡੇ ਵਿਦਵਾਨ ਨੇ ਸਾਨੂੰ ਕੌਮੀ ਕਾਜ ਕਰਣ ਲਈ ਥਾਪੜਾ ਦਿੱਤਾ। ਉਸ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਹੋਈ ਪਿੱਛੇ ਜਦ ਸਪੋਕਸਮੈਨ ਦੇ ਸਮਾਗਮ ਸਮੇਂ ਉਨ੍ਹਾਂ ਦੇ ਇੰਡੀਆ ਆਉਣ ਦਾ ਪ੍ਰੋਗਰਾਮ ਰੱਦ ਹੋ ਗਿਆ ਸੀ ਤਾਂ ਇੱਕ ਦਿਨ ਬੈਠੇ ਬੈਠੇ ਮੈਂ ਗੁਰਬਖਸ਼ ਸਿੰਘ ਜੀ ਦਾ ਫੌਨ ਮਿਲਾ ਦਿੱਤਾ। ਮੈਂ ਉਨ੍ਹਾਂ ਨਾਲ ਕਾਫੀ ਦੇਰ ਪੰਥਕ ਹਿਤਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਬੜੇ ਸੁਚਜੇ ਤਰੀਕੇ ਨਾਲ ਗੱਲਬਾਤ ਕੀਤੀ ਅਤੇ ਗੱਲ ਸਮਾਪਤ ਹੋਣ ਤੋਂ ਪਹਿਲਾਂ ਉਨ੍ਹਾਂ ਮੈਨੂੰ ਬੜ੍ਹੇ ਪਿਆਰ ਨਾਲ ਦਸਿਆ ਕਿ ਮੈਂ ਨੀਂਦਰ ਕਰ ਰਿਹਾ ਸੀ ਤੇ ਹੁਣ ਇਥੇ ਰਾਤ ਦੇ ਤਿੰਨ ਵਜੇ ਹਨ। ਮੈਨੂੰ ਬੜੀ ਸ਼ਰਮ ਮਹਿਸੂਸ ਹੋਈ ਕਿ ਮੈਂ ਕਿਸੇ ਬਜ਼ੁਰਗ ਦੀ ਨੀਂਦਰ ਖਰਾਬ ਕਰ ਦਿੱਤੀ ਕਿਉਂਕਿ ਅਕਸਰ ਬਜ਼ੁਰਗਾਂ ਨੂੰ ਨੀਂਦਰ ਘੱਟ ਆਉਂਦੀ ਹੈ ਤੇ ਇੱਕ ਵਾਰ ਨੀਂਦਰ ਟੁੱਟ ਜਾਣ ਉਤੇ ਦੁਬਾਰਾ ਆਉਣੀ ਬੜੀ ਔਖੀ ਹੁੰਦੀ ਹੈ ਕਈ ਲੋਕੀਂ ਤੇ ਨੀਂਦਰ ਟੁੱਟਣ ਸਦਕਾ ਨੀਂਦਰ ਤੋੜਨ ਵਾਲੇ ਉਤੇ ਬੌਖਲਾ ਵੀ ਜਾਂਦੇ ਹਨ ਪਰ ਉਥੇ ਅਜਿਹਾ ਕੁੱਝ ਵੀ ਨਹੀਂ ਵਾਪਰਿਆ। ਇਹ ਸਭ ਤੇ ਮੈਂ ਵਿਸਥਾਰ ਵਿੱਚ ਇਸ ਕਰ ਕੇ ਜ਼ਿਕਰ ਕੀਤਾ ਕਿ ਮੈਂ ਕਾਲਾ ਅਫਗਾਨਾ ਜੀ ਦੀ ਕੋਈ ਬਹੁਤ ਵੱਡੀ ਫੈਨ ਨਹੀਂ, ਮੇਰਾ ਉਨ੍ਹਾਂ ਨਾਲ ਸੰਬੰਧ ਸਿਰਫ ਉਨ੍ਹਾਂ ਦੇ ਸੱਚ ਦੇ ਪ੍ਰਚਾਰ ਵਿੱਚ ਜੁਟੇ ਹੋਣ ਸਦਕਾ ਹੈ ਅਤੇ ਅਜਿਹਾ ਰਿਸ਼ਤਾ ਮੇਰਾ ਹਰ ਉਸ ਸ਼ਖਸੀਅਤ ਨਾਲ ਹੈ ਜਿਹੜਾ ਸੱਚ ਕੀ ਬਾਣੀ ਆਖਦਾ ਹੈ ਅਤੇ ਉਸ ਸੱਚ ਨੂੰ ਉਜਾਗਰ ਕਰਣ ਲਈ ਜਤਨਸ਼ੀਲ ਹੈ।

ਸ. ਮੱਖਣ ਸਿੰਘ ਜੀ ਅੱਜ ਜਦੋਂ ਮੈਂ ਸ. ਗੁਰਨਾਮ ਸਿੰਘ ਕੁਢਾਲ ਹੋਰਾਂ ਦਾ ਪੱਤਰ ਪੜਿਆ ਤਾਂ ਮੈਂ ਵੀ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਆਪਣੇ ਜ਼ਰੂਰੀ ਕੰਮ ਨੂੰ ਵਿਚਕਾਰ ਛੱਡ ਕੇ ਲਿਖਣ ਬਹਿ ਗਈ। ਮਨ ਵਿੱਚ ਇੰਨੇ ਵਲਵਲੇ ਸਨ …ਚਾਹੁੰਦੀ ਸਾਂ ਕਿ ਸਭ ਕੁੱਝ ਪਾਠਕਾਂ ਨਾਲ ਸਾਂਝੇ ਕਰ ਲਵਾਂ ਪਰ ਮੇਰਾ ਇੱਕ ਨਿਜੀ ਅਨੁਭਵ ਹੈ ਜਦ ਮੇਰੇ ਵਰਗੇ ਲੇਖ ਤੇ ਪੱਤਰ ਲਿਖਣ ਬਹਿਣ ਤਾਂ ਉਨ੍ਹਾਂ ਨੂੰ ਕਦੇ ਵੀ ਵੱਡਾ ਲੇਖ ਜਾਂ ਪੱਤਰ ਨਹੀਂ ਲ਼ਿਖਣਾ ਚਾਹੀਦਾ ਕਿਉਂਕਿ ਉਸ ਨੂੰ ਪੜ੍ਹਦੇ ਪੜ੍ਹਦੇ ਕਈ ਵਾਰ ਪੜ੍ਹਨ ਵਾਲਾ ਬੋਰੀਅਤ ਮਹਿਸੂਸ ਕਰਣ ਲਗ ਜਾਂਦਾ ਹੈ ਅਤੇ ਜਿਸ ਵਿਸ਼ੇ ਤੇ ਉਹ ਗੱਲ ਕਰਣਾ ਚਾਹੁੰਦੇ ਹਨ ਉਸ ਦਾ ਪਤਾ ਪਾਠਕਾਂ ਨੂੰ ਅੰਤ ਵਿੱਚ ਲਗਦਾ ਹੈ ਤਦ ਤਕ ਪਾਠਕ ਲ਼ਿਖਤ ਨੂੰ ਅਧ ਵਿਚਕਾਰ ਛੱਡ ਕੇ ਉਬਾਸੀਆਂ ਲੈਣ ਲਗ ਜਾਂਦੇ ਹਨ। ਮੈਨੂੰ ਪਤਾ ਹੈ ਕਿ ਮੇਰਾ ਪੱਤਰ ਵੀ ਬਹੁਤ ਵੱਡਾ ਹੋ ਚੁੱਕਿਆਂ ਪਰ ਮੈਨੂੰ ਉਮੀਦ ਹੈ ਕਿ ਸਾਡੇ ਪਾਠਕ ਇਸ ਨੂੰ ਬਰਦਾਸ਼ਤ ਕਰ ਲੈਣਗੇ।

ਖੈਰ ਅਸੀਂ ਗੱਲ ਕਰ ਰਹੇ ਸੀ ਸ. ਗੁਰਨਾਮ ਸਿੰਘ ਜੀ ਦੀ ਜਿੰਨ੍ਹਾਂ ਨੂੰ ਮੈਂ ਅੱਜ ਪਹਿਲੀ ਵਾਰ ਸਿੱਖ ਮਾਰਗ ਤੇ ਪੜਿਆ ਪਰ ਮੈਂ ਉਨ੍ਹਾਂ ਦੀ ਇਸ ਇੱਕ ਗੱਲ ਦੀ ਜ਼ਰੂਰ ਪ੍ਰੋੜਤਾ ਕਰਾਂਗੀ ਕਿਉਂਕਿ ਸ. ਗੁਰਬਖਸ਼ ਸਿੰਘ ਜੀ ਨੇ ਕਿਸੇ ਵੀ ਪੱਖ ਤੋਂ ਸਿੱਖ ਕੌਮ ਨਾਲ ਗੱਦਾਰੀ ਨਹੀਂ ਕੀਤੀ ਅਤੇ ਨਾ ਹੀ ਪੰਥ ਵਿਰੋਧੀਆਂ ਦੇ ਹੱਥਠੋਕੇ ਬਣ ਕੇ ਤਖਤਾਂ ਦੇ ਜੱਥੇਦਾਰਾਂ ਵਾਂਗ ਕੌਮ ਨੂੰ ਵੇਚਿਆ।

ਸ. ਗੁਰਨਾਮ ਸਿੰਘ ਜੀ ਤੋਂ ਬਾਅਦ ਮੈਂ ਸੰਪਾਦਕੀ ਨੋਟ ਵੀ ਪੜ੍ਹਿਆ ਉਸ ਵਿਚੋਂ ਵੀ ਤੁਸੀਂ ਮੈਨੂੰ ਸਹੀ ਜਾਪੇ। ਫਿਰ ਮੈਂ ਸੋਚਿਆ ਕਿ ਜਦ ਦੋਵੇ ਪੱਖ ਆਪਣੀ ਆਪਣੀ ਥਾਂ ਸਹੀ ਹਨ ਅਤੇ ਇੱਕ ਹੀ ਮਾਰਗ ਉਤੇ ਚਲ ਰਹੇ ਹਨ, ਫਿਰ ਇਸ ਮਾਰਗ ਵਿੱਚ ਕਿਹੜਾ ਮੁਸਾਫਰ ਕਸੂਰਵਾਰ ਹੋਇਆ? ਇਸ ਪ੍ਰਸ਼ਨ ਦਾ ਜਵਾਬ ਮੈਂ ਸ. ਮੱਖਣ ਜੀ ਪਾਸੋਂ ਜੋ ਕਿ ਮੇਰੇ ਪਿਤਾ ਜੀ ਸਮਾਨ ਹਨ ਜ਼ਰੂਰ ਚਾਹਾਂਗੀ ਕਿ ਜਦ ਅਸੀਂ ਸਾਰੇ ਇਕੋ ਰਾਹ ਤੇ ਇੱਕ ਮੰਜਲ ਦੀ ਪ੍ਰਾਪਤੀ ਲਈ ਇੱਕਠੇ ਹੋਏ ਹਾਂ ਤਾਂ ਸਾਨੂੰ ਕਈ ਵਾਰ ਛੋਟੋ ਮੋਟੋ ਝਗੜਿਆਂ ਨੂੰ ਨਜ਼ਰ ਅੰਦਾਜ਼ ਕਰਣਾ ਪਵੇ ਤਾਂ ਸਾਨੂੰ ਇਹ ਸਭ ਕਰਣ ਤੋਂ ਗੁਰੇਜ਼ ਨਹੀਂ ਕਰਣਾ ਚਾਹੀਦਾ? ? ?

ਆਸ ਹੈ ਆਪ ਜੀ ਮੇਰੀ ਭਾਵਨਾਵਾਂ ਨੂੰ ਜ਼ਰੂਰ ਸਮਝੇ ਹੋਵੋਗੇ ਕਿਉਂਕਿ ਅਸੀਂ ਬਚਿਆਂ ਨੂੰ ਆਪ ਬਜ਼ੁਰਗਾਂ ਤੋਂ ਹੀ ਦਿਸ਼ਾ-ਨਿਰਦੇਸ਼ ਮਿਲਦੇ ਹਨ। ਮੇਰਾ ਮਕਸਦ ਇਥੇ ਕਿਸੇ ਦਾ ਪੱਖ ਲੈਣਾ ਨਹੀਂ ਸੀ ਨਾ ਹੀ ਮੈਨੂੰ ਇਹ ਲੇਖ ਲਿਖਣ ਲਈ ਕਿਸੇ ਨੇ ਉਕਸਾਇਆ ਇਹ ਤਾਂ ਮੈਂ ਆਪ ਹੀ ਸਹਿਜ-ਸੁਭਾਇ ਅੱਜ ਆਪਣੇ ਸਿੱਖ ਮਾਰਗ ਪਰਵਾਰ ਨਾਲ ਸਾਂਝੇ ਕਰ ਲਏ। ਮੇਰੇ ਲਈ ਤੇ ਸ. ਮਖਣ ਸਿੰਘ ਜੀ ਜਿੰਨੇ ਸਤਿਕਾਰਤ ਹਨ ੳਨ੍ਹੇ ਹੀ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਹਨ ਕਿਉਂਕਿ ਮੈਂ ਤੇ ਆਪਣੀ ਜਿੰਦਗੀ ਵਿੱਚ ਇੰਨ੍ਹਾਂ ਦੋਵਾਂ ਦੇ ਗੁਣਾਂ ਨਾਲ ਸਾਂਝ ਪਾਈ ਹੈ।

ਭੁਲ ਚੁੱਕ ਦੀ ਖਿਮਾ

ਹਰਬੰਸ ਕੌਰ, ਫਰੀਦਾਬਾਦ।

(ਨੋਟ:- ਬੀਬੀ ਹਰਬੰਸ ਕੌਰ ਜੀ, ਮੇਰੀ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਨਾਲ ਜਾਂ ਹੋਰ ਕਿਸੇ ਵੀ ਵਿਦਵਾਨ ਨਾਲ ਨਿੱਜੀ ਰੰਜਸ ਕੋਈ ਵੀ ਨਹੀਂ। ਮੈਂ ਤਾਂ ‘ਸਿੱਖ ਮਾਰਗ’ ਸਾਈਟ ਤੇ ਸਾਰਿਆਂ ਨੂੰ ਇਕੱਠਾ ਕਰਨਾ ਚਾਹੁੰਦਾ ਸੀ ਪਰ ਇੱਕ ਦੋ ਨੂੰ ਛੱਡ ਕੇ ਇਹਨਾ ਸਭਨਾ ਵਿੱਚ ਹੀ ਹਉਮੈ ਬਹੁਤੀ ਜ਼ਿਆਦਾ ਹੈ। ਇਸੇ ਕਰਕੇ ਮੈਂ ਪਿਛਲੇ ਹਫਤੇ ਇੱਕ ਲੇਖ ਵੀ ਲਿਖਿਆ ਸੀ। ਗੁਣ ਔਗਣ ਤਾਂ ਹਰ ਇੱਕ ਵਿੱਚ ਹੀ ਹੁੰਦੇ ਹਨ ਪਰ ਜੋ ਸਭ ਤੋਂ ਵੱਡਾ ਔਗਣ ਕਾਲੇ ਅਫਗਾਨੇ ਵਿੱਚ ਹੈ, ਉਹ ਹੈ ਕਿ ਜਿਸ ਦੀਆਂ ਕੁੱਝ ਸਮਾਂ ਪਹਿਲਾਂ ਇਹ ਸਿਫਤਾਂ ਕਰਦਾ ਹੈ ਉਸ ਨੂੰ ਕਿਸੇ ਥੋੜੇ ਜਿਹੇ ਮੱਤਭੇਦ ਬਦਲੇ ਭੰਡਣਾਂ ਵੀ ਸ਼ੁਰੂ ਕਰ ਦਿੰਦਾ ਹੈ। ਜਿਹਨਾਂ ਵਿੱਚ ਕੁੱਝ ਠੀਕ ਵੀ ਹੁੰਦਾ ਹੈ ਅਤੇ ਕੁੱਝ ਗਲਤ ਵੀ। ਇਸ ਦੀ ਇਸ ਆਦਤ ਨੂੰ ਇਸ ਨੂੰ ਸਲਾਹੁਣ ਵਾਲੇ ਵੀ ਚੰਗਾ ਨਹੀਂ ਸਮਝਦੇ। ਇਸ ਬਾਰੇ ਤੁਸੀਂ ਪਿਛਲੇ ਹਫਤੇ ਦਾ ਮਨਜੀਤ ਸਿੰਘ ਖਾਲਸੇ ਦਾ ਲਿਖਿਆ ਪੜ੍ਹ ਸਕਦੇ ਹੋ। ਮੇਰਾ ਆਪਣਾ ਇਹ ਖਿਆਲ ਹੈ ਕਿ ਜਿਸ ਕਿਸੇ ਦੀਆਂ ਤੁਸੀਂ ਕਦੀ ਬਹੁਤੀਆਂ ਸਿਫਤਾਂ ਕਰਦੇ ਸੀ ਅਤੇ ਜੇ ਕਰ ਹੁਣ ਨਹੀਂ ਬਣਦੀ ਤਾਂ ਚੁੱਪ ਰਹੋ। ਸਰਦਾਰ ਦਲਬੀਰ ਸਿੰਘ ਦੀ ਦਸਮ ਗ੍ਰੰਥ ਬਾਰੇ ਇੰਟਰਵਿਊ ਇਜ਼ਾਜਤ ਤੋਂ ਬਿਨਾ ਪਉਣ ਬਾਰੇ ਤੁਸੀਂ ਸਵਾਲ ਵੀ ਕੀਤਾ ਹੈ ਅਤੇ ਨਾਲ ਜਵਾਬ ਵੀ ਆਪੇ ਹੀ ਦੇ ਦਿੱਤਾ ਹੈ। ਇਸ ਬਾਰੇ ਮੈਂ ਇੱਕ ਗੱਲ ਸਾਰੇ ਪਾਠਕਾਂ ਨਾਲ ਸਾਂਝੀ ਜ਼ਰੂਰ ਕਰਨੀ ਚਾਹੁੰਦਾ ਹਾਂ ਕਿ ਮੈਂ ਕਦੀ ਵੀ ਕੋਈ ਲਿਖਤ ਚੋਰੀ ਕਰਕੇ ‘ਸਿੱਖ ਮਾਰਗ’ ਤੇ ਨਹੀਂ ਪਾਈ। ਜਿੱਥੋਂ ਵੀ ਕੋਈ ਸਮੱਗਰੀ ਲਈ ਹੈ ਉਸ ਦਾ ਜ਼ਿਕਰ ਜ਼ਰੂਰ ਕਰਦਾ ਹਾਂ ਭਾਵੇਂ ਕਿ ਕੋਈ ਸਾਧਾਰਣ ਖ਼ਬਰ ਹੀ ਕਿਉਂ ਨਾ ਕਿਸੇ ਅਖਬਾਰ ਤੋਂ ਲੈ ਕੇ ਪਾਈ ਹੋਵੇ। ਜਿੱਥੇ ਕਿਤੇ ਇਹ ਲਿਖਿਆ ਹੋਵੇ ਕਿ, "ਬਿਨਾ ਇਜ਼ਾਜ਼ਤ ਕੋਈ ਨਾ ਛਾਪੇ" ਉਥੋਂ ਮੈਂ ਕਦੀ ਵੀ ਕੁੱਝ ਕਾਪੀ ਕਰਕੇ ਨਹੀਂ ਪਾਇਆ। ਇਸ ਦੇ ਉਲਟ ‘ਸਿੱਖ ਮਾਰਗ’ ਤੋਂ ਕਈ ਲੇਖ ਲੈ ਕੇ ਹੋਰਨਾ ਸਾਈਟਾਂ ਤੇ ਪਾਏ ਹੋਏ ਹਨ ਪਰ ਉਹਨਾ ਨੇ ਕਦੀ ਵੀ ਇਸ ਦਾ ਜ਼ਿਕਰ ਨਹੀਂ ਕੀਤਾ। ਬਾਕੀ ਫਰੀਦਾਬਾਦ ਵਾਲੇ ਜੋ ਸਿੰਘ ਸਿੰਘਣੀਆਂ ਅਤੇ ਨੌਜਵਾਨ ਇਕੱਠੇ ਹੋ ਕੇ ਦਸਮ ਗ੍ਰੰਥ ਬਾਰੇ ਹਰੇਕ ਮਹੀਨੇ ਲੋਕਾਂ ਨੂੰ ਜਾਗਰਤ ਕਰਦੇ ਹਨ ਇਸ ਦੀ ਜਿਤਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ-ਸੰਪਾਦਕ)


(26/03/09)
ਗੁਰਨਾਮ ਸਿੰਘ ਕੁੰਢਾਲ

ਸ: ਗੁਰਸ਼ਰਨ ਸਿੰਘ ਕਸੇਲ ਜੀ,

ਵਾਹਿਗੁਰੂ ਜੀ ਕਾ ਖਾਲਸਾ!

ਵਾਹਿਗੁਰੂ ਜੀ ਕੀ ਫਤਹਿ!

ਅੰਮ੍ਰਿਤ ਸੰਚਾਰ ਵੇਲੇ ਦਸਮ ਗ੍ਰੰਥ ਦੀਆਂ ਤਿੰਨ ਬਾਣੀਆਂ ਪੜ੍ਹਨ ਵਾਰੇ

ਤੁਸੀਂ ਦਰਸ਼ਨ ਸਿੰਘ ਘਨਕਸ ਹੁਰਾਂ ਨੂੰ ਦੋ ਤਿੰਨ ਵਾਰੀ ਪੁਛਿਆ ਹੈ ਕਿ ਜਦ ਉਨ੍ਹਾਂ ਅੰਮ੍ਰਿਤ ਛਕਿਆ ਸੀ (ਖੰਡੇ ਦੀ ਪਹੁਲ ਲਈ ਸੀ), ਉਦੋਂ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ ਸਨ। ਉਨ੍ਹਾਂ ਨੇ ਇਸ ਦਾ ਜਵਾਬ ਠੀਕ ਤਰ੍ਹਾਂ ਦੇਣਾ ਨਹੀਂ ਚਾਹਿਆ। ਸ਼ਾਇਦ ਉਹ ਸਮਝਦੇ ਹੋਣ ਕਿ ਤੁਸੀਂ ਫਾਲਤੂ ਸਵਾਲ ਪੁੱਛ ਰਹੇ ਹੋ, ਆਖਰ ਕਿੰਨੇ ਕੁ ਸਿਆਣੇ ਸਿੱਖ ਇਹ ਨਹੀਂ ਜਾਣਦੇ। ਮੈਂ ਇਹ ਸੋਚ ਕੇ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਹਾਂ ਕਿ ਹੋ ਸਕਦਾ ਹੈ ਤੁਸੀਂ ਸੱਚ ਮੁੱਚ ਹੀ ਨਾ ਜਾਣਦੇ ਹੋਵੋਂ (ਕਦੀ ਸਮਾਂ ਸੀ ਮੈਨੂੰ ਵੀ ਇਹ ਪਤਾ ਨਹੀਂ ਸੀ)। ਪਰ ਜੇ ਤੁਸੀਂ ਦਰਸ਼ਨ ਸਿੰਘ ਜੀ ਦੀਆਂ ਲੱਤਾਂ ਹੀ ਖਿਚਦੇ ਸੀ, ਤਾਂ ਮੇਰਾ ਲਿਖਿਆ ਅਣਗੌਲਿਆ ਕਰ ਦੇਣਾ।

ਹਰ ਸਿੱਖ ਸਮਾਗਮ ਵਿੱਚ ਜਿਥੇ ਅੰਮ੍ਰਿਤ ਛਕਾਇਆ ਜਾਦਾ ਹੈ ਬਾਣੀਆਂ ਤਾਂ ਪੰਜ ਹੀ ਪੜ੍ਹੀਆਂ ਜਾਂਦੀਆਂ ਹਨ, ਤਿੰਨ ਬਾਣੀਆਂ ਦਸਮੇਂ ਪਾਤਸ਼ਾਹ ਦੀਆਂ ਸਮਝ ਕੇ ਪੜ੍ਹੀਆਂ ਜਾਂਦੀਆਂ ਹਨ। ਪਰ ਅੱਜ ਦੀ ਸੋਚ ਇਹ ਦਸਦੀ ਹੈ ਕਿ ਉਹ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਹੋਈਆਂ ਨਹੀਂ ਹਨ। ਮੇਰੇ ਖਿਆਲ ਮੁਤਾਬਕ ਅਗਰ ਇਹ ਬਾਣੀਆਂ ਉਨ੍ਹਾਂ ਦੀਆਂ ਉਚਾਰੀਆਂ ਵੀ ਹੁੰਦੀਆਂ ਤਦ ਵੀ ਇਹ ਅੰਮ੍ਰਿਤ ਛਕਾਣ ਵੇਲੇ ਪੜ੍ਹਨੀਆਂ ਠੀਕ ਨਹੀਂ ਹਨ, ਕਿਉਕਿ ਇਹ ਗੁਰਬਾਣੀ ਨਹੀਂ ਹਨ। ਗੁਰੂ ਗੋਬਿੰਦ ਸਿੰਘ ਜੀ ਖੁਦ ਸਪਸ਼ਟ ਤੌਰ ਤੇ ਦਸ ਗਏ ਹਨ ਕਿ ਗੁਰਬਾਣੀ ਰੂਪ ਬਾਣੀ ਕਿਹੜੀ ਹੈ। ਮੇਰੇ ਖਿਆਲ ਮੁਤਾਬਕ ਜੋ ਲੋਗ ਅੱਜ ਇਨ੍ਹਾਂ ਤਿੰਨ ਬਾਣੀਆਂ ਨੂੰ ਗੁਰਬਾਣੀ ਦੇ ਤੌਰ ਤੇ ਪ੍ਰਚਾਰਦੇ ਹਨ, ਜੇ ਗੁਰੁ ਗੋਬਿੰਦ ਸਿੰਘ ਜੀ ਅੱਜ ਸਾਡੇ ਵਿੱਚ ਹੁੰਦੇ ਤਾਂ ਸ਼ਾਇਦ ਐਸੇ ਲੋਗਾਂ ਤੇ ਖੁਸ਼ ਨਾ ਹੁੰਦੇ, ਸਗੋਂ ਆਪਣੇ ਹੁਕਮ ਦੀ ਅਵੱਗਿਆ ਕੀਤੀ ਸਮਝਦੇ।

ਪਰ ਤੁਹਾਡਾ ਸਵਾਲ ਐਨਾਂ ਹੀ ਨਹੀਂ ਸੀ, ਉਸਦੇ ਪਿਛੇ ਛੁਪਿਆ ਸਵਾਲ ਹੋਰ ਜਾਪਦਾ ਸੀ।

ਉਹ ਸੀ: ਕਿ ਜੇ ਤਿੰਨ ਬਾਣੀਆਂ ਗੁਰਬਾਣੀ ਨਹੀਂ ਹਨ ਤਾਂ ਐਸਾ ਅੰਮ੍ਰਿਤ ਕਿਉਂ ਛਕਿਆ ਛਕਾਇਆ ਜਾਏ? ਅੱਜ ਕੱਲ੍ਹ ਕਾਫੀ ਸੱਜਣ ਜੋ ਅੰਮ੍ਰਿਤ ਨਹੀਂ ਛਕਣਾ ਚਾਹੁੰਦੇ, ਉਹ ਇਸੇ ਸਵਾਲ ਨੂੰ ਹੀ ਅੰਮ੍ਰਿਤ ਨਾ ਛਕਣ ਦਾ ਕਾਰਨ (ਜਾਂ ਬਹਾਨਾਂ) ਦਸਦੇ ਹਨ।

ਸੋ, ਮੈਂ ਆਪਣੀ ਸਮਝ ਮੁਤਾਬਕ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਪਹਿਲੀ ਗੱਲ ਇਹ ਕਿ ਜਿਸ ਨੂੰ ਅਸੀਂ ‘ਅੰਮ੍ਰਿਤ ਛਕਣਾਂ’ ਕਹਿੰਦੇ ਹਾਂ, ਉਹ ‘ਪਾਹੁਲ ਛਕਣਾਂ’ ਹੈ। ਅੰਮ੍ਰਿਤ ਸਿਰਫ ਅਤੇ ਸਿਰਫ ਗੁਰਬਾਣੀ ਰੂਪੀ ਗਿਆਨ ਹੈ, ਇਹ ਪ੍ਰਮਾਤਮਾਂ ਵਲੋਂ ਬਖਸ਼ਿਆ ਗਿਆਨ ਹੈ, ਇਹ ਗਿਆਨ ਦਸਦਾ ਹੈ ਕਿ ਪ੍ਰਮਾਤਮਾ ਕੈਸਾ ਹੈ, ਉਸ ਦਾ ਸਰੂਪ ਕੀ ਹੈ ਜਾਨੀਂ ਉਸਦਾ ਸੁਭਾ (Nature/Personality) ਕੈਸਾ ਹੈ ਇਸ ਨੂੰ ਹੀ ਗੁਰਬਾਣੀ ਵਿੱਚ ਨਾਮ ਕਿਹਾ ਜਾਂਦਾ ਹੈ। ਗੁਰਬਾਣੀ ਗਿਆਨ ਦਸਦਾ ਹੈ ਕਿ ਪ੍ਰਮਾਤਮਾਂ ਦੇ ਗੁਣ ਹੀ ਉਸਦਾ ਸੁਭਾ/ਸਰੂਪ ਹਨ, ਮਨੁੱਖੀ ਜੀਵਨ ਦਾ ਮੰਤਵ ਪ੍ਰਮਾਤਮਾਂ ਵਰਗੇ ਬਣਨਾਂ ਹੈ, ਅਗਰ ਮਨੁੱਖ ਉਸ ਵਰਗੇ ਗੁਣ ਅਪਨਾ ਲਵੇ, ਉਸ ਵਰਗਾ ਸੁਭਾ ਬਣਾ ਲਵੇ, ਤਾਂ ਉਸ ਦਾ ਹੀ ਰੂਪ ਬਣ ਜਾਦਾ ਹੈ - ਇਹੀ ਪ੍ਰਮਾਤਮਾਂ ਨਾਲ ਇੱਕ ਮਿੱਕ ਹੋਣਾ ਹੈ, ਉਸ ਵਿੱਚ ਸਮਾ ਜਾਣਾਂ ਹੈ (ਸੁਭਾ ਉਸ ਵਰਗੇ ਬਣਨ ਨਾਲ ਮਨੁੱਖ ਦੇ ਕਰਮ ਆਪਣੇ ਆਪ ਉਸ ਵਰਗੇ ਬਣ ਜਾਂਦੇ ਹਨ)।

ਇਸੇ ਰੂਪ ਨੂੰ ਹੀ ਗੁਰੂ ਸਾਹਿਬ ਨੇ ਖਾਲਸਾ ਕਿਹਾ ਹੈ। ਪਾਹੁਲ ਸਿੱਖ ਨੂੰ ਖਾਲਸਾ ਬਣਨ ਦੇ ਮਾਰਗ ਤੇ ਚੱਲਣ ਦੀ ਸ਼ੁਰੂਆਤ ਕਰਨ ਵਾਲੀ ਰਸਮ ਜਾਂ ਸੰਸਕਾਰ ਹੈ। ਇਸ ਸੰਸਕਾਰ ਦੀ ਆਪਣੀ ਮਹੱਤਤਾ ਹੈ (ਦੁਨਿਆਵੀ ਕਾਰਜਾਂ ਵਿੱਚ ਵੀ ਰਸਮਾਂ ਜਾਂ ਸੰਸਕਾਰਾਂ ਦੀ ਬਹੁਤ ਮਹੱਤਤਾ ਹੈ)। ਪਾਹੁਲ ਦੀ ਰਸਮ ਵਿੱਚ ਇੱਕ ਆਮ ਮਨੁੱਖ (ਸਿੱਖ) ਨੂੰ ਜਾਤੀ ਤੌਰ ਤੇ ਇੱਕ ਬਹੁਤ ਉੱਚੀ ਹਸਤੀ ਦੇ ਸਨਮੁਖ ਹੋਣ ਦਾ ਮਾਣ ਦਿੱਤਾ ਜਾਂਦਾ ਹੈ, ਉਸ ਨੂੰ ਗੁਰਬਾਣੀ ਅੰਮ੍ਰਿਤ ਦੀ ਮੁਢਲੀ ਜਾਣਕਾਰੀ ਦਿੱਤੀ ਜਾਂਦੀ ਹੈ, ਮਹੱਤਤਾ ਸਮਝਾਈ ਜਾਦੀ ਹੈ, ਉਸ ਉੱਚੀ ਹਸਤੀ ਦੇ ਸਾਹਮਣੇ ਪ੍ਰਣ ਕਰਵਾਇਆ ਜਾਂਦਾ ਹੈ ਕਿ ਉਹ ਇਸ ਕਠਨ ਮਾਰਗ ਤੇ ਹਰ ਹਾਲਤ ਚਲੇਗਾ। ਉਹ ਉੱਚੀ ਹਸਤੀ ਕਦੀ ਗੁਰੂ ਗੋਬਿੰਦ ਸਿੰਘ ਜੀ ਆਪ ਹੋਇਆ ਕਰਦੇ ਸਨ। ਅੱਜ ਉਨ੍ਹਾਂ ਦਾ ਰੋਲ ਪੰਜ ਪਿਆਰੇ ਅਦਾ ਕਰਦੇ ਹਨ। ਐਸੀ ਉੱਚੀ ਹਸਤੀ ਨਾਲ ਪ੍ਰਣ ਕਰਨ ਤੋਂ ਬਾਅਦ ਸੁਹਿਰਦ ਬੰਦੇ ਲਈ ਪ੍ਰਣ ਤੋੜ ਦੇਣਾ ਬਹੁਤ ਔਖਾ ਹੋ ਜਾਂਦਾ ਹੈ। ਮੈ ‘ਸੁਹਿਰਦ’ ਕਿਹਾ ਹੈ ਕਿਉਂਕਿ ਲੋਗ ਪਖੰਡ ਲਈ ਵੀ ਇਹ ਸਭ ਕੁੱਝ ਕਰ ਲੈਂਦੇ ਹਨ। ਦਾਸ ਨੇ ਐਥੇ ਟੌਰੰਟੋ ਵਿਖੇ 1984 ਦੇ ਸਮੇ ਦੇਖਿਆ ਹੈ, ਅੱਜ ਅੰਮ੍ਰਿਤਧਾਰੀ, ਛੇ ਮਹੀਨੇ ਬਾਅਦ ਮੋਨਾਂ ਘੋਨਾਂ। ਇਨ੍ਹਾਂ ਬੰਦਿਆਂ ਦਾ ਇਹ ਕਰ ਲੈਣਾਂ ਇਸ ਗੱਲ ਦਾ ਸਬੂਤ ਵੀ ਹੈ ਕਿ ਪਾਹੁਲ ਦੀ ਰਸਮ ਕਰਾਮਾਤੀ ਨਹੀਂ ਹੈ।

ਪੰਜ ਬਾਣੀਆਂ ਪੜ੍ਹਨ ਦਾ ਇਹ ਮਤਲਬ ਕਦੀ ਵੀ ਨਹੀਂ ਲਿਆ ਜਾ ਸਕਦਾ ਕਿ ਉਹ ਪਾਹੁਲ ਦੇ ਸਮੇਂ ਕੋਈ ਕਰਾਮਾਤ ਕਰਦੀਆਂ ਹਨ, ਜਾਂ ਦੋ ਬਾਣੀਆਂ ਕਰਾਮਾਤੀ ਹਨ ਅਤੇ ਤਿੰਨ ਕਰਾਮਾਤੀ ਨਾ ਹੋਣ ਕਰਕੇ ਪਾਹੁਲ ਦੀ ਰਸਮ ਵੇਲੇ ਕਰਾਮਾਤ ਦਾ ਵਰਤਣਾ ਮੁਸ਼ਕਲ ਹੋ ਜਾਂਦਾ ਹੈ। ਕਰਾਮਾਤਾਂ ਦੀ ਸਿੱਖੀ ਵਿੱਚ ਕੋਈ ਮਹੱਤਤਾ ਨਹੀਂ ਹੈ। ਬਾਣੀਆਂ ਪੜ੍ਹਨ ਦਾ ਮਕਸਦ ਹੁੰਦਾ ਹੈ ਜਗਿਅਸੂ ਨੂੰ ਬਾਣੀਆਂ ਨਾਲ ਜਾਣ ਪਛਾਣ ਕਰਵਾਣੀ, ਮੁਢਲਾ ਗਿਆਨ ਦੇਣਾਂ, ਬਾਣੀ ਸਹੀ ਉਚਾਰਨ ਦੀ ਜਾਚ ਦੱਸਣੀ, ਜਾਂ ਇਸ ਸਾਰੀ ਰਸਮ ਨੂੰ ਬਧੀਕ ਪ੍ਰਭਾਵ ਕਰਨ ਵਾਲੀ ਬਣਾਉਣਾ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਸਰਬ ਕਲਾ ਸਮਰੱਥ ਹਸਤੀ ਸਨ। ਅੱਜ ਕੱਲ ਸਾਈਕੌਲੋਜਿਸਟ ਜਾਂ ਸਾਈਕੈਟਰਿਸਟ ਜੋ ਕੁੱਝ ਕਮਜ਼ੋਰ ਮਨ ਨੂੰ ਬੱਲ ਦੇਣ ਲਈ ਕਰਦੇ ਹਨ, ਗੁਰੂ ਸਾਹਿਬ ਵੀ ਸਿੱਖ ਦੇ ਮਨ ਨੂੰ ਬੱਲ ਦੇਣ ਲਈ ਮਨੋ ਵਿਗਿਆਨ ਦੀ ਵਰਤੋਂ ਕਰਦੇ ਹੋਣਗੇ। ਇੱਕ ਐਸੀ ਅਦਭੁੱਤਿ ਰਸਮ ਦਾ ਲਾਗੂ ਕਰਨਾਂ ਇਹੀ ਦਰਸਾਉਂਦਾ ਹੈ।

ਰਹੀ ਤਿੰਨਾਂ ਬਾਣੀਆਂ ਦੀ ਗੱਲ ਉਹ ਮੂਲ ਰੂਪ ਵਿੱਚ ਪਾਹੁਲ ਦੀ ਰਸਮ ਵਿੱਚ ਕੋਈ ਵਿਘਨ ਨਹੀਂ ਪਾ ਸਕਦੀਆਂ। ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਲਗਦਾ ਕਿ ਇਹ ਬਾਣੀਆਂ ਗੁਰਬਾਣੀ ਨਾਲੋਂ ਕਿਸੇ ਤਰ੍ਹਾਂ ਵੱਖਰਾ ਉਪਦੇਸ਼ ਕਰਦੀਆਂ ਹਨ। ਇਨ੍ਹਾਂ ਬਾਣੀਆਂ ਦਾ ਪਾਹੁਲ ਦੀ ਰਸਮ ਵੇਲੇ ਕੋਈ ਬੁਰਾ ਅਸਰ ਪੈਣਾਂ ਨਾਮੁਮਕਿਨ ਹੈ (ਹਾਂ, ਇਹ ਜ਼ਰੂਰ ਹੈ ਕਿ ਦਸਮ ਗ੍ਰੰਥ ਦੀ ਅਸਲੀਅਤ ਸਮਝਣ ਵਾਰੇ ਭੁਲੇਖਾ ਪਾ ਸਕਦੀਆ ਹਨ)। ਜੋ ਤੱਤ ਗੁਰਮੱਤਿ ਵਾਰੇ ਜਾਗ੍ਰਿਤੀ ਅੱਜ ਆ ਰਹੀ ਹੈ ਸਿੱਖ ਕੌਮ ਵਿਚ, ਉਹ ਦਿਨ ਦੂਰ ਨਹੀਂ ਹੈ ਜਦ ਇਨ੍ਹਾਂ ਬਾਣੀਆਂ ਵਾਰੇ ਪੰਥ ਸਹੀ ਫੈਸਲਾ ਲੈ ਲਵੇਗਾ। ਪਰ ਜਿੰਨੀ ਦੇਰ ਇਹ ਫੈਸਲਾ ਨਹੀਂ ਲਿਆ ਜਾਂਦਾ, ਇਹ ਕਦੇ ਵੀ ਨਹੀਂ ਸੋਚਣਾਂ ਚਾਹੀਦਾ ਕਿ ਓਨੀ ਦੇਰ ਪਾਹੁਲ ਹੀ ਨਹੀਂ ਛਕਣੀਂ।

ਭੁੱਲ ਚੁੱਕ ਮੁਆਫ!

ਗੁਰਨਾਮ ਸਿੰਘ ਕੁੰਢਾਲ


(26/03/09)
ਦਲਜੀਤ ਸਿੰਘ ਹੋਠੀ

ਸ੍ਰ. ਦਰਸ਼ਨ ਸਿੰਘ ਘਣਕਸ ਜੀ ਨੂੰ ਗੁਰ ਫਤਹਿ ਬੁਲਾਈ ਪ੍ਰੀਵਾਨ ਹੋਵੇ ਜੀ।

ਮੈਂ 1988 ਤਕ ਹੈਮਿਲਟ ਓਨਟੈਰੀਓ `ਚ ਰਿਹਾ ਹਾਂ ਤੇ ਤੁਹਾਡੀਆਂ ਸਾਰੀਆਂ ਗਤੀ ਵਿਧੀਆਂ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ ਇਸ ਕਰਕੇ ਮੈਨੂੰ ਤੁਹਾਡੇ ਬਾਰੇ ਕਿਸੇ ਕੋਲੋਂ ਪੁੱਛ ਕੇ ਲਿਖਣ ਦੀ ਲੋੜ ਨਹੀਂ।

ਕੀ ਤੁਸੀਂ ਹੁਣ ਵੀ ਸਿੰਘ ਸਭਾ ਦੇ ਕਮੇਟੀ ਦੇ ਮੈਂਬਰ ਹੋ?

ਜਦੋਂ ਤੁਸੀ ਮੈਂਬਰ ਬਣੇ ਕੀ ਗੁਰਚਰਨ ਸਿੰਘ ਜਿਉਣ ਵਾਲਾ ਉਸ ਵਕਤ ਵੀ ਸਿੰਘ ਸਭਾ ਦਾ ਮੈਂਬਰ ਸੀ?

ਜੇ ਇਹ ਉਦੋਂ ਵੀ ਮੈਂਬਰ ਸੀ ਤਾਂ ਤੁਹਾਨੂੰ ਉਸ ਵਕਤ ਕਿਉਂ ਪਤਾ ਨਹੀਂ ਚੱਲਿਆ ਕਿ ਤੁਹਾਡੇ ਨਾਲ ਕੋਈ ਕਾਮਰੇਡ ਕੰਮ ਕਰ ਰਿਹਾ ਹੈ?

ਇਸ ਤੋਂ ਅੱਗੇ ਗੁਰਚਰਨ ਸਿੰਘ ਜਿਉਣ ਵਾਲਾ ਨਾਲ ਗੱਲ ਕਰਕੇ ਲਿਖ ਰਿਹਾ ਹਾਂ।

ਕੀ ਗੁਰਚਰਨ ਸਿੰਘ ਦੇ ਖਿਆਲਾਂ ਤੋਂ ਤੰਗ ਆ ਕੇ ਤੁਸੀਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ ਜਾਂ ਕਿਸੇ ਹੋਰ ਅਣਬਣ/ ਬੇਈਮਾਨੀ/ ਹੇਰਾਫੇਰੀ ਜ਼ਾਹਰ ਹੋਣ ਕਰਕੇ?

ਗੁਰਚਰਨ ਸਿੰਘ ਅਗਸਤ 1999 ਵਿੱਚ ਕੈਨੇਡਾ ਆਉਂਦਾ ਹੈ ਤੇ ਅਕਤੂਬਰ 1999 ਤੋਂ ਅਖਬਾਰਾਂ ਵਿੱਚ ਲਿਖ ਰਿਹਾ ਹੈ। 1979 ਤੋਂ ਉਹ ਗੁਰਬਾਣੀ ਨਾਲ ਜੁੜਿਆ ਹੋਇਆ ਹੈ ਤੇ ਨੋਇਡਾ `ਚ 4-5 ਸਾਲ ਫਰੀਲਾਂਸਰ ਪਾਠੀ ਵੀ ਰਿਹਾ ਹੈ। ਗੁਰਬਖਸ਼ ਸਿੰਘ ਕਾਲਾ ਅਫਗਾਨਾ ਬਾਰੇ ਉਨ੍ਹਾਂ ਨੂੰ 2003 `ਚ ਪਤਾ ਚੱਲਿਆ ਹੈ ਤੇ 2003 `ਚ ਹੀ ਪਹਿਲੀ ਮੁਲਾਕਾਤ ਕੈਲੇਫੋਰਨੀਆ ਵਿੱਚ ਹੋਈ।

ਸ੍ਰ. ਦਰਸ਼ਨ ਸਿੰਘ ਜੀ ਕੀ ਤੁਹਾਨੂੰ ਇਹ ਪਤਾ ਹੈ ਕਿ ਗੁਰਚਰਨ ਸਿੰਘ ਨੇ 1999 ਤੋਂ 2003 ਤਕ ਕਿਸ ਦਾ ਗਿਆਨ ਚੋਰੀ ਕਰ ਕਰਕੇ ਲਿਖਿਆ? ਸਾਰਦਾਰ ਬਹਾਦਰ ਗਿਆਨ ਸਿੱਖਿਆ ਤੇ ਵੰਡਿਆ ਜਾਂਦਾ ਹੈ, ਗਿਆਨ ਕੋਈ ਚੋਰੀ ਕਰਨ ਵਾਲੀ ਚੀਜ਼ ਨਹੀ। ਗਿਆਨਵਾਨ ਲੋਕੀ ਗਿਆਨ ਵੰਡਦੇ ਰਹਿੰਦੇ ਹਨ ਅਤੇ ਸਮਝਦਾਰ ਲੋਕੀ ਗਿਆਨ ਗਰਿਹਣ ਕਰਦੇ ਰਹਿੰਦੇ ਹਨ ਅਤੇ ਤੁਹਾਡੇ ਵਰਗੇ ਨਿਆਂਣਬੁੱਧੀ ਵਾਲੇ ਲੋਕੀ ਇੱਕ ਪਾਸਿਉ ਸੁਣ ਕੇ ਦੂਜੇ ਪਾਸਿਉ ਕੱਢ ਦਿੰਦੇ ਹਨ।

ਸ੍ਰ. ਦਰਸ਼ਨ ਸਿੰਘ ਜੀ ਤੁਹਾਨੂੰ ਗੁਰਮਤਿ ਬਾਰੇ ਕੋਈ ਗਿਆਨ ਨਹੀਂ। ਗਿਆਨ ਚੋਰੀ ਨਹੀਂ ਹੁੰਦਾ ਗੁਰਵਾਕ ਇਸ ਤਰ੍ਹਾਂ ਹੈ:

ਗੁਰ ਕਾ ਬਚਨੁ ਬਸੈ ਜੀਅ ਨਾਲੇ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥ 1॥ ਰਹਾਉ॥ {ਪੰਨਾ 679}। ਤਸਕਰ ਚੋਰ ਨੂੰ ਕਹਿੰਦੇ ਹਨ।

ਹੇ ਭਾਈ ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ ਨਾਮ ਇੱਕ ਐਸਾ ਧਨ ਹੈ, ਜੇਹੜਾ ਪਾਣੀ ਵਿੱਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ। 1. ਰਹਾਉ।

ਇਸ ਕਰਕੇ ਗੁਰਚਰਨ ਸਿੰਘ ਕਿਸੇ ਵੀ ਹਾਲਤ ਵਿੱਚ ਚੋਰ ਸਾਬਤ ਨਹੀਂ ਕੀਤਾ ਜਾ ਸਕਦਾ। ਸਗੋਂ ਤੁਸੀਂ ਗਲਤ ਸਾਬਤ ਹੁੰਦੇ ਹੋ। ਗੁਰਵਾਕ ਇਸ ਤਰ੍ਹਾਂ ਹੈ:

ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ॥ 1॥ {ਪੰਨਾ 473}

ਤੁਸੀਂ ਝੂਠ ਬੋਲ ਰਹੇ ਹੋ ਤੇ ਗੁਰਵਾਕ ਮੁਤਾਬਕ ਤੁਹਾਡੇ ਮੂੰਹ ਵਿੱਚ ਥੁੱਕ ਪੈ ਰਿਹਾ ਹੈ। ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਝੂਠ ਬੋਲਣ ਛੱਡਣਾ ਹੈ ਜਾਂ ਨਹੀਂ?

ਜੋ ਕੰਮ ਗੁਰਬਖਸ਼ ਸਿੰਘ ਕਾਲਾ ਅਫਗਾਨਾ ਕਰਦੇ ਹਨ ਓਹੀ ਕੰਮ ਭਾਈ ਕਾਹਨ ਸਿੰਘ ਜੀ ਨਾਭਾ ਆਪਣੀਆਂ ਪੁਾਸਤਕਾਂ ‘ਗੁਰਮਤ ਮਾਰਤੰਡ’ ‘ਦੋ ਭਾਗਾਂ’ ਵਿੱਚ ਕਰਦੇ ਹਨ। ਇਹੀ ਖਿਆਲ ਪ੍ਰੋ ਸਾਹਿਬ ਸਿੰਘ ਆਪਣੇ ਗੁਰੂ ਗ੍ਰੰਥ ਦਰਪਨ, ਦਸ ਭਾਗਾਂ, ਵਿੱਚ ਕਰਦੇ ਹਨ। ਇਹ ਸੋਚ ਹੁਣ ਰੁਕਣ ਵਾਲੀ ਨਹੀਂ। ਹੋਰ ਅੱਗੇ ਤੇ ਹੋਰ ਅੱਗੇ ਸੱਚ ਵੱਲ ਨੂੰ ਵੱਧ ਰਹੀ ਹੈ ਜਿਸਨੂੰ ਤੁਸੀਂ ਕਾਮਰੇਡਾਂ ਵਾਲੀ ਸੋਚ ਕਹਿੰਦੇ ਹੋ।

ਸਰਦਾਰ ਦਰਸ਼ਨ ਸਿੰਘ ਘਣਕਸ ਜੀ ਅਸੀ ਕਾਮਰੇਡਾ ਵਾਲਾ ਪ੍ਰਚਾਰ ਨਹੀ ਕਰਦੇ ਇਹ ਤੁਹਾਡੀ ਨੀਵੀਂ ਸਮਝ ਹੈ। ਕਿਉਕਿ ਤੁਸੀ ਅਕਲ ਪਿਛੇ ਡਾਂਗ ਲੈ ਕੇ ਦੌੜਦੇ ਹੋ। ਤੁਹਾਡੀ ਸਮਝ ਦਾ ਦਿਵਾਲਾ ਨਿਕਲ ਚੁੱਕਾ ਹੈ। ਮੈਂ ਪਹਿਲਾ ਵੀ ਲਿੱਖਿਆ ਸੀ! ਆਮ ਇਨਸਾਨ ਦਾ ਉਮਰ ਦੇ ਹਿਸਾਬ ਨਾਲ ਤਜ਼ੱਰਬਾ ਵੀ ਵੱਧਦਾ ਹੈ, ਤੁਹਾਡੀ ਲਿੱਖਤ ਤੋ ਪਤਾ ਲਗਦਾ ਹੈ, ਤੁਸੀ ਖੱਤ ਮੈਨੂੰ ਲਿੱਖ ਰਹੇ ਹੋ, ਤੇ ਖੱਤ ਵਿੱਚ ਗਾਲ੍ਹਾਂ ਗੁਰਚਰਨ ਸਿੰਘ ਨੂੰ ਕੱਢ ਰਹੇ ਹੋ। ਮੇਰੇ ਹਿਸਾਬ ਨਾਲ ਤੁਹਾਡੀ ਉਮਰ ਵਧ ਗਈ ਹੈ, ਪਰ ਤੁਹਾਡੇ ਦਿਮਾਗ ਦਾ ਵਿਕਾਸ ਨਹੀ ਹੋਇਆ। ਤੁਸੀ ਸਿਵਾਏ ਵਿਲਕਣ ਦੇ ਕੁੱਝ ਨਹੀ ਕਰ ਸਕਦੇ। ਕੋਈ ਸਿੱਖੀ ਦਾ ਪ੍ਰਚਾਰ ਕਰੇ ਤਾਂ ਤੁਹਾਨੂੰ ਦੁੱਖ ਲਗਦਾ ਹੈ, ਕਿਉਕਿ ਤੁਹਾਡੇ ਰੋਮ ਰੋਮ ਵਿੱਚ ਬ੍ਰਹਾਮਣੀ ਮੱਤ ਕੁੱਟ ਕੁੱਟ ਕੇ ਭਰੀ ਹੋਈ ਹੈ। ਜੇ ਤੁਹਾਡਾ ਦਿਮਾਗ ਮਾੜਾ ਮੋਟਾ ਵੀ ਕੰਮ ਕਰਦਾ ਹੁੰਦਾ ਤੁਸੀ ਕਦੇ ਵੀ ਗਲਤ ਚੈਨਲ ਨਾ ਫੜਦੇ। ਤੁਹਾਡੀਆਂ ਲਿਖਤਾਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਤੁਹਾਨੂੰ ਸਧਾਰਨ ਪੰਜਾਬੀ ਲਿਖਣੀ ਪੜ੍ਹਣੀ ਤੇ ਸਮਝਣੀ ਨਹੀ ਅਉਦੀ, ਗੁਰਬਾਣੀ ਸਮਝਣ ਲਈ ਤਾਂ ਵਿਆਕਰਣ ਆਉਣੀ ਜਰੂਰੀ ਹੈ। ਤੁਹਾਨੂੰ ਇੱਕ ਵਿਆਕਰਣ ਦੀ ਉਦਾਹਰਣ ਦਿੰਦਾ ਹਾਂ ਜੇ ਸਮਝ ਆ ਗਈ ਤਾਂ ਕੋਲ ਰੱਖ ਲੈਣੀ, ਮੈਂ ਤੁਹਾਡੇ ਤੇ ਚੋਰੀ ਦਾ ਇਲਜਾਂਮ ਨਹੀ ਲਾਉਦਾਂ, ਵਿਆਕਰਣ ਦੀ ਇੱਕ ਲਾਇਨ ਲਿੱਖਣ ਲੱਗਾ ਕਿਸੇ ਤੋ ਪੜ੍ਹਾ ਲੈਣੀ। {ਮਾਰੋ ਨਾਂ! ਜਾਣ ਦਿਉ} {ਮਾਰੋ! ਨਾਂ ਜਾਣ ਦਿਉ} ਇਸ ਤੋ ਹੈਰਾਨੀ ਹੁੰਦੀ ਹੈ ਕਿ ਤੁਸੀ ਗੁਰਬਾਣੀ ਕਿਵੇ ਪੜ੍ਹਦੇ ਹੋਵੋਗੇ। ਸ਼ਾਇਦ ਚੋਰੀ ਦੇ ਇਲਜ਼ਾਮ ਤੋ ਡਰਦੇ ਹੀ ਤੁਸੀ ਪੰਜਾਬੀ ਸਿੱਖਣ ਦੀ ਕੋਸ਼ਿਸ਼ ਨਹੀ ਕੀਤੀ।

ਤੁਹਾਨੂੰ ਗਿੱਦੜ ਕੁੱਟ ਦੀ ਸਮਝ ਨਹੀ ਆਈ, ਮੈਂ ਆਪਣੇ ਪਿੰਡ ਦੀ ਗੱਲ ਕੀਤੀ ਤੁਸੀ ਆਪਣੇ ਤੇ ਢੁੱਕਾਹ ਲਈ। ਤੁਸੀ ਲਿੱਖਿਆ ਫੂਨ ਜਰੂਰ ਕਰ ਲੈਣਾ, ਕਿਤੇ ਲੁਕ ਛਿਪ ਕੇ ਮੁੜ ਨਾ ਜਾਇਉ। ਦਰਸ਼ਨ ਸਿੰਘ ਜੀ ਜੇ ਲੁਕਣ ਛਿਪਣ ਵਾਲੀ ਗੱਲ ਹੁੰਦੀ, ਮੈਂ ਆਪਣਾ ਪਤਾ ਤੇ ਫੂਨ ਨੰਬਰ ਸਿੱਖ ਮਾਰਗ ਤੇ ਨਾ ਦਿੰਦਾ। ਰਹੀ ਗੱਲ ਮੇਰੇ ਦਰਸ਼ਨ ਕਰਨ ਦੀ ਤੁਸੀ ਰਾਚੈਸਟਰ ਆਉ ਜੀ ਆਇਆ ਨੂੰ। ਤੁਸੀ ਲਿੱਖਿਆ ਤੁਹਾਨੂੰ ਗਿਆਨ ਬੜੀ ਦੇਰ ਬਾਅਦ ਆਇਆ, ਚਲੋ ਦੇਰ ਆਏ ਦਰੁਸਤ ਆਏ, ਹੁਣ ਤੁਸੀ ਆਪਣੇ ਵਾਰੇ ਸੋਚੋ, ਗਿਆਨ ਤੋਂ ਬਿਨਾ ਸਾਰੀ ਉਮਰ ਲੰਘਾ ਦਿੱਤੀ। ਤੁਸੀ ਪ੍ਰੋ. ਇੰਦਰ ਸਿੰਘ ਘੱਗਾ ਤੇ ਗਿਆਨੀ ਗੁਰਬਚਨ ਸਿੰਘ ਜੀ ਬਾਰੇ ਜੋ ਲਿੱਖਿਆ, ਉਸ ਤੋ ਤੁਹਾਡੀ ਅਕਲ ਦਾ ਪਤਾ ਲਗਦਾ ਹੈ। ਗਿਆਨੀ ਗੁਰਬਚਨ ਸਿੰਘ ਜੀ ਤੇ ਇੰਦਰ ਸਿੰਘ ਘੱਗਾ ਜੀ ਨੇ ਹਜਾਰਾ ਬੰਦਿਆ ਨੂੰ ਬ੍ਰਾਹਮਣੀ ਦਲਦਲ ਵਿੱਚੋ ਕੱਢਿਆ, ਉਹ ਤੁਹਾਡੇ ਵਰਗੇ ਨਾਂ ਸਮਝਾ ਦੀ ਪ੍ਰਵਾਹ ਨਹੀ ਕਰਦੇ। ਗੁਰਵਾਕ ਮੁਤਾਬਕ; ਮਃ ੧ ਸਲੋਕੁ ॥ ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥ ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥ ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥ ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥ ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥ ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥ ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥ {ਪੰਨਾ 143}

ਅਰਥ:- ਤਾਰੂ ਪਾਣੀ ਮੱਛੀ ਨੂੰ ਕੀਹ ਕਰ ਸਕਦਾ ਹੈ? (ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ)। ਆਕਾਸ਼ ਪੰਛੀ ਨੂੰ ਕੀਹ ਕਰ ਸਕਦਾ ਹੈ? (ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ) (ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼ ਆਪਣੀ ਖੁਲ੍ਹਾ ਦਾ ਅਸਰ ਨਹੀਂ ਪਾ ਸਕਦਾ)। ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ। ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ। ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮ੍ਰਿਤੀਆਂ ਦੇ ਪਾਠ ਉਸ ਦੇ ਕੋਲ ਕਰੀਏ (ਉਹ ਤਾਂ ਸੁਣ ਹੀ ਨਹੀਂ ਸਕਦਾ)। ਅੰਨ੍ਹੇ ਮਨੁੱਖ ਨੂੰ ਚਾਨਣ ਵਿੱਚ ਰੱਖਿਆ ਜਾਏ, (ਉਸ ਦੇ ਪਾਸ ਭਾਵੇਂ) ਪੰਜਾਹ ਦੀਵੇ ਪਏ ਬਲਣ (ਉਸ ਨੂੰ ਕੁੱਝ ਨਹੀਂ ਦਿੱਸਣਾ)। ਚੁਗਣ ਗਏ ਪਸ਼ੂਆਂ ਦੇ ਵੱਗ ਅਗੇ ਜੇ ਸੋਨਾ ਖਿਲਾਰ ਦੇਈਏ, ਤਾਂ ਭੀ ਉਹ ਘਾਹ ਚੁਗ ਚੁਗ ਕੇ ਹੀ ਖਾਏਗਾ (ਸੋਨੇ ਦੀ ਉਸ ਨੂੰ ਕਦਰ ਨਹੀਂ ਪੈ ਸਕਦੀ)। ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਭੀ ਢਲ ਕੇ ਉਹ ਕਪਾਹ (ਵਰਗਾ ਨਰਮ) ਨਹੀਂ ਬਣ ਸਕਦਾ।

ਹੇ ਨਾਨਕ! ਇਹੀ ਖ਼ੋਆਂ ਮੂਰਖ ਦੀਆਂ ਹਨ, ਕਿਤਨੀ ਮਤ ਦਿਓ, ਉਹ ਜਦੋਂ ਭੀ ਬੋਲਦਾ ਹੈ ਸਦਾ (ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ) ਨੁਕਸਾਨ ਹੀ ਹੋਵੇ। ੬।

ਤੁਸੀ ਆਪਣੇ ਪਿੱਛੇ ਦਾਸਾ ਦਾ ਦਾਸ ਬੱਚਿਆਂ ਨੂੰ ਚੜਾਉਣ ਲਈ ਲਿੱਖਦੇ ਹੋ। ਇਸ ਦਾ ਮਤਲਬ ਜਿੰਨਾ ਵੀ ਸਾਧ ਲਾਣਾ ਆਪਣੇ ਪਿੱਛੇ ਦਾਸਾ ਦਾ ਦਾਸ ਸੰਤ ਮਹਾਂਪੁਰਖ ਲਿੱਖਦੇ ਹਨ ਉਹ ਲੋਕਾ ਚੜਾਉਣ ਲਈ ਲਿੱਖਦੇ ਹਨ, ਇੱਸ ਦਾ ਮਤਲਬ ਤੁਸੀ ਵੀ ਉਹਨਾ ਦੀ ਪੈਦਾਇਸ਼ ਹੋ।

ਤੁਹਾਡੀ ਸ਼ਰਧਾ ਦਾ ਵੀ ਇਹੀ ਹਾਲ ਹੈ, ਜਿਸ ਤਰਾ ਅੱਜ ਦੇ ਸਿੱਖੀ ਸਮਾਜ ਵਿੱਚ ਬਹੁਤ ਸਾਰੀ ਅੰਨ੍ਹੀ ਸ਼ਰਧਾ ਦਾ ਹਾਲ ਹੈ। ਜਿਸ ਅਗਿਆਨਤਾ ਦੀ ਅੰਨ੍ਹੀ ਖਾਈ ਵਿਚੋਂ ਸਤਿਗੁਰੂ ਦੀ ਬਾਣੀ ਨੇ ਕੱਢਣਾ ਚਾਹਿਆ ਸੀ ਉਹ ਬਹੁਗਿਣਤੀ ਸਿੱਖ ਅਖਵਾਉਣ ਵਾਲਿਆਂ ਨੂੰ ਅਜੇ ਤਕ ਸਮਝ ਨਹੀ ਆਇਆ। ਧੰਨਵਾਦ

…………………………………………………………………………………

ਪ੍ਰ, ਤਰਲੋਚਨ ਸਿੰਘ ਜੀ ਗੁਰ ਫ਼ਤਹਿ

ਤੁਹਾਡੀ ਲਿੱਖਤ ਦੀ ਕਾਪੀ; {ਰੇਡੀਓ ਖੁਦ ਪਹਿਲਾ ਇੱਕ ਅਜਿਹੀ ਤਰੰਗ ਬਣਾਉਦਾ ਹੈ ਜਿਸ ਦੀ ਕੰਪਨ ਫੜ੍ਹਨ ਵਾਲੀ ਤਰੰਗ ਨਾਲ ਮਿਲਦੀ ਹੁੰਦੀ ਹੈ. ਇਸ ਨਾਲ ਰੈਜੋਨੈਂਸ ਹੁੰਦੀ ਹੈ ਅਤੇ ਮਨਚਾਹੀ ਤਰੰਗ ਨੂੰ ਕਾਬੂ ਕਰ ਲਿਆ ਜਾਦਾ ਹੈ. ਰੈਜੋਨੈਂਸ ਜੀਵਾਂ ਵਿੱਚ ਵੀ ਹੁੰਦੀ ਹੈ. ਕਿਸੇ ਇੱਕ ਵਿਆਕਤੀ ਨੂੰ ਸਾਰੀ ਦੁਨੀਆ ਵਿਚੋਂ ਕੁੱਝ ਵਿਆਕਤੀ ਚੰਗੇ ਲਗਦੇ ਹਨ. ਜਿਨ੍ਹਾ ਨਾਲ ਉਸ ਦੀ ਕੰਪਨ ਥੋੜ੍ਹੀ ਬਹੁਤ ਰਲਦੀ ਹੈ. ਜੇ ਕਿਸੇ ਪਤੀ-ਪਤਨੀ ਦੀ ਕੰਪਨ ਆਪਸ ਵਿੱਚ ਨਾਂ ਰਲੇ ਤਾਂ ਨੌਬਤ ਤਲਾਕ ਤਕ ਉੱਪੜ ਜਾਦੀ ਹੈ, ਅਤੇ ਜੇ ਇਹ ਪੂਰਨ ਤੌਰ ਤੇ ਰਲ ਜਾਏ (ਹੈ ਬਹੁਤ ਮੁਸ਼ਕਲ) ਤਾਂ ਉਹ ਹੀਰ-ਰਾਝਾਂ, ਸਸੀ-ਪੁਨੂੰ ਵਰਗੇ ਹੋ ਨਿਬੜਦੇ ਹਨ.} ਵੀਰ ਜੀ ਪ੍ਰੋ. ਇੰਦਰ ਸਿੰਘ ਘੱਗਾ ਜੀ ਜਦੋ ਤੁਹਾਡੇ ਕੋਲ ਗਏ ਉਹਨਾ ਨੇ ਤੁਹਾਡੇ ਕੋਲੋ ਤਰੰਗਾ ਵਾਰੇ ਪੁਛਿਆ ਸੀ, ਸਰਦਾਰ ਗੁਰਚਰਨ ਸਿੰਘ ਜਿਉਣ ਵਾਲਾ ਨੇ ਸਿੱਖ ਮਾਰਗ ਤੇ ਤਰੰਗਾਂ ਬਾਰੇ ਤੁਹਾਨੂੰ ਇੱਕ ਲੇਖ ਪਾਇਆ ਹੋਇਆ ਹੈ, ਤੁਸੀ ਅਜੇ ਤੱਕ ਉਸ ਦਾ ਜਵਾਬ ਨਹੀ ਦਿਤਾ। ਥੋੜਾ ਜਿਹਾ ਉਸ ਲੇਖ ਬਾਰੇ ਮੈਂ ਚਾਨਣਾ ਪਾਉਣ ਲੱਗਾ ਹਾਂ ਬਾਕੀ ਤੁਸੀ ਆਪ ਪੜ੍ਹ ਲਿਉ {ਨਾਮ ਜਪਣ ਨਾਲ ਇਸ ਤਰ੍ਹਾਂ ਦੀਆਂ ਤਰੰਗਾਂ ਨਿਕਲਦੀਆਂ ਹਨ ਤੇ ਸਾਹਮਣੇ ਬੈਠੇ ਤੇ ਅਸਰ ਕਰਦੀਆਂ ਹਨ ਨੂੰ ਨਾ ਮੰਨਣ ਵਾਲਾ ਤੁਹਾਡੇ ਸਾਹਮਣੇ ਬੈਠਾ ਹੈ ਕ੍ਰਿਪਾ ਕਰਕੇ ਪ੍ਰੋ. ਮਹਾਜਨ ਜੀ ਮੇਰੇ ਤੇ ਅਸਰ ਕਰੋ ਜੀ?} ਪੋ. ਜੀ ਇੱਕ ਗੱਲ ਦੱਸਿਉ ਜੇ ਤੁਹਾਡੇ ਵਿੱਚ ਤਰੰਗਾਂ ਨਹੀ ਸਨ, ਤੇ ਤੁਸੀ ਤਰੰਗਾਂ ਦੀ ਗੱਲ ਕਿਸ ਤਰਾ ਛੇੜੀ। ਵੀਰ ਜੀ ਮੈ ਨਸ਼ੇ ਤੇ ਕਵਿਤਾ ਲਿਖਣ ਨੂੰ ਨਹੀ ਕਿਹਾ ਸੀ, ਸੁਧਾਰ ਕਰਨ ਨੂੰ ਕਿਹਾ ਸੀ। ਵੀਰ ਜੀ ਧਰਮ ਵੀ ਇੱਕ "ਅਫ਼ੀਮ" ਦੀ ਤਰਾ ਹੈ। ਜਦੋ ਇਹੀ "ਅਫ਼ੀਮ" ਨਾਸਮਝ ਵਿਅਕਤੀ ਦੇ ਕੋਲ ਹੁੰਦੀ ਹੈ ਤਾਂ ਨੁਕਸਾਨ ਦੇਹ ਹੈ। ਪਰ ਇਹੀ "ਅਫ਼ੀਮ" ਜਦੋਂ ਵਿਗਿਆਨੀ ਕੋਲ ਜਾਂ ਡਾਕਟਰ ਕੋਲ ਹੁੰਦੀ ਹੈ, ਤਦ ਇਹ ਦਵਾਈ ਹੁੰਦੀ ਹੈ। ਮੈ ਇਸ "ਅਫ਼ੀਮ" ਧਰਮ ਨੂੰ ਦਵਾਈ ਬਣਾ ਕੇ ਵਰਤ ਲਿਆ ਹੈ। ਵੀਰ ਜੀ ਤੁਸੀ ਇਸ "ਅਫ਼ੀਮ" ਧਰਮ ਨੂੰ ਕਿਸ ਤਰਾ ਵਰਤਦੇ ਇਹ ਹੁਣ ਤੁਹਾਡੇ ਤੇ ਨਿਰਭਰ ਕਰਦਾ ਹੈ। ਤੁਹਾਡੀ ਸ਼ਰਧਾ; ਜਿਹੜੇ ਲੋਕੀ ਮੰਦਰਾ ਵਿੱਚ ਨਰਬਲੀ ਦਿੰਦੇ ਹਨ ਉਹਨਾ ਦੀ ਸ਼ਰਧਾ ਦੇਵਤੇ ਨੂੰ ਖੁਸ਼ ਕਰਨ ਦੀ ਹੁੰਦੀ ਹੈ। ਵੀਰ ਜੀ ਇਹ ਕੋਈ ਮੈਂ ਪੁਰਾਣੀ ਗੱਲ ਨਹੀ ਕਰ ਰਿਹਾ, ਤੁਸੀ ਸ਼ਾਇਦ ਸਮੇਂ ਟੀ ਬੀ ਚੈਨਲ ਤੇ ੮ ਜਾਂ ੯ ਮਹੀਨੇ ਪਹਿਲਾ ਨਰਬਲੀ ਦਿੰਦੇ ਨੂੰ ਦੇਖਿਆ ਹੋਵੇਗਾ, ੨੫ ਜਾਂ ੩੦ ਹਜਾਰ ਲੋਕਾ ਦੇ ਇਕੱਠ ਵਿੱਚ ਇਹ ਬਲੀ ਦਿੱਤੀ ਗਈ ਇਹ ਉਹਨਾ ਲੋਕਾ ਦੀ ਅੰਨ੍ਹੀ ਸ਼ਰਧਾ ਸੀ ੨੧ਵੀ ਸਦੀ ਵਿੱਚ। ਪਰ ਸਾਡੇ ਗੁਰੁ ਸਹਿਬਾਨ ਨੇ ਜਾਂ ਜਿਨਾ ਸਿੰਘਾ ਸਿੰਘਣੀਆਂ ਨੇ ਸ਼ਹੀਦੀਆਂ ਦਿਤਿਆਂ ਇਹ ਸ਼ਹਾਦਤਾ ਵਰਤਮਾਨ ਜੀਵਨ ਦੇ ਵਿੱਚ ਗੁਰੁ ਨਾਨਕ ਦੇ ਦਰਸਾਏ ਹੋਏ ਕਰਾਂਤੀਕਾਰੀ ਮਾਰਗ ਤੇ ਚਲਦਿਆ! ਸੱਚ ਦੀਆਂ ਕਦਰਾ ਕੀਮਤਾ ਨੂੰ ਬਰਕਰਾਰ ਰੱਖਣ ਲਈ, ਮਨੁੱਖੀ ਹੱਕਾ ਲਈ ਹੋਈਆਂ ਸਨ, ਨਾਂ ਕਿ ਅੰਨ੍ਹੀ ਸ਼ਰਧਾ ਲਈ। ਗੁਰੁ ਨਾਨਕ ਦੇਵ ਜੀ ਦਾ ਜਿਹੜਾ ਅਦੱਰਸ਼ ਹੈ ਉੱਹ ਸਚਿਆਰ ਮਨੁੱਖ ਬਣਨ ਦਾ ਹੈ, ਨਾਂ ਕਿ ਮਨੁੱਖੀ ਸੁਭ੍ਹਾ ਦੀ ਗਰਾਵਟ ਕਰਕੇ ਸ਼ਰਧਾਵਾਨ ਹੋਣਾ। ਤੁਹਾਡੇ ਵਰਗੀ ਸ਼ਰਧਾ ਨੇ ੧੨੦੦ ਸਾਲ ਭਾਰਤ ਨੂੰ ਗੁਲਾਮ ਰੱਖਿਆ। ਭਾਰਤ ਦੇ ਰਾਜਿਆ ਦੀ ਨਾਮ ਜਪਣ ਵਾਲਿਆ ਵਿੱਚ ਬਹੁਤ ਸ਼ਰਧਾ ਸੀ, ਭਾਰਤ ਦੀ ਗੁਲਾਮੀ ਦਾ ਕਾਰਣ ਹੀ ਅੰਨ੍ਹੀ ਸ਼ਰਧਾ ਸੀ। ਗੁਰਵਾਕ ਹੈ; ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥ {ਪੰਨਾ 417-418} ਧੰਨਵਾਦ

{ਦਲਜੀਤ ਸਿੰਘ ਹੋਠੀ } {ਰਾਚੈਸਟਰ iਨਉਯਾਰਕ } {585- 698- 0146}


(26/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰ ਜੀਓ

ਅਵਤਾਰ ਸਿੰਘ (ਲੰਡਨ) ਜੀ ਤੁਹਾਡੀ ਚਿਠੀ ਤੋਂ ਸਪਸਟ ਹੈ ਤੁਹਾਡੇ ਜਿਹਨ ਅੰਦਰ ਇਸ ਤਰਲੋਚਨ ਲਈ ਪਿਆਰ ਦਾ ਅਥਾਹ ਸਾਗਰ ਉਛਾਲੇ ਮਾਰ ਰਿਹਾ ਹੈ। ਤੁਹਾਨੂੰ ਪਹਿਲਾਂ ਮੇਰੀਆਂ ਡਿਗਰੀਆਂ ਤੇ ਸ਼ੱਕ ਸੀ ਹੁਣ ਤੁਹਾਨੂੰ ਮੇਰੀਆਂ ਲਿਖੀਆਂ ਕਵਿਤਾਵਾਂ ਤੇ ਸ਼ੱਕ ਹੈ। ਤੁਹਾਨੂੰ ਮੇਰੀ ਹਰ ਗਲ ਤੇ ਸ਼ੱਕ ਹੋਣ ਲਗਦਾ ਹੈ, ਕਿਉਂ? ਐਨਾ ਵੀ ਸ਼ੱਕੀ ਹੋਣਾ ਠੀਕ ਨਹੀਂ ਹੁੰਦਾ। ਅਵਤਾਰ ਸਿੰਘ ਜੀ ਸ਼ੱਕ ਦੇ ਸਬੰਧ ਵਿੱਚ ਮੈਂ ਤੁਹਾਨੂੰ ਇੱਕ ਕਹਾਣੀ ਸੁਣਾ ਰਿਹਾ ਹਾਂ

ਇਕ ਬੰਦਾ ਸੀ, ਬੜਾ ਸ਼ੱਕੀ, ਉਸ ਨੂੰ ਸ਼ੱਕ ਹੋ ਗਿਆ ਕਿ ਉਸ ਦੇ ਮੰਜੇ ਥੱਲੇ ਕੋਈ ਹੁੰਦਾ ਹੈ, ਉਹ ਸਾਰੀ ਰਾਤ ਆਪਣੀ ਸੋਟੀ ਨਾਲ ਆਪਣੇ ਮੰਜੇ ਥੱਲੇ ਸੋਟੀਆਂ ਮਾਰਦਾ ਰਹਿੰਦਾ। ਹਾਲ ਦੁਆਈ ਮਚਾਈ ਰੱਖਦਾ। ਬਥੇਰੇ ਲੋਕਾਂ ਨੇ ਸਮਝਾਇਆ। ਕੇ, ਭਾਈ ਵਹਿਮ ਨਾ ਕਰ, ਤੁਹਾਡੇ ਮੰਜੇ ਥੱਲੇ ਕੋਈ ਨਹੀਂ ਹੁੰਦਾ। ਪਰ ਉਹ ਸ਼ਕਸ਼ ਮੰਨਣ ਨੂੰ ਤਿਆਰ ਹੀ ਨਹੀਂ ਸੀ। ਮਰਜ ਵਧਦੇ ਵਧਦੇ ਕਾਫੀ ਵੱਧ ਗਈ। ਉਸ ਨੂੰ ਰਾਤ, ਨੀਂਦ ਨਾ ਆਇਆ ਕਰੇ। ਨੀਂਦ ਦੀਆਂ ਗੋਲੀਆਂ ਦਾ ਵੀ ਅਸਰ ਖਤਮ ਹੋ ਗਿਆ। ਡਾਕਟਰ ਫੇਲ ਹੋ ਗਏ। ਘਰ ਵਾਲੇ ਫੇਲ ਹੋ ਗਏ। ਮੈਂ ਇੱਕ ਦਿਨ ਉਨ੍ਹਾਂ ਦੇ ਘਰ ਗਿਆ ਤਾਂ ਉਨ੍ਹਾਂ ਨੇ ਮੈਨੂੰ ਉਸ ਸ਼ਖਸ਼ ਦੀ ਬਿਮਾਰੀ ਬਾਰੇ ਦਸਿਆ। ਮੈਂ ਉਨ੍ਹਾਂ ਨੂੰ ਹੋਂਸਲਾ ਦਿਤਾ, ਫਿਕਰ ਨਾ ਕਰੋ ਭਾਈ ਇਹ ਜਨਾਬ ਅਜ ਤੋਂ ਵਧੀਆ ਨੀਂਦ ਸੋਣਗੇ। ਘਰ ਦੇ ਲੋਕ ਹੈਰਾਨ ਹੋ ਗਏ। ਉਨ੍ਹਾਂ ਨੇ ਸੋਚਿਆ ਕਿ ਪਤਾ ਨਹੀਂ ਤਰਲੋਚਨ ਸਿੰਘ ਕਿਹੜੀ ਕਵਿਤਾ ਇਨ੍ਹਾਂ ਨੂੰ ਸੁਨਾਉਣਗੇ ਤੇ ਇਨ੍ਹਾ ਨੂੰ ਨੀਂਦ ਆ ਜਾਵੇਗੀ। ਸਾਰੇ ਬੜੀ ਉਤਸੁਕਤਾ ਨਾਲ ਮੇਰੇ ਵਲੋਂ ਕੀਤੇ ਜਾਣ ਵਾਲੇ ਇਲਾਜ਼ ਦੀ ਉਡੀਕ ਕਰ ਰਹੇ ਸਨ। ਜਦੋਂ ਰਾਤ ਹੋਈ ਸਭ ਨੇ ਖਾਣ ਖਾਧਾ ਤੇ ਸੋਣ ਦਾ ਵੇਲਾ ਹੋਇਆ ਤਾਂ ਮੈਂ ਕਿਹਾ ਭਾਈ ਇਨ੍ਹਾਂ ਦਾ ਬਿਸਤਰਾ ਹੀ ਮੰਜੇ ਥੱਲੇ ਡਾ ਦਿਓ। ਸਾਰੇ ਇਹ ਸੁਣ ਕੇ ਹੱਕੇ ਬੱਕੇ ਰਹਿ ਗਏ। ਉਨ੍ਹਾਂ ਨੂੰ ਪਹਿਲਾਂ ਇਸ ਦਾ ਖਿਆਲ ਹੀ ਨਹੀਂ ਸੀ ਆਇਆ। ਇਵੇਂ ਹੀ ਕੀਤਾ ਗਿਆ। ਉਹ ਸ਼ਖਸ਼ ਠੀਕ ਹੋ ਗਿਆ। ਘਰ ਵਾਲੇ ਮੇਰਾ ਸ਼ੁਕਰੀਆ ਕਰ ਰਹੇ ਸਨ।

ਪਰ ਅਵਤਾਰ ਸਿੰਘ ਜੀ ਤੁਹਾਡੇ ਸ਼ਕ ਦਾ ਇਲਾਜ ਮੇਰੇ ਕੋਲ ਨਹੀਂ ਹੈ। ਤੁਸੀਂ ਮੇਰੀਆਂ ਲਿਖੀਆਂ ਕਵਿਤਾਵਾਂ ਨੂੰ ਮੇਰੇ ਵਿਦਿਆਰਥੀਆਂ ਵਲੋਂ ਲਿਖੀਆਂ ਦਸ ਰਹੇ ਹੋ। ‘When you have not the answer then you start singing songs, i mean start sending poetry written by your students’ ਅਵਤਾਰ ਸਿੰਘ ਜੀ ਕਵਿਤਾ ਲਿਖਣ ਦੀ ਦਾਤ ਪ੍ਰਭੂ ਵਲੋਂ ਕਿਸੇ ਕਿਸੇ ਦੀ ਝੋਲੀ ਪੈਂਦੀ ਹੈ। ਮੈਨੂੰ ਮਾਣ ਹੈ ਕਿ ਪਿਤਾ-ਪ੍ਰਮਾਤਮਾ ਦਾ ਇਹ ਪ੍ਰਸ਼ਾਦ ਮੈਨੂੰ ਮਿਲਿਆ ਹੈ ਤੇ ਮੈਂ ਇਸ ਨੂੰ ਗਾ ਰਿਹਾ ਹਾਂ। ਔਰ ਅਗੋਂ ਵੀ ਗਾਵਾਂ ਗਾ। ਜਿਹੜਾ ਗਾਉਣ ਵਿੱਚ ਮਜਾ ਹੈ ਉਹ ਆਪਣਾ ਹੀ ਅਨੰਦ ਹੈ। ਤੁਸੀਂ ਵੀ ਅਰਦਾਸ ਕਰਿਆ ਕਰੋ ਕਿ ਰੱਬ ਤੁਹਾਨੂੰ ਵੀ ਇਹ ਦਾਤ ਬਖਸ਼ੇ। ਹਾਂ ਇੱਕ ਗਲ ਹੋਰ ਵੀ ਦਸ ਦਿਆਂ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਮੇਰੀ ਲਿਖੀ ਇੱਕ ਕਿਤਾਬ ‘ਗੁਰਬਾਣੀ ਅਤੇ ਵਿਗਿਆਨ’ ਨੂੰ ਐਮ-ਐਸ-ਰੰਧਾਵਾ ਐਵਾਰਡ ਤੇ ਬੈਸਟ ਬੁਕ ਅਵਾਰਡ ਹਾਸਲ ਹੋਇਆ ਹੈ। ਹੁਣ ਤੁਸੀਂ ਜਲਦੀ ਜਲਦੀ ਆਪਣੀ ਅਗਲੀ ਚਿਠੀ ਵਿੱਚ ਲਿਖ ਭੇਜੋ ਕਿ ਇਹ ਕਿਤਾਬ ਵੀ ਇਨ੍ਹਾਂ ਦੀ ਨਹੀਂ ਬਲਕਿ ਇਨ੍ਹਾਂ ਦੇ ਵਿਦਿਆਰਥੀਆਂ ਦੀ ਲਿਖੀ ਹੋਈ ਹੈ। ਮੇਰੀ ਲਿਖੀ ਪੋਇਟਰੀ ਨੂੰ ਮੇਰੇ ਵਿਦਿਆਰਥੀਆਂ ਦੀ ਦਸ ਰਹੇ ਹੋ, ਇਹ ਗਲਤ ਬੋਲ ਕੇ ਜਿਹੜਾ ਕਰਮ ਤੁਸੀਂ ਕੀਤਾ ਹੈ ਇਸ ਕਰਮ ਦਾ ਪ੍ਰਤੀਕਰਮ ਕੀ ਹੋਏਗਾ ਇਹ ਪ੍ਰਭੂ ਪ੍ਰਮਾਤਮਾ ਹੀ ਜਾਣਦਾ ਹੈ।

ਹਾਂ ਕਿਸੇ ਭਾਈ ਨੇ ਮੇਰੀ ਕਵਿਤਾ ਤੇ ਕੁੱਝ ਸਵਾਲ ਕੀਤੇ ਸਨ ਪਰ ਮੈਂ ਉਸ ਭਾਈ ਨੂੰ ਜਵਾਬ ਨਹੀਂ ਦੇਣਾ ਕਿਉਂਕਿ ਉਸ ਭਾਈ ਨੇ ਮੈਨੂੰ ਬਹੁਤ ਕੋਝਾ ਬੋਲਿਆ ਹੋਇਆ ਹੈ, ਜਿਹੜਾ ਕਿ ਮੇਰੇ ਹਿਰਦੇ ਤੇ ਅੰਕਿਤ ਹੈ। ਹਥਿਆਰ ਨਾਲ ਕੀਤੇ ਵਾਰ ਦਾ ਜਖਮ ਭਰ ਜਾਂਦਾ ਹੁੰਦਾ ਹੈ ਪਰ ਸ਼ਬਦਾਂ ਦੇ ਕੀਤੇ ਵਾਰ ਦਾ ਅਸਰ ਜਨਮਾਂ ਜਨਮਾਂ ਤਕ ਰਹਿੰਦਾ ਹੈ। ਕਵਿਤਾ ਇੱਕ ਮੌਜ ਹੁੰਦੀ ਹੈ ਇਸ ਦਾ ਅੰਦਾਜ ਵਿੱਚ ਹੀ ਇਸ ਦਾ ਉਤਰ ਲੁਕਿਆ ਹੁੰਦਾ ਹੈ ਬਸ ਨਿਮਾਣੇ ਹੋਣ ਦੀ ਲੋੜ ਹੈ।

ਤਰਲੋਚਨ ਸਿੰਘ


(26/03/09)
ਦਰਸ਼ਨ ਸਿੰਘ ਘਣਕਸ

ਸ: ਗੁਰਸ਼ਰਨ ਸਿੰਘ ਜੀ ਕਸੇਲ, ਅਤੇ ਸਾਰੇ ਪਾਠਕ ਜਨੋ ਗੁਰੁ ਫਤਹਿ।
1: ਸੱਭ ਤੋਂ ਪਹਿਲਾਂ, ਮੈ ਸਪੱਸਟ ਕਰ ਦਿਆਂ ਕੇ {ਕੱਲ ਦੀ ਭੂਤਨੀ} ਵਾਲੀ ਉਧਾਰਣ, ਜਿਸ ਕਿਸੇ ਨੂੰ ਵੀ ਢੁਕਦੀ ਹੈ, ਉਸ ਵਾਰੇ ਕਹੀ ਹੈ, ਅਸੀਂ ਅਪਣੇ, ਆਪਣੇ, ਅੰਦਰ ਝਾਤ ਮਾਰੀਏ, ਕਿਸ ਕਿਸ ਤੇ ਲਾਗੂ ਹੁੰਦੀ ਹੈ, ਮੈ ਵੀ ਵਿਚੇ ਹਾਂ। ਜੇਹੜੇ ਲੋਕ 1984 ਵਿੱਚ ਵੀ ਪੰਥ ਦੇ ਨਾਲ ਨਹੀ ਖੜੇ, ਅੱਜ ਸਿਖ੍ਹ ਕੋਮ ਦਾ ਕੀ ਸੁਆਰ ਦੇਣਗੇ।
2: ਦੂਸਰੀ ਗੱਲ ਹੈ, ਸਿੱਖ ਰਹਿਤ ਮਰਯਾਦਾ ਦੀ, ਜਾਂ ਖੰਡੇਂ ਦੀ ਪਾਹੁਲ ਸਮੇ ਦੀਆਂ ਬਾਣੀਆ ਵਾਰੇ ਹੈ। ਮੇਰੇ ਖਿਆਲ ਨਾਲ ਇਹ ਕਿਤੂੰ ਪਰੰਤੂ ਸਮਾ ਖਰਾਬ ਕਰਨ ਵਾਲੇ ਹਨ, ਅਗਰ ਤੂਸੀਂ ਸਮਾ ਕੱਡ ਸੱਕਦੇ ਹੋ ਤਾਂ ਮੈਨੂੰ ਮਿਲੋ, ਅਸੀ ਇੱਕ ਸ਼ਹਿਰ ਵਿੱਚ ਹੀ ਹਾਂ, ਮਿਲ ਕੇ ਵਿਚਾਰ ਕਰ ਲਵਾਂ ਗੇ।
3: ਮੈਨੂੰ ਨਹੀ ਪਤਾ ਦੱਸਮੇਸ ਪਿਤਾ ਜੀ ਕਿਸ ਕਿਸ ਨਾਲ ਮਿਲਦੇ ਸੀ, ਪਰ ਜੋ ਵੀ ਪਰਾਣੀ ਉਸ ਰੱਬੀ ਨੂਰ ਦੇ ਦਰਸ਼ਨ ਕਰ ਗਿਆ ਉਹ ਪਰਾਣੀ ਭਾਗਾਂ ਵਾਲਾ ਸੀ।
4: ਤੂਸੀ ਫੇਰ ਸਰਧਾ ਰੱਖਣੀ ਜਾਂ ਨਾ ਰੱਖਣੀ ਦਾ ਵਿਚਾਰ ਲੈ ਆਂਦਾ ਹੈ, ਇਸ ਸਬਦ ਵਾਰੇ ਬੜਾ ਕੁੱਝ ਹੋ ਚੁਕਿਆ ਹੈ, ਬਸ ਕਰੋ ਜੀ।
5: ਤੂਸੀਂ ਆਪਣੀ ਲੇਖਣੀ ਵਿੱਚ ਬਹੁੱਤ ਗੱਲਾਂ ਕਰੀ ਜਾ ਰਹੇ ਹੋ, ਮੇਰੇ ਤੋਂ ਤੁਹਾਡੀਆਂ ਸਾਰੀਆਂ ਟੀਕਾਂ ਟੀਪਣੀਆਂ ਦਾ ਉਤਰ ਸਿਖ ਮਾਰਗ ਤੇ ਲਿਖਿਆ ਨਹੀ ਜਾਣਾ।
6: ਸਿਖ ਕੋਮ ਨਾਲ ਜੋ ਹੋਇਆ ਹੈ, ਜਾਂ ਹੋ ਰਿਹਾ ਹੈ, ਜਾਂ ਜੋ ਹੋਵੇਗਾ, ਇਸ ਵਾਰੇ ਚਿਤਾਂ ਕਰਨ ਦੀ ਲੋੜ ਹੈ, ਮੈਨੂੰ ਨਹੀ ਪਤਾ ਤੂਸੀਂ ਇਸ ਦੀ ਚਿਤਾਂ ਕੀਤੀ ਹੈ ਜਾਂ ਨਹੀ, ਜਾਂ ਕਿਤੂੰਆਂ ਪਰੰਤੂਆਂ ਵਿੱਚ ਸਮਾ ਗੁਜਾਰੀ ਜਾ ਰਹੇ ਹੋ।
7: ਮੈ ਤੂਹਾਡੀਆਂ ਸਾਰੀਆਂ ਮੰਨ ਹੱਠ ਦੀਆ ਗੱਲਾਂ ਦਾ ਜਵਾਵ ਨਹੀ ਦੇ ਸਕਦਾ, ਕਿਰਪਾ ਕਰਕੇ ਮੈਨੂੰ ਖਿਮਾਂ ਕਰ ਦਿਉ, ਹੋਰ ਚਿਠੀਆਂ ਵਿੱਚ ਮੇਰਾ ਨਾਮ, ਨਾ ਲਿਖਣਾ। ਅੱਗਰ ਤੁਹਾਨੂੰ ਮੇਰੀ ਕੋਈ ਵੀ ਗੱਲ ਠੀਕ ਨਹੀ ਲੱਗੀ ਤਾਂ ਮੈਨੂੰ ਖਿਮਾ ਕਰ ਦੇਣੀ।
8: ਗੁਰਸ਼ਰਨ ਸਿੰਘ ਜੀ, ਹਰ ਘਰ ਵਿੱਚ ਬੱਖਰੇ ਬੱਖਰੇ ਸੂਭਾ ਦੇ ਲੋਕ ਹਨ, ਹਰ ਕੋਈ ਇੱਕ ਦੂਸਰੇ ਤੋ ਗਿਆਨੀ ਹੈ, ਇਸ ਦਾ ਕੋਈ ਨਿਤਾਰਾ ਨਹੀ ਹੈ। ਸਾਇਦ ਤੂਹਾਨੂੰ ਪਾਹੁਲਧਾਰੀਆਂ ਵਿੱਚ ਆਉਗੱਣ ਨਜਰ ਆਉਦੇਂ ਹੋਣ, ਪਰ ਤੂਸੀਂ ਖੁਦ ਚੰਗੇ ਬੱਣ ਕੇ, ਸਾਨੂੰ ਰਾਹ ਪਾਉ, ਸਾਡੇ ਲਈ ਉਧਾਰਣ ਬਣੋ।
9: ਮੈ ਪਾਹੁਲਧਾਰੀ ਸਕੂਲ ਵਿੱਚ ਦਾਖਲਾ ਲੈ ਕੇ ਬੜੇ ਜਤਨ ਕੀਤੇ ਹਨ, ਮੇਰਾ ਹੱਕ ਬਣ ਆਇਆ ਸੀ, ਪਰ ਪੰਥ ਦਾ ਮਸਲਾ ਬਹੁਤ ਵੱਡਾ ਹੈ, ਦਾਖਲਾ ਲੈ ਲਉ ਮੈ ਤੁਹਾਡੇ ਨਾਲ ਲੱਗਾਂ ਗਾ। ਜਿਨਾ ਦਾ ਤੂਸੀਂ ਪਰਚਾਰ ਕਰਦੇ ਹੋਂ, ਉਹ ਸਾਰੇ ਹੀ ਪਾਹੁਧਾਰੀ ਹਨ। ਏਹ ਸਾਰੇ ਸੂਆਲ ਉਨ੍ਹਾ ਤੋਂ ਪਤਾ ਕਰੋ। ਤੂਹਾਡੀਆਂ ਮੁਸਕਲਾਂ ਮੈ ਨਹੀ ਹੱਲ ਕਰ ਸਕਦਾ। ਮੈ ਕੋਈ ਕੁਰਬਾਨੀ ਨਹੀ ਕੀਤੀ, ਜੋ ਮੇਰੇ ਕਰਮਾਂ ਸੀ ਮੈਨੂੰ ਮਿਲ ਗਿਆ।
{ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ: ਦਰਸ਼ਨ ਸਿੰਘ ਘਣਕਸ}


(25/03/09)
ਗੁਰਨਾਮ ਸਿੰਘ ਕੁੰਢਾਲ

ਵਾਹਿਗੁਰੂ ਜੀ ਕਾ ਖਾਲਸਾ!

ਵਾਹਿਗੁਰੂ ਜੀ ਕੀ ਫਤਹਿ!

ਮਾਨਯੋਗ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਦੀ ਤਸਵੀਰ

ਸਿੱਖ ਮਾਰਗ ਤੋਂ ਹਟਾ ਦੇਣੀ ਠੀਕ ਜਾਂ ਗਲਤ?

ਸਰਦਾਰ ਮੱਖਣ ਸਿੰਘ ਜੀ! ਮੇਰੀ ਜ਼ਮੀਰ ਨੇ ਮੈਨੰ ਹੱਥਲੀ ਚਿੱਠੀ ਲਿਖਣ ਲਈ ਬਹੁਤ ਵਾਰੀ ਪ੍ਰੇਰਿਆ ਹੈ, ਪਰ ਮੈਂ ਹਊ ਪਰ੍ਹੇ ਕਰਕੇ ਟਾਲੀ ਜਾਂਦਾ ਰਿਹਾ ਹਾਂ। ਹੁਣ ਹੋਰ ਟਾਲਣਾ ਮੁਸ਼ਕਲ ਲੱਗ ਰਿਹਾ ਹੈ। ਆਪਨੂੰ ਇਹ ਚਿੱਠੀ ਚੰਗੀ ਨਾ ਲੱਗੇ ਤਾਂ ਮੁਆਫੀ ਦਾ ਜਾਚਕ ਹਾਂ।

ਸਿੱਖ ਮਾਰਗ (ਤੁਹਾਡੇ ਸਰਵੇ ਮੁਤਾਬਕ ਵੀ) ਸਾਰੀ ਦੁਨੀਆਂ ਵਿੱਚ ਪੜ੍ਹੀ ਜਾਂਦੀ ਹੈ। ਮੈਂ ਸਮਝਦਾ ਹਾਂ ਕਿ ਹੁਣ ਇਹ ਇੱਕ ਪੰਥਕ ਆਦਾਰੇ ਦਾ ਪਦ ਹਾਸਲ ਕਰ ਗਈ ਹੈ ਜਾਂ ਹਾਸਲ ਕਰਨ ਦੇ ਕਰੀਬ ਹੈ (ਪੰਥਕ ਆਦਾਰੇ ਤੋਂ ਭਾਵ ਇਸ ਨੂੰ ਆਮ ਸਿੱਖ ਵੱਖ ਵੱਖ ਦੇਸ਼ਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ, ਕਾਫੀ ਗਿਣਤੀ ਵਿੱਚ ਪੜ੍ਹਦੇ ਹਨ ਅਤੇ ਇਸ ਵੈਬ ਸਾਈਟ ਸਬੰਧੀ ਚੰਗੇ ਮਾੜੇ ਫੈਸਲੇ ਪੰਥਕ ਪ੍ਰਭਾਵ ਪਾਉਣ ਦੇ ਕਾਬਲ ਵੀ ਸਮਝੇ ਜਾ ਸਕਦੇ ਹਨ)।

ਇਹ ਕਿਸ ਤਰ੍ਹਾਂ ਹੋਇਆ? ਪਿਛਲੇ ਕੁੱਝ ਸਾਲਾਂ ਵਿੱਚ ਸੈਂਕੜੇ ਹਜ਼ਾਰਾਂ ਇਸ ਤਰ੍ਹਾਂ ਦੀਆਂ ਸਾਈਟਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਅੱਜ ਵੀ ਕੀਤੀਆਂ ਜਾ ਰਹੀਆਂ ਹਨ। ਇੱਕ ਐਂਜਨੀਅਰ ਹੋਣ ਦੇ ਨਾਤੇ ਦਾਸ ਨੂੰ ਪਤਾ ਹੈ ਕਿ ਵੈਬ ਸਾਈਟ ਤੇ ਕੋਈ ਵੱਡੀ ਇਨਵੈਸਟਮੈਂਟ ਨਹੀਂ ਹੁੰਦੀ, ਅਜ ਕੱਲ੍ਹ ਤਾਂ ਇੱਕ ਚੰਗੇ ਸਾਈਜ਼ ਦੀ ਵੈਬ ਸਾਈਟ ਸਾਲ ਦੇ ਪੰਜਾਹ ਕਨੇਡੀਅਨ ਡਾਲਰਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ (ਦਾਸ ਨੇ ਵੀ ਕਈ ਸ਼ੁਰੂ ਕੀਤੀਆਂ ਕਈ ਬੰਦ ਕੀਤੀਆਂ ਹਨ)। ਸਾਈਟ ਨੂੰ ਚਲਾਣ ਵਿੱਚ ਰੋਜ਼ ਇੱਕ ਦੋ ਘੰਟੇ ਜ਼ਰੂਰ ਲਗਦੇ ਹਨ। ਇਹ ਸਮਾਂ ਜੀਵਨ ਦੇ ਰੁਝੇਵਿਆਂ ਵਿਚੋਂ ਹਰ ਰੋਜ਼ ਕੱਢਣਾ ਔਖਾ ਹੈ ਪਰ ਪ੍ਰਸੰਸਾਯੋਗ ਹੈ - ਐਨਾ ਔਖਾ ਵੀ ਨਹੀਂ ਕਿ ਕੱਢਿਆ ਹੀ ਨਾ ਜਾ ਸਕੇ। ਕਈਆਂ ਲਈ ਤਾਂ ਕੰਮਪਿਊਟਰ ਤੇ ਕੰਮ ਕਰਨਾਂ ਰੀਲੈਕਸੇਸ਼ਨ ਦਾ ਸਾਧਨ ਵੀ ਹੈ।

ਕਈ ਵੈਬ ਸਾਈਟਾਂ ਨੂੰ ਹਰ ਕੋਈ ਪੜ੍ਹਨਾ ਚਾਹੁੰਦਾ ਹੈ ਤੇ ਕਈਆਂ ਨੂੰ ਕੋਈ ਵੀ ਨਹੀਂ ਪੜ੍ਹਦਾ, ਉਹ ਬੰਦ ਹੋ ਜਾਂਦੀਆਂ ਹਨ। ਕਿਸੇ ਵੈਬ ਸਾਈਟ ਦਾ ਹਰਮਨ ਪਿਆਰੀ ਹੋ ਜਾਣ ਦਾ ਸਿਰਫ ਅਤੇ ਸਿਰਫ ਇਕੋ ਕਾਰਨ ਇਹ ਹੁੰਦਾ ਹੈ ਕਿ ਵੈਬ ਸਾਈਟ ਦੀ ਸਮੱਗਰੀ ਕਿਸ ਕਿਸਮ ਦੀ ਹੈ, ਕਿੰਨੀ ਚੰਗੀ ਹੈ, ਕਿੰਨੀ ਤਾਜ਼ੀ ਹੈ ਅਤੇ ਪਾਠਕਾਂ ਨੂੰ ਕਿੰਨੀ ਲੋੜੀਂਦੀ ਹੈ। ਸਿੱਖ ਮਾਰਗ ਦੀ ਸਮੱਗਰੀ ਪੰਥਕ ਲੈਵਲ ਦੇ ਵਿਦਵਾਨਾਂ ਦੀਆਂ ਲਿਖਤਾਂ ਹੀ ਹਨ। ਇਸ ਸਮੱਗਰੀ ਦੇ ਸੰਦਰਭ ਵਿੱਚ ਸਾਰੇ ਵਿਦਵਾਨਾਂ ਦੇ ਮੁਕਾਵਲੇ ਸੱਭ ਤੋਂ ਉਪਰ ਮਾਨਯੋਗ ਕਾਲਾ ਅਫਗਾਨਾਂ ਜੀ ਹੀ ਸਮਝੇ ਜਾ ਸਕਦੇ ਹਨ। ਇਸ ਵੈਬ ਸਾਈਟ ਦੇ ਪਹਿਲੇ ਸਮਿਆਂ ਵਿੱਚ ਪਾਠਕ, ਕਾਲਾ ਅਫਗਾਨਾ ਜੀ ਦੀਆਂ ਲਿਖਤਾਂ ਦੀ ਭਾਲ ਵਿੱਚ ਹੀ ਇਸ ਵੈਬ ਸਾਈਟ ਤਕ ਪੁੱਜਦੇ ਸਨ, ਪੁੱਜ ਕੇ ਜੁੜੇ ਰਹਿੰਦੇ ਸਨ ਅਤੇ ਦੂਸਰਿਆ ਨੂੰ ਵੀ ਦਸਦੇ ਸਨ (ਮੈਂ ਟੌਰੰਟੋ ਵਿੱਚ ਰਹਿੰਦਾ ਹਾਂ, ਆਪਣੇ ਅਤੇ ਦੂਸਰਿਆਂ ਦੇ ਤਜਰਬੇ ਕਰਕੇ ਇਹ ਕਹਿ ਰਿਹਾ ਹਾਂ। ਕਾਲਾ ਅਫਗਾਨਾ ਜੀ ਨੂੰ ਇੱਕ ਵਾਰ ਟੌਰੰਟੋ ਵਿੱਚ ਹੀ ਚਾਰ ਪੰਜ ਸਾਲ ਪਹਿਲੇ ਮਿਲਿਆ ਸਾਂ)।

ਇਹ ਕੋਈ ਅੱਤ ਕਥਨੀ ਨਹੀਂ ਹੋਵੇਗੀ ਅਗਰ ਮੈਂ ਕਹਾਂ ਕਿ ਤੱਤ ਗੁਰਮੱਤਿ ਦੀ ਜੋ ਹਰ ਪਾਸੇ ਗੂੰਜ ਸੁਣਨੀ ਸ਼ੁਰੂ ਹੋ ਗਈ ਹੈ, ਇਹ ਕਾਲਾ ਅਫਗਾਨਾ ਜੀ ਦੀ ਅਣਥੱਕ ਮਿਹਨਤ, ਵਿਦਵਤਾ ਅਤੇ ਕੁਰਬਾਨੀਆਂ ਦੀ ਦੇਣ ਸਦਕਾ ਹੈ। ਬੇਸ਼ੱਕ ਦੂਸਰੇ ਮਾਨਯੋਗ ਵਿਦਵਾਨਾਂ ਨੇ (ਜਿਵੇਂ ਗਿਆਨੀ ਭਾਗ ਸਿੰਘ ਜੀ, ਪ੍ਰੋਫੈਸਰ ਦਿੱਤ ਸਿੰਘ ਜੀ ਆਦਿ) ਤੱਤ ਗੁਰਮਤਿ ਦਾ ਬੀਜ ਬੀਜਿਆ ਸੀ, ਪਰ ਇਸ ਨੂੰ ਹਰਿਆ ਭਰਿਆ ਰੁੱਖ ਬਣਾਉਣ ਦਾ ਸਿਹਰਾ ਕਾਲਾ ਅਫਗਾਨਾ ਜੀ ਦੇ ਸਿਰ ਹੀ ਬੱਝਦਾ ਹੈ। ਇਸ ਅਸਲੀਅਤ ਨੂੰ ਸਾਰੇ ਜੱਗ ਵਿੱਚ ਪ੍ਰਚਾਰਨ ਦੇ ਉਦਮ ਵਿੱਚ ਸਿੱਖ ਮਾਰਗ ਅਤੇ ਸਰਦਾਰ ਮੱਖਣ ਸਿੰਘ ਜੀ ਤੁਹਾਡਾ ਯੋਗਦਾਨ ਵੀ ਕਾਬਲੇ ਗੌਰ ਹੈ।

ਹੁਣ ਮੈਂ ਅਸਲੀ ਮੁੱਦੇ ਵਲ ਆਉਂਦਾ ਹਾਂ। ਕੁੱਝ ਸਮਾਂ ਪਹਿਲੇ ਤੁਸੀਂ ਇੱਕ ਪੱਤ੍ਰ ਜਾਂ ਲੇਖ ਰਾਹੀਂ ਪਾਠਕਾਂ ਨੂੰ ਦਸਿਆ (ਇਹ ਪੱਤ੍ਰ ਜਾਂ ਲੇਖ ਹੁਣ ਮੈਨੂੰ ਲੱਭ ਨਹੀਂ ਰਿਹਾ) ਕਿ ਤੁਸੀਂ ਕਿਸੇ ਕਿਸਮ ਦੀ ਚਿੱਠੀ ਪੱਤ੍ਰ ਹਾਸਲ ਕਰਨ ਤੋਂ ਵਾਅਦ, ਉਸ ਦੀ ਤਫਦੀਸ਼ ਕਰਨ ਤੋਂ ਵਾਅਦ ਅਤੇ ਸੱਚਾਈ ਲੱਭਣ ਤੋਂ ਵਾਅਦ ਕਾਲਾ ਅਫਗਾਨਾ ਜੀ ਦੀ ਤਸਵੀਰ ਵੈਬ ਸਾਈਟ ਤੋਂ ਉਤਾਰ ਦਿਤੀ ਹੈ ਕਿਉਂਕਿ ਹੁਣ ਉਹ ਇਸ ਵੈਬ ਸਾਈਟ ਦੇ ਕਾਬਲ ਨਹੀਂ ਰਹੇ। ਤੁਸੀਂ ਇਹ ਵੀ ਦਸਿਆ ਕਿ ਤੁਸੀਂ ਇਹ ਕਰ ਸਕਣ ਦੇ ਹੱਕਦਾਰ ਵੀ ਹੋ ਕਿਉਂਕਿ ਇਹ ਤੁਹਾਡੀ ਵੈਬ ਸਾਈਟ ਹੈ, ਤੁਸੀਂ ਇਸ ਨੂੰ ਚਲਾਣ ਲਈ ਕਿਸੇ ਤੋਂ ਕੋਈ ਮਾਲੀ ਸਹਾਇਤਾ ਨਹੀਂ ਲੈਂਦੇ, ਇਸ ਕਰਕੇ ਤੁਸੀਂ ਕਿਸੇ ਨੂੰ ਜਵਾਬ ਦੇਹ ਵੀ ਨਹੀਂ ਹੋ।

ਤੁਹਾਡੇ ਇਸ ਸਟੈਂਡ ਨੂੰ ਬਹੁਤ ਕਾਰਨਾਂ ਕਰਕੇ ਗਲਤ ਕਿਹਾ ਜਾ ਸਕਦਾ ਹੈ। ਤੁਹਾਡਾ ਫੈਸਲਾ ਸਿੱਖ ਪੰਥ ਲਈ ਮੰਦਭਾਗਾ ਅਤੇ ਹਾਨੀਕਾਰਕ ਕਦਮ ਵੀ ਸਮਝਿਆ ਜਾ ਸਕਦਾ ਹੈ। ਸੰਖੇਪਤਾ ਲਈ ਸਿਰਫ ਹੇਠਾਂ ਦਰਜ ਤਿੰਨ ਚਾਰ ਕਾਰਨ ਹੀ ਬਿਆਨ ਕਰਾਂਗਾ।

  1. ਇਹ ਵੈਬ ਸਾਈਟ ਪੰਥਕ ਵੈਬ ਸਾਈਟ ਬਣ ਗਈ ਹੈ। ਇਸ ਦਾ ਮਾਲਕ ਪੰਥ ਹੈ। ਇਸ ਨੂੰ ਇਸ ਸਟੇਜ ਤੇ ਲਿਆਉਣ ਲਈ ਜੋ ਮਾਇਕ ਅਤੇ ਸਮੇਂ ਦੀ ਇਨਵੈਸਟਮੈਂਟ ਤੁਸੀਂ ਕੀਤੀ ਹੈ ੳਸ ਦੇ ਮੁਕਾਵਲੇ ਜੋ ਸਮੇਂ ਦੀ ਕੀਮਤੀ ਇਨਵੈਸਟਮੈਂਟ ਲੇਖਕਾਂ ਨੇ ਕੀਤੀ ਹੈ, ਉਹ ਕਈ ਗੁਣਾਂ ਜ਼ਿਆਦਾ ਹੈ। ਸ਼ਇਦ ਇਕੱਲੇ ਕਾਲਾ ਅਫਗਾਨਾ ਜੀ ਦੀ ਇਨਵੈਸਟਮੈਂਟ ਹੀ ਤੁਹਾਡੀ ਸਾਰੀ ਮਾਇਕ ਅਤੇ ਸਮੇਂ ਦੀ ਕੀਮਤ ਦੇ ਮੁਕਾਵਲੇ ਕਈ ਗੁਣਾਂ ਹੋਵੇ। ਕਾਗਜ਼ਾਂ ਪੱਤ੍ਰਾਂ ਨੂੰ ਛੱਡ ਕੇ, ਅਗਰ ਅਸੀਂ ਇਖਲਾਕੀ ਮਾਲਕੀਅਤ ਦੀ ਗੱਲ ਕਰੀਏ ਤਾਂ ਮਾਲਕੀਅਤ ਦੇ ਨਜ਼ਰੀਏ ਤੋਂ ਵੀ ਤੁਸੀਂ ਇਕੱਲੇ ਹੋਲੀ ਸੋਲੀ ਇਸ ਤਰ੍ਹਾਂ ਦਾ ਫੈਸਲਾ ਕਰਨ ਦੇ ਹੱਕਦਾਰ ਨਹੀਂ ਹੋ।
  2. ਜੋ ਪੈਮਾਨਾ ਜਾਂ ਢੰਗ ਤਰੀਕਾ ਤੁਸੀਂ ਤਫਦੀਸ਼ ਕਰਨ ਲਈ ਵਰਤਿਆ ਹੈ ਉਸ ਵਾਰੇ ਤੁਸੀਂ ਕੁੱਝ ਨਹੀਂ ਦਸਿਆ। ਸਵਾਲ ਉਠਦਾ ਹੈ ਕਿ ਉਹ ਪੈਮਾਨਾ ਠੀਕ ਵੀ ਹੈ? ਕੀ ਤੁਹਾਨੂੰ ਐਸਾ ਪੈਮਾਨਾ ਵਰਤਣ ਦਾ ਤਜਰਬਾ ਜਾਂ ਹੱਕ ਵੀ ਹੈ? ਸਾਰਾ ਪੰਥ, ਵਿਦਾਂਤੀ, ਬਾਦਲ ਅਤੇ ਹੋਰ ਐਸੇ ਆਗੂਆਂ ਦੇ ਆਪ ਹੁਦਰੇ ਫੈਸਲਿਆਂ (ਅੱਜ ਉਸ ਨੂੰ ਛੇਕ ਦਿੱਤਾ, ਕੱਲ੍ਹ ਕਿਸੇ ਹੋਰ ਨੂੰ) ਵਾਰੇ ਦਿਨ ਰਾਤ ਰੌਲਾ ਪਾਉਂਦਾ ਰਿਹਾ ਹੈ ਅਤੇ ਅੱਜ ਵੀ ਪਾ ਰਿਹਾ ਹੈ। ਕੀ ਤੁਹਾਡਾ ਫੈਸਲਾ ਉਸੇ ਮੇਲ ਦਾ ਤਾਂ ਨਹੀਂ? ਐਸੇ ਵਰਤਾਰਿਆਂ ਕਰਕੇ ਹੀ ਤਾਂ ਕੋਈ ਸੁਹਿਰਦ, ਸੂਝਵਾਨ ਅਤੇ ਸਿਆਣਾ ਮਨੁੱਖ ਪੰਥਕ ਕੰਮਾਂ ਤੋਂ ਦੂਰ ਭੱਜਦਾ ਹੈ। ਇਹ ਇੱਕ ਵੱਡਾ ਕਾਰਨ ਹੈ ਪੰਥ ਦੀ ਅੱਜ ਦੀ ਦੁਰਦਸ਼ਾ ਵਾਲੀ ਹਾਲਤ ਦਾ। ਪੰਥਕ ਮਾਮਲੇ, ਪੰਥਕ ਰਿਵਾਇਤਾਂ, ਕਦਰਾਂ ਕੀਮਤਾਂ ਦੇ ਅਧਾਰ ਤੇ ਹੀ ਠੀਕ ਤਰ੍ਹਾਂ ਨਿਪਟਾਏ ਜਾ ਸਕਦੇ ਹਨ। ਇਸੇ ਲਈ ਹੀ ਪੰਜ ਪਿਆਰਿਆਂ ਦੀ, ਸੰਗਤ ਦੀ ਅਤੇ ਸਰਬੱਤ ਖਾਲਸਾ ਦੀ ਪ੍ਰਥਾ ਸਾਡੇ ਗੁਰੂਆਂ ਅਤੇ ਵਡੇਰਿਆਂ ਨੇ ਸੱਭ ਤੋਂ ਉੱਤਮ ਦਰਸਾਈ ਹੈ।
  3. ਕਾਲਾ ਅਫਗਾਨਾ ਜੀ (ਜੋ ਤੱਤ ਗੁਰਮਤਿ ਮੂਵਮੈਂਟ ਦੇ ਬਾਨੀ ਸਮਝੇ ਜਾ ਸਕਦੇ ਹਨ) ਦੀ ਤਸਵੀਰ ਨੂੰ ਇੱਕ ਵੈਬ ਸਾਈਟ ਦੇ ਲਾਇਕ ਵੀ ਨਾ ਸਮਝ ਕੇ ਤੁਸੀਂ ਦੁਨੀਆਂ ਨੂੰ ਕੀ ਸੁਨੇਹਾ ਦਿਤਾ ਹੈ। ਤੱਤ ਗੁਰਮਤਿ ਦੇ ਨਵੇਂ ਅਭਿਲਾਸ਼ੀ (ਪੁਰਾਣੇ ਵੀ) ਤਾਂ ਕਾਲਾ ਅਫਗਾਨਾ ਦੀਆਂ ਲਿਖਤਾਂ ਨੂੰ ਪੜ੍ਹਨ ਦੇ ਯੋਗ ਹੀ ਨਹੀਂ ਸਮਝਣਗੇ ਅਤੇ ਪੜ੍ਹਨਗੇ ਵੀ ਨਹੀਂ। ਪਰ ਤੁਸੀਂ ਆਪ ਹੀ ਇਹ ਵੀ ਮੰਨ ਲਿਆ ਹੈ ਕਿ ਉਨ੍ਹਾਂ ਦੀਆਂ ਲਿਖਤਾਂ ਵਿੱਚ ਕੋਈ ਨੁਕਸ ਨਹੀਂ ਹੈ, ਉਹ ਠੀਕ ਹਨ। ਕੀ ਤੁਸੀਂ ਆਪਣੇ ਫੇਸਲੇ ਰਾਹੀਂ ਅਣਜਾਣੇ ਵਿੱਚ ਹੀ ਤੱਤ ਗੁਰਮੱਤਿ ਦੀਆਂ ਸੱਭ ਤੋਂ ਜ਼ਿਆਦਾ ਚੰਗੀਆਂ ਲਿਖਤਾਂ ਨੂੰ ਨਾ ਪੜ੍ਹਨ ਦੀ ਵਕਾਲਤ ਤਾਂ ਨਹੀ ਕਰ ਦਿਤੀ?
  4. ਕਾਲਾ ਅਫਗਾਨਾ ਜੀ ਦਾ ਪੰਥਕ ਹਸਤੀ ਬਣ ਜਾਣਾਂ ਉਨ੍ਹਾਂ ਦੇ ਵਿਚਾਰਾਂ ਕਰਕੇ ਹੈ, ਉਨ੍ਹਾਂ ਦੀਆਂ ਲਿਖਤਾਂ ਕਰਕੇ ਹੈ। ਨਾਂ ਕਿ ਇਸ ਕਰਕੇ ਕਿ ਉਹ ਐਸੇ ਇਨਸਾਨ ਹਨ ਜੋ ਕਦੀ ਛੋਟੀ ਮੋਟੀ ਗਲਤੀ ਕਰ ਹੀ ਨਹੀਂ ਸਕਦੇ। ਹਰ ਇਨਸਾਨ ਗਲਤੀਆਂ ਕਰਦਾ ਹੈ। ਮੇਰੀਆਂ ਤੁਹਾਡੀਆਂ ਗਲਤੀਆਂ ਦੀ ਕੋਈ ਪ੍ਰਵਾਹ ਨਹੀਂ ਕਰਦਾ। ਪਰ ਵੱਡੀਆਂ ਸ਼ਕਸ਼ੀਅਤਾਂ ਦੇ ਛੋਟੇ ਮੋਟੇ ਐਬ ਲੋਗ ਦੂਰਬੀਨਾਂ ਰਾਹੀਂ ਲੱਭਦੇ ਫਿਰਦੇ ਹਨ। ਝੂਠੇ ਦੋਸ਼ ਵੀ ਲਗਾ ਦਿੱਤੇ ਜਾਂਦੇ ਹਨ। ਇਸ ਵਿਸ਼ੇ ਤੇ ਗੁਰਮੱਤਿ ਬਹੁਤ ਚਾਨਣਾਂ ਪਾਉਂਦੀ ਹੈ, ਦਸਦੀ ਹੈ ਕਿ ਹਰ ਇਨਸਾਨ ਗਲਤੀ ਕਰਦਾ ਹੈ, ਭੁੱਲ ਕਰਦਾ ਹੈ। ਸਿਰਫ ਗੁਰੂ ਅਤੇ ਪ੍ਰਮਾਤਮਾ ਹੀ ਅਭੁੱਲ ਹਨ। ਗੁਰਮਤ ਅਨੁਸਾਰ ਐਸੀਆਂ ਗਲਤੀਆਂ ਨੂੰ ਮੁਆਫ ਕਰਨ ਦਾ ਉਪਦੇਸ਼ ਹੈ, ਨਾਂ ਕਿ ਜ਼ਲੀਲ ਕਰਨ ਦਾ। ਸਰਦਾਰ ਮੱਖਣ ਸਿੰਘ ਜੀ ਕਾਲਾ ਅਫਗਾਨਾ ਵਰਗੀਆਂ ਸ਼ਖਸ਼ੀਅਤਾਂ ਨੂੰ ਘਟੀਆ ਦਿਖਾਉਣਾ ਤਦ ਹੀ ਜਾਇਜ਼ ਸਮਝਿਆ ਸਕਦਾ ਹੈ ਜੇ ਅਸੀਂ ਇਹ ਸਾਬਤ ਕਰ ਸਕੀਏ ਕਿ ਜੋ ਉਨ੍ਹਾਂ ਗੁਰਮੱਤਿ ਦਾ ਪ੍ਰਚਾਰ ਕੀਤਾ ਹੈ ਉਹ ਜਾਤੀ ਫਾਇਦੇ ਲਈ ਕੌਮ ਅਤੇ ਧਰਮ ਨੂੰ ਗੁਮਰਾਹ ਕਰਨ ਦੇ ਮੰਤਵ ਨਾਲ ਕੀਤਾ ਹੈ ਜਾਂ ਉਹ ਆਰ ਐਸ ਐਸ ਵਰਗੀਆਂ ਸੰਸਥਾਵਾਂ ਦੇ ਹੱਥ ਕੰਡੇ ਬਣ ਕੇ ਸਿੱਖੀ ਸਿਧਾਂਤਾਂ ਨੂੰ ਗੰਧਲਾ ਕਰ ਰਹੇ ਹਨ। ਪਰ ਇਸ ਵਾਰੇ ਤੁਸੀਂ ਖੁਦ ਹੀ ਮੰਨ ਲਿਆ ਹੈ ਕਿ ਉਨ੍ਹਾਂ ਦੇ ਵਿਚਾਰ ਅਤੇ ਲਿਖਤਾਂ ਸਿੱਖੀ ਦੀ ਬੇਹਤਰੀ ਵਾਲੇ ਹੀ ਹਨ।

ਹੋਰ ਵਿਸਥਾਰ ਵਿੱਚ ਲਿਖਣ ਦੀ ਜ਼ਰੂਰਤ ਨਹੀਂ ਸਮਝਦਾ। ਤੁਸੀਂ ਆਪ ਬਹੁਤ ਸਿਆਣੇ ਅਤੇ ਸੁੱਲਝੇ ਹੋਏ ਗੁਰਮੁੱਖ ਸਿੱਖ ਹੋ। ਪੰਥ ਲਈ ਕੀ ਚੰਗਾ ਹੈ ਕੀ ਨਹੀ ਮੇਰੇ ਨਾਲੋਂ ਜ਼ਿਆਦਾ ਤੁਸੀਂ ਖੁਦ ਸਮਝਦੇ ਹੋਵੋਗੇ। ਪਰ ਫਿਰ ਵੀ ਮੈਂ ਕੁੱਝ ਸੁਝਾ ਦੇਂਣਾ ਚਾਹਾਂਗਾ। ਪੰਥ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਿੱਖ ਮਾਰਗ `ਤੇ ਆਪਣੀ ਕੀਤੀ ਗਈ ਗਲਤੀ ਦਾ ਅਹਿਸਾਸ ਕਰੋ। ਕਾਲਾ ਅਫਗਾਨਾ ਜੀ ਤੋਂ ਵੀ ਮੁਆਫੀ ਮੰਗੋ ਅਤੇ ਉਨ੍ਹਾਂ ਦੀ ਤਸਵੀਰ ਬਹਾਲ ਕਰੋ। ਇਹ ਕਰ ਸਕਣ ਲਈ ਤੁਹਾਨੂੰ ਆਪਣੀ ਸਾਰੀ ਈਗੋ (ਹਉਮੈਂ) ਛੱਡਣੀ ਪਵੇਗੀ। ਇਹ ਕਹਿਣਾ ਸੌਖਾ ਹੈ, ਕਰਨਾ ਬਹੁਤ ਔਖਾ। ਜੇ ਕਰ ਸਕੋਂ ਤਾਂ ਤੁਸੀ ਪੰਥ ਦੀ ਵੱਡੀ ਸੇਵਾ ਤਾਂ ਕਰੋਗੇ ਹੀ, ਪਰ ਨਾਲ ਹੀ ਆਪਣਾ ਕੱਦ ਹੋਰ ਵੀ ਉੱਚਾ ਕਰ ਲਵੋਗੇ। ਤਸਵੀਰ ਬਹਾਲ ਕਰਕੇ ਅਗਰ ਤੁਸੀਂ ਚਾਹੋਂ ਤਾਂ ਇਸ ਵੈਬ ਸਾਈਟ ਨਾਲ ਜੁੜੇ ਹੋਏ ਵਿਦਵਾਨਾਂ ਨਾਲ ਵੀ ਸਲਾਹ ਕਰ ਸਕਦੇ ਹੋ- ਇਹ ਫੈਸਲਾ ਕਰਨ ਲਈ ਕਿ ਕੀ ਪੰਥਕ ਰੀਤਾਂ ਰਿਵਇਤਾਂ ਮੁਤਾਬਕ ਕਾਲਾ ਅਫਗਾਨਾ ਜੀ ਨੇ ਕੋਈ ਘੋਰ ਪਾਪ ਕੀਤਾ ਹੈ। ਅਗਰ ਵਿਦਵਾਨ ਕਹਿਣ ਕੇ ਤਸਵੀਰ ਹਟਾ ਦੇਣੀ ਚਾਹੀਦੀ ਹੈ, ਤਾਂ ਹਟਾ ਦੇਵੋ। ਕਿਸੇ ਨੂੰ ਦੁੱਖ ਨਹੀਂ ਹੋਵੇਗਾ। ਹੁਣ ਦੁਖ ਇਸ ਕਰਕੇ ਹੁੰਦਾ ਹੈ ਕਿ ਬੇਇਨਸਾਫੀ ਹੋਈ ਲੱਗਦੀ ਹੈ। ਸਿੱਖ ਧਰਮ ਦੀ ਬੁਨਿਆਦ ਅਜ਼ਾਦੀ, ਇਨਸਾਫ ਅਤੇ ਹੱਕ ਤੇ ਉਸਾਰੀ ਗਈ ਹੈ। ਇਸ ਤਰ੍ਹਾਂ ਦੀ ਬੇਇਨਸਾਫੀ ਚੁੱਪ ਵੱਟ ਕੇ ਸਹਿਣੀ ਔਖੀ ਹੈ।

ਇਹ ਚਿੱਠੀ ਮੈਂ ਤੁਹਾਡੇ ਲਈ ਲਿਖੀ ਹੈ। ਕਿਸੇ ਕਾਰਨ ਕਰਕੇ ਇਸ ਨੂੰ ਵੈਬ ਸਾਈਟ ਤੇ ਜਨਤਕ ਨਾ ਕਰਨਾ ਚਾਹੋਂ ਤਾਂ ਤੁਹਾਡੀ ਖੁਸ਼ੀ ਹੈ। ਕਰ ਦੇਣ ਵਿੱਚ ਫਾਇਦਾ ਇਹ ਹੋਵੇਗਾ ਕਿ ਸ਼ਾਇਦ ਅਸੀਂ ਸਾਰੇ ਹੀ ਇਸ ਘਟਨਾ ਤੋਂ ਕੁੱਝ ਸਿੱਖ ਸਕੀਏ।

ਭੁੱਲ ਚੁੱਕ ਮੁਆਫ ਕਰਨੀ ਜੀ!

ਗੁਰਨਾਮ ਸਿੰਘ ਕੁੰਢਾਲ

(ਸੰਪਾਦਕ ਵਲੋਂ ਜਵਾਬ:- ਗੁਰਨਾਮ ਸਿੰਘ ਜੀ, ‘ਸਿੱਖ ਮਾਰਗ’ ਤੇ ਨਿਰੋਲ ਸੱਚੋ ਹੀ ਸੱਚ ਨਿਬੜੇ ਵਾਲਾ ਵਰਤਾਓ ਹੁੰਦਾ ਹੈ। ਇੱਥੇ ਕਿਸੇ ਵੀ ਵਿਦਵਾਨ/ਲਿਖਾਰੀ/ਪਾਠਕ ਨਾਲ ਇੱਕ ਰਾਈ ਮਾਤਰ ਵੀ ਫਰਕ ਨਹੀਂ ਕੀਤਾ ਜਾਂਦਾ ਪਰ ਨਾਲ ਹੀ ਇੱਥੇ ਨਾ ਤਾਂ ਕਿਸੇ ਨੂੰ ਕੋਈ ਧੌਂਸ ਦਿੱਤੀ ਜਾਂਦੀ ਹੈ ਅਤੇ ਨਾ ਹੀ ਝੱਲੀ ਜਾਂਦੀ ਹੈ। ਹਾਂ ਸਭ ਤੋਂ ਵੱਡੀ ਅਤੇ ਜਰੂਰੀ ਗੱਲ ਇਹ ਹੈ ਕਿ ਇੱਥੇ ਕੋਈ ਵੀ ਆ ਕੇ ਦਸਮ ਗ੍ਰੰਥ ਦੇ ਹੱਕ ਵਿੱਚ ਪ੍ਰਚਾਰ ਨਹੀਂ ਕਰ ਸਕਦਾ, ਵਿਚਾਰ ਜਰੂਰ ਕਰ ਸਕਦਾ ਹੈ। ਇਸ ਬਾਰੇ ਕੋਈ ਛੋਟ ਨਹੀਂ ਭਾਵੇਂ ਕੋਈ ਵੀ ਕਿੱਡਾ ਵੱਡਾ, ਸੰਤ ਮਹੰਤ, ਪੁਜਾਰੀ ਡੇਰੇਦਾਰ ਜਾਂ ਵਿਦਵਾਨ ਕਿਉਂ ਨਾ ਹੋਵੇ। ਗੁਰਬਖ਼ਸ਼ ਸਿੰਘ ਕਾਲੇ ਅਫਗਾਨੇ ਨੂੰ ਮੈਂ ਕਾਫੀ ਦੇਰ ਦਾ ਜਾਣਦਾ ਹਾਂ। ਕਈ ਵਾਰੀ ਮਿਲਿਆਂ ਹਾਂ ਅਤੇ ਫੂਨ ਤੇ ਵੀ ਕਈ ਵਾਰੀ ਗੱਲ-ਬਾਤ ਹੋ ਜਾਂਦੀ ਹੈ। ਕੁੱਝ ਦਿਨ ਪਹਿਲਾਂ ਵੀ ਹੋ ਕਿ ਹਟੀ ਹੈ। ਮੈਂ ਇਸ ਦੇ ਹੱਕ ਵਿੱਚ ਸਭ ਤੋਂ ਵੱਧ ਉਦੋਂ ਡਟ ਕੇ ਖੜਾ ਹੋਇਆ ਸੀ ਜਦੋਂ ਇਸ ਨੂੰ ਅਖੌਤੀ ਤੌਰ ਤੇ ਛੇਕਿਆ ਸੀ ਅਤੇ ਬਹੁਤੇ ਇਸ ਦਾ ਸਾਥ ਛੱਡ ਗਏ ਸਨ। ਛੇਕੇ ਜਾਣ ਤੋਂ ਕੁੱਝ ਦਿਨ ਪਹਿਲਾਂ ਵੀ ਮੈਂ ‘ਸਿੱਖ ਮਾਰਗ’ ਤੇ ਲਿਖਿਆ ਸੀ ਕਿ ਇਸ ਦੀਆਂ ਲਿਖਤਾਂ ਬੇਖੌਫ ‘ਸਿੱਖ ਮਾਰਗ’ ਤੇ ਛਪਦੀਆਂ ਰਹਿਣਗੀਆਂ ਅਤੇ ਹੁਣ ਤੱਕ ਛਪਦੀਆਂ ਰਹੀਆਂ ਹਨ। ਇਸ ਦੀ ਸਭ ਤੋਂ ਮਾੜੀ ਆਦਤ ਜੋ ਮੈਨੂੰ ਪ੍ਰੇਸ਼ਾਨ ਕਰਦੀ ਹੈ ਕਿ ਇਹ ਗੁਰਮਤਿ ਬਾਰੇ ਲਿਖਦਾ ਲਿਖਦਾ ਆਪਣੇ ਸਭ ਤੋਂ ਨੇੜੇ ਰਹਿਣ ਵਾਲਿਆਂ ਨੂੰ ਘਟੀਆ ਸ਼ਬਦਾਵਲੀ ਵਿੱਚ ਭੰਡਣਾ ਸ਼ੁਰੂ ਕਰ ਦਿੰਦਾ ਹੈ। ਇਸ ਦੀਆਂ ਅਨੇਕਾਂ ਮਿਸਾਲਾਂ ਮੇਰੇ ਕੋਲ ਹਨ। ਹੁਣ ਵਾਲੀ ਜਿਸ ਗੱਲ ਨੇ ਮੈਨੂੰ ਸਭ ਤੋਂ ਵੱਧ ਪ੍ਰੇਸ਼ਾਨ ਕੀਤਾ ਸੀ ਉਹ ਸੀ ਹਰਦੇਵ ਸਿੰਘ ਸ਼ੇਰਗਿੱਲ ਬਾਰੇ ਘਟੀਆ ਸ਼ਬਦਾਵਲੀ ਵਿੱਚ ਅਤੇ ਉਹ ਗੱਲ ਵੀ ਸੱਚੀ ਨਹੀਂ ਸੀ। ਮੈਂ ਅੱਜ ਤੱਕ ਕਦੀ ਵੀ ਸ਼ੇਰਗਿੱਲ ਨੂੰ ਨਹੀਂ ਮਿਲਿਆ ਪਰ ਫੂਨ ਤੇ ਕਈ ਵਾਰੀ ਗੱਲ ਜਰੂਰ ਕੀਤੀ ਹੈ। ਮੇਰਾ ਨਹੀਂ ਖਿਆਲ ਕਿ ਉਸ ਨੇ ਇਸ ਬਾਰੇ ਕਦੀ ਕੋਈ ਘਟੀਆ ਗੱਲ ਕੀਤੀ ਹੋਵੇ। ਅਤੇ ਸ਼ਾਇਦ ਇਹ ਵੀ ਸੱਚ ਹੀ ਹੋਵੇ ਕਿ ਇਸ ਦੀਆਂ ਕਿਤਾਬਾਂ ਛਪਵਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਉਸ ਦਾ ਹੀ ਹੋਵੇ। ਤੁਹਾਡੀ ਲਿਖੀ ਹੋਈ ਇਹ ਗੱਲ ਵੀ ਗਲਤ ਹੈ ਕਿ ਮੈਂ ਲਿਖਿਆ ਸੀ ਕਿ ਫੋਟੋ ਤਾਂ ਹਟਾਈ ਹੈ ਕਿ ਉਹ ਹੁਣ ਇਸ ਵੈੱਬ ਸਾਈਟ ਦੇ ਕਾਬਲ ਨਹੀਂ ਰਹੇ। ਕਿਰਪਾ ਕਰਕੇ 14 ਫਰਵਰੀ ਦਾ ਨੋਟ ਦੁਬਾਰਾ ਪੜ੍ਹੋ। ਇਹ ਗੱਲ ਵੀ ਠੀਕ ਹੈ ਕਿ ਜੋ ਕੁੱਝ ਕਾਲੇ ਅਫਗਾਨੇ ਨੇ ਗੁਰਮਤਿ ਬਾਰੇ ਲਿਖਿਆ ਹੈ ਹੋਰ ਕਿਸੇ ਨੇ ਉਸ ਦੇ ਮੁਕਾਬਲੇ ਵਿੱਚ ਘੱਟ ਲਿਖਿਆ ਹੈ। ਪਰ ਇਸ ਦਾ ਮਤਲਬ ਤਾਂ ਇਹ ਵੀ ਨਹੀਂ ਕਿ ਉਸ ਦੀਆਂ ਲਿਖਤਾਂ ਕਰਕੇ ਹੀ ‘ਸਿੱਖ ਮਾਰਗ’ ਨੂੰ ਜਿਆਦਾ ਲੋਕ ਪੜ੍ਹਨ ਲੱਗੇ ਹਨ। ਜੇ ਕਰ ਇਹ ਗੱਲ ਹੁੰਦੀ ਤਾਂ ਉਸ ਦੀ ਆਪਣੇ ਨਾਮ ਤੇ ਵੀ ਇੱਕ ਸਾਈਟ ਬਣਾਈ ਹੋਈ ਹੈ ਅਤੇ ਉਸ ਦੀਆਂ ਪੂਰੀਆਂ ਕਿਤਾਬਾਂ ਵੀ ਪਾਈਆਂ ਹੋਈਆਂ ਹਨ ਤਾਂ ਉਹ ਜ਼ਿਆਦਾ ਪਪੂਲਰ ਹੋਣੀ ਚਾਹੀਦੀ ਸੀ। ਸ਼ਪਸ਼ਟੀਕਰਨ ਤਾਂ ਮੈਂ ਹੋਰ ਵੀ ਵਿਸਥਾਰ ਵਿੱਚ ਦੇਣਾ ਚਾਹੁੰਦਾ ਸੀ ਪਰ ਸਮਾ ਇਜ਼ਾਜਤ ਨਹੀਂ ਦਿੰਦਾ। ਰਾਤ ਦੇ ਦਸ ਵੱਜ ਚੱਲੇ ਹਨ ਅਤੇ ਸੌਣ ਦਾ ਟਾਈਮ ਹੋ ਗਿਆ ਹੈ। ਅੰਤ ਵਿੱਚ ਮੈਂ ਇਹੀ ਕਹਿਣਾਂ ਚਾਹੁੰਦਾ ਹਾਂ ਕਿ ਜੇ ਕਰ ਤੁਸੀਂ ਚਾਹੁੰਦੇ ਹੋ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਖਰ ਜਾਵੇ ਤਾਂ ਗੁਰਤੇਜ ਸਿੰਘ ਅਤੇ ਕਾਲੇ ਅਫਗਾਨੇ ਨੂੰ ਪੁੱਛ ਲਓ ਅਤੇ ਇਹਨਾ ਵਲੋਂ ਜੋ ਚਿੱਠੀਆਂ ਇੱਕ ਦੂਸਰੇ ਨੂੰ ਲਿਖੀਆਂ ਗਈਆਂ ਹਨ ਉਹ ਮੈਂ ਦੋਵੇਂ ਹੀ ਪਾ ਦਿੰਦਾ ਹਾਂ ਅਤੇ ਫਿਰ ਇਹਨਾ ਦੇ ਜਵਾਬ ਦੇ ਜਵਾਬ ਵੀ ਪਾ ਦੇਵਾਂਗਾ ਕੌਣ ਸੱਚਾ ਅਤੇ ਕੌਣ ਝੂਠਾ ਹੈ ਇਸ ਦਾ ਨਿਤਾਰਾ ਹੋ ਜਾਵੇਗਾ ਪਰ ਸੱਚ ਇਹ ਵੀ ਹੈ ਕਿ ਇਹਨਾ ਦੋਹਾਂ ਦੀ ਖਿੱਲੀ ਸਾਰੇ ਸੰਸਾਰ ਵਿੱਚ ਉਡੇਗੀ। ਅਤੇ ਇਹ ਮੁਹਾਵਰਾ ਵੀ ਪੂਰਾ ਢੁਕੇਗਾ, "ਕੁੱਕੜ ਖੇਹ ਉਡਾਈ ਆਪਣੇ ਸਿਰ ਪਾਈ"। ਅੰਤ ਨੂੰ ਜੋ ਫੈਸਲਾ ਤੱਤ ਗੁਰਮਤਿ ਪ੍ਰਵਾਰ ਵਾਲੇ ਕਰਨਗੇ ਮੈਨੂੰ ਮਨਜੂਰ ਹੋਵੇਗਾ)


(25/03/09)
ਅਵਤਾਰ ਸਿੰਘ ਲੰਡਨ

Dear Tarlochan Singh Jee
I request you to stick to the issue and i promise you that i will stay with you to answer your questions precisely. Let us be honest and not try to spin or twist the matter.
According to my ability i have explained as to how the system works in universities to award/grant degrees. Being a professor you have failed to offer any other logical/alternative answer on this issue. When you have not the answer then you start singing songs, i mean start sending poetry written by your students. It is pity that a man of your standing starts playing tacts to avoid serious discussion. You are trying to hide behind others without addressing the real issue on merit.
A M.B.B.S Doctor can speak with authority about human diseases and their treatment but can not speak about Accountancy,Law,Engineering and other subjects with the same knowledge and perfection. You may have taught science for long time but you can not claim to know better than those people who are working full time for preaching and writing Gurmat. Amrita pritam and Nank Singh did not have any degrees and we all know their writings are being taught in universities. Amrita Pritam was awarded D.Litt. I have no intention to compare you with her. I hope you know the name of Sir Patrick Moore ,a great scientist who never been to university.
I request you to help us discuss Gurmat and Gurmat only with humility. We can all benefit from discussions on sikhmarg.
Regards. Avtar Singh. London.
*****************************************

 Dear Darshan Singh Ghankas ji

"As the moonlight depends on the moon so all wisdom depends on your wisdom.
As the sunlight depends on the sun so all the virtues depend on your virtues".
You are an Amritdhari Singh. It surprised me when you addressed me as Dear Avtar omitting the word Singh and not writing Avtar Singh. You have shown disrespect to my Guru who gave me this name.Very often you address the people as"toon" rather "tuseen". I request you to please mind your language while addressing other people. Do i need to remind you that we are on sikhmarg which is purely for discussing Gurmat and behaving like Gurmukhs. You should not be abusing it for teasing and taunting others even if you disagree with them.
Thanks for calling me "wake up".Yes i am an ignorant that is why i ask such questions.You have suggested me to refrain that phrase again.It is not a phrase but a shabad and every sikh has a right to use it again and again.
I am not responsible for Daljit Singh Hothi and Gurcharan Singh Jeonwala.They know how to speak for themselves.
You called me a blind man, there i agree with you .Guru also says that don't call them blind who have not eyes on their face, blind are "Andhe akleen bahre" SGGS Page229. I have eyes but not the wisdom to follow my Guru. You have advised me to get some Ginko Bilbao. Please be kind to me and send a pack of Ginko Bilbao to try. You must have used it and i can now understand that why you are so intelligent,wise and a man of tolerance.
No body ever asked you to use false titles after your name and nobody has asked you now to drop it. I know that your behaviour is non consistent.
Regards. Avtar Singh.


(25/03/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਤਰਲੋਚਨ ਸਿੰਘ ਪਟਿਆਲਾ ਜੀ ਨੂੰ ਕੁੱਝ ਸਵਾਲ।
ਜੇ ਰੱਬ ਹਿਸਾਬੀਂ ਕਿਤਾਬੀਂ ਮਿਲਦਾ
ਤਾ ਇਹ ਮੋਦੀ ਖਾਨਾ ਲੁਟਾਣ ਦੀ ਲੋੜ ਕਿਉਂ?
ਕੀ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨਾ ਲੁਟਾਇਆ ਸੀ? ਜਵਾਬ ਆਉਣ ਤੇ ਵਿਚਾਰ ਅੱਗੇ ਕਰਾਂਗੇ।
ਜੇ 2+2 ਚਾਰ ਹੀ ਹੁੰਦੇ
ਤਾ ਫਿਰ ਰੱਬ ਦੀ ਲੋੜ ਹੀ ਕਿਉਂ?
ਕੀ ਰੱਬ ਦੀ ਲੋੜ ਇਸ ਜਮਾ ਘਟਾਓ ਨੂੰ ਗਲਤ ਸਾਬਤ ਕਰਨ ਵਾਸਤੇ ਹੈ? ਜਾਂ ਰੱਬ ਦੀ ਹੋਂਦ ਨਾਲ ਹੀ ਇਹ 2+2 ਚਾਰ ਸਾਬਤ ਹੁੰਦੇ ਹਨ।
ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ।

www.singhsabhacanada.com


(25/03/09)
ਜੈਤੇਗ ਸਿੰਘ ਅਨੰਤ

ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦੀ ਜਨਮ ਸ਼ਤਾਬਦੀ ਸਮਾਰੋਹ
ਚੰਡੀਗੜ੍ਹ 9 ਮਾਰਚ, 2009
ਬਸੰਤ ਦੀ ਰੁਤ, ਫੱਗਣ ਮਹੀਨਾ, ਹੋਲੀ ਦੇ ਦਿਨ, ਸੰਨ 2009, ਮਾਰਚ 7 ਅਤੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਜੀ ਦੀ ਜਨਮ ਸ਼ਤਾਬਦੀ। ਆਡੀਟੋਰੀਅਮ, ਸਰਕਾਰੀ ਮਿਊਜ਼ੀਅਮ ਐਂਡ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ। ਇੱਕ ਵਜੇ ਦੇ ਕਰੀਬ ਪਤਵੰਤੇ ਵਿਦਵਾਨਾ, ਲੇਖਕਾਂ ਤੇ ਪੱਤਰਕਾਰਾਂ ਦੀ ਆਮਦ ਸ਼ੁਰੂ ਹੋਈ।
ਸਨਮਾਨਯੋਗ ਪੰਥਕ ਹਸਤੀ ਅਤੇ ਮਾਨਯਵਰ ਮੈਂਬਰ ਰਾਜ ਸਭਾ ਸ. ਤਰਲੋਚਨ ਸਿੰਘ ਜੀ ਠੀਕ ਦੋ ਵਜ਼ੇ ਹਾਜ਼ਰ ਹੋਏ। ਸਵਾਗਤੀ ਹਾਰ ਗਲੇ ਪਵਾਉਣ ਤੋਂ ਨਾਂਹ ਕਰਦੇ ਹੋਏ ਹਾਰ ਲੈ ਕੇ, ਸਮਾਗਮ ਰਚੇਤਾ, ਸ. ਜੈਤੇਗ ਸਿੰਘ ਅਨੰਤ ਜੀ ਦੇ ਗਲ਼ੇ ਪਾਉਣ ਲੱਗੇ। ਤਕਰੀਬਨ ਅੱਧਾ ਘੰਟਾ ਲੇਟ, ਹਿਜ਼ ਹਾਈਨੈਸ, ਸ. ਸੁਰਜੀਤ ਸਿੰਘ ਬਰਨਾਲ਼ਾ, ਮਾਨਯਵਰ ਗਵਰਨਰ ਤਾਮਿਲਨਾਡੂ ਜੀ, ਵੱਡੇ ਲਾਮ ਲਸ਼ਕਰ ਸਮੇਤ ਪਧਾਰੇ। ਉਨ੍ਹਾਂ ਵੀ ਸਵਾਗਤੀ ਹਾਰ ਗਲ਼ੇ ਪਵਾਉਣ ਤੋਂ ਨਾਂਹ ਕਰ ਦਿਤੀ। ਦੋਹਾਂ ਉਚ ਹਸਤੀਆਂ ਨੇ ਸੈਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਵਿਦਵਾਨਾ, ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਖ਼ਾਸੁਲਖ਼ਾਸ ਪਤਵੰਤੇ ਵਿਅਕਤੀਆਂ ਦੀ ਹਾਜ਼ਰੀ ਵਿੱਚ ਸਿਰਦਾਰ ਸਾਹਿਬ ਦੀ ਜਨਮ ਸ਼ਤਾਬਦੀ ਨੂੰ ਸੰਕੇਤਕ ਰੂਪ `ਚ ਦਰਸਾਉਂਦੇ ਰੰਗ ਬਰੰਗੇ ਇੱਕ ਸੌ ਗੁਬਾਰੇ ਅੰਬਰ ਵੱਲ ਵਿਦਾ ਕੀਤੇ। ਤਾੜੀਆਂ ਨਾਲ਼ ਫ਼ਿਜ਼ਾ ਗੂੰਜ ਉਠੀ। ਅਨੂਠੇ ਉਤਸ਼ਾਹ ਵਿੱਚ ਸਮੂਹ ਸੱਜਣ ਹਾਲ ਵੱਲ ਰਵਾਂ ਹੋਏ।
ਸਾਰਾ ਹਾਲ ਪੁਰ ਹੋ ਗਿਆ। ਕੋਈ ਕੋਈ ਸੀਟ ਖਾਲੀ ਸੀ ਲੇਕਿਨ ਸਫ਼ੈਦਪੋਸ਼ ਨਿਰਮਲ ਨਾਮ ਧਾਰੀ ਸਿੰਘਾਂ ਦੀ ਆਮਦ ਨਾਲ਼ ਹਾਲ ਅੰਦਰ ਗਹਿਮਾ ਗਹਿਮੀ ਹੋ ਗਈ। ਸ. ਦਰਸ਼ਣ ਸਿੰਘ ਆਸ਼ਟ ਮਾਈਕ `ਤੇ ਆਏ। ਸ. ਬਰਨਾਲ਼ਾ ਅਤੇ ਸ. ਤਰਲੋਚਨ ਸਿੰਘ ਜੀ ਨੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਜੀ ਦੇ ਚਿਤਰ ਨੂੰ ਅਦਬ ਸਹਿਤ ਪੁਸ਼ਪ ਮਾਲ਼ਾ ਨਾਲ਼ ਸਜਾਇਆ। ਇੱਕ ਵਾਰ ਫਿਰ ਤਾੜੀਆਂ ਨਾਲ਼ ਹਾਲ ਗੂੰਜ ਉਠਿਆ। ਮੁਖ ਮਹਿਮਾਨ ਬਰਨਾਲ਼ਾ ਜੀ ਅਤੇ ਗੈਸਟ ਔਫ਼ ਔਨਰ ਸ. ਤਰਲੋਚਨ ਸਿੰਘ ਜੀ ਸਟੇਜ `ਤੇ ਬਿਰਾਜਮਾਨ ਹੋਏ। ਉਨ੍ਹਾਂ ਦੇ ਨਾਲ਼ ਬੀਬੀ ਹਰਸਰਨ ਕੌਰ ਜੀ, ਸ. ਜੈਤੇਗ ਸਿੰਘ ਅਨੰਤ ਅਤੇ ਪ੍ਰੋ. ਅਵਤਾਰ ਸਿੰਘ ਸੁਸ਼ੋਭਿਤ ਹਏ।
ਸਭ ਤੋਂ ਪਹਿਲਾਂ ਸ. ਜੈਤੇਗ ਸਿੰਘ ਜੀ ਨੇ ਸਮੂਹ ਮਾਈ ਭਾਈ ਦਾ ਖ਼ੈਰਮਕਦਮ ਕੀਤਾ ਅਤੇ ਸਮਾਗਮ ਦੇ ਮਨੋਰਥ, ਵੇਰਵੇ ਅਤੇ ਭਵਿਖ ਦੇ ਪ੍ਰੋਗਰਾਮ ਦੀ ਜਾਣਕਾਰੀ ਦਿਤੀ। ਉਨ੍ਹਾਂ ਸਿਰਦਾਰ ਕਪੂਰ ਸਿੰਘ ਜੀ ਦੇ ਜੀਵਨ ਦੀ ਕਾਰਕਰਦਗੀ ਅਤੇ ਵਿਚਾਰਾਂ ਦੀ ਅਹਿਮੀਅਤ ਤੇ ਜ਼ੋਰ ਦਿੰਦਿਆਂ ਸਰੋਤਿਆਂ ਨੂੰ ਜ਼ਬਰਦਸਤ ਹਲੂਣਾ ਦਿਤਾ। ਉਨ੍ਹਾਂ ਇਸ ਸਮਾਗਮ ਨੂੰ ਸਿਰੇ ਚਾੜ੍ਹਨ ਵਿੱਚ ਪੇਸ਼ ਆਈਆਂ ਮੁਸ਼ਕਲਾਂ, ਅੜਚਣਾ ਅਤੇ ਸਿਰਦਾਰ ਕਪੂਰ ਸਿੰਘ ਜੀ ਦੇ ਹਮਰਕਾਬ ਵਿਅਕਤੀਆਂ ਵਲੋਂ ਧਾਰੀ ਚੁਪ ਤੇ ਨਾਮਿਲਵਰਤਣੀ ਅਤੇ ਨਿਰਉਤਸ਼ਾਹਿਤ ਰਵੱਈਏ ਨੂੰ ਬੇਪੜਦ ਕੀਤਾ। ਸ. ਜੈਤੇਗ ਸਿੰਘ ਜੀ ਨੇ ਆਪਣੇ ਦਲੇਰਾਨਾ ਟੁਣਕਵੇਂ ਭਾਸ਼ਣੀ ਅੰਦਾਜ਼, ਹੈਰਤੰਗੇਜ਼ ਯਾਦਾਸ਼ਤ, ਲਗਨ ਅਤੇ ਭਾਵ ਪੂਰਤ ਲਗਾਉ ਨਾਲ਼ ਸਰੋਤਿਆਂ ਦੀ ਜਗਿਆਸਾ ਨੂੰ ਲਿਸ਼ਕਾ ਦਿਤਾ। ਉਨ੍ਹਾਂ ਸਿਰਦਾਰ ਕਪੂਰ ਸਿੰਘ ਜੀ ਦੀ ਯਾਦ ਵਿੱਚ ਕਰਨ ਗੋਚਰੇ ਸੱਤ ਕਾਰਜਾਂ ਵੱਲ ਧਿਆਨ ਦੁਆਇਆ ਜਿਵੇਂ ਕਿ ਯੂਨੀਵਰਸਿਟੀ ਵਿੱਚ ਸਿਰਦਾਰ ਕਪੂਰ ਸਿੰਘ ਚੇਅਰ ਸਥਾਪਤ ਕੀਤੀ ਜਾਵੇ। ਸਰਕਾਰ ਵਲੋਂ ਉਨ੍ਹਾਂ ਦੀ ਕੋਈ ਢੁਕਵੀਂ ਯਾਦਗਾਰ ਕਾਇਮ ਕੀਤੀ ਜਾਵੇ। ਸਕੂਲ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਜਾਣ। ਉਨ੍ਹਾਂ ਦੀਆਂ ਸਮੁੱਚੀਆਂ ਰਚਨਾਵਾਂ ਇਕੱਤਰ ਕਰਕੇ ਇੱਕ ਜਿਲਦ ਵਿੱਚ ਛਪਵਾਈਆਂ ਜਾਣ ਅਤੇ ਉਨ੍ਹਾਂ `ਤੇ ਐਮ. ਫਿਲ ਜਾਂ ਪੀ ਐਚ. ਡੀ. ਕਰਨ ਵਾਲ਼ੇ ਵਿਦਿਆਰਥੀਆਂ ਨੂੰ ਮਾਇਕ ਸਹਾਇਤਾ ਦੇ ਕੇ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਦੇ ਨਾਂ ਦਾ ਵਜ਼ੀਫ਼ਾ ਦੇ ਕੇ ਹਰ ਸਾਲ ਕੋਈ ਸਿਖ ਵਿਦਿਆਰਥੀ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਭੇਜਿਆ ਜਾਵੇ। ਸਿਵਲ ਸਰਵਿਸਜ਼ ਦੇ ਇਮਤਿਹਾਨਾ ਲਈ ਸਿਖ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਲਈ ਸਿਰਦਾਰ ਕਪੂਰ ਸਿੰਘ ਅਕੈਡਮੀ ਖੋਹਲੀ ਜਾਵੇ। ਪੰਜਾਬ ਵਿੱਚ ਸਿਰਦਾਰ ਕਪੂਰ ਸਿੰਘ ਦੇ ਨਾਂ `ਤੇ ਇੱਕ ਆਰਟ ਕਾਲਜ, ਗੈਲਰੀ ਅਤੇ ਮਿਊਜ਼ੀਅਮ ਦਾ ਨਿਰਮਾਣ ਕੀਤਾ ਜਾਵੇ। ਹਾਲ ਦਰਮਿਆਨ ਤਾੜੀਆਂ ਦੀ ਭਰਵੀਂ ਗੂੰਜ ਨੇ ਇਨ੍ਹਾਂ ਦੀ ਪੁਰਜ਼ੋਰ ਹਾਮੀ ਭਰੀ।
ਫਿਰ ਸ. ਬਰਨਾਲ਼ਾ ਜੀ ਨੇ ਸ. ਤਰਲੋਚਨ ਸਿੰਘ ਜੀ ਦੇ ਸਹਿਯੋਗ ਨਾਲ਼ ਸ. ਜੈਤੇਗ ਸਿੰਘ ਅਨੰਤ ਜੀ ਦੀ ਸੰਪਾਦਨਾ ਹੇਠ ਛਪੀਆਂ ਦੋ ਪੁਸਤਕਾਂ ਸਿਰਦਾਰ ਅਤੇ ਪੰਚਨਦ ਲੋਕਅਰਪਣ ਕੀਤੀਆਂ। ਕਰੜੀ ਘਾਲਣਾ ਨਾਲ਼ ਤਿਆਰ ਹੋਈਆਂ ਦੋਹਾਂ ਪੁਸਤਕਾਂ ਦੀ ਮਨਮੋਹਕ ਅਤੇ ਪੁਰਕਸ਼ਿਸ਼ ਦਿਖ ਨੇ ਸਭ ਨੂੰ ਹੈਰਾਨੀ `ਚ ਪਾ ਦਿਤਾ। ਸ. ਬਰਨਾਲ਼ਾ ਦੇਰ ਤੱਕ ਪੁਸਤਕਾਂ ਨੂੰ ਗਹੁ ਨਾਲ਼ ਨਿਹਾਰਦੇ ਰਹੇ। ਸ. ਤਰਲੋਚਨ ਸਿੰਘ ਜੀ ਦੇ ਉਤਸੁਕਤਾ ਭਰਪੂਰ ਹਾਵ ਭਾਵ ਅਤੇ ਸਰੋਤਿਆਂ ਵਿੱਚ ਪੁਸਤਕਾਂ ਪ੍ਰਾਪਤ ਕਰਨ ਦਾ ਉਤਾਵਲਾਪਣ ਸਾਰੀ ਕਹਾਣੀ ਕਹਿ ਰਿਹਾ ਸੀ। ਇਸ ਵੇਲੇ ਸ. ਜੈਤੇਗ ਸਿੰਘ ਅਨੰਤ ਜੀ ਦੇ ਮਨ ਅੰਦਰਲੀ ਅੰਤਾਂ ਦੀ ਖ਼ੁਸ਼ੀ ਅਤੇ ਤਸੱਲੀ ਦੇ ਭਾਵ ਨੂਰ ਬਣ ਕੇ ਉਨ੍ਹਾਂ ਦੇ ਚਿਹਰੇ ਤੋਂ ਡੁੱਲ ਡੁੱਲ ਪੈ ਰਹੇ ਸਨ।
ਫਿਰ ਪ੍ਰੋ. ਅਵਤਾਰ ਸਿੰਘ ਨੇ ਦੋਹਾਂ ਪੁਸਤਕਾਂ ਬਾਬਤ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਸੰਖੇਪ ਰੂਪ ਵਿੱਚ ਕਿਤਾਬਾਂ ਦੇ ਸਰਵਰਕ ਦੇ ਅਨੇਕ ਅਹਿਮ ਨੁਕਤਿਆਂ ਦੀ ਕਲਾਤਮਿਕਤ ਅਤੇ ਫ਼ਲਸਫ਼ਾਨਾ ਅੰਦਾਜ਼ ਵਿੱਚ ਵਿਆਖਿਆ ਕੀਤੀ। ਉਨ੍ਹਾਂ ਪੁਸਤਕਾਂ ਪੜ੍ਹਨ ਦੀ ਭਰਪੂਰ ਪ੍ਰੇਰਣਾ ਉਪਜਾਊ ਸ਼ੈਲੀ ਵਿੱਚ ਕਿਤਾਬਾਂ ਦੇ ਰਹੱਸ ਖੋਹਲੇ।
ਉਨ੍ਹਾਂ ਤੋਂ ਬਾਦ ਮਹੀਨ ਸ਼ਾਇਰਾਨਾ ਰਮਜ਼ਾਂ ਨਾਲ਼ ਭਰਪੂਰ, ਅਕਹਿ ਸੰਵੇਦਨਸ਼ੀਲ਼ ਅਤੇ ਮਿਠਬੋਲੜੇ ਸ਼ਾਇਰ ਸ. ਪਰਮਵੀਰ ਸਿੰਘ ਨੇ ਇੱਕ ਸੰਖੇਪ ਕਵਿਤਾ ਰਾਹੀਂ ਸਿਰਦਾਰ ਕਪੂਰ ਸਿੰਘ ਜੀ ਦੀ ਕਾਵਿ ਆਕ੍ਰਿਤੀ ਪੇਸ਼ ਕਰਦਿਆਂ, ਸਮੁਚੀ ਹਸਤੀ ਦੇ ਸੂਖਮ, ਅਬੁੱਝ ਅਤੇ ਅਪਕੜ ਪਹਿਲੂ ਰੌਸ਼ਨ ਕੀਤੇ। ਉਸਦੀ ਵਿਲੱਖਣ ਅੰਦਾਜ਼ਿ ਬਿਆਨੀ ਨੇ ਸਰੋਤਿਆਂ ਦੇ ਮਨਾ ਵਿੱਚ ਸਿਰਦਾਰ ਕਪੂਰ ਸਿੰਘ ਪ੍ਰਤੀ ਸੁਚੀਆਂ ਭਾਵਨਾਵਾਂ ਦਾ ਉਛਾਲ਼ ਲੈ ਆਂਦਾ। ਸਟੇਜ ਸਕੱਤਰ ਨੂੰ ਤਾੜੀਆਂ ਦੀ ਗੂੰਜ ਕਹਿ ਕੇ ਬੰਦ ਕਰਾਉਣੀ ਪਈ।
ਫਿਰ ਸਟੇਜ ਸਕੱਤਰ ਜੀ ਨੇ ਸਤਿਕਾਰਤ ਪ੍ਰੋ. ਜਗਦੀਸ਼ ਸਿੰਘ ਜੀ ਨੂੰ ਸਿਰਦਾਰ ਕਪੂਰ ਸਿੰਘ ਜੀ ਦੇ ਜੀਵਨ ਫ਼ਲਸਫ਼ੇ `ਤੇ ਰੌਸ਼ਨੀ ਪਾਉਣ ਲਈ ਆਮੰਤ੍ਰਿਤ ਕੀਤਾ। ਪ੍ਰੋ ਸਾਹਿਬ ਨੇ ਹੌਲ਼ੀ ਜਹੇ ਦਰਵੇਸ਼ਾਨਾ ਅਦਾ ਨਾਲ਼ ਸਿਰਦਾਰ ਕਪੂਰ ਸਿੰਘ ਜੀ ਨੂੰ ਨਤਮਸਤਕ ਹੁੰਦੇ ਹੋਏ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਨਿਹਤ ਵਿਚਾਰਾਂ ਦੀ ਦਾਰਸ਼ਨਿਕ ਵਿਆਖਿਆ ਕਰਦਿਆਂ ਸਮੁਚੇ ਵਿਸ਼ਵ ਦੇ ਇਤਿਹਾਸਿਕ ਪਿਛੋਕੜ ਵਿੱਚ ਉਨ੍ਹਾਂ ਦੀ ਅਹਿਮੀਅਤ ਦਰਸਾਈ ਅਤੇ ਗੁਝੇ ਫ਼ਲਸਫ਼ਾਨਾ ਭੇਤ ਉਜਾਗਰ ਕੀਤੇ। ਉਨ੍ਹਾਂ ਸਿਰਦਾਰ ਕਪੂਰ ਸਿੰਘ ਜੀ ਦੇ ਹਵਾਲੇ ਨਾਲ਼ ਸਿਖੀ ਦੀ ਸਿੰਘਸਭਾਈ ਵਿਆਖਿਆ `ਤੇ ਪ੍ਰਸ਼ਨ ਚਿੰਨ ਲਗਾਏ ਅਤੇ ਨਾਲ਼ ਹੀ ਸਿਖ ਇਤਿਹਾਸ ਵਿੱਚ ਕੌਮ ਦੇ ਸੰਕਲਪ ਅਧੀਨ ਨਸਲੀ ਤੱਤ ਦੇ ਦਖ਼ਲ ਬਾਬਤ ਖ਼ਬਰਦਾਰ ਕੀਤਾ। ਉਨ੍ਹਾਂ ਕਲੋਨੀਅਲ ਡਿਸਕੋਰਸ ਦੀ ਗਹਿਰੀ ਸਮਝ ਅਤੇ ਸਾਮੀ ਖ਼ਸਲਤ ਦੇ ਕੌਮਵਾਦ ਦੀ ਸ਼ਨਾਖ਼ਤ `ਤੇ ਜ਼ੋਰ ਦਿਤਾ। ਉਨ੍ਹਾਂ ਸਿਰਦਾਰ ਕਪੂਰ ਸਿੰਘ ਦੁਆਰਾ ਕੀਤੀ ਗਈ ਇਤਿਹਾਸ ਦੇ ਸਾਖੀ ਰੂਪ ਦੀ ਪ੍ਰੋੜਤਾ ਦੇ ਹਵਾਲੇ ਨਾਲ਼ ਮਿਸ਼ਨਰੀ ਅਪ੍ਰੋਚ ਦੀਆਂ ਖਾਮੀਆਂ ਤੋਂ ਵੀ ਆਗਹ ਕੀਤਾ। ਉਨ੍ਹਾਂ ਦੇ ਵਿਚਾਰਾਂ ਦੀ ਵਿਸ਼ਾਲਤਾ, ਗਹਿਰਾਈ, ਫ਼ਕੀਰਾਨਾ ਤਹੰਮਲ ਅਤੇ ਸ਼ਾਇਰਾਨਾ ਅੰਦਾਜ਼ ਨੇ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ। ਵਾਰ ਵਾਰ ਤਾੜੀਆਂ ਦੀ ਗੂੰਜਾਰ ਸਰੋਤਿਆਂ ਦੇ ਦਿਲਾਂ ਵਿੱਚ ਉਪਜੀਆਂ ਕਿਸੇ ਅਗੰਮੀ ਖ਼ੁਸ਼ੀ ਦੀਆਂ ਅਨੰਤ ਲਹਿਰਾਂ ਦੀ ਦੱਸ ਪਾ ਰਹੀ ਸੀ।
ਫਿਰ ਸ. ਸੁਰਜੀਤ ਸਿੰਘ ਬਰਨਾਲ਼ਾ ਜੀ ਨੇ ਸਿਰਦਾਰ ਕਪੂਰ ਸਿੰਘ ਦੇ ਵਿਅਕਤਿਤਵ ਅਤੇ ਕਰਤਿਤਵ ਦੇ ਦਿਲਚਸਪ ਵਾਕਿਆਤ ਤੋਂ ਜਾਣੂੰ ਕਰਵਾਇਆ ਅਤੇ ਉਨ੍ਹਾਂ ਨਾਲ਼ ਬਿਤਾਏ ਪਲਾਂ ਵਿੱਚ ਹੋਏ ਤਜਰਬਾਤ ਅਤੇ ਅਹਿਸਾਸ ਸਾਂਝੇ ਕੀਤੇ। ਉਨ੍ਹਾਂ ਸ. ਜੈਤੇਗ ਸਿੰਘ ਅਨੰਤ ਵਲੋਂ ਸਿਰਦਾਰ ਸਾਹਿਬ ਦੇ ਜੀਵਨ ਨਾਲ਼ ਸਬੰਧਤ ਸਮਗਰੀ ਨੂੰ ਪੁਸਤਕਾਂ ਦੇ ਰੂਪ ਵਿੱਚ ਸਾਂਭਣ ਅਤੇ ਸਿਰਦਾਰ ਕਪੂਰ ਸਿੰਘ ਦੇ ਮੱਤ ਪ੍ਰਤੀ ਜਾਗਰਤੀ ਪੈਦਾ ਕਰਨ ਦੀ ਇਸ ਭਰਪੂਰ ਕੋਸ਼ਿਸ਼ ਦੀ ਰੱਜ ਕੇ ਸ਼ਲਾਘਾ ਕੀਤੀ।
ਉਪਰੰਤ ਰਾਜ ਸਭਾ ਦੇ ਮੈਂਬਰ ਸ. ਤਰਲੋਚਨ ਸਿੰਘ ਨੇ ਸਿਰਦਾਰ ਕਪੂਰ ਸਿੰਘ ਦੀਆਂ ਪੁਸਤਕਾਂ ਦੀ ਅਹਿਮੀਅਤ ਦਰਸਾਈ। ਉਨ੍ਹਾਂ ਸਿਰਦਾਰ ਸਾਹਿਬ ਵਲੋਂ ਦੁਭਦਾ ਪੂਰਣ ਮਸਲਿਆਂ ਦੇ ਕੀਤੇ ਨਿਪਟਾਰਿਆਂ ਦਾ ਵੇਰਵੇ ਸਹਿਤ ਜ਼ਿਕਰ ਕੀਤਾ। ਉਨ੍ਹਾਂ ਇਨਾਂ ਪੁਸਤਕਾਂ ਦੇ ਪ੍ਰਸਾਰ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਤ ਕਰਨ ਲਈ ਸ. ਜੈਤੇਗ ਸਿੰਘ ਜੀ ਦੇ ਉਦਮ ਦੀ ਸਰਾਹਨਾ ਕੀਤੀ।
ਇਸ ਸਮੇਂ ਅਲਗ ਅਲਗ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲ਼ੇ ਵਿਅਕਤੀਆਂ ਨੂੰ ਸਨਮਾਨ ਦਿਤੇ ਗਏ। ਸਭ ਤੋਂ ਪਹਿਲਾਂ ਸਿਰਦਾਰ ਕਪੂਰ ਸਿੰਘ ਜੀ ਦੀਆਂ ਰਚਨਾਵਾਂ `ਤੇ ਪੰਜਾਬ ਯੂਨੀਵਰਸਿਟੀ ਵਿੱਚ ਐਮ. ਫਿਲ. ਦਾ ਖੋਜ ਨਿਬੰਧ ਲਿਖਣ ਵਾਲ਼ੇ ਪ੍ਰੋ. ਅਵਤਾਰ ਸਿੰਘ, ਰਾਮਗੜ੍ਹੀਆ ਕਾਲਜ, ਫਗਵਾੜਾ ਨੂੰ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਯਾਦਗਾਰੀ ਅਵਾਰਡ ਦਿਤਾ ਗਿਆ ਅਤੇ ਨਾਲ਼ ਹੀ ਗਿਆਰਾਂ ਹਜ਼ਾਰ ਰੁਪਏ, ਇੱਕ ਸ਼ਾਲ, ਵਿਸ਼ੇਸ ਪਲੇਕ ਅਤੇ ਸਾਈਟੇਸ਼ਨ ਨਾਲ਼ ਸਨਮਾਨਤ ਕੀਤਾ ਗਿਆ।
ਇਸ ਤੋਂ ਇਲਾਵਾ ਪ੍ਰੋ ਕਿਰਪਾਲ ਸਿੰਘ ਕਸੇਲ ਨੂੰ ਬਾਬਾ ਰਾਮ ਸਿੰਘ ਅਵਾਰਡ, ਸ. ਤਰਲੋਚਨ ਸਿੰਘ ਨੂੰ ਸ਼ਹੀਦ ਡਾ. ਮੱਥਰਾ ਸਿੰਘ ਅਵਾਰਡ, ਬੀਬੀ ਹਰਸਰਣ ਕੌਰ ਨੂੰ ਭਾਈ ਰਣਧੀਰ ਸਿੰਘ ਅਵਾਰਡ, ਸੈਨਹੋਜ਼ੇ ਕੈਲੇਫੋਰਨੀਆਂ ਤੋਂ ਵਿਸ਼ੇਸ਼ ਤੌਰ ਪਰ ਆਏ ਸ. ਤਰਲੋਚਨ ਸਿੰਘ ਦੁਪਾਲ ਪੁਰ ਨੂੰ ਢਾਡੀ ਸੋਹਣ ਸਿੰਘ ਸੀਤਲ ਅਵਾਰਡ, ਕਵੀ ਪਰਮਵੀਰ ਸਿੰਘ ਅਮਰਗੜ੍ਹ ਨੂੰ ਪ੍ਰੋ. ਪੂਰਨ ਸਿੰਘ ਅਵਾਰਡ, ਬੀਬੀ ਕਿਰਨਜੋਤ ਕੌਰ ਨੂੰ ਪੰਥ ਰਤਨ ਮਾਸਟਰ ਤਾਰਾ ਸਿੰਘ ਅਵਾਰਡ, ਜਥੇਦਾਰ ਸੋਹਣ ਸਿੰਘ ਰਈਆ ਨੂੰ ਸ਼ਹੀਦ ਦਰਸ਼ਣ ਸਿੰਘ ਫੇਰੂਮਾਨ ਅਵਾਰਡ, ਕੌਮਾਂਤਰੀ ਚਿਤਰਕਾਰ ਸ਼੍ਰੀ ਅਸ਼ਵਨੀ ਵਰਮਾ ਨੂੰ ਸ਼੍ਰੀ ਸਰਦਾਰੀ ਲਾਲ ਪ੍ਰਾਸ਼ਰ ਅਵਾਰਡ, ਸ. ਨਿਹਾਲ ਸਿੰਘ ਔਟਵਾ ਨੂੰ ਭਾਈ ਸਾਹਿਬ ਹਰਚਰਨ ਸਿੰਘ ਅਵਾਰਡ ਨਾਲ਼ ਸਨਮਾਨਤ ਕੀਤਾ ਗਿਆ।
ਇਸ ਸਮਾਗਮ ਵਿੱਚ ਪ੍ਰਸਿਧ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਜੀ ਅਤੇ ਨਾਮਧਾਰੀ ਦਰਬਾਰ ਵਲੋਂ ਸੰਤ ਹਰਪਾਲ ਸਿੰਘ ਸੇਵਕ ਜੀ ਨੇ ਸਿਰਦਾਰ ਕਪੂਰ ਸਿੰਘ ਬਾਬਤ ਵਿਚਾਰ ਸਾਂਝੇ ਕੀਤੇ।
ਇਸ ਸਮਾਗਮ ਵਿੱਚ ਸ਼ਿਰਕਤ ਕਰਨ ਵਾਲ਼ਿਆਂ ਵਿੱਚ ਪ੍ਰੋ ਹਰਨਾਮ ਸਿੰਘ ਸ਼ਾਨ, ਡਾ. ਕਰਨੈਲ ਸਿੰਘ ਥਿੰਦ, ਭਾਈ ਦਲਜੀਤ ਸਿੰਘ ਬਿਟੂ, ਡਾ. ਮਦਨਜੀਤ ਕੌਰ, ਸ. ਪ੍ਰੀਤਮ ਸਿੰਘ ਆਈ ਸੀ ਐਸ, ਡਾ. ਇੰਦਰਜੀਤ ਸਿੰਘ ਵਾਸੂ, ਸ. ਜਸਵੰਤ ਸਿੰਘ ਮਾਨ, ਸ. ਗੁਰਪ੍ਰੀਤ ਸਿੰਘ ਜਨਰਲ ਸਕੱਤਰ ਇੰਨਸਟੀਚਿਊਟ ਔਫ ਸਿਖ ਸਟੱਡੀਜ਼, ਪ੍ਰੋ. ਅਨੁਰਾਗ ਸਿੰਘ ਅਤੇ ਮੋਹਨ ਲਾਲ ਫਿਲੌਰੀਆ ਪ੍ਰਮੁਖ ਸਨ।
ਪ੍ਰਭਜੋਤ ਸਿੰਘ, ਐਸ ਡੀ ਸ਼ਰਮਾ, ਗੋਬਿੰਦ ਠੁਕਰਾਲ, ਡਾ. ਮੇਘਾ ਸਿੰਘ, ਪ੍ਰੀਤਮ ਰੁਪਾਲ, ਕਰਨੈਲ ਸਿੰਘ ਡੋਡ, ਤੇਜਵੰਤ ਸਿੰਘ ਭੰਢਾਲ, ਕੁਲਵੰਤ ਸਿੰਘ ਆਦਿ ਪੱਤਰਕਾਰਾਂ ਨੇ ਵਿਸ਼ੇਸ਼ ਹਾਜ਼ਰੀ ਭਰੀ।
ਅਖ਼ੀਰ ਵਿੱਚ ਬੀਬੀ ਹਰਸ਼ਰਣ ਕੌਰ ਨੇ ਇਸ ਸਮਾਗਮ ਵਿੱਚ ਮਦਦਗ਼ਾਰ ਅਤੇ ਹਾਜ਼ਰ ਹੋਏ ਮਾਈ ਭਾਈ ਦਾ ਸ਼ੁਕਰੀਆ ਅਦਾ ਕੀਤਾ।
ਕਰੀਬ ਤਿੰਨ ਘੰਟੇ ਵਿੱਚ ਸੰਪੰਨ ਹੋਏ ਇਸ ਸਮਾਗਮ ਦੌਰਾਨ ਹਾਜ਼ਰ ਸਮੂਹ ਦੇ ਮਨਾਂ `ਤੇ ਇੱਕ ਅਨੂਠਾ ਅਤੇ ਅਮਿਟ ਪ੍ਰਭਾਵ ਜ਼ਾਹਰਾ ਤੌਰ ਪਰ ਨਜ਼ਰ ਆ ਰਿਹਾ ਸੀ। ਹਾਲ ਵਿਚੋਂ ਰੁਖ਼ਸਤ ਲੈਂਦੇ ਹੋਏ ਕਈ ਵਿਅਕਤੀ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦੀ ਅਲੌਕਿਕ ਪ੍ਰਤਿਭਾ ਬਾਬਤ ਵਿਚਾਰ ਕਰ ਰਹੇ ਸਨ ਅਤੇ ਕਈ ਸ. ਜੈਤੇਗ ਸਿੰਘ ਅਨੰਤ ਜੀ ਨੂੰ ਮੁਬਾਰਕਾਂ ਦੇ ਰਹੇ ਸਨ ਜਿਨ੍ਹਾਂ ਨੇ ਇਹ ਮੁਕੰਮਲ ਤੌਰ ਪਰ ਕਾਮਯਾਬ ਸਮਾਗਮ ਰਚਾ ਕੇ ਸਿਰਦਾਰ ਕਪੂਰ ਸਿੰਘ ਪ੍ਰਤੀ ਜਾਗਰਿਤੀ ਪੈਦਾ ਕਰਨ ਦਾ ਹੈਰਤੰਗੇਜ਼ ਕਾਰਜ ਕੀਤਾ ਹੈ।
ਬਿਓਰੋ,
ਹਰਦਰਸ਼ਨ ਇੰਟਰਨੈਸ਼ਨਲ ਮੈਮੋਰੀਅਲ ਟਰੱਸਟ, ਚੰਡੀਗੜ੍ਹ, ਕੈਨੇਡਾ


(25/03/09)
ਪ੍ਰਤਾਪ ਸਿੰਘ

vir Makhan singh purewal ji,

wahe guru ji ka khalsa wahe guru ji ki fateh

long time i could not write to you,but i open every day SIKH MARG.We cannot forget you when you all help us to come back from LIMA PERU.At the present moment we are at Delhi india.We teach spanish.we are comfortable at India. pl take care of your health.

wahe guru ang sang pl cheak the message

Partap singh EX LIMA PERU S.AMERICA
----------
ਸਿੱਖਾਂ ਵੱਲੋਂ ਵੱਡੀ ਪੱਧਰ ’ਤੀ ਕੀਤੀਆਂ ਜਾਂਦੀਆਂ ਸਮਾਜ ਭਲਾਈ ਦੀਆਂ ਕਾਰਵਾਈਆਂ ਦੇ ਅੰਕੜੇ ਸਾਰੀ ਦੁਨੀਆ ਸਾਹਮਣੇ ਪੇਸ਼ ਕਰਨ ਦੀ ਅਪੀਲਭਾਰਤ ਭਰ ਅਤੇ ਸਾਰੀ ਦੁਨੀਆ ਦੇ ਸਿੱਖ ਸਮਾਜ ਵਿੱਚ ਬਹੁਤ ਸਾਰੇ ਗੁਰਦੁਆਰੇ ਕਾਇਮ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਧਾਰਮਕ ਰਸਮੋ-ਰਿਵਾਜਾਂ ਦੀ ਪੂਰਤੀ ਦੇ ਇਲਾਵਾ ਬਹੁਤ ਸਾਰੀਆਂ ਹੋਰ ਖੈਰਾਤੀ (ਸਮਾਜ ਭਲਾਈ ਦੀਆਂ) ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਹਨ। ਜਿਵੇਂ ਸਕੂਲ, ਕਾਲਜ, ਹਸਪਤਾਲ, ਡਿਸਪੈਂਸਰੀਆਂ, ਮੁਫਤ ਭੋਜਨ (ਲੰਗਰ) ਆਦਿ। ਸਮਾਜ ਭਲਾਈ ਦੀਆਂ ਅਜਿਹੀਆਂ ਗਤੀਵਿਧੀਆਂ ਹਰ ਗੁਰਦੁਆਰੇ ਅਤੇ ਇਸ ਨਾਲ ਸਬੰਧਿਤ ਅਦਾਰੇ ਵੱਲੋਂ ਕੀਤੀਆਂ ਜਾਂਦੀਆਂ ਹਨ ਭਾਵੇਂ ਇਨ੍ਹਾਂ ਗੁਰਦੁਆਰਿਆਂ ਤੇ ਅਦਾਰਿਆਂ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਹੋਵੇ, ਸ਼੍ਰੋਮਣੀ ਅਕਾਲੀ ਦਲ (ਸਰਨਾ) ਕੋਲ, ਅਮਰੀਕਨ ਸਿੱਖ ਸੋਸਾਇਟੀ ਕੋਲ ਜਾਂ ਫਿਰ ਕਿਸੇ ਵੀ ਹੋਰ ਧੜੇ/ਪਾਰਟੀ ਜਾਂ ਸੰਗਠਨ ਕੋਲ।

ਇੱਥੇ ਇਹ ਧਿਆਨ ਦੇਣ ਵਾਲਾ ਨੁਕਤਾ ਹੈ ਕਿ ਇਨ੍ਹਾਂ ਸਾਰੇ ਗੁਰਦੁਆਰਿਆਂ ਅਤੇ ਅਦਾਰਿਆਂ ਦਾ ਪ੍ਰਬੰਧ ਸਿੱਖਾਂ ਵੱਲੋਂ ਹੀ ਕੀਤਾ ਜਾਂਦਾ ਹੈ। ਇਸਲਈ ਇਨ੍ਹਾਂ ਅਧੀਨ ਹੋਣ ਵਾਲੀਆਂ ਸਮਾਜ ਭਲਾਈ ਦੀਆਂ ਕਾਰਵਾਈਆਂ ਦੁਨੀਆ ਨੂੰ ‘ਇਕ ਸਿੱਖ ਸਮਾਜ’ ਦੀਆਂ ਦੇਣਾਂ ਹਨ। ਪਰ ਸਾਡੇ ਕੋਲ ਇਨ੍ਹਾਂ ਸਮਾਜ ਭਲਾਈ ਦੀਆਂ ਕਾਰਵਾਈਆਂ ਬਾਰੇ ਕੋਈ ਅੰਕੜੇ ਹਨ? ਕੀ ਸਾਡੇ ਕੋਲ ਹੇਠ ਲਿਖੇ ਸਵਾਲਾਂ ਦੇ ਜਵਾਬ ਹਨ :

1) ਦੁਨੀਆ ਭਰ ਵਿੱਚ ਮਨੁੱਖਤਾ ਅਤੇ ਸਮਾਜ ਭਲਾਈ ਦੀਆਂ ਗਤੀਵਿਧੀਆਂ ਵਿੱਚ ਸਿੱਖ ਸਮਾਜ ਦਾ ਕੀ ਯੋਗਦਾਨ ਹੈ?
2) ਸਿੱਖ ਸਮਾਜ ਵੱਲੋਂ ਉੱਪਰ ਜ਼ਿਕਰ ਕੀਤੀਆਂ ਗਈਆਂ ਗਤੀਵਿਧੀਆਂ ’ਤੇ ਹਰ ਸਾਲ ਕਿੰਨੀ ਰਕਮ ਖ਼ਰਚ ਕੀਤੀ ਜਾਂਦੀ ਹੈ?
3) ਇਨ੍ਹਾਂ ਗਤੀਵਿਧੀਆਂ ਵਿੱਚ ਕਿੰਨੇ ਲੋਕ ਸ਼ਾਮਲ ਹੁੰਦੇ ਹਨ ਤੇ ਉਨ੍ਹਾਂ ਦੇ ਨਾਮ-ਪਤੇ ਕੀ ਹਨ?
4) ਉਨ੍ਹਾਂ ਸਾਰੀਆਂ ਸਿੱਖ ਸੰਸਥਾਵਾਂ ਦੇ ਪਤੇ ਤੇ ਫੋਨ ਨੰਬਰ, ਜਿਹੜੇ ਇਹੋ ਜਿਹੀਆਂ ਸਮਾਜ ਭਲਾਈ ਦੀਆਂ ਕਾਰਵਾਈਆਂ ਕਰਨ ਦਾ ਦਾਅਵਾ ਕਰਦੇ ਹਨ?
5) ਇਨ੍ਹਾਂ ਸੰਸਥਾਵਾਂ ਦੀਆਂ ਦੁਨੀਆ ਭਰ ਵਿੱਚ ਹੁੰਦੀਆਂ ਗਤੀਵਿਧੀਆਂ ਦੀ ਵਿਸਥਾਰਕ ਸੂਚੀ।

ਕੌਮੀ ਜਾਂ ਕੌਮਾਂਤਰੀ ਪੱਧਰ ’ਤੇ ਪੰਥ ਵਾਸਤੇ ਲੜਦਿਆਂ ਵੀ, ਸਾਡੇ ਕੋਲ ਆਪਣੀਆਂ ਪ੍ਰਾਪਤੀਆਂ/ਸਮਾਜ ਨੂੰ ਦੇਣਾਂ ਬਾਰੇ ਕੋਈ ਦਸਤਾਵੇਜ਼ੀ ਸਬੂਤ ਹੋਣਾ ਚਾਹੀਦਾ ਹੈ। ਅਜਿਹੇ ਦਸਤਾਵੇਜ਼ੀ ਸਬੂਤ ਵਾਸਤੇ ਸਾਨੂੰ ਸਮੁੱਚੇ ਅੰਕੜੇ (ਡਾਟਾ ਬੇਸ) ਤਿਆਰ ਕਰਨਾ ਪਏਗਾ, ਜੋ ਖ਼ਾਲਸੇ ਦਾ ਸਤਕਾਰ ਸਥਾਪਿਤ ਕਰਨ ’ਚ ਬੜਾ ਹੀ ਮਦਦਗਾਰ ਹੋਵੇਗਾ।

ਮਿਸਾਲ ਵਜੋਂ, ਫ੍ਰਾਂਸ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਪੜ੍ਹਦੇ ਸਿੱਖ ਵਿਦਿਆਰਥੀਆਂ ’ਤੇ ਪਗੜੀ ਬੰਨ੍ਹਣ ’ਤੇ ਪ੍ਰਤੀਬੰਧ ਲਗਾਉਣ ਦੇ ਮਾਮਲੇ ਦੀ ਗੱਲ ਕਰੀਏ। ਜੇਕਰ ਦਸਤਾਰ ਸਜਾਉਣ ਲਈ ਦਿੱਤੇ ਜਾਂਦੇ ਹੋਰ ਬਹੁਤ ਸਾਰੇ ਕਾਰਨਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਜੇਕਰ ਅਸੀਂ ਸਿੱਖਾਂ ਦੇ ਸਮਾਜ ਭਲਾਈ ਲਈ ਸਰਗਰਮ ਕੌਮ ਹੋਣ ਸਬੰਧੀ ਕੁਝ ਠੋਸ ਅੰਕੜੇ ਪੇਸ਼ ਕਰ ਸਕੀਏ, ਤਾਂ ਇਹ ਜ਼ਰੂਰ ਕੁਝ ਨਾ ਕੁਝ ਹਾਂ-ਪੱਖੀ ਨਤੀਜਾ ਸਾਹਮਣੇ ਲਿਆਵੇਗਾ। ਅਜਿਹੇ ਅੰਕੜਿਆਂ ਦਾ ਸਾਰੀ ਦੁਨੀਆ ’ਤੇ ਅਜਿਹਾ ਪ੍ਰਭਾਵ ਪਏਗਾ ਕਿ ਅੱਗੇ ਤੋਂ ਕੋਈ ਮੁਸ਼ਕਲਾਂ ਪੈਦਾ ਕਰਨ ਵਾਲੇ ਸਵਾਲ ਪੁੱਛਣ ਅਤੇ ਸਿੱਖਾਂ ਦੀ ਪਛਾਣ ਦੇ ਚਿੰਨ੍ਹਾਂ ਬਾਰੇ ਗੈਰ-ਜ਼ਰੂਰੀ ਰੋਕ-ਟੋਕ ਕਰਨ ਦੀ ਜ਼ੁਰਅੱਤ ਨਹੀਂ ਕਰ ਸਕੇਗਾ। ਸਭ ਤੋਂ ਵੱਡੀ ਗੱਲ, ਇਨ੍ਹਾਂ ਸਾਰੇ ਤੱਥਾਂ ਦਾ ਕੋਈ ਰਿਕਾਰਡ ਹੀ ਨਹੀਂ ਰੱਖਿਆ ਜਾਂਦਾ ਜਾਂ ਉਨ੍ਹਾਂ ਨੂੰ ਜਨਤੱਕ ਤੌਰ ’ਤੇ ਉਪਲਬਧ ਨਹੀਂ ਕਰਵਾਇਆ ਜਾਂਦਾ। ਜਿਸ ਕਾਰਨ ਦੁਨੀਆ ਦੇ ਲੋਕ ਸਿੱਖਾਂ ਦੀ ‘ਸਰਬੱਤ ਦਾ ਭਲਾ’ ਚਾਹੁਣ ਵਾਲੀ ਸਮਾਜ-ਸੇਵੀ ਗਤੀਵਿਧੀਆਂ ਬਾਰੇ ਹਾਲਾਂ ਤੱਕ ਅਨਜਾਣ ਨਹੀਂ ਹਨ। ਹੁਣ ਸਮਾਂ ਆ ਗਿਆ ਹੈ ਕਿ ਇਸ ਬਾਬਤ ਦੁਨੀਆ ਭਰ ਵਿੱਚ ਜਾਗ੍ਰਿਤੀ ਪੈਦਾ ਕਰੀਏ।

ਜੇਕਰ ਅਸੀਂ ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਜਾਂ ਫ੍ਰਾਂਸ ਸਾਹਮਣੇ ਆਪਣਾ ਮਾਮਲਾ ਇਸ ਤਰੀਕੇ ਨਾਲ ਪੇਸ਼ ਕਰੀਏ ਕਿ :

‘‘ਸਿੱਖ ਉਹ ਪਹਿਲੀ ਕੌਮ ਹਨ ਜਿਨ੍ਹਾਂ ਨੇ ‘ਅੱਤਵਾਦ ਖਿਲਾਫ਼ ਮੁਹਿੰਮ’ 1699 ਈਸਵੀ ਵਿੱਚ ਹੀ ਐਲਾਨ ਦਿੱਤੀ ਸੀ ਅਤੇ ਇਨ੍ਹਾਂ ਕੋਲ ਅੱਤਵਾਦ (ਕਿਸੇ ਵੀ ਕੌਮ/ਫਿਰਕੇ/ਸੰਪਰਦਾਅ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ) ਖਿਲਾਫ਼ ਲੜਨ ਦਾ ਪਿਛਲੇ 310 ਸਾਲਾਂ ਦਾ ਸਫਲ ਰਿਕਾਰਡ ਹੈ। ਮਨੁੱਖਤਾ ਅਤੇ ਸਮਾਜ ਭਲਾਈ ਦੀਆਂ ਕਾਰਵਾਈਆਂ ਵਿੱਚ ਸਿੱਖਾਂ ਦਾ ਯੋਗਦਾਨ ਹਰ ਸਾਲ ..... ਬਿਲੀਅਨ ਡਾਲਰ ਹੁੰਦਾ ਹੈ। (ਮੇਰਾ ਪੱਕਾ ਵਿਸ਼ਵਾਸ ਹੈ ਕਿ ਇਹ ਰਕਮ ਸੰਯੁਕਤ ਰਾਸ਼ਟਰ ਸੰਘ ਦੇ ਸਮੁੱਚੇ ਬਜਟ ਨਾਲੋਂ ਵੀ ਜ਼ਿਆਦਾ ਹੁੰਦੀ ਹੈ)।

ਸਿੱਖਾਂ ਦੇ ਸਕੂਲ ਹਨ, ਕਾਲਜ ਹਨ, ਡਿਸਪੈਂਸਰੀਆਂ, ਹਸਪਤਾਲ ਹਨ। ਉਹ ਕਈ ਸ਼ਤਾਬਦੀਆਂ ਤੋਂ ਗਰੀਬਾਂ ਤ ਲੋੜਵੰਦਾਂ ਦੀ ਮਦਦ ਕਰਦੇ ਆ ਰਹੇ ਹਨ। ਸਿੱਖਾਂ ਦੀ ਪੱਧਰ ’ਤੇ ਸਮਾਜ ਭਲਾਈ ਦੀਆਂ ਕਾਰਵਾਈਆਂ ਦੁਨੀਆ ਦੇ ਕਿਸੇ ਵੀ ਹੋਰ ਧਰਮ/ਸੰਪਰਦਾਅ ਵੱਲੋਂ ਨਹੀਂ ਕੀਤੀਆਂ ਜਾਂਦੀਆਂ। ਜੇਕਰ ਤੁਸੀਂ ਲੋੜਵੰਦਾਂ ਦੀ ਸੇਵਾ ਜਾਰੀ ਰਖਵਾਉਣ ਅਤੇ ਮਨੁੱਖੀ ਅਧਿਕਾਰਾਂ ਨੂੰ ਬਚਾਉਣਾ ਦੇ ਹਾਮੀ ਹੋ, ਤਾਂ ਇਸ ਧਰਮ ਦੇ ਲੋਕਾਂ ਨੂੰ ਤੰਗ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਇਨ੍ਹਾਂ ਦੇ ਮੁਢਲੇ ਮਨੁੱਖੀ ਅਧਿਕਾਰਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।’’

ਉਪਰ ਜ਼ਿਕਰ ਕੀਤੇ ਅੰਕੜੇ ਪ੍ਰਾਪਤ ਕਰਨ ਲਈ ‘ਵਿਸ਼ਵ ਖ਼ਾਲਸਾ ਡਾਇਕਰੈਟਰੀ’ ਬਣਾਉਣਾ ਬਿਲਕੁਲ ਲਾਜ਼ਮੀ ਹੈ। ਇਸਲਈ ਖ਼ਾਲਸਾ ਜੀ, ਦੁਨੀਆ ਭਰ ਦੇ ਇਕਮੁੱਠ ਖ਼ਾਲਸਿਆਂ ਦੀ ਭਲਾਈ ਅਤੇ ਉਨ੍ਹਾਂ ਨੂੰ ਸਮਾਜ ਭਲਾਈ ਦੇ ਖੇਤਰ ਵਿੱਚ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਤੁਹਾਡਾ ਸਹਿਯੋਗ ਅਤਿ ਲੋੜੀਂਦਾ ਹੈ।

ਨੋਟ : ‘ਵਿਸ਼ਵ ਖ਼ਾਲਸਾ ਡਾਇਰੈਕਟਰੀ’ ਬਾਰੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :

ਪ੍ਰਤਾਪ ਸਿੰਘ (ਸਿੱਖ ਸਿਮਰਨ ਸੇਵਾ)
ਡੀ-24, ਬਾਲਾਜੀ ਅਪਾਰਟਮੈਂਟਸ, ਪਲਾਟ ਨੰ: 7, ਦਵਾਰਕਾ, ਨਵੀਂ ਦਿੱਲੀ-110075
ਫੋਨ : 9911286826

ਮੁੱਖ ਦਫ਼ਤਰ :
ਏ.ਐਫ.ਐਫ.-2, ਜਪੁਜੀ ਐਸਟੇਟ
(ਪੁਰਾਣਾ ਨਾਮ ਦਿਲਖੁਸ਼ ਇੰਡਸਟ੍ਰਸੀਅਲ ਐਸਟੇਟ),
ਜੀ.ਟੀ. ਕਰਨਾਲ ਰੋਡ, ਅਜ਼ਾਦ ਪੁਰ, ਦਿੱਲੀ-110033


(24/03/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਦਰਸ਼ਨ ਸਿੰਘ ਕਣਕਸ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥

ਵੀਰ ਜੀ, ਪਹਿਲਾਂ ਤਾਂ ਚਿੱਠੀ ਦਾ ਜਵਾਬ ਦੇਣ ਲਈ ਧੰਨਵਾਦੀ ਹਾਂ । ਵੀਰ ਜੀ, ਮਾਫ ਕਰਨਾ ! ਮੈਂਨੂੰ ਆਪ ਦੀ ਲਿਖੀ "ਕੱਲ ਦੀ ਭੂਤਨੀ ਸਿਵਇਆਂ ਚ ਅੰਧ" ਵਾਲੀ ਗੱਲ ਦੀ ਸਮਝ ਨਹੀਂ ਪਈ, ਕਿ ਇਹ ਤੁਸੀਂ ਮੇਰੇ "ਸਿੱਖ ਮਾਰਗ" ਸਾਈਟ ‘ਤੇ ਲਿਖਣ ਬਾਰੇ ਲਿਖੀ ਹੈ ਜਾਂ ਕਿ ਆਪਣੇ "ਸਿੰਘ ਸਭਾ ਕਨੇਡਾ" ਦੇ ਮੈਂਬਰ ਬਣ ਬਾਰੇ ?

ਇਹ ਵੀ ਜਾਣਕਾਰੀ ਦੇਣ ਲਈ ਸ਼ੁਕਰੀਆ ਕਿ ਤੁਸੀਂ ਸਿਰਫ ਪਾਹੁਲਧਾਰੀ ਨਾਲ ਹੀ ਇਸ ਵਿਸ਼ੇ ਤੇ ਗੱਲਬਾਤ ਕਰਦੇ ਹੋ । ਪਰ ਇਕ ਗੱਲ ਦੀ ਹੈਰਾਨਗੀ ਵੀ ਹੈ ਕਿ ਖੰਡੇ ਬਾਟੇ ਦੀ ਪਾਹੁਲ ਧਾਰਨ ਕਰਨ ਦਾ ਜੋ ਮਸਲਾ ਹੈ ਉਸ ਬਾਰੇ ਤਾਂ ਤੁਸੀਂ ਆਖਦੇ ਹੋ, "ਅਗਰ ਤੂਸੀਂ ਪਾਹੁਲਧਾਰੀ ਹੋਂ, ਜੇ ਤੂੰਸੀ ਖਾਲਸੇ ਦੀ ਬਰਾਦਰੀ ਵਿੱਚ ਦਾਖਲਾ ਲੈ ਲਿਆ ਹੈ, ਫੇਰ ਤੂਸੀਂ ਮੈਨੂੰ ਦਰਸਨ ਦੇਣ ਦੀ ਕਿਰਪਾਲਤਾ ਕਰੋ, ਅਸੀਂ ਮਿਲ ਕੇ ਵਿਚਾਰ ਕਰਾਂਗੇ"। ਪਰ ਵੀਰ ਜੀ, ਜਦ ਤੁਸੀਂ ਆਪਣਾ "ਸਿੰਘ ਸਭਾ ਕਨੇਡਾ" ਵਾਲੇ ਮੈਂਬਰਾਂ ਦਾ ਆਪਸੀ ਝਗੜਾ "ਸਿੱਖ ਮਾਰਗ" ਸਾਈਟ ਤੇ ਲਿਆਏ ਸੀ ਉਦੋਂ ਤੁਸੀਂ ਕੀ ਸੋਚਿਆ ਸੀ ਕਿ ਸਾਰੇ ਪਾਠਕ ਹੀ ਤੁਹਾਡੀ ਸਭਾ ਦੇ ਮੈਂਬਰ ਹਨ ? ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਦਾ ਮਸਲਾ ਤਾਂ ਸਾਰੇ ਸਿੱਖ ਕੌਮ ਨਾਲ ਸੰਬੰਧਤ ਹੈ ਇਹ ਤੁਸੀਂ ਖੁਦ ਵੀ ਮੰਨਦੇ ਹੋ ?

ਤੁਸੀਂ ਪਾਹੁਲਧਾਰੀ ਬਾਰੇ ਲਿਖਿਆ ਹੈ ਕਿ, "ਪਾਹੁਲਧਾਰੀ ਵਾਲਾ ਅੱਗਲਾ ਕਦਮ ਹੈ, ਅਤੇ ਜਰੂਰੀ ਹੈ, ਪਰ ਬਹੁਤ ਕਠਨ ਹੈ। ਜਿਸ ਨੇ ਵੀ ਏਹ ਰਾਹ ਤੇ ਚੱਲਣ ਦਾ ਮੰਨ ਬਣਾ ਲਿਆ ਹੈ, ਉਸ ਨੂੰ ਪਾਹੁਲਧਾਰੀ ਜੀਵਨ ਦੀਆਂ ਜੁਮੇਦਾਰੀਆਂ ਦਾ ਗਿਆਨ ਹੋਣਾ ਜਰੂਰੀ ਹੈ। ਜਣੇ ਖਣੇ ਨੂੰ ਇਹ ਰਾਹ ਤੇ ਨਹੀ ਜਾਣਾ ਬਣਦਾ। ਪਾਹਲੁਧਾਰੀ ਦਸਮੇ ਪਿਤਾ ਦੀ ਪਦਵੀ ਤੇ ਪਾਹੁੰਚ ਦਾ ਹੈ। ਏਹ ਰਸਤਾ ਖੰਡੇਇਉਂ ਤਿਖਾ ਤੇ ਬਾਲੋਂ ਨਿਕਾ ਹੈ"।

ਵੀਰ ਜੀ, ਕੀ ਗੁਰੂ ਗੋਬਿੰਦ ਸਿੰਘ ਜੀ ਸਿਰਫ ਪਾਹੁਲਧਾਰੀਆਂ ਨਾਲ ਹੀ ਗੱਲਬਾਤ ਕਰਦੇ ਸਨ ? ਵੀਰ ਜੀ, ਮੈਂਨੂੰ ਨਾਂ ਤਾਂ ਪਾਹੁਲਧਾਰੀ ਨਾਲ, ਨਾਂ ਹੀ ਕਿਸੇ ਆਮ ਸਿੱਖ ਨਾਲ, ਨਾਂ ਹੀ ਕਿਸੇ ਆਪੇ ਬਣੇ ਸੰਤ, ਬਾਬੇ, ਮਹਾਪੁਰਖ ਜਾਂ ਉਸਦੇ ਚੇਲੇ ਨਾਲ ਗੱਲਬਾਤ ਕਰਨ ਅਤੇ ਹੱਥ ਮਿਲਾਉਣ ਤੇ ਕੋਈ ਝਿਜਕ ਹੈ ਅਤੇ ਨਾਂ ਹੀ ਉਹਨਾ ਨਾਲ ਹੱਥ ਮਿਲਾਉਣ ਜਾਂ ਗਲਬਾਤ ਕਰਨ ਨਾਲ ਮੈਂ ਭਿਟਿਆ ਜਾਂਦਾ ਹਾਂ ਤੇ ਨਾਂ ਹੀ ਮੇਰੇ ਹੱਥਾਂ ਨੂੰ ਸੁੱਚਾ ਕਰਨ ਦੀ ਲੋੜ ਪੈਂਦੀ ਹੈ । ਸ਼ਾਇਦ ਇਸ ਕਰਕੇ ਜਿਵੇਂ ਤੁਸੀਂ ਲਿਖਿਆ ਹੈ ਕਿ, "ਕਾਂਮਰੇਡਾ ਵਾਲੀਆਂ ਢੂਚਰਾਂ ਤੋ ਹੱਟ ਜਾਓ" ਸ਼ਾਇਦ ਤੁਹਾਡੀ ਨਜਰ ਵਿਚ ਮੇਰੀ ਸੋਚ ਕਾਮਰੇਡਾਂ ਵਰਗੀ ਲਗਦੀ ਹੈ; ਕਿਉਂਕਿ ਮੈਂ ਸਾਧਾਂ ਦੇ ਚੇਲਿਆਂ ਵਾਂਗਰ ਅਤੇ ਧਰਮ ਦੇ ਨਾਂਅ ਤੇ ਠੱਗਣ ਵਾਲਿਆਂ ਦੀਆਂ ਗੱਲਾਂ ਤੇ ਅੱਖਾਂ ਮੀਟਕੇ ਹਾਮੀ ਨਹੀਂ ਭਰਦਾ ।

ਵੀਰ ਜੀ, ਜਦੋਂ ਤੁਸੀਂ ਸਿੱਖ ਮਾਰਗ ਤੇ ਇਹ ਲਿਖਿਆ ਸੀ ਕਿ, ਜੋ ਬਾਣੀਆ ਗੁਰੂ ਗਰੰਥ ਜੀ ਤੋ ਬਾਹਰ ਹਨ, ਉਹ ਗੁਰੂ ਬਾਣੀ ਨਹੀ ਹੈ"। ਪਰ ਹੁਣ ਤੁਸੀਂ ਲਿਖਦੇ ਹੋ, "ਤੂਹਨੂੰ ਏਹ ਵੀ ਪਤਾ ਹੋਣਾ ਚਾਹੀਦਾ ਹੈ, ਕੇ ਪਾਹੁਲ ਤਿਆਰ ਕਰਨ ਦੀ ਵਿਧੀ ਵੀ ਬਹੁਤ Private,Secret ਹੂੰਦੀ ਹੈ, ਅਤੇ ਹੋਣੀ ਵੀ ਚਾਹੀਦੀ ਹੈ, ਸਾਰੀਆਂ ਕੋਮਾਂ ਦੀਆਂ ਕਈ ਚੀਜਾਂ ਪਰਾਈਵੈਟ ਹੁਦੀਆਂ ਹਨ”। ਕੀ ਤੁਹਾਨੂੰ ਇਹ ਯਕੀਨ ਸੀ ਕਿ ਇਹ ਗੱਲ ਸਿਰਫ ਪਾਹੁਲਧਾਰੀ ਹੀ ਪੜ੍ਹਨਗੇ, ਜਾਂ ਕਿਸੇ ਅਜਿਹੀ ਭਾਸ਼ਾ ਵਿਚ ਲਿਖਿਆ ਸੀ ਜੋ ਸਿਰਫ ਪਾਹੁਲਧਾਰੀ ਨੂੰ ਹੀ ਪੜ੍ਹਨੀ ਆਉਂਦੀ ਹੈ ? ਬਾਕੀਆਂ ਨੂੰ ਨਜਰ ਨਹੀਂ ਆਵੇਗੀ ? ਜਾਂ ਤੁਹਾਨੂੰ ਹੁਣ ਪਤਾ ਲੱਗਾ ਹੈ ?

ਆਪ ਜੀ ਨੇ ਜੋ ਇਹ ਲਿਖਿਆ ਹੈ ਕਿ, "ਸਕੂਲ ਵਿੱਚ ਦਾਖਲਾ ਲੇਣ ਲੱਗੇ ਸਕੂਲ ਦੇ ਕਨੂਨਾ ਨੂੰ ਨਾ ਪੂਛੌ, ਸਾਰੀ ਉਮਰ ਦਾਖਲਾ ਨਹੀ ਮਿਲਣਾ"। ਆਪ ਦੀ ਇਸ ਗੱਲ ਨਾਲ ਸਹਿਮਤ ਹਾਂ ਪਰ ਸਕੂਲ ਵਿਚ ਦਾਖਲਾ ਲੈ ਕੇ ਤੁਸੀਂ ਇਹ ਵੀ ਨਹੀਂ ਆਖ ਸਕਦੇ ਕਿ ਮੈਂ ਕਲਾਸ ਵਿਚ ਆਹ ਨਹੀਂ ਪੜ੍ਹਨਾ; ਉਹ ਨਹੀਂ ਪੜ੍ਹਨਾ ਆਦਿਕ ? ਸਕੂ਼ਲ ਦੇ ਬਣੇ ਨਿਯਮਾ ਅਨੁਸਾਰ ਚਲਣਾ ਪੈਦਾ ਹੈ । ਵਿਰੋਧ ਕਰਨ ਵਾਲੇ ਨੂੰ ਸਕੂਲ ਵਿਚੋਂ ਕੱਢ ਦਿਤਾ ਜਾਂਦਾ ਹੈ ।

ਆਪ ਦੀਆਂ ਲਿਖੀਆਂ ਇਹਨਾ ਲਾਈਨਾ ਤੋਂ "ਤੂਹਨੂੰ ਏਹ ਵੀ ਪਤਾ ਹੋਣਾ ਚਾਹੀਦਾ ਹੈ, ਕੇ ਪਾਹੁਲ ਤਿਆਰ ਕਰਨ ਦੀ ਵਿਧੀ ਵੀ ਬਹੁਤ Private,Secret ਹੂੰਦੀ ਹੈ, ਅਤੇ ਹੋਣੀ ਵੀ ਚਾਹੀਦੀ ਹੈ, ਸਾਰੀਆਂ ਕੋਮਾਂ ਦੀਆਂ ਕਈ ਚੀਜਾਂ ਪਰਾਈਵੈਟ ਹੁਦੀਆਂ ਹਨ” ਇੰਜ ਲੱਗਦਾ ਤਹਾਨੂੰ ਇਹ ਪਤਾ ਨਹੀਂ ਹੈ ਕਿ ਪੰਥਕ ਰਹਿਤ ਮਰਯਾਦਾ ਵਿੱਚ “ਅੰਮ੍ਰਿਤ ਸੰਸਕਾਰ”ਸਰਲੇਖ ਹੇਠ ਸੱਭ ਕੁਝ ਲਿਖਿਆ ਹੋਇਆ ਹੈ । ਕਦੀ ਸਮਾਂ ਮਿਲੇ ਤਾਂ ਪੜ੍ਹ ਲੈਣਾ ਜੀ ।

ਵੀਰ ਜੀ, ਪੰਥਕ ਰਹਿਤ ਮਰਯਾਦਾ ਵਿਚ ਲਿਖਿਆ ਹੈ, "ਙ) ਤੇ ਇਹਨਾਂ ਬਾਣੀਆਂ ਦਾ ਪਾਠ ਕਰਨ:-

ਜਪੁ, ਜਾਪੁ, 10 ਸਵੱਯੇ ('ਸ੍ਰਾਵਗ ਸੁਧ' ਵਾਲੇ), ਬੇਨਤੀ ਚੌਪਈ ('ਹਮਰੀ ਕਰੋ ਹਾਥ ਦੇ ਰੱਛਾ' ਤੋਂ ਲੈ ਕੇ 'ਦੁਸਟ ਦੋਖ ਤੇ ਲੋਹੁ ਬਚਾਈ' ਤਕ), ਅਨੰਦ ਸਾਹਿਬ।

ਜ) ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ `ਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਲ ਹੋ ਸਕਦਾ ਹੈ। ਅਧਵਾਟੇ ਆਉਣ ਵਾਲਾ ਨਹੀਂ ਹੋ ਸਕਦਾ।

ਜਿਵੇਂ ਉਪਰ ਪੰਥਕ ਰਹਿਤ ਮਰਯਾਦਾ ਦੇ ਸਰਲੇਖ ਅੰਮ੍ਰਿਤ ਸੰਸਕਾਰ ਹੇਠ (ਜ) ਵਿਚ ਲਿਖਿਆ ਹੈ ਕਿ ਅੰਮ੍ਰਿਤ ਛੱਕਣ ਵਾਲਾ ਅਧਵਾਟੇ ਵਿਚ ਸ਼ਾਮਲ ਨਹੀਂ ਹੋ ਸਕਦਾ । ਕੀ ਕੋਈ ਸਿੱਖ ਪਾਹੁਲ ਲੈਣ ਜਾਵੇ ਤੇ ਆਖੇ ਕਿ ਮੈਂ ਤਾਂ ਦਸ਼ਮ ਗ੍ਰੰਥ ਵਾਲੀਆਂ ਬਾਣੀ ਪੜ੍ਹਦੇ ਸਮੇਂ ਵਿਚੋਂ ਉਠ ਜਾਣਾ ਹੈ ਜਾਂ ਆਪਣੇ ਕੰਨ ਉਗਲਾਂ ਪਾ ਕੇ ਬੰਦ ਕਰ ਲੈਣੇ ਹਨ; ਕਿਉਂਕਿ ਜੋ ਬਾਣੀਆ ਗੁਰੂ ਗਰੰਥ ਜੀ ਤੋ ਬਾਹਰ ਹਨ, ਉਹ ਗੁਰੂ ਬਾਣੀ ਨਹੀ ਹੈ" ?

ਵੀਰ ਜੀ, ਆਪਣੇ ਅੰਦਰ ਦੀ ਅਵਾਜ ਸੁਣਕੇ ਦੱਸਣਾ ਕਿ ਕੀ ਤੁਹਾਨੂੰ ਉਸ ਸਮੇਂ ਕੋਈ ਵੀ ਜਥਾ ਪਾਹੁਲਧਾਰੀ ਬਣਨ ਵਾਲਿਆਂ ਵਿਚ ਸ਼ਾਮਲ ਕਰੇਗਾ ? ਜੇਕਰ ਫਿਰ ਵੀ ਤੁਸੀਂ ਆਪਣੀ ਤਸਲੀ ਕਰਨੀ ਹੈ ਤਾਂ ਜਿਥੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰ ਰਹੇ ਹੋਣ ਉਥੇ ਜਾ ਕੇ ਇਹ ਗੱਲ ਆਖਣੀ ਅਤੇ ਨਾਲ ਇਹ ਵੀ ਆਖ ਦੇਣਾ ਕਿ, ਕਿਉਂਕਿ ਦਸ਼ਮ ਗ੍ਰੰਥ ਵਿਚਲੀਆਂ ਇਹ ਤਿੰਨ ਬਾਣੀਆਂ ਗੁਰਬਾਣੀ ਨਹੀਂ ਇਸ ਕਰਕੇ ਮੇਰੀ ਇਸ ਤੇ ਕੋਈ ਸ਼ਰਧਾ ਨਹੀਂ ਹੈ । ਫਿਰ ਦੱਸਣਾ ਕਿ ਤੁਹਾਨੂੰ ਦਾਖਲਾ ਮਿਲਦਾ ਹੈ ਕਿ ਨਹੀਂ ?

ਸਿੱਖ ਮਾਰਗ ਦੇ ਸਤਿਕਾਰ ਯੋਗ ਪਾਠਕਾਂ ਨੂੰ ਇਹ ਗੱਲ ਦੱਸਣੀ ਜਰੂਰੀ ਸਮਝਦਾ ਕਿ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਬਣਨ ਬਾਰੇ ਕਿਉਂ ਗੱਲ ਛੇੜੀ ਹੈ ਇਸ ਬਾਰੇ ਆਪਣੇ ਵਿਚਾਰ ਦੱਸ ਦੇਣੇ ਚਾਹੁੰਦਾ ਹਾ । ਸ੍ਰ. ਦਰਸ਼ਨ ਸਿੰਘ ਜੀ ਨਾਲ ਮੇਰਾ ਕੋਈ ਜਾਤੀ ਵਿਰੋਧ ਨਹੀਂ ਹੈ । ਮੇਰੇ ਨਾਲੋਂ ਹਰ ਪੱਖੋਂ ਹੀ ਬਹੁਤ ਚੰਗੇ ਇਨਸਾਨ ਹਨ ਉਮਰ ਵਿਚ ਵੀ ਵੱਡੇ ਹਨ । ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਹੋਣ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਬਾਰੇ ਇਹੀ ਗੱਲਾਂ ਕੋਈ ਵੀ ਹੋਰ ਸਿੱਖ ਲਿਖਦਾ ਤਾਂ ਵੀ ਉਸ ਨਾਲ ਇਹ ਵਿਚਾਰ ਕਰਨੀ ਸੀ ।

ਅਸਲ ਵਿਚ ਗੱਲ ਇਹ ਹੈ ਕਿ ਸਾਡੇ ਕੁਝ ਵਿਦਵਾਨ ਵੀਰ ਜਿਨ੍ਹਾਂ ਨੂੰ ਪਹਿਲਾਂ ਸਾਰਾ ਦਸ਼ਮ ਗ੍ਰੰਥ ਜਾਂ ਉਸ ਵਿਚਲੀਆਂ ਕੁਝ ਲਿਖਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਾਂ ਹੋਣ ਬਾਰੇ ਪਤਾ ਨਹੀਂ ਸੀ । ਉਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਚਲ ਰਹੀ ਮੁਰਯਾਦਾ ਅਨੁਸਾਰ ਪੜ੍ਹੀਆਂ ਜਾਂਦੀਆਂ ਬਾਣੀਆਂ ਦੇ ਅਧਾਰ ਤੇ ਧਾਰਨ ਕਰ ਲਈ ਸੀ । ਹੁਣ ਜਦੋਂ ਉਹਨਾਂ ਵਿਦਵਾਨਾਂ ਨੂੰ ਇਹ ਲੱਗਦਾ ਹੈ ਜਾਂ ਯਕੀਨ ਹੈ ਕਿ ਪਾਹੁਲ ਧਾਰਨ ਕਰਨ ਸਮੇਂ ਪੜ੍ਹੀਆਂ ਜਾਂਦੀਆਂ ਇਸ ਸਮੇਂ ਆਖੇ ਜਾਂਦੇ ਦਸ਼ਮ ਗ੍ਰੰਥ ਵਾਲੀਆਂ ਬਾਣੀਆਂ ਜਿਵੇਂ ਕਿ, "ਜਾਪੁ, 10 ਸਵੱਯੇ ('ਸ੍ਰਾਵਗ ਸੁਧ' ਵਾਲੇ), ਬੇਨਤੀ ਚੌਪਈ" ਇਹ ਜੋ ਬਾਣੀਆ ਗੁਰੂ ਗਰੰਥ ਜੀ ਤੋ ਬਾਹਰ ਹਨ, ਉਹ ਗੁਰੂ ਬਾਣੀ ਨਹੀ ਹੈ"। ਤਾਂ ਹੁਣ ਜਿਹੜੇ ਸਿੱਖ ਇਹਨਾਂ ਵਿਦਵਾਨਾਂ ਨਾਲ ਇਸ ਵਿਸ਼ੇ ਤੇ ਸਹਿਮਤ ਹਨ ਪਰ ਪਾਹੁਲਧਾਰੀ ਨਹੀਂ ਹਨ; ਉਹ ਦਸ਼ਮ ਗ੍ਰੰਥ ਵਿਚੋਂ ਲਈਆਂ ਤਿੰਨ ਬਾਣੀਆਂ ਨੂੰ ਨਹੀਂ ਮੰਨਦੇ ? ਜਦੋਂ ਉਹ ਉਹਨਾਂ ਬਾਣੀਆਂ ਨੂੰ ਗੁਰਬਾਣੀ ਹੀ ਨਹੀਂ ਮੰਨਦੇ, ਫਿਰ ਉਨ੍ਹਾਂ ਤੋਂ ਗਿਆਨ ਕੀ ਲੈਣਾ ਹੈ ਅਤੇ ਉਨ੍ਹਾਂ ‘ਤੇ ਸ਼ਰਧਾ ਕੀ ਰੱਖਣੀ ਹੈ ? ਹੁਣ ਜੇਕਰ ਉਹਨਾ ਤਿੰਨਾਂ ਬਾਣੀਆਂ ਤੋਂ ਬਿੰਨਾਂ ਪਾਹੁਲ ਧਾਰਨ ਕਰਨ ਬਾਰੇ ਆਖਣ ਤਾਂ ਕੋਈ ਪਾਹੁਲਧਾਰੀ ਨਹੀਂ ਬਣਾਉਂਦਾ । ਉਧਰ ਸ੍ਰ. ਦਰਸ਼ਨ ਸਿੰਘ ਜੀ ਵਰਗੇ ਕਈ ਵਿਦਵਾਨ ਬਿੰਨਾ ਪਾਹੁਲਧਾਰੀ ਸਿੱਖਾਂ ਨੂੰ ਭੇਖੀ ਸਿੱਖ ਆਖ-ਆਖ ਕੇ ਜਲੀਲ ਕਰਦੇ ਰਹਿੰਦੇ ਹਨ ।

ਆਪ ਅਜਿਹੇ ਵਿਦਵਾਨ ਜਦੋਂ ਕਦੇ ਕਿਸੇ ਟੀ ਵੀ, ਰੇਡੀਓ ਜਾ ਕਿਸੇ ਸਮਾਗਮ ਵਿਚ ਜਿਥੇ ਕੋਈ ਇਹਨਾਂ ਨੂੰ ਇਹ ਪੁੱਛੇ ਕਿ ਕੀ ਤੁਸੀਂ ਪਾਹੁਲਧਾਰੀ ਹੋ ? ਉਥੇ, ਇਹ ਸੱਜਣ ਆਪਣੇ ਗਲ ਵਿਚ ਪਏ ਗਾਤਰੇ ਵਿਖਾ ਦੇਂਦੇ ਹਨ ਹਾਂ ਜੀ ਮੈਂ ਪਾਹੁਲਧਾਰੀ ਹਾਂ । ਅਜਿਹੇ ਵਿਦਵਾਨਾਂ ਦੀ ਉਸ ਕਹਾਵਤ ਵਾਲੀ ਗੱਲ ਹੈ, "ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ"। ਅਜਿਹੇ ਵਿਦਵਾਨ ਜਾਂ ਤਾਂ ਦੁਬਾਰਾ ਇਹ ਐਲਾਨ ਕਰਕੇ ਪਾਹੁਲ ਧਾਰਨ ਕਰਨ ਕੇ ਅਸੀਂ ਦਸ਼ਮ ਗ੍ਰੰਥ ਵਾਲੀਆਂ ਬਾਣੀਆਂ ਤੇ ਕੋਈ ਸ਼ਰਧਾ ਨਹੀਂ ਰੱਖਦੇ ਪਰ ਪਾਹੁਲ ਵੀ ਧਾਰਨ ਕਰਨੀ ਹੈ, ਅਸੀਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਵਿਚੋਂ ਲਈਆਂ ਗਈਆਂ ਦੌ ਬਾਣੀਆਂ ਪੜ੍ਹਨ ਸਮੇਂ ਹੀ ਦਾਖਲ ਹੋ ਕੇ ਪਾਹੁਲ ਧਾਰਨ ਕਰਾਂਗੇ ? ਜਾਂ ਫਿਰ ਆਮ ਸਿੱਖਾਂ ਵਿੱਚ ਸ਼ਾਮਲ ਹੋਣ, ਆਪਣੇ ਆਪ ਨੂੰ ਪਾਹੁਲਧਾਰੀ ਦੀ ਲਿਸਟ ਵਿਚੋਂ ਕੱਢਣ ਅਤੇ ਬਿਨਾ ਪਾਹੁਲਧਾਰੀਆਂ ਨੂੰ ਭੇਖੀ ਸਿੱਖ ਕਹਿਣੇ ਬੰਦ ਕਰਨ ? ਜਾਂ ਆਪਣੇ ਵਿਚ ਏਨੀ ਹਿੰਮਤ ਪੈਦਾ ਕਰਕੇ ਅੱਗੇ ਆਉਣ ਅਤੇ ਪਾਹੁਲ ਧਾਰਨ ਕਰਨ ਸਮੇਂ ਪੰਜੇ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪੜ੍ਹਕੇ ਖੰਡੇ ਬਾਟੇ ਦੀ ਪਾਹੁਲ ਧਾਰਨ ਕਰਨ ਵਾਲੀ ਮਰਯਾਦਾ ਚਾਲੂ ਕਰਕੇ ਪਹਿਲਾਂ ਆਪ ਦੁਬਾਰਾ ਪਾਹੁਲ ਲੈਣ ਅਤੇ ਫਿਰ ਸਿੱਖਾਂ ਨੂੰ ਪਾਹੁਲ ਦੇਣ ? ਉਨਾਂ ਚਿਰ ਅਜਿਹੇ ਵਿਦਵਾਨਾਂ ਨੂੰ ਵੀ ਕਿਸੇ ਬਿੰਨਾ ਪਾਹੁਲਧਾਰੀ ਸਿੱਖ ਨੂੰ ਭੇਖੀ ਸਿੱਖ ਆਖਣ ਦਾ ਕੋਈ ਹੱਕ ਨਹੀਂ ਹੈ ।

ਵੀਰ ਦਰਸ਼ਨ ਸਿੰਘ ਜੀ, ਬਾਕੀ ਆਪ ਦੀ ਚਿੱਠੀ ਆਉਣ ਤੇ ਅੱਗੋਂ ਵਿਚਾਰ ਕਰ ਲਵਾਂਗੇ । ਇਸ ਵਿਸ਼ੇ ਤੇ ਆਪ ਨੂੰ ਕਿਉਂ ਪਾਹੁਲਧਾਰੀ ਹੋਣ ਬਾਰੇ ਪੁੱਛਿਆ ਸੀ ਇਸ ਦੇ ਕਾਰਨ ਦਾ ਪਤਾ ਲੱਗ ਗਿਆ ਹੋਵੇਗਾ । ਹੋਰ ਆਪ ਦੀ ਨਿਜੀ ਜਿੰਦਗੀ ਬਾਰੇ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਜੋ ਤੁਸੀਂ ਮੈਂਨੂੰ ਇਹ ਲਿਖਿਆ ਹੈ, " ਤੂਹਾਨੂੰ ਏਹ ਵੀ ਪਤਾ ਹੋਣਾ ਚਾਹੀਦਾ ਹੈ ਕੇ, ਪਾਹੂਲਧਾਰੀਆਂ ਦੀਆਂ ਹੀ ਲਸਿਟਾਂ ਬਣੀਆਂ ਸਨ 1984 ਵਿਚ, ਅਤੇ ਅੱਜ ਵੀ ਪਾਹੁਲਧਾਰੀਆਂ ਤੇ ਨਿਗਾ ਰੱਖੀ ਜਾਂਦੀ ਹੈ, ਪਾਹੁਲਧਾਰੀਆਂ ਦੇ ਹੀ ਵੀਜੇ ਰੋਕੇ ਜਾਂਦੇ ਹਨ, ਤੂਹਾਡੇ ਨਹੀ, ਅਸੀਂ ਲੋਕ 35 ਸਾਲ ਅਪਣੀ ਜਨਮ ਭੂਮੀ ਦੇ ਦਰਸ਼ਨ ਨਹੀ ਕਰ ਸਕੇ”।

ਵੀਰ ਜੀ, ਮੈਂਨੂੰ ਤੁਹਾਡੇ ਵੱਲੋਂ ਕੀਤੀ ਸਿੱਖ ਕੌਮ ਪ੍ਰਤੀ ਕੁਰਬਾਨੀ ਦਾ ਪਤਾ ਨਹੀਂ ਹੈ, ਹੋ ਸਕੇ ਤਾਂ ਸਗੋਂ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀ ਕਰ ਦੇਣਾ । ਇਸ ਵਿਸ਼ੇ ਬਾਰੇ ਕਦੀ ਫੇਰ ਵਿਚਾਰ ਕਰ ਲਵਾਂਗੇ । ਜੋ ਕੁਝ ਪੰਜਾਬ ਵਿਚ ਆਪਣਿਆਂ ਜਾਂ ਬਗਾਨਿਆਂ ਵਲੋਂ ਉਥੇ ਹੋਇਆ ਜਾਂ ਇਥੇ ਹੋਇਆ ਸੀ ਕਿਹੜਾ ਕਿਸੇ ਤੋਂ ਲੁਕਿਆ ਹੈ ।

ਆਪ ਦੇ ਇਸ ਵਿਸ਼ੇ ਬਾਰੇ ਵਿਚਾਰਾਂ ਦੀ ਉਡੀਕ ਵਿੱਚ,

ਸਤਿਕਾਰ ਸਹਿਤ,

ਗੁਰਸ਼ਰਨ ਸਿੰਘ ਕਸੇਲ


(24/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਤਿਕਾਰ ਜੀਓ

ਦਰਸ਼ਨ ਸਿੰਘ ਘਣਕਸ ਜੀ ਦੀਆਂ ਚਿੜਾਂ ਜਾਂ ਝਿੜਕਾਂ (ਸਭ ਤੋ ਪਹਿਲਾਂ ਤਾਂ ਤੁਹਾਨੂੰ ਇਹ ਸਮਝ ਨਹੀ ਪਈ ਕੇ ਤੁਹਾਡੇ ਵਰਗੇ ਬੱਚਿਆਂ ਨੂੰ ਚੜਾਉਣ ਲਈ, ਮੈ ਏਹ ਸਬਦ {ਦਾਸਾਂ ਦਾ ਦਾਸ, ਪਰੋਫੈਸਰ, ਸੰਤ, ਮਹਾਂਪੁਰਖ} ਅਪਣੇ ਨਾ ਨਾਲ ਲਿਖ ਰਿਹਾ ਹਾਂ, ਜੇ ਤੂਹਾਡਾ ਆੜੀ ਥੋੜੇ ਜਿਹੇ ਸਮੇ ਵਿੱਚ ਦਾਸ ਦਾ ਖਿਤਾਬ ਹਾਸਲ ਕਰ ਸਕਦਾ ਹੈ, ਤਾਂ ਮੇਰਾ ਤਜੱਰਬਾ ਤਾਂ ਉਸ ਨਾਲੋ ਜਿਆਦਾ ਹੈ) ਸਾਨੂੰ ਅਸਲ ਵਿੱਚ ਚਿੜਾ ਨਹੀਂ ਰਹੀਆਂ ਬਲਕਿ ਨਸੀਹਤ ਦੇ ਰਹੀਆਂ ਨੇ ਕਿ ਅਸੀਂ ਕਿਉਂ ਡਿਗਰੀਆਂ ਲਈ ਅਖਰੀਂ ਲੜਾਈ ਵਿੱਚ ਉਲਝ ਰਹੇ ਹਾਂ। ਇਹ ਲੜਾਈ ਦਰ ਅਸਲ ਮੇਰੀ ਡਿਗਰੀ ਤੋਂ ਸ਼ੁਰੂ ਹੋਈ ਸੀ। ਮੈਂ ਉਸ ਦਾ ਸਪਸਟੀਕਰਣ ਦੇ ਚੁੱਕਾ ਹਾਂ। ਮੈਂ ਬਾਰ ਬਾਰ ਦਸ ਚੁੱਕਾ ਹਾਂ ਕਿ ਯੂਨੀਵਰਸਿਟੀ ਗਰਾਂਟ ਕਮੀਸ਼ਨ ਨੇ ਤਿੰਨ ਸਟੇਟਸ ਦੇ ਦਿਤੇ ਹਨ, ਇਸ ਲਈ ਜਿਹੜਾ ਕੋਈ ਵੀ ਯੂਨੀਵਰਸਿਟੀ ਵਲੋਂ ਮਾਨਤਾ ਪ੍ਰਾਪਤ ਕਾਲਜ ਵਿੱਚ ਪੜ੍ਹਾ ਰਿਹਾ ਹੈ ਉਹ ਪ੍ਰੋਫੈਸਰ ਹੀ ਕਹਾਇਆ ਜਾਵੇਗਾ। ਪਤਾ ਨਹੀਂ ਅਵਤਾਰ ਸਿੰਘ (ਲੰਡਨ) ਹੋਰ ਕੀ ਸੁਣਨਾ ਚਾਹੁੰਦੇ ਹਨ। ਗੁਰਮੁੱਖ ਸਜਣ ਕੀ ਦਸਣਗੇ ਕੇ ਮੇਰੇ ਤੋਂ ਹੀ ਕੇਵਲ ਇਹ ਸ਼ਪਸ਼ਟੀਕਰਣ ਕਿਉਂ ਮੰਗਿਆ ਗਿਆ ਜਦ ਕਿ ਪ੍ਰੋਫੈਸਰ ਲਿਖਣ ਵਾਲੇ ਇਥੇ ਹੋਰ ਵੀ ਹਨ, ਜਿਹੜੇ ਕਿ ਯੁਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾ ਵੀ ਨਹੀਂ ਰਹੇ। ਕਿਉਂ? ਇਹ ਦੋਹਰੇ ਮਾਪਦੰਡ ਕਿਉਂ? ਪਰ ਮੇਰੇ ਵੀਰ ਦਰਸ਼ਨ ਸਿੰਘ ਜੀ ਨੂੰ ਅਤੇ ਮੇਰੇ ਹੋਰ ਵੀਰਾਂ ਨੂੰ ਇਹ ਚੰਗਾ ਨਹੀਂ ਸੀ ਲਗਿਆ ਤਾਂ ਉਨ੍ਹਾਂ ਗੁਰਬਚਨ ਸਿੰਘ ਨੂੰ ਤੇ ਘੱਗੇ ਜੀ ਨੂੰ ਵੀ ਡਿਗਰੀਆਂ ਦਾ ਸਪਸਟੀਕਰਣ ਦੇਣ ਲਈ ਕਹਿਆ, ਜਿਹੜਾ ਕਿ ਨਹੀਂ ਦਿਤਾ ਗਿਆ, ਅਵਤਾਰ ਸਿੰਘ ਲੰਡਨ ਜੀ ਨੇ ਜਿਹੜੇ ਕੋਮੈਂਟਸ ਸਰਦਾਰ ਦਰਸ਼ਨ ਸਿੰਘ ਜੀ ਨੂੰ ਦਿਤੇ ਹਨ ਉਹ ਚੰਗੇ ਨਹੀਂ ਲਗੇ। ਦਰਸ਼ਨ ਸਿੰਘ ਜੀ ਵਡੇਰੇ ਹਨ, ਤਜਰਬੇਕਾਰ ਹਨ, ਉਹ ਜੇ ਸਾਨੂੰ ਝਿੜਕ ਵੀ ਰਹੇ ਹਨ ਤਾਂ ਸਾਡੇ ਭਲੇ ਲਈ। ਕੀ ਸਾਨੂੰ ਸਾਡੇ ਮਾਪੇ ਨਹੀਂ ਸਨ ਝਿੜਕਦੇ? ਕੀ ਅਸੀਂ ਆਪਣੇ ਮਾਪਿਆਂ ਨੂੰ ਵੀ ਕੋਮੈਂਟਸ ਦੇਂਦੇ ਸਾਂ। ਸ਼ਾਇਦ ਨਹੀਂ। ਹਾਂ ਇਹ ਪਦਾਰਥੀ ਯੁਗ ਹੈ। ਇਥੇ ਹਰ ਕੁੱਝ ਸੰਭਵ ਹੈ। ਇਥੇ ਮਾਵਾਂ ਨੂੰ ਰਸੀਆਂ ਨਾਲ ਨੂੜ ਕੇ ਦਰਿਆ ਵਿੱਚ ਸੁੱਟ ਦਿਤਾ ਜਾਂਦਾ ਹੈ। ਦੋ ਚਾਰ ਮਹੀਨੇ ਦੇ ਬਚਿਆਂ ਨਾਲ ਬਲਾਤਕਾਰ ਕੀਤਾ ਜਾਂਦੈ। ਇਸ ਪੱਥਰ ਦਿਲ ਅਤੇ ਪਦਾਰਥਵਾਦੀ ਸਮਾਜ ਵਿੱਚ ਸਭ ਕੁੱਝ ਸੰਭਵ ਹੈ। ਮੈਂ ਭੁਲ ਰਿਹਾ ਹਾਂ ਕਿ ਕੋਈ ਵਡੇਰਿਆਂ ਦਾ ਸਤਿਕਾਰ ਕਰੇਗਾ। ਦਰਸ਼ਨ ਸਿੰਘ ਜੀ ਨੂੰ ਪੰਜਾਬੀ ਟਾਈਪ ਰਾਇੰਟਗ ਦਾ ਵੀ ਨਹੀਂ ਪਤਾ ਪਰ ਉਹ ਫਿਰ ਵੀ ਮੇਹਨਤ ਕਰ ਕੇ ਲਿਖ ਰਹੇ ਨੇ। ਅਸੀਂ ਉਨ੍ਹਾਂ ਨਾਲ ਸਹਿਮਤ ਹੋਈਏ ਜਾਂ ਨਾਂ ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਤਾਂ ਬਣਦਾ ਹੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਔਰ ਨਿਮਰਤਾ ਸਾਹਿਤ ਬੇਨਤੀ ਕਰਦਾ ਹਾਂ ਕਿ ਜੋ ਕੁੱਝ ਉਚਾ-ਨੀਵਾਂ ਕਹਿਣਾ ਹੈ ਮੈਂ ਸੁਣਨ ਨੂੰ ਤਿਆਰ ਹਾਂ ਪਰ ਦਰਸ਼ਨ ਸਿੰਘ ਜੀ ਮੇਰੇ ਕਾਰਨ ਨਜ਼ਾਇਜ ਹਰਗਿਜ਼ ਨਾ ਬੋਲਿਆ ਜਾਵੇ।

ਬੇਨਤੀਕਾਰ

ਤਰਲੋਚਨ ਸਿੰਘ


(24/03/09)
ਦਰਸ਼ਨ ਸਿੰਘ ਘਣਕਸ

Dear Avtar,

Sat Shri Akal to you , and other readers.

It is so sad to know that your sense of humour is dead. Look here, there are people, I will call them Tom, Dick, Harry, they are writing on Skhmarg and at the end of their name they write ਦਾਸ-ਸੰਤ-ਸੇਵਾਦਾਰ-ਗਿਆਨੀ-ਪ੍ਰੋਫੈਸਰ,etc.To tease them ,I thought ,I will write all these names after my name, if they will get my massage and stop writing these self flattering names, that was my intention nothing more than that.

You and some other people write that thought of Guru Bani many times to tell me that only you people have AKAL, you should know well that even IDIOTIC are thinking that they are AKALWALE, there fore I suggest you to refrain to write that phrase again. I have never proclaimed to be role model; it is a false assessment by you.

I am asking again if some body can tell us {Gurcharan Singh Brar} how Inder Singh Ghaga and Gurbachan Singh Thailand has obtained their titles of Professorship. I personally think their titles are bogus.

Avtar Singh jee wake up I am not lying about anything, it is your AKAL misleading you to see me lying.

Let me tell you something more to wake you up, all the young readers are brighter then you, they understand easily what I am saying.

If Daljit Singh Hothi has the same AKAL than no body can help .You blind man {AVTAR} did not see Daljit was threatening me in his letter, and he threaten Mohinder Singh too, you are the same GANG.

If Gurchran Singh Brar {Jiwanwala} fail to explain the titles of professorship of 2 of his MENTROS than he should apologize, than we will move on to new things, admitting a mistake is wise step toward wisdom.

Avtar jee, go and get, some Ginkgo Biloba for your brain to help you maintain your AKAL .From now on you will not see any false title after my name, thanks.

Love and respect to all readers.{Darhsan Singh Ghankas}


(23/03/09)
ਅਵਤਾਰ ਸਿੰਘ ਲੰਡਨ

In his letter, addressed to Daljit Singh Hothi and all readers, Darshan Singh Ghankas declares that his real purpose of writing was taunting. According to my knowledge he is 64/65 years old Amritdhari person. He has no qualm about this declaration. What a role model of an Amritdhari,Gursikh old man who has very rich experience of life? Young sikh men and women would learn from him how to taunt on Sikhmarg while discussing Gurbani. In most of his writing,he is yelling and cursing about the lack of knowledge and wisdom of other people that they do not and can not understand Gurmat.
He has again raised the issue of degrees of Giani Inder Singh Ghagga and Giani Gurbachan Singh Thailandwale. Though he himself failed to offer any logical explanation that how the degrees are awarded.I would request him to say something about it.
In last para he requested the Sangat to tell him if he has written any lies ,and if any one could make him realise his mistake, he would beg pardon.I would very humbly request him to read again and again the below noted Shabad to understand, it will help him for introspection and find the root cause as to why an AMRITDHARI old man has to indulge in to an act of taunting while discussing Gurbani. Only Guru Nanak can make him realise his lies none else.
"Akleen sahib seweeaye akleen paeeai maan, Akleen padh ke bujheeaye akleen kichai daan"
SGGS.Page 1245.
May God bless him .
Regards. Avtar Singh. London.


(23/03/09)
ਦਰਸ਼ਨ ਸਿੰਘ ਘਣਕਸ

ਗੁਰਸ਼ਰਨ ਸਿੰਘ ਕਸੇਲ, ਅਤੇ ਸਾਰੇ ਪਾਠਕ ਜਨੋ, ਗੁਰੁ ਫਤੇ।

ਵੀਰ ਗੁਰਸ਼ਰਨ ਜੀ, ਤੇਰੇ ਅੱਖਰਾ ਵਿੱਚ ਐਨੀ ਮਿਠਾਸ, ਨਿਮਰਤਾ ਹੈ, ਮੈ ਮਜਬੂਰ ਹੋ ਗਿਆਂ ਹਾਂ ਲਿਖਣ ਵਾਸਤੇ।

ਮੈ ਗੁਰਬੱਕਸ ਸਿੰਘ ਕਾਲਾ ਅਫਗਾਨਾ ਵਾਲੀ ਗੱਲ ਛੱਡ ਲੈਣੀ ਹੈ, ਕਿਉਂਕ ਤੁਹਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਕਾਉਣ ਕੀ ਹੈ। ਪਿਡਾਂ ਵਿੱਚ ਇੱਕ ਗੱਲ ਕਹਿਦੇ ਹੁੰਦੇ ਸੀ: "ਕੱਲ ਦੀ ਭੂਤਨੀ ਸਿਵਇਆਂ ਚ ਅੰਧ"।

ਤੂਹਾਨੂੰ ਸਾਰਿਆਂ ਨੂੰ ਇੱਕ ਗੱਲ ਸੱਮਝ ਲੈਣੀ ਚਾਹੀ ਦੀ ਹੈ ਕੇ, ਰਾਗ ਮਾਲਾ ਅਤੇ ਖੰਡੇ ਦੀ ਪਾਹੁਲ ਤਿਆਰ ਕਰਨ ਦੀ ਪਰੰਮਪਰਾ ਪੁਰਾਤਨ ਹੈ, ਜੇ ਇਸ ਵਿੱਚ ਤੱਬਦੀਲੀ ਕਰਨੀ ਹੈ ਤਾਂ ਬਹੁਤ ਵੱਡਾ ਮਸਲਾ ਹੈ, ਇਸ ਨੂੰ ਕੱਲਾ ਕੈਹਰਾ ਨਹੀ ਕਰ ਸਕਦਾ ਹੈ, ਅਤੇ ਏਹ ਬਾਹਰ ਖੜੇ ਹੋ ਕੇ ਨਹੀ ਹੋ ਸਕਦਾ।

ਤੂਹਨੂੰ ਏਹ ਵੀ ਪਤਾ ਹੋਣਾ ਚਾਹੀਦਾ ਹੈ, ਕੇ ਪਾਹੁਲ ਤਿਆਰ ਕਰਨ ਦੀ ਵਿਧੀ ਵੀ ਬਹੁਤ Private,Secret ਹੂੰਦੀ ਹੈ, ਅਤੇ ਹੋਣੀ ਵੀ ਚਾਹੀਦੀ ਹੈ, ਸਾਰੀਆਂ ਕੋਮਾਂ ਦੀਆਂ ਕਈ ਚੀਜਾਂ ਪਰਾਈਵੈਟ ਹੁਦੀਆਂ ਹਨ।

ਮੈ ਤੂਹਾਨੂੰ ਨਹੀ ਦੱਸ ਸਕਦਾ ਮੈ ਕੇਹੜੀਆਂ ਬਾਣੀਆਂ ਪੱੜਦਾਂ ਹਾਂ, ਏਹ ਗੱਲ ਮੇਰੀ ਪਰਸਨੱਲ ਹੈ, ਅਗਰ ਤੂਸੀਂ ਪਾਹੁਲਧਾਰੀ ਹੋਂ, ਜੇ ਤੂੰਸੀ ਖਾਲਸੇ ਦੀ ਬਰਾਦਰੀ ਵਿੱਚ ਦਾਖਲਾ ਲੈ ਲਿਆ ਹੈ, ਫੇਰ ਤੂਸੀਂ ਮੈਨੂੰ ਦਰਸਨ ਦੇਣ ਦੀ ਕਿਰਪਾਲਤਾ ਕਰੋ, ਅਸੀਂ ਮਿਲ ਕੇ ਵਿਚਾਰ ਕਰਾਂਗੇ।

ਵਾਲ ਦੀ ਖੱਲ ਲਾਉਣੀ ਛੱਡੋ, ਸਾਰੀਆਂ ਕੋਮਾਂ ਵਿੱਚ ਗਿਰਾਵਟ ਆ ਜਾਂਦੀ ਹੈ, ਸਾਡੇ ਵਿੱਚ ਵੀ ਆ ਚੁਕੀ ਹੈ, ਸਹਿਜੇ ਸਹਜਿੇ ਚਲੋ, ਭਾਣੇ ਵਿੱਚ ਆ ਜਾੳ, ਕਾਂਮਰੇਡਾ ਵਾਲੀਆਂ ਢੂਚਰਾਂ ਤੋ ਹੱਟ ਜਾਓ, ਜਿਨਾ ਕੁ ਕਰ ਸਕਦੇ ਹੋ ਕਰੀ ਜਾਉ, ਲੋਕਾਂ ਨਾਲ ਆਡੇ ਨਾ ਲਉ।

ਸਕੂਲ ਵਿੱਚ ਦਾਖਲਾ ਲੇਣ ਲੱਗੇ ਸਕੂਲ ਦੇ ਕਨੂਨਾ ਨੂੰ ਨਾ ਪੂਛੌ, ਸਾਰੀ ਉਮਰ ਦਾਖਲਾ ਨਹੀ ਮਿਲਣਾ। ਦਾਖਲਾ ਲੇ ਕੇ ਹੀ, ਖਾਲਸਾ ਸਕੂਲ ਦੀਆਂ ਕੰਦਾਂ ਨੂੰ ਨਮਾ ਰੰਗ ਕੀਤਾ ਜਾ ਸਕਦਾ ਹੈ। ਕੇਸਾਧਾਰੀ ਹੋਣਾ ਪਹਿਲਾ ਕਦਮ ਹੈ, ਸਿਖ ਦੀ ਨਿਸਾਨੀ ਹੈ, ਤੇ ਕੁਦਰੱਤ ਦਾ ਅਸੂਲ ਹੈ, ਖਾਲਸਾ ਵੀ ਕੁਦਰੱਤ ਦਾ ਹੀ ਪੈਦਾ ਕੀਤਾ ਹੋਇਆ ਕਰਿਸਮਾ ਹੈ, ਜਿਸ ਨੇ ਮੁਗਲ ਨੂੰ ਹਿਦੂੰਸਤਾਨ ਦੀ ਧਰਤੀ ਤੋ ਵਾਹਰ ਕੱਢ ਸੁਟਿਆ ਸੀ, ਖਾਲਸਾ ਵੀ ਦੱਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਪਰਗੱਟ ਹੋਇਆ ਸੀ, ਕੁਦਰੱਤ ਦੀ ਖ੍ਹੇਡ ਸੀ।

ਤੂਹਾਨੂੰ ਏਹ ਵੀ ਪਤਾ ਹੋਣਾ ਚਾਹੀਦਾ ਹੈ ਕੇ, ਪਾਹੂਲਧਾਰੀਆਂ ਦੀਆਂ ਹੀ ਲਸਿਟਾਂ ਬਣੀਆਂ ਸਨ 1984 ਵਿਚ, ਅਤੇ ਅੱਜ ਵੀ ਪਾਹੁਲਧਾਰੀਆਂ ਤੇ ਨਿਗਾ ਰੱਖੀ ਜਾਂਦੀ ਹੈ, ਪਾਹੁਲਧਾਰੀਆਂ ਦੇ ਹੀ ਵੀਜੇ ਰੋਕੇ ਜਾਂਦੇ ਹਨ, ਤੂਹਾਡੇ ਨਹੀ, ਅਸੀਂ ਲੋਕ 35 ਸਾਲ ਅਪਣੀ ਜਨਮ ਭੂਮੀ ਦੇ ਦਰਸ਼ਨ ਨਹੀ ਕਰ ਸਕੇ।

ਭੂਲ ਚੁਕ ਮਾਫ ਕਰ ਦੇਣੀ, --ਖਿਆਲ, ਅਪਣੇ ਅਪਣੇ ਹਨ।

ਪਿਆਰ ਨਾਲ, ਦਰਸ਼ਨ ਸਿੰਘ ਘਣਕਸ।

(ਅਸੀਂ ਪਹਿਲਾਂ ਵੀ ਦਰਸ਼ਨ ਸਿੰਘ ਘਣਕਸ ਨੂੰ ਬੇਨਤੀ ਕੀਤੀ ਸੀ ਅਤੇ ਹੁਣ ਫਿਰ ਕਰ ਰਹੇ ਹਾਂ ਕਿ ਤੁਸੀਂ ਚਿੱਠੀ ਸਾਨੂੰ ਭੇਜਣ ਤੋਂ ਪਹਿਲਾਂ ਕਿਸੇ ਦੋਸਤ ਤੋਂ ਸਪੈਲਿੰਗ ਠੀਕ ਕਰਵਾ ਲਿਆ ਕਰੋ। ਅਸੀਂ ਥੋੜੀਆਂ ਜਿਹੀਆਂ ਗਲਤੀਆਂ ਤਾਂ ਠੀਕ ਕਰ ਸਕਦੇ ਹਾਂ ਇਤਨੀਆਂ ਜ਼ਿਆਦਾ ਨਹੀਂ ਜਿਤਨੀਆਂ ਕਿ ਤੁਹਾਡੀ ਚਿੱਠੀ ਵਿਚ ਹੁੰਦੀਆਂ ਹਨ-ਸੰਪਾਦਕ)


(23/03/09)
ਦਲਬੀਰ ਸਿੰਘ

(ਏਹ ਜਿੰਦ ਤਕੜੀ ਪੰਥ ਦੀ)
ਮੈ ਜਦੋਂ ਸੀ ਜਮਿਆ ਮੇਰੇ ਗੱਲ ਪਾਈ ਗੂਹਥੜੀ,
ਮਾਂ ਮੇਰੀ ਸੀਅ ਕੇ ਪਾ ਦਿਤੀ ਮੇਰੇ ਪਿਓ ਦੀ ਪਗੜੀ।
ਨਾਲੇ ਦੇਵੇ ਲੋਰੀਆ, ਨਾਲੇ ਥਾਪੀਆਂ ਦੇ ਦੇ ਆਖੇ,
ਮੈ ਗੂਹਥੜੀ ਤੇ ਤਕੜੀ ਘਡਾਈ ਹੈ ਮੇਰੇ ਕੰਨ ਚ ਆਖੇ।
ਨਾਲ ਚੋਵੀ ਘੰਟੇ ਰਖਣੀ ਮੈਨੂ ਦੇਵੇ ਨਿਤ ਹਦਾਇਤਾਂ,
ਮੂਸ਼ਕਲ ਵਿੱਚ ਬੀ ਰੈਹਿਣ ਗੀਆਂ ਸੱਬ ਦੂਰ ਬੂਲਾਂਵਾਂ।
ਅੱਜ ਬੀ ਸੀਨੇ ਨਾਲ ਮੈ, ਓਹ ਗੂਹਥੜੀ ਲਾ ਕੇ ਰਖੱਦਾਂ,
ਕੋਟ ਕਚੈਹਰੀ ਜਾਮਾਂ ਤਾਂ ਮੈ ਗੂਹਥੜੀ ਜੇਬ ਚ ਰਖਦਾਂ।
ਮੈ ਆਪਣੀ ਮਾਂ ਦਾ ਪਲੇਠਾ ਪੂਤ, ਸੱਬ ਨੂ ਬੜਾ ਪਿਆਰਾ,
ਮੈਨੂ ਫਰੈਂਕਫੋਰਟੀਏ ਆਖਦੇ ਤਾਇਆ ਕੂੱਕੜਪਿੰਡ ਵਾਲਾ।
ਆਪਣੇ ਸਰੀਕਾਂ ਅਗੇ ਖੱੜ ਜਾਂ ਮੈ ਬਣ ਕੇ ਦਿਵਾਨਾਂ,
ਮੈਨੂ ਕੋਮ ਮੇਰੀ ਆਖਦੀ ਤਾਇਆ ਤੂ ਤਾਂ ਪੰਥ ਪਰਵਾਨਾਂ।
ਮੈ ਆਪਣੀ ਗੂਹਥੜੀ ਰਖੀ ਸਾਂਬ ਕੇ ਤਕੜੀ ਦੀ ਫੋਟੋ ਵਾਲੀ,
ਏਨੂ ਫਰੇਮ ਚ ਜੜਾ ਕੇ ਰਖ ਲਓ ਆਖੇ ਮੇਰੀ ਘਰ ਵਾਲੀ।
ਪੰਥ ਦਰਦੀਆਂ ਮੈਨੂ ਪੰਥ ਲਈ ਹੈ ਤੂਰਨਾ ਸਿਖਾਇਆ,
ਪੁਰਜਾ ਪੁਰਜਾ ਕੋਮ ਲਈ ਕਟਾਵਣਾ ਮੈਨੂ ਸਮਜਾਇਆ।
ਤਾਈਓ ਤਾਂ ਸੀਸ ਤਲੀ ਤੇ ਰੱਖ ਕੇ ਮੈ ਗਲੀ ਚ ਆਇਆ,
ਨਹੀ ਆਪਣੇ ਦਿਲ ਨੂ ਕਦੇ ਕੋਈ ਮੈ ਸਦਮਾਂ ਲਾਇਆ।
ਮੈ ਯਾਰਾਂ ਦਾ ਯਾਰ ਹਾਂ ਦੋਸਤੋ ਦੂਸ਼ਮਨ ਦਾ ਬੀ ਬੇਲੀ,
ਮੈ ਸਦਾ ਸੱਚ ਲਈ ਨਿਤਰਦਾ ਨਹੀ ਪੋਦਾਂ ਕਦੇ ਪਹੇਲੀ।
ਮੇਰਾ ਸਰੀਰ ਇੱਕ ਇਮਾਨਤ ਹੈ ਪੰਥ ਲਈ ਮੈ ਆਖਾ ਭਾਈ,
ਪੰਥ ਦੀ ਤਕੜੀ ਮੈ ਆਪਣੀ ਸ਼ਾਤੀ ਤੇ ਡੂੰਗੀ ਖੁਦਵਾਈ।
ਮੈ ਮਾਈਕ ਤੇ ਸਦਾ ਸਤਿਕਾਰਦਾ ਮੇਰੇ ਗੁਰੂ ਗਰੀਬ ਨਿਵਾਜਾ,
ਗਰੀਬ ਸਿਖ ਬਾਹਾਂ ਓਲਾਰਦਾ ਆਪਣੀ ਦਾਤਾ ਧੂੜ ਬਣਾਲਾ।
ਮੈਨੂ ਜਥੇ ਬੰਦੀਆਂ ਮਾਣ ਨਾਲ ਕਹਿੰਦੀਆ ਪੰਥ ਦੀ ਅਵਾਜ,
ਕੂਕੱੜ ਪਿੰਡੀਏ ਤੇ ਤੇਰੀ ਮੇਹਰ ਹੈ ਮੇਰੇ ਦਾਤਾ ਦੀਨ ਦਿਆਲ।
ਵਾਹ ਮੇਰੀ ਗੂਹਥੜੀਏ ਤਕੜੀ ਵਾਲੀਏਤੂੰ ਕੀ ਕੀ ਰੰਗ ਦਿਖਾਏ,
ਦਲਬੀਰ ਸਿੰਘ ਹੋਣੀ ਚੂਕ ਫਰਸ਼ ਤੋ ਤੂੰ ਅਰਸ਼ ਤੇ ਪੋਂਹਚਾਏ।

Dalbir Singh Kukarpindia
Westerbach str 291
65936 Frankfurt/m
Germany
Tel:- 00496934829654
Tel:- 00491719459654


(22/03/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਦਰਸ਼ਨ ਸਿੰਘ ਘਣਕਸ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਆਪਨੇ ਆਪਣੀ ੨੧-੩-੦੯ ਤਰੀਖ ਵਾਲੀ ਚਿੱਠੀ ਵਿਚ ਲਿਖਿਆ ਹੈ ਕਿ, 4—ਤੁਹਾਡੇ ਲੀਡਰ ਦਾ ਸਾਰਾ ਪਰਚਾਰ ਗੁਰਬਖਸ ਸਿੰਘ ਕਾਲੇ ਅਫਗਾਨੇ ਦਾ ਚੋਰੀ ਕੀਤਾ ਹੋਇਆ ਹੈ”। ਸਰਦਾਰ ਘਣਕਸ ਜੀ, ਮੇਰੀ ਜਾਣਕਾਰੀ ਵਿਚ ਤਾਂ ਅਜੇ ਤੀਕਰ ਕੋਈ ਅਜਿਹਾ ਇਨਸਾਨ ਨਹੀਂ ਹੈ ਜਿਸਨੇ ਇਹ ਦਾਅਵਾ ਕੀਤਾ ਹੋਵੇ ਕਿ ਉਸਨੇ ਆਪਣੇ ਪਿੱਛਲੇ ਜਨਮ ਵਿਚ ਕੀਤੀ ਡਾਕਟਰ, ਪ੍ਰੋ., ਗਿਆਨੀ ਜਾਂ ਕੋਈ ਹੋਰ ਗਿਆਨ ਹਾਸਲ ਕਰਨ ਵਾਲੀ ਡਿਗਰੀ ਜਨਮ ਸਮੇਂ ਨਾਲ ਹੀ ਲੈਕੇ ਆਇਆ ਸੀ । ਇਸ ਕਰਕੇ ਉਸਨੂੰ ਇਸ ਸੰਸਾਰ ਵਿਚ ਦੁਬਾਰਾ ਪੜ੍ਹਨ ਲਿਖਣ ਜਾਂ ਕੁਝ ਸਿਖਣ ਦੀ ਜਰੂਰਤ ਨਹੀਂ ਹੈ ਜਾਂ ਉਸ ਵਿਦਿਆ ਤੋਂ ਅੱਗੇ ਪੜ੍ਹਨਾ ਚਾਲੂ ਕਰਨਾ ਹੈ । (ਜਿਹੜੇ ਵੀਰ ਆਵਾਗਉਣ ਨੂੰ ਮੰਨਦੇ ਵੀ ਹਨ ) ਆਪਾਂ ਸਾਰੇ ਇਸ ਸਮਾਜ ਵਿਚ ਰਹਿੰਦੇ ਹੋਏ ਇਕ ਦੂਸਰੇ ਕੋਲੋ ਕੁਝ ਨਾ ਕੁਝ ਆਖਰੀ ਸਵਾਸਾਂ ਤੀਕਰ ਸਿੱਖਦੇ ਹਾਂ । ਜਿਵੇਂ ਉਦਾਹਰਣ ਦੇ ਤੌਰ ਤੇ ਮੈਂ ਸਿੱਖ ਮਾਰਗ ਰਾਹੀਂ ਕਈ ਗੱਲਾਂ ਬਾਰੇ ਆਪ ਕੋਲੋਂ, ਪ੍ਰੋ. ਤਰਲੋਚਨ ਸਿੰਘ ਜੀ, ਸ੍ਰ. ਗੁਰਚਰਨ ਸਿੰਘ ਜੀ, ਸ੍ਰ. ਸਰਵਜੀਤ ਸਿੰਘ ਜੀ, ਜਸਵੀਰ ਸਿੰਘ ਜੀ ਆਦਿਕ ਕਈ ਹੋਰ ਲੇਖਕਾਂ ਅਤੇ ਪਾਠਕਾਂ ਕੋਲੋਂ ਵੀ ਸਿਖੀਆਂ ਹਨ । ਸੋ, ਜੋ ਆਪ ਜੀ ਨੇ ਇਹ ਲਿਖਿਆ ਹੈ, “ਤੁਹਾਡੇ ਲੀਡਰ ਦਾ ਸਾਰਾ ਪਰਚਾਰ ਗੁਰਬਖਸ ਸਿੰਘ ਕਾਲੇ ਅਫਗਾਨੇ ਦਾ ਚੋਰੀ ਕੀਤਾ ਹੋਇਆ ਹੈ”, ਸੋ, ਹੋ ਸਕਦਾ ਹੈ ਕਿ ਸ੍ਰ. ਕਾਲਾ ਅਫਗਾਨਾ ਜੀ ਨੇ ਵੀ ਦਸ਼ਮ ਗ੍ਰੰਥ ਜਾਂ ਗੁਰਮਤਿ ਬਾਰੇ ਕਿਸੇ ਤੋਂ ਕੁਝ ਸਿਖਿਆ ਹੋਵੇ ? ਜਿਵੇਂ ਕਿ ਦਸ਼ਮ ਗ੍ਰੰਥ ਬਾਰੇ ਗਿਆਨੀ ਭਾਗ ਸਿੰਘ ਜੀ ਅੰਬਾਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਜੀ ਜਾਂ ਕੋਈ ਹੋਰ ਵੀ ਹੋ ਸਕਦਾ ਹੈ ।
ਤੁਹਾਡੀਆਂ ਲਿਖੀਆਂ ਚਿੱਠੀਆਂ ਪੜ੍ਹਕੇ ਇਹ ਤਾਂ ਪਤਾ ਲੱਗ ਗਿਆ ਹੈ ਕਿ ਤੁਸੀਂ ਖੰਡੇ ਬਾਟੇ ਦੀ ਪਾਹੁਲ ਧਾਰਨ ਕੀਤੀ ਸੀ । ਇਹ ਦੱਸਣ ਦੀ ਖੇਚਲ ਕਰਨੀ ਕਿ ਪਾਹੁਲਧਾਰੀ ਬਣੇ ਰਹਿਣ ਲਈ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ ? ਜਿਸ ਪਾਹੁਲਧਾਰੀ ਦੀ ਪੰਜ ਬਾਣੀਆਂ ਵਿਚੋਂ ਤਿੰਨ ਬਾਣੀਆਂ ‘ਤੇ ਕੋਈ ਸ਼ਰਧਾ ਹੀ ਨਹੀਂ ਰਹੀ ਅਤੇ ਉਹ ਉਹਨਾ ਬਾਣੀਆਂ ਨੂੰ ਗੁਰੂ ਜੀ ਦੀ ਲਿਖਤ ਹੀ ਨਹੀਂ ਮੰਨਦਾ, ਫਿਰ ਉਹ ਪਾਹੁਲਧਾਰੀ ਕਿਵੇਂ ਰਿਹਾ ? ਹੁਣ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਦਸ਼ਮ ਗ੍ਰੰਥ ਵਿਚੋਂ ਪਾਹੁਲ ਧਾਰਨ ਕਰਨ ਸਮੇਂ ਪੜੀ੍ਆਂ ਜਾਂਦੀਆਂ ਤਿੰਨ ਬਾਣੀਆਂ ਗੁਰੂ ਜੀ ਦੀਆਂ ਨਹੀਂ ਹਨ ਜਾਂ ਗੁਰਬਾਣੀ ਦਾ ਰੁਤਬਾ ਨਹੀਂ ਰੱਖਦੀ; ਇਸ ਕਰਕੇ ਤੁਸੀਂ ਤਾਂ ਹੁਣ ਉਨ੍ਹਾਂ ਨੂੰ ਪੜ੍ਹਦੇ ਵੀ ਨਹੀਂ ਹੋਵੇਗੇ ? ਇਵੇਂ ਹੀ ਕੱਲ੍ਹ ਨੂੰ ਕੋਈ ਪਾਹੁਲਧਾਰੀ ਇਹ ਕਹੇ ਮੈਂ ਆਪਣੀ ਦਾਹੜੀ ਥੋੜੀ-ਥੋੜੀ ਹੇਠੋ ਕੱਟ ਦਿਆਂ ਤਾਂ ਕੀ ਉਹ ਪਾਹੁਲਧਾਰੀ ਰਹੇਗਾ ? ਕੀ ਪਾਹੁਲਧਾਰੀ ਬਣੇ ਰਹਿਣ ਲਈ ਪੰਜ ਬਾਣੀਆਂ ਵੀ ਉਹਨੀਆਂ ਹੀ ਜਰੂਰੀ ਨਹੀਂ, ਜਿੰਨਾਂ ਪੂਰਨ ਕੇਸਾਧਾਰੀ ਹੋਣਾ ਜਰੂਰੀ ਹੈ ? ਕੀ ਸਿਰਫ ਦੋ ਬਾਣੀਆਂ ਪੜ੍ਹਕੇ ਪਾਹੁਲ ਲਈ ਜਾ ਸਕਦੀ ਹੈ ?
ਇਸ ਵਿਸ਼ੇ ਬਾਰੇ ਹੋਰ ਵਿਚਾਰ ਆਪ ਦੇ ਜਵਾਬ ਆਉਣ ਤੇ ਫਿਰ ਕਰਾਂਗੇ ।
ਉਪਰ ਮੰਗੀ ਜਾਣਕਾਰੀ ਦੇਣ ਲਈ ਆਪ ਦਾ ਧੰਨਵਾਦੀ ਹੋਵਾਂਗਾ ।
ਆਪ ਦੀ ਚਿੱਠੀ ਦੀ ਉਡੀਕ ਵਿਚ,
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(21/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਮੈਂ ਅਕਸ਼ਰ ਸੋਚਦਾਂ

ਜੇ 2+2 ਚਾਰ ਹੀ ਹੁੰਦੇ

ਤਾਂ ਫਿਰ ਰੱਬ ਦੀ ਲੋੜ ਕੀਉਂ?

ਜੇ ਉਹ ਗਿਆਨ ਨਾਲ ਹੀ ਮਿਲਦਾ

ਤਾਂ ਫਿਰ ਬੁਧ ਨੂੰ ਸਾਂਤ ਬਹਿਣ ਦੀ ਲੋੜ ਕਿਉਂ?

ਜੇ ਰੱਬ ਯੂਨੀਵਰਸਿਟੀਆਂ ਦੇ ਇਲਮ ਨਾਲ ਮਿਲਦਾ

ਤਾਂ ਫਿਰ ਵਿਦਵਾਨਾਂ ਵਿੱਚ ਹਉਮੈ ਕਿਉਂ?

ਜੇ ਰੱਬ ਹਿਸਾਬੀਂ ਕਿਤਾਬੀਂ ਮਿਲਦਾ

ਤਾਂ ਫਿਰ ਮੋਦੀ ਖਾਨਾ ਲੁਟਾਣ ਦੀ ਲੋੜ ਕਿਉਂ?

ਭਲਿਓ ਲੋਕੋ, ਨਾ ਰੱਬ ਮਿਲਦਾ ਇਲਮ ਕਿਤਾਬੀਂ

ਨਾ ਮਿਲਦਾ ਵਿੱਚ ਚਲਾਕਾਂ

ਨਾ ਰੱਬ ਮਿਲੇ ਵਿੱਚ ਪੱਥਰਾਂ ਦੇ

ਨਾ ਰਹਿੰਦਾ ਵਿੱਚ ਹਿਸਾਬਾਂ

ਭੋਲੇ ਭਾ ਰੱਬ ਉਨ੍ਹਾਂ ਨੂੰ ਮਿਲਦਾ

ਜਿਨ੍ਹਾਂ ਦੀਆਂ ਨੀਤਾਂ ਸੱਚੀਆਂ

***************

ਦਲਜੀਤ ਸਿੰਘ ਹੋਠੀ ਨੂੰ: ਤੁਸੀਂ ਕਿਵੇਂ ਬਚੋਗੇ

80% ਮੁੰਡੇ ਨਸ਼ੇ ਕਰ ਰਹੇ ਨੇ

ਇਹ ਦੁਖਦਾਈ ਹੈ

ਸੇਠੀ ਜੀ, ਕਦੀਂ ਸੋਚਿਆ

100% ਵੱਡੇ ਵੀ ਨਸ਼ੇ ਕਰ ਰਹੇ ਨੇ

ਇਹ ਉਸ ਤੋਂ ਵੀ ਵੱਧ ਦੁਖਦਾਈ ਹੈ

ਸਾਨੂੰ ਸਾਰਿਆਂ ਨੂੰ ਹੀ ਨਸ਼ਾ ਹੈ

ਕਿਸੇ ਨੂੰ ਨਸ਼ਾ ਹੈ ਦਾਰੂ ਅੰਗ੍ਰੇਜੀ ਦਾ

ਕਿਸੇ ਨੂੰ ਨਸ਼ਾ ਹੈ ਖਾਣ ਔਰ ਪੀਣ ਦਾ

ਕਿਸੇ ਨੂੰ ਨਸ਼ਾ ਹੈ ਚਰਸ ਅਫੀਮ ਦਾ

ਕਿਸੇ ਨੂੰ ਨਸ਼ਾ ਹੈ ਪੈਸੇ ਔਰ ਜਮੀਨ ਦਾ

ਇਕ ਨਸ਼ੇ ਤੋਂ ਹਟੋਗੇ ਤਾਂ ਦੂਜੇ ਵਿੱਚ ਜਾ ਫਸੋਗੇ

ਇਹ ਨਸ਼ੀਲਾ ਸੰਸਾਰ ਹੈ

ਸੋਚੋ! ਕੁੱਝ ਉਪਾਆ ਕਰੋ! ਖੁਦ ਨੂੰ ਬਚਾਉਣ ਦਾ

ਇਹ ਨਸ਼ੀਲਾ ਸੰਸਾਰ ਹੈ

ਸੋਚੋ! ਕੁੱਝ ਉਪਾਆ ਕਰੋ! ਖੁਦ ਨੂੰ ਬਚਾਉਣ ਦਾ

ਦਲਜੀਤ ਸਿੰਘ ਹੋਠੀ ਜੀ ਤੁਸੀ ਹੋ, ਇਸ ਵਿੱਚ ਕੋਈ ਸ਼ਕ ਨਹੀਂ। ਤੁਹਾਡਾ ਫੋਨ ਨੰਬਰ ਵੀ ਹੈ ਇਸ ਵਿੱਚ ਵੀ ਕੋਈ ਸ਼ਕ ਨਹੀਂ, ਪਰ ਤੁਹਾਡੀ ਬੋਲੀ ਵਿੱਚ ਕੋਈ ਹੋਰ ਹੈ ਇਸ ਵਿੱਚ ਵੀ ਕੋਈ ਸ਼ਕ ਨਹੀਂ। ਆਪਣੀ ਬੋਲੀ ਬੋਲਿਆ ਕਰੋ, ਚਾਹੇ ਜਿਹੋ ਜਿਹੀ ਮਰਜੀ ਹੋਵੇ।

ਹਾਂ ਸਿੱਖ ਮਾਰਗ ਤੇ ਪਈਆਂ ਮੇਰੀਆਂ ਸਾਰੀਆਂ ਚਿਠੀਆਂ ਵਿਚੋਂ ਉਹ ਚਿਠੀ ਸੰਗਤ ਸਾਹਮਣੇ ਕਰੋ ਜਿਸ ਵਿੱਚ ਮੈਂ ਲਿਖਿਆ ਹੋਵੇ ਕਿ ਮੇਰੇ ਵਿਚੋਂ ਤਰੰਗਾਂ ਨਿਕਲਦੀਆਂ ਹਨ। ਜੇ ਤੁਹਾਨੂੰ ਜਾਂ ਤੁਹਾਡੇ ਅੰਦਰ ਕਿਸੇ ਹੋਰ ਨੂੰ ਮਹਿਸੂਸ ਹੋ ਰਿਹਾ ਹੋਵੇ ਕਿ ਮੇਰੇ ਵਿਚੋਂ ਤਰੰਗਾਂ ਨਿਕਲ ਰਹੀਆਂ ਹਨ ਤਾਂ ਇਹ ਮੇਰੇ ਲਈ ਫੱਖਰ ਵਾਲੀ ਗੱਲ ਹੈ।

ਤਰਲੋਚਨ ਸਿੰਘ


(21/03/09)
ਇੰਟਰਨੈਸ਼ਨਲ ਸਿੱਖ ਮਿਸ਼ਨ

ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਸਨਮਾਨ ਭੇਟ
ਚੰਡੀਗੜ੍ਹ (ਵਿਸ਼ੇਸ਼ ਪਤਰਪ੍ਰੇਰਕ) – ਅਜ ਏਥੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿੱਚ ਸਿੱਖ ਤਵਾਰੀਖ਼ ਦੇ ਲੇਖਕ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਐਵਾਰਡ ਭੇਟ ਕੀਤਾ ਗਿਆ। ਇਹ ਸਨਮਾਨ ਸਿੱਖ ਮਿਸ਼ਨ ਇੰਟਰਨੈਸ਼ਨਲ, ਸ਼੍ਰੋਮਣੀ ਅਕਾਲੀ ਦਲ (ਦਿੱਲੀ), ਗੁਰਮਤਿ ਨਾਰੀ ਮੰਚ, ਭਾਈ ਲਾਲੋ ਫ਼ਾਊਂਡੇਸ਼ਨ, ਸ਼੍ਰੋਮਣੀ ਸਿੱਖ ਸਮਾਜ, ਖਾਲਸਾ ਪੰਚਾਇਤ, ਗੁਰੂ ਨਾਨਕ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਸਿੱਖ ਪਾਰਲੀਮੈਂਟ, ਵਰਲਡ ਸਿੱਖ ਰਾਈਟਰਜ਼ ਕਾਨਫ਼ਰੰਸ, ਗੁਰਮਤਿ ਟਕਸਾਲ, ਮੀਰੀ ਪੀਰੀ ਦਲ ਤੇ ਹੋਰਨਾਂ ਕਈ ਸੰਸਥਾਵਾਂ ਵੱਲੋਂ ਭੇਟ ਕੀਤਾ ਗਿਆ। ਸਨਮਾਨ ਭੇਟ ਕਰਨ ਦੀ ਸੇਵਾ ਸ ਗੁਰਵਿੰਦਰ ਸਿੰਘ ਸ਼ਾਮਪੁਰਾ ਮੈਂਬਰ ਸ਼੍ਰੋਮਣੀ ਕਮੇਟੀ, ਸ ਅਮਰ ਸਿੰਘ ਚਾਹਲ ਐਡਵੋਕੇਟ ਪ੍ਰਧਾਨ ਬਾਰ ਐਸੋਸੀਏਸ਼ਨ ਚੰਡੀਗੜ੍ਹ, ਸ ਗੁਰਿੰਦਰਪਾਲ ਸਿੰਘ ਧਨੌਲਾ ਚੇਅਰਮੈਨ ਮੀਰੀ ਪੀਰੀ ਦਲ, ਸ ਹਰਮਿੰਦਰ ਸਿੰਘ ਢਿੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿਲੀ) ਪੰਜਾਬ ਸਰਕਲ, ਸ ਸਤਨਾਮ ਸਿੰਘ ਪਾਊਂਟਾ ਸਾਹਿਬ ਸਾਬਕਾ ਚੇਅਰਮੈਨ ਦਲ ਖਾਲਸਾ, ਸ ਜਸਵਿੰਦਰ ਸਿੰਘ ਚੇਅਰਮੈਨ ਭਾਈ ਲਾਲੋ ਫ਼ਾਊਂਡੇਸ਼ਨ, ਕਰਨਲ ਗੁਰਦੀਪ ਸਿੰਘ ਮੁਖੀ ਸ਼੍ਰੋਮਣੀ ਸਿੱਖ ਸਮਾਜ, ਡਾਕਟਰ ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ, ਸ ਅਮਰਜੀਤ ਸਿੰਘ ਚੰਦੀ ਕਨਵੀਨਰ ‘ਦ ਖਾਲਸਾ’ ਨੇ ਭੇਟ ਕੀਤਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਤਰਲੋਚਨ ਸਿੰਘ, ਸ ਗੁਰਚਰਨ ਸਿੰਘ ਵਣਜਾਰਾ ਫ਼ਾਊਂਡਸ਼ਨ, ਸ ਜਸਵੰਤ ਸਿੰਘ ਮਾਨ ਪ੍ਰਧਾਨ ਆਲ ਇੰਡੀਆ ਸ਼ੌਮਣੀ ਅਕਾਲੀ ਦਲ, ਸ ਸੁਖਦੇਵ ਸਿੰਘ ਗੁਰਮਤਿ ਟਕਸਾਲ, ਸ ਜੋਗਿੰਦਰ ਸਿੰਘ ਦੀਪ ਕਨਵੀਨਰ ਗੁਰੁ ਨਾਨਕ ਇੰਸਟੀਚਿਊਟ, ਸਰਬਜੀਤ ਕੌਰ ਤੇ ਜਗਮੋਹਣ ਕੋਰ ਗੁਰਮਤਿ ਨਾਰੀ ਮੰਚ ਤੇ ਹੋਰ ਬਹੁਤ ਸਾਰੀਆਂ ਹਸਤੀਆਂ ਹਾਜ਼ਰ ਸਨ। ਸ ਅਮਰਜੀਤ ਸਿੰਘ ਚੰਦੀ ਨੇ ਸਾਰਿਆਂ ਵਲੋਂ ਪਹਿਲਾਂ ਡਾ: ਦਿਲਗੀਰ ਵਾਸਤੇ ‘ਨੈਸ਼ਨਲ ਹਿਸਟੋਰੀਅਨ ਆਫ਼ ਸਿੱਖਇਜ਼ਮ’ ਦਾ ਐਵਾਰਡ ਐਲਾਣਿਆ ਪਰ ਮਗਰੋਂ ਸ ਜਸਵੰਤ ਸਿੰਘ ਮਾਨ ਨੇ ਸੁਝਾਅ ਦਿੱਤਾ ਕਿ ਡਾਕਟਰ ਦਿਲਗੀਰ ਨੂੰ “ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ” ਦਾ ਸਨਮਾਨ ਵਧੇਰੇ ਸਹੀ ਹੈ। ਇਸ ਨੂੰ ਸਾਰਆਂ ਜਥੇਬੰਦੀਆਂ ਤੇ ਹਾਜ਼ਰੀਨ ਸੰਗਤਾਂ ਨੇ ਪ੍ਰਵਾਨ ਕੀਤਾ ਤੇ ਸਨਮਾਨ ਦੀ ਸਾਈਟੇਸ਼ਨ ਬਦਲ ਦਿੱਤੀ ਗਈ। ਸਨਮਾਨ ਬਾਰੇ ਬੋਲਦਿਆਂ ਸ ਚੰਦੀ ਨੇ ਕਿਹਾ ਕਿ ਡਾ ਦਿਲਗੀਰ ਦਾ ਇਹ ਸਨਮਾਨ ਤੁੱਛ ਹੈ। ਸ ਮਾਨ ਨੇ ਕਿਹਾ ਕਿ ਡਾ ਦਿਲਗੀਰ ਦਾ ਨਾਂ ਆਪਣੇ ਆਪ ਵਿੱਚ ਸਨਮਾਨ ਹੈ। ਸ ਗੁਰਿੰਦਰਪਾਲ ਸਿੰਘ ਧਨੌਲਾ, ਸ ਅਮਰ ਸਿੰਘ ਚਾਹਲ, ਸ ਗੁਰਵਿੰਦਰ ਸਿੰਘ ਸ਼ਾਮਪੁਰਾ, ਸ ਸਤਨਾਮ ਸਿੰਘ ਦਲ ਖਾਲਸਾ, ਡਾਕਟਰ ਦਰਸ਼ਨ ਸਿੰਘ ਤੇ ਹੋਰਨਾਂ ਸਾਰਿਆਂ ਨੇ ਵੀ ਡਾ ਹਰਜਿੰਦਰ ਸਿੰਘ ਦਿਲਗੀਰ ਦੀ ਸਿੱਖ ਇਤਿਹਾਸ ਨੂੰ ਦੇਣ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਡਾ ਦਿਲਗੀਰ ਦਾ ਨਿਤਨੇਮ ਦਾ ਅੰਗਰੇਜ਼ੀ ਟੀਕਾ ਵੀ ਰਲੀਜ਼ ਕੀਤਾ ਗਿਆ।


(21/03/09)
ਦਰਸਨ ਸਿੰਘ ਘਣਕਸ

ਸ: ਦਲਜੀਤ ਸਿੰਘ ਹੋਠੀ, ਅਤੇ ਸਾਰੇ ਪਾਠਕਾਂ ਨੂੰ ਗੁਰੂ ਫਤਿਹ।

ਸਭ ਤੋ ਪਹਿਲਾਂ ਤਾਂ ਤੁਹਾਨੂੰ ਇਹ ਸਮਝ ਨਹੀ ਪਈ ਕੇ ਤੁਹਾਡੇ ਵਰਗੇ ਬੱਚਿਆਂ ਨੂੰ ਚੜਾਉਣ ਲਈ, ਮੈ ਏਹ ਸਬਦ {ਦਾਸਾਂ ਦਾ ਦਾਸ, ਪਰੋਫੈਸਰ, ਸੰਤ, ਮਹਾਂਪੁਰਖ} ਅਪਣੇ ਨਾ ਨਾਲ ਲਿਖ ਰਿਹਾ ਹਾਂ, ਜੇ ਤੂਹਾਡਾ ਆੜੀ ਥੋੜੇ ਜਿਹੇ ਸਮੇ ਵਿੱਚ ਦਾਸ ਦਾ ਖਿਤਾਬ ਹਾਸਲ ਕਰ ਸਕਦਾ ਹੈ, ਤਾਂ ਮੇਰਾ ਤਜੱਰਬਾ ਤਾਂ ਉਸ ਨਾਲੋ ਜਿਆਦਾ ਹੈ।

ਤੁਹਾਡੀਆਂ ਸਾਰੀਆਂ ਗੱਲਾਂ ਤੋ ਸਾਫ ਜਾਹਰ ਹੈ ਕੇ ਤੁਸੀਂ ਹਾਲੇ ਬਚਪਨ ਵਾਲੀਆਂ ਆਦਤਾਂ ਵਿਚੋਂ ਬਾਹਰ ਨਹੀਂ ਆਏ।

ਮੈ wso ਦੇ ਸੁਰੁ ਕਰਨ ਵਾਲੇ ਸਿਖਾਂ ਵਿੱਚ ਸਾਂ ਤੇ ਇੱਕ ਸਾਲ ਤੋਂ ਪਹਿਲਾਂ ਛੁਟੀ ਕਰ ਦਿਤੀ ਸੀ, ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀ ਹੈ, ਕਿਉਂਕੇ ਤੁਸੀ ਉਦੋਂ ਜੰਮੇ ਨਹੀਂ ਸੀ, ਜਦੋਂ wso ਬਣੀ ਸੀ, ਅਤੇ ਅੱਜ ਵੀ ਚਲ ਰਹੀ ਹੈ, ਇਸ ਗੱਲ ਵਿੱਚ ਤੂਸੀ 70% ਝੂਠੇ ਹੋ ਕਿਉਂਕੇ ਤੁਸੀ ਸੁਣੀਆਂ ਹੋਈਆ ਗੱਲਾਂ ਕਰਦੇ ਹੋ। ਜਸਵੰਤ ਸਿੰਘ ਭੁੱਲਰ ਬਾਅਦ ਵਿੱਚ ਵੜਿਆ ਸੀ। ਮੈਨੂੰ ਨਹੀਂ ਪਤਾ ਜਨਰਲ ਭੁੱਲਰ ਕਿਨੇ ਪੈਸੇ ਲੈ ਗਿਆ ਜਾਂ ਨਹੀਂ ਲੈ ਗਿਆ। ਬਾਕੀ ਰਹੀ ਗੱਲ ਸਢੋਰੇ ਦੇ ਕਿਲੇ ਵਾਲੀ, ਮੈ ਕੋਈ ਕਿਲਾ ਨਹੀਂ ਸਰ ਕੀਤਾ, ਪਰ ਸਿਖ ਪੰਥ ਦਾ ਹਿਸਾ ਹੋਣ ਕਰ ਕੇ ਪੰਥ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਸੀ। ਤੁਹਾਡੇ ਵਰਗੇ ਕਾਮਰੇਡ, ਅਤੇ ਆਕਾਲੀ ਸਰਕਾਰ ਦੀ ਕਤਾਰ ਵਿੱਚ ਖੜੇ ਸਨ।

ਮੈ ਹਮੇਸਾ ਹੀ ਕਰਮ ਕਾਂਡਾ, ਤੇ ਸਾਧ ਲਾਣੇ ਨੁੰ ਦੁਰਕਾਰਿਆ ਹੈ, ਤੇ ਇਹਨਾ ਦਾ ਵਿਰੋਧ ਕੀਤਾ ਹੈ, ਤੇ ਤੁਸੀਂ ਹੁਣ ਭੱਜ ਕੇ ਸਾਡੇ ਨਾਲ ਰਲਣਾ ਚਾਹੁੰਦੇ ਹੋ ਅਤੇ ਰੌਲਾ ਰੱਪਾ ਪਾਉਣਾ ਸ਼ੁਰੁ ਕੀਤਾ ਹੈ, {ਦੇਰ ਨਾਲ ਆਏ, ਦਾਰੁਸੱਤ ਆਏ}।

ਤੂਹਾਡੀ ਸਾਰੀ ਚਿਠੀ ਵਿੱਚ ਚਾਮਚੜਿਕਾਂ ਵਾਲਾ ਚੀਂਗ ਚਿੰਗਆੜਾ ਹੀ ਹੈ। ਜਾਂ ਫੇਰ ਕਾਮਰੇਡਾਂ ਵਾਲਾ ਪਰਚਾਰ ਹੈ। ਤੂਸੀ ਲੋਕਾਂ ਨੇ ਸ਼ਰਧਾ ਲਫਜ ਨੂੰ ਲੈ ਕੇ ਵਾਤ ਦਾ ਬਤੰਗੜ ਬਣਾ ਰੱਖਿਆ ਹੈ, ਏਸ ਬਹਾਨੇ ਲੋਕਾਂ ਨੂੰ ਬੁਰਾ ਭਲਾ ਲਿਖਦੇ ਹੋ ਹੱਟ ਜਾਉ।

ਤੁਸੀਂ ਮੈਨੂੰ ਬੇ-ਅਕਲਾ ਦਰਸਾਉਣ ਤੇ ਪੂਰਾ ਜੋਰ ਲਾ ਦਿਤਾ ਹੈ, ਤੁਹਾਨੂੰ ਹਾਲੇ ਤੱਕ ਏਹ ਸਮਝ ਨਹੀ ਆਈ ਕੇ ਅਕਲ ਵੀ ਹੁਕਮ ਵਿੱਚ ਹੀ ਹੈ, ਨਾ ਦਿਤੀ ਜਾ ਸਕਦੀ ਹੈ, ਨਾ ਲਈ ਸਕਦੀ ਹੈ।

ਤੂੰ ਤੇ ਤੇਰੇ ਯਾਰ ਕਾਮਰੇਡਾਂ ਵਾਲਾ ਪਰਚਾਰ ਕਰ ਰਹੇ ਹਨ। ਇਸ ਦੀ ਅਸੀਂ ਹਿਕ ਡਾਹ ਕੇ ਵਿਰੋਧਤਾ ਕਰਾਂਗੇ।

ਤੁਹਾਡਾ ਪਰਚਾਰ:

1---ਸਿਖੀ ਸਰੂਪ ਵਿੱਚ ਨਹੀ।

2---ਖੰਡੇ ਦੀ ਪਾਹੁਲ ਤੁਹਾਡੇ ਅਨੁਸਾਰ ਗਲਤ ਹੈ। ਜਿਨ੍ਹਾ ਦੀ ਮੱਦਤ ਨਾਲ ਤੁਸੀਂ ਸੈਂਟਰ ਖੋਲ ਰਹੇ ਹੋਂ {ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਾਰੇ ਹੀ ਪਰਚਾਰਕ ਪਾਹੁਲਧਾਰੀ ਹਨ} ਤੁਹਾਨੁੰ ਕੋਈ ਸੰਗ ਸ਼ਰਮ ਨਹੀਂ ਹੈ, ਅਪਣੇ ਆਪ ਨੂੰ ਤੇ ਲੋਕਾਂ ਨੂੰ ਧੋਖਾ ਦੇਣਾ ਬੰਦ ਕਰ ਦਿਉ, ਏਹ ਸਵਾਲ ਉਨ੍ਹਾ ਨੂੰ ਪੁੱਛੋ, ਕੇ ਕੇਹੜੀਆਂ ਬਾਣੀਆਂ ਪੜੀਆਂ ਸਨ ਜਦੋਂ ਉਹਨਾ ਸਾਰਿਆਂ ਨੇ ਪਾਹੁਲ ਧਾਰਣ ਕੀਤੀ ਸੀ। ਗਿਆਨੀ ਇੰਦਰ ਸਿੰਘ ਘੱਗਾ ਤੇ ਗਿਆਨੀ ਗੁਰਚਰਨ ਸਿੰਘ ਥਾਈਲੈਂਡ ਵਾਲੇ, ਅਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵੀ ਪਾਹੁਲ ਧਾਰਨੀ ਹਨ।

3-ਤੁਹਡੇ ਲਈ ਸਿਮਰਣ ਇੱਕ ਗੋਰਖ ਧੰਦਾ ਹੈ। ਹਾਂ ਜੀ ਕਾਮਰੇਡਾਂ ਵਾਸਤੇ ਹੋ ਸਕਦਾ ਹੈ, ਗੁਰੂ ਗਰੰਥ ਜੀ ਵਾਸਤੇ ਸਿਮਰਣ ਭਗਤੀ ਦਾ ਰਾਹ ਹੈ, ਤੇ ਗੁਰਸਿਖ ਲਈ ਆਨੰਦ ਤੇ ਸਹਿਜ ਦਾ ਖਜਾਨਾ ਹੈ।

4—ਤੁਹਾਡੇ ਲੀਡਰ ਦਾ ਸਾਰਾ ਪਰਚਾਰ ਗੁਰਬਖਸ ਸਿੰਘ ਕਾਲੇ ਅਫਗਾਨੇ ਦਾ ਚੋਰੀ ਕੀਤਾ ਹੋਇਆ ਹੈ, ਦਸਮ ਗਰੰਥ ਦਾ ਸੁਆਲ, ਗੁਰਬਿਲਾਸ ਪਾਤਸਾਹੀ ਛੇਵੀਂ ਅਤੇ ਅੰਮ੍ਰਿਤ ਛਕਾਉਣ ਸਮੇ ਦੀਆਂ ਬਾਣੀਆਂ ਦੇ ਸੁਆਲ ਕਾਲੇ ਅਫਗਾਨੇ ਨੇ ਸੁਰੂ ਕੀਤੇ ਸਨ, ਤਦ ਹੀ ਉਸ ਨੂੰ ਪੂਜਾਰੀ ਬਾਦ ਨੇ ਧੱਕੇ ਨਾਲ ਪੰਥ ਵਿਚੋਂ ਛੇਕ ਦਿਤਾ ਹੈ। ਅਪਦੇ ਲੀਡਰ ਤੋਂ ਪਤਾ ਕਰ ਕੇ ਏਹ ਕਿਨਾ ਕੁ ਸਮਾ ਕਾਲੇ ਅਫਗਾਨੇ ਦਾ ਸ਼ਰਧਾਲੂ ਰਿਹਾ ਹੈ, ਅਤੇ ਕਿੳਂੁ ਉਸ ਦੇ ਵਿਰੁੱਧ ਹੋਇਆ ਹੈ। ਏਸ ਨੇ ਹਰ ਗੱਲ ਕਾਲੇ ਅਫਗਾਨੇ ਦੀ ਚੋਰੀ ਕੀਤੀ ਹੈ। ਤੁਹਾਡੇ ਲੀਡਰ ਦਾ ਪਰਚਾਰ ਟੋਰਾਂਟੋ ਵਿੱਚ ਪੰਜ ਸੱਤ ਲੋਕਾਂ ਤੋ ਜਿਆਦਾ ਨਹੀਂ ਹੈ, ਕਿਉਂਕੇ ਇਸ ਦਾ ਗਿਆਨ ਕਾਮਰੇਡਾਂ ਵਾਲਾ ਹੈ, ਹੋ ਸਕਦਾ ਹੈ ਏਹ ਪਹਿਲਾਂ ਕਾਮਰੇਡ ਰਿਹਾ ਹੋਵੇ, ਤੇ ਹੁਣ ਖਾਲਸਾ ਜੀਵਨ ਨੁੰ ਕਾਂਮਰੇਡਾਂ ਵਾਲੀ ਰੰਗਤ ਚਾੜਣ ਦੀ ਹਰ ਕੋਸ਼ਿਸ ਕਰ ਰਿਹਾ ਹੈ, ਤੇ ਸਿਖੀ ਦਾ ਧੱਕੇ ਨਾਲ ਠੇਕੇਦਾਰ ਬਣ ਬੈਠਿਆ ਹੈ। ਇਸ ਨੂੰ ਮੈਂ ਬੜਾ ਸਮਝਾਇਆ ਸੀ ਕੇ ਪਾਹੁਲਧਾਰੀ ਬਣ ਕੇ ਤਬਦੀਲੀ ਲਿਆਈ ਜਾ ਸਕਦੀ ਹੈ। ਇਸ ਨੇ ਇੱਕ ਕੰਮ ਤਾਂ ਕਰ ਲਿਆ ਹੈ, ਜੇਹੜਾ ਸਿਖੀ ਸਰੂਪ ਧਾਰਣ ਕਰ ਲਿਆ ਹੈ, ਕਿਉਂਕੇ ਸਿਖੀ ਸਰੂਪ ਤੋ ਬਿਨਾ ਏਹ ਅਪਣੀਆ ਤਸਵੀਰਾਂ ਨਹੀਂ ਸੀ ਲਾ ਸਕਦਾ।

5--ਤੁਸੀਂ ਆਖੀਰ ਵਿੱਚ ਕਈ ਉਧਾਰਨਾ ਦਿਤੀਆਂ ਹਨ ਉਹਨਾ ਵਿਚੋ ਇੱਕ ਉਧਾਰਨ ਵੱਲ ਮੇਰਾ ਜਿਆਦਾ ਧਿਆਨ ਗਿਆ ਹੈ, ਜਿਸ ਵਿੱਚ ਤੁਸੀਂ ਗਿਦੜ ਕੁੱਟ ਦਾ ਜ਼ਿਕਰ ਕੀਤਾ ਹੈ, ਇਸ ਕੰਮ ਲਈ ਤੁਹਨੁੰ ਟੁਰਾਂਟੋ ਆਉਣ ਦੀ ਖੇਚਲ ਕਰਨੀ ਪੈਂਣੀ ਹੈ, ਜਦੋਂ ਵੀ ਆਏ ਤਾਂ ਮੈਨੂੰ ਫੂਨ ਜਰੂਰ ਕਰ ਲੈਣਾ, ਤਾਂ ਕੇ ਮੈ ਤੁਹਾਡੇ ਦਰਸ਼ਨ ਕਰ ਸਕਾਂ, ਕਿਤੇ ਲੁਕ ਛਿਪ ਨਾ ਮੁੜ ਜਾਇਓ।

6-ਤੂਹਨੂੰ ਗਿਆਨ ਬੜੀ ਦੇਰ ਨਾਲ ਆਇਆ ਹੈ, ਬਾਕੀ ਸਿਖ ਲੋਕ ਹਨੇਰੇ ਵਿੱਚ ਹੀ ਹਨ।

ਤੁਸੀ ਮੈਂਨੂੰ ਕਈ ਨਾਵਾਂ ਨਾਲ ਜੋੜਨ ਦੀ ਖੇਚਲ ਕੀਤੀ ਹੈ, ਹੋ ਸਕਦਾ ਹੈ ਤੁਸੀਂ ਇਨ੍ਹਾ ਦੀ ਹੀ ਪੈਦਾਇਸ਼ ਹੋਵੋਂ।

7-ਤੁਹਾਨੂੰ ਸ਼ਰਧਾ ਵਾਰੇ ਕੋਈ ਪਤਾ ਨਹੀ ਹੈ, ਐਵੇਂ ਝੱਗੜਾ ਨਾ ਖੜਾ ਕਰੋ।

8 -ਮੈ ਪਹਿਲਾਂ ਵੀ ਲਿਖ ਚੁਕਿਆਂ ਹਾ ਕੇ ਮੈਂ ਤੁਹਨੂੰ ਬਾਹਮਣ ਨਜਰ ਆਉਦਾਂ ਹਾਂ ਤੇ ਤੁਸੀਂ ਮੈਨੂੰ ਕਾਮਰੇਡ ਨਜ਼ਰ ਆਉਣ ਲੱਗ ਪਏ ਹੋ, ਅਤੇ ਇਸ ਦਾ ਸਿਟਾ ਵੀ ਨਿਕਲ ਆਵੇਗਾ। ਤੁਹਾਡੇ ਵਰਗੇ ਛੋਕਰੇ ਗਿਦੜ ਧਮਕੀਆਂ ਬਹੁਤ ਮਾਰਦੇ ਹੁੰਦੇ ਨੇ, ਤੁਸੀਂ ਮੁਹਿੰਦਰ ਸਿੰਘ ਨੂੰ ਵੀ ਗਿਦੜ ਧਮਕੀਆਂ ਮਾਰਦੇ ਹੋ, ਤੁਹਾਡੀ ਗਿਦੜਾਂ ਵਾਲੀ ਆਦਤ ਹੈ, ਤੁਸੀਂ ਤਾਂ ਸ਼ਇਦ ਮੇਰੀ ਗਿਦੜ ਕੁਟ ਤੱਕ ਨਾ ਪਾਹੁੰਚ ਸਕੋਂ, ਪਰ ਅਪਣੇ ਟੋਰਾਂਟੋ ਵਾਲੇ ਸ਼ੇਰਾਂ ਨੂੰ ਆਂਖੋ ਜੇ ਉਨ੍ਹਾ ਵਿੱਚ ਹਿੰਮਤ ਹੈ, ਜਿਹੜੇ ਤੁਹਾਡੇ ਕੋਲੋਂ ਧਮਕੀਆਂ ਦੀਆਂ ਚਿਠੀਆ ਲਿਖਵਾ ਰਹੇ ਹਨ।

ਅਖੀਰ ਵਿੱਚ ਮੈਂ ਸਿਖ ਸੰਗਤਾਂ ਨੂੰ ਬੇਨਤੀ ਕਰਦਾਂ ਹਾਂ ਕੇ ਅਗਰ ਮੈ ਇੱਕ ਵੀ ਗੱਲ ਝੂਠ ਲਿਖ ਰਿਹਾ ਹੋਵਾਂ, ਤੇ ਕੋਈ ਜਨ ਮੇਰੀ ਗੱਲਤੀ ਦਾ ਅਹਿਸਾਸ ਕਰਾ ਸਕੇ ਤਾਂ ਮੈ ਆਪਣੀ ਭੁੱਲ ਸਿਖ-ਮਾਰਗ ਤੇ ਮੰਨਾਗਾ।

ਤੁਹਾਡਾ ਝੂਠਾ ਪਰਚਾਰ:

1-ਸਿਖ ਨੂੰ ਸਰੂਪ ਦੀ ਲੋੜ ਨਹੀ, ਪਹਿਲਾਂ ਤੁਹਾਤੋਂ ਸਿਖੀ ਸਿਖੇ।

2-ਪਾਹੁਲਧਾਰੀ ਰਸਮ ਗਲਤ ਹੈ।

3-ਸਿਮਰਨ ਗੋਰਖਧੰਦਾ ਹੈ।

4-ਸ਼ਰਧਾ ਹੈ ਹੀ ਨਹੀ {ਤੁਹਾਡੇ ਗਿਆਨ ਵਿਚ}

5-ਗਿਆਨੀ ਇੰਦਰ ਸਿੰਘ ਘੱਗਾ ਅਤੇ ਗਿਆਨੀ ਗੁਰਬਚਨ ਸਿੰਘ ਥਾਈਲੈਂਡ ਦੀਆ ਡਿਗਰੀਆਂ ਦਾ ਸਪੱਸ਼ਟੀਕਰਨ। ਜਿਸ ਇਨਸਾਨ ਨੂੰ ਸੰਗ, ਸ਼ਰਮ, ਸਤਿਕਾਰ ਨਾ ਹੋਵੇ ਤੇ ਉਹ ਦੂਸਰੇ ਲੋਕਾਂ ਨੂੰ ਵੀ ਉਸੇ ਨਜ਼ਰ ਨਾਲ ਦੇਖਦਾ ਹੈ।

ਵਲੋਂ: ਦਾਸਾਂ ਦਾ ਦਾਸ, ਪਰੋਫੈਸਰ, ਸੰਤ, ਮਹਾਂਪੁਰਖ {ਦਰਸਨ ਸਿੰਘ ਘਣਕਸ}

(ਨੋਟ:- ਦਰਸਨ ਸਿੰਘ ਘਣਕਸ ਜੀ ਤੁਹਾਡੀਆਂ ਚਿੱਠੀਆਂ ਵਿੱਚ ਬਹੁਤ ਸਾਰੀਆਂ ਸਪੈਲਿੰਗਾਂ ਦੀਆਂ ਗਲਤੀਆਂ ਹੁੰਦੀਆਂ ਹਨ। ਜੇ ਕਰ ਹੋ ਸਕੇ ਤਾਂ ਕਿਸੇ ਮਿੱਤਰ ਦੋਸਤ ਕੋਲੋਂ ਠੀਕ ਕਰਵਾ ਲਿਆ ਕਰੋ। ਮੇਰੇ ਲਈ ਇਤਨਾ ਜ਼ਿਆਦਾ ਸਮਾ ਦੇਣਾ ਬਹੁਤ ਮੁਸ਼ਕਲ ਕੰਮ ਹੈ-ਸੰਪਾਦਕ)


(19/03/09)
ਦਲਜੀਤ ਸਿੰਘ ਹੋਠੀ

ਇੱਕ ਖੱਤ {ਦਾਸਾਂ ਦੇ ਦਾਸ, ਪਰੋਫੈਸਰ, ਸੰਤ, ਮਹਾਂਪੁਰਸ, ਦਰਸਨ ਸਿੰਘ ਘਣਕਸ ਦੇ ਨਾਂ}

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ {ਪੰਨਾ 1245}

ਸਿੱਖੀ ਦਾ ਜਿਹੜਾ ਅਧਾਰ ਹੈ, ਉਹ ਗਿਆਨ ਤੇ ਵਿਚਰਦਾ ਹੈ। ਜਿਹੜੀ ਸ਼ਰਧਾ ਗੁਰੁ ਨਾਨਕ ਦੇਵ ਜੀ ਨੇ ਰੱਦ ਕੀਤੀ ਸੀ ਉਹੀ ਸ਼ਰਧਾ ਆਨੇ ਬਹਾਨੇ ਸਿੱਖਾਂ ਦੇ ਵਿੱਚ ਆ ਗਈ ਹੈ। ਜਿਸ ਤਰਾਂ ਹਿੰਦੂ ਸ਼ਿਵਲਿੰਗ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਵਾਉਦੇ ਹਨ, ਉਸੇ ਤਰਾ ਤੁਹਾਡੇ ਵਰਗੇ ਅੰਨ੍ਹੀ ਸ਼ਰਧਾ ਵਾਲੇ ਸਿੱਖ ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਵਾਉਦੇ ਹਨ। ਗੁਰੁ ਨਾਨਕ ਦੇਵ ਜੀ ਨੇ ਹਰਿਦੁਵਾਰ ਤੇ ਕੁਰਕਸ਼ੇਤਰ ਜਾ ਕੇ ਅੰਨ੍ਹੀ ਸ਼ਰਧਾ ਤੋੜੀ। ਕੀ ਤੁਹਾਡੇ ਵਰਗੇ ਗੂੰਗੀ ਸ਼ਰਧਾ ਦੇ ਹਾਮੀ ਸਿੱਖ (ਪੰਡਿਤ) ਦੇ ਪਿਛੇ ਲੱਗ ਕੇ ਅਸੀ ਗੁਰੁ ਨਾਨਕ ਦੇਵ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਭੁਲਕੇ ਗੂੰਗੀ ਸ਼ਰਧਾ ਤੇ ਯਕੀਨ ਕਰਨ ਲੱਗ ਪਈਏ? ਹਰ ਰੋਜ਼ ਦਰਬਾਰ ਸਾਹਿਬ ਅੰਮ੍ਰਿਤਸਰ ਤੁਹਾਡੇ ਵਰਗੇ ਅੰਨ੍ਹੀ ਸ਼ਰਧਾ ਵਾਲੇ ਸਿੱਖ ੫ ਗਾਗਰਾਂ ਦੁੱਧ ਦੀਆਂ ਰੋੜ੍ਹਦੇ ਹਨ। ਬਾਬਾ ਠਾਕਰ ਸਿੰਘ ਵਿੱਚ ਤੁਹਾਡੇ ਵਰਗੇ ਸਿੱਖਾ ਦੀ ਗੂੰਗੀ ਤੇ ਅੰਨ੍ਹੀ ਸ਼ਰਧਾ ਹੀ ਸੀ! ਜਿਹੜੇ ਕਹਿੰਦੇ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜੀਉਦੇਂ ਹਨ ੨੧ ਸਾਲ ਬਾਅਦ ਗੂੰਗੀ ਸ਼ਰਦਾ ਬੋਲੀ। ਕੀ ਇਸ ਅੰਨ੍ਹੀ ਸ਼ਰਧਾ ਵਾਰੇ ਕੋਈ ਚਾਨਣਾਂ ਪਾਉਗੇ? ਜੇ ਗੁਰਚਰਨ ਸਿੰਘ ਵਰਗੇ ਸੱਜਣ ਕਿਹ ਦੇਣ ਕਿ ਸਿੱਖ ਹਿੰਦੂ ਨਹੀ ਹਨ, ਇਸ ਕਰਕੇ ਹਿੰਦੂ ਧਰਮ ਵਾਲੀ ਸ਼ਰਧਾ ਵਿੱਚ ਸਾਡਾ ਕੋਈ ਵਿਸ਼ਵਾਸ ਨਹੀ ਹੈ। ਕਿਉਕਿ ਉਹਨਾ ਦੀ ਸ਼ਰਧਾ ਗੂੰਗੀ ਹੈ। ਸ. ਦਰਸ਼ਨ ਸਿੰਘ ਜੀ ਤੁਸੀਂ ਗਣੇਸ਼ ਦੀ ਮੂਰਤੀ ਨੂੰ ਦੁੱਧ ਪਿਲਾਉਣ ਵਾਲੀ ਗੱਲ ਦਾ ਬੜਾ ਬੁਰਾ ਮਨਾਇਆ। ਸ. ਦਰਸ਼ਨ ਸਿੰਘ ਘਣਕਸ ਜੀ ਤੁਹਾਡਾ ਕੋਈ ਕਸੂਰ ਨਹੀ, ਜੇ ਮਿਰਚ ਮਸਾਲਾ ਕੁੱਟਣ ਵਾਲੇ ਕੂਡੇਂ ਨੂੰ ਜਿੰਨਾ ਮਰਜੀ ਧੋ ਲਇਏ ਉੱਸ ਦੀ ਕੜੱਤਣ ਨਹੀ ਜਾਂਦੀ। ਤੁਸੀ ਭਾਵੇ ਖੰਡੇ ਬਾਟੇ ਦੀ ਪਾਹੁਲ ਛੱਕ ਵੀ ਲਈ ਪਰ ਤੁਹਾਡੇ ਵਿੱਚ ਜਿਹੜੀ ਬਰਾਹਮਣੀ ਮੱਤ ਕੁੱਟ ਕੁੱਟ ਕਿ ਭਰੀ ਹੋਈ ਹੈ, ਉਸ ਦੀ ਕੜੱਤਣ ਅਜੇ ਗਈ ਨਹੀ, ਉਸਨੂੰ ਗੁਰਮਤ ਦੇ ਘਣ ਦੀ ਸੱਟ ਲਾਉਣੀ ਜਰੂਰੀ ਹੈ ਘਣਕਸ ਜੀ। {ਤੁਸੀ ਆਪ ਮਨਿਆ ਕਿ ਮੈਂ ਖੰਡੇ ਬਾਟੇ ਦੀ ਪਹੁਲ ਦਾ ਧਾਰਨੀ ਹਾਂ। ਕਿਰਪਾ ਕਰਕੇ ਦੱਸੋ ਖੰਡੇ ਦੀ ਪਹੁਲ ਲੈਣ ਵੇਲੇ ਕਿਹੜੀਆਂ ਬਾਣੀਆਂ ਪੜ੍ਹੀਆ ਗਈਆਂ?} ਤੁਸੀ ਸਿੱਖੀ ਸਰੂਪ ਦੀ ਗੱਲ ਕੀਤੀ! ਜੇ ਪਹਿਰਾਵੇ ਦੇ ਵਿੱਚ ਸਿੱਖੀ ਹੈ ਤਾਂ {ਆਰ ਐਸ ਐਸ} ਪੰਜਾਬ ਦੀ ਇਕਾਈ ਦਾ ਪਰਧਾਨ ਰੁੱਲਦਾ ਸਿੰਘ ਪੂਰਨ ਗੁਰਸਿੱਖ ਹੈ, ਪੰਜਾ ਤਖਤਾ ਦੇ ਜਥੇਦਾਰ ਪੂਰਨ ਗੁਰਸਿੱਖ ਹਨ। ਪੂਰਨ ਸਿੰਘ ਸਾਬਕਾ ਜਥੇਦਾਰ ਜਿਹੜਾ ਸਿੱਖਾ ਨੂੰ ਲਵ ਕੁਸ਼ ਦੀ ਉਲਾਦ ਦੱਸਦਾ ਤੇ ਆਰ ਐਸ ਐਸ ਦੀਆਂ ਮੀਟਗਾਂ ਦੀ ਪਰਧਾਨਗੀ ਕਰਦਾ ਉਹ ਵੀ ਪੂਰਨ ਗੁਰ ਸਿੱਖ ਹੈ, ਜਥੇਦਾਰ ਵਿਦਾਂਤੀ ਜਿਹੜਾ ਫ਼ਤਹਿ ਦਿਵਸ ਮਨਾ ਕੇ ਦਸਮ ਗ੍ਰੰਥ ਨੂੰ ਮਾਨਤਾ ਦਿਦਾ ਉਹ ਵੀ ਪੂਰਨ ਗੁਰਸਿੱਖ ਹੈ, ਸ਼ਰੋਮਣੀ ਕਮੇਟੀ ਦਾ ਪਰਧਾਨ ਅਵਤਾਰ ਸਿੰਘ ਮੱਕੜ ਜਿਹੜਾ ਹਰ ਰੋਜ਼ ਡੇਰੇ ਬਾਦ ਦੀ ਹਮਾਇਤ ਕਰਦਾ ਹੈ, ਤੇ ਸੋਦਾ ਸਾਧ ਨੂੰ ਬਰੀ ਕਰਨ ਦੀ ਵਕਾਲਤ ਕਰਦਾ ਹੈ ਉਹ ਵੀ ਪੂਰਨ ਗੁਰਸਿੱਖ ਹੈ। ਇਹਨਾ ਸਿੱਖਾ ਵਿੱਚ ਕੋਈ ਸਿੱਖੀ ਵਾਲਾ ਅਕਸ਼ ਲੱਭ ਕੇ ਦਿਖਾਉ? ਤੁਸੀ ਗੁਰਚਰਨ ਸਿੰਘ ਨੂਂ ਉਲਾਮਾ ਦਿਦੇ ਹੋ ਕਿ ਤੂੰ 84 ਵੇਲੇ ਕਿੱਥੇ ਸੀ? ਤੁਸੀ ਜਰਨਲ ਜਸਵੰਤ ਸਿੰਘ ਭੁੱਲਰ ਨਾਲ ਮਿਲਕੇ w s o ਬਣਾਈ। ਸਿੱਖਾ ਦਾ ਅਰਬਾ ਰੁਪਇਆਂ ਦਾ ਨੁਕਸਾਨ ਕੀਤਾ। ਛਾਂਗੀ ਹੋਈ ਦਾੜੀ ਵਾਲਾ ਭੁੱਲਰ ਸ਼ਇਦ ਕਿਸੇ ਦੀ ਧੀ ਭੈਣ ਦੀ ਇੱਜ਼ਤ ਵੀ ਲੁਟ ਗਿਆ ਹੋਵੇ। ਉਹ ਜਰਨਲ ਅੱਜ ਚੰਡੀਗੜ੍ਹ ਵਿੱਚ ਕਰੋੜਾਂ ਰੁਪਇਆਂ ਦੀ ਕੋਠੀ ਬਣਾ ਕੇ ਐਸ਼ ਦੀ ਜ਼ਿਦਗੀ ਬਤੀਤ ਕਰ ਰਿਹਾ ਹੈ। ਤੁਹਾਡੇ ਕਿਸੇ ਦੋਸਤ ਬਰਾੜ ਨੇ ਇਸਦੀ ਸਰਕਾਰੀਏ ਹੋਣ ਦੀ ਪਹਿਲੀ ਮਿਲਣੀ ਤੇ ਪੁਸ਼ਤੀ ਕੀਤੀ ਸੀ ਪਰ ਤੁਸੀ ਉਸ ਨੂੰ ਘਸੁੱਨ ਮਾਰਨ ਤੱਕ ਗਏ, ਪਰ ਉਸ ਬਰਾੜ ਦੀ ਸਮਝ ਤੁਹਾਨੂੰ 5 -6 ਸਾਲ ਬਾਅਦ ਆਈ ਤੇ ਤੁਸੀ ਆਪਣੇ ਔਹੁਦੇ ਤੋ ਅਸਤੀਫਾ ਦੇ ਦਿੱਤਾ। ਤੁਸੀ ਦੱਸੋ ਕਿਹੜਾ ਸਢੌਰੇ ਦਾ ਕਿਲਾ ਫ਼ਤਹਿ ਕੀਤਾ ਸਿਵਾਏ ਲੋਕਾ ਦਾ ਸਮਾਂ ਤੇ ਧੰਨ ਬਰਬਾਦ ਕਰਨ ਤੋਂ।

ਸਾਡੀ ਹਿੰਦੂਆਂ ਨਾਲ ਕੋਈ ਦੁਸ਼ਮਣੀ ਨਹੀ ਜਿਹੜਾ ਗਰੰਥੀ ਸਿੱਖਾਂ ਨੂੰ ਕਰਮ ਕਾਂਡ ਦੇ ਰਿਹਾ ਹੈ ਉਹ ਵੀ ਇਸੇ ਲਾਈਨ ਤੇ ਖੜ੍ਹਾ ਹੈ। ਸਾਰਾ ਸਿੱਖ ਧਰਮ ਗਿਆਨ ਦੇ ਵਿਚਾਰ ਤੇ ਖੜ੍ਹਾ ਹੈ। ਗੁਰਬਾਣੀ ਅਕਲ ਤੇ ਗਿਆਨ ਦੀ ਗੱਲ ਕਰ ਰਹੀ ਹੈ ਸਲੋਕੁ ॥ ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥ {ਪੰਨਾ 293} ਨਿੱਤ ਦਿਹਾੜੇ ਸਿੱਖੀ ਨੂੰ ਹਿੰਦੂ ਧਰਮ ਵਿੱਚ ਰਲਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਕਲੰਡਰਾਂ ਤੇ ਗਉਂ (ਮਾਤਾਂ) ਦੀ ਤਸਵੀਰ ਬਣਾ ਕੇ ਉਸਦੇ ਲੇਵੇ ਉੱਤੇ ਦਸ ਗੁਰੁ ਸਹਿਬਾਨ ਦੀਆਂ ਤਸਵੀਰਾ ਬਣਾ ਕੇ ਲੋਕਾ ਨੂੰ ਇੰਝ ਮਹਿਸੂਸ ਕਰਵਾ ਦਿੱਤਾ ਕਿ ਗਾਂ ਦਾ ਦੁੱਧ ਪੀ ਲਵੋ ਦਸਾ ਗੁਰੂਆਂ ਦੀ ਵਿਚਾਰਧਾਰਾ ਤੁਹਾਡੇ ਆਪਣੇ ਆਪ ਅੰਦਰ ਚਲੀ ਜਾਵੇਗੀ। ਗੁਰਬਾਣੀ ਪੜ੍ਹਨ ਦੀ ਲੋੜ ਮੁਕਾ ਦਿਤੀ, ਗੁਰੂ ਗ੍ਰੰਥ ਸਹਿਬ ਨਾਲੋ ਤੋੜਨ ਦਾ ਇੱਕ ਵਧੀਆਂ ਉੱਦਮ। ਉਹਨਾਂ ਨੂੰ ਦੇਵੀ ਦੇਵਤਿਆ ਦਾ ਅਵਤਾਰ ਸਿੱਧ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਇਸ ਭੰਡੀ ਪਰਚਾਰ ਨੂੰ ਰੋਕਣ ਲਈ ਹਰ ਇੱਕ ਸਿੱਖ ਦਾ ਫ਼ਰਜ ਨਹੀ ਬਣਦਾ? (ਰੁਲਦਾ ਸਿੰਘ ਤੇ ਦਰਸ਼ਨ ਸਿੰਘ ਘਣਕਸ ਵਿੱਚ ਕੋਈ ਖਾਸ ਫਰਕ ਨਹੀ, ਜੇ ਤੁਹਾਨੂੰ ਹਿੰਦੂਆਂ ਦੀਆ ਭਾਵਨਾਵਾ ਦਾ ਜਿਆਦਾ ਫਿਕਰ ਹੈ, ਤਾਂ (ਆਂਰ ਐਸ ਐਸ) ਦੇ ਮੈਂਬਰ ਬਣੋ ਤੇ ਸਿੱਖ ਧਰਮ ਦਾ ਖਹਿੜਾ ਛੱਡੋ। ਜਿਸ ਤਰਾ ਇਨਸਾਨ ਦੀ ਉਮਰ ਵੱਧਦੀ ਹੈ ਉਸੇ ਤਰਾ ਇਨਸਾਨ ਦਾ ਤਜੱਰਬਾ ਵੀ ਵਧਦਾ ਹੈ ਪਰ ਤੁਹਾਡਾ ਕੋਈ ਕਸੂਰ ਨਹੀ, ਤੁਹਾਡਾ ਹਿਸਾਬ ਸਾਡੇ ਟੀਵੀ ਦੇ ਐਨਟੀਨੇ ਵਰਗਾ ਹੈ, ਜਦੋ ਜਲੰਧਰ ਦੂਰਦਰਸ਼ਨ ਤੋ ਕੋਈ ਪਰੋਗਰਾਮ ਕਲੀਅਰ ਨਹੀ ਸੀ ਆਉਦਾਂ ਮੈਂ ਆਪਣੇ ਕੋਠੇ ਤੇ ਚੱੜ ਕੇ ਐਨਟੀਨੇ ਨੂੰ ਘਮਾਉਦਾ ਹੁੰਦਾ ਸੀ ਕਿ ਪਰੋਗਰਾਮ ਕਲੀਅਰ ਚੱਲ ਪਵੇ, ਪਰ ਕਈ ਬਾਰ ਜਲੰਧਰ ਦੀ ਥਾਂ ਲਹੋਰ ਚੱਲਣ ਲੱਗ ਪੈਂਦਾ ਸੀ। ਤੁਸੀ ਵੀ ਆਪਣੇ ਸਿਰ ਤੇ ਹੱਥ ਮਾਰੋ ਸ਼ਾਇਦ ਤੁਹਾਡਾ ਸਟੇਸ਼ਨ ਗੁਰਮਤ ਵਾਲਾ ਚੱਲ ਪਵੇ, ਇੱਕ ਗੱਲ ਹੋਰ ਘਣ ਦੀ ਸੱਟ ਨਹੀ ਮਾਰਨੀ ਕਿਤੇ ਤੁਹਾਡਾ ਸਟੇਸ਼ਨ ਬਰਾਹਮਣੀ ਮੱਤ ਵਾਲਾ ਵੀ ਜਾਦਾਂ ਨਾਂ ਲੱਗੇ। ਤੁਹਾਡੇ ਵਰਗੇ ਇੱਕ ਮਾਹਾਪੁਰਸ਼ ਮੇਰੇ ਪਿੰਡ {ਰਾਏਪੁਰ ਬੱਲਾ ਜਲੰਧਰ} ਵਿੱਚ ਰਹਿੰਦੇ ਹਨ। ਉਹਨਾ ਨੂੰ ਸੰਤ ਬਾਬੇ ਜੌੜਾ ਕਹਿੰਦੇ ਹਨ, ਉਹਨਾ ਨੇ ਆਪਣਾ ਇੱਕ ਚੇਲਾ ਡੇਰੇ ਵਿੱਚੋ ਗਿੱਦੜ ਕੁੱਟ ਕਰਕੇ ਕੱਢ ਦਿੱਤਾ ਸੀ, ਉਹ ਚੇਲਾ ਹੁਣ ਨਵਾਂ ਡੇਰਾ ਬਣਾਈ ਬੈਠਾ ਹੈ, ਉਹ ਵੀ ਤੁਹਾਡੀ ਤਰਾ ਆਪਣੇ ਪਿੱਛੇ ਦਾਸਾ ਦਾ ਦਾਸ, ਸੰਤ ਮਹਾਪੁਰਸ਼ ਲਾਈ ਬੈਠਾ ਹੈ। ਤੁਹਾਡੇ ਤੇ ਵੀ ਮੈਨੂੰ ਸ਼ੱਕ ਪੈਂਦਾ ਜਦੋ ਤੁਸੀ ਆਪਣੇ ਪਿਛੇ ਦਾਸਾ ਦੇ ਦਾਸ ਸੰਤ ਮਹਾਪੁਰਸ਼ ਲਾਉਦੇ, ਤੁਸੀ ਵੀ ਕਿਸੇ ਸਾਧ ਦੇ ਚੇਲੇ ਤਾਂ ਨਹੀ ਹੋ ? ਭਾਈ ਘਣਕਸ ਵਰਗਿਆ ਦੀ ਸ਼ਰਧਾ ਦੇ ਨਾਲ ਅੱਜ ਸਿੱਖ ਗਿਆਨ ਤੋ ਹੀਣਾਂ ਹੁੰਦਾ ਜਾ ਰਿਹਾ ਹੈ, ਤੇ ਪੂਜਾ ਵਾਲੇ ਪਾਸੇ ਵੱਲ ਜਾ ਰਿਹਾ ਹੈ। ਸਿੱਖੀ ਵਿੱਚ ਅੱਨ੍ਹੀ ਸ਼ਰਧਾ ਨਾਲ ਸੇਵਾ ਨਹੀ ਕਰਨੀ ਅਕਲ ਨਾਲ ਸੇਵਾ ਕਰਨੀ ਹੈ। ਪਰ ਸਿੱਖਾਂ ਨੂੰ ਗੁਰੂ ਜੀ ਵਿਚਾਰਵਾਨ ਸਿੱਖ ਹੋਣ ਵਾਸਤੇ ਫੁਰਮਾਨ ਕਰਦੇ ਹਨ: ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ॥ 5॥ 2॥ {ਪੰਨਾ 660} ਧੰਨਵਾਦ।

**********************************************

ਪ੍ਰ. ਤਰਲੋਚਨ ਸਿੰਘ ਜੀ ਗੁਰੁ ਫ਼ਤਹਿ।

ਨਿਮਰਤਾ ਸਹਿਤ ਬੇਨਤੀ ਹੈ, 80 % ਪੰਜਾਬ ਦੇ ਮੁੰਡੇ ਨਸ਼ੇ ਕਰਨ ਲੱਗ ਪਏ ਹਨ, ਤੁਸੀ ਕਈ ਵਾਰੀ ਲਿੱਖਿਆ ਹੈ ਕਿ ਨਾਂਮ ਜਪਣ ਕਰਕੇ ਤੁਹਾਡੇ ਸਰੀਰ ਵਿੱਚੋ ਤਰੰਗਾਂ ਫੁਟਦੀਆਂ ਹਨ ਤੇ ਤੁਹਾਡੇ ਵਿੱਦਿਆਰਥੀ ਤੁਹਾਡੀਆਂ ਗੱਲਾ ਵੀ ਮੰਨਦੇ ਹਨ, ਜੇ ਤੁਸੀ ਕਿਤੇ ਹੋਰ ਨਹੀ ਜਾ ਸਕਦੇ ਆਪਣੇ ਸ਼ਹਿਰ ਦਾ ਤਾਂ ਸੁਧਾਰ ਕਰੋ, ਤੇ ਗੂੰਗੀ ਸ਼ਰਦਾ ਦਾ ਖਹਿੜਾ ਛੱਡੋ।

ਧੰਨਵਾਦ।

{ਦਲਜੀਤ ਸਿੰਘ ਹੋਠੀ } {ਰਾਚੈਸਟਰ ਨਿਉਯਾਰਕ } {585- 698- 0146}


(18/03/09)
ਬਲਦੇਵ ਸਿੰਘ ਬੁੱਧ ਸਿੰਘ ਵਾਲਾ

ਕਦੇ ਨਾਂ ਆਖੇ ਲੱਗਣਾਂ ਸਿੱਖ ਆਗੂਆਂ ਦੇ!

ਬਲਦੇਵ ਸਿੰਘ ਬੁੱਧ ਸਿੰਘ ਵਾਲਾ
ਹਾਂਗ ਕਾਂਗ
ਸਿੱਖ ਮਾਰਗ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਉਪਰ ਲਿਖੇ ਲਫਜ ਮੇਰੇ ਨਹੀ ਹਨ। ਇਸ ਉਸ ਸੂਰਮੇ ਨੇ ਆਖੇ ਹਨ ਜੋ ਕਿ ਅਮਰੀਕਾ ਵਿੱਚ ਤੇਰਾ ਸਾਲ ਜੇਲ ਵਿੱਚ ਨਰਕ ਭਰੀ ਜਿੰਦਗੀ ਬਿਤਾ ਕੇ ਆਇਆ ਤੇ ਚਾਰ ਸਾਲ ਦਿੱਲੀ ਤਿਹਾੜ ਜੇਲ ਵਿੱਚ ਨਜ਼ਰ ਬੰਦ ਰਿਹਾ, ਮਤਲਬ 17 ਸਾਲ ਸਲਾਂਖਾ ਪਿੱਛੇ ਰਿਹਾ ਅਤੇ ਅਜੇ ਕੋਈ ਰਿਹਾਈ ਦਾ ਪਤਾ ਨਹੀ! 1984 ਦੇ ਦੰਗੇ ਕਿਸੇ ਨੂੰ ਭੁੱਲੇ ਨਹੀ ਹਨ। ਇਸ ਦਾ ਬਦਲਾ ਲੈਣ ਵਾਸਤੇ ਸ੍ਰ ਸਤਵੰਤ ਸਿੰਘ ਸ੍ਰ ਬੇਅੰਤ ਸਿੰਘ ਨੂੰ ਫਾਂਸੀ ਹੋ ਗਈ। ਸ੍ਰ ਜਗਤਾਰ ਸਿੰਘ ‘ਹਵਾਰਾ’, ਦਵਿੰਦਰਪਾਲ ਸਿੰਘ ‘ਭੁੱਲਰ’ ਤੇ ਬਲਵੰਤ ਸਿੰਘ ਰਾਜੇਆਣਾਂ ਚੰਡੀਗੜ ਜੇਲ ਵਿੱਚ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਹੋਰ ਵੀ ਅਜੇ ਜੇਹਲਾਂ ਵਿੱਚ ਸੜ ਰਹੇ ਹਨ ਜਾਂ ਮੁਕੱਦਮਿਆਂ ਵਿੱਚ ਉਲਝੇ ਹੋਏ ਹਨ। ਇਸ ਦਿਲ ਕੰਬਾਊ ਘਟਨਾਂ ਨੂੰ ਮੁੱਖ ਰੱਖਕੇ ਪੰਜਾਬ ਖੇਤੀ ਬਾੜੀ ਦਾ ਸਾਬਕਾ ਵਾਇਸ ਚਾਂਸਲਰ ਖੇਮ ਸਿੰਘ ਦਾ ਹੋਣਹਾਰ ਪੁੱਤਰ ਰਣਜੀਤ ਸਿੰਘ ਉਰਫ ‘ਕੁੱਕੀ’ ਜੋ ਕਿ ਐਮ, ਐਸ, ਸੀ ਕਰ ਰਿਹਾ ਸੀ ਉਮਰ ਸਿਰਫ ਬਾਈ ਸਾਲ ਦੀ ਸੀ ਇਸਨੇ ਵੀ 1984 ਦੇ ਦੰਗੇ ਕਰਵਾਉਣ ਵਾਲਿਆਂ ਨੂੰ ਸੋਧਣ ਵਾਸਤੇ ਤਿਆਰੀ ਕਰ ਲਈ। ਤੇ ਮੈਦਾਨੇ ਜੰਗ ਵਿੱਚ ਕੁੱਦ ਪਿਆ, 31 ਜੁਲਾਈ 1985 ਨੂੰ ਕਾਂਗਰਸ ਦੇ ਪਾਰਲੀਮੈਟ ਮੈਬਰ ਲਲਤ ਮਾਕਨ ਦਾ ਖੂਨ ਹੋ ਗਿਆ। ਸ਼ੱਕ ਦੀ ਸੂਈ ਸਿਧੀ ‘ਕੁੱਕੀ’ ਵੱਲ ਗਈ ਕੁੱਕੀ ਕਿਵੇ ਨਾਂ ਕਿਵੇ ਅਮਰੀਕਾ ਚਲਾ ਗਿਆ। ਪਰ ਇੰਡੀਆ ਗੌਰਮਿੰਟ ਨੇ ਪਿੱਛਾ ਨਹੀ ਛੱਡਿਆ। ਕਹਿੰਦੇ ਹਨ-
‘ਆਦਮੀ ਦੀ ਮੌਤ ਤੇ ਜਨਾਨੀ ਦੀ ਸੌਤ’
ਪਿੱਛਾ ਨਹੀ ਛਡਦੀ। ਉਥੇ ਇਸਨੂੰ ਫੜਕੇ ਜੇਲ ਵਿੱਚ ਸਿੱਟ ਦਿੱਤਾ ਜਿੱਥੇ ਇਸਨੂੰ ਨਾਂ ਨਹਾਉਣ ਨੂੰ ਪਾਣੀ ਤੇ ਨਾਂ ਪਾਠ ਕਰਨ ਨੂੰ ਗੁਟਕਾ ਦਿੱਤਾ ਅਤੇ ਨਹਾਉਣ ਨੂੰ ਪਾਣੀ ਤੇ ਗੁਟਕਾ ਬਹੁਤ ਜੱਦੋ ਜਹਿਦ ਨਾਲ ਲਿਆ। ਇਸਨੇ ਅਮਰੀਕਾ ਗੌਰਮਿੰਟ ਕੋਲ ਬਹੁਤ ਬੇਨਤੀਆਂ ਕੀਤੀਆਂ ਕਿ ਮੈਨੂੰ ਮੇਰੇ ਦੇਸ ਭੇਜੋ। ਸੋ ਤੇਰਾਂ ਸਾਲਾਂ ਬਾਅਦ ‘ਕੁੱਕੀ’ ਨੂੰ ਇੰਡੀਆ ਭੇਜਿਆ। ਕੁੱਕੀ ਨੂੰ ਰਿਹਾ ਕਰਵਾਉਣ ਵਾਸਤੇ ਕੁੱਕੀ ਦੇ ਪਿਤਾ ਦੀ ਸਾਰੀ ਜ਼ਮੀਨ ਵਿਕ ਗਈ ਪਰ ਕੋਈ ਫਾਇਦਾ ਨਹੀ ਹੋਇਆ ਤੇ ਕੁੱਕੀ ਦਾ 80 ਸਾਲ ਦਾ ਪਿਤਾ ਸੁੱਕ ਕੇ ਪਿੰਜਰ ਬਣ ਗਿਆ ਹੈ। ਹੁਣ ਇਸਦਾ ਕੇਸ ਦਿੱਲੀ ਹੈ ਜਿੱਥੇ ਕੇਸ ਲੜਨਾਂ ਕੋਈ ਖੇਡ ਨਹੀ ਦਿੱਲੀ ਕੇਸ ਲੜਨ ਵਾਸਤੇ ਕਰੋੜਪਤੀ ਹੋਣਾਂ ਜਰੂਰੀ ਹੈ। ਜਦੋ ਕਿ ਖੇਮ ਸਿੰਘ ਨੇ 30 ਲੱਖ ਰੁਪਿਆ ਖਰਚ ਕਰ ਦਿੱਤਾ ਹੈ, ਹੁਣ ਉਸ ਕੋਲ ਪਾਈ ਵੀ ਨਹੀ ਹੈ। ਕੁੱਕੀ ਨੇ ਕੱਲ ਮਤਲਬ 17 ਮਾਰਚ ਨੂੰ ਦਿੱਲੀ ਤਿਹਾੜ ਜੇਲ ਵਿੱਚ ਜਾਕੇ ਆਤਮਸਮ੍ਰਪਣ ਕਰ ਦਿੱਤਾ। ਜਦੋ ਕਿ ਲਲਤ ਮਕਨ ਦੀ ਬੇਟੀ ਨੇ ਆਵਦੇ ਪਿਓ ਦੇ ਕਾਤਲ ਨੂੰ ਮੁਆਫ ਕਰ ਦਿੱਤਾ ਹੈ, ਕਿਉਕਿ ਉਹ ਵੀ ‘ਕੁੱਕੀ’ ਦੀ ਦਰਦ ਭਰੀ ਕਹਾਂਣੀ ਸੁਣ ਕੇ ਰੋ ਪਈ। ਪਰ ਗੋਰਮਿੰਟ ਫਿਰ ਵੀ ਪਿੱਛਾ ਨਹੀ ਛੱਡ ਰਹੀ। ਹੁਣ ‘ਕੁੱਕੀ’ ਦੇ ਵਾਰਸਾਂ ਕੋਲ ਕੋਈ ਪੈਸਾ ਨਹੀ। ਉਸਦੇ ਘਰ ਵਿੱਚ ਉਸਦਾ ਬਦਨਸੀਬ ਬੁੱਢਾ ਬਾਪ ਤੇ ਦੁਖੀ ਕੁੱਕੀ ਦੀ ਪਤਨੀ ਹੈ! ਕੌਣ ਫੜੇਗਾ ਇਹਨਾਂ ਦੀ ਬਾਂਹ? ਕਿਸੇ ਨੇ ਬਹਾਦਰ ਸੂਰਮੇ ‘ਕੁੱਕੀ’ ਬਾਰੇ ਪੜਨਾਂ ਹੋਵੇ ਤਾਂ 11 ਮਾਰਚ ਦਾ “ਰੋਜਾਨਾਂ ਸਪੋਕਸਮੈਨ ਡਾਟ ਕਾਮ” ਦੇ ਪਹਿਲੇ ਸਫੇ ਤੇ ਪੜੋ। ਸੋ ਭਰਾਵੋ ਵੈਸੈ ਤਾਂ ਆਪਾਂ ਕਹਿ ਦਿੰਦੇ ਹਾਂ ਕਿ 1984 ਦੇ ਦੰਗੇ ਕਰਵਾਉਣ ਵਾਲਿਆਂ ਨੂੰ ਸੋਧਿਆ ਨਹੀ! ਪਰ ਜਿਸਨੇ ਸੋਧਿਆ ਹੈ ਉਸਨੇ ਸਾਡੀ ਕੌਮ ਖਾਤਰ ਸੋਧਿਆ ਹੈ, ਮਾਕਨ ਨਾਲ ਉਸਦਾ ਕੋਈ ਵੈਰ ਨਹੀ ਸੀ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਸਾਥੋ ਜਿੰਨੀ ਵੀ ਮੱਦਦ ਹੁੰਦੀ ਹੈ ਕਰੀਏ। ਕਨੇਡਾ ਅਮਰੀਕਾ, ਇੰਗਲੈਡ, ਅਸਟਰੇਲੀਆ, ਨਾਰਵੇ, ਸਪੇਨ, ਇਟਲੀ, ਜਰਮਨ, ਜਪਾਨ, ਸਿੰਘਾਪੁਰ ਜਾਂ ਹੋਰ ਸਾਰੇ ਬਾਹਰਲੇ ਮੁਲਕ ਵਾਲਿਆਂ ਵਾਸਤੇ 5-5 ਜਾਂ 10-10 ਹਜ਼ਾਰ ਦੀ ਮੱਦਦ ਕਰਨੀ ਕੋਈ ਮੁਸ਼ਕਲ ਨਹੀ ਹੈ ਅਤੇ ਉਹਨਾਂ ਵਾਸਤੇ ਬਹੁਤ ਵੱਢੀ ਮੱਦਦ ਹੈ ਕਿਉਕਿ ਕੀੜੀ ਵਾਸਤੇ ਤਾਂ ਠੂਠਾ ਹੀ ਦਰਿਆ ਹੁੰਦਾ ਹੈ। ਸੋ ਸਾਡਾ ਫਰਜ ਬਣਦਾ ਹੈ ਕਿ ਸਾਡੀ ਕੌਮ ਖਾਤਰ ਲੜਨ ਵਾਲੇ ਸੂਰਮੇ ਦਾ ਟੱਬਰ ਭੁੱਖਾ ਨਾਂ ਰਹੇ ਤੇ ਪੈਰਵਾਈ ਬਗੈਰ ਉਹਨਾਂ ਦੇ ਦਿਲ ਦਾ ਟੁਕੜਾ ਜੇਹਲਾਂ ਵਿੱਚ ਰੁਲੇ। ਤੇ ਨਾਂ ਹੀ ਇਹਨਾਂ ਦੀ ਖਸਤਾ ਹਾਲਤ ਦੇਖਕੇ ਮਖੌਲ ਉਡਾਵੇ। ਕੁੱਕੀ ਦੀ ਧਰਮ ਪਤਨੀ ਸਰਬਜੋਤ ਕੌਰ ਦਾ ਨੰਬਰ 91-9814068790/- 91-9876207923ਹੈ। ਤੇ ਕਿਸੇ ਨੇ ਮੱਦਦ ਵਾਸਤੇ ਪੈਸੇ ਭੇਜਣੇ ਹੋਣ ਤਾਂ ਫੂਨ ਕਰਕੇ ਪਤਾ ਕਰਕੇ ਭੇਜਣੇ ਜੀ। ਕੁੱਕੀ ਦੇ ਕੇਸ ਦੀ ਪੈਰਵਾਈ ਦਿੱਲੀ ਦਾ ਸ੍ਰ ਪ੍ਰਮਜੀਤ ਸਿੰਘ ‘ਸਰਨਾਂ’ ਜੀ ਦਿੱਲੀ ਵਾਲੇ ਕਰ ਰਹੇ ਹਨ ਉਹਨਾਂ ਦਾ ਫੂਨ ਹੈ 91-9810640061
ਦਾਸ 5000 ਰੁਪਿਆ ਭੇਜ ਚੁੱਕਿਆ ਹੈ ਅਤੇ ਹੋਰ ਪੈਸੇ ਭੇਜਣ ਦੀ ਤਿਆਰੀ ਵਿੱਚ ਹੈ। ਹੋਈਆਂ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ-
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ ਫੂਨ 852-94445134


(17/03/09)
ਗਿਆਨੀ ਸੰਤੋਖ ਸਿੰਘ

ਗੁਰਮੁਖ ਪਿਆਰੇ ਸ. ਮੱਖਣ ਸਿੰਘ ਜੀਓ
ਗੁਰੂ ਫ਼ਤਿਹ।

ਅੱਜ ਹੀ ਇੱਕ ਪਾਠਕ ਦੀ ਸ਼ਬਦ-ਜੋੜਾਂ ਵੱਲੋਂ ਅਣਗਹਿਲੀ ਨਾਲ਼ ਭਰੀ ਚਿੱਠੀ ਦੇ ਅੰਤ ਵਿੱਚ ਜਦੋਂ ਤੁਹਾਡਾ ਨੋਟ ਪੜ੍ਹਿਆ ਤਾਂ ਪਤਾ ਲੱਗਾ ਕਿ ਏਨੇ ਰੁਝੇਵਿਆਂ ਭਰੇ ਸਮੇ ਵਿਚੋਂ ਤੁਹਾਨੂੰ ਲੇਖਕਾਂ ਦੀਆਂ ਲਿਖਤਾਂ ਨੂੰ ਸੋਧਣ ਲਈ ਵੀ ਸਮਾ ਕਢਣਾ ਪੈਂਦਾ ਹੈ ਜੋ ਮੈ ਸਮਝਦਾ ਹਾਂ ਕਿ ਤੁਹਾਡੀ ਇਹ ਇੱਕ ਹੋਰ ਵੀ ਅਹਿਮ ਘਾਲਣਾ ਹੈ ਜਿਸਦਾ ਪਹਿਲਾ ਮੈਨੂੰ ਪਤਾ ਨਹੀ ਸੀ। ਮੈਂ ਤਾਂ ਸਮਝਦਾ ਸਾਂ ਕਿ ਤੁਸੀਂ ਲੇਖ ਜਿਉਂ ਦਾ ਤਿਉਂ ਹੀ ਛਾਪ ਦਿੰਦੇ ਹੋ। ਏਸੇ ਕਰਕੇ ਕੁੱਝ ਸਮਾ ਪਹਿਲਾ ਮੈ ਆਪਣੇ ‘ਕੁਝ’ ਨੂੰ ‘ਕੁੱਝ’ ਬਣਾ ਦੇਣ ਬਾਰੇ ਵੀ ਤੁਹਾਡੇ ਤੇ ‘ਕਿੰਤੂ’ ਕੀਤਾ ਸੀ ਕਿ ਤੁਹਾਡੇ ਪਾਸ ਏਨਾ ਵੇਹਲ ਕਿਥੋਂ ਆ ਜਾਂਦਾ ਹੈ ਕਿ ਤੁਸੀਂ ਸ਼ਬਦ-ਜੋੜਾਂ ਦੀ ਵੀ ਸੁਧਾਈ ਕਰਦੇ ਹੋ। ਮੇਰੇ ਸ਼ਾਇਦ ਸ਼ਬਦ ਕੁੱਝ ‘ਅਣਡਿਪਲੋਮੈਟਿਕ’ ਹੋਣ ਜਿਸ ਕਰਕੇ ਤੁਸੀਂ ਭਾਵਨਾ ਨੂੰ ਠੀਕ ਪ੍ਰਸੰਗ ਵਿੱਚ ਨਾ ਲੈ ਕੇ, ਕੁੱਝ ਰੋਸਾ ਜਿਹਾ ਪਰਗਟ ਕਰਦਿਆਂ ਹੋਇਆਂ ਮੇਰੀਆਂ ਹੋਰ ਉਕਾਈਆਂ ਵੱਲ ਵੀ ਧਿਆਨ ਦਿਵਾਇਆ ਸੀ। ਬਹੁਤ ਥਾਵਾਂ ਤੇ ਮੇਰੇ ਕੋਲ਼ੋਂ ਅ ਦੇ ਥਾਂ ੳ, ਬਿਹਾਰੀ ਦੇ ਥਾਂ ਸਿਹਾਰੀ. ਾਂ ਦੇ ਥਾਂ ਾ, ੰ ਦੇ ਥਾਂ ਮ ਟਾਈਪੇ ਜਾਂਦੇ ਹਨ।
ਤੁਹਾਡੀ ਇਸ ਕਠਿਨ ਘਾਲਣਾ ਨੂੰ ਸਲਾਮ!
ਆਪਣੇ ਇੱਕ ਸ਼ਬਦ ‘ਮਾਰਮਿਕ’ ਵਿਚਲੇ ਮ ਦੀ ਥਾਂ ਧ ਬਦਲ ਕੇ ‘ਧਾਰਮਿਕ’ ਬਣਾ ਦੇਣ ਤੇ ਵੀ ਮੈ ਅਪ੍ਰਸੰਨਤਾ ਜ਼ਾਹਰ ਕਰ ਦਿਤੀ ਸੀ। ਉਸ ਸਮੇ ਤੁਸੀਂ ਤੇ ਹੋਰ ਪਾਠਕ/ਪਾਠਕਾਂ ਨੇ ਮਾਰਮਿਕ’ ਅਰਥ ਪੁੱਛੇ ਸਨ ਜੋ ਕਿ ਮੇਰੇ ਪਾਸ ਪੰਜਾਬੀ ਜਾਂ ਹਿੰਦੀ ਦਾ ਕੋਈ ਸ਼ਬਦ-ਕੋਸ਼ ਨਾ ਹੋਣ ਕਰਕੇ, ਸਹੀ ਨਹੀ ਸੀ ਦੱਸ ਸਕਿਆ। ਇਹ ਸਬਦ ਮੈ ਦੇਸੋਂ ਬਾਹਰ ਆਉਣ ਤੋਂ ਪਹਿਲਾਂ ਕਿਤੇ ਹਿੰਦੀ ਦੇ ਸਾਹਿਤ ਵਿੱਚ ਪੜ੍ਹਿਆ ਹੋਣਾ ਹੈ ਜੋ ਕਿ ਮੇਰੀ ਅਚੇਤ ਯਾਦ ਵਿੱਚ ਕਿਤੇ ਅਟਕਿਆ ਰਿਹਾ ਤੇ ਹੁਣ ਮੈ ਇਸਨੂੰ ਸਹਿਜ ਸੁਭਾ ਹੀ ਵਰਤ ਗਿਆ। ਅਟਕਲ ਪੱਚੂ ਜਿਹਾ ਮੇਰੀ ਸਮਝ ਅਨੁਸਾਰ ਇਸਦਾ ਅਰਥ ਹਿਰਦੇ ਨੂੰ ਛੋਹ ਲੈਣ ਵਾਲਾ ਜਾਂ ਦਿਲ ਦੀਆਂ ਤਰਬਾਂ ਨੂੰ ਸਪੱਰਸ਼ ਕਰ ਲੈਣ ਵਾਲ਼ਾ ਜਾਂ ਅਤੀ ਸੂਖਮ ਤੇ ਦਿਲ ਨੂੰ ਟੁੰਬਣਵਾਲ਼ਾ ਹੋ ਸਕਦੇ ਹਨ।
ਕੁਝ ਦਿਨ ਹੋਏ ਮੈ ਡਾ. ਜੈਭਗਵਾਨ ਗੋਇਲ ਵੱਲੋਂ ਸੰਪਾਦਤ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਪ੍ਰਕਾਸ਼ਤ, ਭਾਈ ਸੰਤੋਖ ਸਿੰਘ ਲਿਖਤ ‘ਸੰਖਿਪਤ ਗੁਰੁ ਪ੍ਰਤਾਪ ਸੂਰਜ’ ਦੇ ਵਰਕੇ ਫੋਲ ਰਿਹਾ ਸਾਂ ਤਾਂ ਉਸ ਵਿੱਚ ਇਹ ਸ਼ਬਦ ਵਰਤਿਆ ਹੋਇਆ ਮੇਰੀ ਨਿਗਹ ਪਿਆ। ਉਹ ਦੋ ਵਾਕ ਮੈ ਏਥੇ ਪੇਸ਼ ਕਰ ਰਿਹਾ ਹਾਂ। ਹਿੰਦੀ ਦੀ ਟਾਈਪ ਦਾ ਅਭਿਆਸ ਨਾ ਹੋਣ ਕਰਕੇ ਗੁਰਮੁਖੀ ਵਿੱਚ ਹੀ ਲਿਖ ਰਿਹਾ ਹਾਂ। ਵੈਸੇ ਹਿੰਦੀ ਵਿੱਚ ‘ਮਾਰਮਿਕ’ ਵਾਲਾ ਰ ਬ੍ਰਾਬਰ ਵਾਲਾ ਨਹੀ ਹੈ। ਇਹ ਮ ਦੇ ਉਪਰ ਲੱਗਾ ਹੋਇਆ ਹੈ:
1. ਭਾਵੋਂ ਮੇ ਵੈਸੀ ਹੀ ਮਾਰਮਿਕਤਾ, ਚਿਤ੍ਰਣ ਮੇ ਵੈਸੀ ਹੀ ਸਜੀਵਤਾ ਐਵਮ ਸ਼ੈਲੀ ਮੇ ਵੈਸੀ ਹੀ ਸਰਸਤਾ ਹੈ।
2. ਰਾਮ ਕੇ ਵਨ ਗਮਨ ਪਰ ਦਸ਼ਰਥ ਕਾ ਹਿਰਦੈਸਪਰਸ਼ੀ ਵਿਲਾਪ ਰਾਮਕਥਾ ਕਾ ਅਤਿਅੰਤ ਮਾਰਮਿਕ ਪ੍ਰਸੰਗ ਹੈ।
ਇਸਦੇ ਨਾਲ਼ ਇੱਕ ਲੇਖ ਵੀ ਹੈ ਜੋ ਕਿ ਮੈ ਸਮਝਦਾ ਹਾਂ ਕਿ ‘ਸਿੱਖ ਮਾਰਗ’ ਦੀ ਨੀਤੀ ਦੇ ਅਨਕੂਲ਼ ਨਹੀ ਹੈ। ਛਾਪ ਸਕੋ ਤਾਂ ਧੰਨਵਾਦ। ਨਾ ਛਾਪ ਸਕੋ ਤਾਂ ਵੀ ਕੋਈ ਗੱਲ ਨਹੀ। ਹੈ ਇਹ ਬਿਲਕੁਲ ਮੇਰਾ ਨਿਜੀ ਤਜੱਰਬਾ। ਇਸਦਾ ਕਿਸੇ ਵੀ ਦੂਸਰੇ ਦੇ ਤਜੱਰਬੇ ਨਾਲ਼ ਮੇਲ ਖਾਣਾ ਕੋਈ ਜ਼ਰੂਰੀ ਨਹੀ।
ਇਸ ਬਾਰੇ ਕੋਈ ਪਾਠਕ ਮੇਰੇ ਪਾਸੋਂ ਸੰਖੇਪ ਵਿੱਚ ਬਿਆਨੀ ਘਟਨਾ ਦਾ ਵਿਸਥਾਰ ਜਾਨਣਾ ਚਾਹੇ ਤਾਂ ਖ਼ੁਸ਼ੀ ਸਹਿਤ ਹਾਜਰ ਹਾਂ। ਹਰੇਕ ਗੱਲ ਬਹੁਤ ਸੰਖੇਪ ਵਿੱਚ ਵਰਨਣ ਕੀਤੀ ਗਈ ਹੈ। ਇਸ ਲਈ ਹੋਰ ਸਮਝਣਾ ਸ਼ਾਇਦ ਕੋਈ ਪਾਠਕ ਜ਼ਰੂਰੀ ਜਾਣੇ। ਬਹਿਸ ਲਈ ਨਹੀ ਵਿਚਾਰ ਲਈ ਹਾਜਰ ਹਾਂ।
ਸ਼ੁਭਚਿੰਤਕ
ਸੰਤੋਖ ਸਿੰਘ


(17/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

9888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਪੇਸ਼ ਹੈ ਮੇਰੀ ਕਵਿਤਾ:

‘ਅਜ ਆਖਾਂ ਆਪਣੇ ਰੱਬ ਨੂੰ’

ਅਜ ਆਖਾਂ ਆਪਣੇ ਰੱਬ ਨੂੰ

ਕਿਤੋਂ ਅੰਬਰਾਂ ਵਿਚੋਂ ਬੋਲ

ਹਉਮੈ ਚ’ ਸੜਦੀਆਂ ਰੂਹਾਂ ਤੇ

ਰਹਿਮਤ ਦੀਆਂ ਬੂੰਦਾਂ ਡੋਲ

ਸ਼ਾਂਤ ਹੋਏ ਹੋਏ ਬੁਧ ਨੂੰ

ਤੂੰ ਦਿਤਾ ਆਪ ਵਿਖਾਲ

ਸੂਲੀ ਤੇ ਟੰਗੇ ਮਸੀਹ ਨੂੰ

ਤੂੰ ਲਿਆ ਸੀ ਆਪ ਸੰਭਾਲ

ਗਨਕਾ ਪਾਪਣ ਤਰ ਗਈ

ਅਜਾਮਲ ਉਧਰਿਆ ਨਾਲ

ਸਜਣ ਵਰਗੇ ਤਰ ਗਏ

ਭਗਤ ਵੀ ਹੋਏ ਨਿਹਾਲ

ਕਬੀਰ ਫਰੀਦ ਪਾਰ ਹੋਏ

ਧੰਨਾ ਉਧਰਿਆ ਨਾਲ

ਅਜ ਝਖੜ ਝੂਲਣ ਹਨੇਰ ਦੇ

ਸ਼ਰਧਾ ਗਈ ਕੁਮਲਾ

ਇਨਸਾਨ ਪੱਥਰ ਹੋ ਗਿਆ

ਆਤਮ ਨੂੰ ਦਿਤਾ ਭੁਲਾ

ਇਸ ਪਥਰੀਲੇ ਯੁੱਗ ਵਿਚ

ਚੇਤਨ ਨੂੰ ਦਿਤਾ ਰੁਲਾ

ਅਜ ਆਖਾਂ ਆਪਣੇ ਰਬ ਨੂੰ

ਕਿਤੋਂ ਅੰਬਰਾਂ ਵਿਚੋਂ ਬੋਲ

ਹੁਣ ਵਾਰੀ ਆਈ ਸਿਦਕ ਦੀ

ਰਹਿਮਤ ਦੀਆਂ ਨਜ਼ਰਾਂ ਖੋਲ

ਅਜ ਸ਼ਰਧਾ ਪਈ ਹੈ ਤੜਫਦੀ

ਆਪਣੀਆਂ ਪਿਆਰੀਆਂ ਬਾਹਾਂ ਖੋਲ

ਅਜ ਸ਼ਰਦਾ ਪਈ ਕੁਰਲਾਉਂਦੀ

ਕਿਤੋਂ ਅੰਬਰਾਂ ਵਿਚੋਂ ਬੋਲ

ਤਰਲੋਚਨ ਸਿੰਘ


(17/03/09)
ਕੁਲਵਿੰਦਰ ਸਿੰਘ ਟੋਰੰਟੋ

Respected Makhan singh ji & other readers,
Guru fateh
I have been reading @ sikhmarg about 4/5 months. I have got lots of information about gurmat. I think everybody is agree about Guru Nanak`s mission to become Sachiar.
Sachiar Person means a person with good values, moral character. If we agree to the three basics of Guru Nanak: Naam, Honest Living and Share with the needy.

Naam
According to GGS recite Naam means to adopt good values (Sachiar Person). While describing Naam we should always keep in mind Guru Nanak's god ( Described in Manglacharan) Ek Onkar to Gur Parsad. While doing our regular duties we do good deeds and remember god is always present.

Honest Living and sharing with needy are the two other most important factors of life. In the GGS it is described how to train our mind by getting knowledge and implementing upon us. That's the way we can control five thiefs (Lust, Anger, Greed, Affection and Ego). These five thiefs are our main problem. Then there is jealousy, hatred, discrimination, violence, lies, dishonesty, castism, rudeness etc. GGS tells us how to save ourselves from these impurities.

If we all agreed to become Sachiar (Gurmak) or to spend a this present life in bliss (anand), then we don't have to care about reincarnation. After birth when we are able to understand till death (bodily) we are able to live a peaceful, life. Then to create a Sachiar society (family life to world) we can act as a role model of Sachiar. For this we have to try to follow the path given by GGS. We have to let go our nature which is developed from childhood and take sense from GGS. GGS always tells us to keep trying and to lead a truthful life.

Now a question arises, before birth what were we and after death what are we going to become. But we don't have any clue about reincarnation because I don't have any clue about it.

The point I'm trying to make is if we stop worrying about the before birth and after death consequences, then it is a advantage to all of us that we make our present life blissful. Yes, if someone wants to worry about reincarnation they can continue to worry. It's not going to make a difference to me or anyone else.

Here are the main points where we all agreed
1. GGS is our only guru.
2. Believe in one god.
3. To get rid of our own knowledege and take in GGS knowledge.
4. Control five thiefs according to GGS.
5. To understand the whole world as one family.
6. Exclude rituals from our daily routine.
7. To stay in gods order (hukam).
8. To maintain a lifestyle according to GGS.
9. To do an honest living and distribute among the worldly family.
10. Naam Japna ( to develop our mind according to GGS)

If we are serious about these things, then the problems we are facing while walking on this path, then we should disscuss these problems with eachother. We can get solutions from eachother. I request everyone to discuss about this topic.
Khalsa panth da sewak
Kulwinder Singh toronto
416-676-2718


(17/03/09)
ਜਸਪਾਲ ਸਿੰਘ ਹੇਰਾਂ

ਉਲਟਾ-ਪੁਲਟਾ: ਐਂਤਕੀ ਪੰਜੇ ਵਾਲੇ ‘ਪੱਗ’ ਦੇ ਨਾਂ ਤੇ ਮੰਗਣਗੇ ਵੋਟਾਂ
- ਜਸਪਾਲ ਸਿੰਘ ਹੇਰਾਂ
ਰਾਜਨੀਤੀ ਦਾ ਬਾਬਾ ਆਦਮ ਵੀ ਨਿਰਾਲਾ ਹੁੰਦਾ ਹੈ, ਇਹ ਅਜਿਹਾ ਗੋਰਖਾ ਧੰਦਾ ਹੈ, ਜਿਸਦੇ ਪੇਚ ਖੋਲ੍ਹਣੇ ਸ਼ਾਇਦ ਕਿਸੇ ਦੇ ਵੀ ਵੱਸ ਦਾ ਰੋਗ ਨਹੀਂ ਹੈ। ਕਦੋਂ ਕਿਹੜੀ ਧਿਰ ਨੇ ਕਿਹੜੇ ਮੁੱਦੇ ਨੂੰ ਅਪਨਾ ਲੈਣਾ ਅਤੇ ਕਿਹੜੇ ਮੁੱਦੇ ਨੂੰ ਤਿਲਾਂਜਲੀ ਦੇ ਦੇਣੀ ਹੈ, ਇਸ ਬਾਰੇ ਵੀ ਕੋਈ ਵੱਡੇ ਤੋਂ ਵੱਡਾ ਰਾਜਸੀ ਪੰਡਿਤ ਦਾਅਵਾ ਨਹੀਂ ਕਰ ਸਕਦਾ। ਬਾਕੀ ਦੇਸ਼ ਵਾਗੂੰ ਪੰਜਾਬ `ਚ ਲੋਕ ਸਭਾ ਚੋਣਾਂ ਦਾ ਬੁਖਾਰ ਗਰਮੀ ਦੀ ਰੁੱਤ’ ਮੁਤਾਬਿਕ ਹੀ ਹੌਲੀ ਹੌਲੀ ਵੱਧਣਾ ਸ਼ੁਰੂ ਹੋ ਗਿਆ ਹੈ। ਆਉਂਦੇ ਦਿਨਾਂ `ਚ ਕਛੂੰ-ਕੁੰਮੇ ਦੀ ਚਾਲ ਚੱਲ ਰਿਹਾ ਚੋਣ ਪ੍ਰਚਾਰ ਵੀ ਖਰਗੋਸ਼ ਵਾਲੀ ਦੌੜ ਲਾਉਣ ਲੱਗ ਪਵੇਗਾ। ਚੋਣ ਪ੍ਰਚਾਰ `ਚ ਦੂਸ਼ਣਬਾਜ਼ੀ ਤੋਂ ਬਿਨਾਂ ਇਕ-ਅੱਧ ਠੋਸ ਮੁੱਦਾ ਹੋਣਾ ਵੀ ਜ਼ਰੂਰੀ ਹੈ, ਜਿਸ ਨੂੰ ਅਧਾਰ ਬਣਾ ਕੇ ਵੋਟਾਂ ਮੰਗੀਆਂ ਜਾਦੀਆਂ। ਜਿਵੇਂ ਕਿ ਅਸੀਂ ਪਹਿਲਾਂ ਹੀ ਲਿਖਿਆ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਮੁੱਦਾ ਹੀਣ ਹਨ ਅਤੇ ਕੌਮੀ ਪਾਰਟੀਆਂ ਦੇ ਕੰਮਜ਼ੋਰ ਹੋਣ ਕਾਰਣ, ਖੇਤਰੀ ਪਾਰਟੀਆਂ ਦਾ ਪ੍ਰਭਾਵ ਵਧਿਆ ਹੈ, ਇਸ ਲਈ ਦੇਸ਼ ਦੀ ਕੇਂਦਰੀ ਸਰਕਾਰ ਲਈ ਹੋਣ ਵਾਲੀਆਂ ਇਹ ਚੋਣਾਂ ਸ਼ਾਇਦ ਪਹਿਲੀ ਵਾਰ ਖੇਤਰੀ ਮੁੱਦਿਆਂ ਤੇ ਲੜੀਆਂ ਜਾਣਗੀਆਂ। ਦੇਸ਼ ਦੀਆਂ ਕੌਮੀ ਪਾਰਟੀਆਂ ਜਿਨ੍ਹਾਂ `ਚ ਕਾਂਗਰਸ ਤੇ ਭਾਜਪਾ ਪ੍ਰਮੁੱਖ ਹਨ, ਉਹ ਇੱਕ ਸੂਬੇ `ਚ ਹੋਰ ਤੇ ਦੂਜੇ ਸੂਬੇ `ਚ ਹੋਰ ਮੁੱਖ ਚੋਣ ਮੁੱਦਾ ਲੈ ਕੇ ਪ੍ਰਚਾਰ ਕਰਨਗੀਆਂ ਤੇ ਵੋਟਾਂ ਮੰਗਣਗੀਆਂ। ਪੰਜਾਬ ਦੇ ਚੋਣ ਇਤਿਹਾਸ `ਚ ਇੱਕ ਅਜੀਬੋ-ਗਰੀਬ ਵੰਨਗੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਪੰਜਾਬ `ਚ ਪੰਥ ਦੇ ਨਾਂ ਤੇ ਹੋਂਦ `ਚ ਆਇਆ ਸ਼੍ਰੋਮਣੀ ਅਕਾਲੀ ਦਲ, ਜਿਹੜਾ ਹੁਣ ਤੱਕ ਹਮੇਸ਼ਾ ਪੰਥ ਦੇ ਨਾਂ ਤੇ ਵੋਟਾਂ ਮੰਗਦਾ ਆਇਆ ਹੈ, ਉਹ ‘ਪੰਥ’ ਨੂੰ ਛੱਡ ਕੇ ‘ਸੁਖਬੀਰ ਬਾਦਲ ਦੇ ਸੁਫਨਮਈ ਵਿਕਾਸ’ ਦੇ ਨਾਂ ਤੇ ਵੋਟਾਂ ਮੰਗੇਗਾ ਅਤੇ ਦੂਜੇ ਪਾਸੇ ਕਾਂਗਰਸ ਜਮਾਤ ਜਿਸਨੂੰ ਸਿੱਖ ਵਿਰੋਧੀ ਜਮਾਤ ਮੰਨਿਆ ਜਾਂਦਾ ਰਿਹਾ ਹੈ, ਇਸ ਵਾਰ ਪੰਥ ਦੇ ਨਾਂ ਤਾਂ ਨਹੀਂ, ਸਿੱਖਾਂ ਦੀ ਆਨ ਸ਼ਾਨ ਦੀ ਪ੍ਰਤੀਕ ‘ਸਿੱਖ ਦੀ ਪੱਗ’ ਦੇ ਨਾਂ ਤੇ ਵੋਟਾਂ ਮੰਗੇਗੀ। ਕਾਂਗਰਸ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਅਤੇ ਅਕਾਲੀਆਂ ਨੂੰ ‘ਪੱਗ ਦੇ ਦੁਸ਼ਮਣ’ ਸਿੱਧ ਕਰਨ ਤੇ ਸਭ ਤੋਂ ਵੱਧ ਜ਼ੋਰ ਲਾ ਸਕਦੀ ਹੈ। ਪੰਜਾਬ `ਚ ਕਾਂਗਰਸ, ਡਾ. ਮਨਮੋਹਣ ਸਿੰਘ ਦੀ ‘ਪੱਗ’ ਦੇ ਨਾਂ ਤੇ ਵੋਟਾਂ ਮੰਗੇਗੀ। ਉਹ ਕਿਸੇ ਸਿੱਖ ਨੂੰ ਦੇਸ਼ ਦਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਫੌਜ ਦਾ ਜਰਨੈਲ ਬਣਾਉਣ ਦਾ ਸਿਹਰਾ ਲੈ ਕੇ, ਸਿੱਖਾਂ ਦੀ ਹਮਦਰਦੀ ਵਟੋਰਨ ਦੇ ਨਾਲ ਨਾਲ ਮਹਾਂਰਾਸ਼ਟਰ ਦੀ ਸ਼ਿਵ-ਸੈਨਾ ਵੱਲੋਂ ‘ਮਰਾਠੀ’ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਮੁੱਦੇ `ਤੇ ਸ਼ਰਦ ਪਵਾਰ ਦੀ ਠੋਕਵੀਂ ਹਮਾਇਤ ਕਰਨ ਦੇ ਐਲਾਨ ਨੂੰ ‘ਵੰਗਾਰ’ ਵਜੋਂ ਪੇਸ਼ ਕਰੇਗੀ ਅਤੇ ਪੰਜਾਬੀਆਂ ਨੂੰ ਸਰਦਾਰ ਦੀ ਪੱਗ ਦੀ ਇੱਜ਼ਤ ਦਾ ਵਾਸਤਾ ਪਾਵੇਗੀ। ਕਾਂਗਰਸ ਵੱਲੋਂ ਅਕਾਲੀਆਂ ਨੂੰ ‘ਅਕਾਲ ਤਖਤ ਦੇ ਭਗੌੜੇ’ ਵੀ ਦੱਸਿਆ ਜਾਵੇਗਾ, ਕਿਉਂਕਿ ਉਸ ਸਮੇਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਨੇ ਅਕਾਲੀਆਂ ਨੂੰ ਸਿੱਖ ਪ੍ਰਧਾਨ ਮੰਤਰੀ ਦੇ ਹੱਕ `ਚ ਭੁਗਤਣ ਦੀ ਸਲਾਹ ਦਿੱਤੀ ਸੀ। ਕਾਂਗਰਸ ਵੱਲੋਂ ਸੁਖਦੇਵ ਸਿੰਘ ਲਿਬੜਾ ਦਾ ਮੁੱਦਾ ਵੀ ‘ਸਰਦਾਰ ਦੀ ਪੱਗ’ ਨਾਲ ਜੋੜ ਕੇ ਉਛਾਲਿਆ ਜਾਵੇਗਾ। ਸੁਖਦੇਵ ਸਿੰਘ ਲਿਬੜਾ ਨੂੰ ਸਿੱਖ ਦੀ ਪੱਗ ਦੇ ਹੱਕ `ਚ ਖੜ੍ਹਨ ਤੇ ਅਕਾਲੀਆਂ ਵੱਲੋਂ ਪਾਰਟੀ `ਚੋਂ ਕੱਢਣ ਅਤੇ ਕਾਂਗਰਸ ਵੱਲੋਂ ਉਸਨੂੰ ਇਸ ਅਹਿਸਾਨ ਬਦਲੇ ਪਾਰਟੀ ਟਿਕਟ ਨਾਲ ਨਿਵਜਾਣ ਦੀ ਚਰਚਾ ਚਲਾਈ ਜਾਵੇਗੀ। ਇਹ ਪਹਿਲੀ ਵਾਰ ਹੋਵੇਗਾ ਕਿ ਕਾਂਗਰਸ ਜਿਹੜੀ ਹਮੇਸ਼ਾ ਸਿੱਖ ਮੁੱਦਿਆਂ ਤੇ ਖੁਦ ਕਟਿਹਰੇ `ਚ ਖੜ੍ਹੀ ਹੁੰਦੀ ਸੀ, ਇਸ ਵਾਰ ਸਿੱਖ ਮੁੱਦੇ ਤੇ ਅਕਾਲੀਆਂ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਦਿੱਤੀ 1700 ਕਰੋੜ ਰੁਪਏ ਦੀ ਯੋਜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਗੁਰਤਾ ਸ਼ਤਾਬਦੀ ਸਮਾਗਮ `ਚ ਕੇਂਦਰੀ ਸਰਕਾਰ ਦੀ ਮਦਦ ਅਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੇ ਪ੍ਰਧਾਨ ਮੰਤਰੀ ਸਮੇਤ ਸਾਰੇ ਵੱਡੇ ਆਗੂਆਂ ਦਾ ਇਸ ਸਮਾਗਮ `ਚ ਸ਼ਾਮਲ ਹੋਣਾ, ਰਾਹੁਲ ਗਾਂਧੀ ਦਾ ਦਰਬਾਰ ਸਾਹਿਬ ਪੁੱਜ ਕੇ 84 ਦੇ ਸਾਕਾ ਨੀਲਾ ਤਾਰਾ ਬਾਰੇ ਪਛਤਾਵਾ ਕਰਨਾ ਆਦਿ ਅਜਿਹੇ ਮੁੱਦੇ ਹਨ, ਜਿਹੜੇ ਕਾਂਗਰਸ ਵੱਲੋਂ ‘ਸਿੱਖ ਵੋਟਰਾਂ `ਚ ਉਛਾਲੇ ਜਾਣਗੇ। 84 ਦੇ ਦੰਗਿਆਂ ਦੇ ਦੋਸ਼ੀ ਨੂੰ ਸਜ਼ਾਵਾਂ ਤੇ ਸੋਦਾ ਸਾਧ ਮਾਮਲਾ ਅਜਿਹੇ ਮੁੱਦੇ ਵੀ ਹਨ, ਜਿਹੜੇ ਕਾਂਗਰਸ ਨੂੰ ਕਟਿਹਰੇ `ਚ ਖੜ੍ਹਾ ਕਰਦੇ ਹਨ, ਪ੍ਰੰਤੂ ਇਨ੍ਹਾਂ ਮੁੱਦਿਆਂ ਤੇ ਅਕਾਲੀ ਕਾਂਗਰਸ ਤੇ ਕਿਵੇਂ ਵਾਰ ਕਰਦੇ ਹਨ ਅਤੇ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਸ਼ਹੀਦੀ ਜਥਿਆਂ ਨਾਲ ਬਾਦਲ ਸਰਕਾਰ ਕਿਵੇਂ ਨਜਿੱਠਦੀ ਹੈ ਅਤੇ ਹਾਲਾਤ ਕੀ ਕਰਵੱਟ ਲੈਂਦੇ ਹਨ, ਉਸ ਤੇ ਵੀ ਬਹੁਤ ਕੁੱਝ ਨਿਰਭਰ ਕਰੇਗਾ, ਵਰਤਮਾਨ ਪ੍ਰਸਥਿਤੀਆਂ ਇਹ ਇਸ਼ਾਰਾ ਕਰ ਰਹੀਆਂ ਹਨ ਕਿ ਕਾਂਗਰਸ ਇਸ ਵਾਰ ਪੰਜਾਬ `ਚ ‘ਪੱਗ’ ਦੇ ਨਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਲਾਹਾ ਲੈਣ ਦਾ ਯਤਨ ਜ਼ਰੂਰ ਕਰੇਗੀ।
94170-37277
(ਨੋਟ:- ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ‘ਸਿੱਖ ਮਾਰਗ’ ਨਿਰੋਲ ਧਾਰਮਿਕ ਸਾਈਟ ਹੋਣ ਕਰਕੇ ਸਾਨੂੰ ਸਿਆਸੀ ਲਿਖਤਾਂ ਨਾ ਭੇਜੀਆਂ ਜਾਣ। ਇਸ ਲਿਖਤ ਵਿੱਚ ਭਾਵੇਂ ਕਿ ਕੁੱਝ ਕੁ ਪੰਥਕ ਜਾਣਕਾਰੀ ਵੀ ਹੈ ਪਰ ਫਿਰ ਵੀ ਸਾਨੂੰ ਅਜਿਹੀਆਂ ਲਿਖਤਾਂ ਪਉਣ ਵੇਲੇ ਹਿਚਕਾਹਿਟ ਹੁੰਦੀ ਹੈ-ਸੰਪਾਦਕ)


(15/03/09)
ਬੀਬੀ ਸਤਨਾਮ ਕੌਰ, ਬੀਬੀ ਜਸਪ੍ਰੀਤ ਕੌਰ

ਹੋਲੇ ਮਹੱਲੇ ਦਾ ਇਤਿਹਾਸਕ ਸਮਾਗਮ ਜਦੋਂ ਬਿੱਲੀਆਂ ਦੀ ਚਾਲ ਨੂੰ ਸ਼ੇਰਾਂ ਦੀ ਚਾਲ ਵਿੱਚ ਬੱਦਲ ਗਿਆ।
ਫਰੀਦਾਬਾਦ: (ਬੀਬੀ ਸਤਨਾਮ ਕੌਰ, ਬੀਬੀ ਜਸਪ੍ਰੀਤ ਕੌਰ)
ਹੋਲੇ ਮਹੱਲੇ ਦੇ ਇਤਿਹਾਸਕ ਦਿਹਾੜੇ ਨੂੰ ਖਾਲਸਾ ਪੰਥ ਦੀਆਂ ਸ਼ਾਨਦਾਰ ਰਵਾਇਤਾਂ ਮੁਤਾਬਕ ਮਨਾਉਂਦੇ ਹੋਏ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਨੇ ਇਸ ਮੌਕੇ `ਤੇ ਨੌਜਵਾਨ ਪੀੜ੍ਹੀ ਨੂੰ ਫੈਸ਼ਨ ਦੀ ਦੁਨੀਆਂ ਵਿੱਚ ਸਾਬਤ ਸੂਰਤ ਪਹਿਚਾਨ ਨੂੰ ਕਾਇਮ ਰੱਖਦਿਆਂ ਨਾਨਕ ਵਿਚਾਰਧਾਰਾ ਨੂੰ ਦੁਨੀਆਂ ਦੇ ਰੂ-ਬ-ਰੂ ਕਰਣ ਲਈ ਪਿਛਲੇ ਸਾਲ ਵਾਂਗ ਇਸ ਸਾਲ ਵੀ ਪ੍ਰਿੰਸ ਖਾਲਸਾ ਅਤੇ ਪ੍ਰਿੰਸੇਜ਼ ਖਾਲਸਾ ੨੦੦੯ ਮੁਕਾਬਲੇ ਦਾ ਆਯੋਜਨ ਕੀਤਾ। ਖਾਲਸਾਈ ਜ਼ਜ਼ਬਿਆਂ ਨਾਲ ਲਬਰੇਜ਼ ਸਿੱਖ ਨੌਜਵਾਨ ਅਤੇ ਸਿੱਖ ਬੀਬੀਆਂ ਨੇ ਰੈਂਪ `ਤੇ ਆਮ ਫੈਸ਼ਨ ਮੁਕਾਬਲਿਆਂ ਵਿੱਚ ਚਲੀ ਜਾਣ ਵਾਲੀ ਬਿੱਲੀਆਂ ਦੀ ਚਾਲ ਨੂੰ ਸ਼ੇਰਾਂ ਦੀ ਚਾਲ ਵਿੱਚ ਬੱਦਲ ਦਿੱਤਾ। ਤਿੰਨ ਰਾਉਂਡ ਦੇ ਇਸ ਮੁਕਾਬਲੇ ਵਿੱਚ ਨੌਜੁਆਨਾਂ ਦਾ ਉਤਸ਼ਾਹ ਵੇਖਦਿਆ ਹੀ ਬਣਦਾ ਸੀ ਤਿੰਨ ਦਿਨਾਂ ਦੇ ਬਹੁਤ ਘੱਟ ਸਮੇਂ ਵਿੱਚ ਜਿਥੇ ਪ੍ਰਤੀਯੋਗੀਆ ਨੂੰ ਦਿਨ-ਰਾਤ ਨਾਲ ਰੱਖ ਕੇ ਗੁਰਮਤਿ ਸਿਧਾਂਤਾਂ ਪੱਖੋਂ ਪਰਪੱਕ ਬਣਾਇਆ ਗਿਆ ਉਥੇ ਰੈਂਪ ਦੀ ਟਰੇਨਿਗ ਹਾਸਲ ਕਰ ਕੇ ਇਹ ਨੌਜੁਆਨ ਰੈਂਪ `ਤੇ ਕੋਈ ਕਸਰ ਨਹੀਂ ਛੱਡ ਰਹੇ ਸਨ ਜਿਸ ਤੋਂ ਉਹ ਪ੍ਰੋਫੈਸ਼ਨਲ ਮਾਡਲਾਂ ਤੋਂ ਘੱਟ ਲਗਣ। ਇੰਨ੍ਹਾਂ ਮੁਕਾਬਲਾ ਵਿੱਚ ਸਿੱਖ ਬੀਬੀਆਂ ਵੱਲੋਂ ਪਹਿਨੀਆਂ ਗਈਆਂ ਪੋਸ਼ਾਕਾਂ ਨੰਗੇਜ਼ਵਾਦ ਦੀ ਬਜ਼ਾਰੂ ਸੋਚ ਤੋਂ ਹੱਟ ਕੇ “ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈਧੇ ਤਨ ਪੀੜੀਐ ਮਨ ਮਹਿ ਚਲੇ ਵਿਕਾਰ” ਦੀ ਗੁਰਮਤਿ ਵਿਚਾਰਧਾਰਾ ਮੁਤਾਬਕ ਸਲ਼ੀਕੇ ਨਾਲ ਸੰਵਰੰਦਾ ਇੱਕ ਸ਼ਾਨਦਾਰ ਨਮੂਨਾ ਸੀ। ਸ਼ੇਰਵਾਨੀ ਵਿੱਚ ਸੱਜੇ ਨੌਜੁਆਨ ਦੁਨੀਆਵੀ ਸ਼ਹਿਜਾਦਿਆਂ ਨੂੰ ਮਾਤ ਦਿੰਦੇ ਹੋਏ ਸੁੰਦਰ ਸਜੀਆਂ ਦਸਤਾਰਾਂ ਵਿੱਚ ਕਲਗੀਧਰ ਪਾਤਸ਼ਾਹ ਦੇ ਸ਼ਹਿਜਾਦੇ ਲਗ ਰਹੇ ਸਨ। ਜੱਜਾਂ ਦੀ ਜਿਉਰੀ ਵਿੱਚ ਬੈਠੇ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਸ. ਸੁਖਦੇਵ ਸਿੰਘ ਮੋਹਾਲੀ, ਸਰਦਾਰ ਹਰਮਿੰਦਰ ਸਿੰਘ, ਲੁਧਿਆਣਾ ਅਤੇ ਯੰਗ ਸਨਅਤਕਾਰ ਸਰਦਾਰ ਗੁਰਨਾਮ ਸਿੰਘ ਫਰੀਦਾਬਾਦ ਵੱਲੋਂ ਬੜੇ ਸੁਚੇਤ ਅਤੇ ਰੋਚਕ ਢੰਗ ਨਾਲ ਪੁੱਛੇ ਗਏ ਗੁਰਬਾਣੀ ਇਤਿਹਾਸ, ਜਨਰਲ ਨਾਲੇਜ਼ ਅਤੇ ਵਿਚਲੰਤ ਸਿੱਖ ਮਸਲਿਆਂ ਨਾਲ ਸੰਬੰਧਤ ਸਵਾਲਾਂ ਦੇ ਜੁਆਬ ਪ੍ਰਤੀਯੋਗੀਆਂ ਨੇ ਬੜੇ ਹੀ ਆਤਮ-ਵਿਸ਼ਵਾਸ ਅਤੇ ਦ੍ਰਿੜਤਾ ਨਾਲ ਦਿੱਤੇ। ਵੱਖ ਵੱਖ ਪ੍ਰਤੀਯੋਗੀਆਂ ਵੱਲੋਂ ਸੰਗਤ-ਪੰਗਤ, ਜਾਤ-ਪਾਤ, ਗੁਰਮੁਖ, ਮਨਮੁਖ, ਸੰਤ, ਗੁਰੂ, ਅਕਾਲ ਪੁਰਖ ਦਾ ਸਰੂਪ ਵਰਗੇ ਸਿਧਾਂਤਕ ਵਿਸ਼ਿਆ `ਤੇ ਅਪਣੀ ਸੂਝ-ਬੂਝ ਅਤੇ ਦੂਰ-ਅੰਦੇਸ਼ੀ ਦਾ ਸਬੂਤ ਦਿੰਦਿਆਂ ਪ੍ਰਤੀਯੋਗੀਆਂ ਨੇ ਇੱਕ ਇੱਕ ਮਿੰਟ ਵਿੱਚ ਕਾਂਸੈਪਟ ਸਪਸ਼ਟ ਕੀਤੇ। ਇਸ ਮੁਕਾਬਲੇ ਵਿੱਚ ਪ੍ਰਿੰਸ ਖਾਲਸਾ ਅਤੇ ਪ੍ਰਿੰਸੇਜ਼ ਖਾਲਸਾ ਦਾ ਖ਼ਿਤਾਬ ਚਿੰਤਨਪਾਲ ਸਿੰਘ ਦਿੱਲੀ ਅਤੇ ਕਮਲਦੀਪ ਕੌਰ ਫ਼ਰੀਦਾਬਾਦ ਨੇ ਕ੍ਰਮਵਾਰ ਜਿੱਤਿਆ। ਇਸ ਤੋਂ ਇਲਾਵਾ ਸਾਰੇ ਪ੍ਰਤੀਯੋਗੀਆਂ ਨੂੰ ਉਤਸ਼ਾਹਤ ਕਰਨ ਲਈ ਵੱਖ ਵੱਖ ਟਾਈਟਲ ਅਤੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।
ਇਕ ਪਾਸੇ ਸਿੱਖ ਨੌਜਵਾਨ ਆਪਣੀ ਵੱਖਰੀ ਪਹਿਚਾਣ ਅਤੇ ਹੋਂਦ ਦਾ ਸੁਨੇਹਾ ਸਾਰੇ ਸੰਸਾਰ ਨੂੰ ਦੇ ਰਹੇ ਸਨ ਦੂਜੇ ਪਾਸੇ ਸਰਬੱਤ ਦੇ ਭਲੇ ਵਰਗੀ ਮਾਨਵੀ ਸੋਚ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਰੋਟਰੀ ਕਲੱਬ ਫਰੀਦਾਬਾਦ ਇੰਡਸਟਰੀਅਲ ਟਾਊਨ ਦੇ ਸਹਿਯੋਗ ਨਾਲ ਲਗਾਏ ਗਏ ਖੁਨ-ਦਾਨ ਕੈਂਪ ਵਿੱਚ ੧੨੫ ਯੂਨਿਟ ਖੁਨ-ਦਾਨ ਸੰਗਤਾਂ ਵੱਲੋਂ ਕੀਤਾ ਗਿਆ ਜਿਸ ਵਿੱਚ ਵਧੇਰੇ ਨੌਜਵਾਨ ਹੀ ਸਨ। ਇਸ ਤੋਂ ਇਲਾਵਾ ਅੱਖਾਂ ਦਾ ਫ੍ਰੀ ਚੈਕ-ਅਪ ਕੈਂਪ ਵੀ ਲਾਇਆ ਗਿਆ। ਇਸ ਮੌਕੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਅਜੋਕੇ ਸਿੱਖ ਮਸਲਿਆਂ `ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਿੱਖ ਵਿਦਵਾਨ ਸ. ਦਲਬੀਰ ਸਿੰਘ ਦਿੱਲੀ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ, ਰਜਿੰਦਰ ਸਿੰਘ ਖਾਲਸਾ ਪੰਚਾਇਤ, ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਕਰਨਲ ਗੁਰਦੀਪ ਸਿੰਘ, ਸ. ਸੁਖਦੇਵ ਸਿੰਘ ਮੋਹਾਲੀ, ਪ੍ਰਿਤਪਾਲ ਸਿੰਘ, ਏਕਸ ਕੇ ਬਾਰਕ ਸਿਰਸਾ ਇਕਾਈ ਆਦਿਕ ਵਿਦਵਾਨ ਉਚੇਚੇ ਤੌਰ `ਤੇ ਪੁੱਜੇ।
ਇਸ ਉਪਰਾਲੇ ਲਈ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ, ਅਤੇ ਹੋਰ ਸਾਰੇ ਵੀਰ-ਭੈਣ ਜਿੰਨ੍ਹਾਂ ਵਿੱਚ ਸ. ਉਪਕਾਰ ਸਿੰਘ, ਸ. ਰਣਜੀਤ ਸਿੰਘ, ਸ. ਸੁਰਿੰਦਰ ਸਿੰਘ, ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ, ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਤੋਂ ਸ. ਕ੍ਰਿਪਾਲ ਸਿੰਘ, ਬੀਬੀ ਅਰਵਿੰਦਰ ਕੌਰ, ਬੀਬੀ ਵਰਿੰਦਰ ਕੌਰ, ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ ਡਾਇਰੇਕਟਰ ਸ. ਅਮਨਪ੍ਰੀਤ ਸਿੰਘ, ਸਿੱਖ ਪ੍ਰੈਸ ਦੇ ਸ. ਪ੍ਰਭਜੋਤ ਸਿੰਘ, ਸਿੱਖੀ ਸਿਦਕ ਦਿੱਲੀ ਦੇ ਸਰਦਾਰ ਹਰਮੀਤ ਸਿੰਘ, ਕੋਰਿਔਗ੍ਰਾਫਰ ਸ. ਕਮਲਜੀਤ ਸਿੰਘ, ਤੇ ਉਨ੍ਹਾਂ ਦੀ ਸਿੰਘਣੀ ਬੀਬੀ ਕਮਲਜੀਤ ਕੌਰ, ਸ. ਨਿਰਮਲ ਸਿੰਘ, ਸ. ਸ਼ਿੰਗਾਰਾ ਸਿੰਘ ਆਦਿ ਸੱਜਣ ਜਿੰਨ੍ਹਾਂ ਨੇ ਸਿੱਖ ਨੌਜਵਾਨ ਬੱਚਿਆਂ ਨਾਲ ਰਾਬਤਾ ਕਾਇਮ ਕੀਤੀ ਅਤੇ ਉਨ੍ਹਾਂ ਨੂੰ ਸਿੱਖੀ ਦੇ ਅਨਮੋਲ ਵਿਰਸੇ ਨਾਲ ਜੋੜਨ ਲਈ ਪ੍ਰਿੰਸ ਖਾਲਸਾ-ਪ੍ਰਿੰਸੇਜ਼ ਖਾਲਸਾ ਵਰਗੇ ਪਲੇਟਫਾਰਮ ਦਿੱਤੇ, ਸਦਕਾ ਵਧਾਈ ਦੇ ਪਾਤਰ ਹਨ।


(15/03/09)
ਦਰਸਨ ਸਿੰਘ ਘਣਕਸ

ਸ਼ਰਧਾ, ਸਰਧਾ, ਸੇਵਾ, ਸਿਮਰਨੁ, ਸੂਕਰਾਨ।

ਸਿਖ੍ਹ ਮਾਰਗ ਦੇ ਪਾਠਕ ਜਨੋ, ਗੁਰੁ ਫਤੇ ਪਰਵਾਨ ਕਰਨੀ।

ਸਭ ਤੋਂ ਪਹਿਲਾਂ ਮੈ ਅਪਣੀ ਇੱਕ ਭੁਲ ਦੀ ਸੋਧ ਕਰਨੀ ਮੰਗਦਾਂ ਹਾਂ। ਮੇਰੀ ਅੰਗਰਜੀ ਵਿੱਚ ਲਿਖੀ ਚਿਠੀ ਜੋ ਕੇ ਮੈ ਜਰਨਾਇਲ ਸਿੰਘ ਅਸਟਰੇਲੀਆ ਨੂੰ ਲਿਖੀ ਸੀ। ਉਸ ਚਿਠੀ ਵਿੱਚ ਮੇਰੀ ਗੱਲਤੀ ਹੈ, ਮੈ ਏਹ ਲਿਖ ਬੈਠਿਆ ਕੇ ਸ਼ਰਧਾ ਲਫਜ ਗੁਰੁ ਗਰੰਥ ਵਿੱਚ ਨਹੀ ਹੈ, ਏਹ ਮੇਰੀ ਵੱਡੀ ਭੁਲ ਹੈ ਸੀ। ਮੈਨੂੰ ਪਹਿਲਾਂ ਸਬਦ ਦੀ ਭਾਲ ਕਰ ਲੈਣੀ ਚਾਹੀਦੀ ਸੀ, ਪਰ ਜਦੌ ਪ੍ਰਫੈਸਰ ਤਰਲੋਚਨ ਸਿੰਘ ਜੀ ਦੀ ਚਿਠੀ ਪੜੀ ਤਾਂ ਮੈਨੂੰ ਮੈਰੀ ਗਲ੍ਹਤੀ ਦਾ ਹਇਸਾਸ ਹੋਇਆ ਹੈ, ਕੇ ਸ਼ਰਧਾ ਦੀ ਵਿਚਾਰ ਗੁਰੂ ਜੀ ਨੇ 38 ਵਾਰ ਕੀਤੀ ਹੈ ਤੇ ੰਰਧਾ ਵਾਰੇ ਵਿਚਾਰ ਲਿਖਣ ਨੂੰ ਮਨ ਆਇਆ, ਮੇਰੇ ਵਿਚਾਰ ਇਸ ਤਰਾਂ ਹਨ।

ਸਰਧਾ ਦਾ ਭਾਬ ਅਰਥ ਇਸ ਤਰਾ ਹੈ:

ਸਰਧਾ, ਸਿਧਕ, ਭਰੋਸਾ, ਨਿਸਚਾ, ਯਕੀਨ, ਚਾਹ, ਇੱਛਾ, ਪ੍ਰੀਤਿ, ਤਾਂਘ, ਪਰਤੀਤ, ਸਰਧਾ ਨਾਲ

ਉਪਰ ਲਿਖੇ ਸਾਰੇ ਹੀ {ਭਾਬ ਅਰਥ ਮਹਾਨ ਕੋਸ ਦੇ ਹਨ} ਸਿਖ੍ਹ ਦੇ ਜੀਵਨ ਦੇ ਅੰਗ ਹਨ, ਜੇ ਇਨ੍ਹਾ ਵਿਚੋ ਇੱਕ ਦੀ ਵੀ ਘਾਟ ਹੋਵੇ ਤਾਂ ਪੁਰਨ ਸਿਖ੍ਹ ਹੋਣਾ ਸੰਭਵ ਨਹੀ ਹੈ।

{ਸ਼ਰਧਾ} ਸਰਧਾ ਬਿਨਾ ਸੇਵਾ ਨਹੀ ਹੋ ਸਕਦੀ, ਸੇਵਾ ਬਿਨਾ ਸਿਖ੍ਹ ਨਹੀ ਹੋ ਸਕਦਾ। ਸਾਡੇ ਪਹਿਲੇ ਗੁਰੁ ਸਾਹਿਬਾਨ ਨੇ ਭੂਖਿਆਂ ਨੂੰ ਲੰਗਰ ਬਰਤਾਇਆ ਸੀ, ਏਹ ਸ਼ਰਧਾ ਹੀ ਸੀ।

ਸਰਧਾ ਸਿਖ੍ਹ ਦੇ ਜੀਵਨ ਦਾ ਹਿਸਾ ਹੈ, ਜਿਸ ਆਦਮੀ ਦੇ ਮੰਨ ਵਿੱਚ ਸਰਧਾ ਭਾਵਨਾ ਨਹੀ ਹੈ, ਉਹ ਪੱਥਰ ਮੰਨਸਾ ਵਾਲਾ ਹੈ, ਤੇ ਖੁਦ ਗਰਜ ਹੈ, ਗੁਰੁ ਦਾ ਸਿਖ੍ਹ ਵੰਡ ਕੇ ਸ਼ਕਦਾ ਹੈ, ਤੇ ਵੰਡ ਕੇ ਸ਼ਕਾਉਦਾ ਹੈ।

ਮੈਨੂੰ ਇੱਕ ਗੱਲ ਦੀ ਸਮਝ ਨਹੀ ਆ ਰਹੀ, ਜੱਦ ਕੱਦ ਵੀ ਪ੍ਰਫੇਸਰ ਤਰਲੋਚਨ ਸਿੰਘ ਨੇ ਕੋਈ ਨਿਮਰਤਾ ਵਾਲੀ ਜਾਂ ਸਾਹਿਜ ਵਾਲੀ, ਜਾਂ ਸਿਖ ਦੇ ਮਿਠੇ ਸਭਾ ਵਾਲੀ ਗੱਲ ਕੀਤੀ ਤਾਂ ਗੁਰਚਰਨ ਸਿੰਘ ਨੂੰ ਚੰਗਾ ਨਹੀ ਲੱਗਾ। ਗੁਰਚਰਨ ਸਿੰਘ ਇੱਕ ਦੱਮ ਐਦਰੋ ਉਦਰੋ ਗੱਲਾਂ ਬਣਾ ਕੇ ਤਰਲੋਚਨ ਸਿੰਘ ਪਰੋਫੈਸਰ ਦੀ ਲਾਹ ਪਾਹ ਕਰਨ ਤੋ ਗਰੇਜ ਨਹੀ ਕਰਦਾ, ਕੀ ਸਿਖ ਦੀ ਭਰਬਾਸਾ ਹੈ? ।

ਮੈ ਏਸ ਬੰਦੇ ਤੋ ਪੁਛਦਾਂ ਹਾਂ, ਕੇ ਹਰ ਗੱਲ ਤੇ ਹਿਦੂੰ ਸਿਖ ਦੀ ਤੁਲਨਾ ਕਰਨੀ ਨਫਰੱਤ ਭਰੀ ਭਾਵਨਾ ਹੈ, ਤੇ ਨਫਰੱਤ ਫਾਲਾਂਉਣ ਵਾਲਾ ਢੰਡਾੳਰਾ ਹੈ। ਹਿਦੂਆਂ ਦੇ ਧਰਮ ਨੂੰ ਭੰਡੀ ਜਾਣਾ ਵੀ ਠੀਕ ਨਹੀ ਹੈ। ਧਰਮ ਸਾਰਿਆਂ ਨੂੰ ਪਿਆਰਾ ਹੂੰਦਾ ਹੈ, ਇਸ ਭੰਡੀ ਪਰਚਾਰ ਨਾਲ ਹਿਦੂੰ ਲੋਕਾਂ ਦੀਆਂ ਭਾਬਨਾਵਾਂ ਜੂੜੀਆਂ ਹੋਈਆਂ ਹਨ। ਜੇਹੜੀਆਂ ਗੱਲਾਂ ਏਹ ਵਾਰ ਵਾਰ ਕਰੀ ਜਾਦਾਂ ਹੈ, ਉਹ ਸੈਕੜੇ ਸਾਲ ਪਹਿਲਾਂ ਹੋ ਚੁਕੀਆਂ ਹਨ, ਉਨ੍ਹਾ ਵਿੱਚ ਅੱਜ ਦੇ ਹਿਦੂੰ ਲੋਕਾਂ ਦਾ ਕੋਈ ਹਿਸਾ ਨਹੀ ਹੈ। ਇਸ ਕਰ ਕੇ ਵਾਰ ਵਾਰ ਹਿਦੁੰ, ਹਿਦੂੰ ਦੀਆਂ ਚਾਂਗਰਾਂ ਮਾਰੀ ਜਾਣਾ ਸਿਖ ਪਰਚਾਰਕਾਂ ਦਾ ਲੱਛਣ ਨਹੀ ਹੈ।

ਪਰਾਤਨ ਸਮੇ ਵਿੱਚ ਸਿਖਾਂ ਨੇ ਸਾਹੀਦੀਆਂ ਪਾਈਆ ਤ, ੇ 84 ਦੇ ਸਮੇ ਵਿੱਚ ਸਿਖ੍ਹ ਸਹੀਦ ਹੋਏ ਤਾਂ ਇਸ ਵਿੱਚ ਸਰਧਾ ਗੂੰਗੀ ਜਾਂ ਅੰਨੀ ਵਾਲੀ ਕੇਹੜੀ ਵਿਚਾਰ ਹੈ, ਸਮੇ ਦੀ ਮੰਗ ਵਿੱਚ ਸਿਖ੍ਹ ਸਹੀਦੀ ਦਾ ਸਰੋਪਾ ਲੈਦਾਂ ਹੇ। ਸਿਖ ਸਿਦਕੀ ਲੋਕ ਹਨ, ਬਹਾਦਰ ਲੋਕ ਹਨ। ਸਰਧਾਵਾਨ ਲੋਕ ਹਨ।

ਗੁਰਚਰਨ ਸਿੰਘ ਦੀ ਸਰਧਾ ਅੰਨੀ ਵੀ ਹੈ, ਤੈ ਬੋਲੀ ਵੀ ਹੈ, 1984 ਵਿੱਚ ਸਿਖਾਂ ਦਾ ਕੱਤਲੇਆਮ ਹੋਇਆ ਤਾਂ, ਏਹ ਕਾਗਜੀ ਸੇਰ ਕੇਹੜੀ ਖੁਡ ਵਿੱਚ ਬੈਠਾ ਸੀ, ਤੇ ਏਸਦੀ ਸਰਧਾ ਨੇ ਕੀ ਕੀਤਾ ਅੱਖਾਂ ਮੀਟ ਲਈਆਂ ਸਨ। ਹੁਣ ਮੁਸਕਲ ਦੀ ਗੜੀ ਨਹੀ ਹੈ, ਤੇ ਕਈ ਕਾਗਜੀ ਸੇਰ ਬੜਕਾਂ ਮਾਰ ਰਹੇ ਹਨ।

ਏਸ ਦੀ ਪਿਸਲੀ ਚਿਠੀ ਪੜੋ, ਜਿਸ ਵਿੱਚ ਏਹ ਕਹਿ ਰਿਹਾ ਹੈ ਸਰੂਪ ਵਿੱਚ ਸਿਖੀ ਨਹੀ, ਸਿਖੀ ਵਿੱਚ ਸਰੂਪ ਹੈ। ਏਸ ਵਿਚਾਰ ਨੂੰ ਗਉ ਨਾਲ ਦੇਖੋ, ਏਹ ਕੀ ਕਹਿ ਰਿਹਾ ਹੈ। 4 ਜਾਂ 5 ਕੁ ਸਾਲ ਪਹਿਲਾਂ ਏਸ ਦਾ ਸਰੂਪ ਕੀ ਸੀ, ਤੇ ਹੁਣ ਸਿਖਾਂ ਵਾਲਾ ਹੈ, ਤੇ ਹੁਣ ਅਪਦੀਆਂ ਤਸਵੀਰਾ ਦੀ ਪਰਦਰਸਨੀ ਹਰ ਪਾਸੇ ਲਾ ਕੇ ਖੁਸ ਹੈ।

ਜੇ ਸਿਖੀ ਵਿਚ, ਸਿਖੀ ਸਰੂਪ ਦੀ ਲੋੜ ਨਹੀ ਤਾਂ ਇਸ ਨੇ ਕਿਊਂ ਧਾਰਨ ਕੀਤਾ, ਕੀ ਏਹ ਇੱਕ ਅਪਦੀ ਮੱਸਹੂਰੀ ਦਾ ਢੱਕਾਂਉਸੜਾ ਹੈ ਜਾਂ ਕੁੱਝ ਹੋਰ ਹੈ।

ਖੰਡੇ ਦੀ ਪਾਹੁਲ ਧਾਰਨ ਕਰਨ ਦੇ ਏਹ ਹੱਕ ਵਿੱਚ ਨਹੀ, ਸਾਇਦ ਏਹ ਸਮਝਦਾ ਹੋਵੇ, ਕੇ ਦਸਮੇਸ ਪਿਤਾ ਜੀ ਆ ਕੇ, ਏਸ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਉਣਗੇ। ਏਸ ਬੰਦੇ ਨੂੰ ਏਹ ਵੀ ਪੁਛੋ ਕੇ ਗੁਰਮੁਤ ਗਿਆਨ ਕਾਲਜ ਦੇ ਸਾਰੇ ਹੀ ਪਰਚਾਰਕ ਪਾਹੁਲਧਾਰੀ ਹਨ, ਤੇ ਫੇਰ ਏਹ ਕਿਥੇ ਫਿਟ ਹੂੰਦਾ ਹੈ। ਗੁਰੁ ਜੀ ਨੇ ਬੇ ਅੰਮਰਤੀਏ ਨੂੰ ਭੇਖੀ ਸਿਖ ਕਿਹਾ ਹੈ।

ਸਿਮਰਨ ਨੂੰ ਏਹ ਗੋਰੱਖਧੰਦਾ ਕਹਿਦੇ ਹਨ। ਗੁਰੂ ਗਰੰਥ ਜੀ ਵਿੱਚ ਸਿਮਰਨ ਦੀ ਬਹੁਤ ਮਹੱਤਤਾ ਹੈ, 186 ਵਾਰ ਗੁਰੁ ਜੀ ਨੇ ਵਿਚਾਰ ਹਾਜਰ ਕੀਤੇ ਹਨ, ਸਿਮਰਨ ਨੂੰ ਵਾਰ ਵਾਰ ਤਾਂ ਕਿਹਾ ਹੈ, ਕੇ ਆਦਮੀ ਦਾ ਮੰਨ ਗੁਰੁ ਸਬਦ ਨੂੰ ਨਹੀ ਸਮਝਦਾ, ਜੇਹੜੀ ਗੱਲ ਨਾ ਯਾਦ ਆਵੇ ਉਸਨੁੰ ਵਾਰ ਵਾਰ ਸੋਚਣਾ ਬਣਦਾ ਹੈ।

ਮਹਾਨਕੋਸ ਵਿੱਚ ਸਿਮਰਨ ਦੇ ਏਹ ਅਰਥ ਹਨ। ਸਿਮਰਨ, ਜਪ, ਬੰਦਗੀ, ਅਰਾਧਨਾ, ਸਿਮਰਨ ਕਰਨ ਦੁਆਰਾ। ਸਿਮਰਨ ਕਰਨ, ਜਪਣ। ਚਿਤੰਨ, ਸੋਚਣਾ, ਚੇਤਾ, ਸੰਗਯਾ।

ਆਸਾ ਮਹਲਾ 5. । ਅਪੁਨੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ।। ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੇ।। 1. । ਸੇਵਕ ਕਉ ਨਿਕਟੀ ਹੋਇ ਦਿਖਾਵੈ।। ਜੋ ਜੋ ਕਹੇ ਠਾਕਰੁ ਪਹਿ ਸੇਵਕ ਤਤਕਾਲ ਹੋਇ ਆਵੈ।। 1. । ਰਹਾਉ।। ਤਿਸੁ ਸੇਵਕ ਕੈ ਹਉ ਬਿਲਹਾਰੀ ਜੋ ਅਪਨੇ ਪ੍ਰਭ ਭਾਵੈ।। ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ।। -ਪ-403.

ਸੇਵਕ ਬਣਨ ਦੀ ਲੋੜ ਹੈ, ਡਿਕਟੇਟਰ ਨਹੀ, ਬੜੇ ਬੜੇ ਡਿਕਟੇਟਰ ਆਏ ਤੇ ਚੱਲੇ ਗਏ, ਏਹ ਦੋ ਚਾਰ ਦਿਨਾ ਦਾ ਝੱਗਘਾ ਹੈ। ਡਿਕਟੇਟਰ ਭਾਵੇ ਮੁਗਲ ਸੀ, ਭਾਵੇ ਇਦੰਰਾ ਗਾਧੀ ਸੀ, ਖਾਲਸੇ ਨੇ, ਢਾ ਢੇਰੀ ਕਰ ਦਿਤੇ। ਖਾਲਸਾ ਕਿਸੇ ਦੇ ਗੱਲ ਦੀ ਹੱਡੀ ਨਹੀ ਬਣਦਾ, ਖਾਲਸਾ ਗਰੀਬ ਲਈ, ਨਿਮਾਣੇ ਲਈੇ, ਕਮਜੋਰ ਲਈ, ਨਿਰਧਨ ਲਈ, ਜਾਨਾ ਵਾਰ ਦਿੰਦਾ ਹੈ।

ਵਲੋ: ਦਾਸਾਂ ਦਾ ਦਾਸ, ਪਰੋਫੈਸਰ, ਸੰਤ, ਮਹਾਂਪੁਰਸ, ਦਰਸਨ ਸਿੰਘ ਘਣਕਸ।

(ਨੋਟ:- ਅੱਜ ਕੰਮ ਬਹੁਤ ਜ਼ਿਆਦਾ ਹੋਣ ਕਰਕੇ ਮੈਂ ਇਸ ਖ਼ਤ ਦੇ ਸਪੈਲਿੰਗ ਨਹੀ ਠੀਕ ਕਰ ਸਕਿਆ-ਸੰਪਾਦਕ)


(14/03/09)
ਕੁਲਬੀਰ ਸਿੰਘ ‘ਅਕਾਲ ਗੜ੍ਹ’

ਸਿੱਖ ਮਾਰਗ ਦੇ ਸਮੂਹ ਪਾਠਕਾਂ ਤੇ ਆਲੋਚਕਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
ਵੀਰ ਗੁਰਚਰਨ ਸਿੰਘ ਜੀ ਜਿਉਣ ਵਾਲਾ ਨੂੰ ਮੈਂ ਪਿਛਲੇ ਤਿੰਨ ਕੁ ਸਾਲਾਂ ਤੋਂ ਜਾਣਦਾ ਹਾਂ, ਲਿਖਤਾਂ ਦੇ ਰਾਹੀ ਵੀ ਤੇ ਨਿੱਜੀ ਮਿਲਣੀ ਕਰਕੇ ਵੀ। ਜਿਸ ਦ੍ਰਿੜਤਾ ਤੇ ਸਿਦਕਦਿਲੀ ਦੇ ਨਾਲ ਉਹ ਤਤਪਰ ਹਨ, ਉਹ ਆਪਣੀ ਮਿਸਾਲ ਆਪ ਹੈ। ਪਿੰਡਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਉੱਦਮ ਕਰਨਾ ਗੁਰੁ-ਬਖਸ਼ਿਸ਼ ਦੇ ਪਾਤਰ ਹੋਣ ਲਈ ਪਹਿਲੀ ਪਉੜੀ ਹੈ। ਇਸਦੇ ਨਾਲ-ਨਾਲ ਸਮਾਜਿਕ ਕੰਮਾਂ `ਚ ਦਿਲਚਸਪੀ ਤੇ ਉਤਸ਼ਾਹ ਨਾਲ ਕੰਮ ਕਰਨਾ ਵੀ ਉਹਨਾਂ ਦਾ ਸੁਭਾਅ ਹੈ। ਪਿੰਡਾਂ ਵਿੱਚ ਦਰਖਤ ਲਗਾਉਣ ਦਾ ਕੰਮ ਹੋਵੇ ਤੇ ਚਾਹੇ ਖੁਨਦਾਨ ਕਰਨ ਲਈ ਪ੍ਰੇਰਨਾ ਤੇ ਯੋਜਨਾ। ਸਿੰਘ ਸਭਾ ਅੰਤਰਰਾਸ਼ਟਰੀ ਕੈਨੇਡਾ ਦੇ ਰਾਹੀਂ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ, ਸੰਗਤ ਦੀ ਗੁਰੁ-ਦਰਬਾਰ `ਚ ਹਾਜ਼ਰੀ ਵਧਣੀ, ਦਸਤਾਰਾਂ ਵਾਲੇ ਚਿਹਰੇ ਨਜ਼ਰ ਆਉਣੇ, ਘਰਾਂ `ਚ ਆਪ ਸਹਿਜ ਪਾਠ ਕਰਨਾ, ਬੱਚਿਆਂ ਵੱਲੋਂ ਗੁਰਬਾਣੀ ਪਾਠ ਕੰਠ ਕਰਨਾ, ਮਾਪਿਆਂ ਨਾਲ ਸਿੱਖ ਵਿਰਸਾ ਸਾਂਝਾ ਕਰਨਾ ਆਦਿਕ ਅਜਿਹੇ ਸ਼ੁੱਭ ਕਾਰਜ ਹਨ ਜੋ ਆਪ ਗੁਰੁ ਜੀ ਇਸ ਸੰਸਥਾ ਤੋਂ ਕਰਵਾ ਰਹੇ ਹਨ। ਬਿਨ੍ਹਾਂ ਪੂਰੀ ਜਾਣਕਾਰੀ ਦੇ ਕਿਸੇ ਵਿਰੁੱਧ ਟਿੱਪਣੀ ਕਰਨਾ, ਸਾਨੂੰ ਸ਼ੋਭਾ ਨਹੀਂ ਦਿੰਦਾ। ਕਿਸੇ ਦੀ ਕਿਰਤ, ਜੇ ਉਹ ਗੁਰਮਤਿ ਅਨੁਸਾਰ ਹੈ, ਬਾਰੇ ਫਾਲਤੂ ਕਹਿਣਾ ਨੀਚ ਪੱਧਰ ਦੀਆਂ ਗੱਲਾਂ ਕਹਿਣੀਆਂ, ਯੱਭਲੀਆਂ ਮਾਰਨ ਵਾਲੀ ਗੱਲ ਹੈ। ਸੋ, ਭੈਣ ਜੀ ਨੂੰ ਜੋ ਵੀ ਗਲਤ ਫਹਿਮੀ ਹੋਈ ਹੈ ਜਾਂ ਪਾਈ ਗਈ ਹੈ, ਉਸ ਬਾਰੇ ਉਹਨਾਂ ਨੂੰ ਹੋਰ ਵੀਚਾਰਨ ਦੀ ਲੋੜ ਹੈ। ਗੁਰੁ ਵਾਕ ਹੈ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੈ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ (ਪਾਵਨ ਅੰਗ-1185) ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ॥ (938)
ਕੁਲਬੀਰ ਸਿੰਘ ‘ਅਕਾਲ ਗੜ੍ਹ’
985 550 2309


(14/03/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਗੁਰਿੰਦਰ ਸਿੰਘ ਕੋਟਕਪੂਰਾ ਜੀ!
ਗੁਰ ਫਤਹਿ ਬੁਲਾਈ ਪ੍ਰੀਵਾਨ ਹੋਵੇ।
ਤੁਹਾਡੀ ਚਿੱਠੀ ਦਾ ਜਵਾਬ ਤਾਂ ਮੈਂ ਨਹੀਂ ਸੀ ਦੇਣਾ। ਕਿਉਂਕਿ ਇਸ ਵਿੱਚ ਇੱਕ ਤਕਨੀਕੀ ਗਲਤੀ ਹੈ ਇਸ ਕਰਕੇ ਮੈਂ ਕੁੱਝ ਸਤਰਾਂ ਲਿਖਣ ਲੱਗਾ ਹਾਂ। ਜੋ ਵੀ ਕਾਰਜ਼ ਤੁਸੀਂ ਪੰਜਾਬ (ਆਪਣੇ ਆਪਣੇ ਪਿੰਡ ਸੰਭਾਲੋ) ਵਿੱਚ ਦੇਖ ਰਹੇ ਹੋ ਇਸਦਾ ਸਿਹਰਾ ਮੈਨੂੰ ਇਕੱਲੇ ਨੂੰ ਨਾ ਦਿਓ। ਇਸਦਾ ਸਿਹਰਾ ਸਾਰੀ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ, ਵਿਨੀਪੈਗ, ਐਡਮੈਂਟਨ, ਵੈਨਕੂਵਰ, ਲੰਡਨ ਯੂ. ਕੇ. , ਯੂ. ਏ. ਈ ਤੇ ਕੁੱਝ ਹੋਰ ਮੁਲਕਾਂ ਦੇ ਸ਼ਹਿਰੀ ਸਿੱਖਾਂ ਦੇ ਸਿਰ ਬੱਝਦਾ ਹੈ ਜਿਨ੍ਹਾਂ ਨੇ ਇਸ ਕਾਰਜ਼ ਨੂੰ ਗੁਰੂ ਦਾ ਕਾਰਜ਼ ਸਮਝ ਕੇ ਮਾਇਕ ਸਹਾਇਤਾ ਕੀਤੀ ਹੈ ਤੇ ਸ਼ਰੀਰਕ ਤੌਰ ਤੇ ਵੀ ਸਾਥ ਦੇਣ ਦਾ ਵਾਹਦਾ ਕੀਤਾ ਹੈ। ਤੁਸੀਂ ਆਪਣਾ ਆਪਣਾ ਪਿੰਡ ਸੰਭਾਲੋ ਦੇ ਕਾਰਜ਼ ਨੂੰ ਠੀਕ ਸਮਝ ਕੇ ਜੋ ਕੁੱਝ ਵੀ ਲਿਖਿਆ ਹੈ ਉਸ ਲਈ ਤੁਹਾਡਾ ਧੰਨਵਾਦੀ ਹਾਂ।
ਮੇਰੀ ਕਿਸੇ ਨਾਲ ਕੋਈ ਨਿਜੀ ਕਿੜ/ਦੁਸਮਣੀ ਨਹੀਂ। ਇਹ ਵੀਚਾਰਧਾਰਕ ਵਿਰੋਧਤਾ ਹੈ। ਗੁਰਬਾਣੀ ਨੂੰ ਸਮਝਣ ਵਿੱਚ ਕੁੱਝ ਘੱਟ ਵੱਧ ਹੋ ਸਕਦਾ ਹੈ ਪਰ ਇਹ ਨਹੀਂ ਹੋ ਸਕਦਾ ਕਿ ਗੁਰੂ ਜੀ ਵੀ ਓਹੀ ਸਿਧਾਂਤ ਦੇਣ ਜੋ ਬ੍ਰਾਹਮਣ, ਵਾਮ-ਮਾਰਗੀਆਂ, ਮੁਸਲਮਾਨਾਂ ਜਾਂ ਯੋਗੀਆਂ ਨੇ ਦਿੱਤਾ ਸੀ। ਜਿਵੇ:
ਸਲੋਕੁ ਮਃ 1॥ ਸਤੀ ਪਾਪੁ ਕਰਿ ਸਤੁ ਕਮਾਹਿ॥ ਗੁਰ ਦੀਖਿਆ ਘਰਿ ਦੇਵਣ ਜਾਹਿ॥ ਇਸਤਰੀ ਪੁਰਖੈ ਖਟਿਐ ਭਾਉ॥ ਭਾਵੈ ਆਵਉ ਭਾਵੈ ਜਾਉ॥ ਸਾਸਤੁ ਬੇਦੁ ਨ ਮਾਨੈ ਕੋਇ॥ ਆਪੋ ਆਪੈ ਪੂਜਾ ਹੋਇ॥ ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥ ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ॥ ਲੋਕ ਮੁਹਾਵਹਿ ਚਾੜੀ ਖਾਹਿ॥ ਚਉਕਾ ਦੇ ਕੈ ਸੁਚਾ ਹੋਇ॥ ਐਸਾ ਹਿੰਦੂ ਵੇਖਹੁ ਕੋਇ॥ ਜੋਗੀ ਗਿਰਹੀ ਜਟਾ ਬਿਭੂਤ॥ ਆਗੈ ਪਾਛੈ ਰੋਵਹਿ ਪੂਤ॥ ਜੋਗੁ ਨ ਪਾਇਆ ਜੁਗਤਿ ਗਵਾਈ॥ ਕਿਤੁ ਕਾਰਣਿ ਸਿਰਿ ਛਾਈ ਪਾਈ॥ ਨਾਨਕ ਕਲਿ ਕਾ ਏਹੁ ਪਰਵਾਣੁ॥ ਆਪੇ ਆਖਣੁ ਆਪੇ ਜਾਣੁ॥ 1॥ {ਪੰਨਾ 951}
ਨੋਟ : —ਇਸ ਸ਼ਲੋਕ ਵਿੱਚ ਉਹਨਾਂ ਲੋਕਾਂ ਦੀ ਹਾਲਤ ਦੱਸੀ ਹੈ ਜੋ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹਨ, ਪਰ ਜੀਵਨ ਅੰਦਰੋਂ ਮਾੜਾ ਹੈ)।
ਜੋ ਮਨੁੱਖ ਆਪਣੇ ਆਪ ਨੂੰ ਧਰਮੀ (ਭਾਵ, ਸੁੱਚੇ ਆਚਰਨ ਵਾਲੇ) ਅਖਵਾਂਦੇ ਹਨ ਉਹ (ਲੁਕ ਕੇ) ਵਿਕਾਰ ਕਰ ਕੇ ਭੀ (ਬਾਹਰ) ਜ਼ਾਹਰ ਇਹੀ ਕਰਦੇ ਹਨ ਕਿ ਧਰਮ ਕਮਾ ਰਹੇ ਹਨ। (ਆਪਣੇ ਆਪ ਨੂੰ) ਗੁਰੂ (ਕਹਾਣ ਵਾਲੇ) (ਮਾਇਆ ਦੀ ਖ਼ਾਤਰ) ਚੇਲਿਆਂ ਦੇ ਘਰ ਵਿੱਚ ਸਿੱਖਿਆ ਦੇਣ ਜਾਂਦੇ ਹਨ।
(ਅਖਵਾਂਦੀ ਪਤਿਬ੍ਰਤਾ ਹੈ ਪਰ) ਇਸਤ੍ਰੀ ਦਾ ਆਪਣੇ ਪਤੀ ਨਾਲ ਪਿਆਰ ਤਾਂ ਹੀ ਹੈ ਜੇ ਉਹ ਖੱਟ ਕੇ ਲਿਆਵੇ (ਨਹੀਂ ਤਾਂ) ਪਤੀ ਚਾਹੇ ਘਰ ਆਵੇ ਚਾਹੇ ਚਲਾ ਜਾਏ (ਇਸਤ੍ਰੀ ਪਰਵਾਹ ਨਹੀਂ ਕਰਦੀ)।
(ਬ੍ਰਾਹਮਣ ਦਾ ਹਾਲ ਤੱਕੋ) ਕੋਈ ਭੀ ਵੇਦ ਸ਼ਾਸਤ੍ਰ ਨਹੀਂ ਮੰਨ ਰਿਹਾ, ਆਪੋ ਆਪਣੀ ਗ਼ਰਜ਼ ਦੀ ਹੀ ਪੂਜਾ ਹੋ ਰਹੀ ਹੈ।
ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ, ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ, (ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ, ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ।
(ਹਿੰਦੂ ਆਗੂਆਂ ਦਾ ਹਾਲ ਤੱਕੋ, ਆਪਣੇ) ਕੰਨ ਤੇ ਹਿਰਦੇ ਵਿੱਚ (ਤਾਂ) ਤੁਰਕ (ਹਾਕਮਾਂ) ਦਾ ਹੁਕਮ ਟਿਕਾਈ ਰੱਖਦੇ ਹਨ, ਲੋਕਾਂ ਨੂੰ ਲੁਟਾਂਦੇ ਹਨ ਉਹਨਾਂ ਦੀ ਚੁਗ਼ਲੀ (ਹਾਕਮਾਂ ਪਾਸ) ਕਰਦੇ ਹਨ, ਪਰ ਵੇਖੋ ਐਸੇ ਹਿੰਦੂ ਵਲ, (ਨਿਰਾ) ਚੌਕਾ ਦੇ ਕੇ ਹੀ ਸੁੱਚਾ ਬਣਿਆ ਫਿਰਦਾ ਹੈ।
ਜੋਗੀ ਨੇ ਜਟਾਂ ਰੱਖੀਆਂ ਹੋਈਆਂ ਹਨ, ਸੁਆਹ ਭੀ ਮਲੀ ਹੋਈ ਹੈ, ਪਰ ਹੈ ਗ੍ਰਿਹਸਤੀ, ਉਸ ਦੇ ਅੱਗੇ ਪਿੱਛੇ ਅੰਞਾਣੇ ਰੋਂਦੇ ਫਿਰਦੇ ਹਨ, ਜੋਗ-ਮਾਰਗ ਭੀ ਨਾਹ ਲੱਭਾ ਤੇ ਜੀਉਣ ਦੀ ਜੁਗਤਿ ਭੀ ਗਵਾ ਬੈਠਾ ਹੈ। ਸਿਰ ਉਤੇ ਸੁਆਹ ਉਸ ਨੇ ਕਾਹਦੇ ਲਈ ਪਾਈ ਹੈ ?
ਹੇ ਨਾਨਕ ! ਇਹ ਹੈ ਕਲਿਜੁਗ ਦਾ ਪ੍ਰਭਾਵ ਕਿ ਕਲਿਜੁਗ ਆਪ ਹੀ (ਭਾਵ, ਕਲਿਜੁਗੀ ਸੁਭਾਵ ਵਾਲਾ ਬੰਦਾ ਆਪ ਹੀ) ਚੌਧਰੀ ਹੈ ਤੇ ਆਪ ਹੀ ਆਪਣੀ ਕਰਤੂਤ ਦੀ ਵਡਿਆਈ ਕਰਨ ਵਾਲਾ ਹੈ। 1.
ਉਪਰਲੇ ਸਲੋਕ ਵਿੱਚ ਬ੍ਰਹਾਮਣ, ਯੋਗੀ ਤੇ ਕਾਜੀ ਦੀ ਗੁਰੂ ਨਾਨਕ ਸਾਹਿਬ ਨੇ ਬਹੁਤ ਛਿਲ ਉਧੇੜੀ ਹੈ। ਇਸਦੇ ਬਾਵਜੂਦ ਵੀ ਅੱਜ ਕੱਲ੍ਹ ਦੇ ਨਵੇਂ ਉਭਰ ਰਹੇ ਗੁਰਮੁਖ ਸੇਵਾ ਸਿੰਘ ਤਰਮਾਲਾ ਜੀ ਸਿੱਖਾਂ ਨੂੰ ਮੂਰਖ ਬਣਾਉਣ ਲਈ ਥਾਣਾ ਮਹਿਣਾ ਨੇੜੇ ਪਿੰਡ ਰੌਲੀ ਵਿੱਚ ਜਿਲਾ ਮੋਗਾ ਵਿੱਚ ਸਿੱਖਾਂ ਦਾ ਦਸਮ ਦਵਾਰਾ ਖੋਲਣ ਲਈ ਇੱਕ ਯੂਨੀਵਰਸਿਟੀ ਕਰੋੜਾਂ ਰੁਪੈ ਲਾ ਕੇ ਖੋਲ੍ਹ ਰਿਹਾ ਹੈ ਜਦੋਂ ਕਿ ਉਹ ਆਪ 1991 ਤਕ ਸਿਰਫ ਹੌਲਦਾਰ ਦੀ ਸਰਕਾਰੀ ਨੌਕਰੀ ਤੇ ਸੀ। ਲੋਕੋ ਜਰਾ ਬੱਚ ਕੇ।
ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

www.singhsabhacanada.com


(13/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

9888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਵੀਰ ਮਹਿੰਦਰ ਸਿੰਘ ਲਈ ਪੇਸ਼ ਹਨ ਮੇਰੀਆਂ ਲਿਖੀਆਂ ਕੁੱਝ ਲਾਈਨਾਂ

ਇਕ ਇੱਕ ਦਾ ਉਥੇ ਹਿਸਾਬ ਹੋਸੀ

ਹਉਮੈਂ ਨਾਲ ਭਰੀ ਇਸ ਦੁਨੀਆ ਤੋਂ

ਵੀਰ ਮੇਰਿਆ ਜਰਾ ਕੁ ਹਟ ਜਾਈਂ

ਨਫਰਤ ਨਾਲ ਭਰੀਆਂ ਚਿਠੀਆਂ ਤੋਂ

ਮਹਿੰਦਰ ਜੀਓ ਕੀਨਾਰਾ ਕਰ ਜਾਈਂ

ਮਤ ਸਮਝੀਂ ਕਿ ਅਸੀਂ ਬੁਜਦਿਲ ਹਾਂ

ਅਸੀਂ ਸ਼ਾਂਤੀ ਵੰਡਣਾ ਲੋਚਦੇ ਹਾਂ

ਮਤ ਸਮਝੀਂ ਕਿ ਅਸੀਂ ਨਿਰ-ਉਤਰ ਹੋ ਗਏ

ਅਸੀਂ ਪ੍ਰੇਮਾ ਭਗਤੀ ਲੋਚਦੇ ਹਾਂ

ਨਾ-ਸਮਝ ਵੀਰਾਂ ਦੀਆਂ ਲਿਖਤਾਂ ਨੂੰ

ਰੱਬ ਦੇ ਹਵਾਲੇ ਕਰ ਛਡੀਂ

ਉਹ ਆਪੇ ਸਭ ਹਿਸਾਬ ਕਰਸੀ

ਉਸੇ ਦੇ ਹਵਾਲੇ ਕਰ ਛਡੀਂ

ਨਿਬੇੜੇ ਹੋਸਨ ਉਸ ਦਰਗਾਹ ਵਿਚ

ਜਿਥੇ ਪ੍ਰੋਫੈਸਰ ਤੇ ਅੰਗੂਠਾ-ਛਾਪ ਇੱਕ ਹੋਸਨ

ਵੇਖ ਖੋਲਸੀ ਕਰਮਾਂ ਦੀ ਕਿਤਾਬ ਸਾਡੀ

ਇਕ ਇੱਕ ਦਾ ਉਥੇ ਹਿਸਾਬ ਹੋਸੀ

ਇਕ ਇੱਕ ਦਾ ਉਥੇ ਹਿਸਾਬ ਹੋਸੀ

ਮੇਰੀ ਸਾਰਿਆਂ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਨਫਰਤ ਨੂੰ ਹਵਾ ਨਾ ਦਈਏ। ਇਸ ਦੁਨੀਆਂ ਵਿੱਚ ਹਰ ਕੋਈ ਕਾਲਾ ਹੈ (ਮੇਰੇ ਸਮੇਤ)। ਕਿਸ ਨੂੰ ਪਹਿਲਾ ਪੱਥਰ ਦਿਓਗੇ ਮਾਰਨ ਲਈ। ਕੋਈ ਵੀ ਸੱਚਾ-ਸੁਚਾ ਨਹੀਂ ਹੈ। ਵਿਚਾਰਾਂ ਦੀ ਜੰਗ ਵਿੱਚ ਜਾਤੀ ਕਿੜਾਂ ਕਡਣੀਆਂ ਕਾਇਰਤਾ ਦੀ ਨਿਸ਼ਾਨੀ ਹੁੰਦੀ ਹੈ। ਜੇ ਅਸੀਂ ਸਾਰੇ ਇੱਕ ਦੂਜੇ ਦੇ ਪਰਦੇ ਲਾਹਿਣ ਲਗੀਏ ਤਾਂ ਸਬੂਤਾ ਕੋਈ ਵੀ ਨਹੀਂ ਬਚੇਗਾ। ਵਿਚਾਰ ਕਰੋ ਪ੍ਰੇਮ ਪਿਆਰ ਨਾਲ। ਵੀਰ ਮਹਿੰਦਰ ਸਿੰਘ ਨੇ ਘੱਗਾ ਜੀ ਨੂੰ ਜਾਂ ਗੁਰਬਚਨ ਸਿੰਘ ਜੀ ਨੂੰ ਕੋਈ ਮਾੜਾ ਨਹੀਂ ਕਹਿਆ, ਇੱਕ ਸਿਧਾਂਤਕ ਬਹਿਸ ਦੀ ਲੜੀ ਵਿੱਚ ਉਸ ਨੇ ਆਪਣੇ ਵਿਚਾਰ ਪੇਸ਼ ਕੀਤੇ ਸਨ। ਹਾਂ ਅਸੀਂ ਸਾਰੇ ਰਿਸ਼ਤੇਦਾਰ ਹਾਂ ਕਿਉਂਕਿ ਸਾਡਿਆਂ ਸਾਰਿਆਂ ਦੀ ਸਾਂਝ ‘ਸ਼ਬਦ ਗੁਰੂ’ ਨਾਲ ਜੁੜੀ ਹੋਈ ਹੈ।

ਤਰਲੋਚਨ ਸਿੰਘ


(13/03/09)
ਗੁਰਿੰਦਰ ਸਿੰਘ ਕੋਟਕਪੂਰਾ

ਸਿੱਖ ਮਾਰਗ ਦੇ ਪਾਠਕੋ! ਆਲੋਚਨਾਂ ਕਰੋ ਪਰ ਊਸਾਰੂ!

ਮੈਂ ਗੁਰਿੰਦਰ ਸਿੰਘ ਪੁੱਤਰ ਅਮਰ ਸਿੰਘ ਮੁਹੱਲਾ ਹਰਨਾਮਪੁਰਾ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਪੰਜਾਬ ਦਾ ਰਹਿਣ ਵਾਲਾ ਹਾਂ ਤੇ ਪਿਛਲੇ ਕਰੀਬ 10 ਸਾਲਾਂ ਤੋਂ ਵੱਖ-ਵੱਖ ਅਖ਼ਬਾਰਾਂ ਵਿੱਚ ਪੱਤਰਕਾਰੀ ਕਰਦਾ ਆ ਰਿਹਾ ਹਾਂ। ਮਿਤੀ 1 ਦਸੰਬਰ 2005 ਤੋਂ ਰੋਜ਼ਾਨਾ ਸਪੋਕਸਮੈਨ ਦੀ ਪੱਤਰਕਾਰੀ ਕਰ ਰਿਹਾ ਹਾਂ। ਮਿਤੀ 16 ਨਵੰਬਰ 2008 ਨੂੰ ‘ਰੋਜ਼ਾਨਾ ਸਪੋਕਸਮੈਨ’ ਦੇ ਅੰਕ ਵਿੱਚ `ਤੇ ਸਿੱਖ ਵੀ ਨਿਗਲਿਆ ਗਿਆ’ ਦੇ ਲੇਖਕ ਕੁਲਬੀਰ ਸਿੰਘ ਕੌੜਾ ਦੀ ਚੌਥੀ ਬਰਸੀ ਦੇ ਸਬੰਧ ਵਿੱਚ ਮੇਰਾ ਇੱਕ ਲੇਖ ਪ੍ਰਕਾਸ਼ਤ ਹੋਇਆ ਜੋ ਕਿਸੇ ਵੀਰ ਨੇ ਸਿੱਖ ਮਾਰਗ `ਤੇ ਪਾ ਦਿੱਤਾ। ਉਸ ਤੋਂ ਬਾਅਦ ਮੈਂਨੂੰ ਵਿਦੇਸ਼ਾਂ ਤੋਂ ਆਏ ਫੋਨਾਂ ਰਾਹੀ ਸਿੱਖ ਮਾਰਗ ਵੈਬ ਸਾਈਟ ਬਾਰੇ ਪਤਾ ਲੱਗਿਆ ਤੇ ਮੈਂ ਸਿੱਖ ਮਾਰਗ ਦਾ ਪੱਕਾ ਪਾਠਕ ਬਣ ਗਿਆ।
ਇਸ ਵੈਬ ਸਾਈਟ ਸਦਕਾ ਹੀ ਮੇਰਾ ਸੰਪਰਕ ਗੁਰਚਰਨ ਸਿੰਘ ਜਿਉਣਵਾਲਾ ਨਾਂ ਦੇ ਵਿਅਕਤੀ ਨਾਲ ਹੋਇਆ। ਬੇਸ਼ੱਕ ਮੈਂ ਅੱਜ ਤੱਕ ਉਨ੍ਹਾਂ ਨੂੰ ਮਿਲ ਤਾਂ ਨਹੀ ਸਕਿਆ ਪਰ ਮੈਂ ਉਨ੍ਹਾਂ ਬਾਰੇ ਇਹ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਉਹ ਦਿਨ ਰਾਤ ਸਖਤ ਮਿਹਨਤ ਕਰਕੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਕੁੱਝ ਗੁਰਮਤਿ ਗਿਆਨ ਮਿਸ਼ਨਰੀ ਕੇਂਦਰ ਚਲਾ ਰਹੇ ਹਨ। ਜਿਥੇ ਬੱਚਿਆਂ ਨੂੰ ਸਿਰਫ ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਹੈ। ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਨਾਲ ਰਲ ਕੇ ਵੀਰ ਗੁਰਚਰਨ ਸਿੰਘ ਵਲੋਂ 50 ਦੇ ਕਰੀਬ ਇਸ ਤਰ੍ਹਾਂ ਦੇ ਕੇਂਦਰ ਪੰਜਾਬ ਵਿੱਚ ਚਲਾਏ ਜਾ ਰਹੇ ਹਨ। ਜਿੱਥੇ ਨਵੀਂ ਪੀੜ੍ਹੀ ਨੂੰ ਗੁਰਮਤਿ, ਆਚਾਰ, ਵਿਹਾਰ, ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਹੈ ਇੱਕ ਅੰਦਾਜ਼ੇ ਮੁਤਾਬਿਕ ਇੱਕ ਕੇਂਦਰ ਦਾ ਖਰਚਾ ਹਰ ਮਹੀਨੇ ਪ੍ਰਚਾਰਕ ਦੀ ਤਨਖਾਹ ਸਮੇਤ 6 ਹਜ਼ਾਰ ਰੁਪਏ ਦੇ ਕਰੀਬ ਆ ਜਾਂਦਾ ਹੈ। ਇਸ ਤੋ ਇਲਾਵਾ ਹਰੇਕ ਸੈਂਟਰ ਨੂੰ ਲੈਪਟਾਪ, ਪ੍ਰੋਜੈਕਟਰ, ਮੋਟਰ ਸਾਈਕਲ ਆਦਿ ਅਤੇ ਉਨ੍ਹਾ ਦਾ ਖਰਚਾ ਵੀ ਮੁੱਹਈਆ ਕਰਵਾਇਆ ਜਾਂਦਾ ਹੈ। ਬੇਸ਼ੱਕ ਦੁਨੀਆਂ ਦੇ ਹੋਰ ਵੀ ਵੱਖ-ਵੱਖ ਦੇਸ਼ਾਂ ਵਿੱਚ ਅਰਬਾਂ-ਖਰਬਾਂਪਤੀ ਸਿੱਖ ਬੈਠੇ ਹਨ ਪਰ ਸਿੱਖ ਕੌਮ ਦੇ ਭਲੇ ਲਈ ਪੰਜ ਪੈਸੇ ਵੀ ਖਰਚਣ ਲਈ ਤਿਆਰ ਨਹੀਂ ਫਿਰ ਜੇਕਰ ਕੋਈ ਵਿਅਕਤੀ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਸ਼ਲਾਘਾਯੋਗ ਉਦਮ ਕਰ ਰਿਹਾ ਹੈ ਤਾਂ ਸਾਰਿਆਂ ਨੂੰ ਉਸਦੀ ਤਾਰੀਫ ਕਰਨੀਂ ਚਾਹੀਦੀ ਹੈ।
ਪਿਛਲੇ ਦਿਨੀਂ ਸਿੱਖ ਮਾਰਗ ਤੇ ਇੱਕ ਭੈਣ ਗੁਨਿੰਦਰ ਕੌਰ ਦਾ ਪੱਤਰ ਪੜ ਕੇ ਮੈਨੂੰ ਬਹੁਤ ਹੈਰਾਨੀ ਹੋਈ ਜਿਸ ਵਿੱਚ ਉਸ ਨੇ ਵੀਰ ਗੁਰਚਰਨ ਸਿੰਘ ਨੂੰ ਟਰੱਕ ਡਰਾਈਵਰ ਅਤੇ ਝੂਠ ਸਿੰਘ ਲਿਖ ਕੇ ਉਸ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਸ ਦੇ ਜਵਾਬ ਵਿੱਚ ਗੁਰਚਰਨ ਸਿੰਘ ਵਲੋਂ ਗੁਨਿੰਦਰ ਕੌਰ ਨੂੰ ਭੈਣ ਜੀ ਕਹਿ ਕੇ ਸੰਬੋਧਨ ਕਰਨਾ ਵੀ ਉਸ ਦਾ ਵਡੱਪਣ ਉਜਾਗਰ ਕਰਦਾ ਹੈ। ਮੈਂ ਵਿਰੋਧਤਾ ਜਾਂ ਨੁਕਤਾਚੀਨੀ ਦਾ ਵਿਰੋਧ ਨਹੀ ਕਰਦਾ। ਪਰ ਮੈਂ ਇਹ ਕਹਿਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਆਲੋਚਣਾਂ ਉਸਾਰੂ ਹੋਣੀ ਚਾਹੀਦੀ ਹੈ। ਕਿਸੇ ਨੂੰ ਸਤਿਕਾਰ ਦੇਣ ਦੀ ਬਜਾਏ ਉਸਨੂੰ ਮੂਰਖ, ਮੰਦਬੁੱਧੀ ਕਹਿਣ ਨਾਲ ਆਪਣੀ ਵਿਦਵਤਾ ਦਾ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਮੈਂ ਸਿੱਖ ਮਾਰਗ ਨਾਲ ਸਬੰਧਤ ਭੈਣ ਗੁਨਿੰਦਰ ਕੌਰ ਸਮੇਤ ਸਾਰੇ ਆਲੋਚਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਦੀ ਵੀ ਬੇਲੋੜੀ ਨਿੰਦਿਆਂ ਕਰਨ ਤੋਂ ਪਹਿਲਾ ਸਬੰਧਤ ਵਿਅਕਤੀ ਬਾਰੇ ਪੂਰੀ ਜਾਂਚ ਕਰ ਲੈਣ। ਕਿਉਕਿ ਬਿਨ੍ਹਾ ਸੋਚੇ ਸਮਝੇ ਕੀਤੀ ਆਲੋਚਨਾ ਕਈ ਵਾਰ ਨਵੇਂ ਵਿਵਾਦ ਪੈਦਾ ਕਰ ਦਿੰਦੀ ਹੈ।
13-3-2009

ਗੁਰਿੰਦਰ ਸਿੰਘ ਕੋਟਕਪੂਰਾ
098728-10153


(ਨੋਟ:- ਆਤਮਾ ਅਤੇ ਜੂਨਾਂ ਬਾਰੇ ਜੋ ਵਿਚਾਰ ਚਰਚਾ ਕੋਈ ਅੱਠ ਕੁ ਮਹੀਨੇ ‘ਸਿੱਖ ਮਾਰਗ’ ਤੇ ਚਲਦੀ ਰਹੀ ਹੈ ਉਸ ਨੂੰ ਅਸੀਂ ਫਰਵਰੀ 2009 ਦੇ ਅਖੀਰ ਵਿੱਚ ਬੰਦ ਕਰ ਦਿੱਤਾ ਸੀ। ਇਸ ਬਾਰੇ ਅਸੀਂ ਪਹਿਲੀ ਮਾਰਚ ਨੂੰ ਨੋਟ ਵੀ ਲਿਖ ਕੇ ਪਾਇਆ ਸੀ ਕਿ “ਜੇ ਕਰ ਕੋਈ ਲੇਖਕ/ਪਾਠਕ ਇਹ ਸਮਝਦਾ ਹੈ ਕਿ ਉਸ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਪੂਰਾ ਮੌਕਾ ਨਹੀਂ ਮਿਲਿਆ ਤਾਂ ਉਹ ਆਪਣੀ ਗੱਲ ਇਕ ਲੇਖ ਰਾਹੀਂ ਕਹਿ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਉਹ ਕਿਸੇ ਵੀ ਲੇਖਕ/ਪਾਠਕ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸੰਬੋਧਤ ਨਾ ਹੋਵੇ”। ਪਰ ਕਈ ਪਾਠਕ ਹਾਲੇ ਵੀ ਉਸੇ ਤਰ੍ਹਾਂ ਪੱਤਰ ਲਿਖ ਰਹੇ ਹਨ। ਇਸ ਹਫਤੇ ਸਾਨੂੰ ਦੋ ਪੱਤਰ ਇਸ ਤਰ੍ਹਾਂ ਦੇ ਮਿਲੇ ਹਨ। ਇੱਕ ਜਸਬੀਰ ਸਿੰਘ ਵਿਰਦੀ ਦਾ ਅਤੇ ਦੂਸਰਾ ਦਲਜੀਤ ਸਿੰਘ ਹੋਠੀ ਦਾ। ਇਹਨਾ ਦੋਹਾਂ ਨੂੰ ਬੇਨਤੀ ਹੈ ਕਿ ਆਪਣੇ ਇਹਨਾਂ ਪੱਤਰਾਂ ਨੂੰ ਇੱਕ ਲੇਖ ਦਾ ਰੂਪ ਬਣਾ ਕੇ ਭੇਜਣ-ਸੰਪਾਦਕ)


(11/03/09)
ਗੁਰਸ਼ਰਨ ਸਿੰਘ ਕਸੇਲ

ਸ੍ਰ. ਦਰਸ਼ਨ ਸਿੰਘ ਘਣਕਸ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ, ਆਪ ਨੂੰ ਬੇਨਤੀ ਹੈ ਕਿ ਤੁਹਾਡੀ ਜੋ ਵੀ ਸਮੱਸਿਆ “ਸਿੰਘ ਸਭਾ ਕੇਨਡਾ” ਸਾਈਟ ਵਾਲਿਆਂ ਦੀ ਆਪਸ ਵਿਚ ਹੈ ਉਹ ਤੁਸੀਂ ਆਪਣੀਆਂ ਬੈਠਕਾਂ ਵਿਚ ਹਲ ਕਰਿਆ ਕਰੋ ਤਾਂ ਚੰਗਾ ਲੱਗਦਾ ਹੈ। ਸਾਨੂੰ ਸਿੱਖ ਮਾਰਗ ਦੇ ਪਾਠਕਾਂ ਅਤੇ ਸ੍ਰ. ਮੱਖਣ ਸਿੰਘ ਜੀ ਨੂੰ ਇਸ ਮਸਲੇ ਵਿੱਚ ਨਾ ਘਸੀਟਿਆ ਕਰੋ। ਅਸੀਂ ਬਹੁਤੇ ਪਾਠਕ ਅਤੇ ਮੇਰਾ ਖਿਆਲ ਹੈ ਕਿ ਨਾਂ ਹੀ ਸ੍ਰ. ਮੱਖਣ ਸਿੰਘ ਜੀ ਤੁਹਾਡੀ ਸਭਾ ਦੇ ਮੈਂਬਰ ਹਨ ਅਤੇ ਨਾਂ ਹੀ ਤੁਹਾਡੀ ਸਭਾ ਦੇ ਬਣਾਏ ਕਾਨੂੰਨ ਤੋਂ ਜਾਣੂ ਹਨ।
ਵੀਰ ਜੀ, ਤੁਸੀਂ ਇਸ ਸਮੇਂ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਹੋ? ਜੇ ਧਾਰਨੀ ਹੋ ਤਾਂ ਕਿੰਨਾ ਕੁ ਚਿਰ ਹੋ ਗਿਆ ਹੈ ? ਜੇਕਰ ਇਹ ਤੁਸੀਂ ਦੱਸਣਾ ਚਾਹੋ ਤਾਂ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


(11/03/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਲੈਕਚਰਾਰ ਸ੍ਰ. ਤਰਲੋਚਨ ਸਿੰਘ ਪਟਿਆਲਾ ਦੇ ਨਾਮ ਇੱਕ ਖਤ।
ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ। ਸ੍ਰ. ਤਰਲੋਚਨ ਸਿੰਘ ਜੀ ਸ਼ਰਧਾ ਗੂੰਗੀ ਨਹੀਂ। ਗੂੰਗੀ ਸ਼ਰਧਾਂ ਨੂੰ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਤੇ ਦੁਨੀਆ ਦੇ ਇਸ ਗੂੰਗਪੁਣੇ ਵਿਚੋਂ ਹੀ ਸਿੱਖ ਧਰਮ ਨੇ ਜਨਮ ਲਿਆ ਤੇ ਆਪਣੀ ਨਿਵੇਕਲੀ ਥਾਂ ਬਣਾਈ। ਗੁਰੂ ਨਾਨਕ ਸਾਹਿਬ ਨੇ ਆਪਣੀ ਗੂੰਗੀ ਸ਼ਰਧਾ ਨੂੰ ਤੋੜਿਆ ਤੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਵੇਦੀ ਦੇ ਦੁਆਲੇ ਫੇਰੇ ਲੈਣ ਤੋਂ ਮਨਾਹ ਕਰ ਦਿੱਤਾ। ਬਾਬਾ ਅੰਗਦ ਜੀ ਨੇ ਜਦ ਆਪਣੀ ਗੁੰਗੀ ਸ਼ਰਧਾ ਨੂੰ
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ 155॥ {ਪੰਨਾ 1372}
ਗਿਆਨ ਵਿੱਚ ਤਬਦੀਲ ਕੀਤਾ ਤਾਂ ਫਿਰ ਦੇਵੀ ਦੇ ਦਰਸ਼ਨਾਂ ਨੂੰ ਨਹੀਂ ਗਏ। ਗੂੰਗੀ ਸ਼ਰਧਾ ਨੱਸ ਗਈ, ਭੱਜ ਗਈ। ਤੀਸਰੇ ਪਾਤਸ਼ਾਹ ਜੀ ਦੀ ਗੂੰਗੀ ਸ਼ਰਧਾ ਦਾ ਉਦੋਂ ਦਿਹਾਂਤ ਹੋ ਗਿਆ ਜਦੋਂ ਉਨ੍ਹਾਂ ਨੇ ਬੀਬੀ ਵੀਰੋ ਕੋਲੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ। ਗੰਗਾ ਦੇ ਇਸ਼ਨਾਨ ਵਾਲੀ ਸ਼ਰਧਾ ਗੂੰਗੀ ਸੀ ਉਹ ਖਤਮ ਹੋ ਗਈ ਤੇ ਪੈ ਗਏ ਗਿਆਨ ਦੇ ਰਾਹ। ਇਸ ਕਰਕੇ ਸਿੱਖ ਧਰਮ ਮੁਤਾਬਕ ਗੂੰਗੀ ਸ਼ਰਧਾ ਵਾਲਾ ਆਰੇ ਨਾਲ ਨਹੀਂ ਚਿਰਦਾ, ਦੇਗਾਂ ਵਿੱਚ ਨਹੀਂ ਉਬਲਦਾ, ਤੱਤੀ ਤਵੀ ਤੇ ਨਹੀਂ ਬੈਠਦਾ, ਚਰਖੜੀਆਂ ਤੇ ਨਹੀਂ ਚੱੜ੍ਹਦਾ, ਪੁੱਠੀਆਂ ਖੱਲਾਂ ਨਹੀਂ ਉਤਰਵਾਉਂਦਾ ਆਦਿ।
ਸਿੱਖ ਹਿੰਦੂ ਨਹੀਂ ਹਨ ਇਸ ਕਰਕੇ ਹਿੰਦੂ ਧਰਮ ਵਾਲੀ ਸ਼ਰਧਾ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ। ਕਿਉਂਕਿ ਉਨ੍ਹਾਂ ਦੀ ਸ਼ਰਧਾਂ ਗੂੰਗੀ ਹੈ ਇਸ ਕਰਕੇ ਉਨ੍ਹਾਂ ਨੇ ਬੋਲਣਾ ਨਹੀਂ ਭਾਵੇ ਕ੍ਰਿਸਨ ਜੀ ਦੀਆਂ ਪੰਡਿਤ ਜੀ ਸੋਲਾਂ ਹਜ਼ਾਰ ਗੋਪੀਆਂ ਵੀ ਕਿਉਂ ਨਾ ਬਣਾ ਧਰੇ ਜਾਂ ਵਿਸਵਕਰਮਾ ਸੂਰਜ ਨੂੰ ਆਪਣੀ ਖਰਾਦ ਨਾਲ ਕੱਟ ਵੱਡ ਕਰਕੇ ਆਪਣੀ ਕੁੜੀ ਦੇ ਮੇਚ ਦਾ ਕਿਉਂ ਨਾ ਕਰ ਧਰੇ। ਹਿੰਦੂਆਂ ਦੀ ਸ਼ਰਧਾ ਗੂੰਗੀ ਹੋਣ ਕਰਕੇ ਹੀ ਤਾਂ ਤਾਂਤਰਿਕ ਚੰਦਰਾ ਸਵਾਮੀ ਨੇ 1995-96 ਕਰੋੜਾਂ ਰੁਪੈ ਦਾ ਦੁੱਧ ਗਨੇਸ਼ ਦੀ ਮੂਰਤੀ ਦੇ ਮੂੰਹ ਰਾਹੀਂ ਗੰਦੀਆਂ ਗਲੀਆਂ ਵਿੱਚ ਡੋਲ੍ਹ ਦਿੱਤਾ ਪਰ ਕਿਸੇ ਗਰੀਬ ਦੀ ਚਾਹ ਇੱਕ ਬੂੰਦ ਨਹੀਂ ਪੈਣ ਦਿੱਤੀ। ਇਹ ਗੂੰਗੀ ਸ਼ਰਧਾ ਦੀ ਨਿਸ਼ਾਨੀ ਹੈ। ਕਿਸੇ ਨੇ ਕੋਈ ਸਵਾਲ ਨਹੀਂ ਕਰਨਾ। ਇਸ ਕਰਕੇ ਤੁਸੀਂ ਠੀਕ ਹੋ ਹਿੰਦੂਆਂ ਦੀ ਸ਼ਰਧਾ ਗੂੰਗੀ ਹੈ ਪਰ ਸਿੱਖਾਂ ਦੀ ਨਹੀਂ।
ਪਰ ਸਿੱਖਾਂ ਨੂੰ ਗੁਰੂ ਜੀ ਵਿਚਾਰਵਾਨ ਸਿੱਖ ਹੋਣ ਵਾਸਤੇ ਫੁਰਮਾਨ ਕਰਦੇ ਹਨ:
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ॥ 5॥ 2॥ {ਪੰਨਾ 660}
ਧੰਨਵਾਦ।
**************************
ਪਰਮਜੀਤ ਕੌਰ ਤੇ ਹੋਰ ਸਹਿਲੀਆਂ ਨੂੰ ਗੁਰ ਫਤਹਿ ਬੁਲਾਈ ਪ੍ਰੀਵਾਨ ਹੋਵੇ ਜੀ।
ਤੁਸੀਂ ਸ੍ਰ. ਤਰਲੋਚਨ ਸਿੰਘ ਜੀ ਦੇ ਨਾਮ ਨਾਲ ਲਫਜ਼ ‘ਸਾਹਿਬ’ ਜਮ ਜਮ ਲਾਓ। ਮੈਂ ਤੁਹਾਨੂੰ ਵਰਜਿਆ ਨਹੀਂ ਸਿਰਫ ਤੁਹਾਡੇ ਧਿਆਨ ਗੋਚਰਾ ਕੀਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਗੁਰੂ ਸਾਹਿਬਾਨ ਦੇ ਹੁਕਮਾਂ ਦੀ ਉਲੰਘਣਾ ਹੈ ਨਾਲੇ ਗੁਰੂ ਗ੍ਰੰਥ ਵਿੱਚ ਅੰਕਿਤ ਸਿੱਖੀ ਸਿਧਾਂਤਾਂ ਦੀ। ਸਿਆਣਪ ਤੋਂ ਕੰਮ ਲੈਣਾ ਮਾੜੀ ਗੱਲ ਨਹੀਂ ਹੁੰਦੀ।
ਧੰਨਵਾਦ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

www.singhsabhacanada.com


(10/03/09)
ਦਲਜੀਤ ਸਿੰਘ ਹੋਠੀ

ਜੇਕਰ ਵਾਕਿਆ ਤੇਰਾ ਨਾਂ ਗੁਨਿੰਦਰ ਕੌਰ ਜਾਂ ਕੁੱਝ ਹੋਰ ਹੈ ਤਾਂ ਤੁਹਾਨੂੰ ਫੂਨ ਨੰਬਰ ਤੇ ਪਤਾ ਲਿਖਣ ਲੱਗਿਆਂ, ਫਿਕਰ ਪੈ ਗਿਆ ਕਿ ਮੈ ਤੁਹਾਨੂੰ ਗਾਲ੍ਹਾਂ ਕੱਢਣੀਆਂ ਹਨ। ਗਾਲ੍ਹਾਂ ਕੱਢਣ ਦੀ ਮੈਨੂੰ ਸਮਝ ਨਹੀ ਆਈ? ਇਸ ਦਾ ਮਤਲਬ ਕੀ ਤੁਹਾਨੂੰ ਪਹਿਲਾ ਵੀ ਲੋਕੀ ਗਾਲ੍ਹਾਂ ਕੱਢਦੇ ਹੋਣਗੇ। ਮੇਰਾ ਤੈਨੂੰ ਇੱਕ ਸੁਝਾਅ ਹੈ, ਕਿ ਗਾਲ੍ਹਾਂ ਖਾਣ ਵਾਲੇ ਕੰਮ ਹੀ ਨਾ ਕਰ। ਹਮੇਸ਼ਾ ਚੰਗੇ ਕੰਮ ਕਰੋ। ਤੈਨੂੰ ਮੇਰੇ ਕੋਲੋ ਘਾਬਰਾਉਣ ਦੀ ਲੋੜ ਨਹੀ ਮੈਂ ਤੈਨੂੰ ਗਾਲ੍ਹਾਂ ਨਹੀ ਕੱਢਦਾ। ਮੈ ਉਨ੍ਹਾ ਵਿੱਚੋ ਨਹੀ ਜਿਹੜੇ ਤੈਨੂੰ ਗਾਲ੍ਹਾਂ ਕੱਢਦੇ ਹਨ। ਤੁਸੀਂ ਲਿਖਿਆ ਕਿ ਤੁਸੀਂ ਗੁਰਚਰਨ ਸਿੰਘ ਦੇ ਭਰਾ ਜਾਪਦੇ ਹੋ? ਹਾਂ ਜਿਸ ਇਨਸਾਨ ਦੇ ਖਿਆਲ ਮੇਰੇ ਨਾਲ ਮਿਲਣ ਉਹ ਮੇਰਾ ਭਰਾ ਲਗਦਾ ਹੈ
ਤੁਹਾਡੀ ਲਿਖਤ {ਇਕ ਹੋਰ ਵੱਡਾ ਮਜਾਕ ਤੁਸੀਂ ਇਹ ਵੀ ਕੀਤਾ ਹੈ ਕਿ ਗੁਰਚਰਨ ਸਿੰਘ ਨੂੰ ਵਿਦਵਾਨ ਕਿਹਾ ਹੈ। ਵਾਹ ਵਾਹ ਜੇ ਕੌਮ ਦੇ ਵਿਦਵਾਨ ਇਹੋ ਜਿਹੇ ਹਨ ਤਾਂ ਸ਼ੇਰਾਂ ਦੀ ਕੌਮ ਡੁੱਬੀ ਕਿ ਡੁੱਬੀ}।
ਸਿੱਖ ਕੌਮ ਤੁਹਾਡੇ ਵਰਗੇ ਕਾਗਜ਼ੀ ਸ਼ੇਰਾ ਦੀ ਕੌਮ ਨਹੀ, ਜਿਹੜੀ ਆਪਣਾ ਅਤਾ ਪਤਾ ਦੱਸਣ ਤੋ ਘਾਬਰ ਜਾਵੇ। ਮੈਂ ਤੁਹਾਨੂੰ ਪਹਿਲਾ ਵੀ ਕਿਹਾ ਸੀ ਕਿ ਤਹਾਨੂੰ ਭੁੱਲਣ ਦੀ ਬੀਮਾਰੀ ਹੈ। ਤੁਸੀ ਪਿਛਲੀ ਚਿੱਠੀ ਵਿੱਚ ਵੀ ਆਪਣੇ ਸਰਦਾਰ ਜੀ ਦਾ ਨਾਂ ਪਾਉਣਾ ਭੁਲ ਗਏ ਸੀ। ਮੇਰੀ ਤੁਹਾਨੂੰ ਇੱਕੋ ਸਲਾਹ ਹੈ ਕਿ ਆਪਣਾ ਸਮੇਂ ਸਿਰ ਇਲਾਜ ਕਰਵਾਉ ਕਿਤੇ ਦੇਰ ਨਾ ਹੋ ਜਾਵੇ
{ਦਲਜੀਤ ਸਿੰਘ ਹੋਠੀ } {ਰਾਚੈਸਟਰ ਨਿਉਯਾਰਕ } {585- 698- 0146}


(10/03/09)
ਪਵਿੱਤਰਜੀਤ ਸਿੰਘ

ਅੰਮ੍ਰਿਤਸਰ: ਪਵਿੱਤਰਜੀਤ ਸਿੰਘ
ਪਿਛਲੇ ਲੰਮੇ ਸਮੇਂ ਤੋਂ ਸਿੱਖ ਕੌਮ ਦੇ ਸਿਧਾਂਤਾਂ, ਵੀਚਾਰਧਾਰਾ ਨੂੰ ਰਲਗੱਡ ਅਤੇ ਮਿਲਗੋਭਾ ਕਰਨ ਲਈ ਪੰਥ ਵਿਰੋਧੀ ਯਤਨਸ਼ੀਲ ਹਨ। ਕਿਸੇ ਨਾ ਕਿਸੇ ਤਰੀਕੇ ਨਾਲ ਕੌਮ ਨੂੰ ਨੀਵਾਂ ਵਿਖਾਉਣ ਲਈ ਕੋਸ਼ਿਸ਼ ਕੀਤੀ ਜਾਂਦੀ ਰਹਿੰਦੀ ਹੈ। ਇਸ ਤੇ ਚਲਦਿਆਂ ਇੰਟਰਨੈੱਟ ਤੇ ਇੱਕ ਵੈੱਬ ਸਾਈਟ ਦੇਸੀਟਿੰਗਜ਼ ਡਾਟ ਕਾਮ ਵੱਲੋਂ ਵੀ ਸਕਰੈਪ ਸੰਦੇਸ਼ਾਂ ਵਿੱਚ ਇੱਕ ਅਜਿਹਾ ਸਕਰੈਪ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਸਤਿਨਾਮੁ ਸ੍ਰੀ ਵਾਹਿਗੁਰ ਦੇ ਨਾਲ ਓਮ ਅੱਲਾ ਹੂ ਲਿਖ ਕੇ ਖੰਡੇ ਦੇ ਧਾਰਮਿਕ ਚਿੰਨ੍ਹ ਤੋਂ ਪਹਿਲਾਂ ਓਮ ਅਤੇ ਬਾਅਦ ਵਿੱਚ ਮੁਸਲਿਮ ਚਿੰਨ ਬਣਾਇਆ ਗਿਆ ਹੈ। ਜੋ ਕਿ ਨਿਰਾਸ਼ਾਜਨਕ ਕਾਰਾਵਾਈ ਹੈ। ਇਸ ਬਾਰੇ ਗੱਲਬਾਤ ਦੌਰਾਨ ਸ. ਇਕਵਾਕ ਸਿੰਘ ਪੱਟੀ ਨੌਜਵਾਨ ਆਗੂ ਗੁਰੂ ਨਾਨਕ ਦੇਵ ਜੀ ਮਿਸ਼ਨ ਜਥੇਬੰਦੀ ਨੇ ਕਿਹਾ ਕਿ ਇਹ ਇੱਕ ਬੜੀ ਸ਼ਰਾਰਤ ਨਾਲ ਕੀਤਾ ਗਿਆ ਹੈ। ਉੱਪਰ ਸਿੱਖ ਧਰਮ ਨੂੰ ਰੱਲਗੱਡ ਕਰਨ ਤੋਂ ਬਾਅਦ ਅਤੇ ਸਤਿਨਾਮੁ ਸ੍ਰੀ ਵਾਹਿਗੁਰੂ ਗੁਰਬਾਣੀ ਸ਼ਬਦ ਦੀ ਬੇਅਦਬੀ ਤੋਂ ਬਾਅਦ ਬਚਣ ਲਈ ਥੱਲੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਲਿਖਿਆ ਵਿਖਾਇਆ ਹੈ ਕਿ “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ॥” ਉਹਨਾਂ ਕਿਹਾ ਕਿ ਸੱਭ ਠੀਕ ਹੈ ਪਰ ਗੁਰਬਾਣੀ ਨੂੰ ਤੋੜਨਾ ਵੀ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ। ਕਿਉਂਕਿ ਸਿੱਖ ਸਾਰੇ ਧਰਮਾਂ ਤੋਂ ਵੱਖਰਾ ਅਤੇ ਮਨੁੱਖਤਾ ਦਾ ਧਰਮ ਹੈ, ਉਸਨੂੰ ਦੁਜੇ ਧਰਮਾਂ ਦੇ ਨਾਲ ਜੋੜ ਕੇ ਮਿਲਗੋਭਾ ਨਹੀਂ ਕਰਨ ਦਿੱਤਾ ਜਾਵੇਗਾ। ਇਹੋ ਜਿਹੀਆਂ ਕਾਰਾਵਈਆਂ ਹੀ ਮੁੜਕੇ ਕੌਮ ਨੂੰ ਹਿੰਦੂ ਸਾਬਤ ਕਰਨ ਵਿੱਚ ਕਾਮਯਾਬੀ ਦਿਬਾਉਂਦੀਆਂ ਹਨ। ਇਸ ਸਬੰਧੀ ਸਿੱਖ ਜਥੇਬੰਦੀਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਥ ਵਿਰੋਧੀ ਬਾਜ਼ ਆਉਣ। ਜਦਕਿ ਸਾਡਾ ਵਿਰਸਾ, ਸਾਡਾ ਇਤਿਹਾਸ, ਸਾਡੇ ਸਿਧਾਂਤ, ਸਾਡੀ ਵੀਚਾਰਧਾਰਾ ਸੱਬ ਕੁੱਝ ਦੂਜੇ ਧਰਮਾਂ ਨਾਲੋਂ ਵੱਖਰਾ ਅਤੇ ਆਮ ਲੋਕਾਈ ਲਈ ਸਰਲ ਜੀਵਣ ਜਾਂਚ ਹੈ। ਜਦ ਅਸੀਂ ਕਿਸੇ ਵੀ ਧਰਮ ਵਿੱਚ ਦਖਲਅੰਦਾਜ਼ੀ ਨਹੀਂ ਦਿੰਦੇ ਤਾਂ ਦੂਜਿਆਂ ਨੂੰ ਵੀ ਕੋਈ ਹੱਕ ਨਹੀਂ। ਸ. ਭੁਪਿੰਦਰ ਸਿੰਘ ਨੇ ਵੀ ਇਸ ਦੀ ਵਿਰੋਧਤਾ ਕਰਦੇ ਕਿਹਾ ਕਿ ਆਰ. ਐੱਸ. ਐੱਸ਼. ਵੀ ਅਜਿਹੀਆਂ ਤਸਵੀਰਾਂ ਛਾਪ ਕੇ ਗੁਰੁ ਸਾਹਿਬ ਨੂੰ ਹਿੰਦੂ ਸਾਬਤ ਕਰਨ ਦਾ ਯਤਨ ਕਰ ਰਹੀ ਹੈ। ਇਸ ਮੌਕੇ ਉਹਨਾਂ ਨਾਲ ਸ. ਧਰਮਬੀਰ ਸਿੰਘ, ਸ. ਮਨਦੀਪ ਸਿੰਘ, ਸ. ਹਰਮਨਜੀਤ ਸਿੰਘ ਆਦਿ ਹਾਜ਼ਰ ਸਨ।


(09/03/09)
ਦਰਸਨ ਸਿੰਘ ਘਣਕਸ

ਸਿਖੀ ਸਰੂਪ, ਸਿਖਿਆ, ਪਾਹੁਲਧਾਰੀ, ਅਨੇਕਾਂ ਜਨਮਾ ਬਾਦ ਮਾਨੁਖਾ ਜਨਮ।
1- ਜੇ ਅਸੀਂ ਸਾਰੇ ਹੀ ਸਿਖ ਅੱਖਵਾਉਣ ਵਾਲੇ ਲੋਕ, ਬੱਚਿਆਂ ਦੇ ਕੇਸ ਕੱਟਣੇ ਸੁਰੂ ਕਰ ਦੇਈਏ ਅਤੇ ਏਹ ਕਹੀਏ ਕੇ, ਪਹਿਲਾਂ ਸਿਖੀ ਸਮਝਾ ਲਈਏ, ਫੇਰ ਬੱਚਿਆਂ ਨੁੰ ਕੇਸਾਧਾਰੀ ਕਰਾਂਗੇ, ਫੇਰ ਤਾਂ ਸਾਰਾ ਸਿਖ ਸਮਾਜ ਹੀ ਢਹਿ ਢੇਰੀ ਹੋ ਜਾਵੇਗਾ। ਸਿਖ ਜਨਮ ਤੋਂ ਹੀ ਸੁਰੁ ਹੁੰਦਾ ਹੈ, ਸਿਖੀ ਸਿਖਿਆ ਉਸ ਦਾ ਬਾਦ ਦਾ ਕੰਮ ਹੈ।
2- ਪਾਹੁਲਧਾਰੀ ਵਾਲਾ ਅੱਗਲਾ ਕਦਮ ਹੈ, ਅਤੇ ਜਰੂਰੀ ਹੈ, ਪਰ ਬਹੁਤ ਕਠਨ ਹੈ। ਜਿਸ ਨੇ ਵੀ ਏਹ ਰਾਹ ਤੇ ਚੱਲਣ ਦਾ ਮੰਨ ਬਣਾ ਲਿਆ ਹੈ, ਉਸ ਨੂੰ ਪਾਹੁਲਧਾਰੀ ਜੀਵਨ ਦੀਆਂ ਜੁਮੇਦਾਰੀਆਂ ਦਾ ਗਿਆਨ ਹੋਣਾ ਜਰੂਰੀ ਹੈ। ਜਣੇ ਖਣੇ ਨੂੰ ਇਹ ਰਾਹ ਤੇ ਨਹੀ ਜਾਣਾ ਬਣਦਾ। ਪਾਹਲੁਧਾਰੀ ਦਸਮੇ ਪਿਤਾ ਦੀ ਪਦਵੀ ਤੇ ਪਾਹੁੰਚ ਦਾ ਹੈ। ਏਹ ਰਸਤਾ ਖੰਡੇਇਉਂ ਤਿਖਾ ਤੇ ਬਾਲੋਂ ਨਿਕਾ ਹੈ।
ਖੰਡੇ ਦੀ ਪਾਹੁਲ ਤਿਆਰ ਵਾਲੀ ਵਿਧੀ ਪੁਰਾਤਨ ਹੈ, ਸਾਰੀਆਂ ਬਾਣੀਆਂ ਗੁਰੂ ਗਰੰਥ ਜੀ ਵਿਚੋ ਹੀ ਹੋਣੀਆਂ ਚਾਹੀਦੀਆਂ ਹਨ, ਪਰ ਏਹ ਮਸਲਾ ਬਹੁਤ ਮੁਸਕਲ ਹੈ, ਇਸ ਬਾਰੇ ਸਾਰੇ ਪਾਹੁਲਧਾਰੀ ਇਕੱਤਰ ਹੋ ਕੇ ਹੀ ਬਦਲ ਸਕਦੇ ਹਨ। ਜੋ ਬਾਣੀਆ ਗੁਰੂ ਗਰੰਥ ਜੀ ਤੋ ਬਾਹਰ ਹਨ, ਉਹ ਗੁਰੂ ਬਾਣੀ ਨਹੀ ਹੈ।
3- ਅੰਮ੍ਰਿਤ ਵੇਲਾ ਗੁਰੂ ਦੀ ਵਿਚਾਰ ਕਰਨ ਦਾ ਵੇਲਾ ਹੈ, ਜਦ ਕਦ ਵੀ ਮੰਨ ਗੁਰੂ ਦੀ ਯਾਦ ਵਿੱਚ ਜੁੜੇ ਉਹ ਹੀ ਅਮ੍ਰਤਿ ਵੇਲਾ ਹੈ। ਨਿਤਨੇਮ ਵੀ ਨਿਯਮ ਹੀ ਹੈ, ਜਿਉਂ, ਜਿਉਂ ਜੀਵਨ ਦੀ ਰੱਫਤਾਰ ਤੇਜ ਹੋ ਚੁਕੀ ਹੈ, ਤਿਉਂ ਤਿਉਂ ਏਹ ਨਿਯਮ ਦਾ ਸੁਆਦ ਖਤਮ ਹੁੰਦਾ ਗਿਆ ਹੈ, ਤੇ ਇੱਕ ਤੋਤਾ ਰਟਨ ਹੀ ਬਣ ਚੁਕਿਆ ਹੈ। ਤੜਕੇ ਜਾਗਣਾ ਅੱਛਾ ਹੈ, ਕਿਉਕੇ ਉਸ ਸਮੇ ਸਾਂਤ ਮਈ ਵਾਤਾਵਰਨ ਹੂੰਦਾ ਹੈ, ਤੇ ਮੰਨ ਬਾਣੀ ਦਾ ਵਿਚਾਰ ਚੰਗੀ ਤਰਾਂ ਕਰ ਸਕਦਾ ਹੈ। ਮੰਨ ਦੇ ਘੋੜੇ ਨੂੰ ਕਾਬੂ ਕਰਨ ਨੂੰ ਕੋਈ ਨਾ ਕੋਈ ਨਿਯਮ ਦੀ ਲੋੜ ਹੈ।
4-ਬਾਕੀ ਰਹੀ ਗੱਲ ਜਨਮਾ ਦੀ ਏਹ ਮਸਲਾ ਵੀ ਬੜਾ ਲੰਮਾਂ ਚੱਲ ਚੁਕਿਆ ਹੈ। ਗੁਰੂ ਬਾਣੀ ਸਾਰੀ ਸਰਿਸਟੀ ਦੇ ਜੀਆਂ ਤੋਂ ਬਾਦ ਬੰਦੇ ਤੇ ਗੁਰੂ ਦੀ (ਨਦਰ) ਬਖਸ਼ਿਸ ਹੋਣ ਨਾਲ ਆਉਣਾ ਮੰਨਦੀ ਹੈ। ਪਰ ਗੁਰੂ ਬਾਣੀ ਏਹ ਵੀ ਕਹਿ ਰਹੀ ਹੈ ਕੇ ਅਗਰ ਤੂੰ ਇਸ ਵਾਰ ਖੁਝ ਗਿਆ ਤਾਂ ਤੇਰਾ ਜਮਣਾ ਮਰਣਾ ਮੁਕਣਾ ਨਹੀ, ਏਹ ਗੁਰੂ ਹੀ ਜਾਣਦਾ ਹੈ, ਕਿਹੜੇ ਜਨਮ ਚੋਂ ਆਇਆ ਹੈ, ਅਤੇ ਕਹਿੜੇ ਜਨਮ ਵਿੱਚ ਅਗੇ ਜਾਣਾ ਹੈ, ਜਾਂ ਫਿਰ ਗੁਰੂ ਦੀ ਕਿਰਪਾ ਨਾਲ ਗੁਰਮੁਖ ਬਣ ਜਾਂਵੇ ਤਾਂ ਤੇਰਾ ਗੁਰੂ ਨਾਲ ਮਿਲਣਾ ਅਵੱਸ ਹੈ।
ਏਹ ਭੇਦ ਆਕਾਲ ਪੁਰਖ ਜੀ ਦੇ ਹੱਥ ਵਿੱਚ ਹੀ ਹੈ, ਕਿਸੇ ਨੂੰ ਪੁਛਣਾ ਕੇ ਤੇਰਾ ਪਿਛਲਾ ਜਨਮ ਕੀ ਸੀ, ਮੂੜ ਮੱਤ ਹੀ ਹੈ।
5-ਝਗੜਾ ਡਿਗਰੀਆਂ ਦਾ ਨਹੀ ਸੀ, ਝਗੜਾ ਸੀ ਤਰਲੋਚਨ ਸਿੰਘ ਜੀ ਦੀ ਵਿਚਾਰਧਾਰਾ ਦਾ, ਕਿਉਂ ਕੇ ਪਰੋਫੈਸਰ ਤਰਲੋਚਨ ਸਿੰਘ ਕਰਮਾ ਸੰਦੜੇ ਖੇਤ ਵਾਲੀ ਬਾਣੀ ਨੂੰ ਮੰਨਦੇ ਹਨ। ਝਗੜਾ ਮੇਰੇ ਨਾਲ ਵੀ ਏਹ ਹੀ ਹੈ। {ਪਰ ਏਹ ਝਗੜਾ ਇੰਦਰ ਸਿੰਘ ਘੱਗਾ ਅਤੇ ਗੁਰਬਚਨ ਸਿੰਘ ਥਾਈਲੈਡ ਨਾਲ ਨਹੀ ਹੈ, ਨਾ ਹੀ ਉਨ੍ਹਾ ਦੀਆਂ ਡਿਗਰੀਆਂ ਦਾ ਹੈ। ਜਦੋਂ ਤੱਕ ਮੈ ਚੁਪ ਰਿਹਾ, ਸੱਭ ਠੀਕ ਸੀ, ਜਦੋਂ ਮੈ ਅਪਣੇ ਵਿਚਾਰ ਸਿੱਖ ਮਾਰਗ ਤੇ ਲਿਖਣੇ ਸ਼ੁਰੁ ਕਰ ਦਿਤੇ ਤਾਂ ਮਾਮਲਾ ਗੜਬੜ ਹੈ।
ਵਲੋਂ: ਪਰੋਫੈਸਰ-ਦਾਸਾਂ ਦਾ ਦਾਸ, ਮਾਹਾਂਪੁਰਖ, ਗੁਰਮੁਖ। ਸੰਤ ਟੋਰਾਂਟੋ ਵਾਲੇ, ਦਰਸਨ ਸਿੰਘ ਘਣਕਸ

*********************************************************

ਸ: ਮੱਖਣ ਸਿੰਘ ਜੀ ਗੁਰੁ ਫਤੇ।
ਆਪ ਜੀ ਨੂੰ ਸੂਚਤ ਕਰਨਾ ਚਾਹੁੰਦਾ ਹਾਂ, ਕੇ ਆਪ ਜੀ ਦੀ ਵੈਬ ਸਾਈਟ ਤੇ ਬਹੁਤ ਤਰਾਂ ਦੇ ਚਿੱਠੀਆਂ ਅਤੇ ਲੇਖ ਜੋ ਕੇ ਗੁਰਚਰਨ ਸਿੰਘ ਜੀਉਣ ਵਾਲਾ ਲਿਖਦਾ ਹੈ, ਉਹ ਲੇਖ ਤੇ ਚਿਠੀਆਂ ਸਿੰਘ ਸਭਾ ਕਨੇਡਾ ਦੀ ਕਮੇਟੀ ਦੀ ਸਲਾਹ ਨਾਲ ਨਹੀਂ ਹਨ, ਨਾ ਹੀ ਸਿੰਘ ਸਭਾ ਕਨੇਡਾ ਦੀ ਕਮੇਟੀ ਨੇ ਪਾਸ ਕੀਤੀਆਂ ਹਨ।
ਏਹ ਸਾਰੀ ਵਿਚਾਰਧਾਰਾ ਗੁਰਚਰਨ ਸਿੰਘ ਜੀਉਣ ਵਾਲੇ ਦੀ ਆਪਣੀ ਹੈ। ਤੁਸੀਂ ਕਿਰਪਾ ਕਰਕੇ ਗੁਰਚਚਰਨ ਸਿੰਘ ਤੋ ਰੈਜੂਲੂਸ਼ਨ ਦੀ ਕਾਪੀ ਮੰਗੋ ਅਗਰ ਉਸ ਵਿੱਚ ਇਸ ਨੂੰ ਇਜਾਜਤ ਦਿਤੀ ਗਈ ਹੈ ਤਾਂ ਇਸ ਦੇ ਲੇਖਾਂ, ਜਾਂ ਚਿਠੀਆਂ ਨਾਲ ਸਿੰਘ ਸਭਾ ਦਾ ਨਾ ਲਾਇਆ ਜਾ ਸਕਦਾ ਹੈ।
ਮੈ ਨਹੀਂ ਚਾਹੁੰਦਾ ਕੇ ਗੁਰਚਰਨ ਸਿੰਘ ਦੀ ਲੇਖਣੀ ਦੇ ਕਾਰਣ ਕੋਈ ਲੀਗਲ ਚਕਰ ਸੁਰੁ ਹੋ ਜਾਵੇ। ਮੈ ਇਸ ਬੰਦੇ ਨੂੰ ਪਹਿਲਾਂ ਵੀ ਸੁਚੇਤ ਕੀਤਾ ਸੀ, ਕੇ ਸਿੰਘ ਸਭਾ ਦਾ ਨਾ, ਨਾ ਲਿਖੇ ਕਿਉਂਕੇ ਏਹ ਇਸਦੀ ਅਪਣੀ ਲਿਖਤ ਹੈ।
ਵਲੋਂ: ਕਮੇਟੀ ਮੈਂਬਰ:
ਦਰਸਨ ਸਿੰਘ ਘਣਕਸ।


(09/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

9888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਇਸ ਹਫਤੇ ਇੱਕ ਆਰਟੀਕਲ ਛਪਿਆ ਹੈ ਕਿਸੇ ਦਾ ‘ਸ਼ਰਧਾ ਗੂੰਗੀ ਹੈ’ ਉਸ ਦੇ ਸਬੰਧ ਵਿੱਚ ਪੇਸ਼ ਹਨ ਕੁੱਝ ਲਾਈਨਾਂ

ਭਲਿਓ ਲੋਕੋ ਜਾਣੋ ਸ਼ਰਧਾ ਨੂੰ

ਇਸ ਨੂੰ ਬੁਜਦੀਲੀ ਦਾ ਨਾਮ ਨਾ ਦਿਓ

ਇਹ ਆਹੂ ਲਾਣੇ ਵੀ ਜਾਣਦੀ ਹੈ।

ਜਿਨ੍ਹਾਂ ਨੇ ਜਿੰਦਗੀ ਵਿੱਚ ਸ਼ਰਧਾ ਦਾ ਸਵਾਦ ਨਹੀਂ ਮਾਣਿਆ

ਉਹ ਲਿਖ ਰਹੇ ਨੇ ਸ਼ਰਧਾ ਤੇ।

ਇਸ ਨੂੰ ਜੋੜ ਰਹੇ ਨੇ ਅਬਦਾਲੀ ਨਾਲ।

ਸਾਡੀਆਂ ਧੀਆਂ ਭੈਣਾਂ ਨਾਲ।

ਹਾਥੀਆਂ ਦੇ ਸਿਰਾਂ ਨਾਲ

ਜਿਹੜੇ ਭੰਵਰਾ ਬਣਨ ਬਾਰੇ ਨਹੀਂ ਸੋਚਦੇ

ਉਹ ਕੀ ਜਾਣਨ ਸ਼ਮਾ ਦੀ ਲਾਲ ਰੋਸ਼ਨੀ ਨੂੰ।

ਜਿਨ੍ਹਾਂ ਦੀ ਜਿੰਦਗੀ ਹਿਸਾਬ ਕਿਤਾਬ ਹੋਵੇ

ਉਹ ਕੀ ਜਾਣਨ ਅਕਾਸ਼ਾਂ ਦੀਆਂ ਡੂੰਘਾਈਆਂ ਨੂੰ

ਜਿਨ੍ਹਾਂ 2+2 ਚਾਰ ਹੀ ਕੀਤਾ ਹੋਵੇ

ਉਹ ਕੀ ਜਾਣਨ 2+2 ਕਦੀਂ 2 ਲੱਖ ਵੀ ਹੋ ਜਾਇਆ ਕਰਦੇ ਨੇ

ਉਨ੍ਹਾਂ ਦੇ ਭਾਣੇ ਸ਼ਰਧਾ ਇੱਕ ਨਫਰਤ ਹੈ

ਉਹ ਜੋੜ ਰਹੇ ਨੇ ਸ਼ਰਧਾ ਨੂੰ ਅਬਦਾਲੀ ਨਾਲ

ਧੀਆਂ ਭੈਣਾਂ ਨਾਲ

ਬੁਜਦਿਲੀ ਨਾਲ।

ਉਹ ਭਲਿਓ ਲੋਕੋ।

ਸ਼ਰਧਾ ਨੂੰ ਬੁਜਦੀਲੀ ਦਾ ਨਾਮ ਨਾ ਦਿਓ

ਸ਼ਰਧਾ ਗੂੰਗੀ ਜਰੂਰ ਹੈ।

ਇਹ ਗੂੰਗੀ ਹੈ ਆਪਣੇ ਗੁਰੂ ਲਈ

ਇਹ ਤਲਵਾਰ ਚੁਕਣਾ ਵੀ ਜਾਣਦੀ ਹੈ

ਬੁਜਦਿਲਾਂ ਦੇ ਸਿਰ ਲਾਹੁਣਾ ਵੀ ਜਾਣਦੀ ਹੈ

ਇਹ ਸ਼ਰਧਾ ਹੀ ਹੈ ਜਿਹੜੀ

ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਦਿੰਦੀ ਹੈ।

ਸਾਡੇ ਸਿਰਾਂ ਨੂੰ ਆਪਣੇ ਗੁਰਾਂ ਅਗੇ ਝੁਕਾਉਂਦੀ ਹੈ।

20 ਰੁਪਏ ਖਰਚ ਕੇ ਭੁਖਿਆਂ ਨੂੰ ਲੰਗਰ ਛਕਾਉਂਦੀ ਹੈ।

ਲੜਾਈ ਦੇ ਮੈਦਾਨ ਵਿੱਚ ਆਪਣੇ ਦੁਸ਼ਮਣਾਂ ਨੂੰ ਪਾਣੀ ਪਿਆਉਂਦੀ ਹੈ

ਭਲਿਓ ਲੋਕੋ ਜਾਣੋ ਸ਼ਰਧਾ ਨੂੰ

ਇਸ ਨੂੰ ਬੁਜਦੀਲੀ ਦਾ ਨਾਮ ਨਾ ਦਿਓ

ਇਹ ਆਹੂ ਲਾਣੇ ਵੀ ਜਾਣਦੀ ਹੈ।

ਤਰਲੋਚਨ ਸਿੰਘ


(08/03/09)
ਗੁਨਿੰਦਰ ਕੌਰ

ਸ. ਦਲਜੀਤ ਸਿੰਘ ਵਲੋਂ ਗੁਰਚਰਨ ਸਿੰਘ ਦੀ ਏਨੀ ਹਿਮਾਇਤ ਤੋਂ ਮੈਨੂੰ ਤਾਂ ਕੋਈ ਭੁਲੇਖਾ ਨਹੀਂ ਰਿਹਾ ਕਿ ਤੁਸੀਂ ਕੌਣ ਹੋ। ਦੂਜਾ ਜਿਹੜੀ ਬੋਲੀ ਤੁਸੀਂ ਵਰਤੀ ਹੈ ਉਹ ਵੀ ਸਪਸ਼ਟ ਕਰਦੀ ਹੈ ਕਿ ਤੁਸੀਂ ਕੌਣ ਹੋ। ਮੈਂ ਤਾਂ ਗੁਰਚਰਨ ਸਿੰਘ ਦੇ ਝੂਠ ਨੂੰ ਨੰਗਿਆਂ ਕੀਤਾ ਸੀ। ਤੁਸੀਂ ਉਸ ਦੇ ਝੂਠ ਨੂੰ ਸਚ ਸਾਬਤ ਕਰਦੇ ਤਾਂ ਤੇ ਕੋਈ ਗੱਲ ਸੀ। ਪਰ ਤੁਸੀਂ ਝੂਠ ਨੂੰ ਝੂਠ ਕਹਿਣ ਤੇ ਚੀਕ ਪਏ ਹੋ ਇਹ ਤੁਹਾਡੀ ਸ਼ਖ਼ਸੀਅਤ ਦਾ ਸਾਫ਼ ਪਰਗਟਾਵਾ ਹੈ। ਮੈਂ ਤਾਂ ਗੁਰਚਰਨ ਸਿੰਘ ਨੂੰ ਇੱਕ ਵਾਰ ਡਰਾਈਵਰ ਲਿਖਿਆ ਸੀ ਤੇ ਉਹ ਵੀ ਮੈਨੂੰ ਵੀਰ ਦਰਸ਼ਨ ਸਿੰਘ ਦੀ ਇੱਕ ਚਿਠੀ ਤੋਂ ਪਤਾ ਲਗਾ ਸੀ। ਤੁਸੀਂ ਕਹਿੰਦੇ ਹੋ ਕਿ ਮੈਂ ਵਾਰ ਵਾਰ ਲਿਖਿਆ ਹੈ। ਤੁਸੀ ਵੀ ਝੂਠ ਦਾ ਠੇਕਾ ਲਿਆ ਹਇਆ ਹੈ। ਤੁਸੀਂ ਗੁਰਚਰਨ ਸਿੰਘ ਦੇ ਭਰਾ ਜਾਪਦੇ ਹੋ।
ਤੁਸੀਂ ਕਿਸੇ ਦੇ ਝੂਠ ਨੂੰ ਨੰਗਾ ਕਰਨ ਨੂੰ ਦਲੇਰੀ ਨਹੀਂ ਮੂਰਖਤਾ ਕਹਿੰਦੇ ਹੋ। ਇਸ ਦਾ ਅਰਥ ਸਾਫ਼ ਹੈ ਕਿ ਤੁਸੀਂ ਝੂਠ ਦੇ ਸਾਖੀ, ਭਾਈ, ਦਰਬਾਨ, ਰਾਖੇ ਹੋ।
ਇਕ ਹੋਰ ਵੱਡਾ ਮਜਾਕ ਤੁਸੀਂ ਇਹ ਵੀ ਕੀਤਾ ਹੈ ਕਿ ਗੁਰਚਰਨ ਸਿੰਘ ਨੂੰ ਵਿਦਵਾਨ ਕਿਹਾ ਹੈ। ਵਾਹ ਵਾਹ ਜੇ ਕੌਮ ਦੇ ਵਿਦਵਾਨ ਇਹੋ ਜਿਹੇ ਹਨ ਤਾਂ ਸ਼ੇਰਾਂ ਦੀ ਕੌਮ ਡੁੱਬੀ ਕਿ ਡੁੱਬੀ।
ਦਲਜੀਤ ਸਿੰਘ ਜੀ ਜਾਂ ਤਾਂ ਤੁਹਾਨੂੰ ਦਿਮਾਗੀ ਇਲਾਜ ਕਰਵਾਉਣ ਦੀ ਲੋੜ ਹੈ ਤੇ ਜਾਂ ਫਿਰ ਘਰ ਬੈਠਣ ਦੀ।
ਤੁਸੀਂ ਮੇਰਾ ਪਤਾ ਮੰਗਿਆ ਹੈ। ਮੈਂ ਫੋਨ ਨੰਬਰ ਤਾਂ ਦੇਣ ਲਗੀ ਸੀ ਪਰ ਜੋ ਬੋਲੀ ਤੁਸੀਂ ਵਰਤੀ ਹੈ ਤੇ ਤੁਹਾਡਾ ਯਾਰ/ਭਰਾ ਵਰਤਦਾ ਹੈ ਉਸ ਤੋਂ ਸਪਸ਼ਟ ਹੈ ਕਿ ਮੈਨੂੰ ਫੋਨ ਤੇ ਗਾਲ੍ਹਾਂ ਹੀ ਮਿਲਣੀਆਂ ਸਨ। ਹੁਣ ਮੈਂ ਕਿਸੇ ਮੂਰਖ, ਮੰਦਬੁਧੀ, ਸਾਇਕਿਕ ਕੇਸ ਨੂੰ ਫੋਨ ਨਾ ਦਿਆਂਗੀ।
ਗੁਨਿੰਦਰ ਕੌਰ

*****************************************************

RSS's websites in the name of Sikhism, a comspiracy

The fanatic Hindu organisation has set up sevaerl websites to confuse the Sikhs and preach against Sikh philosophy and history.

Their major targets are Kala Afghana, Dr Harjinder Singh Dilgeer, Rozana Spokesman, Jagtar Singh Jachak, prof Darshan Singh Ragi, Inder Singh Ghagga etc.

These websites include:

www.sikhsangat.com,

www.sikhsangat.org,

www.forums.panthic.net,

www.panthic.org,

www.panthicweekly.com

www.sagatsansar.com,

www.popularsikh.com,

www.weblo.com,

NOW ALSO:

www.burningpanjab.com

(Earlier it was Panthic website but now it is under RSS)

These are some of these anti-Sikh websites run by RSS.

Guninder Kaur


(08/03/09)
ਮਹਿੰਦਰ ਸਿੰਘ

ਗੁਰੂ-ਪੰਥ ਦੇ ਦਾਸ ਸ੍ਰ. ਗੁਰਚਰਨ ਸਿੰਘ (ਜਿਉਣਵਾਲਾ) ਬਰੈਂਪਟਨ, ਕੈਨੇਡਾ ਤੇ www.singhsabhacanada.com

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਚੇਤਾਵਨੀ: ਗੁਰਚਰਨ ਸਿੰਘ ਜੀ ਇਹ ਵਿਚਾਰ ਤੁਹਾਡੇ ਤੇ ਮੇਰੇ ਵਿੱਚ ਹੋ ਰਹੀ ਹੈ ਇਸ ਕਰਕਿ ਮੇਰੇ ਮਾਤਾ-ਪਿਤਾ ਨੂੰ ਬਿਨਾ ਵਜਾ ਆਪਣੇ ਇਸ ਘਟੀਆ ਅੰਦਾਜ ਰਾਹੀ ਕੋਈ ਵੀ ਗੱਲ ਕਰਨ ਤੋ ਗੁਰੇਜ਼ ਕਰਨਾ ਤਾ ਬੇਹਤਰ ਹੋਏਗਾ।

ਗਲਤਫਹਿਮੀ: ਪ੍ਰਿੰਸੀਪਲ ਹਰਭਜਨ ਸਿੰਘ ਜੀ ਤੇ ਗਿਆਨੀ ਹਰਭਜਨ ਸਿੰਘ ਜੀ ਨੂੰ ਅਗਰ ਮੈਂ ਇੱਕ ਸਮਝਇਆ ਤਾ ਇਹ ਮਹਜ਼ ਇੱਕ ਛੋਟੀ ਜਹੀ ਗਲਤੀ ਤੋ ਸਿਵਾ ਹੋਰ ਕੁੱਝ ਵੀ ਨਹੀ ਸੀ। ਆਪਣੀ ਅਕਲ ਦਾ ਜਨਾਜ਼ਾ ਕੋਣ ਕੱਢਵਾ ਰਿਹਾ ਹੈ ਇਹ ਸਿੱਖ-ਮਾਰਗ ਦੀ ਸੰਗਤ ਭਲੀ ਭਾਂਤੀ ਜਾਣਦੀ ਹੈ। ਅਗਰ ਤੁਹਾਨੂੰ ਪਤਾ ਨਾ ਹੋਵੇ ਤਾ ਪਿਛਲੇ ਇੱਕ ਮਹੀਨੇ ਦੀਆਂ ਆਪਣੇ ਨਾਮ ਆਈਆਂ ਚਿੱਠੀਆਂ ਦੁਬਾਰਾ ਖੁਦ ਪੜ੍ਹੋ, ਜੇ ਨਹੀ ਪੜੀਆਂ ਜਾਂਦੀਆਂ ਤਾ ਆਪਣੇ ਕਿਸੀ ਸੱਜਨ ਮਿੱਤਰ ਕੋਲੋਂ ਪੜਵਾ ਲਵੋ। ਪਤਾ ਚੱਲ ਜਾਏਗਾ ਕਿਸ ਦੀ ਅਕਲ ਦੇ ਝੰਡੇ ਇਥੇ ਗੱਡੇ ਹੋਏ ਹਨ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਵਰਗੇ ਵਿਦਵਾਨ ਤੇ ਤੁਸੀ ਚਿੱਕੜ ਸੁੱਟਿਆ ਤੇ ਜਦੋਂ ਉਹਨਾ ਦੇ ਕਿਸੀ ਸੁਭਚਿੰਤਕ ਨੇ ਤੁਹਾਡੇ ਕੋਲੋਂ ਉਹ ਗੱਲਾਂ ਕਿਹੜੇ ਪੰਨੇ ਤੇ ਹਨ ਪੁਛੀਆਂ ਤਾਂ ਤੁਸੀ ਭਿੱਜੀ ਬਿੱਲੀ ਬਣ ਕੇ ਕਹਿ ਦਿੱਤਾ ਕਿ ਪੰਨੇ ਤਾਂ ਮੈਨੂੰ ਯਾਦ ਨਹੀ। ਇਹ ਗੱਲਾਂ ਬੱੜਕਾਂ ਮਾਰਨ ਤੋ ਪਹਿਲਾਂ ਸੋਚਣੀਆਂ ਚਾਹੀਦੀਆਂ ਹਨ।

ਨਿਤਨੇਮ: ਚਿੱਠੀਆਂ ਤੁਸੀਂ ਆਪ ਕਦੀ ਧਿਆਨ ਨਾਲ ਨਹੀਂ ਪੜ੍ਹੀਆਂ ਅਗਰ ਪੜ੍ਹੀਆਂ ਹੁੰਦੀਆਂ ਤਾ ਬਹੁਤ ਸਾਰੀਆਂ ਗੱਲਾਂ ਦਾ ਨਿਪਟਾਰਾ ਹੁਣ ਤੱਕ ਹੋ ਚੁੱਕਿਆ ਹੁੰਦਾ। ਪਰ ਐਸਾ ਹੋਇਆ ਨਹੀ ਤੇ ਇਸ ਦਾ ਕਾਰਨ ਇਹ ਹੀ ਹੈ ਕਿ ਤੁਸੀਂ ‘ਮੈਂ ਨਹੀ ਮਾਨੂ’ ਵਾਲੀ ਗੱਲ ਤੇ ਅੜੇ ਹੋਏ ਹੋ। ਮੇਰੀ ਚਿੱਠੀ ਵਿੱਚ ਮੈਂ ਸਿਰਫ ਇਹ ਗੱਲ ਕਹੀ ਸੀ ਗਿਆਨੀ ਹਰਭਜਨ ਸਿੰਘ ਜੀ ਜਪੁਜੀ ਸਾਹਿਬ ਦੀਆਂ ਵਿਆਖਿਆ ਕਰਦੇ ਸਮੇ ਹੇਠ ਲਿੱਖੀਆਂ ਗੱਲਾ ਨੂੰ ਬਹੁਤ ਵਾਰੀ ਦੁਹਰਾਉਂਦੇ ਹਨ। ਤੇ ਉਹਨਾ ਗੱਲਾਂ ਵਿੱਚ ਇੱਕ ਗੱਲ ਸੀ ਨਿਤਨੇਮ ਦੀ। ਮੈਂ ਨਿੱਤਨੇਮ ਕਰਦਾ ਹਾਂ ਕਿ ਨਹੀ ਇਹ ਤੁਸੀ ਮੇਰੇ ਤੇ ਰਹਿਣ ਦਿਓ ਤੇ ਏਂਵੇ ਬੈਠ ਕੇ ਮੇਰੇ ਬਾਰੇ ਕਿਆਫੇ ਨਾ ਲਾਓ ਤਾਂ ਮੇਹਰਬਾਨੀ ਹੋਵੇਗੀ ਤੇ ਤੁਸੀ ਆਪਣੇ ਨਿੱਤਨੇਮ ਦਾ ਫਿੱਕਰ ਕਰੋ ਜੀ।

ਜੁਵਾਬ: ਨਿੱਤਨੇਮ ਕੀ ਹੈ। ਨਿੱਤਨੇਮ ਤੋ ਭਾਵ ਹੈ ਕਿ ਰੋਜ਼ਾਨਾ ਗੁਰੂ ਵੱਲੋਂ ਬਖਸ਼ੀ ਬਾਣੀ ਨੂੰ ਜਿੰਨਾ ਵੀ ਹੋ ਸਕੇ ਪੜਣਾ, ਵਿਚਾਰਨਾ ਤੇ ਆਪਣੀ ਜਿੰਦਗੀ ਵਿੱਚ ਅਮਲ ਵਿੱਚ ਲਿਆਉਣ ਦੀ ਪੂਰੀ-ਪੂਰੀ ਕੋਸ਼ੀਸ਼ ਕਰਨੀ। ਨਿੱਤ ਦੇ ਅਭਿਆਸ ਨਾਲ ਹੀ ਬੰਦਾ ਆਪਣੇ ਮਨ ਨੂੰ ਵਿਕਾਂਰਾ ਵੱਲੋਂ ਮੋੜਨ ਵਿੱਚ ਸਫਲਤਾ ਹਾਸਲ ਕਰ ਸਕਦਾ ਹੈ। ਨਿੱਤ ਦੇ ਅਭਿਆਸ ਨਾਲ ਹੀ ਬੰਦੇ ਦਾ ਕਰੈਕਟਰ ਬਣਦਾ ਹੈ। ਕੁੱਝ ਬਾਣੀਆਂ ਐਸੀਆ ਹਨ ਜੋ ਖ਼ਾਲਸੇ ਨੂੰ ਰੋਜ਼ਾਨਾ ਪੜਨ ਦੀ ਹਦਾਇਤ ਹੈ ਕਿਉਂਕਿ ਉਹਨਾ ਵਿੱਚ ਬੰਦੇ ਦੀ ਜਿੰਦਗੀ ਵਿੱਚ ਬੜੀ ਗਿਹਰੀ ਤਰਾਂ ਵਾਪਰਣ ਵਾਲੀਆਂ ਧਾਰਮਿਕ, ਰਾਜਨੀਤਿਕ, ਤੇ ਸਮਾਜਿਕ ਘਟਨਾਵਾਂ ਦਾ ਜਿੱਕਰ ਕੀਤਾ ਗਿਆ ਹੈ ਤੇ ਉਹਨਾ ਵੱਲੋਂ ਬੰਦੇ ਨੂੰ ਸੁਚੇਤ ਕਿਤਾ ਗਿਆ ਹੈ। ਜਿਵੇਂ ਆਸਾ ਕੀ ਵਾਰ, ਜਪੁਜੀ ਸਾਹਿਬ, ਸੋਹਿਲਾ ਆਦਿ।

ਅੰਮ੍ਰਿਤ ਵੇਲਾ: ਸਿਰੀਰਾਗੁ ਮਹਲਾ 3॥ ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ॥ 1॥ ਮੇਰੇ ਮਨ ਹਰਿ ਕਾ ਨਾਮੁ ਧਿਆਇ॥ ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ॥ 1॥ ਰਹਾਉ॥

ਮੈਂ ਇਸ ਨਾਲ ਬਿਲਕੁਲ ਸਹਿਮਤ ਹਾਂ ਕਿ ਅਗਰ ਅਸੀ ਵੇਲੇ ਵਖਤ ਦੀ ਵਿਚਾਰ ਕਰਦੇ ਰਹਾਂਗੇ ਤਾਂ ਕਿਸ ਤਰਾਂ ਭਗਤੀ ਹੋਵੇਗੀ। ਸਾਰਾ ਦਿਨ ਹੀ ਸੁਭ ਵੇਲਾ ਉਸ ਅਕਾਲ ਪੁਰਖੁ ਨੂੰ ਯਾਦ ਕਰਨ ਦਾ, ਤੇ ਉਸ ਦੀਆਂ ਵੱਡਿਆਈਆਂ ਕਰਨ ਦਾ ਲੇਕਿਨ ਇਸ ਦਾ ਮਤਲਬ ਹੈ ਨਹੀ ਹੈ ਕਿ ਅਸੀ ਅੰਮ੍ਰਿਤ ਵੇਲੇ ਦੀ ਮਹੱਤਤਾ ਨੂੰ ਨਜ਼ਰ ਅੰਦਾਜ ਕਰਦੇ ਹੋਈਏ ਇਹ ਪ੍ਰਚਾਰੀਏ ਕੇ ਅੰਮ੍ਰਿਤ ਵੇਲਾ ਹੈ ਹੀ ਨਹੀ। ਹਦਾਇਤ ਸਾਨੂੰ ਇਹ ਹੀ ਹੈ ਕਿ, ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥’

ਇਸ ਨੂੰ ਅਸੀ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਜਿਵੇਂ ਪੜਾਈ-ਲਿਖਾਈ ਦੀ ਉਮਰ ਹੁੰਦੀ ਹੈ 20 – 25 ਸਾਲ ਦੀ ਇਸ ਨੂੰ ਅਸੀ 40 ਸਾਲ ਦੀ ਉਮਰ ਵਿੱਚ ਵੀ ਕਰ ਸਕਦੇ ਹਾਂ ਲੇਕਿਨ ਸਹੀ ਗੱਲ ਸਹੀ ਟਾਈਮ ਤੇ ਕੀਤੀ ਜਾਏ ਤਾਂ ਸਹੀ ਲੱਗਦੀ ਹੈ। ਗੁਰੂਆਂ ਨੇ ਸ਼ਾਇਦ ਅੱਜ ਦੇ ਤਕਨੀਕੀ ਵਾਲੇ ਸਮੇ ਨੂੰ ਧਿਆਨ ਵਿੱਚ ਰੱਖ ਕਿ ਇਹ ਗੱਲ ਵੀ ਨਾਲ ਕਹੀ ਹੈ ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ ਉਹਨਾ ਨੂੰ ਪਤਾ ਸੀ ਕਿ ਅੱਗੇ ਇਨਸਾਨ ਨੂੰ ਰਾਤਾਂ ਨੂੰ ਵੀ ਟਾਇਮ ਲਾਉਣਾ ਪਵੇਗਾ ਜਾਂ ਪੈ ਸਕਦਾ ਹੈ।

ਆਵਾਗਵਨ: ਇਸ ਬਾਰੇ ਵੀ ਮੈਂ ਇਹ ਹੀ ਕਿਹਾ ਸੀ ਕਿ ਗਿਆਨੀ ਹਰਭਜਨ ਸਿੰਘ ਜੀ ਇਸ ਦੀ ਹਾਮੀ ਭਰਦੇ ਹੋਏ ਕਹਿੰਦੇ ਨੇ ਇੰਨਸਾਨ ਕੋਲ ਟਾਇਮ ਨਹੀ ਹੈ ਕਿ ਉਹ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਨੂੰ ਪੜ ਸਮਝ ਸਕੇ ਲੇਕਿਨ ਅਕਾਲ ਪੁਰਖੁ ਕੋਲ ਟਾਇਮ ਹੀ ਟਾਇਮ ਹੈ, ਪਤਾ ਨਹੀ ਕਿੰਨੀ ਦੇਰ ਉਹ ਜੂਨਾਂ ਵਿੱਚ ਘਮਾਉਣ ਤੋ ਬਾਅਦ ਫਿਰ ਮਨੁੱਖਾਂ ਜਨਮ ਦੇਵੇ। ਮੇਰੇ ਵਰਗੇ ਨਾ ਚੀਜ਼ ਤਾਂ ਇਸ ਉਡੀਕ ਵਿੱਚ ਸਨ ਕਿ ਕਦੋਂ ਤੁਹਾਡੀ ਅਤੇ ਜਸਬੀਰ ਸਿੰਘ ਕੈਲਗਰੀ ਵਾਲਿਆਂ ਦੀ ਵਿਚਾਰ ਕਿਸੀ ਕਿਨਾਰੇ ਲੱਗੇ ਤੇ ਕੋਈ ਗੱਲ ਸਮਝਣ ਨੂੰ ਮਿਲੇ ਪਰ ਉਹ ਤੇ ਹੋਇਆ ਨਹੀ। ਪ੍ਰਿੰਸੀਪਲ ਸੁਰਜੀਤ ਸਿੰਘ ਜੀ ਦਾ ਲੇਖ ਵੀ ਤੁਸੀ ਨਾ ਕਬੂਲ ਕਰ ਦਿੱਤਾ।

ਨਜ਼ਰੀਆ: ਅੱਧਾ ਗਲਾਸ ਭਰਿਆ ਤੇ ਅੱਧੇ ਖਾਲੀ ਵਾਲੀ ਮਿਸਾਲ ਤਾਂ ਤੁਹਾਨੂੰ ਪਤਾ ਹੀ ਹੈ। ਜਿਹੜਾ ਅੱਧਾ ਭਰਿਆ ਦੇਖਦਾ ਹੈ ਗਲਤ ਉਹ ਵੀ ਨਹੀ ਹੈ ਤੇ ਜਿਹੜਾ ਅੱਧਾ ਖਾਲੀ ਦੇਖਦਾ ਹੈ ਉਹ ਵੀ ਅਪਣੀ ਜਗਾ ਠੀਕ ਹੈ। ਅਗਰ ਤੁਹਾਨੂੰ ਆਵਾਗਵਨ ਨਹੀ ਲੱਗਦਾ ਤਾਂ ਠੀਕ ਹੈ ਲੇਕਿਨ ਜਿੰਨਾ ਨੂੰ ਲਗਦਾ ਹੈ ਉਹਨਾ ਨੂੰ ਲੱਗਣ ਦਿੳ ਤੁਹਾਨੂੰ ਤਕਲੀਫ ਕਿਉਂ?

ਸਿੱਖੀ ਸਰੂਪ: ਸਰੂਪ ਵਿੱਚ ਸਿੱਖੀ ਨਹੀ ਸਿੱਖੀ ਵਿੱਚ ਸਰੂਪ ਹੈ। ਇਹ ਤੁਸੀ ਲਿਖਆ ਸੀ। ਮੈਂ ਇਸ ਨਾਲ ਸਹਿਮਤ ਹਾਂ। ਲੇਕਿਨ ਜੋ ਆਪਣੇ ਆਪ ਨੂੰ ਗੁਰੂ ਨਾਨਕ-ਗੋਬਿੰਦ ਸਿੰਘ ਦਾ ਸਿੱਖ ਮੰਨਦੇ ਹੋਣ, ਸਿਰ ਧੜ ਦੀ ਬਾਜੀ ਦੀਆਂ ਗੱਲਾ ਵੀ ਕਰਦੇ ਹੋਣ, ਸਿੱਖੀ ਪਰਚਾਰਦੇ ਵੀ ਹੋਣ, ਤੇ ਖੁਦ ਉਹ ਕੇਸਾ ਧਾਰੀ ਸਿੱਖ ਨਹੀ ਹਨ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਕਮ ਸੇ ਕਮ ਸਿੱਖੀ ਪਰਚਾਰਨ ਵਾਲੇ ਨੂੰ ਤਾਂ ਸਿੱਖੀ ਸਰੂਪ ਦੀ ਲਾਜ ਰੱਖਣੀ ਚਾਹਿਦੀ ਹੈ। ਅਗਰ ਇਹ ਗੱਲ ਸਮਝ ਆਵੇ ਤਾਂ ਅਗਲੀ ਵਾਰ ਰੋਚੈੱਸਟਰ ਆਉ ਤਾ ਸਿੱਖੀ ਦਾ ਪ੍ਰਚਾਰ ਸਿੱਖੀ ਸਰੂਪ ਵਾਲਾ ਕਰਨਾ।

ਜਾਪ ਬਾਣੀ: ਇਸ ਬਾਰੇ ਵੀ ਮੈਂ ਇਹ ਹੀ ਲਿਖਆ ਸੀ ਕਿ ਗਿਆਨੀ ਹਰਭਜਨ ਸਿੰਘ ਜੀ ਇਸ ਵਿੱਚੋਂ ਅਕਾਲ-ਪੁਰਖੁ ਦੀ ਕੋਈ ਮੂਰਤ ਨਾ ਹੋਣ ਬਾਰੇ ਸਮਝਾਉਂਦੇ ਹੋਏ ਜਾਪ ਸਾਹਿਬ ਦੇ ਮੰਗਲਾ ਚਰਨ ਵਾਲੇ ਸਲੋਕ ਦੀ ਵਰਤੋਂ ਕਰਦੇ ਹਨ। ਉਹ ਵੀ ਮਿਸ਼ਨਰੀ ਸਨ ਤੇ ਪ੍ਰੋ. ਸਾਹਿਬ ਸਿੰਘ ਜੀ ਕੋਲੋਂ ਪੜੇ ਹੋਏ ਸਨ। ਮੈਂ ਕਿਸੀ ਨੂੰ ਨਹੀ ਕਿਹਾ ਕਿ ਉਹ ਜਾਪ ਪੜਨ ਜਾਂ ਕੋਈ ਹੋਰ ਬਾਣੀ ਬਚਿੱਤਰ ਨਾਟਕ ਵਿੱਚੋਂ ਪੜਨ। Please don’t put words in my mouth. Thank you.

ਤਕਲੀਫ: ਮੈਨੂੰ ਕੋਈ ਤਕਲੀਫ ਨਹੀ ਪ੍ਰੋ. ਤਰਲੋਚਨ ਸਿੰਘ ਅਗਰ ਮੰਨ ਗਏ ਨੇ ਉਹ ਪ੍ਰੋ. ਨਹੀ ਲੈਕਚਰਰ ਨੇ। ਗੱਲ ਹੈ double standard ਦੀ। ਤੁਸੀ ਪ੍ਰੋ. ਤਰਲੋਚਨ ਸਿੰਘ ਮਗਰ ਹੱਥ ਧੋ ਕੇ ਪਿਛੇ ਪੈ ਗਏ ਜਦੋ ਹੋਰ ਕਈ ਤੁਹਾਡੇ ਆਪਣੇ ਚਹੇਤੇ ਆਪਣੇ ਨਾਮ ਨਾਲ ਪ੍ਰੋ. ਲਗਾਉਂਦੇ ਨੇ ਪਰ ਤੁਸੀ ਉਹਨਾ ਨੂੰ ਕਦੀ ਇਸ ਬਾਰੇ ਪੁੱਛਣ ਦੀ ਗੱਲ ਤਾਂ ਦੂਰ ਸਗੋਂ ਉਹਨਾ ਨੂੰ ਪ੍ਰੋ. ਕਹਿ ਕਿ ਹੀ ਹਮੇਸ਼ਾ introduce ਕਰਵਾਉਂਦੇ ਹੋ।

ਤੁਹਾਡੇ ਗੁਣ: ਤੁਸੀ ਨਿਡਰ ਹੋ, ਲੀਡਰਸਿਪ ਵਾਲੇ ਗੁਣ ਵੀ ਨੇ ਤੁਹਾਡੇ ਚ, ਸੇਵਾ ਕਰਨ ਦੀ ਵੀ ਤਾਂਘ ਹੈ ਮਨ ਚ, ਵੱਕਤ ਦੇ ਵੀ ਪਬੰਧ ਹੋ, organizer ਵੀ ਚੰਗੇ ਹੋ।

ਤੁਹਾਡੀਆਂ ਕਮਜੋਰੀਆਂ: ਮਨ ਚ ਵੈਰਤਾ, double standard, ਮੈਂ ਨਹੀ ਮਾਨੂੰ ਦੀ ਨੀਤੀ, ਮੇਰੇ ਤੋ ਜਿਆਦਾ ਕੋਈ ਗਿਆਨਵਾਨ ਨਹੀ, ਮੈਂ ਹੀ ਠੀਕ ਬਾਕੀ ਸਾਰੇ ਗਏ ਤੇਲ ਲੇਣ।

ਦੋਸਤ ਅਤੇ ਦੁਸਮਨ: ਅਸਲੀ ਦੋਸਤ ਉਸ ਨੂੰ ਹੀ ਕਹਿੰਦੇ ਨੇ ਜੋ ਆਪਣੇ ਮਿੱਤਰ ਦੀ ਗਲਤੀ ਨੂੰ ਗਲਤੀ ਦੱਸੇ। ਤੇ ਉਸ ਤੋ ਵੱਡਾ ਦੁਸਮਣ ਕੋਈ ਨਹੀ ਜੋ ਆਪਣੇ ਦੋਸਤ ਦੀ ਗਲਤੀ ਤੇ ਉਸਦੀ ਹਊਮੇ ਨੂੰ ਹੋਰ ਪੱਠੇ ਪਾਵੈ। ਤੁਹਾਡੀ ਹਊਮੇ ਨੂੰ ਪੱਠੇ ਪਾਣ ਵਾਲੇ ਸਿੱਖ-ਮਾਰਗ ਤੇ ਬਹੁਤ ਨੇ, ਸੋ ਸਾਵਧਾਨ। ਸਭ ਤੋ ਪਹਿਲਾਂ ਆਪਣੇ ਮਨ ਨੂੰ ਆਪਣਾ ਮਿੱਤਰ ਬਣਾਉ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।

ਮਹਿੰਦਰ ਸਿੰਘ

ਰੋਚੈੱਸਟਰ, ਨਿਊ-ਯਾਰਕ

(585) 889 4011


(08/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)
9888169226
ਸਿੱਖ ਮਾਰਗ ਦੇ ਪਾਠਕ ਸਜਣੋ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਕਿਸੇ ਵਲੋਂ (ਮੈਂ ਉਸ ਦਾ ਨਾਮ ਲਿਖਣਾ ਵੀ ਚੰਗਾ ਨਹੀਂ ਸਮਝਦਾ) ਮੇਰਾ ਨਾਮ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਮਨ ਲਿਆ ਹੈ ਕਿ ਮੈਂ ਲੈਕਚਰਾਰ ਹਾਂ ਅਤੇ ਪ੍ਰੋਫੈਸਰ ਨਹੀਂ। ਇਹ ਸਰ ਸਰ ਗਲਤ ਹੈ ਅਤੇ ਬਿਲਕੁਲ ਝੂਠ ਹੈ। ਮੇਰੀਆਂ ਚਿਠੀਆਂ ਸਿੱਖ ਮਾਰਗ ਤੇ ਪੜ੍ਹੀਆਂ ਜਾ ਸਕਦੀਆਂ ਹਨ। ਮੈਂ ਬਾਰ ਬਾਰ ਲਿਖ ਰਿਹਾ ਹਾਂ ਕਿ ਯੂਨੀਵਰਸਿਟੀ ਗਰਾਂਟ ਕਮੀਸਨ ਜਿਹੜਾ ਕੇ ਸਾਰੀਆਂ ਯੂਨੀਵਰਸਿਟੀਆਂ ਤੋਂ ਉਪਰ ਹੈ, ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਤਿੰਨ ਸਟੇਟਸ ਨਿਧਾਰਤ ਕਰ ਦਿਤੇ ਹਨ ਜਿਨ੍ਹਾਂ ਅਨੁਸਾਰ ਕਾਲਜਾਂ ਦੇ ਸਾਰੇ ਲੈਕਚਰਾਰ ਹੁਣ ਪ੍ਰੋਫੈਸਰ ਹੀ ਕਹਾਏ ਜਾਣਗੇ।
ਤਰਲੋਚਨ ਸਿੰਘ


(08/03/09)
ਜਰਨੈਲ ਸਿੰਘ ਆਸਟ੍ਰੇਲੀਆ

Dear Tarlochan Singh Ji

Thanks for your poetic response. Apparently sharda is not dumb; it is bursting out in poetry and if there is a little delay in response it bursts out again.

However my question was about sharda being the basis of religion. You picked up some quotes from GGS that have the word Sharda, but none of them support your above assertion. As usual you response is not to the point.

Sharda is not the basis of any religion, but it is the loophole that brings in all sorts of ritualism into religion. You mentioned Prem Patola in you reply, Sharda tranforms it into a ritual of a "sacred" piece of cloth. Sharda is the exit on our way of religion that takes us into Deras.

You gave an example of the insect (Bhanwra) who sacrifices its life. As a scientist you should know what drives it to do so.

You said that the Sikhs who made sacrifices were driven by Sharada. It is the weirdest statement ever to be made. Those Sikhs were driven and are being driven by their intellectual commitment to the purpose.

You have made known a number of times your preference of following the dictates of heart over that of brain. If you follow your heart (mind) you are more likely to be a Manmukh than a Sikh. For a Sikh Guru is the rational thinking. Kabir makes it clear.

ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+॥ 4 ॥ 5 ॥ ਪ 793

ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ॥ ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ॥ 3 ॥ ਪ 476

Note the statement in the second line. In case we have the rational thinking in place in our forehead (brain), and we follow it, no one can entice it. This is the crux of problem. We have replaced rational thinking with sharda. No wonder the crowd at deras has increased manifold where sharda numbs all our intellect. And we have forgotten what our Guru said

ਮਃ 1॥ ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ॥ ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ॥ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ॥ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ॥ 2 ॥ ਪ 789

ਸਲੋਕ ਮਃ 1॥ ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥ ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ 1 ॥ ਪ 1245

Regards

Jarnail Singh

Sydney Australia


(08/03/09)
ਪਰਮਜੀਤ ਤੇ ਹੋਰ ਸਹੇਲੀਆਂ

ਪਰਮਜੀਤ ਕੌਰ
ਸਭ ਨੂੰ ਮੇਰੀ ਪਿਆਰੀ ਭਰੀ ਸਤਿ ਸ੍ਰੀ ਅਕਾਲ।
ਮੈਨੂੰ ਪ੍ਰੋਫੈਸਰ ਸਾਹਿਬ ‘ਤਰਲੋਚਨ ਸਿੰਘ’ ਜੀ ਨੂੰ ਸਾਹਿਬ ਕਹਿਣ ਤੋਂ ਗੁਰਚਰਨ ਸਿੰਘ ਜੀ ਰੋਕ ਰਹੇ ਹਨ। ਪਰ ਅਸੀਂ ਰੁਕਣ ਵਾਲੀਆਂ ਨਹੀ ਹਾਂ ਜੀ। ਟੀਚਰ ਤਾਂ ਵਿਦਿਆਰਥੀਆਂ ਲਈ ਰੱਬ ਤੋਂ ਵੀ ਵਧ ਹੁੰਦੇ ਹਨ ਤਾਂ ਸਾਹਿਬ ਕਹਿਣਾ ਤਾਂ ਬੜਾ ਛੋਟਾ ਜਿਹਾ ਹੈ ਜੀ। ਅਸੀਂ ਇੱਕ ਵਾਰ ਨਹੀਂ ਸੋ ਵਾਰ ਕਹਾਂਗੀਆਂ। ਸਾਨੂੰ ਕੋਈ ਰੋਕ ਕੇ ਵਿਖਾਵੇ। ਗੁਰਚਰਨ ਸਿੰਘ ਜੀ ਨੂੰ ਕਿਉਂ ਦੁਖ ਹੁੰਦਾ ਹੈ? ਅਸੀਂ ਸਿਖ ਮਾਰਗ ਤੇ ਛਪੀਆਂ ਹੋਈਆਂ ਪਿਛਲੀਆਂ ਸਾਰੀਆਂ ਦੀਆਂ ਸਾਰਆਂ ਚਿਠੀਆਂ ਪੜੀਆਂ ਹਨ ਜੀ। ਇੱਕ ਚਿਠੀ ਵਿੱਚ ਵੀਰ ਪਾਲ ਸਿੰਘ ਜੀ ਨੇ ਗੁਰਚਰਨ ਸਿੰਘ ਜੀ ਨੂੰ ਸੰਤ ਕਹਿਆ ਹੋਇਆ ਹੈ ਤਾਂ ਗੁਰਚਰਨ ਸਿੰਘ ਜੀ ਨੂੰ ਉਦੋਂ ਬੜਾ ਚੰਗਾ ਲਗਿਆ ਸੀ ਹੁਣ ਉਨ੍ਹਾਂ ਨੂੰ ਦੁਖ ਕਿਉਂ ਹੋ ਰਿਹਾ ਹੈ ਜੀ। ਸਾਨੂੰ ਸਮਝ ਨਹੀਂ ਆ ਰਹੀ। ਇਹ ਗੁਰਮਤਿ ਲਿਖਣ ਵਾਲੇ ਐਡੀ ਈਰਖਾ ਕਿਉਂ ਕਰਦੇ ਹਨ ਜੀ। ਅਸੀਂ ਸਵਾਲ ਸਿਖ ਮਾਰਗ ਨੂੰ ਕਰਦੀਆਂ ਹਾਂ ਕਿ ਗੁਰਮਤਿ ਈਰਖਾ ਕਰਨੀ ਦਸਦੀ ਹੈ। ਅਸੀਂ ਸਵਾਲ ਕਰਦੀਆਂ ਹਾਂ ਸਿਖ ਮਾਰਗ ਨੂੰ ਕਿ ਕੀ ਗੁਰਮਤਿ ਸਾਨੂੰ ਸਤਿਕਾਰਯੋਗ ਪ੍ਰਫੈਸਰ ਸਾਹਿਬ ਨੂੰ ਸਾਹਿਬ ਕਹਿਣ ਤੋਂ ਰੋਕਦੀ ਹੈ।
ਪਰਮਜੀਤ ਤੇ ਹੋਰ ਸਹੇਲੀਆਂ
ਪਟਿਆਲਾ।
(ਸੰਪਾਦਕ ਵਲੋਂ ਜਵਾਬ:- ਨਹੀਂ, ਗੁਰਮਤਿ ਈਰਖਾ ਨਹੀਂ ਸਿਖਾਉਂਦੀ, ਗੁਰਬਾਣੀ ਤਾਂ ਕਹਿੰਦੀ ਹੈ: ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ ਪੰਨਾ386॥ ਗੁਰਬਾਣੀ ਵਿੱਚ ਸਾਹਿਬ ਸਿਰਫ ਪ੍ਰਮਾਤਮਾ ਨੂੰ ਹੀ ਕਿਹਾ ਗਿਆ ਹੈ: ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ 1॥ ਪੰਨਾ 350॥ ਗੁਰਬਾਣੀ ਵਿੱਚ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ ਕਿ ਅਜਿਹਾ ਮੂੰਹ ਸੜ ਕਿਉਂ ਨਾ ਜਾਵੇ ਜੋ ਕਿ ਪ੍ਰਮਾਤਮਾ ਨੂੰ ਜੂਨਾਂ ਵਿੱਚ ਆਉਂਦਾ ਮੰਨਦਾ ਹੈ। ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ 3॥ ਪੰਨਾ 1136॥ ਪਰ ਗੁਰਬਾਣੀ ਵਿੱਚ ਹੀ ਭੱਟ ਗੁਰੂ ਜੀ ਨੂੰ ਕਹਿੰਦੇ ਹਨ ਕਿ ਆਪ ਹੀ ਨਰਾਇਣ ਕਲਾ ਧਾਰ ਕਿ ਇਸ ਜੱਗ ਵਿੱਚ ਆ ਗਿਆ ਹੈ। ਇਸ ਨੂੰ ਸਮਝਣ ਲਈ ਇੱਕ ਮਿਸਾਲ ਲੈਂਦੇ ਹਾਂ ਕਿ ਜੇ ਕਰ ਕਿਸੇ ਨੂੰ ਕੋਈ ਲਾਇਲਾਜ਼ ਬਿਮਾਰੀ ਹੋਵੇ ਅਤੇ ਉਹ ਇਲਾਜ਼ ਕਰਵਾ ਕੇ ਥੱਕ ਚੁੱਕਾ ਹੋਵੇ ਅਤੇ ਉਸ ਦੀ ਆਸ ਬਿੱਲਕੁੱਲ ਖਤਮ ਹੋ ਚੁੱਕੀ ਹੋਵੇ ਕਿ ਇਹ ਠੀਕ ਹੋ ਸਕਦੀ ਹੈ। ਜੇ ਕਰ ਕੋਈ ਵੈਦ/ਹਕੀਮ/ਡਾਕਟਰ ਉਸ ਨੂੰ ਠੀਕ ਕਰ ਦੇਵੇ ਤਾਂ ਉਹ ਉਸ ਨੂੰ ਰੱਬ ਦਾ ਰੂਪ ਜਾਣ ਕੇ ਅਸੀਸਾਂ ਦੇਵੇਗਾ ਕਿ ਇਹ ਤਾਂ ਮੇਰੇ ਲਈ ਰੱਬ ਬਣ ਕੇ ਬਹੁੜਿਆ ਹੈ। ਇਸੇ ਤਰਜ ਤੇ ਹੀ ਭੱਟ ਗੁਰੂ ਜੀ ਦੀ ਉਪਮਾ ਕਰਦੇ ਹੋਏ ਉਹਨਾ ਨੂੰ ਰੱਬ ਕਰਕੇ ਜਾਣਦੇ ਹਨ ਪਰ ਉਹ ਰੱਬ ਨਹੀਂ ਸਨ ਰੱਬ ਦਾ ਰੂਪ ਸਨ। ਸੋ ਗੁਰਬਾਣੀ ਵਿੱਚ ਸਿਰਫ ਸਾਹਿਬ ਪ੍ਰਮਾਤਮਾ ਲਈ ਵਰਤਿਆ ਹੈ ਪਰ ਦੁਨਿਆਵੀ ਤੌਰ ਤੇ ਤਾਂ ਜਿਸ ਕਿਸੇ ਨੂੰ ਮਰਜੀ ਕਹੀ ਜਾਓ। ਤਖ਼ਤਾਂ ਦੇ ਪੁਜਾਰੀ/ ਸੇਵਾਦਾਰਾਂ ਨੂੰ ਵੀ ਅਖੌਤੀ ਤੌਰ ਤੇ ਸਿੰਘ ਸਾਹਿਬ ਹੀ ਕਿਹਾ ਜਾਂਦਾ ਹੈ)


(08/03/09)
ਪੰਥ ਦਰਦੀ ਸੇਵਕ ਨਡਾਲਾ

(ਜਥੇਦਾਰ ਸ੍ਰੀ ਅਕਾਲ ਤਖਤ ਸਹਿਬ ਨੂੰ ਭੇਜੇ ਪੱਤਰ ਦਾ ਉਤਾਰਾ)
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ,
ਸਤਿਕਾਰ ਸਹਿਤ
ਵਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਨਿਮਰ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਸਮੇਂ ਦੌਰਾਨ ਹੁਕਮਨਾਮਾਂ ਜਾਰੀ ਹੋਇਆ ਸੀ ਕਿ ਜਿੱਥੇ ਪਹਿਲਾਂ ਹੀ ਗੁਰਦੁਆਰਾ ਸਾਹਿਬ ਮੌਜੂਦ ਹੋਣ, ਉੱਥੇ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਨਾ ਕੀਤੀ ਜਾਵੇ। ਜੇ ਜਰੂਰਤ ਹੋਵੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਦੀ ਪ੍ਰਵਾਨਗੀ ਲੈ ਲਈ ਜਾਵੇ। ਕਸਬਾ ਨਡਾਲਾ ਵਿੱਚ ਪਹਿਲਾਂ ਤੋਂ ਹੀ ਇਤਿਹਾਸਕ ਗੁਰਦੁਆਰਾ ਬਾਓਲੀ ਸਾਹਿਬ ਪਾ: ਛੇਵੀਂ ਅਤੇ ਗੁਰਦੁਆਰਾ ਤੰਬੂ ਸਾਹਿਬ ਪਾਤਛਾਹੀ ਛੇਵੀਂ ਮੌਜੂਦ ਹਨ ਅਤੇ ਇਸ ਤੋਂ ਇਲਾਵਾ ਵੱਖ ਵੱਖ ਜਾਤਾਂ ਨਾਲ ਸਬੰਧਿਤ ਨੌਂ ਗੁਰਦੁਆਰਾ ਸਾਹਿਬ ਮੌਜੂਦ ਹਨ। ਮਿਤੀ 8-03-2009 ਨੂੰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਨਡਾਲਾ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾਂ ਜਾਰੀ ਹੋਣ ਸਬੰਧੀ ਆਪ ਜੀ ਵੱਲੋਂ ਪਿਛਲੇ ਦਿਨੀ ਅਖਬਾਰਾਂ ਵਿੱਚ ਕੀਤੇ ਗਏ ਜਿਕਰ ਤੋਂ ਪਹਿਲਾਂ ਸਬੰਧਿਤ ਵੱਲੋਂ ਲਗਾਏ ਗਏ ਇਸ਼ਤਿਹਾਰਾਂ ਉੱਪਰ ਗੁਰਦੁਆਰਾ ਅਕਾਲਸਰ ਆਸ਼ਰਮ ਦਾ ਨੀਂਹ ਪੱਥਰ ਰੱਖਣ ਬਾਰੇ ਲਿਖਿਆ ਗਿਆ ਸੀ। ਆਪ ਜੀ ਦੇ ਅਖਬਾਰ ਵਿੱਚ ਲੱਗੇ ਬਿਆਨ ਤੋਂ ਬਾਦ ਇਹਨਾਂ ਵੱਲੌਂ ਇਸ਼ਤਿਹਾਰਾਂ ਉਪਰੋਂ ਸ਼ਬਦ ਗੁਰਦੁਆਰਾ ਕੱਟ ਕੇ ਕੇਵਲ ਅਕਾਲਸਰ ਆਸ਼ਰਮ ਦਾ ਨੀਂਹ ਪੱਥਰ ਰੱਖਣ ਬਾਰੇ ਲਿਖਿਆ ਗਿਆ। ਪ੍ਰੰਤੂ 8 ਮਾਰਚ ਨੂੰ ਨੀਂਹ ਰੱਖੇ ਗਏ ਨੀਂਹ ਪੱਥਰ ਉਪਰ ਗੁਰਦੁਆਰਾ ਅਕਾਲਸਰ ਆਸ਼ਰਮ ਉਕਰਿਆ ਹੋਇਆ ਹੈ। ਸਿੰਘ ਸਾਹਿਬ ਜੀ ਆਪ ਜੀ ਦੀ ਜਾਣਕਾਰੀ ਲਈ ਅਤੇ ਕਾਰਵਾਈ ਕਰਨ ਸਬੰਧੀ ਸਬੂਤ ਦੇ ਤੌਰ’ ਤੇ ਫੋਟੋਆਂ ਵੀ ਭੇਜੀਆਂ ਜਾ ਰਹੀਆਂ ਹਨ। ਆਸ ਕਰਦੇ ਹਾਂ ਕਿ ਸ੍ਰੀ ਗੁਰੁ ਹਰ ਗੋਬਿੰਦ ਸਹਿਬ ਜੀ ਨਾਲ ਜੁੜੀਆਂ ਸੰਗਤਾਂ ਨੂੰ ਗੁਰੁ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਵਾਲਿਆਂ ਖਿਲਾਫ ਆਪ ਬਣਦੀ ਕਾਰਵਾਈ ਕਰੋਗੇ।
ਗੁਰੁ ਘਰ ਦੇ ਸੇਵਕ
ਪੰਥ ਦਰਦੀ ਸੇਵਕ ਨਡਾਲਾ।


(07/03/09)
ਦਲਜੀਤ ਸਿੰਘ ਹੋਠੀ

ਪਿਆਰੀ ਭੈਣ ਗੁਨਿੰਦਰ ਕੌਰ ਗੁਰੁ ਫਤਿਹ
ਜੋ ਵੀ ਤੁਹਾਡਾ ਅਸਲੀ ਨਾਂ ਹੋਵੇਗਾ……………ਸਿੱਖ ਮਾਰਗ ਤੇ ਤੁਹਾਡਾ ਪੱਤਰ ਪੜ੍ਹਿਆ ਉਸਦੇ ਵਿੱਚ ਤੁਸੀ ਲਿੱਖਿਆ, ਕਿ ਤੁਹਾਨੂੰ ਬੀਬੀਆਂ ਦੀ ਦਲੇਰੀ ਚੰਗੀ ਨਹੀ ਲਗਦੀ। ਇੱਹ ਤੁਸੀ ਗਲਤ ਲਿੱਖਿਆ। ਮੈ ਦਲੇਰਾਂ ਦੀ ਕਦਰ ਕਰਦਾ ਹਾਂ। ਤੁਸੀ ਇਤਿਹਾਸ ਬਾਰੇ ਲਿੱਖਿਆ। ਭੈਣ ਮੇਰੀਏ ਸਿੱਖਾਂ ਕੋਲ ਆਪਣਾ ਸਹੀ ਇਤਿਹਾਸ ਹੈ ਹੀ ਨਹੀਂ। ਜੇ ਸਹੀ ਇਤਿਹਾਸ ਹੁੰਦਾ ਤਾਂ, ਦਸਮ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀ, ਸਾਧਾਂ ਦੇ ਡੇਰੇ, ਨਾਨਕਸਰੀਏ, ਵਗੈਰਾ ਕਦੀ ਵੀ ਹੋਂਦ ਵਿੱਚ ਨਾ ਆਂਉਦੇ। ਕਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸੀਸ ਹੱਥ ਤੇ ਨਾਂ ਧਰਿਆ ਹੁੰਦਾ, ਕਿਤੇ ਬਾਬਾ ਬੁੱਢਾ ਜੀ ਗੰਢੇ ਨਾ ਭੰਨਦੇ ਹੁੰਦੇ, ਕਿਤੇ ਕਾਲੇ ਕਾਂ ਹੰਸ ਬਣਕੇ ਨਾਂ ਨਿੱਕਲਦੇ। ਤੇ ਅਸੀ
R S S ਦੇ ਧੱਕੇ ਨਾਂ ਚੱੜਦੇ। ਆਪਣੇ ਕੋਲ ਗੁਰੁ ਗ੍ਰੰਥ ਸਾਹਿਬ ਹੀ ਹੈ ਰਾਗ ਮਾਲਾ ਤੋ ਛੁੱਟ, ਜਿਸ ਵਿੱਚ ਕੋਈ ਮਿਲਾਵਟ ਨਹੀ ਕਰ ਸਕਿਆ ਗੁਰੁ ਅਰਜਨ ਦੇਵ ਜੀ ਦੀ ਸਿਆਣਪ ਕਰਕੇ।
ਰਹੀ ਗੱਲ ਤੁਹਾਡੀ ਦਲੇਰੀ ਦੀ, ਕਿਸੇ ਤੇ ਚਿੱਕੜ ਸੁੱਟਣਾ ਦਲੇਰੀ ਨਹੀ, ਮੂਰਖਤਾ ਹੈ। ਤੁਸੀਂ ਗੁਰਚਰਨ ਸਿੰਘ ਜਿਉਣ ਵਾਲੇ ਨੂੰ ਝੂਠ ਸਿੰਘ ਲਿਖ ਕੇ ਦਲੇਰੀ ਨਹੀਂ ਮੂਰਖਤਾ ਕੀਤੀ ਹੈ। ਗੁਰਚਰਨ ਸਿੰਘ ਦੀ ਵਿਦਵਤਾ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀ ਹੈ। ਜੇਕਰ ਤੁਸੀ ਆਪਣੀਆਂ ਚਿੱਠੀਆਂ ਖੁਦ ਪੜ੍ਹਕੇ ਦੇਖੋ ਤਾਂ ਤੁਹਾਨੂੰ ਆਪਣਾ ਝੂਠ ਆਪ ਹੀ ਦਿਸ ਪਵੇਗਾ। ਤੁਹਾਡੇ ਲੇਖਾਂ ਵਿੱਚ ਝੂਠ ਸਾਫ ਝਲਕ ਰਿਹਾ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ ਕੰਮ ਮਾੜਾ ਨਹੀ ਹੁੰਦਾ, ਅਤੇ ਟਰੱਕ ਚਲਾਉਣ ਵਾਲਿਆਂ ਨਾਲ ਤੁਹਾਨੂੰ ਕੋਈ ਨਫਰਤ ਨਹੀ ਹੈ ਦੂਜੇ ਪਾਸੇ ਹਰੇਕ ਗਲ ਨਾਲ ਗੁਰਚਰਨ ਸਿੰਘ ਦੇ ਟਰੱਕ ਚਲਾਉਣ ਬਾਰੇ ਵਾਰ ਵਾਰ ਟਿੱਪਣੀ ਕਰ ਰਹੇ ਹੋ, ਕਹਿ ਰਹੇ ਹੋ ਕਿ ਜਾ ਵੀਰਾ ਟਰੱਕ ਚਲਾ ਤੇਰੇ ਵਸ ਦਾ ਕੰਮ ਨਹੀ ਲਿਖਣਾ ਪੜਨਾਂ ਅਤੇ ਟਰੱਕ ਚਲਾ ਕੇ ਵਿਦਵਾਨਾਂ ਤੇ ਕਿੰਤੂ ਪਰੰਤੂ ਨਹੀਂ ਕਰੀਦੀ। ਤੇ ਹੁਣ ਦੇ ਲੇਖ ਵਿੱਚ ਲਿਖਿਆ ਮੈਨੂੰ ਤਾਂ ਪਤਾ ਹੀ ਨਹੀ ਕਿ ਗੁਰਚਰਨ ਸਿੰਘ ਜਿਉਣਵਾਲਾ ਟਰੱਕ ਚਲਾਉਂਦਾ ਹੈ? ਮੈ ਤਾਂ ਉਸ ਨੂੰ ਗੁਰਦੁਆਰੇ ਦਾ ਗਰੰਥੀ ਹੀ ਸਮਝਦੀ ਸੀ? ਤੇ ਹੁਣ ਤੁਸੀ ਆਪਣੇ ਪਿਤਾ ਜੀ ਨੂੰ ਟਰੱਕ ਚਾਲਕ ਬਣਾ ਲਿਆ, ਤੇ ਹੁਣ ਆਪਣੇ ਟੱਬਰ ਨੂੰ ਟਰੱਕਾਂ ਵਾਲਿਆ ਦਾ ਕਬੀਲਾ ਬਣਾ ਲਿਆ। ਆਪਣੇ ਆਪ ਤੇ ਤਰਸ ਕਰੋ ਜਿਸ ਤਰਾ ਤੁਸੀਂ ਝੂਠ ਤੇ ਝੂਠ ਬੋਲ ਰਹੇ ਹੋ, ਇਸ ਤਰਾ ਮੰਧ ਬੁੱਧੀ ਵਾਲੇ ਕਰਦੇ ਹਨ, ਜਾਂ ਤੁਹਾਨੂੰ ਭੁੱਲਣ ਦੀ ਬੀਮਾਰੀ ਹੈ? ਇਸ ਦਾ ਇਲਾਜ਼ ਕਰਵਾਉ ਜੇ ਹੋ ਸਕਦਾ? ਸਿੱਖ ਮਾਰਗ ਤੇ ਹੋਰਨਾ ਦਾ ਸਮਾਂ ਖਰਾਬ ਨਾਂ ਕਰੋ। ਅੱਗੇ ਤੁਸੀ ਲਿਖਿਆ, ਮੈਂ ਹਮੇਸ਼ਾ ਡਟ ਕੇ ਬੋਲੂੰ ਤੇ ਮਾਈ ਭਾਗ ਕੌਰ ਦੀ ਵਾਰਸ ਅਖਵਾਊਂ। ਨਾ ਡਰੂੰ ਕਿਸੇ ਤੋਂ ਨਾ ਡਰਾਊਂ। ਮਾਈ ਭਾਗ ਕੌਰ ਦੀ ਵਾਰਸ ਅਖਵਾਉਣ ਤੋ ਪਹਿਲਾ ਸੱਚ ਬੋਲਣਾ ਸਿੱਖੋ। ਰਹੀ ਗੱਲ ਮਰਦਾ ਵਾਲੀ ਤੁਸੀ ਆਪਣੀ ਪਿੱਛਲੀ ਲਿੱਖਤ ਪੜ੍ਹ ਕੇ ਦੇਖੋ? ਅੱਗੇ ਵਾਸਤੇ ਜੇ ਤੁਸੀ ਸਿੱਖ ਮਾਰਗ ਤੇ ਖੱਤ ਲਿਖਣਾ ਹੋਵੇ ਤਾਂ ਆਪਣਾ ਫੂਨ ਨੰਬਰ ਤੇ ਸ਼ਹਿਰ ਦਾ ਪਤਾ ਜਰੂਰ ਲਿਖਣਾ
{ਦਲਜੀਤ ਸਿੰਘ ਹੋਠੀ } {ਰਾਚੈਸਟਰ ਨੀਉਯਾਰਕ }
{585- 698- 0146}


(07/03/09)
ਅਵਤਾਰ ਸਿੰਘ ਲੰਡਨ

Dear S.Makhan Singh Jee
A controversial debate has been going on among the members of Sikhmarg that who is entitled to write himself/herself a Professor. Let me put my views this way. Every University has set a syllabus,criteria and proficiency standard for its students and teaching staff. The staff teaching staff in school and colleges affiliated with these universities need to have the required qualification and experience. If a teaching person does not fulfil the required criteria and an approval by the university then he/she would not write himself/herself a professor. Sikh missionary college/Institutions have set their own syllabus, criteria and proficiency standards for their students and teaching staff. The staff teaching in these missionary schools and colleges have nothing to do with other universities requirements. They can write themselves a professor if they fulfil the criteria required from them by their Institution/Organisation .
In medical profession there are three well known and established systems to treat a disease/patient. They are Allopathy, Homoeopathy and Ayurvedic. All these three systems have set their own different syllabus, criteria and proficiency standard for a person to be trained to practice and be called a Doctor. In India M.B.B.S (Allopathy) B.A.M.S (Ayurvedic) qualified doctors are serving in government hospitals and dispensaries, parallel to each other, but they can not serve together at one place and same one job. They are both right and entitled to write Doctors.
S.Inder Singh Ghagga and S.Gurbachan Singh Thailand wale are entitled to write and to be called Professors as they are approved by their Institution/Organisation. According to Bibi Paramjit Kaur Patiala S.Tarlochan Singh Mahajan could not compile and submit his papers to the university for approval. In spite of his rich knowledge and teaching experience he is unable to write himself a professor without the approval of university.
I would like to be corrected if my explanation is not correct. Thanks.
Regards. Avtar Singh . London.


(07/03/09)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਪਰਮਜੀਤ ਕੌਰ ਜੀ ਗੁਰ ਫਤਹਿ ਬੁਲਾਈ ਪ੍ਰੀਵਾਨ ਹੋਵੇ ਜੀ!

ਸਾਰੇ ਵਿਦਿਆਰਥੀਆਂ ਦੇ ਕਹਿਣ ਤੇ ਕੋਈ ਵੀ ਲੈਕਚਰਾਰ ਪਰੋਫੈਸਰ ਨਹੀਂ ਬਣ ਜਾਂਦਾ। ਕਿਸੇ ਲੈਕਚਰਾਰ ਨੂੰ ਪਰੋਫੈਸਰ ਬਣਾਉਣ ਦਾ ਇਹ ਕੋਈ ਤਰੀਕਾ ਨਹੀਂ। ਮੈਂ 1969 ਤੋ 1972 ਤਕ ਰੋਡਿਆਂ ਵਾਲੇ ਕਾਲਜ `ਚ ਪੜ੍ਹਿਆ ਹਾਂ। ਪ੍ਰਿੰਸੀਪਲ ਸੀ ਜਲੰਧਰ ਵਾਲਾ ਭੁਪਿੰਦਰ ਸਿੰਘ ਜਿਸ ਨੇ ‘Higher Mathematics’ ਬਾਰੇ ਦੋ ਕਿਤਾਬਾਂ ਵੀ ਲਿਖੀਆ ਹੋਈਆਂ ਸਨ ਤੇ ਉਹ ਖੁਦ ਸਾਨੂੰ ਹਿਸਾਬ ਪੜ੍ਹਾਉਦਾ ਸੀ। ਬਲੈਕ ਬੋਰਡ ਤੇ ਉਨ੍ਹਾਂ ਨਾਮ ਦੇ ਅੱਗੇ ਲਿਖਿਆ ਹੁੰਦਾ ਸੀ "Prin" ਤੇ ਬਾਕੀ ਦਿਆਂ ਦੇ ਨਾਮ ਮੂਹਰੇ ‘Lech’ ਲਿਖਿਆ ਹੁੰਦਾ ਸੀ। ਸਾਨੂੰ ਇਨ੍ਹਾਂ ਬਾਰੇ ਕੋਈ ਗਿਆਨ ਨਹੀਂ ਸੀ ਤੇ ਅੱਜ ਤੋਂ ਤਕਰੀਬਨ 40 ਸਾਲ ਪਹਿਲਾਂ ਸਾਡਾ ਸਾਰਾ ਕਾਲਜ਼ ਸਾਰੇ ਲੈਕਚਰਾਰਾਂ ਨੂੰ ਪਰੋਫੈਸਰ ਕਹਿ ਕੇ ਹੀ ਬੁਲਾਉਂਦਾ ਸੀ ਪਰ ਇਸਦੇ ਬਾਵਜੂਦ ਵੀ ਉਹ ਪਰੋਫੈਸਰ ਨਹੀਂ ਸਨ। ਬੀਬਾ ਜੀ ਹੁਣ ਤੇ ਗੱਲ ਹੀ ਖਤਮ ਹੋ ਗਈ ਜਦੋਂ ਲੈਕਚਰਾਰ ਤਰਲੋਚਨ ਸਿੰਘ ਜੀ ਹੋਰਾਂ ਆਪ ਹੀ ਮੰਨ ਲਿਆ ਹੈ ਕਿ ਉਹ ਪਿਛਲੇ 25 ਸਾਲਾਂ ਤੋਂ ਕਾਲਜ਼ ਵਿੱਚ ਬਤੌਰ ਲੈਕਚਰਾਰ ਪੜ੍ਹਾ ਰਹੇ ਹਨ। ਜਦੋਂ ਉਹ ਪਰੋਫੈਸਰ ਬਣ ਜਾਣਗੇ ਮੈਂ ਖੁਦ ਉਨ੍ਹਾਂ ਨੂੰ ਵਧਾਈ ਦੇਣ ਪਟਿਆਲੇ ਆਵਾਂਗਾ। ਥੋੜਾ ਸਬਰ ਕਰੋ।

ਬੀਬਾ ਜੀ ਕਿਸੇ ਵੀ ਪਰੋਫੈਸਰ, ਡਾਕਟਰ, ਉਚ ਅਧਿਕਾਰੀ ਜਾਂ ਕਿਸੇ ਖਾਸ ਰਿਸ਼ਤੇਦਾਰ ਦੇ ਨਾਮ ਨਾਲ ਲਫਜ਼ ‘ਸਾਹਿਬ’ ਵਰਤਣਾ ਗੁਰਮਤਿ ਤੋਂ ਨਾ-ਜਾਣੂ ਹੋਣ ਦੀ ਨਿਸ਼ਾਨੀ ਹੁੰਦੀ ਹੈ। ਇਹ ਲਫਜ਼ ਗੁਰੂ ਸਾਹਿਬਾਨ ਨੇ ਪਰਮਾਤਮਾ ਵਾਸਤੇ ਰਾਖਵਾਂ ਰੱਖਿਆ ਹੈ। ਪਰ ਅੱਜ ਕੱਲ੍ਹ ਹਰ ਜਣਾ ਖਣਾ ਹਰ ਜਣੇ ਖਣੇ ਵਾਸਤੇ ‘ਸਾਹਿਬ’ ਵਰਤ ਕੇ ਇਸ ਲਫਜ਼ ਦੀ ਖਿਲੀ ਉਡਾਈ ਜਾ ਰਿਹਾ ਹੈ। ਜਰਾ ਗੁਰੇਜ਼ ਕਰਨਾ ਜੀ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

www.singhsabhacanda.com

ਸ੍ਰ. ਮਹਿੰਦਰ ਸਿੰਘ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਫਤਹਿ।

ਸ੍ਰ. ਮਹਿੰਦਰ ਸਿੰਘ ਜੀ ਤੁਸੀਂ ਕੁੱਝ ਸਮਾਂ ਪਹਿਲਾਂ ਵੀ ਕਈ ਸਵਾਲ ਲੈ ਕੇ ਆਏ ਸੀ ਪਰ ਹਾਜ਼ਮੇ ਦੀ ਦਿਕਤ ਹੋਣ ਕਰਕੇ ਛੇਤੀ ਹੀ ਬਿਸਤਰਾ ਗੋਲ ਕਰ ਗਏ। ਇਸ ਵਾਰ ਤੁਸੀਂ ਪਹਿਲਾਂ ਹੀ ਬੇਨਤੀ ਕਰ ਕੇ ਮੈਦਾਨ ਵਿੱਚ ਉਤਰੇ ਸੀ ਕਿ ਬਈ ਮੈਨੂੰ ਸਵਾਲ ਨਾ ਕਰਨਾ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇਣਾ। ਜੇ ਤੁਹਾਡੇ ਸਵਾਲਾ ਦਾ ਜਵਾਬ ਦਿੱਤਾ ਹੈ ਤਾ ਤੁਸੀਂ ਇਹ ਲਿਖ ਰਹੇ ਹੋ ਕੇ ਮੈਂ ਗੱਲ ਗੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੁਸੀਂ ਮੈਨੂੰ ਇਹ ਦੱਸਣਾ ਕਿ ਤੁਹਾਨੂੰ ਕਿਹੜੀ ਗੋਲੀ ਦੇਵਾਂ ਕਿ ਤੁਹਾਡੀ ਤਸੱਲੀ ਹੋ ਜਾਵੇ ਤੇ ਹਾਜ਼ਮਾ ਵੀ ਦਰੁਸਤ ਰਹੇ।।

ਗਿਆਨੀ ਮਾਨ ਸਿੰਘ ਝੋਰ ਹੋਰਾਂ ਦਾ ਨਾਮ ਕਦੀ ਸੁਣਿਆ ਹੈ? ਜੇ ਨਹੀਂ ਤਾ ਮੇਰੇ ਕੋਲੋਂ ਸੁਣ ਲਓ। ਇਹ ਗੁਰਮੁਖ ਸੱਜਣ ਇਕ ਐਸਾ ਵਿਆਕਤੀ ਸੀ ਜਿਸਨੂੰ ਕੁਰਾਨ ਸ਼ਰੀਫ ਦੀਆਂ ਅਨੇਕਾਂ ਆਇਤਾਂ ਜ਼ਬਾਨੀ ਯਾਦ ਸਨ ਤੇ ਮੌਲਵੀ ਲੋਕ ਵੀ ਇਸਦੇ ਸਾਹਮਣੇ ਗੱਲ ਕਰਨ ਤੋਂ ਝਿਜਕਦੇ ਸਨ। ਸੰਤ ਸਿੰਘ ਮਸਕੀਨ, ਜੋ ਦਸਮ ਗ੍ਰੰਥ (ਕੰਜਰ ਕਵਿਤਾ) ਦਾ ਹਾਮੀ ਸੀ, ਬੰਬਈ ਵਿੱਚ ਇਸਦੇ ਨਾਲ ਉਲਝ ਗਿਆ। ਜਦੋਂ ਗਿਆਨੀ ਮਾਨ ਸਿੰਘ ਝੋਰ ਜੀ ਨੇ ਦਸਮ ਗ੍ਰੰਥ ਜ਼ਬਾਨੀ ਸੁਣਾਉਣਾ ਸ਼ੁਰੂ ਕੀਤਾ ਤਾਂ ਦੁਨੀਆ ਸੁਣ ਸੁਣ ਕੇ ਭੱਜ ਤੁਰੀ। ਗਿਆਨੀ ਜੀ ਦੇ ਇਸ ਸੰਸਾਰ ਤੋਂ ਕੂਚ ਕਰਨ ਦਾ ਕਾਰਨ ਵੀ ਲੋਕ ਸੰਤ ਸਿੰਘ ਮਸਕੀਨ ਨੂੰ ਹੀ ਮੰਨਦੇ ਹਨ। ਪਰ ਜਿਸ ਵਕਤ ਇਹ ਕਥਾ ਕਰਦਾ ਹੁੰਦਾ ਸੀ ਤਾਂ ਮਾੜੇ ਮੋਟੇ ਕਥਾ ਵਾਚਕ ਇਸਦੀ ਹਾਜਰੀ ਤੋਂ ਹੀ ਤਰਬਕਦੇ ਸਨ। ਪਰ ਜੇ ਕਰ ਅੱਜ ਇਸਦੀ ਕਥਾ ਸੁਣੀ ਜਾਏ ਤਾਂ ਹਜਾਰਾਂ ਗਲਤੀਆਂ ਲੱਭਦੀਆਂ ਹਨ। ਜੋ ਗੱਲ ਸ੍ਰ. ਮਹਿੰਦਰ ਸਿੰਘ ਜੀ ਤੁਸੀਂ ਗਿਆਨੀ ਹਰਭਜਨ ਸਿੰਘ ਜੀ ਬਾਰੇ ਲਿਖੀ ਹੈ ਇਹੀ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਲਿਖ ਦਿੱਤੀ ਕਿ ਗਿਆਨੀ ਜੀ ਦੀ ਕਥਾ ਨੂੰ 30 ਕੁ ਸਾਲ ਪਹਿਲਾ ਦੇ ਸਮੇਂ ਦੇ ਪ੍ਰਸੰਗ ਵਿੱਚ ਰੱਖ ਕੇ ਸੁਣਨਾ ਫਿਰ ਠੀਕ ਰਹੇਗੀ। ਇਸ ਗੱਲ ਦੀ ਤੁਹਾਨੂੰ ਸਮਝ ਕਿਉਂ ਨਹੀਂ ਪਈ? ਇਸ ਸਵਾਲ ਦਾ ਜਵਾਬ ਜਰੂਰ ਲਿਖਣਾ। ਜੇ ਤੁਸੀਂ ਪਾਣੀ ਵਿੱਚ ਮਧਾਣੀ ਪਾ ਕੇ ਸਮਾ ਖਰਾਬ ਕਰਨਾ ਹੈ ਤਾਂ ਫਿਰ ਤੁਹਾਨੂੰ ਅਨੇਕਾਂ ਸਵਾਲ ਲਿਖ ਕੇ ਰੱਖੇ ਪਏ ਹਨ।

ਸਵਾਲ: ਕੀ ਤੁਸੀਂ ਕਦੀ ਚਿੱਠੀ ਧਿਆਨ ਨਾਲ ਪੜ੍ਹੀ ਹੈ? ਜੇ ਧਿਆਨ ਨਾਲ ਪੜ੍ਹੀ ਹੁੰਦੀ ਤਾਂ ਤੁਹਾਨੂੰ ਪਤਾ ਚੱਲ ਜਾਣਾ ਸੀ ਕਿ ਪ੍ਰਿਸੀਪਲ ਹਰਭਜਨ ਸਿੰਘ ਕੋਈ ਹੋਰ ਵਿਆਕਤੀ ਹੈ ਤੇ ਗਿਆਨੀ ਹਰਭਜਨ ਸਿੰਘ ਕੋਈ ਹੋਰ। ਆਪਣੀ ਅਕਲ ਦਾ ਜਨਾਜਾ ਆਪ ਹੀ ਨਹੀਂ ਕਢਾਈਦਾ।

ਖੰਡੇ ਦੀ ਪਾਹੁਲ ਦੀ ਵਕਾਲਤ ਮੈਂ ਇਸ ਕਰਕੇ ਨਹੀਂ ਕਰਦਾ ਕਿਉਂਕਿ ਇਸਨੂੰ ਤਿਆਰ ਕਰਦੇ ਸਮੇਂ ਪੰਜਾਂ ਵਿਚੋਂ ਤਿੰਨ ਬਾਣੀਆਂ ਕੰਜਰ ਕਵਿਤਾ ਵਿਚੋਂ ਹਨ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸੂਝਵਾਨ ਸਿੱਖਾਂ ਨੂੰ 1942-45 ਵਿੱਚ ਪਤਾ ਹੀ ਨਹੀਂ ਸੀ ਕਿ ਦਸਮ ਗ੍ਰੰਥ ਕੀ ਚੀਜ਼ ਹੈ?

ਸਵਾਲ: ਤੁਹਾਡੇ ਕੋਲ ਕੋਈ ਸਬੂਤ ਹੈ ਕਿ ‘ਜਾਪ’ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ?

ਸਵਾਲ: ਤੁਸੀਂ ਨਿਤਨੇਮ ਕਰਨ ਦੀ ਹਾਮੀ ਭਰਦੇ ਹੋ। ਮੈਂ ਇਹ ਦਾਹਵੇ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਕਦੀ ਪੰਜਾਂ ਵਿਚੋਂ ਤਿੰਨ ਬਾਣੀਆਂ ਵੀ ਨਹੀਂ ਪੜ੍ਹੀਆਂ। ਫਿਰ ਪੰਜਾਂ ਬਾਣੀਆਂ ਦਾ ਸਵਾਲ ਤਾਂ ਉਹ ਉਠਾਵੇ ਜਿਹੜਾ ਆਪ ਕਰਦਾ ਹੋਵੇ।

ਸਵਾਲ: ਨਿਤਨੇਮ ਦਾ ਮਤਲਬ ਕੀ ਹੈ?

ਸਿੱਖ ਧਰਮ ਵਿਹਲੜਾਂ, ਵੱਡੇ ਢਿੱਡਾਂ ਵਾਲਿਆਂ ਲਬੜਗੱਟੇ ਸਾਧਾਂ ਦਾ ਨਹੀਂ ਕਿ ਅਸੀਂ ਕੰਮ ਕਰੀਏ ਤੇ ਉਹ ਬੈਠ ਕੇ ਨਾਮ ਸਿਮਰਣ ਕਰਨ ਤੇ ਹਰਾਮ ਦੀਆਂ ਖਾਣ। ਗੁਰੂ ਕਾਲ ਵੱਲ ਨਜ਼ਰ ਮਾਰਕੇ ਦੇਖੋ। ਉਨ੍ਹਾਂ ਨਾਲ ਕੰਮੀ ਤੇ ਹੱਥ ਨਾਲ ਕੰਮ ਕਰਨ ਵਾਲੇ ਲੋਕ ਹੀ ਸਨ ਜਿਨ੍ਹਾਂ ਨੇ ਕ੍ਰਾਂਤੀ ਲਿਆਦੀ ਸੀ। ਸਿੱਖ ਧਰਮ ਦੀ ਵਿਲੱਖਣਤਾ ਹੈ ਹੀ ਇਸੇ ਵਿੱਚ ਕਿ ਨਵੇਂ ਸਮਾਜ ਦੀ ਉਸਾਰੀ ਕਰਦੇ ਸਮੇਂ ਖਿਆਲ ਇਹ ਰੱਖਿਆ ਜਾਵੇ ਕਿ ਕੋਈ ਕਿਸੇ ਦੀ ਰੋਟੀ ਤੇ ਨਾ ਪਲੇ, ਕਿਸੇ ਦੀ ਲੁੱਟ ਨਾ ਹੋਵੇ, ਸੱਭ ਨੂੰ ਬਰਾਬਰ ਸਮਝਿਆ ਜਾਵੇ। ਇਸ ਗੱਲ ਨੂੰ ਬਾਬਾ ਫਰੀਦ ਜੀ ਬੜੇ ਸਪੱਸ਼ਟ ਲਫਜ਼ਾਂ `ਚ ਇਉਂ ਬਿਆਨ ਕਰਦੇ ਹਨ:

ਫਰੀਦਾ ਇਕਨਾ ਆਟਾ ਅਗਲਾ, ਇਕਨਾ ਨਾਹੀ ਲੋਣੁ॥ ਅਗੈ ਗਏ ਸਿੰਞਾਪਸਨਿੑ ਚੋਟਾਂ ਖਾਸੀ ਕਉਣੁ॥ 44॥ {ਪੰਨਾ 1380}

ਹੇ ਫਰੀਦ! ਕਈ ਬੰਦਿਆਂ ਪਾਸ ਆਟਾ ਬਹੁਤ ਹੈ ( ‘ਵਿਸੁ ਗੰਦਲਾਂ’ ਬਹੁਤ ਹਨ, ਦੁਨੀਆ ਦੇ ਪਦਾਰਥ ਬਹੁਤ ਹਨ), ਇਕਨਾਂ ਪਾਸ (ਇਤਨਾ ਭੀ) ਨਹੀਂ ਜਿਤਨਾ (ਆਟੇ ਵਿਚ) ਲੂਣ (ਪਾਈਦਾ) ਹੈ। (ਮਨੁੱਖੀ ਜੀਵਨ ਦੀ ਸਫਲਤਾ ਦਾ ਮਾਪ ਇਹ ‘ਵਿਸੁ ਗੰਦਲਾਂ’ ਨਹੀਂ), ਅੱਗੇ ਜਾ ਕੇ (ਅਮਲਾਂ ਉੱਤੇ) ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਂਦੀ ਹੈ। 44. ਸਮਾਜ ਦੀ ਧਨ ਦੌਲਤ ਦੀ ਕਾਣੀ ਵੰਡ ਨੂੰ ਮੁਖਾਤਬ ਹੋ ਕੇ ਬਾਬਾ ਫਰੀਦ ਜੀ ਸਮਾਜ ਨੂੰ ਤਾਹਨਾ ਮਾਰਕੇ ਜਗਾਉਣ ਦਾ ਕੰਮ ਕਰ ਰਹੇ ਹਨ।

ਮੈਂ ਕਦੀ ਵੀ ਸਿੱਖੀ ਸਰੂਪ ਦੀ ਵਿਰੋਧਤਾ ਨਹੀਂ ਕੀਤੀ? ਮੈਂ ਇਹ ਜਰੂਰ ਲਿਖਦਾਂ ਹਾਂ ਕਿ ਸਰੂਪ ਵਿੱਚ ਸਿੱਖੀ ਨਹੀਂ, ਸਿੱਖੀ ਵਿੱਚ ਸਰੂਪ ਹੈ। ਜੇ ਇਸ ਗੱਲ ਦੀ ਸਮਝ ਪੈ ਜਾਵੇ ਤਾਂ ਦੱਸ ਦੇਣਾ?

ਹੁਣ ਜਦੋਂ ਲੈਕਚਰਾਰ ਤਰਲੋਚਨ ਸਿੰਘ ਮਹਾਜਨ ਜੀ ਆਪ ਮੰਨ ਚੁਕੇ ਹਨ ਕਿ ਉਹ ਪਿਛਲੇ 25 ਸਾਲਾਂ ਤੋਂ ਬਤੌਰ ਲੈਕਚਰਾਰ ਖਾਲਸਾ ਕਾਲਜ਼ ਵਿੱਚ ਪੜ੍ਹਾ ਰਹੇ ਹਨ ਤਾਂ ਸ੍ਰ. ਮਹਿਦਰ ਸਿੰਘ ਜੀ ਤੁਹਾਨੂੰ ਤਕਲੀਫ ਕਿਸ ਗੱਲ ਦੀ?

ਤੁਸੀਂ ਅੰਮ੍ਰਿਤ ਵੇਲੇ ਦੀ ਮਹੱਤਤਾ ਬਾਰੇ ਸਵਾਲ ਕੀਤਾ ਹੈ। ਬਿਲਕੁਲ ਜਾਇਜ਼ ਹੈ। ਪਰ ਨਾਲ ਹੀ ਗੁਰਬਾਣੀ ਦੀਆਂ ਅਗਲੀਆਂ ਪੰਗਤੀਆਂ ਦਾ ਮਤਲਬ ਵੀ ਦੱਸ ਦੇਣਾ:

ਸਿਰੀ ਰਾਗੁ ਮਹਲਾ 3॥ ਜੇ ਵੇਲਾ ਵਖਤੁ ਵੀਚਾਰੀਐ, ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ, ਸਾਸੁ ਨ ਬਿਰਥਾ ਕੋਇ॥ 1॥ ਮੇਰੇ ਮਨ, ਹਰਿ ਕਾ ਨਾਮੁ ਧਿਆਇ॥ ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ॥ 1॥ ਰਹਾਉ॥ {ਪੰਨਾ 35}

ਹੁਣ ਰਹੀ ਗੱਲ ਅਨੇਕਾਂ ਜੂਨਾਂ ਵਿੱਚ ਚੱਕਰ ਕੱਟਣ ਦੀ। ਤੁਸੀਂ ਆਪਣੇ ਮਾਤਾ ਪਿਤਾ ਜਾਂ ਕਿਸੇ ਹੋਰ ਤੋਂ ਇਹ ਪੁੱਛ ਕੇ ਦੱਸ ਦੇਣਾ ਕਿ ਤੁਸੀਂ ਪਿਛਲੇ ਜਨਮ ਵਿੱਚ ਕਿਹੜੀ ਜੂਨ ਵਿੱਚ ਸੀ? ਜਾਂ ਗੁਰੂ ਸਾਹਿਬ ਦਾ ਕੋਈ ਸਲੋਕ ਲਿਖ ਦੇਣਾ ਜਿਸ ਵਿੱਚ ਉਹ ਇਹ ਕਹਿੰਦੇ ਹੋਣ ਕਿ ਫਲਾਣੀ ਜੂਨ ਤੋਂ ਬਾਅਦ ਹੀ ਫਲਾਣੀ ਜੂਨ ਮਿਲਦੀ ਹੈ?

ਤੁਸੀਂ ‘ਜਾਪ’ ਪੜ੍ਹੋ ਜਾਂ ਕੁੱਝ ਹੋਰ ਇਸਦਾ ਮੇਰੇ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਗੈਰ ਕੁੱਝ ਹੋਰ ਕਿਸੇ ਹੋਰ ਨੂੰ ਪੜ੍ਹਨ ਲਈ ਲਿਖਣਾ ਚਾਹੀਦਾ ਹੈ।

ਮਃ 3॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥ ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ॥ ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ॥ ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ॥ 2॥ {ਪੰਨਾ 646}

ਮੇਰੇ ਵਾਸਤੇ ਉਪਰ ਲਿਖੇ ਹੁਕਮ ਤੋਂ ਵੱਧ ਕੱਝ ਵੀ ਨਹੀਂ ਹੋ ਸਕਦਾ। ਬਾਕੀ ਫਿਰ ਸਹੀ। ਧੰਨਵਾਦ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

www.singhsabhacanada.com


(06/03/09)
ਦਰਸ਼ਨ ਸਿੰਘ ਘਣਕਸ

Dear Gurmit Singh Jee Australia, SSA.
Gurmit Singh jee, Thanks for asking me, if I have written any books.
No, not yet, up to now, I have read 100’s of books of Sikh writers, and many other writers as well as GGS.
Soon in future, with Guru Nanak jee s’ grace, I am preparing to write a book, it will be entirely on the bases of GGS.
After reading so many books I have come to conclusion that nothing is out of GGS.
Brother, the other thought is this; every life is designed with purpose by Hukum, Karta purakh, we go through life without finding out, what was this long passage of life.
GGS says, our sole purpose is to become Gurmukh, it is a extremely difficult path from Munmukh to Gurmukh, only few will tread on it successfully.
Than again if you really want to understand real meaning of GGS, the only source available is DR. Sahib Singh’s interpretation of GGS, it is book form,
Take it with you to work, read whenever you find some free time.
My last thought are like this, life is too fast, I never thought that it will pass that fast, and push me to the end line, like a used tire, now it makes me to look back, and see how I put so many miles on this fragile life, now this old tire will not last too long, and it will be dangerous to drive on it.
Take every day a blessing, let go the worldly things one by one, and seek God to guide you, through this travelling, only the good Sikhs are missed after death, try to be good.
Regards,
Darshan Singh Ghanaks


(05/03/09)
ਜਗਮੋਹਣ ਕੌਰ

ਪਿਆਰੇ ਐਡੀਟਰ ਵੀਰ ਜੀਓ,

ਤੁਹਾਡਾ ਵੈੱਬ ਪੇਪਰ ਗੁਰਮਤਿ ਦੀ ਅਣਮੋਲ ਸੇਵਾ ਕਰ ਰਿਹਾ ਹੈ। ਇਸ ਦੀ ਜਿੰਨੀ ਪਰਸੰਸਾ ਕੀਤੀ ਜਾਏ ਥੋੜ੍ਹੀ ਹੈ। ਵਾਹਿਗੁਰੂ ਕਰੇ ਕਿ ਤੁਸੀਂ ਇਸੇ ਤਰ੍ਹਾਂ ਹੀ ਗੁਰੂ ਨਾਲ ਜੁੜੇ ਰਹੋ। ਗੁੱਸਾ ਨਾ ਕਰਨਾ ਮੈਂ ਇਹ ਇਸ ਕਰ ਕੇ ਕਹਿ ਰਹੀ ਹਾਂ ਕਿ ਬਹੁਤ ਸਾਰੇ ਈ-ਪੇਪਰ ਤੇ ਰੇਡੀਓ ਗੁਰਮਤਿ ਦੇ ਨਾਂ ਤੇ ਸ਼ੁਰੂ ਹੋਏ ਪਰ ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਸਟੈਂਡ ਤੇ ਖੜ੍ਹਾ ਰਿਹਾ। ਮੈਂ ਇੰਗਲੈਂਡ ਵਿੱਚ ਰੇਡੀਓ ਪੰਜਾਬ ਨਾਲ ਜੁੜੀ ਹੋਈ ਸੀ। ਮੈਂ ਆਪ ਵੀ ਤੇ ਕਈਆਂ ਹੋਰਾਂ ਤੋਂ ਵੀ ਬਹੁਤ ਸੇਵਾ ਕਰਵਾਈ। ਘਟ ਤੋਂ ਘਟ ਅੱਠ ਹਜ਼ਾਰ ਪੌਂਡ ਮੈਂ ਆਪ ਦਿਵਾਇਆ ਹੈ। ਪਹਿਲਾਂ ਪਹਿਲ ਇਸ ਨੇ ਕਮਾਲ ਦੀ ਸੇਵਾ ਕੀਤੀ ਪਰ ਹੁਣ ਇਹ ਵੀ ਭਟਕ ਗਿਆ ਹੈ। ਪਹਿਲਾਂ ਇਸ ਤੇ ਸਾਧਾਂ ਦੇ ਵਿਰੁਧ ਖਾੜਕੂ ਜਾਣਕਾਰੀ ਹੁੰਦੀ ਸੀ, ਕਥਿਤ ਦਸਮ ਗ੍ਰੰਥ ਦੇ ਪਾਜ ਉਘੇੜੇ ਹੁੰਦੇ ਸਨ। ਪਰ ਹੁਣ ਇਸ ਤੇ "ਹੇ ਰਵਿ ਹੇ ਸਸਿ. ." ਗਾਇਆ ਜਾਂਦਾ ਹੈ ਤੇ ‘ਵਾਹਿਗੁਰੂ ਵਾਹਿਗੁਰੂ’ ਦੀ ਰਟ ਨੂੰ ਨਾਮ ਸਿਮਰਨ ਕਹਿ ਕੇ ਟੇਪ ਲਾਈ ਜਾਦੀ ਹੈ। ਕੁੱਝ ਚਿਰ ਤੋਂ ਇਸ ਨੇ ਸਪੋਕਸਮੈਨ, ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਇੰਦਰ ਸਿੰਘ ਘੱਗਾ, ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੇ ਵਿਰੁਧ ਮੁਹਾਜ਼ ਖੋਲ੍ਹਿਆ ਹੋਇਆ ਹੈ। ਇਸ ਤੇ ਹੁਣ ਰਾਸ਼ਟਰੀਆ ਸਿੱਖ ਸੰਗਤ, ਦਸਮ ਗ੍ਰੰਥੀਏ, ਬਾਦਲਕੇ, ਬੁਰਛਾਗਰਦੀ ਕਰ ਕੇ ਗੁਰਦੁਆਰਿਆਂ ਤੇ ਕਬਜ਼ੇ ਕਰਨ ਵਾਲੇ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਰੋਮੋਟ ਕੀਤਾ ਜਾ ਰਿਹਾ ਹੈ। ਇਸ ਦਾ ਇੱਕ ਪਰਜ਼ੈਨਟਰ ਗੁਰਦੀਪ ਜਗਬੀਰ ਤਾਂ ਰੋਜ਼ 8 ਤੋਂ 10 ਤਕ ਪੰਥ ਦੇ ਕਿਸੇ ਨਾ ਕਿਸੇ ਵਿਦਵਾਨ ਤੇ ਤਵਾ ਲਾ ਕੇ ਆਰ. ਐਸ. ਐਸ. ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦਾ ਹੈ। ਉਹ ਆਮ ਕਰ ਕੇ ਰਾਸ਼ਟਰੀਆ ਸਿੱਖ ਸੰਗਤ ਦੇ ਯੂ. ਕੇ. ਦੇ ਚੀਫ਼ ਆਰਗੇਨਾਈਜ਼ਰ ਰਣਜੀਤ ਸਿੰਘ ਰਾਣਾ, ਮਾਨ ਦਲ ਵਿਚੋਂ ਕੁਰਪਸ਼ਨ ਕਰਨ ਕਰ ਕੇ ਖਾਰਜ ਕੀਤੇ ਲਵਸ਼ਿੰਦਰ ਸਿੰਘ ਵਗੈਰਾ ਨੂੰ ਆਨ ਲਾਈਨ ਲਿਆ ਕੇ ਪੰਥ ਵਿਰੋਧੀ ਪਰਚਾਰ ਕਰਦਾ ਰਹਿੰਦਾ ਹੈ। ਰਾਸ਼ਟਰੀਆ ਸਿੱਖ ਸੰਗਤ ਇੰਗਲੈਂਡ ਵਿੱਚ ਹੁਣ ਸਭ ਤੋਂ ਵਧ ਖਰਚ ਕਰ ਰਹੀ ਹੈ। ਤੁਸੀਂ ਕਨੇਡਾ ਵਾਲੇ ਤਕੜੇ ਹੋ ਜਿਨ੍ਹਾਂ ਨੇ ਰਾਸ਼ਟਰੀਆ ਸਿੱਖ ਸੰਗਤ ਦੀ ਦਾਲ ਨਹੀਂ ਗਲਣ ਦਿੱਤੀ। ਏਥੇ ਵਿਕਾਊ ਸਿੱਖ ਬਹੁਤ ਹਨ ਤੇ ਹਜ਼ਾਰ ਹਜ਼ਾਰ ਪੌਂਡ ਪਿਛੇ ਈਮਾਨ ਵੇਚ ਰਹੇ ਹਨ। ਵੀਰ ਜੀ ਡਟੇ ਰਹੋ। ਹੁਣ ਤਾਂ ਤੁਸੀਂ ਜਾਂ ਪੰਜਾਬੀ ਡੇਲੀ ਤੇ ਤੁਹਾਡੇ ਸਾਥੀ ਹੀ ਪੰਥ ਵਾਸਤੇ ਜੂਝ ਰਹੇ ਹਨ। ਵਾਹਿਗੁਰੂ ਤੁਹਾਨੂੰ ਹੋਰ ਵੀ ਸਮਰਥਾ ਦੇਵੇ ਤੇ ਪੰਥ ਦੇ ਦੁਸ਼ਮਣਾਂ ਦਾ ਡਟ ਕੇ ਟਾਕਰਾ ਕਰਦੇ ਰਹੋ। ਗੁਰੁ ਨਾਨਕ ਸਾਹਿਬ ਜੀ ਮਹਾਰਾਜ ਗੁਰੁ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ।

ਤੁਹਾਡੀ ਭੈਣ

ਜਗਮੋਹਣ ਕੌਰ

(ਸੰਪਾਦਕੀ ਨੋਟ:- ਬੀਬੀ ਜਗਮੋਹਨ ਕੌਰ ਜੀ, ਮੈਨੂੰ ਇਸ ਸਾਈਟ ਨੂੰ ਚਲਾਉਂਦੇ ਨੂੰ ਦਸ ਸਾਲ ਤੋਂ ਉਪਰ ਹੋ ਗਏ ਹਨ ਪਰ ਮੈਂ ਆਪਣੇ ਨਿਸ਼ਾਨੇ ਤੋਂ ਇੱਕ ਇੰਚ ਵੀ ਪਿਛਾਂਹ ਨਹੀਂ ਹਟਿਆ ਪਰ ਅਗਾਂਹ ਨੂੰ ਕਈ ਕਦਮ ਜਰੂਰ ਪੁੱਟੇ ਹਨ ਖਾਸ ਕਰਕੇ ਦਸਮ ਗ੍ਰੰਥ ਬਾਰੇ। ਕਈ ਪਖੰਡੀਆਂ ਵਲੋਂ ‘ਸਿੱਖ ਮਾਰਗ’ ਨੂੰ ਪਹਿਲੇ ਦਿਨਾਂ ਤੋਂ ਹੀ ਕਾਮਰੇਡਾਂ ਦੀ, ਨਾਸਤਕਾਂ ਦੀ, ਕਾਲੇ ਅਫਗਾਨੀਆਂ ਦੀ ਅਤੇ ਹੋਰ ਕਈ ਨਾਮ ਲੈ ਕੇ ਭੰਡਿਆ ਜਾ ਰਿਹਾ ਹੈ। ਪਰ ਸਾਡੇ ਤੇ ਇਸ ਦਾ ਕੋਈ ਅਸਰ ਨਹੀਂ ਕਿਉਂਕਿ ਸੱਚ ਨੇ ਇੱਕ ਦਿਨ ਪ੍ਰਗਟ ਹੋ ਕੇ ਹੀ ਰਹਿਣਾ ਹੈ। ਬਾਕੀ ਜੋ ਗੱਲ ਤੁਸੀਂ ਈਮਾਨ ਵੇਚਣ ਦੀ ਕੀਤੀ ਹੈ ਉਸ ਬਾਰੇ ਸਿਰਫ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਜਿੰਦਗੀ ਦਾ ਮਨੋਰਥ ਵੱਧ ਤੋਂ ਵੱਧ ਪੈਸੇ ਬਣਾਉਣਾ ਨਹੀਂ ਗੁਰਮਤਿ ਅਨੁਸਾਰ ਜੀਵਨ ਬਣਾਉਣਾ ਹੈ। ਹਜ਼ਾਰ ਪੌਂਡ ਤਾਂ ਇੱਕ ਪਾਸੇ ਜੇ ਕਰ ਕੋਈ ਸਾਰੀ ਦੁਨੀਆਂ ਦੇ ਧੰਨ ਪਦਾਰਥ ਨਾਲ ਮੈਨੂੰ ਖਰੀਦਣਾ ਚਾਹਵੇ ਤਾਂ ਵੀ ਨਹੀਂ ਖਰੀਦ ਸਕਦਾ ਕਿਉਂਕਿ ਮੈਂ ਕੋਈ ਵਿਕਾਊ ਮਾਲ ਨਹੀਂ ਹਾਂ)


(05/03/09)
ਗੁਨਿੰਦਰ ਕੌਰ

ਪਿਆਰੇ ਵੀਰ ਸ ਦਲਜੀਤ ਸਿੰਘ ਹੋਠੀ ਜੀ (ਜਾਂ ਜੋ ਵੀ ਤੁਹਾਡਾ ਅਸਲ ਨਾਂ ਹੈ, ਭਾਵੇਂ ਅਸਲ ਨਾਂ ਗੁਰਚਰਨ ਸਿੰਘ ਹੀ ਹੋਵੇ),
ਸਿਖ ਮਾਰਗ ਤੇ ਤੁਹਾਡਾ ਸ਼ਿਕਵਾ ਮਿਲਿਆ। ਵੀਰਾਂ ਦੇ ਸ਼ਿਕਵੇ ਸਿਰ ਮੱਥੇ। ਪਰ ਜਾਪਦਾ ਹੈ ਕਿ ਤੁਹਾਨੂੰ ਸਿਖ ਬੀਬੀਆਂ ਦੀ ਦਲੇਰੀ ਚੰਗੀ ਨਹੀਂ ਲਗੀ। ਤੁਸੀਂ ਮਾਈ ਭਾਗ ਕੌਰ, ਬੀਬੀ ਹਰਸ਼ਰਨ ਕੌਰ, ਰਾਣੀ ਸਾਹਿਬ ਕੌਰ, ਮਾਈ ਕਿਸ਼ਨ ਕੌਰ ਦਾ ਇਤਿਹਾਸ ਨਹੀਂ ਪੜ੍ਹਿਆ।
ਦੂਜਾ ਤੁਹਾਨੂੰ ਸ਼ਕ ਪਿਆ ਕਿ ਮੈਂ ਟਰੱਕ ਵਾਲਿਆਂ ਨੂੰ ਨਾਪਸੰਦ ਕਰਦੀ ਹਾਂ। ਜਾਪਦਾ ਹੈ ਕਿ ਤੁਸੀਂ ਵੀ ਟਰੱਕ ਚਲਾਉਂਦੇ ਹੋ। ਵੀਰ ਜੀ ਕਿੱਤਾ ਕੋਈ ਵੀ ਮਾੜਾ ਨਹੀਂ ਹੁੰਦਾ। ਮੇਰੇ ਪਿਤਾ ਜੀ ਵੀ ਟਰੱਕ ਚਲਾਉਂਦੇ ਹਨ (ਉਹ ਵੀ ਇੰਡੀਆ ਵਿਚ) ਤੇ ਕਿਰਤ ਕਰ ਕੇ ਪ੍ਰਸੰਨ ਹੁੰਦੇ ਹਨ। ਸਾਡੇ ਟੱਬਰ ਨੂੰ ਟਰੱਕਾਂ ਵਾਲਿਆਂ ਦਾ ਕਬੀਲਾ ਕਹਿੰਦੇ ਹਨ।
ਮੈਂ ਤਾਂ ਗੁਰਚਰਨ ਸਿੰਘ ਜਿਊਣਵਾਲਾ ਦੀ ਜ਼ਿਹਨੀਅਤ ਕਰ ਕੇ ਖਾੜਕੂ ਬੋਲੀ ਵਿੱਚ ਗਲ ਕੀਤੀ ਸੀ। ਦਰਅਸਲ ਉਹ ਝੂਠ ਤੇ ਝੂਠ ਮਾਰ ਰਿਹਾ ਸੀ। ਮੇਰੇ ਨਾਲ ਹੀ ਨਹੀਂ ਦਰਸ਼ਨ ਸਿੰਘ ਨਾਲ ਵੀ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹ ਟਰੱਕ ਚਲਾਉਂਦਾ ਹੈ। ਮੈਂ ਤਾਂ ਉਸ ਨੂੰ ਗੁਰਦੁਆਰੇ ਦਾ ਗਰੰਥੀ ਸਮਝਦੀ ਸੀ।
ਬਾਕੀ ਵੀਰਿਆ ਮੈਨੂੰ ਤੁਸੀਂ ਮਰਦ ਸਮਝਿਆ, ਸ਼ੁਕਰ ਹੈ। ਇਹ ਮੈਨੂੰ ਸ਼ਰਧਾਂਜਲੀ ਹੈ ਤੇ ਮੇਰੀ ਦਲੇਰੀ ਨੂੰ ਕਬੂਲ ਕਰਨਾ ਹੈ। ਮੈਂ ਤਾਂ ਚਾਹੰਦੀ ਹਾਂ ਸਾਰੇ ਮਰਦ ਕੜਿਆਂ ਵਾਲੇ ਮਰਦ ਬਣਨ ਨਾ ਕਿ ਵੰਗਾਂ ਵਾਲੇ। ਅਜ ਦਸਮ ਗ੍ਰੰਥੀਏ, ਆਰ. ਐਸ. ਐਸ. ਵਾਲੇ, ਭਾਜਪਾਈ ਸਿੱਖ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾ ਰਹੇ ਹਨ। ਕਦੋਂ ਜਾਗਣਗੇ ਸਿੱਖ। ਪਰ ਵੀਰਿਆ, ਮੇਰਾ ਵਾਅਦਾ ਰਿਹਾ ਕਿ ਮੈਂ ਹਮੇਸ਼ਾ ਡਟ ਕੇ ਬੋਲੂੰ ਤੇ ਮਾਈ ਭਾਗ ਕੌਰ ਦੀ ਵਾਰਸ ਅਖਵਾਊਂ। ਨਾ ਡਰੂੰ ਕਿਸੇ ਤੋਂ ਨਾ ਡਰਾਊਂ।
ਗੁਨਿੰਦਰ ਕੌਰ


(05/03/09)
ਮਹਿੰਦਰ ਸਿੰਘ

ਗੁਰੂ-ਪੰਥ ਦੇ ਦਾਸ ਵੀਰ ਗੁਰਚਰਨ ਸਿੰਘ ਜਿਉਣਵਾਲਾ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ

ਵਾਹਿਗੁਰੂ ਜੀ ਕੀ ਫ਼ਤਹਿ

ਵੀਰ ਜੀ ਆਪ ਵੱਲੋਂ ਮੇਰੀ ਚਿੱਠੀ 25-02-2009 ਦੇ ਜਵਾਬ ਵਿੱਚ ਆਪ ਵੱਲੋਂ ਦਿੱਤੇ ਸਵਾਲਾਂ ਦੇ ਜਵਾਬ ਪੜ੍ਹੇ ਪਰ ਕੋਈ ਸੰਤੁਸ਼ਟੀ ਨਹੀ ਹੋਈ। ਆਪ ਨੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਇ ਗੱਲ ਨੂੰ ਗੋਲ ਕਰਨ ਦੀ ਜਿਆਦਾ ਕੋਸ਼ਿਸ ਕੀਤੀ। ਖੇਰ ਕੋਈ ਗੱਲ ਨਹੀ ਸਵਾਲ ਫਿਰ ਵੀ ਕੀਤੇ ਜਾ ਸਕਦੇ ਹਨ।

ਪਹਿਲਾ ਸਵਾਲ ਮੈਂ ਆਪ ਜੀ ਨੂੰ ਕੀਤਾ ਸੀ ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ ਜੀ ਤੇ ਉਹਨਾ ਦੀ ਵਿਦਵਤਾ ਅਤੇ ਉਹਨਾ ਦੇ ਸਿੱਖੀ ਗਿਆਨ ਬਾਰੇ ਤੁਹਾਡਾ ਕੀ ਕਹਿਣਾ ਹੈ, ਲੇਕਿਨ ਇਸ ਬਾਰੇ ਆਪ ਨੇ ਕੋਈ ਵਿਸਥਾਰ ਪੂਰਵਕ ਗੱਲ ਨਹੀ ਕਿੱਤੀ। ਇਹ ਸਵਾਲ ਮੈਂ ਆਪ ਨੂੰ ਇਸ ਕਰਕੇ ਪਾਇਆ ਸੀ ਕਿਉਂਕਿ ਇਹ ਜੋ ਜਨਮ-ਮਰਨ, ਆਵਾ ਗਵਨ, ਬਾਰੇ ਵਿਚਾਰ ਚੱਲ ਰਹੀ ਹੈ/ਸੀ, ਦਾ ਸਬੰਧ ਇਸ ਨਾਲ ਸੀ। ਸਰਦਾਰ ਜਸਬੀਰ ਸਿੰਘ ਕੈਲਗਰੀ ਵਾਲਿਆਂ ਨਾਲ ਆਪ ਦੀ ਗੱਲਬਾਤ ਹੋਈ ਪਰ ਕੋਈ ਸਿੱਟਾ ਨਹੀ ਨਿਕਲਿਆ, ਪ੍ਰੋ: ਤਰਲੋਚਨ ਸਿੰਘ ਜੀ ਨਾਲ ਆਪ ਦੀ ਗੱਲ ਬਾਤ ਹੋਈ ਤੇ ਗੱਲ ਕਿਸੀ ਹੋਰ ਹੀ ਦਿਸ਼ਾ ਨੂੰ ਚਲੀ ਗਈ। ਇਸੇ ਟੋਪਿਕ ਨੂੰ ਸਪੋਰਟ ਕਰਨ ਲਈ ਕਈ ਹੋਰ ਸਜਨਾ ਨੇ ਵੀ ਹਿਸਾ ਲਿਆ ਪਰ ਗੱਲ ਕਿਸੀ ਕਿਨਾਰੇ ਲਗਦੀ ਨਜ਼ਰ ਨਹੀ ਆਈ। ਕਿਉਂਕਿ ਤੁਸੀਂ ਹਰ ਕਿਸੇ ਨੂੰ ਤਾਕੀਦ ਕਰਦੇ ਜੇ singhsabhacanada.com ਵੈਬਸਾਈਟ ਤੇ ਜਾਣ ਲਈ ਪਰ ਉਥੇ ਹੀ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਜੋ ਜਪੁ ਸਾਹਿਬ ਦੀ audio ਹੈ ਉਹ ਆਪ ਨਾਲੋ ਸਰਦਾਰ ਜਸਬੀਰ ਸਿੰਘ ਕੈਲਗਰੀ ਵਾਲਿਆਂ ਦੀ ਗੱਲ ਨੂੰ ਕਿੱਤੇ ਜਿਆਦਾ support ਕਰਦੀ ਹੈ। ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ ਬਾਰੇ ਤੁਹਾਨੂੰ ਮੇਰੇ ਨਾਲੋ ਕਿੱਤੇ ਜਿਆਦਾ ਨੋਲਜ਼ ਹੈ। ਪ੍ਰੋ. ਗੁਰਬਚਨ ਸਿੰਘ ਜੀ ਦਾ ਵੀ ਕਹਿਣਾ ਹੈ ਕਿ ਪ੍ਰਿੰਸੀਪਲ ਜੀ ਦਾ ਉਹਨਾ ਦੀ ਲਾਈਫ ਤੇ ਬੜਾ ਗਿਹਰਾ ਪਰਭਾਵ ਪਿਆ।

ਹੇਠ ਲਿਖੀਆਂ ਗੱਲਾਂ ਜਿਸ ਦੀ ਤੁਸੀਂ ਕਦੀ ਹਾਮੀ ਨਹੀ ਭਰਦੇ, ਪ੍ਰਿੰਸੀਪਲ ਜੀ ਨੇ ਬਹੁਤ ਹੀ ਸੁੰਦਰ ਢੰਗ ਨਾਲ ਇੰਨਾ ਨੂੰ ਬਿਆਨ ਕਿੱਤਾ ਹੈ। ਇਹਨਾ ਗੱਲਾਂ ਨਾਲ ਆਪ ਦਾ ਸਿੱਧਾ ਵਿਰੋਧ ਹੈ ਪਰ ਪ੍ਰਿੰਸੀਪਲ ਜੀ ਇਹ ਗੱਲਾਂ ਸ਼ਾਇਦ ਆਪਣੀ ਜਿੰਦਗੀ ਦੇ ਆਖਰੀ ਸਮੇ ਵਿੱਚ ਕਰ ਰਹੇ ਸਨ। ਸੋ ਅਸੀਂ ਇਹ ਨਹੀ ਕਹਿ ਸਕਦੇ ਕਿ ਉਹਨਾ ਨੂੰ ਜਿੰਦਗੀ ਦਾ ਕੋਈ ਤਜੱਰਬਾ ਨਹੀ ਸੀ ਜਾਂ ਉਹਨਾ ਨੂੰ ਗੁਰਬਾਣੀ ਦੀ ਕੋਈ ਸਮਝ ਨਹੀ ਸੀ। ਪਦਵੀਆਂ ਬਾਰੇ ਵੀ ਤੁਹਾਨੂੰ ਕਾਫੀ ਨੋਲਜ਼ ਹੈ ਇਸ ਕਰਕੇ ਮੈਨੂੰ ਇਹ ਤੇ ਸਮਝਾਣ ਦੀ ਲੋੜ ਨਹੀ ਤੇ ਤੁਸੀ ਭਲੀ ਭਾਂਤੀ ਜਾਣਦੇ ਹੋ ਕਿ ਪ੍ਰਿੰਸੀਪਲ ਲਿਖਣ ਦਾ ਹੱਕ ਇਵੇਂ ਹੀ ਨਹੀ ਮਿਲ ਜਾਂਦਾ। ਸੋ ਕਿਰਪਾ ਕਰਕੇ ਹੇਠ ਲਿੱਖੀਆਂ ਗੱਲਾਂ ਧਿਆਨ ਨਾਲ ਪੜ੍ਹੋ। ਪ੍ਰਿੰਸੀਪਲ ਜੀ ਹੇਠ ਲਿੱਖੀਆਂ ਗੱਲਾਂ ਜਪੁਜੀ ਸਾਹਿਬ ਦੀ ਵਿਆਖਿਆ ਕਰਦੇ ਸਮੇ ਬਹੁਤ ਵਾਰੀ ਦੁਹਰਾਉਂਦੇ ਨੇ।

  1. ਅੰਮ੍ਰਿਤ ਵੇਲੇ ਦੀ ਵਡਿਆਈ ਤੇ ਇਸ ਸਮੇ ਨੂੰ ਅਹਿਮੀਅਤ
  2. ਸਿੱਖੀ ਸਰੂਪ
  3. ਖੰਡੇ ਦੀ ਪਾਹੁਲ
  4. ਜਾਪੁ ਸਾਹਿਬ ਚੋਂ ਉਦਾਹਰਣਾ (ਮੈ ਪੂਰੇ ਬਚਿੱਤਰ-ਨਾਟਕ ਦੀ ਗੱਲ ਨਹੀ ਕਰ ਰਿਹਾ)
  5. ਅਕਾਲ-ਪੁਰਖੁ ਅੱਗੇ ਅਰਦਾਸ ਕਰਨੀ
  6. ਅਣਗਿਣਤ ਜੂਨਾਂ ਤੇ ਇਨਸਾਨ ਦਾ ਇਸ ਸਰਕਲ ਵਿੱਚ ਕਈ ਜਨਮਾਂ ਤੋ ਭਟਕਣਾ
  7. ਨਿੱਤਨੇਮ ਕਰਣਾ

ਹੋਰ ਐਸੀਆਂ ਕਈ ਗੱਲਾਂ ਜਿਸ ਦਾ ਤੁਸੀਂ ਗੁਰੂ ਨਾਨਕ ਦੇ ਸਿਧਾਂਤ ਨਾਲ ਕੋਈ ਵਾਸਤਾ ਨਹੀਂ ਦਸਦੇ ਜਾਂ ਸਮਝਦੇ। ਬਹੁਤ ਸਾਰੀਆਂ ਗੱਲਾਂ ਐਸੀਆਂ ਵੀ ਕਰਦੇ ਨੇ ਜੋ ਤੁਹਾਡੇ ਨਾਲ ਵੀ ਮਿਲਦੀਆਂ ਹਨ: ਜਿਵੇਂ

  1. ਬਾਣੀ ਖ਼ੁਦ ਪੜ੍ਹਣੀ
  2. ਕਿਰਾਏ ਦੇ ਅਖੰਡ-ਪਾਠਾਂ ਨੂੰ ਬ੍ਰਾਹਮਣੀ ਸੋਚ ਦੱਸਣਾ
  3. so-called ਸਾਧਾਂ-ਸੰਤਾ, ਬ੍ਰੰਹਮ ਗਿਆਨੀਆਂ ਤੋ ਬਚਣਾ
  4. ਬਾਣੀ ਚਾਹੇ ਥੋੜੀ ਪੜ੍ਹੋ ਪਰ ਉਸ ਨੂੰ ਵਿਚਾਰਣਾ

ਇਤਿ ਆਦਿ।

ਮੇਰੀ ਆਪਜੀ ਨੂੰ ਬੇਨਤੀ ਕਿ ਇੱਕ ਵਾਰ ਫਿਰ ਤੋਂ ਤੁਸੀ singhsabhacanda ਤੇ ਜਾਓ ਤੇ ਇਸ ਨੂੰ ਇੱਕ ਵਾਰ ਫਿਰ ਧਿਆਨ ਨਾਲ ਸੁਨਣ ਦੀ ਖੇਚਲ ਕਰੋ।

ਦੂਸਰਾ ਸਵਾਲ ਸੀ ਪ੍ਰੋ. ਸ਼ਬਦ ਬਾਰੇ ਕਿ ਪ੍ਰੋ. ਇੰਦਰ ਸਿੰਘ ਘੱਗਾ ਤੇ ਪ੍ਰੋ. ਗੁਰਬਚਨ ਸਿੰਘ ਜੀ ਆਪਣੇ ਨਾਮ ਨਾਲ ਪ੍ਰੋ. ਸਬਦ ਕਿਉਂ ਲਗਾਉਂਦੇ ਹਨ ਜਦ ਕਿ ਉਹਨਾ ਕੋਲ ਤੇ ਨਾ ਕੋਈ ਪੀ. ਐਚ. ਡੀ ਨਹੀ ਤੇ ਨਾ ਹੀ ਉਹਨਾ ਨੇ ਕਿਸੀ ਯੂਨੀਵਰਸਟੀ ਵਿੱਚ ਕਦੀ 20-25 ਸਾਲ ਦਾ ਲੰਮਾ ਸਮਾਂ ਪੜਾਇਆ ਹੀ ਹੈ ਪਰ ਇਸ ਦੇ ਜਵਾਬ ਵਿੱਚ ਤੁਸਾਂ ਸਭ ਕੁੱਝ ਜਾਣਦੇ ਹੋਏ ਵੀ ਜਵਾਬ ਦੇਣਾ ਮੁਨਾਸਿਬ ਨਹੀ ਸਮਝਿਆ ਤੇ ਮੈਨੂੰ direct ਪ੍ਰੋ. ਇੰਦਰ ਸਿੰਘ ਘੱਗਾ ਜੀ ਨਾਲ ਜਾ ਫਿਰ ਪ੍ਰੋ. ਗੁਰਬਚਨ ਸਿੰਘ ਜੀ ਨਾਲ ਗੱਲ ਕਰਨ ਨੂੰ ਕਿਹਾ। ਕੋਈ ਗੱਲ ਨਹੀ, ਸਤਿ-ਬਚਨ।

ਸਬੱਬੀਂ ਅੱਜ ਰਾਤ ਵੇਲੇ ਵੀਰ ਦਲਜੀਤ ਸਿੰਘ ਹੋਠੀ ਜੀ ਦਾ ਫੋਨ ਆਇਆ ਤੇ ਕਾਫੀ ਵਿਚਾਰਾਂ ਵੀ ਹੋਈਆਂ ਤੇ ਉਹਨਾ ਕੋਲੋਂ ਮੈਂ ਪ੍ਰੋ. ਇੰਦਰ ਸਿੰਘ ਘੱਗਾ ਜੀ ਦਾ ਫੋਨ ਨੰਬਰ ਲੈ ਕੇ ਉਹਨਾ ਨੂੰ ਫੋਨ ਵੀ ਕੀਤਾ।

ਨੰਬਰ ਮਿਲਾਉਣ ਪਿੱਛੋਂ ਰਿੰਗਰ ਦੀ ਘੰਟੀ ਵੱਜਣ ਤੇ ਜਦ ਫੋਨ ਉਠਾਇਆ ਤਾਂ ਬੜੀ ਗਰਜ਼ਵੀਂ ਅਵਾਜ ਵਿੱਚ ਉਹਨਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਈ। ਮੈਂ ਆਪਣੀ ਪਹਿਚਾਣ ਦੱਸਣ ਤੋਂ ਬਾਅਦ ਉਹਨਾ ਨੂੰ ਪ੍ਰੋ. ਸ਼ਬਦ ਆਪਣੇ ਨਾਲ ਲਗਾਉਣ ਬਾਰੇ ਪੁਛਿਆਂ ਤਾਂ ਉਹਨਾ ਕਿਹਾ, "ਮੈਂ ਪਿਛਲੇ 15-16 ਸਾਲਾਂ ਤੋ ਕਾਲਜਾਂ ਵਿੱਚ ਪੜ੍ਹਾਂ ਰਿਹਾਂ ਹਾਂ ਜਿਸ ਕਾਰਨ ਮੈਂ ਆਪਣੇ ਨਾਮ ਨਾਲ ਪ੍ਰੋ. ਸ਼ਬਦ ਲਿਖਦਾਂ ਹਾਂ"। ਫਿਰ ਉਹਨਾਂ ਨੂੰ ਮੈਂ ਪ੍ਰੋ. ਤਰਲੋਚਨ ਸਿੰਘ ਜੀ ਬਾਰੇ ਪੁਛਿਆਂ ਤਾਂ ਉਹਨਾ ਕਿਹਾ ਕਿ ਉਹ ਵੀ ਪ੍ਰੋਫੈਸਰ ਨੇ ਤੇ ਮੈਂ ਉਹਨਾ ਨੂੰ ਖੁਦ ਮਿਲ ਕਿ ਵੀ ਆਇਆਂ ਹਾਂ। ਉਹ ਵੀ ਪਿਛਲੇ 25-26 ਸਾਲ ਤੋਂ ਕਾਲਜ ਵਿੱਚ ਪੜ੍ਹਾ ਰਹੇ ਨੇ। ਜਦ ਮੈਂ ਪੁਛਿਆ ਕਿ ਉਹਨਾ ਨੂੰ ਆਪਣੇ ਨਾਮ ਨਾਲ ਪ੍ਰੋ. ਲਿੱਖਣ ਦਾ ਹੱਕ ਹੈ ਕਿ ਨਹੀ ਤਾਂ ਉਹਨਾ ਕਿਹਾ ਕਿ ਚਾਹੇ ਕੋਈ ਕਾਲਜ਼ ਪੜਾਵੇ ਜਾਂ ਯੂਨੀਵਰਸਟੀ ਸਾਰੇ ਹੀ ਆਪਣੇ ਨਾਮ ਨਾਲ ਪ੍ਰੋ. ਲਿਖਦੇ ਨੇ ਤੇ ਇਸ ਵਿੱਚ ਕੋਈ ਗਲਤ ਗੱਲ ਵੀ ਨਹੀ। ਉਹ ਪ੍ਰੋਫੈਸਰ ਨੇ।

ਸੋ ਵੀਰ ਗੁਰਚਰਨ ਸਿੰਘ ਜੀ ਤੁਹਾਨੂੰ ਹੁਣ ਤੇ ਪ੍ਰੋ. ਤਰਲੋਚਨ ਸਿੰਘ ਜੀ ਨੂੰ ਪ੍ਰੋਫੈਸਰ ਮੰਨਣਾ ਹੀ ਪਵੇਗਾ ਅਗਰ ਨਹੀ ਤਾਂ ਕਦੀਂ ਵੀ ਕਿਸੀ ਨੂੰ ਇੰਦਰ ਸਿੰਘ ਘੱਗਾ ਜੀ ਜਾਂ ਗੁਰਬਚਨ ਸਿੰਘ ਜੀ ਨੂੰ ਪ੍ਰੋ. ਕਹਿ ਕਿ introduce ਨਾ ਕਰਵਾਉਣਾ।

ਭੁੱਲ ਚੁੱਕ ਦੀ ਖਿਮਾ।

ਵਾਹਿਗੁਰੂ ਜੀ ਕਾ ਖ਼ਾਲਸਾ

ਵਾਹਿਗੁਰੂ ਜੀ ਕੀ ਫਤਹਿ

ਮਹਿੰਦਰ ਸਿੰਘ

ਰੋਚੈਸਟਰ, ਨਿਊ ਯਾਰਕ

585-889-4011


(05/03/09)
ਤਰਲੋਚਨ ਸਿੰਘ (ਫਿਜਿਕਸ)

ਤਰਲੋਚਨ ਸਿੰਘ (ਫਿਜਿਕਸ)

09888169226

ਸਿੱਖ ਮਾਰਗ ਦੇ ਪਾਠਕ ਸਜਣੋ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸ਼ਰਧਾ ਦੇ ਸਬੰਧ ਵਿੱਚ ਫਿਰ ਪੁਛਿਆ ਗਿਆ। ਪੇਸ਼ ਹਨ ਮੇਰੀਆਂ ਕੁੱਝ ਲਾਈਨਾਂ

ਦਿਮਾਗ ਕਹੇ 2 ਤੇ 2 ਚਾਰ ਹੀ ਹੁੰਦੇ

ਸ਼ਰਧਾ ਉਸ ਨੂੰ ਲੱਖ ਬਣਾਵੇ।

ਦਿਮਾਗ ਕਹੇ ਮੋਦੀਖਾਨਾ ਲੁਟਿਆ ਗਿਆ

ਸ਼ਰਧਾ ਉਸ ਨੂੰ ਭਰਭੂਰ ਬਣਾਵੇ।

ਦਿਮਾਗ ਕਹੇ ਭੰਵਰੇ ਤੂੰ ਪਾਗਲ

ਕਿਉਂ ਤੂੰ ਆਪਣੀ ਜਾਨ ਗੁਆਨੈ।

ਸ਼ਮਾ ਚ ਦਿਸਦੀ ਲਾਲ ਰੋਸ਼ਨੀ

ਇਸ ਨੇ ਤੈਨੂੰ ਬਾਲ ਕੇ ਸੁਟਣੈ।

ਭੰਵਰਾ ਕਹੇ ਇਹ ਮੇਰੀ ਸ਼ਰਧਾ

ਸ਼ਮਾ ਨਾਲ ਮੈਨੂੰ ਪਿਆਰ ਹੈ ਇਤਨਾ

ਦੂਰੀ ਮੈਥੋਂ ਸਹਿਣ ਨਾ ਹੁੰਦੀ

ਇਸ ਨੂੰ ਹਾਸਲ ਕਰ ਕੇ ਹਟਣੈ

ਜਲਨਾ ਮੈਨੂੰ ਮੰਜੂਰ ਹੈ ਲੋਕੋ

ਮਰਨਾ ਮੈਨੂੰ ਮੰਜੂਰ ਹੈ ਲੋਕੋ

ਮੈਂ ਇਸੇ ਵਿੱਚ ਰਲ ਕੇ ਹਟਣੈ

ਜਦੋਂ ਸ਼ਮਾ ਵਿਚੋਂ ਧੂੰਆਂ ਉਠਦਾ

ਦੁਰੋਂ ਕਿਤੋਂ ਅਵਾਜ ਇਹ ਆਉਂਦੀ

ਫਿਰ ਇੱਕ ਭੰਵਰਾ ਸ਼ਰਧਾਵਾਨ ਹੋ ਗਿਆ

ਉਸ ਨੇ ਕੁਰਬਾਨੀ ਕਰ ਕੇ ਹਟਣੈ।

ਜਿਨ੍ਹਾਂ ਸਿੰਘਾ ਕੁਰਬਾਨੀ ਦਿਤੀ

ਉਹ ਵੀ ਭੰਵਰੇ ਸਨ ਵੇ ਲੋਕੋ

ਦੇਗਾਂ ਵਿੱਚ ਉਬਾਲੇ ਗਏ

ਆਰਿਆਂ ਨਾਲ ਚਿਰਾਏ ਗਏ

ਬੰਦ ਬੰਦ ਜਿਨ੍ਹਾਂ ਦਾ ਕਟਿਆ ਗਿਆ

ਬਚਿਆਂ ਦੇ ਸਿਰਾਂ ਦੇ ਹਾਰ ਪੁਆਏ

ਗੁਰੂਆਂ ਵਿੱਚ ਸੀ ਸ਼ਰਧਾ ਪਕੀ

ਸ਼ਰਧਾ ਉਨ੍ਹਾਂ ਨੂੰ ਪਾਰ ਲੈ ਗਈ।

ਜਿਉਂ ਪਾਣੀ ਸੰਗ ਪਾਣੀ ਰਲਦਾ

ਤਿਉਂ ਜੋਤੀ ਸੰਗ ਜੋਤਿ ਰਲ ਗਈ।

ਤਿਉਂ ਜੋਤੀ ਸੰਗ ਜੋਤਿ ਰਲ ਗਈ।

ਸੰਤੋਖ ਸਿੰਘ ਜੀਓ। ਤੁਹਾਡੀਆਂ ਝਿੜਕਾਂ ਸਿਰ ਮੱਥੇ ਤੇ। ਪਰ ਰਹਿਆ ਨਹੀਂ ਜਾਂਦਾ। ਰੋਕਦਾ ਜਰੂਰ ਹਾਂ। ਪਰ ਰੁਕਿਆ ਨਹੀਂ ਜਾਂਦਾ। ਅੰਦਰਲੇ ਤੂਫਾਨ ਸ਼ਾਂਤ ਨਹੀਂ ਹੁੰਦੇ ਜਦ ਤਕ ਕੁੱਝ ਨਾ ਲਿਖਾਂ। ਤੁਸਾਂ ਠੀਕ ਲਿਖਿਆ ਕੇ ਮੈਨੂੰ ਆਪਣੇ ਵਿਸ਼ੇ ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਸੰਤੋਖ ਸਿੰਘ ਜੀਓ ਜਿਹੜੇ ਅਣਸੁਲਝੇ ਵਿਸ਼ੇ ਹਨ, ਉਨ੍ਹਾਂ ਨੂੰ ਕੋਣ ਕਹੇਗਾ। ਕਿਸੇ ਨਾ ਕਿਸੇ ਨੂੰ ਤਾਂ ਅਗੇ ਆਉਣਾ ਹੀ ਪਵੇਗਾ। ਜੇ ਮੈਨੂੰ ਕੋਈ ਮਾੜਾ ਕਹਿੰਦਾ ਹੈ ਤਾਂ ਮੈਨੂੰ ਚੰਗੇ ਕਹਿਣ ਵਾਲੇ ਵੀ ਹਨ। ਕੋਈ ਵੀ ਇਨਸਾਨ ਕਦੀਂ ਵੀ ਸਾਰਿਆਂ ਲਈ ਚੰਗਾ ਨਹੀਂ ਹੋਇਆ ਕਰਦਾ। ਉਹ ਕਿੰਨੀ ਵੀ ਕੋਸ਼ਿਸ਼ ਕਰੇ ਉਹ ਸਭ ਨੂੰ ਤਸਲੀ ਨਹੀਂ ਦੇ ਸਕਦਾ। ਕਿਉਂਕਿ ਬੰਦਿਆਂ ਦਾ ਸੁਭਾਅ ਵੱਖੋ ਵਖਰੇ ਹਨ। ਜੇ ਰਾਵਣ ਨੂੰ ਅਸੀਂ ਜਲਾ ਦਿੰਦੇ ਹਾਂ ਤਾਂ ਉਸ ਦੀ ਪੂਜਾ ਕਰਨ ਵਾਲੇ ਵੀ ਕਈ ਹਨ। ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਗਾ ਕਿ ਕ੍ਰਿਪਾ ਕਰਕੇ ਤੁਸੀਂ ਵੀ ਆਪਣਾ ਆਪ ਪਰਗਟ ਕਰੋ, ਗੁਰਬਚਨ ਸਿੰਘ ਵਰਗੇ ਨਾ ਬਣੋ ਕਿ ਆਰਟੀਕਲ ਲਿਖ ਕੇ ਸਭ ਕੁੱਝ ਪੂਰਾ ਹੋ ਗਿਆ, ਕਿਸੇ ਦੇ ਪੁਛੇ ਸਵਾਲਾਂ ਦਾ ਕੋਈ ਸਾਰੋਕਾਰ ਨਹੀਂ। ਜੋ ਵੀ ਤੁਹਾਡੇ ਵਿਚਾਰ ਹਨ ਉਨ੍ਹਾਂ ਦਾ ਅਦਾਨ ਪ੍ਰਦਾਨ ਕਰੋ। ਵੇਖੋ ਮੇਰੇ ਪਿਆਰੇ ਵੀਰ ਦਰਸ਼ਨ ਸਿੰਘ ਜੀ ਵੀ ਹਨ, ਮੇਰਾ ਪਿਆਰਾ ਜਿਹਾ ਵੀਰ ਜਸਬੀਰ ਸਿੰਘ ਕੈਲਗਰੀ ਵਾਲੇ ਵੀ ਹੈ, ਬੜੇ ਪਿਆਰੇ ਵੀਰ ਮਹਿੰਦਰ ਸਿੰਘ ਜੀ ਹਨ, ਮੇਰੇ ਨਾ-ਸਮਝ ਵੀਰ ਸਰਵਜੀਤ ਸਿੰਘ ਵੀ ਹਨ, ਸਾਡੇ ਸਿਆਣੇ ਕਸੇਲ ਜੀ ਹਨ, ਹੋਰ ਕਈ ਸਨਮਾਨਿਤ ਹੋ ਚੁਕੇ ਵੀਰ ਹਨ, ਬਲਦੇਵ ਸਿੰਘ ਜੀ ਹਨ ਜਿਹੜੇ ਅਜ ਕਲ ਅਲੋਪ ਹੋਏ ਹੋਏ ਹਨ, ਕਈ ਅਜਿਹੇ ਵੀਰ ਹਨ ਜੋ ਇਹ ਸਾਈਟ ਪੜ੍ਹਦੇ ਹਨ ਪਰ ਲਿਖਦੇ ਕੁੱਝ ਨਹੀਂ, ਕਈ ਭੈਣਾ ਹਨ, ਕਈ ਪ੍ਰਸ਼ੰਸ਼ਕ ਹਨ, ਕਈ ਮੇਰੀ ਜਾਤ ਵਿਰੋਧੀ ਵੀ ਹਨ, ਸੋ ਸਿੱਖ ਮਾਰਗ ਇਨ੍ਹਾਂ ਸਾਰਿਆਂ ਭੈਣ-ਭਰਾਵਾਂ ਦਾ ਇੱਕ ਸਮੂਹ ਹੈ। ਅਸੀਂ ਆਪਣੇ ਸਮੂਹ ਵਿੱਚ ਗਲ-ਬਾਤ ਨਹੀਂ ਕਰਾਂਗੇ ਤਾਂ ਹੋਰ ਕਿਥੇ ਕਰਾਂਗੇ। ਸੰਤੋਖ ਸਿੰਘ ਜੀਓ ਹਰ ਇੱਕ ਨੂੰ ਸਲਾਹ ਦਿਓ ਕਿ ਉਹ ਲਿਖੇ। ਲਿਖਣ ਨਾਲ ਆਪਣਾ ਆਪ ਹੋਲਾ ਹੁੰਦਾ ਹੈ। ਕਈ ਬਿਮਾਰੀਆਂ ਠੀਕ ਹੁੰਦੀਆਂ ਹਨ। ਲਿਖਣ ਤੋਂ ਬਾਅਦ ਇਨਸਾਨ ਆਪਣੇ ਘਰ ਕਦੀ ਵੀਂ ਕਲਾ-ਕਲੇਸ਼ ਨਹੀਂ ਕਰਦਾ। ਇਸ ਲਈ ਸਭ ਕੋਈ ਲਿਖੋ, ਔਰ ਲਿਖਦੇ ਹੀ ਜਾਓ … … … … … … … … … … … …. । ਇਹ ਸੋਚਣ ਦੀ ਲੋੜ ਨਹੀਂ ਹੈ ਕਿ ਕੋਈ ਭੈਣ ਬਣ ਕੇ ਲਿਖ ਰਿਹਾ ਹੈ ਜਾਂ ਭਰਾ ਬਣ ਕੇ। ਕੋਈ ਬਚਾ ਬਣ ਕੇ ਲਿਖੇ ਜਾਂ ਬੁੱਢਾ ਬਣ ਕੇ। ਐਨਾ ਹੀ ਬਹੁਤ ਹੈ ਕੇ ਕੋਈ ਲਿਖ ਰਿਹਾ ਹੈ।

ਤੁਹਾਡਾ ਨਾਸਮਝ ‘ਤਰਲੋਚਨ ਸਿੰਘ’


(05/03/09)
ਦਰਸ਼ਨ ਸਿੰਘ ਘਣਕਸ

Dear Avtar Singh jee, SSA.
Avtar Singh jee, I am going to ask you, to stop mentioning my name in any of your comments, it is easy make comments, once I see my name, than it urges me to respond, that takes my focus away from other things.
Our dialogue is seemingly wasting time and crowding this learning site.
You are not reading my write ups properly, it takes long time for me to answer, to your queries about this and that.
Please do not compare my understanding of GGS with any Tom, Dick and Harry. I do not bring any { G.S.J’S} body’s past, until somebody brings, some body’s past, our past is still present in us, we can not get rid of our past, it is with Guru’s grace we will change our past.
I am sorry, if you find my illustration are not fitting your mindset.
I have never claimed that my understanding GGS is faultless.
You like G.S.J’S write ups, good for you.
Let us say good by to each other, please do not write me any letter.
Thank you so much.
It was good to talk to you, take good care of you.
Brotherly yours,
Darshan Singh Ghankas


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.